Punjab State Board PSEB 9th Class Social Science Book Solutions Civics Chapter 2 ਲੋਕਤੰਤਰ ਦਾ ਅਰਥ ਅਤੇ ਮਹੱਤਵ Textbook Exercise Questions and Answers.
PSEB Solutions for Class 9 Social Science Civics Chapter 2 ਲੋਕਤੰਤਰ ਦਾ ਅਰਥ ਅਤੇ ਮਹੱਤਵ
Social Science Guide for Class 9 PSEB ਲੋਕਤੰਤਰ ਦਾ ਅਰਥ ਅਤੇ ਮਹੱਤਵ Textbook Questions and Answers
ਅਭਿਆਸ ਦੇ ਪ੍ਰਸ਼ਨ
(ਉ) ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਲੋਕਤੰਤਰ ਦੀ ਸਫਲਤਾ ਲਈ ਹੇਠ ਲਿਖਿਆਂ ਵਿੱਚੋਂ ਕਿਹੜੀ ਸ਼ਰਤ ਜ਼ਰੂਰੀ ਹੈ-
(1) ਪੜ੍ਹੇ-ਲਿਖੇ ਲੋਕ
(2) ਸੁਚੇਤ ਨਾਗਰਿਕ
(3) ਬਾਲਗ਼ ਮਤਾਧਿਕਾਰ
(4) ਉਕਤ ਸਾਰੀਆਂ
ਉੱਤਰ-
(4) ਉਕਤ ਸਾਰੀਆਂ
ਪ੍ਰਸ਼ਨ 2.
ਲੋਕਤੰਤਰ ਡੈਮੋਕ੍ਰੇਸੀ) ਦਾ ਸ਼ਾਬਦਿਕ ਅਰਥ ਹੈ –
(1) ਇੱਕ ਵਿਅਕਤੀ ਦਾ ਸ਼ਾਸਨ
(2) ਨੌਕਰਸ਼ਾਹਾਂ ਦਾ ਸ਼ਾਸਨ
(3) ਸੈਨਿਕ ਤਾਨਾਸ਼ਾਹੀ
(4) ਲੋਕਾਂ ਦਾ ਸ਼ਾਸਨ |
ਉੱਤਰ-
(4) ਲੋਕਾਂ ਦਾ ਸ਼ਾਸਨ |
(ਅ) ਖ਼ਾਲੀ ਥਾਂਵਾਂ ਭਰੋ
ਪ੍ਰਸ਼ਨ 1.
………… ਅਨੁਸਾਰ ਲੋਕਤੰਤਰ ਇੱਕ ਅਜਿਹੀ ਪ੍ਰਣਾਲੀ ਹੈ ਜਿਸ ਵਿੱਚ ਹਰ ਇੱਕ ਦਾ ਹਿੱਸਾ ਹੁੰਦਾ ਹੈ ।
ਉੱਤਰ-
ਸੀਲੇ,
ਪ੍ਰਸ਼ਨ 2.
ਡੈਮੋਕਰੇਸੀ ਯੂਨਾਨੀ ਭਾਸ਼ਾ ਦੇ ਦੋ ਸ਼ਬਦਾਂ …………… ਅਤੇ ….. ਤੋਂ ਮਿਲ ਕੇ ਬਣਿਆ ਹੈ ।
ਉੱਤਰ-
Demos, Crafia.
(ਈ) ਸਹੀ/ਗਲਤ
ਪ੍ਰਸ਼ਨ 1.
ਲੋਕਤੰਤਰ ਵਿੱਚ ਵੱਖ-ਵੱਖ ਵਿਚਾਰ ਰੱਖਣ ਦੀ ਖੁੱਲ੍ਹ ਨਹੀਂ ਹੁੰਦੀ ।
ਉੱਤਰ-
✗
ਪ੍ਰਸ਼ਨ 2.
ਲੋਕਤੰਤਰ ਸਪੱਸ਼ਟ ਤੌਰ ਉੱਤੇ ਹਿੰਸਾਤਮਕ ਸਾਧਨਾਂ ਦੇ ਵਿਰੁੱਧ ਹੈ ਭਾਵੇਂ ਇਹ ਸਮਾਜ ਦੀ ਭਲਾਈ ਲਈ ਹੀ ਕਿਉਂ ਨਾ ਵਰਤੇ ਜਾਣ ।
ਉੱਤਰ-
✓
ਪ੍ਰਸ਼ਨ 3.
ਲੋਕਤੰਤਰ ਵਿੱਚ ਵਿਅਕਤੀਆਂ ਨੂੰ ਕਈ ਤਰ੍ਹਾਂ ਦੇ ਅਧਿਕਾਰ ਦਿੱਤੇ ਜਾਂਦੇ ਹਨ ।
ਉੱਤਰ-
✓
ਪ੍ਰਸ਼ਨ 4.
ਨਾਗਰਿਕਾਂ ਦਾ ਚੇਤਨ ਹੋਣਾ ਲੋਕਤੰਤਰ ਲਈ ਜ਼ਰੂਰੀ ਹੈ ।
ਉੱਤਰ-
✓
II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਡੈਮੋਕ੍ਰੇਸੀ ਕਿਹੜੇ ਦੋ ਸ਼ਬਦਾਂ ਤੋਂ ਬਣਿਆ ਹੈ ? ਉਹਨਾਂ ਦੋਨੋਂ ਸ਼ਬਦਾਂ ਦੇ ਅਰਥ ਲਿਖੋ ।
ਉੱਤਰ-
ਡੈਮੋਕੇਸੀ ਯੂਨਾਨੀ ਭਾਸ਼ਾ ਦੇ ਦੋ ਸ਼ਬਦਾਂ Demos ਅਤੇ Cratia ਤੋਂ ਮਿਲ ਕੇ ਬਣਿਆ ਹੈ । Demos ਦਾ ਅਰਥ ਹੈ ਜਨਤਾ ਅਤੇ Crafia ਦਾ ਅਰਥ ਹੈ ਸ਼ਾਸਨ |
ਇਸ ਤਰ੍ਹਾਂ ਡੈਮੋਕ੍ਰੇਸੀ ਦਾ ਅਰਥ ਹੈ ਜਨਤਾ ਦਾ ਸ਼ਾਸਨ ।
ਪ੍ਰਸ਼ਨ 2.
ਲੋਕਤੰਤਰ ਸ਼ਾਸਨ ਪ੍ਰਣਾਲੀ ਦੇ ਹਰਮਨ ਪਿਆਰਾ ਹੋਣ ਦੇ ਦੋ ਕਾਰਨ ਲਿਖੋ।
ਉੱਤਰ-
- ਇਸ ਵਿੱਚ ਜਨਤਾ ਨੂੰ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੁੰਦਾ ਹੈ ।
- ਇਸ ਵਿੱਚ ਸਰਕਾਰ ਚੁਣਨ ਵਿਚ ਜਨਤਾ ਦੀ ਭਾਗੀਦਾਰੀ ਹੁੰਦੀ ਹੈ ।
ਪ੍ਰਸ਼ਨ 3.
ਲੋਕਤੰਤਰ ਦੀ ਸਫਲਤਾ ਦੇ ਰਾਹ ਵਿੱਚ ਆਉਣ ਵਾਲੀਆਂ ਕੋਈ ਦੋ ਰੁਕਾਵਟਾਂ ਲਿਖੋ ।
ਉੱਤਰ-
ਖੇਤਰਵਾਦ, ਜਾਤੀਵਾਦ ਅਤੇ , ਖੇਤਰਵਾਦ ਲੋਕਤੰਤਰ ਦੇ ਰਸਤੇ ਵਿਚ ਆਉਣ ਵਾਲੀਆਂ ਰੁਕਾਵਟਾਂ ਹਨ ।
ਪ੍ਰਸ਼ਨ 4.
ਲੋਕਤੰਤਰ ਦੀ ਕੋਈ ਇੱਕ ਪਰਿਭਾਸ਼ਾ ਲਿਖੋ ।
ਉੱਤਰ-
ਡਾਇਸੀ ਦੇ ਅਨੁਸਾਰ, “ਲੋਕਤੰਤਰ ਸਰਕਾਰ ਦਾ ਇੱਕ ਅਜਿਹਾ ਰੂਪ ਹੈ ਜਿਸ ਵਿੱਚ ਸ਼ਾਸਕ ਦਲ ਸਾਰੇ ਦੇਸ਼ ਦਾ ਤੁਲਨਾਤਮਕ ਰੂਪ ਵਿੱਚ ਇੱਕ ਬਹੁਤ ਵੱਡਾ ਭਾਗ ਹੁੰਦਾ ਹੈ ।
ਪ੍ਰਸ਼ਨ 5.
ਲੋਕਤੰਤਰ ਲਈ ਕੋਈ ਦੋ ਜ਼ਰੂਰੀ ਸ਼ਰਤਾਂ ਲਿਖੋ ।
ਉੱਤਰ-
ਰਾਜਨੀਤਿਕ ਸੁਤੰਤਰਤਾ ਅਤੇ ਆਰਥਿਕ ਸਮਾਨਤਾ ਲੋਕਤੰਤਰ ਦੀ ਸਫਲਤਾ ਦੇ ਲਈ ਜ਼ਰੂਰੀ ਸ਼ਰਤਾਂ ਹਨ !
ਪ੍ਰਸ਼ਨ 6.
ਲੋਕਤੰਤਰ ਦੇ ਕੋਈ ਦੋ ਸਿਧਾਂਤ ਲਿਖੋ ।
ਉੱਤਰ-
- ਲੋਕਤੰਤਰ ਸਹਿਨਸ਼ੀਲਤਾ ਦੇ ਸਿਧਾਂਤ ਉੱਤੇ ਆਧਾਰਿਤ ਹੈ ।
- ਲੋਕਤੰਤਰ ਵਿੱਚ ਸਾਰਿਆਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੁੰਦਾ ਹੈ ।
ਪ੍ਰਸ਼ਨ 7.
ਲੋਕਤੰਤਰ ਵਿੱਚ ਸ਼ਾਸਨ ਦੀ ਸ਼ਕਤੀ ਦਾ ਸੋਮਾ ਕੌਣ ਹੁੰਦੇ ਹਨ ?
ਉੱਤਰ-
ਲੋਕਤੰਤਰ ਵਿੱਚ ਸ਼ਾਸਨ ਦੀ ਸ਼ਕਤੀ ਦਾ ਸਰੋਤ ਲੋਕ ਹੁੰਦੇ ਹਨ ।
ਪ੍ਰਸ਼ਨ 8.
ਲੋਕਤੰਤਰ ਦੇ ਦੋ ਰੂਪ ਕਿਹੜੇ ਹਨ ?
ਉੱਤਰ-
ਲੋਕਤੰਤਰ ਦੇ ਦੋ ਰੂਪ ਹਨ-ਪ੍ਰਤੱਖ ਲੋਕਤੰਤਰ ਅਤੇ ਅਪ੍ਰਤੱਖ ਲੋਕਤੰਤਰ ।
III. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਲੋਕਤੰਤਰ ਦੀ ਸਫਲਤਾ ਦੇ ਲਈ ਕੋਈ ਦੋ ਜ਼ਰੂਰੀ ਸ਼ਰਤਾਂ ਦਾ ਵਰਣਨ ਕਰੋ ।
ਉੱਤਰ-
- ਰਾਜਨੀਤਿਕ ਸੁਤੰਤਰਤਾ-ਲੋਕਤੰਤਰ ਦੀ ਸਫਲਤਾ ਦੇ ਲਈ ਜਨਤਾ ਨੂੰ ਰਾਜਨੀਤਿਕ ਸੁਤੰਤਰਤਾ ਹੋਣੀ ਚਾਹੀਦੀ ਹੈ । ਉਹਨਾਂ ਨੂੰ ਭਾਸ਼ਣ ਦੇਣ, ਸੰਘ ਬਣਾਉਣ, ਵਿਚਾਰ ਪ੍ਰਗਟ ਕਰਨ ਅਤੇ ਸਰਕਾਰ ਦੀਆਂ ਗ਼ਲਤ ਨੀਤੀਆਂ ਦੀ ਆਲੋਚਨਾ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ ।
- ਨੈਤਿਕ ਆਚਰਨ-ਲੋਕਤੰਤਰ ਨੂੰ ਸਫਲ ਬਣਾਉਣ ਦੇ ਲਈ ਲੋਕਾਂ ਦਾ ਆਚਰਨ ਵੀ ਉੱਚਾ ਹੋਣਾ ਚਾਹੀਦਾ ਹੈ । ਜੇਕਰ ਲੋਕ ਅਤੇ ਨੇਤਾ ਭ੍ਰਿਸ਼ਟ ਹੋਣਗੇ ਤਾਂ ਲੋਕਤੰਤਰ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਸਕੇਗਾ ।
ਪ੍ਰਸ਼ਨ 2.
ਗਰੀਬੀ ਲੋਕਤੰਤਰ ਦੇ ਰਾਹ ਵਿਚ ਕਿਵੇਂ ਰੁਕਾਵਟ ਬਣਦੀ ਹੈ ?
ਉੱਤਰ-
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗ਼ਰੀਬੀ ਲੋਕਤੰਤਰ ਦੇ ਰਸਤੇ ਵਿੱਚ ਰੁਕਾਵਟ ਹੈ । ਸਭ ਤੋਂ ਪਹਿਲਾਂ ਗਰੀਬ ਵਿਅਕਤੀ ਆਪਣੀ ਵੋਟ ਦਾ ਪ੍ਰਯੋਗ ਹੀ ਨਹੀਂ ਕਰਦਾ ਕਿਉਂਕਿ ਉਸਦੇ ਲਈ ਆਪਣੇ ਵੋਟ ਦਾ ਪ੍ਰਯੋਗ ਕਰਨ ਤੋਂ ਜ਼ਰੂਰੀ ਹੈ। ਆਪਣੇ ਪਰਿਵਾਰ ਦੇ ਲਈ ਪੈਸਾ ਕਮਾਉਣਾ । ਇਸਦੇ ਨਾਲ-ਨਾਲ ਕਈ ਵਾਰੀ ਗ਼ਰੀਬ ਵਿਅਕਤੀ ਆਪਣੀ ਵੋਟ ਵੇਚਣ ਨੂੰ ਵੀ ਮਜ਼ਬੂਰ ਹੋ ਜਾਂਦਾ ਹੈ । ਅਮੀਰ ਲੋਕ ਗ਼ਰੀਬ ਲੋਕਾਂ ਦੇ ਵੋਟ ਖਰੀਦ ਕੇ ਚੁਨਾਵ ਜਿੱਤ ਲੈਂਦੇ ਹਨ । ਗਰੀਬ ਵਿਅਕਤੀ ਆਪਣੇ ਵਿਚਾਰ ਪ੍ਰਗਟ ਵੀ ਨਹੀਂ ਕਰ ਸਕਦਾ ।
ਪ੍ਰਸ਼ਨ 3.
ਅਨਪੜ੍ਹਤਾ ਲੋਕਤੰਤਰ ਦੇ ਰਾਹ ਵਿਚ ਕਿਵੇਂ ਰੁਕਾਵਟ ਬਣਦੀ ਹੈ ? ਵਰਣਨ ਕਰੋ ।
ਉੱਤਰ-
ਲੋਕਤੰਤਰ ਦਾ ਸਭ ਤੋਂ ਵੱਡਾ ਦੁਸ਼ਮਣ ਤਾਂ ਅਨਪੜ੍ਹਤਾ ਹੀ ਹੈ । ਇੱਕ ਅਨਪੜ੍ਹ ਵਿਅਕਤੀ ਜਿਸ ਨੂੰ ਲੋਕਤੰਤਰ ਦਾ ਅਰਥ ਵੀ ਪਤਾ ਨਹੀਂ ਹੁੰਦਾ, ਲੋਕਤੰਤਰ ਵਿੱਚ ਕੋਈ ਭੂਮਿਕਾ ਨਹੀਂ ਨਿਭਾ ਸਕਦਾ । ਇਸ ਕਾਰਨ ਲੋਕਤੰਤਰਿਕ ਮੁੱਲਾਂ ਦਾ ਪਤਨ ਹੁੰਦਾ ਹੈ ਅਤੇ ਸਾਰੇ ਇਸ ਵਿੱਚ ਭਾਗ ਲੈਂਦੇ ਹਨ । ਅਨਪੜ੍ਹ ਵਿਅਕਤੀ ਨੂੰ ਦੇਸ਼ ਦੀਆਂ ਰਾਜਨੀਤਿਕ, ਆਰਥਿਕ, ਸਮਾਜਿਕ ਸਮੱਸਿਆਵਾਂ ਬਾਰੇ ਵੀ ਪਤਾ ਨਹੀਂ ਹੁੰਦਾ । ਇਸ ਕਾਰਨ ਉਹ ਨੇਤਾਵਾਂ ਦੇ ਝੂਠੇ ਵਾਅਦਿਆਂ ਦਾ ਸ਼ਿਕਾਰ ਹੋ ਜਾਦਾ ਹੈ ਅਤੇ ਆਪਣੀ ਵੋਟ ਦਾ ਠੀਕ ਤਰੀਕੇ ਨਾਲ ਪ੍ਰਯੋਗ ਨਹੀਂ ਕਰ ਸਕਦਾ ।
ਪ੍ਰਸ਼ਨ 4.
ਰਾਜਨੀਤਿਕ ਸਮਾਨਤਾ ਲੋਕਤੰਤਰ ਦੀ ਸਫਲਤਾ ਦੇ ਲਈ ਜ਼ਰੂਰੀ ਹੈ । ਇਸ ਕਥਨ ਦੀ ਵਿਆਖਿਆ ਕਰੋ ।
ਉੱਤਰ-
ਇਹ ਸੱਚ ਹੈ ਕਿ ਰਾਜਨੀਤਿਕ ਸਮਾਨਤਾ ਲੋਕਤੰਤਰ ਦੀ ਸਫਲਤਾ ਦੇ ਲਈ ਜ਼ਰੂਰੀ ਹੈ । ਲੋਕਤੰਤਰ ਦੀ ਸਫ਼ਲਤਾ ਦੇ ਲਈ ਇਹ ਜ਼ਰੂਰੀ ਹੈ ਕਿ ਲੋਕਾਂ ਨੂੰ ਭਾਸ਼ਣ ਦੇਣ ਦੀ ਸੁਤੰਤਰਤਾ ਹੋਣੀ ਚਾਹੀਦੀ ਹੈ, ਉਹਨਾਂ ਨੂੰ ਇਕੱਠੇ ਹੋਣ ਅਤੇ ਸੰਘ ਬਣਾਉਣ ਦੀ ਵੀ ਸੁਤੰਤਰਤਾ ਹੋਣੀ ਚਾਹੀਦੀ ਹੈ । ਇਸਦੇ ਨਾਲ-ਨਾਲ ਉਹਨਾਂ ਨੂੰ ਸਰਕਾਰ ਦੀਆਂ ਗ਼ਲਤ ਨੀਤੀਆਂ ਦੀ ਆਲੋਚਨਾ ਕਰਨ ਅਤੇ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਦੀ ਸੁਤੰਤਰਤਾ ਵੀ ਹੋਣੀ ਚਾਹੀਦੀ ਹੈ । ਇਹ ਸਾਰੀਆਂ ਸੁਤੰਤਰਤਾਵਾਂ ਸਿਰਫ਼ ਲੋਕਤੰਤਰ ਵਿੱਚ ਹੀ ਪ੍ਰਾਪਤ ਹੁੰਦੀਆਂ ਹਨ ਜਿਸ ਕਾਰਨ ਲੋਕਤੰਤਰ ਸਫਲ ਹੁੰਦਾ ਹੈ ।
ਪ੍ਰਸ਼ਨ 5.
ਰਾਜਨੀਤਿਕ ਦਲਾਂ ਦੀ ਹੋਂਦ ਲੋਕਤੰਤਰ ਦੇ ਲਈ ਕਿਉਂ ਜ਼ਰੂਰੀ ਹੈ । ਇਸ ਕਥਨ ਦੀ ਵਿਆਖਿਆ ਕਰੋ ।
ਜਾਂ
ਰਾਜਨੀਤਿਕ ਦਲ ਲੋਕਤੰਤਰ ਦੀ ਗੱਡੀ ਦੇ ਪਹੀਏ ਹੁੰਦੇ ਹਨ । ਇਸ ਕਥਨ ਦੀ ਵਿਆਖਿਆ ਕਰੋ ।
ਉੱਤਰ-
ਲੋਕਤੰਤਰ ਦੇ ਲਈ ਰਾਜਨੀਤਿਕ ਦਲਾਂ ਦੀ ਮੌਜੂਦਗੀ ਬਹੁਤ ਜ਼ਰੂਰੀ ਹੈ | ਅਸਲ ਵਿਚ ਰਾਜਨੀਤਿਕ ਦਲ ਇੱਕ ਵਿਸ਼ੇਸ਼ ਵਿਚਾਰਧਾਰਾ ਦੇ ਯੰਤਰ ਹੁੰਦੇ ਹਨ ਅਤੇ ਵਿਚਾਰਾਂ ਦੇ ਅੰਤਰਾਂ ਦੇ ਕਾਰਨ ਹੀ ਵੱਖ-ਵੱਖ ਰਾਜਨੀਤਿਕ ਦਲ ਸਾਹਮਣੇ ਆਉਂਦੇ ਹਨ | ਵੱਖ-ਵੱਖ ਵਿਚਾਰਾਂ ਨੂੰ ਰਾਜਨੀਤਿਕ ਦਲਾਂ ਵੱਲੋਂ ਹੀ ਸਾਹਮਣੇ ਲਿਆਇਆ ਜਾਂਦਾ ਹੈ । ਇਹਨਾਂ ਵਿਚਾਰਾਂ ਨੂੰ ਸਰਕਾਰ ਦੇ ਸਾਹਮਣੇ ਰਾਜਨੀਤਿਕ ਦਲ ਹੀ ਰੱਖਦੇ ਹਨ । ਇਸ ਤਰ੍ਹਾਂ ਉਹ ਜਨਤਾ ਅਤੇ ਸਰਕਾਰ ਦੇ ਵਿਚਕਾਰ ਇੱਕ ਪੁੱਲ ਦਾ ਕੰਮ ਕਰਦੇ ਹਨ । ਇਸ ਤੋਂ ਇਲਾਵਾ ਚੋਣਾਂ ਲੜਨ ਲਈ ਵੀ ਰਾਜਨੀਤਿਕ ਦਲਾਂ ਦੀ ਜ਼ਰੂਰਤ ਹੁੰਦੀ ਹੈ ।
ਪ੍ਰਸ਼ਨ 6.
ਸ਼ਕਤੀਆਂ ਦਾ ਵਿਕੇਂਦਰੀਕਰਨ ਲੋਕਤੰਤਰ ਦੇ ਲਈ ਕਿਉਂ ਜ਼ਰੂਰੀ ਹੈ ?
ਉੱਤਰ-
ਲੋਕਤੰਤਰ ਦਾ ਇੱਕ ਮੁਲ ਸਿਧਾਂਤ ਹੈ ਸ਼ਕਤੀਆਂ ਦੀ ਵੰਡ ਅਤੇ ਵਿਕੇਂਦਰੀਕਰਨ ਦਾ ਅਰਥ ਹੈ ਸ਼ਕਤੀਆਂ ਦੀ ਸਰਕਾਰ ਦੇ ਸਾਰੇ ਪੱਧਰਾਂ ਵਿੱਚ ਵੰਡ । ਜੇਕਰ ਸ਼ਕਤੀਆਂ ਦਾ ਵਿਕੇਂਦਰੀਕਰਨ ਨਹੀਂ ਹੋਵੇਗਾ ਤਾਂ ਸ਼ਕਤੀਆਂ ਕੁੱਝ ਹੱਥਾਂ ਜਾਂ ਕਿਸੇ ਇੱਕ ਸਮੂਹ ਦੇ ਹੱਥਾਂ ਵਿੱਚ ਕੇਂਦਰਿਤ ਹੋ ਕੇ ਰਹਿ ਜਾਣਗੀਆਂ । ਦੇਸ਼ ਵਿੱਚ ਤਾਨਾਸ਼ਾਹੀ ਪੈਦਾ ਹੋਣ ਦਾ ਖਤਰਾ ਪੈਦਾ ਹੋ ਜਾਏਗਾ ਅਤੇ ਲੋਕਤੰਤਰ ਖ਼ਤਮ ਹੋ ਜਾਏਗਾ । ਜੇਕਰ ਸ਼ਕਤੀਆਂ ਦੀ ਵੰਡ ਹੋ ਜਾਏਗੀ ਤਾਂ ਤਾਨਾਸ਼ਾਹੀ ਪੈਦਾ ਨਹੀਂ ਹੋ ਪਾਏਗੀ ਅਤੇ ਵਿਵਸਥਾ ਠੀਕ ਤਰੀਕੇ ਨਾਲ ਕੰਮ ਕਰ ਸਕੇਗੀ । ਇਸ ਲਈ ਸ਼ਕਤੀਆਂ ਦਾ ਵਿਕੇਂਦਰੀਕਰਨ ਲੋਕਤੰਤਰ ਦੇ ਲਈ ਜ਼ਰੂਰੀ ਹੈ ।
ਪ੍ਰਸ਼ਨ 7.
ਲੋਕਤੰਤਰ ਦੇ ਕੋਈ ਦੋ ਸਿਧਾਂਤਾਂ ਦੀ ਵਿਆਖਿਆ ਕਰੋ ।
ਉੱਤਰ-
- ਲੋਕਤੰਤਰ ਹਿਨਸ਼ੀਲਤਾ ਦੇ ਸਿਧਾਂਤ ਉੱਤੇ ਆਧਾਰਿਤ ਹੈ । ਲੋਕਤੰਤਰ ਵਿੱਚ ਸਾਰਿਆਂ ਨੂੰ ਆਪਣੇ ਵਿਚਾਰ ਵਿਅਕਤ ਕਰਨ ਦੀ ਸੁਤੰਤਰਤਾ ਹੁੰਦੀ ਹੈ ।
- ਲੋਕਤੰਤਰ ਵਿਅਕਤੀ ਦੇ ਵਿਅਕਤੀਤੱਵ ਦੇ ਗੌਰਵ ਨੂੰ ਵਿਸ਼ਵਾਸਯੋਗ ਬਣਾਉਂਦਾ ਹੈ । ਇਸ ਕਾਰਨ ਹੀ ਲਗਭਗ ਸਾਰੇ ਲੋਕਤੰਤਰਿਕ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਸਮਾਨਤਾ ਪ੍ਰਦਾਨ ਕਰਨ ਦੇ ਲਈ ਕਈ ਪ੍ਰਕਾਰ ਦੇ ਅਧਿਕਾਰ ਪ੍ਰਦਾਨ ਕੀਤੇ ਹਨ ।
IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਲੋਕਤੰਤਰ ਦੇ ਮੁਢਲੇ ਸਿਧਾਂਤਾਂ ਦਾ ਸੰਖੇਪ ਵਿੱਚ ਵਰਣਨ ਕਰੋ । ‘
ਉੱਤਰ-
- ਲੋਕਤੰਤਰ ਵਿੱਚ ਸਾਰੇ ਵਿਅਕਤੀਆਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ, ਆਲੋਚਨਾ ਕਰਨ ਅਤੇ ਹੋਰ ਲੋਕਾਂ ਨਾਲ ਅਸਹਿਮਤ ਹੋਣ ਦਾ ਅਧਿਕਾਰ ਹੁੰਦਾ ਹੈ ।
- ਲੋਕਤੰਤਰ ਸਹਿਨਸ਼ੀਲਤਾ ਦੇ ਸਿਧਾਂਤ ਉੱਤੇ ਆਧਾਰਿਤ ਹੈ । ਲੋਕਤੰਤਰ ਵਿੱਚ ਸਾਰਿਆਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਸੁਤੰਤਰਤਾ ਹੁੰਦੀ ਹੈ ।
- ਲੋਕਤੰਤਰ ਵਿਅਕਤੀ ਦੇ ਵਿਅਕਤੀਤੱਵ ਦੇ ਗੌਰਵ ਨੂੰ ਵਿਸ਼ਵਾਸਯੋਗ ਬਣਾਉਂਦਾ ਹੈ । ਇਸ ਕਾਰਨ ਲਗਪਗ ਸਾਰੇ ਲੋਕਤੰਤਰਿਕ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਸਮਾਨਤਾ ਦੇਣ ਲਈ ਕਈ ਪ੍ਰਕਾਰ ਦੇ ਅਧਿਕਾਰ ਦਿੱਤੇ ਹਨ ।
- ਕਿਸੇ ਵੀ ਲੋਕਤੰਤਰ ਵਿੱਚ ਅੰਦਰੂਨੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਨੂੰ ਸੁਲਝਾਉਣ ਲਈ ਸ਼ਾਂਤੀਪੂਰਨ ਤਰੀਕਿਆਂ ਉੱਤੇ ਜ਼ੋਰ ਦਿੱਤਾ ਜਾਂਦਾ ਹੈ ।
- ਲੋਕਤੰਤਰ ਹਿੰਸਾਤਮਕ ਸਾਧਨਾਂ ਦੇ ਪ੍ਰਯੋਗ ਉੱਤੇ ਜ਼ੋਰ ਨਹੀਂ ਦਿੰਦਾ, ਚਾਹੇ ਉਹ ਸਮਾਜ ਦੇ ਹਿੱਤ ਲਈ ਹੀ ਕਿਉਂ ਨਾਂ ਪ੍ਰਯੋਗ ਕੀਤੇ ਜਾਣ ।
- ਲੋਕਤੰਤਰ ਇੱਕ ਅਜਿਹੀ ਪ੍ਰਕਾਰ ਦੀ ਸਰਕਾਰ ਹੈ ਜਿਸਦੇ ਕੋਲ ਪ੍ਰਭੂਸੱਤਾ ਅਰਥਾਤ ਆਪ ਫ਼ੈਸਲੇ ਲੈਣ ਦੀ ਸ਼ਕਤੀ ਹੁੰਦੀ ਹੈ ।
- ਲੋਕਤੰਤਰ ਬਹੁ-ਸੰਖਿਅਕਾਂ ਦਾ ਸ਼ਾਸਨ ਹੁੰਦਾ ਹੈ ਪਰ ਇਸ ਵਿੱਚ ਘੱਟ ਸੰਖਿਆ ਵਾਲੇ ਸਮੂਹਾਂ ਨੂੰ ਵੀ ਬਰਾਬਰ ਅਧਿਕਾਰ ਦਿੱਤੇ ਜਾਂਦੇ ਹਨ ।
- ਲੋਕਤੰਤਰੀ ਤਰੀਕੇ ਨਾਲ ਚੁਣੀਆਂ ਗਈਆਂ ਸਰਕਾਰਾਂ ਹਮੇਸ਼ਾ ਸੰਵਿਧਾਨਿਕ ਵਿਵਸਥਾਵਾਂ ਦੇ ਅਨੁਸਾਰ ਕੰਮ ਕਰਦੀਆਂ ਹਨ ।
- ਲੋਕਤੰਤਰ ਵਿੱਚ ਸਰਕਾਰ ਇੱਕ ਜਨਤਾ ਦੀ ਪ੍ਰਤੀਨਿਧੀਤੱਵ ਸਰਕਾਰ ਹੁੰਦੀ ਹੈ ਜਿਸ ਨੂੰ ਜਨਤਾ ਵੱਲੋਂ ਚੁਣਿਆ ਜਾਂਦਾ ਹੈ । ਜਨਤਾ ਨੂੰ ਆਪਣੇ ਪ੍ਰਤੀਨਿਧੀ ਚੁਣਨ ਦਾ ਅਧਿਕਾਰ ਹੁੰਦਾ ਹੈ ।
- ਲੋਕਤੰਤਰ ਵਿੱਚ ਚੁਣੀ ਗਈ ਸਰਕਾਰ ਨੂੰ ਸੰਵਿਧਾਨਿਕ ਪ੍ਰਕਿਰਿਆ ਨਾਲ ਹੀ ਬਦਲਿਆ ਜਾ ਸਕਦਾ ਹੈ । ਸਰਕਾਰ ਬਦਲਣ ਦੇ ਲਈ ਅਸੀਂ ਹਿੰਸਾ ਦਾ ਪ੍ਰਯੋਗ ਨਹੀਂ ਕਰ ਸਕਦੇ ।
ਪ੍ਰਸ਼ਨ 2.
ਲੋਕਤੰਤਰ ਦੇ ਰਾਹ ਵਿੱਚ ਆਉਣ ਵਾਲੀਆਂ ਮੁੱਖ ਰੁਕਾਵਟਾਂ ਦਾ ਸੰਖੇਪ ਵਿੱਚ ਵਰਣਨ ਕਰੋ ।
ਉੱਤਰ-
ਰੇ ਸੰਸਾਰ ਵਿੱਚ ਲੋਕਤੰਤਰ ਸਭ ਤੋਂ ਵੱਧ ਪ੍ਰਚਲਿਤ ਸ਼ਾਸਨ ਵਿਵਸਥਾ ਹੈ ਪਰ ਇਸਦੇ ਸਫਲਤਾਪੂਰਵਕ ਰੂਪ ਨਾਲ ਚਲਾਉਣ ਦੇ ਰਸਤੇ ਵਿੱਚ ਕੁੱਝ ਰੁਕਾਵਟਾਂ ਹਨ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ-
- ਜਾਤੀਵਾਦ ਅਤੇ ਸੰਪਰਦਾਇਕਤਾ-ਆਪਣੀ ਜਾਤੀ ਨੂੰ ਪ੍ਰਾਥਮਿਕਤਾ ਦੇਣਾ ਜਾਂ ਆਪਣੇ ਧਰਮ ਨੂੰ ਹੋਰ ਧਰਮ ਤੋਂ ਉੱਚਾ ਸਮਝਣਾ, ਦੇਸ਼ ਨੂੰ ਤੋੜਨ ਦਾ ਕੰਮ ਕਰਦਾ ਹੈ ਜਿਹੜਾ ਲੋਕਤੰਤਰ ਦੇ ਰਸਤੇ ਵਿੱਚ ਰੁਕਾਵਟ ਬਣਦਾ ਹੈ ।
- ਖੇਤਰਵਾਦ-ਖੇਤਰਵਾਦ ਦਾ ਅਰਥ ਹੈ ਹੋਰ ਖੇਤਰਾਂ ਦਾ ਜਾਂ ਪੂਰੇ ਦੇਸ਼ ਦੀ ਤੁਲਨਾ ਵਿੱਚ ਆਪਣੇ ਖੇਤਰ ਨੂੰ ਪ੍ਰਾਥਮਿਕਤਾ ਦੇਣਾ । ਇਸ ਨਾਲ ਲੋਕਾਂ ਦੀ ਮਾਨਸਿਕਤਾ ਛੋਟੀ ਹੋ ਜਾਂਦੀ ਹੈ ਅਤੇ ਉਹ ਰਾਸ਼ਟਰੀ ਹਿੱਤਾਂ ਨੂੰ ਮਹੱਤਵ ਨਹੀਂ ਦਿੰਦੇ । ਇਸ ਨਾਲ ਰਾਸ਼ਟਰੀ ਏਕਤਾ ਨੂੰ ਖ਼ਤਰਾ ਪੈਦਾ ਹੋ ਜਾਂਦਾ ਹੈ ।
- ਅਨਪੜ੍ਹਤਾ-ਅਨਪੜ੍ਹਤਾ ਵੀ ਲੋਕਤੰਤਰ ਦੇ ਰਸਤੇ ਵਿੱਚ ਰੁਕਾਵਟ ਹੈ । ਇੱਕ ਅਨਪੜ੍ਹ ਵਿਅਕਤੀ ਨੂੰ ਲੋਕਤੰਤਰਿਕ ਮੁੱਲਾਂ ਅਤੇ ਆਪਣੀ ਵੋਟ ਦੇ ਮਹੱਤਵ ਦਾ ਪਤਾ ਨਹੀਂ ਹੁੰਦਾ । ਅਨਪੜ੍ਹ ਵਿਅਕਤੀ ਜਾਂ ਤਾਂ ਵੋਟ ਨਹੀਂ ਦਿੰਦੇ ਜਾਂ ਫਿਰ ਆਪਣਾ ਵੋਟ ਵੇਚ ਦਿੰਦੇ ਹਨ । ਇਸ ਨਾਲ ਲੋਕਤੰਤਰ ਦੀ ਸਫਲਤਾ ਉੱਤੇ ਸ਼ੱਕ ਹੋਣਾ ਸ਼ੁਰੂ ਹੋ ਜਾਂਦਾ ਹੈ ।
- ਬਿਮਾਰ ਵਿਅਕਤੀ-ਜੇਕਰ ਦੇਸ਼ ਦੀ ਜਨਤਾ ਸਿਹਤਮੰਦ ਨਹੀਂ ਹੈ ਜਾਂ ਬਿਮਾਰ ਹੈ ਤਾਂ ਉਹ ਦੇਸ਼ ਦੀ ਪ੍ਰਗਤੀ ਦੇ ਵਿੱਚ ਕੋਈ ਯੋਗਦਾਨ ਨਹੀਂ ਦੇ ਸਕਣਗੇ । ਅਜਿਹੇ ਵਿਅਕਤੀ ਸਰਵਜਨਕ ਅਤੇ ਰਾਜਨੀਤਿਕ ਕੰਮਾਂ ਵਿੱਚ ਕੋਈ ਰੁਚੀ ਨਹੀਂ ਰੱਖਦੇ ।
- ਉਦਾਸੀਨ ਜਨਤਾ-ਜੇਕਰ ਜਨਤਾ ਉਦਾਸੀਨ ਹੈ ਅਤੇ ਉਹ ਸਮਾਜਿਕ ਅਤੇ ਰਾਜਨੀਤਿਕ ਜ਼ਿੰਮੇਵਾਰੀਆਂ ਦੇ ਪਤੀ ਕੋਈ ਧਿਆਨ ਨਹੀਂ ਦਿੰਦੇ ਤਾਂ ਉਹ ਹੀ ਲੋਕਤੰਤਰ ਦੇ ਰਸਤੇ ਵਿੱਚ ਰੁਕਾਵਟ ਹਨ । ਉਹ ਆਪਣੇ ਵੋਟ ਦੇਣ ਦੇ ਅਧਿਕਾਰ ਨੂੰ ਵੀ ਠੀਕ ਤਰੀਕੇ ਨਾਲ ਪ੍ਰਯੋਗ ਨਹੀਂ ਕਰ ਸਕਦੇ । ਉਹਨਾਂ ਦੀ ਨੇਤਾਵਾਂ ਦੇ ਭਾਸ਼ਣ ਸੁਣਨ ਵਿੱਚ ਕੋਈ ਦਿਲਚਸਪੀ ਨਹੀਂ ਹੁੰਦੀ ਅਤੇ ਇਹ ਗੱਲ ਹੀ ਲੋਕਤੰਤਰ ਦੇ ਵਿਰੋਧ ਵਿੱਚ ਜਾਂਦੀ ਹੈ ।
ਪ੍ਰਸ਼ਨ 3.
ਲੋਕਤੰਤਰ ਦੀ ਸਫਲਤਾ ਲਈ ਕੋਈ ਪੰਜ ਜ਼ਰੂਰੀ ਸ਼ਰਤਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਲੋਕਤੰਤਰ ਦੇ ਸਫਲ ਤਰੀਕੇ ਨਾਲ ਕੰਮ ਕਰਨ ਹੇਠ ਲਿਖੀਆਂ ਗੱਲਾਂ ਦਾ ਹੋਣਾ ਜ਼ਰੂਰੀ ਹੈ –
- ਜਾਗਰੂਕ ਨਾਗਰਿਕ-ਜਾਗਰੂਕ ਨਾਗਰਿਕ ਲੋਕਤੰਤਰ ਦੀ ਸਫਲਤਾ ਦੀ ਪਹਿਲੀ ਸ਼ਰਤ ਹੈ । ਲਗਾਤਾਰ ਦੇਖ-ਰੇਖ ਹੀ ਸੁਤੰਤਰਤਾ ਦੀ ਕੀਮਤ ਹੈ ।
ਨਾਗਰਿਕ ਆਪਣੇ ਅਧਿਕਾਰਾਂ ਅਤੇ ਕਰੱਤਵਾਂ ਦੇ ਪ੍ਰਤੀ ਜਾਗਰੂਕ ਹੋਣੇ ਚਾਹੀਦੇ ਹਨ | ਸਰਵਜਨਕ ਮਾਮਲਿਆਂ ਵਿੱਚ ਹਰੇਕ ਵਿਅਕਤੀ ਨੂੰ ਭਾਗ ਲੈਣਾ ਚਾਹੀਦਾ ਹੈ । ਰਾਜਨੀਤਿਕ ਘਟਨਾਵਾਂ ਦੇ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ । ਰਾਜਨੀਤਿਕ ਚੁਨਾਵ ਵਿੱਚ ਵੀ ਵਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ । - ਲੋਕਤੰਤਰ ਨਾਲ ਪਿਆਰ-ਲੋਕਤੰਤਰ ਦੀ ਸਫ਼ਲਤਾ ਦੇ ਲਈ ਇਹ ਜ਼ਰੂਰੀ ਹੈ ਕਿ ਲੋਕਾਂ ਦੇ ਦਿਲਾਂ ਵਿੱਚ ਲੋਕਤੰਤਰ ਦੇ ਲਈ ਪਿਆਰ ਹੋਣਾ ਚਾਹੀਦਾ ਹੈ । ਬਿਨਾਂ ਲੋਕਤੰਤਰ ਨਾਲ ਪਿਆਰ ਦੇ ਲੋਕਤੰਤਰ ਕਦੇ ਵੀ ਸਫਲ ਨਹੀਂ ਹੋ ਸਕਦਾ |
- ਸਿੱਖਿਅਕ ਨਾਗਰਿਕ-ਲੋਕਤੰਤਰ ਦੀ ਸਫਲਤਾ ਦੇ ਲਈ ਪੜੇ ਲਿਖੇ ਨਾਗਰਿਕਾਂ ਦਾ ਹੋਣਾ ਜ਼ਰੂਰੀ ਹੈ । ਸਿੱਖਿਅਕ ਨਾਗਰਿਕ ਲੋਕਤੰਤਰਿਕ ਸ਼ਾਸਨ ਦਾ ਆਧਾਰ ਹਨ । ਸਿੱਖਿਆ ਨਾਲ ਹੀ ਨਾਗਰਿਕਾਂ ਨੂੰ ਆਪਣੇ ਅਧਿਕਾਰਾਂ ਅਤੇ ਕਰਤੱਵਾਂ ਦਾ ਪਤਾ ਚਲਦਾ ਹੈ । ਸਿੱਖਿਅਕ ਨਾਗਰਿਕ ਸ਼ਾਸਨ ਦੀਆਂ ਜਟਿਲ ਮੁਸ਼ਕਿਲਾਂ ਨੂੰ ਸਮਝ ਸਕਦੇ ਹਨ ਅਤੇ ਉਹਨਾਂ ਨੂੰ ਸੁਲਝਾਉਣ ਲਈ ਸੁਝਾਅ ਦੇ ਸਕਦੇ ਹਨ ।
- ਪ੍ਰੈੱਸ ਦੀ ਸੁਤੰਤਰਤਾ-ਲੋਕਤੰਤਰ ਦੀ ਸਫਲਤਾ ਦੇ ਲਈ ਪ੍ਰੈੱਸ ਦੀ ਸੁਤੰਤਰਤਾ ਹੋਣਾ ਵੀ ਬਹੁਤ ਜ਼ਰੂਰੀ ਹੈ ।
- ਸਮਾਜਿਕ ਸਮਾਨਤਾ-ਲੋਕਤੰਤਰ ਨੂੰ ਸਫਲ ਬਣਾਉਣ ਦੇ ਲਈ ਸਮਾਜਿਕ ਸਮਾਨਤਾ ਦੀ ਭਾਵਨਾ ਦਾ ਹੋਣਾ ਬਹੁਤ ਜ਼ਰੂਰੀ ਹੈ ।
ਪ੍ਰਸ਼ਨ 4.
ਲੋਕਤੰਤਰੀ ਸ਼ਾਸਨ ਪ੍ਰਣਾਲੀ ਦੀ ਕੋਈ ਇੱਕ ਪਰਿਭਾਸ਼ਾ ਦਿਓ ਅਤੇ ਲੋਕਤੰਤਰ ਦੇ ਮਹੱਤਵ ਦਾ ਸੰਖੇਪ ਵਿੱਚ ਵਰਣਨ ਕਰੋ ।
ਉੱਤਰ-
ਸਾਧਾਰਨ ਸ਼ਬਦਾਂ ਵਿੱਚ ਲੋਕਤੰਤਰ ਅਜਿਹੀ ਸ਼ਾਸਨ ਪ੍ਰਣਾਲੀ ਹੈ ਜਿਸ ਵਿੱਚ ਸ਼ਾਸਕਾਂ ਦੀ ਚੋਣ ਜਨਤਾ ਵਲੋਂ ਕੀਤੀ ਜਾਂਦੀ ਹੈ ।
- ਡਾਯੂਸੀ ਦੇ ਅਨੁਸਾਰ, “ਲੋਕਤੰਤਰ ਅਜਿਹੀ ਸ਼ਾਸਨ ਪ੍ਰਣਾਲੀ ਹੈ ਜਿਸ ਵਿੱਚ ਸ਼ਾਸਕ ਵਰਗ ਸਮਾਜ ਦਾ | ਜ਼ਿਆਦਾਤਰ ਭਾਗ ਹੋਵੇ ।”
- ਲੋਕਤੰਤਰ ਦੀ ਸਭ ਤੋਂ ਪ੍ਰਸਿੱਧ ਪਰਿਭਾਸ਼ਾ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਅਬਾਹਰਮ ਲਿੰਕਨ ਨੇ ਦਿੱਤੀ ਸੀ । ਉਹਨਾਂ ਦੇ ਅਨੁਸਾਰ, “ਲੋਕਤੰਤਰ ਜਨਤਾ ਦੀ, ਜਨਤਾ ਦੇ ਲਈ ਅਤੇ ਜਨਤਾ ਵਲੋਂ ਸਰਕਾਰ ਹੈ।” ਲੋਕਤੰਤਰ ਦਾ ਮਹੱਤਵ-ਅੱਜ-ਕੱਲ੍ਹ ਦੇ ਸਮੇਂ ਵਿੱਚ ਲਗਪਗ ਸਾਰੇ ਦੇਸ਼ਾਂ ਵਿੱਚ ਲੋਕਤੰਤਰਿਕ ਸਰਕਾਰ ਹੈ ਅਤੇ ਇਸ ਕਾਰਨ ਹੀ ਲੋਕਤੰਤਰ ਦਾ ਮਹੱਤਵ ਕਾਫ਼ੀ ਵੱਧ ਜਾਂਦਾ ਹੈ ।
ਲੋਕਤੰਤਰ ਦਾ ਮਹੱਤਵ ਇਸ ਪ੍ਰਕਾਰ ਹੈ-
- ਸਮਾਨਤਾ-ਲੋਕਤੰਤਰ ਵਿੱਚ ਕਿਸੇ ਪ੍ਰਕਾਰ ਦਾ ਭੇਦਭਾਵ ਨਹੀਂ ਕੀਤਾ ਜਾਂਦਾ ਕਿਉਂਕਿ ਇਹ ਸਮਾਨਤਾ ਉੱਤੇ ਆਧਾਰਿਤ ਹੁੰਦਾ ਹੈ । ਇਸ ਵਿੱਚ ਅਮੀਰ, ਗ਼ਰੀਬ ਸਾਰਿਆਂ ਨੂੰ ਬਰਾਬਰ ਅਧਿਕਾਰ ਦਿੱਤੇ ਜਾਂਦੇ ਹਨ ਅਤੇ ਸਾਰਿਆਂ ਦੇ ਵੋਟ ਦਾ ਮੁੱਲ ਬਰਾਬਰ ਹੁੰਦਾ ਹੈ ।
- ਜਨਮਤ ਦਾ ਪ੍ਰਤੀਨਿਧੀਤੱਵ-ਲੋਕਤੰਤਰ ਅਸਲ ਵਿੱਚ ਪੂਰੀ ਜਨਤਾ ਦਾ ਪ੍ਰਤੀਨਿਧੀਤੱਵ ਕਰਦਾ ਹੈ, ਲੋਕਤੰਤਰੀ | ਸਰਕਾਰ ਜਨਤਾ ਵੱਲੋਂ ਚੁਣੀ ਜਾਂਦੀ ਹੈ ਅਤੇ ਸਰਕਾਰ ਜਨਤਾ ਦੀ ਇੱਛਾ ਦੇ ਅਨੁਸਾਰ ਹੀ ਕਾਨੂੰਨ ਬਣਾਉਂਦੀ ਹੈ । ਜੇਕਰ ਸਰਕਾਰ ਜਨਮਤ ਦੇ ਅਨੁਸਾਰ ਕੰਮ ਨਹੀਂ ਕਰਦੀ ਤਾਂ ਜਨਤਾ ਉਸ ਨੂੰ ਬਦਲ ਵੀ ਸਕਦੀ ਹੈ ।
- ਵਿਅਕਤੀਗਤ ਸੁਤੰਤਰਤਾ ਦਾ ਰੱਖਿਅਕ-ਸਿਰਫ਼ ਲੋਕਤੰਤਰ ਹੀ ਅਜਿਹੀ ਸਰਕਾਰ ਹੈ । ਜਿਸ ਵਿੱਚ ਜਨਤਾ ਦੀ ਵਿਅਕਤੀਗਤ ਸੁਤੰਤਰਤਾ ਦੀ ਰੱਖਿਆ ਕੀਤੀ ਜਾਂਦੀ ਹੈ । ਲੋਕਤੰਤਰ ਵਿੱਚ ਸਾਰਿਆਂ ਨੂੰ ਆਪਣੇ ਵਿਚਾਰ ਵਿਅਕਤ ਕਰਨ, ਆਲੋਚਨਾ ਕਰਨ ਅਤੇ ਸੰਘ ਬਣਾਉਣ ਦੀ ਸੁਤੰਤਰਤਾ ਹੁੰਦੀ ਹੈ । ਲੋਕਤੰਤਰ ਵਿੱਚ ਤਾਂ ਪੈਂਸ ਦੀ ਸੁਤੰਤਰਤਾ ਨੂੰ ਵੀ ਸਾਂਭ ਕੇ ਰੱਖਿਆ ਜਾਂਦਾ ਹੈ ਜਿਸ ਨੂੰ ਲੋਕਤੰਤਰ ਦਾ ਰਖਵਾਲਾ ਮੰਨਿਆ ਜਾਂਦਾ ਹੈ ।
- ਰਾਜਨੀਤਿਕ ਸਿੱਖਿਆ-ਲੋਕਤੰਤਰ ਵਿੱਚ ਲਗਾਤਾਰ ਚੁਨਾਵ ਹੁੰਦੇ ਰਹਿੰਦੇ ਹਨ ਜਿਸ ਨਾਲ ਜਨਤਾ ਨੂੰ ਸਮੇਂ-ਸਮੇਂ ਉੱਤੇ ਰਾਜਨੀਤਿਕ ਸਿੱਖਿਆ ਮਿਲਦੀ ਰਹਿੰਦੀ ਹੈ । ਵੱਖ-ਵੱਖ ਰਾਜਨੀਤਿਕ ਦਲ ਜਨਮਤ ਬਣਾਉਂਦੇ ਹਨ ਅਤੇ ਸਰਕਾਰ ਦਾ ਮੁਲਾਂਕਣ ਕਰਦੇ ਰਹਿੰਦੇ ਹਨ । ਇਸ ਨਾਲ ਜਨਤਾ ਵਿੱਚ ਰਾਜਨੀਤਿਕ ਚੇਤਨਾ ਦਾ ਵੀ ਵਿਕਾਸ ਹੁੰਦਾ ਹੈ ।
- ਨੈਤਿਕ ਗੁਣਾਂ ਦਾ ਵਿਕਾਸ-ਸ਼ਾਸਨ ਦੀਆਂ ਸਾਰੀਆਂ ਵਿਵਸਥਾਵਾਂ ਵਿੱਚੋਂ ਸਿਰਫ਼ ਲੋਕਤੰਤਰ ਹੀ ਹੈ ਜਿਹੜਾ ਜਨਤਾ ਵਿੱਚ ਨੈਤਿਕ ਗੁਣਾਂ ਦਾ ਵਿਕਾਸ ਕਰਦਾ ਹੈ ਅਤੇ ਉਹਨਾਂ ਦਾ ਆਚਰਨ ਸਹੀ ਕਰਨ ਵਿੱਚ ਮਦਦ ਕਰਦਾ ਹੈ । ਇਹ ਵਿਵਸਥਾ ਹੀ ਜਨਤਾ ਵਿੱਚ ਸਹਿਯੋਗ, ਸਹਿਨਸ਼ੀਲਤਾ ਵਰਗੇ ਗੁਣਾਂ ਦਾ ਵਿਕਾਸ ਕਰਦੀ ਹੈ ।
PSEB 9th Class Social Science Guide ਲੋਕਤੰਤਰ ਦਾ ਅਰਥ ਅਤੇ ਮਹੱਤਵ Important Questions and Answers
I. ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਹੇਠਾਂ ਲਿਖਿਆਂ ਵਿੱਚੋਂ ਕਿਹੜੇ ਦੇਸ਼ ਵਿੱਚ ਤਾਨਾਸ਼ਾਹੀ ਪਾਈ ਜਾਂਦੀ ਹੈ ?
(ੳ) ਉੱਤਰੀ ਕੋਰੀਆ
(ਅ) ਭਾਰਤ
(ਇ) ਰੂਸ
(ਸ) ਨੇਪਾਲ ॥
ਉੱਤਰ-
(ੳ) ਉੱਤਰੀ ਕੋਰੀਆ
ਪ੍ਰਸ਼ਨ 2.
ਲੋਕਤੰਤਰ ਵਿੱਚ ਨਿਰਣੇ ਲਏ ਜਾਂਦੇ ਹਨ –
(ਉ) ਸਰਵਸੰਮਤੀ ਨਾਲ
(ਅ) ਦੋ-ਤਿਹਾਈ ਬਹੁਮਤ ਨਾਲ
(ਇ) ਗੁਣਾਂ ਦੇ ਆਧਾਰ ਉੱਤੇ
(ਸ) ਬਹੁਮਤ ਨਾਲ ।
ਉੱਤਰ-
(ਸ) ਬਹੁਮਤ ਨਾਲ ।
ਪ੍ਰਸ਼ਨ 3.
ਇਹ ਕਿਸਨੇ ਕਿਹਾ ਹੈ ਕਿ, “ਲੋਕਤੰਤਰ ਅਜਿਹਾ ਸ਼ਾਸਨ ਹੈ ਜਿਸ ਵਿੱਚ ਹਰੇਕ ਵਿਅਕਤੀ ਭਾਗ ਲੈਦਾ ਹੈ ।”
(ਉ) ਬਾਈਸ .
(ਅ) ਡਾ. ਗਾਰਵਰ
(ਈ) ਪ੍ਰੋ: ਸੀਲੇ
(ਸ) ਪ੍ਰੋ: ਲਾਂਸਕੀ ।
ਉੱਤਰ-
(ਈ) ਪ੍ਰੋ: ਸੀਲੇ
ਪ੍ਰਸ਼ਨ 4.
ਇਹ ਕਿਸਨੇ ਕਿਹਾ ਹੈ ਕਿ, ““ਲੋਕਤੰਤਰ ਜਨਤਾ ਦੀ, ਜਨਤਾ ਦੇ ਲਈ ਅਤੇ ਜਨਤਾ ਵਲੋਂ ਸਰਕਾਰ ਹੈ :
(ੳ) ਲਿੰਕਨ
(ਅ) ਵਾਸ਼ਿੰਗਟਨ
(ਈ) ਜੈਫਰਸਨ
(ਸ) ਡਾਇਸੀ ।
ਉੱਤਰ-
(ੳ) ਲਿੰਕਨ
ਪ੍ਰਸ਼ਨ 5.
ਜਿਸ ਸ਼ਾਸਨ ਪ੍ਰਣਾਲੀ ਵਿੱਚ ਸ਼ਾਸਕਾਂ ਦਾ ਚੁਨਾਵ ਜਨਤਾ ਵਲੋਂ ਕੀਤਾ ਜਾਂਦਾ ਹੈ ? ਉਸ ਨੂੰ ਕੀ ਕਹਿੰਦੇ ਹਨ ?
(ਉ) ਤਾਨਾਸ਼ਾਹੀ
(ਅ) ਰਾਜਤੰਤਰ
(ਇ) ਲੋਕਤੰਤਰ
(ਸ) ਕੁਲੀਨਤੰਤਰ ।
ਉੱਤਰ-
(ਇ) ਲੋਕਤੰਤਰ
ਪ੍ਰਸ਼ਨ 6.
ਇਹਨਾਂ ਵਿੱਚੋਂ ਕਿਹੜੀ ਲੋਕਤੰਤਰ ਦੀ ਵਿਸ਼ੇਸ਼ਤਾ ਨਹੀਂ ਹੈ ?
(ਉ) ਲੋਕਤੰਤਰ ਜਨਤਾ ਦਾ ਰਾਜ ਹੈ ।
(ਅ) ਸੰਸਦ ਸੈਨਾ ਦੇ ਅਧੀਨ ਹੁੰਦੀ ਹੈ ।
(ਈ) ਲੋਕਤੰਤਰ ਵਿੱਚ ਸ਼ਾਸਕ ਜਨਤਾ ਵਲੋਂ ਚੁਣੇ ਜਾਂਦੇ ਹਨ ।
(ਸ) ਲੋਕਤੰਤਰ ਵਿੱਚ ਚੁਨਾਵ ਸੁਤੰਤਰ ਅਤੇ ਨਿਰਪੱਖ ਹੁੰਦੇ ਹਨ ।
ਉੱਤਰ-
(ਅ) ਸੰਸਦ ਸੈਨਾ ਦੇ ਅਧੀਨ ਹੁੰਦੀ ਹੈ ।
ਪ੍ਰਸ਼ਨ 7.
ਕਿਹੜੇ ਦੇਸ਼ ਵਿੱਚ ਲੋਕਤੰਤਰ ਹੈ ?
(ੳ) ਉੱਤਰੀ ਕੋਰੀਆ
(ਅ) ਚੀਨ
(ਈ) ਸਾਊਦੀ ਅਰਬ
(ਸ) ਸਵਿਟਜ਼ਰਲੈਂਡ ।
ਉੱਤਰ-
(ਸ) ਸਵਿਟਜ਼ਰਲੈਂਡ ।
ਪ੍ਰਸ਼ਨ 8.
ਲੋਕਤੰਤਰ ਵਿੱਚ ਕਿਸੇ ਤੱਤ ਦਾ ਹੋਣਾ ਜ਼ਰੂਰੀ ਹੈ ?
(ੳ) ਇੱਕ ਦਲ ਵਿਵਸਥਾ
(ਅ) ਸੁਤੰਤਰ ਅਤੇ ਨਿਰਪੱਖ ਚੋਣਾਂ
(ਈ) ਅਨਿਯਮਤੇ ਚੁਨਾਵ
(ਸ) ਐੱਸ ਉੱਤੇ ਸਰਕਾਰੀ ਨਿਯੰਤਰਣ ।
ਉੱਤਰ-
(ਅ) ਸੁਤੰਤਰ ਅਤੇ ਨਿਰਪੱਖ ਚੋਣਾਂ
II. ਖ਼ਾਲੀ ਥਾਂਵਾਂ ਭਰੋ
ਪ੍ਰਸ਼ਨ 1.
Demos ਅਤੇ Cratia……………..ਭਾਸ਼ਾ ਦੇ ਸ਼ਬਦ ਹਨ ।
ਉੱਤਰ-
ਯੂਨਾਨੀ,
ਪ੍ਰਸ਼ਨ 2.
………… ਵਿੱਚ ਸ਼ਾਸਕ ਜਨਤਾ ਦੇ ਪ੍ਰਤੀਨਿਧੀ ਦੇ ਰੂਪ ਵਿੱਚ ਸ਼ਾਸਨ ਚਲਾਉਂਦੇ ਹਨ ।
ਉੱਤਰ-
ਲੋਕਤੰਤਰ,
ਪ੍ਰਸ਼ਨ 3.
ਰਾਜਨੀਤਿਕ ਦਲ………… ਦੇ ਯੰਤਰ ਹਨ ।
ਉੱਤਰ-
ਵਿਚਾਰਧਾਰਾ,
ਪ੍ਰਸ਼ਨ 4.
ਵਿਵਹਾਰਿਕ ਰੂਪ ਨਾਲ ਲੋਕਤੰਤਰ…………….ਦਾ ਸ਼ਾਸਨ ਹੁੰਦਾ ਹੈ ।
ਉੱਤਰ-
ਬਹੁ-ਸੰਖਿਅਕ,
ਪ੍ਰਸ਼ਨ 5.
ਸੰਨ……….ਵਿੱਚ ਭਾਰਤ ਵਿੱਚ ਔਰਤਾਂ ਨੂੰ ਆਦਮੀਆਂ ਦੇ ਬਰਾਬਰ ਅਧਿਕਾਰ ਪ੍ਰਾਪਤ ਹੋ ਗਏ ਸਨ ।
ਉੱਤਰ-
1950,
ਪ੍ਰਸ਼ਨ 6.
ਚੀਨ ਵਿੱਚ ਹਰੇਕ……………..ਸਾਲ ਬਾਅਦ ਚੁਨਾਵ ਹੁੰਦੇ ਹਨ ।
ਉੱਤਰ-
ਪੰਜ,
ਪ੍ਰਸ਼ਨ 7.
ਮੈਕਸੀਕੋ………ਵਿੱਚ ਸੁਤੰਤਰ ਹੋਇਆ ਸੀ ।
ਉੱਤਰ-
1930.
III. ਸਹੀ/ਗਲਤ
ਪ੍ਰਸ਼ਨ 1.
ਤਾਨਾਸ਼ਾਹੀ ਵਿੱਚ ਸ਼ਾਸਕ ਜਨਤਾ ਵੱਲੋਂ ਚੁਣੇ ਜਾਂਦੇ ਹਨ ।
ਉੱਤਰ-
✗
ਪ੍ਰਸ਼ਨ 2.
ਚੁਨਾਵ ਦੀ ਸੁਤੰਤਰਤਾ ਹੀ ਲੋਕਤੰਤਰ ਦਾ ਮੂਲ ਆਧਾਰ ਹੈ ।
ਉੱਤਰ-
✓
ਪ੍ਰਸ਼ਨ 3.
ਲੋਕਤੰਤਰੀ ਸਰਕਾਰ ਸੰਵਿਧਾਨ ਦੇ ਅਨੁਸਾਰ ਕੰਮ ਨਹੀਂ ਕਰਦੀ ਹੈ ।
ਉੱਤਰ-
✗
ਪ੍ਰਸ਼ਨ 4.
ਤਾਨਾਸ਼ਾਹੀ ਵਿੱਚ ਵਿਅਕਤੀਗਤ ਸੁਤੰਤਰਤਾ ਦੀ ਰੱਖਿਆ ਕੀਤੀ ਜਾਂਦੀ ਹੈ ।
ਉੱਤਰ-
✗
ਪ੍ਰਸ਼ਨ 5.
ਪਰਵੇਜ਼ ਮੁਸ਼ਰਫ ਨੇ 1999 ਵਿੱਚ ਪਾਕਿਸਤਾਨ ਦੀ ਸੱਤਾ ਸੰਭਾਲ ਲਈ ਸੀ !
ਉੱਤਰ-
✓
ਪ੍ਰਸ਼ਨ 6.
ਚੀਨ ਵਿੱਚ ਸਿਰਫ ਇੱਕ ਦਲ ਸਾਮਵਾਦੀ ਦਲ ਹੈ ।
ਉੱਤਰ-
✓
ਪ੍ਰਸ਼ਨ 7.
PRI ਚੀਨ ਦਾ ਰਾਜਨੀਤਿਕ ਦਲ ਹੈ ।
ਉੱਤਰ-
✗
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਡੈਮੋਕਰੇਸੀ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ ?
ਉੱਤਰ-
ਯੂਨਾਨੀ ਭਾਸ਼ਾ ਤੋਂ ।
ਪ੍ਰਸ਼ਨ 2.
Demos ਦਾ ਕੀ ਅਰਥ ਹੈ ?
ਉੱਤਰ-
Demos ਦਾ ਅਰਥ ਹੈ ਲੋਕ ਜਾਂ ਜਨਤਾ ।
ਪ੍ਰਸ਼ਨ 3.
ਯੂਨਾਨੀ ਭਾਸ਼ਾ ਦੇ ਸ਼ਬਦ Cratia ਦਾ ਅਰਥ ਲਿਖੋ ।
ਉੱਤਰ-
Cratia ਦਾ ਅਰਥ ਹੈ ਜਨਤਾ ਦਾ ਸ਼ਾਸਨ |
ਪ੍ਰਸ਼ਨ 4.
ਡੈਮੋਕਰੇਸੀ ਦਾ ਸ਼ਾਬਦਿਕ ਅਰਥ ਲਿਖੋ ।
ਉੱਤਰ-
ਜਨਤਾ ਦਾ ਸ਼ਾਸਨ |
ਪ੍ਰਸ਼ਨ 5.
ਲੋਕਤੰਤਰ ਦੀ ਇੱਕ ਸਾਧਾਰਨ ਪਰਿਭਾਸ਼ਾ ਲਿਖੋ ।
ਉੱਤਰ-
ਲੋਕਤੰਤਰ ਇੱਕ ਅਜਿਹੀ ਸ਼ਾਸਨ ਪ੍ਰਣਾਲੀ ਹੈ ਜਿਸ ਵਿੱਚ ਸ਼ਾਸਕਾਂ ਦੀ ਚੋਣ ਜਨਤਾ ਵੱਲੋਂ ਕੀਤੀ ਜਾਂਦੀ ਹੈ ।
ਪ੍ਰਸ਼ਨ 6.
ਕੀ ਨੇਪਾਲ ਵਿੱਚ ਲੋਕਤੰਤਰ ਹੈ ? ਆਪਣੇ ਉੱਤਰ ਦੇ ਪੱਖ ਵਿੱਚ ਇੱਕ ਤਰਕ ਦੇਵੋ ।
ਉੱਤਰ-
ਨੇਪਾਲ ਵਿੱਚ ਲੋਕਤੰਤਰ ਹੈ ਕਿਉਂਕਿ ਲੋਕਾਂ ਨੂੰ ਆਪਣੀ ਸਰਕਾਰ ਚੁਣਨ ਦਾ ਅਧਿਕਾਰ ਹੈ :
ਪ੍ਰਸ਼ਨ 7.
ਲੋਕਤੰਤਰ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਲਿਖੋ ।
ਉੱਤਰ-
ਲੋਕਤੰਤਰ ਸੁਤੰਤਰ ਅਤੇ ਨਿਰਪੱਖ ਚੁਨਾਵ ਉੱਤੇ ਆਧਾਰਿਤ ਹੁੰਦਾ ਹੈ ।
ਪ੍ਰਸ਼ਨ 8.
ਸਾਊਦੀ ਅਰਬ ਵਿੱਚ ਲੋਕਤੰਤਰ ਨਾਂ ਹੋਣ ਦਾ ਕੀ ਕਾਰਨ ਹੈ ?
ਉੱਤਰ-
ਸਾਊਦੀ ਅਰਬ ਦਾ ਰਾਜਾ ਜਨਤਾ ਵਲੋਂ ਚੁਣਿਆ ਨਹੀਂ ਜਾਂਦਾ ।
ਪ੍ਰਸ਼ਨ 9.
ਲੋਕਤੰਤਰਿਕ ਸ਼ਾਸਨ ਪ੍ਰਣਾਲੀ ਦਾ ਇੱਕ ਗੁਣ ਲਿਖੋ ।
ਉੱਤਰ-
ਲੋਕਤੰਤਰ ਵਿੱਚ ਨਾਗਰਿਕਾਂ ਨੂੰ ਅਧਿਕਾਰ ਅਤੇ ਸੁਤੰਤਰਤਾਵਾਂ ਪ੍ਰਾਪਤ ਹੁੰਦੀਆਂ ਹਨ ।
ਪ੍ਰਸ਼ਨ 10.
ਲੋਕਤੰਤਰ ਦਾ ਇੱਕ ਦੋਸ਼ ਲਿਖੋ ।
ਉੱਤਰ-
ਲੋਕਤੰਤਰ ਵਿੱਚ ਗੁਣਾਂ ਦੀ ਥਾਂ ਸੰਖਿਆ ਨੂੰ ਵੱਧ ਮਹੱਤਵ ਦਿੱਤਾ ਜਾਂਦਾ ਹੈ ।
ਪ੍ਰਸ਼ਨ 11.
ਲੋਕਤੰਤਰ ਦੀ ਇੱਕ ਪਰਿਭਾਸ਼ਾ ਦਿਓ ।
ਉੱਤਰ-
ਪ੍ਰੋ: ਸੀਲੇ ਦੇ ਅਨੁਸਾਰ, ““ਲੋਕਤੰਤਰ ਅਜਿਹਾ ਸ਼ਾਸਨ ਹੈ ਜਿਸ ਵਿੱਚ ਹਰੇਕ ਵਿਅਕਤੀ ਭਾਗ ਲੈਂਦਾ ਹੈ ।
ਪ੍ਰਸ਼ਨ 12.
ਲੋਕਤੰਤਰ ਦੀ ਸਫਲਤਾ ਲਈ ਦੋ ਜ਼ਰੂਰੀ ਸ਼ਰਤਾਂ ਲਿਖੋ ।.
ਉੱਤਰ-
- ਜਨਤਾ ਜਾਗਰੂਕ ਹੋਣੀ ਚਾਹੀਦੀ ਹੈ ।
- ਜਨਤਾ ਦੇ ਦਿਲਾਂ ਵਿੱਚ ਲੋਕਤੰਤਰ ਲਈ ਪਿਆਰ ਹੋਣਾ ਚਾਹੀਦਾ ਹੈ ।
ਪ੍ਰਸ਼ਨ 13.
ਜਦੋਂ ਸ਼ਾਸਨ ਦੀਆਂ ਸ਼ਕਤੀਆਂ ਇੱਕ ਵਿਅਕਤੀ ਦੇ ਹੱਥਾਂ ਵਿੱਚ ਕੇਂਦਰਿਤ ਹੋਣ ਤਾਂ ਉਸ ਸ਼ਾਸਨ ਪ੍ਰਣਾਲੀ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਤਾਨਾਸ਼ਾਹੀ ।
ਪ੍ਰਸ਼ਨ 14.
ਵਰਤਮਾਨ ਯੁੱਗ ਵਿੱਚ ਲੋਕਤੰਤਰ ਦਾ ਕਿਹੜਾ ਰੂਪ ਪ੍ਰਚਲਿਤ ਹੈ ?
ਉੱਤਰ-
ਪ੍ਰਤਿਨਿਧਤੱਵ ਲੋਕਤੰਤਰ ਜਾਂ ਅਪ੍ਰਤੱਖ ਲੋਕਤੰਤਰ ।
ਪ੍ਰਸ਼ਨ 15.
ਤਿਨਿਧਤੱਵ ਲੋਕਤੰਤਰ ਦੀ ਇੱਕ ਵਿਸ਼ੇਸ਼ਤਾ ਲਿਖੋ ।
ਉੱਤਰ-
ਇਸ ਲੋਕਤੰਤਰ ਵਿੱਚ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧੀ ਸ਼ਾਸਨ ਚਲਾਉਂਦੇ ਹਨ ।
ਪ੍ਰਸ਼ਨ 16.
ਤਾਨਾਸ਼ਾਹੀ ਦੀ ਇੱਕ ਵਿਸ਼ੇਸ਼ਤਾ ਲਿਖੋ ।
ਉੱਤਰ-
ਤਾਨਾਸ਼ਾਹੀ ਵਿੱਚ ਇੱਕ ਵਿਅਕਤੀ ਜਾਂ ਪਾਰਟੀ ਦਾ ਸ਼ਾਸਨ ਹੁੰਦਾ ਹੈ ਅਤੇ ਸਾਰੇ ਨਾਗਰਿਕਾਂ ਨੂੰ ਸ਼ਾਸਨ ਵਿੱਚ ਭਾਗ ਲੈਣ ਦਾ ਅਧਿਕਾਰ ਪ੍ਰਾਪਤ ਨਹੀਂ ਹੁੰਦਾ ।
ਪ੍ਰਸ਼ਨ 17.
ਲੋਕਤੰਤਰ ਹੋਰ ਸ਼ਾਸਨ ਪ੍ਰਣਾਲੀਆਂ ਤੋਂ ਵਧੀਆ ਹੈ । ਕਿਉਂ ?
ਉੱਤਰ-
ਕਿਉਂਕਿ ਇਹ ਇੱਕ ਜ਼ਿੰਮੇਵਾਰ ਸ਼ਾਸਨ ਪ੍ਰਣਾਲੀ ਹੈ ਜਿਸ ਵਿੱਚ ਲੋਕਾਂ ਦੀਆਂ ਜ਼ਰੂਰਤਾਂ ਅਤੇ ਹਿੱਤਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ ।
ਪ੍ਰਸ਼ਨ 18.
ਕੀ ਮੈਕਸੀਕੋ ਵਿੱਚ ਲੋਕਤੰਤਰ ਹੈ ? ਆਪਣੇ ਉੱਤਰ ਦੇ ਪੱਖ ਵਿੱਚ ਇੱਕ ਤਰਕ ਲਿਖੋ ।
ਉੱਤਰ-
ਮੈਕਸੀਕੋ ਵਿੱਚ ਲੋਕਤੰਤਰ ਨਹੀਂ ਹੈ ਕਿਉਂਕਿ ਉੱਥੇ ਚੋਣਾਂ ਸੁਤੰਤਰ ਅਤੇ ਨਿਰਪੱਖ ਨਹੀਂ ਹੁੰਦੀਆਂ ।
ਪ੍ਰਸ਼ਨ 19.
ਦੋ ਦੇਸ਼ਾਂ ਦੇ ਨਾਂ ਲਿਖੋ ਜਿੱਥੇ ਲੋਕਤੰਤਰ ਨਹੀਂ ਹੈ ।
ਉੱਤਰ-
- ਚੀਨ
- ਉੱਤਰੀ ਕੋਰੀਆ ।
ਪ੍ਰਸ਼ਨ 20.
ਚੀਨ ਵਿਚ ਹਮੇਸ਼ਾ ਕਿਸ ਪਾਰਟੀ ਦੀ ਸਰਕਾਰ ਬਣਦੀ ਹੈ ?
ਉੱਤਰ-
ਚੀਨ ਵਿਚ ਹਮੇਸ਼ਾ ਸਾਮਵਾਦੀ ਪਾਰਟੀ ਦੀ ਸਰਕਾਰ ਬਣਦੀ ਹੈ ।
ਪ੍ਰਸ਼ਨ 21.
ਮੈਕਸੀਕੋ ਵਿੱਚ 1930 ਤੋਂ 2000 ਈ: ਤੱਕ ਕਿਹੜੀ ਪਾਰਟੀ ਜਿੱਤਦੀ ਰਹੀ ਹੈ ?
ਉੱਤਰ-
ਪੀ. ਆਰ. ਆਈ. (Institutional Revolutionary Party)
ਪ੍ਰਸ਼ਨ 22.
ਫਿਜੀ ਦੇ ਲੋਕਤੰਤਰ ਵਿੱਚ ਕੀ ਕਮੀ ਹੈ ?
ਉੱਤਰ-
ਫਿਜੀ ਵਿੱਚ ਫਿਜੀਅਨ ਲੋਕਾਂ ਦੇ ਵੋਟ ਦੀ ਕੀਮਤ ਭਾਰਤੀ ਲੋਕਾਂ ਦੇ ਵੋਟ ਦੀ ਕੀਮਤ ਤੋਂ ਵੱਧ ਹੁੰਦੀ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਲੋਕਤੰਤਰ ਦਾ ਅਰਥ ਦੱਸੋ ।
ਉੱਤਰ-
ਲੋਕਤੰਤਰ (Democracy) ਯੂਨਾਨੀ ਭਾਸ਼ਾ ਦੇ ਦੋ ਸ਼ਬਦਾਂ ਡੈਮੋਸ (Demos) ਅਤੇ ਕਮੇਟੀਆ (Cratia) ਤੋਂ ਮਿਲ ਕੇ ਬਣਿਆ ਹੈ । (Demos) ਦਾ ਅਰਥ ਹੈ ਲੋਕ ਅਤੇ ਕਰੇਟੀਆ ਦਾ ਅਰਥ ਹੈ ਸ਼ਾਸਨ ਜਾਂ ਸੱਤਾ । ਇਸ ਤਰ੍ਹਾਂ ਡੈਮੋਕਰੇਸੀ ਦਾ ਸ਼ਾਬਦਿਕ ਅਰਥ ਹੈ ਉਹ ਸ਼ਾਸਨ ਜਿਸ ਵਿੱਚ ਸੱਤਾ ਜਨਤਾ ਦੇ ਹੱਥਾਂ ਵਿੱਚ ਹੋਵੇ । ਦੂਜੇ ਸ਼ਬਦਾਂ ਵਿੱਚ ਲੋਕਤੰਤਰ ਦਾ ਅਰਥ ਹੈ ਜਨਤਾ ਦਾ ਸ਼ਾਸਨ ।
ਪ੍ਰਸ਼ਨ 2.
ਪ੍ਰਤੱਖ ਪ੍ਰਜਾਤੰਤਰ ਕਿਸ ਨੂੰ ਕਹਿੰਦੇ ਹਨ ?
ਉੱਤਰ-
ਪ੍ਰਤੱਖ ਪ੍ਰਜਾਤੰਤਰ ਹੀ ਲੋਕਤੰਤਰ ਦਾ ਅਸਲੀ ਰੂਪ ਹੈ । ਜਦੋਂ ਜਨਤਾ ਆਪ ਕਾਨੂੰਨ ਬਣਾਏ, ਰਾਜਨੀਤੀ ਨੂੰ ਨਿਸਚਿਤ ਕਰੇ ਅਤੇ ਸਰਕਾਰੀ ਕਰਮਚਾਰੀਆਂ ਉੱਤੇ
ਨਿਯੰਤਰਨ ਰੱਖੇ, ਉਸ ਵਿਵਸਥਾ ਨੂੰ ਪ੍ਰਤੱਖ ਲੋਕਤੰਤਰ ਕਿਹਾ ਜਾਂਦਾ ਹੈ । ਸਮੇਂ-ਸਮੇਂ ਉੱਤੇ ਸਾਰੇ ਨਾਗਰਿਕਾਂ ਦੀ ਇੱਕ ਸਭਾ ਇੱਕ ਜਗ੍ਹਾ ਉੱਤੇ ਬੁਲਾਈ ਜਾਂਦੀ ਹੈ
ਅਤੇ ਉਸ ਵਿੱਚ ਸਰਵਜਨਕ ਮਾਮਲਿਆਂ ਉੱਤੇ ਵਿਚਾਰ ਹੁੰਦਾ ਹੈ । ਪਿੰਡਾਂ ਦੀ ਗਰਾਮ ਸਭਾ ਪ੍ਰਤੱਖ ਲੋਕਤੰਤਰ ਦੀ ਉਦਾਹਰਨ ਹੈ ।
ਪ੍ਰਸ਼ਨ 3.
ਤਾਨਾਸ਼ਾਹੀ ਦਾ ਅਰਥ ਅਤੇ ਪਰਿਭਾਸ਼ਾ ਲਿਖੋ ।
ਉੱਤਰ-
ਤਾਨਾਸ਼ਾਹੀ ਵਿੱਚ ਸ਼ਾਸਨ ਦੀ ਸੱਤਾ ਇੱਕ ਵਿਅਕਤੀ ਦੇ ਹੱਥਾਂ ਵਿੱਚ ਮੌਜੂਦ ਹੁੰਦੀ ਹੈ । ਤਾਨਾਸ਼ਾਹ ਆਪਣੀਆਂ ਸ਼ਕਤੀਆਂ ਦਾ ਪ੍ਰਯੋਗ ਆਪਣੀ ਇੱਛਾ ਅਨੁਸਾਰ ਕਰਦਾ ਹੈ ਅਤੇ ਉਹ ਕਿਸੇ ਪ੍ਰਤੀ ਉੱਤਰਦਾਈ ਨਹੀਂ ਹੁੰਦਾ । ਉਹ ਆਪਣੇ ਪਦ ਉੱਤੇ ਉਸ ਸਮੇਂ ਤੱਕ ਬਣਿਆ ਰਹਿੰਦਾ ਹੈ ਜਦੋਂ ਤੱਕ ਸ਼ਾਸਨ ਦੀ ਸ਼ਕਤੀ ਉਸਦੇ ਹੱਥਾਂ ਵਿੱਚ ਰਹਿੰਦੀ ਹੈ । ਫੋਰਡ ਨੇ ਤਾਨਾਸ਼ਾਹੀ ਦੀ ਪਰਿਭਾਸ਼ਾ ਦਿੱਤੀ ਹੈ ਅਤੇ ਕਿਹਾ ਹੈ ਕਿ, ‘ਤਾਨਾਸ਼ਾਹੀ ਰਾਜ ਪ੍ਰਮੁੱਖ ਵੱਲੋਂ ਗ਼ੈਰ-ਕਾਨੂੰਨੀ ਸ਼ਕਤੀ ਪ੍ਰਾਪਤ ਕਰਨਾ ਹੈ ।
ਪ੍ਰਸ਼ਨ 4.
ਤਾਨਾਸ਼ਾਹੀ ਦੀਆਂ ਚਾਰ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-
- ਰਾਜ ਦੀ ਨਿਰੰਕੁਸ਼ਤਾ-ਰਾਜ ਨਿਰੰਕੁਸ਼ ਹੁੰਦਾ ਹੈ ਅਤੇ ਤਾਨਾਸ਼ਾਹ ਕੋਲ ਅਸੀਮਿਤ ਸ਼ਕਤੀਆਂ ਹੁੰਦੀਆਂ ਹਨ ।
- ਇੱਕ ਨੇਤਾ ਦਾ ਬੋਲ ਬਾਲਾ-ਤਾਨਾਸ਼ਾਹੀ ਵਿੱਚ ਇੱਕ ਨੇਤਾ ਦਾ ਬੋਲ ਬਾਲਾ ਹੁੰਦਾ ਹੈ । ਨੇਤਾ ਵਿੱਚ ਪੂਰਾ ਵਿਸ਼ਵਾਸ ਕੀਤਾ ਜਾਂਦਾ ਹੈ ਅਤੇ ਉਸਨੂੰ ਰਾਸ਼ਟਰੀ ਏਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ।
- ਇੱਕ ਦਲ ਦੀ ਵਿਵਸਥਾ-ਤਾਨਾਸ਼ਾਹੀ ਸ਼ਾਸਨ ਵਿਵਸਥਾ ਵਿੱਚ ਜਾਂ ਤਾਂ ਕੋਈ ਰਾਜਨੀਤਿਕ ਦਲ ਨਹੀਂ ਹੁੰਦਾ ਜਾਂ ਫਿਰ ਇੱਕ ਹੀ ਦਲ ਹੁੰਦਾ ਹੈ ।
- ਅਧਿਕਾਰਾਂ ਅਤੇ ਸੁਤੰਤਰਤਾਵਾਂ ਦਾ ਨਾ ਹੋਣਾ-ਤਾਨਾਸ਼ਾਹੀ ਵਿੱਚ ਨਾਗਰਿਕਾਂ ਨੂੰ ਅਧਿਕਾਰਾਂ ਅਤੇ ਸੁਤੰਤਰਤਾਵਾਂ ਨਹੀਂ ਦਿੱਤੀਆਂ ਜਾਂਦੀਆਂ ।
ਪ੍ਰਸ਼ਨ 5.
ਲੋਕਤੰਤਰੀ ਅਤੇ ਅਲੋਕਤੰਤਰੀ ਸ਼ਾਸਨ ਪ੍ਰਣਾਲੀ ਵਿੱਚ ਦੋ ਅੰਤਰ ਲਿਖੋ ।
ਉੱਤਰ-
- ਲੋਕਤੰਤਰੀ ਸ਼ਾਸਨ ਪ੍ਰਣਾਲੀ ਵਿੱਚ ਸ਼ਾਸਨ ਜਨਤਾ ਦੇ ਚੁਣੇ ਹੋਏ ਪ੍ਰਤੀਨਿਧੀਆਂ ਵਲੋਂ ਚਲਾਇਆ ਜਾਂਦਾ ਹੈ ਜਦਕਿ ਅਲੋਕਤੰਤਰੀ ਸ਼ਾਸਨ ਵਿੱਚ ਸ਼ਾਸਨ ਇੱਕ ਵਿਅਕਤੀ ਜਾਂ ਇੱਕ ਪਾਰਟੀ ਵਲੋਂ ਚਲਾਇਆ ਜਾਂਦਾ ਹੈ ।
- ਲੋਕਤੰਤਰੀ ਸ਼ਾਸਨ ਵਿਵਸਥਾ ਵਿੱਚ ਚੁਨਾਵ ਨਿਯਮਿਤ, ਸੁਤੰਤਰ ਅਤੇ ਨਿਰਪੱਖ ਹੋਣਾ ਜ਼ਰੂਰੀ ਹੈ । ਪਰ ਅਲੋਕਤੰਤਰੀ ਸ਼ਾਸਨ ਵਿੱਚ ਚੁਨਾਵ ਹੋਣਾ ਜ਼ਰੂਰੀ ਨਹੀਂ ਹੈ । ਜੇਕਰ ਚੁਨਾਵ ਹੁੰਦੇ ਵੀ ਹਨ ਤਾਂ ਉਹ ਸੁਤੰਤਰ ਅਤੇ ਨਿਰਪੱਖ ਨਹੀਂ ਹੁੰਦੇ ।
ਪ੍ਰਸ਼ਨ 6.
ਲੋਕਤੰਤਰ ਦੇ ਰਸਤੇ ਵਿੱਚ ਆਉਣ ਵਾਲੀਆਂ ਦੋ ਰੁਕਾਵਟਾਂ ਦਾ ਵਰਣਨ ਕਰੋ ।
ਉੱਤਰ-
- ਅਨਪੜ੍ਹਾ-ਲੋਕਤੰਤਰ ਦੇ ਰਸਤੇ ਵਿੱਚ ਸਭ ਤੋਂ ਵੱਡੀ ਰੁਕਾਵਟ ਅਨਪੜ੍ਹਤਾ ਹੈ । ਅਨਪੜ੍ਹਤਾ ਦੇ ਕਾਰਨ ਸਹੀ ਜਨਮਤ ਨਹੀਂ ਬਣ ਸਕਦਾ । ਅਨਪੜ੍ਹ ਵਿਅਕਤੀ ਨੂੰ ਨਾਂ ਤਾਂ ਆਪਣੇ ਅਧਿਕਾਰਾਂ ਦਾ ਪਤਾ ਹੁੰਦਾ ਹੈ ਅਤੇ ਨਾਂ ਹੀ ਕਰਤੱਵਾਂ ਦਾ । ਉਹ ਆਪਣੇ ਵੋਟ ਦੇ ਅਧਿਕਾਰ ਦਾ ਮਹੱਤਵ ਹੀ ਸਮਝ ਨਹੀਂ ਸਕਦਾ ।
- ਸਮਾਜਿਕ ਅਸਮਾਨਤਾ-ਲੋਕਤੰਤਰ ਦੀ ਦੂਜੀ ਵੱਡੀ ਰੁਕਾਵਟ ਸਮਾਜਿਕ ਅਸਮਾਨਤਾ ਹੈ । ਸਮਾਜਿਕ ਅਸਮਾਨਤਾ ਨੇ ਲੋਕਾਂ ਵਿੱਚ ਨਿਰਾਸ਼ਾ ਅਤੇ ਬੇਸਬਰੀ ਨੂੰ ਵਧਾਇਆ ਹੈ । ਰਾਜਨੀਤਿਕ ਦਲ ਸਮਾਜਿਕ ਅਸਮਾਨਤਾ ਦਾ ਲਾਭ ਚੁੱਕਣ ਦੀ ਕੋਸ਼ਿਸ਼ ਕਰਦੇ ਹਨ ।
ਪ੍ਰਸ਼ਨ 7.
ਇੱਕ ਵਿਅਕਤੀ ਇੱਕ ਵੋਟ ਤੋਂ ਤੁਸੀਂ ਵੀਂ ਸਮਝਦੇ ਹੋ ?
ਉੱਤਰ-
ਇੱਕ ਵਿਅਕਤੀ ਇੱਕ ਵੋਟ ਦਾ ਅਰਥ ਜਾਤੀ, ਧਰਮ, ਵਰਗ, ਲਿੰਗ ਜਨਮ ਦੇ ਭੇਦਭਾਵ ਤੋਂ ਬਿਨਾਂ ਸਾਰਿਆਂ ਨੂੰ ਵੋਟ ਦੇਣ ਦਾ ਅਧਿਕਾਰ ਬਰਾਬਰੀ ਨਾਲ ਦੇਣਾ | ਅਸਲ ਵਿੱਚ ਇੱਕ ਵਿਅਕਤੀ ਇੱਕ ਫੌਂਟ ਰਾਜਨੀਤਿਕ ਸਮਾਨਤਾ ਦਾ ਦੂਜਾ ਹੀ ਨਾਮ ਹੈ । ਦੇਸ਼ ਦੀ ਪ੍ਰਗਤੀ ਅਤੇ ਦੇਸ਼ ਦੀ ਏਕਤਾ ਦੇ ਲਈ ਇੱਕ ਵਿਅਕਤੀ ਨੂੰ ਇੱਕ ਵੋਟ ਦੇਣ ਦਾ ਅਧਿਕਾਰ ਦਿੱਤਾ ਗਿਆ ਹੈ ਅਤੇ ਸਾਰਿਆਂ ਦੇ ਵੋਟ ਦੀ ਕੀਮਤ ਵੀ ਇੱਕ ਸਮਾਨ ਅਰਥਾਤ ਬਰਾਬਰ ਹੋਵੇਗੀ ।
ਪ੍ਰਸ਼ਨ 8
ਪਾਕਿਸਤਾਨ ਵਿੱਚ ਲੋਕਤੰਤਰ ਨੂੰ ਕਿਵੇਂ ਖ਼ਤਮ ਕੀਤਾ ਗਿਆ ?
ਉੱਤਰ-
1999 ਵਿੱਚ ਪਾਕਿਸਤਾਨ ਦੇ ਸੈਨਾ ਪ੍ਰਮੁੱਖ ਜਨਰਲ ਪਰਵੇਜ਼ ਮੁਸ਼ੱਰਫ ਨੇ ਸੈਨਿਕ ਚਾਲ ਖੇਡ ਕੇ ਲੋਕਤੰਤਰੀ ਸਰਕਾਰ ਨੂੰ ਬਰਖ਼ਾਸਤ ਕਰ ਦਿੱਤਾ ਅਤੇ ਸੱਤਾ ਉੱਤੇ ਆਪਣਾ ਕਬਜ਼ਾ ਕਰ ਲਿਆ । ਸੰਸਦ ਦੀ ਮਦਦ ਨਾਲ ਅਸੈਂਬਲੀਆਂ ਦੀਆਂ ਸ਼ਕਤੀਆਂ ਵੀ ਘੱਟ ਕਰ ਦਿੱਤੀਆਂ ਗਈਆਂ । ਇੱਕ ਕਾਨੂੰਨ ਪਾਸ ਕਰਕੇ ਉਸਨੇ ਆਪਣੇ ਆਪ ਨੂੰ ਰਾਸ਼ਟਰਪਤੀ ਘੋਸ਼ਿਤ ਕਰ ਦਿੱਤਾ ਅਤੇ ਇਹ ਵਿਵਸਥਾ ਕੀਤੀ ਕਿ ਰਾਸ਼ਟਰਪਤੀ ਜਦੋਂ ਚਾਹੇ ਸੰਸਦ ਨੂੰ ਭੰਗ ਕਰ ਸਕਦਾ ਹੈ । ਇਸ ਤਰ੍ਹਾਂ ਮੁਸ਼ੱਰਫ ਨੇ ਪਾਕਿਸਤਾਨ ਵਿੱਚ ਲੋਕਤੰਤਰ ਨੂੰ ਖਤਮ ਕਰ ਦਿੱਤਾ ।
ਪ੍ਰਸ਼ਨ 9.
ਚੀਨ ਵਿੱਚ ਲੋਕਤੰਤਰ ਕਿਉਂ ਨਹੀਂ ਹੈ ?
ਉੱਤਰ-
ਚਾਹੇ ਚੀਨ ਵਿੱਚ ਹਰੇਕ ਪੰਜ ਸਾਲ ਤੋਂ ਬਾਅਦ ਚੁਨਾਵ ਹੁੰਦੇ ਹਨ ਪਰ ਉੱਥੇ ਸਿਰਫ ਇੱਕ ਰਾਜਨੀਤਿਕ ਦਲਸਾਮਵਾਦੀ ਦਲ ਹੈ । ਲੋਕਾਂ ਨੂੰ ਸਿਰਫ ਉਸ ਦਲ ਨੂੰ ਹੀ ਵੋਟ ਦੇਣੀ ਪੈਂਦੀ ਹੈ । ਸਾਮਵਾਦੀ ਦਲ ਵਲੋਂ ਮੰਜੂਰੀ ਪ੍ਰਾਪਤ ਕੀਤੇ ਉਮੀਦਵਾਰ ਹੀ ਚੁਨਾਵ ਲੜ ਸਕਦੇ ਹਨ । ਸੰਸਦ ਦੇ ਕੁਝ ਮੈਂਬਰ ਸੈਨਾ ਤੋਂ ਵੀ ਲਏ ਜਾਂਦੇ ਹਨ ।
ਜਿਸ ਦੇਸ਼ ਵਿੱਚ ਕੋਈ ਵਿਰੋਧੀ ਦਲ ਜਾਂ ਚੁਨਾਵ ਲੜਨ ਵਾਸਤੇ ਦੂਜਾ ਦਲ ਨਾ ਹੋਵੇ ਉੱਥੇ ਲੋਕਤੰਤਰ ਹੋ ਹੀ ਨਹੀਂ ਸਕਦਾ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਲੋਕਤੰਤਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-
ਲੋਕਤੰਤਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-
- ਜਨਤਾ ਦੀ ਪ੍ਰਭੂਸੱਤਾ-ਲੋਕਤੰਤਰ ਵਿੱਚ ਪ੍ਰਭੂਸੱਤਾ ਜਨਤਾ ਦੇ ਕੋਲ ਹੁੰਦੀ ਹੈ ਅਤੇ ਜਨਤਾ ਦੀ ਸ਼ਕਤੀ ਦਾ ਸਰੋਤ ਹੁੰਦੀ ਹੈ ।
- ਜਨਤਾ ਦਾ ਸ਼ਾਸਨ-ਲੋਕਤੰਤਰ ਵਿੱਚ ਸ਼ਾਸਨ ਜਨਤਾ ਵਲੋਂ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿੱਚ ਚਲਾਇਆ ਜਾਂਦਾ ਹੈ । ਲੋਕਤੰਤਰ ਵਿੱਚ ਫੈਸਲੇ ਬਹੁਮਤ ਨਾਲ ਲਏ ਜਾਂਦੇ ਹਨ ।
- ਜਨਤਾ ਦਾ ਹਿੱਤ-ਲੋਕਤੰਤਰ ਵਿੱਚ ਸ਼ਾਸਨ ਜਨਤਾ ਦੇ ਹਿੱਤ ਵਿੱਚ ਚਲਾਇਆ ਜਾਂਦਾ ਹੈ ।
- ਸਮਾਨਤਾ-ਸਮਾਨਤਾ ਲੋਕਤੰਤਰ ਦਾ ਮੂਲ ਆਧਾਰ ਹੈ । ਲੋਕਤੰਤਰ ਵਿੱਚ ਹਰੇਕ ਮਨੁੱਖ ਨੂੰ ਬਰਾਬਰ ਸਮਝਿਆ ਜਾਂਦਾ ਹੈ । ਜਨਮ, ਜਾਤੀ, ਸਿੱਖਿਆ, ਪੈਸਾ ਆਦਿ ਦੇ ਆਧਾਰ ਉੱਤੇ ਮਨੁੱਖਾਂ ਵਿੱਚ ਭੇਦਭਾਵ ਨਹੀਂ ਕੀਤਾ ਜਾਂਦਾ । ਸਾਰੇ ਮਨੁੱਖਾਂ ਨੂੰ ਬਰਾਬਰ ਰਾਜਨੀਤਿਕ ਅਧਿਕਾਰ ਪ੍ਰਾਪਤ ਹੁੰਦੇ ਹਨ ।
ਕਾਨੂੰਨ ਦੇ ਸਾਹਮਣੇ ਸਾਰੇ ਬਰਾਬਰ ਹੁੰਦੇ ਹਨ । - ਬਾਲਗ਼ ਮਤਾਧਿਕਾਰ-ਹਰੇਕ ਬਾਲਗ਼ ਨਾਗਰਿਕ ਨੂੰ ਇੱਕ ਵੋਟ ਦੇਣ ਦਾ ਅਧਿਕਾਰ ਹੁੰਦਾ ਹੈ । ਹਰੇਕ ਵੋਟ ਦਾ ਮੁੱਲ ਵੀ ਇੱਕ ਹੀ ਹੁੰਦਾ ਹੈ ।
- ਫ਼ੈਸਲੇ ਲੈਣ ਦੀ ਸ਼ਕਤੀ–ਲੋਕਤੰਤਰ ਵਿੱਚ ਫ਼ੈਸਲੇ ਲੈਣ ਦੀ ਸ਼ਕਤੀ ਜਨਤਾ ਵਲੋਂ ਚੁਣੇ ਗਏ ਪ੍ਰਤੀਨਿਧੀਆਂ ਕੋਲ ਹੁੰਦੀ ਹੈ ।
- ਸੁਤੰਤਰ ਅਤੇ ਨਿਰਪੱਖ ਚੁਨਾਵ-ਲੋਕਤੰਤਰ ਵਿੱਚ ਸੁਤੰਤਰ ਅਤੇ ਨਿਰਪੱਖ ਚੁਨਾਵ ਹੁੰਦੇ ਹਨ ਅਤੇ ਸੱਤਾ ਵਿੱਚ ਬੈਠੇ ਲੋਕ ਵੀ ਹਾਰ ਜਾਂਦੇ ਹਨ ।
- ਕਾਨੂੰਨ ਦਾ ਸ਼ਾਸਨ-ਲੋਕਤੰਤਰ ਵਿੱਚ ਕਾਨੂੰਨ ਦਾ ਸ਼ਾਸਨ ਹੁੰਦਾ ਹੈ । ਸਾਰੇ ਕਾਨੂੰਨ ਦੇ ਸਾਹਮਣੇ ਬਰਾਬਰ ਹੁੰਦੇ ਹਨ । ਕਾਨੂੰਨ ਸਭ ਤੋਂ ਉੱਪਰ ਹੁੰਦਾ ਹੈ ।
ਪ੍ਰਸ਼ਨ 2.
ਲੋਕਤੰਤਰ ਦੇ ਗੁਣ ਲਿਖੋ ।
ਉੱਤਰ-
ਲੋਕਤੰਤਰ ਦੇ ਗੁਣ ਹੇਠਾਂ ਲਿਖੇ ਹਨ-
- ਇਹ ਜਨਤਾ ਦੇ ਹਿੱਤਾਂ ਦੀ ਰੱਖਿਆ ਕਰਦਾ ਹੈ-ਲੋਕਤੰਤਰ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਰਾਜ ਦੇ ਕਿਸੇ ਵਿਸ਼ੇਸ਼ ਵਰਗ ਦੇ ਹਿੱਤਾਂ ਦੀ ਰੱਖਿਆ ਨਾਂ ਕਰਕੇ ਸਾਰੀ ਜਨਤਾ ਦੇ ਹਿੱਤਾਂ ਦੀ ਰੱਖਿਆ ਕੀਤੀ ਜਾਂਦੀ ਹੈ । ਲੋਕਤੰਤਰ ਵਿੱਚ ਸ਼ਾਸਕ ਸੱਤਾ ਨੂੰ ਅਮਾਨਤ ਮੰਨਦੇ ਹਨ ਅਤੇ ਇਸਦਾ ਪ੍ਰਯੋਗ ਸਰਵਜਨਕ ਕਲਿਆਣ ਲਈ ਕੀਤਾ ਜਾਂਦਾ ਹੈ ।
- ਇਹ ਜਨਮਤ ਉੱਤੇ ਆਧਾਰਿਤ ਹੈ-ਲੋਕਤੰਤਰੀ ਸ਼ਾਸਨ ਜਨਮਤ ਉੱਤੇ ਆਧਾਰਿਤ ਹੈ ਅਰਥਾਤ ਸ਼ਾਸਨ ਜਨਤਾ ਦੀ | ਇੱਛਾ ਦੇ ਅਨੁਸਾਰ ਚਲਾਇਆ ਜਾਂਦਾ ਹੈ । ਜਨਤਾ ਆਪਣੇ ਪਤੀਨਿਧੀਆਂ ਨੂੰ ਨਿਸ਼ਚਿਤ ਸਮੇਂ ਲਈ ਚੁਣ ਕੇ ਭੇਜਦੀ ਹੈ । ਜੇ ਪ੍ਰਤੀਨਿਧੀ ਜਨਤਾ ਦੀ ਇੱਛਾ ਦੇ ਅਨੁਸਾਰ ਕੰਮ ਨਹੀਂ ਕਰਦੇ ਤਾਂ ਉਹਨਾਂ ਨੂੰ ਦੁਬਾਰਾ ਨਹੀਂ ਚੁਣਿਆ ਜਾਂਦਾ । ਇਸ ਸ਼ਾਸਨ ਪ੍ਰਣਾਲੀ ਵਿੱਚ ਸਰਕਾਰ ਜਨਤਾ ਦੀਆਂ ਇੱਛਾਵਾਂ ਵੱਲ ਵਿਸ਼ੇਸ਼ ਧਿਆਨ ਦਿੰਦੀ ਹੈ ।
- ਇਹ ਸਮਾਨਤਾ ਦੇ ਸਿਧਾਂਤ ਉੱਤੇ ਆਧਾਰਿਤ ਹੈ-ਲੋਕਤੰਤਰ ਵਿੱਚ ਸਾਰੇ ਨਾਗਰਿਕਾਂ ਨੂੰ ਇਕ ਸਮਾਨ ਸਮਝਿਆ। ਜਾਂਦਾ ਹੈ । ਕਿਸੇ ਨੂੰ ਜਾਤੀ, ਧਰਮ, ਲਿੰਗ ਦੇ ਆਧਾਰ ਉੱਤੇ ਕੋਈ ਵਿਸ਼ੇਸ਼ ਅਧਿਕਾਰ ਨਹੀਂ ਦਿੱਤੇ ਜਾਂਦੇ । ਹਰੇਕ ਬਾਲਗ ਨੂੰ ਬਿਨਾਂ ਕਿਸੇ ਭੇਦਭਾਵ ਦੇ ਵੋਟ ਪਾਉਣ, ਚੁਨਾਵ ਲੜਨ ਅਤੇ ਸਰਵਜਨਕ ਪਦ ਪ੍ਰਾਪਤ ਕਰਨ ਦਾ ਸਮਾਨ ਅਧਿਕਾਰ ਪ੍ਰਾਪਤ ਹੈ । ਸਾਰੇ ਮਨੁੱਖਾਂ ਨੂੰ ਕਾਨੂੰਨ ਦੇ ਸਾਹਮਣੇ ਬਰਾਬਰ ਮੰਨਿਆ ਜਾਂਦਾ ਹੈ ।
- ਰਾਜਨੀਤਿਕ ਸਿੱਖਿਆ-ਲੋਕਤੰਤਰ ਵਿੱਚ ਨਾਗਰਿਕਾਂ ਨੂੰ ਹੋਰ ਸ਼ਾਸਨ ਪ੍ਰਣਾਲੀਆਂ ਦੀ ਥਾਂ ਵੱਧ ਰਾਜਨੀਤਿਕ ਸਿੱਖਿਆ ਮਿਲਦੀ ਹੈ ।
- ਕ੍ਰਾਂਤੀ ਦਾ ਡਰ ਨਹੀਂ-ਲੋਕਤੰਤਰ ਵਿੱਚ ਕ੍ਰਾਂਤੀ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ ।
- ਨਾਗਰਿਕਾਂ ਦੀ ਇੱਜ਼ਤ ਵਿੱਚ ਵਾਧਾ-ਲੋਕਤੰਤਰ ਵਿੱਚ ਨਾਗਰਿਕਾਂ ਦੀ ਇੱਜ਼ਤ ਵਿੱਚ ਵਾਧਾ ਹੁੰਦਾ ਹੈ ।
ਪ੍ਰਸ਼ਨ 3.
ਲੋਕਤੰਤਰ ਦੀਆਂ ਮੁੱਖ ਹਾਨੀਆਂ ਦਾ ਵਰਣਨ ਕਰੋ ।
ਉੱਤਰ-
ਲੋਕਤੰਤਰ ਦੀਆਂ ਮੁੱਖ ਹਾਨੀਆਂ ਦਾ ਵਰਣਨ ਇਸ ਤਰ੍ਹਾਂ ਹਨ-
- ਇਹ ਅਯੋਗ ਅਤੇ ਮੂਰਖਾਂ ਦਾ ਸ਼ਾਸਨ ਹੈ-ਲੋਕਤੰਤਰ ਵਿੱਚ ਅਯੋਗ ਵਿਅਕਤੀ ਵੀ ਸ਼ਾਸਨ ਵਿੱਚ ਆ ਜਾਂਦੇ ਹਨ । ਇਸਦਾ ਕਾਰਨ ਇਹ ਹੈ ਕਿ ਜਨਤਾ ਵਿੱਚ ਜ਼ਿਆਦਾਤਰ ਵਿਅਕਤੀ ਅਯੋਗ, ਮੂਰਖ ਅਤੇ ਅਨਪੜ੍ਹ ਹੁੰਦੇ ਹਨ ।
- ਇਹ ਗੁਣਾਂ ਦੀ ਥਾਂ ਸੰਖਿਆ ਨੂੰ ਵੱਧ ਮਹੱਤਵ ਦਿੰਦਾ ਹੈ-ਲੋਕਤੰਤਰ ਵਿੱਚ ਗੁਣਾਂ ਦੀ ਥਾਂ ਸੰਖਿਆ ਨੂੰ ਵੱਧ ਮਹੱਤਵ ਦਿੱਤਾ ਜਾਂਦਾ ਹੈ । ਜੇਕਰ ਕਿਸੇ ਵਿਸ਼ੇ ਨੂੰ 60 ਮੂਰਖ ਠੀਕ ਕਹਿਣ ਅਤੇ 59 ਸਿਆਣੇ ਗ਼ਲਤ ਕਹਿਣ ਤਾਂ ਮੂਰਖਾਂ ਦੀ ਗੱਲ ਹੀ ਮੰਨੀ ਜਾਏਗੀ । ਇਸ ਤਰ੍ਹਾਂ ਇਸ ਨੂੰ ਮੁਰਖਾਂ ਦਾ ਸ਼ਾਸਨ ਕਹਿੰਦੇ ਹਨ ।
- ਇਹ ਜ਼ਿੰਮੇਵਾਰ ਸ਼ਾਸਨ ਨਹੀਂ ਹੈ-ਅਸਲ ਵਿੱਚ ਲੋਕਤੰਤਰ ਗ਼ੈਰ-ਜ਼ਿੰਮੇਵਾਰ ਸ਼ਾਸਨ ਹੈ । ਇਸ ਵਿੱਚ ਨਾਗਰਿਕ ਸਿਰਫ ਚੋਣਾਂ ਵਾਲੇ ਦਿਨਾਂ ਵਿੱਚ ਹੀ ਤਾਕਤਵਰ ਹੁੰਦੇ ਹਨ । ਚੋਣਾਂ ਤੋਂ ਬਾਅਦ ਨੇਤਾਵਾਂ ਨੂੰ ਪਤਾ ਹੁੰਦਾ ਹੈ ਕਿ ਜਨਤਾ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੀ । ਇਸ ਲਈ ਉਹ ਆਪਣੀ ਮਨਮਾਨੀ ਕਰਦੇ ਹਨ ।
- ਇਹ ਬਹੁਤ ਖਰਚੀਲਾ ਹੈ-ਲੋਕਤੰਤਰ ਵਿੱਚ ਆਮ ਚੁਨਾਵਾਂ ਦਾ ਪ੍ਰਬੰਧ ਕਰਨ ਵਿੱਚ ਬਹੁਤ ਵੱਧ ਖ਼ਰਚ ਹੁੰਦਾ ਹੈ ।
- ਅਮੀਰਾਂ ਦਾ ਸ਼ਾਸਨ-ਲੋਕਤੰਤਰ ਕਹਿਣ ਨੂੰ ਜਨਤਾ ਦਾ ਸ਼ਾਸਨ ਹੈ ਪਰ ਅਸਲ ਵਿੱਚ ਇਹ ਅਮੀਰਾਂ ਦਾ ਸ਼ਾਸਨ ਹੈ ।
- ਅਸਥਾਈ ਅਤੇ ਕਮਜ਼ੋਰ ਸ਼ਾਸਨ-ਲੋਕਤੰਤਰ ਵਿੱਚ ਨੇਤਾਵਾਂ ਦੇ ਜਲਦੀ-ਜਲਦੀ ਬਦਲਣ ਕਾਰਨ ਸਰਕਾਰ ਅਸਥਾਈ ਅਤੇ ਕਮਜ਼ੋਰ ਹੁੰਦੀ ਹੈ । ਬਹੁਦਲੀ ਵਿਵਸਥਾ ਵਿੱਚ ਕਿਸੇ ਦਲ ਨੂੰ ਸਪੱਸ਼ਟ ਬਹੁਮਤ ਨਾਂ ਮਿਲਣ ਦੀ ਸਥਿਤੀ ਵਿੱਚ ਮਿਲੀ-ਜੁਲੀ ਸਰਕਾਰ ਬਣ ਜਾਂਦੀ ਹੈ ਜਿਹੜੀ ਅਸਥਾਈ ਅਤੇ ਕਮਜ਼ੋਰ ਹੁੰਦੀ ਹੈ ।
ਪ੍ਰਸ਼ਨ 4.
ਕੀ ਤੁਸੀਂ ਇਸ ਵਿਚਾਰ ਨਾਲ ਸਹਿਮਤ ਹੋ ਕਿ ਲੋਕਤੰਤਰ ਸਭ ਤੋਂ ਵਧੀਆ ਸ਼ਾਸਨ ਪ੍ਰਣਾਲੀ ਹੈ ? ਆਪਣੇ ਉੱਤਰ ਦੇ ਪੱਖ ਵਿੱਚ ਤਰਕ ਦੇਵੋ ।
ਉੱਤਰ-
ਵਰਤਮਾਨ ਸਮੇਂ ਵਿੱਚ ਸੰਸਾਰ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਲੋਕਤੰਤਰ ਮਿਲਦਾ ਹੈ । ਲੋਕਤੰਤਰ ਨੂੰ ਕੁਲੀਨਤੰਤਰ, ਤਾਨਾਸ਼ਾਹੀ, ਰਾਜਸ਼ਾਹੀ ਆਦਿ ਸ਼ਾਸਨ ਪ੍ਰਣਾਲੀਆਂ ਤੋਂ ਵਧੀਆ ਸਮਝਣ ਦੇ ਕਾਰਨ ਹੇਠ ਲਿਖੇ ਹਨ
- ਲੋਕਾਂ ਦੇ ਹਿੱਤਾਂ ਦੀ ਰੱਖਿਆ-ਲੋਕਤੰਤਰ ਹੋਰ ਸ਼ਾਸਨ ਪ੍ਰਣਾਲੀਆਂ ਨਾਲੋਂ ਵਧੀਆਂ ਹੈ ਕਿਉਂਕਿ ਇਸ ਵਿੱਚ ਜਨਤਾ ਦੀਆਂ ਜ਼ਰੂਰਤਾਂ ਦੀ ਪੂਰਤੀ ਕੀਤੀ ਜਾਂਦੀ ਹੈ । ਲੋਕਤੰਤਰ ਵਿੱਚ ਕਿਸੇ ਵਿਸ਼ੇਸ਼ ਵਰਗ ਦੇ ਹਿੱਤਾਂ ਦੀ ਰੱਖਿਆ ਨਾਂ ਕਰਕੇ ਸਾਰੀ ਜਨਤਾ ਦੇ ਹਿੱਤਾਂ ਦੀ ਰੱਖਿਆ ਕੀਤੀ ਜਾਂਦੀ ਹੈ ।
- ਜਨਮਤ ਉੱਤੇ ਆਧਾਰਿਤ-ਲੋਕਤੰਤਰ ਹੀ ਇੱਕ ਅਜਿਹੀ ਸ਼ਾਸਨ ਪ੍ਰਣਾਲੀ ਹੈ ਜਿਹੜੀ ਜਨਮਤ ਉੱਤੇ ਆਧਾਰਿਤ ਹੈ । ਸ਼ਾਸਨ ਜਨਤਾ ਦੀ ਇੱਛਾ ਅਨੁਸਾਰ ਚਲਾਇਆ ਜਾਂਦਾ ਹੈ :
- ਜ਼ਿੰਮੇਵਾਰ ਸ਼ਾਸਨ-ਲੋਕਤੰਤਰ ਸਭ ਤੋਂ ਵਧੀਆ ਹੈ ਕਿਉਂਕਿ ਇਸ ਵਿੱਚ ਸਰਕਾਰ ਆਪਣੇ ਸਾਰੇ ਕੰਮਾਂ ਲਈ ਜਨਤਾ ਪ੍ਰਤੀ ਜ਼ਿੰਮੇਵਾਰ ਹੁੰਦੀ ਹੈ ਤੇ ਜਿਹੜੀ ਸਰਕਾਰ ਜਨਤਾ ਦੇ ਹਿੱਤਾਂ ਦੀ ਰੱਖਿਆ ਨਹੀਂ ਕਰਦੀ ਉਸਨੂੰ ਬਦਲ ਦਿੱਤਾ ਜਾਂਦਾ ਹੈ ।
- ਨਾਗਰਿਕਾਂ ਦੀ ਇੱਜ਼ਤ ਵਿੱਚ ਵਾਧਾ-ਲੋਕਤੰਤਰ ਹੀ ਇੱਕ ਅਜਿਹੀ ਸ਼ਾਸਨ ਪ੍ਰਣਾਲੀ ਹੈ ਜਿਸ ਵਿੱਚ ਨਾਗਰਿਕਾਂ ਦੀ ਇੱਜ਼ਤ ਵਿਚ ਵਾਧਾ ਹੁੰਦਾ ਹੈ । ਸਾਰੇ ਨਾਗਰਿਕਾਂ ਨੂੰ ਸਮਾਨ ਅਧਿਕਾਰ ਪ੍ਰਾਪਤ ਹੁੰਦੇ ਹਨ । ਜਦੋਂ ਇੱਕ ਆਮ ਆਦਮੀ ਦੇ ਘਰ ਵੱਡੇ-ਵੱਡੇ ਨੇਤਾ ਵੋਟ ਮੰਗਣ ਜਾਂਦੇ ਹਨ ਤਾਂ ਉਸਦੀ ਇੱਜ਼ਤ ਵਿੱਚ ਵਾਧਾ ਹੁੰਦਾ ਹੈ ।
- ਸਮਾਨਤਾ ਉੱਤੇ ਆਧਾਰਿਤ-ਸਾਰੇ ਨਾਗਰਿਕਾਂ ਨੂੰ ਸ਼ਾਸਨ ਵਿੱਚ ਭਾਗ ਲੈਣ ਦਾ ਸਮਾਨ ਅਧਿਕਾਰ ਪ੍ਰਾਪਤ ਹੁੰਦਾ ਹੈ ਅਤੇ ਕਾਨੂੰਨ ਦੇ ਸਾਹਮਣੇ ਸਾਰਿਆਂ ਨੂੰ ਸਮਾਨ ਮੰਨਿਆ ਜਾਂਦਾ ਹੈ ।
- ਵਿਚਾਰ ਵਟਾਂਦਰਾ-ਲੋਕਤੰਤਰ ਵਿੱਚ ਵਧੀਆ ਫ਼ੈਸਲੇ ਲਏ ਜਾਂਦੇ ਹਨ ਕਿਉਂਕਿ ਸਾਰੇ ਫ਼ੈਸਲੇ ਪੂਰੇ ਵਿਚਾਰ ਵਟਾਂਦਰੇ ਤੋਂ ਬਾਅਦ ਹੁੰਦੇ ਹਨ ।
- ਫ਼ੈਸਲਿਆਂ ਉੱਤੇ ਦੁਬਾਰਾ ਵਿਚਾਰ ਕਰਨਾ-ਲੋਕਤੰਤਰ ਹੋਰ ਸ਼ਾਸਨ ਪ੍ਰਣਾਲੀਆਂ ਤੋਂ ਵਧੀਆ ਹੈ ਕਿਉਂਕਿ ਇਸ ਵਿੱਚ ਗ਼ਲਤ ਫ਼ੈਸਲਿਆਂ ਨੂੰ ਬਦਲਣਾ ਅਸਾਨ ਹੈ । ਇਸ ਵਿੱਚ ਫ਼ੈਸਲੇ ਗ਼ਲਤ ਵੀ ਹੋ ਸਕਦੇ ਹਨ ਜਿਨ੍ਹਾਂ ਨੂੰ ਵਿਚਾਰ ਵਟਾਂਦਰੇ ਤੋਂ ਬਾਅਦ ਬਦਲਿਆ ਜਾ ਸਕਦਾ ਹੈ ।
ਪ੍ਰਸ਼ਨ 5.
ਮੈਕਸੀਕੋ ਵਿੱਚ ਕਿਵੇਂ ਲੋਕਤੰਤਰ ਨੂੰ ਦਬਾਇਆ ਜਾਂਦਾ ਰਿਹਾ ਹੈ ?
ਉੱਤਰ-ਮੈਕਸੀਕੋ ਨੂੰ 1930 ਵਿੱਚ ਸੁਤੰਤਰਤਾ ਪ੍ਰਾਪਤ ਹੋਈ ਅਤੇ ਉੱਥੇ ਹਰੇਕ 6 ਸਾਲ ਬਾਅਦ ਰਾਸ਼ਟਰਪਤੀ ਦੀਆਂ ਚੋਣਾਂ ਹੁੰਦੀਆਂ ਸਨ । ਪਰ ਸੰਨ 2000 ਤੱਕ ਉੱਥੇ ਸਿਰਫ PRI (ਸੰਸਥਾਗਤ ਕ੍ਰਾਂਤੀਕਾਰੀ ਦਲ) ਹੀ ਚੋਣਾਂ ਜਿੱਤਦੀ ਆਈ ਹੈ ।
ਇਸਦੇ ਕੁੱਝ ਕਾਰਨ ਹਨ ਜਿਵੇਂ ਕਿ –
- PRI ਸ਼ਾਸਕ ਦਲ ਹੋਣ ਦੇ ਕਾਰਨ ਕੁਝ ਗਲਤ ਸਾਧਨਾਂ ਦਾ ਪ੍ਰਯੋਗ ਕਰਦੀ ਸੀ ਤਾਂ ਕਿ ਚੁਨਾਵ ਨੂੰ ਜਿੱਤਿਆ ਜਾ ਸਕੇ ।
- ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪਾਰਟੀ ਦੀਆਂ ਸਭਾਵਾਂ ਵਿੱਚ ਮੌਜੂਦ ਰਹਿਣ ਲਈ ਮਜ਼ਬੂਰ ਕੀਤਾ ਜਾਂਦਾ ਸੀ ।
- ਸਰਕਾਰੀ ਟੀਚਰਾਂ ਨੂੰ ਆਪਣੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨੂੰ PRI ਦੇ ਪੱਖ ਵਿੱਚ ਵੋਟ ਦੇਣ ਲਈ ਕਿਹਾ ਜਾਂਦਾ ਸੀ ।
- ਆਖਰੀ ਮੌਕੇ ਉੱਤੇ ਚੋਣਾਂ ਵਾਲੇ ਦਿਨ ਚੋਣ ਦਾ ਕੇਂਦਰ ਬਦਲ ਦਿੱਤਾ ਜਾਂਦਾ ਸੀ ਤਾਂਕਿ ਲੋਕ ਵੋਟ ਹੀ ਨਾਂ ਦੇ ਸਕਣ । ਇਸ ਤਰ੍ਹਾਂ ਉੱਥੇ ਨਿਰਪੱਖ ਵੋਟਾਂ ਨਹੀਂ ਹੁੰਦੀਆਂ ਸਨ ਅਤੇ ਲੋਕਤੰਤਰ ਨੂੰ ਦਬਾਇਆ ਜਾਂਦਾ ਸੀ ।