This PSEB 9th Class Science Notes Chapter 5 ਜੀਵਨ ਦੀ ਮੁੱਢਲੀ ਇਕਾਈ will help you in revision during exams.
PSEB 9th Class Science Notes Chapter 5 ਜੀਵਨ ਦੀ ਮੁੱਢਲੀ ਇਕਾਈ
→ ਸਾਰੇ ਸਜੀਵ ਜੋ ਸਾਨੂੰ ਆਲੇ-ਦੁਆਲੇ ਨਜ਼ਰ ਆਉਂਦੇ ਹਨ, ਗੁੰਝਲਦਾਰ ਰਚਨਾਵਾਂ ਹਨ, ਜੋ ਤਾਲਮੇਲ ਵਾਲੇ ਅਣਗਿਣਤ ਡੱਬਿਆਂ ਤੋਂ ਬਣੇ ਹੁੰਦੇ ਹਨ । ਇਹਨਾਂ ਡੱਬਿਆਂ ਨੂੰ ਆਮ ਤੌਰ ‘ਤੇ ਸੈੱਲ (Cell) ਕਿਹਾ ਜਾਂਦਾ ਹੈ ।
→ ਸਜੀਵ ਇੱਕ ਜਾਂ ਜ਼ਿਆਦਾ ਸੈੱਲਾਂ ਤੋਂ ਬਣੇ ਹੁੰਦੇ ਹਨ । ਇਸ ਲਈ ਸਜੀਵਾਂ ਵਿੱਚ ਸੈਂਲ ਜੀਵਨ ਦੀ ਇਕਾਈ ਹੈ ।
→ ਸੈੱਲ ਸਜੀਵਾਂ ਦੀ ਬਣਤਰ ਅਤੇ ਕਾਰਜ ਦੀ ਸਭ ਤੋਂ ਛੋਟੀ ਇਕਾਈ ਹੈ ।
→ ਸੈੱਲ ਵਿੱਚ ਜਣਨ ਪ੍ਰਕਿਰਿਆ, ਉਤਪਰਿਵਰਤਨ ਅਤੇ ਉਤੇਜਨਾ ਪ੍ਰਤੀਕਿਰਿਆ ਆਦਿ ਦੀ ਯੋਗਤਾ ਹੁੰਦੀ ਹੈ । ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਜੀਵਨ ਸੈੱਲਾਂ ਦੁਆਰਾ ਹੀ ਕਾਇਮ ਰਹਿੰਦਾ ਹੈ ।
→ ਰਾਬਰਟ ਹੁੱਕ (Robert Hook) ਨੇ ਸੰਨ 1665 ਵਿੱਚ, ਸਭ ਤੋਂ ਪਹਿਲਾਂ ਸਾਧਾਰਨ ਸੂਖ਼ਮਦਰਸ਼ੀ ਦੀ ਸਹਾਇਤਾ ਨਾਲ, ਕਾਰਕ ਦੀ ਪਤਲੀ ਕਾਰ ਵਿੱਚ ਖ਼ਾਲੀ ਖ਼ਾਨਿਆਂ ਨੂੰ ਵੇਖਿਆ । ਉਸ ਨੇ ਇਹਨਾਂ ਖ਼ਾਲੀ ਖ਼ਾਨਿਆਂ ਨੂੰ ਸੈੱਲ ਦਾ ਨਾਂ ਦਿੱਤਾ । ਇਸ ਦੇ ਪਿੱਛੋਂ ਲਿਉਨ ਹੱਕ ਨੇ ਇੱਕ ਸੁਧਰੀ ਹੋਈ ਸੂਖ਼ਮਦਰਸ਼ੀ ਦੀ ਸਹਾਇਤਾ ਨਾਲ ਸੰਨ 1674 ਵਿੱਚ ਜੀਵਾਣੁਆਂ (Bacteria), ਸ਼ੁਕਰਾਣੂਆਂ (Spermetozoids) ਅਤੇ ਲਹੂ ਦੇ ਲਾਲ ਸੈੱਲਾਂ (Erythrocytes) ਦਾ ਅਧਿਐਨ ਕੀਤਾ ।
→ ਜੀਵ ਸੰਗਠਨ ਦੀ ਸਭ ਤੋਂ ਉੱਚੀ ਪੱਧਰ ਜੀਵਮੰਡਲ (Biosphere) ਹੈ । ਇਸ ਵਿੱਚ ਸੰਸਾਰ ਦੀਆਂ ਸਾਰੀਆਂ ਜੀਵਿਤ ਵਸਤਾਂ ਸ਼ਾਮਲ ਹਨ ।
→ ਸਾਰੇ ਜੀਵਾਂ ਦਾ ਸੰਗਠਨ ਇੱਕੋ ਜਿਹਾ ਹੁੰਦਾ ਹੈ ਅਤੇ ਜੀਵ ਜਗਤ ਦੇ ਸੰਗਠਨ ਦੀਆਂ ਪੱਧਰਾਂ ਵੱਖਰੀਆਂ-ਵੱਖਰੀਆਂ
ਹਨ । ਇਹ ਪੱਧਰਾਂ ਹੇਠ ਲਿਖੀਆਂ ਹਨ-
ਪਰਮਾਣੂ – ਅਣੂ – ਸੈੱਲ – ਟਿਸ਼ੂ – ਅੰਗ – ਅੰਗ ਪ੍ਰਣਾਲੀ – ਜੀਵ ।
→ ਰਾਬਰਟ ਹੁੱਕ ਨੇ ਸੰਨ 1665 ਵਿੱਚ ਜਿਹੜੇ ਸੈੱਲਾਂ ਦਾ ਅਧਿਐਨ ਕੀਤਾ ਸੀ, ਉਹ ਮਰੇ ਹੋਏ (dead) ਸੈੱਲ ਸਨ । ਇਹਨਾਂ ਸੈੱਲਾਂ ਦੇ ਮਰੇ ਹੋਏ ਹੋਣ ਕਰਕੇ, ਇਹਨਾਂ ਸੈੱਲਾਂ ਵਿੱਚ ਹਵਾ ਭਰੀ ਹੋਈ ਸੀ ।
→ ਸੰਨ 1831 ਵਿੱਚ ਰਾਬਰਟ ਬਾਉਨ ਨੇ ਸੈੱਲ ਵਿੱਚ ਕੇਂਦਰਕ ਦੀ ਖੋਜ ਕੀਤੀ ਸੀ । ਉਸਨੇ ਆਰਕਿਡ ਨਾਂ ਵਾਲੇ , ਪੌਦਿਆਂ ਦੇ ਸੈੱਲਾਂ ਵਿੱਚ ਕੇਂਦਰਕ (Nucleus) ਦੀ ਖੋਜ ਕੀਤੀ । ਪਾਰਕਿੰਜੇ ਨਾਂ ਦੇ ਵਿਗਿਆਨੀ ਨੇ ਸੰਨ 1839 ਵਿੱਚ ਸੈੱਲਾਂ ਵਿੱਚ ਜੀਵ ਦਵ (Protoplasm) ਦੀ ਖੋਜ ਕੀਤੀ ਅਤੇ ਇਸ ਦਵ ਨੂੰ ਇਹ ਨਾਂ ਦਿੱਤਾ ।
→ ਇੱਕ ਸੈੱਲ ਤੋਂ ਸਾਰਾ ਸਰੀਰ ਵੀ ਬਣਦਾ ਹੈ । ਇੱਕ ਸੈੱਲੀ ਜੀਵ ਵਿੱਚ ਵੀ ਸਜੀਵਾਂ ਵਾਲੀਆਂ ਸਾਰੀਆਂ ਕਿਰਿਆਵਾਂ ਚਲਦੀਆਂ ਰਹਿੰਦੀਆਂ ਹਨ । ਸਜੀਵ ਬਹੁ-ਸੈੱਲੀ (Multicellular) ਵੀ ਹੁੰਦੇ ਹਨ । ਜੀਵਾਣੂ ਇੱਕ ਸੈੱਲੀ ਜੀਵ ਹਨ । ਕਲੈਮੀਡੋਮੋਨਾਸ (Chlamydomonas) ਇੱਕ ਸੈੱਲੀ ਐਲਗਾ ਕਾਈ) ਹੈ | ਅਮੀਬਾ, ਪੈਰਾਮੀਸ਼ੀਅਮ ਇੱਕ ਸੈੱਲੀ ਜੰਤੁ ਹਨ ।
→ ਉੱਚ-ਕੋਟੀ ਦੇ ਪੌਦਿਆਂ (Higher Plants) ਅਤੇ ਜੰਤੂਆਂ ਦੇ ਸਰੀਰ ਅਣਗਿਣਤ ਸੈੱਲਾਂ ਦੇ ਬਣੇ ਹੋਏ ਹਨ । ਇਹਨਾਂ ਸਜੀਵਾਂ (Living Organisms) ਨੂੰ ਬਹੁ ਸੈੱਲੀ ਸਜੀਵ ਕਹਿੰਦੇ ਹਨ । ਹਾਈਡੂ (Hydra), ਸਪੰਜ ਪ੍ਰਾਣੀ ਆਦਿ ਬਹੁ ਸੈੱਲੀ ਜੀਵ ਹਨ ।
→ ਹਰੇਕ ਜੀਵ ਦੇ ਜੀਵਨ ਦਾ ਆਰੰਭ ਇੱਕ ਸੈੱਲ ਤੋਂ ਹੀ ਸ਼ੁਰੂ ਹੁੰਦਾ ਹੈ । ਸੈਂਲ ਜੀਵਨ ਦੀ ਮੂਲ ਇਕਾਈ ਹੈ । ਸਜੀਵਾਂ ਦੀਆਂ ਸਾਰੀਆਂ ਕਿਰਿਆਵਾਂ ਜਿਵੇਂ ਕਿ ਜਣਨ, ਪਾਚਨ, ਚੇਤਨਤਾ ਆਦਿ ਸੈੱਲਾਂ ਦੁਆਰਾ ਹੀ ਕੀਤੀਆਂ ਜਾਂਦੀਆਂ ਹਨ ।
→ ਮਨੁੱਖੀ ਸਰੀਰ ਵਿੱਚ ਸੈੱਲਾਂ ਦੀ ਗਿਣਤੀ ਦਾ ਅਨੁਮਾਨ 100 ਅਰਬ ਦੇ ਲਗਪਗ ਲਗਾਇਆ ਗਿਆ ਹੈ ।
→ ਕੁਝ ਕਾਂਕਸ (Coccus) ਕਿਸਮ ਦੇ, ਗੋਲਾਕਾਰ ਸ਼ਕਲ ਦੇ ਜੀਵਾਣੁਆਂ ਦਾ ਆਕਾਰ 0.2 ਤੋਂ 0.5 ਮਾਈਕ੍ਰਾਂਨ (Micron) ਹੁੰਦਾ ਹੈ । (ਇੱਕ ਮਾਈਕੂਨ = \(\frac {1}{1000}\) ਮਿਲੀ ਮੀਟਰ), ਕਈ ਨਾੜੀ ਸੈੱਲਾਂ ਦੀ ਲੰਬਾਈ ਫੁੱਟਾਂ (Feet) ਤਕ ਵੀ ਹੋ ਸਕਦੀ ਹੈ । ਆਮ ਤੌਰ ‘ਤੇ ਸੈੱਲਾਂ ਦਾ ਮਾਪ 5 micron ਤੋਂ ਲੈ ਕੇ 30 ਮਾਈਕ੍ਰਾਂਨ ਤੱਕ ਹੁੰਦਾ ਹੈ ।
→ ਕੇਰੀਓਟੀ ਸੈੱਲ (Prokaryotic Cell)-ਜਿਸ ਸੈੱਲ ਵਿੱਚ ਨਿਊਕਲੀਅਸ ਸਪੱਸ਼ਟ ਨਹੀਂ ਹੁੰਦਾ, ਉਸ ਸੈੱਲ ਨੂੰ ਪ੍ਰੋਕੇਰੀਓਟੀ ਸੈਂਲ ਆਖਦੇ ਹਨ ।
ਉਦਾਹਰਨ-ਬੈਕਟੀਰੀਆ ਦੇ ਸੈੱਲ ਅਤੇ ਨੀਲੀ ਹਰੀ ਕਾਈ (Blue green algae) ।
→ ਯੂਕੇਰੀਓਟੀ ਸੈੱਲ (Eukaryotic Cell)-ਉਹ ਸੈਂਲ ਜਿਸ ਵਿੱਚ ਸਪੱਸ਼ਟ ਕੇਂਦਰਕ ਜਾਂ ਨਿਉਕਲੀਅਸ ਹੋਵੇ, ਯੂਕੇਰੀਓਟੀ ਸੈੱਲ ਅਖਵਾਉਂਦਾ ਹੈ । ਨਿਊਕਲੀਅਸ, ਨਿਊਕਲੀ ਝਿੱਲੀ (Nuclear membrane) ਦੁਆਰਾ ਘਿਰਿਆ ਹੁੰਦਾ ਹੈ । ਇਸ ਸੈੱਲ ਵਿੱਚ ਸੈੱਲ ਪਦਾਰਥ ਅਤੇ ਨਿਊਕਲੀਅਸ ਸਪੱਸ਼ਟ ਹੁੰਦਾ ਹੈ ।
ਉਦਾਹਰਨ-ਜੰਤੂ ਅਤੇ ਪੌਦਾ ਸੈੱਲ ।
→ ਨਿੱਕੜੇ ਅੰਗ (Organelles)-ਬਹੁਤ ਹੀ ਛੋਟੇ ਆਕਾਰ ਦੇ ਇਹ ਪਿੰਡ ਸੈੱਲ ਵਿੱਚ ਭਿੰਨ-ਭਿੰਨ ਤਰ੍ਹਾਂ ਦੇ ਕਾਰਜ ਕਰਦੇ ਹਨ ।
→ ਲਿਊਕੋਪਲਾਸਟ (Leucoplast)-ਪੌਦਿਆਂ ਦੇ ਸੈੱਲਾਂ ਵਿੱਚ ਮਿਲਣ ਵਾਲੇ ਸਫ਼ੈਦ ਰੰਗ ਵਾਲੇ ਪਲਾਸਟਿਡਜ਼ ਨੂੰ ਲਿਊਕੋਪਲਾਸਟ ਆਖਦੇ ਹਨ । ਇਹਨਾਂ ਪਲਾਸਟਿਡਜ਼ ਦਾ ਮੁੱਖ ਕੰਮ ਭੋਜਨ ਇਕੱਠਾ ਕਰਨਾ ਹੈ ।
→ ਸੈਂਟੀਓਲ (Centriole)-ਤਾਰਾ ਰੂਪੀ ਪਿੰਡ ਜਿਹੜਾ ਜੰਤੁ ਸੈੱਲਾਂ ਵਿੱਚ ਨਿਊਕਲੀਅਸ ਦੇ ਨੇੜੇ ਮਿਲਦਾ ਹੈ, ਉਸ ਨੂੰ ਸੈਂਟੀਓਲ ਆਖਦੇ ਹਨ । ਇਹ ਪਿੰਡ ਸੈੱਲ ਵਿਭਾਜਨ ਸਮੇਂ ਪਿੰਡਲ ਦੇ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ ।
→ ਜੀਨ (Genes)-ਜੀਨ ਇੱਕ ਕਿਸਮ ਦੀਆਂ ਵਿਸ਼ੇਸ਼ ਇਕਾਈਆਂ ਹਨ, ਜਿਹੜੀਆਂ ਕੋਮੋਸੋਮਾਂ ਉੱਤੇ ਸਥਿਤ ਹੁੰਦੀਆਂ ਹਨ । ਇਹ ਇਕਾਈਆਂ ਪਾਣੀਆਂ ਤੇ ਪੌਦਿਆਂ ਦੇ ਗੁਣਾਂ ਨੂੰ ਨਿਯੰਤ੍ਰਿਤ ਰੱਖਦੀਆਂ ਹਨ ਅਤੇ ਅਨੁਵੰਸ਼ਿਕਤਾ (Heredity) ਲਈ ਜਿੰਮੇਵਾਰ ਹਨ ।
→ ਲਾਈਸੋਸੋਮ (Lysosomes)-ਇਕਹਿਰੀ ਖਿੱਲੀ ਵਾਲੇ ਇਹ ਪਿੰਡ ਪਾਚਕ ਦਵਾਂ ਨਾਲ ਭਰੀਆਂ ਹੋਈਆਂ ਥੈਲੀਆਂ ਹੁੰਦੀਆਂ ਹਨ । ਇਹਨਾਂ ਪਿੰਡਾਂ ਨੂੰ ਆਤਮਦਾਹੀ ਥੈਲੀਆਂ (Suicidal Bags) ਵੀ ਆਖਦੇ ਹਨ ।
→ ਡੀ. ਐੱਨ. ਏ. (D.N.A.)-ਇਹ ਯੂਕੇਰੀਓਟਿਕ ਸੈੱਲਾਂ ਦੇ ਨਿਊਕਲੀਅਸ ਵਿੱਚ ਪਾਇਆ ਜਾਣ ਵਾਲਾ ਡੀਆਕਸੀ ਰਾਈਬੋਨਿਉਕਲਿਕ ਐਸਿਡ (Deoxyribonucleic acid) ਹੈ ।
→ ਆਰ. ਐੱਨ. ਏ. (R.N.A.)-ਇਹ ਰਾਈਬੋਨਿਊਕਲਿਕ ਐਸਿਡ ਹੈ, ਜਿਸ ਦੀ ਨਿਊਕਲੀਅਸ ਵਿੱਚ ਮਾਤਰਾ ਬਹੁਤ ਥੋੜ੍ਹੀ ਹੁੰਦੀ ਹੈ । ਇਹ ਨਿਊਕਲੀ ਪ੍ਰੋਟੀਨ (Nuclear Protein) ਦੇ ਇੱਕ ਧਾਗੇ ਦਾ ਬਣਿਆ ਹੋਇਆ ਹੁੰਦਾ ਹੈ । ਇਹ ਅਣੂਵੰਸ਼ਿਕ ਸੂਚਨਾਵਾਂ (Hereditary traits) ਨਾਲ ਸੰਬੰਧਿਤ ਹੈ ।
→ ਐਸਟਰ (Aster)-ਸੈੱਲ-ਵੰਡ ਦੀ ਅਵਸਥਾ ਵਿੱਚ ਸੈੱਲ ਦ੍ਰਵ ਤੋਂ ਨਿਕਲਣ ਵਾਲੇ ਰੇਸ਼ਾ ਰੂਪੀ ਬਣਤਰਾਂ ਨੂੰ ਐਸਟਰ ਆਖਦੇ ਹਨ । ਇਹ ਬਣਤਰ ਜੰਤੂ ਸੈੱਲ ਦੇ ਵਿਭਾਜਨ ਸਮੇਂ ਪਿੰਡਲ ਦੇ ਬਣਨ ਵਿੱਚ ਸਹਾਇਤਾ ਕਰਦੀ ਹੈ ।
→ ਬਾਈਵੇਲੈਂਟ (Bivalent)-ਸਮਜਾਤੀ ਮੋਸੋਮ ਦੇ ਦੋ ਸ਼੍ਰੋਮੋਸੋਮ ਆਪਸ ਵਿੱਚ ਜੁੜ ਕੇ ਜਿਹੜਾ ਜੋਟਾ (pair) ਬਣਾਉਣ, ਉਸ ਨੂੰ ਬਾਈਵੇਲੈਂਟ ਆਖਦੇ ਹਨ ।
→ ਸੈਂਟੋਅਰ (Centromere)-ਸੈਂਟੋਮੀਅਰ ਇੱਕ ਅਜਿਹਾ ਬਿੰਦੁ ਹੈ ਜਿਸ ਨਾਲ ਸੈੱਲ ਵਿਭਾਜਨ ਦੌਰਾਨ ਸਮਜਾਤੀ ਕੋਮੈਟਿਡਜ਼ ਆਪਸ ਵਿੱਚ ਜੁੜਦੇ ਹਨ ।
→ ਕੂਮੈਟਿਡ (Chromatids)-ਕੋਮੋਸੋਮਾਂ ਦੇ ਲੰਬੇ ਆਕਾਰ ਵਾਲੇ ਦੋ ਸਮਾਨ ਅੱਧੇ (Halves) ਹਿੱਸਿਆਂ ਨੂੰ ਕੋਮੈਟਿਡਜ਼ ਆਖਦੇ ਹਨ ।
→ ਭਾਸਿੰਗ ਓਵਰ (Crossing Over)-ਅਰਧ ਸੁਤਰੀ ਸੈੱਲ ਵਿਭਾਜਨ ਹੋਣ ਦੇ ਸਮੇਂ ਸਮਜਾਤੀ ਕੋਮੋਸੋਮਾਂ (Homologous Chromosomes) ਦੇ ਕੋਮੈਟਿਡਾਂ ਦੇ ਅਸਮਾਨ ਭਾਗਾਂ ਦਾ ਇੱਕ ਦੂਸਰੇ ਨਾਲ ਵਟਾਂਦਰਾ ਕੂਸਿੰਗ | ਓਵਰ ਅਖਵਾਉਂਦਾ ਹੈ । ਇਸ ਨੂੰ ਜੀਵ-ਵਟਾਂਦਰਾ ਵੀ ਆਖਦੇ ਹਨ ।
→ ਕਿਆਜ਼ਮਾ (Chiasma)-ਅਰਧ ਸੁਤਰੀ ਸੈੱਲ ਵਿਭਾਜਨ ਦੇ ਪੜਾਅ ਪ੍ਰੋਫੇਜ਼-1 ਵਿੱਚ ਹਰੇਕ ਸਮਜਾਤੀ ਝੋਮੋਸੋਮਾਂ ਦੇ ਕੋਮੈਟਿਡਜ਼ ਇੱਕ-ਦੂਸਰੇ ਦੇ ਨੇੜੇ ਆ ਕੇ ਜੋੜੇ ਬਣਾਉਂਦੇ ਹਨ । ਜੋਟਿਆਂ ਦੇ ਕੁੱਝ ਕੂਮੈਟਿਡਜ਼ ਦਾ ਆਪਸ ਵਿੱਚ ਵਟਾਂਦਰਾ ਹੋਣ ਉਪਰੰਤ ਜੋੜੇ ਦੇ ਜੀਨਜ਼ ਦੇ ਵਟਾਂਦਰੇ ਵਾਲੇ ਜਿਹੜੇ ਬਿੰਦੁ ਬਣਦੇ ਹਨ, ਉਹਨਾਂ ਨੂੰ ਕਿਆਜ਼ਮਾ ਆਖਦੇ ਹਨ ।
→ ਡਿਪਲਾਇਡ (Diploid)-ਜਿਸ ਸੈੱਲ ਵਿੱਚ ਕੋਮੋਸੋਮਾਂ ਦੇ ਦੋ ਸੈੱਟ ਹੋਣ, ਉਸ ਅਵਸਥਾ ਨੂੰ ਡਿਪਲਾਇਡ ਅਵਸਥਾ ਕਹਿੰਦੇ ਹਨ ।
→ ਹੈਪਲਾਇਡ (Haploid)-ਸੈੱਲ ਦੀ ਉਹ ਅਵਸਥਾ ਜਿਸ ਵਿੱਚ ਸ਼੍ਰੋਮੋਸੋਮਾਂ ਦਾ ਇੱਕ ਸੈਂਟ ਮੌਜੂਦ ਹੋਵੇ, ਹੈਪਲਾਇਡ ਅਖਵਾਉਂਦਾ ਹੈ ।
→ ਸਮਜਾਤੀ ਕੋਮੋਸੋਮ ਜਾਂ ਹੋਮੋਲੋਗਸ ਕੋਮੋਸੋਮ (Homologous Chromosomes)-ਕੋਮੋਸੋਮਾਂ ਦਾ ਇੱਕ ਸਮਾਨ ਮਾਪ ਅਤੇ ਆਕਾਰ ਵਾਲਾ ਜੋਟਾ (Pair) ਜਿਸ ਤੇ ਕਿਸੇ ਗੁਣ ਜਾਂ ਲੱਛਣ ਨੂੰ ਕੰਟਰੋਲ ਕਰਨ ਵਾਲੇ ਜੀਨਜ਼ ਹੋਣ, ਨੂੰ ਹੋਮੋਲੋਗਸ ਕੋਮੋਸੋਮ ਆਖਦੇ ਹਨ । ਅਜਿਹੇ ਜੋੜੇ ਦਾ ਇੱਕ ਮੈਂਬਰ ਜਣਨ ਦੇ ਬਾਅਦ ਦੋਹਾਂ ਜਣਕਾਂ ਵਿੱਚੋਂ ਕਿਸੇ ਇੱਕ ਨੂੰ ਪ੍ਰਾਪਤ ਹੁੰਦਾ ਹੈ ।