PSEB 9th Class Science Notes Chapter 7 ਸਜੀਵਾਂ ਵਿਚ ਵਿਭਿੰਨਤਾ

This PSEB 9th Class Science Notes Chapter 7 ਸਜੀਵਾਂ ਵਿਚ ਵਿਭਿੰਨਤਾ will help you in revision during exams.

PSEB 9th Class Science Notes Chapter 7 ਸਜੀਵਾਂ ਵਿਚ ਵਿਭਿੰਨਤਾ

→ ਧਰਤੀ ‘ਤੇ ਲਗਭਗ 10 ਮਿਲੀਅਨ ਸਜੀਵਾਂ ਦੀਆਂ ਜਾਤੀਆਂ ਪਾਈਆਂ ਜਾਂਦੀਆਂ ਹਨ, ਪਰੰਤੂ ਇਹਨਾਂ ਦੇ 1/3 ਹਿੱਸੇ ਦੀ ਹੀ ਅਜੇ ਤੱਕ ਪਛਾਣ ਹੋ ਚੁੱਕੀ ਹੈ ।

→ ਸਾਰੇ ਸਜੀਵ ਬਣਤਰ, ਰੂਪ ਅਤੇ ਜਿਉਣ ਦੇ ਢੰਗ ਪੱਖੋਂ ਇੱਕ-ਦੂਜੇ ਤੋਂ ਭਿੰਨ ਹੁੰਦੇ ਹਨ ।

→ ਸਜੀਵਾਂ ਦੀ ਵਿਭਿੰਨਤਾ ਦਾ ਅਧਿਐਨ ਕਰਨ ਲਈ ਉਹਨਾਂ ਦੇ ਸਮੂਹ ਬਣਾਉਣਾ, ਉਹਨਾਂ ਦੇ ਵਿਕਾਸ ਦੇ ਸੰਬੰਧਾਂ ਨੂੰ ਸਥਾਪਿਤ ਕਰਨਾ ਅਤੇ ਹਰੇਕ ਜੀਵ ਨੂੰ ਜੈਵਿਕ ਨਾਂ ਦੇਣਾ ਸੌਖਾ ਹੁੰਦਾ ਹੈ ।

→ ਟੈਕਸੋਨੋਮੀ (Taxonomy) ਜੀਵ ਵਿਗਿਆਨ ਦੀ ਉਹ ਸ਼ਾਖ ਹੈ, ਜਿਸ ਵਿੱਚ ਸਜੀਵਾਂ ਦੇ ਵਰਗੀਕਰਨ ਅਤੇ ਉਹਨਾਂ ਦੇ ਵਿਕਾਸ ਸੰਬੰਧਾਂ ਦਾ ਅਧਿਐਨ ਕੀਤਾ ਜਾਂਦਾ ਹੈ ।

→ ਵਰਗੀਕਰਨ ਕਰਦੇ ਸਮੇਂ ਸਜੀਵਾਂ ਨੂੰ ਉਹਨਾਂ ਦੇ ਆਪਸੀ ਸੰਬੰਧਾਂ ਦੇ ਆਧਾਰ ‘ਤੇ ਵੱਖ-ਵੱਖ ਸਮਹਾਂ ਵਿੱਚ ਵਰਗੀਕ੍ਰਿਤ ਕੀਤਾ ਗਿਆ ਹੈ ।

→ ਲੀਨੀਅਸ ਨੂੰ ਵਰਗੀਕਰਨ ਦਾ ਜਨਮਦਾਤਾ ਕਿਹਾ ਜਾਂਦਾ ਹੈ । ਉਸ ਨੇ ਸਜੀਵਾਂ ਨੂੰ ਨਾਂ ਦੇਣ ਵਾਸਤੇ ਦੋ ਨਾਂਵੀਂ ਨਾਂ ਪੱਧਤੀ (Binomial Nomenclature) ਵਿਕਸਿਤ ਕੀਤੀ ਅਤੇ ਸਾਰੇ ਜੀਵਾਂ ਲਈ ਦੋ ਨਾਂ ਤਜਵੀਜ਼ ਕੀਤੇ ।

PSEB 9th Class Science Notes Chapter 7 ਸਜੀਵਾਂ ਵਿਚ ਵਿਭਿੰਨਤਾ

→ ਲੀਨੀਅਸ ਦੀ ਦੋ ਨਾਂਵੀਂ ਨਾਂ-ਪੱਧਤੀ ਅਨੁਸਾਰ ਸਾਰੇ ਜੀਵਾਂ ਨੂੰ ਵਿਗਿਆਨਿਕ ਨਾਂ ਦਿੱਤੇ ਜਾਂਦੇ ਹਨ । ਹਰੇਕ ਪੌਦੇ ਅਤੇ ਜੰਤੂ ਨੂੰ ਦੋ ਨਾਂ ਦਿੱਤੇ ਗਏ ਹਨ | ਪਹਿਲੇ ਨੂੰ ਪ੍ਰਜਾਤੀ (Genus) ਅਤੇ ਦੂਸਰੇ ਨੂੰ ਸਪੀਸੀਜ਼ ਜਾਂ ਜਾਤੀ (species) ਆਖਦੇ ਹਨ ।

→ ਜਗਤ, ਫਾਈਲਮ, ਕਲਾਸ (ਸ਼੍ਰੇਣੀ), ਆਡਰ (ਵਰਗ), ਕੁੱਲ (ਫੈਮਿਲੀ) ਅਤੇ ਜੀਨਸ (ਪ੍ਰਜਾਤੀ) ਅਤੇ ਸਪੀਸੀਜ਼ (ਜਾਤੀ) ਵਰਗੀਕਰਨ ਦੇ ਵੱਖ-ਵੱਖ ਪੜਾਅ ਹਨ ।

→ ਪੌਦਾ ਜਗਤ (Plant Kingdom) ਨੂੰ ਕ੍ਰਿਪਟੋਗੇਮੀ (Cryptogamae) ਅਤੇ ਫੈਨੇਰੋਗੇਮੀ (Phanerogamae) ਵਿੱਚ ਵਰਗੀਕ੍ਰਿਤ ਕੀਤਾ ਗਿਆ ਹੈ ।

→ ਫੁੱਲਦਾਰ ਪੌਦਿਆਂ ਨੂੰ ਸੁਪਰਮੈਟੋਫਾਈਟਾ ਫਾਈਲਮ (Phylum Spermatophyta) ਵਿੱਚ ਰੱਖਿਆ ਗਿਆ ਹੈ ।

→ ਜੰਤੁ ਜਗਤ (Kingdom Animalia) ਵਿੱਚ ਬਹੁ ਸੈੱਲੀ ਮੈਟਾਜ਼ੋਆ (Metazoa) ਸ਼ਾਮਲ ਹਨ । ਇਹਨਾਂ ਜੰਤੂਆਂ ਵਿੱਚ ਕੰਮ ਦੀ ਵੰਡ (Division of labour) ਹੋਈ ਹੈ । ਇਸ ਵਿੱਚ ਕੁੱਝ ਪਰਜੀਵੀ ਵੀ ਸ਼ਾਮਲ ਹਨ ।

→ ਨੱਨ ਕਾਰਡੇਟਸ (Non-chordates) ਵਿੱਚ ਪ੍ਰੋਟੋਜ਼ੋਆ, ਪੋਰੀਫੈਰਾ, ਸੀਲੈਂਟੇਟਾ, ਪਲੈਟੀਹੈਲਮਿੰਥੀਜ਼, ਨੈਮਾਟੋਡਾ, ਆਰਥੋਪੋਡਾ, ਐਨੀਲੀਡਾ, ਮੋਲੱਸਕਾ, ਇਕਾਇਨੋਡਰਮੇਟਾ ਅਤੇ ਹੈਮੀਕਾਰਡੇਟਾ ਫਾਈਲਮਾਂ ਵਿੱਚ ਵਰਗੀਕ੍ਰਿਤ ਕੀਤਾ ਗਿਆ ਹੈ ।

→ ਪ੍ਰੋਟੋਜ਼ੋਆ ਦਾ ਆਕਾਰ ਨਿਸਚਿਤ ਅਤੇ ਅਨਿਸਚਿਤ ਦੋਵੇਂ ਪ੍ਰਕਾਰ ਦਾ ਹੈ । ਇਹ ਸੁਤੰਤਰ ਰੂਪ ਵਿੱਚ ਪਾਣੀ ਅੰਦਰ ਪਾਏ ਜਾਂਦੇ ਹਨ । ਇਹ ਇੱਕ ਸੈੱਲੀ, ਸੂਖ਼ਮਦਰਸ਼ੀ ਜੰਤੁ ਹਨ ।

→ ਵਰਗੀਕਰਨ ਪੱਧਤੀ (Systematics)-ਸਜੀਵਾਂ ਦੀਆਂ ਕਿਸਮਾਂ, ਸਜੀਵਾਂ ਦੀ ਵਿਭਿੰਨਤਾ ਅਤੇ ਉਹਨਾਂ ਵਿਚਕਾਰ ਵਿਕਾਸ ਸੰਬੰਧਾਂ ਦੇ ਅਧਿਐਨ ਨੂੰ ਵਰਗੀਕਰਨ ਪੱਧਤੀ (Systematics) ਕਿਹਾ ਜਾਂਦਾ ਹੈ ।

→ ਟੈਕਸੋਨੋਮੀ (Taxonomy)-ਜੀਵ ਵਿਗਿਆਨ ਦੀ ਉਹ ਸ਼ਾਖਾ ਜਿਹੜੀ ਸਜੀਵਾਂ ਦੇ ਵਰਗੀਕਰਨ ਨਾਲ ਸੰਬੰਧਿਤ ਹੈ, ਨੂੰ ਟੈਕਸੋਨੋਮੀ ਆਖਦੇ ਹਨ ।

→ ਜਾਤੀ (Species)-ਬਹੁਤ ਨੇੜਲੇ ਅਤੇ ਸਮਾਨ ਬਣਤਰ ਵਾਲੇ ਜੀਵਾਂ ਦਾ ਸਮੂਹ ਜਿਸ ਦੇ ਮੈਂਬਰ ਆਪਸ ਵਿੱਚ ਪ੍ਰਜਣਨ ਕਰਨ, ਨੂੰ ਜਾਤੀ ਜਾਂ ਸਪੀਸੀਜ਼ ਆਖਦੇ ਹਨ ।

→ ਨਿਸ਼ੇਚਨ (Fertilization)-ਨਰ ਅਤੇ ਮਾਦਾ ਯੁਗਮਕਾਂ ਦੇ ਆਪਸ ਵਿੱਚ ਮੇਲ ਨੂੰ ਨਿਸ਼ੇਚਨ ਆਖਦੇ ਹਨ ।

→ ਵਰਗੀਕਰਨ (Classification)-ਸੰਬੰਧਾਂ ਦੇ ਆਧਾਰ ‘ਤੇ ਸਜੀਵਾਂ ਨੂੰ ਸਮੂਹਾਂ ਵਿੱਚ ਤਰਤੀਬ ਦੇਣ ਦੇ ਤਰੀਕੇ ਨੂੰ ਵਰਗੀਕਰਨ ਆਖਦੇ ਹਨ ।

→ ਦੋ ਨਾਂਵੀਂ ਨਾਂ ਪੱਧਤੀ (Binomial Nomenclature)-ਜੰਤੂਆਂ ਅਤੇ ਪੌਦਿਆਂ ਨੂੰ ਦੋ ਸ਼ਬਦਾਂ ਵਾਲੇ ਨਾਂ ਜੀਨਸ ਅਤੇ ਸਪੀਸੀਜ਼ ਨਾਂ ਦੇਣ ਦੀ ਵਿਧੀ ਨੂੰ ਦੋ ਨਾਂਵੀਂ ਨਾਂ ਪੱਧਤੀ ਆਖਦੇ ਹਨ ।

→ ਦੋ ਬੀਜ ਪੱਤਰੀ (Dicotyledonous)-ਜਿਨ੍ਹਾਂ ਪੌਦਿਆਂ ਦੇ ਬੀਜਾਂ ਵਿੱਚ ਦੋ ਬੀਜ-ਪੱਤਰ (Cotyledon) ਹੋਣ, ਉਹਨਾਂ ਦੇ ਬੀਜ ਪੱਤਰੀ ਪੌਦੇ) ਆਖਦੇ ਹਨ ।

PSEB 9th Class Science Notes Chapter 7 ਸਜੀਵਾਂ ਵਿਚ ਵਿਭਿੰਨਤਾ

→ ਬੀਜ ਅੰਡ (Ovule)-ਬੀਜ ਅੰਡ ਉੱਚ-ਕੋਟੀ (Higher Plants) ਵਿੱਚ ਪਾਈ ਜਾਣ ਵਾਲੀ ਉਹ ਪਿੰਡ (Body) ਹੈ, ਜਿਸ ਵਿੱਚ ਮਾਦਾ ਯੁਗਮਕ (Female gamete) (ਅੰਡਾ) ਉਤਪੰਨ ਹੁੰਦਾ ਹੈ ।

→ ਗੈਮੀਟੋਫਾਈਟ (Gametophyte)-ਪੌਦਿਆਂ ਵਿੱਚ ਪਾਈ ਜਾਣ ਵਾਲੀ ਉਹ ਬਣਤਰ, ਜਿਸ ਵਿੱਚ ਗੈਮੀਟ ਬਣਨ, ਨੂੰ ਗੈਮੀਟੋਫਾਈਟ ਆਖਦੇ ਹਨ ।

→ ਇੱਕ ਰੁੱਤੇ (Annuals)-ਜਿਹੜੇ ਪੌਦੇ ਇੱਕ ਰੁੱਤ/ਸਾਲ ਵਿੱਚ ਆਪਣਾ ਜੀਵਨ ਕਾਲ ਪੂਰਾ ਕਰ ਲੈਣ, ਉਹਨਾਂ ਨੂੰ ਇੱਕ ਸਾਲੇ ਜਾਂ ਇੱਕ ਰੁੱਤੇ ਪੌਦੇ ਆਖਦੇ ਹਨ ।

→ ਮਾਈਸੀਲੀਅਮ (Mycelium)-ਉੱਲੀਆਂ ਦੁਆਰਾ ਧਾਗਿਆਂ/ਹਾਈਫੀਆ (Hyphae) ਦੁਆਰਾ ਰਚਿਤ ਬਣਤਰ ਨੂੰ ਮਾਈਸੀਲੀਅਮ ਆਖਦੇ ਹਨ ।

→ ਹਾਈਫੀ (Hyphae)-ਉੱਲੀਆਂ ਦੇ ਉਹ ਧਾਗੇ ਵਰਗੇ ਤੰਤੂ, ਜਿਹੜੇ ਇੱਕ ਜਾਂ ਇੱਕ ਤੋਂ ਵੱਧ ਸੈੱਲਾਂ ਦੇ ਬਣੇ ਹੋਣ, ਨੂੰ ਹਾਈਫ਼ੀ ਕਹਿੰਦੇ ਹਨ ।

→ ਮਿਤਆਹਾਰੀ (Saprophytes)-ਅਜਿਹੇ ਜੀਵ ਜਿਹੜੇ ਮਰੇ ਹੋਏ ਜੀਵਾਂ ਦੇ ਸਰੀਰ ਉੱਤੇ ਉੱਗਣ ਅਤੇ ਉੱਥੋਂ ਹੀ ਭੋਜਨ ਪ੍ਰਾਪਤ ਕਰਨ, ਨੂੰ ਮ੍ਰਿਤਆਹਾਰੀ ਆਖਦੇ ਹਨ । ਉੱਲੀਆਂ ਅਤੇ ਬੈਕਟੀਰੀਆ ਮ੍ਰਿਤ ਆਹਾਰੀਆਂ ਦੇ ਉਦਾਹਰਣ ਹਨ ।

→ ਨੋਟੋਕਾਂਰਡ (Notochord)-ਨੋਟੋਕਾਰਡ ਇੱਕ ਅਜਿਹੀ ਠੋਸ, ਵੇਲਣਾਕਾਰ, ਛੜ ਵਰਗੀ ਬਣਤਰ ਹੈ, ਜਿਹੜੀ ਵੈਕਿਉਲੇਟਿਡ ਸੈੱਲਾਂ ਦੀ ਬਣੀ ਹੋਈ ਹੁੰਦੀ ਹੈ ।

Leave a Comment