Punjab State Board PSEB 9th Class Home Science Book Solutions Chapter 4 ਘਰ ਦੀ ਭਾਈ Textbook Exercise Questions and Answers.
PSEB Solutions for Class 9 Home Science Chapter 4 ਘਰ ਦੀ ਭਾਈ
Home Science Guide for Class 9 PSEB ਘਰ ਦੀ ਭਾਈ Textbook Questions and Answers
ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ
ਵਸਤੁਨਿਸ਼ਠ ਪ੍ਰਸ਼ਨ
ਪ੍ਰਸ਼ਨ 1.
ਘਰ ਦੀ ਸਫ਼ਾਈ ਲਈ ਕਿਸ ਕਿਸਮ ਦਾ ਸਾਮਾਨ ਵਰਤੋਂ ਵਿਚ ਆਉਂਦਾ ਹੈ ?
ਉੱਤਰ-
ਘਰ ਦੀ ਸਫ਼ਾਈ ਲਈ ਪੰਜ ਕਿਸਮ ਦੇ ਸਾਮਾਨ ਦੀ ਵਰਤੋਂ ਹੁੰਦੀ ਹੈ ।
ਪੋਚਾ ਅਤੇ ਪੁਰਾਣੇ ਕੱਪੜੇ, ਝਾੜੂ ਅਤੇ ਬੁਰਸ਼, ਬਰਤਨ, ਸਫ਼ਾਈ ਲਈ ਸਾਬਣ ਅਤੇ ਹੋਰ ਪ੍ਰਤਿਕਾਰਕ ਸਫ਼ਾਈ ਕਰਨ ਵਾਲੇ ਯੰਤਰ ।
ਪ੍ਰਸ਼ਨ 2.
ਸਫ਼ਾਈ ਕਿਹੜੇ-ਕਿਹੜੇ ਢੰਗਾਂ ਨਾਲ ਕੀਤੀ ਜਾਂਦੀ ਹੈ ?
ਉੱਤਰ-
ਸਫ਼ਾਈ ਵੱਖ-ਵੱਖ ਢੰਗਾਂ ਨਾਲ ਕੀਤੀ ਜਾਂਦੀ ਹੈ ਜਿਵੇਂ-ਝਾਤੂ ਅਤੇ ਬੁਰਸ਼ ਨਾਲ, ਪਾਣੀ ਨਾਲ ਧੋਣਾ, ਕੱਪੜੇ ਨਾਲ ਝਾੜ ਕੇ ਪੁੰਝਣਾ, ਬਿਜਲੀ ਦੀ ਮਸ਼ੀਨ ਨਾਲ ।
ਪ੍ਰਸ਼ਨ 3.
ਰੋਜ਼ਾਨਾ ਸਫ਼ਾਈ ਅਤੇ ਮਾਸਿਕ ਸਫ਼ਾਈ ਵਿਚ ਕੀ ਅੰਤਰ ਹੈ ?
ਉੱਤਰ-
ਰੋਜ਼ਾਨਾ ਸਫ਼ਾਈ – ਪ੍ਰਤੀਦਿਨ ਕੀਤੀ ਜਾਣ ਵਾਲੀ ਸਫ਼ਾਈ ਨੂੰ ਰੋਜ਼ਾਨਾ ਸਫ਼ਾਈ ਕਹਿੰਦੇ ਹਨ । ਰੋਜ਼ਾਨਾ ਸਫ਼ਾਈ ਵਿਚ ਹਰ ਕਮਰੇ ਵਿਚ ਝਾੜੂ ਪੋਚਾ ਲਾਇਆ ਜਾਂਦਾ ਹੈ ।
ਮਾਸਿਕ ਸਫ਼ਾਈ – ਇਹ ਸਫ਼ਾਈ ਮਹੀਨੇ ਬਾਅਦ ਤੇ ਮਹੀਨੇ ਵਿਚ ਇਕ ਵਾਰ ਕੀਤੀ ਜਾਂਦੀ ਹੈ । ਜਿਵੇਂ-ਰਸੋਈ ਅਤੇ ਅਲਮਾਰੀਆਂ ਦੀ ਸਫ਼ਾਈ ਆਦਿ ।
ਪ੍ਰਸ਼ਨ 4.
ਵੈਕਿਯੂਮ ਕਲੀਨਰ ਕਿਹੋ ਜਿਹਾ ਉਪਕਰਨ ਹੈ ?
ਉੱਤਰ-
ਇਹ ਇਕ ਬਿਜਲੀ ਨਾਲ ਚਲਣ ਵਾਲੀ ਮਸ਼ੀਨ ਹੈ । ਇਸ ਨੂੰ ਜਦੋਂ ਬਿਜਲੀ ਨਾਲ ਜੋੜ ਕੇ ਸਫ਼ਾਈ ਕਰਨ ਵਾਲੀ ਥਾਂ ਤੇ ਚਲਾਇਆ ਜਾਂਦਾ ਹੈ ਤਾਂ ਸਾਰੀ ਮਿੱਟੀ ਆਦਿ ਇਸ ਦੇ ਅੰਦਰ ਖਿੱਚੀ ਜਾਂਦੀ ਹੈ ਤੇ ਇਕ ਥੈਲੀ ਵਿਚ ਇਕੱਠੀ ਹੋ ਜਾਂਦੀ ਹੈ । ਇਹ ਮਸ਼ੀਨ ਵਰਤਨ ਨਾਲ ਮਿੱਟੀ ਨਹੀਂ ਉਡਦੀ ਅਤੇ ਸਫ਼ਾਈ ਵੀ ਚੰਗੀ ਤਰ੍ਹਾਂ ਹੋ ਜਾਂਦੀ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 5.
ਘਰ ਦੀ ਸਫ਼ਾਈ ਕਿਉਂ ਜ਼ਰੂਰੀ ਹੁੰਦੀ ਹੈ ?
ਉੱਤਰ-
- ਸਫ਼ਾਈ ਕੀਤੀ ਜਾਵੇ ਤਾਂ ਘਰ ਸਾਫ਼ ਸੁਥਰਾ ਤੇ ਸੋਹਣਾ ਲੱਗਦਾ ਹੈ । ਇਹ ਗਹਿਣੀ ਦੇ ਸੁਚੱਜੇਪਨ ਦਾ ਸਚਕ ਹੁੰਦਾ ਹੈ ।
- ਜੇ ਘਰ ਬਹੁਤੇ ਸਮੇਂ ਲਈ ਗੰਦਾ ਰੱਖਿਆ ਜਾਵੇ ਤਾਂ ਘਰ ਦਾ ਸਾਜ਼ੋ-ਸਮਾਨ ਛੇਤੀ ਖ਼ਰਾਬ ਹੋ ਜਾਂਦਾ ਹੈ । ਰੀਦੀ ਜਗਾ ਤੇ ਕਿਸੇ ਦਾ ਬੈਠਣ ਨੂੰ ਜੀ ਨਹੀਂ ਕਰਦਾ ।
- ਗੰਦੇ ਘਰ ਦੀ ਹਵਾ ਵੀ ਸਾਫ ਨਹੀਂ ਹੁੰਦੀ ਤੇ ਅਜਿਹੀ ਹਵਾ ਵਿਚ ਸਾਹ ਲੈਣ ਨਾਲ ਸਿਹਤ ਤੇ ਬੁਰਾ ਅਸਰ ਪੈਂਦਾ ਹੈ । ਸਫ਼ਾਈ ਕਰਨ ਨਾਲ ਘਰ ਦੀ ਹਵਾ ਸਾਫ਼ ਹੋ ਜਾਂਦੀ ਹੈ ।
- ਦੇ ਘਰ ਵਿਚ ਕਈ ਪ੍ਰਕਾਰ ਦੇ ਕੀਟਾਣੂ, ਮੱਖੀ, ਮੱਛਰ ਆਦਿ ਪੈਦਾ ਹੋ ਜਾਂਦੇ ਹਨ ਜਿਹੜੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਾਉਂਦੇ ਹਨ ।
ਪ੍ਰਸ਼ਨ 6.
ਘਰ ਦੀ ਸਫਾਈ ਸਮੇਂ ਕਿਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ?
ਉੱਤਰ-
ਘਰ ਦੀ ਸਫ਼ਾਈ ਸਮੇਂ ਧਿਆਨ ਵਿਚ ਰੱਖਣ ਯੋਗ ਮਹੱਤਵਪੂਰਨ ਤੱਤ-
- ਘਰ ਦੀ ਸਫ਼ਾਈ ਪਤੀ ਘਰ ਦੇ ਸਾਰੇ ਮੈਂਬਰਾਂ ਨੂੰ ਦਿਲਚਸਪੀ ਹੋਣੀ ਚਾਹੀਦੀ ਹੈ ਕਿਉਂਕਿ ਘਰ ਦੀ ਸਫ਼ਾਈ ਦੌਰਾਨ ਸਾਰੇ ਮੈਂਬਰਾਂ ਦਾ ਸਹਿਯੋਗ ਜ਼ਰੂਰੀ ਹੁੰਦਾ ਹੈ ।
- ਸਫ਼ਾਈ ਕਰਨ ਸਮੇਂ ਲੋੜੀਂਦਾ ਸਾਰਾ ਸਾਮਾਨ ਇਕ ਜਗਾ ਤੇ ਇਕੱਠਾ ਕਰ ਲੈਣਾ ਚਾਹੀਦਾ ਹੈ ।
- ਘਰ ਦੀ ਸਫ਼ਾਈ ਯੋਜਨਾ ਬਣਾ ਕੇ ਕਰਨੀ ਚਾਹੀਦੀ ਹੈ ਕਿਉਂਕਿ ਬਗੈਰ ਯੋਜਨਾ ਤੋਂ ਕੀਤੀ ਜਾਣ ਵਾਲੀ ਸਫ਼ਾਈ ਵਿਚ ਵਧ ਸਮਾਂ ਲਗਦਾ ਹੈ।
- ਬੇਧਿਆਨੇ ਅਤੇ ਬੇਢੰਗੇ ਤਰੀਕੇ ਨਾਲ ਕੀਤੀ ਗਈ ਸਫ਼ਾਈ ਘਰ ਨੂੰ ਸਾਫ਼ ਬਣਾਉਣ ਦੀ ਜਗ੍ਹਾ ਹੋਰ ਵੀ ਬਦਸੂਰਤ ਬਣਾ ਦਿੰਦੀ ਹੈ ਇਸ ਲਈ ਸਫ਼ਾਈ ਸਹੀ ਤਰੀਕੇ ਅਤੇ ਧਿਆਨ ਨਾਲ ਕਰਨੀ ਚਾਹੀਦੀ ਹੈ।
- ਸਫ਼ਾਈ ਦੇ ਸਾਧਨਾਂ ਦੀ ਵਰਤੋਂ ਤੋਂ ਬਾਅਦ ਉਹਨਾਂ ਨੂੰ ਸਾਫ਼ ਕਰਕੇ ਰੱਖ ਲੈਣਾ ਚਾਹੀਦਾ ਹੈ ਤਾਂ ਕਿ ਇਹਨਾਂ ਨੂੰ ਦੁਬਾਰਾ ਵਰਤੋਂ ਵਿਚ ਲਿਆਂਦਾ ਜਾ ਸਕੇ ਜਿਵੇਂ ਪਾਲਿਸ਼ ਕਰਨ ਤੋਂ ਬਾਅਦ ਕੂਚੀ ਮਿੱਟੀ ਦੇ ਤੇਲ ਨਾਲ ਸਾਫ਼ ਕਰਕੇ ਸਾਂਭ ਲੈਣੀ ਚਾਹੀਦੀ ਹੈ ਤਾਂ ਕਿ ਇਸ ਨੂੰ ਫਿਰ ਤੋਂ ਵਰਤਿਆ ਜਾ ਸਕੇ ।
- ਸਫ਼ਾਈ ਕਰਨ ਸਮੇਂ ਠੀਕ ਪ੍ਰਕਾਰ ਦੀ ਸਮੱਗਰੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲੇ ਸਫ਼ਾਈ ਵੀ ਠੀਕ ਢੰਗ ਨਾਲ ਹੁੰਦੀ ਹੈ ਅਤੇ ਸਮੇਂ ਤੇ ਸ਼ਕਤੀ ਦੀ ਵੀ ਬੱਚਤ ਹੁੰਦੀ ਹੈ ।
ਪ੍ਰਸ਼ਨ 7.
ਘਰ ਦੀ ਸਫ਼ਾਈ ਲਈ ਕਿਹੜਾ-ਕਿਹੜਾ ਸਾਮਾਨ ਚਾਹੀਦਾ ਹੈ ?
ਉੱਤਰ-
ਘਰ ਦੀ ਸਫ਼ਾਈ ਲਈ ਸਾਮਾਨ ਦਾ ਵੇਰਵਾ ਇਸ ਤਰ੍ਹਾਂ ਹੈ-
1. ਪੋਚਾ ਅਤੇ ਪੁਰਾਣੇ ਕੱਪੜੇ – ਬੂਹੇ, ਬਾਰੀਆਂ ਝਾੜਨ ਲਈ ਚਾਰੇ ਪਾਸਿਓਂ ਉਲੇੜਿਆ ਹੋਇਆ ਮੋਟਾ ਕੱਪੜਾ ਚਾਹੀਦਾ ਹੈ । ਫਰਸ਼ ਦੀ ਸਫ਼ਾਈ ਲਈ ਖੱਦਰ, ਟਾਟ, ਖੇਸ ਦੇ ਟੁਕੜੇ ਨੂੰ ਪੋਚੇ ਵਜੋਂ ਵਰਤਿਆ ਜਾ ਸਕਦਾ ਹੈ । ਪਾਲਿਸ਼ ਕਰਨ ਤੇ ਚੀਜ਼ਾਂ ਨੂੰ ਲਿਸ਼ਕਾਉਣ ਲਈ ਫਲਾਲੈਣ ਆਦਿ ਵਰਗੇ ਕੱਪੜੇ ਦੀ ਲੋੜ ਹੈ । ਸ਼ੀਸ਼ੇ ਦੀ ਸਫ਼ਾਈ ਲਈ ਪੁਰਾਣੇ ਸਿਲਕ ਦੇ ਕੱਪੜੇ ਦੀ ਵਰਤੋਂ ਕੀਤੀ ਜਾ ਸਕਦੀ ਹੈ ।
2. ਝਾਤੂ ਤੇ ਬੁਰਸ਼ – ਵੱਖ-ਵੱਖ ਕੰਮਾਂ ਲਈ ਵੱਖ-ਵੱਖ ਬੁਰਸ਼ ਮਿਲ ਜਾਂਦੇ ਹਨ । ਕਾਲੀਨ ਤੇ ਦਰੀ ਸਾਫ ਕਰਨ ਲਈ ਸਖ਼ਤ ਬੁਰਸ਼, ਬੋਤਲਾਂ ਸਾਫ ਕਰਨ ਲਈ ਲੰਬਾ ਤੇ ਨਰਮ ਬੁਰਸ਼, ਰਸੋਈ ਦੀ ਹੁੰਦੀ ਸਾਫ਼ ਕਰਨ ਲਈ ਛੋਟਾ ਪਰ ਸਾਫ਼ ਬੁਰਸ਼, ਫਰਸ਼ ਸਾਫ਼ ਕਰਨ ਲਈ ਤੀਲੀਆਂ ਦਾ ਬੁਰਸ਼ ਆਦਿ। ਇਸੇ ਤਰ੍ਹਾਂ ਸੁੱਕਾ ਕੂੜਾ ਇਕੱਠਾ ਕਰਨ ਲਈ ਨਰਮ ਝਾੜੂ ਤੇ ਫਰਸ਼ਾਂ ਦੀ ਧੁਲਾਈ ਲਈ ਬਾਂਸਾਂ ਵਾਲਾ ਝਾੜੂ ਆਦਿ ਮਿਲ ਜਾਂਦੇ ਹਨ ।
3. ਸਫ਼ਾਈ ਲਈ ਬਰਤਨ – ਰਸੋਈ ਵਿਚ ਸਬਜ਼ੀਆਂ ਆਦਿ ਦੇ ਛਿਲਕੇ ਪਾਉਣ ਲਈ ਢੱਕਣ ਵਾਲਾ ਡਸਟਬੀਨ ਤੇ ਹੋਰ ਕਮਰਿਆਂ ਵਿਚ ਪਲਾਸਟਿਕ ਦੇ ਡੱਬੇ ਜਾਂ ਟੋਕਰੀਆਂ ਰੱਖਣੀਆਂ ਚਾਹੀਦੀਆਂ ਹਨ । ਇਹਨਾਂ ਨੂੰ ਰੋਜ਼ ਖ਼ਾਲੀ ਕਰ ਕੇ ਮੁੜ ਇਹਨਾਂ ਦੀ ਥਾਂ ਤੇ ਰੱਖ ਦੇਣਾ ਚਾਹੀਦਾ ਹੈ ।
4. ਸਫ਼ਾਈ ਲਈ ਸਾਬਣ ਆਦਿ – ਸਫ਼ਾਈ ਕਰਨ ਲਈ ਸਾਬਣ, ਵਿਮ ਸੋਡਾ, ਨਮਕ, ਸਰਫ, ਪੈਰਾਫਿਨ ਆਦਿ ਦੀ ਲੋੜ ਹੁੰਦੀ ਹੈ । ਦਾਗ ਧੱਬੇ ਦੂਰ ਕਰਨ ਲਈ ਨਿੰਬੂ, ਸਿਰਕਾ, ਹਾਈਡਰੋਕਲੋਰਿਕ ਤੇਜ਼ਾਬ ਆਦਿ ਦੀ ਲੋੜ ਹੁੰਦੀ ਹੈ । ਕੀਟਾਣੁ ਖ਼ਤਮ ਕਰਨ ਲਈ ਫਿਨਾਈਲ ਤੇ ਡੀ. ਡੀ. ਟੀ. ਆਦਿ ਦੀ ਲੋੜ ਹੁੰਦੀ ਹੈ ।
5. ਸਫ਼ਾਈ ਕਰਨ ਵਾਲੇ ਉਪਕਰਨ – ਵੈਕਯੂਮ ਕਲੀਨਰ ਇਕ ਅਜਿਹਾ ਉਪਕਰਨ ਹੈ ਜਿਸ ਨਾਲ ਫਰਸ਼, ਸੋਫੇ, ਗੱਦੀਆਂ ਆਦਿ ਤੋਂ ਧੂੜ ਅਤੇ ਮਿੱਟੀ ਝਾੜੀ ਜਾ ਸਕਦੀ ਹੈ । ਇਹ ਬਿਜਲੀ ਨਾਲ ਚਲਦਾ ਹੈ ।
ਪ੍ਰਸ਼ਨ 8.
ਸਫ਼ਾਈ ਕਰਨ ਦੇ ਕਿਹੜੇ-ਕਿਹੜੇ ਢੰਗ ਹਨ ?
ਉੱਤਰ-
ਸਫ਼ਾਈ ਵੱਖ-ਵੱਖ ਢੰਗਾਂ ਨਾਲ ਕੀਤੀ ਜਾ ਸਕਦੀ ਹੈ ਜਿਵੇਂ : ਝਾੜ ਅਤੇ ਬੁਰਸ਼ ਨਾਲ, ਪਾਣੀ ਨਾਲ ਧੋ ਕੇ, ਕੱਪੜੇ ਨਾਲ ਝਾੜ ਕੇ ਪੁੰਝਣਾ, ਬਿਜਲੀ ਦੀ ਮਸ਼ੀਨ ਨਾਲ ।
ਸੀਮਿੰਟ, ਚਿਪਸ ਤੇ ਪੱਥਰ ਆਦਿ ਵਾਲੀ ਫਰਸ਼ ਦੀ ਸਫ਼ਾਈ ਫੁੱਲ ਝਾੜੂ ਨਾਲ ਕੀਤੀ ਜਾਂਦੀ ਹੈ ਜਦ ਕਿ ਘਾਹ ਅਤੇ ਕਾਲੀਨ ਲਈ ਤੀਲਾਂ ਵਾਲਾ ਝਾੜੁ ਵਰਤਿਆ ਜਾਂਦਾ ਹੈ ।
ਗੁਸਲਖ਼ਾਨਾ ਅਤੇ ਰਸੋਈ ਆਦਿ ਨੂੰ ਰੋਜ਼ ਧੋ ਕੇ ਸਾਫ਼ ਕੀਤਾ ਜਾਂਦਾ ਹੈ ।
ਘਰ ਦੇ ਸਾਜੋ-ਸਮਾਨ ਤੇ ਪਈ ਧੂੜ ਮਿੱਟੀ ਨੂੰ ਕੱਪੜੇ ਨਾਲ ਝਾੜ ਪੂੰਝ ਕੇ ਸਾਫ਼ ਕੀਤਾ ਜਾਂਦਾ ਹੈ ।
ਪ੍ਰਸ਼ਨ 9.
ਸਫ਼ਾਈ ਕਰਨ ਲਈ ਕੀ ਬਿਜਲੀ ਦੀ ਕੋਈ ਮਸ਼ੀਨ ਹੈ ? ਜੇ ਹਾਂ, ਤਾਂ ਕਿਹੜੀ ਅਤੇ ਕਿਵੇਂ ਇਸਤੇਮਾਲ ਕੀਤੀ ਜਾਂਦੀ ਹੈ ?
ਉੱਤਰ-
ਬਿਜਲੀ ਨਾਲ ਚੱਲਣ ਵਾਲੀ ਸਫ਼ਾਈ ਕਰਨ ਵਾਲੀ ਮਸ਼ੀਨ ਵੈਕਿਉਮ ਕਲੀਨਰ ਹੈ । ਇਸ ਨਾਲ ਫਰਸ਼, ਪਰਦੇ, ਦੀਵਾਰਾਂ, ਸੋਛਾ, ਦਰੀਆਂ, ਫਰਨੀਚਰ, ਕਾਲੀਨ ਆਦਿ ਸਾਫ਼ ਕੀਤੇ ਜਾ ਸਕਦੇ ਹਨ ।
ਇਹ ਇੱਕ ਉੱਚੇ ਹੈਂਡਲ ਵਾਲੀ ਮੋਟਰ ਹੈ । ਇਸ ਵਿਚ ਇਕ ਥੈਲੀ ਲੱਗੀ ਹੁੰਦੀ ਹੈ । ਜਦੋਂ ਇਸ ਨੂੰ ਚਲਾਇਆ ਜਾਂਦਾ ਹੈ ਤਾਂ ਸਾਰੀ ਮਿੱਟੀ ਇਸ ਵਿਚ ਖਿੱਚੀ ਜਾਂਦੀ ਹੈ । ਇਹ ਮਿੱਟੀ ਥੈਲੀ ਵਿਚ ਇਕੱਠੀ ਹੋ ਜਾਂਦੀ ਹੈ । ਸਫ਼ਾਈ ਕਰ ਲੈਣ ਤੋਂ ਬਾਅਦ ਥੈਲੀ ਨੂੰ ਨਾਲੋਂ ਲਾਹ ਕੇ ਝਾੜ ਲਿਆ ਜਾਂਦਾ ਹੈ । ਇਸ ਮਸ਼ੀਨ ਦੀ ਵਰਤੋਂ ਨਾਲ ਮਿੱਟੀ ਨਹੀਂ ਉੱਡਦੀ ਤੇ ਸਫ਼ਾਈ ਵੀ ਚੰਗੀ ਹੋ ਜਾਂਦੀ ਹੈ ।
ਪ੍ਰਸ਼ਨ 10.
ਸਫ਼ਾਈ ਕਰਨ ਲਈ ਕਿਹੜੇ-ਕਿਹੜੇ ਝਾਤੂ ਅਤੇ ਬੁਰਸ਼ਾਂ ਦੀ ਲੋੜ ਪੈਂਦੀ ਹੈ ਅਤੇ ਇਹਨਾਂ ਨਾਲ ਸਫ਼ਾਈ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
1. ਬੁਰਸ਼ – ਸਫ਼ਾਈ ਲਈ ਕਈ ਤਰ੍ਹਾਂ ਦੇ ਬੁਰਸ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ ।ਬਰਸ਼ ਖਰੀਦਣ ਵੇਲੇ ਇਸ ਗੱਲ ਦਾ ਖ਼ਿਆਲ ਰੱਖੋ ਕਿ ਉਸ ਨੂੰ ਕਿਸ ਚੀਜ਼ ਦੀ ਸਫ਼ਾਈ ਲਈ ਵਰਤਣਾ ਹੈ । ਕਾਲੀਨ ਅਤੇ ਦਰੀ ਸਾਫ਼ ਕਰਨ ਲਈ ਸਖ਼ਤ ਬੁਰਸ਼, ਰਸੋਈ ਦੀ ਹੁੰਦੀ ਨੂੰ ਸਾਫ਼ ਕਰਨ ਲਈ ਛੋਟਾ ਪਰ ਸਖ਼ਤ ਬੁਰਸ਼, ਦੀਵਾਰਾਂ ਸਾਫ਼ ਕਰਨ ਲਈ ਨਰਮ ਬੁਰਸ਼, ਫ਼ਰਸ਼ ਨੂੰ ਸਾਫ਼ ਕਰਨ ਲਈ ਤੀਲਿਆਂ ਦਾ ਬੁਰਸ਼, ਬੋਤਲਾਂ ਸਾਫ਼ ਕਰਨ ਲਈ ਲੰਮਾ ਤੇ ਨਰਮ ਬੁਰਸ਼, ਛੋਟੀਆਂ ਵਸਤਾਂ ਸਾਫ਼ ਕਰਨ ਲਈ ਦੰਦਾਂ ਵਾਲੇ ਬੁਰਸ਼ ਦੀ ਵਰਤੋਂ ਕੀਤੀ ਜਾਂਦੀ ਹੈ । ਫਰਸ਼ ਤੋਂ ਕਾਈ ਉਤਾਰਨ ਲਈ ਤਾਰਾਂ ਵਾਲੇ ਸਖਤ ਬੁਰਸ਼ ਦੀ ਲੋੜ ਹੁੰਦੀ ਹੈ । ਫਰਨੀਚਰ ਦੀ ਪਾਲਿਸ਼ ਕਰਨ ਲਈ ਨਰਮ ਬੁਰਸ਼ ਦੀ ਵਰਤੋਂ ਕੀਤੀ ਜਾਂਦੀ ਹੈ । ਦੀਵਾਰਾਂ ਤੇ ਸਫ਼ੈਦੀ ਕਰਨ ਲਈ ਪੂੰਜੀ ਦੀ ਕੂਚੀ ਅਤੇ ਦਰਵਾਜ਼ੇ, ਬਾਰੀਆਂ ਤੇ ਅਲਮਾਰੀਆਂ ਨੂੰ ਪੈਂਟ ਜਾਂ ਪਾਲਿਸ਼ ਕਰਨ ਲਈ 1 ਇੰਚ ਵਾਲੇ ਅਤੇ ਦੀਵਾਰਾਂ ਤੇ ਪੇਂਟ ਜਾਂ ਡਿਸਟੈਂਪਰ ਕਰਨ ਲਈ ਤਿੰਨ-ਚਾਰ ਇੰਚ ਵਾਲੇ ਬੁਰਸ਼ਾਂ ਦੀ ਲੋੜ ਹੁੰਦੀ ਹੈ । ਬਾਥਰੂਮ ਵਿਚ ਫਲਸ਼ਾਂ ਨੂੰ ਸਾਫ਼ ਕਰਨ ਲਈ ਖ਼ਾਸ ਕਿਸਮ ਦੇ ਗੋਲ, ਨਰਮ ਬੁਰਸ਼ ਵਰਤੇ ਜਾਂਦੇ ਹਨ । ਦੀਵਾਰਾਂ ਤੋਂ ਜਾਲੇ ਲਾਹੁਣ ਲਈ ਵੀ ਲੰਮੇ ਡੰਡੇ ਵਾਲੇ ਬੁਰਸ਼ ਹੁੰਦੇ ਹਨ ।
2. ਝਾੜੂ – ਘਰ ਨੂੰ ਅਤੇ ਘਰ ਦੇ ਹੋਰ ਸਾਮਾਨ ਨੂੰ ਸਾਫ਼ ਕਰਨ ਲਈ ਵੱਖ ਵੱਖ ਪ੍ਰਕਾਰ ਦੇ ਝਾੜੂ ਵਰਤੋਂ ਵਿਚ ਲਿਆਂਦੇ ਜਾਂਦੇ ਹਨ । ਸੁੱਕਾ ਕੂੜਾ ਇਕੱਠਾ ਕਰਨ ਲਈ ਨਰਮ ਜਿਹੇ ਫੁੱਲ ਝਾਤੂ ਅਤੇ ਫ਼ਰਸ਼ਾਂ ਦੀ ਧੁਲਾਈ ਲਈ ਜਾਂ ਘਾਹ ਤੇ ਫੇਰਨ ਲਈ ਤੀਲੀਆਂ ਵਾਲੇ ਮੋਟੇ ਬਾਂਸ ਦੇ ਝਾਤੂ ਦੀ ਲੋੜ ਹੁੰਦੀ ਹੈ । ਸਫ਼ਾਈ ਕਰਨ ਲਈ ਕਈ ਵਾਰ ਖਜੂਰ ਅਤੇ ਨਾਰੀਅਲ ਦੀਆਂ ਪੱਤੀਆਂ ਦੇ ਝਾਤੂ ਵੀ ਵਰਤੇ ਜਾਂਦੇ ਹਨ | ਅੱਜ-ਕਲ੍ਹ ਬਜ਼ਾਰ ਵਿਚ ਲੰਮੇ ਡੰਡੇ ਵਾਲੇ ਝਾੜੂ ਨੁਮਾ ਬੁਰਸ਼ ਵੀ ਮਿਲ ਜਾਂਦੇ ਹਨ ਜਿਨ੍ਹਾਂ ਨਾਲ ਖੜੇ ਖੜੇ ਫਰਸ਼ਾਂ ਦੀ ਸਫ਼ਾਈ ਕੀਤੀ ਜਾ ਸਕਦੀ ਹੈ ।
ਪ੍ਰਸ਼ਨ 11.
ਰੋਜ਼ਾਨਾ ਸਫ਼ਾਈ ਤੋਂ ਤੁਸੀਂ ਕੀ ਸਮਝਦੇ ਹੋ ? ਇਸ ਦੇ ਕੀ ਲਾਭ ਹਨ ਅਤੇ ਇਹ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਰੋਜ਼ਾਨਾ ਸਫ਼ਾਈ – ਰੋਜ਼ਾਨਾ ਸਫ਼ਾਈ ਵਿਚ ਉਹ ਕੰਮ ਸ਼ਾਮਲ ਹਨ ਜਿਹੜੇ ਹਰ ਰੋਜ਼ ਕੀਤੇ ਜਾਂਦੇ ਹਨ | ਇਸ ਦੇ ਕਈ ਲਾਭ ਹਨ | ਹਰ ਰੋਜ਼ ਸਫ਼ਾਈ ਕਰਨ ਨਾਲ ਕੋਈ ਵੀ ਸਾਮਾਨ ਬਹੁਤ ਜ਼ਿਆਦਾ ਗੰਦਾ ਨਹੀਂ ਹੁੰਦਾ | ਜੇ ਬਹੁਤ ਗੰਦੇ ਸਾਮਾਨ ਨੂੰ ਸਾਫ਼ ਕਰਨਾ ਹੋਵੇ ਤਾਂ ਸਮਾਂ, ਸ਼ਕਤੀ ਅਤੇ ਧਨ ਵੀ ਵੱਧ ਖ਼ਰਚ ਹੁੰਦਾ ਹੈ | ਪਰ ਹਰ ਰੋਜ਼ ਕਰਨ ਨਾਲ ਇਹ ਬਿਲਕੁਲ ਮਹਿਸੂਸ ਨਹੀਂ ਹੁੰਦਾ | ਹਰ ਰੋਜ਼ ਦੀ ਸਫ਼ਾਈ ਸਵੇਰੇ ਹੀ ਕਰਨੀ ਚਾਹੀਦੀ ਹੈ । ਕਿਉਂਕਿ ਰਾਤ ਨੂੰ ਸਾਰਾ ਗੁਰਦਾ, ਮਿੱਟੀ ਚੀਜ਼ਾਂ ‘ਤੇ ਜੰਮ ਜਾਂਦੀ ਹੈ । ਇਸ ਲਈ ਸਾਫ਼ ਕਰਨਾ ਸੌਖਾ ਹੁੰਦਾ ਹੈ । ਰੋਜ਼ਾਨਾ ਸਫ਼ਾਈ ਲਈ ਬਹੁਤ ਯੋਜਨਾਬੰਦੀ ਦੀ ਲੋੜ ਨਹੀਂ ਪੈਂਦੀ ਕਿਉਂਕਿ ਇਹ ਸਾਰੇ ਕੰਮ ਕਰਨ ਦੀ ਆਦਤ ਹੀ ਬਣ ਚੁੱਕੀ ਹੁੰਦੀ ਹੈ । ਇਹ ਸਾਰੇ ਕੰਮ ਜਾਂ ਤਾਂ ਹਿਣੀ ਆਪ ਕਰਦੀ ਹੈ ਜਾਂ ਫਿਰ ਪਰਿਵਾਰ ਦੇ ਮੈਂਬਰਾਂ ਦੀ ਸਹਾਇਤਾ ਲਈ ਜਾਂਦੀ ਹੈ ਅਤੇ ਕਈ ਵਾਰੀ ਨੌਕਰਾਂ ਤੋਂ ਕਰਵਾਏ ਜਾਂਦੇ ਹਨ ।
ਰੋਜ਼ਾਨਾ ਸਫ਼ਾਈ ਲਈ ਸਵੇਰੇ ਸਭ ਤੋਂ ਪਹਿਲਾਂ ਪਰਦੇ ਪਿੱਛੇ ਕਰਕੇ ਸ਼ੀਸ਼ੇ ਦੀਆਂ ਖਿੜਕੀਆਂ ਖੋਲ਼ ਦੇਣੀਆਂ ਚਾਹੀਦੀਆਂ ਹਨ ਜਿਸ ਨਾਲ ਤਾਜ਼ਾ ਹਵਾ ਤੇ ਰੌਸ਼ਨੀ ਘਰ ਵਿਚ ਆ ਸਕੇ । ਫਿਰ ਕਮਰਿਆਂ ਦੀਆਂ ਚਾਦਰਾਂ ਝਾੜ ਕੇ ਵਿਛਾ ਦਿਉ । ਖਿਲਰੇ ਹੋਏ ਸਾਮਾਨ ਨੂੰ ਥਾਓਂ ਥਾਈਂ ਰੱਖ ਦਿਉ ।ਫਿਰ ਕਮਰਿਆਂ ਵਿਚ ਰੱਖੇ ਕੁੜੇਦਾਨਾਂ ਨੂੰ ਖ਼ਾਲੀ ਕਰਕੇ ਸਾਰੇ ਕਮਰਿਆਂ, ਬਰਾਂਡੇ ਅਤੇ ਵਿਹੜੇ ਵਿਚ ਝਾੜੂ ਲਾਉ । ਫਿਰ ਕੱਪੜਾ ਲੈ ਕੇ ਮੇਜ਼, ਕੁਰਸੀਆਂ, ਟੇਬਲ ਅਤੇ ਹੋਰ ਕਮਰਿਆਂ ਵਿਚ ਪਏ ਸਾਮਾਨ ਦੀ ਝਾੜ ਪੂੰਝ ਕਰਨੀ ਚਾਹੀਦੀ ਹੈ । ਝਾੜ ਪੂੰਝ ਕਰਦਿਆਂ ਕੱਪੜਾ ਜ਼ੋਰ ਨਾਲ ਪਟਕ ਕੇ ਨਾ ਮਾਰੋ ਇਸ ਤਰ੍ਹਾਂ ਕਰਨ ਨਾਲ ਗਰਦਾ ਇੱਕ ਥਾਂ ਤੋਂ ਉੱਡ ਕੇ ਦੂਜੀ ਥਾਂ ਪੈ ਜਾਂਦਾ ਹੈ।
ਅਤੇ ਚੀਜ਼ਾਂ ਟੁੱਟਣ ਦਾ ਵੀ ਡਰ ਰਹਿੰਦਾ ਹੈ । ਇਸ ਤੋਂ ਬਾਅਦ ਕੋਈ ਮੋਟਾ ਕੱਪੜਾ ਜਿਵੇਂ ਪੁਰਾਣਾ ਤੌਲੀਆ ਆਦਿ ਲੈ ਕੇ, ਬਾਲਟੀ ਵਿਚ ਪਾਣੀ ਲੈ ਕੇ, ਕੱਪੜਾ ਗਿੱਲਾ ਕਰਕੇ ਸਾਰੇ ਕਮਰਿਆਂ ਵਿਚ ਫਰਸ਼ਾਂ ਤੇ ਪੋਚਾ ਲਾਉਣਾ ਚਾਹੀਦਾ ਹੈ । ਵੱਖ-ਵੱਖ ਸਾਮਾਨ ਨੂੰ ਠੀਕ ਕਰਕੇ ਟਿਕਾਣੇ ਸਿਰ ਰੱਖਿਆ। ਜਾਂਦਾ ਹੈ । ਇਸ ਤਰ੍ਹਾਂ ਪੂਰਾ ਘਰ ਸਾਫ਼ ਸੁਥਰਾ ਹੋ ਜਾਂਦਾ ਹੈ । ਜੇ ਘਰ ਵਿਚ ਕਿਤੇ ਕੱਚੀ ਥਾਂ ਹੈ ਤਾਂ ਉੱਥੇ ਪਹਿਲਾਂ ਹਲਕਾ ਜਿਹਾ ਪਾਣੀ ਦਾ ਛਿੜਕਾ ਕਰ ਲੈਣਾ ਚਾਹੀਦਾ ਹੈ ਤਾਂ ਜੋ ਝਾੜੂ ਲਾਉਣ ਤੇ ਬਹੁਤੀ ਮਿੱਟੀ ਨਾ ਉੱਡੇ।
ਪ੍ਰਸ਼ਨ 12.
ਰੋਜ਼ਾਨਾ ਤੇ ਹਫ਼ਤਾਵਾਰ ਸਫ਼ਾਈ ਵਿਚ ਕੀ ਅੰਤਰ ਹੈ ? ਹਫ਼ਤਾਵਾਰ ਸਫ਼ਾਈ ਦੇ ਅੰਤਰਗਤ ਕੀ-ਕੀ ਕਰਨਾ ਚਾਹੀਦਾ ਹੈ ?
ਉੱਤਰ-
ਰੋਜ਼ਾਨਾ ਸਫ਼ਾਈ – ਰੋਜ਼ਾਨਾ ਸਫ਼ਾਈ ਵਿਚ ਉਹ ਕੰਮ ਸ਼ਾਮਲ ਹਨ ਜਿਹੜੇ ਹਰ ਰੋਜ਼ ਕੀਤੇ ਜਾਂਦੇ ਹਨ ।
ਹਫ਼ਤਾਵਾਰ ਸਫ਼ਾਈ – ਇਹ ਸਫ਼ਾਈ ਹਫਤੇ ਬਾਅਦ ਅਤੇ ਹਫ਼ਤੇ ਵਿਚ ਇੱਕ ਵਾਰ ਕੀਤੀ ਜਾਂਦੀ ਹੈ ।
ਹਫਤਾਵਾਰ ਸਫ਼ਾਈ ਦੇ ਅੰਤਰਗਤ ਕੀਤੇ ਜਾਣ ਵਾਲੇ ਕੰਮ : – ਸਮਾਂ ਸੀਮਿਤ ਹੋਣ ਕਰਕੇ ਹਿਣੀ ਲਈ ਇਹ ਸੰਭਵ ਨਹੀਂ ਕਿ ਉਹ ਘਰ ਵਿਚਲੀ ਹਰ ਚੀਜ਼ ਨੂੰ ਹਰ ਰੋਜ਼ ਸਾਫ਼ ਕਰੇ ।ਉਂਝ ਵੀ ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਰੋਜ਼ਾਨਾ ਸਫ਼ਾਈ ਦੀ ਲੋੜ ਨਹੀਂ ਹੁੰਦੀ ਜਿਵੇਂ ਚਾਦਰਾਂ, ਗਲਾਵਾਂ ਜਾਂ ਸੋਫਿਆਂ ਦੇ ਕੱਪੜਿਆਂ ਨੂੰ ਰੋਜ਼ਾਨਾ ਬਦਲਣ ਦੀ ਲੋੜ ਨਹੀਂ ਹੁੰਦੀ ।ਇਸ ਲਈ ਅਜਿਹੇ ਸਾਰੇ ਕੰਮ ਜਿਵੇਂ ਕਾਲੀਨ ਦੀ ਸਫ਼ਾਈ, ਗਲਾਫ਼, ਫ਼ਰਿਜ਼ ਦੀ ਸਫ਼ਾਈ, ਰਸੋਈ ਦੀ ਸ਼ੈਲਫ ਅਤੇ ਗੈਸ ਸਟੋਵ ਦੀ ਸਫ਼ਾਈ, ਰਸੋਈ ਘਰ ਦੇ ਡੱਬਿਆਂ ਦੀ ਸਫ਼ਾਈ, ਬਾਥਰੂਮ ਦੀਆਂ ਬਾਲਟੀਆਂ, ਮੱਗ ਅਤੇ ਸਾਬਣਦਾਨੀ ਆਦਿ ਦੀ ਸਫ਼ਾਈ ਆਦਿ ਸਪਤਾਹਿਕ ਸਫ਼ਾਈ ਵਿਚ ਹੀ ਆਉਂਦੇ ਹਨ ।
ਇਸ ਤੋਂ ਇਲਾਵਾ ਜੇ ਹਿਣੀ ਕੋਲ ਸਮਾਂ ਹੋਵੇ ਤਾਂ ਕੱਪੜਿਆਂ ਵਾਲੀਆਂ ਅਲਮਾਰੀਆਂ ਨੂੰ ਸਾਫ਼ ਕੀਤਾ ਜਾ ਸਕਦਾ ਹੈ ਜਿਸ ਨਾਲ ਲੋੜ ਪੈਣ ਤੇ ਲੋੜੀਂਦਾ ਸਾਮਾਨ ਅਸਾਨੀ ਨਾਲ ਲੱਭਿਆ ਜਾ ਸਕਦਾ ਹੈ । ਸਪਤਾਹਿਕ ਸਫ਼ਾਈ ਵਿਚ ਘਰ ਦੇ ਸਾਰੇ ਕਮਰਿਆਂ, ਵਰਾਂਡਿਆਂ ਆਦਿ ਵਿਚੋਂ ਜਾਲੇ ਲਾਹੁਣੇ ਤਾਂ ਬਹੁਤ ਹੀ ਜ਼ਰੂਰੀ ਹੈ । ਗ੍ਰਹਿਣੀ ਨੂੰ ਇਹ ਯੋਜਨਾ ਬਣਾ (ਜ਼ਬਾਨੀ ਜਾਂ ਲਿਖਤੀ ਕੇ ਰੱਖਣੀ ਚਾਹੀਦੀ ਹੈ ਇਸ ਹਫ਼ਤੇ ਕਿਹੜੇ ਕੰਮ ਕਰਨੇ ਹਨ।
ਪ੍ਰਸ਼ਨ 13.
ਸਲਾਨਾ ਸਫ਼ਾਈ ਤੇ ਖ਼ਾਸ ਮੌਕਿਆਂ ਲਈ ਸਫ਼ਾਈ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
1. ਸਲਾਨਾ ਸਫ਼ਾਈ – ਸਲਾਨਾ ਸਫ਼ਾਈ, ਰੋਜ਼ਾਨਾ ਸਪਤਾਹਿਕ ਤੇ ਮਾਸਿਕ ਸਫ਼ਾਈ ਨਾਲੋਂ ਵਧੇਰੇ ਵਿਸਤ੍ਰਿਤ ਹੁੰਦੀ ਹੈ । ਇਹ ਘੱਟੋ-ਘੱਟ ਛੇ-ਸੱਤ ਦਿਨ ਦਾ ਕੰਮ ਹੁੰਦਾ ਹੈ । ਇਸ ਕੰਮ ਵਿਚ ਸਮਾਂ, ਸ਼ਕਤੀ ਅਤੇ ਧਨ ਵੀ ਵੱਧ ਖ਼ਰਚ ਆਉਂਦਾ ਹੈ । ਸੋ ਇਸ ਕੰਮ ਲਈ ਹਿਣੀ ਨੂੰ ਪੂਰੀ ਹਿ ਵਿਗਿਆਨ , ਯੋਜਨਾਬੰਦੀ ਕਰਨੀ ਚਾਹੀਦੀ ਹੈ । ਪਰਿਵਾਰ ਦੇ ਵੱਖ-ਵੱਖ ਮੈਂਬਰਾਂ ਅਤੇ ਨੌਕਰਾਂ ਨੂੰ ਕੰਮ ਵੰਡੇ ਜਾਂਦੇ ਹਨ | ਘਰ ਦਾ ਸਾਰਾ ਸਾਮਾਨ ਇਕ ਪਾਸੇ ਕਰ ਕੇ ਵਿਸਤ੍ਰਿਤ ਰੂਪ ਵਿਚ ਸਫ਼ਾਈ ਕੀਤੀ ਜਾਂਦੀ ਹੈ ਤਾਂ ਕਿ ਘਰ ਵਿਚੋਂ ਮਿੱਟੀ ਘੱਟਾ ਅਤੇ ਕੀੜੇ-ਮਕੌੜੇ ਖ਼ਤਮ ਹੋ ਸਕਣ । ਇਸ ਸਫ਼ਾਈ ਦੌਰਾਨ ਘਰ ਦੇ ਟੁੱਟੇ-ਭੱਜੇ ਸਾਮਾਨ ਦੀ ਮੁਰੰਮਤ, ਪਾਲਿਸ਼ ਅਤੇ ਨਾ ਵਰਤਣਯੋਗ ਸਾਮਾਨ ਨੂੰ ਕੱਢਿਆ ਵੀ ਜਾਂਦਾ ਹੈ | ਕੀੜੇ-ਮਕੌੜੇ ਖ਼ਤਮ ਕਰਨ ਲਈ ਘਰ ਵਿਚ ਸਫ਼ੈਦੀ ਵੀ ਕਰਾਈ ਜਾਣੀ ਚਾਹੀਦੀ ਹੈ । ਪੇਟੀਆਂ ਅਤੇ ਅਲਮਾਰੀਆਂ ਆਦਿ ਦੇ ਸਾਮਾਨ ਨੂੰ ਧੁੱਪ ਲਵਾਉਣੀ ਚਾਹੀਦੀ ਹੈ ।
2. ਵਿਸ਼ੇਸ਼ ਮੌਕਿਆਂ ਅਤੇ ਤਿਉਹਾਰਾਂ ਲਈ ਸਫ਼ਾਈ -ਸਾਡੇ ਦੇਸ਼ ਵਿਚ ਤਿਉਹਾਰਾਂ ਅਤੇ ਵਿਸ਼ੇਸ਼ ਮੌਕਿਆਂ ਤੇ ਘਰ ਦੀ ਸਫ਼ਾਈ ਕੀਤੀ ਜਾਂਦੀ ਹੈ । ਜਿਵੇਂ ਦੀਵਾਲੀ ਤੇ ਘਰ ਵਿਚ ਸਫ਼ੈਦੀ ਕਰਾਈ ਜਾਂਦੀ ਹੈ ਅਤੇ ਨਾਲ ਹੀ ਘਰ ਦੀ ਸਫ਼ਾਈ ਵੀ ਕੀਤੀ ਜਾਂਦੀ ਹੈ । ਜੇ ਪਰਿਵਾਰ ਵਿਚ ਕਿਸੇ ਬੱਚੇ ਦਾ ਵਿਆਹ ਹੋਵੇ ਤਾਂ ਵੀ ਸਲਾਨਾ ਸਫ਼ਾਈ ਵਾਲੀਆਂ ਸਾਰੀਆਂ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ | ਪਰ ਕਈ ਮੌਕੇ ਅਜਿਹੇ ਹੁੰਦੇ ਹਨ ਜਦੋਂ ਘਰ ਦਾ ਕੁਝ ਹਿੱਸਾ ਹੀ ਸਾਫ਼ ਕਰਕੇ ਸਜਾਇਆ ਜਾਂਦਾ ਹੈ । ਜਿਵੇਂ ਕਿ ਜਨਮ ਦਿਨ ਦੇ ਮਨਾਉਣ ਵੇਲੇ ਜਾਂ ਕਿਸੇ ਪਰਿਵਾਰ ਨੂੰ ਖਾਣੇ ਤੇ ਬੁਲਾਉਣ ਦੇ ਮੌਕੇ ਤੇ ਕੇਵਲ ਡਰਾਇੰਗ ਰੂਮ ਅਤੇ ਡਾਇਨਿੰਗ ਰੂਮ ਦੀ ਹੀ ਖ਼ਾਸ ਸਫ਼ਾਈ ਕੀਤੀ ਜਾਂਦੀ ਹੈ ।
ਨਿਬੰਧਾਤਮਕ ਪ੍ਰਸ਼ਨ
ਪ੍ਰਸ਼ਨ 14.
ਘਰ ਦੀ ਸਫ਼ਾਈ ਹਿਣੀ ਦੇ ਸੁਚੱਜੇਪਣ ਦਾ ਸੂਚਕ ਕਿਵੇਂ ਹੈ ?
ਉੱਤਰ-
ਇਕ ਸਾਫ਼ ਸੁਥਰਾ ਅਤੇ ਸਜਿਆ ਹੋਇਆ ਘਰ ਹਿਣੀ ਦੀ ਸਿਆਣਪ ਅਤੇ ਕੁਸ਼ਲਤਾ ਦਾ ਪ੍ਰਤੱਖ ਰੂਪ ਹੈ । ਸੋ ਸਫ਼ਾਈ ਹੇਠ ਲਿਖੀਆਂ ਗੱਲਾਂ ਕਰਕੇ ਮਹੱਤਵਪੂਰਨ ਹੈ:
- ਸਫ਼ਾਈ ਨਾ ਕਰਨ ਨਾਲ ਘਰ ਦੀ ਹਵਾ ਦੂਸ਼ਿਤ ਹੋ ਜਾਂਦੀ ਹੈ ਜਿਸ ਵਿਚ ਸਾਹ ਲੈਣ ਨਾਲ ਸਿਹਤ ‘ਤੇ ਮਾੜਾ ਅਸਰ ਪੈਂਦਾ ਹੈ ।
- ਗੰਦੀ ਥਾਂ ਤੇ ਮੱਖੀਆਂ-ਮੱਛਰ ਅਤੇ ਹੋਰ ਕਈ ਰੋਗ ਪੈਦਾ ਕਰਨ ਵਾਲੇ ਕੀਟਾਣੂ ਵੀ ਜ਼ਿਆਦਾ ਵਧਦੇ ਹਨ ਜੋ ਕਿ ਬਿਮਾਰੀਆਂ ਦੀ ਜੜ੍ਹ ਹਨ ।
- ਦੇ ਘਰ ਵਿਚ ਬੈਠ ਕੇ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਇੱਥੋਂ ਤਕ ਕਿ ਆਂਢ-ਗੁਆਂਢ ਦੇ ਲੋਕ ਵੀ ਗੰਦਗੀ ਵੇਖ ਕੇ ਘਰ ਆਉਣਾ ਪਸੰਦ ਨਹੀਂ ਕਰਦੇ ।
- ਸਫ਼ਾਈ ਕਰਨ ਨਾਲ ਘਰ ਸਜਿਆ ਹੋਇਆ ਦਿਖਾਈ ਦਿੰਦਾ ਹੈ । ਜੇ ਸਫ਼ਾਈ ਨਾ ਕੀਤੀ ਜਾਵੇ ਤਾਂ ਘਰ ਦੀ ਹਰ ਚੀਜ਼ ‘ਤੇ ਮਿੱਟੀ, ਧੂੜ ਤੇ ਕੂੜਾ-ਕਰਕਟ ਇਕੱਠਾ ਹੋ ਜਾਂਦਾ ਹੈ ਜਿਸ ਨਾਲ | ਘਰ ਗੰਦਾ ਹੋਣ ਦੇ ਨਾਲ-ਨਾਲ ਘਰ ਦਾ ਸਾਮਾਨ ਵੀ ਖ਼ਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ।
- ਸਾਫ਼-ਸੁਥਰੇ ਸਜੇ ਹੋਏ ਘਰ ਤੋਂ ਗ੍ਰਹਿਣੀ ਦੀ ਸਿਆਣਪ ਦਾ ਪਤਾ ਲੱਗਦਾ ਹੈ | ਘਰ ਦੇ ਬਾਕੀ ਕੰਮਾਂ ਵਿਚੋਂ ਘਰ ਦੀ ਸਫ਼ਾਈ ਵੀ ਇਕ ਮਹੱਤਵਪੂਰਨ ਕੰਮ ਹੈ ।
ਪ੍ਰਸ਼ਨ 15.
ਘਰ ਦੀ ਸਫ਼ਾਈ ਕਿਵੇਂ ਕੀਤੀ ਜਾਂਦੀ ਹੈ ਅਤੇ ਕੀ-ਕੀ ਸਾਮਾਨ ਲੋੜੀਂਦਾ ਹੈ ?
ਉੱਤਰ-
ਸਫ਼ਾਈ ਵੱਖ-ਵੱਖ ਢੰਗਾਂ ਨਾਲ ਕੀਤੀ ਜਾ ਸਕਦੀ ਹੈ ਜਿਵੇਂ : ਝਾ ਅਤੇ ਬੁਰਸ਼ ਨਾਲ, ਪਾਣੀ ਨਾਲ ਧੋ ਕੇ, ਕੱਪੜੇ ਨਾਲ ਝਾੜ ਕੇ ਪੁੰਝਣਾ, ਬਿਜਲੀ ਦੀ ਮਸ਼ੀਨ ਨਾਲ ।
ਸੀਮਿੰਟ, ਚਿਪਸ ਤੇ ਪੱਥਰ ਆਦਿ ਵਾਲੀ ਫਰਸ਼ ਦੀ ਸਫ਼ਾਈ ਫੁੱਲ ਝਾਤੂ ਨਾਲ ਕੀਤੀ ਜਾਂਦੀ ਹੈ ਜਦ ਕਿ ਘਾਹ ਅਤੇ ਕਾਲੀਨ ਲਈ ਤੀਲਾਂ ਵਾਲਾ ਝਾਤੂ ਵਰਤਿਆ ਜਾਂਦਾ ਹੈ ।
ਗੁਸਲਖ਼ਾਨਾ ਅਤੇ ਰਸੋਈ ਆਦਿ ਨੂੰ ਰੋਜ਼ ਧੋ ਕੇ ਸਾਫ਼ ਕੀਤਾ ਜਾਂਦਾ ਹੈ । ਘਰ ਦੇ ਸਾਜ਼ੋ-ਸਮਾਨ ਤੇ ਪਈ ਧੂੜ ਮਿੱਟੀ ਨੂੰ ਕੱਪੜੇ ਨਾਲ ਝਾੜ ਪੂੰਝ ਕੇ ਸਾਫ਼ ਕੀਤਾ ਜਾਂਦਾ ਹੈ । ਘਰ ਦੀ ਸਫ਼ਾਈ ਲਈ ਸਾਮਾਨ ਦਾ ਵੇਰਵਾ ਇਸ ਤਰ੍ਹਾਂ ਹੈ-
1. ਪੋਚਾ ਅਤੇ ਪੁਰਾਣੇ ਕੱਪੜੇ – ਬੂਹੇ, ਬਾਰੀਆਂ ਝਾੜਨ ਲਈ ਚਾਰੇ ਪਾਸਿਓਂ ਉਲੇੜਿਆ ਹੋਇਆ ਮੋਟਾ ਕੱਪੜਾ ਚਾਹੀਦਾ ਹੈ । ਫਰਸ਼ ਦੀ ਸਫ਼ਾਈ ਲਈ ਖੱਦਰ, ਟਾਟ, ਖੇਸ ਦੇ ਟੁਕੜੇ ਨੂੰ ਪੋਚੇ ਵਜੋਂ ਵਰਤਿਆ ਜਾ ਸਕਦਾ ਹੈ । ਪਾਲਿਸ਼ ਕਰਨ ਤੇ ਚੀਜ਼ਾਂ ਨੂੰ ਲਿਸ਼ਕਾਉਣ ਲਈ ਫਲਾਲੈਣ ਆਦਿ ਵਰਗੇ ਕੱਪੜੇ ਦੀ ਲੋੜ ਹੈ । ਸ਼ੀਸ਼ੇ ਦੀ ਸਫ਼ਾਈ ਲਈ ਪੁਰਾਣੇ ਸਿਲਕ ਦੇ ਕੱਪੜੇ ਦੀ ਵਰਤੋਂ ਕੀਤੀ ਜਾ ਸਕਦੀ ਹੈ ।
2. ਝਾੜ ਤੇ ਬੁਰਸ਼ – ਵੱਖ-ਵੱਖ ਕੰਮਾਂ ਲਈ ਵੱਖ-ਵੱਖ ਬਰਸ਼ ਮਿਲ ਜਾਂਦੇ ਹਨ । ਕਾਲੀਨ ਤੇ ਦਰੀ ਸਾਫ਼ ਕਰਨ ਲਈ ਸਖ਼ਤ ਬੁਰਸ਼, ਬੋਤਲਾਂ ਸਾਫ਼ ਕਰਨ ਲਈ ਲੰਬਾ ਤੇ ਨਰਮ ਬੁਰਸ਼, ਰਸੋਈ ਦੀ ਹੁੰਦੀ ਸਾਫ਼ ਕਰਨ ਲਈ ਛੋਟਾ ਪਰ ਸਾਫ਼ ਬੁਰਸ਼, ਫਰਸ਼ ਸਾਫ਼ ਕਰਨ ਲਈ ਤੀਲੀਆਂ ਦਾ ਬੁਰਸ਼ ਆਦਿ। ਇਸੇ ਤਰ੍ਹਾਂ ਸੁੱਕਾ ਕੂੜਾ ਇਕੱਠਾ ਕਰਨ ਲਈ ਨਰਮ ਝਾੜੂ ਤੇ ਫਰਸ਼ਾਂ ਦੀ ਧੁਲਾਈ ਲਈ ਬਾਂਸਾਂ ਵਾਲਾ ਝਾੜੂ ਆਦਿ ਮਿਲ ਜਾਂਦੇ ਹਨ ।
3. ਸਫ਼ਾਈ ਲਈ ਬਰਤਨ – ਰਸੋਈ ਵਿਚ ਸਬਜ਼ੀਆਂ ਆਦਿ ਦੇ ਛਿਲਕੇ ਪਾਉਣ ਲਈ ਢੱਕਣ ਵਾਲਾ ਡਸਟਬੀਨ ਤੇ ਹੋਰ ਕਮਰਿਆਂ ਵਿਚ ਪਲਾਸਟਿਕ ਦੇ ਡੱਬੇ ਜਾਂ ਟੋਕਰੀਆਂ ਰੱਖਣੀਆਂ ਚਾਹੀਦੀਆਂ ਹਨ । ਇਹਨਾਂ ਨੂੰ ਰੋਜ਼ ਖ਼ਾਲੀ ਕਰ ਕੇ ਮੁੜ ਇਹਨਾਂ ਦੀ ਥਾਂ ਤੇ ਰੱਖ ਦੇਣਾ ਚਾਹੀਦਾ ਹੈ ।
4. ਸਫ਼ਾਈ ਲਈ ਸਾਬਣ ਆਦਿ – ਸਫ਼ਾਈ ਕਰਨ ਲਈ ਸਾਬਣ, ਵਿਮ ਸੋਡਾ, ਨਮਕ, ਸਰਫ, ਪੈਰਾਫਿਨ ਆਦਿ ਦੀ ਲੋੜ ਹੁੰਦੀ ਹੈ ਦਾਗ ਧੱਬੇ ਦੂਰ ਕਰਨ ਲਈ ਨਿੰਬੂ, ਸਿਰਕਾ, ਹਾਈਡਰੋਕਲੋਰਿਕ ਤੇਜ਼ਾਬ ਆਦਿ ਦੀ ਲੋੜ ਹੁੰਦੀ ਹੈ । ਕੀਟਾਣੁ ਖ਼ਤਮ ਕਰਨ ਲਈ ਫਿਨਾਇਲ ਤੇ ਡੀ. ਡੀ. ਟੀ. ਆਦਿ ਦੀ ਲੋੜ ਹੁੰਦੀ ਹੈ ।
5. ਸਫ਼ਾਈ ਕਰਨ ਵਾਲੇ ਉਪਕਰਨ – ਵੈਕਯੂਮ ਕਲੀਨਰ ਇਕ ਅਜਿਹਾ ਉਪਕਰਨ ਹੈ ਜਿਸ ਨਾਲ ਫਰਸ਼, ਸੋਫੇ, ਗੱਦੀਆਂ ਆਦਿ ਤੋਂ ਧੂੜ ਅਤੇ ਮਿੱਟੀ ਝਾੜੀ ਜਾ ਸਕਦੀ ਹੈ । ਇਹ ਬਿਜਲੀ ਨਾਲ ਚਲਦਾ ਹੈ ।
ਪ੍ਰਸ਼ਨ 16.
ਘਰ ਦੀ ਸਫ਼ਾਈ ਦੀ ਵਿਵਸਥਾ ਕਿਵੇਂ ਅਤੇ ਕਿਸ ਅਧਾਰ ਤੇ ਕੀਤੀ ਜਾਂਦੀ ਹੈ ?
ਉੱਤਰ-
ਹਿਣੀ ਹਰ ਰੋਜ਼ ਸਾਰੇ ਘਰ ਦੀ ਸਫ਼ਾਈ ਨਹੀਂ ਕਰ ਸਕਦੀ ਕਿਉਂਕਿ ਇਹ ਥਕਾ ਦੇਣ ਵਾਲਾ ਕੰਮ ਹੈ । ਇਸ ਲਈ ਇਸ ਕੰਮ ਨੂੰ ਕਰਨ ਲਈ ਸੁਝ-ਬੂਝ ਨਾਲ ਯੋਜਨਾ ਬਣਾਈ ਜਾਂਦੀ ਹੈ । ਹਿਣੀ ਆਪਣੀ ਸੌਖ ਮੁਤਾਬਿਕ ਸਫ਼ਾਈ ਕਰ ਸਕਦੀ ਹੈ | ਘਰ ਦੀ ਸਫ਼ਾਈ ਦੀ ਵਿਵਸਥਾ ਨੂੰ ਪੰਜ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ।
- ਰੋਜ਼ਾਨਾ ਸਫ਼ਾਈ
- ਹਫ਼ਤਾਵਾਰ ਸਫ਼ਾਈ
- ਮਾਸਿਕ ਸਫ਼ਾਈ
- ਸਾਲਾਨਾ ਸਫ਼ਾਈ
- ਖ਼ਾਸ ਮੌਕੇ ਤੇ ਸਫ਼ਾਈ ।
1. ਰੋਜ਼ਾਨਾ ਜਾਂ ਦੈਨਿਕ ਸਫ਼ਾਈ – ਰੋਜ਼ਾਨਾ ਸਫ਼ਾਈ ਤੋਂ ਸਾਡਾ ਭਾਵ ਉਸ ਸਫ਼ਾਈ ਤੋਂ ਹੈ ਜੋ ਘਰ ਵਿਚ ਹਰ ਰੋਜ਼ ਕੀਤੀ ਜਾਂਦੀ ਹੈ । ਇਸ ਲਈ ਸੁਆਣੀ ਦਾ ਇਹ ਮੁੱਖ ਫ਼ਰਜ਼ ਹੈ ਕਿ ਉਹ ਘਰ ਦੇ ਉੱਠਣ-ਬੈਠਣ, ਪੜ੍ਹਨ-ਲਿਖਣ, ਸੌਣ ਦੇ ਕਮਰੇ, ਰਸੋਈ ਘਰ, ਵਿਹੜਾ, ਗੁਸਲਖ਼ਾਨਾ, ਬਰਾਂਡਾ ਅਤੇ ਟੱਟੀ ਦੀ ਹਰ ਰੋਜ਼ ਸਫ਼ਾਈ ਕਰੋ । ਰੋਜ਼ਾਨਾ ਸਫ਼ਾਈ ਵਿਚ ਆਮ ਤੌਰ ਤੇ ਇਧਰਉਧਰ ਖਿਲਰੀਆਂ ਚੀਜ਼ਾਂ ਨੂੰ ਠੀਕ ਤਰ੍ਹਾਂ ਲਾਉਣਾ, ਫ਼ਰਨੀਚਰ ਨੂੰ ਝਾੜਨਾ, ਪੂੰਝਣਾ, ਫਰਸ਼ ਤੇ ਝਾੜੂ ਲਾਉਣਾ, ਗਿੱਲਾ ਪੋਚਾ ਫੇਰਨਾ ਆਦਿ ਆਉਂਦੇ ਹਨ ।
2. ਹਫ਼ਤਾਵਾਰ ਸਫ਼ਾਈ – ਇਕ ਚੰਗੀ ਸੁਆਣੀ ਨੂੰ ਘਰ ਦੇ ਰੋਜ਼ਾਨਾ ਜੀਵਨ ਵਿਚ ਅਨੇਕਾਂ ਕੰਮ ਕਰਨੇ ਪੈਂਦੇ ਹਨ । ਇਸ ਲਈ ਇਹ ਸੰਭਵ ਨਹੀਂ ਕਿ ਉਹ ਇਕ ਹੀ ਦਿਨ ਵਿਚ ਘਰ ਦੀ ਪੂਰੀ ਸਫ਼ਾਈ ਕਰ ਸਕੇ । ਸਮੇਂ ਦੀ ਕਮੀ ਕਾਰਨ ਘਰ ਵਿਚ ਜੋ ਚੀਜ਼ਾਂ ਹਰ ਰੋਜ਼ ਸਾਫ਼ ਨਹੀਂ ਕੀਤੀਆਂ ਜਾਂਦੀਆਂ ਉਹਨਾਂ ਨੂੰ ਹਫ਼ਤੇ ਵਿਚ ਜਾਂ ਪੰਦਰਾਂ ਦਿਨਾਂ ਵਿਚ ਇਕ ਵਾਰ ਜ਼ਰੂਰ ਸਾਫ਼ ਕਰ ਲੈਣਾ ਚਾਹੀਦਾ ਹੈ । ਜੇ ਅਜਿਹਾ ਨਾ ਕੀਤਾ ਗਿਆ ਤਾਂ ਦਰਵਾਜ਼ਿਆਂ ਅਤੇ ਕੰਧਾਂ ਦੀਆਂ ਛੱਤਾਂ ਤੇ ਜਾਲੇ ਇਕੱਠੇ ਹੋ ਜਾਣਗੇ । ਦਰਵਾਜ਼ਿਆਂ ਅਤੇ ਬਾਰੀਆਂ ਦੇ ਸ਼ੀਸ਼ਿਆਂ, ਫ਼ਰਨੀਚਰ ਦੀ ਸਫ਼ਾਈ, ਬਿਸਤਰ ਝਾੜਨਾ ਤੇ ਧੁੱਪ ਲਗਵਾਉਣਾ, ਅਲਮਾਰੀਆਂ ਦੀ ਸਫ਼ਾਈ ਅਤੇ ਦਰੀ ਕਾਲੀਨ ਨੂੰ ਝਾੜਨਾ ਤੇ ਧੁੱਪ ਲਗਵਾਉਣਾ ਆਦਿ ਕੰਮ ਹਫ਼ਤੇ ਵਿਚ ਇਕ ਵਾਰ ਜ਼ਰੂਰ ਕੀਤੇ ਜਾਣੇ ਚਾਹੀਦੇ ਹਨ ।
3. ਮਾਸਿਕ ਸਫ਼ਾਈ – ਜਿਨ੍ਹਾਂ ਕਮਰਿਆਂ ਜਾਂ ਵਸਤਾਂ ਦੀ ਸਫ਼ਾਈ ਹਫ਼ਤੇ ਵਿਚ ਇਕ ਵਾਰ ਨਾ ਹੋ ਸਕੇ ।ਉਨ੍ਹਾਂ ਨੂੰ ਮਹੀਨੇ ਵਿਚ ਇਕ ਵਾਰ ਜ਼ਰੂਰ ਸਾਫ਼ ਕਰਨਾ ਚਾਹੀਦਾ ਹੈ । ਆਮ ਤੌਰ ‘ਤੇ ਸਾਰੇ ਮਹੀਨੇ ਦੀ ਖਾਧ-ਸਮੱਗਰੀ ਇਕੋ ਵਾਰ ਖ਼ਰੀਦੀ ਜਾਂਦੀ ਹੈ । ਇਸ ਲਈ ਭੰਡਾਰ ਹਿ ਵਿਚ ਰੱਖਣ ਤੋਂ ਪਹਿਲਾਂ ਭੰਡਾਰ ਘਰ ਨੂੰ ਚੰਗੀ ਤਰ੍ਹਾਂ ਝਾੜ-ਪੂੰਝ ਕੇ ਹੀ ਉਸ ਵਿਚ ਖਾਧ-ਸਮੱਗਰੀ ਰੱਖੀ ਜਾਣੀ ਚਾਹੀਦੀ ਹੈ । ਮਾਸਿਕ ਸਫ਼ਾਈ ਦੇ ਅੰਤਰਗਤ ਅਨਾਜ, ਦਾਲਾਂ, ਅਚਾਰ, ਮੁਰੱਬੇ ਤੇ ਮਸਾਲੇ ਆਦਿ ਨੂੰ ਧੁੱਪ ਲਵਾਉਣੀ ਚਾਹੀਦੀ ਹੈ । ਅਲਮਾਰੀ ਦੇ ਜਾਲੇ,ਬਲਬਾਂ ਦੇ ਸ਼ੇਡ ਆਦਿ ਵੀ ਸਾਫ਼ ਕਰਨੇ ਚਾਹੀਦੇ ਹਨ ।
4. ਸਾਲਾਨਾ ਸਫ਼ਾਈ – ਸਾਲਾਨਾ ਸਫ਼ਾਈ ਦਾ ਭਾਵ ਸਾਲ ਵਿਚ ਇਕ ਵਾਰ ਸਾਰੇ ਘਰ ਦੀ ਪੂਰੀ ਤਰ੍ਹਾਂ ਸਫ਼ਾਈ ਕਰਨਾ ਹੈ । ਸਾਲਾਨਾ ਸਫ਼ਾਈ ਦੇ ਅੰਤਰਗਤ ਘਰ ਵਿਚ ਕਲੀ ਕਰਨਾ, ਟੁੱਟੀਆਂ ਥਾਵਾਂ ਦੀ ਮੁਰੰਮਤ, ਦਰਵਾਜ਼ਿਆਂ, ਖਿੜਕੀਆਂ ਅਤੇ ਚੁਗਾਠਾਂ ਦੀ ਮੁਰੰਮਤ ਤੇ ਸਫ਼ਾਈ ਅਤੇ ਰੰਗ ਰੋਗਨ ਕਰਵਾਉਣਾ, ਫਰਨੀਚਰ ਅਤੇ ਹੋਰ ਸਾਮਾਨ ਦੀ ਮੁਰੰਮਤ, ਵਾਰਨਿਸ਼, ਪਾਲਿਸ਼ ਆਦਿ ਆਉਂਦੀ ਹੈ । ਕਮਰਿਆਂ ਵਿਚੋਂ ਸਾਰੇ ਸਾਮਾਨ ਨੂੰ ਹਟਾ ਕੇ ਚੂਨਾ, ਪੇਂਟ ਜਾਂ ਡਿਸਟੈਂਪਰ ਕਰਵਾਉਣਾ ਸਫ਼ਾਈ ਦੇ ਪਿੱਛੋਂ ਫਰਸ਼ ਨੂੰ ਰਗੜ ਕੇ ਧੋਣਾ ਅਤੇ ਦਾਗ ਧੱਬੇ ਹਟਾਉਣਾ, ਸਫ਼ਾਈ ਤੋਂ ਬਾਅਦ ਸਾਰੇ ਸਾਮਾਨ ਨੂੰ ਮੁੜ ਵਿਵਸਥਿਤ ਕਰਨਾ ਸਾਲਾਨਾ ਕੰਮ ਹਨ । ਇਸ ਪ੍ਰਕਾਰ ਦੀ ਸਫ਼ਾਈ ਨਾਲ ਕਮਰਿਆਂ ਨੂੰ ਨਵੀਨ ਰੂਪ ਪ੍ਰਦਾਨ ਹੁੰਦਾ ਹੈ । ਰਜਾਈ, ਗੱਦੀਆਂ ਨੂੰ ਖੋਲ੍ਹ ਕੇ ਰੂੰ ਸਾਫ਼ ਕਰਵਾਉਣਾ, ਧੁਣਾਈ ਆਦਿ ਵੀ ਸਾਲ ਵਿਚ ਇਕ ਵਾਰ ਕੀਤੀ ਜਾਂਦੀ ਹੈ ।
ਸਾਡੇ ਦੇਸ਼ ਵਿਚ ਜਦੋਂ ਵਰਖਾ ਰੁੱਤ ਖ਼ਤਮ ਹੋ ਜਾਂਦੀ ਹੈ, ਦੁਸਹਿਰੇ ਜਾਂ ਦੀਵਾਲੀ ਦੇ ਸਮੇਂ ਸਾਲਾਨਾ ਸਫ਼ਾਈ ਕੀਤੀ ਜਾਂਦੀ ਹੈ, ਲਿੱਪਣ ਪੋਚਣ ਅਤੇ ਪਾਲਿਸ਼ ਕਰਵਾਉਣ ਨਾਲ ਸੁੰਦਰਤਾ ਤਾਂ ਵਧਦੀ ਹੀ ਹੈ, ਰੋਗ ਫੈਲਾਉਣ ਵਾਲੇ ਕੀਟਾਣੂ ਵੀ ਨਸ਼ਟ ਹੋ ਜਾਂਦੇ ਹਨ । ਇਸ ਲਈ ਸਿਹਤ ਦੇ ਪੱਖੋਂ ਸਾਲ ਵਿਚ ਇਕ ਵਾਰ ਘਰ ਦੀ ਪੂਰੀ ਸਫ਼ਾਈ ਜ਼ਰੂਰੀ ਹੈ ।
5. ਵਿਸ਼ੇਸ਼ ਮੌਕਿਆਂ ਅਤੇ ਤਿਉਹਾਰਾਂ ਲਈ ਸਫ਼ਾਈ – ਸਾਡੇ ਦੇਸ਼ ਵਿਚ ਤਿਉਹਾਰਾਂ ਅਤੇ ਵਿਸ਼ੇਸ਼ ਮੌਕਿਆਂ ਤੇ ਘਰ ਦੀ ਸਫ਼ਾਈ ਕੀਤੀ ਜਾਂਦੀ ਹੈ । ਜਿਵੇਂ ਦੀਵਾਲੀ ਤੇ ਘਰ ਵਿਚ ਸਫ਼ੈਦੀ ਕਰਵਾਈ ਜਾਂਦੀ ਹੈ ਅਤੇ ਨਾਲ ਹੀ ਘਰ ਦੀ ਸਫ਼ਾਈ ਵੀ ਕੀਤੀ ਜਾਂਦੀ ਹੈ । ਜੇ ਪਰਿਵਾਰ ਵਿਚ ਕੋਈ ਵਿਆਹ ਹੋਵੇ ਤਾਂ ਵੀ ਸਾਲਾਨਾ ਸਫ਼ਾਈ ਵਾਲੀਆਂ ਸਾਰੀਆਂ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ ਪਰ ਕਈ ਮੌਕੇ ਅਜਿਹੇ ਹੁੰਦੇ ਹਨ ਜਦੋਂ ਘਰ ਦਾ ਕੁਝ ਹਿੱਸਾ ਹੀ ਸਾਫ਼ ਕਰਕੇ ਸਜਾਇਆ ਜਾਂਦਾ ਹੈ । ਜਿਵੇਂ ਕਿ ਜਨਮ ਦਿਨ ਦੇ ਮਨਾਉਣ ਵੇਲੇ ਜਾਂ ਕਿਸੇ ਪਰਿਵਾਰ ਨੂੰ ਖਾਣੇ ਤੇ ਬੁਲਾਉਣ ਦੇ ਮੌਕੇ ਤੇ ਕੇਵਲ ਡਰਾਇੰਗ ਰੂਮ ਵਿਚ ਡਾਇਨਿੰਗ ਰੂਮ ਦੀ ਹੀ ਖ਼ਾਸ ਸਫ਼ਾਈ ਕੀਤੀ ਜਾਂਦੀ ਹੈ ।
PSEB 9th Class Home Science Guide ਘਰ ਦੀ ਭਾਈ Important Questions and Answers
ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਦੈਨਿਕ ਸਫ਼ਾਈ ਵਿਚ ਕੀ-ਕੀ ਕੰਮ ਕਰਨੇ ਹੁੰਦੇ ਹਨ-
ਉੱਤਰ-
ਦੈਨਿਕ ਸਫ਼ਾਈ ਵਿਚ ਹੇਠ ਲਿਖੇ ਕੰਮ ਜ਼ਰੂਰੀ ਤੌਰ ਤੇ ਕਰਨੇ ਹੁੰਦੇ ਹਨ
- ਘਰ ਦੇ ਸਾਰੇ ਕਮਰਿਆਂ ਦੇ ਫਰਸ਼, ਖਿੜਕੀਆਂ, ਦਰਵਾਜ਼ੇ, ਮੇਜ਼, ਕੁਰਸੀ ਦੀ ਝਾੜਪੂੰਝ ਕਰਨਾ ।
- ਘਰ ਵਿਚ ਰੱਖੇ ਕੁੜੇ ਦਾਨ ਆਦਿ ਦੀ ਸਫ਼ਾਈ ਕਰਨਾ ।
- ਟੱਟੀ ਅਤੇ ਗੁਸਲਖ਼ਾਨੇ ਆਦਿ ਦੀ ਸਫ਼ਾਈ ਕਰਨਾ ।
- ਰਸੋਈ ਵਿਚ ਕੰਮ ਆਉਣ ਵਾਲੇ ਭਾਂਡਿਆਂ ਦੀ ਸਫ਼ਾਈ ਅਤੇ ਰੱਖ ਰਖਾਓ । .
ਪ੍ਰਸ਼ਨ 2.
ਘਰ ਵਿਚ ਗੰਦਗੀ ਹੋਣ ਦੇ ਮੁੱਖ ਕਾਰਨ ਕੀ ਹਨ ?
ਉੱਤਰ-
- ਪ੍ਰਾਕਿਰਤਕ ਕਾਰਨ – ਧੂੜ ਦੇ ਕਣ, ਵਰਖਾ ਅਤੇ ਹੜ੍ਹ ਦੇ ਪਾਣੀ ਦੇ ਰੋੜ੍ਹ ਨਾਲ ਆਉਣ ਵਾਲੀ ਗੰਦਗੀ, ਮੱਕੜੀ ਦੇ ਜਾਲੇ, ਪੰਛੀਆਂ ਅਤੇ ਹੋਰ ਜੀਵਾਂ ਦੁਆਰਾ ਗੰਦਗੀ ।
- ਮਾਨਵ ਵਿਕਾਰ – ਮਲ-ਮੂਤਰ, ਕਫ, ਬੁੱਕ, ਖੰਘਾਰ, ਪਸੀਨਾ ਅਤੇ ਵਾਲ ਝੜਨਾ ।
- ਘਰੇਲੂ ਕੰਮ – ਖਾਧ-ਪਦਾਰਥਾਂ ਦੀ ਸਫ਼ਾਈ ਨਾਲ ਨਿਕਲਣ ਵਾਲਾ ਕੁੜਾ, ਸਾਗ-ਸਬਜ਼ੀਫਲ ਆਦਿ ਦੇ ਛਿਲਕੇ, ਖਾਣ ਵਾਲੀਆਂ ਵਸਤਾਂ, ਭਾਂਡੇ ਆਦਿ ਦਾ ਧੋਵਨ, ਕੱਪੜਿਆਂ ਦੀ ਧੁਆਈ, ਸਾਬਣ ਦੀ ਝੱਗ, ਮੈਲ, ਨੀਲ, ਸਟਾਰਚ, ਰੱਦੀ ਕਾਗਜ਼ ਦੇ ਟੁੱਕੜੇ, ਸਿਲਾਈ ਦੀਆਂ ਕਰਨਾਂ, ਕਤਾਈ ਦੀਆਂ ਨੂੰ ਅਤੇ ਛਿੱਜਣ ਆਦਿ ।
ਪ੍ਰਸ਼ਨ 3.
ਦੈਨਿਕ ਸਫ਼ਾਈ ਕਿਉਂ ਜ਼ਰੂਰੀ ਹੈ ? ਅਤੇ ਘਰ ਦੀ ਸਫ਼ਾਈ ਕਿਵੇਂ ਕਰਨੀ ਚਾਹੀਦੀ ਹੈ ?
ਉੱਤਰ-
ਦੈਨਿਕ ਸਫ਼ਾਈ ਤੋਂ ਸਾਡਾ ਭਾਵ ਉਸ ਸਫ਼ਾਈ ਤੋਂ ਹੈ ਜੋ ਘਰ ਵਿਚ ਹਰ ਰੋਜ਼ ਕੀਤੀ ਜਾਂਦੀ ਹੈ । ਇਸ ਲਈ ਸੁਆਣੀ ਦਾ ਮੁੱਖ ਫ਼ਰਜ਼ ਹੈ ਕਿ ਉਹ ਘਰ ਦੇ ਉੱਠਣ-ਬੈਠਣ, ਪੜ੍ਹਨਲਿਖਣ, ਸੌਣ ਦੇ ਕਮਰੇ, ਰਸੋਈ, ਵਿਹੜਾ, ਗੁਸਲਖ਼ਾਨਾ, ਬਰਾਮਦਾ ਅਤੇ ਟੱਟੀ ਦੀ ਹਰ ਰੋਜ਼ ਸਫ਼ਾਈ ਕਰੇ। ਦੈਨਿਕ ਸਫ਼ਾਈ ਦੇ ਅੰਤਰਗਤ ਆਮ ਤੌਰ ਤੇ ਇਧਰ-ਉੱਧਰ ਖਿੱਲਰੀਆਂ ਹੋਈਆਂ ਵਸਤੂਆਂ ਨੂੰ ਠੀਕ ਤਰ੍ਹਾਂ ਟਿਕਾਉਣਾ, ਫ਼ਰਨੀਚਰ ਨੂੰ ਝਾੜਨਾ ਪੂੰਝਣਾ, ਫਰਸ਼ ਤੇ ਝਾੜੂ ਕਰਨਾ, ਗਿੱਲਾ ਪੋਚਾ ਕਰਨਾ ਆਦਿ ਆਉਂਦੇ ਹਨ ।
ਅੱਜ ਦੇ ਆਧੁਨਿਕ ਯੁਗ ਵਿਚ ਵਿਅਸਤ ਸੁਆਣੀਆਂ ਅਤੇ ਕੰਮ ਕਰਨ ਵਾਲੀਆਂ ਸੁਆਣੀਆਂ ਨੂੰ ਇਹ ਕਦੀ ਵੀ ਸੰਭਵ ਨਹੀਂ ਕਿ ਉਹ ਘਰ ਦੇ ਸਾਰੇ ਪਾਸਿਆਂ ਦੀ ਸਫ਼ਾਈ ਹਰ ਰੋਜ਼ ਕਰੇ ।
ਪ੍ਰਸ਼ਨ 4.
ਟੱਟੀ, ਗੁਸਲਖਾਨੇ ਵਿਚ ਫਿਨਾਇਲ ਕਿਉਂ ਛਿੜਕੀ ਜਾਂਦੀ ਹੈ ?
ਉੱਤਰ-
ਟੱਟੀ ਅਤੇ ਗੁਸਲਖ਼ਾਨੇ ਨੂੰ ਹਰ ਰੋਜ਼ ਫਿਨਾਇਲ ਨਾਲ ਧੋਣਾ ਚਾਹੀਦਾ ਹੈ ਅਤੇ ਇਨ੍ਹਾਂ ਨੂੰ ਖੁੱਲ੍ਹੀ ਹਵਾ ਲੱਗਣੀ ਚਾਹੀਦੀ ਹੈ । ਨਹੀਂ ਤਾਂ ਇਹ ਮੱਖੀ, ਮੱਛਰ ਦੇ ਘਰ ਬਣ ਜਾਣਗੇ । ਜਿਸ ਨਾਲ ਅਨੇਕਾਂ ਪ੍ਰਕਾਰ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ।
ਪ੍ਰਸ਼ਨ 5.
ਘਰ ਵਿਚ ਫਰਨੀਚਰ ਦੀ ਪਾਲਿਸ਼ ਕਿਵੇਂ ਤਿਆਰ ਕੀਤੀ ਜਾਂਦੀ ਹੈ ?
ਉੱਤਰ-
ਫਰਨੀਚਰ ਦੀ ਪਾਲਿਸ਼ ਤਿਆਰ ਕਰਨ ਲਈ ਅਲਸੀ ਦਾ ਤੇਲ-2 ਹਿੱਸੇ, ਤਾਰਪੀਨ ਦਾ ਤੇਲ-ਇਕ ਹਿੱਸਾ, ਸਿਰਕਾ-ਇਕ ਹਿੱਸਾ, ਮੈਥੀਲੇਟਡ ਸਪਿਰਟ-ਇਕ ਹਿੱਸਾ ਲੈ ਕੇ ਮਿਲਾ ਲਉ । ਇਸ ਤਰ੍ਹਾਂ ਪਾਲਿਸ਼ ਤਿਆਰ ਹੋ ਜਾਂਦੀ ਹੈ ।
ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ 1.
ਫਰਨੀਚਰ ਦੀ ਦੇਖ-ਭਾਲ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਲੱਕੜੀ ਦੇ ਫਰਨੀਚਰ ਨੂੰ ਨਰਮ, ਸਾਫ਼ ਕੱਪੜੇ ਨਾਲ ਸਾਫ਼ ਕੀਤਾ ਜਾਂਦਾ ਹੈ ਕਿਉਂਕਿ ਸਖ਼ਤ ਬੁਰਸ਼ ਦੀ ਵਰਤੋਂ ਨਾਲ ਲੱਕੜੀ ਤੇ ਝਰੀਟਾਂ ਪੈ ਸਕਦੀਆਂ ਹਨ । ਲੱਕੜੀ ਨੂੰ ਗਿੱਲਾ ਨਹੀਂ ਕਰਨਾ ਚਾਹੀਦਾ | ਫਰਨੀਚਰ ਦੀ ਲੱਕੜੀ ਨੂੰ ਪੇਂਟ ਜਾਂ ਪਾਲਿਸ਼ ਕੀਤੀ ਜਾਂਦੀ ਹੈ । ਪੇਂਟ ਅਤੇ ਪਾਲਿਸ਼ ਵਾਲੇ ਫਰਨੀਚਰ ਨੂੰ ਵੱਖ-ਵੱਖ ਢੰਗ ਨਾਲ ਸਾਫ਼ ਕੀਤਾ ਜਾਂਦਾ ਹੈ ।
ਪਾਲਿਸ਼ ਕੀਤੀ ਲੱਕੜੀ ਦੀ ਦੇਖ-ਭਾਲ – ਇਸ ਨੂੰ ਹਰ ਰੋਜ਼ ਨਰਮ ਕੱਪੜੇ ਨਾਲ ਸਾਫ਼ ਕਰਨਾ ਚਾਹੀਦਾ ਹੈ । ਜ਼ਿਆਦਾ ਗੰਦੀ ਹੋਣ ਦੀ ਸੂਰਤ ਵਿਚ ਇਸ ਨੂੰ ਸਾਬਣ ਵਾਲੇ ਪਾਣੀ ਨਾਲ ਧੋ ਕੇ ਫਲਾਲੈਣ ਦੇ ਕੱਪੜੇ ਨਾਲ ਪੂੰਝ ਲੈਣਾ ਚਾਹੀਦਾ ਹੈ । ਘੱਟ ਗੰਦੀ ਲੱਕੜੀ ਨੂੰ ਸਾਫ਼ ਕਰਨ ਲਈ ਅੱਧੇ ਲਿਟਰ ਕੋਸੇ ਪਾਣੀ ਵਿਚ ਦੋ ਵੱਡੇ ਚਮਚ ਸਿਰਕੇ ਦੇ ਮਿਲਾ ਕੇ ਘੋਲ ਤਿਆਰ ਕੀਤਾ ਜਾਂਦਾ ਹੈ । ਇਸ ਘੋਲ ਵਿਚ ਗੱਲਾਂ ਕਰਕੇ ਫਲਾਲੈਣ ਦੇ ਕੱਪੜੇ ਨਾਲ ਫਰਨੀਚਰ ਨੂੰ ਸਾਫ਼ ਕੀਤਾ ਜਾਂਦਾ ਹੈ । ਜੇਕਰ ਫਰਨੀਚਰ ਦੀ ਲੱਕੜੀ ਦੀ ਪਾਲਿਸ਼ ਕਾਫ਼ੀ ਖ਼ਰਾਬ ਹੋ ਗਈ ਹੋਵੇ ਜਾਂ ਚਮਕ ਘੱਟ ਜਾਵੇ ਤਾਂ ਮੈਨਸ਼ਨ ਪਾਲਿਸ਼ ਜਾਂ ਫਰਨੀਚਰ ਕਰੀਮ ਦੀ ਵਰਤੋਂ ਕਰਕੇ ਸਫ਼ਾਈ ਕੀਤੀ ਜਾਂਦੀ ਹੈ । ਸਨਮਾਇਕਾ ਲੱਗੇ ਫਰਨੀਚਰ ਨੂੰ ਸਾਫ਼ ਕਰਨਾ ਸੌਖਾ ਹੁੰਦਾ ਹੈ | ਇਸ ਨੂੰ ਗਿੱਲੇ ਕੱਪੜੇ ਨਾਲ ਪੁੰਝਿਆ ਜਾ ਸਕਦਾ ਹੈ ਅਤੇ ਦਾਗ਼ ਉਤਾਰਨ ਲਈ ਸਾਬਣ ਵਰਤਿਆ ਜਾ ਸਕਦਾ ਹੈ ।
ਪੇਂਟ ਕੀਤੀ ਲੱਕੜੀ – ਪੇਂਟ ਵਾਲੀ ਲੱਕੜੀ ਹਰ ਰੋਜ਼ ਝਾੜਨ ਵਾਲੇ ਕੱਪੜੇ ਨਾਲ ਪੂੰਝੋ । ਜੇ ਲੋੜ ਹੋਵੇ ਕੁਝ ਦਿਨਾਂ ਬਾਅਦ ਸਾਬਣ ਵਾਲੇ ਕੋਸੇ ਪਾਣੀ ਅਤੇ ਫਲਾਲੈਣ ਦੇ ਕੱਪੜੇ ਨਾਲ ਇਸ ਨੂੰ ਸਾਫ਼ ਕਰੋ । ਕੋਨਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਜਾਂਦਾ ਹੈ । ਜ਼ਿਆਦਾ ਗੰਦੇ ਹਿੱਸਿਆਂ ਨੂੰ ਸਾਫ਼ ਕਰਨ ਲਈ ਨਰਮ ਬੁਰਸ਼ ਦੀ ਵਰਤੋਂ ਕਰੋ। ਪੇਂਟ ਤੋਂ ਬਿਧਿਆਈ ਦੇ ਦਾਗ਼ ਉਤਾਰਨ ਲਈ ਪਾਣੀ ਵਿਚ ਥੋੜੀ ਪੈਰਾਫਿਨ ਮਿਲਾ ਲਈ ਜਾਂਦੀ ਹੈ ਪਰ ਪੈਰਾਫਿਨ ਦੀ ਵੱਧ ਮਾਤਰਾ ਵਰਤੋਂ ਕੀਤੀ ਜਾਵੇ ਤਾਂ ਪੈਂਟ ਖ਼ਰਾਬ ਹੋ ਜਾਂਦਾ ਹੈ ।
ਕੱਪੜਾ ਚੜਿਆ ਫਰਨੀਚਰ – ਇਸ ਨੂੰ ਹਰ ਰੋਜ਼ ਸੁੱਕੇ ਸਾਫ਼ ਕੱਪੜੇ ਨਾਲ ਝਾੜਨਾ ਚਾਹੀਦਾ ਹੈ | ਕਦੀ-ਕਦੀ ਗਰਮ ਕੱਪੜੇ ਸਾਫ਼ ਕਰਨ ਵਾਲੇ ਬੁਰਸ਼ ਨਾਲ ਸਾਫ਼ ਕਰੋ । ਰੈਕਸਿਨ ਜਾਂ ਚਮੜਾ ਵਾਲੇ ਫਰਨੀਚਰ ਨੂੰ ਹਰ ਰੋਜ਼ ਗਿੱਲੇ ਕੱਪੜੇ ਨਾਲ ਸਾਫ਼ ਕਰੋ । ਥਿੰਧੇ ਦਾਗ਼ ਉਤਾਰਨ ਲਈ ਕੱਪੜੇ ਨੂੰ ਸਾਬਣ ਵਾਲੇ ਕੋਸੇ ਪਾਣੀ ਨਾਲ ਭਿਉਂ ਕੇ ਰਗੜੋ | ਕਦੀ-ਕਦੀ ਥੋੜਾ ਜਿਹਾ ਅਲਸੀ ਦਾ ਤੇਲ ਕੱਪੜੇ ਤੇ ਲਗਾ ਕੇ ਚਮੜੇ ਦੇ ਫਰਨੀਚਰ ਤੇ ਰਗੜਨ ਨਾਲ ਚਮੜੀ ਮੁਲਾਇਮ ਰਹਿੰਦਾ ਹੈ ਅਤੇ ਤੇੜਾਂ ਨਹੀਂ ਪੈਂਦੀਆਂ ।
ਵਸਤੂਨਿਸ਼ਠ ਪ੍ਰਸ਼ਨ
ਖ਼ਾਲੀ ਥਾਂ ਭਰੋ
1. ਰਸੋਈ ਅਤੇ ਅਲਮਾਰੀਆਂ ਦੀ ਸਫ਼ਾਈ …………………….. ਸਫ਼ਾਈ ਹੈ ।
2. ਘਰ ਦੇ ਸਾਰੇ ਮੈਂਬਰਾਂ ਦੀ ……………………… ਦੇ ਪ੍ਰਤੀ ਰੁਚੀ ਹੋਣੀ ਚਾਹੀਦੀ ਹੈ ।
3. ਸੁੱਕਾ ਕੂੜਾ ਇਕੱਠਾ ਕਰਨ ਲਈ ………………………… ਝਾੜੂ ਦੀ ਵਰਤੋਂ ਕਰੋ ।
4. ਪਾਲਸ਼ ਕਰਨ ਅਤੇ ਚੀਜ਼ਾਂ ਨੂੰ ਚਮਕਾਉਣ ਲਈ ………………….. ਕੱਪੜੇ ਦੀ ਵਰਤੋਂ ਕਰੋ ।
ਉੱਤਰ-
1. ਮਾਸਿਕ,
2. ਸਫ਼ਾਈ,
3. ਨਰਮ,
4. ਫਲਾਲੈਨ ਜਾਂ ਲਿਨਨ ।
ਇਕ ਸ਼ਬਦ ਵਿਚ ਉੱਤਰ ਦਿਓ
ਪ੍ਰਸ਼ਨ 1.
ਸ਼ੀਸ਼ੇ ਨੂੰ ਚਮਕਾਉਣ ਲਈ ਕਿਹੋ ਜਿਹੇ ਕੱਪੜੇ ਦੀ ਵਰਤੋਂ ਠੀਕ ਰਹਿੰਦੀ ਹੈ ?
ਉੱਤਰ-
ਸਿਲਕ ।
ਪ੍ਰਸ਼ਨ 2.
ਚਾਂਦੀ ਦੀ ਸਫ਼ਾਈ ਲਈ ਪਾਲਿਸ਼ ਦਾ ਨਾਂ ਦੱਸੋ ।
ਉੱਤਰ-
ਸਿਲਵੋ ।
ਪ੍ਰਸ਼ਨ 3.
ਸਭ ਤੋਂ ਪਹਿਲਾਂ ਕਿਸ ਕਮਰੇ ਦੀ ਸਫ਼ਾਈ ਕਰਨੀ ਚਾਹੀਦੀ ਹੈ ?
ਉੱਤਰ-
ਖਾਣਾ ਖਾਣ ਵਾਲੇ ਕਮਰੇ ਦੀ ।
ਪ੍ਰਸ਼ਨ 4.
ਫ਼ਰਿਜ਼ ਨੂੰ ਕਦੋਂ ਸਾਫ਼ ਕਰਨਾ ਚਾਹੀਦਾ ਹੈ ?
ਉੱਤਰ-
ਹਫ਼ਤੇ ਵਿਚ ਇਕ ਵਾਰ ।
ਠੀਕ/ਗਲਤ ਦੱਸੋ
1. ਘਰ ਦੀ ਸਫ਼ਾਈ ਪ੍ਰਤੀ ਘਰ ਦੇ ਸਾਰੇ ਮੈਂਬਰਾਂ ਨੂੰ ਦਿਲਚਸਪੀ ਹੋਣੀ ਚਾਹੀਦੀ ਹੈ ।
ਉੱਤਰ-
ਠੀਕ
2. ਮਾਸਿਕ ਸਫ਼ਾਈ ਮਹੀਨੇ ਬਾਅਦ ਕੀਤੀ ਜਾਂਦੀ ਹੈ ।
ਉੱਤਰ-
ਠੀਕ
3. ਗੁਸਲਖ਼ਾਨੇ ਨੂੰ ਮਹੀਨੇ ਬਾਅਦ ਧੋਣਾ ਚਾਹੀਦਾ ਹੈ ਨਾ ਕਿ ਰੋਜ਼ ।
ਉੱਤਰ-
ਗਲਤ
4. ਬਿਜਲੀ ਨਾਲ ਚਲਣ ਵਾਲੀ ਸਫ਼ਾਈ ਵਾਲੀ ਮਸ਼ੀਨ ਹੈ ਮਾਈਕਰੋਵੇਵ ।
ਉੱਤਰ-
ਗਲਤ
5. ਧੂੜ ਦੇ ਕਣ ਗੰਦਗੀ ਦਾ ਪ੍ਰਕਿਰਤਕ ਕਾਰਕ ਹਨ ।
ਉੱਤਰ-
ਠੀਕ
6. ਪੇਂਟ ਵਾਲੀ ਲੱਕੜੀ ਹਰ ਰੋਜ਼ ਝਾੜਣ ਵਾਲੇ ਕੱਪੜੇ ਨਾਲ ਪੂੰਝੋ ।
ਉੱਤਰ-
ਠੀਕ
ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਮਾਨਵ ਵਿਕਾਰ ਹਨ-
(A) ਕਫ਼
(B) ਬੁੱਕ
(C) ਪਸੀਨਾ
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।
ਪ੍ਰਸ਼ਨ 2.
ਠੀਕ ਤੱਥ ਹੈ-
(A) ਗੰਦੇ ਘਰ ਵਿਚ ਬੈਠ ਕੇ ਕੰਮ ਕਰਨ ਨੂੰ ਦਿਲ ਨਹੀਂ ਕਰਦਾ
(B) ਸਾਫ਼ ਸੁਥਰੇ ਸਜੇ ਹੋਏ ਘਰ ਤੋਂ ਗ੍ਰਹਿਣੀ ਦੀ ਸਿਆਣਪ ਦਾ ਪਤਾ ਲਗਦਾ ਹੈ
(C) ਹਫ਼ਤਾਵਾਰ ਸਫ਼ਾਈ ਹਫਤੇ ਵਿਚ ਇਕ ਵਾਰੀ ਕੀਤੀ ਜਾਂਦੀ ਹੈ।
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।
ਪ੍ਰਸ਼ਨ 3.
ਸਫ਼ਾਈ ਲਈ ਵਰਤਿਆ ਜਾਂਦਾ ਸਾਮਾਨ ਹੈ-
(A) ਝਾੜੂ
(B) ਬਿਜਲੀ ਦੀ ਮਸ਼ੀਨ
(C) ਬੁਰਸ਼
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।