Punjab State Board PSEB 9th Class Social Science Book Solutions Civics Chapter 1 ਵਰਤਮਾਨ ਲੋਕਤੰਤਰ ਦਾ ਇਤਿਹਾਸ-ਵਿਕਾਸ ਅਤੇ ਵਿਸਥਾਰ Textbook Exercise Questions and Answers.
PSEB Solutions for Class 9 Social Science Civics Chapter 1 ਵਰਤਮਾਨ ਲੋਕਤੰਤਰ ਦਾ ਇਤਿਹਾਸ-ਵਿਕਾਸ ਅਤੇ ਵਿਸਥਾਰ
Social Science Guide for Class 9 PSEB ਵਰਤਮਾਨ ਲੋਕਤੰਤਰ ਦਾ ਇਤਿਹਾਸ-ਵਿਕਾਸ ਅਤੇ ਵਿਸਥਾਰ Textbook Questions and Answers
I. ਵਸਤੂਨਿਸ਼ਠ ਪ੍ਰਸ਼ਨ
(ੳ) ਖ਼ਾਲੀ ਥਾਂਵਾਂ ਭਰੋ
ਪ੍ਰਸ਼ਨ 1.
ਚੋਲ ਰਾਜਿਆਂ ਦੇ ਸਮੇਂ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ …………. ਸੀ ।
ਉੱਤਰ-
ਉੱਰ,
ਪ੍ਰਸ਼ਨ 2.
ਚਿੱਲੀ ਵਿਚ ਸੋਸ਼ਲਿਸਟ ਪਾਰਟੀ ਦੀ ਅਗਵਾਈ …………… ਨੇ ਕੀਤੀ ।
ਉੱਤਰ-
ਸਾਲਵਾਡੋਰ ਐਲਾਂਡੇ ।
(ਅ) ਠੀਕ/ਗਲਤ ਦੱਸੋ
ਪ੍ਰਸ਼ਨ 1.
ਭਾਰਤ ਸੰਯੁਕਤ ਰਾਸ਼ਟਰ ਸੰਘ ਦੀ ਸੁਰੱਖਿਆ ਪ੍ਰੀਸ਼ਦ ਦਾ ਸਥਾਈ ਮੈਂਬਰ ਹੈ ।
ਉੱਤਰ-
✗,
ਪ੍ਰਸ਼ਨ 2.
ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਲੋਕਤੰਤਰ ਲਗਾਤਾਰ ਚਲ ਰਿਹਾ ਹੈ ।
ਉੱਤਰ-
✗,
(ਈ) ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖਿਆਂ ਵਿੱਚੋਂ ਕਿਸ ਦੇਸ਼ ਨੇ ਦੁਨੀਆਂ ਦੇ ਦੇਸ਼ਾਂ ਨੂੰ ਸੰਸਦੀ ਲੋਕਤੰਤਰ ਪ੍ਰਣਾਲੀ ਅਪਣਾਉਣ ਦੀ ਪ੍ਰੇਰਨਾ ਦਿੱਤੀ
(1) ਜਰਮਨੀ
(2) ਫ਼ਰਾਂਸ
(3) ਇੰਗਲੈਂਡ
(4) ਚੀਨ ।
ਉੱਤਰ –
(3) ਇੰਗਲੈਂਡ
ਪ੍ਰਸ਼ਨ 2.
ਹੇਠ ਲਿਖੇ ਦੇਸ਼ਾਂ ਵਿਚੋਂ ਵੀਟੋ ਸ਼ਕਤੀ ਕਿਹੜੇ ਦੇਸ਼ ਕੋਲ ਨਹੀਂ ਹੈ ?
(1) ਭਾਰਤ
(2) ਅਮਰੀਕਾ
(3) ਫਰਾਂਸ
(4) ਚੀਨ ॥
ਉੱਤਰ –
(1) ਭਾਰਤ
II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਅੱਜ-ਕੱਲ੍ਹ ਦੁਨੀਆਂ ਦੇ ਜ਼ਿਆਦਾਤਰ ਦੇਸ਼ਾਂ ਵਿਚ ਕਿਹੜੀ ਸ਼ਾਸਨ ਪ੍ਰਣਾਲੀ ਅਪਣਾਈ ਜਾ ਰਹੀ ਹੈ ?
ਉੱਤਰ-
ਅੱਜ-ਕੱਲ੍ਹ ਸੰਸਾਰ ਦੇ ਜ਼ਿਆਦਾਤਰ ਦੇਸ਼ਾਂ ਵਿਚ ਲੋਕਤੰਤਰ ਨੂੰ ਅਪਣਾਇਆ ਜਾ ਰਿਹਾ ਹੈ ।
ਪ੍ਰਸ਼ਨ 2.
ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਇਟਲੀ ਅਤੇ ਜਰਮਨੀ ਵਿਚ ਪ੍ਰਚਲਿਤ ਵਿਚਾਰਧਾਰਾਵਾਂ ਦੇ ਨਾਂ ਲਿਖੋ ਜਿਨ੍ਹਾਂ ਕਾਰਨ ਲੋਕਤੰਤਰ ਨੂੰ ਇੱਕ ਵੱਡਾ ਧੱਕਾ ਲੱਗਿਆ ।
ਉੱਤਰ-
ਇਟਲੀ ਵਿਚ ਫ਼ਾਸੀਵਾਦ ਅਤੇ ਜਰਮਨੀ ਵਿਚ ਨਾਜ਼ੀਵਾਦ ।
ਪ੍ਰਸ਼ਨ 3.
ਅਲੈੱਡੇ ਚਿੱਲੀ ਦਾ ਰਾਸ਼ਟਰਪਤੀ ਕਦੋਂ ਚੁਣਿਆ ਗਿਆ ?
ਉੱਤਰ-
ਆਲੈਂਡੇ ਚਿੱਲੀ ਦਾ ਰਾਸ਼ਟਰਪਤੀ 1970 ਵਿਚ ਚੁਣਿਆ ਗਿਆ ।
ਪ੍ਰਸ਼ਨ 4.
ਚਿੱਲੀ ਵਿਚ ਲੋਕਤੰਤਰ ਦੀ ਮੁੜ ਬਹਾਲੀ ਕਦੋਂ ਹੋਈ ?
ਉੱਤਰ-
ਚਿੱਲੀ ਵਿਚ ਲੋਕਤੰਤਰ ਦੀ ਮੁੜ ਬਹਾਲੀ 1988 ਵਿਚ ਹੋਈ ਸੀ ।
ਪ੍ਰਸ਼ਨ 5.
ਪੋਲੈਂਡ ਵਿਚ ਲੋਕਤੰਤਰੀ ਅਧਿਕਾਰਾਂ ਦੀ ਮੰਗ ਦੇ ਲਈ ਹੜਤਾਲ ਦੀ ਅਗਵਾਈ ਕਿਸਨੇ ਕੀਤੀ ?
ਉੱਤਰ-
ਲੈਕ ਵਾਲੇਸ਼ਾ (Lek Walesha) ਨੇ ਅਤੇ ਸੈਲੀਡੈਰਟੀ (Solidarity) ਨੇ ਪੋਲੈਂਡ ਵਿੱਚ ਹੜਤਾਲ ਦੀ ਅਗਵਾਈ ਕੀਤੀ ।
ਪ੍ਰਸ਼ਨ 6.
ਪੋਲੈਂਡ ਵਿਚ ਰਾਸ਼ਟਰਪਤੀ ਦੀ ਪਦਵੀ ਲਈ ਪਹਿਲੀ ਵਾਰੀ ਚੋਣਾਂ ਕਦੋਂ ਹੋਈਆਂ ਅਤੇ ਕੌਣ ਰਾਸ਼ਟਰਪਤੀ ਚੁਣਿਆ ਗਿਆ ?
ਉੱਤਰ-
ਪੋਲੈਂਡ ਵਿਚ ਰਾਸ਼ਟਰਪਤੀ ਪਦ ਦੇ ਲਈ ਪਹਿਲੀ ਵਾਰੀ ਚੁਨਾਵ 1990 ਵਿਚ ਹੋਏ ਅਤੇ ਲੈਕ ਵਾਲੇਸ਼ਾ ਪੌਲੈਂਡ ਦੇ ਰਾਸ਼ਟਰਪਤੀ ਬਣੇ ।
ਪ੍ਰਸ਼ਨ 7.
ਭਾਰਤ ਵਿਚ ਸਰਵ ਵਿਆਪਕ ਬਾਲਗ ਮੱਤ ਅਧਿਕਾਰ ਕਦੋਂ ਦਿੱਤਾ ਗਿਆ ?
ਉੱਤਰ-
ਭਾਰਤ ਵਿਚ ਸਰਵਵਿਆਪਕ ਬਾਲਗ ਮਤਾਧਿਕਾਰ 1950 ਵਿਚ ਸੰਵਿਧਾਨ ਦੇ ਲਾਗੂ ਹੋਣ ਨਾਲ ਦੇ ਦਿੱਤਾ ਗਿਆ ਸੀ ।
ਪ੍ਰਸ਼ਨ 8.
ਕਿਹੜੇ ਦੋ ਵੱਡੇ ਮਹਾਂਦੀਪ ਬਸਤੀਵਾਦ ਦਾ ਸ਼ਿਕਾਰ ਰਹੇ ?
ਉੱਤਰ-
ਏਸ਼ੀਆ ਅਤੇ ਅਫ਼ਰੀਕਾ ਬਸਤੀਵਾਦ ਦਾ ਸ਼ਿਕਾਰ ਰਹੇ ਹਨ ।
ਪ੍ਰਸ਼ਨ 9.
ਦੱਖਣੀ ਅਫ਼ਰੀਕਾ ਮਹਾਂਦੀਪ ਦੇ ਦੇਸ਼ ਘਾਨਾ ਨੂੰ ਕਦੋਂ ਆਜ਼ਾਦੀ ਪ੍ਰਾਪਤ ਹੋਈ ?
ਉੱਤਰ-
ਘਾਨਾ ਨੂੰ 1957 ਵਿਚ ਆਜ਼ਾਦੀ ਪ੍ਰਾਪਤ ਹੋਈ ।
ਪ੍ਰਸ਼ਨ 10.
ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਕਿਸ ਫ਼ੌਜੀ ਕਮਾਂਡਰ ਨੇ 1999 ਵਿਚ ਚੁਣੀ ਹੋਈ ਸਰਕਾਰ ਦੀ ਸੱਤਾ ਤੇ ਕਬਜ਼ਾ ਕਰ ਲਿਆ ?
ਉੱਤਰ-
ਜਨਰਲ ਪਰਵੇਜ਼ ਮੁਸ਼ੱਰਫ ਨੇ ।
ਪ੍ਰਸ਼ਨ 11.
ਦੋ ਅੰਤਰਰਾਸ਼ਟਰੀ ਸੰਸਥਾਵਾਂ ਦੇ ਨਾਮ ਦੱਸੋ ।
ਉੱਤਰ-
ਸੰਯੁਕਤ ਰਾਸ਼ਟਰ ਸੰਘ, ਅੰਤਰਰਾਸ਼ਟਰੀ ਮੁਦਰਾ ਕੋਸ਼ ।
ਪ੍ਰਸ਼ਨ 12.
ਅੰਤਰਰਾਸ਼ਟਰੀ ਮੁਦਰਾ ਕੋਸ਼ ਸੰਸਥਾ ਕੀ ਕੰਮ ਕਰਦੀ ਹੈ ?
ਉੱਤਰ-
ਅੰਤਰਰਾਸ਼ਟਰੀ ਮੁਦਰਾ ਕੋਸ਼ ਵੱਖ-ਵੱਖ ਦੇਸ਼ਾਂ ਨੂੰ ਵਿਕਾਸ ਦੇ ਲਈ ਪੈਸਾ ਕਰਜ਼ੇ ਦੇ ਰੂਪ ਵਿਚ ਦਿੰਦੀ ਹੈ ।
ਪ੍ਰਸ਼ਨ 13.
ਸੰਯੁਕਤ ਰਾਸ਼ਟਰ ਸੰਘ ਵਿਚ ਕਿੰਨੇ ਦੇਸ਼ ਮੈਂਬਰ ਹਨ ?
ਉੱਤਰ-
ਸੰਯੁਕਤ ਰਾਸ਼ਟਰ ਸੰਘ ਦੇ 193 ਦੇਸ਼ ਮੈਂਬਰ ਹਨ ।
ਪ੍ਰਸ਼ਨ 14.
ਦੁਨੀਆਂ ਭਰ ਵਿਚ ਪ੍ਰਚਲਿਤ ਸ਼ਾਸਨ ਪ੍ਰਣਾਲੀਆਂ ਦੇ ਨਾਮ ਦੱਸੋ ।
ਉੱਤਰ-
ਰਾਜਤੰਤਰ, ਸੱਤਾਵਾਦੀ, ਸਰਵਸੱਤਾਵਾਦੀ, ਤਾਨਾਸ਼ਾਹੀ, ਸੈਨਿਕ ਤਾਨਾਸ਼ਾਹੀ ਅਤੇ ਲੋਕਤੰਤਰ ।
III. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸਰਵਵਿਆਪਕ ਬਾਲਗ ਮੱਤ ਅਧਿਕਾਰ ਤੋਂ ਕੀ ਭਾਵ ਹੈ ?
ਉੱਤਰ-
ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਜਾਤੀ, ਲਿੰਗ, ਜਨਮ, ਵਰਣ, ਪ੍ਰਜਾਤੀ ਦੇ ਭੇਦਭਾਵ ਤੋਂ ਬਿਨਾਂ ਇੱਕ ਨਿਸਚਿਤ ਉਮਰ ਪ੍ਰਾਪਤ ਕਰਨ ਤੋਂ ਬਾਅਦ ਚੋਣਾਂ ਵਿਚ ਵੋਟ ਦੇਣ ਦਾ ਅਧਿਕਾਰ ਦਿੱਤਾ ਜਾਂਦਾ ਹੈ । ਇਸਨੂੰ ਸਰਵਵਿਆਪਕ ਬਾਲਗ ਮਤਾਧਿਕਾਰ ਕਹਿੰਦੇ ਹਨ । ਭਾਰਤ ਵਿਚ 18 ਸਾਲ ਦੀ ਉਮਰ ਪ੍ਰਾਪਤ ਕਰਨ ਤੋਂ ਬਾਅਦ ਸਾਰਿਆਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਵੋਟ ਦੇਣ ਦਾ ਅਧਿਕਾਰ ਦਿੱਤਾ ਗਿਆ ਹੈ ।
ਪ੍ਰਸ਼ਨ 2.
ਚੋਲ ਵੰਸ਼ ਦੇ ਰਾਜਿਆਂ ਦੇ ਸਮੇਂ ਸਥਾਨਕ ਪੱਧਰ ਦੇ ਲੋਕਤੰਤਰ ‘ਤੇ ਨੋਟ ਲਿਖੋ ।
ਉੱਤਰ-
ਚੋਲ ਸ਼ਾਸਕਾਂ ਨੇ ਸ਼ਾਸਨ ਨੂੰ ਠੀਕ ਢੰਗ ਨਾਲ ਚਲਾਉਣ ਲਈ ਰਾਜ ਨੂੰ ਕਈ ਇਕਾਈਆਂ ਵਿਚ ਵੰਡਿਆ ਸੀ ਅਤੇ ਇਹਨਾਂ ਪ੍ਰਸ਼ਾਸਨਿਕ ਇਕਾਈਆਂ ਨੂੰ ਸੁਤੰਤਰ ਅਧਿਕਾਰ ਪ੍ਰਾਪਤ ਸਨ । ਉਹਨਾਂ ਨੇ ਸਥਾਨਕ ਵਿਵਸਥਾ ਨੂੰ ਚਲਾਉਣ ਲਈ ਸਮਿਤੀ ਵਿਵਸਥਾ ਸ਼ੁਰੂ ਕੀਤੀ ਜਿਸਨੂੰ ਵਰਿਆਮ ਪ੍ਰਣਾਲੀ ਕਹਿੰਦੇ ਸਨ ।
ਵੱਖ-ਵੱਖ ਕੰਮਾਂ ਦੇ ਲਈ ਵੱਖ-ਵੱਖ ਸਮਿਤੀਆਂ ਬਣਾਈਆਂ ਜਾਂਦੀਆਂ ਸਨ । ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ (ਉਰ) ਦਾ ਪ੍ਰਬੰਧ ਚਲਾਉਣ ਦੇ ਲਈ 30 ਮੈਂਬਰਾਂ ਦੀ ਸਮਿਤੀ ਨੂੰ ਉਰ ਦੇ ਬਾਲਗਾਂ ਵਲੋਂ ਇੱਕ ਸਾਲ ਲਈ ਚੁਣਿਆ ਜਾਂਦਾ ਸੀ । ਹਰੇਕ ਉਰ ਨੂੰ ਖੰਡਾਂ ਵਿਚ ਵੰਡਿਆ ਜਾਂਦਾ ਸੀ। ਜਿਨ੍ਹਾਂ ਦੇ ਉਮੀਦਵਾਰਾਂ ਦੀ ਚੋਣ ਜਨਤਾ ਵਲੋਂ ਕੀਤੀ ਜਾਂਦੀ ਸੀ ।
ਪ੍ਰਸ਼ਨ 3.
ਵੀਟੋ ਸ਼ਕਤੀ ਤੋਂ ਕੀ ਭਾਵ ਹੈ ? ਸੰਯੁਕਤ ਰਾਸ਼ਟਰ ਸੰਘ ਵਿਚ ਵੀਟੋ ਸ਼ਕਤੀ ਕਿਹੜੇ-ਕਿਹੜੇ ਦੇਸ਼ਾਂ ਕੋਲ ਹੈ ?
ਉੱਤਰ-
ਵੀਟੋ ਸ਼ਕਤੀ ਦਾ ਅਰਥ ਹੈ ਨਾਂ ਕਹਿਣ ਦੀ ਸ਼ਕਤੀ, ਇਸਦਾ ਅਰਥ ਹੈ ਕਿ ਜਿਸ ਨੂੰ ਵੀਟੋ ਸ਼ਕਤੀ ਪ੍ਰਯੋਗ ਕਰਨ ਦਾ ਅਧਿਕਾਰ ਹੋਵੇ, ਉਸਦੀ ਮਰਜ਼ੀ ਤੋਂ ਬਿਨਾਂ ਕੋਈ ਪ੍ਰਸਤਾਵ ਪਾਸ ਨਹੀਂ ਹੋ ਸਕਦਾ । ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਦੇ ਪੰਜ ਸਥਾਈ ਮੈਂਬਰਾਂ ਨੂੰ ਵੀਟੋ ਸ਼ਕਤੀ ਦਾ ਅਧਿਕਾਰ ਪ੍ਰਾਪਤ ਹੈ । ਜੇਕਰ ਇਹਨਾਂ ਪੰਜ ਮੈਂਬਰਾਂ ਵਿਚੋਂ ਕੋਈ ਵੀ ਮੈਂਬਰ ਵੀਟੋ ਦੇ ਅਧਿਕਾਰ ਦਾ ਪ੍ਰਯੋਗ ਕਰਦਾ ਹੈ ਤਾਂ ਉਹ ਪ੍ਰਸਤਾਵ ਪਰਿਸ਼ਦ ਵਿਚ ਪਾਸ ਨਹੀਂ ਹੋ ਸਕਦਾ ।ਉਹ ਦੇਸ਼ ਜਿਨ੍ਹਾਂ ਨੂੰ ਵੀਟੋ ਅਧਿਕਾਰ ਪ੍ਰਾਪਤ ਹੈ-ਸੰਯੁਕਤ ਰਾਜ ਅਮਰੀਕਾ, ਰੂਸ, ਇੰਗਲੈਂਡ, ਫ਼ਰਾਂਸ ਅਤੇ ਚੀਨ ।
ਪ੍ਰਸ਼ਨ 4.
ਅੰਤਰ-ਰਾਸ਼ਟਰੀ ਸੰਸਥਾਵਾਂ ਦੀ ਕਾਰਜ ਪ੍ਰਣਾਲੀ ਲੋਕਤੰਤਰੀ ਸਿਧਾਂਤਾਂ ਤੇ ਖਰੀ ਨਹੀਂ ਉਤਰਦੀ । ਇਸ ਕਥਨ ਦੀ ਵਿਆਖਿਆ ਕਰੋ ।
ਉੱਤਰ-
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅੰਤਰਰਾਸ਼ਟਰੀ ਸੰਸਥਾਵਾਂ ਦੀ ਕਾਰਜ ਪ੍ਰਣਾਲੀ ਲੋਕਤੰਤਰੀ ਸਿਧਾਂਤਾਂ ਤੇ ਖਰੀ ਨਹੀਂ ਉੱਤਰਦੀ । ਸੰਯੁਕਤ ਰਾਸ਼ਟਰ ਸੰਘ ਲੋਕਤੰਤਰੀ ਸਿਧਾਂਤਾਂ ਅਨੁਸਾਰ ਹੈ, ਪਰ ਉਸ ਵਿੱਚ ਆਪ ਹੀ ਲੋਕਤੰਤਰ ਨਹੀਂ ਹੈ ਕਿਉਂਕਿ ਸੁਰੱਖਿਆ ਪਰਿਸ਼ਦ ਵਿਚ ਸਿਰਫ਼ ਪੰਜ ਦੇਸ਼ਾਂ ਨੂੰ ਹੀ ਵੀਟੋ ਦਾ ਅਧਿਕਾਰ ਪ੍ਰਾਪਤ ਹੈ । ਇਸੇ ਤਰ੍ਹਾਂ I.M.F. ਵਿੱਚ ਵੀ 52% ਵੋਟਿੰਗ ਅਧਿਕਾਰ ਸਿਰਫ਼ 10 ਦੇਸ਼ਾਂ ਕੋਲ ਹਨ ਜੋ ਕਿ ਗਲਤ ਹੈ ।
ਪ੍ਰਸ਼ਨ 5.
ਚਿੱਲੀ ਦੇ ਲੋਕਤੰਤਰ ਦੇ ਇਤਿਹਾਸ ਉੱਤੇ ਨੋਟ ਲਿਖੋ ।
ਉੱਤਰ-
ਚਿੱਲੀ ਦੱਖਣੀ ਅਮਰੀਕਾ ਦਾ ਦੇਸ਼ ਹੈ ਜਿੱਥੇ ਸਾਲਵਾਡੋਰ ਅਲੈਂਡੇ ਦੀ ਸਮਾਜਵਾਦੀ ਪਾਰਟੀ ਨੂੰ 1970 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਜਿੱਤ ਪ੍ਰਾਪਤ ਹੋਈ । ਇਸ ਤੋਂ ਬਾਅਦ ਅਲੈਂਡੇ ਨੇ ਗਰੀਬ ਲੋਕਾਂ ਦੇ ਕਲਿਆਣ, ਸਿੱਖਿਆ ਵਿਚ ਸੁਧਾਰ ਅਤੇ ਕਈ ਹੋਰ ਕੰਮ ਕੀਤੇ, ਜਿਸਦਾ ਵਿਦੇਸ਼ੀ ਕੰਪਨੀਆਂ ਨੇ ਵਿਰੋਧ ਕੀਤਾ 11 ਸਤੰਬਰ, 1973 ਨੂੰ ਸੈਨਿਕ ਜਨਰਲ ਪਿਨੋਸ਼ੇ ਨੇ ਤਖਤਾ ਪਲਟ ਕਰ ਦਿੱਤਾ ਜਿਸ ਵਿਚ ਅਲੈਂਡੇ ਦੀ ਮੌਤ ਹੋ ਗਈ । ਸੱਤਾ ਪਿਨੋਸ਼ੇ ਦੇ ਹੱਥਾਂ ਵਿਚ ਆ ਗਈ । 17 ਸਾਲਾਂ ਤੱਕ ਰਾਜ ਕਰਨ ਤੋਂ ਬਾਅਦ ਪਿਨੋਸ਼ੇ ਨੇ ਜਨਮਤ ਸਰਵੇਖਣ ਕਰਵਾਇਆ ਜਿਹੜਾ ਉਸਦੇ ਵਿਰੋਧ ਵਿਚ ਗਿਆ । 1990 ਵਿਚ ਉੱਥੇ ਚੁਨਾਵ ਹੋਏ ਅਤੇ ਦੁਬਾਰਾ ਲੋਕਤੰਤਰ ਸਥਾਪਿਤ ਹੋਇਆ ।
ਪ੍ਰਸ਼ਨ 6.
ਅਫ਼ਰੀਕਾ ਮਹਾਂਦੀਪ ਦੇ ਦੇਸ਼ ਘਾਨਾ ਨੂੰ ਆਜ਼ਾਦ ਕਰਵਾਉਣ ਵਿੱਚ ਕਿਸ ਵਿਅਕਤੀ ਨੇ ਭੂਮਿਕਾ ਨਿਭਾਈ ? ਘਾਨਾ ਦੀ ਆਜ਼ਾਦੀ ਦਾ ਅਫ਼ਰੀਕਾ ਦੇ ਹੋਰ ਦੇਸ਼ਾਂ ਉੱਤੇ ਕੀ ਪ੍ਰਭਾਵ ਪਿਆ ?
ਉੱਤਰ-
ਘਾਨਾ ਨੂੰ 1957 ਵਿਚ ਅੰਗਰੇਜ਼ਾਂ ਤੋਂ ਸੁਤੰਤਰਤਾ ਪ੍ਰਾਪਤ ਹੋਈ । ਉਸਦੀ ਸੁਤੰਤਰਤਾ ਪ੍ਰਾਪਤੀ ਵਿਚ ਕਵਾਮੇ ਨਕਰੂਮਾਹ (Kwame Nkrumah) ਨਾਮ ਦੇ ਵਿਅਕਤੀ ਨੇ ਮਹੱਤਵਪੂਰਨ ਭੂਮਿਕਾ ਨਿਭਾਈ । ਉਸਨੇ ਸੁਤੰਤਰਤਾ ਦੇ ਸੰਘਰਸ਼ ਦੌਰਾਨ ਜਨਤਾ ਦਾ ਸਾਥ ਦਿੱਤਾ ਅਤੇ ਦੇਸ਼ ਨੂੰ ਸੁਤੰਤਰ ਕਰਵਾਇਆ । ਉਹ ਘਾਨਾ ਦਾ ਪਹਿਲਾ ਪ੍ਰਧਾਨ ਮੰਤਰੀ ਅਤੇ ਬਾਅਦ ਵਿਚ ਰਾਸ਼ਟਰਪਤੀ ਬਣ ਗਿਆ | ਘਾਨਾ ਦੀ ਸੁਤੰਤਰਤਾ ਦਾ ਅਫ਼ਰੀਕਾ ਦੇ ਹੋਰ ਦੇਸ਼ਾਂ ਉੱਤੇ ਕਾਫ਼ੀ ਪ੍ਰਭਾਵ ਪਿਆ ਅਤੇ ਉਹ ਵੀ ਸੁਤੰਤਰਤਾ ਪ੍ਰਾਪਤੀ ਲਈ ਪ੍ਰੇਰਿਤ ਹੋਏ । ਉਹਨਾਂ ਨੇ ਵੀ ਸਮੇਂ ਦੇ ਨਾਲ-ਨਾਲ ਸੁਤੰਤਰਤਾ ਪ੍ਰਾਪਤ ਕੀਤੀ ।
ਪ੍ਰਸ਼ਨ 7.
ਚੋਲ ਵੰਸ਼ ਦੇ ਰਾਜਿਆਂ ਸਮੇਂ ਸਥਾਨਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਦੀ ਚੋਣ ਕਰਨ ਲਈ ਅਪਣਾਏ ਗਏ ਚੋਣ ਢੰਗਾਂ ਦੀ ਵਿਆਖਿਆ ਕਰੋ ।
ਉੱਤਰ-
ਚੋਲ ਵੰਸ਼ ਦੇ ਸ਼ਾਸਕਾਂ ਦੇ ਸ਼ਾਸਨ ਵਿਚ ਸਭ ਤੋਂ ਛੋਟੀ ਇਕਾਈ ਉਰ ਸੀ ਜਿਹੜੀ ਅੱਜ ਕੱਲ੍ਹ ਦੇ ਪਿੰਡਾ ਵਰਗੀ ਸੀ । ਉਰ ਦਾ ਪ੍ਰਬੰਧ ਚਲਾਉਣ ਦੇ ਲਈ 30 ਮੈਂਬਰਾਂ ਦੀ ਇੱਕ ਸਮਿਤੀ ਬਣਾਈ ਜਾਂਦੀ ਸੀ ਜਿਸਨੂੰ ਇੱਕ ਸਾਲ ਦੇ ਲਈ ਉਰ ਦੇ ਬਾਲਗਾਂ ਵਲੋਂ ਚੁਣਿਆ ਜਾਂਦਾ ਸੀ । ਹਰੇਕ ਉਰ 30 ਭਾਗਾਂ ਵਿਚ ਵੰਡਿਆ ਹੁੰਦਾ ਸੀ ਅਤੇ ਹਰੇਕ ਭਾਗ ਵਿਚੋਂ ਇੱਕ ਤੋਂ ਵੱਧ ਉਮੀਦਵਾਰ ਦੀ ਸਿਫਾਰਿਸ਼ ਜਨਤਾ ਵਲੋਂ ਕੀਤੀ ਜਾਂਦੀ ਸੀ । ਇਹਨਾਂ ਉਮੀਦਵਾਰਾਂ ਦੇ ਨਾਮ ਤਾੜ ਦੇ ਪੱਤਿਆਂ ਉੱਤੇ ਲਿਖ ਕੇ ਇੱਕ ਡੱਬੇ ਵਿਚ ਪਾ ਦਿੱਤੇ ਜਾਂਦੇ ਸਨ । ਜਿਨ੍ਹਾਂ ਦੇ ਨਾਮ ਬਾਲਗਾਂ ਵਲੋਂ ਡੱਬੇ ਵਿਚੋਂ ਬਾਹਰ ਕੱਢੇ ਜਾਂਦੇ ਸਨ, ਉਹਨਾਂ ਨੂੰ ਮੈਂਬਰ ਮੰਨ ਲਿਆ ਜਾਂਦਾ ਸੀ । ਇਸ ਚੋਣ ਦੇ ਢੰਗ ਨੂੰ ਕੁਦੁਬਲਾਇ ਦਾ ਨਾਮ ਦਿੱਤਾ ਜਾਂਦਾ ਸੀ ।
IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਅੰਤਰਰਾਸ਼ਟਰੀ ਮੁਦਰਾ ਕੋਸ਼ ’ਤੇ ਨੋਟ ਲਿਖੋ ।
ਉੱਤਰ-
ਅੰਤਰਰਾਸ਼ਟਰੀ ਮੁਦਰਾ ਕੋਸ਼ ਅਤੇ ਵਰਲਡ ਬੈਂਕ ਨੂੰ ਬਰੈਂਟਨ ਵੁਡ ਸੰਸਥਾਵਾਂ ਵੀ ਕਿਹਾ ਜਾਂਦਾ ਹੈ । ਅੰਤਰਰਾਸ਼ਟਰੀ ਮੁਦਰਾ ਕੋਸ਼ (International Monetary Fund) ਨੇ 1947 ਵਿਚ ਆਪਣੇ ਆਰਥਿਕ ਕੰਮ ਕਰਨੇ ਸ਼ੁਰੂ ਕੀਤੇ । ਇਹਨਾਂ ਸੰਸਥਾਵਾਂ ਵਿਚ ਫ਼ੈਸਲੇ ਲੈਣ ਦੀ ਪ੍ਰਕ੍ਰਿਆ ਉੱਤੇ ਪੱਛਮੀ ਦੇਸ਼ਾਂ ਦਾ ਅਧਿਕਾਰ ਹੁੰਦਾ ਹੈ । ਅਮਰੀਕਾ ਦੇ ਕੋਲ IMF ਅਤੇ World Bank ਵਿਚ ਵੋਟ ਕਰਨ ਦਾ ਮੁੱਖ ਅਧਿਕਾਰ ਹੈ । ਇਹ ਸੰਸਥਾ ਦੁਨੀਆਂ ਦੇ ਦੇਸ਼ਾਂ ਨੂੰ ਕਰਜ਼ਾ ਦਿੰਦੀ ਹੈ । ਇਸ ਸੰਸਥਾ ਦੇ 188 ਦੇਸ਼ ਮੈਂਬਰ ਹਨ ਅਤੇ ਹਰੇਕ ਦੇਸ਼ ਦੇ ਕੋਲ ਵੋਟ ਦੇਣ ਦਾ ਅਧਿਕਾਰ ਹੈ । ਹਰੇਕ ਦੇਸ਼ ਦੇ ਵੋਟ ਦੇਣ ਦੀ ਸ਼ਕਤੀ ਉਸ ਦੇਸ਼ ਵਲੋਂ ਸੰਸਥਾ ਨੂੰ ਦਿੱਤੀ ਗਈ ਰਾਸ਼ੀ ਦੇ ਅਨੁਸਾਰ ਨਿਸ਼ਚਿਤ ਕੀਤੀ ਜਾਂਦੀ ਹੈ । IMF ਵਿਚ 52% ਵੋਟ ਸ਼ਕਤੀ ਸਿਰਫ 10 ਦੇਸ਼ਾਂ-ਅਮਰੀਕਾ, ਜਾਪਾਨ, ਜਰਮਨੀ, ਫ਼ਰਾਂਸ, ਇੰਗਲੈਂਡ, ਚੀਨ, ਇਟਲੀ, ਸਾਉਦੀ ਅਰਬ, ਕੈਨੇਡਾ ਅਤੇ ਰੁਸ ਕੋਲ ਹੈ । ਇਸ ਤਰ੍ਹਾਂ 178 ਦੇਸ਼ਾਂ ਦੇ ਕੋਲ ਸੰਸਥਾ ਵਿਚ ਫ਼ੈਸਲੇ ਲੈਣ ਦਾ ਅਧਿਕਾਰ ਕਾਫ਼ੀ ਘੱਟ ਹੁੰਦਾ ਹੈ । ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਦੇਸ਼ਾਂ ਵਿਚ ਫ਼ੈਸਲੇ ਲੈਣ ਦੀ ਪ੍ਰਕ੍ਰਿਆ ਲੋਕਤੰਤਰੀ ਨਹੀਂ ਬਲਕਿ ਅਲੋਕਤੰਤਰਿਕ ਹੈ ।
ਪ੍ਰਸ਼ਨ 2.
ਸੰਯੁਕਤ ਰਾਸ਼ਟਰ ‘ਤੇ ਨੋਟ ਲਿਖੋ ।
ਉੱਤਰ-
ਸੰਯੁਕਤ ਰਾਸ਼ਟਰ ਇੱਕ ਅੰਤਰਰਾਸ਼ਟਰੀ ਸੰਸਥਾ ਹੈ ਜਿਸਨੂੰ 24 ਅਕਤੂਬਰ, 1945 ਨੂੰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਬਣਾਇਆ ਗਿਆ ਸੀ । ਇਸਦੇ ਪ੍ਰਾਥਮਿਕ ਮੈਂਬਰਾਂ ਦੀ ਸੰਖਿਆ 51 ਸੀ ਅਤੇ ਭਾਰਤ ਵੀ ਉਹਨਾਂ 51 ਦੇਸ਼ਾਂ ਵਿਚੋਂ ਇੱਕ ਸੀ । ਸੰਯੁਕਤ ਰਾਸ਼ਟਰ ਉਹਨਾਂ ਕੋਸ਼ਿਸ਼ਾਂ ਦਾ ਨਤੀਜਾ ਸੀ ਜਿਸ ਵਿਚ ਵਿਸ਼ਵ ਸ਼ਾਂਤੀ ਨੂੰ ਸਾਹਮਣੇ ਰੱਖ ਕੇ ਲੜਾਈਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ । ਇਸ ਸਮੇਂ ਇਸਦੇ 193 ਮੈਂਬਰ ਹਨ । ਸੰਯੁਕਤ ਰਾਸ਼ਟਰ ਇੱਕ ਸੰਸਦ ਹੈ ਅਤੇ ਇਸਨੂੰ ਸੰਯੁਕਤ ਰਾਸ਼ਟਰ ਮਹਾਂਸਭਾ ਕਹਿੰਦੇ ਹਨ । ਇੱਥੇ ਹਰੇਕ ਦੇਸ਼ ਨੂੰ ਇੱਕ ਵੋਟ ਅਤੇ ਬਰਾਬਰ ਵੋਟ ਦੇਣ ਦਾ ਅਧਿਕਾਰ ਪ੍ਰਾਪਤ ਹੈ ਅਤੇ ਮਹਾਂਸਭਾ ਵਿਚ ਸਾਰੀ ਦੁਨੀਆਂ ਦੇ ਦੇਸ਼ ਦੁਨੀਆਂ ਦੀਆਂ ਸਮੱਸਿਆਵਾਂ ਨਾਲ ਸੰਬੰਧਿਤ ਗੱਲਬਾਤ ਕਰਦੇ ਹਨ | ਮਹਾਂਸਭਾ ਦਾ ਇੱਕ ਪ੍ਰਧਾਨ ਹੁੰਦਾ ਹੈ ਜਿਸਨੂੰ ਚੇਅਰਮੈਨ ਕਿਹਾ ਜਾਂਦਾ ਹੈ । ਸੰਯੁਕਤ ਰਾਸ਼ਟਰ ਦਾ ਇੱਕ ਸਕੱਤਰੇਤ ਹੁੰਦਾ ਹੈ ਜਿਸਦੇ ਪ੍ਰਮੁੱਖ ਨੂੰ ਮਹਾਂ ਸਕੱਤਰ ਕਹਿੰਦੇ ਹਨ | ਸਾਰੇ ਫੈਸਲੇ ਵੱਖ-ਵੱਖ ਦੇਸ਼ਾਂ ਨਾਲ ਸਲਾਹ ਕਰਕੇ ਲਏ ਜਾਂਦੇ ਹਨ । ਇਸਦੇ ਕੁਝ ਅੰਗ ਹਨ ਜਿਵੇਂ ਕਿ ਮਹਾਂਸਭਾ, ਸੁਰੱਖਿਆ ਪਰਿਸ਼ਦ, ਆਰਥਿਕ ਅਤੇ ਸਮਾਜਿਕ ਕੌਂਸਿਲ, ਟਰੱਸਟੀਸ਼ਿਪ ਕੌਂਸਿਲ, ਅੰਤਰਰਾਸ਼ਟਰੀ ਅਦਾਲਤ ਅਤੇ ਸਕੱਤਰੇਤ ।
ਪ੍ਰਸ਼ਨ 3.
ਯੂਨਾਨ ਅਤੇ ਰੋਮ ਦੇ ਪ੍ਰਾਚੀਨ ਕਾਲ ਵਿਚ ਲੋਕਤੰਤਰ ਦੇ ਵਿਕਾਸ ਦਾ ਸੰਖੇਪ ਵਰਣਨ ਕਰੋ ।
ਉੱਤਰ-
ਜੇਕਰ ਅਸੀ ਪੂਰੀ ਦੁਨੀਆਂ ਦੇ ਵਿਚ ਲੋਕਤੰਤਰ ਦੀ ਸ਼ੁਰੂਆਤ ਨੂੰ ਦੇਖੀਏ ਤਾਂ ਇਹ ਯੂਨਾਨ ਅਤੇ ਰੋਮ ਗਣਰਾਜਾ ਵਿਚ ਹੋਇਆ ਸੀ | ਪ੍ਰਾਚੀਨ ਸਮੇਂ ਵਿਚ ਯੂਨਾਨ ਵਿਚ ਨਗਰ ਰਾਜਾਂ ਵਿਚ ਸਿੱਧਾ ਅਤੇ ਪ੍ਰਤੱਖ ਲੋਕਤੰਤਰ ਲਾਗੁ ਸੀ । ਇਹਨਾਂ ਰਾਜਾਂ ਦੀ ਜਨਸੰਖਿਆ ਕਾਫ਼ੀ ਘੱਟ ਸੀ । ਰਾਜ ਦੇ ਪ੍ਰਸ਼ਾਸਨਿਕ ਫੈਸਲੇ ਨਾਗਰਿਕ ਪ੍ਰਤੱਖ ਰੂਪ ਵਿਚ ਲੈਂਦੇ ਸਨ | ਰਾਜ ਦੇ ਸਾਰੇ ਨਾਗਰਿਕ ਆਪਣੇ ਰਾਜ ਦੀਆਂ ਆਰਥਿਕ, ਰਾਜਨੀਤਿਕ ਅਤੇ ਸਮਾਜਿਕ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਕਾਨੂੰਨ ਬਣਾਉਣ, ਰਾਜ ਦੇ ਸਲਾਨਾ ਬਜਟ ਨੂੰ ਪਾਸ ਕਰਨ ਅਤੇ ਸਰਵਜਨਿਕ ਨੀਤੀਆਂ ਬਣਾਉਣ ਦੀ ਪ੍ਰਕ੍ਰਿਆ ਵਿਚ ਭਾਗ ਲੈਂਦੇ ਸਨ |
ਪਰ ਇਹ ਲੋਕਤੰਤਰ ਇੱਕ ਸੀਮਿਤ, ਲੋਕਤੰਤਰ ਸੀ ਕਿਉਂਕਿ ਇਹਨਾਂ ਨਗਰ ਰਾਜਾਂ ਦੀ ਜਨਸੰਖਿਆ ਦਾ ਬਹੁਤ ਵੱਡਾ ਹਿੱਸਾ ਗੁਲਾਮਾਂ ਦਾ ਹੁੰਦਾ ਸੀ । ਗੁਲਾਮਾਂ ਨੂੰ ਪ੍ਰਸ਼ਾਸਨਿਕ ਕੰਮਾਂ ਵਿਚ ਭਾਗ ਲੈਣ ਦੀ ਮਨਾਹੀ ਸੀ । ਰੋਮਨ ਰਾਜਾਂ ਵਿਚ ਰਾਜੇ ਨੂੰ ਚਾਹੇ ਜਨਤਾ ਵੱਲੋਂ ਚੁਣਿਆ ਜਾਂਦਾ ਸੀ ਪਰ ਇੱਥੇ ਰਾਜਾ ਆਪਣੀ ਮਰਜ਼ੀ ਨਾਲ ਰਾਜ ਦਾ ਪ੍ਰਸ਼ਾਸਨ ਚਲਾਉਂਦਾ ਸੀ । ਸਿਧਾਂਤਕ ਰੂਪ ਨਾਲ ਰਾਜਾ ਪੂਰੀ ਜਨਤਾ ਦਾ ਪ੍ਰਤੀਨਿਧੀ ਹੁੰਦਾ ਸੀ ਪਰ ਅਸਲੀਅਤ ਵਿਚ ਉਹ ਆਪਣੀ ਇੱਛਾ ਨਾਲ ਸ਼ਾਸਨ ਪ੍ਰਬੰਧ ਚਲਾਉਂਦਾ ਸੀ ।
ਪ੍ਰਸ਼ਨ 4.
ਅੱਜ ਦੇ ਯੁਗ ਵਿਚ ਬਹੁਕੌਮੀ ਕੰਪਨੀਆਂ ਲੋਕਤੰਤਰ ਦੇ ਵਿਕਾਸ ਲਈ ਖ਼ਤਰਾ ਹਨ । ਇਸ ਕਥਨ ਦੀ ਵਿਆਖਿਆ ਕਰੋ ।
ਉੱਤਰ-
ਅੱਜ ਕੱਲ੍ਹ ਦਾ ਸਮਾਂ ਵਿਸ਼ਵੀਕਰਣ ਦਾ ਹੈ ਜਿੱਥੇ ਵੱਖ-ਵੱਖ ਦੇਸ਼ਾਂ ਦੀ ਇੱਕ ਦੂਜੇ ਉੱਤੇ ਨਿਰਭਰਤਾ ਵੱਧ ਗਈ ਹੈ । ਬਹੁਤ ਸਾਰੀਆਂ ਬਹੁਰਾਸ਼ਟਰੀ ਕੰਪਨੀਆਂ ਵੀ ਸਾਹਮਣੇ ਆਈਆਂ ਹਨ ਜਿਹੜੀਆਂ ਬਹੁਤ ਸਾਰੇ ਦੇਸ਼ਾਂ ਵਿਚ ਆਪਣਾ ਵਪਾਰ ਕਰਦੀਆਂ ਹਨ | ਪਰ ਪ੍ਰਸ਼ਨ ਇਹ ਉਠਦਾ ਹੈ ਕਿ ਕੀ ਇਹ ਕੰਪਨੀਆਂ ਲੋਕਤੰਤਰ ਲਈ ਖਤਰਾ ਹਨ ? ਅੱਜ ਕੱਲ ਲਗਭਗ ਸਾਰੇ ਵਿਕਾਸਸ਼ੀਲ ਅਤੇ ਪਿਛੜੇ ਦੇਸ਼ਾਂ ਨੇ ਵਿਸ਼ਵੀਕਰਣ ਅਤੇ ਖੁੱਲੀ ਪਤੀਯੋਗਿਤਾ ਦੀ ਨੀਤੀ ਨੂੰ ਅਪਣਾ ਲਿਆ ਹੈ । ਇਸ ਨੀਤੀ ਦੇ ਅਨੁਸਾਰ ਹੀ ਬਹੁਰਾਸ਼ਟਰੀ ਕੰਪਨੀਆਂ ਆਪਣਾ ਵਪਾਰ ਕਰ ਰਹੀਆਂ ਹਨ । ਇਹਨਾਂ ਕੰਪਨੀਆਂ ਦਾ ਮੁੱਖ ਉਦੇਸ਼ ਵੱਧ ਤੋਂ ਵੱਧ ਲਾਭ ਕਮਾਉਣਾ ਹੁੰਦਾ ਹੈ ਜਿਸ ਕਾਰਨ ਉਹ ਆਪਣੀਆਂ ਚੀਜ਼ਾਂ ਦੀਆਂ ਕੀਮਤਾਂ ਲਗਾਤਾਰ ਵਧਾਉਂਦੇ ਰਹਿੰਦੇ ਹਨ ।
ਇਹ ਕੰਪਨੀਆਂ ਕਿਸੇ ਨਾ ਕਿਸੇ ਤਰੀਕੇ ਨਾਲ ਜਨਤਾ ਦਾ ਸ਼ੋਸ਼ਣ ਕਰਦੀਆਂ ਹਨ ਜੋਕਿ ਲੋਕਤੰਤਰ ਦੀ ਆਤਮਾ ਦੇ ਵਿਰੁੱਧ ਹੈ । ਸਾਡੀਆਂ ਸਰਕਾਰਾਂ ਚਾਹੇ ਆਪਣੇ ਆਪ ਨੂੰ ਲੋਕਤੰਤਰਿਕ ਕਹਿਣ, ਪਰ ਇਹਨਾਂ ਨੂੰ ਦੇਸ਼ ਦੇ ਵਪਾਰਕ ਪਰਿਵਾਰ ਹੀ ਚਲਾ ਰਹੇ ਹਨ । ਇਹਨਾਂ ਵਪਾਰਕ ਪਰਿਵਾਰਾਂ ਦਾ ਇਹਨਾਂ ਕੰਪਨੀਆਂ ਉੱਤੇ ਏਕਾਧਿਕਾਰ ਹੁੰਦਾ ਹੈ ਅਤੇ ਇਹ ਸਰਕਾਰ ਤੋਂ ਆਪਣੇ ਪੱਖ ਵਿਚ ਨੀਤੀਆਂ ਬਣਵਾ ਲੈਂਦੇ ਹਨ । ਇਸ ਕਾਰਨ ਅਮੀਰ ਹੋਰ ਅਮੀਰ ਅਤੇ ਗਰੀਬ ਹੋਰ ਗਰੀਬ ਹੋ ਰਿਹਾ ਹੈ । ਪਰ ਇਹ ਸੱਚੇ ਲੋਕਤੰਤਰ ਦੀ ਆਤਮਾ ਦੇ ਵਿਰੁੱਧ ਹੈ । ਇਸ ਤਰ੍ਹਾਂ ਬਹੁ-ਰਾਸ਼ਟਰੀ ਕੰਪਨੀਆਂ ਲੋਕਤੰਤਰ ਦੇ ਲਈ ਖਤਰਾ ਹਨ !
PSEB 9th Class Social Science Guide ਵਰਤਮਾਨ ਲੋਕਤੰਤਰ ਦਾ ਇਤਿਹਾਸ-ਵਿਕਾਸ ਅਤੇ ਵਿਸਥਾਰ Important Questions and Answers
I. ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਚਿੱਲੀ ਵਿੱਚ 11 ਸਤੰਬਰ, 1973 ਨੂੰ ਸੈਨਾ ਨੇ ਸਰਕਾਰ ਦਾ ਤਖ਼ਤਾ ਪਲਟ ਦਿੱਤਾ, ਉਸ ਸਮੇਂ ਚਿਲੀ ਦਾ ਰਾਸ਼ਟਰਪਤੀ ਕੌਣ ਸੀ ?
(ਉ) ਗੋਰਬਾਚੋਵ
(ਅ) ਅਗਸਟੇ ਪਿਨੋਸ਼ੇ
(ਈ) ਸਟਾਲਿਨ
(ਸ) ਸਾਲਵਾਡੋਰ ਅਲੈਂਡੇ ॥
ਉੱਤਰ-
(ਸ) ਸਾਲਵਾਡੋਰ ਅਲੈਂਡੇ ॥
ਪ੍ਰਸ਼ਨ 2.
ਚਿੱਲੀ ਵਿੱਚ ਸੈਨਿਕ ਤਾਨਾਸ਼ਾਹੀ ਕਦੋਂ ਖ਼ਤਮ ਹੋਈ ?
(ਉ) 1973
(ਅ) 1989
(ਈ) 1990
(ਸ) 1998.
ਉੱਤਰ-
(ਈ) 1990
ਪ੍ਰਸ਼ਨ 3.
1980 ਵਿੱਚ ਪੋਲੈਂਡ ਵਿੱਚ ਕਿਸ ਪਾਰਟੀ ਦਾ ਸ਼ਾਸਨ ਸੀ ?
(ਉ) ਸਾਮਵਾਦੀ ਪਾਰਟੀ
(ਅ) ਪੋਲਿਸ਼ ਸੰਯੁਕਤ ਕਿਰਤ ਪਾਰਟੀ
(ਈ) ਪੋਲਿਸ਼ ਕਿਰਤ ਪਾਰਟੀ
(ਸ) ਕੋਈ ਨਹੀਂ ।
ਉੱਤਰ-
(ਅ) ਪੋਲਿਸ਼ ਸੰਯੁਕਤ ਕਿਰਤ ਪਾਰਟੀ
ਪ੍ਰਸ਼ਨ 4.
ਲੈਨਿਨ ਸ਼ਿਪਯਾਰਡ ਦੇ ਮਜ਼ਦੂਰਾਂ ਨੇ ਹੜਤਾਲ ਕਦੋਂ ਕੀਤੀ ?
(ਉ) 14 ਅਗਸਤ
(ਅ) 14 ਅਗਸਤ 1980
(ਇ) 14 ਅਗਸਤ 1998
(ਸ) 14 ਅਗਸਤ 1988.
ਉੱਤਰ-
(ਅ) 14 ਅਗਸਤ 1980
ਪ੍ਰਸ਼ਨ 5.
ਪੋਲੈਂਡ ਵਿੱਚ ਪਹਿਲੀਆਂ ਰਾਸ਼ਟਰਪਤੀ ਚੋਣਾਂ ਕਦੋਂ ਹੋਈਆਂ ਜਿਸ ਵਿੱਚ ਇੱਕ ਤੋਂ ਵੱਧ ਰਾਜਨੀਤਿਕ ਦਲਾਂ ਨੇ ਹਿੱਸਾ ਲਿਆ ?
(ਉ) ਅਕਤੂਬਰ 1990
(ਅ) ਅਕਤੂਬਰ 1992
(ਇ) ਜਨਵਰੀ 1998
(ਸ) ਅਕਤੂਬਰ 1988.
ਉੱਤਰ-
(ਉ) ਅਕਤੂਬਰ 1990
ਪ੍ਰਸ਼ਨ 6.
ਸੋਲੀਡੈਰਟੀ ਟਰੇਡ ਯੂਨੀਅਨ ਦੀ ਸਥਾਪਨਾ ਕਿਸ ਦੇਸ਼ ਵਿੱਚ ਕੀਤੀ ਗਈ ਸੀ ?
(ਉ) ਪੋਲੈਂਡ
(ਅ ਚਿਲੀ
(ਇ) ਨੇਪਾਲ
(ਸ) ਰੁਮਾਨੀਆਂ ।
ਉੱਤਰ-
(ਉ) ਪੋਲੈਂਡ
ਪ੍ਰਸ਼ਨ 7.
ਪੋਲੈਂਡ ਵਿੱਚ ਲੈਕ ਵਾਲੇਸ਼ਾ ਦੀ ਸਰਕਾਰ ਦੀ ਮਹੱਤਵਪੂਰਨ ਵਿਸ਼ੇਸ਼ਤਾ ਸੀ –
(ਉ) ਰਾਜਨੀਤਿਕ ਸੱਤਾ ਸੈਨਾ ਕੋਲ ਸੀ ।
(ਅ) ਲੋਕਾਂ ਨੂੰ ਕੁਝ ਮੁੱਢਲੀਆਂ ਸੁਤੰਤਰਤਾਵਾਂ ਪ੍ਰਾਪਤ ਸਨ
(ਬ) ਸਰਕਾਰ ਦੀ ਆਲੋਚਨਾ ਕਰਨਾ ਮਨ੍ਹਾ ਸੀ
(ਸ) ਸ਼ਾਸਕ ਜਨਤਾ ਵਲੋਂ ਨਹੀਂ ਚੁਣੇ ਜਾਂਦੇ ਸਨ ।
ਉੱਤਰ-
(ਅ) ਲੋਕਾਂ ਨੂੰ ਕੁਝ ਮੁੱਢਲੀਆਂ ਸੁਤੰਤਰਤਾਵਾਂ ਪ੍ਰਾਪਤ ਸਨ
II. ਖ਼ਾਲੀ ਥਾਂਵਾਂ ਭਰੋ –
ਪ੍ਰਸ਼ਨ 1.
ਲੋਕਤੰਤਰ ਦੀ ਸ਼ੁਰੂਆਤ …………………… ਅਤੇ ………………. ਗਣਰਾਜਾਂ ਵਿੱਚ ਹੋਈ ।
ਉੱਤਰ-
ਯੂਨਾਨੀ, ਰੋਮਨ,
ਪ੍ਰਸ਼ਨ 2.
ਚੋਲ ਸ਼ਾਸਕਾਂ ਦੇ ਸਮੇਂ ਸਥਾਨਕ ਪ੍ਰਬੰਧ ਚਲਾਉਣ ਵਾਲੀ ਪ੍ਰਣਾਲੀ ਨੂੰ ……………… ਪ੍ਰਣਾਲੀ ਕਹਿੰਦੇ ਹਨ ।
ਉੱਤਰ-
ਵਰਿਆਮ,
ਪ੍ਰਸ਼ਨ 3.
……………… ਨੇ ਕਿਹਾ ਸੀ ਕਿ ਲੋਕਤੰਤਰਿਕ ਸਰਕਾਰ ਲੋਕਾਂ ਵਲੋਂ, ਲੋਕਾਂ ਲਈ ਅਤੇ ਲੋਕਾਂ ਵਲੋਂ ਚੁਣੀ ਜਾਂਦੀ ਹੈ ।
ਉੱਤਰ-
ਅਬਰਾਹਮ ਲਿੰਕਨ,
ਪ੍ਰਸ਼ਨ 4.
ਭਾਰਤ ਤੋਂ ਇੱਕ ਨਵਾਂ ਦੇਸ਼ …………………… 1947 ਵਿੱਚ ਬਣਿਆ ਸੀ ।
ਉੱਤਰ-
ਪਾਕਿਸਤਾਨ,
ਪ੍ਰਸ਼ਨ 5.
ਪੋਲੈਂਡ ਵਿੱਚ ……………………… ਨੂੰ 1976 ਵਿੱਚ ਵੱਧ ਤਨਖਾਹ ਦੀ ਮੰਗ ਕਰਨ ਉੱਤੇ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ।
ਉੱਤਰ-
ਲੇਕ ਵਾਲੇਸ਼ਾ,
ਪ੍ਰਸ਼ਨ 6.
………………….. ਵਿੱਚ ਅਲੈਂਡੇ ਚਿਲੀ ਦੇ ਰਾਸ਼ਟਰਪਤੀ ਚੁਣੇ ਗਏ । .
ਉੱਤਰ-
1970,
ਪ੍ਰਸ਼ਨ 7.
………………… ਨੇ ਸੰਵਿਧਾਨ ਲਾਗੂ ਹੁੰਦੇ ਹੀ ਜਨਤਾ ਨੂੰ ਸਰਵਵਿਆਪਕ ਬਾਲਗ ਮਤਾਧਿਕਾਰ ਲਾਗੂ ਕਰ ਦਿੱਤਾ ਸੀ ।
ਉੱਤਰ-
ਭਾਰਤ ।
III. ਸਹੀ/ਗਲਤ-
ਪ੍ਰਸ਼ਨ 1.
ਇਰਾਕ 1932 ਵਿੱਚ ਅਮਰੀਕੀ ਉਪਨਿਵੇਸ਼ਵਾਦ ਤੋਂ ਸੁਤੰਤਰ ਹੋਇਆ ਸੀ ।
ਉੱਤਰ-
✗
ਪ੍ਰਸ਼ਨ 2.
ਅੰਤਰਰਾਸ਼ਟਰੀ ਮੁਦਰਾ ਕੋਸ਼ ਦੀ 52% ਵੋਟ ਸ਼ਕਤੀ ਸਿਰਫ 10 ਦੇਸ਼ਾਂ ਦੇ ਕੋਲ ਹੈ ।
ਉੱਤਰ-
✓
ਪ੍ਰਸ਼ਨ 3.
1991 ਵਿੱਚ ਸੋਵੀਅਤ ਸੰਘ ਦੇ ਵਿਘਟਨ ਦੇ ਕਾਰਨ ਅਮਰੀਕਾ ਮਹਾਂਸ਼ਕਤੀ ਬਣ ਗਿਆ ।
ਉੱਤਰ-
✓
ਪ੍ਰਸ਼ਨ 4.
ਸੁਰੱਖਿਆ ਪਰਿਸ਼ਦ ਦੇ 15 ਮੈਂਬਰਾਂ ਕੋਲ ਵੀਟੋ ਸ਼ਕਤੀ ਹੈ ।
ਉੱਤਰ-
✗
ਪ੍ਰਸ਼ਨ 5.
ਸੰਯੁਕਤ ਰਾਸ਼ਟਰ ਦੇ 100 ਪ੍ਰਾਥਮਿਕ ਮੈਂਬਰ ਸਨ ।
ਉੱਤਰ-
✗
ਪ੍ਰਸ਼ਨ 6.
ਸੰਯੁਕਤ ਰਾਸ਼ਟਰ ਸੰਘ ਦੇ 193 ਮੈਂਬਰ ਹਨ ।
ਉੱਤਰ-
✓
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਚਿੱਲੀ ਵਿੱਚ ਰਾਸ਼ਟਰਪਤੀ ਸਾਲਵਾਡੋਰ ਅਲੈਂਡੇ ਦਾ ਤਖ਼ਤਾ ਕਦੋਂ ਪਲਟਿਆ ਗਿਆ ਅਤੇ ਸੈਨਿਕ ਕ੍ਰਾਂਤੀ ਦਾ ਨੇਤਾ ਕੌਣ ਸੀ ?
ਉੱਤਰ-
11 ਸਤੰਬਰ, 1973 ਨੂੰ ਸੈਨਿਕ ਸ਼ਾਂਤੀ ਹੋਈ ਅਤੇ ਇਸਦਾ ਨੇਤਾ ਜਨਰਲ ਪਿਨੋਸ਼ੇ ਸੀ ।
ਪ੍ਰਸ਼ਨ 2.
ਕੀ ਸੈਨਾ ਨੂੰ ਕਿਸੇ ਨਾਗਰਿਕ ਨੂੰ ਕੈਦ ਕਰਨ ਦਾ ਅਧਿਕਾਰ ਹੈ ?
ਉੱਤਰ-
ਸੈਨਾ ਨੂੰ ਕਿਸੇ ਨੂੰ ਕੈਦ ਕਰਨ ਦਾ ਅਧਿਕਾਰ ਨਹੀਂ ਹੈ ।
ਪ੍ਰਸ਼ਨ 3.
ਚਿੱਲੀ ਵਿੱਚ ਜਨਰਲ ਪਿਨੋਸ਼ੇ ਨੇ ਜਨਮਤ ਸੰਗ੍ਰਹਿ ਕਿਸ ਸੰਨ ਵਿੱਚ ਕਰਵਾਇਆ ਸੀ ?
ਉੱਤਰ-
ਚਿੱਲੀ ਵਿੱਚ ਜਨਰਲ ਪਿਨੋਸ਼ੇ ਨੇ ਜਨਮਤ ਸੰਗ੍ਰਹਿ 1988 ਵਿੱਚ ਕਰਵਾਇਆ ਸੀ ।
ਪ੍ਰਸ਼ਨ 4.
ਦਿੱਲੀ ਵਿਚ ਰਾਜਨੀਤਿਕ ਸੁਤੰਤਰਤਾ ਕਦੋਂ ਦੁਬਾਰਾ ਸਥਾਪਿਤ ਹੋਈ ਸੀ ?
ਉੱਤਰ-
1988 ਵਿੱਚ ।
ਪ੍ਰਸ਼ਨ 5.
1980 ਵਿੱਚ ਪੋਲੈਂਡ ਵਿੱਚ ਕਿਸ ਪਾਰਟੀ ਦਾ ਸ਼ਾਸਨ ਸੀ ?
ਉੱਤਰ-
1980 ਵਿੱਚ ਪੋਲੈਂਡ ਵਿੱਚ ਪੋਲਿਸ਼ ਸੰਯੁਕਤ ਕਿਰਤੀ ਪਾਰਟੀ ਦਾ ਸ਼ਾਸਨ ਸੀ ।
ਪ੍ਰਸ਼ਨ 6.
ਪੋਲੈਂਡ ਵਿੱਚ ਸੰਯੁਕਤ ਕਿਰਤੀ ਪਾਰਟੀ ਤੋਂ ਇਲਾਵਾ ਕੀ ਕੋਈ ਹੋਰ ਰਾਜਨੀਤਿਕ ਦਲ ਸੀ ?
ਉੱਤਰ-
ਜੀ ਨਹੀਂ । ਉੱਥੇ ਕਿਸੇ ਹੋਰ ਦਲ ਨੂੰ ਕੰਮ ਨਹੀਂ ਕਰਨ ਦਿੱਤਾ ਜਾਂਦਾ ਸੀ ।
ਪ੍ਰਸ਼ਨ 7.
ਜਨਵਰੀ 2006 ਵਿਚ ਚਿਲੀ ਦਾ ਰਾਸ਼ਟਰਪਤੀ ਕੌਣ ਚੁਣਿਆ ਗਿਆ ਸੀ ?
ਉੱਤਰ-
ਮਿਸ਼ੇਲ ਬੈਬਲੇਟ (Michelle Bachelet).
ਪ੍ਰਸ਼ਨ 8.
1988 ਵਿਚ ਪੋਲੈਂਡ ਵਿੱਚ ਕਿਸ ਟਰੇਡ ਯੂਨੀਅਨ ਨੇ ਹੜਤਾਲ ਕਰਵਾਈ ?
ਉੱਤਰ-
ਸੋਲੀਡੈਰਟੀ ਨੇ 1988 ਵਿੱਚ ਪੋਲੈਂਡ ਵਿੱਚ ਹੜਤਾਲ ਕਰਵਾਈ ।
ਪ੍ਰਸ਼ਨ 9.
ਗੈਰ-ਲੋਕਤੰਤਰੀ ਸਰਕਾਰ ਦੀ ਇੱਕ ਵਿਸ਼ੇਸ਼ਤਾ ਲਿਖੋ ।
ਉੱਤਰ-
ਇੱਥੇ ਸਰਕਾਰ ਜਨਤਾ ਵਲੋਂ ਚੁਣੀ ਨਹੀਂ ਜਾਂਦੀ ।
ਪ੍ਰਸ਼ਨ 10.
19ਵੀਂ ਸਦੀ ਵਿੱਚ ਕਿਸ ਦੇਸ਼ ਵਿੱਚ ਲੋਕਤੰਤਰ ਨੂੰ ਵਾਰੀ-ਵਾਰੀ ਬਦਲਿਆ ਗਿਆ ਅਤੇ ਦੁਬਾਰਾ ਸਥਾਪਿਤ ਕੀਤਾ ਗਿਆ ?
ਉੱਤਰ-
19ਵੀਂ ਸਦੀ ਵਿੱਚ ਫ਼ਰਾਂਸ ਵਿੱਚ ਉੱਥਲ ਪੁੱਥਲ ਹੁੰਦੀ ਰਹੀ ।
ਪ੍ਰਸ਼ਨ 11.
ਦੋ ਦੇਸ਼ਾਂ ਦੇ ਨਾਮ ਲਿਖੋ ਜਿੱਥੇ ਗੈਰ-ਲੋਕਤੰਤਰੀ ਸ਼ਾਸਨ ਪ੍ਰਣਾਲੀ ਮੌਜੂਦ ਹੈ ।
ਉੱਤਰ-
- ਉੱਤਰੀ ਕੋਰੀਆ
- ਸਾਮਵਾਦੀ ਚੀਨ ।
ਪ੍ਰਸ਼ਨ 12.
ਸਮਕਾਲੀਨ ਸੰਸਾਰ ਵਿੱਚ ਕਿਹੜੀ ਸ਼ਾਸਨ ਪ੍ਰਣਾਲੀ ਸੰਸਾਰ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਮਿਲਦੀ ਹੈ ?
ਉੱਤਰ-
ਸੰਸਾਰ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਲੋਕਤੰਤਰਿਕ ਸ਼ਾਸਨ ਪ੍ਰਣਾਲੀ ਪਾਈ ਜਾਂਦੀ ਹੈ ।
ਪ੍ਰਸ਼ਨ 13.
1991 ਵਿੱਚ ਸੰਸਾਰ ਦੇ ਕਿਹੜੇ ਮਹਾਨ ਦੇਸ਼ ਦਾ ਵਿਘਟਨ ਹੋਇਆ ਅਤੇ ਸਾਰੇ ਪ੍ਰਾਂਤ ਸੁਤੰਤਰ ਦੇਸ਼ ਬਣ ਗਏ ?
ਉੱਤਰ-
1991 ਵਿੱਚ ਸੋਵੀਅਤ ਸੰਘ ਦਾ ਵਿਘਟਨ ਹੋਇਆ ਅਤੇ 15 ਸੁਤੰਤਰ ਦੇਸ਼ ਬਣ ਗਏ ।
ਪ੍ਰਸ਼ਨ 14.
ਏਸ਼ੀਆ ਦੇ ਕਿਸ ਦੇਸ਼ ਵਿੱਚ 2005 ਵਿੱਚ ਚੁਣੀ ਗਈ ਸਰਕਾਰ ਨੂੰ ਭੰਗ ਕਰ ਦਿੱਤਾ ਗਿਆ ਸੀ ?
ਉੱਤਰ-
2005 ਵਿੱਚ ਨੇਪਾਲ ਵਿੱਚ ਨਵੇਂ ਰਾਜੇ ਨੇ ਚੁਣੀ ਗਈ ਸਰਕਾਰ ਨੂੰ ਭੰਗ ਕਰ ਦਿੱਤਾ ਸੀ ।
ਪ੍ਰਸ਼ਨ 15.
ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਕਦੋਂ ਕੀਤੀ ਗਈ ਸੀ ?
ਉੱਤਰ-
24 ਅਕਤੂਬਰ, 1945 ਨੂੰ ।
ਪ੍ਰਸ਼ਨ 16.
ਸੰਯੁਕਤ ਰਾਸ਼ਟਰ ਦੇ ਅੰਗਾਂ ਦੇ ਨਾਮ ਲਿਖੋ ।
ਉੱਤਰ-
ਮਹਾਂਸਭਾ, ਸੁਰੱਖਿਆ ਪਰਿਸ਼ਦ, ਆਰਥਿਕ ਅਤੇ ਸਮਾਜਿਕ ਪਰਿਸ਼ਦ, ਟਰੱਸਟੀਸ਼ਿਪ ਕੌਂਸਿਲ, ਅੰਤਰਰਾਸ਼ਟਰੀ ਅਦਾਲਤ ਅਤੇ ਸਕੱਤਰੇਤ ।
ਪ੍ਰਸ਼ਨ 17.
ਸੰਯੁਕਤ ਰਾਸ਼ਟਰ ਦਾ ਇੱਕ ਮੂਲ ਸਿਧਾਂਤ ਲਿਖੋ ।
ਉੱਤਰ-
ਸੰਯੁਕਤ ਰਾਸ਼ਟਰ ਦੀ ਸਥਾਪਨਾ ਦੇਸ਼ਾਂ ਦੀ ਸਮਾਨਤਾ ਦੇ ਆਧਾਰ ਉੱਤੇ ਕੀਤੀ ਗਈ ਹੈ ।
ਪ੍ਰਸ਼ਨ 18.
ਸੰਯੁਕਤ ਰਾਸ਼ਟਰ ਦੇ ਸਥਾਈ ਮੈਂਬਰਾਂ ਦੇ ਨਾਂ ਲਿਖੋ ।
ਉੱਤਰ-
ਅਮਰੀਕਾ, ਇੰਗਲੈਂਡ, ਰੂਸ, ਫ਼ਰਾਂਸ ਅਤੇ ਚੀਨ ।
ਪ੍ਰਸ਼ਨ 19.
ਸੰਯੁਕਤ ਰਾਸ਼ਟਰ ਦੇ ਕਿੰਨੇ ਮੈਂਬਰ ਹਨ ?
ਉੱਤਰ-
ਸੰਯੁਕਤ ਰਾਸ਼ਟਰ ਦੇ 193 ਮੈਂਬਰ ਹਨ ।
ਪ੍ਰਸ਼ਨ 20.
ਸੰਯੁਕਤ ਰਾਸ਼ਟਰ ਦੇ ਮੈਂਬਰਾਂ ਨੂੰ ਕਰਜ਼ਾ ਕੌਣ ਦਿੰਦਾ ਹੈ ਜਦੋਂ ਉਹਨਾਂ ਨੂੰ ਪੈਸੇ ਦੀ ਲੋੜ ਪੈਂਦੀ ਹੈ ?
ਉੱਤਰ-
- ਅੰਤਰਰਾਸ਼ਟਰੀ ਮੁਦਰਾ ਕੋਸ਼ (International Monetary Fund)
- ਵਰਲਡ ਬੈਂਕ (World Bank) ।
ਪ੍ਰਸ਼ਨ 21.
ਸੰਯੁਕਤ ਰਾਸ਼ਟਰ ਦੀ ਅਸਲੀ ਸ਼ਕਤੀ ਕਿਸ ਅੰਗ ਦੇ ਕੋਲ ਹੈ ?
ਉੱਤਰ-
ਸੰਯੁਕਤ ਰਾਸ਼ਟਰ ਦੀ ਅਸਲੀ ਸ਼ਕਤੀ ਸੁਰੱਖਿਆ ਪਰਿਸ਼ਦ ਕੋਲ ਹੈ ।
ਪ੍ਰਸ਼ਨ 22.
ਜਨਮਤ ਸੰਗ੍ਰਹਿ ਕੀ ਹੁੰਦਾ ਹੈ ?
ਉੱਤਰ-
ਜਨਮਤ ਸੰਗ੍ਰਹਿ ਨਾਲ ਸੰਸਦ ਵਲੋਂ ਬਣਾਏ ਕਾਨੂੰਨਾਂ ਨੂੰ ਜਨਤਾ ਦੀ ਰਾਏ ਪਤਾ ਕਰਨ ਲਈ ਜਨਤਾ ਦੇ ਸਾਹਮਣੇ ਜਾਂਦੇ ਹਨ । ਉਹ ਤਾਂ ਹੀ ਕਾਨੂੰਨ ਬਣਦੇ ਹਨ ਜੇਕਰ ਲੋਕਾਂ ਦਾ ਬਹੁਮਤ ਉਸਦੇ ਪੱਖ ਵਿੱਚ ਹੋਵੇਗਾ ਨਹੀਂ ਤਾਂ ਉਹ ਰੱਦ ਹੋ ਜਾਵੇਗਾ ।
ਪ੍ਰਸ਼ਨ 23.
ਮਿਲੀ-ਜੁਲੀ ਸਰਕਾਰ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜਦੋਂ ਬਹੁਤ ਸਾਰੇ ਰਾਜਨੀਤਿਕ ਦਲ ਮਿਲ ਕੇ ਇੱਕ ਸਮਝੌਤਾ ਕਰਕੇ ਸਰਕਾਰ ਬਨਾਉਣ ਤਾਂ ਉਸ ਨੂੰ ਮਿਲੀਜੁਲੀ ਸਰਕਾਰ ਕਹਿੰਦੇ ਹਨ ।
ਪ੍ਰਸ਼ਨ 24.
ਕੂਪ (Coup) ਕਿਸ ਨੂੰ ਕਹਿੰਦੇ ਹਨ ?
ਉੱਤਰ-
ਜਦੋਂ ਕਿਸੇ ਸਰਕਾਰ ਨੂੰ ਅਚਾਨਕ ਇੱਕਦਮ ਗ਼ੈਰ ਕਾਨੂੰਨੀ ਤਰੀਕੇ ਨਾਲ ਹਟਾ ਦਿੱਤਾ ਜਾਵੇ ਤਾਂ ਉਸਨੂੰ ਭੂਪ (Coup) ਕਹਿੰਦੇ ਹਨ ।
ਪ੍ਰਸ਼ਨ 25.
ਹੜਤਾਲ ਦਾ ਕੀ ਅਰਥ ਹੈ ?
ਉੱਤਰ-
ਜਦੋਂ ਕਰਮਚਾਰੀ ਆਪਣੀਆਂ ਮੰਗਾਂ ਮੰਨਵਾਉਣ ਲਈ ਕੰਮ ਬੰਦ ਕਰ ਦੇਣ ਤਾਂ ਉਸਨੂੰ ਹੱੜਤਾਲ ਕਹਿੰਦੇ ਹਨ ।
ਪ੍ਰਸ਼ਨ 26.
ਟਰੇਡ ਯੂਨੀਅਨ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਮਜ਼ਦੂਰਾਂ ਦੇ ਸੰਘ ਨੂੰ ਟਰੇਡ ਯੂਨੀਅਨ ਕਹਿੰਦੇ ਹਨ । ਇਹ ਮਜ਼ਦੂਰਾਂ ਦੇ ਹਿੱਤਾਂ ਦੀ ਰੱਖਿਆ ਲਈ ਕੰਮ ਕਰਦੀ ਹੈ ।
ਪ੍ਰਸ਼ਨ 27.
ਪੋਲੈਂਡ ਵਿੱਚ ਲੈਨਿਨ ਜਹਾਜ਼ ਕਾਰਖ਼ਾਨੇ ਦੇ ਮਜ਼ਦੂਰਾਂ ਨੇ ਕਦੋਂ ਹੜਤਾਲ ਕੀਤੀ ?
ਉੱਤਰ-
ਉਹਨਾਂ ਨੇ 14 ਅਗਸਤ 1980 ਨੂੰ ਹੜਤਾਲ ਕੀਤੀ ।
ਪ੍ਰਸ਼ਨ 28.
ਲੈਨਿਨ ਜਹਾਜ਼ ਕਾਰਖ਼ਾਨੇ ਦੇ ਮਜ਼ਦੂਰਾਂ ਨੇ ਹੜਤਾਲ ਕਿਉਂ ਕੀਤੀ ?
ਉੱਤਰ-
ਮਜਦੂਰਾਂ ਨੇ ਇੱਕ ਕਰੇਨ ਚਲਾਉਣ ਵਾਲੀ ਔਰਤ ਨੂੰ ਗਲਤ ਤਰੀਕੇ ਨਾਲ ਨੌਕਰੀ ਤੋਂ ਕੱਢੇ ਜਾਣ ਦੇ ਵਿਰੁੱਧ ਹੜਤਾਲ ਕੀਤੀ ।
ਪ੍ਰਸ਼ਨ 29.
ਵਰਤਮਾਨ ਸਮੇਂ ਵਿੱਚ ਨੇਪਾਲ ਅਤੇ ਪਾਕਿਸਤਾਨ ਵਿੱਚ ਕਿਸ ਪ੍ਰਕਾਰ ਦੀ ਸਰਕਾਰ ਹੈ ?
ਉੱਤਰ-
ਵਰਤਮਾਨ ਸਮੇਂ ਵਿੱਚ ਨੇਪਾਲ ਅਤੇ ਪਾਕਿਸਤਾਨ ਵਿੱਚ ਲੋਕਤੰਤਰਿਕ ਸਰਕਾਰ ਪਾਈ ਜਾਂਦੀ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
1980 ਵਿੱਚ ਪੋਲੈਂਡ ਵਿੱਚ ਪੋਲਿਸ਼ ਸੰਯੁਕਤ ਕਿਰਤੀ ਪਾਰਟੀ ਦੇ ਸ਼ਾਸਨ ਕਾਲ ਵਿਚ ਤੁਸੀਂ ਕਿਹੜੇ ਰਾਜਨੀਤਿਕ ਕੰਮ ਪੋਲੈਂਡ ਵਿੱਚ ਨਹੀਂ ਕਰ ਸਕਦੇ, ਪਰ ਆਪਣੇ ਦੇਸ਼ ਵਿੱਚ ਕਰ ਸਕਦੇ ਹੋ ?
ਉੱਤਰ-
1980 ਵਿੱਚ ਪੋਲੈਂਡ ਵਿੱਚ ਹੇਠਾਂ ਲਿਖੇ ਰਾਜਨੀਤਿਕ ਕੰਮ ਮਨ੍ਹਾ ਸੀ ।
- ਪੋਲੈਂਡ ਵਿੱਚ ਕਿਸੇ ਰਾਜਨੀਤਿਕ ਦਲ ਦਾ ਸੰਗਠਨ ਨਹੀਂ ਕੀਤਾ ਜਾ ਸਕਦਾ ਸੀ । ਇੱਕ ਹੀ ਦਲ ਦਾ ਸ਼ਾਸਨ ਸੀ ।
- ਲੋਕਾਂ ਨੂੰ ਆਪਣੀ ਇੱਛਾ ਨਾਲ ਸਾਮਵਾਦੀ ਪਾਰਟੀ ਦਾ ਨੇਤਾ ਚੁਣਨ ਦਾ ਅਧਿਕਾਰ ਨਹੀਂ ਸੀ ।
- ਲੋਕਾਂ ਨੂੰ ਸੁਤੰਤਰਤਾ ਨਾਲ ਸਰਕਾਰ ਚੁਣਨ ਅਤੇ ਸਰਕਾਰ ਦੀ ਆਲੋਚਨਾ ਕਰਨ ਦਾ ਅਧਿਕਾਰ ਨਹੀਂ ਸੀ ।
- ਲੋਕਾਂ ਨੂੰ ਭਾਸ਼ਣ ਦੇਣ ਅਤੇ ਵਿਚਾਰ ਪ੍ਰਗਟ ਕਰਨ ਦੀ ਸੁਤੰਤਰਤਾ ਨਹੀਂ ਸੀ ।
ਪ੍ਰਸ਼ਨ 2.
ਤੁਹਾਡੇ ਵਿਚਾਰ ਵਿੱਚ ਕਿਸੇ ਨੂੰ ਪੂਰੇ ਜੀਵਨ ਲਈ ਰਾਸ਼ਟਰਪਤੀ ਚੁਣਨਾ ਠੀਕ ਹੈ ਜਾਂ ਕੁਝ ਸਾਲਾਂ ਬਾਅਦ ਲਗਾਤਾਰ ਚੋਣਾਂ ਕਰਵਾਉਣਾ ?
ਉੱਤਰ-
ਕਿਸੇ ਵੀ ਵਿਅਕਤੀ ਨੂੰ ਸਾਰੇ ਜੀਵਨ ਕਾਲ ਲਈ ਰਾਸ਼ਟਰਪਤੀ ਚੁਣਨਾ ਠੀਕ ਨਹੀਂ ਹੈ । ਇਹ ਲੋਕਤੰਤਰਿਕ ਨਹੀਂ ਹੈ । ਪੂਰੇ ਜੀਵਨ ਕਾਲ ਲਈ ਚੁਣਿਆ ਗਿਆ ਰਾਸ਼ਟਰਪਤੀ ਜਲਦੀ ਹੀ ਤਾਨਾਸ਼ਾਹ ਬਣ ਜਾਂਦਾ ਹੈ ਅਤੇ ਭ੍ਰਿਸ਼ਟ ਹੋ ਜਾਂਦਾ ਹੈ । ਜਿਵੇਂ ਕਿ ਘਾਨਾ ਦੇ ਰਾਸ਼ਟਰਪਤੀ ਨਕਰੁਮਾਹ (Nkrumah) ਨੇ ਕੀਤਾ ਸੀ । ਰਾਸ਼ਟਰਪਤੀ ਦੀ ਚੋਣ ਕੁਝ ਸਾਲਾਂ (4 ਜਾਂ 5 ਸਾਲ) ਤੋਂ ਬਾਅਦ ਲਗਾਤਾਰ ਹੋਣੀ ਚਾਹੀਦੀ ਹੈ ਤਾਂਕਿ ਲੋਕ ਆਪਣੇ ਸ਼ਾਸਕ ਦੀ ਚੋਣ ਸੁਤੰਤਰ ਰੂਪ ਨਾਲ ਕਰ ਸਕਣ ।
ਪ੍ਰਸ਼ਨ 3.
ਤੁਹਾਡੇ ਵਿਚਾਰ ਵਿਚ ਅਮਰੀਕਾ ਦਾ ਇਰਾਕ ਉੱਤੇ ਹਮਲਾ ਕੀ ਲੋਕਤੰਤਰ ਨੂੰ ਵਧਾਵਾ ਦਿੰਦਾ ਹੈ ? ਆਪਣੇ ਉੱਤਰ ਦੇ ਪੱਖ ਵਿੱਚ ਤਰਕ ਦਿਉ ।
ਉੱਤਰ-
- ਅਮਰੀਕਾ ਦਾ ਇਰਾਕ ਉੱਤੇ ਹਮਲਾ ਲੋਕਤੰਤਰ ਨੂੰ ਵਧਾਵਾ ਨਹੀਂ ਦਿੰਦਾ ।
- ਕਿਸੇ ਦੇਸ਼ ਨੂੰ ਦੂਜੇ ਦੇਸ਼ ਦੇ ਆਂਤਰਿਕ ਮਾਮਲਿਆਂ ਵਿਚ ਦਖ਼ਲ ਦੇਣ ਦਾ ਅਧਿਕਾਰ ਨਹੀਂ ਹੈ । ਹਮਲਾ ਕਰਕੇ ਲੋਕਤੰਤਰ ਦੀ ਸਥਾਪਨਾ ਨਹੀਂ ਹੁੰਦੀ ।
- ਕੋਈ ਬਾਹਰੀ ਸ਼ਕਤੀ ਕਿਸੇ ਦੂਜੇ ਰਾਜ ਵਿੱਚ ਲੋਕਤੰਤਰ ਦੀ ਸਥਾਪਨਾ ਵੱਧ ਸਮੇਂ ਤੱਕ ਨਹੀਂ ਕਰ ਸਕਦੀ । ਲੋਕਤੰਤਰ ਦੀ ਸਥਾਪਨਾ ਦੇ ਲਈ ਦੇਸ਼ ਦੇ ਲੋਕਾਂ ਨੂੰ ਆਪ ਹੀ ਸੰਘਰਸ਼ ਕਰਨਾ ਪੈਂਦਾ ਹੈ ।
ਪ੍ਰਸ਼ਨ 4.
ਲੋਕਤੰਤਰ ਦੀਆਂ ਚਾਰ ਮਹੱਤਵਪੂਰਨ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
- ਲੋਕਤੰਤਰ ਵਿਚ ਜਨਤਾ ਆਪਣੇ ਸ਼ਾਸਕਾਂ ਨੂੰ ਆਪ ਚੁਣਦੀ ਹੈ ।
- ਸ਼ਾਸਕਾਂ ਨੂੰ ਚੁਣਨ ਲਈ ਲਗਾਤਾਰ ਇੱਕ ਨਿਸ਼ਚਿਤ ਸਮੇਂ ਬਾਅਦ ਚੋਣਾਂ ਹੁੰਦੀਆਂ ਰਹਿੰਦੀਆਂ ਹਨ ।
- ਲੋਕਤੰਤਰ ਲੋਕਾਂ ਨੂੰ ਆਪਣੀਆਂ ਗਲਤੀਆਂ ਨੂੰ ਸੁਧਾਰਨ ਦਾ ਮੌਕਾ ਦਿੰਦਾ ਹੈ ।
- ਲੋਕਾਂ ਨੂੰ ਭਾਸ਼ਣ ਦੇਣ, ਵਿਚਾਰ ਪ੍ਰਗਟ ਕਰਨ, ਸੰਗਠਨ ਬਨਾਉਣ ਆਦਿ ਦੀ ਸੁਤੰਤਰਤਾ ਹੁੰਦੀ ਹੈ ।
ਪ੍ਰਸ਼ਨ 5.
ਆਂਗ ਸਾਨ ਸੂ ਕੀ ਦੇ ਜੀਵਨ ਉੱਤੇ ਸੰਖੇਪ ਨੋਟ ਲਿਖੋ ।
ਉੱਤਰ-
ਆਂਗ ਸਾਨ ਸੂ ਕੀ ਪਿਛਲੇ ਕਈ ਸਾਲਾਂ ਤੋਂ ਮਯਾਂਮਾਰ (Myanmar) ਵਿਚ ਲੋਕਤੰਤਰ ਦੇ ਅੰਦੋਲਨ ਦੀ ਨੇਤਾ ਬਣੀ ਹੋਈ ਹੈ । ਉਸਦਾ ਜਨਮ 19 ਫਰਵਰੀ, 1945 ਨੂੰ ਰੰਗੂਨ ਸ਼ਹਿਰ ਵਿਚ ਹੋਇਆ । ਉਹਨਾਂ ਨੇ ਦਿੱਲੀ ਯੂਨਿਵਰਸਿਟੀ ਤੋਂ ਰਾਜਨੀਤੀ ਵਿਗਿਆਨ ਦਾ ਅਧਿਐਨ ਕੀਤਾ ਅਤੇ ਬਾਅਦ ਵਿੱਚ ਆਕਸਫੋਰਡ ਯੂਨਿਵਰਸਿਟੀ ਵਿੱਚ ਵੀ ਆਪਣੀ ਸਿੱਖਿਆ ਜਾਰੀ ਰੱਖੀ । ਉਹ ਆਪਣੇ ਦੇਸ਼ ਦੇ ਸੈਨਿਕ ਸ਼ਾਸਨ ਦੀ ਵਿਰੋਧੀ ਸੀ । ਇਸ ਲਈ ਉਹਨਾਂ ਨੇ ਉੱਥੇ ਦੇ ਲੋਕਤੰਤਰ ਦੇ ਅੰਦੋਲਨ ਨਾਲ ਆਪਣੇ ਆਪ ਨੂੰ ਪੂਰੀ ਤਰ੍ਹਾਂ ਜੋੜ ਲਿਆ ਮਯਾਂਮਾਰ ਦੀ ਸੈਨਿਕ ਸਰਕਾਰ ਨੇ ਕਈ ਵਾਰੀ ਉਹਨਾਂ ਉੱਤੇ ਦੇਸ਼ ਛੱਡਣ ਲਈ ਦਬਾਅ ਬਣਾਇਆ ਪਰ ਉਹ ਦੇਸ਼ ਵਿੱਚੋਂ ਬਾਹਰ ਨਹੀਂ ਗਈ । 13 ਦਸੰਬਰ, 2010 ਨੂੰ ਉਹਨਾਂ ਨੂੰ ਮਯਾਂਮਾਰ ਦੀ ਸੈਨਿਕ ਸਰਕਾਰ ਨੇ 15 ਸਾਲ ਦੀ ਨਜ਼ਰਬੰਦੀ ਤੋਂ ਬਾਅਦ ਰਿਹਾ ਕੀਤਾ । ਮਯਾਂਮਾਰ ਦੀ ਜ਼ਿਆਦਾਤਰ ਜਨਤਾ ਉਨ੍ਹਾਂ ਦੇ ਨਾਲ ਹੈ ਅਤੇ ਅੰਦੋਲਨ ਵਿੱਚ ਉਹਨਾਂ ਦੀ ਭਾਗੀਦਾਰ ਹੈ ।
ਪ੍ਰਸ਼ਨ 6.
19ਵੀਂ ਸਦੀ ਅਤੇ 20ਵੀਂ ਸਦੀ ਦੀ ਸ਼ੁਰੂਆਤ ਵਿਚ ਕੁਝ ਦੇਸ਼ ਪੂਰੀ ਤਰ੍ਹਾਂ ਲੋਕਤੰਤਰਿਕ ਨਹੀਂ ਸਨ । ਇਸਦੇ ਪੱਖ ਵਿੱਚ ਕੋਈ ਦੋ ਤਰਕ ਦੇਵੋ ।
ਉੱਤਰ-
ਹੇਠਾਂ ਲਿਖੇ ਤਰਕਾਂ ਦੇ ਆਧਾਰ ਉੱਤੇ ਕਿਹਾ ਜਾ ਸਕਦਾ ਹੈ ਕਿ 19ਵੀਂ ਸਦੀ ਅਤੇ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਕੁਝ ਦੇਸ਼ ਪੂਰੀ ਤਰ੍ਹਾਂ ਲੋਕਤੰਤਰਿਕ ਨਹੀਂ ਸਨ ।
- ਸਵਿਟਜ਼ਰਲੈਂਡ, ਇੰਗਲੈਂਡ ਅਤੇ ਫ਼ਰਾਂਸ ਵਰਗੇ ਦੇਸ਼ਾਂ ਵਿੱਚ ਔਰਤਾਂ ਨੂੰ ਵੋਟ ਦੇਣ ਦਾ ਅਧਿਕਾਰ ਨਹੀਂ ਸੀ ।
- ਸੰਯੁਕਤ ਰਾਜ ਅਮਰੀਕਾ ਵਰਗੇ ਦੇਸ਼ ਵਿੱਚ ਵੀ ਕਾਲੇ ਲੋਕਾਂ ਨੂੰ ਵੋਟ ਦੇਣ ਦਾ ਅਧਿਕਾਰ ਪ੍ਰਾਪਤ ਨਹੀਂ ਸੀ ।
ਪ੍ਰਸ਼ਨ 7.
ਚਿੱਲੀ ਵਿੱਚ ਲੋਕਤੰਤਰ ਕਿਸ ਤਰ੍ਹਾਂ ਦੁਬਾਰਾ ਸਥਾਪਿਤ ਕੀਤਾ ਗਿਆ ?
ਉੱਤਰ-
- ਚਿੱਲੀ ਦੇ ਸੈਨਿਕ ਤਾਨਾਸ਼ਾਹ ਨੇ ਸੰਨ 1988 ਵਿੱਚ ਆਪਣੀ ਸੱਤਾ ਨੂੰ ਬਣਾ ਕੇ ਰੱਖਣ ਲਈ ਜਨਮਤ ਸੰਗ੍ਰਹਿ ਕਰਵਾਇਆ ।
- ਲੋਕ ਹਾਲੇ ਆਪਣੇ ਲੋਕਤੰਤਰ ਅਤੇ ਅਲੈਂਡੇ ਦੇ ਕੰਮਾਂ ਨੂੰ ਭੁੱਲੇ ਨਹੀਂ ਸਨ । ਇਸ ਲਈ ਜਨਮਤ ਸੰਗ੍ਰਹਿ ਵਿੱਚ ਪਿਨੋਸ਼ੇ ਹਾਰ ਗਿਆ |
- ਚਿੱਲੀ ਵਿੱਚ ਰਾਸ਼ਟਰਪਤੀ ਦੀਆਂ ਚੋਣਾਂ 17 ਸਾਲਾਂ ਬਾਅਦ ਹੋਈਆਂ ਅਤੇ ਉੱਥੇ ਇੱਕ ਚੁਣਿਆ ਹੋਇਆ ਰਾਸ਼ਟਰਪਤੀ ਬਣਿਆ ।
- ਉਸ ਤੋਂ ਬਾਅਦ ਹੁਣ ਤੱਕ ਉੱਥੇ ਕਈ ਵਾਰੀ ਚੋਣਾਂ ਹੋ ਚੁੱਕੀਆਂ ਹਨ ।
ਪ੍ਰਸ਼ਨ 8.
ਪੋਲੈਂਡ ਵਿੱਚ ਲੋਕਤੰਤਰ ਸਥਾਪਿਤ ਕਰਨ ਦੀ ਪ੍ਰਕਿਰਿਆ ਦਾ ਵਰਣਨ ਕਰੋ ।
ਉੱਤਰ-
- 1980 ਵਿਚ ਲੈਨਿਨ ਸ਼ਿਪਯਾਰਡ ਵਿੱਚ ਮਜ਼ਦੂਰਾਂ ਦੀ ਹੜਤਾਲ ਹੋ ਗਈ ਅਤੇ ਸਰਕਾਰ ਨੇ ਮਜ਼ਬੂਰ ਹੋ ਕੇ ਮਜ਼ਦੂਰਾਂ ਨੂੰ ਹੜਤਾਲ ਕਰਨ ਦੀ ਮੰਜੂਰੀ ਦੇ ਦਿੱਤੀ ।
- ਮਜ਼ਦੂਰਾਂ ਨੇ ਸੋਲੀਡੈਰਟੀ ਨਾਮ ਦਾ ਇੱਕ ਸੰਗਠਨ ਬਣਾਇਆ ।
- ਮਜ਼ਦੂਰਾਂ ਵਲੋਂ 1988 ਵਿੱਚ ਕੀਤੀ ਗਈ ਹੜਤਾਲ ਦਾ ਸਰਕਾਰ ਉੱਤੇ ਬਹੁਤ ਦਬਾਅ ਪਿਆ ।
- ਅੰਤ ਸਰਕਾਰ ਨੇ ਮਜ਼ਬੂਰ ਹੋ ਕੇ ਚੋਣਾਂ ਕਰਵਾਉਣ ਦਾ ਫ਼ੈਸਲਾ ਕੀਤਾ ਜਿਸ ਵਿੱਚ ਸਾਮਵਾਦੀ ਸਰਕਾਰ ਦੀ ਬੁਰੀ ਤਰ੍ਹਾਂ ਹਾਰ ਹੋਈ ।
ਪ੍ਰਸ਼ਨ 9.
ਸੋਲੀਡੈਰਟੀ ਦੇ ਬਾਰੇ ਵਿੱਚ ਤੁਸੀਂ ਕੀ ਜਾਣਦੇ ਹੋ ?
ਉੱਤਰ-
- ਸੋਲੀਡੈਰਟੀ ਪੋਲੈਂਡ ਦੇ ਮਜ਼ਦੂਰਾਂ ਵੱਲੋਂ ਬਣਾਇਆ ਗਿਆ ਇੱਕ ਮਜ਼ਦੂਰ ਸੰਗਠਨ ਸੀ ।
- ਇਸ ਸੰਗਠਨ ਨੂੰ ਮਜ਼ਦੂਰਾਂ ਅਤੇ ਸਰਕਾਰ ਦੇ ਵਿੱਚ ਹੋਏ ਇਕ ਰਾਜੀਨਾਮੇਂ (Treaty) ਤੋਂ ਬਾਅਦ ਬਣਾਇਆ ਗਿਆ ਸੀ ।
- ਇਸਦੇ ਬਣਨ ਦੇ ਇੱਕ ਸਾਲ ਦੇ ਅੰਦਰ ਹੀ ਇਸਦੇ ਮੈਂਬਰਾਂ ਦੀ ਸੰਖਿਆ ਇੱਕ ਕਰੋੜ ਪਹੁੰਚ ਗਈ ।
- ਪੋਲੈਂਡ ਵਿੱਚ 1989 ਵਿੱਚ ਚੋਣਾਂ ਹੋਈਆਂ ਅਤੇ ਇਸ ਸੰਗਠਨ ਨੂੰ 100 ਵਿਚੋਂ 99 ਸੀਟਾਂ ਪ੍ਰਾਪਤ ਹੋਈਆਂ ਅਤੇ ਇਸਦੇ ਨੇਤਾ ਲੇਕ ਵਾਲੇਸ਼ਾ ਨੇ ਉੱਥੇ ਸਰਕਾਰ ਬਣਾਈ ।
ਪ੍ਰਸ਼ਨ 10.
ਸ਼ੀਤ ਯੁੱਧ (Cold War) ਤੋਂ ਬਾਅਦ ਜ਼ਿਆਦਾਤਰ ਨਵੇਂ ਸੁਤੰਤਰਤਾ ਪ੍ਰਾਪਤ ਦੇਸ਼ਾਂ ਉੱਤੇ ਉਪਨਿਵੇਸ਼ਵਾਦ ਦੇ ਅੰਤ ਦਾ ਕੀ ਪ੍ਰਭਾਵ ਪਿਆ ?
ਉੱਤਰ-
- ਨਵੇਂ ਸੁਤੰਤਰਤਾ ਪ੍ਰਾਪਤ ਦੇਸ਼ਾਂ ਨੂੰ ਆਪਣੀ ਸਰਕਾਰ ਅਤੇ ਰਾਜਨੀਤਿਕ ਸੰਸਥਾਵਾਂ ਸਥਾਪਿਤ ਕਰਨ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ।
- ਜ਼ਿਆਦਾਤਰ ਨਵੇਂ ਸੁਤੰਤਰਤਾ ਪ੍ਰਾਪਤ ਦੇਸ਼ਾਂ ਨੇ ਲੋਕਤੰਤਰ ਨੂੰ ਅਪਣਾਇਆ, ਪਰ ਇਹਨਾਂ ਦੇਸ਼ਾਂ ਵਿੱਚ ਲੋਕਤੰਤਰ ਸਫਲ ਨਾ ਹੋ ਸਕਿਆ ।
- ਜ਼ਿਆਦਾਤਰ ਦੇਸ਼ਾਂ ਵਿੱਚ ਸੈਨਿਕ ਸ਼ਾਸਨ ਸਥਾਪਿਤ ਹੋ ਗਿਆ ਅਤੇ ਲੋਕਤੰਤਰ ਦਾ ਖ਼ਾਤਮਾ ਹੋ ਗਿਆ ।
ਪ੍ਰਸ਼ਨ 11.
ਸੋਵੀਅਤ ਸੰਘ ਦੇ ਖ਼ਾਤਮੇ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
- ਸੋਵੀਅਤ ਸੰਘ ਵਿੱਚ 1917 ਤੋਂ ਬਾਅਦ ਸਾਮਵਾਦੀ ਸਰਕਾਰ ਸੀ । ਇਸ ਦੀਆਂ ਬਹੁਤ ਸਾਰੀਆਂ ਨੀਤੀਆਂ ਕਾਰਨ 1991 ਵਿੱਚ ਦੇਸ਼ 15 ਸੁਤੰਤਰ ਗਣਰਾਜਾਂ ਵਿੱਚ ਵੰਡਿਆ ਗਿਆ ।
- ਇਹਨਾਂ ਗਣਰਾਜਾਂ ਨੇ ਸਾਮਵਾਦੀ ਸ਼ਾਸਨ ਨੂੰ ਖ਼ਤਮ ਕਰਨ ਲਈ ਲੋਕਤੰਤਰਿਕ ਸ਼ਾਸਨ ਵਿਵਸਥਾ ਨੂੰ ਅਪਣਾਇਆ ।
- ਜ਼ਿਆਦਾਤਰ ਗਣਰਾਜਾਂ ਵਿੱਚ ਬਹੁ-ਦਲੀ ਸ਼ਾਸਨ ਵਿਵਸਥਾ ਨੂੰ ਮਾਨਤਾ ਦਿੱਤੀ ਗਈ ਅਤੇ ਇਸ ਨੂੰ ਅਪਣਾਇਆ ਗਿਆ ।
- ਪੂਰਬੀ ਯੂਰਪ ਤੋਂ ਸੋਵੀਅਤ ਸੰਘ ਦਾ ਨਿਯੰਤਰਣ ਖ਼ਤਮ ਹੋ ਗਿਆ ।
ਪ੍ਰਸ਼ਨ 12.
ਸੰਸਾਰ ਦੇ ਪੱਧਰ ਉੱਤੇ ਲੋਕਤੰਤਰਿਕ ਸ਼ਾਸਨ ਦੀ ਸਥਾਪਨਾ ਦੇ ਸੰਬੰਧ ਵਿੱਚ ਕੁਝ ਤਰੀਕੇ ਦੱਸੋ ।
ਉੱਤਰ-
- ਸੰਸਾਰ ਦੇ ਪੱਧਰ ਉੱਤੇ ਲੋਕਤੰਤਰਿਕ ਸ਼ਾਸਨ ਦੀ ਸਥਾਪਨਾ ਦੇ ਲਈ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਵੱਧ ਲੋਕਤੰਤਰਿਕ ਬਣਾਉਣ ਦੀ ਜ਼ਰੂਰਤ ਹੈ ।
- ਲੋਕਾਂ ਨੂੰ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਅਧਿਕਾਰ ਦਿੱਤੇ ਜਾਣੇ ਚਾਹੀਦੇ ਹਨ ਤਾਂਕਿ ਉਹ ਵੀ ਚੰਗਾ ਜੀਵਨ ਜੀ ਸਕਣ ।
- ਸਮੇਂ-ਸਮੇਂ ਉੱਤੇ ਸੁਤੰਤਰ ਅਤੇ ਨਿਰਪੱਖ ਚੋਣਾਂ ਹੋਣੀਆਂ ਚਾਹੀਦੀਆਂ ਹਨ ।
- ਲੋਕਾਂ ਨੂੰ ਭਾਸ਼ਣ ਦੇਣ ਅਤੇ ਵਿਚਾਰ ਪ੍ਰਗਟ ਕਰਨ ਦੀ ਸੁਤੰਤਰਤਾ ਹੋਣੀ ਚਾਹੀਦੀ ਹੈ ।
ਪ੍ਰਸ਼ਨ 13.
ਰਾਸ਼ਟਰਪਤੀ ਅਲੈਂਡੇ ਵਾਰ-ਵਾਰ ਮਜ਼ਦੂਰਾਂ ਦੀ ਗੱਲ ਕਿਉਂ ਕਰਦੇ ਸੀ ? ਅਮੀਰ ਲੋਕ ਉਹਨਾਂ ਤੋਂ ਕਿਉਂ ਖੁਸ਼ ਨਹੀਂ ਸਨ ?
ਉੱਤਰ-
ਰਾਸ਼ਟਰਪਤੀ ਆਲੈਂਡੇ ਮਜ਼ਦੂਰਾਂ ਦੇ ਹਿੱਤਾਂ ਦੀ ਗੱਲ ਕਰਦੇ ਸਨ । ਉਹਨਾਂ ਨੇ ਬਹੁਤ ਸਾਰੇ ਅਜਿਹੇ ਕਾਨੂੰਨ ਬਣਾਏ ਜਿਹੜੇ ਮਜ਼ਦੂਰਾਂ ਦੇ ਹਿੱਤਾਂ ਵਿੱਚ ਸਨ ਜਿਵੇਂ ਕਿ ਸਿੱਖਿਆ ਵਿਵਸਥਾ ਵਿੱਚ ਪਰਿਵਰਤਨ, ਕਿਸਾਨਾਂ ਵਿੱਚ ਜ਼ਮੀਨਾਂ ਨੂੰ ਵੰਡਣਾ ਅਤੇ ਬੱਚਿਆਂ ਲਈ ਮੁਫ਼ਤ ਦੁੱਧ ਦੀ ਵਿਵਸਥਾ ਕਰਨਾ ਆਦਿ । ਮਜ਼ਦੂਰਾਂ ਦੇ ਵੱਧ ਤੋਂ ਵੱਧ ਕਲਿਆਣ ਦੇ ਲਈ ਹੀ ਉਹਨਾਂ ਨੇ ਕਈ ਵਾਰੀ ਮਜ਼ਦੂਰਾਂ ਨਾਲ ਗੱਲ ਕੀਤੀ । ਅਮੀਰ ਲੋਕ ਰਾਸ਼ਟਰਪਤੀ ਅਲੈਂਡੇ ਤੋਂ ਇਸ ਲਈ ਖੁਸ਼ ਨਹੀਂ ਸਨ ਕਿਉਂਕਿ ਉਹਨਾਂ ਨੂੰ ਰਾਸ਼ਟਰਪਤੀ ਦੀਆਂ ਗਰੀਬਾਂ ਦੀ ਭਲਾਈ ਦੀਆਂ ਨੀਤੀਆਂ ਪਸੰਦ ਨਹੀਂ ਸਨ ।
ਪ੍ਰਸ਼ਨ 14.
ਜ਼ਿਆਦਾਤਰ ਦੇਸ਼ਾਂ ਵਿੱਚ ਔਰਤਾਂ ਨੂੰ ਆਦਮੀਆਂ ਦੀ ਤੁਲਨਾ ਵਿੱਚ ਕਾਫੀ ਦੇਰ ਬਾਅਦ ਵੋਟ ਦੇਣ ਦਾ ਅਧਿਕਾਰ ਕਿਉਂ ਮਿਲਿਆ ? ਭਾਰਤ ਵਿੱਚ ਅਜਿਹਾ ਕਿਉਂ ਨਹੀਂ ਹੋਇਆ ?
ਉੱਤਰ-
ਜ਼ਿਆਦਾਤਰ ਦੇਸ਼ਾਂ ਵਿੱਚ ਔਰਤਾਂ ਨੂੰ ਆਦਮੀਆਂ ਦੀ ਤੁਲਨਾ ਵਿੱਚ ਕਾਫੀ ਦੇਰ ਬਾਅਦ ਵੋਟ ਦੇਣ ਦਾ ਅਧਿਕਾਰ ਇਸ ਲਈ ਮਿਲਿਆ ਕਿਉਂਕਿ ਔਰਤਾਂ ਨੂੰ ਆਦਮੀਆਂ ਦੇ ਬਰਾਬਰ ਨਹੀਂ ਮੰਨਿਆ ਜਾਂਦਾ ਸੀ । ਭਾਰਤ ਵਿਚ ਅਜ਼ਾਦੀ ਦੇ ਅੰਦੋਲਨ ਵਿੱਚ ਔਰਤਾਂ ਨੇ ਵੱਧ ਚੜ੍ਹ ਕੇ ਭਾਗ ਲਿਆ ਸੀ । ਇਸ ਦੋਰਾਨ ਭਾਰਤ ਵਿੱਚ ਸਕਾਰਾਤਮਕ ਲੋਕਤੰਤਰਿਕ ਮੁੱਲਾਂ ਨੇ ਜਨਮ ਲਿਆ ਸੀ । ਇਹਨਾਂ ਮੁੱਲਾਂ ਵਿੱਚ ਔਰਤਾਂ ਨੂੰ ਆਦਮੀਆਂ ਦੇ ਬਰਾਬਰ ਹੀ ਸਮਝਿਆ ਜਾਂਦਾ ਸੀ । ਇਸ ਲਈ ਭਾਰਤ ਵਿੱਚ ਆਦਮੀਆਂ ਦੇ ਨਾਲ ਹੀ ਔਰਤਾਂ ਨੂੰ ਵੀ ਵੋਟ ਦੇਣ ਦਾ ਅਧਿਕਾਰ ਪ੍ਰਾਪਤ ਹੋਇਆ ।
ਪ੍ਰਸ਼ਨ 15.
ਪੋਲੈਂਡ ਵਿੱਚ ਇੱਕ ਸੁਤੰਤਰ ਮਜ਼ਦੂਰ ਸੰਘ ਕਿਉਂ ਇੰਨਾ ਮਹੱਤਵਪੂਰਨ ਸੀ ? ਮਜ਼ਦੂਰ ਸੰਘਾਂ ਦੀ ਜ਼ਰੂਰਤ ਕਿਉਂ ਸੀ ?
ਉੱਤਰ-
ਪੋਲੈਂਡ ਵਿੱਚ ਇੱਕ ਸੁਤੰਤਰ ਮਜ਼ਦੂਰ ਸੰਘ ਇਸ ਲਈ ਮਹੱਤਵਪੂਰਨ ਸੀ ਕਿਉਂਕਿ ਕਿਸੇ ਸਾਮਵਾਦੀ ਸ਼ਾਸਨ ਵਾਲੇ ਦੇਸ਼ ਵਿਚ ਪਹਿਲੀ ਵਾਰ ਕਿਸੇ ਸੁਤੰਤਰ ਮਜ਼ਦੂਰ ਸੰਘ ਦਾ ਨਿਰਮਾਣ ਹੋਇਆ ਸੀ । ਮਜ਼ਦੂਰ ਸੰਘਾਂ ਦੀ ਜ਼ਰੂਰਤ ਇਸ ਲਈ ਹੁੰਦੀ ਸੀ ਤਾਂਕਿ ਮਾਲਕਾਂ ਦੇ ਅਸੰਵਿਧਾਨਿਕ ਅਤੇ ਅਨੁਚਿਤ ਵਿਵਹਾਰ ਨੂੰ ਰੋਕਿਆ ਜਾ ਸਕੇ ਅਤੇ ਮਜ਼ਦੂਰਾਂ ਦੇ ਸ਼ੋਸ਼ਣ ਨੂੰ ਰੋਕਿਆ ਜਾ ਸਕੇ ।
ਪ੍ਰਸ਼ਨ 16.
ਆਧੁਨਿਕ ਯੁੱਗ ਵਿੱਚ ਪ੍ਰਤੱਖ ਲੋਕਤੰਤਰ ਕਿਉਂ ਸੰਭਵ ਨਹੀਂ ਹੈ ?
ਉੱਤਰ-
ਆਧੁਨਿਕ ਯੁੱਗ ਵਿੱਚ ਪ੍ਰਤੱਖ ਲੋਕਤੰਤਰ ਸੰਭਵ ਨਹੀਂ ਹੈ । ਇਸਦਾ ਕਾਰਨ ਇਹ ਹੈ ਕਿ ਆਧੁਨਿਕ ਰਾਜ ਆਕਾਰ ਅਤੇ ਜਨਸੰਖਿਆ ਦੀ ਨਜ਼ਰ ਤੋਂ ਕਾਫੀ ਵੱਡੇ ਹਨ । ਭਾਰਤ, ਚੀਨ, ਅਮਰੀਕਾ ਆਦਿ ਵਰਗੇ ਦੇਸ਼ਾਂ ਦੀ ਜਨਸੰਖਿਆ ਕਰੋੜਾਂ ਵਿੱਚ ਹੈ । ਇਹਨਾਂ ਦੇਸ਼ਾਂ ਵਿੱਚ ਪ੍ਰਤੱਖ ਲੋਕਤੰਤਰ ਨੂੰ ਅਪਨਾਉਣਾ ਸੰਭਵ ਨਹੀਂ ਹੈ | ਭਾਰਤ ਵਿੱਚ ਜਨਮਤ ਸੰਮ੍ਹਾਂ ਕਰਵਾਉਣਾ ਅਸਾਨ ਕੰਮ ਨਹੀਂ ਹੈ ਅਤੇ ਨਾ ਹੀ ਜਨਤਾ ਨੂੰ ਪੁੱਛ ਕੇ ਕਾਨੂੰਨ ਬਣਾਏ ਜਾ ਸਕਦੇ ਹਨ | ਭਾਰਤ ਵਿੱਚ ਸਾਧਾਰਣ ਚੋਣਾਂ ਕਰਵਾਉਣ ਉੱਤੇ ਹੀ ਕਰੋੜਾਂ ਰੁਪਏ ਖਰਚ ਹੋ ਜਾਂਦੇ ਹਨ ਅਤੇ ਚੁਨਾਵੀ ਵਿਵਸਥਾ ਉੱਤੇ ਬਹੁਤ ਸਮਾਂ ਲਗਦਾ ਹੈ । ਇਸ ਕਰਕੇ ਲੋਕਤੰਤਰ ਦੀਆਂ ਸੰਸਥਾਵਾਂ ਨੂੰ ਲਾਗੂ ਕਰਨਾ ਸੰਭਵ ਨਹੀਂ ਹੈ । ਆਧੁਨਿਕ ਯੁੱਗ ਵਿੱਚ ਲੋਕਤੰਤਰ ਦਾ ਅਰਥ ਲੋਕਾਂ ਵਲੋਂ ਅਪ੍ਰਤੱਖ ਸ਼ਾਸਨ ਹੀ ਹੈ|
ਪ੍ਰਸ਼ਨ 17.
ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਲੋਕਤੰਤਰ ਦੇ ਇਤਿਹਾਸ ਉੱਤੇ ਨੋਟ ਲਿਖੋ ।
ਉੱਤਰ-
ਪਾਕਿਸਤਾਨ 1947 ਵਿਚ ਭਾਰਤ ਦੀ ਵੰਡ ਕਰਕੇ ਬਣਾਇਆ ਗਿਆ ਅਤੇ ਲੋਕਤੰਤਰ ਦਾ ਇਤਿਹਾਸ ਕੋਈ ਬਹੁਤ ਵਧੀਆ ਨਹੀਂ ਹੈ । ਪਾਕਿਸਤਾਨ ਵਿਚ ਸੈਨਾ ਬਹੁਤ ਸ਼ਕਤੀਸ਼ਾਲੀ ਹੈ ਅਤੇ ਰਾਜਨੀਤੀ ਵਿੱਚ ਉਸਦਾ ਕਾਫੀ ਪ੍ਰਭਾਵ ਹੈ । 1958 ਵਿਚ ਪ੍ਰਧਾਨ ਮੰਤਰੀ ਫਿਰੋਜ਼ ਖਾਨ ਨੂੰ ਹਟਾ ਕੇ ਸੈਨਾ ਪ੍ਰਮੁੱਖ ਜਨਰਲ ਅਯੂਬ ਖਾਨ ਦੇਸ਼ ਦਾ ਪ੍ਰਮੁੱਖ ਬਣ ਗਏ ਸਨ । ਇਸ ਤੋਂ ਬਾਅਦ 1977 ਵਿਚ ਜਨਤਾ ਵਲੋਂ ਚੁਣੇ ਗਏ ਪ੍ਰਧਾਨ ਮੰਤਰੀ ਜ਼ੁਲਿਫਕਰ ਅਲੀ ਭੁੱਟੋ ਨੂੰ ਸੈਨਾ ਪ੍ਰਮੁੱਖ ਜਨਰਲ ਜ਼ਿਆ ਉੱਲ ਹੱਕ ਨੇ ਹਟਾ ਦਿੱਤਾ ਅਤੇ ਆਪ ਦੇਸ਼ ਦਾ ਰਾਸ਼ਟਰਪਤੀ ਬਣ ਗਿਆ ।
1999 ਵਿਚ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਸੈਨਾ ਪ੍ਰਮੁੱਖ ਜਨਰਲ ਪਰਵੇਜ਼ ਮੁਸ਼ਰੱਫ ਨੇ ਹਟਾ ਦਿੱਤਾ ਅਤੇ 2002 ਵਿਚ ਆਪਣੇ ਆਪ ਨੂੰ ਰਾਸ਼ਟਰਪਤੀ ਘੋਸ਼ਿਤ ਕਰ ਦਿੱਤਾ | ਇਸ ਤਰ੍ਹਾਂ ਉੱਥੇ ਸਮੇਂ-ਸਮੇਂ ਉੱਤੇ ਲੋਕਤੰਤਰ ਦਾ ਗਲਾ ਘੁੱਟਿਆ ਗਿਆ ਹੈ ।
ਪ੍ਰਸ਼ਨ 18.
ਬਾਲਕ ਮਤਾਧਿਕਾਰ ਤੋਂ ਤੁਹਾਡਾ ਕੀ ਅਰਥ ਹੈ ?
ਉੱਤਰ-
ਸਰਵਵਿਆਪਕ ਬਾਲਗ ਮਤਾਧਿਕਾਰ ਦਾ ਅਰਥ ਹੈ ਕਿ ਇੱਕ ਨਿਸ਼ਚਿਤ ਉਮਰ ਦੇ ਬਾਲਗ ਨਾਗਰਿਕਾਂ ਨੂੰ ਬਿਨਾਂ ਕਿਸੇ ਭੇਦਭਾਵ ਅਤੇ ਸੁਤੰਤਰਤਾ ਨਾਲ ਵੋਟ ਦੇਣ ਦਾ ਅਧਿਕਾਰ ਹੈ । ਬਾਲਗ ਹੋਣ ਦੀ ਉਮਰ ਰਾਜ ਵਲੋਂ ਨਿਸ਼ਚਿਤ ਕੀਤੀ ਜਾਂਦੀ ਹੈ । ਇੰਗਲੈਂਡ ਵਿੱਚ ਪਹਿਲਾਂ 21 ਸਾਲ ਦੇ ਨਾਗਰਿਕਾਂ ਨੂੰ ਵੋਟ ਦੇਣ ਦਾ ਅਧਿਕਾਰ ਪ੍ਰਾਪਤ ਸੀ, ਪਰ ਹੁਣ ਇਹ 18 ਸਾਲ ਹੈ । ਰੂਸ ਅਤੇ ਅਮਰੀਕਾ ਵਿੱਚ ਵੀ ਇਹ ਉਮਰ 18 ਸਾਲ ਹੈ । ਭਾਰਤ ਵਿੱਚ ਵੋਟ ਦੇਣ ਦੀ ਉਮਰ ਪਹਿਲਾਂ 21 ਸਾਲ ਸੀ ਪਰ 61ਵੀਂ ਸੰਵਿਧਾਨਿਕ ਸੰਸ਼ੋਧਨ ਕਾਨੂੰਨ ਨਾਲ ਇਹ 18 ਸਾਲ ਕਰ ਦਿੱਤੀ ਗਈ ਸੀ ।
ਪ੍ਰਸ਼ਨ 19.
ਸਰਵਵਿਆਪਕ ਬਾਲਗ ਮਤਾਧਿਕਾਰ ਦੇ ਪੱਖ ਵਿੱਚ ਦੋ ਤਰਕ ਦਿਓ ।
ਉੱਤਰ-
- ਪ੍ਰਭੂਸੱਤਾ ਜਨਤਾ ਦੇ ਕੋਲ ਹੈ-ਲੋਕਤੰਤਰ ਵਿੱਚ ਪ੍ਰਭੂਸੱਤਾ ਜਨਤਾ ਦੇ ਕੋਲ ਹੁੰਦੀ ਹੈ ਅਤੇ ਜਨਤਾ ਦੀ ਇੱਛਾ ਅਤੇ ਕਲਿਆਣ ਲਈ ਹੀ ਸ਼ਾਸਨ ਚਲਾਇਆ ਜਾਂਦਾ ਹੈ । ਇਸ ਲਈ ਵੋਟ ਪਾਉਣ ਦਾ ਅਧਿਕਾਰ ਸਾਰਿਆਂ ਨੂੰ ਮਿਲਣਾ ਚਾਹੀਦਾ ਹੈ ।
- ਕਾਨੂੰਨ ਦਾ ਪ੍ਰਭਾਵ ਸਭ ਉੱਤੇ ਪੈਂਦਾ ਹੈ-ਰਾਜ ਵਿੱਚ ਜਿਹੜੇ ਵੀ ਕਾਨੂੰਨ ਬਣਦੇ ਹਨ ਉਸ ਦਾ ਪ੍ਰਭਾਵ ਰਾਜ ਵਿੱਚ ਰਹਿਣ ਵਾਲੇ ਸਾਰੇ ਨਾਗਰਿਕਾਂ ਉੱਤੇ ਪੈਂਦਾ ਹੈ । ਇਸ ਲਈ ਉਹਨਾਂ ਕਾਨੂੰਨਾਂ ਨੂੰ ਬਨਾਉਣ ਦਾ ਅਧਿਕਾਰ ਸਾਰਿਆਂ ਨੂੰ ਬਰਾਬਰ ਮਿਲਣਾ ਚਾਹੀਦਾ ਹੈ ।
ਪ੍ਰਸ਼ਨ 20.
ਸਰਵਵਿਆਪਕ ਬਾਲਗ ਮਤਾਧਿਕਾਰ ਦੇ ਵਿਰੋਧ ਵਿੱਚ ਦੋ ਤਰਕ ਦਿਓ ।
ਉੱਤਰ-
- ਸਿੱਖਿਅਕ ਵਿਅਕਤੀਆਂ ਨੂੰ ਹੀ ਵੋਟ ਦੇਣ ਦਾ ਅਧਿਕਾਰ ਮਿਲਣਾ ਚਾਹੀਦਾ ਹੈ-ਇਸ ਦਾ ਕਾਰਨ ਇਹ ਹੈ ਕਿ ਇੱਕ ਸਿੱਖਿਅਤ ਵਿਅਕਤੀ ਆਪਣੀ ਵੋਟ ਦਾ ਸਹੀ ਪ੍ਰਯੋਗ ਕਰ ਸਕਦਾ ਹੈ । ਕਈ ਵਿਦਵਾਨਾਂ ਦਾ ਕਹਿਣਾ ਹੈ ਕਿ ਅਨਪੜ੍ਹ ਵਿਅਕਤੀ ਨੂੰ ਵੋਟ ਦੇਣ ਦਾ ਅਧਿਕਾਰ ਨਹੀਂ ਦੇਣਾ ਚਾਹੀਦਾ ।
- ਮੂਰਖਾਂ ਦਾ ਸ਼ਾਸਨ-ਸਰਵਵਿਆਪਕ ਬਾਲਗ ਮਤਾਧਿਕਾਰ ਨਾਲ ਮੁਰਖਾਂ ਦਾ ਸ਼ਾਸਨ ਸਥਾਪਿਤ ਹੋ ਜਾਂਦਾ ਹੈ ਕਿਉਂਕਿ ਸਮਾਜ ਵਿੱਚ ਅਨਪੜ੍ਹ ਲੋਕਾਂ ਅਤੇ ਮੂਰਖਾਂ ਦੀ ਸੰਖਿਆ ਵੱਧ ਹੁੰਦੀ ਹੈ ।
ਪ੍ਰਸ਼ਨ 21.
20ਵੀਂ ਸਦੀ ਵਿੱਚ ਲੋਕਤੰਤਰ ਦਾ ਲਗਾਤਾਰ ਵਿਕਾਸ ਹੋਇਆ ਹੈ । ਵਿਆਖਿਆ ਕਰੋ ।
ਉੱਤਰ-
ਵਰਤਮਾਨ ਯੁੱਗ ਲੋਕਤੰਤਰ ਦਾ ਯੁੱਗ ਹੈ । ਸੰਸਾਰ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਲੋਕਤੰਤਰ 20ਵੀਂ ਸਦੀ ਵਿੱਚ ਵਿਕਸਿਤ ਹੋਇਆ ਹੈ । ਦੁਨੀਆ ਦਾ ਅਜਿਹਾ ਕੋਈ ਹਿੱਸਾ ਨਹੀਂ ਹੈ ਜਿੱਥੇ ਲੋਕਤੰਤਰ ਦਾ ਪ੍ਰਸਾਰ ਨਾਂ ਹੋਇਆ ਹੋਵੇ । ਯੂਰਪ, ਏਸ਼ੀਆ, ਅਫਰੀਕਾ, ਦੱਖਣੀ ਅਮਰੀਕਾ ਆਦਿ ਸਾਰੇ ਪਾਸੇ ਇੱਕ-ਇੱਕ ਕਰਕੇ ਲੋਕਤੰਤਰ ਦੀ ਸਥਾਪਨਾ ਹੋਈ ਹੈ ।
- ਬ੍ਰਿਟੇਨ ਵਿੱਚ ਕਹਿਣ ਨੂੰ ਤਾਂ ਲੋਕਤੰਤਰ 1688 ਦੀ ਸ਼ਾਨਦਾਰ ਕ੍ਰਾਂਤੀ ਤੋਂ ਬਾਅਦ ਹੀ ਸਥਾਪਿਤ ਹੋ ਗਿਆ ਸੀ, ਪਰ ਅਸਲ ਵਿੱਚ ਲੋਕਤੰਤਰ 20ਵੀਂ ਸਦੀ ਵਿੱਚ ਸਥਾਪਿਤ ਹੋਇਆ । ਇੰਗਲੈਂਡ ਵਿੱਚ ਬਾਲਗ ਮਤਾਧਿਕਾਰ 1978 ਵਿੱਚ ਲਾਗੂ ਕੀਤਾ ਗਿਆ ।
- ਫ਼ਰਾਂਸ ਵਿੱਚ ਕ੍ਰਾਂਤੀ 1789 ਈ: ਵਿੱਚ ਹੋਈ, ਪਰ ਲੋਕਤੰਤਰ ਦੀ ਸਥਾਪਨਾ ਹੌਲੀ-ਹੌਲੀ ਹੋਈ । 18ਵੀਂ ਅਤੇ 19ਵੀਂ ਸਦੀ ਵਿੱਚ ਫ਼ਰਾਂਸ ਵਿੱਚ ਹੌਲੀ-ਹੌਲੀ ਰਾਜਿਆਂ ਅਤੇ ਜ਼ਮੀਂਦਾਰਾਂ ਦੀਆਂ ਸ਼ਕਤੀਆਂ ਘੱਟ ਹੋਈਆਂ । ਵੋਟ ਦਾ ਅਧਿਕਾਰ ਵੱਧ ਤੋਂ ਵੱਧ ਲੋਕਾਂ ਨੂੰ ਦਿੱਤਾ ਗਿਆ | ਪਰ ਬਾਲਗ ਮਤਾਧਿਕਾਰ 1944 ਵਿੱਚ ਲਾਗੂ ਹੋਣ ਨਾਲ ਹੀ ਅਸਲੀ ਲੋਕਤੰਤਰੀ ਸ਼ਾਸਨ ਪ੍ਰਣਾਲੀ ਦੀ ਸਥਾਪਨਾ ਹੋਈ ।
- ਸੰਯੁਕਤ ਰਾਜ ਅਮਰੀਕਾ-ਅਮਰੀਕਾ ਨੇ 1776 ਵਿੱਚ ਆਪਣੇ ਆਪ ਨੂੰ ਸੁਤੰਤਰ ਘੋਸ਼ਿਤ ਕੀਤਾ । ਹੋਰ ਰਾਜ ਦੇ ਸੁਤੰਤਰ ਹੋਣ ਉੱਤੇ ਸੰਯੁਕਤ ਰਾਜ ਅਮਰੀਕਾ ਦੀ ਸਥਾਪਨਾ ਹੋਈ । ਸੰਯੁਕਤ ਰਾਜ ਅਮਰੀਕਾ ਦਾ ਸੰਵਿਧਾਨ 1787 ਵਿੱਚ ਲਾਗੂ ਕੀਤਾ ਗਿਆ ਅਤੇ ਲੋਕਤੰਤਰ ਦੀ ਸਥਾਪਨਾ ਹੋਈ । ਉੱਥੇ ਬਾਲਗ ਮਤਾਧਿਕਾਰ 1965 ਵਿੱਚ ਲਾਗੂ ਕੀਤਾ ਗਿਆ ।
- ਨਿਊਜ਼ੀਲੈਂਡ-ਨਿਊਜ਼ੀਲੈਂਡ ਵਿੱਚ ਬਾਲਗ ਮਤਾਧਿਕਾਰ 1893 ਵਿੱਚ ਲਾਗੂ ਕੀਤਾ ਗਿਆ ।
- ਉਪਨਿਵੇਸ਼ਵਾਦ ਦਾ ਖਾਤਮਾ-ਦੂਜੇ ਵਿਸ਼ਵ ਯੁੱਧ ਤੋਂ ਬਾਅਦ ਏਸ਼ੀਆ ਅਤੇ ਅਫਰੀਕਾ ਦੇ ਬਹੁਤ ਸਾਰੇ ਦੇਸ਼ਾਂ ਨੂੰ ਬ੍ਰਿਟਿਸ਼ ਸਾਮਰਾਜਵਾਦ ਤੋਂ ਮੁਕਤੀ ਮਿਲੀ । ਭਾਰਤ 15 ਅਗਸਤ 1947 ਨੂੰ ਸੁਤੰਤਰ ਹੋਇਆ ਅਤੇ ਲੋਕਤੰਤਰ ਦੀ ਸਥਾਪਨਾ ਕੀਤੀ ਗਈ | ਪਾਕਿਸਤਾਨ, ਸ੍ਰੀਲੰਕਾ, ਘਾਨਾ ਆਦਿ ਦੇਸ਼ਾਂ ਵਿੱਚ ਵੀ ਲੋਕਤੰਤਰ ਦੀ ਸਥਾਪਨਾ ਹੋਈ ।
- ਸੋਵੀਅਤ ਸੰਘ ਦਾ ਵਿਘਟਨ-1991 ਵਿੱਚ ਸੋਵੀਅਤ ਸੰਘ ਦਾ ਵਿਘਟਨ ਹੋ ਗਿਆ ਸੋਵੀਅਤ ਸੰਘ ਦੇ 15 ਰਾਜ ਸੁਤੰਤਰ ਰਾਜ ਬਣ ਗਏ ਅਤੇ ਇਹਨਾਂ ਵਿੱਚ ਲੋਕਤੰਤਰ ਦੀ ਸਥਾਪਨਾ ਕੀਤੀ ਗਈ । ਵਰਤਮਾਨ ਸਮੇਂ ਵਿੱਚ ਲਗਪਗ 140 ਦੇਸ਼ਾਂ ਵਿੱਚ ਲੋਕਤੰਤਰਿਕ ਸ਼ਾਸਨ ਪ੍ਰਣਾਲੀ ਸਥਾਪਿਤ ਕੀਤੀ ਗਈ, ਪਰ ਅੱਜ ਵੀ ਕਈ ਦੇਸ਼ਾਂ ਵਿੱਚ ਇੱਕ ਦਲ ਜਾਂ ਸੈਨਿਕ ਤਾਨਾਸ਼ਾਹੀ ਮਿਲਦੀ ਹੈ ।
ਪ੍ਰਸ਼ਨ 22.
ਅਗਸਤੇ ਪਿਨੋਸ਼ੇ ਨੇ ਚਿਲੀ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ ਕਿਸ ਪ੍ਰਕਾਰ ਦੇ ਕੰਮ ਕੀਤੇ ?
ਉੱਤਰ-
ਅਗਸਤੇ ਪਿਨੋਸ਼ੇ ਨੇ ਚਿਲੀ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ ਬਹੁਤ ਸਾਰੇ ਗੈਰ-ਲੋਕਤੰਤਰਿਕ ਕੰਮ ਕੀਤੇ –
- ਪਿਨੋਸ਼ੇ ਨੇ ਚਿਲੀ ਵਿੱਚ ਆਪਣੀ ਤਾਨਾਸ਼ਾਹੀ ਸਥਾਪਿਤ ਕਰ ਦਿੱਤੀ ।
- ਪਿਨੋਸ਼ੇ ਨੇ ਆਲੈਂਡੇ ਦੇ ਬਹੁਤ ਸਾਰੇ ਸਮਰਥਕਾਂ ਨੂੰ ਮਰਵਾ ਦਿੱਤਾ |
- ਪਿਨੋਸ਼ੇ ਨੇ ਜਨਰਲ ਬੈਸ਼ਲੇਟ ਦੀ ਪਤਨੀ ਅਤੇ ਬੇਟੀ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ।
- ਪਿਨੋਸ਼ੇ ਨੇ ਹਵਾਈ ਸੈਨਾ ਦੇ ਪ੍ਰਮੁੱਖ ਜਨਰਲ ਬੈਸ਼ਲੇਟ ਅਤੇ ਹੋਰ ਅਧਿਕਾਰੀਆਂ ਨੂੰ ਮਰਵਾ ਦਿੱਤਾ ।
- ਪਿਨੋਸ਼ੇ ਨੇ ਲਗਪਗ 3000 ਬੇਕਸੂਰ ਲੋਕਾਂ ਨੂੰ ਵੀ ਮਰਵਾ ਦਿੱਤਾ ।