PSEB 8th Class Science Notes Chapter 11 ਬਲ ਅਤੇ ਦਾਬ

This PSEB 8th Class Science Notes Chapter 11 ਬਲ ਅਤੇ ਦਾਬ will help you in revision during exams.

PSEB 8th Class Science Notes Chapter 11 ਬਲ ਅਤੇ ਦਾਬ

→ ਬਲ, ਇਕ ਧੱਕਾ ਜਾਂ ਖਿੱਚ ਹੈ, ਜੋ ਵਸਤੁ ਦੀ ਸਥਿਤੀ ਬਦਲਣ ਵਿੱਚ ਸਹਾਇਕ ਹੈ ।

→ ਬਲ ਦਾ ਅਸਰ ਸਿਰਫ਼ ਉਸ ਦੇ ਮੁੱਲ ਉੱਤੇ ਨਿਰਭਰ ਨਹੀਂ ਕਰਦਾ ਬਲਕਿ ਉਸਦੇ ਖੇਤਰਫਲ ‘ਤੇ ਨਿਰਭਰ ਕਰਦਾ ਹੈ ।

→ ਬਲ, ਵਸਤੂ ਦੀ ਗਤੀ, ਗਤੀ ਦੀ ਦਿਸ਼ਾ ਜਾਂ ਵਸਤੂ ਦਾ ਆਕਾਰ ਬਦਲ ਸਕਦਾ ਹੈ ।

→ ਬਲ ਕਈ ਪ੍ਰਕਾਰ ਦੇ ਹੁੰਦੇ ਹਨ, ਜਿਵੇਂ-ਪੇਸ਼ੀ ਬਲ, ਚੁੰਬਕੀ ਬਲ, ਰਗੜ ਬਲ, ਗੁਰੁਤਾ ਬਲ ਅਤੇ ਸਥਿਰ | ਬਿਜਲਈ ਬਲ । 0 ਇਕਾਈ ਖੇਤਰਫਲ ਤੇ ਲਗਾਇਆ ਬਲ, ਦਾਬ ਕਹਾਉਂਦਾ ਹੈ ।

→ ਤਰਲ ਬਰਤਨ ਦੀਆਂ ਕੰਧਾਂ ਤੇ ਦਾਬ ਲਗਾਉਂਦੇ ਹਨ ।

PSEB 8th Class Science Notes Chapter 11 ਬਲ ਅਤੇ ਦਾਬ

→ ਵਾਤਾਵਰਨ ਵੀ ਦਾਬ ਲਗਾਉਂਦਾ ਹੈ, ਜਿਸਨੂੰ ਵਾਯੂਮੰਡਲੀ ਦਾਬ ਕਿਹਾ ਜਾਂਦਾ ਹੈ ।

→ ਤਰਲ, ਬਰਤਨ ਦੀਆਂ ਦੀਵਾਰਾਂ ਤੇ ਬਰਾਬਰ ਡੂੰਘਾਈ ਤੇ ਬਰਾਬਰ ਦਾਬ ਪਾਉਂਦੇ ਹਨ ।

ਮਹੱਤਵਪੂਰਨ ਸ਼ਬਦ ਅਤੇ ਉਨ੍ਹਾਂ ਦੇ ਅਰਥ –

  1. ਬਲ (Force) -ਕੋਈ ਵੀ ਬਾਹਰੀ ਕਾਰਨ ਜਿਹੜਾ ਕਿ ਵਸਤੁ ਦੀ ਵਿਸ਼ਰਾਮ ਅਵਸਥਾ ਅਤੇ ਗਤੀਸ਼ੀਲ ਅਵਸਥਾ ਵਿੱਚ ਬਦਲਾਅ ਲਿਆਏ, ਜਾਂ ਲਿਆਉਣ ਦੀ ਕੋਸ਼ਿਸ਼ ਕਰੇ, ਉਸ ਨੂੰ ਬਲ ਕਹਿੰਦੇ ਹਨ । ਇਹ ਇਕ ਸਦਿਸ਼ ਰਾਸ਼ੀ ਹੈ ।
  2. ਪਰਿਣਾਮੀ ਨੇਟ ਬਲ (Resultant Force)- ਜਦੋਂ ਦੋ ਜਾਂ ਦੋ ਤੋਂ ਵੱਧ ਬਲ ਵਸਤੁ ਤੇ ਇੱਕ ਹੀ ਸਮੇਂ ਲਗਦੇ ਹਨ, ਤਾਂ ਵਸਤੂ ਤੇ ਲੱਗ ਰਹੇ ਕੁੱਲ ਬਲ ਦੇ ਅਸਰ ਨੂੰ ਪਰਿਣਾਮੀ (ਨੇਟ) ਬਲ ਕਿਹਾ ਜਾਂਦਾ ਹੈ ।
  3. ਰਗੜ ਬਲ (Force of Friction)-ਦੋ ਸਤਿਨ੍ਹਾਂ ਦੇ ਵਿੱਚ ਲੱਗਣ ਵਾਲਾ ਬਲ ਜੋ ਵਸਤੂ ਦੀ ਗਤੀ ਦੇ ਉਲਟ ਦਿਸ਼ਾ ਵਿੱਚ ਲਗਦਾ ਹੈ, ਉਸਨੂੰ ਰਗੜ ਬਲ ਕਿਹਾ ਜਾਂਦਾ ਹੈ ।
  4. ਗੁਰੂਤਾਬਲ (Gravitation)-ਸੰਸਾਰ ਵਿੱਚ ਹਰ ਦੋ ਵਸਤੂਆਂ ਦੇ ਵਿੱਚ ਲੱਗ ਰਹੇ ਖਿੱਚ ਬਲ ਨੂੰ ਗੁਰੂਤਾ ਬਲ ਕਹਿੰਦੇ ਹਨ ।
  5. ਭਾਰ (Weight)-ਜਿਹੜੇ ਬਲ ਦੁਆਰਾ ਕੋਈ ਵਸਤੂ ਧਰਤੀ ਵੱਲ ਖਿੱਚ ਹੋ ਰਹੀ ਹੈ ।
  6. ਦਾਬ (Pressure)- ਤੀ ਇਕਾਈ ਖੇਤਰਫਲ ਤੇ ਲੱਗਿਆ ਬਲ ।
  7. ਵਾਯੂਮੰਡਲੀ ਦਾਬ (Atmospheric Pressure) -ਧਰਤੀ ਤੇ ਸਥਿਤ ਸਾਰੀਆਂ ਵਸਤੂਆਂ ਤੇ ਵਾਤਾਵਰਨ ਦੇ ਦੁਆਰਾ ਲੱਗਿਆ ਬਲ ।

Leave a Comment