PSEB 9th Class Science Notes Chapter 3 ਪਰਮਾਣੂ ਅਤੇ ਅਣੂ

This PSEB 9th Class Science Notes Chapter 3 ਪਰਮਾਣੂ ਅਤੇ ਅਣੂ will help you in revision during exams.

PSEB 9th Class Science Notes Chapter 3 ਪਰਮਾਣੂ ਅਤੇ ਅਣੂ

→ ਭਾਰਤੀ ਦਾਰਸ਼ਨਿਕ ਮਹਾਂਰਿਸ਼ੀ ਕਨਾਡ ਨੇ ਇਹ ਨੁਕਤਾ ਦਿੱਤਾ ਸੀ ਕਿ ਪਦਾਰਥ ਨੂੰ ਵਿਭਾਜਿਤ ਕਰਨ ‘ਤੇ ਛੋਟੇ ਛੋਟੇ ਕਣ ਪ੍ਰਾਪਤ ਹੋਣਗੇ ਜਿਨ੍ਹਾਂ ਨੂੰ ਇੱਕ ਸੀਮਾ ਮਗਰੋਂ ਹੋਰ ਵਿਭਾਜਿਤ ਨਹੀਂ ਕੀਤਾ ਜਾ ਸਕੇਗਾ । ਇਸ , ਅਵਿਭਾਜਿਤ ਸੁਖ਼ਤਮ ਕਣ ਨੂੰ ਪਰਮਾਣੂ ਦਾ ਨਾਂ ਦਿੱਤਾ ਗਿਆ ।

→ ਭਾਰਤੀ ਦਾਰਸ਼ਨਿਕ ਪਕੁਧਾ ਕਾਤਯਾਯਾਮ ਨੇ ਕਿਹਾ ਕਿ ਇਹ ਸੁਖ਼ਤਮ ਕਣ ਆਮ ਤੌਰ ‘ਤੇ ਸੰਯੁਕਤ ਰੂਪ ਵਿੱਚ ਮਿਲਦੇ ਹਨ ਜੋ ਪਦਾਰਥਾਂ ਨੂੰ ਵੱਖ-ਵੱਖ ਰੂਪ ਪ੍ਰਦਾਨ ਕਰਦੇ ਹਨ ।

→ ਗਰੀਕ ਦਾਰਸ਼ਨਿਕ ਡੇਮੋਕ੍ਰਿਟਸ ਅਤੇ ਲਿਯੂਸਪਿਸ ਨੇ ਸੁਝਾਅ ਦਿੱਤਾ ਕਿ ਪਦਾਰਥਾਂ ਨੂੰ ਜੇਕਰ ਵਿਭਾਜਿਤ ਕਰਦੇ ਜਾਈਏ, ਤਾਂ ਇੱਕ ਅਜਿਹੀ ਸਥਿਤੀ ਆਵੇਗੀ ਜਦੋਂ ਕਣਾਂ ਨੂੰ ਹੋਰ ਵਿਭਾਜਿਤ ਨਹੀਂ ਕੀਤਾ ਜਾ ਸਕੇਗਾ ।

→ ਪੰਜ ਸੁਰੱਖਿਅਣ ਨਿਯਮ ਅਨੁਸਾਰ ਕਿਸੇ ਰਸਾਇਣਿਕ ਪ੍ਰਤੀਕਿਰਿਆ ਵਿੱਚ ਪੰਜ ਦਾ ਨਾਂ ਤਾਂ ਸਿਰਜਨ ਹੁੰਦਾ ਹੈ ਅਤੇ ਨਾਂ ਹੀ ਵਿਨਾਸ਼ ।

→ ਲਵਾਇਜ਼ਿਏ ਅਤੇ ਹੋਰ ਵਿਗਿਆਨਿਕਾਂ ਨੇ ਕਿਹਾ ਕਿ ਕੋਈ ਵੀ ਯੌਗਿਕ ਦੋ ਜਾਂ ਦੋ ਤੋਂ ਵੱਧ ਤੱਤਾਂ ਤੋਂ ਨਿਰਮਿਤ ਹੁੰਦਾ ਹੈ । ਇਸ ਤਰ੍ਹਾਂ ਪ੍ਰਾਪਤ ਯੌਗਿਕ ਵਿੱਚ ਇਨ੍ਹਾਂ ਤੱਤਾਂ ਦਾ ਅਨੁਪਾਤ ਸਥਿਰ ਹੁੰਦਾ ਹੈ ਭਾਵੇਂ ਉਸਨੂੰ ਕਿਸੇ ਥਾਂ ਤੋਂ ਪ੍ਰਾਪਤ ਕੀਤਾ ਗਿਆ ਹੋਵੇ ਜਾਂ ਕਿਸੇ ਨੇ ਵੀ ਇਸਨੂੰ ਬਣਾਇਆ ਹੋਵੇ । ਇਸ ਨੂੰ ਨਿਸ਼ਚਿਤ ਅਨੁਪਾਤ ਦਾ ਨਿਯਮ ਜਾਂ ਸਥਿਰ ਅਨੁਪਾਤ ਦਾ ਨਿਯਮ ਕਿਹਾ ਜਾਂਦਾ ਹੈ ।

→ ਡਾਲਟਨ ਦੇ ਪਰਮਾਣੁ ਸਿਧਾਂਤ ਅਨੁਸਾਰ ਸਾਰੇ ਪਦਾਰਥ ਭਾਵੇਂ ਤੱਤ, ਯੌਗਿਕ ਜਾਂ ਮਿਸ਼ਰਣ ਹੋਣ, ਅਵਿਭਾਜ ਸੂਖ਼ਮ ਕਣਾਂ ਤੋਂ ਬਣੇ ਹੁੰਦੇ ਹਨ ਜਿਨ੍ਹਾਂ ਨੂੰ ਪਰਮਾਣੂ ਕਹਿੰਦੇ ਹਨ ।

→ ਡਾਲਟਨ ਦਾ ਸਿਧਾਂਤ ਪੁੰਜ ਦੇ ਸੁਰੱਖਿਅਣ ਨਿਯਮ ਅਤੇ ਨਿਸ਼ਚਿਤ ਅਨੁਪਾਤ ਦੇ ਨਿਯਮ ‘ਤੇ ਆਧਾਰਿਤ ਸੀ ।

→ ਸਾਰੇ ਪਦਾਰਥਾਂ ਦੀ ਰਚਨਾਤਮਕ ਇਕਾਈ ਪਰਮਾਣੂ ਹੁੰਦਾ ਹੈ । ਪਰਮਾਣੂ ਬਹੁਤ ਹੀ ਛੋਟੇ ਹੁੰਦੇ ਹਨ । ਅਸੀਂ ਇਨ੍ਹਾਂ ਨੂੰ ਨੰਗੀ ਅੱਖਾਂ ਨਾਲ ਨਹੀਂ ਵੇਖ ਸਕਦੇ ।

→ ਸੰਕੇਤ, ਤੱਤ ਦੇ ਇੱਕ ਪਰਮਾਣੂ ਨੂੰ ਦਰਸਾਉਂਦਾ ਹੈ । ਬਰਜ਼ੀਲਿਅਸ ਨੇ ਤੱਤਾਂ ਦੇ ਅਜਿਹੇ ਸੰਕੇਤ ਦਾ ਸੁਝਾਅ ਦਿੱਤਾ, ਜੋ ਉਨ੍ਹਾਂ ਤੱਤਾਂ ਦੇ ਇੱਕ ਜਾਂ ਦੋ ਅੱਖਰਾਂ ਤੋਂ ਪ੍ਰਦਰਸ਼ਿਤ ਹੁੰਦਾ ਸੀ । ਕਿਸੇ ਸੰਕੇਤ ਦੇ ਪਹਿਲੇ ਅੱਖਰ ਨੂੰ ਹਮੇਸ਼ਾ ਵੱਡੇ ਅੱਖਰ ਅਤੇ ਦੂਜੇ ਅੱਖਰ ਨੂੰ ਛੋਟੇ ਅੱਖਰ ਵਿੱਚ ਲਿਖਿਆ ਜਾਂਦਾ ਹੈ ।

→ ਕਿਸੇ ਤੱਤ ਦੇ ਸਾਪੇਖ ਪਰਮਾਣੂ ਪੁੰਜ ਨੂੰ ਉਸਦੇ ਪਰਮਾਣੂਆਂ ਦੇ ਔਸਤ ਪੁੰਜ ਦਾ ਕਾਰਬਨ-12 ਪਰਮਾਣੂ ਪੁੰਜ ਦੇ \(\frac {1}{12}\)ਵੇਂ ਭਾਗ ਦੇ ਅਨੁਪਾਤ ਨਾਲ ਪਰਿਭਾਸ਼ਿਤ ਕੀਤਾ ਜਾਂਦਾ ਹੈ ।

PSEB 9th Class Science Notes Chapter 3 ਪਰਮਾਣੂ ਅਤੇ ਅਣੂ

→ ਅਣੂ ਅਜਿਹੇ ਦੋ ਜਾਂ ਦੋ ਤੋਂ ਵੱਧ ਪਰਮਾਣੂਆਂ ਦਾ ਸਮੂਹ ਹੁੰਦਾ ਹੈ ਜੋ ਆਪਸ ਵਿੱਚ ਰਸਾਇਣਿਕ ਬੰਧਨ ਨਾਲ ਜੁੜੇ ਹੁੰਦੇ ਹਨ | ਅਣੂ ਨੂੰ ਕਿਸੇ ਤੱਤ ਜਾਂ ਯੌਗਿਕ ਦੇ ਸੁਖ਼ਤਮ ਕਣ ਦੇ ਰੂਪ ਵਿੱਚ ਪਰਿਭਾਸ਼ਿਤ ਕਰ ਸਕਦੇ ਹਾਂ ਜੋ ਸੁਤੰਤਰ ਰੂਪ ਵਿੱਚ ਹੋਂਦ ਰੱਖ ਸਕਦਾ ਹੈ ਅਤੇ ਜੋ ਉਸ ਯੌਗਿਕ ਦੇ ਸਾਰੇ ਗੁਣਾਂ ਨੂੰ ਦਰਸਾਉਂਦਾ ਹੈ ।

→ ਕਿਸੇ ਤੱਤ ਦੇ ਅਣੂ ਇੱਕ ਹੀ ਕਿਸਮ ਦੇ ਪਰਮਾਣੂਆਂ ਦੁਆਰਾ ਰਚਿਤ ਹੁੰਦੇ ਹਨ ।

→ ਕਿਸੇ ਅਣੂ ਦੀ ਬਣਤਰ ਵਿੱਚ ਵਰਤੇ ਜਾਂਦੇ ਪਰਮਾਣੂਆਂ ਦੀ ਸੰਖਿਆ ਨੂੰ ਪਰਮਾਣੂਕਤਾ (atomicity) ਕਹਿੰਦੇ ਹਨ ।

→ ਭਿੰਨ-ਭਿੰਨ ਤੱਤਾਂ ਦੇ ਪਰਮਾਣੁ ਇੱਕ ਨਿਸਚਿਤ ਅਨੁਪਾਤ ਵਿੱਚ ਆਪਸ ਵਿੱਚ ਜੁੜ ਕੇ ਯੌਗਿਕਾਂ ਦੇ ਅਣੂ ਬਣਾਉਂਦੇ ਹਨ ।

→ ਧਾਤ ਅਤੇ ਅਧਾਤ ਯੁਕਤ ਯੌਗਿਕ ਚਾਰਜਿਤ ਕਣਾਂ ਤੋਂ ਬਣੇ ਹੁੰਦੇ ਹਨ ਜਿਨ੍ਹਾਂ ਨੂੰ ਆਇਨ (Ion) ਕਹਿੰਦੇ ਹਨ । ਇਨ੍ਹਾਂ ਕਣਾਂ ‘ਤੇ ਧਨ ਜਾਂ ਰਿਣ ਚਾਰਜ ਹੁੰਦਾ ਹੈ । ਰਿਣ ਚਾਰਜਿਤ ਕਣ ਨੂੰ ਰਿਣ ਆਇਨ ਅਤੇ ਧਨ ਚਾਰਜਿਤ ਕਣ ਨੂੰ ਧਨ ਆਇਨ ਕਿਹਾ ਜਾਂਦਾ ਹੈ ।

→ ਪਰਮਾਣੂਆਂ ਦੇ ਸਮੂਹ ਜਿਨ੍ਹਾਂ ‘ਤੇ ਨੈੱਟ ਚਾਰਜ ਮੌਜੂਦ ਹੋਵੇ ਉਸ ਨੂੰ ਬਹੁ-ਪਰਮਾਣਵੀਂ (Poly-atomic) ਆਇਨ ਕਹਿੰਦੇ ਹਨ ।

→ ਕਿਸੇ ਯੌਗਿਕ ਦਾ ਰਸਾਇਣਿਕ ਸੂਤਰ ਉਸ ਵਿੱਚ ਸਾਰੇ ਘਟਕ ਤੱਤਾਂ ਅਤੇ ਸੰਯੋਗ ਕਰਨ ਵਾਲੇ ਸਾਰੇ ਤੱਤਾਂ ਦੇ ਪਰਮਾਣੂਆਂ ਦੀ ਸੰਖਿਆ ਦਰਸਾਉਂਦਾ ਹੈ ।

→ ਪਰਮਾਣੂਆਂ ਦਾ ਉਹ ਸਮੂਹ ਜੋ ਆਇਨ ਦੀ ਤਰ੍ਹਾਂ ਵਿਵਹਾਰ ਕਰਦਾ ਹੈ, ਉਸ ਨੂੰ ਬਹੁ-ਪਰਮਾਣਵੀਂ ਆਇਨ ਕਹਿੰਦੇ ਹਨ । ਉਨ੍ਹਾਂ ਉੱਤੇ ਇੱਕ ਨਿਸਚਿਤ ਚਾਰਜ ਹੁੰਦਾ ਹੈ ।

→ ਅਣਵੀਂ ਯੌਗਿਕਾਂ ਦੇ ਰਸਾਇਣਿਕ ਸੂਤਰ ਹਰੇਕ ਤੱਤ ਦੀ ਸੰਯੋਜਕਤਾ ਦੁਆਰਾ ਨਿਰਧਾਰਿਤ ਹੁੰਦੇ ਹਨ ।

→ ਆਇਨਿਕ ਯੌਗਿਕਾਂ ਵਿੱਚ, ਹਰੇਕ ਆਇਨ ਉੱਤੇ ਚਾਰਜਾਂ ਦੀ ਸੰਖਿਆ ਦੁਆਰਾ ਯੌਗਿਕਾਂ ਦੇ ਰਸਾਇਣਿਕ ਸੁਤਰ ਪ੍ਰਾਪਤ ਹੁੰਦੇ ਹਨ ।

→ ਕਿਸੇ ਤੱਤ ਦੀ ਸੰਯੋਜਨ ਸਮਰੱਥਾ ਉਸ ਤੱਤ ਦੀ ਸੰਯੋਜਕਤਾ ਅਖਵਾਉਂਦੀ ਹੈ ।

→ ਕਿਸੇ ਪਦਾਰਥ ਦਾ ਸੂਤਰ ਇਕਾਈ ਪੁੰਜ ਉਸ ਦੇ ਸਾਰੇ ਮੌਜੂਦ ਪਰਮਾਣੁਆਂ ਦੇ ਪੁੰਜਾਂ ਦਾ ਜੋੜ ਹੁੰਦਾ ਹੈ ।

→ ਕਿਸੇ ਸਪੀਸ਼ਿਜ (ਪਰਮਾਣੁ, ਅਣ, ਆਇਨ ਜਾਂ ਕਣ) ਦੇ ਇੱਕ ਮੋਲ ਵਿੱਚ ਪਦਾਰਥ ਦੀ ਮਾਤਰਾ ਦੀ ਉਹ ਸੰਖਿਆ ਹੈ ਜੋ ਗਰਾਮ ਵਿੱਚ ਉਸ ਦੇ ਪਰਮਾਣੂ ਜਾਂ ਅਣਵੀਂ ਪੁੰਜ ਦੇ ਬਰਾਬਰ ਹੁੰਦੀ ਹੈ ।

→ ਕਿਸੇ ਪਦਾਰਥ ਦੇ ਇੱਕ ਮੋਲ ਵਿੱਚ ਕਣਾਂ (ਪਰਮਾਣੂ, ਅਣੂ ਜਾਂ ਆਇਨ) ਦੀ ਸੰਖਿਆ ਨਿਸ਼ਚਿਤ ਹੁੰਦੀ ਹੈ ਜਿਸ ਦਾ ਮਾਨ 6.022 × \(\frac {23}{10}\) ਹੁੰਦਾ ਹੈ । ਇਸ ਨੂੰ ਆਵੇਗਾਦਰੋ ਅੰਕ (Avogadro Number) ਕਹਿੰਦੇ ਹਨ ।

→ ਕਿਸੇ ਤੱਤ ਦੇ ਪਰਮਾਣੂਆਂ ਦੇ ਇੱਕ ਮੋਲ ਦਾ ਪੁੰਜ ਜਿਸ ਨੂੰ ਮੋਲਰ ਪੁੰਜ ਕਹਿੰਦੇ ਹਨ । ਪਰਮਾਣੂਆਂ ਦੇ ਮੋਲਰ ਪੰਜ ਨੂੰ ਗਰਾਮ ਪਰਮਾਣੂ ਪੁੰਜ ਵੀ ਕਹਿੰਦੇ ਹਨ ।

→ ਪਰਮਾਣੂ (Atom)-ਕਿਸੇ ਤੱਤ ਦਾ ਉਹ ਸਮੂਹ ਸੂਖ਼ਤਮ ਕਣ ਜਿਸ ਵਿੱਚ ਉਸ ਤੱਤ ਦੇ ਸਾਰੇ ਗੁਣ ਮੌਜੂਦ ਹੋਣ, ਪਰਮਾਣੂ ਅਖਵਾਉਂਦਾ ਹੈ । ਇਹ ਸੁਤੰਤਰ ਰੂਪ ਵਿੱਚ ਰਹਿ ਸਕਦਾ ਹੈ ਅਤੇ ਨਹੀਂ ਵੀ ।

→ ਅਣੁ (Molecule)-ਪਦਾਰਥ ਦਾ ਉਹ ਛੋਟੇ ਤੋਂ ਛੋਟਾ ਕਣ ਜਿਹੜਾ ਸੁਤੰਤਰ ਰੂਪ ਵਿੱਚ ਰਹਿ ਸਕਦਾ ਹੈ ਅਤੇ ਉਸ ਕਣ ਨਾਲ ਸੰਬੰਧਿਤ ਤੱਤ ਜਾਂ ਯੋਗਿਕਾਂ ਦੇ ਸਾਰੇ ਗੁਣ ਉਸ ਵਿੱਚ ਹੋਣ, ਅਣੁ ਅਖਵਾਉਂਦਾ ਹੈ । ਇਹ ਪਰਮਾਣੂਆਂ ਦੇ ਮੇਲ ਤੋਂ ਬਣਦਾ ਹੈ ।

→ ਪੁੰਜ ਦਾ ਸੁਰੱਖਿਅਣ ਨਿਯਮ (Law of Conservations of Mass-ਪੁੰਜ ਸੁਰੱਖਿਅਣ ਨਿਯਮ ਦੇ ਅਨੁਸਾਰ ਕਿਸੇ ਰਸਾਇਣਿਕ ਅਭਿਕਿਰਿਆ ਵਿੱਚ ਪੁੰਜ ਦਾ ਨਾ ਤਾਂ ਸਿਰਜਨ ਹੁੰਦਾ ਹੈ ਅਤੇ ਨਾ ਹੀ ਵਿਨਾਸ਼ ਕੀਤਾ ਜਾ ਸਕਦਾ ਹੈ ।
ਜਾਂ
ਕਿਸੇ ਰਸਾਇਣਿਕ ਅਭਿਕਿਰਿਆ ਵਿੱਚ ਕਿਰਿਆ ਕਰਨ ਵਾਲੇ ਪਦਾਰਥਾਂ ਦਾ ਕੁੱਲ ਪੁੰਜ, ਕਿਰਿਆ ਤੋਂ ਬਾਅਦ ਬਣਨ ਵਾਲੇ ਪਦਾਰਥਾਂ ਦੇ ਪੁੰਜ ਦੇ ਬਰਾਬਰ ਹੁੰਦਾ ਹੈ ।

→ ਸਥਿਰ ਅਨੁਪਾਤ ਨਿਯਮ (Law of Definite Proportion)-ਕਿਸੇ ਵੀ ਯੌਗਿਕ ਵਿੱਚ ਤੱਤ ਹਮੇਸ਼ਾ ਇੱਕ ਨਿਸਚਿਤ ਪੁੰਜ ਦੇ ਅਨੁਪਾਤ ਵਿੱਚ ਮੌਜੂਦ ਹੁੰਦੇ ਹਨ ।

→ ਸੰਕੇਤ (Symbol)-ਇਹ ਕਿਸੇ ਤੱਤ ਦੇ ਪਰਮਾਣੁ ਨੂੰ ਛੋਟੇ ਰੂਪ ਵਿੱਚ ਦਰਸਾਉਂਦਾ ਹੈ । ਆਮ ਤੌਰ ‘ਤੇ ਸੰਕੇਤ ਤੱਤਾਂ ਦੇ ਅੰਗਰੇਜ਼ੀ ਨਾਂ ਦੇ ਇੱਕ ਜਾਂ ਦੋ ਅੱਖਰਾਂ ਤੋਂ ਬਣੇ ਹੁੰਦੇ ਹਨ । ਸੰਕੇਤ ਦਾ ਪਹਿਲਾ ਅੱਖਰ ਹਮੇਸ਼ਾ ਵੱਡਾ ਅਤੇ ਦੂਜਾ ਅੱਖਰ ਛੋਟਾ ਲਿਖਿਆ ਜਾਂਦਾ ਹੈ ।

PSEB 9th Class Science Notes Chapter 3 ਪਰਮਾਣੂ ਅਤੇ ਅਣੂ

→ ਪਰਮਾਣੂ ਪੁੰਜ (Atomic Mass)-ਕਾਰਬਨ ਦੇ ਇੱਕ ਪਰਮਾਣੂ ਦੇ ਭਾਰ ਦਾ \(\frac {1}{12}\) ਵਾਂ ਭਾਗ ਨਾਲ ਕਿਸੇ ਤੱਤ ਦਾ ਇੱਕ ਪਰਮਾਣੂ ਜਿੰਨੇ ਗੁਣਾ ਭਾਰੀ ਹੁੰਦਾ ਹੈ, ਉਹ ਭਾਰ ਉਸ ਤੱਤ ਦਾ ਪਰਮਾਣੂ ਪੁੰਜ ਅਖਵਾਉਂਦਾ ਹੈ ਜਦਕਿ ਇੱਕ ਕਾਰਬਨ ਪਰਮਾਣੁ ਦਾ ਭਾਰ 12 ਲਿਆ ਗਿਆ ਹੈ ।

→ ਪਰਮਾਣੂ ਪੁੰਜ ਇਕਾਈ (Atomic Mass Unit-ਕਾਰਬਨ (C-12) ਦੇ ਇੱਕ ਪਰਮਾਣੂ ਦੇ ਕਿਸੇ ਵਿਸ਼ੇਸ਼ ਸਮਸਥਾਨਿਕ ਦੇ ਪੁੰਜ ਦੇ \(\frac {1}{12}\) ਨੂੰ ਪਰਮਾਣੂ ਪੁੰਜ ਮਾਤ੍ਰਿਕ (u) ਕਹਿੰਦੇ ਹਨ ।

→ ਆਇਨ (Ion)-ਧਾਤ ਜਾਂ ਅਧਾਤ ਯੁਕਤ ਯੌਗਿਕ ਜਿਨ੍ਹਾਂ ਚਾਰਜਿਤ ਕਣਾਂ ਨਾਲ ਬਣਿਆ ਹੁੰਦਾ ਹੈ, ਉਹਨਾਂ ਨੂੰ ਆਇਨ ਆਖਦੇ ਹਨ । ਇਹਨਾਂ ਤੇ ਧਨ ਜਾਂ ਰਿਣ ਚਾਰਜ ਹੁੰਦਾ ਹੈ | ਧਨ ਚਾਰਜਿਤ ਕਣ ਨੂੰ ਧਨ ਆਇਨ ਅਤੇ ਰਿਣ| ਚਾਰਜਿਤ ਕਣ ਨੂੰ ਰਿਣ ਆਇਨ ਆਖਦੇ ਹਨ ।

→ ਬਹੁ-ਪਰਮਾਣੂਕ ਆਇਨ (Polyatomic lon)-ਪਰਮਾਣੂਆਂ ਦੇ ਸਮੂਹ ਜਿਨ੍ਹਾਂ ‘ਤੇ ਨੈਟ ਚਾਰਜ ਮੌਜੂਦ ਹੋਵੇ ਉਹਨਾਂ ਨੂੰ ਬਹੁ-ਪਰਮਾਣੂਕ ਆਇਨ ਆਖਦੇ ਹਨ ।

→ ਰਸਾਇਣਿਕ ਸੂਤਰ (Chemical Formula)-ਕਿਸੇ ਯੌਗਿਕ ਦਾ ਰਸਾਇਣਿਕ ਸੂਤਰ ਉਸਦੇ ਸੰਘਟਕਾਂ ਦਾ ਸੰਕੇਤਕ ਪ੍ਰਦਰਸ਼ਨ ਹੁੰਦਾ ਹੈ ।

→ ਮੋਲ (Mole)-ਮੋਲ ਕਿਸੇ ਪਦਾਰਥ ਦਾ ਪੁੰਜ ਹੈ ਜਿਸ ਵਿੱਚ 12g ਕਾਰਬਨ (C-12) ਦੇ ਪਰਮਾਣੂ ਦੇ ਬਰਾਬਰ ਕਣ ਹੁੰਦੇ ਹਨ । ਇਹ ਕਣ ਪਰਮਾਣੁ, ਅਣੂ ਜਾਂ ਆਇਨ ਦੇ ਰੂਪ ਵਿੱਚ ਹੋ ਸਕਦੇ ਹਨ । ਕਿਸੇ ਪਦਾਰਥ ਦੇ 6.023 × 1023 ਕਣਾਂ ਨੂੰ ਇੱਕ ਮੋਲ ਕਹਿੰਦੇ ਹਨ ।

ਕਿਸੇ ਸਪੀਸ਼ੀਜ਼ ਪਰਮਾਣੁ, ਅਣੁ, ਆਇਨ ਜਾਂ ਕਣ) ਦੇ ਇੱਕ ਮੋਲ ਵਿੱਚ ਪਦਾਰਥ ਦੀ ਮਾਤਰਾ ਉਹ ਸੰਖਿਆ ਹੈ ਜੋ ਗਰਾਮ ਵਿੱਚ ਉਸਦੇ ਅਣਵੀਂ ਪੁੰਜ ਦੇ ਬਰਾਬਰ ਹੁੰਦੀ ਹੈ ।

→ ਆਵੋਗਾਦਰੋ ਸੰਖਿਆ (Avogadro’s Number)-ਕਿਸੇ ਪਦਾਰਥ ਦੇ ਇੱਕ ਮੋਲ ਵਿੱਚ ਕਣਾਂ (ਪਰਮਾਣੁ, ਅਣੁ ਜਾਂ ਆਇਨ) ਦੀ ਸੰਖਿਆ ਨਿਸਚਿਤ ਹੁੰਦੀ ਹੈ ਜਿਸ ਦਾ ਮਾਨ 6.022 × 1023 ਹੁੰਦਾ ਹੈ । ਇਸ ਨੂੰ ਆਵੋਗਾਦਰੋ ਸੰਖਿਆ (Avogadro Number) ਕਹਿੰਦੇ ਹਨ । ਇਸਨੂੰ No ਨਾਲ ਦਰਸਾਇਆ ਜਾਂਦਾ ਹੈ ।

→ ਮੋਲਰ ਪੁੰਜ (Molar Mass)-ਕਿਸੇ ਤੱਤ ਦੇ ਪਰਮਾਣੂਆਂ ਦੇ ਇੱਕ ਮੋਲ ਦੇ ਪੁੰਜ ਨੂੰ ਮੋਲਰ ਪੁੰਜ ਕਹਿੰਦੇ ਹਨ ।

Leave a Comment