PSEB 9th Class Home Science Solutions Chapter 14 ਕਢਾਈ ਦੇ ਟਾਂਕੇ

Punjab State Board PSEB 9th Class Home Science Book Solutions Chapter 14 ਕਢਾਈ ਦੇ ਟਾਂਕੇ Textbook Exercise Questions and Answers.

PSEB Solutions for Class 9 Home Science Chapter 14 ਕਢਾਈ ਦੇ ਟਾਂਕੇ

Home Science Guide for Class 9 PSEB ਕਢਾਈ ਦੇ ਟਾਂਕੇ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ-ਉੱਤਰ
ਵਸਤੁਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਕਢਾਈ ਦੇ ਕੋਈ ਦੋ ਟਾਂਕਿਆਂ ਦੇ ਨਾਮ ਦੱਸੋ ।
ਉੱਤਰ-
ਡੰਡੀ ਕਾ, ਜੰਜ਼ੀਰੀ ਟਾਂਕਾ, ਲੇਜ਼ੀ ਡੇਜ਼ੀ ਟਾਂਕਾ, ਸਾਟਨ ਟਾਂਕਾ, ਕੰਬਲ ਟਾਂਕਾ ।

ਪ੍ਰਸ਼ਨ 2.
ਦਸੂਤੀ ਟਾਂਕੇ ਲਈ ਕਿਸ ਕਿਸਮ ਦਾ ਕੱਪੜਾ ਚਾਹੀਦਾ ਹੈ ?
ਉੱਤਰ-
ਇਸ ਟਾਂਕੇ ਦੀ ਵਰਤੋਂ ਦਸੂਤੀ ਕੱਪੜੇ ਤੇ ਹੁੰਦੀ ਹੈ । ਜਾਲੀ ਵਾਲੇ ਕੱਪੜਿਆਂ ਤੇ ਇਸ ਟਾਂਕੇ ਨਾਲ ਕਢਾਈ ਕੀਤੀ ਜਾਂਦੀ ਹੈ ।

ਪ੍ਰਸ਼ਨ 3.
ਨਮੂਨੇ ਦਾ ਹਾਸ਼ੀਆ ਆਮ ਤੌਰ ਤੇ ਕਿਸ ਟਾਂਕੇ ਨਾਲ ਬਣਾਇਆ ਜਾਂਦਾ ਹੈ ?
ਉੱਤਰ-
ਨਮੂਨੇ ਦਾ ਹਾਸ਼ੀਆ ਆਮ ਤੌਰ ਤੇ ਡੰਡੀ ਟਾਂਕੇ ਨਾਲ ਬਣਾਇਆ ਜਾਂਦਾ ਹੈ । ਕਈ ਵਾਰ ਨਮੂਨੇ ਵਿਚ ਭਰਨ ਦਾ ਕੰਮ ਵੀ ਇਸੇ ਟਾਂਕੇ ਨਾਲ ਕੀਤਾ ਜਾਂਦਾ ਹੈ ।
ਨਮੂਨੇ ਨੂੰ ਸਾਟਨ ਸਵਿੱਚ ਨਾਲ ਵੀ ਭਰਿਆ ਜਾਂਦਾ ਹੈ ।

PSEB 9th Class Home Science Solutions Chapter 14 ਕਢਾਈ ਦੇ ਟਾਂਕੇ

ਪ੍ਰਸ਼ਨ 4.
ਕਢਾਈ ਲਈ ਕਿਹੜੀ-ਕਿਹੜੀ ਕਿਸਮ ਦੇ ਧਾਗੇ ਇਸਤੇਮਾਲ ਕੀਤੇ ਜਾਂਦੇ ਹਨ ?
ਉੱਤਰ-
ਕਢਾਈ ਲਈ ਹੇਠ ਲਿਖੇ ਕਿਸਮ ਦੇ ਧਾਗੇ ਵਰਤੇ ਜਾਂਦੇ ਹਨ :
ਸੂਤੀ ਧਾਗੇ, ਰੇਸ਼ਮੀ, ਉਨੀ, ਜ਼ਰੀ ਦੇ ਧਾਗੇ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ ,

ਪ੍ਰਸ਼ਨ 5.
ਭਰਾਈ ਟਾਂਕਾ ਜਾ ਸਾਟਨ ਸਟਿੱਚ ਬਾਰੇ ਜਾਣਕਾਰੀ ਦਿਓ ।
ਉੱਤਰ-
ਦੇਖੋ ਮਹੱਤਵਪੂਰਨ ਪ੍ਰਸ਼ਨਾਂ ਵਿਚ ।

ਪ੍ਰਸ਼ਨ 6.
ਕੰਬਲ ਟਾਂਕੇ ਬਾਰੇ ਸੰਖੇਪ ਨੋਟ ਲਿਖੋ ।
ਉੱਤਰ-
ਦੇਖੋ ਮਹੱਤਵਪੂਰਨ ਪ੍ਰਸ਼ਨਾਂ ਵਿੱਚ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 7.
ਕਢਾਈ ਲਈ ਵਰਤੇ ਜਾਂਦੇ ਵੱਖ-ਵੱਖ ਕਿਸਮਾਂ ਦੇ ਧਾਗਿਆਂ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਦੇਖੋ ਮਹੱਤਵਪੂਰਨ ਪ੍ਰਸ਼ਨਾਂ ਵਿਚ ।

ਪ੍ਰਸ਼ਨ 8.
ਕਢਾਈ ਦੇ ਨਮੂਨੇ ਨੂੰ ਕੱਪੜੇ ਤੇ ਕਿਵੇਂ ਛਾਪਿਆ ਜਾ ਸਕਦਾ ਹੈ ।
ਉੱਤਰ-
ਦੇਖੋ ਮਹੱਤਵਪੂਰਨ ਪ੍ਰਸ਼ਨਾਂ ਵਿਚ ।

Home Science Guide for Class 9 PSEB ਕਢਾਈ ਦੇ ਟਾਂਕੇ Important Questions and Answers

ਪ੍ਰਸ਼ਨ 1.
ਕਢਾਈ ਦੇ ਵੱਖ-ਵੱਖ ਟਾਂਕਿਆਂ ਬਾਰੇ ਜਾਣਕਾਰੀ ਦਿਉ ।
ਉੱਤਰ-
ਡੰਡੀ ਟਾਂਕਾ (Stein Stitch)- ਕਢਾਈ ਦੇ ਨਮੂਨੇ ਵਿਚ ਫੁੱਲ ਪੱਤੀਆਂ ਦੀਆਂ ਡੰਡੀਆਂ ਬਨਾਉਣ ਲਈ ਇਸ ਟਾਂਕੇ ਦੀ ਵਰਤੋਂ ਕੀਤੀ ਜਾਂਦੀ ਹੈ ।
ਇਹ ਟਾਂਕੇ ਖੱਬੇ ਤੋਂ ਸੱਜੇ ਤਿਰਛੇ ਹੁੰਦੇ ਹਨ ਅਤੇ ਇਕ ਦੂਜੇ ਨਾਲ ਮਿਲੇ ਹੋਏ ਲੱਗਦੇ ਹਨ । ਜਿੱਥੇ ਇਕ ਟਾਂਕਾ ਖ਼ਤਮ ਹੁੰਦਾ ਹੈ ਉੱਥੋਂ ਹੀ ਦੂਜਾ ਸ਼ੁਰੂ ਹੁੰਦਾ ਹੈ।
PSEB 9th Class Home Science Solutions Chapter 14 ਕਢਾਈ ਦੇ ਟਾਂਕੇ 1
ਭਰਾਈ ਦਾ ਟਾਂਕਾ ਜਾਂ ਸਾਟਨ ਸਟਿਚ-ਇਸ ਟਾਂਕੇ ਨੂੰ ਗੋਲ ਕਢਾਈ ਵੀ ਕਿਹਾ ਜਾਂਦਾ ਹੈ । ਇਸ ਦੁਆਰਾ ਛੋਟੇ-ਛੋਟੇ ਗੋਲ ਫੁੱਲ ਅਤੇ ਪੱਤੀਆਂ ਬਣਦੀਆਂ ਹਨ ।
ਅੱਜ-ਕਲ ਐਪਲੀਕ ਕਾਰਜ ਵੀ ਇਸੇ ਟਾਂਕੇ ਨਾਲ ਤਿਆਰ । ਕੀਤਾ ਜਾਂਦਾ ਹੈ । ਕਟ ਵਰਕ, ਨੌਟ ਵਰਕ ਵੀ ਇਸੇ ਟਾਂਕੇ ਦੁਆਰਾ ਬਣਾਏ ਜਾਂਦੇ ਹਨ । ਛੋਟੇ-ਛੋਟੇ ਪੰਛੀ ਆਦਿ ਵੀ ਇਸੇ ਟਾਂਕੇ ਨਾਲ ਬਹੁਤ ਸੁੰਦਰ ਲੱਗਦੇ ਹਨ । ਇਸ ਨੂੰ ਫੈਂਸੀ ਟਾਂਕਾ ਵੀ ਕਿਹਾ ਜਾਂਦਾ ਹੈ ।
PSEB 9th Class Home Science Solutions Chapter 14 ਕਢਾਈ ਦੇ ਟਾਂਕੇ 2
ਇਸ ਵਿਚ ਜ਼ਿਆਦਾ ਛੋਟੀਆਂ ਫੁੱਲ ਪੱਤੀਆਂ (ਜੋ ਗੋਲ ਹੁੰਦੀਆਂ ਹਨ) ਦਾ ਇਸਤੇਮਾਲ ਹੁੰਦਾ ਹੈ । ਇਹ ਟਾਂਕਾ ਵੀ ਸੱਜੇ ਪਾਸਿਓਂ ਖੱਬੇ ਪਾਸੇ ਵਲ ਲਾਇਆ ਜਾਂਦਾ ਹੈ । ਰੇਖਾ ਦੇ ਉੱਪਰ ਜਿੱਥੋਂ ਨਮੂਨਾ ਸ਼ੁਰੂ ਕਰਨਾ ਹੈ, ਸੁਈ ਉੱਥੇ ਹੀ ਲੱਗਣੀ ਚਾਹੀਦੀ ਹੈ । ਇਹ ਟਾਂਕਾ ਵੇਖਣ ਵਿਚ ਦੋਹੀਂ ਪਾਸੀਂ ਇਕੋ ਜਿਹਾ ਲੱਗਦਾ ਹੈ ।

ਜ਼ੰਜੀਰੀ ਟਾਂਕਾ-ਇਸ ਟਾਂਕੇ ਨੂੰ ਹਰ ਇਕ ਥਾਂ ਤੇ , ਵਰਤੋਂ ਕਰ ਲਿਆ ਜਾਂਦਾ ਹੈ । ਇਸ ਨੂੰ ਡੰਡੀਆਂ ਪੱਤੀਆਂ, ਫੁੱਲਾਂ ਅਤੇ ਪੰਛੀਆਂ ਆਦਿ ਸਭ ਵਿਚ ਪ੍ਰਯੋਗ ਕੀਤਾ ਜਾਂਦਾ ਹੈ । ਅਜਿਹੇ ਟਾਂਕੇ ਸੱਜੇ ਪਾਸਿਓਂ ਖੱਬੇ ਪਾਸੇ ਅਤੇ ਖੱਬੇ ਪਾਸਿਓਂ ਸੱਜੇ ਪਾਸੇ ਲਾਏ ਜਾਂਦੇ ਹਨ । ਕੱਪੜੇ ਤੇ ਸੂਈ ਇਕ ਬਿੰਦੂ ਤੋਂ ਕੱਢ ਕੇ ਸੂਈ ‘ਤੇ ਇਕ ਧਾਗਾ ਲਪੇਟਦੇ ਹੋਏ ਦੁਬਾਰਾ ਉਸੇ ਥਾਂ ਤੇ ਸੂਈ ਲਾ ਕੇ ਅੱਗੇ ਵੱਲ ਇਕ ਹੋਰ ਲਪੇਟਾ ਦਿੰਦੇ ਹੋਏ ਇਹ ਟਾਂਕਾ ਲਾਇਆ ਜਾਂਦਾ ਹੈ । ਇਸ ਪ੍ਰਕਾਰ ਕੂਮ ਨਾਲ ਇਕ ਗੋਲਾਈ ਵਿਚ ਦੂਸਰੀ ਗੋਲਾਈ ਬਣਾਉਂਦੇ ਹੋਏ ਅੱਗੇ ਵੱਲ ਟਾਂਕਾ ਲਾਉਂਦੇ ਜਾਣਾ ਚਾਹੀਦਾ ਹੈ।

ਲੇਜ਼ੀ-ਡੇਜ਼ੀ ਟਾਂਕਾ-ਇਸ ਟਾਂਕੇ ਦੀ ਵਰਤੋਂ ਛੋਟੇ-ਛੋਟੇ ਫੁੱਲ ਅਤੇ ਬਾਰੀਕ ਪੱਤੀ ਦੀ ਹਲਕੀ ਕਢਾਈ ਲਈ ਕੀਤੀ ਜਾਂਦੀ ਹੈ। ਇਹ ਟਾਂਕੇ ਇਕ ਦੂਸਰੇ ਨਾਲ ਲਗਾਤਾਰ ਗੁੱਥੇ ਨਹੀਂ ਰਹਿੰਦੇ ਸਗੋਂ ਵੱਖ-ਵੱਖ ਰਹਿੰਦੇ ਹਨ | ਫੁੱਲ ਦੇ ਵਿਚਕਾਰੋਂ ਧਾਗਾ ਕੱਢ ਕੇ ਸੂਈ ਉਸੇ ਥਾਂ ਤੇ ਪਾਉਂਦੇ ਹਨ । ਇਸ ਪ੍ਰਕਾਰ ਗੋਲ ਪੱਤੀ ਜਿਹੀ ਬਣ ਜਾਂਦੀ ਹੈ । ਪੱਤੀ ਨੂੰ ਆਪਣੀ ਥਾਂ ਸਥਿਰ ਕਰਨ ਲਈ ਦੂਜੇ ਪਾਸੇ ਗੰਢ ਪਾ ਦਿੰਦੇ ਹਨ ।
PSEB 9th Class Home Science Solutions Chapter 14 ਕਢਾਈ ਦੇ ਟਾਂਕੇ 3
ਦਸੂਤੀ ਟਾਂਕਾ-ਇਹ ਟਾਂਕਾ ਉਸੇ ਕੱਪੜੇ ਤੇ ਹੀ ਬਣ ਸਕਦਾ ਹੈ ਜਿਸ ਦੀ ਬੁਣਤੀ ਖੁੱਲ੍ਹੀ ਹੋਵੇ ਤਾਂ ਕਿ ਕਢਾਈ ਕਰਦੇ ਸਮੇਂ ਧਾਗੇ ਆਸਾਨੀ ਨਾਲ ਗਿਣੇ ਜਾ ਸਕਣ। ਜੇਕਰ ਤੰਗ ਬੁਣਤੀ ਵਾਲੇ ਕੱਪੜੇ ਤੇ ਇਹ ਕਢਾਈ ਕਰਨੀ ਹੋਵੇ ਤਾਂ ਕੱਪੜੇ ਤੇ ਪਹਿਲਾਂ ਨਮੂਨਾ ਛਾਪ ਲਓ ਅਤੇ ਫਿਰ ਨਮੂਨਾ ਦੇ ਉੱਪਰ ਹੀ ਬਿਨਾਂ ਕੱਪੜੇ ਦੇ ਧਾਗੇ ਗਿਣੇ ਕਢਾਈ ਕਰਨੀ ਚਾਹੀਦੀ ਹੈ ।

PSEB 9th Class Home Science Solutions Chapter 14 ਕਢਾਈ ਦੇ ਟਾਂਕੇ

ਇਹ ਟਾਂਕਾ ਦੋ ਵਾਰੀਆਂ ਵਿਚ ਬਣਾਇਆ ਜਾਂਦਾ ਹੈ । ਪਹਿਲੀ ਵਾਰੀ ਵਿਚ ਇਕਹਿਰਾ ਟਾਂਕਾ ਬਣਾਇਆ ਜਾਂਦਾ ਹੈ, ਤਾਂ ਕਿ ਟੇਢੇ ਟਾਂਕਿਆਂ ਦੀ ਇਕ ਲਾਈਨ ਬਣ ਜਾਏ ਅਤੇ ਦੁਸਰੀ ਵਾਰੀ ਵਿਚ ਇਸ ਲਾਈਨ ਦੇ ਤਰੋਪਿਆਂ ਉੱਤੇ ਦੁਸਰੀ ਲਾਈਨ ਬਣਾਈ ਜਾਂਦੀ ਹੈ । ਇਸ ਤਰ੍ਹਾਂ ਦਸਤੀ ਟਾਂਕਾ (l) ਬਣ ਜਾਂਦਾ ਹੈ । ਸੂਈ ਨੂੰ ਸੱਜੇ ਹੱਥ ਦੇ ਕੋਨੇ ਵਲੋਂ ਟਾਂਕੇ ਦੇ ਹੇਠਲੇ ਸਿਰੇ ਤੇ ਕੱਢਦੇ ਹਨ । ਉਸੇ ਟਾਂਕੇ ਦੇ ਉੱਪਰਲੇ ਖੱਬੇ ਕੋਨੇ ਵਿਚ ਪਾਉਂਦੇ ਹਨ ਅਤੇ ਦੂਸਰੇ ਟਾਂਕੇ ਦੇ ਹੇਠਲੇ ਸੱਜੇ ਕੋਨੇ ਤੋਂ ਕੱਢਦੇ ਹਨ । ਇਸ ਤਰ੍ਹਾਂ ਕਰਦੇ ਜਾਓ ਤਾਂ ਪੂਰੀ ਲਾਈਨ ਟੇਢੇ ਤਰੋਪਿਆਂ ਦੀ ਬਣ ਜਾਏ। ਹੁਣ ਸੁਈ ਅਖੀਰੀ ਤਰੋਪੇ ਦੇ ਖੱਬੇ ਪਾਸੇ ਵਾਲੇ ਥੱਲਵੇਂ ਕੋਨੇ ਤੋਂ ਨਿਕਲੀ ਹੋਈ ਹੋਣੀ ਚਾਹੀਦੀ ਹੈ । ਹੁਣ ਸੂਈ ਨੂੰ ਉਸੇ ਤਰੋਪੇ ਦੇ ਸੱਜੇ ਉੱਪਰਲੇ ਕੋਨੇ ਤੋਂ ਪਾਓ ਅਤੇ ਅਗਲੇ ਤਰੋਪੇ ਤੇ ਹੇਠਲੇ ਖੱਬੇ ਕੋਨੇ ਤੋਂ ਕੱਢ ਤਾਂ ਕਿ (x) ਪੁਰਾ ਬਣ ਜਾਏ।

ਕੰਬਲ ਟਾਂਕਾ-ਇਸ ਟਾਂਕੇ ਦੀ ਵਰਤੋਂ ਕੰਬਲਾਂ ਦੇ ਸਿਰਿਆਂ ਤੇ ਕੀਤੀ ਜਾਂਦੀ ਹੈ । ਰੁਮਾਲਾਂ, ਮੇਜ਼ ਪੋਸ਼, ਤਰਪਾਈ ਕਵਰ ਆਦਿ ਦੇ ਕਿਨਾਰਿਆਂ ਤੇ ਵੀ ਇਸ ਨੂੰ ਸਜਾਵਟ ਲਈ ਵਰਤਿਆ ਜਾਂਦਾ ਹੈ । ਇਸ ਟਾਂਕੇ ਨੂੰ ਲੁਪ ਸਟਿਚ ਵੀ ਕਿਹਾ ਜਾਂਦਾ ਹੈ । ਇਸ ਨੂੰ ਬਣਾਉਣ ਲਈ ਸੂਈ ਨੂੰ ਕੱਪੜੇ ਵਿਚੋਂ ਕੱਢ ਕੇ ਸੂਈ ਵਾਲੇ ਧਾਗੇ ਨੂੰ ਖੱਬੇ ਤੋਂ ਸੱਜੇ ਪਾਸੇ ਵਲ ਸਈ ਦੇ ਹੇਠਾਂ ਦੀ ਕਰੋ ਅਤੇ ਸਈ ਨੂੰ ਖਿੱਚ ਕੇ ਕੱਪੜੇ ਤੋਂ ਬਾਹਰ ਕੱਢੋ। ਫਿਰ ਤੋਂ 1/8″- 1/9″ ਥਾਂ ਛੱਡ ਕੇ ਟਾਂਕਾ ਲਓ ਅਤੇ ਇਸ ਤਰ੍ਹਾਂ ਅਖੀਰ ਤਕ ਕਰਦੇ ਜਾਓ।

ਪ੍ਰਸ਼ਨ 2.
ਕਢਾਈ ਲਈ ਧਾਗਿਆਂ ਦੀਆਂ ਕਿਸਮਾਂ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਕਢਾਈ ਲਈ ਸੁਤੀ, ਰੇਸ਼ਮੀ, ਉਨੀ ਅਤੇ ਜ਼ਰੀ ਦੇ ਧਾਗੇ ਵਰਤੇ ਜਾਂਦੇ ਹਨ ।
(i) ਸੂਤੀ ਧਾਗੇ-ਇਹਨਾਂ ਧਾਗਿਆਂ ਦੀ ਵਰਤੋਂ ਹਰ ਕਿਸਮ ਦੀ ਕਢਾਈ ਲਈ ਹੁੰਦੀ ਹੈ ਤੇ ਇਹ ਹਰ ਥਾਂ ਤੋਂ ਮਿਲ ਵੀ ਜਾਂਦੇ ਹਨ । ਇਹ ਤਾਰਕਸ਼ੀ ਛੇ ਤਾਰਾਂ ਵਾਲੇ ਹੋ ਸਕਦੇ ਹਨ ਅਤੇ ਕੱਟੇ ਹੋਏ ਜਾਂ ਗੁੱਛਿਆਂ ਵਿਚ ਮਿਲਦੇ ਹਨ ।

(ii) ਰੇਸ਼ਮੀ ਧਾਗੇ-ਇਹ ਸੂਤੀ ਧਾਗਿਆਂ ਨਾਲੋਂ ਘੱਟ ਮਜ਼ਬੂਤ ਹੁੰਦੇ ਹਨ ਪਰ ਇਹ ਵੀ ਹਰ ਤਰ੍ਹਾਂ ਦੀ ਕਢਾਈ ਲਈ ਵਰਤੇ ਜਾਂਦੇ ਹਨ । ਇਹ ਵੱਟ ਚੜੇ ਧਾਗੇ ਗੱਡੀਆਂ ਤੇ ਰੀਲਾਂ ਵਿਚ ਮਿਲਦੇ ਹਨ । ਬਿਨਾਂ ਵੱਟ ਚੜੇ ਧਾਗੇ ਵੀ ਮਿਲਦੇ ਹਨ । ਇਹਨਾਂ ਨੂੰ ਪੱਟ ਦਾ ਧਾਗਾ ਵੀ ਕਿਹਾ ਜਾਂਦਾ ਹੈ । ਪੁਰਾਣੀਆਂ ਫੁਲਕਾਰੀਆਂ ਵਿਚ ਅਸਲੀ ਰੇਸ਼ਮੀ ਪੱਟ ਦੀ ਹੀ ਵਰਤੋਂ ਹੁੰਦੀ ਸੀ । ਹੁਣ ਆਰਟ ਸਿਲਕ (ਰੇਓਨ ਦੀਆਂ ਰੀਲਾਂ ਵਿਚ ਮਿਲਦੇ ਹਨ । ਇਸ ਧਾਗੇ ਦੀ ਵਰਤੋਂ ਫੁਲਕਾਰੀ, ਸਿੰਧੀ ਅਤੇ ਕਢਾਈ ਲਈ ਕੀਤੀ ਜਾਂਦੀ ਹੈ ।

(iii) ਊਨੀ ਧਾਗੇ-ਇਸ ਦੀ ਵਰਤੋਂ ਦਸੂਤੀ, ਡੰਡੀ ਟਾਂਕੇ, ਚੈਨ ਸਟਿਚ, ਭਰਵੀਂ ਚੋਪ ਆਦਿ ਟਾਂਕਿਆਂ ਲਈ ਹੁੰਦੀ ਹੈ । ਇਹਨਾਂ ਨੂੰ ਮੋਟੇ ਕੱਪੜੇ ਜਿਵੇਂ ਕੇਸਮੈਂਟ, ਊਨੀ, ਮੈਟੀ ਆਦਿ ਤੇ ਪ੍ਰਯੋਗ ਕੀਤਾ ਜਾਂਦਾ ਹੈ । ਇਹ ਧਾਗੇ ਉੱਨ ਵਾਲੀਆਂ ਦੁਕਾਨਾਂ ਤੋਂ ਗੋਲਿਆਂ ਅਤੇ ਲੱਛਿਆਂ ਵਿਚ ਮਿਲ ਸਕਦੇ ਹਨ ।

(iv) ਜ਼ਰੀ ਦੇ ਧਾਗੇ-ਇਹ ਤਿੱਲੇ ਦੇ ਧਾਗੇ ਸਿੱਧੇ ਜਾਂ ਵੱਟਾਂ ਵਾਲੇ ਹੁੰਦੇ ਹਨ । ਇਹਨਾਂ ਨੂੰ ਸਲਮਾ ਵੀ ਕਿਹਾ ਜਾਂਦਾ ਹੈ ! ਪਹਿਲਾਂ ਇਹਨਾਂ ਪਾਗਿਆਂ ਤੇ ਅਸਲੀ ਸੋਨੇ ਅਤੇ ਚਾਂਦੀ ਦੀ ਝਾਲ ਵਿਰੀ ਹੁੰਦੀ ਸੀ । ਪਰ ਅੱਜ-ਕਲ੍ਹ ਐਲੂਮੀਨੀਅਮ ਤੇ ਨਾਈਲੋਨ ਦੇ ਪਾਲਿਸ਼ ਕੀਤੇ ਧਾਗੇ ਮਿਲਦੇ ਹਨ । ਕੁਝ ਸਮੇਂ ਪਿੱਛੋਂ ਇਹ ਪਾਲਿਸ਼ ਉਤਰ ਜਾਂਦੀ ਹੈ । ਇਸ ਧਾਗੇ ਦੀ ਵਰਤੋਂ ਸਾਟਨ, ਸ਼ਨੀਲ, ਸਿਲਕ, ਬਣਾਉਟੀ ਰੇਸ਼ਿਆਂ ਤੋਂ ਬਣੇ ਕੱਪੜੇ ਤੇ ਕੀਤੀ ਜਾਂਦੀ ਹੈ । ਇਹਨਾਂ ਨੂੰ ਮੁਨਿਆਰੀ ਦੀ ਦੁਕਾਨ ਤੋਂ ਖਰੀਦਿਆ ਜਾ ਸਕਦਾ ਹੈ ।

ਪ੍ਰਸ਼ਨ 3.
ਕਢਾਈ ਦੇ ਨਮੂਨੇ ਨੂੰ ਕੱਪੜੇ ਤੇ ਕਿਵੇਂ ਛਾਪਿਆ ਜਾ ਸਕਦਾ ਹੈ ?
ਉੱਤਰ-

  1. ਕਾਰਬਨ ਪੇਪਰ ਨਾਲ ਛਪਾਈ-ਕਾਰਬਨ ਪੇਪਰ ਨੂੰ ਕਢਾਈ ਵਾਲੇ ਕੱਪੜੇ ਉੱਪਰ ਰੱਖਿਆ ਜਾਂਦਾ ਹੈ । ਕਾਰਬਨ ਪੇਪਰ ਉੱਪਰ ਨਮੂਨਾ ਰੱਖ ਕੇ ਨਮੂਨੇ ਤੇ ਪੈਨਸਿਲ ਫੇਰੀ ਜਾਂਦੀ ਹੈ : ਇਸ ਤਰ੍ਹਾਂ ਨਮੂਨਾ ਕੱਪੜੇ ਤੇ ਛਪ ਜਾਂਦਾ ਹੈ ।
  2. ਮਸ਼ੀਨ ਨਾਲ ਛਪਾਈ ਮਸ਼ੀਨ ਨੂੰ ਤੇਲ ਦੇ ਕੇ, ਕੱਪੜੇ ਤੇ ਨਮੂਨੇ ਵਾਲਾ ਕਾਗਜ਼ ਰੱਖ ਕੇ, ਨਮੂਨੇ ਤੇ ਖ਼ਾਲੀ (ਬਿਨਾਂ ਧਾਗੇ ਮਸ਼ੀਨ ਚਲਾਉ। ਇਸ ਤਰ੍ਹਾਂ ਕੱਪੜੇ ਤੇ ਨਮੂਨੇ ਦੇ ਨਿਸ਼ਾਨ ਆ ਜਾਣਗੇ ।
  3. ਟਰੇਸਿੰਗ ਪੇਪਰ ਵਿਚ ਮੋਰੀਆਂ ਕਰਕੇ ਛਪਾਈਟਰੇਸਿੰਗ ਪੇਪਰ ਉੱਪਰ ਨਮੂਨਾ ਉਤਾਰ ਲਿਆ ਜਾਂਦਾ ਹੈ ਤੇ ਛਪਾਈ ਵਾਲੀ ਥਾਂ ਤੇ ਬਿਨਾਂ ਧਾਗੇ ਦੇ ਮਸ਼ੀਨ ਫੇਰੀ ਜਾਂਦੀ ਹੈ ਜਿਸ ਨਾਲ ਪੇਪਰ ਵਿਚ ਮੋਰੀਆਂ ਹੋ ਜਾਂਦੀਆਂ ਹਨ ।

ਹੁਣ ਇਸ ਪੇਪਰ ਨੂੰ ਕੱਪੜੇ ਤੇ ਰੱਖ ਕੇ ਮੋਰੀਆਂ ਵਾਲੀ ਥਾਂ ਤੇ ਤੇਲ ਵਿਚ ਨੀਲ ਦੇ ਘੋਲ ਨਾਲ ਭਿੱਜਿਆ ਛੋਟਾ ਜਿਹਾ ਕੱਪੜਾ ਫੇਰਿਆ ਜਾਂਦਾ ਹੈ । ਇਸ ਨਾਲ ਨਮਨਾ ਕੱਪੜੇ ਤੇ ਛਪ ਜਾਦਾ ਹੈ । ਇਸ ਤਰੀਕੇ ਦੀ ਵਰਤੋਂ ਉਦੋਂ ਆਮ ਕੀਤੀ ਜਾਂਦੀ ਹੈ ਜਦੋਂ ਇਕੋ ਨਮੂਨੇ ਨੂੰ ਬਾਰ-ਬਾਰ ਛਾਪਣਾ ਹੋਵੇ ।

ਪ੍ਰਸ਼ਨ 4.
ਨਮੂਨੇ ਨੂੰ ਕੱਪੜੇ ਤੇ ਕਿਵੇਂ ਛਾਪਿਆ ਜਾਂਦਾ ਹੈ ?
ਉੱਤਰ- ਕਢਾਈ ਕਰਨ ਲਈ ਨਮੂਨੇ ਨੂੰ ਹੇਠ ਲਿਖੇ ਤਰੀਕਿਆਂ ਨਾਲ ਛਾਪਿਆ ਜਾਂਦਾ ਹੈਕਾਰਬਨ ਪੇਪਰ ਨਾਲ ਛੁਪਾਈ. ਮਸ਼ੀਨ ਨਾਲ, ਟਰੇਸਿੰਗ ਪੇਪਰ ਵਿਚ ਮੋਰੀਆਂ ਕਰਕੇ ਦੀ ।

PSEB 9th Class Home Science Solutions Chapter 14 ਕਢਾਈ ਦੇ ਟਾਂਕੇ

ਪ੍ਰਸ਼ਨ 5.
ਕਢਾਈ ਲਈ ਧਾਗਿਆਂ ਦੀਆਂ ਦੋ ਕਿਸਮਾਂ ਬਾਰੇ ਲਿਖੋ ।
ਉੱਤਰ-

  1. ਸੂਤੀ ਧਾਗੇ-ਇਹਨਾਂ ਧਾਗਿਆਂ ਦੀ ਵਰਤੋਂ ਹਰ ਕਿਸਮ ਦੀ ਕਢਾਈ ਲਈ ਹੁੰਦੀ ਹੈ ਤੇ ਇਹ ਹਰ ਥਾਂ ਤੋਂ ਮਿਲ ਵੀ ਜਾਂਦੇ ਹਨ । ਇਹ ਤਾਰਕਸ਼ੀ ਛੇ ਤਾਰਾਂ ਵਾਲੇ ਹੋ ਸਕਦੇ ਹਨ। ਅਤੇ ਕੱਟੇ ਹੋਏ ਜਾਂ ਗੁੱਛਿਆਂ ਵਿਚ ਮਿਲਦੇ ਹਨ ।
  2. ਰੇਸ਼ਮੀ ਧਾਗੇ-ਇਹ ਸੂਤੀ ਧਾਗਿਆਂ ਨਾਲੋਂ ਘੱਟ ਮਜ਼ਬੂਤ ਹੁੰਦੇ ਹਨ ਪਰ ਇਹ ਵੀ ਹਰ ਤਰ੍ਹਾਂ ਦੀ ਕਢਾਈ ਲਈ ਵਰਤੇ ਜਾਂਦੇ ਹਨ ! ਇਹ ਵੱਟ ਚੜੇ ਧਾਗੇ ਗੁੱਛੀਆਂ ਤੇ ਰੀਲਾਂ ਵਿਚ ਮਿਲਦੇ ਹਨ । ਬਿਨਾਂ ਵੱਟ ਚੜੇ ਧਾਗੇ ਵੀ ਮਿਲਦੇ ਹਨ । ਇਹਨਾਂ ਨੂੰ ਪੱਟ ਦਾ ਧਾਗਾ ਵੀ ਕਿਹਾ ਜਾਂਦਾ ਹੈ । ਪੁਰਾਣੀਆਂ ਫੁਲਕਾਰੀਆਂ ਵਿਚ ਅਸਲੀ ਰੇਸ਼ਮੀ ਪੱਟ ਦੀ ਹੀ ਵਰਤੋਂ ਹੁੰਦੀ ਸੀ । ਹੁਣ ਆਰਟ ਸਿਲਕ (ਰੇਓਨ ਦੀਆਂ ਰੀਲਾਂ ਵਿਚ ਮਿਲਦੇ ਹਨ । ਇਸ ਧਾਗੇ ਦੀ ਵਰਤੋਂ ਫੁਲਕਾਰੀ, ਸਿੰਧੀ ਅਤੇ ਕਢਾਈ ਲਈ ਕੀਤੀ ਜਾਂਦੀ ਹੈ ।

ਵਸਤੂਨਿਸ਼ਠ ਪ੍ਰਸ਼ਨ
ਠੀਕ/ਗਲਤ ਦੱਸੋ

1. ਲੇਜ਼ੀ ਡੇਜ਼ੀ ਟਾਂਕਾ, ਜੰਜੀਰੀ ਟਾਂਕੇ ਦੀ ਕਿਸਮ ਹੈ ।
ਉੱਤਰ-
ਠੀਕ,

2. ਸਾਟਨ ਸਟਿੱਚ ਇਕ ਭਰਵਾਂ ਟਾਂਕਾ ਹੈ ।
ਉੱਤਰ-
ਠੀਕ,

3. ਜਾਲੀਦਾਰ ਕੱਪੜੇ ਤੇ ਦਸੂਤੀ ਟਾਂਕੇ ਦੀ ਵਰਤੋਂ ਕੀਤੀ ਜਾ ਸਕਦੀ ਹੈ ।
ਉੱਤਰ-
ਠੀਕ

4. ਦਸਤੀ ਟਾਂਕੇ ਵਿਚ ਛੋਟੇ-ਛੋਟੇ ਫੰਦੇ ਬਣਦੇ ਹਨ ।
ਉੱਤਰ-
ਗਲਤ ॥

ਖਾਲੀ ਥਾਂ ਭਰੋ

1. ਝੰਡੀ ਟਾਂਕੇ ਦੀ ਵਰਤੋਂ ……….. ਬਣਾਉਣ ਲਈ ਕੀਤੀ ਜਾਂਦੀ ਹੈ ।
ਉੱਤਰ-
ਹਾਸ਼ੀਆ,

2. ਨਮੂਨੇ ਨੂੰ ……… ਸਚ ਨਾਲ ਵੀ ਭਰਿਆ ਜਾਂਦਾ ਹੈ ।
ਉੱਤਰ-
ਸਾਟਨ,

PSEB 9th Class Home Science Solutions Chapter 14 ਕਢਾਈ ਦੇ ਟਾਂਕੇ

3. ਜ਼ਰੀ ਦੇ ਧਾਗੇ ਨੂੰ ……….. ਵੀ ਕਿਹਾ ਜਾਂਦਾ ਹੈ ।
ਉੱਤਰ-
ਸਲਮਾ,

4. ਕੰਬਲ ਟਾਂਕੇ ਨੂੰ …… ਸਟਿੱਚ ਵੀ ਕਿਹਾ ਜਾਂਦਾ ਹੈ ।
ਉੱਤਰ-
ਲੂਪ ॥

ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਊਨੀ ਧਾਗੇ ਦੀ ਵਰਤੋਂ ………. ਟਾਂਕਿਆਂ ਲਈ ਹੁੰਦੀ ਹੈ ।
(A) ਦਸੂਤੀ
(B) ਡੰਡੀ
(C) ਚੈਨ
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।

ਪ੍ਰਸ਼ਨ 2.
ਨਮੂਨੇ ਦਾ ਹਾਸ਼ੀਆ ਆਮ ਤੌਰ ਤੇ ………. ਟਾਂਕੇ ਨਾਲ ਬਣਾਇਆ ਜਾਂਦਾ ਹੈ ।
(A) ਦਸੂਤੀ
(B) ਡੰਡੀ
(C) ਕੰਬਲ
(D) ਕੋਈ ਨਹੀਂ ।
ਉੱਤਰ-
(B) ਡੰਡੀ

ਪ੍ਰਸ਼ਨ 3.
……………. ਟਾਂਕੇ ਵਿਚ ਛੋਟੇ-ਛੋਟੇ ਫੰਦੇ ਬਣਦੇ ਹਨ ।
(A) ਜ਼ੰਜੀਰੀ
(B) ਕੰਬਲ
(C) ਡੰਡੀ
(D) ਕੋਈ ਨਹੀਂ ।
ਉੱਤਰ-
(A) ਜ਼ੰਜੀਰੀ

ਕਢਾਈ ਦੇ ਟਾਂਕੇ PSEB 9th Class Home Science Notes

ਪਾਠ ਇਕ ਨਜ਼ਰ ਵਿਚ

  • ਕਢਾਈ ਨਾਲ ਪੁਸ਼ਾਕਾਂ ਜਾਂ ਘਰ ਵਿਚ ਵਰਤੇ ਜਾਂਦੇ ਹੋਰ ਕੱਪੜਿਆਂ ਦੀ ਸੁੰਦਰਤਾ ਵਧਾਈ ਜਾ ਸਕਦੀ ਹੈ ।
  • ਕਢਾਈ ਦੇ ਵੱਖ-ਵੱਖ ਟਾਂਕੇ ਹਨ-ਡੰਡੀ ਟਾਂਕਾ, ਜ਼ੰਜੀਰੀ ਟਾਂਕਾ, ਲੇਜ਼ੀ ਡੇਜ਼ੀ ਟਾਂਕਾ, ਸਾਟਨ ਸਟਿਚ, ਕੰਬਲ ਟਾਂਕਾ, ਦਸੂਤੀ ਟਾਂਕਾ।
  • ਡੰਡੀ ਟਾਂਕਾ ਬਖੀਏ ਦੇ ਪੁੱਠੇ ਪਾਸੇ ਵਰਗਾ ਹੁੰਦਾ ਹੈ ਅਤੇ ਬਖੀਏ ਤੋਂ ਉਲਟ ਇਸ ਦੀ ਕਢਾਈ ਖੱਬੇ ਪਾਸੇ ਤੋਂ ਸੱਜੇ ਪਾਸੇ ਵਲ ਨੂੰ ਕੀਤੀ ਜਾਂਦੀ ਹੈ ।
  • ਡੰਡੀ ਟਾਂਕੇ ਦੀ ਵਰਤੋਂ ਹਾਸ਼ੀਆ ਬਣਾਉਣ ਲਈ ਕੀਤੀ ਜਾਂਦੀ ਹੈਂ ।
  • ਜ਼ੰਜੀਰੀ ਟਾਂਕੇ ਵਿਚ ਛੋਟੇ-ਛੋਟੇ ਫੰਦੇ ਹੁੰਦੇ ਹਨ ਜੋ ਆਪਸ ਵਿਚ ਜੁੜ-ਜੁੜ ਕੇ ਜ਼ੰਜੀਰੀ ਬਣਾਉਂਦੇ ਹਨ ।
  • ਲੇਜ਼ੀ ਡੇਜ਼ੀ ਟਾਂਕਾ, ਜ਼ੰਜੀਰੀ ਟਾਂਕੇ ਦੀ ਇਕ ਕਿਸਮ ਹੈ ।
  • ਸਾਟਨ ਸਟਿਚ ਇਕ ਭਰਵਾਂ ਟਾਂਕਾ ਹੈ ਇਸ ਨਾਲ ਕਢਾਈ ਦੇ ਨਮੂਨਿਆਂ ਵਿਚ ਫੁੱਲ, ਪੱਤੀ ਜਾਂ ਦੂਸਰੇ ਨਮੂਨੇ ਭਰੇ ਜਾਂਦੇ ਹਨ।
  • ਕੰਬਲ ਟਾਂਕੇ ਦਾ ਪ੍ਰਯੋਗ ਕੰਬਲਾਂ ਦੇ ਸਿਰਿਆਂ ਤੇ ਕੀਤਾ ਜਾਂਦਾ ਹੈ । ਇਸ ਨੂੰ ਲੂਪ ਸਟਿਚ ਵੀ ਕਹਿੰਦੇ ਹਨ।
  • ਦਸੂਤੀ ਟਾਂਕੇ ਦੀ ਵਰਤੋਂ ਜਾਲੀ ਵਾਲੇ ਕੱਪੜਿਆਂ ਤੇ ਕੀਤੀ ਜਾਂਦੀ ਹੈ ।
  • ਕਢਾਈ ਲਈ ਸੁਤੀ, ਰੇਸ਼ਮੀ, ਉਨੀ, ਜ਼ਰੀ ਦੇ ਧਾਗਿਆਂ ਦੀ ਵਰਤੋਂ ਕੀਤੀ ਜਾਂਦੀ ਹੈ ।
  • ਕਢਾਈ ਦੇ ਨਮੂਨੇ ਕੱਪੜੇ ਤੇ ਕਾਰਬਨ ਪੇਪਰ ਨਾਲ, ਮਸ਼ੀਨ ਨਾਲ ਅਤੇ ਟਰੇਸਿੰਗ
  • ਪੇਪਰ ਵਿਚ ਮੋਰੀਆਂ ਕਰਕੇ ਛਪਾਈ ਕੀਤੀ ਜਾਂਦੀ ਹੈ ।

Leave a Comment