PSEB 8th Class Science Notes Chapter 14 ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ

This PSEB 8th Class Science Notes Chapter 14 ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ will help you in revision during exams.

PSEB 8th Class Science Notes Chapter 14 ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ

→ ਅਜਿਹੇ ਪਦਾਰਥ ਜਿਹੜੇ ਆਪਣੇ ਵਿੱਚੋਂ ਬਿਜਲੀ ਧਾਰਾ ਨੂੰ ਲੰਘਣ ਦਿੰਦੇ ਹਨ ਸਚਾਲਕ ਅਤੇ ਜਿਹੜੇ ਪਦਾਰਥ ਆਪਣੇ ਵਿੱਚੋਂ ਬਿਜਲੀ ਧਾਰਾ ਨੂੰ ਆਸਾਨੀ ਨਾਲ ਲੰਘਣ ਨਹੀਂ ਦਿੰਦੇ, ਉਹ ਕ੍ਰਮਵਾਰ ਬਿਜਲੀ ਚਾਲਕ ਜਾਂ ਬਿਜਲੀ ਰੋਧਕ ਜਾਂ ਕੁਚਾਲਕ ਕਹਾਉਂਦੇ ਹਨ ।

→ ਕੁੱਝ ਵ ਬਿਜਲੀ ਧਾਰਾ ਨੂੰ ਆਪਣੇ ਵਿੱਚੋਂ ਲੰਘਣ ਦਿੰਦੇ ਹਨ, ਉਹਨਾਂ ਨੂੰ ਇਲੈਂਕਟਰੋਲਾਈਟ ਕਹਿੰਦੇ ਹਨ ।

→ ਇਲੈੱਕਟਰੋਲਾਈਟ ਵਿੱਚੋਂ ਬਿਜਲੀ ਧਾਰਾ ਪ੍ਰਵਾਹਿਤ ਹੋਣ ਨਾਲ ਬਲਬ ਪ੍ਰਕਾਸ਼ਮਾਨ ਹੋ ਜਾਂਦਾ ਹੈ ।

→ ਜਦੋਂ ਬਿਜਲੀ ਧਾਰਾ ਕਮਜ਼ੋਰ ਹੁੰਦੀ ਹੈ, ਤਾਂ ਐੱਲ.ਈ.ਡੀ. (LED) (ਪ੍ਰਕਾਸ਼ ਉਤਸਰਜਨ ਡਾਯੋਡ) ਦੀ ਵਰਤੋਂ ਕੀਤੀ ਜਾਂਦੀ ਹੈ ।

→ ਸ਼ੁੱਧ ਹਵਾ, ਬਿਜਲੀ ਕੁਚਾਲਕ ਹੁੰਦੀ ਹੈ ।

PSEB 8th Class Science Notes Chapter 14 ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ

→ ਨਲ ਦਾ ਪਾਣੀ, ਨਮਕੀਨ ਪਾਣੀ, ਸਮੁੰਦਰ ਜਾਂ ਤਾਲਾਬ ਦਾ ਪਾਣੀ, ਸਾਰੇ ਬਿਜਲੀ ਦੇ ਚਾਲਕ ਹਨ, ਕਿਉਂਕਿ | ਇਹਨਾਂ ਵਿੱਚ ਅਸ਼ੁੱਧੀਆਂ ਅਤੇ ਲੂਣ ਮੌਜੂਦ ਹੁੰਦੇ ਹਨ ।

→ ਤੇਜ਼ਾਬ, ਖਾਰ ਅਤੇ ਲੂਣਾਂ ਦੇ ਘੋਲ ਬਿਜਲੀ ਦੇ ਸੂਚਾਲਕ ਹਨ ।

→ ਸ਼ੁੱਧ ਕਸ਼ੀਦਤ ਪਾਣੀ ਬਿਜਲੀ ਦਾ ਕਚਾਲਕ ਹੈ ।

→ ਇਲੈੱਕਟਰੋਲਾਈਟ ਵਿੱਚੋਂ ਬਿਜਲੀ ਧਾਰਾ ਲੰਘਣ ਨਾਲ ਰਸਾਇਣਿਕ ਅਭਿਕਿਰਿਆ ਹੁੰਦੀ ਹੈ ।

→ ਗੈਸਾਂ ਦਾ ਉੱਤਸਰਜਨ, ਘੋਲ ਦੇ ਰੰਗ ਵਿੱਚ ਬਦਲਾਓ, ਇਲੈੱਕਟ੍ਰਡਾਂ ਦੀ ਸਤਹਿ ਤੇ ਧਾਤ ਦੀ ਪਰਤ ਦਾ ਜਮਾਂ ਹੋਣਾ ਆਦਿ ਕੁੱਝ ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ ਹਨ ।

→ ਫ਼ਲ ਅਤੇ ਸਬਜ਼ੀਆਂ ਵੀ ਬਿਜਲੀ ਦੇ ਚਾਲਕ ਹਨ ।

→ ਤੇਜ਼ਾਬ ਯੁਕਤ ਪਾਣੀ ਵਿੱਚੋਂ ਬਿਜਲੀ ਧਾਰਾ ਲੰਘਣ ਨਾਲ ਤੇ ਆਕਸੀਜਨ ਅਤੇ ਹਾਈਡਰੋਜਨ ਦੇ ਬਲਬਲੇ ਕੁਮਵਾਰ ਧਨ (+ve) ਅਤੇ ਰਿਣ (-ve) ਟਰਮੀਨਲਾਂ (Terminals) ਤੇ ਇਕੱਠੇ ਹੁੰਦੇ ਹਨ ।

→ ਬਿਜਲੀ ਮੁਲੰਮਾਕਰਣ, ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ ਦਾ ਇੱਕ ਸਭ ਤੋਂ ਜ਼ਿਆਦਾ ਹੋਣ ਵਾਲਾ ਇੱਕ ਸਾਧਾਰਨ ਉਪਯੋਗ ।

→ ਬਿਜਲੀ ਮੁਲੰਮਾਕਰਣ ਇੱਕ ਅਜਿਹੀ ਪ੍ਰਕਿਰਿਆ ਹੈ, ਜਿਸ ਵਿੱਚ ਕਿਸੇ ਧਾਤ ਦੀ ਵਸਤੂ ਤੇ ਕਿਸੇ ਹੋਰ ਦੂਜੀ ਮਨਚਾਹੀ ਵਧੀਆ ਧਾਤ ਦੀ ਪਤਲੀ ਪਰਤ ਚੜ੍ਹਾਉਂਦੇ ਹਨ । ਬਿਜਲੀ ਮੁਲੰਮਾਕਰਣ ਬਹੁਤ ਉਪਯੋਗੀ ਪ੍ਰਕਿਰਿਆ ਹੈ, ਕਿਉਂਕਿ ਇਸ ਦੁਆਰਾ ਵਸਤੂਆਂ ਲੰਬੇ ਸਮੇਂ ਤੱਕ, ਚਮਕਦਾਰ, ਖੋਰ-ਰਹਿਤ ਹੁੰਦੀ ਹੈ । ਇਸ ਵਿਧੀ ਦੁਆਰਾ ਸਸਤੇ ਧਾਤ ਉੱਪਰ ਕਿਸੇ ਮਹਿੰਗੇ ਧਾਤ ਦੀ ਪਰਤ ਨੂੰ ਜਮਾਂ ਕੀਤਾ ਜਾਂਦਾ ਹੈ ।

PSEB 8th Class Science Notes Chapter 14 ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ

ਮਹੱਤਵਪੂਰਨ ਸ਼ਬਦ ਅਤੇ ਉਨ੍ਹਾਂ ਦੇ ਅਰਥ

  1. ਬਿਜਲੀ ਚਾਲਕ (Conductor-ਜਿਹੜੇ ਪਦਾਰਥ ਆਪਣੇ ਵਿੱਚੋਂ ਬਿਜਲੀ ਧਾਰਾ ਨੂੰ ਸੌਖਿਆਂ ਲੰਘਣ ਦਿੰਦੇ | ਹਨ, ਬਿਜਲੀ ਚਾਲਕ ਅਖਵਾਉਂਦੇ ਹਨ ।
  2. ਬਿਜਲੀ ਦੇ ਕੁਚਾਲਕ (Insulators)-ਜਿਹੜੇ ਪਦਾਰਥ ਆਪਣੇ ਵਿੱਚੋਂ ਬਿਜਲੀ ਧਾਰਾ ਨੂੰ ਸੌਖਿਆਂ ਲੰਘਣ ਨਹੀਂ ਦਿੰਦੇ ਹੋਣ, ਬਿਜਲੀ ਦੇ ਕੁਚਾਲਕ ਅਖਵਾਉਂਦੇ ਹਨ ।
  3. ਬਿਜਲੀ ਅਪਘਟਨ (Electrolysis)-ਉਹ ਪ੍ਰਕਰਮ, ਜਿਸ ਵਿੱਚ ਬਿਜਲੀ ਚਾਲਕ ਦਵ ਵਿੱਚੋਂ ਬਿਜਲੀ ਧਾਰਾ ਪ੍ਰਵਾਹਿਤ ਕਰਨ ਤੇ ਦ੍ਰਵ ਸੰਘਟਕਾਂ ਵਿੱਚ ਅਪਘਟਿਤ ਹੁੰਦਾ ਹੈ ।
  4. ਐਨੋਡ (Anode)-ਇਲੈੱਕਟ੍ਰੋਡ, ਜੋ ਬੈਟਰੀ ਦੇ +ve ਸਿਰੇ (ਧਨ ਟਰਮੀਨਲ) ਨਾਲ ਜੁੜਿਆ ਹੋਵੇ, ਐਨੋਡ ਕਹਾਉਂਦਾ ਹੈ ।
  5. ਕੈਥੋਡ (Cathode)-ਇਲੈੱਕਟ੍ਰਡ, ਜੋ ਬੈਟਰੀ ਦੇ –ve ਸਿਰੇ (ਰਿਣ ਟਰਮੀਨਲ) ਨਾਲ ਜੁੜਿਆ ਹੋਵੇ, ਕੈਥੋਡ | ਕਹਾਉਂਦਾ ਹੈ ।
  6. ਬਿਜਲੀ ਚਾਲਕ ਦਵ (Electrolyte)ਪਾਣੀ ਵਿੱਚ ਕੁੱਝ ਬੰਦਾਂ ਸਲਫ਼ਿਊਰਿਕ ਐਸਿਡ ਦੀਆਂ ਪਾਉਣ ਨਾਲ ਪਾਣੀ ਬਿਜਲੀ ਚਾਲਕ ਵ ਬਣ ਜਾਂਦਾ ਹੈ । ਇਹ ਐਸਿਡ ਯੁਕਤ ਪਾਣੀ ਬਿਜਲੀ ਚਾਲਕ ਅਖਵਾਉਂਦਾ ਹੈ ।

Leave a Comment