This PSEB 9th Class Science Notes Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ? will help you in revision during exams.
PSEB 9th Class Science Notes Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ?
→ ਕਿਸੇ ਸ਼ੁੱਧ ਪਦਾਰਥ ਵਿੱਚ ਇੱਕ ਹੀ ਤਰ੍ਹਾਂ ਦੇ ਕਣ ਹੁੰਦੇ ਹਨ ।
→ ਮਿਸ਼ਰਣ ਇੱਕ ਜਾਂ ਇੱਕ ਤੋਂ ਵੱਧ ਸ਼ੁੱਧ ਤੱਤਾਂ ਜਾਂ ਯੌਗਿਕਾਂ ਦੇ ਮਿਲਣ ਨਾਲ ਬਣਦਾ ਹੈ ।
→ ਕਿਸੇ ਤੱਤ ਨੂੰ ਦੂਸਰੇ ਪਦਾਰਥ ਤੋਂ ਭੌਤਿਕ ਤਰੀਕਿਆਂ ਨਾਲ ਵੱਖ ਨਹੀਂ ਕੀਤਾ ਜਾ ਸਕਦਾ ।
→ ਪਦਾਰਥ ਦਾ ਸਰੋਤ ਕੋਈ ਵੀ ਹੋਵੇ ਉਸਦੇ ਮੁੱਖ ਆਮ ਗੁਣ ਇੱਕ ਸਮਾਨ ਹੁੰਦੇ ਹਨ ।
→ ਮਿਸ਼ਰਣ ਕਈ ਪ੍ਰਕਾਰ ਦੇ ਹੁੰਦੇ ਹਨ । ਸਮਅੰਗੀ ਮਿਸ਼ਰਣ ਵੱਖ-ਵੱਖ ਸੰਘਟਕ ਰੱਖ ਸਕਦੇ ਹਨ । ਜਿਹੜੇ ਮਿਸ਼ਰਣਾਂ ਦੇ ਅੰਸ਼ ਭੌਤਿਕ ਪੱਖ ਤੋਂ ਵੱਖਰੇ ਹੁੰਦੇ ਹਨ ਉਹਨਾਂ ਨੂੰ ਬਿਖਮਅੰਗੀ ਮਿਸ਼ਰਨ ਕਹਿੰਦੇ ਹਨ ।
→ ਘੋਲ ਦੋ ਜਾਂ ਦੋ ਤੋਂ ਵੱਧ ਪਦਾਰਥਾਂ ਦਾ ਸਮਅੰਗੀ ਮਿਸ਼ਰਨ ਹੈ ।
→ ਮਿਸ਼ਰਤ ਧਾਤੁ, ਠੋਸਾਂ ਦਾ ਘੋਲ ਹੈ ਜਦੋਂ ਕਿ ਹਵਾ ਗੈਸਾਂ ਦਾ ਘੋਲ ਹੈ ।
→ ਮਿਸ਼ਰਤ ਧਾਤੂ, ਧਾਤੂਆਂ ਦਾ ਸਮਅੰਗੀ ਮਿਸ਼ਰਣ ਹੈ ਜਿਨ੍ਹਾਂ ਨੂੰ ਭੌਤਿਕ ਤਰੀਕਿਆਂ ਨਾਲ ਘਟਕਾਂ ਵਿੱਚ ਵੱਖ-ਵੱਖ | ਨਹੀਂ ਕੀਤਾ ਜਾ ਸਕਦਾ ।
→ ਘੋਲ ਨੂੰ ਘੋਲਕ ਅਤੇ ਘੁਲਿਤ ਵਿੱਚ ਵੰਡਿਆ ਜਾ ਸਕਦਾ ਹੈ ।
→ ਘੋਲ ਦਾ ਇੱਕ ਘਟਕ ਜੋ ਦੁਸਰੇ ਘਟਕ ਨੂੰ ਆਪਣੇ ਵਿੱਚ ਮਿਲਾਉਂਦਾ ਹੈ, ਨੂੰ ਘੋਲਕ ਕਿਹਾ ਜਾਂਦਾ ਹੈ । ਇਸਦੀ ਮਾਤਰਾ ਦੂਜੇ ਘਟਕ ਤੋਂ ਵੱਧ ਹੁੰਦੀ ਹੈ ।
→ ਘੋਲ ਦਾ ਉਹ ਘਟਕ ਜੋ ਘੋਲਕ ਵਿੱਚ ਘੁਲ ਜਾਂਦਾ ਹੈ ਨੂੰ ਘੁਲਿਤ ਕਹਿੰਦੇ ਹਨ । ਇਸਦੀ ਮਾਤਰਾ ਦੂਸਰੇ ਘਟਕ ਤੋਂ ਘੱਟ ਹੁੰਦੀ ਹੈ ।
→ ਹਵਾ, ਗੈਸਾਂ ਦਾ ਘੋਲ ਹੈ । ਚੀਨੀ ਅਤੇ ਪਾਣੀ ਦਾ ਘੋਲ ਤਰਲ ਘੋਲਕ ਵਿੱਚ ਠੋਸ ਘੁਲਿਤ ਦੇ ਘੋਲ ਦਾ ਉਦਾਹਰਨ ਹੈ । ਆਇਓਡੀਨ ਅਤੇ ਐਲਕੋਹਲ ਦਾ ਘੋਲ ਟਿੱਚਰ ਆਇਓਡੀਨ ਹੈ ।
→ ਹਵਾ ਯੁਕਤ ਪੇਯ ਪਦਾਰਥ ਤਰਲ ਘੋਲਕ ਵਿੱਚ ਗੈਸ ਘੁਲਿਤ ਦੇ ਘੋਲ ਦੀ ਉਦਾਹਰਨ ਹੈ ।
→ ਘੋਲ ਸਮਅੰਗੀ ਮਿਸ਼ਰਨ ਹੈ ਜਿਨ੍ਹਾਂ ਦੇ ਕਣ ਵਿਆਸ ਵਿੱਚ 1nm (10-9m) ਤੋਂ ਵੀ ਛੋਟੇ ਹੁੰਦੇ ਹਨ ।
→ ਘੋਲ ਵਿੱਚ ਘੁਲਿਤ ਦੀ ਮਾਤਰਾ ਦੇ ਆਧਾਰ ‘ਤੇ ਇਸ ਨੂੰ ਪਤਲਾ, ਗਾੜਾ ਜਾਂ ਸੰਤ੍ਰਿਪਤ ਘੋਲ ਕਹਿੰਦੇ ਹਨ ।
→ ਕਿਸੇ ਨਿਸਚਿਤ ਤਾਪਮਾਨ ‘ਤੇ ਵੱਖ-ਵੱਖ ਪਦਾਰਥਾਂ ਦੀ ਘੁਲਣ ਸਮਰੱਥਾ ਵੱਖ-ਵੱਖ ਹੁੰਦੀ ਹੈ ।
→ ਨਿਲੰਬਨ ਇੱਕ ਬਿਖਮਅੰਗੀ ਮਿਸ਼ਰਣ ਹੈ ਜਿਸ ਵਿੱਚ ਘੁਲਿਤ ਦੇ ਪਦਾਰਥ ਕਣ ਘੁਲਦੇ ਨਹੀਂ ਬਲਕਿ ਇਹ ਕਣ ਪੂਰੇ ਮਾਧਿਅਮ ਵਿੱਚ ਨਿਲੰਬਿਤ ਰਹਿੰਦੇ ਹਨ ।
→ ਸ਼ੁੱਧ ਪਦਾਰਥ (Pure Substance)-ਉਹ ਪਦਾਰਥ ਜਿਸ ਵਿੱਚ ਇੱਕ ਹੀ ਪ੍ਰਕਾਰ ਦੇ ਅਣੂ ਮੌਜੂਦ ਹੁੰਦੇ ਹਨ, ਉਸ ਨੂੰ ਸ਼ੁੱਧ ਪਦਾਰਥ ਕਹਿੰਦੇ ਹਨ : ਜਿਵੇਂ-ਸੋਨਾ, ਚਾਂਦੀ ਆਦਿ ।
→ ਮਿਸ਼ਰਣ (Mixture)-ਉਹ ਪਦਾਰਥ ਜਿਨ੍ਹਾਂ ਵਿੱਚ ਇੱਕ ਤੋਂ ਵੱਧ ਸੰਘਟਕ ਮੌਜੂਦ ਹੋਣ, ਉਹਨਾਂ ਨੂੰ ਮਿਸ਼ਰਣ ਕਹਿੰਦੇ ਹਨ । ਇਹਨਾਂ ਪਦਾਰਥਾਂ ਦਾ ਅਨੁਪਾਤ ਵੱਖ-ਵੱਖ ਹੋ ਸਕਦਾ ਹੈ ।
→ ਨਿਖੇੜਨਾ (Separation)-ਮਿਸ਼ਰਨ ਦੇ ਵੱਖ-ਵੱਖ ਅੰਸ਼ਾਂ ਨੂੰ ਵੱਖ ਕਰਨ ਦੀ ਵਿਧੀ ਨੂੰ ਨਿਖੇੜਨਾ ਕਹਿੰਦੇ ਹਨ ।
→ ਹੱਥ ਨਾਲ ਚੁਗਣਾ (Hand Picking)-ਅਨਾਜ ਅਤੇ ਦਾਲਾਂ ਵਿੱਚੋਂ ਪੱਥਰ ਤੇ ਕੰਕੜ ਆਦਿ ਕੱਢਣ ਦੀ ਵਿਧੀ ਨੂੰ ਹੱਥ ਨਾਲ ਚੁਗਣਾ ਕਹਿੰਦੇ ਹਨ ।
→ ਨਿਥਾਰਨਾ (Decantation)-ਤਲਛੱਟੀਕਰਨ ਅਤੇ ਘੋਲਕ ਨੂੰ ਵੱਖ ਕਰਨ ਲਈ ਵਰਤੋਂ ਵਿੱਚ ਲਿਆਂਦੀ ਜਾਣ ਵਾਲੀ ਵਿਧੀ ਨੂੰ ਨਿਖਾਰਨਾ ਕਹਿੰਦੇ ਹਨ । ਇਸ ਵਿਧੀ ਦੁਆਰਾ ਘੋਲਕ ਨੂੰ ਹੌਲੀ-ਹੌਲੀ ਅਲੱਗ ਕਰ ਲਿਆ ਜਾਂਦਾ ਹੈ ।
→ ਨਿਖੇੜਕ ਕੀਫ਼ (Separating Funnel-ਦੋ ਦਵਾਂ ਦੇ ਮਿਸ਼ਰਨ ਨੂੰ ਵੱਖ ਕਰਨ ਲਈ ਜਿਸ ਕੀਪ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਨਿਖੇੜਕ ਕੀ ਕਿਹਾ ਜਾਂਦਾ ਹੈ ।
→ ਕ੍ਰਿਸਟਲ (Crystal)-ਠੋਸ ਪਦਾਰਥ ਦੇ ਕਣ ਜੋ ਕਿ ਜਿਆਮਿਤੀ ਆਕਾਰ ਦੇ ਹੋਣ, ਉਹਨਾਂ ਨੂੰ ਕ੍ਰਿਸਟਲ ਕਹਿੰਦੇ ਹਨ ।
→ ਕਸ਼ੀਦਨ (Distillation)-ਇਹ ਇੱਕ ਅਜਿਹੀ ਕਿਰਿਆ ਹੈ ਜਿਸਦੀ ਸਹਾਇਤਾ ਨਾਲ ਕਿਸੇ ਘੋਲ ਵਿੱਚੋਂ ਸ਼ੁੱਧ ਪਦਾਰਥ ਪ੍ਰਾਪਤ ਕੀਤੇ ਜਾਂਦੇ ਹਨ ।
→ ਜੌਹਰ ਉਡਾਉਣਾ (Sublimation)-ਉਹ ਪ੍ਰਕਿਰਿਆ ਹੈ ਜਿਸ ਵਿੱਚ ਕੋਈ ਠੋਸ ਗਰਮ ਕਰਨ ਤੇ ਦ੍ਰਵ ਅਵਸਥਾ ਵਿੱਚ ਪਰਿਵਰਤਿਤ ਹੋਏ ਬਿਨਾਂ ਸਿੱਧੇ ਹੀ ਵਾਸ਼ਪਾਂ ਵਿੱਚ ਪਰਿਵਰਤਿਤ ਹੋ ਜਾਣ, ਉਸ ਨੂੰ ਜੌਹਰ ਉਡਾਉਣਾ ਕਿਹਾ ਜਾਂਦਾ ਹੈ ।
→ ਯੌਗਿਕ (Compound)-ਇੱਕ ਤੋਂ ਵੱਧ ਪ੍ਰਕਾਰ ਦੇ ਪ੍ਰਮਾਣੂਆਂ ਦੇ ਆਪਸੀ ਸੰਯੋਗ ਤੋਂ ਬਣੇ ਪਦਾਰਥਾਂ ਨੂੰ ਯੋਗਿਕ ਕਹਿੰਦੇ ਹਨ ।
→ ਘੋਲਕ (Solvent)-ਉਹ ਪਦਾਰਥ ਜੋ ਕਿਸੇ ਹੋਰ ਪਦਾਰਥ (ਲਿਤ) ਨੂੰ ਆਪਣੇ ਵਿੱਚ ਘੋਲਦਾ ਹੈ, ਘੋਲਕ ਕਹਾਉਂਦਾ ਹੈ । ਘੋਲ ਵਿੱਚ ਇਸਦੀ ਮਾਤਰਾ ਵੱਧ ਹੁੰਦੀ ਹੈ ।
→ ਘੁਲਿਤ (Solute)-ਉਹ ਪਦਾਰਥ ਜੋ ਘੋਲਕ ਵਿੱਚ ਘੁਲਦਾ ਹੈ, ਘੁਲਿਤ ਕਹਾਉਂਦਾ ਹੈ ।
→ ਘੋਲ (Solution)-ਦੋ ਜਾਂ ਦੋ ਤੋਂ ਵੱਧ ਪਦਾਰਥਾਂ ਦੇ ਸਮਅੰਗੀ ਮਿਸ਼ਰਣ ਨੂੰ ਘੋਲ ਕਹਿੰਦੇ ਹਨ ।
→ ਸੰਤ੍ਰਿਪਤ ਘੋਲ (Saturated Solution)-ਅਜਿਹਾ ਘੋਲ ਜਿਸ ਵਿੱਚ ਇੱਕ ਨਿਸ਼ਚਿਤ ਤਾਪਮਾਨ ‘ਤੇ ਹੋਰ ਘੁਲਿਤ ਪਦਾਰਥ ਨਹੀਂ ਘੁਲ ਸਕਦਾ, ਸੰਤ੍ਰਿਪਤ ਘੋਲ ਕਹਾਉਂਦਾ ਹੈ ।
→ ਅਸੰਤ੍ਰਿਪਤ ਘੋਲ (Unsaturated Solution)-ਇਹ ਘੋਲ ਜਿਸ ਵਿੱਚ ਇੱਕ ਨਿਸ਼ਚਿਤ ਤਾਪਮਾਨ ਤੇ ਹੋਰ ਵਧੇਰੇ ਘੁਲਿਤ ਘੁਲ ਸਕਦਾ ਹੈ, ਅਸੰਤ੍ਰਿਪਤ ਘੋਲ ਕਹਾਉਂਦਾ ਹੈ ।
→ ਨਿਲੰਬਨ (Suspension)-ਇਹ ਉਹ ਬਿਖਮ ਮਿਸ਼ਰਨ ਹੈ ਜਿਸ ਵਿੱਚ ਠੋਸ ਪਦਾਰਥਾਂ ਦੇ ਕਣ ਪੂਰੇ ਘੋਲ ਵਿੱਚ ਬਿਨਾਂ ਘੁਲੇ ਫੈਲੇ ਹੁੰਦੇ ਹਨ ।
→ ਕੋਲਾਈਡ (Colloid)-ਕੋਲਾਈਡ ਉਹ ਘੋਲ ਹੈ ਜਿਨ੍ਹਾਂ ਵਿੱਚ ਘੁਲਿਤ ਦਾ ਆਕਾਰ 10-7 ਸੈਂ.ਮੀ. ਅਤੇ 10-5 ਸੈਂ.ਮੀ. ਦੇ ਵਿਚਕਾਰ ਹੁੰਦਾ ਹੈ ।
→ ਘੁਲਣਸ਼ੀਲਤਾ (Solubility)-ਕਿਸੇ ਖਾਸ ਤਾਪਮਾਨ ਅਤੇ ਦਬਾਅ ਦੇ ਕਿਸੇ ਵੀ ਘੋਲ ਦੀ 100 ਗ੍ਰਾਮ ਮਾਤਰਾ ਵਿੱਚ ਵੱਧ ਤੋਂ ਵੱਧ ਜਿੰਨਾ ਘੁਲਿਤ ਘੋਲਿਆ ਜਾ ਸਕੇ, ਉਸ ਨੂੰ ਉਸ ਘੁਲਿਤ ਦੀ ਘੁਲਣਸ਼ੀਲਤਾ ਕਿਹਾ ਜਾਂਦਾ ਹੈ ।
→ ਸਮਅੰਗੀ ਮਿਸ਼ਰਣ (Homogeneous mixture)-ਉਹ ਮਿਸ਼ਰਣ ਜਿਸ ਦੇ ਗੁਣ ਅਤੇ ਸੰਰਚਨਾ ਹਰ ਅਵਸਥਾ ਵਿਚ ਸਮਰੂਪ ਹੋਣ ਉਸ ਨੂੰ ਸਮਅੰਗੀ ਮਿਸ਼ਰਨ ਕਹਿੰਦੇ ਹਨ ।
→ ਬਿਖਮਅੰਗੀ ਮਿਸ਼ਰਣ (Heterogeneous mixture)-ਉਹ ਮਿਸ਼ਰਣ ਜਿਸ ਵਿੱਚ ਅੰਸ਼ਾਂ ਦੇ ਗੁਣ ਇੱਕ ਦੂਸਰੇ ਤੋਂ ਭਿੰਨ ਹੋਣ ਨੂੰ ਬਿਖਮਅੰਗੀ ਮਿਸ਼ਰਣ ਕਹਿੰਦੇ ਹਨ ।
→ ਟਿੰਡਲ ਪ੍ਰਭਾਵ (Tyndal effect)-ਪ੍ਰਕਾਸ਼ ਦੀਆਂ ਕਿਰਨਾਂ ਦਾ ਕੋਲਾਈਡਲ ਵਾਂ ਵਿੱਚੋਂ ਲੰਘ ਕੇ ਖਿੱਲਰ ਜਾਣ ਦੀ ਪ੍ਰਕਿਰਿਆ ਨੂੰ ਟਿੰਡਲ ਪ੍ਰਭਾਵ ਕਿਹਾ ਜਾਂਦਾ ਹੈ ।
→ ਮਿਸ਼ਰਤ ਧਾਤੂ (Alloy)-ਧਾਤੂਆਂ ਦੇ ਸਮਅੰਗੀ ਮਿਸ਼ਰਣ ਨੂੰ ਮਿਸ਼ਰਤ ਧਾਤੂ ਕਿਹਾ ਜਾਂਦਾ ਹੈ, ਜਿਸ ਦੇ ਘਟਕਾਂ ਨੂੰ ਭੌਤਿਕ ਕਿਰਿਆ ਦੁਆਰਾ ਵੱਖ ਨਹੀਂ ਕੀਤਾ ਜਾ ਸਕਦਾ ।
→ ਕੋਮੈਟੋਗਾਫ਼ੀ (Chromatography)-ਇਹ ਇੱਕ ਅਜਿਹੀ ਵਿਧੀ ਹੈ ਜਿਸ ਦੀ ਵਰਤੋਂ ਨਾਲ ਘੁਲਿਤ ਪਦਾਰਥਾਂ ਨੂੰ ਵੱਖ ਕੀਤਾ ਜਾਂਦਾ ਹੈ ਜੋ ਇੱਕ ਹੀ ਘੋਲਕ ਵਿੱਚ ਘੁਲੇ ਹੁੰਦੇ ਹਨ ।
→ ਕ੍ਰਿਸਟਲੀਕਰਨ (Crystalization)-ਕ੍ਰਿਸਟਲੀਕਰਨ ਉਹ ਵਿਧੀ ਹੈ ਜਿਸ ਦੁਆਰਾ ਕ੍ਰਿਸਟਲ ਦੇ ਰੂਪ ਵਿੱਚ ਸ਼ੁੱਧ ਠੋਸ ਨੂੰ ਘੋਲ ਵਿਚੋਂ ਵੱਖ ਕੀਤਾ ਜਾਂਦਾ ਹੈ ।