PSEB 8th Class Social Science Solutions Chapter 9 ਕਿੱਥੇ, ਕਦੋਂ ਅਤੇ ਕਿਵੇਂ

Punjab State Board PSEB 8th Class Social Science Book Solutions History Chapter 9 ਕਿੱਥੇ, ਕਦੋਂ ਅਤੇ ਕਿਵੇਂ Textbook Exercise Questions and Answers.

PSEB Solutions for Class 8 Social Science History Chapter 9 ਕਿੱਥੇ, ਕਦੋਂ ਅਤੇ ਕਿਵੇਂ

SST Guide for Class 8 PSEB ਕਿੱਥੇ, ਕਦੋਂ ਅਤੇ ਕਿਵੇਂ Textbook Questions and Answers

ਅਭਿਆਸ ਦੇ ਪ੍ਰਸ਼ਨ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :

ਪ੍ਰਸ਼ਨ 1.
ਇਤਿਹਾਸਕਾਰਾਂ ਨੇ ਭਾਰਤੀ ਇਤਿਹਾਸ ਨੂੰ ਕਿਹੜੇ ਤਿੰਨ ਕਾਲਾਂ ਵਿਚ ਵੰਡਿਆ ਹੈ ?
ਉੱਤਰ-

  1. ਪ੍ਰਾਚੀਨ ਕਾਲ
  2. ਮੱਧ ਕਾਲ ਅਤੇ
  3. ਆਧੁਨਿਕ ਕਾਲ ।

ਪ੍ਰਸ਼ਨ 2.
ਭਾਰਤ ਵਿਚ ਆਧੁਨਿਕ ਕਾਲ ਦਾ ਆਰੰਭ ਕਦੋਂ ਹੋਇਆ ?
ਉੱਤਰ-
ਭਾਰਤ ਵਿਚ ਆਧੁਨਿਕ ਕਾਲ ਦਾ ਆਰੰਭ 18ਵੀਂ ਸਦੀ ਵਿਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਵਿਚ ਮੰਨਿਆ ਜਾਂਦਾ ਹੈ ।

PSEB 8th Class Social Science Solutions Chapter 9 ਕਿੱਥੇ, ਕਦੋਂ ਅਤੇ ਕਿਵੇਂ

ਪ੍ਰਸ਼ਨ 3.
ਹੈਦਰਾਬਾਦ ਸੁਤੰਤਰ ਰਾਜ ਦੀ ਨੀਂਹ ਕਦੋਂ ਅਤੇ ਕਿਸ ਨੇ ਰੱਖੀ ਸੀ ?
ਉੱਤਰ-
ਹੈਦਰਾਬਾਦ ਸੁਤੰਤਰ ਰਾਜ ਦੀ ਨੀਂਹ 1724 ਈ: ਵਿਚ ਨਿਜ਼ਾਮ-ਉਲ-ਮੁਲਕ ਨੇ ਰੱਖੀ ਸੀ ।

ਪ੍ਰਸ਼ਨ 4.
ਆਧੁਨਿਕ ਕਾਲ ਦੌਰਾਨ ਭਾਰਤ ਵਿਚ ਆਈਆਂ ਯੂਰਪੀਨ ਸ਼ਕਤੀਆਂ ਦੇ ਨਾਂ ਲਿਖੋ ।
ਉੱਤਰ-
ਪੁਰਤਗਾਲੀ, ਡੱਚ, ਫ਼ਰਾਂਸੀਸੀ ਅਤੇ ਅੰਗਰੇਜ਼ ।

ਪ੍ਰਸ਼ਨ 5.
ਕਦੋਂ ਅਤੇ ਕਿਸ ਨੇ ਅਵਧ ਰਾਜ ਨੂੰ ਸੁਤੰਤਰ ਰਾਜ ਘੋਸ਼ਿਤ ਕੀਤਾ ?
ਉੱਤਰ-
ਅਵਧ ਨੂੰ 1739 ਈ: ਵਿਚ ਸਆਦਤ ਖ਼ਾਂ ਨੇ ਸੁਤੰਤਰ ਰਾਜ ਘੋਸ਼ਿਤ ਕੀਤਾ ।

ਪ੍ਰਸ਼ਨ 6.
ਪੁਸਤਕਾਂ ਇਤਿਹਾਸਿਕ ਸਰੋਤ ਦੇ ਰੂਪ ਵਿਚ ਸਾਡੀ ਕਿਵੇਂ ਸਹਾਇਤਾ ਕਰਦੀਆਂ ਹਨ ?
ਉੱਤਰ-
ਆਧੁਨਿਕ ਕਾਲ ਵਿਚ ਛਾਪੇਖ਼ਾਨੇ ਦੀ ਖੋਜ ਦੇ ਕਾਰਨ ਭਾਰਤੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਅਨੇਕ ਪੁਸਤਕਾਂ ਛਾਪੀਆਂ ਗਈਆਂ । ਇਨ੍ਹਾਂ ਪੁਸਤਕਾਂ ਤੋਂ ਸਾਨੂੰ ਮਨੁੱਖ ਦੁਆਰਾ ਸਾਹਿਤ, ਕਲਾ, ਇਤਿਹਾਸ, ਵਿਗਿਆਨ ਅਤੇ ਸੰਗੀਤ ਆਦਿ ਖੇਤਰਾਂ ਵਿਚ ਕੀਤੀ ਗਈ ਉੱਨਤੀ ਦਾ ਪਤਾ ਲੱਗਦਾ ਹੈ । ਇਨ੍ਹਾਂ ਪੁਸਤਕਾਂ ਤੋਂ ਅਸੀਂ ਹੋਰ ਜ਼ਿਆਦਾ ਉੱਨਤੀ ਕਰਨ ਦੀ ਪ੍ਰੇਰਣਾ ਲੈ ਸਕਦੇ ਹਾਂ ।

ਪ੍ਰਸ਼ਨ 7.
ਇਤਿਹਾਸਿਕ ਇਮਾਰਤਾਂ ਬਾਰੇ ਸੰਖੇਪ ਜਾਣਕਾਰੀ ਲਿਖੋ ।
ਉੱਤਰ-
ਆਧੁਨਿਕ ਕਾਲ ਵਿੱਚ ਬਣੇ ਇਤਿਹਾਸਿਕ ਭਵਨ ਇਤਿਹਾਸ ਦੇ ਜਿਉਂਦੇ-ਜਾਗਦੇ ਉਦਾਹਰਨ ਹਨ । ਇਨ੍ਹਾਂ ਇਮਾਰਤਾਂ (ਭਵਨਾਂ) ਵਿਚ ਇੰਡੀਆ ਗੇਟ, ਸੰਸਦ ਭਵਨ, ਰਾਸ਼ਟਰਪਤੀ ਭਵਨ, ਬਿਰਲਾ ਹਾਊਸ ਅਤੇ ਕਈ ਹੋਰ ਇਮਾਰਤਾਂ ਸ਼ਾਮਲ ਹਨ । ਇਹ ਭਵਨ ਸਾਨੂੰ ਭਾਰਤ ਦੀ ਭਵਨ ਨਿਰਮਾਣ ਕਲਾ ਦੇ ਭਿੰਨ-ਭਿੰਨ ਪੱਖਾਂ ਬਾਰੇ ਜਾਣਕਾਰੀ ਦਿੰਦੇ ਹਨ ।

PSEB 8th Class Social Science Solutions Chapter 9 ਕਿੱਥੇ, ਕਦੋਂ ਅਤੇ ਕਿਵੇਂ

ਪ੍ਰਸ਼ਨ 8.
ਅਖ਼ਬਾਰਾਂ, ਮੈਗਜ਼ੀਨ ਅਤੇ ਰਸਾਲੇ ਇਤਿਹਾਸ ਲਿਖਣ ਲਈ ਕਿਵੇਂ ਸਹਾਇਕ ਹੁੰਦੇ ਹਨ ?
ਉੱਤਰ-
ਆਧੁਨਿਕ ਕਾਲ ਵਿਚ ਭਾਰਤ ਵਿਚ ਭਿੰਨ-ਭਿੰਨ ਭਾਸ਼ਾਵਾਂ ਵਿਚ ਬਹੁਤ ਸਾਰੀਆਂ ਅਖ਼ਬਾਰਾਂ, ਮੈਗਜ਼ੀਨਾਂ ਅਤੇ ਰਸਾਲੇ ਛਾਪੇ ਗਏ ।ਇਨ੍ਹਾਂ ਵਿਚੋਂ ਦਾ ਟਿਬਿਊਨ, ਦਾ ਟਾਈਮਜ਼ ਆਫ਼ ਇੰਡੀਆ ਆਦਿ ਅਖ਼ਬਾਰਾਂ ਅੱਜ ਵੀ ਛਪਦੀਆਂ ਹਨ । ਇਹ ਅਖ਼ਬਾਰਾਂ ਅਤੇ ਰਸਾਲੇ ਸਾਨੂੰ ਆਧੁਨਿਕ ਕਾਲ ਦੀਆਂ ਕਈ ਮਹੱਤਵਪੂਰਨ ਘਟਨਾਵਾਂ ਦੀ ਜਾਣਕਾਰੀ ਦਿੰਦੇ ਹਨ ।

ਪ੍ਰਸ਼ਨ 9.
ਸਰਕਾਰੀ ਦਸਤਾਵੇਜ਼ਾਂ ‘ਤੇ ਨੋਟ ਲਿਖੋ ।
ਉੱਤਰ-
ਸਰਕਾਰੀ ਦਸਤਾਵੇਜ਼ ਆਧੁਨਿਕ ਭਾਰਤੀ ਇਤਿਹਾਸ ਦੇ ਮਹੱਤਵਪੂਰਨ ਸਰੋਤ ਹਨ । ਇਨ੍ਹਾਂ ਦਸਤਾਵੇਜ਼ਾਂ ਤੋਂ ਸਾਨੂੰ ਭਾਰਤ ਵਿਚ ਵਿਦੇਸ਼ੀ ਸ਼ਕਤੀਆਂ ਦੀਆਂ ਗਤੀਵਿਧੀਆਂ, ਅੰਗਰੇਜ਼ਾਂ ਦੁਆਰਾ ਭਾਰਤ ਜਿੱਤ ਅਤੇ ਭਾਰਤ ਵਿਚ ਅੰਗਰੇਜ਼ੀ ਪ੍ਰਸ਼ਾਸਨ ਦੀ ਜਾਣਕਾਰੀ ਮਿਲਦੀ ਹੈ । ਸਾਨੂੰ ਇਹ ਵੀ ਪਤਾ ਚੱਲਦਾ ਹੈ ਕਿ ਅੰਗਰੇਜ਼ਾਂ ਨੇ ਕਿਸ ਪ੍ਰਕਾਰ ਭਾਰਤ ਦਾ ਆਰਥਿਕ ਸ਼ੋਸ਼ਣ ਕੀਤਾ ।

PSEB 8th Class Social Science Guide ਕਿੱਥੇ, ਕਦੋਂ ਅਤੇ ਕਿਵੇਂ Important Questions and Answers

ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਯੂਰਪ ਵਿਚ 16ਵੀਂ ਸ਼ਤਾਬਦੀ ਵਿਚ ਆਧੁਨਿਕ ਯੁੱਗ ਦਾ ਆਰੰਭ ਹੋਇਆ ਸੀ । ਉਸ ਸ਼ਤਾਬਦੀ ਵਿਚ ਭਾਰਤ ਵਿਚ ਕਿਸ ਯੁੱਗ ਦਾ ਆਰੰਭ ਹੋਇਆ ?
ਉੱਤਰ-
ਮੱਧਕਾਲੀਨ ।

ਪ੍ਰਸ਼ਨ 2.
ਭਾਰਤ ਵਿਚ ਆਧੁਨਿਕ ਯੁੱਗ ਦਾ ਆਰੰਭ ਕਿਹੜੀ ਸ਼ਤਾਬਦੀ ਵਿਚ, ਅਤੇ ਕਿਹੜੇ ਮੁਗ਼ਲ ਸਮਰਾਟ ਦੀ ਮੌਤ ਦੇ ਬਾਅਦ ਹੋਇਆ ?
ਜਾਂ
ਭਾਰਤ ਵਿਚ ਆਧੁਨਿਕ ਕਾਲ ਦਾ ਆਰੰਭ ਕਦੋ ਹੋਇਆ ?
ਉੱਤਰ-
18 ਵੀਂ ਸ਼ਤਾਬਦੀ ਵਿੱਚ ਔਰੰਗਜੇਬ ਦੀ ਮੌਤ ਦੇ ਬਾਅਦ ।

ਪ੍ਰਸ਼ਨ 3.
ਇਤਿਹਾਸਿਕ ਇਮਾਰਤਾਂ ਆਪਣੇ ਯੁੱਗ ਵਿਚ ਇਤਿਹਾਸ ਦਾ ਮਹੱਤਵਪੂਰਨ ਯੋਤ ਹੁੰਦੀਆਂ ਹਨ ਇੰਡੀਆਂ ਗੇਟ, ਸੰਸਦ ਭਵਨ, ਰਾਸ਼ਟਰਪਤੀ ਭਵਨ ਆਦਿ ਇਮਾਰਤਾਂ ਕਿਸ ਕਾਲ ਦਾ ਸ੍ਰੋਤ ਹਨ ?
ਉੱਤਰ-
ਆਧੁਨਿਕ ਕਾਲ ।

ਪ੍ਰਸ਼ਨ 4.
ਆਧੁਨਿਕ ਯੁੱਗ ਵਿਚ ਦੱਖਣ ਭਾਰਤ ਵਿਚ ਮਰਾਠਿਆਂ, ਮੈਸੂਰ, ਹੈਦਰਾਬਾਦ ਆਦਿ ਸ਼ਕਤੀਆਂ ਦਾ ਉਦੈ ਹੋਇਆ । ਪੇਸ਼ਵਾਵਾਂ ਦਾ ਸੰਬੰਧ ਇਨ੍ਹਾਂ ਵਿਚੋਂ ਕਿਸ ਸ਼ਕਤੀ ਨਾਲ ਸੀ ?
ਉੱਤਰ-
ਮਰਾਠਾ ਸ਼ਕਤੀ ।

ਪ੍ਰਸ਼ਨ 5.
ਹੈਦਰਅਲੀ ਅਤੇ ਉਸਦੇ ਪੁੱਤਰ ਟੀਪੂ ਸੁਲਤਾਨ ਦਾ ਸੰਬੰਧ ਮੈਸੂਰ ਦੇ ਸੁਤੰਤਰ ਰਾਜ ਨਾਲ ਸੀ । ਉਸੀ ਕਾਲ ਦੇ ਬੰਗਾਲ ਰਾਜ ਦੇ ਦੋ ਸੁਤੰਤਰ ਸ਼ਾਸਕਾਂ ਦੇ ਨਾਂ ਲਿਖੋ ।
ਉੱਤਰ-
ਮੁਰਸ਼ਿਦ ਕੁਲੀ ਖਾਂ ਅਤੇ ਅਲੀਵਰਦੀ ਖਾਨ ।

PSEB 8th Class Social Science Solutions Chapter 9 ਕਿੱਥੇ, ਕਦੋਂ ਅਤੇ ਕਿਵੇਂ

ਪ੍ਰਸ਼ਨ 6.
ਭਾਰਤੀ ਇਤਿਹਾਸ ਦੇ ਤਿੰਨ ਕਾਲਾਂ ਵਿੱਚੋਂ ਆਧੁਨਿਕ ਕਾਲ ਨੂੰ ‘ਪਤਨ ਦਾ ਕਾਲ’ ਕਿਹਾ ਜਾਂਦਾ ਹੈ। ਇਹ ਪਤਨ ਕਿਸ ਸਮੁਦਾਇ ਦੇ ਪਤਨ ਨਾਲ ਜੁੜਿਆ ਹੈ ?
ਉੱਤਰ-
ਮੁਗ਼ਲ ਸਾਮਰਾਜ ।

(ਅ) ਸਹੀ ਵਿਕਲਪ ਚੁਣੋ :

ਪ੍ਰਸ਼ਨ 1.
ਹੇਠ ਦਿੱਤੀਆਂ ਤਸਵੀਰਾਂ ਨੂੰ ਪਛਾਣ ਕੇ ਦੱਸੋ ਕਿ ਇਹਨਾਂ ਦਾ ਸਬੰਧ ਇਤਿਹਾਸ ਦੇ ਕਿਸ ਕਾਲ ਨਾਲ ਹੈ ?
PSEB 8th Class Social Science Solutions Chapter 9 ਕਿੱਥੇ, ਕਦੋਂ ਅਤੇ ਕਿਵੇਂ 1
(i) ਪ੍ਰਾਚੀਨ ਕਾਲ
(ii) ਗੁਪਤ ਕਾਲ
(iii) ਮੱਧ ਕਾਲ
(iv) ਆਧੁਨਿਕ ਕਾਲ ।
ਉੱਤਰ-
(iv) ਆਧੁਨਿਕ ਕਾਲ ।

ਪ੍ਰਸ਼ਨ 2.
18 ਵੀਂ ਸਦੀ ਵਿਚ ਬਹੁਤ ਸਾਰੇ ਸੁਤੰਤਰ ਰਾਜ ਬਣੇ । ਇਨ੍ਹਾਂ ਵਿਚ ਕਿਹੜਾ ਰਾਜ ਸ਼ਾਮਿਲ ਨਹੀਂ ਸੀ ?
(i) ਬੰਗਾਲ
(ii) ਹੈਦਰਾਬਾਦ
(iii) ਗੁਜਰਾਤ
(iv) ਮੈਸੂਰ ।
ਉੱਤਰ-
(iii) ਗੁਜਰਾਤ

ਪ੍ਰਸ਼ਨ 3.
18 ਵੀਂ ਸ਼ਤਾਬਦੀ ਵਿਚ ਭਾਰਤ ਦੀਆਂ ਸਥਾਨਿਕ ਸ਼ਕਤੀਆਂ ਦੀ ਆਪਸੀ ਲੜਾਈ ਅਤੇ ਕਮਜ਼ੋਰੀ ਦਾ ਲਾਭ ਉਠਾਉਣ ਦਾ ਯਤਨ ਕਿਸ ਯੂਰਪੀਨ ਸ਼ਕਤੀ ਨੇ ਕੀਤਾ ?
(i) ਅੰਗਰੇਜ਼
(ii) ਫਰਾਂਸੀਸੀ
(ii) ਪੁਰਤਗਾਲੀ
(iv) ਇਹ ਸਾਰੇ ।
ਉੱਤਰ-
(iv) ਇਹ ਸਾਰੇ ।

ਪ੍ਰਸ਼ਨ 4.
ਆਧੁਨਿਕ ਭਾਰਤ ਦਾ ਇਤਿਹਾਸ ਜਾਨਣ ਲਈ ਕਈ ਸ੍ਰੋਤ ਹਨ । ਇਨ੍ਹਾਂ ਵਿੱਚੋਂ ਕੁਝ ਅਜਿਹੇ ਸਮਾਚਾਰ ਪੱਤਰ ਹਨ ਜਿਨ੍ਹਾਂ ਦਾ ਪ੍ਰਕਾਸ਼ਨ ਅੱਜ ਵੀ ਹੁੰਦਾ ਹੈ । ਇਨ੍ਹਾਂ ਵਿੱਚੋਂ ਕਿਹੜਾ ਸਮਾਚਾਰ ਪੱਤਰ ਸ਼ਾਮਿਲ ਹੈ ?
(i) ਦੀ ਟਿਬਿਉਨ
(ii) ਦੀ ਟਾਈਮਜ਼ ਆਫ ਇੰਡੀਆ
(iii) ਇਹ ਦੋਨੋਂ
(iv) ਇਨ੍ਹਾਂ ਵਿਚੋਂ ਕੋਈ ਵੀ ਨਹੀਂ ।
ਉੱਤਰ-
(iii) ਇਹ ਦੋਨੋਂ

PSEB 8th Class Social Science Solutions Chapter 9 ਕਿੱਥੇ, ਕਦੋਂ ਅਤੇ ਕਿਵੇਂ

ਪ੍ਰਸ਼ਨ 5.
ਦਿੱਲੀ ਵਿਚ ਸਥਿਤ ਇਤਿਹਾਸਿਕ ਭਵਨ ਨਹੀਂ ਹੈ-
(i) ਸੰਸਦ ਭਵਨ
(ii) ਇੰਡੀਆ ਗੇਟ
(iii) ਰਾਸ਼ਟਰਪਤੀ ਭਵਨ
(iv) ਗੇਟਵੇ ਆਫ਼ ਇੰਡੀਆ ।
ਉੱਤਰ-
(iv) ਗੇਟਵੇ ਆਫ਼ ਇੰਡੀਆ ।

ਪ੍ਰਸ਼ਨ 6.
ਯੂਰਪ ਵਿਚ ਆਧੁਨਿਕ ਕਾਲ ਦਾ ਆਰੰਭ ਕਦੋਂ ਹੋਇਆ ?
(i) 16ਵੀਂ ਸਦੀ
(ii) 15ਵੀਂ ਸਦੀ
(iii) 18ਵੀਂ ਸਦੀ
(iv) 17ਵੀਂ ਸਦੀ ।
ਉੱਤਰ-
(i) 16ਵੀਂ ਸਦੀ

ਪ੍ਰਸ਼ਨ 7.
ਮੱਧ ਯੁੱਗ ਵਿਚ ਭਾਰਤ ਤੇ ਕਿਹੜੇ ਸ਼ਾਸਕਾਂ ਦਾ ਰਾਜ ਸੀ ?
(i) ਗੁਪਤ
(ii) ਮੁਗ਼ਲ
(iii) ਅੰਗਰੇਜ਼
(iv) ਪੁਰਤਗਾਲੀ ।
ਉੱਤਰ-
(ii) ਮੁਗ਼ਲ

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

1. ਯੂਰਪ ਵਿਚ ਆਧੁਨਿਕ ਕਾਲ ਦਾ ਆਰੰਭ ………………….. ਸਦੀ ਵਿਚ ਹੋਇਆ ਮੰਨਿਆ ਜਾਂਦਾ ਹੈ ।
2. ਭਾਰਤ ਵਿਚ 16ਵੀਂ ਸਦੀ ਵਿਚ ………………….. ਕਾਲ ਸੀ ।
3. 18ਵੀਂ ਸਦੀ ਵਿਚ ਭਾਰਤ ਵਿਚ ……….., ………… ………, ਪਠਾਣ ਅਤੇ ਰਾਜਪੂਤ ਆਦਿ ਨਵੀਆਂ ਸ਼ਕਤੀਆਂ
ਦਾ ਉਭਾਰ ਹੋਇਆ ।
ਉੱਤਰ-
1. 16ਵੀਂ,
2. ਮੱਧ,
3. ਮਰਾਠੇ, ਸਿੱਖ, ਰੋਹੇਲੇ ।

(ਸ) ਠੀਕ ਕਥਨਾਂ ਤੇ ਸਹੀ (√) ਅਤੇ ਗ਼ਲਤ ਕਥਨਾਂ ਤੇ (×) ਦਾ ਚਿੰਨ੍ਹ ਲਾਓ :

1. 18ਵੀਂ ਸਦੀ ਵਿਚ ਭਾਰਤੀ ਸਮਾਜ ਵਿਚ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਪ੍ਰਚਲਿਤ ਸਨ ।
2. ਪੱਛਮੀ ਸਿੱਖਿਆ ਅਤੇ ਸਾਹਿਤ ਦੇ ਨਾਲ-ਨਾਲ ਪੱਛਮੀ ਵਿਚਾਰਾਂ ਨੇ ਵੀ ਭਾਰਤੀਆਂ ਨੂੰ ਜਾਗ੍ਰਿਤ ਕੀਤਾ ।
3. 18ਵੀਂ ਸਦੀ ਵਿਚ ਭਾਰਤ ਵਿਚ ਮੁਗ਼ਲ ਸਾਮਰਾਜ ਬਹੁਤ ਸ਼ਕਤੀਸ਼ਾਲੀ ਸੀ ।
ਉੱਤਰ-
1. (√)
2. (√)
3. (×)

(ਹ) ਸਹੀ ਜੋੜੇ ਬਣਾਓ :

1. ਸਆਦਤ ਖਾਂ ਯੂਰਪੀ
2. ਨਿਜ਼ਾਮ-ਉਲ-ਮੁਲਕ ਅਵਧ
3. ਬਾਬਰ ਹੈਦਰਾਬਾਦ
4. ਡੱਚ ਮੁਗਲ ।

ਉੱਤਰ-

1. ਸਆਦਤ ਖਾਂ ਅਵਧ
2. ਨਿਜ਼ਾਮ-ਉਲ-ਮੁਲਕ ਹੈਦਰਾਬਾਦ
3. ਬਾਬਰ ਮੁਗਲ
4. ਡੱਚ ਯੂਰਪੀ ।

PSEB 8th Class Social Science Solutions Chapter 9 ਕਿੱਥੇ, ਕਦੋਂ ਅਤੇ ਕਿਵੇਂ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੰਸਾਰ ਦੇ ਇਤਿਹਾਸ ਨੂੰ ਕਿਹੜੇ-ਕਿਹੜੇ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ ?
ਉੱਤਰ-
ਪ੍ਰਾਚੀਨ ਕਾਲ, ਮੱਧ ਕਾਲ ਅਤੇ ਆਧੁਨਿਕ ਕਾਲ ।

ਪ੍ਰਸ਼ਨ 2.
ਯੂਰਪ ਵਿਚ ਆਧੁਨਿਕ ਕਾਲ ਦਾ ਆਰੰਭ ਕਿਸ ਸਦੀ ਵਿਚ ਮੰਨਿਆ ਜਾਂਦਾ ਹੈ ?
ਉੱਤਰ-
16ਵੀਂ ਸਦੀ ਵਿਚ ।

ਪ੍ਰਸ਼ਨ 3.
ਭਾਰਤ ਵਿਚ 18ਵੀਂ ਸਦੀ ਵਿਚ ਉਦੈ ਹੋਣ ਵਾਲੀਆਂ ਕੋਈ ਚਾਰ ਸ਼ਕਤੀਆਂ ਦੇ ਨਾਂ ਦੱਸੋ ।
ਉੱਤਰ-
ਮਰਾਠੇ, ਸਿੱਖ, ਰੁਹੇਲੇ ਅਤੇ ਪਠਾਣ ।

ਪ੍ਰਸ਼ਨ 4.
ਭਾਰਤ ਕਿਸ ਸਾਲ ਆਜ਼ਾਦ ਹੋਇਆ ?
ਉੱਤਰ-
1947 ਵਿਚ ।

ਪ੍ਰਸ਼ਨ 5.
ਯੂਰਪ ਵਿਚ ਆਧੁਨਿਕ ਕਾਲ ਦਾ ਆਰੰਭ ਭਾਰਤ ਨਾਲੋਂ ਪਹਿਲਾਂ ਕਿਉਂ ਹੋਇਆ ?
ਉੱਤਰ-
ਸੰਸਾਰ ਦੇ ਜਿਨ੍ਹਾਂ ਦੇਸ਼ਾਂ ਨੇ ਤੇਜ਼ੀ ਨਾਲ ਉੱਨਤੀ ਕੀਤੀ ਸੀ, ਉੱਥੇ ਆਧੁਨਿਕ ਕਾਲ ਦਾ ਆਰੰਭ ਹੋਰ ਦੇਸ਼ਾਂ ਦੀ ਤੁਲਨਾ ਵਿਚ ਪਹਿਲਾਂ ਹੋਇਆ | ਯੂਰਪ ਦੇ ਦੇਸ਼ਾਂ ਨੇ ਵੀ ਤੇਜ਼ੀ ਨਾਲ ਉੱਨਤੀ ਕੀਤੀ ਸੀ ।

PSEB 8th Class Social Science Solutions Chapter 9 ਕਿੱਥੇ, ਕਦੋਂ ਅਤੇ ਕਿਵੇਂ

ਪ੍ਰਸ਼ਨ 6.
ਆਧੁਨਿਕ ਕਾਲ ਵਿਚ ਭਾਰਤੀ ਸ਼ਾਸਕਾਂ ਨੇ ਦੇਸ਼ ਦੀ ਅਰਥਵਿਵਸਥਾ ਦੀ ਮਜ਼ਬੂਤੀ ਲਈ ਕੀ ਕੀਤਾ ?
ਉੱਤਰ-
ਉਨ੍ਹਾਂ ਨੇ ਖੇਤੀ, ਵਪਾਰ ਅਤੇ ਉਦਯੋਗਾਂ ਨੂੰ ਉਤਸ਼ਾਹ ਦਿੱਤਾ ।

ਪ੍ਰਸ਼ਨ 7.
ਕਰਨਾਟਕ ਦੇ ਯੁੱਧ ਕਦੋਂ ਅਤੇ ਕਿਸ-ਕਿਸ ਦੇ ਵਿਚਾਲੇ ਹੋਏ ? ਇਨ੍ਹਾਂ ਵਿਚ ਕਿਸ ਦੀ ਜਿੱਤ ਹੋਈ ?
ਉੱਤਰ-
ਕਰਨਾਟਕ ਦੇ ਯੁੱਧ 1746 ਤੋਂ 1763 ਈ: ਤਕ ਅੰਗਰੇਜ਼ਾਂ ਅਤੇ ਫ਼ਰਾਂਸੀਸੀਆਂ ਦੇ ਵਿਚਾਲੇ ਹੋਏ, ਜਿਨ੍ਹਾਂ ਵਿਚ ਅੰਗਰੇਜ਼ਾਂ ਦੀ ਜਿੱਤ ਹੋਈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਆਧੁਨਿਕ ਭਾਰਤ ਵਿਚ ਪੱਛਮੀ ਸਿੱਖਿਆ ਅਤੇ ਸਾਹਿਤ ਨੇ ਭਾਰਤ ਦੀ ਸੁਤੰਤਰਤਾ ਦਾ ਰਸਤਾ ਕਿਵੇਂ ਸਾਫ਼ ਕੀਤਾ ? .
ਉੱਤਰ-
ਆਧੁਨਿਕ ਕਾਲ ਵਿਚ ਭਾਰਤ ਵਿਚ ਬਹੁਤ ਸਾਰੇ ਸਕੂਲ ਅਤੇ ਕਾਲਜ ਸਥਾਪਿਤ ਕੀਤੇ ਗਏ ਜਿੱਥੇ ਪੂਰਬੀ (ਭਾਰਤੀ) ਭਾਸ਼ਾਵਾਂ ਦੇ ਨਾਲ-ਨਾਲ ਵਿਦੇਸ਼ੀ ਭਾਸ਼ਾਵਾਂ ਦੀ ਸਿੱਖਿਆ ਵੀ ਦਿੱਤੀ ਜਾਂਦੀ ਸੀ । ਪੱਛਮੀ ਸਿੱਖਿਆ ਅਤੇ ਸਾਹਿਤ ਦੇ ਮਾਧਿਅਮ ਨਾਲ ਦੇਸ਼ ਵਿਚ ਪੱਛਮੀ ਵਿਚਾਰਾਂ ਦਾ ਪ੍ਰਸਾਰ ਹੋਇਆ ।

ਪੱਛਮੀ ਸੱਭਿਅਤਾ, ਇਤਿਹਾਸ ਅਤੇ ਦਰਸ਼ਨ ਸ਼ਾਸਤਰ ਦੀ ਸਿੱਖਿਆ ਪ੍ਰਾਪਤ ਕਰਨ ਵਾਲੇ ਭਾਰਤੀਆਂ ਵਿਚ ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ ਦੀ ਭਾਵਨਾ ਦਾ ਵਿਕਾਸ ਹੋਇਆ । ਉਹ ਭਾਰਤ ਵਿਚ ਅੰਗਰੇਜ਼ੀ ਸ਼ਾਸਨ ਅਤੇ ਭਾਰਤ ਦੇ ਆਰਥਿਕ ਸ਼ੋਸ਼ਣ ਨੂੰ ਸਹਿਣ ਨਾ ਕਰ ਸਕੇ । ਇਸ ਲਈ ਉਨ੍ਹਾਂ ਨੇ ਅੰਗਰੇਜ਼ੀ ਸ਼ਾਸਨ ਦੇ ਵਿਰੁੱਧ ਰਾਸ਼ਟਰੀ ਅੰਦੋਲਨ ਆਰੰਭ ਕਰ ਦਿੱਤਾ | ਉਨ੍ਹਾਂ ਨੇ ਬਹੁਤ ਸਾਰੇ ਕਸ਼ਟ ਸਹਿਣ ਅਤੇ ਬਲੀਦਾਨ ਦੇਣ ਤੋਂ ਬਾਅਦ 1947 ਵਿਚ ਦੇਸ਼ ਨੂੰ ਸੁਤੰਤਰਤਾ ਦਿਵਾਈ ।

ਪ੍ਰਸ਼ਨ 2.
ਆਧੁਨਿਕ ਕਾਲ ਵਿਚ ਭਾਰਤ ਵਿਚ ਸੁਤੰਤਰ ਰਾਜਾਂ ਦੇ ਉਦੈ- ‘ ਤੇ ਇਕ ਨੋਟ ਲਿਖੋ ।
ਉੱਤਰ-
ਭਾਰਤ ਦੇ ਭਿੰਨ-ਭਿੰਨ ਭਾਗਾਂ ਵਿਚ ਬਹੁਤ ਸਾਰੀਆਂ ਰਿਆਸਤਾਂ ਨੇ ਮੁਗਲ ਸਾਮਰਾਜ ਦੀ ਕਮਜ਼ੋਰੀ ਦਾ ਲਾਭ ਉਠਾ ਕੇ ਆਪਣੇ ਆਪ ਨੂੰ ਸੁਤੰਤਰ ਘੋਸ਼ਿਤ ਕਰ ਦਿੱਤਾ । ਸਭ ਤੋਂ ਪਹਿਲਾਂ 1724 ਈ: ਵਿਚ ਨਿਜ਼ਾਮ-ਉਲ-ਮੁਲਕ ਨੇ ਹੈਦਰਾਬਾਦ ਰਾਜ ਦੀ ਨੀਂਹ ਰੱਖੀ । ਇਸ ਤੋਂ ਬਾਅਦ ਮੁਰਸ਼ਿਦ ਕੁਲੀ ਖ਼ਾਂ ਅਤੇ ਅਲੀਵਰਦੀ ਮਾਂ ਨੇ ਬੰਗਾਲ ਨੂੰ ਸੁਤੰਤਰ ਰਾਜ ਬਣਾ ਦਿੱਤਾ । 1739 ਈ: ਵਿਚ ਸਆਦਤ ਖਾਂ ਨੇ ਅਵਧ ਵਿਚ ਸੁਤੰਤਰ ਰਾਜ ਦੀ ਨੀਂਹ ਰੱਖੀ । ਇਸੇ ਪ੍ਰਕਾਰ ਦੱਖਣ ਵਿਚ ਹੈਦਰ ਅਲੀ ਦੀ ਅਗਵਾਈ ਵਿਚ ਮੈਸੂਰ ਰਾਜ ਦੀ ਨੀਂਹ ਰੱਖੀ ਗਈ । ਹੈਦਰ ਅਲੀ ਅਤੇ ਉਸਦੇ ਪੁੱਤਰ ਟੀਪੂ ਸੁਲਤਾਨ ਦੇ ਅਧੀਨ ਮੈਸੂਰ ਰਾਜ ਦਾ ਬਹੁਤ ਜ਼ਿਆਦਾ ਵਿਕਾਸ ਹੋਇਆ । | ਮਰਾਠਿਆਂ ਨੇ ਵੀ ਸਥਿਤੀ ਦਾ ਲਾਭ ਉਠਾਇਆ । ਉਨ੍ਹਾਂ ਨੇ ਪੇਸ਼ਵਾਵਾਂ ਦੀ ਅਗਵਾਈ ਵਿਚ ਮੁਗ਼ਲ ਪ੍ਰਦੇਸ਼ਾਂ ‘ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ।

PSEB 8th Class Social Science Solutions Chapter 9 ਕਿੱਥੇ, ਕਦੋਂ ਅਤੇ ਕਿਵੇਂ

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਆਧੁਨਿਕ ਭਾਰਤੀ ਇਤਿਹਾਸ ਦੇ ਮਹੱਤਵਪੂਰਨ ਸਰੋਤਾਂ ਦਾ ਵਰਣਨ ਕਰੋ ।
ਉੱਤਰ-
ਇਤਿਹਾਸ ਤੱਥਾਂ ‘ਤੇ ਆਧਾਰਿਤ ਹੁੰਦਾ ਹੈ । ਇਸ ਲਈ ਇਤਿਹਾਸ ਦੀ ਰਚਨਾ ਲਈ ਇਤਿਹਾਸਕਾਰਾਂ ਨੂੰ ਅਲੱਗ-ਅਲੱਗ ਸਰੋਤਾਂ ‘ਤੇ ਨਿਰਭਰ ਰਹਿਣਾ ਪੈਂਦਾ ਹੈ । ਆਧੁਨਿਕ ਭਾਰਤੀ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਵੀ ਅਨੇਕ ਸਰੋਤ ਹਨ । ਇਨ੍ਹਾਂ ਵਿਚੋਂ ਮੁੱਖ ਸਰੋਤਾਂ ਦਾ ਵਰਣਨ ਇਸ ਪ੍ਰਕਾਰ ਹ-

  • ਪੁਸਤਕਾਂ – ਆਧੁਨਿਕ ਕਾਲ ਵਿਚ ਛਾਪੇਖ਼ਾਨੇ ਦੀ ਖੋਜ ਦੇ ਕਾਰਨ ਭਾਰਤੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਅਨੇਕ ਪੁਸਤਕਾਂ, ਛਾਪੀਆਂ ਗਈਆਂ । ਇਨ੍ਹਾਂ ਪੁਸਤਕਾਂ ਤੋਂ ਸਾਨੂੰ ਮਨੁੱਖ ਦੁਆਰਾ ਸਾਹਿਤ, ਕਲਾ, ਇਤਿਹਾਸ, ਵਿਗਿਆਨ ਅਤੇ ਸੰਗੀਤ ਆਦਿ ਖੇਤਰਾਂ ਵਿਚ ਕੀਤੀ ਗਈ ਉੱਨਤੀ ਦਾ ਪਤਾ ਲੱਗਦਾ ਹੈ । ਇਨ੍ਹਾਂ ਪੁਸਤਕਾਂ ਤੋਂ ਅਸੀਂ ਹੋਰ ਜ਼ਿਆਦਾ ਉੱਨਤੀ ਕਰਨ ਦੀ ਪ੍ਰੇਰਨਾ ਲੈ ਸਕਦੇ ਹਾਂ ।
  • ਸਰਕਾਰੀ ਦਸਤਾਵੇਜ਼ – ਸਰਕਾਰੀ ਦਸਤਾਵੇਜ਼ ਆਧੁਨਿਕ ਭਾਰਤ ਦੇ ਇਤਿਹਾਸ ਦੇ ਮਹੱਤਵਪੂਰਨ ਸਰੋਤ ਹਨ । ਇਨ੍ਹਾਂ ਦੇ ਅਧਿਐਨ ਨਾਲ ਸਾਨੂੰ ਭਾਰਤ ਵਿਚ ਵਿਦੇਸ਼ੀ ਸ਼ਕਤੀਆਂ ਦੀਆਂ ਗਤੀਵਿਧੀਆਂ, ਅੰਗਰੇਜ਼ਾਂ ਦੁਆਰਾ ਭਾਰਤ ਜਿੱਤ ਅਤੇ ਭਾਰਤ ਵਿਚ ਅੰਗਰੇਜ਼ੀ ਪ੍ਰਸ਼ਾਸਨ ਦੀ ਜਾਣਕਾਰੀ ਮਿਲਦੀ ਹੈ । ਸਾਨੂੰ ਇਹ ਵੀ ਪਤਾ ਚੱਲਦਾ ਹੈ ਕਿ ਅੰਗਰੇਜ਼ਾਂ ਨੇ ਕਿਸ ਪ੍ਰਕਾਰ ਭਾਰਤ ਦਾ ਆਰਥਿਕ ਸ਼ੋਸ਼ਣ ਕੀਤਾ ।
  • ਅਖ਼ਬਾਰਾਂ, ਨਾਵਲ ਅਤੇ ਪੱਤਰਕਾਵਾਂ – ਆਧੁਨਿਕ ਕਾਲ ਵਿਚ ਭਾਰਤ ਵਿਚ ਭਿੰਨ-ਭਿੰਨ ਭਾਸ਼ਾਵਾਂ ਵਿਚ ਬਹੁਤ ਸਾਰੀਆਂ ਅਖ਼ਬਾਰਾਂ, ਨਾਵਲ ਅਤੇ ਪੱਤਰਕਾਵਾਂ ਛਾਪੀਆਂ ਗਈਆਂ । ਇਨ੍ਹਾਂ ਵਿਚੋਂ ਦਾ ਦ੍ਰਿਬਿਊਨ, ਦਾ ਟਾਈਮਜ਼ ਆਫ਼ ਇੰਡੀਆ ਆਦਿ ਅਖ਼ਬਾਰਾਂ ਅੱਜ ਵੀ ਛਪਦੀਆਂ ਹਨ । ਇਹ ਅਖ਼ਬਾਰਾਂ ਅਤੇ ਪੱਤਰਕਾਵਾਂ ਸਾਨੂੰ ਆਧੁਨਿਕ ਕਾਲ ਦੀਆਂ ਕਈ ਮਹੱਤਵਪੂਰਨ ਘਟਨਾਵਾਂ ਦੀ ਜਾਣਕਾਰੀ ਦਿੰਦੀਆਂ ਹਨ ।
  • ਇਤਿਹਾਸਿਕ ਭਵਨ – ਆਧੁਨਿਕ ਕਾਲ ਵਿਚ ਬਣੇ ਇਤਿਹਾਸਿਕ ਭਵਨ ਇਮਾਰਤਾਂ ਦੇ ਜੀਉਂਦੇ-ਜਾਗਦੇ ਉਦਾਹਰਨ ਹਨ । ਇਨ੍ਹਾਂ ਇਮਾਰਤਾਂ ਭਵਨਾਂ ਵਿਚ ਇੰਡੀਆ ਗੇਟ, ਸੰਸਦ ਭਵਨ, ਰਾਸ਼ਟਰਪਤੀ ਭਵਨ, ਬਿਰਲਾ ਹਾਊਸ ਅਤੇ ਕਈ ਹੋਰ ਇਮਾਰਤਾਂ ਸ਼ਾਮਿਲ ਹਨ । ਇਹ ਭਵਨ ਸਾਨੂੰ ਭਾਰਤ ਦੀ ਭਵਨ ਨਿਰਮਾਣ ਕਲਾ ਦੇ ਭਿੰਨ-ਭਿੰਨ ਪੱਖਾਂ ਦੀ ਜਾਣਕਾਰੀ ਦਿੰਦੇ ਹਨ ।
  • ਚਿੱਤਰਕਾਰੀ ਅਤੇ ਮੂਰਤੀ ਕਲਾ-ਬਹੁਤ ਸਾਰੇ ਚਿੱਤਰ ਅਤੇ ਮੂਰਤੀਆਂ ਵੀ ਆਧੁਨਿਕ ਇਤਿਹਾਸ ਦੇ ਮਹੱਤਵਪੂਰਨ ਸਰੋਤ ਹਨ । ਇਹ ਸਰੋਤ ਸਾਨੂੰ ਰਾਸ਼ਟਰੀ ਨੇਤਾਵਾਂ ਅਤੇ ਮਹੱਤਵਪੂਰਨ ਇਤਿਹਾਸਿਕ ਵਿਅਕਤੀਆਂ ਦੀਆਂ ਸਫ਼ਲਤਾਵਾਂ ਬਾਰੇ ਜਾਣਕਾਰੀ ਦਿੰਦੇ ਹਨ ।
  • ਹੋਰ ਸਰੋਤ – ਉੱਪਰ ਦਿੱਤੇ ਗਏ ਸਰੋਤਾਂ ਤੋਂ ਇਲਾਵਾ ਆਧੁਨਿਕ ਭਾਰਤੀ ਇਤਿਹਾਸ ਦੇ ਹੋਰ ਵੀ ਕਈ ਮਹੱਤਵਪੂਰਨ ਸਰੋਤ ਹਨ । ਇਨ੍ਹਾਂ ਵਿਚੋਂ ਸਭ ਤੋਂ ਮਹੱਤਵਪੂਰਨ ਫ਼ਿਲਮਾਂ ਹਨ ਜਿਹੜੀਆਂ ਸਮਕਾਲੀਨ ਵਿਅਕਤੀਆਂ ਅਤੇ ਉਨ੍ਹਾਂ ਦੀ ਜੀਵਨਸ਼ੈਲੀ ’ਤੇ ਚਾਨਣਾ ਪਾਉਂਦੀਆਂ ਹਨ । ਇਸ ਤੋਂ ਇਲਾਵਾ ਗਾਂਧੀ ਜੀ ਅਤੇ ਪੰਡਿਤ ਨਹਿਰੂ ਆਦਿ ਦੇ ਪੁੱਤਰਾਂ ਤੋਂ ਸਾਨੂੰ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਉਨ੍ਹਾਂ ਦੀ ਸੋਚ ਦੇ ਬਾਰੇ ਪਤਾ ਲੱਗਦਾ ਹੈ ।

ਪ੍ਰਸ਼ਨ 2.
ਭਾਰਤੀ ਇਤਿਹਾਸ ਦੇ ਆਧੁਨਿਕ ਕਾਲ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਭਾਰਤ ਵਿਚ ਆਧੁਨਿਕ ਕਾਲ ਦਾ ਆਰੰਭ 18ਵੀਂ ਸਦੀ ਵਿਚ ਔਰੰਗਜ਼ੇਬ ਦੀ ਮੌਤ (1707) ਤੋਂ ਬਾਅਦ ਹੋਇਆ । ਇਸ ਕਾਲ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਸਨ-

1. ਨਵੀਆਂ ਸ਼ਕਤੀਆਂ ਦਾ ਉਦੈ – ਇਸ ਕਾਲ ਵਿਚ ਬਹੁਤ ਸਾਰੀਆਂ ਪੁਰਾਣੀਆਂ ਸ਼ਕਤੀਆਂ ਕਮਜ਼ੋਰ ਹੋ ਗਈਆਂ ਅਤੇ ਉਨ੍ਹਾਂ ਦਾ ਸਥਾਨ ਨਵੀਆਂ ਸ਼ਕਤੀਆਂ ਨੇ ਲੈ ਲਿਆ । ਇਨ੍ਹਾਂ ਸ਼ਕਤੀਆਂ ਵਿਚ ਮਰਾਠੇ, ਸਿੱਖ, ਰੁਹੇਲੇ, ਪਠਾਣ ਅਤੇ ਰਾਜਪੂਤ ਆਦਿ ਸ਼ਾਮਿਲ ਸਨ ।

2. ਵਿਦੇਸ਼ੀ ਸ਼ਕਤੀਆਂ ਦਾ ਆਗਮਨ – ਇਨ੍ਹਾਂ ਸ਼ਕਤੀਆਂ ਦੇ ਆਪਸੀ ਝਗੜਿਆਂ ਨੇ ਅਨੇਕਾਂ ਵਿਦੇਸ਼ੀ ਸ਼ਕਤੀਆਂ ਨੂੰ ਭਾਰਤ ਵਿਚ ਆਪਣੀ ਸਰਵਉੱਚਤਾ ਅਤੇ ਸੱਤਾ ਸਥਾਪਿਤ ਕਰਨ ਲਈ ਪ੍ਰੇਰਿਤ ਕੀਤਾ । ਇਨ੍ਹਾਂ ਵਿਚ ਪੁਰਤਗਾਲੀ, ਅੰਗਰੇਜ਼, ਡੱਚ ਅਤੇ ਫ਼ਰਾਂਸੀਸੀ ਸ਼ਾਮਿਲ ਸਨ | ਭਾਰਤ ਵਿਚ ਇਨ੍ਹਾਂ ਯੂਰਪੀ ਸ਼ਕਤੀਆਂ ਦੇ ਆਉਣ ਨਾਲ ਹੀ ਆਧੁਨਿਕ ਕਾਲ ਦੇ ਆਰੰਭ ਹੋਇਆ ।

3. ਸਮਾਜਿਕ ਅਤੇ ਆਰਥਿਕ ਸੁਧਾਰ – ਉਸ ਸਮੇਂ ਵਿਦੇਸ਼ੀ ਸਮਾਜਾਂ ਦੀ ਤੁਲਨਾ ਵਿਚ ਭਾਰਤੀ ਸਮਾਜ ਵਿਚ ਬਹੁਤ ਸਾਰੀਆਂ ਬੁਰਾਈਆਂ ਪਾਈਆਂ ਜਾਂਦੀਆਂ ਹਨ । ਇਨ੍ਹਾਂ ਨੂੰ ਜੜੋਂ ਉਖਾੜਨ ਲਈ ਭਾਰਤੀ ਸਮਾਜ ਸੁਧਾਰਕਾਂ ਨੇ ਬਹੁਤ ਯਤਨ ਕੀਤੇ । ਉਸ ਸਮੇਂ ਆਰਥਿਕ ਖੇਤਰ ਵਿਚ ਵੀ ਬਹੁਤ ਸਾਰੀਆਂ ਤਰੁੱਟੀਆਂ ਪਾਈਆਂ ਜਾਂਦੀਆਂ ਸਨ । ਇਸ ਲਈ ਭਾਰਤੀ ਸ਼ਾਸਕਾਂ ਨੇ ਖੇਤੀ, ਵਪਾਰ ਅਤੇ ਉਦਯੋਗਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਅਤੇ ਅਰਥ-ਵਿਵਸਥਾ ਦੀਆਂ ਤਰੁੱਟੀਆਂ ਨੂੰ ਦੂਰ ਕਰਨ ਦੇ ਯਤਨ ਕੀਤੇ ।

4. ਸਿੱਖਿਆ ਦਾ ਪ੍ਰਸਾਰ – ਆਧੁਨਿਕ ਕਾਲ ਵਿਚ ਭਾਰਤ ਵਿਚ ਅਨੇਕ ਸਕੂਲ ਅਤੇ ਕਾਲਜ ਸਥਾਪਿਤ ਕੀਤੇ ਗਏ । ਜਿੱਥੇ ਪੂਰਬੀ ਭਾਰਤੀ ਭਾਸ਼ਾਵਾਂ ਦੇ ਨਾਲ-ਨਾਲ ਵਿਦੇਸ਼ੀ ਭਾਸ਼ਾਵਾਂ ਦੀ ਸਿੱਖਿਆ ਵੀ ਦਿੱਤੀ ਜਾਂਦੀ ਸੀ । ਪੱਛਮੀ ਸਿੱਖਿਆ ਅਤੇ ਸਾਹਿਤ ਦੇ ਮਾਧਿਅਮ ਨਾਲ ਦੇਸ਼ ਵਿਚ ਪੱਛਮੀ ਵਿਚਾਰਾਂ ਦਾ ਪ੍ਰਸਾਰ ਹੋਇਆ । ਫਲਸਰੂਪ ਦੇਸ਼ ਵਿਚ ਜਾਗ੍ਰਿਤੀ ਆਈ ਜੋ ਆਧੁਨਿਕ ਯੁੱਗ ਦਾ ਪ੍ਰਤੀਕ ਸੀ ।

5. ਰਾਸ਼ਟਰੀ ਅੰਦੋਲਨ ਦਾ ਆਰੰਭ ਅਤੇ ਭਾਰਤ ਦੀ ਸੁਤੰਤਰਤਾ-ਪੱਛਮੀ ਸੱਭਿਅਤਾ, ਇਤਿਹਾਸ ਅਤੇ ਦਰਸ਼ਨ ਸ਼ਾਸਤਰ ਦਾ ਅਧਿਐਨ ਪ੍ਰਾਪਤ ਕਰਨ ਵਾਲੇ ਭਾਰਤੀਆਂ ਵਿਚ ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ ਦੀ ਭਾਵਨਾ ਦਾ ਵਿਕਾਸ ਹੋਇਆ । ਉਹ ਭਾਰਤ ਵਿਚ ਅੰਗਰੇਜ਼ੀ ਸ਼ਾਸਨ ਅਤੇ ਭਾਰਤ ਦੇ ਆਰਥਿਕ ਸ਼ੋਸ਼ਣ ਨੂੰ ਸਹਿਣ ਨਾ ਕਰ ਸਕੇ । ਇਸ ਲਈ ਉਨ੍ਹਾਂ ਨੇ ਅੰਗਰੇਜ਼ੀ ਸ਼ਾਸਨ ਦੇ ਵਿਰੁੱਧ ਰਾਸ਼ਟਰੀ ਅੰਦੋਲਨ ਆਰੰਭ ਕਰ ਦਿੱਤਾ । ਬਹੁਤ ਸਾਰੇ ਕਸ਼ਟ ਸਹਿਣ ਤੇ ਕੁਰਬਾਨੀਆਂ ਦੇਣ ਤੋਂ ਬਾਅਦ ਉਨ੍ਹਾਂ ਨੇ 1947 ਵਿਚ ਦੇਸ਼ ਨੂੰ ਸੁਤੰਤਰਤਾ ਦਿਲਵਾਈ ।

6. ਅਰਥ-ਵਿਵਸਥਾ ਦਾ ਪੁਨਰਗਠਨ-ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਦੇਸ਼ ਅਤੇ ਦੇਸ਼ ਦੀ ਅਰਥ-ਵਿਵਸਥਾ ਦੇ ਪੁਨਰਗਠਨ ਦਾ ਕੰਮ ਆਰੰਭ ਹੋਇਆ । ਫਲਸਰੂਪ ਪਿਛਲੇ ਛੇ ਦਹਾਕਿਆਂ ਵਿਚ ਭਾਰਤ ਨੇ ਵਿਸ਼ਵ ਦੇ ਮਹਾਨ ਦੇਸ਼ਾਂ ਵਿਚ ਆਪਣਾ ਸਥਾਨ ਬਣਾ ਲਿਆ ਹੈ । ਇਸ ਪ੍ਰਕਾਰ ਭਾਰਤ ਦਾ ਆਧੁਨਿਕ ਯੁੱਗ ਬਹੁਤ ਸਾਰੇ ਉਤਰਾਵਾਂ-ਚੜ੍ਹਾਵਾਂ, ਤਣਾਵਾਂ ਅਤੇ ਚੁਣੌਤੀਆਂ ਨਾਲ ਭਰਪੁਰ ਹੈ । ਫਿਰ ਵੀ ਭਾਰਤ ਅੱਜ ਤਰੱਕੀ ਅਤੇ ਖ਼ੁਸ਼ਹਾਲੀ ਵੱਲ ਵੱਧ ਰਿਹਾ ਹੈ ।

ਪ੍ਰਸ਼ਨ 3.
ਭਾਰਤੀ ਇਤਿਹਾਸ ਦੇ ਆਧੁਨਿਕ ਕਾਲ ਵਿਚ ਹੋਈਆਂ ਪ੍ਰਮੁੱਖ ਪ੍ਰਗਤੀਆਂ ਦਾ ਵਰਣਨ ਕਰੋ ।
ਉੱਤਰ-
ਭਾਰਤ ਦੇ ਇਤਿਹਾਸ ਵਿਚ ਆਧੁਨਿਕ ਕਾਲ ਦੇ ਆਰੰਭ, ਅਤੇ 18ਵੀਂ ਸਦੀ ਦੇ ਕਾਲ ਨੂੰ ਹਨੇਰੇ ਦਾ ਯੁੱਗ ਕਿਹਾ ਜਾਂਦਾ ਹੈ । ਇਸਦਾ ਕਾਰਨ ਇਹ ਹੈ ਕਿ ਇਸ ਯੁੱਗ ਵਿਚ ਮੁਗ਼ਲ ਸਾਮਰਾਜ ਦੇ ਪਤਨ ਤੋਂ ਬਾਅਦ ਦੇਸ਼ ਕਮਜ਼ੋਰ ਹੋ ਗਿਆ ! ਸਥਾਨਿਕ ਸ਼ਕਤੀਆਂ ਵਿਚ ਆਪਸੀ ਸੰਘਰਸ਼ ਦੇ ਨਾਲ-ਨਾਲ ਉਨ੍ਹਾਂ ਦਾ ਵਿਦੇਸ਼ੀ ਸ਼ਕਤੀਆਂ ਨਾਲ ਵੀ ਸੰਘਰਸ਼ ਆਰੰਭ ਹੋ ਗਿਆ ।

ਸੁਤੰਤਰ ਰਾਜਾਂ ਦਾ ਉਦੈ – ਭਾਰਤ ਦੇ ਭਿੰਨ-ਭਿੰਨ ਭਾਗਾਂ ਵਿਚ ਬਹੁਤ ਸਾਰੀਆਂ ਰਿਆਸਤਾਂ ਨੇ ਮੁਗ਼ਲ ਸਾਮਰਾਜ ਦੀ ਕਮਜ਼ੋਰੀ ਦਾ ਲਾਭ ਉਠਾ ਕੇ ਖ਼ੁਦ ਨੂੰ ਸੁਤੰਤਰ ਘੋਸ਼ਿਤ ਕਰ ਦਿੱਤਾ ।

  • ਸਭ ਤੋਂ ਪਹਿਲਾਂ 1724 ਈ: ਵਿਚ ਨਿਜ਼ਾਮ-ਉਲ-ਮੁਲਕ ਨੇ ਹੈਦਰਾਬਾਦ ਰਾਜ ਦੀ ਨੀਂਹ ਰੱਖੀ ।
  • ਇਸ ਤੋਂ ਬਾਅਦ ਮੁਰਸ਼ਿਦ ਕੁਲੀ ਖਾਂ ਅਤੇ ਅਲੀਵਰਦੀ ਮਾਂ ਨੇ ਬੰਗਾਲ ਨੂੰ ਸੁਤੰਤਰ ਰਾਜ ਬਣਾ ਦਿੱਤਾ ।
  • 1739 ਵਿਚ ਸਆਦਤ ਮਾਂ ਨੇ ਅਵਧ ਵਿਚ ਸੁਤੰਤਰ ਰਾਜ ਦੀ ਨੀਂਹ ਰੱਖੀ ।
  • ਇਸੇ ਪ੍ਰਕਾਰ ਦੱਖਣ ਵਿਚ ਹੈਦਰ ਅਲੀ ਦੀ ਅਗਵਾਈ ਵਿਚ ਮੈਸੂਰ ਰਾਜ ਦੀ ਨੀਂਹ ਰੱਖੀ ਗਈ । ਹੈਦਰ ਅਲੀ ਅਤੇ ਉਸਦੇ ਪੁੱਤਰ ਟੀਪੂ ਸੁਲਤਾਨ ਦੇ ਅਧੀਨ ਮੈਸੂਰ ਰਾਜ ਦਾ ਬਹੁਤ ਜ਼ਿਆਦਾ ਵਿਕਾਸ ਹੋਇਆ ।
  • ਮਰਾਠਿਆਂ ਨੇ ਵੀ ਸਥਿਤੀ ਦਾ ਲਾਭ ਉਠਾਇਆ । ਉਨ੍ਹਾਂ ਨੇ ਪੇਸ਼ਵਾਵਾਂ ਦੀ ਅਗਵਾਈ ਵਿਚ ਮੁਗ਼ਲ ਪ੍ਰਦੇਸ਼ਾਂ ‘ਤੇ ਹਮਲੇ ਕਰਨੇ ਆਰੰਭ ਕਰ ਦਿੱਤੇ ।

ਵਿਦੇਸ਼ੀ ਸ਼ਕਤੀਆਂ ਵਿਚ ਸੰਘਰਸ਼ – ਪੁਰਤਗਾਲੀਆਂ, ਡੱਚਾਂ, ਫ਼ਰਾਂਸੀਸੀਆਂ, ਅੰਗਰੇਜ਼ਾਂ ਆਦਿ ਯੂਰਪੀ ਸ਼ਕਤੀਆਂ ਨੇ ਵੀ ਮੁਗ਼ਲ ਰਾਜ ਦੀ ਕਮਜ਼ੋਰੀ ਦਾ ਲਾਭ ਉਠਾਉਂਦੇ ਹੋਏ ਭਾਰਤ ਵਿਚ ਆਪਣੀ ਸੱਤਾ ਸਥਾਪਿਤ ਕਰਨ ਦੇ ਯਤਨ ਕਰਨੇ ਆਰੰਭ ਕਰ ਦਿੱਤੇ । ਇਸ ਲਈ 1746 ਈ: ਤੋਂ 1763 ਈ: ਤਕ ਅੰਗਰੇਜ਼ਾਂ ਅਤੇ ਫ਼ਰਾਂਸੀਸੀਆਂ ਵਿਚਾਲੇ ਕਰਨਾਟਕ ਵਿਚ ਤਿੰਨ ਯੁੱਧ ਹੋਏ । ਇਨ੍ਹਾਂ ਵਿਚ ਅੰਗਰੇਜ਼ ਜੇਤੂ ਰਹੇ ਅਤੇ ਭਾਰਤ ਵਿਚ ਅੰਗਰੇਜ਼ੀ ਸੱਤਾ ਦੀ ਸਥਾਪਨਾ ਦਾ ਰਾਹ ਖੁੱਲ੍ਹ ਗਿਆ ।

ਭਾਰਤ ਦੀ ਅਰਥ-ਵਿਵਸਥਾ ‘ਤੇ ਅੰਗਰੇਜ਼ਾਂ ਦਾ ਅਧਿਕਾਰ- ਮੁਗ਼ਲ ਸਾਮਰਾਜ ਦੇ ਪਤਨ ਤੋਂ ਬਾਅਦ ਦੇਸ਼ ਵਿਚ ਫੈਲੀ ਅਸ਼ਾਂਤੀ ਦੇ ਕਾਰਨ ਦੇਸ਼ ਦੀ ਅਰਥ-ਵਿਵਸਥਾ ‘ਤੇ ਬੁਰਾ ਪ੍ਰਭਾਵ ਪਿਆ । ਭਾਰਤੀ ਵਪਾਰ ’ਤੇ ਅੰਗਰੇਜ਼ਾਂ ਨੇ ਆਪਣਾ ਅਧਿਕਾਰ ਕਰ ਲਿਆ । ਇਸ ਲਈ ਭਾਰਤ ਦੇ ਹਸਤਸ਼ਿਲਪ ਅਤੇ ਦਸਤਕਾਰ ਬਰਬਾਦ ਹੋ ਗਏ । ਇਸ ਤੋਂ ਪਹਿਲਾਂ ਭਾਰਤ ਆਪਣੇ ਹਸਤਸ਼ਿਲਪੀਆਂ ਲਈ ਸੰਸਾਰ ਭਰ ਵਿਚ ਪ੍ਰਸਿੱਧ ਸੀ ।

Leave a Comment