This PSEB 6th Class Science Notes Chapter 5 ਪਦਾਰਥਾਂ ਦਾ ਨਿਖੇੜਨ will help you in revision during exams.
PSEB 6th Class Science Notes Chapter 5 ਪਦਾਰਥਾਂ ਦਾ ਨਿਖੇੜਨ
→ ਸਾਡੇ ਆਸ-ਪਾਸ ਦੇ ਪਦਾਰਥ ਸ਼ੁੱਧ ਜਾਂ ਅਸ਼ੁੱਧ ਹੋ ਸਕਦੇ ਹਨ ।
→ ਸ਼ੁੱਧ ਪਦਾਰਥ ਸਿਰਫ ਇਕ ਕਿਸਮ ਦੇ ਪਰਮਾਣੁਆਂ ਜਾਂ ਅਣੂਆਂ ਦਾ ਬਣਿਆ ਹੁੰਦਾ ਹੈ । ਉਦਾਹਰਨ-ਪਾਣੀ ॥
→ ਸ਼ੁੱਧ ਪਦਾਰਥਾਂ ਦੀ ਰਚਨਾ ਅਤੇ ਗੁਣ ਨਿਸ਼ਚਤ ਹੁੰਦੇ ਹਨ ।
→ ਅਸ਼ੁੱਧ ਪਦਾਰਥਾਂ ਨੂੰ ਮਿਸ਼ਰਣ ਵੀ ਕਿਹਾ ਜਾਂਦਾ ਹੈ ।
→ ਦੋ ਜਾਂ ਦੋ ਤੋਂ ਵੱਧ ਪਦਾਰਥਾਂ ਨੂੰ ਕਿਸੇ ਵੀ ਅਨੁਪਾਤ ਵਿੱਚ ਮਿਲਾਉਣਾ, ਮਿਸ਼ਰਣ ਅਖਵਾਉਂਦਾ ਹੈ ।
→ ਉਹ ਵਿਧੀ ਜਿਸ ਨਾਲ ਪਦਾਰਥਾਂ ਨੂੰ ਵੱਖ ਕੀਤਾ ਜਾਂਦਾ ਹੈ, ਨਿਖੇੜਨ ਅਖਵਾਉਂਦੀ ਹੈ ।
→ ਨਿਖੇੜਨ ਦਾ ਮੁੱਖ ਕਾਰਨ ਕਿਸੇ ਮਿਸ਼ਰਣ ਵਿੱਚੋਂ ਲਾਹੇਵੰਦ ਪਦਾਰਥਾਂ ਨੂੰ ਵੱਖ ਕਰਨਾ ਹੁੰਦਾ ਹੈ ।
→ ਮਿਸ਼ਰਣ ਨੂੰ ਅਣਉਪਯੋਗੀ ਅਤੇ ਹਾਨੀਕਾਰਕ ਪਦਾਰਥਾਂ ਨੂੰ ਵੱਖ ਕਰਨ ਲਈ ਅਤੇ ਉਪਯੋਗੀ ਅੰਸ਼ਾਂ ਨੂੰ ਪ੍ਰਾਪਤ ਕਰਨ ਲਈ ਨਿਖੇੜਿਆ ਜਾਂਦਾ ਹੈ ।
→ ਮਿਸ਼ਰਣ ਦੇ ਵੱਖ-ਵੱਖ ਅੰਸ਼ਾਂ ਨੂੰ ਉਹਨਾਂ ਦੇ ਭੌਤਿਕ ਗੁਣਾਂ ਜਿਵੇਂ ਕਣਾਂ ਦਾ ਅਕਾਰ, ਘੁਲਣਸ਼ੀਲਤਾ ਦੇ ਆਧਾਰ ਤੇ ਵੱਖ ਕੀਤਾ ਜਾ ਸਕਦਾ ਹੈ ।
→ ਤੁੜੀ ਨੂੰ ਅਨਾਜ ਦੇ ਭਾਰੀ ਦਾਣਿਆਂ ਤੋਂ ਉਡਾਉਣ ਦੀ ਵਿਧੀ ਦੁਆਰਾ ਵੱਖ ਕੀਤਾ ਜਾਂਦਾ ਹੈ ।
→ ਮਿਸ਼ਰਣ ਦੇ ਵੱਖ-ਵੱਖ ਅੰਸ਼ਾਂ ਦੇ ਭੌਤਿਕ ਗੁਣਾਂ ਵਿੱਚ ਅੰਤਰ ਜਿੰਨਾ ਵੱਧ ਹੋਵੇਗਾ, ਅੰਸ਼ਾਂ ਨੂੰ ਨਿਖੇੜਨਾ ਓਨਾ ਹੀ ਆਸਾਨ ਹੋਵੇਗਾ ।
→ ਪਦਾਰਥਾਂ ਨੂੰ ਨਿਖੇੜਨ ਦੀਆਂ ਕੁਝ ਸਧਾਰਨ ਵਿਧੀਆਂ ਹਨ-ਹੱਥ ਨਾਲ ਚੁਰਾਣ ਵਿਧੀ, ਗਹਾਈ, ਛੱਟਣਾ ਅਤੇ ਉਡਾਉਣਾ, ਛਾਣਨ, ਤਲਛੱਟਣ ਅਤੇ ਨਿਤਾਰਨਾ, ਵਾਸ਼ਪੀਕਰਨ, ਸੰਘਨਣ ਆਦਿ ।
→ ਠੋਸਾਂ ਨੂੰ ਠੋਸਾਂ ਤੋਂ ਨਿਖੇੜਨ ਲਈ ਹੱਥ ਨਾਲ ਚੁਗਣ, ਗਹਾਈ, ਛੱਟਣਾ ਅਤੇ ਉਡਾਉਣਾ ਆਦਿ ਵਿਧੀਆਂ ਦੀ ਵਰਤੋਂ ਕੀਤੀ ਜਾਂਦੀ ਹੈ ।
→ ਹੱਥ ਨਾਲ ਚੁਗਣ ਵਿਧੀ ਦੀ ਵਰਤੋਂ ਉਸ ਵੇਲੇ ਕੀਤੀ ਜਾਂਦੀ ਹੈ ਜਦੋਂ ਅਸੀਂ ਮਿਸ਼ਰਣ ਦੇ ਤੱਤਾਂ ਨੂੰ ਨੰਗੀ ਅੱਖ ਨਾਲ ਵੇਖ ਸਕਦੇ ਹਾਂ ਅਤੇ ਇਹ ਅਕਾਰ ਵਿੱਚ ਵੱਡੇ ਹੁੰਦੇ ਹਨ ।
→ ਡੰਡੀਆਂ ਤੋਂ ਅਨਾਜ ਦੇ ਦਾਣਿਆਂ ਨੂੰ ਅਲੱਗ ਕਰਨ ਦੀ ਵਿਧੀ ਨੂੰ ਗਹਾਈ ਕਹਿੰਦੇ ਹਨ । ਹੁ ਗਹਾਈ ਤਿੰਨ ਤਰੀਕਿਆਂ ਨਾਲ ਕੀਤੀ ਜਾਂਦੀ ਹੈ-
- ਮਨੁੱਖਾਂ ਦੁਆਰਾ
- ਬਲਦਾਂ ਦੁਆਰਾ ਅਤੇ
- ਮਸ਼ੀਨਾਂ ਦੁਆਰਾ ।
→ ਕੰਬਾਈਨ ਦੀ ਵਰਤੋਂ ਕਟਾਈ ਅਤੇ ਗਹਾਈ ਦੋਹਾਂ ਲਈ ਕੀਤੀ ਜਾਂਦੀ ਹੈ ।
→ ਛਾਣਨ ਉਹ ਵਿਧੀ ਹੈ ਜਿਸ ਵਿੱਚ ਅੰਸ਼ਾਂ ਨੂੰ ਅੰਸ਼ਾਂ ਤੋਂ ਛਾਣਨੀ ਦੁਆਰਾ ਵੱਖ ਕੀਤਾ ਜਾ ਸਕਦਾ ਹੈ ।
→ ਤਲਛੱਟਣ ਉਹ ਵਿਧੀ ਹੈ, ਜਿਸ ਵਿੱਚ ਅਘੁਲਣਸ਼ੀਲ ਠੋਸ ਭਾਰੇ ਕਣ ਤਰਲ ਵਿੱਚ ਹੇਠਾਂ ਬੈਠ ਜਾਂਦੇ ਹਨ । ਇਹਨਾਂ ਅਘੁਲਣਸ਼ੀਲ ਠੋਸ ਕਣਾਂ ਨੂੰ ਤਲਛੱਟ ਕਿਹਾ ਜਾਂਦਾ ਹੈ ।
→ ਨਿਤਾਰਨ ਮਿਸ਼ਰਣ ਦੀ ਉਪਰਲੀ ਤਹਿ ਵਿੱਚ ਪਾਣੀ ਜਾਂ ਤਰਲ ਨੂੰ ਬਿਨਾਂ ਹਿਲਾਏ ਵੱਖ ਕਰਨ ਦੀ ਪ੍ਰਕਿਰਿਆ ਹੁੰਦੀ ਹੈ ।
→ ਕਿਸੇ ਮਿਸ਼ਰਣ ਵਿੱਚ ਠੋਸ ਅੰਸ਼ਾਂ ਨੂੰ ਤਰਲ ਤੋਂ ਫਿਲਟਰ ਪੇਪਰ ਦੀ ਸਹਾਇਤਾ ਨਾਲ ਵੱਖ ਕਰਨ ਦੀ ਵਿਧੀ ਨੂੰ ਫਿਲਟਰ ਕਰਨਾ ਆਖਦੇ ਹਨ ।
→ ਪਾਣੀ ਨੂੰ ਉਸਦੇ ਵਾਸ਼ਪ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਵਾਸ਼ਪੀਕਰਨ ਕਹਿੰਦੇ ਹਨ ।
→ ਜਲ ਵਾਸ਼ਪਾਂ ਤੋਂ ਉਸਦੀ ਤਰਲ ਅਵਸਥਾ ਵਿੱਚ ਪਰਿਵਰਤਨ ਹੋਣ ਦੀ ਪ੍ਰਕਿਰਿਆ ਨੂੰ ਸੰਘਨਣ ਕਹਿੰਦੇ ਹਨ ।
→ ਉਹ ਘੋਲ ਜਿਸ ਵਿੱਚ ਕੋਈ ਹੋਰ ਪਦਾਰਥ (ਨਮਕ, ਚੀਨੀ ਆਦਿ) ਹੋਰ ਜ਼ਿਆਦਾ ਨਾ ਘੁਲ ਸਕੇ, ਉਸ ਨੂੰ ਸੰਤ੍ਰਿਪਤ ਘੋਲ ਕਿਹਾ ਜਾਂਦਾ ਹੈ ।
→ ਉਹ ਘੋਲ, ਜਿਸ ਵਿੱਚ ਹੋਰ ਪਦਾਰਥ (ਨਮਕ, ਚੀਨੀ) ਘੁਲ ਜਾਣ, ਨੂੰ ਅਸੰਤ੍ਰਿਪਤ ਘੋਲ ਕਿਹਾ ਜਾਂਦਾ ਹੈ ।
→ ਵਾਸ਼ਪੀਕਰਨ ਅਤੇ ਸੰਘਣਨ ਇਕ-ਦੂਜੇ ਦੇ ਉਲਟ ਹਨ ।
ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ-
- ਮਿਸ਼ਰਣ-ਜਿਸ ਪਦਾਰਥ ਵਿੱਚ ਦੋ ਜਾਂ ਦੋ ਤੋਂ ਵੱਧ ਚੀਜ਼ਾਂ ਕਿਸੇ ਵੀ ਅਨੁਪਾਤ ਵਿੱਚ ਹੋਣ, ਉਸ ਨੂੰ ਮਿਸ਼ਰਣ ਕਿਹਾ ਜਾਂਦਾ ਹੈ ।
- ਨਿਖੇੜਨ-ਉਹ ਵਿਧੀ ਜਿਸ ਨਾਲ ਮਿਸ਼ਰਣ ਦੇ ਅੰਸ਼ਾਂ ਨੂੰ ਵੱਖ ਕੀਤਾ ਜਾਂਦਾ ਹੈ, ਨਿਖੇੜਨ ਅਖਵਾਉਂਦੀ ਹੈ ।
- ਹੱਥ ਨਾਲ ਚੁਗਣਾ ਜਾਂ ਹੈਂਡਪਿਕਿੰਗ ਵਿਧੀ-ਅਣਉਪਯੋਗੀ ਠੋਸ ਅੰਸ਼ ਜਾਂ ਅਸ਼ੁੱਧੀਆਂ ਨੂੰ ਉਪਯੋਗੀ ਠੋਸਾਂ ਤੋਂ ਹੱਥ ਨਾਲ ਚੁਗ ਕੇ ਵੱਖ ਕਰਨ ਦੀ ਵਿਧੀ ਨੂੰ ਹੱਥ ਨਾਲ ਚੁਗਣਾ ਜਾਂ ਹੈਂਡਪਿਕਿੰਗ ਕਿਹਾ ਜਾਂਦਾ ਹੈ ।
- ਦਾਣੇ ਕੱਢਣਾ (ਗਹਾਈ ਜਾਂ ਥਰੈਸ਼ਿੰਗ-ਡੰਡੀਆਂ ਤੋਂ ਅਨਾਜ ਦੇ ਦਾਣਿਆਂ ਨੂੰ ਅਲੱਗ ਕਰਨ ਦੀ ਵਿਧੀ ਨੂੰ ਗਹਾਈ | ਕਹਿੰਦੇ ਹਨ ।
- ਛੱਟਣਾ ਅਤੇ ਉਡਾਉਣਾ-ਛੱਟਣਾ ਅਤੇ ਉਡਾਉਣਾ ਫੱਕ ਤੋਂ ਦਾਣਿਆਂ ਨੂੰ ਵੱਖ ਕਰਨ ਦੀ ਵਿਧੀ ਹੈ !
- ਛਾਣਨ-ਉਹ ਵਿਧੀ, ਜਿਸ ਵਿੱਚ ਅੰਸ਼ਾਂ ਨੂੰ ਛੋਟੇ ਅੰਸ਼ਾਂ ਤੋਂ ਛਾਣਨੀ ਦੁਆਰਾ ਵੱਖ ਕੀਤਾ ਜਾ ਸਕਦਾ ਹੈ, ਨੂੰ ਛਾਣਨ ਕਿਹਾ ਜਾਂਦਾ ਹੈ ।
- ਤਲਛੱਟਣ-ਉਹ ਵਿਧੀ, ਜਿਸ ਵਿੱਚ ਅਘੁਲਣਸ਼ੀਲ ਠੋਸ ਭਾਰੇ ਕਣ ਤਰਲ ਵਿੱਚ ਹੇਠਾਂ ਬੈਠ ਜਾਂਦੇ ਹਨ, ਨੂੰ ਲਛੱਟਣ ਕਿਹਾ ਜਾਂਦਾ ਹੈ ।
- ਤਲਛੱਟ-ਤਲਛੱਟਣ ਕਿਰਿਆ ਵਿੱਚ ਜਿਹੜੇ ਅਘੁਲਣਸ਼ੀਲ ਠੋਸ ਭਾਰੇ ਕਣ ਤਰਲ ਵਿੱਚ ਹੇਠਾਂ ਬੈਠ ਜਾਂਦੇ ਹਨ, | ਉਹਨਾਂ ਅਘੁਲਣਸ਼ੀਲ ਠੋਸ ਕਣਾਂ ਨੂੰ ਤਲਛੱਟ ਕਿਹਾ ਜਾਂਦਾ ਹੈ ।
- ਨਿਤਾਰਨ-ਅਘੁਲਣਸ਼ੀਲ ਠੋਸ ਭਾਰੇ ਕਣਾਂ ਦੇ ਤਰਲ ਮਿਸ਼ਰਣ ਵਿੱਚ ਤਲਛੱਟ ਦੇ ਉਪਰ ਪਾਣੀ ਜਾਂ ਤਰਲ ਨੂੰ ਬਿਨਾਂ | ਹਿਲਾਏ ਵੱਖ ਕਰਨ ਦੀ ਪ੍ਰਕਿਰਿਆ ਨੂੰ ਨਿਤਾਰਨ ਕਿਹਾ ਜਾਂਦਾ ਹੈ ।
- ਫਿਲਟਰੀਕਰਨ-ਕਿਸੇ ਮਿਸ਼ਰਣ ਵਿੱਚ ਠੋਸ ਅੰਸ਼ਾਂ ਨੂੰ ਤਰਲ ਤੋਂ ਫਿਲਟਰ ਪੇਪਰ ਦੀ ਸਹਾਇਤਾ ਨਾਲ ਵੱਖ ਕਰਨ ਦੀ ਵਿਧੀ ਨੂੰ ਫਿਲਟਰੀਕਰਨ ਆਖਦੇ ਹਨ ।
- ਵਾਸ਼ਪੀਕਰਨ ਜਾਂ ਵਾਸ਼ਪਨ-ਪਾਣੀ ਜਾਂ ਕਿਸੇ ਵੀ ਤਰਲ ਨੂੰ ਉਸਦੇ ਵਾਸ਼ਪ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਵਾਸ਼ਪੀਕਰਨ ਕਹਿੰਦੇ ਹਨ ।
- ਸੰਘਣਨ-ਵਾਸ਼ਪਾਂ ਤੋਂ ਉਸਦੀ ਤਲ ਅਵਸਥਾ ਵਿੱਚ ਪਰਿਵਰਤਨ ਹੋਣ ਦੀ ਪ੍ਰਕਿਰਿਆ ਨੂੰ ਸੰਘਨਣ ਕਹਿੰਦੇ ਹਨ ।
- ਸੰਤ੍ਰਿਪਤ ਘੋਲ-ਉਹ ਘੋਲ, ਜਿਸ ਵਿੱਚ ਕੋਈ ਹੋਰ ਪਦਾਰਥ ਹੋਰ ਜ਼ਿਆਦਾ ਨਾ ਘੁਲ ਸਕੇ, ਉਸ ਨੂੰ ਸੰਤ੍ਰਿਪਤ ਘੋਲ ਕਿਹਾ ਜਾਂਦਾ ਹੈ ।
- ਅਸੰਤ੍ਰਿਪਤ ਘੋਲ-ਉਹ ਘੋਲ, ਜਿਸ ਵਿੱਚ ਹੋਰ ਪਦਾਰਥ ਘੁਲ ਜਾਣ, ਨੂੰ ਅਸੰਤ੍ਰਿਪਤ ਘੋਲ ਕਿਹਾ ਜਾਂਦਾ ਹੈ ।