PSEB 8th Class Punjabi Solutions Chapter 27 ਵੱਡੇ ਭੈਣ ਜੀ

Punjab State Board PSEB 8th Class Punjabi Book Solutions Chapter 27 ਵੱਡੇ ਭੈਣ ਜੀ Textbook Exercise Questions and Answers.

PSEB Solutions for Class 8 Punjabi Chapter 27 ਵੱਡੇ ਭੈਣ ਜੀ (1st Language)

Punjabi Guide for Class 8 PSEB ਵੱਡੇ ਭੈਣ ਜੀ Textbook Questions and Answers

ਵੱਡੇ ਭੈਣ ਜੀ ਪਾਠ-ਅਭਿਆਸ

1. ਦੱਸੋ :

(ਉ) ਲਤਾ ਕਿੱਥੇ ਗਈ ਸੀ ਅਤੇ ਕਿਉਂ ?
ਉੱਤਰ :
ਲਤਾ ਗੁਆਂਢੀਆਂ ਦੇ ਘਰ ਗਈ ਸੀ। ਉਹ ਉੱਥੇ ਸਵਾਲ ਕੱਢਣ ਲਈ ਗਈ ਸੀ ਤੇ ਉਹ ਉੱਥੇ ਹੀ ਬੈਠ ਗਈ ਸੀ।

(ਅ) ਸੋਨੂੰ ਅਨੁਸਾਰ ਲਤਾ ਗੁਆਂਢੀਆਂ ਦੇ ਘਰ ਕੀ ਕਰ ਰਹੀ ਸੀ ?
ਉੱਤਰ :
ਸੋਨੂੰ ਅਨੁਸਾਰ ਲਤਾ ਗੁਆਂਢੀਆਂ ਦੇ ਘਰ ਸਵਾਲ ਨਹੀਂ ਸੀ ਕੱਢ ਰਹੀ, ਸਗੋਂ ਬੁੱਲਾਂ ਨੂੰ ਲਾਲ ਸਿਆਹੀ ਲਾ ਕੇ, ਪਿੱਛੇ ਜੂੜਾ ਕਰ ਕੇ ਤੇ ਦੋ ਚੁੰਨੀਆਂ ਜੋੜ ਕੇ ਸਾੜੀ ਲਾ ਕੇ ਭੈਣ ਜੀ ਬਣ ਕੇ ਕੁਰਸੀ ਉੱਤੇ ਬੈਠੀ ਹੋਈ ਸੀ।

PSEB 8th Class Punjabi Solutions Chapter 27 ਵੱਡੇ ਭੈਣ ਜੀ

(ੲ) ਵਿੱਦਿਆ ਆਪਣੀ ਧੀ ਦੇ ਭਵਿਖ ਬਾਰੇ ਕੀ ਸੋਚਦੀ ਹੈ ਅਤੇ ਕਿਉਂ ?
ਉੱਤਰ :
ਵਿੱਦਿਆ ਆਪਣੀ ਧੀ ਦੇ ਭਵਿੱਖ ਬਾਰੇ ਇਹ ਸੋਚਦੀ ਸੀ ਕਿ ਉਹ ਉਸ ਨੂੰ ਪੜ੍ਹਾ ਲਿਖਾ ਕੇ ਇਕ ਅਜਿਹੀ ਚੰਗੀ ਭੈਣ ਜੀ ਬਣਾਏਗੀ, ਜਿਹੋ ਜਿਹੇ ਉਸ ਦੇ ਵੱਡੇ ਭੈਣ ਜੀ ਹੁੰਦੇ ਸਨ ਅਸਲ ਵਿਚ ਉਹ ਆਪ ਆਪਣੇ ਵੱਡੇ ਭੈਣ ਜੀ ਵਰਗੀ ਅਧਿਆਪਕਾ ਬਣਨਾ ਚਾਹੁੰਦੀ ਸੀ ਪਰੰਤੂ ਉਹ ਆਪ ਤਾਂ ਨਾ ਬਣ ਸਕੀ, ਪਰੰਤੂ ਉਹ ਆਪਣੀ ਧੀ ਨੂੰ ਪੜ੍ਹਾ – ਲਿਖਾ ਕੇ ਉਨ੍ਹਾਂ ਵਰਗੀ ਅਧਿਆਪਕਾ ਬਣਾਉਣ ਦੇ ਸੁਪਨੇ ਦੇਖਦੀ ਸੀ।

(ਸ) ਵਿੱਦਿਆ ਆਪਣੇ ‘ਵੱਡੇ ਭੈਣ ਜੀ ਨੂੰ ਇੱਕ ਆਦਰਸ਼ ਅਧਿਆਪਕਾ ਕਿਉਂ ਮੰਨਦੀ ਹੈ ?
ਉੱਤਰ :
ਵਿੱਦਿਆ ਆਪਣੇ ਵੱਡੇ ਭੈਣ ਜੀ ਨੂੰ ਇਕ ਆਦਰਸ਼ ਅਧਿਆਪਕਾ ਇਸ ਕਰਕੇ ਮੰਨਦੀ ਹੈ, ਕਿਉਂਕਿ ਉਨ੍ਹਾਂ ਵਿਚ ਇਕ ਆਦਰਸ਼ ਅਧਿਆਪਕਾ ਵਾਲੇ ਸਾਰੇ ਗੁਣ ਸਨ। ਉਹ ਨਾ ਤਾਂ ਬੱਚਿਆਂ ਨੂੰ ਪੜ੍ਹਾਉਂਦੇ ਹੋਏ ਥੱਕਦੇ ਸਨ, ਤੇ ਨਾ ਹੀ ਬੱਚੇ ਉਨ੍ਹਾਂ ਕੋਲ ਪੜ੍ਹਦੇ ਹੋਏ ਥੱਕਦੇ ਸਨ। ਉਹ ਜੇਕਰ ਕਦੇ ਬੱਚਿਆਂ ਨੂੰ ਮਾਰਦੇ ਵੀ ਸਨ, ਤਾਂ ਉਹ ਪਿਆਰ ਵੀ ਕਰਦੇ ਸਨ। ਉਹ ਬੱਚਿਆਂ ਨੂੰ ਕਹਿੰਦੇ ਸਨ ਕਿ ਜਿਵੇਂ ਘਰ ਵਿਚ ਉਨ੍ਹਾਂ ਦੀ ਮੰਮੀ ਹੈ, ਉਸੇ ਤਰ੍ਹਾਂ ਸਕੂਲ ਵਿਚ ਉਹ ਹੈ।

ਜੇਕਰ ਬੱਚੇ ਉਨ੍ਹਾਂ ਦਾ ਕੰਮ ਨਾ ਕਰਦੇ, ਤਾਂ ਉਹ ਉਨ੍ਹਾਂ ਨਾਲ ਗੁੱਸੇ ਹੋ ਜਾਂਦੇ ਤੇ ਜਦੋਂ ਬੱਚੇ ਮੁਆਫ਼ੀ ਮੰਗ ਲੈਂਦੇ, ਤਾਂ ਉਹ ਹੱਸ ਪੈਂਦੇ। ਉਹ ਪਹਿਲਾਂ ਬੱਚਿਆਂ ਨੂੰ ਸਵਾਲ ਕਢਵਾਉਂਦੇ ਤੇ ਫਿਰ ਚੰਗੀਆਂ – ਚੰਗੀਆਂ ਗੱਲਾਂ ਦੱਸਦੇ। ਸਨਿਚਰਵਾਰ ਨੂੰ ਬਾਲ ਸਭਾ ਵਿਚ ਬਹੁਤ ਚੰਗੀਆਂ ਗੱਲਾਂ ਦੱਸਦੇ ਤੇ ਕਹਿੰਦੇ ਕਿ ਜਿਸ ਤਰ੍ਹਾਂ ਸਕੂਲ ਵਿਚ ਉਹ ਉਸ ਦੇ ਕਹੇ ਲਗਦੇ ਹਨ, ਉਸੇ ਤਰ੍ਹਾਂ ਘਰ ਵਿਚ ਆਪਣੇ ਮਾਪਿਆਂ ਦੇ ਆਖੇ ਲੱਗਿਆ ਕਰਨ। ਉਹ ਬਾਪੂ ਦੇ ਤਿੰਨ ਬਾਂਦਰਾਂ ਦੀ ਮਿਸਾਲ ਦੇ ਕੇ ਭੈੜਾ ਬੋਲਣ, ਭੈੜਾ ਵੇਖਣ ਤੇ ਭੈੜਾ ਸੁਣਨ ਤੋਂ ਵਰਜਦੇ ਤੇ ਇਸ ਤਰ੍ਹਾਂ ਚੰਗੇ ਆਚਰਨ ਦੀ ਸਿੱਖਿਆ ਦਿੰਦੇ। ਇਸ ਪ੍ਰਕਾਰ ਉਨ੍ਹਾਂ ਵਿਚ ਇਕ ਆਦਰਸ਼ ਅਧਿਆਪਕਾ ਵਾਲੇ ਸਾਰੇ ਗੁਣ ਸਨ।

2. ਔਖੇ ਸ਼ਬਦਾਂ ਦੇ ਅਰਥ :

  • ਸੁਘੜ : ਸਿਆਣਾ, ਹੁਸ਼ਿਆਰ, ਸੁਸਿੱਖਿਅਤ
  • ਸ਼ਾਹੀ : ਸਿਆਹੀ, ਕਾਲਖ, ਦਵਾਤ ਵਿੱਚ ਪਾਉਣ ਵਾਲਾ ਰੰਗ
  • ਪਹਾੜਾ : ਕਿਸੇ ਅੰਕ ਦੇ ਗੁਣਨਫਲਾਂ ਦੀ ਸਿਲਸਿਲੇਵਾਰ ਸੂਚੀ, ਗੁਣਨ-ਸੂਚੀ
  • ਅਫ਼ਸੋਸ : ਸ਼ੋਕ, ਰੰਜ, ਗ਼ਮ
  • ਚਾਅ : ਤੀਬਰ ਇੱਛਾ, ਲਾਲਸਾ, ਸੱਧਰ
  • ਆਚਰਨ : ਚਾਲ-ਚਲਣ, ਆਚਾਰ, ਵਤੀਰਾ।

3. ਵਾਕਾਂ ਵਿੱਚ ਵਰਤੋ :

ਸਵਾਲ, ਸੁਘੜ, ਆਚਰਨ, ਬਾਲ-ਸਭਾ, ਚਾਅ
ਉੱਤਰ :

  • ਸੁਘੜ ਸਿਆਣਾ, ਹੁਸ਼ਿਆਰ) – ਪੜ੍ਹ ਲਿਖ ਕੇ ਬੱਚੇ ਸੁਘੜ ਸਿਆਣੇ ਬਣਦੇ ਹਨ।
  • ਚਾਅ (ਸ਼ੌਕ, ਸੱਧਰ – ਮੇਰੇ ਮਨ ਵਿਚ ਨਾਨਕਿਆਂ ਦੇ ਜਾਣ ਦਾ ਬਹੁਤ ਚਾਅ ਰਹਿੰਦਾ ਹੈ।
  • ਆਚਰਨ (ਚਾਲ – ਚਲਣ, ਵਰਤੋਂ ਵਿਹਾਰ – ਬੰਦੇ ਨੂੰ ਆਪਣਾ ਆਚਰਨ ਉੱਚਾ ਰੱਖਣਾ ਚਾਹੀਦਾ ਹੈ।
  • ਸਵਾਲ ਪ੍ਰਸ਼ਨ – ਉਹ ਮੇਰੇ ਕਿਸੇ ਵੀ ਸਵਾਲ ਦਾ ਜਵਾਬ ਨਾ ਦੇ ਸਕਿਆ।
  • ਬਾਲ – ਸਭਾ ਬੱਚਿਆਂ ਦੀ ਸਭਾ – ਸਕੂਲ ਵਿਚ ਬਹੁਤ ਸਾਰੀਆਂ ਬਾਲ – ਸਭਾਵਾਂ ਬਣੀਆਂ ਹੋਈਆਂ ਹਨ।

ਵਿਆਕਰਨ : ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ : ਤੁਸੀਂ ਵੇਖਿਆ ਹੋਣਾ ਹੈ ਕਿ ਕਈ ਵਾਰੀ ਜੋ ਗੱਲ ਇੱਕ ਵਾਕ ਜਾਂ ਬਹੁਤੇ ਸ਼ਬਦਾਂ ਰਾਹੀਂ ਆਖੀ ਜਾਂਦੀ ਹੈ, ਉਹ ਇੱਕ ਸ਼ਬਦ ਜਾਂ ਥੋੜੇ ਸ਼ਬਦਾਂ ਵਿੱਚ ਵੀ ਕਹੀ ਜਾ ਸਕਦੀ ਹੈ, ਜਿਵੇਂ : ਮਨੁੱਖ ਤੋਂ ਭੁੱਲਾਂ ਜਾਂ ਗ਼ਲਤੀਆਂ ਹੋ ਹੀ ਜਾਂਦੀਆਂ ਹਨ-ਮਨੁੱਖ ਭੁੱਲਣਹਾਰ ਹੈ।

ਬਹੁਤ ਬੋਲਣ ਵਾਲਾ-ਬੜਬੋਲਾ
ਰੱਬ ਨੂੰ ਨਾ ਮੰਨਣ ਵਾਲਾ-ਨਾਸਤਿਕ

ਹੁਣ ਤੱਕ ਪੜੇ ਪਿਛਲੇ ਪਾਠਾਂ ਵਿੱਚੋਂ ਅਜਿਹੇ ਸ਼ਬਦ ਚੁਣੋ ਜੋ ਬਹੁਤੇ ਸ਼ਬਦਾਂ ਦੀ ਥਾਂ ਵਰਤੇ ਗਏ ਹੋਣ।

PSEB 8th Class Punjabi Solutions Chapter 27 ਵੱਡੇ ਭੈਣ ਜੀ

ਬਹੁਅਰਥਕ ਸ਼ਬਦ :

ਕਈ ਸ਼ਬਦ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਵੱਖ-ਵੱਖ ਪ੍ਰਸੰਗ ਵਿੱਚ ਵੱਖ-ਵੱਖ ਅਰਥ ਹੁੰਦੇ ਹਨ : ਜਿਵੇਂ : ਲਾਲ, ਜੋੜ, ਸਹੀ ਆਦਿ। ਹੇਠਾਂ ਦਿੱਤੇ ਵਾਕਾਂ ਵਿੱਚੋਂ ਨਾਂਵ, ਪੜਨਾਂਵ, ਵਿਸ਼ੇਸ਼ਣ ਅਤੇ ਕਿਰਿਆ ਸ਼ਬਦ ਚੁਣੋ ਅਤੇ ਉਹਨਾਂ ਦੀਆਂ ਕਿਸਮਾਂ ਅਨੁਸਾਰ ਵੱਖ-ਵੱਖ ਕਰ ਕੇ ਲਿਖੋ :

(ਉ) “ਸਾਰਾ ਦਿਨ ਖੇਡਿਆ ਨਾ ਕਰ, ਕੁਝ ਪੜ੍ਹ ਲੈ।”
(ਅ) “ਕਿਉਂ ਲਤਾ, ਏਨੀ ਦੇਰ ਲੱਗੀ ਏ, ਅੱਜ ਸਵਾਲ ਕੱਢਣ ਨੂੰ ??
(ੲ) “ਮੰਮੀ, ਇਹ ਸਵਾਲ ਨਹੀਂ ਸੀ ਕੱਢਦੀ, ਕੁਰਸੀ ਤੇ ਬੈਠੀ ਸੀ। ਬੁੱਲਾਂ ਨੂੰ ਲਾਲ ਸ਼ਾਹੀ, ਪਿੱਛੇ ਜੂੜਾ ਅਤੇ ਦੋ ਚੁੰਨੀਆਂ ਜੋੜ ਕੇ ਸਾੜ੍ਹੀ ਬੰਨ੍ਹੀ ਹੋਈ ਸੀ।
(ਸ) “ਉਹ ਆਉਣ ਵਾਲੇ ਹਨ, ਉਹ ਤੈਨੂੰ ਗੁਆਂਢੀਆਂ ਦੇ ਘਰ ਜਾਣ ਤੋਂ ਮਨ੍ਹਾਂ ਕਰਦੇ ਹਨ।
(ਹ) “ਤੁਸੀਂ ਕਿਉਂ ਝੂਠ ਬੋਲਿਆ ? ਡੈਡੀ ਤਾਂ ਆਏ ਨਹੀਂ।
(ਕ) “ਸਾਡੇ ਭੈਣ ਜੀ ਦੀ ਸਾੜ੍ਹੀ ਤੇਰੇ ਭੈਣ ਜੀ ਦੀ ਸਾੜ੍ਹੀ ਨਾਲੋਂ ਕਿੰਨੀ ਸੋਹਣੀ ਹੁੰਦੀ ਹੈ।
(ਖ) “ਹੁਣ ਮੈਂ ਸਾਰਾ ਚਾਅ ਤੈਨੂੰ ਉਹੋ-ਜਿਹੀ ਭੈਣ ਜੀ ਬਣਾ ਕੇ ਪੂਰਾ ਕਰਾਂਗੀ।”
ਉੱਤਰ :
(ੳ)

  • ਸਾਰਾ – ਵਿਸ਼ੇਸ਼ਣ, ਪਰਿਮਾਣਵਾਚਕ ਵਿਸ਼ੇਸ਼ਣ।
  • ਦਿਨ – ਨਾਂਵ, ਭਾਵਵਾਚਕ।
  • ਖੇਡਿਆ ਕਰ – ਕਿਰਿਆ, ਅਕਰਮਕ ਕਿਰਿਆ।
  • ਨਾ – ਕਿਰਿਆ ਵਿਸ਼ੇਸ਼ਣ, ਨਿਰਨਾਵਾਚਕ ਕਿਰਿਆ ਵਿਸ਼ੇਸ਼ਣ।
  • ਕੁੱਝ – ਪੜਨਾਂਵ, ਪਰਿਮਾਣਵਾਚਕ ਪੜਨਾਂਵ।
  • ਪੜ੍ਹ ਲੈ – ਕਿਰਿਆ, ਸਕਰਮਕ ਕਿਰਿਆ।

(ਆ) ਕਿਉਂਕਿਰਿਆ ਵਿਸ਼ੇਸ਼ਣ, ਕਾਰਨਵਾਚਕ ਕਿਰਿਆ ਵਿਸ਼ੇਸ਼ਣ।

  • ਲਤਾ – ਨਾਂਵ, ਖ਼ਾਸ ਨਾਂਵ।
  • ਏਨੀ – ਵਿਸ਼ੇਸ਼ਣ, ਪਰਿਮਾਣਵਾਚਕ ਵਿਸ਼ੇਸ਼ਣ।
  • ਦੇਰ – ਨਾਂਵ, ਭਾਵਵਾਚਕ ਨਾਂਵ। ਲੱਗੀ
  • ਏ – ਕਿਰਿਆ, ਅਕਰਮਕ ਕਿਰਿਆ
  • ਅੱਜ – ਕਿਰਿਆ ਵਿਸ਼ੇਸ਼ਣ, ਕਾਲਵਾਚਕ ਕਿਰਿਆ ਵਿਸ਼ੇਸ਼ਣ।
  • ਸਵਾਲ – ਨਾਂਵ, ਭਾਵਵਾਚਕ ਨਾਂਵ।
  • ਕੱਢਣ – ਕਿਰਿਆ, ਸਕਰਮਕ ਕਿਰਿਆ।

PSEB 8th Class Punjabi Solutions Chapter 27 ਵੱਡੇ ਭੈਣ ਜੀ

(ਇ)

  • ਮੰਮੀ – ਨਾਂਵ, ਆਮ ਨਾਂਵ।
  • ਇਹ – ਵਿਸ਼ੇਸ਼ਣ, ਪੜਨਾਂਵੀ ਵਿਸ਼ੇਸ਼ਣ।
  • ਸਵਾਲ – ਨਾਂਵ, ਭਾਵਵਾਚਕ ਨਾਂਵ।
  • ਨਹੀਂ – ਕਿਰਿਆ ਵਿਸ਼ੇਸ਼ਣ, ਨਿਸਚੇਵਾਚਕ ਕਿਰਿਆ ਵਿਸ਼ੇਸ਼ਣ।
  • ਸੀ ਕੱਢਦੀ – ਕਿਰਿਆ, ਸਕਰਮਕ ਕਿਰਿਆ !
  • ਕੁਰਸੀ – ਨਾਂਵ, ਆਮ ਨਾਂਵ।
  • ਬੈਠੀ ਸੀ – ਕਿਰਿਆ, ਅਕਰਮਕ ਕਿਰਿਆ।
  • ਬੁਲ੍ਹਾ – ਨਾਂਵ, ਆਮ ਨਾਂਵ ਲਾਲ – ਵਿਸ਼ੇਸ਼ਣ, ਗੁਣਵਾਚਕ ਵਿਸ਼ੇਸ਼ਣ।
  • ਸ਼ਾਹੀ – ਨਾਂਵ, ਵਸਤੂਵਾਚਕ ਨਾਂਵ।
  • ਪਿੱਛੇ – ਕਿਰਿਆ ਵਿਸ਼ੇਸ਼ਣ, ਸਥਾਨਵਾਚਕ ਕਿਰਿਆ ਵਿਸ਼ੇਸ਼ਣ।
  • ਜੁੜਾ – ਨਾਂਵ, ਆਮ ਨਾਂਵ
  • ਦੋ – ਵਿਸ਼ੇਸ਼ਣ, ਸੰਖਿਆਵਾਚਕ ਵਿਸ਼ੇਸ਼ਣ।
  • ਚੁੰਨੀਆਂ – ਨਾਂਵ, ਵਸਤੂਵਾਚਕ ਨਾਂਵ
  • ਜੋੜ – ਕਿਰਿਆ।
  • ਸਾੜ੍ਹੀ – ਨਾਂਵ, ਵਸਤੂਵਾਚਕ ਨਾਂਵ।
  • ਬੰਨੀ ਹੋਈ ਸੀ – ਕਿਰਿਆ, ਸਕਰਮਕ ਕਿਰਿਆ, ਸੰਯੁਕਤ।

(ਸ)

  • ਉਹ – ਪੜਨਾਂਵ, ਪੁਰਖਵਾਚਕ ਪੜਨਾਂਵ, ਅਨਯ ਪੁਰਖ।
  • ਆਉਣ – ਕਿਰਿਆ
  • ਹਨ – ਕਿਰਿਆ, ਸੰਸਰਗੀ।
  • ਉਹ – ਪੜਨਾਂਵ, ਪੁਰਖਵਾਚਕ, ਅਨਯ ਪੁਰਖ।
  • ਤੁਹਾਨੂੰ – ਪੜਨਾਂਵ, ਪੁਰਖਵਾਚਕ, ਮੱਧਮ ਪੁਰਖ।
  • ਗੁਆਂਢੀਆਂ – ਨਾਂਵ, ਆਮ ਨਾਂਵ।
  • ਜਾਣ – ਕਿਰਿਆ।
  • ਮਨਾ – ਕਿਰਿਆ ਵਿਸ਼ੇਸ਼ਣ, ਨਿਸਚੇਵਾਚਕ !
  • ਕਰਦੇ ਹਨ – ਕਿਰਿਆ, ਸਕਰਮਕ ਕਿਰਿਆ।
  • ਜੇ ਤੁਸੀਂ – ਪੜਨਾਂਵ, ਪੁਰਖਵਾਚਕ, ਮੱਧਮ ਪੁਰਖ।
  • ਝੂਠ – ਨਾਂਵ, ਭਾਵਵਾਚਕ ਨਾਂਵ।
  • ਕਿਉਂ – ਕਿਰਿਆ ਵਿਸ਼ੇਸ਼ਣ, ਕਾਰਨਵਾਚਕ ਕਿਰਿਆ ਵਿਸ਼ੇਸ਼ਣ।
  • ਬੋਲਿਆ – ਕਿਰਿਆ, ਸਕਰਮਕ ਕਿਰਿਆ।
  • ਡੈਡੀ – ਨਾਂਵ, ਆਮ ਨਾਂਵ।
  • ਆਏ – ਕਿਰਿਆ, ਅਕਰਮਕ ਕਿਰਿਆ।
  • ਨਹੀਂ – ਕਿਰਿਆ ਵਿਸ਼ੇਸ਼ਣ, ਨਿਰਨਾਵਾਚਕ ਕਿਰਿਆ ਵਿਸ਼ੇਸ਼ਣ।

(ਕ)

  • ਸਾਡੇ – ਵਿਸ਼ੇਸ਼ਣ, ਪੜਨਾਵੀਂ ਵਿਸ਼ੇਸ਼ਣ।
  • ਭੈਣ ਜੀ – ਨਾਂਵ, ਆਮ ਨਾਂਵ
  • ਸਾੜ੍ਹੀ – ਨਾਂਵ, ਵਸਤੂਵਾਚਕ ਨਾਂਵ।
  • ਤੇਰੇ – ਵਿਸ਼ੇਸ਼ਣ, ਪੜਨਾਂਵੀਂ ਵਿਸ਼ੇਸ਼ਣ।
  • ਕਿੰਨੀ – ਵਿਸ਼ੇਸ਼ਣ, ਪਰਿਮਾਣਵਾਚਕ ਵਿਸ਼ੇਸ਼ਣ !
  • ਸੋਹਣੀ – ਵਿਸ਼ੇਸ਼ਣ, ਗੁਣਵਾਚਕ

PSEB 8th Class Punjabi Solutions Chapter 27 ਵੱਡੇ ਭੈਣ ਜੀ

(ਖ)

  • ਮੈਂ – ਪੜਨਾਂਵ, ਪੁਰਖਵਾਚਕ, ਉੱਤਮ ਪੁਰਖ।
  • ਸਾਰਾ – ਵਿਸ਼ੇਸ਼ਣ, ਪਰਿਮਾਣਵਾਚਕ ਵਿਸ਼ੇਸ਼ਣ।
  • ਚਾਅ – ਨਾਂਵ, ਭਾਵਵਾਚਕ ਨਾਂਵ।
  • ਤੈਨੂੰ – ਪੜਨਾਂਵ, ਪੁਰਖਵਾਚਕ, ਮੱਧਮ ਪੁਰਖ।
  • ਭੈਣ ਜੀ – ਨਾਂਵ, ਆਮ ਨਾਂਵ।
  • ਬਣਾ – ਕਿਰਿਆ।
  • ਕਰਾਂਗੀ – ਕਿਰਿਆ, ਸਧਾਰਨ।

ਤੁਹਾਨੂੰ ਆਪਣੇ ਸਕੂਲ ਦੇ ਜਿਹੜੇ ਅਧਿਆਪਕ ਜਾਂ ਅਧਿਆਪਕਾ ਚੰਗੇ ਲੱਗਦੇ ਹਨ , ਉਹਨਾਂ ਬਾਰੇ ਕੁਝ ਸਤਰਾਂ ਆਪਣੀਆਂ ਕਾਪੀਆਂ ਵਿੱਚ ਲਿਖੋ।
ਉੱਤਰ :
(ਨੋਟ – ਇਸ ਪ੍ਰਸ਼ਨ ਦਾ ਉੱਤਰ ਵਿਦਿਆਰਥੀ ਆਪੇ ਹੀ ਲਿਖਣ ਤੇ ਇਸ ਲਈ ‘ਲੇਖ – ਰਚਨਾਂ ਵਾਲੇ ਭਾਗ ਵਿਚੋਂ ‘ਮੇਰਾ ਮਨ – ਭਾਉਂਦਾ ਅਧਿਆਪਕ’ ਦੀ ਸਹਾਇਤਾ ਲਵੋ।

PSEB 8th Class Punjabi Guide ਵੱਡੇ ਭੈਣ ਜੀ Important Questions and Answers

ਪ੍ਰਸ਼ਨ –
“ਵੱਡੇ ਭੈਣ ਜੀ ਇਕਾਂਗੀ ਦੀ ਕਹਾਣੀ ਸੰਖੇਪ ਰੂਪ ਵਿਚ ਲਿਖੋ।
ਉੱਤਰ :
ਇਕ ਕਮਰੇ ਵਿਚ ਵਿੱਦਿਆ ਫ਼ਰਸ਼ ਉੱਤੇ ਕੱਪੜਾ ਵਿਛਾ ਕੇ ਮਸ਼ੀਨ ਚਲਾ ਰਹੀ ਹੈ। ਉਸ ਦਾ ਪੁੱਤਰ ਸੋਨੂੰ ਉਸ ਦੇ ਕੋਲ ਬੈਠਾ ਖੇਡਦਾ ਹੈ। ਵਿੱਦਿਆ ਉਸ ਨੂੰ ਕਹਿੰਦੀ ਹੈ ਕਿ ਸਾਰਾ ਦਿਨ ਖੇਡਿਆ ਨਾ ਕਰੇ, ਸਗੋਂ ਕੁੱਝ ਕਰਿਆ ਕਰੋ। ਉਹ ਉਸ ਨੂੰ ਆਪਣੀ ਭੈਣ ਜੀ ਦਾ ਦਿੱਤਾ ਹੋਮ ਵਰਕ ਪੂਰਾ ਕਰਨ ਲਈ ਕਹਿੰਦੀ ਹੈ। ਸੋਨੂੰ ਕਹਿੰਦਾ ਹੈ ਕਿ ਉਸ ਨੇ ਕੰਮ ਪੂਰਾ ਕਰ ਲਿਆ ਹੈ।ਉਹ ਉਸ ਨੂੰ ਅੱਠ ਦਾ ਪਹਾੜਾ ਯਾਦ ਕਰਵਾ ਦੇਣ।

ਮੰਮੀ ਸੱਤ ਦਾ ਪਹਾੜਾ ਸੁਣਾਉਣ ਲਈ ਕਹਿੰਦੀ ਹੈ। ਉਹ ਜਦੋਂ ਪਹਾੜਾ ਸੁਣਾਉਂਦਾ ਹੋਇਆ ਚਾਰ ਸਾਤੇ ਬੱਤੀ ਕਹਿੰਦਾ ਹੈ, ਤਾਂ ਵਿੱਦਿਆ ਉਸ ਦੀ ਗ਼ਲਤੀ ਠੀਕ ਕਰਦੀ ਹੋਈ ਕਹਿੰਦੀ ਹੈ ਕਿ ਉਸ ਦੀ ਭੈਣ ਉਸ ਨੂੰ ਪਹਾੜਾ ਯਾਦ ਕਰਾਏਗੀ, ਜੋ ਕਿ ਗੁਆਂਢੀਆਂ ਦੇ ਸਵਾਲ ਕੱਢਣ ਗਈ ਹੈ, ਪਰ ਉੱਥੇ ਹੀ ਬੈਠ ਗਈ ਹੈ।

ਸੋਨੂੰ ਉਸ ਨੂੰ ਬੁਲਾਉਣ ਲਈ ਜਾਂਦਾ ਹੈ, ਪਰ ਉਹ ਵੀ ਉੱਥੇ ਹੀ ਰਹਿ ਜਾਂਦਾ ਹੈ। ਵਿੱਦਿਆ ਉਨ੍ਹਾਂ ਨੂੰ ਅਵਾਜ਼ਾਂ ਮਾਰਦੀ ਕਹਿੰਦੀ ਹੈ ਕਿ ਉਨ੍ਹਾਂ ਦੇ ਡੈਡੀ ਆ ਗਏ ਹਨ। ਇਹ ਸੁਣ ਕੇ ਦੋਵੇਂ ਬੱਚੇ ਆ ਜਾਂਦੇ ਹਨ ਤੇ ਪੁੱਛਦੇ ਹਨ ਕਿ ਡੈਡੀ ਕਿੱਥੇ ਹਨ, ਤਾਂ ਵਿੱਦਿਆ ਦੱਸਦੀ ਹੈ ਕਿ ਉਹ ਨਹੀਂ ਆਏ ਪਰ ਉਸ ਨੇ ਉਨ੍ਹਾਂ ਦਾ ਨਾਂ ਲਿਆ ਹੈ, ਤਾਂ ਹੀ ਉਹ ਗੁਆਢੀਆਂ ਦੇ ਘਰੋਂ ਆਏ ਹਨ।

ਸੋਨੂੰ ਦੱਸਦਾ ਹੈ ਕਿ ਲਤਾ ਉੱਥੇ ਸਵਾਲ ਨਹੀਂ ਸੀ ਕੱਢ ਰਹੀ, ਸਗੋਂ ਉਨ੍ਹਾਂ ਨੂੰ ਲਾਲ ਸਿਆਹੀ, ਪਿੱਛੇ ਜੂੜਾ ਤੇ ਚੁੰਨੀਆਂ ਦੀ ਸਾੜੀ ਲਾ ਕੇ ਕੁਰਸੀ ਉੱਤੇ ਭੈਣ ਜੀ ਬਣ ਕੇ ਬੈਠੀ ਸੀ। ਵਿੱਦਿਆ ਉਸ ਨੂੰ ਕਹਿੰਦੀ ਹੈ ਕਿ ਅੱਗੋਂ ਉਸ ਨੇ ਗੁਆਂਢੀਆਂ ਦੇ ਘਰ ਸਵਾਲ ਕੱਢਣ ਲਈ ਨਹੀਂ ਜਾਣਾ। ਲਤਾ ਕਹਿੰਦੀ ਹੈ ਕਿ ਉਹ ਪੜ੍ਹ ਕੇ ਖੇਡਣ ਲੱਗੀ ਸੀ ਤੇ ਉਸ ਨੇ ਕੋਈ ਭੈੜੀ ਖੇਡ ਨਹੀਂ ਸੀ ਖੇਡੀ, ਸਗੋਂ ਉਹ ਭੈਣ ਜੀ ਹੀ ਬਣੀ ਸੀ।

ਵਿੱਦਿਆ ਲਤਾ ਨੂੰ ਕਹਿੰਦੀ ਹੈ ਕਿ ਉਹ ਪੜ੍ਹ ਲਵੇ, ਉਹ ਉਸ ਨੂੰ ਸੱਚਮੁੱਚ ਭੈਣ ਜੀ ਬਣਾ ਦੇਵੇਗੀ, ਜੋ ਕਿ ਆਪਣੇ ਬੁੱਲ ਲਾਲ ਕਰਨ ਦੀ ਥਾਂ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਚੰਗੇ ਬੱਚੇ ਬਣਾਏ, ਜਿਸ ਨਾਲ ਉਹ ਨਾ ਝੂਠ ਬੋਲਣ ਤੇ ਨਾ ਹੀ ਚੋਰੀ ਕਰਨ।

PSEB 8th Class Punjabi Solutions Chapter 27 ਵੱਡੇ ਭੈਣ ਜੀ

ਸੋਨੂੰ ਪੁੱਛਦਾ ਹੈ ਕਿ ਉਨ੍ਹਾਂ ਨੇ ਡੈਡੀ ਦੇ ਆਉਣ ਬਾਰੇ ਝੂਠ ਕਿਉਂ ਬੋਲਿਆ ਹੈ ? ਵਿੱਦਿਆ ਦੱਸਦੀ ਹੈ ਕਿ ਉਨ੍ਹਾਂ ਦੇ ਡੈਡੀ ਆਉਣ ਵਾਲੇ ਹੀ ਹਨ।ਉਹ ਉਸ ਨੂੰ ਗੁਆਂਢੀਆਂ ਦੇ ਘਰ ਜਾਣ ਤੋਂ ਰੋਕਦੇ ਹਨ। ਇਸ ਕਰਕੇ ਉਸ ਨੂੰ ਝੂਠ ਬੋਲਣਾ ਪਿਆ। ਵਿੱਦਿਆ ਦੱਸਦੀ ਹੈ ਕਿ ਉਸ ਨੂੰ ਇਕ ਭੈਣ ਜੀ ਨੇ ਪੜ੍ਹਾਇਆ ਸੀ। ਪਰੰਤੂ ਉਸ ਨੂੰ ਅਫ਼ਸੋਸ ਹੈ ਕਿ ਉਹ ਆਪ ਚਾਹੁੰਦੀ ਹੋਈ ਵੀ ਉਸ ਵਰਗੀ ਭੈਣ ਜੀ ਨਹੀਂ ਬਣ ਸਕੀ। ਹੁਣ ਉਹ ਆਪਣਾ ਸਾਰਾ ਚਾਅ ਉਸ ਨੂੰ ਭੈਣ ਜੀ ਬਣਾ ਕੇ ਲਾਹੇਗੀ। ਸੋਨੂੰ ਲੜਾ ਨੂੰ ਕਹਿੰਦਾ ਹੈ ਕਿ ਉਸ ਦੀ ਭੈਣ ਜੀ ਦਾ ਜੂੜਾ ਬਹੁਤ ਵੱਡਾ ਹੁੰਦਾ ਹੈ। ਉਹ ਉਸ ਵਰਗੀ ਭੈਣ ਜੀ ਨਹੀਂ ਬਣ

ਸਕੇਗੀ। ਲਤਾ ਕਹਿੰਦੀ ਹੈ ਕਿ ਉਸ ਦੀ ਭੈਣ ਜੀ ਦੀ ਸਾੜ੍ਹੀ ਉਸ ਦੀ ਭੈਣ ਜੀ ਨਾਲ ਵਧੇਰੇ ਸੋਹਣੀ ਹੁੰਦੀ ਹੈ। ਇਹ ਸੁਣ ਕੇ ਵਿੱਦਿਆ ਉਸ ਨੂੰ ਪੁੱਛਦੀ ਹੈ ਕਿ ਉਹ ਇਹ ਦੱਸੇ ਕਿ ਪੜਾਉਂਦੀ ਕੌਣ ਸੋਹਣਾ ਹੈ ? ਉਨ੍ਹਾਂ ਨਾਲ ਚੰਗੀਆਂ ਗੱਲਾਂ ਕੌਣ ਕਰਦੀ ਹੈ ? ਸੋਨੂੰ ਦੱਸਦਾ ਹੈ ਕਿ ਉਨ੍ਹਾਂ ਨੂੰ ਆਪਣੀ ਭੈਣ ਜੀ ਤੋਂ ਬਹੁਤ ਡਰ ਲਗਦਾ ਹੈ। ਵਿੱਦਿਆ ਕਹਿੰਦੀ ਹੈ ਕਿ ਉਸ ਨੇ ਆਪਣੀ ਲਤਾ ਨੂੰ ਡਰਾਉਣ ਵਾਲੀ ਭੈਣ ਜੀ ਨਹੀਂ ਬਣਾਉਣਾ।

ਉਹ ਦੱਸਦੀ ਹੈ ਕਿ ਉਸ ਨੇ ਪਹਿਲੀਆਂ ਤਿੰਨ ਸ਼੍ਰੇਣੀਆਂ ਤਾਂ ਡਰਾਉਣ ਵਾਲੀ ਭੈਣ ਜੀ ਕੋਲੋਂ ਪੜ੍ਹੀਆਂ ਸਨ। ਉਹ ਮੇਜ਼ ਉੱਤੇ ਡੰਡਾ ਮਾਰ ਕੇ ਡਰਾਉਂਦੀ ਰਹਿੰਦੀ ਸੀ। ਪਰ ਪੜ੍ਹਾਉਂਦੀ ਘੱਟ ਸੀ। ਚੌਥੀ ਤੇ ਪੰਜਵੀਂ ਉਸ ਨੇ ਵੱਡੇ ਭੈਣ ਜੀ ਕੋਲ ਪੜੀ, ਜੋ ਪੜ੍ਹਾਉਂਦੇ ਥੱਕਦੇ ਸਨ ਤੇ ਨਾ ਉਨ੍ਹਾਂ ਕੋਲੋਂ ਪੜ੍ਹਨ ਵਾਲੇ ਥੱਕਦੇ ਸਨ। ਉਹ ਕਦੇ – ਕਦੇ ਮਾਰਦੇ ਵੀ ਸਨ, ਪਰ ਪਿੱਛੋਂ ਪਿਆਰ ਵੀ ਕਰਦੇ ਸਨ, ਇਸ ਕਰਕੇ ਉਨ੍ਹਾਂ ਦੀ ਮਾਰ ਇਕ ਦਮ ਭੁੱਲ ਜਾਂਦੀ ਸੀ।

ਉਹ ਕਹਿੰਦੇ ਸਨ ਕਿ ਜਿਵੇਂ ਘਰ ਵਿਚ ਮੰਮੀ ਹੈ, ਉਸੇ ਤਰ੍ਹਾਂ ਸਕੂਲ ਵਿਚ ਉਹ ਉਨ੍ਹਾਂ ਦੀ ਮੰਮੀ ਹੈ। ਜਿਸ ਦਿਨ ਉਹ ਨਾ ਆਉਂਦੇ, ਉਸ ਦਿਨ ਸਕੂਲ ਵਿਚ ਉਨ੍ਹਾਂ ਦਾ ਦਿਲ ਨਾ ਲਗਦਾ। ਜਦੋਂ ਉਹ ਉਨ੍ਹਾਂ ਦਾ ਦਿੱਤਾ ਹੋਇਆਂ ਕੰਮ ਨਾ ਕਰਦੇ, ਉਹ ਉਨ੍ਹਾਂ ਨਾਲ ਗੁੱਸੇ ਹੋ ਜਾਂਦੇ। ਫਿਰ ਬੱਚਿਆਂ ਦੇ ਮਾਫ਼ੀ ਮੰਗਣ ‘ਤੇ ਉਹ ਹੱਸ ਪੈਂਦੇ।

ਉਹ ਪਹਿਲਾਂ ਉਨ੍ਹਾਂ ਤੋਂ ਸਵਾਲ ਕਢਵਾਉਂਦੇ ਤੇ ਫਿਰ ਚੰਗੀਆਂ ਗੱਲਾਂ ਦੱਸਦੇ। ਉਹ ਕਹਿੰਦੇ ਸਨ ਕਿ ਜਿਸ ਤਰ੍ਹਾਂ ਸਕੂਲ ਵਿਚ ਤੁਸੀਂ ਮੇਰੇ ਆਖੇ ਲਗਦੇ ਹੋ, ਉਸੇ ਤਰ੍ਹਾਂ ਤੁਸੀਂ ਘਰ ਵਿਚ ਮਾਪਿਆਂ ਦੇ ਆਖੇ ਲੱਗਿਆ ਕਰੋ। ਉਹ ਬਾਪੂ ਦੇ ਤਿੰਨ ਬਾਂਦਰਾਂ ਬਾਰੇ ਤੇ ਚੰਗੇ ਆਚਰਨ ਬਾਰੇ ਵੀ ਦੱਸਦੇ। ਸੋਨੂੰ ਦੇ ਪੁੱਛਣ ਤੇ ਵਿੱਦਿਆ ਨੇ ਦੱਸਿਆ ਕਿ ਚੰਗੇ ਆਚਰਨ ਤੋਂ ਹੀ ਚੰਗੇ ਬੱਚੇ, ਚੰਗੇ ਨੌਜਵਾਨ ਤੇ ਚੰਗੇ ਮਨੁੱਖ ਬਣਦੇ ਹਨ।

ਵਿੱਦਿਆ ਨੇ ਦੱਸਿਆ ਕਿ ਚੰਗੇ ਬੱਚੇ ਅੱਜ – ਕਲ੍ਹ ਦੇ ਬੱਚਿਆਂ ਵਾਂਗ ਨਾ ਮਾਪਿਆਂ ਨੂੰ ਧੋਖਾ ਦੇ ਕੇ ਫ਼ਿਲਮਾਂ ਵੇਖਣ ਜਾਂਦੇ ਹਨ, ਨਾ ਲੜਦੇ ਹਨ, ਨਾ ਸੈਰਾਂ ਕਰਨ ਜਾਂਦੇ ਹਨ ਤੇ ਨਾ ਨਸ਼ਾ ਕਰਦੇ ਹਨ। ਵਿੱਦਿਆ ਨੇ ਕਿਹਾ ਕਿ ਉਸ ਦੀ ਬੇਟੀ ਵੱਡੀ ਹੋ ਕੇ ਭੈਣ ਜੀ ਬਣੇਗੀ ਤੇ ਬੱਚਿਆਂ ਦਾ ਸੁਧਾਰ ਕਰੇਗੀ। ਸੋਨੂੰ ਦੇ ਪੁੱਛਣ ਤੇ ਵਿੱਦਿਆ ਨੇ ਬਾਪੂ ਦੇ ਤਿੰਨ ਬਾਂਦਰਾਂ ਬਾਰੇ ਦੱਸਿਆ ਕਿ ਇਕ ਨੇ ਮੂੰਹ ਉੱਤੇ ਹੱਥ ਰੱਖਿਆ ਹੋਇਆ ਹੈ, ਇਕ ਨੇ ਕੰਨਾਂ ਉੱਤੇ ਅਤੇ ਇਕ ਨੇ ਅੱਖਾਂ ਉੱਤੇ, ਜੋ ਸੰਦੇਸ਼ ਦਿੰਦੇ ਹਨ ਕਿ ਨਾ ਭੈੜਾ ਬੋਲੋ, ਨਾ ਭੈੜਾ ਵੇਖੋ ਅਤੇ ਨਾ ਹੀ ਭੈੜਾ ਸੁਣੋ। ਸੋਨੂੰ ਕਹਿੰਦਾ ਹੈ ਕਿ ਉਹ ਵੀ ਪੜ੍ਹ ਕੇ ਅਧਿਆਪਕ ਬਣੇਗਾ। ਇੰਨੇ ਨੂੰ ਲਤਾ ਤੇ ਸੋਨੂੰ ਦਾ ਡੈਡੀ ਦੀਨ – ਦਿਆਲ ਆ ਜਾਂਦਾ ਹੈ।

ਲਤਾ ਉਸ ਨੂੰ ਕਹਿੰਦੀ ਹੈ ਕਿ ਉਹ ਚੰਗੇ ਬੱਚੇ ਬਣਨਗੇ। ਉਹ ਰੱਜ ਕੇ ਪੜੇਗੀ ਅਤੇ ਬੱਚਿਆਂ ਨੂੰ ਪੜ੍ਹਾਵੇਗੀ। ਸੋਨੂੰ ਕਹਿੰਦਾ ਹੈ ਕਿ ਉਹ ਵੀ ਪੜ੍ਹ ਕੇ ਮਾਸਟਰ ਬਣੇਗਾ ਤੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਵੇਗਾ ਕਿ ਉਹ ਨਾ ਚੋਰੀ ਕਰਨ, ਨਾ ਝੂਠ ਬੋਲਣ ਤੇ ਨਾ ਹੀ ਨਸ਼ਾ ਕਰਨ। ਉਹ ਲਤਾ ਨੂੰ ਕਹਿੰਦਾ ਹੈ ਕਿ ਉਹ ਉਸ ਨੂੰ ਅੱਠ ਦਾ ਪਹਾੜਾ ਯਾਦ ਕਰਾਵੇ। ਵਿੱਦਿਆ ਦੇ ਪੁੱਛਣ ਉੱਤੇ ਦੀਨ ਦਿਆਲ ਦੱਸਦਾ ਹੈ ਕਿ ਉਸ ਦੇ ਘਰ ਲੇਟ ਪਰਤਣ ਦਾ ਕਾਰਨ ਇਹ ਹੈ ਕਿ ਜਦੋਂ ਉਹ ਚੰਗੀ ਕੋਲ ਪਹੁੰਚਿਆ, ਤਾਂ ਉੱਥੇ ਪਲੱਸ ਟੂ ਦੇ ਬੱਚਿਆਂ ਵਿਚ ਲੜਾਈ ਹੋ ਰਹੀ ਸੀ, ਜਿਸ ਵਿਚ ਉਸ ਦੇ ਦੋਸਤ ਦੇ ਮੁੰਡੇ ਦੇ ਬਹੁਤ ਸੱਟਾਂ ਲੱਗੀਆਂ ਹਨ ਤੇ ਉਹ ਉਸ ਨੂੰ ਹਸਪਤਾਲ ਛੱਡ ਕੇ ਆਇਆ ਹੈ।

PSEB 8th Class Punjabi Solutions Chapter 27 ਵੱਡੇ ਭੈਣ ਜੀ

ਹੁਣ ਉਹ ਉਨ੍ਹਾਂ ਦੇ ਘਰੋਂ ਆਇਆ ਹੈ। ਉਸ ਨੂੰ ਦੇਖ ਕੇ ਉਸ ਨੂੰ ਆਪਣੇ ਬੱਚਿਆਂ ਦੀ ਚਿੰਤਾ ਹੋ ਰਹੀ ਸੀ। ਵਿੱਦਿਆ ਕਹਿੰਦੀ ਹੈ ਕਿ ਉਹ ਆਪਣੇ ਬੱਚਿਆਂ ਦਾ ਫ਼ਿਕਰ ਨਾ ਕਰਨ, ਸਗੋਂ ਹੱਥ – ਮੂੰਹ ਧੋ ਕੇ ਰੋਟੀ ਖਾ ਲੈਣ। ਸੋਨੂੰ ਡੈਡੀ ਨੂੰ ਅੱਠ ਦਾ ਪਹਾੜਾ ਸੁਣਾਉਂਦਾ ਹੋਇਆ ਗ਼ਲਤੀ ਕਰਦਾ ਹੈ। ਜਦੋਂ ਉਹ ਕਹਿੰਦਾ ਹੈ ਕਿ ਉਸ ਨੂੰ ਮੰਮੀ ਨੇ ਹੀ ਤਿੰਨ ਆਠੇ ਬੱਤੀ ਦੱਸਿਆ ਸੀ, ਤਾਂ ਵਿੱਦਿਆ ਉਸ ਨੂੰ ਝੂਠ ਬੋਲਣ ਤੋਂ ਰੋਕਦੀ ਹੈ ਤੇ ਉਹ ਸੌਰੀ ਕਹਿੰਦਾ ਹੈ।

1. ਵਿਆਕਰਨ ਤੇ ਰਚਨਾਤਮਕ ਕਾਰਜ

ਪ੍ਰਸ਼ਨ 1.
ਹੇਠ ਲਿਖੇ ਬਹੁਤੇ ਸ਼ਬਦਾਂ ਦੀ ਥਾਂ ਇਕ – ਸ਼ਬਦ ਲਿਖੋ
(ਉ) ਬਹੁਤੇ ਬੋਲਣ ਵਾਲਾ
(ਆ) ਰੱਬ ਨੂੰ ਨਾ ਮੰਨਣ ਵਾਲਾ।
ਉੱਤਰ :
(ੳ) ਬੜਬੋਲਾ (ਅ ਨਾਸਤਿਕ।

ਪ੍ਰਸ਼ਨ 2.
ਹੇਠ ਲਿਖੇ ਬਹੁ – ਅਰਥਕ ਸ਼ਬਦਾਂ ਦੇ ਵੱਖ – ਵੱਖ ਅਰਥ ਦਰਸਾਉਣ ਲਈ ਦੋ – ਦੋ ਵਾਕ ਬਣਾਓ : ਲਾਲ, ਜੋੜ, ਸਹੀ।
ਉੱਤਰ :
1. ਲਾਲ : – (ੳ) ਇਸ ਕੱਪੜੇ ਦਾ ਰੰਗ ਲਾਲ ਹੈ
(ਅ) ਮਾਂ ਨੇ ਕਿਹਾ, “ਆ ਮੇਰਾ ਲਾਲ ! ਮੇਰੇ ਕੋਲ ਆ
2. ਜੋੜ – (ੳ) ਇਹ ਟਿਉਬ ਜੋੜ ਤੋਂ ਪੈਂਚਰ ਹੋਈ ਹੈ।
(ਅ) 2 + 4 ਦਾ ਜੋੜ 6 ਹੁੰਦਾ ਹੈ।
3. ਸਹੀ – (ੳ) ਮੇਰਾ ਉੱਤਰ ਸਹੀ ਹੈ।
(ਅ) ਇਹ ਅਰਜ਼ੀ ਲਿਖ ਕੇ ਹੇਠਾਂ ਆਪਣੀ ਸਹੀ ਪਾ ਦਿਓ।

ਔਖੇ ਸ਼ਬਦਾਂ ਦੇ ਅਰਥ :

  • ਸੁਘੜ – ਸਿਆਣਾ
  • ਸ਼ਾਹੀ – ਸਿਆਹੀ।
  • ਪਹਾੜਾ – ਕਿਸੇ ਅੰਕ ਦੀ ਹੋਰਨਾਂ ਅੰਕਾਂ ਨਾਲ ਤਰਤੀਬਵਾਰ ਗੁਣਾ
  • ਅਫ਼ਸੋਸ – ਗ਼ਮ, ਦੁਖ
  • ਆਚਰਨ – ਚਾਲ – ਚਲਣ, ਵਤੀਰਾ

Leave a Comment