This PSEB 8th Class Science Notes Chapter 8 ਸੈੱਲ-ਬਣਤਰ ਅਤੇ ਕਾਰਜ will help you in revision during exams.
PSEB 8th Class Science Notes Chapter 8 ਸੈੱਲ-ਬਣਤਰ ਅਤੇ ਕਾਰਜ
→ ਸਾਰੇ ਸਜੀਵ ਕੁੱਝ ਮੁੱਢਲੇ ਕਾਰਜ ਜ਼ਰੂਰ ਕਰਦੇ ਹਨ ।
→ ਜੜ੍ਹਾਂ, ਤਣੇ, ਪੱਤੇ ਅਤੇ ਫੁੱਲ ਪੌਦੇ ਦੇ ਅੰਗ ਹਨ ।
→ ਜਾਨਵਰਾਂ ਦੇ ਵੀ ਅੰਗ ਜਿਵੇਂ ਹੱਥ, ਪੈਰ, ਲੱਤਾਂ ਆਦਿ ਹੁੰਦੀਆਂ ਹਨ ।
→ ਸਰੀਰ ਦੇ ਰੋਮ ਛੇਦ ਬਿਨਾਂ ਸੂਖ਼ਮਦਰਸ਼ੀ ‘ਤੇ ਨਹੀਂ ਦੇਖੇ ਜਾ ਸਕਦੇ ।
→ ਸਾਰੇ ਸਜੀਵ ਭੋਜਨ ਖਾਂਦੇ ਅਤੇ ਪਚਾਉਂਦੇ ਹਨ, ਸਾਹ ਲੈਂਦੇ ਹਨ ਅਤੇ ਉਤਸਰਜਨ ਕਰਦੇ ਹਨ ।
→ ਸਾਰੇ ਸਜੀਵ ਆਪਣੇ ਵਰਗੇ ਸਜੀਵਾਂ ਦਾ ਪ੍ਰਤੀਨਿਧੀਤਵ ਕਰਦੇ ਹਨ ।
→ ਸਜੀਵਾਂ ਵਿੱਚ ਸੈੱਲਾਂ ਦੀ ਸੰਰਚਨਾ ਇਮਾਰਤ ਵਿੱਚ ਇੱਟਾਂ ਦੀ ਤੁਲਨਾ ਵਿੱਚ ਵਧੇਰੇ ਗੁੰਝਲਦਾਰ ਹੈ ।
→ ਸਜੀਵਾਂ ਵਿੱਚ ਮਿਲਣ ਵਾਲੇ ਸੈੱਲਾਂ ਦੇ ਵੱਖ-ਵੱਖ ਆਕਾਰ, ਰੰਗ ਅਤੇ ਗਿਣਤੀ ਹੁੰਦੀ ਹੈ ।
→ ਇਕ ਸੈੱਲੀ ਜੀਵ ਜਿਵੇਂ ਅਮੀਬਾ, ਪੈਰਾਮੀਸ਼ੀਅਮ ਅਤੇ ਜੀਵਾਣੂ ਹਨ ।
→ ਬਹੁਸੈੱਲੀ ਜੀਵਾਂ ਦੇ ਅਤੇ ਜੰਤੁ ਵਿੱਚ ਸੈੱਲ ਵਿਭਿੰਨ ਆਕਾਰ ਦੇ ਹੁੰਦੇ ਹਨ | ਵਧੇਰੇ ਸੈੱਲ ਗੋਲ ਆਕਾਰ ਦੇ ਹੁੰਦੇ ਹਨ ।
→ ਅੰਡੇ ਦਾ ਪੀਲਾ ਭਾਗ ਯੋਕ (Yolk) ਕਹਾਉਂਦਾ ਹੈ । ਇਸਦੇ ਆਲੇ-ਦੁਆਲੇ ਸਫ਼ੈਦ ਐਲਬਿਊਮੀਨ ਦਾ ਆਵਰਨ ਹੁੰਦਾ ਹੈ । ਪੀਲਾ ਭਾਗ ਏਕਲ ਸੈੱਲ ਨੂੰ ਦਰਸਾਉਂਦਾ ਹੈ ।
→ ਸਾਰੇ ਸੈੱਲ ਇੱਕ ਆਵਰਨ ਵਿੱਚ ਹੁੰਦੇ ਹਨ ਜਿਸ ਨੂੰ ਖ਼ਾਲੀ ਕਹਿੰਦੇ ਹਨ ।
→ ਸੈੱਲ ਝਿੱਲੀ ਅੰਦਰ ਸੈੱਲ ਮਾਦਾ ਹੁੰਦਾ ਹੈ ।
→ ਪੌਦਾ ਸੈੱਲ ਵਿੱਚ ਸੈੱਲ ਕਿੱਤੀ ਹੁੰਦੀ ਹੈ, ਜੋ ਸੈਲੂਲੋਜ ਦੀ ਬਣੀ ਹੁੰਦੀ ਹੈ । ਦੋਵੇਂ ਸੈੱਲ ਝਿੱਲੀ ਅਤੇ ਸੈਂਲ ਭਿੱਤੀ ਸੈੱਲ ਨੂੰ ਆਕਾਰ ਦਿਦੇ ਹਨ ।
→ ਸ਼ਤੁਰਮੁਰਗ ਦਾ ਅੰਡਾ ਸਭ ਤੋਂ ਵੱਡੇ ਸੈੱਲ ਦਾ ਰੂਪ ਹੈ, ਜਿਸ ਨੂੰ ਨੰਗੀ ਅੱਖ ਨਾਲ ਦੇਖਿਆ ਜਾ ਸਕਦਾ ਹੈ ! ਹਰ ਸੈੱਲ ਵਿੱਚ ਛੋਟੇ ਭਾਗ ਕੋਸ਼ਿਕਾਂਗ ਜਾਂ ਨਿਕੜੇ ਅੰਗ ਹੁੰਦੇ ਹਨ ।
→ ਸੈੱਲ ਵਿਭਾਜਨ ਕਰਕੇ ਬਹੁਕੋਸ਼ੀ ਜੀਵ ਬਣਾਉਂਦੇ ਹਨ ਜੋ ਆਕਾਰ ਵਿੱਚ ਵਾਧਾ ਕਰਦੇ ਹਨ ।
→ ਵੱਖ-ਵੱਖ ਸੈੱਲਾਂ ਦੇ ਸਮੂਹ ਵੱਖ-ਵੱਖ ਕਾਰਜ ਕਰਦੇ ਹਨ ।
→ ਸੈੱਲਾਂ ਦੀ ਘੱਟ ਸੰਖਿਆ, ਛੋਟੇ ਜੀਵਾਂ ਦੇ ਕਾਰਜਾਂ ਨੂੰ ਪ੍ਰਭਾਵਿਤ ਨਹੀਂ ਕਰਦੀ ।
→ ਮਨੁੱਖੀ ਲਹੂ ਵਿੱਚ ਸਫ਼ੈਦ ਲਹੂ ਕੋਸ਼ਿਕਾਵਾਂ (W.B.C.) ਵੀ ਇੱਕ ਸੈੱਲ ਹਨ ।
→ ਇੱਕ ਸਮਾਨ ਸੈੱਲਾਂ ਦੇ ਸਮੂਹ ਨੂੰ ਉੱਤਕ ਜਾਂ ਟਿਸ਼ੂ (Tissue) ਕਹਿੰਦੇ ਹਨ ।
→ ਹਰ ਅੰਗ (Organs) ਕਈ ਉੱਤਕਾਂ ਜਾਂ ਟਿਸ਼ੂਆਂ ਨੂੰ ਮਿਲਾ ਕੇ ਬਣਦਾ ਹੈ ।
ਮਹੱਤਵਪੂਰਨ ਸ਼ਬਦ ਅਤੇ ਉਨਾਂ ਦੇ ਅਰਥ
- ਅੰਗ (Organs-ਸਜੀਵਾਂ ਦੇ ਛੋਟੇ ਭਾਗ ਹਨ । ਹਰ ਅੰਗ ਕਈ ਉੱਤਕਾਂ ਤੋਂ ਮਿਲ ਕੇ ਬਣਿਆ ਹੈ ।
- ਉੱਤਕ ਜਾਂ ਟਿਸ਼ੂ (Tissue)ਸੈੱਲਾਂ ਦਾ ਸਮੂਹ, ਜੋ ਇੱਕ ਹੀ ਤਰ੍ਹਾਂ ਨਾਲ ਕਾਰਜ ਕਰਦਾ ਹੈ ।
- ਸੈੱਲ (Cell)-ਸਜੀਵ ਦੀ ਸੰਰਚਨਾਤਮਕ ਅਤੇ ਕਿਰਿਆਤਮਕ ਇਕਾਈ ।
- ਇੱਕ ਸੈੱਲੀ (Unicellular)-ਕੁੱਝ ਜੀਵ ਇੱਕ ਹੀ ਸੈੱਲ ਤੋਂ ਬਣੇ ਹੁੰਦੇ ਹਨ ਜਿਸ ਵਿੱਚ ਜੀਵਨ ਦੀਆਂ ਸਾਰੀਆਂ ਕਿਰਿਆਵਾਂ ਹੁੰਦੀਆਂ ਹਨ । ਇਹਨਾਂ ਨੂੰ ਇੱਕ ਸੈੱਲੀ ਜੀਵ ਕਹਿੰਦੇ ਹਨ ।
- ਬਹੁਸੈੱਲੀ (Multicellular)-ਸਾਰੇ ਸਜੀਵ ਕਈ ਸੈੱਲਾਂ ਦੇ ਮਿਲਣ ਤੋਂ ਬਣਦੇ ਹਨ । ਇਹਨਾਂ ਜੀਵਾਂ ਵਿੱਚ ਵੱਖ-ਵੱਖ ਕੋਸ਼ਿਕਾਵਾਂ ਵੱਖ-ਵੱਖ ਕਾਰਜ ਕਰਦੀਆਂ ਹਨ । ਇਹਨਾਂ ਨੂੰ ਬਹੁਸੈੱਲੀ ਕਹਿੰਦੇ ਹਨ ।
- ਆਭਾਸੀ ਪੈਰ (Pseudopodia) -ਇਹ ਅਮੀਬਾ ਵਿੱਚ ਉਂਗਲੀਆਂ ਵਰਗੀਆਂ ਆਭਾਸੀ ਸੰਰਚਨਾਵਾਂ ਹਨ ।
- ਸਫ਼ੈਦ ਲਹੂ ਸੈੱਲ (W.B.C.)-ਇਹ ਇੱਕ ਸੈੱਲ ਹੈ ਅਤੇ ਲਹੂ ਦੇ ਘਟਕਾਂ ਵਿੱਚੋਂ ਇੱਕ ਹੈ । ਇਹ ਹਾਨੀਕਾਰਕ ਪਦਾਰਥਾਂ ਦਾ ਪੋਸ਼ਣ ਕਰਦਾ ਹੈ ।
- ਸੈੱਲ ਝਿੱਲੀ (Cell membrane)-ਇਹ ਸੈਂਲ ਦਾ ਬਾਹਰੀ ਪਤਲੀ ਆਵਰਨ ਹੈ, ਜੋ ਇਸ ਨੂੰ ਆਕਾਰ ਦਿੰਦਾ ਹੈ |
- ਸੈੱਲ ਪਦਾਰਥ (Cytoplasm)-ਸੈੱਲ ਝਿੱਲੀ ਅਤੇ ਕੇਂਦਰਕ ਦੇ ਵਿੱਚ ਮਿਲਣ ਵਾਲਾ ਪਦਾਰਥ ਸੈੱਲ ਪਦਾਰਥ ਹੁੰਦਾ ਹੈ ।
- ਨਿੱਕੜੇ ਅੰਗ (Organelles)-ਇਹ ਸੂਖ਼ਮ ਸੰਰਚਨਾਵਾਂ ਜੀਵ ਮਾਦੇ ਵਿੱਚ ਮਿਲਦੀਆਂ ਹਨ ।
- ਸੈੱਲ ਕਿੱਤੀ (Cell wall)- ਇਹ ਦੇ ਸੈੱਲ ਵਿੱਚ ਸੈੱਲ ਤਿੱਲੀ ਦੇ ਬਾਹਰ ਇੱਕ ਫ਼ਾਲਤੂ ਆਵਰਨ ਹੈ, ਜੋ ਸੈੱਲ ਨੂੰ ਮਜ਼ਬੂਤ ਅਤੇ ਦ੍ਰਿੜ੍ਹ ਬਣਾਉਂਦਾ ਹੈ ।
- ਕੇਂਦਰਕ (Nucleus)-ਇਹ ਕੇਂਦਰਕ ਦਾ ਭਾਗ ਹੈ ਜੋ ਗਾੜਾ ਅਤੇ ਗੋਲ ਆਕਾਰ ਦਾ ਹੈ ।
- ਕੇਂਦਰਕ ਬਿੱਲੀ (Nuclear memberane) -ਕੇਂਦਰਕ ਜੀਵ ਮਾਦੇ ਤੋਂ ਇੱਕ ਝਿੱਲੀ ਦੁਆਰਾ ਵੱਖ ਹੁੰਦਾ ਹੈ : ਇਸ ਨੂੰ ਕੇਂਦਰ ਤਿੱਲੀ ਕਹਿੰਦੇ ਹਨ ।
- ਕੇਰੀਓਟਕ ਸੈੱਲ (Prokaryotic) -ਜਿਹੜੇ ਸੈੱਲ ਵਿੱਚ ਕੇਂਦਰਕ ਸਪੱਸ਼ਟ ਨਹੀਂ ਹੁੰਦਾ ਅਰਥਾਤ ਕੇਂਦਰਕ ਝੱਲੀ ਨਹੀਂ ਹੁੰਦੀ ।
- ਯੂਕੇਰੀਓਟਿਕ ਸੈੱਲ (Eukaryotic) -ਜਿਹੜੇ ਸੈੱਲ ਵਿੱਚ ਕੇਂਦਰਤ ਸਪੱਸ਼ਟ ਹੈ ਅਤੇ ਕੇਂਦਰਕ ਝਿੱਲੀ ਦੁਆਲਾ ਘੇਰਿਆ ਹੁੰਦਾ ਹੈ ।
- ਰਸਦਾਨੀ (Vacuole) -ਸੈੱਲ ਪਦਾਰਥ ਭਰੇ ਅੰਗਕ ॥
- ਵਰਣਕ (Plastids)-ਛੋਟੀਆਂ ਰੰਗਦਾਰ ਸੰਰਚਨਾਵਾਂ |
- ਹਰਿਤ ਵਰਣਕ (Chloroplast)-ਜੋ ਹਰੇ ਵਰਣਕ ਪੌਦਿਆਂ ਵਿੱਚ ਮਿਲਦੇ ਹਨ ।
- ਜੀਨ (Gene)-ਕੋਮੋਸੋਮ ਤੇ ਮੌਜੂਦ ਬਿੰਦੂ ਵਰਗੀਆਂ ਇਕਾਈਆਂ ਜੋ ਗੁਣਾਂ ਦੀ ਅਣੂਵੰਸ਼ਿਕਤਾ ਲਈ ਜ਼ਿੰਮੇਵਾਰ ਹਨ ।
- ਗੁਣਸੂਤਰ (Chromosomes)-ਸੈੱਲ ਦੇ ਕੇਂਦਰਕ ਵਿੱਚ ਧਾਗੇ ਵਰਗੀਆਂ ਸੰਰਚਨਾਵਾਂ, ਗੁਣਸੂਤਰ ਹਨ ।