PSEB 8th Class Science Notes Chapter 12 ਰਗੜ

This PSEB 8th Class Science Notes Chapter 12 ਰਗੜ will help you in revision during exams.

PSEB 8th Class Science Notes Chapter 12 ਰਗੜ

→ ਰਗੜ, ਗਤੀ ਦਾ ਵਿਰੋਧ ਕਰਦੀ ਹੈ ।

→ ਰਗੜ ਬਲ, ਦੋ ਸੰਪਰਕ ਕਰ ਰਹੀਆਂ ਸੜ੍ਹਾਵਾਂ ਦੇ ਵਿਚਕਾਰ ਲਗਦਾ ਹੈ ।

→ ਰਗੜ ਬਲ, ਸਤਹਿ ਦੀ ਪ੍ਰਕਿਰਤੀ ਅਤੇ ਮੁਲਾਇਮਪਨ ‘ਤੇ ਨਿਰਭਰ ਕਰਦਾ ਹੈ ।

→ ਰਗੜ ਬਲ ਸਤਹਿ ਦੀਆਂ ਅਨਿਯਮਿਤਤਾਵਾਂ ਦੇ ਕਾਰਨ ਹੁੰਦਾ ਹੈ ।

→ ਦਬਾਅ ਦੇ ਵੱਧਣ ਨਾਲ ਰਗੜ ਵੱਧਦੀ ਹੈ ।

PSEB 8th Class Science Notes Chapter 12 ਰਗੜ

→ ਸਰਕਣਸ਼ੀਲ ਰਗੜ, ਸਥਿਤਿਜ ਰਗੜ ਤੋਂ ਘੱਟ ਹੁੰਦੀ ਹੈ ।

→ ਰਗੜ ਮਿੱਤਰ ਵੀ ਹੈ, ਅਤੇ ਦੁਸ਼ਮਣ ਵੀ ਹੈ ।

→ ਰਗੜ ਹਾਨੀਕਾਰਕ ਹੈ ਪਰ ਜ਼ਰੂਰੀ ਵੀ ਹੈ ।

→ ਰਗੜ ਨੂੰ ਲੋੜ ਅਨੁਸਾਰ ਘੱਟ ਜਾਂ ਵੱਧ ਕੀਤਾ ਜਾ ਸਕਦਾ ਹੈ ।

→ ਪਹੀਏ ਅਤੇ ਵੇਲਨੀ ਰਗੜ ਨੂੰ ਘੱਟ ਕਰਦੇ ਹਨ ।

→ ਸੁਨੇਹਕ (ਲੁਬਰੀਕੈਂਟ) ਅਜਿਹਾ ਪਦਾਰਥ ਹੈ, ਜੋ ਰਗੜ ਨੂੰ ਘੱਟ ਕਰਦਾ ਹੈ ।

→ ਤਰਲਾਂ ਦੁਆਰਾ ਲਾਏ ਗਏ ਰਗੜ ਨੂੰ ਖਿੱਚ (drag) ਵੀ ਕਹਿੰਦੇ ਹਨ ।

→ ਤਰਲਾਂ ਵਿੱਚ ਪੈਦਾ ਰਗੜ ਵਸਤੂ ਦੀ ਪ੍ਰਕਿਰਤੀ, ਸ਼ਕਲ ਅਤੇ ਗਤੀ ‘ਤੇ ਨਿਰਭਰ ਕਰਦੀ ਹੈ ।

→ ਮੱਛੀ ਦੀ ਖ਼ਾਸ ਸ਼ਕਲ ਤਰਲਾਂ ਵਿੱਚ ਘੱਟ ਰਗੜ ਪੈਦਾ ਕਰਦੀ ਹੈ ।

PSEB 8th Class Science Notes Chapter 12 ਰਗੜ

ਮਹੱਤਵਪੂਰਨ ਸ਼ਬਦ ਅਤੇ ਉਨ੍ਹਾਂ ਦੇ ਅਰਥ-

  1. ਰਗੜ (Friction)-ਸੰਪਰਕ ਵਿੱਚ ਰੱਖੀਆਂ ਦੋ ਸਤ੍ਹਾ ਦੇ ਵਿੱਚ ਸਾਪੇਖ ਗਤੀ ਦਾ ਵਿਰੋਧ ਕਰਨ ਵਾਲਾ ਬਲ, ਰਗੜ ਬਲ ਕਹਾਉਂਦਾ ਹੈ ।
  2. ਸਥਿਤਿਕ ਰਗੜ (Static Friction)-ਕਿਸੇ ਰੁਕੀ ਹੋਈ ਵਸਤੂ ਦੀ ਵਿਰਾਮ ਅਵਸਥਾ ਵਿੱਚ ਲੱਗਿਆ ਬਲ, ਸਥਿਤਿਕ ਰਗੜ ਕਹਾਉਂਦਾ ਹੈ ।
  3. ਸਰਕਣਸ਼ੀਲ ਰਗੜ (Sliding Friction)-ਇੱਕ ਵਸਤੂ ਦਾ ਦੂਸਰੀ ਵਸਤੂ ਤੇ ਸਰਕਣ ਨਾਲ ਪੈਦਾ ਹੋਏ ਪ੍ਰਤੀਰੋਧ ਬਲ ਨੂੰ ਸਰਕਣਸ਼ੀਲ ਰਗੜ ਕਿਹਾ ਜਾਂਦਾ ਹੈ ।
  4. ਵੇਲਨੀ ਰਗ਼ੜ (Rolling Friction)-ਦੋ ਵਸਤੂਆਂ ਦੇ ਆਪਸੀ ਸਤਾ ਤੇ ਵੇਲਨ ਦੇ ਗਤੀ ਦੇ ਪ੍ਰਤੀਰੋਧ ਬਲ ਨੂੰ ਵੇਲਨੀ ਰਗ਼ੜ ਕਹਿੰਦੇ ਹਨ ।
  5. ਤਰਲ ਰਗੜ (Fluid Friction)-ਤਰਲ ਵਿੱਚ ਡੁੱਬੀਆਂ ਵਸਤੂਆਂ ਤੇ ਤਰਲ ਦੁਆਰਾ ਲਗਾਇਆ ਗਿਆ ਬਲ ।
  6. ਧਾਰਾ ਰੇਖੀ (Streamline-ਇੱਕ ਖ਼ਾਸ ਸ਼ਕਲ ਜਿਸ ਨਾਲ ਹਵਾ ਅਤੇ ਪਾਣੀ ਵਿੱਚ ਰਗੜ ਨੂੰ ਘੱਟ ਕੀਤਾ ਜਾ ਸਕਦਾ ਹੈ ।
  7. ਤਰਲ (Fluids)-ਵਾਂ ਅਤੇ ਗੈਸਾਂ ਦਾ ਸਾਂਝਾ ਨਾਂ ।

Leave a Comment