PSEB 8th Class Computer Notes Chapter 7 ਕੰਪਿਊਟਰ ਜੈਨਰੇਸ਼ਨਜ਼

This PSEB 8th Class Computer Notes Chapter 7 ਕੰਪਿਊਟਰ ਜੈਨਰੇਸ਼ਨਜ਼ will help you in revision during exams.

PSEB 8th Class Computer Notes Chapter 7 ਕੰਪਿਊਟਰ ਜੈਨਰੇਸ਼ਨਜ਼

ਕੰਪਿਊਟਰ ਜੈਨਰੇਸ਼ਨਜ਼ (Computer Generations)
ਕੰਪਿਊਟਰਾਂ ਦੀ ਤਕਨੀਕੀ ਸ਼ਬਦਾਵਲੀ ਵਿੱਚ ਜੈਨਰੇਸ਼ਨ ਤੋਂ ਭਾਵ ਹੈ ਕੰਪਿਊਟਰ ਦੀ ਟੈਕਨੋਲੋਜੀ ਵਿੱਚ ਬਦਲਾਵ ਪਹਿਲੀ ਜੈਨਰੇਸ਼ਨ ਤੋਂ ਭਾਵ ਕੇਵਲ ਕੰਪਿਊਟਰ ਦੇ ਹਾਰਡਵੇਅਰ ਦੇ ਬਦਲਾਵ ਨੂੰ ਮੰਨਿਆ ਜਾਂਦਾ ਸੀ, ਪਰ ਹੁਣ ਜੈਨਰੇਸ਼ਨ ਵਿੱਚ ਹਾਰਡਵੇਅਰ ਅਤੇ ਸਾਫਟਵੇਅਰ ਦੋਹਾਂ ਨੂੰ ਮੰਨਿਆ ਜਾਂਦਾ ਹੈ ।
ਕੰਪਿਊਟਰ ਨੂੰ ਪੰਜ ਜਨਰੇਸ਼ਨਜ਼ ਵਿਚ ਵੰਡਿਆ ਗਿਆ ਹੈ ।

PSEB 8th Class Computer Notes Chapter 7 ਕੰਪਿਊਟਰ ਜੈਨਰੇਸ਼ਨਜ਼

ਪਹਿਲੀ ਜੈਨਰੇਸ਼ਨ (1942-1955 ) [First Generation (1942-1955)]
ਪਹਿਲੀ ਜੈਨਰੇਸ਼ਨ ਕੰਪਿਊਟਰ ਦਾ ਸਮਾਂ 1942 -1955 ਤਕ ਸੀ । ਇਹਨਾਂ ਵਿਚ ਵੈਕਿਊਮ ਟਿਊਬਾਂ ਦੀ ਵਰਤੋਂ ਕੀਤੀ ਜਾਂਦੀ ਸੀ ।ਇਹ ਟਿਊਬਾਂ ਬਿਜਲੀ ਦੇ ਬਲਬਾਂ ਵਾਂਗ ਹੁੰਦੀਆਂ ਸਨ। ਇਹ ਟਿਊਬਾਂ ਬਹੁਤ ਗਰਮੀ ਪੈਦਾ ਕਰਦੀਆਂ ਸਨ ਅਤੇ ਜਲਦੀ ਖਰਾਬ ਹੋ ਜਾਂਦੀਆਂ ਸਨ । ਇਹ ਕੰਪਿਊਟਰ ਬਹੁਤ ਵੱਡੇ ਅਤੇ ਮਹਿੰਗੇ ਹੁੰਦੇ ਸਨ । ਇਹਨਾਂ ਵਿਚ ਬੈਂਚ ਪ੍ਰੋਸੈਸਿੰਗ ਆਪਰੇਟਿੰਗ ਸਿਸਟਮ ਵਰਤੇ ਜਾਂਦੇ ਸਨ ਅਤੇ ਪੰਚ ਕਾਰਡ, ਪੇਪਰ ਟੇਪ ਅਤੇ ਮੈਗਨੇਟਿਕ ਟੇਪਾਂ ਦੀ ਵਰਤੋਂ ਕੀਤੀ ਜਾਂਦੀ ਸੀ ।
PSEB 8th Class Computer Notes Chapter 7 ਕੰਪਿਊਟਰ ਜੈਨਰੇਸ਼ਨਜ਼ 1
ਪਹਿਲੀ ਜੈਨਰੇਸ਼ਨ ਦੇ ਸਿਸਟਮਾਂ ਦੇ ਨਾਂ-

  • ENIAC
  • EDVAC
  • EDSAC
  • UNIVAC-I
  • IBM 701.

ਪਹਿਲੀ ਜੈਨਰੇਸ਼ਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਅਤੇ ਗੁਣ-

  1. ਵੈਕਿਊਮ ਟਿਊਬਾਂ ਮੁੱਢਲੇ ਪੁਰਜ਼ਿਆਂ ਵਜੋਂ, ਇਲੈੱਕਟੋਮੈਗਨੈਟਿਕ ਰਿਲੇਅ ਮੈਮਰੀ ਅਤੇ ਪੰਚ ਕਾਰਡ ਸੈਕੰਡਰੀ ਸਟੋਰੇਜ ਵਜੋਂ ਵਰਤੇ ਜਾਂਦੇ ਸਨ ।
  2. ਮਸ਼ੀਨ ਅਤੇ ਅਸੈਂਬਲੀ ਭਾਸ਼ਾਵਾਂ ਅਤੇ ਸਟੋਰਡ ਪ੍ਰੋਗਰਾਮ ਸਿਧਾਂਤ ਮਸ਼ੀਨ ਨੂੰ ਚਲਾਉਣ ਲਈ ਵਰਤਿਆ ਜਾਂਦਾ ਸੀ ।
  3. ਉਹਨਾਂ ਦਾ ਆਕਾਰ ਬਹੁਤ ਵੱਡਾ ਹੁੰਦਾ ਸੀ ਅਤੇ ਉਹ ਬਹੁਤ ਗਰਮੀ ਪੈਦਾ ਕਰਦੇ ਸਨ ।
  4. ਇਹ ਸਿਸਟਮ ਬਹੁਤੇ ਜ਼ਿਆਦਾ ਭਰੋਸੇਲਾਇਕ ਨਹੀਂ ਹੁੰਦੇ ਸਨ ।
  5. ਇਹ ਵਪਾਰਿਕ ਕੰਮਾਂ ਲਈ ਨਹੀਂ ਵਰਤੇ ਜਾਂਦੇ ਸਨ ।
  6. ਇਹ ਬਹੁਤ ਮਹਿੰਗੇ ਅਤੇ ਇਸਤੇਮਾਲ ਕਰਨ ਵਿੱਚ ਮੁਸ਼ਕਲ ਹੁੰਦੇ ਸਨ ।

ਦੂਜੀ ਜੈਨਰੇਸ਼ਨ ( 1955-1964 ) [Second Generation (1955-1964)]
ਦੂਜੀ ਜੈਨਰੇਸ਼ਨ ਪਹਿਲੀ ਦੇ ਖ਼ਤਮ ਹੋਣ ਤੋਂ ਸ਼ੁਰੂ ਹੁੰਦੀ ਹੈ । ਇਸ ਦਾ ਸਮਾਂ 1955 ਤੋਂ 1964 ਤਕ ਦਾ ਸੀ। ਇਹਨਾਂ ਵਿਚ ਜ਼ਿਸਟਰਾਂ ਦੀ ਵਰਤੋਂ ਕੀਤੀ ਜਾਂਦੀ ਸੀ । ਇਹ ਝਾਂਜ਼ਿਸਟਰ ਸਸਤੇ, ਘੱਟ ਬਿਜਲੀ ਖਪਤ, ਆਕਾਰ ਵਿਚ ਛੋਟੇ, ਜ਼ਿਆਦਾ ਭਰੋਸੇਲਾਇਕ ਸਨ । ਇਹਨਾਂ ਵਿਚ ਪ੍ਰਾਈਮਰੀ ਮੈਮਰੀ ਲਈ ਮੈਗਨੈਟਿਕ ਕੋਰ ਅਤੇ ਸੈਕੰਡਰੀ ਲਈ ਮੈਗਨੈਟਿਕ ਟੇਪ ਅਤੇ ਡਿਸਕਾਂ ਦੀ ਵਰਤੋਂ ਕੀਤੀ ਜਾਂਦੀ ਸੀ ।
PSEB 8th Class Computer Notes Chapter 7 ਕੰਪਿਊਟਰ ਜੈਨਰੇਸ਼ਨਜ਼ 2
ਇਹਨਾਂ ਵਿਚ ਅਸੈਂਬਲੀ ਅਤੇ ਹਾਈ ਲੈਵਲ ਭਾਸ਼ਾਵਾਂ, ਜਿਵੇਂ FORTRAN ਅਤੇ COBOL ਵਰਤੀਆਂ ਜਾਂਦੀਆਂ ਸਨ । ਬੈਂਚ ਪ੍ਰੋਸੈਸਿੰਗ ਅਤੇ ਮਲਟੀ ਪ੍ਰੋਗਰਾਮਿੰਗ ਆਪਰੇਟਿੰਗ ਸਿਸਟਮ ਵਰਤੇ ਜਾਂਦੇ ਸਨ ।
IBM 7030 ਅਤੇ UNIVAC-LARC ਦੂਜੀ ਜੈਨਰੇਸ਼ਨ ਦੇ ਕੰਪਿਊਟਰ ਸਨ ।
PSEB 8th Class Computer Notes Chapter 7 ਕੰਪਿਊਟਰ ਜੈਨਰੇਸ਼ਨਜ਼ 3
ਦੂਜੀ ਜੈਨਰੇਸ਼ਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਅਤੇ ਗੁਣ-

  1. ਇਹਨਾਂ ਵਿੱਚ ਮੁੱਢਲਾ ਪੁਰਜ਼ਾ ਵਾਂਜ਼ਿਸਟਰ, ਮੈਗਨੈਟਿਕ ਕੋਰ ਮੈਮਰੀ, ਮੈਗਨੇਟਿਕ ਟੇਪਾਂ ਅਤੇ ਡਿਸਕਾਂ ਨੂੰ ਸੈਕੰਡਰੀ ਸਟੋਰੇਜ ਲਈ ਵਰਤਿਆ ਜਾਂਦਾ ਸੀ ।
  2. ਬੈਂਚ ਉਪਰੇਟਿੰਗ ਸਿਸਟਮ, ਹਾਈ ਲੈਵਲ ਪ੍ਰੋਗਰਾਮਿੰਗ ਭਾਸ਼ਾਵਾਂ ਵਰਤੀਆਂ ਜਾਂਦੀਆਂ ਸਨ ।
  3. ਇਹ ਪਿਛਲੀ ਜੈਨਰੇਸ਼ਨ ਨਾਲੋਂ ਤੇਜ਼, ਛੋਟੇ, ਜ਼ਿਆਦਾ ਭਰੋਸੇਲਾਇਕ ਅਤੇ ਪ੍ਰੋਗਰਾਮ ਕਰਨੇ ਅਸਾਨ ਸਨ ਅਤੇ ਇਹਨਾਂ ਨੂੰ ਵਿਗਿਆਨਿਕ ਅਤੇ ਵਪਾਰਿਕ ਕੰਮਾਂ ਲਈ ਵਰਤਿਆ ਜਾਂਦਾ ਸੀ ।
  4. ਇਹਨਾਂ ਦੀ ਉਤਪਾਦਕਤਾ ਉਸ ਸਮੇਂ ਵੀ ਮੁਸ਼ਕਲ ਸੀ ।
  5. ਇਹ ਕੀਮਤ ਵਿੱਚ ਮਹਿੰਗੇ ਸਨ ।
  6. ਪਹਿਲੀ ਜੈਨਰੇਸ਼ਨ ਦੇ ਕੰਪਿਊਟਰਾਂ ਦੇ ਮੁਕਾਬਲੇ ਆਕਾਰ ਵਿੱਚ ਛੋਟੇ ਸਨ ਅਤੇ ਘੱਟ ਗਰਮੀ ਪੈਦਾ ਕਰਦੇ ਸਨ ।
  7. ਇਹ ਘੱਟ ਬਿਜਲੀ ਖਪਤ ਕਰਦੇ ਸਨ ।

PSEB 8th Class Computer Notes Chapter 7 ਕੰਪਿਊਟਰ ਜੈਨਰੇਸ਼ਨਜ਼

ਤੀਜੀ ਜੈਨਰੇਸ਼ਨ ( 1964-1975 ) [Third Generation (1964-1675)]
ਤੀਜੀ ਜੈਨਰੇਸ਼ਨ 1964 ਤੋਂ 1975 ਤਕ ਚਲੀ ਸੀ । ਇਹਨਾਂ ਵਿਚ ਆਈ. ਸੀ. ਦੀ ਵਰਤੋਂ ਕੀਤੀ ਜਾਂਦੀ ਸੀ । ਇਕ ਆਈ. ਸੀ. ਵਿਚ ਕਈ ਵਾਂਜ਼ਿਸਟਰ, ਰਜਿਸਟਰ ਅਤੇ ਕਪੈਸਟਰ ਹੁੰਦੇ ਸਨ । ਇਹ ਆਕਾਰ ਵਿਚ ਕਾਫੀ ਛੋਟੇ ਸਨ । ਇਹਨਾਂ ਵਿਚ ਰਿਮੋਟ ਪ੍ਰੋਸੈਸਿੰਗ ਟਾਈਮ ਸ਼ੇਅਰਿੰਗ, ਰਿਅਲ ਟਾਈਮ ਅਤੇ ਮਲਟੀ ਪ੍ਰੋਗਰਾਮਿੰਗ ਉਪਰੇਟਿੰਗ ਸਿਸਟਮ ਵਰਤੇ ਜਾਂਦੇ ਸਨ । ਹਾਈ ਲੈਵਲ ਭਾਸ਼ਾਵਾਂ, ਜਿਵੇਂ FORTRAN II to IV, COBOL, PASCAL, PL/1, BASIC, ALGOL-68 ਆਦਿ ਵਰਤੀਆਂ ਜਾਂਦੀਆਂ ਸਨ ।
PSEB 8th Class Computer Notes Chapter 7 ਕੰਪਿਊਟਰ ਜੈਨਰੇਸ਼ਨਜ਼ 4
IBM 360/370, PDP-8, PDP-11, CDC-6600 ਆਦਿ ਕੰਪਿਊਟਰ ਇਸ ਦੀਆਂ ਉਦਾਹਰਨਾਂ ਹਨ ।
PSEB 8th Class Computer Notes Chapter 7 ਕੰਪਿਊਟਰ ਜੈਨਰੇਸ਼ਨਜ਼ 5
ਤੀਜੀ ਜੈਨਰੇਸ਼ਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਅਤੇ ਗੁਣ-

  1. ਇਹਨਾਂ ਵਿੱਚ ਮੁੱਢਲੇ ਪੁਰਜ਼ੇ IC ਸਨ ਜੋ ਕਿ SSI ਅਤੇ MSI ਟੈਕਨੋਲੋਜੀ ਦੀ ਵਰਤੋਂ ਕਰਦੇ ਸਨ ।
  2. ਵੱਡੀਆਂ ਮੈਗਨੈਟਿਕ ਕੋਰ ਮੈਮਰੀਆਂ, ਜ਼ਿਆਦਾ ਕਪੈਸਟੀ ਵਾਲੀਆਂ ਡਿਸਕਾਂ ਅਤੇ ਮੈਗਨੈਟਿਕ ਟੇਪਾਂ ਨੂੰ ਸੈਕੰਡਰੀ ਸਟੋਰੇਜ ਲਈ ਵਰਤਿਆ ਜਾਂਦਾ ਹੈ ।
  3. ਇਹਨਾਂ ਵਿੱਚ ਟਾਈਮ ਸ਼ੇਅਰਿੰਗ ਓਪਰੇਟਿੰਗ ਸਿਸਟਮ ਅਤੇ ਮਲਟੀ ਪ੍ਰੋਗਰਾਮਿੰਗ ਓਪਰੇਟਿੰਗ ਸਿਸਟਮ ਵਰਤੇ ਜਾਂਦੇ ਸਨ ।
  4. ਇਹਨਾਂ ਦੀ ਉਤਪਾਦਕਤਾ ਅਸਾਨ ਸੀ ਅਤੇ ਅਪਗਰੇਡ ਕਰਨ ਵਿੱਚ ਅਸਾਨੀ ਸੀ ।
  5. ਇਹਨਾਂ ਨੂੰ ਵਿਗਿਆਨਿਕ, ਵਪਾਰਿਕ ਅਤੇ ਇੰਟਰਐਕਟਿਵ ਆਨਲਾਈਨ ਕੰਮਾਂ ਲਈ ਵਰਤਿਆ ਜਾਂਦਾ ਸੀ ।

ਚੌਥੀ ਜੈਨਰੇਸ਼ਨ ( 1975-1989) [Fourth Generation (1975-1989)] 
ਚੌਥੀ ਜੈਨਰੇਸ਼ਨ ਦਾ ਸਮਾਂ 1975 ਤੋਂ 1981 ਤਕ ਸੀ । ਇਹਨਾਂ ਵਿਚ VLSI ਸਰਕਟਾਂ ਦੀ ਵਰਤੋਂ ਕੀਤੀ ਜਾਂਦੀ ਸੀ । ਇਸ ਵਿਚ 5000 ਤਕ ਜ਼ਿਸਟਰ ਅਤੇ ਹੋਰ ਪੁਰਜ਼ੇ ਇਕ ਚਿਪ ਤੇ ਲੱਗੇ ਹੁੰਦੇ ਹਨ ।ਇਸ ਜੈਨਰੇਸ਼ਨ ਦੇ ਕੰਪਿਊਟਰ ਬਹੁਤ ਸ਼ਕਤੀਸ਼ਾਲੀ, ਛੋਟੇ, ਭਰੋਸੇ ਵਾਲੇ ਅਤੇ ਸਸਤੇ ਸਨ ।
PSEB 8th Class Computer Notes Chapter 7 ਕੰਪਿਊਟਰ ਜੈਨਰੇਸ਼ਨਜ਼ 6
ਇਸ ਜੈਨਰੇਸ਼ਨ ਦੇ ਕੰਪਿਊਟਰਾਂ ਵਿਚ ਟਾਈਮ ਸ਼ੇਅਰਿੰਗ, ਰੀਅਲ ਟਾਈਮ ਨੈੱਟਵਰਕ ਅਤੇ ਡਿਸਟਰੀਬਿਊਟਿਡ ਓਪਰੇਟਿੰਗ ਸਿਸਟਮਾਂ ਦੀ ਵਰਤੋਂ ਹੁੰਦੀ ਸੀ । ਹਾਈ ਲੈਵਲ ਭਾਸ਼ਾਵਾਂ-ਜਿਵੇਂ C, C++, DBMS ਆਦਿ ਦੀ ਵਰਤੋਂ ਕੀਤੀ ਜਾਣ ਲੱਗੀ ।

IBM-PC, APPLE-II, CRAY-1, 11 ਅਤੇ X/MP ਆਦਿ ਇਸ ਜੈਨਰੇਸ਼ਨ ਦੇ ਕੰਪਿਊਟਰ ਹਨ ।

ਚੌਥੀ ਜੈਨਰੇਸ਼ਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਅਤੇ ਗੁਣ-

  1. VLSI ਟੈਕਨਾਲੋਜੀ ਵਾਲੇ IC ਅਤੇ ਮਾਈਕਰੋ ਪ੍ਰੋਸੈਸਰਾਂ ਦੀ ਵਰਤੋਂ ਹੁੰਦੀ ਸੀ ।
  2. ਸੈਮੀ ਕੰਡਕਟਰ ਮੈਮਰੀਆਂ ਅਤੇ ਜ਼ਿਆਦਾ ਸਮਰੱਥਾ ਵਾਲੀਆਂ ਹਾਰਡ ਡਿਸਕਾਂ ਇਨ-ਬਿਲਟ ਸੈਕੰਡਰੀ ਸਟੋਰੇਜ ਵਜੋਂ ਵਰਤੀਆਂ ਜਾਂਦੀਆਂ ਹਨ ।
  3. ਮੈਗਨੇਟਿਕ ਟੇਪਾਂ ਅਤੇ ਫ਼ਲੌਪੀ ਡਿਸਕਾਂ ਪੋਰਟੇਬਲ ਸਟੋਰੇਜ ਮੀਡੀਆ ਵਜੋਂ ਵਰਤੀਆਂ ਜਾਂਦੀਆਂ ਸਨ ।
  4. PC’S ਲਈ GUI ਓਪਰੇਟਿੰਗ ਸਿਸਟਮ ਅਤੇ ਸਿੰਗਲ ਟਰਮੀਨਲ ਸਕਰੀਨ ਉੱਤੇ ਮਲਟੀਪਲ ਵਿੰਡੋ ।
  5. ਮਲਟੀ ਪ੍ਰੋਸੈਸਿੰਗ ਓਪਰੇਟਿੰਗ ਸਿਸਟਮ, ਯੂਨਿਕਸ ਓਪਰੇਟਿੰਗ ਸਿਸਟਮ, C ਪ੍ਰੋਗਰਾਮਿੰਗ ਲੈਂਗਏਜ ਦੇ ਨਾਲ, ਆਬਜੈਕਟ ਓਰੀਐਂਟਡ ਡਿਜ਼ਾਈਨ ਅਤੇ ਪ੍ਰੋਗਰਾਮਿੰਗ ਵਰਤੀ ਜਾਂਦੀ ਸੀ ।
  6. PC ਨੈੱਟਵਰਕ ਬੇਸਡ ਅਤੇ ਸੁਪਰ ਕੰਪਿਊਟਰ ਸੁਵਿਧਾਵਾਂ ਦੀ ਵਰਤੋਂ ਹੁੰਦੀ ਸੀ । ਇਹ ਆਕਾਰ ਵਿਚ ਛੋਟੇ, ਅਸਾਨੀ ਨਾਲ ਖ਼ਰੀਦੇ ਜਾ ਸਕਣ ਵਾਲੇ, ਭਰੋਸੇਮੰਦ ਅਤੇ ਅਸਾਨੀ ਨਾਲ ਵਰਤੇ ਜਾ ਸਕਣ ਵਾਲੇ PC ਅਤੇ ਹੋਰ ਸ਼ਕਤੀਸ਼ਾਲੀ ਅਤੇ ਭਰੋਸੇਮੰਦ, ਮੇਨਫ਼ਰੇਮ ਸਿਸਟਮ ਅਤੇ ਸੁਪਰ ਕੰਪਿਊਟਰ ਸਨ ।
  7. ਇਹ ਪੂਰੀ ਤਰ੍ਹਾਂ ਜਨਰਲ ਪਰਪਜ਼ ਮਸ਼ੀਨਾਂ ਸਨ ਜਿਨ੍ਹਾਂ ਦੀ ਉਤਪਾਦਕਤਾ ਅਸਾਨ ਅਤੇ ਅਪਗ੍ਰੇਡ ਕਰਨਾ ਵੀ ਅਸਾਨ ਸੀ ।

PSEB 8th Class Computer Notes Chapter 7 ਕੰਪਿਊਟਰ ਜੈਨਰੇਸ਼ਨਜ਼

ਪੰਜਵੀਂ ਜੈਨਰੇਸ਼ਨ ( 1989 ਤੋਂ ਹੁਣ ਤਕ) [Fifth Generation (1989……)]
ਕੰਪਿਊਟਰ ਦੀ ਪੰਜਵੀਂ ਜੈਨਰੇਸ਼ਨ 1989 ਤੋਂ ਹੁਣ ਤੱਕ ਮੰਨੀ ਜਾਂਦੀ ਹੈ । ਇਹ ਕੰਪਿਊਟਰ ULSI ਤਕਨੋਲੋਜੀ ਦੀ ਵਰਤੋਂ ਕਰਦੇ ਹਨ । ਇਹਨਾਂ ਵਿਚ ਮਾਈਕਰੋਪ੍ਰੋਸੈਸਰ ਚਿੱਪਾਂ ਦੀ ਵਰਤੋਂ ਹੁੰਦੀ ਹੈ । ਇਹਨਾਂ ਚਿੱਪਾਂ ਵਿਚ 10 ਮਿਲੀਅਨ ਤਕ ਪੁਰਜ਼ੇ ਲਗ ਸਕਦੇ ਹਨ ।

ਇਸ ਜੈਨਰੇਸ਼ਨ ਦੇ ਕੰਪਿਊਟਰ ਪਰਸਨਲ ਪ੍ਰੋਸੈਸਿੰਗ ਹਾਰਵੇਅਰ ਅਤੇ ਆਰਟੀਫਿਸ਼ਿਅਲ ਇਨਟੈਲੀਜੈਂਸ ਦੇ ਆਧਾਰ ਤੇ ਕੰਮ ਕਰਦੇ ਹਨ । AI ਦਾ ਪੂਰਾ ਨਾਮ Artificial Intelligence ਹੈ । ਇਹ ਕੰਪਿਊਟਰ ਦੇ ਖੇਤਰ ਵਿਚ ਨਵਾਂ ਫੀਲਡ ਹੈ । ਇਸ ਦਾ ਮੁੱਖ ਉਦੇਸ਼ ਮਸ਼ੀਨਾਂ ਨੂੰ ਸੋਚਣ ਸਮਝਣ ਦੀ ਸ਼ਕਤੀ ਪ੍ਰਦਾਨ ਕਰਦਾ ਹੈ । AI ਦੇ ਮਹੱਤਵਪੂਰਨ ਖੇਤਰ ਹੇਠ ਅਨੁਸਾਰ ਹਨ-

  1. ਰੋਬੋਟਿਕਸ
  2. ਗੇਮ ਪਲੇਇੰਗ
  3. ਐਕਸਪਰਟ ਸਿਸਟਮ
  4. ਮਨੁੱਖੀ ਭਾਸ਼ਾਵਾਂ ਨੂੰ ਸਮਝਣਾ ।
    ਇਹਨਾਂ ਵਿਚ ਹਾਈ ਲੈਵਲ ਭਾਸ਼ਾਵਾਂ ਜਿਵੇਂ ਕਿ C, C++,
    Java ਆਦਿ ਦੀ ਵਰਤੋਂ ਕੀਤੀ ਜਾਂਦੀ ਹੈ ।

ਪੰਜਵੀਂ ਜੈਨਰੇਸ਼ਨ ਦੇ ਕੰਪਿਊਟਰਾਂ ਦੇ ਨਾਂ-

  • IBM ਨੋਟ-ਬੁਕਸ
  • ਪੈਨਟਿਅਮ PCs
  • SUN ਵਰਕ-ਸਟੇਸ਼ਨ
  • IBM sp/2
  • ਪਰਮ 10000.

PSEB 8th Class Computer Notes Chapter 7 ਕੰਪਿਊਟਰ ਜੈਨਰੇਸ਼ਨਜ਼ 7
ਪੰਜਵੀਂ ਜੈਨਰੇਸ਼ਨ ਦੇ ਕੰਪਿਊਟਰਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਗੁਣ-

  1. ULSI ਟੈਕਨੋਲੋਜੀ ਵਾਲੇ ICS, ਵੱਡੀ ਸਮਰੱਥਾ ਦੀ ਮੁੱਖ ਮੈਮਰੀ, ਅਤੇ RAID ਸੁਪੋਰਟ ਨਾਲ ਹਾਰਡ ਡਿਸਕਾਂ ਵਰਤੀਆਂ ਜਾਂਦੀਆਂ ਹਨ ।
  2. ਪੋਰਟੇਬਲ ਡ-ਓਨਲੀ ਸਟੋਰੇਜ ਮੀਡੀਆ ਲਈ ਆਪਟੀਕਲ ਡਿਸਕਾਂ ਵਰਤੀਆਂ ਜਾਂਦੀਆਂ ਹਨ ।
  3. ਨੋਟ-ਬੁੱਕ, ਸ਼ਕਤੀਸ਼ਾਲੀ ਡੱਸਕਟਾਪ PC ਅਤੇ ਵਰਕ-ਸਟੇਸ਼ਨ, ਸ਼ਕਤੀਸ਼ਾਲੀ ਸਰਵਰ ਅਤੇ ਸੁਪਰ ਕੰਪਿਊਟਰ ਵਰਤੇ ਜਾਂਦੇ ਹਨ ।
  4. ਇੰਟਰਨੈੱਟ ਅਤੇ ਕਲਸਟਰ ਕੰਪਿਊਟਰ ਦੀ ਵਰਤੋਂ ਹੁੰਦੀ ਹੈ ।
  5. ਮਾਈਕ੍ਰੋ-ਕਲਰ ਆਧਾਰਿਤ, ਮਲਟੀਥਰੈਡਿੰਗ, ਡਿਸਟੀਬਿਊਟਿਡ OS, ਪੈਰੇਲਲ ਪ੍ਰੋਗਰਾਮਿੰਗ ਲਾਇਬ੍ਰੇਰੀਆਂ ਜਿਵੇਂ ਕਿ MPI & PVM, JAVA ਵਰਲਡਵਾਈਡ ਵੈੱਬ, ਮਲਟੀਮੀਡੀਆ, ਇੰਟਰਨੈੱਟ ਸੁਵਿਧਾਵਾਂ ਅਤੇ ਹੋਰ ਗੁੰਝਲਦਾਰ ਸੁਪਰ ਕੰਪਿਊਟਰ ਐਪਲੀਕੇਸ਼ਨਾਂ ਵਰਤੀਆਂ ਜਾਂਦੀਆਂ ਹਨ ।
  6. ਹੁਣ ਪੋਰਟੇਬਲ ਕੰਪਿਊਟਰ ਹਨ ਜੋ ਕਿ ਜ਼ਿਆਦਾ ਸ਼ਕਤੀਸ਼ਾਲੀ, ਸਸਤੇ, ਭਰੋਸੇਮੰਦ ਅਤੇ ਅਸਾਨੀ ਨਾਲ ਵਰਤੇ ਜਾ ਸਕਣ ਵਾਲੀਆਂ ਡੱਸਕਟਾਪ ਮਸ਼ੀਨਾਂ ਹਨ ।
  7. ਜਲਦੀ-ਜੁੜਨ ਵਾਲੇ (Hot-plugable) ਪੁਰਜ਼ਿਆਂ ਕਾਰਨ ਇਹਨਾਂ ਦਾ ਅਪ-ਟਾਈਪ ਜ਼ਿਆਦਾ ਹੈ ਅਤੇ ਇਹ ਮਸ਼ੀਨਾਂ ਪੂਰੀ ਤਰ੍ਹਾਂ ਆਮ ਵਰਤੋਂ ਵਿੱਚ ਆਉਂਦੀਆਂ ਹਨ ।
  8. ਇਹਨਾਂ ਦੀ ਉਤਪਾਦਕਤਾ ਅਸਾਨ ਹੈ ਅਤੇ ਅਸਾਨੀ ਨਾਲ ਅਪਗ੍ਰੇਡ ਕੀਤੇ ਜਾ ਸਕਦੇ ਹਨ । ਰੈਪਿਡ-ਸਾਫ਼ਟਵੇਅਰ ਡਿਵੈਲਪਮੈਂਟ ਸੰਭਵ ਹੈ ।

Leave a Comment