Punjab State Board PSEB 9th Class Home Science Book Solutions Chapter 2 ਗ੍ਰਹਿ ਵਿਵਸਥਾ-ਅਰਥ, ਮਹੱਤਤਾ ਅਤੇ ਖੇਤਰ Textbook Exercise Questions and Answers.
PSEB Solutions for Class 9 Home Science Chapter 2 ਗ੍ਰਹਿ ਵਿਵਸਥਾ-ਅਰਥ, ਮਹੱਤਤਾ ਅਤੇ ਖੇਤਰ
Home Science Guide for Class 9 PSEB ਗ੍ਰਹਿ ਵਿਵਸਥਾ-ਅਰਥ, ਮਹੱਤਤਾ ਅਤੇ ਖੇਤਰ Textbook Questions and Answers
ਪਾਠ-ਪੁਸਤਕ ਦੇ ਪ੍ਰਸ਼ਨ-ਉੱਤਰ
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1.
ਘਰ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਘਰ ਉਹ ਸਥਾਨ ਹੈ ਜਿੱਥੇ ਅਸੀਂ ਆਪਣੀ ਜ਼ਿੰਦਗੀ ਦਾ ਕਾਫ਼ੀ ਸਮਾਂ ਤਨਾਅ ਰਹਿਤ ਹੋ ਕੇ ਬਿਤਾਉਂਦੇ ਹਾਂ ।
ਪ੍ਰਸ਼ਨ 2.
ਹਿ ਵਿਵਸਥਾ ਦੀ ਪਰਿਭਾਸ਼ਾ ਦਿਓ ।
ਉੱਤਰ-
ਪੀ. ਨਿੱਕਲ ਅਤੇ ਜੇ. ਐੱਮ. ਡੋਰਸੀ ਅਨੁਸਾਰ, “ਹਿ ਪ੍ਰਬੰਧ ਪਰਿਵਾਰ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਦੇ ਇਰਾਦੇ ਨਾਲ ਪਰਿਵਾਰ ਵਿਚ ਮਿਲਦੇ ਸਾਧਨਾਂ ਨੂੰ ਯੋਜਨਾਬੱਧ ਅਤੇ ਸੰਗਠਨ ਕਰਕੇ ਅਮਲ ਵਿਚ ਲਿਆਉਣ ਦਾ ਨਾਂ ਹੈ ।”
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 3.
ਹਿ ਵਿਵਸਥਾ ਨੂੰ ਗ੍ਰਹਿ ਵਿਗਿਆਨ ਦਾ ਆਧਾਰ ਕਿਉਂ ਮੰਨਿਆ ਜਾਂਦਾ ਹੈ ?
ਉੱਤਰ-
ਗ੍ਰਹਿ ਵਿਵਸਥਾ ਨੂੰ ਗ੍ਰਹਿ ਵਿਗਿਆਨ ਦਾ ਆਧਾਰ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿਚ ਘਰ ਅਤੇ ਘਰ ਦੀ ਵਿਵਸਥਾ ਦੇ ਸਾਰੇ ਹੀ ਪਹਿਲ ਆਉਂਦੇ ਹਨ । ਜਿਵੇਂ-ਚੰਗਾ ਜੀਵਨ ਗੁਜ਼ਾਰਨ ਦੇ ਸਿਧਾਂਤ, ਪਰਿਵਾਰ ਦੇ ਮੈਂਬਰਾਂ ਲਈ ਸਿੱਖਿਆ ਦਾ ਸਹੀ ਪ੍ਰਬੰਧ, ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਭੋਜਨ ਅਤੇ ਘਰ ਦੇ ਸਾਮਾਨ ਦੀ ਖ਼ਰੀਦ, ਸੰਭਾਲ ਅਤੇ ਵਰਤੋਂ ਬਾਰੇ · ਜਾਣਕਾਰੀ ਦਿੱਤੀ ਜਾਂਦੀ ਹੈ । ਇਸੇ ਤਰ੍ਹਾਂ ਘਰ ਵਿਚ ਵਰਤੇ ਜਾਣ ਵਾਲੇ ਹਰ ਕਿਸਮ ਦੇ ਸਾਮਾਨ
ਦੀ ਸਫ਼ਾਈ ਤੇ ਸੰਭਾਲ ਅਤੇ ਸਮਾਜ ਵਿਚ ਮਨੁੱਖ ਦੇ ਜੀਵਨ ਨੂੰ ਅਨੁਸ਼ਾਸਨਮਈ ਬਣਾਉਣ ਲਈ ਆਤਮਿਕ ਤੇ ਧਾਰਮਿਕ ਪੱਖ ਨੂੰ ਵੀ ਗ੍ਰਹਿ ਵਿਵਸਥਾ ਦੇ ਖੇਤਰ ਵਿਚ ਸ਼ਾਮਲ ਕੀਤਾ ਗਿਆ ਹੈ ।
ਪ੍ਰਸ਼ਨ 4.
ਹਿ ਅਤੇ ਵਿਵਸਥਾ ਸ਼ਬਦਾਂ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਗ੍ਰਹਿ ਤੋਂ ਭਾਵ ਉਹ ਜਗ੍ਹਾ ਹੈ ਜਿੱਥੇ ਪਰਿਵਾਰ ਦੇ ਸਾਰੇ ਮੈਂਬਰ ਰਲ ਕੇ ਰਹਿੰਦੇ ਹਨ । ਸਿਆਣਿਆਂ ਨੇ ਹਿ ਦੀ ਪਰਿਭਾਸ਼ਾ ਇਸ ਤਰ੍ਹਾਂ ਦਿੱਤੀ ਹੈ ‘ਘਰ ਇਕ ਅਜਿਹੀ ਇਕਾਈ ਹੈ ਜਿੱਥੇ ਕੁਝ ਵਿਅਕਤੀ ਰਹਿੰਦੇ ਹਨ ਤੇ ਉਹਨਾਂ ਵਿਚ ਕੋਈ ਆਪਸੀ ਰਿਸ਼ਤਾ ਹੁੰਦਾ ਹੈ !”
ਵਿਵਸਥਾ ਸ਼ਬਦ ਤੋਂ ਭਾਵ ਹੈ ਕਿ ਆਪਣੇ ਲੋੜੀਂਦੇ ਉਦੇਸ਼ਾਂ ਲਈ ਇਸ ਢੰਗ ਨਾਲ ਕੰਮ ਕਰਨਾ ਕਿ ਸਾਡੇ ਭੌਤਿਕ ਸਾਧਨ ਚੰਗੀ ਤਰ੍ਹਾਂ ਸੰਗਠਿਤ ਤੇ ਆਯੋਜਿਤ ਹੋ ਸਕਣ, ਚੰਗੀ ਤਰ੍ਹਾਂ ਸੰਪਰਕ ਪੈਦਾ ਕਰ ਕੇ ਕਿਸੇ ਵਿਚਾਰਧਾਰਾ ਨੂੰ ਅਮਲੀ ਰੂਪ ਦੇ ਕੇ ਉਸ ਦਾ ਠੀਕ ਮੁਲਾਂਕਣ ਕਰ ਸਕੀਏ । |
ਪ੍ਰਸ਼ਨ 5.
ਗਹਿ ਵਿਵਸਥਾ ਕਿਹੋ ਜਿਹੀ ਕਿਰਿਆ ਹੈ ਅਤੇ ਇਸਦਾ ਮੁੱਖ ਮਕਸਦ ਕੀ ਹੈ ?
ਉੱਤਰ-
ਵਿਦੇਸ਼ੜਾ ਇਕ ਮਾਨ ਪ੍ਰਕਿਰਿਆ ਹੈ । ਇਹ ਮਾਨਸਿਕ ਉ ਨੇ ਨੂੰ ਹੀ ਨਹੀਂ। ਇਸ ਲਈ ਬੜੀ ਲੋੜ ਸਮਝੇ ਅ ਸਿਆਣਪ ਦੀ ਰਤ ਹੁੰਦੀ ਹੈ । ਵਿ੫੫ ਜੀਵਨ ਖੜ ਕ :ਨ ਦੀ ਲਾ ਹੈ ਅਤੇ ਉਸ ਦਾ ਮੁੱਪ ਪਰਿਵਾਰਿਕ ਉਦੇਦੀ ਨੂੰ ਅੱਜ ਦੇ ਵਿਜ਼ ਖ਼ਾਨ ਤੋਂ ਵੀ ਵੱਧ ਏ ਤਨੁ ਅਤੇ ਨੁੱਖੀ ਜ਼ਰੂਰਤਾਂ ਤੇ ਉਸ ਨੂੰ ਦੁੱਧ ਏ ਹਨ ਇਹਨਾਂ ਉਦ ਤੋਂ ਤਾਂ . ਹੜੀ ੯ ਮਨੁੱਖੀ , ਜਿਵੇਂ ਆ, ਸ਼ਕਤੀ ਆਦਿ ਅਤੇ ਭੌਤਿਕ ਸਾਧਨਾਂ ਜਿਵੇਂ-ਸਮਾਂ, ਧਨ, ਵਸਤੂ, ਜਾਇਦਾਦ ਆਦਿ ਦੀ ਵਰਤੋਂ ਬੜੀ ਸਮਝਦਾਰੀ ਨਾਲ ਕੀਤੀ ਜਾਂਦੀ ਹੈ ।
ਪ੍ਰਸ਼ਨ 6.
ਗ੍ਰਹਿ ਵਿਵਸਥਾ ਦੇ ਖੇਤਰ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਹਿ ਵਿਵਸਥਾ ਦਾ ਖੇਤਰ ਕਾਫ਼ੀ ਵਿਸ਼ਾਲ ਹੈ । ਇਸ ਵਿਚ ਘਰ ਬਣਾਉਣ ਤੋਂ ਲੈ ਕੇ ਪਰਿਵਾਰ ਦੇ ਮੈਂਬਰਾਂ ਦੀਆਂ ਅੰਤਿਮ ਸਮੇਂ ਤਕ ਦੀਆਂ ਸਾਰੀਆਂ ਕਿਰਿਆਵਾਂ ਸ਼ਾਮਲ ਹਨ । ਇਸ ਦੇ ਖੇਤਰ ਵਿਚ ਚੰਗਾ ਜੀਵਨ ਬਤੀਤ ਕਰਨ ਦੇ ਸਿਧਾਂਤ, ਜੀਵਨ ਪੱਧਰ ਉੱਚਾ ਚੁੱਕਣ, ਪਰਿਵਾਰ ਦੀਆਂ ਲੋੜਾਂ ਦੀ ਪੂਰਤੀ ਕਰਨਾ, ਪਰਿਵਾਰ ਦੇ ਮੈਂਬਰਾਂ ਦੀ ਸਿੱਖਿਆ ਦਾ ਪ੍ਰਬੰਧ, ਘਰ ਵਿਚ ਵਰਤੇ ਜਾਣ ਵਾਲੇ ਹਰ ਕਿਸਮ ਦੇ ਸਾਮਾਨ ਦੀ ਸਫ਼ਾਈ ਅਤੇ ਸੰਭਾਲ ਕਰਨਾ ਆਦਿ ਸਭ ਕੁਝ ਹਿ ਵਿਵਸਥਾ ਦੇ ਖੇਤਰ ਵਿਚ ਆਉਂਦੇ ਹਨ ।
ਪ੍ਰਸ਼ਨ 7.
ਸਮੇਂ ਦਾ ਸਹੀ ਉਪਯੋਗ ਕਰਕੇ ਘਰ ਨੂੰ ਖੁਸ਼ਹਾਲ ਕਿਵੇਂ ਬਣਾਇਆ ਜਾ ਸਕਦਾ ਹੈ ?
ਉੱਤਰ-
ਜਦੋਂ ਘਰ ਦਾ ਸਾਰਾ ਕੰਮ ਸਮੇਂ ਦਾ ਸਹੀ ਉਪਯੋਗ ਕਰਕੇ ਵਿਉਂਤਬਧ ਤਰੀਕੇ ਨਾਲ ਕੀਤਾ ਜਾਵੇ ਤਾਂ ਘਰ ਵਿਚ ਖੁਸ਼ੀ ਦਾ ਵਾਧਾ ਹੁੰਦਾ ਹੈ । ਘਰ ਦਾ ਕੰਮ-ਕਾਜ ਨਿਸਚਿਤ ਸਮੇਂ ਸਾਰਣੀ ਅਨੁਸਾਰ ਕਰ ਕੇ ਅਤੇ ਘਰ ਦੇ ਸਾਰੇ ਮੈਂਬਰ ਆਪਣੀ ਸਮਰੱਥਾ ਅਨੁਸਾਰ ਸੌਂਪਿਆ ਕੰਮ ਠੀਕ ਸਮੇਂ ‘ਤੇ ਕਰਨ ਤਾਂ ਘਰ ਵਿਚ ਖੁਸ਼ੀ ਦਾ ਮਾਹੌਲ ਪੈਦਾ ਹੁੰਦਾ ਹੈ ਤੇ ਘਰ ਖੁਸ਼ਹਾਲ ਬਣਦਾ ਹੈ ।
ਨਿਬੰਧਾਤਮਕ ਪ੍ਰਸ਼ਨ
ਪ੍ਰਸ਼ਨ 8.
ਹਿ ਵਿਵਸਥਾ ਤੋਂ ਤੁਸੀਂ ਕੀ ਸਮਝਦੇ ਹੋ ? ਹਿ ਵਿਵਸਥਾ ਹੀ ਹਿ ਵਿਗਿਆਨ ਦਾ ਆਧਾਰ ਹੈ, ਕਿਵੇਂ ?
ਉੱਤਰ-
ਹਿ ਵਿਵਸਥਾ ਪਰਿਵਾਰਿਕ ਜ਼ਿੰਦਗੀ ਦੇ ਹਰ ਪੱਖ ਨਾਲ ਸੰਬੰਧਿਤ ਹੈ । ਸਮੇਂ ਦੀ ਵਰਤੋਂ, ਪੈਸੇ ਦੀ ਵਰਤੋਂ, ਖਾਣੇ, ਸ਼ਕਤੀ, ਮਿਹਨਤ ਤੇ ਜ਼ਿੰਦਗੀ ਦੀਆਂ ਲੋੜਾਂ ਤੇ ਉਦੇਸ਼ਾਂ ਨਾਲ ਹਿ ਵਿਵਸਥਾ ਦਾ ਸੰਬੰਧ ਹੈ ।
ਪੀ. ਨਿਕਲ ਅਤੇ ਜੇ. ਡੋਰਥੀ ਅਨੁਸਾਰ, “ ਹਿ ਵਿਵਸਥਾ ਪਰਿਵਾਰ ਦੇ ਸਾਧਨਾਂ ਦੀ ਵਰਤੋਂ ਕਰਕੇ ਕੀਤਾ ਗਿਆ ਆਯੋਜਨ, ਸੰਗਠਨ ਤੇ ਮੁੱਲਾਂਕਣ ਹੈ ਜਿਸ ਰਾਹੀਂ ਪਰਿਵਾਰ ਦੇ ਉਦੇਸ਼ਾਂ ਦੀ ਪੂਰਤੀ ਕੀਤੀ ਜਾਂਦੀ ਹੈ ।”
ਗਰਾਸ ਅਤੇ ਕਰੰਡਲ ਅਨੁਸਾਰ ਹਿ ਵਿਵਸਥਾ ਫ਼ੈਸਲੇ ਕਰਨ ਸੰਬੰਧੀ ਕਿਰਿਆਵਾਂ ਦੀ ਉਹ ਸ਼ਾਖਾ ਹੈ ਜਿਸ ਵਿਚ ਪਰਿਵਾਰ ਦੇ ਉਦੇਸ਼ਾਂ ਦੀ ਪੂਰਤੀ ਲਈ ਪਰਿਵਾਰ ਦੇ ਸਾਧਨਾਂ ਨੂੰ ਇਸਤੇਮਾਲ ਕੀਤਾ ਜਾਂਦਾ ਹੈ ।
ਹਿ ਵਿਵਸਥਾ ਨ੍ਹੀ ਵਿਵਸਥਾ ਨੂੰ ਗ੍ਰਹਿ ਵਿਗਿਆਨ ਦਾ ਆਧਾਰ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿਚ ਘਰ ਅਤੇ ਘਰ ਦੀ ਵਿਵਸਥਾ ਦੇ ਸਾਰੇ ਹੀ ਪਹਿਲੂ ਆਉਂਦੇ ਹਨ । ਜਿਵੇਂ-ਚੰਗਾ ਜੀਵਨ ਗੁਜ਼ਾਰਨ ਦੇ ਸਿਧਾਂਤ, ਪਰਿਵਾਰ ਦੇ ਮੈਂਬਰਾਂ ਲਈ ਸਿੱਖਿਆ ਦਾ ਸਹੀ ਪ੍ਰਬੰਧ, ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਭੋਜਨ ਅਤੇ ਘਰ ਦੇ ਸਾਮਾਨ ਦੀ ਖ਼ਰੀਦ, ਸੰਭਾਲ ਅਤੇ ਵਰਤੋਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ । ਇਸੇ ਤਰ੍ਹਾਂ ਘਰ ਵਿਚ ਵਰਤੇ ਜਾਣ ਵਾਲੇ ਹਰ ਕਿਸਮ ਦੇ ਸਾਮਾਨ ਦੀ ਸਫ਼ਾਈ ਤੇ ਸੰਭਾਲ ਅਤੇ ਸਮਾਜ ਵਿਚ ਮਨੁੱਖ ਦੇ ਜੀਵਨ ਨੂੰ ਅਨੁਸ਼ਾਸਨਮਈ ਬਣਾਉਣ ਲਈ ਆਤਮਿਕ ਤੇ ਧਾਰਮਿਕ ਪੱਖ ਨੂੰ ਵੀ ਗ੍ਰਹਿ ਵਿਵਸਥਾ ਦੇ ਖੇਤਰ ਵਿਚ ਸ਼ਾਮਲ ਕੀਤਾ ਗਿਆ ਹੈ ।
ਪ੍ਰਸ਼ਨ 9.
ਅੱਜ ਦੇ ਜੀਵਨ ਵਿਚ ਗ੍ਰਹਿ ਵਿਵਸਥਾ ਦਾ ਕੀ ਮਹੱਤਵ ਹੈ ?
ਉੱਤਰ-
ਹਿ ਵਿਵਸਥਾ ਘਰ ਵਿਚ ਵਸਦੇ ਮੈਂਬਰਾਂ ਦੇ ਜੀਵਨ ਨੂੰ ਸੁਖੀ, ਖੁਸ਼ਹਾਲ ਤੇ ਉੱਨਤ ਬਣਾਉਣ ਵਿਚ ਸਹਾਈ ਹੁੰਦਾ ਹੈ ।
- ਪਰਿਵਾਰ ਦੀਆਂ ਲੋੜਾਂ ਦੀ ਪੂਰਤੀ – ਸਾਰੇ ਮੈਂਬਰਾਂ ਦੀ ਕੁਝ ਜ਼ਰੂਰਤਾਂ ਹੁੰਦੀਆਂ ਹਨ ਜਿਹਨਾਂ ਦੀ ਪੂਰਤੀ ਦਾ ਆਧਾਰ ਘਰ ਦੀ ਆਮਦਨ ਹੁੰਦੀ ਹੈ | ਘਰ ਦੀ ਆਮਦਨ ਨੂੰ ਵਧਾਉਣ ਲਈ ਕੁਝ ਲਘੂ ਉਦਯੋਗ ਸ਼ੁਰੂ ਕੀਤੇ ਜਾ ਸਕਦੇ ਹਨ ।
- ਪਰਿਵਾਰਿਕ ਪੱਧਰ ਨੂੰ ਉੱਚਾ ਚੁੱਕਣਾ – ਸੁਚਾਰੂ ਢੰਗ ਨਾਲ ਘਰ ਦਾ ਪ੍ਰਬੰਧ ਕਰਕੇ ਆਪਣੇ ਸੀਮਿਤ ਸਾਧਨਾਂ ਰਾਹੀਂ ਸੁਘੜ ਗ੍ਰਹਿਣੀ ਪਰਿਵਾਰਿਕ ਪੱਧਰ ਨੂੰ ਉਚੇਰਾ ਚੁੱਕ ਸਕਦੀ ਹੈ ।
- ਬੱਚਿਆਂ ਦੀ ਸੰਭਾਲ ਤੇ ਸਿੱਖਿਆ – ਬੱਚਿਆਂ ਦੀ ਸੰਭਾਲ ਤੇ ਸਿੱਖਿਆ ਵਿਚ ਵੀ ਗਹਿ ਪ੍ਰਬੰਧ ਦਾ ਖਾਸ ਮਹੱਤਵ ਹੈ । ਬੱਚੇ ਨੂੰ ਚੰਗੀ ਵਿੱਦਿਆ, ਪੌਸ਼ਟਿਕ ਭੋਜਨ ਤੇ ਚੰਗੇ ਤੋਂ ਚੰਗੇ ਢੰਗ ਨਾਲ ਬੱਚਿਆਂ ਦਾ ਪਾਲਣ-ਪੋਸ਼ਣ ਚੰਗੀ ਹਿ ਵਿਵਸਥਾ ਨਾਲ ਹੀ ਹੋ ਸਕਦਾ ਹੈ ।
- ਵਿਅਕਤਿਤਵ ਦਾ ਵਿਕਾਸ – ਵਧੀਆ ਗ੍ਰਹਿ ਪ੍ਰਬੰਧ ਨਾਲ ਹੀ ਬੱਚਿਆਂ ਦੇ ਵਿਅਕਤਿਤਵ ਦਾ ਸਹੀ ਵਿਕਾਸ ਹੋ ਸਕਦਾ ਹੈ । ਜਿੰਨੇ ਵੀ ਮਹਾਨ ਵਿਅਕਤੀ ਹੋਏ ਹਨ ਉਹਨਾਂ ਸਭ ਨੂੰ ਆਪਣੇ ਘਰ ਤੋਂ ਹੀ ਇਹ ਦਾਤ ਬਖ਼ਸ਼ਿਸ਼ ਹੋਈ ਹੈ ।
- ਘਰੇਲੂ ਕੰਮ ਨੂੰ ਵਿਗਿਆਨਿਕ ਢੰਗ ਨਾਲ ਕਰਨਾ – ਅੱਜ ਦਾ ਯੁਗ ਮਸ਼ੀਨੀ ਯੁਗ ਹੈ ਤੇ ਪਰਿਵਾਰਿਕ ਲੋੜਾਂ ਤੇ ਉਦੇਸ਼ਾਂ ਦੀ ਪੂਰਤੀ ਲਈ ਸ਼ਕਤੀ ਤੇ ਸਮਾਂ ਦੋਹਾਂ ਦੀ ਹੀ ਲੋੜ ਹੈ । ਘਰ ਦੇ ਕੰਮ ਵਿਚ ਮਸ਼ੀਨਾਂ ਤੇ ਹੋਰ ਨਵੀਆਂ ਕਾਢਾਂ ਦਾ ਪ੍ਰਯੋਗ ਕਰਕੇ ਸ਼ਕਤੀ ਤੇ ਸਮਾਂ ਦੋਵਾਂ ਦੀ ਬੱਚਤ ਹੋ ਜਾਂਦੀ ਹੈ ।
- ਸਮੇਂ ਦਾ ਠੀਕ ਉਪਯੋਗ – ਜੇ ਘਰ ਦੇ ਕੰਮ ਇਕ ਮਿੱਥੀ ਹੋਈ ਸਮਾਂ ਸਾਰਣੀ ਅਨੁਸਾਰ ਕੀਤੇ ਜਾਣ ਤਾਂ ਸਮੇਂ ਦੀ ਕਾਫ਼ੀ ਬੱਚਤ ਹੋ ਜਾਂਦੀ ਹੈ ਤੇ ਕੰਮ ਵੀ ਛੇਤੀ ਨਿਬੜ ਜਾਂਦੇ ਹਨ ।
- ਮਾਨਸਿਕ ਸੰਤੁਸ਼ਟੀ – ਚੰਗੀ ਹਿ ਵਿਵਸਥਾ ਨਾਲ ਘਰ ਦੇ ਟੀਚਿਆਂ ਦੀ ਪੂਰਤੀ ਆਸਾਨੀ ਨਾਲ ਹੋ ਜਾਂਦੀ ਹੈ ਤੇ ਘਰ ਦੇ ਮੈਂਬਰਾਂ ਦੀ ਸਰੀਰਕ ਤੇ ਮਾਨਸਿਕ ਸਿਹਤ ਠੀਕ ਰਹਿੰਦੀ ਹੈ । ਇਸ ਤਰ੍ਹਾਂ ਇਕ ਮਾਨਸਿਕ ਸੰਤੁਸ਼ਟੀ ਪ੍ਰਾਪਤ ਹੁੰਦੀ ਹੈ ।
- ਸਿਹਤ ਸੰਭਾਲ – ਘਰ ਦਾ ਪ੍ਰਬੰਧ ਠੀਕ ਤੇ ਸੁਚਾਰੂ ਤਰੀਕੇ ਨਾਲ ਚਲਾ ਕੇ ਪੌਸ਼ਟਿਕ ਭੋਜਨ ਤੇ ਠੀਕ ਪਾਲਣ ਪੋਸ਼ਣ ਨਾਲ ਘਰ ਦੇ ਮੈਂਬਰਾਂ ਦੀ ਸਿਹਤ ਠੀਕ ਰਹਿੰਦੀ ਹੈ ।
PSEB 9th Class Home Science Guide ਗ੍ਰਹਿ ਵਿਵਸਥਾ-ਅਰਥ, ਮਹੱਤਤਾ ਅਤੇ ਖੇਤਰ Important Questions and Answers
ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਮਨੁੱਖੀ ਅਤੇ ਭੌਤਿਕ ਸਾਧਨ ਕਿਹੜੇ ਹਨ ?
ਉੱਤਰ-
ਮਨੁੱਖੀ ਸਾਧਨ ਹਨ-ਗਿਆਨ, ਸ਼ਕਤੀ, ਰੁਚੀਆਂ, ਯੋਗਤਾਵਾਂ ਆਦਿ । ਭੌਤਿਕ ਸਾਧਨ ਹਨ-ਸਮਾਂ, ਪੈਸਾ, ਸਾਮਾਨ, ਜਾਇਦਾਦ, ਸੁਵਿਧਾਵਾਂ ਆਦਿ ।
ਪ੍ਰਸ਼ਨ 2.
ਸੰਯੁਕਤ ਅਤੇ ਇਕਾਈ ਪਰਿਵਾਰ ਕੀ ਹੁੰਦੇ ਹਨ ?
ਉੱਤਰ-
ਸੰਯੁਕਤ ਪਰਿਵਾਰ-ਇਹਨਾਂ ਵਿਚ ਮਾਂ-ਬਾਪ ਤੇ ਹੋਰ ਰਿਸ਼ਤੇਦਾਰ ਰਹਿੰਦੇ ਹਨ | ਘਰ ਦੀ ਕਮਾਈ ਸਾਂਝੀ ਹੁੰਦੀ ਹੈ ਤੇ ਖ਼ਰਚ ਵੀ ਸਾਂਝਾ ਹੀ ਹੁੰਦਾ ਹੈ ਤੇ ਸਾਂਝੇ ਖਾਤੇ ਵਿਚੋਂ ਹੀ ਕੀਤਾ ਜਾਂਦਾ ਹੈ ।
ਇਕਾਈ ਪਰਿਵਾਰ – ਇਸ ਵਿਚ ਸਿਰਫ਼ ਪਤੀ ਪਤਨੀ ਤੇ ਬੱਚੇ ਹੀ ਹੁੰਦੇ ਹਨ । ਇਸ ਤਰ੍ਹਾਂ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਪਤੀ-ਪਤਨੀ ਦੇ ਸਿਰ ਹੁੰਦੀ ਹੈ ।
ਪ੍ਰਸ਼ਨ 3.
ਹਿ ਵਿਵਸਥਾ ਵਿਚ ਗ੍ਰਹਿਣੀ ਦਾ ਕੀ ਯੋਗਦਾਨ ਹੈ ?
ਉੱਤਰ-
ਅੱਜ ਦੇ ਯੁਗ ਵਿਚ ਇਕਾਈ ਪਰਿਵਾਰਾਂ ਦਾ ਚਲਣ ਵੱਧ ਰਿਹਾ ਹੈ ਤੇ ਹਿਣੀ ਦੇ ਸਿਰ ਹੀ ਘਰ ਸੰਭਾਲਣ ਦੀ ਸਾਰੀ ਜ਼ਿੰਮੇਵਾਰੀ ਹੁੰਦੀ ਹੈ ਉਹ ਹੀ ਹਿ ਨਿਰਮਾਤਾ ਹੈ ।ਬੱਚਿਆਂ ਦੀ ਸਹੀ ਦੇਖ-ਭਾਲ, ਸਿਹਤ ਦਾ ਖ਼ਿਆਲ, ਪਰਿਵਾਰ ਦੀ ਆਮਦਨ ਤੇ ਖ਼ਰਚਾ, ਸਮੇਂ ਦੀ ਬੱਚਤ, ਸ਼ਕਤੀ ਦੀ ਬੱਚਤ ਆਦਿ ਸਾਰੀਆਂ ਗੱਲਾਂ ਵਲ ਧਿਆਨ ਦੇ ਕੇ ਸਹੀ ਹਿ ਵਿਵਸਥਾ ਕਰਕੇ ਇਕ ਸੁਘੜ ਤੇ ਸਿਆਣੀ ਹਿਣੀ ਘਰ ਨੂੰ ਖ਼ੁਸ਼ਹਾਲ ਬਣਾ ਸਕਦੀ ਹੈ ।
ਪ੍ਰਸ਼ਨ 4.
ਘਰ ਤੇ ਮਕਾਨ ਵਿਚ ਕੀ ਅੰਤਰ ਹੈ ?
ਉੱਤਰ-
ਮਕਾਨ ਇਕ ਇਮਾਰਤ ਹੁੰਦੀ ਹੈ ਜੋ ਇੱਟਾਂ, ਗਾਰੇ, ਸੀਮਿੰਟ ਆਦਿ ਤੋਂ ਬਣੀ ਹੁੰਦੀ ਹੈ । ਜਦੋਂ ਇਕ ਪਰਿਵਾਰ ਇਸ ਇਮਾਰਤ ਵਿਚ ਵਸੋਂ ਕਰ ਲੈਂਦਾ ਹੈ ਤਾਂ ਇਹ ਮਕਾਨ ਘਰ ਬਣ ਜਾਂਦਾ ਹੈ | ਘਰ ਆਸ਼ਾਵਾਂ, ਉਮੰਗਾਂ, ਭਾਵਨਾਵਾਂ ਤੇ ਪਿਆਰ ਨਾਲ ਭਰਿਆ ਹੁੰਦਾ ਹੈ ।
ਵਸਤੂਨਿਸ਼ਠ ਪ੍ਰਸ਼ਨ
ਖ਼ਾਲੀ ਥਾਂ ਭਰੋ
1. ਗਿਆਨ ……………………. ਸਾਧਨ ਹੈ ।
2. ਗ੍ਰਹਿ ਵਿਵਸਥਾ ਇਕ ……………………… ਕਿਆ ਹੈ ।
3. ਸਾਰੇ ਮੈਂਬਰਾਂ ਦੀਆਂ ਲੋੜਾਂ ਦੀ ਪੂਰਤੀ ਦਾ ਆਧਾਰ ਘਰ ਦੀ ………………… ਹੁੰਦੀ ਹੈ ।
4. ……………………… ਪਰਿਵਾਰ ਵਿਚ ਪਤੀ-ਪਤਨੀ ਅਤੇ ਬੱਚੇ ਹੀ ਹੁੰਦੇ ਹਨ ।
ਉੱਤਰ-
1. ਮਾਨਵੀ,
2. ਮਾਨਸਿਕ,
3. ਆਮਦਨ,
4. ਇਕਾਈ ।
ਇਕ ਸ਼ਬਦ ਵਿਚ ਉੱਤਰ ਦਿਓ
ਪ੍ਰਸ਼ਨ 1.
ਅਜਿਹਾ ਪਰਿਵਾਰ ਜਿਸ ਵਿਚ ਮਾਤਾ-ਪਿਤਾ ਅਤੇ ਹੋਰ ਰਿਸ਼ਤੇਦਾਰ ਮਿਲ ਕੇ ਰਹਿੰਦੇ ਹਨ, ਨੂੰ ਕੀ ਕਹਿੰਦੇ ਹਨ ?
ਉੱਤਰ-
ਸੰਯੁਕਤ ਪਰਿਵਾਰ ।
ਪ੍ਰਸ਼ਨ 2.
ਪੈਸਾ ਕਿਹੋ ਜਿਹਾ ਸਾਧਨ ਹੈ ?
ਉੱਤਰ-
ਭੌਤਿਕ ।
ਪ੍ਰਸ਼ਨ 3,
ਸ਼ਕਤੀ, ਰੁਚੀਆਂ ਕਿਹੋ ਜਿਹਾ ਸਾਧਨ ਹਨ ?
ਉੱਤਰ-
ਮਾਨਵੀ ।
ਠੀਕ/ਗਲਤ ਦੱਸੋ
1. ਹਿ ਵਿਵਸਥਾ ਤੋਂ ਭਾਵ ਹੈ ਘਰ ਦੇ ਸਭ ਕੰਮਾਂ ਨੂੰ ਸਹੀ ਅਤੇ ਸੁਚੱਜੇ ਢੰਗ ਨਾਲ ਪੂਰਾ ਕਰਕੇ ਪਰਿਵਾਰ ਨੂੰ ਖੁਸ਼ਹਾਲ ਬਣਾਉਣਾ ।
ਉੱਤਰ-
ਠੀਕ
2. ਪੈਸਾ ਮਾਨਵੀ ਸਾਧਨ ਹੈ ।
ਉੱਤਰ-
ਗਲਤ
3. ਸੁਵਿਧਾਵਾਂ, ਜਾਇਦਾਦ ਭੌਤਿਕ ਸਾਧਨ ਹਨ ।
ਉੱਤਰ-
ਠੀਕ
4. ਇਕਾਈ ਪਰਿਵਾਰ ਵਿਚ ਪਤੀ-ਪਤਨੀ ਤੇ ਬੱਚੇ ਹੁੰਦੇ ਹਨ ।
ਉੱਤਰ-
ਠੀਕ
5. ਹਿ ਨਿਰਮਾਤਾ ਦਾ ਫਰਜ਼ ਆਮ ਕਰਕੇ ਘਰ ਦੀ ਹਿਣੀ ਨੂੰ ਹੀ ਨਿਭਾਉਣਾ ਪੈਂਦਾ ਹੈ ।
ਉੱਤਰ-
ਠੀਕ
6. ਗ੍ਰਹਿ ਵਿਵਸਥਾ ਇਕ ਮਾਨਸਿਕ ਪ੍ਰਕਿਰਿਆ ਹੈ ।
ਉੱਤਰ-
ਠੀਕ
ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਮਨੁੱਖੀ ਸਾਧਨ ਨਹੀਂ ਹੈ
(A) ਪੈਸਾ
(B) ਗਿਆਨ
(C) ਸ਼ਕਤੀ
(D) ਰੁਚੀ ।
ਉੱਤਰ-
(A) ਪੈਸਾ
ਪ੍ਰਸ਼ਨ 2.
ਭੌਤਿਕ ਸਾਧਨ ਹੈ-
(A) ਪੈਸਾ
(B) ਜਾਇਦਾਦ
(C) ਸਾਮਾਨ
(D) ਸਾਰੇ ।
ਉੱਤਰ-
(D) ਸਾਰੇ ।
ਪ੍ਰਸ਼ਨ 3.
ਹੇਠ ਲਿਖਿਆਂ ਵਿਚ ਠੀਕ ਹੈ-
(A) ਹਿ ਵਿਵਸਥਾ ਨੂੰ ਹਿ ਵਿਗਿਆਨ ਦਾ ਆਧਾਰ ਮੰਨਿਆ ਜਾਂਦਾ ਹੈ।
(B) ਮਨੁੱਖੀ ਅਤੇ ਭੌਤਿਕ ਸਾਧਨਾਂ ਦੀ ਵਰਤੋਂ ਕਰਕੇ ਪਰਿਵਾਰਕ ਉਦੇਸ਼ਾਂ ਦੀ ਪੂਰਤੀ ਕੀਤੀ ਜਾਂਦੀ ਹੈ ।
(C) ਕੁਸ਼ਲਤਾ ਮਨੁੱਖੀ ਸਾਧਨ ਹੈ
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।