PSEB 9th Class Science Notes Chapter 8 ਗਤੀ

This PSEB 9th Class Science Notes Chapter 8 ਗਤੀ will help you in revision during exams.

PSEB 9th Class Science Notes Chapter 8 ਗਤੀ

→ ਕੋਈ ਵਸਤੂ ਉਸ ਸਮੇਂ ਗਤੀ ਵਿੱਚ ਲਗਦੀ ਹੈ ਜਦੋਂ ਉਹ ਸਮੇਂ ਦੇ ਨਾਲ ਆਪਣੀ ਸਥਿਤੀ ਬਦਲਦੀ ਹੈ ।

→ ਕਿਸੇ ਇਕ ਵਿਅਕਤੀ ਲਈ ਕੋਈ ਵਸਤੂ ਗਤੀ ਅਵਸਥਾ ਵਿੱਚ ਪ੍ਰਤੀਤ ਹੋ ਸਕਦੀ ਹੈ, ਪਰੰਤੂ ਦੂਜੇ ਲਈ ਵਿਰਾਮ ਅਵਸਥਾ ਵਿੱਚ ਪ੍ਰਤੀਤ ਹੋ ਸਕਦੀ ਹੈ ।

→ ਕੁੱਝ ਵਸਤੂਆਂ ਦੀ ਗਤੀ ਨਿਯੰਤਰਿਤ ਹੁੰਦੀ ਹੈ ਜਦਕਿ ਕੁੱਝ ਹੋਰ ਵਸਤੂਆਂ ਦੀ ਗਤੀ ਅਨਿਯੰਤਰਿਤ ਅਤੇ ਅਨਿਯਮਿਤ ਹੁੰਦੀ ਹੈ ।

→ ਕਿਸੇ ਵਸਤੂ ਦੀ ਸਥਿਤੀ ਦਾ ਵਰਣਨ ਕਰਨ ਲਈ ਸਾਨੂੰ ਇੱਕ ਨਿਰਦੇਸ਼ ਬਿੰਦੂ ਨਿਰਧਾਰਿਤ ਕਰਨ ਦੀ ਲੋੜ ਹੁੰਦੀ ਹੈ, ਜਿਸ ਨੂੰ ਮੂਲ ਬਿੰਦੂ (Origin) ਕਹਿੰਦੇ ਹਨ ।

→ ਜਦੋਂ ਕੋਈ ਵਸਤੁ ਸਰਲ ਰੇਖੀ ਪੱਖ ’ਤੇ ਚਲ ਰਹੀ ਹੁੰਦੀ ਹੈ ਤਾਂ ਉਸ ਵਸਤੂ ਦੀ ਗਤੀ ਸਰਲ ਰੇਖੀ ਗਤੀ ਅਖਵਾਉਂਦੀ ਹੈ ।

PSEB 9th Class Science Notes Chapter 8 ਗਤੀ

→ ਉਹ ਰਾਸ਼ੀਆਂ ਜਿਨ੍ਹਾਂ ਨੂੰ ਕੇਵਲ ਉਨ੍ਹਾਂ ਦੇ ਸੰਖਿਆਤਮਕ ਮਾਨ ਦੁਆਰਾ ਨਿਸ਼ਚਿਤ ਰੂਪ ਵਿੱਚ ਵਰਣਨ ਕੀਤਾ ਜਾ ਸਕਦਾ ਹੈ, ਭੌਤਿਕ ਰਾਸ਼ੀਆਂ ਆਖਿਆ ਜਾਂਦਾ ਹੈ । ਇਸ ਸੰਖਿਆਤਮਕ ਮਾਨ ਨੂੰ ਉਸ ਰਾਸ਼ੀ ਦੀ ਮਾਤਰਾ ਕਹਿੰਦੇ ਹਨ ।

→ ਵਸਤੂ ਦੀ ਗਤੀ ਦੀ ਦਰ ਨੂੰ ਉਸ ਵਸਤੂ ਦੀ ਚਾਲ (Speed) ਕਿਹਾ ਜਾਂਦਾ ਹੈ । ਚਾਲ ਦਾ ਮਾਤ੍ਰਿਕ ਮੀਟਰ/ਸੈਕਿੰਡ (m/s ਜਾਂ m/s-1) ਹੁੰਦਾ ਹੈ ।

→ ਵਸਤੂ ਦੀ ਔਸਤ ਚਾਲ (Average speed) ਉਸ ਦੁਆਰਾ ਤੈਅ ਕੀਤੀ ਗਈ ਕੁੱਲ ਦੂਰੀ ਨੂੰ ਕੁੱਲ ਲੱਗੇ ਸਮੇਂ ਨਾਲ ਭਾਗ ਕਰਕੇ ਪ੍ਰਾਪਤ ਕੀਤਾ ਜਾਂਦਾ ਹੈ ।
PSEB 9th Class Science Notes Chapter 8 ਗਤੀ 1

→ ਇਕ ਨਿਸਚਿਤ ਦਿਸ਼ਾ ਵਿੱਚ ਕਿਸੇ ਵਸਤੂ ਦੀ ਗਤੀ ਦੀ ਦਰ ਨੂੰ ਉਸ ਵਸਤੂ ਦਾ ਵੇਗ ਕਿਹਾ ਜਾਂਦਾ ਹੈ । ਅਰਥਾਤ ਕਿਸੇ ਨਿਸਚਿਤ ਦਿਸ਼ਾ ਵਿੱਚ ਚਾਲ ਨੂੰ ‘ਵੇਗ’ ਕਿਹਾ ਜਾਂਦਾ ਹੈ ।

→ ਜੇਕਰ ਕਿਸੇ ਵਸਤੂ ਦਾ ਵੇਗ ਇੱਕ ਸਮਾਨ ਦਰ ਦੇ ਨਾਲ ਬਦਲਦਾ ਹੈ, ਤਾਂ ਇਸ ਦਾ ਔਸਤ ਵੇਗ ਮੁੱਢਲੇ ਵੇਗ (ਪਹਿਲੇ ਵੇਗ) ਅਤੇ ਅੰਤਿਮ ਵੇਗ ਦੇ ਅੰਕਗਣਿਤ ਔਸਤ (Mean) ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ ।
PSEB 9th Class Science Notes Chapter 8 ਗਤੀ 2

→ ਸਮੇਂ ਅੰਤਰਾਲ ਨੂੰ ਡਿਜ਼ਿਟਲ ਕਲਾਈ (ਹੱਥ) ਘੜੀ ਜਾਂ ਵਿਰਾਮ ਘੜੀ ਦੁਆਰਾ ਮਾਪਿਆ ਜਾਂਦਾ ਹੈ ।

→ ਹਵਾ ਵਿੱਚ ਧੁਨੀ ਦੀ ਚਾਲ 346 m/s
ਹਵਾ ਵਿੱਚ ਪ੍ਰਕਾਸ਼ ਦੀ ਚਾਲ = 3 × 108 m/s

→ ਕਿਸੇ ਵਸਤੂ ਦੇ ਇਕਾਈ ਸਮੇਂ ਵਿੱਚ ਵੇਗ ਦੇ ਪਰਿਵਰਤਨ ਦੇ ਮਾਪ ਨੂੰ ਪ੍ਰਵੇਗ ਕਹਿੰਦੇ ਹਨ ।
PSEB 9th Class Science Notes Chapter 8 ਗਤੀ 3
ਪ੍ਰਵੇਗ ਦਾ S.I. ਮਾਤ੍ਰਿਕ m/s2 ਹੈ ।

→ ਜੇਕਰ ਕਿਸੇ ਵਸਤੂ ਦਾ ਵੇਗ ਸਮੇਂ ਨਾਲ ਬਦਲਦਾ ਹੋਵੇ ਤਾਂ ਉਸ ਦੀ ਗਤੀ ਨੂੰ ਪ੍ਰਵੇਗਿਤ ਕਿਹਾ ਜਾਂਦਾ ਹੈ ।

→ ਸੁਤੰਤਰ ਰੂਪ ਵਿੱਚ ਡਿੱਗ ਰਹੀ ਵਸਤੁ ਇੱਕ ਸਮਾਨ ਵੇਗ ਦੀ ਉਦਾਹਰਨ ਹੈ ।

→ ਜੇਕਰ ਸਰਲ ਰੇਖਾ ਵਿੱਚ ਗਤੀ ਕਰਦੀ ਹੋਈ ਕਿਸੇ ਵਸਤੂ ਦਾ ਵੇਗ ਬਰਾਬਰ ਸਮੇਂ ਅੰਤਰਾਲਾਂ ਵਿੱਚ ਬਰਾਬਰ ਮਾਤਰਾ ਵਿੱਚ ਘੱਟਦਾ ਜਾਂ ਵੱਧਦਾ ਹੈ ਤਾਂ ਵਸਤੁ ਦਾ ਵੇਗ ਇੱਕ ਸਮਾਨ ਵੇਗ ਹੁੰਦਾ ਹੈ ।

→ ਸਮਾਨ ਵੇਗ ਨਾਲ ਚਲਦੀ ਹੋਈ ਵਸਤੂ ਦਾ ਇੱਕ ਨਿਸ਼ਚਿਤ ਸਮੇਂ ਅੰਤਰਾਲ ਵਿੱਚ ਉਸ ਦੇ ਵੇਗ, ਪ੍ਰਵੇਗ ਅਤੇ ਉਸ ਦੁਆਰਾ ਤੈਅ ਕੀਤੀ ਦੂਰੀ ਦੇ ਸੰਬੰਧ ਨੂੰ ਗਤੀ ਦੇ ਸਮੀਕਰਣ ਦੇ ਨਾਂ ਨਾਲ ਜਾਣਿਆ ਜਾਂਦਾ ਹੈ ।

PSEB 9th Class Science Notes Chapter 8 ਗਤੀ

→ ਇੱਕ ਸਮਾਨ ਵੇਗ ਨਾਲ ਚੱਲ ਰਹੀ ਵਸਤੂ ਦੀ ਗਤੀ ਦੀ ਵਿਆਖਿਆ ਹੇਠ ਲਿਖੇ ਤਿੰਨ ਸਮੀਕਰਣਾਂ ਅਨੁਸਾਰ ਕੀਤੀ ਜਾ ਸਕਦੀ ਹੈ ।
V = u + at
S = ut + \(\frac {1}{2}\)at2
2aS = V2 – u2, ਜਿੱਥੇ u ਵਸਤੂ ਦਾ ਆਰੰਭਿਕ ਅਤੇ t ਸਮੇਂ ਬਾਅਦ V ਅੰਤਿਮ ਵੇਗ ਹੈ ।
S ਇਸ ਸਮੇਂ ਵਿੱਚ ਤੈਅ ਕੀਤੀ ਗਈ ਦੁਰੀ ਹੈ ।

→ ਗ੍ਰਾਫ਼ ਦੁਆਰਾ ਵਸਤੂ ਦੀ ਇੱਕ ਸਮਾਨ ਅਤੇ ਅਸਮਾਨ ਗਤੀ ਨੂੰ ਦਰਸਾਇਆ ਜਾ ਸਕਦਾ ਹੈ ।

→ ਜਦੋਂ ਕੋਈ ਵਸਤੁ ਇੱਕ ਸਮਾਨ ਚਾਲ ਨਾਲ ਇੱਕ ਚੱਕਰਾਕਾਰ ਪੱਥ ’ਤੇ ਚਲਦੀ ਹੈ ਤਾਂ ਇਸਦੀ ਗਤੀ ਨੂੰ ਇੱਕ ਸਮਾਨ ਚੱਕਰਾਕਾਰ ਗਤੀ ਕਿਹਾ ਜਾਂਦਾ ਹੈ ।

→ ਗਤੀ (Motion)-ਜਦੋਂ ਕੋਈ ਵਸਤੂ ਆਪਣੇ ਨੇੜੇ ਦੀਆਂ ਸੰਬੰਧਤ ਵਸਤੂਆਂ ਨਾਲੋਂ ਸਥਾਨ ਪਰਿਵਰਤਨ ਕਰੇ, ਤਾਂ ਉਸ ਨੂੰ ਗਤੀ ਦੀ ਅਵਸਥਾ ਵਿੱਚ ਕਿਹਾ ਜਾਂਦਾ ਹੈ ।

→ ਇੱਕ ਸਮਾਨ ਗਤੀ (Uniform Motion)-ਜਦੋਂ ਕੋਈ ਵਸਤੁ ਸਮੇਂ ਦੇ ਸਮਾਨ ਅੰਤਰਾਲ ਵਿੱਚ ਸਮਾਨ ਸਥਿਤੀ ਬਦਲੇ, ਤਾਂ ਇਸਦੀ ਗਤੀ ਨੂੰ ਇੱਕ ਸਮਾਨ ਗਤੀ ਕਹਿੰਦੇ ਹਨ ।

→ ਅਸਮਾਨ ਗਤੀ (Non-uniform Motion)-ਜਦੋਂ ਕੋਈ ਵਸਤੁ ਸਮਾਨ ਸਮਾਂ ਅੰਤਰਾਲ ਵਿੱਚ ਅਸਮਾਨ ਸਥਿਤੀ ਪਰਿਵਰਤਨ ਕਰੇ, ਤਾਂ ਉਸ ਦੀ ਗਤੀ ਨੂੰ ਅਸਮਾਨ ਗਤੀ ਕਹਿੰਦੇ ਹਨ ।

→ ਦੂਰੀ (Distance)-ਜਦੋਂ ਕੋਈ ਵਸਤੁ ਗਤੀ ਕਰਕੇ ਇੱਕ ਸਥਾਨ ਤੋਂ ਦੂਜੇ ਸਥਾਨ ਤਕ ਪਹੁੰਚਦੀ ਹੈ ਅਤੇ ਜਿਹੜੀ ਲੰਬਾਈ ਉਹ ਤੈਅ ਕਰਦੀ ਹੈ, ਉਸ ਪੱਥ ਦੀ ਲੰਬਾਈ ਨੂੰ ਦੁਰੀ ਕਹਿੰਦੇ ਹਨ । ਦੁਰੀ ਦਾ ਸਿਰਫ਼ ਪਰਿਮਾਣ ਹੀ ਹੁੰਦਾ ਹੈ ।

→ ਵਿਸਥਾਪਨ (Displacement)-ਜਦੋਂ ਕੋਈ ਵਸਤੁ ਇੱਕ ਥਾਂ ਤੋਂ ਦੂਸਰੀ ਥਾਂ ਤਕ ਛੋਟੇ ਸਿੱਧੇ ਰਸਤੇ ਰਾਹੀਂ ਗਤੀ ਕਰਕੇ ਅੰਤਿਮ ਪੜਾਅ ‘ਤੇ ਪੁੱਜੇ ਤਾਂ ਅਜਿਹੀ ਦੂਰੀ ਨੂੰ ਵਿਸਥਾਪਨ ਕਹਿੰਦੇ ਹਨ ।

→ ਚਾਲ (Speed)-ਕਿਸੇ ਗਤੀ ਕਰਨ ਵਾਲੀ ਵਸਤੁ ਦੁਆਰਾ ਇਕਾਈ ਸਮੇਂ ਦੌਰਾਨ ਤੈਅ ਕੀਤੀ ਗਈ ਦੁਰੀ ਉਸ ਵਸਤੂ ਦੀ ਚਾਲ ਅਖਵਾਉਂਦੀ ਹੈ । ਇਸ ਦੀ ਮਾਤ੍ਰਿਕ ਇਕਾਈ ਮੀਟਰ ਪ੍ਰਤੀ ਸੈਕਿੰਡ ਹੈ ।
PSEB 9th Class Science Notes Chapter 8 ਗਤੀ 4

→ ਸਮਾਨ ਚਾਲ (Uniform Speed)-ਜਦੋਂ ਕੋਈ ਵਸਤੂ ਇੱਕ ਸਮਾਨ ਸਮੇਂ ਦੇ ਅੰਤਰਾਲ ਵਿੱਚ ਇੱਕ ਸਮਾਨ ਦੂਰੀ ਤੈਅ ਕਰੇ, ਤਾਂ ਅਜਿਹੀ ਚਾਲ ਨੂੰ ਸਮਾਨ ਚਾਲ ਆਖਦੇ ਹਨ ।

PSEB 9th Class Science Notes Chapter 8 ਗਤੀ

→ ਔਸਤ ਚਾਲ (Average Speed)-ਕਿਸੇ ਵਸਤੂ ਦੁਆਰਾ ਇਕਾਈ ਸਮੇਂ ਵਿੱਚ ਤੈਅ ਕੀਤੀ ਗਈ ਦੂਰੀ ਨੂੰ ਔਸਤ ਚਾਲ ਕਹਿੰਦੇ ਹਨ ।

→ ਵੇਗ (Velocity)-ਕਿਸੇ ਵਸਤੂ ਦੁਆਰਾ ਇਕਾਈ ਸਮੇਂ ਵਿੱਚ ਵਿਸ਼ੇਸ਼ ਦਿਸ਼ਾ ਤੈਅ ਕੀਤੀ ਗਈ ਦੂਰੀ ਨੂੰ ਵੇਗ ਕਹਿੰਦੇ ਹਨ । ਵੇਗ ਨੂੰ ਮਾਪਣ ਦੀ ਇਕਾਈ m/s ਜਾਂ ms-1 ਹੈ ।
PSEB 9th Class Science Notes Chapter 8 ਗਤੀ 5

→ ਸਮਰੂਪ ਜਾਂ ਇੱਕ ਸਮਾਨ ਵੇਗ (Uniform Velocity)-ਕਿਸੇ ਵਸਤੂ ਨੂੰ ਉਸ ਸਮੇਂ ਸਮਰੂਪ ਵੇਗ ਨਾਲ ਗਤੀ ਕਰਦੇ ਹੋਇਆਂ ਆਖਦੇ ਹਨ ਜਦੋਂ ਇਹ ਕਿਸੇ ਖ਼ਾਸ ਦਿਸ਼ਾ ਵਿੱਚ ਸਮੇਂ ਦੇ ਸਮਾਨ ਅੰਤਰਾਲਾਂ ਵਿੱਚ ਸਮਾਨ ਦੂਰੀ ਤੈਅ ਕਰਦੀ ਹੋਵੇ । ਜਦੋਂ ਕੋਈ ਵਸਤੁ ਇੱਕ ਸਮਾਨ ਵੇਗ ਨਾਲ ਗਤੀ ਕਰਦੀ ਹੈ, ਤਾਂ ਇਸ ਦਾ ਵੇਗ ਕਿਸੇ ਵੀ ਸਮੇਂ ਬਰਾਬਰ ਹੁੰਦਾ ਹੈ ।

→ ਅਸਮਾਨ ਵੇਗ (Non-uniform Velocity)-ਕਿਸੇ ਵੇਗ ਨੂੰ ਉਸ ਸਮੇਂ ਅਸਮਾਨ ਵੇਗ ਕਿਹਾ ਜਾਂਦਾ ਹੈ, ਜਦੋਂ

  1. ਇਹ ਆਪਣੀ ਦਿਸ਼ਾ ਬਦਲਦਾ ਹੋਵੇ
  2. ਚਾਲ ਬਦਲੇ ਜਾਂ
  3. ਚਾਲ ਅਤੇ ਦਿਸ਼ਾ ਦੋਵਾਂ ਵਿੱਚ ਤਬਦੀਲੀ ਹੋਵੇ ।

→ ਵੇਗ (Acceleration)-ਕਿਸੇ ਗਤੀ ਕਰਦੀ ਹੋਈ ਵਸਤੂ ਦੇ ਵੇਗ ਵਿੱਚ ਆਏ ਪਰਿਵਰਤਨ ਦੀ ਦਰ, ਵੇਗ ਅਖਵਾਉਂਦੀ ਹੈ ।
PSEB 9th Class Science Notes Chapter 8 ਗਤੀ 6
a = \(\frac{\mathrm{v}}{t}\)
ਪ੍ਰਵੇਗ ਦੀ S.I. ਇਕਾਈ ms-2 ਹੈ ।

→ ਸਦਿਸ਼ ਜਾਂ ਵੈਕਟਰ ਰਾਸ਼ੀ (Vector Quantity)-ਜਿਸ ਰਾਸ਼ੀ ਦੇ ਪਰਿਮਾਣ (Magnitude) ਹੋਣ ਦੇ ਨਾਲ-ਨਾਲ | ਉਸ ਦੀ ਦਿਸ਼ਾ ਵੀ ਹੋਵੇ, ਤਾਂ ਅਜਿਹੀ ਰਾਸ਼ੀ ਨੂੰ ਸਦਿਸ਼ ਰਾਸ਼ੀ ਆਖਦੇ ਹਨ ।

→ ਅਦਿਸ਼ ਜਾਂ ਸਕੇਲਰ ਰਾਸ਼ੀ (Scalar Quantity)-ਜਿਸ ਰਾਸ਼ੀ ਦਾ ਕੇਵਲ ਪਰਿਮਾਣ ਹੋਵੇ ਅਤੇ ਦਿਸ਼ਾ ਨਾ ਹੋਵੇ, ਤਾਂ ਅਜਿਹੀ ਰਾਸ਼ੀ ਨੂੰ ਅਦਿਸ਼ ਰਾਸ਼ੀ ਆਖਦੇ ਹਨ ।

→ ਇੱਕ ਸਮਾਨ ਵੇਗ (Uniform Acceleration)-ਜਦੋਂ ਕਿਸੇ ਗਤੀ ਕਰਦੀ ਹੋਈ ਵਸਤੂ ਦਾ, ਸਮੇਂ ਦੇ ਅੰਤਰਾਲਾਂ ਵਿੱਚ ਇਸ ਦੇ ਵੇਗ ਵਿੱਚ ਇੱਕ ਸਮਾਨ ਪਰਿਵਰਤਨ ਹੋਵੇ, ਤਾਂ ਅਜਿਹੇ ਵੇਗ ਨੂੰ ਇੱਕ ਸਮਾਨ ਵੇਗ ਆਖਦੇ ਹਨ ।

→ ਅਸਮਾਨ ਵੇਗ (Non-uniform Acceleration)-ਕਿਸੇ ਵਸਤੂ ਨੂੰ ਅਸਮਾਨ ਪਵੇਗ ਵਿੱਚ ਉਸ ਸਮੇਂ ਆਖਿਆ ਜਾਂਦਾ ਹੈ ਜਦੋਂ ਅਸਮਾਨ ਸਮੇਂ ਦੇ ਅੰਤਰਾਲਾਂ ਵਿੱਚ ਇਸ ਦੇ ਵੇਗ ਵਿੱਚ ਸਮਾਨ ਤਬਦੀਲੀ ਹੋਵੇ ਜਾਂ ਸਮਾਨ ਅੰਤਰਾਲਾਂ ਵਿੱਚ ਗਤੀ ਜਾਂ ਵੇਗ ਅਸਮਾਨ ਹੋਵੇ ।

PSEB 9th Class Science Notes Chapter 8 ਗਤੀ

→ ਚੱਕਰਾਕਾਰ ਜਾਂ ਵਿਤੀ ਗਤੀ (Circular Motion)-ਚੱਕਰਾਕਾਰ ਪੱਥ ‘ਤੇ ਜੇਕਰ ਕੋਈ ਵਸਤੁ ਗਤੀ ਕਰਦੀ ਹੈ, ਤਾਂ ਇਸ ਗਤੀ ਨੂੰ ਚੱਕਰਾਕਾਰ ਗਤੀ ਆਖਦੇ ਹਨ ।

→ ਇੱਕ ਸਮਾਨ ਚੱਕਰਾਕਾਰ ਗਤੀ (Uniform Circular Motion)-ਇੱਕ ਸਮਾਨ ਚੱਕਰਾਕਾਰ ਗਤੀ ਉਹ ਗਤੀ ਹੈ ਜਿਸ ਵਿੱਚ ਪ੍ਰਵੇਗ ਦਾ ਕਾਰਨ ਕੇਵਲ ਗਤੀ ਦੀ ਦਿਸ਼ਾ ਵਿੱਚ ਹੋਈ ਤਬਦੀਲੀ ਹੈ ਜਦਕਿ ਵੇਗ ਦੇ ਪਰਿਮਾਣ ਵਿੱਚ ਕੋਈ ਤਬਦੀਲੀ ਨਹੀਂ ਹੁੰਦੀ ।

→ ਕੋਣੀ ਵੇਰਾ (Angular Velocity)-ਕੋਣੀ ਵਿਸਥਾਪਨ ਦੀ ਦਰ ਨੂੰ ਕੋਣੀ ਵੇਗ ਆਖਦੇ ਹਨ ।
PSEB 9th Class Science Notes Chapter 8 ਗਤੀ 7
ਕੋਣੀ ਵੇਗ ਦੀ ਇਕਾਈ ਰੇਡੀਅਨ (Radian) ਸਕਿੰਟ (rad s-1) ਹੈ ।

Leave a Comment