PSEB 8th Class Home Science Solutions Chapter 8 ਗਰਮ ਕੱਪੜਿਆਂ ਦੀ ਦੇਖ-ਭਾਲ

Punjab State Board PSEB 8th Class Home Science Book Solutions Chapter 8 ਗਰਮ ਕੱਪੜਿਆਂ ਦੀ ਦੇਖ-ਭਾਲ Textbook Exercise Questions and Answers.

PSEB Solutions for Class 8 Home Science Chapter 8 ਗਰਮ ਕੱਪੜਿਆਂ ਦੀ ਦੇਖ-ਭਾਲ

Home Science Guide for Class 8 PSEB ਗਰਮ ਕੱਪੜਿਆਂ ਦੀ ਦੇਖ-ਭਾਲ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਕੱਪੜੇ ਧੋਣ ਤੋਂ ਪਹਿਲਾਂ ਉਸ ਦੀ ਮੁਰੰਮਤ ਕਰਨਾ ਕਿਉਂ ਜ਼ਰੂਰੀ ਹੈ ?
ਉੱਤਰ-
ਨਹੀਂ ਤਾਂ ਉਸ ਦੇ ਹੋਰ ਜ਼ਿਆਦਾ ਫਟਣ ਜਾਂ ਉਧੜਨ ਦਾ ਡਰ ਰਹਿੰਦਾ ਹੈ ।

ਪ੍ਰਸ਼ਨ 2.
ਧੁਆਈ ਉਪਰੰਤ ਉੱਨ ਕਈ ਵਾਰ ਜੁੜ ਜਾਂਦੀ ਹੈ । ਕਿਉਂ ?
ਉੱਤਰ-
ਊਨੀ ਕੱਪੜਿਆਂ ਨੂੰ ਧੋਣ ਸਮੇਂ ਜਦੋਂ ਉਸ ਨੂੰ ਪਾਣੀ ਜਾਂ ਸਾਬਣ ਦੇ ਘੋਲ ਵਿਚ ਹਿਲਾਇਆ ਡੁਲਾਇਆ ਜਾਂਦਾ ਹੈ ਤਾਂ ਉੱਨ ਦੇ ਤੰਤੂਆਂ ਦੇ ਰੇਸ਼ੇ ਆਪਸ ਵਿਚ ਇਕ-ਦੂਸਰੇ ਦੇ ਉੱਪਰ ਚੜ ਜਾਂਦੇ ਹਨ ਜਿਸ ਦੇ ਸਿੱਟੇ ਵਜੋਂ ਉੱਨ ਜੁੜ ਜਾਂਦੀ ਹੈ ।

ਪ੍ਰਸ਼ਨ 3.
ਗਰਮ ਪਾਣੀ ਦਾ ਇਸਤੇਮਾਲ ਕਿਨਾਂ ਕੱਪੜਿਆਂ ਲਈ ਕੀਤਾ ਜਾ ਸਕਦਾ ਹੈ ?
ਉੱਤਰ-
ਸੂਤੀ ਕੱਪੜਿਆਂ ਲਈ ।

ਪ੍ਰਸ਼ਨ 4.
ਸਾਂਭਣ ਤੋਂ ਪਹਿਲਾਂ ਕੱਪੜਿਆਂ ਤੋਂ ਮਾਇਆ ਲਾਉਣੀ ਕਿਉਂ ਜ਼ਰੂਰੀ ਹੈ ?
ਉੱਤਰ-
ਕਈ ਕੀੜੇ ਕੱਪੜਿਆਂ ਤੋਂ ਮਾਇਆ ਖਾਣ ਲਈ ਕੱਪੜੇ ਵਿੱਚ ਛੇਦ ਕਰ ਦਿੰਦੇ ਹਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 5.
ਕੱਪੜਿਆਂ ਨੂੰ ਸੰਭਾਲ ਕੇ ਰੱਖਣਾ ਕਿਉਂ ਜ਼ਰੂਰੀ ਹੈ ?
ਉੱਤਰ-
ਕੱਪੜਿਆਂ ਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਉਨ੍ਹਾਂ ਨੂੰ ਟਿੱਡੀਆਂ ਆਦਿ ਤੋਂ ਬਚਾਇਆ ਜਾ ਸਕੇ । ਗਰਮੀਆਂ ਦੇ ਮੌਸਮ ਵਿਚ ਗਰਮ ਕੱਪੜਿਆਂ ਨੂੰ ਚੰਗੀ ਤਰ੍ਹਾਂ ਸੰਭਾਲ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਗਰਮ ਕੱਪੜਿਆਂ ਵਾਲਾ ਕੀੜਾ ਨਾ ਖਾ ਜਾਵੇ ।

ਪ੍ਰਸ਼ਨ 6.
ਤੁਸੀਂ ਰੇਸ਼ਮੀ ਕੱਪੜਿਆਂ ਨੂੰ ਕਿਵੇਂ ਸੰਭਾਲੋਗੇ ?
ਉੱਤਰ-
ਰੇਸ਼ਮੀ ਕੱਪੜਿਆਂ ਨੂੰ ਸੰਭਾਲਣਾ

  • ਰੋਜ਼ ਪਹਿਨਣ ਵਾਲੇ ਕੱਪੜਿਆਂ ਨੂੰ ਹੈਂਗਰ ਤੇ ਲਟਕਾ ਕੇ ਅਲਮਾਰੀ ਵਿਚ ਰੱਖਣਾ ਚਾਹੀਦਾ ਹੈ ।
  • ਸੂਰਜ ਦੀ ਤੇਜ਼ ਰੌਸ਼ਨੀ ਨਾਲ ਰੰਗ ਫਿੱਕੇ ਪੈ ਜਾਂਦੇ ਹਨ ਇਸ ਲਈ ਇਨ੍ਹਾਂ ਨੂੰ ਤੇਜ਼ ਰੌਸ਼ਨੀ ਵਿਚ ਨਹੀਂ ਰੱਖਣਾ ਚਾਹੀਦਾ ।
  • ਕੱਪੜਿਆਂ ਨੂੰ ਮੈਲੀ ਹਾਲਤ ਵਿਚ ਕਈ ਦਿਨਾਂ ਤਕ ਨਹੀਂ ਰੱਖਣਾ ਚਾਹੀਦਾ । ਹਮੇਸ਼ਾਂ ਕੱਪੜਿਆਂ ਨੂੰ ਸਾਫ਼ ਕਰਕੇ ਸੰਭਾਲਣਾ ਚਾਹੀਦਾ ਹੈ ।
  • ਗਰਮੀਆਂ ਵਿਚ ਜਦੋਂ ਰੇਸ਼ਮੀ ਕੱਪੜੇ ਨਾ ਪਾਉਣੇ ਹੋਣ ਤਾਂ ਉਨ੍ਹਾਂ ਨੂੰ ਕਿਸੇ ਪੁਰਾਣੀ ਚਾਦਰ, ਸੂਤੀ ਧੋਤੀ, ਤੌਲੀਏ ਜਾਂ ਗੁੱਡੀ ਕਾਗਜ਼ ਵਿਚ ਲਪੇਟ ਕੇ ਰੱਖਣਾ ਚਾਹੀਦਾ ਹੈ ।
  • ਸੰਭਾਲ ਕੇ ਰੱਖੇ ਜਾਣ ਵਾਲੇ ਕੱਪੜਿਆਂ ਨੂੰ ਮਾਇਆ ਲਾ ਕੇ ਨਹੀਂ ਰੱਖਣਾ ਚਾਹੀਦਾ ।

ਪ੍ਰਸ਼ਨ 7.
ਊਨੀ ਕੱਪੜਿਆਂ ਨੂੰ ਲਟਕਾਉਣਾ ਕਿਉਂ ਨਹੀਂ ਚਾਹੀਦਾ ?
ਜਾਂ
ਊਨੀ ਕੱਪੜਿਆਂ ਨੂੰ ਲਟਕਾ ਕੇ ਕਿਉਂ ਨਹੀਂ ਸੁਕਾਉਣਾ ਚਾਹੀਦਾ ?
ਉੱਤਰ-
ਉੱਨ ਬਹੁਤ ਪਾਣੀ ਚੂਸਦੀ ਹੈ ਅਤੇ ਭਾਰੀ ਹੋ ਜਾਂਦੀ ਹੈ, ਇਸ ਲਈ ਜੇਕਰ ਕੱਪੜਿਆਂ ਨੂੰ ਲਟਕਾ ਕੇ ਸੁਕਾਇਆ ਜਾਵੇ ਤਾਂ ਉਹ ਹੇਠਾਂ ਲਟਕ ਜਾਂਦੇ ਹਨ ਅਤੇ ਆਕਾਰ ਖ਼ਰਾਬ ਹੋ ਜਾਂਦਾ ਹੈ ।

ਪ੍ਰਸ਼ਨ 8.
ਊਨੀ ਕੱਪੜਿਆਂ ਨੂੰ ਜ਼ਿਆਦਾ ਦੇਰ ਭਿਗੋਣਾ ਕਿਉਂ ਨਹੀਂ ਚਾਹੀਦਾ ?
ਉੱਤਰ-
ਉੱਨ ਦਾ ਤੰਤੂ ਬਹੁਤ ਨਰਮ ਅਤੇ ਮੁਲਾਇਮ ਹੁੰਦਾ ਹੈ । ਇਸ ਦੇ ਉੱਪਰ ਛੋਟੀਆਂਛੋਟੀਆਂ ਤਹਿਆਂ ਹੁੰਦੀਆਂ ਹਨ ਜੋ ਕਿ ਪਾਣੀ, ਗਰਮੀ ਅਤੇ ਖਾਰ ਨਾਲ ਨਰਮ ਹੋ ਜਾਂਦੀਆਂ ਹਨ ਅਤੇ ਇਕ-ਦੂਸਰੇ ਵਿਚ ਫਸ ਜਾਂਦੀਆਂ ਹਨ ਇਸ ਲਈ ਜ਼ਿਆਦਾ ਦੇਰ ਤਕ ਨਹੀਂ ਭਿਗੋਣਾ ਚਾਹੀਦਾ ।

ਪ੍ਰਸ਼ਨ 9.
ਗਰਮ ਕੱਪੜਿਆਂ ਨੂੰ ਧੋਣ ਸਮੇਂ ਗਰਮ ਅਤੇ ਠੰਢੇ ਪਾਣੀ ਵਿਚ ਕਿਉਂ ਨਹੀਂ ਪਾਉਣਾ ਚਾਹੀਦਾ ?
ਉੱਤਰ-
ਕਿਉਂਕਿ ਇਸ ਦੇ ਤੰਤੂ ਆਪਸ ਵਿਚ ਜੁੜ ਜਾਂਦੇ ਹਨ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 10.
ਗਰਮ ਕੱਪੜੇ ਧੋਣ ਸਮੇਂ ਕਿਹੜੀਆਂ ਸਾਵਧਾਨੀਆਂ ਵਰਤੋਗੇ ?
ਉੱਤਰ-
ਗਰਮ ਕੱਪੜੇ ਧੋਣ ਸਮੇਂ ਹੇਠ ਲਿਖੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ

  • ਉਨੀ ਕੱਪੜਿਆਂ ਨੂੰ ਧੋਣ ਸਮੇਂ ਰਗੜਨਾ ਅਤੇ ਕੁੱਟਣਾ ਨਹੀਂ ਚਾਹੀਦਾ ।
  • ਊਨੀ ਕੱਪੜਿਆਂ ਨੂੰ ਧੋਣ ਤੋਂ ਪਹਿਲਾਂ ਜ਼ਿਆਦਾ ਦੇਰ ਭਿਉਂ ਕੇ ਨਹੀਂ ਰੱਖਣਾ ਚਾਹੀਦਾ ।
  • ਉਨੀ ਕੱਪੜਿਆਂ ਨੂੰ ਕਦੀ ਵੀ ਉਬਾਲਣਾ ਨਹੀਂ ਚਾਹੀਦਾ ।
  • ਊਨੀ ਕੱਪੜੇ ਧੋਣ ਲਈ ਪਾਣੀ ਕੋਸਾ ਹੋਣਾ ਚਾਹੀਦਾ ਹੈ । ਪਾਣੀ ਦਾ ਤਾਪ ਹਮੇਸ਼ਾ ਇੱਕੋ ਜਿਹਾ ਹੋਣਾ ਚਾਹੀਦਾ ਹੈ ।
  • ਉਨੀ ਕੱਪੜੇ ਧੋਣ ਲਈ ਮਿੱਠੇ ਪਾਣੀ ਦਾ ਹੀ ਪ੍ਰਯੋਗ ਕਰਨਾ ਚਾਹੀਦਾ ਹੈ। ਜ਼ਿਆਦਾ ਖ਼ਾਰ ਵਾਲੇ ਪਾਣੀ ਨਾਲ ਉੱਨ ਸਖ਼ਤ ਹੋ ਜਾਂਦੀ ਹੈ ਤੇ ਸੁੱਕਣ ਤੇ ਪੀਲੀ ਪੈ ਜਾਂਦੀ ਹੈ ।
  • ਉਨੀ ਕੱਪੜੇ ਧੋਣ ਲਈ ਸਾਬਣ ਖ਼ਾਰ ਰਹਿਤ ਹੋਣਾ ਚਾਹੀਦਾ ਹੈ । ਤੇਜ਼ ਖ਼ਾਰ ਦਾ ਉੱਨ ਤੇ ਵਿਨਾਸ਼ਕਾਰੀ ਪ੍ਰਭਾਵ ਪੈਂਦਾ ਹੈ ।
  • ਰੰਗਦਾਰ ਉੱਨ ਦੇ ਕੱਪੜਿਆਂ ਲਈ ਰੀਠਿਆਂ ਦੇ ਘੋਲ ਜਾਂ ਡਿਟਰਜੈਂਟ ਦਾ ਪ੍ਰਯੋਗ ਕਰਨਾ ਚਾਹੀਦਾ ਹੈ ।
  • ਸਫ਼ੈਦ ਊਨੀ ਕੱਪੜਿਆਂ ਨੂੰ ਧੋਣ ਲਈ ਘਰੇਲੂ ਬਲੀਚਿੰਗ ਘੋਲਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ । ਜੇ ਕਿਸੇ ਬਲੀਚਿੰਗ ਦੀ ਲੋੜ ਮਹਿਸੂਸ ਕੀਤੀ ਜਾਵੇ ਤਾਂ ਹਲਕੇ ਹਾਈਡਰੋਜਨ ਪਰਆਕਸਾਈਡ ਦੀ ਵਰਤੋਂ ਕਰਨੀ ਚਾਹੀਦੀ ਹੈ ।
  • ਕੱਪੜੇ ਨੂੰ ਤਦ ਤਕ ਪਾਣੀ ਵਿਚ ਹੰਗਾਲਣਾ ਚਾਹੀਦਾ ਹੈ ਜਦ ਤਕ ਕਿ ਉਸ ਦਾ ਸਾਬਣ ਜਾਂ ਝੱਗ ਪੂਰੀ ਤਰ੍ਹਾਂ ਨਾ ਨਿਕਲ ਜਾਵੇ ।
  • ਕੱਪੜੇ ਨੂੰ ਪਾਣੀ ਵਿਚੋਂ ਆਖ਼ਰੀ ਵਾਰ ਹੰਗਾਲਣ ਤੋਂ ਪਹਿਲਾਂ ਪਾਣੀ ਵਿਚ ਥੋੜ੍ਹਾ ਜਿਹਾ ਨੀਲ ਪਾ ਦੇਣਾ ਚਾਹੀਦਾ ਹੈ ।
  • ਊਨੀ ਕੱਪੜੇ ਨੂੰ ਨਿਚੋੜਨ ਲਈ ਉਸ ਨੂੰ ਮੋਟੇ ਬੁਰ ਵਾਲੇ ਤੌਲੀਏ ਵਿਚ ਰੱਖ ਕੇ ਹੱਥਾਂ ਨਾਲ ਚਾਰੇ ਪਾਸਿਆਂ ਤੋਂ ਦਬਾਉਣਾ ਚਾਹੀਦਾ ਹੈ ।
  • ਕਾਫ਼ੀ ਮਾਤਰਾ ਵਿਚ ਆਪਣੇ ਅੰਦਰ ਪਾਣੀ ਸੋਖ ਲੈਣ ਕਾਰਨ ਗਿੱਲੇ ਉਨੀ ਕੱਪੜੇ ਭਾਰੇ ਹੋ ਜਾਂਦੇ ਹਨ ।
  • ਊਨੀ ਕੱਪੜੇ ਨੂੰ ਉਲਟਾ ਕਰਕੇ ਮੇਜ਼ ਜਾਂ ਚਾਰਪਾਈ ਤੇ ਛਾਂ ਵਾਲੀ ਥਾਂ ਤੇ ਸੁਕਾਉਣਾ ਚਾਹੀਦਾ ਹੈ ।
  • ਸੁਕਾਉਣ ਤੇ ਕੱਪੜੇ ਨੂੰ ਉਲਟਾ ਕਰਕੇ ਗਿੱਲਾ ਕੱਪੜਾ ਰੱਖ ਕੇ ਪ੍ਰੈੱਸ ਕਰਨਾ ਚਾਹੀਦਾ ਹੈ ।
  • ਊਨੀ ਕੱਪੜਿਆਂ ਨੂੰ ਜ਼ਿਆਦਾ ਮੈਲਾ ਹੋਣ ਤੋਂ ਪਹਿਲਾਂ ਹੀ ਧੋ ਲੈਣਾ ਚਾਹੀਦਾ ਹੈ ।

ਪ੍ਰਸ਼ਨ 11.
ਗਰਮ ਕੱਪੜੇ ਧੋਣ ਤੋਂ ਪਹਿਲਾਂ ਕੀ ਤਿਆਰੀ ਕਰੋਗੇ ?
ਉੱਤਰ-

  1. ਗਰਮ ਕੱਪੜਾ ਜੇਕਰ ਕਿਤੋਂ ਪਾਟਾ ਜਾਂ ਉਧੜਿਆ ਹੋਇਆ ਹੋਵੇ ਤਾਂ ਠੀਕ ਕਰ ਲੈਣਾ ਚਾਹੀਦਾ ਹੈ ਤਾਂ ਜੋ ਧੋਣ ਸਮੇਂ ਛੇਕ ਵੱਡਾ ਨਾ ਹੋ ਜਾਵੇ ।
  2. ਗਰਮ ਕੱਪੜੇ ਦੀ ਬੁਣਾਈ ਬੜੀ ਖੁੱਲ੍ਹੀ ਹੁੰਦੀ ਹੈ ਜਿਸ ਨਾਲ ਉਸ ਵਿਚ ਮਿੱਟੀ ਫਸ ਜਾਂਦੀ ਹੈ । ਇਸ ਲਈ ਧੋਣ ਤੋਂ ਪਹਿਲਾਂ ਕੱਪੜਿਆਂ ਨੂੰ ਚੰਗੀ ਤਰ੍ਹਾਂ ਝਾੜਨਾ ਚਾਹੀਦਾ ਹੈ ।
  3. ਧੁਆਈ ਦੀ ਕਿਰਿਆ ਨੂੰ ਸਫਲ ਬਣਾਉਣ ਲਈ ਗਰਮ ਕੱਪੜਿਆਂ ਤੇ ਸੋਧਕ ਪਦਾਰਥਾਂ ਦੀ ਕੀ ਪ੍ਰਤੀਕਿਰਿਆ ਹੁੰਦੀ ਹੈ ਇਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ।
  4. ਗਰਮ ਕੱਪੜਿਆਂ ਵਿਚ ਪ੍ਰਯੋਗ ਕੀਤੇ ਰੇਸ਼ਿਆਂ ਦੇ ਅਨੁਸਾਰ ਅਨੁਕੂਲ ਸੋਧਕ ਪਦਾਰਥਾਂ ਨੂੰ ਹੀ ਚੁਣਨਾ ਅਤੇ ਪ੍ਰਯੋਗ ਕਰਨਾ ਚਾਹੀਦਾ ਹੈ ।
  5. ਗਰਮ ਕੱਪੜਿਆਂ ਤੋਂ ਦਾਗ਼ ਧੱਬੇ ਛੁਡਾਉਣ ਵਾਲੇ ਵਿਭਿੰਨ ਰਸਾਇਣਾਂ ਅਤੇ ਪ੍ਰਤਿਕਾਰਕਾਂ ਆਦਿ ਦੀ ਕੀ ਪ੍ਰਤੀਕਿਰਿਆ ਹੁੰਦੀ ਹੈ । ਇਸ ਦੀ ਜਾਣਕਾਰੀ ਰੱਖਣੀ ਚਾਹੀਦੀ ਹੈ।
  6. ਗਰਮ ਕੱਪੜਿਆਂ ਦੀ ਸਫਲਤਾਪੂਰਵਕ ਧੁਆਈ ਲਈ ਉਨ੍ਹਾਂ ਨੂੰ ਕਿਸ ਵਿਧੀ ਨਾਲ ਧੋਤਾ ਜਾਵੇ ਇਸ ਦੀ ਜਾਣਕਾਰੀ ਜ਼ਰੂਰੀ ਹੈ । ਕੱਪੜੇ ਦੀ ਰਚਨਾ ਅਨੁਸਾਰ ਹੀ ਵਿਧੀ ਦੀ ਵਰਤੋਂ ਕਰਨੀ ਚਾਹੀਦੀ ਹੈ।

PSEB 8th Class Home Science Solutions Chapter 8 ਗਰਮ ਕੱਪੜਿਆਂ ਦੀ ਦੇਖ-ਭਾਲ 1

7. ਸਭ ਪ੍ਰਕਾਰ ਦੇ ਕੱਪੜਿਆਂ ਨੂੰ ਇਕੋ ਵਾਰੀ ਮਿਲਾ ਕੇ ਨਹੀਂ ਧੋਣਾ ਚਾਹੀਦਾ 1 ਕੱਪੜੇ ਦੀ ਕਿਸਮ, ਰਚਨਾ, ਰੰਗ ਆਦਿ ਅਨੁਸਾਰ ਛਾਂਟ ਕੇ ਵੱਖ-ਵੱਖ ਧੋਣਾ ਚਾਹੀਦਾ ਹੈ ।

8. ਘੱਟ ਗੰਦੇ ਕੱਪੜਿਆਂ ਨੂੰ ਜ਼ਿਆਦਾ ਗੰਦੇ ਕੱਪੜਿਆਂ ਦੇ ਨਾਲ ਨਹੀਂ ਹੋਣਾ ਚਾਹੀਦਾ ।

9. ਕੱਪੜਿਆਂ ਨੂੰ ਧੋਣ ਤੋਂ ਪਹਿਲਾਂ ਉਨ੍ਹਾਂ ਦਾ ਨਿਰੀਖਣ ਕਰ ਲੈਣਾ ਚਾਹੀਦਾ ਹੈ । ਜੇ ਕਿਸੇ ਥਾਂ ਤੋਂ ਸਿਲਾਈ ਖੁੱਲ੍ਹ ਗਈ ਹੋਵੇ ਜਾਂ ਛੇਕ ਆਦਿ ਹੋ ਗਿਆ ਹੋਵੇ ਤਾਂ ਪਹਿਲਾਂ ਉਸ ਦੀ ਮੁਰੰਮਤ ਕਰ ਲੈਣੀ ਚਾਹੀਦੀ ਹੈ ।

10. ਕੱਪੜੇ ਤੇ ਜੇਕਰ ਕੋਈ ਦਾਗ਼ ਜਾਂ ਧੱਬਾ ਲੱਗ ਗਿਆ ਹੈ ਤਾਂ ਪਹਿਲਾਂ ਉਸ ਨੂੰ ਦੂਰ ਕਰਨਾ ਚਾਹੀਦਾ ਹੈ ?

11. ਧੋਣ ਤੋਂ ਪਹਿਲਾਂ ਕੱਪੜਿਆਂ ਦੀਆਂ ਜੇਬਾਂ ਵੇਖ ਲੈਣੀਆਂ ਚਾਹੀਦੀਆਂ ਹਨ ਅਤੇ ਜੇ ਉਨ੍ਹਾਂ ਵਿਚ ਕੋਈ ਚੀਜ਼ ਹੈ ਤਾਂ ਉਸ ਨੂੰ ਕੱਢ ਲੈਣਾ ਚਾਹੀਦਾ ਹੈ ।

12. ਧੁਆਈ ਤੋਂ ਪਹਿਲਾਂ ਧੁਆਈ ਲਈ ਲੋੜੀਂਦੇ ਸਮਾਨ ਦਾ ਪਹਿਲਾਂ ਪ੍ਰਬੰਧ ਕਰ ਲੈਣਾ ਚਾਹੀਦਾ ਹੈ । ਇਸ ਵਿਚ ਸਮੇਂ ਦੀ ਬੱਚਤ ਹੁੰਦੀ ਹੈ !

13. ਧੁਆਈ ਵਿਚ ਪ੍ਰਯੋਗ ਆਉਣ ਵਾਲੇ ਤਿਕਾਰਕਾਂ ਨੂੰ ਬੱਚਿਆਂ ਤੋਂ ਦੂਰ ਰੱਖਣਾ ਚਾਹੀਦਾ ਹੈ ।

14. ਧੋਤੇ ਹੋਏ ਕੱਪੜਿਆਂ ਨੂੰ ਸੁਕਾਉਣ ਲਈ ਉੱਚਿਤ ਵਿਧੀ ਦਾ ਪ੍ਰਯੋਗ ਅਤੇ ਪ੍ਰਬੰਧ ਕਰਨਾ ਚਾਹੀਦਾ ਹੈ ।

15. ਧੁਆਈ ਲਈ ਨਰਮ ਪਾਣੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ ।

16. ਧੋ ਕੇ ਸੁਕਾਏ ਕੱਪੜਿਆਂ ਨੂੰ ਛੇਤੀ ਪ੍ਰੈੱਸ ਕਰ ਦੇਣਾ ਚਾਹੀਦਾ ਹੈ ।

ਪ੍ਰਸ਼ਨ 12.
ਇਕ ਗਰਮ ਸਵੈਟਰ ਨੂੰ ਕਿਵੇਂ ਧੋਵੋਗੇ ਅਤੇ ਪ੍ਰੈੱਸ ਕਰੋਗੇ ?
ਜਾਂ
ਤੁਸੀਂ ਘਰ ਵਿਚ ਊਨੀ ਕੱਪੜੇ ਕਿਵੇਂ ਧੋਵੋਗੇ ਅਤੇ ਪ੍ਰੈੱਸ ਕਰੋਗੇ ?
ਉੱਤਰ-
ਗਰਮ ਸਵੈਟਰ ਵਿਚ ਆਮ ਤੌਰ ‘ਤੇ ਬਟਨ ਲੱਗੇ ਹੁੰਦੇ ਹਨ । ਜੇਕਰ ਕੁੱਝ ਅਜਿਹੇ ਫੈਂਸੀ ਬਟਨ ਹੋਣ ਜਿਨ੍ਹਾਂ ਨੂੰ ਧੋਣ ਨਾਲ ਖ਼ਰਾਬ ਹੋਣ ਦੀ ਸੰਭਾਵਨਾ ਹੋਵੇ ਤਾਂ ਉਤਾਰ ਲੈਣੇ ਚਾਹੀਦੇ ਹਨ । ਜੇਕਰ ਸਵੈਟਰ ਕਿਤੋਂ ਫਟਿਆ ਹੋਵੇ ਤਾਂ ਸੀਅ ਲੈਣਾ ਚਾਹੀਦਾ ਹੈ । ਹੁਣ ਸਵੈਟਰ ਦਾ ਖ਼ਾਕਾ ਤਿਆਰ ਕਰਦੇ ਹਾਂ । ਇਸ ਤੋਂ ਬਾਅਦ ਕੋਸੇ ਪਾਣੀ ਵਿਚ ਲੋੜ ਅਨੁਸਾਰ ਲਕਸ ਦਾ ਚੂਰਾ ਜਾਂ ਰੀਠੇ ਦਾ ਘੋਲ ਮਿਲਾ ਕੇ ਹਲਕੇ ਦਬਾਓ ਦੀ ਵਿਧੀ ਨਾਲ ਧੋ ਲੈਂਦੇ ਹਨ । ਇਸ ਤੋਂ ਬਾਅਦ ਕੋਸੇ ਸਾਫ਼ ਪਾਣੀ ਵਿਚ ਤਦ ਤਕ ਧੋਂਦੇ ਹਨ ਜਦ ਤਕ ਸਾਰਾ ਸਾਬਣ ਨਾ ਨਿਕਲ ਜਾਵੇ ।

ਉਨੀ ਕੱਪੜਿਆਂ ਲਈ ਪਾਣੀ ਦਾ ਤਾਪਮਾਨ ਇੱਕੋ ਜਿਹਾ ਰੱਖਦੇ ਹਨ ਅਤੇ ਉਨੀ ਕੱਪੜਿਆਂ ਨੂੰ ਪਾਣੀ ਵਿਚ ਜ਼ਿਆਦਾ ਦੇਰ ਤਕ ਨਹੀਂ ਕਿਉਂਣਾ ਚਾਹੀਦਾ, ਨਹੀਂ ਤਾਂ ਇਨ੍ਹਾਂ ਦੇ ਸੁੰਗੜਨ ਦਾ ਡਰ ਹੋ ਸਕਦਾ ਹੈ । ਇਸ ਤੋਂ ਬਾਅਦ ਇਕ ਬੁਰ ਵਾਲੇ ਟਰਕਿਸ਼ ਤੌਲੀਏ ਵਿਚ ਰੱਖ ਕੇ ਉਸ ਨੂੰ ਹਲਕੇ ਹੱਥਾਂ ਨਾਲ ਦਬਾ ਕੇ ਪਾਣੀ ਕੱਢ ਲੈਂਦੇ ਹਨ ।ਫਿਰ ਖ਼ਾਕੇ ਤੇ ਰੱਖ ਕੇ ਕਿਸੇ ਸਮਤਲ ਥਾਂ ਤੇ ਛਾਂ ਵਿਚ ਸੁਕਾ ਲੈਂਦੇ ਹਨ !
PSEB 8th Class Home Science Solutions Chapter 8 ਗਰਮ ਕੱਪੜਿਆਂ ਦੀ ਦੇਖ-ਭਾਲ 2
ਖ਼ਾਕਾ ਬਣਾਉਣਾ ਪ੍ਰੈੱਸ ਕਰਨਾ-ਸੁੱਕਣ ਤੋਂ ਬਾਅਦ ਕੱਪੜੇ ਨੂੰ ਉਲਟਾ ਕਰਕੇ ਉਸ ਉੱਤੇ ਗਿੱਲਾ ਕੱਪੜਾ ਰੱਖ ਕੇ ਸ ਕਰਨੀ ਚਾਹੀਦੀ ਹੈ ।

ਪ੍ਰਸ਼ਨ 13.
ਸੂਤੀ ਅਤੇ ਊਨੀ ਕੱਪੜਿਆਂ ਨੂੰ ਸੰਭਾਲਣ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਤੁਸੀਂ ਸੂਤੀ ਕੱਪੜਿਆਂ ਨੂੰ ਕਿਵੇਂ ਸੰਭਾਲੋਗੇ ?
ਜਾਂ
ਤੁਸੀਂ ਊਨੀ ਕੱਪੜਿਆਂ ਨੂੰ ਕਿਵੇਂ ਸੰਭਾਲੋਗੇ ?
ਉੱਤਰ-
ਸੂਤੀ ਕੱਪੜਿਆਂ ਦੀ ਸੰਭਾਲ ਕਰਦੇ ਸਮੇਂ ਧਿਆਨ ਦੇਣ ਯੋਗ ਗੱਲਾਂ ਹੇਠ ਲਿਖੀਆਂ ਹਨ

  • ਕੱਪੜਿਆਂ ਨੂੰ ਹਮੇਸ਼ਾ ਧੋ ਕੇ ਅਤੇ ਚੰਗੀ ਤਰ੍ਹਾਂ ਸੁਕਾ ਕੇ ਰੱਖਣਾ ਚਾਹੀਦਾ ਹੈ !
  • ਕੱਪੜਿਆਂ ਨੂੰ ਮਾਇਆ (ਕਲਫ ਲਾ ਕੇ ਜ਼ਿਆਦਾ ਦਿਨ ਤਕ ਨਹੀਂ ਰੱਖਣਾ ਚਾਹੀਦਾ ।
  • ਪ੍ਰੈੱਸ ਕਰਨ ਤੋਂ ਬਾਅਦ ਕੱਪੜੇ ਦੀ ਨਮੀ ਨੂੰ ਪੂਰੀ ਤਰ੍ਹਾਂ ਖ਼ਤਮ ਕਰਕੇ ਹੀ ਕੱਪੜਿਆਂ ਨੂੰ ਸੰਭਾਲਣਾ ਚਾਹੀਦਾ ਹੈ ।
  • ਨਮੀ ਵਾਲੇ ਕੱਪੜਿਆਂ ਵਿਚ ਉੱਲੀ ਲੱਗ ਜਾਂਦੀ ਹੈ ਜਿਸ ਨਾਲ ਕੱਪੜੇ ਕਮਜ਼ੋਰ ਹੋ ਜਾਂਦੇ ਹਨ ਅਤੇ ਉਨ੍ਹਾਂ ਤੇ ਦਾਗ਼ ਲੱਗ ਜਾਂਦੇ ਹਨ । ਇਸ ਲਈ ਬਰਸਾਤ ਵਿਚ ਕੱਪੜਿਆਂ ਦੀ ਅਲਮਾਰੀ ਜਾਂ ਸੰਦੂਕ ਵਿਚ ਕੱਪੜੇ ਚੰਗੀ ਤਰ੍ਹਾਂ ਬੰਦ ਰੱਖਣੇ ਚਾਹੀਦੇ ਹਨ । ਧੁੱਪ ਨਿਕਲਣ ਤੇ ਉਨ੍ਹਾਂ ਨੂੰ ਧੁੱਪ ਲਗਾਉਣੀ ਚਾਹੀਦੀ ਹੈ।
  • ਕੱਪੜਿਆਂ ਨੂੰ ਨਮੀ ਵਾਲੀ ਥਾਂ ਤੇ ਭੁੱਲ ਕੇ ਵੀ ਨਹੀਂ ਰੱਖਣਾ ਚਾਹੀਦਾ ।

ਉਨੀ ਕੱਪੜਿਆਂ ਦੀ ਸੰਭਾਲ-

  1. ਊਨੀ ਕੱਪੜਿਆਂ ਦੀ ਸੰਭਾਲ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਬੁਰਸ਼ ਨਾਲ ਚੰਗੀ ਤਰ੍ਹਾਂ ਝਾੜ ਲੈਣਾ ਚਾਹੀਦਾ ਹੈ ।
  2. ਜਿਹੜੇ ਕੱਪੜੇ ਗੰਦੇ ਹੋਣ ਉਨ੍ਹਾਂ ਨੂੰ ਧੋ ਕੇ ਜਾਂ ਸੁੱਕੀ ਧੁਆਈ (ਡਰਾਈਕਲੀਨਿੰਗ) ਕਰਾ ਕੇ ਰੱਖਣਾ ਚਾਹੀਦਾ ਹੈ ।
  3. ਊਨੀ ਕੱਪੜਿਆਂ ਨੂੰ ਬਕਸੇ ਜਾਂ ਅਲਮਾਰੀ ਆਦਿ ਵਿਚ ਧੁੱਪ ਜਾਂ ਹਵਾ ਲਵਾਉਂਦੇ ਰਹਿਣਾ ਚਾਹੀਦਾ ਹੈ ।
  4. ਕੱਪੜਿਆਂ ਨੂੰ ਨਮੀ ਦੀ ਹਾਲਤ ਵਿਚ ਜਾਂ ਨਮੀ ਵਾਲੀ ਥਾਂ ਤੇ ਨਹੀਂ ਰੱਖਣਾ ਚਾਹੀਦਾ ।
  5. ਜਦੋਂ ਬਕਸੇ ਵਿਚ ਕੱਪੜੇ ਬੰਦ ਕੀਤੇ ਜਾਣ ਤਾਂ ਉਨ੍ਹਾਂ ਵਿਚ ਨੈਪਥਲੀਨ ਦੀਆਂ ਗੋਲੀਆਂ, ਕਪੂਰ ਜਾਂ ਨਿੰਮ ਦੇ ਸੁੱਕੇ ਪੱਤੇ ਰੱਖ ਕੇ ਚੰਗੀ ਤਰ੍ਹਾਂ ਬੰਦ ਕਰਨਾ ਚਾਹੀਦਾ ਹੈ ।
  6. ਹਰ ਇਕ ਕੱਪੜੇ ਨੂੰ ਅਖ਼ਬਾਰ ਦੇ ਕਾਗਜ਼ ਵਿਚ ਲਪੇਟ ਕੇ ਰੱਖਿਆ ਜਾ ਸਕਦਾ ਹੈ । ਛਪਾਈ ਦੀ ਸਿਆਹੀ ਕਾਰਨ ਕੱਪੜਿਆਂ ਨੂੰ ਕੀੜਾ ਨਹੀਂ ਲੱਗਦਾ।

Home Science Guide for Class 8 PSEB ਗਰਮ ਕੱਪੜਿਆਂ ਦੀ ਦੇਖ-ਭਾਲ Important Questions and Answers

ਪ੍ਰਸ਼ਨ 1.
ਉੱਨ ਦੇ ਤੰਤੂ ਦੇ ਗੁਣ ਹਨ –
(ਉ) ਕੋਮਲ
(ਅ) ਮੁਲਾਇਮ
(ਇ) ਪ੍ਰਾਣੀਜਨ
(ਸ) ਸਾਰੇ ।
ਉੱਤਰ-
(ਸ) ਸਾਰੇ ।

ਪ੍ਰਸ਼ਨ 2.
ਉੱਨ ਦੇ ਰੇਸ਼ਿਆਂ ਦੇ ਦੁਸ਼ਮਣ ਹਨ –
(ਉ) ਨਮੀ
(ਅ ਤਾਪ
(ਇ) ਖ਼ਾਰ ।
(ਸ) ਸਾਰੇ ।
ਉੱਤਰ-
(ਸ) ਸਾਰੇ ।

ਪ੍ਰਸ਼ਨ 3.
ਰੇਸ਼ਮੀ ਕੱਪੜਿਆਂ ਨੂੰ ਕਿਸ ਕਾਗਜ਼ ਵਿਚ ਲਪੇਟ ਕੇ ਰੱਖਿਆ ਜਾਂਦਾ ਹੈ ?
(ਉ) ਗੁੱਡੀ ਕਾਗਜ਼
(ਅ) ਕਿਤਾਬਾਂ ਦੇ ਕਾਗਜ਼
(ਇ) ਦੋਵੇਂ ਠੀਕ
(ਸ) ਦੋਵੇਂ ਗਲਤ ।
ਉੱਤਰ-
(ਉ) ਗੁੱਡੀ ਕਾਗਜ਼

ਪ੍ਰਸ਼ਨ 4.
ਠੀਕ ਤੱਥ ਹੈ –
(ੳ) ਰੇਸ਼ਮ ਦੇ ਕੱਪੜੇ ਕਮਜ਼ੋਰ ਅਤੇ ਮੁਲਾਇਮ ਹੁੰਦੇ ਹਨ ।
(ਅ) ਰੇਆਨ ਦੇ ਕੱਪੜੇ ਨੂੰ ਧੁੱਪ ਵਿਚ ਨਹੀਂ ਸੁਕਾਉਣਾ ਚਾਹੀਦਾ ।
(ਇ) ਸੂਤੀ ਕੱਪੜਿਆਂ ਤੇ ਗਰਮ ਪਾਣੀ ਦੀ ਵਰਤੋਂ ਕੀਤੀ ਜਾ ਸਕਦੀ ਹੈ ।
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਸਹੀ/ਗਲਤ ਦੱਸੋ

1. ਊਨੀ ਕੱਪੜਿਆਂ ਨੂੰ ਲਟਕਾ ਕੇ ਨਹੀਂ ਸੁਕਾਉਣਾ ਚਾਹੀਦਾ ।
ਉੱਤਰ-

2. ਰੇਸ਼ਮ ਦੇ ਸੰਭਾਲ ਕੇ ਰੱਖੇ ਜਾਣ ਵਾਲੇ ਕੱਪੜਿਆਂ ਨੂੰ ਮਾਇਆ ਲਾ ਕੇ ਨਹੀਂ ਰੱਖਣਾ ਚਾਹੀਦਾ ।
ਉੱਤਰ-

3. ਰੇਆਨ ਦੇ ਕੱਪੜਿਆਂ ਲਈ ਡਰਾਈਕਲੀਨਿੰਗ ਦੀ ਧੁਆਈ ਚੰਗੀ ਰਹਿੰਦੀ ਹੈ ।
ਉੱਤਰ-

4. ਊਨੀ ਕੱਪੜਿਆਂ ਨੂੰ ਚੰਗੀ ਤਰ੍ਹਾਂ ਪ੍ਰੈਸ ਕਰਨਾ ਚਾਹੀਦਾ ਹੈ ।
ਉੱਤਰ-

5. ਰੇਸ਼ਮੀ ਕੱਪੜਿਆਂ ਨੂੰ ਧੁੱਪ ਵਿਚ ਸੁਕਾਉਣਾ ਚਾਹੀਦਾ ਹੈ ।
ਉੱਤਰ-

6. ਉਨੀ ਕੱਪੜੇ ਜ਼ਿਆਦਾ ਗਰਮ ਪਾਣੀ, ਖਾਰ, ਰਗੜਨ ਅਤੇ ਮਰੋੜਨ ਨਾਲ ਖਰਾਬ | ਹੋ ਜਾਂਦੇ ਹਨ ।
ਉੱਤਰ-

ਖ਼ਾਲੀ ਥਾਂ ਭਰੋ

1. ਊਨੀ ਕੱਪੜਿਆਂ ਨੂੰ ……………. ਵਿਚ ਨਹੀਂ ਸੁਕਾਉਣਾ ਚਾਹੀਦਾ ।
ਉੱਤਰ-
ਧੁੱਪ,

2. ਉਨੀ ਕੱਪੜਿਆਂ ਨੂੰ ਬੰਦ ਕਰਕੇ ਰੱਖਦੇ ਸਮੇਂ …….. ਦੀਆਂ ਗੋਲੀਆਂ ਪਾ ਦਿਉ ।
ਉੱਤਰ-
ਨੇਪਥਾਲੀਨ,

3. ਊਨੀ ਕੱਪੜਿਆਂ ਨੂੰ ਭਿਗੋ ਕੇ ਰੱਖਣ ਤੇ ………. ਹੋ ਜਾਂਦੇ ਹਨ ।
ਉੱਤਰ-
ਕਮਜ਼ੋਰ,

4. ਨਮੀਯੁਕਤ ਕੱਪੜਿਆਂ ਨੂੰ ਸੰਭਾਲਨ ਤੇ ………….. ਲਗ ਜਾਂਦੀ ਹੈ :
ਉੱਤਰ-
ਉੱਲੀ ।

ਇਕ ਸ਼ਬਦ ਵਿੱਚ ਉੱਤਰ ਦਿਓ

ਪ੍ਰਸ਼ਨ 1.
ਊਨੀ ਕੱਪੜਿਆਂ ਨੂੰ ਧੋਣ ਲਈ ਕਿਹੋ ਜਿਹਾ ਪਾਣੀ ਚਾਹੀਦਾ ਹੈ ?
ਉੱਤਰ-
ਨਰਮ ਪਾਣੀ ॥

ਪ੍ਰਸ਼ਨ 2.
ਊਨੀ ਕੱਪੜਿਆਂ ਨੂੰ ਸੰਭਾਲਦੇ ਸਮੇਂ ਨਿੰਮ ਦੇ ਪੱਤੇ ਅਤੇ ਹੋਰ ਕਿਹੜੇ ਪੱਤ ਰੱਖੇ ਜਾਂਦੇ ਹਨ ?
ਉੱਤਰ-
ਯੂਕਲਿਪਟਸ ।

ਪ੍ਰਸ਼ਨ 3.
ਰੇਸ਼ਮੀ ਕੱਪੜਿਆਂ ਨੂੰ ਕਿਹੋ ਜਿਹੇ ਕਾਗਜ਼ ਵਿਚ ਲਪੇਟ ਕੇ ਰੱਖਿਆ ਜਾਂਦਾ ਹੈ ?
ਉੱਤਰ-
ਗੁੱਡੀ ਕਾਗ਼ਜ਼ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੂਤੀ ਕੱਪੜੇ ਨੂੰ ਧੋਣ ਲਈ ਕੁੱਝ ਦੇਰ ਤਕ ਸਾਬਣ ਦੇ ਪਾਣੀ ਵਿਚ ਭਿਉਂ ਕੇ ਰੱਖਣ ਨਾਲ ਕੀ ਲਾਭ ਹੁੰਦਾ ਹੈ ?
ਉੱਤਰ-
ਕੱਪੜਿਆਂ ਤੇ ਲੱਗਾ ਹੋਇਆ ਘੁਲਣਸ਼ੀਲ ਮੈਲ ਪਾਣੀ ਵਿਚ ਘੁਲ ਜਾਂਦਾ ਹੈ ਅਤੇ ਹੋਰ ਗੰਦਗੀ, ਧੱਬੇ ਆਦਿ ਗਲ ਜਾਂਦੇ ਹਨ ।

ਪ੍ਰਸ਼ਨ 2.
ਰੇਆਨ ਦੇ ਕੱਪੜਿਆਂ ਦੀ ਧੁਆਈ ਕਠਿਨ ਕਿਉਂ ਹੁੰਦੀ ਹੈ ?
ਉੱਤਰ-
ਕਿਉਂਕਿ ਰੇਆਨ ਦੇ ਕੱਪੜੇ ਪਾਣੀ ਦੇ ਸੰਪਰਕ ਨਾਲ ਕਮਜ਼ੋਰ ਹੋ ਜਾਂਦੇ ਹਨ ।

ਪ੍ਰਸ਼ਨ 3.
ਰੇਆਨ ਦੇ ਕੱਪੜਿਆਂ ਲਈ ਕਿਸ ਪ੍ਰਕਾਰ ਦੀ ਧੁਆਈ ਚੰਗੀ ਰਹਿੰਦੀ ਹੈ ?
ਉੱਤਰ-
ਡਰਾਈਕਲੀਨਿੰਗ ।

ਪ੍ਰਸ਼ਨ 4.
ਰੇਆਨ ਦੇ ਕੱਪੜਿਆਂ ਤੇ ਤੇਜ਼ਾਬ ’ਤੇ ਖ਼ਾਰ ਦਾ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਸ਼ਕਤੀਸ਼ਾਲੀ ਤੇਜ਼ਾਬ ਅਤੇ ਖ਼ਾਰ ਦੋਹਾਂ ਨਾਲ ਹੀ ਰੇਆਨ ਦੇ ਕੱਪੜਿਆਂ ਨੂੰ ਹਾਨੀ ਹੁੰਦੀ ਹੈ ।

ਪ੍ਰਸ਼ਨ 5. ਰੇਆਨ ਦੇ ਕੱਪੜਿਆਂ ਨੂੰ ਧੋਣ ਸਮੇਂ ਕਿਹੜੀਆਂ ਗੱਲਾਂ ਦੀ ਮਨਾਹੀ ਹੈ ?
ਉੱਤਰ-
ਕੱਪੜਿਆਂ ਨੂੰ ਪਾਣੀ ਵਿਚ ਫੁਲਾਉਣਾ, ਤਾਪ, ਸ਼ਕਤੀਸ਼ਾਲੀ ਰਸਾਇਣਾਂ ਅਤੇ ਅਲਕੋਹਲ ਦਾ ਪ੍ਰਯੋਗ ।

ਪ੍ਰਸ਼ਨ 6.
ਰੇਆਨ ਦੇ ਕੱਪੜਿਆਂ ਦੀ ਧੁਆਈ ਲਈ ਕਿਹੜੀ ਵਿਧੀ ਠੀਕ ਹੁੰਦੀ ਹੈ ?
ਉੱਤਰ-
ਗੁਣ ਅਤੇ ਨਪੀੜਨ ਦੀ ਵਿਧੀ ।

ਪ੍ਰਸ਼ਨ 7.
ਰੇਆਨ ਦੇ ਕੱਪੜਿਆਂ ਨੂੰ ਕਿੱਥੇ ਸੁਕਾਉਣਾ ਚਾਹੀਦਾ ਹੈ ?
ਉੱਤਰ-
ਛਾਂ ਵਾਲੀ ਥਾਂ ਤੇ ਅਤੇ ਬਿਨਾਂ ਲਟਕਾਏ ਚੌਰਸ ਥਾਂ ‘ਤੇ ॥

ਪ੍ਰਸ਼ਨ 8.
ਰੇਆਨ ਦੇ ਕੱਪੜਿਆਂ ਨੂੰ ਪ੍ਰੈੱਸ ਕਿਸ ਪ੍ਰਕਾਰ ਕਰਨੀ ਚਾਹੀਦੀ ਹੈ ?
ਉੱਤਰ-
ਘੱਟ ਗਰਮ ਸ ਕੱਪੜੇ ਦੇ ਉਲਟੇ ਪਾਸੇ ਕਰਨੀ ਚਾਹੀਦੀ ਹੈ । ਪ੍ਰੈੱਸ ਕਰਦੇ ਸਮੇਂ ਕੱਪੜੇ ਵਿਚ ਹਲਕੀ ਨਮੀ ਹੋਣੀ ਚਾਹੀਦੀ ਹੈ ।

ਪ੍ਰਸ਼ਨ 9.
ਉੱਨ ਦਾ ਤੰਤੂ ਕਿਹੋ ਜਿਹਾ ਹੁੰਦਾ ਹੈ ?
ਉੱਤਰ-
ਕਾਫ਼ੀ ਕੋਮਲ, ਮੁਲਾਇਮ ਅਤੇ ਪਾਣੀਜਨ ।

ਪ੍ਰਸ਼ਨ 10.
ਉੱਨ ਦਾ ਤੰਤੂ ਆਪਸ ਵਿਚ ਕਿਹੜੇ ਕਾਰਨਾਂ ਕਰਕੇ ਜੁੜ ਜਾਂਦਾ ਹੈ ?
ਉੱਤਰ-
ਨਮੀ, ਖ਼ਾਰ, ਦਬਾਅ ਅਤੇ ਗਰਮੀ ਦੇ ਕਾਰਨ ।

ਪ੍ਰਸ਼ਨ 11.
ਉੱਨ ਦੇ ਤੰਤੂਆਂ ਦੀ ਸਤਹਿ ਕਿਹੋ ਜਿਹੀ ਹੁੰਦੀ ਹੈ ?
ਉੱਤਰ-
ਖੁਰਦਰੀ ॥

ਪ੍ਰਸ਼ਨ 12.
ਉੱਨ ਦੇ ਰੇਸ਼ਿਆਂ ਦੀ ਸਤਹਿ ਖੁਰਦਰੀ ਕਿਉਂ ਹੁੰਦੀ ਹੈ ?
ਉੱਤਰ-
ਕਿਉਂਕਿ ਉੱਨ ਦੀ ਸਤਹਿ ਤੇ ਪਰਸਪਰ ਵਿਆਪੀ ਸ਼ਲਕ ਹੁੰਦੇ ਹਨ ।

ਪ੍ਰਸ਼ਨ 13.
ਉੱਨ ਦੇ ਰੇਸ਼ਿਆਂ ਦੀ ਸਤਹਿ ਖੁਰਦਰੀ ਕਿਉਂ ਹੁੰਦੀ ਹੈ ?
ਉੱਤਰ-
ਲਿਸਲਿਸੀ, ਜਿਸ ਨਾਲ ਰੇਸ਼ੇ ਜਦੋਂ ਪਾਣੀ ਦੇ ਸੰਪਰਕ ਵਿਚ ਆਉਂਦੇ ਹਨ ਤਾਂ ਫੁੱਲ ਕੇ ਨਰਮ ਹੋ ਜਾਂਦੇ ਹਨ ।

ਪ੍ਰਸ਼ਨ 14.
ਉੱਨ ਦੇ ਰੇਸ਼ਿਆਂ ਦੇ ਦੁਸ਼ਮਣ ਕੀ ਹਨ ?
ਉੱਤਰ-
ਨਮੀ, ਤਾਪ ਅਤੇ ਖ਼ਾਰ ।

ਪ੍ਰਸ਼ਨ 15.
ਤਾਪ ਦੇ ਅਨਿਸਚਿਤ ਪਰਿਵਰਤਨ ਨਾਲ ਰੇਸ਼ਿਆਂ ‘ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਰੇਸ਼ਿਆਂ ਵਿਚ ਜਮਾਅ ਅਤੇ ਸੁੰਗੜਨ ਹੋ ਜਾਂਦੀ ਹੈ ।

ਪ੍ਰਸ਼ਨ 16.
ਉੱਨ ਦੇ ਕੱਪੜਿਆਂ ਨੂੰ ਕਿਸ ਪ੍ਰਕਾਰ ਦੇ ਸਾਬਣ ਨਾਲ ਧੋਣਾ ਚਾਹੀਦਾ ਹੈ ?
ਉੱਤਰ-
ਕੋਮਲ ਪ੍ਰਕਿਰਤੀ ਦੇ ਸ਼ੁੱਧ ਖ਼ਾਰ ਰਹਿਤ ਸਾਬਣ ਨਾਲ ।

ਪ੍ਰਸ਼ਨ 17.
ਜ਼ਿਆਦਾ ਖ਼ਾਰ ਮਿਲੇ ਪਾਣੀ ਦਾ ਉੱਨ ‘ ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਉੱਨ ਸਖ਼ਤ ਹੋ ਜਾਂਦੀ ਹੈ ਅਤੇ ਸੁੱਕਣ ‘ਤੇ ਪੀਲੀ ਪੈ ਜਾਂਦੀ ਹੈ ।

ਪ੍ਰਸ਼ਨ 18.
ਉਨੀ ਕੱਪੜਿਆਂ ਦੀ ਧੁਆਈ ਲਈ ਕਿਸ ਪ੍ਰਕਾਰ ਦੇ ਪਾਣੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ ?
ਉੱਤਰ-
ਮਿੱਠੇ ਪਾਣੀ ਦਾ ।

ਪ੍ਰਸ਼ਨ 19.
ਊਨੀ ਕੱਪੜਿਆਂ ਦੀ ਧੁਆਈ ਵਿਚ ਕਿਹੜੇ ਘੋਲ ਜ਼ਿਆਦਾ ਪ੍ਰਚਲਿਤ ਹਨ ?
ਉੱਤਰ-
ਪੋਟਾਸ਼ੀਅਮ ਪਰਮੈਂਗਨੇਟ, ਸੋਡੀਅਮ ਪਰਆਕਸਾਈਡ ਅਤੇ ਹਾਈਡਰੋਜਨ ਪਰਆਕਸਾਈਡ ਦੇ ਹਲਕੇ ਘੋਲ |

ਪ੍ਰਸ਼ਨ 20.
ਊਨੀ ਕੱਪੜਿਆਂ ਨੂੰ ਫੁਲਾਉਣ ਦੀ ਲੋੜ ਕਿਉਂ ਨਹੀਂ ਹੁੰਦੀ ?
ਉੱਤਰ-
ਕਿਉਂਕਿ ਪਾਣੀ ਵਿਚ ਡੁੱਬਣ ਨਾਲ ਰੇਸ਼ੇ ਕਮਜ਼ੋਰ ਪੈ ਜਾਂਦੇ ਹਨ ।

ਪ੍ਰਸ਼ਨ 21.
ਊਨੀ ਕੱਪੜਿਆਂ ਨੂੰ ਧੋਣ ਸਮੇਂ ਰਗੜਨਾ-ਕੁੱਟਣਾ ਕਿਉਂ ਨਹੀਂ ਚਾਹੀਦਾ ?
ਉੱਤਰ-
ਰਗੜਨ ਨਾਲ ਰੇਸ਼ੇ ਕਮਜ਼ੋਰ ਹੋ ਜਾਂਦੇ ਹਨ ਅਤੇ ਆਪਸ ਵਿਚ ਫਸਣ ਨਾਲ ਜੰਮ ਜਾਂਦੇ ਹਨ ।

ਪ੍ਰਸ਼ਨ 22.
ਕੱਪੜਿਆਂ ਨੂੰ ਪਾਣੀ ਵਿਚੋਂ ਆਖ਼ਰੀ ਵਾਰੀ ਹੰਗਾਲਣ ਤੋਂ ਪਹਿਲਾਂ ਪਾਣੀ ਵਿਚ ਥੋੜ੍ਹਾ ਜਿਹਾ ਨੀਲ ਕਿਉਂ ਪਾ ਦੇਣਾ ਚਾਹੀਦਾ ਹੈ ?
ਉੱਤਰ-
ਜਿਸ ਨਾਲ ਕਿ ਊਨੀ ਕੱਪੜੇ ਵਿਚ ਸਫ਼ੈਦੀ ਤੇ ਚਮਕ ਬਣੀ ਰਹੇ ।

ਪ੍ਰਸ਼ਨ 23.
ਊਨੀ ਕੱਪੜਿਆਂ ਨੂੰ ਧੁੱਪ ਵਿਚ ਕਿਉਂ ਨਹੀਂ ਸੁਕਾਉਣਾ ਚਾਹੀਦਾ ?
ਉੱਤਰ-
ਕਿਉਂਕਿ ਤੇਜ਼ ਧੁੱਪ ਦੇ ਪ੍ਰਕਾਸ਼ ਅਤੇ ਤਾਪ ਨਾਲ ਉੱਨ ਦੀ ਰਚਨਾ ਵਿਗੜ ਜਾਂਦੀ ਹੈ ।

ਪ੍ਰਸ਼ਨ 24.
ਊਨੀ ਕੱਪੜਿਆਂ ਦੀ ਧੁਆਈ ਲਈ ਤਾਪਮਾਨ ਦੇ ਪੱਖੋਂ ਕਿਸ ਪ੍ਰਕਾਰ ਦੇ ਪਾਣੀ ਦਾ ਪ੍ਰਯੋਗ ਕੀਤਾ ਜਾਂਦਾ ਹੈ ?
ਉੱਤਰ-
ਊਨੀ ਕੱਪੜਿਆਂ ਦੀ ਧੁਆਈ ਲਈ ਕੋਸੇ ਪਾਣੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ ।
ਧੋਣ ਸਮੇਂ ਪਾਣੀ ਦਾ ਤਾਪਮਾਨ ਕੱਪੜੇ ਨੂੰ ਭਿਉਂਣ ਤੋਂ ਲੈ ਕੇ ਆਖ਼ਰੀ ਵਾਰ ਹੰਗਾਲਣ ਤਕ ਇਕੋ ਜਿਹਾ ਰਹਿਣਾ ਚਾਹੀਦਾ ਹੈ ।

ਪ੍ਰਸ਼ਨ 25.
ਧੋਣ ਤੋਂ ਬਾਅਦ ਊਨੀ ਕੱਪੜਿਆਂ ਨੂੰ ਕਿਸ ਪ੍ਰਕਾਰ ਸੁਕਾਉਣਾ ਚਾਹੀਦਾ ਹੈ ?
ਉੱਤਰ-
ਧੋਣ ਤੋਂ ਪਹਿਲਾਂ ਬਣਾਏ ਗਏ ਖ਼ਾਕੇ ਤੇ ਕੱਪੜਿਆਂ ਨੂੰ ਰੱਖ ਕੇ ਉਸ ਦਾ ਆਕਾਰ ਠੀਕ ਕਰਕੇ ਛਾਂ ਵਿਚ ਉਲਟਾ ਕਰਕੇ, ਸਮਤਲ ਸਥਾਨ ਤੇ ਸੁਕਾਉਣਾ ਚਾਹੀਦਾ ਹੈ ਜਿੱਥੇ ਚਾਰੇ ਪਾਸੇ ਤੋਂ ਕੱਪੜੇ ਨੂੰ ਹਵਾ ਲੱਗ ਸਕੇ ।

ਪ੍ਰਸ਼ਨ 26.
ਊਨੀ ਕੱਪੜੇ ਨੂੰ ਧੋਣ ਤੋਂ ਬਾਅਦ ਹੈਂਗਰ ‘ਤੇ ਲਟਕਾ ਕੇ ਕਿਉਂ ਨਹੀਂ ਸੁਕਾਇਆ ਜਾਂਦਾ ਹੈ ?
ਉੱਤਰ-
ਉੱਨ ਜ਼ਿਆਦਾ ਪਾਣੀ ਚੂਸਦੀ ਹੈ ਅਤੇ ਭਾਰੀ ਹੋ ਜਾਂਦੀ ਹੈ । ਇਸ ਲਈ ਜੇਕਰ ਕੱਪੜੇ ਨੂੰ ਹੈਂਗਰ ਤੇ ਲਟਕਾ ਕੇ ਸੁਕਾਇਆ ਜਾਵੇ ਤਾਂ ਉਹ ਹੇਠਾਂ ਲਟਕ ਜਾਂਦਾ ਹੈ ਅਤੇ ਉਸ ਦਾ ਆਕਾਰ ਖ਼ਰਾਬ ਹੋ ਜਾਂਦਾ ਹੈ ।

ਪ੍ਰਸ਼ਨ 27.
ਊਨੀ ਕੱਪੜਿਆਂ ਉੱਤੇ ਕੀੜਿਆਂ ਦਾ ਅਸਰ ਨਾ ਹੋਵੇ ਇਸ ਲਈ ਕੱਪੜਿਆਂ ਦੇ ਨਾਲ ਬਕਸੇ ਜਾਂ ਅਲਮਾਰੀ ਵਿਚ ਕੀ ਰੱਖਿਆ ਜਾ ਸਕਦਾ ਹੈ ?
ਉੱਤਰ-
ਨੈਪਥਲੀਨ ਦੀਆਂ ਗੋਲੀਆਂ, ਪੈਰਾਡਾਈਕਲੋਰੋ ਬੈਂਜੀਨ ਦਾ ਚੂਰਾ, ਤੰਮਾਕੂ ਦੀ ਪੱਤੀ, ਪੀਸਿਆ ਹੋਇਆ ਲੌਂਗ, ਚੰਦਨ ਦਾ ਬੁਰਾਦਾ, ਫਟਕੜੀ ਦਾ ਚੂਰਾ ਜਾਂ ਨਿੰਮ ਦੀਆਂ ਪੱਤੀਆਂ ਆਦਿ ।

ਪ੍ਰਸ਼ਨ 28.
ਰੇਸ਼ਮ ਦੇ ਕੱਪੜਿਆਂ ਨੂੰ ਰਗੜਨਾ ਕਿਉਂ ਨਹੀਂ ਚਾਹੀਦਾ ?
ਉੱਤਰ-
ਰੇਸ਼ਮ ਦੇ ਕੱਪੜੇ ਕਮਜ਼ੋਰ ਅਤੇ ਮੁਲਾਇਮ ਹੁੰਦੇ ਹਨ । ਇਸ ਲਈ ਗਿੱਲੀ ਜਾ ਚੁੱਕੀ ਹਾਲਤ ਵਿਚ ਰਗੜਨਾ ਜਾਂ ਮਰੋੜਨਾ ਨਹੀਂ ਚਾਹੀਦਾ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਰੇਸ਼ਮ ਦੇ ਕੱਪੜਿਆਂ ਦੀ ਧੁਆਈ ਕਰਦੇ ਸਮੇਂ ਕਿਨ੍ਹਾਂ-ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ।
ਉੱਤਰ-
ਰੇਆਨ ਦੇ ਕੱਪੜਿਆਂ ਦੀ ਧੁਆਈ ਕਰਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ।

  • ਰੇਆਨ ਦੇ ਕੱਪੜਿਆਂ ਨੂੰ ਭਿਉਂਣਾ, ਉਬਾਲਣਾ ਜਾਂ ਬਲੀਚ ਨਹੀਂ ਕਰਨਾ ਚਾਹੀਦਾ ।
  • ਸਾਬਣ ਨਰਮ ਪ੍ਰਕਿਰਤੀ ਦਾ ਵਰਤਣਾ ਚਾਹੀਦਾ ਹੈ ।
  • ਕੋਸਾ ਪਾਣੀ ਹੀ ਵਰਤਣਾ ਚਾਹੀਦਾ ਹੈ, ਜ਼ਿਆਦਾ ਗਰਮ ਨਹੀਂ ।
  • ਸਾਬਣ ਦਾ ਜ਼ਿਆਦਾ ਤੋਂ ਜ਼ਿਆਦਾ ਝੱਗ ਬਣਾਉਣਾ ਚਾਹੀਦਾ ਹੈ ਜਿਸ ਨਾਲ ਸਾਬਣ ਪੂਰੀ ਤਰ੍ਹਾਂ ਘੁਲ ਜਾਵੇ ।
  • ਗਿੱਲੀ ਅਵਸਥਾ ਵਿਚ ਰੇਆਨ ਦੇ ਕੱਪੜੇ ਆਪਣੀ ਸ਼ਕਤੀ 50% ਤਕ ਗੁਆ ਦਿੰਦੇ ਹਨ । ਇਸ ਲਈ ਕੱਪੜਿਆਂ ਵਿਚੋਂ ਸਾਬਣ ਦੀ ਝੱਗ ਕੱਢਣ ਲਈ ਉਹਨਾਂ ਨੂੰ ਸਾਵਧਾਨੀ ਨਾਲ ਨਿਚੋੜਨਾ ਚਾਹੀਦਾ ਹੈ ।
  • ਸਾਬਣ ਦੀ ਝੱਗ ਨਿਚੋੜਨ ਤੋਂ ਬਾਅਦ ਕੱਪੜੇ ਨੂੰ ਦੋ ਵਾਰੀ ਕੋਸੇ ਪਾਣੀ ਵਿਚੋਂ ਹੰਗਾਲਣਾ ਚਾਹੀਦਾ ਹੈ ।
  • ਕੱਪੜਿਆਂ ਵਿਚੋਂ ਪਾਣੀ ਨੂੰ ਵੀ ਕੋਮਲਤਾ ਨਾਲ ਨਿਚੋੜ ਦੇ ਕੱਢਣਾ ਚਾਹੀਦਾ ਹੈ । ਕੱਪੜੇ ਨੂੰ ਮਰੋੜ ਕੇ ਨਹੀਂ ਨਿਚੋੜਨਾ ਚਾਹੀਦਾ।
  • ਕੱਪੜੇ ਨੂੰ ਕਿਸੇ ਭਾਰੇ ਤੌਲੀਏ ਵਿਚ ਰੱਖ ਕੇ, ਲਪੇਟ ਦੇ ਹਲਕੇ-ਹਲਕੇ ਦਬਾ ਕੇ ਨਮੀ ਨੂੰ ਸੁਕਾਉਣਾ ਚਾਹੀਦਾ ਹੈ ।
  • ਕੱਪੜੇ ਨੂੰ ਧੁੱਪ ਵਿਚ ਨਹੀਂ ਸੁਕਾਉਣਾ ਚਾਹੀਦਾ ।
  • ਕੱਪੜੇ ਨੂੰ ਲਟਕਾ ਕੇ ਨਹੀਂ ਸੁਕਾਉਣਾ ਚਾਹੀਦਾ |
  • ਕੱਪੜੇ ਨੂੰ ਹਲਕੀ ਨਮੀ ਦੀ ਹਾਲਤ ਵਿਚ ਕੱਪੜੇ ਦੇ ਉਲਟੇ ਪਾਸੇ ਪ੍ਰੈੱਸ ਕਰਨਾ ਚਾਹੀਦਾ ਹੈ ।
  • ਕੱਪੜਿਆਂ ਨੂੰ ਅਲਮਾਰੀ ਵਿਚ ਰੱਖਣ ਅਰਥਾਤ ਤਹਿ ਕਰਕੇ ਰੱਖਣ ਤੋਂ ਪਹਿਲਾਂ ਇਹ ਵੇਖ ਲੈਣਾ ਚਾਹੀਦਾ ਹੈ ਕਿ ਉਸ ਵਿਚੋਂ ਨਮੀ ਪੂਰੀ ਤਰ੍ਹਾਂ ਨਾਲ ਦੂਰ ਹੋ ਗਈ ਹੈ ਜਾਂ ਨਹੀਂ ।

ਪ੍ਰਸ਼ਨ 2.
ਊਨੀ ਕੱਪੜਿਆਂ ਦੀ ਧੁਆਈ ਵਿਚ ਸ਼ੁਰੂ ਤੋਂ ਅੰਤ ਤਕ ਦੀਆਂ ਵੱਖ-ਵੱਖ ਕਿਰਿਆਵਾਂ ਦੀ ਸੂਚੀ ਬਣਾਓ।
ਉੱਤਰ-

  • ਕੱਪੜਿਆਂ ਨੂੰ ਛਾਂਟਣਾ ।
  • ਕੱਪੜਿਆਂ ਨੂੰ ਝਾੜਨਾ ਜਾਂ ਧੂੜ-ਰਹਿਤ ਕਰਨਾ ।
  • ਕੱਪੜਿਆਂ ਵਿਚ ਜੇ ਕੋਈ ਸੁਰਾਖ ਆਦਿ ਹੋਣ ਤਾਂ ਉਸ ਦੀ ਮੁਰੰਮਤ ਕਰਨਾ ।
  • ਕੱਪੜੇ ਦਾ ਖਾਕਾ ਤਿਆਰ ਕਰਨਾ ।
  • ਦਾਗ-ਧੱਬੇ ਛੁਡਾਉਣਾ ।
  • ਸਾਬਣ ਅਤੇ ਪਾਣੀ ਦੀ ਤਿਆਰੀ ।
  • ਧੁਆਈ ਕਰਨਾ ।
  • ਕੱਪੜਿਆਂ ਨੂੰ ਸੁਕਾਉਣਾ ।
  • ਕੱਪੜਿਆਂ ਤੇ ਪ੍ਰੈੱਸ ਕਰਨਾ ।

ਪ੍ਰਸ਼ਨ 3.
ਊਨੀ ਕੱਪੜਿਆਂ ਵਿਚ ਰੰਗ ਤੇ ਚਮਕ ਬਣਾਏ ਰੱਖਣ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਊਨੀ ਕੱਪੜਿਆਂ ਵਿਚ ਰੰਗ ਅਤੇ ਚਮਕ ਬਣਾਈ ਰੱਖਣ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ –

  1. ਕੱਪੜੇ ਨੂੰ ਜ਼ਿਆਦਾ ਗਰਮ ਪਾਣੀ ਵਿਚ ਨਹੀਂ ਧੋਣਾ ਚਾਹੀਦਾ ।
  2. ਊਨੀ ਕੱਪੜੇ ਨੂੰ ਧੁੱਪ ਵਿਚ ਨਹੀਂ ਸੁਕਾਉਣਾ ਚਾਹੀਦਾ ਹੈ ।
  3. ਜ਼ਿਆਦਾ ਖਾਰੀ ਘੋਲਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ।
  4. ਜੇਕਰ ਰੰਗ ਕੱਚਾ ਹੋਵੇ ਅਤੇ ਧੁਆਈ ਵਿਚ ਨਿਕਲਦਾ ਵਿਖਾਈ ਦੇਵੇ ਤਾਂ ਧੁਆਈ ਦੇ ਆਖਰੀ ਪਾਣੀ ਵਿਚ ਥੋੜੀ ਜਿਹੀ ਨਿਬੂ ਦੀ ਖਟਾਈ ਜਾਂ ਸਿਰਕਾ ਮਿਲਾ ਦੇਣਾ ਚਾਹੀਦਾ ਹੈ ।
  5. ਕੱਚੇ ਰੰਗ ਦੇ ਕੱਪੜਿਆਂ ਨੂੰ ਰੀਠੇ ਦੇ ਘੋਲ ਵਿਚ ਧੋਣਾ ਚਾਹੀਦਾ ਹੈ ।

ਪ੍ਰਸ਼ਨ 4.
ਊਨੀ ਕੱਪੜਿਆਂ ਦੀ ਧੁਆਈ ਦੇ ਲਈ ਕਿਸ ਪ੍ਰਕਾਰ ਦਾ ਸਾਬਣ ਵਰਤਣਾ ਚਾਹੀਦਾ ਹੈ ਅਤੇ ਕਿਉਂ ?
ਉੱਤਰ-
ਊਨੀ ਕੱਪੜਿਆਂ ਦੀ ਧੁਆਈ ਲਈ ਨਰਮ ਸਾਬਣ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਜਿਸ ਵਿਚ ਸੋਡਾ ਬਹੁਤ ਘੱਟ ਹੋਵੇ ਜਾਂ ਬਿਲਕੁਲ ਨਾ ਹੋਵੇ । ਸਾਬਣ ਤਰਲ ਰੂਪ ਵਿਚ ਜਾਂ ਚਿਪਸ ਦੇ ਰੂਪ ਵਿਚ ਹੋਵੇ ਜੋ ਪਾਣੀ ਵਿਚ ਇਕੋ ਜਿਹਾ ਘੋਲ ਬਣਾ ਲਵੇ । ਖਾਰ ਵਾਲੇ ਸਾਬਣ ਨਾਲ ਉੱਨ ਦੇ ਤੰਤੁ ਸਖ਼ਤ ਹੋ ਜਾਂਦੇ ਹਨ ਅਤੇ ਸਫੈਦ ਉੱਨ ਵਿਚ ਪੀਲਾਪਨ ਆ ਜਾਂਦਾ ਹੈ । ਰੰਗਦਾਰ ਕੱਪੜਿਆਂ ਦੇ ਲਈ ਰੀਠੇ ਦੇ ਘੋਲ ਦੀ ਵਰਤੋਂ ਕਰਨੀ ਚਾਹੀਦੀ ਹੈ । ਕਿਉਂਕਿ ਇਸ ਦੀ ਵਰਤੋਂ ਨਾਲ ਕੱਪੜੇ ਦਾ ਰੰਗ ਨਹੀਂ ਉੱਤਰਦਾ |

ਪ੍ਰਸ਼ਨ 5.
ਉੱਨ ਕਿਉਂ ਜੁੜ ਜਾਂਦੀ ਹੈ ?
ਉੱਤਰ-
ਉੱਨ ਦਾ ਰੇਸ਼ਾ ਬਹੁਤ ਨਰਮ ਅਤੇ ਮੁਲਾਇਮ ਹੁੰਦਾ ਹੈ । ਇਸ ਦੇ ਉੱਪਰ ਛੋਟੀਆਂਛੋਟੀਆਂ ਤਹਿਆਂ ਹੁੰਦੀਆਂ ਹਨ ਜੋ ਕਿ ਪਾਣੀ, ਗਰਮੀ ਅਤੇ ਖਾਰ ਨਾਲ ਨਰਮ ਹੋ ਜਾਂਦੇ ਹਨ ਅਤੇ ਇਕ-ਦੂਸਰੇ ਨਾਲ ਉਲਝ ਜਾਂਦੇ ਹਨ । ਇਸ ਦਾ ਸਿੱਟਾ ਇਹ ਹੁੰਦਾ ਹੈ ਕਿ ਕੱਪੜਾ ਜੁੜ ਜਾਂਦਾ ਹੈ । ਇਸ ਲਈ ਉੱਨ ਦੀ ਧੁਆਈ ਵਿਚ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 6.
ਊਨੀ ਕੱਪੜਿਆਂ ਨੂੰ ਸੁੰਗੜਨ ਤੇ ਜੁੜਨ ਤੋਂ ਬਚਾਉਣ ਲਈ ਜ਼ਰੂਰੀ ਚਾਰ ਗੱਲਾਂ ਲਿਖੋ ।
ਉੱਤਰ-

  1. ਕੱਪੜਿਆਂ ਨੂੰ ਰਗੜਨਾ ਨਹੀਂ ਚਾਹੀਦਾ ।
  2. ਪਾਣੀ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਹੈ ।
  3. ਕੱਪੜਿਆਂ ਦੀ ਧੁਆਈ ਵਿਚ ਖਾਰਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ।
  4. ਕੱਪੜਿਆਂ ਨੂੰ ਗਿੱਲੀ ਅਵਸਥਾ ਵਿਚ ਲਟਕਾ ਕੇ ਨਹੀਂ ਸੁਕਾਉਣਾ ਚਾਹੀਦਾ ।

ਪ੍ਰਸ਼ਨ 7.
ਜ਼ਿਆਦਾ ਮੈਲੇ ਊਨੀ ਕੱਪੜਿਆਂ ਨੂੰ ਕਿਵੇਂ ਸਾਫ਼ ਕਰੋਗੇ ?
ਉੱਤਰ-
ਊਨੀ ਕੱਪੜੇ ਨੂੰ ਰੀਠੇ ਦਾ ਘੋਲ ਜਾਂ ਇਜ਼ੀ ਵਾਲੇ ਪਾਣੀ ਵਿਚ ਥੋੜ੍ਹੀ ਦੇਰ ਭਿਉਂ ਦਿਓ | ਉਸ ਨੂੰ ਹੱਥਾਂ ਨਾਲ ਹੌਲੀ-ਹੌਲੀ ਰਗੜੋ । ਜ਼ਿਆਦਾ ਮੈਲੇ ਭਾਗ ਨੂੰ ਹੱਥ ਦੀ ਤਲੀ ਤੇ ਰਗੜ ਕੇ ਥੋੜ੍ਹਾ ਹੋਰ ਸਾਬਣ ਲਾ ਕੇ ਦੂਸਰੇ ਹੱਥ ਨਾਲ ਹੌਲੀ-ਹੌਲੀ ਰਗੜੋ । ਜੇਕਰ ਮੈਲ ਸਾਫ਼ ਨਾ ਹੋਵੇ ਤਾਂ ਉਸ ਭਾਗ ਤੇ ਬੁਰਸ਼ ਦੀ ਵਰਤੋਂ ਕਰੋ | ਜਦੋਂ ਕੱਪੜਾ ਸਾਫ਼ ਹੋ ਜਾਵੇ ਤਾਂ ਫਿਰ ਉਸ ਨੂੰ ਸਮਤਲ ਛਾਂ ਵਾਲੇ ਸਥਾਨ ‘ਤੇ ਸੁਕਾਓ ।
PSEB 8th Class Home Science Solutions Chapter 8 ਗਰਮ ਕੱਪੜਿਆਂ ਦੀ ਦੇਖ-ਭਾਲ 3

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੂਤੀ ਕੱਪੜਿਆਂ ਦੀ ਧੁਆਈ ਕਿਸ ਪ੍ਰਕਾਰ ਕੀਤੀ ਜਾ ਸਕਦੀ ਹੈ ?
ਉੱਤਰ-

  1. ਕੱਪੜੇ ਧੋਣ ਤੋਂ ਪਹਿਲਾਂ ਇਹ ਧਿਆਨ ਨਾਲ ਵੇਖ ਲੈਣਾ ਚਾਹੀਦਾ ਹੈ ਕਿ ਕੱਪੜਾ ਕਿਧਰੋਂ ਫਟਿਆ ਤਾਂ ਨਹੀਂ ਹੈ । ਜੇਕਰ ਫਟਿਆ ਹੈ ਤਾਂ ਉਸ ਨੂੰ ਸਿਉਂਣ ਮਾਰ ਲੈਣੀ ਚਾਹੀਦੀ ਹੈ ।
  2. ਜੇਕਰ ਕੱਪੜਿਆਂ ਵਿਚ ਕਿਸੇ ਤਰ੍ਹਾਂ ਦਾ ਦਾਗ ਲੱਗਾ ਹੋਵੇ ਤਾਂ ਧੋਣ ਤੋਂ ਪਹਿਲਾਂ ਉਤਾਰ ਲੈਣਾ ਚਾਹੀਦਾ ਹੈ । ਇਸ ਤੋਂ ਬਾਅਦ ਸਾਰੇ ਕੱਪੜਿਆਂ ਨੂੰ ਉਨ੍ਹਾਂ ਦੇ ਆਕਾਰ ਤੇ ਕਿਸਮ ਦੇ ਅਨੁਸਾਰ ਉਨ੍ਹਾਂ ਦੇ ਸਮੂਹਾਂ ਵਿਚ ਵਿਭਾਜਿਤ ਕਰ ਲੈਣਾ ਚਾਹੀਦਾ ਹੈ ।
  3. ਰੰਗੀਨ ਅਤੇ ਸਫ਼ੈਦ ਸੂਤੀ ਕੱਪੜਿਆਂ ਨੂੰ ਵੱਖ-ਵੱਖ ਕਰ ਲੈਣਾ ਚਾਹੀਦਾ ਹੈ ।
  4. ਕੱਪੜਿਆਂ ਨੂੰ ਪਹਿਲਾਂ ਪਾਣੀ ਵਿਚ ਭਿਉਂ ਦੇਣਾ ਚਾਹੀਦਾ ਹੈ । ਅਜਿਹਾ ਕਰਨ ਨਾਲ ਕੱਪੜੇ ਦਾ ਘੁਲਣਸ਼ੀਲ ਮੈਲ ਪਾਣੀ ਵਿਚ ਘੁਲ ਜਾਂਦਾ ਹੈ ! ਕੱਪੜਿਆਂ ਦੇ ਹੋਰ ਗੰਦਗੀ ਦੇ ਧੱਬੇ ਆਦਿ ਗਲ੍ਹ ਜਾਂਦੇ ਹਨ ।
  5. ਧੋਣ ਦੇ ਲਈ ਗਰਮ ਪਾਣੀ ਦੀ ਵਰਤੋਂ ਚੰਗੀ ਰਹਿੰਦੀ ਹੈ । ਕੱਪੜੇ ਧੋਣ ਦਾ ਸਾਬਣ, ਰਗੜਨ ਦਾ ਤਖਤਾ ਜਾਂ ਬੁਰਸ਼ ਅਤੇ ਸਟਾਰਚ (ਕਲ ਆਦਿ ਸਾਰੀਆਂ ਚੀਜ਼ਾਂ ਤਿਆਰ ਰੱਖਣੀਆਂ ਚਾਹੀਦੀਆਂ ਹਨ ।
  6. ਕੱਪੜੇ ਦੀ ਕਿਸਮ ਅਨੁਸਾਰ ਧੁਆਈ ਕਰਨੀ ਚਾਹੀਦੀ ਹੈ । ਮਜ਼ਬੂਤ ਕੱਪੜੇ ਜਿਵੇਂ ਚਾਦਰ, ਪੈਂਟ, ਸਲਵਾਰ ਆਦਿ ਗਰਮ ਪਾਣੀ ਵਿਚ ਭਿਉਂ ਕੇ ਸਾਬਣ ਦੀ ਟਿੱਕੀ ਮਲਣੀ ਚਾਹੀਦੀ ਹੈ । ਰਸੋਈ ਘਰ ਦੇ ਝਾੜਨ ਆਦਿ ਗਰਮ ਪਾਣੀ ਵਿਚ ਸਾਬਣ ਪਾ ਕੇ ਭਿਉਂ ਦੇਣਾ ਚਾਹੀਦਾ ਹੈ । ਫਿਰ ਹੱਥ ਨਾਲ ਰਗੜ ਕੇ ਮਲਣਾ ਚਾਹੀਦਾ ਹੈ । ਕਾਲਰ, ਕਫ ਤੇ ਕੋਰ ਦੇ ਹੇਠਾਂ ਦੇ ਮੈਲ ਨੂੰ ਮੁਲਾਇਮ ਬੁਰਛ ਨਾਲ ਰਗੜ ਕੇ ਧੋਣਾ ਚਾਹੀਦਾ ਹੈ ।
  7. ਰੰਗਦਾਰ ਕੱਪੜਿਆਂ ਨੂੰ ਹਮੇਸ਼ਾ ਠੰਢੇ ਪਾਣੀ ਵਿਚ ਭਿਉਂਣਾ ਤੇ ਧੋਣਾ ਚਾਹੀਦਾ ਹੈ । ਜੇਕਰ ਕੱਪੜੇ ਬਹੁਤ ਜ਼ਿਆਦਾ ਗੰਦੇ ਹੋਣ ਤਾਂ ਉਨ੍ਹਾਂ ਨੂੰ ਕੋਸੇ ਪਾਣੀ ਵਿਚ ਭਿਉਂਣਾ ਚਾਹੀਦਾ ਹੈ ।
  8. ਮੁਲਾਇਮ ਕੱਪੜਿਆਂ ਨੂੰ ਜ਼ਿਆਦਾ ਨਹੀਂ ਰਗੜਨਾ ਚਾਹੀਦਾ, ਉਨ੍ਹਾਂ ਨੂੰ ਥੋੜ੍ਹਾ ਜਿਹਾ ਰਗੜ ਕੇ ਨਿਚੋੜ ਕੇ ਧੋਣਾ ਚਾਹੀਦਾ ਹੈ ।
  9. ਕੱਪੜਿਆਂ ਵਿਚੋਂ ਸਾਬਣ ਕੱਢਣ ਦੇ ਲਈ ਉਸ ਨੂੰ ਸਾਫ਼ ਪਾਣੀ ਵਿਚੋਂ ਵਾਰ-ਵਾਰ ਕੱਢਣਾ ਚਾਹੀਦਾ ਹੈ । ਜਦੋਂ ਕੱਪੜਿਆਂ ਵਿਚੋਂ ਸਾਬਣ ਦਾ ਪੂਰਾ ਝੱਗ ਨਿਕਲ ਜਾਵੇ ਅਤੇ ਕੱਪੜਾ ਸਾਫ਼ ਹੋ ਜਾਵੇ ਤਾਂ ਨਿਚੋੜ ਲੈਣਾ ਚਾਹੀਦਾ ਹੈ ।
  10. ਸਫ਼ੈਦ ਕੱਪੜਿਆਂ ਤੇ ਕਲਫ ਲਾਉਂਦੇ ਸਮੇਂ ਕਲਫ ਤੇ ਘੋਲ ਵਿਚ ਥੋੜ੍ਹੀ ਜਿਹੀ ਨੀਲ ਪਾ ਲੈਣੀ ਚਾਹੀਦੀ ਹੈ ਤਾਂ ਜੋ ਕੱਪੜਿਆਂ ਵਿਚੋਂ ਚਮਕ ਆ ਜਾਵੇ, ਫਿਰ ਚੰਗੀ ਤਰ੍ਹਾਂ ਨਿਚੋੜ ਕੇ ਸੁਕਾਉਣੇ ਚਾਹੀਦੇ ਹਨ |
  11. ਪਾਣੀ ਨਿਚੋੜ ਕੇ ਕੱਪੜਿਆਂ ਨੂੰ ਧੁੱਪ ਵਿਚ ਸੁਕਾਉਣਾ ਚਾਹੀਦਾ ਹੈ । ਜੇ ਕੋਈ ਰੰਗਦਾਰ ਕੱਪੜਾ ਹੈ ਤਾਂ ਉਸ ਨੂੰ ਛਾਂ ਵਿਚ ਸੁਕਾਉਣਾ ਚਾਹੀਦਾ ਹੈ ।
  12. ਕੱਪੜਿਆਂ ਨੂੰ ਹਮੇਸ਼ਾ ਉਲਟਾ ਕਰਕੇ ਸੁਕਾਉਣਾ ਚਾਹੀਦਾ ਹੈ ।
  13. ਸੁੱਕੇ ਕੱਪੜੇ ਨੂੰ ਨਮ ਕਰਕੇ ਪ੍ਰੈੱਸ ਕਰ ਲੈਣੀ ਚਾਹੀਦੀ ਹੈ ।

ਪ੍ਰਸ਼ਨ 2.
ਦਾਗ-ਧੱਬੇ ਛੁਡਾਉਂਦੇ ਸਮੇਂ ਕਿਨ੍ਹਾਂ-ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਦਾਗ-ਧੱਬੇ ਕਿਸ ਤਰ੍ਹਾਂ ਛੁਡਾਏ ਜਾਂਦੇ ਹਨ, ਇਹ ਜਾਣਦੇ ਹੋਏ ਵੀ ਦਾਗ ਧੱਬੇ ਛੁਡਾਉਂਦੇ ਸਮੇਂ ਕੁੱਝ ਮਹੱਤਵਪੂਰਨ ਗੱਲਾਂ ਜਾਣ ਲੈਣੀਆਂ ਚਾਹੀਦੀਆਂ ਹਨ ਜੋ ਹੇਠ ਲਿਖੀਆਂ ਹਨ –
ਧੱਬਾ ਛੇਤੀ ਛੁਡਾਉਣਾ ਚਾਹੀਦਾ ਹੈ । ਇਸ ਦੇ ਲਈ ਧੋਬੀ ‘ਤੇ ਨਿਰਭਰ ਨਹੀਂ ਰਹਿਣਾ ਚਾਹੀਦਾ ਕਿਉਂਕਿ ਤਦ ਤਕ ਦਾਗ-ਧੱਬੇ ਹੋਰ ਜ਼ਿਆਦਾ ਪੱਕੇ ਹੋ ਜਾਂਦੇ ਹਨ ।

  • ਦਾਗ-ਧੱਬੇ ਛੁਡਾਉਣ ਵਿਚ ਰਸਾਇਣਿਕ ਪਦਾਰਥਾਂ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ।
  • ਘੋਲ ਨੂੰ ਕੱਪੜੇ ਤੇ ਉਨੀ ਦੇਰ ਤਕ ਹੀ ਰੱਖਣਾ ਚਾਹੀਦਾ ਹੈ ਜਿੰਨੀ ਦੇਰ ਤਕ ਧੱਬਾ ਫਿੱਕਾ ਨਾ ਪੈ ਜਾਵੇ, ਜ਼ਿਆਦਾ ਦੇਰ ਤਕ ਰੱਖਣ ਨਾਲ ਕੱਪੜੇ ਕਮਜ਼ੋਰ ਹੋ ਜਾਂਦੇ ਹਨ ।
  • ਚਿਕਨਾਈ ਨੂੰ ਦੂਰ ਕਰਨ ਤੋਂ ਪਹਿਲਾਂ ਉਸ ਥਾਂ ਦੇ ਥੱਲੇ ਕਿਸੇ ਸੋਖਣ ਵਾਲੇ ਪਦਾਰਥ ਦੀ ਮੋਟੀ ਤਹਿ ਰੱਖਣੀ ਚਾਹੀਦੀ ਹੈ | ਧੱਬੇ ਨੂੰ ਦੂਰ ਕਰਦੇ ਸਮੇਂ ਰਗੜਨ ਲਈ ਸਾਫ਼ ਅਤੇ ਨਰਮ ਪੁਰਾਣੇ ਰੁਮਾਲ ਦੀ ਵਰਤੋਂ ਕੀਤੀ ਜਾ ਸਕਦੀ ਹੈ ।
  • ਧੱਬੇ ਉਤਾਰਨ ਦਾ ਕੰਮ ਖੁੱਲ੍ਹੀ ਹਵਾ ਵਿਚ ਕਰਨਾ ਚਾਹੀਦਾ ਹੈ ਤਾਂ ਜੋ ਧੱਬਾ ਉਤਾਰਨ ਲਈ ਵਰਤੇ ਜਾਣ ਵਾਲੇ ਰਸਾਇਣ ਦੀ ਵਾਸ਼ਪ ਦੇ ਬੁਰੇ ਪ੍ਰਭਾਵ ਤੋਂ ਬਚਿਆ ਜਾ ਸਕੇ ।
  • ਦਾਗ ਕਿਸ ਪ੍ਰਕਾਰ ਦਾ ਹੈ, ਜਦ ਤਕ ਇਸ ਦਾ ਗਿਆਨ ਨਾ ਹੋਵੇ ਤਦ ਤਕ ਗਰਮ ਪਾਣੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਗਰਮ ਪਾਣੀ ਵਿਚ ਕਈ ਤਰ੍ਹਾਂ ਦੇ ਧੱਬੇ ਹੋਰ ਪੱਕੇ ਹੋ ਜਾਂਦੇ ਹਨ ।
  • ਰੰਗੀਨ ਕੱਪੜਿਆਂ ਤੋਂ ਇਹ ਧੱਬੇ ਛੁਡਾਉਂਦੇ ਸਮੇਂ ਕੱਪੜੇ ਦੇ ਕੋਨੇ ਨੂੰ ਪਾਣੀ ਵਿਚ ਡੁਬੋ ਕੇ ਵੇਖਣਾ ਚਾਹੀਦਾ ਹੈ ਕਿ ਰੰਗ ਕੱਚਾ ਹੈ ਜਾਂ ਪੱਕਾ ।
  • ਧੱਬਾ ਛੁਡਾਉਣ ਦੀਆਂ ਵਿਧੀਆਂ ਦਾ ਗਿਆਨ ਜ਼ਰੂਰ ਹੋਣਾ ਚਾਹੀਦਾ ਹੈ ਕਿਉਂਕਿ ਵੱਖ-ਵੱਖ ਵਸਤੂਆਂ ਦਾ ਪ੍ਰਯੋਗ ਵੱਖ-ਵੱਖ ਧੱਬਿਆਂ ਨੂੰ ਛੁਡਾਉਣ ਲਈ ਕੀਤਾ ਜਾਂਦਾ ਹੈ ।
  • ਊਨੀ ਕੱਪੜਿਆਂ ਤੋਂ ਧੱਬੇ ਛੁਡਾਉਂਦੇ ਸਮੇਂ ਨਾ ਤਾਂ ਗਰਮ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਨਾ ਹੀ ਕਲੋਰੀਨ ਵਾਲੇ ਰਸਾਇਣਿਕ ਪਦਾਰਥ ਦਾ ।
  • ਅਲਕੋਹਲ, ਸਪਿਰਟ, ਬੈਨਜੀਨ, ਪੈਟਰੋਲ ਆਦਿ ਨਾਲ ਦਾਗ਼ ਛੁਡਾਉਂਦੇ ਸਮੇਂ ਅੱਗ ਤੋਂ ਬਚਾਅ ਰੱਖਣਾ ਚਾਹੀਦਾ ਹੈ ।

ਪ੍ਰਸ਼ਨ 3.
ਰੇਸ਼ਮੀ ਅਤੇ ਸੂਤੀ ਵਸਤਰਾਂ ਦੀ ਸੰਭਾਲ ਕਿਵੇਂ ਕਰੋਗੇ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 4.
ਰੇਸ਼ਮੀ ਅਤੇ ਊਨੀ ਕੱਪੜਿਆਂ ਨੂੰ ਕਿਵੇਂ ਸੰਭਾਲੋਗੇ ?
ਉੱਤਰ-
ਦੇਖੋ ਉਪਰਲੇ ਪ੍ਰਸ਼ਨਾਂ ਵਿਚ ।

ਪ੍ਰਸ਼ਨ 5.
ਰੇਸ਼ਮੀ ਅਤੇ ਊਨੀ ਕੱਪੜਿਆਂ ਨੂੰ ਕਿਵੇਂ ਸੰਭਾਲੋਗੇ ?
ਉੱਤਰ-
ਦੇਖੋ ਉਪਰਲੇ ਪ੍ਰਸ਼ਨਾਂ ਵਿਚ ।

ਗਰਮ ਕੱਪੜਿਆਂ ਦੀ ਦੇਖ-ਭਾਲ PSEB 8th Class Home Science Notes

ਸੰਖੇਪ ਜਾਣਕਾਰੀ

  • ਉੱਨ ਦਾ ਧਾਗਾ ਜਾਨਵਰਾਂ ਦੇ ਵਾਲਾਂ ਅਤੇ ਪਸ਼ਮ ਤੋਂ ਬਣਦਾ ਹੈ ।
  • ਉੱਨ ਦੇ ਗਿੱਲੇ ਕੱਪੜਿਆਂ ਨੂੰ ਹੈਂਗਰ ਤੇ ਟੰਗ ਕੇ ਨਹੀਂ ਸੁਕਾਉਣਾ ਚਾਹੀਦਾ ।
  • ਉੱਨ ਦੇ ਕੱਪੜੇ ਭਿਉਂਣ ਨਾਲ ਕਮਜ਼ੋਰ ਹੋ ਜਾਂਦੇ ਹਨ । ਇਸ ਲਈ ਇਸ ਨੂੰ ਸਿੱਧਾ ਹੀ ਸਾਬਣ ਵਾਲੇ ਪਾਣੀ ਨਾਲ ਧੋਣਾ ਚਾਹੀਦਾ ਹੈ ।
  • ਊਨੀ ਕੱਪੜਿਆਂ ਨੂੰ ਸਾਬਣ ਵਾਲੇ ਪਾਣੀ ਵਿਚ ਪਾ ਕੇ ਹੱਥਾਂ ਵਿਚ ਦਬਾ ਕੇ ਧੋਣਾ ਚਾਹੀਦਾ ਹੈ ।
  • ਐੱਸ ਕਰਨ ਤੋਂ ਬਾਅਦ ਊਨੀ ਕੱਪੜਿਆਂ ਨੂੰ ਥੋੜ੍ਹੀ ਦੇਰ ਹੈਂਗਰ ਵਿਚ ਪਾ ਕੇ ਲਟਕਾਉਣਾ ਚਾਹੀਦਾ ਹੈ ਤਾਂ ਜੋ ਕੱਪੜਾ ਚੰਗੀ ਤਰ੍ਹਾਂ ਸੁੱਕ ਜਾਵੇ ।
    ਊਨੀ ਕੱਪੜਾ ਤਹਿ ਲੱਗਣ ਤੋਂ ਬਾਅਦ ਪ੍ਰੈੱਸ ਕਰਨ ਦੀ ਲੋੜ ਨਹੀਂ ਹੁੰਦੀ ।
  • ਗਰਮੀਆਂ ਦੇ ਮੌਸਮ ਵਿਚ ਗਰਮ ਕੱਪੜਿਆਂ ਨੂੰ ਚੰਗੀ ਤਰ੍ਹਾਂ ਸੰਭਾਲ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਗਰਮ ਕੱਪੜਿਆਂ ਵਾਲਾ ਕੀੜਾ ਨਾ ਖਾ ਜਾਵੇ ।
  • ਗੰਦੇ ਕੱਪੜਿਆਂ ਨੂੰ ਜੋ ਧੋਏ ਜਾ ਸਕਦੇ ਹੋਣ, ਧੋਣਾ ਚਾਹੀਦਾ ਹੈ ਅਤੇ ਦੂਸਰਿਆਂ ਨੂੰ ਝਾਈ-ਕਲੀਨ ਕਰਵਾ ਲੈਣਾ ਚਾਹੀਦਾ ਹੈ ।
  • ਜਦੋਂ ਊਨੀ ਕੱਪੜੇ ਬਕਸੇ ਵਿਚ ਬੰਦ ਕੀਤੇ ਜਾਣ ਤਾਂ ਉਨ੍ਹਾਂ ਵਿਚ ਨਿੰਮ, ਸਫੈਦੇ ਦੇ ਪੱਤੇ ਜਾਂ ਨੈਪਥਲੀਨ ਦੀਆਂ ਗੋਲੀਆਂ ਪਾਉਣੀਆਂ ਚਾਹੀਦੀਆਂ ਹਨ ।
  • ਸੂਤੀ ਕੱਪੜਿਆਂ ਨੂੰ ਧੋਣਾ ਅਤੇ ਸੰਭਾਲ ਕੇ ਰੱਖਣਾ ਸਭ ਤੋਂ ਆਸਾਨ ਹੈ ।
  • ਉੱਲੀ ਕੱਪੜੇ ਨੂੰ ਕਮਜ਼ੋਰ ਕਰ ਦਿੰਦੀ ਹੈ ਅਤੇ ਇਸ ਦੇ ਦਾਗ਼ ਵੀ ਬੜੀ ਮੁਸ਼ਕਿਲ ਨਾਲ ਉਤਰਦੇ ਹਨ । |
  • ਰੇਸ਼ਮੀ ਕੱਪੜਿਆਂ ਦੇ ਸੂਰਜ ਦੀ ਰੌਸ਼ਨੀ ਵਿਚ ਰੰਗ ਖ਼ਰਾਬ ਹੋ ਜਾਂਦੇ ਹਨ। ਇਸ ਲਈ । ਤੇਜ਼ ਧੁੱਪ ਵਿਚ ਨਹੀਂ ਰੱਖਣੇ ਚਾਹੀਦੇ ।

PSEB 8th Class Home Science Solutions Chapter 3 ਭੋਜਨ ਦੀ ਸੰਭਾਲ

Punjab State Board PSEB 8th Class Home Science Book Solutions Chapter 3 ਭੋਜਨ ਦੀ ਸੰਭਾਲ Textbook Exercise Questions and Answers.

PSEB Solutions for Class 8 Home Science Chapter 3 ਭੋਜਨ ਦੀ ਸੰਭਾਲ

Home Science Guide for Class 8 PSEB ਭੋਜਨ ਦੀ ਸੰਭਾਲ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਬੈਕਟੀਰੀਆ ਭੋਜਨ ਨੂੰ ਕਿਹੋ ਜਿਹਾ ਬਣਾ ਦਿੰਦਾ ਹੈ ?
ਉੱਤਰ-
ਬੈਕਟੀਰੀਆ ਭੋਜਨ ਨੂੰ ਕੌੜਾ ਅਤੇ ਜ਼ਹਿਰੀਲਾ ਬਣਾ ਦਿੰਦਾ ਹੈ ।

ਪ੍ਰਸ਼ਨ 2.
ਉੱਲੀ ਕਿਹੜੇ ਖਾਣ ਵਾਲੇ ਪਦਾਰਥਾਂ ਨੂੰ ਲੱਗਦੀ ਹੈ ?
ਉੱਤਰ-
ਉੱਲੀ ਨਮੀ ਵਾਲੇ ਪਦਾਰਥਾਂ ਨੂੰ ਲੱਗਦੀ ਹੈ ।

PSEB 8th Class Home Science Solutions Chapter 3 ਭੋਜਨ ਦੀ ਸੰਭਾਲ

ਪ੍ਰਸ਼ਨ 3.
ਤਾਪ ਵਧਾ ਕੇ ਖਾਧ-ਪਦਾਰਥਾਂ ਨੂੰ ਸੁਰੱਖਿਅਤ ਕਰਨ ਦੀ ਕਿਸੇ ਇਕ ਵਿਧੀ ਦਾ ਨਾਂ ਲਿਖੋ ।
ਉੱਤਰ-
ਪਾਸਚਰੀਕਰਨ ।

ਪ੍ਰਸ਼ਨ 4.
ਮੱਖਣ ਅਤੇ ਘਿਓ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ ?
ਉੱਤਰ-
ਮੱਖਣ, ਘਿਓ ਦੀ ਖਟਾਈ ਦੂਰ ਕਰਕੇ ਠੰਢੀ ਥਾਂ ‘ਤੇ ਰੱਖਣ ਨਾਲ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 5.
ਮਾਸ, ਮੱਛੀ, ਸਬਜ਼ੀਆਂ, ਫਲਾਂ ਨੂੰ ਟੋਕਰੀ ਵਿਚ ਪਾ ਕੇ ਜ਼ਮੀਨ ‘ਤੇ ਕਿਉਂ ਨਹੀਂ ਰੱਖਣਾ ਚਾਹੀਦਾ ਹੈ ਅਤੇ ਇਹ ਧੋ ਕੇ ਕਿਉਂ ਵਰਤਣੇ ਚਾਹੀਦੇ ਹਨ ?
ਉੱਤਰ-
ਮਾਸ, ਮੱਛੀ, ਸਬਜ਼ੀਆਂ ਨੂੰ ਫਲਾਂ ਦੀ ਟੋਕਰੀ ਵਿਚ ਪਾ ਕੇ ਜ਼ਮੀਨ ‘ਤੇ ਨਹੀਂ ਰੱਖਣਾ ਚਾਹੀਦਾ ਕਿਉਂਕਿ ਰੋਗ ਦੇ ਕੀਟਾਣੂ ਇਨ੍ਹਾਂ ‘ਤੇ ਬਹੁਤ ਛੇਤੀ ਹਮਲਾ ਕਰਦੇ ਹਨ ਅਤੇ ਆਪਣੇ ਪ੍ਰਭਾਵ ਨਾਲ ਇਨ੍ਹਾਂ ਨੂੰ ਹਾਨੀਕਾਰਕ ਬਣਾ ਦਿੰਦੇ ਹਨ । ਇਹਨਾਂ ਨੂੰ ਧੋ ਕੇ ਵਰਤੋਂ ਵਿਚ ਲਿਆਉਣਾ
ਸਾਡੇ ਸਰੀਰ ਵਿਚ ਪਹੁੰਚ ਜਾਂਦੇ ਹਨ ਅਤੇ ਇਸ ਨਾਲ ਹੈਜ਼ਾ, ਟਾਈਫਾਈਡ ਅਤੇ ਪੇਚਿਸ ਵਰਗੀਆਂ ਬਿਮਾਰੀਆਂ ਹੋ ਜਾਂਦੀਆਂ ਹਨ ।

ਪ੍ਰਸ਼ਨ 6.
ਦੁੱਧ ਬਿਮਾਰੀਆਂ ਕਿਵੇਂ ਫੈਲਾਉਂਦਾ ਹੈ ਤੇ ਬਚਣ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-

  1. ਦੁੱਧ ਨੂੰ ਇਕ ਮਿੰਟ ਤਕ ਉਬਾਲ ਕੇ ਬੈਕਟੀਰੀਆ ਨੂੰ ਮਾਰ ਦੇਣਾ ਚਾਹੀਦਾ ਹੈ ।
  2. ਉਬਲਣ ਤੋਂ ਬਾਅਦ ਦੁੱਧ ਨੂੰ ਛਾਣ ਲੈਣਾ ਚਾਹੀਦਾ ਹੈ ।
  3. ਉਬਲਣ ਤੋਂ ਬਾਅਦ ਸੰਘਣੀ ਜਾਲੀ ਜਾਂ ਮਲਮਲ ਦੇ ਕੱਪੜੇ ਨਾਲ ਢੱਕ ਦੇਣਾ ਚਾਹੀਦਾ ਹੈ ਤਾਂ ਜੋ ਮਿੱਟੀ ਜਾਂ ਮੱਖੀ ਤੋਂ ਬਚਾਇਆ ਜਾ ਸਕੇ ।

ਪ੍ਰਸ਼ਨ 7.
ਫਰਿੱਜ਼ ਦੀ ਕੀ ਲੋੜ ਹੈ ?
ਜਾਂ
ਘਰ ਵਿਚ ਫਰਿੱਜ਼ ਦੀ ਕੀ ਲੋੜ ਹੈ ?
ਉੱਤਰ-

  1. ਇਸ ਵਿਚ ਕੱਚੀ ਤੇ ਪੱਕੀ ਸਬਜ਼ੀ, ਦੁੱਧ, ਦਹੀਂ, ਮੱਖਣ, ਪਨੀਰ, ਆਂਡਾ, ਮਾਸ, ਮੱਛੀ ਤੇ ਫਲਾਂ ਨੂੰ ਸੁਰੱਖਿਅਤ ਰੱਖਦੇ ਹਨ ।
  2. ਗਰਮੀ ਵਿਚ ਖ਼ਰਾਬ ਹੋਣ ਵਾਲੇ ਪਦਾਰਥ ਇਸ ਵਿਚ ਰੱਖੇ ਜਾਂਦੇ ਹਨ ।
  3. ਇਸ ਵਿਚ ਖਾਣ ਵਾਲੇ ਪਦਾਰਥ ਠੰਢੇ ਰਹਿੰਦੇ ਹਨ ।
  4. ਭੋਜਨ ਫਰਿੱਜ਼ ਵਿਚ ਰੱਖਣ ਨਾਲ ਉੱਲੀ ਨਹੀਂ ਲਗਦੀ ।

ਪ੍ਰਸ਼ਨ 8.
ਦੁੱਧ ਨੂੰ ਉਬਾਲਣਾ ਕਿਉਂ ਜ਼ਰੂਰੀ ਹੈ ?
ਉੱਤਰ-
ਦੁੱਧ ਵਿਚ ਬੈਕਟੀਰੀਆ ਛੇਤੀ ਪਲਦੇ ਹਨ, ਇਸ ਲਈ ਦੁੱਧ ਨੂੰ ਉਬਾਲਣਾ ਜ਼ਰੂਰੀ ਹੈ ।

PSEB 8th Class Home Science Solutions Chapter 3 ਭੋਜਨ ਦੀ ਸੰਭਾਲ

ਪ੍ਰਸ਼ਨ 9.
ਭੋਜਨਾਂ ਦੀ ਨਮੀ ਦੂਰ ਕਰਨ ਨਾਲ ਉਹ ਸੁਰੱਖਿਅਤ ਕਿਉਂ ਹੋ ਜਾਂਦੇ ਹਨ ?
ਉੱਤਰ-
ਨਮੀ ਵਾਲੇ ਭੋਜਨਾਂ ਵਿਚ ਉੱਲੀ ਲੱਗ ਜਾਂਦੀ ਹੈ ਉਸ ਵਿਚ ਖਮੀਰ ਉੱਠ ਪੈਂਦਾ ਹੈ । ਇਸ ਲਈ ਭੋਜਨ ਨੂੰ ਸੁਰੱਖਿਅਤ ਰੱਖਣ ਲਈ ਭੋਜਨ ਦੀ ਨਮੀ ਦੂਰ ਕਰ ਦਿੱਤੀ ਜਾਂਦੀ ਹੈ । ਜਿਸ ਨਾਲ ਭੋਜਨ ਸੁਰੱਖਿਅਤ ਹੋ ਜਾਂਦਾ ਹੈ ।

ਪ੍ਰਸ਼ਨ 10.
ਖਾਧ ਪਦਾਰਥਾਂ ਦੀ ਖੁਸ਼ਬੂ ਤੇਜ਼ ਕਰਨ ਨਾਲ ਉਹ ਸੁਰੱਖਿਅਤ ਕਿਉਂ ਹੋ ਜਾਂਦੇ ਹਨ ?
ਉੱਤਰ-
ਖਾਧ ਪਦਾਰਥਾਂ ਦੀ ਖੁਸ਼ਬੂ ਤੇਜ਼ ਕਰਨ ਲਈ ਉੱਲੀ, ਖਮੀਰ ਅਤੇ ਬੈਕਟੀਰੀਆ ਨਸ਼ਟ ਹੋ ਜਾਂਦੇ ਹਨ, ਜਿਸ ਨਾਲ ਖਾਧ ਪਦਾਰਥ ਸੁਰੱਖਿਅਤ ਹੋ ਜਾਂਦੇ ਹਨ ।

ਪ੍ਰਸ਼ਨ 11.
ਘੱਟ ਤਾਪਮਾਨ ਜਾਂ ਫਰਿੱਜ ਵਗੈਰਾ ਦੀ ਵਰਤੋਂ ਨਾਲ ਭੋਜਨ ਪਦਾਰਥ ਸੁਰੱਖਿਅਤ ਕਿਉਂ ਹੋ ਜਾਂਦੇ ਹਨ ?
ਉੱਤਰ-
ਘੱਟ ਤਾਪਮਾਨ ਜਾਂ ਫਰਿੱਜ ਆਦਿ ਦੀ ਵਰਤੋਂ ਨਾਲ ਭੋਜਨ ਵਿਚ ਬੈਕਟੀਰੀਆ ਪੈਦਾ ਨਹੀਂ ਹੁੰਦੇ । ਜਿਸ ਨਾਲ ਭੋਜਨ ਪਦਾਰਥ ਸੁਰੱਖਿਅਤ ਹੋ ਜਾਂਦੇ ਹਨ ।

ਪ੍ਰਸ਼ਨ 12.
ਕੱਚਾ ਦੁੱਧ ਜਲਦੀ ਖ਼ਰਾਬ ਹੋ ਜਾਂਦਾ ਹੈ ਜਦੋਂ ਕਿ ਉਬਾਲਿਆ ਹੋਇਆ ਦੇਰ ਨਾਲ, ਕਿਉਂ ?
ਉੱਤਰ-
ਕੱਚੇ ਦੁੱਧ ਵਿਚ ਬੈਕਟੀਰੀਆ ਛੇਤੀ ਪੈਦਾ ਹੋ ਜਾਂਦਾ ਹੈ ਜਿਸ ਨਾਲ ਦੁੱਧ ਛੇਤੀ ਖ਼ਰਾਬ ਹੋ ਜਾਂਦਾ ਹੈ, ਜਦਕਿ ਉਬਲੇ ਦੁੱਧ ਵਿਚਲੇ ਬੈਕਟੀਰੀਆ ਨਸ਼ਟ ਹੋ ਜਾਂਦੇ ਹਨ ਇਸ ਲਈ ਉਹ ਦੇਰ ਨਾਲ ਖ਼ਰਾਬ ਹੁੰਦਾ ਹੈ ।

PSEB 8th Class Home Science Solutions Chapter 3 ਭੋਜਨ ਦੀ ਸੰਭਾਲ

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 13.
ਭੋਜਨ ਖ਼ਰਾਬ ਹੋਣ ਦੇ ਕੀ ਕਾਰਨ ਹਨ ?
ਜਾਂ
ਭੋਜਨ ਖ਼ਰਾਬ ਹੋਣ ਦੇ ਕੋਈ ਤਿੰਨ ਕਾਰਨ ਦੱਸੋ ।
ਉੱਤਰ-

  1. ਸੂਖ਼ਮ ਜੀਵ-ਜੀਵਾਣੂ, ਉੱਲੀ ਅਤੇ ਖਮੀਰ
  2. ਅਵਯਵ
  3. ਭੋਜਨ ਦੇ ਅੰਸ਼ ।

PSEB 8th Class Home Science Solutions Chapter 3 ਭੋਜਨ ਦੀ ਸੰਭਾਲ 1

  1. ਜੀਵਾਣੂ – ਇਹ ਮੀਟ, ਆਂਡੇ, ਮੱਛੀ ਅਤੇ ਦੁੱਧ ਨੂੰ ਖ਼ਰਾਬ ਕਰ ਦਿੰਦੇ ਹਨ ।
  2. ਉੱਲੀ – ਇਹ ਗਰਮ ਅਤੇ ਨਮੀ ਵਾਲੇ ਮੌਸਮ ਵਿਚ ਮੁਰੱਬੇ ਆਦਿ ਤੇ ਭੂਰੀ ਜਿਹੀ ਗੂੰਦਾਰ ਤਹਿ ਬਣਾ ਦਿੰਦੀ ਹੈ ।
  3. ਖਮੀਰ – ਇਹ ਸ਼ੱਕਰ ਵਾਲੇ ਪਦਾਰਥਾਂ ਨੂੰ ਖ਼ਰਾਬ ਕਰਦੇ ਹਨ ।
  4. ਅਵਯਵਸੂਖ਼ਮ ਜੀਵਾਂ ਦੇ ਨਾਲ – ਨਾਲ ਇਹ ਸਬਜ਼ੀਆਂ, ਫਲਾਂ ਅਤੇ ਹੋਰ ਭੋਜਨ ਪਦਾਰਥਾਂ ਨੂੰ ਸਾੜ ਦਿੰਦੇ ਹਨ ।
  5. ਭੋਜਨ ਦੇ ਅੰਸ਼ – ਕਈ ਹਾਲਤਾਂ ਵਿਚ ਫਲਾਂ ਤੇ ਸਬਜ਼ੀਆਂ ਦੀ ਰਸਾਇਣਿਕ ਰਚਨਾ ਵੀ ਉਨ੍ਹਾਂ ਵਿਚ ਸੜਨ ਦਾ ਕਾਰਨ ਬਣਦੀ ਹੈ ।

ਪ੍ਰਸ਼ਨ 14.
ਭੋਜਨ ਨੂੰ ਠੀਕ ਤਰ੍ਹਾਂ ਸੰਹਿ ਕਰਨ ਦੇ ਘਰੇਲੂ ਤਰੀਕੇ ਦੱਸੋ ।
ਉੱਤਰ-
ਭੋਜਨ ਨੂੰ ਖ਼ਰਾਬ ਹੋਣ ਤੋਂ ਹੇਠ ਲਿਖੇ ਤਰੀਕਿਆਂ ਨਾਲ ਬਚਾਇਆ ਜਾ ਸਕਦਾ ਹੈ-
1. ਦੁੱਧ – ਦੁੱਧ ਵਿਚ ਬੈਕਟੀਰੀਆ ਛੇਤੀ ਪਲਦੇ ਹਨ । ਇਸ ਤਰ੍ਹਾਂ ਪੇਚਿਸ, ਟਾਈਫਾਈਡ ਆਦਿ ਫੈਲਣ ਦਾ ਖ਼ਤਰਾ ਰਹਿੰਦਾ ਹੈ । ਸੋ ਦੁੱਧ ਨੂੰ ਇਕ ਮਿੰਟ ਤਕ ਉਬਾਲ ਕੇ ਬੈਕਟੀਰੀਆ ਮਾਰ ਦੇਣੇ ਚਾਹੀਦੇ ਹਨ । ਉਬਾਲਣ ਤੋਂ ਪਹਿਲਾਂ ਦੁੱਧ ਪੁਣਨਾ ਚਾਹੀਦਾ ਹੈ । ਉਬਾਲਣ ਮਗਰੋਂ ਸੰਘਣੀ ਜਾਲੀ ਜਾਂ ਮਲਮਲ ਦੇ ਕੱਪੜੇ ਨਾਲ ਢੱਕ ਦੇਣਾ ਚਾਹੀਦਾ ਹੈ ਤਾਂ ਕਿ ਮਿੱਟੀ ਜਾਂ ਮੱਖੀ ਤੋਂ ਬਚਾਇਆ ਜਾ ਸਕੇ ।

2. ਮੱਖਣ ਅਤੇ ਘਿਓ – ਮੱਖਣ ਤੇ ਘਿਓ ਵਿਚੋਂ ਖਟਿਆਈ ਕੱਢ ਦੇਣੀ ਚਾਹੀਦੀ ਹੈ ਤੇ ਗਿੱਲੀ ਮਲਮਲ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ ਤਾਂ ਕਿ ਠੰਢਾ ਰਹਿ ਕੇ ਸੁਰੱਖਿਅਤ ਰਹਿ ਸਕੇ । ਕੀੜਿਆਂ ਮਕੌੜਿਆਂ ਤੋਂ ਬਚਾਉਣ ਲਈ ਪਾਣੀ ਦੇ ਬਰਤਨ ਵਿਚ ਮੱਖਣ, ਘਿਓ, ਸ਼ਹਿਦ ਨੂੰ ਰੱਖ ਕੇ ਜਾਲੀ ਵਿਚ ਰੱਖਣਾ ਚਾਹੀਦਾ ਹੈ ।

3. ਸਬਜ਼ੀਆਂ ਤੇ ਫਲ – ਅਣਧੋਤੇ ਸਬਜ਼ੀਆਂ ਅਤੇ ਫਲ ਖਾਣ ਨਾਲ ਕਈ ਵਾਰ ਕੀੜੇ ਸਾਡੇ ਅੰਦਰ ਪਹੁੰਚ ਜਾਂਦੇ ਹਨ । ਇਸ ਲਈ ਜੇ ਸਬਜ਼ੀ ਨੂੰ ਕੱਚਾ ਖਾਣਾ ਹੋਵੇ ਜਾਂ ਪੱਤੇਦਾਰ ਸਬਜ਼ੀਆਂ ਨੂੰ ਸਲਾਦ ਦੇ ਰੂਪ ਵਿਚ ਵਰਤਣਾ ਹੋਵੇ ਤਾਂ ਹਮੇਸ਼ਾ ਲਾਲ ਦਵਾਈ ਨਾਲ ਧੋ ਕੇ ਖਾਣਾ ਚਾਹੀਦਾ ਹੈ । ਪਾਣੀ ਖੂਬ ਲੈਣਾ ਚਾਹੀਦਾ ਹੈ । ਜਿਸ ਵਿਚ ਸਬਜ਼ੀ ਚੰਗੀ ਤਰ੍ਹਾਂ ਡੁੱਬ ਜਾਵੇ । ਦੋ ਕਿਲੋ ਪਾਣੀ ਲਈ ਚੁਟਕੀ ਭਰ ਦਵਾਈ ਕਾਫ਼ੀ ਹੁੰਦੀ ਹੈ । ਖ਼ਾਸ ਕਰ ਹੈਜ਼ਾ, ਟਾਈਫਾਈਡ ਤੇ ਪੇਚਿਸ ਦੀਆਂ ਬਿਮਾਰੀਆਂ ਦੀ ਰੁੱਤ ਵਿਚ ਲਾਲ ਦਵਾਈ ਦਾ ਜ਼ਰੂਰ ਪ੍ਰਯੋਗ ਕਰਨਾ ਚਾਹੀਦਾ ਹੈ ।

4. ਅਨਾਜ ਤੇ ਦਾਲਾਂ – ਅਨਾਜ ਨੂੰ ਬੋਰੀ ਜਾਂ ਟੀਨ ਦੇ ਵੱਡੇ ਢੋਲ ਵਿਚ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਬੰਦ ਕਰ ਦੇਣਾ ਚਾਹੀਦਾ ਹੈ | ਕਣਕ ਭਰਦੇ ਸਮੇਂ ਮੇਥੀ ਜਾਂ ਨਿੰਮ ਦੇ ਪੱਤੇ ਸੁਕਾ ਕੇ ਪੀਹ ਕੇ ਵਿਚ ਰਲਾ ਦੇਣੇ ਚਾਹੀਦੇ ਹਨ ਅਤੇ ਬੋਰੀ ਦੇ ਆਲੇ-ਦੁਆਲੇ ਤੁੜੀ ਪਾ ਦੇਣੀ ਚਾਹੀਦੀ ਹੈ । ਜੇ ਕਣਕ ਵਧੇਰੇ ਸਮੇਂ ਲਈ ਰੱਖਣੀ ਹੋਵੇ ਤਾਂ ਡੀ.ਡੀ. ਟੀ. ਨੂੰ ਕੱਪੜੇ ਦੀ ਪੋਟਲੀ ਵਿਚ ਬੰਨ੍ਹ ਕੇ ਕਣਕ ਵਿਚ ਰੱਖਣੀ ਚਾਹੀਦੀ ਹੈ । ਦਾਲਾਂ ਨੂੰ ਸਮੇਂ-ਸਮੇਂ ‘ਤੇ ਧੁੱਪ ਵਿਚ ਸੁਕਾ ਲੈਣਾ ਚਾਹੀਦਾ ਹੈ ।

5. ਮਾਸ ਤੇ ਮੱਛੀ – ਰੋਗਾਂ ਦੇ ਜਰਮ ਮਾਸ ਮੱਛੀ ਤੇ ਬੜੀ ਛੇਤੀ ਹਮਲਾ ਕਰਦੇ ਹਨ ਅਤੇ ਆਪਣੇ ਅਸਰ ਨਾਲ ਇਹਨਾਂ ਨੂੰ ਹਾਨੀਕਾਰਕ ਬਣਾ ਦਿੰਦੇ ਹਨ । ਇਹਨਾਂ ਨੂੰ ਛੋਟੀ ਲਟਕਣ ਵਾਲੀ ਡੋਲੀ ਵਿਚ ਰੱਖ ਕੇ ਜੇ ਠੰਢੀ ਥਾਂ ਰੱਖ ਸਕੋ ਤਾਂ ਬਹੁਤ ਚੰਗਾ ਹੈ ।

ਪ੍ਰਸ਼ਨ 15.
ਭੋਜਨ ਨੂੰ ਸੁਰੱਖਿਅਤ ਰੱਖਣ ਦੇ ਸਿਧਾਂਤਾਂ ਬਾਰੇ ਦੱਸੋ ।
ਜਾਂ
ਭੋਜਨ ਨੂੰ ਸੁਰੱਖਿਅਤ ਰੱਖਣ ਦੇ ਕੋਈ ਤਿੰਨ ਸਿਧਾਂਤਾਂ ਬਾਰੇ ਲਿਖੋ ।
ਉੱਤਰ-
ਭੋਜਨ ਨੂੰ ਸੁਰੱਖਿਅਤ ਰੱਖਣ ਲਈ ਹੇਠ ਲਿਖੇ ਸਿਧਾਂਤ ਹਨ –
(1) ਉੱਲੀ, ਖਮੀਰ ਅਤੇ ਬੈਕਟੀਰੀਆ ਨੂੰ ਰੋਕਣ ਲਈ ਪਦਾਰਥਾਂ ਦੀ ਖੁਸ਼ਬੂ ਤੇਜ਼ ਕਰ ਲੈਣੀ ਚਾਹੀਦੀ ਹੈ । ਇਸ ਲਈ ਅਚਾਰ ਵਿਚ ਮਸਾਲੇ ਪਾਏ ਜਾਂਦੇ ਹਨ । ਤੇਲ, ਸਿਰਕਾ, ਖੰਡ, ਸ਼ੱਕਰ ਅਤੇ ਲੂਣ ਇਸ ਕੰਮ ਦੇ ਲਈ ਇਸਤੇਮਾਲ ਵਿਚ ਲਿਆਂਦੇ ਜਾਂਦੇ ਹਨ ।

(2) ਭੋਜਨ ਨੂੰ ਸੁਰੱਖਿਅਤ ਕਰਨ ਲਈ ਭੋਜਨ ਦੀ ਨਮੀ ਦੂਰ ਕਰਨੀ ਚਾਹੀਦੀ ਹੈ । ਸਬਜ਼ੀਆਂ ਅਤੇ ਫਲ ਚੰਗੀ ਤਰ੍ਹਾਂ ਸੁਕਾ ਕੇ ਹੀ ਇਕੱਠੇ ਕਰਨੇ ਚਾਹੀਦੇ ਹਨ ।

(3) ਬੈਕਟੀਰੀਆ ਉਸ ਭੋਜਨ ਵਿਚ ਹੁੰਦੇ ਹਨ ਜਿਸ ਦਾ ਤਾਪਮਾਨ ਸਰੀਰਕ ਖੂਨ ਦੇ ਤਾਪਮਾਨ ਦੇ ਬਰਾਬਰ ਹੁੰਦਾ ਹੈ । ਇਸ ਲਈ ਭੋਜਨ ਦਾ ਤਾਪਮਾਨ ਵਧਾ ਦੇਣਾ ਚਾਹੀਦਾ ਹੈ ਜਾਂ ਘੱਟ ਕਰ ਦੇਣਾ ਚਾਹੀਦਾ ਹੈ । ਇਸ ਲਈ ਉਬਲਿਆ ਹੋਇਆ ਦੁੱਧ ਕੱਚੇ ਦੁੱਧ ਨਾਲੋਂ ਜ਼ਿਆਦਾ ਸੁਰੱਖਿਅਤ ਰਹਿੰਦਾ ਹੈ । ਜੇਕਰ ਭੋਜਨ ਨੂੰ 0°C ਤਾਪਮਾਨ ਵਿਚ ਰੱਖਿਆ ਜਾਵੇ ਤਾਂ ਬੈਕਟੀਰੀਆ ਵਧਦੇ ਨਹੀਂ ।

PSEB 8th Class Home Science Solutions Chapter 3 ਭੋਜਨ ਦੀ ਸੰਭਾਲ

PSEB 8th Class Home Science Guide ਭੋਜਨ ਦੀ ਸੰਭਾਲ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਕਿਹੜਾ ਤੱਥ ਠੀਕ ਹੈ ?
(ੳ) ਭੋਜਨ ਫਰਿਜ਼ ਵਿਚ ਰੱਖਣ ਨਾਲ ਉੱਲੀ ਨਹੀਂ ਲਗਦੀ ।
(ਅ) ਦੁੱਧ ਉਬਾਲ ਕੇ ਬੈਕਟੀਰੀਆ ਨੂੰ ਮਾਰ ਦੇਣਾ ਚਾਹੀਦਾ ਹੈ ।
(ੲ) ਉੱਲੀ ਨਮੀ ਵਾਲੇ ਪਦਾਰਥ ਨੂੰ ਲਗਦੀ ਹੈ ।
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਪ੍ਰਸ਼ਨ 2.
ਜੀਵਾਣੂ ਭੋਜਨ ਨੂੰ ਕਿਹੋ ਜਿਹਾ ਬਣਾ ਦਿੰਦਾ ਹੈ ?
(ਉ) ਮਿੱਠਾ
(ਅ) ਸਵਾਦ
(ੲ) ਕੌੜਾ ਤੇ ਜ਼ਹਿਰੀਲਾ
(ਸ) ਕੋਈ ਨਹੀਂ ।
ਉੱਤਰ-
(ੲ) ਕੌੜਾ ਤੇ ਜ਼ਹਿਰੀਲਾ

ਪ੍ਰਸ਼ਨ 3.
ਭੋਜਨ ਖਰਾਬ ਕਰਨ ਵਾਲੇ ਜੀਵਾਣੂ ਲਈ ਉੱਚਿਤ ਤਾਪਮਾਨ ਹੈ-
(ਉ) 30-40° C
(ਅ) 0-5°C
(ੲ) 70-80°C
(ਸ) ਕੋਈ ਨਹੀਂ ।
ਉੱਤਰ-
(ਉ) 30-40° C

ਪ੍ਰਸ਼ਨ 4.
ਭੋਜਨ ਪਦਾਰਥਾਂ ਨੂੰ ਸੁਰੱਖਿਅਤ ਰੱਖਣ ਲਈ ਪਦਾਰਥ ਹਨ-
(ਉ) ਨਮਕ
(ਅ) ਖੰਡ
(ੲ) ਸਿਰਕਾ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਪ੍ਰਸ਼ਨ 5.
ਹੇਠ ਲਿਖਿਆਂ ਵਿਚ ਗਲਤ ਤੱਥ ਹੈ-
(ਉ) ਖਮੀਰ ਸ਼ਕਰ ਵਾਲੇ ਪਦਾਰਥਾਂ ਨੂੰ ਖ਼ਰਾਬ ਕਰਦੇ ਹਨ ।
(ਅ) ਕੱਚਾ ਦੁੱਧ ਲੰਬੇ ਸਮੇਂ ਤੱਕ ਖਰਾਬ ਨਹੀਂ ਹੁੰਦਾ ।
(ੲ) ਘੱਟ ਤਾਪਮਾਨ ‘ਤੇ ਬੈਕਟੀਰੀਆ ਪੈਦਾ ਨਹੀਂ ਹੁੰਦੇ ।
(ਸ) ਸਾਰੇ ਗ਼ਲਤ ।
ਉੱਤਰ-
(ਅ) ਕੱਚਾ ਦੁੱਧ ਲੰਬੇ ਸਮੇਂ ਤੱਕ ਖਰਾਬ ਨਹੀਂ ਹੁੰਦਾ ।

PSEB 8th Class Home Science Solutions Chapter 3 ਭੋਜਨ ਦੀ ਸੰਭਾਲ

ਸਹੀ/ਗਲਤ ਦੱਸੋ

1. ਦਾਲਾਂ ਨੂੰ ਸਮੇਂ-ਸਮੇਂ ‘ਤੇ ਧੁੱਪ ਵਿਚ ਸੁਕਾ ਲੈਣਾ ਚਾਹੀਦਾ ਹੈ ।
2. ਅਚਾਰ ਵਿਚ ਸਰੋਂ ਦਾ ਤੇਲ ਪਾ ਕੇ ਸੁਰੱਖਿਅਤ ਕੀਤਾ ਜਾਂਦਾ ਹੈ ।
3. ਖਮੀਰ ਸਟਾਰਚ ਵਾਲੇ ਭੋਜਨ ਪਦਾਰਥਾਂ ਨੂੰ ਅਲਕੋਹਲ ਵਿਚ ਅਤੇ ਕਾਰਬਨ ਡਾਈਆਕਸਾਈਡ ਵਿਚ ਬਦਲ ਦਿੰਦਾ ਹੈ ।
4. ਫਰਿਜ਼ ਵਿਚ ਰੱਖ ਕੇ ਭੋਜਨ ਖ਼ਰਾਬ ਹੋ ਜਾਂਦਾ ਹੈ ।
5. ਕਣਕ ਨੂੰ ਸਟੋਰ ਕਰਨ ਸਮੇਂ ਮੇਥੀ ਅਤੇ ਨਿੰਮ ਦੇ ਪੱਤੇ ਵਰਤੇ ਜਾਂਦੇ ਹਨ ।
ਉੱਤਰ-
1. √
2. √
3. √
4. ×
5. √ ।

ਖ਼ਾਲੀ ਥਾਂ ਭਰੋ

1. ਉੱਲੀ ………………………… ਵਾਲੇ ਪਦਾਰਥਾਂ ਨੂੰ ਲੱਗਦੀ ਹੈ ।
2. ਸਬਜ਼ੀਆਂ ਆਦਿ ਨੂੰ ਕੱਚਾ ਖਾਣਾ ਹੋਵੇ ਤਾਂ ……………………… ਦਵਾਈ ਨਾਲ ਧੋ ਲਓ।
3. ਕਣਕ ਵਿਚ ……………………. ਪੱਤੇ ਪਾ ਕੇ ਸਟੋਰ ਕਰੋ ।
4. ਖ਼ਰਾਬ ਅੰਡੇ ਪਾਣੀ ਵਿਚ ……………………… ਹਨ ।
ਉੱਤਰ-
1. ਨਮੀ,
2. ਲਾਲ,
3. ਨਿੰਮ ਦੇ,
4. ਤੈਰਦੇ ਰਹਿੰਦੇ ।

ਇੱਕ ਸ਼ਬਦ ਵਿਚ ਉੱਤਰ ਦਿਓ

ਪ੍ਰਸ਼ਨ 1.
ਭੋਜਨ ਪਦਾਰਥਾਂ ਨੂੰ ਸੁਰੱਖਿਅਤ ਰੱਖਣ ਦਾ ਸਾਧਨ ਦੱਸੋ ।
ਉੱਤਰ-
ਫਰਿਜ਼ ।

ਪ੍ਰਸ਼ਨ 2.
ਕਣਕ ਨੂੰ ਸਟੋਰ ਕਰਦੇ ਸਮੇਂ ਕਿਹੜੇ ਪੱਤੇ ਵਰਤੇ ਜਾਂਦੇ ਹਨ ?
ਉੱਤਰ-
ਮੇਥੀ ਅਤੇ ਨਿੰਮ ਦੇ ।

ਪ੍ਰਸ਼ਨ 3.
ਉੱਲੀ ਕਿਹੜੀਆਂ ਵਸਤੂਆਂ ਨੂੰ ਲਗਦੀ ਹੈ ?
ਉੱਤਰ-
ਨਮੀ ਵਾਲੀ ।

PSEB 8th Class Home Science Solutions Chapter 3 ਭੋਜਨ ਦੀ ਸੰਭਾਲ

ਪ੍ਰਸ਼ਨ 4.
ਇੱਕ ਕਵਿੰਟਲ ਚਾਵਲ ਨੂੰ ਸਟੋਰ ਕਰਨ ਲਈ ਕਿੰਨੇ ਨਮਕ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਢਾਈ ਕਿਲੋਗਰਾਮ ।

ਪ੍ਰਸ਼ਨ 5.
ਉੱਲੀ ਤੋਂ ਬਚਾਉਣ ਲਈ ਭੋਜਨ ਨੂੰ ਕਿਹੋ ਜਿਹੀ ਥਾਂ ‘ਤੇ ਰੱਖਣਾ ਚਾਹੀਦਾ ਹੈ ?
ਉੱਤਰ-
ਖੁਸ਼ਕ ਥਾਂ ‘ਤੇ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਉੱਲੀ ਅਤੇ ਖਮੀਰ ਭੋਜਨ ਨੂੰ ਕਿਸ ਤਰ੍ਹਾਂ ਖ਼ਰਾਬ ਕਰ ਦਿੰਦੇ ਹਨ ?
ਉੱਤਰ-
ਉੱਲੀ ਗਰਮ ਅਤੇ ਨਮੀ ਵਾਲੇ ਮੌਸਮ ਵਿੱਚ ਮੁਰੱਬੇ ਆਦਿ ਤੇ ਭੂਰੀ ਜਿਹੀ ਬੂੰਦਾਰ ਤਹਿ ਬਣਾ ਦਿੰਦੀ ਹੈ ਅਤੇ ਖਮੀਰ ਸ਼ੱਕਰ ਵਾਲੇ ਪਦਾਰਥਾਂ ਨੂੰ ਖ਼ਰਾਬ ਕਰਦੇ ਹਨ ।

ਪ੍ਰਸ਼ਨ 2.
ਸੁਰੱਖਿਅਤ ਰੱਖਣ ਲਈ ਭੋਜਨ ਨੂੰ ਕਿੱਥੇ ਰੱਖਦੇ ਹਨ ?
ਉੱਤਰ-
ਸੁਰੱਖਿਅਤ ਰੱਖਣ ਲਈ ਭੋਜਨ ਨੂੰ ਠੰਢੀ ਥਾਂ ਜਾਂ ਫਰਿੱਜ਼ ਵਿਚ ਰੱਖਦੇ ਹਨ ।

ਪ੍ਰਸ਼ਨ 3.
ਭੋਜਨ ਖ਼ਰਾਬ ਕਰਨ ਵਾਲੇ ਜੀਵਾਣੂਆਂ ਦੇ ਲਈ ਸਭ ਤੋਂ ਉਪਯੁਕਤ ਤਾਪਮਾਨ ਕਿਹੜਾ ਹੈ ?
ਉੱਤਰ-
30° ਤੋਂ 40° ਤਕ ।

ਪ੍ਰਸ਼ਨ 4.
ਬਿਨਾਂ ਉਬਾਲਿਆ ਦੁੱਧ, ਉਬਾਲੇ ਹੋਏ ਦੁੱਧ ਦੀ ਬਜਾਇ ਛੇਤੀ ਖ਼ਰਾਬ ਕਿਉਂ ਹੋ ਜਾਂਦਾ ਹੈ ?
ਉੱਤਰ-
ਬਿਨਾਂ ਉਬਾਲੇ ਦੁੱਧ ਵਿਚ ਮੌਜੂਦ ਜੀਵਾਣੂ ਤੇਜ਼ੀ ਨਾਲ ਪੈਦਾ ਹੁੰਦੇ ਹਨ ਜਦ ਕਿ ਦੁੱਧ ਨੂੰ ਉਬਾਲਣ ਨਾਲ ਉਸ ਵਿਚ ਮੌਜੂਦ ਜੀਵਾਣੂ ਮਰ ਜਾਂਦੇ ਹਨ ।

ਪ੍ਰਸ਼ਨ 5.
ਜੀਵਾਣੂ ਭੋਜਨ ਨੂੰ ਕਿਹੋ ਜਿਹਾ ਬਣਾ ਦਿੰਦੇ ਹਨ ?
ਉੱਤਰ-
ਜੀਵਾਣੁ ਭੋਜਨ ਨੂੰ ਕੌੜਾ ਅਤੇ ਜ਼ਹਿਰੀਲਾ ਬਣਾ ਦਿੰਦੇ ਹਨ ।

PSEB 8th Class Home Science Solutions Chapter 3 ਭੋਜਨ ਦੀ ਸੰਭਾਲ

ਪ੍ਰਸ਼ਨ 6.
ਖਮੀਰ ਸਟਾਰਚ ਵਾਲੇ ਭੋਜਨ ਨੂੰ ਕਿਸ ਵਿਚ ਬਦਲ ਦਿੰਦਾ ਹੈ ?
ਉੱਤਰ-
ਖਮੀਰ ਸਟਾਰਚ ਵਾਲੇ ਭੋਜਨ ਨੂੰ ਅਲਕੋਹਲ ਅਤੇ ਕਾਰਬਨ ਡਾਈਆਕਸਾਈਡ ਵਿਚ ਬਦਲ ਦਿੰਦਾ ਹੈ ।

ਪ੍ਰਸ਼ਨ 7.
ਘਰ ਵਿਚ ਪਕਾਏ ਹੋਏ ਭੋਜਨ ਪਦਾਰਥ ਕਿਸ ਪ੍ਰਕਾਰ ਸੁਰੱਖਿਅਤ ਰੱਖੇ ਜਾਂਦੇ ਹਨ ।
ਉੱਤਰ-
ਠੰਢੀ ਜਗਾ, ਫਰਿਜ਼ ਆਦਿ ਵਿਚ ਰੱਖ ਕੇ ।

ਪ੍ਰਸ਼ਨ 8.
ਖਾਧ-ਪਦਾਰਥਾਂ ਦੇ ਸੰਰੱਖਿਅਣ ਲਈ ਸਭ ਤੋਂ ਮਹੱਤਵਪੂਰਨ ਗੱਲ ਕੀ ਹੈ ?
ਉੱਤਰ-
ਜੀਵਾਣੂਆਂ ਦਾ ਵਾਧਾ ਅਤੇ ਐਨਜ਼ਾਈਮਾਂ ਦੀ ਕਿਰਿਆਸ਼ੀਲਤਾ ਨੂੰ ਰੋਕਿਆ ਜਾਏ ।

ਪ੍ਰਸ਼ਨ 9.
ਖਾਧ ਪਦਾਰਥਾਂ ਨੂੰ ਸੁਕਾ ਕੇ ਸੁਰੱਖਿਅਤ ਰੱਖਣ ਦੀਆਂ ਕਿਹੜੀਆਂ-ਕਿਹੜੀਆਂ ਵਿਧੀਆਂ ਹਨ ?
ਉੱਤਰ-

  1. ਜੀਵਾਣੂਆਂ ਨੂੰ ਦੂਰ ਰੱਖਣਾ
  2. ਦਬਾਓ ਨਾਲ ਫਿਲਟਰ ਦੁਆਰਾ
  3. ਕਿਣਵਨ ਦੁਆਰਾ
  4. ਤਾਪ ਸੰਸਾਧਨ ਦੁਆਰਾ
  5. ਰਸਾਇਣਾਂ ਦੀ ਵਰਤੋਂ ਕਰਕੇ
  6. ਸੁਕਾ ਕੇ
  7. ਕਿਰਨਾਂ ਦੁਆਰਾ
  8. ਤੀਜੀਵੀਆਂ ਦੁਆਰਾ ।

ਪ੍ਰਸ਼ਨ 10.
ਧੁੱਪ ਵਿਚ ਸੁਕਾ ਕੇ ਸੁਰੱਖਿਅਤ ਰੱਖੇ ਜਾਣ ਵਾਲੇ ਕੁੱਝ ਖਾਧ-ਪਦਾਰਥਾਂ ਦੇ ਨਾਂ ਦੱਸੋ ।
ਉੱਤਰ-
ਆਲ, ਗੋਭੀ, ਮਟਰ, ਮੇਥੀ, ਸ਼ਲਗਮ, ਸਰੋਂ-ਛੋਲਿਆਂ ਦਾ ਸਾਗ ਆਦਿ ।

PSEB 8th Class Home Science Solutions Chapter 3 ਭੋਜਨ ਦੀ ਸੰਭਾਲ

ਪ੍ਰਸ਼ਨ 11.
ਫਲ ਤੇ ਸਬਜ਼ੀਆਂ ਨੂੰ ਓਵਨ ਵਿਚ ਸੁਕਾਉਣ ਦੇ ਕੀ ਲਾਭ ਹਨ ?
ਉੱਤਰ-

  1. ਫਲ ਤੇ ਸਬਜ਼ੀਆਂ ਜਲਦੀ ਸੁੱਕਦੀਆਂ ਹਨ ।
  2. ਮੱਖੀ ਤੇ ਧੂੜ-ਮਿੱਟੀ ਨਾਲ ਦੁਸ਼ਣ ਦਾ ਖ਼ਤਰਾ ਨਹੀਂ ਰਹਿੰਦਾ ਹੈ ।

ਪ੍ਰਸ਼ਨ 12.
ਪਾਸਚਰੀਕਰਨ ਕਿਰਿਆ ਕੀ ਹੈ ?
ਉੱਤਰ-
ਇਸ ਪ੍ਰਕਿਰਿਆ ਵਿਚ ਖਾਧ-ਪਦਾਰਥਾਂ ਨੂੰ ਪਹਿਲਾਂ ਗਰਮ ਕਰਕੇ ਫਿਰ ਠੰਢਾ ਕੀਤਾ ਜਾਂਦਾ ਹੈ ।

ਪ੍ਰਸ਼ਨ 13.
ਪਾਸਚਰੀਕਰਨ ਵਿਧੀ ਕਿਨ੍ਹਾਂ ਖਾਣ ਵਾਲੇ ਪਦਾਰਥਾਂ ਦੀ ਸੰਭਾਲ ਵਿਚ ਪ੍ਰਯੋਗ ਵਿਚ ਲਿਆਂਦੀ ਜਾਂਦੀ ਹੈ ?
ਉੱਤਰ-
ਦੁੱਧ, ਫਲਾਂ ਦੇ ਰਸ, ਸਿਰਕਾ ।

ਪ੍ਰਸ਼ਨ 14.
ਸਟੇਰੀਲਾਈਜ਼ੇਸ਼ਨ ਵਿਧੀ ਕਦੋਂ ਪ੍ਰਯੋਗ ਕਰਦੇ ਹਨ ?
ਉੱਤਰ-
ਜਦੋਂ ਖਾਣ ਵਾਲੇ ਪਦਾਰਥਾਂ ਨੂੰ ਬੋਤਲਾਂ ਜਾਂ ਡੱਬਿਆਂ ਵਿਚ ਸੀਲ ਬੰਦ ਕਰਦੇ ਹਨ ।

PSEB 8th Class Home Science Solutions Chapter 3 ਭੋਜਨ ਦੀ ਸੰਭਾਲ

ਪ੍ਰਸ਼ਨ 15.
ਸੁਰੱਖਿਅਕ ਪਦਾਰਥ ਕੀ ਹੁੰਦੇ ਹਨ ?
ਉੱਤਰ-
ਇਹ ਪਦਾਰਥ ਕਿਸੇ ਖਾਣ ਵਾਲੇ ਪਦਾਰਥ ਵਿਚ ਮਿਲਾ ਦੇਣ ਨਾਲ ਉਸ ਖਾਣ ਵਾਲੇ ਪਦਾਰਥ ਦੀ ਸੁਰੱਖਿਆ ਕੀਤੀ ਜਾਂਦੀ ਹੈ ।

ਪ੍ਰਸ਼ਨ 16.
ਕੁੱਝ ਘਰੇਲੂ ਸੁਰੱਖਿਅਕ ਪਦਾਰਥਾਂ ਦੇ ਨਾਂ ਦੱਸੋ ।
ਉੱਤਰ-
ਨਮਕ, ਖੰਡ, ਨਿੰਬੂ ਦਾ ਰਸ, ਸਿਰਕਾ, ਵਾਰਟੇਰਿਕ ਐਸਿਡ, ਸਿਟਰਿਕ ਐਸਿਡ, ਮਸਾਲੇ, ਤੇਲ ।

ਪ੍ਰਸ਼ਨ 17.
ਖਾਧ-ਪਦਾਰਥਾਂ ਦੀ ਸੁਰੱਖਿਆ ਵਿਚ ਨਮਕ ਦਾ ਪ੍ਰਯੋਗ ਕਦੋਂ ਕੀਤਾ ਜਾਂਦਾ ਹੈ ?
ਉੱਤਰ-
ਅਚਾਰ, ਚਟਨੀ, ਸਾਂਸ, ਫਲਾਂ ਤੇ ਸਬਜ਼ੀਆਂ ਦੀ ਬੋਤਲਬੰਦੀ ਅਤੇ ਡੱਬਾ ਬੰਦੀ ਸਮੇਂ।

ਪ੍ਰਸ਼ਨ 18.
ਖਾਣ ਵਾਲੇ ਪਦਾਰਥਾਂ ਦੀ ਸੰਭਾਲ ਵਿਚ ਨਮਕ ਕਿਸ ਪ੍ਰਕਾਰ ਸਹਾਇਤਾ ਕਰਦਾ ਹੈ ?
ਉੱਤਰ-

  1. ਖਾਣ ਵਾਲੇ ਪਦਾਰਥਾਂ ਦੀ ਨਮੀ ਘੱਟ ਕਰਨਾ
  2. ਖਾਣ ਵਾਲੇ ਪਦਾਰਥਾਂ ਵਿਚ ਵਾਤਾਵਰਨ ਦੀ ਆਕਸੀਜਨ ਨਾ ਮਿਲਣ ਦੇਣਾ,
  3. ਕਲੋਰਾਈਡ ਆਇਨ ਮਿਲਣ ਵਿਚ ਖਾਣ ਵਾਲੇ ਪਦਾਰਥਾਂ ਦੀ ਸੰਭਾਲ ਵਿਚ ਸਹਾਇਤਾ ਕਰਨਾ
  4. ਕਿਣਵਾਂ ਦੀ ਕਿਰਿਆਸ਼ੀਲਤਾ ਨੂੰ ਘੱਟ ਕਰਨਾ ।

ਪ੍ਰਸ਼ਨ 19.
ਖੰਡ ਦਾ ਪ੍ਰਯੋਗ ਕਿਹੜੇ ਖਾਧ-ਪਦਾਰਥਾਂ ਦੀ ਸੰਭਾਲ ਲਈ ਕੀਤਾ ਜਾਂਦਾ ਹੈ ?
ਉੱਤਰ-
ਜੈਮ, ਜੈਲੀ, ਮਾਮਲੇਡ, ਮੁਰੱਬਾ, ਕੈਂਡੀ, ਸੁਕੈਸ਼, ਸ਼ਰਬਤ, ਚਟਨੀ ਆਦਿ ।

ਪ੍ਰਸ਼ਨ 20.
ਤੇਲ ਅਚਾਰ ਦੀ ਸੰਭਾਲ ਕਿਸ ਪ੍ਰਕਾਰ ਕਰਦਾ ਹੈ ?
ਉੱਤਰ-
ਤੇਲ ਖਾਣ ਵਾਲੇ ਪਦਾਰਥਾਂ ਦਾ ਆਕਸੀਜਨ ਨਾਲੋਂ ਸੰਪਰਕ ਤੋੜ ਦਿੰਦਾ ਹੈ ਅਤੇ ਇਸ ਪ੍ਰਕਾਰ ਉਸ ਨੂੰ ਖ਼ਰਾਬ ਨਹੀਂ ਹੋਣ ਦਿੰਦਾ ।

PSEB 8th Class Home Science Solutions Chapter 3 ਭੋਜਨ ਦੀ ਸੰਭਾਲ

ਪ੍ਰਸ਼ਨ 21.
ਪੋਟਾਸ਼ੀਅਮ ਮੈਟਾਬਾਈ ਸਲਫਾਈਡ ਦਾ ਪ੍ਰਯੋਗ ਕਿਹੜੇ ਖਾਣ ਵਾਲੇ ਪਦਾਰਥਾਂ ਦੀ ਸੰਭਾਲ ਲਈ ਕੀਤਾ ਜਾਂਦਾ ਹੈ ?
ਉੱਤਰ-
ਸੰਤਰਾ, ਨਿੰਬੂ, ਲੀਚੀ, ਅਨਾਨਾਸ, ਅੰਬ ਆਦਿ ਹਲਕੇ ਰੰਗ ਵਾਲੇ ਫਲਾਂ ਤੇ ਸਬਜ਼ੀਆਂ ਦੀ ਸੰਭਾਲ ਲਈ ।

ਪ੍ਰਸ਼ਨ 22.
ਅਨਾਜ ਅਤੇ ਦਾਲਾਂ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ ?
ਉੱਤਰ-
ਅਨਾਜ ਨੂੰ ਸੁਕਾ ਕੇ ਬੋਰੀ ਜਾਂ ਟੀਨ ਦੇ ਵੱਡੇ ਢੋਲ ਵਿੱਚ ਪਾ ਕੇ ਚੰਗੀ ਤਰ੍ਹਾਂ ਬੰਦ ਕਰ ਕੇ ਰੱਖਿਆ ਜਾਂਦਾ ਹੈ | ਕਣਕ ਨੂੰ ਸਾਂਭਣ ਲੱਗੇ ਉਸ ਵਿੱਚ ਨਿੰਮ ਜਾਂ ਮੇਥੀ ਦੇ ਸੁੱਕੇ ਪੀਸੇ ਹੋਏ ਪੱਤੇ ਰਲਾ ਦੇਣੇ ਚਾਹੀਦੇ ਹਨ ਜਾਂ ਫਿਰ ਡੀ.ਡੀ.ਟੀ. ਦੀ ਪੋਟਲੀ ਬਣਾ ਕੇ ਵਿੱਚ ਰੱਖੋ ।ਇਕ ਕਿਲੋ ਚੌਲਾਂ ਵਿੱਚ ਢਾਈ ਕਿਲੋ ਲੁਣ ਪੀਸ ਕੇ ਰਲਾ ਦਿਉ । ਦਾਲਾਂ ਨੂੰ ਸਮੇਂ-ਸਮੇਂ ਤੇ ਧੁੱਪ ਲਗਾਉਂਦੇ ਰਹਿਣਾ ਚਾਹੀਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭੋਜਨ ਸੰਭਾਲ ਦੇ ਲਾਭ ਲਿਖੋ ।
ਉੱਤਰ-
ਖਾਣ ਵਾਲੇ ਪਦਾਰਥਾਂ ਦੀ ਸੰਭਾਲ ਦੇ ਮੁੱਖ ਲਾਭ ਹੇਠ ਲਿਖੇ ਹਨ-

  1. ਖਾਧ-ਪਦਾਰਥਾਂ ਨੂੰ ਨਸ਼ਟ ਹੋਣ ਤੋਂ ਬਚਾਇਆ ਜਾ ਸਕਦਾ ਹੈ ।
  2. ਖਾਧ-ਪਦਾਰਥਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਤਕ ਅਸਾਨੀ ਨਾਲ ਲਿਜਾਇਆ ਜਾ ਸਕਦਾ ਹੈ।
  3. ਸੰਕਟ, ਅਕਾਲ ਆਦਿ ਦੇ ਸਮੇਂ ਸੁਰੱਖਿਅਤ ਖਾਧ-ਪਦਾਰਥਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ।
  4. ਯੁੱਧ, ਪਹਾੜਾਂ ਤੇ ਚੜ੍ਹਨ, ਸਮੁੰਦਰੀ ਯਾਤਰਾ ਵਿਚ ਅਤੇ ਧਰੁਵੀ ਯਾਤਰਾ ਵਿਚ ਸੁਰੱਖਿਅਤ ਭੋਜਨ ਪਦਾਰਥ ਹੀ ਲਾਭਦਾਇਕ ਸਿੱਧ ਹੁੰਦੇ ਹਨ ।
  5. ਬੇਮੌਸਮੀ ਸਬਜ਼ੀ, ਫਲ ਆਦਿ ਪ੍ਰਾਪਤ ਹੋ ਸਕਦੇ ਹਨ ।
  6. ਫ਼ਸਲਾਂ ਦਾ ਲੋੜ ਤੋਂ ਵੱਧ ਉਤਪਾਦਨ ਹੋਣ ਤੇ ਉਹਨਾਂ ਨੂੰ ਸੁਰੱਖਿਅਤ ਕਰਕੇ ਸੜਨ ਤੋਂ ਬਚਾਇਆ ਜਾ ਸਕਦਾ ਹੈ ਅਤੇ ਉਹਨਾਂ ਨੂੰ ਦੂਜੇ ਦੇਸ਼ਾਂ ਵਿਚ ਭੇਜਿਆ ਜਾ ਸਕਦਾ ਹੈ ।
  7. ਸੰਭਾਲ ਨਾਲ ਭੋਜਨ ਪਦਾਰਥ ਦਾ ਅਸਲੀ ਸੁਆਦ ਅਤੇ ਖੁਸ਼ਬੂ ਬਣੀ ਰਹਿੰਦੀ ਹੈ ।
  8. ਭੋਜਨ ਵਿਚ ਵਿਭਿੰਨਤਾ ਲਿਆਂਦੀ ਜਾ ਸਕਦੀ ਹੈ ।

ਪ੍ਰਸ਼ਨ 2.
ਭੋਜਨ ਦੀ ਸੰਭਾਲ ਦੇ ਉਪਾਅ ਕਿਹੜੇ ਸਿਧਾਂਤਾਂ ‘ਤੇ ਆਧਾਰਿਤ ਹਨ ?
ਉੱਤਰ-
1. ਸੂਖਮ ਜੀਵਾਣੁਆਂ ਦੁਆਰਾ ਹੋਣ ਵਾਲੇ ਵਿਸ਼ਲੇਸ਼ਣ ਨੂੰ ਰੋਕਣਾ ਜਾਂ ਵਿਲੰਬਿਤ ਕਰਨਾ – ਭੋਜਨ ਨੂੰ ਸੁਰੱਖਿਅਤ ਕਰਨ ਲਈ ਸੂਖਮ ਜੀਵਾਂ ਨੂੰ ਨਸ਼ਟ ਕਰਨ ਜਾਂ ਉਹਨਾਂ ਨੂੰ ਕੱਢਣ ਦੇ ਉਪਾਅ ਕਰਨੇ ਪੈਂਦੇ ਹਨ । ਇਸ ਤੋਂ ਇਲਾਵਾ ਜੇਕਰ ਸੁਖਮ ਜੀਵਾਂ ਦਾ ਵਾਧਾ ਸ਼ੁਰੂ ਹੋ ਚੁੱਕਾ ਭੋਜਨ ਦੀ ਸੰਭਾਲ ਹੋਵੇ ਤਾਂ ਇਸ ਨੂੰ ਰੋਕਣਾ ਪੈਂਦਾ ਹੈ । ਅਜਿਹਾ ਜੀਵਾਣੂਆਂ ਨੂੰ ਦੂਰ ਰੱਖ ਕੇ ਜਾਂ ਜੀਵਾਣੂਆਂ ਨੂੰ ਫਿਲਟਰ ਦੁਆਰਾ ਕੱਢ ਕੇ ਕੀਤਾ ਜਾਂਦਾ ਹੈ । ਇਨ੍ਹਾਂ ਦਾ ਵਾਧਾ ਨਮੀ ਸੁਕਾ ਕੇ, ਇਨ੍ਹਾਂ ਦਾ ਹਵਾ ਨਾਲੋਂ ਸੰਪਰਕ ਹਟਾ ਕੇ ਅਤੇ ਰਸਾਇਣਿਕ ਪਦਾਰਥਾਂ ਦੀ ਵਰਤੋਂ ਕਰਕੇ ਰੋਕਿਆ ਜਾ ਸਕਦਾ ਹੈ ।

2. ਭੋਜਨ ਵਿਚ ਸਵੈ-ਵਿਸ਼ਲੇਸ਼ਣ ਨੂੰ ਰੋਕਣਾ ਜਾਂ ਵਿਲੰਬਿਤ ਕਰਨਾ – ਭੋਜਨ ਵਿਚ ਮਿਲਣ ਵਾਲੇ ਪਦਾਰਥ ਨੂੰ ਤਾਪ ਦੁਆਰਾ ਖ਼ਤਮ ਕਰਨ ਜਾਂ ਨਿਸ਼ਕਿਰਿਆ ਕਰਨ ਨਾਲ ਉਸ ਵਿਚ ਹੋਣ ਵਾਲੇ ਸ਼ੈਵਿਸ਼ਲੇਸ਼ਣ ਨੂੰ ਨਸ਼ਟ ਕੀਤਾ ਜਾ ਸਕਦਾ ਹੈ ।

PSEB 8th Class Home Science Solutions Chapter 3 ਭੋਜਨ ਦੀ ਸੰਭਾਲ

ਪ੍ਰਸ਼ਨ 3.
ਮੱਖਣ ਅਤੇ ਘਿਓ ਨੂੰ ਕਿਵੇਂ ਸੰਗਹਿਤ ਕਰੋਗੇ ?
ਉੱਤਰ-
ਮੱਖਣ ਅਤੇ ਘਿਓ ਵਿਚੋਂ ਖਟਿਆਈ ਕੱਢ ਦੇਣੀ ਚਾਹੀਦੀ ਹੈ ਤੇ ਗਿੱਲੀ ਮਲਮਲ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ ਤਾਂ ਕਿ ਠੰਡਾ ਰਹਿ ਕੇ ਸੁਰੱਖਿਅਤ ਰਹਿ ਸਕੇ । ਕੀੜਿਆਂ ਮਕੌੜਿਆਂ ਤੋਂ ਬਚਾਉਣ ਲਈ ਪਾਣੀ ਦੇ ਬਰਤਨ ਵਿੱਚ ਮੱਖਣ, ਘਿਓ ਨੂੰ ਰੱਖ ਕੇ ਜਾਲੀ ਵਿੱਚ ਰੱਖਣਾ ਚਾਹੀਦਾ ਹੈ ।

ਪ੍ਰਸ਼ਨ 4.
ਅਵਯਵ ਬਾਰੇ ਦੱਸੋ ।
ਉੱਤਰ-
ਸੂਖਮ ਜੀਵਾਂ ਦੇ ਨਾਲ-ਨਾਲ ਇਹ ਸਬਜ਼ੀਆਂ ਫਲਾਂ ਨੂੰ ਸਾੜ ਦਿੰਦੇ ਹਨ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭੋਜਨ ਨੂੰ ਸੁਰੱਖਿਅਤ ਕਰਨ ਦਾ ਕੀ ਭਾਵ ਹੈ ? ਕਿਹੜੀਆਂ-ਕਿਹੜੀਆਂ ਵਿਧੀਆਂ ਨਾਲ ਭੋਜਨ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ ?
ਉੱਤਰ-
ਬਹੁਤ ਸਾਰੇ ਖਾਣ-ਵਾਲੇ ਪਦਾਰਥ ਜਿਵੇਂ-ਤਾਜ਼ੇ ਫਲ, ਸਬਜ਼ੀਆਂ, ਮੀਟ, ਮੱਛੀ, ਆਂਡਾ ਆਦਿ ਜ਼ਿਆਦਾ ਸਮੇਂ ਤਕ ਸੁਰੱਖਿਅਤ ਨਹੀਂ ਰੱਖੇ ਜਾ ਸਕਦੇ । ਮੌਸਮੀ ਖਾਦ ਪਦਾਰਥ ਮੌਸਮ ਵਿਚ ਬਹੁਤ ਜ਼ਿਆਦਾ ਮਾਤਰਾ ਵਿਚ ਪੈਦਾ ਹੁੰਦੇ ਹਨ ਇਸ ਲਈ ਉਨ੍ਹਾਂ ਨੂੰ ਦੂਜੀਆਂ ਥਾਂਵਾਂ ਤੇ ਪਹੁੰਚਾਉਣਾ ਹੁੰਦਾ ਹੈ । ਇਸ ਪ੍ਰਕਾਰ ਖਾਧ ਪਦਾਰਥਾਂ ਦੀ ਜ਼ਿਆਦਾ ਮਾਤਰਾ ਨੂੰ ਦੇਸ਼ ਦੇ ਵੱਖਵੱਖ ਭਾਗਾਂ ਵਿਚ ਪਹੁੰਚਾਉਣ ਅਤੇ ਠੀਕ ਉਪਯੋਗ ਲਈ ਅਜਿਹੀਆਂ ਵਿਧੀਆਂ ਵਿਚ ਗੁਜ਼ਾਰਿਆ ਜਾਂਦਾ ਹੈ, ਜਿਸ ਨਾਲ ਉਹ ਸੜਨ ਤੋਂ ਬਚੇ ਰਹਿਣ । ਇਸ ਨੂੰ ਭੋਜਨ ਦੀ ਸੰਭਾਲ ਕਹਿੰਦੇ ਹਨ । ਭੋਜਨ ਨੂੰ ਸੁਰੱਖਿਅਤ ਕਰਨ ਦੀ ਲੋੜ ਹੇਠ ਲਿਖੇ ਤਰ੍ਹਾਂ ਦੱਸੀ ਗਈ ਹੈ-

  1. ਖਾਧ-ਪਦਾਰਥਾਂ ਨੂੰ ਨਸ਼ਟ ਹੋਣ ਤੋਂ ਬਚਾਉਣ ਲਈ ।
  2. ਖਾਧ-ਪਦਾਰਥਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਤਕ ਲਿਆਉਣ, ਲੈ ਜਾਣ ਲਈ ਜਿਸ ਨਾਲ ਰਸਤੇ ਵਿਚ ਖ਼ਰਾਬ ਨਾ ਹੋਣ ਅਤੇ ਲਿਆਉਣ ਲੈ ਜਾਣ ਵਿਚ ਔਖਿਆਈ ਨਾ ਹੋਵੇ ।
  3. ਸੁਰੱਖਿਆ ਦੁਆਰਾ ਖਾਧ ਪਦਾਰਥਾਂ ਦਾ ਸੰਗ੍ਰਹਿ ਕਰਨ ਲਈ ।
  4. ਵੱਖ-ਵੱਖ ਖਾਧ-ਪਦਾਰਥਾਂ ਨੂੰ ਬਿਨਾਂ ਮੌਸਮ ਦੇ ਅਤੇ ਸਾਰੇ ਸਾਲ ਆਸਾਨ ਉਪਲੱਬਧੀ ਲਈ ।
  5. ਸਮੇਂ ਅਤੇ ਕਿਰਤ ਦੀ ਬੱਚਤ ਲਈ ।
  6. ਭੋਜਨ ਦੇ ਰੰਗ, ਰੂਪ, ਸੁਆਦ ਵਿਚ ਭਿੰਨਤਾ ਲਿਆਉਣ ਲਈ ।
  7. ਆਧੁਨਿਕ ਜੀਵਨ ਦੀਆਂ ਵੱਧਦੀਆਂ ਹੋਈਆਂ ਲੋੜਾਂ ਨੂੰ ਕਿਸੇ ਹੱਦ ਤਕ ਪੂਰਾ ਕਰਨ ਲਈ ਵੀ ਭੋਜਨ ਦੀ ਸੁਰੱਖਿਆ ਜ਼ਰੂਰੀ ਹੁੰਦੀ ਹੈ ।

ਭੋਜਨ ਨੂੰ ਹੇਠ ਲਿਖੀਆਂ ਵਿਧੀਆਂ ਨਾਲ ਸੁਰੱਖਿਅਤ ਰੱਖਿਆ ਜਾ ਸਕਦਾ ਹੈ-
1. ਜੀਵਾਣੂਆਂ ਨੂੰ ਦੂਰ ਰੱਖ ਕੇ – ਭੋਜਨ ਨੂੰ ਖ਼ਰਾਬ ਕਰਨ ਵਾਲੇ ਜੀਵਾਣੂ ਹਵਾ ਵਿਚ ਮੌਜੂਦ ਹੁੰਦੇ ਹਨ । ਇਸ ਲਈ ਜੇਕਰ ਭੋਜਨ ਨੂੰ ਹਵਾ ਤੋਂ ਬਚਾ ਕੇ ਰੱਖਿਆ ਜਾਵੇ ਤਾਂ ਉਹ ਸੁਰੱਖਿਅਤ ਰਹਿੰਦਾ ਹੈ । ਸਭ ਤੋਂ ਪਹਿਲਾਂ ਖਾਧ ਪਦਾਰਥਾਂ ਨੂੰ ਗਰਮ ਕਰਕੇ ਉਸ ਵਿਚ ਮੌਜੂਦ ਜੀਵਾਣੂਆਂ ਨੂੰ ਨਸ਼ਟ ਕਰ ਦਿੰਦੇ ਹਨ । ਫਿਰ ਇਹਨਾਂ ਨੂੰ ਚੌੜੇ ਮੂੰਹ ਦੀਆਂ ਬੋਤਲਾਂ ਜਾਂ ਡੱਬਿਆਂ ਵਿਚ ਭਰ ਕੇ ਪਾਣੀ ਦੇ ਤਸਲੇ ਵਿਚ ਰੱਖ ਕੇ ਗਰਮ ਕਰਦੇ ਹਨ | ਅਜਿਹਾ ਕਰਨ ਨਾਲ ਖਾਧ ਸਮੱਗਰੀ ਵਿਚ ਮੌਜੂਦ ਜਾਂ ਦਾਖ਼ਲ ਹੋਈ ਹਵਾ ਨਿਕਲ ਜਾਂਦੀ ਹੈ |ਹੁਣ ਤੁਰੰਤ ਢੱਕਣ ਨੂੰ ਹਵਾ ਰੋਧਕ ਢੰਗ ਨਾਲ ਬੰਦ ਕਰ ਦਿੰਦੇ ਹਨ । ਬਾਹਰਲੇ ਦੇਸ਼ਾਂ ਵਿਚ ਜ਼ਿਆਦਾਤਰ ਖਾਧ-ਪਦਾਰਥ ਇਸੇ ਤਰ੍ਹਾਂ ਬੰਦ ਡੱਬਿਆਂ ਵਿਚ ਵਿਕਦੇ ਹਨ । ਅਚਾਰ, ਮੁਰੱਬੇ, ਸ਼ਰਬਤ, ਫਲ-ਸਬਜ਼ੀਆਂ, ਮਾਸ, ਮੱਛੀ, ਆਦਿ ਖਾਣ ਦੀਆਂ ਅਨੇਕਾਂ ਵਸਤਾਂ ਇਸ ਵਿਧੀ ਨਾਲ ਸੁਰੱਖਿਅਤ ਰੱਖੀਆਂ ਜਾ ਸਕਦੀਆਂ ਹਨ ।

2. ਦਬਾਅ ਨਾਲ ਫਿਲਟਰ ਦੁਆਰਾ – ਇਸ ਵਿਧੀ ਨਾਲ ਤਰਲ ਭੋਜਨ ਪਦਾਰਥਾਂ ਜਿਵੇਂ-ਫਲਾਂ ਦਾ ਰੇਸ, ਬੀਅਰ, ਸ਼ਰਾਬ ਅਤੇ ਪਾਣੀ ਆਦਿ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ । ਇਨ੍ਹਾਂ ਤਰਲ ਪਦਾਰਥਾਂ ਨੂੰ ਘੱਟ ਜਾਂ ਜ਼ਿਆਦਾ ਦਬਾਅ ਨਾਲ ਜੀਵਾਣੂ ਫਿਲਟਰਾਂ ਵਿਚੋਂ ਫਿਲਟਰ ਕਰ ਲਿਆ ‘ ਜਾਂਦਾ ਹੈ ।

3. ਖਮੀਰੀਕਰਨ ਦੁਆਰਾ – ਜੀਵਾਣੂ ਦੁਆਰਾ ਪੈਦਾ ਕੀਤੇ ਗਏ ਕਾਰਬੋਨਿਕ ਐਸਿਡ ਨਾਲ ਭੋਜਨ ਸੁਰੱਖਿਅਤ ਹੋ ਜਾਂਦਾ ਹੈ । ਸੰਭਾਲ ਵਿਚ ਅਲਕੋਹਲ, ਐਸਿਟਿਕ ਐਸਿਡ ਅਤੇ ਲੈਕਟਿਕ ਐਸਿਡ ਦੁਆਰਾ ਕੀਤਾ ਗਿਆ ਖਮੀਰੀਕਰਨ ਮਹੱਤਵਪੂਰਨ ਹੈ. । ਵਾਈਨ, ਬੀਅਰ, ਫਲਾਂ ਦੇ ਸ਼ਿਰਕੇ ਆਦਿ ਪੀਣ ਵਾਲੇ ਪਦਾਰਥਾਂ ਨੂੰ ਇਸੇ ਵਿਧੀ ਨਾਲ ਤਿਆਰ ਕੀਤਾ ਜਾਂਦਾ ਹੈ । ਇਸ ਪ੍ਰਕਾਰ ਨਾਲ ਸੰਭਾਲ ਖਾਧ ਪਦਾਰਥਾਂ ਨੂੰ ਸਾਵਧਾਨੀ ਨਾਲ ਸੀਲ ਬੰਦ ਕਰਕੇ ਰੱਖਣ ਨਾਲ ਉਨ੍ਹਾਂ ਵਿਚ ਅਣਲੋੜੀਂਦਾ ਖਮੀਰੀਕਰਨ ਨਹੀਂ ਹੋ ਸਕਦਾ ।

4. ਤਾਪ ਸੰਸਾਧਨ ਵਿਧੀ ਦੁਆਰਾ – ਇਸ ਵਿਧੀ ਨਾਲ ਜੀਵਾਣੂਆਂ ਨੂੰ ਨਸ਼ਟ ਕੀਤਾ ਜਾਂਦਾ ਹੈ ।ਇਹ ਵਿਧੀ ਤਿੰਨ ਪ੍ਰਕਾਰ ਨਾਲ ਪ੍ਰਯੋਗ ਕੀਤੀ ਜਾਂਦੀ ਹੈ|
ਪਾਸਚਰੀਕਰਨ – ਇਸ ਵਿਧੀ ਵਿਚ ਭੋਜਨ ਪਦਾਰਥਾਂ ਨੂੰ ਗਰਮ ਕਰਕੇ ਠੰਢਾ ਕੀਤਾ ਜਾਂਦਾ ਹੈ । ਇਸ ਵਿਚ ਜੀਵਾਣੂ ਇਸ ਬਦਲਦੇ ਹੋਏ ਤਾਪ ਨੂੰ ਸਹਿਣ ਨਹੀਂ ਕਰ ਸਕਦੇ ਅਤੇ ਜਲਦੀ ਹੀ ਨਸ਼ਟ ਹੋ ਜਾਂਦੇ ਹਨ । ਇਸ ਵਿਧੀ ਵਿਚ ਜ਼ਿਆਦਾਤਰ ਜੀਵਾਣੂ ਤਾਂ ਨਸ਼ਟ ਹੋ ਜਾਂਦੇ ਹਨ ਫਿਰ ਵੀ ਕੁੱਝ ਰਹਿ ਜਾਂਦੇ ਹਨ । ਇਹ ਵਿਧੀ ਮੁੱਖ ਰੂਪ ਨਾਲ ਦੁੱਧ (Milk) ਲਈ ਵਰਤੀ ਜਾਂਦੀ ਹੈ । ਭੋਜਨ ਪਦਾਰਥਾਂ ਦਾ ਪਾਸਚਰੀਕਰਨ ਹੇਠ ਲਿਖੇ ਉਦੇਸ਼ਾਂ ਨਾਲ ਕੀਤਾ ਜਾਂਦਾ ਹੈ-

  • ਦੁੱਧ ਦਾ ਪਾਸਚਰੀਕਰਨ ਕਰਨ ਨਾਲ ਰੋਗ ਪੈਦਾ ਕਰਨ ਵਾਲੇ ਸਾਰੇ ਜੀਵਾਣੂਆਂ ਨੂੰ ਨਸ਼ਟ ਕੀਤਾ ਜਾ ਸਕਦਾ ਹੈ ।
  • ਲੈਕਟਿਕ ਐਸਿਡ ਦੀ ਮੌਜੂਦਗੀ ਨਾਲ ਦੁੱਧ ਖੱਟਾ ਹੋ ਜਾਂਦਾ ਹੈ । ਇਸ ਐਸਿਡ ਨੂੰ ਪੈਦਾ ਕਰਨ ਵਾਲੇ ਬਹੁਤ ਸਾਰੇ ਜੀਵਾਣੂ ਦੁੱਧ ਦੇ ਪਾਸਚਰੀਕਰਨ ਨਾਲ ਨਸ਼ਟ ਹੋ ਜਾਂਦੇ ਹਨ । ਇਸ ਨਾਲ ਦੁੱਧ ਖੱਟਾ ਨਹੀਂ ਹੁੰਦਾ ।
  • ਇਸ ਕਿਰਿਆ ਦੁਆਰਾ ਸੁਆਦ ਵਿਗਾੜਨ ਵਾਲੇ ਅਤੇ ਬਦਬੂ ਪੈਦਾ ਕਰਨ ਵਾਲੇ ਜੀਵਾਣੂਆਂ ਨੂੰ ਵੀ ਨਸ਼ਟ ਕਰ ਦਿੱਤਾ ਜਾਂਦਾ ਹੈ ।

ਪਾਸਚਰੀਕਰਨ ਦੀਆਂ ਹੇਠ ਲਿਖੀਆਂ ਤਿੰਨ ਵਿਧੀਆਂ ਹਨ-

  • ਹੋਲਡਿੰਗ ਵਿਧੀ – ਇਸ ਵਿਧੀ ਵਿਚ ਖਾਧ-ਪਦਾਰਥ ਨੂੰ 62. 67°C ਜਾਂ 145°F ਤੇ 30 ਮਿੰਟ ਤਕ ਰੱਖਣ ਦੇ ਬਾਅਦ ਠੰਢਾ ਹੋਣ ਦਿੱਤਾ ਜਾਂਦਾ ਹੈ ।
  • ਫਲੈਸ਼ ਵਿਧੀ – ਇਸ ਵਿਚ ਖਾਧ-ਪਦਾਰਥ ਨੂੰ 71°C ਜਾਂ 161°ਤੇ 15 ਸਕਿੰਟ ਦੇ ਲਈ ਰੱਖ ਕੇ ਇਕ ਦਮ ਠੰਢਾ ਕਰ ਦਿੱਤਾ ਜਾਂਦਾ ਹੈ ।
  • ਬਹੁਤ ਜ਼ਿਆਦਾ ਤਾਪ ਦੀ ਵਿਧੀ – ਇਸ ਵਿਧੀ ਵਿਚ ਖਾਧ ਪਦਾਰਥ ਨੂੰ 90°C ਜਾਂ 194°F ਜਾਂ ਇਸ ਤੋਂ ਵੀ ਜ਼ਿਆਦਾ ਤਾਪ ਤੇ ਇਕ ਸਕਿੰਟ ਲਈ ਰੱਖ ਕੇ ਇਕ ਦਮ ਠੰਢਾ ਕੀਤਾ ਜਾਂਦਾ ਹੈ । ਇਹ ਵਿਧੀ ਜ਼ਿਆਦਾ ਸੁਰੱਖਿਅਤ ਹੈ ਅਤੇ ਇਸ ਵਿਚ ਬਹੁਤ ਘੱਟ ਸਮਾਂ ਲੱਗਦਾ
    ਹੈ ।

5. ਠੰਢੀ ਥਾਂ ਤੇ ਰੱਖ ਕੇ – ਭੋਜਨ ਨੂੰ ਖਰਾਬ ਕਰਨ ਵਾਲੇ ਜੀਵਾਂ ਦੇ ਵਾਧੇ ਲਈ 30°C ਤੋਂ 40°Cਦਾ ਤਾਪਮਾਨ ਉੱਚਿਤ ਰਹਿੰਦਾ ਹੈ । 30°C ਨਾਲੋਂ ਤਾਪਮਾਨ ਜਿੰਨਾ ਘੱਟ ਹੋਵੇਗਾ ਉਨਾ ਹੀ ਸੁਖਮ ਜੀਵ ਪੈਦਾ ਨਹੀਂ ਹੋ ਸਕਣਗੇ । ਇਸੇ ਪ੍ਰਕਾਰ ਗਰਮੀਆਂ ਦੀ ਬਜਾਏ ਸਰਦੀਆਂ ਵਿਚ ਭੋਜਨ ਜ਼ਿਆਦਾ ਦੇਰ ਤਕ ਸੁਰੱਖਿਅਤ ਰਹਿੰਦਾ ਹੈ ।
PSEB 8th Class Home Science Solutions Chapter 3 ਭੋਜਨ ਦੀ ਸੰਭਾਲ 2
ਇਸ ਪ੍ਰਕਾਰ ਖਾਧ ਪਦਾਰਥਾਂ ਨੂੰ ਬਹੁਤ ਘੱਟ ਤਾਪਮਾਨ ‘ਤੇ ਰੱਖ ਕੇ ਉਹਨਾਂ ਨੂੰ ਖ਼ਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ | ਘਰ ਵਿਚ ਭੋਜਨ ਨੂੰ ਜਿਵੇਂ ਦੁੱਧ, ਦਹੀਂ, ਸਬਜ਼ੀਆਂ, ਫਲ ਆਦਿ ਨੂੰ ਰੈਫਰੀਜਰੇਟਰ ਵਿਚ ਰੱਖ ਕੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ । ਆਈਸ ਬਾਂਕਸ ਵੀ ਕੁੱਝ ਸਮੇਂ ਲਈ ਰੈਫਰੀਜਰੇਟਰ ਦੀ ਤਰ੍ਹਾਂ ਕੰਮ ਕਰਦਾ ਹੈ ।

ਵੱਡੀ ਪੱਧਰ ‘ਤੇ ਫਲ ਤੇ ਸਬਜ਼ੀਆਂ ਆਦਿ ਨੂੰ ਜ਼ੀਰੋ ਡਿਗਰੀ ਤਾਪਮਾਨ ਵਿਚ ਕੋਲਡ-ਸਟੋਰ ਵਿਚ ਸੁਰੱਖਿਅਤ ਰੱਖਿਆ ਜਾਂਦਾ ਹੈ ।

6. ਸੁਕਾ ਕੇ-ਜੀਵਾਣੂਆਂ ਤੇ ਹੋਰ ਸੂਖਮ ਜੀਵਾਂ ਨੂੰ ਆਪਣੇ ਵਾਧੇ ਲਈ ਨਮੀ ਦੀ ਲੋੜ ਹੁੰਦੀ ਹੈ । ਨਮੀ ਦੀ ਕਮੀ ਵਿਚ ਇਹ ਪੈਦਾ ਨਹੀਂ ਹੋ ਸਕਦੇ । ਜੇ ਖਾਧ ਪਦਾਰਥਾਂ ਨੂੰ ਸੁਕਾ ਕੇ ਉਹਨਾਂ ਦੀ ਨਮੀ ਖ਼ਤਮ ਕਰ ਦਿੱਤੀ ਜਾਵੇ ਤਾਂ ਉਹਨਾਂ ਨੂੰ ਖ਼ਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ | ਘਰਾਂ ਵਿਚ ਮੇਥੀ, ਪੁਦੀਨਾ, ਧਨੀਆ, ਮਟਰ, ਗੋਭੀ, ਸ਼ਲਗਮ, ਪਿਆਜ, ਭਿੰਡੀ, ਲਾਲ ਮਿਰਚ ਆਦਿ ਨੂੰ ਛਾਂ ਵਿਚ ਸੁਕਾ ਕੇ ਜ਼ਿਆਦਾ ਸਮੇਂ ਤਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ ।

ਵੱਡੇ ਪੈਮਾਨੇ ਤੇ ਖਾਧ-ਪਦਾਰਥਾਂ ਨੂੰ ਮਸ਼ੀਨਾਂ ਦੁਆਰਾ ਗਰਮ ਹਵਾ ਦੇ ਵਾਤਾਵਰਨ ਵਿਚ ਸੁਕਾਇਆ ਜਾਂਦਾ ਹੈ । ਇਸ ਪ੍ਰਕਾਰ ਸੁਕਾਏ ਗਏ ਖਾਧ-ਪਦਾਰਥ ਧੁੱਪ ਵਿਚ ਸੁਕਾਏ ਗਏ ਖਾਧਪਦਾਰਥਾਂ ਨਾਲੋਂ ਜ਼ਿਆਦਾ ਚੰਗੀ ਤਰ੍ਹਾਂ ਅਤੇ ਜ਼ਿਆਦਾ ਸਮੇਂ ਤਕ ਸੁਰੱਖਿਅਤ ਰਹਿੰਦੇ ਹਨ ।

7. ਜੀਵਾਣੂ ਨਾਸ਼ਕ ਵਸਤਾਂ ਦੇ ਪ੍ਰਯੋਗ ਨਾਲ – ਜੀਵਾਣੂ ਕੁਦਰਤੀ ਪਦਾਰਥਾਂ ਅਤੇ ਘੱਟ ਨਮੀ ਵਾਲੀ ਖਾਧ ਸਮੱਗਰੀ ਵਿਚ ਚੰਗੀ ਤਰ੍ਹਾਂ ਫੈਲਦੇ ਹਨ । ਸ਼ੱਕਰ, ਨਮਕ, ਸਿਰਕਾ, ਰਾਈ, ਤੇਲ ਆਦਿ ਜੀਵਾਣੂਆਂ ਦੇ ਹੜ੍ਹ ਨੂੰ ਰੋਕ ਕੇ ਖਾਧ-ਪਦਾਰਥਾਂ ਨੂੰ ਸੁਰੱਖਿਅਤ ਰੱਖਦੇ ਹਨ । ਇਸੇ ਵਿਧੀ ਨਾਲ ਆਚਾਰ ਨੂੰ ਤੇਲ ਨਾਲ, ਮੁਰੱਬੇ ਨੂੰ ਖੰਡ ਨਾਲ, ਚਟਨੀ ਨੂੰ ਨਮਕ ਨਾਲ, ਮੱਛੀ ਨੂੰ ਧੂੰਆਂ ਦੇ ਕੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ ।

8.ਰਸਾਇਣਾਂ ਦੀ ਸਹਾਇਤਾ ਨਾਲ – ਪੋਟਾਸ਼ੀਅਮ ਮੈਟਾਬਾਈ ਸਲਫਾਈਟ, ਸੋਡੀਅਮ ਬੈਂਜੋਏਟ, ਸੋਡੀਅਮ ਮੈਟਾਬਾਈ ਸਲਫਾਈਡ, ਟਾਟਰੀ, ਬੋਰਿਕ ਐਸਿਡ, ਸਲਫਰ ਡਾਈਆਕਸਾਈਡ ਆਦਿ ਕਈ ਰਸਾਇਣਕ ਪਦਾਰਥ ਜੀਵਾਣੂਆਂ ਦੀ ਸੰਖਿਆ ਵਾਧੇ ਵਿਚ ਰੁਕਾਵਟ ਪਾਉਂਦੇ ਹਨ । ਇਸ ਵਿਧੀ ਵਿਚ ਖਾਧ ਪਦਾਰਥ, ਜਿਵੇਂ ਮੁਰੱਬੇ, ਚਟਨੀ, ਸ਼ਰਬਤ ਆਦਿ ਦੀਆਂ ਬੋਤਲਾਂ ਜਾਂ ਡੱਬਿਆਂ ਵਿਚ ਬੰਦ ਕਰਨ ਤੋਂ ਪਹਿਲਾਂ ਥੋੜ੍ਹੀ ਮਾਤਰਾ ਵਿਚ ਇਨ੍ਹਾਂ ਵਿਚੋਂ ਕਿਸੇ ਰਸਾਇਣ ਦਾ ਪ੍ਰਯੋਗ ਕੀਤਾ ਜਾਂਦਾ ਹੈ ।

9. ਉਬਾਲ ਕੇ – ਜੀਵਾਣੂ ਉੱਲੀ ਅਤੇ ਖਮੀਰ ਆਦਿ ਭੋਜਨ ਖ਼ਰਾਬ ਕਰਨ ਵਾਲੇ ਤੱਤ ਦਾ ਵਾਧਾ ਵਧੇ ਹੋਏ ਤਾਪਮਾਨ ਤੇ ਰੁਕ ਜਾਂਦਾ ਹੈ । ਇਸ ਲਈ ਖਾਧ ਪਦਾਰਥ ਜਿਵੇਂ ਦੁੱਧ ਨੂੰ ਉਬਾਲ ਕੇ ਜ਼ਿਆਦਾ ਸਮੇਂ ਤਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ ।

10. ਕਿਰਨਾਂ ਦੁਆਰਾ – ਖਾਣ ਵਾਲੇ ਪਦਾਰਥਾਂ ਦੀ ਸੰਭਾਲ ਦੀ ਇਸ ਵਿਧੀ ਵਿਚ ਰੇਡੀਓ ਐਕਟਿਵ ਕਿਰਨਾਂ ਦੇ ਪ੍ਰਯੋਗ ਨਾਲ ਸੂਖਮ ਜੀਵਾਂ ਨੂੰ ਨਸ਼ਟ ਕਰ ਦਿੱਤਾ ਜਾਂਦਾ ਹੈ । ਇਹਨਾਂ ਕਿਰਨਾਂ ਦੀ ਵੱਖ-ਵੱਖ ਮਾਤਰਾ ਨਾਲ ਸੁਰੱਖਿਅਤ ਖਾਧ-ਪਦਾਰਥਾਂ ਦਾ ਪ੍ਰਯੋਗ ਸਾਡੇ ਸਰੀਰ ਤੇ ਸਿਹਤ ਨੂੰ ਕਿੰਨਾ ਅਤੇ ਕਿਹੋ-ਜਿਹਾ ਵਿਪਰੀਤ ਪ੍ਰਭਾਵ ਪਾ ਸਕਦਾ ਹੈ, ਇਸ ਤੇ ਅਜੇ ਹੋਰ ਜਾਣਕਾਰੀ ਪ੍ਰਾਪਤ ਕੀਤੀ ਜਾਣੀ ਜ਼ਰੂਰੀ ਹੈ ।

11. ਐਂਟੀਬਾਇਓਟਿਕ ਦਾ ਯੋਗ – ਖਾਧ-ਪਦਾਰਥਾਂ ਦੇ ਪਰਿਰੱਖਿਅਣ ਵਿਚ ਐਂਟੀਬਾਇਓਟਿਕ ਦਾ ਸੀਮਿਤ ਪ੍ਰਯੋਗ ਹੀ ਕੀਤਾ ਜਾਂਦਾ ਹੈ । ਜ਼ਿਆਦਾਤਰ ਅਜਿਹੇ ਐਂਟੀਬਾਇਓਟਿਕਸ ਹੀ ਪ੍ਰਯੋਗ ਕੀਤੇ ਜਾਂਦੇ ਹਨ, ਜੋ ਵਿਸ਼ੇਸ਼ ਹਾਨੀਕਾਰਕ ਨਹੀਂ ਹੁੰਦੇ । ਇਨ੍ਹਾਂ ਦਾ ਪ੍ਰਯੋਗ ਬੜੀ ਸਾਵਧਾਨੀ ਨਾਲ ਕੀਤਾ ਜਾਣਾ ਚਾਹੀਦਾ ਹੈ ।
ਭੋਜਨ ਨੂੰ ਸੁਰੱਖਿਅਤ ਰੱਖਣ ਦੇ ਉਪਾਵਾਂ ਦੇ ਇਲਾਵਾ ਖਾਧ-ਪਦਾਰਥਾਂ ਦੀ ਸੁਰੱਖਿਆ ਲਈ ਅੱਗੇ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ।

  • ਭੋਜਨ ਬਣਾਉਂਦੇ ਸਮੇਂ ਪੂਰੀ ਸਫ਼ਾਈ ਦਾ ਪਾਲਣ ਕਰਨਾ ਚਾਹੀਦਾ ਹੈ ।
  • ਚਮੜੀ ਦੇ ਰੋਗਾਂ ਨਾਲ ਪੀੜਤ ਸੁਆਣੀ ਨੂੰ ਜਿੱਥੋਂ ਤਕ ਹੋ ਸਕੇ ਭੋਜਨ ਨਹੀਂ ਬਣਾਉਣਾ ਚਾਹੀਦਾ ਹੈ ।
  • ਪਕਾਏ ਹੋਏ ਭੋਜਨ ਨੂੰ ਚੰਗੀ ਤਰ੍ਹਾਂ ਢੱਕ ਕੇ ਜਾਲੀਦਾਰ ਅਲਮਾਰੀ ਵਿਚ ਰੱਖਣਾ ਚਾਹੀਦਾ ਹੈ ।
  • ਅਨਾਜ, ਦਾਲਾਂ ਆਦਿ ਖਾਧ ਪਦਾਰਥਾਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਚੂਹੇ ਗਿਲਹਿਰੀ ਆਦਿ ਦੇ ਸੰਪਰਕ ਨਾਲ ਭੋਜਨ ਦੁਸ਼ਿਤ ਨਾ ਹੋਵੇ ।

PSEB 8th Class Home Science Solutions Chapter 3 ਭੋਜਨ ਦੀ ਸੰਭਾਲ

ਪ੍ਰਸ਼ਨ 2.
ਕੀ ਭੋਜਨ ਨੂੰ ਖ਼ਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ ?
ਉੱਤਰ-
(1) ਉੱਲੀ, ਖਮੀਰ ਤੇ ਬੈਕਟੀਰੀਆ ਨੂੰ ਰੋਕਣ ਲਈ ਪਦਾਰਥਾਂ ਦੀ ਖੁਸ਼ਬੂ ਤੇਜ਼ ਕਰ ਦੇਣੀ ਚਾਹੀਦੀ ਹੈ । ਇਸ ਲਈ ਆਚਾਰ ਵਿਚ ਮਸਾਲੇ ਪਾਏ ਜਾਂਦੇ ਹਨ । ਤੇਲ, ਸਿਰਕਾ, ਖੰਡ, ਸ਼ੱਕਰ ਤੇ ਲੂਣ ਇਸ ਕੰਮ ਲਈ ਵਰਤੇ ਜਾਂਦੇ ਹਨ । ਇਸ ਤਰ੍ਹਾਂ ਪਦਾਰਥ ਸੁਆਦੀ ਤੇ ਸੁਰੱਖਿਅਤ ਰਹਿੰਦਾ ਹੈ ।

(2) ਨਮੀ ਵਾਲੇ ਪਦਾਰਥਾਂ ਵਿਚ ਉੱਲੀ ਲੱਗ ਜਾਂਦੀ ਹੈ ਜਾਂ ਖਮੀਰ ਉੱਠ ਜਾਂਦਾ ਹੈ । ਇਸ ਲਈ ਭੋਜਨ ਨੂੰ ਸੁਰੱਖਿਅਤ ਕਰਨ ਲਈ ਭੋਜਨ ਦੀ ਨਮੀ ਦੂਰ ਕਰਨੀ ਚਾਹੀਦੀ ਹੈ । ਸਬਜ਼ੀਆਂ ਅਤੇ ਫਲ ਚੰਗੀ ਤਰ੍ਹਾਂ ਸੁਕਾ ਕੇ ਹੀ ਇਕੱਤਰ ਕਰਨੇ ਚਾਹੀਦੇ ਹਨ। ਦਾਲਾਂ ਤੇ ਅਨਾਜ ਨੂੰ ਵੀ ਸਮੇਂ-ਸਮੇਂ ਸਿਰ ਧੁੱਪ ਤੇ ਹਵਾ ਲੁਆ ਲੈਣੀ ਚਾਹੀਦੀ ਹੈ ।

(3) ਬੈਕਟੀਰੀਆ ਉਸ ਭੋਜਨ ਵਿਚ ਹੁੰਦੇ ਹਨ ਜਿਸ ਦਾ ਤਾਪਮਾਨ ਸਰੀਰਕ ਖੂਨ ਦੇ ਤਾਪਮਾਨ ਦੇ ਬਰਾਬਰ ਹੁੰਦਾ ਹੈ । ਇਸ ਲਈ ਭੋਜਨ ਦਾ ਤਾਪਮਾਨ ਵਧਾ ਦੇਣਾ ਚਾਹੀਦਾ ਹੈ ਜਾਂ ਘੱਟ ਕਰ ਦੇਣਾ ਚਾਹੀਦਾ ਹੈ । ਇਸੇ ਲਈ ਉਬਲਿਆ ਦੁੱਧ ਕੱਚੇ ਨਾਲੋਂ ਅਧਿਕ ਦੇਰ ਸੁਰੱਖਿਅਤ ਰਹਿੰਦਾ ਹੈ । ਜੇ ਭੋਜਨ ਨੂੰ 0°C ਤਾਪਮਾਨ ਵਿਚ ਰੱਖਿਆ ਜਾਵੇ ਤਾਂ ਬੈਕਟੀਰੀਆ ਵਧਦੇ ਨਹੀਂ । ਇਸ ਲਈ ਫਰਿੱਜ਼ ਤੇ ਬਰਫ਼ ਸੰਦੂਕ (ਆਈਸ ਬਾਕਸ) ਵਰਤੇ ਜਾਂਦੇ ਹਨ ।

PSEB 8th Class Home Science Practical ਊਨੀ ਕੱਪੜਿਆਂ ਨੂੰ ਧੋਣਾ ਅਤੇ ਦਾਗ਼ ਉਤਾਰਨਾ

Punjab State Board PSEB 8th Class Home Science Book Solutions Practical ਊਨੀ ਕੱਪੜਿਆਂ ਨੂੰ ਧੋਣਾ ਅਤੇ ਦਾਗ਼ ਉਤਾਰਨਾ Notes.

PSEB 8th Class Home Science Practical ਊਨੀ ਕੱਪੜਿਆਂ ਨੂੰ ਧੋਣਾ ਅਤੇ ਦਾਗ਼ ਉਤਾਰਨਾ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਊਨੀ ਕੱਪੜਿਆਂ ਦੀ ਧੁਆਈ ਲਈ ਕਿਸ ਪ੍ਰਕਾਰ ਦੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ?
ਉੱਤਰ-
ਨਰਮ ਪਾਣੀ ਦੀ ।

ਪ੍ਰਸ਼ਨ 2.
ਊਨੀ ਕੱਪੜਿਆਂ ਦੀ ਧੁਆਈ ਵਿਚ ਕਿਹੜਾ ਘੋਲ ਜ਼ਿਆਦਾ ਪ੍ਰਚਲਿਤ ਹੈ ?
ਉੱਤਰ-
ਪੋਟਾਸ਼ੀਅਮ ਪਰਮੈਂਗਨੇਟ, ਸੋਡੀਅਮ ਪਰ ਆਕਸਾਈਡ ਅਤੇ ਹਾਈਡਰੋਜਨ ਆਕਸਾਈਡ ਦੇ ਹਲਕੇ ਘੋਲ।

PSEB 8th Class Home Science Practical ਊਨੀ ਕੱਪੜਿਆਂ ਨੂੰ ਧੋਣਾ ਅਤੇ ਦਾਗ਼ ਉਤਾਰਨਾ

ਪ੍ਰਸ਼ਨ 3.
ਊਨੀ ਕੱਪੜਿਆਂ ਨੂੰ ਫੁਲਾਉਣ ਦੀ ਲੋੜ ਕਿਉਂ ਨਹੀਂ ਹੁੰਦੀ ?
ਉੱਤਰ-
ਕਿਉਂਕਿ ਪਾਣੀ ਵਿਚ ਡੁੱਬਣ ਨਾਲ ਰੇਸ਼ੇ ਕਮਜ਼ੋਰ ਹੋ ਜਾਂਦੇ ਹਨ ।

ਪ੍ਰਸ਼ਨ 4.
ਊਨੀ ਕੱਪੜਿਆਂ ਨੂੰ ਧੋਣ ਸਮੇਂ ਰਗੜਨਾ-ਕੁੱਟਣਾ ਕਿਉਂ ਨਹੀਂ ਚਾਹੀਦਾ ?
ਉੱਤਰ-
ਰਗੜਨ ਨਾਲ ਰੇਸ਼ੇ ਨਸ਼ਟ ਹੋ ਜਾਂਦੇ ਹਨ ਅਤੇ ਆਪਸ ਵਿਚ ਫਸਦੇ ਹੋਏ ਜੰਮ ਜਾਂਦੇ ਹਨ ।

ਪ੍ਰਸ਼ਨ 5.
ਕੱਪੜਿਆਂ ਨੂੰ ਪਾਣੀ ਵਿਚ ਆਖਰੀ ਵਾਰ ਹੰਗਾਲਣ ਤੋਂ ਪਹਿਲਾਂ ਪਾਣੀ ਵਿਚ ਥੋੜ੍ਹਾ ਜਿਹਾ ਨੀਲ ਕਿਉਂ ਪਾ ਲੈਣਾ ਚਾਹੀਦਾ ਹੈ ?
ਉੱਤਰ-
ਕੱਪੜਿਆਂ ਨੂੰ ਪਾਣੀ ਵਿਚੋਂ ਆਖਰੀ ਵਾਰ ਹੰਗਾਲਣ ਤੋਂ ਪਹਿਲਾਂ ਪਾਣੀ ਵਿਚ ਥੋੜਾ ਜਿਹਾ ਨਾਲ ਇਸ ਲਈ ਪਾ ਦੇਣਾ ਚਾਹੀਦਾ ਹੈ ਜਿਸ ਨਾਲ ਕੱਪੜਿਆਂ ਵਿਚ ਚਮਕ ਆ ਜਾਵੇ ।

ਪ੍ਰਸ਼ਨ 6.
ਊਨੀ ਕੱਪੜਿਆਂ ਨੂੰ ਧੁੱਪ ਵਿਚ ਕਿਉਂ ਨਹੀਂ ਸੁਕਾਉਣਾ ਚਾਹੀਦਾ ਹੈ ?
ਉੱਤਰ-
ਕਿਉਂਕਿ ਤੇਜ਼ ਧੁੱਪ ਦੇ ਤਾਪ ਨਾਲ ਉੱਨ ਦੀ ਰਚਨਾ ਵਿਗੜ ਜਾਂਦੀ ਹੈ ।

ਪ੍ਰਸ਼ਨ 7.
ਉਨੀ ਕੱਪੜਿਆਂ ਦੀ ਧੁਆਈ ਲਈ ਤਾਪਮਾਨ ਦੇ ਪੱਖੋਂ ਕਿਸ ਪ੍ਰਕਾਰ ਦੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ?
ਉੱਤਰ-
ਊਨੀ ਕੱਪੜਿਆਂ ਦੀ ਧੁਆਈ ਲਈ ਕੋਸੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ । ਪੌਂਦੇ ਸਮੇਂ ਪਾਣੀ ਦਾ ਤਾਪਮਾਨ ਇਕੋ ਜਿਹਾ ਹੋਣਾ ਚਾਹੀਦਾ ਹੈ ।

PSEB 8th Class Home Science Practical ਊਨੀ ਕੱਪੜਿਆਂ ਨੂੰ ਧੋਣਾ ਅਤੇ ਦਾਗ਼ ਉਤਾਰਨਾ

ਪ੍ਰਸ਼ਨ 8.
ਧੋਣ ਤੋਂ ਬਾਅਦ ਉਨੀ ਕੱਪੜਿਆਂ ਨੂੰ ਕਿਸ ਪ੍ਰਕਾਰ ਸੁਕਾਉਣਾ ਚਾਹੀਦਾ ਹੈ ?
ਉੱਤਰ-
ਧੋਣ ਤੋਂ ਪਹਿਲਾਂ ਬਣਾਏ ਗਏ ਖਾਕੇ ‘ਤੇ ਕੱਪੜਿਆਂ ਨੂੰ ਰੱਖ ਕੇ ਉਸਦਾ ਆਕਾਰ ਠੀਕ ਕਰਕੇ ਛਾਂ ਵਿਚ ਉਲਟਾ ਕਰਕੇ, ਸਮਤਲ ਥਾਂ ‘ਤੇ ਸੁਕਾਉਣਾ ਚਾਹੀਦਾ ਹੈ ਜਿੱਥੇ ਚਾਰੇ ਪਾਸਿਆਂ ਤੋਂ ਕੱਪੜੇ ਨੂੰ ਹਵਾ ਲਗ ਸਕੇ ।

ਪ੍ਰਸ਼ਨ 9.
ਊਨੀ ਕੱਪੜੇ ਨੂੰ ਧੋਣ ਤੋਂ ਬਾਅਦ ਹੈਂਗਰ ਵਿਚ ਲਟਕਾ ਕੇ ਕਿਉਂ ਨਹੀਂ ਸੁਕਾਇਆ ਜਾਂਦਾ ? | ਉੱਤਰ-ਊਨੀ ਕੱਪੜੇ ਬਹੁਤ ਪਾਣੀ ਚੁਸਦੇ ਹਨ ਅਤੇ ਭਾਰੇ ਹੋ ਜਾਂਦੇ ਹਨ ਇਸ ਲਈ ਜੇਕਰ ਕੱਪੜੇ ਨੂੰ ਹੈਂਗਰ ‘ਤੇ ਸੁਕਾਇਆ ਜਾਵੇ ਤਾਂ ਉਹ ਹੇਠਾਂ ਲਟਕ ਜਾਂਦਾ ਹੈ ਅਤੇ ਉਸ ਦਾ ਆਕਾਰ ਖ਼ਰਾਬ ਹੋ ਜਾਂਦਾ ਹੈ ।

ਪ੍ਰਸ਼ਨ 10.
ਊਨੀ ਕੱਪੜਿਆਂ ‘ ਤੇ ਕੀੜਿਆਂ ਦਾ ਅਸਰ ਨਾ ਹੋਵੇ, ਇਸ ਲਈ ਕੱਪੜਿਆਂ ਦੇ ਨਾਲ ਬਕਸੇ ਜਾਂ ਅਲਮਾਰੀ ਵਿਚ ਕੀ ਰੱਖਿਆ ਜਾ ਸਕਦਾ ਹੈ ?
ਉੱਤਰ-
ਨੈਪਥਲੀਨ ਦੀਆਂ ਗੋਲੀਆਂ, ਪੈਰਾ ਡਾਈਕਲੋਰੋਬੈਨਜ਼ੀਨ ਦਾ ਚੂਰਾ, ਤੰਮਾਕੂ ਦੀਆਂ ਪੱਤੀਆਂ, ਕਪੂਰ, ਪੀਸਿਆ ਹੋਇਆ ਲੌਂਗ, ਚੰਦਰ ਦਾ ਬੂਰਾ, ਫਟਕੜੀ ਦਾ ਚੂਰਾ ਜਾਂ ਨਿੰਮ ਦੀਆਂ ਪੱਤੀਆਂ ਆਦਿ ।

ਪ੍ਰਸ਼ਨ 11.
ਕੱਪੜੇ ‘ਤੇ ਦਾਗ-ਧੱਬੇ ਕੀ ਹੁੰਦੇ ਹਨ ?
ਉੱਤਰ-
ਦਾਗ ਇਕ ਤਰ੍ਹਾਂ ਦੇ ਧੱਬੇਦਾਰ ਚਿੰਨ੍ਹ ਹੁੰਦੇ ਹਨ ਜੋ ਕੱਪੜਿਆਂ ‘ਤੇ ਕਿਸੇ ਬਾਹਰਲੇ ਪਦਾਰਥ ਦੇ ਸੰਪਰਕ ਵਿਚ ਆ ਜਾਣ ਨਾਲ ਲੱਗ ਜਾਂਦੇ ਹਨ ।

ਪ੍ਰਸ਼ਨ 12.
ਦਾਗ-ਧੱਬਿਆਂ ਦੀ ਜਾਣਕਾਰੀ ਬਾਰੇ ਕੀ ਗੱਲਾਂ ਮਹੱਤਵਪੂਰਨ ਹਨ ?
ਉੱਤਰ-

  1. ਕੱਪੜੇ ਦੇ ਰੇਸ਼ਿਆਂ ਦਾ ਵਰਗ, ਰਚਨਾ, ਚੋਣ, ਰੰਗ ਅਤੇ ਸਜਾਵਟ ਦੀ ਜਾਣਕਾਰੀ ।
  2. ਧੱਬਿਆਂ ਦਾ ਵਰਗ, ਪ੍ਰਕਿਰਤੀ ਅਤੇ ਅਵਸਥਾ ਦੀ ਜਾਣਕਾਰੀ ।

ਪ੍ਰਸ਼ਨ 13.
ਧੱਬੇ ਦੀ ਪਹਿਚਾਨ ਦਾ ਪਹਿਲਾ ਸੁਰਾਗ ਕੀ ਹੈ ?
ਉੱਤਰ-
ਰੰਗ ਆਮ ਤੌਰ ‘ਤੇ ਧੱਬੇ ਦੀ ਪਹਿਚਾਣ ਦਾ ਪਹਿਲਾ ਸੁਰਾਗ ਹੈ ।

PSEB 8th Class Home Science Practical ਊਨੀ ਕੱਪੜਿਆਂ ਨੂੰ ਧੋਣਾ ਅਤੇ ਦਾਗ਼ ਉਤਾਰਨਾ

ਪ੍ਰਸ਼ਨ 14.
ਦਾਗ-ਧੱਬਿਆਂ ਨੂੰ ਛੁਡਾਉਣ ਦੇ ਕੂਮ ਵਿਚ ਸਭ ਤੋਂ ਮਹੱਤਵਪੂਰਨ ਗੱਲ ਕੀ ਹੈ ?
ਉੱਤਰ-
ਧੱਬੇ ਦੀ ਪਹਿਚਾਣ ਕਰਨਾ ।

ਪ੍ਰਸ਼ਨ 15.
ਪਸੀਨੇ ਦੇ ਧੱਬੇ ਨੂੰ ਪਾਣੀਜਨ ਧੱਬੇ ਦੇ ਅੰਤਰਗਤ ਕਿਉਂ ਨਹੀਂ ਰੱਖਿਆ ਜਾਂਦਾ ਹੈ ?
ਉੱਤਰ-
ਕਿਉਂਕਿ ਇਹਨਾਂ ਦੇ ਸੰਗਠਨ ਵਿਚ ਪ੍ਰੋਟੀਨ ਨਹੀਂ ਹੁੰਦਾ ।

ਪ੍ਰਸ਼ਨ 16.
ਕੱਪੜਿਆਂ ‘ਤੇ ਲੱਗਣ ਵਾਲੇ ਧੱਬੇ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-
ਛੇ ਪ੍ਰਕਾਰ ਦੇ

  1. ਬਨਸਪਤਿਕ,
  2. ਪਾਣੀਜਨਕ,
  3. ਖਣਿਜ,
  4. ਚਿਕਨਾਈ ਦੇ,
  5. ਰੰਗ ਦੇ,
  6. ਪਸੀਨੇ, ਮੈਲ ਆਦਿ ਦੇ ਹੋਰ ਧੱਬੇ ।

ਪ੍ਰਸ਼ਨ 17.
ਬਨਸਪਤਿਕ ਧੱਬਿਆਂ ਵਿਚ ਕਿਹੜੇ-ਕਿਹੜੇ ਧੱਬੇ ਆਉਂਦੇ ਹਨ ?
ਉੱਤਰ-
ਦੁੱਧ, ਆਂਡੇ, ਮਾਸ, ਖ਼ੂਨ ਆਦਿ ਦੇ ਧੱਬੇ ।

ਪ੍ਰਸ਼ਨ 18.
ਚਿਕਨਾਈ ਦੇ ਧੱਬਿਆਂ ਵਿਚ ਕਿਹੜੇ ਧੱਬੇ ਆਉਂਦੇ ਹਨ ?
ਉੱਤਰ-
ਓ, ਮੱਖਣ ਅਤੇ ਰਸਦਾਰ ਸਬਜ਼ੀ ਦੇ ਧੱਬੇ ।

PSEB 8th Class Home Science Practical ਊਨੀ ਕੱਪੜਿਆਂ ਨੂੰ ਧੋਣਾ ਅਤੇ ਦਾਗ਼ ਉਤਾਰਨਾ

ਪ੍ਰਸ਼ਨ 19.
ਖਣਿਜ ਧੱਬਿਆਂ ਦੇ ਉਦਾਹਰਨ ਦੱਸੋ ।
ਉੱਤਰ-
ਸਿਆਹੀ, ਦਵਾਈਆਂ ਅਤੇ ਕੋਲਤਾਰ ਦੇ ਧੱਬੇ ।

ਪ੍ਰਸ਼ਨ 20.
ਬਨਸਪਤਿਕ ਧੱਬੇ ਕਿਸ ਵਿਧੀ ਨਾਲ ਦੂਰ ਕੀਤੇ ਜਾ ਸਕਦੇ ਹਨ ?
ਉੱਤਰ-
ਖਾਰੀ ਪਦਾਰਥਾਂ ਦੇ ਉਪਯੋਗ ਨਾਲੇ ।

ਪ੍ਰਸ਼ਨ 21.
ਪ੍ਰਾਣੀਜਨਕ ਧੱਬਿਆਂ ਲਈ ਕਿਸ ਪ੍ਰਕਾਰ ਦੇ ਪਾਣੀ ਦਾ ਉਪਯੋਗ ਚਾਹੀਦਾ ਹੈ ?
ਉੱਤਰ-
ਠੰਢੇ ਪਾਣੀ ਦਾ ਕਿਉਂਕਿ ਗਰਮ ਪਾਣੀ ਨਾਲ ਦਾਗ ਹੋਰ ਵੀ ਪੱਕੇ ਹੋ ਜਾਂਦੇ ਹਨ ।

ਪ੍ਰਸ਼ਨ 22.
ਚਿਕਨਾਈ ਦੇ ਧੱਬੇ ਕਿਸ ਵਿਧੀ ਨਾਲ ਦੂਰ ਕੀਤੇ ਜਾ ਸਕਦੇ ਹਨ ?
ਉੱਤਰ-
ਘੋਲਕ ਅਤੇ ਚੂਸਕ ਵਿਧੀ ਰਾਹੀਂ ।

ਪ੍ਰਸ਼ਨ 23.
ਧੱਬਿਆਂ ਨੂੰ ਛੇਤੀ ਹੀ ਕਿਉਂ ਉਤਾਰ ਦੇਣਾ ਚਾਹੀਦਾ ਹੈ ?
ਉੱਤਰ-
ਦੇਰ ਕਰਨ ਨਾਲ ਉਹ ਪੱਕੇ ਹੋ ਜਾਂਦੇ ਹਨ ਅਤੇ ਦਾਗ ਕੱਪੜਿਆਂ ਨੂੰ ਕਮਜ਼ੋਰ ਵੀ ਕਰਦੇ ਹਨ ।

PSEB 8th Class Home Science Practical ਊਨੀ ਕੱਪੜਿਆਂ ਨੂੰ ਧੋਣਾ ਅਤੇ ਦਾਗ਼ ਉਤਾਰਨਾ

ਪ੍ਰਸ਼ਨ 24.
ਨਹੁੰ ਪਾਲਿਸ਼ ਦਾ ਧੱਬਾ ਕਿਵੇਂ ਛੁਡਾਇਆ ਜਾ ਸਕਦਾ ਹੈ ?
ਉੱਤਰ-
ਨਹੁੰ ਪਾਲਿਸ਼ ਦਾ ਧੱਬਾ ਛੁਡਾਉਣ ਲਈ ਏਮਾਈਲ ਐਮੀਟੇਟ ਨਾਲ ਧੱਬੇ ਨੂੰ ਸਪੰਜ ਕਰੋ । ਧੱਬੇ ਉਤਰਨ ਤੇ ਸੋਡੀਅਮ ਹਾਈਡਰੋਸਲਫਾਈਟ ਦੇ ਘੋਲ ਦੀ ਵਰਤੋਂ ਕਰੋ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਉਨੀ ਬੁਣੇ ਹੋਏ ਸਵੈਟਰ ਦੀ ਧੁਆਈ ਤੁਸੀਂ ਕਿਸ ਪ੍ਰਕਾਰ ਕਰੋਗੇ ?
ਉੱਤਰ-
ਊਨੀ ਸਵੈਟਰ ’ਤੇ ਆਮ ਤੌਰ ‘ਤੇ ਬਟਨ ਲੱਗੇ ਹੁੰਦੇ ਹਨ । ਜੇ ਕੁੱਝ ਅਜਿਹੇ ਫੈਂਸੀ ਬਟਨ ਹੋਣ ਜਿਨ੍ਹਾਂ ਨੂੰ ਧੋਣ ਨਾਲ ਖ਼ਰਾਬ ਹੋਣ ਦੀ ਸੰਭਾਵਨਾ ਹੋਵੇ ਤਾਂ ਉਤਾਰ ਲੈਂਦੇ ਹਨ । ਜੇਕਰ ਸਵੈਟਰ ਕਿਤੋਂ ਪਾਟਿਆ ਹੋਵੇ ਤਾਂ ਸੀ ਲੈਂਦੇ ਹਨ । ਹੁਣ ਸਵੈਟਰ ਦਾ ਖਾਕਾ ਤਿਆਰ ਕਰਦੇ ਹਨ । ਇਸ ਤੋਂ ਬਾਅਦ ਕੋਸੇ ਪਾਣੀ ਵਿਚ ਲੋੜ ਅਨੁਸਾਰ ਲਕਸ ਦਾ ਚੂਰਾ ਜਾਂ ਰੀਠੇ ਦਾ ਘੋਲ ਮਿਲਾ ਕੇ ਹਲਕੇ ਦਬਾਅ ਵਿਧੀ ਨਾਲ ਧੋ ਲੈਂਦੇ ਹਨ । ਇਸ ਤੋਂ ਬਾਅਦ ਕੋਸੇ ਪਾਣੀ ਵਿਚ ਤਦ ਤਕ ਧੋਂਦੇ ਹਨ ਜਦ ਤਕ ਸਾਰਾ ਸਾਬਣ ਨਾ ਨਿਕਲ ਜਾਵੇ ।ਉਨੀ ਕੱਪੜਿਆਂ ਲਈ ਪਾਣੀ ਦਾ ਤਾਪਮਾਨ ਇਕੋ ਜਿਹਾ ਰੱਖਦੇ ਹਨ ਅਤੇ ਊਨੀ ਕੱਪੜਿਆਂ ਨੂੰ ਪਾਣੀ ਵਿਚ ਜ਼ਿਆਦਾ ਦੇਰ ਤਕ ਨਹੀਂ ਕਿਉਂ ਚਾਹੀਦਾ ਨਹੀਂ ਤਾਂ ਇਸ ਨਾਲ ਸੁੰਗੜਨ ਦਾ ਡਰ ਹੋ ਸਕਦਾ ਹੈ । ਇਸ ਤੋਂ ਬਾਅਦ ਇਕ ਬੁਰ ਵਾਲੇ ਟਰਕਿਸ਼ ਤੌਲੀਏ ਵਿਚ ਰੱਖ ਕੇ ਉਸ ਨੂੰ ਹਲਕੇ ਹੱਥਾਂ ਨਾਲ ਦਬਾ ਕੇ ਪਾਣੀ ਕੱਢ ਲੈਂਦੇ ਹਨ । ਫਿਰ ਖਾਕੇ ਵਿਚ ਰੱਖ ਕੇ ਕਿਸੇ ਸਮਤਲ ਥਾਂ ਤੇ ਛਾਂ ਵਿਚ ਸੁਕਾ ਲੈਂਦੇ ਹਨ ।
PSEB 8th Class Home Science Practical ਊਨੀ ਕੱਪੜਿਆਂ ਨੂੰ ਧੋਣਾ ਅਤੇ ਦਾਗ਼ ਉਤਾਰਨਾ 1

ਪ੍ਰਸ਼ਨ 2.
ਉਨੀ ਸਵੈਟਰ ਨੂੰ ਤੁਸੀਂ ਕਿਵੇਂ ਸੁਕਾਉਗੇ ?
ਉੱਤਰ-
ਊਨੀ ਸਵੈਟਰ ਨੂੰ ਸੁਕਾਉਣ ਲਈ ਖਾਕੇ ਵਾਲੇ ਕਾਗਜ਼ ਨੂੰ ਕਿਸੇ ਮੰਜੀ ਤੇ ਵਿਛਾਓ ਅਤੇ ਉਸ ਉੱਤੇ ਸਵੈਟਰ ਪਾ ਦਿਓ। ਹੱਥ ਨਾਲ ਥੋੜ੍ਹਾ-ਥੋੜ੍ਹਾ ਖਿੱਚ ਕੇ ਉਸ ਦਾ ਆਕਾਰ ਠੀਕ ਕਰ ਲਓ । ਸਵੈਟਰ ਨੂੰ ਗਰਮ ਥਾਂ ਤੇ ਪਰ ਛਾਂ ਵਿਚ ਜਿੱਥੇ ਹਵਾ ਵਗਦੀ ਹੋਵੇ ਰੱਖ ਕੇ ਸੁਕਾਓ । ਜਦੋਂ ਅੱਧਾ ਸੁੱਕ ਜਾਏ ਤਾਂ ਉਸ ਦਾ ਪਾਸਾ ਪਰਤਾ ਦਿਓ ਤਾਂ ਕਿ ਦੋਹੀਂ ਪਾਸਿਉਂ ਚੰਗੀ ਤਰ੍ਹਾਂ ਸੁੱਕ ਜਾਏ ।

ਪ੍ਰਸ਼ਨ 3.
ਊਨੀ ਬੁਣੀਆਂ ਹੋਈਆਂ ਜੁਰਾਬਾਂ ਦੀ ਧੁਆਈ ਤੁਸੀਂ ਕਿਵੇਂ ਕਰੋਗੇ ?
ਉੱਤਰ-
ਊਨੀ ਜੁਰਾਬਾਂ ਦੀ ਧੁਆਈ ਹੇਠ ਲਿਖੀ ਵਿਧੀ ਨਾਲ ਕਰਾਂਗੇ-

  1. ਜੁਰਾਬਾਂ ਨੂੰ ਚੰਗੀ ਤਰ੍ਹਾਂ ਝਾੜੋ । ਜੇ ਕਰ ਉਹਨਾਂ ਤੇ ਗਾਰਾ ਲੱਗਿਆ ਹੋਵੇ ਤਾਂ ਪਹਿਲਾਂ ਸੁਕਾ ਲਓ ਅਤੇ ਫਿਰ ਬੁਰਸ਼ ਨਾਲ ਝਾੜੋ ।
  2. ਸਾਬਣ ਵਾਲੇ ਕੋਸੇ ਪਾਣੀ ਵਿਚ ਧੋਵੋ |ਅੱਡੀ ਅਤੇ ਪੰਜੇ ਵੱਲ ਖ਼ਾਸ ਧਿਆਨ ਦੇਵੋ ਜੇ ਕਰ ਲੋੜ ਹੋਏ ਤਾਂ ਪਲਾਸਟਿਕ ਦਾ ਬੁਰਸ਼ ਇਸਤੇਮਾਲ ਕਰੋ ।
  3. ਧੋਣ ਮਗਰੋਂ 2-3 ਵਾਰੀ ਸਾਫ਼ ਪਾਣੀ ਵਿਚ ਹੰਘਾਲੋ ।
  4. ਗੂੜ੍ਹੀਆਂ ਨੀਲੀਆਂ ਅਤੇ ਕਾਲੀਆਂ ਜੁਰਾਬਾਂ ਨੂੰ ਜੇ ਕਰ ਨੀਲ ਲਗਾਇਆ ਜਾਏ ਤਾਂ ਇਹਨਾਂ ਦੇ ਰੰਗ ਵਿਚ ਚਮਕ ਆ ਜਾਂਦੀ ਹੈ ।
  5. ਤੌਲੀਏ ਵਿਚ ਰੱਖ ਕੇ ਨਿਚੋੜੋ ।
  6. ਮੰਜੇ ਜਾਂ ਮੁਹੜੇ ਤੇ ਸਿੱਧਿਆਂ ਖਿਲਾਰ ਕੇ ਸੁਕਾਓ ।
  7. ਇਹਨਾਂ ਨੂੰ ਪ੍ਰੈੱਸ ਦੀ ਲੋੜ ਨਹੀਂ ਹੁੰਦੀ ।

ਪ੍ਰਸ਼ਨ 4.
ਕੱਪੜਿਆਂ ‘ਤੇ ਲੱਗੇ ਘਿਓ, ਤੇਲ, ਮੱਖਣ ਜਾਂ ਸ ਕਿਸ ਪ੍ਰਕਾਰ ਛੁਡਾਉਗੇ ?
ਉੱਤਰ-

  • ਤੇਲ, ਘਿਓ, ਮੱਖਣ ਅਤੇ ਸ੍ਰੀਸ ਆਦਿ ਚਿਕਨਾਈ ਦੇ ਧੱਬੇ, ਧੋਣ ਵਾਲੇ ਕੱਪੜਿਆਂ ਤੋਂ ਗਰਮ ਪਾਣੀ ਅਤੇ ਸਾਬਣ ਦੇ ਘੋਲ ਵਿਚ ਪਾ ਕੇ ਛੁਡਾਏ ਜਾ ਸਕਦੇ ਹਨ । ਜਿਨ੍ਹਾਂ ਕੱਪੜਿਆਂ ਨੂੰ ਧੋਣਾ ਨਹੀਂ ਹੈ ਉਨਾਂ ਅਤੇ ਫਰੈਂਚ ਚਾਕ (ਅਵਸ਼ੋਸ਼ਕ ਪਦਾਰਥ ਰੱਖ ਕੇ ਕੁੱਝ ਦੇਰ ਛੱਡ ਕੇ ਬੁਰਸ਼ ਨਾਲ ਝਾੜ ਦਿਓ । ਇਸ ਨੂੰ ਤਦ ਤਕ ਦੁਹਰਾਓ ਜਦ ਤਕ ਕਿ ਚਿਕਨਾਈ ਦਾ ਦਾਗ ਪੂਰੀ ਤਰ੍ਹਾਂ ਨਾਲ ਦੂਰ ਨਾ ਹੋ ਜਾਵੇ ।
  • ਚਿਕਨਾਈ ਦੇ ਧੱਬੇ ਦੇ ਦੋਵੇਂ ਪਾਸੇ ਬਲਾਟਿੰਗ ਪੇਪਰ ਰੱਖ ਕੇ ਖੂਬ ਗਰਮ ਸ ਨਾਲ ਕੱਸ ਕੇ ਦਬਾਉਣ ਨਾਲ ਵੀ ਇਹ ਧੱਬਾ ਦੂਰ ਕੀਤਾ ਜਾ ਸਕਦਾ ਹੈ ।
  • ਚਿਕਨਾਈ ਦੇ ਧੱਬੇ ਛੁਡਾਉਣ ਲਈ ਘੋਲਕ ਪਦਾਰਥ, ਜਿਵੇਂ ਪੈਟਰੋਲ ਆਦਿ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ । ਇਸ ਨਾਲ ਕੱਪੜੇ ਪਾਣੀ ਦੇ ਸੰਪਰਕ ਤੋਂ ਬਚ ਜਾਂਦੇ ਹਨ ।

ਪ੍ਰਸ਼ਨ 5.
ਸਿਆਹੀ ਦੇ ਧੱਬੇ ਕਿਸ ਪ੍ਰਕਾਰ ਛੁਡਾਏ ਜਾ ਸਕਦੇ ਹਨ ?
ਉੱਤਰ-

  1. ਸਿਆਹੀ ਲੱਗੇ ਕੱਪੜੇ ਦੇ ਭਾਗ ਨੂੰ ਪਲੇਟ ਵਿਚ ਰੱਖੋ ।ਇਸ ਤੇ ਨਮਕ ਦੀ ਤਹਿ ਵਿਛਾ ਲਓ । ਇਸ ਤੇ ਨਿੰਬੂ ਦਾ ਰਸ ਨਿਚੋੜ ਕੇ ਧੁੱਪ ਵਿਚ ਰੱਖ ਦਿਓ । ਇਸ ਨੂੰ ਬਰਾਬਰ ਨਿੰਬੂ ਦੇ ਰਸ ਨਾਲ ਤਰ ਰੱਖਣਾ ਚਾਹੀਦਾ ਹੈ | ਕਦੀ-ਕਦੀ ਨਮਕ ਵੀ ਬਦਲ ਲੈਣਾ ਚਾਹੀਦਾ ਹੈ । ਦਾਗ ਦੇ ਹਟ ਜਾਣ ਤੇ ਪਾਣੀ ਨਾਲ ਧੋ ਲਓ |
  2. ਸਿਆਹੀ ਦੇ ਧੱਬੇ ਹਟਾਉਣ ਲਈ ਕੱਪੜੇ ਨੂੰ ਦਹੀਂ ਵਿਚ ਵੀ ਭਿਉਂ ਦਿੱਤਾ ਜਾਂਦਾ ਹੈ ।
  3. ਸਫੈਦ ਸੂਤੀ ਕੱਪੜੇ ਤੋਂ ਧੱਬੇ ਹਟਾਉਣ ਲਈ ਬਲੀਚਿੰਗ ਪਾਉਡਰ ਦੇ ਘੋਲ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ ।
  4. ਇੰਕ ਰਿਮੂਵਰ ਨਾਲ ਵੀ ਇਸ ਨੂੰ ਛੁਡਾਇਆ ਜਾ ਸਕਦਾ ਹੈ ।
  5. ਕੱਚੇ ਦੁੱਧ ਨਾਲ ਵੀ ਸਿਆਹੀ ਦਾ ਦਾਗ ਲੱਥ ਜਾਂਦਾ ਹੈ ।

ਪ੍ਰਸ਼ਨ 6.
ਕੱਪੜਿਆਂ ਤੇ ਲੱਗੇ ਖੂਨ ਦੇ ਦਾਗ ਨੂੰ ਕਿਵੇਂ ਛੁਡਾਇਆ ਜਾ ਸਕਦਾ ਹੈ ?
ਉੱਤਰ-

  • ਖੂਨ ਦੇ ਦਾਗ ਠੰਢੇ ਪਾਣੀ ਅਤੇ ਸਾਬਣ ਨਾਲ ਧੋਣ ਤੇ ਲੱਥ ਜਾਂਦੇ ਹਨ । ਜਿਨ੍ਹਾਂ ਕੱਪੜਿਆਂ ਨੂੰ ਧੋਣਾ ਨਹੀਂ ਹੈ ਉਨ੍ਹਾਂ ਉੱਤੇ ਸਟਾਰਚ ਦੇ ਪੇਸਟ ਫੈਲਾ ਕੇ, ਸਾ ਕੇ ਅਤੇ ਬੁਰਸ਼ ਨਾਲ ਝਾੜ ਕੇ ਖੂਨ ਦੇ ਧੱਬੇ ਨੂੰ ਛੁਡਾਇਆ ਜਾ ਸਕਦਾ ਹੈ ।
  • ਅਮੋਨੀਆ ਨਾਲ ਵੀ ਖੂਨ ਦੇ ਦਾਗ ਲੱਥ ਜਾਂਦੇ ਹਨ । ਕੋਸੇ ਪਾਣੀ ਵਿਚ ਕੁੱਝ ਬੂੰਦਾਂ ਅਮੋਨੀਆ ਦੀਆਂ ਪਾ ਕੇ ਉਸ ਵਿਚ ਦਾਗ ਨੂੰ ਡੁਬੋ ਦੇਣਾ ਚਾਹੀਦਾ ਹੈ । ਫਿਰ ਸਾਬਣ ਦੇ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਦਾਗ ਉਤਾਰਨ ਦੀ ਸਾਮਗਰੀ ਦੇ ਰੱਖ-ਰਖਾਓ ਵਿਚ ਹੁਸ਼ਿਆਰੀ ਸੰਬੰਧੀ ਸੁਝਾਅ ਦੱਸੋ ।
ਉੱਤਰ-
ਦਾਗ ਛੁਡਾਉਣ ਦੀ ਸਾਮਗਰੀ ਦੇ ਰੱਖ-ਰਖਾਓ ਵਿਚ ਹੁਸ਼ਿਆਰੀ ਸੰਬੰਧੀ ਕੁੱਝ ਸੁਝਾਅ ਹੇਠ ਲਿਖੇ ਹਨ

  1. ਦਾਗ ਉਤਾਰਨ ਵਾਲੇ ਉਪਾਦਾਨਾਂ ਨੂੰ ਬੱਚਿਆਂ ਦੀ ਪਹੁੰਚ ਤੋਂ ਉੱਪਰ ਰੱਖਣਾ ਚਾਹੀਦਾ ਹੈ । ਇਹ ਥਾਂ ਖਾਧ ਪਦਾਰਥਾਂ ਦੀ ਥਾਂ ਤੋਂ ਵੱਖ ਹੋਣੀ ਚਾਹੀਦੀ ਹੈ ।
  2. ਬੋਤਲਾਂ ਵਿਚ ਕੱਸ ਕੇ ਢੱਕਣ ਲੱਗਾ ਹੋਣਾ ਚਾਹੀਦਾ ਹੈ ਅਤੇ ਡੱਬਿਆਂ ਨੂੰ ਬੰਦ ਰੱਖਣਾ ਚਾਹੀਦਾ ਹੈ ।
  3. ਇਹਨਾਂ ਡੱਬਿਆਂ ਤੇ ਲਿਖੇ ਨਿਰਦੇਸ਼ਾਂ ਦਾ ਪਾਲਣ ਕਰਨਾ ਚਾਹੀਦਾ ਹੈ | ਸਾਰੀਆਂ ਚੇਤਾਵਨੀਆਂ ‘ਤੇ ਧਿਆਨ ਦੇਣਾ ਚਾਹੀਦਾ ਹੈ ।
  4. ਦਾਗ ਛੁਡਾਉਣ ਵਾਲੀ ਸਾਮਗਰੀ ਦੀ ਵਰਤੋਂ ਲਈ ਪਲਾਸਟਿਕ ਅਤੇ ਧਾਤੂ ਦੀ ਅਪੇਖਿਆ ਪੋਰਸੀਲੇਨ ਦੇ ਆਧਾਰ ਪਾਤਰ ਜ਼ਿਆਦਾ ਚੰਗੇ ਰਹਿੰਦੇ ਹਨ | ਘੋਲਕਾਂ ਲਈ ਤਾਂ ਪਲਾਸਟਿਕ ਦੇ ਬਰਤਨਾਂ ਦੀ ਕਦੀ ਵੀ ਵਰਤੋਂ ਨਹੀਂ ਕਰਨੀ ਚਾਹੀਦੀ ।
  5. ਦਾਗ ਉਤਾਰਨ ਦੇ ਕੰਮ ਵਿਚ ਆਪਣੇ ਹੱਥਾਂ ਦੀ ਸੁਰੱਖਿਆ ਦਾ ਧਿਆਨ ਦੇਣਾ ਚਾਹੀਦਾ ਹੈ । ਰਬੜ ਦੇ ਦਸਤਾਨੇ ਪਹਿਨਣੇ ਚਾਹੀਦੇ ਹਨ । ਇਸ ਵਿਚਕਾਰ ਅੱਖਾਂ ਤੇ ਚਮੜੀ ਨੂੰ ਨਹੀਂ ਛੂਹਣਾ ਚਾਹੀਦਾ ।
  6. ਅੱਗ ਦੇ ਨੇੜੇ ਕਦੀ ਵੀ ਰਸਾਇਣਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ।
  7. ਰਸਾਇਣਾਂ ਦੀ ਵਰਤੋਂ ਕਰਦੇ ਸਮੇਂ ਸਿਗਰਟ-ਬੀੜੀ ਨਹੀਂ ਪੀਣੀ ਚਾਹੀਦੀ ।

PSEB 8th Class Home Science Practical ਊਨੀ ਕੱਪੜਿਆਂ ਨੂੰ ਧੋਣਾ ਅਤੇ ਦਾਗ਼ ਉਤਾਰਨਾ

ਪ੍ਰਸ਼ਨ 2.
ਦਾਗ ਛੁਡਾਉਂਦੇ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਦਾਗ ਕਿਸ ਪ੍ਰਕਾਰ ਛੁਡਾਏ ਜਾਂਦੇ ਹਨ, ਇਹ ਜਾਣਦੇ ਹੋਏ ਵੀ ਦਾਗ-ਧੱਬੇ ਛੁਡਾਉਂਦੇ ਸਮੇਂ ਕੁੱਝ ਮਹੱਤਵਪੂਰਨ ਗੱਲਾਂ ਜਾਣ ਲੈਣੀਆਂ ਚਾਹੀਦੀਆਂ ਹਨ ਜੋ ਹੇਠ ਲਿਖੀਆਂ ਹਨ-

  • ਦਾਗ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ । ਇਸ ਦੇ ਲਈ ਧੋਬੀ ਤੇ ਨਿਰਭਰ ਨਹੀਂ ਰਹਿਣਾ ਚਾਹੀਦਾ ਕਿਉਂਕਿ ਤਦ ਤਕ ਇਹ ਦਾਗ ਹੋਰ ਜ਼ਿਆਦਾ ਪੱਕੇ ਹੋ ਜਾਂਦੇ ਹਨ ।
  • ਦਾਗ ਛੁਡਾਉਣ ਵਿਚ ਰਸਾਇਣਿਕ ਪਦਾਰਥਾਂ ਦੀ ਘੱਟ ਮਾਤਰਾ ਵਿਚ ਵਰਤੋਂ ਕਰਨੀ ਚਾਹੀਦੀ ਹੈ ।
  • ਘੋਲ ਨੂੰ ਕੱਪੜੇ ਤੇ ਉਨੀ ਦੇਰ ਤਕ ਹੀ ਰੱਖਣਾ ਚਾਹੀਦਾ ਜਿੰਨੀ ਦੇਰ ਤਕ ਦਾਗ ਫਿੱਕਾ ਨਾ ਪੈ ਜਾਵੇ, ਜ਼ਿਆਦਾ ਦੇਰ ਤਕ ਰੱਖਣ ਨਾਲ ਕੱਪੜੇ ਕਮਜ਼ੋਰ ਹੋ ਜਾਂਦੇ ਹਨ ।
  • ਚਿਕਨਾਈ ਨੂੰ ਦੂਰ ਕਰਨ ਤੋਂ ਪਹਿਲਾਂ ਉਸ ਥਾਂ ਦੇ ਹੇਠਾਂ ਕਿਸੇ ਸੋਖਣ ਵਾਲੇ ਪਦਾਰਥ ਦੀ ਮੋਟੀ ਪਰਤ ਰੱਖਣੀ ਚਾਹੀਦੀ ਹੈ । ਦਾਗ ਨੂੰ ਦੂਰ ਕਰਦੇ ਸਮੇਂ ਰਗੜਨ ਦੇ ਲਈ ਸਾਫ਼ ਅਤੇ ਨਰਮ ਪੁਰਾਣੇ ਰੁਮਾਲ ਦੀ ਵਰਤੋਂ ਕਰਨੀ ਚਾਹੀਦੀ ਹੈ ।
  • ਦਾਗ ਉਤਾਰਨ ਦਾ ਕੰਮ ਖੁੱਲ੍ਹੀ ਹਵਾ ਵਿਚ ਕਰਨਾ ਚਾਹੀਦਾ ਹੈ ਤਾਂ ਜੋ ਦਾਗ ਉਤਾਰਨ ਲਈ ਵਰਤੇ ਜਾਣ ਵਾਲੇ ਰਸਾਇਣਾਂ ਦੀ ਵਾਸ਼ਪ ਦੇ ਪ੍ਰਭਾਵ ਤੋਂ ਬਚਿਆ ਜਾ ਸਕੇ ।
  • ਦਾਗ ਕਿਸ ਪ੍ਰਕਾਰ ਦਾ ਹੈ ਜਦ ਤਕ ਇਸ ਦਾ ਗਿਆਨ ਨਾ ਹੋਵੇ ਤਦ ਤਕ ਗਰਮ ਪਾਣੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਗਰਮ ਪਾਣੀ ਵਿਚ ਦਾਗ ਜ਼ਿਆਦਾ ਪੱਕੇ ਹੋ ਜਾਂਦੇ ਹਨ ।
  • ਕਿਸੇ ਅਣਜਾਣੇ ਦਾਗ ਤੇ ਪ੍ਰੈੱਸ ਨਹੀਂ ਕਰਨੀ ਚਾਹੀਦੀ । ਇਸ ਨਾਲ ਸਿਆਹੀ ਜਾਂ ਰੰਗ ਦੇ ਧੱਬੇ ਹੋਰ ਵੀ ਪੱਕੇ ਹੋ ਜਾਂਦੇ ਹਨ ।
  • ਜੰਗਾਲ ਜਾਂ ਫਲਾਂ ਦੇ ਦਾਗ ਸਾਬਣ ਤੇ ਖਾਰ ਦੀ ਵਰਤੋਂ ਨਾਲ ਹੋਰ ਜ਼ਿਆਦਾ ਵਿਖਾਈ ਦੇਣ ਲਗਦੇ ਹਨ ।
  • ਰੰਗਦਾਰ ਕੱਪੜਿਆਂ ਤੋਂ ਦਾਗ ਉਤਾਰਨ ਸਮੇਂ ਕੱਪੜੇ ਦੇ ਕੋਨੇ ਨੂੰ ਪਾਣੀ ਵਿਚ ਡੁਬੋ ਕੇ ਵੇਖਣਾ ਚਾਹੀਦਾ ਹੈ ਕਿ ਰੰਗ ਕੱਚਾ ਹੋ ਜਾਂ ਪੱਕਾ ।
  • ਲਿਪਸਟਿਕ ਦੇ ਧੱਬੇ ਸਾਬਣ ਤੇ ਖਾਰ ਦੀ ਵਰਤੋਂ ਨਾਲ ਹੋਰ ਪੱਕੇ ਹੋ ਜਾਂਦੇ ਹਨ ।
  • ਦਾਗ ਛੁਡਾਉਣ ਦੀਆਂ ਵਿਧੀਆਂ ਦਾ ਗਿਆਨ ਹੋਣਾ ਜ਼ਰੂਰੀ ਹੈ ਕਿਉਂਕਿ ਵੱਖ-ਵੱਖ ਵਸਤੁਆਂ ਦੀ ਵਰਤੋਂ ਵੱਖ-ਵੱਖ ਦਾਗਾਂ ਨੂੰ ਉਤਾਰਨ ਲਈ ਕੀਤੀ ਜਾਂਦੀ ਹੈ ।
  • ਉਨੀ ਕੱਪੜਿਆਂ ਤੋਂ ਦਾਗ ਉਤਾਰਦੇ ਸਮੇਂ ਨਾ ਤਾਂ ਗਰਮ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਨਾ ਹੀ ਕਲੋਰੀਨ ਵਾਲੇ ਰਸਾਇਣਿਕ ਪਦਾਰਥਾਂ ਦੀ ਇਸ ਨਾਲ ਦਾਗ ਹੋਰ ਵੀ ਪੱਕੇ ਹੋ ਜਾਂਦੇ ਹਨ ।
  • ਅਲਕੋਹਲ, ਸਪਿਰਿਟ, ਬੈਂਜ਼ੀਨ, ਪੈਟਰੋਲ ਆਦਿ ਦੇ ਦਾਗ ਉਤਾਰਦੇ ਸਮੇਂ ਅੱਗ ਤੋਂ ਬਚਾਅ ਰੱਖਣਾ ਚਾਹੀਦਾ ਹੈ ।
  • ਧਾਤੂ ਦੇ ਦਾਗਾਂ ‘ਤੇ ਬਲੀਚ ਦੀ ਵਰਤੋਂ ਕਰਨ ਨਾਲ ਰੇਸ਼ੇ ਕਮਜ਼ੋਰ ਪੈ ਜਾਂਦੇ ਹਨ ।

PSEB 8th Class Home Science Practical ਰੋਟੀ ਬਣਾਉਣਾ (ਭਾਗ-III)

Punjab State Board PSEB 8th Class Home Science Book Solutions Practical ਰੋਟੀ ਬਣਾਉਣਾ (ਭਾਗ-III) Notes.

PSEB 8th Class Home Science Practical ਰੋਟੀ ਬਣਾਉਣਾ (ਭਾਗ-III)

ਕਣਕ ਦੀ ਰੋਟੀ

ਸਾਮਾਨ-
ਕਣਕ ਦਾ ਆਟਾ – 200 ਗ੍ਰਾਮ
ਪਾਣੀ – ਲੋੜ ਅਨੁਸਾਰ (ਆਟਾ ਗੁੰਨ੍ਹਣ ਲਈ)
ਮੱਖਣ ਜਾਂ ਘਿਓ – ਥੋੜ੍ਹਾ ਜਿਹਾ

ਵਿਧੀ – ਆਟੇ ਵਿਚ ਪਾਣੀ ਮਿਲਾ ਕੇ ਗੁੰਨ੍ਹ ਲਓ । ਅੱਧੇ ਘੰਟੇ ਲਈ ਢੱਕ ਕੇ ਰੱਖ ਦਿਓ । ਹੁਣ ਇਸ ਦੇ ਛੋਟੇ-ਛੋਟੇ ਪੇੜੇ ਬਣਾ ਕੇ ਲਗਪਗ 5” ਵਿਆਸ ਦੀ ਰੋਟੀ ਵੇਲ ਲਓ । ਇਸ ਨੂੰ ਗਰਮ ਤਵੇ ਤੇ ਪਾ ਦਿਓ ਅਤੇ ਇਕ ਪਾਸੇ ਤੋਂ ਦੂਜੇ ਪਾਸੇ ਤਕ ਬਦਲੋ ਜਦੋਂ ਉਸ ਦਾ ਰੰਗ ਬਦਲਣ ਲੱਗੇ । ਹੁਣ ਦੁਸਰੇ ਪਾਸੇ ਪਕਾਓ । ਜਦੋਂ ਭੂਰੇ ਰੰਗ ਦੇ ਨਿਸ਼ਾਨ ਬਣਨ ਲਗਣ ਤਾਂ ਪਹਿਲੇ ਪਾਸੇ ਨੂੰ ਅੱਗ ‘ਤੇ ਸੇਕੋ । ਰੋਟੀ ਚੰਗੀ ਤਰ੍ਹਾਂ ਨਾਲ ਫੁੱਲਣੀ ਚਾਹੀਦੀ ਹੈ ।ਫਿਰ ਓ ਜਾਂ ਮੱਖਣ ਲਾ ਕੇ ਪਰੋਸੋ।

ਪਰੌਂਠਾ ਬਣਾਉਣਾ

ਸਾਮਾਨ-
ਆਟਾ – 200 ਗ੍ਰਾਮ
ਪਾਣੀ – ਲੋੜ ਅਨੁਸਾਰ
ਘਿਓ – ਤਲਣ ਲਈ

ਵਿਧੀ – ਰੋਟੀ ਦੀ ਤਰ੍ਹਾਂ ਹੀ ਆਟਾ ਗੁੰਨੋ ਆਟੇ ਦੇ ਪੇੜੇ ਬਣਾ ਕੇ ਉਨ੍ਹਾਂ ਨੂੰ ਥੋੜ੍ਹਾ ਵੇਲ ਲਓ । ਹੁਣ ਥੋੜ੍ਹਾ ਜਿਹਾ ਘਿਓ ਲਾ ਕੇ ਇਸ ਨੂੰ ਮੋੜ ਕੇ ਦੁਬਾਰਾ ਵੇਲ ਲਓ । ਵੇਲਿਆ ਹੋਇਆ ਪਰੌਂਠਾ ਗਰਮ ਤਵੇ ਤੇ ਪਾ ਦਿਓ ਅਤੇ ਥੋੜ੍ਹਾ ਜਿਹਾ ਸੇਕਣ ਤੋਂ ਬਾਅਦ ਉਸ ਨੂੰ ਪਲਟ ਦਿਓ ਹੁਣ ਥੋੜਾਂਥੋੜ੍ਹਾ ਘਿਓ ਲਾ ਕੇ ਦੋਹੀਂ ਪਾਸਿਆਂ ਨੂੰ ਸੇਕ ਲਓ । ਗਰਮ-ਗਰਮ ਪਰੌਂਠੇ ਸਬਜ਼ੀ ਨਾਲ ਪਰੋਸੋ।

PSEB 8th Class Home Science Practical ਰੋਟੀ ਬਣਾਉਣਾ (ਭਾਗ-III)

ਮੇਥੀ ਦਾ ਪਰੌਂਠਾ

ਸਾਮਾਨ-
ਇਕ ਭਾਗ ਮੱਕੀ ਦਾ ਆਟਾ – 100 ਗ੍ਰਾਮ
ਤਿੰਨ ਭਾਗ ਕਣਕ ਦਾ ਆਟਾ – 300 ਗ੍ਰਾਮ
ਹਰੀ ਮੇਥੀ – 20 ਗ੍ਰਾਮ (ਚੁਣੀ ਹੋਈ)
ਨਮਕ ਮਿਰਚ – ਸੁਆਦ ਅਨੁਸਾਰ

ਵਿਧੀ – ਮੇਥੀ ਨੂੰ ਧੋ ਕੇ ਬਹੁਤ ਬਰੀਕ ਕੱਟ ਲਓ । ਪਿਆਜ਼ ਨੂੰ ਛਿੱਲ ਕੇ ਧੋ ਕੇ ਲੰਬਾਈ ਵਲ ਪਤਲਾ ਪਤਲਾ ਕੱਟੋ । ਆਟਾ ਗੁੰਨ੍ਹਣ ਸਮੇਂ ਅੱਧਾ ਪਿਆਜ਼ ਵਿਚ ਹੀ ਗੁੰਨ੍ਹ ਦਿਓ । ਇਕ ਪੇੜੇ ਦੀ ਰੋਟੀ ਬਣਾਓ :ਘਿਓ ਲਾ ਕੇ ਵਿਚਕਾਰ ਮੇਥੀ, ਪਿਆਜ਼, ਨਮਕ ਅਤੇ ਕਾਲੀ ਮਿਰਚ ਮਿਲਾ ਦਿਓ । ਪਰੌਂਠੇ ਦੀ ਤਰ੍ਹਾਂ ਘਿਓ ਉੱਪਰ ਹੀ ਲਾਓ । ਦਹੀਂ ਅਤੇ ਮੱਖਣ ਦੇ ਨਾਲ ਪਰੋਸੋ।

PSEB 8th Class Home Science Practical ਹੱਥ ਨਾਲ ਸਾਦੀ ਸਿਉਂਣ ਤੇ ਫਰੈਂਚ ਸਿਉਂਣ ਬਣਾਉਣੀ

Punjab State Board PSEB 8th Class Home Science Book Solutions Practical ਹੱਥ ਨਾਲ ਸਾਦੀ ਸਿਉਂਣ ਤੇ ਫਰੈਂਚ ਸਿਉਂਣ ਬਣਾਉਣੀ Notes.

PSEB 8th Class Home Science Practical ਹੱਥ ਨਾਲ ਸਾਦੀ ਸਿਉਂਣ ਤੇ ਫਰੈਂਚ ਸਿਉਂਣ ਬਣਾਉਣੀ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹੱਥ ਨਾਲ ਜਿਉਂਣ ਪਾਉਣ ਲਈ ਕੱਪੜੇ ਦੇ ਟੁਕੜੇ ਨੂੰ ਕਿਵੇਂ ਫੜਨਾ ਚਾਹੀਦਾ ਹੈ ?
ਉੱਤਰ-
ਹੱਥ ਨਾਲ ਸਿਉਂਣ ਪਾਉਣ ਲਈ ਕੱਪੜੇ ਦੇ ਟੁਕੜਿਆਂ ਨੂੰ ਬਰਾਬਰ ਕਰਕੇ ਫੜਿਆ ਜਾਂਦਾ ਹੈ ।

ਪ੍ਰਸ਼ਨ 2.
ਪੱਕੀ ਸਿਉਂਣ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਪੱਕੀ ਸਿਉਂਣ ਲਈ ਤਿੰਨ ਟਾਂਕਿਆਂ ਤੋਂ ਬਾਅਦ ਇਕ ਬਖੀਆ ਟਾਂਕਾ ਵਰਤਿਆ ਜਾਂਦਾ ਹੈ ।

ਪ੍ਰਸ਼ਨ 3.
ਕੱਪੜੇ ਦੀ ਪੂਰੀ ਅਤੇ ਵਧੀਆ ਸਿਉਂਣ ਲਈ ਕਿਹੜੇ ਟਾਂਕੇ ਵਰਤੇ ਜਾਣੇ ਚਾਹੀਦੇ ਹਨ ?
ਉੱਤਰ-
ਕੱਪੜੇ ਦੀ ਪੂਰੀ ਅਤੇ ਵਧੀਆ ਸਿਉਂਣ ਲਈ ਬਖੀਆ ਟਾਂਕਾ ਵਰਤਿਆ ਜਾਣਾ ਚਾਹੀਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਾਦੀ ਸਿਉਂ ਤੁਸੀਂ ਕਿਵੇਂ ਕਰੋਗੇ ?
ਉੱਤਰ-
ਸਾਦੀ ਸਿਉਂਣ-ਇਹ ਸਿਉਂਣ ਸਭ ਤੋਂ ਸੌਖੀ ਹੈ । ਇਸ ਦੀ ਵਰਤੋਂ ਕੱਪੜੇ ਦੇ ਦੋ ਟੁਕੜਿਆਂ ਨੂੰ ਜੋੜਨ ਲਈ ਕੀਤੀ ਜਾਂਦੀ ਹੈ । ਇਸ ਵਿਚ ਟਾਂਕੇ ਦੀ ਲੰਬਾਈ ਕੱਪੜੇ ਦੀ ਮੋਟਾਈ ਤੇ ਨਿਰਭਰ ਕਰਦੀ ਹੈ । ਪਤਲੇ ਕੱਪੜੇ ਤੇ ਛੋਟਾ ਟਾਂਕਾ ਲਗਾਇਆ ਜਾਂਦਾ ਹੈ । ਇਹ ਸੱਜੇ ਪਾਸੇ ਤੋਂ ਸ਼ੁਰੂ ਕੀਤੀ ਜਾਂਦੀ ਹੈ । ਇਸ ਵਿਚ ਪਹਿਲਾ ਅਤੇ ਅਖੀਰਲਾ ਟਾਂਕਾ ਬਖੀਏ ਦਾ ਲਗਾਇਆ ਜਾਂਦਾ ਹੈ । ਸੂਈ ਨੂੰ ਥੋੜ੍ਹਾ-ਥੋੜ੍ਹਾ ਥਾਂ ਛੱਡ ਕੇ ਉੱਪਰ ਹੇਠਾਂ ਕੱਢਿਆ ਜਾਂਦਾ ਹੈ । ਪੱਕੀ ਸਿਉਂਣ ਲਈ ਤਿੰਨ ਸਾਦੇ ਟਾਂਕਿਆਂ ਤੋਂ ਬਾਅਦ ਇਕ ਬਖੀਏ ਦਾ ਟਾਂਕਾ ਲਾਇਆ ਜਾ ਸਕਦਾ ਹੈ !
PSEB 8th Class Home Science Practical ਹੱਥ ਨਾਲ ਸਾਦੀ ਸਿਉਂਣ ਤੇ ਫਰੈਂਚ ਸਿਉਂਣ ਬਣਾਉਣੀ 1

ਪ੍ਰਸ਼ਨ 2.
ਫਰੈਂਚ ਸਿਉਂਣ ਤੁਸੀਂ ਕਿਵੇਂ ਕਰੋਗੇ ?
ਉੱਤਰ-
ਫਰੈਂਚ ਸਿਉਂਣ-ਇਸ ਨੂੰ “ਦੋਹਰੀ ਸਿਉਂਣ’ ਵੀ ਕਿਹਾ ਜਾਂਦਾ ਹੈ । ਜਿਨ੍ਹਾਂ ਦੋ ਕੱਪੜਿਆਂ ਦੇ ਸਿਰਿਆਂ ਤੋਂ ਤਾਰ ਨਿਕਲਦੇ ਹੋਣ ਉਹਨਾਂ ਨੂੰ ਰੋਕਣ ਲਈ ਆਪਸ ਵਿਚ ਜੋੜਨ ਲਈ ਸਭ ਤੋਂ ਪਹਿਲਾਂ ਸਿੱਧੇ ਪਾਸੇ ਤੋਂ ਉਹਨਾਂ ਦੇ ਸਿਰਿਆਂ ਨੂੰ ਮਿਲਾਇਆ ਜਾਂਦਾ ਹੈ । ਸਿਰਿਆਂ ਤੋਂ ਤਕਰੀਬਨ 3 ਸੈਂਟੀਮੀਟਰ ਦੀ ਦੂਰੀ ਤੇ ਸਾਦਾ ਟਾਂਕਾ ਲਾਇਆ ਜਾਂਦਾ ਹੈ ।
PSEB 8th Class Home Science Practical ਹੱਥ ਨਾਲ ਸਾਦੀ ਸਿਉਂਣ ਤੇ ਫਰੈਂਚ ਸਿਉਂਣ ਬਣਾਉਣੀ 2
ਹੁਣ ਉਹਨਾਂ ਸਿਰਿਆਂ ਨੂੰ ਇਸ ਤਰ੍ਹਾਂ ਮੋੜਿਆ ਜਾਂਦਾ ਹੈ ਕਿ ਸਿਉਂਤੇ ਗਏ ਸਿਰਿਆਂ ਦੀ ਪੱਟੀ ਅੰਦਰਲੇ ਪਾਸੇ ਨੂੰ ਕੱਪੜੇ ਦੇ ਵਿਚਕਾਰ ਪਵੇ ਅਤੇ ਉੱਧੜ ਰਹੇ ਧਾਗਿਆਂ ਨੂੰ ਅੰਦਰ ਲੁਕੋ ਦਿੱਤਾ ਜਾਂਦਾ ਹੈ :
ਧਾਗਿਆਂ ਨੂੰ ਲੁਕਾਉਣ ਮਗਰੋਂ ਉਲਟੀ ਹੋਈ ਪੱਟੀ ਉੱਪਰ ਪੁੱਠੇ ਪਾਸੇ ਮਸ਼ੀਨ ਮਾਰੀ ਜਾਂਦੀ ਹੈ । ਇਹ ਸਿਲਾਈ ਮਰਦਾਨਾ ਕਮੀਜ਼ਾਂ ‘ਤੇ ਕੀਤੀ ਜਾਂਦੀ ਹੈ । ਇਹ ਸਿਉਂਣ ਵਧੀਆ, ਬਰੀਕ, ਮਹਿੰਗੇ ਤੇ ਰੇਸ਼ਮੀ ਅਤੇ ਬਨਾਉਟੀ ਰੇਸ਼ਿਆਂ ਵਾਲੇ ਕੱਪੜਿਆਂ ‘ਤੇ ਕੀਤੀ ਜਾਂਦੀ ਹੈ ।

ਹੱਥ ਨਾਲ ਸਾਦੀ ਸਿਉਂਣ ਤੇ ਫਰੈਂਚ ਸਿਉਂਣ ਬਣਾਉਣੀ PSEB 8th Class Home Science Notes

ਸੰਖੇਪ ਜਾਣਕਾਰੀ

  • ਹੱਥ ਨਾਲ ਸਿਉਂਣ ਪਾਉਣ ਲਈ ਕੱਪੜੇ ਦੇ ਟੁਕੜਿਆਂ ਨੂੰ ਬਰਾਬਰ ਕਰਕੇ ਫੜਿਆ ਜਾਂਦਾ ਹੈ ।
  • ਪੱਕੀ ਸਿਉਂਣ ਲਈ ਤਿੰਨ ਸਾਦਾ ਟਾਂਕਿਆਂ ਤੋਂ ਬਾਅਦ ਇਕ ਬਖੀਆ ਟਾਂਕਾ ਲਿਆ ਜਾਂਦਾ ਹੈ ।
  • ਆਮ ਤੌਰ ‘ਤੇ ਕੱਪੜੇ ਦੀ ਪੂਰੀ ਤੇ ਵਧੀਆ ਸਿਉਂਣ ਲਈ ਬਖੀਆ ਟਾਂਕਾ ਵਰਤੋਂ ਵਿਚ ਲਿਆਉਣਾ ਚਾਹੀਦਾ ਹੈ ।
  • ਫਰੈਂਚ ਸਿਉਂਣ ਨੂੰ ਦੁਹਰੀ ਜਾਂ ਚੋਰ ਸਿਉਂਣ ਵੀ ਕਹਿੰਦੇ ਹਨ ।
  • ਫਰੈਂਚ ਸਿਉਂਣ ਪੁਰਸ਼ਾਂ ਦੀਆਂ ਕਮੀਜ਼ਾਂ ਤੇ ਕੀਤੀ ਜਾਂਦੀ ਹੈ ।
  • ਇਹ ਸਿਉਂਣ ਵਧੀਆ, ਬਰੀਕ ਮਹਿੰਗੇ ਰੇਸ਼ਮੀ ਅਤੇ ਬਨਾਉਟੀ ਰੇਸ਼ਿਆਂ ਕੱਪੜਿਆਂ ਤੇ ਕੀਤੀ ਜਾਂਦੀ ਹੈ ।

PSEB 7th Class Home Science Practical ਐਲੂਮੀਨੀਅਮ, ਸਟੀਲ, ਪਿੱਤਲ ਅਤੇ ਸ਼ੀਸ਼ੇ ਦੀ ਸਫ਼ਾਈ

Punjab State Board PSEB 7th Class Home Science Book Solutions Practical ਐਲੂਮੀਨੀਅਮ, ਸਟੀਲ, ਪਿੱਤਲ ਅਤੇ ਸ਼ੀਸ਼ੇ ਦੀ ਸਫ਼ਾਈ Notes.

PSEB 7th Class Home Science Practical ਐਲੂਮੀਨੀਅਮ, ਸਟੀਲ, ਪਿੱਤਲ ਅਤੇ ਸ਼ੀਸ਼ੇ ਦੀ ਸਫ਼ਾਈ

1. ਐਲੂਮੀਨੀਅਮ ਦੇ ਬਰਤਨਾਂ ਦੀ ਸਫ਼ਾਈ

ਲੋੜੀਂਦਾ ਸਾਮਾਨ – ਪਾਣੀ, ਸਾਬਣ, ਨਿੰਬੂ ਦਾ ਰਸ, ਸਿਰਕਾ, ਸਟੀਲ ਵੁਲ ।
ਸਫ਼ਾਈ ਦੀ ਵਿਧੀ-

  1. ਐਲੂਮੀਨੀਅਮ ਦੇ ਬਰਤਨ ਸਸਤੇ ਹੁੰਦੇ ਹਨ । ਇਨ੍ਹਾਂ ਦੀ ਸਫ਼ਾਈ ਲਈ ਗਰਮ ਪਾਣੀ ਤੇ ਸਾਬਣ ਦਾ ਪ੍ਰਯੋਗ ਕੀਤਾ ਜਾਣਾ ਚਾਹੀਦਾ ਹੈ ।
  2. ਬਰਤਨ ਵਿਚ ਜੇਕਰ ਧੱਬੇ ਹੋਣ ਤਾਂ ਧੱਬਿਆਂ ਤੇ ਨਿੰਬੂ ਦਾ ਰਸ ਲਾਓ ਅਤੇ ਫਿਰ ਗਰਮ ਪਾਣੀ ਨਾਲ ਧੋ ਕੇ ਮੁਲਾਇਮ ਕੱਪੜੇ ਨਾਲ ਪੂੰਝ ਲਓ ।
  3. ਜੇਕਰ ਬਰਤਨ ਦਾ ਰੰਗ ਖ਼ਰਾਬ ਹੋ ਜਾਵੇ ਤਾਂ ਉਬਾਲ ਕੇ ਪਾਣੀ ਵਿਚ ਸਿਰਕਾ ਪਾ ਕੇ ਉਸ ਵਿਚ ਬਰਤਨ ਪਾ ਦਿਓ | ਬਰਤਨ ਚਮਕ ਜਾਣਗੇ ।
    ਇਨ੍ਹਾਂ ਵਿਚ ਚਮਕ ਲਿਆਉਣ ਲਈ ਸਟੀਲ ਫੂਲ (Steel Wool) ਦੀ ਵਰਤੋਂ ਕਰ ਸਕਦੇ ਹੋ ।

ਨੋਟ-

  1. ਐਲੂਮੀਨੀਅਮ ਦੇ ਬਰਤਨਾਂ ਨੂੰ ਸਾਫ਼ ਕਰਨ ਲਈ ਕਿਸੇ ਵੀ ਤੇਜ਼ਾਬ ਦੀ ਵਰਤੋਂ ਨਹੀਂ ਕਰਨੀ ਚਾਹੀਦੀ ।
  2. ਇਨ੍ਹਾਂ ਲਈ ਸੋਡੇ ਦਾ ਪ੍ਰਯੋਗ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਧਾਤੂ ਕਾਲੀ ਪੈ ਜਾਂਦੀ ਹੈ ।

2. ਸਟੇਨਲੈੱਸ ਸਟੀਲ ਦੇ ਭਾਂਡਿਆਂ ਦੀ ਸਫ਼ਾਈ

ਲੋੜੀਂਦਾ ਸਾਮਾਨ – ਪਾਣੀ, ਸਾਬਣ, ਵਿਮ ਜਿਹਾ ਪਾਊਡਰ, ਝਾੜਨ ।
ਸਫ਼ਾਈ ਦੀਆਂ ਵਿਧੀਆਂ-

  1. ਇਨ੍ਹਾਂ ਨੂੰ ਪਾਣੀ ਅਤੇ ਸਾਬਣ ਦੇ ਘੋਲ ਨਾਲ ਸਾਫ਼ ਕੀਤਾ ਜਾਂਦਾ ਹੈ ।
  2. ਇਨ੍ਹਾਂ ਦੀ ਸਫ਼ਾਈ ਲਈ ਬਜ਼ਾਰ ਵਿਚ ਵਿਮ ਵਰਗੇ ਪਾਉਡਰ ਮਿਲਦੇ ਹਨ । ਇਹ ਪਾਉਡਰ ਇਨ੍ਹਾਂ ਬਰਤਨਾਂ ਦੀ ਸਫ਼ਾਈ ਲਈ ਬਹੁਤ ਚੰਗੇ ਰਹਿੰਦੇ ਹਨ ।
  3. ਧੋਣ ਤੋਂ ਬਾਅਦ ਇਨ੍ਹਾਂ ਨੂੰ ਇਕ ਸੁੱਕੇ ਸਾਫ਼ ਕੱਪੜੇ ਨਾਲ ਪੂੰਝ ਕੇ ਹੀ ਰੱਖਣਾ ਚਾਹੀਦਾ

ਨੋਟ-

  1. ਸਟੇਨਲੈੱਸ ਸਟੀਲ ਦੇ ਬਰਤਨਾਂ ਦੀ ਸਫ਼ਾਈ ਸੁਆਹ ਆਦਿ ਨਾਲ ਨਹੀਂ ਕਰਨੀ ਚਾਹੀਦੀ ਕਿਉਂਕਿ ਇਨ੍ਹਾਂ ਵਿਚ ਖਰੋਚਾਂ (ਝਰੀਟਾਂ) ਪੈ ਜਾਂਦੀਆਂ ਹਨ ।
  2. ਸਟੇਨਲੈੱਸ ਸਟੀਲ ਦੇ ਬਰਤਨਾਂ ਨੂੰ ਸਾਫ਼ ਤੇ ਮੁਲਾਇਮ ਕੱਪੜੇ ਨਾਲ ਚੰਗੀ ਤਰ੍ਹਾਂ ਰਗੜਨ ਨਾਲ ਉਨ੍ਹਾਂ ਵਿਚ ਚਮਕ ਆ ਜਾਂਦੀ ਹੈ ।

3. ਪਿੱਤਲ ਦੇ ਬਰਤਨਾਂ ਦੀ ਸਫ਼ਾਈ

ਲੋੜੀਂਦਾ ਸਾਮਾਨ – ਸੁਆਹ, ਮਿੱਟੀ, ਇਮਲੀ, ਨਿੰਬੂ ਜਾਂ ਅੰਬ ਦੀ ਖਟਾਈ, ਪਾਣੀ, ਸਾਬਣ, ਸਿਰਕਾ, ਨਮਕ, ਬਾਸੋ ।
ਸਫ਼ਾਈ ਦੀਆਂ ਵਿਧੀਆਂ-

  1. ਘਰ ਦੇ ਰੋਜ਼ਾਨਾ ਵਰਤੇ ਜਾਣ ਵਾਲੇ ਬਰਤਨਾਂ ਨੂੰ ਸੁਆਹ ਜਾਂ ਮਿੱਟੀ ਨਾਲ ਮਾਂਜ ਕੇ ਸਾਫ਼ ਕੀਤਾ ਜਾ ਸਕਦਾ ਹੈ ।
  2. ਜ਼ਿਆਦਾ ਗੰਦੇ ਬਰਤਨਾਂ ਦੀ ਸਫ਼ਾਈ ਲਈ ਇਮਲੀ, ਨਿੰਬੂ ਜਾਂ ਅੰਬ ਦੀ ਖਟਾਈ ਦਾ ਪ੍ਰਯੋਗ ਕਰਨਾ ਚਾਹੀਦਾ ਹੈ ।
  3. ਪਿੱਤਲ ਦੀਆਂ ਸਜਾਵਟੀ ਵਸਤੂਆਂ ਨੂੰ ਸਾਫ਼ ਕਰਨ ਲਈ ਹੇਠ ਲਿਖੀ ਵਿਧੀ ਅਪਣਾਉਂਦੇ ਹਨ-
    (i) ਵਸਤੂ ਨੂੰ ਗਰਮ ਸਾਬਣ ਦੇ ਘੋਲ ਵਿਚ ਪਾਓ |
    (ii) ਛੋਟੇ ਬੁਰਸ਼ ਜਾਂ ਪੁਰਾਣੇ ਟੁਥ ਬੁਰਸ਼ ਨਾਲ ਚੰਗੀ ਤਰ੍ਹਾਂ ਸਾਫ਼ ਕਰੋ ਜਿਸ ਨਾਲ ਕੋਨਿਆਂ ਅਤੇ ਡਿਜ਼ਾਇਨਾਂ ਆਦਿ ਵਿਚ ਛੁਪੀ ਗੰਦਗੀ ਵੀ ਸਾਫ਼ ਹੋ ਜਾਵੇ ।
    (iii) ਹੁਣ ਇਸ ਨੂੰ ਸਾਫ਼ ਪਾਣੀ ਨਾਲ ਧੋਵੋ । (iv) ਸੁੱਕੇ ਕੱਪੜੇ ਨਾਲ ਪੂੰਝ ਕੇ ਸੁਕਾਓ ।
    (v) ਬਜ਼ਾਰ ਵਿਚ ਉਪਲੱਬਧ ਬਾਸੋ (Brasso) ਨਾਮਕ ਪਾਲਿਸ਼ ਲਾ ਕੇ ਰਗੜੋ ਤਾਂ ਜੋ ਇਹ ਚਮਕ ਜਾਵੇ ।
  4. ਪਿੱਤਲ ਦੀਆਂ ਵਸਤੂਆਂ ਤੇ ਜੇਕਰ ਦਾਗ-ਧੱਬੇ ਲੱਗੇ ਹੋਣ ਤਾਂ ਪਾਲਿਸ਼ ਕਰਨ ਤੋਂ ਪਹਿਲਾਂ ਸਿਰਕੇ ਜਾਂ ਨਮਕ ਦੀ ਵਰਤੋਂ ਕਰੋ ।

PSEB 7th Class Home Science Practical ਐਲੂਮੀਨੀਅਮ, ਸਟੀਲ, ਪਿੱਤਲ ਅਤੇ ਸ਼ੀਸ਼ੇ ਦੀ ਸਫ਼ਾਈ

4. ਕੱਚ, ਚੀਨੀ, ਮਿੱਟੀ ਅਤੇ ਸ਼ੀਸ਼ੇ ਦੀਆਂ ਵਸਤੂਆਂ ਦੀ ਸਫ਼ਾਈ

ਲੋੜੀਂਦਾ ਸਾਮਾਨ – ਸਾਬਣ ਦਾ ਘੋਲ, ਕੱਪੜਾ (ਮੁਲਾਇਮ, ਨਮਕ, ਸਿਰਕਾ, ਚਾਹ ਦੀ ਪੱਤੀ, ਅਖ਼ਬਾਰ, ਬੁਰਸ਼, ਸਪਿਰਿਟ, ਚੁਨੇ ਦਾ ਪਾਊਡਰ । | ਸਫ਼ਾਈ ਦੀਆਂ ਵਿਧੀਆਂ-

  • ਸਾਬਣ ਦਾ ਘੋਲ ਲੈ ਕੇ ਕੱਪੜੇ ਨਾਲ ਕੱਚ ਦੀਆਂ ਵਸਤੂਆਂ ਜਾਂ ਬਰਤਨ ਨੂੰ ਹੌਲੀ-ਹੌਲੀ ਰਗੜੋ । ਅਜਿਹਾ ਕਰਨ ਨਾਲ ਗੰਦਗੀ ਲਹਿ ਜਾਵੇਗੀ । ਹੁਣ ਸਾਫ਼ ਕੋਸੇ ਪਾਣੀ ਵਿਚ ਹੰਗਾਲ ਕੇ ਮੁਲਾਇਮ ਕੱਪੜੇ ਨਾਲ ਪੂੰਝਣ ਤੇ ਬਰਤਨ ਚਮਕ ਜਾਂਦੇ ਹਨ ।
  • ਜੇਕਰ ਬਰਤਨ ਜ਼ਿਆਦਾ ਚੀਕਣਾ ਹੈ ਤਾਂ ਨਮਕ, ਸਿਰਕਾ, ਚਾਹ ਦੀ ਪੱਤੀ ਜਾਂ ਅਖ਼ਬਾਰ ਦੇ ਟੁਕੜੇ ਜਾਂ ਸਿਆਹੀ ਚੁਸ ਇਨ੍ਹਾਂ ਵਿਚੋਂ ਕੋਈ ਵੀ ਇਕ ਉਸ ਬਰਤਨ ਵਿਚ ਪਾ ਕੇ ਰਗੜੋ । ਅਜਿਹਾ ਕਰਨ ਨਾਲ ਬਰਤਨ ਦੀ ਗੰਦਗੀ ਲਹਿ ਜਾਵੇਗੀ । ਇਸ ਤੋਂ ਬਾਅਦ ਇਸ ਬਰਤਨ ਨੂੰ ਫਿਰ ਸਾਬਣ ਦੇ ਘੋਲ ਜਾਂ ਵਿਮ ਦੇ ਘੋਲ ਵਿਚ ਸਾਫ਼ ਕਰੋ ! ਹੁਣ ਇਸ ਨੂੰ ਸਾਫ਼ ਕੋਸੇ ਪਾਣੀ ਵਿਚ ਹੰਗਾਲੋ । ਇਸ ਤੋਂ ਬਾਅਦ ਸਾਫ਼ ਮੁਲਾਇਮ ਕੱਪੜੇ ਨਾਲ ਪੂੰਝੋ ।
  • ਡਿਜ਼ਾਈਨਦਾਰ ਬਰਤਨਾਂ ਨੂੰ ਸਾਫ਼ ਕਰਨ ਲਈ ਮੁਲਾਇਮ ਬੁਰਸ਼ ਦਾ ਪ੍ਰਯੋਗ ਕਰੋ ।
  • ਖਿੜਕੀਆਂ ਅਤੇ ਦਰਵਾਜ਼ਿਆਂ ਦੇ ਸ਼ੀਸ਼ਿਆਂ ਦੀ ਸਫ਼ਾਈ ਲਈ ਕੱਪੜੇ ਵਿਚ ਸਪਿਰਿਟ ਲਾ ਕੇ ਰਗੜੋ । ਇਨ੍ਹਾਂ ਨੂੰ ਚੁਨੇ ਦਾ ਪਾਊਡਰ ਅਤੇ ਅਮੋਨੀਆ ਦੇ ਗਾੜੇ ਘੋਲ ਨਾਲ ਰਗੜ ਕੇ ਵੀ ਸਾਫ਼ ਕੀਤਾ ਜਾ ਸਕਦਾ ਹੈ ।

PSEB 7th Class Home Science Practical ਬਣਾਉਟੀ ਢੰਗ ਨਾਲ ਬਣਾਏ ਕੱਪੜਿਆਂ ਦੀ ਧੁਲਾਈ

Punjab State Board PSEB 7th Class Home Science Book Solutions Practical ਬਣਾਉਟੀ ਢੰਗ ਨਾਲ ਬਣਾਏ ਕੱਪੜਿਆਂ ਦੀ ਧੁਲਾਈ Notes.

PSEB 7th Class Home Science Practical ਬਣਾਉਟੀ ਢੰਗ ਨਾਲ ਬਣਾਏ ਕੱਪੜਿਆਂ ਦੀ ਧੁਲਾਈ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਨਾਈਲੋਨ ਦੀ ਸਾੜੀ ਕਿਵੇਂ ਪੌਂਦੇ ਹਨ ?
ਉੱਤਰ-
ਨਾਈਲੋਨ ਦੀ ਸਾੜੀ ਨੂੰ ਸਾਬਣ ਵਾਲੇ ਕੋਸੇ ਪਾਣੀ ਵਿਚ ਹਲਕੇ ਦਬਾਅ ਨਾਲ ਧੋਵੋ । ਫਾਲ ਵਾਲਾ ਹਿੱਸਾ ਜ਼ਮੀਨ ਨਾਲ ਲੱਗਾ ਰਹਿੰਦਾ ਹੈ, ਇਸ ਲਈ ਜ਼ਿਆਦਾ ਗੰਦਾ ਹੋ ਜਾਂਦਾ ਹੈ । ਉਸ ਨੂੰ ਸਾਬਣ ਦੀ ਝੱਗ ਲਗਾ ਕੇ ਹੱਥਾਂ ਨਾਲ ਰਗੜ ਕੇ ਸਾਫ਼ ਕਰਦੇ ਹਨ ।

ਪ੍ਰਸ਼ਨ 2.
ਨਾਈਲੋਨ ਦੀ ਸਾੜ੍ਹੀ ਤੇ ਪ੍ਰੈੱਸ ਕਿਵੇਂ ਕਰਨਾ ਚਾਹੀਦਾ ਹੈ ?
ਉੱਤਰ-

  1. ਸਾੜ੍ਹੀ ਨੂੰ ਖੋਲ੍ਹ ਕੇ ਪੁੱਠੇ ਪਾਸਿਓਂ ਫਾਲ ਨੂੰ ਹਲਕੀ ਗਰਮ ਐੱਸ ਨਾਲ ਕੈਂਸ ਕਰੋ ।
  2. ਸਾੜ੍ਹੀ ਨੂੰ ਪਹਿਲਾਂ ਲੰਬਾਈ ਵਲੋਂ ਦੂਹਰੀ ਅਤੇ ਫਿਰ ਚੌਹਰੀ ਕਰਕੇ ਹਲਕੀ ਜਿਹੀ ਪ੍ਰੈੱਸ ਕਰੋ ।
  3. ਸਾੜ੍ਹੀ ਨੂੰ ਦੋ ਵਾਰੀ ਫਿਰ ਤਹਿ ਕਰੋ ਤਾਂ ਕਿ ਸੋਲਾਂ ਤਹਿਆਂ ਹੋ ਜਾਣ । ਇਸ ਤੋਂ ਬਾਅਦ ਹੈਂਗਰ ਵਿਚ ਲਟਕਾ ਦਿਓ ਜਾਂ ਚੌੜਾਈ ਵਲੋਂ ਦੂਹਰੀ ਕਰਕੇ ਰੱਖ ਦੇਣਾ ਚਾਹੀਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਰੇਆਨ ਕਰੇਪ ਦੇ ਬਲਾਉਜ਼ ਕਿਸ ਤਰ੍ਹਾਂ ਧੋਤੇ ਜਾਂਦੇ ਹਨ ? ਵਿਸਥਾਰ ਨਾਲ ਲਿਖੋ ।
ਉੱਤਰ-
ਧੋਣ ਤੋਂ ਪਹਿਲਾਂ ਦੀ ਤਿਆਰੀ-ਖੋਲ੍ਹ ਕੇ ਦੇਖੋ, ਜੇ ਕਿਧਰੋਂ ਫਟਿਆ ਹੋਇਆ ਹੋਵੇ ਤਾਂ ਮੁਰੰਮਤ ਕਰ ਲਓ । ਜੇਕਰ ਕੋਈ ਦਾਗ ਲੱਗਿਆ ਹੋਵੇ ਤਾਂ ਉਸ ਦੇ ਪ੍ਰਤਿਕਾਰਕ ਨਾਲ ਉਤਾਰੋ । ਜੇ ਕਰ ਕੋਈ ਅਜਿਹੇ ਬਟਨ ਆਦਿ ਲੱਗੇ ਹੋਣ ਜਿਨ੍ਹਾਂ ਦਾ ਧੋਣ ਨਾਲ ਖ਼ਰਾਬ ਹੋਣ ਦਾ ਡਰ ਹੋਵੇ ਤਾਂ ਉਹ ਉਤਾਰ ਕੇ ਰੱਖ ਦਿਓ ।

ਧੋਣ ਦਾ ਤਰੀਕਾ – ਇਕ ਚਿਮਚੀ ਵਿਚ ਕੋਸਾ ਪਾਣੀ ਪਾ ਕੇ ਸਾਬਣ ਦਾ ਘੋਲ ਤਿਆਰ ਕਰੋ । ਬਲਾਊਜ਼ ਸਾਬਣ ਵਾਲੇ ਪਾਣੀ ਵਿਚ ਪਾਓ ਅਤੇ ਹੱਥਾਂ ਨਾਲ ਦਬਾ ਕੇ ਧੋਵੋ । ਗਲੇ ਤੇ ਜੇਕਰ ਮੈਚ ਹੋਵੇ ਤਾਂ ਉਸ ਹਿੱਸੇ ਨੂੰ ਖੱਬੇ ਹੱਥ ਦੀ ਤਲੀ ਤੇ ਰੱਖੋ ਅਤੇ ਸੱਜੇ ਹੱਥ ਨਾਲ ਥੋੜੀ ਝੱਗ ਪਾ ਕੇ ਹੌਲੀ-ਹੌਲੀ ਮਲੋ । ਜਦੋਂ ਸਾਫ਼ ਹੋ ਜਾਵੇ ਤਾਂ ਕੋਸੇ ਪਾਣੀ ਵਿਚ ਦੋ-ਤਿੰਨ ਵਾਰ ਹੰਘਾਲੋ । ਸਫ਼ੈਦ ਰੇਆਨ ਫਟਣ ਤਕ ਸਫ਼ੈਦ ਰਹਿੰਦੀ ਹੈ । ਇਸ ਲਈ ਇਸ ਨੂੰ ਨਾਲ ਲਗਾਉਣ ਦੀ ਲੋੜ ਨਹੀਂ ਪੈਂਦੀ, ਨਾ ਹੀ ਇਸ ਨੂੰ ਮਾਇਆ ਲਗਾਉਣੀ ਚਾਹੀਦੀ ਹੈ ।

ਨਿਚੋੜਨਾ – ਇਕ ਬੂਰ ਵਾਲੇ ਤੌਲੀਏ ਵਿਚ ਬਲਾਊਜ਼ ਨੂੰ ਰੱਖ ਕੇ ਲਪੇਟ ਲਓ ਅਤੇ ਹੱਥਾਂ ਨਾਲ ਥੋੜ੍ਹਾ ਜਿਹਾ ਦਬਾਓ । ਤੌਲੀਆ ਪਾਣੀ ਚੂਸ ਲਏਗਾ ।
ਸੁਕਾਉਣਾ – ਮੰਜੀ ਤੇ ਤੌਲੀਆ ਵਿਛਾ ਕੇ, ਬਲਾਊਜ਼ ਨੂੰ ਹੱਥ ਨਾਲ ਸਿੱਧਿਆਂ ਕਰਕੇ ਛਾਂ ਵਿਚ ਖਿਲਾਰ ਦਿਓ । 15 ਮਿੰਟ ਬਾਅਦ ਉਸ ਦਾ ਪਾਸਾ ਪਰਤ ਦਿਓ, ਤਾਂ ਕਿ ਦੋਹਾਂ ਪਾਸਿਆਂ ਤੋਂ ਚੰਗੀ ਤਰ੍ਹਾਂ ਸੁੱਕ ਜਾਏ ।

ਪ੍ਰੈੱਸ ਕਰਨਾ-
1. ਇਕ ਮੇਜ਼ ਉੱਪਰ ਤਹਿ ਕਰਕੇ ਕੰਬਲ ਜਾਂ ਖੇਸ ਵਿਛਾਓ ਅਤੇ ਉੱਤੇ ਇਕ ਸਾਫ਼ ਚਿੱਟੀ ਚਾਦਰ ਵਿਛਾ ਦਿਓ ।
2. ਪ੍ਰੈੱਸ ਨੂੰ ਹਲਕੀ ਗਰਮ ਕਰੋ ।
3. ਬਲਾਊਜ਼ ਨੂੰ ਪੁੱਠਾ ਕਰਕੇ ਸਿਲਾਈ ਵਾਲੇ ਹਿੱਸੇ ਅਤੇ ਦੂਸਰੇ ਹਿੱਸੇ ਪ੍ਰੈੱਸ ਕਰ ਲਓ। ਹੱਕਾਂ ਦੇ ਉੱਪਰ ਪੈਂਸ ਨਾ ਫੇਰੋ ।
PSEB 7th Class Home Science Practical ਬਣਾਉਟੀ ਢੰਗ ਨਾਲ ਬਣਾਏ ਕੱਪੜਿਆਂ ਦੀ ਧੁਲਾਈ 1
4. ਬਾਂਹ ਨੂੰ ਸਲੀਵ ਬੋਰਡ ਵਿਚ ਪਾ ਕੇ ਪ੍ਰੈੱਸ ਕਰੋ । ਜੇ ਕਰ ਸਲੀਵ ਬੋਰਡ ਨਾ ਹੋਵੇ ਤਾਂ ਅਖ਼ਬਾਰ ਜਾਂ ਤੌਲੀਏ ਨੂੰ ਰੋਲ ਕਰਕੇ ਬਾਂਹ ਵਿਚ ਪਾ ਕੇ ਪ੍ਰੈੱਸ ਕਰੋ । 5. ਬਲਾਊਜ਼ ਦੇ ਬਾਕੀ ਹਿੱਸੇ ਨੂੰ ਸਿੱਧੇ ਪਾਸਿਓਂ ਪ੍ਰੈੱਸ ਕਰੋ ।. 6. ਬਾਹਾਂ ਨੂੰ ਪੋਲਾ ਜਿਹਾ ਅਗਲੇ ਪਾਸੇ ਵੱਲ ਮੋੜ ਦਿਓ । 7. ਬਲਾਊਜ਼ ਨੂੰ ਤਹਿ ਕਰਨ ਤੋਂ ਬਾਅਦ ਐੱਸ ਨਾ ਕਰੋ ।

PSEB 7th Class Home Science Practical ਬਣਾਉਟੀ ਢੰਗ ਨਾਲ ਬਣਾਏ ਕੱਪੜਿਆਂ ਦੀ ਧੁਲਾਈ

ਪ੍ਰਸ਼ਨ 2.
ਟੈਰਾਲੀਨ ਦੀ ਕਮੀਜ਼ ਕਿਸ ਤਰ੍ਹਾਂ ਧੋਤੀ ਜਾਂਦੀ ਹੈ ? ਵਿਸਥਾਰ ਨਾਲ ਲਿਖੋ ।
ਉੱਤਰ-
ਧੋਣ ਤੋਂ ਪਹਿਲਾਂ ਤਿਆਰੀ-ਕਮੀਜ਼ ਦੀਆਂ ਜੇਬਾਂ ਚੰਗੀ ਤਰ੍ਹਾਂ ਦੇਖੋ । ਜੇਕਰ ਕੋਈ ਪੈਸੇ, ਪੈਂਨ ਜਾਂ ਕਾਗ਼ਜ਼ ਹੋਵੇ ਤਾਂ ਕੱਢ ਲਓ । ਜੇਕਰ ਕੋਈ ਦਾਗ ਲੱਗਿਆ ਹੋਵੇ ਤਾਂ ਉਤਾਰ ਲਓ । ਜੇਕਰ ਕਿਧਰੋਂ ਫਟਿਆ ਹੋਇਆ ਹੋਵੇ ਤਾਂ ਮੁਰੰਮਤ ਕਰ ਲਓ ।

ਧੋਣ ਦਾ ਤਰੀਕਾ – ਸਾਬਣ ਵਾਲੇ ਕੋਸੇ ਪਾਣੀ ਵਿਚ ਹੱਥਾਂ ਨਾਲ ਮਲ ਕੇ ਧੋਣਾ ਚਾਹੀਦਾ ਹੈ । ਜੇਕਰ ਕਾਲਰ ਅਤੇ ਕਫ਼ ਸਾਫ਼ ਨਾ ਹੋਣ ਤਾਂ ਪਲਾਸਟਿਕ ਦੇ ਬੁਰਸ਼ ਨਾਲ ਥੋੜ੍ਹਾ ਜਿਹਾ ਰਗੜੋ ।
ਹੰਘਾਲਣਾ – ਕੋਸੇ ਸਾਫ਼ ਪਾਣੀ ਵਿਚ ਦੋ-ਤਿੰਨ ਵਾਰੀ ਹੰਘਾਲੋ ।
ਨਿਚੋੜਨਾ ਅਤੇ ਸੁਕਾਉਣਾ – ਹੱਥਾਂ ਨਾਲ ਥੋੜਾ ਜਿਹਾ ਦਬਾ ਕੇ ਪਾਣੀ ਨਿਚੋੜੋ ਅਤੇ ਹੈਂਗਰ ਵਿਚ ਲਟਕਾ ਕੇ ਤਾਰ ਨਾਲ ਟੰਗ ਦੇਣਾ ਚਾਹੀਦਾ ਹੈ । ਹੱਥ ਨਾਲ ਕਾਲਰ ਅਤੇ ਕਫ਼ ਸਿੱਧੇ ਕਰ ਲੈਣੇ ਚਾਹੀਦੇ ਹਨ ।
PSEB 7th Class Home Science Practical ਬਣਾਉਟੀ ਢੰਗ ਨਾਲ ਬਣਾਏ ਕੱਪੜਿਆਂ ਦੀ ਧੁਲਾਈ 2
ਪ੍ਰੈੱਸ ਕਰਨਾ-
1. ਸਭ ਤੋਂ ਪਹਿਲਾਂ ਹਲਕੀ ਗਰਮ ਪ੍ਰੈੱਸ ਨਾਲ ਕਾਲਰ ਅਤੇ ਯੋਕ ਨੂੰ ਪ੍ਰੈੱਸ ਕਰੋ ।
PSEB 7th Class Home Science Practical ਬਣਾਉਟੀ ਢੰਗ ਨਾਲ ਬਣਾਏ ਕੱਪੜਿਆਂ ਦੀ ਧੁਲਾਈ 3
2. ਬਾਹਾਂ ਨੂੰ ਪ੍ਰੈੱਸ ਕਰੋ ।
3. ਅਗਲਾ ਅਤੇ ਪਿਛਲਾ ਪਾਸਾ ਪ੍ਰੈੱਸ ਕਰਕੇ ਕਮੀਜ਼ ਨੂੰ ਤਹਿ ਕਰ ਲਓ ।

PSEB 7th Class Home Science Practical ਬੱਚੇ ਲਈ ਬਿੱਬ ਬਣਾਉਣਾ

Punjab State Board PSEB 7th Class Home Science Book Solutions Practical ਬੱਚੇ ਲਈ ਬਿੱਬ ਬਣਾਉਣਾ Notes.

PSEB 7th Class Home Science Practical ਬੱਚੇ ਲਈ ਬਿੱਬ ਬਣਾਉਣਾ

ਉਮਰ-ਜਨਮ ਤੋਂ 1 ਸਾਲ ਤਕ
ਨਾਪ-ਛਾਤੀ 18″
ਕਾਗ਼ਜ਼ ਦਾ ਨਾਪ ਪਹਿਲਾਂ ਕਾਗ਼ਜ਼ ਨੂੰ ਦੁਹਰਾ ਕਰ ਲਵੋ।
ਬਿੱਬ ਦੀ ਚੌੜਾਈ= ਛਾਤੀ ਦਾ 1 .
\(\frac{1}{6}\) +1/36 = 3 \(\frac{1}{2}\) ”
ਬਿੱਬ ਦੀ ਲੰਬਾਈ= ਛਾਤੀ ਦਾ
\(\frac{1}{3}+\frac{1}{12}=7 \frac{1}{2}\) ”
ਉ ਅ=ਬੲ ਸ=3\(\frac{1}{2}\) ”
ਉੲ=ਅ ਸ=7 \(\frac{1}{2}\)”
ਉ ਗ=ਉ ਚ=\(\frac{1}{2}\)”
ਗ ਹ=ਹ ਖ=1\(\frac{1}{2}\)
ਹ ਕ=1/12″ ਛਾਤੀ=1\(\frac{1}{2}\) ”
PSEB 7th Class Home Science Practical ਬੱਚੇ ਲਈ ਬਿੱਬ ਬਣਾਉਣਾ 1
ਅ ਸ ਨੂੰ 2 ਹਿੱਸਿਆਂ ਵਿਚ ਵੰਡੋ ਅਤੇ ਝ ਦਾ ਨਿਸ਼ਾਨ ਲਗਾਓ। ਝ ਤੋਂ ਅੱਧਾ ਇੰਚ ਬਾਹਰ ਵੱਲ ਨੂੰ ਲਓ ਅਤੇ ਘ ਦਾ ਨਿਸ਼ਾਨ ਲਾਉ |

ਗ, ਚ ਨੂੰ ਸਿੱਧੀ ਲਾਈਨ ਨਾਲ ਮਿਲਾਓ | ਚ, ਘ, ਨੂੰ ਗੋਲਾਈ ਨਾਲ ਮਿਲਾਉਂਦੇ ਹਨ । ਇਸ ਤਰ੍ਹਾਂ ਖ, ਕ ਅਤੇ ਗ ਨੂੰ ਗੋਲਾਈ ਵਿਚ ਮਿਲਾਓ । ਬਿੱਬ ਨੂੰ ਗ, ਚ, ਘ, ਈ, ਖ, ਕ, ਗ, ਲਾਈਨਾਂ ਤੇ ਕੱਟ ਲੈਂਦੇ ਹਨ ।

ਸਿਲਾਈ-ਸਾਰੇ ਪਾਸਿਓਂ ਬਰੀਕ ਬਰੀਕ ਮੋੜ ਕੇ ਉਲ਼ੇੜ ਲਓ ।’\(\frac{1}{2}\) ” ਚੌੜੀ ਲੇਸ ਸਾਰੇ ਪਾਸੇ ਰਨ ਐਂਡ ਬੈਕ ਟਾਂਕੇ ਨਾਲ ਲਗਾਓ  ਬਿੱਬ ਦੇ ਨਾਲ ਦਾ ਕੱਪੜਾ ਲੈ ਕੇ \(\frac{3}{8}\) ਚੌੜੀਆਂ ਅਤੇ 6” ਲੰਬੀਆਂ ਦੋ ਤਣੀਆਂ ਬਣਾ ਕੇ ਪਿੱਛੋਂ ਲੱਗਾ ਦਿਓ ।

ਕੱਪੜਾ-25×25 ਸੈਂਟੀਮੀਟਰ ਤੌਲੀਏ ਵਾਲਾ ਕੱਪੜਾ ਜਾਂ 25×50 ਸੈਂਟੀਮੀਟਰ ਪਾਪਲੀਨ । ਨੋਟ- ਜੇਕਰ ਪਾਪਲੀਨ ਵਰਤੀ ਜਾਏ ਤਾਂ ਦੋ ਬਿੱਬ ਕੱਟਦੇ ਹਨ, ਸਾਰੇ ਪਾਸੇ \(\frac{1}{4}\) ‘ ਸਿਲਾਈ ਦਾ ਹੱਕ ਰੱਖੋ ਅਤੇ ਦੋਨੋਂ ਹਿੱਸਿਆਂ ਨੂੰ ਮਿਲਾ ਕੇ ਅੰਦਰ ਦੀ ਸਿਲਾਈ ਕਰੋ । ਸਿੱਧਾ ਕਰਕੇ ਲੇਸ ਲਾਉਂਦੇ ਹਨ ।

PSEB 7th Class Home Science Practical ਕੁਝ ਭੋਜਨ ਨੁਸਖੇ

Punjab State Board PSEB 7th Class Home Science Book Solutions Practical ਕੁਝ ਭੋਜਨ ਨੁਸਖੇ Notes.

PSEB 7th Class Home Science Practical ਕੁਝ ਭੋਜਨ ਨੁਸਖੇ

ਚੌਲ ਉਬਾਲਣਾ
ਸਮਾਨ-
ਵਧੀਆ ਚੌਲ – 1 ਗਿਲਾਸ
ਪਾਣੀ – 2 ਗਿਲਾਸ
ਨਮਕ – ਅੱਧਾ ਚਮਚਾ

ਵਿਧੀ – ਇਕ ਗਿਲਾਸ ਭਰ ਕੇ ਚੌਲ ਲੈ ਲਓ | ਥਾਲੀ ਵਿਚ ਪਾ ਕੇ ਚੁਣ ਲਉ ਅਤੇ ਧੋ ਲਵੋ । ਇਕ ਪਤੀਲੇ ਵਿਚ ਦੋ ਗਿਲਾਸ ਪਾਣੀ ਪਾ ਕੇ ਉਬਾਲੋ । ਇਸ ਵਿੱਚ ਚੌਲ ਅਤੇ ਨਮਕ ਪਾ ਦਿਓ। ਪਤੀਲੇ ਨੂੰ ਢੱਕ ਦਿਓ । ਜਦੋਂ ਪਾਣੀ ਸੁੱਕਣ ਲੱਗੇ ਤਾਂ ਇੱਕ ਦੋ ਦਾਣੇ ਚੌਲ ਖਾ ਕੇ ਦੇਖੋ । ਜੇ ਪਾਣੀ ਵਧ ਲੱਗੇ ਤਾਂ ਢਕਣ ਉਤਾਰ ਦਿਓ ਅਤੇ ਜੇ ਕਰ ਪਾਣੀ ਘਟ ਹੋਵੇ ਤਾਂ ਪਤੀਲਾ ਤਵੇ ਤੇ ਰੱਖ ਕੇ ਸੇਕ ਘੱਟ ਕਰ ਦਿਓ | ਮਰਜ਼ੀ ਅਨੁਸਾਰ ਚੌਲਾਂ ਵਿਚ ਘਿਓ ਦਾ ਇੱਕ ਵੱਡਾ ਚਮਚ ਭਰ ਕੇ ਪਾ ਸਕਦੇ ਹਾਂ । ਚੌਲ ਬਣ ਜਾਣ ਤੇ ਕਿਸੇ ਤਰੀ ਵਾਲੀ ਸਬਜ਼ੀ, ਦਾਲ, ਰਾਜਮਾਂਹ ਆਦਿ ਨਾਲ ਪਰੋਸੋ।

ਸਬਜ਼ੀਆਂ ਬਣਾਉਣ ਦੀ ਵਿਧੀ
ਮਟਰ ਪਨੀਰ ਦੀ ਰਸਦਾਰ ਸਬਜ਼ੀ
ਸਾਮਾਨ-
ਮਟਰ ਫਲੀ – 500 ਗਰਾਮ
ਪਨੀਰ – 200 ਗਰਾਮ
ਪਿਆਜ਼ – 2 ਵੱਡੇ
ਅਦਰਕ – ਇਕ ਵੱਡਾ ਟੁਕੜਾ
ਲੱਸਣ – 3-4 ਤੁਰੀਆਂ
ਹਰੀ ਮਿਰਚ – 3
ਦਹੀਂ – ਥੋੜ੍ਹਾ ਜਿਹਾ
ਨਮਕ – ਲੋੜ ਅਨੁਸਾਰ
ਟਮਾਟਰ – 2
ਲਾਲ ਮਿਰਚ ਪੀਸੀ ਹੋਈ – 1/2 ਛੋਟੇ ਚਮਚ
ਹਲਦੀ – 1/2 ਛੋਟੇ ਚਮਚ
ਧਨੀਆ ਪੀਸਿਆ – 1/2 ਛੋਟੇ ਚਮਚ
ਹਰਾ ਧਨੀਆ – ਥੋੜ੍ਹਾ ਜਿਹਾ
ਘਿਓ – ਤਲਣ ਤੇ ਸਬਜ਼ੀ ਬਣਾਉਣ ਲਈ

ਵਿਧੀ – ਮਟਰ ਦੇ ਦਾਣੇ ਕੱਢ ਲਓ | ਪਨੀਰ ਟੁਕੜਿਆਂ ਨੂੰ ਕੜਾਹੀ ਵਿਚ ਗੁਲਾਬੀ ਰੰਗ ਦਾ ਤਲ ਲਓ। ਪਿਆਜ਼, ਅਦਰਕ ਤੇ ਲੱਸਣ ਨੂੰ ਪੀਸ ਕੇ ਮਸਾਲੇ ਮਿਲਾ ਕੇ ਗਿੱਲਾ ਮਸਾਲਾ ਤਿਆਰ ਕਰ ਲਉ । ਦੇਗਚੀ ਵਿਚ ਘਿਓ ਗਰਮ ਕਰਕੇ ਮਸਾਲਾ ਭੁੰਨ ਲਓ ।ਉਸੇ ਵਿਚ ਦਹੀਂ ਤੇ ਟਮਾਟਰ ਪਾ ਦਿਓ ਅਤੇ ਚੰਗੀ ਤਰ੍ਹਾਂ ਭੁੰਨ ਲਓ, ਭੰਨ ਜਾਣ ਤੇ ਥੋੜ੍ਹੇ ਪਾਣੀ ਦੇ ਛਿੱਟੇ ਮਾਰ ਕੇ ਹੋਰ ਭੁੰਨੋ । ਅਜਿਹਾ ਦੋ ਤਿੰਨ ਵਾਰੀ ਕਰੋ । ਜਦੋਂ ਮਸਾਲਾ ਚੰਗੀ ਤਰ੍ਹਾਂ ਭੁੱਜ ਜਾਵੇ ਤਾਂ ਮਟਰ ਤੇ ਪਨੀਰ ਦੇ ਟੁਕੜੇ ਉਸ ਵਿਚ ਪਾ ਕੇ ਚੰਗੀ ਤਰ੍ਹਾਂ ਨਾਲ ਭੁੰਨ ਲਓ ਫਿਰ ਪਾਣੀ ਤੇ ਨਮਕ ਪਾ ਕੇ ਢੱਕ ਦਿਓ । ਮਟਰ ਦੇ ਗਲ ਜਾਣ ਤੇ ਗਰਮ ਮਸਾਲਾ ਤੇ ਹਰਾ ਧਨੀਆ ਪਾ ਕੇ ਉਤਾਰ ਲਓ । ਜੇਕਰ ਸਬਜ਼ੀ ਤੇ ਰੰਗ ਨਹੀਂ ਆਇਆ ਤਾਂ ਥੋੜ੍ਹਾ ਜਿਹਾ ਘਿਓ ਕਟੋਰੀ ਵਿਚ ਪਾ ਕੇ ਗਰਮ ਕਰੋ । ਥੱਲੇ ਉਤਾਰ ਕੇ ਉਸ ਵਿਚ ਥੋੜ੍ਹਾ ਜਿਹਾ ਰਤਨ ਜੋਤ ਪਾ ਦਿਓ । ਥੋੜ੍ਹੀ ਦੇਰ ਵਿਚ ਉਸ ਦਾ ਰੰਗ ਲਾਲ ਘਿਓ ਵਿਚ ਆ ਜਾਵੇਗਾ । ਘਿਓ ਨੂੰ ਕੱਪੜੇ ਵਿਚ ਛਾਣ ਕੇ ਸਬਜ਼ੀ ਦੇ ਉੱਪਰ ਪਾ ਕੇ ਹਿਲਾਓ ।
ਕੁੱਲ ਮਾਤਰਾ-4-5 ਆਦਮੀਆਂ ਲਈ ।

PSEB 7th Class Home Science Practical ਕੁਝ ਭੋਜਨ ਨੁਸਖੇ

ਆਲੂ ਦਮ
ਸਾਮਾਨ-
ਆਲੂ – 500 ਗਰਾਮ
ਪਿਆਜ਼ – 2
ਅਦਰਕ – 1 ਟੁਕੜਾ
ਟਮਾਟਰ – 1 ਵੱਡਾ
ਜ਼ੀਰਾ, ਹਲਦੀ ਲਾਲ ਮਿਰਚ ਧਨੀਆ ਚੂਰਨ ਰੂਪ ਵਿਚ – ਲੋੜ ਅਨੁਸਾਰ
ਨਮਕ – ਲੋੜ ਅਨੁਸਾਰ
ਗਰਮ ਮਸਾਲਾ – 1/2 ਚਮਚ
ਘਿਓ – ਆਲੂਆਂ ਨੂੰ ਤਲਣ ਲਈ ਅਤੇ ਮਸਾਲਾ ਭੁੰਨਣ ਲਈ
ਹਰਾ ਧਨੀਆ – ਥੋੜ੍ਹਾ ਜਿਹਾ

ਵਿਧੀ – ਆਲੂਆਂ ਨੂੰ ਚੰਗੀ ਤਰ੍ਹਾਂ ਧੋ ਕੇ ਛਿੱਲ ਲਉ । ਹੁਣ ਹਰ ਇਕ ਆਲੂ ਨੂੰ ਕਾਂਟੇ ਨਾਲ ਘੁਮਾ-ਘੁਮਾ ਕੇ ਗੋਦ ਲਓ ਕੜਾਹੀ ਵਿਚ ਘਿਓ ਪਾ ਕੇ ਗਰਮ ਕਰੋ । ਇਸ ਘਿਓ ਵਿਚ ਗੋਦੇ ਹੋਏ ਆਲੂਆਂ ਨੂੰ ਸੁਰਖ਼ ਹੋਣ ਤਕ ਤਲ ਲਓ। ਪਿਆਜ਼, ਅਦਰਕ ਅਤੇ ਹੋਰ ਮਸਾਲੇ ਮਿਲਾ ਕੇ ਮਿਕਸੀ ਵਿਚ ਜਾਂ ਸਿਲਵੱਟੇ ਤੇ ਗਿੱਲਾ ਮਸਾਲਾ ਤਿਆਰ ਕਰੋ । ਹੁਣ ਮਸਾਲੇ ਨੂੰ ਘਿਓ ਵਿਚ ਕੁੰਨੋ । ਭੁੰਨਦੇ ਸਮੇਂ ਟਮਾਟਰ ਨੂੰ ਛੋਟੇ-ਛੋਟੇ ਟੁਕੜੇ ਕਰ ਕੇ ਮਸਾਲੇ ਵਿਚ ਮਿਲਾ ਦਿਓ । ਟਮਾਟਰ ਇਕ ਦਮ ਮਿਲ ਜਾਣਾ ਚਾਹੀਦਾ ਹੈ । ਟਮਾਟਰ ਦੀ ਥਾਂ ਤੇ ਦਹੀਂ ਵੀ ਪਾਇਆ ਜਾ ਸਕਦਾ ਹੈ । ਭੰਨਦੇ ਸਮੇਂ ਮਸਾਲੇ ਨੂੰ ਕੜਛੀ ਨਾਲ ਹਿਲਾਉਂਦੇ ਰਹੋ । ਹੁਣ ਤਲੇ ਹੋਏ ਆਲੂਆਂ ਨੂੰ ਭੁੰਨੇ ਹੋਏ ਮਸਾਲੇ ਵਿਚ ਪਾ ਕੇ ਚੰਗੀ ਤਰ੍ਹਾਂ ਹਿਲਾਓ | ਪਾਣੀ ਨਾ ਪਾਓ | ਮੱਧਮ ਅੱਗ ਤੇ ਪਕਾਓ । ਆਲੂਆਂ ਦੇ ਗਲ ਜਾਣ ਤੋਂ ਗਰਮ ਮਸਾਲਾ ਅਤੇ ਹਰਾ ਧਨੀਆ ਪਾ ਕੇ ਉਤਾਰ ਲਓ ।
ਕੁੱਲ ਮਾਤਰਾ-4 ਆਦਮੀਆਂ ਲਈ ।

ਬੈਂਗਣ ਦਾ ਭਰਥਾ
ਸਾਮਾਨ-
ਗੋਲ ਬੈਂਗਣ – 200 ਗਰਾਮ
ਪਿਆਜ਼ – 1
ਟਮਾਟਰ – 1
ਅਦਰਕ – 1 ਟੁਕੜਾ
ਨਮਕ – ਲੋੜ ਅਨੁਸਾਰ
ਜ਼ੀਰਾ – 1/2 ਚਮਚ
ਹਲਦੀ ਚੂਰਨ – 1/2 ਛੋਟਾ ਚਮਚ
ਧਨੀਆ – 1/2 ਛੋਟਾ ਚਮਚ
ਹਰੀ ਮਿਰਚ – 2
ਹਰਾ ਧਨੀਆ – ਥੋੜ੍ਹਾ ਜਿਹਾ
ਘਿਓ – 2 ਚਮਚ

ਵਿਧੀ – ਗੋਲ ਬੈਂਗਣ ਨੂੰ ਥੋੜਾ ਚੀਰ ਕੇ ਵੇਖ ਲਓ ਕਿ ਉਹ ਅੰਦਰੋਂ ਖ਼ਰਾਬ ਤਾਂ ਨਹੀਂ ਹੈ, ਕੋਈ ਕੀੜਾ ਆਦਿ ਤਾਂ ਨਹੀਂ ਹੈ । ਇਸ ਨੂੰ ਅੱਗ ਤੇ ਭੁੰਨ ਲਓ । ਚੰਗੀ ਤਰ੍ਹਾਂ ਭੁੱਜ ਜਾਣ ਦੇ ਬਾਅਦ ਉਸ ਦਾ ਛਿਲਕਾ ਉਤਾਰ ਕੇ ਉਸ ਨੂੰ ਹੱਥ ਨਾਲ ਮਲ ਦਿਓ । ਚੰਗੀ ਤਰ੍ਹਾਂ ਪੱਕਿਆ ਹੋਇਆ ਬੈਂਗਣ ਹੱਥ ਨਾਲ ਮਸਲਿਆ ਜਾਂਦਾ ਹੈ । ਪਿਆਜ਼ ਤੇ ਅਦਰਕ ਛਿੱਲ ਲਓ । ਪਿਆਜ਼, ਅਦਰਕ ਤੇ ਹਰੀ ਮਿਰਚ ਨੂੰ ਬਰੀਕ ਕੱਟ ਲਓ । ਟਮਾਟਰ ਨੂੰ ਛੋਟੇ-ਛੋਟੇ ਟੁਕੜੇ ਕਰਕੇ ਕੱਟ ਲਓ । ਕੜਾਹੀ ਵਿਚ ਘਿਓ ਪਾ ਕੇ ਗਰਮ ਕਰੋ । ਇਸ ਵਿਚ ਜ਼ੀਰੇ ਦਾ ਤੜਕਾ ਲਾ ਕੇ ਪਿਆਜ਼, ਅਦਰਕ, ਹਰੀ ਮਿਰਚ ਪਾ ਕੇ ਭੁੰਨੋ | ਹਲਦੀ ਮਿਰਚ ਨਮਕ ਵੀ ਪਾ ਦਿਓ । ਭੁੰਨਦੇਭੰਨਦੇ ਹੀ ਟਮਾਟਰ ਪਾ ਦਿਓ ਅਤੇ ਹਿਲਾਉਂਦੇ ਰਹੋ । ਜਦੋਂ ਮਸਾਲਾ ਸੁਰਖ਼ ਹੋ ਜਾਵੇ ਬੈਂਗਣ ਦਾ ਕੁਚਲਾ ਪਾ ਕੇ ਖੂਬ ਮਿਲਾ ਕੇ ਮੱਧਮ ਅੱਗ ਤੇ ਥੋੜ੍ਹੀ ਦੇਰ ਪਕਾਓ। ਪੂਰੀ ਤਰ੍ਹਾਂ ਪੱਕਣ ਜਾਂ ਭੰਨਣ ਤੇ ਹਰੇ ਧਨੀਆਂ ਦੀਆਂ ਪੱਤੀਆਂ ਕੱਟ ਕੇ ਛਿੜਕ ਕੇ ਪਰੋਸੋ । ਟਮਾਟਰ ਦੀ ਥਾਂ ਤੇ ਖਟਾਈ ਚੂਰਨ ਜਾਂ ਨਿੰਬੂ ਦਾ ਪ੍ਰਯੋਗ ਵੀ ਕੀਤਾ ਜਾ ਸਕਦਾ ਹੈ ।

ਕੁੱਲ ਮਾਤਰਾ-2-3 ਆਦਮੀਆਂ ਲਈ ।
ਜੇਕਰ ਪਿਆਜ਼ ਨਾ ਪਾਉਣਾ ਹੋਵੇ ਤਾਂ ਘਿਓ ਜਾਂ ਤੇਲ ਵਿਚ ਹਿੰਗ ਜਾਂ ਰਾਈ, ਜੀਰੇ ਅਤੇ ਮਿਰਚ ਦਾ ਛੱਕ ਦੇ ਕੇ ਥੋੜ੍ਹਾ ਦਹੀਂ, ਖਟਾਈ ਚੂਰਨ ਜਾਂ ਟਮਾਟਰ ਭੁੰਨ ਲਓ । ਇਸ ਵਿਚ ਪ੍ਰੈਕਟੀਕਲ ਬੈਂਗਣ (ਭਰਥਾ) ਅਤੇ ਨਮਕ ਪਾ ਕੇ ਭੁੰਨੋ । ਭੁੱਜ ਜਾਣ ਤੇ ਉਸ ਵਿਚ ਹਰੇ ਧਨੀਆਂ ਦੀਆਂ ਪੱਤੀਆਂ ਕੱਟ ਕੇ ਛਿੜਕ ਦਿਓ ।

ਨੋਟ – ਆਲੂ, ਕੇਲਾ, ਅਰੂਈ, ਜਿੰਮੀਕੰਦ, ਮਟਰ, ਛੋਲੇ ਆਦਿ ਦੇ ਭਰਥੇ ਦੇ ਲਈ ਉਸ ਨੂੰ ਉਬਾਲ ਕੇ ਕੁਚਲ ਦਿੱਤਾ ਜਾਂਦਾ ਹੈ । ਕੁਚਲੀ ਹੋਈ ਸਬਜ਼ੀ ਜਾਂ ਭਰਥੇ, ਬੈਂਗਣ ਦੇ ਭਰਥੇ ਦੀ ਤਰ੍ਹਾਂ ਹੀ ਬਣਾਇਆ ਜਾਂਦਾ ਹੈ ।

ਫੁੱਲ ਗੋਭੀ-ਆਲੂ
ਸਾਮਾਨ-
ਫੁੱਲ ਗੋਭੀ – 1 ਫੁੱਲ
ਆਲੂ – 250 ਗਰਾਮ
ਪਿਆਜ਼ – 2
ਲੱਸਣ – 2-3 ਟੁਕੜੇ
ਖਟਾਈ ਚੂਰਨ – 1/2 ਛੋਟੇ ਚਮਚ
ਜ਼ੀਰਾ – 1/2 ਛੋਟੇ ਚਮਚੇ
ਹਲਦੀ ਚੂਰਨ – 1/2 ਛੋਟੇ ਚਮਚ
ਹਰਾ ਧਨੀਆ – ਥੋੜ੍ਹਾ ਜਿਹਾ
ਨਮਕ – ਲੋੜ ਅਨੁਸਾਰ
ਗਰਮ ਮਸਾਲਾ – 1/2 ਛੋਟੇ ਚਮਚ
ਅਦਰਕ – 1 ਟੁਕੜਾ
ਹਰੀ ਮਿਰਚ – 2
ਘਿਓ – 2 ਚਮਚ

PSEB 7th Class Home Science Practical ਕੁਝ ਭੋਜਨ ਨੁਸਖੇ

ਵਿਧੀ – ਆਲੂ ਧੋ ਕੇ, ਪਤਲਾ ਛਿੱਲ ਕੇ ਮੱਧਮ ਆਕਾਰ ਦੇ ਟੁਕੜਿਆਂ ਵਿਚ ਕੱਟ ਲਓ । ਫੁੱਲ ਗੋਭੀ ਨੂੰ ਵੀ ਮੱਧਮ ਆਕਾਰ ਦੇ ਟੁਕੜਿਆਂ ਵਿਚ ਕੱਟ ਕੇ ਧੋ ਲਓ । ਪਿਆਜ਼, ਲੱਸਣ, ਅਦਰਕ ਨੂੰ ਛਿੱਲ ਕੇ ਬਰੀਕ ਕੱਟ ਲਓ | ਹਰੀ ਮਿਰਚ ਵੀ ਬਰੀਕ ਕੱਟ ਲਓ | ਕੜਾਹੀ ਜਾਂ ਪਤੀਲੀ ਵਿਚ ਘਿਓ ਗਰਮ ਕਰਕੇ ਅਤੇ ਜ਼ੀਰੇ ਦਾ ਸ਼ੌਕ ਦੇ ਕੇ ਪਿਆਜ਼, ਲੱਸਣ, ਅਦਰਕ ਅਤੇ ਹਰੀ ਮਿਰਚ ਨੂੰ ਭੁੰਨੋ । ਇਸੇ ਵਿਚ ਆਲੂ ਅਤੇ ਗੋਭੀ ਦੇ ਟੁਕੜੇ ਪਾ ਕੇ ਕੁਝ ਦੇਰ ਤਕ ਭੁੰਨੋ । ਹਲਦੀ, ਮਿਰਚ, ਧਨੀਆ, ਨਮਕ ਆਦਿ ਮਸਾਲੇ ਵੀ ਪਾ ਦਿਓ | ਸਬਜ਼ੀ ਨੂੰ ਚੰਗੀ ਤਰ੍ਹਾਂ ਹਿਲਾ ਕੇ ਢੱਕ ਕੇ ਮੱਧਮ ਅੱਗ ਤੇ ਪਕਾਓ | ਆਲੂ ਅਤੇ ਗੋਭੀ ਗਲ ਜਾਣ ਤੇ ਉਸ ਵਿਚ ਗਰਮ ਮਸਾਲਾ ਅਤੇ ਖਟਾਈ ਚੂਰਨ ਪਾ ਕੇ 5-10 ਮਿੰਟ ਤਕ ਅੱਗ ਤੇ ਰਹਿਣ ਦਿਓ । ਫਿਰ ਉਤਾਰ ਲਓ ।

ਨੋਟ – ਸਿਰਫ਼ ਗੋਭੀ ਦੀ ਸਬਜ਼ੀ ਬਣਾਉਣੀ ਹੋਵੇ ਤਾਂ ਆਲੂ ਪਾਉਣ ਦੀ ਲੋੜ ਨਹੀਂ । ਇਸੇ ਤਰ੍ਹਾਂ ਗੋਭੀ, ਮਟਰ, ਪਰਵਲ ਅਤੇ ਆਲੂ ਆਦਿ ਦੀ ਸਬਜ਼ੀ ਬਣਾਈ ਜਾ ਸਕਦੀ ਹੈ ।

ਪਤਲੀ ਖਿਚੜੀ
ਸਾਮਾਨ-
ਚੌਲ – 1 ਕਟੋਰੀ
ਮੂੰਗੀ ਦੀ ਧੋਤੀ ਦਾਲ – 1/2 ਕਟੋਰੀ
ਜ਼ੀਰਾ – 1 ਚਮਚ
ਪਿਆਜ਼ – 1/2
ਨਮਕ – 1/2 ਚਮਚ
ਪਾਣੀ – ਪੰਜ ਕਟੋਰੀਆਂ

ਵਿਧੀ – ਦਾਲ ਅਤੇ ਚੌਲਾਂ ਨੂੰ ਚੁਣ ਕੇ ਵੱਖ-ਵੱਖ ਭਿਉਂ ਲਵੋ । ਪੰਜ ਕਟੋਰੀਆਂ ਪਾਣੀ ਉਬਾਲ ਕੇ ਦਾਲ ਨੂੰ 10-15 ਮਿੰਟ ਪਕਾਓ ਅਤੇ ਫਿਰ ਚੌਲ ਪਾ ਦਿਓ । ਇਸ ਦੇ ਨਾਲ ਹੀ ਨਮਕ, ਜ਼ੀਰਾ ਅਤੇ ਕੱਟਿਆ ਹੋਇਆ ਪਿਆਜ਼ ਵੀ ਪਾ ਦਿਓ । ਪਤੀਲੇ ਨੂੰ ਢੱਕ ਕੇ ਪਕਾਓ ਤਾਂ ਕਿ ਚੌਲ ਅਤੇ ਦਾਲ ਗਲ ਕੇ ਆਪਸ ਵਿਚ ਮਿਲ ਜਾਣ । ਇਹ ਖਿਚੜੀ ਪਤਲੀ ਹੋਣੀ ਚਾਹੀਦੀ ਹੈ । ਇਹ ਬਿਮਾਰਾਂ ਨੂੰ ਦਿੱਤੀ ਜਾਂਦੀ ਹੈ । ਜੇਕਰ ਰੋਗੀ ਪਚਾ ਸਕੇ ਤਾਂ ਥੋੜ੍ਹਾ ਘਿਓ ਵੀ ਪਾਇਆ ਜਾ ਸਕਦਾ ਹੈ ।
ਨੋਟ – ਇਸ ਵਿਚ ਵਧੇਰੇ ਮਿਰਚ, ਮਸਾਲੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ ।

ਦਲੀਆ
ਸਾਮਾਨ-
ਦਲੀਆ – 1 ਵੱਡਾ ਚਮਚ
ਪਾਣੀ – 1 ਗਿਲਾਸ ਜਾਂ ਲੋੜ ਅਨੁਸਾਰ
ਖੰਡ ਤੇ ਦੁੱਧ – ਲੋੜ ਅਨੁਸਾਰ ਜੇ ਮਿੱਠਾ ਬਣਾਉਣਾ ਹੋਵੇ) ।
ਨਮਕ ਤੇ ਨਿੰਬੂ – ਲੋੜ ਅਨੁਸਾਰ (ਜੇ ਨਮਕੀਨ ਬਣਾਉਣਾ ਹੋਵੇ)

ਵਿਧੀ – ਦਲੀਏ ਨੂੰ ਬਰਤਨ ਵਿਚ ਖੂਬ ਭੁੰਨ ਲਓ। ਗੁਲਾਬੀ ਰੰਗ ਦਾ ਹੋ ਜਾਣ ਤੇ ਉਬਲਦੇ ਹੋਏ ਪਾਣੀ ਵਿਚ ਪਕਾਓ । ਜਦੋਂ ਦਲੀਆ ਚੰਗੀ ਤਰ੍ਹਾਂ ਪੱਕ ਜਾਵੇ ਤਾਂ ਦੁੱਧ ਤੇ ਖੰਡ ਮਿਲਾ ਕੇ ਰੋਗੀ ਨੂੰ ਦਿਓ । ਜੇ ਬਿਮਾਰ ਨਮਕੀਨ ਖਾਣਾ ਚਾਹਵੇ ਤਾਂ ਦਲੀਏ ਵਿਚ ਲੋੜ ਅਨੁਸਾਰ ਨਮਕ, ਕਾਲੀ ਮਿਰਚ ਤੇ ਨਿੰਬੂ ਪਾ ਕੇ ਦਿੱਤਾ ਜਾ ਸਕਦਾ ਹੈ ।
ਨੋਟ – ਇਹ ਤਾਕਤਵਰ ਹਲਕਾ ਭੋਜਨ ਹੈ ਇਸ ਵਿਚ ਪ੍ਰੋਟੀਨ, ਕਾਰਬੋਹਾਈਡਰੇਟ ਤੇ ਲਵਣ ਹੁੰਦੇ ਹਨ। ਇਹ ਬਿਮਾਰ ਦੇ ਨਾਲ-ਨਾਲ ਬੱਚਿਆਂ ਨੂੰ ਨਾਸ਼ਤੇ ਵਿਚ ਵੀ ਦਿੱਤਾ ਜਾ ਸਕਦਾ ਹੈ ।

ਸਾਬੂਦਾਣੇ ਦੀ ਖੀਰ
ਸਾਮਾਨ-
ਸਾਬੂਦਾਣਾ – 1 ਜਾਂ 2 ਵੱਡੇ ਚਮਚ
ਦੁੱਧ – 2 ਕੱਪ
ਖੰਡ – 1 ਚਮਚ ਜਾਂ ਲੋੜ ਅਨੁਸਾਰ

ਵਿਧੀ – ਸਭ ਤੋਂ ਪਹਿਲਾਂ ਸਾਬੂਦਾਣੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ । ਉਬਲਦੇ ਹੋਏ ਪਾਣੀ ਵਿਚ ਇੰਨਾ ਪਕਾ ਲਓ ਕਿ ਸਾਬੂਦਾਣਾ ਚੰਗੀ ਤਰ੍ਹਾਂ ਗਲ ਜਾਵੇ, ਹੁਣ ਦੁੱਧ ਜਾਂ ਖੰਡ ਮਿਲਾ ਕੇ ਰੋਗੀ ਨੂੰ ਖਾਣ ਲਈ ਦਿਓ ।
ਨੋਟ – ਸਾਬੂਦਾਣਾ ਇਕ ਹਲਕਾ ਤੇ ਛੇਤੀ ਹਜ਼ਮ ਹੋਣ ਵਾਲਾ ਸੁਆਦੀ ਭੋਜਨ ਹੈ । ਇਸ ਵਿਚ ਕਾਰਬੋਹਾਈਡਰੇਟ ਤੇ ਲਵਣ ਮਿਲਦੇ ਹਨ | ਬੁਖ਼ਾਰ ਜਾਂ ਗਲੇ ਵਿਚ ਦਰਦ ਹੋਣ ਤੇ ਇਹ ਰੋਗੀ ਨੂੰ ਦਿੱਤਾ ਜਾਂਦਾ ਹੈ ।

PSEB 7th Class Home Science Practical ਕੁਝ ਭੋਜਨ ਨੁਸਖੇ

ਸਾਦੀ ਕਾਫੀ
ਸਾਮਾਨ-
ਕਾਫੀ ਪਾਊਡਰ – 1/2 ਤੋਂ 3/4 ਛੋਟੇ ਚਮਚ
ਚੀਨੀ – 1 ਤੋਂ 1\(\frac { 1 }{ 2 }\) ਛੋਟੇ ਚਮਚ
ਗਰਮ ਦੁੱਧ – 2-1 ਵੱਡੇ ਚਮਚ
ਉਬਲਦਾ ਹੋਇਆ ਪਾਣੀ – 1 ਕੱਪ

ਵਿਧੀ – ਪਾਣੀ ਨੂੰ ਉਬਾਲ ਲਓ ਤੇ ਪਹਿਲਾਂ ਤੋਂ ਗਰਮ ਕੀਤੀ ਹੋਈ ਕੇਤਲੀ ਵਿਚ ਪਾਓ । ਜਿਵੇਂ ਗਰਮ ਚਾਹ ਦੇ ਲਈ ਕੀਤਾ ਜਾਂਦਾ ਹੈ। ਕਾਫੀ ਬਣਾਉਂਦੇ ਸਮੇਂ ਕਾਫੀ ਪਾਊਡਰ ਨੂੰ ਕੱਪ ਵਿਚ ਪਾ ਕੇ ਗਰਮ ਪਾਣੀ ਪਾਓ ਅਤੇ ਉਸ ਨੂੰ ਹਿਲਾਓ । ਇਸ ਵਿਚ ਗਰਮ ਦੁੱਧ ਤੇ ਚੀਨੀ ਪਾ ਕੇ ਪਰੋਸੋ ।

ਕੁੱਲ ਮਾਤਰਾ -1 ਕੱਪ
ਐੱਸ ਪਰੈਸੋ ਕਾਫੀ
ਸਾਮਾਨ-
ਕਾਫੀ ਪਾਊਡਰ – 3/4 ਛੋਟਾ ਚਮਚ
ਚੀਨੀ – 1\(\frac { 1 }{ 2 }\) ਛੋਟੇ ਚਮਚ
ਦੁੱਧ – 1/2 ਕੱਪ
ਪਾਣੀ – 1/2 ਕੱਪ
ਚਾਕਲੇਟ ਪਾਊਡਰ – ਥੋੜਾ ਜਿਹਾ

ਵਿਧੀ – ਕੱਪ ਵਿਚ ਕਾਫੀ ਅਤੇ ਖੰਡ ਪਾ ਕੇ ਥੋੜੇ ਜਿਹੇ ਪਾਣੀ ਦੀ ਸਹਾਇਤਾ ਨਾਲ ਉਸ ਨੂੰ ਚੰਗੀ ਤਰ੍ਹਾਂ ਫੈਂਟੋ ਦੁੱਧ ਅਤੇ ਪਾਣੀ ਮਿਲਾ ਕੇ ਉਬਾਲੋ । ਉਬਲਿਆ ਹੋਇਆ ਦੁੱਧ ਅਤੇ ਪਾਣੀ ਫੈਂਟੀ ਹੋਈ ਕਾਫੀ ਵਿਚ ਮਿਲਾ ਕੇ ਉਪਰੋਂ ਥੋੜਾ ਜਿਹਾ ਚਾਕਲੇਟ ਪਾਉਡਰ ਪਾ ਕੇ ਪਰੋਸੋ ।
ਕੁੱਲ ਮਾਤਰਾ-1 ਕੱਪ

ਠੰਢੀ ਕਾਫੀ
ਸਾਮਾਨ-
ਦੁੱਧ – 1 ਕੱਪ
ਕਾਫੀ ਪਾਊਡਰ – 1 ਛੋਟਾ ਚਮਚ
ਚੀਨੀ – 1\(\frac { 1 }{ 2 }\) ਛੋਟੇ ਚਮਚ

ਵਿਧੀ – ਦੁੱਧ ਨੂੰ ਉਬਾਲ ਕੇ ਠੰਢਾ ਕਰ ਲਓ । ਕਾਫੀ ਪਾਊਡਰ ਅਤੇ ਚੀਨੀ ਨੂੰ ਮਿਲਾ ਕੇ ਉਸ ਵਿਚ ਦੁੱਧ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਹੁਣ ਇਸ ਵਿਚ ਬਰਫ਼ ਨੂੰ ਪੂਰਾ ਕਰਕੇ ਚੰਗੀ ਤਰ੍ਹਾਂ ਮਿਲਾ ਲਓ । ਜੇ ਹੋ ਸਕੇ ਤਾਂ ਉੱਪਰ ਦੇ ਮਿਸ਼ਰਨ ਨੂੰ ਮਿਕਸੀ ਵਿਚ ਫੈਂਟ ਲਓ । ਪਰੋਸਦੇ ਸਮੇਂ ਜੇਕਰ ਚਾਹੋ ਤਾਂ ਉੱਪਰ ਕਰੀਮ ਜਾਂ ਆਈਸ ਕਰੀਮ ਦੀ ਵਰਤੋਂ ਕਰ ਸਕਦੇ ਹੋ ।
ਕੁੱਲ ਮਾਤਰਾ-1 ਛੋਟਾ ਗਿਲਾਸ

ਨਿਬੂ ਵਾਲੀ ਠੰਢੀ ਚਾਹ
ਸਾਮਾਨ-
ਚਾਹ ਦੀ ਪੱਤੀ -3/4 ਛੋਟਾ ਚਮਚ
ਉਬਲਿਆ ਹੋਇਆ ਪਾਣੀ -1 ਕੱਪ
ਚੀਨੀ, ਨਿਬੂ – ਸਵਾਦ ਅਨੁਸਾਰ
ਬਰਫ਼ -ਕੁਝ ਟੁਕੜੇ

PSEB 7th Class Home Science Practical ਕੁਝ ਭੋਜਨ ਨੁਸਖੇ

ਵਿਧੀ – ਗਰਮ ਚਾਹ ਦੀ ਤਰ੍ਹਾਂ ਚਾਹ ਬਣਾ ਕੇ ਛਾਣ ਦਿਓ । ਇਸ ਵਿਚ ਚੀਨੀ ਮਿਲਾ ਕੇ ਕੁੱਟੀ ਹੋਈ ਬਰਫ਼ ਪਾ ਦਿਓ । ਹੁਣ ਇਸ ਨੂੰ ਨਿੰਬੂ ਦੇ ਨਾਲ ਪਰੋਸੋ । ਕੁੱਲ ਮਾਤਰਾ -1 ਛੋਟਾ ਗਿਲਾਸ

ਸ਼ਿਕੰਜ਼ਵੀ
ਸਾਮਾਨ-
ਨਿੰਬੂ – 2
ਪਾਣੀ – 500 ਮਿਲੀਲਿਟਰ ਚੀਨੀ
ਲੋੜ ਅਨੁਸਾਰ ਕਾਲੀ ਮਿਰਚ – ਸੁਆਦ ਅਨੁਸਾਰ
ਬਰਫ਼ – ਠੰਢੀ ਕਰਨ ਲਈ

ਵਿਧੀ – ਪਾਣੀ ਵਿਚ ਖੰਡ ਪਾ ਕੇ ਚੰਗੀ ਤਰ੍ਹਾਂ ਮਿਲਾਓ । ਫਿਰ ਉਸ ਵਿਚ ਨਿੰਬੂ ਦਾ ਰਸ ਮਿਲਾ ਦਿਓ । ਇਸ ਘੋਲ ਨੂੰ ਛਾਣ ਕੇ ਅਤੇ ਸੁਆਦ ਅਨੁਸਾਰ ਨਮਕ ਤੇ ਕਾਲੀ ਮਿਰਚ ਪਾਓ । ਠੰਢੀ ਕਰਨ ਲਈ ਬਰਫ਼ ਪਾਓ । ਸ਼ਿਕੰਜਵੀ ਤਿਆਰ ਹੈ, ਕੱਚ ਦੇ ਗਿਲਾਸਾਂ ਵਿਚ ਪਰੋਸੋ।

ਲੱਸੀ
ਸਾਮਾਨ+
ਦਹੀਂ – 100 ਗਰਮ
ਪਾਣੀ – 1 ਗਿਲਾਸ
ਚੀਨੀ ਜਾਂ ਨਮਕ – ਲੋੜ ਅਨੁਸਾਰ
ਵਿਧੀ – ਦਹੀਂ ਨੂੰ ਡੂੰਘੇ ਬਰਤਨ ਜਿਵੇਂ ਗੜਵੀ ਜਾਂ ਜੱਗ ਵਿਚ ਪਾ ਕੇ ਲੱਕੜ ਦੀ ਮਧਾਣੀ ਜਾਂ ਬਿਜਲੀ ਵਾਲੀ ਮਧਾਣੀ ਨਾਲ ਰਿੜਕੋ ਅਤੇ ਇਸ ਵਿਚ ਪਾਣੀ ਪਾ ਦਿਓ । ਪਾਣੀ ਪਾਉਣ ਤੋਂ ਬਾਅਦ ਥੋੜ੍ਹੀ ਦੇਰ ਲਈ ਫਿਰ ਰਿੜਕੋ ਇਸ ਵਿਚ ਲੋੜ ਅਨੁਸਾਰ ਚੀਨੀ ਜਾਂ ਨਮਕ ਪਾ ਲਓ ਅਤੇ ਇਸ ਵਿਚ ਬਰਫ਼ ਪਾ ਕੇ ਠੰਡੀ ਕਰਕੇ ਪੀਣ ਲਈ ਦਿਓ ।

PSEB 7th Class Home Science Practical ਜਾਂਘੀਆ

Punjab State Board PSEB 7th Class Home Science Book Solutions Practical ਜਾਂਘੀਆ Notes.

PSEB 7th Class Home Science Practical ਜਾਂਘੀਆ

PSEB 7th Class Home Science Practical ਜਾਂਘੀਆ 1
ਕਾਗ਼ਜ਼ ਦਾ ਨਾਪ-ਲੰਬਾਈ 22′ ਚੌੜਾਈ 16”
1. ਚੌੜਾਈ ਵੱਲੋਂ ਕਾਗਜ਼ ਨੂੰ ਦੁਹਰਾ ਕਰਦੇ ਹਨ ।
2. ਲੰਬਾਈ ਵੱਲੋਂ ਕਾਗ਼ਜ਼ ਨੂੰ ਦੂਹਰਾ ਕਰਦੇ ਹਨ ।

PSEB 7th Class Home Science Practical ਜਾਂਘੀਆ
ਦੋ ਵਾਰੀ ਦੁਹਰੇ ਵਾਲੇ ਹਿੱਸੇ ਨੂੰ ਖੱਬੇ ਪਾਸੇ ਅਤੇ ਇਕ ਵਾਰੀ ਦੁਹਰੇ ਕੀਤੇ ਹਿੱਸੇ ਨੂੰ ਹੇਠਲੇ ਪਾਸੇ ਰੱਖੋ | ਚਾਰੇ ਕੋਨਿਆਂ ਤੇ ਉ, ਅ, ੲ, ਸ ਨਿਸ਼ਾਨ ਲਗਾਓ ।

  • ਉ, ਅ ਨੂੰ ਦੋ ਬਰਾਬਰ ਹਿੱਸਿਆਂ ਵਿਚ ਵੰਡ ਕੇ ਹ ਦਾ ਨਿਸ਼ਾਨ ਲਗਾਓ ।
  • ਏ, ਸ, ਨੂੰ ਦੋ ਬਰਾਬਰ ਹਿੱਸਿਆਂ ਵਿਚ ਵੰਡ ਕੇ, ਕ ਦਾ ਨਿਸ਼ਾਨ ਲਗਾਓ ।
  • ਹ ਅਤੇ ਕ ਨੂੰ ਸਿੱਧੀ ਲਾਈਨ ਨਾਲ ਮਿਲਾ ਦਿਓ ।
  • ਉ, ਅਤੇ ਅ, ਸ ਨੂੰ ਤਿੰਨ ਬਰਾਬਰ ਹਿੱਸਿਆਂ ਵਿਚ ਵੰਡ ਕੇ ਲਾਈਨਾਂ ਲਗਾ ਦਿਓ ।
  • ਉ ਤੋਂ 1” ਹੇਠਾਂ ਨੂੰ ਨਿਸ਼ਾਨ ਲਗਾ ਕੇ ਖ ਦਾ ਨਾਂ ਦਿਓ ।
  • ਅ ਤੋਂ 1” ਅੰਦਰ ਵੱਲ ਨੂੰ ਲਉ ਅਤੇ ਗ ਦਾ ਨਿਸ਼ਾਨ ਲਗਾਓ ।
  • ਖ ਅਤੇ ਗ ਨੂੰ ਥੋੜ੍ਹੀ ਜਿਹੀ ਗੋਲਾਈ ਵਾਲੀ ਲਾਈਨ ਨਾਲ ਮਿਲਾ ਦਿਓ ।
  • ਕ ਤੋਂ 1” ਸ ਵਾਲੀ ਲਾਈਨ ਤੋਂ ਲੈ ਕੇ ਘ ਦਾ ਨਿਸ਼ਾਨ ਲਗਾਓ ।
  • ਸ ਤੋਂ 1 ਖਾਨਾ + 1” ਉੱਪਰ ਲੈ ਕੇ ਝ ਦਾ ਨਿਸ਼ਾਨ ਲਗਾਓ ।
  • ਝ, ਗ ਨੂੰ ਸਿੱਧੀ ਲਾਈਨ ਵਿਚ ਮਿਲਾ ਦਿਓ ।
  • ਫਿਰ ਘ ਝ ਨੂੰ ਸਿੱਧੀ ਲਾਈਨ ਵਿਚ ਮਿਲਾ ਦਿਉ ।
  • ਘ, ਝ ਨੂੰ ਦੋ ਭਾਗਾਂ ਵਿਚ ਵੰਡ ਕੇ ਚ ਦਾ ਨਿਸ਼ਾਨ ਲਗਾਓ ।
  • ਚ ਤੋਂ ਹੇਠਾਂ ਅੱਧਾ ਇੰਚ ਲੈ ਕੇ ਛ ਦਾ ਨਿਸ਼ਾਨ ਲਗਾਓ ਅਤੇ ਇਕ ਇੰਚ ਉੱਪਰ ਜ ਦਾ ਨਿਸ਼ਾਨ ਲਗਾਓ ।
  • ਘ, ਛ ਅਤੇ ਝ ਨੂੰ ਪਿਛਲੀ ਲੱਤ ਦੀ ਗੋਲਾਈ ਦੇ ਲਈ ਗੋਲਾਈ ਵਿਚ ਮਿਲਾਓ ।
  • ਘ, ਜ ਅਤੇ ਝ ਨੂੰ ਲੱਤ ਦੀ ਅਗਲੀ ਗੋਲਾਈ ਦੇ ਲਈ ਗੋਲਾਈ ਵਿਚ ਮਿਲਾਓ ।

ਕੱਪੜਾ-36″ ਚੌੜਾਈ ਦੀ 26” ਲੰਬੀ, ਚਿੱਟੇ ਜਾਂ ਹੋਰ ਕਿਸੇ ਹਲਕੇ ਰੰਗ ਦੀ ਪਾਪਲੀਨ ਜਾਂ ਕੈਂਬਰਿਕ ਲਈ ਜਾ ਸਕਦੀ ਹੈ । ਸਿਲਾਈ-ਪਾਸਿਆਂ ਤੇ ਰਨ ਐਂਡ ਫੈਲ ਸਿਲਾਈ ਕਰਦੇ ਹਨ । ਲੱਤ ਵਾਲੀ ਗੋਲਾਈ ਨੂੰ ਅੰਦਰ ਬਰੀਕ ਜਿਹਾ ਮੋੜ ਕੇ ਲੈਸ ਲਗਾਓ । ਕਮਰ ਤੋਂ 3/4″ ਅੰਦਰ ਵੱਲ ਨੂੰ ਮੋੜ ਕੇ ਉਲ਼ੇੜੀ ਕਰ ਲਓ ਅਤੇ 1/2” ਚੌੜਾ ਅਤੇ 12” ਲੰਬਾ ਇਲਾਸਟਿਕ ਪਾ ਦਿਓ ।