PSEB 12th Class Environmental Education Solutions Chapter 16 ਵਾਤਾਵਰਣੀ ਕਿਰਿਆ (ਭਾਗ-3)

Punjab State Board PSEB 12th Class Environmental Education Book Solutions Chapter 16 ਵਾਤਾਵਰਣੀ ਕਿਰਿਆ (ਭਾਗ-3) Textbook Exercise Questions and Answers.

PSEB Solutions for Class 12 Environmental Education Chapter 16 ਵਾਤਾਵਰਣੀ ਕਿਰਿਆ (ਭਾਗ-3)

Environmental Education Guide for Class 12 PSEB ਵਾਤਾਵਰਣੀ ਕਿਰਿਆ (ਭਾਗ-3) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਵੱਧ ਖਪਤ ਦੇ ਦੋ ਕਾਰਨ ਲਿਖੋ ।
ਉੱਤਰ-
1. ਜੀਵਨ ਸ਼ੈਲੀ ਵਿਚ ਬਦਲਾਵ (Change in life style) – ਪ੍ਰਾਚੀਨ ਮਨੁੱਖ ਦੀ ਜੀਵਨ ਸ਼ੈਲੀ ਬੜੀ ਸਾਧਾਰਨ ਕਿਸਮ ਦੀ ਸੀ । ਵਿਗਿਆਨ ਅਤੇ ਤਕਨਾਲੋਜੀ ਵਿਚ ਹੋਈ ਪ੍ਰਗਤੀ ਦੇ ਕਾਰਨ, ਜੀਵਨ ਸ਼ੈਲੀ ਵਿਚ ਤਬਦੀਲੀ ਆ ਗਈ ਹੈ । ਜਿਵੇਂ ਕਿ ਪ੍ਰਾਚੀਨ ਮਨੁੱਖ ਪੱਖੀਆਂ/ਪੱਖਿਆਂ ਦੀ ਵਰਤੋਂ ਕਰਿਆ ਕਰਦਾ ਸੀ ਜਦਕਿ ਆਧੁਨਿਕ ਮਨੁੱਖ ਏ.ਸੀ. (Air Conditioners) ਦਾ ਸਹਾਰਾ ਲੈ ਰਿਹਾ ਹੈ । ਪ੍ਰਾਚੀਨ ਮਨੁੱਖ ਆਪਣੇ ਸਾਰੇ ਕੰਮ ਹੱਥੀਂ ਕਰਿਆ ਕਰਦਾ ਸੀ ਪਰ ਆਧੁਨਿਕ ਮਨੁੱਖ ਦੇ ਕੋਲ ਆਧੁਨਿਕ ਯੰਤਰ ਹਨ, ਜਿਹੜੇ ਉਸ ਲਈ ਕੰਮ ਕਰਦੇ ਹਨ । ਜਿਵੇਂ ਕਿ ਮਾਈਕ੍ਰੋਵੇਵ, ਫੂਡ-ਪ੍ਰੋਸੈੱਸਰਜ਼ ਆਦਿ । ਇਸ ਵਜ਼ਾ ਕਰਕੇ ਹੀ ਊਰਜਾ ਦੀ ਖਪਤ ਵਿਚ ਵਾਧਾ ਹੋਇਆ ਹੈ ।

2. ਵਰਤੋ ਅਤੇ ਸੁੱਟੋ ਨੀਤੀ (Use and Throw policy) – ਅੱਜ-ਕਲ੍ਹ ਮਨੁੱਖ ਨੇ ਇਹ ਪਾਲਿਸੀ ਅਪਣਾ ਲਈ ਹੈ ਕਿ ਚੀਜ਼ ਨੂੰ ਵਰਤਣ ਪਿੱਛੋਂ ਸੁੱਟ ਦਿਓ । ਜੇਕਰ ਸਿਆਹੀ ਨਾਲ ਲਿਖਣ ਵਾਲੇ ਪੈਂਨ ਦੀ ਸਿਆਹੀ ਖ਼ਤਮ ਹੋ ਗਈ ਹੈ, ਤਾਂ ਇਸ ਨੂੰ ਸੁੱਟ ਕੇ ਨਵਾਂ ਪੈਂਨ ਖ਼ਰੀਦ ਕੇ ਲੈ ਆਉਂਦੇ ਹਾਂ । ਇਹ ਤਰੀਕਾ ਮੁਰੰਮਤ ਨੂੰ ਧੱਕਾ ਪਹੁੰਚਾਉਂਦਾ ਹੈ ।

PSEB 12th Class Environmental Education Solutions Chapter 16 ਵਾਤਾਵਰਣੀ ਕਿਰਿਆ (ਭਾਗ-3)

ਪ੍ਰਸ਼ਨ 2.
ਸੀ. ਐੱਨ. ਜੀ. (ਨਿਪੀੜਤ ਕੁਦਰਤੀ ਗੈਸ) (CNG) ਦੀ ਵਰਤੋਂ ਦਾ ਇਕ ਲਾਭ · ਲਿਖੋ ।
ਉੱਤਰ-
ਈਂਧਨ ਵਜੋਂ/ਨਿਪੀੜਤ ਕੁਦਰਤੀ ਗੈਸ ਦੀ ਵਰਤੋਂ ਕਰਨ ਨਾਲ ਡੀਜ਼ਲ ਅਤੇ ਪੈਟਰੋਲ ਦੀ ਵਰਤੋਂ ਕਰਨ ਦੇ ਮੁਕਾਬਲੇ ਪ੍ਰਦੂਸ਼ਣ ਬਹੁਤ ਹੀ ਘੱਟ ਫੈਲਦਾ ਹੈ । ਇਸ ਗੈਸ ਨੂੰ ਕਾਰਾਂ, ਆਟੋਜ਼ ਅਤੇ ਬੱਸਾਂ ਆਦਿ ਵਿਚ ਈਂਧਨ ਵਜੋਂ ਵਰਤਦੇ ਹਨ ।

ਪ੍ਰਸ਼ਨ 3.
ਡੀ.ਡੀ.ਟੀ. ਦੀ ਵਰਤੋਂ ਦੇ ਹਾਨੀਕਾਰਕ ਪ੍ਰਭਾਵ ਲਿਖੋ ।
ਉੱਤਰ-
ਡੀ, ਡੀ.ਟੀ. ਭੋਜਨ ਲੜੀ ਵਿਚ ਦਾਖਲ ਹੋ ਕੇ ਮਨੁੱਖਾਂ ਲਈ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਕਰਦੀ ਹੈ । DDT ਦੇ ਕਾਰਨ ਉੱਚ-ਕੋਟੀ ਦੇ ਖਪਤਕਾਰ ਦੇ ਸਰੀਰ ਅੰਦਰ ਇਸ ਦਾ ਜੀਵ ਵਿਸ਼ਾਲੀਕਰਨ (Bicmagnification) ਵੀ ਹੁੰਦਾ ਹੈ ।

ਡੀ.ਡੀ.ਟੀ. (DDT), ਭੋਜਨ ਲੜੀ ਵਿੱਚ ਸ਼ਾਮਿਲ ਹੋ ਜਾਂਦੀ ਹੈ ਜਿਸਦੇ ਕਾਰਨ ਅਜਿਹਾ ਭੋਜਨ ਖਾਣ ਵਾਲਿਆਂ ਦੇ ਸਰੀਰ ਅੰਦਰ ਇਸ ਪਦਾਰਥ ਦੀ ਮਾਤਰਾ ਪੜਾਅ ਵਾਰ ਵੱਧਦੀ ਜਾਂਦੀ ਹੈ ਅਤੇ ਅੰਤਲੇ ਖਪਤਕਾਰ ਦੇ ਸਰੀਰ ਅੰਦਰ ਇਸ ਵਿਸ਼ੇ ਦੀ ਮਾਤਰਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ । ਇਸ ਵਾਧੇ ਨੂੰ ਜੀਵ ਵਿਸ਼ਾਲੀਕਰਨ (Bio-magnification) ਆਖਦੇ ਹਨ । . ਇਸ ਪਦਾਰਥ ਦੇ ਅਸਰ ਦੇ ਕਾਰਨ ਪੰਛੀਆਂ ਦੇ ਅੱਡਿਆਂ ਉੱਪਰ ਕੈਲਸ਼ੀਅਮ ਕਾਰਬੋਨੇਟ ਦਾ ਖੋਲ ਨਾ ਬਣਨ ਕਾਰਨ ਆਂਡਿਆਂ ਤੋਂ ਬੱਚੇ ਨਹੀਂ ਪੈਦਾ ਹੁੰਦੇ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਖਪਤਵਾਦ ਨਾਲ ਕਿਹੜੀਆਂ ਸਮੱਸਿਆਵਾਂ ਸੰਬੰਧਿਤ ਹਨ ?
ਜਾਂ
ਖਪਤਵਾਦ ਦੇ ਤਿੰਨ ਬੁਨਿਆਦੀ ਅਸਰਾਂ ਬਾਰੇ ਲਿਖੋ ।
ਉੱਤਰ-
ਕੁਦਰਤੀ ਸਾਧਨਾਂ ਦੀ ਵਰਤੋਂ ਕਰਨ ਨੂੰ ਖਪਤ ਆਖਦੇ ਹਨ । ਨੱਬੇ ਦੇ ਅੱਧ ਦਹਾਕੇ (Mid nineties) ਵਿਚ ਖਪਤ ਦੀ ਦਰ ਬੜੀ ਧੀਮੀ ਸੀ, ਪਰ ਵਿਗਿਆਨ ਅਤੇ ਟੈਕਨਾਲੋਜੀ ਦੀ ਪ੍ਰਗਤੀ ਹੋਣ ਦੇ ਅਤੇ ਜੀਵਨ ਸ਼ੈਲੀ ਦੇ ਬਦਲਣ ਨਾਲ ਖਪਤ ਵਿਚ ਕਾਫ਼ੀ ਵਾਧਾ ਹੋ ਗਿਆ ਹੈ ।

ਖਪਤ ਨਾਲ ਜੁੜੀਆਂ ਸਮੱਸਿਆਵਾਂ (Problems associated with Consumerism)

  1. ਊਰਜਾ ਸੰਕਟ
  2. ਪਾਣੀ, ਹਵਾ ਅਤੇ ਭੂਮੀ ਦਾ ਪ੍ਰਦੂਸ਼ਣ
  3. ਓਜ਼ੋਨ ਪੱਟੀ ਦਾ ਸਖਣਿਆਉਣਾ (Ozone depletion)
  4. ਵਿਸ਼ਵਤਾਪਨ
  5. ਬਿਮਾਰੀਆਂ ਦਾ ਫੈਲਣਾ
  6. ਸਿਹਤ ਸਮੱਸਿਆਵਾਂ (Health Hazards)
  7. ਵਿਅਰਥ ਪਦਾਰਥਾਂ ਦੇ ਨਿਪਟਾਰੇ ਦੀਆਂ ਸਮੱਸਿਆਵਾਂ ।

ਪ੍ਰਸ਼ਨ 2.
ਸਾਧਨਾਂ ਨੂੰ ਬਚਾਉਣ ਅਤੇ ਫੋਕਟ ਪਦਾਰਥਾਂ ਨੂੰ ਘਟਾਉਣ ਦੇ ਕੀ ਢੰਗ ਹਨ ?
ਉੱਤਰ-
ਸਾਧਨਾਂ ਨੂੰ ਬਚਾਉਣ ਦੇ ਢੰਗ-

  1. ਸਾਨੂੰ ਪਾਲੀਥੀਨ ਲਿਫਾਫਿਆਂ ਦੀ ਥਾਂ ਕਾਗ਼ਜ਼ ਦੇ ਲਫਾਫੇ ਵਰਤਣੇ ਚਾਹੀਦੇ ਹਨ ।
  2. ਕਾਗ਼ਜ਼ਾਂ ਦੇ ਦੋਵੇਂ ਪਾਸਿਆਂ ਉੱਤੇ ਲਿਖਿਆ ਜਾਵੇ ।
  3. ਲਿਖਣ ਦੇ ਵਾਸਤੇ ਕਾਗ਼ਜ਼ ਦੀ ਬਜਾਏ ਸਲੇਟਾਂ ਦੀ ਵਰਤੋਂ ਕੀਤੀ ਜਾਵੇ ।
  4. ਲਾਸ਼ਾਂ ਦਾ ਸਸਕਾਰ ਕਰਨ ਦੇ ਲਈ ਪੁਰਾਣੇ ਪਰੰਪਰਾਗਤ ਤਰੀਕਿਆਂ ਨੂੰ ਛੱਡ ਕੇ ਬਿਜਲਈ ਦਾਹ-ਭੱਠੀ ਦੀ ਵਰਤੋਂ ਕੀਤੀ ਜਾਵੇ, ਤਾਂ ਜੋ ਲੱਕੜੀ ਰੁੱਖਾਂ ਦੀ ਬੱਚਤ ਕੀਤੀ ਜਾ ਸਕੇ ।
  5. ਡੱਬਿਆਂ (Cans) ਦੀ ਵਰਤੋਂ ਕਰਨ ਦੀ ਥਾਂ ਅਸੀਂ ਸ਼ਰਬਤਾਂ ਆਦਿ ਦੇ ਲਈ ਸ਼ੀਸ਼ੇ ਦੀਆਂ ਬੋਤਲਾਂ ਦੀ ਵਰਤੋਂ ਕਰ ਸਕਦੇ ਹਾਂ ।
  6. ਦੁੱਧ ਨੂੰ ਪੈਕ ਕਰਨ ਵਾਲੇ ਪਾਲੀ ਪੈਕਾਂ ਦੀ ਜਗਾ ਸ਼ੀਸ਼ੇ ਦੀਆਂ ਬੋਤਲਾਂ ਵਰਤੀਆਂ ਜਾਣੀਆਂ ਚਾਹੀਦੀਆਂ ਹਨ ।
  7. ਵੱਡੇ ਆਕਾਰ ਵਾਲੇ ਪੈਕਟਾਂ ਵਿਚ ਪੈਕ ਕੀਤੀਆਂ ਹੋਈਆਂ ਚੀਜ਼ਾਂ ਹੀ ਖਰੀਦੀਆਂ ਜਾਣ
  8. ਤੋਹਫਿਆਂ ਦੇ ਨਾਲ ਆਏ ਹੋਏ ਕਾਗ਼ਜ਼ਾਂ ਨੂੰ ਸੁੱਟਣ ਦੀ ਥਾਂ ਇਨ੍ਹਾਂ ਦੀ ਦੁਬਾਰਾ ਵਰਤੋਂ ਕੀਤੀ ਜਾ ਸਕਦੀ ਹੈ ।

ਫੋਕਟ ਪਦਾਰਥਾਂ ਦੀ ਉਤਪੱਤੀ ਨੂੰ ਨਿਊਨਤਮ ਪੱਧਰ ‘ਤੇ ਰੱਖਣ ਦੇ ਸੁਝਾਅ-

  1. ਡੱਬਿਆਂ ਦੀ ਵਰਤੋਂ ਕਰਨ ਦੀ ਰਹਿਤ ਬਜਾਏ ਸਾਫ਼ਟਡਿੰਕ (Softdrinks) ਵਾਲੀਆਂ ਸ਼ੀਸ਼ੇ ਦੀਆਂ ਬੋਤਲਾਂ ਵਰਤੀਆਂ ਜਾਣ ।
  2. ਦੁੱਧ ਆਦਿ ਨੂੰ ਪੈਕ ਕਰਨ ਦੀ ਪੀਲੀ ਪੈਕਾਂ (Poly packs) ਦੀ ਬਜਾਏ ਬੋਤਲਾਂ ਦੀ ਵਰਤੋਂ ਕੀਤੀ ਜਾਵੇ ।

PSEB 12th Class Environmental Education Solutions Chapter 16 ਵਾਤਾਵਰਣੀ ਕਿਰਿਆ (ਭਾਗ-3)

ਪ੍ਰਸ਼ਨ 3.
ਅਸੀਂ ਸਰੋਤਾਂ ਦੀ ਸੰਭਾਲ ਕਿਵੇਂ ਕਰ ਸਕਦੇ ਹਾਂ ?
ਉੱਤਰ-
ਸਰੋਤਾਂ ਨੂੰ ਸੁਰੱਖਿਅਤ ਰੱਖਣ ਦੇ ਤਰੀਕੇ-

  1. ਪਾਲੀਥੀਨ ਦੇ ਲਿਫਾਫੇ ਵਰਤਣ ਦੀ ਬਜਾਏ ਸਾਨੂੰ ਕਾਗ਼ਜ਼ਾਂ ਦੇ ਬਣੇ ਹੋਏ ਲਫਾਫੇ ਵਰਤਣੇ ਚਾਹੀਦੇ ਹਨ ।
  2. ਪੈਟਰੋਲ ਅਤੇ ਡੀਜ਼ਲ ਦੀ ਥਾਂ ਸਾਨੂੰ ਬਾਇਓ ਈਂਧਨ ਅਤੇ ਬਾਇਓ ਗੈਸ ਵਰਤਣੀ ਚਾਹੀਦੀ ਹੈ ।
  3. ਚਮੜੇ ਦੀ ਵਰਤੋਂ ਕਰਨ ਦੀ ਬਜਾਏ ਪੱਲੀਵਿਨਾਇਲ ਕਲੋਰਾਈਡ ਅਤੇ ਅਬੁਣੇ ਫੈਬ੍ਰਿਕ (Non-woven fabrics) ਵਰਤੇ ਜਾ ਸਕਦੇ ਹਨ ।
  4. ਲਾਸ਼ਾਂ ਨੂੰ ਠਿਕਾਣੇ ਲਗਾਉਣ ਦੇ ਵਾਸਤੇ ਪ੍ਰੰਪਰਾਗਤ ਤਰੀਕਿਆਂ ਦੀ ਜਗ੍ਹਾ ਬਿਜਲਈ ਦਾਹ-ਭੱਠੀ ਦੀ ਵਰਤੋਂ ਕੀਤੀ ਜਾ ਸਕਦੀ ਹੈ ।
  5. ਪੈਟਰੋਲ ਅਤੇ ਡੀਜ਼ਲ ਦੀ ਥਾਂ ਸੀ. ਐੱਨ. ਜੀ. ਦੀ ਵਰਤੋਂ ਕੀਤੀ ਜਾ ਸਕਦੀ ਹੈ । 6. ਪੁਰਾਣੀ ਤਰ੍ਹਾਂ ਦੇ ਚੁੱਲ੍ਹਿਆਂ ਦੀ ਥਾਂ ਸੌਰ ਚੁੱਲ੍ਹੇ ਵਰਤੇ ਜਾਣ ।

PSEB 12th Class Environmental Education Solutions Chapter 15 ਵਾਤਾਵਰਣੀ ਕਿਰਿਆ (ਭਾਗ-2)

Punjab State Board PSEB 12th Class Environmental Education Book Solutions Chapter 15 ਵਾਤਾਵਰਣੀ ਕਿਰਿਆ (ਭਾਗ-2) Textbook Exercise Questions and Answers.

PSEB Solutions for Class 12 Environmental Education Chapter 15 ਵਾਤਾਵਰਣੀ ਕਿਰਿਆ (ਭਾਗ-2)

Environmental Education Guide for Class 12 PSEB ਵਾਤਾਵਰਣੀ ਕਿਰਿਆ (ਭਾਗ-2) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਜਨਸੰਖਿਆ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
ਜਾਂ
ਜਨਸੰਖਿਆ ਦੀਆਂ ਵੱਖ-ਵੱਖ ਕਿਸਮਾਂ ਲਿਖੋ ।
ਉੱਤਰ-
ਜਨਸੰਖਿਆ ਦੋ ਪ੍ਰਕਾਰ ਦੀ ਹੁੰਦੀ ਹੈ-

  1. ਇਕਹਿਰੀ ਜਾਤੀ ਵਾਲੀ ਵਸੋਂ (ਜਨਸੰਖਿਆ) । ਇਸ ਕਿਸਮ ਦੀ ਵਸੋਂ ਵਿਚ ਇੱਕੋ ਹੀ ਕਿਸਮ ਦੀ ਜਾਤੀ ਦੇ ਮੈਂਬਰ ਪਾਏ ਜਾਂਦੇ ਹਨ ।
  2. ਮਿਸ਼ਰਿਤ ਜਾਂ ਬਹੁ-ਜਾਤੀ ਵਾਲੀ ਜਨਸੰਖਿਆ ਜਿਸ ਵਸੋਂ ਵਿਚ ਦੋ ਤੋਂ ਜ਼ਿਆਦਾ ਕਿਸਮਾਂ ਦੀਆਂ ਜਾਤੀਆਂ ਦੇ ਮੈਂਬਰ ਪਾਏ ਜਾਣ, ਤਾਂ ਅਜਿਹੀ ਵਸੋਂ ਮਿਸ਼ਰਿਤ ਜਾਂ ਬਹੁ-ਜਾਤੀ ਦੀ ਵਸੋਂ ਅਖਵਾਉਂਦੀ ਹੈ ।

ਪ੍ਰਸ਼ਨ 2.
ਸਿਫਰ ਜਨਸੰਖਿਆ ਵਾਧੇ (Zero Population growth) ਤੋਂ ਕੀ ਭਾਵ ਹੈ ?
ਉੱਤਰ-
ਜਿਸ ਵੇਲੇ ਜਨਮ ਦਰ ਅਤੇ ਮੌਤ ਦਰ ਬਰਾਬਰ-ਬਰਾਬਰ ਹੋਣ ਤਾਂ ਅਜਿਹੀ ਹਾਲਤ ਨੂੰ ਸਿਫਰ ਜਨਸੰਖਿਆ ਵਾਧਾ ਆਖਦੇ ਹਨ । ਅਜਿਹੀ ਸਥਿਤੀ ਦੇ ਉਤਪੰਨ ਹੋਣ ਨਾਲ ਆਬਾਦੀ ਵਿਚ ਵਾਧਾ ਨਹੀਂ ਹੁੰਦਾ ।

PSEB 12th Class Environmental Education Solutions Chapter 15 ਵਾਤਾਵਰਣੀ ਕਿਰਿਆ (ਭਾਗ-2)

ਪ੍ਰਸ਼ਨ 3.
ਜਨਸੰਖਿਆ ਨੂੰ ਕਾਬੂ ਕਰਨ ਦੀਆਂ ਰਸਾਇਣਿਕ ਵਿਧੀਆਂ ਕਿਹੜੀਆਂ ਹਨ ?
ਉੱਤਰ-
ਜਨਸੰਖਿਆ ਤੇ ਕੰਟਰੋਲ ਕਰਨ ਦੀਆਂ ਰਸਾਇਣਿਕ ਵਿਧੀਆਂ- .
(ੳ) ਮੌਖਿਕ ਗੋਲੀਆਂ (Oral Pills) – ਇਨ੍ਹਾਂ ਗੋਲੀਆਂ ਵਿਚ ਗਰਭ ਰੋਕਣ ਲਈ ਜਿਹੜੇ ਰਸਾਇਣ ਵਰਤੇ ਗਏ ਹਨ, ਉਨ੍ਹਾਂ ਰਸਾਇਣਾਂ ਦਾ ਮੁੱਖ ਕਾਰਜ ਔਰਤਾਂ ਦੇ ਆਂਡੇ ਚੱਕਰ (Ovule cycle) ਵਿਚ ਪਰਿਵਰਤਨ ਪੈਦਾ ਕਰਨਾ ਹੈ । ਇਨ੍ਹਾਂ ਗੋਲੀਆਂ ਦੀ ਵਰਤੋਂ ਕਰਨ ਦੇ ਨਾਲ ਔਰਤਾਂ ਵਿਚ ਅੰਡ ਉਤਪੱਤੀ (Ovulation) ਦੱਬ ਜਾਂਦੀ ਹੈ ।
ਗਰਭ ਰੋਕਣ ਲਈ ਸਹੇਲੀ ਨਾਂ ਦੀ ਗੋਲੀ ਬੜੀ ਮਸ਼ਹੂਰ ਅਤੇ ਪ੍ਰਚਲਿਤ ਹੈ ।

(ਅ) ਕਰੀਮਾਂ (Creams) – ਇਨ੍ਹਾਂ ਕਰੀਮਾਂ ਦੀ ਵਰਤੋਂ ਕਰਨ ਨਾਲ ਸ਼ੁਕਰਾਣੂ (Spermatozoids) ਜਾਂ ਤਾਂ ਮਰ ਜਾਂਦੇ ਹਨ, ਜਾਂ ਉਹ ਗਤੀ ਰਹਿਤ (Im-mobile) ਹੋ ਜਾਂਦੇ ਹਨ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਜਨਸੰਖਿਆ ਵਾਧੇ ਦੇ ਭਾਰਤ ਉੱਤੇ ਕੀ ਪ੍ਰਭਾਵ ਹਨ ?
ਜਾਂ
ਵਧਦੀ ਹੋਈ ਜਨਸੰਖਿਆ ਦੇ ਦੋ ਨੁਕਸਾਨ ਲਿਖੋ ।
ਜਾਂ
ਵਿਕਾਸ ਕਰ ਰਹੇ ਮੁਲਕਾਂ ਦੀ ਆਰਥਿਕਤਾ ਦੇ ਪਤਨ ਉੱਪਰ ਵਧਦੀ ਹੋਈ ਜਨਸੰਖਿਆ ਦੇ ਕੀ ਪ੍ਰਭਾਵ ਪੈਣਗੇ ?
ਉੱਤਰ-
ਭਾਰਤ ਦੀ ਮਨੁੱਖੀ ਜਨਸੰਖਿਆ ਲਈ ਵੇਖੋ ਪਾਠ ਪੁਸਤਕ ਵਾਲਾ ਪ੍ਰਸ਼ਨ ਨੰ: 1 । ਭਾਰਤ ਦੀ ਵਸੋਂ ਦੁਨੀਆ ਭਰ ਦੀ ਕੁੱਲ ਵਸੋਂ ਦਾ 17% ਬਣਦਾ ਹੈ । ਸੰਨ 1901 ਵਿਚ ਭਾਰਤ ਦੀ ਵਸੋਂ 235 ਮਿਲੀਅਨ ਸੀ, ਜਿਹੜੀ ਕਿ ਸੰਨ 1981 ਤਕ ਵੱਧ ਕੇ 665 ਮਿਲੀਅਨ ਹੋ ਗਈ । ਸੰਨ 2001 ਨੂੰ ਕੀਤੀ ਗਈ ਮਰਦਮ-ਸ਼ੁਮਾਰੀ ਦੇ ਅਨੁਸਾਰ ਇਹ ਵਸੋਂ ਇਕ ਬਿਲੀਅਨ (One Billion) ਦਾ ਅੰਕੜਾ ਵੀ ਪਾਰ ਕਰ ਗਈ ਹੈ । ਇਸ ਤਰ੍ਹਾਂ ਵੱਧਦੀ ਹੋਈ ਆਬਾਦੀ ਦੀਆਂ ਕੇਵਲ ਰਿਹਾਇਸ਼ ਸੰਬੰਧੀ ਲੋੜਾਂ ਨੂੰ ਪੂਰਿਆਂ ਕਰਨ ਦੇ ਵਾਸਤੇ 2.5 ਮਿਲੀਅਨ ਨਵੇਂ ਮਕਾਨ ਚਾਹੀਦੇ ਹਨ, 20 ਮਿਲੀਅਨ ਮੀਟਕ ਟਨ ਖਾਧ ਪਦਾਰਥਾਂ ਦੀ ਲੋੜ ਹੈ ਅਤੇ ਵੱਧਦੀ ਹੋਈ ਵਸੋਂ ਦੇ ਰੋਜ਼ਗਾਰ ਦੇ ਲਈ ਅਣਗਣਿਤ ਨੌਕਰੀਆਂ ਦੀ ਹਰ ਸਾਲ ਲੋੜ ਪਵੇਗੀ । ਇਸ ਕੰਮ ਨੂੰ ਪੂਰਿਆਂ ਕਰਨਾ ਭਾਰਤ ਵਰਗੇ ਗ਼ਰੀਬ ਦੇਸ਼ ਲਈ ਬੜਾ ਮੁਸ਼ਕਿਲ ਹੈ ।

ਵੱਧਦੀ ਹੋਈ ਜਨਸੰਖਿਆ ਦਾ ਭਾਰਤ ਦੇ ਵਿਕਾਸ ਕਰਨ ਉੱਤੇ ਅਸਰ (Impact of Population growth in India and developing Countries)

ਭਾਰਤ ਦੀ ਵਸੋਂ ਦੀ ਮੌਜੂਦਾ ਸਥਿਤੀ ਵਲ ਧਿਆਨ ਮਾਰੀਏ ਤਾਂ ਸਪੱਸ਼ਟ ਤੌਰ ਤੇ ਨਜ਼ਰ ਆਉਂਦਾ ਹੈ ਕਿ ਭਾਰਤ ਨੂੰ ਕਈ ਸਮੱਸਿਆਵਾਂ ਅਤੇ ਕਠਿਨਾਈਆਂ ਦਾ ਸਾਹਮਣਾ ਕਰਨਾ ਹੋਵੇਗਾ । ਜਿਵੇਂ ਕਿ-

  1. ਮਕਾਨ ਉਸਾਰੀ ਲਈ ਜ਼ਮੀਨ ਦੀ ਘਾਟ ।
  2. ਖਾਣ ਦੇ ਵਾਸਤੇ ਭੋਜਨ ਪਦਾਰਥਾਂ ਦੀ ਘਾਟ ।
  3. ਗ਼ਰੀਬੀ ਅਤੇ ਬੇਰੋਜ਼ਗਾਰੀ ਵਿਚ ਵਾਧਾ ।
  4. ਗ਼ਰੀਬੀ ਅਤੇ ਬੇਰੋਜ਼ਗਾਰੀ ਦੇ ਕਾਰਨ ਜੁਰਮਾਂ ਵਿਚ ਵਾਧਾ ।
  5. ਵਿਕਾਸ ਦੀ ਘਾਟ ਕਾਰਨ ਮੁਲਕ ਦੀ ਤਰੱਕੀ ਉੱਪਰ ਵੀ ਦੁਸ਼ਟ ਪ੍ਰਭਾਵ ਪੈਣਗੇ ।
  6. ਜੀਅ-ਪ੍ਰਤੀ ਆਮਦਨੀ ਵਿਚ ਕਮੀ ।

ਪ੍ਰਸ਼ਨ 2.
ਜਨਸੰਖਿਆ ਵਾਧੇ ਦੀ ਵਕਰ ਰੇਖਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
ਉੱਤਰ-
ਜਨਸੰਖਿਆ ਵਾਧੇ ਦੀ ਵਕਰ ਰੇਖਾ ਦੋ ਤਰ੍ਹਾਂ ਦੀ ਹੈ-
(1) ਅੰਗਰੇਜ਼ੀ ਦੇ ਅੱਖਰ ‘S’ ਦੀ ਸ਼ਕਲ ਦੀ (ਜਿਸ ਨੂੰ ਸਿਗਮੌਇਡ (Sigmoid) ਵਕਰ ਵੀ ਆਖਦੇ ਹਨ) ਅਤੇ (2) J ਰੂਪੀ (J-Shaped) ਵਕਰ ।

J-ਰੂਪੀ ਵਕਰ (JShaped Curve) – ਇਸ ਵਕਰ ਦੇ ਅਧਿਐਨ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਜੈਵਿਕ ਜਾਂ ਅਜੈਵਿਕ ਵਸੋਂ ਉੱਤੇ ਕੋਈ ਰੋਕ (Check) ਨਹੀਂ ਹੈ । ਇਹ ਵਕਰ ਇਹ ਵੀ ਸਪੱਸ਼ਟ ਕਰਦਾ ਹੈ ਕਿ ਜਨਮ ਦਰ ਦੇ ਮੁਕਾਬਲੇ ਮੌਤ ਦਰ ਘੱਟ ਹੈ, ਜਿਸ ਕਾਰਨ ਜਨਸੰਖਿਆ ਵਿਚ ਲਗਾਤਾਰ ਵਾਧਾ ਹੁੰਦਾ ਹੈ ।
PSEB 12th Class Environmental Education Solutions Chapter 15 ਵਾਤਾਵਰਣੀ ਕਿਰਿਆ (ਭਾਗ-2) 1
S-ਰੂਪੀ ਵਕਰ (S-Shaped Curve) – ਧਰਤੀ ‘ਤੇ ਭੋਜਨ ਅਤੇ ਆਵਾਸ (Shelter) ਆਦਿ ਵਰਗੇ ਸਾਧਨਾਂ ਦੀ ਘਾਟ ਹੈ । ਇਸ ਕਾਰਨ ਵਾਤਾਵਰਣੀ ਕਾਰਕ ਵਸੋਂ ਨੂੰ ਬੇਤਹਾਸ਼ਾ ਵੱਧਣ ਨਹੀਂ ਦਿੰਦੇ । ਇਸ ਵਕਰ ਦੇ ਅਧਿਐਨ ਤੋਂ ਇਹ ਸਪੱਸ਼ਟ ਹੈ ਕਿ ਜਦੋਂ ਵਾਤਾਵਰਣੀ ਹਾਲਾਤ ਸਾਜ਼ਗਾਰ ਠੀਕ ਹੋਣ ਤਾਂ ਵਸੋਂ ਵਿਚ ਵਾਧਾ ਹੁੰਦਾ ਹੈ । ਪਰ ਜਦੋਂ ਵਾਤਾਵਰਣੀ ਹਾਲਾਤ ਅਜਿਹਾ ਕਰਨ ਦੀ ਆਗਿਆ ਨਹੀਂ ਦਿੰਦੇ, ਤਾਂ ਵਸੋਂ ਵਿਚ ਹੋਣ ਵਾਲਾ ਵਾਧਾ ਰੁਕ ਜਾਂਦਾ ਹੈ ਅਤੇ ਵਸੋਂ ਦੇ ਵਾਧੇ ਦੀ ਦਰ ਸਿਫਰ ਹੋ ਜਾਂਦੀ ਹੈ ਅਤੇ ਵਸੋਂ ਨੂੰ ਦਰਸਾਉਣ ਵਾਲਾ ਵਕਰ ਅੰਗਰੇਜ਼ੀ ਦੇ ਅੱਖਰ “S’ ਦੀ ਸ਼ਕਲ ਧਾਰਨ ਕਰ ਲੈਂਦਾ ਹੈ । ‘S’ ਰੂਪੀ ਵਕਰ ਨੂੰ ਸਿਗਮਾਇਡ (Sigmoid Curve) ਵੀ ਕਹਿੰਦੇ ਹਨ ।

PSEB 12th Class Environmental Education Solutions Chapter 15 ਵਾਤਾਵਰਣੀ ਕਿਰਿਆ (ਭਾਗ-2)

ਪ੍ਰਸ਼ਨ 3.
ਆਬਾਦੀ ਉੱਤੇ ਕੰਟਰੋਲ ਕਰਨ ਦੇ ਵੱਖਰੇ-ਵੱਖਰੇ ਤਰੀਕੇ ਕਿਹੜੇ ਹਨ ?
ਉੱਤਰ-
ਆਬਾਦੀ ਨੂੰ ਕਾਬੂ ਕਰਨ ਦੀਆਂ ਹੇਠ ਲਿਖੀਆਂ ਤਿੰਨ ਵਿਧੀਆਂ ਹਨਯੰਤਰਿਕ, ਰਸਾਇਣਿਕ ਅਤੇ ਕੁਦਰਤੀ ।

1. ਯੰਤਰਿਕ ਵਿਧੀਆਂ (Mechanical Methods) – ਸੰਤਾਨ ਸੰਜਮ (Birth Control) ਦੇ ਇਸ ਤਰੀਕੇ ਵਿਚ ਆਂਡੇ (Ovum) ਅਤੇ ਸ਼ੁਕਰਾਣੂ (Sperms) ਨੂੰ ਆਪਸੀ ਸੰਪਰਕ ਵਿਚ ਆਉਣ ਤੋਂ ਰੋਕਿਆ ਜਾਂਦਾ ਹੈ । ਅਜਿਹਾ ਕਰਨ ਦੇ ਲਈ ਅੱਗੇ ਲਿਖੇ ਤਰੀਕੇ ਅਪਣਾਏ ਜਾਂਦੇ ਹਨ-

(ੳ) ਆਈ. ਯੂ. ਸੀ. ਡੀ. (IUCD) ਜਾਂ ਅੰਤਰਾ ਬੱਚੇਦਾਨੀ ਗਰਭ ਰੋਕੂ ਜੁਗਤਾਂ (Intra Uterine Contraceptive Devices) – ਗਰਭ ਰੋਕਣ ਦੇ ਲਈ ਔਰਤ ਮਦੀਨ) ਦੀ ਬੱਚੇਦਾਨੀ (Uterus) ਦੇ ਅੰਦਰ ਇਹ ਜੁਗਤ ਚੰਗੀ ਤਰ੍ਹਾਂ ਟਿਕਾਅ (Fit) ਦਿੱਤੀ ਜਾਂਦੀ ਹੈ । ਅਜਿਹਾ ਕਰਨ ਨਾਲ ਨਾ ਤਾਂ ਅੰਡੇ ਦਾ ਨਿਸ਼ੇਚਨ (ਫਲਣ ਹੀ ਹੋ ਸਕਦਾ ਹੈ ਅਤੇ ਨਾ ਹੀ ਭਰੂਣ ਦੀ ਬੱਚੇਦਾਨੀ ਅੰਦਰ ਸਥਾਪਨਾ ਹੀ ਹੋ ਸਕਦੀ ਹੈ । ਇਨ੍ਹਾਂ ਜੁਗਤਾਂ ਵਿਚ ਕਾਪਰ ਟੀ (Copper-T), ਛੱਲਾ/ਲੁਪ (Loops), ਵੱਲਦਾਰ ਛੱਲਾ (Spinal ring) ਅਤੇ ਕਮਾਨ ਰੂਪੀ ਖੋਲ (Bow-Shell) ਆਦਿ ਸ਼ਾਮਲ ਹਨ ।

(ਅ) ਨਿਰੋਧ ਦੀ ਵਰਤੋਂ (Use of Condoms) – ਇਨ੍ਹਾਂ ਦੀ ਵਰਤੋਂ ਆਦਮੀ ਕਰਦੇ ਹਨ । ਇਹ ਜੁਗਤ ਸ਼ੁਕਰਾਣੂਆਂ ਨੂੰ ਅੰਡੇ ਤਕ ਪਹੁੰਚਣ ਨਹੀਂ ਦਿੰਦੀ ।

(ੲ) ਡਾਇਆਫ੍ਰਾਮ ਦੀ ਵਰਤੋਂ (Use of Diaphragm) – ਸੰਭੋਗ ਕਰਨ ਤੋਂ ਪਹਿਲਾਂ ਡਾਇਆਢਾਮ ਨੂੰ ਯੋਨੀ ਦੇ ਮੂੰਹ ਅੱਗੇ ਟੋਪੀ ਚੰਗੀ ਤਰ੍ਹਾਂ ਫਿਟ ਕਰ ਦਿੱਤੀ ਜਾਂਦੀ ਹੈ । ਇਸ ਜੁਗਤ ਦੀ ਵਰਤੋਂ ਔਰਤਾਂ ਹੀ ਕਰਦੀਆਂ ਹਨ ।

2. ਰਸਾਇਣਿਕ ਵਿਧੀਆਂ (Chemical Methods)-
(ੳ) ਮੌਖਿਕ ਗੋਲੀਆਂ (Oral pills) – ਇਨ੍ਹਾਂ ਗੋਲੀਆਂ ਵਿਚ ਅਜਿਹੇ ਗਰਭ ਰੋਕੂ ਰਸਾਇਣਿਕ ਪਦਾਰਥ ਹੁੰਦੇ ਹਨ, ਜਿਹੜੇ ਆਂਡਿਆਂ ਦੀ ਉਤਪੱਤੀ ਨੂੰ ਰੋਕਦੇ ਹਨ ਅਤੇ ਅਜਿਹੀ ਹਾਲਤ ਵਿਚ ਗਰਭ ਠਹਿਰਨੋ ਰੁਕ ਜਾਂਦਾ ਹੈ । ਇਨ੍ਹਾਂ ਗੋਲੀਆਂ ਦੀ ਵਰਤੋਂ ਕੇਵਲ ਔਰਤਾਂ ਹੀ ਕਰਦੀਆਂ ਹਨ । ਗੋਲੀਆਂ ਦੀ ਵਰਤੋਂ ਕਰਨ ਨਾਲ ਅੰਡੇ ਦੀ ਉਤਪੱਤੀ ਵਿਚ ਗੜਬੜ ਪੈਦਾ ਹੋ ਜਾਂਦੀ ਹੈ ।

(ਅ) ਕਰੀਮਾਂ (Creams) – ਇਨ੍ਹਾਂ ਕਰੀਮਾਂ ਦੀ ਵਰਤੋਂ ਸ਼ੁਕਰਾਣੂਆਂ ਨੂੰ ਨਸ਼ਟ ਕਰਨ ਲਈ ਕੀਤੀ ਜਾਂਦੀ ਹੈ ।

3. ਕੁਦਰਤੀ ਵਿਧੀਆਂ (Natural Method)-
(ਉ) ਸੁਰੱਖਿਅਤ ਸਮਾਂ (Safe Period) – ਔਰਤਾਂ ਵਿਚ ਮਾਹਵਾਰੀ ਪੜਾਅ (Menstrual Period) ਦੇ ਸ਼ੁਰੂ ਹੋਣ ਤੋਂ ਸੱਤ ਦਿਨ ਪਹਿਲਾਂ ਅਤੇ ਮਾਹਵਾਰੀ ਦੇ ਖਤਮ ਹੋਣ ਦੇ ਸੱਤ ਦਿਨ ਬਾਅਦ ਵਾਲੇ ਸਮੇਂ ਨੂੰ ਸੁਰੱਖਿਅਤ ਸਮਾਂ ਆਖਦੇ ਹਨ । ਇਸ ਸਮੇਂ ਨੂੰ ਸੰਭੋਗ ਕਰਨ ਦੇ ਲਈ ਲਾਹੇਵੰਦ ਮੰਨਿਆ ਗਿਆ ਹੈ ।

(ਅ ਬਾਹਰੀ ਖਲਾਸਣ (Outside Ejaculation)-ਗਰਭ ਰੋਕਣ ਦਾ ਇਹ ਬੜਾ ਪ੍ਰਭਾਵਸ਼ਾਲੀ ਤਰੀਕਾ ਹੈ । ਸੰਭੋਗ ਕਰਦਿਆਂ ਹੋਇਆਂ ਜਦੋਂ ਖਲਾਸਣ (Ejaculation) ਦੀ ਅਵਸਥਾ ਉੱਤੇ ਪਹੁੰਚ ਕੇ ਜੇਕਰ ਨਰ ਅੰਗ (Penis) ਨੂੰ ਬਾਹਰ ਕੱਢ ਲਿਆ ਜਾਵੇ ਤਾਂ ਗਰਭ ਠਹਿਰਣ ਦੇ ਮੌਕੇ ਬਹੁਤ ਸੀਮਾ ਤਕ ਘੱਟ ਜਾਂਦੇ ਹਨ ।

ਜਨਮ ਨੂੰ ਕਾਬੂ ਕਰਨ ਦੀਆਂ ਸਥਾਈ ਵਿਧੀਆਂ (Permanent Methods of Birth Control)—
ਜਨਮ ਨੂੰ ਕਾਬੂ ਕਰਨ ਦੀਆਂ ਸਥਾਈ ਵਿਧੀਆਂ ਹਨ-
1. ਮਰਦਾਂ ਨੂੰ ਬਾਂਝ ਬਣਾਉਣਾ (Male Sterilization)
2. ਔਰਤਾਂ ਨੂੰ ਬਾਂਝ ਬਣਾਉਣਾ (Female Sterilization)
3. ਗਰਭ ਗਿਰਾਉਣਾ (Abortion) ।

1. ਮਰਦਾਂ ਨੂੰ ਬਾਂਝ ਬਣਾਉਣਾ (Male Sterilization) – ਮਰਦਾਂ ਨੂੰ ਬਾਂਝ ਬਣਾਉਣ ਲਈ ਆਪ੍ਰੇਸ਼ਨ ਦੁਆਰਾ ਜਾਂ ਤਾਂ ਉਸ ਦੇ ਪਤਾਲੂ (Testical) ਕੱਢ ਦਿੱਤੇ ਜਾਂਦੇ ਹਨ, ਜਾਂ ਆਪ੍ਰੇਸ਼ਨ ਰਾਹੀਂ ਆਦਮੀ ਦੀਆਂ ਸ਼ੁਕਰਾਣੂ ਵਹਿਣੀਆਂ ਨੂੰ ਕੱਟ ਕੇ ਧਾਗੇ ਨਾਲ ਬੰਨ੍ਹ (Ligate) ਦਿੱਤਾ ਜਾਂਦਾ ਹੈ । ਪਤਾਲੂਆਂ ਦੇ ਕੱਢਣ ਨੂੰ ਖੱਸੀ ਕਰਨਾ (Castration) ਵੀ ਆਖਦੇ ਹਨ ।

2. ਔਰਤਾਂ ਨੂੰ ਬਾਂਝ ਬਣਾਉਣਾ (Female Sterilization) – ਔਰਤਾਂ ਨੂੰ ਬਾਂਝ ਬਣਾਉਣ ਲਈ ਆਪ੍ਰੇਸ਼ਨ ਕਰਕੇ ਜਾਂ ਤਾਂ ਉਸ ਦੀ ਅੰਡਦਾਨੀ (Ovary) ਨੂੰ ਕੱਢ ਦਿੱਤਾ ਜਾਂਦਾ ਹੈ, ਜਾਂ ਆਪ੍ਰੇਸ਼ਨ ਰਾਹੀਂ ਫੈਲੋਪੀ ਨਲੀਆਂ (Fallopian tubes) ਨੂੰ ਕੱਟ ਕੇ ਧਾਗੇ ਨਾਲ ਬੰਨ੍ਹ ਦਿੱਤਾ ਜਾਂਦਾ ਹੈ ।

3. ਗਰਭਪਾਤ (Abortion) – ਸਾਡੇ ਦੇਸ਼ ਵਿਚ ਗਰਭਪਾਤ ਕਾਨੂੰਨੀ ਤੌਰ ‘ਤੇ ਵਰਜਿਤ ਹੈ ਪਰ ਅਜੇ ਵੀ ਲੋਕ ਚੋਰੀ ਛੁੱਪੇ ਅਤੇ ਝੋਲਾ ਛਾਪ ਡਾਕਟਰਾਂ ਆਦਿ ਨਾਲ ਰਲ ਕੇ ਇਸ ਕੁਕਰਮ ਨੂੰ ਕਰਨ ਵਿੱਚ ਰੁੱਝੇ ਹੋਏ ਹਨ | ਗਰਭਪਾਤ ਦਾ ਸ਼ਿਕਾਰ ਮੁੱਖ ਤੌਰ ‘ਤੇ ਗਰਭ ਵਿਚ ਪੰਪ (Developing) ਰਹੀਆਂ ਬੱਚੀਆਂ ਹੀ ਸ਼ਿਕਾਰ ਹੁੰਦੀਆਂ ਹਨ | ਪੇਟ ਅੰਦਰ ਪਲ ਰਹੀਆਂ ਬੱਚੀਆਂ (ਲੜਕੀਆਂ) ਦੇ ਗਰਭਪਾਤ ਨੂੰ ਭਰੂਣ ਹੱਤਿਆ ਆਖਦੇ ਹਨ ।

ਜਨਮ ਨੂੰ ਕਾਬੂ ਕਰਨ ਦੀਆਂ ਵਿਧੀਆਂ ਨੂੰ ਅਪਨਾਉਣ ਦੇ ਲਈ ਸਾਡੇ ਦੇਸ਼ ਵਿਚ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਉਪਲੱਬਧ ਹਨ । ਜਨਮ ਨੂੰ ਕਾਬੂ ਕਰਨ ਦੀਆਂ ਵਿਧੀਆਂ ਲਈ ਵਰਤੀਆਂ ਜਾਂਦੀਆਂ ਜੁਗਤਾਂ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਤੋਂ ਮੁਫ਼ਤ ਉਪਲੱਬਧ ਹਨ । ਪਰ ਇਨ੍ਹਾਂ ਵਿਧੀਆਂ ਦੀ ਵਰਤੋਂ ਡਾਕਟਰੀ ਦੇਖ-ਰੇਖ ਹੇਠ ਕਰਨੀ ਚਾਹੀਦੀ ਹੈ ।
ਭਾਰਤ ਸਰਕਾਰ ਨੇ ਪਰਿਵਾਰ ਨਿਯੋਜਨ (Family Planning) ਦਾ ਪ੍ਰੋਗਰਾਮ ਵੀ ਸ਼ੁਰੂ ਕੀਤਾ ਹੋਇਆ ਹੈ ।

PSEB 11th Class Environmental Education Solutions Chapter 7 ਵਾਤਾਵਰਣਿਕ ਪ੍ਰਦੂਸ਼ਣ

Punjab State Board PSEB 11th Class Environmental Education Book Solutions Chapter 7 ਵਾਤਾਵਰਣਿਕ ਪ੍ਰਦੂਸ਼ਣ Textbook Exercise Questions and Answers.

PSEB Solutions for Class 11 Environmental Education Chapter 7 ਵਾਤਾਵਰਣਿਕ ਪ੍ਰਦੂਸ਼ਣ

Environmental Education Guide for Class 11 PSEB ਵਾਤਾਵਰਣਿਕ ਪ੍ਰਦੂਸ਼ਣ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਾਤਾਵਰਣ ਪ੍ਰਦੂਸ਼ਣ (Environmental Pollution) ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਵਾਤਾਵਰਣ ਪ੍ਰਦੂਸ਼ਣ ਤੋਂ ਭਾਵ ਹੈ, ਕਿ ਵਾਤਾਵਰਣ ਨੂੰ ਵਿਅਰਥ ਬਚੇ ਪਦਾਰਥਾਂ ਤੇ ਹੋਰ ਅਸ਼ੁੱਧੀਆਂ ਨਾਲ ਪ੍ਰਦੂਸ਼ਿਤ ਕਰਨ ਦੀ ਪ੍ਰਕਿਰਿਆ।

ਪ੍ਰਸ਼ਨ 2.
ਕੁਦਰਤੀ ਪ੍ਰਦੂਸ਼ਣ (Natural Pollution) ਲਈ ਜ਼ਿੰਮੇਵਾਰ ਕਾਰਕਾਂ ਦੇ ਨਾਂ ਦੱਸੋ।
ਉੱਤਰ-
ਜਵਾਲਾਮੁਖੀ ਦਾ ਕਿਰਿਆਸ਼ੀਲ ਹੋਣਾ, ਚੱਟਾਨਾਂ ਦਾ ਖਿਸਕਣਾ, ਮਿੱਟੀ ਦਾ ਖੁਰਨਾ, ਕਾਰਬਨਿਕ ਪਦਾਰਥਾਂ ਦਾ ਅਪਘਟਨ ਆਦਿ ਪ੍ਰਾਕ੍ਰਿਤਕ ਪ੍ਰਦੂਸ਼ਣ ਦੇ ਕਾਰਨ ਹਨ।

ਪ੍ਰਸ਼ਨ 3.
ਮਨੁੱਖ ਦੁਆਰਾ ਰਚਿਤ ਪ੍ਰਦੂਸ਼ਣ (Man-made Pollution) ਦੇ ਕੀ ਕਾਰਨ ਹਨ ?
ਉੱਤਰ-
ਸ਼ਹਿਰੀਕਰਨ, ਉਦਯੋਗੀਕਰਨ, ਪਰਿਵਹਿਣ ਤੇ ਖੇਤੀਬਾੜੀ ਆਦਿ ਸਭ ਮਨੁੱਖ ਦੁਆਰਾ ਰਚਿਤ ਪ੍ਰਦੂਸ਼ਣ ਆਖਦੇ ਹਨ ।

ਪ੍ਰਸ਼ਨ 4.
ਪ੍ਰਦੂਸ਼ਣ (Pollution) ਦੀਆਂ ਮੁੱਖ ਕਿਸਮਾਂ ਕਿਹੜੀਆਂ ਹਨ ?
ਉੱਤਰ-
ਪ੍ਰਦੂਸ਼ਣ ਦੋ ਪ੍ਰਕਾਰ ਦਾ ਹੁੰਦਾ ਹੈ-

  • ਮਨੁੱਖ ਦੁਆਰਾ ਰਚਿਤ ਪ੍ਰਦੂਸ਼ਣ
  • ਪ੍ਰਾਕ੍ਰਿਤਕ ਪ੍ਰਦੂਸ਼ਣ।

ਪ੍ਰਸ਼ਨ 5.
ਹਵਾ ਵਿੱਚ ਕਿਹੜੀਆਂ ਮੁੱਖ ਗੈਸਾਂ ਮੌਜੂਦ ਹਨ ? .
ਉੱਤਰ-
ਹਵਾ ਵਿਚ ਮੁੱਖ ਗੈਸਾਂ ਨਾਈਟ੍ਰੋਜਨ (78%), ਆਕਸੀਜਨ (21%), ਕਾਰਬਨ ਡਾਈਆਕਸਾਈਡ (0.03%) ਤੇ ਹਾਈਡ੍ਰੋਜਨ ਆਦਿ ਮੌਜੂਦ ਹਨ।

PSEB 11th Class Environmental Education Solutions Chapter 7 ਵਾਤਾਵਰਣਿਕ ਪ੍ਰਦੂਸ਼ਣ

ਪ੍ਰਸ਼ਨ 6.
ਤਾਜ਼ੇ ਪਾਣੀ (Fresh Water) ਦੇ ਸ੍ਰੋਤਾਂ ਦੀ ਸੂਚੀ ਬਣਾਉ।
ਉੱਤਰ-
ਝੀਲਾਂ, ਝਰਨੇ, ਨਦੀਆਂ ਤੇ ਜ਼ਮੀਨੀ ਪਾਣੀ ਤਾਜ਼ੇ ਪਾਣੀ ਦੇ ਮੁੱਖ ਸੋਮੇ ਹਨ।

ਪ੍ਰਸ਼ਨ 7.
ਜੈਵਿਕ-ਵਿਸ਼ਾਲੀਕਰਨ (Biomagnification) ਕਿਸ ਨੂੰ ਆਖਦੇ ਹਨ ?
ਉੱਤਰ-
ਉੱਚ-ਕੋਟੀ ਦੇ ਖ਼ਪਤਕਾਰਾਂ ਦੇ ਸਰੀਰ ਵਿਚ ਵਿਸ਼ੈਲੇ ਜ਼ਹਿਰੀਲੇ ਪਦਾਰਥਾਂ ਦੀ ਮਾਤਰਾ ਦੇ ਵਾਧੇ ਨੂੰ ਜੀਵ-ਵਿਸ਼ਾਲੀਕਰਨ ਆਖਦੇ ਹਨ । ਇਸ ਦਾ ਮੁੱਖ ਕਾਰਨ ਭੋਜਨ ਲੜੀ ਵਿਚ ਵਿਸ਼ੈਲੇ ਪਦਾਰਥਾਂ ਦਾ ਦਾਖ਼ਲਾ ਹੈ ।

ਪ੍ਰਸ਼ਨ 8.
ਯੂਟਰੋਫੀਕੇਸ਼ਨ ਜਾਂ ਸੁਪੋਸ਼ਣ (Eutrophication) ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਸੁਪੋਸ਼ਣ (Europhication)-ਨਾਈਟ੍ਰੇਟਸ ਅਤੇ ਫਾਸਫੇਟ ਯੁਕਤ ਰਸਾਇਣਿਕ ਖਾਦਾਂ ਦੀ ਪਾਣੀ ਅੰਦਰ ਮਾਤਰਾ ਦੇ ਵੱਧਣ ਕਾਰਨ ਅਜਿਹੇ ਪਾਣੀ ਅੰਦਰ ਐਲਗੀ/ਕਾਈ ਦੀ ਮਾਤਰਾ ਬਹੁਤ ਵੱਧ ਜਾਣ ਨੂੰ ਸੁਪੋਸ਼ਣ ਆਖਦੇ ਹਨ । ਸੁਪੋਸ਼ਣ ਦੇ ਕਾਰਨ ਪਾਣੀ ਅੰਦਰ ਰਹਿਣ ਵਾਲੇ ਪ੍ਰਾਣੀਆਂ ਅਤੇ ਬਨਸਪਤੀ ਉੱਤੇ ਮਾੜੇ ਪ੍ਰਭਾਵ ਪੈਣ ਦੇ ਕਾਰਨ ਇਨ੍ਹਾਂ ਦੀ ਮੌਤ ਹੋ ਜਾਂਦੀ ਹੈ ।

ਪ੍ਰਸ਼ਨ 9.
ਕਿਸ ਦੀ ਮਾਤਰਾ ਜ਼ਿਆਦਾ ਹੈ, ਸਮੁੰਦਰੀ ਪਾਣੀ ਜਾਂ ਤਾਜ਼ਾ ਪਾਣੀ।’
ਉੱਤਰ-
ਸਮੁੰਦਰੀ ਪਾਣੀ।

ਪ੍ਰਸ਼ਨ 10.
ਸਮੁੰਦਰੀ ਪਾਣੀ ਦਾ ਪ੍ਰਦੂਸ਼ਣ (Pollution of Marine Water) ਜ਼ਿਆਦਾ ਕਿਉਂ ਹੈ ?..
ਉੱਤਰ-
ਸਮੁੰਦਰੀ ਪਾਣੀ ਦਾ ਪ੍ਰਦੂਸ਼ਣ ਨਦੀ ਦੇ ਮੁਹਾਣਿਆਂ, ਬੰਦਰਗਾਹਾਂ ਆਦਿ ਤੇ ਜ਼ਿਆਦਾ ਤੇਜ਼ੀ ਨਾਲ ਹੋ ਰਿਹਾ ਹੈ। ਇਸ ਦਾ ਕਾਰਨ ਹੈ ਕਿ ਸਮੁੰਦਰ ਵਿਚ ਪਾਣੀ ਪ੍ਰਦੂਸ਼ਿਤ ਕਰਨ ਵਾਲੇ ਕਾਰਕਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਕੱਚੇ ਤੇਲ ਦਾ ਰਿਸਾਵ ਸਮੁੰਦਰੀ ਪਾਣੀ ਦੇ ਪ੍ਰਦੂਸ਼ਣ ਦਾ ਮੁੱਖ ਕਾਰਨ ਹੈ ।

ਪ੍ਰਸ਼ਨ 11.
ਭੂਮੀ ਦੀ ਰਚਨਾ ਬਾਰੇ ਲਿਖੋ।
ਉੱਤਰ-
ਅਕਾਰਬਨਿਕ ਖਣਿਜ (ਚਿਕਣੀ ਮਿੱਟੀ, ਸਿਲਟ ਤੇ ਘੱਟਾ), ਕਾਰਬਨ ਤੱਤ, ਪਾਣੀ ਤੇ ਹਵਾ, ਮਿੱਟੀ ਦੇ ਤੱਤ ਹਨ।

ਪ੍ਰਸ਼ਨ 12.
ਭੋਂ-ਖੋਰ (Soil-erosion) ਕਿਸ ਨੂੰ ਆਖਦੇ ਹਨ ?
ਉੱਤਰ-
ਭਾਰੀ ਬਾਰਸ਼, ਤੇਜ਼ ਹਵਾਵਾਂ, ਦਰੱਖ਼ਤਾਂ ਦੀ ਜ਼ਿਆਦਾ ਕਟਾਈ ਨਾਲ ਧਰਤੀ ਦੀ ਉੱਪਰਲੀ ਉਪਯੋਗੀ ਸੜਾ ਦਾ ਖੁਰਨਾ, ਮਿੱਟੀ ਦਾ ਖੁਰਨਾ ਕਹਾਉਂਦਾ ਹੈ।

ਪ੍ਰਸ਼ਨ 13.
ਕੁਦਰਤ ਵਿਚ ਭੂਮੀ ਕਿਵੇਂ ਬਣਦੀ ਹੈ ?
ਉੱਤਰ-
ਭੂਮੀ ਅਕਾਰਬਨਿਕ ਖਣਿਜਾਂ, ਨਾਸ਼ਵਾਨ ਕਾਰਬਨਿਕ ਤੱਤਾਂ, ਹਵਾ ਤੇ ਸੂਖ਼ਮ ਜੀਵਾਂ ਦਾ ਮਿਸ਼ਰਣ ਹੈ। ਭੂਮੀ ਚੱਟਾਨਾਂ ਦੇ ਟੁੱਟਣ/ਭੁਰਨ ਨਾਲ ਬਣਦੀ ਹੈ।

ਪ੍ਰਸ਼ਨ 14.
ਧੁਨੀ ਦੀ ਤੀਬਰਤਾ ਅਤੇ ਆਕ੍ਰਿਤੀ ਦੀਆਂ ਮਾਪ ਇਕਾਈਆਂ ਦੱਸੋ ‘
ਉੱਤਰ-
ਧੁਨੀ ਦੀ ਤੀਬਰਤਾ ਨੂੰ ਡੈਸੀਬਲ (Decibel) ਵਿਚ ਤੇ ਆੜੀ ਨੂੰ ਹਰਟਜ਼ (Hertz) ਵਿਚ ਮਾਪਿਆ ਜਾਂਦਾ ਹੈ।

PSEB 11th Class Environmental Education Solutions Chapter 7 ਵਾਤਾਵਰਣਿਕ ਪ੍ਰਦੂਸ਼ਣ

ਪ੍ਰਸ਼ਨ 15.
ਮਨੁੱਖੀ ਕੰਨ ਦੀ ਅਨੁਭਵ ਕਰਨ ਯੋਗ ਧੁਨੀ ਆਕ੍ਰਿਤੀ ਸੀਮਾ ਦੱਸੋ।
ਉੱਤਰ-
ਮਨੁੱਖ ਦੇ ਕੰਨ 20 ਹਰਟਜ਼ ਤੋਂ ਲੈ ਕੇ 20,000 ਹਰਟਜ਼ ਤੱਕ ਦੀ ਆਵਤੀ ਵਾਲੀ ਧੁਨੀ ਨੂੰ ਅਨੁਭਵ ਕਰ ਸਕਦੇ ਹਨ।”

ਪ੍ਰਸ਼ਨ 16.
ਉਤਪਰਿਵਰਤਨ (Mutation) ਕਿਸ ਨੂੰ ਆਖਦੇ ਹਨ ?
ਉੱਤਰ-
ਆਇਨੀ ਕਿਰਨਾਂ ਕਾਰਨ ਜੀਵਾਂ ਦੇ DNA ਵਿਚ ਪਰਿਵਰਤਨ ਆਉਣ ਨਾਲ ਅਨੁਵੰਸ਼ਕੀ ਪਰਿਵਰਤਨ ਨੂੰ ਉਤਪਰਿਵਰਤਨ ਕਿਹਾ ਜਾਂਦਾ ਹੈ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਉਦਯੋਗਿਕ ਧੁਆਂਖੀ-ਧੁੰਦ (Industrial Smog) ਅਤੇ ਪ੍ਰਕਾਸ਼-ਰਸਾਇਣਿਕ ਧੁੰਦ (Photochemical Smog) ਵਿਚ ਅੰਤਰ ਸਪੱਸ਼ਟ ਕਰੋ ।
ਉੱਤਰ –

ਉਦਯੋਗਿਕ ਧੁਆਂਖੀ-ਧੁੰਦ (Industrial Smog) ਪ੍ਰਕਾਸ਼ ਰਸਾਇਣਿਕ-ਧੁੰਦ  (Photochemical Smog)
ਉਦਯੋਗਿਕ ਧੁਆਂਖੀ ਧੁੰਦ, ਧੀਆਂ ਗੈਸਾਂ ਤੇ ਧੁੰਦ ਦਾ ਮਿਸ਼ਰਣ ਹੈ । ਇਹ ਧੁੰਦ ਹਵਾ ਪ੍ਰਦੂਸ਼ਕਾਂ ਦੇ ਸੂਰਜ ਦੀ ਰੋਸ਼ਨੀ ਦੇ ਪ੍ਰਭਾਵ ਵਿਚ ਪਰਸਪਰ ਕਿਰਿਆ ਦੇ ਪਰਿਣਾਮਸਰੂਪ ਪੈਦਾ ਹੁੰਦੀ ਹੈ ।

ਪ੍ਰਸ਼ਨ 2.
ਤੇਜ਼ਾਬੀ ਵਰਖਾ (Acid Rain) ਕਿਵੇਂ ਹੁੰਦੀ ਹੈ ?
ਉੱਤਰ-
ਹਵਾ ਵਿਚ ਪੈਦਾ ਹੋਈਆਂ ਗੈਸਾਂ ਸਲਫਰ ਡਾਈਆਕਸਾਈਡ (SO2), ਨਾਈਟ੍ਰੋਜਨ ਡਾਈਆਕਸਾਈਡ (NO2), ਜਦੋਂ ਹਵਾ ਵਿਚਲੇ ਜਲਵਾਸ਼ਪਾਂ ਨਾਲ ਕਿਰਿਆ ਕਰਦੀਆਂ ਹਨ ਤਾਂ ਗੰਧਕ ਦਾ ਤੇਜ਼ਾਬ (HSO4) ਤੇ ਨਾਈਟ੍ਰੋਜਨ ਦਾ ਤੇਜ਼ਾਬ (HNO3) ਬਣਦੇ ਹਨ ਅਤੇ ਵਰਖਾ ਦੇ ਨਾਲ ਧਰਤੀ ਤੇ ਪੈਂਦੇ ਹਨ। ਇਸ ਨਾਲ ਫ਼ਸਲਾਂ, ਜੀਵਾਂ ਅਤੇ ਸੰਗਮਰਮਰ ਵਾਲੀਆਂ ਇਮਾਰਤਾਂ ਨੂੰ ਹਾਨੀ ਪਹੁੰਚਦੀ ਹੈ। ਇਸ ਤੇਜ਼ਾਬ ਵਾਲੀ ਵਰਖਾ ਨੂੰ ਤੇਜ਼ਾਬੀ ਬਾਰਸ਼ ਜਾਂ ਤੇਜ਼ਾਬੀ ਵਰਖਾ ਆਖਦੇ ਹਨ।

ਪ੍ਰਸ਼ਨ 3.
ਕਾਰਬਨ ਡਾਈਆਕਸਾਈਡ (CO2) ਦੇ ਅਧਿਕਤਰ ਨਿਕਾਸ ਦਾ ਕੀ ਹਾਨੀਕਾਰਕ ਪ੍ਰਭਾਵ ਹੈ ?
ਉੱਤਰ-
ਕਾਰਬਨ ਡਾਈਆਕਸਾਈਡ ਇਕ ਗੀਨ ਹਾਉਸ ਗੈਸ (Green House Gas) ਹੈ, ਜਿਸਦੇ ਪੈਦਾ ਹੋਣ ਨਾਲ ਵਿਸ਼ਵ ਤਾਪਮਾਨ ਵਿਚ ਵਾਧਾ ਜਿਸਨੂੰ ਗਲੋਬਲ ਵਾਰਮਿੰਗ (Global Warning) ਕਿਹਾ ਜਾਂਦਾ ਹੈ, ਰਿਹਾ ਹੈ। ਇਹ ਮਨੁੱਖੀ ਜਾਤੀ ਤੇ ਹੋਰ ਜੀਵ ਜੰਤੂਆਂ ਲਈ ਘਾਤਕ ਸਿੱਧ ਹੋ ਰਿਹਾ ਹੈ। ਇਸ ਕਾਰਨ ਪਹਾੜਾਂ ਅਤੇ ਗਲੇਸ਼ੀਅਰਾਂ ਦੀ ਬਰਫ਼ ਪਿਘਲ ਕੇ ਮੈਦਾਨੀ ਇਲਾਕਿਆਂ ਵਿਚ ਆਉਣ ਦਾ ਖ਼ਤਰਾ ਹੈ, ਇਸ ਨਾਲ ਹੜ੍ਹ ਵਰਗੀ ਸਥਿਤੀ ਪੈਦਾ ਹੋ ਜਾਵੇਗੀ।

ਪ੍ਰਸ਼ਨ 4.
ਸਾਨੂੰ ਕਿਨ੍ਹਾਂ ਉਦੇਸ਼ਾਂ ਲਈ ਤਾਜ਼ੇ ਪਾਣੀ (Fresh Water) ਦੀ ਜ਼ਰੂਰਤ ਪੈਂਦੀ ਹੈ ?
ਉੱਤਰ-
ਕੱਪੜੇ ਧੋਣ, ਖਾਣਾ ਪਕਾਉਣ, ਸਿੰਚਾਈ ਕਰਨ, ਬਰਤਨ ਧੋਣ, ਨਹਾਉਣ ਤੇ ਪੀਣ ਲਈ ਤਾਜ਼ੇ ਪਾਣੀ ਦੀ ਜ਼ਰੂਰਤ ਹੁੰਦੀ ਹੈ। ਤਾਜ਼ਾ ਪਾਣੀ ਜਲੀ ਜੀਵਨ ਦੇ ਵਿਕਾਸ ਲਈ ਵੀ ਜ਼ਰੂਰੀ ਹੈ।

ਪ੍ਰਸ਼ਨ 5.
ਪਾਣੀ ਪ੍ਰਦੂਸ਼ਣ (Water Pollution) ਦੀ ਪਰਿਭਾਸ਼ਾ ਦਿਓ।
ਉੱਤਰ-
ਪਾਣੀ ਪ੍ਰਦੂਸ਼ਣ ਤੋਂ ਭਾਵ ਹੈ, ਇਸ ਵਿਚ ਕਾਰਬਨਿਕ, ਅਕਾਰਬਨਿਕ, ਜੈਵਿਕ ਅਤੇ ਵਿਕਿਰਣ ਤੱਤਾਂ ਦਾ ਅਣਇੱਛਿਤ ਤਰੀਕੇ ਨਾਲ ਮਿਲਣਾ।

PSEB 11th Class Environmental Education Solutions Chapter 7 ਵਾਤਾਵਰਣਿਕ ਪ੍ਰਦੂਸ਼ਣ

ਪ੍ਰਸ਼ਨ 6.
ਭੂਮੀਗਤ ਪਾਣੀ (Underground Water) ਦਾ ਪ੍ਰਦੂਸ਼ਣ ਕਿਵੇਂ ਹੁੰਦਾ ਹੈ ?
ਉੱਤਰ-
ਘੁਲਣਸ਼ੀਲ , ਕੀਟਨਾਸ਼ਕਾਂ ਦੇ ਭੂਮੀ ਵਿਚ ਰਿਸਣ ਨਾਲ ਭੂਮੀਗਤ ਪਾਣੀ ਦਾ ਪ੍ਰਦੂਸ਼ਣ ਹੁੰਦਾ ਹੈ।

ਪ੍ਰਸ਼ਨ 7.
ਰੇਡੀਏਸ਼ਨ-ਪ੍ਰਦੂਸ਼ਣ (Radiation Pollution) ਦਾ ਕੀ ਕਾਰਨ ਹੈ ?
ਉੱਤਰ-
ਰੇਡੀਓਐਕਟਿਵ ਪਦਾਰਥਾਂ ਤੋਂ ਪੈਦਾ ਹੋਈਆਂ ਵਿਕਿਰਣਾਂ ਜਿਵੇਂ ਐਲਫਾ (a), ਬੀਟਾ (A) ਤੇ ਗਾਮਾ (7) ਕਿਰਨਾਂ ਨਾਲ ਰੇਡੀਏਸ਼ਨ ਪ੍ਰਦੂਸ਼ਣ ਹੁੰਦਾ ਹੈ।

ਪ੍ਰਸ਼ਨ 8.
ਸ਼ੋਰ ਪ੍ਰਦੂਸ਼ਣ (Noise Pollution) ਦੇ ਮੁੱਖ ਸੋਤ ਦੱਸੋ।
ਉੱਤਰ-
ਆਵਾਜਾਈ, ਘਰੇਲੂ ਯੰਤਰ, ਪਟਾਕੇ ਤੇ ਵਿਸਫੋਟਕ ਸਮੱਗਰੀ, ਲਾਊਡ ਸਪੀਕਰ, ਵਪਾਰਕ ਯੰਤਰ ਤੇ ਖੇਤੀਬਾੜੀ ਯੰਤਰ ਆਦਿ ਸਭ ਸ਼ੋਰ ਪ੍ਰਦੂਸ਼ਣ ਦੇ ਕਾਰਨ ਹਨ।

ਪ੍ਰਸ਼ਨ 9.
ਰੇਡੀਓ ਐਕਟਿਵ ਐ (Radio Active Decay) ਕੀ ਹੁੰਦਾ ਹੈ ? ਉਦਾਹਰਨ ਦਿਓ ।
ਉੱਤਰ-
ਰੇਡੀਓ ਐਕਟਿਵ ਪਦਾਰਥਾਂ ਤੋਂ ਪੈਦਾ ਹੋਣ ਵਾਲੀਆਂ ਵੀਕੀਰਨਾਂ ਨੂੰ ਰੇਡੀਓਐਕਟਿਵ ਖੈ ਆਖਦੇ ਹਨ, ਜਿਸ ਤਰ੍ਹਾਂ ਐਲਫਾ (a), ਬੀਟਾ (B), ਗਾਮਾ (7) ਵਿਕਿਰਨਾਂ।

(ਏ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਪਥਰਾਟ ਬਾਲਣ (Fossil Fuel) ਪ੍ਰਦੂਸ਼ਣ ਕਿਵੇਂ ਕਰਦੇ ਹਨ ?
ਉੱਤਰ-
ਕੋਲਾਂ, ਤੇਲ, ਕੁਦਰਤੀ ਗੈਸ ਨੂੰ ਪਥਰਾਟ ਬਾਲਣ ਕਹਿੰਦੇ ਹਨ। ਇਨ੍ਹਾਂ ਦੇ ਜਲਣ ਨਾਲ CO2, NO2, CO, NO, SO2, SO3, ਹਾਈਡੋ-ਕਾਰਬਨ (ਮੀਥੇਨ, ਈਥੇਨ, ਬਿਊਟੇਨ) ਤੇ ਲਟਕਦੇ ਹੋਏ ਹੋਰ ਵਿਅਰਥ ਪਦਾਰਥ ਪੈਦਾ ਹੁੰਦੇ ਹਨ। ਇਨ੍ਹਾਂ ਸਭ ਹਾਨੀਕਾਰਕ ਗੈਸਾਂ ਦੇ ਪੈਦਾ ਹੋਣ ਨਾਲ ਪਥਰਾਟ ਬਾਲਣ ਵਾਯੂ ਪ੍ਰਦੂਸ਼ਣ ਪੈਦਾ ਹੁੰਦਾ ਹੈ। ਇਹ ਜ਼ਹਿਰੀਲੀਆਂ ਗੈਸਾਂ ਜਿਵੇਂ CO, CO2, ਸਾਹ ਦੀਆਂ ਬਿਮਾਰੀਆਂ ਦਾ ਮੁੱਖ ਕਾਰਨ ਹਨ, ਜਦਕਿ NO, NO2, SO2, SO3, ਤੇਜ਼ਾਬੀ ਬਾਰਸ਼ ਦਾ ਕਾਰਨ ਬਣਦੀਆਂ ਹਨ।

ਪ੍ਰਸ਼ਨ 2.
ਸਮੁੰਦਰੀ ਪਾਣੀ ਪ੍ਰਦੂਸ਼ਣ ਦੇ ਮੁੱਖ ਸ੍ਰੋਤਾਂ (Sources of Marine Water Pollution) ਦਾ ਵੇਰਵਾ ਦਿਓ ।
ਉੱਤਰ-
ਸਮੁੰਦਰੀ ਪਾਣੀ ਪ੍ਰਦੂਸ਼ਣ ਮਨੁੱਖੀ ਅਤੇ ਪ੍ਰਾਕ੍ਰਿਤਕ ਦੋਹਾਂ ਕਾਰਨਾਂ ਕਰਕੇ ਹੁੰਦਾ ਹੈ। ਮਨੁੱਖੀ ਗਤੀਵਿਧੀਆਂ ਵਿਚ, ਬੇੜੀਆਂ ਵਿੱਚ ਆਨੰਦ ਲੈਂਦੇ ਸਮੇਂ ਸੁੱਟਿਆ ਜਾਣ ਵਾਲਾ ਕੂੜਾਕਰਕਟ, ਵਪਾਰਕ ਬੇੜੀਆਂ ਦੁਆਰਾ ਸੁੱਟਿਆ ਜਾਣ ਵਾਲਾ ਕਚਰਾ, ਸੀਵਰੇਜ ਦਾ ਜਮਾਂ ਹੋਣਾ, ਤੱਟੀ ਖੇਤਰਾਂ ਅਤੇ ਸ਼ਹਿਰੀ ਖੇਤਰਾਂ ਦਾ ਉਦਯੋਗਿਕ ਵਿਅਰਥ ਪਦਾਰਥ ਸ਼ਾਮਿਲ ਹੁੰਦਾ ਹੈ। ਦੁਰਘਟਨਾਵਾਂ ਵੇਲੇ ਤੇਲ ਦੇ ਟੈਂਕਰਾਂ ਦੇ ਲੀਕ ਹੋਣ ਨਾਲ ਕੁਦਰਤੀ ਤੇਲ ਦਾ ਰਿਸਾਵ ਅਤੇ ਤੇਲ ਕੱਢਦੇ ਜਾਂ ਤੇਲ ਸੋਧਦੇਸਮੇਂ ਵਰਤੀ ਜਾਣ ਵਾਲੀ ਡਰਿਗ ਆਦਿ ਸਭ ਸਮੁੰਦਰੀ ਪਾਣੀ ਪ੍ਰਦੂਸ਼ਣ ਦੇ ਮੁੱਖ ਕਾਰਨ ਹਨ। ਇਸ ਨਾਲ ਸਮੁੰਦਰੀ ਜੀਵਾਂ ਉੱਪਰ ਬਹੁਤ ਬੁਰਾ ਪ੍ਰਭਾਵ ਪੈ ਰਿਹਾ । ਹੈ ਤੇ ਕਈ ਸਮੁੰਦਰੀ ਜੀਵਾਂ ਦੀ ਮੌਤ ਵੀ ਹੁੰਦੀ ਜਾ ਰਹੀ ਹੈ। ਸਮੁੰਦਰੀ ਪੌਦਿਆਂ ਉੱਪਰ ਵੀ ਇਸਦਾ ਪ੍ਰਭਾਵ ਸਹਿਜੇ ਹੀ ਦੇਖਿਆ ਜਾ ਸਕਦਾ ਹੈ। ਖੇਤਾਂ ਵਿਚ ਛਿੜਕਾਅ ਦੌਰਾਨ ਵਰਤੇ ਜਾਣ ਵਾਲੇ ਕੀਟਨਾਸ਼ਕ ਬਾਰਿਸ਼ ਦੇ ਨਾਲ ਵਹਿ ਕੇ ਸਮੁੰਦਰੀ ਪਾਣੀ ਨੂੰ ਦੂਸ਼ਿਤ ਕਰਦੇ ਹਨ।

PSEB 11th Class Environmental Education Solutions Chapter 7 ਵਾਤਾਵਰਣਿਕ ਪ੍ਰਦੂਸ਼ਣ

ਪ੍ਰਸ਼ਨ 3.
ਸਮੁੰਦਰੀ ਪਾਣੀ ਪ੍ਰਦੂਸ਼ਣ (Sea Water Pollution /Marine Pollution) ਸਮੁੰਦਰੀ ਜੀਵਾਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਸਮੁੰਦਰੀ ਜੀਵ ਸਮੁੰਦਰੀ ਪਾਣੀ ਪ੍ਰਦੂਸ਼ਣ ਦਾ ਸ਼ਿਕਾਰ ਬਣਦੇ ਹਨ। ਇਸ ਨੂੰ ਹੇਠ ਲਿਖੇ ਤਰੀਕਿਆਂ ਨਾਲ ਸਪੱਸ਼ਟ ਕੀਤਾ ਜਾ ਸਕਦਾ ਹੈ –

  1. ਦੁਰਘਟਨਾ ਵੇਲੇ ਤੇਲੇ ਦੇ ਰਿਸਣ ਨਾਲ ਸਮੁੰਦਰੀ ਪਾਣੀ ਤੇ ਤੇਲ ਦੀ ਪਰਤ ਜੰਮਣ ਨਾਲ ਸਮੁੰਦਰੀ ਜੀਵਾਂ ਨੂੰ ਪੁੱਜਣ ਵਾਲੀ ਆਕਸੀਜਨ ਵਿਚ ਕਮੀ ਆ ਜਾਂਦੀ ਹੈ, ਜਿਸ ਕਾਰਨ ਉਹਨਾਂ ਦਾ ਜੀਵਨ ਖ਼ਤਰੇ ਵਿਚ ਪੈ ਜਾਂਦਾ ਹੈ। ਬਨਸਪਤੀ ਨੂੰ ਪੂਰਨ ਰੂਪ ਵਿਚ ਸੂਰਜ ਦੀ ਰੌਸ਼ਨੀ ਨਹੀਂ ਮਿਲਦੀ, ਜਿਸ ਕਰਕੇ ਜਲੀ ਪੌਦਿਆਂ ਵਿਚ ਪ੍ਰਕਾਸ਼ ਸੰਸਲੇਸ਼ਣ ਪ੍ਰਕਿਰਿਆ ਦੀ ਦਰ ਵਿਚ ਕਮੀ ਆ ਜਾਂਦੀ ਹੈ।
  2. ਸੀਵਰੇਜ ਦੇ ਨਿਕਾਸ ਕਾਰਨ, ਸਮੁੰਦਰੀ ਪਾਣੀ ਵਿਚ ਹੋਣ ਵਾਲੇ , ਸ਼ੈਵਾਲ ਤੇ ਭਾਈ ਆਦਿ ਨੂੰ ਪੋਸ਼ਕ ਤੱਤ ਮਿਲ ਜਾਂਦੇ ਹਨ। ਇਸ ਨਾਲ ਇਨ੍ਹਾਂ ਦੀ ਮਾਤਰਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤੇ ਇਸ ਕਾਰਨ ਸਮੁੰਦਰੀ ਜੀਵਾਂ ਨੂੰ ਆਕਸੀਜਨ ਤੇ ਰੌਸ਼ਨੀ ਲੋੜੀਂਦੀ ਮਾਤਰਾ ਵਿਚ ਨਹੀਂ ਮਿਲਦੀ। ਇਸ ਕਾਰਨ ਉਨ੍ਹਾਂ ਦੀ ਮੌਤ ਵੀ ਹੋ ਜਾਂਦੀ ਹੈ। ਇਸ ਪ੍ਰਕਾਰ ਸਮੁੰਦਰੀ ਪਾਣੀ ਪ੍ਰਦੂਸ਼ਣ ਸਮੁੰਦਰੀ ਜੀਵਾਂ ਤੇ ਬਹੁਤ ਬੁਰਾ ਪ੍ਰਭਾਵ ਪੈਦਾ ਕਰਦਾ ਹੈ।

ਪ੍ਰਸ਼ਨ 4.
ਭੂਮੀ ਪ੍ਰਦੂਸ਼ਣ ਦੇ ਸ੍ਰੋਤਾਂ (Sources of Land Pollution) ਉੱਪਰ ਇਕ ਨੋਟ ਲਿਖੋ।
ਉੱਤਰ-
ਮਿੱਟੀ ਪ੍ਰਦੂਸ਼ਣ ਤੋਂ ਭਾਵ ਹੈ ਮਿੱਟੀ ਦੇ ਹਾਨੀਕਾਰਕ ਤੱਤਾਂ ਜਿਸ ਨਾਲ ਮਿੱਟੀ ਦੀ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ ਨਾਲ ਦੂਸ਼ਿਤ ਹੋਣਾ। ਮਿੱਟੀ ਪ੍ਰਦੂਸ਼ਣ ਨੂੰ ਦੋ ਤਰ੍ਹਾਂ ਦੇ ਕਾਰਕ ਪ੍ਰਭਾਵਿਤ ਕਰਦੇ ਹਨ –

  • ਮਨੁੱਖੀ ਕਾਰਕ
  • ਕੁਦਰਤੀ ਕਾਰਕ ।

1. ਮਨੁੱਖੀ ਕਾਰਕ (Man Made Factors-ਘਰੇਲੁ ਵਿਅਰਥ ਪਦਾਰਥ ਜਿਸ ਤਰ੍ਹਾਂ ਖ਼ਾਲੀ ਬੋਤਲਾਂ, ਰਸੋਈ ਘਰਾਂ ਦੀ ਰਹਿੰਦ-ਖੂੰਹਦ, ਵਾਧੂ ਅਖ਼ਬਾਰਾਂ ਦੀ ਰੁੱਦੀ, ਸੀਮਿੰਟ, ਚਮੜਾ ਆਦਿ ਦਾ ਮਿੱਟੀ ਵਿਚ ਮਿਲਣਾ, ਉਦਯੋਗਿਕ ਰਹਿੰਦ-ਖੂੰਹਦ ਦੁਆਰਾ ਪ੍ਰਦੂਸ਼ਿਤ ਹੋਣਾ ਤੇ ਕੀਟਨਾਸ਼ਕਾਂ ਦਾ ਮਿੱਟੀ ਵਿਚ ਮਿਲਣਾ।
2. ਕੁਦਰਤੀ ਕਾਰਕ (Natural Factors-ਤੇਜ਼ ਹਵਾਵਾਂ, ਜਵਾਲਾਮੁਖੀ ਦੇ ਕਿਰਿਆਸ਼ੀਲ ਹੋਣ ਨਾਲ, ਵਰਖਾ ਦਾ ਪਾਣੀ, ਜੰਗਲਾਂ ਦੀ ਅੱਗ, ਚਟਾਨਾਂ ਦਾ ਖਿਸਕਣਾ, ਹੜ੍ਹ ਆਦਿ ।

ਪ੍ਰਸ਼ਨ 5.
ਧੁਨੀ ਪ੍ਰਦੂਸ਼ਣ (Sound Pollution) ਦੇ ਕੀ-ਕੀ ਮਾੜੇ ਪ੍ਰਭਾਵ ਹਨ ?
ਉੱਤਰ-
ਉੱਚ ਰਕਤ ਦਬਾਅ, ਤਣਾਅ, ਪੈਪਟਿਕ ਅਲਸਰ, ਮਨੋਵਿਗਿਆਨਿਕ ਦਬਾਅ, ਦਿਲ ਦੀ ਗਤੀ ਦਾ ਵਧਣਾ, ਚਿੜਚੜਾਪਣ, ਦਿਮਾਗੀ ਨੁਕਸਾਨ ਹੋਣਾ, ਪਾਚਨ ਸੰਬੰਧੀ ਰੋਗ ਆਦਿ ਸਭ ਧੁਨੀ ਪ੍ਰਦੂਸ਼ਣ ਦੇ ਹਾਨੀਕਾਰਕ ਪ੍ਰਭਾਵ ਹਨ।

ਪ੍ਰਸ਼ਨ 6.
ਪੌਦਿਆਂ ਦੇ ਵਿਕਾਸ ਲਈ ਭੂਮੀ ਪ੍ਰਦੂਸ਼ਣ ਮਿੱਟੀ ਨੂੰ ਅਯੋਗ ਕਿਵੇਂ ਬਣਾਉਂਦਾ ਹੈ ? ‘
ਉੱਤਰ-
ਭੂਮੀ ਪ੍ਰਦੂਸ਼ਣ ਨਾਲ ਭੂਮੀ ਦੀ ਸੰਰਚਨਾ, ਗੁਣਵੱਤਾ ਤੇ ਉਪਜਾਊ ਸ਼ਕਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਮਿੱਟੀ ਪ੍ਰਦੂਸ਼ਣ ਨਾਲ ਪੌਦਿਆਂ ਦਾ ਵਿਕਾਸ ਚੰਗੀ ਤਰ੍ਹਾਂ ਨਹੀਂ ਹੁੰਦਾ। ਮਿੱਟੀ ਵਿਚ ਮਿਲੇ ਕੀਟਨਾਸ਼ਕ ਤੇ ਖਾਦਾਂ ਪੌਦਿਆਂ ਨੂੰ ਭਾਵੇਂ ਕੀੜੇ-ਮਕੌੜਿਆਂ ਤੋਂ ਬਚਾਉਂਦੀਆਂ ਹਨ ਤੇ ਪੋਸ਼ਟਿਕ ਤੱਤ ਦਿੰਦੇ ਹਨ। ਪਰੰਤੂ ਇਨ੍ਹਾਂ ਦੀ ਲੋੜ ਤੋਂ ਵੱਧ ਵਰਤੋਂ ਅਤੇ ਪਾਣੀ ਦੇ ਇਕੱਠੇ ਹੋਣ ਨਾਲ ਮਿੱਟੀ ਵਿਚ ਲੂਣ ਦੀ ਮਾਤਰਾ ਲੋੜ ਨਾਲੋਂ ਜ਼ਿਆਦਾ ਵੱਧ ਜਾਂਦੀ ਹੈ, ਜਿਸ ‘ ਕਾਰਨ ਪੌਦਿਆਂ ਦੀ ਰੋਗਵਾਹਕ ਸ਼ਕਤੀ ਵੱਧ ਜਾਂਦੀ ਹੈ। ਦੂਸਰਾ ਇਹ ਮਿੱਟੀ ਖੁਰਨ ਨਾਲ ਉਪਜਾਊ ਪਰਤ ਦੇ ਨੁਕਸਾਨ ਨਾਲ ਪੌਦਿਆਂ ਨੂੰ ਪੌਸ਼ਟਿਕ ਤੱਤਾਂ ਦੀ ਕਮੀ ਹੋਣ ਕਾਰਨ ਉਨ੍ਹਾਂ ਦਾ ਵਿਕਾਸ ਠੀਕ ਤਰ੍ਹਾਂ ਨਾਲ ਨਹੀਂ ਹੁੰਦਾ। ਇਸ ਤਰ੍ਹਾਂ ਪ੍ਰਦੂਸ਼ਣ ਨਾਲ ਭੂਮੀ ਪੌਦਿਆਂ ਦੇ ਸਹੀ ਵਿਕਾਸ ਕਰਨ ਲਈ ਅਯੋਗ ਹੋ ਜਾਂਦੀ ਹੈ।

(ਸ) ਵੱਡੇ ਪੁੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹਵਾ ਪ੍ਰਦੂਸ਼ਣ (Air Pollution) ਦੇ ਵੱਖ-ਵੱਖ ਸ੍ਰੋਤਾਂ ਦੀ ਵਿਆਖਿਆ ਕਰੋ।
ਉੱਤਰ-
ਹਵਾ ਪ੍ਰਦੂਸ਼ਣ (Air Pollution-ਹਵਾ ਪ੍ਰਦੂਸ਼ਣ ਤੋਂ ਭਾਵ ਹੈ, ਕਿ ਹਵਾ ਵਿਚ ਜ਼ਹਿਰੀਲੇ, ਅਣਚਾਹੇ ਪਦਾਰਥਾਂ ਤੇ ਗੈਸਾਂ ਦਾ ਜਮਾਂ ਹੋਣਾ ਜਿਸ ਨਾਲ ਹਵਾ, ਜੀਵਤ ਪ੍ਰਾਣੀਆਂ , ਲਈ ਹਾਨੀਕਾਰਕ ਬਣ ਜਾਂਦੀ ਹੈ। ਹਵਾ ਪ੍ਰਦੂਸ਼ਣ ਅੱਜ ਦੇ ਆਧੁਨਿਕ ਸਮਾਜ ਦੀਆਂ ਮੁੱਖ ਸਮੱਸਿਆਵਾਂ ਵਿਚੋਂ ਇਕ ਮਹੱਤਵਪੂਰਨ ਸਮੱਸਿਆ ਹੈ।
ਹਵਾ ਪ੍ਰਦੂਸ਼ਣ ਦੇ ਬਹੁਤ ਸਾਰੇ ਕਾਰਨ ਹਨ, ਜਿਨ੍ਹਾਂ ਦਾ ਸੰਖੇਪ ਵਰਣਨ ਇਸ ਪ੍ਰਕਾਰ ਹੈ –

  1. ਆਵਾਜਾਈ ਦੇ ਸਾਧਨ (Means of Transport)-ਆਵਾਜਾਈ ਦੇ ਸਾਧਨਾਂ ਵਿਚੋਂ ਨਿਕਲਣ ਵਾਲਾ ਧੂੰਆਂ ਹਵਾ ਪ੍ਰਦੂਸ਼ਣ ਦਾ ਮੁੱਖ ਸੋਮਾ ਹੈ। ਇਸ ਧੁੰਏਂ ਵਿਚ ਬਹੁਤ ਸਾਰੀਆਂ ਗੈਸਾਂ ਜਿਸ ਤਰ੍ਹਾਂ CO, CO2 ਆਦਿ ਸ਼ਾਮਿਲ ਹੁੰਦੀਆਂ ਹਨ, ਜੋ ਹਵਾ ਨੂੰ ਪ੍ਰਦੂਸ਼ਿਤ ਕਰਦੀਆਂ ਹਨ।
  2. ਪਥਰਾਟ ਬਾਲਣ Fossil Fuels)-ਪਥਰਾਟ ਬਾਲਣ ਕੋਲਾ, ਤੇਲ ਦੇ ਜਲਣ ਨਾਲ ਪੈਦਾ ਹੋਇਆ ਸਲਫਰ ਹਵਾ ਵਿਚੋਂ O2, ਲੈ ਕੇ ਉਸ ਨਾਲ ਕਿਰਿਆ ਕਰਕੇ SO2, SO3, ਦਾ ਨਿਰਮਾਣ ਕਰਦਾ ਹੈ। ਇਸ ਨਾਲ ਹਵਾ ਪ੍ਰਦੂਸ਼ਿਤ ਹੋ ਰਹੀ ਹੈ ਤੇ ਤੇਜ਼ਾਬੀ ਵਰਖਾਂ ਦਾ ਖ਼ਤਰਾ ਵੀ ਵੱਧ ਰਿਹਾ ਹੈ।
  3. ਘਰੇਲੂ ਕਾਰਕ (Domestic Factors-ਘਰਾਂ ਵਿਚ ਜਲਾਏ ਜਾਣ ਵਾਲੇ ਚੁੱਲਿਆਂ ਵਿਚ ਲੱਕੜੀ ਦੇ ਬਲਣ ਤੇ ਕੋਲੇ ਦੇ ਬਲਣ ਨਾਲ, ਸਫ਼ਾਈ ਕਰਦੇ ਸਮੇਂ ਵਾਧੂ ਪਦਾਰਥਾਂ ਦੇ ਹਵਾ ਵਿਚ ਮਿਲਣ ਨਾਲ ਹਵਾ ਪ੍ਰਦੂਸ਼ਣ ਹੁੰਦਾ ਹੈ।
  4. ਉਦਯੋਗਿਕ ਕਾਰਕ (Industrial Factors–ਉਦਯੋਗਾਂ ਦੀਆਂ ਚਿਮਨੀਆਂ ਵਿਚੋਂ ਨਿਕਲਣ ਵਾਲਾ ਧੂੰਆਂ ਜਿਸ ਵਿਚ ਬਹੁਤ ਸਾਰੀਆਂ ਜ਼ਹਿਰੀਲੀਆਂ ਗੈਸਾਂ ਦੇ ਨਾਲ ਲਟਕਦੇ ਹੋਏ ਵਿਅਰਥ ਪਦਾਰਥ ਹੁੰਦੇ ਹਨ, ਨਾਲ ਵੀ ਹਵਾ ਪ੍ਰਦੂਸ਼ਣ ਫੈਲਦਾ ਹੈ। ..
  5. ਖੇਤੀਬਾੜੀ ਗਤੀਵਿਧੀਆਂ (Agricultural Activities-ਇਹ ਵੀ ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਹਨ, ਜਿਵੇਂ ਕੀਟਨਾਸ਼ਕਾਂ ਦਾ ਛਿੜਕਾਅ, ਫ਼ਸਲਾਂ ਦੇ ਵਾਧੂ ਪਦਾਰਥਾਂ ਨੂੰ ਜਲਾਉਣਾ, ਝੋਨੇ ਦੇ ਖੇਤਾਂ ਵਿਚ ਮੀਥੇਨ (Methane) ਦੀ ਉਤਪੱਤੀ ਖਾਦਾਂ ਅਤੇ ਕੀਟਨਾਸ਼ਕਾਂ ਦਾ ਛਿੜਕਾਅ ਤੇ ਖੇਤੀਬਾੜੀ ਕਾਰਜਾਂ
    ਦੌਰਾਨ ਉੱਡਣ ਵਾਲਾ ਘਾਟਾ ਵੀ ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਹਨ।
  6. ਖਦਾਨ ਪ੍ਰਕਿਰਿਆ (Mining Activities-ਕੋਲਾ, ਲਾਈਮਸਟੋਨ (ਚਨੇ ਦਾ ਪੱਥਰ), ਲੋਹਾ ਆਦਿ ਦੀ ਖਦਾਨ ਪ੍ਰਕਿਰਿਆ ਦੌਰਾਨ ਪੈਦਾ ਹੋਇਆ ਘੱਟਾ ਵੀ ਹਵਾ ਪ੍ਰਦੂਸ਼ਣ ਦਾ ਕਾਰਨ ਹੈ। ਇਸ ਪ੍ਰਕਾਰ ਆਵਾਜਾਈ ਦੇ ਸਾਧਨ, ਖੇਤੀਬਾੜੀ ਕਾਰਜ, ਉਦਯੋਗ, ਘਰੇਲੂ ਵਿਅਰਥ ਪਦਾਰਥ, ਖਦਾਨ ਪ੍ਰਕਿਰਿਆ ਆਦਿ ਸਭ ਹਵਾ ਪ੍ਰਦੂਸ਼ਣ ਦੇ ਕਾਰਨ ਹਨ।

PSEB 11th Class Environmental Education Solutions Chapter 7 ਵਾਤਾਵਰਣਿਕ ਪ੍ਰਦੂਸ਼ਣ

ਪ੍ਰਸ਼ਨ 2.
ਹਵਾ ਪ੍ਰਦੂਸ਼ਣ ਦੇ ਬੁਰੇ ਪ੍ਰਭਾਵਾਂ (III Effects of Air Pollution) ਦਾ ਵਰਣਨ ਕਰੋ।
ਉੱਤਰ-
ਹਵਾ ਪ੍ਰਦੂਸ਼ਣ ਤੋਂ ਭਾਵ ਹੈ ਕਿ ਹਵਾ ਵਿਚ ਸੰਘਟਕਾਂ, ਸੰਘਣਤਾ ਤੇ ਸੰਰਚਨਾ ਵਿਚ ਹਾਨੀਕਾਰਕ ਵਿਅਰਥ ਪਦਾਰਥਾਂ ਦੇ ਮਿਲਣ ਨਾਲ ਆਇਆ ਪਰਿਵਰਤਨ। ਇਸ ਨਾਲ ਹਵਾ ਸਾਹ ਲੈਣ ਯੋਗ ਨਹੀਂ ਰਹਿੰਦੀ ਤੇ ਬਹੁਤ ਸਾਰੇ ਸਾਹ ਦੇ ਰੋਗ ਜਿਵੇਂ ਫੇਫੜਿਆਂ ਦਾ ਕੈਂਸਰ ਆਦਿ ਹੋ ਜਾਂਦੇ ਹਨ। ਹਵਾ ਪ੍ਰਦੂਸ਼ਣ ਦੇ ਹਾਨੀਕਾਰਕ ਪ੍ਰਭਾਵ, ਉਸ ਵਿਚ ਮਿਲ ਰਹੇ ਵੱਖ-ਵੱਖ ਪ੍ਰਦੂਸ਼ਕਾਂ ਕਰਕੇ ਹੁੰਦੇ ਹਨ, ਜਿਸ ਤਰ੍ਹਾਂ –

  • ਹਵਾ ਵਿਚ ਅਮੋਨੀਆ (NH3) ਦਾ ਮਿਲਣਾ ਪੇੜ-ਪੌਦਿਆਂ ਦੇ ਵਾਧੇ ਲਈ ਹਾਨੀਕਾਰਕ ਹੈ ਕਿਉਂਕਿ ਇਹ ਪੌਦਿਆਂ ਦੇ ਪੱਤਿਆਂ ਦਾ ਰੰਗ ਵਿਗਾੜ ਦਿੰਦੀ ਹੈ। ਇਹ ਤਣਿਆਂ ਅਤੇ ਜੜ੍ਹਾਂ ਦੇ ਵਿਕਾਸ ਨੂੰ ਖ਼ਤਮ ਕਰ ਦਿੰਦੀ ਹੈ। ਇਹ ਅੱਖਾਂ ਵਿਚ ਜਲਣ, ਫੇਫੜਿਆਂ ਤੇ ਸਾਹ ਕਿਰਿਆ ‘ਤੇ ਬੁਰਾ ਪ੍ਰਭਾਵ ਪਾਉਂਦੀ ਹੈ।
  • ਸਲਫਰ ਡਾਈਆਕਸਾਈਡ (SO2) ਦੇ ਹਵਾ ਵਿਚ ਮਿਲਣ ਨਾਲ ਤੇਜ਼ਾਬੀ ਵਰਖਾ ਹੁੰਦੀ ਹੈ, ਜੋ ਸੰਗਮਰਮਰ ਦੀਆਂ ਇਮਾਰਤਾਂ ਤੇ ਧਾਤਾਂ ਨੂੰ ਖੋਰਦੀ ਹੈ। ਪੌਦਿਆਂ ਦੇ ਪੱਤਿਆਂ ਦਾ ਝੁਲਸਣਾ ਵੀ ਇਸ ਦਾ ਬੁਰਾ ਪ੍ਰਭਾਵ ਹੈ। ਇਹ ਸਾਹ ਕਿਰਿਆ ਨੂੰ ਵੀ ਪ੍ਰਭਾਵਿਤ ਕਰਦੀ ਹੈ, ਜਿਸ ਨਾਲ ਸਾਹ ਲੈਣ ਦੀ ਸਮੱਸਿਆ ਪੈਦਾ ਹੁੰਦੀ ਹੈ।
  • ਕਾਰਬਨ ਮੋਨੋਆਕਸਾਈਡ (CO) ਗੰਧਹੀਣ ਤੇ ਰੰਗਹੀਣ ਗੈਸ ਹੈ, ਜੋ ਮਨੁੱਖਾਂ ਵਿਚ ਸਾਹ ਘੁੱਟਣ ਦਾ ਕਾਰਨ ਬਣਦੀ ਹੈ। ਇਸਦੇ ਸਾਹ ਨਾਲ ਅੰਦਰ ਜਾਣ ਤੇ ਉਲਟੀਆਂ, ਬੇਹੋਸ਼ੀ ਤੇ ਬੇਚੈਨੀ ਪੈਦਾ ਹੁੰਦੀ ਹੈ। ਇਹ ਜੇਕਰ ਖੂਨ ਵਿਚ ਮਿਲ ਜਾਵੇ ਤਾਂ ਕਾਰਬੋਕਸੀ ਹੀਮੋਗਲੋਬਿਨ ਬਣਾਉਂਦਾ ਹੈ, ਜੋ ਮਨੁੱਖ ਲਈ ਜਾਨਲੇਵਾ ਸਿੱਧ ਹੁੰਦੀ ਹੈ।
  • ਹਾਈਡੋਜਨ ਸਾਇਆਨਾਈਡ (HCN), ਹਾਈਡੋਜਨ ਫਲੋਰਾਈਡ (HF) ਤੇ ਹਾਈਡੋਜਨ ਕਲੋਰਾਈਡ (HCI) ਦੇ ਹਵਾ ਵਿਚ ਮਿਲਣ ਨਾਲ ਤੇਜ਼ਾਬੀ ਵਰਖਾ, ਫਲਾਂ ਤੇ ਫੁੱਲਾਂ ਦਾ ਸਮੇਂ ਤੋਂ ਪਹਿਲਾਂ ਡਿੱਗਣਾ ਤੇ ਸੈੱਲਾਂ ਵਿਚ ਆਕਸੀਜਨ ਦੇ ਸੰਚਾਰ ਦੀ ਕਮੀ ਨਾਲ ਸਾਹ ਲੈਣ ਵਿਚ ਤਕਲੀਫ਼ ਹੁੰਦੀ ਹੈ। ਇਸ ਨਾਲ ਫੇਫੜਿਆਂ ਦਾ ਕੈਂਸਰ (Lung Cancer), ਦਮਾ (Ashtma) ਆਦਿ ਵਰਗੀਆਂ ਬਿਮਾਰੀਆਂ ਹੁੰਦੀਆਂ ਹਨ। ਇਸ ਤੋਂ ਇਲਾਵਾ ਉੱਚ ਲਹੂ ਦਬਾਅ, ਸਾਹ ਦੇ ਰੋਗ ਤੋਂ ਪੌਦਿਆਂ ਦੇ ਰੋਗ ਵੀ ਹੁੰਦੇ ਹਨ।

ਪ੍ਰਸ਼ਨ 3.
ਤਾਜ਼ਾ ਪਾਣੀ ਪ੍ਰਦੂਸ਼ਣ (Fresh Water Pollution) ਦੇ ਕਾਰਨਾਂ ਅਤੇ ਸਿੱਟਿਆਂ ਦੀ ਸੰਖੇਪ ਰੂਪ ਵਿਚ ਚਰਚਾ ਕਰੋ ।
ਉੱਤਰ-
ਪਾਣੀ, ਧਰਤੀ ਦੀ ਕੁੱਲ ਸੜਾ ਦਾ 74% ਹੈ। ਜੀਵਾਂ ਦੇ ਸਰੀਰ ਦਾ 70% ਭਾਰ ਪਾਣੀ ਕਾਰਨ ਹੁੰਦਾ ਹੈ। ਤਾਜ਼ਾ ਪਾਣੀ ਭੂਮੀਗਤ ਪਾਣੀ ਤੇ ਮਿੱਟੀ ਵਾਲੇ ਪਾਣੀ ਦੇ ਰੂਪ ਵਿਚ ਮਿਲਦਾ ਹੈ। ਪਾਣੀ ਮਨੁੱਖਾਂ, ਜੀਵ-ਜੰਤੂਆਂ ਤੇ ਪੌਦਿਆਂ ਸਾਰਿਆਂ ਲਈ ਬਹੁਤ ਜ਼ਰੂਰੀ ਹੈ। ਪਾਣੀ ਬਿਨਾਂ ਜੀਵਨ ਦੀ ਕਲਪਨਾ ਕਰਨਾ ਅਸੰਭਵ ਹੈ। ਜੀਵ-ਜੰਤੂਆਂ ਲਈ ਸਾਫ਼ ਪਾਣੀ ਦਾ ਬਹੁਤ ਮਹੱਤਵ ਹੈ। ਪਰੰਤੁ ਆਧੁਨਿਕ ਯੁੱਗ ਵਿਚ ਉਦਯੋਗਿਕ ਉੱਨਤੀ ਤੇ ਤਕਨੀਕੀ ਵਿਕਾਸ ਕਾਰਨ ਪੈਦਾ ਹੋ ਰਹੇ ਵਿਅਰਥ ਪਦਾਰਥਾਂ ਦਾ ਪਾਣੀ ਵਿਚ ਨਿਕਾਸ ਹੋਣ ਨਾਲ ਪਾਣੀ ਪ੍ਰਦੂਸ਼ਣ ਫੈਲ ਰਿਹਾ ਹੈ।

ਤਾਜ਼ੇ ਪਾਣੀ ਦੇ ਪ੍ਰਦੂਸ਼ਣ ਦੇ ਮੁੱਖ ਕਾਰਨ ਹੇਠਾਂ ਲਿਖੇ ਹਨ –
1. ਉਦਯੋਗਿਕ ਵਿਅਰਥ ਪਦਾਰਥਾਂ ਦਾ ਪਾਣੀ ਵਿਚ ਵਹਾਉਣਾ (Disposing Industrial Wastes into Water Bodies)-ਇਹ ਪਾਣੀ ਪ੍ਰਦੂਸ਼ਣ ਦਾ ਮੁੱਖ ਕਾਰਨ ਹੈ। ਇਹ ਦੋ ਤਰ੍ਹਾਂ ਦਾ ਹੁੰਦਾ ਹੈ-

  • ਠੋਸ ਵਿਅਰਥ ਪਦਾਰਥ
  • ਤਰਲ ਵਿਅਰਥ ਪਦਾਰਥ।

ਉਦਯੋਗਾਂ ਵਿਚੋਂ ਕੱਢੇ ਗਏ ਕਈ ਪ੍ਰਕਾਰ ਦੇ ਰਸਾਇਣਾਂ ਤੇ ਤੇਜ਼ਾਬਾਂ ਨਾਲ ਪਾਣੀ ਵਿਚ ਜ਼ਹਿਰੀਲਾਪਨ ਵੱਧਦਾ ਹੈ। ਇਸ ਪ੍ਰਕਾਰ ਤਰਲ ਵਿਅਰਥ ਪਦਾਰਥ ਵੀ ਪਾਣੀ ਦੇ ਸੋਮਿਆਂ ਨੂੰ ਪਦੁਸ਼ਿਤ ਕਰਦੇ ਹਨ। ਜੋ ਵੀ ਜੀਵ ਇਸ ਪਾਣੀ ਦੀ ਵਰਤੋਂ ਕਰਦੇ ਹਨ, ਉਨ੍ਹਾਂ ਤੇ ਜ਼ਹਿਰੀਲਾ ਪ੍ਰਭਾਵ ਪੈਂਦਾ ਹੈ, ਜਿਸ ਕਾਰਨ ਭੋਜਨ ਲੜੀ ਅਸੰਤੁਲਿਤ ਹੁੰਦੀ ਹੈ।

2. ਘਰੇਲੂ ਵਿਅਰਥ ਪਦਾਰਥ (Domestic Waste)-ਵੱਧਦੀ ਹੋਈ ਜਨਸੰਖਿਆ ਦੀ ਪੂਰਤੀ ਲਈ ਵਰਤੀਆਂ ਜਾਣ ਵਾਲੀਆਂ ਵਸਤੂਆਂ, ਜਿਵੇਂ-ਸਾਬਣ, ਡਿਟਰਜੈਂਟ, ਰਸੋਈ ਘਰਾਂ ਦੀ ਰਹਿੰਦ-ਖੂੰਹਦ, ਜਲ-ਮਲ ਪਦਾਰਥ, ਵਾਸ਼ਿੰਗ ਪਾਉਡਰ ਆਦਿ ਪਾਣੀ ਵਿਚ ਮਿਲ ਕੇ ਉਸਨੂੰ ਪ੍ਰਦੂਸ਼ਿਤ ਕਰਦੇ ਹਨ।

3. ਖੇਤੀਬਾੜੀ ਗਤੀਵਿਧੀਆਂ (Agricultural Activities)-ਖੇਤੀਬਾੜੀ ਵਿਚ ਸਿੰਜਾਈ ਲਈ ਪਾਣੀ ਦੀ ਬਹੁਤ ਜ਼ਰੂਰਤ ਹੁੰਦੀ ਹੈ। ਇਸ ਦੁਆਰਾ ਕੀਟਨਾਸ਼ਕ ਅਤੇ ਹੋਰ ਰਸਾਇਣ ਮਿੱਟੀ ਵਿਚ ਮਿਲ ਕੇ ਭੂਮੀਗਤ ਪਾਣੀ ਨੂੰ ਪ੍ਰਦੂਸ਼ਿਤ ਕਰਦੇ ਹਨ ਜਿਸ ਨਾਲ ਪਾਣੀ ਪ੍ਰਦੂਸ਼ਣ ਫੈਲਦਾ ਹੈ।

4. ਜੈਵ ਵਿਸ਼ਾਲੀਕਰਨ (Biomagnification-ਜੀਵਾਂ ਵਿਚ ਹਾਨੀਕਾਰਕ ਤੱਤਾਂ ਜਿਵੇਂ ਕਲੋਰੀਨੇਟਿਡ ਹਾਈਡ੍ਰੋਕਾਰਬਨਾਂ ਦੇ ਇਕ ਪੱਧਰ ਤੋਂ ਦੁਸਰੇ ਪੱਧਰ ਤਕ ਦੇ ਵਾਧੇ ਨੂੰ ਜੈਵ ਵਿਸ਼ਾਲੀਕਰਨ ਕਹਿੰਦੇ ਹਨ। ਇਹ ਹਾਈਡ੍ਰੋਕਾਰਬਨ ਖ਼ਾਸ ਕਰਕੇ ਡੀ.ਡੀ.ਟੀ. ਬਹੁਤ ਖ਼ਤਰਨਾਕ ਹੈ। ਡੀ.ਡੀ.ਟੀ. ਪਾਣੀ ਵਿਚ ਘੁਲਣਸ਼ੀਲ ਹੁੰਦੀ ਹੈ, ਜੋ ਪਾਣੀ ਪੀਣ ਨਾਲ ਜੀਵ-ਜੰਤੂਆਂ ਦੀਆਂ ਹੱਡੀਆਂ ਵਿਚ ਜਮਾਂ ਹੋ ਜਾਂਦੀ ਹੈ।

ਪਾਣੀ ਪ੍ਰਦੂਸ਼ਣ ਦੇ ਨਤੀਜੇ (Consequences of Water Pollution) –

  1. ਯੂਟਰੋਫੀਕੇਸ਼ਨ (Eutrophication) -ਪਾਣੀ ਵਿਚ ਸੀਵਰੇਜ ਦੇ ਨਿਕਾਸ ਨਾਲ ਸ਼ੈਵਾਲ ਜਾਂ ਕਾਈ ਦਾ ਵਾਧਾ ਹੋਣ ਕਰਕੇ, ਹੋਰ ਜੀਵਾਂ ਲਈ ਆਕਸੀਜਨ ਦੀ ਕਮੀ ਹੋ ਜਾਂਦੀ ਹੈ, ਇਸ ਨੂੰ ਯੂਟਰੋਫੀਕੇਸ਼ਨ ਕਿਹਾ ਜਾਂਦਾ ਹੈ ।
  2. ਸਮੁੰਦਰੀ ਤੇਲ ਦੇ ਰਿਸਾਅ ਕਾਰਨ, ਪਾਣੀ ਉੱਪਰ ਤੇਲ ਦੀ ਪਰਤ ਜੰਮਣ ਨਾਲ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਜਿਸ ਨਾਲ ਜੀਵਾਂ ਤੇ ਪੌਦਿਆਂ ਦੋਹਾਂ ਦਾ ਹੀ ਜਿਊਣਾ ਮੁਸ਼ਕਿਲ ਹੋ ਜਾਂਦਾ ਹੈ।
  3. ਕੀਟਨਾਸ਼ਕਾਂ ਤੇ ਰਸਾਇਣਾਂ ਦੇ ਪਾਣੀ ਵਿਚ ਮਿਲਣ ਨਾਲ ਇਸ ਵਿਚ ਜ਼ਹਿਰੀਲਾਪਨ ਆ ਜਾਂਦਾ ਹੈ, ਜਿਸ ਨਾਲ ਪਾਣੀ ਪੀਣ ਯੋਗ ਨਹੀਂ ਰਹਿੰਦਾ ਤੇ ਜਲੀ ਜੀਵਾਂ ਦਾ ਜੀਵਨ ਵੀ ਪ੍ਰਭਾਵਿਤ ਹੁੰਦਾ ਹੈ।
  4. ਪਾਣੀ ਵਿਚ ਸਿਲੀਕਾਨ, ਐਸਬੈਸਟਾਸ, ਮਰਕਰੀ, ਸਲਫਰ, ਆਰਸੈਨਿਕ, ਸਿਲੀਨੀਅਮ, ਕੋਬਾਲਟ ਆਦਿ ਦੇ ਮਿਲਣ ਨਾਲ ਬਹੁਤ ਸਾਰੇ ਬੁਰੇ ਪ੍ਰਭਾਵ ਪੈਂਦੇ ਹਨ।
ਰਸਾਇਣ (Chemical) ਬਕੇਪੁਭਾਵ (III-Effects)
ਸਲਫਰ ਪੱਤੇ ਕਾਲੇ ਹੋਣਾ, ਮੱਛੀਆਂ ਦਾ ਮਰਨਾ
ਆਰਸੈਨਿਕ ਬਨਸਪਤੀ ਤੇ ਜੀਵਾਂ ਦੀ ਮੌਤ
ਮਰਕਰੀ ਮਿਨੀਮਾਣਾ ਰੋਗ
ਲੈਂਡ ਹੱਥ, ਪੈਰ ਤੇ ਬੁੱਲ੍ਹ ਸੁੰਨ੍ਹ ਹੋਣਾ
ਕੈਡਮੀਅਮ ਅਨੀਮੀਆ, ਰਕਤ ਦਬਾਓ
ਬੇਰੀਅਮ ਉਲਟੀਆਂ, ਦਸਤ ਆਦਿ
ਸਿਲੀਨੀਅਮ, ਘੱਟ ਰਕਤ ਦਬਾਅ, ਪਿੱਤੇ ਦੀ ਹਾਨੀ, ਤੰਤੂਆਂ ਦੀ
ਕਾਪਰ, ਜ਼ਿੰਕ, ਨਿਕਲ ਕਮਜ਼ੋਰੀ, ਐਨਜ਼ਾਈਮ ਹਲਚਲ ਕਾਰਨ ਬੁਖ਼ਾਰ ।

ਇਹ ਸਭ ਪਾਣੀ ਪ੍ਰਦੂਸ਼ਣ ਦੇ ਬੁਰੇ ਪ੍ਰਭਾਵ ਮਨੁੱਖੀ ਜੀਵਨ ਅਤੇ ਜੀਵ ਜੰਤੂਆਂ ਨੂੰ ਹਾਨੀ ਪਹੁੰਚਾਉਂਦੇ ਹਨ ।

PSEB 11th Class Environmental Education Solutions Chapter 7 ਵਾਤਾਵਰਣਿਕ ਪ੍ਰਦੂਸ਼ਣ

ਪ੍ਰਸ਼ਨ 4.
ਭੂਮੀ ਪ੍ਰਦੂਸ਼ਣ (Soil Pollution) ਦਾ ਵੇਰਵਾ ਦਿਓ ।
ਉੱਤਰ-
ਭੂਮੀ ਪ੍ਰਦੂਸ਼ਣ ਤੋਂ ਭਾਵ ਹੈ-ਹਾਨੀਕਾਰਕ ਤੱਤ ਜਿਸ ਤਰ੍ਹਾਂ ਜ਼ਹਿਰੀਲੇ ਰਸਾਇਣ, ਕੀਟਨਾਸ਼ਕ, ਨਮਕ, ਰੇਡੀਓ ਐਕਟਿਵ ਪਦਾਰਥ ਤੇ ਹੋਰ ਕਾਰਕ ਜੋ ਇਸਦੀ ਸ਼ੁੱਧ ਉਪਜਾਊ ਪ੍ਰਕਿਰਤੀ ਨੂੰ ਬਦਲਣਾ ਤੋਂ ਹੈ ।

ਭੂਮੀ ਪ੍ਰਦੂਸ਼ਣ ਦੇ ਕਾਰਨ (Causes of Soil Pollution) -ਭੂਮੀ ਪ੍ਰਦੂਸ਼ਣ ਦੇ ਮੁੱਖ ਤੱਤ ਘਰੇਲੁ ਕਚਰਾ, ਉਦਯੋਗਿਕ ਵਿਅਰਥ ਤੇ ਖੇਤੀਬਾੜੀ ਗਤੀਵਿਧੀਆਂ ਹਨ। ਘਰੇਲੂ ਵਿਅਰਥ ਪਦਾਰਥਾਂ ਵਿਚ ਰਸੋਈ ਘਰਾਂ ਦੀ ਰਹਿੰਦ-ਖੂੰਹਦ, ਖ਼ਾਲੀ ਬੋਤਲਾਂ, ਪਲਾਸਟਿਕ, ਕੱਪੜਿਆਂ ਦੇ ਟੁਕੜੇ ਆਦਿ ਸ਼ਾਮਿਲ ਹਨ, ਇਹ ਮਿੱਟੀ ਵਿਚ ਦੱਬ ਜਾਂਦੇ ਹਨ। ਉਦਯੋਗਿਕ ਰਹਿੰਦ-ਖੂੰਹਦ ਜੋ ਮਿੱਟੀ ਪ੍ਰਦੂਸ਼ਣ ਦਾ ਕਾਰਨ ਹੈ, ਇਹ ਕਾਗਜ਼, ਕੱਪੜਾ, ਪੈਟਰੋਲੀਅਮ, ਚੀਨੀ, ਕੱਪੜਾ ਤੇ ਰਸਾਇਣਿਕ ਯੰਤਰਾਂ ਨਾਲ ਪੈਦਾ ਹੁੰਦਾ ਹੈ। ਵੱਖ-ਵੱਖ ਖੇਤੀਬਾੜੀ ਰਸਾਇਣ (ਕੀਟਨਾਸ਼ਕ), ਜੋ ਖੇਤੀਬਾੜੀ ਕੰਮਾਂ ਵਿਚ ਵਰਤੇ ਜਾਂਦੇ ਹਨ, ਇਹ ਮਿੱਟੀ ਦੀ ਪ੍ਰਕਿਰਤਕ ਕਿਸਮ ਨੂੰ ਖ਼ਰਾਬ ਕਰ . ਦਿੰਦੇ ਹਨ।

ਭੂਮੀ ਪ੍ਰਦੂਸ਼ਣ ਦੀਆਂ ਹਾਨੀਆਂ (Adverse Effects of Soil Pollution) –

  1. ਮਿੱਟੀ ਵਿਚ ਮੌਜੂਦ ਹਾਨੀਕਾਰਕ ਰਸਾਇਣ ਪੌਦਿਆਂ ਵਿਚ ਮਿਲ ਕੇ, ਉਨ੍ਹਾਂ ਨੂੰ ਭੋਜਨ ਦੇ ਰੂਪ ਵਿਚ ਹਿਣੇ ਕਰਨ ਵਾਲੇ ਜੀਵਾਂ ਵਿਚ ਆਪਣਾ ਸਥਾਨ ਬਣਾ ਲੈਂਦੇ ਹਨ । ਇਸ ਨਾਲ ਅਨੇਕਾਂ ਸਿਹਤ ਸੰਬੰਧੀ ਸਮੱਸਿਆਵਾਂ ਜਿਸ ਤਰ੍ਹਾਂ ਕੈਂਸਰ, ਗਿੱਲੜ, ਗਠੀਆ, ਅਲਸਰ, ਪੰਗ ਹੱਡੀਆਂ (Osteoporosis) ਤੇ ਗੰਜਾਪਨ ਆਦਿ ਹੋ ਜਾਂਦੀਆਂ ਹਨ।
  2. ਜ਼ਹਿਰੀਲੇ ਰਸਾਇਣਾਂ ਦਾ ਭੁਮੀ ਵਿਚ ਰਿਸਾਅ ਹੋਣ ਨਾਲ ਭੁਮੀ ਵਿਚਲਾ ਪਾਣੀ ਪ੍ਰਦੂਸ਼ਿਤ ਹੁੰਦਾ ਹੈ।
  3. ਇਸ ਨਾਲ ਭੂਮੀ ਦੀ ਸੋਚਣ ਸ਼ਕਤੀ ਘੱਟ ਹੋ ਜਾਂਦੀ ਹੈ।
  4. ਇਸ ਨਾਲ ਭੂਮੀ ਵਿਚ ਨਮਕ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਨਾਲ ਰੋਗਾਣੂਆਂ ਦਾ ਭੂਮੀ ਵਿਚ ਵਾਧਾ ਹੋ ਜਾਂਦਾ ਹੈ ਤੇ ਪੌਦਿਆਂ ਨੂੰ ਬੀਮਾਰੀਆਂ ਲੱਗਦੀਆਂ ਹਨ।

ਭੂਮੀ ਪ੍ਰਦੂਸ਼ਣ ਦਾ ਕੰਟਰੋਲ (Control of Soil Pollution-ਭੂਮੀ ਪ੍ਰਦੂਸ਼ਣ ਨੂੰ ਸੰਹਿਤ ਜੀਵਾਣੂ ਪ੍ਰਬੰਧਣ, ਜੈਵਿਕ ਖਾਦਾਂ ਤੇ ਜੈਵਿਕ ਕੀਟਨਾਸ਼ਕਾਂ ਦੀ
ਅਕਲਮੰਦੀ ਨਾਲ ਕੀਤੀ ਵਰਤੋਂ ਰਾਹੀਂ ਕੰਟਰੋਲ ਕੀਤਾ ਜਾ ਸਕਦਾ ਹੈ।

ਪ੍ਰਸ਼ਨ 5.
ਰੇਡੀਏਸ਼ਨ ਪ੍ਰਦੂਸ਼ਣ (Radiation Pollution) ਕੀ ਹੈ ? ਇਸਦੇ ਕਾਰਨਾਂ ਅਤੇ ਸਿੱਟਿਆਂ ਦੀ ਚਰਚਾ ਕਰੋ ।
ਉੱਤਰ-
ਰੇਡੀਏਸ਼ਨ ਪ੍ਰਦੂਸ਼ਣ (Radiation Pollution)-ਇਸ ਤੋਂ ਭਾਵ ਹੈ, ਰੇਡੀਓ ਐਕਟਿਵ ਪਦਾਰਥਾਂ ਦੁਆਰਾ ਉਤਸਰਜਿਤ ਵੀਕੀਰਣਾਂ ਦੁਆਰਾ ਵਾਤਾਵਰਣ ਨੂੰ ਹਾਨੀ ਪਹੁੰਚਾਉਣਾ। ਇਹ ਰੇਡੀਓ ਐਕਟਿਵ ਪਦਾਰਥ, ਵੀਕਿਰਣਾਂ ਦੇ ਨਿਕਾਸ ਤੋਂ ਬਾਅਦ ਅਸਥਿਰ ਹੋ ਜਾਂਦੇ ਹਨ ਅਤੇ ਹਾਨੀਕਾਰਕ ਰੇਡੀਏਸ਼ਨਾਂ ਪੈਦਾ ਕਰਨ ਦੇ ਬਾਅਦ, ਸਥਿਰ ਤੱਤਾਂ ਵਿਚ ਬਦਲ ਜਾਂਦੇ ਹਨ।

ਰੇਡੀਏਸ਼ਨ ਪ੍ਰਦੂਸ਼ਣ ਦੇ ਕਾਰਨ (Causes of Radiation Pollution)-ਕੁਦਰਤੀ ਰੇਡੀਓ ਐਕਟਿਵ ਪਦਾਰਥਾਂ ਨਾਲ ਕੋਈ ਗੰਭੀਰ ਸਮੱਸਿਆ ਪੈਦਾ ਨਹੀਂ ਹੁੰਦੀ। ਇਸ ਪ੍ਰਦੂਸ਼ਣ ਦੀ ਸੰਘਣਤਾ ਮੁੱਖ ਤੌਰ ‘ਤੇ ਨਾਭਿਕੀ ਊਰਜਾ ਕੇਂਦਰ ਹੈ ਜਿਸ ਦੁਆਰਾ ਰੇਡੀਓ ਐਕਟਿਵ ਵਿਅਰਥ ਛੱਡੇ ਜਾਂਦੇ ਹਨ। ਨਾਭਿਕੀ ਵਿਖੰਡਨ ਲੜੀ ਕਿਰਿਆ ਦੇ ਦੌਰਾਨ, ਐਟਮ ਬੰਬ ਵਿਸਫੋਟ ਦਾ ਰੂਪ ਲੈ ਲੈਂਦੇ ਹਨ ਅਤੇ ਉੱਚ ਉਰਜਾ ਵਾਲੀਆਂ ਵਿਕਿਰਣਾਂ ਨੂੰ ਛੱਡ ਦਿੰਦੇ ਹਨ। ਨਿਊਕਲੀਅਰ ਰਿਐਕਟਰ, ਉਦਯੋਗਾਂ ਤੇ ਪ੍ਰਯੋਗਸ਼ਾਲਾਵਾਂ ਵਿਚੋਂ ਰੇਡੀਓ ਐਕਟਿਵ ਤੱਤਾਂ ਦਾ ਰਿਸਾਵ ਵੀ ਵਿਕਿਰਣ ਪ੍ਰਦੂਸ਼ਣ ਵਿਚ ਯੋਗਦਾਨ ਦਿੰਦਾ ਹੈ।

ਰੇਡੀਏਸ਼ਨ ਪ੍ਰਦੂਸ਼ਣ ਦੇ ਪ੍ਰਭਾਵ (Effects of Radiation Pollution)-ਆਇਨੀ ਕਿਰਨਾਂ ਨਾਲ ਸਜੀਵਾਂ ਤੇ ਜੀਵ-ਜੰਤੂਆਂ ਉੱਤੇ ਬੁਰੇ ਪ੍ਰਭਾਵ ਪੈਂਦੇ ਹਨ। ਇਨ੍ਹਾਂ ਵਿਚੋਂ ਜੀਨ ਸੰਬੰਧੀ ਪਰਿਵਰਤਨ ਮੁੱਖ ਹਨ। ਇਨ੍ਹਾਂ ਨੂੰ ਅਣੂਵੰਸ਼ਿਕੀ ਪਰਿਵਰਤਨ ਦੇ ਰੂਪ ਨਾਲ ਜਾਣਿਆ ਜਾਂਦਾ ਹੈ। ਰੇਡੀਏਸ਼ਨ ਪ੍ਰਦੂਸ਼ਣ ਕਾਰਨ ਚਮੜੀ ਜਲਣਾ, ਮੋਤੀਆ ਬਿੰਦ, ਪ੍ਰਜਣਨ ਸ਼ਕਤੀ ਵਿਚ ਕਮੀ, ਹੱਡੀਆਂ ਦਾ ਕੈਂਸਰ, ਥਾਇਰਾਈਡ ਤੇ ਇਸਤਰੀਆਂ ਦੀ ਛਾਤੀ ਪ੍ਰਭਾਵਿਤ ਹੁੰਦੀ ਹੈ।

PSEB 12th Class Environmental Education Solutions Chapter 14 ਵਾਤਾਵਰਣੀ ਕਿਰਿਆ-(ਭਾਗ-1)

Punjab State Board PSEB 12th Class Environmental Education Book Solutions Chapter 14 ਵਾਤਾਵਰਣੀ ਕਿਰਿਆ-(ਭਾਗ-1) Textbook Exercise Questions and Answers.

PSEB Solutions for Class 12 Environmental Education Chapter 14 ਵਾਤਾਵਰਣੀ ਕਿਰਿਆ-(ਭਾਗ-1)

Environmental Education Guide for Class 12 PSEB ਵਾਤਾਵਰਣੀ ਕਿਰਿਆ-(ਭਾਗ-1) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਮਨੁੱਖ ਕਿਹੜੇ-ਕਿਹੜੇ ਕੁਦਰਤੀ ਸਾਧਨਾਂ ਉੱਪਰ ਨਿਰਭਰ ਕਰ ਰਿਹਾ ਹੈ ?
ਉੱਤਰ-
ਜਿਉਂਦੇ ਰਹਿਣ ਦੇ ਲਈ ਮਨੁੱਖ ਕੁਦਰਤੀ ਸਾਧਨਾਂ ਉੱਪਰ ਨਿਰਭਰ ਕਰਦਾ ਹੈ । ਜਿਉਂਦੇ ਰਹਿਣ ਦੇ ਲਈ ਮਨੁੱਖ ਨੂੰ ਖੁਰਾਕ ਪ੍ਰਾਪਤ ਕਰਨ ਦੇ ਲਈ ਪੌਦਿਆਂ ਅਤੇ ਪਾਣੀਆਂ ਉੱਤੇ ਨਿਰਭਰ ਕਰਨਾ ਪੈਂਦਾ ਹੈ । ਪੀਣ, ਨਹਾਉਣ ਅਤੇ ਕੱਪੜੇ ਧੋਣ ਦੇ ਲਈ ਵੀ ਮਨੁੱਖ ਨੂੰ ਕੁਦਰਤੀ ਸਾਧਨਾਂ ਤੇ ਹੀ ਨਿਰਭਰ ਕਰਨਾ ਪੈਂਦਾ ਹੈ । ਉਰਜਾ ਅਤੇ ਤਾਪ ਦੀ ਪ੍ਰਾਪਤੀ ਵੀ ਕੁਦਰਤੀ ਸਾਧਨਾਂ ਤੋਂ ਹੀ ਪ੍ਰਾਪਤ ਕਰਨੀ ਪੈਂਦੀ ਹੈ । ਮਨੁੱਖ ਨੂੰ ਉੱਤਰ ਜੀਵਕਾ ਦੇ ਲਈ ਵਣਾਂ ਅਤੇ ਜੰਗਲੀ ਜੀਵਾਂ ਉੱਤੇ ਵੀ ਨਿਰਭਰ ਰਹਿਣਾ ਪੈਂਦਾ ਹੈ ।

ਪ੍ਰਸ਼ਨ 2.
ਕੁਪੋਸ਼ਣ ਦੇ ਕੀ ਪ੍ਰਭਾਵ ਪੈਂਦੇ ਹਨ ?
ਉੱਤਰ-
ਕੁਪੋਸ਼ਣ (Malnutrition) – ਖੁਰਾਕ ਵਿਚ ਜ਼ਰੂਰੀ ਤੱਤਾਂ ਦੀ ਘਾਟ ਦੇ ਕਾਰਨ ਪੈਦਾ ਹੋਣ ਵਾਲੀ ਹਾਲਤ ਨੂੰ ਕੁਪੋਸ਼ਣ ਕਹਿੰਦੇ ਹਨ ।

ਕੁਪੋਸ਼ਣ ਦੇ ਕਾਰਨ 5 ਸਾਲ ਦੀ ਉਮਰ ਵਾਲੇ ਬੱਚੇ ਮੈਰਾਸਮਸ (Marasmus) ਅਤੇ ਕਵਾਸ਼ਕੀਅਰਕਰ (Kwashkiorkar) ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ । ਕਦਾਚਾਰੀ ਬੱਚੇ ਅਤੇ ਸਕੂਲੀ ਮਾੜਾ ਪ੍ਰਦਰਸ਼ਨ ਆਦਿ ।

ਕੁਪੋਸ਼ਣ ਦੇ ਮਾੜੇ ਪ੍ਰਭਾਵ-

  1. 5 ਸਾਲ ਦੀ ਉਮਰ ਤੋਂ ਘੱਟ ਉਮਰ ਵਾਲੇ ਬੱਚਿਆਂ ਵਿਚ ਮੈਰਾਸਮਸ ਅਤੇ ਕਵਾਸ਼ਕੀਅਰਕਰ ਬੀਮਾਰੀਆਂ ਦਾ ਲੱਗਣਾ ।
  2. ਬੱਚਾ ਮਿਤੁ ਦਰ ਵਿੱਚ ਵਾਧਾ ।
  3. ਮਾਤਰੀ ਮੌਤ ਦਰ ਵਿੱਚ ਵਾਧਾ ।
  4. ਕਦਾਚਾਰੀ ਬੱਚੇ Deliquent Children
  5. ਬੱਚੇ ਦਾ ਸਕੂਲ ਵਿੱਚ ਮਾੜਾ ਪ੍ਰਦਰਸ਼ਨ ਆਦਿ ।

ਪ੍ਰਸ਼ਨ 3.
ਪਾਣੀ ਦਾ ਸਾਡੇ ਜੀਵਨ ਵਿਚ ਕੀ ਮਹੱਤਵ ਹੈ ?
ਉੱਤਰ-
ਪਾਣੀ ਸਾਡੇ ਜੀਵਨ ਦੇ ਲਈ ਨਿਮਨਲਿਖਿਤ ਕਾਰਨਾਂ ਕਰਕੇ ਬੜੀ ਮਹੱਤਤਾ ਰੱਖਦਾ ਹੈ-

  1. ਪਾਣੀ ਮਿੱਟੀ ਨੂੰ ਸਿਝਿਆਂ ਰੱਖਦਾ ਹੈ, ਜਿਸ ਦੇ ਕਾਰਨ ਪੌਦਿਆਂ ਵਿੱਚ ਵਾਧਾ ਹੁੰਦਾ ਹੈ ।
  2. ਪਾਣੀ ਦੀ ਆਮ ਤੌਰ ‘ਤੇ ਵਰਤੋਂ ਪੀਣ, ਨਹਾਉਣ, ਖਾਣਾ ਤਿਆਰ ਕਰਨ ਦੇ ਲਈ, ਫ਼ਸਲਾਂ ਦੀ ਸਿੰਜਾਈ ਕਰਨ ਦੇ ਲਈ, ਢੋਆ-ਢੁਆਈ ਆਦਿ ਕਰਨ ਦੇ ਵਾਸਤੇ ਕੀਤੀ ਜਾਂਦੀ ਹੈ ।
  3. ਪਾਣੀ ਨੂੰ ਭਵਨ ਨਿਰਮਾਣ ਲਈ ਵੀ ਵਰਤਦੇ ਹਨ ।
  4. ਇਸ ਦੀ ਵਰਤੋਂ ਫ਼ਸਲਾਂ ਨੂੰ ਸਿੰਜਣ ਲਈ ਕਰਦੇ ਹਨ ।
  5. ਪਾਣੀਆਂ ਅਤੇ ਪੌਦਿਆਂ ਅੰਦਰ ਦੋ ਪਾਨੀਆਂ ਸਾਰੀਆਂ ਜੈਵਿਕ ਕਿਰਿਆਵਾਂ ਦੇ ਹੋਣ ਵਾਸਤੇ ਪਾਣੀ ਜ਼ਰੂਰੀ ਹੈ ।
  6. ਸਾਡੇ ਸਰੀਰ ਅੰਦਰ ਹੋਣ ਵਾਲੀਆਂ ਸਾਰੀਆਂ ਕਿਰਿਆਵਾਂ ਲਈ ਪਾਣੀ ਜ਼ਰੂਰੀ ਹੈ ।
  7. ਪਾਣੀ ਸਾਡੇ ਸਰੀਰ ਦੇ ਤਾਪਮਾਨ ਨੂੰ ਸਥਿਰ ਰਹਿਣ ਵਿਚ ਸਹਾਈ ਹੁੰਦਾ ਹੈ ।
  8. ਪਾਣੀ ਦੇ ਕਾਰਨ ਹੀ ਸਾਡੇ ਸਰੀਰ ਅੰਦਰਲੇ ਫੋਕਟ ਪਦਾਰਥ ਜਿਵੇਂ ਕਿ ਯੂਰੀਆ, ਯੂਰਿਕ ਐਸਿਡ, ਪੇਸ਼ਾਬ ਮਿਤਰ) ਦੀ ਸ਼ਕਲ ਵਿਚ ਬਾਹਰ ਨਿਕਲਦੇ ਹਨ ।
  9. ਮਲ ਤਿਆਗਣ ਵਿਚ ਵੀ ਪਾਣੀ ਦੀ ਭੂਮਿਕਾ ਅਹਿਮ ਜ਼ਰੂਰੀ ਹੈ ।
  10. ਪਾਣੀ ਦੀ ਵਰਤੋਂ ਬਿਜਲੀ ਉਤਪਾਦਨ ਲਈ ਕੀਤੀ ਜਾਂਦੀ ਹੈ ।

PSEB 12th Class Environmental Education Solutions Chapter 14 ਵਾਤਾਵਰਣੀ ਕਿਰਿਆ-(ਭਾਗ-1)

ਪ੍ਰਸ਼ਨ 4.
ਜਲ ਚੱਕਰ ਕੀ ਹੈ ?
ਉੱਤਰ-
ਸਮੁੰਦਰਾਂ, ਨਦੀਆਂ ਅਤੇ ਝੀਲਾਂ ਆਦਿ ਤੋਂ ਸੂਰਜ ਦੀ ਰੌਸ਼ਨੀ ਦੀ ਗਰਮੀ ਦੇ ਕਾਰਨ ਪਾਣੀ ਦਾ ਵਾਸ਼ਪਾਂ ਦੀ ਸ਼ਕਲ ਵਿਚ ਉਡ ਕੇ ਬੱਦਲਾਂ ਦਾ ਰੂਪ ਧਾਰਨ ਕਰਕੇ ਮੀਂਹ ਦੀ ਸ਼ਕਲ ਵਿਚ ਧਰਤੀ ‘ਤੇ ਡਿੱਗਦਾ ਇਹ ਪਾਣੀ ਸਮੁੰਦਰਾਂ ਵਿਚ ਜਾਂਦਾ ਹੈ ਅਤੇ ਫਿਰ ਵਾਸ਼ਪਾਂ ਦੀ ਸ਼ਕਲ ਵਿਚ ਬੱਦਲ ਬਣ ਕੇ ਵਾਤਾਵਰਣ ਵਿਚ ਜਾ ਕੇ ਮੁੜ ਧਰਤੀ ਤੇ ਡਿਗਦਾ ਹੈ । ਇਸ ਨੂੰ ਜਲ ਚੱਕਰ ਆਖਦੇ ਹਨ ।

ਪ੍ਰਸ਼ਨ 5.
ਭੋਜਨ ਦੇ ਮੁੱਖ ਅੰਸ਼ ਕਿਹੜੇ ਹਨ ?
ਉੱਤਰ-
ਭੋਜਨ ਦੇ ਮੁੱਖ ਅੰਸ਼ ਵਿਚ ਕਾਰਬੋਹਾਈਡੇਂਟ, ਪ੍ਰੋਟੀਨ, ਚਰਬੀ (Fat) , ਵਿਟਾਮਿਨਜ਼, ਸਬਜ਼ੀਆਂ, ਦਾਲਾਂ ਅਤੇ ਪਾਣੀ ਆਦਿ ਸ਼ਾਮਲ ਹਨ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਧਰਤੀ ਹੇਠਲੇ ਪਾਣੀ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ?
ਜਾਂ
ਭੂਮੀਗਤ ਪਾਣੀ ਦੀ ਕੀ ਮਹੱਤਤਾ ਹੈ ?
ਉੱਤਰ-
ਪਾਣੀ ਇਕ ਨਵਿਆਉਣ ਯੋਗ ਕੁਦਰਤੀ ਸਾਧਨ ਹੈ ਜਿਹੜਾ ਕਿ ਜੀਵਨ ਦੇ ਕਾਇਮ ਰਹਿਣ ਲਈ ਬਹੁਤ ਜ਼ਰੂਰੀ ਹੈ | ਪ੍ਰਾਣੀਆਂ ਅਤੇ ਪੌਦਿਆਂ ਅੰਦਰ ਹੋਣ ਵਾਲੀਆਂ ਸਾਰੀਆਂ ਜੈਵਿਕ ਕਿਰਿਆਵਾਂ ਦੇ ਲਈ ਪਾਣੀ ਜ਼ਰੂਰੀ ਹੈ ।

ਧਰਤੀ ਹੇਠਲਾ ਪਾਣੀ (Underground water) – ਜਿਹੜਾ ਪਾਣੀ ਧਰਤੀ ਦੇ ਹੇਠਾਂ ਮੌਜੂਦ ਹੋਵੇ, ਉਸ ਨੂੰ ਧਰਤੀ ਹੇਠਲਾ ਅਥਵਾ ਭੂਮੀਗਤ ਪਾਣੀ ਆਖਦੇ ਹਨ । ਇਸ ਪਾਣੀ ਨੂੰ ਪੰਪਾਂ, ਖੂਹਾਂ, ਬੰਬੀਆਂ ਆਦਿ ਦੀ ਸਹਾਇਤਾ ਨਾਲ ਪ੍ਰਾਪਤ ਕੀਤਾ ਜਾਂਦਾ ਹੈ ।

ਧਰਤੀ ਹੇਠਲੇ ਪਾਣੀ ਦੀ ਮਹੱਤਤਾ (Importance of Ground Water)-

  1. ਧਰਤੀ ਹੇਠਲੇ ਪਾਣੀ ਦੀ ਮੌਜੂਦਗੀ ਮਿੱਟੀ ਨੂੰ ਸਿਝਿਆਂ ਰੱਖਦੀ ਹੈ, ਜਿਸ ਦੇ ਕਾਰਨ ਪੌਦੇ ਵੱਧਦੇ-ਫੁਲਦੇ ਹਨ ।
  2. ਧਰਤੀ ਹੇਠਲੇ ਪਾਣੀ ਨੂੰ ਆਮ ਤੌਰ ਤੇ ਪੀਣ, ਖਾਣਾ ਪਕਾਉਣ, ਨਹਾਉਣ, ਕੱਪੜੇ ਧੋਣ ਅਤੇ ਖੇਤਾਂ ਨੂੰ ਸਿੰਜਣ ਲਈ ਵਰਤਦੇ ਹਨ ।
  3. ਧਰਤੀ ਹੇਠਲੇ ਪਾਣੀ ਦੀ ਵਰਤੋਂ ਭਵਨ ਉਸਾਰੀ ਅਤੇ ਸਿੰਚਾਈ ਕਰਨ ਲਈ ਕੀਤੀ ਜਾਂਦੀ ਹੈ ।

ਪ੍ਰਸ਼ਨ 2.
ਵਧਦੀ ਜਨਸੰਖਿਆ ਦਾ ਭੁਮੀ ਸਰੋਤਾਂ ਉੱਪਰ ਕੀ ਦਬਾਓ ਪੈ ਰਿਹਾ ਹੈ ?
ਉੱਤਰ-
ਵੱਧਦੀ ਹੋਈ ਵਸੋਂ ਅਤੇ ਮਨੁੱਖਾਂ ਦੀਆਂ ਨਾ ਖਤਮ ਹੋਣ ਵਾਲੀਆਂ ਮੰਗਾਂ ਅਤੇ ਇੱਛਾਵਾਂ ਨੇ ਕੁਦਰਤੀ ਸਰੋਤਾਂ ਦੀ ਮੰਗ ਤੇ ਬਹੁਤ ਵਧੇਰੇ ਅਸਰ ਪਾਏ ਹਨ । ਇਨ੍ਹਾਂ ਦੇ ਕਾਰਨ, ਜਿਹੜੇ ਪ੍ਰਭਾਵ ਕੁਦਰਤੀ ਸਾਧਨਾਂ ਉੱਤੇ ਪੈ ਰਹੇ ਹਨ, ਉਹ ਹੇਠ ਲਿਖੇ ਹਨ-
1. ਭੋਜਨ (Food) – ਸਾਰੇ ਜੀਵਾਂ ਨੂੰ ਊਰਜਾ ਦੇ ਵਾਸਤੇ ਭੋਜਨ ਦੀ ਜ਼ਰੂਰਤ ਹੁੰਦੀ ਹੈ । ਕੇਵਲ ਹਰੇ ਪੌਦੇ ਹੀ ਕਾਰਬਨ ਡਾਈਆਕਸਾਈਡ ਅਤੇ ਪਾਣੀ ਤੋਂ ਪ੍ਰਕਾਸ਼ ਸੰਸ਼ਲੇਸ਼ਣ ਪ੍ਰਕਿਰਿਆ ਦੁਆਰਾ ਭੋਜਨ ਸੰਸਸ਼ਿਲਟ ਕਰਦੇ ਹਨ । ਵਸੋਂ ਦੇ ਵਿਸਫੋਟ ਕਾਰਨ ਵਿਕਾਸਸ਼ੀਲ ਦੇਸ਼ਾਂ ਵਿਚ , ਭੋਜਨ ਦੀ ਮੰਗ ਵਿਚ ਬਹੁਤ ਜ਼ਿਆਦਾ ਵਾਧਾ ਹੋ ਰਿਹਾ ਹੈ । ਦੁਨੀਆਂ ਭਰ ਵਿਚ ਲਗਪਗ 300 ਮਿਲੀਅਨ ਦੇ ਲੋਕ ਅਜਿਹੇ ਹਨ ਜਿਹੜੇ ਕਿ ਕੁਪੋਸ਼ਿਤ (Under nourished) ਹਨ ।

2. ਪਾਣੀ (water) –

  • ਭਾਰਤ ਵਿਚ ਜਿੰਨਾ ਵੀ ਪਾਣੀ ਪ੍ਰਾਪਤ ਕੀਤਾ ਜਾਂਦਾ ਹੈ, ਉਸ ਦਾ 70% ਭਾਗ ਖੇਤਾਂ ਦੀ ਸਿੰਜਾਈ ਕਰਨ ਦੇ ਵਾਸਤੇ ਅਤੇ ਉਦਯੋਗ ਵਰਤਦੇ ਹਨ | ਪਰ ਵਿਕਾਸ ਕਰ ਰਹੇ ਮੁਲਕਾਂ ਵਿਚ ਅਜਿਹੇ ਕੰਮਾਂ ਵਿਚ ਵਰਤੇ ਜਾਂਦੇ ਪਾਣੀ ਦੀ ਕੁੱਲ ਮਾਤਰਾ ਕੇਵਲ 5% ਹੀ ਹੈ ।
  • ਪਾਣੀ ਦੀ ਫਜ਼ੂਲ ਵਰਤੋਂ ਕਾਰਨ ਪਾਣੀ ਦੀ ਕਮੀ ਹੁੰਦੀ ਜਾ ਰਹੀ ਹੈ ।

3. ਆਵਾਸ (Shelter) – ਆਵਾਸ ਵੀ ਮਨੁੱਖ ਦੀ ਇਕ ਮੁੱਢਲੀ ਜ਼ਰੂਰਤ ਹੈ ਅਤੇ ਇਸ ਮੰਤਵ ਦੇ ਲਈ ਜ਼ਮੀਨ (Land) ਦੀ ਜ਼ਰੂਰਤ ਪੈਂਦੀ ਹੈ । ਇਸ ਕੰਮ ਦੇ ਵਾਸਤੇ ਜ਼ਮੀਨ ਦੀ ਮੰਗ ਦਿਨੋ-ਦਿਨ ਵੱਧਦੀ ਜਾ ਰਹੀ ਹੈ । ਪਰ ਸਾਨੂੰ ਲੋਕਾਂ ਦੇ ਢਿੱਡ ਭਰਨ ਦੇ ਵਾਸਤੇ ਖੇਤੀ ਯੋਗ ਜ਼ਮੀਨ ਦੀ ਲੋੜ ਹੈ ਅਤੇ ਲੋਕਾਂ ਦੀਆਂ ਐਸ਼ੋ-ਆਰਾਮ ਦੀਆਂ ਜ਼ਰੂਰਤਾਂ ਦੀ ਪੂਰਤੀ ਦੇ ਲਈ ਉਦਯੋਗਾਂ ਦੀ ਲੋੜ ਹੈ । ਪਰ ਜ਼ਮੀਨ ਸੀਮਿਤ ਹੈ । ਇਸ ਕਾਰਨ ਸਾਨੂੰ ਆਪਣੇ ਜ਼ਮੀਨੀ ਸਾਧਨਾਂ ਦੀ ਸੋਚ-ਸਮਝ ਨਾਲ ਵਰਤੋਂ ਕਰਨ ਦੀ ਜ਼ਰੂਰਤ ਹੈ ।

4. ਬਾਲਣ (Fuel) –

  • ਬਾਲਣ ਲਈ ਲੱਕੜੀ ਪ੍ਰਾਪਤ ਕਰਨ ਦੇ ਵਾਸਤੇ ਜੰਗਲਾਂ ਦੀ ਕਟਾਈ ਇਕ ਆਮ ਪ੍ਰਥਾ ਭਾਰਤ ਵਿੱਚ ਅਜੇ ਵੀ ਚਾਲੂ ਹੈ । ਜੰਗਲਾਂ ਦੀ ਕੀਤੀ ਜਾਂਦੀ ਕਟਾਈ ਨੂੰ ਰੋਕਣ ਦੇ ਵਾਸਤੇ ਬਾਇਓ ਗੈਸ ਅਤੇ ਸੌਰ ਊਰਜਾ ਵਰਗੇ ਅਪਰਾਗਤ ਸਰੋਤਾਂ ਦੀ ਵਰਤੋਂ ਕਰਨੀ ਹੋਵੇਗੀ ।
  • ਪਥਰਾਟ ਬਾਲਣ (Fossil Fuels) – ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ਪਥਰਾਟ ਈਧਨ ਹਨ, ਜਿਨ੍ਹਾਂ ਦੀ ਵਰਤੋਂ ਆਮ ਹੈ । ਇਹ ਬਾਲਣ ਧਰਤੀ ਨੂੰ ਪੁੱਟ ਕੇ ਪ੍ਰਾਪਤ ਕੀਤੇ ਜਾਂਦੇ ਹਨ । ਕਿਉਂਕਿ ਇਨ੍ਹਾਂ ਬਾਲਣਾਂ ਦੀ ਵਰਤੋਂ ਬੜੀ ਤੇਜ਼ੀ ਨਾਲ ਹੋ ਰਹੀ ਹੈ, ਇਸ ਲਈ ਇਹ ਜਾਪਦਾ ਹੈ ਕਿ ਊਰਜਾ ਦੇ ਇਹ ਸਰੋਤ ਬਹੁਤ ਛੇਤੀ ਹੀ ਮੁੱਕ ਜਾਣਗੇ । ਇਸ ਲਈ ਇਨ੍ਹਾਂ ਸਰੋਤਾਂ ਦਾ ਸੁਰੱਖਿਅਣ ਬਹੁਤ ਜ਼ਰੂਰੀ ਹੋ ਜਾਂਦਾ ਹੈ ਅਤੇ ਇਨ੍ਹਾਂ ਉਰਜਾ ਸਰੋਤਾਂ ਦੇ ਬਦਲ ਸਾਨੂੰ ਬਹੁਤ ਜਲਦੀ ਲੱਭਣੇ ਹੋਣਗੇ ਤਾਂ ਜੋ ਇਨ੍ਹਾਂ ਬਾਲਣਾਂ ਨੂੰ ਆਉਣ ਵਾਲੀਆਂ ਪੀੜੀਆਂ ਦੇ ਲਈ ਬਚਾਇਆ ਜਾ ਸਕੇ ।

PSEB 12th Class Environmental Education Solutions Chapter 14 ਵਾਤਾਵਰਣੀ ਕਿਰਿਆ-(ਭਾਗ-1)

ਪ੍ਰਸ਼ਨ 3.
ਕੋਕ (Coke) ਕੋਲੇ (Coal) ਨਾਲੋਂ ਵਧੀਆ ਬਾਲਣ ਕਿਉਂ ਹੈ ?
ਜਾਂ
ਕੋਕ ਦੇ ਬਾਲਣ ਵਜੋਂ ਵਰਤੋਂ ਕਰਨ ਦੇ ਕੀ ਫਾਇਦੇ ਹਨ ?
ਉੱਤਰ-
ਜਦੋਂ ਕੋਲੇ (Coal) ਨੂੰ ਹਵਾ ਦੀ ਅਪੂਰਨ ਮੌਜੂਦਗੀ ਵਿਚ ਸਾੜਿਆ ਜਾਂਦਾ ਹੈ, ਤਾਂ ਜਿਹੜਾ ਪਦਾਰਥ ਪੈਦਾ ਹੁੰਦਾ ਹੈ, ਉਸ ਨੂੰ ਕੋਕ ਆਖਦੇ ਹਨ | ਕੋਲੇ ਤੋਂ ਕੋਕ ਤਿਆਰ ਕਰਨ ਦੀ ਵਿਧੀ ਨੂੰ ਭੰਜਕ ਕਸ਼ੀਦਣ (Destructive distillation) ਵੀ ਆਖ਼ਦੇ ਹਨ ।

ਕੋਕ ਵਿਚ ਕਾਰਬਨ ਦੀ ਮਾਤਰਾ 99.8% ਹੁੰਦੀ ਹੈ । ਕੋਕ ਦੀ ਵਰਤੋਂ ਬਾਲਣ (Fuel) ਵਜੋਂ ਕੀਤੀ ਜਾਂਦੀ ਹੈ ।

ਕੋਕ ਨੂੰ ਬਾਲਣ ਵਜੋਂ ਵਰਤਣ ਦੇ ਲਾਭ (Advantages of using coke as a fuel) –

  1. ਕੋਲੇ ਦੇ ਮੁਕਾਬਲੇ ਕੋਕ ਦਾ ਕੈਲੋਰੀਮਾਨ (Calorific Value) ਬਹੁਤ ਜ਼ਿਆਦਾ ਹੈ । ਜਿਸ ਕਰਕੇ ਇਸ ਨੂੰ ਬਾਲਣ ਵਜੋਂ ਵਰਤਦੇ ਹਨ । ਕੋਕ ਦੀ ਇਕ ਇਕਾਈ ਦੇ ਬਲਣ ਨਾਲ ਜਿਹੜੀ ਉਰਜਾ ਪ੍ਰਾਪਤ ਹੁੰਦੀ ਹੈ, ਉਸ ਦੀ ਮਾਤਰਾ ਕੋਲੇ ਦੀ ਓਨੀ ਇਕਾਈ ਦੇ ਬਲਣ ਨਾਲੋਂ ਕਿਤੇ ਜ਼ਿਆਦਾ ਹੈ ।
  2. ਕੋਕ ਸਾਫ-ਸੁਥਰੀ ਕਿਸਮ ਦਾ ਬਾਲਣ ਹੈ । ਇਸ ਦੇ ਬਲਣ ਤੇ ਧੂੰਆਂ ਆਦਿ ਪੈਦਾ ਨਹੀਂ ਹੁੰਦਾ । ਇਸ ਕਾਰਨ ਕੋਕ ਦੇ ਜਲਣ ਤੇ ਪ੍ਰਦੂਸ਼ਣ ਨਹੀਂ ਫੈਲਦਾ । ਇਸ ਦੇ ਵਿਪਰੀਤ ਕੋਲੇ ਦੇ ਬਲਣ ਤੇ ਬਹੁਤ ਜ਼ਿਆਦਾ ਮਾਤਰਾ ਵਿਚ ਧੂੰਆਂ ਪੈਦਾ ਹੁੰਦਾ ਹੈ, ਜਿਸ ਕਾਰਨ ਵਾਯੂਮੰਡਲ ਦੂਸ਼ਿਤ ਹੁੰਦਾ ਹੈ ।

PSEB 12th Class Environmental Education Solutions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

Punjab State Board PSEB 12th Class Environmental Education Book Solutions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3) Textbook Exercise Questions and Answers.

PSEB Solutions for Class 12 Environmental Education Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

Environmental Education Guide for Class 12 PSEB ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਮਿਸ਼ਰਿਤ ਫਸਲ ਉਗਾਉਣ/ਮਿਸ਼ਰਿਤ ਖੇਤੀ ਤੋਂ ਕੀ ਭਾਵ ਹੈ ?
ਜਾਂ
ਮਿਸ਼ਰਿਤ ਖੇਤੀ ਕਿਸ ਨੂੰ ਕਹਿੰਦੇ ਹਨ ?
ਉੱਤਰ-
ਇੱਕੋ ਹੀ ਖੇਤ ਵਿਚ ਇੱਕੋ ਹੀ ਸਮੇਂ ਦੋ ਜਾਂ ਦੋ ਤੋਂ ਵੱਧ ਫਸਲਾਂ ਦੀ ਖੇਤੀ ਕਰਨ ਨੂੰ ਮਿਸ਼ਰਿਤ ਖੇਤੀ ਜਾਂ ਭਾਂਤ-ਭਾਂਤ ਦੀ ਖੇਤੀ ਆਖਦੇ ਹਨ । ਮਿਸ਼ਰਿਤ ਫ਼ਸਲੀ ਦਾ ਮਕਸਦ ਸੰਭਾਵੀ ਖਤਰਿਆਂ ਅਤੇ ਹੋਣ ਵਾਲੀਆਂ ਹਾਨੀਆਂ ਤੋਂ ਬਚਾਉ ਕਰਨ ਤੋਂ ਹੈ ਜਿਹੜੀਆਂ ਮੀਂਹ ਆਦਿ ਦੇ ਕਾਰਨ ਪੈਦਾ ਹੋ ਸਕਦੀਆਂ ਹਨ ।

ਮਿਸ਼ਰਿਤ ਖੇਤੀ ਦੇ ਕੁਝ ਉਦਾਹਰਨ

  1. ਕਣਕ ਅਤੇ ਸਰੋਂ
  2. ਮੂੰਗਫਲੀ ਅਤੇ ਸੂਰਜਮੁਖੀ ।

ਪ੍ਰਸ਼ਨ 2.
ਜ਼ਰਾਇਤ ਵਿੱਚ ਇੱਕੋ ਫ਼ਸਲ ਦਾ ਉਗਾਉਣਾ ਇਕ ਫ਼ਸਲੀ ਵੰਡੀ ਮਿੱਟੀ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਹਰ ਸਾਲ ਇੱਕੋ ਹੀ ਖੇਤ ਵਿਚ ਇੱਕੋ ਹੀ ਕਿਸਮ ਦੀ ਫਸਲ ਦੀ ਬੀਜਾਈ ਕੀਤੀ ਜਾਂਦੀ ਰਹੇ ਤਾਂ ਉਸ ਖੇਤ ਵਿਚੋਂ ਇੱਕੋ ਹੀ ਕਿਸਮ ਦੇ ਪੌਸ਼ਟਿਕ ਪਦਾਰਥ ਖ਼ਤਮ ਹੋ ਜਾਂਦੇ ਹਨ । ਜਿਸ ਕਾਰਨ ਉਤਪਾਦਕਤਾ ਵਿਚ ਕਮੀ ਪੈਦਾ ਹੋ ਜਾਂਦੀ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ । ਬੀਜੀ ਹੋਈ ਫ਼ਸਲ ਨੂੰ ਵਿਸ਼ੇਸ਼ ਕਿਸਮ ਦੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ ਅਤੇ ਵਿਸ਼ੇਸ਼ ਕਿਸਮ ਦੇ ਕੀਟ ਹਮਲਾ ਕਰਦੇ ਰਹਿੰਦੇ ਹਨ ਅਤੇ ਇਨ੍ਹਾਂ ਪਰਜੀਵੀਆਂ ਦੀ ਸੁਰੱਖਿਆ ਵਿਚ ਵਾਧਾ ਹੋ ਜਾਂਦਾ ਹੈ ।

ਇੱਕੋ ਹੀ ਕਿਸਮ ਦੀ ਫਸਲ ਦੀ ਇੱਕੋ ਹੀ ਖੇਤ ਵਿਚ ਬਾਰ-ਬਾਰ ਫ਼ਸਲ ਦੇ ਮਾੜੇ ਸਿੱਟਿਆਂ ਤੋਂ ਬਚਣ ਦੇ ਲਈ ਫ਼ਸਲਾਂ ਦੀ ਕਾਸ਼ਤ ਬਦਲ-ਬਦਲ ਕੇ ਕੀਤੀ ਜਾਣੀ ਚਾਹੀਦੀ ਹੈ ।

PSEB 12th Class Environmental Education Solutions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

ਪ੍ਰਸ਼ਨ 3.
ਜੈਵ ਖਾਦ (Bio fertilizer) ਕੀ ਹੈ ?
ਉੱਤਰ-
ਜੈਵ ਖਾਦਾਂ ਉਹ ਸੂਖਮ ਜੀਵ ਹਨ ਜਿਹੜੇ ਭੂਮੀ ਦੀ ਉਪਜਾਊ ਸ਼ਕਤੀ ਵਿਚ ਵਾਧਾ ਕਰਦੇ ਹਨ ਅਤੇ ਪਰਿਸਥਿਤਿਕੀ ਹਾਲਤਾਂ ਵਿਚ ਸੁਧਾਰ ਲਿਆਉਣ ਦੇ ਨਾਲ-ਨਾਲ ਵਾਤਾਵਰਣ ਦੇ ਸੰਕਟਾਂ ਨੂੰ ਵੀ ਘਟਾਉਂਦੇ ਹਨ । ਇਸ ਕੰਮ ਦੇ ਵਾਸਤੇ ਵਸ਼ਿਸ਼ਟ ਕਿਸਮਾਂ ਦੇ ਸੂਖ਼ਮ ਜੀਵ, ਜਿਵੇਂ ਕਿ ਉੱਲੀਆਂ, ਬੈਕਟੀਰੀਆ ਅਤੇ ਸਾਇਨੋ ਬੈਕਟੀਰੀਆ ਦੀ ਵਰਤੋਂ ਕੀਤੀ ਜਾਂਦੀ ਹੈ । ਇਨ੍ਹਾਂ ਜੀਵ ਖਾਦਾਂ ਨੂੰ ਵਿਸ਼ੇਸ਼ ਕਿਸਮ ਦੀਆਂ ਲੈਬਾਰਟੀਰੀਆਂ ਵਿਚ ਉਗਾ ਕੇ, ਕਿਸਾਨਾਂ ਨੂੰ ਸਪਲਾਈ ਕੀਤਾ ਜਾਂਦਾ ਹੈ ਤਾਂ ਜੋ ਉਹ ਇਨ੍ਹਾਂ ਖਾਦਾਂ ਦੀ ਵਰਤੋਂ ਆਪਣੇ ਖੇਤਾਂ ਵਿਚ ਕਰ ਸਕਣ ।

ਪ੍ਰਸ਼ਨ 4.
ਜੀ ਐੱਮ (GM) ਫ਼ਸਲਾਂ ਤੋਂ ਕੀ ਭਾਵ ਹੈ ?
ਉੱਤਰ-
GM = Genetically Modified Crops
ਜਣਨਿਕ ਤੌਰ ਤੇ ਸੁਧਰੀਆਂ ਹੋਈਆਂ ਫ਼ਸਲਾਂ-
ਫ਼ਸਲਾਂ ਅਤੇ ਪਸ਼ੂ ਧਨ ਦੇ ਡੀ. ਐਨ. ਏ. ਨੂੰ ਬਾਇਓ ਟੈਕਨਾਲੋਜੀ ਦੀ ਵਰਤੋਂ ਕਰਕੇ ਇਸ ਵਿਚ ਸੁਧਾਰ ਲਿਆਂਦਾ ਜਾਂਦਾ ਹੈ ! ਅਜਿਹਾ ਸੁਧਾਰ ਲਿਆਉਣ ਦੇ ਫਲਸਰੂਪ ਇਨ੍ਹਾਂ ਸੁਧਰੀਆਂ ਹੋਈਆਂ ਫ਼ਸਲਾਂ ਅਤੇ ਪਸ਼ੂਧਨ ਦੀ ਨਾ ਕੇਵਲ ਗੁਣਵੱਤਾ ਹੀ ਵੱਧ ਜਾਂਦੀ ਹੈ, ਸਗੋਂ ਇਨ੍ਹਾਂ ਦੀ ਉਤਪਾਦਿਕਤਾ ਵਿਚ ਵੀ ਕਾਫ਼ੀ ਜ਼ਿਆਦਾ ਵਿਧੀ ਹੋ ਜਾਂਦੀ ਹੈ ਅਤੇ ਇਹ ਪੌਦੇ ਤੇ ਪਸ਼ੂ ਬੀਮਾਰੀਆਂ ਆਦਿ ਦਾ ਟਾਕਰਾ ਵੀ ਕਰ ਸਕਣ ਦੇ ਸਮਰੱਥ ਹੁੰਦੇ ਹਨ | ਅਜਿਹੇ ਪੌਦਿਆਂ ਅਤੇ ਜਾਨਵਰਾਂ ਨੂੰ ਜਣਨਿਕ ਤੌਰ ਤੇ ਸੁਧਰੇ ਹੋਏ ਪੌਦੇ ਅਤੇ ਪਸ਼ੂਧਨ ਆਖਦੇ ਹਨ ।

ਦੇਸ਼ ਵਿਚ ਕਣਕ, ਧਾਨ, ਬੈਸੀਕਾ (ਸਰੋਂ ਆਦਿ), ਮੂੰਗੀ, ਫਲੀਆਂ (Beans) ਅਰਹਰ (Pigeonpea), ਆਲੂ, ਟਮਾਟਰ, ਪੱਤਾ ਗੋਭੀ ਅਤੇ ਫੁੱਲ ਗੋਭੀ ਆਦਿ ਦੀਆਂ ਫ਼ਸਲਾਂ ਦੇ ਵਾਂਸਜੈਨਿਕ (Transgenic) ਵਧੇਰੇ ਝਾੜ ਦੇਣ ਵਾਲੀਆਂ ਫ਼ਸਲਾਂ ਹਨ । ਵਾਂਸਜੈਨਿਕ ਕਣਕ ਵਿਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੋਣ ਦੇ ਨਾਲ-ਨਾਲ ਇਸ ਦੀ ਕਿਸਮ ਵੀ ਵਧੀਆ ਹੈ ਅਤੇ ਇਸ ਵਿਚ ਲਾਈਸਿਨ (Lysin) ਦੇ ਅੰਸ਼ ਵੀ ਕਾਫ਼ੀ ਜ਼ਿਆਦਾ ਹੁੰਦੇ ਹਨ ।

ਪਸ਼ਨ 5.
ਭੋਜਨ ਦੀ ਸਾਂਭ ਸੁਰੱਖਿਆ (Preservation) ਕਿਉਂ ਜ਼ਰੂਰੀ ਹੈ ?
ਉੱਤਰ-
ਲੋਕਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਨ ਦੇ ਲਈ ਖਾਧ ਪਦਾਰਥਾਂ ਦੀ ਕਾਫ਼ੀ ਜ਼ਿਆਦਾ ਮਾਤਰਾ ਵਿਚ ਉਪਜ ਦਾ ਹੋਣਾ ਬਹੁਤ ਜ਼ਰੂਰੀ ਹੈ, ਤਾਂ ਜੋ ਲੋਕਾਂ ਦੀਆਂ ਪੋਸ਼ਟਿਕ ਤੱਤਾਂ ਦੀਆਂ ਜ਼ਰੂਰਤਾਂ ਨੂੰ ਪੂਰਿਆਂ ਕੀਤਾ ਜਾ ਸਕੇ । ਪਰ ਫ਼ਸਲਾਂ ਦਾ ਝਾੜ ਰੁੱਤਾਂ ਅਤੇ ਹਰੇਕ ਇਲਾਕੇ ਦੇ ਸੁਭਾਅ ਉੱਪਰ ਨਿਰਭਰ ਕਰਦਾ ਹੈ । ਜੇਕਰ ਅਸੀਂ ਖਾਧ ਪਦਾਰਥਾਂ ਨੂੰ ਬਹੁਤ ਅਧਿਕ ਮਾਤਰਾ ਵਿਚ ਪੈਦਾ ਕਰ ਵੀ ਲਈਏ, ਤਾਂ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਅਸੀਂ ਸਾਰੇ ਲੋਕਾਂ ਨੂੰ ਲਗਾਤਾਰ ਭੋਜਨ ਉਪਲੱਬਧ ਕਰਵਾ ਸਕੀਏ । ਇਸ ਲਈ ਅਜਿਹਾ ਕਰਨ ਨੂੰ ਸੰਭਵ ਬਣਾਉਣ ਦੇ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਅਜਿਹੇ ਢੰਗ ਅਪਣਾਏ ਜਾਣ ਜਿਨ੍ਹਾਂ ਕਾਰਨ ਖਾਧ ਪਦਾਰਥ ਹਰੇਕ ਆਦਮੀ ਨੂੰ ਹਰ ਸਮੇਂ ਵਾਜਿਬ ਕੀਮਤ ਤੇ ਆਸਾਨੀ ਨਾਲ ਉਪਲੱਬਧ ਹੋ ਸਕਣ । ਅਜਿਹਾ ਕੇਵਲ ਭੋਜਨ ਨੂੰ ਠੀਕ ਢੰਗ ਨਾਲ ਸੁਰੱਖਿਅਤ ਕਰਕੇ ਹੀ ਕੀਤਾ ਜਾ ਸਕਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਜੈਵ ਖਾਦਾਂ ਰਸਾਇਣਿਕ ਖਾਦਾਂ ਤੋਂ ਵੱਧ ਲਾਹੇਵੰਦ ਕਿਉਂ ਹਨ ?
ਉੱਤਰ-
ਸਾਡੀ ਖੇਤੀ ਰਸਾਇਣਿਕ ਖਾਦਾਂ ਅਤੇ ਜੈਵ ਖਾਦਾਂ ਦੀ ਬਹੁਤ ਜ਼ਿਆਦਾ ਕੀਤੀ ਜਾਂਦੀ ਵਰਤੋਂ ਉੱਪਰ ਨਿਰਭਰ ਕਰਦੀ ਹੈ । ਪਰ ਇਹ ਰਸਾਇਣ ਮਨੁੱਖ ਜਾਤੀ ਲਈ ਫਾਇਦੇਮੰਦ ਨਹੀਂ ਹਨ । ਇਨ੍ਹਾਂ ਰਸਾਇਣਿਕ ਪਦਾਰਥਾਂ ਦੀ ਬੇਸਮਝੀ ਨਾਲ ਕੀਤੀ ਜਾਂਦੀ ਵਰਤੋਂ ਦੇ ਕਾਰਨ ਪਰਿਸਥਿਤਿਕ ਅਵਸਥਾ ਅਤੇ ਵਾਤਾਵਰਣ ਉੱਪਰ ਮਾੜੇ ਪ੍ਰਭਾਵ ਪੈਂਦੇ ਹਨ । ਇਨ੍ਹਾਂ ਰਸਾਇਣਾਂ ਦੇ ਮਾੜੇ ਪ੍ਰਭਾਵ ਇਹ ਹਨ-

  • ਰਸਾਇਣਿਕ ਖਾਦਾਂ ਬੜੀਆਂ ਮਹਿੰਗੀਆਂ ਹਨ ਅਤੇ ਉਦਯੋਗੀਕਰਨ ਦੀ ਪੱਧਰ ਉੱਚੀ ਹੋਣ ਦੇ ਕਾਰਨ ਇਨ੍ਹਾਂ ਖਾਦਾਂ ਦਾ ਨਿਰਮਾਣ ਵੀ ਤਸੱਲੀਬਖ਼ਸ਼ ਨਹੀਂ ਹੁੰਦਾ, ਅਤੇ ਇਨ੍ਹਾਂ ਬਨਾਉਟੀ ਖਾਦਾਂ ਤੋਂ ਕਈ ਵਾਰ ਲੋੜੀਂਦੇ ਪੌਸ਼ਟਿਕ ਤੱਤ ਪੂਰੀ ਮਾਤਰਾ ਵਿਚ ਉਪਲੱਬਧ ਵੀ ਨਹੀਂ ਹੁੰਦੇ ।
  • ਖੇਤਾਂ ਵਿਚ ਵਰਤੀਆਂ ਜਾਂਦੀਆਂ ਜੈਵ ਖਾਦਾਂ ਅਤੇ ਰਸਾਇਣਿਕ ਖਾਦਾਂ ਆਮ ਤੌਰ ਤੇ ਖੇਤਾਂ ਵਿਚੋਂ ਰੁੜ੍ਹ ਕੇ ਪਾਣੀ ਦੇ ਸਰੋਤਾਂ ਵਿਚ ਮਿਲ ਕੇ, ਪਾਣੀ ਨੂੰ ਦੂਸ਼ਿਤ ਕਰ ਦਿੰਦੀਆਂ ਹਨ । ਵਾਤਾਵਰਣ ਵਿਚ ਜਮਾਂ ਹੋਣ ਵਾਲੇ ਕਈ ਆਇਣਾਂ ਦੀ ਵਧੀ ਹੋਈ ਸੰਘਣਤਾ ਦੇ ਕਾਰਨ ਸਜੀਵਾਂ ਲਈ ਸੰਕਟਾਂ ਦਾ ਕਾਰਨ ਬਣ ਜਾਂਦੇ ਹਨ । ਇਸ ਵਿੱਚ ਮਨੁੱਖ ਵੀ ਸ਼ਾਮਿਲ ਹਨ ।
  • ਰਸਾਇਣਿਕ ਖਾਦਾਂ ਨੂੰ ਤਿਆਰ ਕਰਨ ਦੇ ਵਾਸਤੇ ਉਰਜਾ ਦੀ ਬੜੀ ਮਾਤਰਾ ਵਿਚ ਲੋੜ ਪੈਂਦੀ ਹੈ । ਇਕ ਅੰਦਾਜ਼ੇ ਦੇ ਮੁਤਾਬਿਕ ਨਾਈਟ੍ਰੋਜਨ ਦੀ ਇਕ ਇਕਾਈ ਤੋਂ ਖਾਦ ਨੂੰ ਤਿਆਰ ਕਰਨ ਦੇ ਵਾਸਤੇ ਪਥਰਾਟ ਊਰਜਾ ਦੀਆਂ ਦੋ ਇਕਾਈਆਂ ਦੀ ਲੋੜ ਹੁੰਦੀ ਹੈ । ਊਰਜਾ ਦੇ ਇਹ ਪਥਰਾਟ ਸਰੋਤ ਨਾ-ਨਵਿਆਉਣਯੋਗ ਹੋਣ ਦੇ ਕਾਰਨ ਇਨ੍ਹਾਂ ਦੇ ਖ਼ਤਮ ਹੋ ਜਾਣ ਦਾ ਡਰ ਬਣਿਆ ਰਹਿੰਦਾ ਹੈ ।
  • ਬਨਾਉਟੀ ਖਾਦਾਂ ਨੂੰ ਪ੍ਰਯੋਗ ਕਰਨ ਦੇ ਸਮੇਂ ਕਈ ਤਰ੍ਹਾਂ ਦੇ ਪ੍ਰਦੂਸ਼ਕ ਪੈਦਾ ਹੋ ਜਾਂਦੇ ਹਨ, ਇਨ੍ਹਾਂ ਦਾ ਮਾੜਾ ਪ੍ਰਭਾਵ ਫ਼ਸਲਾਂ ਅਤੇ ਵਾਤਾਵਰਣ ਉੱਤੇ ਮਾੜਾ ਹੀ ਹੁੰਦਾ ਹੈ ।
  • ਜ਼ਿਆਦਾਤਰ ਜੀਵਨਾਸ਼ਕ, ਜੀਵ ਵਿਸ਼ੇਸ਼ ਨਹੀਂ ਹੁੰਦੇ ਅਤੇ ਇਨ੍ਹਾਂ ਦੀ ਵਰਤੋਂ ਕਰਨ ਦੇ ਫਲਸਰੂਪ ਅਜਿਹੇ ਪੈਸਟ ਪੈਦਾ ਹੋ ਜਾਂਦੇ ਹਨ, ਜਿਹੜੇ ਕਿ ਕੀਟਨਾਸ਼ਕ ਰੋਧੀ (Resistant) ਹੁੰਦੇ ਹਨ । ਇਸ ਕਾਰਨ ਜੀਵਨਾਸ਼ਕਾਂ ਦੀ ਬਦਲ-ਬਦਲ ਕੇ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਇਹ ਵਿਨਾਸ਼ਕਾਰੀਆਂ ਉੱਤੇ ਵਧੇਰੇ ਪ੍ਰਭਾਵਸ਼ਾਲੀ ਹੋ ਸਕਣ ।
  • ਰਸਾਇਣਿਕ ਖਾਦਾਂ ਦੇ ਉਤਪਾਦਨ ਸਮੇਂ ਅਤੇ ਪ੍ਰਬੰਧਣ ਦੇ ਵਕਤ ਕਈ ਪ੍ਰਕਾਰ ਦੇ ਪਦਾਰਥ ਪੈਦਾ ਹੁੰਦੇ ਹਨ ਜਿਹੜੇ ਕਿ ਨਾ ਸਿਰਫ਼ ਪ੍ਰਦੂਸ਼ਣ ਪੈਦਾ ਕਰਦੇ ਹਨ, ਸਗੋਂ ਫ਼ਸਲ ਅਤੇ ਵਾਤਾਵਰਣ ਨੂੰ ਨੁਕਸਾਨ ਵੀ ਪਹੁੰਚਾਉਂਦੇ ਹਨ ।

ਖੇਤੀ-ਬਾੜੀ ਵਿਚ ਜੀਵ ਫਰਟੇਲਾਈਜ਼ਰਜ਼ ਦੀ ਵਰਤੋਂ ਦੇ ਲਾਭ (Advantages of using Biofertilizers in Agriculture)-

  1. ਜੀਵ-ਖਾਦਾਂ ਦੀ ਵਰਤੋਂ ਕਰਨ ਦੇ ਨਾਲ ਉਪਜ ਵਿਚ 15-35% ਤਕ ਦਾ ਵਾਧਾ ਹੋ ਜਾਂਦਾ ਹੈ ।
  2. ਨਾਈਟ੍ਰੋਜਨ ਦੇ ਯੋਗਿਕੀਕਰਨ ਦੇ ਇਲਾਵਾ ਬੈਕਟੀਰੀਆ ਅਤੇ ਸਾਇਨੋ ਬੈਕਟੀਰੀਆ (Cyanobacteria) ਕੁੱਝ ਅਜਿਹੇ ਹੀ ਹਾਰਮੋਨਜ਼ ਵੀ ਪੈਦਾ ਕਰਦੇ ਹਨ, ਜਿਹੜੇ ਪੌਦੇ ਦੇ ਵੱਧਣ ਵਿਚ ਸਹਾਈ ਹੁੰਦੇ ਹਨ ਅਤੇ ਇਹ ਹਾਰਮੋਨਜ਼ ਬੀਜਾਂ ਦੇ ਪੁੰਗਰਨ ਵਿਚ ਵੀ ਸਹਾਇਤਾ ਕਰਦੇ ਹਨ ।
  3. ਕਈ ਜੀਵ ਫਰਟੇਲਾਈਜ਼ਰਜ਼ ਅਜਿਹੇ ਵੀ ਹਨ, ਜਿਹੜੇ ਕਿ ਫ਼ਸਲਾਂ ਦੇ ਝਾੜ ਵਿਚ ਵਾਧਾ ਕਰਦੇ ਹਨ, ਭਾਵੇਂ ਕਿ ਇਨ੍ਹਾਂ ਫ਼ਸਲਾਂ ਦੀ ਸਿੰਚਾਈ ਠੀਕ ਤਰ੍ਹਾਂ ਨਾ ਵੀ ਕੀਤੀ ਗਈ ਹੋਵੇ । ਅਜਿਹੀ ਹਾਲਤ ਘੱਟ ਸਿੰਚਾਈ ਵਿਚ ਬਨਾਉਟੀ ਖਾਦਾਂ ਕੁਝ ਨਹੀਂ ਸਵਾਰਦੀਆਂ ।
  4. ਜੀਵ-ਖਾਦਾਂ ਦੀ ਵਰਤੋਂ ਕਰਨ ਨਾਲ ਵਾਤਾਵਰਣ ਦੂਸ਼ਿਤ ਨਹੀਂ ਹੁੰਦਾ । 5. ਜੀਵ ਖਾਦਾਂ ਸੰਜਮੀ ਅਤੇ ਸਸਤੀਆਂ ਹਨ । ਇਨ੍ਹਾਂ ਖਾਦਾਂ ਦੀ ਵਰਤੋਂ ਗਰੀਬ ਕਿਸਾਨ ਵੀ ਕਰ ਸਕਦੇ ਹਨ ।
  5. ਜੀਵ-ਖਾਦਾਂ ਦੁਆਰਾ ਉਤਪੰਨ ਕੀਤੇ ਗਏ ਐਂਟੀਬਾਇਓਟਿਕਸ (Antibiotics), ਜੀਵ ਬਾਇਓ) ਪੈਸਟੀਸਾਈਡਜ਼ ਵਜੋਂ ਵੀ ਕਾਰਜ ਕਰਦੇ ਹਨ ।
  6. ਬਾਇਓ ਫਰਟੇਲਾਈਜ਼ਰਜ਼ ਦੀ ਵਰਤੋਂ ਜ਼ਮੀਨ ਦੇ ਭੌਤਿਕ ਅਤੇ ਰਸਾਇਣਿਕ ਗੁਣਾਂ ਵਿਚ ਸੁਧਾਰ ਲਿਆਉਂਦੀ ਹੈ ।

PSEB 12th Class Environmental Education Solutions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

ਪ੍ਰਸ਼ਨ 2.
ਕਿਰਸਾਣੀ ਖੇਤੀ (Farming) ਅਤੇ ਖੇਤੀ ਦੀਆਂ ਵੱਖ-ਵੱਖ ਕਿਸਮਾਂ ਦਾ ਵਰਣਨ ਕਰੋ ਜਿਹੜੀਆਂ ਕਾਇਮ ਰਹਿਣਯੋਗ ਜ਼ਰਾਇਤ ਲਈ ਲਾਹੇਵੰਦ ਹਨ ।
ਉੱਤਰ-
ਟਿਕਾਊ ਖੇਤੀ ਦੇ ਤਿੰਨ ਟੀਚੇ-
(i) ਵਾਤਾਵਰਣੀ ਨਰੋਆਪਨ (Environmental health)
(ii) ਆਰਥਿਕ ਪੱਖੋਂ ਲਾਭ (Economic profitability) ਅਤੇ
(iii) ਸਮਾਜਿਕ ਅਤੇ ਆਰਥਿਕ ਕਿਸਮ ਦੇ ਸਮਾਨਤਾ (Social and Economic equity) ਨੂੰ ਇਕੱਠਿਆਂ ਕਰਦੀ ਹੈ ।

ਟਿਕਾਊ ਖੇਤੀ ਨੂੰ ਪ੍ਰਾਪਤ ਕਰਨ ਦੇ ਲਈ ਕਿਸਾਨਾਂ ਨੂੰ ਅੱਗੇ ਲਿਖੇ ਤਰੀਕੇ ਅਪਨਾਉਣੇ ਚਾਹੀਦੇ ਹਨ-

ਮਿਸ਼ਰਿਤ ਕਿਰਸਾਣੀ (Mixed Farming) – ਮਿਸ਼ਰਿਤ ਕਿਰਸਾਣੀ ਵਿਚ ਕਿਸਾਨ ਫ਼ਸਲਾਂ ਉਗਾਉਣ ਦੇ ਨਾਲ-ਨਾਲ ਗਾਂਵਾਂ, ਮੱਝਾਂ, ਕੁੱਝ ਬੱਕਰੀਆਂ, ਭੇਡਾਂ, ਮੁਰਗੀਆਂ ਅਤੇ ਸੂਰਾਂ ਦੀ ਪਾਲਣਾ ਵੀ ਕਰ ਸਕਦੇ ਹਨ । ਅਜਿਹੀ ਵਿਧੀ ਨੂੰ ਮਿਸ਼ਰਿਤ ਕਿਰਸਾਣੀ ਆਖਦੇ ਹਨ । ਅਜਿਹਾ ਕਰਨ ਦੇ ਨਾਲ ਕਿਸਾਨਾਂ ਨੂੰ ਵੱਖ-ਵੱਖ ਤਰ੍ਹਾਂ ਦੇ ਜਾਨਵਰਾਂ ਨੂੰ ਅਲੱਗ-ਅਲੱਗ ਕਿਸਮਾਂ ਦੇ ਖਾਧ ਪਦਾਰਥਾਂ ਦੀ ਉਪਲੱਬਧ ਕਰਾਉਣਾ ਸੌਖਾ ਹੋ ਜਾਂਦਾ ਹੈ ।

ਦੁਨੀਆਂ ਭਰ ਵਿਚ ਮਿਸ਼ਰਿਤ ਕਿਰਸਾਨੀ ਬੜੀ ਪ੍ਰਚਲਿਤ ਹੈ । ਮਿਸ਼ਰਿਤ ਕਿਰਸਾਣੀ ਘਰ ਦੇ ਸਾਰੇ ਮੈਂਬਰਾਂ ਲਈ ਕੰਮ ਕਰਨ ਦੇ ਸਾਧਨ ਪੈਦਾ ਕਰਦੀ ਹੈ ਅਤੇ ਇਸ ਵਿਧੀ ਨੂੰ ਅਪਨਾਉਣ ਨਾਲ ਕਿਸਾਨਾਂ ਨੂੰ ਸਾਰੇ ਤਰ੍ਹਾਂ ਦੇ ਪਦਾਰਥ ਇੱਕੋ ਹੀ ਜਗਾ ਤੋਂ ਉਪਲੱਬਧ ਹੋ ਜਾਂਦੇ ਹਨ ।

ਮਿਸ਼ਰਿਤ ਖੇਤੀ (Mixed Cropping) – ਇਸ ਕਿਸਮ ਦੀ ਖੇਤੀ ਵਿਚ ਇੱਕੋ ਹੀ ਖੇਤ ਵਿਚ ਇੱਕੋ ਹੀ ਸਮੇਂ ਦੋ ਜਾਂ ਦੋ ਤੋਂ ਵੱਧ ਫ਼ਸਲਾਂ ਦੀ ਕਾਸ਼ਤ ਕਰਨਾ ਸ਼ਾਮਿਲ ਹਨ । ਇਸ ਖੇਤੀ ਦਾ ਮਕਸਦ ਫ਼ਸਲਾਂ ਦੇ ਫੇਲ੍ਹ ਹੋ ਜਾਣ ਕਾਰਨ ਆਮਦਨ ਦੇ ਹੋਣ ਵਾਲੇ ਸੰਭਾਵੀ ਨੁਕਸਾਨ ਨੂੰ ਨਿਊਨਤਮ ਪੱਧਰ ਤੇ ਰੱਖਣ ਤੋਂ ਹੈ । ਫ਼ਸਲਾਂ ਦਾ ਮੁਕੰਮਲ ਤੌਰ ਤੇ ਨਾ ਉੱਗਣਾ ਜਾਂ ਘੱਟ ਉੱਗਣ ਦੀ ਮੁੱਖ ਵਜ਼ਾ ਮੀਂਹ ਦੀ ਘਾਟ ਹੋ ਸਕਦੀ ਹੈ ।

ਅੰਤਰ ਖੇਤੀ (Inter Cropping) – ਇਕ ਹੀ ਖੇਤ ਵਿਚ ਦੋ ਜਾਂ ਦੋ ਤੋਂ ਵੱਧ ਫ਼ਸਲਾਂ ਨੂੰ ਪਾਲਾਂ (Rows) ਵਿਚ ਬੀਜਣ ਨੂੰ ਇੰਟਰ ਖੇਤੀ ਆਖਦੇ ਹਨ ।

ਕਤਾਰਾਂ ਨੂੰ 1 : 1, 1 : 2, ਜਾਂ 1 : 3 ਦੀ ਸ਼ਕਲ ਵਿਚ ਅਪਣਾਇਆ ਜਾ ਸਕਦਾ ਹੈ । ਕਾਸ਼ਤ ਕਰਨ ਦੇ ਇਸ ਅਨੁਪਾਤ ਦਾ ਮਤਲਬ ਹੈ ਕਿ ਕਾਸ਼ਤ ਕਰਨ ਦੇ ਪੱਖ ਤੋਂ, ਇਕ ਕਤਾਰ ਵਿਚ ਪ੍ਰਮੁੱਖ ਫ਼ਸਲ ਦੀ ਅਤੇ ਦੁਸਰੀਆਂ ਕਤਾਰਾਂ ਵਿਚ ਅੰਤਰ ਫ਼ਸਲਾਂ (Inter Crops) ਹੋਣੀਆਂ ਚਾਹੀਦੀਆਂ ਹਨ | ਅੰਤਰ ਖੇਤੀ ਨੂੰ ਪਰਸਪਰ ਖੇਤੀ ਵੀ ਆਖਦੇ ਹਨ ।

ਅੰਤਰ ਖੇਤੀ ਨੂੰ ਅਪਨਾਉਣ ਨਾਲ ਰਕਬੇ ਦੀ ਵਰਤੋਂ ਠੀਕ ਤਰ੍ਹਾਂ ਨਾਲ ਕੀਤੀ ਜਾ ਸਕਦੀ ਹੈ ਅਤੇ ਇਸ ਵਿਚ ਪ੍ਰਕਾਸ਼, ਪੌਸ਼ਟਿਕ ਪਦਾਰਥਾਂ ਤੇ ਪਾਣੀ ਆਦਿ ਦੀ ਵਰਤੋਂ ਵੀ ਠੀਕ ਢੰਗ ਨਾਲ ਕੀਤੀ ਜਾ ਸਕਦੀ ਹੈ ।

ਅੰਤਰ ਖੇਤੀ ਦੇ ਲਾਭ (Advantages of Intercropping)-
(i) ਅੰਤਰ ਖੇਤੀ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਕਾਇਮ ਰਹਿੰਦੀ ਹੈ ।
(ii) ਅੰਤਰ ਖੇਤੀ ਉਤਪਾਦਕਤਾ ਵਧਾਉਣ ਵਿਚ ਸਹਾਈ ਹੁੰਦੀ ਹੈ ।
(iii) ਦੋ ਜਾਂ ਤਿੰਨ ਫ਼ਸਲਾਂ ਦੀ ਕਟਾਈ ਕਰਨ ਸਮੇਂ ਥਾਂ ਦੀ ਬੱਚਤ ਹੋ ਸਕਦੀ ਹੈ ।

ਫਸਲੀ ਚੱਕਰ (Crop Rotation)-
ਇੱਕੋ ਹੀ ਖੇਤ ਵਿਚ ਵੱਖ-ਵੱਖ ਤਰ੍ਹਾਂ ਦੀਆਂ ਫ਼ਸਲਾਂ ਦੇ ਨਿਯਮਿਤ ਪੁਨਰ ਵਰਣਕ (Recurrent), ਅਨੁਕੂਮਣ (Succession) ਜਾਂ ਅਗੜ-ਪਿਛੜ ਅਥਵਾ ਬਦਲ-ਬਦਲ ਕੇ ਬੀਜਣ ਨੂੰ ਫ਼ਸਲੀ ਚੱਕਰ ਜਾਂ ਫ਼ਸਲਾਂ ਦੀ ਅਦਲਾ-ਬਦਲੀ ਆਖਦੇ ਹਨ ।

ਜੇਕਰ ਇਕ ਹੀ ਖੇਤ ਵਿਚ ਹਰ ਸਮੇਂ ਇੱਕੋ ਹੀ ਤਰ੍ਹਾਂ ਦੀ ਫਸਲਾਂ ਦੀ ਹਰ ਸਾਲ ਕਾਸ਼ਤ ਕੀਤੀ ਜਾਂਦੀ ਰਹੇ ਤਾਂ ਉਸ ਖੇਤ ਦੀ ਮਿੱਟੀ ਵਿਚ ਵਿਸ਼ੇਸ਼ ਅਤੇ ਨਿਸ਼ਚਿਤ ਕਿਸਮਾਂ ਦੇ ਪੌਸ਼ਟਿਕ ਪਦਾਰਥਾਂ ਦੀ ਘਾਟ ਪੈਦਾ ਹੋ ਜਾਂਦੀ ਹੈ, ਜਿਸਦੇ ਕਾਰਨ ਮਿੱਟੀ ਵਿਚਲੇ ਪੌਸ਼ਟਿਕ ਪਦਾਰਥਾਂ ਵਿਚ ਜਾਂ ਤਾਂ ਘਾਟ ਪੈਦਾ ਹੋ ਜਾਂਦੀ ਹੈ ਜਾਂ ਇਹ ਅਲੋਪ ਹੋ ਜਾਂਦੇ ਹਨ ਅਤੇ ਖੇਤਾਂ ਤੋਂ ਪ੍ਰਾਪਤ ਹੋਣ ਵਾਲੀ ਉਪਜ ਵਿਚ ਕਮੀ ਪੈਦਾ ਹੋ ਜਾਂਦੀ ਹੈ । ਅਜਿਹੀ ਫ਼ਸਲ ਲਈ ਨਿਸ਼ਚਿਤ (Specific) ਰੋਗ, ਕੀਟਾਂ ਅਤੇ ਬੈਕਟੀਰੀਆ ਦੀ ਸੰਖਿਆ ਬਹੁਤ ਜ਼ਿਆਦਾ ਵੱਧ ਜਾਂਦੀ ਹੈ ।

ਇਸ ਸਮੱਸਿਆ ਦਾ ਸਭ ਤੋਂ ਬਿਹਤਰ ਹੱਲ ਖੇਤਾਂ ਵਿਚ ਫ਼ਸਲਾਂ ਨੂੰ ਬਦਲ-ਬਦਲ ਕੇ ਬੀਜਣਾ ਹੈ । ਮਿੱਟੀ ਵਿਚ ਨਾਈਟ੍ਰੋਜਨੀ ਪੌਸ਼ਟਿਕ ਪਦਾਰਥਾਂ ਅਤੇ ਕਾਰਬਨੀ ਪਦਾਰਥਾਂ ਦੀ ਮਾਤਰਾ ਵਿਚ ਵਾਧਾ ਕਰਨ ਦੇ ਵਾਸਤੇ ਫਲੀਦਾਰ ਪੌਦਿਆਂ (Leguminous plants) ਦੀ ਕਾਸ਼ਤ ਕਰਨੀ ਚਾਹੀਦੀ ਹੈ ਅਤੇ ਇਹਨਾਂ ਫਲੀਦਾਰ ਪੌਦਿਆਂ ਨੂੰ ਫ਼ਸਲੀ ਚੱਕਰ ਵਿਚ ਜ਼ਰੂਰ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ।

ਫ਼ਸਲੀ ਚੱਕਰ ਦੇ ਲਾਭ (Advantages of Crop Rotation)

  • ਫ਼ਸਲੀ ਚੱਕਰ ਦੇ ਕਾਰਨ ਤੋਂ ਦੀ ਉਪਜਾਊ ਸ਼ਕਤੀ ਵਿਚ ਹੋਏ ਵਾਧੇ ਦੇ ਕਾਰਨ ਫ਼ਸਲਾਂ ਤੋਂ ਵਧੇਰੇ ਮਾਤਰਾ ਵਿਚ ਝਾੜ ਪ੍ਰਾਪਤ ਕੀਤਾ ਜਾਂਦਾ ਹੈ ।
  • ਹਰੇਕ ਫ਼ਸਲ ਦੀ ਪੌਸ਼ਟਿਕ ਪਦਾਰਥਾਂ ਦੀ ਜ਼ਰੂਰਤ ਵੱਖਰੀ-ਵੱਖਰੀ ਹੁੰਦੀ ਹੈ । ਫ਼ਸਲੀ ਚੱਕਰ ਦੇ ਅਪਣਾਉਣ ਨਾਲ ਤੋਂ ਵਿਚਲੇ ਪੌਸ਼ਟਿਕ ਪਦਾਰਥਾਂ ਦੀ ਵਰਤੋਂ ਇਕ ਸਾਰ ਹੁੰਦੀ ਹੈ ਅਤੇ ਮਿੱਟੀ ਵਿਚ ਕਿਸੇ ਵਿਸ਼ੇਸ਼ ਕਿਸਮ ਦੇ ਪੌਸ਼ਟਿਕ ਪਦਾਰਥ ਦੀ ਘਾਟ ਪੈਦਾ ਨਹੀਂ ਹੁੰਦੀ ।
  • ਨਦੀਨਾਂ, ਰੋਗਾਂ ਅਤੇ ਹਾਨੀਕਾਰਕ ਕੀਟਾਂ ਦੀ ਸੰਖਿਆ ਵਿਚ ਕਮੀ ਆ ਜਾਂਦੀ ਹੈ ।
  • ਫ਼ਸਲੀ ਚੱਕਰ ਦੇ ਕਾਰਨ ਉਤਪਾਦਨ ਦੀ ਗੁਣਵੱਤਾ ਵਿਚ ਵਾਧਾ ਹੁੰਦਾ ਹੈ ।
  • ਜਦੋਂ ਵੱਖ-ਵੱਖ ਫ਼ਸਲਾਂ ਨੂੰ ਬਦਲ-ਬਦਲ ਕੇ ਬੀਜਿਆ ਜਾਂਦਾ ਹੈ, ਤਾਂ ਅਜਿਹਾ ਕਰਨ ਦੇ ਵਾਸਤੇ ਜਿਹੜੀਆਂ ਵਿਧੀਆਂ, ਜਿਵੇਂ ਕਿ ਭਾਂ ਦੀ ਤਿਆਰੀ, ਖਾਦ ਪਾਉਣਾ, ਬੀਜਾਈ ਕਰਨੀ, ਫ਼ਸਲ ਦੀ ਕਟਾਈ ਅਤੇ ਦੂਸਰੀਆਂ ਹੋਰ ਖੇਤੀ ਨਾਲ ਸੰਬੰਧਿਤ ਸਰਗਰਮੀਆਂ ਸਾਲ ਭਰ, ਪਰ ਵੰਡ ਕੇ ਜਾਰੀ ਰਹਿੰਦੀਆਂ ਹਨ ਅਤੇ ਇਸ ਤਰ੍ਹਾਂ ਕੰਮ-ਕਾਜ ਦਾ ਬੋਝ ਵੀ ਬਹੁਤ ਜ਼ਿਆਦਾ ਨਹੀਂ ਪੈਂਦਾ ।

PSEB 12th Class Environmental Education Solutions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

ਪ੍ਰਸ਼ਨ 3.
ਫ਼ਸਲਾਂ ਦੇ ਸੁਧਾਰ ਲਈ ਬਾਇਓ ਤਕਨਾਲੋਜੀ ਦੀ ਭੂਮਿਕਾ ਬਾਰੇ ਲਿਖੋ ।
ਉੱਤਰ-
ਬਾਇਓ ਤਕਨਾਲੋਜੀ ਦੀ ਮਹੱਤਤਾ

1. ਝਾੜ ਵਿਚ ਸੁਧਾਰ (Improving Crop Yield) – ਜਣਨਿਕ ਪੱਖੋਂ ਸੋਧੇ ਗਏ ਪੌਦਿਆਂ ਵਿਚ ਰੋਗਾਂ, ਨਦੀਨਾਂ ਅਤੇ ਕੀਟਾਂ ਤੇ ਸੋਕੇ ਵਾਲੀਆਂ ਸਥਿਤੀਆਂ ਦਾ ਮੁਕਾਬਲਾ ਕਰ ਸਕਣ ਦੀ ਸਮਰੱਥਾ ਵਧੇਰੇ ਹੁੰਦੀ ਹੈ । ਅਜਿਹੇ ਸੁਧਰੇ ਹੋਏ ਪੌਦੇ ਤਿੰਕੂਲ ਹਾਲਾਤਾਂ ਵਿਚ ਵੀ ਉੱਗਣ ਅਤੇ ਵੱਧਣ ਦੇ ਸਮਰੱਥ ਹੁੰਦੇ ਹਨ । ਫ਼ਸਲਾਂ ਦੇ ਝਾੜ ਵਿਚ ਵਾਧਾ ਹੋਣ ਦੀ ਕਾਬਲੀਅਤ ਦੇ ਕਾਰਨ ਅਸੀਂ ਥੋੜੀ ਭੂਮੀ ਤੋਂ ਜ਼ਿਆਦਾ ਉਪਜ ਪ੍ਰਾਪਤ ਕਰ ਸਕਦੇ ਹਾਂ ।

2. ਰਸਾਇਣਾਂ ਦੀ ਘੱਟ ਵਰਤੋਂ (Less use of Chemicals) – ਬਾਇਓ ਤਕਨਾਲੋਜੀ ਬਨਾਉਟੀ ਖਾਦਾਂ ਅਤੇ ਜੀਵਨਾਸ਼ਕਾਂ ਦੀ ਵਰਤੋਂ ਘਟਾਉਣ ਵਿਚ ਵੀ ਸਹਾਇਤਾ ਕਰ ਸਕਦੀ ਹੈ । ਜਿਵੇਂ ਕਿ ਫ਼ਸਲਾਂ ਵਿਚ ਉੱਗਣ ਵਾਲੇ ਨਦੀਨਾਂ ਨੂੰ ਨਸ਼ਟ ਕਰਨ ਦੇ ਲਈ ਅਸੀਂ ਫ਼ਸਲਾਂ ਲਈ ਨਿਸ਼ਚਿਤ ਨਦੀਨਨਾਸ਼ਕਾਂ ਦੀ ਵਰਤੋਂ, ਫ਼ਸਲਾਂ ਨੂੰ ਬਗੈਰ ਕਿਸੇ ਪ੍ਰਕਾਰ ਦੀ ਹਾਨੀ ਪਹੁੰਚਾਇਆ, ਕਰ ਸਕਦੇ ਹਾਂ । ਜੇਕਰ ਨਦੀਨਨਾਸ਼ਕਾਂ ਦੀ ਵਰਤੋਂ ਠੀਕ ਵਕਫੇ ਦੇ ਬਾਅਦ ਕੀਤੀ ਜਾਂਦੀ ਰਹੇ ਤਾਂ ਇਹਨਾਂ ਨਦੀਨਨਾਸ਼ਕਾਂ ਦੀ ਮਾਤਰਾ ਦੀ ਵਰਤੋਂ ਘਟਾਈ ਜਾ ਸਕਦੀ ਹੈ ।

3. ਭੋਜਣ ਦੀ ਗੁਣਵੱਤਾ ਵਿਚ ਸੁਧਾਰ (Improvement in Food Quality) – ਬਾਇਓ ਤਕਨਾਲੋਜੀ ਨਾਲ ਅਸੀਂ ਫ਼ਸਲਾਂ ਦੀ ਗੁਣਵੱਤਾ ਵਿਚ ਸੁਧਾਰ ਲਿਆ ਸਕਦੇ ਹਾਂ । ਖਾਧ ਪਦਾਰਥਾਂ ਦੇ ਸੁਧਾਰ, ਰੰਗ-ਰੂਪੁ (Appearance) ਅਤੇ ਪੌਸ਼ਟਿਕ ਗੁਣਵੱਤਾ ਵਿਚ ਵਿਗਿਆਨੀ ਸੁਧਾਰ ਲਿਆਉਣ ਵਿਚ ਵਿਗਿਆਨੀ ਕਾਮਯਾਬ ਹੋ ਗਏ ਹਨ ।

ਬਾਇਓ ਤਕਨਾਲੋਜੀ ਦਾ ਇਕ ਹੋਰ ਲਾਭ ਖਾਧ ਪਦਾਰਥਾਂ ਦੀ ਗੁਣਵੱਤਾ ਅਤੇ ਪੱਕਣ ਦੇ ਸਮੇਂ ਵਿਚ ਸੁਧਾਰ ਕਰਨ ਦੇ ਮੰਤਵ ਨਾਲ, ਅਜਿਹਾ ਕਰਨ ਵਾਲੇ ਜੀਨਜ਼ (Genes) ਦੀ ਗੁਣਵੱਤਾ ਵਿਚ ਸੁਧਾਰ ਕਰਨਾ ਵੀ ਸ਼ਾਮਿਲ ਹੈ । ਜਿਵੇਂ ਕਿ ਫ਼ਸਲਾਂ ਅਤੇ ਫਲਾਂ ਦੇ ਪੱਕਣ ਵਿਚ ਦੇਰੀ ਕਰਨ ਦੇ ਨਾਲ ਖਪਤਕਾਰਾਂ ਨੂੰ ਲਾਭ ਪੁੱਜਣ ਦੇ ਨਾਲ-ਨਾਲ ਉਤਪਾਦਕਾਂ ਨੂੰ ਵੀ ਫਾਇਦਾ ਹੋਵੇਗਾ | ਅਜਿਹੇ ਦੇਰੀ ਨਾਲ ਪੱਕਣ ਵਾਲੇ ਫ਼ਲ ਅਤੇ ਸਬਜ਼ੀਆਂ ਦੂਰ-ਦੁਰਾਡੇ ਰਹਿਣ ਵਾਲੇ ਲੋਕਾਂ ਨੂੰ ਵੀ ਆਸਾਨੀ ਨਾਲ ਪ੍ਰਾਪਤ ਹੋ ਸਕਣਗੀਆਂ ।

4. ਵਾਤਾਵਰਣ ਸਨੇਹੀ (Environment Friendly) – ਵਿਗਿਆਨੀਆਂ ਨੇ ਵਾਤਾਵਰਣ ਨੂੰ ਦੂਸ਼ਿਤ ਕਰਨ ਵਾਲੇ ਪਦਾਰਥਾਂ, ਜਿਵੇਂ ਕਿ ਤੇਲ ਦਾ ਡੁੱਲਣਾ ਆਦਿ ਤੋਂ ਮੁਕਤੀ ਪਾਉਣ ਦੇ ਤਰੀਕੇ ਵੀ ਲੱਭ ਗਏ ਹਨ ।

ਪ੍ਰਸ਼ਨ 4.
ਭੋਜਨ ਖਾਧ ਪਦਾਰਥ ਸੁਰੱਖਿਆ (Food Preservation) ਦੀਆਂ ਵਿਧੀਆਂ ਕਿਹੜੀਆਂ-ਕਿਹੜੀਆਂ ਹਨ ?
ਉੱਤਰ-
ਖ਼ਰਾਬ ਹੋਣ ਵਾਲੇ ਖਾਧ ਪਦਾਰਥਾਂ ਨੂੰ ਢੁੱਕਵੀਆਂ ਤਕਨੀਕਾਂ ਦੀ ਵਰਤੋਂ ਕਰਕੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ । ਭੋਜਨ ਸੁਰੱਖਿਅਣ ਦਾ ਅਸਲ ਮਤਲਬ ਭੋਜਨ ਦੀ ਪੌਸ਼ਟਿਕਤਾ ਨੂੰ ਲੰਮੇ ਸਮੇਂ ਤਕ ਕਾਇਮ ਰੱਖਣ ਤੋਂ ਹੈ ।

ਭੋਜਨ ਦੀ ਸੁਰੱਖਿਆ ਲਈ ਕੁੱਝ ਤਰੀਕੇ ਹੇਠ ਲਿਖੇ ਹਨ-

(ਉ) ਨਿਰਜਲੀਕਰਨ ਅਤੇ ਧੁੱਪ ਵਿਚ ਸੁਕਾਉਣਾ (Dehydration and Sun Drying) – ਫਲਾਂ ਅਤੇ ਸਬਜ਼ੀਆਂ ਵਿਚ ਪਾਣੀ ਦੇ ਕੱਢਣ ਨੂੰ ਸੁਕਾਉਣਾ ਆਖਦੇ ਹਨ । ਸੁਕਾਉਣ ਦੇ ਨਾਲ ਖਾਧ ਪਦਾਰਥਾਂ ਵਿਚਲਾ ਪਾਣੀ ਘੱਟ ਜਾਂਦਾ ਹੈ, ਜਿਸਦੇ ਕਾਰਨ ਬੈਕਟੀਰੀਆ ਆਦਿ ਦਾ ਵਾਧਾ ਰੁਕ ਜਾਂਦਾ ਹੈ ।
ਸੁਕਾਉਣ ਦੇ ਵਾਸਤੇ ਸਬਜ਼ੀਆਂ ਅਤੇ ਫਲਾਂ ਨੂੰ ਧੁੱਪ ਵਿਚ ਰੱਖ ਕੇ ਸੁਕਾਇਆ ਜਾਂਦਾ ਹੈ ਅਤੇ ਇਹਨਾਂ ਅੰਦਰਲੇ ਪਾਣੀ ਨੂੰ ਨਿਯੰਤਿਤ ਤਾਪਮਾਨ ਅਤੇ ਦੂਸਰੀਆਂ ਪਰਿਸਥਿਤੀਆਂ ਵਿਚ ਸੁਕਾਇਆ ਜਾ ਸਕਦਾ ਹੈ । ਪਾਲਕ, ਮੇਥੀ ਦੇ ਪੱਤਿਆਂ ਨੂੰ ਧੁੱਪੇ ਸੁਕਾਇਆ ਜਾਂਦਾ ਹੈ । ਪੱਤਾਗੋਭੀ ਨੂੰ ਧੁੱਪੇ ਰੱਖ ਕੇ ਸੁਕਾਇਆ ਜਾ ਸਕਦਾ ਹੈ ।

(ਅ) ਨਮਕ ਅਤੇ ਖੰਡ ਦੀ ਵਰਤੋਂ ਕਰਕੇ ਸੁਰੱਖਿਆ (Preservation by Salting and Sugar) – ਫਲਾਂ ਅਤੇ ਸਬਜ਼ੀਆਂ ਦੇ ਸੁਰੱਖਿਅਣ ਦੇ ਲਈ ਨਮਕ (Salt) ਅਤੇ ਖੰਡ ਦੀ ਵਰਤੋਂ ਵੱਡੀ ਪੱਧਰ ਤੇ ਕੀਤੀ ਜਾਂਦੀ ਰਹੀ ਹੈ । ਸਬਜ਼ੀਆਂ ਅਤੇ ਫਲਾਂ ਦੀ ਸੁਰੱਖਿਆ ਦੇ ਵਾਸਤੇ 15% ਤੋਂ 18 ਸੰਘਣਤਾ ਵਾਲੇ ਨਮਕ ਅਤੇ ਖੰਡ ਦੀ ਵਰਤੋਂ ਕਰਨ ਦੇ ਨਾਲ ਕੀਟਾਣੂਆਂ ਦਾ ਵਾਧਾ ਰੁਕ ਜਾਂਦਾ ਹੈ । ਕਿਉਂਕਿ ਇਹਨਾਂ ਪਦਾਰਥਾਂ ਦੀ ਏਨੀ ਵੱਡੀ ਸੰਘਣਤਾ ਫਲਾਂ ਅਤੇ ਸਬਜ਼ੀਆਂ ਆਦਿ ਵਿਚੋਂ ਪਾਣੀ ਨੂੰ ਬਾਹਰ ਕੱਢ ਦਿੰਦੀ ਹੈ । ਇਸ ਵਿਧੀ ਨੂੰ ਬਾਹਰ-ਪਰਾਸਰਣ (Ex-osmosis) ਆਖਦੇ ਹਨ । ਨਮਕ ਨੂੰ ਸੁੱਕੀ ਅਤੇ ਤਰਲ ਦੋਵਾਂ ਹੀ ਹਾਲਤਾਂ ਵਿਚ ਵਰਤਿਆ ਜਾ ਸਕਦਾ ਹੈ । ਨਮਕ ਦੀ ਵਰਤੋਂ ਆਚਾਰਾਂ; ਕੱਚੇ ਅੰਬਾਂ ਦੀ ਸੁਰੱਖਿਆ ਅਤੇ ਮੀਟਮੱਛੀ ਨੂੰ ਖਰਾਬ ਹੋਣ ਤੋਂ ਬਚਾਉਣ ਦੇ ਲਈ ਵੱਡੀ ਪੱਧਰ ਤੇ ਕੀਤੀ ਜਾਂਦੀ ਹੈ । ਇਮਲੀ ਨੂੰ ਵੀ ਖਰਾਬ ਹੋਣ ਤੋਂ ਬਚਾਉਣ ਦੇ ਲਈ ਲੁਣ ਨਮਕ ਦੀ ਹੀ ਵਰਤੋਂ ਕੀਤੀ ਜਾਂਦੀ ਹੈ ।

(ੲ) ਅਤਿ-ਠੰਡਾ ਕਰਨਾ (Deep-freezing) – ਅਤਿ ਠੰਡਾ ਕਰਨ ਦੀ ਵਿਧੀ ਕਰਨ ਦੇ ਨਾਲ ਨਾ ਕੇਵਲ ਜੀਵਾਣੁਆਂ ਦਾ ਵਾਧਾ ਹੀ ਰੁਕ ਜਾਂਦਾ ਹੈ, ਸਗੋਂ ਇਹਨਾਂ ਜੀਵਾਣੁਆਂ) . ਦੁਆਰਾ ਪੈਦਾ ਕੀਤੇ ਜਾਂਦੇ ਐੱਨਜ਼ਾਈਮ ਵੀ ਨਿਸ਼ਕਿਰਿਆਵੀ ਹੋ ਜਾਂਦੇ ਹਨ । ਇਸ ਵਿਧੀ ਨੂੰ ਫਲਾਂ, ਸਬਜ਼ੀਆਂ ਅਤੇ ਵਿਸ਼ੇਸ਼ ਕਰਕੇ ਮੱਛੀ ਅਤੇ ਮਾਸ ਨੂੰ ਸੁਰੱਖਿਅਤ ਰੱਖਣ ਦੇ ਲਈ ਵਰਤਦੇ ਹਨ ।

(ਸ) ਰਸਾਇਣਿਕ ਸਾਂਭ-ਸੰਭਾਲ (Chemical Preservation) – ਨਸ਼ਟ ਹੋਣ ਵਾਲੇ ਪਦਾਰਥਾਂ ਵਿਸ਼ੇਸ਼ ਕਰਕੇ ਸ਼ਰਬਤਾਂ ਅਤੇ ਐਲਕੋਹਲ ਰਹਿਤ ਪੀਣ ਵਾਲੇ ਪਦਾਰਥਾਂ, ਜਿਵੇਂ ਕਿ ਸੁਕੈਸ਼ਾਂ ਆਦਿ ਨੂੰ ਸੁਰੱਖਿਅਤ ਕਰਨ ਦੇ ਵਾਸਤੇ ਆਮ ਵਰਤੇ ਜਾਂਦੇ ਰਸਾਇਣ ਹਨ-
(i) ਬੈਨਜ਼ੋਇਕ ਤੇਜ਼ਾਬ ਅਤੇ (ii) ਸਲਫਰਡਾਈਆਕਸਾਈਡ । ਪੋਟਾਸ਼ੀਅਮ ਮੈਟਾਬਾਈਸਲਫਾਈਟ (Potassium metabisulphite) ਵੀ ਕਾਫ਼ੀ ਪ੍ਰਭਾਵਸ਼ਾਲੀ ਸੁਰੱਖਿਅਕ (Preservative) ਹੈ । ਇਸਦੀ ਵਰਤੋਂ ਸੇਬਾਂ, ਲੀਚੀ ਅਤੇ ਕੱਚੇ ਅੰਬਾਂ ਤੋਂ ਤਿਆਰ ਕੀਤੇ ਜਾਣ ਵਾਲੇ ਮੁਰੱਬਿਆਂ ਅਤੇ ਚੱਟਨੀਆਂ ਤੇ ਨਿੰਬੂ ਦੇ ਸੁਕੈਸ਼ ਨੂੰ ਸੁਰੱਖਿਅਤ ਰੱਖਣ ਲਈ ਕੀਤੀ ਜਾਂਦੀ ਹੈ ।

ਇਹਨਾਂ ਦੇ ਇਲਾਵਾ ਵਪਾਰਕ ਪੱਧਰ ‘ਤੇ ਤਿਆਰ ਕੀਤੇ ਜਾਂਦੇ ਖਾਧ ਪਦਾਰਥਾਂ ਦੀ ਸੁਰੱਖਿਆ ਦੇ ਵਾਸਤੇ ਕਈ ਪ੍ਰਕਾਰ ਦੀਆਂ ਭਿੰਨ-ਭਿੰਨ ਵਿਧੀਆਂ ਨੂੰ ਵਰਤਦੇ ਹਨ । ਡਿੱਬਾ ਬੰਦ ਕਰਨਾ (Canning), ਬੋਤਲਾਂ ਵਿਚ ਬੰਦ ਕਰਨਾ (Bottling), ਤ੍ਰੈਗਿੰਗ (Dragging) ਅਤੇ ਵਿਕੀਰਣਾਂ ਦੀ ਵਰਤੋਂ ਵੀ ਅਜਿਹੇ ਤਰੀਕੇ ਹਨ, ਜਿਨ੍ਹਾਂ ਦੀ ਵਰਤੋਂ ਖਾਧ ਪਦਾਰਥਾਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਕੀਤੀ ਜਾਂਦੀ ਹੈ । ਅਚਾਰ, ਮੁਰੱਬੇ ਅਤੇ ਜੈਮ, ਚੱਟਨੀਆਂ ਅਤੇ ਮਾਰਮਿਲੈਡਜ਼ (Marmalade) ਨੂੰ ਡਿੱਬਾਬੰਦ ਕਰਕੇ ਜਾਂ ਬੋਤਲਾਂ ਵਿਚ ਬੰਦ ਕਰਕੇ ਸੁਰੱਖਿਅਤ ਰੱਖਿਆ ਜਾਂਦਾ ਹੈ ।

PSEB 12th Class Environmental Education Solutions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

ਪ੍ਰਸ਼ਨ 5.
ਖੇਤੀ ਉਤਪਾਦਾਂ ਦੇ ਪ੍ਰਬੰਧਣ ਲਈ ਵੱਖ-ਵੱਖ ਪੱਧਤੀਆਂ ਬਾਰੇ ਲਿਖੋ ।
ਉੱਤਰ-
ਸਾਡੇ ਲੋਕਾਂ ਦੀ ਭੋਜਨ ਅਤੇ ਪੌਸ਼ਟਿਕ ਪਦਾਰਥਾਂ ਸੰਬੰਧੀ ਜ਼ਰੂਰਤਾਂ ਨੂੰ ਪੂਰਿਆਂ ਕਰਨ ਦੇ ਵਾਸਤੇ ਕਾਫ਼ੀ ਜ਼ਿਆਦਾ ਮਾਤਰਾ ਵਿਚ ਪੈਦਾ ਕਰਨ ਦੀ ਲੋੜ ਹੈ । ਪਰ ਫ਼ਸਲਾਂ ਤੋਂ ਪ੍ਰਾਪਤ ਹੋਣ ਵਾਲਾ ਝਾੜ ਹਰੇਕ ਖੰਡ ਵਿਚ ਵੱਖ-ਵੱਖ ਹੈ । ਜੇਕਰ ਅਸੀਂ ਕਾਫ਼ੀ ਜ਼ਿਆਦਾ ਮਾਤਰਾ ਵਿਚ ਭੋਜਨ ਦਾ ਉਤਪਾਦਨ ਕਰ ਵੀ ਲਈਏ, ਤਾਂ ਇਸ ਦੀ ਵੀ ਕੋਈ ਗਾਰੰਟੀ ਨਹੀਂ ਹੈ ਕਿ ਅਸੀਂ ਹਰੇਕ ਮਨੁੱਖ ਦੀਆਂ ਲੋੜਾਂ ਨੂੰ ਪੂਰੀਆਂ ਕਰ ਸਕੀਏ ਅਤੇ ਇਹ ਭੋਜਨ ਹਰੇਕ ਵਿਅਕਤੀ ਤਕ ਨਿਯਮਿਤ ਤੌਰ ਤੇ ਪੁੱਜ ਸਕੇ । ਅਜਿਹਾ ਕਰਨ ਦੇ ਵਾਸਤੇ ਇਸ ਨੂੰ ਯਕੀਨੀ ਬਣਾਉਣਾ ਹੋਵੇਗਾ ਕਿ ਖਾਧ ਪਦਾਰਥ ਹਰੇਕ ਮਨੁੱਖ ਨੂੰ ਸਮੇਂ ਸਿਰੇ ਅਤੇ ਸਾਰਾ ਸਾਲ ਵਾਜਬ ਕੀਮਤ ਤੇ ਉਪਲੱਬਧ ਹੋ ਸਕੇ ।

ਪ੍ਰਬੰਧਣ ਦੇ ਪ੍ਰਭਾਵਸ਼ਾਲੀ ਤਰੀਕੇ ਨੂੰ ਅਪਣਾਉਣ ਨਾਲ ਭੋਜਨ ਦੀ ਨਿਯਮਿਤ ਉਪਲੱਬਧੀ . ਨੂੰ ਯਕੀਨੀ ਬਣਾਇਆ ਜਾ ਸਕਦਾ ਹੈ । ਅਜਿਹਾ ਕਰਨ ਦੇ ਵਾਸਤੇ ਯੋਜਨਾ ਤਿਆਰ ਕਰਨਾ, ਉਤਪਾਦਨ ਖਾਧ ਪਦਾਰਥਾਂ ਦੀ ਪ੍ਰਾਪਤੀ (Procurement), ਪ੍ਰੋਸੈਸਿੰਗ, ਪੈਕ ਕਰਨਾ, ਢੋਆਢੁਆਈ ਅਤੇ ਵਿਤਰਨ ਜ਼ਰੂਰੀ ਹਨ ।

1. ਭੰਡਾਰਨ (Storage) – ਤੁਸੀਂ ਜਾਣਦੇ ਹੋ ਕਿ ਜ਼ਿਆਦਾਤਰ ਫ਼ਸਲਾਂ ਦੀ ਕਟਾਈ ਸਾਲ ਵਿਚ ਇਕ ਵਾਰ ਹੀ ਕੀਤੀ ਜਾਂਦੀ ਹੈ ਅਤੇ ਇਹ ਪਦਾਰਥੇ ਸਾਲ ਦੇ ਉਸ ਸਮੇਂ ਵਿਚ ਹੀ ਆਮ ਅਤੇ ਕਾਫ਼ੀ ਮਾਤਰਾ ਵਿਚ ਮਿਲਦੇ ਹਨ । ਇਸ ਹੀ ਤਰ੍ਹਾਂ ਸਬਜ਼ੀਆਂ ਅਤੇ ਫਲਾਂ ਦੀ ਉਪਲੱਬਧੀ ਦਾ ਸਮਾਂ ਵਿਸ਼ੇਸ਼ ਹੀ ਹੁੰਦਾ ਹੈ ।

ਖਾਧ ਪਦਾਰਥ ਦਾ ਭੰਡਾਰਨ ਇੰਨਾ ਸਰਲ ਨਹੀਂ ਹੈ, ਜਿੰਨਾ ਕਿ ਇਹ ਨਜ਼ਰ ਆਉਂਦਾ ਹੈ । ਕਿਉਂਕਿ ਭੰਡਾਰਨ ਦੇ ਦੌਰਾਨ ਇਹਨਾਂ ਪਦਾਰਥਾਂ ਨੂੰ ਹਰ ਪ੍ਰਕਾਰ ਦੇ ਸੰਭਾਵੀ ਖ਼ਤਰਿਆਂ ਤੋਂ ਬਚਾਉਣਾ ਹੁੰਦਾ ਹੈ ।

ਭੰਡਾਰ ਕੀਤੇ ਗਏ ਸਮੇਂ ਦੇ ਦੌਰਾਨ ਭੋਜਨ ਜੈਵਿਕ ਅਤੇ ਅਜੈਵਿਕ ਦੋ ਕਾਰਕਾਂ ਨਾਲ ਖਰਾਬ ਹੋ ਸਕਦਾ ਹੈ ।

ਜੈਵਿਕ ਕਾਰਕ (Biotic Factors) ਭੰਡਾਰਨ ਦੇ ਦੌਰਾਨ ਭੋਜਨ ਨੂੰ ਖਰਾਬ ਕਰਨ ਦੇ ਲਈ ਕਈ ਪ੍ਰਕਾਰ ਦੇ ਜੀਵ ਭੋਜਨ ਦੇ ਜ਼ਿਆਦਾਤਰ ਹਿੱਸੇ ਨੂੰ ਖਰਾਬ ਕਰ ਦਿੰਦੇ ਹਨ | ਖਾਧ ਪਦਾਰਥਾਂ ਦਾ ਸਭ ਤੋਂ ਵੱਧ ਨੁਕਸਾਨ ਭੰਡਾਰਨ ਦੇ ਦੌਰਾਨ ਹੀ ਹੁੰਦਾ ਹੈ । ਹਾਨੀ ਦੇ ਮੁੱਖ ਤਰੀਕੇ ਨਿਮਨਲਿਖਿਤ ਹਨ-
1. ਕੁਤਰਾ ਕਰਨ ਵਾਲੇ ਜਾਨਵਰ (Rodents), ਪੰਛੀ ਅਤੇ ਪਾਣੀ ।
2. ਕੀਟਾਂ ਅਤੇ ਬੈਕਟੀਰੀਆ ਦੇ ਕਾਰਨ ਲਾਗ (Infestation) ।

ਅਜੈਵਿਕ ਕਾਰਕ (Abiotic Factors) – ਭੰਡਾਰ ਕੀਤੇ ਗਏ ਪਦਾਰਥਾਂ ਦੇ ਖਰਾਬ ਹੋਣ ਲਈ ਜਿਹੜੇ ਅਜੈਵਿਕ ਕਾਰਕ ਮੁੱਖ ਤੌਰ ਤੇ ਜ਼ਿੰਮੇਵਾਰ ਹਨ, ਉਨ੍ਹਾਂ ਵਿੱਚ ਸਿੱਲ਼, ਤਾਪਮਾਨ ਅਤੇ ਜਲਵਾਸ਼ਪ ਸ਼ਾਮਿਲ ਹਨ । ਉਦਾਹਰਨ ਵਜੋਂ ਪੱਕੇ ਹੋਏ ਦਾਣਿਆਂ ਵਿਚ ਭਾਰ ਦੇ ਆਧਾਰ ਤੇ ਸਿੱਲ੍ਹ ਦੀ ਮਾਤਰਾ 16% ਤੋਂ 18% ਹੁੰਦੀ ਹੈ । ਭੰਡਾਰਨ ਦੌਰਾਨ ਇਨ੍ਹਾਂ ਨੂੰ ਸੁਰੱਖਿਅਤ ਰੱਖਣ ਦੇ ਲਈ ਸਿੱਲ੍ਹ ਦੀ ਮਾਤਰਾ 14% ਹੋਣੀ ਚਾਹੀਦੀ ਹੈ ਅਤੇ ਦਾਣਿਆਂ ਨੂੰ ਭੰਡਾਰਨ ਕਰਨ ਤੋਂ ਪਹਿਲਾਂ ਸੁਕਾਉਣਾ ਜ਼ਰੂਰੀ ਹੈ । ਉਚੇਰੇ ਤਾਪਮਾਨ ਅਤੇ ਸਿੱਲ੍ਹ ਦੇ ਕਾਰਨ ਭੰਡਾਰ ਕੀਤੀਆਂ ਹੋਈਆਂ ਫ਼ਸਲਾਂ ਉੱਤੇ ਉੱਲੀਆਂ ਪੈਦਾ ਹੋ ਕੇ ਦਾਣਿਆਂ ਨੂੰ ਨਸ਼ਟ ਕਰ ਦਿੰਦੀਆਂ ਹਨ ।

ਭੰਡਾਰ/ਸਟੋਰ ਕਰਨ ਦੇ ਤਰੀਕੇ (Methods of Storing) – ਖਾਧ ਪਦਾਰਥ ਦਾ ਭੰਡਾਰਨ ਉਹਨਾਂ ਦੇ ਇਸ ਗੁਣ ਤੇ ਕਿ ਕੀ ਤਰੀਕਿਆਂ ਦੀ ਵਰਤੋਂ ਕਰਦੇ ਹਨ । ਇਹ ਪਦਾਰਥ ਖ਼ਰਾਬ ਹੋਣ ਵਾਲੇ ਹਨ ਜਾਂ ਕਿ ਨਹੀਂ, ਉੱਤੇ ਨਿਰਭਰ ਕਰਦਾ ਹੈ । ਇਸਦੇ ਕਾਰਨ ਹੀ ਖਾਧ ਪਦਾਰਥਾਂ ਦੇ ਭੰਡਾਰਨ ਕਰਨ ਦੇ ਲਈ ਦੋ ਤਰੀਕਿਆਂ ਦੀ ਵਰਤੋਂ ਕਰਦੇ ਹਨ-
1. ਖੁਸ਼ਕ ਭੰਡਾਰਨ (Dry Storage) ਅਤੇ
2. ਸ਼ੀਤਲ ਭੰਡਾਰਨ (Cold Storage) ਨੂੰ ਵਰਤਦੇ ਹਨ |

2. ਸੁਰੱਖਿਆ (Preservation)-ਖਰਾਬ ਹੋਣ ਵਾਲੇ ਪਦਾਰਥਾਂ ਨੂੰ ਦੇਰ ਤਕ ਬਚਾ ਕੇ ਰੱਖਣ ਨੂੰ ਸੁਰੱਖਿਆ ਆਖਦੇ ਹਨ ।

ਇਸ ਵਿਧੀ ਦੁਆਰਾ ਖਾਧ ਪਦਾਰਥਾਂ ਨੂੰ ਖਰਾਬ ਵਾਲੇ ਸੂਖ਼ਮ ਜੀਵਾਂ ਨੂੰ ਨਸ਼ਟ ਕਰਨਾ ਅਤੇ ਅਜਿਹੇ ਹਾਲਾਤ ਨੂੰ ਪੈਦਾ ਕਰਨਾ ਹੈ, ਜਿਸ ਵਿਚ ਖਾਧ ਪਦਾਰਥ ਖਰਾਬ ਨਾ ਹੋ ਸਕਣ ਅਤੇ ਬੈਕਟੀਰੀਆ ਦੇ ਵਾਧੇ ਅਤੇ ਕ੍ਰਿਆਵਾਂ ਨੂੰ ਰੋਕਿਆ ਜਾ ਸਕੇ ।

ਭੋਜਨ ਨੂੰ ਖਰਾਬ ਹੋਣ ਤੋਂ ਬਚਾਉਣ ਦੇ ਲਈ ਕਈ ਤਰੀਕੇ ਜਿਵੇਂ ਕਿ ਨਿਰਜਲੀਕਰਨ, ਨਮਕ ਅਤੇ ਖੰਡ ਦੀ ਵਰਤੋਂ, ਡੂੰਘਾ ਸ਼ੀਤਲਨ ਅਤੇ ਸੁਰੱਖਿਆ ਕਰਨ ਵਾਲੇ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ । ਅਜਿਹਾ ਕਰਨ ਦੇ ਵਾਸਤੇ ਬੈਨਜ਼ੋਇਕ ਤੇਜ਼ਾਬ ਅਤੇ ਸਲਫਰ ਡਾਈਆਕਸਾਈਡ ਵੀ ਵਰਤੇ ਜਾਂਦੇ ਹਨ ।

3. ਪ੍ਰੋਸੈਸਿੰਗ (Processing) – ਭੋਜਨ ਦੇ ਪ੍ਰੋਸੈਸਿੰਗ ਦੀ ਪ੍ਰਕਿਰਿਆ ਬੜੀ ਪੁਰਾਣੀ ਹੈ । ਇਸ ਤਰੀਕੇ ਦਾ ਮਤਲਬ ਖਾਧ ਪਦਾਰਥਾਂ ਨੂੰ ਲੰਮੇ ਸਮੇਂ ਤਕ, ਬਗੈਰ ਉਨ੍ਹਾਂ ਦੀ ਗੁਣਵੱਤਾ ਦੀ ਤਬਦੀਲੀ ਦੇ ਕਾਇਮ ਰੱਖਣ ਤੋਂ ਹੈ । ਛਿਲਕੇ ਉਤਾਰਨਾ (Husking), ਕੁਟਾਈ ਕਰਨਾ (Thrashing) ਪਾਲਿਸ਼ ਕਰਨਾ ਅਤੇ ਪੀਸਣ ਪ੍ਰੋਸੈਸਿੰਗ ਦੇ ਉਦਾਹਰਨ ਹਨ ।

ਖਾਧ ਪਦਾਰਥਾਂ ਦੇ ਪ੍ਰੋਸੈਸਿੰਗ ਦਾ ਮੁੱਖ ਉਦੇਸ਼ ਇਹਨਾਂ ਵਿਚਲੇ ਪੌਸ਼ਟਿਕ ਗੁਣਾਂ/ਤੱਤਾਂ ਨੂੰ ਕਾਇਮ ਰੱਖਣ ਤੋਂ ਹੈ ਤਾਂ ਜੋ ਇਹਨਾਂ ਖਾਧ ਪਦਾਰਥਾਂ ਨੂੰ ਸਾਰਾ ਸਾਲ ਉਪਲੱਬਧ ਕਰਾਇਆ ਜਾ ਸਕੇ ।

ਉਦਾਹਰਨ –

  • ਚਾਹ (Tea) ਦੇ ਪੱਤਿਆਂ ਨੂੰ ਸੁਕਾ ਕੇ, ਵੱਖ-ਵੱਖ ਕਰਨ (Sorting) ਦੇ ਬਾਅਦ ਇਹਨਾਂ ਦੀ ਪੈਕਿੰਗ (ਡਿੱਬਾ/ਡਿੱਬੀਬੰਦ ਕੀਤੀ ਜਾਂਦੀ ਹੈ ।
  • ਕਾਂਫੀ ਦੀਆਂ ਫਲੀਆਂ ਨੂੰ ਸੁਕਾਉਣ ਦੇ ਬਾਅਦ ਇਹਨਾਂ ਦਾ ਖ਼ਮੀਰ ਉਠਾਇਆ ਜਾਂਦਾ ਹੈ ਅਤੇ ਅਜਿਹਾ ਕਰਨ ਨਾਲ ਖ਼ਮੀਰ ਉਠਾਈ ਹੋਈ (Fermented) ਕਾਫੀ ਪ੍ਰਾਪਤ ਹੁੰਦੀ ਹੈ ।
  • ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਦੀ ਪਾਸਚਰੀਕਰਨ (Pasteurization) ਉਪਰੰਤ ਪ੍ਰੋਸੈਸਿੰਗ ਇਕਾਈਆਂ ਵਿਚ ਪ੍ਰੋਸੈਸਿੰਗ ਕੀਤੀ ਜਾਂਦੀ ਹੈ ।
  • ਗੰਨੇ ਦੀ ਪ੍ਰੋਸੈਸਿੰਗ ਕਰਨ ਕਰਕੇ ਇਹਨਾਂ ਤੋਂ ਗੁੜ, ਸ਼ੱਕਰ ਅਤੇ ਸਫ਼ੈਦ ਰਵਿਆਂ ਵਾਲੀ ਖੰਡ ਆਦਿ ਤਿਆਰ ਕੀਤੀ ਜਾਂਦੀ ਹੈ ।
  • ਜੌਆਂ ਤੋਂ ਵਾਈਨ ਅਤੇ ਬੀਅਰ ਤਿਆਰ ਕੀਤੀ ਜਾਂਦੀ ਹੈ ।

ਖਾਧ ਪਦਾਰਥਾਂ ਦੇ ਪ੍ਰੋਸੈਸਿੰਗ ਕਰਦੇ ਸਮੇਂ ਇਹਨਾਂ ਪਦਾਰਥਾਂ ਵਿਚ ਮੌਜੂਦ ਪੌਸ਼ਟਿਕ ਪਦਾਰਥ ਨਸ਼ਟ ਹੋ ਜਾਂਦੇ ਹਨ ਅਤੇ ਉਹਨਾਂ ਦੇ ਭੋਜਨੀ ਗੁਣਾਂ ਵਿਚ ਤਬਦੀਲੀ ਪੈਦਾ ਹੋ ਜਾਂਦੀ ਹੈ | ਅਜਿਹਾ ਆਮ ਤੌਰ ਤੇ ਉਸ ਸਮੇਂ ਹੁੰਦਾ ਹੈ, ਜਦੋਂ ਅਸੀਂ ਭੋਜਨ ਪਦਾਰਥਾਂ ਦੀ ਪੋਸੈਸਿੰਗ . ਆਪਣੀ ਇੱਛਾ ਦੇ ਅਨੁਸਾਰ ਕਰਦੇ ਹਾਂ | ਕਣਕ ਤੋਂ ਮੈਦਾ ਤਿਆਰ ਕਰਦੇ ਸਮੇਂ ਕਣਕ ਦੇ 28% ਤੋਂ 37% ਦੇ ਕਰੀਬ ਮੈਦਾ ਦੇ ਸੁੱਕੇ ਭਾਰ ਦਾ ਨੁਕਸਾਨ ਹੋ ਜਾਂਦਾ ਹੈ । ਇਸ ਹਾਨੀ ਦੇ ਕਾਰਨ 66% ਲੋਹਾ, 75% ਵਿਟਾਮਿਨ ਬੀ, ਜਿਸ ਵਿਚ ਥਾਇਆਮਿਨ (Thiamin) ਅਤੇ ਨਾਇਆਸਿਨ (Niacin), 66% ਐਂਟੀਥੈਟਿਕ ਐਸਿਡ (Antithetic acid) ਅਤੇ ਵਿਟਾਮਿਨ ਈ (Vitamin-E) ਦੀ ਪੀਸਣ ਸਮੇਂ ਹਾਨੀ ਹੋ ਜਾਂਦੀ ਹੈ ।

4. ਢੋਆ-ਢੁਆਈ (Transportation)-ਖਾਧ ਪਦਾਰਥਾਂ ਦੀ ਢੋਆ-ਢੁਆਈ ਕਰਨ ਦੇ ਵਾਸਤੇ ਟਰੱਕ, ਟ੍ਰੈਕਟਰ, ਟਰਾਲੀਆਂ ਦੀ ਵਰਤੋਂ ਕਰਦਿਆਂ ਹੋਇਆਂ ਇਹਨਾਂ ਪਦਾਰਥਾਂ ਨੂੰ ਦੂਰ-ਦੁਰਾਡੇ ਇਲਾਕਿਆਂ ਵਿਚ ਪਹੁੰਚਾਇਆ ਜਾਂਦਾ ਹੈ ।

PSEB 12th Class Environmental Education Solutions Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2)

Punjab State Board PSEB 12th Class Environmental Education Book Solutions Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2) Textbook Exercise Questions and Answers.

PSEB Solutions for Class 12 Environmental Education Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2)

Environmental Education Guide for Class 12 PSEB ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਸਿੰਚਾਈ (Irrigation) ਤੋਂ ਕੀ ਭਾਵ ਹੈ ?
ਉੱਤਰ-
ਫ਼ਸਲਾਂ ਦੀ ਕਾਸ਼ਤ ਕਰਨ ਵਾਲੀਆਂ ਜ਼ਮੀਨਾਂ ਨੂੰ ਬਨਾਉਟੀ ਢੰਗਾਂ ਨਾਲ ਪਾਣੀ ਲਾਉਣ ਨੂੰ ਸ਼ਿੰਚਾਈ ਕਰਨਾ ਜਾਂ ਸਿੰਜਣਾ ਆਖਦੇ ਹਨ । ਇਹ ਮੀਂਹ ਦੀ ਘਾਟ ਨੂੰ ਪੂਰਿਆਂ ਕਰਦੀ ਹੈ ਅਤੇ ਪਾਣੀ ਦਾ ਸੰਤੁਲਨ ਕਾਇਮ ਰੱਖ ਕੇ ਉਤਪਾਦਿਕਤਾ ਵਿੱਚ ਵਾਧਾ ਕਰਦੀ ਹੈ ।

ਪ੍ਰਸ਼ਨ 2.
ਰਸਾਇਣਕ ਖਾਦਾਂ (Chemical Fertilizers) ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਫਰਟੀਲਾਈਜ਼ਰਜ਼ ਅਕਾਰਬਨੀ ਜਾਂ ਕਾਰਬਨੀ ਪਦਾਰਥ ਹੋ ਸਕਦੇ ਹਨ । ਇਹ ਪ੍ਰਕਿਰਤੀ ਵਿਚ ਪਾਈਆਂ ਜਾਣ ਵਾਲੀਆਂ ਖਾਦਾਂ, ਜਿਵੇਂ ਕਿ ਪੀਟ (Peat) ਜਾਂ ਖਣਿਜੀ ਨਿਖੇਧ (Mineral Deposits) ਹੋ ਸਕਦੇ ਹਨ ਜਾਂ ਉਹ ਕੁਦਰਤੀ ਪ੍ਰਕਿਰਿਆਵਾਂ (ਜਿਵੇਂ ਕਿ ਬਨਸਪਤੀ ਖਾਦ (Compost)) ਦੁਆਰਾ ਤਿਆਰ ਕੀਤੇ ਹੋਏ ਵੀ ਹੋ ਸਕਦੇ ਹਨ ਜਾਂ ਇਹ ਫਰਟੇਲਾਈਜ਼ਰਜ਼ ਰਸਾਇਣਿਕ ਵਿਧੀਆਂ ਦੁਆਰਾ ਤਿਆਰ ਕੀਤੇ ਗਏ ਹੋ ਸਕਦੇ ਹਨ । ਫਰਟੇਲਾਈਜ਼ਰਜ਼ ਤੋਂ ਪਮੁੱਖ ਪੌਸ਼ਟਿਕ ਪਦਾਰਥ, ਜਿਹੜੇ ਪੌਦਿਆਂ ਨੂੰ ਪ੍ਰਾਪਤ ਹੁੰਦੇ ਹਨ, ਉਹ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਹਨ । ਇਨ੍ਹਾਂ ਖਾਦਾਂ ਤੋਂ ਪੌਦਿਆਂ ਨੂੰ ਜਿਹੜੇ ਸੈਕੰਡਰੀ ਕਿਸਮ ਦੇ ਪੌਸ਼ਟਿਕ ਤੱਤ ਪ੍ਰਾਪਤ ਹੁੰਦੇ ਹਨ, ਉਹ ਕੈਲਸ਼ੀਅਮ, ਗੰਧਕ ਅਤੇ ਮੈਗਨੀਸ਼ੀਅਮ ਹਨ । ਕਈ ਵਾਰੀ ਬੋਰਾਨ, ਕਲੋਰੀਨ, ਮੈਂਗਨੀਜ਼, ਲੋਹਾ, ਤਾਂਬਾ ਅਤੇ ਮੋਲਿਬਡਿਨਮ ਵਰਗੇ ਸੂਖਮ ਤੱਤ (Trace Elements) ਹਨ ।

PSEB 12th Class Environmental Education Solutions Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2)

ਪ੍ਰਸ਼ਨ 3.
ਪੌਦਿਆਂ ਦੀਆਂ ਕੁੱਝ ਬੀਮਾਰੀਆਂ ਦੇ ਨਾਮ ਦੱਸੋ ।
ਉੱਤਰ-
ਪੌਦਿਆਂ ਦੀਆਂ ਕੁੱਝ ਬੀਮਾਰੀਆਂ ਦੇ ਨਾਮ-
ਕਣਕ ਦੀਆਂ ਬੀਮਾਰੀਆਂ (Diseases of Wheat) – ਕਣਕ ਦੀ ਕੁੰਗੀ (Rust of Wheat) ਅਤੇ ਕਣਕ ਦੀ ਕਾਂਗਿਆਰੀ (Wheat Smut) ।

ਚੌਲਾਂ ਦੀਆਂ ਬੀਮਾਰੀਆਂ (Diseases of Rice) – ਚੌਲਾਂ ਦਾ ਝੁਲਸ ਰੋਗ (Blast of Rice) ਅਤੇ ਚੌਲਾਂ ਦੇ ਭੂਰੇ ਧੱਬੇ (Brown Spot of Rice) ।

ਗੰਨੇ ਦੀਆਂ ਬੀਮਾਰੀਆਂ (Diseases of Sugarcane) – ਗੰਨੇ ਦਾ ਲਾਲ ਧਾਰੀ ਵਿਗਲਣ ਰੋਗ (Red rot of Sugarcane) ਅਤੇ ਗੰਨੇ ਦਾ ਡਿੱਗਣੀ ਸ਼ਾਖ਼ ਰੋਗ (Grassy Shoot of sugarcane) ।

ਆਲੂ ਦੀਆਂ ਬੀਮਾਰੀਆਂ (Diseases of Potato) – ਆਲੂ ਦਾ ਪਛੇਤਾ ਝੁਲਸ ਰੋਗ (Late Blight of Potato), ਉੱਲੀ ਰੋਗ (Fungal Disease) ।

ਪ੍ਰਸ਼ਨ 4.
ਜੈਵਿਕ ਵਿਸ਼ਾਲੀਕਰਨ (Bio-Magnification) ਤੋਂ ਕੀ ਭਾਵ ਹੈ ?
ਉੱਤਰ-
ਇਕ ਪੌਸ਼ਟਿਕ ਪਦਾਰਥਾਂ ਦੀ ਪੱਧਰ ਤੋਂ ਅਗਲੇ ਪੌਸ਼ਕ ਪੱਧਰ ਤਕ ਹਾਨੀਕਾਰਕ ਪਦਾਰਥਾਂ ਦੇ ਸਜੀਵ ਦੇ ਸਰੀਰ ਅੰਦਰ ਪੈਦਾ ਹੋਣ ਵਾਲੀ ਸੰਘਣਤਾ ਨੂੰ ਜੈਵਿਕ ਵਿਸ਼ਾਲੀਕਰਨ ਆਖਦੇ ਹਨ । ਉੱਚ ਕੋਟੀ ਵਾਲੇ ਸਜੀਵ ਦੇ ਸਰੀਰ ਅੰਦਰ ਇਹ ਸੰਘਣਤਾ ਸਭ ਤੋਂ ਜ਼ਿਆਦਾ ਹੁੰਦੀ ਹੈ ।

ਪ੍ਰਸ਼ਨ 5.
ਕੁਦਰਤੀ ਖਾਦ (Manure) ਅਤੇ ਬਣਾਉਟੀ ਖਾਦਾਂ (Fertilizers) ਵਿਚ ਕੀ ਅੰਤਰ ਹਨ ?
ਉੱਤਰ-
ਕੁਦਰਤੀ ਖਾਦ ਅਤੇ ਬਣਾਉਟੀ ਖਾਦ (ਫਰਟੇਲਾਈਜ਼ਰਜ਼) ਵਿਚ ਅੰਤਰ-

ਲੜੀ ਨੂੰ: ਕੁਦਰਤੀ ਖਾਦਾਂ (Manures) ਬਣਾਉਟੀ ਖਾਦਾਂ (Fertilizers)
1. ਕੁਦਰਤੀ ਖਾਦ ਪੌਦਿਆਂ ਦੀ ਰਹਿੰਦ-ਖੂੰਹਦ, ਮਵੇਸ਼ੀਆਂ ਦੇ ਮਲ-ਮੂਤਰ ਅਤੇ miss ਜੀਵਾਂ ਦੇ ਆਸ਼ਕ ਤੌਰ ਤੇ ਵਿਘਟਣ ਅਤੇ ਗਲਣ-ਸੜਣ ਦੇ ਕਾਰਨ ਬਣਦੀ ਹੈ । ਬਣਾਉਟੀ ਖਾਦ ਅਕਾਰਬਨੀ ਲੁਣ ਹੁੰਦੇ ਹਨ ਜਾਂ ਇਹ ਕਾਰਬਨੀ ਯੌਗਿਕ ਹੁੰਦੇ ਹਨ ।
2. ਕੁਦਰਤੀ ਖਾਦ ਵਿਚ ਕਾਰਬਨੀ ਪਦਾਰਥ ਅਧਿਕ ਮਾਤਰਾ ਵਿਚ ਮੌਜੂਦ ਹੁੰਦਾ ਹੈ । ਬਣਾਉਟੀ ਖਾਦ ਵਿਚ ਕਾਰਬਨੀ ਪਦਾਰਥ ਬਿਲਕੁਲ ਨਹੀਂ ਹੁੰਦਾ ।
3. ਕੁਦਰਤੀ ਖਾਦ ਵਿਚ, ਪੌਸ਼ਟਿਕ ਪਦਾਰਥਾਂ ਦੀ ਮਾਤਰਾ ਬਹੁਤ ਥੋੜੀ ਹੋਣ ਦੇ ਕਾਰਨ ਇਨ੍ਹਾਂ ਦੀ ਵਰਤੋਂ ਬਹੁਤ ਜ਼ਿਆਦਾ ਮਾਤਰਾ ਵਿਚ ਕਰਨੀ ਪੈਂਦੀ ਹੈ । ਬਣਾਉਟੀ ਖਾਦਾਂ ਵਿਚ ਪੌਸ਼ਟਿਕ ਪਦਾਰਥਾਂ ਦੀ ਬਹੁਤਾਤ ਹੋਣ ਦੇ ਕਾਰਨ, ਵਰਤੋਂ ਕਰਨ ਲਈ ਇਨ੍ਹਾਂ ਦੀ ਬਹੁਤ ਘੱਟ ਮਾਤਰਾ ਦੀ ਲੋੜ ਹੁੰਦੀ ਹੈ ।
4. ਪੌਸ਼ਟਿਕ ਪਦਾਰਥਾਂ ਦੇ ਪੱਖ ਤੋਂ ਇਹ ਖਾਦ ਨਿਸ਼ਚਿਤਤਾ (Nutrient specific) ਹੁੰਦੀ ਹੈ । ਪੌਸ਼ਟਿਕ ਪਦਾਰਥਾਂ ਦੇ ਪੱਖ ਤੋਂ ਬਣਾਉਟੀ ਖਾਦ ਨਿਸ਼ਚਿਤਤਾ ਵਾਲੀ ਨਹੀਂ ਹੈ ।
5. ਕੁਦਰਤੀ ਖਾਦ ਦਾ ਆਇਤਨ ਜ਼ਿਆਦਾ ਹੋਣ ਅਤੇ ਭਾਰੀ ਹੋਣ ਦੇ ਕਾਰਨ ਇਨ੍ਹਾਂ ਨੂੰ ਸਟੋਰ ਕਰਨਾ ਅਤੇ ਢੋਆ-ਢੁਆਈ ਕਰਨੀ ਮੁਸ਼ਕਿਲ ਹੈ । ਬਣਾਉਟੀ ਖਾਦਾਂ ਸੰਘਣੀਆਂ ਹੋਣ ਕਾਰਨ ਇਨ੍ਹਾਂ ਨੂੰ ਸਟੋਰ ਕਰਨਾ ਅਤੇ ਢੋਆ ਢੁਆਈ ਆਸਾਨੀ ਨਾਲ ਕੀਤੀ ਜਾ ਸਕਦੀ ਹੈ ।
6. ਕੁਦਰਤੀ ਖਾਦਾਂ ਪਾਣੀ ਦਾ ਪ੍ਰਦੂਸ਼ਣ ਨਹੀਂ ਕਰਦੀਆਂ । ਬਣਾਉਟੀ ਖਾਦਾਂ ਪਾਣੀ ਦਾ ਪ੍ਰਦੂਸ਼ਣ ਕਰਦੀਆਂ ਹਨ ।
7. ਮੱਲ੍ਹੜ (Humus) ਕੁਦਰਤੀ ਖਾਦ ਤੋਂ ਬਹੁਤ ਜ਼ਿਆਦਾ ਮਾਤਰਾ ਵਿਚ ਮੱਲ੍ਹੜ ਦੀ ਪ੍ਰਾਪਤੀ ਹੁੰਦੀ ਹੈ। ਮੱਲ੍ਹੜ ਮਿੱਟੀ ਦੀ ਗਠਤਾ (Texture) ਨੂੰ ਉੱਨਤ ਕਰਦਾ ਹੈ । ਬਣਾਉਟੀ ਖਾਦ ਤੋਂ ਮੱਲ੍ਹੜ ਬਿਲਕੁਲ ਹੀ ਪ੍ਰਾਪਤ ਨਹੀਂ ਹੁੰਦਾ ਹੈ ।

PSEB 12th Class Environmental Education Solutions Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2)

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਸਿੰਚਾਈ ਦੀ ਕੀ ਮਹੱਤਤਾ ਹੈ ?
ਉੱਤਰ-
ਸਿੰਚਾਈ (Irrigation) – ਦੀ ਮਹੱਤਤਾਥੋਂ ਨੂੰ ਪਾਣੀ ਲਾਉਣ ਦਾ ਮੰਤਵ ਉੱਥੇ ਉੱਗਣ ਵਾਲੀਆਂ ਫ਼ਸਲਾਂ ਦੀ ਮਦਦ ਕਰਨਾ ਹੈ । ਰੁਕ-ਰੁਕ ਕੇ ਜਾਂ ਘੱਟ ਵਰਖਾ ਪੈਣ ਦੇ ਕਾਰਨ ਘੱਟ ਪਾਣੀ ਦੀ ਉਪਲੱਬਧੀ ਦੀ ਸਮੱਸਿਆ ਦੇ ਹੱਲ ਕਰਨ ਦੇ ਵਾਸਤੇ ਕੀਤੀ ਜਾਂਦੀ ਬਣਾਉਟੀ ਸਿੰਚਾਈ, ਧਰਤੀ ਹੇਠਲੇ ਪਾਣੀ ਦਾ ਸੰਤੁਲਨ ਕਾਇਮ ਰੱਖਦਿਆਂ ਹੋਇਆਂ, ਉਤਪਾਦਕਤਾ ਵਿਚ ਵਾਧਾ ਕਰਨ ਵਿਚ ਸਹਾਈ ਹੁੰਦੀ ਹੈ । ਸਿੰਜਣ ਦੇ ਲਈ ਅਸੀਂ ਸਤੱਈ ਪਾਣੀ (Surface Water) ਅਤੇ ਜ਼ਮੀਨ ਹੇਠਲੇ ਪਾਣੀ ਦੀ ਵਰਤੋਂ ਕਰਦੇ ਹਾਂ ।

ਸਿੰਚਾਈ ਦੀ ਮਹੱਤਤਾ (Importance of Irrigation)-

  1. ਮਿੱਟੀ ਵਿਚ ਮੌਜੂਦ ਪੌਸ਼ਟਿਕ ਪਦਾਰਥਾਂ ਦੇ ਸੋਖਣ ਵਿਚ ਸਿੰਚਾਈ (Irrigation) ਸਹਾਇਤਾ ਕਰਦੀ ਹੈ । ਮਿੱਟੀ ਵਿਚ ਮੌਜੂਦ ਪੌਸ਼ਟਿਕ ਪਦਾਰਥ ਸਿੰਚਾਈ ਕਰਨ ਵਾਲੇ ਪਾਣੀ ਵਿਚ ਘੁਲ ਕੇ ਘੋਲ ਬਣਾ ਦਿੰਦੇ ਹਨ ਅਤੇ ਇਨ੍ਹਾਂ ਘੋਲਾਂ (Solutions) ਨੂੰ ਪੌਦੇ ਜੜ੍ਹਾਂ ਰਾਹੀਂ ਸੋਖ ਲੈਂਦੇ ਹਨ ।
  2. ਸਿੰਚਾਈ ਕਰਨ ਦੇ ਫਲਸਰੂਪ ਮਿੱਟੀ ਸਿੱਲ੍ਹੀ ਹੋ ਜਾਂਦੀ ਹੈ ਅਤੇ ਮਿੱਟੀ ਦੀ ਇਹ ਸਿੱਲ੍ਹ ਬੀਜਾਂ ਦੇ ਪੁੰਗਰਨ ਲਈ ਜ਼ਰੂਰੀ ਹੁੰਦੀ ਹੈ । ਖੁਸ਼ਕ ਤੋਂ ਵਿਚ ਬੀਜ ਚੰਗੀ ਤਰ੍ਹਾਂ ਨਹੀਂ ਵੱਧਦੇਫੁੱਲਦੇ ।
  3. ਜੜ੍ਹਾਂ ਦੇ ਵਾਧੇ ਵਾਸਤੇ ਸਿੰਚਾਈ ਜ਼ਰੂਰੀ ਹੈ । ਖੁਸ਼ਕ ਚੋਂ ਵਿਚ ਜੜਾਂ ਠੀਕ ਤਰ੍ਹਾਂ ਨਹੀਂ ਵੱਧਦੀਆਂ-ਫੁੱਲਦੀਆਂ ।
  4. ਸਿੰਚਾਈ ਲਈ ਵਰਤਿਆ ਜਾਣ ਵਾਲਾ ਪਾਣੀ ਫ਼ਸਲਾਂ ਨੂੰ ਦੋ ਮਹੱਤਵਪੂਰਨ ਤੱਤ ਹਾਈਡਰੋਜਨ (Hydrogen) ਅਤੇ ਆਕਸੀਜਨ (Oxygen) ਦੀ ਪੂਰਤੀ ਕਰਦਾ ਹੈ । ਇਹ ਪਦਾਰਥ ਪੌਦਿਆਂ ਦੇ ਵੱਧਣ ਲਈ ਜ਼ਰੂਰੀ ਹਨ ।

ਪ੍ਰਸ਼ਨ 2.
ਸਿੰਚਾਈ ਦੀਆਂ ਕਿਹੜੀਆਂ ਵਿਧੀਆਂ ਹਨ ? ਅਤੇ ਇਨ੍ਹਾਂ ਦੀਆਂ ਮੁਸ਼ਕਿਲਾਂ ਕਿਹੜੀਆਂ ਹਨ ?
ਉੱਤਰ-
ਸਿੰਚਾਈ ਕਰਨ ਦੇ ਮਕਸਦ ਨਾਲ ਜਲ ਸਰੋਤਾਂ ਤੋਂ ਪ੍ਰਾਪਤ ਕੀਤੇ ਗਏ ਪਾਣੀ ਦੀ ਖੇਤਾਂ ਵਿਚ ਵੰਡ ਕਰਨ ਦੇ ਤਰੀਕਿਆਂ ਵਿਚ ਕਾਫ਼ੀ ਅੰਤਰ ਹਨ | ਪਾਣੀ ਦੀ ਵੰਡ ਕਰਨ ਦਾ · ਅਸਲ ਮੁੱਦਾ ਪੂਰੇ ਖੇਤ ਨੂੰ ਇਕ ਸਮਾਨ ਪਾਣੀ ਸਪਲਾਈ ਕਰਨ ਦਾ ਹੈ ਤਾਂ ਜੋ ਹਰੇਕ ਪੌਦੇ ਨੂੰ ਉਸ ਦੀ ਜ਼ਰੂਰਤ ਦੇ ਮੁਤਾਬਿਕ ਪਾਣੀ ਮਿਲ ਸਕੇ ਜਿਹੜਾ ਕਿ ਨਾ ਤਾਂ ਬਹੁਤ ਜ਼ਿਆਦਾ ਹੀ ਹੋਵੇ ਅਤੇ ਨਾ ਬਹੁਤ ਹੀ ਘੱਟ ।
ਸਿੰਚਾਈ ਦੀਆਂ ਵਿਧੀਆਂ (Methods of Irrigation-
ਸਿੰਚਾਈ (Irrigation) ਕਰਨ ਦੀਆਂ ਵਿਧੀਆਂ ਦਾ ਵੇਰਵਾ ਅੱਗੇ ਦਿੱਤਾ ਗਿਆ ਹੈ –

1. ਸਿਆੜ/ਖਾਲ ਸਿੰਚਾਈ (Furrow Irrigation) – ਸਿੰਚਾਈ ਕਰਨ ਦੀ ਇਸ ਵਿਧੀ ਵਿਚ ਪਾਣੀ ਖੇਤ ਵਿਚ ਬਣਾਏ ਗਏ ਦੋ ਉਭਾਰਾਂ (Ridges) ਦੇ ਦਰਮਿਆਨ ਵਾਲੇ ਖਾਲਾਂ ਰਾਹੀਂ ਦਿੱਤਾ ਜਾਂਦਾ ਹੈ । ਸਿੰਚਾਈ ਕਰਨ ਦੀ ਇਸ ਵਿਧੀ ਦੀ ਵਰਤੋਂ ਕਤਾਰਾਂ ਵਿਚ ਕਾਸ਼ਤ ਕੀਤੀਆਂ ਜਾਣ ਵਾਲੀਆਂ ਫ਼ਸਲਾਂ, ਜਿਵੇਂ ਕਿ-ਰੀਨਾ, ਕਪਾਹ ਅਤੇ ਆਲੂ ਆਦਿ ਨੂੰ ਪਾਣੀ ਦੇਣ ਲਈ ਕੀਤੀ ਜਾਂਦੀ ਹੈ ।
PSEB 12th Class Environmental Education Solutions Chapter 12 ਕਾਇਮ ਰਹਿਣਯੋਗ ਝੱਲਣਯੋਗ ਟਿਕਾਊ ਖੇਤੀਬਾੜੀ (ਭਾਗ-2) 1

2. ਹੜ ਸਿੰਚਾਈ (Flood Irrigation) – ਹੜ ਸਿੰਚਾਈ ਦਾ ਇਕ ਅਜਿਹਾ ਤਰੀਕਾ ਹੈ। ਜਿਸ ਵਿਚ ਪਾਣੀ ਦੀ ਕਾਫ਼ੀ ਮਾਤਰਾ ਵਿਅਰਥ ਚਲੀ ਜਾਂਦੀ ਹੈ ਅਤੇ ਇਸ ਵਿਧੀ ਦੀ ਵਰਤੋਂ ਉਹਨਾਂ ਥਾਂਵਾਂ ‘ਤੇ ਕੀਤੀ ਜਾਂਦੀ ਹੈ ਜਿੱਥੇ ਪਾਣੀ ਕਾਫ਼ੀ ਜ਼ਿਆਦਾ ਮਾਤਰਾ ਵਿਚ ਮਿਲਦਾ ਹੈ । ਸਿੰਚਾਈ ਕਰਨ ਦੀ ਇਹ ਵਿਧੀ ਪੱਧਰੀ ਅਤੇ ਖੁੱਲ੍ਹੀ (Open) ਜ਼ਮੀਨ ਲਈ ਅਪਣਾਈ ਜਾਂਦੀ ਹੈ । ਪੰਪਾਂ ਦੀ ਸਹਾਇਤਾ ਨਾਲ ਖੇਤਾਂ ਨੂੰ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ ਅਤੇ ਉੱਚੇ ਖੇਤਾਂ ਨੂੰ ਪੰਪਾਂ ਦੀ ਸਹਾਇਤਾ ਨਾਲ ਪਾਣੀ ਦਿੱਤਾ ਜਾਂਦਾ ਹੈ । ਫੈਲਿਆ ਹੋਇਆ ਪਾਣੀ ਖੇਤਾਂ ਵਿਚ ਉੱਗ ਰਹੀ ਫ਼ਸਲਾਂ ਨੂੰ ਇਕ ਸਮਾਨ ਪ੍ਰਾਪਤ ਹੋ ਜਾਂਦਾ ਹੈ ।

3. ਚੈੱਕ-ਬੇਸਿਨ ਸਿੰਚਾਈ (Check basin Irrigation) – ਸਿੰਚਾਈ ਕਰਨ ਦੀ ਇਸ ਵਿਧੀ ਵਿਚ ਆਇਤਾਕਾਰ (Rectangular) ਜਾਂ ਚੌਰਸ (Square) ਦੀ ਸ਼ਕਲ ਦੀਆਂ ਨਿਯਮਿਤ ਰੋਕਾਂ (Regulators) ਦੀ ਵਰਤੋਂ ਕੀਤੀ ਜਾਂਦੀ ਹੈ ।

4. ਫੁਹਾਰਾ ਸਿੰਚਾਈ (Sprinkle Irrigation System) – ਸਿੰਚਾਈ ਕਰਨ ਦੇ ਇਸ ਤਰੀਕੇ ਵਿਚ ਪਾਣੀ ਦੇ ਦਬਾਓ (Water Pressure) ਦੀ ਵਰਤੋਂ ਕਰਦਿਆਂ ਹੋਇਆਂ ਪਾਣੀ ਦੀ ਮਾਮੂਲੀ ਜਿਹੀ ਫੁਹਾਰ ਜਾਂ ਛਿੜਕਾਓ ਫ਼ਸਲ ਦੇ ਉੱਪਰ ਕੀਤਾ ਜਾਂਦਾ ਹੈ । ਇਸ ਵਿਧੀ ਦੀ ਤੁਲਨਾ ਬਣਾਉਟੀ ਵਰਖਾ (Artificial Rain) ਨਾਲ ਕੀਤੀ ਜਾਂਦੀ ਹੈ ।

5. ਪਾਣੀ ਉੱਪਰ ਚੁੱਕਣ ਵਾਲੇ ਉਪਕਰਣ (Water lifting Devices) – ਸਿੰਚਾਈ ਕਰਨ ਦੀਆਂ ਵਿਧੀਆਂ ਵਿਚ ਪਾਣੀ ਉੱਪਰ ਚੁੱਕਣ ਵਾਲੇ ਉਪਕਰਣ ਦੀ ਵਰਤੋਂ ਨੀਵੀਆਂ ਥਾਂਵਾਂ; ਜਿਵੇਂ ਕਿ-ਖੂਹ, ਝੀਲਾਂ ਅਤੇ ਦਰਿਆਵਾਂ ਆਦਿ ਤੋਂ ਪਾਣੀ ਦੀ ਪ੍ਰਾਪਤੀ ਲਈ ਕੀਤੀ ਜਾਂਦੀ ਹੈ ।

6. ਤੁਪਕਾ ਸਿੰਚਾਈ ਪ੍ਰਣਾਲੀ (Drip Irrigation System) – ਸਿੰਚਾਈ ਕਰਨ ਦੀ ਇਸ ਪ੍ਰਣਾਲੀ ਨੂੰ ਤੁਪਕਾ ਸਿੰਚਾਈ ਪ੍ਰਣਾਲੀ ਜਾਂ ਬ੍ਰਕਲ ਪ੍ਰਣਾਲੀ ਵੀ ਆਖਦੇ ਹਨ । ਸਿੰਜਣ ਦੀ ਇਸ ਵਿਧੀ ਵਿਚ ਪਾਣੀ ਤੁਪਕਿਆਂ ਦੇ ਰੂਪ ਵਿਚ ਪੌਦਿਆਂ ਦੀਆਂ ਜੜ੍ਹਾਂ ਦੇ ਨਜ਼ਦੀਕ ਪਾਇਆ ਜਾਂਦਾ ਹੈ ।

ਮੁਸ਼ਕਿਲਾਂ (Difficulties) – ਸਿੰਚਾਈ ਕਰਨ ਦੇ ਪਰੰਪਰਾਗਤ ਤਰੀਕੇ ਵਰਤਦੇ ਸਮੇਂ ਪਾਣੀ ਦਾ ਨੁਕਸਾਨ ਬਹੁਤ ਵਧੇਰੇ ਹੁੰਦਾ ਹੈ ਜਿਵੇਂ ਕਿ ਸਿਆੜ, ਸਿੰਚਾਈ, ਹੜ ਸਿੰਚਾਈ ਆਦਿ ਸਿੰਚਾਈ ਕਰਦੇ ਸਮੇਂ ਪਾਣੀ ਨੂੰ ਜ਼ਾਇਆ ਹੋਣ ਤੋਂ ਬਚਾਉਣ ਦੇ ਲਈ ਫੁਹਾਰ ਸਿੰਚਾਈ ਅਤੇ ਤੁਪਕਾ ਸਿੰਚਾਈ ਕਰਨ ਦੀਆਂ ਵਿਧੀਆਂ ਅਪਣਾਉਣ ਨਾਲ ਪਾਣੀ ਨੂੰ ਜ਼ਾਇਆ ਜਾਣ ਤੋਂ ਬਚਾਇਆ ਜਾ ਸਕਦਾ ਹੈ ।

PSEB 12th Class Environmental Education Solutions Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2)

ਪ੍ਰਸ਼ਨ 3.
ਰੇਹ/ਰੂੜੀ ਖਾਦ ਤੋਂ ਕੀ ਭਾਵ ਹੈ ? ਇਸ ਦੀਆਂ ਕਿਸਮਾਂ ਦਾ ਵਰਣਨ ਕਰੋ ।
ਉੱਤਰ-
ਰੇਹ (Manue) – ਇਸਨੂੰ ਕੁਦਰਤੀ ਖਾਦ ਵੀ ਆਖਦੇ ਹਨ । ਰੇਹ ਕਾਰਬਨੀ ਖਾਦਾਂ ਹਨ ਜਿਹੜੀਆਂ ਸਬਜ਼ੀਆਂ ਅਤੇ ਪਸ਼ੂਆਂ ਦੀ ਰਹਿੰਦ-ਖੂੰਹਦ ਦੇ ਬੈਕਟੀਰੀਆ ਦੁਆਰਾ ਕੀਤੇ ਗਏ ਵਿਘਟਨ ਦੇ ਕਾਰਨ ਪ੍ਰਾਪਤ ਕੀਤੀਆਂ ਜਾਂਦੀਆਂ ਹਨ । ਇਨ੍ਹਾਂ ਵਿਚ ਪੌਸ਼ਟਿਕ ਪਦਾਰਥਾਂ ਦੀ ਬਹੁਤਾਤ ਹੁੰਦੀ ਹੈ । ਮਿੱਟੀ ਵਿਚ ਮਿਲਾਉਣ ਨਾਲ ਖਾਦਾਂ ਮਿੱਟੀ ਦੀ ਉਪਜਾਊ ਸ਼ਕਤੀ ਵਿਚ ਵਾਧਾ ਕਰਦੀਆਂ ਹਨ ।

ਸਾਡੇ ਦੇਸ਼ ਵਿਚ ਡੰਗਰਾਂ ਦੇ ਗੋਹੇ ਦੀ ਹੀ ਵਰਤੋਂ ਰੇਹ ਵਜੋਂ ਕੀਤੀ ਜਾਂਦੀ ਹੈ ।
ਰੂੜੀ ਖਾਦਰੇਹ ਦੀਆਂ ਕਿਸਮਾਂ (Types of Manures)

  1. ਵਾੜੇ ਦੀ ਰੂੜੀ ਖਾਦ (Farm Yard Manure)
  2. ਬਨਸਪਤੀ ਜਾਂ ਕੰਪੋਸਟ ਖਾਦ (Compost Manure)
  3. ਹਰੀ ਖਾਦ (Green Manure) ।

1. ਵਾੜੇ ਦੀ ਰੂੜੀ ਖਾਦ (Farm Yard Manure) – ਇਹ ਖਾਦ ਮਵੇਸ਼ੀਆ ਦੇ ਗੋਹੇ ਅਤੇ ਫ਼ਲਾਂ ਤੇ ਸਬਜ਼ੀਆਂ ਦੀ ਰਹਿੰਦ-ਖੂੰਹਦ ਦੇ ਮਿਸ਼ਰਣ ਤੋਂ ਤਿਆਰ ਕੀਤੀ ਜਾਂਦੀ ਹੈ । ਇਨ੍ਹਾਂ ਚੀਜ਼ਾਂ ਦੇ ਮਿਸ਼ਰਣ ਨੂੰ ਢੇਰਾਂ ਦੀ ਸ਼ਕਲ ਵਿਚ ਇਕੱਠਾ ਕਰ ਦਿੱਤਾ ਜਾਂਦਾ ਹੈ । ਬੈਕਟੀਰੀਆ ਵੀ ਪ੍ਰਕਿਰਿਆਵਾਂ ਦੁਆਰਾ ਇਹ ਮਿਸ਼ਰਣ ਮੱਲੜ ਵਿਚ ਬਦਲ ਜਾਂਦਾ ਹੈ । ਇਸ ਵਿਚ ਪੌਸ਼ਟਿਕ ਪਦਾਰਥ ਜਿਵੇਂਕਿ N(0.5%), 0.2% P2O5 ਅਤੇ 0.5% K2O ਹੁੰਦੇ ਹਨ । ਇਹ ਬੜੀ ਵੱਡਮੁੱਲੀ ਰੇਹ ਹੈ । ਇਸ ਨੂੰ ਦੇਸੀ ਖਾਦ ਜਾਂ ਰਿਹਲੀ ਆਖਦੇ ਹਨ ।

2. ਬਨਸਪਤੀ ਕੰਪੋਸਟ ਖਾਦ (Compost Manure) – ਇਹ ਖਾਦ ਵੀ ਪਾਣੀਆਂ ਦੀ ਅਤੇ ਬਨਸਪਤੀ ਦੀ ਰਹਿੰਦ-ਖੂੰਹਦ ਤੋਂ ਤਿਆਰ ਕੀਤੀ ਜਾਂਦੀ ਹੈ । ਇਹ ਖਾਦ ਟੋਇਆਂ ਵਿਚ ਤਿਆਰ ਕੀਤੀ ਜਾਂਦੀ ਹੈ ਅਤੇ ਇਹ ਖਾਦ 1-2 ਮਹੀਨਿਆਂ ਵਿਚ ਤਿਆਰ ਕੀਤੀ ਜਾਂਦੀ ਹੈ ।

3. ਹਰੀ ਖਾਦ (Green Manure) – ਇਹ ਖਾਦ ਫਲਦਾਰੀ ਪੌਦਿਆਂ ਤੋਂ ਤਿਆਰ ਕੀਤੀ ਜਾਂਦੀ ਹੈ । ਫਲਦਾਰੀ ਪੌਦਿਆਂ ਦੀਆਂ ਜੜ੍ਹਾਂ ਵਿਚ ਨੌਡਿਊਲਜ਼ ਹੁੰਦੇ ਹਨ, ਜਿਨ੍ਹਾਂ ਵਿਚ ਨਾਈਟ੍ਰੋਜਨ ਯੋਗਿਕੀਕਰਨ ਬੈਕਟੀਰੀਆ ਪਾਏ ਜਾਂਦੇ ਹਨ । ਇਹ ਬੈਕਟੀਰੀਆ ਵਾਤਾਵਰਣੀ ਨਾਈਟ੍ਰੋਜਨ ਨੂੰ ਨਾਈਟ੍ਰੇਟ ਵਿਚ ਪਰਿਵਰਤਿਤ ਕਰਦੇ ਹਨ ਅਤੇ ਇਸ ਤਰ੍ਹਾਂ ਮਿੱਟੀ ਦੀ ਉਪਜਾਊ ਸ਼ਕਤੀ ਵਿਚ ਵਾਧਾ ਕਰਦੇ ਹਨ । ਗੁਆਰਾ (Guara) ਅਤੇ ਵੈਂਚਾਂ ਦੋ ਪ੍ਰਮੁੱਖ ਫਲੀਦਾਰ ਪੌਦਿਆਂ ਦੀ ਵਰਤੋਂ ਹਰੀ ਖਾਦ ਵਜੋਂ ਕੀਤੀ ਜਾਂਦੀ ਹੈ । ਇਹ ਪੌਦੇ ਬੀਜੇ ਜਾਂਦੇ ਹਨ 6-8 ਹਫਤਿਆਂ ਦੇ ਬਾਅਦ ਜਦੋਂ ਇਹ 6-8 ਉੱਚੇ ਹੋ ਜਾਣ ਤਾਂ ਇਨ੍ਹਾਂ ਨੂੰ ਹਲ ਚਲਾ ਕੇ ਮਿੱਟੀ ਵਿਚ ਰਲਾ ਦਿੱਤਾ ਜਾਂਦਾ ਹੈ । ਜਿੱਥੇ 1-2 ਮਹੀਨਿਆਂ ਵਿਚ ਇਹ ਗਲ-ਸੜ ਕੇ ਮੱਲ੍ਹੜ ਬਣ ਜਾਂਦਾ ਹੈ ।

ਬਨਸਪਤੀ ਖਾਦ ਤਿਆਰੀਂ ਕਰਦੇ ਸਮੇਂ ਇਸਦੇ ਸੰਘਟਕਾਂ ਵਿਚ ਰਸਾਇਣਿਕ ਪਦਾਰਥਾਂ ਦੀ ਕੁਝ ਮਾਤਰਾ ਮਿਲਾਈ ਜਾਂਦੀ ਹੈ । ਇਸ ਖਾਦ ਵਿਚ 1.4% ਨਾਈਟ੍ਰੋਜਨ, 1.4% ਪੋਟਾਸ਼ੀਅਮ ਅਤੇ 1% ਫਾਸਫੋਰਸ ਹੁੰਦੇ ਹਨ ।

ਹਰੀ ਖਾਦ ਲਈ ਵਰਤੇ ਜਾਂਦੇ ਕੁੱਝ ਪੌਦਿਆਂ ਦੇ ਨਾਂ-
Bigt (Sesbania awteate) = S. Cannabina) Sesbania rostrata fen ùe ਦੀਆਂ ਜੜ੍ਹਾਂ ਅਤੇ ਤਣਾਂ ਉੱਤੇ ਸ਼ਕੂਰ (Nodules) ਹਨ । ਸੂਣਾ (Crotolaria jancacea Sun Hemp) ਗੁਆਰਾ ਜਾਂ ਸੁਆਰ (Cyamopsis tetra gonolobata) = Clusterbean ਸੇਂਜੀ (Melilotus) parviflord (M. Indica/Sweet clover) ਬਰਸੀਸ . (Trifolium alexandrium = Egyptian Clover)

ਪ੍ਰਸ਼ਨ 4.
ਕ੍ਰਿਸ਼ੀ-ਰਸਾਇਣ/ਐਗਰੋ-ਰਸਾਇਣ ਵਾਤਾਵਰਣ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ ?
ਉੱਤਰ-
ਖੇਤੀਬਾੜੀ ਤੋਂ ਵਧੇਰੇ ਉਪਜ ਪ੍ਰਾਪਤ ਕਰਨ ਦੇ ਲਈ ਜਿਨ੍ਹਾਂ ਰਸਾਇਣਿਕ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਹਨਾਂ ਪਦਾਰਥਾਂ ਨੂੰ ਐਗਰੋ-ਰਸਾਇਣ (Agro-chemicals) ਕਹਿੰਦੇ ਹਨ । ਇਹਨਾਂ ਰਸਾਇਣਿਕ ਪਦਾਰਥਾਂ ਵਿਚ ਕੀਟਨਾਸ਼ਕ, ਸਟਨਾਸ਼ਕ, ਨਦੀਨਨਾਸ਼ਕ ਅਤੇ ਰਸਾਇਣਿਕ ਖਾਦਾਂ ਸ਼ਾਮਿਲ ਹਨ ।
ਐਗਰੋ-ਰਸਾਇਣਾਂ ਦੁਆਰਾ ਪੈਣ ਵਾਲੇ ਮੁੱਖ ਪ੍ਰਭਾਵ-

1. ਰਸਾਇਣਿਕ ਪਦਾਰਥ ਦੀ ਲੋੜ ਨਾਲੋਂ ਜ਼ਿਆਦਾ ਅਤੇ ਬੇਸਮਝੀ ਨਾਲ ਕੀਤੀ ਗਈ ਵਰਤੋਂ ਦੇ ਕਾਰਨ ਵਾਤਾਵਰਣ ਦਾ ਅਪਰਦਨ, ਜਿਵੇਂ ਕਿ-ਜ਼ਮੀਨ ਦਾ ਅਪਰਦਨ, ਹਵਾਪ੍ਰਦੂਸ਼ਣ ਅਤੇ ਜਲ-ਪ੍ਰਦੂਸ਼ਣ ਹੋ ਜਾਂਦਾ ਹੈ ।

2. ਜੀਵਨਾਸ਼ਕਾਂ ਅਤੇ ਰਸਾਇਣਿਕ ਖਾਦਾਂ ਦੀ ਅਧਿਕ ਮਾਤਰਾ ਵਿਚ ਵਰਤੋਂ ਕਰਨ ਨਾਲ ਇਹ ਰਸਾਇਣ ਵਾਤਾਵਰਣ ਦੇ ਘਟਕਾਂ ਵਿਚ ਇਕੱਤਰ ਹੋ ਜਾਂਦੇ ਹਨ ।

3. ਜ਼ਰਾਇਤੀ ਖੇਤਾਂ ਵਿਚੋਂ ਵਹਿਣ ਵਾਲਾ ਪਾਣੀ ਝੀਲਾਂ ਅਤੇ ਨਦੀਆਂ ਆਦਿ ਨੂੰ ਦੂਸ਼ਿਤ ਕਰ ਦਿੰਦਾ ਹੈ, ਜਿਸਦੇ ਫਲਸਰੂਪ ਇਹਨਾਂ ਥਾਂਵਾਂ ਦਾ ਸੁਪੋਸ਼ਣ (Europhication) ਹੋ ਜਾਂਦਾ ਹੈ |

4. ਰਸਾਇਣਿਕ ਪਦਾਰਥ ਭੂਮੀ ਹੇਠਲੇ ਅਤੇ ਸਤੱਈ ਪਾਣੀ ਨੂੰ ਦੂਸ਼ਿਤ ਕਰ ਦਿੰਦੇ ਹਨ ।

5. ਐਗਰੋ ਰਸਾਇਣਕ ਪਦਾਰਥਾਂ ਦੀ ਜ਼ਿਆਦਾ ਮਾਤਰਾ ਵਿਚ ਵਰਤੋਂ ਕਰਨ ਦੇ ਨਾਲ ਜ਼ਮੀਨ ਦਾ ਵੀ ਅਪਰਦਨ (Degradation) ਹੋ ਜਾਂਦਾ ਹੈ ਕਿਉਂਕਿ ਰਸਾਇਣਿਕ ਖਾਦਾਂ ਵਿਚ ਭਾਰੀ ਧਾਤਾਂ (Heavy metals) ਅਸ਼ੁੱਧੀਆਂ ਵਜੋਂ ਮੌਜੂਦ ਹੁੰਦੀਆਂ ਹਨ । ਚੱਟਾਨ ਫ਼ਾਸਫੇਟ (Rock Phosphate) ਦੀ ਜਾਂ ਇਸ ਦੇ ਉਤਪਾਦਾਂ ਦੀ ਵਰਤੋਂ ਕਰਨ ਦੇ ਫਲਸਰੂਪ ਤੋਂ ਵਿਚ ਲੈਂਡ (Lead) ਅਤੇ ਕੈਡਮੀਅਮ (Cadmium) ਜਮਾਂ ਹੋ ਕੇ ਮਿੱਟੀ ਨੂੰ ਦੂਸ਼ਿਤ ਕਰ ਦਿੰਦੇ ਹਨ ।

6. ਐਗਰੋ ਰਸਾਇਣਾਂ ਦਾ ਸਿਹਤ ਦੀਆਂ ਸਮੱਸਿਆਵਾਂ ਨਾਲ ਵੀ ਨਿਕਟਵਰਤੀ ਸੰਬੰਧ ਹੈ । ਇਹ ਰਸਾਇਣ ਥਾਇਰਾਇਡ (Thyroid), ਪੈਰਾਥਾਇਰਾਇਡ (Parathyroid) ਪਿਚੂਟਰੀ (Pituitary) ਗੁਰਦੇ ਅਤੇ ਐਡਰੀਨਲਜ਼ (Adrenals), ਜਿਹੜੇ ਕਿ ਅੰਤਰ ਰਿਸਾਵੀ ਗਲੈਂਡਜ਼ (Endocrine glands) ਹਨ, ਦੀਆਂ ਬੀਮਾਰੀਆਂ ਲਈ ਜ਼ਿੰਮੇਵਾਰ ਹਨ | ਐਗਰੋ-ਰਸਾਇਣਾਂ ਦੀ ਵਰਤੋਂ ਦੇ ਕਾਰਨ ਪੰਜਾਬ ਵਿਚ ਕੈਂਸਰ, ਦਮਾ (Asthma), ਗੁਰਦਿਆਂ, ਚਮੜੀ ਅਤੇ ਪਾਚਨ ਨਲੀ (Digestive Tract) ਦੀਆਂ ਬੀਮਾਰੀਆਂ ਦਾ 20-25% ਤਕ ਵਾਧਾ ਹੋਇਆ ਹੈ । 20-30 ਸਾਲ ਦੀ ਉਮਰ ਵਾਲੇ ਯੁਵਕ ਦਿਲ ਦੀਆਂ ਬੀਮਾਰੀਆਂ ਅਤੇ ਬੇ-ਪੈਦਗੀ (Infertility) ਦੇ ਸ਼ਿਕਾਰ ਹੋ ਗਏ ਹਨ । ਜਿਹੜੀ ਅਸੀਂ ਖ਼ੁਰਾਕ ਖਾਂਦੇ ਹਾਂ, ਪਾਣੀ ਅਤੇ ਦੁੱਧ ਪੀਂਦੇ ਹਾਂ, ਉਹ ਇਕ ਜਾਂ ਦੂਸਰੇ ਪ੍ਰਕਾਰ ਦੇ ਪ੍ਰਦੂਸ਼ਕਾਂ ਦੁਆਰਾ ਦੂਸ਼ਿਤ ਹੋ ਚੁੱਕੇ ਹਨ ।

PSEB 12th Class Environmental Education Solutions Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2)

ਪ੍ਰਸ਼ਨ 5.
ਫ਼ਸਲਾਂ ਉੱਪਰ ਬਣਾਉਟੀ ਖਾਦਾਂ ਕਿਉਂ ਵਰਤੀਆਂ ਜਾਂਦੀਆਂ ਹਨ ?
ਉੱਤਰ-
ਫ਼ਸਲਾਂ ਉੱਪਰ ਰਸਾਇਣਿਕ ਖਾਦਾਂ ਦੀ ਵਰਤੋਂ-ਪੌਦਿਆਂ ਦੇ ਵਾਧੇ ਨੂੰ ਉਤਸ਼ਾਹਿਤ ਕਰਨ ਦੇ ਵਾਸਤੇ ਰਸਾਇਣਿਕ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਕਿ ਇਹ ਖਾਦਾਂ ਪੌਦਿਆਂ ਨੂੰ ਉਪਲੱਬਧ ਹੋ ਸਕਣ, ਇਹਨਾਂ ਦੀ ਵਰਤੋਂ ਮਿੱਟੀ ਰਾਹੀਂ ਕੀਤੀ ਜਾਂਦੀ ਹੈ, ਜਾਂ ਇਨ੍ਹਾਂ ਦੀ ਵਰਤੋਂ ਪੱਤਿਆਂ ਉੱਤੇ ਛਿੜਕਾਅ ਕਰਕੇ ਕੀਤੀ ਜਾਂਦੀ ਹੈ ਅਤੇ ਇਸ ਤਰ੍ਹਾਂ ਕਰਨ ਨਾਲ ਇਹ ਖਾਦਾਂ ਪੱਤਿਆਂ ਦੁਆਰਾ ਪੌਦਿਆਂ ਨੂੰ ਪ੍ਰਾਪਤ ਹੋ ਜਾਂਦੀਆਂ ਹਨ । ਫ਼ਸਲਾਂ ਦੇ ਭਲੇ ਅਤੇ ਵੱਧ ਉਪਜ ਪ੍ਰਾਪਤ ਕਰਨ ਦੇ ਲਈ ਰਸਾਇਣਿਕ ਖਾਦਾਂ ਦੀ ਵਰਤੋਂ ਬੜੀ ਜ਼ਰੂਰੀ ਹੋ ਜਾਂਦੀ ਹੈ ।

ਬਨਾਉਟੀ ਖਾਦਾਂ ਦੇ ਮੁੱਖ ਗੁਣ (Main Properties of Fertilizers)-

  1. ਇਨ੍ਹਾਂ ਖਾਦਾਂ ਵਿਚ ਪੌਦਿਆਂ ਦੇ ਵਾਸਤੇ ਜ਼ਰੂਰੀ ਅੰਸ਼ ਮੌਜੂਦ ਹੁੰਦੇ ਹਨ ।
  2. ਖਾਦਾਂ ਵਿਚ ਪੌਸ਼ਟਿਕ ਪਦਾਰਥਾਂ ਦੀ ਮਾਤਰਾ ਰੂੜੀ ਖਾਦ ਦੇ ਮੁਕਾਬਲੇ ਬਹੁਤ ਜ਼ਿਆਦਾ ਹੋਣ ਕਾਰਨ ਇਨ੍ਹਾਂ ਦੀ ਲੋੜ ਥੋੜ੍ਹੀ ਮਾਤਰਾ ਵਿਚ ਪੈਂਦੀ ਹੈ ।
  3. ਪਾਣੀ ਵਿਚ ਘੁਲਣਸ਼ੀਲ ਹੋਣ ਕਾਰਨ, ਪੌਦੇ ਇਨ੍ਹਾਂ ਨੂੰ ਬੜੀ ਛੇਤੀ ਸੋਖ ਲੈਂਦੇ ਹਨ ।
  4. ਇਹ ਖਾਦਾਂ ਆਮ ਤੌਰ ‘ਤੇ ਪੌਸ਼ਟਿਕ ਪਦਾਰਥ ਸੰਬੰਧੀ ਨਿਸ਼ਚਿਤ ਹੁੰਦੀਆਂ ਹਨ । ਭਾਵ ਇਹਨਾਂ ਖਾਦਾਂ ਤੋਂ ਕੇਵਲ ਇਕ ਜਾਂ ਇਕ ਤੋਂ ਵੱਧ ਨਿਸ਼ਚਿਤ ਪੌਸ਼ਟਿਕ ਪਦਾਰਥ ਪ੍ਰਾਪਤ ਹੁੰਦਾ ਹੈ ।
  5. ਇਹਨਾਂ ਖਾਦਾਂ ਦੀ ਢੋਆ-ਢੁਆਈ ਆਸਾਨੀ ਨਾਲ ਕੀਤੀ ਜਾ ਸਕਦੀ ਹੈ ।

ਰਸਾਇਣਿਕ ਖਾਦਾਂ ਦੀ ਵਰਤੋਂ ਨਾਲ ਭਾਵੇਂ ਉਤਪਾਦਨ ਵਿਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ, ਪਰ ਇਨ੍ਹਾਂ ਖਾਦਾਂ ਦੀ ਲਗਾਤਾਰ ਵਰਤੋਂ ਨੇ ਮਿੱਟੀ ਦੀ ਗੁਣਵੱਤਾ ਵਿਚ ਪਰਿਵਰਤਨ ਕਰਨ ਦੇ ਇਲਾਵਾ ਪਾਣੀ ਵਿਚ ਵੀ ਪ੍ਰਦੂਸ਼ਣ ਫੈਲਾਇਆ ਹੈ ।

PSEB 11th Class Environmental Education Solutions Chapter 6 ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ

Punjab State Board PSEB 11th Class Environmental Education Book Solutions Chapter 6 ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ Textbook Exercise Questions and Answers.

PSEB Solutions for Class 11 Environmental Education Chapter 6 ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ

Environmental Education Guide for Class 11 PSEB ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ 1.
ਚਿਪਕੋ ਅੰਦੋਲਨ ਕਿਸ ਨੇ ਸ਼ੁਰੂ ਕੀਤਾ ?
ਉੱਤਰ-
ਚਿਪਕੋ ਅੰਦੋਲਨ ਸੁੰਦਰ ਲਾਲ ਬਹੁਗੁਣਾ ਨੇ ਸ਼ੁਰੂ ਕੀਤਾ ।

ਪ੍ਰਸ਼ਨ 2.
ਵਾਤਾਵਰਣ ਤੇ ਜੰਗਲਾਂ ਨਾਲ ਸੰਬੰਧਿਤ ਮੰਤਰਾਲੇ ਦਾ ਨਾਮ ਦੱਸੋ ।
ਉੱਤਰ-
ਵਾਤਾਵਰਣ ਤੇ ਜੰਗਲਾਤ ਮੰਤਰਾਲਾ ।

ਪ੍ਰਸ਼ਨ 3.
ਪਰਿਸਥਿਤੀ ਵਿਗਿਆਨ ਕੇਂਦਰ ਕਿੱਥੇ ਸਥਿਤ ਹੈ ?
ਉੱਤਰ-
ਪਰਿਸਥਿਤੀ ਵਿਗਿਆਨ ਕੇਂਦਰ ਬੰਗਲੌਰ ਵਿਚ ਸਥਿਤ ਹੈ ।

ਪ੍ਰਸ਼ਨ 4.
ਕਿਸਾਨਾਂ ਨੇ “ਅਪਿਕੋ ਅੰਦੋਲਨ ਕਿੱਥੇ ਸ਼ੁਰੂ ਕੀਤਾ ?
ਉੱਤਰ-
ਕਿਸਾਨਾਂ ਨੇ ‘ਅਪਿਕੋ ਅੰਦੋਲਨ ਕਰਨਾਟਕ ਦੇ ਸਿਰਸੀ ਪਿੰਡ ਵਿਚ ਸ਼ੁਰੂ ਕੀਤਾ।

PSEB 11th Class Environmental Education Solutions Chapter 6 ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ

(ਆਂ) ਛੋਟੇ ਉੱਤਰਾਂ ਵਾਲੇ ਪੰਨੇ Type I)

ਪ੍ਰਸ਼ਨ 1.
ਦੋ ਅੰਤਰ-ਰਾਸ਼ਟਰੀ ਵਾਤਾਵਰਣੀ ਵਿਚਾਰਕਾਂ ਦੇ ਨਾਮ ਲਿਖੋ ।
ਉੱਤਰ-
ਗੈਲਫ ਐਮਰਸਨ ਅੰਤਰ-ਰਾਸ਼ਟਰੀ ਸਤਰ ‘ਤੇ ਪ੍ਰਸਿੱਧ ਵਾਤਾਵਰਣ ਵਿਚਾਰਕ ਸੀ। ਜਿਹਨਾਂ ਨੇ ਵਾਤਾਵਰਣ ਉੱਤੇ ਵਪਾਰ ਤੋਂ ਹੋਣ ਵਾਲੇ ਖ਼ਤਰੇ ਬਾਰੇ ਦੱਸਿਆ ਸੀ।
ਹੇਨਰੀ ਥਰੋ ਨੇ ਜੰਗਲੀ ਜੀਵਨ ਨੂੰ ਸੁਰੱਖਿਅਤ ਰੱਖਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਸੀ। ਜਾਨ ਮੂਰ ਨੇ 1890 ਵਿਚ ਵਾਤਾਵਰਣ ਦੀ ਸੁਰੱਖਿਆ ਦੇ ਲਈ ਅਮਰੀਕਾ
ਵਿਚ ਸੀਰਿਆ ਕਲੱਬ ਬਣਾਇਆ ਸੀ।

ਪ੍ਰਸ਼ਨ 2.
“ਚਿਪਕੋ ਅੰਦੋਲਨ ਤੋਂ ਕੀ ਭਾਵ ਹੈ ?
ਉੱਤਰ-
‘ਚਿਪਕੋ ਅੰਦੋਲਨ` ਉੱਤਰਾਖੰਡ ਰਾਜ ਦੇ ਗਵਾਲ ਖੇਤਰ ਵਿਚ ਉੱਥੋਂ ਦੇ ਲੋਕਾਂ ਦੁਆਰਾ ਸ਼ੁਰੂ ਕੀਤਾ ਗਿਆ ਵਾਤਾਵਰਣ ਸੁਰੱਖਿਆ ਅੰਦੋਲਨ ਸੀ। ਇਸਦੀ ਸ਼ੁਰੂਆਤ ਸੁੰਦਰ ਲਾਲ ਬਹੁਗੁਣਾ ਨੇ ਜੰਗਲ ਦੇ ਸਰੋਤਾਂ ਦੀ ਸੁਰੱਖਿਆ ਲਈ ਕੀਤੀ ਸੀ। ਇਸ ਅੰਦੋਲਨ ਵਿਚ ਸਥਾਨਿਕ ਲੋਕਾਂ ਨੇ ਰੁੱਖਾਂ ਦੇ ਨਾਲ ਚਿਪਕ ਕੇ ਉਹਨਾਂ ਨੂੰ ਕੱਟਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ।

ਪ੍ਰਸ਼ਨ 3.
ਜਨਤਕ ਸੁਚੇਤਨਾ ਪੈਦਾ ਕਰਨ ਲਈ ਦੋ ਸੁਝਾਅ ਦਿਓ।
ਉੱਤਰ-

  1. ਜਨਤਕ ਸੁਚੇਤਨਾ ਪੈਦਾ ਕਰਨ ਦੇ ਲਈ ਵਾਤਾਵਰਣ ਮਹੱਤਤਾ ਵਾਲੇ ਵਿਸ਼ੇਸ਼ ਦਿਨਾਂ ਨੂੰ ਮਨਾਉਣ ਦੇ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਸਕਦਾ ਹੈ।
  2. ਜਨ-ਸੰਚਾਰ ਮਾਧਿਅਮਾਂ ਜਿਵੇਂ-ਅਖ਼ਬਾਰ, ਰੇਡੀਓ, ਟੈਲੀਵਿਜ਼ਨ, ਮੈਗਜ਼ੀਨਾਂ, ਪੋਸਟਰਾਂ ਆਦਿ ਦੇ ਦੁਆਰਾ ਵਾਤਾਵਰਣ ਸੁਰੱਖਿਆ ਸੰਬੰਧੀ ਜਾਣਕਾਰੀ ਪ੍ਰਸਾਰਿਤ ਕਰਕੇ ਵੀ ਜਨਤਕ ਸੁਚੇਤਨਾ ਪੈਦਾ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 4.
ਵਾਤਾਵਰਣ ਨਾਲ ਸੰਬੰਧਿਤ ਭਾਰਤ ਵਿਚ ਸ਼ੁਰੂ ਹੋਏ ਦੋ ਅੰਦੋਲਨਾਂ ਦੇ ਨਾਮ ਲਿਖੋ ।
ਉੱਤਰ-
ਭਾਰਤ ਵਿਚ ਵਾਤਾਵਰਣ ਸੰਬੰਧੀ ਸ਼ੁਰੂ ਹੋਏ ਦੋ ਸਮਾਜਿਕ ਅੰਦੋਲਨ ਸਨ

  • ਚਿਪਕੋ ਅੰਦੋਲਨ-ਇਸ ਅੰਦੋਲਨ ਦੀ ਸ਼ੁਰੂਆਤ ਸੁੰਦਰ ਲਾਲ ਬਹੁਗੁਣਾ ਦੁਆਰਾ ਉੱਤਰਾਂਚਲ ਵਿਚ ਕੀਤੀ ਗਈ ਸੀ। ਇਸਦਾ ਮੁੱਖ ਮੰਤਵ ਇਲਾਕੇ ਦੀ ਵਣ-ਸੰਪਦਾ ਨੂੰ ਬਚਾਉਣਾ ਸੀ ।
  • ਅਪਿਕੋ ਅੰਦੋਲਨ-ਇਸ ਅੰਦੋਲਨ ਦੀ ਸ਼ੁਰੂਆਤ ਕਰਨਾਟਕ ਦੇ ਸਿਰਸੀਂ ਪਿੰਡ ਦੇ ਕਿਸਾਨਾਂ ਦੁਆਰਾ ਕੀਤੀ ਗਈ ਸੀ। ਇਸ ਦੀ ਸ਼ੁਰੂਆਤ ਸ਼ੀਸਮ (Teak) ਅਤੇ ਯੂਕਲਿਪਟਸ (Encalyptus) ਵਰਗੇ ਰੁੱਖਾਂ ਦੀ ਕਟਾਈ ਨੂੰ ਰੋਕਣ ਲਈ ਕੀਤੀ ਗਈ ਸੀ ।

PSEB 11th Class Environmental Education Solutions Chapter 6 ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਈਕੋਂ-ਕਲੱਬਾਂ ਦੀ ਭੂਮਿਕਾ (Role of Eco-clubs) ਉੱਪਰ, ਸੰਖੇਪ ਨੋਟ ਲਿਖੋ ।
ਉੱਤਰ-
ਈਕੋ ਕਲੱਬ ਉਹ ਸੰਸਥਾਵਾਂ ਹਨ ਜੋ ਪਰਿਸਥਿਤਿਕੀ ਦੇ ਤੱਤਾਂ ਨੂੰ ਮੌਲਿਕ ਰੂਪ ਵਿਚ ਸੁਰੱਖਿਅਤ ਰੱਖਣ ਵਿਚ ਮਦਦਗਾਰ ਹਨ। ਇਹਨਾਂ ਕਲੱਬਾਂ ਦਾ ਮੁੱਖ ਉਦੇਸ਼ ਜਨਜਾਗਰੂਕਤਾ ਪੈਦਾ ਕਰਨਾ ਹੈ ਜਿਹਨਾਂ ਨਾਲ ਵਾਤਾਵਰਣ ਵਿਚ ਸੁਧਾਰ ਹੋ ਸਕੇ। ਇਹਨਾਂ ਕਲੱਬਾਂ ਵਿਚ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ, ਸ਼ਹਿਰੀ ਤੇ ਪੇਂਡੂ ਕਿਸੇ ਵੀ ਕੰਮ ਨੂੰ ਕਰਨ ਵਾਲੇ ਲੋਕਾਂ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ। ਸਾਰੀਆਂ ਸਿੱਖਿਆ ਦੇਣ ਵਾਲੀਆਂ ਸੰਸਥਾਵਾਂ, ਪਿੰਡਾਂ, ਕਲੋਨੀਆਂ ਅਤੇ ਸ਼ਹਿਰਾਂ ਵਿਚ ਈਕੋ-ਕਲੱਬ ਸਥਾਪਿਤ ਕੀਤੇ ਜਾ ਸਕਦੇ ਹਨ। ਈਕੋ ਕਲੱਬ ਦੀਆਂ ਮੁੱਖ ਕਿਰਿਆਵਾਂ ਹੇਠ ਲਿਖੇ ਅਨੁਸਾਰ ਹਨ –

  • ਵਾਤਾਵਰਣ ’ਤੇ ਨਿਬੰਧ, ਚਿੱਤਰਕਲਾ, ਨਾਟਕ, ਪੋਸਟਰ, ਵਾਦ-ਵਿਵਾਦ ਪ੍ਰਤਿਯੋਗਿਤਾਵਾਂ, ਨਿਬੰਧ ਲੇਖਣ ਆਦਿ ਦਾ ਆਯੋਜਨ ਕਰਨਾ।
  • ਵਾਤਾਵਰਣ ਜਾਗਰੁਕਤਾ ਪੈਦਾ ਕਰਨ ਦੇ ਲਈ ਵਾਤਾਵਰਣ ਮਹੱਤਤਾ ਵਾਲੇ ਵਿਸ਼ੇਸ਼ ਦਿਨਾਂ ਨੂੰ ਮਨਾਉਣ ਦੇ ਲਈ ਪ੍ਰਬੰਧ ਕਰਨਾ।
  • ਵਾਤਾਵਰਣ ਦੇ ਅਲੱਗ-ਅਲੱਗ ਵਿਸ਼ਿਆਂ ‘ਤੇ ਅਲੱਗ-ਅਲੱਗ ਖੇਤਰਾਂ ਵਿਚ ਪ੍ਰਦਰਸ਼ਨੀਆਂ ਦੀ ਜ਼ਿੰਮੇਵਾਰੀ ਲੈਣਾ ।
  • ਈਕੋ ਕਲੱਬ ਖੇਤਰੀ ਭਾਸ਼ਾ ਵਿਚ ਗਿਆਨ ਦੇਣ ਵਾਲੇ ਪੋਸਟਰਾਂ, ਸਲਾਈਡਾਂ ਅਤੇ ਪ੍ਰਦਰਸ਼ਨੀਆਂ ਲਗਾ ਕੇ ਪੇਂਡੂ ਲੋਕਾਂ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਸੁਚੇਤਨਾ ਲਿਆਉਣ ਦਾ ਬੀੜਾ ਚੁੱਕਦੇ ਹਨ।’
  • ਜਨਤਕ ਥਾਂਵਾਂ ‘ਤੇ ਵਾਤਾਵਰਣ ਸੁਰੱਖਿਆ ਦੇ ਸਾਧਨਾਂ ਅਤੇ ਤਰੀਕਿਆਂ ਸੰਬੰਧੀ ਪ੍ਰਦਰਸ਼ਨੀਆਂ ਲਗਾ ਕੇ । ਇਸ ਤਰ੍ਹਾਂ ਵਾਤਾਵਰਣ ਸੁਰੱਖਿਆ ਅਤੇ ਜੈਵ ਸੁਰੱਖਿਆ ਵਿਚ ਈਕੋ ਕਲੱਬ ਮਹੱਤਵਪੂਰਨ . ਭੂਮਿਕਾ ਨਿਭਾਉਂਦੇ ਹਨ ।

ਪ੍ਰਸ਼ਨ 2.
ਵਾਤਾਵਰਣ ਪ੍ਰਤੀ ਜਨਤਕ ਸੁਚੇਤਨਾ (Public Awareness) ਪੈਦਾ ਕਰਨ ਵਿਚ ਸਿੱਖਿਆ ਆਪਣਾ ਯੋਗਦਾਨ ਕਿਵੇਂ ਪਾਉਂਦੀ ਹੈ ?
ਉੱਤਰ-
ਸਿੱਖਿਆ ਹੀ ਸਮਾਜ ਵਿਚ ਪਰਿਵਰਤਨ ਲਿਆਉਣ ਦਾ ਸਹੀ ਜਰੀਆ ਹੈ। ਸਿੱਖਿਆ ਹੀ ਇਕ ਐਸਾ ਜਰੀਆ ਹੈ ਜਿਸਦੇ ਦੁਆਰਾ ਵਾਤਾਵਰਣ ਪ੍ਰਤੀ ਜਨਤਕ ਸੁਚੱਤਨਾ ਲਿਆਂਦੀ ਜਾ ਸਕਦੀ ਹੈ। ਵਰਤਮਾਨ ਯੁੱਗ ਵਿਚ ਵਾਤਾਵਰਣ ਸਿੱਖਿਆ ਦਾ ਬਹੁਤ ਮਹੱਤਵ ਹੈ। ਵਾਤਾਵਰਣ ਦੇ ਮਹੱਤਵ ਨੂੰ ਦੇਖਦੇ ਹੋਏ ਇਸ ਗੱਲ ਨੂੰ ਸਮਝਿਆ ਗਿਆ ਹੈ ਕਿ ਵਾਤਾਵਰਣ ‘ ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ ਸੁਰੱਖਿਆ ਬਹੁਤ ਜ਼ਰੂਰੀ ਹੈ। ਜੇ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਮਨੁੱਖ ਦੀ ਹੋਂਦ ਖ਼ਤਰੇ ਵਿਚ ਆ ਜਾਵੇਗੀ। ਵਾਤਾਵਰਣ ਸਿੱਖਿਆ ਦੇ ਮਹੱਤਵ ਨੂੰ ਸਮਝਦੇ ਹੋਏ ਇਸ ਵਿਸ਼ੇ ਨੂੰ ਸਕੂਲਾਂ ਅਤੇ ਕਾਲਜਾਂ ਦੇ ਪਾਠਕ੍ਰਮ ਦਾ ਹਿੱਸਾ ਬਣਾ ਦਿੱਤਾ ਗਿਆ ਹੈ। | ਵਾਤਾਵਰਣ ਸਿੱਖਿਆ ਦਾ ਉਦੇਸ਼ ਜਨ ਚੇਤਨਾ ਪੈਦਾ ਕਰਨਾ ਹੈ।

ਪੜੇ-ਲਿਖੇ ਲੋਕ ਵਾਤਾਵਰਣ ਦੇ ਪ੍ਰਤੀ ਜ਼ਿਆਦਾ ਜਾਗਰੁਕ ਹੁੰਦੇ ਹਨ ਅਤੇ ਉਸ ਤਰ੍ਹਾਂ ਦੇ ਕੰਮਾਂ ਤੋਂ ਬੱਚਦੇ ਹਨ ਜੋ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦੇ ਹਨ। ਵਾਤਾਵਰਣ ਸਿੱਖਿਆ ਦੇ ਲਈ ਨਵਾਂ, ਪਾਠਕ੍ਰਮ ਬਣਾਇਆ ਗਿਆ ਹੈ ਜਿਸ ਵਿਚ ਵਾਤਾਵਰਣ ਸੁਰੱਖਿਅਣ ਵਿਧੀਆਂ ਅਤੇ ਵਾਤਾਵਰਣ ਅਤੇ ਜੈਵ ਵਿਵਿਧਤਾ ਦੇ ਲਈ ਮਨੁੱਖੀ ਕਿਰਿਆਵਾਂ ਦੁਆਰਾ ਪੈਦਾ ਕੀਤੇ ਗਏ ਖ਼ਤੱਚਿਆਂ ਦਾ ਵਰਣਨ ਹੈ। ਸਿੱਖਿਆ ਦੁਆਰਾ ਵਾਤਾਵਰਣ ਦੇ ਭੌਤਿਕ, ਸਮਾਜਿਕ ਅਤੇ ਸੁੰਦਰਤਾ ਦੇ ਪਹਿਲੂਆਂ ਦੇ ਪ੍ਰਤੀ ਜਨ ਸਾਧਾਰਨ ਨੂੰ ਜਾਗਰੂਕ ਕੀਤਾ ਜਾ ਸਕਦਾ ਹੈ। ਜਾਗਰੂਕ ਨਾਗਰਿਕ ਹੀ ਵਾਤਾਵਰਣ ਸੁਰੱਖਿਅਣ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਇਸ ਤਰ੍ਹਾਂ ਜਨ-ਚੇਤਨਾ ਜਾਗਰਿਤ ਕਰਨ ਵਿਚ ਸਿੱਖਿਆ ਦਾ ਯੋਗਦਾਨ ਅਭੂਤਪੂਰਵਕ ਹੈ।

ਪ੍ਰਸ਼ਨ 3.
ਵਲੋਂ ਵਿਸਫੋਟ (Population Explosion) ਦੇ ਮੁੱਖ ਬੁਰੇ ਪ੍ਰਭਾਵ ਕੀ ਹਨ ?
ਉੱਤਰ-
ਵਸੋਂ ਅਤੇ ਵਾਤਾਵਰਣ ਦਾ ਆਪਸ ਵਿਚ ਗਹਿਰਾ ਸੰਬੰਧ ਹੈ। ਵਸੋਂ ਕੁਦਰਤ ’ਤੇ ਆਪਣੀਆਂ ਜ਼ਰੂਰਤਾਂ ਜਿਵੇਂ-ਭੋਜਨ, ਪਾਣੀ, ਹਵਾ, ਆਵਾਸ ਆਦਿ ਦੇ ਲਈ ਨਿਰਭਰ ਹੁੰਦੀ ਹੈ, ਉਸੀ ਤਰ੍ਹਾਂ ਕੁਦਰਤ ਵੀ ਆਪਣੇ ਸਾਧਨਾਂ ਦੀ ਰੱਖਿਆ, ਉਪਯੋਗ ਅਤੇ ਸੰਤੁਲਨ ਦੇ ਲਈ ਵਸੋਂ ‘ਤੇ ਨਿਰਭਰ ਹੁੰਦੀ ਹੈ । ਵਲੋਂ ਵਿਸਫੋਟ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋਈਆਂ ਹਨ। ਸੀਮਿਤ ਸਾਧਨਾਂ ਦੁਆਰਾ ਵਧਦੀ ਹੋਈ ਵਸੋਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਵਿਸ਼ਵ ਇਕ
ਵੱਡੀ ਚੁਨੌਤੀ ਦਾ ਸਾਹਮਣਾ ਕਰ ਰਿਹਾ ਹੈ।

ਵਸੋਂ ਵਿਸਫੋਟ ਦੇ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਹੇਠ ਲਿਖੀਆਂ ਹਨ –

  • ਕੁਦਰਤ ਦੇ ਸਾਧਨਾਂ ਦੇ ਅੰਨ੍ਹੇ-ਵਾਹ ਉਪਯੋਗ ਨਾਲ ਵਾਤਾਵਰਣ ਵਿਚ ਅਸੰਤੁਲਨ ਪੈਦਾ ਹੋ ਗਿਆ ਹੈ।
  • ਜੰਗਲਾਂ ਦੀ ਕਟਾਈ ਦੇ ਕਾਰਨ ਗੰਭੀਰ ਵਾਤਾਵਰਣੀ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।
  • ਖਾਣ ਵਾਲੀਆਂ ਚੀਜ਼ਾਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਦੇ ਲਈ, ਪੈਦਾਵਾਰ ਵਧਾਉਣ ਲਈ ਐਗਰੋਕੈਮਿਕਲਜ਼ (Agrochemicals) ਜਿਵੇਂ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ ਜਿਸਦੇ ਕਾਰਨ ਭੂਮੀ ਦੀ ਉਪਜਾਊ ਸ਼ਕਤੀ ਖ਼ਤਮ ਹੋ ਰਹੀ ਹੈ।
  • ਵਧਦੀ ਵਸੋਂ ਦੇ ਕਾਰਨ ਸ਼ਹਿਰੀਕਰਨ ਤੇਜ਼ੀ ਨਾਲ ਵੱਧ ਰਿਹਾ ਹੈ ਜਿਸਦੇ ਕਾਰਨ ਸ਼ਹਿਰਾਂ ਵਿਚ ਵਾਤਾਵਰਣ ਸੁਰੱਖਿਅਣ ਦੀ ਸਮੱਸਿਆ ਜਟਿਲ ਹੋ ਗਈ ਹੈ।
  • ਵਸੋਂ ਵਿਚ ਵਾਧੇ ਦੇ ਕਾਰਨ ਪੈਦਾ ਹੋਈ ਆਵਾਜ਼ ਦੀ ਸਮੱਸਿਆ ਦੇ ਕਾਰਨ ਹੋ ਰਹੇ . ਜੰਗਲਾਂ ਦੇ ਨਾਸ਼ ਦੇ ਕਾਰਨ ਪਾਣੀ ਦੀ ਘਾਟ, ਮਾਰੂਥਲ ਬਣਨ ਦੀ ਸਮੱਸਿਆ ਆਦਿ ਪੈਦਾ ਹੋ ਦੀਆਂ ਹਨ।.
  • ਵਧਦੀ ਹੋਈ ਵਸੋਂ ਦੇ ਕਾਰਨ ਮਨੁੱਖ ਦੁਆਰਾ ਵਸਤੁਆਂ ਦਾ ਉਪਭੋਗ ਵੀ ਵੱਧ ਰਿਹਾ ਹੈ ਜਿਸਦੇ ਕਾਰਨ ਫਾਲਤੂ ਚੀਜ਼ਾਂ ਅਤੇ ਰਹਿੰਦ-ਖੂੰਹਦ ਦੀ ਮਾਤਰਾ ਵਿਚ ਵੀ ਵਾਧਾ ਹੋਇਆ ਹੈ। ਫਾਲਤੂ ਚੀਜਾਂ ਦੇ ਖਰਾਬ ਪ੍ਰਬੰਧ ਦੇ ਕਾਰਨ ਹਵਾ, ਪਾਣੀ ਤੇ ਮਿੱਟੀ ਦਾ ਪ੍ਰਦੂਸ਼ਣ ਵੱਧ ਰਿਹਾ ਹੈ ਜਿਹੜਾ ਕਿ ਵਾਤਾਵਰਣ ਦੇ ਲਈ ਖ਼ਤਰੇ ਦਾ ਸੂਚਕ ਹੈ।
  • ਪਦੁਸ਼ਣ ਵਿਚ ਵਾਧੇ ਦੇ ਕਾਰਨ ਕਈ ਸੰਕਰਾਮਕ ਅਤੇ ਗੈਰ-ਸੰਕਰਾਮਕ ਰੋਗ ਫੈਲਦੇ ਹਨ। ਇਨ੍ਹਾਂ ਦਾ ਪ੍ਰਭਾਵ ਮਨੁੱਖ ਅਤੇ ਸਾਰੇ ਜੀਵ-ਜੰਤੂਆਂ ‘ਤੇ ਪੈਂਦਾ ਹੈ।”
  • ਵਸੋਂ ਵਾਧੇ ਦੇ ਕਾਰਨ ਮਨੁੱਖ ਪ੍ਰਕ੍ਰਿਤੀ ਤੋਂ ਦੂਰ ਹੁੰਦਾ ਜਾ ਰਿਹਾ ਹੈ ਅਤੇ ਜੀਵਨ ਵਿਚ ਬਨਾਵਟ ਅਤੇ ਉਪਭੋਗਤਾਵਾਦ ਦਾ ਸੰਚਾਰ ਹੋ ਰਿਹਾ ਹੈ।
    ਵਧਦੇ ਹੋਏ ਉਪਭੋਗਤਾਵਾਦ ਦੇ ਕਾਰਨ ਵਾਤਾਵਰਣ ਨੂੰ ਨੁਕਸਾਨ ਪਹੁੰਚਦਾ ਹੈ ।

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਿਕਾਸ ਅਤੇ ਵਾਤਾਵਰਣ ਸੁਰੱਖਿਆ ਵਿਚ ਜਨਤਕ ਸ਼ਮੂਲੀਅਤ ਦੀ ਲੋੜ ਅਤੇ ਯੋਗਦਾਨ ਬਾਰੇ ਚਾਨਣਾ ਪਾਓ ।
ਉੱਤਰ-
ਵਰਤਮਾਨ ਸਾਲਾਂ ਵਿਚ ਵਾਤਾਵਰਣ ਨਾਲ ਸੰਬੰਧਿਤ ਸਮੱਸਿਆਵਾਂ ਵਿਚ ਜ਼ਿਆਦਾ ਵਾਧਾ ਹੋਇਆ ਹੈ। ਕਿਤੀ ਸੰਸਾਧਨਾਂ ਦੀ ਜ਼ਿਆਦਾ ਮਾਤਰਾ ਵਿਚ ਵਰਤੋਂ ਕੀਤੀ ਜਾ ਰਹੀ ਹੈ। ਵੈਸ਼ਵਿਕ ਪੱਧਰ ਤੇ ਜਲ ਸੰਕਟ, ਅਵਾਨਿਕੀਕਰਣ, ਸਮੁੰਦਰੀ ਤੱਟ ਦੇ ਪਤਨ, ਭੂਮੀ-ਖੁਰਣ, ਜੈਵ-ਵਿਵਿਧਤਾ ਵਿਚ ਕਮੀ ਕੁੱਝ ਇਸ ਤਰਾਂ ਦੇ ਸੰਕਟ ਬਣ ਕੇ ਉਭਰੇ ਹਨ, ਜੋ ਨਾ ਕੇਵਲ ਵਾਤਵਰਣ ਸਗੋਂ ਜੀਵ ਅਨੇਕਰੂਪਤਾ (Bio-diversity) ਸਾਰੇ ਸੰਸਾਰ ਦੇ ਲਈ ਇਕ ਵੱਡੀ ਚਿੰਤਾ ਦਾ ਵਿਸ਼ਾ ਹਨ। | ਮਨੁੱਖ ਆਪ ਵਾਤਾਵਰਣ ਦਾ ਹੀ ਅੰਗ ਹੈ। ਹੋਰ ਜੀਵਾਂ ਦੀ ਤਰ੍ਹਾਂ ਮਨੁੱਖ ਵੀ ਵਾਤਾਵਰਣ ਦੇ ਗੁਣਾਂ ਨਾਲ ਪ੍ਰਭਾਵਿਤ ਹੁੰਦਾ ਹੈ। ਵਾਤਾਵਰਣ ਦੇ ਉੱਚਿਤ ਸਮਾਯੋਜਨ ਦੇ ਅਭਾਵ ਵਿਚ ਮਨੁੱਖ ਨੂੰ ਅਨੇਕ ਸੰਕਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਮਨੁੱਖ ਨੂੰ ਵੀ ਵਾਤਾਵਰਣ ਸੁਰੱਖਿਅਣ ਵਿਚ ਭਾਗੀਦਾਰ ਬਣਾਉਣਾ ਬਹੁਤ ਜ਼ਰੂਰੀ ਹੈ। ਸਭ ਤੋਂ ਮਹੱਤਵਪੂਰਨ ਪ੍ਰਜਾਤੀ ਹੋਣ ਦੇ ਕਾਰਨ ਵਾਤਾਵਰਣ ਸੁਰੱਖਿਆ ਦਾ ਸਭ ਤੋਂ ਵੱਧ ਉੱਤਰਦਾਇਤਵ ਮਨੁੱਖ ’ਤੇ ਹੀ ਹੈ ।

ਇਸ ਪ੍ਰਕਾਰ ਵਾਤਾਵਰਣ ਸੁਰੱਖਿਅਣ ਅਤੇ ਵਿਕਾਸ ਵਿਚ ਆਮ ਜਨਤਾ ਦੀ ਭਾਗੀਦਾਰੀ ਅਤੇ ਸ਼ਮੁਲਿਅਤ ਬਹੁਤ ਮਹੱਤਵਪੂਰਨ ਹੈ। ਜਨਤਾ ਦੀ ਸਹਾਇਤਾ ਦੇ ਨਾਲ ਵਾਤਾਵਰਣ ਸੰਬੰਧਿਤ ਕਿਸੀ ਵੀ ਯੋਜਨਾ ਜਾਂ ਪ੍ਰੋਗਰਾਮ ਨੂੰ ਲਾਗੂ ਕਰਨਾ ਜਾਂ ਚਲਾਉਣਾ ਬਹੁਤ ਸੌਖਾ ਹੋ ਜਾਂਦਾ ਹੈ। : ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਵਾਤਾਵਰਣ ਸੁਰੱਖਿਅਣ ਵਿਚ ਵਾਤਾਵਰਣ ਵਿਚਾਰਕਾਂ ਦਾ ਮਹੱਤਵਪੂਰਨ ਯੋਗਦਾਨ ਹੈ। ਇਹਨਾਂ ਦੇ ਵਿਚਾਰਾਂ ਨਾਲ ਪ੍ਰਭਾਵਿਤ ਹੋ ਕੇ ਆਮ ਜਨਤਾ ਵੀ ਵਾਤਾਵਰਣ ਸੁਰੱਖਿਅਣ ਪ੍ਰੋਗਰਾਮਾਂ ਦਾ ਹਿੱਸਾ ਬਣਦੀ ਜਾ ਰਹੀ ਹੈ। ਅੰਤਰਰਾਸ਼ਟਰੀ ਪੱਧਰ ‘ਤੇ ਰੈਲਫ ਏਮਰਸਨ, ਹੇਨਰੀ ਥਰੋ ਅਤੇ ਜਾਨ ਮੁਰ ਪ੍ਰਸਿੱਧ ਵਾਤਾਵਰਣ ਵਿਚਾਰਕ ਸਨ ਜਿਨ੍ਹਾਂ ਦਾ ਵਾਤਾਵਰਣ ਸੁਰੱਖਿਅਣ ਵਿਚ ਵੱਡਮੁੱਲਾ ਯੋਗਦਾਨ ਹੈ। | ਭਾਰਤ ਵਿਚ ਵੀ ਬਹੁਤ ਸਾਰੇ ਵਾਤਾਵਰਣ ਵਿਚਾਰਕਾਂ ਦੀ ਕਿਰਪਾ ਨਾਲ ਹੀ ਵਾਤਾਵਰਣ ਸੁਰੱਖਿਅਣ ਪ੍ਰੋਗਰਾਮ ਸਫਲ ਹੋ ਸਕੇ ਹਨ ।

ਸਲੀਮ ਅਲੀ, ਜਿਨ੍ਹਾਂ ਨੂੰ ਭਾਰਤ ਦਾ ਪੰਛੀ ਮਨੁੱਖ ਕਿਹਾ ਜਾਂਦਾ ਹੈ ਇਕ ਵਿਖਿਆਤ ਵਾਤਾਵਰਣ ਸੁਰੱਖਿਅਣ ਵਿਗਿਆਨਕ ਸੀ। ਇਸ ਪ੍ਰਕਾਰ ਸਾਬਕਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਇਕ ਕਿਰਿਆਸ਼ੀਲ ਵਿਚਾਰਕ ਸਨ। ਐੱਸ. ਪੀ. ਗੋਦਰੇਜ਼ ਨੂੰ ਜੰਗਲ ਜੀਵਨ ਸੁਰੱਖਿਅਣ ਅਤੇ ਪ੍ਰਕ੍ਰਿਤੀ ਜਾਗਰੂਕਤਾ ਪ੍ਰੋਗਰਾਮ ਦੇ ਸਫ਼ਲ ਨਿਰਵਾਹ ਦੇ ਲਈ 1999 ਵਿਚ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਭਾਰਤ ਦੇ ਪ੍ਰਸਿੱਧ ਖੇਤੀ ਵਿਗਿਆਨਕ ਡਾ: ਐੱਮ. ਐੱਸ. ਮਹਿਤਾ ਭਾਰਤ ਦੇ ਪ੍ਰਮੁੱਖ ਵਾਤਾਵਰਣ ਵਕੀਲ ਸੀ ਜਿਨ੍ਹਾਂ ਨੇ ਵਾਤਾਵਰਣ ਸੁਰੱਖਿਅਣ ਹੇਤੁ ਬਹੁਤ ਸਾਰੀਆਂ ਜਨਹਿੱਤ ਯਾਚੀਕਾਵਾਂ ਦਾਇਰ ਕੀਤੀਆਂ। ਉਨ੍ਹਾਂ ਦੇ ਯਤਨਾਂ ਦੇ ਨਾਲ ਹੀ ਵਾਤਾਵਰਣ ਸਿੱਖਿਆ ਨੂੰ ਸਕੂਲਾਂ ਅਤੇ ਕਾਲਜਾਂ ਵਿਚ ਜ਼ਰੂਰੀ ਵਿਸ਼ੇ ਦੇ ਰੂਪ ਵਿਚ ਲਾਗੂ ਕੀਤਾ ਗਿਆ ਹੈ। | ਵਾਤਾਵਰਣ ਸੰਬੰਧੀ ਨੀਤੀ ਨਿਰਮਾਣ ਵਿਚ ਜਨ ਸਾਧਾਰਨ ਦੀ ਭਾਗੀਦਾਰੀ ਇਕ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਇਸ ਉਦੇਸ਼ ਨੂੰ ਪੂਰਾ ਕਰਨ ਦੇ ਲਈ ਹੇਠ ਦਿੱਤੇ ਕਦਮ ਚੁੱਕੇ ਜਾ ਸਕਦੇ ਹਨ –

  • ਗੈਰ-ਰਵਾਇਤੀ ਊਰਜਾ ਸਰੋਤ ਜਿਵੇਂ ਸੂਰਜੀ ਊਰਜਾ, ਪੌਣ ਊਰਜਾ ਆਦਿ ਨੂੰ ਜਨ ਸਹਿਯੋਗ ਦੁਆਰਾ ਹੀ ਲੋਕ-ਪਸੰਦ ਬਣਾਇਆ ਜਾ ਸਕਦਾ ਹੈ।
  • ਕਿਸੇ ਵੀ ਖੇਤਰ ਵਿਚ ਵਿਕਾਸ ਯੋਜਨਾ ਜਿਵੇਂ ਬੰਨ (Dams), ਉਦਯੋਗ, ਝੀਲ ਆਦਿ ਬਣਾਉਣ ਸਮੇਂ ਸਥਾਨਿਕ ਲੋਕਾਂ ਨੂੰ ਵਿਸ਼ਵਾਸ ਵਿਚ ਲੈਣਾ ਚਾਹੀਦਾ ਹੈ।’
  • ਸਰਕਾਰ ਨੂੰ ਆਪਣੇ ਫੈਸਲਿਆਂ ਦੇ ਚੰਗੇ ਤੇ ਮਾੜੇ ਪੱਖ ਤੇ ਵਿਚਾਰ ਕਰਨ ਦਾ ਅਧਿਕਾਰ ਜਨਤਾ ਨੂੰ ਦੇਣਾ ਚਾਹੀਦਾ ਹੈ ।

ਕਾਰਖ਼ਾਨਿਆਂ ਤੋਂ ਨਿਕਲੇ ਬੇਕਾਰ ਪਦਾਰਥਾਂ ਦੇ ਪ੍ਰਬੰਧ ਦੇ ਵਿਸ਼ੇ ਵਿਚ ਸੁੱਖ-ਸੁਵਿਧਾ ਦੇ ਨਾਲ ਸੰਬੰਧਿਤ ਵਸਤੁਆਂ ਦੇ ਉਪਯੋਗ ’ਤੇ ਆਮ ਜਨਤਾ ਦੀ ਸਲਾਹ ਮਹੱਤਵਪੂਰਨ ਹੈ। ਇਸ ਪ੍ਰਕਾਰ ਜਨ-ਚੇਤਨਾ ਜਾਗਰਿਤ ਕਰਕੇ ਅਤੇ ਸਮੂਹਿਕ ਸਹਿਭਾਗਿਤਾ ਦੇ ਦੁਆਰਾ ਹੀ ਵਾਤਾਵਰਣ ਦੀ ਰੱਖਿਆ ਕੀਤੀ ਜਾ ਸਕਦੀ ਹੈ। ਚਿਪਕੋ ਅੰਦੋਲਨ, ਨਰਮਦਾ ਬਚਾਓ ਅਭਿਆਨ, ਸਾਈਲੈਂਟ ਵੈਲੀ ਬਚਾਓ ਅੰਦੋਲਨ, ਵਿਸ਼ਨੋਈ ਸਮੁਦਾਇ ਅਭਿਆਨ, ਅਪਿਕੋ ਅੰਦੋਲਨ ਆਦਿ ਵਾਤਾਵਰਣ ਜਾਗਰੂਕ ਅਭਿਆਨ ਅਤੇ ਜਨ ਸਹਿਭਾਗਿਤਾ ਦਾ ਹੀ ਨਤੀਜਾ ਹਨ। ਪ੍ਰਕ੍ਰਿਤੀ ਸੁਰੱਖਿਅਣ ਨੂੰ ਹਰ ਹਾਲ ਵਿਚ ਜਨਮਾਨਸ ਅੰਦੋਲਨ ਦੇ ਤੌਰ ‘ਤੇ ਉਭਾਰਨਾ ਹੋਵੇਗਾ।

PSEB 11th Class Environmental Education Solutions Chapter 6 ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ

ਪ੍ਰਸ਼ਨ 2.
ਵਾਤਾਵਰਣ ਸੰਬੰਧੀ ਜਨਤਕ ਸੁਚੇਤਨਾ ਪੈਦਾ ਕਰਨ ਲਈ ਕੁੱਝ ਮਹੱਤਵਪੂਰਨ ਢੰਗਾਂ ਦੀ ਚਰਚਾ ਕਰੋ। |
ਉੱਤਰ-
ਸਾਡਾ ਸਮਾਜ ਤੇਜ਼ੀ ਨਾਲ ਬਦਲ ਰਿਹਾ ਹੈ। ਅੱਜ ਮਨੁੱਖ ਆਰਾਮਦਾਇਕ ਜੀਵਨ ਜੀਉਣ ਦਾ ਆਦੀ ਹੋ ਚੁੱਕਿਆ ਹੈ। ਪਰ ਇਸ ਆਰਾਮਦਾਇਕ ਜੀਵਨ ਨੇ ਵਾਤਾਵਰਣ ਦੇ ਤਾਣੇਬਾਣੇ ਨੂੰ ਲਗਭਗ ਖ਼ਲਾਰ ਹੀ ਦਿੱਤਾ ਹੈ। ਇਸ ਤਰ੍ਹਾਂ ਮਨੁੱਖ ਨੂੰ ਵਾਤਾਵਰਣ ਅਤੇ ਉਸਨੂੰ ਪਹੁੰਚ ਰਹੀ ਸੱਟ ਦੇ ਬਾਰੇ ਵਿਚ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ ।

ਵਾਤਾਵਰਣ ਦੇ ਬਾਰੇ ਵਿਚ ਜਨ ਜਾਗਰੂਕਤਾ ਪੈਦਾ ਕਰਨ ਦੇ ਕੁੱਝ ਮਹੱਤਵਪੂਰਨ ਤਰੀਕੇ ਹੇਠ ਲਿਖੇ ਹਨ –
I. ਸਿੱਖਿਆ (Education)-ਸਿੱਖਿਆ ਸਮਾਜ ਵਿਚ ਬਦਲਾਵ ਲਿਆਉਣ ਦਾ ਇਕ ਬੜਾ ਮਹੱਤਵਪੂਰਨ ਤਰੀਕਾ ਹੈ। ਵਾਤਾਵਰਣ ਸੰਬੰਧੀ ਜਨ-ਚੇਤਨਾ ਸਿੱਖਿਆ ਦੁਆਰਾ ਹੀ ਸੰਭਵ ਹੋ ਸਕਦੀ ਹੈ। ਵਾਤਾਵਰਣ ਸਿੱਖਿਆ ਦਾ ਮੁੱਖ ਉਦੇਸ਼ ਮਨੁੱਖ ਅਤੇ ਸਮਾਜਿਕ ਸਮੂਹਾਂ ਨੂੰ ਵਾਤਾਵਰਣ ‘ਤੇ ਉਸਦੇ ਨਾਲ ਸੰਬੰਧਿਤ ਸਮੱਸਿਆਵਾਂ ਦੀ ਜਾਣਕਾਰੀ ਉਪਲੱਬਧ ਕਰਾਉਣਾ ਹੈ। ਵਾਤਾਵਰਣ ਸਿੱਖਿਆ ਸਮਾਜਿਕ ਚੇਤਨਾ ਦੇ ਵਿਕਾਸ ਵਿਚ ਸਹਾਇਕ ਹੈ। ਇਸਦੇ ਮਾਧਿਅਮ ਨਾਲ ਸਮੁਦਾਇਆਂ ਨੂੰ ਇਹ ਜਾਣਕਾਰੀ ਉਪਲੱਬਧ ਕਰਾਈ ਜਾਂਦੀ ਹੈ ਕਿ ਮਨੁੱਖ ਅਤੇ ਸਮੁਦਾਇ ਦੋਨੋਂ ਹੀ ਪਰਿਸਥਿਤਕੀ ਅਸੰਤੁਲਨ ਨਾਲ ਪ੍ਰਭਾਵਿਤ ਹੁੰਦੇ ਹਨ ਅਤੇ ਪਰਿਸਥਿਤਕੀ ਅਸੰਤੁਲਨ ਦਾ ਪ੍ਰਮੁੱਖ ਕਾਰਨ ਨਿਯੰਤਰਿਤ ਨਾ ਹੋਣ ਵਾਲੀਆਂ ਮਨੁੱਖੀ ਕਿਰਿਆਵਾਂ ਨੂੰ ਹੀ ਮੰਨਿਆ ਜਾਂਦਾ ਹੈ।

ਪਰਿਸਥਿਤਕੀ ਸੰਤੁਲਨ ਨੂੰ ਬਣਾਏ ਰੱਖਣ ਲਈ ਮਨੁੱਖੀ ਕਿਰਿਆਵਾਂ ਨੂੰ ਨਿਯੰਤਰਿਤ ਕਰਨ ਲਈ ਜ਼ਰੂਰੀ ਸੁਝਾਵਾਂ ਨੂੰ ਵੀ ਵਾਤਾਵਰਣ ਸਿੱਖਿਆ ਵਿਚ ਲਿਆਇਆ ਗਿਆ ਹੈ। ਇਸ ਤਰ੍ਹਾਂ ਵਾਤਾਵਰਣ ਸਿੱਖਿਆ ਵਿਦਿਆਰਥੀਆਂ ਵਿਚ ਵਾਤਾਵਰਣ ਨਾਲ ਸੰਬੰਧਿਤ ਸਾਰੀਆਂ ਗ਼ਲਤ ਫ਼ਹਿਮੀਆਂ ਨੂੰ ਦੂਰ ਕਰਦੀ ਹੈ ਅਤੇ ਆਮ ਮਨੁੱਖਾਂ ਵਿਚ ਵਾਤਾਵਰਣੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਕਿਰਿਆਸ਼ੀਲ ਸਹਿਭਾਗਿਤਾ ਦੀ ਪ੍ਰਵਿਰਤੀ ਦਾ ਵਿਕਾਸ ਕਰਨ ਵਿਚ ਮਹੱਤਵਪਰੂਨ ਭੂਮਿਕਾ ਨਿਭਾਉਂਦੀ ਹੈ।

II. ਈਕੋ ਕਲੱਬ (Eco Clubs) – ਈਕੋ ਕਲੱਬ ਉਨ੍ਹਾਂ ਸੰਸਥਾਵਾਂ ਨੂੰ ਕਹਿੰਦੇ ਹਨ ਜੋ ਵਾਤਾਵਰਣ ਦੇ ਤੱਤਾਂ ਨੂੰ ਉਨ੍ਹਾਂ ਦੀ ਮੌਲਿਕ ਅਵਸਥਾ ਵਿਚ ਸੁਰੱਖਿਅਤ ਰੱਖਣ ਵਿਚ ਸਹਾਇਕ ਸਿੱਧ ਹੁੰਦੀਆਂ ਹਨ। ਇਨ੍ਹਾਂ ਕਲੱਬਾਂ ਵਿਚ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ, ਸ਼ਹਿਰਾਂ ਅਤੇ ਪਿੰਡਾਂ ਦੇ ਲੋਕਾਂ, ਕਿਸੇ ਵੀ ਕੰਮ ਨਾਲ ਸੰਬੰਧਿਤ ਲੋਕਾਂ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ। ਇਹ ਕਲੱਬ ਕਿਤੇ ਵੀ ਆਸਾਨੀ ਨਾਲ ਬਣਾਏ ਜਾ ਸਕਦੇ ਹਨ। ਈਕੋ ਕਲੱਬ ਹੇਠ ਲਿਖੇ ਕੰਮਾਂ ਨਾਲ ਲੋਕਾਂ ਵਿਚ ਵਾਤਾਵਰਣ ਸੰਬੰਧੀ ਜਾਗੂਰਕਤਾ ਪੈਦਾ ਕਰ ਸਕਦੇ ਹਨ-

  • ਵਾਤਾਵਰਣ ਜਾਗਰੂਕਤਾ ਪੈਦਾ ਕਰਨ ਲਈ ਵਾਤਾਵਰਣ ਮਹੱਤਤਾ ਵਾਲੇ ਵਿਸ਼ੇਸ਼ ਦਿਨਾਂ ਨੂੰ ਮਨਾਉਣ ਦਾ ਪ੍ਰਬੰਧ ਈਕੋ ਕਲੱਬਾਂ ਰਾਹੀਂ ਕੀਤਾ ਜਾਂਦਾ ਹੈ।
  • ਵਾਤਾਵਰਣ ’ਤੇ ਨਿਬੰਧ ਪ੍ਰਤਿਯੋਗਿਤਾਵਾਂ, ਚਿੱਤਰਕਲਾ ਪ੍ਰਤਿਯੋਗਿਤਾਵਾਂ, ਨਾਟਕ, ਪੋਸਟਰ ਪ੍ਰਤਿਯੋਗਤਾਵਾਂ ਆਦਿ ਦਾ ਅਯੋਜਨ ਈਕੋ ਕਲੱਬਾਂ ਰਾਹੀਂ ਕੀਤਾ ਜਾਂਦਾ ਹੈ।
  • ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੱਠਪੁਤਲੀ ਪ੍ਰਦਰਸ਼ਨ, ਕਿਸਾਨਾਂ ਨੂੰ ਸਿੱਖਿਆ, ਵਾਤਾਵਰਣ ਅਧਿਐਨ, ਵਿਗਿਆਨ ਮੇਲੇ ਆਦਿ ਦਾ ਅਯੋਜਨ ਕਰਨਾ।
  • ਸਧਾਰਨ ਲੋਕਾਂ ਵਿਚ ਜਨ-ਸੰਚਾਰ ਸਾਧਨਾਂ ਜਿਵੇਂ ਅਖ਼ਬਾਰਾਂ, ਰੇਡੀਓ, ਚਲ-ਚਿੱਤਰਾਂ, ਮੈਗਜ਼ੀਨਾਂ, ਪੋਸਟਰਾਂ ਆਦਿ ਦੇ ਰਾਹੀਂ ਜਨ-ਚੇਤਨਾ ਫੈਲਾਉਣਾ।
  • ਈਕੋ ਕਲੱਬ ਵਾਤਾਵਰਣ ਦੇ ਵੱਖ-ਵੱਖ ਵਿਸ਼ਿਆਂ ‘ਤੇ ਪ੍ਰਦਰਸ਼ਨਾਂ ਦਾ ਅਯੋਜਨ ਕਰ ਸਕਦੇ ਹਨ।
  • ਈਕੋ ਮੰਡਲੀ ਜਨ-ਜਾਤੀਆਂ ਨੂੰ ਜੰਗਲਾਂ ਦੀ ਰੱਖਿਆ ਲਈ ਉਤਸ਼ਾਹਿਤ ਕਰ ਸਕਦੀ ਹੈ।

III. ਜਨਸੰਖਿਆ ਸਿੱਖਿਆ ਅਭਿਆਨ ਪ੍ਰੋਗਰਾਮ (Population Education Programme Campaign-ਜਨਸੰਖਿਆ ਸਿੱਖਿਆ ਅਭਿਆਨ ਪ੍ਰੋਗਰਾਮ ਇਕ ਵਿਆਪਕ ਪ੍ਰੋਗਰਾਮ ਹੈ। ਇਸਦੇ ਮੁੱਖ ਰੂਪ ਵਿਚ ਦੋ ਪਹਿਲੂ ਹਨ-ਪਹਿਲਾ ਜਨਸੰਖਿਆ ਨੂੰ ਵਧੀਆ ਜੀਵਨ ਜੀਉਣ ਵਿਚ ਸਿੱਖਿਆ ਪ੍ਰਦਾਨ ਕਰਨਾ ਅਤੇ ਦੂਸਰਾ ਜਨਸੰਖਿਆ ਨੂੰ ਸੀਮਿਤ ਕਰਨ ਲਈ ਪਰਿਵਾਰ ਕਲਿਆਣ ਪ੍ਰੋਗਰਾਮ ਜਾਂ ਪਰਿਵਾਰ ਭਲਾਈ ਪ੍ਰੋਗਰਾਮ ਨੂੰ ਲੋਕ ਪਸੰਦ ਬਣਾਉਣਾ। ਵਰਤਮਾਨ ਯੁੱਗ ਵਿਚ ਜਨਸੰਖਿਆ ਵੱਧਣ ਦੇ ਕਾਰਨ ਪ੍ਰਕ੍ਰਿਤਿਕ ਸਾਧਨਾਂ ‘ਤੇ ਦਬਾਉ ਵੱਧ ਰਿਹਾ ਹੈ। ਜੇ ਇਹ ਦਬਾਉ ਇਸੇ ਤਰ੍ਹਾਂ ਵੱਧਦਾ ਰਿਹਾ ਤਾਂ ਕ੍ਰਿਤਿਕ ਸਾਧਨਾਂ ਦੇ ਖਤਮ ਹੋਣ ਦਾ ਖ਼ਤਰਾ ਹੈ ਜਿਸਦੇ ਕਾਰਨ ਮਨੁੱਖ ਦਾ ਅਸਤਿੱਤਵ ਖ਼ਤਰੇ ਵਿਚ ਆ ਜਾਵੇਗਾ। ਇਨ੍ਹਾਂ ਖਰਾਬ ਪਰਿਸਥਿਤੀਆਂ ਵਿਚ ਜਨਸੰਖਿਆ ਸਿੱਖਿਆ ਪ੍ਰੋਗਰਾਮ ਦਾ ਮਹੱਤਵ ਬਹੁਤ ਵੱਧ ਗਿਆ ਹੈ।

ਜਨਸੰਖਿਆ ਸਿੱਖਿਆ ਪ੍ਰੋਗਰਾਮ ਦੇ ਮੁੱਖ ਵਿਚਾਰਕ ਪਹਿਲੂ ਹੇਠ ਲਿਖੇ ਹਨ –

  • ਆਮ ਵਿਅਕਤੀ ਨੂੰ ਸਰੀਰਕ ਤੇ ਮਾਨਸਿਕ ਸਿਹਤ ਦੇ ਬਾਰੇ ਵਿਚ ਸੁਚੇਤ ਕਰਨਾ।
  • ਜਨਸੰਖਿਆ ਸਿੱਖਿਆ ਪ੍ਰੋਗਰਾਮ ਰਾਹੀਂ ਸਮਾਜ ਨੂੰ ਪਰਿਵਾਰ ਦੇ ਆਕਾਰ ਅਤੇ ਜਨਮ ਦਰ ਨੂੰ ਰੋਕਣ ਦੀ ਸਿੱਖਿਆ ਦੇਣਾ।
  • ਪਰਿਵਾਰ ਨਿਯੋਜਨ ਪ੍ਰੋਗਰਾਮ ਜਿਸ ਨੂੰ ਪਰਿਵਾਰ ਭਲਾਈ ਪ੍ਰੋਗਰਾਮ ਵੀ ਕਿਹਾ ਜਾਂਦਾ , ਹੈ, ਸੰਬੰਧੀ ਸਿੱਖਿਆ ਦਾ ਪ੍ਰਚਾਰ ਕਰਨਾ।
  • ਲੋਕਾਂ ਨੂੰ ਬੇਲੋੜੇ ਗਰਭ ਨਿਰੋਧ ਦੇ ਵੱਖ-ਵੱਖ ਤਰੀਕਿਆਂ ਦੀ ਜਾਣਕਾਰੀ ਦੇਣਾ।
  • ਮਾਂ ਅਤੇ ਬੱਚੇ ਨੂੰ ਸੁਰੱਖਿਅਤ ਰੱਖਣ ਲਈ ਠੀਕ ਆਹਾਰ ਦੀ ਸਿੱਖਿਆ ਦੇਣਾ ।
  • ਬੱਚਿਆਂ ਤੇ ਗਰਭਵਤੀ ਔਰਤਾਂ ਦਾ ਲੋੜ ਅਨੁਸਾਰ ਟੀਕਾਕਰਣ ਕਰਨਾ ।
  • ਗਰਭ ਦੇ ਬਾਅਦ ਔਰਤਾਂ ਦੇ ਸਵਾਸਥ ਦੀ ਜਾਣਕਾਰੀ ਦੇਣਾ।
  • ਯੋਨ ਸਿੱਖਿਆ, ਏਡਜ਼ ਦੀ ਜਾਣਕਾਰੀ ਤੇ ਬਚਾਓ, ਬੱਚਿਆਂ ਦੇ ਵਿਆਹ ਦੀ ਉਮਰ ਬਾਰੇ, ਦੋ ਬੱਚਿਆਂ ਦੇ ਵਿਚ ਦਾ ਅੰਤਰ ਆਦਿ ਤੋਂ ਜਾਣੂ ਕਰਾਉਣਾ ਵੀ ਇਸ ਪ੍ਰੋਗਰਾਮ ਦਾ ਹਿੱਸਾ ਹੈ। | ਹੁਣ ਇਹ ਸਪੱਸ਼ਟ ਹੈ ਕਿ ਜਨਸੰਖਿਆ ਸਿੱਖਿਆ ਪ੍ਰੋਗਰਾਮ ਨਾ ਸਿਰਫ਼ ਵਿਕਾਸ ਅਤੇ ਵਾਤਾਵਰਣ ਦੇ ਰਾਹ ਤੇ ਚਲਦੇ ਹੋਏ ਜਨਸੰਖਿਆ ਨੂੰ ਸੀਮਤ ਕਰਨ ਦਾ ਕੰਮ ਕਰਦਾ ਹੈ ਬਲਕਿ ਬੇਹਤਰ ਜੀਵਨ ਦੀ ਸਿੱਖਿਆ ਵੀ ਦਿੰਦਾ ਹੈ ।

PSEB 12th Class Environmental Education Solutions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

Punjab State Board PSEB 12th Class Environmental Education Book Solutions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1) Textbook Exercise Questions and Answers.

PSEB Solutions for Class 12 Environmental Education Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

Environmental Education Guide for Class 12 PSEB ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਕਾਇਮ ਰਹਿਣਯੋਗ/ਝੱਲਣਯੋਗ/ਟਿਕਾਊ ਖੇਤੀ ਬਾੜੀ ਦੀ ਪਰਿਭਾਸ਼ਾ ਲਿਖੋ ।
ਉੱਤਰ-
ਪਰਿਸਥਿਤਿਕ ਤੌਰ ‘ਤੇ ਸਿਹਤਮੰਦ, ਆਰਥਿਕ ਪੱਖੋਂ ਪਲਰਨ ਯੋਗ ਅਤੇ ਸਮਾਜਿਕ ਤੌਰ ‘ਤੇ ਠੀਕ, ਸੱਭਿਆਚਾਰਕ ਪੱਖ ਤੋਂ ਢੁੱਕਵੀਂ ਅਤੇ ਵਿਗਿਆਨਿਕ ਪਹੁੰਚ ‘ਤੇ ਠੀਕ ਉਤਰਨ ਵਾਲੀ ਖੇਤੀਬਾੜੀ ਨੂੰ ਕਾਇਮ ਰਹਿਣਯੋਗ/ਝੱਲਣਯੋਗ ਖੇਤੀਬਾੜੀ ਆਖਦੇ ਹਨ ।

ਤੋਂ ਦੀ ਵਰਤੋਂ ਕਰਨ ਦੇ ਤਰੀਕਿਆਂ ਵਿਚ ਆਈ ਮੌਜੂਦਾ ਤਬਦੀਲੀ ਦੇ ਕਾਰਨ ਅਤੇ ਕੁਦਰਤੀ ਸਾਧਨਾਂ ਦੀ ਲੋੜ ਨਾਲੋਂ ਜ਼ਿਆਦਾ ਵਰਤੋਂ ਕਰਨ ਕਰਕੇ ਅਸਥਿਰਤਾ ਪੈਦਾ ਹੋ ਗਈ ਹੈ । ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਸਾਨੂੰ ਕੁਦਰਤੀ ਸਾਧਨਾਂ ਦਾ ਸੁਰੱਖਿਅਣ ਅਤੇ ਸਾਂਭ-ਸੰਭਾਲ ਕਰਨੀ ਪਵੇਗੀ ।

ਮਾਨਵਤਾ ਦੀਆਂ ਬਦਲ ਰਹੀਆਂ ਜ਼ਰੂਰਤਾਂ, ਵਾਤਾਵਰਣ ਦੀ ਉੱਨਤੀ ਨੂੰ ਕਾਇਮ ਰੱਖਣ ਅਤੇ ਉੱਨਤ ਕਰਨ ਦੇ ਸਮੇਤ ਕੁਦਰਤੀ ਸਾਧਨਾਂ ਦੀ ਸੁਰੱਖਿਆ ਅਤੇ ਸਾਂਭ-ਸੰਭਾਲ ਨੂੰ ਝੱਲਣਯੋਗ/ਟਿਕਾਊ ਖੇਤੀਬਾੜੀ ਕਹਿੰਦੇ ਹਨ ।

PSEB 12th Class Environmental Education Solutions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

ਪ੍ਰਸ਼ਨ 2.
ਆਰਗੈਨਿਕ ਕਿਰਸਾਣੀ (Organic farming) ਕਾਇਮ ਰਹਿਣਯੋਗ/ਝੱਲਣਯੋਗ/ ਟਿਕਾਊ ਜ਼ਰਾਇਤ ਤੋਂ ਕਿਵੇਂ ਭਿੰਨ ਹੈ ?
ਉੱਤਰ-
ਕਾਰਬਨੀ ਕਿਰਸਾਣੀ ਇਕ ਅਜਿਹੀ ਕਿਰਸਾਣੀ ਹੈ ਜਿਸ ਵਿਚ ਕਿਸੇ ਵੀ ਪ੍ਰਕਾਰ ਦੀਆਂ ਅਕਾਰਬਨੀ ਖਾਦਾਂ (Inorganic fertilizers) ਜਾਂ ਕਿਸੇ ਪ੍ਰਕਾਰ ਦੀ ਯੋਗਿਕ ਵਸਤੂ (Additives) ਦੀ ਵਰਤੋਂ ਕਰਨ ‘ਤੇ ਮੁਕੰਮਲ ਪਾਬੰਦੀ ਹੁੰਦੀ ਹੈ ਅਤੇ ਨਾ ਹੀ ਜਾਨਵਰਾਂ ਦੀ ਉਤਪੱਤੀ ਲਈ ਕਿਸੇ ਵੀ ਤਰ੍ਹਾਂ ਦੇ ਐਂਟੀਬਾਇਓਟਿਕਸ ਦੀ ਵਰਤੋਂ ਕਰਨ ‘ਤੇ ਵੀ ਪੂਰਨ ਤੌਰ ‘ਤੇ ਰੋਕ ਲਗਾਈ ਗਈ ਹੈ । ਜਿਨ੍ਹਾਂ ਖੇਤਾਂ ਨੂੰ ਪਿਛਲੇ ਤਿੰਨ ਸਾਲਾਂ ਤੋਂ ਰਸਾਇਣਿਕ ਖਾਦਾਂ ਤੋਂ ਮੁਕਤ ਕੀਤਾ ਗਿਆ ਹੁੰਦਾ ਹੈ ਉਨ੍ਹਾਂ ਦੀ ਪ੍ਰਮਾਣਿਕਤਾ ਜ਼ਰੂਰੀ ਹੈ । ਅਜਿਹੀ ਤਸਦੀਕ ਹੋਣ ਤੋਂ ਬਾਅਦ ਹੀ ਕਿਸਾਨ ਕਾਰਬਨੀ ਫ਼ਸਲਾਂ ਨੂੰ ਮੰਡੀ ਵਿਚ ਲਿਜਾ ਸਕਦਾ ਹੈ । ਪਰ ਝੱਲਣਯੋਗ ਖੇਤੀ ਵਿਚ ਅਜਿਹੀਆਂ ਕੋਈ ਬੰਦਸ਼ਾਂ (Restrictions) ਨਹੀਂ ਹਨ ।

ਅੰਤਰਾਂ ਦੀ ਸਾਰਨੀ

ਕਾਰਬਨੀ ਕਿਰਸਾਣੀ (Organic Farming) ਕਾਇਮ ਰਹਿਣਯੋਗ ਜ਼ਰਾਇਤ (Sustainable Agriculture)
1. ਕਾਰਬਨੀ ਕਿਰਸਾਣੀ ਵਿੱਚ ਸੰਸ਼ਲਿਸ਼ਟ ਖਾਦਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ । 1. ਕਾਇਮ ਰਹਿਣ ਯੋਗ ਜ਼ਰਾਇਤ ਵਿੱਚ ਸੰਸ਼ਲਿਸਟ ਖਾਦਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ।
2. ਅਕਾਰਬਨੀ ਖਾਦਾਂ ਦੀ ਵਰਤੋਂ ਕਰਨੀ ਵਰਜਿਤ ਹੈ । 2. ਅਕਾਰਬਨੀ ਖਾਦਾਂ ਦੀ ਵਰਤੋਂ ਕਰਨ ਤੇ ਕਿਸੇ ਪ੍ਰਕਾਰ ਦੀ ਪਾਬੰਦੀ ਨਹੀਂ ਹੈ ।
3. ਕਾਰਬਨੀ ਕਿਰਸਾਣੀ ਦੁਆਰਾ ਤਿਆਰ ਕੀਤੀਆਂ ਗਈਆਂ ਫ਼ਸਲਾਂ ਦਾ ਪ੍ਰੀਖਣ ਕਰਨਾ ਕਿ ਪਿਛਲੇ ਤਿੰਨ ਸਾਲਾਂ ਤੋਂ ਅਕਾਰਬਨੀ ਖਾਦਾਂ ਤਾਂ ਨਹੀਂ ਵਰਤੀਆਂ ਗਈਆਂ ਜ਼ਰੂਰੀ ਹੈ । 3. ਇਸ ਜ਼ਰਾਇਤਾਂ ਤੇ ਕੋਈ ਅਜਿਹੀ ਬੰਦਸ਼ ਨਹੀਂ ਹੈ ।

ਪ੍ਰਸ਼ਨ 3.
ਹਰੇ ਇਨਕਲਾਬ (Green Revolution) ਦੀ ਕੀ ਲੋੜ ਸੀ ?
ਜਾਂ
ਹਰੀ ਕ੍ਰਾਂਤੀ ਦੀ ਕੀ ਲੋੜ ਸੀ ?
ਉੱਤਰ-
ਸਜੀਵਾਂ ਦੇ ਜਿਊਂਦੇ ਰਹਿਣ ਦੇ ਲਈ ਖ਼ੁਰਾਕ ਇਕ ਮੁੱਢਲੀ ਜ਼ਰੂਰਤ ਹੈ । ਮਾਨਵ ਦੇ ਸੱਭਿਅਤਾ ਵਾਲੇ ਜੀਵਨ ਦੀ ਕਹਾਣੀ ਵਿਚ ਖੇਤੀਬਾੜੀ ਹੀ ਅਜਿਹਾ ਬਦਲਾਉ ਬਿੰਦੂ (Turning point) ਹੀ ਸੀ, ਜਿਸਨੇ ਮਾਨਵ ਦੀ ਭੋਜਨ ਚੁਣਨ ਵਾਲੀ ਜੀਵਨ ਸ਼ੈਲੀ ਨੂੰ ਇਕ ਜਗ੍ਹਾ ‘ਤੇ ਸਥਿਰ ਰਹਿਣ ਵਾਲੀ ਜੀਵਨ ਸ਼ੈਲੀ ਵਿਚ ਤਬਦੀਲ ਕਰ ਦਿੱਤਾ । ਜਾਪਦਾ ਹੈ ਕਿ ਪਿਛਲੇ 200 ਸਾਲਾਂ ਵਿਚ, ਪਹਿਲਾਂ ਦੇ ਮੁਕਾਬਲੇ ਖੇਤੀਬਾੜੀ ਸੰਬੰਧੀ ਕਿਰਿਆਵਾਂ ਵਿਚ ਬੜੀ ਤੇਜ਼ੀ ਨਾਲ ਪਰਿਵਰਤਨ ਆਏ ਹਨ । ਆਜ਼ਾਦੀ ਮਿਲਣ ਦੇ ਫੌਰਨ ਬਾਅਦ ਭਾਰਤ ਨੂੰ ਗਰੀਬੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ । ਅਨਾਜ ਦੀਆਂ ਫ਼ਸਲਾਂ ਵਿਚ ਨਿਰਭਰਤਾ ਪ੍ਰਾਪਤ ਕਰਨ ਦੇ ਲਈ ਭਾਰਤ ਨੂੰ ਹਰੇ ਇਨਕਲਾਬ ਦੀ ਟੇਕ ਲੈਣੀ ਪਈ । ਸਾਨੂੰ ਪਤਾ ਹੈ ਕਿ ਹਰੇ ਇਨਕਲਾਬ ਦਾ ਮੁੱਖ ਮੰਤਵ ਸੁਧਰੀਆਂ ਹੋਈਆਂ ਕਿਸਮਾਂ ਅਤੇ ਵਧੇਰੇ ਝਾੜ ਦੇਣ ਵਾਲੀਆਂ ਫ਼ਸਲਾਂ ਦੇ ਬੀਜਾਂ ਦੀ ਵਰਤੋਂ, ਖਾਦਾਂ ਦੀ ਵਧੇਰੇ ਵਰਤੋਂ, ਹਾਨੀਕਾਰਕ ਜੀਵਾਂ ਨੂੰ ਨਸ਼ਟ ਕਰਨ ਦੇ ਲਈ ਅਤੇ ਕੀਟਨਾਸ਼ਕਾਂ ਦੀ ਵਰਤੋਂ ਅਤੇ ਸਿੰਜਾਈ ਦੇ ਸੁਚੱਜੇ ਢੰਗ-ਤਰੀਕੇ (ਵਧੇਰੇ ਪਾਣੀ ਦੀ ਵਰਤੋਂ ਅਤੇ ਭੰਡਾਰਨ ਦੇ ਚੰਗੇ ਤਰੀਕੇ ਉਤਪਾਦਨ ਵਿਚ ਵਾਧਾ ਕਰਨਾ ਸੀ ।

ਪ੍ਰਸ਼ਨ 4.
ਭੂਮੀ ਦੀ ਪੌਦਿਆਂ ਲਈ ਕੀ ਮਹੱਤਤਾ ਹੈ ?
ਉੱਤਰ-
ਭੂਮੀ ਦੀ ਪੌਦਿਆਂ ਲਈ ਮਹੱਤਤਾ-ਪੌਦਿਆਂ ਦੇ ਲਈ ਭੂਮੀ ਦੀ ਬਹੁਤ ਮਹੱਤਤਾ ਹੈ ।

1. ਮਾਧਿਅਮ ਵਜੋਂ (As a Medium) – ਪੌਦਿਆਂ, ਫ਼ਸਲਾਂ ਅਤੇ ਬਾਗ਼ਬਾਨੀ ਲਈ ਉਗਾਏ ਜਾਣ ਵਾਲੇ ਪੌਦਿਆਂ ਦੇ ਵਾਸਤੇ ਮਿੱਟੀ ਹੀ ਸਭ ਤੋਂ ਵਧੀਆ ਮਾਧਿਅਮ ਹੈ ਅਤੇ ਇਸ ਮਿੱਟੀ ਦਾ ਮੁੱਖ ਕੰਮ ਇਨ੍ਹਾਂ ਪੌਦਿਆਂ ਦੇ ਵਾਧੇ ਵਿਚ ਸਹਾਇਤਾ ਕਰਨ ਦਾ ਹੈ । ਮਿੱਟੀ ਹੀ ਇਕ ਅਜਿਹਾ ਮਾਧਿਅਮ ਹੈ ਜਿਸ ਦੀ ਵਜ੍ਹਾ ਕਰਕੇ ਫ਼ਸਲਾਂ ਵੱਧਦੀਆਂ-ਫੁਲਦੀਆਂ ਹਨ ਅਤੇ ਵਧੇਰੇ ਪੈਦਾਵਾਰ ਦਿੰਦੀਆਂ ਹਨ । ਮਿੱਟੀ ਦੇ ਕੁਦਰਤੀ ਚੱਕਰ ਪੌਦਿਆਂ ਦੇ ਵਾਧੇ ਲਈ ਢੁੱਕਵਾਂ ਭੌਤਿਕ, ਰਸਾਇਣਿਕ ਅਤੇ ਜੈਵਿਕ ਮਾਧਿਅਮ ਉਪਲੱਬਧ ਕਰਾਉਣ ਵਿਚ ਆਪਣਾ ਯੋਗਦਾਨ ਪਾਉਂਦੇ ਹਨ ।

2. ਪੌਸ਼ਟਿਕ ਪਦਾਰਥਾਂ ਦੀ ਉਪਲੱਬਧੀ (Provides Nutrients) – ਮਿੱਟੀ ਪ੍ਰਾਣੀ ਸਮੂਹ ਦੇ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ । ਮਿੱਟੀ ਦੇ ਵਿਚ ਲੱਖਾਂ ਦੀ ਗਿਣਤੀ ਵਿਚ ਸੁਖ਼ਮਜੀਵ ਪਾਏ ਜਾਂਦੇ ਹਨ । ਨਿਰਸੰਦੇਹ ਮਿੱਟੀ ਵਿਚ ਮੌਜੂਦ ਪਾਣੀ ਸਮੂਹ ਅਤੇ ਬਨਸਪਤੀ ਸਮੂਹ ਮਿੱਟੀ ਦੇ ਚੱਕਰਾਂ ਵਿਚ ਸਹਾਇਤਾ ਕਰਦੇ ਹਨ ਜਿਸ ਕਰਕੇ ਰਸਾਇਣਿਕ ਖਾਦਾਂ (Fertilizers) ਦੀ ਵਰਤੋਂ ਕੀਤਿਆਂ ਬਗ਼ੈਰ ਕੁਦਰਤੀ ਬਨਸਪਤੀ ਦੇ ਉੱਗਣ ਵਿਚ ਆਪਣਾ ਯੋਗਦਾਨ ਪਾਉਂਦੇ ਹਨ । ਇਹ ਸਮੁਹ ਹੋਰਨਾਂ ਪ੍ਰਬੰਧਾਂ ਵਿਚ ਵੀ ਸਹਾਇਤਾ ਕਰਦੇ ਹਨ । ਇਹ ਪੌਦਿਆਂ ਦੀ ਰਹਿੰਦ-ਖੂੰਹਦ ਦਾ ਵਿਘਟਨ ਕਰਦੇ ਹਨ, ਵਾਯੂਮੰਡਲ ਵਿਚੋਂ ਅੰਸ਼ ਪ੍ਰਾਪਤ ਕਰਦੇ ਹਨ, ਮਿੱਟੀ ਵਿਚ ਹਵਾ ਦਾ ਸੰਚਾਰਨ ਕਰਦੇ ਹਨ ਅਤੇ ਇਨ੍ਹਾਂ ਤੋਂ ਇਲਾਵਾ ਇਹ ਸਮੂਹ ਕਈ ਹੋਰ ਕਾਰਜ ਕਰਦਿਆਂ ਹੋਇਆਂ ਮਿੱਟੀ ਦੀ ਉਪਜਾਊ ਸ਼ਕਤੀ ਵੀ ਵਧਾਉਂਦੇ ਹਨ । ਇਸ ਵਜ਼ਾ ਕਰਕੇ ਮਿੱਟੀ ਨੂੰ ਇਕ ਚੰਗਾ ਮਾਧਿਅਮ ਮੰਨਿਆ ਗਿਆ ਹੈ ।

3. ਜਲ ਸਪਲਾਈ ਜਾਂ ਜਲ ਪੂਰਤੀ (Water Supply) – ਪਾਣੀ ਦੀ ਸਪਲਾਈ ਗੁਣਵੱਤਾ ਅਤੇ ਪੁਰਤੀ ਦੇ ਲਈ ਮਿੱਟੀ ਮੁੱਖ ਭੂਮਿਕਾ ਨਿਭਾਉਂਦੀ ਹੈ ।

ਜ਼ਮੀਨ ਦਾ ਭੁ ਦ੍ਰਿਸ਼ (Landscape) ਅਤੇ ਉੱਥੇ ਉੱਗਣ ਵਾਲੀ ਬਨਸਪਤੀ ਮੀਂਹ ਦੇ ਉੱਥੇ ਪੈਣ ਵਾਲੇ ਪਾਣੀ ਦੀ ਵੰਡ ਕਰਨ ਲਈ ਜ਼ਿੰਮੇਵਾਰ ਹੈ । ਕੀ ਮੀਂਹ ਦਾ ਇਹ ਪਾਣੀ ਮਿੱਟੀ ਦੀ ਸੜਾ ਤੋਂ ਨਿਕਲ ਜਾਵੇਗਾ, ਕੀ ਇਹ ਪਾਣੀ ਜ਼ਮੀਨ ਉੱਪਰ ਮੌਜੂਦ ਜਲ ਪਿੰਡਾਂ ਜਿਵੇਂ ਕਿ ਝੀਲਾਂ ਅਤੇ ਨਦੀਆਂ ਦੇ ਪਾਣੀ ਦੇ ਪੂਰਕ ਦਾ ਕੰਮ ਕਰੇਗਾ, ਕੀ ਇਹ ਪਾਣੀ ਇਕਦਮ ਆਏ ਹੜ੍ਹ ਦੀ ਸ਼ਕਲ ਵਿਚ ਬੜੀ ਤੇਜ਼ੀ ਨਾਲ ਰੁੜ੍ਹ ਜਾਵੇਗਾ, ਕੀ ਇਹ ਪਾਣੀ ਰੁੱਸ ਕੇ ਤੋਂ ਅੰਦਰ ਚੱਲਿਆ ਜਾਵੇਗਾ, ਜਿੱਥੇ ਇਸ ਦੀ ਵਰਤੋਂ ਮਿੱਟੀ ਵਿਚ ਮੌਜੂਦ ਸਜੀਵ ਅਤੇ ਪੌਦੇ ਕਰਨਗੇ, ਜਾਂ ਇਹ ਪਾਣੀ ਰਿਸਦਾ-ਰਿਸਦਾ ਭੂਮੀ ਜਲ ਸਤਰ (Water Level) ਤਕ ਪੁੱਜ ਜਾਵੇਗਾ ਅਤੇ ਇਸਦੀ ਗਤੀ ਦੀ ਦਰ ਕਿੰਨੀ ਹੋਵੇਗੀ, ਇਹ ਸਾਰਾ ਕੁੱਝ ਮਿੱਟੀ ਦੀ ਰਚਨਾ ਉੱਤੇ ਨਿਰਭਰ ਕਰਦਾ ਹੈ । ਇਸ ਤਰ੍ਹਾਂ ਪਾਣੀ ਦੇ ਚੱਕਰ ਵਿਚ ਮਿੱਟੀ ਦੀ ਵਿਸ਼ੇਸ਼ ਸਥਿਤੀ ਹੈ ।

PSEB 12th Class Environmental Education Solutions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

ਪ੍ਰਸ਼ਨ 5.
ਭੂਮੀ ਦੀ ਸਾਂਭ-ਸੰਭਾਲ ਦੀ ਕੀ ਲੋੜ ਹੈ ?
ਜਾਂ
ਭੂਮੀ ਦਾ ਸੁਰੱਖਿਅਣ ਕਿਉਂ ਜ਼ਰੂਰੀ ਹੈ ?
ਉੱਤਰ-
ਭੂਮੀ ਮਾਈਕ੍ਰੋ (ਮਹੀਨ ਜਾਂ ਬਹੁਤ ਛੋਟੇ) ਅਤੇ ਮੈਕੋ (ਬਹੁਤ ਵੱਡੇ) ਸਜੀਵਾਂ, ਖਣਿਜਾਂ, ਕਾਰਬਨੀ ਖਾਦਾਂ, ਹਵਾ ਅਤੇ ਪਾਣੀ ਦੇ ਮਿਲਾਪ ਨਾਲ ਬਣੀ ਹੋਈ ਹੈ । ਭੂਮੀ ਇਕ

ਜੀਵਤ ਪ੍ਰਣਾਲੀ (Living system) ਹੈ ਜਿਹੜੀ ਜੀਵਨ ਲਈ ਬੁਨਿਆਦੀ ਕਾਰਜ ਕਰਦੀ ਹੈ । ਭੂਮੀ ਦੇ ਇਨ੍ਹਾਂ ਲਾਹੇਵੰਦ ਕਾਰਜ ਵਿਚ ਇਹ ਸ਼ਾਮਿਲ ਹਨ-

  1. ਖ਼ੁਰਾਕ ਅਤੇ ਰੇਸ਼ੇ ਪ੍ਰਾਪਤ ਕਰਨ ਦੇ ਲਈ ਅਸੀਂ ਪੌਦੇ ਉਪਜਾਊ ਭੂਮੀ ਵਿਚ ਹੀ ਉਗਾਉਂਦੇ ਹਾਂ ।
  2. ਤਾਪ ਅਤੇ ਪਾਣੀ ਨੂੰ ਸਟੋਰ ਕਰਨਾ |
  3. ਕਰੋੜਾਂ ਦੀ ਸੰਖਿਆ ਵਿਚ ਪੌਦਿਆਂ, ਪ੍ਰਾਣੀਆਂ ਅਤੇ ਸੂਖਮ ਜੀਵਾਂ ਲਈ ਆਵਾਸ (ਘਰ) ਦਾ ਪ੍ਰਬੰਧ ਕਰਨਾ ।
  4. ਪਾਣੀ ਅਤੇ ਫੋਕਟ ਪਦਾਰਥਾਂ ਦਾ ਫਿਲਟਰੀਕਰਣ ।
  5. ਨਿਰਮਾਣ, ਦਵਾਈਆਂ, ਸੂਖ਼ਮਕਲਾ (Art) ਅਤੇ ਸ਼ਿੰਗਾਰ ਦੇ ਸਾਮਾਨ ਲਈ ਸ੍ਰੋਤ ਉਪਲੱਬਧ ਕਰਾਉਣਾ ।
  6. ਕਚਰੇ ਦਾ ਵਿਘਟਣ ਕਰਨਾ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਕਾਇਮ ਰਹਿਣਯੋਗ/ਬੁੱਲਣਯੋਗ/ਟਿਕਾਊ ਖੇਤੀ ਦੀ ਕੀ ਜ਼ਰੂਰਤ ਹੈ ?
ਉੱਤਰ-
ਪਰਿਸਥਿਤਿਕ ਤੌਰ ‘ਤੇ ਸਿਹਤਮੰਦ, ਆਰਥਿਕ ਪੱਖੋਂ ਪਲਰਨਯੋਗ, ਅਤੇ ਸਮਾਜਿਕ ਤੌਰ ‘ਤੇ ਠੀਕ, ਸੱਭਿਆਚਾਰਕ ਦੇ ਪੱਖੋਂ ਢੁੱਕਵੀਂ ਅਤੇ ਵਿਗਿਆਨਿਕ ਪਹੁੰਚ ‘ਤੇ ਠੀਕ ਉਤਰਨ ਵਾਲੀ ਖੇਤੀਬਾੜੀ ਨੂੰ ਝੱਲਣਯੋਗ/ਟਿਕਾਊ ਖੇਤੀਬਾੜੀ ਆਖਦੇ ਹਨ । ਦੂਜੇ ਸ਼ਬਦਾਂ ਵਿਚ ਝੱਲਣਯੋਗ ਖੇਤੀਬਾੜੀ ਦੀ ਵਰਤੋਂ ਇਕ ਅਜਿਹੀ ਪ੍ਰਣਾਲੀ ਅਤੇ ਵਿਧੀ ਹੈ ਜਿਹੜੀ ਜਾਂ ਤਾਂ ਕਾਇਮ ਰੱਖਦੀ ਹੈ ਜਾਂ ਵਧਾਉਂਦੀ ਹੈ ।

  1. ਪਲਰਨਯੋਗ ਆਰਥਿਕ ਖੇਤੀਬਾੜੀ ਉਤਪਾਦਨ ।
  2. ਬਹੁਤ ਚੰਗੇ ਆਧਾਰ ਵਾਲੇ ਕੁਦਰਤੀ ਸਾਧਨ ।
  3. ਦੂਸਰੀਆਂ ਪਰਿਸਥਿਤਿਕ ਪ੍ਰਣਾਲੀਆਂ ਜਿਨ੍ਹਾਂ ‘ਤੇ ਖੇਤੀਬਾੜੀ ਨਾਲ ਸੰਬੰਧਿਤ ਗਤੀਵਿਧੀਆਂ ਦਾ ਅਸਰ ਪੈਂਦਾ ਹੈ ।

ਖੇਤੀਬਾੜੀ ਜਿਨ੍ਹਾਂ ਤਿੰਨ ਮੁੱਖ ਟੀਚਿਆਂ ਨੂੰ ਜੋੜਦੀ ਹੈ, ਉਹ ਟੀਚੇ ਹਨ-ਨਰੋਆ ਵਾਤਾਵਰਣ, ਆਰਥਿਕ ਲਾਹੇਵੰਦੀ ਅਤੇ ਸਮਾਜਿਕ ਤੇ ਆਰਥਿਕ ਨਿਆਇ ਸੰਗਤੀ (Equity) ਝੱਲਣਯੋਗ ਖੇਤੀਬਾੜੀ ਦੇ ਕੁੱਝ ਮੁੱਢਲੇ ਅਸੂਲ ਇਹ ਹਨ-

  1. ਲੰਮੇ ਸਮੇਂ ਦੇ ਬਾਅਦ ਫਾਰਮ ਦੀ ਉਤਪਾਦਕਤਾ ਵਿਚ ਵਾਧਾ ਹੁੰਦਾ ਹੈ ।
  2. ਕੁਦਰਤੀ ਸਾਧਨਾਂ ਉੱਤੇ ਮਾੜੇ ਪ੍ਰਭਾਵ ਘੱਟ ਤੋਂ ਘੱਟ ਪੈਂਦੇ ਹਨ ।
  3. ਖੇਤੀਬਾੜੀ ਵਿਚ ਵਰਤੇ ਜਾਣ ਵਾਲੇ ਰਸਾਇਣਾਂ ਦੀ ਰਹਿੰਦ-ਖੂੰਹਦ ਦੀ ਪੱਧਰ ਬਹੁਤ ਹੀ ਨੀਵੀਂ ਹੁੰਦੀ ਹੈ ।
  4. ਜ਼ਮੀਨ ਹੇਠਲੇ ਪਾਣੀ ਦਾ ਨੁਕਸਾਨ ਘੱਟ ਤੋਂ ਘੱਟ ਹੁੰਦਾ ਹੈ ।
  5. ਭੋਂ-ਖੋਰ ਨੂੰ ਰੋਕਿਆ ਜਾਂਦਾ ਹੈ ।
  6. ਭੂਮੀਗਤ ਪਾਣੀ ਦੇ ਜਾਇਆ ਜਾਣ ਨੂੰ ਘਟਾਇਆ ਜਾ ਸਕਦਾ ਹੈ ।

ਏਕੀਕ੍ਰਿਤ ਪੈਸਟ ਪ੍ਰਬੰਧਣ [Integrated Pest Control Management (IPM)], ਪੈਸਟਾਂ ਤੋਂ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਦੇ ਮੰਤਵ ਨਾਲ ਫ਼ਸਲੀ ਚੱਕਰ (Crop rotation), ਨਰੋਈਆਂ ਫ਼ਸਲਾਂ, ਮਿੱਟੀ ਖੁਰਨ ਨੂੰ ਘਟਾਉਣਾ, ਜੁਤਾਈ (Tillage) ਅਤੇ ਅਜਿਹੀਆਂ ਯੋਜਨਾਵਾਂ ਤਿਆਰ ਕਰਨੀਆਂ, ਜਿਹੜੀ ਭੋਂ-ਖੁਰਨ ਅਤੇ ਨਦੀਨਾਂ ‘ਤੇ ਕੰਟਰੋਲ ਕਰਨ ਦੇ ਵਾਸਤੇ ਉਪਰੋਕਤ ਵਿਧੀਆਂ ਦੀ ਲੜੀ ਵਿਚ ਸ਼ਾਮਿਲ ਹਨ । ਕਾਇਮ ਰਹਿਣਯੋਗ ਖੇਤੀਬਾੜੀ ਦੀ ਇਹ ਕੋਸ਼ਿਸ਼ ਹੈ ਕਿ ਹਲ ਚਲਾਉਣ ਦੇ ਤਰੀਕਿਆਂ ਦੀ ਸੋਧ ਕਰਕੇ, ਪਾਣੀ ਦੀ ਸਪਲਾਈ ਦੀ ਸਾਂਭ-ਸੰਭਾਲ ਕਰਕੇ ਜੇਕਰ ਮੁਕੰਮਲ ਤੌਰ ‘ਤੇ ਖ਼ਤਮ ਨਾ ਕੀਤਾ ਜਾ ਸਕੇ ਤਾਂ ਬਨਾਉਟੀ ਖਾਦਾਂ ਦੀ ਖ਼ਪਤ ਅਤੇ ਹਾਨੀਕਾਰਕ ਜੀਵਨਾਸ਼ਕਾਂ ਦੀ ਵਰਤੋਂ ਨੂੰ ਘੱਟ ਕਰਨਾ ਭੁੱਲਣਯੋਗ ਖੇਤੀਬਾੜੀ ਦੀ ਇਕ ਕੋਸ਼ਿਸ਼ ਹੈ ।

ਪ੍ਰਸ਼ਨ 2.
ਕਾਇਮ ਰਹਿਣਯੋਗ/ਝੱਲਣਯੋਗ/ਟਿਕਾਊ ਖੇਤੀ ਦੀਆਂ ਮੁੱਢਲੀਆਂ ਕਿਰਿਆਵਾਂ ਬਾਰੇ ਲਿਖੋ ।
ਉੱਤਰ-
ਖੇਤੀਬਾੜੀ ਦੀਆਂ ਮੁੱਢਲੀਆਂ ਪ੍ਰਕਿਰਿਆਵਾਂ-

  1. ਖੇਤੀ (ਫਾਰਮ) ਦੀ ਉਤਪਾਦਕਤਾ ਨੂੰ ਲੰਮੇ ਸਮੇਂ ਤਕ ਵਧਾਉਣਾ ।
  2. ਕੁਦਰਤੀ ਸਾਧਨਾਂ ਉੱਤੇ ਪੈਣ ਵਾਲੇ ਮਾੜੇ ਅਸਰਾਂ ਨੂੰ ਘੱਟ ਤੋਂ ਘੱਟ ਕਰਨਾ ।
  3. ਖੇਤੀਬਾੜੀ ਲਈ ਵਰਤੇ ਜਾਂਦੇ ਰਸਾਇਣਾਂ ਦੀ ਘੱਟ ਤੋਂ ਘੱਟ ਵਰਤੋਂ ਕਰਨਾ ।
  4. ਜ਼ਰਾਇਤ ਤੋਂ ਪ੍ਰਾਪਤ ਹੋਣ ਵਾਲੇ ਸਮਾਜੀ ਲਾਭ (ਵਿੱਤੀ ਅਤੇ ਗੈਰ ਵਿੱਤੀ ਸ਼ਕਲ ਵਿਚ) ਨੂੰ ਘੱਟ ਤੋਂ ਘੱਟ ਪੱਧਰ ‘ਤੇ ਰੱਖਣਾ ।
  5. ਭੋਂ-ਖੁਰਨ ਨੂੰ ਰੋਕਣਾ ਅਤੇ
  6. ਜ਼ਮੀਨ ਹੇਠਲੇ ਪਾਣੀ ਦੀ ਹਾਨੀ ਨੂੰ ਘਟਾਉਣਾ ।

ਪ੍ਰਸ਼ਨ 3.
ਹਰੇ ਇਨਕਲਾਬ ਦੇ ਵਾਤਾਵਰਣ ਉੱਪਰ ਪਏ ਕੁਝ ਪ੍ਰਭਾਵਾਂ ਦਾ ਵਰਣਨ ਕਰੋ ।
मां
ਹਰੇ ਇਨਕਲਾਬ ਦੇ ਵਾਤਾਵਰਣ ‘ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਤੁਸੀਂ ਕੀ ਜਾਣਦੇ ਹੋ ?
मां
ਹਰੇ ਇਨਕਲਾਬ ਦੇ ਵਾਤਾਵਰਣ ‘ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਆਪਣੇ ਵਿਚਾਰ ਪ੍ਰਗਟ ਕਰੋ ।
ਉੱਤਰ-
ਸਾਨੂੰ ਪਤਾ ਹੈ ਕਿ ਹਰੇ ਇਨਕਲਾਬ ਦਾ ਉਦੇਸ਼ ਵਧੇਰੇ ਝਾੜ ਦੇਣ ਵਾਲੇ ਬੀਜਾਂ ਦੀ ਵਰਤੋਂ, ਬਨਾਉਟੀ ਖਾਦਾਂ (ਫਰਟੀਲਾਈਜ਼ਰਜ਼ ਅਤੇ ਪੈਸਟ ਨਾਸ਼ਕਾਂ ਦਾ ਜ਼ਿਆਦਾ ਨਿਵੇਸ਼, ਪਾਣੀ ਦੀ ਵਧੇਰੇ ਵਰਤੋਂ ਕਰਕੇ ਉਤਪਾਦਕਤਾ ਵਿਚ ਵਾਧਾ ਕਰਨਾ ਹੈ । ਖਾਧ ਪਦਾਰਥਾਂ ਦੇ ਮਾਮਲੇ ਵਿਚ ਭਾਰਤ ਨੂੰ ਸਵੈ ਨਿਰਭਰ ਬਣਾਉਣਾ ਅਤੇ ਲੋੜ ਨਾਲੋਂ ਜ਼ਿਆਦਾ ਉਤਪਾਦਨ ਕਰਨ ਦਾ ਸਿਹਰਾ ਹਰੇ ਇਨਕਲਾਬ ਦੇ ਸਿਰ ਜਾਂਦਾ ਹੈ । ਪਰ ਹਰੀ ਕ੍ਰਾਂਤੀ ਦੇ ਕਾਰਨ ਕੁੱਝ ਮਾੜੇ ਪ੍ਰਭਾਵ ਵੀ ਸਾਹਮਣੇ ਆਏ ਹਨ ।

ਪੰਜਾਬ ਵਿਚ ਹਰੇ ਇਨਕਲਾਬ ਦੇ ਸਭ ਤੋਂ ਚੰਗੇ ਅਤੇ ਸਭ ਤੋਂ ਭੈੜੇ ਪ੍ਰਭਾਵ ਵੀ ਵੇਖਣ ਵਿਚ ਆਏ ਹਨ । ਹਰੇ ਇਨਕਲਾਬ ਦਾ ਸਮਾਂ ਜਿਹੜਾ ਕਿ ਅਸਲ ਵਿਚ ‘ਬੀਜ ਅਤੇ ਫਰਟੀਲਾਈਜ਼ਰ ਪੈਕੇਜ਼’ (Seed-fertilizer package) ਦਾ ਸਮਾਂ ਹੈ, ਦੇ ਦੌਰਾਨ ਪੰਜਾਬ ਵਿਚ ਬਨਾਉਟੀ ਖਾਦਾਂ ਦੀ ਵਰਤੋਂ ਵਿਚ ਤਿੰਨ ਗੁਣਾਂ ਵਾਧਾ ਹੋਇਆ । ਪਰ ਅੱਜ-ਕਲ੍ਹ ਇਨ੍ਹਾਂ ਖਾਦਾਂ ਦੇ ਅਸਰ ਹਰ ਜਗਾ ਵੇਖੇ ਜਾ ਸਕਦੇ ਹਨ । ਇਹ ਅਸਰ ਹਨ-

1. ਪੌਸ਼ਟਿਕ ਤੱਤਾਂ ਦੀ ਘਾਟ (Nutrient Deficiency) – ਅਸਲ ਵਿਚ ਪੌਦਿਆਂ ਨੂੰ ਐੱਨ. ਪੀ. ਕੇ. (Nitrogen, Phosphorous ਅਤੇ Potassium) ਨਾਲੋਂ ਹੋਰਨਾਂ ਤੱਤਾਂ ਦੀ ਵਧੇਰੇ ਜ਼ਰੂਰਤ ਹੈ । ਪੌਦਿਆਂ ਨੂੰ ਜ਼ਿੰਕ, ਲੋਹਾ, ਤਾਂਬਾ, ਮੈਂਗਨੀਜ਼, ਮੈਗਨੀਸ਼ੀਅਮ, ਮੋਲਿਬਡਿਨਮ ਅਤੇ ਬੋਰਾਂਨ ਵਰਗੇ ਲੇ ਪੌਸ਼ਟਿਕਾਂ (Micro Nutrients) ਦੀ ਵੀ ਜ਼ਰੂਰਤ ਹੈ । ਪੰਜਾਬ ਵਿਚ ਉਪਰੋਕਤ ਲਘੁ ਪੌਸ਼ਟਿਕ ਤੱਤਾਂ ਵਿਚੋਂ ਜ਼ਿੰਕ ਦੀ ਘਾਟ ਸਭ ਤੋਂ ਜ਼ਿਆਦਾ ਹੈ । ਜਿਸ ਦੇ ਕਾਰਨ ਐੱਨ.ਪੀ.ਕੇ. ਦੀ ਵਧੇਰੇ ਵਰਤੋਂ ਨੇ ਧਾਨ ਅਤੇ ਕਣਕ ਦੇ ਝਾੜ ਵਿਚ ਮਿਲਦੇ-ਜੁਲਦੇ ਨਤੀਜੇ ਨਹੀਂ ਵਿਖਾਏ । ਪੰਜਾਬ ਵਿਚ ਧਾਨ ਅਤੇ ਕਣਕ ਦੀ ਉਤਪਾਦਕਤਾ ਅਸਥਿਰਤਾ ਦਰਸਾਉਂਦੀ ਹੈ ਅਤੇ ਪੰਜਾਬ ਦੇ ਕਈ ਜ਼ਿਲਿਆਂ ਵਿਚ ਇਹਨਾਂ ਫ਼ਸਲਾਂ ਦੇ ਝਾੜ ਵਿੱਚ ਕਮੀ ਵੀ ਵੇਖਣ ਵਿਚ ਆਈ ਹੈ । ਭਾਵੇਂ ਕਿ ਫਰਟੀਲਾਈਜ਼ਰਜ਼ ਦੀ ਵਰਤੋਂ ਵਿਚ ਵੀ ਵਾਧਾ ਕੀਤਾ ਗਿਆ ਹੈ ।

2. ਭੂਮੀ ਦੀ ਵਰਤੋਂ ਦੇ ਤਰੀਕੇ ਵਿਚ ਬਦਲਾਵ (Change in land use Pattem) – ਹਰੇ ਇਨਕਲਾਬ ਨੇ ਕਣਕ ਅਤੇ ਧਾਨ ਦੀ ਇਕ ਫ਼ਸਲੀ ਖੇਤੀ (Monoculture) ਨੂੰ ਲੈ ਆਂਦਾ ਹੈ ਅਤੇ ਇਹ ਦੋਵੇਂ ਫ਼ਸਲਾਂ ਭੂਮੀਗਤ ਪੌਸ਼ਟਿਕ ਪਦਾਰਥਾਂ ਦੇ ਸਖਣਿਆਉਣ ਲਈ ਜ਼ਿੰਮੇਵਾਰ ਮੰਨੀਆਂ ਜਾਂਦੀਆਂ ਹਨ । ਇਨ੍ਹਾਂ ਦੋਵਾਂ ਫ਼ਸਲਾਂ ਨੇ ਮੱਕੀ, ਬਾਜਰਾ, ਦਾਲਾਂ ਅਤੇ ਤੇਲ ਬੀਜਾਂ ਵਾਲੀਆਂ ਵੱਖ-ਵੱਖ ਤਰ੍ਹਾਂ ਦੀਆਂ ਪਰੰਪਰਾਗਤ ਫ਼ਸਲਾਂ ਦੀ ਥਾਂ ਲੈ ਲਈ ਹੈ । ਫਲੀਦਾਰ ਫ਼ਸਲਾਂ (Leguminous crops) ਦੀ ਬਿਜਾਈ ਦੀ ਘਾਟ ਕਾਰਨ ਮਿੱਟੀ ਦੀ ਕੁਦਰਤੀ ਤਰੀਕੇ ਨਾਲ ਉਪਜਾਊ ਸ਼ਕਤੀ ਵਿਚ ਵਾਧੇ ਕਰਨ ਵਾਲੇ ਕੁਦਰਤੀ ਏਜੰਟਾਂ ਨੂੰ ਘਟਾਇਆ ਹੈ । ਕਣਕ ਅਤੇ ਧਾਨ ਦੀ ਵਾਰ-ਵਾਰ ਕੀਤੀ ਜਾਣ ਵਾਲੀ ਕਾਸ਼ਤ ਕਾਰਨ ਮਿੱਟੀ ਵਿਚਲੇ ਪੌਸ਼ਟਿਕ ਪਦਾਰਥਾਂ ਵਿਚ ਕਮੀ ਆਈ ਹੈ । ਖੇਤੀ ਵਾਲੀ ਜ਼ਮੀਨ ਦੀ ਵਰਤੋਂ ਵਿਚ ਆਇਆ ਬਦਲਾਵ ਫਲੀਦਾਰ ਪੌਦਿਆਂ ਤੋਂ ਕਣਕ ਅਤੇ ਧਾਨ ਦੀਆਂ ਫ਼ਸਲਾਂ ਵਲ ਅਤੇ ਅੰਤ ਵਿਚ ਬੰਜਰ ਜ਼ਮੀਨ ਵੇਲ ਹੈ ।

3. ਲੋੜ ਤੋਂ ਵੱਧ ਸਿੰਜਾਈ (Intensive Irrigation) – ਲੋੜ ਤੋਂ ਵੱਧ ਸਿੰਚਾਈ ਹਰੀ ਕ੍ਰਾਂਤੀ ਦਾ ਮੁੱਖ ਅੰਸ਼ ਰਹੀ ਹੈ । ਪਾਣੀ ਦੀ ਵੱਧਦੀ ਹੋਈ ਮੰਗ ਨੇ ਪੰਜਾਬ ਦੀ ਜ਼ਮੀਨ ਹੇਠਲੇ ਪਾਣੀ ਦੇ ਸਾਧਨਾਂ ਉੱਤੇ ਕਾਫ਼ੀ ਦਬਾਓ ਪਾਇਆ ਹੈ । ਪੰਜਾਬ ਦੀ ਧਰਤੀ ਹੇਠਲੇ ਪਾਣੀ ਦਾ 80% ਹਿੱਸਾ ਅੱਜ-ਕਲ੍ਹ ਖੇਤੀ ਦੇ ਕੰਮਾਂ ਲਈ ਵਰਤਿਆ ਜਾ ਰਿਹਾ ਹੈ ।

ਜਲ ਨਿਕਾਸ (Drainage) ਵਲ ਉੱਚਿਤ ਧਿਆਨ ਨਾ ਦਿੰਦਿਆਂ ਹੋਇਆਂ ਹੋਰ ਜ਼ਿਆਦਾ ਸਿੰਜਾਈ ਕਰਨ ਦੇ ਨਤੀਜੇ ਖ਼ਤਰਨਾਕ ਸਿੱਧ ਹੋ ਸਕਦੇ ਹਨ । ਧਰਤੀ ਹੇਠਲੇ ਪਾਣੀ ਦੀ ਪੱਧਰ ਤਾਂ ਹੀ ਉੱਚੀ ਹੋ ਸਕਦੀ ਹੈ ਜੇਕਰ ਪਾਣੀ ਦੇ ਸ੍ਰੋਤਾਂ ਨੂੰ, ਪਾਣੀ ਦੀ ਵਰਤੋਂ ਦੇ ਮੁਕਾਬਲੇ ਤੇਜ਼ੀ ਨਾਲ ਪੁਨਰਜੀਵਿਤ (Recharge) ਕੀਤਾ ਜਾਵੇ । ਦੂਸਰੇ ਪਾਸੇ ਸੇਮ ਨਾਲ ਨਮਕੀਨੀਕਰਨ/ (Salinisation) ਦੀ ਸਮੱਸਿਆ ਵੀ ਜੁੜੀ ਹੋਈ ਹੈ । ਨਮਕੀਨੀਕਰਨ ਦੁਆਰਾ ਪੈਦਾ ਹੋਣ ਵਾਲਾ ਪ੍ਰਦੂਸ਼ਣ ਮਿੱਟੀ ਤੋਂ ਦੀ ਉਤਪਾਦਕਤਾ ਨੂੰ ਘਟਾਉਂਦਾ ਤਾਂ ਹੈ ਹੀ, ਪਰ ਕਈ ਵਾਰ ਇਹ ਲੂਣ ਭੋਂ ਨੂੰ ਸਥਾਈ ਤੌਰ ‘ਤੇ ਹਮੇਸ਼ਾ ਲਈ ਤਬਾਹ ਵੀ ਕਰ ਦਿੰਦਾ ਹੈ । ਸੇਮ ਅਤੇ ਨਮਕੀਨੀਕਰਨ ਦੋਵੇਂ ਰਲ ਕੇ ਮਾਰੂਥਲ ਉਤਪੱਤੀ (Desertification) ਵੀ ਕਰ ਸਕਦੇ ਹਨ । ਹਰਾ ਇਨਕਲਾਬ ਕਿਰਸਾਣੀ (Green Revolution Farming) ਨੂੰ ਕਾਮਯਾਬ ਕਰਨ ਦੇ ਮੰਤਵ ਨਾਲ ਜ਼ਮੀਨ ਹੇਠਲੇ ਪਾਣੀ ਦੀ ਸਿੰਚਾਈ ਕਰਨ ਦੇ ਲਈ ਲੋੜ ਨਾਲੋਂ ਵਧੇਰੇ ਵਰਤੋਂ ਕਰਨ ਦੇ ਫਲਸਰੂਪ ਪੰਜਾਬ ਦੇ ਪਾਕ੍ਰਿਤਿਕ ਸਾਧਨ ਸੰਪੰਨੇ (Rich) ਕਛਾਰੀ ਮੈਦਾਨ (Alluvial plains), ਗੰਭੀਰਤਾ ਨਾਲ ਮਾਰੂਥਲ ਵਿਚ ਤਬਦੀਲ ਹੋ ਰਹੇ ਹਨ ।

4. ਰਸਾਇਣਾਂ ਦੀ ਵਰਤੋਂ (Use of Chemicals) – ਸਿੰਜਾਈ ਤੋਂ ਇਲਾਵਾ ਹਰੇ ਇਨਕਲਾਬ ਕਿਸਮ ਦੀ ਖੇਤੀਬਾੜੀ ਨੂੰ ਰਸਾਇਣਾਂ ਅਤੇ ਤਕਨਾਲੋਜੀਕਲ ਨਿਵੇਸ਼ਾਂ ਦੀ ਜ਼ਰੂਰਤ ਹੈ । ਜਿਵੇਂ ਕਿ ਨਵੀਆਂ ਕਿਸਮਾਂ ਦੇ ਬੀਜ, ਵਧੇਰੇ ਬਨਾਉਟੀ ਖਾਦਾਂ ਅਤੇ ਪੈਸਟੀਸਾਈਡਜ਼, ਵੈਕਟਰ ਅਤੇ ਹੋਰ ਖੇਤੀਬਾੜੀ ਮਸ਼ੀਨਾਂ ਅਤੇ ਸੰਦ (Tools) ਅਤੇ ਸਿੰਜਾਈ । ਇਹਨਾਂ ਨਿਵੇਸ਼ਾਂ ਦੀ ਵਰਤੋਂ ਕਰਨ ਦੇ ਵਾਸਤੇ ਤਕਨਾਲੋਜੀ ਦੇ ਪੱਖ ਤੋਂ ਪਲਰਨਯੋਗ (Viable) ਜ਼ਮੀਨ ਦਾ ਵਿਸ਼ਾਲ ਖੇਤਰ ਚਾਹੀਦਾ ਹੈ ।

5. ਅਨੁਵੰਸ਼ਿਕ ਅਤੇ ਜਾਤੀ ਵਿਭਿੰਨਤਾ ਵਿਚ ਕਮੀ (Reduction in Genetic and Species Diversity) – ਆਧੁਨਿਕ ਖੇਤੀਬਾੜੀ ਦੇ ਆਉਣ ਤੋਂ ਪਹਿਲਾਂ ਦਾਣੇ ਵਾਲੀਆਂ ਫ਼ਸਲਾਂ ਅਤੇ ਸਬਜ਼ੀਆਂ ਦੀਆਂ ਹਜ਼ਾਰਾਂ ਹੀ ਕਿਸਮਾਂ ਸਨ | ਧਾਨ ਦਾ ਹੀ ਉਦਾਹਰਣ ਲੈ ਲੈਂਦੇ ਹਾਂ | ਧਾਨ (Oryzasativa) ਦੀਆਂ 30,000 ਦੀਆਂ ਲਗਪਗ ਨਸਲਾਂ (Strains) ਹਨ ।

ਹਰੇ ਇਨਕਲਾਬ ਤੋਂ ਬਾਅਦ ਹੁਣ ਕੇਵਲ ਧਾਨ ਦੀਆਂ ਦਸ ਕਿਸਮਾਂ ਦੀ ਹੀ ਕਾਸ਼ਤ ਕੀਤੀ ਜਾ ਰਹੀ ਹੈ | ਸਥਾਨਕ ਜੰਗਲੀ ਕਿਸਮਾਂ ਨੇ ਆਪਣੇ ਆਪ ਨੂੰ ਸਥਾਨਕ ਹਾਲਾਤ ਦੇ ਅਨੁਕੂਲ ਢਾਲ ਲਿਆ ਹੈ । ਜਦੋਂ ਜ਼ਿਆਦਾ ਝਾੜ ਦੇਣ ਵਾਲੀਆਂ ਜਾਤੀਆਂ ਵਿਕਸਿਤ ਹੋ ਗਈਆਂ ਤਾਂ ਇਸ ਵਿਕਾਸ ਦੇ ਕਾਰਨ ਅਨੁਵੰਸ਼ਿਕ ਵਿਭਿੰਨਤਾ ਘੱਟ ਗਈ ਅਤੇ ਜਦੋਂ ਅਨੁਵੰਸ਼ਿਕ ਵਿਭਿੰਨਤਾ ਘੱਟ ਜਾਂਦੀ ਹੈ, ਤਾਂ ਅਨੁਵੰਸ਼ਿਕ ਪੱਖ ਤੋਂ ਇੱਕੋ ਜਿਹੇ ਪੌਦਿਆਂ ਨੂੰ ਬੀਮਾਰੀਆਂ ਲੱਗਣ ਅਤੇ ਵਿਨਾਸ਼ਕਾਰੀ ਜੀਵ-ਜੰਤੂਆਂ ਦੇ ਹਮਲਿਆਂ ਦਾ ਡਰ ਵੱਧ ਜਾਂਦਾ ਹੈ ।

ਹਰੇ ਇਨਕਲਾਬ ਤੋਂ ਫ਼ਸਲਾਂ ਵਿਚ ਜਾਤੀ ਵਿਭਿੰਨਤਾ (Species diversity) ਨੂੰ ਵੀ ਘਟਾ ਦਿੱਤਾ ਹੈ । ਨਵੀਆਂ ਵਿਕਸਿਤ ਹੋਈਆਂ ਜਾਤੀਆਂ ਵਿਚ ਰੋਗਾਂ ਅਤੇ ਕੀਟਾਂ ਆਦਿ ਦਾ ਮੁਕਾਬਲਾ ਕਰ ਸਕਣ ਦੀ ਸਮਰੱਥਾ ਬਹੁਤ ਘੱਟ ਹੈ | ਸਥਾਨਕ ਜੰਗਲੀ ਕਿਸਮਾਂ ਨੇ ਆਪਣੇ ਆਪ ਨੂੰ ਵਾਤਾਵਰਣ ਦੇ ਅਨੁਸਾਰ ਢਾਲ ਲਿਆ ਹੈ । ਹਰੇ ਇਨਕਲਾਬ ਦੇ ਦੌਰਾਨ ਵਿਕਸਿਤ ਕੀਤੀਆਂ ਗਈਆਂ ਜਾਤੀਆਂ ਅਤੇ ਕਿਸਮਾਂ ਵਿਚ ਔੜ ਅਤੇ ਹ ਆਦਿ ਦਾ ਸਾਹਮਣਾ ਕਰਨ ਦੀ ਸ਼ਕਤੀ ਬਹੁਤ ਘੱਟ ਹੈ ।

PSEB 12th Class Environmental Education Solutions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

ਪ੍ਰਸ਼ਨ 4.
ਹਰੇ ਇਨਕਲਾਬ ਦੇ ਮੁਢਲੇ ਤੱਤ ਕੀ ਹਨ ?
ਉੱਤਰ-
ਸਾਨੂੰ ਪਤਾ ਹੈ ਕਿ ਹਰੇ ਇਨਕਲਾਬ ਦਾ ਉਦੇਸ਼ ਵਧੇਰੇ ਝਾੜ ਦੇਣ ਵਾਲੇ ਬੀਜਾਂ ਦੀ ਵਰਤੋਂ, ਬਨਾਉਟੀ ਖਾਦਾਂ (ਫਰਟੀਲਾਈਜ਼ਰਜ਼ ਅਤੇ ਪੈਸਟ ਨਾਸ਼ਕਾਂ ਦਾ ਜ਼ਿਆਦਾ ਨਿਵੇਸ਼, ਪਾਣੀ ਦੀ ਵਧੇਰੇ ਵਰਤੋਂ ਕਰਕੇ ਉਤਪਾਦਕਤਾ ਵਿਚ ਵਾਧਾ ਕਰਨਾ ਹੈ । ਖਾਧ ਪਦਾਰਥਾਂ ਦੇ ਮਾਮਲੇ ਵਿਚ ਭਾਰਤ ਨੂੰ ਸਵੈ ਨਿਰਭਰ ਬਣਾਉਣਾ ਅਤੇ ਲੋੜ ਨਾਲੋਂ ਜ਼ਿਆਦਾ ਉਤਪਾਦਨ ਕਰਨ ਦਾ ਸਿਹਰਾ ਹਰੇ ਇਨਕਲਾਬ ਦੇ ਸਿਰ ਜਾਂਦਾ ਹੈ । ਪਰ ਹਰੀ ਕ੍ਰਾਂਤੀ ਦੇ ਕਾਰਨ ਕੁੱਝ ਮਾੜੇ ਪ੍ਰਭਾਵ ਵੀ ਸਾਹਮਣੇ ਆਏ ਹਨ ।

ਪੰਜਾਬ ਵਿਚ ਹਰੇ ਇਨਕਲਾਬ ਦੇ ਸਭ ਤੋਂ ਚੰਗੇ ਅਤੇ ਸਭ ਤੋਂ ਭੈੜੇ ਪ੍ਰਭਾਵ ਵੀ ਵੇਖਣ ਵਿਚ ਆਏ ਹਨ । ਹਰੇ ਇਨਕਲਾਬ ਦਾ ਸਮਾਂ ਜਿਹੜਾ ਕਿ ਅਸਲ ਵਿਚ ‘ਬੀਜ ਅਤੇ ਫਰਟੀਲਾਈਜ਼ਰ ਪੈਕੇਜ਼’ (Seed-fertilizer package) ਦਾ ਸਮਾਂ ਹੈ, ਦੇ ਦੌਰਾਨ ਪੰਜਾਬ ਵਿਚ ਬਨਾਉਟੀ ਖਾਦਾਂ ਦੀ ਵਰਤੋਂ ਵਿਚ ਤਿੰਨ ਗੁਣਾਂ ਵਾਧਾ ਹੋਇਆ । ਪਰ ਅੱਜ-ਕਲ੍ਹ ਇਨ੍ਹਾਂ ਖਾਦਾਂ ਦੇ ਅਸਰ ਹਰ ਜਗਾ ਵੇਖੇ ਜਾ ਸਕਦੇ ਹਨ । ਇਹ ਅਸਰ ਹਨ-

1. ਪੌਸ਼ਟਿਕ ਤੱਤਾਂ ਦੀ ਘਾਟ (Nutrient Deficiency) – ਅਸਲ ਵਿਚ ਪੌਦਿਆਂ ਨੂੰ ਐੱਨ. ਪੀ. ਕੇ. (Nitrogen, Phosphorous ਅਤੇ Potassium) ਨਾਲੋਂ ਹੋਰਨਾਂ ਤੱਤਾਂ ਦੀ ਵਧੇਰੇ ਜ਼ਰੂਰਤ ਹੈ । ਪੌਦਿਆਂ ਨੂੰ ਜ਼ਿੰਕ, ਲੋਹਾ, ਤਾਂਬਾ, ਮੈਂਗਨੀਜ਼, ਮੈਗਨੀਸ਼ੀਅਮ, ਮੋਲਿਬਡਿਨਮ ਅਤੇ ਬੋਰਾਂਨ ਵਰਗੇ ਲੇ ਪੌਸ਼ਟਿਕਾਂ (Micro Nutrients) ਦੀ ਵੀ ਜ਼ਰੂਰਤ ਹੈ । ਪੰਜਾਬ ਵਿਚ ਉਪਰੋਕਤ ਲਘੁ ਪੌਸ਼ਟਿਕ ਤੱਤਾਂ ਵਿਚੋਂ ਜ਼ਿੰਕ ਦੀ ਘਾਟ ਸਭ ਤੋਂ ਜ਼ਿਆਦਾ ਹੈ । ਜਿਸ ਦੇ ਕਾਰਨ ਐੱਨ.ਪੀ.ਕੇ. ਦੀ ਵਧੇਰੇ ਵਰਤੋਂ ਨੇ ਧਾਨ ਅਤੇ ਕਣਕ ਦੇ ਝਾੜ ਵਿਚ ਮਿਲਦੇ-ਜੁਲਦੇ ਨਤੀਜੇ ਨਹੀਂ ਵਿਖਾਏ । ਪੰਜਾਬ ਵਿਚ ਧਾਨ ਅਤੇ ਕਣਕ ਦੀ ਉਤਪਾਦਕਤਾ ਅਸਥਿਰਤਾ ਦਰਸਾਉਂਦੀ ਹੈ ਅਤੇ ਪੰਜਾਬ ਦੇ ਕਈ ਜ਼ਿਲਿਆਂ ਵਿਚ ਇਹਨਾਂ ਫ਼ਸਲਾਂ ਦੇ ਝਾੜ ਵਿੱਚ ਕਮੀ ਵੀ ਵੇਖਣ ਵਿਚ ਆਈ ਹੈ । ਭਾਵੇਂ ਕਿ ਫਰਟੀਲਾਈਜ਼ਰਜ਼ ਦੀ ਵਰਤੋਂ ਵਿਚ ਵੀ ਵਾਧਾ ਕੀਤਾ ਗਿਆ ਹੈ ।

2. ਭੂਮੀ ਦੀ ਵਰਤੋਂ ਦੇ ਤਰੀਕੇ ਵਿਚ ਬਦਲਾਵ (Change in land use Pattem) – ਹਰੇ ਇਨਕਲਾਬ ਨੇ ਕਣਕ ਅਤੇ ਧਾਨ ਦੀ ਇਕ ਫ਼ਸਲੀ ਖੇਤੀ (Monoculture) ਨੂੰ ਲੈ ਆਂਦਾ ਹੈ ਅਤੇ ਇਹ ਦੋਵੇਂ ਫ਼ਸਲਾਂ ਭੂਮੀਗਤ ਪੌਸ਼ਟਿਕ ਪਦਾਰਥਾਂ ਦੇ ਸਖਣਿਆਉਣ ਲਈ ਜ਼ਿੰਮੇਵਾਰ ਮੰਨੀਆਂ ਜਾਂਦੀਆਂ ਹਨ । ਇਨ੍ਹਾਂ ਦੋਵਾਂ ਫ਼ਸਲਾਂ ਨੇ ਮੱਕੀ, ਬਾਜਰਾ, ਦਾਲਾਂ ਅਤੇ ਤੇਲ ਬੀਜਾਂ ਵਾਲੀਆਂ ਵੱਖ-ਵੱਖ ਤਰ੍ਹਾਂ ਦੀਆਂ ਪਰੰਪਰਾਗਤ ਫ਼ਸਲਾਂ ਦੀ ਥਾਂ ਲੈ ਲਈ ਹੈ । ਫਲੀਦਾਰ ਫ਼ਸਲਾਂ (Leguminous crops) ਦੀ ਬਿਜਾਈ ਦੀ ਘਾਟ ਕਾਰਨ ਮਿੱਟੀ ਦੀ ਕੁਦਰਤੀ ਤਰੀਕੇ ਨਾਲ ਉਪਜਾਊ ਸ਼ਕਤੀ ਵਿਚ ਵਾਧੇ ਕਰਨ ਵਾਲੇ ਕੁਦਰਤੀ ਏਜੰਟਾਂ ਨੂੰ ਘਟਾਇਆ ਹੈ । ਕਣਕ ਅਤੇ ਧਾਨ ਦੀ ਵਾਰ-ਵਾਰ ਕੀਤੀ ਜਾਣ ਵਾਲੀ ਕਾਸ਼ਤ ਕਾਰਨ ਮਿੱਟੀ ਵਿਚਲੇ ਪੌਸ਼ਟਿਕ ਪਦਾਰਥਾਂ ਵਿਚ ਕਮੀ ਆਈ ਹੈ । ਖੇਤੀ ਵਾਲੀ ਜ਼ਮੀਨ ਦੀ ਵਰਤੋਂ ਵਿਚ ਆਇਆ ਬਦਲਾਵ ਫਲੀਦਾਰ ਪੌਦਿਆਂ ਤੋਂ ਕਣਕ ਅਤੇ ਧਾਨ ਦੀਆਂ ਫ਼ਸਲਾਂ ਵਲ ਅਤੇ ਅੰਤ ਵਿਚ ਬੰਜਰ ਜ਼ਮੀਨ ਵੇਲ ਹੈ ।

3. ਲੋੜ ਤੋਂ ਵੱਧ ਸਿੰਜਾਈ (Intensive Irrigation) – ਲੋੜ ਤੋਂ ਵੱਧ ਸਿੰਚਾਈ ਹਰੀ ਕ੍ਰਾਂਤੀ ਦਾ ਮੁੱਖ ਅੰਸ਼ ਰਹੀ ਹੈ । ਪਾਣੀ ਦੀ ਵੱਧਦੀ ਹੋਈ ਮੰਗ ਨੇ ਪੰਜਾਬ ਦੀ ਜ਼ਮੀਨ ਹੇਠਲੇ ਪਾਣੀ ਦੇ ਸਾਧਨਾਂ ਉੱਤੇ ਕਾਫ਼ੀ ਦਬਾਓ ਪਾਇਆ ਹੈ । ਪੰਜਾਬ ਦੀ ਧਰਤੀ ਹੇਠਲੇ ਪਾਣੀ ਦਾ 80% ਹਿੱਸਾ ਅੱਜ-ਕਲ੍ਹ ਖੇਤੀ ਦੇ ਕੰਮਾਂ ਲਈ ਵਰਤਿਆ ਜਾ ਰਿਹਾ ਹੈ ।

ਜਲ ਨਿਕਾਸ (Drainage) ਵਲ ਉੱਚਿਤ ਧਿਆਨ ਨਾ ਦਿੰਦਿਆਂ ਹੋਇਆਂ ਹੋਰ ਜ਼ਿਆਦਾ ਸਿੰਜਾਈ ਕਰਨ ਦੇ ਨਤੀਜੇ ਖ਼ਤਰਨਾਕ ਸਿੱਧ ਹੋ ਸਕਦੇ ਹਨ । ਧਰਤੀ ਹੇਠਲੇ ਪਾਣੀ ਦੀ ਪੱਧਰ ਤਾਂ ਹੀ ਉੱਚੀ ਹੋ ਸਕਦੀ ਹੈ ਜੇਕਰ ਪਾਣੀ ਦੇ ਸ੍ਰੋਤਾਂ ਨੂੰ, ਪਾਣੀ ਦੀ ਵਰਤੋਂ ਦੇ ਮੁਕਾਬਲੇ ਤੇਜ਼ੀ ਨਾਲ ਪੁਨਰਜੀਵਿਤ (Recharge) ਕੀਤਾ ਜਾਵੇ । ਦੂਸਰੇ ਪਾਸੇ ਸੇਮ ਨਾਲ ਨਮਕੀਨੀਕਰਨ/ (Salinisation) ਦੀ ਸਮੱਸਿਆ ਵੀ ਜੁੜੀ ਹੋਈ ਹੈ । ਨਮਕੀਨੀਕਰਨ ਦੁਆਰਾ ਪੈਦਾ ਹੋਣ ਵਾਲਾ ਪ੍ਰਦੂਸ਼ਣ ਮਿੱਟੀ ਤੋਂ ਦੀ ਉਤਪਾਦਕਤਾ ਨੂੰ ਘਟਾਉਂਦਾ ਤਾਂ ਹੈ ਹੀ, ਪਰ ਕਈ ਵਾਰ ਇਹ ਲੂਣ ਭੋਂ ਨੂੰ ਸਥਾਈ ਤੌਰ ‘ਤੇ ਹਮੇਸ਼ਾ ਲਈ ਤਬਾਹ ਵੀ ਕਰ ਦਿੰਦਾ ਹੈ । ਸੇਮ ਅਤੇ ਨਮਕੀਨੀਕਰਨ ਦੋਵੇਂ ਰਲ ਕੇ ਮਾਰੂਥਲ ਉਤਪੱਤੀ (Desertification) ਵੀ ਕਰ ਸਕਦੇ ਹਨ । ਹਰਾ ਇਨਕਲਾਬ ਕਿਰਸਾਣੀ (Green Revolution Farming) ਨੂੰ ਕਾਮਯਾਬ ਕਰਨ ਦੇ ਮੰਤਵ ਨਾਲ ਜ਼ਮੀਨ ਹੇਠਲੇ ਪਾਣੀ ਦੀ ਸਿੰਚਾਈ ਕਰਨ ਦੇ ਲਈ ਲੋੜ ਨਾਲੋਂ ਵਧੇਰੇ ਵਰਤੋਂ ਕਰਨ ਦੇ ਫਲਸਰੂਪ ਪੰਜਾਬ ਦੇ ਪਾਕ੍ਰਿਤਿਕ ਸਾਧਨ ਸੰਪੰਨੇ (Rich) ਕਛਾਰੀ ਮੈਦਾਨ (Alluvial plains), ਗੰਭੀਰਤਾ ਨਾਲ ਮਾਰੂਥਲ ਵਿਚ ਤਬਦੀਲ ਹੋ ਰਹੇ ਹਨ ।

4. ਰਸਾਇਣਾਂ ਦੀ ਵਰਤੋਂ (Use of Chemicals) – ਸਿੰਜਾਈ ਤੋਂ ਇਲਾਵਾ ਹਰੇ ਇਨਕਲਾਬ ਕਿਸਮ ਦੀ ਖੇਤੀਬਾੜੀ ਨੂੰ ਰਸਾਇਣਾਂ ਅਤੇ ਤਕਨਾਲੋਜੀਕਲ ਨਿਵੇਸ਼ਾਂ ਦੀ ਜ਼ਰੂਰਤ ਹੈ । ਜਿਵੇਂ ਕਿ ਨਵੀਆਂ ਕਿਸਮਾਂ ਦੇ ਬੀਜ, ਵਧੇਰੇ ਬਨਾਉਟੀ ਖਾਦਾਂ ਅਤੇ ਪੈਸਟੀਸਾਈਡਜ਼, ਵੈਕਟਰ ਅਤੇ ਹੋਰ ਖੇਤੀਬਾੜੀ ਮਸ਼ੀਨਾਂ ਅਤੇ ਸੰਦ (Tools) ਅਤੇ ਸਿੰਜਾਈ । ਇਹਨਾਂ ਨਿਵੇਸ਼ਾਂ ਦੀ ਵਰਤੋਂ ਕਰਨ ਦੇ ਵਾਸਤੇ ਤਕਨਾਲੋਜੀ ਦੇ ਪੱਖ ਤੋਂ ਪਲਰਨਯੋਗ (Viable) ਜ਼ਮੀਨ ਦਾ ਵਿਸ਼ਾਲ ਖੇਤਰ ਚਾਹੀਦਾ ਹੈ ।

5. ਅਨੁਵੰਸ਼ਿਕ ਅਤੇ ਜਾਤੀ ਵਿਭਿੰਨਤਾ ਵਿਚ ਕਮੀ (Reduction in Genetic and Species Diversity) – ਆਧੁਨਿਕ ਖੇਤੀਬਾੜੀ ਦੇ ਆਉਣ ਤੋਂ ਪਹਿਲਾਂ ਦਾਣੇ ਵਾਲੀਆਂ ਫ਼ਸਲਾਂ ਅਤੇ ਸਬਜ਼ੀਆਂ ਦੀਆਂ ਹਜ਼ਾਰਾਂ ਹੀ ਕਿਸਮਾਂ ਸਨ | ਧਾਨ ਦਾ ਹੀ ਉਦਾਹਰਣ ਲੈ ਲੈਂਦੇ ਹਾਂ | ਧਾਨ (Oryzasativa) ਦੀਆਂ 30,000 ਦੀਆਂ ਲਗਪਗ ਨਸਲਾਂ (Strains) ਹਨ ।

ਹਰੇ ਇਨਕਲਾਬ ਤੋਂ ਬਾਅਦ ਹੁਣ ਕੇਵਲ ਧਾਨ ਦੀਆਂ ਦਸ ਕਿਸਮਾਂ ਦੀ ਹੀ ਕਾਸ਼ਤ ਕੀਤੀ ਜਾ ਰਹੀ ਹੈ | ਸਥਾਨਕ ਜੰਗਲੀ ਕਿਸਮਾਂ ਨੇ ਆਪਣੇ ਆਪ ਨੂੰ ਸਥਾਨਕ ਹਾਲਾਤ ਦੇ ਅਨੁਕੂਲ ਢਾਲ ਲਿਆ ਹੈ । ਜਦੋਂ ਜ਼ਿਆਦਾ ਝਾੜ ਦੇਣ ਵਾਲੀਆਂ ਜਾਤੀਆਂ ਵਿਕਸਿਤ ਹੋ ਗਈਆਂ ਤਾਂ ਇਸ ਵਿਕਾਸ ਦੇ ਕਾਰਨ ਅਨੁਵੰਸ਼ਿਕ ਵਿਭਿੰਨਤਾ ਘੱਟ ਗਈ ਅਤੇ ਜਦੋਂ ਅਨੁਵੰਸ਼ਿਕ ਵਿਭਿੰਨਤਾ ਘੱਟ ਜਾਂਦੀ ਹੈ, ਤਾਂ ਅਨੁਵੰਸ਼ਿਕ ਪੱਖ ਤੋਂ ਇੱਕੋ ਜਿਹੇ ਪੌਦਿਆਂ ਨੂੰ ਬੀਮਾਰੀਆਂ ਲੱਗਣ ਅਤੇ ਵਿਨਾਸ਼ਕਾਰੀ ਜੀਵ-ਜੰਤੂਆਂ ਦੇ ਹਮਲਿਆਂ ਦਾ ਡਰ ਵੱਧ ਜਾਂਦਾ ਹੈ ।

ਹਰੇ ਇਨਕਲਾਬ ਤੋਂ ਫ਼ਸਲਾਂ ਵਿਚ ਜਾਤੀ ਵਿਭਿੰਨਤਾ (Species diversity) ਨੂੰ ਵੀ ਘਟਾ ਦਿੱਤਾ ਹੈ । ਨਵੀਆਂ ਵਿਕਸਿਤ ਹੋਈਆਂ ਜਾਤੀਆਂ ਵਿਚ ਰੋਗਾਂ ਅਤੇ ਕੀਟਾਂ ਆਦਿ ਦਾ ਮੁਕਾਬਲਾ ਕਰ ਸਕਣ ਦੀ ਸਮਰੱਥਾ ਬਹੁਤ ਘੱਟ ਹੈ | ਸਥਾਨਕ ਜੰਗਲੀ ਕਿਸਮਾਂ ਨੇ ਆਪਣੇ ਆਪ ਨੂੰ ਵਾਤਾਵਰਣ ਦੇ ਅਨੁਸਾਰ ਢਾਲ ਲਿਆ ਹੈ । ਹਰੇ ਇਨਕਲਾਬ ਦੇ ਦੌਰਾਨ ਵਿਕਸਿਤ ਕੀਤੀਆਂ ਗਈਆਂ ਜਾਤੀਆਂ ਅਤੇ ਕਿਸਮਾਂ ਵਿਚ ਔੜ ਅਤੇ ਹ ਆਦਿ ਦਾ ਸਾਹਮਣਾ ਕਰਨ ਦੀ ਸ਼ਕਤੀ ਬਹੁਤ ਘੱਟ ਹੈ ।

PSEB 12th Class Environmental Education Solutions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

ਪ੍ਰਸ਼ਨ 5.
ਭੂਮੀ ਕਿਵੇਂ ਪ੍ਰਦੂਸ਼ਿਤ ਹੁੰਦੀ ਹੈ ਅਤੇ ਇਸ ਦੀ ਸਾਂਭ-ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-ਵਿਸ਼ਵ ਭਰ ਦੀਆਂ ਸਾਰੀਆਂ ਵਸਤੂਆਂ ਨਾਲੋਂ ਭੂਮੀ ਸਭ ਤੋਂ ਜ਼ਿਆਦਾ ਕੀਮਤੀ ਵਸਤੂ ਹੈ । ਇਹ ਅਤਿਕਥਨੀ ਨਹੀਂ ਹੋਵੇਗੀ, ਕਿ ਇਸ ਹਿ ਤੇ ਮੌਜੂਦ ਮਿੱਟੀ ਦੇ ਇਲਾਵਾ ਜੀਵਨ ਨੂੰ ਸਹਾਰਾ ਦੇਣ ਵਾਲੀ ਹੋਰ ਕੋਈ ਵੀ ਵਸਤੂ ਨਹੀਂ ਹੈ । ਭੂਮੀ ਕਈ ਤਰੀਕਿਆਂ ਨਾਲ ਪ੍ਰਦੂਸ਼ਿਤ ਹੁੰਦੀ ਹੈ ਅਤੇ ਇਹਨਾਂ ਤਰੀਕਿਆਂ ਵਿਚੋਂ ਕੁੱਝ ਤਰੀਕੇ ਹੇਠ ਲਿਖੇ ਜਾਂਦੇ ਹਨ-

ਨਮਕੀਨੀਕਰਨ ਅਤੇ ਅਲਕਲੀਕਰਣ (Salinization and Alkalization) – ਇਕ ਅਨੁਮਾਨ ਦੇ ਅਨੁਸਾਰ ਵਿਸ਼ਵ ਦਾ ਲਗਪਗ 20 ਮਿਲੀਅਨ ਖੇਤਰਫਲ ਖਾਰੇਪਣ ਅਤੇ ਅਲਕਲੀਕਰਣ ਦੇ ਕਾਰਨ ਪ੍ਰਭਾਵਿਤ ਹੋਇਆ ਹੈ ਅਤੇ ਇਸ ਨਮਕੀਨੀਕਰਨ ਵਿਚ ਜ਼ਿਆਦਾਤਰ ਖ਼ੁਸ਼ਕ ਅਤੇ ਔੜ ਵਾਲੀ ਭੂਮੀ ਸ਼ਾਮਿਲ ਹੈ । ਲੂਣ ਦੇ ਜਮਾਂ ਹੋਣ ਦੇ ਤਰੀਕੇ ਕਈ ਪ੍ਰਕਾਰ ਦੇ ਹਨ, ਜਿਵੇਂ ਕਿ ਸਮੁੰਦਰਾਂ ਤੋਂ ਆਉਣ ਵਾਲੀ ਹਵਾ, ਨਮਕੀਨ ਪਾਣੀ ਦੀ ਸਿੰਜਾਈ ਕਰਨ ਵਾਸਤੇ ਵਰਤੋਂ ਅਤੇ ਧਰਤੀ ਦੇ ਨੀਵੇਂ ਹਿੱਸਿਆਂ ਵਿਚ ਵਾਯੂ ਮੰਡਲ ਵਿਚ ਆਈਆਂ ਤਬਦੀਲੀਆਂ ਦੇ ਕਾਰਨ ਲੂਣਾਂ ਦਾ ਇਕੱਤਰਣ ।

ਘਣੀ/ਸੰਘਣੀ ਖੇਤੀ ਦਾ ਪ੍ਰਭਾਵ (Impact of Intensive Agriculture) – ਵਿਸ਼ਵ ਭਰ ਦੇ ਲੋਕਾਂ ਲਈ ਖ਼ੁਰਾਕ ਪੈਦਾ ਕਰਨ ਦੇ ਮੰਤਵ ਨਾਲ ਪਿਛਲੇ ਚਾਰ ਦਹਾਕਿਆਂ ਤੋਂ ਖੇਤੀਬਾੜੀ ਦੇ ਕਾਰਜਾਂ ਵਿਚ ਇੰਨਾ ਵੱਡਾ ਵਾਧਾ ਹੋਇਆ ਹੈ, ਜਿਹੜਾ ਕਿ ਪਹਿਲਾਂ ਕਦੀ ਨਹੀਂ ਸੀ ਹੋਇਆ । ਕਈ ਦੇਸ਼ਾਂ, ਵਿਸ਼ੇਸ਼ ਕਰਕੇ ਜ਼ਿਆਦਾ ਵਿਕਸਿਤ ਦੇਸ਼ਾਂ ਵਿਚ ਖੇਤੀ ਦੇ ਕੰਮਾਂ ਵਿਚ ਆਏ ਸੰਘਣੇਪਨ ਦੇ ਕਾਰਨ ਭਾਰੀ ਮਸ਼ੀਨਰੀ ਦੀ ਵਰਤੋਂ, ਵਣਾਂ ਦੀ ਕਟਾਈ ਅਤੇ ਜ਼ਮੀਨ ਨੂੰ ਖੇਤੀ ਕਰਨ ਦੇ ਮੰਤਵ ਨਾਲ ਸਾਫ਼ ਕੀਤਾ ਗਿਆ ਹੈ । ਅਜਿਹਾ ਕਰਨ ਦੇ ਕਾਰਨ ਕਾਰਬਨੀ ਪਦਾਰਥਾਂ ਦਾ ਨੁਕਸਾਨ, ਮਿੱਟੀ ਵਿਚ ਪੀਡਾਪਨ (Compaction) ਜਾਂ ਮਿੱਟੀ ਦਾ ਨਪੀੜਣ ਅਤੇ ਮਿੱਟੀ ਦੇ ਭੌਤਿਕ ਗੁਣਾਂ ਦਾ ਨੁਕਸਾਨ, ਫਰਟੇਲਾਈਜ਼ਰਜ਼ ਅਤੇ ਜੀਵਨਾਸ਼ਕਾਂ ਦੀ ਸ਼ਕਲ ਵਿਚ ਕਈ ਪੌਸ਼ਟਿਕ ਪਦਾਰਥਾਂ ਦੀ ਵਰਤੋਂ ਨੇ ਕੀਤਾ ਹੈ । ਜਿਸ ਦਾ ਮਾੜਾ ਅਸਰ ਪਾਣੀ ਦੀ ਮਲੀਣਤਾ ਦੇ ਰੂਪ ਵਿਚ, ਮਿੱਟੀ ਵਿਚ ਮੌਜੂਦ ਬਨਸਪਤੀ ਸਮੂਹ ਅਤੇ ਪਾਣੀ ਸਮੂਹ, ਜਿਹੜੇ ਕਿ ਹੋਰਨਾਂ ਦੇ ਇਲਾਵਾ ਮਿੱਟੀ ਦੇ ਸਿਹਤਮੰਦ ਰਹਿਣ ਵਾਸਤੇ ਜ਼ਰੂਰੀ ਹਨ, ਦਾ ਭਾਰੀ ਨੁਕਸਾਨ ਹੋਇਆ ਹੈ ।

ਸ਼ਹਿਰੀਕਰਨ , ਅਤੇ ਜ਼ਮੀਨੀ ਮਲੀਣਤਾ (Urbanization and Land Contamination-ਮਿੱਟੀ ਦਾ ਸਭ ਤੋਂ ਜ਼ਿਆਦਾ ਨੁਕਸਾਨ ਸ਼ਹਿਰੀਕਰਨ ਅਤੇ ਮਿੱਟੀ ਦੀ ਉੱਪਰਲੀ ਪਰਤ ਉੱਪਰ ਭਵਨਾਂ ਆਦਿ ਵਰਗੀਆਂ ਆਧਾਰਕ ਸੰਰਚਨਾਵਾਂ (Infrastructures) ਦੀ ਉਸਾਰੀ ਮਿੱਟੀ ਦੇ ਵਰਣਨਯੋਗ ਨੁਕਸਾਨ ਦਰਸਾਉਂਦੀ ਹੈ ਅਤੇ ਇਹ ਨੁਕਸਾਨ ਸਥਾਈ ਬਣ ਜਾਂਦਾ ਹੈ । ਵਿਕਸਿਤ ਦੇਸ਼ਾਂ ਵਿਚ ਸ਼ਹਿਰੀਕਰਨ ਦੇ ਕਾਰਨ ਹਰ ਦਹਾਕੇ ਵਿਚ ਭੋਂ ਦਾ ਇਕ ਪ੍ਰਤੀਸ਼ਤ ਨੁਕਸਾਨ ਹੁੰਦਾ ਹੈ । ਅਠਾਰੂਵੀਂ ਅਤੇ ਉਨੀਵੀਂ ਸਦੀ ਵਿਚ ਵੱਡੀ ਪੱਧਰ ‘ਤੇ ਹੋਏ ਉਦਯੋਗੀਕਰਣ ਦੇ ਕਾਰਨ ਵਿਸ਼ਵ ਭਰ ਵਿਚ ਜਿਹੜੇ ਦੋ ਅਸਰ ਹੋਏ, ਉਹ ਤੋਂ (ਮਿੱਟੀ) ਉੱਪਰ ਹੀ ਹੋਏ ਸਨ | ਪਹਿਲਾ, ਵਿਸ਼ਾਲ ਪੱਧਰ ‘ਤੇ ਉਦਯੋਗਾਂ ਵਿਚ ਪਥਰਾਟ ਈਂਧਨਾਂ ਦੇ ਦਹਿਨ ਕਾਰਨ ਮੀਂਹ ਦੇ ਪਾਣੀ ਦਾ ਤੇਜ਼ਾਬੀਕਰਣ (Acidification) ਹੋਇਆ ਹੈ । ਉਦਯੋਗਾਂ ਵਲੋਂ ਛੱਡਿਆ ਗਿਆ ਦੂਜਾ ਵਿਰਸਾ (Legacy) ਜ਼ਮੀਨ ਦੀ ਮਲੀਣਤਾ (Soil Contamination) ਦੇ ਰੂਪ ਵਿਚ ਹੈ, ਜਿਸ ਦੀ ਵਿਸ਼ਾਲਤਾ ਅਤੇ ਅਸਰਾਂ ਬਾਰੇ ਅਜੇ ਤਕ ਪੂਰੀ ਤਰ੍ਹਾਂ ਪਤਾ ਨਹੀਂ ਹੈ ।

PSEB 11th Class Environmental Education Solutions Chapter 5 ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ

Punjab State Board PSEB 11th Class Environmental Education Book Solutions Chapter 5 ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ Textbook Exercise Questions and Answers.

PSEB Solutions for Class 11 Environmental Education Chapter 5 ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ

Environmental Education Guide for Class 11 PSEB ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਿਸ਼ਵੀਕਰਨ (Globalisation) ਤੋਂ ਕੀ ਭਾਵ ਹੈ ?
ਉੱਤਰ-
ਵਿਸ਼ਵੀਕਰਨ ਦਾ ਅਰਥ ਹੈ ਕਿ ਵੱਖ-ਵੱਖ ਦੇਸ਼ਾਂ ਦੇ ਆਰਥਿਕ-ਤੰਤਰਾਂ ਦਾ ਇਕ ਦੂਸਰੇ ਦੇ ਨਾਲ ਬਹੁਤ ਗਹਿਰਾਈ ਵਿਚ ਜੁੜਨਾ ਅਤੇ ਪੂੰਜੀ, ਵਸਤੂਆਂ, ਸੇਵਾਵਾਂ ਅਤੇ ਲੋਕਾਂ ਦਾ ਵਿਸ਼ਵ ਪੱਧਰ ਉੱਤੇ ਬਹੁਤ ਆਸਾਨੀ ਦੇ ਨਾਲ ਅਦਾਨ-ਪ੍ਰਦਾਨ ਅਤੇ ਆਵਾਜਾਈ ਦੀ ਖੁੱਲ੍ਹ ।

ਪ੍ਰਸ਼ਨ 2.
ਵਿਸ਼ਵੀਕਰਨ ਲਈ ਜੁੰਮੇਵਾਰ ਦੋ ਸੰਸਥਾਵਾਂ ਦੇ ਨਾਮ ਲਿਖੋ ।
ਉੱਤਰ-
ਵਿਸ਼ਵ ਬੈਂਕ (World Bank), ਅੰਤਰਰਾਸ਼ਟਰੀ ਮੁਦਰਾ ਕੋਸ਼ (International Monetary Fund) ਅਤੇ ਵਿਸ਼ਵ ਵਪਾਰ ਸੰਗਠਨ (World Trade Organisation) ਵਿਸ਼ਵੀਕਰਨ ਦੇ ਲਈ ਜੁੰਮੇਵਾਰ ਸੰਗਠਨ ਹਨ ।

ਪ੍ਰਸ਼ਨ 3.
ਖਾਦਾਂ ਦੀ ਅਧਿਕ ਵਰਤੋਂ ਭੂਮੀਗਤ ਪਾਣੀ (Underground Water) ਨੂੰ ਕਿਵੇਂ ਪ੍ਰਦੂਸ਼ਿਤ ਕਰਦੀ ਹੈ ?
ਉੱਤਰ-
ਜ਼ਿਆਦਾ ਖਾਦਾਂ ਵਿਚਲੇ ਰਸਾਇਣ ਪਾਣੀ ਵਿਚ ਘੁਲ ਕੇ ਅਤੇ ਮਿੱਟੀ ਵਿਚੋਂ ਰਿਸ ਕੇ ਥੱਲੇ ਚਲੇ ਜਾਂਦੇ ਹਨ ਅਤੇ ਧਰਤੀ ਹੇਠਲੇ ਭੂਮੀਗਤ ਪਾਣੀ ਨੂੰ ਪ੍ਰਦੂਸ਼ਿਤ ਕਰ ਦਿੰਦੇ ਹਨ ।

PSEB 11th Class Environmental Education Solutions Chapter 5 ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਉਦਾਰੀਕਰਨ (Liberalisation) ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਮੁਲ ਅਰਥਾਂ ਵਿੱਚ ਇਸ ਸ਼ਬਦ ਦਾ ਮਤਲਬ ਸਰਕਾਰ ਅਤੇ ਹੋਰ ਕਿਸੇ ਸ਼ਕਤੀ ਦੀਆਂ ਪਾਬੰਦੀਆਂ ਦੇ ਬਗੈਰ ਆਪਣੀ ਇੱਛਾ ਅਨੁਸਾਰ ਅਜ਼ਾਦ ਰਹਿਣਾ ਹੈ। ਉਦਾਰੀਕਰਨ ਦਾ ਮੁੱਖ ਮੰਤਵ ਅਧਿਕ ਨਿਯੰਤਰਨ ਵਾਲੀ ਵਿਵਸਥਾ ਨੂੰ ਘੱਟ ਕਰਨਾ ਹੈ। ਉਦਾਰੀਕਰਨ ਦੁਆਰਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਉਦਯੋਗ, ਵਪਾਰ ਅਤੇ ਖੇਤੀ ਦੀਆਂ ਸ਼ਰਤਾਂ ਵਿਚ ਢਿਲ ਦੇ ਕੇ ਅਧਿਕ ਸੁਤੰਤਰਤਾ ਦਿੱਤੀ ਗਈ ਹੈ।

ਪ੍ਰਸ਼ਨ 2.
ਵਿਸ਼ਵੀਕਰਨ (Globalisaiton) ਕਰਕੇ ਮਨੁੱਖੀ ਸ਼ਕਤੀ ਦਾ ਬਿਖਰਾਵਾ ਕਿਵੇਂ ਹੁੰਦਾ ਹੈ ?
ਉੱਤਰ-
ਵਿਸ਼ਵੀਕਰਨ ਤੋਂ ਸਮਾਜ ਦੀਆਂ ਆਰਥਿਕ ਸਥਿਤੀਆਂ ਵਧੀਆਂ ਹੋਈਆਂ ਹਨ ਪੰਤੁ ਮਨੁੱਖੀ ਸ਼ਕਤੀ ਦੇ ਬਿਖਰਾਵ ਦੇ ਹਾਲਾਤ ਵੀ ਪੈਦਾ ਹੋਏ ਹਨ। ਮਸ਼ੀਨੀਕਰਨ ਦੇ ਕਾਰਨ ਮਨੁੱਖ ਦੀ ਕੰਮ ਖੇਤਰ ਵਿਚ ਮੰਗ ਘੱਟ ਹੋ ਗਈ ਹੈ। ਜੋ ਕੰਮ ਪਹਿਲਾਂ ਮਨੁੱਖ ਕਰਦੇ ਸੀ ਉਹੀ ਕੰਮ ਹੁਣ ਮਸ਼ੀਨਾਂ ਦੁਆਰਾ ਕੀਤੇ ਜਾਂਦੇ ਹਨ। ਜਿਸ ਤਰ੍ਹਾਂ ਬੈਂਕਾਂ ਵਿਚ ਇਕੋ ਕੰਪਿਊਟਰ ਹਿਸਾਬਕਿਤਾਬ ਦਾ ਸਾਰਾ ਕੰਮ ਕਰ ਸਕਦਾ ਹੈ ਜਿਸ ਦੇ ਨਾਲ ਬੈਂਕ ਵਿਚ ਕਰਮਚਾਰੀਆਂ ਦੀ ਸੰਖਿਆ ਵਿਚ ਕਟੌਤੀ ਦੀ ਲੋੜ ਪੈਦਾ ਹੋ ਗਈ ਹੈ, ਇਸ ਤਰ੍ਹਾਂ ਬੇਰੁਜ਼ਗਾਰੀ ਵਧ ਰਹੀ ਹੈ |ਬੇਰੁਜ਼ਗਾਰੀ ਦੇ ਕਾਰਨ ਮਨੁੱਖੀ ਸ਼ਕਤੀ ਵਿਚ ਬਿਖਰਾਵ ਪੈਦਾ ਹੋ ਗਿਆ ਹੈ। ਨੌਕਰੀ ਦੀ ਭਾਲ ਵਿਚ ਲੋਕ ਇਕ ਦੇਸ਼ ਤੋਂ ਦੂਸਰੇ ਦੇਸ਼ ਤਕ ਜਾ ਰਹੇ ਹਨ ਜਿਸ ਦੇ ਕਾਰਨ ਮਨੁੱਖੀ ਸ਼ਕਤੀ ਬੇਕਾਰ ਹੋ ਰਹੀ ਹੈ।

PSEB 11th Class Environmental Education Solutions Chapter 5 ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ

ਪ੍ਰਸ਼ਨ 3.
ਛੋਟੇ ਕਿਸਾਨਾਂ (Marginal Farmers) ਨੂੰ ਵਿਸ਼ਵੀਕਰਨ ਦੇ ਸ਼ਿਕਾਰ ਕਿਉਂ ਮੰਨਿਆ ਜਾਂਦਾ ਹੈ ?
ਉੱਤਰ-
ਵਿਸ਼ਵੀਕਰਨ ਵੱਡੇ ਕਿਸਾਨਾਂ ਦੇ ਲਈ ਆਰਥਿਕ ਲਾਭ ਲਿਆਉਂਦਾ ਹੈ ਪਰੰਤੂ ਛੋਟੇ ਕਿਸਾਨ (ਜਿਹਨਾਂ ਕੋਲ ਥੋੜ੍ਹੀ ਮਾਤਰਾ ਵਿੱਚ ਜ਼ਮੀਨ ਹੈ ਜਾਂ ਜਿਹਨਾਂ ਦੀ ਜ਼ਮੀਨ ਦੀ ਉਤਪਾਦਕਤਾ ਘੱਟ ਹੈ। ਵਿਸ਼ਵੀਕਰਨ ਦੇ ਕਾਰਨ ਦੁਖੀ ਹਨ। ਛੋਟੇ ਕਿਸਾਨਾਂ ਦੇ ਕੋਲ ਵਿੱਤੀ ਘਾਟਾਂ ਦੇ ਕਾਰਨ ਵਿਸ਼ਵੀਕਰਨ ਨਾਲ ਹੋੜ ਲੈਣ ਦੀ ਸੁਵਿਧਾ ਨਹੀਂ ਹੁੰਦੀ ਹੈ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਭਾਰਤ ਦੁਆਰਾ 1991 ਵਿਚ ਸ਼ੁਰੂ ਕੀਤੇ ਗਏ ਆਰਥਿਕ ਸੁਧਾਰਾਂ (Economic Reforms) ਦਾ ਵੇਰਵਾ ਦਿਓ।
ਉੱਤਰ-
ਭਾਰਤ ਵਿਚ 1991 ਵਿਚ ਉਦਾਰੀਕਰਨ ਅਤੇ ਆਰਥਿਕ ਸੁਧਾਰਾਂ ਨੂੰ ਲਾਗੂ ਕੀਤਾ ਗਿਆ। ਭਾਰਤ ਨੇ ਕੁੱਝ ਨਵੀਆਂ ਨੀਤੀਆਂ ਦੇ ਨਾਲ ਆਰਥਿਕ ਸੁਧਾਰ ਅਤੇ ਉਦਾਰੀਕਰਨ ਦੇ ਲਈ ਹੇਠ ਲਿਖੇ ਕਦਮ ਚੁੱਕੇ ਹਨ

  1. ਵਿਦੇਸ਼ੀ ਨਿਵੇਸ਼ ‘ਤੇ ਪ੍ਰਤਿਬੰਧ ਲਗਾ ਦਿੱਤਾ ਹੈ ਅਤੇ ਉਦਯੋਗਿਕ ਲਾਇਸੈਂਸ ਪ੍ਰਣਾਲੀ ਵਿਚ ਸੁਧਾਰ ਕੀਤਾ ਹੈ।
  2. M.R.T.P. Act (Monopolies and Restrictive Trade Practices Act) ਅਤੇ F.E.R.A. (Foreign Exchange Regulation Act) ਦੇ ਅਧੀਨ ਕੰਪਨੀਆਂ ਨੂੰ ਭਾਰੀ ਛੋਟ ਦਿੱਤੀ ਗਈ ਹੈ।
  3. ਬਹੁ-ਰਾਸ਼ਟਰੀ ਕੰਪਨੀਆਂ ਨੂੰ ਅਚੱਲ ਸੰਪੱਤੀ ਖਰੀਦਣ ਦੀ ਛੂਟ ਦਿੱਤੀ ਗਈ ਹੈ।
  4. ਵਿੱਤ ਸੰਪੱਤੀਆਂ ‘ਤੇ ਜਾਇਦਾਦ ਟੈਕਸ (ਕਰ) ਨੂੰ ਰੱਦ ਕਰ ਦਿੱਤਾ ਗਿਆ ਹੈ।
  5. ਵਪਾਰ ਲਈ ਅਯਾਤ ਲਾਇਸੈਂਸ ‘ਤੇ ਕਾਨੂੰਨ ਦੀ ਮਨਜ਼ੂਰੀ ਸਮਾਪਤ ਕਰ ਦਿੱਤੀ ਹੈ।
  6. ਵਿਦੇਸ਼ੀਆਂ ਨੂੰ ਰੋਜ਼ਗਾਰ ਪ੍ਰਾਪਤ ਕਰਨ ਅਤੇ ਉਹਨਾਂ ਦੁਆਰਾ ਕੀਤੀ ਕਮਾਈ ਦਾ ਭੁਗਤਾਨ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ।

ਪ੍ਰਸ਼ਨ 2.
ਵਿਸ਼ਵੀਕਰਨ (Globalisation) ਦੇ ਸਮਾਜਿਕ ਇਕਸੁਰਤਾ (Social Harmony) ਉੱਪਰ ਪ੍ਰਭਾਵਾਂ ਸੰਬੰਧੀ ਇਕ ਨੋਟ ਲਿਖੋ।
ਉੱਤਰ-
ਵਿਸ਼ਵੀਕਰਨ ਦੇ ਕਾਰਨ ਵਿਸ਼ਵੀ ਭਾਈਚਾਰੇ ਦੀ ਭਾਵਨਾ ਦਾ ਵਿਕਾਸ ਹੋਇਆ ਹੈ। ਵਿਸ਼ਵੀਕਰਨ ਦੇ ਫਲਸਰੂਪ ਭਾਰਤ ਅਤੇ ਵਿਦੇਸ਼ਾਂ ਵਿਚ ਵਿਦਿਆਰਥੀਆਂ ਦਾ ਅਦਾਨ-ਪ੍ਰਦਾਨ ਹੋਇਆ ਹੈ। ਵਿਕਸਿਤ ਦੇਸ਼ਾਂ ਤੋਂ ਅਨੇਕਾਂ ਵਿਦਿਆਰਥੀ ਸਿੱਖਿਆ ਲਈ ਭਾਰਤ ਆ ਰਹੇ ਹਨ । ਇਸੇ ਪ੍ਰਕਾਰ ਭਾਰਤ ਤੋਂ ਵੀ ਬਹੁਤ ਸਾਰੇ ਵਿਦਿਆਰਥੀ ਉੱਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਵਿਦੇਸ਼ਾਂ ਵਿਚ ਜਾ ਰਹੇ ਹਨ। ਇਸ ਤਰਾਂ ਸੱਭਿਆਚਾਰਿਕ ਅਦਾਨ-ਪ੍ਰਦਾਨ ਦੇ ਨਾਲ ਸਮਾਜ ਦੀਆਂ ਕਈ ਕਦਰਾਂ-ਕੀਮਤਾਂ ਵਿਕਸਿਤ ਹੋ ਰਹੀਆਂ ਹਨ। ਇਕ ਦੂਜੇ ਦੇਸ਼ਾਂ ਦੇ ਪ੍ਰਤੀ ਸਨਮਾਨ ਦੀ ਭਾਵਨਾ ਵਿਕਸਿਤ ਹੋ ਰਹੀ ਹੈ। ਵਸੁਦੇਵ ਕੁੱਟਮਬਕਮ ਦਾ ਉਦੇਸ਼ ਪੂਰਾ ਹੋ ਰਿਹਾ ਹੈ।

ਬਹੁਰਾਸ਼ਟਰੀ ਕੰਪਨੀਆਂ ਨੇ ਭਿੰਨ-ਭਿੰਨ ਦੇਸ਼ਾਂ ਵਿਚ ਆਪਣੀਆਂ ਇਕਾਈਆਂ ਸਥਾਪਤ ਕਰ ਕੇ ਪੜੇਲਿਖੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਪ੍ਰਦਾਨ ਕੀਤੇ ਹਨ। ਇਸ ਦੇ ਨਾਲ ਵਾਤਾਵਰਣ ਸੁਰੱਖਿਅਣ ਇਕ ਵੈਸ਼ਵਿਕ ਮੁੱਦਾ ਬਣ ਗਿਆ ਹੈ ਜਿਸ ਦੇ ਕਾਰਨ ਇਸ ਕੰਮ ਵਿਚ ਤੇਜ਼ੀ ਆਈ ਹੈ। ਵਿਸ਼ਵੀਕਰਨ ਨੇ ਸਮਾਜਿਕ ਸਦਭਾਵਨਾ ਤੇ ਸਕਾਰਾਤਮਕ ਪ੍ਰਭਾਵ ਪਾਇਆ ਹੈ ਪਰੰਤੂ ਇਸ ਦੇ ਕੁੱਝ ਨਕਾਰਾਤਮਕ ਪਹਿਲੂ ਵੀ ਹਨ। ਵਿਸ਼ਵੀਕਰਨ ਦੁਆਰਾ ਪ੍ਰਿੰਟ ਮੀਡੀਆ ਅਤੇ ਟੈਲੀਵਿਜ਼ਨ ਦੇ ਖੇਤਰ ਵਿਚ ਬਹੁਤ ਪ੍ਰਤੀ ਆਈ ਹੈ ਜਿਸ ਨਾਲ ਇਸ ਤੋਂ ਪ੍ਰਾਪਤ ਜਾਣਕਾਰੀ ਚਰਿੱਤਰ ਨਿਰਮਾਣ ਵਿਚ ਕਮੀ ਲਿਆ ਰਹੀ ਹੈ। ਖਾਣ-ਪੀਣ ਦੀਆਂ ਆਦਤਾਂ ਵਿਚ ਆਇਆ ਬਦਲਾਉ ਸਿਹਤ ਲਈ ਹਾਨੀਕਾਰਕ ਸਿੱਧ ਹੋ ਰਿਹਾ ਹੈ। ਸਮਾਜਿਕ ਕਦਰਾਂ-ਕੀਮਤਾਂ ਦਾ ਪਤਨ ਹੋ ਰਿਹਾ ਹੈ ਅਤੇ ਸੰਯੁਕਤ ਪਰਿਵਾਰ ਪ੍ਰਣਾਲੀ ਦਾ ਅੰਤ ਹੋ ਚੁੱਕਾ ਹੈ। ਇਸ ਤਰ੍ਹਾਂ ਵਿਸ਼ਵੀਕਰਨ ਨਾਲ ਸਮਾਜਿਕ ਸਦਭਾਵਨਾ ਦੇ ਪ੍ਰਤੀ ਕੁੱਝ ਚੰਗੀਆਂ ਅਤੇ ਕੁੱਝ ਬੁਰਾਈਆਂ ਵੀ ਹਨ ।

ਪ੍ਰਸ਼ਨ 3.
ਕੀਟਨਾਸ਼ਕ (Pesticides) ਮਨੁੱਖੀ ਸਿਹਤ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ ?
ਉੱਤਰ-
ਆਧੁਨਿਕ ਖੇਤੀ ਪ੍ਰਣਾਲੀ ਵਿਚ ਫ਼ਸਲਾਂ ਅਤੇ ਖਾਣ ਵਾਲੀਆਂ ਸਬਜ਼ੀਆਂ ਆਦਿ ਨੂੰ ਕੀੜਿਆਂ ਤੋਂ ਬਚਾਉਣ ਲਈ ਕੀਟਨਾਸ਼ਕ (Pesticides) ਦਾ ਉਪਯੋਗ ਕੀਤਾ ਜਾਂਦਾ ਹੈ। ਇਹ ਰਸਾਇਣ ਜ਼ਹਿਰੀਲੇ ਅਤੇ ਜੀਵ ਅਵਿਘਟਨਸ਼ੀਲ ਹੁੰਦੇ ਹਨ । | W.H.0. ਦੇ ਇਕ ਸਰਵੇਖਣ ਦੇ ਆਧਾਰ ‘ਤੇ ਵਿਕਾਸਸ਼ੀਲ ਦੇਸ਼ਾਂ ਵਿਚ ਹਰੇਕ ਸਾਲ 50,000 ਲੋਕ ਇਨ੍ਹਾਂ ਦੇ ਜ਼ਹਿਰੀਲੇ ਪ੍ਰਭਾਵ ਵਿਚ ਆਉਂਦੇ ਹਨ ਅਤੇ ਲਗਭਗ 5000 ਲੋਕਾਂ ਦੀ ਮੌਤ ਹੋ ਜਾਂਦੀ ਹੈ। ਡੀ. ਡੀ. ਟੀ., ਬੀ. ਐੱਚ. ਸੀ., ਅਲੈਡਰਿਨ, ਕਲੋਰੋਡਿਨ ਆਦਿ ਕੁੱਝ ਜ਼ਹਿਰੀਲੇ ਕੀਟਨਾਸ਼ਕ ਹਨ। ਇਹ ਘੁਲਣਸ਼ੀਲ ਕੀਟਨਾਸ਼ਕ ਭੋਜਨ ਪਦਾਰਥਾਂ ਵਿਚ ਜਮਾਂ ਹੋ ਕੇ ਇਨ੍ਹਾਂ ਕੀਟਨਾਸ਼ਕ ਯੁਕਤ ਖਾਣ ਵਾਲੇ ਪਦਾਰਥਾਂ ਦੀ ਵਰਤੋਂ ਕਰਨ ਨਾਲ ਮਨੁੱਖ ਦੀ ਸਿਹਤ ‘ਤੇ ਪ੍ਰਭਾਵ ਪੈਂਦਾ ਹੈ। ਦੂਸ਼ਿਤ ਭੋਜਨ ਨਾਲ ਮਨੁੱਖ ਦੇ ਸਰੀਰ ਵਿਚ ਕੀਟਨਾਸ਼ਕਾਂ ਦਵਾਈਆਂ ਪ੍ਰਦੂਸ਼ਣ ਫੈਲਦਾ ਹੈ । ਸਰਵੇਖਣ ਤੋਂ ਪਤਾ ਲੱਗਾ ਹੈ ਕਿ ਭਾਰਤ ਵਿਚ ਦੁੱਧ D.D.T. ਅਤੇ B.H.C. ਤੋਂ ਪ੍ਰਦੂਸ਼ਣ ਫੈਲਣਾ ਹੈ।

ਕਣਕ ਦੇ ਨਮੂਨਿਆਂ ਵਿਚ ਭਾਰੀ ਗਿਣਤੀ ਵਿਚ ਜ਼ਹਿਰੀਲੇ ਕੀਟਨਾਸ਼ਕਾਂ ਦੇ ਕਣ ਮਿਲੇ ਹਨ। ਇਹਨਾਂ ਦੇ ਕਾਰਨ ਮਨੁੱਖ ਨੂੰ ਬਦਹਜ਼ਮੀ, ਨਾੜਾਂ ਸੰਬੰਧੀ ਬਿਮਾਰੀਆਂ, ਕੈਂਸਰ ਆਦਿ ਬਿਮਾਰੀਆਂ ਹੋ ਜਾਂਦੀਆਂ ਹਨ। ਕੈਡਮੀਅਮ ਯੁਕਤ ਚਾਵਲ ਦੇ ਪ੍ਰਯੋਗ ਤੋਂ ਹੱਡੀਆਂ ਦਾ ਬੇਰੀ-ਬੇਰੀ ਰੋਗ ਹੋ ਜਾਂਦਾ ਹੈ। ਨਾਈਟ੍ਰੇਟ ਯੁਕਤ ਪਾਣੀ ਪੀਣ ਨਾਲ ਗੁਰਦੇ ਸੰਬੰਧੀ ਰੋਗ ਹੋ ਜਾਂਦੇ ਹਨ। ਸੀਸੇ ਯੁਕਤ ਪਾਣੀ ਦੇ ਪ੍ਰਯੋਗ ਨਾਲ ਦਿਮਾਗੀ ਕਮਜ਼ੋਰੀ ਅਤੇ ਖੂਨ ਦੀ ਕਮੀ ਹੋ ਜਾਂਦੀ ਹੈ। ਸੀਲੀਅਮ ਦੇ ਪ੍ਰਯੋਗ ਨਾਲ ਮਨੁੱਖ ਦੀ ਵੱਧਣ-ਫੁਲਣ ਦੀ ਸ਼ਕਤੀ ਰੁਕ ਜਾਂਦੀ ਹੈ ।

ਪ੍ਰਸ਼ਨ 4.
ਵਿਸ਼ਵੀਕਰਨ (Globlalisation) ਦੇ ਖੇਤੀਬਾੜੀ ਉੱਪਰ ਬੁਰੇ ਪ੍ਰਭਾਵ ਕਿਹੜੇਕਿਹੜੇ ਹਨ ?
ਉੱਤਰ-
ਵਿਸ਼ਵੀਕਰਨ ਦੇ ਖੇਤੀਬਾੜੀ ’ਤੇ ਬੁਰੇ ਪ੍ਰਭਾਵ ਹੇਠ ਲਿਖੇ ਹਨ-

  1. ਵਿਸ਼ਵੀਕਰਨ ਦੇ ਕਾਰਨ ਛੋਟੇ ਕਿਸਾਨ ਦੁਖੀ ਹਨ, ਕਿਉਂਕਿ ਗਰੀਬੀ ਦੇ ਕਾਰਨ ਉਹਨਾਂ ਨੂੰ ਪੈਸੇ ਦੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਰਕੇ ਉਹ ਵਿਸ਼ਵੀਕਰਨ ਤੋਂ ਫ਼ਾਇਦਾ ਲੈਣ ਅਤੇ ਸੁਵਿਧਾਵਾਂ ਜੁਟਾ ਪਾਉਣ ਵਿਚ ਅਸਮਰਥ ਹੁੰਦੇ ਹਨ।
  2. ਆਧੁਨਿਕ ਖੇਤੀ ਦੇ ਕਾਰਨ ਰਸਾਇਣਕ ਵਸਤੂਆਂ ਦੇ ਉਪਯੋਗ ਵਿਚ ਵਾਧਾ ਹੋਇਆ ਹੈ ਅਤੇ ਇਨ੍ਹਾਂ ਦੇ ਪ੍ਰਯੋਗ ਨਾਲ ਧਰਤੀ ਦੀ ਉਪਜਾਊ ਸ਼ਕਤੀ ਖ਼ਤਮ ਹੁੰਦੀ ਜਾ ਰਹੀ ਹੈ।
  3. ਰਸਾਇਣਿਕ ਤੱਤ ਧਰਤੀ ਦੁਆਰਾ ਸੋਖ ਲਏ ਜਾਂਦੇ ਹਨ ਜਿਸ ਨਾਲ ਭੂਮੀ ਹੇਠਲਾ ਪਾਣੀ ਵੀ ਗੰਦਾ ਹੋ ਜਾਂਦਾ ਹੈ ।
  4. ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੇ ਖੇਤੀ ਵਿਚ ਪ੍ਰਯੋਗ ਨਾਲ ਕਈ ਸਮੱਸਿਆਵਾਂ ਆਉਂਦੀਆਂ ਹਨ। ਕੀਟਨਾਸ਼ਕਾਂ ਦੀ ਮਾਤਰਾ ਖਾਣ ਵਾਲੇ ਪਦਾਰਥਾਂ ਵਿਚ ਵੱਧਦੀ ਜਾਂਦੀ ਹੈ ਅਤੇ ਵਿਸ਼ੈਲੇ ਪਦਾਰਥ ਖਾਣ ਵਾਲੀਆਂ ਵਸਤਾਂ ਦੁਆਰਾ ਮਨੁੱਖ ਦੇ ਸਰੀਰ ਅੰਦਰ ਚਲੇ ਜਾਂਦੇ ਹਨ ਜਿਸ ਨਾਲ ਬਦਹਜ਼ਮੀ, ਕੈਂਸਰ, ਨਾੜਾਂ ਦੇ ਰੋਗ, ਖੂਨ ਦੀ ਕਮੀ ਆਦਿ ਬਿਮਾਰੀਆਂ ਹੋ ਜਾਂਦੀਆਂ ਹਨ।

PSEB 11th Class Environmental Education Solutions Chapter 5 ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ

(ਸ) ਵੱਡ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਿਸ਼ਵੀਕਰਨ (Globalisation) ਦੇ ਚੰਗੇ ਅਤੇ ਬੁਰੇ ਪ੍ਰਭਾਵ ਕੀ ਹਨ ?
ਉੱਤਰ-
ਵਿਸ਼ਵੀਕਰਨ ਦਾ ਅਰਥ ਹੈ ਕਿ ਵੱਖ-ਵੱਖ ਦੇਸ਼ਾਂ ਦੀਆਂ ਅਰਥ-ਵਿਵਸਥਾਵਾਂ ਦਾ ਇਕ ਦੂਸਰੇ ਨਾਲ ਅਧਿਕ ਗਹਿਰਾਈ ਨਾਲ ਜੁੜਨਾ ਅਤੇ ਪੂੰਜੀ, ਵਸਤੂਆਂ, ਸੇਵਾਵਾਂ ਅਤੇ ਵਿਅਕਤੀਆਂ ਦਾ ਵਿਸ਼ਵੀ ਪੱਧਰ ਤੇ ਆਸਾਨੀ ਨਾਲ ਅਦਾਨ-ਪ੍ਰਦਾਨ। ਅੱਜ ਦਾ ਸੰਸਾਰ ਆਧੁਨਿਕ ਸੰਚਾਰ ਅਤੇ ਤਕਨਾਲੋਜੀ ਕਰਕੇ ਇਕ ਦੂਜੇ ਨਾਲ ਜੁੜਦਾ ਜਾ ਰਿਹਾ ਹੈ। ਅੰਤਰਰਾਸ਼ਟਰੀ ਬਜ਼ਾਰ ਕਾਇਮ ਹੋ ਰਹੇ ਹਨ ਜਿਸ ਵਿਚ ਚੀਜ਼ਾਂ ਦਾ ਉਤਪਾਦਨ ਅਤੇ ਬਜ਼ਾਰ ਸੰਬੰਧੀ ਸੂਚਨਾਵਾਂ ਛੇਤੀ ਹੀ ਪ੍ਰਾਪਤ ਹੋ ਸਕਦੀਆਂ ਹਨ। ਵਿਸ਼ਵੀਕਰਨ ਲਈ ਵਿਸ਼ਵ ਬੈਂਕ, ਅੰਤਰ ਰਾਸ਼ਟਰੀ ਮੁਦਰਾ ਕੋਸ਼ ਅਤੇ ਵਿਸ਼ਵ ਵਪਾਰ ਸੰਗਠਨ ਉਤਰਦਾਈ ਹੈ। ਇਹਨਾਂ ਦੀਆਂ ਕੋਸ਼ਿਸ਼ਾਂ ਦੇ ਫਲਸਰੂਪ ਅੰਤਰਰਾਸ਼ਟਰੀ ਸਮਾਜ ਦਾ ਨਿਰਮਾਣ ਹੋਇਆ ਹੈ। ਵਿਸ਼ਵੀਕਰਨ ਦੇ ਚੰਗੇ ਅਤੇ ਬੁਰੇ ਪ੍ਰਭਾਵ ਹੇਠ ਲਿਖੇ ਹਨ ਵਿਸ਼ਵੀਕਰਨ ਦੇ ਚੰਗੇ ਪ੍ਰਭਾਵ (Positive Effects of Globalisation) -ਵਿਸ਼ਵੀਕਰਨ ਦੇ ਚੰਗੇ ਪ੍ਰਭਾਵ ਅੱਗੇ ਹਨ

  • ਵਿਸ਼ਵੀਕਰਨ ਆਰਥਿਕ ਸੰਪੰਨਤਾ ਦੇ ਲਈ ਉੱਤਰਦਾਈ ਹੈ ਕਿਉਂਕਿ ਇਸਨੇ ਅੰਤਰਰਾਸ਼ਟਰੀ ਬਜ਼ਾਰ ਵਿਚ ਚੀਜ਼ਾਂ ਦੀ ਖਰੀਦੋ-ਫਰੋਖਤ ਦੀ ਮੁਸ਼ਕਿਲ ਨੂੰ ਹੱਲ ਕਰ ਦਿੱਤਾ ਹੈ।
  • ਕੰਮਕਾਜੀ ਲੋਕਾਂ ਲਈ ਵਿਸ਼ਵੀਕਰਨ ਇਕ ਵਰਦਾਨ ਸਿੱਧ ਹੋਇਆ ਹੈ। ਇਸਦੇ ਫਲਸਰੂਪ ਵਪਾਰੀ ਲੋਕਾਂ ਨੂੰ ਵੱਧ ਬਜ਼ਾਰ ਵਿਕਲਪ ਅਤੇ ਲਾਭ ਲਈ ਚੰਗੇ ਮੌਕੇ ਪ੍ਰਾਪਤ ਹੋਏ ਹਨ।
  • ਅਰਥ ਮੁਕਤ ਬਜ਼ਾਰ ਦੀ ਸਥਾਪਨਾ ਵਿਸ਼ਵੀਕਰਨ ਦਾ ਹੀ ਨਤੀਜਾ ਹੈ। ਇਸ ਨਾਲ ਕੰਪਨੀਆਂ ਅਤੇ ਲੋਕਾਂ ਦੇ ਵਿਚਕਾਰ ਸਿੱਧੇ ਸੰਪਰਕ ਪੈਦਾ ਹੋਏ ਹਨ।
  • ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਦੇ ਵਿਚ ਉਦਯੋਗਿਕ ਵਸਤੂਆਂ ਦੀ ਖਰੀਦ-ਦਾਰੀ ਵਿਚ ਕਾਫੀ ਤੇਜ਼ੀ ਆਈ ਹੈ।
  • ਦੇਸ਼ਾਂ ਦੀ ਨਿਰਯਾਤ ਕਰਨ ਦੀ ਸ਼ਕਤੀ ਵਧਣ ਨਾਲ ਉਹਨਾਂ ਦੀ ਰਾਸ਼ਟਰੀ ਆਮਦਨੀ ਵਿਚ ਵਾਧਾ ਹੋਇਆ ਹੈ ।

ਵਿਸ਼ਵੀਕਰਨ ਦੇ ਬੁਰੇ ਪ੍ਰਭਾਵ (Negative Effects of Globalisation-ਵਿਸ਼ਵੀਕਰਨ ਦੇ ਬੁਰੇ ਪ੍ਰਭਾਵ ਹੇਠ ਲਿਖੇ ਹਨ –

  1. ਵਿਸ਼ਵੀਕਰਨ ਦੇ ਕਾਰਨ ਕੁੱਝ ਲੋਕਾਂ ਦੇ ਰਹਿਣ-ਸਹਿਣ ਦਾ ਢੰਗ ਚੰਗਾ ਹੋ ਗਿਆ ਹੈ ਪਰ ਗਰੀਬ ਲੋਕਾਂ ਦੀ ਆਰਥਿਕ ਹਾਲਤ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਹੈ। ਇਸ ਦੇ ਕਾਰਨ ਆਰਥਿਕ ਅਸਮਾਨਤਾਵਾਂ ਪੈਦਾ ਹੋ ਗਈਆਂ ਹਨ।
  2. ਵਪਾਰ ਦੀ ਦੁਨੀਆਂ ਵਿਚ ਵੱਧ ਰਹੀਆਂ ਮੁਸ਼ਕਿਲਾਂ ਅਤੇ ਅੱਗੇ ਲੰਘਣ ਦੀ ਹੋੜ ਵਿਸ਼ਵੀਕਰਨ ਦੀ ਦੇਣ ਹੈ।
  3. ਅਨੇਕਾਂ ਘਰੇਲੂ ਚੰਗੀਆਂ ਕੰਪਨੀਆਂ ਯੋਗ ਵਿਅਕਤੀਆਂ ਅਤੇ ਪੂੰਜੀ ਦੀ ਘਾਟ ਦਾ ਸਾਹਮਣਾ ਕਰ ਰਹੀਆਂ ਹਨ ਅਤੇ ਅੰਤਰਰਾਸ਼ਟਰੀ ਮੁਕਾਬਲੇ ਦੀ ਹੋੜ ਵਿਚ ਬਣੇ ਰਹਿਣ ਲਈ ਅਸਮਰੱਥ ਹਨ।
  4. ਕਈ ਤਰ੍ਹਾਂ ਦੀਆਂ ਬਿਮਾਰੀਆਂ, ਨਸ਼ੀਲੇ ਪਦਾਰਥਾਂ ਦਾ ਵਪਾਰ, ਅਪਰਾਧ, ਅਤੰਕਵਾਦ ਅਤੇ ਅਨਿਯੰਤਰਿਤ ਪ੍ਰਸ਼ਾਸਨ ਵਿਸ਼ਵੀਕਰਨ ਦੀ ਹੀ ਦੇਣ ਹਨ।
  5. ਪੁਰਾਣੀ ਤਕਨੀਕ ਉਤੇ ਆਧਾਰਿਤ ਉਦਯੋਗ ਬੰਦ ਹੋ ਰਹੇ ਹਨ ਜਿਸ ਨਾਲ ਬੇਰੁਜ਼ਗਾਰੀ ਵੱਧ ਰਹੀ ਹੈ।
  6. ਉਦਯੋਗ ਅਤੇ ਬਜ਼ਾਰ ਦੇ ਵੱਧਣ ਨਾਲ ਵਿਸ਼ਵੀਕਰਨ ਕਰਕੇ ਲੋਕਾਂ ਦੀ ਆਵਾਜਾਈ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ।
  7. ਵਿਸ਼ਵੀਕਰਨ ਨਾਲ ਵਾਤਾਵਰਣ ਸੰਬੰਧੀ ਮੁਸ਼ਕਿਲਾਂ ਸਾਹਮਣੇ ਆ ਰਹੀਆਂ ਹਨ।

PSEB 11th Class Environmental Education Solutions Chapter 5 ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ

ਪ੍ਰਸ਼ਨ 2.
ਵਿਸ਼ਵੀਕਰਨ (Globalisation) ਅਤੇ ਉਦਾਰੀਕਰਨ (Liberalisation) ਦੇ ਉਦਯੋਗਾਂ ਉੱਪਰ ਪੈਣ ਵਾਲੇ ਪ੍ਰਭਾਵਾਂ ਬਾਰੇ ਲਿਖੋ।
ਉੱਤਰ-
ਵਿਸ਼ਵੀਕਰਨ ਅਤੇ ਉਦਾਰੀਕਰਨ ਦੇ ਕਾਰਨ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਵਿਚ ਉਦਯੋਗਾਂ ਦਾ ਵਿਕਾਸ ਬੜੀ ਤੇਜ਼ੀ ਨਾਲ ਹੋਇਆ ਹੈ। ਦੇਸ਼ਾਂ ਵਿਚ ਉਦਯੋਗਿਕ ਵਸਤੂਆਂ ਦੇ ਅਦਾਨ-ਪ੍ਰਦਾਨ ਵਿਚ ਕਾਫ਼ੀ ਤੇਜ਼ੀ ਆਈ ਹੈ। ਵੱਖ-ਵੱਖ ਥਾਂਵਾਂ ਉੱਤੇ ਵੱਡੇ-ਵੱਡੇ ਉਦਯੋਗ ਹੋਂਦ ਵਿਚ ਆਏ ਹਨ। ਇਹ ਉਦਯੋਗ ਆਰਥਿਕ ਰੂਪ ਅਤੇ ਵਿਵਹਾਰਿਕ ਉਤਪਾਦਕ ਦੇ ਕਾਬਿਲ ਹਨ। ਉਦਯੋਗਾਂ ਦੇ ਵਿਕਾਸ ਨਾਲ ਰੋਜ਼ਗਾਰ ਦੇ ਮੌਕਿਆਂ ਵਿਚ ਵੀ ਵਾਧਾ ਹੋਇਆ ਹੈ ਜਿਸ ਨਾਲ ਬੇਰੁਜ਼ਗਾਰੀ ਘਟੀ ਹੈ।

ਵਿਸ਼ਵੀਕਰਨ ਅਤੇ ਉਦਾਰੀਕਰਨ ਨਾਲ ਪਿਛੜੇ ਇਲਾਕਿਆਂ ਦਾ ਵਿਕਾਸ ਹੋਇਆ ਹੈ ਅਤੇ ਲੋਕਾਂ ਦੇ ਰਹਿਣ ਦਾ ਪੱਧਰ ਉੱਚਾ ਹੋਇਆ ਹੈ। ਵਿਸ਼ਵੀਕਰਨ ਦਾ ਹੀ ਨਤੀਜ਼ਾ ਹੈ ਕਿ ਵਿਕਾਸਸ਼ੀਲ ਦੇਸ਼ ਅੰਤਰਰਾਸ਼ਟਰੀ ਬਜ਼ਾਰ ਵਿਚ ਟਿਕੇ ਹੋਏ ਹਨ। ਨਵੇਂ ਪ੍ਰਯੋਗਾਂ ਅਤੇ ਸੂਚਨਾ ਦਾ ਅਦਾਨ ਪ੍ਰਦਾਨ ਇਸ ਦੇ ਵਿਕਾਸ ਲਈ ਉੱਤਰਦਾਈ ਹੈ।

ਉਦਯੋਗਾਂ ਨਾਲ ਸੰਬੰਧਿਤ ਹੋਰ ਕੰਮਕਾਰ ਜਿਸ ਤਰ੍ਹਾਂ-ਆਵਾਜਾਈ, ਦੂਰ ਸੰਚਾਰ ਦੇ ਸਾਧਨ, ਪੱਛੜੇ ਇਲਾਕਿਆਂ ਵਿਚ ਪਹੁੰਚਣ ਵਿਚ ਕਾਮਯਾਬ ਹੋ ਗਏ ਹਨ| ਤੇਜ਼ੀ ਨਾਲ ਵਿਕਸਿਤ ਹੋ ਰਹੀ ਉਦਯੋਗਿਕ ਨੀਤੀ ਉਤਪਾਦਨ ਲਾਗਤ ਨੂੰ ਘੱਟ ਕਰਕੇ ਅਤੇ ਵੱਧ ਪੈਦਾਵਾਰ ਕਰਨ ਵਿਚ ਮੁਹਾਰਤ ਹਾਸਿਲ ਕਰਾ ਰਹੀ ਹੈ ।
ਖੇਤੀ ਉੱਤੇ ਆਧਾਰਿਤ ਉਦਯੋਗਿਕ ਇਕਾਈਆਂ ਦੀ ਸਥਾਪਨਾ ਪਿੰਡਾਂ ਦੇ ਨੇੜੇ ਕੀਤੀ ਜਾਂਦੀ ਹੈ। ਜਿਸ ਨਾਲ ਖੇਤੀ ਸੰਬੰਧੀ ਮਾਲ ਦਾ ਉੱਥੋਂ ਦੇ ਲੋਕਾਂ ਨੂੰ ਸਹੀ ਮੁੱਲ ਮਿਲਦਾ ਹੈ।

ਇਸ ਤਰ੍ਹਾਂ ਵਿਸ਼ਵੀਕਰਨ ਅਤੇ ਉਦਾਰੀਕਰਨ ਨਾਲ ਉਦਯੋਗਿਕ ਨੀਤੀਆਂ ਵਿਚ ਸੁਧਾਰ ਹੋਇਆ ਹੈ। ਇਹਨਾਂ ਨੀਤੀਆਂ ਦਾ ਲਾਭ ਪ੍ਰਾਪਤ ਕਰਨ ਲਈ ਵਿਦੇਸ਼ੀ ਵਪਾਰੀ ਬਹੁਤ ਜ਼ਿਆਦਾ ਧਨ ਭਾਰਤੀ ਬਜ਼ਾਰ ਵਿਚ ਲਗਾ ਰਹੇ ਹਨ। ਪਰੰਤੂ ਵਿਸ਼ਵੀਕਰਨ ਅਤੇ ਉਦਾਰੀਕਰਨ ਦੇ ਨਾਲ ਹੋ ਰਹੇ ਉਦਯੋਗਿਕ ਵਿਕਾਸ ਵਾਤਾਵਰਣ ਨੂੰ ਭਾਰੀ ਨੁਕਸਾਨ ਪਹੁੰਚਾ ਰਿਹਾ ਹੈ। ਸੰਸਾਰੀ ਪੱਧਰ ‘ਤੇ ਬਹੁਤ ਸਾਰੀਆਂ ਵਾਤਾਵਰਣ ਸਮੱਸਿਆਵਾਂ ਜਿਵੇਂ ਪ੍ਰਦੂਸ਼ਣ ਅਤੇ ਕਾਰਖਾਨਿਆਂ ਦੀ ਰਹਿੰਦ-ਖੂੰਹਦ, ਓਜ਼ੋਨ ਪਰਤ ਦਾ ਘੱਟ ਹੋਣਾ ਅਤੇ ਜੀਵ ਵਿਭਿੰਨਤਾ ਵਿਚ . ਕਮੀ ਹੋ ਰਹੀ ਹੈ।

ਇਸ ਦਾ ਵੱਡਾ ਕਾਰਨ ਉਦਯੋਗਿਕ ਵਿਕਾਸ ਹੀ ਹੈ। ਛੋਟੇ ਉਦਯੋਗ ਵਿਕਾਸ ਅਤੇ ਅਸਮਾਨ ਵਿਕਾਸ ਦਰ ਦੇ ਕਾਰਣ ਬੰਦ ਹੋ ਰਹੇ ਹਨ ਇਸ ਤਰ੍ਹਾਂ ਛੋਟੇ ਉਦਯੋਗਾਂ ਨਾਲ, ਜੁੜੇ ਲੋਕਾਂ ਨੂੰ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਸ਼ਵੀਕਰਨ ਅਤੇ ਉਦਾਰੀਕਰਨ ਦਾ ਬਹੁਤਾ ਲਾਭ ਵਿਕਾਸਸ਼ੀਲ ਦੇਸ਼ਾਂ ਨੂੰ ਹੀ ਹੋ ਰਿਹਾ ਹੈ। ਸਿੱਟਾ ਇਹ ਕਹਿ ਰਿਹਾ ਹੈ ਕਿ ਵਿਸ਼ਵੀਕਰਨ ਅਤੇ ਉਦਾਰੀਕਰਨ ਦੇ ਕਾਰਨ ਉਦਯੋਗਿਕ ਵਿਕਾਸ ਦੇ ਨਾਲ-ਨਾਲ ਵਾਤਾਵਰਣ ਦਾ ਪਤਨ ਵੀ ਹੋ ਰਿਹਾ ਹੈ ।

ਪਸ਼ਨ 3.
ਵਿਸ਼ਵੀਕਰਨ ਅਤੇ ਉਦਾਰੀਕਰਨ (Globalisation and Liberalisation ਦੇ ਖੇਤੀਬਾੜੀ ਉੱਪਰ ਪੈਣ ਵਾਲੇ ਪ੍ਰਭਾਵਾਂ ਦੀ ਚਰਚਾ ਕਰੋ ।
ਉੱਤਰ-
ਖੇਤੀ ਦੇ ਵਿਕਾਸ ਲਈ ਵਿਸ਼ਵੀਕਰਨ ਅਤੇ ਉਦਾਰੀਕਰਨ ਨੇ ਆਧੁਨਿਕ ਪ੍ਰਯੋਗ ਹੋਂਦ ਵਿਚ ਲਿਆਂਦੇ ਹਨ ਜਿਨ੍ਹਾਂ ਦਾ ਨਤੀਜਾ ਹਰੀ-ਕ੍ਰਾਂਤੀ ਦੇ ਰੂਪ ਵਿਚ ਦੇਖਿਆ ਜਾ ਸਕਦਾ ਹੈ। ਖੇਤੀ ਉਤਪਾਦਨਾਂ ਦਾ ਬੁਨਿਆਦੀ ਅੰਤਰ ਰਾਸ਼ਟਰੀ ਬਜ਼ਾਰ ਵਿਚ ਬੜੀ ਤੇਜ਼ੀ ਨਾਲ ਵਧ ਰਿਹਾ ਹੈ। ਵਿਸ਼ਵੀਕਰਨ ਅਤੇ ਉਦਾਰੀਕਰਨ ਦੇ ਦੋਹਾਂ ਤਰ੍ਹਾਂ ਦੇ ਪ੍ਰਭਾਵ ਹੇਠਾਂ ਲਿਖੇ ਹਨ ਵਿਸ਼ਵੀਕਰਨ ਅਤੇ ਉਦਾਰੀਕਰਨ ਦੇ ਚੰਗੇ ਪ੍ਰਭਾਵ (Positive Effects of Globalisation and Liberalisation)-ਵਿਸ਼ਵੀਕਰਨ ਅਤੇ ਉਦਾਰੀਕਰਨ ਦੇ ਖੇਤੀਬਾੜੀ ਉੱਪਰ ਪੈਣ ਵਾਲੇ ਚੰਗੇ ਪ੍ਰਭਾਵ ਹੇਠ ਲਿਖੇ ਹਨ-.

  • ਖੇਤੀ ਦੇ ਵਿਕਾਸ ਵਿਚ ਉਦਾਰੀਕਰਨ ਅਤੇ ਵਿਸ਼ਵੀਕਰਨ ਨਾਲ ਅਨਾਜ ਉਤਪਾਦਨ ਵਿਚ ਵਾਧਾ ਹੋਇਆ ਹੈ ਜਿਸ ਕਰਕੇ ਇਹ ਸੰਭਵ ਹੋਇਆ ਹੈ ਕਿ ਕਿਸਾਨ ਲੋੜ ਅਨੁਸਾਰ ਵਰਤੋਂ ਕਰਨ ਤੋਂ ਬਾਅਦ ਵਾਧੂ ਅਨਾਜ ਬਜ਼ਾਰ ਵਿਚ ਵੇਚ ਕੇ ਧਨ ਪ੍ਰਾਪਤ ਕਰ ਸਕਦਾ ਹੈ ।
  • ਵਿਸ਼ਵੀਕਰਨ ਦੇ ਕਾਰਨ ਕਿਸਾਨਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋਈ ਹੈ ।
  • ਉੱਨਤ ਤਕਨੀਕ ਨਾਲ ਬੰਜਰ ਜ਼ਮੀਨ ਨੂੰ ਉਪਜਾਊ ਬਣਾਇਆ ਜਾ ਸਕਿਆ ਹੈ ।
  • ਕਿਸਾਨਾਂ ਲਈ ਬੀਜਣ ਵਾਲੀਆਂ ਫਸਲਾਂ ਵੱਧ ਗਈਆਂ ਹਨ ਜਿਸ ਨਾਲ ਕਿਸਾਨ ਸਬਜ਼ੀਆਂ ਦੀਆਂ ਵਿਦੇਸ਼ੀ ਕਿਸਮਾਂ, ਫਲ, ਫੁੱਲ, ਮਸਾਲੇ, ਸੁੱਕੇ ਮੇਵੇ ਆਦਿ ਅੰਤਰ-ਰਾਸ਼ਟਰੀ ਬਜ਼ਾਰ ਦੀ ਮੰਗ ਦੇ ਹਿਸਾਬ ਨਾਲ ਉਗਾ ਸਕਦਾ ਹੈ ਅਤੇ ਆਮਦਨ ਵਿਚ ਵਾਧਾ ਕਰ ਸਕਦਾ ਹੈ।

ਵਿਸ਼ਵੀਕਰਨ ਅਤੇ ਉਦਾਰੀਕਰਨ ਮਾੜੇ ਪ੍ਰਭਾਵ (Negative Effects of Globalisation and Liberalisation)- ਵਿਸ਼ਵੀਕਰਨ ਅਤੇ ਉਦਾਰੀਕਰਨ ਦੇ ਖੇਤੀਬਾੜੀ ਉੱਪਰ ਪੈਣ ਵਾਲੇ ਮਾੜੇ ਪ੍ਰਭਾਵ ਹੇਠ ਲਿਖੇ ਹਨ –

  1. ਉਦਾਰੀਕਰਨ ਦੇ ਅੰਤਰਗਤ ਵਿਕਾਸਸ਼ੀਲ ਦੇਸ਼ਾਂ ਦੇ ਕਿਸਾਨਾਂ ਨੂੰ ਉਪਲੱਬਧ ਸਹੂਲਤਾਂ ਵਿਚ ਕਟੌਤੀ ਕਰਨੀ ਚਾਹੀਦੀ ਹੈ ਇਸ ਨਾਲ ਖਾਦ, ਕੀਟਨਾਸ਼ਕ ਰਸਾਇਣ, ਜ਼ਿਆਦਾ ਉਪਜ ਦੇਣ ਵਾਲੇ ਬੀਜਾਂ ਦੇ ਮੁੱਲਾਂ ਵਿਚ ਵਾਧਾ ਕੀਤਾ ਜਾ ਸਕਦਾ ਹੈ।
  2. ਵਿਸ਼ਵੀਕਰਨ ਅਮੀਰ ਕਿਸਾਨਾਂ ਨੂੰ ਹੋਰ ਅਮੀਰ ਬਣਾਉਂਦਾ ਹੈ ਪਰ ਸੁਵਿਧਾਵਾਂ ਦੇ ਘੱਟ ਹੋਣ ਕਰਕੇ ਛੋਟੇ ਕਿਸਾਨ ਇਸ ਤੋਂ ਦੁਖੀ ਹੋ ਜਾਂਦੇ ਹਨ, ਆਰਥਿਕ ਹਾਲਤ ਚੰਗੀ ਨਾ ਹੋਣ ਕਰਕੇ ਉਹ ਹੋੜ ਵਿਚ ਪਿੱਛੇ ਰਹਿ ਜਾਂਦੇ ਹਨ।
  3. ਅੱਜ-ਕਲ ਖੇਤੀ ਪ੍ਰਣਾਲੀ ਵਿਚ ਰਸਾਇਣਿਕ ਵਸਤਾਂ ਦੇ ਪ੍ਰਯੋਗ ਲਈ ਜ਼ੋਰ ਦਿੱਤਾ ਜਾਂਦਾ ਹੈ। ਇਹਨਾ ਰਸਾਇਣਾਂ ਦੇ ਉਪਯੋਗ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ। ਅਤੇ ਸੂਖਮ ਤੱਤਾਂ ਵਿਚ ਕਮੀ ਆ ਜਾਂਦੀ ਹੈ।
  4. ਰਸਾਇਣਿਕ ਤੱਤ ਜ਼ਮੀਨ ਵਿਚ ਰਿਸ ਜਾਂਦੇ ਹਨ ਜਿਸ ਨਾਲ ਭੂਮੀ ਹੇਠਲਾ ਪਾਣੀ ਗੰਦਾ ਹੋ ਜਾਂਦਾ ਹੈ ।
  5. ਜੀਵ ਕੀਟਨਾਸ਼ਕਾਂ ਦਾ ਖੇਤੀ ਵਿਚ ਪ੍ਰਯੋਗ ਸਿਹਤ ਸੰਬੰਧੀ ਮੁਸ਼ਕਿਲਾਂ ਦਾ ਵੱਡਾ ਕਾਰਨ ਹੈ। ਵਿਸ਼ੈਲੇ ਹਾਨੀਕਾਰਕ ਕੀਟਨਾਸ਼ਕ ਦੀ ਮਾਤਰਾ ਖਾਣ ਵਾਲੇ ਪਦਾਰਥਾਂ ਵਿਚ ਵਧ ਜਾਣ ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ ਕਾਰਨ ਇਹ ਭੋਜਨ ਪਦਾਰਥਾਂ ਦੇ ਨਾਲ ਹੀ

ਮਨੁੱਖੀ ਸਰੀਰ ਵਿਚ ਚਲੇ ਜਾਂਦੇ ਹਨ ਜਿਸ ਨਾਲ ਬਦਹਜ਼ਮੀ, ਕੈਂਸਰ, ਖ਼ੂਨ ਦੀ ਕਮੀ ਅਤੇ ਨਾੜਾਂ ਦੇ ਰੋਗ ਵਰਗੀਆਂ ਬੀਮਾਰੀਆਂ ਪੈਦਾ ਕਰਦੇ ਹਨ। ਇਸ ਤਰ੍ਹਾਂ ਵਿਸ਼ਵੀਕਰਨ ਅਤੇ ਉਦਾਰੀਕਰਨ ਦੇ ਸਿੱਟੇ ਵਜੋਂ ਖੇਤੀ ਦੇ ਵਿਕਾਸ ਵਿਚ ਬਹੁਤ ਵਾਧਾ ਹੋਇਆ ਹੈ ਪਰੰਤੂ ਇਸ ਵਰਤਾਰੇ ਨੇ ਵਾਤਾਵਰਣ ਅਤੇ ਮਨੁੱਖੀ ਸਿਹਤ ਨੂੰ ਖੇਰੂੰ-ਖੇਰੂੰ ਕਰ ਦਿੱਤਾ ਹੈ। ਇਹ ਸਪੱਸ਼ਟ ਹੋ ਗਿਆ ਹੈ ਕਿ ਜੇਕਰ ਮਨੁੱਖ ਸਮਾਜ) ਵਿਕਾਸ ਅਤੇ ਵਾਤਾਵਰਣ ਵਿਚ ਤਾਲਮੇਲ ਨਾ ਬਿਠਾਅ ਸਕਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਨਸ਼ਟ ਹੋ ਜਾਣਗੀਆਂ।

PSEB 11th Class Environmental Education Solutions Chapter 4 ਆਰਥਿਕ ਅਤੇ ਸਮਾਜਿਕ ਵਿਕਾਸ

Punjab State Board PSEB 11th Class Environmental Education Book Solutions Chapter 4 ਆਰਥਿਕ ਅਤੇ ਸਮਾਜਿਕ ਵਿਕਾਸ Textbook Exercise Questions and Answers.

PSEB Solutions for Class 11 Environmental Education Chapter 4 ਆਰਥਿਕ ਅਤੇ ਸਮਾਜਿਕ ਵਿਕਾਸ

Environmental Education Guide for Class 11 PSEB ਆਰਥਿਕ ਅਤੇ ਸਮਾਜਿਕ ਵਿਕਾਸ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਿਕਾਸ (Development) ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਵਿਕਾਸ ਦਾ ਅਰਥ ਸਮਾਜ ਦੀ ਹੌਲੀ-ਹੌਲੀ ਹੋਣ ਵਾਲੀ ਉੱਨਤੀ ਹੈ ਜਿਸਦੇ ਫਲਸਰੂਪ ਉਹ ਆਰਥਿਕ ਰੂਪ ਵਿਚ ਮਜ਼ਬੂਤ ਅਤੇ ਉੱਨਤ ਬਣ ਸਕੇ ।

ਪ੍ਰਸ਼ਨ 2.
ਛੂਤ-ਰੋਗਾਂ (Communicable Diseases) ਦੇ ਫੈਲਾਅ ਲਈ ਜੁੰਮੇਵਾਰ ਦੋ ਕਾਰਨ ਦੱਸੋ ।
ਉੱਤਰ-
ਖ਼ਰਾਬ ਸਿਹਤ ਪ੍ਰਬੰਧ, ਭੋਜਨ ਦੀ ਕਮੀ ਅਤੇ ਦੂਸ਼ਿਤ ਜਲ ਅਤੇ ਹਵਾ ਦੇ ਕਾਰਨ ਛੂਤ ਦੀਆਂ ਬਿਮਾਰੀਆਂ ਫੈਲਦੀਆਂ ਹਨ ।

ਪ੍ਰਸ਼ਨ 3.
ਬੇਰੁਜ਼ਗਾਰੀ (Unemployment) ਦਾ ਮੁੱਖ ਕਾਰਨ ਕੀ ਹੈ ?
ਉੱਤਰ-
ਵਸੋਂ ਵਿਚ ਵਾਧਾ ਅਤੇ ਸਿੱਖਿਆ ਦੀ ਕਮੀ ਬੇਰੁਜ਼ਗਾਰੀ ਦੇ ਮੁੱਖ ਕਾਰਨ ਹਨ ।

ਪ੍ਰਸ਼ਨ 4.
ਉਸ ਅੰਤਰ-ਰਾਸ਼ਟਰੀ ਸੰਸਥਾ ਦਾ ਨਾਮ ਦੱਸੋ, ਜਿਹੜੀ ਬਾਲ ਮਜ਼ਦੂਰੀ ਅਤੇ ਹੋਰ ਮਜ਼ਦੂਰੀ ਸਰਗਰਮੀਆਂ ਉੱਪਰ ਨਿਗ੍ਹਾ ਰੱਖਦੀ ਹੈ ।
ਉੱਤਰ-
ਸੰਯੁਕਤ ਰਾਸ਼ਟਰ ਨੇ ਬਾਲ ਮਜ਼ਦੂਰੀ ਅਤੇ ਦੂਸਰੀਆਂ ਮਜ਼ਦੂਰੀ ਦੀਆਂ ਕਿਰਿਆਵਾਂ ਤੇ ਨਜ਼ਰ ਰੱਖਣ ਲਈ ਅੰਤਰ-ਰਾਸ਼ਟਰੀ ਮਜ਼ਦੂਰ ਸੰਗਠਨ (I.L.O.) ਦਾ ਨਿਰਮਾਣ ਕੀਤਾ ਹੈ ।

PSEB 11th Class Environmental Education Solutions Chapter 4 ਆਰਥਿਕ ਅਤੇ ਸਮਾਜਿਕ ਵਿਕਾਸ

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਸਿਹਤ (Health) ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸਿਹਤ ਪੂਰਨ-ਤੌਰ ’ਤੇ ਭੌਤਿਕ, ਮਾਨਸਿਕ ਅਤੇ ਸਮਾਜਿਕ ਰੂਪ ਵਿਚ ਸਿਹਤਮੰਦ ਅਤੇ ਖੁਸ਼ ਰਹਿਣ ਦੀ ਅਵਸਥਾ ਹੈ । ਵਿਸ਼ਵ ਸਿਹਤ ਸੰਗਠਨ (W.H.O.) ਦੁਆਰਾ ਸਿਹਤ ਦੀ ਹੇਠ ਲਿਖੀ ਪਰਿਭਾਸ਼ਾ ਦਿੱਤੀ ਗਈ ਹੈ ਸਿਹਤ ਇਕ ਸਰੀਰਕ, ਮਾਨਸਿਕ ਅਤੇ ਸਮਾਜਿਕ ਕੁਸ਼ਲਤਾ ਦੀ ਅਵਸਥਾ ਹੈ ਅਤੇ ਕੇਵਲ ਰੋਗ ਜਾਂ ਕਮਜ਼ੋਰੀ ਦੀ ਗੈਰ-ਮੌਜੂਦਗੀ ਨਹੀਂ ਹੈ ।”
ਇਸ ਤਰ੍ਹਾਂ ਸਿਹਤ ਦੇ ਤਿੰਨ ਪਹਿਲੂ ਹਨ –

  1. ਸਰੀਰਕ ਸਿਹਤ,
  2. ਮਾਨਸਿਕ ਸਿਹਤ ਅਤੇ
  3. ਸਮਾਜਿਕ ਸਿਹਤ ।

ਪ੍ਰਸ਼ਨ 2.
ਅਮੀਰੀ (Affluence) ਕੀ ਹੈ ?
ਉੱਤਰ-
ਜੀਵਨ ਪੱਧਰ ਨੂੰ ਚੰਗਾ ਬਣਾਉਣ ਅਤੇ ਸੁੱਖ-ਸਹੂਲਤਾਂ ਨੂੰ ਪ੍ਰਾਪਤ ਕਰਨ ਦੇ ਲਈ ਬਹੁਤ ਜ਼ਿਆਦਾ ਮਾਤਰਾ ਵਿਚ ਧਨ-ਜਾਇਦਾਦ ਦਾ ਹੋਣਾ ਧਨ ਦੀ ਅਧਿਕਤਾ ਜਾਂ ਅਮੀਰੀ ਕਹਾਉਂਦੀ ਹੈ । ਕਿਸੇ ਵੀ ਦੇਸ਼ ਦੇ ਵਿਕਾਸ ਵਿਚ ਧਨ ਦੀ ਅਧਿਕਤਾ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ । ਦੇਸ਼ ਵਿਚ ਬਣੀਆਂ ਚੰਗੀਆਂ ਸੜਕਾਂ, ਸੰਚਾਰ ਵਿਵਸਥਾ, ਵਿਵਸਥਿਤ ਪ੍ਰਬੰਧਨ, ਉਰਜਾ ਉਤਪਾਦਨ ਅਤੇ ਵੰਡ ਉਸ ਦੇਸ਼ ਦੀ ਧਨ-ਉੱਨਤੀ ਨੂੰ ਦਰਸਾਉਂਦੇ ਹਨ ।

ਪ੍ਰਸ਼ਨ 3.
ਗਰੀਬੀ (Poverty) ਦੇ ਮੁੱਖ ਕਾਰਨ ਕੀ ਹਨ ?
ਉੱਤਰ-
ਕਿਸੇ ਵਿਅਕਤੀ ਜਾਂ ਪਰਿਵਾਰ ਦੀ ਆਮਦਨ ਦੇ ਸਾਧਨਾਂ ਦੀ ਘਾਟ ਹੋਣ ਦੀ ਸਥਿਤੀ ਨੂੰ ਗਰੀਬੀ ਕਹਿੰਦੇ ਹਨ । ਗਰੀਬੀ ਦੇ ਪ੍ਰਮੁੱਖ ਕਾਰਨ ਇਸ ਤਰ੍ਹਾਂ ਹਨ

  1. ਵਲੋਂ ਵਿਸਫੋਟ
  2. ਪ੍ਰਾਕ੍ਰਿਤਿਕ ਸੰਪਦਾ ਦੀ ਅਸਮਾਨ ਵੰਡ
  3. ਸਿੱਖਿਆ ਸਹੂਲਤਾਂ ਦੀ ਕਮੀ
  4. ਰੁਜ਼ਗਾਰ ਅਵਸਰਾਂ ਦੀ ਘਾਟ
  5. ਰਹਿਣ-ਸਹਿਣ ਦੀ ਉੱਚੀ ਲਾਗਤ ॥

ਪ੍ਰਸ਼ਨ 4.
ਆਧੁਨਿਕ ਖੇਤੀ (Modern Agriculture) ਰਵਾਇਤੀ ਖੇਤੀਬਾੜੀ (Traditional Agriculture) ਤੋਂ ਕਿਵੇਂ ਭਿੰਨ ਹੈ ?
ਉੱਤਰ-
ਪਰੰਪਰਾਗਤ ਖੇਤੀਬਾੜੀ ਮਸ਼ੀਨਾਂ ਤੋਂ ਬਿਨਾਂ ਕੀਤੀ ਜਾਂਦੀ ਸੀ । ਕਿਸਾਨ ਭੂਮੀ ਤੇ ਹਲ ਚਲਾਉਂਦੇ ਸਨ ਅਤੇ ਕੇਵਲ ਸਾਧਾਰਨ ਉਪਕਰਨਾਂ ਦੀ ਵਰਤੋਂ ਕਰਦੇ ਸਨ ।
ਪਰੰਪਰਾਗਤ ਖੇਤੀਬਾੜੀ ਦਾ ਮੁੱਖ ਉਦੇਸ਼ ਪਰਿਵਾਰ ਦੇ ਲਈ ਭੋਜਨ ਅਤੇ ਦੂਸਰੀਆਂ ਵਸਤੂਆਂ ਦਾ ਉਤਪਾਦਨ ਕਰਨਾ ਸੀ । ਆਧੁਨਿਕ ਖੇਤੀਬਾੜੀ ਵਿਚ ਆਧੁਨਿਕ ਉਪਕਰਨਾਂ, ਬਿਜਲਈ ਊਰਜਾ, ਸਿੰਚਾਈ ਉਪਕਰਨਾਂ, ਰਸਾਇਣਿਕ ਖਾਦਾਂ ਅਤੇ ਉੱਚਤਮ ਖੇਤੀਬਾੜੀ ਪੱਧਤੀਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਆਧੁਨਿਕ ਖੇਤੀਬਾੜੀ ਵੱਡੇ ਪੈਮਾਨੇ ਤੇ ਕੀਤੀ ਜਾਂਦੀ ਹੈ । ਆਧੁਨਿਕ ਖੇਤੀਬਾੜੀ ਨੇ ਹਰੀ ਕ੍ਰਾਂਤੀ ਨੂੰ ਜਨਮ ਦਿੱਤਾ ।

PSEB 11th Class Environmental Education Solutions Chapter 4 ਆਰਥਿਕ ਅਤੇ ਸਮਾਜਿਕ ਵਿਕਾਸ

ਪ੍ਰਸ਼ਨ 5.
ਖੇਤੀ-ਵਪਾਰ (Agri-business) ਕਿਸ ਨੂੰ ਆਖਦੇ ਹਨ ?
ਉੱਤਰ-
ਸ਼ਹਿਰੀਕਰਨ ਦੇ ਕਾਰਨ ਖੇਤੀਬਾੜੀ ਉਤਪਾਦਾਂ ਦੀ ਮੰਗ ਵਿਚ ਵਾਧੇ ਦੇ ਫਲਸਰੂਪ ਖੇਤੀਬਾੜੀ ਦਾ ਆਧੁਨਿਕੀਕਰਨ ਹੋ ਰਿਹਾ ਹੈ । ਆਧੁਨਿਕੀਕਰਨ ਦੇ ਕਾਰਨ ਖੇਤੀਬਾੜੀ ਇਕ ਵਪਾਰ ਦਾ ਰੂਪ ਲੈ ਰਹੀ ਹੈ । ਖੇਤੀ ਵਪਾਰ ਦੇ ਤਿੰਨ ਮੁੱਖ ਕਾਰਕ ਹਨ –

  1. ਖੇਤੀ ਦੇ ਯੰਤਰ ਅਤੇ ਦੂਸਰੇ ਖੇਤੀ ਉਪਕਰਨਾਂ ਦਾ ਨਿਰਮਾਣ
  2. ਖੇਤੀ ਵਿਚ ਵਾਧਾ ਕਰਨ ਲਈ ਅਪਣਾਏ ਗਏ ਢੰਗ
  3. ਖੇਤੀ ਦੇ ਉਤਪਾਦਾਂ ਨੂੰ ਇਕੱਠਾ ਕਰਨ ਦੀ ਪ੍ਰਕਿਰਿਆ ਅਤੇ ਵੰਡ ।

ਪ੍ਰਸ਼ਨ: 6.
ਆਰਥਿਕ ਵਿਕਾਸ (Economic development), ਸਮਾਜਿਕ ਵਿਕਾਸ (Social deelopment) ਤੋਂ ਕਿਵੇਂ ਵੱਖਰਾ ਹੈ ?
ਉੱਤਰ-
ਆਰਥਿਕ ਵਿਕਾਸ ਦਾ ਅਰਥ ਸਮਾਜ ਦੀ ਪ੍ਰਤੀ ਵਿਅਕਤੀ ਆਮਦਨ ਵਿਚ ਵਾਧਾ ਹੋਣਾ ਹੈ। ਖੇਤੀਬਾੜੀ ਨਿਰਮਾਣ, ਮੱਛੀ ਪਾਲਣ, ਖਾਧ ਉਤਪਾਦਨ, ਖਨਨ ਆਦਿ ਕਿਰਿਆਵਾਂ ਆਰਥਿਕ ਵਿਕਾਸ ਵਿਚ ਸਹਾਈ ਹਨ । | ਸਮਾਜਿਕ ਵਿਕਾਸ ਦਾ ਅਰਥ ਸਮਾਜ ਵਿਚ ਫੈਲ ਰਹੀਆਂ ਕੁਰੀਤੀਆਂ ਨੂੰ ਦੂਰ ਕਰਕੇ ਨੈਤਿਕ ਮੁੱਲਾਂ ਦਾ ਵਿਕਾਸ ਕਰਨਾ ਹੈ । ਸਿੱਖਿਆ ਸਮਾਜਿਕ ਵਿਕਾਸ ਵਿਚ ਮੁੱਖ ਸਹਾਈ ਤੱਤ ਹੈ ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਕਿਸੇ ਰਾਸ਼ਟਰ ਦੇ ਵਿਕਾਸ ਨੂੰ ਗਰੀਬੀ (Poverty) ਕਿਵੇਂ ਪ੍ਰਭਾਵਿਤ ਕਰਦੀ ਹੈ ?
ਉੱਤਰ-
ਗਰੀਬੀ ਹਰ ਰਾਸ਼ਟਰ ਦੇ ਵਿਕਾਸ ਨੂੰ ਰੋਕਦੀ ਹੈ । ਗ਼ਰੀਬੀ ਦੇ ਕਾਰਨ ਲੋਕ ਗੰਭੀਰ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੇ ਹਨ | ਗ਼ਰੀਬੀ ਕਾਰਨ ਲੋਕਾਂ ਨੂੰ ਸਿੱਖਿਆ ਅਤੇ ਸਿਹਤ , ਉਪਚਾਰ ਸੰਬੰਧੀ ਸਹੂਲਤਾਂ ਪ੍ਰਾਪਤ ਕਰਨ ਦਾ ਮੌਕਾ ਨਹੀਂ ਮਿਲਦਾ । ਗਰੀਬੀ ਦੇ ਕਾਰਨ ਪੈਦਾਵਾਰ ਵਿਚ ਕਮੀ ਆ ਜਾਂਦੀ ਹੈ ਜਿਸਦੇ ਕਾਰਨ ਗ਼ਰੀਬੀ ਵਿਚ ਹੋਰ ਵਾਧਾ ਹੁੰਦਾ ਹੈ । ਹੌਲੀ ਵਿਕਾਸ ਦਰ ਅਤੇ ਗਰੀਬੀ ਨਾਲ ਵਾਤਾਵਰਣ ਸੰਬੰਧੀ ਅਨੇਕ ਸਮੱਸਿਆਵਾਂ, ਜਿਵੇਂ ਬੀਮਾਰੀਆਂ, ਗੰਦਗੀ ਨਾਲ ਭਰਿਆ ਵਾਤਾਵਰਣ ਆਦਿ ਪੈਦਾ ਹੁੰਦੀਆਂ ਹਨ ।

ਪ੍ਰਸ਼ਨ 2.
ਵਿਕਾਸ ਵਿੱਚ ਸਿੱਖਿਆ ਦੀ ਭੂਮਿਕਾ (Role of Education in Development) ਉੱਪਰ ਇੱਕ ਨੋਟ ਲਿਖੋ !
ਉੱਤਰ-
ਸਿੱਖਿਆ ਇਕ ਸਮਾਜਿਕ ਕਾਰਕ ਹੈ ਜੋ ਇਕ ਦੇਸ਼ ਦੇ ਵਿਕਾਸ ਵਿਚ ਸਹਾਈ ਹੁੰਦਾ ਹੈ । ਸਿੱਖਿਆ ਦੁਆਰਾ ਲੋਕਾਂ ਦੇ ਵਿਹਾਰ ਵਿਚ ਬਦਲਾਓ ਆਉਂਦਾ ਹੈ ਅਤੇ ਮਾਨਸਿਕ ਵਿਕਾਸ ਵੀ ਹੁੰਦਾ ਹੈ । ਸਿੱਖਿਆ ਲੋਕਾਂ ਨੂੰ ਵਿਅਕਤੀਗਤ ਅਤੇ ਰਾਸ਼ਟਰੀ ਸਮੱਸਿਆਵਾਂ ਪ੍ਰਤੀ ਵਧੇਰੇ ਜਾਗਰੁਕ ਕਰਦੀ ਹੈ । ਕਿੱਤਾ-ਮੁਖੀ ਸਿੱਖਿਆ (Vocational education) ਅਤੇ ਪ੍ਰਯੋਗਿਕ ਜਾਣਕਾਰੀ ਦੁਆਰਾ ਲੋਕਾਂ ਦੀ ਵਿਸਤਰਿਤ ਕੰਮ ਕਰਨ ਦੀ ਸਮਰੱਥਾ ਦਾ ਵਿਕਾਸ ਕੀਤਾ ਜਾ ਸਕਦਾ ਹੈ ।

ਇਸ ਕੰਮ ਕਰਨ ਦੀ ਸਮਰੱਥਾ ਨੂੰ ਇਕ ਦੇਸ਼ ਦੇ ਸੰਪੂਰਨ ਵਿਕਾਸ ਅਤੇ ਕੁਸ਼ਲਤਾ ਦੇ ਲਈ ਉਪਯੋਗ ਕੀਤਾ ਜਾ ਸਕਦਾ ਹੈ । ਸਿੱਖਿਆ ਦੁਆਰਾ ਲੋਕਾਂ ਵਿਚ ਵਿਗਿਆਨਿਕ ਵਿਵਹਾਰ ਦਾ ਨਿਰਮਾਣ ਹੁੰਦਾ ਹੈ । ਪੜੇ-ਲਿਖੇ ਲੋਕਾਂ ਵਿਚ ਵਿਭਿੰਨ ਸੰਸਕ੍ਰਿਤੀਆਂ ਅਤੇ ਧਰਮਾਂ ਦੇ ਬਾਵਜੂਦ ਉਨ੍ਹਾਂ ਵਿਚ ਆਪਸੀ ਭਾਈਚਾਰੇ ਨਾਲ ਰਹਿਣ ਦੀ ਵਿਤੀ ਉਤਪੰਨ ਹੁੰਦੀ ਹੈ ।

PSEB 11th Class Environmental Education Solutions Chapter 4 ਆਰਥਿਕ ਅਤੇ ਸਮਾਜਿਕ ਵਿਕਾਸ

ਪ੍ਰਸ਼ਨ 3.
ਸਾਡੀਆਂ ਸਭਿਆਚਾਰਕ (Cultural), ਸਮਾਜਿਕ (Social) ਤੇ ਸਦਾਚਾਰਕ (Ethical) ਕਦਰਾਂ-ਕੀਮਤਾਂ ਵਿੱਚ ਕੀ ਵਿਗਾੜ ਆ ਚੁੱਕਾ ਹੈ ?
ਉੱਤਰ-
ਮਨੁੱਖ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਲਈ ਉਪਭੋਗਤਾਵਾਦੀ ਬਣ ਗਿਆ ਹੈ । ਮਨੁੱਖ ਪੂਰੀ ਤਰ੍ਹਾਂ ਨਾਲ ਪਦਾਰਥਵਾਦੀ ਬਣ ਗਿਆ ਹੈ ਜਿਸਦੇ ਕਾਰਨ ਉਸਦੇ ਅਨੇਕ ਸੰਸਕ੍ਰਿਤਿਕ ਅਤੇ ਨੈਤਿਕ ਮੁੱਲ ਬਦਲ ਗਏ ਹਨ | ਪੱਛਮੀ ਸਭਿਅਤਾ ਦੇ ਪ੍ਰਭਾਵ ਕਾਰਨ ਨੈਤਿਕ ਕਦਰਾਂ-ਕੀਮਤਾਂ ਵਿਚ ਗਿਰਾਵਟ ਆ ਰਹੀ ਹੈ । ਮਨੁੱਖ ਕੁਦਰਤੀ ਸੰਪੱਤੀ ਦਾ ਵਧੇਰੇ ਸ਼ੋਸ਼ਣ ਕਰ ਰਿਹਾ ਹੈ । ਮੁੱਢਲੇ ਸਮੇਂ ਦੌਰਾਨ ਨੈਤਿਕ ਕਦਰਾਂ-ਕੀਮਤਾਂ ਮਨੁੱਖੀ ਸਿਧਾਂਤਾਂ ‘ਤੇ ਆਧਾਰਿਤ ਸੀ | ਮਨੁੱਖ ਆਪਣੇ ਆਪ ਨੂੰ ਕੁਦਰਤ ਦਾ ਰਖਵਾਲਾ ਸਮਝਦਾ ਸੀ | ਅੱਜ ਦੇ ਵਰਤਮਾਨ ਸਮੇਂ ਦੌਰਾਨ ਮਨੁੱਖ ਖ਼ੁਦ ਨੂੰ ਕੁਦਰਤ ਦਾ ਸ਼ਾਸਕ ਸਮਝਦਾ ਹੈ । ਵਿਭਿੰਨ ਅਨੈਤਿਕ ਕੰਮਾਂ ਦੁਆਰਾ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣਾ ਮਨੁੱਖ ਦਾ ਸੁਭਾਅ ਬਣ ਗਿਆ ਹੈ ।

ਕੁਦਰਤ ਦੀ ਪੂਜਾ ਕਰਨ ਵਾਲਾ ਮਨੁੱਖ ਅੱਜ ਕੁਦਰਤ ਦਾ ਵਿਨਾਸ਼ ਕਰਨ ਵਾਲੇ ਮਨੁੱਖ ਦੇ ਰੂਪ ਵਿਚ ਬਦਲ ਗਿਆ ਹੈ । ਪ੍ਰਾਚੀਨ ਸੰਸਕ੍ਰਿਤੀ ਅਤੇ ਸਭਿਅਤਾ ਦਾ ਅੰਤ ਹੋ ਰਿਹਾ ਹੈ | ਅੱਜ ਅਸੀਂ ਪ੍ਰਾਚੀਨ ਸੰਸਕ੍ਰਿਤਿਕ ਆਦਰਸ਼ਾਂ ਤੋਂ ਦੂਰ ਹੋ ਗਏ ਹਾਂ । ਮਨੁੱਖ ਦਾ ਵਿਵਹਾਰ ਪ੍ਰਾਚੀਨ ਸੰਸਕ੍ਰਿਤੀ, ਪਰੰਪਰਾ ਅਤੇ ਰੀਤੀ-ਰਿਵਾਜਾਂ ਦੇ ਉਲਟ ਹੋ ਗਿਆ ਹੈ । ਸਾਡੀ ਸੰਸਕ੍ਰਿਤੀ ਕੇਵਲ ਆਡੰਬਰ ਅਤੇ ਪਾਖੰਡ ਬਣ ਕੇ ਰਹਿ ਗਈ ਹੈ ।

ਪ੍ਰਸ਼ਨ 4.
ਏਡਜ਼ (AIDS) ਉੱਪਰ ਇੱਕ ਨੋਟ ਲਿਖੋ ।
ਉੱਤਰ-
ਏਡਜ਼ ਦਾ ਪੂਰਾ ਨਾਂ-Acquired Immuno deficiency Syndrome ਹੈ । ਏਡਜ਼ ਇਕ ਰੋਗਾਣੂਆਂ ਤੋਂ ਹੋਣ ਵਾਲੀ ਬਿਮਾਰੀ ਹੈ ਜਿਹੜੀ HIV ਮਨੁੱਖੀ ਪ੍ਰਤੀਰੋਧਕ ਹੀਣਤਾ ਵਾਇਰਸ) ਦੇ ਫੈਲਣ ਕਾਰਨ ਹੁੰਦੀ ਹੈ । ਇਹ ਇਕ ਉਪ-ਅਰਜਿਤ (Acquired) ਰੋਗ ਹੈ ਅਤੇ ਇਸਨੂੰ ਸਿੰਡੋਮ ਕਹਿੰਦੇ ਹਨ ਕਿਉਂਕਿ ਇਹ ਕਈ ਰੋਗਾਂ ਦਾ ਸਮੂਹ ਹੈ । HIV ਵਿਅਕਤੀ ਦੀ . ਪਤੀਧਨ ਪ੍ਰਣਾਲੀ ਦੀਆਂ ਕੋਸ਼ਿਕਾਵਾਂ ਨੂੰ ਮਾਰਦਾ ਹੈ-ਜਿਸਦੇ ਫਲਸਰੂਪ ਪ੍ਰਤੀਰੋਧਹੀਣਤਾ ਹੋ ਜਾਂਦੀ ਹੈ ।
ਏਡਜ਼ ਛੂਤ ਦੀ ਬਿਮਾਰੀ ਨਹੀਂ ਹੈ । ਇਸਦੇ ਫੈਲਣ ਦੇ ਮੁੱਖ ਕਾਰਨ ਪ੍ਰਭਾਵਿਤ ਵਿਅਕਤੀ ਨਾਲ ਸੰਭੋਗ, ਪ੍ਰਭਾਵਿਤ ਸੂਈਆਂ ਦਾ ਪ੍ਰਯੋਗ ਅਤੇ ਮਾਂ ਤੋਂ ਭਰੁਣ ਤੱਕ ਪ੍ਰਭਾਵਿਤ ਹੋ ਸਕਦਾ ਹੈ ।

ਏਡਜ਼ ਹੋਣ ਤੇ ਸਰੀਰ ਦੀ ਪ੍ਰਤੀਰੋਧਨ ਸਮਰੱਥਾ ਘੱਟ ਹੋ ਜਾਂਦੀ ਹੈ । ਰੋਗੀ ਜੀਵਾਣੂਆਂ ਦੇ ਸੰਕ੍ਰਮਣ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੋ ਜਾਂਦਾ ਹੈ । ਪੂਰੀ ਤਰ੍ਹਾਂ ਪ੍ਰਭਾਵਿਤ ਰੋਗੀ ਲਗਪਗ ਤਿੰਨ ਸਾਲਾਂ ਵਿਚ ਮਰ ਜਾਂਦਾ ਹੈ । ਭਾਰਤ ਵਿਚ ਏਡਜ਼ ਦੀ ਰੋਕਥਾਮ ਦੇ ਲਈ ‘ਰਾਸ਼ਟਰੀ ਏਡਜ਼ ਕੰਟਰੋਲ ਸੋਸਾਇਟੀ’ ਅਤੇ ‘‘ਰਾਸ਼ਟਰੀ ਏਡਜ਼ ਕੰਟਰੋਲ ਸੰਸਥਾ” ਵਰਗੇ ਸੰਗਠਨ ਸ਼ੁਰੂ ਕੀਤੇ ਗਏ ਹਨ ।

ਪ੍ਰਸ਼ਨ 5.
ਉਹਨਾਂ ਕਾਰਕਾਂ ਦਾ ਸੰਖੇਪ ਵੇਰਵਾ ਦਿਓ, ਜਿਨ੍ਹਾਂ ਕਾਰਨ ਹਰੀ ਕ੍ਰਾਂਤੀ (Green Revolution) ਆਈ ਸੀ ।
ਉੱਤਰ-
ਪਹਿਲਾਂ ਮਨੁੱਖ ਬਿਨਾਂ ਮਸ਼ੀਨਾਂ ਦੇ ਖੇਤੀ ਕਰਦਾ ਸੀ ਜਿਸ ਨੂੰ ਪਰੰਪਰਾਗਤ ਖੇਤੀ ਕਿਹਾ ਜਾਂਦਾ ਸੀ | ਪਹਿਲਾਂ ਮਨੁੱਖ ਸੋਚਦਾ ਸੀ ਕਿ ਉਸਦਾ ਮੁੱਖ ਉਦੇਸ਼ ਪਰਿਵਾਰ ਦੇ ਲਈ ਭੋਜਨ ਅਤੇ ਦੂਸਰੀਆਂ ਲੋੜੀਂਦੀਆਂ ਵਸਤੂਆਂ ਦਾ ਉਤਪਾਦਨ ਕਰਨਾ ਹੈ । ਪਰੰਤੂ ਵਸੋਂ ਵਿਚ ਵਾਧੇ ਅਤੇ ਖੇਤੀ ਸਾਧਨਾਂ ਵਿਚ ਉੱਨਤੀ ਨੇ ਪਰੰਪਰਾਗਤ ਖੇਤੀ ਨੂੰ ਆਧੁਨਿਕ ਖੇਤੀ ਦਾ ਰੂਪ ਦੇ ਦਿੱਤਾ ਹੈ । ਵੱਧਦੀ ਹੋਈ ਵਸੋਂ ਦੀਆਂ ਖਾਧ ਪਦਾਰਥਾਂ ਸੰਬੰਧੀ ਜ਼ਰੂਰਤਾਂ ਦੀ ਪੂਰਤੀ ਲਈ ਖੇਤੀ ਦਾ ਉਤਪਾਦਨ ਵਧਾਉਣਾ ਬਹੁਤ ਜ਼ਰੂਰੀ ਸੀ ।

ਇਸ ਲਈ ਇਸ ਉਦੇਸ਼ ਨਾਲ ਖੇਤੀ ਪ੍ਰਕਿਰਿਆ ਵਿਚ ਆਧੁਨਿਕ ਉਪਕਰਨਾਂ, ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਹੋਣ ਲੱਗ ਪਈ । ਇਸ ਆਧੁਨਿਕ ਤਕਨੀਕ ਨੇ ਉਤਪਾਦਨ ਵਿਚ ਵਾਧਾ ਕੀਤਾ ਜਿਸਨੂੰ ਹਰੀ ਕ੍ਰਾਂਤੀ ਦਾ ਨਾਂ ਦਿੱਤਾ ਗਿਆ । ਇਸ ਪ੍ਰਕਾਰ ਆਧੁਨਿਕ ਉਪਕਰਨਾਂ, ਊਰਜਾ, ਸਿੰਜਾਈ ਦੇ ਨਵੇਂ ਸਾਧਨਾਂ, ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਤੇ ਉੱਚ ਖੇਤੀ ਪੱਧਤੀਆਂ ਨੂੰ ਖੇਤੀਬਾੜੀ ਵਿਚ ਅਪਣਾਉਣ ਨਾਲ ਹਰੀ ਕ੍ਰਾਂਤੀ ਦਾ ਜਨਮ ਹੋਇਆ ।

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਸਮਾਜਿਕ ਕਾਰਕਾਂ ਵਜੋਂ ਬਾਲ ਵਿਆਹ (Child Marriage) ਅਤੇ ਬਾਲ ਮਜ਼ਦੂਰੀ (Child Labour) ਦੀ ਚਰਚਾ ਕਰੋ ।
ਉੱਤਰ-
ਵਿਕਾਸ ਇਕ ਹੌਲੀ-ਹੌਲੀ ਹੋਣ ਵਾਲੀ ਨਿਰੰਤਰ ਕਿਰਿਆ ਹੈ । ਕਿਸੇ ਦੇਸ਼ ਦਾ ਵਿਕਾਸ ਬਹੁਤ ਸਾਰੇ ਕਾਰਕਾਂ ‘ਤੇ ਨਿਰਭਰ ਕਰਦਾ ਹੈ । ਇਨ੍ਹਾਂ ਵਿਚ ਆਰਥਿਕ, ਰਾਜਨੀਤਿਕ ਅਤੇ ਸਮਾਜਿਕ ਕਾਰਕ ਪ੍ਰਮੁੱਖ ਹਨ । ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਖ ਸਮਾਜਿਕ ਕਾਰਕ ਸਿੱਖਿਆ, ਬਾਲ ਵਿਆਹ, ਬਾਲ ਮਜ਼ਦੂਰੀ, ਗ਼ਰੀਬੀ, ਮਨੁੱਖੀ ਸਿਹਤ ਅਤੇ ਸਮਾਜਿਕ ਕਦਰਾਂ-ਕੀਮਤਾਂ ਹਨ । ਆਰਥਿਕ ਅਤੇ ਸਮਾਜਿਕ ਵਿਕਾਸ | ਬਾਲ ਵਿਆਹ ਅਤੇ ਬਾਲ ਮਜ਼ਦੂਰੀ ਸਮਾਜਿਕ ਕੁਰੀਤੀਆਂ ਹਨ ਜਿਨ੍ਹਾਂ ਦਾ ਵਿਕਾਸ ਤੇ ਪ੍ਰਤਿਕੂਲ ਪ੍ਰਭਾਵ ਪੈਂਦਾ ਹੈ ।

ਇਨ੍ਹਾਂ ਕੁਰੀਤੀਆਂ ਦੇ ਪ੍ਰਭਾਵ ਦਾ ਵਰਣਨ ਇਸ ਤਰ੍ਹਾਂ ਹੈ –
1. ਬਾਲ ਵਿਆਹ (Child Marriage-ਛੋਟੀ ਉਮਰ ਵਿਚ ਵਿਆਹ ਕਰਨਾ ਬਾਲ ਵਿਆਹ ਅਖਵਾਉਂਦਾ ਹੈ । ਬਾਲ ਵਿਆਹ ਇਕ ਸਮਾਜਿਕ ਕੁਰੀਤੀ ਹੋਣ ਦੇ ਨਾਲ-ਨਾਲ ਵਿਕਾਸ ਦੀ ਰਾਹ ਵਿਚ ਵੀ ਇਕ ਭਾਰੀ ਰੁਕਾਵਟ ਹੈ । ਛੋਟੀ ਉਮਰ ਵਿਚ ਵਿਆਹ ਨਾਲ ਸਰੀਰਕ ਸਮਰੱਥਾ ਤੇ ਵੀ ਪ੍ਰਭਾਵ ਪੈਂਦਾ ਹੈ ਜਿਸਦੇ ਕਾਰਨ ਉਤਪਾਦਕਤਾ ਵੀ ਪ੍ਰਭਾਵਿਤ ਹੁੰਦੀ ਹੈ । ਛੋਟੀ ਉਮਰ ਵਿਚ ਗਰਭਧਾਰਨ ਕਰਨ ਨਾਲ ਇਸਤਰੀਆਂ ਵਿਚ ਖੂਨ ਦੀ ਕਮੀ ਅਤੇ ਸਿਹਤ ਸੰਬੰਧੀ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ । ਇਨ੍ਹਾਂ ਮਾਂਵਾਂ ਦੇ ਬੱਚਿਆਂ ਦਾ ਵਿਕਾਸ ਪੂਰੀ ਤਰ੍ਹਾਂ ਨਹੀਂ ਹੁੰਦਾ ਜਾਂ ਉਨ੍ਹਾਂ ਦੀ ਮੌਤ ਆਦਿ ਇਸ ਤਰ੍ਹਾਂ ਦੀਆਂ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ । ਅਵਿਕਸਿਤ ਪ੍ਰਜਣਨ ਅੰਗਾਂ ਕਾਰਨ ਇਨ੍ਹਾਂ ਇਸਤਰੀਆਂ ਵਿਚ ਭਰੂਣ ਦਾ ਵਾਧਾ ਪੂਰੀ ਤਰ੍ਹਾਂ ਨਹੀਂ ਹੁੰਦਾ ਅਤੇ ਮਾਂ ਤੇ ਬੱਚੇ ਦੀ ਜਾਨ ਨੂੰ ਖ਼ਤਰਾ ਰਹਿੰਦਾ ਹੈ । ਇਸ ਪ੍ਰਕਾਰ ਬਾਲ ਵਿਆਹ ਕਾਰਨ ਪੈਦਾ ਹੋਣ ਵਾਲੀ ਅਗਲੀ ਪੀੜ੍ਹੀ ਅਵਿਕਸਿਤ ਅਤੇ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੀ ਹੈ ਜਿਸਦੇ ਕਾਰਨ ਉਹ ਦੇਸ਼ ਦੇ ਵਿਕਾਸ ਵਿਚ ਆਪਣਾ ਯੋਗਦਾਨ ਦੇਣ ਤੋਂ ਵਾਂਝੀ ਰਹਿ ਜਾਂਦੀ ਹੈ ।

2. ਬਾਲ ਮਜ਼ਦੂਰੀ (Child Labour-ਗ਼ਰੀਬ ਪਰਿਵਾਰਾਂ ਵਿਚ ਮੈਂਬਰਾਂ ਦੀ ਸੰਖਿਆ ਜ਼ਿਆਦਾ ਹੁੰਦੀ ਹੈ ਕਿਉਂਕਿ ਉਨ੍ਹਾਂ ਦੀ ਇਹ ਸੋਚ ਹੁੰਦੀ ਹੈ ਕਿ ਪਰਿਵਾਰ ਵਿਚ ਜਿੰਨੇ ਜ਼ਿਆਦਾ ਮੈਂਬਰ ਹੋਣਗੇ ਆਮਦਨ ਦੇ ਸਾਧਨ ਵੀ ਉੱਨੇ ਹੀ ਵਧੇਰੇ ਹੋਣਗੇ । ਇਸ ਮਾਨਸਿਕਤਾ ਅਤੇ ਬੇਰੁਜ਼ਗਾਰੀ ਦੇ ਕਾਰਨ ਮਾਂ-ਬਾਪ ਆਪਣੇ ਬੱਚਿਆਂ ਨੂੰ ਕੰਮ ਤੇ ਲਗਾ ਦਿੰਦੇ ਹਨ | ਬਾਲ ਮਜ਼ਦੁਰੀ ਨੈਤਿਕਤਾ ਦੇ ਆਧਾਰ ‘ਤੇ ਵੀ ਠੀਕ ਨਹੀਂ ਹੈ ਕਿਉਂਕਿ ਬੱਚੇ ਜਿਨ੍ਹਾਂ ਨੇ ਜਿਸ ਉਮਰ ਵਿਚ ਖੇਡਣਾ-ਪੜ੍ਹਨਾ ਹੁੰਦਾ ਹੈ, ਉਸ ਉਮਰ ਵਿਚ ਮਜ਼ਦੂਰੀ ਕਰਦੇ ਹਨ ਜਿਹੜਾ ਕਿ ਸਮਾਜ ਦੇ ਨਾਂ ਤੇ ਇਕ ਦਾ ਹੈ | ਬਾਲ ਮਜ਼ਦੂਰੀ ਦੇ ਸਿੱਟੇ ਵਜੋਂ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਰੂਪ ਵਿਚ ਪੂਰੀ ਤਰ੍ਹਾਂ ਵਿਕਾਸ ਨਹੀਂ ਹੁੰਦਾ । ਇਸ ਦੇ ਫਲਸਰੂਪ ਅਲਪ-ਵਿਕਾਸ ਇਕ ਕੁਚੱਕਰ ਦਾ ਰੂਪ ਲੈ ਲੈਂਦਾ ਹੈ ਜਿਹੜਾ ਵਿਕਾਸ ਅਤੇ ਵਾਤਾਵਰਣ ਦੋਵਾਂ ਨੂੰ ਪ੍ਰਭਾਵਿਤ ਕਰਦਾ ਹੈ । ਬਾਲ ਮਜ਼ਦੂਰੀ ਵਿਚ ਵਾਧੇ ਦਾ ਕਾਰਨ ਉਦਯੋਗੀਕਰਨ ਹੈ । ਇਸ ਤਰ੍ਹਾਂ ਬਾਲ ਵਿਆਹ, ਬਾਲ ਮਜ਼ਦੂਰੀ, ਘੱਟ-ਉਤਪਾਦਕਤਾ, ਅਲਪ-ਵਿਕਾਸ, ਗ਼ਰੀਬੀ ਅਤੇ ਕੁਪੋਸ਼ਣ ਦਾ ਇਕ , ਚੱਕਰ ਚੱਲਦਾ ਹੈ ਜਿਹੜਾ ਵਿਕਾਸ ਅਤੇ ਵਾਤਾਵਰਣ ਲਈ ਇਕ ਗੰਭੀਰ ਸਮੱਸਿਆ ਹੈ ।

PSEB 11th Class Environmental Education Solutions Chapter 4 ਆਰਥਿਕ ਅਤੇ ਸਮਾਜਿਕ ਵਿਕਾਸ

ਪ੍ਰਸ਼ਨ 2.
ਵਿਆਖਿਆ ਕਰੋ ਕਿ ਕਿਵੇਂ ਖੇਤੀਬਾੜੀ ਅਤੇ ਉਦਯੋਗ, ਵਿਕਾਸ ਦੇ ਦੋ ਮੁੱਖ ਖੇਤਰ ਹਨ ?
ਉੱਤਰ-
ਖੇਤੀਬਾੜੀ ਅਤੇ ਉਦਯੋਗ, ਵਿਕਾਸ ਦੇ ਦੋ ਪ੍ਰਮੁੱਖ ਅੰਗ ਹਨ, ਦੇਸ਼ ਦੇ ਵਿਕਾਸ ਦੇ ਲਈ ਦੋਵੇਂ ਬਹੁਤ ਜ਼ਰੂਰੀ ਹਨ । ਵਿਕਾਸ ਦੇ ਖੇਤਰ ਵਿਚ ਇਨ੍ਹਾਂ ਦੀ ਭੂਮਿਕਾ ਦਾ ਵਰਣਨ ਇਸ ਤਰ੍ਹਾਂ ਹੈ
1. ਖੇਤੀਬਾੜੀ (Agriculture)-ਮਨੁੱਖ ਦੀਆਂ ਭੋਜਨ ਸੰਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਖੇਤੀਬਾੜੀ ਦਾ ਵਿਕਾਸ ਬਹੁਤ ਜ਼ਰੂਰੀ ਹੈ । ਪ੍ਰਾਚੀਨ ਕਾਲ ਵਿਚ ਮਨੁੱਖ ਦੀ ਉੱਨਤੀ ਖੇਤੀ ਦੇ ਵਿਕਾਸ ਨਾਲ ਹੀ ਸ਼ੁਰੂ ਹੋਈ | ਖੇਤੀ ਨੇ ਪ੍ਰਾਚੀਨ ਮਨੁੱਖ ਨੂੰ ਜੀਵਿਕਾ ਦੇ ਸਥਿਰ ਸੋਤ ਪ੍ਰਦਾਨ ਕੀਤੇ । ਪ੍ਰਾਚੀਨ ਕਾਲ ਵਿਚ ਖੇਤੀ ਮਸ਼ੀਨਾਂ ਤੋਂ ਬਿਨਾਂ ਕੀਤੀ ਜਾਂਦੀ ਸੀ ਅਤੇ ਉਹ ਪਰੰਪਰਾਗਤ ਖੇਤੀ ਅਖਵਾਉਂਦੀ ਸੀ । ਇਸ ਤਰ੍ਹਾਂ ਖੇਤੀ ਦੇ ਮੁੱਖ ਉਦੇਸ਼ ਪਰਿਵਾਰ ਲਈ ਕੇਵਲ ਭੋਜਨ ਦਾ ਪ੍ਰਬੰਧ ਕਰਨਾ ਸੀ।
ਪਰੰਤੂ ਮਨੁੱਖ ਜਦੋਂ ਵਿਕਾਸ ਦੀ ਰਾਹ ਤੇ ਅੱਗੇ ਵਧਿਆ ਤਾਂ ਖੇਤੀ ਦੇ ਖੇਤਰ ਵਿਚ ਵੀ ਉਸਨੂੰ ਉੱਨਤੀ ਪ੍ਰਾਪਤ ਹੋਣ ਲੱਗੀ । ਉਦਯੋਗੀਕਰਨ ਦੁਆਰਾ ਉਪਕਰਨਾਂ ਨੂੰ ਬਣਾਉਣਾ ਸੌਖਾ ਹੋ ਗਿਆ ਅਤੇ ਖੇਤੀ ਨਾਲ ਸੰਬੰਧਿਤ ਮਸ਼ੀਨਾਂ ਦਾ ਵਿਕਾਸ ਹੋਇਆ । ਇਨ੍ਹਾਂ ਉਪਕਰਨਾਂ ਦੀ ਵਰਤੋਂ ਨਾਲ ਖੇਤੀ ਉਤਪਾਦਾਂ ਲਈ ਬਾਜ਼ਾਰ ਤੇਜ਼ ਗਤੀ ਨਾਲ ਵਧਣ ਲੱਗੇ । ਇਸ ਯੁਗ ਵਿਚ ਆਧੁਨਿਕ ਖੇਤੀ ਦਾ ਜਨਮ ਹੋਇਆ । ਜਿਸਨੇ ਨਾ ਸਿਰਫ਼ ਭੋਜਨ ਸੰਬੰਧੀ ਜ਼ਰੂਰਤਾਂ ਦੀ ਪੂਰਤੀ ਕੀਤੀ, ਸਗੋਂ ਉਤਪਾਦਾਂ ਦੇ ਵਪਾਰ ਵਿਚ ਵੀ ਸਫਲਤਾ ਪ੍ਰਾਪਤ ਕੀਤੀ । ਆਧੁਨਿਕ ਉਪਕਰਨਾਂ, ਸਿੰਚਾਈ ਦੇ ਆਧੁਨਿਕ ਢੰਗਾਂ, ਰਸਾਇਣਿਕ ਖਾਦਾਂ, ਕੀਟਨਾਸ਼ਕਾਂ ਅਤੇ ਨਵੀਨ ਕਿਸਮਾਂ ਦੀਆਂ ਫ਼ਸਲਾਂ ਦੀ ਵਰਤੋਂ ਦਾ ਸਿੱਟਾ ਹਰੀ ਕ੍ਰਾਂਤੀ ਸੀ । ਖਾਧ ਅਤੇ ਧਾਗੇ ਦੇ ਵਿਸ਼ਾਲ ਉਤਪਾਦਨ ਕਾਰਨ ਕੱਪੜਾ ਉਦਯੋਗਾਂ ਦੁਆਰਾ ਖਾਧ ਅਤੇ ਨਿਰਮਾਣ ਦੀ ਵੰਡ ਦੁਆਰਾ ਪ੍ਰਕਿਰਿਆ ਇਕਾਈਆਂ ਦੀ ਸਥਾਪਨਾ ਕੀਤੀ ਗਈ ।

ਸ਼ਹਿਰੀਕਰਨ ਅਤੇ ਵਸੋਂ ਵਿਚ ਵਾਧੇ ਦੇ ਫਲਸਰੂਪ ‘ਖੇਤੀ ਵਪਾਰ’ ਦਾ ਵਿਕਾਸ ਹੋਇਆ ਇਸ ਨਵੇਂ ਵਪਾਰ ਵਿਚ ਖੇਤੀ ਦੇ ਉਪਕਰਨਾਂ ਦਾ ਨਿਰਮਾਣ, ਵਾਧਾ, ਖੇਤੀ ਉਤਪਾਦਾਂ ਦੀ ਵੰਡ ਅਤੇ ਉਨ੍ਹਾਂ ਨੂੰ ਇਕੱਠਾ ਕਰਨਾ ਸ਼ਾਮਿਲ ਸੀ । ਖੇਤੀ ਵਪਾਰ ਦੇ ਫਲਸਰੂਪ ਦੇਸ਼ ਦੀ ਆਰਥਿਕ ਉੱਨਤੀ ਵਿਚ ਤੇਜ਼ੀ ਆਈ । ਖੇਤੀ ਵਪਾਰ ਦੇ ਸਿੱਟੇ ਵਜੋਂ ਨਵੇਂ ਉਦਯੋਗਾਂ ਜਿਵੇਂ ਖੇਤੀ ਉਪਕਰਨਾਂ ਦਾ ਨਿਰਮਾਣ, ਮੀਟ ਪ੍ਰਕਿਰਿਆਕਰਨ, ਡਿੱਬਾ-ਬੰਦ ਖਾਣ ਵਾਲੀਆਂ ਵਸਤਾਂ, ਫ਼ਰਿਜ਼ ਅਤੇ ਆਵਾਜਾਈ ਦੇ ਸਾਧਨਾਂ ਦਾ ਵਿਕਾਸ ਹੋਇਆ । ਇਸ ਤਰ੍ਹਾਂ ਆਧੁਨਿਕ ਖੇਤੀ ਦੁਆਰਾ ਉਤਪਾਦਨ ਵਿਚ ਭਾਰੀ ਵਾਧੇ ਦੇ ਫਲਸਰੂਪ ਦੇਸ਼ ਦਾ ਵਿਕਾਸ ਹੋਇਆ । ਪਰੰਤੂ ਇਸ ਵਿਕਾਸ ਨੇ ਵਾਤਾਵਰਣ ਸੰਬੰਧੀ ਸਮੱਸਿਆਵਾਂ ਨੂੰ ਜਨਮ ਦਿੱਤਾ । ਵਾਤਾਵਰਣ ਦੀਆਂ ਸਮੱਸਿਆਵਾਂ ਕਰਕੇ ਖੇਤੀ ਯੋਗ ਭੂਮੀ ਨੂੰ ਵਰਤੋਂ ਵਿਚ ਲਿਆਉਣਾ ਔਖਾ ਹੋ ਰਿਹਾ ਹੈ । ਭਵਿੱਖ ਵਿਚ ਖੇਤੀ ਸਾਧਨਾਂ ਨੂੰ ਸੁਰੱਖਿਅਤ ਰੱਖਣ ਦੀ ਵਿਵਸਥਾ ਕਰਨ ਦੀ ਲੋੜ ਹੈ ।

2. ਉਦਯੋਗ (Industry-ਉਦਯੋਗ ਦਾ ਅਰਥ ਮਨੁੱਖ ਦੀ ਵਰਤੋਂ ਲਈ ਕੱਚੇ ਮਾਲ ਨੂੰ ਤਿਆਰ ਮਾਲ ਵਿਚ ਬਦਲਣ ਤੋਂ ਹੈ । ਉਦਯੋਗਿਕ ਸ਼ਾਂਤੀ ਨਾਲ ਆਰਥਿਕ ਅਤੇ ਸਮਾਜਿਕ ਵਿਕਾਸ ਵਿਚ ਮਹੱਤਵਪੂਰਨ ਪਰਿਵਰਤਨ ਆਇਆ ਹੈ ।ਉਦਯੋਗਾਂ ਦੇ ਵਿਕਾਸ ਨਾਲ ਰੁਜ਼ਗਾਰ ਦੇ ਮੌਕੇ ਵਧੇ ਹਨ, ਜਿਸਦੇ ਸਿੱਟੇ ਵਜੋਂ ਬੇਰੁਜ਼ਗਾਰੀ ਦੀ ਸਮੱਸਿਆ ਹੱਲ ਹੋ ਰਹੀ ਹੈ । ਉਦਯੋਗਿਕ ਕ੍ਰਾਂਤੀ ਦੇ ਫਲਸਰੂਪ ਨਵੀਆਂ ਦਵਾਈਆਂ ਦਾ ਉਤਪਾਦਨ ਅਤੇ ਚੰਗੀ ਸਿਹਤ ਦੇ ਪ੍ਰਬੰਧ ਕੀਤੇ ਗਏ । ਇਨ੍ਹਾਂ ਨਵੇਂ ਵਿਕਾਸਾਂ ਦੇ ਸਿੱਟੇ ਵਜੋਂ ਉਮਰ ਵਿਚ ਵਾਧਾ ਹੋਇਆ ਹੈ ਅਤੇ ਮਨੁੱਖੀ ਜੀਵਨ ਸੁਖਮਈ ਬਣ ਗਿਆ ਹੈ । ਉਦਯੋਗ ਆਧੁਨਿਕ ਸਮਾਜ ਦਾ ਮੁੱਖ ਆਧਾਰ ਹੈ । ਉਦਯੋਗਾਂ ਦੁਆਰਾ ਸਾਡੀਆਂ ਕਈ ਪ੍ਰਮੁੱਖ ਲੋੜਾਂ ਪੂਰੀਆਂ ਹੁੰਦੀਆਂ ਹਨ । ਉਦਯੋਗਾਂ ਤੋਂ ਪ੍ਰਾਪਤ ਉਤਪਾਦਾਂ ਨੇ ਮਨੁੱਖ ਦੇ ਜੀਵਨ ਨੂੰ ਵਿਸ਼ਾਲਤਾ ਭਰਪੂਰ ਬਣਾ ਦਿੱਤਾ ਹੈ । | ਉਪਰੋਕਤ ਜਾਣਕਾਰੀ ਤੋਂ ਸਪੱਸ਼ਟ ਹੈ ਕਿ ਖੇਤੀਬਾੜੀ ਅਤੇ ਉਦਯੋਗ ਵਿਕਾਸ ਦੇ ਲਈ ਬਹੁਤ ਜ਼ਰੂਰੀ ਹਨ । ਇੰਨਾ ਹੀ ਨਹੀਂ ਸਗੋਂ ਇਹ ਇਕ ਦੂਸਰੇ ਦੇ ਪੂਰਕ ਹਨ । ਖੇਤੀ ਦੁਆਰਾ ਪੈਦਾ ਕੀਤੇ ਗਏ ਪਦਾਰਥ ਉਦਯੋਗਾਂ ਲਈ ਕੱਚੇ ਮਾਲ ਵਜੋਂ ਵਰਤੇ ਜਾਂਦੇ ਹਨ । ਇਸ ਤੋਂ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਦੇਸ਼ ਦੀ ਉੱਨਤੀ ਅਤੇ ਵਿਕਾਸ ਲਈ ਉਦਯੋਗ ਅਤੇ ਖੇਤੀਬਾੜੀ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ ।

ਪ੍ਰਸ਼ਨ 3.
ਆਰਥਿਕ ਅਤੇ ਸਮਾਜਿਕ ਵਿਕਾਸ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸਮਾਜ ਦੀ ਹੌਲੀ-ਹੌਲੀ ਹੋਣ ਵਾਲੀ ਉੱਨਤੀ ਨੂੰ ਵਿਕਾਸ ਕਿਹਾ ਜਾਂਦਾ ਹੈ । ਜਿਹੜੀ ਸਮਾਜ ਨੂੰ ਉੱਨਤ ਅਤੇ ਮਜ਼ਬੂਤ ਬਣਾਉਣ ਲਈ ਸਹਾਇਕ ਹੁੰਦੀ ਹੈ ।
ਵਿਕਾਸ ਦੇ ਪ੍ਰਮੁੱਖ ਦੋ ਪੱਖ ਹੁੰਦੇ ਹਨ –

  1. ਆਰਥਿਕ ਵਿਕਾਸ (Economic Development)
  2. ਸਮਾਜਿਕ ਵਿਕਾਸ (Social Development)

1. ਆਰਥਿਕ ਵਿਕਾਸ (Economic Development)-ਆਰਥਿਕ ਵਿਕਾਸ ਤੋਂ ਭਾਵ ਸਮਾਜ ਦੀ ਪ੍ਰਤੀ ਵਿਅਕਤੀ ਆਮਦਨ ਵਿਚ ਵਾਧਾ ਹੈ । ਖੇਤੀ, ਨਿਰਮਾਣ, ਮੱਛੀ ਪਾਲਣ, ਖਾਧੂ ਪਦਾਰਥਾਂ ਦਾ ਉਤਪਾਦਨ ਅਤੇ ਵਿਘਟਨ ਆਦਿ ਕਿਰਿਆਵਾਂ ਆਰਥਿਕ ਵਿਕਾਸ ਲਈ ਜ਼ਿੰਮੇਵਾਰ ਹਨ । ਲੋਕਾਂ ਦੀਆਂ ਆਰਥਿਕ ਅਤੇ ਸਮਾਜਿਕ ਜ਼ਰੂਰਤਾਂ ਵਿਚ ਪਰਿਵਰਤਨ ਲਿਆਉਣ ਲਈ ਆਰਥਿਕ ਉੱਨਤੀ ਅਤੇ ਵਿਕਾਸ ਦੀ ਲੋੜ ਹੈ । ਕਿਸੇ ਦੇਸ਼ ਦਾ ਵਿਕਾਸ ਬਹੁਤ ਸਾਰੀਆਂ ਗੱਲਾਂ ਤੇ ਨਿਰਭਰ ਕਰਦਾ ਹੈ; ਜਿਵੇਂ

  • ਦੇਸ਼ ਦਾ ਕੁੱਲ ਖੇਤਰ
  • ਵਸੋਂ ਵਿਚ ਵਾਧਾ
  • ਕੁਦਰਤੀ ਸਾਧਨਾਂ ਦੀ ਵਰਤੋਂ ਜਾਂ ਕੱਚੇ ਮਾਲ ਦੀ ਉਪਲੱਬਧਤਾ
  • ਉਦਯੋਗਿਕ ਵਿਕਾਸ
  • ਰੁਜ਼ਗਾਰ ਵਿਚ ਵਾਧਾ
  • ਪ੍ਰਤੀ ਵਿਅਕਤੀ ਉਤਪਾਦਨ ਦਾ ਪੱਧਰ ਅਤੇ ਦੇਸ਼ ਦੀਆਂ ਆਰਥਿਕ ਨੀਤੀਆਂ ਆਦਿ ।

ਦੇਸ਼ ਦੇ ਆਰਥਿਕ ਵਿਕਾਸ ਲਈ ਖੇਤੀ ਅਤੇ ਉਦਯੋਗ ਬਹੁਤ ਮਹੱਤਵਪੂਰਨ ਹਨ | ਖੇਤੀ ਦੇ ਖੇਤਰ ਵਿਚ ਆਮਦਨ ਵਿਚ ਵਾਧਾ ਕਰਨ ਦੇ ਮੌਕੇ ਘੱਟ ਹਨ । ਉਦਯੋਗਿਕ ਖੇਤਰ ਵਿਚ ਆਮਦਨ ਵਿਚ ਵਾਧਾ ਕਰਨ ਦੀ ਸੰਭਾਵਨਾਵਾਂ ਵਧੇਰੇ ਹੈ ਅਤੇ ਰੁਜ਼ਗਾਰ ਦੇ ਵਧੇਰੇ ਮੌਕੇ ਮੌਜੂਦ ਹਨ ।

2. ਸਮਾਜਿਕ ਵਿਕਾਸ (Social Development)-ਸਮਾਜਿਕ ਵਿਕਾਸ ਸਮਾਜ ਦੇ ਵਿਭਿੰਨ ਪੱਖਾਂ ਤੇ ਨਿਰਭਰ ਕਰਦਾ ਹੈ । ਸਮਾਜਿਕ ਵਿਕਾਸ ਵਿਚ ਸਿੱਖਿਆ ਦਾ ਵਿਸ਼ੇਸ਼ ਮਹੱਤਵ ਹੈ ਵਿਅਕਤੀ ਦੇ ਵਿਕਾਸ ਲਈ, ਸਭਿਅਕ ਨਾਗਰਿਕ ਬਣਾਉਣ ਲਈ, ਸਮਾਜ ਅਤੇ ਚਰਿੱਤਰ ਨਿਰਮਾਣ ਲਈ ਸਿੱਖਿਆ ਬਹੁਤ ਜ਼ਰੂਰੀ ਹੈ ।
ਸਿੱਖਿਆ ਸਾਨੂੰ ਸਮਾਜਿਕ ਕੁਰੀਤੀਆਂ ਦੇ ਬਾਰੇ ਗਿਆਨ ਪ੍ਰਦਾਨ ਕਰਦੀ ਹੈ ਅਤੇ ਇਨ੍ਹਾਂ ਕੁਰੀਤੀਆਂ ਪ੍ਰਤੀ ਸੁਚੇਤ ਕਰਦੀ ਹੈ । ਸਿੱਖਿਆ ਵਿਭਿੰਨ ਵਪਾਰਕ ਸਹੂਲਤਾਂ ਵੀ ਪ੍ਰਦਾਨ ਕਰਦੀ ਹੈ, ਜਿਸਦੇ ਸਿੱਟੇ ਵਜੋਂ ਰੁਜ਼ਗਾਰ ਦੇ ਮੌਕੇ ਉੱਨਤ ਹੁੰਦੇ ਹਨ |

PSEB 11th Class Environmental Education Solutions Chapter 4 ਆਰਥਿਕ ਅਤੇ ਸਮਾਜਿਕ ਵਿਕਾਸ

ਅਨੇਕ ਦੇਸ਼ਾਂ ਵਿਚ ਇਸਤਰੀਆਂ ਦੀ ਸਿੱਖਿਆ ਦਾ ਪੱਧਰ ਕਾਫ਼ੀ ਨੀਵਾਂ ਹੈ ਜਿਸਦੇ ਕਾਰਨ ਉਨ੍ਹਾਂ ਨੂੰ ਸਮਾਜ ਵਿਚ ਸਤਿਕਾਰਯੋਗ ਰੁਤਬਾ ਪ੍ਰਾਪਤ ਨਹੀਂ ਹੁੰਦਾ | ਆਜ਼ਾਦੀ ਤੋਂ ਬਾਅਦ ਇਸਤਰੀਆਂ ਦੀ ਦਸ਼ਾ ਵਿਚ ਸੁਧਾਰ ਹੋਇਆ ਹੈ, ਜਿਸਦਾ ਸਿਹਰਾ ਸਿੱਖਿਆ ਨੂੰ ਜਾਂਦਾ ਹੈ । ਮੁੱਢਲੀ ਸਿੱਖਿਆ ਵੀ ਸਮਾਜਿਕ ਵਿਕਾਸ ਦਾ ਅਨਿੱਖੜਵਾਂ ਅੰਗ ਹੈ । ਮੁੱਢਲੀ ਸਿੱਖਿਆ ਧਾਰਮਿਕ ਕੁਰੀਤੀਆਂ, ਅਪਰਾਧਾਂ, ਅੰਧਵਿਸ਼ਵਾਸਾਂ ਅਤੇ ਵਿਨਾਸ਼ਕਾਰੀ ਕੁਰੀਤੀਆਂ ਨੂੰ ਦੂਰ ਕਰਨ ਵਿਚ ਮੱਦਦ ਕਰਦੀ ਹੈ । ਚੰਗੀਆਂ ਇਲਾਜ ਸਹੁਲਤਾਂ ਅਤੇ ਸਿਹਤ ਸਹੂਲਤਾਂ ਵੀ ਲੋਕਾਂ ਦੀ ਇਕ ਸਮਾਜਿਕ ਜ਼ਰੂਰਤ ਹੈ ਜਿਸ ਨਾਲ ਜੁੜੀਆਂ ਯੋਜਨਾਵਾਂ ਤੇ ਬਹੁਤ ਸਾਰਾ ਪੈਸਾ ਖ਼ਰਚ ਕੀਤਾ ਜਾ ਰਿਹਾ ਹੈ । ਅੰਤਰਰਾਸ਼ਟਰੀ ਪੱਧਰ ਤੇ ਵਿਸ਼ਵ ਸਿਹਤ ਸੰਗਠਨ (WHO) ਸਿਹਤ ਪੱਧਰ ਨੂੰ ਉੱਚਾ ਚੁੱਕਣ ਲਈ ਕੰਮ ਕਰ ਰਿਹਾ ਹੈ ।