PSEB 8th Class Science Notes Chapter 16 ਪ੍ਰਕਾਸ਼

This PSEB 8th Class Science Notes Chapter 16 ਪ੍ਰਕਾਸ਼ will help you in revision during exams.

PSEB 8th Class Science Notes Chapter 16 ਪ੍ਰਕਾਸ਼

→ ਪ੍ਰਕਾਸ਼ ਊਰਜਾ ਦਾ ਇੱਕ ਰੂਪ ਹੈ ।

→ ਪ੍ਰਕਾਸ਼ ਸਰਲ ਰੇਖਾ ਵਿੱਚ ਚਲਦਾ ਹੈ ।

→ ਪ੍ਰਕਾਸ਼ ਸਾਨੂੰ ਵਸਤੂਆਂ ਵੇਖਣ ਵਿੱਚ ਸਹਾਇਤਾ ਕਰਦਾ ਹੈ ।

→ ਜਦੋਂ ਵਸਤੂਆਂ ਤੋਂ ਪਰਾਵਰਤਿਤ ਪ੍ਰਕਾਸ਼ ਸਾਡੀਆਂ ਅੱਖਾਂ ਤੇ ਪੈਂਦਾ ਹੈ ਤਾਂ ਅਸੀਂ ਵਸਤੂਆਂ ਦੇਖ ਪਾਉਂਦੇ ਹਾਂ ।

→ ਜੋ ਵਸਤੂਆਂ ਖ਼ੁਦ ਪ੍ਰਕਾਸ਼ ਉੱਤਸਰਜਿਤ ਕਰਦੀਆਂ ਹਨ, ਦੀਪਤ ਪਿੰਡ (luminous) ਕਹਾਉਂਦੀਆਂ ਹਨ ।

→ ਜੋ ਵਸਤੂਆਂ ਖ਼ੁਦ ਪ੍ਰਕਾਸ਼ ਦਾ ਉਤਸਰਜਨ ਨਹੀਂ ਕਰਦੇ ਪਰ ਦੂਜੀਆਂ ਵਸਤੂਆਂ ਦੇ ਪ੍ਰਕਾਸ਼ ਵਿੱਚ ਚਮਕਦੀਆਂ ਹਨ, ਅਦੀਪਤ ਪਿੰਡ (Non-luminous) ਕਹਾਉਂਦੇ ਹਨ ।

PSEB 8th Class Science Notes Chapter 16 ਪ੍ਰਕਾਸ਼

→ ਪਾਲਸ਼ ਕੀਤੀ ਹੋਈ ਜਾਂ ਚਮਕਦਾਰ ਸੜਾ ਪ੍ਰਕਾਸ਼ ਪਰਾਵਰਤਿਤ ਕਰਦੀ ਹੈ ।

→ ਇੱਕ ਦਰਪਣ ਆਪਣੇ ਉੱਪਰ ਟਕਰਾਉਣ ਵਾਲੇ ਪ੍ਰਕਾਸ਼ ਦੀ ਦਿਸ਼ਾ ਨੂੰ ਪਰਾਵਰਤਿਤ ਕਰ ਦਿੰਦਾ ਹੈ ।

→ ਪ੍ਰਕਾਸ਼ ਪਰਾਵਰਤਨ ਵਿੱਚ ਆਪਾਤੀ ਕੋਣ, ਹਮੇਸ਼ਾਂ ਪਰਾਵਰਤਿਤ ਕੋਣ ਦੇ ਬਰਾਬਰ ਹੁੰਦਾ ਹੈ ।

→ ਆਪਾਤੀ ਕਿਰਨ, ਆਪਾਤੀ ਬਿੰਦੂ ਉੱਤੇ ਅਭਿਲੰਬ ਅਤੇ ਪਰਾਵਰਤਿਤ ਕਿਰਨ ਸਾਰੇ ਇੱਕੋ ਤਲ ਵਿੱਚ ਹੁੰਦੇ ਹਨ ।

→ ਇੱਕ-ਦੂਜੇ ਨਾਲ ਕਿਸੇ ਕੋਣ ਉੱਤੇ ਰੱਖੇ ਦਰਪਣਾਂ ਦੁਆਰਾ ਅਨੇਕ ਪ੍ਰਤਿਬਿੰਬ ਪ੍ਰਾਪਤ ਕੀਤੇ ਜਾ ਸਕਦੇ ਹਨ ।

→ ਜਦੋਂ ਪ੍ਰਕਾਸ਼ ਪਿਜ਼ਮ ਵਿੱਚੋਂ ਲੰਘਦਾ ਹੈ, ਤਾਂ ਪ੍ਰਕਾਸ਼ ਦਾ ਵਿਖੇਪਣ ਹੁੰਦਾ ਹੈ ਅਤੇ ਨਤੀਜੇ ਵਜੋਂ ਸਫ਼ੇਦ ਪ੍ਰਕਾਸ਼ ਕਿਰਨ ਸੱਤ ਰੰਗਾਂ ਵਿੱਚ ਵਿਭਾਜਿਤ ਹੋ ਜਾਂਦਾ ਹੈ ।

→ ਸੂਰਜੀ ਪ੍ਰਕਾਸ਼ ਦੇ ਸਪੈਕਟਰਮ ਵਿੱਚ ਸੱਤ ਰੰਗ-ਬੈਂਗਣੀ, ਨੀਲਾ, ਅਸਮਾਨੀ, ਹਰਾ, ਪੀਲਾ, ਸੰਤਰੀ ਅਤੇ ਲਾਲ ਹਨ । ਇਹਨਾਂ ਨੂੰ ਅੰਗਰੇਜ਼ੀ ਵਿੱਚ ਸ਼ਬਦ VIBGYOR ਨਾਲ ਯਾਦ ਕੀਤਾ ਜਾ ਸਕਦਾ ਹੈ । VIBGYOR (Violet. Indigo. Blue. Green, Yellow, Orange, Red) 9 ਸਤਰੰਗੀ ਪੀਂਘ (ਇੰਦਰ ਧਨੁੱਸ਼), ਵਿਖੇਪਣ ਨੂੰ ਦਰਸਾਉਣ ਵਾਲੀ ਇੱਕ ਕੁਦਰਤੀ ਘਟਨਾ ਹੈ ।

→ ਮਨੁੱਖੀ ਅੱਖ, ਇੱਕ ਗਿਆਨ ਇੰਦਰੀ ਹੈ, ਜੋ ਵਸਤੂਆਂ ਨੂੰ ਵੇਖਣ ਵਿੱਚ ਸਹਾਇਕ ਹੁੰਦੀ ਹੈ ।

→ ਮਨੁੱਖੀ ਅੱਖ ਵਿੱਚ ਇੱਕ ਉੱਤਲ ਲੈਂਸ ਹੁੰਦਾ ਹੈ, ਜਿਸਦੀ ਫੋਕਸ ਦੂਰੀ ਸਿਲਿਯਰੀ ਪੇਸ਼ੀਆਂ ਦੁਆਰਾ ਨਿਯੰਤਰਿਤ ਕੀਤੀ ਜਾਂਦੀ ਹੈ ।

→ ਪਰਾਵਰਤਨ, ਨਿਯਮਿਤ ਅਤੇ ਵਿਸਰਿਤ ਹੋ ਸਕਦਾ ਹੈ ।

→ ਅੰਧ-ਬਿੰਦੂ ਵਿੱਚ ਦੋ ਪ੍ਰਕਾਰ ਦੀਆਂ ਤੰਤਰੀਕਾ ਕੋਸ਼ਿਕਾਵਾਂ-ਕੋਨ (Cones) ਅਤੇ ਰਾਂਡਸ (Rods) ਹੁੰਦੀਆਂ ਹਨ ।

→ ਅੱਖਾਂ ਤੋਂ ਨਾ ਦੇਖ ਸਕਣ ਵਾਲਿਆਂ ਲਈ ਦੋ ਤਰ੍ਹਾਂ ਦੇ ਸੰਸਾਧਨ ਹੁੰਦੇ ਹਨ-ਅਪ੍ਰਕਾਸ਼ਿਕ (Non-optical) ਅਤੇ ਪ੍ਰਕਾਸ਼ਿਕ (Optical) |

→ ਅੱਖਾਂ ਤੋਂ ਨਾ ਦੇਖ ਸਕਣ ਵਾਲਿਆਂ ਲਈ ਬੇਲ ਪੱਧਤੀ, ਇੱਕ ਬਹੁਤ ਹੀ ਮਹੱਤਵਪੂਰਨ ਸਾਧਨ ਹੈ |

PSEB 8th Class Science Notes Chapter 16 ਪ੍ਰਕਾਸ਼

ਮਹੱਤਵਪੂਰਨ ਸ਼ਬਦ ਅਤੇ ਉਨ੍ਹਾਂ ਦੇ ਅਰਥ

  1. ਪ੍ਰਕਾਸ਼ ਦਾ ਪਰਾਵਰਤਨ (Reflection of Light)-ਜਦੋਂ ਪ੍ਰਕਾਸ਼ ਕਿਰਨ ਕਿਸੇ ਦਰਪਣ ਜਾਂ ਪਾਲਸ਼ ਕੀਤੀ ਹੋਈ ਸਤ੍ਹਾ ‘ਤੇ ਟਕਰਾਉਂਦੀ ਹੈ, ਤਾਂ ਉਹ ਮਾਧਿਅਮ ਤੋਂ ਅਪਵਰਤਿਤ ਹੋਏ ਬਿਨਾਂ ਉਸੇ ਮਾਧਿਅਮ ਵਿੱਚ ਕਿਸੇ ਵਿਸ਼ੇਸ਼ ਦਿਸ਼ਾ ਵਿੱਚ ਵਾਪਸ ਆ ਜਾਂਦੀ ਹੈ । ਪ੍ਰਕਾਸ਼ ਦੇ ਮਾਰਗ ਵਿੱਚ ਆਏ ਪਰਿਵਰਤਨ ਦੀ ਕਿਰਿਆ ਨੂੰ ਪ੍ਰਕਾਸ਼ ਦਾ ਪਰਾਵਰਤਨ ਕਿਹਾ ਜਾਂਦਾ ਹੈ ।
  2. ਪਰਦਾ (Screen)-ਸਫ਼ੇਦ ਸ਼ੀਟ ਜਾਂ ਸੜਾ, ਜਿਸ ਤੇ ਪ੍ਰਤਿਬਿੰਬ ਬਣਦਾ ਹੈ ।
  3. ਨਿਯਮਿਤ ਪਰਾਵਰਤਨ (Regular Reflection)-ਪਾਲਸ਼ ਕੀਤੀ ਹੋਈ ਸਤਾ ਤੋਂ ਹੋਇਆ ਪਰਾਵਰਤਨ ।
  4. ਪ੍ਰਕਾਸ਼ ਦਾ ਖਿਲਵਾਂ (ਪੱਸਰਿਆ) ਪਰਾਵਰਤਨ (Scattering of Light)- ਪ੍ਰਕਾਸ਼ ਕਿਰਨਾਂ ਦਾ ਸਾਰੀਆਂ ਦਿਸ਼ਾਵਾਂ ਵਿੱਚ ਪਰਾਵਰਤਨ ।
  5. ਵਿਸਰਿਤ ਪਰਾਵਰਤਨ (Diffuesd Reflection)-ਪ੍ਰਕਾਸ਼ ਕਿਰਨਾਂ ਦਾ ਖੁਰਦਰੀ ਸੜਾ ਤੋਂ ਪਰਾਵਰਤਨ ।
  6. ਆਪਾਤੀ ਕਿਰਨ (Incident Ray)-ਪ੍ਰਕਾਸ਼ ਦੇ ਸ੍ਰੋਤ ਤੋਂ ਦਰਪਣ ਸਤਾ ‘ਤੇ ਟਕਰਾਉਣ ਵਾਲੀ ਪ੍ਰਕਾਸ਼ ਕਿਰਨ ।
  7. ਕਲੀਡੀਓਸਕੋਪ (Kaleideoscope)–ਬਹੁਮੁਖੀ ਪਰਾਵਰਤਨ ਤੇ ਆਧਾਰਿਤ ਯੰਤਰ, ਜਿਸ ਨਾਲ ਵੱਖ-ਵੱਖ ਪੈਟਰਨ ਬਣਾਏ ਜਾਂਦੇ ਹਨ ।
  8. ਦਰਪਣ (Mirror)-ਸਮਤਲ ਅਤੇ ਪਾਲਸ਼ ਸਤਾ ।
  9. ਅਭਿਲੰਬ (Normal)-ਆਪਾਤੀ ਬਿੰਦੂ ਤੇ ਲੰਬਵਤ ਰੂਪ ਵਿੱਚ ਖਿੱਚੀ ਰੇਖਾ ॥
  10. ਪ੍ਰਕਾਸ਼ ਦਾ ਸ੍ਰੋਤ (Source of Light)-ਇੱਕ ਅਜਿਹਾ ਪਿੰਡ ਜੋ ਪ੍ਰਕਾਸ਼ ਉੱਤਸਰਜਿਤ ਕਰਦਾ ਹੈ ।
  11. ਵਾਸਤਵਿਕ ਪ੍ਰਤਿਬਿੰਬ (Real Imageਤਿਬਿੰਬ, ਜੋ ਆਪਾਤੀ ਕਿਰਨਾਂ ਦੇ ਪਰਾਵਰਤਨ ਦੇ ਬਾਅਦ ਵਾਸਤਵਿਕ ਰੂਪ ਵਿੱਚ ਮਿਲਣ ਤੇ ਬਣਦਾ ਹੈ ।
  12. ਆਭਾਸੀ ਪ੍ਰਤਿਬਿੰਬ (Virtual Image)-ਪ੍ਰਤਿਬਿੰਬ, ਜਿਸ ਵਿੱਚ ਆਪਾਤੀ ਕਿਰਨਾਂ, ਪਰਾਵਰਤਨ ਦੇ ਬਾਅਦ ਮਿਲਦੀਆਂ ਨਹੀਂ, ਪਰੰਤੂ ਮਿਲਦੀਆਂ ਹੋਈਆਂ ਪ੍ਰਤੀਤ ਹੁੰਦੀਆਂ ਹਨ ।
  13. ਆਪਨ ਕੋਣ (Angle of Incidence)-ਆਪਾਤੀ ਕਿਰਨ ਅਤੇ ਅਭਿਲੰਬ ਵਿੱਚਕਾਰ ਬਣਿਆ ਕੋਣ ।
  14. ਪਰਾਵਰਤਨ ਕੋਣ (Angle of Reflection)-ਪਰਾਵਰਤਿਤ ਕਿਰਣ ਅਤੇ ਅਭਿਲੰਬ ਵਿਚਾਲੇ ਬਣਿਆ ਕੋਣ ।
  15. ਅਨੁਕੂਲਨ ਸ਼ਕਤੀ (Power of Accomodation)-ਸਾਡੀ ਅੱਖ ਸਾਰੀਆਂ ਦੂਰ ਅਤੇ ਨੇੜੇ ਪਈਆਂ ਵਸਤੂਆਂ ਨੂੰ ਵੇਖ ਸਕਦੀ ਹੈ । ਅੱਖ ਦੀ ਇਸ ਵਿਸ਼ੇਸ਼ਤਾ ਨੂੰ ਜਿਸਦੇ ਦੁਆਰਾ ਅੱਖ ਆਪਣੇ ਲੈਂਸ ਦੀ ਸ਼ਕਤੀ ਨੂੰ ਪਰਾਵਰਤਿਤ ਕਰਕੇ ਭਿੰਨ-ਭਿੰਨ ਦੂਰੀ ਤੇ ਪਈਆਂ ਵਸਤੂਆਂ ਨੂੰ ਵੇਖ ਸਕਦੀ ਹੈ, ਅਨੁਕੂਲਨ ਸ਼ਕਤੀ ਕਿਹਾ ਜਾਂਦਾ ਹੈ ।
  16. ਸਪੱਸ਼ਟ ਦ੍ਰਿਸ਼ਟੀ ਦੀ ਘੱਟ ਤੋਂ ਘੱਟ ਦੂਰੀ (Least distance of distinct Vision)-ਦੁਰ ਵਾਲੇ ਬਿੰਦ ਅਤੇ ਨੇੜੇ ਵਾਲੇ ਬਿੰਦੂ ਦੇ ਵਿਚਕਾਰ ਇੱਕ ਅਜਿਹਾ ਸਥਾਨ ਜਿੱਥੇ ਵਸਤੂ ਨੂੰ ਰੱਖਣ ਤੇ ਵਸਤੂ ਬਿਲਕੁਲ ਸਪੱਸ਼ਟ ਵਿਖਾਈ ਦਿੰਦੀ ਹੈ । ਸਪੱਸ਼ਟ ਦ੍ਰਿਸ਼ਟੀ ਦੀ ਘੱਟ-ਤੋਂ-ਘੱਟ ਦੂਰੀ ਕਿਹਾ ਜਾਂਦਾ ਹੈ । ਆਮ ਦ੍ਰਿਸ਼ਟੀ ਲਈ ਸਪੱਸ਼ਟ ਦ੍ਰਿਸ਼ਟੀ ਦੀ ਘੱਟ-ਤੋਂ-ਘੱਟ ਦੂਰੀ 25 ਸੈਂ. ਮੀ. ਹੈ ।
  17. ਦ੍ਰਿਸ਼ਟੀ ਸਥਿਰਤਾ (Persistence of Vision)-ਜਦੋਂ ਕਿਸੇ ਵਸਤੂ ਦਾ ਅੱਖ ਦੇ ਰੈਟੀਨਾ ਤੇ ਪ੍ਰਤਿਬਿੰਬ ਬਣਦਾ ਹੈ, ਤਾਂ ਵਸਤੂ ਨੂੰ ਹਟਾ ਦੇਣ ਦੇ ਬਾਅਦ ਇਸ ਪ੍ਰਤਿਬਿੰਬ ਦਾ ਅਸਰ ਕੁਝ ਸਮੇਂ ਲਈ ਬਣਿਆ ਰਹਿੰਦਾ ਹੈ । ਇਸ ਪ੍ਰਭਾਵ ਨੂੰ ਦ੍ਰਿਸ਼ਟੀ ਸਥਿਰਤਾ ਕਿਹਾ ਜਾਂਦਾ ਹੈ ।
  18. ਦੂਰ ਦ੍ਰਿਸ਼ਟੀਦੋਸ਼ (Long sightedness or Hypermetropia)-ਇਸ ਦੋਸ਼ ਵਿੱਚ ਵਿਅਕਤੀ ਨੂੰ ਦੁਰ ਦੀਆਂ ਇਹ ਹੈ ਕਿ ਨੇੜੇ ਮੌਜੂਦ ਵਸਤੂਆਂ ਦਾ ਪ੍ਰਤਿਬਿੰਬ ਰੈਟੀਨਾ ਦੇ ਪਿੱਛੇ ਬਣਦਾ ਹੈ । ਇਸ ਨੂੰ ਉੱਤਲ ਲੈਂਸ ਨਾਲ ਠੀਕ ਕੀਤਾ ਜਾ ਸਕਦਾ ਹੈ ।

Leave a Comment