PSEB 7th Class Science Notes Chapter 15 ਪ੍ਰਕਾਸ਼

This PSEB 7th Class Science Notes Chapter 15 ਪ੍ਰਕਾਸ਼ will help you in revision during exams.

PSEB 7th Class Science Notes Chapter 15 ਪ੍ਰਕਾਸ਼

→ ਪ੍ਰਕਾਸ਼ ਸਾਨੂੰ ਆਲੇ-ਦੁਆਲੇ ਦੀਆਂ ਵਸਤੂਆਂ ਨੂੰ ਦੇਖਣ ਵਿੱਚ ਸਹਾਇਤਾ ਕਰਦਾ ਹੈ ।

→ ਕਿਸੇ ਪ੍ਰਕਾਸ਼ਮਾਨ ਵਸਤੂ ਜਾਂ ਪ੍ਰਕਾਸ਼ ਦੇ ਸੋਤ ਤੋਂ ਆ ਰਹੀਆਂ ਪ੍ਰਕਾਸ਼ ਕਿਰਨਾਂ ਵਸਤੂ ਨਾਲ ਟਕਰਾ ਕੇ ਸਾਡੀਆਂ ਅੱਖਾਂ ਵਿੱਚ ਦਾਖ਼ਲ ਹੁੰਦੀਆਂ ਹਨ ਤਾਂ ਸਾਨੂੰ ਵਸਤੂ ਦਿਖਾਈ ਦਿੰਦੀ ਹੈ ।

→ ਪ੍ਰਕਾਸ਼ ਹਮੇਸ਼ਾ ਸਿੱਧੀ ਰੇਖਾ ਵਿੱਚ ਚਲਦਾ ਹੈ ।

→ ਪਤੀਬਿੰਬ ਦੇਖਣ ਲਈ ਵਸਤ ਦੀ ਸਤਹਿ ਤੋਂ ਪਰਾਵਰਤਨ ਇੱਕ ਸਮਾਨ ਹੋਣਾ ਚਾਹੀਦਾ ਹੈ ।

→ ਕਿਸੇ ਸਤਾ ‘ਤੇ ਟਕਰਾਉਣ ਤੋਂ ਬਾਅਦ ਪ੍ਰਕਾਸ਼ ਦਾ ਵਾਪਸ ਉਸੇ ਮਾਧਿਅਮ ਵਿੱਚ ਇੱਕ ਖ਼ਾਸ ਦਿਸ਼ਾ ‘ਚ ਮੁੜ ਆਉਣ ਦੀ ਪ੍ਰਕਿਰਿਆ ਨੂੰ ਪ੍ਰਕਾਸ਼ ਦਾ ਪਰਾਵਰਤਨ ਆਖਦੇ ਹਨ ।

→ ਜਿਹੜੀ ਪ੍ਰਕਾਸ਼ ਦੀ ਕਿਰਨ ਵਸਤੁ ’ਤੇ ਟਕਰਾਉਂਦੀ ਹੈ, ਉਸਨੂੰ ਆਪਾਤੀ ਕਿਰਨ ਆਖਦੇ ਹਨ ਅਤੇ ਜਿਹੜੀ ਪ੍ਰਕਾਸ਼ ਦੀ ਕਿਰਨ ਵਸਤੂ ‘ਤੇ ਟਕਰਾਉਣ ਤੋਂ ਬਾਅਦ ਉਸੇ ਮਾਧਿਅਮ ’ਚ ਇੱਕ ਖ਼ਾਸ ਦਿਸ਼ਾ ਵਿੱਚ ਵਾਪਿਸ ਆਉਂਦੀ ਹੈ, ਉਸਨੂੰ ਪਰਾਵਰਤਿਤ ਕਿਰਨ ਆਖਦੇ ਹਨ ।

→ ਆਪਾ ਕਿਰਨ ਅਤੇ ਆਪਨ ਬਿੰਦੂ ‘ਤੇ ਖਿੱਚੇ ਗਏ ਲੰਬ ਦੇ ਵਿਚਲੇ ਕੋਣ ਨੂੰ ਆਪਤਨ ਕੋਣ ਆਖਦੇ ਹਨ ।

→ ਪਰਾਵਰਤਿਤ ਕਰਨ ਅਤੇ ਅਭਿਲੰਬ ਵਿਚਲੇ ਕੋਣ ਨੂੰ ਪਰਾਵਰਤਨ ਕੋਣ ਆਖਦੇ ਹਨ ।

→ ਆਪਨ ਕੋਣ ਅਤੇ ਪਰਾਵਰਤਨ ਕੋਣ ਹਮੇਸ਼ਾ ਬਰਾਬਰ ਹੁੰਦੇ ਹਨ । ਇਸਨੂੰ ਪਰਾਵਰਤਨ ਦਾ ਨਿਯਮ ਆਖਦੇ ਹਨ ।

→ ਪਰਾਵਰਤਿਤ ਕਿਰਨਾਂ ਦੇ ਅਸਲੀ ਰੂਪ ਵਿੱਚ ਮਿਲਣ ਤੋਂ ਬਣੇ ਪ੍ਰਤੀਬਿੰਬ ਨੂੰ ਵਾਸਤਵਿਕ ਨਿਯਮ ਆਖਦੇ ਹਨ ।
ਇਸ ਪ੍ਰਤੀਬਿੰਬ ਨੂੰ ਸਕਰੀਨ ਪਰਦੇ ‘ਤੇ ਪ੍ਰਾਪਤ ਕੀਤਾ ਜਾ ਸਕਦਾ ਹੈ ।

→ ਜੇਕਰ ਪਰਾਵਰਤਿਤ ਕਿਰਨਾਂ ਆਪਸ ਵਿੱਚ ਵਾਸਤਵਿਕ ਰੂਪ ਵਿੱਚ ਨਹੀਂ ਮਿਲਦੀਆਂ ਪਰੰਤ ਮਿਲਦੀਆਂ ਦਿਖਾਈ ਦਿੰਦੀਆਂ ਹਨ ਤਾਂ ਉਨ੍ਹਾਂ ਤੋਂ ਪ੍ਰਾਪਤ ਹੋਏ ਪ੍ਰਤੀਬਿੰਬ ਨੂੰ ਆਭਾਸੀ ਪ੍ਰਤੀਬਿੰਬ ਆਖਦੇ ਹਨ | ਅਜਿਹਾ ਪ੍ਰਤੀਬਿੰਬ ਪਰਦੇ ‘ਤੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਹੈ ।

→ ਸਮਤਲ ਦਰਪਣ ਦੁਆਰਾ ਬਣਾਇਆ ਪ੍ਰਤੀਬਿੰਬ ਹਮੇਸ਼ਾ ਦਰਪਣ ਦੇ ਪਿੱਛੇ ਬਣਦਾ ਹੈ । ਇਹ ਪ੍ਰਤੀਬਿੰਬ ਆਭਾਸੀ, ਸਿੱਧਾ ਅਤੇ ਵਸਤੂ ਦੇ ਆਕਾਰ ਦੇ ਬਰਾਬਰ ਹੁੰਦਾ ਹੈ । ਹੁ ਸਮਤਲ ਦਰਪਣ ਦੁਆਰਾ ਬਣਾਇਆ ਗਿਆ ਪ੍ਰਤੀਬਿੰਬ ਦਰਪਣ ਦੇ ਪਿੱਛੇ ਓਨੀ ਦੂਰੀ ‘ਤੇ ਹੀ ਬਣਦਾ ਹੈ, ਜਿੰਨੀ | ਦੂਰੀ ‘ਤੇ ਵਸਤੁ ਦਰਪਣ ਦੇ ਸਾਹਮਣੇ ਰੱਖੀ ਹੁੰਦੀ ਹੈ ।

→ ਸਮਤਲ ਦਰਪਣ ਦੁਆਰਾ ਬਣਾਏ ਗਏ ਪ੍ਰਤੀਬਿੰਬ ਦਾ ਪਾਸੇਦਾਅ ਉਲਟਾਅ ਹੋ ਜਾਂਦਾ ਹੈ ਅਰਥਾਤ ਵਸਤੂ ਦਾ ਖੱਬਾ ਪਾਸਾ ਪ੍ਰਤੀਬਿੰਬ ਦਾ ਸੱਜਾ ਪਾਸਾ ਨਜ਼ਰ ਆਉਂਦਾ ਹੈ ਅਤੇ ਵਸਤੂ ਦਾ ਸੱਜਾ ਪਾਸਾ ਪ੍ਰਤੀਬਿੰਬ ਦਾ ਖੱਬਾ ਪਾਸਾ ਨਜ਼ਰ ਆਉਂਦਾ ਹੈ ।

→ ਅਵਤਲ ਦਰਪਣ ਇੱਕ ਅਜਿਹਾ ਗੋਲਾਕਾਰ ਦਰਪਣ ਹੁੰਦਾ ਹੈ, ਜਿਸਦੀ ਪਰਾਵਰਤਕ ਸੜਾ ਅੰਦਰ ਵੱਲ ਹੁੰਦੀ ਹੈ ।

→ ਉੱਤਲ ਦਰਪਣ ਇੱਕ ਅਜਿਹਾ ਗੋਲਾਕਾਰ ਦਰਪਣ ਹੁੰਦਾ ਹੈ, ਜਿਸਦੀ ਪਰਾਵਰਤਕ ਸੜਾ ਬਾਹਰ ਵੱਲ ਉਭਰਵੀਂ ਹੁੰਦੀ ਹੈ ।

→ ਬਹੁਤ ਦੂਰ ਸਥਿਤ ਕਿਸੇ ਵਸਤੂ ਤੋਂ ਆ ਰਹੀਆਂ ਪ੍ਰਕਾਸ਼ ਦੀਆਂ ਕਿਰਨਾਂ ਇੱਕ-ਦੂਜੇ ਦੇ ਸਮਾਨੰਤਰ ਮੰਨੀਆਂ ਜਾਂਦੀਆਂ ਹਨ ਅਤੇ ਦਰਪਣ ਤੋਂ ਪਰਾਵਰਤਨ ਹੋਣ ਤੋਂ ਬਾਅਦ ਜਿਸ ਬਿੰਦੁ ’ਤੇ ਅਸਲ ਰੂਪ ਵਿੱਚ ਮਿਲਦੀਆਂ ਜਾਂ ਮਿਲਦੀਆਂ ਹੋਈਆਂ ਪ੍ਰਤੀਤ ਹੁੰਦੀਆਂ ਹਨ, ਉਸ ਨੂੰ ਦਰਪਣ ਦਾ ਫੋਕਸ ਬਿੰਦੂ ਆਖਦੇ ਹਨ ।

→ ਅਵਤਲ ਦਰਪਣ ਲਈ ਸਿਰਫ਼ ਉਦੋਂ ਹੀ ਆਭਾਸੀ, ਸਿੱਧਾ ਅਤੇ ਵੱਡਾ ਪ੍ਰਤੀਬਿੰਬ ਬਣਦਾ ਹੈ ਜਦੋਂ ਵਸਤੁ ਅਵਤਲ ਦਰਪਣ ਦੇ ਮੁੱਖ ਫੋਕਸ ਅਤੇ ਦਰਪਣ ਦੇ ਵਿਚਾਲੇ ਰੱਖੀ ਹੋਵੇ । ਇਸ ਤੋਂ ਇਲਾਵਾ ਵਸਤੁ ਦੀਆਂ ਹੋਰਨਾਂ ਸਥਿਤੀਆਂ ਲਈ ਪ੍ਰਤੀਬਿੰਬ ਵਾਸਤਵਿਕ ਅਤੇ ਉਲਟਾ ਬਣਦਾ ਹੈ ।

→ ਉੱਤਲ ਦਰਪਣ ਲਈ ਵਸਤੂ ਦੀ ਹਰੇਕ ਸਥਿਤੀ ਵਿੱਚ ਪ੍ਰਤੀਬਿੰਬ ਆਭਾਸੀ, ਸਿੱਧਾ ਅਤੇ ਆਕਾਰ ਵਿੱਚ ਵਸਤੂ ਤੋਂ ਛੋਟਾ ਬਣਦਾ ਹੈ ।

→ ਲੈਂਜ਼ ਇੱਕ ਪਾਰਦਰਸ਼ੀ ਮਾਧਿਅਮ ਦਾ ਟੁਕੜਾ ਹੁੰਦਾ ਹੈ ਜਿਹੜਾ ਦੋ ਸਤਾਵਾਂ ਨਾਲ ਘਿਰਿਆ ਹੁੰਦਾ ਹੈ । ਲੈਂਜ਼ | ਮੁੱਖ ਰੂਪ ਵਿੱਚ ਦੋ ਪ੍ਰਕਾਰ ਦੇ ਹੁੰਦੇ ਹਨ-

  • ਉੱਤਲ ਅਤੇ
  • ਅਵਤਲ ਲੈਂਜ਼ ।

→ ਉੱਤਲ ਲੈਂਜ਼ ਵਿਚਕਾਰੋਂ ਮੋਟਾ ਅਤੇ ਕਿਨਾਰਿਆਂ ਤੋਂ ਪਤਲਾ ਹੁੰਦਾ ਹੈ ।

→ ਅਵਤਲ ਲੈਂਜ਼ ਕਿਨਾਰਿਆਂ ਦੀ ਤੁਲਨਾ ਵਿੱਚ ਵਿਚਕਾਰੋਂ ਮੋਟਾ ਹੁੰਦਾ ਹੈ ।

→ ਉੱਤਲ ਲੈਂਜ਼ ਨੂੰ ਅਭਿਸਾਰੀ ਲੈਂਜ਼ ਅਤੇ ਅਵਤਲ ਲੈਂਜ਼ ਨੂੰ ਅਸਾਰੀ ਲੈਂਜ਼ ਵੀ ਆਖਦੇ ਹਨ ।

→ ਉੱਤਲ ਲੈਂਜ਼ ਨੂੰ ਬਾਰੀਕ ਅਤੇ ਛੋਟੀਆਂ ਵਸਤੂਆਂ ਨੂੰ ਵੱਡਾ ਕਰਕੇ ਦੇਖਿਆ ਜਾ ਸਕਦਾ ਹੈ । ਇਸ ਲਈ ਇਸ ‘ ਨੂੰ ਵੱਡਦਰਸ਼ੀ ਲੈਂਜ਼ ਜਾਂ ਰੀਡਿੰਗ ਗਲਾਸ ਵੀ ਆਖਦੇ ਹਨ ।

ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ

  1. ਪ੍ਰਕਾਸ਼ ਦਾ ਪਰਾਵਰਤਨ-ਜਦੋਂ ਸਿੱਧੀ ਰੇਖਾ ਵਿੱਚ ਚੱਲਦਾ ਪ੍ਰਕਾਸ਼ ਕਿਸੇ ਦਰਪਣ ਜਾਂ ਕਿਸੇ ਪਾਲਿਸ਼ ਕੀਤੀ ਅਪਾਰਦਰਸ਼ੀ ਸਤਹਿ ਨਾਲ ਟਕਰਾਉਣ ਤੋਂ ਬਾਅਦ ਇਹ ਆਪਣੀ ਦਿਸ਼ਾ ਬਦਲ ਲੈਂਦਾ ਹੈ ਅਤੇ ਵਾਪਿਸ ਉਸੇ ਮਾਧਿਅਮ ਵਿੱਚ ਆ ਜਾਂਦਾ ਹੈ । ਪ੍ਰਕਾਸ਼ ਦਾ ਆਪਣੀ ਦਿਸ਼ਾ ਬਦਲ ਲੈਣ ਦੀ ਪ੍ਰਕਿਰਿਆ ਨੂੰ ਪ੍ਰਕਾਸ਼ ਦਾ ਪਰਾਵਰਤਨ ਆਖਦੇ ਹਨ ।
  2. ਆਪਾਤੀ ਕਿਰਨ-ਜਿਹੜੀ ਪ੍ਰਕਾਸ਼ ਦੀ ਕਿਰਨ ਪ੍ਰਕਾਸ਼ ਸ੍ਰੋਤ ਤੋਂ ਚੱਲ ਕੇ ਦਰਪਣ ’ਤੇ ਟਕਰਾਉਂਦੀ ਹੈ, ਉਸਨੂੰ ਆਪਾਤੀ ਕਿਰਨ ਆਖਦੇ ਹਨ ।
  3. ਪਰਾਵਰਤਿਤ ਕਿਰਨ-ਜਿਹੜੀ ਪ੍ਰਕਾਸ਼ ਦੀ ਕਿਰਨ ਦਰਪਣ ਉੱਤੇ ਟਕਰਾਉਣ ਤੋਂ ਬਾਅਦ ਆਪਣੀ ਦਿਸ਼ਾ ਬਦਲ ਕੇ | ਉਸੇ ਮਾਧਿਅਮ ਵਿਚ ਇੱਕ ਖ਼ਾਸ ਦਿਸ਼ਾ ਵਿਚ ਵਾਪਿਸ ਆ ਜਾਂਦੀ ਹੈ, ਉਸ ਨੂੰ ਪਰਾਵਰਤਿਤ ਕਿਰਨ ਆਖਦੇ ਹਨ ।
  4. ਆਪਤਨ ਕੋਣ-ਆਪਾਤੀ ਕਿਰਨ ਅਤੇ ਆਪਨ ਬਿੰਦੂ ‘ਤੇ ਖਿੱਚੇ ਗਏ ਅਭਿਲੰਬ ਵਿਚਲੇ ਕੋਣ ਨੂੰ ਆਪਤਨ ਕੋਣ ਆਖਦੇ ਹਨ ।
  5. ਪਰਾਵਰਤਨ ਕੋਣ-ਪਰਾਵਰਤਿਤ ਕਰਨ ਅਤੇ ਆਪਨ ਬਿੰਦੂ ‘ਤੇ ਖਿੱਚੇ ਗਏ ਕੋਣ ਵਿਚਕਾਰ ਬਣੇ ਕੋਣ ਨੂੰ ਪਰਾਵਰਤਨ ਕੋਣ ਆਖਦੇ ਹਨ ।
  6. ਆਪਨ ਬਿੰਦੂ-ਆਪਾਤੀ ਕਿਰਨ ਦਰਪਣ ਦੀ ਸਤਹਿ ਨੂੰ ਜਿਸ ਬਿੰਦੂ ਤੇ ਜਾ ਕੇ ਟਕਰਾਉਂਦੀ ਹੈ, ਉਸਨੂੰ ਆਪਨ ਬਿੰਦੂ ਆਖਦੇ ਹਨ ।
  7. ਅਭਿਲੰਬ-ਆਪਤਨ ਬਿੰਦੂ ਉੱਤੇ ਬਣਾਏ ਗਏ ਲੰਬ ਨੂੰ ਅਭਿਲੰਭ ਆਖਦੇ ਹਨ ।
  8. ਪ੍ਰਤੀਬਿੰਬ-ਪ੍ਰਕਾਸ਼ ਦੀਆਂ ਕਿਰਨਾਂ ਦਰਪਣ ਤੋਂ ਪ੍ਰਕਾਸ਼ ਪਰਾਵਰਤਨ ਤੋਂ ਬਾਅਦ ਜਿਸ ਬਿੰਦੁ ਤੇ ਵਾਸਤਵਿਕ ਰੂਪ ਵਿੱਚ ਮਿਲਦੀਆਂ ਹਨ ਜਾਂ ਮਿਲਦੀਆਂ ਹੋਈਆਂ ਪ੍ਰਤੀਤ ਹੁੰਦੀਆਂ ਹਨ, ਉਸਨੂੰ ਪ੍ਰਤੀਬਿੰਬ ਆਖਦੇ ਹਨ ।
  9. ਵਾਸਤਵਿਕ ਪ੍ਰਤੀਬਿੰਬ-ਜਦੋਂ ਕਿਸੇ ਵਸਤੂ ਤੋਂ ਆ ਰਹੀਆਂ ਪ੍ਰਕਾਸ਼ ਕਿਰਨਾਂ ਪਰਾਵਰਤਨ ਤੋਂ ਬਾਅਦ ਕਿਸੇ ਬਿੰਦ ‘ਤੇ ਅਸਲ ਵਿੱਚ ਮਿਲਦੀਆਂ ਹਨ, ਤਾਂ ਉਸ ਨੂੰ ਵਾਸਤਵਿਕ ਪ੍ਰਤੀਬਿੰਬ ਕਹਿੰਦੇ ਹਨ|
  10. ਆਭਾਸੀ ਪ੍ਰਤੀਬਿੰਬ-ਜਦੋਂ ਪ੍ਰਕਾਸ਼ ਦੀਆਂ ਕਿਰਨਾਂ ਦਰਪਣ ਤੋਂ ਹੋ ਰਹੇ ਪਰਾਵਰਤਨ ਤੋਂ ਬਾਅਦ ਕਿਸੇ ਬਿੰਦੂ ‘ਤੇ ਅਸਲ ਵਿੱਚ ਮਿਲਦੀਆਂ ਜਾਪਦੀਆਂ ਹਨ ਪਰੰਤੂ ਕਿਸੇ ਬਿੰਦੂ ‘ਤੇ ਮਿਲਦੀਆਂ ਹੋਈਆਂ ਹੋਣ, ਤਾਂ ਉਸ ਬਿੰਦੂ ਨੂੰ ਆਭਾਸੀ ਪ੍ਰਤੀਬਿੰਬ ਆਖਦੇ ਹਨ | ਆਭਾਸੀ ਪ੍ਰਤੀਬਿੰਬ ਨੂੰ ਪਰਦੇ ‘ਤੇ ਲਿਆਇਆ ਨਹੀਂ ਜਾ ਸਕਦਾ ।
  11. ਗੋਲਾਕਾਰ ਦਰਪਣ-ਅਜਿਹਾ ਦਰਪਣ ਜਿਸਦੀ ਪਰਾਵਰਤਕ ਸੜਾ ਇੱਕ ਖੋਖਲੇ ਕੱਚ ਦੇ ਗੋਲੇ ਦਾ ਇੱਕ ਭਾਗ ਹੁੰਦੀ ਹੈ ।
  12. ਉੱਤਲ ਦਰਪਣ-ਅਜਿਹਾ ਗੋਲਾਕਾਰ ਦਰਪਣ ਜਿਸਦੀ ਪਰਾਵਰਤਕ ਸੜਾ ਉੱਤਲ ਜਾਂ ਬਾਹਰ ਵੱਲ ਉਭਰਵੀਂ ਹੁੰਦੀ ਹੈ, ਉੱਤਲ ਦਰਪਣ ਵਾਂਗ ਕੰਮ ਕਰਦੀ ਹੈ ।
  13. ਅਵਤਲ ਦਰਪਣ-ਅਜਿਹਾ ਗੋਲਾਕਾਰ ਦਰਪਣ ਜਿਸਦੀ ਪਰਾਵਰਤਕ ਸੜਾ ਅਵਤਲ ਜਾਂ ਅੰਦਰ ਵੱਲ ਹੁੰਦੀ ਹੈ ।

Leave a Comment