PSEB 8th Class Physical Education Solutions Chapter 2 ਪੋਸ਼ਟਿਕ ਅਤੇ ਸੰਤੁਲਿਤ ਭੋਜਨ

Punjab State Board PSEB 8th Class Physical Education Book Solutions Chapter 2 ਪੋਸ਼ਟਿਕ ਅਤੇ ਸੰਤੁਲਿਤ ਭੋਜਨ Textbook Exercise Questions and Answers.

PSEB Solutions for Class 8 Physical Education Chapter 2 ਪੋਸ਼ਟਿਕ ਅਤੇ ਸੰਤੁਲਿਤ ਭੋਜਨ

Physical Education Guide for Class 8 PSEB ਪੋਸ਼ਟਿਕ ਅਤੇ ਸੰਤੁਲਿਤ ਭੋਜਨ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ :

ਪ੍ਰਸ਼ਨ 1.
ਭੋਜਨ ਤੋਂ ਕੀ ਭਾਵ ਹੈ ?
ਉੱਤਰ-
ਭੋਜਨ ਸਰੀਰ ਦਾ ਜ਼ਰੂਰੀ ਭਾਗ ਹੈ ਕਿਉਂਕਿ ਭੋਜਨ ਨਾਲ ਸਰੀਰ ਵਿਚ ਵਾਧਾ ਤੇ ਵਿਕਾਸ ਹੁੰਦਾ ਹੈ ਅਤੇ ਸਰੀਰ ਦੇ ਟੁੱਟੇ-ਫੁੱਟੇ ਸੈੱਲਾਂ ਦੀ ਮੁਰੰਮਤ ਹੁੰਦੀ ਹੈ । ਨਵੇਂ ਸੈੱਲ ਬਣਦੇ ਹਨ । ਭੋਜਨ ਸਰੀਰ ਨੂੰ ਬਿਮਾਰੀਆਂ ਦਾ ਮੁਕਾਬਲਾ ਕਰਨ ਦੇ ਯੋਗ ਬਣਾਉਂਦਾ ਹੈ । ਖਾਣ ਵਾਲੀ ਉਸ ਵਸਤੂ ਨੂੰ ਭੋਜਨ ਕਿਹਾ ਜਾਂਦਾ ਹੈ ਜਿਹੜੀ ਸਾਡੇ ਸਰੀਰ ਵਿਚ ਜਾ ਕੇ ਸਰੀਰ ਦਾ ਹਿੱਸਾ ਬਣ ਜਾਂਦੀ ਹੈ ਤੇ ਸਰੀਰ ਦਾ ਵਿਕਾਸ ਕਰਦੀ ਹੈ ।

ਪ੍ਰਸ਼ਨ 2.
ਪੌਸ਼ਟਿਕ ਭੋਜਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਮਨੁੱਖੀ ਭੋਜਨ ਵਿੱਚ ਮੌਜੂਦ ਪੌਸ਼ਟਿਕ ਤੱਤ ਸਰੀਰ ਦਾ ਪਾਲਣ-ਪੋਸ਼ਣ ਕਰਦੇ ਹਨ । ਭੋਜਨ ਪਦਾਰਥਾਂ ਵਿੱਚ ਕੁੱਝ ਅਜਿਹੇ ਤੱਤ ਪਾਏ ਜਾਂਦੇ ਹਨ, ਜਿਨ੍ਹਾਂ ਨੂੰ ਖਾਣ ਤੋਂ ਬਾਅਦ ਉਹ ਸਰੀਰ ਵਿੱਚ ਪਚ ਕੇ ਸਰੀਰ ਦਾ ਪੋਸ਼ਣ ਕਰਦੇ ਹਨ । ਜਿਸ ਭੋਜਨ ਵਿੱਚ ਅਜਿਹੇ ਕੁੱਝ ਤੱਤ ਮੌਜੂਦ ਹੋਣ, ਉਸ ਨੂੰ ਪੌਸ਼ਟਿਕ ਭੋਜਨ ਕਿਹਾ ਜਾਂਦਾ ਹੈ । ਪੌਸ਼ਟਿਕ ਤੱਤ ਸਰੀਰਕ ਵਾਧੇ ਅਤੇ ਵਿਕਾਸ ਲਈ ਸਹਾਈ ਹੁੰਦੇ ਹਨ ।

ਪ੍ਰਸ਼ਨ 3.
ਸੰਤੁਲਿਤ ਭੋਜਨ ਤੋਂ ਕੀ ਭਾਵ ਹੈ ?
ਉੱਤਰ-
ਸੰਤੁਲਿਤ ਭੋਜਨ-ਸੰਤੁਲਿਤ ਭੋਜਨ ਉਹ ਭੋਜਨ ਹੈ ਜਿਸ ਵਿਚ ਵਿਅਕਤੀ ਦੇ ਸਰੀਰ ਲਈ ਜ਼ਰੂਰੀ ਤੱਤ ਠੀਕ ਮਾਤਰਾ ਵਿਚ ਮੌਜੂਦ ਹੋਣ ਅਤੇ ਸਰੀਰ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ ਕਰਨ ਦੇ ਯੋਗ ਹੋਣ । ਵੱਖ-ਵੱਖ ਵਿਅਕਤੀਆਂ ਲਈ ਉਮਰ, ਮੌਸਮ ਅਤੇ ਉਹਨਾਂ ਦੁਆਰਾ ਕੀਤੇ ਜਾਣ ਵਾਲੇ ਕੰਮਾਂ ਦੇ ਆਧਾਰ ਤੇ ਵੱਖ-ਵੱਖ ਮਾਤਰਾ ਵਿਚ ਉੱਚਿਤ ਤੱਤਾਂ ਦੀ ਲੋੜ ਹੈ ਜਿਵੇਂ ਬੱਚਿਆਂ ਦੇ ਭੋਜਨ ਵਿਚ ਪ੍ਰੋਟੀਨ ਦੀ ਲੋੜ ਇਕ ਬਾਲਗ ਵਿਅਕਤੀ ਦੇ ਮੁਕਾਬਲੇ ਵਿਚ ਵੱਧ ਹੁੰਦੀ ਹੈ  ਸਾਨੂੰ ਸਿਹਤਮੰਦ ਅਤੇ ਅਰੋਗ ਰਹਿਣ ਲਈ ਸੰਤੁਲਿਤ ਭੋਜਨ ਦੀ ਲੋੜ ਪੈਂਦੀ ਹੈ । ਉਦਾਹਰਨ ਵਜੋਂ ਦੁੱਧ ਇਕ ਸੰਤੁਲਿਤ ਭੋਜਨ ਹੈ ਕਿਉਂਕਿ ਇਸ ਵਿਚ ਸਾਰੇ ਜ਼ਰੂਰੀ ਤੱਤ ਮੌਜੂਦ ਹੁੰਦੇ ਹਨ ।

PSEB 8th Class Physical Education Solutions Chapter 2 ਪੋਸ਼ਟਿਕ ਅਤੇ ਸੰਤੁਲਿਤ ਭੋਜਨ

ਪ੍ਰਸ਼ਨ 4.
ਪ੍ਰੋਟੀਨ ਤੋਂ ਕੀ ਭਾਵ ਹੈ ? ਇਹ ਕਿੰਨੇ ਪ੍ਰਕਾਰ ਦਾ ਹੁੰਦਾ ਹੈ ?
ਉੱਤਰ –
ਪ੍ਰੋਟੀਨ (Protein)-
ਪ੍ਰੋਟੀਨ ਭੋਜਨ ਦਾ ਇਕ ਜ਼ਰੂਰੀ ਤੱਤ ਹੈ । ਹਰ ਇਕ ਵਿਅਕਤੀ ਦੇ ਵਿਕਾਸ ਅਤੇ ਵਾਧੇ ਲਈ ਪ੍ਰੋਟੀਨ ਦੀ ਲੋੜ ਪੈਂਦੀ ਹੈ । ਪ੍ਰੋਟੀਨ, ਕਾਰਬਨ, ਹਾਈਡਰੋਜਨ, ਆਕਸੀਜਨ, ਨਾਈਟਰੋਜਨ ਅਤੇ ਗੰਧਕ ਦੇ ਰਸਾਇਣਿਕ ਮਿਸ਼ਰਨ ਤੋਂ ਬਣਦੇ ਹਨ । ਇਹ ਦੋ ਤਰ੍ਹਾਂ ਦੇ ਹੁੰਦੇ ਹਨ-ਪਸ਼ੂ ਤੇ ਬਨਸਪਤੀ ਪ੍ਰੋਟੀਨ|

ਪ੍ਰਸ਼ਨ 5.
ਕਾਰਬੋਹਾਈਡਰੇਟਸ ਕੀ ਹਨ ? ਸਰੀਰ ਵਿੱਚ ਇਸ ਦੇ ਘੱਟ ਤੇ ਵੱਧ ਮਾਤਰਾ ਦੇ ਨੁਕਸਾਨ ਲਿਖੋ ।
ਉੱਤਰ –
ਕਾਰਬੋਹਾਈਡਰੇਟਸ (Carbohydrates) –
ਇਹ ਕਾਰਬਨ, ਹਾਈਡਰੋਜਨ ਅਤੇ ਆਕਸੀਜਨ ਦਾ ਮਿਸ਼ਰਨ ਹੈ । ਕਾਰਬੋਹਾਈਡਰੇਟਸ ਦੋ ਤਰ੍ਹਾਂ ਦੇ ਹੁੰਦੇ ਹਨ-ਸ਼ੱਕਰ ਦੇ ਰੂਪ ਵਿਚ ਮਿਲਣ ਵਾਲੇ ਤੇ ਸਟਾਰਚ ਦੇ ਰੂਪ ਵਿਚ ਮਿਲਣ ਵਾਲੇ ! ਪ੍ਰਾਪਤੀ ਦੇ ਸੋਮੇ (Sources)-ਸ਼ੱਕਰ ਦੇ ਰੂਪ ਵਿਚ ਇਹ ਅੰਬ, ਗੰਨੇ ਦਾ ਰਸ, ਗੁੜ, ਸ਼ੱਕਰ, ਅੰਗੂਰ, ਖਜੂਰ, ਬਦਾਮ, ਸੁੱਕੇ ਮੇਵਿਆਂ, ਗਾਜਰ ਆਦਿ ਤੋਂ ਮਿਲਦਾ ਹੈ । ਸਟਾਰਚ ਦੇ ਰੂਪ ਵਿਚ ਇਹ ਕਣਕ, ਮੱਕੀ, ਜੌਂ, ਜੁਆਰ, ਸ਼ਕਰਕੰਦੀ, ਅਖਰੋਟ ਤੇ ਕੇਲੇ ਆਦਿ ਤੋਂ ਪ੍ਰਾਪਤ ਹੁੰਦਾ ਹੈ । ਇਕ ਸਾਧਾਰਨ ਵਿਅਕਤੀ ਦੇ ਰੋਜ਼ਾਨਾ ਭੋਜਨ ਵਿਚ ਲਗਪਗ 400 ਤੋਂ 700 ਗ੍ਰਾਮ ਕਾਰਬੋਹਾਈਡਰੇਟਸ ਹੋਣੇ ਚਾਹੀਦੇ ਹਨ ।
PSEB 8th Class Physical Education Solutions Chapter 2 ਪੋਸ਼ਟਿਕ ਅਤੇ ਸੰਤੁਲਿਤ ਭੋਜਨ 1

ਕਾਰਬੋਹਾਈਡਰੇਟਸ ਦੇ ਲਾਭ (Advantages) –

  • ਕਾਰਬੋਹਾਈਡਰੇਟਸ ਸਾਡੇ ਸਰੀਰ ਨੂੰ ਗਰਮੀ ਤੇ ਸ਼ਕਤੀ ਪ੍ਰਦਾਨ ਕਰਦੇ ਹਨ ।
  • ਇਹ ਚਰਬੀ ਬਣਾਉਣ ਵਿਚ ਸਹਾਇਤਾ ਕਰਦੇ ਹਨ ।
  • ਇਹ ਚਰਬੀ ਨਾਲੋਂ ਸਸਤੇ ਹੁੰਦੇ ਹਨ । ਇਸ ਨਾਲ ਮਿਹਦੇ ਅਤੇ ਅੰਤੜੀਆਂ ਦੀ ਸਫ਼ਾਈ ਹੁੰਦੀ ਹੈ ।

ਕਾਰਬੋਹਾਈਡਰੇਟਸ ਦੀਆਂ ਹਾਨੀਆਂ (Disadvantages)-

  • ਕਾਰਬੋਹਾਈਡਰੇਟਸ ਦੀ ਵਧੇਰੇ ਮਾਤਰਾ ਲੈਣ ਨਾਲ ਭੋਜਨ ਛੇਤੀ ਹਜ਼ਮ ਨਹੀਂ ਹੁੰਦਾ । ਭੋਜਨ ਦਾ ਬਹੁਤ ਹਿੱਸਾ ਬਿਨਾਂ ਪਚੇ ਹੀ ਸਰੀਰ ਵਿਚੋਂ ਬਾਹਰ ਨਿਕਲ ਜਾਂਦਾ ਹੈ ।
  • ਇਹਨਾਂ ਦੀ ਵਧੇਰੇ ਵਰਤੋਂ ਨਾਲ ਸਰੀਰ ਵਿਚ ਮੋਟਾਪਾ ਆ ਜਾਂਦਾ ਹੈ ।
  • ਕਾਰਬੋਹਾਈਡਰੇਟਸ ਦੀ ਵਧੇਰੇ ਮਾਤਰਾ ਲੈਣ ਨਾਲ ਪੇਸ਼ਾਬ ਸੰਬੰਧੀ ਰੋਗ ਸ਼ੁਗਰ, ਬਲੱਡ ਪ੍ਰੈਸ਼ਰ ਅਤੇ ਜੋੜਾਂ ਦਾ ਦਰਦ ਲਗ ਜਾਂਦੇ ਹਨ ।
  • ਇਹਨਾਂ ਦੀ ਘੱਟ ਮਾਤਰਾ ਵਿਚ ਵਰਤੋਂ ਕਰਨ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ ।

ਪ੍ਰਸ਼ਨ 6. ਚਰਬੀ ਤੋਂ ਕੀ ਭਾਵ ਹੈ ? ਇਹ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
ਉੱਤਰ –
ਚਰਬੀ
(Fats) ਇਹ ਕਾਰਬਨ, ਹਾਈਡਰੋਜਨ ਅਤੇ ਆਕਸੀਜਨ ਦਾ ਮਿਸ਼ਰਨ ਹੈ । ਇਹ ਸਰੀਰ ਵਿਚ ਬਾਲਣ ਦਾ ਕੰਮ ਕਰਦੀ ਹੈ । ਇਹ ਕਾਰਬੋਹਾਈਡਰੇਟਸ ਨਾਲੋਂ ਸਰੀਰ ਨੂੰ ਦੁੱਗਣੀ ਸ਼ਕਤੀ ਦਿੰਦੀ ਹੈ । ਇਸ ਵਿਚ ਵਿਟਾਮਿਨ ‘ਏ’, ‘ਡੀ’, ‘ਈ’ ਅਤੇ ‘ਕੇ’ ਹੁੰਦੇ ਹਨ । ਇਕ ਸਾਧਾਰਨ ਵਿਅਕਤੀ ਦੇ ਰੋਜ਼ਾਨਾ ਭੋਜਨ ਵਿਚ ਚਰਬੀ ਦੀ ਮਾਤਰਾ 50 ਤੋਂ 75 ਗ੍ਰਾਮ ਹੋਣੀ ਚਾਹੀਦੀ ਹੈ ।
PSEB 8th Class Physical Education Solutions Chapter 2 ਪੋਸ਼ਟਿਕ ਅਤੇ ਸੰਤੁਲਿਤ ਭੋਜਨ 2
ਪ੍ਰਾਪਤੀ ਦੇ ਸੋਮੇ (Sources-ਬਨਸਪਤੀ ਤੋਂ ਪ੍ਰਾਪਤ ਹੋਣ ਵਾਲੀ ਚਰਬੀ ਸਬਜ਼ੀਆਂ, ਸੁੱਕੇ ਮੇਵਿਆਂ, ਫਲਾਂ, ਅਖਰੋਟ, ਬਦਾਮ, ਮੂੰਗਫਲੀ, ਬੀਜਾਂ ਦੇ ਤੇਲ ਆਦਿ ਤੋਂ ਪ੍ਰਾਪਤ ਹੁੰਦੀ ਹੈ । ਪਸ਼ੂਆਂ ਤੋਂ ਪ੍ਰਾਪਤ ਹੋਣ ਵਾਲੀ ਚਰਬੀ, ਘਿਓ, ਦੁੱਧ, ਮੱਖਣ, ਮੱਛੀ ਦੇ ਤੇਲ ਅਤੇ ਆਂਡੇ ਤੋਂ ਪ੍ਰਾਪਤ ਹੁੰਦੀ ਹੈ ।

ਚਰਬੀ ਦੇ ਲਾਭ (Advantages)-

  • ਇਹ ਸਰੀਰ ਵਿਚ ਬਾਲਣ ਦਾ ਕੰਮ ਕਰਦੀ ਹੈ ।
  • ਇਹ ਸਰੀਰ ਵਿਚ ਗਰਮੀ ਪੈਦਾ ਕਰਦੀ ਹੈ ਅਤੇ ਸਰੀਰ ਦੇ ਤਾਪਮਾਨ ਨੂੰ ਸਥਿਰ ਰੱਖਦੀ ਹੈ ।
  • ਇਹ ਕਾਰਬੋਹਾਈਡਰੇਟਸ ਨੂੰ ਪਚਾਉਣ ਵਿਚ ਸਹਾਇਤਾ ਕਰਦੀ ਹੈ ।
  • ਇਹ ਸਰੀਰ ਦੇ ਅੰਗਾਂ ਦੀ ਰੱਖਿਆ ਕਰਦੀ ਹੈ ।

ਚਰਬੀ ਦੀ ਵੱਧ ਵਰਤੋਂ ਦੇ ਨੁਕਸਾਨ (Disadvantages of Excess Fats)-

  • ਪਾਚਨ-ਸ਼ਕਤੀ ਖ਼ਰਾਬ ਹੋ ਜਾਂਦੀ ਹੈ ।
  • ਖੂਨ ਦੇ ਸੰਚਾਰ ਵਿਚ ਰੁਕਾਵਟ ਪੈਦਾ ਹੋ ਜਾਂਦੀ ਹੈ ।
  • ਸਰੀਰ ਵਿਚ ਮੋਟਾਪਨ ਆ ਜਾਂਦਾ ਹੈ ।
  • ਦਿਲ ਦੀਆਂ ਬਿਮਾਰੀਆਂ ਲੱਗਣ ਦਾ ਡਰ ਹੋ ਜਾਂਦਾ ਹੈ ।

ਚਰਬੀ ਦੀ ਘੱਟ ਵਰਤੋਂ ਦੇ ਨੁਕਸਾਨ–ਚਰਬੀ ਦੀ ਘਾਟ ਦੇ ਕਾਰਨ ਸਰੀਰ ਦੁਬਲਾ-ਪਤਲਾ ਅਤੇ ਕਮਜ਼ੋਰ ਹੋ ਜਾਂਦਾ ਹੈ ।

ਪ੍ਰਸ਼ਨ 7.
‘‘ਦੁੱਧ ਇਕ ਸੰਪੂਰਨ ਭੋਜਨ ਹੈ ” ਵਰਣਨ ਕਰੋ ।
ਜਾਂ ‘
ਦੁੱਧ ਇਕ ਆਦਰਸ਼ ਖੁਰਾਕ ਹੈ ।” ਸਿੱਧ ਕਰੋ ।
ਉੱਤਰ-
ਦੁੱਧ ਇਕ ਆਦਰਸ਼ ਅਤੇ ਸੰਪੂਰਨ ਭੋਜਨ ਹੈ, ਕਿਉਂਕਿ ਦੁੱਧ ਦੇ ਵਿਚ ਹਰ ਪ੍ਰਕਾਰ ਦੇ ਜ਼ਰੂਰੀ ਤੱਤ ਮਿਲ ਜਾਂਦੇ ਹਨ । ਇਸ ਵਿਚ 3.6% ਚਰਬੀ, 4.8% ਕਾਰਬੋਹਾਈਡਰੇਟਸ, 0.7% ਨਮਕ ਤੇ 7.5% ਪਾਣੀ ਹੁੰਦਾ ਹੈ । (Milk is an ideal food.). ਦੁੱਧ ਨੂੰ ਇਕ ਸੰਪੂਰਨ ਭੋਜਨ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਛੋਟੇ ਬੱਚਿਆਂ ਨੂੰ ਦੁੱਧ ਦਿੱਤਾ ਜਾਂਦਾ ਹੈ । ਇਹ ਵੀ ਬੱਚਿਆਂ ਲਈ ਭੋਜਨ ਹੀ ਹੈ । ਆਮ ਘਰਾਂ ਵਿਚ ਅਸੀਂ ਰੋਗੀ ਵਿਅਕਤੀ ਦੇ ਲਈ ਦੁੱਧ ਦੀ ਵਰਤੋਂ ਕਰਦੇ ਹਾਂ ਜੋ ਖ਼ੁਰਾਕ ਦਾ ਕੰਮ ਕਰਦਾ ਹੈ । | ਸਰੀਰ ਦੀ ਠੀਕ ਤੰਦਰੁਸਤੀ ਲਈ ਦੁੱਧ ਇਕ ਤਰ੍ਹਾਂ ਦੇ ਸੰਤੁਲਿਤ ਭੋਜਨ ਦਾ ਕੰਮ ਕਰਦਾ ਹੈ ! ਦੁੱਧ ਵਿਚ ਭੋਜਨ ਦੇ ਜ਼ਰੂਰੀ ਅੰਗ ਪ੍ਰੋਟੀਨ, ਕਾਰਬੋਹਾਈਡਰੇਟਸ, ਚਿਕਨਾਹਟ, ਖਣਿਜ ਲੂਣ, ਪਾਣੀ ਅਤੇ ਵਿਟਾਮਿਨ ਉੱਚਿਤ ਮਾਤਰਾ ਵਿਚ ਮਿਲਦੇ ਹਨ । ਇਹ ਭਿੰਨ-ਭਿੰਨ ਤੱਤ | ਮਨੁੱਖੀ ਸਰੀਰ ਵਿਚ ਵੱਖ-ਵੱਖ ਕੰਮ ਕਰਦੇ ਹਨ | ਦੁੱਧ ਵਿਚ ਭੋਜਨ ਦੇ ਸਾਰੇ ਤੱਤਾਂ ਦੇ ਉੱਚਿਤ ਮਾਤਰਾ ਵਿਚ ਵਿਟਾਮਿਨ ਹੋਣ ਦੇ ਕਾਰਨ ਇਸ ਨੂੰ ਉੱਚਿਤ ਤੇ ਆਦਰਸ਼ ਖ਼ੁਰਾਕ ਮੰਨਿਆ ਜਾਂਦਾ ਹੈ । ਇਸ ਲਈ ਦੁੱਧ ਨੂੰ ਇਕ ਸੰਪੂਰਨ ਭੋਜਨ ਕਿਹਾ ਜਾਂਦਾ ਹੈ ।

PSEB 8th Class Physical Education Solutions Chapter 2 ਪੋਸ਼ਟਿਕ ਅਤੇ ਸੰਤੁਲਿਤ ਭੋਜਨ

ਪ੍ਰਸ਼ਨ 8.
ਭੋਜਨ ਪਕਾਉਣ ਦੇ ਕਿਹੜੇ-ਕਿਹੜੇ ਸਿਧਾਂਤ ਹਨ ?
ਉੱਤਰ-
ਭੋਜਨ ਪਕਾਉਣ ਦੇ ਮੁੱਖ ਸਿਧਾਂਤ-ਸਾਰੇ ਭੋਜਨ ਪਦਾਰਥ ਕੱਚੇ ਖਾਣ ਦੇ ਯੋਗ ਨਹੀਂ ਹੁੰਦੇ । ਇਨ੍ਹਾਂ ਭੋਜਨ ਪਦਾਰਥਾਂ ਨੂੰ ਖਾਣ ਯੋਗ ਬਣਾਉਣ ਲਈ ਪਕਾਉਣਾ ਬਹੁਤ ਜ਼ਰੂਰੀ ਹੁੰਦਾ ਹੈ ।

ਭੋਜਨ ਪਕਾਉਣ ਸਮੇਂ ਹੇਠ ਲਿਖੀਆਂ ਗੱਲਾਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ –

  • ਭੋਜਨ ਪਕਾਉਣ ਵਾਲਾ ਵਿਅਕਤੀ ਸਾਫ਼-ਸੁਥਰਾ ਤੇ ਅਰੋਗ ਹੋਣਾ ਚਾਹੀਦਾ ਹੈ ।
  • ਭੋਜਨ ਪਕਾਉਣ ਵਾਲੀ ਥਾਂ ਸਾਫ਼ ਹੋਣੀ ਚਾਹੀਦੀ ਹੈ । ਇਸ ਨੂੰ ਜਾਲੀ ਲੱਗੀ ਹੋਈ ਹੋਣੀ ਚਾਹੀਦੀ ਹੈ ਤਾਂ ਜੋ ਮੱਖੀਆਂ, ਮੱਛਰ ਆਦਿ ਅੰਦਰ ਨਾ ਜਾ ਸਕਣ ।
  • ਭੋਜਨ ਪਕਾਉਣ ਲਈ ਵਰਤੋਂ ਵਿਚ ਆਉਣ ਵਾਲੇ ਬਰਤਨ ਵੀ ਸਾਫ਼ ਹੋਣੇ ਚਾਹੀਦੇ ਹਨ ।
  • ਰੋਟੀ ਪਕਾਉਣ ਤੋਂ ਦਸ-ਪੰਦਰਾਂ ਮਿੰਟ ਪਹਿਲਾਂ ਆਟਾ ਚੰਗੀ ਤਰ੍ਹਾਂ ਗੁੰਨ੍ਹ ਕੇ ਰੱਖ ਲੈਣਾ ਚਾਹੀਦਾ ਹੈ । ਅਣਛਾਣੇ ਆਟੇ ਦੀ ਵਰਤੋਂ ਬਹੁਤ ਲਾਭਦਾਇਕ ਹੁੰਦੀ ਹੈ ।
  • ਸਬਜ਼ੀਆਂ ਅਤੇ ਦਾਲਾਂ ਸਾਫ਼ ਪਾਣੀ ਵਿਚ ਚੰਗੀ ਤਰ੍ਹਾਂ ਦੋ ਤਿੰਨ ਵਾਰ ਧੋ ਕੇ ਪਕਾਉਣੀਆਂ ਚਾਹੀਦੀਆਂ ਹਨ ਤਾਂ ਜੋ ਇਹਨਾਂ ਉੱਪਰ ਛਿੜਕੀਆਂ ਦਵਾਈਆਂ ਸਾਫ਼ ਹੋ ਜਾਣ ।
  • ਭੋਜਨ ਨੂੰ ਜ਼ਿਆਦਾ ਪਕਾਉਣਾ ਨਹੀਂ ਚਾਹੀਦਾ, ਇਸ ਤਰ੍ਹਾਂ ਕਰਨ ਨਾਲ ਇਸ ਦੇ ਤੱਤ ਨਸ਼ਟ ਹੋ ਜਾਂਦੇ ਹਨ । ਭੋਜਨ ਕੱਚਾ ਵੀ ਨਹੀਂ ਹੋਣਾ ਚਾਹੀਦਾ, ਕਿਉਂਕਿ ਘੱਟ ਪਕਿਆ ਭੋਜਨ ਛੇਤੀ ਹਜ਼ਮ ਨਹੀਂ ਹੁੰਦਾ ।
  • ਭਾਫ਼ ਦੁਆਰਾ ਪਰੈਸ਼ਰ ਕੁੱਕਰ ਵਿਚ ਤਿਆਰ ਕੀਤਾ ਭੋਜਨ ਬਹੁਤ ਲਾਭਦਾਇਕ ਹੁੰਦਾ ਹੈ । ਇਸ ਨਾਲ ਭੋਜਨ ਦੇ ਤੱਤ ਨਸ਼ਟ ਨਹੀਂ ਹੁੰਦੇ ।
  • ਭੋਜਨ ਨੂੰ ਹਮੇਸ਼ਾਂ ਢੱਕ ਕੇ ਰੱਖਣਾ ਚਾਹੀਦਾ ਹੈ ।

ਪ੍ਰਸ਼ਨ 9.
ਭੋਜਨ ਖਾਣ ਸੰਬੰਧੀ ਜ਼ਰੂਰੀ ਨਿਯਮਾਂ ਦਾ ਵਰਣਨ ਕਰੋ ।
ਉੱਤਰ-
ਭੋਜਨ ਸੰਬੰਧੀ ਜ਼ਰੂਰੀ ਨਿਯਮ-ਜਿਹੜਾ ਭੋਜਨ ਅਸੀਂ ਖਾਂਦੇ ਹਾਂ, ਉਸ ਦਾ ਪੁਰਾਪੂਰਾ ਲਾਭ ਪ੍ਰਾਪਤ ਕਰਨ ਲਈ ਸਾਨੂੰ ਕੁੱਝ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ।

ਇਹਨਾਂ ਨਿਯਮਾਂ ਦਾ ਵੇਰਵਾ ਹੇਠਾਂ ਦਿੱਤਾ ਜਾਂਦਾ ਹੈ –

  • ਭੋਜਨ ਹਮੇਸ਼ਾ ਨਿਯਤ ਸਮੇਂ ਤੇ ਕਰਨਾ ਚਾਹੀਦਾ ਹੈ ।
  • ਭੋਜਨ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ ।
  • ਭੋਜਨ ਚੰਗੀ ਤਰ੍ਹਾਂ ਚਿੱਥ ਕੇ ਅਤੇ ਹੌਲੀ-ਹੌਲੀ ਖਾਣਾ ਚਾਹੀਦਾ ਹੈ ।
  • ਭੋਜਨ ਖਾਣ ਸਮੇਂ ਨਾ ਕੁੱਝ ਪੜ੍ਹਨਾ ਚਾਹੀਦਾ ਹੈ ਅਤੇ ਨਾ ਹੀ ਗੱਲਾਂ ਕਰਨੀਆਂ ਚਾਹੀਦੀਆਂ ਹਨ ।
  • ਭੋਜਨ ਖਾਣ ਸਮੇਂ ਖੁਸ਼ ਰਹਿਣਾ ਚਾਹੀਦਾ ਹੈ । ਉਸ ਸਮੇਂ ਫ਼ਿਕਰ ਜਾਂ ਚਿੰਤਾ ਨਹੀਂ ਕਰਨੀ ਚਾਹੀਦੀ ।
  • ਭੁੱਖ ਲੱਗਣ ‘ਤੇ ਹੀ ਭੋਜਨ ਖਾਣਾ ਚਾਹੀਦਾ ਹੈ ।
  • ਭੋਜਨ ਸਦਾ ਲੋੜ ਅਨੁਸਾਰ ਹੀ ਖਾਣਾ ਚਾਹੀਦਾ ਹੈ । ਬਹੁਤ ਘੱਟ ਅਤੇ ਬਹੁਤ ਵੱਧ ਭੋਜਨ ਨਹੀਂ ਖਾਣਾ ਚਾਹੀਦਾ ।
  • ਤਲੀਆਂ ਹੋਈਆਂ ਚੀਜ਼ਾਂ ਛੇਤੀ ਹਜ਼ਮ ਨਹੀਂ ਹੁੰਦੀਆਂ । ਇਸ ਲਈ ਇਹਨਾਂ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ ।
  • ਬੇਹਾ ਜਾਂ ਬਾਸੀ ਅਤੇ ਖ਼ਰਾਬ ਭੋਜਨ ਸਿਹਤ ਲਈ ਹਾਨੀਕਾਰਕ ਹੁੰਦਾ ਹੈ ।
  • ਦੁਪਹਿਰ ਨੂੰ ਭੋਜਨ ਕਰਨ ਤੋਂ ਬਾਅਦ ਕੁਝ ਦੇਰ ਆਰਾਮ ਕਰ ਲੈਣਾ ਲਾਭਦਾਇਕ ਹੁੰਦਾ ਹੈ ।
  • ਰਾਤ ਨੂੰ ਸੌਣ ਤੋਂ ਦੋ ਘੰਟੇ ਪਹਿਲਾਂ ਭੋਜਨ ਖਾਣਾ ਚਾਹੀਦਾ ਹੈ । ਭੋਜਨ ਖਾਣ ਤੋਂ ਬਾਅਦ ਛੇਤੀ ਹੀ ਸੌਂ ਜਾਣਾ ਸਿਹਤ ਲਈ ਹਾਨੀਕਾਰਕ ਹੈ ।
  • ਭੋਜਨ ਕਰਨ ਤੋਂ ਛੇਤੀ ਬਾਅਦ ਵਰਜਿਸ਼ ਕਰਨੀ ਵੀ ਹਾਨੀਕਾਰਕ ਹੁੰਦੀ ਹੈ ।
  • ਗਰਮ-ਗਰਮ ਭੋਜਨ ਖਾਣ ਤੋਂ ਬਾਅਦ ਠੰਢਾ ਪਾਣੀ ਨਹੀਂ ਪੀਣਾ ਚਾਹੀਦਾ ।
  • ਭੋਜਨ ਖਾਣ ਤੋਂ ਬਾਅਦ ਚੰਗੀ ਤਰ੍ਹਾਂ ਕੁਰਲੀ ਕਰਕੇ ਦੰਦਾਂ ਨੂੰ ਸਾਫ਼ ਕਰਨਾ ਚਾਹੀਦਾ ਹੈ, ਨਹੀਂ ਤਾਂ ਦੰਦਾਂ ਵਿਚ ਭੋਜਨ ਦੇ ਅੰਸ਼ ਫਸੇ ਰਹਿਣਗੇ । ਇਸ ਕਰਕੇ ਮੂੰਹ ਵਿਚੋਂ ਬਦਬੂ ਆਵੇਗੀ ।
  • ਭੋਜਨ ਕਰਨ ਵਾਲੀ ਜਗਾ ਸਾਫ਼-ਸੁਥਰੀ ਹੋਣੀ ਚਾਹੀਦੀ ਹੈ ।
  • ਬਹੁਤੀਆਂ ਚਟ-ਪਟੀਆਂ ਤੇ ਮਸਾਲੇਦਾਰ ਚੀਜ਼ਾਂ ਸਿਹਤ ਲਈ ਹਾਨੀਕਾਰਕ ਹੁੰਦੀਆਂ ਹਨ ।
  • ਭੋਜਨ ਸਦਾ ਢੱਕ ਕੇ ਰੱਖਣਾ ਚਾਹੀਦਾ ਹੈ ।
  • ਭੋਜਨ ਸਦਾ ਬਦਲ-ਬਦਲ ਕੇ ਕਰਨਾ ਚਾਹੀਦਾ ਹੈ ।
  • ਮਿੱਠੀਆਂ ਜਾਂ ਖੱਟੀਆਂ ਚੀਜ਼ਾਂ ਬਹੁਤੀਆਂ ਨਹੀਂ ਖਾਣੀਆਂ ਚਾਹੀਦੀਆਂ |
  • ਪਾਣੀ ਹਮੇਸ਼ਾਂ ਭੋਜਨ ਦੇ ਅੱਧ ਵਿਚ ਪੀਣਾ ਚਾਹੀਦਾ ਹੈ ।
  • ਭੋਜਨ ਠੀਕ ਪੱਕਿਆ ਹੋਣਾ ਚਾਹੀਦਾ ਹੈ ।

ਪ੍ਰਸ਼ਨ 10.
ਹੇਠ ਲਿਖਿਆਂ ‘ਤੇ ਨੋਟ ਲਿਖੋ –
(ੳ) ਮੋਟਾ ਆਹਾਰ
(ਅ) ਪਾਣੀ
(ਈ) ਖਣਿਜ ਪਦਾਰਥ
(ਸ) ਭੋਜਨ ਪਕਾਉਣਾ।
ਉੱਤਰ-
(ੳ) ਮੋਟਾ ਆਹਾਰ-ਮਨੁੱਖੀ ਭੋਜਨ ਵਿੱਚ ਰੇਸ਼ੇਦਾਰ ਕਾਰਬੋਹਾਈਡਰੇਟ ਨੂੰ ਮੋਟਾ ਆਹਾਰ ਆਖਦੇ ਹਨ | ਮੋਟਾ ਆਹਾਰ ਮਨੁੱਖੀ ਭੋਜਨ ਵਿਚ ਕੋਈ ਊਰਜਾ ਪ੍ਰਦਾਨ ਨਹੀਂ ਕਰਦਾ ਹੈ । ਇਹ ਪਚ ਕੇ ਬਿਨਾਂ ਕਿਸੇ ਪਰਿਵਰਤਨ ਦੇ ਮਲ ਨਿਕਾਸ ਕਿਰਿਆ ਰਾਹੀਂ ਬਾਹਰ ਨਿਕਲ ਜਾਂਦਾ ਹੈ ਕਿਉਂਕਿ ਇਸ ‘ਤੇ ਪਾਚਕ ਰਸਾਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ । ਇਹ ਸਰੀਰ ਵਿਚੋਂ ਮਲ ਨੂੰ ਬਾਹਰ ਕੱਢਣ ਵਿਚ ਸਹਾਈ ਹੁੰਦਾ ਹੈ । ਇਹ ਭੋਜਨ ਵਿਚੋਂ ਪਾਣੀ ਨੂੰ ਸੋਖ ਕੇ ਬਚੇ ਹੋਏ ਪਦਾਰਥਾਂ ਦੀ ਮਾਤਰਾ ਨੂੰ ਵਧਾ ਦਿੰਦਾ ਹੈ ਅਤੇ ਉਹਨਾਂ ਨੂੰ ਵੱਡੀ ਆਂਤੜੀ ਰਾਹੀਂ ਬਾਹਰ ਕੱਢਣ ਦੀ ਗਤੀ ਨੂੰ ਤੇਜ਼ ਕਰ ਦਿੰਦਾ ਹੈ । ਭੋਜਨ ਵਿਚ ਮੋਟਾ ਆਹਾਰ ਦੀ ਵੱਧ ਮਾਤਰਾ ਹੋਣ ਨਾਲ ਵਿਅਕਤੀ ਦੀ ਭੁੱਖ ਤੋਂ ਸੰਤੁਸ਼ਟੀ ਹੁੰਦੀ ਹੈ । ਪ੍ਰਾਪਤੀ ਦੇ ਸੋਮੇ-ਮੋਟਾ ਆਹਾਰ ਸਬਜ਼ੀਆਂ, ਫਲਾਂ, ਮੂਲੀ, ਸ਼ਲਗਮ, ਗਾਜਰ, ਖੀਰਾ, ਸਲਾਦ, ਹੋਰ ਬਨਸਪਤੀ ਖਾਧ-ਪਦਾਰਥਾਂ ਨੂੰ ਛਿਲਕੇ ਸਮੇਤ ਖਾਣ ਨਾਲ ਪ੍ਰਾਪਤ ਹੁੰਦਾ ਹੈ । ਮੋਟਾ ਆਹਾਰ ਦੀਆਂ ਹਾਨੀਆਂ-ਇਸ ਦੀ ਘਾਟ ਨਾਲ ਕਬਜ਼ ਅਤੇ ਇਸ ਨੂੰ ਵੱਧ ਮਾਤਰਾ ਵਿਚ ਲੈਣ ਨਾਲ ਦਸਤ ਆਦਿ ਲੱਗ ਜਾਂਦੇ ਹਨ ।

(ਅ) ਪਾਣੀ-ਇਹ ਆਕਸੀਜਨ ਅਤੇ ਹਾਈਡਰੋਜਨ ਦਾ ਮਿਸ਼ਰਨ ਹੈ | ਸਰੀਰ ਦਾ ਲਗਪਗ 70% ਹਿੱਸਾ ਪਾਣੀ ਹੈ । ਇਸ ਤੋਂ ਬਿਨਾਂ ਜੀਵਨ ਅਸੰਭਵ ਹੈ । ਬਾਲਗਾਂ ਲਈ ਹਰ ਰੇਜ \(1 \frac{1}{2}\) ਤੋ \(2 \frac{1}{2}\) ਲਿਟਰ ਪਾਣੀ ਦੀ ਲੋੜ ਹੈ ਪਰ ਪੌਣ-ਪਾਣੀ ਅਤੇ ਕੰਮ ਦੀ ਸਥਿਤੀ ਵਿਚ ਫ਼ਰਕ ਹੋਣ ਤੇ ਪਾਣੀ ਦੀ ਲੋੜ ਵਧਦੀ ਰਹਿੰਦੀ ਹੈ । ਗਰਮੀਆਂ ਵਿਚ ਪਾਣੀ ਦੀ ਜ਼ਿਆਦਾ ਮਾਤਰਾ ਵਿਚ ਲੋੜ ਪੈਂਦੀ ਹੈ ।

ਪਾਣੀ ਦੇ ਲਾਭ-

  • ਪਾਣੀ ਖੂਨ ਨੂੰ ਤਰਲ ਅਵਸਥਾ ਵਿਚ ਰੱਖ ਕੇ ਸੰਚਾਲਨ ਵਿਚ ਸਹਾਇਤਾ ਦਿੰਦਾ ਹੈ ।
  • ਇਹ ਭੋਜਨ ਨੂੰ ਘੋਲ ਕੇ ਪਾਚਨ ਕਿਰਿਆ ਵਿਚ ਸਹਾਇਕ ਹੁੰਦਾ ਹੈ ।
  • ਪਾਣੀ ਭੋਜਨ ਦੇ ਪੌਸ਼ਟਿਕ ਤੱਤਾਂ ਨੂੰ ਸਰੀਰ ਦੇ ਸਾਰੇ ਅੰਗਾਂ ਤਕ ਪਹੁੰਚਾਉਂਦਾ ਹੈ ।
  • ਪਾਣੀ ਦੇ ਰਾਹੀਂ ਸਰੀਰ ਦਾ ਤਾਪਮਾਨ ਇੱਕੋ ਜਿਹਾ ਰਹਿੰਦਾ ਹੈ ।
  • ਪਾਣੀ ਦੁਆਰਾ ਗੰਦਗੀ ਪਸੀਨੇ ਅਤੇ ਮਲ-ਮੂਤਰ ਦੇ ਰੂਪ ਵਿਚ ਬਾਹਰ ਨਿਕਲ ਜਾਂਦੀ ਹੈ ।
  • ਪਾਣੀ ਦੇ ਸਹਾਰੇ ਸਰੀਰ ਵਿਚ ਖੂਨ ਚੱਕਰ ਲਾਉਂਦਾ ਹੈ ।

(ਈ) ਖਣਿਜ ਪਦਾਰਥ-ਸਾਡੇ ਸਰੀਰ ਨੂੰ ਕੈਲਸ਼ੀਅਮ, ਫਾਸਫੋਰਸ, ਸੋਡੀਅਮ, ਲੋਹਾ, ਮੈਗਨੀਸ਼ੀਅਮ, ਪੋਟਾਸ਼ੀਅਮ, ਆਇਓਡੀਨ, ਕਲੋਰੀਨ ਅਤੇ ਗੰਧਕ ਜਿਹੇ ਤੱਤਾਂ ਦੀ ਬਹੁਤ ਜ਼ਰੂਰਤ ਰਹਿੰਦੀ ਹੈ । ਇਹ ਪਦਾਰਥ ਸਰੀਰ ਦੇ ਨਿਰਮਾਣ ਅਤੇ ਸਰੀਰਕ ਕਿਰਿਆਵਾਂ ਦੇ ਸੰਚਾਲਨ ਲਈ ਬਹੁਤ ਜ਼ਰੂਰੀ ਹੁੰਦੇ ਹਨ। ਸਾਡੇ ਰੋਜ਼ਾਨਾ ਭੋਜਨ ਵਿਚ ਇਨ੍ਹਾਂ ਦੀ ਮਾਤਰਾ 10 ਤੋਂ 15 ਗ੍ਰਾਮ ਹੋਣੀ ਚਾਹੀਦੀ ਹੈ । ਪ੍ਰਾਪਤੀ ਦੇ ਸੋਮੇ-ਖਣਿਜ ਪਦਾਰਥ ਹਰੇ ਪੱਤੇ ਵਾਲੀਆਂ ਸਬਜ਼ੀਆਂ, ਤਾਜ਼ੇ ਫਲਾਂ, ਮੀਟ, ਮੱਛੀ, ਦੁੱਧ, ਪਨੀਰ ਆਦਿ ਪਦਾਰਥਾਂ ਵਿਚ ਮਿਲਦੇ ਹਨ ।

ਮਲੀ ਸਰੋਂ ਦਾ ਤੇਲ ਨਾਰੀਅਲ ਖਣਿਜ ਪਦਾਰਥਾਂ ਦੇ ਲਾਭ

  • ਇਹ ਮਾਸ ਪੇਸ਼ੀਆਂ ਦੇ ਤੰਤੂਆਂ ਦਾ ਵਿਕਾਸ ਕਰਦੇ ਹਨ ।
  • ਇਹ ਚਰਬੀ ਨਾਲੋਂ ਸਸਤੇ ਹੁੰਦੇ ਹਨ । ਇਸ | ਭਿੰਡੀ ਨਾਲ ਮਿਹਦੇ ਅਤੇ ਅੰਤੜੀਆਂ ਦੀ ਸਫ਼ਾਈ ਹੁੰਦੀ ਹੈ , ਲੱਸਣ ਮੱਛਲੀ ਹੈ ।
  • ਕੈਲਸ਼ੀਅਮ ਖੂਨ ਨੂੰ ਜੰਮਣ ਵਿਚ ਸਹਾਇਤਾ ਬੰਦਗੋਭੀ ਕਰਦਾ ਹੈ ।
  • ਸਰੀਰ ਦੇ ਸਾਰੇ ਕੰਮਾਂ ਨੂੰ ਠੀਕ ਢੰਗ ਨਾਲ |

(ਆ)  ਦ ਅਮਰੂਦ ਚਲਾਉਂਦੇ ਹਨ ।
PSEB 8th Class Physical Education Solutions Chapter 2 ਪੋਸ਼ਟਿਕ ਅਤੇ ਸੰਤੁਲਿਤ ਭੋਜਨ 3
ਖਣਿਜ ਪਦਾਰਥਾਂ ਦੀ ਘਾਟ ਦੇ ਨੁਕਸਾਨ

  • ਸਰੀਰ ਜਲਦੀ ਹੀ ਬਿਮਾਰੀ ਦਾ ਸ਼ਿਕਾਰ ਹੋ | ਦੁੱਧ ਜਾਂਦਾ ਹੈ ।
  • ਹੱਡੀਆਂ ਟੇਢੀਆਂ ਤੇ ਵਿੰਗੀਆਂ ਹੋ ਜਾਂਦੀਆਂ ਹਨ ।
  • ਸਰੀਰ ਵਿਚ ਪੀਲਾਪਨ ਆ ਜਾਂਦਾ ਹੈ ।
  • ਗਿਲ੍ਹੜ ਨਾਂ ਦਾ ਰੋਗ ਲੱਗ ਜਾਂਦਾ ਹੈ ।

(ਸ) ਭੋਜਨ ਪਕਾਉਣਾ-ਕਈ ਭੋਜਨ ਪਦਾਰਥ ਪਕਾਉਣ ਤੋਂ ਬਾਅਦ ਹੀ ਖਾਣ ਯੋਗ ਹੁੰਦੇ ਹਨ ਜਿਵੇਂ ਕਿ ਦਾਲਾਂ, ਅਨਾਜ, ਸਬਜ਼ੀਆਂ ਆਦਿ । ਭੋਜਨ ਪਦਾਰਥਾਂ ਨੂੰ ਵੱਖ-ਵੱਖ ਢੰਗਾਂ ਨਾਲ ਅੱਗ ‘ਤੇ ਪਕਾ ਕੇ ਖਾਣ ਯੋਗ ਬਣਾਇਆ ਜਾਂਦਾ ਹੈ । ਇਸ ਪ੍ਰਕਿਰਿਆ ਨੂੰ ਭੋਜਨ ਪਕਾਉਣਾ ਕਿਹਾ ਜਾਂਦਾ ਹੈ । ਭਾਵੇਂ ਕਿ ਪੁਰਾਣੇ ਸਮੇਂ ਵਿਚ ਮਨੁੱਖ ਨੂੰ ਆਪਣੀ ਭੁੱਖ ਮਿਟਾਉਣ ਲਈ ਜੰਗਲਾਂ ਵਿਚੋਂ ਫਲ, ਫੁੱਲ, ਪੱਤੇ ਅਤੇ ਕੱਚਾ ਮਾਸ ਖਾ ਕੇ ਹੀ ਗੁਜ਼ਾਰਾ ਕਰਨਾ ਪੈਂਦਾ ਸੀ ਪਰ ਜਦੋਂ ਤੋਂ ਮਨੁੱਖ ਨੇ ਅੱਗ ਦੀ ਖੋਜ ਕਰ ਲਈ ਉਦੋਂ ਤੋਂ ਉਸ ਨੇ ਮਾਸ ਨੂੰ ਭੁੰਨ ਕੇ ਖਾਣਾ ਸ਼ੁਰੂ ਕਰ ਦਿੱਤਾ | ਮਨੁੱਖ ਨੂੰ ਭੁੰਨਿਆ ਹੋਇਆ ਮਾਸ ਖਾਣ ਵਿਚ ਸੁਆਦ ਲੱਗਿਆ ਅਤੇ ਫਿਰ ਹੌਲੀ-ਹੌਲੀ ਮਨੁੱਖ ਨੇ ਭੋਜਨ ਨੂੰ ਅੱਗ ‘ਤੇ ਪਕਾ ਕੇ ਖਾਣਾ ਸ਼ੁਰੂ ਕਰ ਦਿੱਤਾ । ਫਿਰ ਮਨੁੱਖ ਨੇ ਆਪਣੇ ਅਨੁਭਵ ਪਾਲਕ ਅਤੇ ਗਿਆਨ ਨਾਲ ਭੋਜਨ ਪਦਾਰਥਾਂ ਨੂੰ ਪਕਾਉਣ ਲਈ ਅਨੇਕ ਢੰਗ ਲੱਭ ਲਏ । ਇਸ ਵਿਚ ਭੋਜਨ ਨੂੰ ਉਬਾਲ ਕੇ, ਭਾਫ਼ ਦੁਆਰਾ, ਭੁੰਨ ਕੇ ਅਤੇ ਤਲ ਕੇ ਪਕਾਇਆ ਜਾਣਾ ਸ਼ਾਮਿਲ ਹੈ । ਭੋਜਨ ਨੂੰ ਪਕਾਉਣ ਨਾਲ ਭੋਜਨ ਸੁਆਦੀ, ਹਲਕਾ ਅਤੇ ਪਚਣਯੋਗ ਬਣ ਜਾਂਦਾ ਹੈ ।

PSEB 8th Class Physical Education Solutions Chapter 2 ਪੋਸ਼ਟਿਕ ਅਤੇ ਸੰਤੁਲਿਤ ਭੋਜਨ

PSEB 8th Class Physical Education Guide ਪੋਸ਼ਟਿਕ ਅਤੇ ਸੰਤੁਲਿਤ ਭੋਜਨ Important Questions and Answers

ਪ੍ਰਸ਼ਨ 1.
ਸੰਤੁਲਿਤ ਪੌਸ਼ਟਿਕ ਭੋਜਨ ਆਖਦੇ ਹਨ –
(ੳ) ਪ੍ਰੋਟੀਨ
(ਅ) ਕਾਰਬੋਹਾਈਡਰੇਟਸ
(ਈ) ਚਰਬੀ ਅਤੇ ਖਣਿਜ ਲਵਣ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 2.
ਪ੍ਰੋਟੀਨ ਕਿਸ ਤੋਂ ਬਣਿਆ ਹੈ ?
(ਉ) ਕਾਰਬਨ
(ਅ) ਆਕਸੀਜਨ
(ਈ) ਹਾਈਡਰੋਜਨ
(ਸ) ਕੋਈ ਨਹੀਂ |
ਉੱਤਰ-
(ਉ) ਕਾਰਬਨ
(ਅ) ਆਕਸੀਜਨ
(ਈ) ਹਾਈਡਰੋਜਨ

ਪ੍ਰਸ਼ਨ 3.
ਪੋਟੀਨ ਕਿੰਨੀ ਤਰ੍ਹਾਂ ਦੇ ਹੁੰਦੇ ਹਨ ?
(ਉ) ਦੋ .
(ਅ) ਤਿੰਨ
(ਇ) ਚਾਰੇ
(ਸ) ਪੰਜ ।
ਉੱਤਰ-
(ਉ) ਦੋ

ਪ੍ਰਸ਼ਨ 4.
ਕਾਰਬੋਹਾਈਡਰੇਟਸ ਕਿੰਨੀ ਤਰ੍ਹਾਂ ਦੇ ਹਨ ?
(ਉ) ਦੋ
(ਅ) ਤਿੰਨ
(ਇ) ਚਾਰੇ .
(ਸ) ਪੰਜ ।
ਉੱਤਰ-
(ਸ) ਪੰਜ ।

ਪ੍ਰਸ਼ਨ 5.
ਚਰਬੀ ਦੋ ਸੋਮੇ ਹਨ –
(ਉ) ਫਲ, ਅਖਰੋਟ
(ਅ) ਬਦਾਮ, ਮੂੰਗਫਲੀ
(ਏ) ਬੀਜਾਂ ਦੇ ਤੇਲ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 6.
ਸੰਪੂਰਨ ਭੋਜਨ ਹਨ –
(ੳ) ਮੱਖਣ
(ਅ) ਫਲ
(ਏ) ਬਦਾਮ ਦਾ ਦੁੱਧ .
(ਸ) ਉਪਰੋਕਤ ਕੋਈ ਨਹੀਂ ।
ਉੱਤਰ-
(ੳ) ਮੱਖਣ
(ਅ) ਫਲ
(ਏ) ਬਦਾਮ ਦਾ ਦੁੱਧ

ਪ੍ਰਸ਼ਨ 7.
ਭੋਜਨ ਖਾਣ ਦੇ ਨਿਯਮ ਹਨ
(ਉ) ਹਮੇਸ਼ਾ ਨਿਯਤ ਸਮੇਂ ਤੇ ਭੋਜਨ ਕਰੋ
(ਅ) ਭੋਜਨ ਤੋਂ ਪਹਿਲਾਂ ਹੱਥ ਚੰਗੀ ਤਰ੍ਹਾਂ ਸਾਫ਼ ਕਰੋ
(ੲ) ਭੁੱਖ ਲਗਣ ਤੇ ਹੀ ਭੋਜਨ ਖਾਣਾ ਚਾਹੀਦਾ ਹੈ।
(ਸ) ਕੋਈ ਨਹੀਂ |
ਉੱਤਰ-
(ਉ) ਹਮੇਸ਼ਾ ਨਿਯਤ ਸਮੇਂ ਤੇ ਭੋਜਨ ਕਰੋ
(ਅ) ਭੋਜਨ ਤੋਂ ਪਹਿਲਾਂ ਹੱਥ ਚੰਗੀ ਤਰ੍ਹਾਂ ਸਾਫ਼ ਕਰੋ
(ੲ) ਭੁੱਖ ਲਗਣ ਤੇ ਹੀ ਭੋਜਨ ਖਾਣਾ ਚਾਹੀਦਾ ਹੈ।

PSEB 8th Class Physical Education Solutions Chapter 2 ਪੋਸ਼ਟਿਕ ਅਤੇ ਸੰਤੁਲਿਤ ਭੋਜਨ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭੋਜਨ ਤੋਂ ਕੀ ਭਾਵ ਹੈ ?
ਉੱਤਰ-
ਖਾਣ ਵਾਲੀਆਂ ਉਹ ਚੀਜ਼ਾਂ ਜੋ ਸਾਡੀ ਭੁੱਖ ਨੂੰ ਸੰਤੁਸ਼ਟ ਕਰਨ ਅਤੇ ਸਰੀਰ ਵਿਚ ਵਾਧਾ ਕਰਨ ਭੋਜਨ ਅਖਵਾਉਂਦੀਆਂ ਹਨ ।

ਪ੍ਰਸ਼ਨ 2.
ਭੋਜਨ ਵਿਚ ਪਾਏ ਜਾਣ ਵਾਲੇ ਖਣਿਜ ਲੂਣਾਂ ਦੇ ਨਾਮ ਲਿਖੋ ।
ਉੱਤਰ-
ਕੈਲਸ਼ੀਅਮ, ਫਾਸਫੋਰਸ, ਲੋਹਾ, ਸੋਡੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ, ਆਇਉਡੀਨ, ਕਲੋਰੀਨ ਅਤੇ ਗੰਧਕ ਖਾਣ ਵਾਲੇ ਖਣਿਜ ਹਨ ।

ਪ੍ਰਸ਼ਨ 3.
ਭਾਫ਼ ਦੁਆਰਾ ਬਣਾਇਆ ਭੋਜਨ ਕਿਉਂ ਚੰਗਾ ਹੁੰਦਾ ਹੈ ?
ਉੱਤਰ-
ਭਾਫ਼ ਦੁਆਰਾ ਭੋਜਨ ਪਕਾਉਣ ਨਾਲ ਪੌਸ਼ਟਿਕ ਤੱਤ ਖ਼ਰਾਬ ਨਹੀਂ ਹੁੰਦੇ ਹਨ ।

ਪ੍ਰਸ਼ਨ 4.
ਸਾਡੇ ਸਰੀਰ ਵਿਚ ਕਿੰਨੇ ਪ੍ਰਤੀਸ਼ਤ ਪਾਣੀ ਹੁੰਦਾ ਹੈ ?
ਉੱਤਰ-
ਸਾਡੇ ਸਰੀਰ ਵਿਚ 60 ਪ੍ਰਤੀਸ਼ਤ ਪਾਣੀ ਹੁੰਦਾ ਹੈ ।

ਪ੍ਰਸ਼ਨ 5.
ਪ੍ਰੋਟੀਨ ਕਿੰਨੇ ਪ੍ਰਕਾਰ ਦੇ ਹੁੰਦੇ ਹਨ ? ਉਹਨਾਂ ਦੇ ਨਾਂ ਲਿਖੋ ।
ਉੱਤਰ-
ਪ੍ਰੋਟੀਨ ਦੋ ਪ੍ਰਕਾਰ ਦੇ ਹੁੰਦੇ ਹਨ-ਪਸ਼ੂ ਪ੍ਰੋਟੀਨ ਅਤੇ ਬਨਸਪਤੀ ਪ੍ਰੋਟੀਨ ।

ਪ੍ਰਸ਼ਨ 6.
ਪਸ਼ੂ ਪ੍ਰੋਟੀਨ ਦੇ ਤਿੰਨ ਸੋਮੇ ਦੱਸੋ ।
ਉੱਤਰ-
ਮਾਸ, ਮੱਛੀ ਅਤੇ ਦੁੱਧ ।

ਪ੍ਰਸ਼ਨ 7.
ਬਨਸਪਤੀ ਪ੍ਰੋਟੀਨ ਦੇ ਤਿੰਨ ਸੋਮ ਦੱਸੋ ।
ਉੱਤਰ-
ਦਾਲਾਂ, ਮਟਰ, ਸੋਇਆਬੀਨ ।

ਪ੍ਰਸ਼ਨ 8.
ਕਾਰਬੋਹਾਈਡਰੇਟ ਕੀ ਹਨ ?
ਉੱਤਰ-
ਕਾਰਬੋਹਾਈਡਰੇਟ ਕਾਰਬਨ, ਹਾਈਡਰੋਜਨ ਅਤੇ ਆਕਸੀਜਨ ਦਾ ਮਿਸ਼ਰਨ ਨੂੰ

ਪ੍ਰਸ਼ਨ 9.
ਵਿਟਾਮਿਨ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-
ਵਿਟਾਮਿਨ ਛੇ ਪ੍ਰਕਾਰ ਦੇ ਹੁੰਦੇ ਹਨ । ‘ਏ ’, ‘ਬੀ’, ‘ਬੀ’, ‘ਡੀ’, ‘ਈ’ ਅਤੇ ‘ਕੇ.

PSEB 8th Class Physical Education Solutions Chapter 2 ਪੋਸ਼ਟਿਕ ਅਤੇ ਸੰਤੁਲਿਤ ਭੋਜਨ

ਪ੍ਰਸ਼ਨ 10.
ਅੰਧਰਾਤਾ ਰੋਗ ਕਿਸ ਵਿਟਾਮਿਨ ਦੀ ਕਮੀ ਕਾਰਨ ਹੁੰਦਾ ਹੈ ?
ਉੱਤਰ-
ਇਹ ਰੋਗ ਵਿਟਾਮਿਨ ‘ਏ’ ਦੀ ਕਮੀ ਕਾਰਨ ਹੁੰਦਾ ਹੈ ।

ਪ੍ਰਸ਼ਨ 11.
ਕਿਸ ਵਿਟਾਮਿਨ ਦੀ ਘਾਟ ਕਾਰਨ ਸਕਰਵੀ ਰੋਗ ਹੋ ਜਾਂਦਾ ਹੈ ?
ਉੱਤਰ-
ਵਿਟਾਮਿਨ ‘ਬੀ’ ਦੀ ਘਾਟ ਕਾਰਨ ।

ਪ੍ਰਸ਼ਨ 12.
ਬੇਰੀ-ਬੇਰੀ ਰੋਗ ਕਿਸ ਵਿਟਾਮਿਨ ਦੀ ਘਾਟ ਕਾਰਨ ਹੋ ਜਾਂਦਾ ਹੈ ?
ਉੱਤਰ-
ਵਿਟਾਮਿਨ ‘ਬੀ’ ਦੀ ਘਾਟ ਕਾਰਨ ।

ਪ੍ਰਸ਼ਨ 13.
ਪਾਇਉਰੀਆ ਰੋਗ ਕਿਸ ਵਿਟਾਮਿਨ ਦੀ ਘਾਟ ਕਾਰਨ ਹੁੰਦਾ ਹੈ ?
ਉੱਤਰ-
ਵਿਟਾਮਿਨ ‘ਸੀ’ ਦੀ ਘਾਟ ਕਾਰਨ ।

ਪ੍ਰਸ਼ਨ 14.
ਬਾਂਝਪਨ ਦਾ ਰੋਗ ਕਿਸ ਵਿਟਾਮਿਨ ਦੀ ਕਮੀ ਕਾਰਨ ਹੁੰਦਾ ਹੈ ?
ਉੱਤਰ-
ਵਿਟਾਮਿਨ ‘ਈ’ ਦੀ ਕਮੀ ਕਾਰਨ !

ਪ੍ਰਸ਼ਨ 15.
ਕਿਹੜੇ ਵਿਟਾਮਿਨ ਪਾਣੀ ਵਿਚ ਘੁਲਣਸ਼ੀਲ ਨਹੀਂ ਹਨ ?
ਉੱਤਰ-
ਵਿਟਾਮਿਨ ਸੀ, ਡੀ ਅਤੇ ਕੇ ।

ਪ੍ਰਸ਼ਨ 16.
ਛੋਟੇ ਬੱਚੇ ਲਈ ਕਿਹੜਾ ਦੁੱਧ ਚੰਗਾ ਹੁੰਦਾ ਹੈ ?
ਉੱਤਰ-
ਮਾਂ ਦਾ ਦੁੱਧ ।

ਪ੍ਰਸ਼ਨ 17.
ਭੋਜਨ ਪਕਾਉਣ ਦੇ ਕਿਹੜੇ-ਕਿਹੜੇ ਢੰਗ ਹਨ ? ਨਾਂ ਦੱਸੋ ।
ਉੱਤਰ-
ਉਬਾਲਣਾ, ਭੰਨਣਾ, ਤਲਣਾ ਅਤੇ ਭਾਫ਼ ਵਿਚ ਪਕਾਉਣਾ ।

ਪ੍ਰਸ਼ਨ 18.
ਸਾਡੇ ਰੋਜ਼ਾਨਾ ਦੇ ਭੋਜਨ ਵਿਚ ਪ੍ਰੋਟੀਨ ਦੀ ਮਾਤਰਾ ਕਿੰਨੀ ਹੋਣੀ ਚਾਹੀਦੀ ਹੈ ?
ਉੱਤਰ-
70 ਤੋਂ 100 ਗਰਾਮ |

PSEB 8th Class Physical Education Solutions Chapter 2 ਪੋਸ਼ਟਿਕ ਅਤੇ ਸੰਤੁਲਿਤ ਭੋਜਨ

ਪ੍ਰਸ਼ਨ 19.
ਕਾਰਬੋਹਾਈਡਰੇਟਸ ਕਿਹੜੇ ਤੱਤਾਂ ਦਾ ਮਿਸ਼ਰਨ ਹਨ ?
ਉੱਤਰ-
ਆਕਸੀਜਨ, ਹਾਈਡਰੋਜਨ ਅਤੇ ਕਾਰਬਨ ।

ਪ੍ਰਸ਼ਨ 20.
ਕਾਰਬੋਹਾਈਡਰੇਟਸ ਕਿਹੜੇ ਦੋ ਰੂਪਾਂ ਵਿਚ ਮਿਲਦੇ ਹਨ ?
ਉੱਤਰ-
ਸਟਾਰਚ ਤੇ ਸ਼ੱਕਰ ।

ਪਸ਼ਨ 21.
ਪੋਟੀਨ ਕਿਹੜੇ ਤੱਤਾਂ ਦਾ ਮਿਸ਼ਰਨ ਹਨ ?
ਉੱਤਰ-
ਕਾਰਬਨ, ਨਾਈਟਰੋਜਨ, ਹਾਈਡਰੋਜਨ ਤੇ ਗੰਧਕ ।

ਪ੍ਰਸ਼ਨ 22.
ਜੀਵਨ ਤੱਤ ਕਿਨ੍ਹਾਂ ਨੂੰ ਕਹਿੰਦੇ ਹਨ ?
ਉੱਤਰ-
ਵਿਟਾਮਿਨਾਂ ਨੂੰ ।

ਪ੍ਰਸ਼ਨ 23.
ਪਾਣੀ ਵਿਚ ਘੁਲਣਸ਼ੀਲ ਵਿਟਾਮਿਨ ਕਿਹੜੇ ਹਨ ?
ਉੱਤਰ-
ਵਿਟਾਮਿਨ ਬੀ ਤੇ ਸੀ ।

ਪ੍ਰਸ਼ਨ 24.
ਸਾਡੇ ਭੋਜਨ ਵਿਚ ਚਰਬੀ ਦੀ ਮਾਤਰਾ ਕਿਨੀ ਹੋਣੀ ਚਾਹੀਦੀ ਹੈ ?
ਉੱਤਰ-
50 ਤੋਂ 70 ਗ੍ਰਾਮ ।

ਪ੍ਰਸ਼ਨ 25.
ਲੋਹੇ ਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਹੈ ?
ਉੱਤਰ-
ਖੂਨ ਵਿਚ ਹੀਮੋਗਲੋਬਿਨ ਘੱਟ ਜਾਂਦਾ ਹੈ ।

ਪ੍ਰਸ਼ਨ 26.
ਭੋਜਨ ਖਾਣ ਦੀ ਥਾਂ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ?
ਉੱਤਰ-
ਸਾਫ਼-ਸੁਥਰੀ ਅਤੇ ਹਵਾਦਾਰ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭੋਜਨ ਸਾਡੇ ਸਰੀਰ ਲਈ ਕਿਉਂ ਜ਼ਰੂਰੀ ਹੈ ?
ਉੱਤਰ-
ਹਰੇਕ ਮਨੁੱਖ ਨੂੰ ਜਿਉਂਦਾ ਰਹਿਣ ਲਈ ਭੋਜਨ ਦੀ ਲੋੜ ਪੈਂਦੀ ਹੈ । ਅਸੀਂ ਦਿਨ ਕਿਸੇ ਨਾ ਕਿਸੇ ਖੇਡ ਵਿਚ ਹਿੱਸਾ ਲੈਂਦੇ ਹਾਂ ਜਾਂ ਕਈ ਹੋਰ ਕਿਸਮ ਦੇ ਕੰਮ ਕਰਦੇ ਹਾਂ ਅਤੇ ਇਸ ਦੇ ਨਾਲ ਹੀ ਅਸੀਂ ਹਰ ਵੇਲੇ ਸਰੀਰਕ ਕਿਰਿਆਵਾਂ ਕਰਦੇ ਹਾਂ । ਇਹਨਾਂ ਸਭ ਕਿਰਿਆਵਾਂ ਨੂੰ ਪੂਰਾ ਕਰਨ ਦੇ ਲਈ ਸਾਨੂੰ ਸ਼ਕਤੀ ਦੀ ਲੋੜ ਹੁੰਦੀ ਹੈ । ਇਹ ਸ਼ਕਤੀ ਸਾਨੂੰ ਭੋਜਨ ਤੋਂ ਮਿਲਦੀ ਹੈ ।

ਪ੍ਰਸ਼ਨ 2.
ਭੋਜਨ ਦੇ ਸਾਨੂੰ ਕੀ ਲਾਭ ਹਨ ?
ਉੱਤਰ-

  • ਭੋਜਨ ਸਰੀਰ ਨੂੰ ਸ਼ਕਤੀ ਦਿੰਦਾ ਹੈ ।
  • ਭੋਜਨ ਰਾਹੀਂ ਸਰੀਰ ਦਾ ਵਾਧਾ ਤੇ ਵਿਕਾਸ ਹੁੰਦਾ ਹੈ ।
  • ਭੋਜਨ ਦੇ ਰਾਹੀਂ ਸਰੀਰ ਦੇ ਟੁੱਟੇ-ਭੱਜੇ ਸੈੱਲਾਂ ਦੀ ਮੁਰੰਮਤ ਹੁੰਦੀ ਹੈ ।
  • ਇਸ ਰਾਹੀਂ ਨਵੇਂ ਸੈੱਲਾਂ ਦਾ ਨਿਰਮਾਣ ਹੁੰਦਾ ਹੈ ।
  • ਭੋਜਨ ਦੇ ਰਾਹੀਂ ਰੋਗਾਂ ਦਾ ਮੁਕਾਬਲਾ ਕਰਨ ਦੀ ਸ਼ਕਤੀ ਮਿਲਦੀ ਹੈ ।

ਪ੍ਰਸ਼ਨ 3.
ਸੰਤੁਲਿਤ ਭੋਜਨ ਦੇ ਤੱਤਾਂ ਦੇ ਨਾਂ ਲਿਖੋ ।
ਉੱਤਰ-
ਸੰਤੁਲਿਤ ਭੋਜਨ ਦੇ ਤੱਤ-ਸੰਤੁਲਿਤ ਭੋਜਨ ਵਿਚ ਹੇਠ ਲਿਖੇ ਤੱਤ ਮੌਜੂਦ ਹੋਣੇ ਚਾਹੀਦੇ ਹਨ

  1. ਪ੍ਰੋਟੀਨ,
  2. ਵਿਟਾਮਿਨ,
  3. ਕਾਰਬੋਹਾਈਡਰੇਟਸ,
  4. ਚਰਬੀ,
  5. ਖਣਿਜ ਲੂਣ,
  6. ਪਾਣੀ,
  7. ਫੋਕਟ ।

ਪ੍ਰਸ਼ਨ 4.
ਪਾਣੀ ਸਾਡੇ ਸਰੀਰ ਲਈ ਕਿਵੇਂ ਲਾਭਦਾਇਕ ਹੈ ?
ਉੱਤਰ-
ਹਰ ਇਕ ਮਨੁੱਖ ਨੂੰ ਜਿਊਂਦੇ ਰਹਿਣ ਲਈ ਪਾਣੀ ਦੀ ਲੋੜ ਪੈਂਦੀ ਹੈ । ਇਸ ਤੋਂ ਬਿਨਾਂ ਅਸੀਂ ਜਿਊਂਦੇ ਨਹੀਂ ਰਹਿ ਸਕਦੇ । ਪਾਣੀ ਦੇ ਹੇਠ ਲਿਖੇ ਲਾਭ ਹਨ

  • ਪਾਣੀ ਸਰੀਰ ਦੇ ਸਾਰੇ ਸੈੱਲਾਂ ਦੇ ਪਾਲਣ-ਪੋਸਣ ਕਰਨ ਵਿਚ ਸਹਾਇਤਾ ਕਰਦਾ ਹੈ ।
  • ਇਹ ਭੋਜਨ ਨੂੰ ਚੰਗੀ ਤਰ੍ਹਾਂ ਘੋਲ ਕੇ ਪਚਾਉਣ ਵਿਚ ਸਹਾਇਤਾ ਕਰਦਾ ਹੈ ।
  • ਪਾਣੀ ਪੌਸ਼ਟਿਕ ਤੱਤਾਂ ਨੂੰ ਸਰੀਰ ਦੇ ਸਾਰੇ ਭਾਗਾਂ ਤਕ ਲੈ ਜਾਂਦਾ ਹੈ ।
  • ਪਾਣੀ ਸਰੀਰ ਦੇ ਅਣ-ਲੋੜੀਂਦੇ ਪਦਾਰਥਾਂ ਨੂੰ ਪਸੀਨੇ ਤੇ ਪਿਸ਼ਾਬ ਰਾਹੀਂ ਬਾਹਰ ਕੱਢ ਦਿੰਦਾ ਹੈ ।
  • ਪਾਣੀ ਸਰੀਰ ਦੇ ਤਾਪਮਾਨ ਨੂੰ ਸਥਿਰ ਰੱਖਦਾ ਹੈ ।

ਪ੍ਰਸ਼ਨ 5.
ਭੋਜਨ ਪਕਾਉਣਾ ਕਿਉਂ ਜ਼ਰੂਰੀ ਹੈ ?
ਉੱਤਰ-
ਭੋਜਨ ਪਕਾਉਣ ਦੀ ਲੋੜ-ਚੰਗੀ ਤਰ੍ਹਾਂ ਪਕਾਇਆ ਹੋਇਆ ਭੋਜਨ ਸਿਹਤ ਲਈ ਲਾਭਦਾਇਕ ਹੁੰਦਾ ਹੈ । ਹੇਠ ਲਿਖੇ ਕਾਰਨਾਂ ਦੇ ਕਾਰਨ ਭੋਜਨ ਨੂੰ ਪਕਾਉਣਾ ਬਹੁਤ ਜ਼ਰੂਰੀ ਹੈ

  • ਠੀਕ ਪੱਕਿਆ ਹੋਇਆ ਭੋਜਨ ਛੇਤੀ ਨਾਲ ਹਜ਼ਮ ਹੋਣ ਦੇ ਯੋਗ ਬਣ ਜਾਂਦਾ ਹੈ ।
  • ਭੋਜਨ ਪਕਾਉਣ ਨਾਲ ਬਿਮਾਰੀਆਂ ਪੈਦਾ ਕਰਨ ਵਾਲੇ ਕੀਟਾਣੂ ਨਸ਼ਟ ਹੋ ਜਾਂਦੇ ਹਨ ।
  • ਪਕਾਇਆ ਭੋਜਨ ਸੁਆਦੀ ਹੁੰਦਾ ਹੈ ।
  • ਪੱਕੇ ਭੋਜਨ ਨੂੰ ਅਸੀਂ ਦੇਰ ਤਕ ਸੰਭਾਲ ਕੇ ਰੱਖ ਸਕਦੇ ਹਾਂ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭੋਜਨ ਤੋਂ ਕੀ ਭਾਵ ਹੈ ? ਇਹ ਸਾਡੇ ਸਰੀਰ ਲਈ ਕਿਉਂ ਜ਼ਰੂਰੀ ਹੈ ?
ਉੱਤਰ-
ਭੋਜਨ ਇਕ ਵਸਤੂ ਵਾਂਗ ਹੈ । ਮਨੁੱਖ ਹਰ ਪ੍ਰਕਾਰ ਦੇ ਪਦਾਰਥਾਂ ਨੂੰ ਖਾਣ ਵਾਲਾ ਪ੍ਰਾਣੀ ਹੈ । ਉਹ ਮਾਸ ਖਾਣ ਵਾਲਾ ਹੈ ਅਤੇ ਨਾ ਮਾਸ ਖਾਣ ਵਾਲਾ ਵੀ । ਮਨੁੱਖ ਤਕਰੀਬਨ ਦੋਵੇਂ ਤਰ੍ਹਾਂ ਦਾ ਭੋਜਨ ਖਾ ਸਕਦਾ ਹੈ , ਜਿਵੇਂ-ਅਨਾਜ, ਦਾਲਾਂ, ਸਬਜ਼ੀਆਂ, ਫਲ, ਦੁੱਧ ਤੋਂ ਬਣੀਆਂ ਵਸਤੂਆਂ, ਮਾਸ, ਮੱਛੀ, ਆਂਡੇ ਆਦਿ । ਭੋਜਨ ਸਰੀਰ ਲਈ ਜ਼ਰੂਰੀ ਹੈ ਕਿਉਂਕਿ ਭੋਜਨ ਨਾਲ ਸਰੀਰ ਵਿਚ ਵਾਧਾ ਹੁੰਦਾ ਹੈ, ਸਰੀਰ ਦੇ ਟੁੱਟੇ-ਫੁੱਟੇ ਸੈੱਲਾਂ ਦੀ ਮੁਰੰਮਤ ਹੁੰਦੀ ਹੈ ਅਤੇ ਨਵੇਂ ਸੈੱਲ ਬਣਦੇ ਹਨ ।

ਭੋਜਨ ਸਰੀਰ ਨੂੰ ਬਿਮਾਰੀਆਂ ਦਾ ਮੁਕਾਬਲਾ ਕਰਨ ਦੇ ਯੋਗ ਬਣਾਉਂਦਾ ਹੈ । ਖਾਣ ਵਾਲੀ ਉਸ ਵਸਤੂ ਨੂੰ ਭੋਜਨ ਕਿਹਾ ਜਾਂਦਾ ਹੈ ਜਿਹੜੀ ਸਾਡੇ ਖੂਨ ਵਿਚ ਮਿਲ ਕੇ ਸਰੀਰ ਦਾ ਹਿੱਸਾ ਬਣ ਜਾਂਦੀ ਹੈ ਤੇ ਸਰੀਰ ਦਾ ਵਿਕਾਸ ਕਰਦੀ ਹੈ । ਹਰੇਕ ਮਨੁੱਖ ਨੂੰ ਜਿਉਂਦਾ ਰਹਿਣ ਲਈ ਭੋਜਨ ਦੀ ਲੋੜ ਹੁੰਦੀ ਹੈ । ਅਸੀਂ ਪ੍ਰਤੀਦਿਨ ਕਿਸੇ ਨਾ ਕਿਸੇ ਖੇਡ ਵਿਚ ਹਿੱਸਾ ਲੈਂਦੇ ਹਾਂ ਜਾਂ ਕਈ ਹੋਰ ਕਿਸਮ ਦੇ ਕੰਮ ਕਰਦੇ ਹਾਂ ਅਤੇ ਇਸ ਦੇ ਨਾਲ ਹੀ ਅਸੀਂ ਹਰ ਵੇਲੇ ਸਰੀਰਕ ਕਿਰਿਆਵਾਂ ਕਰਦੇ ਹਾਂ । ਇਹਨਾਂ ਸਭ ਕਿਰਿਆਵਾਂ ਨੂੰ ਪੂਰਾ ਕਰਨ ਲਈ ਸਾਨੂੰ ਸ਼ਕਤੀ ਦੀ ਲੋੜ ਹੁੰਦੀ ਹੈ । ਇਹ ਸ਼ਕਤੀ ਸਾਨੂੰ ਭੋਜਨ ਤੋਂ ਮਿਲਦੀ ਹੈ ।

ਜ਼ਰੂਰਤ (From Board M.Q.P.)-

  • ਭੋਜਨ ਸਰੀਰ ਨੂੰ ਸ਼ਕਤੀ ਦਿੰਦਾ ਹੈ ।
  • ਭੋਜਨ ਰਾਹੀਂ ਸਰੀਰ ਦਾ ਵਾਧਾ ਤੇ ਵਿਕਾਸ ਹੁੰਦਾ ਹੈ ।
  • ਭੋਜਨ ਦੇ ਰਾਹੀਂ ਸਰੀਰ ਦੇ ਟੁੱਟੇ-ਭੱਜੇ ਸੈੱਲਾਂ ਦੀ ਥਾਂ ਤੇ ਨਵੇਂ ਸੈੱਲ ਬਣਦੇ ਹਨ ।
  • ਇਸ ਰਾਹੀਂ ਨਵੇਂ ਸੈੱਲਾਂ ਦਾ ਨਿਰਮਾਣ ਹੁੰਦਾ ਹੈ ।
  • ਭੋਜਨ ਦੇ ਰਾਹੀਂ ਰੋਗਾਂ ਦਾ ਮੁਕਾਬਲਾ ਕਰਨ ਦੀ ਸ਼ਕਤੀ ਮਿਲਦੀ ਹੈ ।

PSEB 8th Class Physical Education Solutions Chapter 2 ਪੋਸ਼ਟਿਕ ਅਤੇ ਸੰਤੁਲਿਤ ਭੋਜਨ

ਪ੍ਰਸ਼ਨ 2.
ਭੋਜਨ ਦੇ ਮੁੱਖ ਕੰਮ ਕਿਹੜੇ-ਕਿਹੜੇ ਹਨ ?
ਉੱਤਰ-
ਅਸੀਂ ਜਿਹੜਾ ਭੋਜਨ ਖਾਂਦੇ ਹਾਂ ਉਹ ਪਚਾਉਣ ਤੋਂ ਬਾਅਦ ਸਰੀਰ ਵਿਚ ਕਈ ਕੰਮ ਕਰਦਾ ਹੈ । ਉਹਨਾਂ ਕੰਮਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ
1. ਸਰੀਰਕ ਵਾਧੇ ਅਤੇ ਵਿਕਾਸ ਵਿਚ ਸਹਾਇਤਾ-ਭੋਜਨ ਸਰੀਰ ਦੇ ਵਾਧੇ ਵਿਚ ਸਹਾਇਤਾ ਕਰਦਾ ਹੈ । ਇਸ ਨਾਲ ਸਰੀਰ ਦੇ ਵੱਖ-ਵੱਖ ਅੰਗਾਂ ਦਾ ਨਿਰਮਾਣ ਅਤੇ ਵਾਧਾ ਹੁੰਦਾ ਹੈ ।

2. ਸਰੀਰ ਨੂੰ ਸ਼ਕਤੀ ਦੇਣਾ-ਭੋਜਨ ਸਰੀਰ ਨੂੰ ਸ਼ਕਤੀ ਦਿੰਦਾ ਹੈ । ਸਾਡਾ ਸਰੀਰ ਕਈ ਤਰ੍ਹਾਂ ਦੀਆਂ ਕਿਰਿਆਵਾਂ ਕਰਦਾ ਹੈ । ਇਹਨਾਂ ਕਿਰਿਆਵਾਂ ਲਈ ਲੋੜੀਂਦੀ ਸ਼ਕਤੀ ਭੋਜਨ ਤੋਂ ਹੀ ਪ੍ਰਾਪਤ ਹੁੰਦੀ ਹੈ ।

3. ਸਰੀਰ ਵਿਚ ਗਰਮੀ ਪੈਦਾ ਕਰਨਾ-ਭੋਜਨ ਸਰੀਰ ਵਿਚ ਗਰਮੀ ਪੈਦਾ ਕਰਦਾ ਹੈ । ਜਦੋਂ ਖਾਧਾ ਹੋਇਆ ਭੋਜਨ ਹਜ਼ਮ ਹੋ ਕੇ ਸਾਹ ਰਾਹੀਂ ਆਈ ਆਕਸੀਜਨ ਵਿਚ ਮਿਲ ਕੇ ਖ਼ੂਨ ਵਿਚ ਮਿਲਦਾ ਹੈ ਤਾਂ ਗਰਮੀ ਪੈਦਾ ਹੁੰਦੀ ਹੈ । ਇਹ ਗਰਮੀ ਸਰੀਰ ਲਈ ਬਹੁਤ ਹੀ ਜ਼ਰੂਰੀ ਹੈ । ਇਸ ਦੇ ਬਿਨਾਂ ਅਸੀਂ ਜਿਊਂਦੇ ਨਹੀਂ ਰਹਿ ਸਕਦੇ ।

4. ਨਵੇਂ ਸੈੱਲਾਂ ਦਾ ਬਣਾਉਣਾ ਅਤੇ ਟੁੱਟੇ-ਭੱਜੇ ਸੈੱਲਾਂ ਦੀ ਮੁਰੰਮਤ ਕਰਨਾ-ਇਹ ਟੁੱਟੇ-ਭੱਜੇ ਸੈੱਲਾਂ ਦੀ ਮੁਰੰਮਤ ਵੀ ਕਰਦਾ ਹੈ । ਇਸ ਨਾਲ ਨਵੇਂ ਸੈੱਲ ਵੀ ਬਣਦੇ ਹਨ । ਸਰੀਰ ਵਿਚ ਚਲ ਰਹੀਆਂ ਕਿਰਿਆਵਾਂ ਦੇ ਕਾਰਨ ਕੁੱਝ ਕੀਟਾਣੂ ਨਸ਼ਟ ਹੋ ਜਾਂਦੇ ਹਨ ਤੇ ਕੁੱਝ ਟੁੱਟ ਜਾਂਦੇ ਹਨ । ਭੋਜਨ ਦਾ ਸਭ ਤੋਂ ਵੱਡਾ ਕੰਮ ਟੁੱਟੇ-ਭੱਜੇ ਸੈੱਲਾਂ ਦੀ ਮੁਰੰਮਤ ਕਰਨਾ ਹੁੰਦਾ ਹੈ । ਨਸ਼ਟ ਹੋਏ ਸੈੱਲਾਂ ਦੀ ਥਾਂ ਨਵੇਂ ਸੈੱਲ ਵੀ ਭੋਜਨ ਹੀ ਤਿਆਰ ਕਰਦੇ ਹਨ ।

5. ਬਿਮਾਰੀਆਂ ਤੋਂ ਰੱਖਿਆ-ਭੋਜਨ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ਦੀ ਤਾਕਤ ਪੈਦਾ ਕਰਦਾ ਹੈ । ਭੋਜਨ ਖਾਣ ਨਾਲ ਸ਼ਕਤੀ ਪੈਦਾ ਹੁੰਦੀ ਹੈ । ਇਹ ਸ਼ਕਤੀ ਸਾਨੂੰ ਬਿਮਾਰੀਆਂ ਦਾ ਮੁਕਾਬਲਾ ਕਰਨ ਦੇ ਯੋਗ ਬਣਾ ਦਿੰਦੀ ਹੈ । ਇਸ ਤਰ੍ਹਾਂ ਅਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ ।

ਪ੍ਰਸ਼ਨ 3.
ਪ੍ਰੋਟੀਨ ਕੀ ਹੁੰਦੇ ਹਨ ? ਇਹਨਾਂ ਦਾ ਸਾਡੇ ਭੋਜਨ ਵਿਚ ਹੋਣਾ ਕਿਉਂ ਜ਼ਰੂਰੀ ਹੈ ? ਇਹ ਕਿਹੜੇ-ਕਿਹੜੇ ਭੋਜਨ ਪਦਾਰਥਾਂ ਵਿਚ ਪਾਏ ਜਾਂਦੇ ਹਨ ?
ਉੱਤਰ-
ਪ੍ਰੋਟੀਨ (Protein-ਪ੍ਰੋਟੀਨ ਭੋਜਨ ਦਾ ਇਕ ਜ਼ਰੂਰੀ ਤੱਤ ਹੈ । ਹਰ ਇਕ ਵਿਅਕਤੀ ਦੇ ਵਿਕਾਸ ਅਤੇ ਵਾਧੇ ਲਈ ਪ੍ਰੋਟੀਨ ਦੀ ਲੋੜ ਪੈਂਦੀ ਹੈ । ਇਹ ਕਾਰਬਨ, ਹਾਈਡਰੋਜਨ, ਆਕਸੀਜਨ, ਨਾਈਟਰੋਜਨ ਅਤੇ ਗੰਧਕ ਤੇ ਰਸਾਇਣਿਕ ਪਦਾਰਥਾਂ ਦੇ ਮਿਸ਼ਰਨ ਤੋਂ ਬਣਦਾ ਹੈ । ਹੇਠ ਲਿਖੀਆਂ ਗੱਲਾਂ ਕਰਕੇ ਸਾਡੇ ਭੋਜਨ ਵਿਚ

ਪ੍ਰੋਟੀਨਾਂ ਦਾ ਹੋਣਾ ਜ਼ਰੂਰੀ ਹੈ –

  • ਪ੍ਰੋਟੀਨ ਸਰੀਰ ਵਿਚ ਸ਼ਕਤੀ ਪੈਦਾ ਕਰਦੇ ਹਨ ।
  • ਪ੍ਰੋਟੀਨ ਨਾਲ ਸੈੱਲਾਂ ਦਾ ਨਿਰਮਾਣ ਹੁੰਦਾ ਹੈ ।
  • ਪ੍ਰੋਟੀਨ ਦੇ ਰਾਹੀਂ ਹੱਡੀਆਂ ਦਾ ਵਾਧਾ ਹੁੰਦਾ ਹੈ ।
  • ਪ੍ਰੋਟੀਨ ਭੋਜਨ ਪਚਾਉਣ ਵਿਚ ਸਹਾਇਤਾ ਕਰਦੇ ਹਨ ।
  • ਪ੍ਰੋਟੀਨ ਰਾਹੀਂ ਸਰੀਰ ਦਾ ਵਾਧਾ ਅਤੇ ਵਿਕਾਸ ਹੁੰਦਾ ਹੈ |
  • ਪ੍ਰੋਟੀਨ ਸਰੀਰ ਦੀ ਰੱਖਿਆ ਲਈ ਲਾਭਦਾਇਕ ਹਨ ।
  • ਪ੍ਰੋਟੀਨ ਬੱਚਿਆਂ, ਰੋਗੀਆਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਂਵਾਂ ਲਈ ਬਹੁਤ ਹੀ ਮਹੱਤਤਾ ਰੱਖਦੇ ਹਨ ।
  • ਖਿਡਾਰੀਆਂ ਅਤੇ ਐਥਲੀਟਾਂ ਦੇ ਭੋਜਨ ਵਿਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੋਣੀ ਚਾਹੀਦੀ ਹੈ ।

ਪੋਟੀਨ-ਪਾਪਤੀ ਦੇ ਸਰੋਤ (Sources)- ਪ੍ਰੋਟੀਨ ਸਾਨੂੰ ਦੋ ਥਾਂਵਾਂ ਤੋਂ ਮਿਲਦੇ ਹਨ ਜੋ ਇਸ ਪ੍ਰਕਾਰ ਹਨ
1. ਪਸ਼ੂਆਂ ਤੋਂ ਮਿਲਣ ਵਾਲੇ,
2. ਬਨਸਪਤੀ ਤੋਂ ਮਿਲਣ ਵਾਲੇ ।

1. ਪਸ਼ੂਆਂ ਤੋਂ ਮਿਲਣ ਵਾਲੇ-ਪਸ਼ੂਆਂ ਤੋਂ ਸਾਨੂੰ ਪ੍ਰੋਟੀਨ, ਮਾਸ, ਮੱਛੀ, ਆਂਡੇ, ਦੁੱਧ ਅਤੇ ਪਨੀਰ ਤੋਂ ਪ੍ਰਾਪਤ ਹੁੰਦੇ ਹਨ ।
2. ਬਨਸਪਤੀ ਤੋਂ ਮਿਲਣ ਵਾਲੇ-ਬਨਸਪਤੀ ਤੋਂ ਸਾਨੂੰ ਪ੍ਰੋਟੀਨ, ਅਨਾਜ, ਦਾਲਾਂ, ਮਟਰਾਂ, ਸੋਇਆਬੀਨ, ਛੋਲੇ, ਪਾਲਕ, ਹਰੀ ਮਿਰਚ, ਪਿਆਜ਼, ਸੁੱਕੇ ਮੇਵਿਆਂ ਅਤੇ ਅਨਾਜਾਂ ਦੇ ਛਿਲਕਿਆਂ ਤੋਂ ਪ੍ਰਾਪਤ ਹੁੰਦੇ ਹਨ । ਹਰ ਇਕ ਵਿਅਕਤੀ ਨੂੰ ਰੋਜ਼ਾਨਾ ਜੀਵਨ ਵਿਚ 70 ਤੋਂ 100 ਗ੍ਰਾਮ ਪ੍ਰੋਟੀਨ ਦੀ ਲੋੜ ਪੈਂਦੀ ਹੈ ।

ਪ੍ਰੋਟੀਨ ਦੇ ਲਾਭ –

  • ਪ੍ਰੋਟੀਨ ਸਰੀਰ ਵਿਚ ਸ਼ਕਤੀ ਪੈਦਾ ਕਰਦੇ ਹਨ ।
  • ਪ੍ਰੋਟੀਨ ਸਰੀਰ ਦੇ ਟੁੱਟੇ-ਭੱਜੇ ਸੈੱਲਾਂ ਦੀ ਮੁਰੰਮਤ ਕਰਦੇ ਹਨ ਅਤੇ ਨਵੇਂ ਸੈੱਲਾਂ ਦਾ ਨਿਰਮਾਣ ਕਰਦੇ ਹਨ |
  • ਇਹ ਭੋਜਨ ਨੂੰ ਪਚਾਉਣ ਵਿਚ ਮਦਦ ਕਰਦੇ ਹਨ ।
  • ਇਹ ਹੱਡੀਆਂ ਦਾ ਨਿਰਮਾਣ ਕਰਦੇ ਹਨ ।
  • ਇਹ ਸਰੀਰ ਦਾ ਵਿਕਾਸ ਅਤੇ ਇਸ ਦੀ ਰੱਖਿਆ ਕਰਦੇ ਹਨ ।
  • ਇਹ ਸਰੀਰ ਦਾ ਤਾਪਮਾਨ ਠੀਕ ਰੱਖਦੇ ਹਨ ।

PSEB 8th Class Physical Education Solutions Chapter 2 ਪੋਸ਼ਟਿਕ ਅਤੇ ਸੰਤੁਲਿਤ ਭੋਜਨ 4
ਪ੍ਰੋਟੀਨ ਦੀ ਘਾਟ ਤੇ ਵਾਧੇ ਨਾਲ ਹੋਣ ਵਾਲੇ ਨੁਕਸਾਨ-ਭੋਜਨ ਵਿਚ ਪ੍ਰੋਟੀਨ ਉੱਚਿਤ ਮਾਤਰਾ ਵਿਚ ਹੀ ਹੋਣੇ ਚਾਹੀਦੇ ਹਨ । ਭੋਜਨ ਵਿਚ ਇਹਨਾਂ ਦਾ ਵਾਧਾ ਜਾਂ ਘਾਟਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ । ਇਹਨਾਂ ਦੀ ਘਾਟ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ | ਪਰ ਇਹਨਾਂ ਦੀ ਵਧੇਰੇ ਮਾਤਰਾ ਕਾਰਨ ਮੋਟਾਪਾ, ਜੋੜਾਂ ਦਾ ਦਰਦ (ਗਠੀਆ), ਜਿਗਰ ਤੇ ਗੁਰਦੇ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ ।

ਪ੍ਰਸ਼ਨ 4.
ਕਾਰਬੋਹਾਈਡਰੇਟਸ ਤੇ ਚਰਬੀ ਦੀ ਸਾਡੇ ਸਰੀਰ ਨੂੰ ਕੀ ਲੋੜ ਹੈ ?
ਉੱਤਰ-
ਕਾਰਬੋਹਾਈਡਰੇਟਸ (Carbohydrates-ਇਹ ਸਾਨੂੰ ਸ਼ੱਕਰ ਦੇ ਰੂਪ ਵਿਚ ਮਿਲਣ ਵਾਲੇ ਅਤੇ ਸਟਾਰਚ ਦੇ ਰੂਪ ਵਿਚ ਮਿਲਣ ਵਾਲੇ ਤੱਤਾਂ ਤੋਂ ਪ੍ਰਾਪਤ ਹੁੰਦਾ ਹੈ , ਜਿਵੇਂਅੰਬ, ਗੰਨੇ ਦਾ ਰਸ, ਗੁੜ, ਸ਼ੱਕਰ, ਅੰਗੂਰ, ਖਜੂਰ, ਗਾਜਰ, ਸੁੱਕੇ ਮੇਵੇ ਅਤੇ ਕਣਕ, ਮੱਕੀ , ਜੁਆਰ, ਸ਼ਕਰਕੰਦੀ, ਅਖਰੋਟ ਤੇ ਕੇਲੇ ਆਦਿ ਤੋਂ ਪ੍ਰਾਪਤ ਹੁੰਦਾ ਹੈ।

ਜ਼ਰੂਰਤ-

  • ਕਾਰਬੋਹਾਈਡਰੇਟਸ ਸਾਡੇ ਸਰੀਰ ਨੂੰ ਗਰਮੀ ਤੇ ਸ਼ਕਤੀ ਦਿੰਦੇ ਹਨ ।
  • ਇਹ ਸਰੀਰ ਲਈ ਚਰਬੀ ਪੈਦਾ ਕਰਦੇ ਹਨ ।
  • ਇਹ ਚਰਬੀ ਨਾਲੋਂ ਸਸਤੇ ਹੁੰਦੇ ਹਨ ।
  • ਗਰੀਬ ਤੇ ਘੱਟ ਆਮਦਨੀ ਵਾਲੇ ਲੋਕ ਵੀ ਇਸ ਦੀ ਵਰਤੋਂ ਕਰ ਸਕਦੇ ਹਨ ।

ਚਿਕਨਾਈ-ਇਹ ਸਾਨੂੰ ਬਨਸਪਤੀ ਅਤੇ ਪਸ਼ੂਆਂ ਤੋਂ ਪ੍ਰਾਪਤ ਹੋਣ ਵਾਲੀ ਚਰਬੀ ਤੋਂ ਮਿਲਦੀ ਹੈ । ਸਬਜ਼ੀਆਂ, ਸੁੱਕੇ ਮੇਵਿਆਂ, ਫਲਾਂ, ਅਖਰੋਟ, ਬਦਾਮ, ਮੂੰਗਫਲੀ, ਬੀਜਾਂ ਦੇ ਤੇਲ ਅਤੇ ਘਿਉ-ਦੁੱਧ, ਮੱਖਣ, ਮੱਛੀ ਦਾ ਤੇਲ, ਆਂਡੇ ਆਦਿ ਤੋਂ ਪ੍ਰਾਪਤ ਹੁੰਦੀ ਹੈ ।

ਜ਼ਰੂਰਤ-

  • ਚਰਬੀ ਸਰੀਰ ਵਿਚ ਸ਼ਕਤੀ ਪੈਦਾ ਕਰਦੀ ਹੈ ।
  • ਇਸ ਰਾਹੀਂ ਸਰੀਰ ਵਿਚ ਗਰਮੀ ਪੈਦਾ ਹੁੰਦੀ ਹੈ ।
  • ਇਹ ਸਰੀਰ ਵਿਚ ਬਾਲਣ ਦਾ ਕੰਮ ਕਰਦੀ ਹੈ ।
  • ਚਰਬੀ ਰਾਹੀਂ ਸਰੀਰ ਮੋਟਾ ਹੋ ਜਾਂਦਾ ਹੈ ।

PSEB 8th Class Physical Education Solutions Chapter 2 ਪੋਸ਼ਟਿਕ ਅਤੇ ਸੰਤੁਲਿਤ ਭੋਜਨ

ਪ੍ਰਸ਼ਨ 5.
ਸਾਡੀ ਸਿਹਤ ਲਈ ਜ਼ਰੂਰੀ ਖਣਿਜ ਲੂਣਾਂ ਦਾ ਵਰਣਨ ਕਰੋ !
ਉੱਤਰ-
ਸਾਡੇ ਸਰੀਰ ਵਿਚ ਕੈਲਸ਼ੀਅਮ, ਫਾਸਫੋਰਸ, ਸੋਡੀਅਮ, ਲੋਹਾ, ਮੈਗਨੀਸ਼ੀਅਮ, ਪੇਟਾਸ਼ੀਅਮ, ਆਇਉਡੀਨ, ਕਲੋਰੀਨ ਅਤੇ ਗੰਧਕ ਜਿਹੇ ਤੱਤਾਂ ਦੀ ਬਹੁਤ ਜ਼ਰੂਰਤ ਹੈ । ਸਾਡੇ ਭੋਜਨ ਵਿਚ ਇਹਨਾਂ ਖਣਿਜ ਲੂਣਾਂ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ । ਇਹ ਖਣਿਜ ਲੂਣ ਸਾਡੀ ਤੰਦਰੁਸਤੀ ਲਈ ਬਹੁਤ ਹੀ ਜ਼ਰੂਰੀ ਹਨ ।

ਇਨ੍ਹਾਂ ਖਣਿਜ ਲੂਣਾਂ ਅਤੇ ਸਾਡੇ ਸਰੀਰ ਲਈ ਇਹਨਾਂ ਦੀ ਉਪਯੋਗਤਾ ਦਾ ਵਰਣਨ ਹੇਠਾਂ ਦਿੱਤਾ ਜਾਂਦਾ ਹੈ –
1. ਕੈਲਸ਼ੀਅਮ ਅਤੇ ਫਾਸਫੋਰਸ-ਇਹ ਖਣਿਜ ਲੂਣ, ਦੁੱਧ, ਦਹੀਂ, ਪਨੀਰ, ਆਂਡੇ, ਮੱਛੀ, ਮੀਟ, ਹਰੀਆਂ ਸਬਜ਼ੀਆਂ, ਤਾਜ਼ੇ ਫ਼ਲਾਂ, ਦਲੀਏ, ਦਾਲਾਂ ਅਤੇ ਬਦਾਮਾਂ ਵਿਚ ਬਹੁਤ ਹੁੰਦੇ ਹਨ । ਇਹਨਾਂ ਨਾਲ ਸਰੀਰ ਦਾ ਵਿਕਾਸ ਹੁੰਦਾ ਹੈ, ਦੰਦ ਅਤੇ ਹੱਡੀਆਂ ਦਾ ਨਿਰਮਾਣ ਹੁੰਦਾ ਹੈ । ਇਹ ਦਿਲ ਅਤੇ ਦਿਮਾਗ਼ ਲਈ ਬੜੇ ਲਾਭਦਾਇਕ ਹੁੰਦੇ ਹਨ । ਇਹਨਾਂ ਦੀ ਘਾਟ ਵਜੋਂ ਹੱਡੀਆਂ ਕਮਜ਼ੋਰ ਅਤੇ ਟੇਢੀਆਂ ਹੋ ਜਾਂਦੀਆਂ ਹਨ । ਗਿੱਲ੍ਹੜ ਨਾਮੀ ਰੋਗ ਹੋ ਜਾਂਦਾ ਹੈ ।

2. ਲੋਹਾ-ਇਹ ਹਰੀਆਂ ਸਬਜ਼ੀਆਂ, ਫਲਾਂ, ਅਨਾਜਾਂ, ਆਂਡਿਆਂ ਤੇ ਮੀਟ ਵਿਚ ਜ਼ਿਆਦਾ ਹੁੰਦਾ ਹੈ । ਇਹ ਨਵਾਂ ਖੂਨ ਪੈਦਾ ਕਰਦਾ ਹੈ ਅਤੇ ਭੁੱਖ ਵਧਾਉਂਦਾ ਹੈ । ਇਹ ਖੂਨ ਸਾਫ਼ ਕਰਦਾ ਹੈ । ਭੋਜਨ ਵਿਚ ਲੋਹੇ ਦੀ ਘਾਟ ਕਰਕੇ ਅਨੀਮੀਆ ਰੋਗ ਪੈਦਾ ਹੋ ਜਾਂਦਾ ਹੈ | ਸਰੀਰ ਦਾ ਰੰਗ ਪੀਲਾ ਪੈ ਜਾਂਦਾ ਹੈ ।

3. ਸੋਡੀਅਮ-ਇਹ ਆਮ ਤੌਰ ‘ਤੇ ਭਿੰਡੀ, ਅੰਜੀਰ, ਨਾਰੀਅਲ, ਆਲੂਬੁਖਾਰਾ, ਲੂਣ, ਮੂਲੀ, ਗਾਜਰ ਅਤੇ ਸ਼ਲਗਮ ਆਦਿ ਵਿਚ ਮਿਲਦਾ ਹੈ । ਇਹ ਮਿਹਦੇ ਤੇ ਗੁਰਦੇ ਦੇ ਕਈ ਤਰ੍ਹਾਂ ਦੇ ਰੋਗਾਂ ਨੂੰ ਰੋਕਦੇ ਹਨ ।

4. ਪੋਟਾਸ਼ੀਅਮ-ਇਹ ਨਾਸ਼ਪਾਤੀ, ਆਲਬੁਖ਼ਾਰਾ, ਨਾਰੀਅਲ, ਨਿੰਬੂ, ਅੰਜੀਰ, ਬੰਦ ਗੋਭੀ, ਕਰੇਲੇ, ਮੂਲੀ, ਸ਼ਲਗਮ ਆਦਿ ਵਿਚ ਮਿਲਦਾ ਹੈ । ਇਹ ਜਿਗਰ ਤੇ ਦਿਲ ਨੂੰ ਤਾਕਤ ਦਿੰਦਾ ਹੈ ਤੇ ਕਬਜ਼ ਦੂਰ ਕਰਦਾ ਹੈ ।

5. ਆਇਉਡੀਨ-ਇਹ ਸਮੁੰਦਰੀ ਮੱਛੀ, ਸਮੁੰਦਰੀ ਲੂਣ, ਪਿਆਜ਼, ਲਸਣ, ਟਮਾਟਰ, ਸੇਬ, ਪਾਲਕ, ਗਾਜਰ ਅਤੇ ਦੁੱਧ ਆਦਿ ਤੋਂ ਪ੍ਰਾਪਤ ਹੁੰਦੀ ਹੈ । ਇਸ ਨਾਲ ਸਰੀਰ ਦਾ ਭਾਰ ਤੇ ਤਾਕਤ ਵਧਦੀ ਹੈ । ਇਸ ਦੀ ਘਾਟ ਕਾਰਨ ਗਿੱਲੜ (Goiter) ਨਾਮੀ ਰੋਗ ਹੋ ਜਾਂਦਾ ਹੈ ।

6. ਮੈਗਨੀਸ਼ੀਅਮ-ਇਹ ਨਾਰੰਗੀ, ਸੰਤਰਾ, ਅੰਜੀਰ, ਆਲੂਬੁਖ਼ਾਰਾ, ਕਣਕ, ਟਮਾਟਰ ਅਤੇ ਪਾਲਕ ਆਦਿ ਵਿਚ ਬਹੁਤ ਮਿਲਦਾ ਹੈ । ਇਹ ਚਮੜੀ ਦੇ ਰੋਗਾਂ ਨੂੰ ਰੋਕਦਾ ਹੈ ਅਤੇ ਪੱਠਿਆਂ ਨੂੰ ਮਜ਼ਬੂਤ ਬਣਾਉਂਦਾ ਹੈ ।

7. ਗੰਧਕ-ਇਹ ਪਿਆਜ਼, ਮੂਲੀ, ਬੰਦ-ਗੋਭੀ, ਫੁੱਲ-ਗੋਭੀ ਆਦਿ ਵਿਚ ਬਹੁਤ ਹੁੰਦੀ ਹੈ । ਇਹ ਨਹੁੰਆਂ ਅਤੇ ਵਾਲਾਂ ਨੂੰ ਵਧਾਉਂਦੀ ਹੈ । ਚਮੜੀ ਨੂੰ ਸਾਫ਼ ਰੱਖਦੀ ਹੈ ਅਤੇ ਜਿਗਰ ਦੀ ਗਰਮੀ ਦੂਰ ਕਰਦੀ ਹੈ ।

8. ਕਲੋਰੀਨ-ਇਹ ਪਿਆਜ਼, ਪਾਲਕ, ਮੂਲੀ, ਗਾਜਰ, ਬੰਦਗੋਭੀ ਅਤੇ ਟਮਾਟਰ ਵਿਚ ਬਹੁਤ ਹੁੰਦੀ ਹੈ । ਇਹ ਸਰੀਰ ਵਿਚੋਂ ਗੰਦੇ ਪਦਾਰਥ ਬਾਹਰ ਕੱਢਦੀ ਹੈ । ਇਹ ਸਰੀਰ ਦੀ ਸਫ਼ਾਈ ਕਰਦੀ ਹੈ । ਇਹ ਪਾਚਣ ਸ਼ਕਤੀ ਵਧਾਉਂਦੀ ਹੈ ਅਤੇ ਚਰਬੀ ਨੂੰ ਘਟਾਉਂਦੀ ਹੈ ।

ਪ੍ਰਸ਼ਨ 6.
ਪਾਣੀ ਸਾਡੇ ਸਰੀਰ ਲਈ ਕਿਵੇਂ ਲਾਭਦਾਇਕ ਹੈ ?
ਉੱਤਰ-
ਹਰ ਇਕ ਮਨੁੱਖ ਨੂੰ ਜਿਊਂਦੇ ਰਹਿਣ ਲਈ ਪਾਣੀ ਦੀ ਲੋੜ ਪੈਂਦੀ ਹੈ । ਇਸ ਤੋਂ ਬਿਨਾਂ ਅਸੀਂ ਜਿਉਂਦੇ ਨਹੀਂ ਰਹਿ ਸਕਦੇ । ਪਾਣੀ ਆਕਸੀਜਨ ਤੇ ਹਾਈਡਰੋਜਨ ਦੇ ਮਿਸ਼ਰਨ ਤੋਂ ਬਣਦਾ ਹੈ । ਭਾਵੇਂ ਪਾਣੀ ਆਪਣੇ ਆਪ ਵਿਚ ਭੋਜਨ ਨਹੀਂ ਹੈ, ਪਰ ਇਹ ਭੋਜਨ ਦਾ ਜ਼ਰੂਰੀ ਤੇ ਮਹੱਤਵਪੂਰਨ ਤੱਤ ਹੈ ।

ਲਾਭ-ਪਾਣੀ ਦੇ ਹੇਠ ਲਿਖੇ ਲਾਭ ਹਨ –

  • ਪਾਣੀ ਸਰੀਰ ਦੇ ਸਾਰੇ ਸੈੱਲਾਂ ਦਾ ਪਾਲਣ-ਪੋਸਣ ਕਰਨ ਵਿਚ ਸਹਾਇਤਾ ਕਰਦਾ ਹੈ ।
  • ਇਹ ਭੋਜਨ ਨੂੰ ਚੰਗੀ ਤਰ੍ਹਾਂ ਘੋਲ ਕੇ ਪਚਾਉਣ ਵਿਚ ਸਹਾਇਤਾ ਕਰਦਾ ਹੈ ।
  • ਪਾਣੀ ਪੌਸ਼ਟਿਕ ਤੱਤਾਂ ਨੂੰ ਸਰੀਰ ਦੇ ਸਾਰੇ ਭਾਗਾਂ ਤਕ ਲੈ ਜਾਂਦਾ ਹੈ ।
  • ਪਾਣੀ ਸਰੀਰ ਦੇ ਅਣ-ਲੋੜੀਂਦੇ ਪਦਾਰਥਾਂ ਨੂੰ ਪਸੀਨੇ ਤੇ ਪਿਸ਼ਾਬ ਰਾਹੀਂ ਬਾਹਰ ਕੱਢ ਦਿੰਦਾ ਹੈ ।
  • ਪਾਣੀ ਸਰੀਰ ਦੇ ਤਾਪਮਾਨ ਨੂੰ ਸਥਿਰ ਰੱਖਦਾ ਹੈ ।

ਪ੍ਰਸ਼ਨ 7.
ਮੁੱਖ ਭੋਜਨ ਪਦਾਰਥਾਂ ਅਤੇ ਉਹਨਾਂ ਦੇ ਗੁਣਾਂ ਦਾ ਵਰਣਨ ਕਰੋ ।
ਉੱਤਰ-
ਅਨਾਜ, ਦਾਲਾਂ, ਸਬਜ਼ੀਆਂ, ਫਲ, ਸੁਕੇ ਮੇਵੇ, ਦੁੱਧ, ਮੀਟ, ਮੱਛੀ ਆਦਿ ਮੁੱਖ ਭੋਜਨ ਪਦਾਰਥ ਹਨ । ਇਹਨਾਂ ਦੇ ਗੁਣ ਹੇਠ ਦਿੱਤੇ ਗਏ ਹਨ
1. ਅਨਾਜ-ਕਣਕ, ਚੌਲ, ਛੋਲੇ, ਜੌ, ਮੱਕੀ ਤੇ ਬਾਜਰਾ ਆਦਿ ਅਨਾਜ ਆਮ ਖਾਧੇ ਜਾਂਦੇ ਹਨ ।
ਗੁਣ-ਅਨਾਜ ਦੇ ਗੁਣ ਅੱਗੇ ਦਿੱਤੇ ਗਏ ਹਨ –

  • ਇਹਨਾਂ ਨਾਲ ਸਾਡੇ ਸਰੀਰ ਦਾ ਨਿਰਮਾਣ ਹੁੰਦਾ ਹੈ ।
  • ਇਹ ਸਰੀਰ ਨੂੰ ਸ਼ਕਤੀ ਵੀ ਪ੍ਰਦਾਨ ਕਰਦੇ ਹਨ ।
  • ਇਹਨਾਂ ਵਿਚ ਕਾਰਬੋਹਾਈਡਰੇਟਸ ਬਹੁਤ ਹੁੰਦੇ ਹਨ ।
  • ਇਹਨਾਂ ਦੇ ਬਾਹਰਲਿਆਂ ਛਿਲਕਿਆਂ ਵਿਚ ਲੋਹਾ, ਚੂਨਾ, ਵਿਟਾਮਿਨ ਅਤੇ ਪ੍ਰੋਟੀਨ ਹੁੰਦੇ ਹਨ ।
  • ਛਿਲਕਿਆਂ ਸਮੇਤ ਅਨਾਜ ਦੀ ਵਰਤੋਂ ਕਰਨ ਨਾਲ ਕਬਜ਼ ਨਹੀਂ ਹੁੰਦੀ ।

2. ਦਾਲਾਂ-ਸੋਇਆਬੀਨ, ਮਾਂਹ, ਮੂੰਗੀ, ਅਰਹਰ, ਸੁੱਕੇ ਮਟਰ, ਰਾਜਮਾਂਹ ਆਦਿ ਦੀ ਗਿਣਤੀ ਮੁੱਖ ਦਾਲਾਂ ਵਿਚ ਹੁੰਦੀ ਹੈ । ਇਹਨਾਂ ਵਿਚ ਵਿਟਾਮਿਨ ਏ, ਬੀ ਤੇ ਸੀ ਬਹੁਤ ਹੁੰਦੇ ਹਨ । ਇਸ ਤੋਂ ਬਿਨਾਂ ਇਹਨਾਂ ਵਿਚ ਪ੍ਰੋਟੀਨ, ਖਣਿਜ, ਲੂਣ, ਲੋਹਾ ਅਤੇ ਫ਼ਾਸਫ਼ੋਰਸ ਮਿਲਦੇ ਹਨ ।

ਗੁਣ-ਦਾਲਾਂ ਦੇ ਹੇਠ ਲਿਖੇ ਗੁਣ ਹਨ

  • ਇਹਨਾਂ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਸ਼ਕਤੀ ਮਿਲਦੀ ਹੈ ।
  • ਭੁੱਖ ਵਧਦੀ ਹੈ ।
  • ਪਾਚਨ ਸ਼ਕਤੀ ਤੇਜ਼ ਹੁੰਦੀ ਹੈ ।

3. ਸਬਜ਼ੀਆਂ-ਬੰਦ ਗੋਭੀ, ਪਾਲਕ, ਸਰੋਂ ਦਾ ਸਾਗ, ਮੇਥੀ, ਗਾਜਰ, ਮੂਲੀ, ਸਲਾਦ, ਚੁਕੰਦਰ, ਟਮਾਟਰ, ਆਲੂ, ਮਟਰ, ਕਰੇਲਾ, ਬੈਂਗਣ, ਭਿੰਡੀ, ਫੁੱਲ ਗੋਭੀ ਅਤੇ ਸ਼ਲਗਮ ਆਦਿ ਮੁੱਖ ਸਬਜ਼ੀਆਂ ਹਨ ।

ਗੁਣ-ਸਬਜ਼ੀਆਂ ਦੇ ਗੁਣ ਇਸ ਪ੍ਰਕਾਰ ਹਨ

  • ਇਹ ਸਰੀਰ ਦੀ ਰੱਖਿਆ ਕਰਦੀਆਂ ਹਨ ।
  • ਇਹ ਸਰੀਰ ਨੂੰ ਤੰਦਰੁਸਤ ਬਣਾਈ ਰੱਖਦੀਆਂ ਹਨ ।
  • ਇਹ ਖੂਨ ਵੀ ਸਾਫ਼ ਕਰਦੀਆਂ ਹਨ ।
  • ਇਹ ਕਬਜ਼ ਨਹੀਂ ਹੋਣ ਦਿੰਦੀਆਂ ।

4. ਫਲ-ਅੰਗੂਰ, ਅਮਰੂਦ, ਔਲਾ, ਨਾਰੰਗੀ, ਸੰਤਰਾ, ਮਾਲਟਾ, ਅਨਾਰ, ਮੁਸੱਮੀ, ਨਿੰਬ, ਅੰਬ, ਕੇਲਾ, ਸੇਬ, ਨਾਸ਼ਪਾਤੀ ਅਤੇ ਆਲੂਬੁਖਾਰਾ ਆਦਿ ਫ਼ਲਾਂ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ ।

ਗੁਣ-ਫਲਾਂ ਦੇ ਗੁਣ ਇਸ ਪ੍ਰਕਾਰ ਹਨ –

  • ਇਹ ਸਰੀਰ ਦੀ ਸਫ਼ਾਈ ਵਿਚ ਸਹਾਇਤਾ ਕਰਦੇ ਹਨ ।
  • ਇਹਨਾਂ ਵਿਚ ਲੋਹਾ, ਲੂਣ ਅਤੇ ਵਿਟਾਮਿਨ ਹੁੰਦੇ ਹਨ । ਇਹ ਸਰੀਰ ਨੂੰ ਰੋਗਾਂ ਤੋਂ ਬਚਾਉਂਦੇ ਹਨ ।

5. ਸੁੱਕੇ ਮੇਵੇ-ਬਦਾਮ, ਅਖਰੋਟ, ਪਿਸਤਾ, ਕਾਜੂ, ਖਜੂਰ ਤੇ ਮੂੰਗਫਲੀ ਆਦਿ ਸੁੱਕੇ ਮੇਵੇ ਹੁੰਦੇ ਹਨ । ਇਹਨਾਂ ਵਿਚ ਕਾਰਬੋਹਾਈਡਰੇਟਸ, ਪ੍ਰੋਟੀਨ ਅਤੇ ਚਰਬੀ ਹੁੰਦੀ ਹੈ ।
ਗੁਣ-

  • ਇਹ ਸਰੀਰਕ ਵਾਧੇ ਵਿਚ ਸਹਾਇਕ ਹੁੰਦੇ ਹਨ ।
  • ਇਹ ਦਿਮਾਗੀ ਤਾਕਤ ਨੂੰ ਵਧਾਉਂਦੇ ਹਨ ।

6. ਦੁੱਧ ਅਤੇ ਉਸ ਤੋਂ ਬਣਨ ਵਾਲੇ ਪਦਾਰਥ-ਮੱਖਣ, ਘਿਓ, ਦਹੀਂ, ਪਨੀਰ ਤੇ ਲੱਸੀ ਆਦਿ ਦੁੱਧ ਤੋਂ ਤਿਆਰ ਹੁੰਦੇ ਹਨ । ਇਹਨਾਂ ਵਿਚ ਭੋਜਨ ਦੇ ਸਾਰੇ ਤੱਤ ਹੁੰਦੇ ਹਨ । ਇਹ ਸਰੀਰ ਵਿਚ ਗਰਮੀ ਤੇ ਸ਼ਕਤੀ ਪੈਦਾ ਕਰਦੇ ਹਨ । ਇਹ ਸਰੀਰ ਦਾ ਵਾਧਾ ਕਰਦੇ ਹਨ ਅਤੇ ਟੁੱਟੇ-ਭੱਜੇ ਤੰਤੂਆਂ ਦੀ ਮੁਰੰਮਤ ਵੀ ਕਰਦੇ ਹਨ । ਇਹ ਸਾਫ਼ ਖ਼ੂਨ ਵੀ ਤਿਆਰ ਕਰਦੇ ਹਨ ।

7. ਮੀਟ, ਮੱਛੀ ਤੇ ਆਂਡੇ ਆਦਿ-ਮੀਟ, ਮੱਛੀ ਤੇ ਆਂਡਿਆਂ ਦੀ ਵਰਤੋਂ ਵੀ ਆਮ ਕੀਤੀ ਜਾਂਦੀ ਹੈ । ਇਹਨਾਂ ਵਿਚੋਂ ਪ੍ਰੋਟੀਨ, ਚਰਬੀ, ਕੈਲਸ਼ੀਅਮ, ਲੋਹਾ ਅਤੇ ਵਿਟਾਮਿਨ ਏ, ਬੀ ਤੇ ਡੀ ਬਹੁਤੀ ਮਾਤਰਾ ਵਿਚ ਹੁੰਦੇ ਹਨ । ਗੁਣ-ਇਹ ਸਰੀਰ ਦੇ ਵਾਧੇ ਵਿਚ ਸਹਾਇਤਾ ਕਰਦੇ ਹਨ । ਇਹ ਸਰੀਰ ਦੀ ਕਈ ਰੋਗਾਂ ਤੋਂ ਰੱਖਿਆ ਕਰਦੇ ਹਨ ।

PSEB 8th Class Physical Education Solutions Chapter 2 ਪੋਸ਼ਟਿਕ ਅਤੇ ਸੰਤੁਲਿਤ ਭੋਜਨ

ਪ੍ਰਸ਼ਨ 8.
ਨੋਟ ਲਿਖੋ –
(ਉ) ਸੰਤੁਲਿਤ ਭੋਜਨ
(ਅ) ਪ੍ਰੋਟੀਨ
(ਇ) ਕੈਲਸ਼ੀਅਮ ਅਤੇ ਫ਼ਾਸਫ਼ੋਰਸ
(ਸ) ਵਿਟਾਮਿਨਾਂ ਦੀ ਕਮੀ
(ਹ) ਅਨਾਜ, ਦਾਲਾਂ ਤੇ ਸੁੱਕੇ ਮੇਵੇ ।
ਉੱਤਰ-
(ੳ) ਸੰਤੁਲਿਤ ਭੋਜਨ-ਜਿਸ ਭੋਜਨ ਵਿਚ ਬਹੁਤ ਸਾਰੇ ਤੱਤ ਉੱਚਿਤ ਮਾਤਰਾ ਵਿਚ ਹੋਣ ਅਤੇ ਜਿਹੜਾ ਸਰੀਰ ਦੀਆਂ ਲੋੜਾਂ ਦੀ ਪੂਰਤੀ ਕਰਨ ਦੇ ਯੋਗ ਹੋਵੇ, ਉਸ ਨੂੰ ਸੰਤੁਲਿਤ ਭੋਜਨ ਕਿਹਾ ਜਾਂਦਾ ਹੈ । ਸੰਤੁਲਿਤ ਭੋਜਨ ਵਿਚ ਪ੍ਰੋਟੀਨ, ਕਾਰਬੋਹਾਈਡਰੇਟਸ, ਚਰਬੀ, ਖਣਿਜ ਲੂਣ, ਵਿਟਾਮਿਨ ਤੇ ਪਾਣੀ ਉੱਚਿਤ ਮਾਤਰਾ ਵਿਚ ਹੋਣੇ ਚਾਹੀਦੇ ਹਨ | ਸਰੀਰ ਦੇ ਪੂਰੇ ਵਿਕਾਸ ਲਈ, ਉਸ ਨੂੰ ਰੋਗਾਂ ਤੋਂ ਬਚਾਉਣ ਲਈ ਅਤੇ ਚੰਗੀ ਸਿਹਤ ਵਾਸਤੇ ਸਾਨੂੰ ਸੰਤੁਲਿਤ ਭੋਜਨ ਦੀ ਵਰਤੋਂ ਕਰਨੀ ਚਾਹੀਦੀ ਹੈ । ਕੋਈ ਵੀ ਇਕੱਲਾ ਭੋਜਨ ਪਦਾਰਥ ਸੰਤੁਲਿਤ ਭੋਜਨ ਨਹੀਂ । ਸਿਰਫ਼ ਦੁੱਧ ਹੀ ਇਕ ਅਜਿਹਾ ਪਦਾਰਥ ਹੈ, ਜਿਸ ਵਿਚ ਸਾਰੇ ਪੌਸ਼ਟਿਕ ਤੱਤ ਮਿਲਦੇ ਹਨ ।

(ਅ) ਪ੍ਰੋਟੀਨ-ਪ੍ਰੋਟੀਨ, ਕਾਰਬਨ, ਹਾਈਡਰੋਜਨ, ਆਕਸੀਜਨ ਅਤੇ ਗੰਧਕ ਦੇ ਰਸਾਇਣਿਕ ਮਿਸ਼ਰਨ ਤੋਂ ਬਣਦੇ ਹਨ । ਇਹ ਦੋ ਤਰ੍ਹਾਂ ਦੇ ਹੁੰਦੇ ਹਨ-ਪਸੂ ਪ੍ਰੋਟੀਨ ਅਤੇ ਬਨਸਪਤੀ ਪ੍ਰੋਟੀਨ ਪਸੂ ਪ੍ਰੋਟੀਨ, ਮੀਟ, ਮੱਛੀ, ਆਂਡੇ, ਦੁੱਧ ਅਤੇ ਪਨੀਰ ਆਦਿ ਤੋਂ ਪ੍ਰਾਪਤ ਹੁੰਦੇ ਹਨ । ਬਨਸਪਤੀ ਪ੍ਰੋਟੀਨ ਦਾਲਾਂ, ਮਟਰ, ਫੁੱਲ ਗੋਭੀ, ਸੋਇਆਬੀਨ, ਛੋਲੇ, ਪਾਲਕ, ਹਰੀ ਮਿਰਚ, ਪਿਆਜ਼ ਅਤੇ ਸੁੱਕੇ ਮੇਵਿਆਂ ਵਿਚ ਮਿਲਦੇ ਹਨ | ਪ੍ਰੋਟੀਨ ਸਰੀਰ ਵਿਚ ਸ਼ਕਤੀ ਪੈਦਾ ਕਰਦੇ ਹਨ । ਇਹ ਹੱਡੀਆਂ ਦੇ ਨਿਰਮਾਣ ਤੇ ਭੋਜਨ ਪਚਾਉਣ ਵਿਚ ਮਦਦ ਕਰਦੇ ਹਨ । ਇਹਨਾਂ ਦੀ ਘੱਟ ਵਰਤੋਂ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ ।

(ਇ) ਕੈਲਸ਼ੀਅਮ ਅਤੇ ਫ਼ਾਸਫ਼ੋਰਸ-ਕੈਲਸ਼ੀਅਮ ਅਤੇ ਫ਼ਾਸਫ਼ੋਰਸ ਦੁੱਧ, ਦਹੀਂ, ਪਨੀਰ, ਆਂਡੇ, ਮੱਛੀ, ਮੀਟ, ਹਰੀਆਂ ਸਬਜ਼ੀਆਂ, ਤਾਜ਼ੇ ਫ਼ਲਾਂ, ਲੂਣ, ਦਲੀਏ, ਦਾਲਾਂ ਅਤੇ ਬਦਾਮਾਂ ਵਿਚ ਬਹੁਤ ਹੁੰਦਾ ਹੈ । ਇਸ ਨਾਲ ਸਰੀਰ ਦਾ ਵਿਕਾਸ ਹੁੰਦਾ ਹੈ । ਦੰਦਾਂ ਅਤੇ ਹੱਡੀਆਂ ਲਈ ਇਹ ਬਹੁਤ ਜ਼ਰੂਰੀ ਹੈ । ਇਹ ਦਿਲ ਤੇ ਦਿਮਾਗ਼ ਲਈ ਬਹੁਤ ਲਾਭਦਾਇਕ ਹੁੰਦਾ ਹੈ । ਇਸ ਦੀ ਘਾਟ ਨਾਲ ਹੱਡੀਆਂ ਵਿੰਗੀਆਂ ਹੋ ਜਾਂਦੀਆਂ ਹਨ ਅਤੇ ਦੰਦ ਵੀ ਡਿੱਗ ਜਾਂਦੇ ਹਨ ।

(ਸ) ਵਿਟਾਮਿਨਾਂ ਦੀ ਕਮੀ-ਮੁੱਖ ਵਿਟਾਮਿਨ ਛੇ ਹਨ-ਏ, ਬੀ, ਸੀ, ਡੀ, ਈ ਅਤੇ ਕੇ । ਇਹਨਾਂ ਵਿਟਾਮਿਨਾਂ ਦੀ ਕਮੀ ਨਾਲ ਸਰੀਰ ਵਿਚ ਕਈ ਪ੍ਰਕਾਰ ਦੀਆਂ ਬਿਮਾਰੀਆਂ ਉਤਪੰਨ ਹੁੰਦੀਆਂ ਹਨ ।

ਇਸ ਦਾ ਵੇਰਵਾ ਹੇਠਾਂ ਕੂਮ ਅਨੁਸਾਰ ਦਿੱਤਾ ਗਿਆ ਹੈ –

1. ਵਿਟਾਮਿਨ ਏ-

  • ਇਸ ਦੀ ਕਮੀ ਦੇ ਕਾਰਨ ਅੰਧਰਾਤਾ ਹੋ ਜਾਂਦਾ ਹੈ ।
  • ਗਲੇ ਅਤੇ ਨੱਕ ਦੇ ਰੋਗ ਲੱਗ ਜਾਂਦੇ ਹਨ ।
  • ਫੇਫੜੇ ਕਮਜ਼ੋਰ ਹੋ ਜਾਂਦੇ ਹਨ ।
  • ਚਮੜੀ ਦੇ ਰੋਗ ਲੱਗ ਜਾਂਦੇ ਹਨ ।
  • ਛੂਤ ਦੇ ਰੋਗ ਲੱਗ ਜਾਂਦੇ ਹਨ ।

2. ਵਿਟਾਮਿਨ ਬੀ-1

  • ਭੁੱਖ ਦਾ ਨਾ ਲੱਗਣਾ ।
  • ਚਮੜੀ ਦੇ ਰੋਗਾਂ ਦਾ ਪੈਦਾ ਹੋਣਾ ।
  • ਵਾਲਾਂ ਦਾ ਝੜਨਾ ।
  • ਜੀਭ ‘ਤੇ ਛਾਲਿਆਂ ਦਾ ਪੈ ਜਾਣਾ ।
  • ਖੂਨ ਦਾ ਘੱਟ ਹੋਣਾ ।

3. ਵਿਟਾਮਿਨ ਸੀ

  • ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ।
  • ਜ਼ਖ਼ਮਾਂ ਦਾ ਛੇਤੀ ਨਾ ਭਰਨਾ |
  • ਅੱਖਾਂ ਵਿਚ ਮੋਤੀਆਂ ਉੱਤਰ ਆਉਣਾ ।
  • ਹੱਥ ਪੈਰ ਸੁੱਜਣ ਲੱਗ ਪੈਂਦੇ ਹਨ ।
  • ਇਸ ਦੀ ਘਾਟ ਦੇ ਕਾਰਨ ਸਕਰਵੀ ਦਾ ਰੋਗ ਲੱਗ ਜਾਂਦਾ ਹੈ ।

4. ਵਿਟਾਮਿਨ ਡੀ

  • ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ।
  • ਮਿਰਗੀ ਤੇ ਸੋਕੜੇ ਦਾ ਰੋਗ ਹੋ ਜਾਂਦਾ ਹੈ ।
  • ਹੱਡੀਆਂ ਟੇਢੀਆਂ ਹੋ ਜਾਂਦੀਆਂ ਹਨ ।
  • ਮਾਸ ਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ ।
  • ਬੱਚਿਆਂ ਨੂੰ ਸੋਕੜਾ ਨਾਮੀ ਰੋਗ ਹੋ ਜਾਂਦਾ ਹੈ ।

5. ਵਿਟਾਮਿਨ ਈ

  • ਇਸ ਦੀ ਘਾਟ ਦਾ ਕਾਰਨ ਨਾਮਰਦੀ ਅਤੇ ਬਾਂਝਪਨ ਦੇ ਰੋਗ ਲੱਗ ਜਾਂਦੇ ਹਨ ।
  • ਫੋੜੇ, ਫਿਨਸੀਆਂ ਨਿਕਲ ਆਉਂਦੀਆਂ ਹਨ ।
  • ਸਰੀਰ ਕਮਜ਼ੋਰ ਹੋ ਜਾਂਦਾ ਹੈ ।

6. ਵਿਟਾਮਿਨ ਕੇ

  • ਚਮੜੀ ਦੇ ਰੋਗ ਲੱਗ ਜਾਂਦੇ ਹਨ ।
  • ਜ਼ਖ਼ਮਾਂ ਵਿਚ ਵਗਦਾ ਖੂਨ ਛੇਤੀ ਬੰਦ ਨਹੀਂ ਹੁੰਦਾ ਹੈ ।

(ਹ) ਅਨਾਜ, ਦਾਲਾਂ ਤੇ ਮੁੱਕੇ ਮੇਵੇ-ਅਨਾਜ, ਦਾਲਾਂ ਤੇ ਸੁੱਕੇ ਮੇਵਿਆਂ ਦੀ ਸੰਖੇਪ ਜਾਣਕਾਰੀ ਹੇਠਾਂ ਦਿੱਤੀ ਗਈ ਹੈ ਅਨਾਜ-ਕਣਕ, ਚੌਲ, ਛੋਲੇ, ਜੌਂ, ਮੱਕੀ ਤੇ ਬਾਜਰਾ ਆਦਿ ਅਨਾਜ ਆਮ ਵਰਤੇ ਜਾਂਦੇ ਹਨ ! ਇਹਨਾਂ ਰਾਹੀਂ ਸਰੀਰ ਦਾ ਨਿਰਮਾਣ ਹੁੰਦਾ ਹੈ ਅਤੇ ਇਹ ਸ਼ਕਤੀ ਵੀ ਪ੍ਰਦਾਨ ਕਰਦੇ ਹਨ ।

ਅਨਾਜ – ਵਿਚ ਕਾਰਬੋਹਾਈਡਰੇਟਸ ਬਹੁਤ ਮਾਤਰਾ ਵਿਚ ਮਿਲਦੇ ਹਨ । ਇਹਨਾਂ ਦੇ ਬਾਹਰਲੇ ਛਿਲਕਿਆਂ ਵਿਚ ਸਰੀਰ ਦੇ ਵਾਧੇ ਵਿਚ ਸਹਾਇਕ, ਚੂਨਾ, ਲੋਹਾ, ਵਿਟਾਮਿਨ ਅਤੇ ਪ੍ਰੋਟੀਨਜ਼ ਹੁੰਦੇ ਹਨ । ਛਿਲਕਿਆਂ ਸਮੇਤ ਅਨਾਜ ਨਾਲ ਕਬਜ਼ ਨਹੀਂ ਹੁੰਦੀ ।

ਦਾਲਾਂ-ਸੋਇਆਬੀਨ, ਮਾਂਹ, ਮੰਗੀ, ਮਸਰ, ਅਰਹਰ, ਸੁੱਕੇ ਮਟਰ, ਰਾਜਮਾਂਹ ਆਦਿ ਦੀ ਗਿਣਤੀ ਮੁੱਖ ਦਾਲਾਂ ਵਿਚ ਕੀਤੀ ਜਾਂਦੀ ਹੈ । ਇਹਨਾਂ ਨਾਲ ਸਰੀਰ ਨੂੰ ਸ਼ਕਤੀ ਮਿਲਦੀ ਹੈ, ਭੁੱਖ ਵੱਧਦੀ ਹੈ ਤੇ ਪਾਚਨ ਸ਼ਕਤੀ ਤੇਜ਼ ਹੁੰਦੀ ਹੈ । ਇਹਨਾਂ ਵਿਚ ਪ੍ਰੋਟੀਨ, ਖਣਿਜ ਲੂਣ, ਲੋਹਾ, ਫ਼ਾਸਫ਼ੋਰਸ, ਵਿਟਾਮਿਨ ਏ, ਬੀ ਅਤੇ ਸੀ ਬਹੁਤ ਹੁੰਦੇ ਹਨ ।

ਸੁੱਕੇ ਮੇਵੇ-ਬਦਾਮ, ਅਖਰੋਟ, ਪਿਸਤਾ, ਕਾਜੂ, ਖਜੂਰ ਤੇ ਮੂੰਗਫਲੀ ਆਦਿ ਮੇਵਿਆਂ ਵਿਚ ਕਾਰਬੋਹਾਈਡਰੇਟਸ, ਪ੍ਰੋਟੀਨ ਅਤੇ ਚਰਬੀ ਬਹੁਤ ਹੁੰਦੀ ਹੈ । ਇਹ ਸਰੀਰ ਦੇ ਵਾਧੇ ਵਿਚ ਸਹਾਇਕ ਹੁੰਦੇ ਹਨ ਅਤੇ ਦਿਮਾਗੀ ਸ਼ਕਤੀ ਨੂੰ ਵਧਾਉਂਦੇ ਹਨ ।

ਪ੍ਰਸ਼ਨ 9.
ਭੋਜਨ ਪਕਾਉਣ ਦੀ ਲੋੜ ਅਤੇ ਢੰਗ ਲਿਖੋ ।
ਉੱਤਰ-
ਭੋਜਨ ਪਕਾਉਣ ਦੀ ਲੋੜ-ਚੰਗੀ ਤਰ੍ਹਾਂ ਪਕਾਇਆ ਹੋਇਆ ਭੋਜਨ ਸਿਹਤ ਲਈ ਲਾਭਦਾਇਕ ਹੁੰਦਾ ਹੈ । ਭੋਜਨ ਨੂੰ ਠੀਕ ਢੰਗ ਨਾਲ ਪਕਾਇਆ ਜਾਣਾ ਚਾਹੀਦਾ ਹੈ ਕਿਉਂਕਿ ਜ਼ਿਆਦਾ ਦੇਰ ਅੱਗ ਤੇ ਰੱਖਣ ਨਾਲ ਭੋਜਨ ਵਿਚੋਂ ਵਿਟਾਮਿਨ ਸੀ ਅਤੇ ਡੀ ਦੀ ਖ਼ਾਸ ਕਰਕੇ ਹਾਨੀ ਹੋ ਜਾਂਦੀ ਹੈ ।

ਹੇਠ ਲਿਖੇ ਕਾਰਨਾਂ ਕਰਕੇ ਭੋਜਨ ਨੂੰ ਪਕਾਉਣਾ ਬਹੁਤ ਜ਼ਰੂਰੀ ਹੈ –

  • ਠੀਕ ਪੱਕਿਆ ਹੋਇਆ ਭੋਜਨ ਛੇਤੀ ਨਾਲ ਹਜ਼ਮ ਹੋਣ ਦੇ ਯੋਗ ਬਣ ਜਾਂਦਾ ਹੈ ।
  • ਭੋਜਨ ਪਕਾਉਣ ਨਾਲ ਬਿਮਾਰੀਆਂ ਪੈਦਾ ਕਰਨ ਵਾਲੇ ਕੀਟਾਣੂ ਨਸ਼ਟ ਹੋ ਜਾਂਦੇ ਹਨ ।
  • ਪਕਾਇਆ ਹੋਇਆ ਭੋਜਨ ਸੁਆਦੀ ਹੁੰਦਾ ਹੈ । ਇਸ ਲਈ ਉਸ ਨੂੰ ਖਾਣ ਦਾ ਦਿਲ ਕਰਦਾ ਹੈ ।
  • ਪੱਕੇ ਹੋਏ ਭੋਜਨ ਨੂੰ ਜਾਂ ਭੋਜਨ ਪਦਾਰਥਾਂ ਨੂੰ ਅਸੀਂ ਦੇਰ ਤਕ ਸੰਭਾਲ ਕੇ ਰੱਖ ਸਕਦੇ ਹਾਂ ।

ਭੋਜਨ ਪਕਾਉਣ ਦੇ ਢੰਗ-
ਭੋਜਨ ਪਕਾਉਣ ਲਈ ਹੇਠ ਲਿਖੇ ਢੰਗ ਆਮ ਵਰਤੇ ਜਾਂਦੇ ਹਨ

  1. ਉਬਾਲਣਾ (Boiling)
  2. ਭਾਫ਼ ਦੁਆਰਾ ਪਕਾਉਣਾ (Cooking with Steam)
  3. ਭੁੰਨਣਾ (Roasting)
  4. ਤੁਲਣਾ (Fry)

ਇਹਨਾਂ ਢੰਗਾਂ ਦਾ ਹੇਠਾਂ ਸੰਖੇਪ ਵਿਚ ਵਰਣਨ ਕੀਤਾ ਜਾ ਰਿਹਾ ਹੈ –
1. ਉਬਾਲਣਾ (Boiling)-ਇਸ ਢੰਗ ਰਾਹੀਂ ਭੋਜਨ ਪਦਾਰਥਾਂ ਨੂੰ ਪਾਣੀ ਵਿਚ ਉਬਾਲ ਕੇ ਪਕਾਇਆ ਜਾਂਦਾ ਹੈ, ਪਰ ਇਸ ਤਰ੍ਹਾਂ ਕਰਨ ਨਾਲ ਵਿਟਾਮਿਨ ਅਤੇ ਖਣਿਜ ਲੂਣ ਆਦਿ ਪਾਣੀ ਵਿਚ ਘੁਲ ਕੇ ਨਸ਼ਟ ਹੋ ਜਾਂਦੇ ਹਨ । ਭੋਜਨ ਪਦਾਰਥਾਂ ਨੂੰ ਉਬਾਲਦੇ ਸਮੇਂ ਥੋੜੇ ਜਿਹੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ । ਜੇ ਜ਼ਿਆਦਾ ਪਾਣੀ ਪੈ ਜਾਵੇ ਤਾਂ ਉਸ ਪਾਣੀ ਨੂੰ ਸੁੱਟਣਾ ਨਹੀਂ ਚਾਹੀਦਾ । ਚੌਲ, ਦਾਲਾਂ, ਮੀਟ ਤੇ ਸਬਜ਼ੀਆਂ ਆਦਿ ਉਬਾਲ ਕੇ ਹੀ ਪਕਾਏ ਜਾਂਦੇ ਹਨ।

2. ਭਾਫ਼ ਦੁਆਰਾ ਪਕਾਉਣਾ (Cooking with steam-ਭੋਜਨ ਭਾਫ਼ ਦੁਆਰਾ ਵੀ ਪਕਾਇਆ ਜਾਂਦਾ ਹੈ । ਇਸ ਢੰਗ ਨਾਲ ਤਿਆਰ ਕੀਤੇ ਭੋਜਨ ਵਿਚੋਂ ਪੌਸ਼ਟਿਕ ਤੱਤ ਨਸ਼ਟ ਨਹੀਂ ਹੁੰਦੇ । ਕੁੱਕਰ ਵਿਚ ਪਕਾਇਆ ਭੋਜਨ ਸਿਹਤ ਲਈ ਲਾਭਦਾਇਕ ਹੁੰਦਾ ਹੈ । ਇਸ ਲਈ ਇਸ ਢੰਗ ਨੂੰ ਦੁਸਰੇ ਢੰਗਾਂ ਤੋਂ ਚੰਗਾ ਸਮਝਿਆ ਜਾਂਦਾ ਹੈ ।

3. ਭੁੰਨਣਾ (Roasting)–ਇਸ ਢੰਗ ਰਾਹੀਂ ਭੋਜਨ ਨੂੰ ਸਿੱਧਾ ਅੱਗ ਤੇ ਰੱਖ ਕੇ ਭੰਨਿਆ ਜਾਂਦਾ ਹੈ । ਬਹੁਤਾ ਭੈਣ ਨਾਲ ਵੀ ਭੋਜਨ ਦੇ ਤੱਤ ਨਸ਼ਟ ਹੋ ਜਾਂਦੇ ਹਨ । ਇਸ ਤਰ੍ਹਾਂ ਭੰਨਿਆ ਹੋਇਆ ਮੀਟ ਸੁਆਦੀ ਅਤੇ ਛੇਤੀ ਹਜ਼ਮ ਹੋਣ ਦੇ ਯੋਗ ਹੋ ਜਾਂਦਾ ਹੈ ।

4. ਤੁਲਣਾ (Fry-ਪਕੌੜੇ, ਸਮੋਸੇ ਤੇ ਪੁਰੀਆਂ ਆਦਿ ਤਲ ਕੇ ਪਕਾਏ ਜਾਂਦੇ ਹਨ ! ਤਲਣ ਨਾਲ ਭੋਜਨ ਛੇਤੀ ਤਿਆਰ ਹੋ ਜਾਂਦਾ ਹੈ ਅਤੇ ਸੁਆਦੀ ਵੀ ਬਣ ਜਾਂਦਾ ਹੈ । ਇਸ ਢੰਗ ਨਾਲ ਵੀ ਭੋਜਨ ਦੇ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ | ਤਲੇ ਹੋਏ ਭੋਜਨ ਪਦਾਰਥ ਛੇਤੀ ਹਜ਼ਮ ਨਹੀਂ ਹੁੰਦੇ ਅਤੇ ਸਿਹਤ ਲਈ ਵੀ ਹਾਨੀਕਾਰਕ ਹੁੰਦੇ ਹਨ ।

ਸਭ ਤੋਂ ਚੰਗਾ ਢੰਗ-ਉੱਪਰ ਦੱਸੇ ਚਾਰ ਢੰਗਾਂ ਵਿਚੋਂ ਭਾਫ਼ ਨਾਲ ਭੋਜਨ ਪਕਾਉਣ ਦਾ ਢੰਗ ਸਭ ਤੋਂ ਚੰਗਾ ਹੈ । ਇਸ ਢੰਗ ਨਾਲ ਪਕਾਏ ਹੋਏ ਭੋਜਨ ਵਿਚੋਂ ਪੌਸ਼ਟਿਕ ਤੱਤ ਨਸ਼ਟ ਨਹੀਂ ਹੁੰਦੇ । ਇਸ ਢੰਗ ਨਾਲ ਪਕਾਇਆ ਹੋਇਆ ਭੋਜਨ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ ।

PSEB 8th Class Physical Education Solutions Chapter 2 ਪੋਸ਼ਟਿਕ ਅਤੇ ਸੰਤੁਲਿਤ ਭੋਜਨ

ਪ੍ਰਸ਼ਨ 10.
ਵਿਟਾਮਿਨ ਕੀ ਹੁੰਦੇ ਹਨ ? ਇਨ੍ਹਾਂ ਦੇ ਲਾਭ ਤੇ ਘਾਟ ਨਾਲ ਨੁਕਸਾਨ ਦੱਸੋ ।
ਉੱਤਰ-
ਵਿਟਾਮਿਨ (Vitamins)-ਵਿਟਾਮਿਨ ਰਸਾਇਣਿਕ ਪਦਾਰਥ ਹੁੰਦੇ ਹਨ । ਇਹਨਾਂ ਦੀ ਸਾਡੇ ਸਰੀਰਕ ਵਾਧੇ ਲਈ ਬਹੁਤ ਜ਼ਰੂਰਤ ਹੁੰਦੀ ਹੈ । ਇਹ ਜੀਵਨ ਨੂੰ ਸ਼ਕਤੀ ਦਿੰਦੇ ਹਨ । ਇਹ ਸਾਡੇ ਸਰੀਰ ਦੀ ਰੱਖਿਆ ਕਰਦੇ ਹਨ । ਇਸ ਲਈ ਇਹਨਾਂ ਨੂੰ ਰੱਖਿਅਕ ਤੱਤ ਜਾਂ ਜੀਵਨ-ਦਾਤਾ ਆਖਿਆ ਜਾਂਦਾ ਹੈ । ਸਾਡੇ ਭੋਜਨ ਵਿਚ ਇਹਨਾਂ ਦਾ ਉੱਚਿਤ ਮਾਤਰਾ ਵਿਚ ਹੋਣਾ ਜ਼ਰੂਰੀ ਹੈ । ਵਿਟਾਮਿਨ ਮੁੱਖ ਰੂਪ ਵਿਚ ਛੇ ਤਰ੍ਹਾਂ ਦੇ ਹੁੰਦੇ ਹਨ-ਵਿਟਾਮਿਨ ‘ਏ’, ਵਿਟਾਮਿਨ ‘ਬੀ’, ਵਿਟਾਮਿਨ ‘ਸੀ’, ਵਿਟਾਮਿਨ ‘ਡੀ’, ਵਿਟਾਮਿਨ ‘ਈ ਤੇ ਵਿਟਾਮਿਨ ‘ਕੇ’ । ਵਿਟਾਮਿਨ ਵੱਖ-ਵੱਖ ਭੋਜਨ ਪਦਾਰਥਾਂ ਵਿਚ ਵੱਧ ਤੋਂ ਵੱਧ ਮਾਤਰਾ ਵਿਚ ਮਿਲਦੇ ਹਨ ।

ਲਾg (Advantages)

  • ਇਹ ਸਾਡੇ ਸਰੀਰਕ ਵਿਕਾਸ ਵਿਚ ਸਹਾਇਤਾ ਕਰਦੇ ਹਨ ।
  • ਇਹ ਸਰੀਰ ਨੂੰ ਰੋਗਾਂ ਤੋਂ ਬਚਾਉਂਦੇ ਹਨ ।
  • ਇਹ ਸਾਡੀ ਪਾਚਨ-ਸ਼ਕਤੀ ਵਧਾਉਂਦੇ ਹਨ ।
  • ਇਹ ਹੱਡੀਆਂ ਤੇ ਦੰਦਾਂ ਨੂੰ ਮਜ਼ਬੂਤ ਬਣਾਉਂਦੇ ਹਨ ।
  • ਇਹ ਖੂਨ ਸਾਫ਼ ਕਰਦੇ ਹਨ ਅਤੇ ਇਸ ਦੀ ਮਾਤਰਾ ਵਧਾਉਂਦੇ ਹਨ : ਘਾਟ ਨਾਲ ਨੁਕਸਾਨ-ਭੋਜਨ ਵਿਚ ਵਿਟਾਮਿਨਾਂ ਦੀ ਘਾਟ ਕਾਰਨ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ ।

Leave a Comment