PSEB 7th Class Science Notes Chapter 16 ਪਾਣੀ : ਇੱਕ ਅਨਮੋਲ ਸਾਧਨ

This PSEB 7th Class Science Notes Chapter 16 ਪਾਣੀ: ਇੱਕ ਅਨਮੋਲ ਸਾਧਨ will help you in revision during exams.

PSEB 7th Class Science Notes Chapter 16 ਪਾਣੀ : ਇੱਕ ਅਨਮੋਲ ਸਾਧਨ

→ ਸਾਰੇ ਜੀਵਾਂ ਨੂੰ ਜਿਉਂਦਾ ਰਹਿਣ ਲਈ ਪਾਣੀ ਦੀ ਲੋੜ ਹੁੰਦੀ ਹੈ ।

→ ਪਾਣੀ ਦੀਆਂ ਤਿੰਨ ਅਵਸਥਾਵਾਂ ਠੋਸ, ਤਰਲ ਅਤੇ ਗੈਸ ਹਨ ।

→ ਦੁਨੀਆਂ ਦੇ ਕੁੱਲ ਤਾਜ਼ੇ ਪਾਣੀ ਦਾ 1% ਤੋਂ ਵੀ ਘੱਟ ਜਾਂ ਧਰਤੀ ‘ਤੇ ਮੌਜੂਦ ਸਾਰੇ ਪਾਣੀ ਦਾ ਲਗਭਗ 0.003% ਪਾਣੀ ਹੀ ਮਨੁੱਖੀ ਵਰਤੋਂ ਲਈ ਉਪਲੱਬਧ ਹੈ ।

→ ਧਰਤੀ ਉੱਤੇ ਮੌਜੂਦ ਲਗਪਗ ਸਾਰਾ ਪਾਣੀ ਸਮੁੰਦਰਾਂ ਅਤੇ ਮਹਾਂਸਾਗਰਾਂ, ਨਦੀਆਂ, ਤਾਲਾਬਾਂ, ਧਰੁਵੀ ਬਰਫ਼, ਭੂਮੀ ਜਲ ਅਤੇ ਵਾਯੂਮੰਡਲ ਵਿੱਚ ਮਿਲਦਾ ਹੈ ।

→ ਵਰਤਣ ਲਈ ਯੋਗ ਪਾਣੀ ਤਾਜ਼ਾ ਪਾਣੀ ਹੈ ।

→ ਧਰਤੀ ‘ਤੇ ਲਣ ਵਿਹੀਣ ਪਾਣੀ ਧਰਤੀ ‘ਤੇ ਉਪਲੱਬਧ ਪਾਣੀ ਦੀ ਮਾਤਰਾ ਦਾ 0.006 ਹੈ ।

→ ਪਾਣੀ ਦੀਆਂ ਤਿੰਨ ਅਵਸਥਾਵਾਂ ਹਨ-

 • ਠੋਸ,
 • ਗੈਸ ।

→ ਠੋਸ ਅਵਸਥਾ ਵਿੱਚ ਪਾਣੀ ਬਰਫ਼ ਅਤੇ ਹਿਮ ਦੇ ਰੂਪ ਵਿੱਚ ਧਰਤੀ ਦੇ ਧਰੁਵਾਂ ਤੇ ਬਰਫ਼ ਨਾਲ ਢੱਕੇ ਪਹਾੜਾਂ ਅਤੇ ਗਲੇਸ਼ੀਅਰਾਂ ਵਿੱਚ ਮਿਲਦਾ ਹੈ । ਦ੍ਰਵ ਅਵਸਥਾ ਵਿੱਚ ਪਾਣੀ ਮਹਾਂਸਾਗਰਾਂ, ਝੀਲਾਂ, ਨਦੀਆਂ ਤੋਂ ਇਲਾਵਾ ਭੂਮੀ ਤਲ ਦੇ ਹੇਠਾਂ ਭੂਮੀ ਜਲ ਦੇ ਰੂਪ ਵਿੱਚ ਮਿਲਦਾ ਹੈ ।

→ ਗੈਸੀ ਅਵਸਥਾ ਵਿੱਚ ਪਾਣੀ ਹਵਾ ਵਿੱਚ ਜਲਵਾਯੂ ਦੇ ਰੂਪ ਵਿੱਚ ਮੌਜੂਦ ਰਹਿੰਦਾ ਹੈ ।

→ ਮੀਂਹ ਦਾ ਪਾਣੀ ਸਭ ਤੋਂ ਸ਼ੁੱਧ ਪਾਣੀ ਸਮਝਿਆ ਜਾਂਦਾ ਹੈ ।

→ ਪਾਣੀ ਚੱਕਰ ਦੁਆਰਾ ਪਾਣੀ ਦਾ ਸਥਾਨ-ਅੰਤਰਣ ਹੁੰਦਾ ਹੈ ।

→ ਪਾਣੀ ਦਾ ਮੁੱਖ ਸਰੋਤ ਭੁਮੀ ਜਲ ਹੈ ।

→ ਸਥਿਰ ਕਠੋਰ ਚੱਟਾਨਾਂ ਦੀਆਂ ਪਰਤਾਂ ਦੇ ਵਿੱਚ ਭੁਮੀ ਜਲ ਇਕੱਠਾ ਹੋ ਜਾਂਦਾ ਹੈ ।

→ ਜਨਸੰਖਿਆ ਵਿੱਚ ਵਾਧਾ, ਉਦਯੋਗਿਕ ਅਤੇ ਖੇਤੀ ਗਤੀਵਿਧੀਆਂ ਆਦਿ ਭੂਮੀ ਜਲ ਸਤਰ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਹਨ ।

→ ਭੁਮੀ ਜਲ ਦਾ ਅਧਿਕ ਉਪਯੋਗ ਅਤੇ ਜਲ ਦਾ ਘੱਟ ਰਿਸਾਵ ਹੋਣ ਕਾਰਨ ਭੂਮੀ ਜਲ ਦਾ ਸਤਰ ਘੱਟ ਗਿਆ ਹੈ |

→ ਭੂਮੀ ਜਲ ਸਤਰ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਹਨ ਜੰਗਲਾਂ ਦਾ ਕੱਟਣਾ ਅਤੇ ਪਾਣੀ ਦੇ ਸੋਖਣ ਲਈ ਲੋੜੀਂਦੇ ਖੇਤਰ ਵਿੱਚ ਕਮੀ !

→ ਬਉਲੀਆਂ ਅਤੇ ਬੰਦ ਡਿੱਪ ਸਿੰਚਾਈ ਪ੍ਰਣਾਲੀ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਕੁੱਝ ਤਕਨੀਕਾਂ ਹਨ ।

→ ਪੌਦਿਆਂ ਨੂੰ ਕੁੱਝ ਦਿਨਾਂ ਤੱਕ ਪਾਣੀ ਨਾ ਦੇਣ ਦੀ ਅਵਸਥਾ ਵਿੱਚ ਉਹ ਮੁਰਝਾ ਜਾਂਦੇ ਹਨ ਅਤੇ ਅੰਤ ਵਿੱਚ ਸ਼ੱਕ ਜਾਂਦੇ ਹਨ ।

→ ਪੰਜਾਬ ਸਰਕਾਰ ਨੇ ਸਾਲ 2009 ਵਿੱਚ ‘‘ਪੰਜਾਬ ਜਲ ਸੰਭਾਲ ਕਾਨੂੰਨ 2009” ਪਾਸ ਕੀਤਾ ਸੀ ਜਿਸ ਤਹਿਤ ਪਹਿਲੀ ਵਾਰ ਝੋਨੇ ਦੀ ਪਨੀਰੀ ਨੂੰ ਲਗਾਉਣ(Transplantation) ਦੀ ਤਾਰੀਖ 10 ਜੂਨ ਨਿਰਧਾਰਿਤ ਕੀਤੀ ਗਈ । ਬਾਅਦ ਵਿੱਚ ਸਾਲ 2015 ਵਿੱਚ ਇਸ ਨੂੰ 15 ਜੂਨ ਕੀਤਾ ਗਿਆ ।

→ ਮ੍ਰਿਤ ਸਾਗਰ ਇੱਕ ਨਮਕੀਨ ਝੀਲ ਹੈ ਜੋ ਪੂਰਬ ਵਲੋਂ ਜਾਰਡਨ ਅਤੇ ਪੱਛਮ ਵੱਲੋਂ ਇਸਰਾਈਲ ਅਤੇ ਫਿਲਸਤੀਨ ਨਾਲ ਘਿਰਿਆ ਹੋਇਆ ਹੈ । ਇਹ ਦੁਜੇ ਮਹਾਂਸਾਗਰਾਂ ਨਾਲੋਂ 8.6 ਗੁਣਾ ਵੱਧ ਖਾਰੀ ਹੈ । ਵਧੇਰਾ ਖਾਰੀਪਨ ਹੋਣ ਕਾਰਨ ਜਲੀ ਪੌਦੇ ਅਤੇ ਜਲੀ-ਜੰਤੂਆਂ ਦੀ ਹੋਂਦ ਨੂੰ ਰੋਕਦਾ ਹੈ, ਜਿਸ ਕਰਕੇ ਇਸ ਨੂੰ ਮ੍ਰਿਤ ਸਾਗਰ ਆਖਦੇ ਹਨ !

ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ

 1. ਜਲ ਚੱਕਰ-ਕਈ ਪ੍ਰਕਿਰਿਆਵਾਂ ਜਿਵੇਂ ਕਿ ਪਾਣੀ ਦਾ ਹਵਾ ਵਿੱਚ ਵਾਸ਼ਪੀਕਰਨ, ਸੰਘਣਨ ਕਿਰਿਆ ਦੁਆਰਾ ਬੱਦਲਾਂ ਦਾ ਬਣਨਾ ਅਤੇ ਵਰਖਾ ਦਾ ਆਉਣਾ ਜਿਸ ਨਾਲ ਧਰਤੀ ‘ਤੇ ਪਾਣੀ ਦਾ ਕਾਇਮ ਰਹਿਣਾ, ਭਾਵੇਂ ਸਾਰੀ ਦੁਨੀਆਂ ਇਸ ਦੀ ਵਰਤੋਂ ਕਰਦੀ ਹੈ ਜਲ ਚੱਕਰ ਅਖਵਾਉਂਦਾ ਹੈ ।
 2. ਤਾਜ਼ਾ ਪਾਣੀ-ਜਿਹੜਾ ਪਾਣੀ ਪੀਣ ਲਈ ਉੱਚਿਤ ਹੁੰਦਾ ਹੈ ਉਹ ਤਾਜ਼ਾ ਪਾਣੀ ਹੈ । ਇਸ ਵਿੱਚ ਬਹੁਤ ਹੀ ਘੱਟ ਮਾਤਰਾ ਵਿੱਚ ਲੂਣ ਘੁਲੇ ਹੋਏ ਹੁੰਦੇ ਹਨ । ਇਹ ਧਰਤੀ ‘ਤੇ ਮੌਜੂਦ ਕੁੱਲ ਪਾਣੀ ਦਾ ਲਗਭਗ 3% ਹੈ ਜੋ ਨਦੀਆਂ, ਝੀਲਾਂ, ਗਲੇਸ਼ੀਅਰਾਂ, ਬਰਫ਼ ਨਾਲ ਢੱਕੀਆਂ ਚੋਟੀਆਂ ਅਤੇ ਧਰਤੀ ਹੇਠਾਂ ਹੁੰਦਾ ਹੈ ।
 3. ਜਲ ਪੱਧਰ ਜਾਂ ਵਾਟਰ ਟੇਬਲ-ਜਲੀ ਸੋਤ ਦੇ ਨੇੜੇ ਡੂੰਘਾਈ ‘ਤੇ ਜਿੱਥੇ ਚੱਟਾਨਾਂ ਵਿਚਕਾਰਲੀ ਥਾਂ ਪਾਣੀ ਨਾਲ ਭਰੀ ਹੁੰਦੀ ਹੈ ਨੂੰ ਧਰਤੀ ਹੇਠਲੇ ਪਾਣੀ ਦਾ ਖੇਤਰ ਜਾਂ ਸੰਤ੍ਰਿਪਤ ਖੇਤਰ ਕਹਿੰਦੇ ਹਨ । ਇਸ ਪਾਣੀ ਦੀ ਉੱਪਰਲੀ ਸਤਹਿ ਨੂੰ ਜਲ ਪੱਧਰ ਜਾਂ ਵਾਟਰ ਟੇਬਲ ਕਹਿੰਦੇ ਹਨ ।
 4. ਜਲਈ ਚਟਾਨੀ ਪਰਤ-ਧਰਤੀ ਹੇਠਲਾ ਪਾਣੀ ਵਾਟਰ ਟੇਬਲ ਤੋਂ ਵੀ ਹੇਠਾਂ ਸਖ਼ਤ ਚਟਾਨਾਂ ਦੀਆਂ ਪਰਤਾਂ ਵਿਚਕਾਰ ਹੁੰਦਾ ਹੈ ਜਿਸ ਨੂੰ ਜਲਈ ਚਟਾਨੀ ਪਰਤ ਕਹਿੰਦੇ ਹਨ । ਇਹ ਪਾਣੀ ਨਲਕਿਆਂ ਅਤੇ ਟਿਊਬਵੈੱਲਾਂ ਰਾਹੀਂ ਕੱਢਿਆ ਜਾਂਦਾ ਹੈ ।
 5. ਇਨਫਿਲਟਰੇਸ਼ਨ (ਅੰਕੁਇਫਿਰ)-ਪਾਣੀ ਦੇ ਵੱਖ-ਵੱਖ ਸੋਤਾਂ ਜਿਵੇਂ ਮੀਂਹ, ਨਦੀਆਂ ਅਤੇ ਛੱਪੜਾਂ ਦਾ ਪਾਣੀ ਗੁਰੁਤਾ ਖਿੱਚ ਕਾਰਨ ਰਿਸ-ਰਿਸ ਕੇ ਧਰਤੀ ਅੰਦਰਲੇ ਖ਼ਾਲੀ ਥਾਂ ‘ਤੇ ਭਰਨ ਨੂੰ ਇਨਫਿਲਟਰੇਸ਼ਨ ਕਹਿੰਦੇ ਹਨ ।
 6. ਜਲ ਪ੍ਰਬੰਧਨ-ਪਾਣੀ ਦੀ ਸੁਚੱਜੇ ਢੰਗ ਨਾਲ ਵੰਡ ਨੂੰ ਜਲ ਪ੍ਰਬੰਧਨ ਆਖਦੇ ਹਨ ।
 7. ਤੁਪਕਾ ਸਿੰਚਾਈ ਪ੍ਰਣਾਲੀ-ਇਹ ਸਿੰਚਾਈ ਦੀ ਅਜਿਹੀ ਤਕਨੀਕ ਹੈ ਜਿਸ ਵਿੱਚ ਪਾਣੀ ਪਾਈਪਾਂ ਰਾਹੀਂ ਤੁਪਕਾ-ਤੁਪਕਾ ਕਰਕੇ ਪੌਦਿਆਂ ਤੱਕ ਪਹੁੰਚਦਾ ਹੈ ।
 8. ਜਲ ਭੰਡਾਰਨ-ਵਰਖਾ ਦੇ ਜਲ ਨੂੰ ਜ਼ਰੂਰਤ ਵੇਲੇ ਉਪਯੋਗ ਵਿੱਚ ਲਿਆਉਣ ਦੀ ਜਮਾਂ ਕਰਨ ਦੀ ਵਿਧੀ ਨੂੰ ਜਲ | ਭੰਡਾਰਨ ਆਖਦੇ ਹਨ । ਇਸ ਨੂੰ ਜਲ ਪੱਧਰ ਦੀ ਪ੍ਰਤੀਪੂਰਤੀ ਲਈ ਕੀਤਾ ਜਾਂਦਾ ਹੈ ।
 9. ਬਾਉਲੀ-ਇਹ ਪੁਰਾਤਨ ਕਾਲ ਦੀ ਜਲ ਭੰਡਾਰਨ ਦੀ ਵਿਧੀ ਹੈ । ਭਾਰਤ ਵਿੱਚ ਕਈ ਥਾਂਵਾਂ ‘ਤੇ ਅੱਜ ਵੀ ਇਸ ਵਿਧੀ ਰਾਹੀਂ ਜਲ ਭੰਡਾਰਨ ਕੀਤਾ ਜਾਂਦਾ ਹੈ।

Leave a Comment