PSEB 8th Class Computer Notes Chapter 3 ਸੂਚਨਾ ਟੈਕਨੋਲੋਜੀ ਨਾਲ ਜਾਣ-ਪਛਾਣ

This PSEB 8th Class Computer Notes Chapter 3 ਸੂਚਨਾ ਟੈਕਨੋਲੋਜੀ ਨਾਲ ਜਾਣ-ਪਛਾਣ will help you in revision during exams.

PSEB 8th Class Computer Notes Chapter 3 ਸੂਚਨਾ ਟੈਕਨੋਲੋਜੀ ਨਾਲ ਜਾਣ-ਪਛਾਣ

ਜਾਣ-ਪਛਾਣ (Introduction)
ਇਨਫਰਮੇਸ਼ਨ ਟੈਕਨੋਲੋਜੀ ਦੀ ਮੱਦਦ ਨਾਲ ਅਸੀਂ ਇੱਕ ਕੰਪਿਊਟਰ ਤੋਂ ਵੱਖ-ਵੱਖ ਪ੍ਰਕਾਰ ਦਾ ਡਾਟਾ ਦੂਸਰੇ ਕੰਪਿਊਟਰ ਉੱਤੇ ਭੇਜ ਸਕਦੇ ਹਾਂ । ਡਾਟਾ ਕਿਸੇ ਵੀ ਪ੍ਰਕਾਰ ਦਾ ਹੋ ਸਕਦਾ ਹੈ , ਜਿਵੇਂ-ਲਿਖਤੀ, ਆਵਾਜ਼ ਵਾਲਾ, ਵੀਡੀਉ ਆਦਿ ।

ਇਨਫਰਮੇਸ਼ਨ ਟੈਕਨਾਲੋਜੀ ਹਾਰਡਵੇਅਰ ਅਤੇ ਸਾਫਟਵੇਅਰ ਨਾਲ ਸੰਬੰਧਤ ਹਨ ।ਉਹ ਟੈਕਨਾਲੋਜੀ ਜੋ ਸੂਚਨਾ ਪ੍ਰੋਸੈਸ, ਸਟੋਰ, ਸੰਚਾਰ ਕਰਨ ਵਾਸਤੇ ਵਰਤੀ ਜਾਂਦੀ ਹੈ ਉਸ ਨੂੰ ਇਨਫਰਮੇਸ਼ਨ ਟੈਕਨਾਲੋਜੀ ਕਹਿੰਦੇ ਹਨ । ਇਸ ਦੀ ਮਹੱਤਤਾ ਸਾਡੇ ਜੀਵਨ, ਸਮਾਜ ਅਤੇ ਦੇਸ਼ ਦੀ ਤਰੱਕੀ ਵਿਚ ਹੈ । ਦੁਨੀਆਂ ਇਸ ਕਰਕੇ ਹੀ ਜ਼ਿਆਦਾ ਤਰੱਕੀ ਕਰ ਰਹੀ ਹੈ ।

ਇਨਫਰਮੇਸ਼ਨ ਟੈਕਨੋਲੋਜੀ ਕੀ ਹੈ ? (What is Information Technology)
ਉਹ ਟੈਕਨਾਲੋਜੀ ਜਿਸਦੀ ਵਰਤੋਂ ਵੱਖ-ਵੱਖ ਪ੍ਰਕਾਰ ਦੀ ਸੂਚਨਾ ਤਿਆਰ ਕਰਨ, ਸੰਭਾਲਨ ਜਾਂ ਪ੍ਰੋਸੈਸ ਕਰਨ ਵਾਸਤੇ ਕੀਤੀ ਜਾਂਦੀ ਹੈ, ਉਹ ਇਨਫਰਮੇਸ਼ਨ ਟੈਕਨਾਲੋਜੀ ਹੈ । ਇਸ ਵਿਚ ਟੈਲੀਫੋਨ ਅਤੇ ਕੰਪਿਊਟਰ ਟੈਕਨਾਲੋਜੀ ਦੋਨੋਂ ਸ਼ਾਮਿਲ ਹਨ ।

PSEB 8th Class Computer Notes Chapter 3 ਸੂਚਨਾ ਟੈਕਨੋਲੋਜੀ ਨਾਲ ਜਾਣ-ਪਛਾਣ

ਇਨਫਰਮੇਸ਼ਨ ਟੈਕਨੋਲੋਜੀ ਦੀ ਜ਼ਰੂਰਤ (Need of Information Technology)
ਇਨਫਰਮੇਸ਼ਨ ਟੈਕਨੋਲੋਜੀ ਦੀ ਜ਼ਰੂਰਤ ਹੇਠ ਲਿਖੇ ਕਾਰਨਾਂ ਕਰਕੇ ਹੈ-

  1. ਬਿੱਲ ਅਤੇ ਸਰਕਾਰੀ ਸੰਸਥਾਵਾਂ ਵਿੱਚ ਬਿੱਲ ਭੁਗਤਾਨ ਦਾ ਪ੍ਰਿੰਟ ਲੈਣ ਲਈ ।
  2. ਵਪਾਰ ਅਤੇ ਉਦਯੋਗਾਂ ਵਿੱਚ ਕੰਮ ਕਰਾਉਣ ਅਤੇ ਵਧੀਆ ਉਤਪਾਦਨ ਕਰਵਾਉਣ ਲਈ ਕੀਤੀ ਜਾਂਦੀ ਹੈ ।
  3. ਈ-ਮੇਲ ਅਤੇ ਚੈਟਿੰਗ ਕੀਤੀ ਜਾਂਦੀ ਹੈ ।
  4. ਸਿੱਖਿਆ ਸੰਬੰਧੀ ਅਤੇ ਗਿਆਨ, ਵਿਗਿਆਨ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ ।
  5. ਆਡੀਓ, ਵੀਡੀਉ ਫਿਲਮਾਂ ਦੇਖਣ ਲਈ ਕੀਤੀ ਜਾਂਦੀ ਹੈ ।

ਵਪਾਰ ਅਤੇ ਉਦਯੋਗ ਵਿਚ ਆਈ. ਟੀ. ਹੇਠ ਲਿਖੇ ਮੰਤਵਾਂ ਵਾਸਤੇ ਵਰਤੀ ਜਾਂਦੀ ਹੈ-

  1. ਆਫਿਸ ਆਟੋਮੇਸ਼ਨ – ਵਪਾਰ ਦੇ ਕੰਮਾਂ ਨੂੰ ਆਟੋਮੈਟਿਕ ਕਰਨ ਨਾਲ ਵਪਾਰ ਦਾ ਉਤਪਾਦਨ ਵਧੀਆ ਢੰਗ ਨਾਲ ਹੁੰਦਾ ਹੈ ।
  2. ਮੈਨੇਜਮੈਂਟ ਇਨਫਰਮੇਸ਼ਨ ਸਿਸਟਮ – ਮੈਨੇਜਮੈਂਟ ਇਨਫਰਮੇਸ਼ਨ ਸਿਸਟਮ ਕਿਸੇ ਵੀ ਵਪਾਰ ਵਿਚ ਵਪਾਰੀਆਂ ਨੂੰ ਨਿਰਣੈ ਲੈਣ ਦੀ ਸਹੂਲਤ ਪ੍ਰਦਾਨ ਕਰਦਾ ਹੈ ।

2. ਘਰਾਂ ਵਿਚ : ਘਰਾਂ ਵਿਚ ਆਈ. ਟੀ. ਹੇਠ ਲਿਖੇ ਮੰਤਵਾਂ ਵਾਸਤੇ ਵਰਤੀ ਜਾਂਦੀ ਹੈ-

  • ਸੰਚਾਰ ਲਈ – ਆਪਸੀ ਸੰਚਾਰ ਵਾਸਤੇ ਆਈ. ਟੀ. ਦੇ ਟੂਲਜ ਈ-ਮੇਲ, ਚੈਟ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ ।
  • ਸਿੱਖਿਆ ਲਈ – ਵਿਦਿਆਰਥੀ ਇੰਟਰਨੈੱਟ ਦੀ ਵਰਤੋਂ ਕਰਕੇ ਘਰਾਂ ਤੋਂ ਹੀ ਪੜ੍ਹਾਈ ਕਰ ਸਕਦੇ ਹਨ । ਇਸ ਵਾਸਤੇ ਬਹੁਤ ਸਾਰੇ ਸਾਫਟਵੇਅਰ ਉਪਲੱਬਧ ਹਨ । ਇਸਨੇ ਸਿੱਖਿਆ ਦਾ ਪੱਧਰ ਵੀ ਕਾਫੀ ਉੱਚਾ ਕਰ ਦਿੱਤਾ ਹੈ ।
  • ਮਨੋਰੰਜਨ ਲਈ – ਇਨਫਰਮੇਸ਼ਨ ਟੈਕਨੋਲੋਜੀ ਦੀ ਵਰਤੋਂ ਘਰਾਂ ਵਿਚ ਮਨੋਰੰਜਨ ਕਰਨ ਲਈ ਕੀਤੀ ਜਾਂਦੀ ਹੈ । ਅਸੀਂ ਇਸ ਦੀ ਵਰਤੋਂ ਕਰਕੇ ਫਿਲਮਾਂ ਦੇਖ ਸਕਦੇ ਹਾਂ, ਗਾਣੇ ਸੁਣ ਸਕਦੇ ਹਾਂ, ਗੇਮ ਖੇਡ ਸਕਦੇ ਹਾਂ ।
  • ਨਿੰਗ ਲਈ – ਆਈ. ਟੀ. ਦੀ ਵਰਤੋਂ ਕਈ ਪ੍ਰਕਾਰ ਦੀ ਨਿੰਗ ਦੇਣ ਵਾਸਤੇ ਕੀਤੀ ਜਾ ਸਕਦੀ ਹੈ । ਇਸਦੀ ਮਦਦ ਨਾਲ ਅਧਿਆਪਕ, ਫ਼ੌਜੀ ਆਦਿ ਨਿੰਗ ਲੈ ਸਕਦੇ ਹਨ । ਇਸਦੀ ਵਰਤੋਂ ਨਾਲ ਡਾਕਟਰ ਵੀ ਕਈ ਪ੍ਰਕਾਰ ਦੀ ਟ੍ਰੇਨਿੰਗ ਲੈ ਸਕਦੇ ਹਨ ।

ਵੈੱਬਸਾਈਟ (Websites)
ਇੱਕ ਜਾਂ ਇੱਕ ਤੋਂ ਜ਼ਿਆਦਾ ਵੈੱਬ ਪੇਜਾਂ ਦੇ ਇਕੱਠ ਨੂੰ ਵੈੱਬ ਸਾਈਟ ਕਿਹਾ ਜਾਂਦਾ ਹੈ । ਇਹਨਾਂ ਨੂੰ ਇੱਕ ਹੀ ਡੋਮੇਨ ਨਾਮ ਦਿੱਤਾ ਜਾਂਦਾ ਹੈ , ਜਿਵੇਂ :-ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ ਸਾਈਟ ਦਾ ਨਾਂ www.pseb.ac.in ਹੈ ।

ਵੈਬਸਾਈਟ ਦੇ ਪੇਜਾਂ ਨੂੰ ਯੂਨੀਫਾਰਮ ਰਿਸੋਰਸ ਲੋਕੇਟਰ ਤੋਂ ਅਸੈਸ ਕੀਤਾ ਜਾਂਦਾ ਹੈ । ਹਰ ਵੈਬਸਾਈਟ ਦਾ ਆਪਣਾ ਇਕ ਅਡਰੈੱਸ ਹੁੰਦਾ ਹੈ । ਵੈਬਸਾਈਟ ਦੇ ਪਹਿਲੇ ਪੇਜ਼ ਨੂੰ ਹੋਮ ਪੇਜ ਕਿਹਾ ਜਾਂਦਾ ਹੈ । ਹਾਈਪਰ ਲਿੰਕ ਪੇਜਾਂ ਨੂੰ ਆਪਸ ਵਿਚ ਜੋੜਦੇ ਹਨ । ਜੇਕਰ ਐਡਰੈਸ ਪਤਾ ਹੋਵੇ ਤਾਂ ਅਸੀਂ ਵੈਬਸਾਈਟ ਖੋਲ੍ਹ ਸਕਦੇ ਹਾਂ ।

ਸਰਚਿੰਗ (Searching)
ਸਰਚ ਦਾ ਮਤਲਬ ਹੈ ਕੁੱਝ ਲੱਭਣਾ । ਵੈਬ ਸਰਚ ਵੈੱਬ ਪੇਜਾਂ ਨੂੰ ਲੱਭਣ ਦੀ ਇੱਕ ਪ੍ਰਕਿਰਿਆ ਹੈ । ਉਹ ਸਿਸਟਮ ਜੋ ਇੱਕੋ ਜਿਹੇ ਵੈੱਬ ਪੇਜਾਂ ਨੂੰ ਇਕ ਜਗਾ ਤੇ ਇਕੱਠਾ ਕਰਦਾ ਹੈ । ਉਸ ਨੂੰ ਵੈੱਬ ਸਰਚ ਇੰਜਨ ਕਿਹਾ ਜਾਂਦਾ ਹੈ | Google, Yahoo ਅਤੇ Bing ਨੂੰ ਸਰਚਿੰਗ ਲਈ ਵਰਤਿਆ ਜਾਂਦਾ ਹੈ ।
PSEB 8th Class Computer Notes Chapter 3 ਸੂਚਨਾ ਟੈਕਨੋਲੋਜੀ ਨਾਲ ਜਾਣ-ਪਛਾਣ 1

ਵੈੱਬ ਸਰਵਿੰਗ (Web Surfing)
ਇਕ ਵੈੱਬਸਾਈਟ ਤੋਂ ਦੂਜੀ ਵੈੱਬ-ਸਾਈਟ ਤੇ ਜਾਣ ਦੀ ਕਿਰਿਆ ਨੂੰ ਸਰਚਿੰਗ ਕਹਿੰਦੇ ਹਨ । ਸਰਚਿੰਗ ਦਾ ਇਕ ਹੋਰ ਅਰਥ ਹੈ ਇੰਟਰਨੈੱਟ ਤੇ ਸਮਾਂ ਬਿਤਾਉਣਾ | ਸਮੇਂ ਦਾ ਸਹੀ ਉਪਯੋਗ ਕਰਨ ਦਾ ਇਹ ਇਕ ਸਾਧਨ ਹੈ । ਗਲਤ ਵਰਤੋਂ ਨਾਲ ਸਰਕਿੰਗ ਦੇ ਬਹੁਤ ਨੁਕਸਾਨ ਵੀ ਹੁੰਦੇ ਹਨ ।

ਸਰਡਿੰਗ ਅਤੇ ਸਰਚਿੰਗ ਵਿਚ ਹੇਠ ਲਿਖਿਆ ਫ਼ਰਕ ਹੈ-

ਸਰਡਿੰਗ ਸਰਚਿੰਗ
(i) ਸਰਗ ਦਾ ਅਰਥ ਹੈ ਕਿਸੇ ਵੈਬ ਸਾਈਟ ਨੂੰ ਦੇਖਣਾ । (i) ਸਰਚਿੰਗ ਦਾ ਅਰਥ ਹੈ ਜਾਣਕਾਰੀ ਲੱਭਣਾ ।
(ii) ਸਰਡਿੰਗ ਸਰਚਿੰਗ ਤੋਂ ਬਾਅਦ ਲੋੜੀਂਦੀ ਵੈਬਸਾਈਟ ਦੇਖਣ ਦੀ ਪ੍ਰਕਿਰਿਆ ਹੈ । (ii) ਸਰਚਿੰਗ ਉਦੋਂ ਵਰਤੀ ਜਾਂਦੀ ਹੈ ਜਦੋਂ ਸਾਨੂੰ ਵੈਬਸਾਈਟ ਬਾਰੇ ਪੂਰੀ ਜਾਣਕਾਰੀ ਨਹੀਂ ਹੁੰਦੀ।
(iii) ਸਰਕਿੰਗ ਵਾਸਤੇ ਸਰਚ ਇੰਜਨ ਦੀ ਵਰਤੋਂ ਨਹੀਂ ਕੀਤੀ ਜਾਂਦੀ ਹੈ । (iii) ਸਰਚਿੰਗ ਵਾਸਤੇ ਸਰਚ ਇੰਜਨ ਦੀ ਵਰਤੋਂ ਕੀਤੀ ਜਾਂਦੀ ਹੈ ।

PSEB 8th Class Computer Notes Chapter 3 ਸੂਚਨਾ ਟੈਕਨੋਲੋਜੀ ਨਾਲ ਜਾਣ-ਪਛਾਣ

ਆਫਲਾਈਨ ਅਤੇ ਆਨਲਾਈਨ ਵਿਚ ਅੰਤਰ (Difference between Offline and Online)
ਆਫ਼ਲਾਈਨ – ਇੰਟਰਨੈੱਟ ਨਾਲ ਨਾ ਜੁੜੇ ਹੋਣ ਦੀ ਅਵਸਥਾ ਨੂੰ ਆਫ਼ ਲਾਈਨ ਕਹਿੰਦੇ ਹਨ ।
ਆਨਲਾਈਨ – ਇੰਟਰਨੈੱਟ ਨਾਲ ਜੁੜੇ ਹੋਣ ਨੂੰ ਆਨਲਾਈਨ ਕਹਿੰਦੇ ਹਨ ।
ਆਨਲਾਈਨ ਅਤੇ ਆਫ਼ਲਾਈਨ ਵਿਚ ਹੇਠ ਲਿਖੇ ਅੰਤਰ ਹਨ-

ਆਨਲਾਈਨ ਆਫ਼ਲਾਈਨ
(i) ਆਨਲਾਈਨ ਦਾ ਅਰਥ ਹੈ ਇੰਟਰਨੈੱਟ ਨਾਲ ਜੁੜੇ ਹੋਣਾ । (i) ਆਫ਼ਲਾਈਨ ਦਾ ਅਰਥ ਹੈ ਇੰਟਰਨੈੱਟ ਨਾਲ ਜੁੜੇ ਨਾ ਹੋਣਾ ।
(ii) ਆਨਲਾਈਨ ਵਿਚ ਫਾਈਲਾਂ ਸਰਵਰ ਜਾਂ ਵੈਬ ਸਾਈਟਾਂ ਤੇ ਬੋਲੀਆਂ ਜਾਂਦੀਆਂ ਹਨ । (ii) ਆਫ਼ਲਾਈਨ ਵਿਚ ਫਾਈਲਾਂ, ਕੰਪਿਊਟਰ ਤੇ ਬੋਲੀਆਂ ਜਾਂਦੀਆਂ ਹਨ ।

ਡਾਊਨਲੋਡਿੰਗ (Downloading)
ਇੰਟਰਨੈੱਟ ਦੇ ਜ਼ਰੀਏ ਡਾਟਾ ਪ੍ਰਾਪਤ ਕਰਨਾ । ਇੰਟਰਨੈੱਟ ਤੇ ਪਈਆਂ ਫਾਈਲਾਂ ਨੂੰ ਆਪਣੇ ਕੰਪਿਊਟਰ ਤੇ ਸਟੋਰ ਕਰਨ ਦੀ ਪ੍ਰਕਿਰਿਆ ਡਾਊਨਲੋਡਿੰਗ ਹੈ । ਅਸੀਂ ਫ਼ਿਲਮਾਂ, ਸੰਗੀਤ, ਡਾਟਾ ਫਾਈਲਾਂ ਆਦਿ ਡਾਊਨਲੋਡ ਕਰ ਸਕਦੇ ਹਾਂ ।

ਨੈੱਟ ਬੈਂਕਿੰਗ (Net Banking)
ਬੈਂਕ ਦੀ ਉਹ ਸਹੂਲਤ ਜਿਸ ਦੀ ਮੱਦਦ ਨਾਲ ਗਾਹਕ ਆਪਣੇ ਅਕਾਊਂਟ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ ਅਤੇ ਪੈਸਾ ਵਾਂਸਫ਼ਰ ਕਰ ਸਕਦਾ ਹੈ । ਨੈੱਟ ਬੈਂਕਿੰਗ ਇੰਟਰਨੈੱਟ ਦੀ ਮਦਦ ਨਾਲ ਬੈਂਕ ਦੀਆਂ ਸਹੂਲਤਾਂ ਪ੍ਰਾਪਤ ਕਰਨਾ ਅਤੇ ਕੰਮ ਕਰਨਾ ਹੀ ਨੈੱਟ ਬੈਂਕਿੰਗ ਹੈ । ਇਸ ਰਾਹੀਂ ਅਸੀਂ ਕਈ ਕੰਮ ਕਰ ਸਕਦੇ
ਹਾਂ-
PSEB 8th Class Computer Notes Chapter 3 ਸੂਚਨਾ ਟੈਕਨੋਲੋਜੀ ਨਾਲ ਜਾਣ-ਪਛਾਣ 2

ਆਨਲਾਈਨ ਸ਼ਾਪਿੰਗ (Online Shopping)
ਵਪਾਰ ਦਾ ਇਕ ਤਰੀਕਾ ਜੋ ਕਿ ਉਪਭੋਗਤਾ ਨੂੰ ਇੰਟਰਨੈੱਟ ਦੀ ਵਰਤੋਂ ਕਰਕੇ ਚੀਜ਼ਾਂ ਜਾਂ ਸੇਵਾਵਾਂ ਖਰੀਦਣ ਦੀ ਸਹੂਲਤ ਪ੍ਰਦਾਨ ਕਰਦਾ ਹੈ । ਦੁਕਾਨਦਾਰ ਵਸਤਾਂ ਨੂੰ ਇੰਟਰਨੈੱਟ ਤੇ ਉਪਲੱਬਧ ਕਰਵਾਉਂਦਾ ਹੈ । ਖਰੀਦਦਾਰ ਉਸ ਦਾ ਇੰਟਰਨੈੱਟ ਤੇ ਆਡਰ ਦਿੰਦਾ ਹੈ ਅਤੇ ਉਹ ਵਸਤਾਂ ਖਰੀਦਦਾਰ ਦੇ ਘਰ ਪਹੁੰਚਾ ਦਿੱਤੀਆਂ ਜਾਂਦੀਆਂ ਹਨ | ਖਰੀਦਦਾਰੀ ਦਾ ਬਿਲ Net Banking # Credit Card ਰਾਹੀਂ ਅਦਾ ਕੀਤਾ ਜਾ ਸਕਦਾ ਹੈ । ਆਨਲਾਈਨ ਸ਼ਾਪਿੰਗ ਵਿਚ ਸਾਨੂੰ ਕਿਸੇ ਦੁਕਾਨ ਤੇ ਜਾਣ ਦੀ ਜ਼ਰੂਰਤ ਨਹੀਂ ਪੈਂਦੀ ।

ਆਨਲਾਈਨ ਰਿਜ਼ਲਟ ਕਿਵੇਂ ਦੇਖੀਏ ? (How to View Online Result ?)
ਅੱਜ-ਕਲ੍ਹ ਰਿਜ਼ਲਟ ਦੇਖਣ ਵਾਸਤੇ ਇੰਤਜ਼ਾਰ ਨਹੀਂ ਕਰਨਾ ਪੈਂਦਾ । ਅਸੀਂ ਰਿਜ਼ਲਟ ਇੰਟਰਨੈੱਟ ਰਾਹੀਂ ਦੇਖ ਸਕਦੇ ਹਾਂ ।
ਆਨਲਾਈਨ ਰਿਜ਼ਲਟ ਦੇਖਣ ਦਾ ਤਰੀਕਾ ਹੇਠ ਲਿਖੇ ਅਨੁਸਾਰ ਹੈ :-

  • ਸਭ ਤੋਂ ਪਹਿਲਾਂ ਵੈੱਬ ਬ੍ਰਾਊਜ਼ਰ ਖੋਲ੍ਹੇ ।
  • ਐਡਰੈਸ ਬਾਰ ਵਿਚ ਵੈੱਬਸਾਈਟ ਦਾ ਅਡਰੈਸ ਟਾਈਪ ਕਰੋ ਅਤੇ ਐਂਟਰ ਕੀਅ ਦਬਾਉ ।
    (ਵੈੱਬ ਸਾਈਟ ਖੁੱਲ੍ਹ ਜਾਵੇਗੀ)

PSEB 8th Class Computer Notes Chapter 3 ਸੂਚਨਾ ਟੈਕਨੋਲੋਜੀ ਨਾਲ ਜਾਣ-ਪਛਾਣ 3

  • Results ਆਪਸ਼ਨ ਤੇ ਕਲਿੱਕ ਕਰੋ ।

PSEB 8th Class Computer Notes Chapter 3 ਸੂਚਨਾ ਟੈਕਨੋਲੋਜੀ ਨਾਲ ਜਾਣ-ਪਛਾਣ 4

  • Matriculation Examination Result ਤੇ ਕਲਿੱਕ ਕਰੋ ।

PSEB 8th Class Computer Notes Chapter 3 ਸੂਚਨਾ ਟੈਕਨੋਲੋਜੀ ਨਾਲ ਜਾਣ-ਪਛਾਣ 5

  • Year of Examination ਚੁਣੋ ।
  • ਆਪਣਾ ਰੋਲ ਨੰਬਰ ਜਾਂ ਨਾਮ ਦਰਜ ਕਰੋ ।

PSEB 8th Class Computer Notes Chapter 3 ਸੂਚਨਾ ਟੈਕਨੋਲੋਜੀ ਨਾਲ ਜਾਣ-ਪਛਾਣ 6

  • Find Result ਤੇ ਕਲਿੱਕ ਕਰੋ ।
  • ਤੁਹਾਡਾ ਰਿਜ਼ਲਟ ਸਕਰੀਨ ਤੇ ਆ ਜਾਵੇਗਾ ।

PSEB 8th Class Computer Notes Chapter 3 ਸੂਚਨਾ ਟੈਕਨੋਲੋਜੀ ਨਾਲ ਜਾਣ-ਪਛਾਣ

ਮੋਬਾਈਲ ਟੈਕਨੋਲੋਜੀ (Mobile Technology)
ਮੋਬਾਈਲ ਟੈਕਨੋਲੋਜੀ ਦਾ ਅਰਥ ਹੈ ਮੋਬਾਈਲ ਦੀ ਮਦਦ ਨਾਲ ਟੈਕਨੋਲੋਜੀ ਦੀ ਵਰਤੋਂ ਕਰਨਾ ।
ਉਹ ਟੈਕਨੋਲੋਜੀ ਜਿਸਨੇ ਸੰਸਾਰ ਦੇ ਦੂਰ ਦੁਰਾਡੇ ਇਲਾਕਿਆਂ ਵਿੱਚ ਸੰਚਾਰ ਦਾ ਚਿਹਰਾ ਪੂਰੀ ਤਰ੍ਹਾਂ ਬਦਲ ਦਿੱਤਾ ਹੈ ।
ਮੋਬਾਈਲ ਟੈਕਨੋਲੋਜੀ ਦੇ ਕੁੱਝ ਪ੍ਰਯੋਗ ਖੇਤਰ ਹੇਠ ਲਿਖੇ ਹਨ :-

  1. ਸਿੱਖਿਆ
  2. ਨਿਰੀਖਣ ਅਤੇ ਪੋਲਿੰਗ
  3. ਬੈਂਕਿੰਗ
  4. ਡਾਟਾ ਅਨੈਲਿਸਿਸ

PSEB 8th Class Computer Notes Chapter 3 ਸੂਚਨਾ ਟੈਕਨੋਲੋਜੀ ਨਾਲ ਜਾਣ-ਪਛਾਣ 7

Leave a Comment