This PSEB 8th Class Science Notes Chapter 17 ਤਾਰੇ ਅਤੇ ਸੂਰਜੀ ਪਰਿਵਾਰ will help you in revision during exams.
PSEB 8th Class Science Notes Chapter 17 ਤਾਰੇ ਅਤੇ ਸੂਰਜੀ ਪਰਿਵਾਰ
→ ਆਸਮਾਨ, ਬਿੰਦੂ ਵਰਗੇ ਅਣਗਿਣਤ ਤਾਰਿਆਂ ਨਾਲ ਭਰਿਆ ਹੁੰਦਾ ਹੈ । ਕੁੱਝ ਤਾਰੇ ਬਹੁਤ ਚਮਕੀਲੇ ਅਤੇ | ਕੁਝ ਦੁਸਰਿਆਂ ਦੀ ਤੁਲਨਾ ਵਿਚ ਹਲਕੇ ਹੁੰਦੇ ਹਨ । ਕੁੱਝ ਤਾਰੇ ਟਿਮਟਿਮਾਂਦੇ ਵੀ ਹਨ ।
→ ਆਸਮਾਨ ਵਿੱਚ ਚੰਨ ਸਭ ਤੋਂ ਵੱਧ ਚਮਕਦਾ ਪਿੰਡ ਹੈ ।
→ ਚੰਨ, ਤਾਰੇ ਹਿ ਅਤੇ ਆਕਾਸ਼ ਵਿਚ ਹੋਰ ਪਿੰਡ ਖਗੋਲੀ ਪਿੰਡ (Object) ਕਹਾਉਂਦੇ ਹਨ ।
→ ਪੂਰਨਮਾਸ਼ੀ ਵਾਲੇ ਦਿਨ ਚੰਨ ਦਾ ਪੂਰਾ ਚੱਕਰ ਦਿਖਾਈ ਦਿੰਦਾ ਹੈ, ਜਦੋਂ ਕਿ ਮੱਸਿਆ ਨੂੰ ਚੰਨ ਦਿਖਾਈ ਨਹੀਂ ਦਿੰਦਾ |
→ ਚੰਨ, ਇੱਕ ਛੋਟੇ ਭਾਗ (ਬਾਲ ਚੰਨ) ਤੋਂ ਵੱਧਦਾ ਹੋਇਆ ਪੁਨ ਚੱਕਰ ਅਤੇ ਪੂਰਨ ਚੱਕਰ ਤੋਂ ਘੱਟਦਾ ਹੋਇਆ ਜ਼ੀਰੋ ਚੰਨ ਵਿਚ ਆਪਣੀਆਂ ਆਕ੍ਰਿਤੀਆਂ ਬਦਲਦਾ ਰਹਿੰਦਾ ਹੈ । ਇਹਨਾਂ ਨੂੰ ਚੰਨ ਦੀਆਂ ਕਲਾਵਾਂ ਕਹਿੰਦੇ (Phases of moon) ਹਨ । ਚੰਨ, ਸੂਰਜੀ ਪ੍ਰਕਾਸ਼ ਨੂੰ ਪਰਾਵਰਤਿਤ ਕਰਦਾ ਹੈ, ਕਿਉਂਕਿ ਇਸਦਾ ਆਪਣਾ ਪ੍ਰਕਾਸ਼ ਨਹੀਂ ਹੁੰਦਾ । ਚੰਨ, ਧਰਤੀ ਦੀ ਪਰਿਕਰਮਾ ਕਰਦਾ ਹੈ ਅਤੇ ਧਰਤੀ ਚੰਨ ਸਹਿਤ ਸੂਰਜ ਦੀ ਪਰਿਕਰਮਾ ਕਰਦੀ ਹੈ ।
→ ਚੰਨ ਦੀ ਸਤਹਿ ਧੂਲ ਭਰੀ, ਨਿਰਜਨ ਅਤੇ ਗਰਤਾਂ (ਟੋਇਆਂ) ਨਾਲ ਭਰੀ ਪਈ ਹੈ ।
→ ਚੰਨ ਉਪਰ ਨਾ ਤਾਂ ਵਾਯੂਮੰਡਲ ਹੈ ਅਤੇ ਨਾ ਹੀ ਜਲ ।
→ 21 ਜੁਲਾਈ, 1969 ਨੂੰ ਅਮਰੀਕਾ ਦੇ ਨੀਲ ਆਰਮਸਟਰਾਂਗ ਨੇ ਸਭ ਤੋਂ ਪਹਿਲਾਂ ਚੰਨ ਤੇ ਕਦਮ ਰੱਖਿਆ ।
→ ਸੂਰਜ ਤੋਂ ਬਾਅਦ, ਧਰਤੀ ਦੇ ਨੇੜੇ ਤਾਰਾ ਅਲਫਾ ਸੈਂਚਰੀ (Alpha century) ਹੈ । ਇਸਦੀ ਦੁਰੀ ਧਰਤੀ ਤੋਂ ਲਗਭਗ 40 ਬਿਲੀਅਨ ਕਿਲੋਮੀਟਰ ਹੈ ।
→ ਪ੍ਰਕਾਸ਼ ਦੁਆਰਾ ਇੱਕ ਸਾਲ ਵਿਚ ਤੈਅ ਕੀਤੀ ਗਈ ਦੂਰੀ, ਪ੍ਰਕਾਸ਼ ਸਾਲ ਕਹਾਉਂਦੀ ਹੈ ।
→ ਸੂਰਜ ਦੀ ਧਰਤੀ ਤੋਂ ਦੂਰੀ ਲਗਭਗ 8 ਪ੍ਰਕਾਸ਼ ਮਿੰਟ ਹੈ ।
→ ਅਲਫਾ ਸੈਂਟਾਰੀ ਲਗਭਗ 4.3 ਪ੍ਰਕਾਸ਼ ਸਾਲ ਦੂਰ ਹੈ ।
→ ਦਿਨ ਦੇ ਸਮੇਂ, ਸੂਰਜ ਦੇ ਤੇਜ ਪ੍ਰਕਾਸ਼ ਵਿਚ ਵਿਖਾਈ ਨਹੀਂ ਦਿੰਦੇ ।
→ ਤਾਰੇ, ਪੂਰਬ ਤੋਂ ਪੱਛਮ ਵਲ ਗਤੀ ਕਰਦੇ ਪ੍ਰਤੀਤ ਹੁੰਦੇ ਹਨ ।
→ ਤਾਰਿਆਂ ਦੀ ਗਤੀ ਧਰਤੀ ਦੇ ਆਪਣੀ ਧੁਰੀ ਤੇ ਪੱਛਮ ਤੋਂ ਪੂਰਵ ਦਿਸ਼ਾ ਵਿਚ ਘੁੰਮਦੀ ਹੈ ।
→ ਧਰੁਵ ਧਾਰਾ ਆਕਾਸ਼ ਵਿਚ ਸਥਿਰ ਪ੍ਰਤੀਤ ਹੁੰਦਾ ਹੈ, ਕਿਉਂਕਿ ਧਰਤੀ ਦੀ ਧੁਰੀ ਦੀ ਦਿਸ਼ਾ ਵਿਚ ਸਥਿਤ ਹੈ ।
→ ਪਛਾਣਨ ਯੋਗ ਆਕ੍ਰਿਤੀਆਂ ਵਾਲੇ ਤਾਰਿਆਂ ਦੇ ਸਮੂਹ ਨੂੰ ਤਾਰਾ-ਮੰਡਲ (Constellation) ਕਹਿੰਦੇ ਹਨ । ਉਰਸਾ ਮੇਜਰ/ਬਿਗ ਡਿਪਰ/ਗੇਟ ਬਿਅਰ/ਸਪਤਰਿਸ਼ੀ ਗਰਮੀਆਂ ਦਾ ਇਕ ਮਸ਼ਹੂਰ ਤਾਰਾ ਮੰਡਲ ਹੈ ।
→ ਸਾਰੇ ਤਾਰੇ, ਧਰੁਵ ਤਾਰੇ ਦੀ ਪਰਿਕਰਮਾ ਕਰਦੇ ਹਨ । ਓਰੀਅਨ, ਕੈਸੀਓਪੀਆ ਆਦਿ ਹੋਰ ਤਾਰਾ ਮੰਡਲ ਹਨ ।
→ ਸੂਰਜ ਅਤੇ ਹੋਰ ਖਗੋਲੀ ਪਿੰਡ (ਹਿ, ਪੂਛਲ ਤਾਰਾ, ਖੋਟੇ ਹਿ, ਉਪਗ੍ਰਹਿ) ਜੋ ਸੂਰਜ ਦੇ ਇਰਦ-ਗਿਰਦ ਪਰਿਕਰਮਾ ਕਰਦੇ ਹਨ, ਸੌਰ ਪਰਿਵਾਰ ਬਣਾਉਂਦੇ ਹਨ ।
→ ਲ੍ਹਿਆਂ ਦੇ ਨਾਂ ਹਨ-ਬੁੱਧ, ਸ਼ੱਕਰ, ਧਰਤੀ, ਮੰਗਲ, ਹਿਸਪਤੀ, ਸ਼ਨੀ, ਯੂਰੇਨਸ, ਪਲੂਟੋ ਅਤੇ ਨੈਪਚੂਨ |
→ ਸੂਰਜ ਸਭ ਤੋਂ ਵੱਡਾ ਤਾਰਾ ਹੈ, ਜੋ ਨਿਰੰਤਰ ਵਿਸ਼ਾਲ ਮਾਤਰਾ ਵਿਚ ਤਾਪ ਅਤੇ ਪ੍ਰਕਾਸ਼ ਉਤਸਰਜਿਤ ਕਰ ਰਿਹਾ ਹੈ ।
→ ਹਿ, ਤਾਰਿਆਂ ਦੇ ਸਮਾਨ ਹਨ, ਪਰੰਤੂ ਆਪਣੇ ਪ੍ਰਕਾਸ਼ ਦੇ ਬਿਨਾਂ ਅਤੇ ਇਹ ਸੂਰਜ ਦੇ ਗਿਰਦ ਨਿਸ਼ਚਿਤ ਪਥ ਵਿਚ ਪਰਿਕਰਮਾ ਕਰਦੇ ਅਤੇ ਆਪਣੀ ਧੁਰੀ ਦੀ ਪਰਿਕਰਮਾ ਵੀ ਕਰਦੇ ਹਨ ।
→ ਕਿਸੇ ਖਗੋਲੀ ਪਿੰਡ ਦੀ ਪਰਿਕਰਮਾ ਕਰਨ ਵਾਲੇ ਹੋਰ ਖਗੋਲੀ ਪਿੰਡ ਨੂੰ ਉਪਗ੍ਰਹਿ (Satellite) ਕਹਿੰਦੇ ਹਨ ।
→ ਚੰਨ ਧਰਤੀ ਦਾ ਕੁਦਰਤੀ ਉਪਗ੍ਰਹਿ ਹੈ ।
→ ਮਨੁੱਖ ਦੁਆਰਾ ਬਣਾਏ ਉਪਗ੍ਰਹਿ, ਜੋ ਧਰਤੀ ਦੀ ਪਰਿਕਰਮਾ ਕਰਦੇ ਹਨ, ਬਨਾਵਟੀ ਉਪਗ੍ਰਹਿ ਕਹਾਉਂਦੇ ਹਨ ।
→ ਬੁੱਧ ਗ੍ਰਹਿ, ਸੂਰਜ ਦੇ ਸਭ ਤੋਂ ਨੇੜੇ ਹਨ । ਇਸਦਾ ਕੋਈ ਉਪਹਿ ਨਹੀਂ ਹੈ ।
→ ਸ਼ੁੱਕਰ ਗ੍ਰਹਿ, ਧਰਤੀ ਦਾ ਨੇੜਲਾ ਗੁਆਂਢੀ ਹੈ ਅਤੇ ਚੰਨ ਵਰਗੀਆਂ ਕਲਾਵਾਂ ਦਰਸਾਉਂਦਾ ਹੈ ।
→ ਧਰਤੀ ਹੀ ਇਕ ਮਾਤਰ ਗਹਿ ਹੈ, ਜਿਸ ਤੇ ਜੀਵਨ ਦੀ ਹੋਂਦ ਹੈ । ਹਿਸਪਤੀ ਸਭ ਤੋਂ ਵੱਡਾ ਗ੍ਰਹਿ ਹੈ, ਜਿਸਦਾ ਪੁੰਜ, ਧਰਤੀ ਦੇ ਪੁੰਜ ਦਾ ਲਗਭਗ 318 ਗੁਣਾ ਹੈ ।
→ ਬ੍ਰਹਿਸਪਤੀ ਦੇ ਕਈ ਕੁਦਰਤੀ ਉਪਗ੍ਰਹਿ ਹਨ ਅਤੇ ਇਸਦੇ ਚਾਰੋਂ ਪਾਸੇ ਚੱਕਰ ਵੀ ਹਨ ।
→ ਸ਼ਨੀ ਗ੍ਰਹਿ ਪੀਲੇ ਰੰਗ ਦਾ ਹੈ । ਇਹ ਬਹੁਤ ਸੁੰਦਰ ਹੈ । ਇਸਦੇ ਚਾਰੋਂ ਪਾਸੇ ਰਮਣੀਕ ਚੱਕਰ ਹਨ ।
→ ਸ਼ਨੀ ਸਾਰੇ ਗ੍ਰਹਿਆਂ ਤੋਂ ਘੱਟ ਸੰਘਣਾ ਹੈ ਅਤੇ ਉਸਦੇ ਕਈ ਕੁਦਰਤੀ ਉਪਗ੍ਰਹਿ ਹਨ ।
→ ਯੂਰੇਨਸ ਅਤੇ ਨੈਪਚੂਨ ਸੂਰਜੀ ਪਰਿਵਾਰ ਦੇ ਸਭ ਤੋਂ ਬਾਹਰ ਵਾਲੇ ਹਿ ਹਨ, ਇਹਨਾਂ ਨੂੰ ਸਿਰਫ਼ ਵੱਡੇ ਸ਼ਕਤੀਸ਼ਾਲੀ ਦੂਰਬੀਨਾਂ ਦੀ ਸਹਾਇਤਾ ਨਾਲ ਦੇਖਿਆ ਜਾ
ਸਕਦਾ ਹੈ ।
→ ਅੰਦਰੂਨੀ ਹਿਆਂ ਵਿਚ ਬੁੱਧ, ਸ਼ੱਕਰ, ਧਰਤੀ ਅਤੇ ਮੰਗਲ ਗ੍ਰਹਿ ਹਨ । ਇਹ ਸੂਰਜ ਦੇ ਨੇੜਲੇ ਹਿ ਹਨ । 9 ਬਾਹਰੀ ਹਿਆਂ ਵਿਚ ਹਿਸਪਤੀ, ਸ਼ਨੀ, ਯੂਰੇਨਸ ਅਤੇ ਨੈਪਚੂਨ ਹਿ ਹਨ ਅਤੇ ਸੂਰਜ ਤੋਂ ਬਹੁਤ ਦੂਰ ਹਨ ।
→ ਮੰਗਲ ਅਤੇ ਬ੍ਰਹਿਸਪਤੀ ਦੇ ਆਰਬਿੱਟਾਂ ਵਿੱਚ ਦੂਰੀ ਦੇ ਹਿਸਾਬ ਨਾਲ ਕਾਫ਼ੀ ਵੱਡਾ ਫ਼ਰਕ ਹੈ । ਜੋ ਬਹੁਤ ਸਾਰੇ | ਛੋਟੇ-ਛੋਟੇ ਪਿੰਡਾਂ ਨਾਲ ਭਰਿਆ ਪਿਆ ਹੈ ਜਿਹਨਾਂ ਨੂੰ ਖੋਟੇ ਹਿ (Asteroids) ਕਹਿੰਦੇ ਹਨ ।
→ ਪੂਛਲ ਤਾਰਾ ਬਹੁਤ ਹੀ ਅੰਡਾਕਾਰ ਪੱਥ (Elliptical) ਵਿਚ ਸੂਰਜ ਦੀ ਪਰਿਕਰਮਾ ਕਰਦੇ ਹਨ ਅਤੇ ਇਹਨਾਂ ਦਾ ਸੂਰਜ ਦਾ ਪਰੀਕ੍ਰਮਣ ਕਾਲ ਆਮ ਕਰਕੇ ਬਹੁਤ ਜ਼ਿਆਦਾ ਹੈ ।
→ ਹੈਲੇ ਨਾਮਕ ਪੂਛਲ ਤਾਰਾ ਸਾਲ 1986 ਵਿੱਚ ਦੇਖਿਆ ਗਿਆ । ਇਹ ਲਗਭਗ 76 ਸਾਲ ਦੇ ਅੰਤਰਾਲ ਵਿਚ ਦਿਖਾਈ ਦੇਵੇਗਾ ।
→ ਟੁੱਟਿਆ ਤਾਰਾ (Shooting star) ਜਾਂ ਉਲਕਾ ਬਹੁਤ ਛੋਟੇ ਪਿੰਡ ਹਨ, ਜੋ ਸੂਰਜ ਦੇ ਚਾਰੋਂ ਪਾਸੇ ਪਰਿਕਰਮਾ ਕਰਦੇ ਹਨ ਅਤੇ ਧਰਤੀ ਦੇ ਵਾਯੂਮੰਡਲ ਵਿਚ ਚਮਕੀਲੀ ਧਾਰ ਵਰਗੇ ਦਿਖਾਈ ਦਿੰਦੇ ਹਨ ।
→ ਕੁੱਝ ਉਲਕਾ ਆਕਾਰ ਵਿਚ ਇੰਨੇ ਵੱਡੇ ਹੁੰਦੇ ਹਨ ਅਤੇ ਧਰਤੀ ਦੇ ਵਾਯੂਮੰਡਲ ਵਿਚ ਪੂਰੀ ਤਰ੍ਹਾਂ ਵਾਸ਼ਪਿਤ ਨਹੀਂ ਹੁੰਦੇ, ਉਲਕਾ ਪਿੰਡ ਕਹਾਉਂਦੇ ਹਨ ।
→ ਆਰਿਆ ਭੱਟ (ਪਹਿਲਾ), INSAT, IRS, ਕਲਪਨਾ-1, EDUSAT ਆਦਿ ਭਾਰਤੀ ਬਣਾਵਟੀ ਉਪਗ੍ਹਾ (Artificial satellites) ਹਨ ।
→ ਮੌਸਮ ਦੀ ਭਵਿੱਖਵਾਣੀ, ਰੇਡੀਓ ਅਤੇ ਟੈਲੀਵਿਜ਼ਨ ਸੰਕੇਤ ਦੇ ਪ੍ਰੇਖਣ, ਦੂਰ ਸੰਚਾਰ ਅਤੇ ਸਦੂਰ ਸੰਵੇਦਨ ਆਦਿ | ਕੁੱਝ ਬਨਾਵਟੀ ਉਪਗ੍ਰਹਿਆਂ ਦੇ ਵਿਵਹਾਰਿਕ ਪ੍ਰਯੋਗ ਹਨ ।
→ ਬਣਾਵਟੀ ਉਪਗ੍ਰਹਿ ਚੰਨ ਦੀ ਤੁਲਨਾ ਵਿੱਚ ਬਹੁਤ ਨੇੜੇ ਰਹਿ ਕੇ ਧਰਤੀ ਦੀ ਪਰਿਕਰਮਾ ਕਰਦੇ ਹਨ ।
ਮਹੱਤਵਪੂਰਨ ਸ਼ਬਦ ਅਤੇ ਉਨ੍ਹਾਂ ਦੇ ਅਰਥ-
- ਖਗੋਲੀ ਪਿੰਡ (Celestial Object)-ਆਕਾਸ਼ ਵਿਚ ਪਾਏ ਜਾਣ ਵਾਲੇ ਪਿੰਡ ਜਿਵੇਂ ਹਿ, ਚੰਨ, ਤਾਰੇ, ਸੂਰਜ ਆਦਿ ਖਗੋਲੀ ਪਿੰਡ ਕਹਾਉਂਦੇ ਹਨ ।
- ਪ੍ਰਕਾਸ਼ ਸਾਲ (Light Year)-ਪ੍ਰਕਾਸ਼ ਦੁਆਰਾ ਇਕ ਸਾਲ ਵਿਚ ਤੈਅ ਕੀਤੀ ਗਈ ਦੂਰੀ ਨੂੰ ਪ੍ਰਕਾਸ਼ ਸਾਲ ਕਿਹਾ ਜਾਂਦਾ ਹੈ ।
- ਉਪ (Satellite)-ਕਿਸੇ ਇੱਕ ਖਗੋਲੀ ਪਿੰਡ ਦੁਆਰਾ ਦੂਸਰੇ ਖਗੋਲੀ ਪਿੰਡ ਦੀ ਪਰਿਕਰਮਾ ਕਰਨ ਵਾਲੇ ਨੂੰ ਉਪਹਿ ਕਹਿੰਦੇ ਹਨ ।
- ਗਹਿ (Planets)-ਕਿਸੇ ਖਗੋਲੀ ਪਿੰਡ ਦੀ ਪਰਿਕਰਮਾ ਕਰਨ ਵਾਲੇ ਹੋਰ ਖਗੋਲੀ ਪਿੰਡ ॥
- ਖੋਟੇ ਹਿ (Asteroids)-ਮੰਗਲ ਅਤੇ ਬ੍ਰਹਿਸਪਤੀ ਦੇ ਹਿਪੱਥ ਵਿਚ ਛੋਟੇ-ਛੋਟੇ ਪਿੰਡ ।
- ਤਾਰਾ ਮੰਡਲ (Constellation)-ਪਛਾਣਨ ਯੋਗ ਆਕ੍ਰਿਤੀਆਂ ਵਾਲੇ ਤਾਰਿਆਂ ਦਾ ਸਮੂਹ ॥