This PSEB 8th Class Science Notes Chapter 16 ਪ੍ਰਕਾਸ਼ will help you in revision during exams.
PSEB 8th Class Science Notes Chapter 16 ਪ੍ਰਕਾਸ਼
→ ਪ੍ਰਕਾਸ਼ ਊਰਜਾ ਦਾ ਇੱਕ ਰੂਪ ਹੈ ।
→ ਪ੍ਰਕਾਸ਼ ਸਰਲ ਰੇਖਾ ਵਿੱਚ ਚਲਦਾ ਹੈ ।
→ ਪ੍ਰਕਾਸ਼ ਸਾਨੂੰ ਵਸਤੂਆਂ ਵੇਖਣ ਵਿੱਚ ਸਹਾਇਤਾ ਕਰਦਾ ਹੈ ।
→ ਜਦੋਂ ਵਸਤੂਆਂ ਤੋਂ ਪਰਾਵਰਤਿਤ ਪ੍ਰਕਾਸ਼ ਸਾਡੀਆਂ ਅੱਖਾਂ ਤੇ ਪੈਂਦਾ ਹੈ ਤਾਂ ਅਸੀਂ ਵਸਤੂਆਂ ਦੇਖ ਪਾਉਂਦੇ ਹਾਂ ।
→ ਜੋ ਵਸਤੂਆਂ ਖ਼ੁਦ ਪ੍ਰਕਾਸ਼ ਉੱਤਸਰਜਿਤ ਕਰਦੀਆਂ ਹਨ, ਦੀਪਤ ਪਿੰਡ (luminous) ਕਹਾਉਂਦੀਆਂ ਹਨ ।
→ ਜੋ ਵਸਤੂਆਂ ਖ਼ੁਦ ਪ੍ਰਕਾਸ਼ ਦਾ ਉਤਸਰਜਨ ਨਹੀਂ ਕਰਦੇ ਪਰ ਦੂਜੀਆਂ ਵਸਤੂਆਂ ਦੇ ਪ੍ਰਕਾਸ਼ ਵਿੱਚ ਚਮਕਦੀਆਂ ਹਨ, ਅਦੀਪਤ ਪਿੰਡ (Non-luminous) ਕਹਾਉਂਦੇ ਹਨ ।
→ ਪਾਲਸ਼ ਕੀਤੀ ਹੋਈ ਜਾਂ ਚਮਕਦਾਰ ਸੜਾ ਪ੍ਰਕਾਸ਼ ਪਰਾਵਰਤਿਤ ਕਰਦੀ ਹੈ ।
→ ਇੱਕ ਦਰਪਣ ਆਪਣੇ ਉੱਪਰ ਟਕਰਾਉਣ ਵਾਲੇ ਪ੍ਰਕਾਸ਼ ਦੀ ਦਿਸ਼ਾ ਨੂੰ ਪਰਾਵਰਤਿਤ ਕਰ ਦਿੰਦਾ ਹੈ ।
→ ਪ੍ਰਕਾਸ਼ ਪਰਾਵਰਤਨ ਵਿੱਚ ਆਪਾਤੀ ਕੋਣ, ਹਮੇਸ਼ਾਂ ਪਰਾਵਰਤਿਤ ਕੋਣ ਦੇ ਬਰਾਬਰ ਹੁੰਦਾ ਹੈ ।
→ ਆਪਾਤੀ ਕਿਰਨ, ਆਪਾਤੀ ਬਿੰਦੂ ਉੱਤੇ ਅਭਿਲੰਬ ਅਤੇ ਪਰਾਵਰਤਿਤ ਕਿਰਨ ਸਾਰੇ ਇੱਕੋ ਤਲ ਵਿੱਚ ਹੁੰਦੇ ਹਨ ।
→ ਇੱਕ-ਦੂਜੇ ਨਾਲ ਕਿਸੇ ਕੋਣ ਉੱਤੇ ਰੱਖੇ ਦਰਪਣਾਂ ਦੁਆਰਾ ਅਨੇਕ ਪ੍ਰਤਿਬਿੰਬ ਪ੍ਰਾਪਤ ਕੀਤੇ ਜਾ ਸਕਦੇ ਹਨ ।
→ ਜਦੋਂ ਪ੍ਰਕਾਸ਼ ਪਿਜ਼ਮ ਵਿੱਚੋਂ ਲੰਘਦਾ ਹੈ, ਤਾਂ ਪ੍ਰਕਾਸ਼ ਦਾ ਵਿਖੇਪਣ ਹੁੰਦਾ ਹੈ ਅਤੇ ਨਤੀਜੇ ਵਜੋਂ ਸਫ਼ੇਦ ਪ੍ਰਕਾਸ਼ ਕਿਰਨ ਸੱਤ ਰੰਗਾਂ ਵਿੱਚ ਵਿਭਾਜਿਤ ਹੋ ਜਾਂਦਾ ਹੈ ।
→ ਸੂਰਜੀ ਪ੍ਰਕਾਸ਼ ਦੇ ਸਪੈਕਟਰਮ ਵਿੱਚ ਸੱਤ ਰੰਗ-ਬੈਂਗਣੀ, ਨੀਲਾ, ਅਸਮਾਨੀ, ਹਰਾ, ਪੀਲਾ, ਸੰਤਰੀ ਅਤੇ ਲਾਲ ਹਨ । ਇਹਨਾਂ ਨੂੰ ਅੰਗਰੇਜ਼ੀ ਵਿੱਚ ਸ਼ਬਦ VIBGYOR ਨਾਲ ਯਾਦ ਕੀਤਾ ਜਾ ਸਕਦਾ ਹੈ । VIBGYOR (Violet. Indigo. Blue. Green, Yellow, Orange, Red) 9 ਸਤਰੰਗੀ ਪੀਂਘ (ਇੰਦਰ ਧਨੁੱਸ਼), ਵਿਖੇਪਣ ਨੂੰ ਦਰਸਾਉਣ ਵਾਲੀ ਇੱਕ ਕੁਦਰਤੀ ਘਟਨਾ ਹੈ ।
→ ਮਨੁੱਖੀ ਅੱਖ, ਇੱਕ ਗਿਆਨ ਇੰਦਰੀ ਹੈ, ਜੋ ਵਸਤੂਆਂ ਨੂੰ ਵੇਖਣ ਵਿੱਚ ਸਹਾਇਕ ਹੁੰਦੀ ਹੈ ।
→ ਮਨੁੱਖੀ ਅੱਖ ਵਿੱਚ ਇੱਕ ਉੱਤਲ ਲੈਂਸ ਹੁੰਦਾ ਹੈ, ਜਿਸਦੀ ਫੋਕਸ ਦੂਰੀ ਸਿਲਿਯਰੀ ਪੇਸ਼ੀਆਂ ਦੁਆਰਾ ਨਿਯੰਤਰਿਤ ਕੀਤੀ ਜਾਂਦੀ ਹੈ ।
→ ਪਰਾਵਰਤਨ, ਨਿਯਮਿਤ ਅਤੇ ਵਿਸਰਿਤ ਹੋ ਸਕਦਾ ਹੈ ।
→ ਅੰਧ-ਬਿੰਦੂ ਵਿੱਚ ਦੋ ਪ੍ਰਕਾਰ ਦੀਆਂ ਤੰਤਰੀਕਾ ਕੋਸ਼ਿਕਾਵਾਂ-ਕੋਨ (Cones) ਅਤੇ ਰਾਂਡਸ (Rods) ਹੁੰਦੀਆਂ ਹਨ ।
→ ਅੱਖਾਂ ਤੋਂ ਨਾ ਦੇਖ ਸਕਣ ਵਾਲਿਆਂ ਲਈ ਦੋ ਤਰ੍ਹਾਂ ਦੇ ਸੰਸਾਧਨ ਹੁੰਦੇ ਹਨ-ਅਪ੍ਰਕਾਸ਼ਿਕ (Non-optical) ਅਤੇ ਪ੍ਰਕਾਸ਼ਿਕ (Optical) |
→ ਅੱਖਾਂ ਤੋਂ ਨਾ ਦੇਖ ਸਕਣ ਵਾਲਿਆਂ ਲਈ ਬੇਲ ਪੱਧਤੀ, ਇੱਕ ਬਹੁਤ ਹੀ ਮਹੱਤਵਪੂਰਨ ਸਾਧਨ ਹੈ |
ਮਹੱਤਵਪੂਰਨ ਸ਼ਬਦ ਅਤੇ ਉਨ੍ਹਾਂ ਦੇ ਅਰਥ
- ਪ੍ਰਕਾਸ਼ ਦਾ ਪਰਾਵਰਤਨ (Reflection of Light)-ਜਦੋਂ ਪ੍ਰਕਾਸ਼ ਕਿਰਨ ਕਿਸੇ ਦਰਪਣ ਜਾਂ ਪਾਲਸ਼ ਕੀਤੀ ਹੋਈ ਸਤ੍ਹਾ ‘ਤੇ ਟਕਰਾਉਂਦੀ ਹੈ, ਤਾਂ ਉਹ ਮਾਧਿਅਮ ਤੋਂ ਅਪਵਰਤਿਤ ਹੋਏ ਬਿਨਾਂ ਉਸੇ ਮਾਧਿਅਮ ਵਿੱਚ ਕਿਸੇ ਵਿਸ਼ੇਸ਼ ਦਿਸ਼ਾ ਵਿੱਚ ਵਾਪਸ ਆ ਜਾਂਦੀ ਹੈ । ਪ੍ਰਕਾਸ਼ ਦੇ ਮਾਰਗ ਵਿੱਚ ਆਏ ਪਰਿਵਰਤਨ ਦੀ ਕਿਰਿਆ ਨੂੰ ਪ੍ਰਕਾਸ਼ ਦਾ ਪਰਾਵਰਤਨ ਕਿਹਾ ਜਾਂਦਾ ਹੈ ।
- ਪਰਦਾ (Screen)-ਸਫ਼ੇਦ ਸ਼ੀਟ ਜਾਂ ਸੜਾ, ਜਿਸ ਤੇ ਪ੍ਰਤਿਬਿੰਬ ਬਣਦਾ ਹੈ ।
- ਨਿਯਮਿਤ ਪਰਾਵਰਤਨ (Regular Reflection)-ਪਾਲਸ਼ ਕੀਤੀ ਹੋਈ ਸਤਾ ਤੋਂ ਹੋਇਆ ਪਰਾਵਰਤਨ ।
- ਪ੍ਰਕਾਸ਼ ਦਾ ਖਿਲਵਾਂ (ਪੱਸਰਿਆ) ਪਰਾਵਰਤਨ (Scattering of Light)- ਪ੍ਰਕਾਸ਼ ਕਿਰਨਾਂ ਦਾ ਸਾਰੀਆਂ ਦਿਸ਼ਾਵਾਂ ਵਿੱਚ ਪਰਾਵਰਤਨ ।
- ਵਿਸਰਿਤ ਪਰਾਵਰਤਨ (Diffuesd Reflection)-ਪ੍ਰਕਾਸ਼ ਕਿਰਨਾਂ ਦਾ ਖੁਰਦਰੀ ਸੜਾ ਤੋਂ ਪਰਾਵਰਤਨ ।
- ਆਪਾਤੀ ਕਿਰਨ (Incident Ray)-ਪ੍ਰਕਾਸ਼ ਦੇ ਸ੍ਰੋਤ ਤੋਂ ਦਰਪਣ ਸਤਾ ‘ਤੇ ਟਕਰਾਉਣ ਵਾਲੀ ਪ੍ਰਕਾਸ਼ ਕਿਰਨ ।
- ਕਲੀਡੀਓਸਕੋਪ (Kaleideoscope)–ਬਹੁਮੁਖੀ ਪਰਾਵਰਤਨ ਤੇ ਆਧਾਰਿਤ ਯੰਤਰ, ਜਿਸ ਨਾਲ ਵੱਖ-ਵੱਖ ਪੈਟਰਨ ਬਣਾਏ ਜਾਂਦੇ ਹਨ ।
- ਦਰਪਣ (Mirror)-ਸਮਤਲ ਅਤੇ ਪਾਲਸ਼ ਸਤਾ ।
- ਅਭਿਲੰਬ (Normal)-ਆਪਾਤੀ ਬਿੰਦੂ ਤੇ ਲੰਬਵਤ ਰੂਪ ਵਿੱਚ ਖਿੱਚੀ ਰੇਖਾ ॥
- ਪ੍ਰਕਾਸ਼ ਦਾ ਸ੍ਰੋਤ (Source of Light)-ਇੱਕ ਅਜਿਹਾ ਪਿੰਡ ਜੋ ਪ੍ਰਕਾਸ਼ ਉੱਤਸਰਜਿਤ ਕਰਦਾ ਹੈ ।
- ਵਾਸਤਵਿਕ ਪ੍ਰਤਿਬਿੰਬ (Real Imageਤਿਬਿੰਬ, ਜੋ ਆਪਾਤੀ ਕਿਰਨਾਂ ਦੇ ਪਰਾਵਰਤਨ ਦੇ ਬਾਅਦ ਵਾਸਤਵਿਕ ਰੂਪ ਵਿੱਚ ਮਿਲਣ ਤੇ ਬਣਦਾ ਹੈ ।
- ਆਭਾਸੀ ਪ੍ਰਤਿਬਿੰਬ (Virtual Image)-ਪ੍ਰਤਿਬਿੰਬ, ਜਿਸ ਵਿੱਚ ਆਪਾਤੀ ਕਿਰਨਾਂ, ਪਰਾਵਰਤਨ ਦੇ ਬਾਅਦ ਮਿਲਦੀਆਂ ਨਹੀਂ, ਪਰੰਤੂ ਮਿਲਦੀਆਂ ਹੋਈਆਂ ਪ੍ਰਤੀਤ ਹੁੰਦੀਆਂ ਹਨ ।
- ਆਪਨ ਕੋਣ (Angle of Incidence)-ਆਪਾਤੀ ਕਿਰਨ ਅਤੇ ਅਭਿਲੰਬ ਵਿੱਚਕਾਰ ਬਣਿਆ ਕੋਣ ।
- ਪਰਾਵਰਤਨ ਕੋਣ (Angle of Reflection)-ਪਰਾਵਰਤਿਤ ਕਿਰਣ ਅਤੇ ਅਭਿਲੰਬ ਵਿਚਾਲੇ ਬਣਿਆ ਕੋਣ ।
- ਅਨੁਕੂਲਨ ਸ਼ਕਤੀ (Power of Accomodation)-ਸਾਡੀ ਅੱਖ ਸਾਰੀਆਂ ਦੂਰ ਅਤੇ ਨੇੜੇ ਪਈਆਂ ਵਸਤੂਆਂ ਨੂੰ ਵੇਖ ਸਕਦੀ ਹੈ । ਅੱਖ ਦੀ ਇਸ ਵਿਸ਼ੇਸ਼ਤਾ ਨੂੰ ਜਿਸਦੇ ਦੁਆਰਾ ਅੱਖ ਆਪਣੇ ਲੈਂਸ ਦੀ ਸ਼ਕਤੀ ਨੂੰ ਪਰਾਵਰਤਿਤ ਕਰਕੇ ਭਿੰਨ-ਭਿੰਨ ਦੂਰੀ ਤੇ ਪਈਆਂ ਵਸਤੂਆਂ ਨੂੰ ਵੇਖ ਸਕਦੀ ਹੈ, ਅਨੁਕੂਲਨ ਸ਼ਕਤੀ ਕਿਹਾ ਜਾਂਦਾ ਹੈ ।
- ਸਪੱਸ਼ਟ ਦ੍ਰਿਸ਼ਟੀ ਦੀ ਘੱਟ ਤੋਂ ਘੱਟ ਦੂਰੀ (Least distance of distinct Vision)-ਦੁਰ ਵਾਲੇ ਬਿੰਦ ਅਤੇ ਨੇੜੇ ਵਾਲੇ ਬਿੰਦੂ ਦੇ ਵਿਚਕਾਰ ਇੱਕ ਅਜਿਹਾ ਸਥਾਨ ਜਿੱਥੇ ਵਸਤੂ ਨੂੰ ਰੱਖਣ ਤੇ ਵਸਤੂ ਬਿਲਕੁਲ ਸਪੱਸ਼ਟ ਵਿਖਾਈ ਦਿੰਦੀ ਹੈ । ਸਪੱਸ਼ਟ ਦ੍ਰਿਸ਼ਟੀ ਦੀ ਘੱਟ-ਤੋਂ-ਘੱਟ ਦੂਰੀ ਕਿਹਾ ਜਾਂਦਾ ਹੈ । ਆਮ ਦ੍ਰਿਸ਼ਟੀ ਲਈ ਸਪੱਸ਼ਟ ਦ੍ਰਿਸ਼ਟੀ ਦੀ ਘੱਟ-ਤੋਂ-ਘੱਟ ਦੂਰੀ 25 ਸੈਂ. ਮੀ. ਹੈ ।
- ਦ੍ਰਿਸ਼ਟੀ ਸਥਿਰਤਾ (Persistence of Vision)-ਜਦੋਂ ਕਿਸੇ ਵਸਤੂ ਦਾ ਅੱਖ ਦੇ ਰੈਟੀਨਾ ਤੇ ਪ੍ਰਤਿਬਿੰਬ ਬਣਦਾ ਹੈ, ਤਾਂ ਵਸਤੂ ਨੂੰ ਹਟਾ ਦੇਣ ਦੇ ਬਾਅਦ ਇਸ ਪ੍ਰਤਿਬਿੰਬ ਦਾ ਅਸਰ ਕੁਝ ਸਮੇਂ ਲਈ ਬਣਿਆ ਰਹਿੰਦਾ ਹੈ । ਇਸ ਪ੍ਰਭਾਵ ਨੂੰ ਦ੍ਰਿਸ਼ਟੀ ਸਥਿਰਤਾ ਕਿਹਾ ਜਾਂਦਾ ਹੈ ।
- ਦੂਰ ਦ੍ਰਿਸ਼ਟੀਦੋਸ਼ (Long sightedness or Hypermetropia)-ਇਸ ਦੋਸ਼ ਵਿੱਚ ਵਿਅਕਤੀ ਨੂੰ ਦੁਰ ਦੀਆਂ ਇਹ ਹੈ ਕਿ ਨੇੜੇ ਮੌਜੂਦ ਵਸਤੂਆਂ ਦਾ ਪ੍ਰਤਿਬਿੰਬ ਰੈਟੀਨਾ ਦੇ ਪਿੱਛੇ ਬਣਦਾ ਹੈ । ਇਸ ਨੂੰ ਉੱਤਲ ਲੈਂਸ ਨਾਲ ਠੀਕ ਕੀਤਾ ਜਾ ਸਕਦਾ ਹੈ ।