Punjab State Board PSEB 8th Class Maths Book Solutions Chapter 11 ਖੇਤਰਮਿਤੀ Ex 11.3 Textbook Exercise Questions and Answers.
PSEB Solutions for Class 8 Maths Chapter 11 ਖੇਤਰਮਿਤੀ Exercise 11.3
ਪ੍ਰਸ਼ਨ 1.
ਦੋ ਘਣਾਵਕਾਰ ਡੱਬੇ ਹਨ ਜਿਸ ਤਰ੍ਹਾਂ ਕਿ ਨਾਲ ਦਿੱਤੇ ਚਿੱਤਰ ਵਿਚ ਦਰਸਾਇਆ ਗਿਆ ਹੈ । ਕਿਸ ਡੱਬੇ ਨੂੰ ਬਣਾਉਣ ਦੇ ਲਈ ਘੱਟ ਸਮੱਗਰੀ ਦੀ ਜ਼ਰੂਰਤ ਹੈ ?
ਹੱਲ:
(a) ਦੀ ਸਥਿਤੀ ਵਿਚ :
ਘਣਾਵ ਦੀ ਲੰਬਾਈ (l) = 60 cm
ਘਣਾਵ ਦੀ ਚੌੜਾਈ (b) = 40 cm
ਘਣਾਵ ਦੀ ਉੱਚਾਈ (h)= 50 cm
∴ ਡੱਬੇ ਦਾ ਕੁੱਲ ਸਤ੍ਹਾ ਖੇਤਰਫਲ
= 2 (lb + bh + hl)
= 2 (60 × 40 + 40 × 50 + 50 × 60)
= 2 (2400 + 2000 + 3000)
= 2 × 7400 = 14800 cm2
(b) ਦੀ ਸਥਿਤੀ ਵਿਚ :
ਘਣਾਵ ਦੀ ਲੰਬਾਈ (l) = 50 cm
ਘਣਾਵ ਦੀ ਚੌੜਾਈ (b) = 50 cm
ਘਣਾਵ ਦੀ ਉੱਚਾਈ (h)= 50 cm
∴ ਡੱਬੇ ਦਾ ਕੁੱਲ ਸੜਾ ਦਾ ਖੇਤਰਫਲ
= 2 (lb + bh + hl)
= 2 (50 × 50 + 50 × 50 + 5 × 50)
= 2 (2500 + 2500 + 2500)
= 2 × 7500 = 15000 cm2
∴ ਡੱਬੇ (a) ਨੂੰ ਬਣਾਉਣ ਦੇ ਲਈ ਘੱਟ ਸਾਮਗਰੀ ਅਰਥਾਤ 14800 cm2 ਦੀ ਜ਼ਰੂਰਤ ਹੈ ।
ਪ੍ਰਸ਼ਨ 2.
80 cm × 48 cm × 24 cm ਮਾਪ ਵਾਲੇ ਇਕ ਸੂਟਕੇਸ ਨੂੰ ਤਰਪਾਲ ਦੇ ਕੱਪੜੇ ਨਾਲ ਢੱਕਣਾ ਹੈ । ਇਸ ਤਰ੍ਹਾਂ ਦੇ 100 ਸੂਟਕੇਸਾਂ ਨੂੰ ਢੱਕਣ ਦੇ ਲਈ 96 cm ਚੌੜਾਈ ਵਾਲੇ ਕਿੰਨੇ ਮੀਟਰ ਤਰਪਾਲ ਦੇ ਕੱਪੜੇ ਦੀ ਜ਼ਰੂਰਤ ਹੈ ?
ਹੱਲ:
ਸੂਟਕੇਸ ਦੀ ਲੰਬਾਈ (l) = 80 cm
ਸੂਟਕੇਸ ਦੀ ਚੌੜਾਈ (b) = 48 cm
ਸੂਟਕੇਸ ਦੀ ਉੱਚਾਈ (h) = 24 cm
∴ ਸੂਟਕੇਸ ਦਾ ਕੁੱਲ ਸੜਾ ਦਾ ਖੇਤਰਫਲ
= 2 (lb + bh + hl)
= 2 (80 × 48 +48 × 24 + 24 × 80)
= 2 (3840 + 1152 + 1920)
= 2 (6912)
= 13824 cm2
1 ਸੂਟਕੇਸ ਦਾ ਕੁੱਲ ਸੜਾ ਦਾ ਖੇਤਰਫਲ
= 13824 cm2
100 ਸੂਟਕੇਸਾਂ ਦਾ ਕੁੱਲ ਸੜਾ ਦਾ ਖੇਤਰਫਲ
= 100 × 13824
= 1382400 cm2
ਤਰਪਾਲ ਦੇ ਕੱਪੜੇ ਦੀ ਲੰਬਾਈ = x cm
ਤਰਪਾਲ ਦੇ ਕੱਪੜੇ ਦੀ ਚੌੜਾਈ = 96 cm
∴ ਤਰਪਾਲ ਦੇ ਕੱਪੜੇ ਦਾ ਖੇਤਰਫਲ = ਲੰਬਾਈ × ਚੌੜਾਈ
= x × 96
= 96x cm2
∴ 96x = 1382400
⇒ x = \(\frac{1382400}{96}\)
⇒ x = 14400 cm = 144 m.
ਪ੍ਰਸ਼ਨ 3.
ਇਕ ਇਸ ਤਰ੍ਹਾਂ ਦੇ ਘਣ ਦੀ ਭੁਜਾ ਪਤਾ ਕਰੋ ਜਿਸਦੀ ਕੁੱਲ ਸਤਾ ਦਾ ਖੇਤਰਫਲ 600 cm2 ਹੈ ?
ਹੱਲ:
ਮੰਨ ਲਉ ਘਣ ਦੀ ਭੁਜਾ ਦੀ ਲੰਬਾਈ = x cm
ਘਣ ਦੀ ਕੁੱਲ ਸਤਾ ਦਾ ਖੇਤਰਫਲ = 600 cm2
⇒ 6x2 = 600
⇒ x2 = 100
⇒ x = 10 cm
∴ ਘਣ ਦੀ ਭੁਜਾ = 10 cm
ਪ੍ਰਸ਼ਨ 4.
ਰੁਖਸਾਰ ਨੇ 1 m × 2 m × 1.5 m ਮਾਪ ਵਾਲੀ ਇਕ ਪੇਟੀ ਨੂੰ ਬਾਹਰ ਤੋਂ ਪੇਂਟ ਕੀਤਾ । ਜੇ ਉਸਨੇ ਪੇਟੀ ਦੇ ਤਲ ਨੂੰ ਛੱਡ ਕੇ ਉਸਨੂੰ ਸਾਰੀ ਜਗਾ ਤੋਂ ਪੇਂਟ ਕੀਤਾ ਹੋਵੇ ਤਾਂ ਪਤਾ ਕਰੋ ਕਿ ਉਸਨੇ ਕਿੰਨੀ ਸਤ੍ਹਾ ਦੇ ਖੇਤਰਫਲ ਨੂੰ ਪੇਂਟ ਕੀਤਾ ।
ਹੱਲ:
ਪੇਟੀ ਦੀ ਲੰਬਾਈ (l) = 1 m
ਪੇਟੀ ਦੀ ਚੌੜਾਈ (b) = 2 m
ਪੇਟੀ ਦੀ ਉੱਚਾਈ (h) = 1.5 m
∴ ਤਲ ਦੇ ਇਲਾਵਾ ਪੇਟੀ ਦਾ ਖੇਤਰਫਲ
= 2h (l + b) + l × b
= 2 (15) [1 + 2] + 1 × 2
= (3) (3) + 2
= 9 m2 + 2 m2
= 11 m2
ਪ੍ਰਸ਼ਨ 5.
ਡੇਨੀਅਲ ਇਕ ਇਸ ਤਰ੍ਹਾਂ ਦੇ ਘਣਾਵਕਾਰ ਕਮਰੇ ਦੀਆਂ ਦੀਵਾਰਾਂ ਅਤੇ ਛੱਤ ਨੂੰ ਪੇਂਟ ਕਰ ਰਿਹਾ ਹੈ ਜਿਸਦੀ ਲੰਬਾਈ, ਚੌੜਾਈ ਅਤੇ ਉੱਚਾਈ ਕ੍ਰਮਵਾਰ 15 m, 10 m ਅਤੇ 7 m ਹੈ । ਪੇਟ ਦੇ ਹਰੇਕ ਡੱਬੇ ਨਾਲ 100 m2 ਖੇਤਰਫਲ ਨੂੰ ਪੇਂਟ ਕੀਤਾ ਜਾ ਸਕਦਾ ਹੈ ਤਾਂ ਉਸ ਕਮਰੇ ਦੇ ਲਈ ਉਸਨੂੰ ਪੇਂਟ ਦੇ ਕਿੰਨੇ ਡੱਬਿਆਂ ਦੀ ਜ਼ਰੂਰਤ ਹੈ ?
ਹੱਲ:
ਕਮਰੇ ਦੀ ਲੰਬਾਈ (l) = 15 m
ਕਮਰੇ ਦੀ ਚੌੜਾਈ (b) = 10 m
ਅਤੇ ਕਮਰੇ ਦੀ ਉੱਚਾਈ (h) = 7 m
∴ ਕਮਰੇ ਦੀਆਂ ਚਾਰਾਂ ਦੀਵਾਰਾਂ ਅਤੇ ਛੱਤਾਂ ਦਾ ਖੇਤਰਫਲ
= 2h (l + b) + l × b
= 2 × 7 (15 + 10) + 15 × 10
= 14 (25) + 150
= 350 + 150 = 500m2
1 ਕੈਨ ਪੇਂਟ ਕਰਦਾ ਹੈ = 100 m2
∴ ਜ਼ਰੂਰੀ ਕੈਨਾਂ ਦੀ ਸੰਖਿਆ = \(\frac{500}{100}\) = 5
ਪ੍ਰਸ਼ਨ 6.
ਵਰਣਨ ਕਰੋ ਕਿ ਹੇਠਾਂ ਦਿੱਤੇ ਗਏ ਚਿੱਤਰ ਕਿਸ ਤਰ੍ਹਾਂ ਇਕ ਸਮਾਨ ਹਨ ਅਤੇ ਕਿਸ ਤਰ੍ਹਾਂ ਇਕ-ਦੂਸਰੇ ਤੋਂ ਵੱਖਰੇ ਹਨ ? ਕਿਸ ਡੱਬੇ ਦਾ ਪਾਸਵੀਂ ਸਤਾ ਦਾ ਖੇਤਰਫਲ ਜ਼ਿਆਦਾ ਹੈ ?
ਹੱਲ:
ਦਿੱਤੇ ਗਏ ਦੋ ਚਿੱਤਰਾਂ ਵਿਚੋਂ ਇਕ ਵੇਲਣ ਹੈ ਅਤੇ ਦੂਜਾ ਘਣ ਹੈ, ਇਕ ਸਮਾਨ ਉੱਚਾਈ ਅਤੇ ਵਿਆਸ ਅਰਥਾਤ 7 cm ਹੈ ਜਿਸਦੀ ਹਰੇਕ ਭੁਜਾ 7 cm ਦਾ ਵੇਲਣ ਹੈ ਅਤੇ ਦੂਸਰਾ ਘਣ ਹੈ ਜਿਸਦੀ ਹਰੇਕ ਭੁਜਾ 7 cm ਹੈ ।
ਵੇਲਣ ਦਾ ਵਿਆਸੇ = 7 cm
∴ ਵੇਲਣ ਦਾ ਅਧਵਿਆਸ = \(\frac{7}{2}\) cm
ਵੇਲਣ ਦੀ ਉੱਚਾਈ = 7 cm
∴ ਵੇਲਣ ਦੀ ਪਾਸਵੀਂ ਵਿਕਰ ਸਤਾ ਦਾ ਖੇਤਰਫਲ
= 2πrh
= 2 × \(\frac{22}{7}\) × \(\frac{7}{2}\) × 7
= 154 cm2
ਘਣ ਦੀ ਹਰੇਕ ਭੁਜਾ ਦੀ ਲੰਬਾਈ = 7 cm
∴ ਘਣ ਦੀ ਇਕ ਪਾਸੇ ਦੀ (ਕਰ) ਸੜਾ ਦਾ ਖੇਤਰਫਲ
= 4 (ਭੁਜਾ)2
= 4 (7)2 = 4 × 49
= 196 cm2
∴ ਘਣ ਦੀ ਕੁੱਲ ਸਤਾ ਦਾ ਖੇਤਰਫਲ ਜ਼ਿਆਦਾ ਹੈ !
ਪ੍ਰਸ਼ਨ 7.
7 m ਅਰਧਵਿਆਸ ਅਤੇ 3 m ਉੱਚਾਈ ਵਾਲਾ | ਇਕ ਬੰਦ ਵੇਲਣਾਕਾਰ ਟੈਂਕ ਕਿਸੇ ਧਾਤੁ ਦੀ ਇਕ ਚਾਦਰ ਨਾਲ ਬਣਿਆ ਹੋਇਆ ਹੈ । ਉਸਨੂੰ ਬਣਾਉਣ ਦੇ ਲਈ ਲੋੜੀਂਦੀ ਧਾਤੂ ਦੀ ਚਾਦਰ ਦੀ ਮਾਤਰਾ ਪਤਾ ਕਰੋ ।
ਹੱਲ:
ਵੇਲਣਾਕਾਰ ਟੈਂਕ ਦਾ ਅਰਧਵਿਆਸ = 7 m
ਵੇਲਣਾਕਾਰ ਟੈਂਕ ਦੀ ਉੱਚਾਈ = 3 m
ਟੈਂਕ ਦਾ ਕੁੱਲ ਸਤ੍ਹਾ ਦਾ ਖੇਤਰਫਲ = 2πr (h + r)
= 2 × \(\frac{22}{7}\) × 7(3 + 7)
= 2 × 22 × 10
= 440 m2
∴ ਲੋੜੀਂਦੀ ਧਾਤੂ ਦੀ ਚਾਦਰ ਦੀ ਮਾਤਰਾ = 440 m2
ਪ੍ਰਸ਼ਨ 8.
ਇਕ ਖੋਖਲੇ ਵੇਲਣ ਦੀ ਪਾਸਵੀਂ ਸੜ੍ਹਾ ਦਾ ਖੇਤਰਫਲ 4224 cm2 ਹੈ । ਇਸਨੂੰ ਇਸਦੀ ਉੱਚਾਈ ਦੇ ਅਨੁਸਾਰ ਕੱਟ ਕੇ 33 cm ਚੌੜਾਈ ਦੀ ਇਕ ਆਇਤਾਕਾਰ ਚਾਦਰ ਬਣਾਈ ਜਾਂਦੀ ਹੈ । ਆਇਤਾਕਾਰ ਚਾਦਰ ਦਾ ਪਰਿਮਾਪ ਪਤਾ ਕਰੋ ।
ਹੱਲ:
ਵੇਲਣ ਦੀ ਉੱਚਾਈ (h) = 33 cm
ਮੰਨ ਲਉ ਵੇਲਣ ਦਾ ਅਰਧਵਿਆਸ = r
ਵੇਲਣ ਦੀ ਵਕਰ ਸਤਾ ਦਾ ਖੇਤਰਫਲ = 4224 cm2
∴ 2πrh = 4224
⇒ 2 × \(\frac{22}{7}\) × r × 33 = 4224
⇒ r = \(\frac{422×47}{2×22×33}\) = \(\frac{32×7}{11}\) cm
ਕਿਉਂਕਿ ਖੋਖਲੇ ਵੇਲਣ ਨੂੰ ਉਸਦੀ ਉੱਚਾਈ ਦੇ ਅਨੁਸਾਰ ਕੱਟਿਆ ਗਿਆ ਹੈ |
∴ ਆਧਾਰ ਦਾ ਪਰਿਮਾਪ ਆਇਤਾਕਾਰ ਚਾਦਰ ਦੀ ਉੱਚਾਈ ਬਣ ਜਾਂਦਾ ਹੈ ।
∴ ਗੋਲਾਕਾਰ ਆਧਾਰ ਦਾ ਪਰਿਮਾਪ = 2πr
= \(\frac{32×7}{11}\)
= 128 cm
∴ ਆਇਤਾਕਾਰ ਚਾਦਰ ਦੀ ਲੰਬਾਈ 128 cm
ਆਇਤਾਕਾਰ ਚਾਦਰ ਦੀ ਚੌੜਾਈ = 33 cm
∴ ਆਇਤਾਕਾਰ ਚਾਦਰ ਦਾ ਪਰਿਮਾਪ = 2 (l + b)
= 2(128 + 33).
= 2 × 16
= 322 cm
ਪ੍ਰਸ਼ਨ 9.
ਕਿਸੇ ਸੜਕ ਨੂੰ ਪੱਧਰਾ ਕਰਨ ਲਈ ਇੱਕ ਰੋਡਰੋਲਰ ਨੂੰ ਸੜਕ ਦੇ ਉੱਪਰ ਇਕ ਵਾਰ ਘੁੰਮਣ ਦੇ ਲਈ 750 ਚੱਕਰ ਲਗਾਉਣੇ ਪੈਂਦੇ ਹਨ । ਜੇ ਸੜਕ ਰੋਲਰ ਦਾ ਵਿਆਸ 84 cm ਅਤੇ 1 m ਲੰਬਾਈ ਹੈ, ਤਾਂ ਸੜਕ ਦਾ ਖੇਤਰਫਲ ਪਤਾ ਕਰੋ ।
ਹੱਲ:
ਸੜਕ ਰੋਲਰ ਦੀ ਲੰਬਾਈ = 1 m
h = 100 cm
ਸੜਕ ਰੋਲਰ ਦਾ ਵਿਆਸ = 84 cm.
∴ ਸੜਕੂ ਰੋਲਰ ਦਾ ਅਰਵਿਆਸ (r) = \(\frac{84}{2}\) cm
= 42 cm.
ਸੜਕ ਰੋਲਰ ਦਾ ਵਕਰ ਸਤਾ ਦਾ ਖੇਤਰਫਲ
= 2πrh
= 2 × \(\frac{22}{7}\) × 42 × 100
= 26400 cm2
∴ 1 ਚੱਕਰ ਵਿਚ ਤੈਅ ਖੇਤਰਫਲ = 26400 cm2
= \(\frac{26400}{10,000}\) m2
= 2.64 m2
∴ ਸੜਕ ਦਾ ਖੇਤਰਫਲ : 750 ਚੱਕਰਾਂ ਵਿਚ ਤੈਅ ਖੇਤਰਫਲ
= 750 × 2.64
= 1980 m2
ਪ੍ਰਸ਼ਨ 10.
ਇਕ ਕੰਪਨੀ ਆਪਣੇ ਦੁੱਧ ਪਾਊਡਰ ਨੂੰ ਇਸ ਤਰ੍ਹਾਂ ਦੇ ਵੇਲਣਾਕਾਰ ਬਰਤਨਾਂ ਵਿਚ ਪੈਕ ਕਰਦੀ ਹੈ । ਜਿਹਨਾਂ ਦਾ ਵਿਆਸ 14 cm ਅਤੇ ਉੱਚਾਈ 20 cm ਹੈ। ਕੰਪਨੀ ਬਰਤਨ ਦੇ ਸਤਾ ਦੇ ਚਾਰੇ ਪਾਸੇ ਇਕ ਲੇਬਲ ਲਗਾਉਂਦੀ ਹੈ । (ਜਿਸ ਤਰ੍ਹਾਂ ਕਿ ਚਿੱਤਰ ਵਿਚ ਦਰਸਾਇਆ ਗਿਆ ਹੈ । ਜੇਕਰ ਇਹ ਲੇਬਲ ਬਰਤਨ ਦੇ ਤਲ ਅਤੇ ਸਿਖਰ ਦੋਨਾਂ ਤੋਂ 2 cm ਦੀ ਦੂਰੀ ਤੇ ਚਿਪਕਾਇਆ ਜਾਂਦਾ ਹੈ, ਤਾਂ ਲੇਬਲ ਦਾ ਖੇਤਰਫਲ ਕੀ ਹੈ ?
ਹੱਲ:
ਬਰਤਨ ਦੇ ਆਧਾਰ ਦਾ ਵਿਆਸ = 14 cm
∴ ਬਰਤਨ ਦੇ ਅਧਾਰ ਦਾ ਅਰਧਵਿਆਸ (R) = \(\frac{14}{2}\) cm
= 7 cm
ਵੇਲਣਾਕਾਰ ਬਰਤਨ ਦੀ ਉੱਚਾਈ H = 20 cm
ਲੇਬਲ ਦੀ ਉੱਚਾਈ (h) = (20 – 2 – 2) cm
= (20 – 4)
h = 16 cm
∴ ਲੇਬਲ ਦਾ ਖੇਤਰਫਲ = 2πrh
= 2 × \(\frac{22}{7}\) × 7 × 16
= 704 cm2