PSEB 9th Class Science Notes Chapter 4 ਪਰਮਾਣੂ ਦੀ ਬਣਤਰ

This PSEB 9th Class Science Notes Chapter 4 ਪਰਮਾਣੂ ਦੀ ਬਣਤਰ will help you in revision during exams.

PSEB 9th Class Science Notes Chapter 4 ਪਰਮਾਣੂ ਦੀ ਬਣਤਰ

→ 19ਵੀਂ ਸਦੀ ਤੱਕ ਜੇ.ਜੇ. ਾਮਸਨ ਨੇ ਪਤਾ ਲਾਇਆ ਕਿ ਪਰਮਾਣੂ ਸਾਧਾਰਨ ਅਤੇ ਅਵਿਭਾਜ ਕਣ ਨਹੀਂ ਹੈ ਬਲਕਿ ਇਸ ਵਿੱਚ ਇੱਕ ਕਣ ਇਲੈੱਕਟ੍ਰਾਂਨ ਮੌਜੂਦ ਹੈ ।

→ ਇਲੈੱਕਟ੍ਰਾਨ ਦੀ ਜਾਣਕਾਰੀ ਤੋਂ ਪਹਿਲਾਂ ਈ. ਗੋਲਡਸਟੀਨ ਨੇ 1886 ਵਿੱਚ ਇੱਕ ਨਵੀਂ ਵਿਕਿਰਣ ਦੀ ਖੋਜ ਕੀਤੀ ਜਿਸ ਦਾ ਨਾਂ ‘ਕੈਨਾਲ ਅ` ਸੀ ।

→ ਕੈਨਾਲ ਰੈਅ ਧਨ-ਚਾਰਜਿਤ ਕਿਰਣਾਂ ਸਨ ਜਿਸ ਰਾਹੀਂ ਧਨ-ਚਾਰਜਿਤ ਅਵਪਰਮਾਣੂਕ ਕਣ ਪ੍ਰੋਟਾਨ ਦਾ ਪਤਾ ਲਗਾਇਆ ।

→ ਪ੍ਰੋਟੀਨ ਦਾ ਚਾਰਜ ਇਲੈੱਕਟ੍ਰਾਨ ਦੇ ਚਾਰਜ ਦੇ ਬਰਾਬਰ ਪਰ ਉਲਟਾ ਸੀ । ਪ੍ਰੋਟੀਨ ਦਾ ਪੁੰਜ ਇਲੈੱਕਟ੍ਰਾਨ ਦੇ ਪੁੰਜ ‘ ਦਾ 2000 ਗੁਣਾ ਸੀ ।

→ ਆਮ ਤੌਰ ‘ਤੇ ਪ੍ਰੋਟਾਨ ਨੂੰ ‘p’ ਅਤੇ ਇਕਨ ਨੂੰ ‘e’ ਨਾਲ ਦਰਸਾਇਆ ਜਾਂਦਾ ਹੈ ।

→ ਪ੍ਰੋਟੀਨ ਦਾ ਚਾਰਜ +1 ਅਤੇ ਇਲੈੱਕਵਾਨ ਦਾ ਚਾਰਜ -1 ਮੰਨਿਆ ਜਾਂਦਾ ਹੈ ।

→ ਜੇ.ਜੇ. ਟਾਮਸਨ ਨੇ ਸੁਝਾਅ ਦਿੱਤਾ ਸੀ ਕਿ ਪਰਮਾਣੂ ਧਨ-ਚਾਰਜਿਤ ਗੋਲੇ ਦਾ ਬਣਿਆ ਹੁੰਦਾ ਹੈ ਅਤੇ ਇਕਵਾਂਨ ਧਨ-ਚਾਰਜਿਤ ਗੋਲੇ ਵਿੱਚ ਖੁੱਭੇ ਹੁੰਦੇ ਹਨ । ਰਿਣਾਤਮਕ ਅਤੇ ਧਨਾਤਮਕ ਚਾਰਜ ਮਾਤਰਾ ਵਿੱਚ ਸਮਾਨ ਹੁੰਦੇ ਹਨ, ਇਸ ਲਈ ਪਰਮਾਣੂ ਬਿਜਲਈ ਰੂਪ ਵਿੱਚ ਉਦਾਸੀਨ ਹੁੰਦੇ ਹਨ ।

→ ਐਲਫਾ (α) ਕਣ ਦੋ ਚਾਰਜਿਤ ਹੀਲੀਅਮ \({ }_{2}^{4} \mathrm{He}\) ਕਣ ਹੁੰਦੇ ਹਨ ਅਤੇ ਉਹ ਧਨ ਚਾਰਜਿਤ ਹੁੰਦੇ ਹਨ ।
→ ਰਦਰਫੋਰਡ ਦੇ ਐਲਫਾ ਕਣਾਂ ਦੇ ਖਿੰਡਾਉ ਪਯੋਗ ਨੇ ਪਰਮਾਣ ਦੇ ਨਿਊਕਲੀਅਸ ਦੀ ਖੋਜ ਕੀਤੀ ।

→ ਈ. ਰਦਰਫੋਰਡ ਨੂੰ ਰੇਡੀਓ-ਐਕਟਿਵਤਾ ਤੇ ਆਪਣੇ ਯੋਗਦਾਨ ਅਤੇ ਸੋਨੇ ਦੀ ਪੱਤੀ ਦੇ ਰਾਹੀਂ ਪਰਮਾਣੁ ਦੇ ਨਾਭਿਕ ਦੀ ਖੋਜ ਲਈ ਨੋਬਲ ਪੁਰਸਕਾਰ ਮਿਲਿਆ ।

→ ਆਪਣੇ ਪ੍ਰਯੋਗਾਂ ਦੇ ਆਧਾਰ ‘ਤੇ ਰਦਰਫੋਰਡ ਨੇ ਪਰਮਾਣੂ ਮਾਡਲ ਪੇਸ਼ ਕੀਤਾ ਜਿਸ ਅਨੁਸਾਰ ਪਰਮਾਣੂ ਦਾ ਕੇਂਦਰ ਧਨ-ਚਾਰਜਿਤ ਹੁੰਦਾ ਹੈ ਜਿਸ ਨੂੰ ਨਾਭਿਕ ਕਹਿੰਦੇ ਹਨ । ਪਰਮਾਣੂ ਦਾ ਸਾਰਾ ਪੁੰਜ ਇਸ ਭਾਗ ਵਿੱਚ ਮੌਜੂਦ ਹੁੰਦਾ ਹੈ । ਨਾਭਿਕ ਦੇ ਚਾਰੇ ਪਾਸੇ ਇਲੈਂਕਾਨ ਨਿਸਚਿਤ ਆਰਬਿਟ ਵਿੱਚ ਚੱਕਰ ਲਗਾਉਂਦੇ ਹਨ ।

→ ਨੀਲਸ ਬੋਹਰ ਦੁਆਰਾ ਦਿੱਤਾ ਗਿਆ ਪਰਮਾਣੂ ਮਾਡਲੇ ਵਧੇਰੇ ਸਫਲ ਸੀ ।ਉਨ੍ਹਾਂ ਨੇ ਸੁਝਾਅ ਦਿੱਤਾ ਕਿ ਇਲੈੱਕਟਾਂਨ ਨਿਊਕਲੀਅਸ ਦੇ ਚਾਰੇ ਪਾਸੇ ਅਤੇ ਨਿਸਚਿਤ ਊਰਜਾ ਨਾਲ ਵੱਖ-ਵੱਖ ਸੈੱਲਾਂ ਵਿੱਚ ਵੰਡੇ ਹਨ । ਜੇਕਰ ਪਰਮਾਣੂ ਦਾ ਸਭ ਤੋਂ ਬਾਹਰੀ ਬੈਂਲ ਭਰ ਜਾਂਦਾ ਹੈ ਤਾਂ ਪਰਮਾਣੂ ਸਥਿਰ ਹੋ ਜਾਂਦਾ ਹੈ ।

PSEB 9th Class Science Notes Chapter 4 ਪਰਮਾਣੂ ਦੀ ਬਣਤਰ

→ ਕੈਨਾਲ ਕਿਰਣਾਂ (Canal Rays)-ਇਹ ਡਿਸਚਾਰਜ ਟਿਊਬ ਦੇ ਐਨੋਡ ਤੋਂ ਉਤਸਰਜਿਤ ਹੋਣ ਵਾਲੀਆਂ ਧਨ ਚਾਰਜਿਤ ਵਿਕਿਰਣਾਂ ਹਨ । ਇਹ ਅਜਿਹੇ ਕਣਾਂ ਨਾਲ ਨਿਰਮਿਤ ਹਨ ਜਿਨ੍ਹਾਂ ਦਾ ਪੁੰਜ ਇਲੈੱਕਟ੍ਰਾਨ ਤੋਂ 2000 ਗੁਣਾ ਹੁੰਦਾ ਹੈ ।

→ ਪਰਮਾਣੂ (Atom)-ਇਹ ਕਿਸੇ ਤੱਤ ਦੇ ਸੂਖ਼ਤਮ ਨਾ ਵੰਡੇ ਜਾਣ ਵਾਲੇ ਕਣ ਹਨ ਜਿਸ ਵਿੱਚ ਸਮਾਨ ਮਾਤਰਾ ਵਿੱਚ ਧਨ-ਚਾਰਜਿਤ ਕਣ (ਪ੍ਰੋਟਾਨ) ਅਤੇ ਰਿਣਾਤਮਕ ਕਣ (ਇਲੈੱਕਟ੍ਰਾਨ) ਹੁੰਦੇ ਹਨ । ਪਰਮਾਣੂ ਕੁੱਲ ਮਿਲਾ ਕੇ ਉਦਾਸੀਨ ਹੁੰਦਾ ਹੈ ।

→ ਪ੍ਰੋਟੀਨ (Proton)-ਇਹ ਪਰਮਾਣੂ ਦਾ ਨਿਕੜਾ ਧਨ-ਚਾਰਜਿਤ ਕਣ ਹੈ ਜੋ ਪਰਮਾਣੂ ਦੇ ਨਿਊਕਲੀਅਸ ਵਿੱਚ ਮੌਜੂਦ ਹੁੰਦਾ ਹੈ । ਇਸ ਉੱਪਰ ਇਕਾਈ (+1) ਧਨ ਚਾਰਜ ਮੌਜੂਦ ਮੰਨਿਆ ਗਿਆ ਹੈ । ਇਸ ਦਾ ਪੁੰਜ 1.673 × 10-24 kg ਹੁੰਦਾ ਹੈ ।

→ ਇਲੈੱਕਟ੍ਰਾਨ (Electron)-ਇਹ ਪਰਮਾਣੂ ਦਾ ਰਿਣ-ਚਾਰਜਿਤ ਨਿਕੜਾ ਕਣ ਹੈ ਜੋ ਪਰਮਾਣੂ ਦੇ ਨਾਭਿਕ ਦੁਆਲੇ ਵੱਖ-ਵੱਖ ਉਰਜਾ ਸੈੱਲਾਂ ਵਿੱਚ ਚੱਕਰ ਲਗਾਉਂਦਾ ਹੈ । ਇਸ ਨੂੰ ‘e’ ਨਾਲ ਦਰਸਾਇਆ ਜਾਂਦਾ ਹੈ । ਇਸ ਦਾ ਵਾਸਤਵਿਕ ਪੁੰਜ 9.1 × 10-28 ਹੁੰਦਾ ਹੈ ।

→ ਨਿਊਨ (Neutron)-ਇਹ ਪਰਮਾਣੂ ਦਾ ਨਿਕੜਾ ਕਣ ਹੈ ਜੋ ਚਾਰਜ-ਰਹਿਤ ਹੁੰਦਾ ਹੈ । ਇਸਦਾ ਪੁੰਜ ਪਰਮਾਣੂ ਦੇ ਪ੍ਰੋਟੀਨ ਬਰਾਬਰ ਹੁੰਦਾ ਹੈ । ਇਹ ਪਰਮਾਣੂ ਦੇ ਨਾਭਿਕ ਵਿੱਚ ਸਥਿਤ ਹੁੰਦਾ ਹੈ । ਇਸ ਨੂੰ ’n’ ਨਾਲ ਦਰਸਾਇਆ ਜਾਂਦਾ ਹੈ ।

→ ਅਸ਼ਟਕ ਜਾਂ ਆਠਾ (Octet)-ਅੱਠ ਇਲੈੱਕਟਾਂਨ ਵਾਲਾ ਸਭ ਤੋਂ ਬਾਹਰੀ ਸੈੱਲ ਨੂੰ ਅਸ਼ਟਕ ਕਹਿੰਦੇ ਹਨ ।

→ ਸੰਯੋਜਕਤਾ (Valency)ਪਰਮਾਣੂ ਦੇ ਸਭ ਤੋਂ ਬਾਹਰੀ ਸੈੱਲ ਵਿੱਚ ਇਲੈੱਕਨਾਂ ਦੇ ਅਸ਼ਟਕ ਬਨਾਉਣ ਲਈ ਜਿੰਨੀ ਸੰਖਿਆ ਵਿੱਚ ਇਲੈੱਕਟ੍ਰਾਨਾਂ ਦੀ ਸਾਂਝੇਦਾਰੀ, ਉਹਨਾਂ ਨੂੰ ਗ੍ਰਹਿਣ ਕਰਨ ਜਾਂ ਉਹਨਾਂ ਦਾ ਤਿਆਗ ਕਰਨ ਦੀ ਲੋੜ ਹੁੰਦੀ ਹੈ । ਉਸਨੂੰ ਤੱਤ ਦੀ ਸੰਯੋਜਕਤਾ ਜਾਂ ਸੰਯੋਜਕ ਸ਼ਕਤੀ ਕਹਿੰਦੇ ਹਨ ।

→ ਸੰਯੋਜਕਤਾ ਇਲੈੱਕਟ੍ਰਾਂਨ (Valence Electrons)-ਕਿਸੇ ਪਰਮਾਣੂ ਦੇ ਸਭ ਤੋਂ ਬਾਹਰਲੇ ਸੈੱਲ ਵਿੱਚ ਮੌਜੂਦ ਇਲੈੱਕਨਾਂ ਨੂੰ ਸੰਯੋਜਕਤਾ-ਇਲੈੱਕਟ੍ਰਾਨ ਕਿਹਾ ਜਾਂਦਾ ਹੈ ।

→ ਪਰਮਾਣੂ ਸੰਖਿਆ (Atomic Number)-ਇੱਕ ਪਰਮਾਣੂ ਦੇ ਨਾਭਿਕ ਵਿੱਚ ਮੌਜੂਦ ਪ੍ਰੋਟਾਨਾਂ ਦੀ ਕੁੱਲ ਸੰਖਿਆ ਉਸ ਦੀ ਪਰਮਾਣੂ ਸੰਖਿਆ ਹੁੰਦੀ ਹੈ । ਇਸ ਨੂੰ “Z ਨਾਲ ਦਰਸਾਇਆ ਜਾਂਦਾ ਹੈ ।

→ ਪੁੰਜ ਸੰਖਿਆ (Mass Number)-ਇੱਕ ਪਰਮਾਣੂ ਦੇ ਨਾਭਿਕ ਵਿੱਚ ਮੌਜੂਦ ਪ੍ਰੋਟਾਨਾਂ ਅਤੇ ਨਿਊਟ੍ਰਾਨਾਂ ਦੀ ਕੁੱਲ ਸੰਖਿਆ ਦੇ ਜੋੜ ਨੂੰ ਪੁੰਜ ਸੰਖਿਆ ਕਹਿੰਦੇ ਹਨ । ਇਸ ਨੂੰ ‘A’ ਨਾਲ ਦਰਸਾਇਆ ਜਾਂਦਾ ਹੈ ।
∴ A = P + N.

→ ਪਰਮਾਣੂ ਪੁੰਜ (Atomic Mass)-ਪਰਮਾਣੂ ਦਾ ਪੁੰਜ ਉਸ ਦੇ ਨਾਭਿਕ ਵਿੱਚ ਮੌਜੂਦ ਪ੍ਰੋਟਾਨਾਂ ਅਤੇ ਨਿਊਨਾਂ ਦੇ ਪੰਜਾਂ ਕਾਰਨ ਹੁੰਦਾ ਹੈ ।

→ ਨਿਊਕਲੀਆਨ (Nucleon)-ਕਿਸੇ ਪਰਮਾਣੂ ਦੇ ਨਾਭਿਕ ਵਿੱਚ ਮੌਜੂਦ ਪ੍ਰੋਟਾਨਾਂ ਅਤੇ ਊਨਾਂ ਦੇ ਸਮੂਹ ਨੂੰ ਨਿਉਕਲੀਆਂਨ ਕਹਿੰਦੇ ਹਨ ।

→ ਸਮਸਥਾਨਕ (ਆਇਸੋਟੋਪ (Isotopes)-ਇੱਕ ਹੀ ਤੱਤ ਦੇ ਵੱਖ-ਵੱਖ ਪਰਮਾਣੂ ਜਿਨ੍ਹਾਂ ਦੀ ਪਰਮਾਣੂ ਸੰਖਿਆ ਸਮਾਨ ਪਰ ਪੁੰਜ ਸੰਖਿਆ ਭਿੰਨ ਹੋਵੇ ਉਨ੍ਹਾਂ ਨੂੰ ਸਮਸਥਾਨਕ ਆਖਦੇ ਹਨ । ਸਮਸਥਾਨਕਾਂ ਦੇ ਰਸਾਇਣਿਕ ਗੁਣ ਸਮਾਨ ਪਰ ਭੌਤਿਕ ਗੁਣ ਵੱਖ-ਵੱਖ ਹੁੰਦੇ ਹਨ ।

→ ਸਮਭਾਰਿਕ (Isobars)-ਵੱਖ-ਵੱਖ ਪਰਮਾਣੂ ਸੰਖਿਆ ਵਾਲੇ ਤੱਤਾਂ ਨੂੰ ਜਿਨ੍ਹਾਂ ਦੀ ਪੁੰਜ ਸੰਖਿਆ ਬਰਾਬਰ ਹੁੰਦੀ ਹੈ, ਸਮਭਾਰਿਕ ਆਖਦੇ ਹਨ ।

Leave a Comment