This PSEB 8th Class Science Notes Chapter 12 ਰਗੜ will help you in revision during exams.
PSEB 8th Class Science Notes Chapter 12 ਰਗੜ
→ ਰਗੜ, ਗਤੀ ਦਾ ਵਿਰੋਧ ਕਰਦੀ ਹੈ ।
→ ਰਗੜ ਬਲ, ਦੋ ਸੰਪਰਕ ਕਰ ਰਹੀਆਂ ਸੜ੍ਹਾਵਾਂ ਦੇ ਵਿਚਕਾਰ ਲਗਦਾ ਹੈ ।
→ ਰਗੜ ਬਲ, ਸਤਹਿ ਦੀ ਪ੍ਰਕਿਰਤੀ ਅਤੇ ਮੁਲਾਇਮਪਨ ‘ਤੇ ਨਿਰਭਰ ਕਰਦਾ ਹੈ ।
→ ਰਗੜ ਬਲ ਸਤਹਿ ਦੀਆਂ ਅਨਿਯਮਿਤਤਾਵਾਂ ਦੇ ਕਾਰਨ ਹੁੰਦਾ ਹੈ ।
→ ਦਬਾਅ ਦੇ ਵੱਧਣ ਨਾਲ ਰਗੜ ਵੱਧਦੀ ਹੈ ।
→ ਸਰਕਣਸ਼ੀਲ ਰਗੜ, ਸਥਿਤਿਜ ਰਗੜ ਤੋਂ ਘੱਟ ਹੁੰਦੀ ਹੈ ।
→ ਰਗੜ ਮਿੱਤਰ ਵੀ ਹੈ, ਅਤੇ ਦੁਸ਼ਮਣ ਵੀ ਹੈ ।
→ ਰਗੜ ਹਾਨੀਕਾਰਕ ਹੈ ਪਰ ਜ਼ਰੂਰੀ ਵੀ ਹੈ ।
→ ਰਗੜ ਨੂੰ ਲੋੜ ਅਨੁਸਾਰ ਘੱਟ ਜਾਂ ਵੱਧ ਕੀਤਾ ਜਾ ਸਕਦਾ ਹੈ ।
→ ਪਹੀਏ ਅਤੇ ਵੇਲਨੀ ਰਗੜ ਨੂੰ ਘੱਟ ਕਰਦੇ ਹਨ ।
→ ਸੁਨੇਹਕ (ਲੁਬਰੀਕੈਂਟ) ਅਜਿਹਾ ਪਦਾਰਥ ਹੈ, ਜੋ ਰਗੜ ਨੂੰ ਘੱਟ ਕਰਦਾ ਹੈ ।
→ ਤਰਲਾਂ ਦੁਆਰਾ ਲਾਏ ਗਏ ਰਗੜ ਨੂੰ ਖਿੱਚ (drag) ਵੀ ਕਹਿੰਦੇ ਹਨ ।
→ ਤਰਲਾਂ ਵਿੱਚ ਪੈਦਾ ਰਗੜ ਵਸਤੂ ਦੀ ਪ੍ਰਕਿਰਤੀ, ਸ਼ਕਲ ਅਤੇ ਗਤੀ ‘ਤੇ ਨਿਰਭਰ ਕਰਦੀ ਹੈ ।
→ ਮੱਛੀ ਦੀ ਖ਼ਾਸ ਸ਼ਕਲ ਤਰਲਾਂ ਵਿੱਚ ਘੱਟ ਰਗੜ ਪੈਦਾ ਕਰਦੀ ਹੈ ।
ਮਹੱਤਵਪੂਰਨ ਸ਼ਬਦ ਅਤੇ ਉਨ੍ਹਾਂ ਦੇ ਅਰਥ-
- ਰਗੜ (Friction)-ਸੰਪਰਕ ਵਿੱਚ ਰੱਖੀਆਂ ਦੋ ਸਤ੍ਹਾ ਦੇ ਵਿੱਚ ਸਾਪੇਖ ਗਤੀ ਦਾ ਵਿਰੋਧ ਕਰਨ ਵਾਲਾ ਬਲ, ਰਗੜ ਬਲ ਕਹਾਉਂਦਾ ਹੈ ।
- ਸਥਿਤਿਕ ਰਗੜ (Static Friction)-ਕਿਸੇ ਰੁਕੀ ਹੋਈ ਵਸਤੂ ਦੀ ਵਿਰਾਮ ਅਵਸਥਾ ਵਿੱਚ ਲੱਗਿਆ ਬਲ, ਸਥਿਤਿਕ ਰਗੜ ਕਹਾਉਂਦਾ ਹੈ ।
- ਸਰਕਣਸ਼ੀਲ ਰਗੜ (Sliding Friction)-ਇੱਕ ਵਸਤੂ ਦਾ ਦੂਸਰੀ ਵਸਤੂ ਤੇ ਸਰਕਣ ਨਾਲ ਪੈਦਾ ਹੋਏ ਪ੍ਰਤੀਰੋਧ ਬਲ ਨੂੰ ਸਰਕਣਸ਼ੀਲ ਰਗੜ ਕਿਹਾ ਜਾਂਦਾ ਹੈ ।
- ਵੇਲਨੀ ਰਗ਼ੜ (Rolling Friction)-ਦੋ ਵਸਤੂਆਂ ਦੇ ਆਪਸੀ ਸਤਾ ਤੇ ਵੇਲਨ ਦੇ ਗਤੀ ਦੇ ਪ੍ਰਤੀਰੋਧ ਬਲ ਨੂੰ ਵੇਲਨੀ ਰਗ਼ੜ ਕਹਿੰਦੇ ਹਨ ।
- ਤਰਲ ਰਗੜ (Fluid Friction)-ਤਰਲ ਵਿੱਚ ਡੁੱਬੀਆਂ ਵਸਤੂਆਂ ਤੇ ਤਰਲ ਦੁਆਰਾ ਲਗਾਇਆ ਗਿਆ ਬਲ ।
- ਧਾਰਾ ਰੇਖੀ (Streamline-ਇੱਕ ਖ਼ਾਸ ਸ਼ਕਲ ਜਿਸ ਨਾਲ ਹਵਾ ਅਤੇ ਪਾਣੀ ਵਿੱਚ ਰਗੜ ਨੂੰ ਘੱਟ ਕੀਤਾ ਜਾ ਸਕਦਾ ਹੈ ।
- ਤਰਲ (Fluids)-ਵਾਂ ਅਤੇ ਗੈਸਾਂ ਦਾ ਸਾਂਝਾ ਨਾਂ ।