PSEB 9th Class Science Notes Chapter 6 ਟਿਸ਼ੂ

This PSEB 9th Class Science Notes Chapter 6 ਟਿਸ਼ੂ will help you in revision during exams.

PSEB 9th Class Science Notes Chapter 6 ਟਿਸ਼ੂ

→ ਇੱਕ ਸਮਾਨ ਕਾਰਜ ਕਰਨ ਵਾਲੇ ਸੈੱਲਾਂ ਦੇ ਸਮੂਹ ਨੂੰ ਟਿਸ਼ੂ (Tissue) ਕਿਹਾ ਜਾਂਦਾ ਹੈ । ਟਿਸ਼ੂ ਵਿੱਚ ਇੱਕ ਕਿਸਮ ਦੇ ਸੈੱਲ ਵੀ ਹੋ ਸਕਦੇ ਹਨ ਅਤੇ ਵੱਖ-ਵੱਖ ਕਿਸਮਾਂ ਦੇ ਵੀ ਹੋ ਸਕਦੇ ਹਨ । ਇਹ ਟਿਸ਼ ਮਿਸ਼ਰਿਤ ਸੈੱਲਾਂ ਦੇ ਵੀ ਹੋ ਸਕਦੇ ਹਨ ।

→ ਟਿਸ਼ੂਆਂ ਦੇ ਅਧਿਐਨ ਨੂੰ ਹਿਸਟੋਲੋਜੀ (Histology) ਕਿਹਾ ਜਾਂਦਾ ਹੈ ।

→ ਵਿਭਿੰਨ ਕਿਸਮ ਦੇ ਟਿਸ਼ੂ ਮਿਲ ਕੇ ਅੰਗ (Organ) ਬਣਾਉਂਦੇ ਹਨ ਜਿਸਦਾ ਇੱਕ ਖ਼ਾਸ ਕੰਮ ਹੁੰਦਾ ਹੈ ।

→ ਵਿਭਿੰਨ ਅੰਗ ਮਿਲ ਕੇ ਅੰਗ ਪ੍ਰਣਾਲੀ (Organ System) ਬਣਾਉਂਦੇ ਹਨ ।

→ ਉੱਚ-ਕੋਟੀ ਦੇ ਪੌਦਿਆਂ ਅਤੇ ਜੰਤੂਆਂ ਵਿੱਚ ਵੱਖ-ਵੱਖ ਤਰ੍ਹਾਂ ਦੇ ਟਿਸ਼ੂ ਪਾਏ ਜਾਂਦੇ ਹਨ । ਇਹ ਵਿਸ਼ੇਸ਼ ਪਰ ਵੱਖ-ਵੱਖ ਤਰ੍ਹਾਂ ਦੇ ਕਾਰਜ ਕਰਦੇ ਹਨ ।

→ ਪੌਦਾ ਟਿਸ਼ੂਆਂ (Plant Tissues) ਨੂੰ ਦੋ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ । ਇਹ ਕਿਸਮਾਂ ਹਨ-

  1. ਵਿਭਾਜਨਯੋਗ ਟਿਸ਼ੂ (Meristematic Tissue)
  2. ਅਤੇ ਸਥਾਈ ਟਿਸ਼ੂ (Permanent Tissue) ।

→ ਪੌਦਿਆਂ ਦੇ ਵਿਭਾਜਨ ਯੋਗ ਟਿਸ਼, ਵਧਣਸ਼ੀਲ ਖੰਡਾਂ (Growing Points) ਤੇ ਪਾਏ ਜਾਂਦੇ ਹਨ । ਇਨ੍ਹਾਂ ਟਿਸ਼ੂਆਂ ਦੇ ਸੈੱਲਾਂ ਵਿੱਚ ਹਮੇਸ਼ਾ ਵਿਭਾਜਨ ਹੁੰਦਾ ਰਹਿੰਦਾ ਹੈ ਅਤੇ ਇਨ੍ਹਾਂ ਟਿਸ਼ੂਆਂ ਵਿੱਚ ਵਿਭਾਜਨ ਕਰ ਸਕਣ ਦੀ ਸਮਰੱਥਾ ਕਾਇਮ ਰਹਿੰਦੀ ਹੈ । ਵਿਭਾਜਨ ਯੋਗ ਟਿਸ਼ੂ ਦੇ ਸੈੱਲ ਇੱਕ ਸਮਾਨ ਹੁੰਦੇ ਹਨ । ਇਹ ਗੋਲਾਕਾਰ, ਅੰਡਾਕਾਰ, ਬਹੁ-ਭੁਜਾਈ ਅਤੇ ਆਇਤਾਕਾਰ ਹੋ ਸਕਦੇ ਹਨ ।

PSEB 9th Class Science Notes Chapter 6 ਟਿਸ਼ੂ

→ ਵਿਭਾਜਨ ਯੋਗ ਟਿਸ਼ੂ ਦੇ ਸੈੱਲਾਂ ਦੀ ਸੰਖਿਆ ਵਿੱਚ ਲਗਾਤਾਰ ਵਾਧਾ ਹੁੰਦਾ ਰਹਿੰਦਾ ਹੈ ।

→ ਵਿਭਾਜਨ ਯੋਗ ਟਿਸ਼ੂ ਨੂੰ ਉਨ੍ਹਾਂ ਦੀ ਸਥਿਤੀ ਦੇ ਆਧਾਰ ਤੇ ਦੋ ਕਿਸਮਾਂ ਵਿੱਚ ਵੰਡਿਆ ਗਿਆ ਹੈ ਅਤੇ ਇਹ ਹਨ-

  1. ਪ੍ਰਾਇਮਰੀ ਵਿਭਾਜਨ ਯੋਗ ਟਿਸ਼ੂ ਜਾਂ ਪ੍ਰਾਇਮਰੀ ਮੈਰੀਸਰੈੱਖ (Primary Meristem) ਅਤੇ
  2. ਸੈਕੰਡਰੀ ਵਿਭਾਜਨਯੋਗ ਟਿਸ਼ ਜਾਂ ਸੈਕੰਡਰੀ ਮੈਰੀਸਟੈਮ (Secondary Meristem) ।

→ ਵਿਭਾਜਨ ਯੋਗ ਟਿਸ਼ੂ ਨੂੰ ਉਨ੍ਹਾਂ ਦੀ ਸਥਿਤੀ (Position) ਦੇ ਆਧਾਰ ਤੇ ਤਿੰਨ ਕਿਸਮਾਂ ਵਿੱਚ ਵੰਡਿਆ ਗਿਆ ਹੈ । ਇਹ ਕਿਸਮਾਂ ਹੇਠ ਲਿਖੀਆਂ ਹਨ । (i) ਸਿਖਰੀ ਮੈਰੀਸਟੈਂਮ (Apical Meristem)

  1. ਅੰਤਰਵੇਸ਼ੀ ਮੈਰੀਸਟੈਮ (Intercalary Meristem)
  2. ਬਗ਼ਲੀ ਮੈਰੀਸਟੈਂਮ (Lateral Meristem) ।

→ ਸਥਾਈ ਟਿਸ਼ੂ ਦੇ ਸੈੱਲਾਂ ਵਿੱਚ ਵਿਭਾਜਨ ਨਹੀਂ ਹੁੰਦਾ, ਕਿਉਂਕਿ ਇਹ ਸੈਂਲ ਆਪਣੀ ਵਿਭਾਜਨ ਯੋਗਤਾ ਜਾਂ ਵਿਭਾਜਨ ਸਮਰੱਥਾ ਗੁਆ ਬੈਠਦੇ ਹਨ ।

→ ਸਥਾਈ ਟਿਸ਼ੂ ਦੋ ਤਰ੍ਹਾਂ ਦੇ ਹੁੰਦੇ ਹਨ-

  1. ਸਾਧਾਰਨ ਟਿਸ਼ੂ (Simple Tissue)
  2. ਅਤੇ ਗੁੰਝਲਦਾਰ ਟਿਸ਼ੂ (Complex Tissue) ।

→ ਸਰਲ ਟਿਸ਼ੂ ਇੱਕ ਹੀ ਕਿਸਮ ਦੇ ਸੈੱਲਾਂ ਦੇ ਬਣੇ ਹੁੰਦੇ ਹਨ । ਇਨ੍ਹਾਂ ਟਿਸ਼ੂਆਂ ਦੇ ਕਾਰਜ ਅਤੇ ਬਣਤਰ ਸਮਾਨ ਹੁੰਦੀ ਹੈ । ਸੈੱਲ ਕੰਧ ਦੀ ਰਚਨਾ ਅਤੇ ਸੁਭਾਅ ਦੇ ਆਧਾਰ ਤੇ ਇਨ੍ਹਾਂ ਦੀਆਂ ਤਿੰਨ ਕਿਸਮਾਂ ਹਨ । ਇਨ੍ਹਾਂ ਕਿਸਮਾਂ ਨੂੰ ਪੇਅਰਨਕਾਈਮਾ (Parenchyma), ਕੋਲਨਕਾਈਮਾ (Collenchyma) ਅਤੇ ਸਕਲੈਰਨਕਾਈ (Sclerenchyma) ਆਖਦੇ ਹਨ ।

→ ਜਿਹੜੇ ਟਿਸ਼ੂ ਵੱਖ-ਵੱਖ ਪ੍ਰਕਾਰ ਦੇ ਸੈੱਲਾਂ ਦੇ ਮਿਲਣ ਕਾਰਨ ਬਣਦੇ ਹਨ, ਉਨ੍ਹਾਂ ਨੂੰ ਜਟਿਲ ਜਾਂ ਗੁੰਝਲਦਾਰ ਟਿਸ਼ (Complex Tissue) ਆਖਦੇ ਹਨ । ਜ਼ਾਈਲਮ ਅਤੇ ਫਲੋਇਮ ਪੌਦਿਆਂ ਵਿਚਲੇ ਜਟਿਲ ਜਾਂ ਗੁੰਝਲਦਾਰ ਟਿਸ਼ ਹਨ ।

→ ਜੰਤੂ ਵਿੱਚ ਪਾਏ ਜਾਂਦੇ ਟਿਸ਼ੂਆਂ ਨੂੰ ਇੱਕ ਸੈੱਲੀ (Unicellular) ਟਿਸ਼ੂ ਅਤੇ ਬਹੁਸੈੱਲੀ (Multicellular) ਟਿਸ਼ੂਆਂ ਵਿੱਚ ਵੰਡਿਆ ਜਾਂਦਾ ਹੈ ।

→ ਬਹੁਸੈੱਲੀ ਟਿਸ਼ੂ ਵਿੱਚ ਵਿਸ਼ੇਸ਼ਤਾਵਾਂ ਸਮਾਨ ਹੁੰਦੀਆਂ ਹਨ । ਟਿਸ਼ੂਆਂ ਤੋਂ ਅੰਗ ਬਣਦੇ ਹਨ ਅਤੇ ਅੰਗਾਂ ਤੋਂ ਅੰਗ ਪ੍ਰਣਾਲੀ ਬਣਦੀ ਹੈ ।

→ ਜੰਤੂਆਂ ਵਿੱਚ ਟਿਸ਼ੂ ਚਾਰ ਤਰ੍ਹਾਂ ਦੇ ਹਨ ਅਤੇ ਇਨ੍ਹਾਂ ਨੂੰ ਅਧਿਛੱਦ ਟਿਸ਼ੂ (Epithelium), ਜੋੜਕ ਟਿਸ਼ੂ (Connective Tissue), ਪੇਸ਼ੀ ਟਿਸ਼ੂ (Muscular Tissue) ਅਤੇ ਨਾੜੀ ਟਿਸ਼ੂ (Nervous Tissue) ਆਖਿਆ ਜਾਂਦਾ ਹੈ ।

→ ਟਿਸ਼ੂ (Tissue) -ਸਮਾਨ ਰਚਨਾ ਵਾਲੇ ਸੈੱਲਾਂ ਦੇ ਆਪਸ ਵਿੱਚ ਸਮੂਹ ਬਣਾਉਣ ਨਾਲ ਜਿਹੜੀ ਬਣਤਰ ਬਣਦੀ ਹੈ, ਉਸ ਨੂੰ ਟਿਸ਼ੂ ਆਖਦੇ ਹਨ ।

→ ਵਿਭਾਜਨ ਯੋਗ ਟਿਸ਼ੂ (Meristematic Tissue)-ਜਿਹੜੇ ਟਿਸ਼ੂ ਦੇ ਸੈੱਲ ਵਿਭਾਜਨ ਕਰ ਸਕਣ ਦੀ ਸਮਰੱਥਾ ਰੱਖਦੇ ਹੋਣ ਅਤੇ ਲਗਾਤਾਰ ਵਿਭਾਜਿਤ ਹੁੰਦੇ ਰਹਿਣ, ਉਨ੍ਹਾਂ ਟਿਸ਼ੂਆਂ ਨੂੰ ਵਿਭਾਜਨ ਯੋਗ ਟਿਸ਼ੂ ਕਿਹਾ ਜਾਂਦਾ ਹੈ ।

→ ਪ੍ਰਾਇਮਰੀ ਮੈਰੀਸਟੈਂਪ (Primary Meristem)-ਇਹ ਵਿਭਾਜਨ ਯੋਗ ਸੈੱਲ ਉਹ ਹਨ, ਜਿਹੜੇ ਪੌਦਿਆਂ ਅਤੇ ਜੜਾਂ ਦੇ ਸਿਰਿਆਂ ਤੇ ਸਥਿਤ ਹਨ ਅਤੇ ਲਗਾਤਾਰ ਵਿਭਾਜਨ ਕਰਨ ਦੀ ਸਮਰੱਥਾ ਰੱਖਦੇ ਹਨ । ਇਹ ਮੈਰੀਸਟੈਮ ਦੋ ਬੀਜ ਪੱਤਰੀ ਪੌਦਿਆਂ (Dicotyledonous Plants) ਦੇ ਵਹਿਣੀ ਟਿਸ਼ੂਆਂ ਦੇ ਅੰਦਰ ਵੀ ਸਥਿਤ ਹਨ ।

PSEB 9th Class Science Notes Chapter 6 ਟਿਸ਼ੂ

→ ਜ਼ਾਈਲਮ (Xylem)-ਇਹ ਵਹਿਣੀ ਟਿਸ਼ੂ ਹੈ ਜਿਸਦੇ ਦੁਆਰਾ ਪਾਣੀ ਜੜ੍ਹਾਂ ਤੋਂ ਸ਼ੁਰੂ ਹੋ ਕੇ ਪੌਦਿਆਂ ਦੇ ਸਾਰੇ ਹਿੱਸਿਆਂ ਤਕ ਪਹੁੰਚਦਾ ਹੈ ।

→ ਫਲੋਇਮ (Phloem)-ਪੌਦਿਆਂ ਵਿੱਚ ਮੌਜੂਦ ਇਸ ਜਟਿਲ ਟਿਸ਼ੂ ਦਾ ਮੁੱਖ ਕੰਮ, ਪੌਦੇ ਦੇ ਸਾਰੇ ਭਾਗਾਂ ਵਿੱਚ ਸੰਸ਼ਲਿਸ਼ਟ ਭੋਜਨ ਪਹੁੰਚਾਉਣਾ ਹੈ ।

→ ਟੈਕੀਡਜ਼ (Tracheids)-ਇਹ ਜ਼ਾਈਲਮ ਟਿਸ਼ੂ ਦਾ ਇਕ ਅੰਸ਼ ਹੈ ਜੋ ਜਲਵਾਹਕ ਹੈ । ਇਹ ਇੱਕ ਸੈਂਲੇ, ਲੰਬੂਤਰੇ, ਲਿਗਨਿਨ ਨਾਲ ਢੱਕੇ ਹੋਏ ਨੁਕੀਲੇ ਸਿਰਿਆਂ ਵਾਲੇ ਸੈੱਲ ਹਨ ।

→ ਛਾਣਨੀ ਨਲੀਆਂ (Sieve-tubes)-ਮਹੀਨ ਸੈੱਲ ਵਾਲੀਆਂ ਇਹ ਨਲੀਆਂ ਫਲੋਇਮ ਟਿਸ਼ੂ ਵਿੱਚ ਪਾਈਆਂ ਜਾਂਦੀਆਂ ਹਨ । ਇਨ੍ਹਾਂ ਦੀ ਆਡੇ-ਦਾਅ ਕੰਧ (Transverse Wall) ਵਿੱਚ ਮਹੀਨ ਛੇਕ ਹੁੰਦੇ ਹਨ । ਇਨ੍ਹਾਂ ਨਲੀਆਂ ਰਾਹੀਂ ਭੋਜਨ ਪੌਦੇ ਦੇ ਵੱਖ-ਵੱਖ ਹਿੱਸਿਆਂ ਤਕ ਪਹੁੰਚਦਾ ਹੈ ।

→ ਵਾਹਿਣੀ (Vessel-ਦੋ ਬੀਜ ਪੱਤਰੀ ਪੌਦਿਆਂ ਦੇ ਜ਼ਾਈਲਮ ਵਿੱਚ ਮਿਲਣ ਵਾਲੀਆਂ ਲੰਬੀਆਂ ਨਲੀਆਂ ਨੂੰ ਵੈਸਲ ਜਾਂ ਵਹਿਣੀ ਆਖਦੇ ਹਨ ।

→ ਸਹਿ-ਸੈੱਲ (Companion Cells)-ਮਹੀਨ ਕੰਧ ਵਾਲੇ ਇਹ ਸੈਂਲ ਛਾਣਨੀ ਨਲੀਆਂ ਨਾਲ ਜੁੜੀਆਂ ਹੋਈਆਂ ਹੁੰਦੀਆਂ ਹਨ । ਇਨ੍ਹਾਂ ਵਿੱਚ ਜੀਵ ਦ੍ਰਵ ਅਤੇ ਨਿਊਕਲੀਅਸ ਹੁੰਦੇ ਹਨ ।

→ ਫਲੋਇਮ ਪੇਅਰਨਕਾਈਮਾ (Phloem Parenchyma)-ਬਾਰੀਕ ਸੈੱਲ ਕੰਧਾਂ ਵਾਲੇ ਇਹ ਸੈੱਲ ਫਲੋਇਮ ਟਿਸ਼ੂ ਵਿੱਚ ਪਾਏ ਜਾਂਦੇ ਹਨ । ਇਨ੍ਹਾਂ ਦਾ ਆਕਾਰ ਗੋਲ ਹੁੰਦਾ ਹੈ ।

→ ਟੈਂਡਨ (Tendon)-ਟੈਂਡਨ ਜੋੜਕ ਟਿਸ਼ੂ ਦੀ ਹੀ ਇੱਕ ਕਿਸਮ ਹੈ, ਜਿਸ ਦੇ ਸੈੱਲਾਂ ਵਿੱਚ ਲਚਕ ਨਹੀਂ ਹੁੰਦੀ । ਇਹ ਪੇਸ਼ੀਆਂ ਨੂੰ ਹੱਡੀਆਂ ਨਾਲ ਜੋੜਨ ਦਾ ਕਾਰਜ ਕਰਦਾ ਹੈ ।

→ ਸਾਰਕੋਲੈਮਾ (Sarcolemma)-ਇਹ ਇੱਕ ਖ਼ਾਲੀ ਨੁਮਾ ਬਣਤਰ ਹੈ, ਜਿਹੜੀ ਪੇਸ਼ੀ ਸੈੱਲਾਂ ਦੇ ਬਾਹਰਲੇ ਪਾਸੇ ਤੇ ਸਥਿਤ ਹੁੰਦੀ ਹੈ ।

→ ਸਾਰਕੋਪਲਾਜ਼ਮ (Sarcoplasm)-ਪੇਸ਼ੀ ਸੈੱਲ ਵਿੱਚ ਪਾਏ ਜਾਣ ਵਾਲੇ ਸੈੱਲ ਵ (Cytoplasm) ਨੂੰ ਸਾਰਕੋਪਲਾਜ਼ਮ ਆਖਿਆ ਜਾਂਦਾ ਹੈ ।

→ ਸਾਰਕੋਮੀਅਰ (Sarcomere)-ਪੇਸ਼ੀ ਸੈੱਲਾਂ ਵਿੱਚ ਮੌਜੂਦ ਧਾਰੀਦਾਰ ਬਣਤਰ ਜਿਹੜੀ ਚਮਕਦਾਰ ਪੇਸ਼ੀ ਦੀ ਰਚਨਾਤਮਕ ਅਤੇ ਕਿਰਿਆਤਮਕ ਇਕਾਈ ਵਜੋਂ ਕਾਰਜ ਕਰਦੀ ਹੈ, ਉਸ ਨੂੰ ਸਾਰਕੋਮੀਅਰ ਆਖਦੇ ਹਨ ।

→ ਕਲੋਰੱਕਾਈਮਾ (Chlorenchyma)-ਪੌਦਿਆਂ ਦੇ ਪੱਤਿਆਂ ਵਿੱਚ ਮੌਜੂਦ ਉਹ ਟਿਸ਼ੂ, ਜਿਸ ਦੇ ਸੈੱਲਾਂ ਦੀ ਕੰਧ ਕੋਮਲ ਹੁੰਦੀ ਹੈ । ਇਨ੍ਹਾਂ ਸੈੱਲਾਂ ਵਿੱਚ ਕਲੋਰੋਪਲਾਸਟ ਦੀ ਹੋਂਦ ਕਾਰਨ ਇਹ ਸੈਂਲ ਪ੍ਰਕਾਸ਼ ਸੰਸ਼ਲੇਸ਼ਣ ਪ੍ਰਕਿਰਿਆ ਕਰਦੇ ਹਨ ।

→ ਐਕਟਿਨ (Actin)-ਇਹ ਇੱਕ ਕਿਸਮ ਦੀ ਪ੍ਰੋਟੀਨ ਹੈ, ਜਿਹੜੀ ਪੇਸ਼ੀ ਸੈੱਲਾਂ (Muscle Cells) ਵਿੱਚ ਪਾਈ ਜਾਂਦੀ ਹੈ ।

→ ਅਸਥੀ ਮਿੱਝ ਜਾਂ ਬੋਨ ਮੈਰੋ (Bone Marrow)-ਲੰਬੀ ਹੱਡੀਆਂ ਦੀ ਖੋੜ (Cavity) ਵਿੱਚ ਪਾਏ ਜਾਣ ਵਾਲੇ ਨਰਮ ਅਤੇ ਲਚਕੀਲੇ ਪਦਾਰਥ ਨੂੰ ਅਸਥੀ ਮਿੱਝ ਆਖਦੇ ਹਨ । ਇਸ ਵਿੱਚ ਲਾਲ ਰਕਤਾਣੂ (Red Blood Corpuscles) ਪੈਦਾ ਹੁੰਦੇ ਹਨ ।

PSEB 9th Class Science Notes Chapter 6 ਟਿਸ਼ੂ

→ ਉਪਅਸਥੀ ਜਾਂ ਕਾਰਟੀਲੇਜ (Cartilage)-ਉਪਅਸਥੀ, ਜੋੜਕ ਟਿਸ਼ੂ ਦੀ ਕਿਸਮ ਦਾ ਟਿਸ਼ੂ ਹੈ, ਜਿਸ ਦਾ ਮੈਟ੍ਰਿਕਸ ਲਚਕੀਲਾ ਹੁੰਦਾ ਹੈ । ਮੈਟ੍ਰਿਕਸ ਕੌਂਝਿਨ (Chondrin) ਨਾਂ ਦੇ ਪਦਾਰਥ ਦਾ ਬਣਿਆ ਹੁੰਦਾ ਹੈ ।

→ ਨਿਊਰੀਲੈਮਾ (Neurilemma)-ਜਿਹੜੀ ਪਤਲੀ, ਤਿੱਲੀ ਦੀ ਪਰਤ ਨਾੜੀ ਸੈੱਲ ਦੇ ਬਾਹਰਲੇ ਪਾਸੇ ਵੱਲ ਹੁੰਦੀ ਹੈ, ਨਿਊਰੀਲੈਮਾ ਅਖਵਾਉਂਦੀ ਹੈ ।

→ ਲਿਗਾਮੈਂਟ (Ligament)-ਜਿਹੜਾ ਜੋੜਕ ਟਿਸ਼ੂ ਦੋ ਹੱਡੀਆਂ ਨੂੰ ਆਪਸ ਵਿੱਚ ਜੋੜਦਾ ਹੈ, ਉਸ ਨੂੰ ਲਿਗਮੈਂਟ ਕਿਹਾ ਜਾਂਦਾ ਹੈ ।

→ ਸਵਾਨ ਸੈੱਲ (Schwann Cells)-ਇਹ ਨਾੜੀ ਟਿਸ਼ੂ ਦੇ ਸੈੱਲ ਹਨ ਜਿਹੜੇ ਨਿਊਰੀਲੈਮਾ ਦੇ ਹੇਠਲੇ ਹਿੱਸੇ ਤੇ ਪਾਏ ਜਾਂਦੇ ਹਨ ।

→ ਨਿਸਲਜ਼ ਕਣ (Nissl’s Granules)-ਦੋ-ਧਰੁਵੀ (Bipolar) ਅਤੇ ਬਹੁ-ਧਰੁਵੀ (Multipolar) ਨਾੜੀ ਸੈੱਲਾਂ ਵਿੱਚ ਮੌਜੂਦ ਨਿਊਕਲੀਅਸ ਦੇ ਚਾਰੇ ਪਾਸੇ ਮਿਲਣ ਵਾਲੇ ਕਣਾਂ ਨੂੰ ਨਿਸਲਜ਼ ਕਣ ਆਖਦੇ ਹਨ ।

Leave a Comment