PSEB 12th Class Environmental Education Important Questions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3)

Punjab State Board PSEB 12th Class Environmental Education Important Questions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3) Important Questions and Answers.

PSEB 12th Class Environmental Education Important Questions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਵਾਤਾਵਰਣ ਪ੍ਰਬੰਧਣ ਦਾ ਮੁੱਖ ਮੰਤਵ ਕੀ ਹੈ ?
ਉੱਤਰ-
ਵਾਤਾਵਰਣ ਪ੍ਰਬੰਧਣ ਦਾ ਮੁੱਖ ਮੰਤਵ ਮਨੁੱਖ ਦੁਆਰਾ ਕੀਤੀਆਂ ਜਾਂਦੀਆਂ ਸਰਗਰਮੀਆਂ ਦੇ ਵਾਤਾਵਰਣ ਉੱਪਰ ਪੈਣ ਵਾਲੇ ਪ੍ਰਭਾਵਾਂ ਨੂੰ ਘੱਟ ਕਰਨਾ ਜਾਂ ਨਿਊਨਤਮ ਪੱਧਰ ਤੇ ਰੱਖਣਾ ਹੈ ।

ਪ੍ਰਸ਼ਨ 2.
ਵਾਤਾਵਰਣ ਪ੍ਰਬੰਧਣ ਨੂੰ ਪ੍ਰਾਪਤ ਕਰਨ ਦੀਆਂ ਕੋਈ ਦੋ ਵਿਧੀਆਂ ਨੂੰ ਸੂਚੀਬੱਧ ਕਰੋ ।
ਉੱਤਰ-

  1. ਪ੍ਰਭਾਵਸ਼ਾਲੀ ਆਰਥਿਕ ਨੀਤੀਆਂ ।
  2. ਸੂਚਕਾਂ ਦੁਆਰਾ ਵਾਤਾਵਰਣ ਦਾ ਅਨੁਵਣ ।

ਪ੍ਰਸ਼ਨ 3.
ਵਾਤਾਵਰਣੀ ਸੂਚਕਾਂ (Environment Indicators) ਦਾ ਤੁਸੀਂ ਕੀ ਅਰਥ ਲੈਂਦੇ ਹੋ ?
ਉੱਤਰ-
ਵਾਤਾਵਰਣੀ ਸੂਚਕ ਵਾਤਾਵਰਣ ਦੀ ਹਾਲਤ ਬਾਰੇ ਪਤਾ ਦੇਣ ਦੇ ਨਾਲ-ਨਾਲ ਵਾਤਾਵਰਣ ਦੇ ਵਿਸ਼ੇਸ਼ ਪਹਿਲੂਆਂ ਬਾਰੇ ਸੂਚਨਾ ਦਿੰਦੇ ਹਨ ।

PSEB 12th Class Environmental Education Important Questions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3)

ਪ੍ਰਸ਼ਨ 4.
ਵਾਤਾਵਰਣੀ ਸੂਚਕਾਂ ਦਾ ਇਕ ਉਦਾਹਰਨ ਦਿਉ ।
ਉੱਤਰ-
ਸਵੈਟੋਸਫ਼ੀਅਰ (Stratosphere) ਵਿਚ ਓਜ਼ੋਨ ਦੀ ਸੰਘਣਤਾ ।

ਪ੍ਰਸ਼ਨ 5.
ਵਾਤਾਵਰਣ ਪ੍ਰਬੰਧਣ ਦੀਆਂ ਵੱਖ-ਵੱਖ ਪਹੁੰਚਾਂ (Approaches) ਨੂੰ ਸੂਚੀਬੱਧ ਕਰੋ ।
ਉੱਤਰ-
ਆਰਥਿਕ ਪਹੁੰਚ, ਵਾਤਾਵਰਣੀ ਸੂਚਕ, ਮਿਆਰਾਂ ਨੂੰ ਕਾਇਮ ਕਰਨਾ, ਸੂਚਨਾਵਾਂ ਦਾ ਵਟਾਂਦਰਾ ਅਤੇ ਨਿਗਰਾਨੀ ।

ਪ੍ਰਸ਼ਨ 6.
ਵਾਤਾਵਰਣੀ ਪ੍ਰਬੰਧਣ ਦਾ ਇਕ ਸਮਾਜੀ ਪੱਖ ਦੱਸੋ ।
ਉੱਤਰ-
ਔਰਤਾਂ ਦੀ ਸਿੱਖਿਆ ਦੁਆਰਾ ਸੁਧਾਰ ਅਤੇ ਆਰਥਿਕ ਰੁਤਬੇ (Status) ਨੂੰ ਉੱਚਿਆ ਕਰਨਾ, ਕਿਉਂਕਿ ਵਾਤਾਵਰਣ ਦੇ ਪ੍ਰਬੰਧਣ ਵਿਚ ਇਨ੍ਹਾਂ ਦੀ ਭੂਮਿਕਾ ਬੜੀ ਮਹੱਤਤਾ ਰੱਖਦੀ ਹੈ । (ਸਿਧਾਂਤ-20) (Principle-20)

ਪ੍ਰਸ਼ਨ 7.
ਪੌਦਾ ਸੂਚਕਾਂ ਦਾ ਇਕ ਉਦਾਹਰਨ ਦਿਓ ।
ਉੱਤਰ-
ਲਾਈਨਜ਼ (Lickens) ਹਵਾ ਦੀ ਗੁਣਵੱਤਾ ਦੇ ਸੂਚਕ ਹਨ ।

ਪ੍ਰਸ਼ਨ 8.
ਯੂਟੀਕੁਲੇਰੀਆ (Utricularia), ਕਾਰਾ (Chara) ਅਤੇ ਵਲਫ਼ੀਆ (Wolffia) ਵਰਗੇ ਪੌਦਿਆਂ ਦੀ ਵਿਧੀ ਕੀ ਦਰਸਾਉਂਦੀ ਹੈ ?
ਉੱਤਰ-
ਪ੍ਰਦੂਸ਼ਿਤ ਪਾਣੀ ਵਿਚ ਉੱਗਣ ਵਾਲੇ ਇਹ ਪੌਦੇ ਪਾਣੀ ਦੇ ਪ੍ਰਦੂਸ਼ਣ ਨੂੰ ਦਰਸਾਉਂਦੇ ਹਨ ।

ਪ੍ਰਸ਼ਨ 9.
ਗਿੱਧਾਂ (Vultures) ਦੇ ਲੁਪਤ ਹੋਣ ਦਾ ਇਕ ਕਾਰਨ ਦੱਸੋ ।
ਉੱਤਰ-
ਮੱਝਾਂ ਤੋਂ ਵਧੇਰੇ ਮਾਤਰਾ ਵਿਚ ਦੁੱਧ ਪ੍ਰਾਪਤ ਕਰਨ ਦੀ ਇੱਛਾ ਨਾਲ ਡਾਈਕਲੋਰੋਫੈਨਿਕ ਦਵਾਈ (Dichlorophenic medicine) ਦੀ ਵਰਤੋਂ ।

ਪ੍ਰਸ਼ਨ 10.
ਕਿਸੇ ਸੂਖਮ ਜੀਵ ਦਾ ਸੂਚਕ ਵਜੋਂ ਉਦਾਹਰਨ ਦਿਉ ।
ਉੱਤਰ-
ਜਲ-ਮਲ (Sewage) ਵਿਚ ਇਸ਼ਰੀਸ਼ੀਆ ਕੋਲਾਈ (Eschrichia coli) ਨਾਂ ਦੇ ਬੈਕਟੀਰੀਅਮ ਦੀ ਮੌਜੂਦਗੀ ।

PSEB 12th Class Environmental Education Important Questions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3)

ਪ੍ਰਸ਼ਨ 11.
ਸਟਰੈਸ ਪੋਟੀਨਜ਼ (Stress proteins) ਕੀ ਹਨ ?
ਉੱਤਰ-
ਕੈਡਮੀਅਮ ਅਤੇ ਬੈਨਜ਼ੀਨ ਵਰਗੇ ਲਾਗ ਲਗਾਉਣ ਵਾਲੇ ਪਦਾਰਥਾਂ ਦੇ ਪ੍ਰਭਾਵਾਂ ਕਾਰਨ ਸੂਖਮ ਜੀਵਾਂ ਵਲੋਂ ਪੈਦਾ ਕੀਤੇ ਗਏ ਪ੍ਰੋਟੀਨਜ਼ ਨੂੰ ਸਟਰੈਸ ਪ੍ਰੋਟੀਨਜ਼ ਆਖਦੇ ਹਨ ।

ਪ੍ਰਸ਼ਨ 12.
ਐੱਮ. ਓ. ਈ. ਐੱਫ. (MOEF) ਦਾ ਵਿਸਥਾਰ ਕਰੋ ।
ਉੱਤਰ-
ਐੱਮ. ਓ. ਈ. ਐੱਫ. = ਵਾਤਾਵਰਣ ਅਤੇ ਵਣ ਮੰਤਰਾਲਾ ।
(MOEF) = Ministry of Environment and Forests) ।

ਪ੍ਰਸ਼ਨ 13.
ਵਾਤਾਵਰਣ ਮਿਆਰਾਂ ਦੀ ਪਰਿਭਾਸ਼ਾ ਦੱਸੋ ।
ਉੱਤਰ-
ਵੱਖ-ਵੱਖ ਤਰ੍ਹਾਂ ਦੀਆਂ ਥਾਂਵਾਂ ਦੇ ਵਾਤਾਵਰਣ ਦੀ ਗੁਣਵੱਤਾ ਦੇ ਬਿੰਦੂ ਪ੍ਰਮਾਣਾਂ (Parameters) ਦੀਆਂ ਮੰਨਣਯੋਗ ਪੱਧਰਾਂ ਨੂੰ ਵਾਤਾਵਰਣ ਮਿਆਰ (Ambient standards) ਆਖਦੇ ਹਨ ।

ਪ੍ਰਸ਼ਨ 14.
ਨਿਕਾਸ ਦੇ ਮਿਆਰ (Emission Standards) ਕੀ ਹਨ ?
ਉੱਤਰ-
ਵੱਖ-ਵੱਖ ਵਰਗਾਂ ਦੀਆਂ ਗਤੀਵਿਧੀਆਂ ਦੇ ਕਾਰਨ ਵਿਸ਼ੇਸ਼ ਕਿਸਮ ਦੇ ਫੋਕਟ ਪਦਾਰਥਾਂ ਦੇ ਡਿਸਚਾਰਜ ਦੀ ਅਨੁਮਤੀਯੋਗ (Permissible) ਪੱਧਰ ਨੂੰ ਨਿਕਾਸ ਦੇ ਮਿਆਰ ਆਖਦੇ ਹਨ ।

ਪ੍ਰਸ਼ਨ 15.
ਐੱਸ. ਪੀ. ਐੱਮ. (SPM) ਅਤੇ ਆਰ. ਪੀ. ਐੱਮ. (RPM) ਦਾ ਵਿਸਤਾਰ ਕਰੋ ।
ਉੱਤਰ-
ਐੱਸ. ਪੀ. ਐੱਮ. (SPM) = ਨਿਲੰਬਿਤ ਕਣਦਾਰ ਮਾਦਾ/ਪਦਾਰਥ ।
(SPM = Suspended Particulate Matter) ।
ਆਰ. ਪੀ. ਐੱਮ. (RPM) = ਸਾਹ ਲੈਣ ਯੋਗ ਕਣਦਾਰ ਮਾਦਾ |
(RPM = Respirable Particulate Matter)

ਪ੍ਰਸ਼ਨ 16.
ਵਾਤਾਵਰਣ ਸੰਬੰਧੀ ਸੂਚਨਾ ਪ੍ਰਾਪਤ ਕਰਨ ਵਾਲੀ ਥਾਂ ਦਾ ਨਾਮ ਦੱਸੋ ।
ਉੱਤਰ-
1. hitp://www.inc.in/eniro/envis.

PSEB 12th Class Environmental Education Important Questions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3)

ਪ੍ਰਸ਼ਨ 17.
ਈ. ਐੱਨ. ਵੀ. ਆਈ. ਐੱਸ. (ENVIS) ਦਾ ਵਿਸਤਾਰ ਕਰੋ ।
ਉੱਤਰ-
ਈ. ਐੱਨ. ਵੀ. ਆਈ. ਐੱਸ. = ਵਾਤਾਵਰਣ ਸੰਬੰਧੀ ਰਾਸ਼ਟਰੀ ਸੂਚਨਾ ਪ੍ਰਣਾਲੀ ।
(ENVIS = Environment National Information System)

ਪ੍ਰਸ਼ਨ 18.
eNREE ਕੀ ਹੈ ?
ਉੱਤਰ-
eNVIS ਵਲੋਂ ਤਿਮਾਹੀ (Quarterly) ਛਪਣ ਵਾਲੀ ਮੁੱਲ ਰਹਿਤ ਇਲੈੱਕਟਰੋਨਿਕ ਸਮਾਚਾਰ ਪੱਤਰਿਕਾ (Electronic newletter) ਹੈ ।

ਪ੍ਰਸ਼ਨ 19.
ਐੱਨ. ਜੀ. ਓ. ਡੀ. (NGOD) ਨੂੰ ਹੌਸਲਾ ਵਧਾਊ (Backup) ਸਮਰਥਨ ਦੇਣ ਵਾਲੇ ਦੋ ਕੇਂਦਰਾਂ ਦੇ ਨਾਮ ਦੱਸੋ ।
ਉੱਤਰ-

  1. ਵਾਤਾਵਰਣ ਸੰਬੰਧੀ) ਸਿੱਖਿਆ ਕੇਂਦਰ-ਅਹਿਮਦਾਬਾਦ ।
  2. ਸੀ.ਪੀ.ਆਰ. (CPR) ਵਾਤਾਵਰਣ ਸਿੱਖਿਆ ਕੇਂਦਰ-ਚਿਨੱਈ ।

ਪ੍ਰਸ਼ਨ 20.
ਵਾਤਾਵਰਣ ਸਿੱਖਿਆ ਨਾਲ ਸੰਬੰਧਿਤ ਦੋ ਪ੍ਰੋਗਰਾਮਾਂ ਦੇ ਨਾਮ ਲਵੋ ।
ਉੱਤਰ-

  1. ਈਕੋ ਕਲੱਬਾਂ ਜਾਂ ਆਵਾਸ ਕਲੱਬਾਂ (Eco-clubs)
  2. ਪਰਿਆਵਰਣ ਵਹਿਨੀਆਂ (Paryavarn Vahinis) ।

ਪ੍ਰਸ਼ਨ 21.
ਵਾਤਾਵਰਣ ਸੰਬੰਧੀ ਸੂਚਨਾ ਪ੍ਰਾਪਤ ਕਰਨ ਵਾਲੀਆਂ ਜੈਵਿਕ ਵਸਤੂਆਂ ਦੇ ਨਾਮ ਦੱਸੋ ।
ਉੱਤਰ-
ਜੀਵ ਸੂਚਕ (Bio-indicators), ਲਾਈਨਜ਼, ਕਾਰਾ, ਯੂਟਰੀਕੁਲੇਰੀਆ ਆਦਿ ਪੌਦੇ ।

ਪ੍ਰਸ਼ਨ 22.
ਵਾਤਾਵਰਣ ਸਨੇਹੀ ਉਤਪਾਦਕਾਂ ਦੇ ਲਈ ਵਰਤੇ ਜਾਂਦੇ ਅੰਕ (Mark) ਨੂੰ ਕੀ ਆਖਦੇ ਹਨ ?
ਉੱਤਰ-
ਇਸ ਅੰਕ ਨੂੰ ਈਕੋਮਾਰਕ (Ecomark) ਆਖਦੇ ਹਨ ।

PSEB 12th Class Environmental Education Important Questions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3)

ਪ੍ਰਸ਼ਨ 23.
ਪੰਜਾਬ ਦੇ ਵਾਤਾਵਰਣ ਸੰਬੰਧੀ ਸੂਚਨਾ ਕਿਸ ਥਾਂ ਤੋਂ ਪ੍ਰਾਪਤ ਕੀਤੀ ਜਾਂਦੀ ਹੈ ?
ਉੱਤਰ-
http:/www.punenvis.nic.in.

ਪ੍ਰਸ਼ਨ 24.
ਸਿਹਤਮੰਦ ਵਾਤਾਵਰਣ ਤੋਂ ਕੀ ਭਾਵ ਹੈ ?
ਉੱਤਰ-
ਜਿਹੜਾ ਵਾਤਾਵਰਣ ਹਰ ਪ੍ਰਕਾਰ ਦੇ ਪ੍ਰਦੂਸ਼ਣ, ਜਿਵੇਂ ਕਿ ਜਲ ਪ੍ਰਦੂਸ਼ਣ, ਮਿੱਟੀ ਪ੍ਰਦੂਸ਼ਣ ਅਤੇ ਵਾਯੂ ਪ੍ਰਦੂਸ਼ਣ ਤੋਂ ਮੁਕਤ ਹੋਵੇ, ਉਸ ਵਾਤਾਵਰਣ ਨੂੰ ਸਿਹਤਮੰਦ ਵਾਤਾਵਰਣ ਆਖਦੇ ਹਨ ।

ਪ੍ਰਸ਼ਨ 25.
I.S.O. ਅਤੇ E.N.V.I.S. ਦਾ ਵਿਸਤਾਰ ਦੱਸੋ ।
ਉੱਤਰ-
I.S.O. = International Organisation for Standardization.
E.N.V.I.S. = National Environmental Information System.

ਪ੍ਰਸ਼ਨ 26.
S.N.D.P. ਦਾ ਵਿਸਤਾਰ ਲਿਖੋ ।
ਉੱਤਰ-
S.N.D.P. = Sustainable Development Networking Programme.

ਪ੍ਰਸ਼ਨ 27.
ਆਈ. ਐੱਸ.ਓ. 14,000 (I.S.O. 1400) ਦਾ ਮੁੱਖ ਕੰਮ ਕੀ ਹੈ ?
ਉੱਤਰ-
ਆਈ.ਐੱਸ.ਓ. 14000 ਦਾ ਮੁੱਖ ਕੰਮ ਉਤਪਾਦਨ ਦੀ ਤਿਆਰੀ ਵੱਲ ਧਿਆਨ ਦੇਣਾ ।

ਪ੍ਰਸ਼ਨ 28.
ਭਾਰਤ ਦਾ ਈਕੋ-ਮਾਰਕ (Eco-Mark) ਕਿਹੜਾ ਹੈ ?
ਉੱਤਰ-
ਮਿੱਟੀ ਦਾ ਘੜਾ ਭਾਰਤ ਦਾ ਈਕੋ-ਮਾਰਕ ਹੈ ।

ਪ੍ਰਸ਼ਨ 29.
ਭਾਰਤ ਦਾ ਈਕੋ-ਮਾਰਕ ਕਿਸ ਚੀਜ਼ ਦੀ ਤਰਜਮਾਨੀ ਕਰਦਾ ਹੈ ?
ਉੱਤਰ-
ਇਹ ਮਾਰਕ ਭਾਰਤੀ ਵਾਤਾਵਰਣ ਦੀ ਠੀਕ ਤਰਜਮਾਨੀ ਕਰਦਾ ਹੈ ।

PSEB 12th Class Environmental Education Important Questions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3)

ਪ੍ਰਸ਼ਨ 30.
ਖ਼ਪਤ ਕਿਹੜੇ-ਕਿਹੜੇ ਕਾਰਕਾਂ ਉੱਤੇ ਨਿਰਭਰ ਕਰਦੀ ਹੈ ?
ਉੱਤਰ-
ਖ਼ਪਤ ਆਮਦਨੀ ਦੀ ਪੱਧਰ, ਵਸੋਂ ਦੀ ਕਿਸਮ, ਸੁਭਾ ਅਤੇ ਆਕਾਰ ਉੱਤੇ ਨਿਰਭਰ ਕਰਦੀ ਹੈ ।

ਪ੍ਰਸ਼ਨ 31.
ਕਾਇਮ ਰਹਿਣ ਯੋਗ ਖ਼ਪਤ ਨੂੰ ਪਰਿਭਾਸ਼ਤ ਕਰੋ ।
ਉੱਤਰ-
ਚੀਜ਼ਾਂ ਅਤੇ ਸਾਧਨਾਂ ਦੀ ਵਰਤੋਂ ਕਰਨ ਦਾ ਉਹ ਤਰੀਕਾ ਜਿਸ ਵਿਚ ਵਾਤਾਵਰਣ ਉੱਪਰ ਘੱਟ ਤੋਂ ਘੱਟ ਪਵੇ, ਉਸ ਖ਼ਪਤ ਨੂੰ ਕਾਇਮ ਰਹਿਣ ਯੋਗ ਖ਼ਪਤ ਆਖਦੇ ਹਨ ।

ਪ੍ਰਸ਼ਨ 32.
ਕਿਸ ਗੈਸ ਦਾ ਵਿਕਾਸ ਚਿੰਤਾਜਨਕ ਸੀਮਾ ਤੱਕ ਹੋ ਰਿਹਾ ਹੈ ?
ਉੱਤਰ-
ਕਾਰਬਨ-ਡਾਈਆਕਸਾਈਡ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਉਨ੍ਹਾਂ ਆਰਥਿਕ ਪਾਲਿਸੀਆਂ ਨੂੰ ਸੂਚੀਬੱਧ ਕਰੋ, ਜਿਹੜੀਆਂ ਵਾਤਾਵਰਣ ਪ੍ਰਬੰਧਣ ਵਿਚ ਸ਼ਾਮਿਲ ਕੀਤੀਆਂ ਜਾਣੀਆਂ ਜ਼ਰੂਰੀ ਹਨ ।
ਉੱਤਰ-

  1. ਢੁੱਕਵਾਂ ਮੁੱਲ ਨਿਰਧਾਰਣ ।
  2. ਪ੍ਰਦੂਸ਼ਣ ਦੀ ਮਾਤਰਾ ਅਨੁਸਾਰ ਟੈਕਸ ਲਗਾਉਣਾ ।
  3. ਨਵੀਆਂ ਲੱਗ ਰਹੀਆਂ ਫੈਕਟਰੀਆਂ ਲਈ ਉਚੇਰੀ ਉਦਾਰ ਦਰ ।
  4. ਫਰਟੇਲਾਈਜ਼ਰਜ਼ ਅਤੇ ਜੀਵਨਾਸ਼ਕਾਂ ‘ਤੇ ਦਿੱਤਾ ਜਾਂਦਾ ਉਪਦਾਨ (Subsidy) ।

ਪ੍ਰਸ਼ਨ 2.
ਵਾਤਾਵਰਣੀ ਸੂਚਕ (Environmental Indicators) ਕੀ ਹਨ ? ਕੋਈ ਦੋ ਉਦਾਹਰਣ ਦਿਉ ।
ਉੱਤਰ-
ਵਾਤਾਵਰਣੀ ਸੂਚਕ (Environmental Indicators) ਇਹ ਸੂਚਕ ਭੌਤਿਕ (Physical), ਜੈਵਿਕ (Biological) ਅਤੇ ਰਸਾਇਣਿਕ (Chemical) ਹੋ ਸਕਦੇ ਹਨ । ਇਹ ਸੂਚਕ ਮਾਨਵ ਗਤੀਵਿਧੀਆਂ ਜਾਂ ਮਨੁੱਖ ਦੁਆਰਾ ਰਚਿਤ ਪ੍ਰਭਾਵਾਂ ਜਿਵੇਂ ਕਿ ਸਾਵਾਂਘਰ ਗੈਸਾਂ (Green House Gases) ਜਾਂ ਵਾਤਾਵਰਣ ਸੰਬੰਧਿਤ ਸਮੱਸਿਆਵਾਂ ਦੇ ਸਮਾਜਿਕ ਅਨੁਭਵਾਂ, ਜਿਵੇਂਕਿ ਸੀਵੇਜ਼ ਤੋਂ ਕਿੰਨੇ ਲੋਕ ਲਾਭ ਉਠਾਉਂਦੇ ਹਨ, ਦੇ ਬਾਰੇ ਜਾਣਕਾਰੀ ਦਿੰਦੇ ਹਨ ।

ਸੂਚਕਾਂ ਦੇ ਦੋ ਉਦਾਹਰਣ-

  1. ਸਮਤਾਪ ਮੰਡਲ (Stratosphere) ਵਿਚ ਓਜ਼ੋਨ ਦੀ ਸੰਘਣਤਾ ।
  2. ਕਿਸੇ ਖੇਤਰ ਵਿਚ ਪ੍ਰਜਣਨ ਕਰਨ ਵਾਲੇ ਪੰਛੀਆਂ ਦੇ ਜੋੜੇ ।

ਵਾਤਾਵਰਣੀ ਸੂਚਕ (Environmental Indicators) ਅਜਿਹੇ ਕੇਂਦਰ ਬਿੰਦੂ (Parameters) ਹਨ, ਜਿਨ੍ਹਾਂ ਤੋਂ ਸਾਨੂੰ ਵਾਤਾਵਰਣ ਦੇ ਖ਼ਾਸ ਪੱਖਾਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ਅਤੇ ਇਹ ਸੂਚਕ ਵਾਤਾਵਰਣ ਦੇ ਲੇਖਾਕਰਨ (Accounting) ਦੇ ਦੁਆਲੇ ਕੇਂਦਰਿਤ ਹੁੰਦੇ ਹਨ ।

ਪ੍ਰਸ਼ਨ 3.
ਵਾਤਾਵਰਣੀ ਸੂਚਕਾਂ (Environmental Indicators) ਦੇ ਫਾਇਦਿਆਂ ਨੂੰ ਸੂਚੀਬੱਧ ਕਰੋ ।
ਉੱਤਰ-
ਵਾਤਾਵਰਣੀ ਸੂਚਕਾਂ ਦੇ ਫਾਈਦੇ-

  1. ਸੂਚਕਾਂ ਦੀ ਵਰਤੋਂ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਤੇ ਕੀਤੀ ਜਾ ਸਕਦੀ ਹੈ ।
  2. ਵੱਖ-ਵੱਖ ਮੰਤਵਾਂ ਲਈ ਸੂਚਕਾਂ ਨੂੰ ਸੰਦਾਂ ਵਜੋਂ ਵਰਤਿਆ ਜਾ ਸਕਦਾ ਹੈ ।
  3. ਕੀ ਵਾਤਾਵਰਣੀ ਮੰਤਵਾਂ ਦੀ ਪੂਰਤੀ ਹੋ ਰਹੀ ਹੈ, ਇਸ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਸੂਚਕਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ।
  4. ਪੂਰੇ ਹੋ ਰਹੇ ਹਨ ਜਾਂ ਨਹੀਂ, ਸੂਚਕਾਂ ਦੀ ਸਹਾਇਤਾ ਲਈ ਜਾਂਦੀ ਹੈ ।
  5. ਵਾਤਾਵਰਣ ਸੰਬੰਧੀ ਸਥਿਤੀ ਬਾਰੇ ਆਮ ਲੋਕਾਂ ਅਤੇ ਪਾਲਿਸੀ ਤਿਆਰ ਕਰਨ ਵਾਲਿਆਂ ਨੂੰ ਸੂਚਨਾਵਾਂ ਦੇਣ ਦੇ ਵਾਸਤੇ ਸੂਚਕਾਂ ਦੀ ਵਰਤੋਂ ਕੀਤੀ ਜਾਂਦੀ ਹੈ ।
  6. ਵਾਤਾਵਰਣ ਨਾਲ ਸੰਬੰਧਿਤ ਹਾਲਤਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਿਚ ਸੂਚਕ ਅੰਕ ਸਹਾਈ ਸਿੱਧ ਹੁੰਦੇ ਹਨ ।

PSEB 12th Class Environmental Education Important Questions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3)

ਪ੍ਰਸ਼ਨ 4.
ਕੋਈ ਅਜਿਹੇ ਪੰਜ (5) ਸੂਚਕਾਂ ਨੂੰ ਸੂਚੀਬੱਧ ਕਰੋ, ਜਿਹੜੇ ਵਾਤਾਵਰਣ ਵਿਚ ਆਏ ਪਰਿਵਰਤਨਾਂ ਬਾਰੇ ਸੰਕੇਤ ਕਰਦੇ ਹਨ ।
ਉੱਤਰ-

1. ਕਾਰਬਨ ਡਾਈਆਕਸਾਈਡ ਦੇ ਨਿਕਾਸ ਦੀ ਤੀਬਰਤਾ ਵਾਤਾਵਰਣ ਵਿਚ ਪਰਿਵਰਤਨ
2. ਓਜ਼ੋਨ ਸਖਣਿਆਉਣ ਪਦਾਰਥਾਂ ਦੇ ਪ੍ਰਤੱਖ ਖਪਤ ਦੇ ਅਪਵਰਤਕ ਅੰਕ (Indices) ਓਜ਼ੋਨ ਪਰਤੇ
3. SO2ਅਤੇ NO2 ਦੇ ਨਿਕਾਸ ਦੀ ਤੀਬਰਤਾ ਹਵਾ ਦੀ ਉੱਤਮਤਾ ਵਿਚ ਖਰਾਬੀ
4. ਮਿਊਂਸੀਪਲ ਫੋਕਟ ਪਦਾਰਥਾਂ ਦੀ ਉਤਪੱਤੀ ਦੀ ਤੀਬਰਤਾ ਫੋਕਟ ਪਦਾਰਥਾਂ/ਕਚਰੇ ਦੀ ਉਤਪੱਤੀ
5. ਨਿਕਾਸੀ ਪਾਣੀ ਦੇ ਨਿਰੂਪਣ (Treatment) ਦੇ ਕੁਨੈਕਸ਼ਨ ਦੀ ਦਰ ਤਾਜ਼ੇ ਪਾਣੀ ਦੀ ਉੱਤਮਤਾ ਜਾਂ ਗੁਣਵੱਤਾ ।

ਪ੍ਰਸ਼ਨ 5.
ਜੀਵ-ਸੂਚਕਾਂ (Bio-Indicators) ਵਜੋਂ ਲਾਈਕੇਨ (Lickens) ਕਿਸ ਤਰ੍ਹਾਂ ਕਾਰਜ ਕਰਦੇ ਹਨ ?
ਉੱਤਰ-
ਲਾਈਕੇਨ, ਐਲਗੀ (Algae) ਅਤੇ ਉੱਲੀਆਂ (Fungis) ਦੇ ਆਪਸ ਵਿਚ ਸਹਿਜੀਵਨ ਕਾਰਨ ਪੈਦਾ ਹੋਣ ਵਾਲੇ ਪੌਦੇ ਹਨ ।

ਲਾਈਕੇਨ ਹਵਾ ਦੀ ਸ਼ੁੱਧਤਾ ਬਾਰੇ ਜਾਣਕਾਰੀ ਪਦੁਸ਼ਕਾਂ ਸੰਬੰਧੀ ਵਿਸ਼ੇਸ਼ ਤੌਰ ‘ਤੇ ਸੰਵੇਦਨਸ਼ੀਲ ਹਨ । ਉਦਯੋਗਾਂ ਆਦਿ ਤੋਂ ਨਿਕਲਣ ਵਾਲੀਆਂ ਨਾਈਟਰੋਜਨੀ ਗੈਸਾਂ, ਜਿਨ੍ਹਾਂ ਦੀ ਵੱਡੇ ਸ਼ਹਿਰਾਂ, ਕਸਬਿਆਂ ਅਤੇ ਸੜਕਾਂ , ਨੇੜੇ ਭਰਮਾਰ ਹੈ, ਦੇ ਬਾਰੇ ਵੀ ਲਾਈਨਜ਼ ਸੰਵੇਦਨਸ਼ੀਲ ਹਨ ।

ਪ੍ਰਸ਼ਨ 6.
ਘਾਹ ਦੇ ਮੈਦਾਨ (Grasslands) ਅਤੇ ਸਦਾਬਹਾਰ ਵਣ (Evergreen forests) ਕੀ ਸੰਕੇਤ ਦਿੰਦੇ ਹਨ ?
ਉੱਤਰ-
ਘਾਹ ਦੇ ਮੈਦਾਨ ਗਰਮੀ ਦੇ ਮੌਸਮ ਵਿਚ ਅਧਿਕ ਮੀਂਹ ਦੇ ਅਤੇ ਸਰਦੀਆਂ ਦੇ ਮੌਸਮ ਵਿਚ ਘੱਟ ਬਾਰਸ਼ ਦੇ ਸੰਕੇਤਕ ਹਨ ।
ਸਦਾ ਬਹਾਰ ਵਣ ਸਰਦੀ ਅਤੇ ਗਰਮੀ ਦੋਵਾਂ ਰੁੱਤਾਂ ਵਿਚ ਬਹੁਤ ਜ਼ਿਆਦਾ ਮੀਂਹ ਪੈਣ ਦੇ ਸੂਚਕ ਹਨ ।

ਪ੍ਰਸ਼ਨ 7.
ਜੈਵ-ਸੂਚਕਾਂ (Bio-inidicators) ਦੇ ਕੀ ਸੰਭਾਵੀ ਲਾਭ ਹਨ ?
ਉੱਤਰ-
ਜੈਵ-ਸੂਚਕਾਂ ਦੇ ਸੰਭਾਵੀ ਲਾਭ (Potential uses of Bio-indicators)

  1. ਲਾਗ ਲਗਾਉਣ ਵਾਲਿਆਂ (Contaminant) ਨੂੰ ਦਰਸਾਉਣਾ ।
  2. ਵਿਸ਼ੈਲੇਪਨ (Toxicity) ਦੇ ਉਤਪੰਨ ਹੋਣ ਸੰਬੰਧੀ ਪਛਾਣ ਕਰਨ ਵਿਚ ਸਹਾਇਤਾ ।
  3. ਵਾਤਾਵਰਣ ਨੂੰ ਪੁੱਜਣ ਵਾਲੇ ਨੁਕਸਾਨਾਂ ਬਾਰੇ ਅਗੇਤੀ ਸੂਚਨਾ ਦੇਣੀਆਂ ।
  4. ਜੈਵ-ਸੂਚਕ ਵਾਤਾਵਰਣ ਦੀ ਪੁਨਰ-ਪ੍ਰਾਪਤੀ ਬਾਰੇ ਸੂਚਨਾ ਦਿੰਦੇ ਹਨ ।

ਪ੍ਰਸ਼ਨ 8.
ਆਈ. ਐੱਸ. ਓ. (ISO) ਅਤੇ ਆਈ. ਏ. ਐੱਫ. (IAF) ਦਾ ਵੱਡਾ ਰੂਪ ਕਰੋ । ਇਨ੍ਹਾਂ ਸੰਗਠਨਾਂ ਦਾ ਕੀ ਮੰਤਵ ਹੈ ?
ਉੱਤਰ-
ਆਈ. ਐੱਸ. ਓ. (ISO) = ਅੰਤਰਰਾਸ਼ਟਰੀ ਮਾਪ-ਦੰਡ ਮਿਆਰ ਸੰਗਠਨ (International Standards Organisation)

ਆਈ. ਏ. ਐੱਫ. (IAF) – ਅੰਦਰੂਨੀ ਅਧਿਕਾਰ ਪ੍ਰਾਪਤੀ ਸਭਾ-ਸਥਾਨ (International Accerdition Forum) ਇਨ੍ਹਾਂ ਦੋਵਾਂ ਸੰਗਠਨਾਂ ਦਾ ਕਾਰਜ ਵੱਖ-ਵੱਖ ਪ੍ਰਕਾਰ ਦੀਆਂ ਫੈਕਟਰੀਆਂ ਅਤੇ ਉਦਯੋਗਾਂ ਦੁਆਰਾ ਵਰਤੀਆਂ ਜਾਂਦੀਆਂ ਵਾਤਾਵਰਣੀ ਪ੍ਰਬੰਧਣ ਪ੍ਰਣਾਲੀਆਂ ਬਾਰੇ ਤਸਦੀਕ ਕਰਨਾ ਹੈ । ਇਨ੍ਹਾਂ ਸੰਗਠਨਾਂ ਦੇ ਕਾਰਜ ਖੇਤਰ ਵਿਚ ਵਾਤਾਵਰਣ ਪ੍ਰਬੰਧਣ ਦੇ ਕੰਮਾਂ ਨੂੰ ਪ੍ਰਮਾਣਿਕ ਬਣਾਉਣਾ ਅਤੇ ਉਨ੍ਹਾਂ ਦੀ ਅਸਲੀ ਵਰਤੋਂ ਦਾ ਹਿਸਾਬ-ਕਿਤਾਬ ਰੱਖਣਾ ਆਉਂਦਾ ਹੈ ।
PSEB 12th Class Environmental Education Important Questions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3) 1

PSEB 12th Class Environmental Education Important Questions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3)

ਪ੍ਰਸ਼ਨ 9.
ਆਈ. ਐੱਸ. ਓ. (ISO 19011) ਅਤੇ ਆਈ. ਐੱਸ. ਓ. 14000 ISO 14000) ’ਤੇ ਸੰਖੇਪ ਨੋਟ ਲਿਖੋ ।
ਉੱਤਰ-
1. ਆਈ. ਐੱਸ. ਓ. 19011 (ISO-19011) – ਅੰਤਰਰਾਸ਼ਟਰੀ ਮਿਆਰ ਕਾਇਮ ਕਰਨ ਵਾਸਤੇ ਕਾਇਮ ਕੀਤੇ ਸੰਗਠਨ (International Organisation for Standardisation) ਦੁਆਰਾ ਵਿਕਸਿਤ ਕੀਤਾ ਗਿਆ ਦਸਤਾਵੇਜ਼ ਹੈ । ਇਸ ਸੰਗਠਨ ਦੁਆਰਾ ਵਕਤ ਨੂੰ ਬਚਾਉਣ ਦੇ ਲਈ (To save time), ਯਤਨ (Effort) ਅਤੇ ਰਾਸ਼ੀ (Money) ਨੂੰ ਬਚਾਉਣ ਦੇ ਹੋਰਨਾਂ ਸੰਗਠਨਾਂ ਦੇ ਵਾਸਤੇ ਚਾਰ ਸਾਧਨ ਸੁਝਾਏ ਹਨ ।

  • ਪ੍ਰਬੰਧਣ ਪ੍ਰਣਾਲੀ ਦੇ ਲੇਖਾ ਪੜਤਾਲ (Auditing) ਦੇ ਸਿਧਾਂਤਾਂ ਦੀ ਸਪੱਸ਼ਟ ਵਿਆਖਿਆ ।
  • ਪ੍ਰਬੰਧਣ ਦੇ ਲੇਖਾ ਪੜਤਾਲ ਪ੍ਰੋਗਰਾਮਾਂ ਦੀ ਅਗਵਾਈ ।
  • ਅੰਦਰੂਨੀ ਅੰਦਰਲੇ) ਅਤੇ ਬਾਰੂਨੀ (ਬਾਹਰੀ) ਲੇਖਾ ਪੜਤਾਲ ਕਰਨ ਸੰਬੰਧੀ ਅਗਵਾਈ ।
  • ਲੇਖਾਕਾਰਾਂ (Auditors) ਦੀ ਸਮਰੱਥਾ ਅਤੇ ਮੁੱਲਾਂਕਣ ਬਾਰੇ ਸਲਾਹ ਦੇਣਾ ।

2. ਆਈ. ਐੱਸ. ਓ. 14000 (ਲੜੀ) ISO 14000) (Series) – ਆਈ. ਐੱਸ. ਓ. 14001 ਦੀ ਪ੍ਰਵਾਨਗੀ ਸੀ. ਈ. ਐੱਨ. (CEN) (Committee de Normalization), ਜਿਹੜੀ ਕਿ ਯੂਰਪੀ ਯੂਨੀਅਨ ਦੀ ਮਾਪਦੰਡ ਕਾਇਮ ਕਰਨ ਵਾਲੀ ਸੰਸਥਾ (European Unions Standardisation Body) ਹੈ, ਦੀ ਸਿਫ਼ਾਰਸ਼ ਤੇ ਇਸ ਲੜੀ ਨੂੰ ਪ੍ਰਵਾਨਗੀ ਦਿੱਤੀ ਗਈ । ਇਸ ਲੜੀ ਦਾ ਆਈ. ਐੱਸ. ਓ. 9000 ਤੋਂ ਵਿਉਂਤਪਨ ਕੀਤਾ ਗਿਆ ਹੈ | ਪਰ ਇਹ ਲੜੀ ਉੱਤਮਤਾ ਦੇ ਮਿਆਰਾਂ ਮੁਤਾਬਕ ਆਈ. ਐੱਸ. ਓ. 9000 ਨਾਲੋਂ ਬਿਹਤਰ ਹੈ । ਇਸ ਲੜੀ ਦਾ ਕੱਚੇ ਮਾਲ ਤੋਂ ਲੈ ਕੇ ਅੰਤ ਵਿਚ ਬਣਨ ਵਾਲੇ ਪਦਾਰਥਾਂ ਜਿਹੜੇ ਕਿ ਉਦਯੋਗਾਂ ਵਿਚ ਤਿਆਰ ਕੀਤੇ ਜਾਂਦੇ ਹਨ, ਨਾਲ ਸੰਬੰਧ ਹੈ ਕਿਉਂਕਿ ਇਹ ਪਦਾਰਥ ਖ਼ਪਤਕਾਰਾਂ ਤਕ ਪਹੁੰਚਦੇ ਹਨ ਅਤੇ ਇਨ੍ਹਾਂ ਪਦਾਰਥਾਂ ਦਾ ਅੰਤਮ ਨਿਪਟਾਰਾ ਕਾਫ਼ੀ ਖ਼ਤਰਨਾਕ ਹੋ ਸਕਦਾ ਹੈ ।

ਪ੍ਰਸ਼ਨ 10.
ਬੀ. ਐੱਸ. 7750 ਕੀ ਹੈ ? ਇਸ ਨੂੰ ਕਿਉਂ ਪੇਸ਼ ਕੀਤਾ ਗਿਆ ?
ਉੱਤਰ-
BS 7750-ਇਹ ਬ੍ਰਿਟਿਸ਼ ਸਟੈਂਡਰਜ਼ 7750 ਨੂੰ ਵਿਕਾਸ ਕਰ ਰਹੀ ਪ੍ਰਬੰਧਣ ਪ੍ਰਣਾਲੀ ਦੇ ਵੱਖ-ਵੱਖ ਪੜਾਵਾਂ ਦੇ ਵਿਸ਼ੇਸ਼ ਵਿਵਰਣ ਵਜੋਂ ਪੇਸ਼ ਕੀਤਾ ਗਿਆ | ਵਾਤਾਵਰਣ ਦਾ ਇਹ ਪਹਿਲਾ ਮਾਪਦੰਡ ਹੈ, ਜਿਸ ਨੇ ਆਈ. ਐੱਸ. ਓ. 14001 ਤੇ ਪ੍ਰਭਾਵ ਪਾਇਆ ਅਤੇ ਇਸ ਦਾ ਵਿਉਂਤਪਨ (Derived) ਆਈ. ਐੱਸ. ਓ. 9000 ਤੋਂ ਕੀਤਾ ਗਿਆ ।

ਪ੍ਰਸ਼ਨ 1.
ਈਕੋ ਮਾਰਕ (Ecomark), ਈ. ਐੱਨ. ਵੀ. ਆਈ. ਐੱਸ. (ENVIS) ਅਤੇ ਪੀ. ਐੱਸ. ਸੀ. ਐੱਸ. ਟੀ. (PSCST) ਦੇ ਲੋਗੋ ਪਰਿਸਥਿਤੀ ਚਿੰਨ੍ਹ (Logo) ਦੇ ਚਿੱਤਰ ਉਲੀਕੋ ।
ਉੱਤਰ-
PSEB 12th Class Environmental Education Important Questions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3) 2

ਪ੍ਰਸ਼ਨ 12.
ਈ. ਐੱਨ. ਆਰ. ਈ. ਈ. (ENREE) ਕੀ ਹੈ ? ਵਿਆਖਿਆ ਕਰੋ ।
ਉੱਤਰ-
ਈ-ਨਵਿਆਉਣ ਯੋਗ ਉਰਜਾ , ਅਤੇ ਵਾਤਾਵਰਣ ਸੰਬੰਧੀ ਸਮਾਚਾਰ ਪੱਤ੍ਰਿਕਾ
(E-Newletter on Renewable Energy and Environment)

ਨਵਿਆਉਣਯੋਗ ਊਰਜਾ ਅਤੇ ਵਾਤਾਵਰਣ (Renewable Energy and Environment) ਦੇ ਨਾਮ ਹੇਠ ਛਪਣ ਵਾਲੀ ਤਿਮਾਹੀ (Quarterly) ਸਮਾਚਾਰ ਪੱਤ੍ਰਿਕਾ (New Letter) ਨੂੰ ਉਰਜਾ ਅਤੇ ਸਾਧਨਾਂ ਖੋਜ ਸੰਸਥਾ (The Energy and Research Institute, TERI) ਨਵੀਂ ਦਿੱਲੀ ਤੋਂ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਅਤੇ ਇਸ ਪ੍ਰਤਿਭਾ ਨੂੰ ਵਾਤਾਵਰਣ ਅਤੇ ਵਣ ਮੰਤਰਾਲਾ ਨੇ ਚਾਲੂ ਕੀਤਾ । ਇਸ ਪੱਤ੍ਰਿਕਾ ਦੀ ਕੋਈ ਕੀਮਤ ਨਹੀਂ ਹੈ । ਇਸ ਸਮਾਚਾਰ ਪੱਤ੍ਰਿਕਾ ਦਾ ਮੁੱਖ ਮੰਤਵ ਲੋਕਾਂ ਵਿਚਲੇ ਗਿਆਨ ਦੇ ਪਾੜੇ ਨੂੰ ਭਰਨਾ ਅਤੇ ਜਾਣਕਾਰੀ ਨੂੰ ਲਿਜੀਟੀ ਸ਼ਕਲ (Ligitized form) ਵਿਚ ਫੈਲਾਉਣਾ ਹੈ ।ਈ. ਐੱਨ. ਵੀ. ਆਈ. ਐੱਸ. (ENVIS) ਵਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਜਨਰਲ/ਪੱਤਿਕਾ ਜਿਸ ਦਾ ਸਿਰਲੇਖ ਟਾਇਡੀ (TYDEE) (ਟੀ. ਈ. ਆਰ. ਆਈ. ਡਾਈਜੈਂਸਟ TERI Digest, ਊਰਜਾ ਅਤੇ ਵਾਤਾਵਰਣ ਦੇ ਇਲਾਵਾ ਈ. ਐੱਨ. ਆਰ. ਈ. ਈ. (eNREE) ਵੀ ਪ੍ਰਕਾਸ਼ਿਤ ਕੀਤਾ ਜਾਂਦਾ ਹੈ । ਵਿਸ਼ਾਲ ਪੱਧਰ ਤੇ ਜਾਣਕਾਰੀ ਫੈਲਾਉਣ ਦੇ ਮੰਤਵ ਨਾਲ ਹੁਣ ਈ. ਐੱਨ. ਆਰ. ਈ. ਈ. ਇਲੈੱਕਟਾਨਿਕ ਪੀ. ਡੀ. ਐੱਫ. ਫਾਰਮੇਟ (PDF Format) ਦੀ ਸ਼ਕਲ ਵਿਚ ਉਪਲੱਬਧ ਹਨ ।

ਮੰਤਵ – ਇਹ ਪੱਤ੍ਰਿਕਾ ਪਾਲਿਸੀ ਬਣਾਉਣ ਵਾਲਿਆਂ, ਖੋਜ ਕਰਨ ਵਾਲਿਆਂ, ਸਲਾਹਕਾਰਾਂ (Consultants) ਅਤੇ ਵਿਦਿਆਰਥੀਆਂ ਆਦਿ, ਜਿਹੜੇ ਕਿ ਨਵਿਆਉਣਯੋਗ ਊਰਜਾ ਦੇ ਅਤੇ ਵਾਤਾਵਰਣ ਦੇ ਖੇਤਰ ਵਿਚ ਕੰਮ ਕਰ ਰਹੇ ਹਨ, ਦੇ ਲਈ ਲਾਹੇਵੰਦ ਸਿੱਧ ਹੋਵੇਗਾ ।

ਪ੍ਰਸ਼ਨ 13.
ਵਾਤਾਵਰਣੀ ਮਿਆਰਾਂ ਤੋਂ ਕੀ ਭਾਵ ਹੈ ?
ਉੱਤਰ-
ਵਾਤਾਵਰਣੀ ਮਿਆਰ (Environmental Standards) ਵਾਤਾਵਰਣ ਅਤੇ ਵਣ ਮੰਤਰਾਲਾ ਨੇ ਕੁਦਰਤੀ ਸਾਧਨਾਂ ਵਿਚ ਤੇਜ਼ੀ ਨਾਲ ਆ ਰਹੇ ਜ਼ਵਾਲ (Decline) ਨੂੰ ਰੋਕਣ ਦੇ ਵਾਸਤੇ, ਵਾਤਾਵਰਣੀ ਪਦੁਸ਼ਣ ਦੇ ਅਨੁਵਣ (Monitoring) ਦੇ ਲਈ ਖਾਸ ਤਰ੍ਹਾਂ ਦੇ ਜਿਹੜੇ ਮਾਪ-ਦੰਡ ਆਦਿ ਤਿਆਰ ਕੀਤੇ ਹਨ, ਉਨ੍ਹਾਂ ਨੂੰ ਵਾਤਾਵਰਣੀ ਮਿਆਰ ਆਖਦੇ ਹਨ | ਅਜਿਹਾ ਕਰਨ ਦਾ ਮੁੱਖ ਮੰਤਵ ਵਾਤਾਵਰਣ ਨੂੰ ਸਾਫ਼-ਸੁਥਰਾ ਯਕੀਨੀ ਬਣਾਉਣਾ ਹੈ । ਕੁੱਝ ਪ੍ਰਕਾਰ ਦੇ ਨਿਯਮ ਹੇਠ ਲਿਖੇ ਹਨ-

  1. ਉਦਯੋਗਾਂ ਤੋਂ ਨਿਕਲਣ ਵਾਲੇ ਫੋਕਟ ਪਦਾਰਥਾਂ ਦਾ ਮਿਆਰ ਕਾਇਮ ਰੱਖਣਾ ।
  2. ਵਾਹਨਾਂ ਦੇ ਵਿਚ ਵਰਤੇ ਜਾਂਦੇ ਈਂਧਨਾਂ ਦੇ ਮਿਆਰ ਨੂੰ ਕਾਇਮ ਰੱਖਣਾ ।
  3. ਬਾਇਓਮੈਡੀਕਲ ਅਤੇ ਖ਼ਤਰਨਾਕ ਪਦਾਰਥਾਂ ਦੇ ਵਰਤਾਰੇ ਅਤੇ ਨਿਪਟਾਰੇ ਦੇ ਲਈ ਮਿਆਰਾਂ ਨੂੰ ਕਾਇਮ ਰੱਖਣਾ ।

ਭਾਰਤ ਸਰਕਾਰ ਨੇ ਮਿੱਟੀ ਦੇ ਘੜੇ (Earthen pot) ਦੇ ਚਿੰਨ੍ਹ (Logo) ਨੂੰ ਵਾਤਾਵਰਣੀ ਮਿਆਰ ਵਜੋਂ ਮਾਨਤਾ ਦਿੱਤੀ ਹੋਈ ਹੈ ।

ਪ੍ਰਸ਼ਨ 14.
ਈਕੋ-ਮਾਰਕ ਸਕੀਮ ਸਭ ਤੋਂ ਪਹਿਲਾਂ ਕਿਹੜੇ ਦੇਸ਼ ਵਿੱਚ ਅਤੇ ਕਦੋਂ ਸ਼ੁਰੂ ਕੀਤੀ ਗਈ ?
ਉੱਤਰ-
ਈਕੋ-ਮਾਰਕ ਸਕੀਮ ਸਭ ਤੋਂ ਪਹਿਲਾਂ ਜਰਮਨੀ ਵਿਚ ਸ਼ੁਰੂ ਕੀਤੀ ਗਈ ਅਤੇ ਇਸੇ ਸਕੀਮ ਦੀ ਸ਼ੁਰੂਆਤ ਸੰਨ 1978 ਨੂੰ ਕੀਤੀ ਗਈ ।ਇਸ ਸਕੀਮ ਨੂੰ (Uni weltzeichen OR Blue Angel System) ਦਾ ਨਾਂ ਦਿੱਤਾ ਗਿਆ ।

PSEB 12th Class Environmental Education Important Questions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3)

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਚਾਰ-ਚੁਫੇਰੇ ਦੀ ਹਵਾ ਵਿਚ ਸ਼ੋਰ ਸੰਬੰਧੀ ਮਿਆਰਾਂ ਦੀ ਸੂਚੀ ਬਣਾਓ ।
ਉੱਤਰ-
ਚਾਰ-ਚੁਫੇਰੇ ਦੀ ਹਵਾ ਨਾਲ ਸੰਬੰਧਿਤ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮਿਆਰਾਂ ਅਨੁਸਾਰ ਸਾਰਨੀ-
(Central Pollution Centrol Board STANDARDS WITH RESPECT TO NOISE IN AMBIENT AIR)

Limits in dB (A) Leq*

Area Code Category of Area/Zone Day Time Night Time
(ੳ) ਉਦਯੋਗਿਕ ਖੇਤਰ (Industrial area) 75
(ਅ) ਵਪਾਰਕ ਖੇਤਰ (Commercial area) 65 55
(ੲ) ਆਵਾਸ ਖੇਤਰ (Residential area) 55 45
(ਸ) ਚੁੱਪ ਦਾ ਖੇਤਰ (Silence Zone) 50 40

ਸਰੋਤ-ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ

ਪਸ਼ਨ 2.
ਵਾਤਾਵਰਣ ਨਾਲ ਸੰਬੰਧਿਤ ਸਿੱਖਿਆ (Environmental Education) ਅਤੇ ਜਾਗਰੂਕਤਾ ਪੈਦਾ ਕਰਨ (Awareness Generation) ‘ਤੇ ਨੋਟ ਲਿਖੋ ।
ਉੱਤਰ-
ਸਮਰੱਥਾ ਨਿਰਮਾਣ ਦੇ ਲਈ ਕੀਤੀ ਜਾਂਦੀ ਪਹਿਲ ਦੇ ਆਧਾਰ ਤੇ ਭਾਰਤ ਸਰਕਾਰ ਨੇ ਵਾਤਾਵਰਣ ਨਾਲ ਸੰਬੰਧਿਤ ਕਈ ਪ੍ਰਾਜੈਕਟ ਅਤੇ ਪ੍ਰੋਗਰਾਮ ਚਾਲੂ ਕੀਤੇ ਹੋਏ ਹਨ ਅਤੇ ਇਹ ਪਾਜੈਕਟ ਤੇ ਪ੍ਰੋਗਰਾਮ ਕਾਇਮ ਰਹਿਣਯੋਗ ਵਿਕਾਸ ਦਾ ਅਨਿੱਖੜਵਾਂ ਅੰਗ ਹਨ । ਅਧਿਆਪਕਾਂ । ਨੂੰ ਇਸ ਸੰਬੰਧੀ ਸਿਖਲਾਈ ਦੇਣ ਦੇ ਲਈ ਗੈਰ ਸਰਕਾਰੀ ਸੰਸਥਾਵਾਂ ਨੂੰ ਇਨ੍ਹਾਂ ਪ੍ਰੋਗਰਾਮਾਂ ਵਿਚ ਸ਼ਾਮਿਲ ਕਰਨ ਦੇ ਲਈ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਇਨ੍ਹਾਂ ਸਿਖਲਾਈ ਕੋਰਸਾਂ ਨੂੰ ਲਾਹੇਵੰਦ ਬਣਾਇਆ ਜਾ ਸਕੇ ।ਵਾਤਾਵਰਣ ਸਿੱਖਿਆ ਕੇਂਦਰ ਅਹਿਮਦਾਬਾਦ ਅਤੇ ਸੀ.ਪੀ.ਆਰ. ਵਾਤਾਵਰਣ ਸਿੱਖਿਆ ਕੇਂਦਰ (Environment Education Centre) ਚੇਨੱਈ ਤੋਂ ਗ਼ੈਰ ਸਰਕਾਰੀ ਸੰਗਠਨਾਂ ਨੂੰ ਉਤਸ਼ਾਹਿਤ ਕਰਨ ਦੇ ਵਾਸਤੇ ਸਹਾਇਤਾ ਦੇਣ ਦੇ ਲਈ ਇਹ ਉੱਤਮਤਾ ਵਾਲੇ ਦੋ ਕੇਂਦਰ ਹਨ ।

ਗੈਰ ਰਸਮੀ (Non-formal) ਵਾਤਾਵਰਣੀ ਸਿੱਖਿਆ ਅਤੇ ਜਾਗਰੂਕਤਾ ਦੇ ਸੰਬੰਧ ਵਿਚ ਭਾਰਤ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿਚ ਇਹ ਸ਼ਾਮਿਲ ਹਨ-

  1. ਕੌਮੀ ਵਾਤਾਵਰਣ ਜਾਗਰੂਕਤਾ ਅੰਦੋਲਨ ।
  2. ਈਕੋ ਕਲੱਬ ਜਾਂ ਆਵਾਸ ਕਲੱਬ (Eco-clubs) ।
  3. ਪਰਿਆਵਰਣ ਵਾਹਿਨੀ (Paryavaran Vahinis) ।
  4. ਸੈਮੀਨਾਰ/ਸਿੰਪੋਜ਼ੀਆ/ਸੰਮੇਲਨ/ਕਾਰਜਸ਼ਾਲਾ (Workshops) ।
  5. ਰਾਜ ਸਪੋਰਟ ਬੱਸ ਪੈਨਲਜ਼ ਦੁਆਰਾ ਪਬਲੀਸਿਟੀ ।
  6. ਵਾਤਾਵਰਣ ਨਾਲ ਸੰਬੰਧਿਤ ਖੇਤਰਾਂ ਬਾਰੇ ਫਿਲਮਾਂ ।
  7. ਸੰਚਾਰ ਅਤੇ ਜਾਗਰੂਕਤਾ ਪ੍ਰੋਗਰਾਮ ।
  8. ਪੜ੍ਹਾਈ ਵਿੱਚੇ ਛੱਡਣ ਨੂੰ ਘਟਾਉਣ ਦੇ ਲਈ ਛੋਟੀ ਉਮਰ ਤੋਂ ਹੀ ਬੱਚਿਆਂ ਨੂੰ ਪੜ੍ਹਾਉਣਾ ਅਤੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਤੇ ਕਾਇਮ ਰੱਖਣਾ । ਵਿਸ਼ੇਸ਼ ਕਰਕੇ ਵਿੱਦਿਆ ਪੱਖੋਂ ਪਿੱਛੜੇ ਹੋਏ ਵਰਗਾਂ ਦੇ ਬੱਚਿਆਂ ਨੂੰ ਸਕੂਲ ਵਿਖੇ ਕਾਇਮ ਰੱਖਣ ਲਈ ਯਤਨਸ਼ੀਲ ਹੋਣਾ ।

ਪ੍ਰਸ਼ਨ 3.
ਈਕੋ ਕਲੱਬ ਕੀ ਹੈ ?
ਉੱਤਰ-
ਈਕੋ = ਕਲੱਬ (ECO-CLUB)
ਕਿਸੇ ਖੇਤਰ ਦੇ ਸਵੈ-ਇੱਛਿਤ ਲੋਕਾਂ ਦਾ ਅਜਿਹਾ ਗਰੁੱਪ, ਜਿਸ ਦਾ ਮੁੱਖ ਉਦੇਸ਼ ਵਾਤਾਵਰਣ ਨਾਲ ਸੰਬੰਧਿਤ ਸਮੱਸਿਆਵਾਂ ਬਾਰੇ ਸੋਚਣਾ ਅਤੇ ਇਨ੍ਹਾਂ ਦਾ ਹੱਲ ਲੱਭਣਾ ਹੈ, ਈਕੋ-ਕਲੱਬ ਅਖਵਾਉਂਦਾ ਹੈ । ਈਕੋ-ਕਲੱਬ ਨੂੰ ਗ੍ਰੀਨ-ਕਲੱਬ (Green Club) ਵੀ ਆਖਦੇ ਹਨ ।

ਈਕੋ ਕਲੱਬ ਦੀ ਲੋੜ (Need for Eco-Club)
ਅੱਜ-ਕਲ੍ਹ – ਅਜੋਕੇ ਸਮੇਂ ਦੇ ਲੋਕ ਵਿਸ਼ੇਸ਼ ਕਰਕੇ ਵਿਦਿਆਰਥੀ ਅਤੇ ਯੁਵਕ ਵਿਗੜ ਰਹੇ ਵਾਤਾਵਰਣ ਚੌਗਿਰਦੇ ਬਾਰੇ ਬੜੇ ਫ਼ਿਕਰਮੰਦ ਹਨ । ਵਾਤਾਵਰਣ ਦੀ ਸਾਂਭ-ਸੰਭਾਲ ਅਤੇ ਸੁਰੱਖਿਆ ਲਈ ਵਿਦਿਆਰਥੀ ਅਤੇ ਯੁਵਕ ਈਕੋ-ਕਲੱਬਾਂ ਦੁਆਰਾ ਬੜੀ ਰਚਨਾਤਮਕ ਭੂਮਿਕਾ ਨਿਭਾਅ ਸਕਦੇ ਹਨ, ਕਿਉਂਕਿ ਇਨ੍ਹਾਂ ਅੰਦਰ ਜੋਸ਼ ਅਤੇ ਕੰਮ ਕਰਨ ਦੀ ਸਮਰੱਥਾ ਕਾਫ਼ੀ ਹੁੰਦੀ ਹੈ । ਇਹ ਵਾਤਾਵਰਣ ਦੀ ਸੁਰੱਖਿਆ ਅਤੇ ਸੋਧ ਕਰਨ ਦੇ ਲਈ ਇਨ੍ਹਾਂ ਦੇ ਸ਼ੌਕ ਅਤੇ ਰੁਚੀ ਦਾ ਲਾਭ ਉਠਾਉਣ ਨਾਲ ਵਿਗਾੜ ਅਤੇ ਪਤਨ ਹੋ ਰਿਹਾ ਵਾਤਾਵਰਣ ਸੁਧਾਰਿਆ ਅਤੇ ਸੁਰੱਖਿਅਤ ਕੀਤਾ ਜਾ ਸਕਦਾ ਹੈ । ਇਸ ਸੰਬੰਧ ਵਿੱਚ ਵਿਦਿਆਰਥੀਆਂ ਦਾ ਉਤਸ਼ਾਹ ਵਧਾਉਣ ਅਤੇ ਹੱਲਾ ਸ਼ੇਰੀ ਦੇਣਾ ਸੰਗਠਨ (Organiser) ਦੀ ਡਿਊਟੀ ਬਣਦੀ ਹੈ ।

ਅਧਿਆਪਕ ਲਈ (For Teacher) – ਸਕੂਲ ਅਤੇ ਹੋਰਨਾਂ ਵਿੱਦਿਅਕ ਸੰਸਥਾਵਾਂ ਵਿਚ ਈਕੋ-ਕਲੱਬ ਦੀ ਸਥਾਪਨਾ ਕਰਨ ਵਿੱਚ ਵਿਦਿਅਕ ਸੰਸਥਾਵਾਂ ਦੀ ਮੁਖੀ ਅਤੇ ਅਧਿਆਪਕਾਂ ਦੀ ਜੁੰਮੇਵਾਰੀ ਵਾਤਾਵਰਣ ਵਿੱਚ ਰੁਚੀ ਪੈਦਾ ਕਰਨ ਵਿੱਚ ਅਧਿਆਪਕ ਭੂਮਿਕਾ ਨਿਭਾ ਸਕਦੇ ਹਨ । ਵਾਤਾਵਰਣ ਸੰਬੰਧੀ ਸਮੱਸਿਆਵਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਅਤੇ ਇਨ੍ਹਾਂ ਦੇ ਹੱਲ ਵਿੱਚ ਅਧਿਆਪਕ ਮੁੱਖ ਭੂਮਿਕਾ ਨਿਭਾ ਸਕਦੇ ਹਨ । ਇਸ ਸੰਬੰਧ ਵਿੱਚ ਅਧਿਆਪਕਾਂ ਦੀ ਭੂਮਿਕਾ ਬੜੀ ਮਹੱਤਤਾ ਵਾਲੀ ਹੈ । ਆਮ-ਸਿੱਖਿਆ ਪ੍ਰਣਾਲੀ (Formal education) ਦੀਆਂ ਹੱਦਾਂ ਵਿੱਚ ਵਿਸ਼ਾਲਤਾ ਲਿਆਉਣ, ਨਿਰਣਾਤਮਕ ਰੁਚੀ ਨੂੰ ਵਧਾਉਣ ਅਤੇ ਵਿਦਿਆਰਥੀਆਂ ਤੇ ਯੁਵਕਾਂ ਦੀ ਕਿਰਿਆਸ਼ੀਲਤਾ ਵਿੱਚ ਵਾਧਾ ਕਰਨਾ ਹੈ ।

PSEB 12th Class Environmental Education Important Questions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3)

ਪ੍ਰਸ਼ਨ 4.
ਚੁਗਿਰਦੇ ਦੀ ਹਵਾ (Ambient air) ਦੇ ਵਾਸਤੇ ਵਾਤਾਵਰਣੀ ਮਿਆਰਾਂ ental Standard) ਦੀ ਸਾਰਨੀ ਬਣਾਓ ।
ਉੱਤਰ-
PSEB 12th Class Environmental Education Important Questions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3) 3
PSEB 12th Class Environmental Education Important Questions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3) 4
* AnnuaI Arithmatic mean of minimum 104 measurements in a year taken twice a week 24 hourly at uniform interval.
** 24 hourly /8 hourly values should be met 98% of the time in a year. However, 2% of the time, it may exceed but not on two.

ਪ੍ਰਸ਼ਨ 5.
ਵਾਤਾਵਰਣੀ ਮਿਆਰਾਂ ਅਨੁਸਾਰ ਪਾਣੀ ਦੀ ਗੁਣਵੱਤਾ ਦਰਸਾਉਂਦੀਆਂ ਕਸਵੱਟੀਆਂ (Criteria) ਦੀ ਮਾਰਨੀ ਬਣਾਉ ।
ਉੱਤਰ-
ਵਾਤਾਵਰਣੀ ਮਿਆਰਾਂ ਦੇ ਅਨੁਸਾਰ ਪਾਣੀ ਦੀ ਗੁਣਵੱਤਾ ਦਰਸਾਉਂਦੀਆਂ ਕਸਵੱਟੀਆਂ-

Designated-Best-Use Class of Water Criteria
Drinking Water Source without conventional treatment but after disinfection. A 1. Total Coliforms Organisms MPN/100 ml shall be 50 or less.

2. pH between 6.5 and 8.5.

3. Dissolved Oxygen 6mg/1 or more.

4. Biochemical Oxygen Demand 5 days 20°C 2 mg/1 or less.

Outdoor bathing (Organised) B 1. Total Coliforms Organisms MPN/100 ml shall be 500 or less.

2. pH between 6.5 and 8.5.

3. Dissolved Oxygen 5 mg/1 or more.

4. Biochemical Oxygen Demand 5 days 20°C 3 mg/1 or less.

Drinking water source after conventional treatment and disinfection. C 1. Total Coliforms Organisms MPN/100 ml shall be 5000 or less.

2. pH between 6 to 9

3. Dissolved Oxygen 4 mg/1 or more.

4. Biochemical Oxygen Demand 5 days 20°C 3 mg/1 or less.

Propagation of Wild life ID and Fisheries. D 1. pH between 6.5 and 8.5

2. Dissolved Oxygen 4 mg/1 or more.

3. Free ammonia (as N) 1.2 mg/1 or less

Irrigation, industrial Cooling, Controlled Waste disposal. E 1. pH between 6.0 to 8.5

2. Electrical Conductivity at 25°C micro mhos/cm. Max 2250.

3. Sodium absorption ratio Max. 26

4. Boron Max. 2 mg/1 Below-E Not Mecting A,B, C, D & E Criteria.

PSEB 11th Class Environmental Education Solutions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

Punjab State Board PSEB 11th Class Environmental Education Book Solutions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ Textbook Exercise Questions and Answers.

PSEB Solutions for Class 11 Environmental Education Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

Environmental Education Guide for Class 11 PSEB ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ 1.
ਵਿਸਫੋਟਕ (Explosives) ਕੀ ਹੁੰਦੇ ਹਨ ?
ਉੱਤਰ-
ਉਹ ਪਦਾਰਥ ਜਿਹੜੇ ਗਰਮੀ, ਕਰੰਟ ਜਾਂ ਉੱਚ ਦਬਾਅ ਦੇ ਨਾਲ ਮਿਲਣ ਤੇ ਨਾਲ ਫਟਣ ‘ਤੇ ਗੈਸ ਅਤੇ ਗਰਮੀ ਛੱਡਦੇ ਹਨ, ਉਹਨਾਂ ਨੂੰ ਵਿਸਫੋਟਕ ਕਿਹਾ ਜਾਂਦਾ ਹੈ।

ਪ੍ਰਸ਼ਨ 2.
ਵਾਤਾਵਰਣ ਦੀ ਸੁਰੱਖਿਆ ਨਾਲ ਸੰਬੰਧਿਤ ਐਕਟ ਦਾ ਨਾਮ ਲਿਖੋ ।
ਉੱਤਰ-
ਵਾਤਾਵਰਣ ਸੁਰੱਖਿਅਣ ਕਾਨੂੰਨ, 1986. .

ਪ੍ਰਸ਼ਨ 3.
ਫੈਕਟਰੀ ਐਕਟ ਕਦੋਂ ਲਾਗੂ ਕੀਤਾ ਗਿਆ ਸੀ ?
ਉੱਤਰ-
ਫੈਕਟਰੀ ਐਕਟ’’ 1948 ਵਿਚ ਲਾਗੂ ਹੋਇਆ ਅਤੇ 1976 ਤੇ 1987 ਨੂੰ ਇਸ ਵਿਚ ਸੁਧਾਰ ਕੀਤਾ ਗਿਆ।

ਪ੍ਰਸ਼ਨ 4.
ਦੋ ਜ਼ਹਿਰੀਲੇ ਠੋਸ ਪਦਾਰਥਾਂ (Toxic Solids) ਦੇ ਨਾਮ ਲਿਖੋ।
ਉੱਤਰ-
ਸੀਸਾ ਅਤੇ ਸਾਇਆਨਾਇਡ ।

PSEB 11th Class Environmental Education Solutions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

ਪ੍ਰਸ਼ਨ 5.
ਕਿਹੜਾ ਦਿਨ ਰਾਸ਼ਟਰੀ ਸੁਰੱਖਿਆ ਦਿਵਸ ਵਜੋਂ ਮਨਾਇਆ ਜਾਂਦਾ ਹੈ ?
ਉੱਤਰ-
ਹਰ ਸਾਲ 4 ਮਾਰਚ।

ਪ੍ਰਸ਼ਨ 6.
ਦੋ ਜ਼ਹਿਰੀਲੀਆਂ ਗੈਸਾਂ ਦੇ ਨਾਮ ਦੱਸੋ ।
ਉੱਤਰ-
ਅਮੋਨੀਆ ਅਤੇ ਕਲੋਰੀਨ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪਸ਼ਨ 1.
ਜ਼ਹਿਰੀਲੇ ਪਦਾਰਥ (Toxic or Poisnous Substances) ਕੀ ਹੁੰਦੇ ਹਨ ?
ਉੱਤਰ-
ਉਹ ਪਦਾਰਥ ਜੋ ਸਜੀਵਾਂ ਦੇ ਸਰੀਰ ਅੰਦਰ ਚਲੇ ਜਾਂਦੇ ਹਨ ਜਾਂ ਜੋ ਉਹਨਾਂ ਦੀ ਮੌਤ ਦਾ ਕਾਰਨ ਬਣਦੇ ਹਨ, ਉਹਨਾਂ ਨੂੰ ਜ਼ਹਿਰੀਲੇ ਜਾਂ ਵਿਸ਼ੈਲੇ ਪਦਾਰਥ ਕਹਿੰਦੇ ਹਨ, ਜਿਵੇਂਸੀਸਾ, ਸਾਇਆਨਾਇਡ ਆਦਿ।

ਪ੍ਰਸ਼ਨ 2.
ਖ਼ਤਰਨਾਕ ਪਦਾਰਥ (Hazardous Substances) ਵਾਤਾਵਰਣ ਵਿੱਚ ਕਿਵੇਂ ਦਾਖ਼ਲ ਹੋ ਜਾਂਦੇ ਹਨ ?
ਉੱਤਰ-
ਖ਼ਤਰਨਾਕ ਪਦਾਰਥ ਵਾਤਾਵਰਣ ਵਿਚ ਛਿੜਕਾਅ, ਰਿਸਾਅ, ਜ਼ਹਿਰੀਲੀ ਭਾਫ਼, ਅਤੇ ਇਨ੍ਹਾਂ ਪਦਾਰਥਾਂ ਦੇ ਸਟੋਰ ਕਰਨ ਵਾਲੇ ਬਰਤਨ ਵਿਚੋਂ ਜਿਹੜਾ ਰਿਸਾਅ ਹੁੰਦਾ ਹੈ ਕਰਕੇ ਵਾਤਾਵਰਣ ਵਿਚ ਦਾਖ਼ਲ ਹੋ ਜਾਂਦੇ ਹਨ।

ਪ੍ਰਸ਼ਨ 3.
ਮੁੱਢਲੀ ਸਹਾਇਤਾ (First Aid) ਕੀ ਹੁੰਦੀ ਹੈ ?
ਉੱਤਰ-
ਕਿਸੇ ਦੇ ਜੀਵਨ ਉੱਪਰ ਆਏ ਖ਼ਤਰੇ ਨੂੰ ਘੱਟ ਕਰਨਾ ਜਾਂ ਰੋਕਣ ਦੇ ਉਦੇਸ਼ ਨਾਲ ਦੁਰਘਟਨਾ ਵਿਚ ਜ਼ਖ਼ਮੀ ਵਿਅਕਤੀ ਨੂੰ ਤੁਰੰਤ ਦਿੱਤੀ ਗਈ ਸਹਾਇਤਾ ਜਾਂ ਸੇਵਾ ਨੂੰ ਮੁੱਢਲੀ ਸਹਾਇਤਾ ਕਹਿੰਦੇ ਹਨ।

ਪ੍ਰਸ਼ਨ 4.
ਜ਼ਹਿਰੀਲੇ ਪਦਾਰਥਾਂ ਦਾ ਰੱਖ-ਰਖਾਵ ਕਰਨ ਵਾਲੇ ਉਦਯੋਗਿਕ ਕਾਮਿਆਂ ਲਈ ਦੋ ਸੁਰੱਖਿਆ ਸਾਵਧਾਨੀਆਂ ਦੇ ਸੁਝਾ ਦਿਓ।
ਉੱਤਰ-

  1. ਜ਼ਹਿਰੀਲੇ ਪਦਾਰਥਾਂ ਨਾਲ ਕੰਮ ਕਰ ਰਹੇ ਕਰਮਚਾਰੀਆਂ ਨੂੰ ਲੇਬਲ ਧਿਆਨ ਨਾਲ ਦੇਖ ਲੈਣਾ ਚਾਹੀਦਾ ਹੈ। ਉਨ੍ਹਾਂ ਨੂੰ ਦਸਤਾਨੇ ਅਤੇ ਨਕਾਬ ਪਹਿਨਣੇ ਚਾਹੀਦੇ ਹਨ ।
  2. ਜ਼ਹਿਰੀਲੇ ਪਦਾਰਥਾਂ ਨਾਲ ਕੰਮ ਕਰ ਰਹੇ ਕਰਮਚਾਰੀਆਂ ਨੂੰ ਦਸਤਾਨੇ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਅਤੇ ਹੱਥਾਂ ਨੂੰ ਧੋਣ ਤੋਂ ਬਿਨਾਂ ਹੱਥ ਅੱਖਾਂ ਤੇ ਨਹੀਂ ਲਾਉਣੇ ਚਾਹੀਦੇ।

ਪ੍ਰਸ਼ਨ 5.
ਇੱਕ ਉਦਯੋਗਿਕ ਕਰਮਚਾਰੀ ਦੇ ਮੁੱਢਲੀ ਸਹਾਇਤਾ ਸੰਬੰਧੀ ਫ਼ਰਜ਼ਾਂ ਬਾਰੇ ਲਿਖੋ ।
ਉੱਤਰ-
ਇੱਕ ਉਦਯੋਗਿਕ ਕਰਮਚਾਰੀ ਦੇ ਮੁੱਢਲੀ ਸਹਾਇਤਾ ਸੰਬੰਧੀ ਕੁੱਝ ਫ਼ਰਜ਼ ਹੇਠ ਲਿਖੇ ਹਨ –

  • ਮੁੱਢਲੀ ਸਹਾਇਤਾ ਦੇ ਸਹਾਇਕਾਂ ਦੇ ਪਤੇ ਦਾ ਜਾਣਕਾਰ ਹੋਣਾ ਚਾਹੀਦਾ ਹੈ ।
  • ਇਸ ਸਹਾਇਕ ਲਈ ਇਸ ਵਲ ਵੀ ਧਿਆਨ ਦੇਣ ਦੀ ਜ਼ਿੰਮੇਦਾਰੀ ਹੈ ਕਿ ਮੁੱਢਲੀ ਸਹਾਇਤਾ ਵਿਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀ ਕੁਵਰਤੋਂ ਤਾਂ ਨਹੀਂ ਹੋ ਰਹੀ ।
  • ਮੁੱਢਲੀ ਸਹਾਇਤਾ ਸੰਬੰਧੀ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨਾ ਹੈ । ਦੁਰਘਟਨਾ ਹੋਣ ਦੀ ਸੂਰਤ ਵਿੱਚ ਇਸ ਸੰਬੰਧੀ ਸੂਚਨਾ ਤੁਰੰਤ ਮੁੱਢਲੀ ਸਹਾਇਤਾ ਦੇ ਸਹਾਇਕ ਨੂੰ ਦਿੱਤੀ ਜਾਵੇ ਭਾਵੇਂ ਕਿ ਇਲਾਜ ਦੀ ਲੋੜ ਹੈ ਜਾਂ ਨਹੀਂ ਵੀ ਹੈ ।

PSEB 11th Class Environmental Education Solutions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਖਤਰਨਾਕ ਪਦਾਰਥ (Hazardous Chemicals) ਸਰੀਰ ਅੰਦਰ ਕਿਵੇਂ ਦਾਖਲ ਹੁੰਦੇ ਹਨ ?
ਉੱਤਰ-
ਇਹ ਪਦਾਰਥ ਹੇਠ ਲਿਖੇ ਰਸਤਿਆਂ ਰਾਹੀਂ ਸਰੀਰ ਅੰਦਰ ਦਾਖਲ ਹੁੰਦੇ ਹਨ

  1. ਚਮੜੀ ਅਤੇ ਅੱਖਾਂ ਦੁਆਰਾ (Through Skin and Eyes)-ਨੰਗੇ ਪੈਰੀਂ ਫ਼ਰਸ਼ ਉੱਪਰ ਚੱਲਣ ਨਾਲ ਕਰਮਚਾਰੀ ਫ਼ਰਸ਼ ਉੱਪਰ ਖਿੱਲਰੇ ਦੂਸ਼ਿਤ ਰਿਸਾਅ ਦੀ ਲਪੇਟ ਵਿਚ ਆਉਂਦੇ ਹਨ। ਇਸ ਕਾਰਨ ਚਮੜੀ ਵਿਚ ਖਿੱਚ, ਜਲਣ ਅਤੇ ਜ਼ਖ਼ਮ ਜਾਂ ਅਲਸਰ ਹੁੰਦੇ ਹਨ। ਦਸਤਾਨਿਆਂ ਦਾ ਪ੍ਰਯੋਗ ਨਾ ਕਰਨ ਨਾਲ ਵੀ ਜ਼ਹਿਰੀਲੇ ਰਸਾਇਣ ਸਰੀਰ ਵਿਚ ਦਾਖਲ ਹੁੰਦੇ ਹਨ।
  2. ਸਰੀਰ ‘ਤੇ ਕੱਟ ਹੋਣ ਕਰਕੇ (Cuts on the Body)-ਸਰੀਰ ‘ਤੇ ਲੱਗੇ ਕੱਟ ਦੁਆਰਾ ਵੀ ਜ਼ਹਿਰੀਲੇ ਪਦਾਰਥ ਸਿੱਧੇ ਸਰੀਰ ਅਤੇ ਖੂਨ ਵਿਚ ਦਾਖਲ ਹੁੰਦੇ ਹਨ।
  3. ਸਾਹ ਰਸਤੇ (Inhalation)-ਕੁੱਝ ਖ਼ਤਰਨਾਕ ਪਦਾਰਥ, ਜਿਵੇਂ-ਹਾਈਡੋਜਨ ਸਲਫਾਈਡ, ਸਲਫਰ, ਕਾਰਬਨ ਮੋਨੋਆਕਸਾਈਡ ਆਦਿ ਸਾਹ ਲੈਣ ਨਾਲ ਫੇਫੜਿਆਂ ਵਿਚ ਚਲੇ ਜਾਂਦੇ ਹਨ।

ਪ੍ਰਸ਼ਨ 2.
ਇੱਕ ਫੈਕਟਰੀ ਮਾਲਕ ਮੁੱਢਲੀ ਸਹਾਇਤਾ ਸੰਬੰਧੀ ਸੁਚੇਤ ਕਿਵੇਂ ਫੈਲਾ ਸਕਦਾ ਹੈ ?
ਉੱਤਰ-
ਮੁੱਢਲੀ ਸਹਾਇਤਾ ਦੇਣੀ ਫੈਕਟਰੀ ਮਾਲਕ ਦੀ ਪਹਿਲੀ ਜ਼ਿੰਮੇਵਾਰੀ ਹੈ। ਫੈਕਟਰੀ ਮਾਲਕ ਸਾਰੇ ਕਰਮਚਾਰੀਆ ਨੂੰ ਮੁੱਢਲੀ ਸਹਾਇਤਾ ਦੀ ਜਾਣਕਾਰੀ ਦੇਵੇ। ਇਸ ਤੋਂ ਇਲਾਵਾ ਮੁੱਢਲੀ ਸਹਾਇਤਾ ਡੱਬੇ ਵਿਚ ਰੱਖੇ ਜਾਣ ਵਾਲੇ ਸਾਮਾਨ ਅਤੇ ਸਥਾਨ ਬਾਰੇ ਸਾਰੇ ਕਰਮਚਾਰੀਆਂ ਨੂੰ ਦੱਸੇ।

ਪ੍ਰਸ਼ਨ 3.
ਤੇਜ਼-ਜਲਨਸ਼ੀਲ (Inflammable) ਤੇ ਜਲਨਸ਼ੀਲ (Combustible) ਪਦਾਰਥ ਕੀ ਹੁੰਦੇ ਹਨ ?
ਉੱਤਰ-
ਉਹ ਪਦਾਰਥ ਜਿਹੜੇ ਆਸਾਨੀ ਨਾਲ ਜਲ ਜਾਂਦੇ ਹਨ ਉਨ੍ਹਾਂ ਨੂੰ ਜਲਨਸ਼ੀਲ ਜਾਂ ਦਹਿਨਸ਼ੀਲ ਪਦਾਰਥ ਕਹਿੰਦੇ ਹਨ। ਇਹ ਪਦਾਰਥ ਗੈਸ, ਅਤੇ ਠੋਸ ਅਵਸਥਾ ਵਿਚ ਹੁੰਦੇ ਹਨ। ਜਲਨਸ਼ੀਲ ਗੈਸ ਨਪੀੜਤ, ਦ੍ਰ ਅਤੇ ਦਬਾਓ ਦੇ ਹੇਠਾਂ ਘੁਲਣਸ਼ੀਲ ਹੁੰਦੀ ਹੈ। ਜਲਨ ਵਾਲੀਆਂ ਚੀਜ਼ਾਂ ਨਾਲ ਮਿਲ ਕੇ ਇਹ ਗੈਸਾਂ ਅੱਗ ਪੈਦਾ ਕਰਦੀਆਂ ਹਨ। ਉਦਾਹਰਨਾਂ-ਗੈਸ ਅਵਸਥਾ ਵਿਚ-ਹਾਈਡੋਜਨ, ਪੈਟ੍ਰੋਲੀਅਮ ਗੈਸ। ਦ੍ਰਵ ਅਵਸਥਾ ਵਿਚ-ਕਾਰਬਨਡਾਈਆਕਸਾਇਡ, ਪੈਟ੍ਰੋਲ, ਐਸੀਟੋਨ, ਮਿੱਟੀ ਦਾ ਤੇਲ, ਤਾਰਪੀਨ ਆਦਿ। ਠੋਸ ਅਵਸਥਾ ਵਿਚ-ਨਾਇਟਰੋ ਸੈਲੂਲੋਸ, ਫਾਸਫੋਰਸ, ਐਲੂਮੀਨੀਅਮ, ਕੈਲਸ਼ੀਅਮ, ਕਾਰਬਾਈਡ ਆਦਿ।

ਪ੍ਰਸ਼ਨ 4.
ਮੁੱਢਲੀ ਸਹਾਇਤਾ (First Aid) ਦੇ ਮੁੱਖ ਉਦੇਸ਼ ਦੱਸੋ ।
ਉੱਤਰ-

  • ਕੰਮ ਕਰਨ ਵਾਲੀ ਥਾਂ ਤੇ ਕਿਸੇ ਕਾਰਨ ਕਰਕੇ ਬੇਹੋਸ਼ ਹੋਏ ਆਦਮੀ ਦੀ ਸੁਰੱਖਿਆ ਕਰਨਾ ਅਤੇ ਇਸ ਗੱਲ ਦਾ ਧਿਆਨ ਰਹੇ ਕਿ ਹਾਲਾਤ ਜ਼ਿਆਦਾ ਖਰਾਬ ਨਾ ਹੋਏ।
  • ਲੋੜੀਂਦੇ ਆਦਮੀ ਨੂੰ ਪੀੜ ਅਤੇ ਦਰਦ ਤੋਂ ਰਹਿਤ ਕਰਨਾ।
  • ਕੰਮ ਕਰਨ ਵਾਲੀ ਥਾਂ ਅਤੇ ਕਾਰਖ਼ਾਨਿਆਂ ਦੇ ਕਰਮਚਾਰੀਆਂ ਨੂੰ ਸੁਰੱਖਿਆ ਦੇਣਾ।
  • ਦੁਰਘਟਨਾ ਦੇ ਸਮੇਂ ਤੁਰੰਤ ਸਹਾਇਤਾ ਦੇਣੀ ਤਾਂ ਜੋ ਹਸਪਤਾਲ ਜਾਣ ਤੋਂ ਪਹਿਲਾਂ ਮੁੱਢਲੀ ਸਹਾਇਤਾ ਮਿਲੇ।

ਪ੍ਰਸ਼ਨ 5.
ਇੱਕ ਮੁੱਢਲਾ ਸਹਾਇਕ (First Aider) ਆਪਣੀ ਸੁਰੱਖਿਆ ਨੂੰ ਕਿਵੇਂ ਯਕੀਨੀ ਬਣਾ ਸਕਦਾ ਹੈ ?
ਉੱਤਰ-
ਮੁੱਢਲੇ ਸਹਾਇਕ ਨੂੰ ਦੁਰਘਟਨਾ ਵਾਲੇ ਆਦਮੀਆਂ ਦੀ ਸਹਾਇਤਾ ਕਰਦੇ ਸਮੇਂ ਆਪ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਉਸਨੂੰ ਆਪਣੇ ਬਚਾਉ ਵਾਸਤੇ ਤਰੀਕੇ ਪਤਾ ਹੋਣੇ ਚਾਹੀਦੇ ਹਨ। ਉਸਨੂੰ ਸਹਾਇਤਾ ਦਿੰਦੇ ਸਮੇਂ ਦਸਤਾਨੇ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਤਾਂ ਜੋ ਗੰਦੇ ਖੂਨ ਨੂੰ ਸਰੀਰ ਵਿਚ ਦਾਖਲ ਹੋਣ ਤੋਂ ਰੋਕਿਆ ਜਾਵੇ।

PSEB 11th Class Environmental Education Solutions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

ਪ੍ਰਸ਼ਨ 6.
ਇੱਕ ਚੰਗੇ ਮੁੱਢਲੇ ਸਹਾਇਕ ਦੇ ਗੁਣਾਂ ਉੱਪਰ ਸੰਖੇਪ ਨੋਟ ਲਿਖੋ।
ਉੱਤਰ-
ਮੁੱਢਲੇ ਸਹਾਇਕ ਵਿਚ ਹੇਠ ਲਿਖੇ ਗੁਣ ਹੋਣੇ ਚਾਹੀਦੇ ਹਨ –

  1. ਸਹਾਇਕ ਨੂੰ ਆਪਾਤਕਾਲੀਨ ਅਤੇ ਦੁਰਘਟਨਾ ਦੀ ਸਥਿਤੀ ਵਿਚ ਸ਼ਾਂਤ ਰਹਿਣਾ ਚਾਹੀਦਾ ਹੈ।
  2. ਸਹਾਇਕ ਨੂੰ ਦੁਰਘਟਨਾ ਵੇਲੇ ਸਮੇਂ ਦੀ ਸੰਭਾਲ ਕਰਨੀ ਚਾਹੀਦੀ ਹੈ।
  3. ਸਰੀਰਕ ਪੱਖੋਂ ਚੰਗੀ ਸਿਹਤ ਵਾਲਾ ਸਹਾਇਕ ਹੀ ਦੁਰਘਟਨਾ ਵੇਲੇ ਬਚਾ ਕਰ ਸਕਦਾ ਹੈ।
  4. ਸਹਾਇਕ ਨੂੰ ਸਹੀ ਸਮੇਂ ਤੇ ਸਹੀ ਫੈਸਲਾ ਲੈਣਾ ਆਉਣਾ ਚਾਹੀਦਾ ਹੈ।
  5. ਸਹਾਇਕ ਕੋਲ ਜ਼ਖ਼ਮੀਆਂ ਦੀ ਦੇਖਭਾਲ ਅਤੇ ਸਥਿਤੀ ਤੇ ਕਾਬੂ ਪਾਉਣ ਦੀ ਸ਼ਕਤੀ ਹੋਣੀ ਚਾਹੀਦੀ ਹੈ।

(ਸ) ਵੱਡੇ ਪੁੱਤਰਾਂ ਵਾਲੇ ਪ੍ਰਨ ਕੇ ਭਈਆ –

ਪ੍ਰਸ਼ਨ 1.
ਦੁਰਘਟਨਾ ਲਈ ਜ਼ਿੰਮੇਵਾਰ ਕੁੱਝ ਖਤਰਨਾਕ ਪਦਾਰਥਾਂ ਦੀ ਚਰਚਾ ਕਰੋ ।
ਉੱਤਰ-
ਕਾਰਖ਼ਾਨਿਆਂ ਅਤੇ ਕਈ ਹੋਰ ਕਾਰੋਬਾਰਾਂ ਵਿਚ ਕੁੱਝ ਅਜਿਹੇ ਪਦਾਰਥਾਂ ਦਾ ਨਿਰਮਾਣ ਅਤੇ ਵਰਤੋਂ ਹੁੰਦੀ ਹੈ ਜੋ ਮਨੁੱਖੀ ਜੀਵਨ ਲਈ ਨੁਕਸਾਨਦਾਇਕ ਹੁੰਦੇ ਹਨ।
ਇਨ੍ਹਾਂ ਪਦਾਰਥਾਂ ਦੀ ਵਰਤੋਂ ਸਮੇਂ ਦੁਰਘਟਨਾ ਦੀ ਅਸ਼ੰਕਾ ਹੁੰਦੀ ਹੈ। ਮਨੁੱਖੀ ਅਗਿਆਨਤਾ, ਪੂਰੀ ਜਾਣਕਾਰੀ ਨਾ ਹੋਣਾ ਅਤੇ ਲਾਪਰਵਾਹੀ ਦੇ ਕਾਰਨ ਇਹ ਪਦਾਰਥ ਦੁਰਘਟਨਾ ਦਾ ਕਾਰਨ ਬਣਦੇ ਹਨ।

ਹੋਣ ਵਾਲੀਆਂ ਦੁਰਘਟਨਾਵਾਂ ਹੇਠਾਂ ਲਿਖੀਆਂ ਹਨ –
1. ਵਿਸਫੋਟਕ (Explosives)-ਵਿਸਫੋਟ ਵਿਚ ਵੱਡਾ ਧਮਾਕਾ ਹੁੰਦਾ ਹੈ, ਜਿਸ ਨਾਲ ਇਮਾਰਤਾਂ ਨਸ਼ਟ ਹੋ ਜਾਂਦੀਆਂ ਹਨ ਤੇ ਜਾਨੀ ਨੁਕਸਾਨ ਵੀ ਹੁੰਦਾ ਹੈ। ਵਿਸਫੋਟਕ ਪਦਾਰਥ ਜਦੋਂ ਗਰਮੀ, ਕਰੰਟ ਜਾਂ ਉੱਚ ਦਬਾਓ ਦੇ ਨਾਲ ਮਿਲਦਾ ਹੈ ਤਾਂ ਭਾਰੀ ਮਾਤਰਾ ਵਿਚ ਗੈਸ ਅਤੇ ਗਰਮੀ ਛੱਡਦਾ ਹੈ। ਰਸਾਇਣਿਕ ਕਾਰਖ਼ਾਨੇ, ਦਵਾਈ ਬਨਾਉਣ ਦੇ ਕਾਰਖ਼ਾਨੇ, ਤੇਲ ਸ਼ੋਧਕ ਕਾਰਖ਼ਾਨੇ, ਪਰਮਾਣੂ ਉਰਜਾ ਕੇਂਦਰਾਂ, ਪਣ ਬਿਜਲੀ ਘਰਾਂ, ਗੋਲਾ ਬਾਰੂਦ ਅਤੇ ਪਟਾਕਿਆਂ ਦੇ ਕਾਰਖ਼ਾਨੇ ਵਿਚ ਵਿਸਫੋਟ ਹੋਣ ਦਾ ਖ਼ਤਰਾ ਹੁੰਦਾ ਹੈ। ਟੀ ਐਨ ਟੀ (TNT) ਟਾਈਨਾਈਟਰੋ ਟੂਲੀਨ ਅਤੇ ਨਾਈਟਰੋ ਗਲਿਸਰੀਨ (Nitroglycarine) ਖ਼ਤਰਨਾਕ ਕਿਸਮ ਦੇ ਵਿਸਫੋਟਿਕ ਹਨ । ਵਿਸਫੋਟ ਤੋਂ ਬਚਾਓ ਕਰਨ ਵਾਸਤੇ, ਵਿਸਫੋਟ ਹੋਣ ਤੇ ਕਾਬੂ ਅਤੇ ਰੋਕਥਾਮ ਲਈ ਖ਼ਤਰਨਾਕ ਪਦਾਰਥਾਂ ਉੱਪਰ ਲੇਬਲ ਲਾਉਣਾ ਚਾਹੀਦਾ ਹੈ ਤੇ ਕਾਬੂ ਕਰਨ ਵਾਸਤੇ ਯੰਤਰ ਲਾਉਣੇ ਚਾਹੀਦੇ ਹਨ। ਕਰਮਚਾਰੀਆਂ ਨੂੰ ਖ਼ਤਰੇ ਤੋਂ ਬਚਣ ਵਾਸਤੇ ਤਰੀਕੇ ਦੱਸਣੇ ਚਾਹੀਦੇ ਹਨ।

2. ਜਲਣਸ਼ੀਲ ਜਾਂ ਅੱਗ ਭੜਕਾਊ ਰਸਾਇਣ (Flammable or Combustibles)ਕਾਰਖ਼ਾਨੇ ਵਿਚ ਕਈ ਇਸ ਤਰ੍ਹਾਂ ਦੇ ਰਸਾਇਣ ਵਰਤੇ ਜਾਂਦੇ ਹਨ ਜਿਹੜੇ ਜਲਨਸ਼ੀਲ ਹੁੰਦੇ ਹਨ। ਦਾ ਸਰਕਟ ਸ਼ਾਟ ਹੋਣਾ, ਉਬਲਦੇ ਦ੍ਰਵ ਦੇ ਫੈਲਣ ਨਾਲ ਵੀ ਅੱਗ ਲੱਗਦੀ ਹੈ। ਅੱਗ ਦੇ ਫੈਲਣ ਨਾਲ ਧੂੰਆਂ ਨਿਕਲਦਾ ਹੈ ਤੇ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਤੇ ਕਈ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ, ਜਿਵੇਂ-ਸਲਫ਼ਰ ਡਾਈਆਕਸਾਈਡ, ਨਾਈਟ੍ਰੋਜਨ ਆਕਸਾਈਡ, ਅਮੋਨੀਆ ਆਦਿ ਜਿਸ ਨਾਲ ਦਮ ਘੁੱਟਦਾ ਹੈ। ਅੱਗ ਦੇ ਕਾਰਨ ਕਈ ਲੋਕੀ ਸੜ ਜਾਂਦੇ ਹਨ ਤੇ ਕਈ ਝੁਲਸ ਜਾਂਦੇ ਹਨ। ਵਿਤ ਪੈਟਰੋਲੀਅਮ ਗੈਸ, ਐਸੀਟੀਲੀਨ ਅਤੇ ਹਾਈਡੋਜਨ ਬਹੁਤ ਛੇਤੀ ਅੱਗ ਫੜਣ ਵਾਲੀਆਂ ਗੈਸਾਂ ਹਨ । ਜਿਹੜੇ ਤਰਲ ਪਦਾਰਥ ਛੇਤੀ ਅੱਗ ਪਕੜਦੇ ਹਨ, ਭਾਵ ਜਿਨ੍ਹਾਂ ਨੂੰ ਬਹੁਤ ਛੇਤੀ ਅੱਗ ਲਗਦੀ ਹੈ ਉਨ੍ਹਾਂ ਵਿੱਚ ਈਥਾਈਲ, ਈਥਰ ਕਾਰਬਨ ਸਲਫਾਈਡ, ਪੈਟਰੋਲ, ਮਿੱਟੀ ਦਾ ਤੇਲ ਆਦਿ ਸ਼ਾਮਿਲ ਹਨ ।

ਜਿਨ੍ਹਾਂ ਠੋਸ ਪਦਾਰਥਾਂ ਨੂੰ ਬਹੁਤ ਛੇਤੀ ਅੱਗ ਲੱਗਦੀ ਹੈ, ਉਹ ਹਨ ਫਾਸਫੋਰਸ, ਨਾਈਟੋਸੈਲੂਲੋਜ਼ ਦੀਆਂ ਸਲਾਈਆਂ (Matchsticks) ਅਤੇ ਐਲੂਮੀਨੀਅਮ ਆਦਿ । ਇਸ ਕਰਕੇ ਅੱਗ ਸੰਬੰਧੀ ਦੁਰਘਟਨਾਵਾਂ ਨੂੰ ਰੋਕਣ ਜਾਂ ਬਚਾਓ ਵਾਸਤੇ ਉੱਚਿਤ ਕਦਮ ਚੁੱਕਣੇ ਚਾਹੀਦੇ ਹਨ। ਇਸ ਲਈ ਕਰਮਚਾਰੀਆਂ ਨੂੰ ਅੱਗ ਤੋਂ ਬਚਣ ਦੇ ਤਰੀਕੇ ਦੱਸਣੇ ਚਾਹੀਦੇ ਹਨ ਤੇ ਅੱਗ ਬੁਝਾਉਣ ਵਾਲੇ ਯੰਤਰਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਲੋਕਾਂ ਦੇ ਸੁਰੱਖਿਅਤ ਬਚਾਓ ਵਾਸਤੇ ਐਮਰਜੈਂਸੀ ਰਸਤੇ ਬਣਾਉਣੇ ਚਾਹੀਦੇ ਹਨ।

3. ਵਿਸ਼ੈਲੇ ਜਾਂ ਜ਼ਹਿਰੀਲੇ ਪਦਾਰਥ (Toxic materials or Poisons)-ਜ਼ਹਿਰੀਲੇ ਪਦਾਰਥ ਜਦੋਂ ਵੀ ਕਿਸੇ ਜੀਵਧਾਰੀ ਦੇ ਸਰੀਰ ਵਿਚ ਪ੍ਰਵੇਸ਼ ਕਰਦੇ ਹਨ ਤਾਂ ਇਹ ਉਸਦੀ ਮੌਤ ਦਾ ਕਾਰਨ ਵੀ ਬਣਦੇ ਹਨ । ਕੁੱਝ ਜ਼ਹਿਰੀਲੇ ਪਦਾਰਥ ਮੌਤ ਦਾ ਕਾਰਨ ਨਹੀਂ ਬਣਦੇ ਪਰ ਉਹ ਕੀਟਨਾਸ਼ਕ ਅਤੇ ਜੈਵ ਚਕਿਤਸਾ ਵਿਅਰਥ ਜਿਵੇਂ-ਵੈਕਸੀਨ ਅਤੇ ਰੋਗਜਨਕ ਜੀਵ ਦੁਸਰੇ ਤਰੀਕੇ ਨਾਲ ਮਨੁੱਖੀ ਜੀਵਨ ਨੂੰ ਨੁਕਸਾਨ ਪਹੁੰਚਾਉਂਦੇ ਹਨ।

ਕਿਸੇ ਵੀ ਤਰ੍ਹਾਂ ਦੇ ਜ਼ਹਿਰੀਲੇ ਰਸਾਇਣ ਪਦਾਰਥਾਂ ਦਾ ਰਿਸਾਅ ਹਵਾ ਦੇ ਜ਼ਰੀਏ ਦੂਰ-ਦੂਰ ਤਕ ਫੈਲ ਜਾਂਦਾ ਹੈ। ਜ਼ਹਿਰੀਲੇ ਰਸਾਇਣ ਦਾ ਰਿਸਾਅ ਲੋਕਾਂ ਦੀ ਸਿਹਤ ਨੂੰ ਕਾਫ਼ੀ ਸਮੇਂ ਤਕ ਪ੍ਰਭਾਵਿਤ ਕਰਦਾ ਹੈ। ਇਸ ਰਿਸਾਅ ਨਾਲ ਵਾਤਾਵਰਣ ਵੀ ਦੂਸ਼ਿਤ ਹੋ ਜਾਂਦਾ ਹੈ। ਮਨੁੱਖੀ ਲਾਪਰਵਾਹੀ ਦੇ ਕਾਰਨ ਕਈ ਮੁਸ਼ਕਿਲਾਂ ਦਾ ਸਾਹਮਣਾ ਮਨੁੱਖ ਨੂੰ ਕਰਨਾ ਪਿਆ ਹੈ। ਭਾਰਤ ਵਿਚ ਹੀ 3 ਦਸੰਬਰ, 1984 ਵਿਚ ਭੋਪਾਲ ਵਿਚ ਯੂਨੀਅਨ ਕਾਰਬਾਈਡ ਨਾਲ ਮਿਥਾਈਲ ਆਇਸੋਸਾਇਆਨੇਟ ਦੇ ਰਿਸਣ ਨਾਲ ਕਿੰਨਾ ਨੁਕਸਾਨ ਹੋਇਆ ਸੀ। ਇਸ ਵਿਚ 2300 ਲੋਕਾਂ ਦੀ ਮੌਤ, ਲੱਖਾਂ ਲੋਕੀ ਜ਼ਖ਼ਮੀ, ਅਪਾਹਿਜ ਅਤੇ ਕਈ ਭਿਆਨਕ ਰੋਗਾਂ ਨਾਲ ਰੋਗੀ ਹੋ ਗਏ। ਜਿਸਦਾ ਕਾਰਨ ਵੀ ਲਾਪਰਵਾਹੀ ਅਤੇ ਸਿਖਲਾਈ ਵਿਚ ਕਮੀ ਸੀ।

PSEB 11th Class Environmental Education Solutions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

ਪ੍ਰਸ਼ਨ 2.
ਇੱਕ ਮੁੱਢਲੇ ਸਹਾਇਕ (First Aider or First Aid Provider) ਦੀਆਂ ਕੀ-ਕੀ ਡਿਊਟੀਆਂ ਹਨ ?
ਉੱਤਰ-
ਇਕ ਮੁੱਢਲਾ ਸਹਾਇਕ (First Aider or First Aid Provider) ਉਹ ਆਦਮੀ ਹੁੰਦਾ ਹੈ ਜਿਸ ਉੱਪਰ ਦੁਰਘਟਨਾ ਸਥਾਨ ‘ਤੇ ਦਿੱਤੀ ਜਾਣ ਵਾਲੀ ਮੁੱਢਲੀ ਸੇਵਾ ਦੀ ਜ਼ਿੰਮੇਵਾਰੀ ਹੁੰਦੀ ਹੈ। ਇਸਦੇ ਫ਼ਰਜ਼ਾਂ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ –
I. ਸਾਧਾਰਨ ਸਮੇਂ ਦੇ ਦੌਰਾਨ ਸਹਾਇਕ ਦੀਆਂ ਡਿਊਟੀਆਂ (The duties during normal times) –

  • ਕੰਮ ਕਰਨ ਵਾਲੀ ਥਾਂ ‘ਤੇ ਬਿਮਾਰੀ ਜਾਂ ਹਤਾਤ ਹੋਣ ਦੀ ਸੰਭਾਵਨਾ ਵਾਲੇ ਖੇਤਰਾਂ ਦੀ ਜਾਣ-ਪਛਾਣ ਕਰਨਾ।
  • ਦੁਰਘਟਨਾ ਨੂੰ ਰੋਕਣ ਜਾਂ ਘੱਟ ਕਰਨ ਵਾਲੇ ਸੁਰੱਖਿਆ ਤਰੀਕਿਆਂ ‘ਤੇ ਵਿਚਾਰ ਕਰਨਾ।
  • ਸਹੂਲਤਾਂ ਦੀਆਂ ਜ਼ਰੂਰਤਾਂ ਦੇ ਆਧਾਰ ‘ਤੇ ਖੇਤਰਾਂ ਦੀ ਪਛਾਣ ਕਰਨਾ।
  • ਕਰਮਚਾਰੀਆਂ ਲਈ ਸੁਰੱਖਿਆ ਅਤੇ ਸਿਹਤ ਸੰਬੰਧੀ ਸਿਖਲਾਈ ਕੈਂਪ ਲਾਉਣੇ।
  • ਹਰੇਕ ਕਰਮਚਾਰੀ ਦਾ ਸਿਹਤ ਰਿਕਾਰਡ ਰੱਖਣਾ, ਇਸਦਾ ਉਦੇਸ਼ ਇਹ ਹੈ ਕਿ ਦੁਰਘਟਨਾ ਦੇ ਸਮੇਂ ਛੇਤੀ ਸਹਾਇਤਾ ਦਿੱਤੀ ਜਾਵੇ।

II. ਦੁਰਘਟਨਾ ਜਾਂ ਐਮਰਜੈਂਸੀ ਸਮੇਂ ਸਹਾਇਕ ਦੀਆਂ ਡਿਊਟੀਆਂ (The duties at the time of an accident or emergency) –

  1. ਦੁਰਘਟਨਾ ਸਥਾਨ ‘ਤੇ ਦੁਰਘਟਨਾ ਜਾਂ ਬਿਮਾਰੀ ਦੀ ਹਾਲਤ ਵਿਚ ਤੁਰੰਤ ਸਹਾਇਤਾ ਦੇਣੀ।
  2. ਆਪਾਤਕਾਲੀਨ ਸੇਵਾਵਾਂ ਜਿਵੇਂ-ਅੱਗ ਬੁਝਾਉਣ ਵਾਲੇ ਵਿਭਾਗ, ਐਂਬੂਲੈਂਸ, ਪੁਲਿਸ, ਹਸਪਤਾਲ ਆਦਿ ਨਾਲ ਸੰਪਰਕ ਬਨਾਉਣਾ।
  3. ਦੁਰਘਟਨਾ ਸਮੇਂ ਬਚ ਗਏ ਲੋਕਾਂ ਤੋਂ ਸਹਾਇਤਾ ਲੈਣੀ।
  4. ਦੁਰਘਟਨਾ ਤੋਂ ਪ੍ਰਭਾਵਿਤ ਲੋਕਾਂ ਦਾ ਰਿਕਾਰਡ ਰੱਖਣਾ।
  5. ਹਸਪਤਾਲ ਵਿਚ ਦਾਖ਼ਲ ਕਰਵਾਏ ਗਏ ਲੋਕਾਂ ਦਾ ਰਿਕਾਰਡ ਰੱਖਣਾ।
  6. ਪੀੜਿਤ ਲੋਕਾਂ ਦੇ ਚੰਗੇ ਹਿਤ ਲਈ ਕੋਈ ਕੰਮ ਕਰਨਾ।

ਪ੍ਰਸ਼ਨ 3.
ਕੁੱਝ ਮਹੱਤਵਪੂਰਨ ਮੁੱਢਲੀ ਸਹਾਇਤਾ ਉਪਕਰਣਾਂ ਅਤੇ ਸਹੂਲਤਾਂ ਲਿਖੋ ।
ਉੱਤਰ-
ਇਸਦਾ ਉਦੇਸ਼ ਇਹ ਹੈ ਕਿ ਦੁਰਘਟਨਾ ਜਾਂ ਕਿਸੇ ਬਿਮਾਰੀ ਦੇ ਕਾਰਨ ਪੀੜਿਤ ਹੋਏ ਵਿਅਕਤੀ ਨੂੰ ਮੁੱਢਲੀ ਸਹਾਇਤਾ ਦੇਣੀ। ਇਸ ਲਈ ਠੀਕ ਉਪਕਰਨ ਅਤੇ ਸੁਵਿਧਾਵਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਅਲੱਗ-ਅਲੱਗ ਕੰਮ ਵਾਲੀਆਂ ਥਾਂਵਾਂ ‘ਤੇ ਉਪਕਰਨ ਅਤੇ ਸੁਵਿਧਾਵਾਂ ਅਲੱਗ-ਅਲੱਗ ਹੁੰਦੀਆਂ ਹਨ।

ਇਨ੍ਹਾਂ ਉਪਕਰਨਾਂ ਅਤੇ ਸੁਵਿਧਾਵਾਂ ਵਿਚ ਮੁੱਢਲੀ ਸਹਾਇਤਾ ਵਾਲਾ ਡੱਬਾ, ਕਮਰਾ ਅਤੇ ਟੈਲੀਫ਼ੋਨ ਆਦਿ ਹੁੰਦੇ ਹਨ-
I. ਮੁੱਢਲੀ ਸਹਾਇਤਾ ਵਾਲਾ ਡੱਬਾ (First-aid Box)-ਇਹ ਡੱਬਾ ਮੱਢਲੀ ਸਹਾਇਤਾ ਦੀ ਮਹੱਤਵਪੂਰਨ ਜ਼ਰੂਰਤ ਹੈ। ਉਸ ਡੱਬੇ ਵਿਚ ਸਹਾਇਤਾ ਲਈ ਜ਼ਰੂਰੀ ਸਾਮਾਨ ਹੁੰਦਾ ਹੈ। ਇਸ ਡੱਬੇ ਦੀਆਂ ਚੀਜ਼ਾਂ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ। ਦਵਾਈਆਂ ਦੀ ਤਾਰੀਖ਼ ਦੇਖ ਕੇ ਇਨ੍ਹਾਂ ਨੂੰ ਬਦਲ ਦੇਣਾ ਚਾਹੀਦਾ ਹੈ ਅਤੇ ਖ਼ਰਾਬ ਸਾਮਾਨ ਨੂੰ ਹਟਾ ਦੇਣਾ ਚਾਹੀਦਾ ਹੈ।

II. ਮੁੱਢਲੀ ਸਹਾਇਤਾ ਵਾਲਾ ਕਮਰਾ (First-aid Room) –

  • ਇਹ ਕਮਰਾ ਯੋਗ ਸਹਾਇਕ ਦੇ ਕਾਬੂ ਹੇਠ ਹੋਣਾ ਚਾਹੀਦਾ ਹੈ।
  • ਇਸ ਕਮਰੇ ਵਿਚ ਹਵਾ ਤੇ ਧੁੱਪ ਦਾ ਹੋਣਾ ਜ਼ਰੂਰੀ ਹੈ।
  • ਇਸ ਵਿਚ ਉੱਚਿਤ ਸਫ਼ਾਈ ਦਾ ਹੋਣਾ ਬਹੁਤ ਜ਼ਰੂਰੀ ਹੈ।
  • ਇਸ ਵਿਚ ਜ਼ਰੂਰੀ ਚੀਜ਼ਾਂ, ਜਿਵੇਂ-ਟਰੈਚਰ, ਪਹੀਆ ਕੁਰਸੀ ਅਤੇ ਬਿਸਤਰ ਆਦਿ ਹੋਣੇ ਚਾਹੀਦੇ ਹਨ।
  • ਇਹ ਕਮਰਾ ਅਜਿਹੀ ਜਗ੍ਹਾ ‘ਤੇ ਹੋਣਾ ਚਾਹੀਦਾ ਹੈ, ਜਿੱਥੋਂ ਜ਼ਖ਼ਮੀ ਕਰਮਚਾਰੀ ਨੂੰ ਆਸਾਨੀ ਨਾਲ ਹਸਪਤਾਲ ਪਹੁੰਚਾਇਆ ਜਾਏ।
  • ਇਹ ਕਮਰਾ ਕਾਫੀ ਵੱਡੇ ਆਕਾਰ ਦਾ ਹੋਣਾ ਚਾਹੀਦਾ ਹੈ।

III. ਸੰਚਾਰ ਦੇ ਸਾਧਨ (Communication Means)-ਕੰਮ ਕਰਨ ਵਾਲੀਆਂ ਜਗਾ ਅਤੇ ਕਾਰਖ਼ਾਨਿਆਂ ਵਿਚ ਟੈਲੀਫ਼ੋਨ ਦੀ ਸੁਵਿਧਾ ਵੀ ਹੋਣੀ ਚਾਹੀਦੀ ਹੈ| ਤਾਂਕਿ ਟੈਲੀਫ਼ੋਨ ਸਾਧਨਾਂ ਰਾਹੀਂ ਮੁੱਢਲੇ ਸਹਾਇਕ ਅਤੇ ਸਹਾਇਤਾ ਕੇਂਦਰ ਵਿਚ ਦੁਰਘਟਨਾ ਸਮੇਂ ਛੇਤੀ ਸੰਪਰਕ ਹੋ ਸਕੇ। ਇਹ ਸਾਧਨ ਹੀ ਛੇਤੀ ਸਹਾਇਤਾ ਪਹੁੰਚਾਉਣ ਵਿਚ ਸਹਾਇਕ ਹੁੰਦੇ ਹਨ|

PSEB 9th Class Environmental Education Book Solutions Guide in Punjabi English Medium

Punjab State Board Syllabus PSEB 9th Class Environmental Education Book Solutions Guide Pdf in English Medium & Punjabi Medium & Hindi Medium are part of PSEB Solutions for Class 9.

PSEB 9th Class Environmental Education Guide | Environmental Education Guide for Class 9 PSEB in English Medium

PSEB 9th Class Environmental Education Book Solutions in Punjabi Medium

  • Chapter 1 ਵਾਤਾਵਰਣ (Environment)
  • Chapter 2 ਵਸੋਂ ਅਤੇ ਵਾਤਾਵਰਣ (Population and Environment)
  • Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ (Impact of Human Activities on Environment)
  • Chapter 4 ਆਰਥਿਕ ਅਤੇ ਸਮਾਜਿਕ ਵਿਕਾਸ (Economic and Social Development)
  • Chapter 5 ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ (Impact of Liberalization and Globalization)
  • Chapter 6 ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ (Role of Society in Development and Environment)
  • Chapter 7 ਵਾਤਾਵਰਣਿਕ ਪ੍ਰਦੂਸ਼ਣ (Environmental Pollution)
  • Chapter 8 ਪ੍ਰਦੂਸ਼ਣ ਅਤੇ ਰੋਗ (Pollution and Diseases)
  • Chapter 9 ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ (Global Issues and Improvement of Environment)
  • Chapter 10 ਆਫ਼ਤਾਂ (Disaster)
  • Chapter 11 ਊਰਜਾ ਦੀ ਖ਼ਪਤ (Energy Consumption)
  • Chapter 12 ਉਰਜਾ ਦੇ ਰਵਾਇਤੀ ਸ੍ਰੋਤ (Conventional Sources of Energy)
  • Chapter 13 ਊਰਜਾ ਦੇ ਗੈਰ ਰਵਾਇਤੀ ਸੋਤ (Non-Conventional Sources of Energy)
  • Chapter 14 ਊਰਜਾ ਦਾ ਸੁਰੱਖਿਅਣ (Conservation of Energy)
  • Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ (Safe Work Environment)
  • Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ (Safety Laws, Accidents and First Aid)
  • Chapter 17 ਨਸ਼ਾ-ਮਾੜੇ ਪ੍ਰਭਾਵ (Drugs-Ill Effects-I)

PSEB 11th Class Environmental Education Solutions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

Punjab State Board PSEB 11th Class Environmental Education Book Solutions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ Textbook Exercise Questions and Answers.

PSEB Solutions for Class 11 Environmental Education Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

Environmental Education Guide for Class 11 PSEB ਸੁਰੱਖਿਅਤ ਕੰਮ ਕਾਜੀ ਵਾਤਾਵਰਣ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ 1.
ਸੁਰੱਖਿਅਤ ਕੰਮ-ਵਾਤਾਵਰਣ (Safe Work Environment) ਦਾ ਕੀ ਮਹੱਤਵ ਹੈ ?
ਉੱਤਰ-
ਸੁਰੱਖਿਅਤ ਕੰਮ-ਵਾਤਾਵਰਣ ਦੁਰਘਟਨਾਵਾਂ ਨੂੰ ਘੱਟ ਕਰਦਾ ਹੈ ਅਤੇ ਵੱਖ-ਵੱਖ ਤਰ੍ਹਾਂ ਦੇ ਖ਼ਤਰਿਆਂ ਨੂੰ ਘੱਟ ਕਰਦਾ ਹੈ। ਇਸਦੇ ਨਾਲ-ਨਾਲ ਚੰਗੇ ਵਾਤਾਵਰਣ ਵਿਚ ਕਰਮਚਾਰੀਆਂ ਨੂੰ ਵੱਧ ਕੰਮ ਕਰਨ ਦੀ ਪ੍ਰੇਰਣਾ ਮਿਲਦੀ ਹੈ, ਜਿਸਦੇ ਨਾਲ ਉਤਪਾਦਕਤਾ ਵਿਚ ਵਾਧਾ ਹੁੰਦਾ |

ਪ੍ਰਸ਼ਨ 2.
ਉਦਯੋਗਿਕ ਦੁਰਘਟਨਾਵਾਂ ਦੇ ਦੋ ਮੁੱਖ ਕਾਰਨ ਲਿਖੋ ।
ਉੱਤਰ-
ਉਦਯੋਗਿਕ ਦੁਰਘਟਨਾਵਾਂ ਅਸੁਰੱਖਿਅਕ ਕੰਮ ਵਾਤਾਵਰਣ, ਮਨੁੱਖੀ ਲਾਪਰਵਾਹੀ ਅਤੇ ਵੱਖ-ਵੱਖ ਤਰੀਕਿਆਂ ਦੇ ਵਿਵਸਾਇਕ ਖ਼ਤਰਿਆਂ ਦੇ ਸਿੱਟੇ ਵਜੋਂ ਹੁੰਦੀਆਂ ਹਨ।

ਪ੍ਰਸ਼ਨ 3.
ਸੁਰੱਖਿਅਤ ਕੰਮ-ਵਾਤਾਵਰਣ ਦੇ ਪ੍ਰਮੁੱਖ ਅੰਗਾਂ ਦੇ ਨਾਮ ਦੱਸੋ ।
ਉੱਤਰ-
ਸੁਰੱਖਿਅਤ ਕੰਮ-ਵਾਤਾਵਰਣ ਦੇ ਪ੍ਰਮੁੱਖ ਅੰਗ ਹਨ

  • ਪੂਰੀ ਰੋਸ਼ਨੀ
  • ਹਵਾਦਾਰੀ
  • ਸਫ਼ਾਈ ਅਤੇ ਘਰੇਲੂ ਪ੍ਰਬੰਧ |

ਪ੍ਰਸ਼ਨ 4.
ਕਾਰਜ ਸਥਾਨ `ਤੇ ਟਿਮਟਿਮਾਉਂਦੀਆਂ ਲਾਈਟਾਂ (Flickering lights) ਦਾ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਕਾਰਜ ਸਥਾਨ ‘ਤੇ ਟਿਮਟਿਮਾਉਂਦੀਆਂ ਲਾਈਟਾਂ ਦੇ ਕਾਰਨ ਅੱਖਾਂ ‘ਤੇ ਦਬਾਅ ਪੈਂਦਾ ਹੈ ਤੇ ਕਾਰਜਸ਼ੀਲਤਾ ਪ੍ਰਭਾਵਿਤ ਹੁੰਦੀ ਹੈ।

PSEB 11th Class Environmental Education Solutions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 5.
ਕੁਦਰਤੀ ਹਵਾਦਾਰੀ ਕਿਵੇਂ ਬਣਦੀ ਹੈ ?
ਉੱਤਰ-
ਕੁਦਰਤੀ ਹਵਾਦਾਰੀ ਬਾਰੀਆਂ ਅਤੇ ਖੁੱਲ੍ਹੇ ਥਾਂ ਤੋਂ ਆਉਣ ਵਾਲੀ ਹਵਾ ਦੇ ਨਤੀਜੇ ਵਜੋਂ ਬਣਦੀ ਹੈ ।

ਪ੍ਰਸ਼ਨ 6.
ਚੰਗੇ ਘਰੇਲੂ-ਪ੍ਰਬੰਧ ਦਾ ਮੁੱਖ ਉਦੇਸ਼ ਕੀ ਹੈ ?
ਉੱਤਰ-
ਚੰਗੇ ਘਰੇਲੂ-ਪ੍ਰਬੰਧ ਵਿਚ ਸਫ਼ਾਈ ਅਤੇ ਚੀਜ਼ਾਂ ਨੂੰ ਸਹੀ ਸਥਾਨ ‘ਤੇ ਅਤੇ ਵਿਵਸਥਿਤ ਢੰਗ ਨਾਲ ਰੱਖਣਾ ਸ਼ਾਮਲ ਹੈ।

ਪ੍ਰਸ਼ਨ 7.
ਵਰਕਸ਼ਾਪ (Workshop) ਕਿਸ ਨੂੰ ਆਖਦੇ ਹਨ ?
ਉੱਤਰ-
ਵਰਕਸ਼ਾਪ (Workshop) ਉਹ ਇਕਾਈ ਹੈ ਜਿੱਥੇ ਔਜ਼ਾਰਾਂ ਤੇ ਮਸ਼ੀਨਾਂ ਦੀ ਵਰਤੋਂ ਨਾਲ ਵਸਤੂਆਂ ਦਾ ਨਿਰਮਾਣ ਕੀਤਾ ਜਾਂਦਾ ਹੈ।

ਪ੍ਰਸ਼ਨ 8.
ਖ਼ਤਰੇ (Hazard) ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਉਹ ਖ਼ਤਰਨਾਕ ਕਾਰਕ ਜਿਸਦੇ ਕਾਰਨ ਸੱਟ ਲੱਗੇ ਜਾਂ ਨੁਕਸਾਨ ਹੋਵੇ, ਉਸਨੂੰ ਖ਼ਤਰਾ ਕਹਿੰਦੇ ਹਾਂ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਤੇਜ਼ ਚਮਕਦਾਰ ਲਾਈਟਾਂ (Fluorescent Lights) ਦਾ ਕਾਰਜ-ਸਥਾਨ ‘ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਤੇਜ਼ ਚਮਕਦਾਰ ਲਾਈਟਾਂ (Fluorescent Lights) ਦੇ ਕਾਰਨ ਸਿਰ ਵਿਚ ਦਰਦ, ਅੱਖਾਂ ‘ਤੇ ਦਬਾਅ, ਅੱਖਾਂ ਵਿਚ ਸਾੜ, ਤਣਾਅ, ਥਕਾਵਟ ਆਦਿ ਬੁਰੇ ਪ੍ਰਭਾਵ ਹੁੰਦੇ ਹਨ। ਇਸ ਤੋਂ ਇਲਾਵਾ ਚਮੜੀ ਦਾ ਕੈਂਸਰ ਅਤੇ ਅਲਰਜੀ ਹੋ ਜਾਂਦੀ ਹੈ।

PSEB 11th Class Environmental Education Solutions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 2.
ਹਵਾਦਾਰੀ (Ventilation) ਕਿਸ ਨੂੰ ਆਖਦੇ ਹਨ ?
ਉੱਤਰ-
ਇਕ ਬੰਦ ਕਮਰੇ ਅਤੇ ਜਗਾ ਦੇ ਅੰਦਰ ਤਾਜ਼ਾ ਅਤੇ ਸਾਫ਼ ਹਵਾ ਦੇ ਪ੍ਰਬੰਧ ਨੂੰ ਹਵਾਦਾਰੀ ਕਹਿੰਦੇ ਹਨ।

ਪ੍ਰਸ਼ਨ 3.
ਤੇਜ਼ ਜਲਨਸ਼ੀਲ ਪਦਾਰਥਾਂ ਨੂੰ ਬਿਜਲਈ ਪਲੱਗਾਂ ਦੇ ਨੇੜੇ ਸਟੋਰ ਕਿਉਂ ਨਹੀਂ ਕਰਨਾ ਚਾਹੀਦਾ ?
ਉੱਤਰ-
ਜਲਨਸ਼ੀਲ ਪਦਾਰਥ ਬੜੀ ਛੇਤੀ ਅੱਗ ਫੜ ਲੈਂਦੇ ਹਨ ਅਤੇ ਬਿਜਲਈ ਸਾਮਾਨ ਦੇ ਕੋਲ ਰੱਖਣ ‘ਤੇ ਇਨ੍ਹਾਂ ਵਿਚ ਭਿਆਨਕ ਅੱਗ ਲੱਗ ਸਕਦੀ ਹੈ। ਇਸ ਲਈ ਜਲਨਸ਼ੀਲ ਚੀਜ਼ਾਂ ਨੂੰ ਬਿਜਲਈ ਸਾਮਾਨ ਤੋਂ ਦੂਰ ਰੱਖਣਾ ਚਾਹੀਦਾ ਹੈ। .

ਪ੍ਰਸ਼ਨ 4.
ਇੱਕ ਚਾਲਕ ਨੂੰ ਏਨ (ਸੁਰੱਖਿਆ-ਕੋਟ) ਕਿਉਂ ਪਹਿਨਣਾ ਚਾਹੀਦਾ ਹੈ ?
ਉੱਤਰ-
ਕਰਮਚਾਰੀ ਨੂੰ ਕਾਰਜ ਖੇਤਰ ਵਿਚ ਕਿਸੇ ਵੀ ਪ੍ਰਕਾਰ ਦੀਆਂ ਵਿਕਿਰਣਾਂ, ਅਮਲ ਅਤੇ ਊਰਜਾ ਫੁੱਟਣ ਦੇ ਨਤੀਜੇ ਵਜੋਂ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਬਚਣ ਲਈ ਸੁਰੱਖਿਆ ਕਵਚ ਦੇ ਰੂਪ ਵਿਚ ਏਨ ਦਾ ਪ੍ਰਯੋਗ ਕਰਨਾ ਚਾਹੀਦਾ ਹੈ।

ਪ੍ਰਸ਼ਨ 5.
ਪ੍ਰਮੁੱਖ ਕੰਮ-ਕਾਜੀ ਖ਼ਤਰਿਆਂ ਦੀ ਸੂਚੀ ਬਣਾਓ ।
ਉੱਤਰ-
ਕੰਮ-ਕਾਜੀ ਖ਼ਤਰਿਆਂ ਦੇ ਹੇਠ ਲਿਖੇ ਪ੍ਰਕਾਰ ਹਨ

  • ਭੌਤਿਕ ਖ਼ਤਰੇ (Physical Hazards)-ਇਹ ਵਾਤਾਵਰਣ ਦੀਆਂ ਸਥਿਤੀਆਂ ਜਿਵੇਂਪ੍ਰਕਾਸ਼, ਊਸ਼ਮਾ, ਹਵਾਦਾਰੀ, ਧੁਨੀ ਸਤਰ ਆਦਿ ਨਾਲ ਸੰਬੰਧਿਤ ਖ਼ਤਰੇ ਹਨ ।
  • ਮਨੋਵਿਗਿਆਨਿਕ ਖ਼ਤਰੇ (Psychological Hazards)-ਸਭ ਤੋਂ ਵੱਡਾ ਮਨੋਵਿਗਿਆਨਿਕ ਖ਼ਤਰਾ ਤਣਾਅ ਹੈ।
  • ਰਸਾਇਣਕ ਖ਼ਤਰੇ (Chemical Hazards)-ਇਹ ਰਸਾਇਣਾਂ ਦੀ ਵਰਤੋਂ ਅਤੇ ਸੰਭਾਲ ਦੇ ਦੌਰਾਨ ਪੈਦਾ ਹੋਣ ਵਾਲੇ ਖ਼ਤਰੇ ਹਨ।
  • ਮਸ਼ੀਨੀ ਖ਼ਤਰੇ (Mechanical Hazards)-ਅਸੁਰੱਖਿਅਕ ਮਸ਼ੀਨੀ ਸਥਿਤੀਆਂ ਦੇ ਕਾਰਨ ਪੈਦਾ ਹੋਣ ਵਾਲੇ ਖ਼ਤਰੇ ਮਸ਼ੀਨੀ ਖ਼ਤਰੇ ਕਹਾਉਂਦੇ ਹਨ।
  • ਬਿਜਲਈ ਖ਼ਤਰੇ (Electrical Hazards)-ਬਿਜਲੀ ਨਾਲ ਸੰਬੰਧਿਤ ਖ਼ਤਰੇ, ਜਿਵੇਂਸ਼ਾਰਟ-ਸਰਕਟ, ਚਿੰਗਾਰੀ ਅਤੇ ਬਿਜਲੀ ਰੋਧਕਤਾ ਵਿਚ ਗੜਬੜੀ ਸ਼ਾਮਲ ਹੈ।
  • ਜੈਵਿਕ ਖ਼ਤਰੇ (Biological Hazards)-ਰੋਗ ਦੇ ਵਾਹਨ ਵਜੋਂ ਕੰਮ ਕਰਨ ਵਾਲੇ ਕਾਰਕ, ਜਿਵੇਂ-ਬੈਕਟੀਰਿਆ, ਫਫੰਦੀ, ਕੀੜਿਆਂ ਨਾਲ ਸੰਬੰਧਿਤ ਖ਼ਤਰੇ ਜੈਵਿਕ ਖ਼ਤਰੇ ਹੁੰਦੇ ਹਨ।

ਪ੍ਰਸ਼ਨ 6.
ਰੇਡੀਏਸ਼ਨ ਦੇ ਪ੍ਰਭਾਵ ਕਾਰਨ ਭਵਿੱਖ ਦੀਆਂ ਪੀੜੀਆਂ (Future Generation) ਕਿਵੇਂ ਪ੍ਰਭਾਵਿਤ ਹੋ ਸਕਦੀਆਂ ਹਨ ?
ਉੱਤਰ-
ਉੱਚ ਊਰਜਾ ਵਾਲੀਆਂ ਆਇਨੀਕਰਨ ਵਿਕਿਰਣਾਂ (lonising radiation) ਦੇ ਕਾਰਨ ਕੰਮ ਕਰਨ ਵਾਲੇ ਅਤੇ ਹੋਰਨਾਂ ਲੋਕਾਂ ਵਿੱਚ ਕੈਂਸਰ ਹੱਡੀਆਂ, ਚਮੜੀ ਅਤੇ ਫੇਫੜਿਆਂ ਦੇ ਕੈਂਸਰ ਦੇ ਇਲਾਵਾ ਦਿਲ ਅਤੇ ਦਿਮਾਗੀ ਵਿਕਾਰ ਅਤੇ ਦੋਸ਼ ਪੈਦਾ ਹੋ ਜਾਂਦੇ ਹਨ । ਇਨ੍ਹਾਂ ਵਿਕੀਰਣਾਂ ਦੇ ਪ੍ਰਭਾਵ ਦੇ ਫਲਸਰੂਪ ਡੀ.ਐਨ.ਏ ਵਿੱਚ ਮਿਉਟੇਸ਼ਨ ਪੈਦਾ ਹੋ ਜਾਂਦੇ ਹਨ ਅਤੇ ਇਹ ਅਨੁਵੰਸ਼ਿਕ ਪਰਿਵਰਤਨ ਇਕ ਪੀੜੀ ਤੋਂ ਅਗਲੀ ਪੀੜ੍ਹੀ ਵਿੱਚ ਚਲੇ ਜਾਂਦੇ ਹਨ ਜਿਸ ਦੇ ਫਲਸਰੂਪ ਪੈਦਾ ਹੋਣ ਵਾਲੇ ਸ਼ਿਸ਼ੂਆਂ ਵਿਚ ਕਈ ਪ੍ਰਕਾਰ ਦੀਆਂ ਲਾਇਲਾਜ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਸੁਰੱਖਿਅਤ ਕੰਮ-ਵਾਤਾਵਰਣ ਪੈਦਾ ਕਰਨ ਵਿੱਚ ਉੱਚਿਤ ਰੋਸ਼ਨੀ ਦੀ ਭੂਮਿਕਾ ਉੱਪਰ ਛੋਟਾ ਜਿਹਾ ਨੋਟ ਲਿਖੋ ।
ਉੱਤਰ-
ਕਿਸੇ ਵੀ ਪ੍ਰਕਿਰਿਆ ਨੂੰ ਕਿਰਿਆਤਮਕ ਕਰਨ ਲਈ ਰੋਸ਼ਨੀ ਦਾ ਬੜਾ ਮਹੱਤਵ ਹੈ। ਕਿਸੇ ਵੀ ਕਿਰਿਆ ਦਾ ਹੋਣਾ ਅੱਖਾਂ ‘ਤੇ ਸਭ ਤੋਂ ਜ਼ਿਆਦਾ ਨਿਰਭਰ ਕਰਦਾ ਹੈ।
ਰੋਸ਼ਨੀ ਸਾਡੀਆਂ ਅੱਖਾਂ ਦੀਆਂ ਸੰਵੇਦਨਸ਼ੀਲ ਕੋਸ਼ਿਕਾਵਾਂ ਨੂੰ ਉਤੇਜਿਤ ਕਰਦੀ ਹੈ ਅਤੇ ਕਾਰਜ ਕੁਸ਼ਲਤਾ ਨੂੰ ਪ੍ਰਭਾਵਿਤ ਕਰਦੀ ਹੈ। ਕਾਰਜ ਸਥਾਨ ‘ਤੇ ਜ਼ਿਆਦਾ ਮਾਤਰਾ ਵਿਚ ਰੋਸ਼ਨੀ ਆਦਮੀ ਨੂੰ ਕੁੱਝ ਸਮੇਂ ਲਈ ਅੰਨ੍ਹਾਂ ਕਰ ਸਕਦੀ ਹੈ। ਰੋਸ਼ਨੀ ਦੀ ਮਾਤਰਾ ਇੰਨੀ ਬਹੁਤ ਹੁੰਦੀ ਹੈ ਕਿ ਕਰਮਚਾਰੀ ਆਪਣੀਆਂ ਅੱਖਾਂ ‘ਤੇ ਦਬਾਅ ਨਾ ਮਹਿਸੂਸ ਕਰੇ ਅਤੇ ਚੰਗੇ ਤਰੀਕੇ ਨਾਲ ਕੰਮ ਕਰ ਸਕੇ। ਸੂਰਜ ਦੀ ਕੁਦਰਤੀ ਰੋਸ਼ਨੀ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਅਵਿਵਸਥਿਤ ਪ੍ਰਵਰਤਕ ਚਕਾਚੌਂਧ ਪੈਦਾ ਕਰਦੇ ਹਨ। ਜਿਸ ਨਾਲ ਦੁਰਘਟਨਾਵਾਂ ਹੋ ਸਕਦੀਆਂ ਹਨ। ਚਕਾਚੌਂਧ ਵਾਲੀ ਰੋਸ਼ਨੀ ਅਤੇ ਜਗਮਗ ਕਰਦੀ ਬਿਜਲੀ ਵੀ ਅੱਖਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਪੂਰੀ ਰੋਸ਼ਨੀ ਦੀ ਥੁੜ੍ਹ ਵਿਚ ਸਿਰ-ਪੀੜ, ਅੱਖਾਂ ‘ਤੇ ਦਬਾਅ, ਤਣਾਅ, ਥਕਾਵਟ, ਯਾਦਦਾਸ਼ਤ ਵਿਚ ਕਮੀ, ਚਮੜੀ ਦੇ ਰੋਗ ਆਦਿ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।

PSEB 11th Class Environmental Education Solutions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 2.
ਉੱਚਿਤ ਹਵਾਦਾਰੀ (Proper Ventilation) ਦੀ ਜ਼ਰੂਰਤ ਦੀ ਸੰਖੇਪ ਰੂਪ ਵਿੱਚ ਵਿਆਖਿਆ ਕਰੋ ।
ਉੱਤਰ-
ਉੱਚਿਤ ਹਵਾਦਾਰੀ ਦਾ ਮੁੱਖ ਉਦੇਸ਼ ਕਾਰਜ ਸਥਲ ‘ਤੇ ਤਾਜ਼ੀ ਅਤੇ ਸ਼ੁੱਧ ਹਵਾ ਦਾ ਪ੍ਰਬੰਧ ਕਰਨਾ ਹੈ। ਜਿਹੜੇ ਉਦਯੋਗਾਂ ਦੇ ਨਿਰਮਾਣ ਸਮੇਂ ਧੂੰਆਂ, ਧੂੜ, ਬੋ ਵਾਲਾ ਧੂੰਆਂ ਆਦਿ ਨਿਕਲਦਾ ਹੈ, ਉੱਥੇ ਉੱਚਿਤ ਹਵਾਦਾਰੀ ਜ਼ਿਆਦਾ ਜ਼ਰੂਰੀ ਹੈ। ਉੱਚਿਤ ਹਵਾਦਾਰੀ ਦੀ ਥੁੜ੍ਹ ਕੰਮ ਵਾਲੀ ਜਗ੍ਹਾ ਨੂੰ ਅਸੁਵਿਧਾਜਨਕ ਅਤੇ ਅਸੁਰੱਖਿਅਕ ਬਣਾਉਂਦੀ ਹੈ। ਪੂਰੀ ਹਵਾਦਾਰੀ ਦੀ ਥੁੜ ਵਿਚ ਸਾਹ ਕਿਰਿਆ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ। ਮਸ਼ੀਨਾਂ ਦੁਆਰਾ ਪੈਦਾ ਕੀਤੀ ਗਈ ਉਰਜਾ ਦੇ ਚੰਗੇ ਵਿਕਾਸ ਦੀ ਕਮੀ ਨਾਲ ਕੰਮ ਵਾਲੀ ਜਗ੍ਹਾ ਦਾ ਤਾਪਮਾਨ ਵਧਣਾ ਸ਼ੁਰੂ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿਚ ਕਰਮਚਾਰੀਆਂ ਲਈ ਕੰਮ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਉੱਚਿਤ ਹਵਾਦਾਰੀ ਦੇ ਪਰਿਣਾਮ ਵਜੋਂ ਸੁਵਿਧਾਜਨਕ ਵਾਤਾਵਰਣ ਅਤੇ ਸੁਰੱਖਿਅਕ ਵਾਤਾਵਰਣ ਮਿਲਦਾ ਹੈ ਜਿਸ ਨਾਲ ਕਰਮਚਾਰੀਆਂ ਦੀ ਥਕਾਵਟ ਦੂਰ ਹੁੰਦੀ ਹੈ|ਉੱਚਿਤ ਹਵਾਦਾਰੀ ਸਾਹ ਲਈ ਪੂਰੀ ਆਕਸੀਜਨ ਪ੍ਰਦਾਨ ਕਰਦੀ ਹੈ ਅਤੇ ਊਰਜਾ, ਧੂੜ, ਧੂੰਆਂ, ਨਮੀ ਆਦਿ ਨੂੰ ਇਕੱਠਿਆਂ ਹੋਣ ਤੋਂ ਰੋਕਦੀ ਹੈ।

ਪ੍ਰਸ਼ਨ 3.
ਚੰਗਾ ਘਰੇਲੂ-ਪ੍ਰਬੰਧ (Good House Keeping) ਉਦਯੋਗਿਕ ਦੁਰਘਟਨਾਵਾਂ ਦੀ ਸੰਭਾਵਨਾ ਨੂੰ ਕਿਵੇਂ ਘਟਾਉਂਦਾ ਹੈ ?
ਉੱਤਰ-
ਚੰਗੇ ਘਰੇਲੂ-ਪ੍ਰਬੰਧ ਵਿਚ ਚੀਜ਼ਾਂ ਨੂੰ ਉਨ੍ਹਾਂ ਦੇ ਸਹੀ ਟਿਕਾਣਿਆਂ ‘ਤੇ ਟਿਕਾ ਕੇ ਰੱਖਿਆ ਜਾਂਦਾ ਹੈ। ਉਦਯੋਗਾਂ ਵਿਚ ਉਪਯੋਗ ਹੋਣ ਵਾਲੀਆਂ ਜ਼ਹਿਰੀਲੀਆਂ ਅਭਿਕਿਰਿਆਵਾਂ, ਜਲਨਸ਼ੀਲ ਚੀਜ਼ਾਂ, ਜਿਵੇਂ-LPG ਸਿਲੰਡਰ, ਡੀਜ਼ਲ, ਪੈਟਰੋਲ ਨੂੰ ਸਹੀ ਥਾਂ ‘ਤੇ ਰੱਖਣ ਨਾਲ ਉਦਯੋਗਿਕ ਦੁਰਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ। ਚੰਗੇ ਘਰੇਲੂ ਪ੍ਰਬੰਧ ਦੇ ਕਾਰਨ ਕਾਰਜ ਕੁਸ਼ੀਲਤਾ ਵਧਦੀ ਹੈ, ਉਤਪਾਦਨ ਵਿੱਚ ਵਾਧਾ ਹੁੰਦਾ ਹੈ ਅਤੇ ਕਿੱਤਾਮਈ ਹਾਦਸਿਆਂ ਤੋਂ ਸੁਰੱਖਿਅਤ ਰਿਹਾ ਜਾ ਸਕਦਾ ਹੈ ।

ਪ੍ਰਸ਼ਨ 4.
ਘਰ ਵਿੱਚ ਅਪਨਾਉਣ ਯੋਗ ਸੁਰੱਖਿਆ ਸਾਵਧਾਨੀਆਂ (Safety Precautions) ਦੀ ਸੂਚੀ ਬਣਾਓ।
ਉੱਤਰ-
ਘਰ ਵਿਚ ਹੇਠ ਲਿਖੀਆਂ ਸੁਰੱਖਿਆ ਸਾਵਧਾਨੀਆਂ ਦੀ ਵਰਤੋਂ ਕੀਤੀ ਜਾਂਦੀ ਹੈ –

  • ਗੈਸ ਪਾਈਪਾਂ ਦੀ ਲਗਾਤਾਰ ਦੇਖ-ਰੇਖ, ਗੈਸ ਕੱਢਣ ਲਈ ਵਧੀਆ ਪ੍ਰਬੰਧ, ਲੀਕੇਜ ਅਤੇ ਅੱਗ ਤੋਂ ਹੋਣ ਵਾਲੇ ਨੁਕਸਾਨ ਨੂੰ ਰੋਕ ਸਕਦਾ ਹੈ।
  • ਜ਼ਹਿਰੀਲੇ ਪਦਾਰਥ, ਦਵਾਈਆਂ, ਤੇਜ਼ਾਬ, ਬਿਜਲੀ ਦੇ ਯੰਤਰ, ਤੇਜ਼ ਧਾਰ ਵਾਲੇ ਯੰਤਰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣੇ ਚਾਹੀਦੇ ਹਨ।
  • ਬਿਜਲੀ ਦੇ ਸਰਕਟਾਂ ਦੇ ਬਾਰੇ ਵਿਚ ਸੁਰੱਖਿਆ ਸਾਵਧਾਨੀ ਨੂੰ ਪੂਰੀ ਤਰ੍ਹਾਂ ਲਾਜ਼ਮੀ ਕਰਨਾ ਚਾਹੀਦਾ ਹੈ, ਜਿਵੇਂ- ਬਿਜਲੀ ਦੀ ਵਧੀਆ ਅਰਬਿੰਗ (Earthing), ਸ਼ਾਰਟ-ਸਰਕਟਾਂ ਦਾ ਪਤਾ ਹੋਣਾ, ਦੁਰਘਟਨਾ ਵੇਲੇ ਦੀ ਰੋਕਥਾਮ ਲਈ ਤਰੀਕਿਆਂ ਦਾ ਪਤਾ ਹੋਣਾ ਆਦਿ।
  • ਘਰ ਵਿਚ ਰਹਿਣ ਵਾਲਿਆਂ ਨੂੰ ਵਧੀਆ ਸਥਿਤੀ ਵਿਚ ਰੱਖਣ ਲਈ ਘਰ ਦੀ ਪੂਰੀ ਸਾਫ਼-ਸਫ਼ਾਈ ਰੱਖਣੀ ਚਾਹੀਦੀ ਹੈ।

ਪ੍ਰਸ਼ਨ 5.
ਵਰਕਸ਼ਾਪ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਸੱਟਾਂ-ਚੋਟਾਂ ਤੋਂ ਕਿਵੇਂ ਬਚ ਸਕਦੇ ਹਨ ?
ਉੱਤਰ-
ਵਰਕਸ਼ਾਪ ਵਿੱਚ ਕਰਮਚਾਰੀ ਤੈਅ ਕੀਤੀਆਂ ਸੁਰੱਖਿਆ ਸਾਵਧਾਨੀਆਂ ਦੀ ਵਰਤੋਂ ਕਰਕੇ ਦੁਰਘਟਨਾਵਾਂ ਨੂੰ ਟਾਲ ਸਕਦੇ ਹਨ। ਕਰਮਚਾਰੀਆਂ ਨੂੰ ਮਸ਼ੀਨੀ ਸੁਰੱਖਿਆ ਕਵਚ ਜਿਵੇਂ-ਕੱਪੜੇ, ਜੁੱਤੀਆਂ, ਐਨਕਾਂ, ਹੈਲਮੇਟ ਆਦਿ ਪਾਉਣੇ ਚਾਹੀਦੇ ਹਨ। ਮਾਨਕ ਹਿਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਉਪਯੋਗ ਤੋਂ ਬਾਅਦ ਯੰਤਰਾਂ ਨੂੰ ਉਨ੍ਹਾਂ ਦੀ ਸਹੀ ਜਗਾ ‘ਤੇ ਰੱਖ ਦੇਣਾ ਚਾਹੀਦਾ ਹੈ। ਮਸ਼ੀਨ ਦੀ ਮੁਰੰਮਤ ਤੋਂ ਪਹਿਲਾਂ ਊਰਜਾ ਸਪਲਾਈ ਦਾ ਮੇਨ ਸਵਿੱਚ ਬੰਦ ਕਰ ਦੇਣਾ ਚਾਹੀਦਾ ਹੈ।

ਪ੍ਰਸ਼ਨ 6.
ਇੱਕ ਕਾਰਜ-ਥਾਂ (Worksite) ‘ਤੇ ਕਿਹੜੀਆਂ-ਕਿਹੜੀਆਂ ਸੁਰੱਖਿਆ ਸਾਵਧਾਨੀਆਂ ਦਾ ਖਿਆਲ ਰੱਖਣਾ ਚਾਹੀਦਾ ਹੈ ?
ਉੱਤਰ-
ਕੰਮ ਦੀ ਜਗਾ ਉਹ ਜਗਾ ਹੈ ਜਿੱਥੇ ਬੰਨ, ਇਮਾਰਤਾਂ, ਪੁਲ, ਸੜਕਾਂ ਦਾ ਨਿਰਮਾਣ ਅਤੇ ਖਾਨਾਂ ਦਾ ਕਾਰਜ ਚਲ ਰਿਹਾ ਹੋਵੇ। ਇੱਥੇ ਵੱਡੀ ਸੰਖਿਆ ਵਿਚ ਮਜ਼ਦੂਰ ਅਤੇ ਹੋਰ ਲੋਕ ਕੰਮ ਕਰਦੇ ਹਨ। ਇਸ ਲਈ ਇਨ੍ਹਾਂ ਕਾਰਜ ਖੇਤਰਾਂ ‘ਤੇ ਸੁਰੱਖਿਆ ਦੇ ਵਧੀਆ ਨਿਯਮ ਵਰਤੇ ਜਾਣੇ ਚਾਹੀਦੇ ਹਨ। ਕਾਰਜ ਖੇਤਰ ‘ਤੇ ਹੇਠ ਲਿਖੀਆਂ ਸੁਰੱਖਿਆ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ –

  1. ਬੰਨ੍ਹਾਂ ਅਤੇ ਸੁਰੱਖਿਆ ਖੇਤਰਾਂ ਵਿਚ ਨਿਰਮਾਣ ਤੋਂ ਪਹਿਲਾਂ ਅਤੇ ਵਿਸਫੋਟ ਕਰਨ ਤੋਂ ਪਹਿਲਾਂ ਲੋਕਾਂ ਨੂੰ ਸੂਚਿਤ ਕਰ ਦੇਣਾ ਚਾਹੀਦਾ ਹੈ।
  2. ਨਿਰਮਾਣ ਖੇਤਰ ਵਿਚ ਉਪਯੋਗ ਹੋਣ ਵਾਲੀਆਂ ਮਸ਼ੀਨਾਂ ਅਤੇ ਕੀਤੀਆਂ ਜਾਣ ਵਾਲੀਆਂ ਕਿਰਿਆਵਾਂ ਦਾ ਨਿਰਮਾਣ ਸਰਵੇਖਣ ਹੋਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਖ਼ਤਰੇ ਦਾ ਪਤਾ ਚਲ ਸਕੇ।
  3. ਮਜ਼ਦੂਰਾਂ ਨੂੰ ਸਰੀਰਕ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ।
  4. ਭਾਰੀ ਵਜ਼ਨ ਉੱਪਰ ਚੁੱਕਣ ਵਾਲੀਆਂ ਕੁੰਨਾਂ ਦੀਆਂ ਤਾਰਾਂ ਦਾ ਸਮੇਂ-ਸਮੇਂ ਤੇ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ।
  5. ਬਿਜਲੀ ਵੰਡਣ ਤੋਂ ਪਹਿਲਾਂ ਲਾਇਨਾਂ ਦੀ ਜਾਂਚ ਨਾਲ ਬਿਜਲੀ ਕਰੰਟ ਤਾਂ ਜੋ ਅੱਗ ਤੋਂ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ।
  6. ਦੂਰ-ਦਰਾਜ ਦੇ ਕਾਰਜ ਖੇਤਰਾਂ ਵਿਚ ਸ਼ੁਰੂਆਤੀ ਇਲਾਜ ਅਤੇ ਡਾਕਟਰੀ ਸੁਵਿਧਾਵਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ।
  7. ਕਾਰਜ ਖੇਤਰ ਤੇ ਨਿਰਦੇਸ਼ ਬੋਰਡ ਲਾ ਕੇ ਲੋਕਾਂ ਨੂੰ ਹੋਣ ਵਾਲੀ ਪਰੇਸ਼ਾਨੀ ਨੂੰ ਘੱਟ ਕੀਤਾ ਜਾ ਸਕਦਾ ਹੈ।

ਪ੍ਰਸ਼ਨ 7.
ਬਿਜਲਈ ਖ਼ਤਰਿਆਂ ਦਾ ਸੰਖੇਪ ਵੇਰਵਾ ਦਿਓ।
ਉੱਤਰ-
ਬਿਜਲਈ ਖ਼ਤਰਿਆਂ ਵਿਚ ਬਿਜਲੀ ਦੇ ਝਟਕਿਆਂ ਨਾਲ ਤੱਤਕਾਲ ਮੌਤ ਹੋ ਜਾਂਦੀ ਹੈ। ਸੜਨ ਦੇ ਡੂੰਘੇ ਨਿਸ਼ਾਨ ਅਤੇ ਵਿਨਾਸ਼ਕਾਰੀ ਅੱਗ ਲੱਗ ਸਕਦੀ ਹੈ। ਇਸ ਤਰ੍ਹਾਂ ਦੇ ਖ਼ਤਰਿਆਂ ਵਿਚ ਸ਼ਾਰਟ ਸਰਕਟ, ਬਿਜਲੀ ਦੀਆਂ ਚਿੰਗਾਰੀਆਂ, ਢਿੱਲੇ ਸੰਯੋਜਨ, ਮਸ਼ੀਨਾਂ ਦੇ ਅਣਉੱਚਿਤ ਭੂ-ਸੰਪਰਕ ਤਾਰ, ਹਾਈ ਵੋਲਟੇਜ ਵਾਲੇ ਯੰਤਰਾਂ ਦਾ ਅਵਿਵਸਥਿਤ ਨਿਰਮਾਣ ਅਤੇ ਵਾਂਸਫਾਰਮਰ ਅਤੇ ਖੰਭਿਆਂ ਦਾ ਅਸੁਰੱਖਿਅਤ ਲਗਾਉਣਾ ਆਦਿ ਸ਼ਾਮਿਲ ਹਨ। ਬਿਜਲਈ ਖ਼ਤਰਿਆਂ ਤੋਂ ਬਚਣ ਲਈ ਹੇਠ ਲਿਖੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ –

  • ਕਿਸੇ ਬਿਜਲਈ ਯੰਤਰ ‘ਤੇ ਕੰਮ ਕਰਦੇ ਸਮੇਂ ਜਾਂ ਉਸਦੀ ਮੁਰੰਮਤ ਕਰਦੇ ਸਮੇਂ ਰਬੜ ਦੇ ਦਸਤਾਨੇ, ਮੈਟ ਜਾਂ ਬਿਜਲੀ ਰੋਧੀ ਯੰਤਰਾਂ ਦਾ ਉਪਯੋਗ ਕਰਨਾ ਚਾਹੀਦਾ ਹੈ।
  • ਕਰਮਚਾਰੀਆਂ ਨੂੰ ਬਿਜਲਈ ਖ਼ਤਰਿਆਂ ਨਾਲ ਸੰਬੰਧਿਤ ਜਾਣਕਾਰੀ ਮੁਹੱਈਆ ਕਰਵਾਉਣੀ ਚਾਹੀਦੀ ਹੈ।
  • ਬਿਜਲੀ ਸੰਬੰਧੀ ਗੜਬੜੀਆਂ ਨੂੰ ਠੀਕ ਕਰਨ ਲਈ ਸਿਰਫ਼ ਸਿਖਲਾਈ ਪ੍ਰਾਪਤ ਕਰਮਚਾਰੀ ਨੂੰ ਹੀ ਕਾਰਜ ਕਰਨ ‘ਤੇ ਰੱਖਣਾ ਚਾਹੀਦਾ ਹੈ।

(ਸ) ਵੱਡੇ ਪੁੱਤਰਾਂ ਵਾਲੇ ਪ੍ਰਨ ਕੇ ਭਈਆ –

ਪ੍ਰਸ਼ਨ 1.
ਸੁਰੱਖਿਅਤ ਕੰਮ-ਵਾਤਾਵਰਣ (Safe Work Environment) ਦੇ ਅੰਗਾਂ ਵਜੋਂ ਉੱਚਿਤ ਰੋਸ਼ਨ (Proper Light) ਅਤੇ ਢੁੱਕਵੀਂ ਹਵਾਦਾਰੀ (Proper Ventilation) ਦੀ ਚਰਚਾ ਕਰੋ।
ਉੱਤਰ-
ਕੰਮ ਦਾ ਇਸ ਤਰ੍ਹਾਂ ਦਾ ਵਾਤਾਵਰਣ ਜਿਹੜਾ ਸਰੀਰਕ ਅਤੇ ਮਾਨਸਿਕ ਤਣਾਅ ਤੋਂ ਮੁਕਤ ਹੋਵੇ ਅਤੇ ਦੁਰਘਟਨਾਵਾਂ ਤੋਂ ਸੁਰੱਖਿਅਤ ਹੋਵੇ, ਉਸ ਨੂੰ ਸੁਰੱਖਿਅਤ ਕਾਰਜ ਵਾਤਾਵਰਣ ਕਿਹਾ ਜਾਂਦਾ ਹੈ। ਇਸ ਤਰ੍ਹਾਂ ਦੇ ਵਾਤਾਵਰਣ ਵਿਚ ਕਾਰਜ ਕਰਨ ਦੀ ਸਮਰੱਥਾ ਵਧਦੀ ਹੈ। ਸੁਰੱਖਿਅਤ ਕੰਮ-ਵਾਤਾਵਰਣ ਦੁਰਘਟਨਾਵਾਂ ਨੂੰ ਘੱਟ ਕਰਦਾ ਹੈ ਅਤੇ ਉਦਯੋਗਾਂ ਦੀ ਉਤਪਾਦਕਤਾ ਨੂੰ ਵਧਾਉਂਦਾ ਹੈ। ਸੁਰੱਖਿਅਤ ਕੰਮ-ਵਾਤਾਵਰਣ ਵਿਚ ਪੂਰੀ ਰੋਸ਼ਨੀ ਅਤੇ ਉੱਚਿਤ ਹਵਾਦਾਰੀ ਪ੍ਰਮੁੱਖ ਹਿੱਸੇ ਹਨ ।

ਜਿਨ੍ਹਾਂ ਦੇ ਪ੍ਰਭਾਵ ਹੇਠ ਲਿਖੇ ਹਨ –
1. ਉੱਚਿਤ ਰੋਸ਼ਨੀ (Proper Light) -ਕਿਸੇ ਵੀ ਕਾਰਜ ਨੂੰ ਕਰਦੇ ਸਮੇਂ ਅੱਖਾਂ ਦੀ ਭੂਮਿਕਾ ਸਭ ਤੋਂ ਜ਼ਿਆਦਾ ਹੁੰਦੀ ਹੈ ਅਤੇ ਰੋਸ਼ਨੀ ਅੱਖਾਂ ਦੀਆਂ ਸੰਵੇਦਨਸ਼ੀਲ ਕੋਸ਼ਿਕਾਵਾਂ ਨੂੰ ਉਤੇਜਿਤ ਕਰਦੀ ਹੈ। ਇਸ ਤਰ੍ਹਾਂ ਪੂਰੀ ਰੋਸ਼ਨੀ ਅੱਖਾਂ ਵਲੋਂ ਕਾਰਜ ਕਰਨ ਲਈ ਬਹੁਤ ਜ਼ਰੂਰੀ ਹੈ। ਕਾਰਜ ਸਥਾਨ ਤੇ ਤੇਜ਼ ਰੋਸ਼ਨੀ ਦਾ ਹੋਣਾ ਵਿਅਕਤੀ ਨੂੰ ਥੋੜ੍ਹੀ ਦੇਰ ਲਈ ਅੰਨਾ ਬਣਾ ਸਕਦਾ ਹੈ। ਇਸ ਲਈ ਸੁਰੱਖਿਅਤ ਕਾਰਜ ਵਾਤਾਵਰਣ ਨੂੰ ਯਕੀਨੀ ਬਨਾਉਣ ਲਈ ਪੂਰੀ ਰੋਸ਼ਨੀ ਦਾ ਇੰਤਜਾਮ ਬਹੁਤ ਜ਼ਰੂਰੀ ਹੈ।

ਕਾਰਜ ਖੇਤਰ ਵਿਚ ਉੱਚਿਤ ਰੂਪ ਨਾਲ ਰੋਸ਼ਨੀ ਦਾ ਇੰਤਜਾਮ ਹੋਣਾ ਚਾਹੀਦਾ ਹੈ ਤਾਂ ਜੋ ਕਰਮਚਾਰੀ ਮਸ਼ੀਨਾਂ ਦੇ ਉਪਯੋਗ ਵਿਚ, ਵੱਖ-ਵੱਖ ਉਪਕਰਨਾਂ ਨੂੰ ਸੰਭਾਲਣ ਵਿਚ ਕੋਈ ਪਰੇਸ਼ਾਨੀ ਮਹਿਸੂਸ ਨਾ ਕਰਨ ਅਤੇ ਕਾਰਜ ਕਰਦੇ ਸਮੇਂ ਉਹਨਾਂ ਦੀਆਂ ਅੱਖਾਂ ‘ਤੇ ਕੋਈ ਦਬਾਅ ਨਾ ਹੋਵੇ। ਜਿੱਥੋਂ ਤਕ ਸੰਭਵ ਹੋਵੇ ਸੂਰਜ ਦੀ ਕੁਦਰਤੀ ਰੋਸ਼ਨੀ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਅਵਿਵਸਥਿਤ ਪਰਵਰਤਕ ਅਤੇ ਤੀਜੀਪਤ ਰੋਸ਼ਨੀ ਅੱਖਾਂ ‘ਤੇ ਬੁਰਾ ਪ੍ਰਭਾਵ ਪਾਉਂਦੇ ਹਨ। ਇਸ ਸਥਿਤੀ ਵਿਚ ਸਿਰ ਦਰਦ, ਅੱਖਾਂ ‘ਤੇ ਦਬਾਅ, ਤਣਾਅ, ਥਕਾਵਟ, ਮਾਨਸਿਕ ਪਰੇਸ਼ਾਨੀ, ਯਾਦਦਾਸ਼ਤ ਵਿਚ ਕਮੀ, ਚਮੜੀ ਆਦਿ ਦੇ ਰੋਗ ਦੇਖਣ ਨੂੰ ਮਿਲਦੇ ਹਨ।
ਇਸ ਤਰ੍ਹਾਂ ਕਰਮਚਾਰੀਆਂ ਦੀ ਸੁਵਿਧਾ ਅਨੁਸਾਰ ਰੋਸ਼ਨੀ ਦੀ ਮਾਤਰਾ ਅਤੇ ਕਿਸਮ ਦੀ ਉੱਚਿਤ ਇੰਤਜਾਮ ਨਾਲ ਉਨ੍ਹਾਂ ਤੋਂ ਉੱਚ ਸਤਰ ਦੀ ਕਾਰਜ ਸਮਰੱਥਾ ਦੀ ਉਮੀਦ ਕਰ ਸਕਦੇ ਹਾਂ ।

2. ਢੁੱਕਵੀਂ ਹਵਾਦਾਰੀ (Proper Ventilation)-ਹਵਾਦਾਰੀ ਦਾ ਮੁੱਖ ਉਦੇਸ਼ ਕਿਸੇ ਬੰਦ ਕਮਰੇ ਜਾਂ ਜਗਾ ਦੇ ਅੰਦਰ ਤਾਜ਼ੀ ਅਤੇ ਸ਼ੁੱਧ ਹਵਾ ਲਈ ਜਗਾ ਰੱਖਣੀ ਹੈ। ਜਿਹੜੇ ਉਦਯੋਗਾਂ ਵਿਚ ਨਿਰਮਾਣ ਪ੍ਰਕਿਰਿਆਵਾਂ ਦੇ ਦੌਰਾਨ ਧੂੰਆਂ, ਧੂੜ, ਬੋ ਵਾਲਾ ਧੂੰਆਂ ਆਦਿ ਨਿਕਲਦਾ ਹੋਵੇ, ਉਸ ਥਾਂ ਉੱਚਿਤ ਹਵਾਦਾਰੀ ਦੀ ਜ਼ਿਆਦਾ ਜ਼ਰੂਰਤ ਹੈ। ਉੱਚਿਤ ਹਵਾਦਾਰੀ ਦੀ ਅਣਹੋਂਦ ਵਿਚ ਕੰਮ ਵਾਲੀ ਜਗਾ ‘ਤੇ ਕਾਰਬਨ ਡਾਈਆਕਸਾਈਡ ਦੀ ਮਾਤਰਾ ਵੱਧ ਜਾਣ ਦੇ ਨਾਲ-ਨਾਲ ਪੈਦਾ ਹੋਏ ਤਾਪ ਦੀ
ਨਿਕਾਸੀ ਨਾ ਹੋਣ ਦੇ ਕਾਰਨ ਤਾਪਮਾਨ ਵਿਚ ਵਾਧਾ ਹੁੰਦਾ ਹੈ। ਇਹਨਾਂ ਔਖੀਆਂ ਘੜੀਆਂ ਵਿਚ ਕਾਰਜ-ਖੇਤਰ ਅਸੁਵਿਧਾਜਨਕ ਅਤੇ ਅਸੁਰੱਖਿਅਕ ਜਗ੍ਹਾ
ਵਿਚ ਬਦਲ ਜਾਂਦਾ ਹੈ ਜਿੱਥੇ ਕਰਮਚਾਰੀਆਂ ਲਈ ਕਾਰਜ ਕਰਨਾ ਔਖਾ ਹੋ ਜਾਂਦਾ ਹੈ।

ਉੱਚਿਤ ਹਵਾਦਾਰੀ ਨਾ ਹੋਣ ਦੇ ਕਾਰਨ ਕਰਮਚਾਰੀ ਸਾਹ ਕਿਰਿਆ ਸੰਬੰਧੀ ਰੋਗਾਂ ਦੇ ਸ਼ਿਕਾਰ ਹੋ ਜਾਂਦੇ ਹਨ। ਵਧੀਆ ਹਵਾਦਾਰੀ ਦੇਣ ਲਈ ਕਾਰਜ ਖੇਤਰ ਖੁੱਲਾ ਅਤੇ ਹਵਾਦਾਰ ਬਣਾਉਣਾ ਚਾਹੀਦਾ ਹੈ। ਇਸਦੇ ਲਈ ਚੰਗੀ ਮਾਤਰਾ ਵਿਚ ਬੂਹੇ ਅਤੇ ਬਾਰੀਆਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਅੰਦਰ ਦੀ ਗੰਦੀ ਹਵਾ ਨੂੰ ਬਾਹਰ ਕੱਢਣ ਲਈ ਨਿਕਾਸੀ ਪੱਖੇ ਲਾਉਣੇ ਚਾਹੀਦੇ ਹਨ। ਵਾਤਾਵਰਣ ਦੇ ਅਨੁਕੂਲ ਪ੍ਰਣਾਲੀ ਵਿਚ ਦੁਬਾਰਾ ਪਰਿਸੰਚਰਣ ਤੋਂ ਪਹਿਲਾਂ ਹਵਾ-ਫਿਲਟਰ ਹੋਣੀ ਚਾਹੀਦੀ ਹੈ। ਉੱਚਿਤ ਹਵਾਦਾਰੀ ਕਰਮਚਾਰੀਆਂ ਨੂੰ ਕੰਮ ਕਰਨ ਲਈ ਵਧੀਆ ਅਤੇ ਸੁਰੱਖਿਅਤ ਵਾਤਾਵਰਣ ਮੁਹੱਈਆ ਕਰਵਾਉਂਦਾ ਹੈ। ਜਿਸ ਨਾਲ ਕਰਮਚਾਰੀਆਂ ਦੀ ਬਕਾਵਟ ਦੂਰ ਹੁੰਦੀ ਹੈ। ਇਸ ਤੋਂ ਇਲਾਵਾ ਇਹ ਸਾਹ ਲੈਣ ਲਈ ਲੋੜੀਂਦੀ ਆਕਸੀਜਨ ਦੀ ਪੂਰਤੀ ਕਰਦਾ ਹੈ । ਇਸ ਤਰ੍ਹਾਂ ਲੋੜੀਂਦੀ ਰੋਸ਼ਨੀ ਅਤੇ ਉੱਚਿਤ ਹਵਾਦਾਰੀ ਕਾਰਜ ਸਮਰੱਥਾ ਅਤੇ ਉਤਪਾਦਨ ਵਿਚ ਵਾਧੇ ਲਈ ਬਹੁਤ ਜਰੂਰੀ ਹਨ।

PSEB 11th Class Environmental Education Solutions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 2.
ਸਫ਼ਾਈ ਤੇ ਚੰਗਾ ਘਰੇਲੂ-ਪ੍ਰਬੰਧ ਸੁਰੱਖਿਅਤ ਕੰਮ-ਵਾਤਾਵਰਣ ਪੈਦਾ ਕਰਨ ਵਿੱਚ ਕਿਵੇਂ ਸਹਾਇਤਾ ਕਰਦੇ ਹਨ ?
ਉੱਤਰ-
ਸਫ਼ਾਈ ਤੇ ਚੰਗੇ ਘਰੇਲੂ-ਪ੍ਰਬੰਧ ਨਾਲ ਕਾਰਜ ਖੇਤਰ ਨੂੰ ਸੁਰੱਖਿਅਤ ਅਤੇ ਸੁਖਾਵਾਂ ਬਣਾਇਆ ਜਾ ਸਕਦਾ ਹੈ। ਸਾਫ਼-ਸਫ਼ਾਈ (Cleanliness)-ਸਾਫ਼ ਕਾਰਜ ਵਾਤਾਵਰਣ ਕਰਮਚਾਰੀਆਂ ਦੀ ਸਮਰੱਥਾ ਅਤੇ ਇਕਾਗਰਤਾ ਵਿਚ ਵਾਧਾ ਕਰਦਾ ਹੈ। ਇਸਦੇ ਨਾਲ-ਨਾਲ ਸਫ਼ਾਈ, ਸਿਹਤ ਲਈ ਵੀ ਮਹੱਤਵਪੂਰਨ ਹੈ। ਕਾਰਜ ਖੇਤਰ ’ਤੇ ਸਾਫ਼-ਸਫ਼ਾਈ ਬਿਮਾਰੀਆਂ, ਦੁਰਘਟਨਾਵਾਂ ਤੋਂ ਬਚਾਓ ਅਤੇ ਯੰਤਰਾਂ ਦੇ ਸੁਰੱਖਿਅਤ ਰੱਖ-ਰਖਾਉ ਵਿਚ ਸਹਾਇਕ ਸਿੱਧ ਹੁੰਦੀ ਹੈ। ਇਸ ਦੇ ਨਤੀਜੇ ਵਜੋਂ ਕਾਰਜ ਖੇਤਰ ਦਾ ਵਾਤਾਵਰਣ ਸੁਰੱਖਿਅਤ ਅਤੇ ਸੁਖਾਵਾਂ ਬਣ ਜਾਂਦਾ ਹੈ।

ਕਾਰਜ ਖੇਤਰ ਦੀ ਸਾਫ਼-ਸਫ਼ਾਈ ਬਣਾਈ ਰੱਖਣ ਲਈ ਹੇਠ ਲਿਖੇ ਉਪਰਾਲੇ ਕੀਤੇ ਜਾ ਸਕਦੇ ਹਨ –

  1. ਕਾਰਜ ਖੇਤਰ, ਅਰਾਮ ਖੇਤਰ, ਫਰਨੀਚਰ, ਮਸ਼ੀਨਾਂ ਅਤੇ ਯੰਤਰਾਂ ਦੀ ਸਾਫ਼-ਸਫ਼ਾਈ ਲਈ ਕਾਰਜ ਖੇਤਰ ’ਤੇ ਕਰਮਚਾਰੀਆਂ ਨੂੰ ਆਪਣੀ ਮਰਜ਼ੀ ਨਾਲ ਯੋਗਦਾਨ ਦੇਣਾ ਚਾਹੀਦਾ ਹੈ।
  2. ਕਾਰਜ ਖੇਤਰ ਤੇ ਫਾਲਤੂ ਚੀਜ਼ਾਂ, ਜਿਵੇਂ ਕਾਗਜ਼, ਰਬੜ ਦੇ ਟੁਕੜੇ, ਪਲਾਸਟਿਕ ਦੇ ਟੁਕੜਿਆਂ, ਫਾਇਲਾਂ ਆਦਿ ਨੂੰ ਕੁੜੇਦਾਨ ਵਿਚ ਸੁੱਟ ਦੇਣਾ ਚਾਹੀਦਾ ਹੈ।
  3. ਕੰਟੀਨ, ਕਰਮਚਾਰੀ ਕਮਰਾ, ਆਰਾਮ ਕਮਰਾ ਅਤੇ ਹੋਰ ਥਾਂਵਾਂ ‘ਤੇ ਲੋੜੀਂਦੀ ਸੰਖਿਆ ਵਿਚ ਕੂੜੇਦਾਨ ਰੱਖਣੇ ਚਾਹੀਦੇ ਹਨ।
  4. ਕਾਰਜ ਖੇਤਰ ਨੂੰ ਸਾਫ਼ ਰੱਖਣ ਲਈ ਖਾਣ ਦੀਆਂ ਵਸਤਾਂ ਇੱਧਰ-ਉੱਧਰ ਨਹੀਂ ਸੁੱਟਣੀਆਂ ਚਾਹੀਦੀਆਂ ਅਤੇ ਗੁਸਲਖਾਨੇ ਅਤੇ ਸ਼ੌਚਾਲਿਆਂ ਨੂੰ ਸਾਫ਼ ਰੱਖਣਾ ਚਾਹੀਦਾ ਹੈ।
  5. ਸੁਖਮ ਜੀਵਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਕੀਟਾਣੂਨਾਸ਼ਕਾਂ ਦਾ ਛਿੜਕਾਅ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਸਾਫ ਵਾਤਾਵਰਣ ਬਿਮਾਰੀਆਂ ਨੂੰ ਦੂਰ ਰੱਖਦਾ ਹੈ ਅਤੇ ਕਰਮਚਾਰੀਆਂ ਦੀ ਹਾਜ਼ਰੀ ਯਕੀਨੀ ਬਣਾਉਂਦਾ ਹੈ। ਸਾਫ ਵਾਤਾਵਰਣ ਕਰਮਚਾਰੀਆਂ ਨੂੰ ਸਿਹਤਮੰਦ ਰੱਖਣ ਦੇ ਨਾਲ ਉਤਪਾਦਨ ਵਧਾਉਣ ਵਿਚ ਵੀ ਸਹਾਇਕ ਹੁੰਦਾ ਹੈ।

ਚੰਗਾ ਘਰੇਲੂ-ਪ੍ਰਬੰਧ (Good House Keeping)-ਚੰਗੇ ਘਰੇਲੂ-ਪ੍ਰਬੰਧ ਵਿਚ ਸਫ਼ਾਈ ਦੇ ਨਾਲ-ਨਾਲ ਚੀਜ਼ਾਂ ਨੂੰ ਸਹੀ ਜਗ੍ਹਾ ‘ਤੇ ਟਿਕਾਉਣਾ ਵੀ ਸ਼ਾਮਿਲ ਹੈ|ਚੰਗਾ ਘਰੇਲੂ-ਪ੍ਰਬੰਧ ਸੱਟਾਂ ਅਤੇ ਦੁਰਘਟਨਾਵਾਂ ਰੋਕਣ ਵਿਚ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਵਿਵਸਥਿਤ ਕਾਰਜ ਖੇਤਰ ਨਾ ਹੋਣ ਤੇ ਉਤਸ਼ਾਹਹੀਨ ਵਾਤਾਵਰਣ ਪੈਦਾ ਹੁੰਦਾ ਹੈ। ਖਿੱਲਰੇ ਹੋਏ ਕਾਗਜ਼, ਉਤਪਾਦ ਅਤੇ ਯੰਤਰ ਕਾਰਜ ਸਮਰੱਥਾ ਨੂੰ ਘੱਟ ਕਰਦੇ ਹਨ ਅਤੇ ਸਮੇਂ ਦੀ ਬਰਬਾਦੀ ਕਰਦੇ ਹਨ। ਅਵਿਵਸਥਾ ਦੀ ਸਥਿਤੀ ਵਿਚ ਚੀਜ਼ਾਂ ਅਤੇ ਸਥਾਨਾਂ ਦੀ ਉੱਚਿਤ ਵਰਤੋਂ ਸੰਭਵ ਨਹੀਂ ਹੋ ਸਕਦੀ। ਇਸਦੇ ਨਾਲ-ਨਾਲ ਕੁੱਝ ਹਾਨੀਕਾਰਕ ਵਸਤੂਆਂ, ਜਿਵੇਂ ਪੁਰਾਣੀਆਂ ਕਿੱਲਾਂ, ਕੱਚ ਦੇ ਟੁੱਕੜੇ, ਤਾਰਾਂ, ਬਿਜਲੀ ਯੰਤਰ ਆਦਿ ਸੱਟਾਂ ਅਤੇ ਦੁਰਘਟਨਾਵਾਂ ਦੇ ਕਾਰਨ ਬਣ ਸਕਦੇ ਹਨ। ਜਲਣਸ਼ੀਲ ਅਤੇ ਜ਼ਹਿਰੀਲੀਆਂ ਵਸਤੂਆਂ ਨੂੰ ਗਲਤ ਜਗ੍ਹਾ ‘ਤੇ ਰੱਖਿਆ ਜਾਣਾ ਗੰਭੀਰ ਉਦਯੋਗਿਕ ਵਿਨਾਸ਼ਕਾਰੀ ਮੁਸੀਬਤਾਂ ਦਾ ਕਾਰਨ ਬਣਦਾ ਹੈ। ਇਹਨਾਂ ਸਭ ਮੁਸੀਬਤਾਂ ਦਾ ਹੱਲ ਸਿਰਫ ਚੰਗਾ ਘਰੇਲ-ਪਬੰਧ ਹੀ ਹੈ।

ਚੰਗੇ ਘਰੇਲ-ਪਬੰਧ ਦੇ ਨਤੀਜੇ ਵਜੋਂ ਸਮੇਂ ਦੇ ਨਾਲ-ਨਾਲ ਵਸਤੂਆਂ ਦਾ ਸਦਉਪਯੋਗ ਹੁੰਦਾ ਹੈ। ਤਰੀਕੇ ਨਾਲ ਕੀਤਾ ਚੰਗਾ ਘਰੇਲ-ਪਬੰਧ ਅਤੇ ਸਫ਼ਾਈ ਇਕ ਸੁਰੱਖਿਅਤ, ਸੁਖਾਲਾ ਅਤੇ ਨਿਪੁੰਨ ਕਾਰਜ ਵਾਤਾਵਰਣ ਦੇਣ ਵਿਚ ਸਹਾਈ ਸਿੱਧ ਹੁੰਦਾ ਹੈ। ਇਹ ਕਾਰਜ ਸਥਲ ‘ਤੇ ਹੋਣ ਵਾਲੇ ਕਿੱਤਿਆਂ ਵਿੱਚ ਖ਼ਤਰਿਆਂ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ।

ਪ੍ਰਸ਼ਨ 3.
ਕਾਰਜ-ਥਾਵਾਂ ‘ਤੇ ਅਪਨਾਉਣ ਯੋਗ ਕੁੱਝ ਆਮ ਸੁਰੱਖਿਆ ਸਾਵਧਾਨੀਆਂ ਦੀ ਚਰਚਾ ਕਰੋ।
ਉੱਤਰ-
ਵੱਖ-ਵੱਖ ਕਾਰਜ ਖੇਤਰਾਂ ‘ਤੇ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਬਚਾਅ ਅਤੇ ਆਪਾਤਕਾਲੀਨ ਸਥਿਤੀ ਵਿਚ ਸੁਰੱਖਿਆ ਕਦਮ ਚੁੱਕਣ ਦੇ ਬਾਰੇ ਕਰਮਚਾਰੀਆਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਕਾਰਜ ਖੇਤਰਾਂ ਵਿਚ ਘਰ,’ ਪ੍ਰਯੋਗਸ਼ਾਲਾਵਾਂ, ਕਾਰਖਾਨੇ ਅਤੇ ਕਾਰਜ ਖੇਤਰ ਮਹੱਤਵਪੂਰਨ ਹਨ।

ਘਰ ਵਿਚ ਸੁਰੱਖਿਆ ਨਾਲ ਸੰਬੰਧਿਤ ਸਾਵਧਾਨੀਆਂ (Safety Precautions at Home) -ਘਰ ਕਿਸੇ ਵਿਅਕਤੀ ਦੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੁੰਦਾ ਹੈ। ਘਰ ਵਿਚ ਕੁਦਰਤੀ ਹਵਾਦਾਰੀ ਇੰਤਜਾਮ ਦੇ ਨਾਲ-ਨਾਲ ਕੁੱਝ ਸੁਰੱਖਿਆ ਸੰਬੰਧੀ ਸਾਵਧਾਨੀਆਂ ਵੀ ਵਰਤਣੀਆਂ ਚਾਹੀਦੀਆਂ ਹਨ। ਇਸੇ ਲਈ ਕੁੱਝ ਮਹੱਤਵਪੂਰਨ ਨਿਰਦੇਸ਼ ਹੇਠ ਲਿਖੇ ਹਨ –

  • ਗੈਸ ਪਾਈਪਾਂ ਦਾ ਲਗਾਤਾਰ ਨਿਰੀਖਣ ਅਤੇ ਗੈਸ ਨਿਕਾਸ ਦਾ ਵਧੀਆ ਪ੍ਰਬੰਧ ਗੈਸ ਲੀਕੇਜ ਅਤੇ ਅੱਗ ਨਾਲ ਹੋਣ ਵਾਲੇ ਨੁਕਸਾਨ ਨੂੰ ਰੋਕ ਸਕਦਾ ਹੈ।
  • ਪੌੜੀਆਂ ਅਤੇ ਗਿੱਲੇ ਫ਼ਰਸ਼ ਤੇ ਸਾਵਧਾਨੀ ਨਾਲ ਚਲਣਾ ਚਾਹੀਦਾ ਹੈ। ਵਿਸ਼ੇਸ਼ ਤੌਰ ‘ਤੇ ਬਜ਼ੁਰਗਾਂ ਅਤੇ ਬੱਚਿਆਂ ਲਈ ਇਸ ਗੱਲ ਦਾ ਧਿਆਨ ਬਹੁਤ ਜ਼ਰੂਰੀ ਹੈ।
  • ਘਰ ਵਿਚ ਵਰਤੇ ਜਾਣ ਵਾਲੇ ਰਸਾਇਣਾਂ, ਦਵਾਈਆਂ, ਬਿਜਲੀ ਯੰਤਰਾਂ ਅਤੇ ਤੇਜ਼ ਧਾਰ ਵਾਲੇ ਯੰਤਰਾਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੀਦਾ ਹੈ।
  • ਬਿਜਲੀ ਸੰਬੰਧੀ ਯੰਤਰਾਂ ਦੇ ਬਾਰੇ ਵਿਚ ਪੂਰੇ ਤੌਰ ‘ਤੇ ਸੁਰੱਖਿਆ ਸਾਵਧਾਨੀਆਂ ਨੂੰ ਲਾਜ਼ਮੀ ਬਣਾਇਆ ਜਾਣਾ ਚਾਹੀਦਾ ਹੈ। ਘਰ ਦੇ ਮੈਂਬਰਾਂ ਨੂੰ ਬਿਜਲੀ ਦੀ ਸਹੀ ਵਾਇਰਿੰਗ, ਸ਼ਾਰਟ-ਸਰਕਟਾਂ ਦਾ ਗਿਆਨ ਅਤੇ ਹਾਦਸਾ ਵਾਪਰਨ ਦੀ ਹਾਲਤ ਵਿਚ ਵਰਤੇ ਗਏ ਸੁਰੱਖਿਆ ਨਿਯਮਾਂ ਦੀ ਜਾਣਕਾਰੀ ਹੋਣੀ ਲਾਜ਼ਮੀ ਹੈ।

ਪ੍ਰਯੋਗਸ਼ਾਲਾਵਾਂ ਵਿਚ ਸੁਰੱਖਿਆ ਸੰਬੰਧੀ ਸਾਵਧਾਨੀਆਂ (Safety Precautions at Laboratories)-ਪ੍ਰਯੋਗਸ਼ਾਲਾਵਾਂ ਵਿਚ ਕਾਰਜ ਕਰਨ ਵਾਲੇ ਕਰਮਚਾਰੀਆਂ ਦੇ ਲਈ ਸੁਰੱਖਿਆ ਅਤੇ ਸਿਹਤ ਬਾਰੇ ਜਾਗਰੁਕਤਾ ਜ਼ਰੂਰੀ ਹੈ ਅਤੇ ਲੋੜੀਂਦਾ ਗਿਆਨ ਵੀ ਹੋਣਾ ਚਾਹੀਦਾ ਹੈ। ਪ੍ਰਯੋਗਸ਼ਾਲਾਵਾਂ ਵਿਚ ਵੱਖ-ਵੱਖ ਤਰ੍ਹਾਂ ਦੇ ਜ਼ਹਿਰੀਲੇ ਅਤੇ ਵਿਸਫੋਟਕ ਪਦਾਰਥਾਂ, ਬਿਜਲਈ ਯੰਤਰਾਂ ਆਦਿ ਦਾ ਉਪਯੋਗ ਕੀਤਾ ਜਾਂਦਾ ਹੈ ਜੋ ਵੱਖ-ਵੱਖ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ। ਪ੍ਰਯੋਗਸ਼ਾਲਾਵਾਂ ਵਿਚ ਹੇਠ ਲਿਖੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ –

  1. ਹਰੇਕ ਕਰਮਚਾਰੀ ਨੂੰ ਐਪਰਨ ਅਤੇ ਮਾਸਕ ਦਾ ਉਪਯੋਗ ਕਰਨਾ ਚਾਹੀਦਾ ਹੈ।
  2. ਵੱਖ-ਵੱਖ ਰਸਾਇਣਿਕ ਪਦਾਰਥਾਂ ਦੀਆਂ ਬੋਤਲਾਂ ’ਤੇ ਲੇਬਲ ਲਾਉਣੇ ਚਾਹੀਦੇ ਹਨ।
  3. ਜਲਣਸ਼ੀਲ ਪਦਾਰਥ ਬਿਜਲਈ ਯੰਤਰਾਂ ਤੋਂ ਦੁਰ ਸਟੋਰ ਕਰਨੇ ਚਾਹੀਦੇ ਹਨ।
  4. ਅੱਗ ਬੁਝਾਉਣ ਵਾਲੇ ਯੰਤਰਾਂ ਦਾ ਇੰਤਜਾਮ ਹੋਣਾ ਚਾਹੀਦਾ ਹੈ।
  5. ਵਧੀਆ ਹਵਾਦਾਰੀ ਅਤੇ ਦੂਸ਼ਿਤ ਹਵਾ ਦੇ ਲਈ ਨਿਕਾਸ-ਪੱਖਿਆਂ ਦਾ ਹੋਣਾ ਚਾਹੀਦਾ ਜਰੂਰੀ ਹੈ।
  6. ਕਾਰਜ ਖੇਤਰ ਸਾਫ਼ ਹੋਣਾ ਚਾਹੀਦਾ ਹੈ।
  7. ਪ੍ਰਯੋਗਸ਼ਾਲਾ ਦੇ ਬਿਜਲੀ ਯੰਤਰਾਂ ਨੂੰ ਲੋੜ ਹੋਣ ਤੇ ਹੀ ਚਲਾਉ।
  8. ਪ੍ਰਯੋਗਸ਼ਾਲਾ ਵਿਚ ਨਿਕਾਸ-ਪ੍ਰਣਾਲੀ ਸੁਚਾਰੁ ਹੋਵੇ ਤਾਂ ਜੋ ਉਸ ਵਿਚ ਕੋਈ ਰੁਕਾਵਟ ਨਾ ਆਵੇ ।
  9. ਮੁੱਢਲੀ ਡਾਕਟਰੀ ਸਹਾਇਤਾ ਬਕਸਾ ਮੌਜੂਦ ਹੋਣਾ ਚਾਹੀਦਾ ਹੈ।

ਕਾਰਖਾਨਿਆਂ ਵਿਚ ਸੁਰੱਖਿਆ ਸੰਬੰਧੀ ਸਾਵਧਾਨੀਆਂ (Safety Precautions at Factories) -ਕਾਰਖਾਨਿਆਂ ਵਿਚ ਮਨੁੱਖੀ ਲਾਪਰਵਾਹੀ, ਅਸੁਰੱਖਿਅਤ ਕਿਰਿਆਵਾਂ ਅਤੇ ਅਸੁਰੱਖਿਅਤ ਵਾਤਾਵਰਣਿਤ ਪਰਿਸਥਿਤੀਆਂ ਦੇ ਕਾਰਨ ਪੈਦਾ ਹੋਈਆਂ ਦੁਰਘਟਨਾਵਾਂ ਆਮ ਗੱਲ ਹੈ। ਹੇਠ ਲਿਖੀਆਂ ਸਾਵਧਾਨੀਆਂ ਨਾਲ ਇਹਨਾਂ ਦੁਰਘਟਨਾਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ –

  1. ਮਸ਼ੀਨਾਂ ਅਤੇ ਯੰਤਰਾਂ ਦਾ ਨਿਰੀਖਣ ਕਰਨਾ ਚਾਹੀਦਾ ਹੈ।
  2. ਕਾਰਖ਼ਾਨਿਆਂ ਵਿਚ ਚੰਗੀ ਰੋਸ਼ਨੀ ਵਿਵਸਥਾ, ਹਵਾਦਾਰੀ, ਤਾਪਮਾਨ ਆਦਿ ਕਾਰਜ ਦੇ ਅਨੁਰੂਪ ਹੋਣਾ ਚਾਹੀਦਾ ਹੈ।
  3. ਸਰੀਰ ਦੇ ਵੱਖ-ਵੱਖ ਅੰਗਾਂ ਲਈ ਕਰਮਚਾਰੀ ਨੂੰ ਸੁਰੱਖਿਆ ਕਵਚ, ਜਿਵੇਂ ਸੁਰੱਖਿਅਤ ਕੱਪੜੇ, ਜੁੱਤੀਆਂ, ਐਨਕਾਂ, ਹੈਲਮੇਟ ਆਦਿ ਦਾ ਉਪਯੋਗ ਕਰਨਾ ਚਾਹੀਦਾ ਹੈ।
  4. ਯੰਤਰਾਂ ਨੂੰ ਵਰਤੋਂ ਦੇ ਬਾਅਦ ਸਹੀ ਜਗ੍ਹਾ ‘ਤੇ ਰੱਖਣਾ ਚਾਹੀਦਾ ਹੈ।
  5. ਮਸ਼ੀਨ ਦੀ ਮੁਰੰਮਤ ਤੋਂ ਪਹਿਲਾਂ ਊਰਜਾ ਸਪਲਾਈ ਦਾ ਮੇਨ ਸਵਿੱਚ ਬੰਦ ਕਰ ਦੇਣਾ ਚਾਹੀਦਾ ਹੈ।
  6. ਨਿਯਮਿਤ ਵਕਫੇ ਤੋਂ ਬਾਅਦ ਬਿਜਲੀ ਦੀਆਂ ਤਾਰਾਂ ਅਤੇ ਯੰਤਰਾਂ ਦੀ ਜਾਂਚ-ਪੜਤਾਲ ਹੋਣੀ ਚਾਹੀਦੀ ਹੈ।

ਕਾਰਜ ਖੇਤਰ ਵਿਚ ਸੁਰੱਖਿਆ ਸਾਵਧਾਨੀਆਂ (Safety Precautions at Work Place)-ਕਾਰਜ ਖੇਤਰ ਉੱਤੇ ਸੁਰੱਖਿਆ ਦੇ ਵਧੀਆ ਮਾਪਦੰਡ ਵਰਤਣੇ ਚਾਹੀਦੇ ਹਨ-

  • ਬੰਨ ਅਤੇ ਸੜਕ ਦੇ ਨਿਰਮਾਣ ਤੋਂ ਪਹਿਲਾਂ ਅਤੇ ਵਿਸਫੋਟ ਕਰਨ ਤੋਂ ਪਹਿਲਾਂ ਲੋਕਾਂ ਨੂੰ ਸੂਚਿਤ ਕਰ ਦੇਣਾ ਚਾਹੀਦਾ ਹੈ।
  • ਕਾਮਿਆਂ ਨੂੰ ਸਰੀਰਕ ਸੁਰੱਖਿਆ ਢੰਗਾਂ ਦਾ ਗਿਆਨ ਦੇਣਾ ਚਾਹੀਦਾ ਹੈ।
  • ਕਾਰਜ ਖੇਤਰਾਂ ‘ਤੇ ਨਿਰਦੇਸ਼ ਬੋਰਡ ਲਾ ਕੇ ਲੋਕਾਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਘੱਟ ਕੀਤਾ ਜਾ ਸਕਦਾ ਹੈ।
  • ਬਿਜਲੀ ਵੰਡ ਲਾਇਨਾਂ ਚਾਲੂ ਕਰਨ ਤੋਂ ਪਹਿਲਾਂ ਨਿਰੀਖਣ ਨਾਲ ਬਿਜਲੀ ਦੇ ਕਰੰਟ ਅਤੇ ਅੱਗ ਨਾਲ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ।
  • ਸੰਭਾਵਿਤ ਖਤਰਿਆਂ ਦਾ ਪਤਾ ਲਾਉਣ ਲਈ ਨਿਰਮਾਣ ਖੇਤਰ, ਮਸ਼ੀਨਾਂ ਅਤੇ ਕੀਤੀਆਂ ਜਾਣ ਵਾਲੀਆਂ ਕਿਰਿਆਵਾਂ ਦਾ ਨਿਰਮਾਣ ਸਰਵੇਖਣ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਕਾਰਜ ਸਥਲ ਦੇ ਅਨੁਰੂਪ ਸੁਰੱਖਿਆ ਸਾਵਧਾਨੀਆਂ ਅਪਣਾ ਕੇ ਕੰਮ-ਕਾਜੀ ਖਤਰਿਆਂ ਨੂੰ ਇਕ ਨਿਸ਼ਚਿਤ ਸੀਮਾ ਤੱਕ ਘੱਟ ਕੀਤਾ ਜਾ ਸਕਦਾ ਹੈ।

PSEB 11th Class Environmental Education Solutions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 4.
ਵੱਖ-ਵੱਖ ਪ੍ਰਕਾਰ ਦੇ ਕੰਮ-ਕਾਜੀ ਖਤਰਿਆਂ ਦਾ ਵੇਰਵਾ ਦਿਓ ।
ਉੱਤਰ-
ਵੱਖ-ਵੱਖ ਕਾਰਜ ਸਥਾਨਾਂ ‘ਤੇ ਕੰਮ ਕਰਨ ਵਾਲੇ ਲੋਕਾਂ ਨੂੰ ਕਾਰਜ ਦੇ ਅਨੁਰੂਪ ਜਿਹੜੇ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹਨਾਂ ਨੂੰ ਕੰਮ-ਕਾਜੀ ਖਤਰੇ ਕਿਹਾ ਜਾਂਦਾ ਹੈ ।

ਕੰਮ-ਕਾਜੀ ਖਤਰੇ ਇਸ ਤਰ੍ਹਾਂ ਹਨ –
1. ਭੌਤਿਕ ਖ਼ਤਰੇ (Physical Hazards)-ਵਾਤਾਵਰਣਿਕ ਸਥਿਤੀਆਂ ਜਿਵੇਂ ਪ੍ਰਕਾਸ਼, ਹੁੱਸੜ, ਹਵਾਦਾਰੀ, ਧੁਨੀ ਸਤਰ ਆਦਿ ਨਾਲ ਸੰਬੰਧਿਤ ਖ਼ਤਰੇ ਭੌਤਿਕ ਖ਼ਤਰਿਆਂ ਦੀ ਸ਼੍ਰੇਣੀ ਵਿਚ ਆਉਂਦੇ ਹਨ। ਕਾਰਜ ਖੇਤਰ ਦੇ ਤਾਪਮਾਨ, ਰੋਸ਼ਨੀ ਦੀ ਮਾਤਰਾ, ਹਵਾਦਾਰੀ ਆਦਿ ਦਾ ਸੁਰੱਖਿਆ ਅਤੇ ਸਿਹਤ ਨਾਲ ਗਹਿਰਾ ਸੰਬੰਧ ਹੁੰਦਾ ਹੈ। ਜ਼ਿਆਦਾ ਤਾਪਮਾਨ ਤੋਂ ਚਮੜੀ ਝੁਲਸ ਜਾਣ ਦੀ ਸਮੱਸਿਆ ਆਉਂਦੀ ਹੈ। ਜ਼ਿਆਦਾ ਗਰਮੀ ਅਤੇ ਨਮੀ ਥਕਾਵਟ ਵਧਾਉਂਦੀ ਹੈ। ਵੱਖਵੱਖ ਪ੍ਰਦੂਸ਼ਕਾਂ ਦੇ ਕਾਰਨ ਸਿਹਤ ਲਾਪਰਵਾਹੀਆਂ ਅਤੇ ਸਾਹ ਕਿਰਿਆ ਪ੍ਰਭਾਵਿਤ ਹੁੰਦੀ ਹੈ। ਉੱਚੀ ਧੁਨੀ ਦੇ ਕਾਰਨ ਵੱਧ ਬਲੱਡ ਪ੍ਰੈਸ਼ਰ, ਮਾਨਸਿਕ ਤਣਾਅ, ਚਿੜਚਿੜਾਪਨ ਅਤੇ ਉਦਾਸੀ ਵਰਗੇ ਰੋਗ ਹੋ ਜਾਂਦੇ ਹਨ।

2. ਰਸਾਇਣਿਕ ਖ਼ਤਰੇ (Chemical Hazards-ਰਸਾਇਣਿਕ ਪਦਾਰਥਾਂ ਦੇ ਉਦਯੋਗ ਨਾਲ ਜੁੜੇ ਕਾਰਖਾਨਿਆਂ ਵਿਚ ਇਹਨਾਂ ਦੇ ਉਤਪਾਦਨ, ਵਿਤਰਣ ਅਤੇ ਪ੍ਰਯੋਗ ਵਿਚ ਅਨੇਕਾਂ ਖਤਰੇ ਆਉਂਦੇ ਹਨ। ਉਦਯੋਗਾਂ ਵਿਚ ਜ਼ਹਿਰੀਲੇ ਪਦਾਰਥਾਂ, ਵਿਸਫੋਟਕਾਂ, ਵੱਧ ਅਭਿਕਿਰਿਆ ਅਤੇ ਖੈ-ਕਾਰੀ ਰਸਾਇਣਾਂ ਦੀ ਸੰਭਾਲ ਬੜੀ ਸਾਵਧਾਨੀ ਨਾਲ ਕਰਨੀ ਪੈਂਦੀ ਹੈ। ਇਹਨਾਂ ਰਸਾਇਣਾਂ ਦੇ ਸੰਪਰਕ ਨਾਲ ਅੱਖਾਂ ਵਿਚ ਜਲਨ, ਸਾਹ ਸੰਬੰਧੀ ਰੋਗ, ਚਮੜੀ ਦੇ ਰੋਗ ਆਦਿ ਹੋ ਜਾਂਦੇ ਹਨ। ਰਸਾਇਣਿਕ ਕਾਰਖਾਨਿਆਂ ਵਿਚ ਸਾਹ ਲੈਣ ‘ਤੇ ਪ੍ਰਦੂਸ਼ਿਤ ਹਵਾ, ਬਦਬੂ, ਧੂੰਆਂ ਆਦਿ ਮਾਨਵ ਸਰੀਰ ਵਿਚ ਪਹੁੰਚ ਜਾਂਦੇ ਹਨ। ਇਸ ਨਾਲ ਫੇਫੜਿਆਂ ਦੇ ਰੋਗ, ਐਸਬੈਸਟੋਸਿਸ, ਸਿਲੀਕੋਸਿਸ ਵਰਗੇ ਰੋਗ ਹੋ ਜਾਂਦੇ ਹਨ। ਜ਼ਹਿਰੀਲੇ ਰਸਾਇਣਾਂ ਦੇ ਲੀਕ ਹੋਣ ਨਾਲ ਮੌਤ ਵੀ ਹੋ ਸਕਦੀ ਹੈ। ਜਲਣਸ਼ੀਲ ਪਦਾਰਥਾਂ ਦੇ ਰੱਖ-ਰਖਾਓ ਵਿਚ ਲਾਪਰਵਾਹੀ ਖਤਰਨਾਕ ਅੱਗ ਦਾ ਕਾਰਨ ਬਣ ਸਕਦੀ ਹੈ।

3. ਮਸ਼ੀਨੀ ਖਤਰੇ (Mechanical Hazards)-ਪੁਰਾਣੀਆਂ ਅਤੇ ਦੋਸ਼ਪੂਰਨ ਮਸ਼ੀਨਾਂ ਅਤੇ ਔਜ਼ਾਰਾਂ ਆਦਿ ਦੇ ਕਾਰਨ ਵੀ ਦੁਰਘਟਨਾਵਾਂ ਹੁੰਦੀਆਂ ਹਨ।ਅਸੁਰੱਖਿਅਤ ਮਸ਼ੀਨਾਂ ਕਰਮਚਾਰੀਆਂ ਨੂੰ ਗੰਭੀਰ ਸੱਟਾਂ ਲੱਗਣ ਦਾ ਕਾਰਨ ਬਣ ਸਕਦੀਆਂ ਹਨ। ਮਸ਼ੀਨ ਤੇ ਕਾਰਜ ਕਰਦੇ ਸਮੇਂ, ਸਰੀਰਕ ਸੁਰੱਖਿਆ ਯੰਤਰ ਜਿਵੇਂ-ਐਪਰਨ, ਹੈਲਮੈਟ, ਚਸ਼ਮੇ ਆਦਿ ਦੀ ਵਰਤੋਂ ਨਾ ਕਰਨਾ ਮੌਤ ਜਾਂ ਅਪੰਗਤਾ ਦਾ ਕਾਰਨ ਬਣ ਸਕਦੀ ਹੈ।

4. ਬਿਜਲਈ ਖਤਰੇ (Electrical Hazards)-ਬਿਜਲਈ ਖਤਰਿਆਂ ਵਿਚ ਸ਼ਾਰਟਸਰਕਟ, ਬਿਜਲਈ ਚਿੰਗਾਰੀ, ਢਿੱਲੇ ਸੰਯੋਜਨ, ਅਨੁਚਿਤ ਭੂ-ਸੰਪਰਕ ਤਾਰ, ਟਾਂਸਫਾਰਮਰ ਅਤੇ ਖੰਭਿਆਂ ਦੀ ਅਸੁਰੱਖਿਅਤ ਸਥਾਪਨਾ ਆਦਿ ਸ਼ਾਮਿਲ ਹੈ। ਬਿਜਲੀ ਨਾਲ ਜੁੜੇ ਖਤਰਿਆਂ ਨਾਲ ਤਤਕਾਲ ਮੌਤ, ਜਲਣ ਦੇ ਡੂੰਘੇ ਨਿਸ਼ਾਨ ਅਤੇ ਵਿਨਾਸ਼ਕਾਰੀ ਅੱਗ ਲੱਗ ਸਕਦੀ ਹੈ। ਕਰਮਚਾਰੀਆਂ ਵਲੋਂ ਬਿਜਲੀ ਯੰਤਰਾਂ ਨੂੰ ਠੀਕ ਕਰਦੇ ਸਮੇਂ ਰਬੜ ਦੇ ਦਸਤਾਨੇ, ਮੈਟ ਅਤੇ ਬਿਜਲੀ-ਰੋਧੀ ਯੰਤਰਾਂ ਦਾ ਉਪਯੋਗ ਕਰਨਾ ਚਾਹੀਦਾ ਹੈ।

5. ਜੈਵਿਕ ਖਤਰੇ (Biological Hazards)-ਹਸਪਤਾਲਾਂ, ਡਾਕਟਰੀ ਨਿਦਾਨ ਸੂਚਕ ਪ੍ਰਯੋਗਸ਼ਾਲਾਵਾਂ ਅਤੇ ਕੂੜਾ ਸੁੱਟਣ ਦੀਆਂ ਸੇਵਾਵਾਂ ਵਿਚ ਲੱਗੇ ਹੋਏ ਲੋਕਾਂ ਨੂੰ ਜੈਵਿਕ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਛੂਤ ਵਾਲੇ ਰੋਗ ਅਤੇ ਵਿਸ਼ਾਣੁ ਗੰਭੀਰ ਰੂਪ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ। ਇਸਦੇ ਨਾਲ ਦਿਮਾਗੀ ਬੁਖਾਰ, ਟਿਟਨੇਸ਼, ਛੂਤ ਰੋਗ ਆਦਿ ਦਾ ਖਤਰਾ ਬਣਿਆ ਰਹਿੰਦਾ ਹੈ।

6. ਵਿਕਿਰਣਾਂ ਦੇ ਖਤਰੇ (Radiational Hazards)-ਪਰਮਾਣੂ ਯੰਤਰ ਵਿਚ ਰੇਡਿਓ ਐਕਟਿਵ ਪਦਾਰਥਾਂ ਨਾਲ ਸੰਬੰਧਿਤ ਪ੍ਰਯੋਗਸ਼ਾਲਾਵਾਂ ਵਿਚ ਕਾਰਜ ਕਰਨ ਵਾਲੇ ਲੋਕ ਵਿਕਿਰਣਾਂ ਤੋਂ ਪ੍ਰਭਾਵਿਤ ਹੁੰਦੇ ਹਨ। ਵਿਕਿਰਣਾਂ ਦੇ ਖਤਰਿਆਂ ਨਾਲ ਕੈਂਸਰ, ਚਮੜੀ ਰੋਗ, ਹਾਰਮੋਨਸ ਵਿਚ ਬਦਲਾਵ, ਅਨੁਵੰਸ਼ਿਕ ਪਰਿਵਰਤਨ, ਮਾਨਸਿਕ ਪੱਛੜਿਆਪਨ ਆਦਿ ਰੋਗ ਹੋ ਸਕਦੇ ਹਨ।

7. ਮਨੋਵਿਗਿਆਨਿਕ ਖਤਰੇ (Psychological Hazards)-ਬਹੁਤ ਸਾਰੇ ਬਾਹਰੀ ਅਤੇ ਅੰਦਰੁਨੀ ਕਾਰਨ ਮਨੋਵਿਗਿਆਨਕ ਸਮੱਸਿਆਵਾਂ ਨੂੰ ਜਨਮ ਦਿੰਦੇ ਹਨ। ਕਰਮਚਾਰੀਆਂ ਨੂੰ ਘੱਟ ਵੇਤਨ ਦੇਣ ਅਤੇ ਜ਼ਿਆਦਾ ਕੰਮ ਲੈਣ ਨਾਲ, ਅਸੁਰੱਖਿਅਤ ਕਾਰਜ ਵਾਤਾਵਰਣ ਵਿਚ ਸੰਗਠਨ ਦੇ ਖਰਾਬ ਪ੍ਰਬੰਧਨ, ਦੁਰਘਟਨਾ ਅਤੇ ਸਿਹਤ ਸੁਵਿਧਾਵਾਂ ਨਾ ਦੇਣ ਤੇ ਉਹਨਾਂ ਵਿਚ ਕੰਮ ਦੇ ਪ੍ਰਤੀ ਅਸੰਤੋਸ਼ ਦੀ ਭਾਵਨਾ ਜਾਗ੍ਰਤ ਹੁੰਦੀ ਹੈ। ਇਨ੍ਹਾਂ ਸਥਿਤੀਆਂ ਵਿਚ ਉਹਨਾਂ ਅੰਦਰ ਥਕਾਵਟ, ਉਦਾਸੀ, ਤਣਾਅ ਆਦਿ ਪੈਦਾ ਹੋ ਜਾਂਦੇ ਹਨ। ਤਣਾਅ ਸਭ ਤੋਂ ਮੁੱਖ ਮਨੋਵਿਗਿਆਨਿਕ ਵਿਕਾਰ ਹੈ ਜੋ ਗੰਭੀਰ ਸਿਹਤ ਅਨਿਯਮਿਤਤਾ, ਘਬਰਾਹਟ, ਚਿੜਚਿੜਾਪਨ ਅਤੇ ਅਸੰਤੁਲਿਤ ਵਿਵਹਾਰ ਪੈਦਾ ਕਰਦਾ ਹੈ ।

PSEB 12th Class Environmental Education Important Questions Chapter 5 ਵਾਤਾਵਰਣੀ ਪ੍ਰਬੰਧਣ (ਭਾਗ-2)

Punjab State Board PSEB 12th Class Environmental Education Important Questions Chapter 5 ਵਾਤਾਵਰਣੀ ਪ੍ਰਬੰਧਣ (ਭਾਗ-2) Important Questions and Answers.

PSEB 12th Class Environmental Education Important Questions Chapter 5 ਵਾਤਾਵਰਣੀ ਪ੍ਰਬੰਧਣ (ਭਾਗ-2)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਧਾਰਾ 48-A ਕੀ ਆਖਦਾ ਹੈ ?
ਜਾਂ
ਸੰਵਿਧਾਨ ਦੀ ਧਾਰਾ 48-A ਕੀ ਹੈ ?
ਉੱਤਰ-
ਧਾਰਾ 48-A ਦੇ ਭਾਗ IV ਵਿਚ ਦਰਜ ਰਾਜ ਪਾਲਿਸੀ ਲਈ ਨਿਰਦੇਸ਼ਕ ਸਿਧਾਂਤ (Directive Principles of State Policy) ਵਿਚ ਇਹ ਦਰਜ ਹੈ ਕਿ ਵਾਤਾਵਰਣ ਦੀ ਸੁਰੱਖਿਆ ਅਤੇ ਸੁਧਾਰ ਦੇ ਲਈ ਅਤੇ ਜੰਗਲੀ ਜੀਵਨ ਤੇ ਵਣਾਂ ਦੀ ਦੇਖਭਾਲ ਅਤੇ ਸੁਧਾਰ ਦੇ ਵਾਸਤੇ, ਦੇਸ਼ ਦੇ ਵਣਾਂ, ਜੰਗਲੀ ਜੀਵਨ ਅਤੇ ਵਾਤਾਵਰਣ ਸੁਰੱਖਿਅਣ, ਸਾਂਭ-ਸੰਭਾਲ ਅਤੇ ਉੱਨਤੀ ਦੀ ਜ਼ਿੰਮੇਵਾਰੀ ਰਾਜਾਂ ਦੀ ਹੈ ।

ਪ੍ਰਸ਼ਨ 2.
ਬੁਨਿਆਦੀ ਡਿਊਟੀਆਂ (Fundamental Duties) ਬਾਰੇ ਧਾਰਾ 51-A ਭਾਗ IV (g) ਕੀ ਆਖਦਾ ਹੈ ?
ਜਾਂ
ਸੰਵਿਧਾਨ ਦੀ ਧਾਰਾ 51-A ਕੀ ਹੈ ?
ਉੱਤਰ-
ਧਾਰਾ 51-A ਦੇ ਭਾਗ IV (g) ਦੇ ਅਨੁਸਾਰ ਹਰੇਕ ਦੇਸ਼ਵਾਸੀ ਦਾ ਇਹ ਫਰਜ਼ ਹੈ ਕਿ ਉਹ ਵਣਾਂ, ਝੀਲਾਂ ਅਤੇ ਜੰਗਲੀ ਜੀਵਨ ਜਿਹੜੇ ਕਿ ਵਾਤਾਵਰਣ ਦੇ ਅੰਸ਼ ਹਨ, ਦੇ ਸੁਰੱਖਿਅਣ ਅਤੇ ਸਾਂਭ-ਸੰਭਾਲ ਕਰੇ ਅਤੇ ਸਜੀਵਾਂ ਦੇ ਲਈ ਆਪਣੇ ਅੰਦਰ ਹਮਦਰਦੀ ਰੱਖੇ ।

PSEB 12th Class Environmental Education Important Questions Chapter 5 ਵਾਤਾਵਰਣੀ ਪ੍ਰਬੰਧਣ (ਭਾਗ-2)

ਪ੍ਰਸ਼ਨ 3.
ਐੱਨ. ਸੀ. ਈ. ਪੀ. ਸੀ. (NCEPC) ਦਾ ਵਿਸਥਾਰ ਕਰੋ ।
ਉੱਤਰ-
NCEPC = (National Committee on Environment Planning and Co-ordination) ਵਾਤਾਵਰਣ ਯੋਜਨਾਬੰਦੀ ਅਤੇ ਤਾਲਮੇਲ ਲਈ ਰਾਸ਼ਟਰੀ (ਕੌਮੀ ਕਮੇਟੀ ।

ਪ੍ਰਸ਼ਨ 4.
ਵਾਤਾਵਰਣ ਸੁਰੱਖਿਆ ਐਕਟ (Environment Protection Act, EPA) ਕਦੋਂ ਲਾਗੂ ਹੋਇਆ ?
ਉੱਤਰ-
ਵਾਤਾਵਰਣ ਸੁਰੱਖਿਆ ਐਕਟ ਸੰਨ 1986 ਨੂੰ ਲਾਗੂ ਹੋਇਆ ।

ਪ੍ਰਸ਼ਨ 5.
ਈ. ਪੀ. ਐਕਟ ਨੂੰ ਲਾਗੂ ਕਰਨ ਲਈ ਕਿਸਨੇ ਪ੍ਰੇਰਿਆ ?
ਉੱਤਰ-
ਭੋਪਾਲ ਗੈਸ ਦੁਰਘਟਨਾ (Bhopal Gas Tragedy) ਨੇ ਈ. ਪੀ. ਐਕਟ ਨੂੰ ਲਾਗੂ ਕਰਨ ਲਈ ਪ੍ਰੇਰਿਆ ।

ਪ੍ਰਸ਼ਨ 6.
ਖ਼ਤਰਨਾਕ ਫੋਕਟ ਪਦਾਰਥਾਂ (Hazardous Wastes) (ਪ੍ਰਬੰਧਣ ਅਤੇ ਵਰਤਾਰਾ) ਕਾਨੂੰਨਾਂ ਦਾ ਕੀ ਮੰਤਵ ਹੈ ?
ਉੱਤਰ-
ਇਨ੍ਹਾਂ ਕਾਨੂੰਨਾਂ ਦਾ ਮੰਤਵ ਖ਼ਤਰਨਾਕ ਫੋਕਟ ਪਦਾਰਥਾਂ ਦੀ ਉਤਪੱਤੀ, ਇਕੱਤਰਣ (Collection), ਢੋਆ-ਢੁਆਈ, ਦਰਾਮਦ (Import), ਭੰਡਾਰ ਕਰਨ ਅਤੇ ਵਰਤਾਰਾ ਕਰਨ ਤੇ ਨਿਯੰਤਰਨ ਕਰਨਾ ਹੈ ।

ਪ੍ਰਸ਼ਨ 7.
ਬਾਇਓ ਮੈਡੀਕਲ ਰਹਿੰਦ-ਖੂੰਹਦ (Bio Medical Waste) (ਪ੍ਰਬੰਧ ਅਤੇ ਵਰਤਾਰਾ) ਕਾਨੂੰਨ 2000 ਦੇ ਕੀ ਮੰਤਵ ਹਨ ?
ਉੱਤਰ-
ਇਹਨਾਂ ਕਾਨੂੰਨਾਂ ਦਾ ਮੁੱਖ ਮੰਤਵ ਹਸਪਤਾਲਾਂ ਅਤੇ ਦੁਸਰੀਆਂ ਹੋਰ ਸਿਹਤ ਨਾਲ ਸੰਬੰਧਿਤ ਸੰਸਥਾਵਾਂ ਵਿਚ ਪੈਦਾ ਹੋਣ ਵਾਲੇ ਫੋਕਟ ਪਦਾਰਥ ਜਿਵੇਂ ਕਿ ਲਹੂ ਨਾਲ ਲਿਬੜੀਆਂ ਪੱਟੀਆਂ ਅਤੇ ਮੂੰ, ਸਰਿੰਜਾਂ ਅਤੇ ਸੂਈਆਂ ਆਦਿ ਨੂੰ ਵੱਖਰਿਆਂ ਕਰਨਾ, ਇਕੱਠਿਆਂ ਕਰਨਾ ਅਤੇ ਇਹਨਾਂ ਦਾ ਸੁਰੱਖਿਅਤ ਨਿਪਟਾਰਾ ਕਰਨਾ ਹੈ ।

ਪ੍ਰਸ਼ਨ 8.
ਐਟਮੀ ਉਰਜਾ ਐਕਟ (1982) (The Atomic Energy Act, 1982) ਕਿਸ ਪ੍ਰਕਾਰ ਦੀ ਰਹਿੰਦ-ਖੂੰਹਦ ਨਾਲ ਸੰਬੰਧਿਤ ਹੈ ?
ਉੱਤਰ-
ਇਸ ਕਾਨੂੰਨ ਦਾ ਸੰਬੰਧ ਰੇਡੀਓ ਐਕਟਿਵ ਰਹਿੰਦ-ਖੂੰਹਦ ਦਾ ਨਿਪਟਾਰਾ ਕਰਨ ਨਾਲ ਹੈ ।

PSEB 12th Class Environmental Education Important Questions Chapter 5 ਵਾਤਾਵਰਣੀ ਪ੍ਰਬੰਧਣ (ਭਾਗ-2)

ਪ੍ਰਸ਼ਨ 9.
ਐੱਨ. ਈ.ਪੀ. (NEP) ਦਾ ਵਿਸਥਾਰ ਕਰੋ ।
ਉੱਤਰ-
ਐੱਨ.ਈ.ਪੀ. = ਕੌਮੀ ਵਾਤਾਵਰਣ ਨੀਤੀ ।
(NEP = National Environment Policy).

ਪ੍ਰਸ਼ਨ 10.
ਈ. ਆਈ. ਏ. (EIA) ਦੇ ਤਿੰਨ ਪੱਖ ਕਿਹੜੇ ਹਨ ?
ਉੱਤਰ-
ਈ. ਆਈ. ਏ. ਦੇ ਤਿੰਨ ਪੱਖਈ-
(E) = ਵਾਤਾਵਰਣ (Environment)
ਆਈ (I) = ਪ੍ਰਭਾਵ ਜਾਂ ਇਮਪੈਕਟ (Impact)
ਏ (A) = ਵਿਸ਼ਲੇਸ਼ਣ (Analysis)
(EIA = Environment Impact Analysis) ।

ਪ੍ਰਸ਼ਨ 11.
ਹਵਾ ਪ੍ਰਦੂਸ਼ਣ, ਰੋਕਥਾਮ ਅਤੇ ਕੰਟਰੋਲ) ਐਕਟ ਦੀ ਸੋਧ ਕਦੋਂ ਕੀਤੀ ਗਈ ?
ਉੱਤਰ-
ਇਸ ਐਕਟ ਦੀ ਸੋਧ s1987 ਨੂੰ ਕੀਤੀ ਗਈ ।

ਪ੍ਰਸ਼ਨ 12.
ਰਾਸ਼ਟਰੀ ਵਾਤਾਵਰਣ ਨੀਤੀ (National Environment Policy) ਦਾ ਕੀ ਪ੍ਰਸਤਾਵ ਹੈ ?
ਉੱਤਰ-
ਸਾਰਿਆਂ ਦੀ ਭਲਾਈ ਅਤੇ ਜੀਵਿਕਾ (Livelihood) ਦੇ ਵਾਸਤੇ ਵਾਤਾਵਰਣ ਤੋਂ ਪ੍ਰਾਪਤ ਹੋਣ ਵਾਲੇ ਸਾਧਨਾਂ ਦੀ ਸੁਰੱਖਿਆ ਜ਼ਰੂਰੀ ਹੈ ।

ਪ੍ਰਸ਼ਨ 13.
ਵਾਤਾਵਰਣ ਦੀਆਂ ਸਮੱਸਿਆਵਾਂ ਨਾਲ ਸੰਬੰਧਿਤ ਦੋ ਸੰਸਥਾਵਾਂ ਦੇ ਨਾਂ ਦੱਸੋ । ਉੱਤਰ-

  1. ਵਾਤਾਵਰਣ ਦਾ ਮਹਿਕਮਾ (Department of Environment)
  2. ਵਾਤਾਵਰਣ ਅਤੇ ਵਣ ਮੰਤਰਾਲਾ (Ministry of Environment and Forests) ।

ਪ੍ਰਸ਼ਨ 14.
ਐੱਮ.ਓ.ਈ. ਐੱਫ਼. (MOEF) ਅਤੇ ਸੀ. ਪੀ. ਸੀ. ਬੀ. (CPCB) ਦਾ ਵਿਸਥਾਰ ਕਰੋ ।
ਉੱਤਰ-
ਐੱਮ.ਓ.ਈ.ਐੱਫ. (MOEF) = ਵਾਤਾਵਰਣ ਅਤੇ ਵਣ ਮੰਤਰਾਲਾ (Ministry of Environment and Forests) |
ਸੀ.ਪੀ.ਸੀ.ਬੀ. = ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB = Central Pollution Control Board)

PSEB 12th Class Environmental Education Important Questions Chapter 5 ਵਾਤਾਵਰਣੀ ਪ੍ਰਬੰਧਣ (ਭਾਗ-2)

ਪ੍ਰਸ਼ਨ 15.
ਐੱਡ. ਐੱਸ. ਆਈ. (ZSI) ਅਤੇ ਬੀ. ਐੱਸ. ਆਈ. (BSI) ਨੂੰ ਪੂਰਿਆਂ ਕਰੋ ।
ਉੱਤਰ-
ਐੱਡ.ਐੱਸ.ਆਈ. = ਜ਼ੂਆਲੋਜੀਕਲ ਸਰਵੇ ਆਫ਼ ਇੰਡੀਆ (ZSI =Zoological Survey of India)
ਬੀ.ਐੱਸ.ਆਈ. = ਬੋਟੈਨੀਕਲ ਸਰਵੇ ਆਫ਼ ਇੰਡੀਆ (BSI = Botanical Survey of India)

ਪ੍ਰਸ਼ਨ 16.
ਵਾਤਾਵਰਣੀ ਸਮੱਸਿਆਵਾਂ ਨਾਲ ਨਿਪਟਣ ਦੇ ਲਈ ਭਾਰਤ ਸਰਕਾਰ ਵਲੋਂ ਕਾਇਮ ਕੀਤੀਆਂ ਗਈਆਂ ਦੋ ਏਜੰਸੀਆਂ ਦੀ ਸੂਚੀ ਬਣਾਓ ।
ਉੱਤਰ-

  1. ਵਣ ਵਿਗਿਆਨ ਖੋਜ ਅਤੇ ਸਿੱਖਿਆ ਸੰਸਥਾਨ ਦੀ ਭਾਰਤੀ ਕੌਂਸਿਲ (Indian Council of Forestry Research and Education)
  2. ਵਣ ਖੋਜ ਸੰਸਥਾ (Forest Research Institute, (FRI).

ਪ੍ਰਸ਼ਨ 17.
ਭਾਰਤ ਵਿਚ ਵਾਤਾਵਰਣ ਨਾਲ ਸੰਬੰਧਿਤ ਤਿੰਨ ਕਾਨੂੰਨਾਂ ਦੀ ਸੂਚੀ ਦਿਓ ।
ਉੱਤਰ-
ਤਿੰਨ ਕਾਨੂੰਨਾਂ ਦੀ ਸੂਚੀ-

  1. ਜੰਗਲੀ ਜੀਵਨ (ਸੁਰੱਖਿਆ) ਐਕਟ, 1972 (Wildlife (Protection) Act 1972)
  2. ਜਲ ਪ੍ਰਦੂਸ਼ਣ ਦੀ ਰੋਕਥਾਮ ਅਤੇ ਕੰਟਰੋਲ) ਐਕਟ, 1974 (Water (Prevention & Control of Pollution) Act. 1974.
  3. ਵਾਤਾਵਰਣ ਸੁਰੱਖਿਅਣ ਐਕਟ (ਈ. ਪੀ. ਏ.) 1986 (Environmental Protection Act (EPA) 1986.

ਪ੍ਰਸ਼ਨ 18.
ਐਟਮੀ ਊਰਜਾ ਐਕਟ (The Atomic Energy Act) ਇਕ ਨਾਲ ਵਿਹਾਰ (Deal) ਕਰਦਾ ਹੈ ?
ਉੱਤਰ-
ਇਸ ਐਕਟ ਦਾ ਸੰਬੰਧ ਰੇਡੀਓ ਐਕਟਿਵ ਰਹਿੰਦ-ਖੂੰਹਦ ਨਾਲ ਹੈ ।

ਪ੍ਰਸ਼ਨ 19.
ਵਣ ਸੁਰੱਖਿਆ ਐਕਟ ਕਦੋਂ ਹੋਂਦ ਵਿਚ ਆਇਆ ?
ਉੱਤਰ-
ਇਹ ਐਕਟ 1951 ਨੂੰ ਹੋਂਦ ਵਿੱਚ ਆਇਆ ਸੀ ।

ਪ੍ਰਸ਼ਨ 20.
ਪਾਣੀ/ਜਲ ਦੇ ਪ੍ਰਦੂਸ਼ਣ ਦੀ ਰੋਕਥਾਮ ਅਤੇ ਕੰਟਰੋਲ ਸੰਬੰਧੀ ਐਕਟ ਕਦੋਂ ਤੋਂ ਲਾਗੂ ਹੋਇਆ ?
ਉੱਤਰ-
ਇਹ ਐਕਟ ਸਾਲ 1974 ਨੂੰ ਲਾਗੂ ਕੀਤਾ ਗਿਆ ।

PSEB 12th Class Environmental Education Important Questions Chapter 5 ਵਾਤਾਵਰਣੀ ਪ੍ਰਬੰਧਣ (ਭਾਗ-2)

ਪ੍ਰਸ਼ਨ 21.
ਵਾਤਾਵਰਣ ਸੁਰੱਖਿਅਣ ਐਕਟ ਕਦੋਂ ਤੋਂ ਲਾਗੂ ਹੋਇਆ ?
ਉੱਤਰ-
ਇਹ ਐਕਟ 1986 ਤੋਂ ਲਾਗੂ ਹੋਇਆ ਸੀ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਭਾਰਤੀ ਸੰਵਿਧਾਨ ਵਿਚ 1976 ਨੂੰ ਕੀਤੀ ਗਈ 42ਵੀਂ ਸੋਧ (42nd Amendment) ਦੀਆਂ ਦੋ ਪ੍ਰਮੁੱਖ ਧਾਰਾਵਾਂ ਦਾ ਸੰਖੇਪ ਵਿਚ ਵਰਣਨ ਕਰੋ ।
ਜਾਂ
ਸੰਵਿਧਾਨ ਦੀ ਧਾਰਾ 48-A ਕੀ ਹੈ ?
ਜਾਂ
ਸੰਵਿਧਾਨ ਦੀ ਧਾਰਾ 51-A ਕੀ ਹੈ ?
ਉੱਤਰ-
ਭਾਰਤੀ ਸੰਵਿਧਾਨ ਵਿਚ 1976 ਨੂੰ ਕੀਤੀ ਗਈ ਸੋਧ ਮੁਤਾਬਿਕ ਵਾਤਾਵਰਣ ਦੀ ਸੁਰੱਖਿਆ ਅਤੇ ਸੁਧਾਰ ਨੂੰ ਸੰਵਿਧਾਨ ਵਿਚ ਸ਼ਾਮਿਲ ਕੀਤਾ ਗਿਆ ।

42ਵੀਂ ਸੋਧ ਅਨੁਸਾਰ ਨਿਰਦੇਸ਼ਾਤਮਿਕ ਸਿਧਾਂਤ (Directive Principle) ਦੇ ਅਨੁਛੇਦ 48-A (Article 48-A) ਨੂੰ ਸੰਵਿਧਾਨ ਵਿਚ ਸ਼ਾਮਿਲ ਕੀਤਾ ਗਿਆ । ਇਸ ਅਨੁਛੇਦ ਦੇ ਅਨੁਸਾਰ ਰਾਜਾਂ ਨੂੰ ਦਿੱਤੇ ਗਏ ਨਿਰਦੇਸ਼ਕ ਸਿਧਾਂਤਾਂ ਅਨੁਸਾਰ ਦੇਸ਼ ਦੇ ਵਾਤਾਵਰਣ ਦੇ ਵਿਕਾਸ ਅਤੇ ਸਾਂਭ-ਸੰਭਾਲ, ਸੁਧਾਰ ਅਤੇ ਜੰਗਲੀ ਜੀਵਨ ਤੇ ਵਣਾਂ ਦੇ ਬਚਾਅ ਲਈ ਰਾਜ ਸਰਕਾਰ ਯਤਨਸ਼ੀਲ ਰਹਿਣਗੀਆਂ । ਇਸਨੂੰ ਨਿਰਦੇਸ਼ਕ ਸਿਧਾਂਤਾਂ ਦੇ ਅਧਿਆਇ ਵਿਚ ਸ਼ਾਮਿਲ ਕੀਤਾ ਗਿਆ ਹੈ ।

ਧਾਰਾ 51 A (g) ਵਿਚ ਇਹ ਦਰਜ ਹੈ ਕਿ ਕੁਦਰਤੀ ਵਾਤਾਵਰਣ ਦੀ ਸੁਰੱਖਿਆ ਅਤੇ ਸੁਧਾਰ ਕਰਨਾ ਹਰੇਕ ਦੇਸ਼ਵਾਸੀ ਦੀ ਜ਼ਿੰਮੇਵਾਰੀ ਹੈ ਅਤੇ ਸਜੀਵਾਂ ਲਈ ਦਿਲ ਵਿਚ ਰਹਿਮ ਦੀ ਲੋੜ ਹੈ । ਇਸਨੂੰ ਨਾਗਰਿਕਾਂ ਦੀਆਂ ਮੌਲਿਕ ਡਿਊਟੀਆਂ (Fundamental Duties) ਵਾਲੇ ਅਧਿਆਇ ਵਿਚ ਸ਼ਾਮਿਲ ਕੀਤਾ ਗਿਆ ਹੈ ।

ਪ੍ਰਸ਼ਨ 2.
ਜੰਗਲੀ ਜੀਵ ਸੁਰੱਖਿਆ ਐਕਟ (wildlife Protection Act) ਦੇ ਮੰਤਵਾਂ ਬਾਰੇ ਦੱਸੋ ।
ਉੱਤਰ-
ਜੰਗਲੀ ਜੀਵ ਸੁਰੱਖਿਆ ਐਕਟ ਦੇ ਮੰਤਵ – ਭਾਰਤ ਦੀ ਪਾਰਲੀਮੈਂਟ ਨੇ ਵਾਤਾਵਰਣ ਦੇ ਪ੍ਰਬੰਧਣ ਨਾਲ ਸੰਬੰਧਿਤ ਕਈ ਕਾਨੂੰਨ ਬਣਾਏ ਹਨ , ਜਿਵੇਂ ਕਿ-
ਜੰਗਲੀ ਜੀਵਨ (ਸੁਰੱਖਿਆ) ਐਕਟ – ਇਹ ਐਕਟ 9 ਸਤੰਬਰ, 1972 ਵਿਚ ਪਾਸ ਕੀਤਾ ਗਿਆ ਅਤੇ ਇਸ ਵਿਚ ਸ਼ਾਮਿਲ ਹਨ-

  1. ਜੰਗਲੀ ਜਾਨਵਰਾਂ ਅਤੇ ਉਹਨਾਂ ਤੋਂ ਪ੍ਰਾਪਤ ਹੋਣ ਵਾਲੇ ਪਦਾਰਥਾਂ ਦੇ ਵਪਾਰ ਨੂੰ ਨਿਯੰਤਰਿਤ ਕਰਨਾ ।
  2. ਰਾਸ਼ਟਰੀ ਪਾਰਕਾਂ ਅਤੇ ਰੁੱਖਾਂ (Sanctuaries) ਦੀ ਸਥਾਪਨਾ ਕਰਨਾ ।
  3. ਟਾਇਗਰ ਪਾਜੈਕਟ ਵਰਗੇ ਕਈ ਸੁਰੱਖਿਅਣ ਸੰਬੰਧੀ ਬੰਦੀਨਸਲਕਸ਼ੀ (Breeding)
  4. ਇਸ ਐਕਟ ਨੂੰ 1992 ਵਿਖੇ ਸੋਧਿਆ ਗਿਆ ।

ਪ੍ਰਸ਼ਨ 3.
ਵਣ (ਸੁਰੱਖਿਆ) ਐਕਟ 1980 ਦੇ ਕੀ ਮੰਤਵ ਹਨ ?
ਉੱਤਰ-
ਵਣ (ਸੁਰੱਖਿਆ) ਐਕਟ 25 ਅਕਤੂਬਰ, 1980 ਨੂੰ ਲਾਗੂ ਹੋਇਆ ਅਤੇ ਇਸ ਦੇ ਮੰਤਵ ਹਨ-

  1. ਹਰ ਕਿਸਮ ਦੇ ਵਣਾਂ ਜਿਵੇਂ ਕਿ ਰਿਜ਼ਰਵ ਵਣ, ਸੁਰੱਖਿਅਤ ਵਣ (Protected Forests) ਅਤੇ ਹੋਰ ਕਿਸਮ ਦੀ ਵਣਮਈ (Forested) ਜ਼ਮੀਨ ਦਾ ਸੁਰੱਖਿਅਣ ।
  2. ਵਣਾਂ ਵਾਲੇ ਖੇਤਰ ਵਿਚ ਵਣਾਂ ਨਾਲ ਅਸੰਬੰਧਿਤ (Unforested) ਗਤੀਵਿਧੀਆਂ ‘ਤੇ ਪਾਬੰਦੀ ।
  3. ਜੰਗਲ ਵਿਹੂਣੇ ਖੇਤਰਾਂ ਵਿਚ ਵਣਰੋਪਣ ।
  4. ਇਸ ਐਕਟ ਨੂੰ 1992 ਵਿਖੇ ਸੋਧਿਆ ਗਿਆ ।

ਪ੍ਰਸ਼ਨ 4.
ਜਲ (ਪ੍ਰਦੂਸ਼ਣ ਦੀ ਰੋਕਥਾਮ ਅਤੇ ਕੰਟਰੋਲ) ਐਕਟ ਦੇ ਕੀ ਮਨੋਰਥ ਹਨ ?
ਉੱਤਰ-
ਜਲ (ਪ੍ਰਦੂਸ਼ਣ, ਰੋਕਥਾਮ ਅਤੇ ਕੰਟਰੋਲ) ਐਕਟ (Water (Pollution, Prevention & Control) Act) 23 ਮਾਰਚ, 1974 ਨੂੰ ਲਾਗੂ ਕੀਤਾ ਗਿਆ । ਇਸ ਐਕਟ ਦੇ ਮਨੋਰਥ ਹਨ-

  1. ਪ੍ਰਦੂਸ਼ਣ ਤੇ ਕੰਟਰੋਲ ਕਰਨ ਅਤੇ ਰੋਕਥਾਮ ਲਈ ਸਤੱਈ ਅਤੇ ਭੂਮੀਗਤ ਪਾਣੀ ਦੀ ਗੁਣਵੱਤਾ ਨੂੰ ਮੁੜ ਸੁਰਜੀਤ ਕਰਨਾ ।
  2. ਇਸ ਐਕਟ ਦੀ 1988 ਵਿਖੇ ਕੀਤੀ ਗਈ ਸੋਧ ਦੇ ਫਲਸਰੂਪ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (Central Pollution Control Board) ਅਤੇ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ (State Pollution Control Board) ਸਥਾਪਤ ਕੀਤੇ ਗਏ ।
  3. ਉਦਯੋਗਾਂ ਅਤੇ ਘਰਾਂ ਵਿਚੋਂ ਨਿਕਾਸੀ ਪਾਣੀਆਂ ਦੇ ਨਿਰੂਪਣ ਲਈ ਨਵੀਆਂ ਤਕਨੀਕਾਂ ਦਾ ਵਿਕਾਸ ।

ਪ੍ਰਸ਼ਨ 5.
ਹਵਾ (ਪ੍ਰਦੂਸ਼ਣ, ਰੋਕਥਾਮ ਅਤੇ ਕੰਟਰੋਲ) ਐਕਟ ਦੇ ਮੰਤਵਾਂ ਦਾ ਵੇਰਵਾ ਦਿਓ ।
ਉੱਤਰ-
ਹਵਾ (ਪ੍ਰਦੂਸ਼ਣ, ਰੋਕਥਾਮ ਅਤੇ ਕੰਟਰੋਲ) ਐਕਟ 29 ਮਾਰਚ, 1981 ਨੂੰ ਲਾਗੂ ਹੋਇਆ ਅਤੇ ਇਸ ਐਕਟ ਦਾ ਮੰਤਵ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪ੍ਰਾਂਤਿਕ ਪ੍ਰਦੂਸ਼ਣ ਕੰਟਰੋਲ ਬੋਰਡਾਂ ਦੇ ਰਾਹੀਂ ਹਵਾ ਦੇ ਪ੍ਰਦੂਸ਼ਣ ਦੀ ਰੋਕਥਾਮ ਅਤੇ ਕੰਟਰੋਲ ਕਰਨ ਦਾ ਮੰਤਵ ਹੈ । ਇਸ ਐਕਟ ਦੀ ਸੋਧ 1987 ਵਿਚ ਕੀਤੀ ਗਈ ਅਤੇ ਇਸ ਸੋਧ ਅਨੁਸਾਰ ਸ਼ੋਰ ਪ੍ਰਦੂਸ਼ਣ (Noise Pollution) ਨੂੰ ਵੀ ਇਸ ਵਿਚ ਸ਼ਾਮਿਲ ਕਰ ਦਿੱਤਾ ਗਿਆ ।

PSEB 12th Class Environmental Education Important Questions Chapter 5 ਵਾਤਾਵਰਣੀ ਪ੍ਰਬੰਧਣ (ਭਾਗ-2)

ਪ੍ਰਸ਼ਨ 6.
ਈ. ਪੀ. ਏ. (EPA) ਕੀ ਹੈ ? ਇਸਦੇ ਕੀ ਉਦੇਸ਼ ਹਨ ? ਇਸ ਐਕਟ ਦੇ ਅਧੀਨ ਕਿਹੜਾ ਨਵਾਂ ਐਕਟ ਬਣਾਇਆ ਗਿਆ ?
ਉੱਤਰ-
ਵਾਤਾਵਰਣ ਸੁਰੱਖਿਆ ਐਕਟ (Environment Protection Act, EPA) 19 ਨਵੰਬਰ, 1986 ਨੂੰ ਲਾਗੂ ਕੀਤਾ ਗਿਆ । ਇਸ ਐਕਟ ਦਾ ਮੰਤਵ ਕੇਂਦਰ ਸਰਕਾਰ ਦਾ ਪਾਂਤਕ ਸਰਕਾਰਾਂ ਨਾਲ ਤਾਲਮੇਲ ਕਰਕੇ ਵਾਤਾਵਰਣ ਦੀ ਗੁਣਵੱਤਾ ਵਿਚ ਸੁਧਾਰ ਲਿਆਉਣਾ ਅਤੇ ਇਸਦੀ ਹਿਫਾਜ਼ਤ ਕਰਨਾ ਹੈ । ਸੰਨ 1989 ਨੂੰ ਖ਼ਤਰਨਾਕ ਰਹਿੰਦ-ਖੂੰਹਦ ਪ੍ਰਬੰਧਣ ਅਤੇ ਨਿਪਟਾਰਾ) ਨਿਯਮ ਇਸ ਐਕਟ ਦੇ ਅਧੀਨ ਬਣਾਏ ਗਏ । ਈ. ਪੀ. ਏ. ਨੂੰ 1994 ਵਿਚ ਸੋਧਿਆ ਗਿਆ ਅਤੇ ਵਾਤਾਵਰਣੀ ਪ੍ਰਭਾਵ ਦਾ ਮੁਲਾਂਕਣ (Environmental Impact Assessment) ਦੇ 29 ਪ੍ਰਾਜੈਕਟ ਇਸ ਵਿਚ ਸ਼ਾਮਿਲ ਕੀਤੇ ਗਏ ।

ਪ੍ਰਸ਼ਨ 7.
ਉਹ ਕਿਹੜੇ ਤਿੰਨ ਤਰੀਕੇ ਹਨ, ਜਿਹੜੇ ਸਾਧਨਾਂ ਦਾ ਅਪਰਦਨ ਕਰ ਸਕਦੇ ਹਨ ?
ਉੱਤਰ-
ਸਾਧਨਾਂ ਦੇ ਅਪਰਦਨ ਹੋਣ ਦੇ ਤਿੰਨ ਤਰੀਕੇ-

  1. ਸਖਣਿਆਉਣ (ਤੇਲ ਅਤੇ ਕੋਲਾ)
  2. ਅਰਦਨ (ਹਵਾ, ਪਾਣੀ, ਮਿੱਟੀ, ਤਾਰੀਖੀ ਇਮਾਰਤਾਂ)
  3. ਸਥਾਨਾਂਤਰਨ (ਮਿੱਟੀ ਅਤੇ ਪੌਸ਼ਟਿਕ ਪਦਾਰਥ) ।

ਪ੍ਰਸ਼ਨ 8.
ਈ. ਆਈ. ਏ. (EIA) ਦੇ ਚਾਰ ਪ੍ਰਭਾਵ ਕੀ ਹਨ ?
ਉੱਤਰ-
ਵਾਤਾਵਰਣੀ ਪ੍ਰਭਾਵ ਦਾ ਵਿਸ਼ਲੇਸ਼ਣ (EIA = Environmental Impact Analysis)
ਭਾਰਤ ਵਿਚ ਈ.ਆਈ.ਏ. ਨੂੰ 1974 ਵਿਚ ਵਾਤਾਵਰਣੀ ਸੁਰੱਖਿਆ ਐਕਟ ਦੇ ਅਧੀਨ ਲਾਜ਼ਮੀ ਬਣਾ ਦਿੱਤਾ ਗਿਆ ਸੀ । ਇਸ ਦੇ ਚਾਰ ਮੰਤਵ ਹੇਠ ਲਿਖੇ ਹਨ-

  1. ਵਾਤਾਵਰਣ ਪ੍ਰਾਜੈਕਟਾਂ ‘ਤੇ ਪੈਣ ਵਾਲੇ ਅਸਰਾਂ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨਾ ;
  2. ਭੈੜੇ ਪ੍ਰਭਾਵਾਂ ਨੂੰ ਦੂਰ ਕਰਨ ਦੇ ਵਾਸਤੇ ਤਰੀਕਿਆਂ ਅਤੇ ਵਿਧੀਆਂ ਦੀ ਭਾਲ ਕਰਨਾ ;
  3. ਸਥਾਨਿਕ ਵਾਤਾਵਰਣ ਦੇ ਅਨੁਸਾਰ ਪ੍ਰਾਜੈਕਟਾਂ ਦਾ ਰੂਪ ਨਿਰਧਾਰਤ ਕਰਨਾ ;
  4. ਫ਼ੈਸਲੇ ਕਰਨ ਵਾਲਿਆਂ ਦੇ ਅੱਗੇ ਪੂਰਵ ਵਿਚਾਰਾਂ ਅਤੇ ਰਾਇ ਨੂੰ ਪ੍ਰਗਟ ਕਰਨਾ ।

ਪ੍ਰਸ਼ਨ 9.
ਵਾਤਾਵਰਣ ਨਾਲ ਸੰਬੰਧਿਤ ਜ਼ਰੂਰੀ ਸੰਸਥਾਵਾਂ ਦੀ ਸੂਚੀ ਦਿਓ ।
ਉੱਤਰ-
ਵਾਤਾਵਰਣ ਨਾਲ ਸੰਬੰਧਿਤ ਜ਼ਰੂਰੀ ਸੰਸਥਾਵਾਂ-

  1. ਵਾਤਾਵਰਣ ਵਿਭਾਗ (Department of Environment) .
  2. ਵਾਤਾਵਰਣ ਅਤੇ ਵਣ ਮੰਤਰਾਲਾ (Ministry of Environment & Forest)
  3. ਸਾਇੰਸ ਅਤੇ ਤਕਨਾਲੋਜੀ ਵਿਭਾਗ (Department of Science and Technology)
  4. ਜ਼ਰਾਇਤ (ਖੇਤੀਬਾੜੀ ਅਤੇ ਸਹਿਕਾਰਤਾ ਵਿਭਾਗ (Department of Agriculture and Co-operation)
  5. ਬਾਇਓ ਟੈਕਨਾਲੋਜੀ ਵਿਭਾਗ (Department of Biotechnology)
  6. ਸਮੁੰਦਰ (ਸਾਗਰ) ਵਿਕਾਸ ਵਿਭਾਗ (Department of Ocean Development)
  7. ਪੁਲਾੜ ਦਾ ਵਿਭਾਗ (Department of Space)
  8. ਨਵੇਂ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ (ਇਸ ਮੰਤਰਾਲਾ ਦਾ ਨਾਂ ਬਦਲ ਕੇ ਹੁਣ ਇਸਦਾ ਨਾਂ ਹੈ-ਅਪਰੰਪਰਾਗਤ ਊਰਜਾ ਸਾਧਨ ਵਿਭਾਗ (Department of NonConventional Energy Resources).
  9. ਊਰਜਾ ਪ੍ਰਬੰਧਣ ਕੇਂਦਰ (Energy Management Centre) ।

ਪ੍ਰਸ਼ਨ 10.
ਵਾਤਾਵਰਣ ਅਤੇ ਵਣ ਮੰਤਰਾਲਾ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚਿੰਨ੍ਹ (Logo) ਉਲੀਕੋ ।
ਉੱਤਰ-
PSEB 12th Class Environmental Education Important Questions Chapter 5 ਵਾਤਾਵਰਣੀ ਪ੍ਰਬੰਧਣ (ਭਾਗ-2) 1

PSEB 12th Class Environmental Education Important Questions Chapter 5 ਵਾਤਾਵਰਣੀ ਪ੍ਰਬੰਧਣ (ਭਾਗ-2)

ਪ੍ਰਸ਼ਨ 11.
ਪ੍ਰਦੂਸ਼ਣ ਨਾਲ ਸੰਬੰਧਿਤ ਐਕਟ ਦੀਆਂ ਦੋ ਖਾਮੀਆਂ ਲਿਖੋ ।
ਉੱਤਰ-
ਖਾਮੀਆਂ-

  1. ਸ਼ਕਤੀਆਂ ਅਤੇ ਅਧਿਕਾਰਾਂ ਦਾ ਬਹੁਤ ਜ਼ਿਆਦਾ ਕੇਂਦਰੀਕਰਨ, ਜਿਸ ਦੇ ਕਾਰਨ ਤਾਂ ਵਿਚ ਐਕਟ ਲਾਗੂ ਕਰਨ ਵਿਚ ਰੁਕਾਵਟਾਂ ਪੈਂਦੀਆਂ ਹਨ ।
  2. ਪ੍ਰਦੂਸ਼ਣ ਪੈਦਾ ਕਰਨ ਵਾਲੇ ਕਾਰਖ਼ਾਨਿਆਂ ਨੂੰ ਕੀਤਾ ਜਾਂਦਾ ਨਿਗੁਣਾ ਜਿਹਾ ਜੁਰਮਾਨਾ ।
  3. ਲੋਕਾਂ ਲਈ ਸੂਚਨਾ ਦਾ ਹੱਕ (Right to information) ਨੂੰ ਸ਼ਾਮਿਲ ਨਹੀਂ ਕੀਤਾ ਗਿਆ ।
  4. ਪਰਸਪਰ ਵਿਆਪੀ ਅਧਿਕਾਰ ਖੇਤਰ, ਜਿਸ ਦੇ ਕਾਰਨ ਮੁਜ਼ਰਮ ਥੋੜ੍ਹਾ ਜਿਹਾ ਜ਼ੁਰਮਾਨਾ ਦੇ ਕੇ ਆਸਾਨੀ ਨਾਲ ਛੁੱਟ ਜਾਂਦਾ ਹੈ ।

ਪ੍ਰਸ਼ਨ 12.
1972 ਵਾਲੇ ਜੰਗਲੀ ਜੀਵ ਸੁਰੱਖਿਅਣ ਐਕਟ ਦੀਆਂ ਦੋ ਖਾਮੀਆਂ ਦੱਸੋ ।
ਉੱਤਰ-
ਖਾਮੀਆਂ-

  1. ਭਾਵੇਂ ਇਹ ਐਕਟ ਭਾਰਤ ਦੇ ਸਾਰੇ ਪ੍ਰਾਂਤਾਂ ਵਿਚ ਲਾਗੂ ਹਨ, ਪਰ ਜੰਮੂ-ਕਸ਼ਮੀਰ ਪ੍ਰਾਂਤ ਦੇ ਆਪਣੇ ਹੀ ਕਾਨੂੰਨ ਹਨ ।
  2. ਖ਼ਤਰੇ ਵਿਚਲੀਆਂ ਜਾਤੀਆਂ ਦੀ ਨਜ਼ਾਇਜ਼ ਤਿਜਾਰਤ ਨੂੰ ਪੂਰਨ ਤੌਰ ‘ਤੇ ਰੋਕਿਆ ਨਹੀਂ ਜਾ ਸਕਿਆ ।
  3. ਸਥਾਨ ਬਾਹਰੀ ਬੰਦੀ ਪ੍ਰਜਣਨ ਵੀ ਪੂਰੀ ਤਰ੍ਹਾਂ ਸਫਲ ਨਹੀਂ ਹੋਇਆ ।

ਪ੍ਰਸ਼ਨ 13.
ਹਵਾ ਦੇ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕਾਰਜਾਂ ਦੀ ਸੂਚੀ ਬਣਾਓ ।
ਉੱਤਰ-
ਹਵਾ ਪ੍ਰਦੂਸ਼ਣ ਦੀ ਰੋਕਥਾਮ ਲਈ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕਾਰਜ ਨਿਮਨਲਿਖਿਤ ਹਨ

  1. ਹਵਾ ਪ੍ਰਦੂਸ਼ਣ ਤੇ ਕਾਬੂ ਪਾਉਣ ਦੇ ਲਈ ਇਸ ਬੋਰਡ ਨੂੰ ਦਿੱਤੇ ਗਏ ਇਖਤਿਆਰ ਬੜੇ ਵਿਸ਼ਾਲ ਹਨ ।
  2. ਹਵਾ ਪ੍ਰਦੂਸ਼ਣ ਕੰਟਰੋਲ ਐਕਟ ਦੇ ਅਨੁਸਾਰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੁਆਰਾ ਕਿਸੇ ਵੀ ਖੇਤਰ (ਖੰਡ) ਨੂੰ ਹਵਾ ਪ੍ਰਦੂਸ਼ਣ ਵਾਲਾ ਖੰਡ ਘੋਸ਼ਿਤ ਕੀਤਾ ਜਾ ਸਕਦਾ ਹੈ ।
  3. ਉਦਯੋਗਾਂ ਅਤੇ ਵਾਹਨਾਂ ਦੁਆਰਾ ਵਾਯੂ ਪ੍ਰਦੂਸ਼ਕਾਂ ਤੇ ਨਿਯੰਤਰਣ ਰੱਖਣਾ ਵੀ ਇਸ ਬੋਰਡ ਦਾ ਕੰਮ ਹੈ ।
  4. ਵਾਯੂ ਪ੍ਰਦੂਸ਼ਣ ਫੈਲਾਉਣ ਵਾਲੇ ਉਦਯੋਗਾਂ ਆਦਿ ਤੇ ਜੇਕਰ ਹਵਾ ਪ੍ਰਦੂਸ਼ਣ ਤੇ ਕੰਟਰੋਲ) ਐਕਟ 1981 ਦੀ ਉਲੰਘਣਾ ਕਰਦੇ ਹਨ, ਤੇ ਜੁਰਮਾਨਾ ਵੀ ਲਗਾ ਸਕਦਾ ਹੈ ।
  5. ਹਵਾ ਪ੍ਰਦੂਸ਼ਣ ਨੂੰ ਘਟਾਉਣ ਦੇ ਲਈ ਜਨ ਸਾਧਨਾਂ (Mass-Media) ਦੁਆਰਾ ਸਿਖਿਅਤ ਕਰਨਾ ।
  6. ਹਵਾ ਪ੍ਰਦੂਸ਼ਕਾਂ ਦੀਆਂ ਕਿਸਮਾਂ ਨੂੰ ਚੈੱਕ ਕਰਨ ਦੇ ਮੰਤਵ ਲਈ ਪ੍ਰਯੋਗਸ਼ਾਲਾਵਾਂ ਦੀ ਸਥਾਪਨਾ ਕਰਨਾ ।

ਪ੍ਰਸ਼ਨ 14.
ਜੰਗਲੀ ਜੀਵਨ (ਸੁਰੱਖਿਆ) ਐਕਟ 1972 ਦੇ ਵਿਸ਼ੇਸ਼ ਲੱਛਣਾਂ ਬਾਰੇ ਲਿਖੋ ।
ਉੱਤਰ-
ਜੰਗਲੀ ਜੀਵ ਸੁਰੱਖਿਆ ਐਕਟ ਦੇ ਵਿਸ਼ੇਸ਼ ਲੱਛਣ (1972).
ਇਹ ਐਕਟ 1972 ਨੂੰ ਪਾਸ ਕੀਤਾ ਗਿਆ ਅਤੇ ਸੰਨ 1976 ਵਿਚ ਜੰਗਲੀ ਜੀਵਨ ਨੂੰ ਪ੍ਰਾਂਤਿਕ ਸੂਚੀ ਵਿਚੋਂ ਕੱਢ ਕੇ ਰਾਸ਼ਟਰੀ ਸੂਚੀ ਵਿਚ ਸ਼ਾਮਿਲ ਕੀਤਾ ਗਿਆ ।
ਐਕਟ ਦੀਆਂ ਸਿਫ਼ਾਰਸ਼ਾਂ-

  1. ਜੰਗਲੀ ਜੀਵਨ ਦੇ ਸ਼ਿਕਾਰ ਨੂੰ ਨਿਯੰਤ੍ਰਿਤ ਕਰਨਾ ।
  2. ਜੰਗਲੀ ਜਾਨਵਰਾਂ ਅਤੇ ਪੌਦਿਆਂ ਦੇ ਵਿਉਪਾਰ ਨੂੰ ਨਿਯਮਤ ਕਰਨਾ ।
  3. ਸੰਕਟ ਵਿਚਲੀਆਂ ਜਾਤੀਆਂ ਅਤੇ ਇਹਨਾਂ ਤੋਂ ਪ੍ਰਾਪਤ ਹੋਣ ਵਾਲੇ ਪਦਾਰਥਾਂ ਤੇ ਮੁਕੰਮਲ ਤੌਰ ‘ਤੇ ਰੋਕ ਲਗਾਉਣਾ ।
  4. ਨੈਸ਼ਨਲ ਪਾਰਕਾਂ ਆਦਿ ਦੀ ਕਾਇਮੀ ਤੇ ਜ਼ੋਰ ਦਿੱਤਾ ਗਿਆ ਹੈ ।
  5. ਬੰਦੀ ਪ੍ਰਜਣਨ ਦੀ ਵਿਵਸਥਾ ਕਰਨਾ ।
    ਇਸ ਐਕਟ ਨੂੰ 1992 ਵਿਚ ਸੋਧਿਆ ਗਿਆ ਸੀ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਵਾਤਾਵਰਣ ਪ੍ਰਬੰਧਣ ਨਾਲ ਸੰਬੰਧਿਤ ਹੇਠ ਲਿਖੀਆਂ ਕਾਨੂੰਨੀ ਧਾਰਾਵਾਂ (Legal Provisions) ਤੇ ਸੰਖੇਪ ਨੋਟ ਲਿਖੋ ।
(i) ਵਣ ਐਕਟ 1980 (Forest Act 1980)
(ii) ਸੋਧਾਂ (Amendments) ਅਤੇ
(iii) ਖਾਮੀਆਂ (Drawbacks) ।
ਉੱਤਰ-
ਵਣ ਸੁਰੱਖਿਅਣ ਐਕਟ 25 ਅਕਤੂਬਰ, 1980 ਨੂੰ ਲਾਗੂ ਕੀਤਾ ਗਿਆ । ਇਸ ਐਕਟ ਦਾ ਮੁੱਖ ਉਦੇਸ਼ ਹਰ ਪ੍ਰਕਾਰ ਦੇ ਵਣਾਂ, ਜਿਵੇਂ ਕਿ ਰਾਖਵੇਂ ਵਣ (Reserved Forests) ਸੁਰੱਖਿਅਤ ਵਣ (Protected Forests) ਜਾਂ ਕਿਸੇ ਹੋਰ ਹੀ ਤਰ੍ਹਾਂ ਦੀ ਵਣ ਵਾਲੀ ਜ਼ਮੀਨ ਹੈ, ਦਾ ਸੁਰੱਖਿਅਣ ਹੈ । ਇਸ ਐਕਟ ਦੇ ਅਨੁਸਾਰ-

  1. ਵਣਾਂ ਜੰਗਲਾਂ ਦੀ ਵਰਤੋਂ ਕੇਵਲ ਵਣ-ਵਿਗਿਆਨ (Forestry) ਵਜੋਂ ਕਰਨਾ ।
  2. ਹਰ ਪ੍ਰਕਾਰ ਦੇ ਵਣ, ਜਿਸ ਵਿਚ ਸੁਰੱਖਿਅਤ ਵਣ, ਰਾਖਵੇਂ ਵਣ ਅਤੇ ਵਣ ਵਾਲੀ ਜ਼ਮੀਨ ਸ਼ਾਮਿਲ ਹਨ, ਦੀ ਸੁਰੱਖਿਆ ਕਰਨਾ ।
  3. ਵਣ ਖੇਤਰ ਵਿਚ ਕਿਸੇ ਵੀ ਤਰ੍ਹਾਂ ਦੀਆਂ ਗ਼ੈਰ ਕਾਨੂੰਨੀ ਅਤੇ ਕਿਸੇ ਵੀ ਪ੍ਰਕਾਰ ਦੀਆਂ ਗ਼ੈਰ-ਵਣੀ (Un-Forest) ਗਤੀਵਿਧੀਆਂ ਕਰਨ ਤੇ ਪੂਰਨ ਰੋਕ ।
  4. ਚੁੱਕਵੀਂ ਖੇਤੀ/ਸਥਾਨੰਤਰੀ ਖੇਤੀ (Shifting Cultivation) ਅਤੇ ਵਣ ਤੋਂ (Forest Land) ਤੇ ਨਾਜਾਇਜ਼ ਕਬਜ਼ਿਆਂ ਤੇ ਰੋਕ । ਸਥਾਨ-ਅੰਤਰੀ ਖੇਤੀ ਨੂੰ ਝੂਮਿੰਗ (Jhuming) ਵੀ ਕਹਿੰਦੇ ਹਨ ।
  5. ਪਸ਼ੂਆਂ ਨੂੰ ਚਾਰਨ ਦੀਆਂ ਸਮੱਸਿਆਵਾਂ ਤੇ ਨਿਯੰਤਰਨ ।
  6. ਗੈਰ ਵਣਿਤ ਤੋਂ (Unforested Land) ਤੇ ਮਜਰਾਈ ਵਣ ਰੋਪਣ (Compensatory Afforestation) ।
  7. ਪਾਣੀ ਬੋਚ ਖੇਤਰਾਂ (Water Catchment Areas), ਤਿੱਖੀਆਂ ਢਲਾਣਾਂ (Steep Slopes) ਆਦਿ ਤੋਂ ਮਿੱਟੀ ਨੂੰ ਖੁਰਨ ਤੋਂ ਬਚਾਉਣ ਲਈ ਵਣਾਂ ਦੀ ਕਟਾਈ ਨੂੰ ਰੋਕਣਾ ।

ਸੋਧਾਂ (Amendments) – ਵਣ ਸੁਰੱਖਿਅਣ ਐਕਟ ਨੂੰ 1992 ਵਿਚ ਸੋਧਿਆ ਗਿਆ ਅਤੇ ਇਸ ਸੋਧੇ ਹੋਏ ਐਕਟ ਦੇ ਅਨੁਸਾਰ-

  1. ਕੇਂਦਰ ਸਰਕਾਰ ਤੋਂ ਪੂਰਵ ਮਨਜ਼ੂਰੀ ਲੈ ਕੇ ਸੰਚਾਰ ਲਾਈਨਾਂ ਵਿਛਾਉਣੀਆਂ, ਪਣ ਊਰਜਾ ਘਰਾਂ (ਬਿਜਲੀ ਘਰਾਂ) ਦੀ ਸਥਾਪਨਾ ਕਰਨਾ ਜਾਂ ਵਣ ਖੇਤਰਾਂ ਵਿਚ ਗੈਰ ਵਣੀ (NonForest) ਸਰਗਰਮੀਆਂ ਤੇ ਰੋਕਾਂ ਲਾਉਣੀਆਂ ।
  2. ਵਣਾਂ ਉੱਤੇ ਨਿਰਭਰਤਾ ਘਟਾਉਣ ਦੇ ਮਕਸਦ ਨਾਲ ਰੇਸ਼ਮ ਦੇ ਕੀੜੇ ਪਾਲਣਾ (Sericulture) ਨੂੰ ਉਤਸ਼ਾਹਿਤ ਕਰਨਾ ।
  3. ਖਾਣਾਂ ਦੀ ਪੁਟਾਈ, ਵੱਡੇ-ਵੱਡੇ ਗੋਲ ਪੱਥਰਾਂ ਨੂੰ ਹਟਾਉਣਾ ਅਤੇ ਪੱਥਰਾਂ ਦੀ ਚੁਕਾਈ ਗ਼ੈਰ ਵਣੀ ਸਰਗਰਮੀਆਂ ਹਨ ।
  4. ਰਾਖਵੇਂ ਵਣਾਂ ਵਿਚ ਚਾਹ, ਕੌਫੀ ਅਤੇ ਰਬੜ ਵਰਗੀਆਂ ਰੋਕੜ ਨਕਦੀ ਫ਼ਸਲਾਂ (Cash Crops) ਉਗਾਈਆਂ ਜਾ ਸਕਦੀਆਂ ਹਨ ।
  5. ਫਲਦਾਰ ਪੌਦਿਆਂ, ਔਸ਼ਧੀ ਵਾਲੇ ਪੌਦਿਆਂ ਅਤੇ ਕੁਲੇ ਤੇ ਨਰਮ ਤਣਿਆਂ ਵਾਲੇ ਪੌਦਿਆਂ (Herbs) ਨੂੰ ਉਗਾਉਣ ਦੀ ਆਗਿਆ ਹੋਣੀ ਚਾਹੀਦੀ ਹੈ ।

ਖਾਮੀਆਂ (Drawbacks)-

  1. ਕਾਨੂੰਨ ਬਣਾਉਣ ਦੇ ਸਮੇਂ ਸਥਾਨਕ ਲੋਕਾਂ ਨੂੰ ਭਰੋਸੇ ਵਿਚ ਨਹੀਂ ਸੀ ਲਿਆ ਗਿਆ ।
  2. ਕੇਂਦਰੀ ਸਰਕਾਰ ਤੋਂ ਆਗਿਆ ਲੈ ਕੇ ਵਣਾਂ ਨੂੰ ਗ਼ੈਰ-ਵਣੀ (Non Forest) ਕੰਮਾਂ ਲਈ ਵਰਤਿਆ ਜਾ ਰਿਹਾ ਹੈ ।

PSEB 12th Class Environmental Education Important Questions Chapter 5 ਵਾਤਾਵਰਣੀ ਪ੍ਰਬੰਧਣ (ਭਾਗ-2)

ਪ੍ਰਸ਼ਨ 2.
(i) ਜਲ (ਪ੍ਰਦੂਸ਼ਣ, ਰੋਕਥਾਮ ਅਤੇ ਕੰਟਰੋਲ) ਐਕਟ 1974 ਅਤੇ
(ii) ਹਵਾ (ਪ੍ਰਦੂਸ਼ਣ, ਰੋਕਥਾਮ ਅਤੇ ਕੰਟਰੋਲ) ਐਕਟ 1981 ਦੇ ਉਦੇਸ਼ਾਂ ਬਾਰੇ ਦੱਸੋ ।
ਉੱਤਰ-
(i) ਜਲ (ਪ੍ਰਦੂਸ਼ਣ, ਰੋਕਥਾਮ ਅਤੇ ਕੰਟਰੋਲ) ਐਕਟ 1974 (Water (Prevention & Control of Pollution Act 1974) – ਇਹ ਐਕਟ 23 ਮਾਰਚ, 1974 ਨੂੰ ਪਾਸ ਹੋਇਆ ਅਤੇ ਇਸ ਐਕਟ ਦਾ ਮੁੱਖ ਮੰਤਵ ਪਾਣੀ ਦੇ ਪ੍ਰਦੂਸ਼ਣ ਨੂੰ ਰੋਕਣਾ ਅਤੇ ਉਸ ਤੇ ਨਿਯੰਤਰਣ ਕਰਨਾ ਹੈ । ਇਸ ਐਕਟ ਦੇ ਅਨੁਸਾਰ-

  1. ਸਤੱਈ ਅਤੇ ਭੂਮੀਗਤ ਪਾਣੀ ਦੀ ਗੁਣਵੱਤਾ ਨੂੰ ਬਣਾਈ ਰੱਖਣਾ ਅਤੇ ਇਹਨਾਂ ਪਾਣੀਆਂ ਦੀ ਪੱਧਰ ਨੂੰ ਕਾਇਮ ਰੱਖਣਾ ।
  2. ਕੇਂਦਰੀ ਅਤੇ ਰਾਜ ਪ੍ਰਦੂਸ਼ਣ ਬੋਰਡਾਂ ਦੀ ਸਥਾਪਨਾ ਕਰਨਾ ।
  3. ਜਲ-ਮਲ (Sewage) ਦਾ ਨਿਪਟਾਰਾ ਕਰਨ ਦੇ ਵਾਸਤੇ ਆਧੁਨਿਕ ਜੁਗਤਾਂ ਉਪਲੱਬਧ ਕਰਨਾ ।
  4. ਪਾਣੀ ਨੂੰ ਕਾਇਮ ਰੱਖਣ ਦੇ ਮੰਤਵ ਨਾਲ ਪ੍ਰਚਾਰ ਮੀਡੀਆ ਦੀ ਸਹਾਇਤਾ ਪ੍ਰਾਪਤ ਕਰਨਾ ।

ਇਸ ਐਕਟ ਦੀ ਸੋਧ 1988 ਨੂੰ ਕੀਤੀ ਗਈ ਅਤੇ ਸੋਧ ਦੇ ਫਲਸਰੂਪ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਸਥਾਪਿਤ ਕੀਤੇ ਗਏ ।

(ii) ਹਵਾ (ਪ੍ਰਦੂਸ਼ਣ, ਰੋਕਥਾਮ ਅਤੇ ਕੰਟਰੋਲ) ਐਕਟ 1981-

  1. ਇਹ ਐਕਟ 29 ਮਾਰਚ, 1981 ਨੂੰ ਹੋਂਦ ਵਿਚ ਆਇਆ । ਇਸ ਐਕਟ ਦਾ ਮੁੱਖ ਮੰਤਵ ਕੇਂਦਰੀ ਅਤੇ ਪ੍ਰਾਂਤਿਕ ਪ੍ਰਦੂਸ਼ਣ ਕੰਟਰੋਲ ਬੋਰਡ ਸਥਾਪਿਤ ਕਰਕੇ ਹਵਾ ਦੇ ਪ੍ਰਦੂਸ਼ਣ ਨੂੰ ਰੋਕਣਾ ਅਤੇ ਕਾਬੂ ਪਾਉਣਾ ਹੈ ।
  2. ਇਸ ਐਕਟ ਦੇ ਅਨੁਸਾਰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਐਕਟ ਦੇ ਲਾਗੂ ਕਰਵਾਉਣ ਦੀ ਸ਼ਕਤੀ (Power) ਪ੍ਰਦਾਨ ਕੀਤੀ ਗਈ ਹੈ ।
  3. ਕਿਸੇ ਵੀ ਖੰਡ ਨੂੰ ਹਵਾ ਪ੍ਰਦੂਸ਼ਣ ਵਾਲਾ ਖੰਡ ਘੋਸ਼ਿਤ ਕੀਤਾ ਜਾ ਸਕਦਾ ਹੈ ।
  4. ਵਾਹਨਾਂ ਅਤੇ ਉਦਯੋਗਿਕ ਇਕਾਈਆਂ ਵਲੋਂ ਪੈਦਾ ਕੀਤੇ ਜਾਂਦੇ ਪ੍ਰਦੂਸ਼ਣ ਤੇ ਕੰਟਰੋਲ ਕਰਨਾ ।
  5. ਇਸ ਐਕਟ ਵਿਚ ਸਜ਼ਾ ਦੇਣ ਦੀ ਧਾਰਾ ਮੌਜੂਦ ਹੈ · ।

ਪ੍ਰਸ਼ਨ 3.
ਵਾਤਾਵਰਣ ਨਾਲ ਸੰਬੰਧ ਰੱਖਣ ਵਾਸਤੇ ਸਥਾਪਿਤ ਕੀਤੀਆਂ ਗਈਆਂ ਏਜੰਸੀਆਂ ਦੀ ਸੁਚੀ ਦਿਓ ।
ਉੱਤਰ-

  1. ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ । (Central Pollution Control Board and State Pollution Control Board)
  2. ਭਾਰਤੀ ਕੌਂਸਲ ਬਰਾਏ ਵਣ ਵਿਗਿਆਨ ਅਤੇ ਸਿੱਖਿਆ । (Indian Council of Forestry Research & Education.)
  3. ਵਣ ਖੋਜ ਸੰਸਥਾ (Forest Research Institute)
  4. ਭਾਰਤੀ ਵਣ ਨਿਰੀਖਣ ਅਤੇ ਜੰਗਲੀ ਜੀਵਨ ਸੰਸਥਾ । (Forest Survey of India and Wildlife Institute.)
  5. ਕੌਮੀ ਵਾਤਾਵਰਣੀ ਇੰਜੀਨੀਅਰਿੰਗ ਖੋਜ ਸੰਸਥਾ | (National Environmental Engineering Research Institute.)
  6. ਬੋਟੈਨੀਕਲ ਸਰਵੇ ਆਫ਼ ਇੰਡੀਆ (Botanical Survey of India.)
  7. ਜੂਆਲੋਜੀਕਲ ਸਰਵੇ ਆਫ਼ ਇੰਡੀਆ (Zoological Survey of India)
  8. ਰਾਸ਼ਟਰੀ (ਕੌਮੀ) ਬੰਜਰ ਤੋਂ ਵਿਕਾਸ ਬੋਰਡ । (National Wastelands Development Board)
  9. ਰਾਸ਼ਟਰੀ (ਕੌਮੀ) ਅਜਾਇਬ ਘਰ ਜਾਂ ਕੁਦਰਤੀ ਇਤਿਹਾਸ (National Museum or Natural History)
  10. ਵਾਤਾਵਰਣੀ ਸਿੱਖਿਆ ਕੇਂਦਰ । (Centre for Environmental Education)
  11. ਹਿਮਾਲਿਆਈ ਭੂ ਵਿਗਿਆਨ ਵਾਡੀਆ ਸੰਸਥਾ (Wadia Institute of Himalayan Geology) ।

ਇਹ ਹੁਣ ਸਾਡਾ ਨਾਗਰਿਕਾਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇਕਸੁਰਤਾ ਕਾਇਮ ਰੱਖਦੇ ਹੋਏ ਆਪਣੇ ਵਿਰਸੇ ਅਤੇ ਇਸ ਧਰਤੀ ਦੇ ਪਰੰਪਰਾਗਤ ਸੁਰੱਖਿਅਣ ਨੂੰ ਕਾਇਮ ਰੱਖਦਿਆਂ ਹੋਇਆਂ ਵਿਕਾਸ ਕਿਰਿਆਵਾਂ ਨੂੰ ਚਾਲੂ ਰੱਖੀਏ ।

PSEB 11th Class Environmental Education Solutions Chapter 14 ਊਰਜਾ ਦਾ ਸੁਰੱਖਿਅਣ

Punjab State Board PSEB 11th Class Environmental Education Book Solutions Chapter 14 ਊਰਜਾ ਦਾ ਸੁਰੱਖਿਅਣ Textbook Exercise Questions and Answers.

PSEB Solutions for Class 11 Environmental Education Chapter 14 ਊਰਜਾ ਦਾ ਸੁਰੱਖਿਅਣ

Environmental Education Guide for Class 11 PSEB ਊਰਜਾ ਦਾ ਸੁਰੱਖਿਅਣ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਦੇ ਕੇ ਸਨ

ਪ੍ਰਸ਼ਨ 1.
ਊਰਜਾ ਸੁਰੱਖਿਅਣ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਊਰਜਾ ਸੁਰੱਖਿਅਣ ਦਾ ਅਰਥ (Meaning of Energy Conservation)ਸੰਤੁਲਿਤ ਅਤੇ ਸੁਚਾਰੂ ਤਰੀਕੇ ਨਾਲ ਉਰਜਾ ਦਾ ਉਪਯੋਗ ਕਰਨਾ, ਉਰਜਾ ਸੁਰੱਖਿਅਣ ਦੀ ਵਿਧੀ ਨਾਲ ਊਰਜਾ ਨੂੰ ਸਮਝਦਾਰੀ ਨਾਲ ਉਪਯੋਗ ਕੀਤਾ ਜਾ ਸਕਦਾ ਹੈ।

ਪ੍ਰਸ਼ਨ 2.
ਬਾਲਣ ਵਾਲੀ ਲੱਕੜੀ (fire Wood) ਦੀ ਵੱਧਦੀ ਹੋਈ ਮੰਗ ਦਾ ਕੀ ਪ੍ਰਭਾਵ ਹੈ ?
ਉੱਤਰ-
ਬਾਲਣ-ਲੱਕੜੀ ਦੀ ਮੰਗ ਵੱਧਣ ਨਾਲ ਵੱਡੇ ਪੱਧਰ ‘ਤੇ ਜੰਗਲਾਂ ਦਾ ਵਿਨਾਸ਼ ਹੋ ਰਿਹਾ ਹੈ ਜਿਸ ਦੇ ਨਤੀਜੇ ਵਜੋਂ ਹੜਾਂ ਅਤੇ ਭੋਂ-ਖੁਰਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਪ੍ਰਸ਼ਨ 3.
ਜੈਵ-ਪੁੰਜ (Biomass) ਤੋਂ ਤਿਆਰ ਕੀਤੇ ਜਾ ਸਕਣ ਵਾਲੇ ਦੋ ਤਰਲ ਬਾਲਣਾਂ ਦੇ ਨਾਮ ਲਿਖੋ।
ਉੱਤਰ-

  • ਈਥਾਨੋਲ
  • ਮੈਥੇਨੋਲ ।

ਪ੍ਰਸ਼ਨ 4.
ਘਰ ਵਿਚ ਊਰਜਾ-ਸਮਰੱਥ ਉਪਕਰਣਾਂ (Energy Efficient Appliances) ਦਾ ਕੀ ਲਾਭ ਹੈ ?
ਉੱਤਰ-
ਊਰਜਾ-ਸਮਰੱਥ ਉਪਕਰਣਾਂ ਦਾ ਅਰਥ ਹੈ ਉਹ ਯੰਤਰ ਜਿਹੜੇ ਘੱਟ ਊਰਜਾ ਦਾ ਪ੍ਰਯੋਗ ਕਰਕੇ ਵੱਧ ਕੰਮ ਕਰਦੇ ਹਨ। ਇਨ੍ਹਾਂ ਨੂੰ ਕੰਮ ਕਰਨ ਵਿਚ ਸਮਾਂ ਵੀ ਘੱਟ ਲੱਗਦਾ ਹੈ। ਘਰ ਵਿਚ ਘੱਟ ਬਿਜਲੀ ਨਾਲ ਚੱਲਣ ਵਾਲੇ ਯੰਤਰ ਹਨ – ਫਰਿਜ਼, ਏਅਰ ਕੰਡੀਸ਼ਨਰ, ਕੱਪੜੇ ਧੋਣ ਵਾਲੀ ਮਸ਼ੀਨ, ਮਿਕਸਰ ਗਰਾਈਂਡਰ ਆਦਿ।

PSEB 11th Class Environmental Education Solutions Chapter 14 ਊਰਜਾ ਦਾ ਸੁਰੱਖਿਅਣ

ਪ੍ਰਸ਼ਨ 5.
ਨੈਨੋ ਤਕਨਾਲੋਜੀ (Nanotechnology) ਕੀ ਹੈ ?
ਉੱਤਰ-
ਛੋਟੇ ਆਕਾਰ ਦੇ ਯੰਤਰ ਬਣਾਉਣ ਅਤੇ ਉਨ੍ਹਾਂ ਨਾਲ ਅਨੇਕਾਂ ਪ੍ਰਕਾਰ ਦੇ ਉਪਯੋਗ ਨਾਲ ਸੰਬੰਧਿਤ ਵਿਗਿਆਨ ਨੂੰ ਨੈਨੋ ਤਕਨਾਲੋਜੀ ਕਹਿੰਦੇ ਹਨ।

ਪ੍ਰਸ਼ਨ 6.
ਇੱਕ ਮੀਟਰ ਵਿੱਚ ਕਿੰਨੇ ਨੈਨੋਮੀਟਰ ਹੁੰਦੇ ਹਨ ?
ਉੱਤਰ-
ਇਕ ਮੀਟਰ 10-0 ਨੈਨੋਮੀਟਰ ਹੁੰਦੇ ਹਨ।

ਪ੍ਰਸ਼ਨ 7. ਪੈਟਰੋਲ ਅਤੇ ਡੀਜ਼ਲ ਦੀ ਮੰਗ ਵੱਧਣ ਦਾ ਕੀ ਕਾਰਨ ਹੈ ?
ਉੱਤਰ-
ਮੋਟਰ ਵਾਹਨਾਂ ਦੀ ਸੰਖਿਆ ਵਿਚ ਹੋ ਰਿਹਾ ਵਾਧਾ ਪੈਟਰੋਲ ਅਤੇ ਡੀਜ਼ਲ ਦੀ ਮੰਗ ਵੱਧਣ ਦਾ ਮੁੱਖ ਕਾਰਨ ਹੈ।

ਪ੍ਰਸ਼ਨ 8.
ਕਰਾਇਓਜੈਨਿਕ-ਹਾਈਡ੍ਰੋਜਨ (Cryogenic Hydrogen) ਕਿਸ ਨੂੰ ਆਖਦੇ ਹਨ ?
ਉੱਤਰ-
ਦ੍ਰਵ ਹਾਈਡੋਜਨ ਨੂੰ ਕਰਾਇਉਜੈਨਿਕ-ਹਾਈਡੋਜਨ ਕਹਿੰਦੇ ਹਨ ।

ਪ੍ਰਸ਼ਨ 9. ਕਿਹੜੇ ਰਸਾਇਣਿਕ ਪਦਾਰਥ ਨੂੰ ਨ ਅਲਕੋਹਲ ਕਿਹਾ ਜਾਂਦਾ ਹੈ ?
ਉੱਤਰ-
ਈਥਾਨੋਲ (ਈਥਾਈਲ ਅਲਕੋਹਲ) ਜਿਸ ਦਾ ਰਸਾਇਣਿਕ ਸੂਤਰ C2H5OH ਹੈ, ਨੂੰ ਨ ਅਲਕੋਹਲ ਕਿਹਾ ਜਾਂਦਾ ਹੈ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਅਸੀਂ ਬਿਜਲੀ ਦੀ ਬੇਲੋੜੀ ਵਰਤੋਂ ਤੋਂ ਕਿਵੇਂ ਬਚ ਸਕਦੇ ਹਾਂ ?
ਉੱਤਰ-
ਬਿਜਲੀ ਬਰਬਾਦ ਕਰਨ ਦੀਆਂ ਆਦਤਾਂ ਨੂੰ ਬਦਲ ਕੇ ਅਸੀਂ ਬਿਜਲੀ ਦੀ ਫਜ਼ੂਲ ਖਰਚੀ ਤੋਂ ਬਚ ਸਕਦੇ ਹਾਂ। ਬਿਜਲੀ ਵਰਤਣ ਵਾਲੇ ਦੀ ਸਮਝਦਾਰੀ ਅਤੇ ਸਹਿਯੋਗ ਨਾਲ ਅਸੀਂ ਬਿਜਲੀ ਦੀ ਬੱਚਤ ਕਰ ਸਕਦੇ ਹਾਂ। ਵਿਅਕਤੀਗਤ ਤੌਰ ‘ਤੇ ਅਸੀਂ ਉਰਜਾ ਨੂੰ ਬਚਾਉਣ ਦੇ ਕਈ ਤਰੀਕੇ ਅਪਣਾਅ ਸਕਦੇ ਹਾਂ ਜਿਸ ਤਰ੍ਹਾਂ ਬਿਜਲੀ ਦੀ ਜ਼ਰੂਰਤ ਨਾ ਹੋਣ ਤੇ ਸਾਨੂੰ ਬਲਬ, ਪੱਖੇ ਅਤੇ ਹੋਰ ਬਿਜਲੀ ਨਾਲ ਚੱਲਣ ਵਾਲੇ ਯੰਤਰ ਬੰਦ ਕਰ ਦੇਣੇ ਚਾਹੀਦੇ ਹਨ। ਅਜਿਹੇ ਉਪਕਰਨਾਂ ਦੀ, ਜਿਹੜੇ ਬਿਜਲੀ ਦੀ ਵਰਤੋਂ ਦੇ ਪੱਖ ਤੋਂ ਨਿਪੁੰਨ ਹੋਣ, ਦੀ ਵਰਤੋਂ ਕੀਤੀ ਜਾਵੇ । ਕੁਦਰਤੀ ਰੋਸ਼ਨੀ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ ।

ਪ੍ਰਸ਼ਨ 2.
ਸਹਿ-ਉਤਪਾਦਨ (Cogeneration) ਕਿਸ ਨੂੰ ਆਖਦੇ ਹਨ ?
ਉੱਤਰ-
ਕਿਸੇ ਕਾਰਖਾਨੇ ਦੁਆਰਾ ਛੱਡੀ ਗਈ ਵਿਅਰਥ ਊਰਜਾ, ਜਿਵੇਂ ਕਿ ਭਾਫ਼ ਆਦਿ ਨੂੰ ਉਪਯੋਗ ਵਿਚ ਲਿਆ ਕੇ ਕਿਸੇ ਹੋਰ ਛੋਟੇ ਕੰਮਾਂ-ਕਾਰਾਂ ਨੂੰ ਚਲਾਇਆ ਜਾ ਸਕਦਾ ਹੈ। ਇਸ ਨੂੰ ਸਹਿ ਉਤਪਾਦਨ ਕਹਿੰਦੇ ਹਨ। ਜਿਸ ਤਰ੍ਹਾਂ ਕਿਸੇ ਤਾਪ ਘਰ ਦੁਆਰਾ ਛੱਡੇ ਗਏ ਵਾਸ਼ਪਾਂ ਜਾਂ ਛੱਡੀ ਗਈ ਭਾਫ਼ ਦਾ ਉਪਯੋਗ ਖਾਣਾ ਬਣਾਉਣ ਲਈ ਜਾਂ ਕੰਮ ਵਾਲੀ ਥਾਂ ਨੂੰ ਗਰਮ ਰੱਖਣ ਲਈ ਅਤੇ ਉਦਯੋਗਿਕ ਮਸ਼ੀਨਾਂ ਚਲਾਉਣ ਲਈ ਵਰਤਿਆ ਜਾ ਸਕਦਾ ਹੈ। ਇਸ ਤਰ੍ਹਾਂ ਸਹਿ ਉਤਪਾਦਨ ਨਾਲ ਊਰਜਾ ਦੀ ਬੱਚਤ ਹੁੰਦੀ ਹੈ।

PSEB 11th Class Environmental Education Solutions Chapter 14 ਊਰਜਾ ਦਾ ਸੁਰੱਖਿਅਣ

ਪ੍ਰਸ਼ਨ 3.
ਭਾਰਤ ਆਪਣੀ ਪਣ-ਬਿਜਲੀ ਸਮਰੱਥਾ ਜਾਂ ਸ਼ਕਤੀ (Hydro-electric Potential) ਕਿਵੇਂ ਵਧਾ ਸਕਦਾ ਹੈ ?
ਉੱਤਰ-
ਭਾਰਤ ਵਿਚ ਕੁੱਲ ਪਣ-ਬਿਜਲੀ ਦੀ ਸਮਰੱਥਾ 4 x 10ll Kਾ ਹੈ, ਪਰੰਤੁ ਇਸ ਸਮਰੱਥਾ ਦਾ ਕੇਵਲ 11% ਪੂਰਾ ਉਪਯੋਗ ਹੋ ਰਿਹਾ ਹੈ। ਜਿਸਦੇ ਫਲਸਰੂਪ ਪਥਰਾਟ ਬਾਲਣਾਂ ਉੱਤੇ ਦਬਾਅ ਵੱਧ ਰਿਹਾ ਹੈ। ਭਾਰਤ ਦੇ ਕੋਲ ਪਹਾੜੀ ਖੇਤਰਾਂ ਵਿਚ ਉਰਜਾ ਸ਼ਕਤੀ ਦੇ ਅਨੇਕਾਂ ਸੋਮੇ ਹਨ। ਇਨ੍ਹਾਂ ਸਥਾਨਾਂ ਤੇ ਛੋਟੇ-ਛੋਟੇ ਤਾਪ ਬਿਜਲੀ ਘਰਾਂ ਦੀ ਸਥਾਪਨਾ ਕੀਤੀ ਜਾ ਸਕਦੀ ਹੈ। ਜਿਸ ਨਾਲ ਦੇਸ਼ ਦੀ ਪਣ-ਬਿਜਲੀ ਉਤਪਾਦਨ ਦੀ ਸਮਰੱਥਾ ਵਿਚ ਹੋਰ ਵਾਧਾ ਹੋ ਸਕਦਾ ਹੈ। ਇਸ ਤਰ੍ਹਾਂ ਦੇ ਕੇਂਦਰਾਂ ਦਾ ਨਿਰਮਾਣ ਕਰਕੇ ਭਾਰਤ ਆਪਣੀ ਸਮਰੱਥਾ ਵਧਾ ਸਕਦਾ ਹੈ।

ਪ੍ਰਸ਼ਨ 4.
ਬਾਲਣ-ਲੱਕੜੀ (Fire Wood) ਦੇ ਸੁਰੱਖਿਅਣ ਲਈ ਦੋ ਸੁਝਾਅ ਦਿਉ।
ਉੱਤਰ-
ਬਾਲਣ-ਲੱਕੜੀ ਦੇ ਸੁਰੱਖਿਅਣ ਲਈ ਦੋ ਸੁਝਾਅ ਹੇਠ ਲਿਖੇ ਹਨ –

  1. ਬਾਇਉ ਗੈਸ ਦੀ ਵਰਤੋਂ ਨੂੰ ਵਧਾ ਕੇ ਜੰਗਲਾਂ ਉੱਤੇ ਬਾਲਣ ਲੱਕੜੀ ਦੇ ਵੱਧ ਰਹੇ ਬੋਝ ਨੂੰ ਘੱਟ ਕੀਤਾ ਜਾ ਸਕਦਾ ਹੈ । ਈਥੇਨੋਲ ਅਤੇ ਮੀਥੇਨੋਲ ਵਰਗੇ ਦ੍ਰਵ ਬਾਲਣ ਵੀ ਬਾਇਉ ਗੈਸ ਤੋਂ ਬਣਾਏ ਜਾਂਦੇ ਹਨ ਜੋ ਕਿ ਲੱਕੜੀ ਦੀ ਤਰ੍ਹਾਂ ਬਾਲਣ ਦੇ ਰੂਪ ਵਿਚ ਵਰਤੇ ਜਾ ਸਕਦੇ ਹਨ।
  2. ਤੇਲ ਉਤਪਾਦਨ ਕਰਨ ਵਾਲੇ ਪੈਟੋ ਰੁੱਖਾਂ ਦੇ ਉਤਪਾਦਨ ਤੋਂ ਵੀ ਬਾਲਣ ਲੱਕੜੀ ਦੀ ਲੋੜ ਨੂੰ ਘੱਟ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 5.
ਭਾਰਤ ਵਿਚ ਬਿਜਲੀ ਸੰਚਾਰ ਸਮੇਂ ਹੋਣ ਵਾਲੇ ਘਾਟੇ ਜ਼ਿਆਦਾ ਕਿਉਂ ਹਨ ?
ਉੱਤਰ-
ਭਾਰਤ ਵਿਚ ਬਿਜਲੀ ਸੰਚਾਰ ਵਿਚ ਹੋਣ ਵਾਲੇ ਮੁੱਖ ਘਾਟੇ ਦਾ ਕਾਰਨ ਬਿਜਲੀ ਚੋਰੀ ਹੈ। ਇਸ ਤੋਂ ਇਲਾਵਾ ਚੰਗੇ ਟਰਾਂਸਫਾਰਮਰਾਂ ਅਤੇ ਚੰਗੇ ਚਾਲਕਾਂ ਦੀ ਘਾਟ ਕਰਕੇ ਲਾਈਨਾਂ ਜ਼ਿਆਦਾ ਖਰਾਬ ਰਹਿੰਦੀਆਂ ਹਨ। ਇਕ ਅਨੁਮਾਨ ਦੇ ਅਨੁਸਾਰ ਬਿਜਲੀ ਵੰਡਦੇ ਸਮੇਂ 20 ਤੋਂ 30 ਪ੍ਰਤੀਸ਼ਤ ਭਾਗ ਵਿਅਰਥ ਚਲਾ ਜਾਂਦਾ ਹੈ।

ਪ੍ਰਸ਼ਨ 6.
ਘਰ ਵਿਚ ਵਰਤੇ ਜਾਂਦੇ ਚਾਰ ਬਿਜਲੀ ਉਪਕਰਣਾਂ ਦੇ ਨਾਮ ਲਿਖੋ ।
ਉੱਤਰ-
ਫਰਿਜ਼, ਏਅਰਕੰਡੀਸ਼ਨਰ, ਕੱਪੜੇ ਧੋਣ ਵਾਲੀ ਮਸ਼ੀਨ, ਮਿਕਸਰ ਗ੍ਰਾਈਂਡਰ ।

ਪ੍ਰਸ਼ਨ 7.
ਖਮੀਰਨ (Fermentation) ਕਿਸ ਨੂੰ ਆਖਦੇ ਹਨ ?
ਉੱਤਰ-
ਜਿਸ ਕਿਰਿਆ ਦੁਆਰਾ ਪਦਾਰਥਾਂ ਵਿਚ ਪਾਈ ਜਾਣ ਵਾਲੀ ਚੀਨੀ ਨੂੰ ਈਥਾਈਲ ਅਲਕੋਹਲ ਅਤੇ ਕਾਰਬਨ ਡਾਈਆਕਸਾਈਡ ਵਿਚ ਤਬਦੀਲ ਕਰ ਦਿੱਤਾ ਜਾਂਦਾ ਹੈ, ਉਸ ਕਿਰਿਆ ਨੂੰ ਖਮੀਰਨ ਕਹਿੰਦੇ ਹਨ।

ਪ੍ਰਸ਼ਨ 8.
ਈਂਧਣ-ਸੈੱਲ (Fuel Cell) ਕੀ ਹੈ ?
ਉੱਤਰ-
ਰਸਾਇਣਕ ਉਰਜਾ ਨੂੰ ਬਿਜਲੀ ਉਰਜਾ ਵਿਚ ਬਦਲਣ ਵਾਲੇ ਯੰਤਰ ਨੂੰ ਈਂਧਣ ਸੈੱਲ ਕਿਹਾ ਜਾਂਦਾ ਹੈ। ਇਸ ਸੈੱਲ ਵਿੱਚ ਹਾਈਡੋਜਨ ਦਾ ਉਪਯੋਗ ਕਰਕੇ ਬਿਜਲੀ ਊਰਜਾ ਬਣਾਈ ਜਾਂਦੀ ਹੈ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਕੁੱਝ ਈਂਧਣ ਬਚਾਉ ਵਿਧੀਆਂ ਦਾ ਵੇਰਵਾ ਦਿਉ ।
ਉੱਤਰ-
ਈਂਧਣ ਨੂੰ ਬਚਾਉਣ ਲਈ ਹੇਠ ਲਿਖੇ ਕਦਮ ਚੁੱਕੇ ਜਾ ਸਕਦੇ ਹਨ –

  1. ਚੰਗੀ ਈਂਧਣ ਸ਼ਕਤੀ ਵਾਲੇ ਉਪਕਰਨ, ਜਿਵੇਂ L.PG. ਨਾਲ ਚਲਣ ਵਾਲੇ ਸਟੋਵ, ਚੁੱਲ੍ਹੇ ਅਤੇ ਮਿੱਟੀ ਦੇ ਤੇਲ ਨਾਲ ਚੱਲਣ ਵਾਲੇ ਸਟੋਵ ਦੀ ਵਰਤੋਂ ਕਰਕੇ ਊਰਜਾ ਦੀ ਬੱਚਤ ਕੀਤੀ ਜਾ ਸਕਦੀ ਹੈ।
  2. ਸੰਚਾਰ ਖੇਤਰ ਵਿਚ ਇਸ ਤਰ੍ਹਾਂ ਦੇ ਸਾਧਨ ਵਰਤਣੇ ਚਾਹੀਦੇ ਹਨ ਜਿਸ ਨਾਲ ਈਂਧਣ ਸ਼ਕਤੀ ਵਿਚ ਵਾਧਾ ਹੋ ਸਕੇ ਅਤੇ ਹਾਨੀ ਘੱਟ ਹੋਵੇ।
  3. ਬਲਬ, ਟਿਊਬਾਂ, ਪੱਖੇ ਅਤੇ ਹੋਰ ਬਿਜਲੀ ਦੇ ਯੰਤਰ ਜ਼ਰੁਰਤ ਨਾ ਹੋਣ ‘ਤੇ ਬੰਦ ਕਰ ਦੇਣੇ ਚਾਹੀਦੇ ਹਨ।
  4. ਕੁਦਰਤੀ ਸਾਧਨਾਂ ਤੋਂ ਵੱਧ ਤੋਂ ਵੱਧ ਰੋਸ਼ਨੀ ਦਾ ਲਾਭ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।
  5. ਗਰਮ ਰਹਿਣ ਲਈ ਹੀਟਰ ਦਾ ਉਪਯੋਗ ਕਰਨ ਦੀ ਬਜਾਏ ਵੱਧ ਤੋਂ ਵੱਧ ਗਰਮ ਕੱਪੜੇ ਪਾਉਣੇ ਚਾਹੀਦੇ ਹਨ।
  6. ਨਾ-ਨਵਿਆਉਣਯੋਗ ਬਾਲਣ ਦੀ ਉਰਜਾ ਨੂੰ ਘੱਟ ਵਰਤਣਾ ਚਾਹੀਦਾ ਹੈ।
  7. ਇਕੱਠੇ ਆਵਾਜਾਈ ਦੇ ਸਾਧਨ ਵਰਤਣੇ ਚਾਹੀਦੇ ਹਨ।
  8. ਥੋੜੀ ਦੂਰ ਜਾਣ ਲਈ ਸਾਈਕਲ ਦੀ ਵਰਤੋਂ ਕਰਨੀ ਚਾਹੀਦੀ ਹੈ ਜਾਂ ਪੈਦਲ ਜਾਣਾ। ਚਾਹੀਦਾ ਹੈ।
  9. ਇੰਜਣ ਨੂੰ ਠੀਕ ਹਾਲਤ ਵਿਚ ਰੱਖਣ ਤੇ ਵੀ ਤੇਲ ਦੀ ਬੱਚਤ ਹੁੰਦੀ ਹੈ।
  10. ਉਦਯੋਗਾਂ ਵਿਚ ਦੁਬਾਰਾ ਵਰਤਣ ਅਤੇ ਦੁਬਾਰਾ ਬਣਾਉਣ ਦੀ ਵਿਧੀ ਦੁਆਰਾ ਉਰਜਾ ਨੂੰ ਬਚਾਇਆ ਜਾ ਸਕਦਾ ਹੈ।

PSEB 11th Class Environmental Education Solutions Chapter 14 ਊਰਜਾ ਦਾ ਸੁਰੱਖਿਅਣ

ਪ੍ਰਸ਼ਨ 2.
ਸੰਚਾਰ ਸਮੇਂ ਹੋਣ ਵਾਲੇ ਬਿਜਲੀ ਘਾਟਿਆਂ ਨੂੰ ਬਚਾਉਣ ਲਈ ਕੀ ਕੀਤਾ ਜਾਣਾ ਚਾਹੀਦਾ ਹੈ ?
ਉੱਤਰ-
ਵੱਖ-ਵੱਖ ਸਾਧਨਾਂ ਤੋਂ ਊਰਜਾ ਦਾ ਉਤਪਾਦਨ ਅਤੇ ਉਸ ਨੂੰ ਲੋਕਾਂ ਤਕ ਪਹੁੰਚਾਉਣ ਦਾ ਕੰਮ ਬਹੁਤ ਹੀ ਮਹੱਤਵਪੂਰਨ ਹੈ। ਵੱਡੀ ਮਾਤਰਾ ਵਿਚ ਊਰਜਾ ਦਾ ਨੁਕਸਾਨ ਲੋਕਾਂ ਤਕ ਪਹੁੰਚਾਉਣ ਦੀ ਕਿਰਿਆ ਦੌਰਾਨ ਹੁੰਦਾ ਹੈ। ਭਾਰਤ ਵਿਚ ਇਹ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ। ਇਸ ਦਾ ਮੁੱਖ ਕੰਮ ਉਰਜਾ ਦੀ ਚੋਰੀ ਹੈ। ਉਰਜਾ ਸੰਚਾਰ ਦੇ ਵੇਲੇ ਹੋਣ ਵਾਲੀਆਂ ਹਾਨੀਆਂ ਵਿਚ ਹੇਠ ਲਿਖੇ ਤਰੀਕਿਆਂ ਦੀ ਵਰਤੋਂ ਨਾਲ ਕਮੀ ਕੀਤੀ ਜਾ ਸਕਦੀ ਹੈ –

  • ਊਰਜਾ ਚੋਰੀ ਨੂੰ ਰੋਕਣ ਲਈ ਸਖ਼ਤ ਕਾਨੂੰਨ ਲਾਗੂ ਕਰਨੇ ਚਾਹੀਦੇ ਹਨ।
  • ਤਕਨੀਕੀ ਕਾਰਨਾਂ ਤੋਂ ਹੋਣ ਵਾਲੀਆਂ ਸੰਚਾਰ ਹਾਨੀਆਂ ਨੂੰ ਵਧੀਆ ਟਰਾਂਸਫਾਰਮਰ ਅਤੇ ਵਧੀਆ ਤਕਨੀਕ ਤੇ ਸੁਚਾਲਕਾਂ ਦਾ ਉਪਯੋਗ ਕਰਕੇ ਇਸ ਨੂੰ ਘੱਟ ਕੀਤਾ ਜਾ ਸਕਦਾ ਹੈ।
  • ਜ਼ਿਆਦਾ ਵੋਲਟੇਜ਼ ਅਤੇ ਜ਼ਿਆਦਾ ਕਰੰਟ ਦੇਣ ਨਾਲ ਸੰਚਾਰ ਦੇ ਦੌਰਾਨ ਹੋਣ ਵਾਲੀਆਂ ਹਾਨੀਆਂ ਨੂੰ ਘੱਟ ਕੀਤਾ ਜਾ ਸਕਦਾ ਹੈ।

ਪ੍ਰਸ਼ਨ 3.
ਘਰ ਅਤੇ ਫਾਰਮ ਵਿੱਚ ਬਿਜਲੀ ਕਿਵੇਂ ਬਚਾਈ ਜਾ ਸਕਦੀ ਹੈ ?
ਉੱਤਰ-
ਭਵਿੱਖ ਲਈ ਬਿਜਲੀ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਊਰਜਾ ਦਾ ਸੁਰੱਖਿਅਣ ਕਰਨਾ ਹੈ। ਬਿਜਲੀ ਦੀ ਬੱਚਤ ਵਿਚ ਸਧਾਰਨ ਵਿਅਕਤੀ ਆਪਣਾ ਯੋਗਦਾਨ ਪਾ ਸਕਦਾ ਹੈ। ਘਰਾਂ ਵਿਚ ਅਤੇ ਖੇਤਾਂ ਵਿੱਚ ਹੇਠ ਲਿਖੇ ਤਰੀਕੇ ਵਰਤ ਕੇ ਬਿਜਲੀ ਬਚਾਈ ਜਾ ਸਕਦੀ ਹੈ –

  1. ਘਰ ਬਣਾਉਂਦੇ ਹੋਏ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਘਰ ਵਿਚ ਧੁੱਪ ਅਤੇ ਰੌਸ਼ਨੀ ਸਹੀ ਮਾਤਰਾ ਵਿੱਚ ਆ ਸਕੇ। ਇਸ ਨਾਲ ਬਿਜਲੀ ਦੀ ਬੱਚਤ ਹੋਵੇਗੀ।
  2. ਗਰਮੀ ਤੋਂ ਬਚਣ ਲਈ ਆਲੇ-ਦੁਆਲੇ ਦਰੱਖ਼ਤ ਲਗਾਉਣੇ ਚਾਹੀਦੇ ਹਨ, ਜਿਸ ਨਾਲ ਵਾਤਾਵਰਣ ਠੰਡਾ ਰਹੇਗਾ ਅਤੇ ਕੁਲਰ ਅਤੇ ਏਅਰ ਕੰਡੀਸ਼ਨ ਅਥਵਾ ਵਾਯੂ-ਅਨੁਕੂਲਨ ਦਾ ਖਰਚ ਵੀ ਘੱਟ ਹੋਵੇਗਾ ।
  3. ਗਰਮ ਰਹਿਣ ਲਈ ਸਾਨੂੰ ਹੀਟਰ ਦੀ ਜਗ੍ਹਾ ਜ਼ਿਆਦਾ ਗਰਮ ਕੱਪੜੇ ਪਾਉਣੇ ਚਾਹੀਦੇ ਹਨ।
  4. ਘਰੇਲੂ ਅਤੇ ਮੌਸਮੀ ਸਬਜ਼ੀਆਂ ਦੀ ਵਰਤੋਂ ਕਰਕੇ ਸਟੋਰ ਕਰਨ ਵਾਲੀ ਬਿਜਲੀ ਦਾ ਖਰਚ ਘੱਟ ਕੀਤਾ ਜਾ ਸਕਦਾ ਹੈ।
  5. ਦਾਲਾਂ ਬਣਾਉਣ ਤੋਂ ਪਹਿਲਾਂ ਪਾਣੀ ਵਿਚ ਪਾ ਕੇ ਰੱਖਣ ਨਾਲ ਬਣਾਉਣ ਵੇਲੇ ਬਾਲਣ ਦੀ ਮਾਤਰਾ ਘੱਟ ਲੱਗਦੀ ਹੈ।
  6. ਗਰਮੀ ਅਤੇ ਠੰਡ ਪ੍ਰਾਪਤ ਕਰਨ ਲਈ ਕੁਦਰਤੀ ਸਾਧਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
  7. ਉਰਜਾ ਨੂੰ ਬਚਾਉਣ ਲਈ ਸਾਨੂੰ ਬਿਜਲੀ ਅਤੇ ਹੋਰ ਯੰਤਰਾਂ ਦੀ ਲੋੜ ਨਾ ਹੋਣ ਤੇ ਉਪਯੋਗ ਨਹੀਂ ਕਰਨਾ ਚਾਹੀਦਾ।

ਪ੍ਰਸ਼ਨ 4.
ਹਾਈਡ੍ਰੋਜਨ ਦੇ ਉਤਪਾਦਨ ਅਤੇ ਸਟੋਰੇਜ ਉੱਪਰ ਇੱਕ ਨੋਟ ਲਿਖੋ।
ਉੱਤਰ-
ਹਾਈਡ੍ਰੋਜਨ ਦਾ ਉਤਪਾਦਨ (Formation of Hydrogen)-ਹਾਈਡੋਜਨ ਇਕ ਤਰ੍ਹਾਂ ਦਾ ਨਵਿਆਉਣਯੋਗ ਬਾਲਣ ਹੈ। ਹਾਈਡੋਜਨ ਬਣਾਉਣ ਲਈ ਹੇਠ
ਲਿਖੀਆਂ ਵਿਧੀਆਂ – ਦਾ ਪ੍ਰਯੋਗ ਕੀਤਾ ਜਾ ਸਕਦਾ ਹੈ –

  1. ਪਾਣੀ ਦਾ ਤਾਪ ਅਪਘਟਨ ਕਰ ਕੇ ।
  2. ਪਾਣੀ ਵਿਚੋਂ ਬਿਜਲੀ ਲੰਘਾ ਕੇ ਜਾਂ ਉਤਪ੍ਰੇਰਕ ਦੀ ਵਰਤੋਂ ਕਰਕੇ। ਹਾਈਡੋਜਨ ਦੇ ਬਣਾਉਣ ਲਈ ਬਿਜਲੀ ਅਪਘਟਨ ਯੰਤਰ ਦਾ ਉਪਯੋਗ ਕੀਤਾ  ਜਾਂਦਾ ਹੈ।

ਹਾਈਡ੍ਰੋਜਨ ਨੂੰ ਇਕੱਠਾ ਕਰਨਾ (Storage of Hydrogen)-ਗੈਸ ਦੀ ਹਾਲਤ ਵਿਚ ਹਾਈਡੋਜਨ ਦੀ ਘਣਤਾ ਬਹੁਤ ਘੱਟ ਹੁੰਦੀ ਹੈ । ਇਸ ਲਈ ਇਸ ਨੂੰ ਇਕੱਠਾ ਕਰਨ ਲਈ ਬਹੁਤ ਵੱਡੇ ਡਰੰਮਾਂ ਦੀ ਲੋੜ ਪੈਂਦੀ ਹੈ ਪਰੰਤੁ ਦੁਵ ਹਾਈਡੋਜਨ ਦੇ ਰੂਪ ਵਿਚ ਇਸ ਨੂੰ ਇਕ ਵਿਸ਼ੇਸ਼ ਪ੍ਰਕਾਰ ਦੇ ਟੈਂਕਰ ਵਿਚ ਰੱਖਿਆ ਜਾਂਦਾ ਹੈ।
ਜਿਸਦਾ ਤਾਪਮਾਨ ਬਹੁਤ ਘੱਟ ਹੁੰਦਾ ਹੈ ਅਤੇ ਬਹੁਤ ਜ਼ਿਆਦਾ ਦਬਾਉ ਪਾ ਕੇ ਰੱਖਿਆ ਜਾਂਦਾ ਹੈ ।

ਪ੍ਰਸ਼ਨ 5.
ਇੱਕ ਉਰਜਾ ਸੂਤ ਵੱਜੋਂ ਹਾਈਡੋਜਨ ਵਿੱਚ ਕੀ ਤਰੁਟੀਆਂ ਹਨ ?
ਉੱਤਰ-
ਹਾਈਡੋਜਨ ਇਕ ਚੰਗਾ ਬਾਲਣ ਹੈ ਪਰੰਤੂ ਊਰਜਾ ਦੇ ਸ੍ਰੋਤ ਵੱਜੋਂ ਵਰਤਣ ਲਈ ਇਸ ਦੀਆਂ ਅੱਗੇ ਲਿਖੀਆਂ ਤਰੁੱਟੀਆਂ ਹਨ –

  1. ਇਹ ਬਹੁਤ ਮਹਿੰਗਾ ਬਾਲਣ ਹੈ ਇਸ ਨੂੰ ਬਣਾਉਣ ਲਈ ਵਰਤੀ ਊਰਜਾ ਉਸ ਦੇ ਬਾਲਣ ਦੀ ਉਰਜਾ ਤੋਂ ਬਹੁਤ ਜ਼ਿਆਦਾ ਹੈ। ਇਸ ਲਈ ਇਸ ਦਾ ਉਪਯੋਗ ਜ਼ਿਆਦਾ ਲਾਭਕਾਰੀ ਨਹੀਂ ਹੈ।
  2. ਜਦੋਂ ਵੀ ਇਸ ਨੂੰ ਜਲਾਇਆ ਜਾਂਦਾ ਹੈ ਤਾਂ ਇਹ ਵਿਸਫੋਟ ਨਾਲ ਬਲਦੀ ਹੈ। ਇਸ ਕਰ ਕੇ ਘਰਾਂ ਅਤੇ ਉਦਯੋਗਾਂ ਵਿਚ ਹਾਈਡੋਜਨ ਨੂੰ ਇਕ ਸਧਾਰਨ ਬਾਲਣ ਦੀ ਤਰ੍ਹਾਂ ਵਰਤਣਾ ਮੁਸ਼ਕਿਲ ਹੈ।
  3. ਬਹੁਤ ਜ਼ਿਆਦਾ ਸੰਵੇਦਨਸ਼ੀਲ ਹੋਣ ਦੇ ਕਾਰਨ ਇਸ ਨੂੰ ਇਕੱਠਾ ਕਰਨਾ ਅਤੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਜਾਣਾ ਮੁਸ਼ਕਿਲ ਹੈ। ਆਵਾਜਾਈ ਵਾਹਨਾਂ ਵਿਚ ਵਿਸਫੋਟ ਹੋਣ ਨਾਲ ਜਾਨੀ ਅਤੇ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ।

PSEB 11th Class Environmental Education Solutions Chapter 14 ਊਰਜਾ ਦਾ ਸੁਰੱਖਿਅਣ

ਪ੍ਰਸ਼ਨ 6.
ਗੈਸੋਹੋਲ (Gasohol) ਅਤੇ ਡਿਸਹੋਲ (Diesohol) ਵਿੱਚ ਕੀ ਅੰਤਰ ਹੈ ?
ਉੱਤਰ-
ਗੈਸੋਹੋਲ (Gasoholਗੈਸੋਲੀਨ ਅਤੇ 10 ਤੋਂ 23 ਪ੍ਰਤੀਸ਼ਤ ਈਥਾਨੋਲ ਦੇ ਮਿਸ਼ਰਨ ਨੂੰ ਗੈਸੋਹੋਲ ਕਿਹਾ ਜਾਂਦਾ ਹੈ ਇਸ ਨੂੰ ਗੈਸੋਲੀਨ ਯੁਕਤ ਇੰਜਣ ਵਾਹਨਾਂ ਵਿਚ ਬਾਲਣ ਦੇ ਤੌਰ ਤੇ ਵਰਤਿਆ ਜਾਂਦਾ ਹੈ । ਡਿਸਹੋਲ (Diesohol)-ਡੀਜ਼ਲ ਅਤੇ 15 ਤੋਂ 20 ਪ੍ਰਤੀਸ਼ਤ ਮੀਥਾਨੋਲ’ ਦੇ ਮਿਸ਼ਰਨ ਨੂੰ ਡਿਸਹੋਲ ਕਹਿੰਦੇ ਹਨ। ਇਸ ਨੂੰ ਡੀਜ਼ਲ ਇੰਜਣ ਵਿੱਚ ਬਾਲਣ ਦੇ ਰੂਪ ਵਿਚ ਵਰਤਿਆ ਜਾਂਦਾ ਹੈ।

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ 1.
ਊਰਜਾ-ਸੁਰੱਖਿਅਣ ਵਿੱਚ ਉਤਪਾਦਨ ਸਮਰੱਥਾ ਦੀ ਮਹੱਤਤਾ ਬਾਰੇ ਚਰਚਾ ਕਰੋ।
ਉੱਤਰ-
ਵੱਖ-ਵੱਖ ਊਰਜਾ ਸ੍ਰੋਤਾਂ ਦਾ ਉਤਪਾਦਨ ਕਰਨਾ ਕਾਫ਼ੀ ਮਹੱਤਵਪੂਰਨ ਹੈ। ਜੇ ਉਰਜਾ ਉਤਪਾਦਨ ਦੀ ਕਿਰਿਆ ਨੂੰ ਸਹੀ ਤਰੀਕੇ ਨਾਲ ਕੀਤਾ ਜਾਵੇ ਤਾਂ ਕਾਫ਼ੀ ਮਾਤਰਾ ਵਿਚ ਊਰਜਾ ਦਾ ਬਚਾਅ ਕੀਤਾ ਜਾ ਸਕਦਾ ਹੈ। ਉਤਪਾਦਨ ਵਿਚ ਦਕਸ਼ਤਾ ਦਾ ਅਰਥ ਊਰਜਾ ਉਤਪਾਦਨ ਉਦਯੋਗ ਦੁਆਰਾ ਪੈਦਾ ਕੀਤੀ ਜਾਣ ਵਾਲੀ ਕੁੱਲ ਉਪਯੋਗੀ ਉਰਜਾ ਦੀ ਮਾਤਰਾ ਹੈ।

ਉਰਜਾ ਉਤਪਾਦਨ ਦੀ ਵਿਧੀ ਇਸ ਪ੍ਰਕਾਰ ਹੋਣੀ ਚਾਹੀਦੀ ਹੈ ਕਿ ਉਰਜਾ ਦਾ ਵੱਧ ਤੋਂ ਵੱਧ ਉਪਯੋਗ ਕੀਤਾ ਜਾ ਸਕੇ ਅਤੇ ਉਤਪਾਦਨ ਦੇ ਸਮੇਂ ਹੋਣ ਵਾਲੀ ਉਰਜਾ ਦੀ ਹਾਨੀ ਨੂੰ ਘੱਟ ਕੀਤਾ ਜਾ ਸਕੇ। ਜਿਵੇਂ ਕੋਲੇ ਨੂੰ ਤਾਪ ਉਰਜਾ ਕੇਂਦਰਾਂ ਵਿਚ ਬਿਜਲੀ ਉਤਪਾਦਨ ਦੇ ਉਪਯੋਗ ਵਿਚ ਲਿਆਂਦਾ ਜਾਂਦਾ ਹੈ। ਇਸ ਤਰ੍ਹਾਂ ਇਕ ਉਪਯੋਗੀ ਊਰਜਾ ਨੂੰ ਜ਼ਿਆਦਾ ਉਪਯੋਗੀ ਊਰਜਾ ਦੇ ਰੂਪ ਵਿਚ ਪਰਿਵਰਤਿਤ ਕਰ ਲਿਆ ਜਾਂਦਾ ਹੈ।

ਗੈਸ ਆਧਾਰਿਤ ਤਾਪ ਕੇਂਦਰ ਦੀ ਰੂਪਾਂਤਰ ਕੁਸ਼ਲਤਾ ਕੋਲੇ ਅਤੇ ਤੇਲ ਤੇ ਅਧਾਰਿਤ ਉਰਜਾ ਕੇਂਦਰ ਨਾਲੋਂ ਵੱਧ ਹੁੰਦੀ ਹੈ। ਇਸ ਤਰ੍ਹਾਂ ONGC ਅਤੇ OIL ਨੇ ਆਪਣੀਆਂ ਕੰਪਨੀਆਂ ਨੂੰ ਸਮੁੰਦਰੀ ਤੱਟਾਂ ਅਤੇ ਦੂਰ ਦੇ ਇਲਾਕਿਆਂ ਤਕ ਵਧਾ ਦਿੱਤਾ ਹੈ। ਬਿਜਲੀ ਉਤਪਾਦਨ ਕਰਨ ਵਾਲੀਆਂ ਇਕਾਈਆਂ ਵਿੱਚ ਕੋਲੇ ਦਾ ਉਪਯੋਗ ਵੱਧਣ ਨਾਲ ਕੋਲੇ ਦੇ ਉਦਯੋਗਾਂ ਵਿਚ ਵਾਧਾ ਹੋ ਰਿਹਾ ਹੈ। ਪੁਰਾਣੀਆਂ ਖਾਣਾਂ ਨੂੰ ਦੁਬਾਰਾ ਬਣਾਇਆ ਜਾ ਰਿਹਾ ਹੈ ਅਤੇ ਨਵੀਆਂ ਖਾਣਾਂ ਦੇ ਵਿਕਾਸ ਲਈ ਨਵੀਆਂ ਵਿਧੀਆਂ ਦਾ ਉਪਯੋਗ ਕੀਤਾ ਜਾ ਰਿਹਾ ਹੈ।

ਜਿਸ ਕਰਕੇ ਕੋਲੇ ਦਾ ਉਤਪਾਦਨ ਵੱਧ ਰਿਹਾ ਹੈ ਪਰੰਤੂ ਜੈਵਿਕ ਬਾਲਣ ਖ਼ਤਮ ਹੋਣ ਦੀ ਅਸ਼ੰਕਾ ਨੇ ਨਵੀਨੀਕਰਨ ਊਰਜਾ ਦੇ ਸਾਧਨਾਂ ਦੇ ਉਪਯੋਗ ਨੂੰ ਵਧਾ ਦਿੱਤਾ ਹੈ। ਨਵੇਂ ਸਾਧਨ ਜੈਵਿਕ ਬਾਲਣ ਦੇ ਸੰਭਾਵੀ ਵਿਕਲਪ ਹਨ। ਇਸ ਲਈ ਵਰਤਮਾਨ ਨਵੀਨੀਕਰਨ ਦੇ ਸਾਧਨਾਂ ਵਿਚ ਜਿਵੇਂ ਪਾਣੀ, ਹਵਾ ਅਤੇ ਊਰਜਾ, ਬਾਇਉਗੈਸ, ਭੂਮੀ ਤਾਪਮਾਨ ਆਦਿ ਤੋਂ ਊਰਜਾ ਉਤਪਾਦਨ ਵਿਚ ਵਾਧੇ ਦੀ ਲੋੜ ਹੈ ਪਰ ਇਸ ਖੇਤਰ ਵਿਚ ਜ਼ਿਆਦਾ ਵਿਕਾਸ ਨਹੀਂ ਕੀਤਾ ਗਿਆ ਹੈ।

ਨਵੇਂ ਸਾਧਨ, ਸੰਸਾਰ ਵਿਚ ਉਪਯੋਗ ਹੋ ਰਹੀ ਊਰਜਾ ਦਾ ਕੇਵਲ 17% ਹੀ ਯੋਗਦਾਨ ਪਾ ਰਹੇ ਹਨ। ਪਰ ਨਵੇਂ ਸਾਧਨਾਂ ਤੋਂ ਉਰਜਾ ਉਤਪਾਦਨ ਉਪਯੋਗ ਕਰਕੇ ਜੈਵਿਕ ਬਾਲਣ ‘ਤੇ ਪੈ ਰਹੇ ਦਬਾਉ ਨੂੰ ਘੱਟ ਕੀਤਾ ਜਾ ਸਕਦਾ ਹੈ। ਇਕ ਸਰਵੇਖਣ ਦੇ ਅਨੁਸਾਰ ਭਾਰਤ ਆਪਣੀ ਪਣ-ਬਿਜਲੀ ਦਾ ਸਿਰਫ 11% ਹੀ ਉਪਯੋਗ ਕਰ ਰਿਹਾ ਹੈ। ਇਸ ਸ਼ਕਤੀ ਨੂੰ ਵਧਾਉਣ ਲਈ ਪਹਾੜੀ ਇਲਾਕਿਆਂ ਦੇ ਊਰਜਾ ਦੇ ਸਾਧਨਾਂ ਨੂੰ ਵਰਤੋਂ ਵਿਚ ਲਿਆ ਕੇ ਛੋਟੇ ਬਿਜਲੀ ਘਰ ਬਣਾਏ ਜਾ ਸਕਦੇ ਹਨ।

ਇਸ ਪ੍ਰਕਾਰ ਹਵਾ, ਪਾਣੀ, ਉਰਜਾ ਅਤੇ ਸੂਰਜੀ ਉਰਜਾ ਬੇਹੱਦ ਪ੍ਰਭਾਵਸ਼ਾਲੀ ਸਿੱਧ ਹੋ ਸਕਦੇ ਹਨ। ਬਾਲਣ ਲੱਕੜੀ ਦੀ ਵੱਧ ਰਹੀ ਮੰਗ ਦੇ ਕਾਰਨ ਜੰਗਲਾਂ ‘ਤੇ ਬੋਝ ਵੱਧ ਰਿਹਾ ਹੈ ਜਿਸਦੇ ਲਈ ਬਾਇਓਗੈਸ ਪਲਾਂਟ ਦੁਆਰਾ ਉਰਜਾ ਉਤਪਾਦਨ ਨੂੰ ਵਿਕਲਪ ਦੇ ਤੌਰ ‘ਤੇ ਚੁਣਿਆ ਗਿਆ ਹੈ। ਪੇਂਡੂ ਇਲਾਕਿਆਂ ਵਿੱਚ ਕਈ ਬਾਇਉਗੈਸ ਪਲਾਂਟ ਲਗਾ ਦਿੱਤੇ ਹਨ, ਜਿਸ ਨਾਲ ਉਰਜਾ ਉਤਪਾਦਨ ਵਿੱਚ ਵਾਧਾ ਹੋਇਆ ਹੈ। ਇਸ ਤਰ੍ਹਾਂ ਉਤਪਾਦਨ ਦੀ ਸ਼ਕਤੀ ਨੂੰ ਨਵੇਂ ਸਾਧਨਾਂ ਦੇ ਉਪਯੋਗ ਨਾਲ ਵਧਾਇਆ ਜਾ ਸਕਦਾ ਹੈ ਅਤੇ ਇਸ ਕਿਰਿਆ ਨਾਲ ਪਥਰਾਟ ਬਾਲਣ ਤੇ ਵੱਧ ਰਹੇ ਬੋਝ ਨੂੰ ਘੱਟ ਕੀਤਾ ਜਾ ਸਕਦਾ ਹੈ। ਵੱਖਵੱਖ ਨਵੇਂ ਸਾਧਨਾਂ ਦੀ ਉਤਪਾਦਨ ਸ਼ਕਤੀ ਵਿੱਚ ਵਾਧਾ ਕਰਨ ਲਈ ਜ਼ਿਆਦਾ ਊਰਜਾ ਬਚਾਉ ਤਕਨੀਕ ਦਾ ਵਿਕਾਸ ਕੀਤਾ ਜਾ ਰਿਹਾ ਹੈ।

ਪ੍ਰਸ਼ਨ 2.
ਉਦਯੋਗਿਕ ਅਤੇ ਢੋਆ-ਢੁਆਈ ਖੇਤਰ ਵਿਚ ਉਰਜਾ ਸੁਰੱਖਿਅਣ ਕਿਵੇਂ ਕੀਤਾ ਜਾ ਸਕਦਾ ਹੈ ?
ਉੱਤਰ-
ਸੰਸਾਰ ਦੇ ਵਿਕਾਸ ਲਈ ਉਰਜਾ ਇਕ ਮਹੱਤਵਪੂਰਨ ਸਾਧਨ ਹੈ ਪਰ ਵੱਧਦੀ ਹੋਈ ਜਨਸੰਖਿਆ ਅਤੇ ਉਦਯੋਗੀਕਰਨ ਨੇ ਉਰਜਾ ਸੰਕਟ ਪੈਦਾ ਕਰ ਦਿੱਤਾ ਹੈ। ਉਰਜਾ ਦੇ ਸਾਧਨ ਸੀਮਿਤ ਹਨ ਪਰ ਉਰਜਾ ਦੀ ਮੰਗ ਉਤਪਾਦਨ ਦੀ ਤੁਲਨਾ ਵਿਚ ਕਾਫ਼ੀ ਜ਼ਿਆਦਾ ਹੈ ਜਿਸਦੇ ਕਾਰਨ ਅਸੰਤੁਲਨ ਦੀ ਸਥਿਤੀ ਪੈਦਾ ਹੋ ਗਈ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਜੀਵਨ ਦੇ ਹਰ ਪਲ ਵਿਚ ਉਰਜਾ ਦੀ ਬੱਚਤ ਕੀਤੀ ਜਾਵੇ। ਅੱਜਕਲ ਦੇ ਸਮੇਂ ਵਿਚ ਉਦਯੋਗ ਅਤੇ ਆਵਾਜਾਈ ਦੇ ਸਾਧਨ ਊਰਜਾ ਦਾ ਸਭ ਤੋਂ ਜ਼ਿਆਦਾ ਉਪਯੋਗ ਕਰ ਰਹੇ ਹਨ। ਇਸ ਲਈ ਇਨ੍ਹਾਂ ਖੇਤਰਾਂ ਵਿੱਚ ਊਰਜਾ ਬਚਾਉ ਬਹੁਤ ਜ਼ਰੂਰੀ ਹੈ।

ਉਦਯੋਗਿਕ ਖੇਤਰ ਵਿੱਚ ਉਰਜਾ ਸੁਰੱਖਿਅਣ (Energy Conservation in Industrial Sector) -ਭਾਰਤ ਵਿੱਚ ਕੇਵਲ ਉਦਯੋਗਾਂ ਦੁਆਰਾ ਹੀ ਕੁੱਲ ਉਰਜਾ ਦਾ 50 ਪ੍ਰਤੀਸ਼ਤ ਉਪਯੋਗ ਕਰ ਲਿਆ ਜਾਂਦਾ ਹੈ। ਇਸ ਤਰ੍ਹਾਂ ਉਦਯੋਗ ਵਿਚ ਊਰਜਾ ਸੰਬੰਧੀ ਸਾਵਧਾਨੀਆਂ ਵੱਡੀ ਮਾਤਰਾ ਵਿਚ ਉਰਜਾ ਬਚਾਉਣ ਦੇ ਲਈ ਸਹਾਇਕ ਸਿੱਧ ਹੋ ਸਕਦੀਆਂ ਹਨ। ਉਦਯੋਗਾਂ ਵਿੱਚ ਉਰਜਾ ਹੇਠ ਲਿਖੇ ਤਰੀਕਿਆਂ ਦੁਆਰਾ ਬਚਾਈ ਜਾ ਸਕਦੀ ਹੈ।

  1. ਉਦਯੋਗਾਂ ਵਿਚ ਘੱਟ ਉਰਜਾ ਨਾਲ ਚੱਲਣ ਵਾਲੀਆਂ ਮਸ਼ੀਨਾਂ ਦਾ ਉਪਯੋਗ ਅਤੇ ਊਰਜਾ ਕੁਸ਼ਲਤਾ ਦੀ ਕਿਰਿਆ ਨਾਲ ਹੀ ਉਰਜਾ ਦਾ ਬਚਾਅ ਕੀਤਾ ਜਾ ਸਕਦਾ ਹੈ।
  2. ਭਾਰੀ ਮਸ਼ੀਨਾਂ ਦੀ ਚੰਗੀ ਦੇਖਭਾਲ ਉਰਜਾ ਖਪਤ ਨੂੰ ਘੱਟ ਕਰਨ ਵਿਚ ਸਹਾਈ ਸਿੱਧ ਹੁੰਦੀ ਹੈ।
  3. ਬਿਜਲੀ ਵਾਲੀ ਮੋਟਰ ਦਾ ਉਦਯੋਗਾਂ ਵਿੱਚ ਬਹੁਤ ਮਹੱਤਵ ਹੈ । ਸੰਸਾਰ ਵਿਚ ਵਰਤੋਂ ਹੋਣ ਵਾਲੀ ਕੁੱਲ ਬਿਜਲੀ ਦੀ 66 ਪ੍ਰਤੀਸ਼ਤ ਖਪਤ ਬਿਜਲੀ ਦੀ ਮੋਟਰ ਦੀ ਕਿਰਿਆ ਪ੍ਰਣਾਲੀ ਵਿੱਚ ਉਪਯੋਗ ਹੁੰਦੀ ਹੈ। ਇਸ ਤਰ੍ਹਾਂ ਬਿਜਲੀ ਦੀ ਮੋਟਰ ਦੀ ਬਣਤਰ ਨੂੰ ਬਦਲ ਕੇ ਊਰਜਾ ਬੱਚਤ ਵਿਚ ਸੁਧਾਰ ਕੀਤਾ ਜਾ ਸਕਦਾ ਹੈ।
  4. ਕਈਆਂ ਉਦਯੋਗਾਂ ਵਿੱਚ ਊਰਜਾ ਦੀ ਖਪਤ ਬਹੁਤ ਜ਼ਿਆਦਾ ਹੁੰਦੀ ਹੈ ਉਨ੍ਹਾਂ ਉਦਯੋਗਾਂ ਵਿੱਚ ਪੁਨਰ ਨਿਰਮਾਣ ਦੁਆਰਾ ਉਰਜਾ ਦੀ ਬੱਚਤ ਕੀਤੀ ਜਾ ਸਕਦੀ ਹੈ। ਜਿਸ ਤਰ੍ਹਾਂ ਕੱਚ, ਪਲਾਸਟਿਕ, ਕਾਗਜ਼, ਐਲੂਮੀਨੀਅਮ ਦਾ ਜੇਕਰ ਪੁਨਰ-ਨਿਰਮਾਣ ਕੀਤਾ ਜਾਵੇ ਤਾਂ ਇਸ ਦੇ ਬਣਨ ਨਾਲ ਉਦਯੋਗਾਂ ਵਿੱਚ ਉਰਜਾ ਦੀ ਖਪਤ ਘੱਟ ਕੀਤੀ ਜਾ ਸਕਦੀ ਹੈ।

ਢੋਆ-ਢੁਆਈ ਖੇਤਰ ਵਿੱਚ ਊਰਜਾ ਦਾ ਸੁਰੱਖਿਅਣ (Energy Conservation in Transport Sector)-
ਆਵਾਜਾਈ ਦਾ ਖੇਤਰ ਵੀ ਉਰਜਾ ਨੂੰ ਵੱਡੀ ਮਾਤਰਾ ਵਿੱਚ ਖਪਤ ਕਰਦਾ ਹੈ। ਜ਼ਿਆਦਾਤਰ ਪੈਟਰੋਲ ਨਾਲ ਚੱਲਣ ਵਾਲੀਆਂ ਗੱਡੀਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਿਸਦੇ ਕਾਰਨ ਪੈਟਰੋਲੀਅਮ ਪਦਾਰਥਾਂ ਦੇ ਭੰਡਾਰ ਖ਼ਤਮ ਹੋਣ ਦੀ ਸੰਭਾਵਨਾ ਪੈਦਾ ਹੋ ਗਈ ਹੈ। ਵੱਧਦੀ ਹੋਈ ਜਨਸੰਖਿਆ ਦੇ ਕਾਰਨ ਮੋਟਰ ਗੱਡੀਆਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਇਸਦੇ ਫਲਸਰੂਪ ਗੈਸੋਲੀਨ ਅਤੇ ਡੀਜ਼ਲ ਦੀ ਮੰਗ ਵੱਧਦੀ ਜਾ ਰਹੀ ਹੈ। ਇਸ ਲਈ ਆਵਾਜਾਈ ਖੇਤਰ ਵਿੱਚ ਊਰਜਾ ਬਚਾਅ ਬਹੁਤ ਜ਼ਰੂਰੀ ਹੈ, ਇਸ ਲਈ ਹੇਠ ਲਿਖੇ ਕਦਮ ਚੁੱਕੇ ਜਾ ਸਕਦੇ ਹਨ

  • ਵਾਹਨਾਂ ਵਿੱਚ ਉਰਜਾ ਦੀ ਕੁਸ਼ਲ ਵਰਤੋਂ, ਬਲਣ ਸ਼ਕਤੀ ਅਤੇ ਡਿਜ਼ਾਇਨ ਵਿਚ ਸੁਧਾਰ ਕਰਕੇ ਊਰਜਾ ਦਾ ਬਚਾਅ ਕੀਤਾ ਜਾ ਸਕਦਾ ਹੈ।
  • ਕੁਦਰਤੀ ਗੈਸ ਅਤੇ ਬੈਟਰੀ ਨਾਲ ਚੱਲਣ ਵਾਲੇ ਇੰਜਣਾਂ ਦਾ ਨਿਰਮਾਣ ਕਰਕੇ ਉਰਜਾ ਦੀ ਬੱਚਤ ਕੀਤੀ ਜਾ ਸਕਦੀ ਹੈ।
  • ਹਾਈਡੋਜਨ ਨੂੰ ਬਾਲਣ ਦੇ ਰੂਪ ਵਿੱਚ ਵਰਤਣ ਦਾ ਢੰਗ ਲੱਭਣਾ ਚਾਹੀਦਾ ਹੈ।
  • ਮੀਥਾਨੋਲ ਅਤੇ ਈਥਾਨੋਲ ਵੀ ਗੈਸੋਲੀਨ ਦੇ ਬਹੁਤ ਵਧੀਆ ਵਿਕਲਪ ਹਨ ਇਨ੍ਹਾਂ ਨੂੰ ਬਾਈਓਗੈਸ ਦੇ ਸਾਧਨਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।
  • ਉਰਜਾ ਦਾ ਬਚਾਅ ਵਿਅਕਤੀਗਤ ਤੌਰ ‘ਤੇ ਵੀ ਕੀਤਾ ਜਾ ਸਕਦਾ ਹੈ। ਥੋੜ੍ਹੀ ਦੂਰੀ ਤਕ ਪੈਦਲ ਜਾਂ ਫਿਰ ਸਾਈਕਲ ਤੇ ਜਾਇਆ ਜਾ ਸਕਦਾ ਹੈ।

ਇਕੋ ਜਗਾ ਤੇ ਜਾਣ ਵਾਸਤੇ ਇਕ ਹੀ ਵਾਹਨ ਦਾ ਉਪਯੋਗ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਉਦਯੋਗਾਂ ਵਿੱਚ ਅਤੇ ਆਵਾਜਾਈ ਦੇ ਸਾਧਨਾਂ ਵਿੱਚ ਸਮਝਦਾਰੀ ਨਾਲ ਕੀਤੀ ਊਰਜਾ ਦੀ ਖਪਤ ਹੀ ਊਰਜਾ ਬਚਾਉਣ ਵਿਚ ਮਦਦ ਕਰਦੀ ਹੈ।

PSEB 11th Class Environmental Education Solutions Chapter 14 ਊਰਜਾ ਦਾ ਸੁਰੱਖਿਅਣ

ਪ੍ਰਸ਼ਨ 3.
ਈਂਧਣ ਸੈੱਲ (Fuel Cell) ਦੀ ਰਚਨਾ ਤੇ ਕਾਰਜ ਵਿਧੀ ਦੀ ਵਿਆਖਿਆ ਕਰੋ।
ਉੱਤਰ-
ਈਂਧਨ ਸੈੱਲ ਦੀ ਰਚਨਾ (Structure a Fuel Cell)-ਈਂਧਨ ਸੈੱਲ ਇਕ ਤਰ੍ਹਾਂ ਦੀ ਬਿੱਜਲ ਰਸਾਇਣਿਕ Electro-chemical ਯੰਤਰ ਹੈ, ਜਿਸ ਵਿੱਚ ਦੋ ਇਲੈਕਟ੍ਰੋਡਜ਼ (Electrodes) ਹੁੰਦੇ ਹਨ, ਜਿਹੜੇ ਬਿਜਲ-ਉਪਘਟਨ-ਸ਼ੀਲ ਪਦਾਰਥਾਂ Electrolyte ਦੁਆਰਾ ਕਾਰਜ ਕਰਦੇ ਹਨ । ਵੱਖ-ਵੱਖ ਤਾਪਮਾਨਾਂ ਤੇ ਕੰਮ-ਕਾਜ ਕਰਨ ਵਾਲੇ ਈਂਧਨ ਸੈੱਲਾਂ ਦਾ ਵਿਕਾਸ ਕੀਤਾ ਗਿਆ ਹੈ ।
PSEB 11th Class Environmental Education Solutions Chapter 14 ਊਰਜਾ ਦਾ ਸੁਰੱਖਿਅਣ 1
ਇਹ ਸੈਂਲ ਇਕ ਬੈਟਰੀ ਦੀ ਤਰ੍ਹਾਂ ਤਾਂ ਕੰਮ ਕਰਦੇ ਹੀ ਹਨ, ਪਰ ਇਨ੍ਹਾਂ ਅੰਦਰ ਬਿਜਲੀ ਨੂੰ ਸਟੋਰ ਨਹੀਂ ਕੀਤਾ ਜਾਂਦਾ । ਐਨੋਡ (Anode) ਤੇ ਹਾਈਡ੍ਰੋਜਨ ਨੂੰ ਇਕ ਈਂਧਨ ਵਜੋਂ ਵਰਤਿਆ ਜਾਂਦਾ ਹੈ । ਜਦਕਿ ਕੈਥੋਡ ਨੂੰ ਆਕਸੀਜਨ ਸਪਲਾਈ ਕੀਤੀ ਜਾਂਦੀ ਹੈ । ਈਂਧਨ ਸੈੱਲ ਵਿੱਚ ਇਨ੍ਹਾਂ ਦੋਵਾਂ ਗੈਸਾਂ ਦੀ ਆਪਸੀ ਪ੍ਰਤਿ ਕਿਰਿਆਵਾਂ ਹੋਣ ਦੇ ਫਲਸਰੂਪ ਪਾਣੀ ਅਤੇ ਬਿਜਲੀ ਉਤਪੰਨ ਹੁੰਦੇ ਹਨ ।

ਈਂਧਨ ਸੈਲਾਂ ਦੇ ਕਾਰਜ (Function of Fuel Cells)-

  • ਵਾਹਨਾਂ ਅੰਦਰ ਵਰਤੇ ਜਾਂਦੇ ਅੰਦਰੂਨੀ ਦਹਿਨ ਇੰਜਣਾਂ (Internal Combustion engines) ਦੀ ਥਾਂ ਇਹਨਾਂ ਸੈੱਲਾਂ ਨੂੰ ਵਰਤਿਆਂ ਜਾ ਸਕਦਾ ਹੈ ।
  • ਵਪਾਰਕ ਭਵਨਾਂ ਆਦਿ ਨੂੰ ਇਨ੍ਹਾਂ ਸੈੱਲਾਂ ਰਾਹੀਂ ਬਿਜਲੀ ਉਪਲੱਬਧ ਕਰਵਾਈ ਜਾ ਸਕਦੀ ਹੈ । ਹੋਟਲਾਂ, ਹਵਾਈ ਅੱਡਿਆਂ ਅਤੇ ਦੂਰ-ਦੂਰਾਡੇ ਖੇਤਰਾਂ ਵਿਚਲੇ ਫੌਜੀ ਸਥਾਨਾਂ ਨੂੰ ਵੀ ਇਹਨਾਂ ਸੈਲਾਂ ਦੁਆਰਾ ਰੋਸ਼ਨ ਕੀਤਾ ਜਾ ਸਕਦਾ ਹੈ ।
  • ਸੈੱਲਾਂ ਦੀ ਵਰਤੋਂ ਨਾਲ ਪ੍ਰਦੂਸ਼ਣ ਸਮੱਸਿਆਵਾਂ ਪੈਦਾ ਨਹੀਂ ਹੁੰਦੀਆਂ ।
  • ਜ਼ਰੂਰਤਾਂ ਦੇ ਅਨੁਸਾਰ ਇਨ੍ਹਾਂ ਸੈੱਲਾਂ ਨੂੰ ਵੱਖ-ਵੱਖ ਆਕਾਰ ਪ੍ਰਦਾਨ ਕੀਤੇ ਜਾ ਸਕਦੇ ਹਨ ।

ਪ੍ਰਸ਼ਨ 4.
ਭਵਿੱਖ ਦੇ ਊਰਜਾ ਸ੍ਰੋਤ ਵਜੋਂ ਅਲਕੋਹਲ ਦੇ ਉਤਪਾਦਨ ਅਤੇ ਲਾਭਾਂ ਬਾਰੇ ਲਿਖੋ।
ਉੱਤਰ-
ਊਰਜਾ ਦੇ ਮਿਲਣ ਵਾਲੇ ਸਾਧਨਾਂ ਦੀ ਸੀਮਿਤ ਮਾਤਰਾ ਨੂੰ ਦੇਖਦਿਆਂ ਹੋਇਆਂ ਭਵਿੱਖ ਵਿਚ ਵਿਕਲਪਿਤ ਉਰਜਾ ਸਾਧਨਾਂ ਦਾ ਹੋਣਾ ਜ਼ਰੂਰੀ ਹੈ। ਇਸ ਲਈ ਸੰਸਾਰ ਭਰ ਵਿੱਚ ਨਵੀਆਂ ਖੋਜਾਂ ਹੋ ਰਹੀਆਂ ਹਨ। ਇਕ ਇਸ ਤਰ੍ਹਾਂ ਦੀ ਤਕਨੀਕ ਦੀ ਜ਼ਰੂਰਤ ਹੈ ਜਿਹੜੀ ਹਰ ਜਗਾ ਆਸਾਨੀ ਨਾਲ ਅਤੇ ਸਸਤੀ ਮਿਲ ਸਕੇ। ਭਵਿੱਖ ਵਿਚ ਵਰਤੀ ਜਾਣ ਵਾਲੀ ਊਰਜਾ ਦੇ ਤਾਂ ਦੀਆਂ ਖੋਜਾਂ ਹੋ ਰਹੀਆਂ ਹਨ, ਇਨ੍ਹਾਂ ਵਿੱਚ ਸਭ ਤੋਂ ਮਸ਼ਹੂਰ ਅਲਕੋਹਲ ਹੈ। ਈਥਾਨੋਲ ਅਤੇ ਮੀਥਾਨੋਲ ਦੋ ਪ੍ਰਮੁੱਖ ਪ੍ਰਕਾਰ ਦੇ ਅਲਕੋਹਲ ਹਨ ਜਿਹੜੇ ਸ੍ਵ ਬਾਲਣ ਦੇ ਰੂਪ ਵਿੱਚ ਪੈਟਰੋਲ ਨਾਲ ਮਿਲਾ ਕੇ ਵਰਤੇ ਜਾਂਦੇ ਹਨ । ਇਹ ਊਰਜਾ ਦਾ ਨਵਾਂ ਸਾਧਨ ਹੈ ।

ਅਲਕੋਹਲ ਦਾ ਉਤਪਾਦਨ (Production of Alochol) -ਵ ਅਲਕੋਹਲ ਨੂੰ ਕਣਕ ਅਲਕੋਹਲ ਵੀ ਕਹਿੰਦੇ ਹਨ । ਇਸ ਨੂੰ ਖੰਡ ਦੇ ਵੱਖ-ਵੱਖ ਸ੍ਰੋਤਾਂ, ਜਿਵੇਂ ਗੰਨਾ, ਚੁਕੰਦਰ, ਆਲੂ, ਜਵਾਰ, ਮੱਕੀ ਅਤੇ ਕਣਕ ਦੀਆਂ ਫ਼ਸਲਾਂ ਦੇ ਖਮੀਰੀਕਰਨ ਤੋਂ ਪ੍ਰਾਪਤ ਕੀਤਾ ਜਾਂਦਾ ਹੈ । ਖਮੀਰੀਕਰਨ ਦੀ ਤਕਨੀਕ ਨੂੰ ਚੀਨੀ ਅਤੇ ਸਟਾਰਚ ਤੋਂ ਈਥਾਨੋਲ ਅਤੇ ਕਾਰਬਨ ਡਾਈਆਕਸਾਈਡ ਬਣਾਉਣ ਲਈ ਪ੍ਰਯੋਗ ਕੀਤਾ ਜਾਂਦਾ ਹੈ । ਇਸ ਪ੍ਰਕਿਰਿਆ ਨੂੰ ਸੈਕਰੋਮਾਈਸਿਸ ਸੈਰੀਵਸਿਸ ਅਤੇ ਸੈਕਰੋਮਾਈਸਿਸ ਕਾਰਲ ਬੈਨਜੈਨਮਿਸ ਖਮੀਰ ਦਾ ਉਪਯੋਗ ਕੀਤਾ ਜਾਂਦਾ ਹੈ ।

ਇਸ ਨੂੰ ਲੱਕੜੀ ਅਲਕੋਹਲ ਵੀ ਕਿਹਾ ਜਾਂਦਾ ਹੈ। ਅਲਕੋਹਲ ਹਲਕੇ ਅਤੇ ਭਾਰੀ ਵਾਹਨਾਂ ਵਿਚ ਪੈਟਰੋਲ ਦੇ ਬਦਲਦੇ ਰੂਪ ਵਿਚ ਵਰਤਿਆ ਜਾਂਦਾ ਹੈ । ਸ਼ੁੱਧ ਈਥਾਨੋਲ ਅਤੇ ਮੀਥਾਨੋਲ ਨੂੰ ਤੇਲ ਦੇ ਰੂਪ ਵਿੱਚ ਵਰਤੋਂ ਕਰਨ ਲਈ ਇੰਜਣਾਂ ਵਿਚ ਸੰਸ਼ੋਧਣ ਕਰਨਾ ਜ਼ਰੂਰੀ ਹੈ । ਸਹੀ ਤਰੀਕੇ ਨਾਲ ਬਣਾਏ ਗਏ ਇੰਜਣਾਂ ਵਿਚ ਮੀਥਾਨੋਲ ਅਤੇ ਈਥਾਨੋਲ ਨੂੰ ਗੈਸੋਲੀਨ ਦੀ ਜਗਾ ਤੇ ਵਰਤਿਆ ਜਾ ਸਕਦਾ ਹੈ । ਇਸ ਤੋਂ ਇਲਾਵਾ ਗੈਸੋਲੀਨ ਵਿਚ 10 ਤੋਂ 23 ਪ੍ਰਤੀਸ਼ਤ ਈਥਾਨੋਲ ਨੂੰ ਮਿਲਾ ਕੇ ਗੈਸੋਹੋਲ ਬਣਾਇਆ ਜਾਂਦਾ ਹੈ । ਜਿਸ ਦਾ ਉਪਯੋਗ ਅੱਜ-ਕਲ੍ਹ ਦੇ ਵਾਹਨ ਇੰਜਣਾਂ ਨੂੰ ਬਿਨਾਂ ਫੇਰ ਬਦਲ ਦੇ ਚਲਾਇਆ ਜਾ ਸਕਦਾ ਹੈ । ਇਸੇ ਤਰ੍ਹਾਂ ਡੀਜ਼ਲ ਵਿੱਚ 15 ਤੋਂ 20 ਪ੍ਰਤੀਸ਼ਤ ਮੀਥਾਨੋਲ ਮਿਲਾ ਕੇ ਡਾਈਸੋਲ ਬਣਾਇਆ ਜਾਂਦਾ ਹੈ ਜੋ ਕਿ ਡੀਜ਼ਲ ਦੇ ਸਥਾਨ ਤੇ ਵਰਤਿਆ ਜਾ ਸਕਦਾ ਹੈ ।

ਅਲਕੋਹਲ ਦੇ ਲਾਭ (Uses of Alcohol)-ਅਲਕੋਹਲ ਦੇ ਊਰਜਾ ਦੇ ਰੂਪ ਵਿੱਚ ਵਰਤੇ ਜਾਣ ਦੇ ਹੇਠ ਲਿਖੇ ਲਾਭ ਹਨ –

  1. ਇਹ ਇਕ ਨਵਿਆਉਣਯੋਗ ਊਰਜਾ ਸ੍ਰੋਤ ਹੈ । ਜਿਹੜੀਆਂ ਚੀਜ਼ਾਂ ਤੋਂ ਇਹ ਪੈਦਾ ਹੁੰਦੀ ਹੈ ਉਹ ਵਾਰ-ਵਾਰ ਪੈਦਾ ਕੀਤੀਆਂ ਜਾ ਸਕਦੀਆਂ ਹਨ ।
  2. ਇਹ ਊਰਜਾ ਦਾ ਇਕ ਸਸਤਾ ਸਾਧਨ ਹੈ ।
  3. ਅਲਕੋਹਲ ਇਕ ਸਾਫ਼ ਬਾਲਣ ਹੈ ਕਿਉਂਕਿ ਇਸ ਦੇ ਬਲਣ ਨਾਲ ਹਵਾ ਦੁਸ਼ਿਤ ਨਹੀਂ ਹੁੰਦੀ ।

ਅੱਜ-ਕਲ੍ਹ ਅਲਕੋਹਲ ਨੂੰ ਊਰਜਾ ਦੇ ਸਾਧਨ ਵਜੋਂ ਨਹੀਂ ਵਰਤਿਆ ਜਾ ਸਕਦਾ ਪਰੰਤੂ ਆਉਣ ਵਾਲੇ ਸਮੇਂ ਵਿਚ ਇਸ ਨੂੰ ਇਕ ਵਾਹਨ ਤੇਲ ਦੇ ਰੂਪ ਵਿਚ ਵਰਤਿਆ ਜਾਣ ਲੱਗ ਪਵੇਗਾ । ਵਿਗਿਆਨਿਕ ਇਸ ਲਈ ਨਵੀਂ ਤਕਨੀਕ ਵਾਲੇ ਇੰਜਣ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ।

PSEB 12th Class Environmental Education Important Questions Chapter 4 ਵਾਤਾਵਰਣੀ ਪ੍ਰਬੰਧਣ (ਭਾਗ-1)

Punjab State Board PSEB 12th Class Environmental Education Important Questions Chapter 4 ਵਾਤਾਵਰਣੀ ਪ੍ਰਬੰਧਣ (ਭਾਗ-1) Important Questions and Answers.

PSEB 12th Class Environmental Education Important Questions Chapter 4 ਵਾਤਾਵਰਣੀ ਪ੍ਰਬੰਧਣ (ਭਾਗ-1)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਵਾਤਾਵਰਣ ਕੀ ਹੈ ?
ਉੱਤਰ-
ਸਾਡੇ ਚਾਰੇ ਪਾਸੇ ਮੌਜੂਦ ਭੌਤਿਕ ਅਤੇ ਜੈਵਿਕ ਘਟਕਾਂ ਦੇ ਕੁੱਲ ਜੋੜ ਨੂੰ ਵਾਤਾਵਰਣ ਆਖਦੇ ਹਨ ।

ਪ੍ਰਸ਼ਨ 2.
ਸਾਫ਼-ਸੁਥਰੇ ਵਾਤਾਵਰਣ (Healthy Environment) ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਜਿਸ ਵਾਤਾਵਰਣ ਵਿਚ ਜੀਵਨ ਦੀ ਉਤਮਤਾ ਸਭ ਤੋਂ ਚੰਗੀ ਅਤੇ ਉੱਚੀ ਹੋਵੇ ਅਤੇ ਵਾਤਾਵਰਣ ਦਾ ਵਿਘਟਨ ਨਿਊਨਤਮ ਪੱਧਰ ‘ਤੇ ਹੋਵੇ, ਤਾਂ ਅਜਿਹੇ ਵਾਤਾਵਰਣ ਨੂੰ ਸਾਫ਼-ਸੁਥਰਾਂ ਜਾਂ ਨਰੋਆ ਵਾਤਾਵਰਣ ਆਖਦੇ ਹਨ ।

PSEB 12th Class Environmental Education Important Questions Chapter 4 ਵਾਤਾਵਰਣੀ ਪ੍ਰਬੰਧਣ (ਭਾਗ-1)

ਪ੍ਰਸ਼ਨ 3.
ਵਾਤਾਵਰਣ ਦੇ ਦੋ ਸੰਘਟਕਾਂ ਦੇ ਨਾਮ ਲਿਖੋ ।
ਉੱਤਰ-
ਜੈਵਿਕ ਸੰਘਟਕ ਅਤੇ ਅਜੈਵਿਕ ਸੰਘਟਕ ।

ਪ੍ਰਸ਼ਨ 4.
ਮਨੁੱਖ ਜਾਤੀ ਦੇ ਭਵਿੱਖ ਸੰਬੰਧੀ ਦੋ ਮੁਕਾਬਲੇ ਵਾਲੇ ਦ੍ਰਿਸ਼-ਵੇਰਵਿਆਂ (Scenerio) ਦੀ ਸੂਚੀ ਬਣਾਓ ।
ਉੱਤਰ-

  1. ਉੱਜਲਾ ਭਵਿੱਖ ।
  2. ਘਟਦੇ ਹੋਏ ਕੁਦਰਤੀ ਸਰੋਤਾਂ ਦੇ ਨਾਲ-ਨਾਲ ਵਸੋਂ ਵਿਚ ਵਾਧਾ ।

ਪ੍ਰਸ਼ਨ 5.
ਵਾਤਾਵਰਣ ਨੂੰ ਹੈਂਡਲ ਕਰਨ ਅਤੇ ਦੇਖ-ਭਾਲ ਕਰਨ ਲਈ ਵਰਤੇ ਜਾਂਦੇ ਪਦ ਦਾ ਨਾਮ ਦੱਸੋ ।
ਉੱਤਰ-
ਵਾਤਾਵਰਣੀ ਪ੍ਰਬੰਧਣ (Environmental Management) ।

ਪ੍ਰਸ਼ਨ 6.
ਵਾਤਾਵਰਣ ਦੇ ਪੱਖਾਂ ਦਾ ਵਰਣਨ ਕਰੋ ।
ਉੱਤਰ-
ਨੈਤਿਕ ਪੱਖ, ਆਰਥਿਕ ਪੱਖ, ਤਕਨੀਕੀ ਪੱਖ ਅਤੇ ਸਮਾਜਿਕ ਪੱਖ ।

ਪ੍ਰਸ਼ਨ 7.
ਵਾਤਾਵਰਣ ਪ੍ਰਬੰਧਣ ਦੇ ਤਿੰਨ ਪੱਖਾਂ ਦੇ ਨਾਮ ਲਿਖੋ ।
ਉੱਤਰ-

  1. ਰੋਕਥਾਮ ਅਤੇ ਨਿਯੰਤਰਣ ਪੱਖ
  2. ਨੀਤੀ ਘੜਨਾ ਅਤੇ
  3. ਵਾਤਾਵਰਣੀ ਅਨੁਵਣ (Environment Monitoring) ।

ਪ੍ਰਸ਼ਨ 8.
ਵਾਤਾਵਰਣੀ ਨੈਤਿਕਤਾ (Environmental Ethics) ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਵਾਤਾਵਰਣ ਸਮੇਤ ਸਜੀਵਾਂ ਨਾਲ ਸੰਬੰਧਿਤ ਮਨੁੱਖੀ ਫਰਜ਼ਾਂ ਨੂੰ ਵਾਤਾਵਰਣੀ ਨੈਤਿਕਤਾ ਆਖਦੇ ਹਨ ।

ਪ੍ਰਸ਼ਨ 9.
ਵਿਕਸਿਤ ਹੋਏ ਦੇਸ਼ ਵਿਕਾਸ ਕਰ ਰਹੇ ਦੇਸ਼ਾਂ ਨੂੰ ਕਿਸ ਤਰ੍ਹਾਂ ਨੁਕਸਾਨ ਪਹੁੰਚਾ ਰਹੇ
ਹਨ ?
ਉੱਤਰ-
ਵਿਕਸਿਤ ਹੋਏ ਦੇਸ਼ ਵਾਤਾਵਰਣ ਨੂੰ ਆਪਣੇ ਲਾਲਚ ਅਤੇ ਐਸ਼-ਅਰਾਮ ਦੇ ਸਾਧਨਾਂ ਦੇ ਮਾਰੇ ਅਤੇ ਵਿਕਾਸ ਕਰ ਰਹੇ ਦੇਸ਼ ਲਾਲਚ ਦੇ ਮਾਰੇ ਵਾਤਾਵਰਣ ਅਤੇ ਵਿਕਾਸ ਕਰ ਰਹੇ ਦੇਸ਼ਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ ।

ਪ੍ਰਸ਼ਨ 10.
ਜੀ. ਐੱਨ. ਪੀ. (G.N.P.) ਕੀ ਹੈ ?
ਜਾਂ
ਜੀ. ਐੱਨ. ਪੀ. (G.N.P.) ਦਾ ਵਿਸਤਾਰ ਰੂਪ ਕੀ ਹੈ ?
ਉੱਤਰ-
ਜੀ ਐੱਨ ਪੀ = ਕੁੱਲ ਰਾਸ਼ਟਰੀ ਉਤਪਾਦ (GNP = Gross National Product)

PSEB 12th Class Environmental Education Important Questions Chapter 4 ਵਾਤਾਵਰਣੀ ਪ੍ਰਬੰਧਣ (ਭਾਗ-1)

ਪ੍ਰਸ਼ਨ 11.
ਜੀ. ਡੀ. ਪੀ. (GD.P.) ਦਾ ਵਿਸਤਾਰ ਰੂਪ ਕੀ ਹੈ ?
ਉੱਤਰ-
ਜੀ. ਡੀ. ਪੀ. = ਗੋਥ ਡੋਮੈਸਟਿਕ (ਘਰੇਲੁ) ਪਾਡਕਟ, (GDP = Gross Domestic Product) ।

ਪ੍ਰਸ਼ਨ 12.
ਵਿਕਸਿਤ ਦੇਸ਼ ਦੀਆਂ ਜਾਂ ਕੁੱਝ ਘਰੇਲੂ ਉਤਪਾਦ ਕਸਵੱਟੀਆਂ (Criteria) ਦੇ ਨਾਮ ਲਿਖੋ ।
ਉੱਤਰ-
ਵਿਕਸਿਤ ਦੇਸ਼ ਦਾ ਜੀ. ਡੀ. ਪੀ. ਅਤੇ ਜੀ. ਐੱਨ. ਪੀ. ਦਾ ਉੱਚਾ ਹੋਣਾ ਉਸ ਦੇਸ਼ ਦੀ ਕਸਵੱਟੀ ਹੁੰਦੀ ਹੈ ।

ਪ੍ਰਸ਼ਨ 13.
ਆਰਥਿਕ ਵਿਕਾਸ ਦੇ ਦੋ ਮਹੱਤਵਪੂਰਨ ਸੂਚਕਾਂ ਦੇ ਨਾਮ ਦੱਸੋ ।
ਉੱਤਰ-

  1. ਉਦਯੋਗੀਕਰਨ
  2. ਸ਼ਹਿਰੀਕਰਨ ।

ਪ੍ਰਸ਼ਨ 14
ਨਵਿਆਉਣਯੋਗ ਅਤੇ ਨਾ-ਨਵਿਆਉਣ ਸਰੋਤਾਂ ਦੇ ਸਖਣਿਆਉਣ ਦੇ ਕੀ ਕਾਰਨ ਹਨ ?
ਉੱਤਰ-
ਬਹੁਤ ਜ਼ਿਆਦਾ ਤੇਜ਼ੀ ਨਾਲ ਵਧ ਰਿਹਾ ਉਦਯੋਗੀਕਰਨ ਅਤੇ ਵੱਧ ਰਹੀ ਵਸੋਂ ਦਾ ਭਾਰ ।

ਪ੍ਰਸ਼ਨ 15.
ਡੈਮਾਂ ਦੀ ਕੀ ਉਪਯੋਗਤਾ ਹੈ ?
ਉੱਤਰ-
ਡੈਮਾਂ ਦੀ ਉਸਾਰੀ ਨਾਲ ਜਲ ਸਰੋਤਾਂ ਦੀ ਵਰਤੋਂ ਪਣ ਬਿਜਲੀ ਪੈਦਾ ਕਰਨ, ਸਿੰਜਾਈ ਕਰਨ ਅਤੇ ਪੀਣ ਵਾਲੇ ਪਾਣੀ ਦੀ ਪੂਰਤੀ ਕਰਨ ਦੇ ਮੰਤਵ ਨਾਲ ਕੀਤੀ ਜਾਣੀ ਹੈ ।

ਪ੍ਰਸ਼ਨ 16.
ਸਾਨੂੰ ਓਜ਼ੋਨ ਦੇ ਸਖਣਿਆਉਣ ਨੂੰ ਬਚਾਉਣ ਦੇ ਲਈ ਕਿਸ ਤਕਨਾਲੋਜੀ ਨੂੰ ਅਪਨਾਉਣਾ ਚਾਹੀਦਾ ਹੈ ?
ਉੱਤਰ-
ਗੈਰ-ਕਲੋਰੋਫਲੋਰੋ ਕਾਰਬਨ ਟੈਕਨਾਲੋਜੀ (Non Chlorofluoro Carbon Technology)

PSEB 12th Class Environmental Education Important Questions Chapter 4 ਵਾਤਾਵਰਣੀ ਪ੍ਰਬੰਧਣ (ਭਾਗ-1)

ਪ੍ਰਸ਼ਨ 17.
ਹਰ ਸਾਲ ਕਿੰਨੇ ਨਵੇਂ ਡੈਮ ਤਿਆਰ ਕੀਤੇ ਜਾਂਦੇ ਹਨ ?
ਉੱਤਰ-
ਲਗਪਗ 160 ਤੋਂ ਲੈ ਕੇ 230 ਤੱਕ ।

ਪ੍ਰਸ਼ਨ 18.
ਸਹਿਣ ਸਮਰੱਥਾ (Carrying Capacity) ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਸਹਿਣ ਸਮਰੱਥਾ-ਕਿਸੇ ਖਾਸ ਸਾਧਨ ਦੁਆਰਾ ਵੱਧ ਤੋਂ ਵੱਧ ਸਜੀਵਾਂ ਨੂੰ ਕਾਇਮ ਰੱਖਣ ਅਤੇ ਸਹਾਰਾ ਦੇਣ ਦੀ ਸਮਰੱਥਾ ਨੂੰ ਝਲਣ ਜਾਂ ਸਹਿਣ ਸਮਰੱਥਾ ਆਖਦੇ ਹਨ ।

ਪ੍ਰਸ਼ਨ 19.
ਵਾਤਾਵਰਣੀ ਪ੍ਰਬੰਧਣ ਕੀ ਹੈ ?
ਉੱਤਰ-
ਵਾਤਾਵਰਣੀ ਪ੍ਰਬੰਧਣ – ਵਾਤਾਵਰਣ ਦੇ ਜੈਵਿਕ ਅਤੇ ਅਜੈਵਿਕ ਸੰਘਟਕਾਂ ਦੇ ਪ੍ਰਬੰਧ ਨੂੰ ਵਾਤਾਵਰਣੀ ਪ੍ਰਬੰਧਣ ਆਖਦੇ ਹਨ ।

ਪ੍ਰਸ਼ਨ 20.
ਵਾਤਾਵਰਣੀ ਨੈਤਿਕਤਾ ਕੀ ਹੈ ?
ਉੱਤਰ-
ਵਾਤਾਵਰਣੀ ਨੈਤਿਕਤਾ (Environmental Ethics) – ਵਾਤਾਵਰਣ ਅਤੇ ਦੂਸਰੇ ਸਜੀਵਾਂ ਵੱਲ ਮਨੁੱਖੀ ਸੰਬੰਧਾਂ ਨੂੰ ਵਾਤਾਵਰਣੀ ਨੈਤਿਕਤਾ ਆਖਦੇ ਹਨ ।

ਪ੍ਰਸ਼ਨ 21.
ਵਾਤਾਵਰਣੀ ਪ੍ਰਬੰਧਣ ਦੇ ਦੋ ਆਰਥਿਕ ਪੱਖਾਂ ਦੇ ਨਾਮ ਦੱਸੋ ।
ਉੱਤਰ-

  1. ਆਰਥਿਕ ਹਾਨੀ ਨੂੰ ਘਟਾਉਣਾ
  2. ਵਾਤਾਵਰਣ ਦਾ ਏਕੀਕਰਨ ।

ਪ੍ਰਸ਼ਨ 22.
ਵਾਤਾਵਰਣ ਪ੍ਰਬੰਧਣ ਦੀਆਂ ਦੋ ਨਿਸ਼ਾਨੀਆਂ ਦੇ ਨਾਮ ਦੱਸੋ ।
ਉੱਤਰ-

  1. ਅਨੇਕਰੂਪਤਾ ਦੀ ਸਾਂਭ-ਸੰਭਾਲ
  2. ਬੁਨਿਆਦੀ ਲੋੜਾਂ ਦੀ ਪੂਰਤੀ ਕਰਨਾ ।
    ਵਾਤਾਵਰਣੀ ਨੈਤਿਕਤਾ ਸਾਫ਼-ਸੁਥਰੇ ਵਾਤਾਵਰਣ ਨੂੰ ਯਕੀਨੀ ਬਣਾਉਂਦੀ ਹੈ ਤਾਂ ਜੋ ਕੁਦਰਤ ਵਿਚ ਸਾਰੀਆਂ ਜਾਤੀਆਂ ਜੀਵਿਤ ਰਹਿ ਸਕਣ ।

ਪ੍ਰਸ਼ਨ 23.
CFCs ਦਾ ਵਿਸਤਾਰ ਕਰੋ ।
ਉੱਤਰ-
CFCs = ਕਲੋਰੋ ਫਲੋਰੋ ਕਾਰਬਨ (Chloroflowro carbon).

PSEB 12th Class Environmental Education Important Questions Chapter 4 ਵਾਤਾਵਰਣੀ ਪ੍ਰਬੰਧਣ (ਭਾਗ-1)

ਪ੍ਰਸ਼ਨ 24.
ਭਾਖੜਾ ਨੰਗਲ ਡੈਮ ਨੂੰ ਕਿਸ ਨੇ ਭਾਰਤ ਦੇ ਮੰਦਰ ਦਾ ਨਾਂ ਦਿੱਤਾ ਸੀ ?
ਉੱਤਰ-
ਪੰਡਿਤ ਜਵਾਹਰ ਲਾਲ ਨਹਿਰੁ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਵਾਤਾਵਰਣੀ ਪ੍ਰਬੰਧਣ (Environmental Management) ਕੀ ਹੈ ?
ਉੱਤਰ-
ਵਾਤਾਵਰਣੀ ਪਬੰਧਣ (Environmental Management) – ਵਾਤਾਵਰਣ ਸ਼ਬਦ ਫਰਾਂਸੀਸੀ ਭਾਸ਼ਾ ਐਨਮਾਇਰੋਨਿਰ (Environier) ਤੋਂ ਲਿਆ ਗਿਆ ਸ਼ਬਦ ਹੈ ਜਿਸਦਾ ਅਰਥ ਹੈ ਕੋਈ ਵਸਤੂ ਜੋ ਘੇਰੇ (Something that surrounds) ਵਾਤਾਵਰਣ ਨੂੰ ਆਲਾ ਦੁਆਲਾ ਜਾਂ ਚੌਗਿਰਦਾ ਵੀ ਕਹਿੰਦੇ ਹਨ । ਵਾਤਾਵਰਣ ਦੇ ਬਚਾਓ, ਸੁਰੱਖਿਅਣ ਅਤੇ ਦੇਖਭਾਲ ਦੇ ਵਾਸਤੇ ਸਰਕਾਰ ਅਤੇ ਵਿਅਕਤੀ ਜ਼ਿੰਮੇਵਾਰ ਹਨ । ਵਾਤਾਵਰਣ ਦੇ ਪ੍ਰਬੰਧਣ ਸੰਬੰਧੀ ਯੋਜਨਾਵਾਂ ਤਿਆਰ ਕਰਨੀਆਂ ਅਤੇ ਲਾਗੂ ਕਰਨ ਸੰਬੰਧੀ ਕੀਤੀਆਂ ਕਾਰਵਾਈਆਂ ਦੇ ਜ਼ਿੰਮੇਵਾਰੀ ਸੰਗਠਨਾਂ, ਸਰਕਾਰ ਅਤੇ ਵਿਅਕਤੀਆਂ ਦੀ ਬਣਦੀ ਹੈ | ਅਜਿਹਾ ਕਰਨ ਦੇ ਨਾਲ ਮਨੁੱਖੀ ਵਾਤਾਵਰਣ (Human Environment) ਦੀ ਉੱਤਮਤਾ ਵਧਦੀ ਹੈ । ਟਿਕਾਊ ਵਿਕਾਸ/ ਕਾਇਮ ਰੱਖਣਯੋਗ ਵਿਕਾਸ ਦੇ ਜਾਰੀ ਰਹਿਣ ਦੇ ਵਾਸਤੇ ਵਾਤਾਵਰਣ ਦੀ ਸੁਰੱਖਿਆ ਅਤੇ ਸੁਧਾਰ ਕਰਨ ਦੇ ਵਾਸਤੇ ਵੱਖ-ਵੱਖ ਤਰ੍ਹਾਂ ਦੇ ਉਪਾਵਾਂ ਨੂੰ ਲਾਮਬੰਦ ਕਰਨਾ ਜ਼ਰੂਰੀ ਹੁੰਦਾ ਹੈ ।

ਵਾਤਾਵਰਣ ਅਜੈਵਿਕ ਜਾਂ ਭੌਤਿਕ (Abiotic or Physical) ਅਤੇ ਜੈਵਿਕ (Biotic) ਆਲੇ-ਦੁਆਲੇ ਵਲ ਸੰਕੇਤ ਕਰਦਾ ਹੈ । ਵਾਤਾਵਰਣ ਦੇ ਅਜੈਵਿਕ ਸੰਘਟਕ ਜਿਵੇਂ ਕਿ ਹਵਾ, ਪਾਣੀ ਅਤੇ ਮਿੱਟੀ ਨਾ ਕੇਵਲ ਆਪਿਸ ਵਿਚ ਅੰਤਰ ਕਿਰਿਆਵਾਂ ਹੀ ਕਰਦੇ ਹਨ ਸਗੋਂ ਇਨ੍ਹਾਂ ਦਾ ਸੰਬੰਧ ਜੈਵਿਕ ਘਟਕਾਂ ਜਿਵੇਂ ਕਿ ਪੌਦੇ ਅਤੇ ਪਾਣੀਆਂ ਨਾਲ ਵੀ ਹੈ । ਵਾਤਾਵਰਣ ਦੇ ਇਹ ਘਟਕ ਆਪਸੀ ਨਿਕਟ ਵਰਤੀ ਸੰਬੰਧ ਵੀ ਦਰਸਾਉਂਦੇ ਹਨ ।

ਹਰੇ ਪੌਦੇ ਉਤਪਾਦਕ (Producers) ਹਨ ਜਦਕਿ ਪ੍ਰਾਣੀ ਉਪਭੋਗਤਾ ਹਨ । ਸੂਖ਼ਮ ਜੀਵ ਨਿਖੇੜਕਾਂ ਵਜੋਂ ਕਿਰਿਆਵਾਂ ਕਰਦੇ ਹਨ ।

ਪ੍ਰਸ਼ਨ 2.
ਵਾਤਾਵਰਣੀ ਪ੍ਰਬੰਧਣ ਕਿਉਂ ਜ਼ਰੂਰੀ ਹੈ ?
ਉੱਤਰ-
ਵਾਤਾਵਰਣ ਦੇ ਜੈਵਿਕ (Biotic) ਅਤੇ ਅਜੈਵਿਕ (Abiotic) ਅੰਸ਼ ਆਪਸੀ ਅੰਤਰਕ੍ਰਿਆਵਾਂ ਅਤੇ ਆਪਸੀ ਨਿਰਭਰਤਾ ਨੂੰ ਪਦਾਰਥ ਚੱਕਰਣ (Material Cycling), ਭੋਜਨ ਲੜੀਆਂ, ਭੋਜਨ ਜਾਲ ਅਤੇ ਊਰਜਾ ਵਹਿਣ ਆਦਿ ਦੁਆਰਾ ਦਰਸਾਉਂਦੇ ਹਨ । ਇਸ ਲਈ ਕਿਸੇ ਵੀ ਇਕ ਪੜਾਅ ਦੇ ਅਪਘਟਣ ਕਾਰਨ ਪਰਿਸਥਿਤਿਕੀ ਸੰਕਟ ਪੈਦਾ ਹੋ ਜਾਣ ਦੇ ਨਤੀਜੇ ਵਜੋਂ ਜੀਵਨ ਦੀ ਕਾਇਮੀ ਅਤੇ ਉੱਤਰਜੀਵਤਾ ਲਈ ਖ਼ਤਰਾ ਬਣ ਸਕਦਾ ਹੈ ।

ਪ੍ਰਸ਼ਨ 3.
ਵਾਤਾਵਰਣੀ ਨੈਤਿਕਤਾ (Environmental Ethics) ਕੀ ਹੈ ? ਉਨ੍ਹਾਂ ਵਿੱਚੋਂ ਕੁੱਝ ਨੂੰ ਸੂਚੀਬੱਧ ਕਰੋ ।
ਜਾਂ
ਵਾਤਾਵਰਣੀ ਪ੍ਰਬੰਧ ਦੇ ਤਿੰਨ ਨੈਤਿਕ ਪੱਖ ਲਿਖੋ ।
ਉੱਤਰ-
ਵਾਤਾਵਰਣ ਵਲ ਮਾਨਵਤਾ ਦੀਆਂ ਜ਼ਿੰਮੇਵਾਰੀਆਂ ਨੂੰ ਵਾਤਾਵਰਣੀ ਨੈਤਿਕਤਾ ਜਾਂ ਪ੍ਰਿਥਵੀ ਨੈਤਿਕਤਾ (Earth Ethics) ਕਹਿੰਦੇ ਹਨ । ਇਨ੍ਹਾਂ ਵਿਚ ਸ਼ਾਮਿਲ ਹਨ-

  1. ਕੁਦਰਤੀ ਸਾਧਨਾਂ ਨੂੰ ਜਾਇਆ ਜਾਣ ਤੋਂ ਬਚਾਇਆ ਜਾਵੇ ।
  2. ਦੁਸਰਿਆਂ ਨੂੰ ਅਲੋਪ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ ।
  3. ਧਰਤੀ ਮਾਂ (Mother. Earth) ਨਾਲ ਪਿਆਰ ਅਤੇ ਇਸਦੀ ਇੱਜ਼ਤ ਕਰਨੀ ।
  4. ਮਨੁੱਖ ਕੁਦਰਤ ਦਾ ਸਾਥੀ ਬਣ ਕੇ ਰਹੇ ਨਾ ਕਿ ਇਸ ਦਾ ਮਾਲਕ ।
  5. ਵਾਤਾਵਰਣੀ ਨੈਤਿਕਤਾ ਸਾਫ਼-ਸੁਥਰੇ ਵਾਤਾਵਰਣ ਨੂੰ ਯਕੀਨੀ ਬਣਾਏਗੀ ਤਾਂ ਜੋ ਕੁਦਰਤ ਵਿਚ ਸਾਰੀਆਂ ਜਾਤੀਆਂ ਜੀਵਿਤ ਰਹਿ ਸਕਣ।

ਪ੍ਰਸ਼ਨ 4.
ਆਰਥਿਕ ਵਿਕਾਸ ਦੇ ਲਈ ਵਾਤਾਵਰਣ ਦੇ ਕਾਰਜਾਂ ਦੀ ਸੂਚੀ ਦਿਓ ।
ਜਾਂ
ਵਾਤਾਵਰਣੀ ਪ੍ਰਬੰਧ ਦੇ ਚਾਰ ਆਰਥਿਕ ਪੱਖ ਦੱਸੋ । (P.S.E.B. 2009, 10, 17)
ਉੱਤਰ-

  1. ਵਾਤਾਵਰਣ ਤੋਂ ਪ੍ਰਾਪਤ ਕੱਚੇ ਮਾਲ (Raw Material) ਨੂੰ ਵਰਤਣਯੋਗ ਪਦਾਰਥਾਂ ਵਿਚ · ਬਦਲਿਆ ਜਾਂਦਾ ਹੈ ।
  2. ਵਾਤਾਵਰਣ ਤੋਂ ਪਾਣੀ, ਆਕਸੀਜਨ ਆਦਿ ਵਰਗੀਆਂ ਜੀਵਨ-ਸਹਾਇਕ ਸੇਵਾਵਾਂ ਦੇ ਇਲਾਵਾ ਮਨ ਪਰਚਾਵੇ ਦੇ ਸਾਧਨ ਵੀ ਉਪਲੱਬਧ ਹੁੰਦੇ ਹਨ ।
  3. ਵਾਤਾਵਰਣ ਫੋਕਟ ਪਦਾਰਥਾਂ ਦੇ ਸ਼ਾਹੀ ਵਜੋਂ (As a Sink) ਵੀ ਕਾਰਜ ਕਰਦਾ ਹੈ ।

ਪ੍ਰਸ਼ਨ 5.
ਜੀ. ਡੀ. ਪੀ. (G.D.P.) ਕੀ ਹੈ ? ਵਿਕਾਸ ਦੇ ਤੱਤਾਂ ਨੂੰ ਸੂਚੀਬੱਧ ਕਰੋ ।
ਉੱਤਰ-
ਜੀ. ਡੀ. ਪੀ. (G.D.P.) – Growth Domestic Product ਵਾਸੀਆਂ ਅਤੇ ਪਰਵਾਸੀਆਂ (Non-Residents) ਦੋਵਾਂ ਦੀ ਆਰਥਿਕਤਾ ਦੁਆਰਾ ਵਰਤੇ ਜਾਣ ਵਾਲੇ ਸਾਮਾਨ (Goods) ਅਤੇ ਸੇਵਾਵਾਂ ਦਾ ਉਤਪਾਦਨ ਬਗੈਰ ਕਿਸੇ ਘਰੇਲੂ ਜਾਂ ਬਾਹਰਲੇ ਕਲੇਸ਼ ਦੇ ਪ੍ਰਾਪਤ ਹੋਣ ਵਾਲੇ ਪਦਾਰਥਾਂ ਨੂੰ ਜੀ.ਡੀ.ਪੀ. ਆਖਦੇ ਹਨ ।

ਵਿਕਾਸ ਨੂੰ ਸੰਮਲਿਤ ਕਰਨ ਵਾਲੇ ਤੱਤ (Elements Which include Development)

  1. ਜੀਅ ਪ੍ਰਤੀ ਅਸਲ ਆਮਦਨ (Real Income) ਵਿਚ ਵਾਧਾ ।
  2. ਤਸੱਲੀਬਖ਼ਸ਼ ਜੀਵਨ ਨਿਰਬਾਹ ਲਈ ਮੌਕੇ ।
  3. ਸਿਹਤ ਅਤੇ ਪੌਸ਼ਟਿਕ ਆਹਾਰ ਦੀ ਪੱਧਰ ਵਿਚ ਸੁਧਾਰ ।
  4. ਸਿੱਖਿਆ ਸੁਧਾਰ ।
  5. ਸਾਧਨਾਂ ਦੇ ਖੇਤਰ ।
  6. ਆਮਦਨ ਦੀ ਸੁਚੱਜੀ ਵੰਡ (Fair Distribution)
  7. ਬੁਨਿਆਦੀ ਮਨੁੱਖੀ ਅਧਿਕਾਰਾਂ ਦੀ ਯਕੀਨਹਾਨੀ ।
  8. ਪ੍ਰਾਕ੍ਰਿਤੀ ਅਤੇ ਸਾਧਨਾਂ ਦਾ ਸੁਰੱਖਿਅਣ ।

PSEB 12th Class Environmental Education Important Questions Chapter 4 ਵਾਤਾਵਰਣੀ ਪ੍ਰਬੰਧਣ (ਭਾਗ-1)

ਪ੍ਰਸ਼ਨ 6.
ਟੈਕਨੋਸਫੀਅਰ (Technosphere) ਕੀ ਹੈ ? ਉਦਾਹਰਣ ਦੇ ਕੇ ਸਪੱਸ਼ਟ ਕਰੋ ।
ਉੱਤਰ-
ਟੈਕਨੋਸਫੀਅਰ ਜਾਂ ਟੈਕਨੋਮੰਡਲ (Technosphere) – ਮਨੁੱਖੀ ਗਤੀਵਿਧੀਆਂ ਦੁਆਰਾ ਜੀਵ ਮੰਡਲ ਦਾ ਵੱਖ-ਵੱਖ ਹਿੱਸਿਆਂ/ਸੰਗਠਨਾਂ ਵਿਚ ਕੀਤੇ ਗਏ ਸੁਰੱਖਿਅਣ ਨੂੰ ਟੈਕਨੋਸਫੀਅਰ ਜਾਂ ਟੈਕਨੋਮੰਡਲ ਕਹਿੰਦੇ ਹਨ ।

ਉਦਾਹਰਣ- ਪਿੰਡਾਂ ਦੇ ਛੱਪੜ, ਜਿਨ੍ਹਾਂ ਦੀ ਵਰਤੋਂ ਮੱਛੀਆਂ ਪਾਲਣ ਜਾਂ ਇਸ ਦੇ ਪਾਣੀ ਦੀ ਭਿੰਨ-ਭਿੰਨ ਕੰਮਾਂ ਲਈ ਵਰਤੋਂ ਪਿੰਡ ਦੀ ਆਰਥਿਕਤਾ ਉੱਪਰ ਅਸਰ ਪਾਉਂਦੀ ਹੈ । ਇਸ ਦੇ ਨਾਲ ਹੀ ਇਹ ਛੱਪੜ ਹਾਨੀਕਾਰਕ ਜੀਵਾਂ ਦੇ ਨਾਸ਼ਕਾਂ, ਫਰਟੀਲਾਈਜ਼ਰ ਅਤੇ ਦੂਸਰੇ ਹੋਰ ਫੋਕਟ ਪਦਾਰਥਾਂ ਦੇ ਗਾਹੀ ਵਜੋਂ ਕੰਮ ਕਰਦਾ ਹੈ । ਇਸ ਦਾ ਸਿੱਟਾ ਨਵਾਂ ਸੈਂਟ-ਅਪ (Set up) ਦੀ ਸਥਾਪਨਾ ਕਰਨਾ ਨਿਕਲਿਆ ਹੈ । ਇਸ ਤਰ੍ਹਾਂ ਸਥਾਪਿਤ ਹੋਣ ਵਾਲੇ ਸੈਂਟ-ਅਪ ਦਾ ਨਤੀਜਾ ਅਭਾਵੀ ਨਕਾਰਾਤਮਕ (Negative) ਨਿਕਲਿਆ ਹੈ ਜਿਹੜਾ ਕਿ ਧਰਤੀ ਉੱਤੇ ਮੌਜੂਦ ਜੀਵਨ ਸਹਾਇਕ ਪ੍ਰਣਾਲੀਆਂ ਦੇ ਲਈ ਭੈੜਾ ਹੈ ।

ਪ੍ਰਸ਼ਨ 7.
ਡੈਮ ਕਿਉਂ ਉਸਾਰੇ ਜਾਂਦੇ ਹਨ ? ਇਨ੍ਹਾਂ ਦੇ ਨਕਾਰਾਤਮਕ ਪ੍ਰਭਾਵਾਂ ਦੀ ਸੂਚੀ ਬਣਾਓ ।
ਉੱਤਰ-
ਡੈਮਾਂ ਦੀ ਉਸਾਰੀ ਹੇਠ ਲਿਖੇ ਪ੍ਰਯੋਜਨਾਂ ਲਈ ਕੀਤੀ ਜਾਂਦੀ ਹੈ ।

  1. ਸਿੰਜਾਈ,
  2. ਬਿਜਲੀ ਪਣ ਬਿਜਲੀ ਪੈਦਾ ਕਰਨ ਲਈ,
  3. ਜਲ-ਪਾਰਕ (WaterPark)
  4. ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੇ ਲਈ ।

ਡੈਮਾਂ ਦੇ ਨਕਾਰਾਤਮਕ (Negative) ਪ੍ਰਭਾਵ (Negative Impact of Dams)

  1. ਵਣ ਭੂਮੀ ਦਾ ਗੁੰਮ ਹੋਣਾ ।
  2. ਜੀਵ ਵਿਭਿੰਨਤਾ ਦੀ ਗੁੰਮਸ਼ੁਦਗੀ
  3. ਵੱਡੀ ਸੰਖਿਆ ਵਿਚ ਆਬਾਦੀ ਦਾ ਵਿਸਥਾਪਨ
  4. ਡੈਮ ਨੇੜਲੇ ਖੇਤਰ ਵਿਚ ਭੂਚਾਲਾਂ ਦਾ ਖ਼ਤਰਾ ਵੱਧ ਜਾਣਾ ।

ਪ੍ਰਸ਼ਨ 8.
ਸਹਿਣਯੋਗ ਸਮਰੱਥਾ (Carrying Capacity) ਕੀ ਹੈ ?
ਉੱਤਰ-
ਕਿਸੇ ਪਰਿਸਥਿਤਿਕ ਪ੍ਰਣਾਲੀ (Eco System) ਦੁਆਰਾ ਵਸੋਂ ਦੇ ਆਕਾਰ ਦਿੱਤੇ ਗਏ ਸਮਰਥਨ ਨੂੰ ਸਹਿਣਯੋਗ ਸਮਰੱਥਾ ਆਖਦੇ ਹਨ ਅਤੇ ਇਹ ਨਿਰਭਰ ਕਰਦਾ ਹੈ-

  1. ਪਰਿਸਥਿਤਿਕ ਪ੍ਰਣਾਲੀ ਵਿਚ ਉਪਲੱਬਧ ਸਰੋਤਾਂ ਦੀ ਮਾਤਰਾ
  2. ਵਸੋਂ ਦਾ ਆਕਾਰ ।
  3. ਹਰੇਕ ਵਿਅਕਤੀ ਦੁਆਰਾ ਵਰਤੇ ਜਾਂਦੇ ਸਾਧਨਾਂ ਦੀ ਮਾਤਰਾ ।

ਪ੍ਰਸ਼ਨ 9.
ਮਨੁੱਖ ਦੁਆਰਾ ਰਚਿਤ ਜਗ ਵਿਚਾਰ (World View) ਅਤੇ ਈਕੋ-ਕੇਂਦਰਿਤ ਜਗ ਵਿਚਾਰ (Eco-centric world view) ਵਿਚ ਅੰਤਰ ਦੱਸੋ । ਉੱਤਰ-

ਲੱਛਣ (Characteristics) ਮਨੁੱਖ ਦੁਆਰਾ ਰਚਿਤ ਵਿਚਾਰ (Anthropogenic View) ਈਕੋ-ਕੇਂਦਰਿਤ ਵਿਚਾਰ (Eco-Centric View)
1. ਪਰਿਭਾਸ਼ਾ (Definition) ਮਨੁੱਖ ਜਾਤੀ ਦੀ ਸਫਲਤਾ ਅਤੇ ਨਰੋਈ ਆਰਥਿਕਤਾ ਕੁਦਰਤੀ ਸਾਧਨਾਂ ਦੀ  ਸ਼ੋਸ਼ਣ ਦੀ ਡਿਗਰੀ ਉੱਤੇ  ਨਿਰਭਰ ਕਰਦੀ ਹੈ । ਮਨੁੱਖ ਜਾਤੀ ਦੀ ਸਫਲਤਾ ਅਤੇ ਆਰਥਿਕਤਾ ਕੁਦਰਤੀ ਸਾਧਨਾਂ ਦੇ ਨਿਆਂ-ਪੂਰਵਕ ਵਰਤੋਂ ਉੱਪਰ ਨਿਰਭਰ ਕਰਦੀ ਹੈ ।
2. ਕੁਦਰਤੀ ਸਾਧਨਾਂ ਦੀ ਅਵਸਥਾ (Status of Natural Resources) ਪ੍ਰਿਥਵੀ, ਜਿੱਥੋਂ ਸਾਧਨਾਂ ਦੀ ਅਸੀਮਿਤ ਪੂਰਤੀ ਹੁੰਦੀ ਹੈ । ਪ੍ਰਿਥਵੀ, ਜਿੱਥੋਂ ਕੁਦਰਤੀ ਸਾਧਨਾਂ ਦੀ ਸੀਮਿਤ ਪੂਰਤੀ ਹੁੰਦੀ ਹੈ ।
3. ਸਭ ਤੋਂ ਮਹੱਤਵਪੂਰਨ ਅੰਸ਼ (Most Important Component) ਮਨੁੱਖ ਜਾਤੀ ਕਿਰਤੀ (Nature)
4. ਵਾਤਾਵਰਣ ਦੀ ਅੰਤਮ  ਅਵਸਥਾ (Fate of Environment) ਵਾਤਾਵਰਣ ਦਾ ਪਤਨ ਨਰੋਆ ਵਾਤਾਵਰਣ

PSEB 12th Class Environmental Education Important Questions Chapter 4 ਵਾਤਾਵਰਣੀ ਪ੍ਰਬੰਧਣ (ਭਾਗ-1)

ਪ੍ਰਸ਼ਨ 10.
ਆਰਥਿਕ ਪੱਖ ਤੋਂ ਵਾਤਾਵਰਣੀ ਪ੍ਰਬੰਧਣ ਦੇ ਟੀਚਿਆਂ ਦੀ ਸੂਚੀ ਬਣਾਓ ।
ਜਾਂ
ਵਾਤਾਵਰਣੀ ਪ੍ਰਬੰਧਨ ਦੇ ਤਿੰਨ ਆਰਥਿਕ ਪੱਖ ਲਿਖੋ ।
ਉੱਤਰ-

  1. ਜੀਵ ਅਨੇਕਰੂਪਤਾ ਦਾ ਸੁਰੱਖਿਅਤ
  2. ਬੁਨਿਆਦੀ ਲੋੜਾਂ ਨੂੰ ਪੂਰਿਆਂ ਕਰਨਾ
  3. ਨਿਆਇ ਸੰਗਤੀ (Equity)
  4. ਮੌਕੇ ਦਾ ਫਾਇਦਾ ਉਠਾਉਣਾ ਅਥਵਾ ਮੌਕੇ ਤਕ ਪਹੁੰਚ ।
  5. ਰੋਜ਼ਗਾਰ
  6. ਟਿਕਾਊ ਵਿਕਾਸ
  7. ਇਸਤਰੀ ਸ਼ਕਤੀ
  8. ਕੁਦਰਤੀ ਸਾਧਨਾਂ ਦਾ ਸੁਰੱਖਿਅਣ ।

ਪ੍ਰਸ਼ਨ 11.
ਵਾਤਾਵਰਣ ਪ੍ਰਬੰਧ ਦੇ ਤਿੰਨ ਤਕਨੀਕੀ ਪੱਖ ਲਿਖੋ ।
ਉੱਤਰ-
ਵਾਤਾਵਰਣ ਪ੍ਰਬੰਧ ਦੇ ਤਿੰਨ ਤਕਨੀਕੀ ਪੱਖ-

  1. ਪ੍ਰਦੂਸ਼ਣ ‘ਤੇ ਕਾਬੂ ਪਾਉਣ ਦੇ ਲਈ ਲੈਡ ਰਹਿਤ ਪੈਟਰੋਲ ਅਤੇ ਨਿਪੀੜਤ ਕੁਦਰਤੀ ਗੈਸ ਦੀ ਵਰਤੋਂ ਕਰਨਾ ।
  2. ਪ੍ਰਦੂਸ਼ਣ ਪੈਦਾ ਕਰਨ ਵਾਲੇ ਨਿਲੰਬਿਤ ਕਣਾਂ ਨੂੰ ਹਟਾਉਣ ਦੇ ਲਈ ਇਲੈੱਕਟ੍ਰੋਸਟੈਟਿਕ ਅਵਖੇਪਕਾਂ (Electrostatic precipators) ਅਤੇ ਮਾਜਿਆਂ (scrubbers) ਦੀ ਵਰਤੋਂ ਕਰਨਾ ।
  3. ਹਾਨੀਕਾਰਕ ਗੈਸਾਂ ਜਿਵੇਂ ਕਿ SO2, CO2 ਅਤੇ NO2, ਆਦਿ ਨੂੰ ਗਿੱਲੇ ਮਾਜਿਆਂ ਦੁਆਰਾ ਦੂਰ ਕਰਨਾ ।
  4. ਉਦਯੋਗਾਂ ਦੇ ਵਹਿਣਾਂ ਨੂੰ ਨਿਰੂਪਣ ਕਰਨ ਵਾਲੇ ਪਲਾਟਾਂ (Efficient treatment plants) ਦੀ ਸਹਾਇਤਾ ਨਾਲ ਸ਼ੁੱਧ ਕਰਨਾ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Question)

ਪ੍ਰਸ਼ਨ 1.
ਵਾਤਾਵਰਣੀ ਸਾਂਭ-ਸੰਭਾਲ ਦੀ ਜ਼ਰੂਰਤ ਦੀ ਵਿਆਖਿਆ ਕਰੋ ।
ਜਾਂ
ਵਾਤਾਵਰਣ ਪ੍ਰਬੰਧਣ ਕਿਉਂ ਜ਼ਰੂਰੀ ਹੈ ?
ਉੱਤਰ-
ਵਾਤਾਵਰਣੀ ਪ੍ਰਬੰਧਣ ਦੀ ਜ਼ਰੂਰਤ (Need of Environmental Preservation) – ਭੌਤਿਕ ਜਾਂ ਨਿਰਜੀਵ (Non Living) ਤੇ ਜੀਵਿਤ (Living) ਜੀਵ, ਵਾਤਾਵਰਣ ਦੇ ਦੋ ਮੁੱਖ ਸੰਘਟਕ ਹਨ । ਜੀਵਿਤ ਘਟਕਾਂ ਵਿਚ ਪੌਦੇ (ਉਤਪਾਦਕ), ਪ੍ਰਾਣੀ (ਉਪਭੋਗਤਾ) ਅਤੇ ਸੂਖਮ ਜੀਵ (ਨਿਖੇੜਕ) ਸ਼ਾਮਿਲ ਹਨ ਅਤੇ ਇਹ ਸੰਘਟਕ ਆਪਸੀ ਅੰਤਰ-ਕ੍ਰਿਆਵਾਂ, ਭੋਜਨ ਲੜੀਆਂ, ਭੋਜਨ ਜਾਲ, ਮਾਦੇ ਦੇ ਪੁਨਰ-ਚੱਕਰਣ ਅਤੇ ਊਰਜਾ ਸੰਚਾਰ ਦੁਆਰਾ ਦਰਸਾਉਂਦੇ ਹਨ ਅਤੇ ਇਹ ਸਾਰੇ ਕੰਮ ਕੁਦਰਤ ਵਿਚ ਸੰਤੁਲਨ ਦੇ ਕਾਇਮ ਰਹਿਣ ਦੇ ਵਾਸਤੇ ਬਹੁਤ ਜ਼ਰੂਰੀ ਹਨ ।

ਨਿਰਜੀਵ ਸੰਘਟਕਾਂ ਵਿਚ ਪਾਣੀ, ਹਵਾ ਦੇ ਨਾਲ ਵਾਯੂ ਮੰਡਲੀ ਕਾਰਕ ਜ਼ਮੀਨ/ਭੁਮੀ ਨਾਲ ਸੰਬੰਧਿਤ ਕਾਰਕ (Edaphic Factors) ਵੀ ਸ਼ਾਮਲ ਹਨ ।

ਕੁਦਰਤ (Nature) ਵਿਚ ਨਿਰਜੀਵ ਅਤੇ ਜੀਵਿਤ ਘਟਕ ਆਪਸ ਵਿਚ ਅੰਤਰ-ਕ੍ਰਿਆਵਾਂ ਅਤੇ ਆਪਸੀ ਨਿਰਭਰਤਾ ਵੀ ਦਰਸਾਉਂਦੇ ਹਨ ਅਤੇ ਇਨ੍ਹਾਂ ਵਿੱਚੋਂ ਕਿਸੇ ਵੀ ਸੰਘਟਕ ਜਾਂ ਉਪਸੰਘਟਕ (Sub-Component) ਵਿਚ ਆਈ ਤਬਦੀਲੀ ਦੇ ਕਾਰਨ ਪਰਿਸਥਿਤੀ ਦੇ ਸੰਤੁਲਨ ਹੋਮੀਓਸਟੈਸਿਸ (Homeostasis) ਵਿੱਚ ਗੜਬੜੀ ਪੈਦਾ ਹੋ ਸਕਦੀ ਹੈ, ਜਿਸ ਦੇ ਫਲਸਰੂਪ ਪ੍ਰਿਥਵੀ ਉੱਤੇ ਜੀਵਨ ਦੀ ਉੱਤਰਜੀਵਤਾ ਅਤੇ ਕਾਇਮ ਰਹਿਣ ਵਿਚ ਮੁਸ਼ਕਿਲਾਂ ਉਤਪੰਨ ਹੋ ਸਕਦੀਆਂ ਹਨ । ਇਸ ਕਾਰਨ ਜ਼ਮੀਨ ਉੱਤੇ ਜੀਵਨ ਦੇ ਕਾਇਮ ਰਹਿਣ ਦੇ ਵਾਸਤੇ ਸ਼ੁੱਧ ਵਾਤਾਵਰਣ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਨਰੋਆ ਵਾਤਾਵਰਣ ਹੀ ਭੋਜਨ, ਉਰਜਾ, ਪਾਣੀ ਅਤੇ ਹਵਾ ਵਰਗੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰ ਸਕਦਾ ਹੈ ।

PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

Punjab State Board PSEB 11th Class Environmental Education Book Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ Textbook Exercise Questions and Answers.

PSEB Solutions for Class 11 Environmental Education Chapter 13 ਊਰਜਾ ਦੇ ਗੈਰ ਰਵਾਇਤੀ ਸੋਤ

Environmental Education Guide for Class 11 PSEB ਊਰਜਾ ਦੇ ਗੈਰ ਰਵਾਇਤੀ ਸੋਤ Textbook Questions and Answers

(ਓ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਊਰਜਾ ਦੇ ਵੱਖ-ਵੱਖ ਗੈਰ-ਰਵਾਇਤੀ (Non-conventional) ਸ੍ਰੋਤਾਂ ਦੇ ਨਾਮ ਲਿਖੋ ।
ਉੱਤਰ-
ਬਾਇਓਮਾਸ, ਪੌਣ ਊਰਜਾ, ਸੂਰਜੀ ਸੌਰ ਊਰਜਾ, ਸਮੁੰਦਰੀ ਊਰਜਾ, ਭੂ-ਤਾਪੀ ਊਰਜਾ ਅਤੇ ਨਿਊਕਲੀਅਰ ਊਰਜਾ ।

ਪ੍ਰਸ਼ਨ 2.
ਊਰਜਾ ਦੇ ਗੈਰ-ਰਵਾਇਤੀ ਸ੍ਰੋਤਾਂ ਨੂੰ ਨਵਿਆਉਣਯੋਗ ਊਰਜਾ ਸ੍ਰੋਤ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਗੈਰ-ਰਵਾਇਤੀ ਸ੍ਰੋਤਾਂ ਦਾ ਕੁਦਰਤ ਦੁਆਰਾ ਨਵੀਨੀਕਰਨ ਕੀਤਾ ਜਾ ਸਕਦਾ ਹੈ, ਇਸ ਲਈ ਉਸ ਨੂੰ ਨਵਿਆਉਣਯੋਗ ਯੋਗ ਸ੍ਰੋਤਾਂ ਦੇ ਰੂਪ ਵਿਚ ਜਾਣਿਆ ਜਾਂਦਾ ਹੈ ।

ਪ੍ਰਸ਼ਨ 3.
ਬਾਲਣ-ਲੱਕੜੀ ਨੂੰ ਚਾਰਕੋਲ ਵਿੱਚ ਕਿਵੇਂ ਬਦਲਿਆ ਜਾ ਸਕਦਾ ਹੈ ?
ਉੱਤਰ-
ਜਲਣਸ਼ੀਲ ਲੱਕੜੀ ਨੂੰ ਅੰਸ਼ਿਕ ਰੂਪ ਵਿਚ ਆਕਸੀਜਨ ਦੀ ਘੱਟ ਮਾਤਰਾ ਵਿਚ ਜਲਾ ਕੇ ਚਾਰਕੋਲ ਵਿਚ ਤਬਦੀਲ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 4.
ਦੋ ਤਰਲ ਬਾਲਣ ਦੱਸੋ, ਜੋ ਕਿ ਜੈਵ-ਪੁੰਜ ਤੋਂ ਬਣਾਏ ਜਾ ਸਕਦੇ ਹਨ ।
ਉੱਤਰ-
ਬਾਇਓ ਗੈਸ ਅਤੇ ਬਾਇਓ ਡੀਜ਼ਲ।

ਪ੍ਰਸ਼ਨ 5.
ਬਾਇਓਗੈਸ ਦੀ ਰਚਨਾ ਦੱਸੋ ।
ਉੱਤਰ-
ਮਿਥੇਨਾਲ ਅਤੇ ਇਥੇਨਾਲ ਦੇ ਨਾਲ H2S ਅਤੇ CO2 ਆਦਿ ।

PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਪ੍ਰਸ਼ਨ 6.
ਤੇਲ ਪੈਦਾ ਕਰਨ ਵਾਲੇ ਇਕ ਪੌਦੇ ਦਾ ਨਾਂ ਲਿਖੋ ।
ਉੱਤਰ-
ਜਟਰੋਫਾ ਤੇ ਹੋਰ ਯੋਫੋਬਿਆਸੀ ਪਰਿਵਾਰ ਨਾਲ ਸੰਬੰਧਿਤ ਪੌਦੇ।

ਪ੍ਰਸ਼ਨ 7.
ਊਰਜਾ ਦਾ ਕਿਹੜਾ ਨਵਿਆਉਣਯੋਗ ਸ੍ਰੋਤ, ਸਭ ਤੋਂ ਵੱਧ ਮਹੱਤਵਪੂਰਨ ਹੈ ?
ਉੱਤਰ-
ਸੂਰਜੀ ਊਰਜਾ।

ਪ੍ਰਸ਼ਨ 8.
ਸੂਰਜੀ ਪੈਨਲ (Solar Panel) ਕਿਸਨੂੰ ਆਖਦੇ ਹਨ ?
ਉੱਤਰ-
ਵੱਡੀ ਮਾਤਰਾ ਵਿਚ ਫੋਟੋਵੋਲਟਿਕ ਸੈੱਲਾਂ ਨੂੰ ਇਕ-ਦੂਸਰੇ ਦੇ ਨਾਲ ਜੋੜ ਕੇ ਬਿਜਲੀ ਦੀ ਵੱਧ ਮਾਤਰਾ ਪੈਦਾ ਕਰਨ ਦੇ ਲਈ ਬਣਾਏ ਗਏ ਯੰਤਰ ਨੂੰ ਸੂਰਜੀ ਪੈਨਲ ਕਿਹਾ ਜਾਂਦਾ ਹੈ।

ਪ੍ਰਸ਼ਨ 9.
ਪੌਣ ਟਰਬਾਈਨ ਕੀ ਹੁੰਦੀ ਹੈ ?
ਉੱਤਰ-
ਬਿਜਲੀ ਉਤਪੰਨ ਕਰਨ ਵਾਲੀਆਂ ਪੌਣ ਮਸ਼ੀਨਾਂ ਹਵਾ ਨਾਲ ਚਲਣ ਵਾਲੀਆਂ ਮਸ਼ੀਨਾਂ ਨੂੰ ਪੌਣ ਟਰਬਾਈਨ ਆਖਿਆ ਜਾਂਦਾ ਹੈ।

ਪ੍ਰਸ਼ਨ 10.
ਪੌਣ ਟਰਬਾਈਨ ਚਲਾਉਣ ਲਈ ਜ਼ਰੂਰੀ ਢੁੱਕਵੀਂ ਹਵਾ ਦੀ ਗਤੀ ਦੱਸੋ।
ਉੱਤਰ-
8.23 ਮੀ: /ਸੈਕਿੰਡ।

ਪ੍ਰਸ਼ਨ 11.
ਜਵਾਰਭਾਟੇ ਦੀ ਪਰਿਭਾਸ਼ਾ ਦਿਉ ।
ਉੱਤਰ-
ਚੰਦਰਮਾ ਅਤੇ ਸੂਰਜ ਦੇ ਗੁਰੁਤਾਕਰਸ਼ਨ ਸ਼ਕਤੀ ਦੇ ਕਾਰਨ ਸਮੁੰਦਰੀ ਪਾਣੀ ਦਾ ਚੜ੍ਹਨਾ ਅਤੇ ਉਤਰਨਾ ਜਵਾਰਭਾਟਾ ਅਖਵਾਉਂਦਾ ਹੈ।

ਪ੍ਰਸ਼ਨ 12.
ਛੋਟੇ ਪੱਧਰ ਦੇ ਪਣ-ਬਿਜਲੀ ਘਰਾਂ ਨੂੰ ਵਧੇਰੇ ਵਾਤਾਵਰਣ ਪੱਖੀ ਕਿਉਂ ਮੰਨਿਆ ਜਾਂਦਾ ਹੈ ?
ਉੱਤਰ-
ਛੋਟੇ ਪੱਧਰ ਦੇ ਪਣ-ਬਿਜਲੀ ਘਰਾਂ ਨੂੰ ਬਣਾਉਣ ਦੇ ਲਈ ਛੋਟਾ ਬੰਨ੍ਹ ਬਣਾਇਆ ਜਾਂਦਾ ਹੈ। ਇਸ ਲਈ ਵਾਤਾਵਰਣ ਘੱਟ ਪ੍ਰਭਾਵਿਤ ਹੁੰਦਾ ਹੈ। ਇਸ ਲਈ ਇਨ੍ਹਾਂ ਨੂੰ ਵਧੇਰੇ ਵਾਤਾਵਰਣ ਪੱਖੀ ਮੰਨਿਆ ਜਾਂਦਾ ਹੈ।

ਪ੍ਰਸ਼ਨ 13.
ਉਹਨਾਂ ਦੋ ਸਥਾਨਾਂ ਦੇ ਨਾਂ ਲਿਖੋ, ਜਿੱਥੇ ਭੂ-ਤਾਪ ਊਰਜਾ ਦੀ ਪ੍ਰਾਪਤੀ ਲਈ ਛੋਟੇ ਪ੍ਰਾਜੈਕਟ ਸਥਾਪਿਤ ਕੀਤੇ ਗਏ ਹਨ।
ਉੱਤਰ-
ਮਨੀਕਰਨ, ਪੁਗਾਵੈਲੀ ਲਦਾਖ)।

(ਅ) ਛੋਟੀ ਉੱਤਰਾਂ ਵਾਲੇ ਸਨ (Type I)

ਪ੍ਰਸ਼ਨ 1.
ਉਰਜਾ ਦੇ ਰਵਾਇਤੀ ਸੋਤਾਂ ਦੇ ਮੁਕਾਬਲੇ ਉਰਜਾ ਦੇ ਗੈਰ-ਰਵਾਇਤੀ ਸੋਤਾਂ ਦੀਆਂ ਕਿਹੜੀਆਂ-ਕਿਹੜੀਆਂ ਖੂਬੀਆਂ ਹਨ ?
ਉੱਤਰ-
ਗੈਰ-ਰਵਾਇਤੀ ਊਰਜਾ ਸ੍ਰੋਤ ਵਾਤਾਵਰਣ ਦੇ ਅਨੁਕੂਲ ਹਨ ਕਿਉਂਕਿ ਇਸ ਦੇ ਉਪਯੋਗ ਨਾਲ ਪ੍ਰਦੂਸ਼ਣ ਨਹੀਂ ਹੁੰਦਾ। ਇਹ ਸੋਤ ਉਰਜਾ ਦਾ ਕਦੇ ਨਾ ਖ਼ਤਮ ਹੋਣ ਵਾਲਾ ਭੰਡਾਰ ਹਨ। ਇਸ ਲਈ ਇਹਨਾਂ ਦਾ ਉਪਯੋਗ ਕਰਦੇ ਰਹਿਣ ਨਾਲ ਇਹ ਕਦੀ ਸਮਾਪਤ ਨਹੀਂ ਹੁੰਦੇ ਕਿਉਂਕਿ ਪ੍ਰਾਕ੍ਰਿਤੀ ਇਨ੍ਹਾਂ ਦਾ ਦੁਬਾਰਾ ਨਵੀਕਰਨ ਕਰ ਸਕਦੀ ਹੈ। ਇਸ ਦੇ ਉਲਟ ਰਵਾਇਤੀ ਉਰਜਾ ਸੋਤ ਅਧਿਕ ਉਪਯੋਗ ਦੇ ਬਾਅਦ ਖ਼ਤਮ ਹੋ ਜਾਂਦਾ ਹੈ ਅਤੇ ਪ੍ਰਦੂਸ਼ਣ ਦੀ ਮਾਤਰਾ ਵੀ ਵੱਧ ਹੁੰਦੀ ਹੈ।

PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਪ੍ਰਸ਼ਨ 2.
ਜੈਵ-ਪੁੰਜ ਊਰਜਾ (Biomass Energy) ਵਿਚ ਕੀ ਕੁੱਝ ਸ਼ਾਮਲ ਹੈ ?
ਉੱਤਰ-
ਬਾਇਓਮਾਸ ਵਿਚ ਲੱਕੜੀ, ਤੇਜ਼ੀ ਨਾਲ ਵਿਕਸਿਤ ਹੋਣ ਵਾਲੇ ਪੌਦੇ, ਪਸ਼ੂਆਂ ਦਾ ਗੋਬਰ, ਫ਼ਸਲਾਂ ਦੀ ਰਹਿੰਦ-ਖੂੰਹਦ ਆਦਿ ਸ਼ਾਮਲ ਹੁੰਦਾ ਹੈ। ਬਾਇਓਮਾਸ ਊਰਜਾ ਵਿਚ ਪੌਦਿਆਂ ਦੁਆਰਾ ਪ੍ਰਕਾਸ਼ ਸੰਸ਼ਲੇਸ਼ਣ ਦੀ ਪ੍ਰਕਿਰਿਆ ਦੁਆਰਾ ਨਿਰਮਿਤ ਰਸਾਇਣਿਕ ਊਰਜਾ ਦੇ ਰੂਪ ਵਿਚ ਸੂਰਜੀ ਊਰਜਾ ਹੀ ਮੌਜੂਦ ਹੁੰਦੀ ਹੈ।

ਪ੍ਰਸ਼ਨ 3.
ਇੱਕ ਫੋਟੋਵਾਲਟਿਕ ਸੈੱਲ ਬਿਜਲੀ ਕਿਵੇਂ ਪੈਦਾ ਕਰਦਾ ਹੈ ?
ਉੱਤਰ-
ਫੋਟੋਵਾਲਟਿਕ ਸੈੱਲ ਦੇ ਉਪਯੋਗ ਨਾਲ ਸੂਰਜੀ ਵਿਕਿਰਨਾਂ ਦੀ ਊਰਜਾ ਨੂੰ ਸਿੱਧੇ ਤੌਰ ‘ਤੇ ਬਿਜਲੀ ਵਿਚ ਤਬਦੀਲ ਕੀਤਾ ਜਾ ਸਕਦਾ ਹੈ। ਫੋਟੋਵਾਲਟਿਕ ਸੈੱਲ ਵਿਸ਼ੁੱਧ ਸਿਲੀਕਾਨ ਅਤੇ ਕੁੱਝ ਹੋਰ ਰਸਾਇਣਾਂ ਜਿਸ ਤਰ੍ਹਾਂ ਗੈਲੀਅਮ, ਆਰਸੀਨਾਇਡ ਜਾਂ ਕੈਡੀਅਮ ਸਲਫਾਈਡ ਨਾਲ ਬਣੇ ਹੁੰਦੇ ਹਨ। ਇਨ੍ਹਾਂ ਸੈੱਲਾਂ ਤੇ ਜਦੋਂ ਸੂਰਜ ਦੀ ਰੌਸ਼ਨੀ ਪੈਂਦੀ ਹੈ ਤਾਂ ਇਨ੍ਹਾਂ ਵਿਚ ਇਲੈੱਕਟ੍ਰਾਨ ਉਤਸਰਜਤ ਹੋ ਜਾਂਦੇ ਹਨ ਅਤੇ ਕੁੱਝ ਮਾਤਰਾ ਵਿਚ ਕਰੰਟ ਪੈਦਾ ਹੋ ਜਾਂਦਾ ਹੈ। ਬਿਜਲੀ ਪੈਦਾ ਕਰਨ ਦੀ ਸਮਰੱਥਾ ਵਿਚ ਵਾਧਾ ਕਰਨ ਲਈ ਕੂਮ ਵਿਚ ਫੋਟੋਵਾਲਟਿਕ ਸੈੱਲਾਂ ਨੂੰ ਇਕ-ਦੂਸਰੇ ਦੇ ਨਾਲ ਜੋੜ ਕੇ ਸੂਰਜੀ ਪੈਨਲ ਬਣਾਇਆ ਜਾਂਦਾ ਹੈ। ਫੋਟੋਵਾਲਟਿਕ ਸੈੱਲ ਦੁਆਰਾ ਉਤਪੰਨ ਬਿਜਲੀ ਅਪਰਤਵਾਂ ਕਰੰਟ (Direct Current) ਅਖਵਾਉਂਦਾ ਹੈ। ਜਿਸਨੂੰ ਇਲੈੱਕਟਾਨਿਕ ਪਰਿਵਰਤਨ ਨਾਲ ਪਰਤਵਾਂ ਕਰੰਟ (Alternating Current) ਵਿਚ ਬਦਲ ਦਿੱਤਾ ਜਾਂਦਾ ਹੈ।
PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 1

ਪ੍ਰਸ਼ਨ 4.
ਸੌਰ ਸੂਰਜੀ ਊਰਜਾ ਦੇ ਫਾਇਦੇ ਦੱਸੋ ।
ਉੱਤਰ-
ਸੂਰਜੀ ਊਰਜਾ ਦੇ ਬਹੁਤ ਲਾਭ ਹਨ। ਸੂਰਜੀ ਊਰਜਾ ਨਵੀਕਰਨ ਊਰਜਾ ਸ੍ਰੋਤ ਹੋਣ ਦੇ ਨਾਲ ਹਰ ਜਗਾ ਆਸਾਨੀ ਨਾਲ ਮਿਲਣ ਵਾਲਾ ਸੋਤ ਵੀ ਹੈ। ਇਸ ਦੇ ਨਾਲ-ਨਾਲ ਸੂਰਜੀ ਉਰਜਾ ਨੂੰ ਵਰਤਣ ਨਾਲ ਵਾਤਾਵਰਣ ਵਿਚ ਪ੍ਰਦੂਸ਼ਣ ਨਹੀਂ ਫੈਲਦਾ।

ਪ੍ਰਸ਼ਨ 5.
ਸੌਰ ਜਾਂ ਸੂਰਜੀ ਉਰਜਾ ਵਿੱਚ ਕੀ ਤਰੁੱਟੀ ਹੈ ?
ਉੱਤਰ-
ਸੂਰਜੀ ਉਰਜਾ ਬਹੁਤ ਜ਼ਿਆਦਾ ਲਾਭਦਾਇਕ ਹੈ ਪਰ ਕਿਸੇ ਖੇਤਰ ਦੁਆਰਾ ਪ੍ਰਾਪਤ ਕੀਤੀ ਜਾਣ ਵਾਲੀ ਸੂਰਜੀ ਉਰਜਾ ਮੌਸਮ ਅਤੇ ਭੌਤਿਕ ਸਥਿਤੀ ਤੇ ਨਿਰਭਰ ਕਰਦੀ ਹੈ।
ਇਸ ਦੀਆਂ ਕਮੀਆਂ ਹੇਠ ਦਿੱਤੀਆਂ ਹਨ –

  1. ਸੂਰਜੀ ਊਰਜਾ ਦੀ ਜਿਹੜੀ ਮਾਤਰਾ ਧਰਤੀ ਤਕ ਪਹੁੰਚਦੀ ਹੈ, ਉਹ ਯੰਤਰਾਂ ਦੇ ਕੰਮ ਕਰਨ ਲਈ ਪ੍ਰਭਾਵੀ ਨਹੀਂ ਹੈ।
  2. ਸੂਰਜੀ ਉਰਜਾ ਲਗਾਤਾਰ ਬਰਾਬਰ ਰੂਪ ਵਿਚ ਨਹੀਂ ਮਿਲਦੀ।
  3. ਸੂਰਜੀ ਉਰਜਾ ਰਾਤ ਦੇ ਸਮੇਂ ਅਤੇ ਬੱਦਲ ਘਿਰੇ ਹੋਣ ਸਮੇਂ ਪ੍ਰਾਪਤ ਨਹੀਂ ਹੁੰਦੀ ਹੈ।

ਪ੍ਰਸ਼ਨ 6.
ਪੌਣ-ਫਾਰਮ (Wind Farm) ਕੀ ਹੁੰਦਾ ਹੈ ?
ਉੱਤਰ-
ਉਹ ਅਵਸਥਾ ਜਿਸ ਵਿਚ ਬਿਜਲੀ ਦੀ ਸ਼ਕਤੀ ਨੂੰ ਵਧਾਉਣ ਲਈ ਇਕ ਵੱਡੇ ਖੇਤਰ ਵਿਚ ਜ਼ਿਆਦਾ ਗਿਣਤੀ ਵਿਚ ਵਾਯੂ ਟਰਬਾਈਨਾਂ ਲਗਾ ਦਿੱਤੀਆਂ ਜਾਂਦੀਆਂ ਹਨ, ਉਹ ਪੌਣ-ਫਾਰਮ ਕਹਾਉਂਦੀ ਹੈ।

ਪ੍ਰਸ਼ਨ 7.
ਭਾਰਤ ਦੇ ਚਾਰ ਪਣ-ਬਿਜਲੀ ਪ੍ਰਾਜੈਕਟਾਂ ਦੇ ਨਾਮ ਲਿਖੋ।
ਉੱਤਰ-
ਭਾਖੜਾ ਨੰਗਲ ਯੋਜਨਾ, ਟਿਹਰੀ ਯੋਜਨਾ, ਦਮੋਦਰ ਘਾਟੀ ਯੋਜਨਾ, ਹੀਰਾਕੁਡ ਯੋਜਨਾ।

PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਪ੍ਰਸ਼ਨ 8.
ਪਣ-ਊਰਜਾ ਦੀਆਂ ਦੋ ਖਾਮੀਆਂ ਦੱਸੋ।
ਉੱਤਰ-
ਪਣ-ਊਰਜਾ ਪੈਦਾ ਕਰਨ ਲਈ ਨਦੀਆਂ ਦੇ ਪਾਣੀ ਨੂੰ ਰੋਕ ਕੇ ਵੱਡੇ-ਵੱਡੇ ਡੈਮ ਬਣਾਏ ਜਾਂਦੇ ਹਨ ਜਿਹੜੇ ਹਾਨੀਕਾਰਕ ਹੁੰਦੇ ਹਨ –

  • ਡੈਮਾਂ ਦੇ ਨਿਰਮਾਣ ਦੇ ਸਮੇਂ ਜੰਗਲਾਂ ਦਾ ਵਿਨਾਸ਼ ਹੁੰਦਾ ਹੈ ਜੋ ਕੁਦਰਤੀ ਅਸੰਤੁਲਨ ਦਾ ਕਾਰਨ ਬਣਦਾ ਹੈ।
  • ਡੈਮ ਬਣਨ ਕਾਰਨ ਉਸ ਖੇਤਰ ਵਿਚ ਭੁਚਾਲ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ। ਜਿਸ ਤਰ੍ਹਾਂ ਹਿਮਾਲਿਆ ਖੇਤਰ ਅਤੇ ਨਰਮਦਾ ਘਾਟੀ ਖ਼ਤਰੇ ਵਾਲੇ ਸਥਾਨ ਮੰਨੇ ਜਾਂਦੇ ਹਨ।
  • ਡੈਮਾਂ ਦੀ ਉਸਾਰੀ ’ਤੇ ਖ਼ਰਚ ਬਹੁਤ ਆਉਂਦਾ ਹੈ ।

ਪ੍ਰਸ਼ਨ 9.
ਨਿਊਕਲੀਅਰ ਸੰਯੋਜਨ ਕੀ ਹੁੰਦਾ ਹੈ ?
ਉੱਤਰ-
ਜਦੋਂ ਦੋ ਘੱਟ ਭਾਰ ਵਾਲੇ ਪ੍ਰਮਾਣੂ ਆਪਸ ਵਿਚ ਜੁੜਦੇ ਹਨ ਤਾਂ ਭਾਰੀ ਪ੍ਰਮਾਣੂ ਕੇਂਦਰਕ ਦਾ ਨਿਰਮਾਣ ਹੁੰਦਾ ਹੈ।

ਪ੍ਰਸ਼ਨ 10.
ਊਰਜਾ ਦੇ ਗੈਰ-ਰਵਾਇਤੀ ਸ੍ਰੋਤਾਂ ਨੂੰ ਉਤਸ਼ਾਹਿਤ ਕਿਉਂ ਕੀਤਾ ਜਾਣਾ ਚਾਹੀਦਾ ਹੈ ?
ਉੱਤਰ-
ਊਰਜਾ ਦੇ ਗੈਰ-ਰਵਾਇਤੀ ਸ੍ਰੋਤ ਨਵਿਆਉਣਯੋਗ ਸ੍ਰੋਤ ਹਨ। ਇਸ ਲਈ ਜ਼ਿਆਦਾ ਤੋਂ ਜ਼ਿਆਦਾ ਵਰਤਣ ਦੇ ਬਾਅਦ ਵੀ ਮੁੱਕਣ ਦਾ ਖ਼ਤਰਾ ਨਹੀਂ ਹੈ। ਇਸ ਤੋਂ ਇਲਾਵਾ ਇਨ੍ਹਾਂ ਦੇ ਵਰਤਣ ਨਾਲ ਪ੍ਰਦੂਸ਼ਣ ਵੀ ਘੱਟ ਫੈਲਦਾ ਹੈ। ਇਸ ਲਈ ਗੈਰ-ਰਵਾਇਤੀ ਸੋਤਾਂ ਦੇ ਲਾਭ ਦੇਖਦੇ ਹੋਏ ਇਨ੍ਹਾਂ ਨੂੰ ਵਧਾਉਣਾ ਜ਼ਰੂਰੀ ਹੈ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ(Type II)

ਪ੍ਰਸ਼ਨ 1.
ਬਾਇਓਗੈਸ ਕਿਵੇਂ ਪੈਦਾ ਕੀਤੀ ਜਾਂਦੀ ਹੈ ?
ਉੱਤਰ-
ਬਾਇਓਗੈਸ ਸੂਖ਼ਮ ਜੀਵਾਂ ਦੀ ਕਿਰਿਆ ਤੋਂ ਪੈਦਾ ਹੁੰਦੀ ਹੈ। ਬਾਇਓਗੈਸ ਬਣਾਉਣ ਲਈ ਪਸ਼ੂਆਂ ਦਾ ਗੋਹਾ, ਬਨਸਪਤੀ ਦੇ ਸੁੱਕੇ ਪੱਤੇ, ਹਵਾ ਰਹਿਤ ਜਾਂ ਅਣਆਕਸੀ (Anaerobic) ਜੀਵਾਣੂ ਦੁਆਰਾ ਜਲ-ਰਹਿਤ ਅਵਸਥਾ ਵਿਚ ਰੱਖਿਆ ਜਾਂਦਾ ਹੈ। ਇਸ ਦੇ ਫਲਸਰੂਪ ਇਹ ਇਕ ਸੜੇ ਹੋਏ ਘੋਲ ਵਿਚ ਬਦਲ ਜਾਂਦਾ ਹੈ ਜਿਸ ਨਾਲ ਮੀਥੇਨ, ਸਲਫਰ ਡਾਈਆਕਸਾਈਡ ਆਦਿ ਗੈਸਾਂ ਉਤਪੰਨ ਹੁੰਦੀਆਂ ਹਨ। ਇਨ੍ਹਾਂ ਗੈਸਾਂ ਦੇ ਮਿਸ਼ਰਨ ਨੂੰ ਬਾਇਓਗੈਸ ਆਖਦੇ ਹਨ।

ਪ੍ਰਸ਼ਨ 2.
ਉਰਜਾ ਦੇ ਸੋਤ ਵੱਜੋਂ ਬਾਇਓਗੈਸ ਵਿਚ ਕਿਹੜੀਆਂ-ਕਿਹੜੀਆਂ ਖਾਮੀਆਂ ਹਨ ?
ਉੱਤਰ-
ਊਰਜਾ ਦੇ ਸੋਤ ਵੱਜੋਂ ਬਾਇਓਗੈਸ ਦੀਆਂ ਹੇਠ ਲਿਖੀਆਂ ਖਾਮੀਆਂ ਹਨ –

  1. ਬਾਇਓਗੈਸ ਦੀ ਵਰਤੋਂ ਨਾਲ ਕਾਰਬਨਡਾਈਆਕਸਾਈਡ ਵਾਯੂਮੰਡਲ ਵਿਚ ਵੱਧ ,’ ਜਾਂਦੀ ਹੈ ਜਿਸ ਨਾਲ ਸੰਸਾਰਕ ਤਾਪ ਵਧਣ ਵਰਗੀਆਂ ਮੁਸ਼ਕਿਲਾਂ ਆ ਸਕਦੀਆਂ ਹਨ।
  2. ਬਾਇਓਗੈਸ ਦੇ ਹੋਰ ਰੂਪ ਵਿਚ ਜਲਣ ਕਰਕੇ ਵਾਯੂਮੰਡਲ ਵਿਚ ਸਲਫਰ ਅਤੇ ਨਾਈਟ੍ਰੋਜਨ ਦੇ ਆਕਸਾਈਡ ਛੱਡਦੇ ਹਨ ਜੋ ਦੁਸ਼ਣ ਦਾ ਕਾਰਨ ਬਣਦੀ ਹੈ ।
  3. ਬਾਇਓਗੈਸ ਯੰਤਰ ਨੂੰ ਸਥਾਪਿਤ ਕਰਨ ਲਈ ਕਾਫ਼ੀ ਜਗ੍ਹਾ ਦੀ ਜ਼ਰੂਰਤ ਹੁੰਦੀ ਹੈ, ‘ ਜਿਸ ਕਰਕੇ ਇਨ੍ਹਾਂ ਨੂੰ ਸ਼ਹਿਰਾਂ ਅਤੇ ਨਗਰਾਂ ਵਿਚ ਸਥਾਪਿਤ ਨਹੀਂ ਕੀਤਾ ਜਾਂਦਾ ।

ਪ੍ਰਸ਼ਨ 3.
ਪਾਣੀ ਗਰਮ ਕਰਨ ਲਈ ਵਰਤੇ ਜਾਂਦੇ ਕਿਰਿਆਸ਼ੀਲ ਸੂਰਜੀ ਤਾਪੀਕਰਨ ਢਾਂਚੇ ਉੱਪਰ ਨੋਟ ਲਿਖੋ ।
ਉੱਤਰ-
ਸੂਰਜੀ ਊਰਜਾ ਧਰਤੀ ਤੇ ਮਿਲਣ ਵਾਲੀ ਮੁੱਢਲੀ ਊਰਜਾ ਹੈ। ਸੂਰਜੀ ਊਰਜਾ ਸਾਰੀ ਜਗਾ ਤੇ ਨਹੀਂ ਹੁੰਦੀ। ਇਸ ਉਰਜਾ ਨੂੰ ਵਰਤੋਂ ਵਿਚ ਲੈ ਕੇ ਆਉਣ ਲਈ ਕਿਰਨਾਂ ਨੂੰ ਇਕ ਛੋਟੇ ਖੇਤਰ ਵਿਚ ਇਕੱਠਾ ਕੀਤਾ ਜਾਂਦਾ ਹੈ।
PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 2
ਕਿਰਿਆਸ਼ੀਲ ਸੂਰਜੀ ਤਾਪੀਕਰਨ ਵਿਧੀ ਸੂਰਜ ਦੀ ਊਰਜਾ ਨੂੰ ਗਰਮੀ ਰੂਪ ਵਿਚ ਇਕੱਠਾ ਕਰ ਦਿੰਦੀ ਹੈ। ਇਸ ਵਿਧੀ ਨੂੰ ਇਸ ਪ੍ਰਕਾਰ ਕੀਤਾ ਜਾਂਦਾ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਪ੍ਰਕਾਸ਼ ਹਿਣ ਕਰੇ ਅਤੇ ਗਰਮੀ ਪੈਦਾ ਕਰ ਸਕੇ। ਸੂਰਜੀ ਊਰਜਾ ਨੂੰ ਇਕੱਠਾ ਕਰਨ ਲਈ ਇਕੱਠਾ ਕਰਨ ਵਿਧੀ ਦਾ ਪ੍ਰਯੋਗ ਕੀਤਾ ਜਾਂਦਾ ਹੈ।

ਇਸ ਵਿਧੀ ਵਿਚ ਤਾਂਬੇ ਦੇ ਪਾਈਪ ਵਾਲੀ ਕੰਡੀ, ਧਾਤੂ ਦੇ ਅਧਾਰ ਵਾਲੇ ਬਿਜਲੀ ਰੋਧਕ ਡੱਬੇ ਵਿਚ ਹੁੰਦੀ ਹੈ, ਇਸ ਡੱਬੇ ਨੂੰ ਕੱਚ ਨਾਲ ਢੱਕਿਆ ਜਾਂਦਾ ਹੈ। ਗਰਮੀ ਤਾਂਬੇ ਦੀ ਪਾਈਪ ਦੇ ਅੰਦਰ ਤਰਲ ਜਾਂ ਵਾਯੂ ਨੂੰ ਪ੍ਰਾਪਤ ਹੋ ਜਾਂਦੀ ਹੈ। ਇਸ ਤੋਂ ਬਾਅਦ ਇਸ ਗਰਮ ਤੱਤ ਨੂੰ ਬਿਜਲੀ ਰੋਧਕ ਪਾਣੀ ਸੰਗ੍ਰਹਿ ਟੈਂਕ ਵਿਚ ਪੰਪ ਦੁਆਰਾ ਛੱਡ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਸੂਰਜੀ ਊਰਜਾ ਨੂੰ ਇਕੱਠਾ ਕਰਕੇ ਪਾਣੀ ਗਰਮ ਕਰਨ ਲਈ ਵਰਤਿਆ ਜਾਂਦਾ ਹੈ।

PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਪ੍ਰਸ਼ਨ 4.
ਇੱਕ ਪੌਣ ਚੱਕੀ (Wind Mill) ਦੀ ਬਣਤਰ ਅਤੇ ਕੰਮ ਦੀ ਵਿਆਖਿਆ ਕਰੋ ।
ਉੱਤਰ-
ਪੌਣ ਵਿਚ ਗਤਿਜ ਉਰਜਾ (Kinetic Energy) ਹੁੰਦੀ ਹੈ, ਜਿਸ ਨੂੰ ਪੌਣ ਬਲੇਡ ਜਨਰੇਟਰ ਚੱਕੀ ਦੇ ਪੱਖਿਆਂ ਦੁਆਰਾ ਮਕੈਨੀਕਲ ਊਰਜਾ । ਵਿਚ ਬਦਲਿਆ ਜਾਂਦਾ ਹੈ। ਇਸ ਤਰ੍ਹਾਂ ਚਲਦੀ ਹੋਈ ਹਵਾ ਵਿਚੋਂ ਪ੍ਰਾਪਤ ਊਰਜਾ (Wind Energy) ਨੂੰ ਪੌਣ ਉਰਜਾ ਕਿਹਾ ਜਾਂਦਾ ਹੈ। ਪੌਣ ਚੱਕੀ ਦੇ ਇੱਕ ਸਿਰੇ ਤੇ ਗਤੀਸ਼ੀਲ ਬਲੇਡ (Moving blades) ਲੱਗੇ ਹੋਏ ਹੁੰਦੇ ਹਨ।

ਪੌਣ ਦੇ ਦੁਆਰਾ ਬਲੇਡ ਚਲਦੇ ਹਨ। ਜਿਸ ਦੇ ਨਾਲ ਚਿੱਤਰ 133 ਪੌਣ ਚੱਕੀ ਦੀ ਸਹਾਇਤਾ ਮਸ਼ੀਨੀ ਉਰਜਾ ਪੈਦਾ ਹੁੰਦੀ ਹੈ। ਜਿਸ ਦਾ ਉਪਯੋਗ ਨਾਲ ਬਿਜਲੀ ਪ੍ਰਾਪਤ ਕਰਨ ਦਾ ਮਾਡਲ ਪਾਣੀ ਨੂੰ ਪੰਪ ਕਰਨ ਅਤੇ ਅਨਾਜ ਨੂੰ ਪੀਸਣ ਦੇ ਲਈ ਕੀਤਾ ਜਾਂਦਾ ਹੈ। ਇਸ ਦੇ ਇਲਾਵਾ ਜੇਕਰ ਪੌਣ ਚੱਕੀ ਦੇ ਨਾਲ ਛੋਟਾ ਜਨਰੇਟਰ ਜੋੜ ਦਿੱਤਾ ਜਾਵੇ ਤਾਂ ਬਿਜਲੀ ਉਰਜਾ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।
PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 3
ਪੌਣ ਚੱਕੀ ਦੇ ਕੰਮ (Uses of Wind Mill) -ਪੌਣ ਚੱਕੀ ਦੇ ਕਈ ਉਪਯੋਗ ਹਨ । ਇਹਨਾਂ ਵਿਚੋਂ ਦੋ ਮੁੱਖ ਉਪਯੋਗ ਹੇਠ ਲਿਖੇ ਹਨ

  1. ਪੌਣ ਚੱਕੀ ਦਾ ਉਪਯੋਗ ਪਾਣੀ ਪੰਪ ਕਰਨ ਅਤੇ ਆਟਾ ਚੱਕੀ ਚਲਾਉਣ ਲਈ ਕੀਤਾ ਜਾਂਦਾ ਹੈ।
  2. ਪੌਣ ਚੱਕੀ ਦੇ ਨਾਲ ਜਨਰੇਟਰ ਜੋੜ ਦਿੱਤਾ ਜਾਂਦਾ ਹੈ, ਜਿਸ ਨਾਲ ਬਿਜਲੀ ਊਰਜਾ ਪ੍ਰਾਪਤ ਕੀਤੀ ਜਾਂਦੀ ਹੈ।

ਪ੍ਰਸ਼ਨ 5.
ਪੌਣ ਊਰਜਾ ਦੀਆਂ ਖੂਬੀਆਂ ਤੇ ਖਾਮੀਆਂ ਦਾ ਸੰਖੇਪ ਵੇਰਵਾ ਦਿਉ ।
ਉੱਤਰ-
ਪੌਣ ਉਰਜਾ ਦੀਆਂ ਖੂਬੀਆਂ (Merits of Wind Energy)

  • ਪੌਣ ਊਰਜਾ ਇਕ ਨਵਿਆਉਣਯੋਗ ਊਰਜਾ ਸ੍ਰੋਤ ਹੈ।
  • ਪੌਣ ਉਰਜਾ ਇਕ ਯੋਗ ਅਤੇ ਸਸਤਾ ਉਰਜਾ ਸੋਤ ਹੈ।
  • ਇਸ ਨਾਲ ਪ੍ਰਦੂਸ਼ਣ ਨਹੀਂ ਹੁੰਦਾ।
  • ਪੌਣ ਟਰਬਾਈਨ ਨੂੰ ਉਨ੍ਹਾਂ ਖੇਤਰਾਂ ਵਿਚ ਲਗਾਇਆ ਜਾਂਦਾ ਹੈ ਜਿੱਥੇ ਹੋਰ ਊਰਜਾ ਸ੍ਰੋਤ ਉਪਲੱਬਧ ਨਹੀਂ ਹੁੰਦੇ।
  • ਪੌਣ ਉਰਜਾ ਦੀ ਉਤਪਾਦਨ ਸ਼ਕਤੀ ਸਭ ਤੋਂ ਜ਼ਿਆਦਾ ਹੈ।

ਪੌਣ ਊਰਜਾ ਦੀਆਂ ਖਾਮੀਆਂ (Demerits of Wind Energy) -ਪੌਣ ਊਰਜਾ ਪ੍ਰਾਪਤ ਕਰਨ ਲਈ ਹੇਠ ਲਿਖੀਆਂ ਸੀਮਾਵਾਂ ਹਨ –

  1. ਪੌਣ ਊਰਜਾ ਪ੍ਰਾਪਤ ਕਰਨ ਲਈ ਪੌਣ ਦੀ ਦਿਸ਼ਾ ਅਤੇ ਗਤੀ ਤੇ ਨਿਰਭਰ ਰਹਿਣਾ ਪੈਂਦਾ ਹੈ। ਇਹ ਦੋਵੇਂ ਹੀ ਸਾਡੇ ਨਿਯੰਤਰਨ ਵਿਚ ਨਹੀਂ ਹਨ।
  2. ਪੌਣ ਚੱਕੀਆਂ ਨੂੰ ਲਗਾਉਣ ਲਈ ਬਹੁਤ ਲਾਗਤ ਦੀ ਜ਼ਰੂਰਤ ਹੁੰਦੀ ਹੈ।
  3. ਇਹ ਊਰਜਾ ਹਰ ਜਗਾ ਉਪਲੱਬਧ ਨਹੀਂ ਹੁੰਦੀ।
  4. ਪੌਣ ਚੱਕੀ ਨਾਲ ਧੁਨੀ ਪ੍ਰਦੂਸ਼ਣ ਹੁੰਦਾ ਹੈ।

ਪ੍ਰਸ਼ਨ 6.
ਪਣ-ਬਿਜਲੀ ਸ਼ਕਤੀ ਘਰ (Hydroelectric Power Station) ਕਿਵੇਂ ਕੰਮ . ਕਰਦਾ ਹੈ ?
ਉੱਤਰ-
ਚਲਦੇ ਪਾਣੀ ਅਤੇ ਡਿੱਗਦੇ ਪਾਣੀ ਵਿਚ ਗਤਿਜ ਊਰਜਾ ਨੂੰ ਪਾਣੀ ਊਰਜਾ ਕਿਹਾ ਜਾਂਦਾ ਹੈ। ਪਾਣੀ ਤੋਂ ਊਰਜਾ ਪ੍ਰਾਪਤ ਕਰਨ ਲਈ ਨਦੀ ਦੇ ਵਹਾਓ ਨੂੰ ਰੋਕ ਕੇ ਇਕ ਬੰਨ੍ਹ ਦਾ ਨਿਰਮਾਣ ਕੀਤਾ ਜਾਂਦਾ ਹੈ। ਇਸ ਨਾਲ ਬਹੁਤ ਸਾਰਾ ਪਾਣੀ ਇਕੱਠਾ ਹੋ ਜਾਂਦਾ ਹੈ। ਝੀਲ ਵਿਚ ਇਕੱਠੇ ਪਾਣੀ ਨੂੰ ਨਿਯੰਤਰਨ ਢੰਗ ਨਾਲ ਸੁੱਟ ਕੇ ਟਰਬਾਈਨਾਂ ਨੂੰ ਚਲਾਇਆ ਜਾਂਦਾ ਹੈ ਜੋ ਜਰਨੇਟਰ ਦੇ ਨਾਲ ਜੁੜੀ ਹੁੰਦੀ ਹੈ। ਜਰਨੇਟਰ ਦੇ ਚੱਲਣ ਨਾਲ ਬਿਜਲੀ ਪੈਦਾ ਹੁੰਦੀ ਹੈ। ਪਾਣੀ ਉਰਜਾ ਕੇਂਦਰ ਦੁਆਰਾ ਸਥਾਪਿਤ ਪਾਣੀ ਉਰਜਾਂ ਵਿਸ਼ਵ ਵਿਚ ਉਪਲੱਬਧ ਹੋਣ ਵਾਲੀ ਕੁੱਝ ਬਿਜਲੀ ਦਾ 25% ਹੈ।

ਪ੍ਰਸ਼ਨ 7.
ਭੂ-ਤਾਪ ਊਰਜਾ (Geothermal Energy) ਦੇ ਵੱਖ-ਵੱਖ ਤ ਕਿਵੇਂ ਵਰਤੇ ਜਾਂਦੇ ਹਨ ?
ਉੱਤਰ-
ਧਰਤੀ ਦੇ ਅੰਦਰ ਦੀ ਉਰਜਾ ਨੂੰ ਭੂ-ਤਾਪ ਉਰਜਾ ਕਹਿੰਦੇ ਹਨ। ਧਰਤੀ ਦੇ ਅੰਦਰ ਗਰਮ ਪਦਾਰਥ ਹੁੰਦਾ ਹੈ ਜਿਹੜਾ ਧਰਤੀ ਦੀ ਸਤ੍ਹਾ ਦੇ ਨਜ਼ਦੀਕ ਧਰਤੀ ਪਾਣੀ ਨੂੰ ਭਾਫ਼ ਵਿਚ ਬਦਲਦਾ ਹੈ। ਇਸ ਭਾਫ਼ ਦਾ ਕਈ ਕੰਮਾਂ ਵਿਚ ਉਪਯੋਗ ਕੀਤਾ ਜਾਂਦਾ ਹੈ । ਧਰਤੀ ਹੇਠ ਮੌਜੂਦ ਪਿਘਲੇ ਹੋਏ ਗਰਮ ਪਦਾਰਥ ਨੂੰ ਮੈਗਮਾ (Megma) ਆਖਦੇ ਹਨ । ਭੂ-ਤਾਪ ਊਰਜਾ ਦੇ ਉਪਯੋਗ ਹੇਠ ਲਿਖੇ ਹਨ –

  1. ਇਸ ਊਰਜਾ ਨੂੰ ਬਿਜਲੀ ਉਤਪਾਦਨ ਵਿਚ ਉਪਯੋਗ ਕੀਤਾ ਜਾਂਦਾ ਹੈ ।
  2. ਗਰਮ ਪਾਣੀ ਦੀ ਵਰਤੋਂ ਘਰਾਂ, ਫਰਮਾਂ ਦੀਆਂ ਇਮਾਰਤਾਂ ਨੂੰ ਗਰਮ ਰੱਖਣ ਲਈ ਕੀਤੀ ਜਾਂਦੀ ਹੈ।
  3. ਧਰਤੀ ਤਾਂਪ ਦਾ ਉਪਯੋਗ ਲੋਕ ਘਰਾਂ ਨੂੰ ਗਰਮ ਰੱਖਣ ਲਈ, ਮੁਰਗੀ ਪਾਲਣ, ਖੁੰਬਾਂ ਦੀ ਖੇਤੀ, ਭੋਜਨ ਦੀ ਪ੍ਰਕਿਰਿਆ ਅਤੇ ਖਾਣ ਦੇ ਸਮਾਨ ਵਿਚ ਵਰਤਿਆ ਜਾਂਦਾ ਹੈ।
  4. ਧਰਤੀ ਤਾਪ ਊਰਜਾ ਵਿਚੋਂ ਪੈਦਾ ਹੋਏ ਗਰਮ ਪਾਣੀ ਅਤੇ ਹਾਈਡੋਜਨ ਤਰਲ ਨੂੰ ਦਾਬ ਪੈਦਾ ਕਰਨ ਲਈ ਪ੍ਰਯੋਗ ਕੀਤਾ ਜਾਂਦਾ ਹੈ।

ਪ੍ਰਸ਼ਨ 8.
ਨਿਊਕਲੀਅਰ ਵਿਖੰਡਨ (Nuclear Fission) ਦੀ ਉਦਾਹਰਨ ਸਹਿਤ ਵਿਆਖਿਆ ਕਰੋ ।
ਉੱਤਰ-
ਨਿਊਕਲੀਅਰ ਵਿਖੰਡਣ ਇਕ ਉਹ ਕਿਰਿਆ ਹੈ ਜਿਸ ਵਿਚ ਭਾਰੀ ਪ੍ਰਮਾਣੂ, ਛੋਟੇ ਪ੍ਰਮਾਣੂਆਂ ਵਿਚ ਟੁੱਟਦਾ ਹੈ। ਇਸ ਕਿਰਿਆ ਵਿਚ ਬਹੁਤ ਸਾਰੀ ਊਰਜਾ ਪੈਦਾ ਹੁੰਦੀ ਹੈ। ਉਦਾਹਰਨ ਦੇ ਤੌਰ ‘ਤੇ ਯੂਰੇਨੀਅਮ ਦੇ ਵਿਖੰਡਣ ਨਾਲ ਪੈਦਾ ਬੈਰੀਅਮ, ਕਰੀਪੋਟੋਨ, ਤਿੰਨ ਨਿਊਫ਼ਾਨ ਹਨ। ਇਸ ਦੇ ਨਾਲ-ਨਾਲ ਊਰਜਾ ਪੈਦਾ ਹੁੰਦੀ ਹੈ।
PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 4

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ 1.
ਸੌਰ/ਸਰਜੀ ਉਰਜਾ ਤੋਂ ਬਿਜਲੀ ਪੈਦਾ ਕਰਨ ਦੇ ਵੱਖ-ਵੱਖ ਢੰਗਾਂ ਦਾ ਵਰਣਨ ਕਰੋ।
ਉੱਤਰ-
ਸੌਰ ਸੂਰਜੀ ਊਰਜਾ ਧਰਤੀ ਤੇ ਊਰਜਾ ਦਾ ਮੁੱਖ ਸੋਮਾ ਹੈ। ਸੂਰਜ ਦੇ ਪ੍ਰਕਾਸ਼ ਅਤੇ ਤਾਪ ਦੇ ਫਲਸਰੂਪ ਧਰਤੀ ਤੇ ਉਰਜਾ ਪੈਦਾ ਹੁੰਦੀ ਹੈ। ਮਨੁੱਖ ਸਰਦੀਆਂ ਵਿਚ ਇਸ ਉਰਜਾ ਦਾ ਕਿਸੇ ਨਾ ਕਿਸੇ ਰੂਪ ਵਿਚ ਉਪਯੋਗ ਕਰਦਾ ਹੈ। ਇਸ ਤੋਂ ਇਲਾਵਾ ਕਈ ਹੋਰ ਤਰੀਕਿਆਂ ਨਾਲ ਵੀ ਸੂਰਜੀ ਉਰਜਾ ਦਾ ਉਪਯੋਗ ਕੀਤਾ ਜਾਂਦਾ ਹੈ। ਅੱਜ ਆਦਮੀ ਨੇ ਸੌਰ ਸੂਰਜੀ ਊਰਜਾ ਨੂੰ ਵਰਤੋਂ ਵਿਚ ਲਿਆਉਣ ਲਈ ਕਈ ਵਿਗਿਆਨਿਕ ਵਿਧੀਆਂ ਵਿਕਸਿਤ ਕਰ ਲਈਆਂ ਹਨ।

ਇਨ੍ਹਾਂ ਵਿਧੀਆਂ ਵਿੱਚੋਂ ਕੁੱਝ ਹੇਠ ਲਿਖੀਆਂ ਹਨ –
1. ਤਾਪ ਵਿਧੀ (Thermal Method-ਇਸ ਵਿਧੀ ਵਿਚ ਸੂਰਜ ਦੀ ਊਰਜਾ ਨੂੰ ਤਾਪ ਦੇ ਰੂਪ ਵਿਚ ਇਕੱਠਾ ਕੀਤਾ ਜਾਂਦਾ ਹੈ। ਸੋਲਰ ਕੁੱਕਰ (Solar Cooker)-ਇਹ ਇਕ ਸਾਧਾਰਨ ਯੰਤਰ ਹੈ ਜਿਸ ਵਿਚ ਤਾਪ, ਰੋਧਕ ਧਾਤੂ ਲੱਗੀ ਹੁੰਦੀ ਹੈ। ਇਸ ਵਿਚ ਲੱਕੜੀ ਦਾ ਡੱਬਾ ਪ੍ਰਯੋਗ ਕੀਤਾ ਜਾਂਦਾ ਹੈ । ਇਸ ਨੂੰ ਅੰਦਰ ਤੋਂ ਕਾਲਾ ਰੰਗ ਕੀਤਾ ਹੁੰਦਾ ਹੈ। ਕਾਲੇ ਰੰਗ ਕਾਰਨ ਇਸ ਦੀ ਊਰਜਾ ਖਿੱਚਣ ਦੀ ਸੀਮਾ ਵੱਧ ਜਾਂਦੀ ਹੈ। ਇਸ ਦੇ ਉੱਪਰ ਇਕ ਮੋਟੇ ਕੱਚ ਦਾ ਢੱਕਣ ਹੁੰਦਾ ਹੈ। ਇਸ ਯੰਤਰ ਨੂੰ ਧੁੱਪ ਵਿਚ ਰੱਖਿਆ ਜਾਂਦਾ ਹੈ। ਸੂਰਜ ਦੀਆਂ ਕਿਰਨਾਂ ਕੱਚ ਦੇ ਢੱਕਣ ਵਿਚੋਂ ਗੁਜ਼ਰ ਕੇ ਬਿਜਲੀ ਪੈਦਾ ਕਰਦੀਆਂ ਹਨ। ਇਸ ਤਰ੍ਹਾਂ ਪ੍ਰਾਪਤ ਹੋਈ ਤਾਪ ਉਰਜਾ
ਖਾਣਾ ਬਣਾਉਣ ਦੇ ਕੰਮ ਆਉਂਦੀ ਹੈ। ਸੋਲਰ ਕੁੱਕਰ ਵਿਚ ਰੱਖਿਆ ਗਿਆ ਭੋਜਨ ਹੌਲੀ-ਹੌਲੀ ਬਣਦਾ ਹੈ । ਇਹ ਸਵਾਦੀ ਅਤੇ ਲਾਭਕਾਰੀ ਹੁੰਦਾ ਹੈ। ਕੇਂਦਰਕ ਸੁਰਜੀ ਕੁੱਕਰ-ਇਹ ਸੂਰਜੀ ਕੁੱਕਰ ਦਾ ਇਕ ਵਿਕਸਿਤ ਰੂਪ ਹੈ, ਇਸ ਵਿਚ ਸੂਰਜੀ ਉਰਜਾ ਤੋਂ ਪ੍ਰਾਪਤ ਗਰਮੀ ਨੂੰ ਇਕ ਵੱਡੇ ਖੇਤਰ ਤੋਂ ਛੋਟੇ ਖੇਤਰ ਵਿਚ ਪਾਇਆ ਜਾਂਦਾ ਹੈ। ਇਸ ਨਾਲ ਉਸ ਦਾ ਤਾਪਮਾਨ ਵੱਧ ਜਾਂਦਾ ਹੈ। ਇਸ ਦਾ ਤਾਪਮਾਨ ਭੋਜਨ ਨੂੰ ਤਲਣ ਅਤੇ. ਬੇਕ ਕਰਨ ਲਈ ਵਰਤਿਆ ਜਾਂਦਾ ਹੈ। ਇਸ ਵਿਧੀ ਨੂੰ ਵੱਡੇ ਤੌਰ ‘ਤੇ ਭਾਫ਼ ਬਣਾ ਕੇ ਵੀ ਭੋਜਨ ਬਣਾਇਆ ਜਾਂਦਾ ਹੈ।
PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 5

ਸੂਰਜੀ ਹੀਟਰ (Solar Heater)-ਸੂਰਜੀ ਹੀਟਰ, ਸੂਰਜ ਦੀ, ਊਰਜਾ ਨੂੰ ਵਰਤ ਕੇ ਪਾਣੀ ਗਰਮ ਕਰਨ ਵਾਲਾ ਇਕ ਯੰਤਰ ਹੈ। ਇਹ ਸੋਲਰ ਕੁੱਕਰ ਦੇ ਸਿਧਾਂਤ ਤੇ ਕੰਮ ਕਰਦਾ ਹੈ। ਇਸ ਨੂੰ ਵੱਡੇ-ਵੱਡੇ ਹੋਟਲਾਂ, ਹੋਸਟਲਾਂ ਅਤੇ ਘਰਾਂ ਵਿਚ ਵਰਤਿਆ ਜਾਂਦਾ ਹੈ। ਇਸ ਵਿਚ ਬਿਜਲੀ ਦੀ ਬੱਚਤ ਹੁੰਦੀ ਹੈ ਅਤੇ ਨਾਲ ਹੀ ਵਾਤਾਵਰਣ ਨੂੰ ਸੁਰੱਖਿਅਤ ਵੀ ਰੱਖਦਾ ਹੈ।

2. ਫੋਟੋਵੋਲਟਿਕ ਵਿਧੀ Photo voltaic Method)-ਇਸ ਵਿਧੀ ਵਿਚ ਸੂਰਜੀ ਊਰਜਾ ਨੂੰ ਬਿਜਲੀ ਊਰਜਾ ਵਿਚ ਬਦਲਿਆ ਜਾਂਦਾ ਹੈ। ਇਸ ਵਿਚ ਫੋਟੋਵੋਲਟਿਕ ਸੈੱਲਾਂ ਦੀ ਵਰਤੋਂ ਹੁੰਦੀ ਹੈ।ਇਸ ਸੈੱਲ ਵਿਚ ਸਿਲੀਕਾਨ ਅਤੇ ਕੁੱਝ ਮਾਤਰਾ ਵਿਚ ਹੋਰ ਰਸਾਇਣਿਕ ਜਿਸ ਤਰ੍ਹਾਂ ਗੈਲੀਅਮ ਆਕਸਾਈਡ ਅਤੇ ਕੈਡੀਅਮ ਸਲਫਾਈਡ ਆਦਿ ਸ਼ਾਮਲ ਹੁੰਦੇ ਹਨ। ਜਦੋਂ ਫੋਟੋਵੋਲਟਿਕ ਸੈੱਲ ਤੇ ਸੂਰਜ ਦੀ ਰੌਸ਼ਨੀ ਪੈਂਦੀ ਹੈ ਤਾਂ ਇਲੈਕਟ੍ਰਾਨ ਉਤੇਜਿਤ ਹੁੰਦੇ ਹਨ ਤਾਂ ਕੁੱਝ ਮਾਤਰਾ ਵਿਚ ਬਿਜਲੀ ਦਾ ਕਰੰਟ ਪੈਦਾ ਹੁੰਦਾ ਹੈ। ਬਿਜਲੀ ਦੀ ਮਾਤਰਾ ਨੂੰ ਵਧਾਉਣ ਲਈ ਫੋਟੋਵੋਲਟਿਕ ਸੈੱਲਾਂ ਨੂੰ ਵੱਡੀ ਮਾਤਰਾ ਵਿਚ ਜੋੜ ਕੇ ਇਕ ਪੈਨਲ ਬਣਾ ਦਿੱਤਾ ਜਾਂਦਾ ਹੈ।
PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 6
ਸੂਰਜੀ ਊਰਜਾ ਦੀ ਵਰਤੋਂ ਸਿੰਚਾਈ ਲਈ ਟਿਊਬਵੈੱਲਾਂ ਨੂੰ ਚਲਾਉਣ ਵਿਚ ਕੀਤੀ ਜਾਂਦੀ ਹੈ। ਜਿੱਥੇ ਧਰਤੀ ਦੇ ਹੇਠਲਾ ਪਾਣੀ ਜ਼ਿਆਦਾ ਦੂਰ ਨਹੀਂ ਹੈ ਉੱਥੇ ਇਹ ਵਿਧੀ ਪੂਰੀ ਤਰ੍ਹਾਂ ਸਫ਼ਲ ਹੈ। ਛੋਟੇ ਸੂਰਜੀ ਸੈੱਲਾਂ ਦੁਆਰਾ ਘਰਾਂ, ਗਲੀਆਂ ਅਤੇ ਸੜਕਾਂ ਤੇ ਰੌਸ਼ਨੀ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਬਹੁਤ ਸਾਰੇ ਸੈੱਲ ਜੋੜ ਕੇ ਜ਼ਿਆਦਾ ਮਾਤਰਾ ਵਿਚ ਬਿਜਲੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਪਰਤਵੇਂ ਕਰੰਟ (DC) ਨੂੰ ਅਪਰਤਵੇਂ ਕਰੰਟ (AC) ਵਿਚ ਬਦਲਿਆ ਜਾਂਦਾ ਹੈ। ਸੂਰਜੀ ਊਰਜਾ ਦਾ ਪ੍ਰਯੋਗ ਉਪਹਿ, ਬਿਜਲੀ ਨਾਲ ਚੱਲਣ ਵਾਲੀਆਂ ਘੜੀਆਂ, ਕੈਲਕੂਲੇਟਰ, ਸੂਰਜੀ ਲਾਲਟੇਨ, ਪਾਣੀ ਦੇ ਪੰਪਾਂ ਨੂੰ ਚਲਾਉਣ ਵਿਚ ਕੀਤਾ ਜਾਂਦਾ ਹੈ।
ਸੂਰਜੀ ਊਰਜਾ ਦਾ ਸ਼ਕਤੀ ਦੇ ਰੂਪ ਵਿਚ ਉਪਯੋਗ ਕੀਤਾ ਜਾਂਦਾ ਹੈ। ਇਹ ਵਧੀਆ ਅਤੇ ਘੱਟ ਖ਼ਰਚੇ ਵਾਲਾ ਸੋਮਾ ਹੈ।

PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਪ੍ਰਸ਼ਨ 2.
ਸਾਗਰੀ ਊਰਜਾ ਦੇ ਪ੍ਰਮੁੱਖ ਰੂਪਾਂ ਦੀ ਚਰਚਾ ਕਰੋ ।
ਉੱਤਰ-
ਸਾਗਰੀ ਉਰਜਾਂ ਨੂੰ ਦੋ ਤਰੀਕਿਆਂ ਨਾਲ ਬਿਜਲੀ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ
1. ਜਵਾਰਭਾਟਾ ਉਰਜਾ (Tidal Energy)-ਚੰਦਰਮਾ ਅਤੇ ਸੂਰਜ ਦੀ ਗੁਰੁਤਾਕਰਸ਼ਨ ਦੀ ਸ਼ਕਤੀ ਦੇ ਕਾਰਨ ਸਮੁੰਦਰੀ ਪਾਣੀ ਚੜ੍ਹਦਾ ਅਤੇ ਉਤਰਦਾ ਹੈ, ਜਿਸ ਨੂੰ ਜਵਾਰਭਾਟਾ ਆਖਦੇ ਹਾਂ। ਸਮੁੰਦਰ ਵਿਚ ਉੱਪਰ ਉਠਣ ਵਾਲੀਆਂ ਤਰੰਗਾਂ ਨੂੰ ਜਵਾਰ ਅਤੇ ਹੇਠਾਂ ਡਿੱਗਣ ਵਾਲੀਆਂ ਤਰੰਗਾਂ ਨੂੰ ਭਾਣਾ ਕਿਹਾ ਜਾਂਦਾ ਹੈ। ਜਦੋਂ ਇਹ ਲਹਿਰਾਂ ਆਪਣੀ ਔਸਤ ਉੱਚਾਈ ਤੋਂ 50 ਤੋਂ 100 ਗੁਣਾ ਉੱਪਰ ਉੱਠਦੀਆਂ ਹਨ, ਤਾਂ ਇਨ੍ਹਾਂ ਦਾ ਉਪਯੋਗ ਟਰਬਾਈਨਾਂ ਘੁੰਮਾਉਣ ਲਈ ਕੀਤਾ ਜਾਂਦਾ ਹੈ ਜਿਸ ਨਾਲ ਬਿਜਲੀ ਪੈਦਾ ਕੀਤੀ ਜਾਂਦੀ ਹੈ। ਭਾਰਤ ਵਿਚ ਕੱਛ ਦੀ ਖਾੜੀ, ਸੁੰਦਰਵਨ ਡੈਲਟਾ ਅਤੇ ਖੰਬਾਤ ਦੀ ਖਾੜੀ ਵਰਗੇ ਸਥਾਨਾਂ ‘ਤੇ ਜਵਾਰਭਾਟਾ ਦੀ ਸਹਾਇਤਾ ਨਾਲ ਬਿਜਲੀ ਪੈਦਾ ਕੀਤੀ ਜਾਂਦੀ ਹੈ। ਇਹ ਕੰਮ ਪ੍ਰਦੂਸ਼ਣ ਤੋਂ ਰਹਿਤ ਹੈ। ਜਵਾਰਭਾਟਾ ਇਕ ਚੰਗਾ ਅਤੇ ਨਵੀਕਰਨ ਹੋਣ ਵਾਲਾ ਉਰਜਾ ਦਾ ਸੋਮਾ ਹੈ। ਪਰ ਇਹ ਸੋਮਾ ਸਾਰੀ ਜਗ੍ਹਾ ਨਹੀਂ ਹੁੰਦਾ, ਇਸ ਦਾ ਕਾਰਨ ਇਹ ਹੈ ਕਿ ਜਵਾਰਭਾਟਾ ਬੰਨ੍ਹ ਦੇ ਲਈ ਬਹੁਤ ਘੱਟ ਸਥਾਨ ਹਨ। ਇਹ ਇਕ ਮਹਿੰਗਾ ਊਰਜਾ ਦਾ ਸੋਮਾ ਹੈ।

2. ਸਾਗਰੀ ਤਾਪ ਊਰਜਾ (Ocean Thermal Energy) -ਸੂਰਜ ਦੀ ਗਰਮੀ ਦੇ ਨਾਲ ਸਮੰਦਰ ਦਾ ਉੱਪਰਲਾ ਪਾਣੀ ਗਰਮ ਹੋ ਜਾਂਦਾ ਹੈ ਜਦੋਂ ਕਿ ਸਮੁੰਦਰ ਦੀ ਡੂੰਘਾਈ ਵਿਚ ਪਾਣੀ ਠੰਡਾ ਹੀ ਰਹਿੰਦਾ ਹੈ। ਗਰਮ ਅਤੇ ਠੰਡੇ ਪਾਣੀ ਵਿਚ ਪੈਦਾ ਹੋਏ ਅੰਤਰ ਨੂੰ ਊਰਜਾ ਸੋਮਾ ਕਿਹਾ ਜਾਂਦਾ ਹੈ। ਇਹ ਉਰਜਾ ਸਾਗਰੀ ਤਾਪ-ਉਰਜਾ ਅਖਵਾਉਂਦਾ ਹੈ। ਇਸ ਵਿਚ ਬਿਜਲੀ ਪੈਦਾ ਕਰਨ ਲਈ ਠੰਡੇ ਜਾਂ ਗਰਮ ਪਾਣੀ ਵਿਚ 20°C ਦਾ ਅੰਤਰ ਹੋਣਾ ਜਾਂ ਇਸ ਤੋਂ ਜ਼ਿਆਦਾ ਅੰਤਰ ਹੋਣਾ ਜ਼ਰੂਰੀ ਹੈ। ਸਮੁੰਦਰ ਦੀ ਉਪਰਲੀ ਸਤਹਿ ਤੇ ਪਾਣੀ ਦੀ ਗਰਮੀ ਦੇ ਨਾਲ ਅਮੋਨੀਅਮ ਵਰਗੇ ਤਰਲ ਨੂੰ ਉਬਾਲਿਆ ਜਾਂਦਾ ਹੈ, ਉਸ ਤੋਂ ਪੈਦਾ ਹੋਣ ਵਾਲੀ ਭਾਫ਼ ਦੇ ਨਾਲ ਟਰਬਾਈਨ ਨੂੰ ਚਲਾ ਕੇ ਬਿਜਲੀ ਪੈਦਾ ਕੀਤੀ ਜਾਂਦੀ ਹੈ। ਸਮੁੰਦਰ ਦੀ ਡੂੰਘਾਈ ਵਿਚੋਂ ਠੰਡਾ ਪਾਣੀ ਕੱਢ ਕੇ ਅਮੋਨੀਆ ਨੂੰ ਫਿਰ ਤਰਲ ਵਿਚ ਬਦਲਿਆ ਜਾਂਦਾ ਹੈ, ਇਸ ਤਰ੍ਹਾਂ ਇਹ ਕਿਰਿਆ ਨਿਯੰਤਰਨ ਵਿਚ ਰਹਿੰਦੀ ਹੈ। ਸੰਸਾਰ ਦੇ ਸਭ ਤੋਂ ਪਹਿਲੇ ਛੋਟੇ ਸਮੁੰਦਰੀ ਤਾਪ ਊਰਜਾ ਰੂਪਾਂਤਰਿਕ ਕੇਂਦਰ ਦਾ ਆਰੰਭ 1979 ਵਿਚ ਹਵਾਈ ਵਿਚ ਹੋਇਆ। ਸਮੁੰਦਰੀ ਤਾਪ ਊਰਜਾ ਪ੍ਰਾਪਤ ਕਰਨ ਵਿਚ ਖ਼ਰਚਾ ਬਹੁਤ ਜ਼ਿਆਦਾ ਹੁੰਦਾ ਹੈ। ਸਮੁੰਦਰੀ ਪਾਣੀ ਖਾਰਾ ਹੁੰਦਾ ਹੈ ਜਿਸ ਦੇ ਕਾਰਨ ਇਹ ਯੰਤਰ ਦੇ ਭੌਤਿਕ ਹਿੱਸਿਆਂ ਨੂੰ ਨੁਕਸਾਨ ਵੀ ਕਰ ਸਕਦਾ ਹੈ। ਸਮੁੰਦਰੀ ਤਾਪ ਊਰਜਾ ਪੈਦਾ ਕਰਨ ਲਈ ਉੱਨਤ ਸਾਧਨਾਂ ਦੀ ਜ਼ਰੂਰਤ ਹੈ।

ਪ੍ਰਸ਼ਨ 3.
ਪਣ-ਊਰਜਾ ਪ੍ਰਾਪਤ ਕਰਨ ਦੇ ਢੰਗਾਂ ਦਾ ਵਿਸਤਰਤ ਵੇਰਵਾ ਦਿਉ। ਇਸ ਦੀ ਸੰਭਾਵਿਤ ਸਮਰੱਥਾ, ‘ ਫਾਇਦਿਆਂ ਅਤੇ ਤਰੁੱਟੀਆਂ ਦਾ ਵੀ ਵੇਰਵਾ ਦਿਉ।
ਉੱਤਰ-
ਉੱਪਰੋਂ ਗਿਰਦੇ ਜਾਂ ਵਗਦੇ ਪਾਣੀ ਤੋਂ ਪ੍ਰਾਪਤ ਹੋਈ ਉਰਜਾ ਨੂੰ ਪਣ-ਉਰਜਾ ਕਿਹਾ ਜਾਂਦਾ ਹੈ। ਪਾਣੀ ਤੋਂ ਊਰਜਾ ਪ੍ਰਾਪਤ ਕਰਨ ਲਈ ਦਰਿਆ ਦੇ ਵਹਾਅ ਨੂੰ ਇਕ ਬੰਨ੍ਹ ਨਾਲ ਰੋਕਿਆ ਜਾਂਦਾ ਹੈ ਜਿੱਥੇ ਬਹੁਤ ਜ਼ਿਆਦਾ ਪਾਣੀ ਇਕੱਠਾ ਹੋ ਜਾਂਦਾ ਹੈ। ਇਸ ਪਾਣੀ ਨੂੰ ਨਿਯੰਤਰਿਤ ਢੰਗ ਨਾਲ ਉੱਪਰੋਂ ਡਿਗਾ ਕੇ ਟਰਬਾਈਨਾਂ ਨੂੰ ਚਲਾਇਆ ਜਾਂਦਾ ਹੈ।

ਇਹ ਟਰਬਾਈਨਾਂ, ਜਨਰੇਟਰਾਂ ਨੂੰ ਘੁਮਾਉਂਦੀਆਂ ਹਨ ਜਿਸ ਨਾਲ ਬਿਜਲੀ ਤਿਆਰ ਹੋ ਜਾਂਦੀ ਹੈ। ਪਣ ਉਰਜਾ ਕੇਂਦਰਾਂ ਦੁਆਰਾ ਪੈਦਾ ਕੀਤੀ ਗਈ ਬਿਜਲੀ ਸੰਸਾਰ ਵਿਚ ਬਿਜਲੀ ਦੇ ਕੁੱਲ ਉਤਪਾਦਨ ਦਾ 25% ਹੈ। ਪਹਾੜੀ ਖੇਤਰਾਂ ਵਿਚ ਪਾਣੀ ਤੋਂ ਬਿਜਲੀ ਬਣਨ ਦੀ ਕਾਫ਼ੀ ਸੰਭਾਵਨਾ ਹੁੰਦੀ ਹੈ। ਨਾਰਵੇ, ਕਾਂਗੋ, ਬ੍ਰਾਜ਼ੀਲ, ਕੈਨੇਡਾ, ਸਵਿਟਜ਼ਰਲੈਂਡ ਅਤੇ ਆਸਟਰੀਆ ਵਰਗੇ ਦੇਸ਼ਾਂ ਵਿਚ ਕੁੱਲ ਬਿਜਲੀ ਦਾ ਅੱਧਾ ਹਿੱਸਾ ਪਾਣੀ ਉਰਜਾ ਤੋਂ ਪ੍ਰਾਪਤ ਕੀਤਾ ਜਾਂਦਾ ਹੈ। | ਭਾਰਤ ਵਿਚ ਪਾਣੀ ਤੋਂ ਬਣਨ ਵਾਲੀ ਬਿਜਲੀ, ਕੁੱਲ ਊਰਜਾ ਉਤਪਾਦਨ ਦਾ 23% ਹੈ।

ਭਾਰਤ ਵਿਚ ਕੁੱਲ ਬਿਜਲੀ ਦੀ ਸੰਭਾਵਨਾ 4x 1011 ਕਿਲੋਵਾਟ ਲਗਭਗ ਹੈ। ਵਰਤਮਾਨ ਵਿਚ ਇਸ ਦਾ ਕੇਵਲ 11% ਹੀ ਵਰਤਿਆ ਜਾ ਰਿਹਾ ਹੈ। ਭਾਰਤ ਵਿਚ ਛੋਟੇ ਪਣ ਬਿਜਲੀ ਊਰਜਾ ਕੇਂਦਰਾਂ ਦੇ ਨਿਰਮਾਣ ਕਰਨ ਦੀਆਂ ਬਹੁਤ ਸੰਭਾਵਨਾਵਾਂ ਹਨ। ਭਾਰਤ ਦੀਆਂ ਪ੍ਰਮੁੱਖ ਪਣ ਬਿਜਲੀ ਉਰਜਾ ਯੋਜਨਾਵਾਂ ਵਿਚ ਭਾਖੜਾ ਨੰਗਲ ਯੋਜਨਾ, ਟਿਹਰੀ ਯੋਜਨਾ, ਦਮੋਦਰ ਘਾਟੀ ਯੋਜਨਾ, ਹੀਰਾ ਕੁਡ ਯੋਜਨਾ ਅਤੇ ਨਾਗਾਰਜੁਨ ਯੋਜਨਾ ਆਦਿ ਸ਼ਾਮਲ ਹਨ।
PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 7
ਪਣ ਊਰਜਾ ਦੇ ਲਾਭ (Advantages of Hydel Energy) –

  1. ਇਹ ਬਿਜਲੀ ਪੈਦਾ ਕਰਨ ਦਾ ਸਭ ਤੋਂ ਸਸਤਾ ਸਾਧਨ ਹੈ।
  2. ਬੰਨ੍ਹ ਤੋਂ ਨਹਿਰਾਂ ਕੱਢ ਕੇ ਪਾਣੀ ਦੀ ਵਰਤੋਂ ਸਿੰਚਾਈ, ਉਦਯੋਗਾਂ ਅਤੇ ਪਾਣੀ ਦੀ । ਪੂਰਤੀ ਲਈ ਕੀਤੀ ਜਾਂਦੀ ਹੈ।
  3. ਬੰਨ੍ਹ ਦੀ ਝੀਲ ਵਿਚ ਮੱਛੀ ਪਾਲਣ ਦਾ ਕੰਮ ਕੀਤਾ ਜਾ ਸਕਦਾ ਹੈ।
  4. ਬੰਨ੍ਹਾਂ ਦੇ ਨਿਰਮਾਣ ਨਾਲ ਹੜ੍ਹਾਂ ਅਤੇ ਸੋਕੇ ਤੇ ਕਾਬੂ ਵੀ ਕੀਤਾ ਜਾ ਸਕਦਾ ਹੈ।

ਪਣ ਊਰਜਾ ਦੀਆਂ ਕਮੀਆਂ (Limitations of Hydel Energy) –

  • ਵੱਡੇ-ਵੱਡੇ ਬੰਨ੍ਹਾਂ ਤੇ ਕੁੱਝ ਸਮੇਂ ਬਾਅਦ ਮਿੱਟੀ ਇਕੱਠੀ ਹੋ ਜਾਂਦੀ ਹੈ, ਇਸ ਨੂੰ ਸਾਫ਼ ਕਰਨਾ ਆਸਾਨ ਨਹੀਂ ਹੈ।
  • ਬੰਨ੍ਹ ਦੇ ਨਿਰਮਾਣ ਦਾ ਕੰਮ ਬਹੁਤ ਮਹਿੰਗਾ ਹੈ।
  • ਬੰਨ ਦਾ ਨਿਰਮਾਣ ਹੋਣ ਨਾਲ ਮੱਛੀਆਂ ਦਾ ਆਉਣ-ਜਾਣ ਰੁਕ ਜਾਂਦਾ ਹੈ ਅਤੇ ਹੋਰ ‘ਪਾਣੀ ਵਿਚ ਰਹਿਣ ਵਾਲੇ ਜੀਵਾਂ ਲਈ ਖ਼ਤਰਾ ਹੈ।
  • ਬੰਨ੍ਹ ਦੇ ਨਿਰਮਾਣ ਕਰਨ ਲਈ ਲੋਕਾਂ ਨੂੰ ਉਹ ਜਗਾ ਛੱਡ ਕੇ ਹੋਰ ਜਗਾ ਤੇ ਜਾ ਕੇ ਰਹਿਣਾ ਪੈਂਦਾ ਹੈ।
  • ਪਾਣੀ ਜ਼ਿਆਦਾ ਮਾਤਰਾ ਵਿਚ ਇਕੱਠਾ ਹੋਣ ਕਰਕੇ ਇਨ੍ਹਾਂ ਖੇਤਰਾਂ ਵਿੱਚ ਭੂਚਾਲ ਦੀ ਸੰਭਾਵਨਾ ਵੱਧ ਜਾਂਦੀ ਹੈ।
  • ਬੰਨ੍ਹ ਦੇ ਨਿਰਮਾਣ ਕਾਰਨ ਜੰਗਲਾਂ ਦਾ ਵਿਨਾਸ਼ ਹੋ ਜਾਂਦਾ ਹੈ।
  • ਬੰਨ ਦੇ ਨਿਰਮਾਣ ਕਾਰਨ ਨਦੀਆਂ ਦੀਆਂ ਪਰਿਸਥਿਤੀਆਂ ‘ਤੇ ਵੀ ਅਸਰ ਪੈਂਦਾ ਹੈ।
  • ਵੱਡੇ ਬੰਨ੍ਹਾਂ ਕਾਰਨ ਨਦੀਆਂ ਦਾ ਵਹਾਅ ਰੁਕ ਜਾਂਦਾ ਹੈ, ਜਿਸ ਕਾਰਨ ਪਾਣੀ ਦੇ ਵਹਾਅ ਲਈ ਖੁੱਲ੍ਹਾ ਸਥਾਨ ਨਹੀਂ ਰਹਿ ਜਾਂਦਾ ਹੈ।

ਪ੍ਰਸ਼ਨ 4.
ਨਿਊਕਲੀਅਰ ਰੀਐਕਟਰ ਦੀ ਬਣਤਰ ਦਾ ਵਿਸਥਾਰ ਪੂਰਵਕ ਵਰਣਨ ਕਰੋ। ਨਿਉਕਲੀਅਰ ਉਰਜਾ ਨਾਲ ਕੀ-ਕੀ ਖੁਬੀਆਂ ਅਤੇ ਖਤਰੇ ਜੁੜੇ ਹੋਏ ਹਨ ? .
ਉੱਤਰ-
ਰੇਡੀਓ ਐਕਟਿਵ ਤੱਤਾਂ ਜਿਵੇਂ ਯੂਰੇਨੀਅਮ ਅਤੇ ਥੋਰੀਅਸ ਦੇ ਵਿਖੰਡਣ ਕਾਰਨ ਜਿਹੜੀ ਉਰਜਾ ਮਿਲਦੀ ਹੈ ਉਸ ਨੂੰ ਨਿਊਕਲੀਅਰ ਉਰਜਾ ਕਿਹਾ ਜਾਂਦਾ ਹੈ। ਇਹ ਊਰਜਾ ਦੋ ਢੰਗਾਂ ਨਾਲ ਉਤਪੰਨ ਹੁੰਦੀ ਹੈ । ਨਿਊਕਲੀਅਰ ਵਿਖੰਡਣ ਅਤੇ ਨਿਊਕਲੀਅਰ ਸੰਯੋਜਨ ਦੁਆਰਾ। ਨਿਊਕਲੀਅਰ ਵਿਖੰਡਣ ਨੂੰ ਕੰਟਰੋਲ ਵਿਚ ਕਰਨ ਲਈ ਨਿਊਕਲੀਅਰ ਵਿਖੰਡਣ ਰੀਐਕਟਰ ਕੀਤਾ ਜਾਂਦਾ ਹੈ।

ਨਿਊਕਲੀਅਰ ਰੀਐਕਟਰ ਦੀ ਸੰਰਚਨਾ (Construction of Nuclear Reactor)- ਨਿਊਕਲੀਅਰ ਰੀਐਕਟਰ ਦੇ ਚਾਰ ਮੁੱਖ ਭਾਗ ਹੁੰਦੇ ਹਨ। ਇਹ ਹਨ

  1. ਰੀਐਕਟਰ ਕੋਰ
  2. ਕੰਡੈਂਸਰ ।
  3. ਜਨਰੇਟਰ
  4. ਟਰਬਾਈਨ ।

PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 8
ਯੂਰੇਨੀਅਮ ਬਾਲਣ ਦਾ ਵਿਖੰਡਣ ਰਿਐਕਟਰ ਕੋਰ ਦੇ ਅੰਦਰ ਹੁੰਦਾ ਹੈ। ਯੂਰੇਨੀਅਮ ਦੁਆਰਾ ਦਿੱਤੀ ਨਿਊਕਲੀਅਰ ਕਿਰਿਆ ਵਿਚ ਤਿੰਨ ਨਿਊਟ੍ਰਾਨ ਪੈਦਾ ਹੁੰਦੇ ਹਨ। ਵਿਸ਼ੇਸ਼ ਪ੍ਰਕਾਰ ਦੀ ਵਿਸ਼ੇਸ਼ ਮਿਸ਼ਰਿਤ ਧਾਤੂ ਨਾਲ ਬਣਾਈਆਂ ਹੋਈਆਂ ਨਿਯੰਤਰਨ ਛੜਾਂ ਦੁਆਰਾ ਇਹ ਕਿਰਿਆ ਨਿਯੰਤਰਿਤ ਕੀਤੀ ਜਾਂਦੀ ਹੈ। ਇਹ ਵਿਖੰਡਣ ਦੁਆਰਾ ਉਤਪੰਨ ਮੁਕਤ/ਖੁੱਲ੍ਹੇ ਨਿਊਫੋਨ ਨੂੰ ਕੰਟਰੋਲ ਕਰਦੀ ਹੈ। ਵਿਖੰਡਣ ਦੁਆਰਾ ਪ੍ਰਾਪਤ ਹੋਈ ਊਰਜਾ ਜਨਰੇਟਰ ਨੂੰ ਦਿੱਤੀ ਜਾਂਦੀ ਹੈ। ਰੀਐਕਟਰ ਕੋਰ ਵਿਚ ਪਾਣੀ ਤਰਲ ਰਹਿੰਦਾ ਹੈ ਕਿਉਂਕਿ ਦਬਾਅ ਉੱਚਾ ਹੁੰਦਾ ਹੈ। ਇਹ ਪਾਣੀ ਰੀਐਕਟਰ ਅਤੇ ਜਨਰੇਟਰ ਕੋਰ ਵਿਚ ਘੁੰਮਦਾ ਹੈ। ਜਨਰੇਟਰ ਵਿਚ ਭਾਫ਼ ਪੈਦਾ ਹੁੰਦੀ ਹੈ ਜੋ ਬਿਜਲੀ ਬਣਾਉਣ ਦੇ ਕੰਮ ਆਉਂਦੀ ਹੈ। ਇਹ ਟਰਬਾਈਨ ਘੁੰਮਾਉਣ ਵਿਚ ਵੀ ਸਹਾਇਤਾ ਕਰਦਾ ਹੈ ਅਤੇ ਬਿਜਲੀ ਪੈਦਾ ਕਰਦਾ ਹੈ। ਕੰਡੈਂਸਰ ਵਿਚ ਫਾਲਤੂ ਭਾਫ਼ ਠੰਡੀ ਹੋ ਜਾਂਦੀ ਹੈ ਤੇ ਫਿਰ ਤਰਲ ਵਿਚ ਬਦਲ ਜਾਂਦੀ ਹੈ। ਇਸ ਤਰ੍ਹਾਂ ਨਿਊਕਲੀਅਰ ਊਰਜਾ ਬਿਜਲੀ ਊਰਜਾ ਵਿਚ ਬਦਲ ਜਾਂਦੀ ਹੈ।

ਲਾਭ (Advantages) -ਪਥਰਾਟ ਬਾਲਣਾਂ ਦੀ ਤਰ੍ਹਾਂ ਨਿਊਕਲੀਅਰ ਰੀਐਕਟਰ ਹਵਾ ਪ੍ਰਦੂਸ਼ਕ ਜਿਵੇਂ-ਕਾਰਬਨ ਡਾਈਆਕਸਾਈਡ, ਸਲਫਰ ਡਾਈਆਕਸਾਈਡ, ਨਾਈਟਰੋਜਨ ਆਕਸਾਈਡ ਅਤੇ ਹੋਰ ਪਦਾਰਥ ਪਦੂਸ਼ਣ ਪੈਦਾ ਨਹੀਂ ਕਰਦੇ। ਇਸ ਦੇ ਨਾਲ ਵਾਤਾਵਰਣ ਦੂਸ਼ਿਤ ਨਹੀਂ ਹੁੰਦਾ। ਇਹ ਇੱਕ ਉੱਚ ਕੋਟੀ ਦੀ ਊਰਜਾ ਹੈ, ਥੋੜ੍ਹੇ ਜਿਹੇ ਰੇਡੀਓ ਐਕਟਿਵ ਪਦਾਰਥਾਂ ਤੋਂ ਬਹੁਤ ਜ਼ਿਆਦਾ ਮਾਤਰਾ ਵਿਚ ਉਰਜਾ ਮਿਲਦੀ ਹੈ।

PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਹਾਨੀਆਂ (Drawbacks)-

  1. ਦੇਸ਼ ਵਿੱਚ ਉੱਚ ਕੋਟੀ ਦਾ ਯੂਰੇਨੀਅਮ ਮਿਲਦਾ ਨਹੀਂ। ਇਸ ਲਈ ਆਯਾਤ ਕਰਨਾ ਪੈਂਦਾ ਹੈ।
  2. ਨਿਊਕਲੀਅਰ ਰੀਐਕਟਰ ਵਿਚ ਪੈਦਾ ਹੋਇਆ ਕਚਰਾ ਬੜਾ ਹਾਨੀਕਾਰਕ ਹੁੰਦਾ ਹੈ, ਇਸ ਲਈ ਦੁਰਘਟਨਾ ਦਾ ਖ਼ਤਰਾ ਬੜਾ ਜ਼ਿਆਦਾ ਹੁੰਦਾ ਹੈ।
  3. ਰੇਡੀਓ ਐਕਟਿਵ ਪਦਾਰਥ ਮਨੁੱਖ ਦੀ ਸਿਹਤ ਲਈ ਅਤੇ ਵਾਤਾਵਰਣ ਲਈ ਹਾਨੀਕਾਰਕ ਹਨ। ਰੇਡੀਓ ਐਕਟਿਵ ਵਿਕਿਰਣਾਂ ਦੇ ਕਾਰਨ ਜੀਨਾਂ ਵਿਚ ਕੁੱਝ ਤਬਦੀਲੀ ਹੋ ਜਾਂਦੀ ਹੈ।
  4. ਰੇਡੀਓ ਐਕਟਿਵ ਫਾਲਤੂ ਪਦਾਰਥਾਂ ਦੀ ਸੁਰੱਖਿਆ ਅਤੇ ਨਿਰਮਾਣ ਕਰਨਾ ਬਹੁਤ ਹੀ ਖ਼ਰਚੀਲੀ ਕਿਰਿਆ ਹੈ।

PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

Punjab State Board PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3) Important Questions and Answers.

PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਅਲੋਪ ਹੋਣਾ (Extinction) ਕੀ ਹੈ ?
ਉੱਤਰ-
ਕਿਸੇ ਵਿਸ਼ੇਸ਼ ਸਜੀਵ ਦਾ ਜਾਂ ਜੀਵਾਂ ਦੇ ਗਰੁੱਪ ਦਾ ਵਿਸ਼ਵ ਭਰ ਵਿਚੋਂ ਖ਼ਤਮ ਹੋ ਜਾਣਾ ਅਲੋਪ ਹੋਣਾ ਅਖਵਾਉਂਦਾ ਹੈ ।

ਪ੍ਰਸ਼ਨ 2.
ਜੰਗਲੀ ਜੀਵਾਂ ਦੇ ਅਲੋਪ ਹੋਣ ਦੇ ਪ੍ਰਮੁੱਖ ਕਾਰਨ ਕੀ ਹਨ ?
ਉੱਤਰ-
ਵਾਤਾਵਰਣ ਵਿਚ ਪੈਦਾ ਹੋਈ ਤਬਦੀਲੀ ।

  1. ਚੋਰੀ-ਛੁਪੇ ਜੰਗਲੀ ਜੀਵਾਂ ਦਾ ਸ਼ਿਕਾਰ ।
  2. ਜੰਗਲੀ ਜੀਵਨ ਦੇ ਨਿਵਾਸ ਸਥਾਨਾਂ ਦਾ ਨਸ਼ਟ ਹੋਣਾ ।

ਪ੍ਰਸ਼ਨ 3.
ਮਨੁੱਖ ਦੁਆਰਾ ਪੈਦਾ ਕੀਤਾ ਗਿਆ ਅਲੋਪਨ (Extinction) ਕੀ ਹੈ ?
ਉੱਤਰ-
ਮਨੁੱਖ ਦੁਆਰਾ ਜੀਵ ਅਨੇਕਰੂਪਤਾ ਦੀ ਕੀਤੀ ਗਈ ਹਾਨੀ ਜਾਂ ਕੀਤਾ ਗਿਆ ਖ਼ਾਤਮਾ ਮਨੁੱਖ ਦੁਆਰਾ ਰਚਿਤ ਅਲੋਪਨ ਅਖਵਾਉਂਦਾ ਹੈ ।

PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

ਪ੍ਰਸ਼ਨ 4.
ਆਉਣ ਵਾਲੇ 20 ਤੋਂ 30 ਸਾਲਾਂ ਵਿਚ ਕਿੰਨੀਆਂ ਜਾਤੀਆਂ ਖ਼ਤਮ ਹੋ ਜਾਣਗੀਆਂ ?
ਉੱਤਰ-
ਦੁਨੀਆ ਭਰ ਦੀਆਂ ਕੁੱਲ ਜਾਤੀਆਂ ਦਾ 25% ਭਾਗ ਅਲੋਪ ਹੋ ਜਾਵੇਗਾ ।

ਪ੍ਰਸ਼ਨ 5.
ਐਮਾਜ਼ੋਨ ਦੇ ਵਰਖਾ ਵਣ (Amazon rainforests) ਦੀ ਕਟਾਈ ਕਿਉਂ ਕੀਤੀ ਜਾ ਰਹੀ ਹੈ ?
ਉੱਤਰ-
ਸੋਇਆਬੀਨ ਦੀ ਕਾਸ਼ਤ ਕਰਨ ਅਤੇ ਘਾਹ ਦੇ ਮੈਦਾਨਾਂ ਦੇ ਸੁਰੱਖਿਅਣ ਦੇ ਮੰਤਵ ਨਾਲ ਐਮਾਜ਼ੋਨ ਵਰਖਾ ਵਣਾਂ ਨੂੰ ਕੱਟਿਆ ਜਾ ਰਿਹਾ ਹੈ ।

ਪ੍ਰਸ਼ਨ 6.
ਜੰਗਲੀ ਜੀਵਨ ਦੇ ਅਲੋਪ ਹੋਣ ਦੇ ਕੁੱਝ ਕਾਰਨ ਦੱਸੋ ।
ਉੱਤਰ-
ਨਿਵਾਸ ਸਥਾਨਾਂ ਦਾ ਵਿਨਾਸ਼, ਅਨੇਵਾਹ ਸ਼ਿਕਾਰ ਕਰਨੇ, ਸੜਕਾਂ ਦਾ ਨਿਰਮਾਣ ਅਤੇ ਵਣ ਦੀ ਅੱਗ ।

ਪ੍ਰਸ਼ਨ 7.
ਹੁਣੇ ਜਿਹੇ ਅਲੋਪ ਹੋਈਆਂ ਦੋ ਜਾਤੀਆਂ ਦੇ ਨਾਮ ਦੱਸੋ ।
ਉੱਤਰ-
ਮਾਰੀਸ਼ੀਅਸ ਦਾ ਡੋਡੋ ਪੰਛੀ ਅਤੇ ਭਾਰਤੀ ਚੀਤਾ ।

ਪ੍ਰਸ਼ਨ 8.
ਵਿਸ਼ਾਲ ਪੱਧਰ ‘ਤੇ ਬੱਤਖਾਂ ਅਤੇ ਹੰਸਾਂ (Swan) ਅਤੇ ਕੇਨਾਂ ਦੀ ਮੌਤ ਦੇ ਕੀ ਕਾਰਨ ਹਨ ?
ਉੱਤਰ-
ਇਨ੍ਹਾਂ ਪੰਛੀਆਂ ਦੀ ਮੌਤ ਦਾ ਕਾਰਨ ਲੈਂਡ ਜ਼ਹਿਰੀਲਾਪਨ (Lead poisoning) ਹੈ ।

PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

ਪ੍ਰਸ਼ਨ 9.
ਉਹ ਕਿਹੜੀਆਂ ਜਾਤੀਆਂ ਹਨ ਜਿਨ੍ਹਾਂ ਦਾ ਅਲੋਪਨ ਮਨੁੱਖਾਂ ਦੁਆਰਾ ਹੱਦ ਤੋਂ ਵੱਧ ਸ਼ਿਕਾਰ ਕਰਨ ਦੇ ਕਾਰਨ ਨਾਲ ਹੋਇਆ ਹੈ ?
ਉੱਤਰ-
ਡੋ-ਡੋ, ਅਮਰੀਕੀ ਜ਼ੈਬਰਾ ਅਤੇ ਤਸਮਾਨੀਆ ਭੇੜੀਆ (Tasmanian Wolf), ਭਾਰਤੀ ਚੀਤਾ ।

ਪ੍ਰਸ਼ਨ 10.
ਉੱਤਰੀ ਅਫ਼ਰੀਕਾ ਦੀ ਵਿਕਟੋਰੀਆ ਝੀਲ ਵਿਚ ਨੀਲ ਪਰਚ (Nile perch) ਦੇ ਦਾਖ਼ਲ ਕਰਨ ਦਾ ਕੀ ਅਸਰ ਪਿਆ ?
ਉੱਤਰ-
ਨੀਲ ਪਰਚ ਦੇ ਦਾਖ਼ਲ ਦੇ ਕਾਰਨ ਝੀਲ ਵਿਚਲੀਆਂ ਸਥਾਨਿਕ ਜਾਤੀਆਂ ਨਸ਼ਟ ਹੋ ਗਈਆਂ ।

ਪ੍ਰਸ਼ਨ 11.
ਉਨ੍ਹਾਂ ਉਤਪਾਦਾਂ ਦੇ ਨਾਮ ਦੱਸੋ ਜਿਨ੍ਹਾਂ ਦੇ ਵਪਾਰ ਕਰਨ ਦੀ ਵਜ੍ਹਾ ਨਾਲ ਕਈ ਜਾਨਵਰਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ ।
ਉੱਤਰ-
ਇਤਰ (Perfumes), ਸ਼ਿੰਗਾਰ ਦਾ ਸਾਮਾਨ, ਫਰ (Fur), ਹੱਡੀਆਂ, ਹਾਥੀ ਦੰਦ (Tusks) ਅਤੇ ਸਿੰਗ ।

ਪ੍ਰਸ਼ਨ 12.
ਆਈ. ਯੂ. ਸੀ. ਐੱਨ. (IUCN) ਦਾ ਵਿਸਥਾਰ ਕਰੋ ।
ਉੱਤਰ-
ਕੁਦਰਤ ਅਤੇ ਕੁਦਰਤੀ ਸਾਧਨਾਂ ਦੇ ਸੁਰੱਖਿਅਣ ਲਈ ਅੰਤਰਰਾਸ਼ਟਰੀ ਯੂਨੀਅਨ
(IUCN = International Union for Conservation of Nature and Natural Resources)

ਪ੍ਰਸ਼ਨ 13.
ਰੈੱਡ ਡੈਟਾ ਬੁੱਕ (Red Data Book) ਕੀ ਹੁੰਦੀ ਹੈ ?
ਜਾਂ
ਰੈਡ ਡੈਟਾ ਕਿਤਾਬ (Red Data Book) ਕੀ ਹੈ ?
ਉੱਤਰ-
ਜਿਨ੍ਹਾਂ ਪੌਦੇ ਅਤੇ ਪਾਣੀਆਂ ਦੇ ਅਲੋਪ ਹੋਣ ਦਾ ਡਰ ਹੈ, ਇਹ ਪੁਸਤਕ ਅਜਿਹੇ ਪੌਦਿਆਂ ਅਤੇ ਪ੍ਰਾਣੀਆਂ ਦੀ ਫਰਿਸਤ (Catalogue) ਹੈ ।

ਪ੍ਰਸ਼ਨ 14.
ਰੈੱਡ ਡਾਟਾ ਬੁੱਕ ਦੇ ਅਨੁਸਾਰ ਖ਼ਤਰੇ ਵਿਚਲੀਆਂ ਦਰਜ ਕੀਤੀਆਂ ਕਿੰਨੀਆਂ ਜਾਤੀਆਂ ਹਨ ?
ਉੱਤਰ-
ਇਸ ਪੁਸਤਕ ਵਿਚ ਪੌਦਿਆਂ ਦੀਆਂ ਖ਼ਤਰੇ ਵਿਚਲੀਆਂ ਜਾਤੀਆਂ ਦੀ ਸੰਖਿਆ 561 ਅਤੇ ਜਾਨਵਰਾਂ ਦੀਆਂ ਖ਼ਤਰੇ ਵਿਚਲੀਆਂ ਜਾਤੀਆਂ ਦੀ ਸੰਖਿਆ 5485 ਹੈ । ਭਾਰਤ ਵਿਚ 224 ਪੌਦਿਆਂ ਦੀਆਂ ਜਾਤੀਆਂ ਅਤੇ ਜਾਨਵਰਾਂ ਦੀਆਂ 215 ਜਾਤੀਆਂ ਖ਼ਤਰੇ ਵਿਚ ਹਨ ।

PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

ਪ੍ਰਸ਼ਨ 15.
ਉਨ੍ਹਾਂ ਦੇ ਪ੍ਰਾਈਮੇਟਸ (Primates) ਦੇ ਨਾਮ ਦੱਸੋ ਜਿਹੜੇ ਖ਼ਤਰੇ ਵਿਚ ਹਨ ।
ਉੱਤਰ-
ਲੰਮੀ ਪੂਛ ਵਾਲਾ ਮੈਕਾਕੇ ਬਾਂਦਰ [Lion tailed macaque (Monkey)] ਅਤੇ ਸੂਰ ਦੀ ਪੂਛ ਵਰਗੇ ਮੇਕਾਕੇ (Pigtailed macaque)

ਪ੍ਰਸ਼ਨ 16.
ਭਾਰਤ ਵਿਚ ਬੱਬਰ ਸ਼ੇਰਾਂ ਅਤੇ ਬਾਘਾਂ ਦੀ ਸੰਖਿਆ ਕਿਉਂ ਘੱਟ ਹੋ ਰਹੀ ਹੈ ?
ਉੱਤਰ-
ਇਨ੍ਹਾਂ ਪ੍ਰਾਣੀਆਂ ਦਾ ਚੋਰੀ-ਛੁਪੇ ਸ਼ਿਕਾਰ, ਇਨ੍ਹਾਂ ਦੀ ਸੰਖਿਆ ਦੇ ਘਟਣ ਦਾ ਮੁੱਖ ਕਾਰਨ ਹੈ ।

ਪ੍ਰਸ਼ਨ 17.
ਪੰਜਾਬ ਦੀਆਂ ਅਜਿਹੀਆਂ ਦੋ ਆਮ ਮੱਛੀਆਂ ਦੇ ਨਾਮ ਦੱਸੋ ਜਿਨ੍ਹਾਂ ਦੀ ਹੋਂਦ ਨੂੰ ਬਾਹਰੀ ਮੱਛੀਆਂ ਦੇ ਦਾਖ਼ਲੇ ਕਾਰਨ ਖ਼ਤਰਾ ਹੈ ?
ਉੱਤਰ-

  1. Carbeo roluta,
  2. Wallano attu.

ਪ੍ਰਸ਼ਨ 18.
ਉਨ੍ਹਾਂ ਦੋ ਬਾਹਰਲੀਆਂ ਮੱਛੀਆਂ ਦੇ ਨਾਮ ਦੱਸੋ ਜਿਨ੍ਹਾਂ ਨੇ ਪੰਜਾਬ ਵਿਚ ਪ੍ਰਵੇਸ਼ ਪਾਇਆ ਹੈ ।
ਉੱਤਰ-

  1. Cyprinus Carbio ਅਤੇ
  2. Catlacatla.

ਪ੍ਰਸ਼ਨ 19.
ਯੂ. ਐਨ. ਈ. ਪੀ. (UNEP) ਦਾ ਵਿਸਥਾਰ ਕਰੋ ।
ਉੱਤਰ-
ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (United Nation Environment Programme) ।

ਪ੍ਰਸ਼ਨ 20.
ਡਬਲਯੂ. ਆਰ. ਆਈ. (WRI) ਅਤੇ ਡਬਲਯੂ. ਡਬਲਯੂ. ਐੱਫ. (WWF) ਦਾ ਵਿਸਥਾਰ ਕਰੋ ।
ਉੱਤਰ-
ਡਬਲਯੂ. ਆਰ. ਆਈ. = ਵਿਸ਼ਵ ਸਾਧਨ ਸੰਸਥਾ
(WRI = World Resources Institute)
ਡਬਲਯੂ. ਡਬਲਯੂ. ਐਫ. = ਵਿਸ਼ਵ ਜੰਗਲੀ ਜੀਵਨ ਫੰਡ ਕੁਦਰਤ ਲਈ
(WWF = Worldwildlife Fund for Nature)

PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

ਪ੍ਰਸ਼ਨ 21.
ਬਰਫਾਨੀ ਤੇਂਦੂਏ (Snow leopard) ਦਾ ਨਿਵਾਸ ਸਥਾਨ ਕਿਹੜਾ ਹੈ ?
ਉੱਤਰ-
ਮਹਾਨ ਹਿਮਾਲਿਆਈ (Great Himalayan) ਰਾਸ਼ਟਰੀ ਪਾਰਕ ।

ਪ੍ਰਸ਼ਨ 22.
ਆਸਾਮ ਦੀ ਕਾਜ਼ੀ ਰੰਗਾ ਰਾਸ਼ਟਰੀ ਪਾਰਕ ਕਿਸ ਲਈ ਮਸ਼ਹੂਰ ਹੈ ?
ਉੱਤਰ-
ਕਾਜ਼ੀ ਰੰਗਾ ਨੈਸ਼ਨਲ ਪਾਰਕ ਇਕ ਸਿੰਗ ਵਾਲੇ ਗੈਂਡੇ (One hormed Rhino) ਦਾ ਨਿਵਾਸ ਸਥਾਨ ਹੋਣ ਦੇ ਕਾਰਨ ਮਸ਼ਹੂਰ ਹੈ ।

ਪ੍ਰਸ਼ਨ 23.
ਕਾਰਬੈਟ ਨੈਸ਼ਨਲ ਪਾਰਕ (Corbett National Park) ਕਿੱਥੇ ਸਥਿਤ ਹੈ ਅਤੇ ਇਸ ਥਾਂ ‘ਤੇ ਪਾਇਆ ਜਾਣ ਵਾਲਾ ਮਸ਼ਹੂਰ ਪ੍ਰਾਣੀ ਕਿਹੜਾ ਹੈ ?
ਉੱਤਰ-
ਇਹ ਨੈਸ਼ਨਲ ਪਾਰਕ ਨੈਨੀਤਾਲ (ਉਤਰਾਖੰਡ) ਵਿਖੇ ਸਥਿਤ ਹੈ ਅਤੇ ਬਾਘ (Tiger) ਉੱਥੋਂ ਦਾ ਮਸ਼ਹੂਰ ਪ੍ਰਾਣੀ ਹੈ ।

ਪ੍ਰਸ਼ਨ 24.
ਵਿਸ਼ਵ ਵਾਤਾਵਰਣ ਦਿਵਸ (World Environment Day) ਕਦੋਂ ਮਨਾਇਆ ਜਾਂਦਾ ਹੈ ?
ਉੱਤਰ-
ਇਹ ਦਿਵਸ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ ।

ਪ੍ਰਸ਼ਨ 25.
ਭਾਰਤ ਵਿਚ ਕਿੰਨੇ ਜੀਵ ਮੰਡਲ (Biospheres) ਹਨ ?
ਉੱਤਰ-
ਭਾਰਤ ਵਿਚ 14 ਜੀਵ ਮੰਡਲ ਹਨ ।

ਪ੍ਰਸ਼ਨ 26.
ਬਨਸਪਤੀ ਸਮੂਹ (Flora) ਅਤੇ ਪਾਣੀ ਸਮੁਹ (Fauna) ਦੇ ਪੱਖ ਤੋਂ ਭਾਰਤ ਦਾ ਕਿਹੜਾ ਪੁੱਤ ਸਭ ਤੋਂ ਜ਼ਿਆਦਾ ਅਮੀਰ ਹੈ ?
ਉੱਤਰ-
ਬਨਸਪਤੀ ਸਮੂਹ ਅਤੇ ਪਾਣੀ ਸਮੂਹ ਦੇ ਪੱਖ ਤੋਂ ਮੱਧ ਪ੍ਰਦੇਸ਼ ਸਭ ਤੋਂ ਜ਼ਿਆਦਾ ਅਮੀਰ ਹੈ ।

PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

ਪ੍ਰਸ਼ਨ 27.
ਭਾਰਤ ਵਿਚ ਕਿੰਨੇ ਜੀਵ-ਭੂਗੋਲਿਕ (Bio-geographical) ਖੰਡਾਂ ਦੀ ਪਛਾਣ ਕੀਤੀ ਗਈ ਹੈ ?
ਉੱਤਰ-
ਹਿਮਾਲਿਆ (42,000 ਜਾਤੀਆਂ) ਪ੍ਰਾਇਦੀਪ ਭਾਰਤ (Peninsular India) (2,600 ਜਾਤੀਆਂ) ਭਾਰਤ ਦੇ ਦੋ ਜੀਵ-ਭੂਗੋਲਿਕ ਖੰਡ ਹਨ ।

ਪ੍ਰਸ਼ਨ 28.
ਸਫੈਦ ਬਾਘਾਂ (White tigers) ਲਈ ਕਿਹੜਾ ਚਿੜੀਆ ਘਰ ਮਸ਼ਹੂਰ ਹੈ ?
ਉੱਤਰ-
ਉੜੀਸਾ ਵਿਖੇ ਸਥਿਤ ਨਾਨਾਡਾਕਨ ਚਿੜੀਆ ਘਰ (Nanadakan Zoo) ।

ਪ੍ਰਸ਼ਨ 29.
ਡਬਲਯੂ. ਡਬਲਯੂ. ਐੱਫ. (WWF) ਦੇ ਜੰਗਲੀ ਜੀਵਨ ਦਾ ਕੀ ਚਿੰਨ੍ਹ ਹੈ ?
ਉੱਤਰ-
ਲਾਲ ਪਾਂਡਾ (Red Panda) ।

ਪ੍ਰਸ਼ਨ 30.
ਨੈਸ਼ਨਲ ਪਾਰਕ ਤੋਂ ਕੀ ਭਾਵ ਹੈ ?
ਉੱਤਰ-
ਨੈਸ਼ਨਲ ਪਾਰਕ ਇਕ ਅਜਿਹਾ ਖੇਤਰ ਹੁੰਦਾ ਹੈ ਜਿਸਨੂੰ ਕਿ ਕੇਵਲ ਜੰਗਲੀ ਜੀਵਨ ਦੇ ਲਈ ਹੀ ਰਾਖਵਾਂ ਕੀਤਾ ਗਿਆ ਹੁੰਦਾ ਹੈ । ਕੌਮੀ ਪਾਰਕ ਇਕ ਅਜਿਹੇ ਖੇਤਰ ਹਨ ਜਿੱਥੇ ਵ-ਵਿਗਿਆਨ (Forestry), ਪਸ਼ੂਆਂ ਨੂੰ ਚਾਰਨ ਅਤੇ ਫਸਲਾਂ ਦੀ ਕਾਸ਼ਤ ਕਰਨ ਦੀ ਮਨਾਹੀ ਹੁੰਦੀ ਹੈ ।

ਪ੍ਰਸ਼ਨ 31.
ਜੀਵ ਮੰਡਲ ਸੁਰੱਖਿਅਤ ਸਥਾਨ (Biosphere reserve) ਕੀ ਹੈ ?
ਉੱਤਰ-
ਜੀਵ ਮੰਡਲ ਸੁਰੱਖਿਅਤ ਸਥਾਨ ਇਕ ਵਿਸ਼ੇਸ਼ ਅਤੇ ਨਿਸ਼ਚਿਤ ਸਥਾਨ ਹੁੰਦਾ ਹੈ ਜਿਸ ਨੂੰ ਖ਼ਾਸ ਕੰਮਾਂ ਦੇ ਵਾਸਤੇ ਛੋਟੇ-ਛੋਟੇ ਖੰਡਾਂ ਵਿਚ ਵੰਡਿਆ ਹੋਇਆ ਹੁੰਦਾ ਹੈ । ਹਰੇਕ ਖੰਡ ਵਿਚ ਭਾਂਤ-ਭਾਂਤ ਤਰ੍ਹਾਂ ਦੇ ਕੰਮ-ਕਾਜ ਕਰਨ ਦੀ ਆਗਿਆ ਹੁੰਦੀ ਹੈ । ਹਰੇਕ ਖੰਡ ਨੂੰ ਵਿਸ਼ੇਸ਼ ਕਿਸਮ ਦੀਆਂ ਗਤੀਵਿਧੀਆਂ ਲਈ ਨਿਸ਼ਚਿਤ ਕੀਤਾ ਗਿਆ ਹੁੰਦਾ ਹੈ ।

ਪ੍ਰਸ਼ਨ 32.
ਜੀਵ-ਅਨੇਕਪੂਰਤਾ ਦੀ ਸਾਂਭ-ਸੰਭਾਲ ਦੀਆਂ ਦੋ ਵਿਧੀਆਂ ਦੇ ਨਾਮ ਲਿਖੋ ।
ਉੱਤਰ-

  1. ਮੌਕੇ-ਉੱਪਰ (in-situ) ਸੁਰੱਖਿਅਣ
  2. ਸਥਾਨ-ਬਾਹਰ (ex-situ) ਸੁਰੱਖਿਅਣ ।

PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

ਪ੍ਰਸ਼ਨ 33.
ਮੌਕੇ ਉੱਪਰ ਜਾਂ ਸਵੈ-ਸਥਾਨ (In-situ) ਸੁਰੱਖਿਅਣ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਕਿਸੇ ਜਾਤੀ ਨੂੰ ਉਸਦੇ ਕੁਦਰਤੀ ਨਿਵਾਸ ਸਥਾਨ ਵਿਚ ਕੀਤੇ ਜਾਂਦੇ ਸੁਰੱਖਿਅਣ ਨੂੰ ਸਵੈ-ਸਥਾਨ ਸੁਰੱਖਿਅਣ ਆਖਦੇ ਹਨ ।

ਪ੍ਰਸ਼ਨ 34.
ਸਥਾਨ ਬਾਹਰ (Ex-situ) ਸੁਰੱਖਿਅਣ ਕੀ ਹੈ ?
ਉੱਤਰ-
ਕਿਸੇ ਜਾਤੀ ਦੇ ਉਸਦੇ ਕੁਦਰਤੀ ਨਿਵਾਸ ਸਥਾਨਾਂ ਤੋਂ ਬਾਹਰ ਕੀਤੇ ਜਾਂਦੇ ਸੁਰੱਖਿਅਣ ਨੂੰ ਸਥਾਨ ਬਾਹਰ ਸੁਰੱਖਿਅਣ ਆਖਦੇ ਹਨ ।

ਪ੍ਰਸ਼ਨ 35.
ਵਿਸ਼ਵ ਭਰ ਦੇ ਸਭ ਤੋਂ ਵੱਡੇ ਫੁੱਲ ਦਾ ਕੀ ਨਾਮ ਹੈ ?
ਉੱਤਰ-
ਰੈਫਲੀਸੀਆ ਆਰਨਾਲਡਾਈ (Rafflesia arnoldii) । ਇਸ ਨੂੰ ਫਲੈਸ਼ ਫਲਾਵਰ (Flesh flower) ਵੀ ਕਹਿੰਦੇ ਹਨ ।

ਪ੍ਰਸ਼ਨ 36.
ਖ਼ਤਰੇ ਵਿਚਲੀਆਂ ਜਾਤੀਆਂ ਕੀ ਹੁੰਦੀਆਂ ਹਨ ?
ਉੱਤਰ-
ਜਿਨ੍ਹਾਂ ਜਾਤੀਆਂ ਦੇ ਲੁਪਤ ਹੋਣ ਦਾ ਡਰ ਹੋਵੇ ਅਤੇ ਜਿਨ੍ਹਾਂ ਜਾਤੀਆਂ ਦੇ ਨਿਵਾਸ ਸਥਾਨ ਨਸ਼ਟ ਹੋ ਜਾਣ ਦਾ ਡਰ ਬਣਿਆ ਰਹੇ ਤਾਂ ਅਜਿਹੀਆਂ ਜਾਤੀਆਂ ਨੂੰ ਖ਼ਤਰੇ ਵਿਚਲੀਆਂ ਜਾਤੀਆਂ ਆਖਦੇ ਹਨ ।

ਪ੍ਰਸ਼ਨ 37.
ਯੂ. ਐੱਨ.ਈ. ਪੀ. (UNEP ਅਤੇ MAB) ਦਾ ਵਿਸਥਾਰ ਲਿਖੋ ।
ਉੱਤਰ-
ਯੂ. ਐੱਨ. ਈ. ਪੀ. = ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ ।
(United nations Environment Programme)

ਪ੍ਰਸ਼ਨ 38.
ਕੋਈ ਦੋ ਵਿਦੇਸ਼ੀ ਪੌਦਿਆਂ ਦੇ ਨਾਂ ਦੱਸੋ ਜਿਹੜੇ ਭਾਰਤ ਵਿਚ ਉੱਗ ਰਹੇ ਹਨ ।
ਉੱਤਰ-
ਗਾਜਰ ਬੂਟੀ (Parthenium) ਅਤੇ ਸਫੈਦਾ, ਜਲ ਕੁੰਬੀ ਅਤੇ ਲੈਟਿਨਾ ।

PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

ਪ੍ਰਸ਼ਨ 39.
ਉਸ ਏਜੰਸੀ ਦਾ ਨਾਂ ਕੀ ਹੈ ਜਿਹੜੀ ਲਾਲ ਡੈਟਾ ਬੁੱਕ ਨੂੰ ਕਾਇਮ ਰੱਖਦੀ ਹੈ।
ਉੱਤਰ-
IUCN (International Union for Conservation of Nature and Natural Resource)

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਆਵਾਸ-ਵਿਭਿੰਨਤਾ ਜਾਂ ਈਕੋ ਵਿਭਿੰਨਤਾ (Eco-diversity) ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਆਵਾਸ ਵਿਭਿੰਨਤਾ ਜਾਂ ਈਕੋ ਵਿਭਿੰਨਤਾ-ਆਵਾਸ ਵਿਭਿੰਨਤਾ ਉਹ ਵਿਭਿੰਨਤਾ ਹੈ ਜਿਹੜੀ ਪਰਿਸਥਿਤਿਕ ਜਟਿਲਤਾ (Ecological complexity) ਨੂੰ ਦਰਸਾਉਂਦਾ ਹੈ । ਇਸ ਵਿਚ ਆਹਾਰੀ ਬਣਤਰਾਂ (Trophic structure), ਭੋਜਨ ਜਾਲ (Food Web) ਅਤੇ ਪੌਸ਼ਟਿਕ ਪਦਾਰਥਾਂ ਦੇ ਚੱਕਰਣ ਆਦਿ ਸ਼ਾਮਲ ਹਨ । ਸਿੱਲ੍ਹ, ਤਾਪਮਾਨ, ਉੱਚਾਈ Attitude), ਵਰਖਾ ਆਦਿ ਬਿੰਦੂ ਪ੍ਰਮਾਣਾਂ ਦੇ ਕਾਰਨ ਪਰਿਸਥਿਤਿਕ ਪ੍ਰਣਾਲੀਆਂ ਵਿਚ ਵਿਭਿੰਨਤਾਵਾਂ ਪੈਦਾ ਹੋ ਜਾਂਦੀਆਂ ਹਨ । ਵੱਖ-ਵੱਖ ਤਰ੍ਹਾਂ ਦੀਆਂ ਵਿਭਿੰਨਤਾਵਾਂ ਜਿਨ੍ਹਾਂ ਆਵਾਸ ਪ੍ਰਣਾਲੀਆਂ ਵਿਚ ਪਾਈਆਂ ਜਾਂਦੀਆਂ ਹਨ, ਉਹ ਹੇਠ ਲਿਖੀਆਂ ਹਨ-

  1. ਸਥਲੀ (Terrestrial) ਜਿਵੇਂ ਕਿ ਵਣ, ਘਾਹ ਦੇ ਮੈਦਾਨ ਅਤੇ ਮਾਰੂਥਲ ਆਵਾਸ ਪ੍ਰਣਾਲੀ ।
  2. ਜਲ-ਜਲੀ (Aquatic) ਜਿਵੇਂ ਕਿ ਤਾਜ਼ੇ ਪਾਣੀ ਅਤੇ ਸਮੁੰਦਰੀ ਆਵਾਸ ਪ੍ਰਣਾਲੀ ।
  3. ਸੇਜ਼ਲ ਜ਼ਮੀਨ/ਜਲਗਾਹਾਂ (Wet lands) ਜਿਵੇਂ ਕਿ ਮੈਂਗੋਵਜ ਅਤੇ ਮੁਹਾਣਿਆਂ ਦੀਆਂ ਆਵਾਸ ਪ੍ਰਣਾਲੀਆਂ ।

ਕੁੱਝ ਆਵਾਸ ਪ੍ਰਣਾਲੀਆਂ ਦਾ ਵਰਗੀਕਰਨ ਉਨ੍ਹਾਂ ਦੀ ਭੌਤਿਕ ਦਿੱਖ ਅਤੇ ਉੱਥੇ ਮੌਜੂਦ ਜੀਵਤ ਅਤੇ ਨਿਰਜੀਵ ਅੰਸ਼ਾਂ ਦੇ ਆਧਾਰ ‘ਤੇ ਕੀਤਾ ਗਿਆ ਹੈ । ਆਵਾਸ ਵਿਭਿੰਨਤਾ ਤੋਂ ਸਾਨੂੰ ਅਨੁਵਰਤੀ (Tropic) ਪੱਧਰਾਂ, ਉਰਜਾ ਸੰਚਾਰ ਅਤੇ ਪੌਸ਼ਟਿਕ ਪਦਾਰਥਾਂ ਦੇ ਚੱਕਰਣ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ।

ਪ੍ਰਸ਼ਨ 2.
ਰਾਸ਼ਟਰੀ ਪਾਰਕਾਂ (National Parks) ਬਾਰੇ ਸੰਖੇਪ ਵਿਚ ਲਿਖੋ ।
ਉੱਤਰ-
ਰਾਸ਼ਟਰੀ ਜਾਂ ਕੌਮੀ ਪਾਰਕ ਇਕ ਅਜਿਹਾ ਖੇਤਰ ਹੈ ਜਿਹੜਾ ਕਿ ਕੇਵਲ ਜੰਗਲੀ ਜੀਵਨ ਲਈ ਹੀ ਰਾਖਵਾਂ ਕੀਤਾ ਗਿਆ ਹੁੰਦਾ ਹੈ ਅਤੇ ਇਸ ਖੇਤਰ ਵਿਚ ਵਣ-ਵਿਗਿਆਨ,
ਪਸ਼ੂਆਂ ਨੂੰ ਚਾਰਨ ਅਤੇ ਫ਼ਸਲਾਂ ਦੀ ਕਾਸ਼ਤ ਕਰਨ ‘ਤੇ ਮੁਕੰਮਲ ਪਾਬੰਦੀ ਲਗਾਈ ਗਈ ਹੁੰਦੀ ਹੈ ।

ਕੌਮੀ (ਰਾਸ਼ਟਰੀ ਪਾਰਕਾਂ ਵਿਚ ਨਿੱਜੀ (ਪ੍ਰਾਈਵੇਟ) ਮਲਕੀਅਤ ਦੇ ਹੱਕਾਂ ਦੀ ਆਗਿਆ ਵੀ ਨਹੀਂ ਹੈ ।

ਭਾਰਤ ਵਿਚ ਸੰਨ 1988 ਵਿਚ ਕੌਮੀ (ਰਾਸ਼ਟਰੀ) ਪਾਰਕਾਂ ਦੀ ਸੰਖਿਆ 66 ਸੀ, ਅਤੇ ਇਹ ਪਾਰਕ 33,98,814 ਵਰਗ ਕਿਲੋਮੀਟਰ ਦੇ ਖੇਤਰਫਲ ਵਿਚ ਫੈਲੇ ਹੋਏ ਹਨ ਜਿਹੜਾ ਕਿ ਭਾਰਤ ਦੇ ਕੁੱਲ ਭੂਗੋਲਿਕ ਖੇਤਰਫਲ ਦਾ ਕੇਵਲ 1% ਭਾਗ ਹੀ ਬਣਦਾ ਹੈ । ਹੁਣ ਭਾਰਤ ਵਿਚ ਇਨ੍ਹਾਂ ਰਾਸ਼ਟਰੀ ਪਾਰਕਾਂ ਦੀ ਸੰਖਿਆ 89 ਹੈ ।

ਪ੍ਰਸ਼ਨ 3.
ਨੈਸ਼ਨਲ ਪਾਰਕ (National Park) ਅਤੇ ਰੁੱਖਾਂ (Sanctuary) ਵਿਚ ਅੰਤਰ ਦੱਸੋ ।
ਉੱਤਰ-
ਨੈਸ਼ਨਲ ਪਾਰਕ ਅਤੇ ਰੁੱਖਾਂ ਵਿਚ ਅੰਤਰ-

ਵਿਸ਼ੇਸ਼ ਗੁਣ (Characters) ਨੈਸ਼ਨਲ ਪਾਰਕ (National Park) ਰੱਖਾਂ (Sanctuary)
1. ਮੰਤਵ (Aim) ਸਮੱਚੇ ਜੰਗਲੀ ਜੀਵਨ ਦੀ ਭਲਾਈ ਲਈ ਰਾਖਵੀਂ ਜਗ੍ਹਾ । ਕੇਵਲ ਪਾਣੀਆਂ ਦੀ ਭਲਾਈ ਲਈ ਰਾਖਵੀਂ ਜਗ੍ਹਾ ।
2. ਰੇਂਜ ਦਾ ਆਕਾਰ (Size of the range) 0.04 ਵਰਗ ਕਿ. ਮੀ. ਤੋਂ ਲੈ ਕੇ 3162 ਵਰਗ ਕਿ. ਮੀ. ਤਕ । 0.6 ਵਰਗ ਕਿ. ਮੀ. ਤੋਂ ਲੈ ਕੇ 7818 ਵਰਗ ਕਿ. ਮੀ. (ਆਮ ਤੌਰ ‘ਤੇ 100-500 ਵਰਗ ਕਿ. ਮੀ. ਘੇਰੇ ਵਿਚ)
3. ਮਨੁੱਖੀ ਦਖ਼ਲ (Human-interference) ਵਣ-ਵਿਗਿਆਨ, ਪਸ਼ੂਆਂ  ਦੇ ਚਾਰਨ ਅਤੇ ਖੇਤੀ ਕਰਨ ਦੀ ਬਿਲਕੁਲ ਆਗਿਆ ਨਹੀਂ । ਇਮਾਰਤੀ ਲੱਕੜੀ ਦੀ ਕਟਾਈ, ਮਾਮੂਲੀ ਕਿਸਮਾਂ ਦੇ ਜੰਗਲੀ ਪਦਾਰਥਾਂ ਨੂੰ ਚੁਗਣ ਆਦਿ ਵਰਗੀਆਂ ਗਤੀ-ਵਿਧੀਆਂ ਦੀ ਆਗਿਆ ਹੈ ।
4. ਸੰਖਿਆ (Number) 1992 ਵਿਚ ਸੰਖਿਆ 392, 1993 ਵਿਚ ਸੰਖਿਆ 421 ਵਿਚ) । 1998 ਵਿਚ ਸੰਖਿਆ 368, ਹੁਣ ਸੰਖਿਆ 500 (ਭਾਰਤ ਭਾਰਤ ਵਿਚ) ।
5. ਕੱਜਿਆ ਖੇਤਰਫਲ (Covered area) ਦੇਸ਼ ਦੇ ਕੁੱਲ ਭੂਗੋਲਿਕ ਖੇਤਰਫਲ ਦਾ ਕੇਵਲ 1 ਪ੍ਰਤੀਸ਼ਤ । ਦੇਸ਼ ਦੇ ਕੁੱਲ ਖੇਤਰਫਲ ਦਾ ਕੇਵਲ 3.2%

ਪ੍ਰਸ਼ਨ 4.
ਮੌਕੇ ਤੋਂ ਪਰੇ/ਸਥਾਨ ਬਾਹਰੀ (Ex-situ) ਸਾਂਭ-ਸੰਭਾਲ ਜੁਗਤਾਂ ਕਿਹੜੀਆਂ ਹਨ ?
ਉੱਤਰ-
ਸਥਾਨ ਬਾਹਰੀ ਸੁਰੱਖਿਅਣ ਵਿਚ ਕਿਹੜੀਆਂ ਜੁਗਤਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਨ੍ਹਾਂ ਵਿਚ ਬਨਸਪਤੀ ਬਾਗਾਂ (Botanical gardens), ਚਿੜੀਆ ਘਰਾਂ ਦੀ ਸਥਾਪਨਾ, ਡੀ. ਐੱਨ. ਏ. ਰੇਸ਼ੇ (DNA Strands) ਅਤੇ ਜੀਨ (Gene), ਪਰਾਗ (Polten), ਬੀਜ, ਪੌਦ (Seedlings), ਟਿਸ਼ੂ ਕਲਚਰ ਅਤੇ ਡੀ. ਐੱਨ. ਏ. ਬੈਂਕ (DNA Banks) ਸ਼ਾਮਿਲ ਹਨ । ਸਥਾਨ ਬਾਹਰੀ ਸੁਰੱਖਿਅਣ ਦੇ ਨੋਟ ਕਰਨ ਯੋਗ ਕੁੱਝ ਬਿੰਦੂ ਇਹ ਹਨ-

  • ਬੀਜ ਜੀਨ ਬੈਂਕ (Seed gene banks) – ਘੱਟ ਤਾਪਮਾਨ ‘ਤੇ ਬੀਜਾਂ ਦੇ ਜਣਨ ਪਦਾਰਥ (Germ plasm) ਨੂੰ ਸਟੋਰ ਕਰਨ ਦਾ ਇਹ ਸਭ ਤੋਂ ਆਸਾਨ ਤਰੀਕਾ ਹੈ ।
  • ਫੀਲਡ ਜੀਨ ਬੈਂਕ (Field gene bank) – ਵਧਣਸ਼ੀਲ ਦੀਆਂ ਆਮ ਹਾਲਤਾਂ ਵਿਚ ਜਣਨਿਕ ਪਰਿਵਰਤਨਸ਼ੀਲਤਾ (Genetic variability) ਨੂੰ ਫੀਲਡ ਜੀਨ ਬੈਂਕਾਂ ਦੁਆਰਾ ਸੁਰੱਖਿਅਤ ਰੱਖਿਆ ਜਾ ਸਕਦਾ ਹੈ ।
  • ਭਾਇਓ ਸੁਰੱਖਿਅਣ (Cryp-Conservation) – ਸੁਰੱਖਿਅਣ ਦੀ ਇਸ ਵਿਧੀ ਵਿਚ ਤਰਲ ਨਾਈਟ੍ਰੋਜਨ (Liquid Nitrogen) ਜਿਸ ਦਾ ਤਾਪਮਾਨ ਬਹੁਤ ਹੀ ਘੱਟ, – 196°C ( 196°C) ਹੁੰਦਾ ਹੈ, ਦੀ ਵਰਤੋਂ ਕੀਤੀ ਜਾਂਦੀ ਹੈ ।
  • ਬਨਸਪਤੀ ਬਾਗ਼ (Botanical Gardens) – ਦੁਨੀਆਂ ਭਰ ਵਿਚ ਆਰਬੋਰੇਟਾ ਅਤੇ ਬਨਸਪਤੀ ਬਾਗਾਂ ਦੀ ਸੰਖਿਆ 1500 ਦੇ ਲਗਪਗ ਹੈ । ਬਹੁਤ ਸਾਰੇ ਬਨਸਪਤੀ ਬਾਗਾਂ ਵਿਚ ਬੀਜ ਬੈਂਕਾਂ, ਟਿਸ਼ੁ ਕਲਚਰ ਅਤੇ ਆਧੁਨਿਕ ਤਕਨਾਲੋਜੀ ਦੀਆਂ ਸੁਵਿਧਾਵਾਂ ਮੌਜੂਦ ਹਨ ।
    ਆਰਬੋਰੇਟਾ (Arborata) – ਉਹ ਬਨਸਪਤੀ ਬਾਗ ਜਿਸ ਵਿਚ ਕੇਵਲ ਝਾੜੀਆਂ ਅਤੇ ਰੁੱਖ ਹੀ ਉਗਾਏ ਜਾਣ, ਆਰਬੋਰੇਟਾ ਅਖਵਾਉਂਦੇ ਹਨ । ਇਨ੍ਹਾਂ ਬਾਗਾਂ ਵਿਚ 80,000 ਦੇ ਲਗਪਗ ਜਾਤੀਆਂ ਹਨ ।
  • ਦੁਨੀਆਂ ਭਰ ਵਿਚ ਚਿੜੀਆ ਘਰ (Zoos in the World) – ਦੁਨੀਆਂ ਭਰ ਵਿਚ 800 ਦੇ ਲਗਪਗ ਚਿੜੀਆ ਘਰ ਹਨ । ਇਨ੍ਹਾਂ ਚਿੜੀਆ ਘਰਾਂ ਵਿਚ 3000 ਦੇ ਲਗਪਗ ਰੀਧਾਰੀ (Vertebrates) ਜਾਨਵਰਾਂ ਦੀਆਂ ਜਾਤੀਆਂ ਮੌਜੂਦ ਹਨ । ਕੁੱਝ ਇਕ ਚਿੜੀਆ ਘਰਾਂ ਵਿਚ ਪਾਣੀਆਂ ਦੇ ਬੰਦੀ ਨਸ਼ਲਕਸ਼ੀ (Captive breeding) ਦੇ ਕੰਮ ਵੀ ਸ਼ੁਰੂ ਕੀਤੇ ਗਏ ਹਨ, ।

PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

ਪ੍ਰਸ਼ਨ 5.
ਜੀਵ ਮੰਡਲ ਸੁਰੱਖਿਅਤ ਸਥਾਨ (Biosphere reserve) ਦੀ ਕੀ ਮਹੱਤਤਾ ਹੈ ?
ਉੱਤਰ-
ਦੇਸ਼ ਵਿਚ ਮੌਜੂਦ ਬਨਸਪਤੀ ਸਮੂਹ ਅਤੇ ਪਾਣੀ ਸਮੂਹ ਦੇ ਜੀਨ ਸੰਹਿ (Gene pool) ਸਾਧਨਾਂ ਦਾ ਅਤੇ ਭਵਿੱਖ ਵਿਚ ਕੀਤੇ ਜਾਣ ਵਾਲੇ ਅਧਿਐਨ ਸੰਬੰਧੀ ਜੀਵ ਮੰਡਲੀ ਸੁਰੱਖਿਅਤ ਸਥਾਨ ਦੀ ਧਾਰਨਾ ਬੜੀ ਮਹੱਤਤਾ ਵਾਲੀ ਹੈ । ਜੀਵ ਮੰਡਲ ਧਾਰਨਾ ਦੇ ਉਦੇਸ਼ ਹੇਠ ਲਿਖੇ ਹਨ-
(ਉ) ਮਨੁੱਖ ਜਾਤੀ ਦੀਆਂ ਮੌਜੂਦਾ ਅਤੇ ਆਉਣ ਵਾਲੀਆਂ ਨਸਲਾਂ (Races) ਦੀ ਪੌਦਿਆਂ ਅਤੇ ਪਾਣੀਆਂ ਦੀਆਂ ਪਰਿਸਥਿਤਿਕ ਪ੍ਰਣਾਲੀਆਂ ਵਿਚ ਮੌਜੂਦ ਜਾਤੀਆਂ ਦੀ ਜੈਵਿਕ ਸਮਦਾਇ ਦੀ ਵਿਭਿੰਨਤਾ ਅਤੇ ਜਾਤੀਆਂ ਦੀ ਜਣਨਿਕ ਵਿਭਿੰਨਤਾ ਦੇ ਬਚਾਉ ਲਈ ਜੀਵ ਮੰਡਲ ਰਿਜ਼ਰਵ ਦੀ ਬਹੁਤ ਜ਼ਿਆਦਾ ਮਹੱਤਤਾ ਹੈ ਅਤੇ ਜੈਵਿਕ ਵਿਭਿੰਨਤਾ ਦਾ ਵਿਕਾਸ (Evolution) ਇਸੇ ਧਾਰਨਾ ਉੱਤੇ ਹੀ ਨਿਰਭਰ ਕਰਦਾ ਹੈ ।

(ਅ) ਪਰਿਸਥਿਤਿਕ (Ecological) ਅਤੇ ਵਾਤਾਵਰਣ ਸੰਬੰਧੀ ਖੋਜ ਲਈ ਖੇਤਰਾਂ ਨੂੰ ਉਪਲੱਬਧ ਕਰਾਉਣਾ ।

(ੲ) ਸਿੱਖਿਆ ਅਤੇ ਟ੍ਰੇਨਿੰਗ ਲਈ ਮੌਕੇ ਦੇਣਾ ।

(ਸ) ਆਰਥਿਕ ਵਿਕਾਸ ਦੀ ਤਰੱਕੀ ।

ਪ੍ਰਸ਼ਨ 6.
ਭਾਰਤ ਵਿਚਲੇ ਜੀਵ ਮੰਡਲੀ ਰਿਜ਼ਰਵਜ਼ ਦਾ ਵਰਣਨ ਕਰੋ ।
ਉੱਤਰ-
ਭਾਰਤ ਵਿਚ ਜੀਵ ਮੰਡਲੀ ਰੱਖਾਂ (Biosphere reserves) ਦੀ ਸੰਖਿਆ 14 ਹੈ । ਮਈ, 2002 ਤਕ ਵਿਸ਼ਵ ਭਰ ਦੇ 94 ਦੇਸ਼ਾਂ ਵਿਚ ਮੌਜੂਦ ਜੀਵ ਮੰਡਲੀ ਰੱਖਾਂ ਦੀ ਸੰਖਿਆ 94 ਸੀ । ਭਾਰਤ ਵਿਚ ਸਭ ਤੋਂ ਪਹਿਲਾਂ ਸਥਾਪਿਤ ਕੀਤੀ ਗਈ ਜੀਵ ਮੰਡਲੀ ਰੱਖ ਨੀਲਗਿਰੀ ਜੀਵ ਮੰਡਲ ਰੱਖ (1986) (Nilgiri Biosphere Reserve) ਸੀ ।

ਨੰਦਾ ਦੇਵੀ ਜੀਵ ਮੰਡਲੀ ਰੱਖ (Nanda Devi Biosphere Reserve) ਦੀ ਸਥਾਪਨਾ 1988 ਨੂੰ ਕੀਤੀ ਗਈ ।

ਉੱਤਰਾਖੰਡ ਜੀਵ ਮੰਡਲੀ ਰੱਖ (Uttrakhand Biosphere Reserve) ਦੀ ਸਥਾਪਨਾ ਹੁਣੇ ਜਿਹੇ ਹੀ ਕੀਤੀ ਗਈ ਹੈ ਅਤੇ ਇਸ ਰੱਖ ਵਿਚ ਉੱਤਰ-ਪੱਛਮੀ ਹਿਮਾਲਿਆ ਵਿਖੇ ਸਥਿਤ ਫੁੱਲਾਂ ਦੀ ਘਾਟੀ (Valley of flowers) ਸ਼ਾਮਿਲ ਹੈ ।

ਭਾਰਤ ਵਿਚ ਜੀਵ ਮੰਡਲੀ ਰੱਖਾਂ
(Biosphere Reserves In India)

ਜੀਵ ਮੰਡਲ ਰਿਜ਼ਰਵਜ਼ ਰਾਜ (ਪ੍ਰੀਤ)
1. ਨੀਲਗਿਰੀ (Nilgiri) ਕੇਰਲ, ਕਰਨਾਟਕ ਅਤੇ ਤਾਮਿਲਨਾਡੂ
2. ਨਮਡਾਫਾ (Namdapha) ਅਰੁਨਾਚਲ ਪ੍ਰਦੇਸ਼
3. ਨੰਦਾ ਦੇਵੀ (Nanda Devi) ਉੱਤਰਾਖੰਡ
4. ਉਤਰਾਖੰਡ ਫੁੱਲਾਂ ਦੀ ਘਾਟੀ) (Uttrakhand, Valley of flowers) ਉੱਤਰਾਖੰਡ
5. ਅੰਡੇਮਾਨ ਦੇ ਉੱਤਰੀ ਟਾਪੂ ਅੰਡੇਮਾਨ ਅਤੇ ਨਿਕੋਬਾਰ
6. ਮਾਨਾਰ ਦੀ ਖਲੀਜ (Gulf of Manar) ਤਾਮਿਲਨਾਡੂ
7. ਕਾਜ਼ੀਰੰਗਾ (Kaziranga) ਆਸਾਮ
8. ਸੁੰਦਰਬੰਨ (Sundarbans) ਪੱਛਮੀ ਬੰਗਾਲ
9. ਥਾਰ ਮਾਰੂਥਲ (Thar Desert) ਰਾਜਸਥਾਨ
10. ਮਾਨਾਸ (Manas) ਆਸਾਮ
11. ਕਾਨ੍ਹ (Kanha) ਮੱਧ ਪ੍ਰਦੇਸ਼
12. ਨਾਂਕਰੈਕ (Nokrek) (ਟੂਰਾ ਰੇਂਜ) ਮੇਘਾਲਿਆ
13. ਗੇਟ ਨਿਕੋਬਾਰ (Great Nicobar) ਅੰਡੇਮਾਨ ਤੇ ਨਿਕੋਬਾਰ
14. ਛੋਟਾ ਰਣ ਆਫ਼ ਕੱਛ (Little Rann of Kuchchh) ਗੁਜਰਾਤ

ਪ੍ਰਸ਼ਨ 7.
ਜੰਗਲੀ ਜੀਵਾਂ ਦੇ ਅਲੋਪ ਹੋਣ ਦੇ ਕਾਰਨ ਦੱਸੋ ।
ਉੱਤਰ-
ਜੰਗਲੀ ਜੀਵਾਂ ਦੇ ਅਲੋਪ ਹੋਣ ਦੇ ਕਾਰਨ-

  1. ਜੰਗਲੀ ਜੀਵਾਂ ਦੇ ਨਿਵਾਸ ਸਥਾਨਾਂ ਦਾ ਵਿਨਾਸ਼ ।
  2. ਡੈਮਾਂ ਦੀ ਉਸਾਰੀ ।
  3. ਪਹਾੜੀ ਇਲਾਕਿਆਂ ਵਿਚ ਸੜਕਾਂ ਦਾ ਨਿਰਮਾਣ ।
  4. ਜੰਗਲੀ ਜੀਵਾਂ ਦਾ ਅਵੈਧ ਸ਼ਿਕਾਰ ਆਦਿ ।
  5. ਵਾਤਾਵਰਣੀ ਪਦੁਸ਼ਣ ।
  6. ਜੰਗਲੀ ਜਾਨਵਰਾਂ ਤੋਂ ਪ੍ਰਾਪਤ ਕੀਤੀਆਂ ਜਾਂਦੀਆਂ ਵਸਤਾਂ ਦਾ ਵਪਾਰ ।

ਪ੍ਰਸ਼ਨ 8.
ਭਾਰਤ ਵਿਚ ਬੱਬਰ ਸ਼ੇਰ ਅਤੇ ਬਾਘਾਂ ਦੀ ਸੰਖਿਆ ਕਿਉਂ ਘੱਟ ਹੋ ਰਹੀ ਹੈ ?
ਉੱਤਰ-
ਭਾਰਤ ਵਿਚ ਬੱਬਰ ਸ਼ੇਰ ਅਤੇ ਬਾਘਾਂ ਦੀ ਸੰਖਿਆ ਘੱਟ ਹੋਣ ਦੇ ਹੇਠ ਲਿਖੇ ਕਾਰਨ ਹਨ-

  1. ਨਿਵਾਸ ਸਥਾਨਾਂ ਦਾ ਹੋ ਰਿਹਾ ਵਿਖੰਡਨ ਅਤੇ ਪਤਨ
  2. ਪ੍ਰਦੂਸ਼ਣ ਅਤੇ ਬਦਲ ਰਹੀਆਂ ਵਾਤਾਵਰਣੀ ਹਾਲਤਾਂ ਦੇ ਕਾਰਨ
  3. ਵਧ ਰਹੇ ਸ਼ਿਕਾਰਿਆਂ ਦੀ ਗਿਣਤੀ ।

ਪ੍ਰਸ਼ਨ 9.
ਮਨੁੱਖ ਜਾਤੀ ਅਤੇ ਜੰਗਲੀ ਜੀਵਾਂ ਦੇ ਸੰਘਰਸ਼ ਨੂੰ ਰੋਕਣ ਦੇ ਕੁੱਝ ਉਪਾਅ ਦੱਸੋ ।
ਉੱਤਰ-
ਮਨੁੱਖ ਜਾਤੀ ਅਤੇ ਜੰਗਲੀ ਜੀਵਾਂ ਦੇ ਸੰਘਰਸ਼ ਨੂੰ ਰੋਕਣ ਦੇ ਉਪਾਅ :-

  1. ਜੰਗਲੀ ਜੀਵਾਂ ਦੇ ਨਿਵਾਸ ਸਥਾਨਾਂ ਦੀ ਸੁਰੱਖਿਆ ।
  2. ਜੰਗਲਾਂ ਵਿਚ ਮੁਵੈਸ਼ੀਆਂ ਆਦਿ ਦੇ ਤੁਰਨ-ਫਿਰਨ ਵਾਲੇ ਇਲਾਕੇ ਨਿਸ਼ਚਿਤ ਕਰਨਾ ।
  3. ਆਦਿਵਾਸੀਆਂ ਦੇ ਲਈ ਨਿਵਾਸ ਸਥਾਨ ਮੁਹੱਈਆ ਕਰਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦੇ ਪਸ਼ੂਆਂ ਦੇ ਚਾਰਨ ਵਾਸਤੇ ਥਾਂ-ਟਿਕਾਣੇ ਨਿਸ਼ਚਿਤ ਕੀਤੇ ਜਾਣੇ ਚਾਹੀਦੇ ਹਨ । ‘
  4. ਇਸ ਸੰਘਰਸ਼ ਨੂੰ ਘੱਟ ਕਰਨ ਦੇ ਵਾਸਤੇ ਸਥਾਨਿਕ ਵਸਨੀਕ ਇਸ ਦਿਸ਼ਾ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ । ਉਨ੍ਹਾਂ ਨੂੰ ਇਸ ਅਮਲ ਵਿੱਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ।

PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

ਪ੍ਰਸ਼ਨ 10.
ਉਹਨਾਂ ਉਤਪਾਦਾਂ ਦੇ ਨਾਂ ਲਿਖੋ ਜਿਨ੍ਹਾਂ ਦੇ ਵਪਾਰ ਕਾਰਨ ਕਈ ਜਾਨਵਰਾਂ ਦੀ ਹਾਨੀ ਹੋ ਰਹੀ ਹੈ ।
ਉੱਤਰ-

  1. ਚੀਤਾ-ਇਸ ਦੀ ਚਮੜੀ (Skin) ਦੇ ਲਈ
  2. ਗੈਂਡਾ-ਇਸ ਦੇ ਸਿੰਗ ਦੇ ਲਈ
  3. ਹਾਥੀ-ਇਸ ਦੇ ਦੰਦਾਂ ਦੇ ਲਈ
  4. ਕਸਤੂਰੀ ਹਿਰਨ-ਕਸਤੂਰੀ ਦੀ ਪ੍ਰਾਪਤੀ ਦੇ ” ਲਈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਜੀਵ ਮੰਡਲ ਰਾਖਵੇਂ ਸਥਾਨ (Biosphere Reserves) ਕੀ ਹਨ ? ਜੀਵ ਮੰਡਲ ਰਿਜ਼ਰਵ ਦੇ ਖੰਡਾਂ ਦਾ ਵਰਣਨ ਕਰੋ ।
ਉੱਤਰ-
ਜੀਵ ਮੰਡਲ ਰਾਖਵੇਂ ਸਥਾਨਾਂ (Biosphere Reserves-ਮਨੁੱਖ ਅਤੇ ਜੀਵ ਮੰਡਲ ਪ੍ਰੋਗਰਾਮ (Man and Biosphere Programme) ਦੇ ਅਧੀਨ ਯੂਨੈਸਕੋ (UNESCO) ਨੇ ਦੁਨੀਆਂ ਭਰ ਵਿਚ ਕਾਫ਼ੀ ਗਿਣਤੀ ਅੰਦਰ ਜੀਵ ਮੰਡਲ ਰਾਖਵੇਂ ਸਥਾਨ ਸਥਾਪਿਤ ਕੀਤੇ ਗਏ ਹਨ ।

( MAB = MAN AND BIOSPHERE PROGRAMME)
ਜੀਵ ਮੰਡਲ ਰਾਖਵੇਂ ਸਥਾਨਾਂ ਦੀ ਧਾਰਨਾ MAB (Man and Biosphere Programme) ਵੱਲੋਂ 1975 ਵਿਚ ਆਰੰਭੀ ਗਈ । ਇਸ ਪ੍ਰੋਗਰਾਮ ਦਾ ਮੰਤਵ ਆਵਾਸ ਪ੍ਰਣਾਲੀਆਂ (Eco system) ਅਤੇ ਜਣਨਿਕ ਸਾਧਨਾਂ (Genetic resources) (ਜਿਹੜੇ ਕਿ ਪਰਿਸਥਿਤਿਕ/ ਆਵਾਸ ਪ੍ਰਣਾਲੀ ਵਿਚ ਮੌਜੂਦ ਹਨ ) ਦਾ ਸੁਰੱਖਿਅਣ ਹੈ । MAB ਪ੍ਰੋਗਰਾਮ ਦੇ ਅਧੀਨ ਯੂਨੈਸਕੋ ਨੇ ਇਸ ਬਾਰੇ ਇਹ ਜਾਣਕਾਰੀ ਪ੍ਰਾਪਤ ਕੀਤੀ ਕਿ ਜੀਵਤ (Biotic) ਅਤੇ ਨਿਰਜੀਵ (Abiotic) ਵਾਤਾਵਰਣ ਦੇ ਪ੍ਰਦੂਸ਼ਣ ਅਤੇ ਮਨੁੱਖੀ ਦਖ਼ਲਅੰਦਾਜ਼ੀ ਦਾ ਸੁਰੱਖਿਅਣ ਉਪਾਵਾਂ ਦੀ ਹੁਣ ਅਤੇ ਭਵਿੱਖ ਵਿਚ ਕੀ ਅਸਰ ਪਵੇਗਾ ।
(MAB = ਮਨੁੱਖ ਅਤੇ ਜੀਵ ਮੰਡਲ ਪ੍ਰੋਗਰਾਮ)
PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ ਜੀਵ ਅਨੇਕਰੂਪਤਾ (ਭਾਗ-3) 1

1. ਪਰਿਭਾਸ਼ਾ (Definition) ਜੀਵ ਮੰਡਲ ਰਾਖਵੇਂ ਸਥਾਨ – ਇਕ ਵਿਸ਼ੇਸ਼, ਇਕ ਨਿਸ਼ਚਿਤ ਖੇਤਰ ਹੁੰਦਾ ਹੈ, ਜਿਸ ਵਿਚ ਜ਼ਮੀਨ ਨੂੰ ਛੋਟੇ-ਛੋਟੇ ਖੰਡਾਂ ਵਿਚ ਵੰਡ ਕੇ, ਇਨ੍ਹਾਂ ਹਿੱਸਿਆਂ ਵਿਚ ਭਾਂਤ-ਭਾਂਤ ਦੇ ਕੰਮ ਕਰਨ ਦੀ ਆਗਿਆ ਹੁੰਦੀ ਹੈ ਅਤੇ ਹਰੇਕ ਹਿੱਸੇ ਨੂੰ ਖ਼ਾਸ ਕਿਸਮ ਦੀਆਂ ‘ ਗਤੀਵਿਧੀਆਂ ਲਈ ਨਿਸ਼ਚਿਤ ਕੀਤਾ ਗਿਆ ਹੁੰਦਾ ਹੈ ।

2. ਜੀਵ ਮੰਡਲ ਰਾਖਵੇਂ ਸਥਾਨ ਦੇ ਖੰਡ (Zones of a Biosphere Reserve) – ਜੀਵ ਮੰਡਲ ਰਾਖਵੇਂ ਸਥਾਨ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ ।

  • ਕੁਦਰਤੀ ਜਾਂ ਕੋਰ ਜੋਨ (Core Zone)ਜੀਵ ਮੰਡਲ ਰਿਜ਼ਰਵ ਦੇ ਸਭ ਤੋਂ ਅੰਦਰਲੇ ਇਸ ਹਿੱਸੇ ਵਿਚ ਕਿਸੇ ਵੀ ਪ੍ਰਕਾਰ ਦੀਆਂ ਗਤੀਵਿਧੀਆਂ ਕਰਨ ਦੀ ਇਜ਼ਾਜਤ ਨਹੀਂ ਹੁੰਦੀ ।
  • ਨਿਰਪੱਖ ਜਾਂ ਬਫ਼ਰ ਖੰਡ (Buffer Zone) – ਇਸ ਖੇਤਰ ਨੇ ਕੇਂਦਰੀ ਖੰਡ ਨੂੰ ਘੇਰਿਆ ਹੋਇਆ ਹੁੰਦਾ ਹੈ । ਇਸ ਖੰਡ ਵਿਚ ਸੀਮਾ ਬੁੱਧ (Limited) ਗਤੀਵਿਧੀਆਂ ਕਰਨ ਦੀ ਆਗਿਆ ਹੁੰਦੀ ਹੈ ।
  • ਅੰਤਰਕਾਲੀ ਖੰਡ (Munipulative) ਜਾਂ ਪਰਿਵਰਤਨੀ ਖੰਡ (Transitional Zone) – ਇਸ ਖੰਡ ਵਿਚ ਮਨੁੱਖਾਂ ਨੂੰ ਬਹੁਪੱਖੀ (Multiple), ਗਤੀਵਿਧੀਆਂ ਕਰਨ ਦੀ ਆਗਿਆ ਹੁੰਦੀ ਹੈ, ਪਰ ਪਰਿਸਥਿਤੀ ਨਾਲ ਕਿਸੇ ਵੀ ਤਰ੍ਹਾਂ ਦੀ ਛੇੜ-ਛਾੜ ਕਰਨ ਦੀ ਮੁਕੰਮਲ ਤੌਰ ‘ਤੇ ਪਾਬੰਦੀ ਹੈ । ਜੀਵ ਮੰਡਲ ਰਿਜ਼ਰਵ ਦਾ ਇਹ ਸਭ ਤੋਂ ਬਾਹਰੀ ਭਾਗ ਹੈ ।

ਪ੍ਰਸ਼ਨ 2.
ਜੈਵਿਕ ਵਿਭਿੰਨਤਾ ਦੇ ਸੁਰੱਖਿਅਣ ਬਾਰੇ ਉਠਾਏ ਜਾਂਦੇ ਉਪਾਵਾਂ ‘ਤੇ ਚਰਚਾ ਕਰੋ ।
ਜਾਂ
ਜੈਵਿਕ/ਜੀਵ ਵਿਭਿੰਨਤਾ/ਅਨੇਕਰੂਪਤਾ ਦੀ ਸਾਂਭ-ਸੰਭਾਲ ਵਿੱਚ ਮੌਕੇ ਤੇ ਹੀ ਤਰਕੀਬ ਕਿਵੇਂ ਸਹਾਈ ਹੁੰਦੀ ਹੈ ?
ਉੱਤਰ-
ਜੀਵ ਵਿਭਿੰਨਤਾ ਦੇ ਸੁਰੱਖਿਅਣ ਦੇ ਉਪਾਅ-

  • ਸੁਰੱਖਿਆ ਜਾਂ ਰਾਖੀ (Protection) – ਲਾਹੇਵੰਦ ਪੌਦਿਆਂ ਅਤੇ ਜਾਨਵਰਾਂ ਅਤੇ ਉਨ੍ਹਾਂ ਦੇ ਜੰਗਲੀ ਸੰਬੰਧੀਆਂ ਦੀ ਰੱਖਿਆ ਕਰਨਾ, ਭਾਵੇਂ ਇਹ ਸਜੀਵ ਪੌਦੇ ਤੇ ਪ੍ਰਾਣੀ) ਆਪਣੇ ਕੁਦਰਤੀ ਨਿਵਾਸ ਸਥਾਨ ‘ਤੇ ਹੋਣ ਜਾਂ ਬਨਸਪਤੀ ਬਾਗਾਂ ਜਾਂ ਚਿੜੀਆ ਘਰਾਂ ਵਿਚ ।
  • ਨਾਜੁਕ ਨਿਵਾਸ ਸਥਾਨਾਂ ਦਾ ਸੁਰੱਖਿਅਣ (Conservation of Critical habitats) – ਇਨ੍ਹਾਂ ਨਾਜ਼ੁਕ ਸਥਾਨਾਂ ਵਿਚ ਉਹ ਸਥਾਨ ਸ਼ਾਮਿਲ ਹਨ, ਜਿਨ੍ਹਾਂ ਦੀ ਵਰਤੋਂ ਸਜੀਵ ਆਪਣੇ ਰਹਿਣ ਅਤੇ ਭੋਜਨ ਪ੍ਰਾਪਤੀ ਲਈ ਕਰਦੇ ਹਨ। ਅਜਿਹੇ ਨਿਵਾਸ ਸਥਾਨਾਂ ਦੀ ਸੁਰੱਖਿਆ ਕਰਨਾ ਪੌਦਿਆਂ ਅਤੇ ਜਾਨਵਰਾਂ ਦੇ ਵਾਧੇ ਅਤੇ ਜਨ ਸੰਖਿਆ ਦੇ ਵਾਧੇ ਲਈ ਜ਼ਰੂਰੀ ਹੈ ।
  • ਪਹਿਲ ਜਾਂ ਪ੍ਰਾਥਮਿਕਤਾ (Priority) – ਜੰਗਲੀ ਜੀਵਨ ਦੇ ਸੁਰੱਖਿਅਣ ਨੂੰ ਪਹਿਲ ਜਾਂ ਪ੍ਰਾਥਮਿਕਤਾ ਦੇਣੀ ਚਾਹੀਦੀ ਹੈ ।
  • ਜੰਗਲੀ ਜੀਵਨ ਨੂੰ ਜਿਊਂਦੇ ਰਹਿਣ ਦੇ ਲਈ ਸਹਾਰਾ ਦੇਣ ਵਾਲੀਆਂ ਪ੍ਰਣਾਲੀਆਂ ਜਿਵੇਂ ਕਿ ਹਵਾ, ਪਾਣੀ ਅਤੇ ਮਿੱਟੀ ਦਾ ਸੁਰੱਖਿਅਣ ।
  • ਜੰਗਲੀ ਜੀਵਾਂ ਦੇ ਸ਼ਿਕਾਰ ਨੂੰ ਨਿਯੰਤਰਿਤ ਕਰਨਾ ਚਾਹੀਦਾ ਹੈ ।

PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ ਜੀਵ ਅਨੇਕਰੂਪਤਾ (ਭਾਗ-3) 2

  • ਪਰਵਾਸੀ ਪੰਛੀਆਂ ਦੇ ਨਿਵਾਸ ਸਥਾਨਾਂ ਦੀ ਸੁਰੱਖਿਆ ਕੀਤੀ ਜਾਵੇ ।
  • ਪੌਦਿਆਂ ਅਤੇ ਜਾਨਵਰਾਂ ਤੋਂ ਪ੍ਰਾਪਤ ਹੋਣ ਵਾਲੇ ਲਾਹੇਵੰਦ ਪਦਾਰਥਾਂ ਬਾਰੇ ਲੋਕਾਂ ਨੂੰ ਸਿੱਖਿਅਤ ਕਰਨਾ ।
  • ਜੰਗਲੀ ਜੀਵਨ ਦੇ ਸੁਰੱਖਿਅਣ ਅਤੇ ਮਹੱਤਤਾ ਬਾਰੇ ਲੋਕਾਂ ਨੂੰ ਸਿੱਖਿਅਤ ਕਰਨਾ ।
  • ਜੰਗਲੀ ਜੀਵਨ ਤੋਂ ਪ੍ਰਾਪਤ ਹੋਣ ਵਾਲੇ ਲਾਹੇਵੰਦ ਪਦਾਰਥਾਂ ਦੇ ਬਹੁਤ ਅਧਿਕ ਸ਼ੋਸ਼ਣ ਤੋਂ ਬਚਿਆ ਜਾਵੇ ।
  • ਜੰਗਲੀ ਜੀਵਨ ਦੀ ਸੁਰੱਖਿਆ ਦੇ ਲਈ ਨੈਸ਼ਨਲ ਪਾਰਕਾਂ ਅਤੇ ਰੁੱਖਾਂ ਦੀ ਸਥਾਪਨਾ ਕੀਤੀ ਜਾਵੇ ।
  • ਭਾਰਤੀ ਜੰਗਲੀ ਜੀਵਨ ਐਕਟ 1992 ਵਿਚ ਜੰਗਲੀ ਜੀਵਨ ਦੇ ਬਚਾਉ ਲਈ ਕਾਨੂੰਨੀ ਉਪਾਅ ਦਿੱਤੇ ਹੋਏ ਹਨ ।

PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

ਪ੍ਰਸ਼ਨ 3.
ਜੈਵਿਕ ਵਿਭਿੰਨਤਾ ਦੀ ਸਾਂਭ-ਸੰਭਾਲ ਵਿੱਚ ਮੌਕੇ ਤੇ ਹੀ ਤਰਤੀਬ ਕਿਵੇਂ ਸਹਾਈ ਹੁੰਦੀ ਹੈ ?
ਉੱਤਰ-
ਜੈਵਿਕ ਵਿਭਿੰਨਤਾ ਦੀ ਮੌਕੇ ਤੇ ਹੀ ਸਾਂਭ-ਸੰਭਾਲ ਨੂੰ ਸਵੈ-ਸਥਾਨ ਸੁਰੱਖਿਅਣ (Insitu Conservation) ਵੀ ਆਖਦੇ ਹਨ | ਭਾਰਤ ਵਿੱਚ ਜੈਵਿਕ ਵਿਭਿੰਨਤਾ ਦੀ ਸਾਂਭ-ਸੰਭਾਲ ਵਾਸਤੇ ਹੇਠ ਲਿਖੀਆਂ ਕਿਸਮਾਂ ਦੇ ਸੁਰੱਖਿਅਤ ਸਥਾਨ ਕਾਇਮ ਕੀਤੇ ਗਏ ਹਨ ।

  1. ਰਾਸ਼ਟਰੀ ਪਾਰਕਾਂ
  2. ਜੰਗਲੀ ਜੀਵਨ ਰੱਖਿਆਂ
  3. ਜੀਵ ਮੰਡਲ ਰਿਜ਼ਰਵ ਅਥਵਾ ਜੀਵਨ ਮੰਡਲ ਮੁੱਖ ਰਾਖਵੇ ਸਥਾਨ ।

I ਰਾਸ਼ਟਰੀ ਪਾਰਕਾਂ (National Parks) – ਰਾਸ਼ਟਰੀ ਪਾਰਕ ਇਕ ਅਜਿਹਾ ਸੁਰੱਖਿਆ ਖੇਤਰ ਹੈ ਜਿਹੜਾ ਕਿ ਕੇਵਲ ਜੰਗਲੀ ਜੀਵਾਂ ਦੇ ਵਾਸਤੇ ਹੀ ਸੁਰੱਖਿਆ ਕੀਤਾ ਗਿਆ ਹੁੰਦਾ ਹੈ । ਮਨੁੱਖਾਂ ਨੂੰ ਇਸ ਖੇਤਰ ਵਿੱਚ ਕਿਸੇ ਵੀ ਪ੍ਰਕਾਰ ਦੀਆਂ ਗਤੀਵਿਧੀਆਂ ਕਰਨ ਦੀ ਆਗਿਆ ਨਹੀਂ ਹੈ । ਪਸ਼ੂਆਂ ਨੂੰ ਚਾਰਨਾ, ਫੋਰੈਸਟਰੀ ਵਣ-ਵਿਗਿਆਨ ਅਤੇ ਖੇਤੀ ਕਰਨਾ ਸ਼ਾਮਿਲ ਹਨ । ਰਾਸ਼ਟਰੀ ਪਾਰਕ ਵਿੱਚ ਕਿਸੇ ਨੂੰ ਨਿੱਜੀ ਮਲਕੀਅਤ ਦੇ ਹੱਕ ਵੀ ਪ੍ਰਾਪਤ ਨਹੀਂ ਹਨ ।

ਭਾਰਤ ਵਿੱਚ ਰਾਸ਼ਟਰੀ ਪਾਰਕਾਂ ਦੀ ਸੰਖਿਆ 89 ਹੈ । ਦਾ ਗੇਟ ਹਿਮਾਲਿਆਈ ਪਾਰਕ (The Great Himalayan Park) ਬਰਫਾਨੀ ਚੀਤੇ ਦੇ ਲਈ ਰਿਜ਼ਰਵ ਕੀਤੀ ਗਈ ਹੈ ।

II. ਜੰਗਲੀ ਜੀਵਨ ਰੱਖਾਂ (wild Life Sanctuaries) – ਭਾਵੇਂ ਇਹ ਰੱਖਾਂ, ਜੰਗਲੀ ਜੀਵਨ ਦੀ ਸੁਰੱਖਿਆ ਲਈ ਕੀਤੀਆਂ ਗਈਆਂ ਹਨ, ਪਰ ਇਸ ਖੇਤਰ ਵਿੱਚ ਲੋਕਾਂ ਨੂੰ ਲੱਕੜੀ ਇਕੱਠੀ ਕਰਨ, ਕਟਾਈ ਕਰਨ ਦੇ ਨਾਲ-ਨਾਲ ਵਣਾਂ ਵਿੱਚ ਨਿੱਕੀਆਂ-ਮੋਟੀਆਂ ਚੀਜ਼ਾਂ ਇਕੱਠਾ ਕਰਨ ਦੀ ਖੁੱਲ੍ਹ ਹੈ । ਪਰ ਇਨ੍ਹਾਂ ਗਤੀਵਿਧੀਆਂ ਦੇ ਦੁਸ਼ਟ ਪ੍ਰਭਾਵ ਨਹੀਂ ਪੈਣੇ ਚਾਹੀਦੇ । ਇੱਥੇ ਵਸਣ ਵਾਲਿਆਂ ਨੂੰ ਥੋੜ੍ਹੇ ਜਿਹੇ ਜਾਤੀ ਮਲਕੀਅਤ ਦੇ ਅਧਿਕਾਰ ਵੀ ਪ੍ਰਦਾਨ ਕੀਤੇ ਗਏ ਹਨ ।

ਪੱਛਮੀ ਬੰਗਾਲ ਦੀ ਸੁੰਦਰ ਬਨ ਰੱਖ (Sundar Ban Sanctuary) ਬਾਘਾਂ ਦੇ ਕਾਰਨ ਸੁਪ੍ਰਸਿੱਧ ਹੈ ।

III. ਜੀਵ ਮੰਡਲ ਰਿਜ਼ਰਵ (Biosphere Reserves) – ਜੀਵ ਮੰਡਲ ਰਿਜ਼ਰਵ ਜਾਂ ਜੀਵ ਮੰਡਲ ਸੁਰੱਖਿਅਤ ਸਥਾਨ ਵਿਸ਼ੇਸ਼ ਅਤੇ ਨਿਸ਼ਚਿਤ ਸਥਾਨ ਤੇ ਹਨ ਜਿਨ੍ਹਾਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ ਅਤੇ ਇਨ੍ਹਾਂ ਖੰਡਾਂ ਦੀ ਬਹੁ-ਵਿਕਲਪੀ ਵਰਤੋਂ ਕਰਨ ਦੀ ਆਗਿਆ ਹੈ । ਹਰੇਕ ਖੰਡ ਨੂੰ ਖ਼ਾਸ ਕਿਸਮ ਦੀਆਂ ਗਤੀਵਿਧੀਆਂ ਲਈ ਨਿਸ਼ਚਿਤ ਕੀਤਾ ਗਿਆ ਹੈ । ਇਸ ਲਈ ਰਿਜ਼ਰਵ ਦੇ ਕੇਂਦਰੀ ਭਾਗ (Core Zone) ਵਿੱਚ ਕਿਸੇ ਵੀ ਪ੍ਰਕਾਰ ਦੀਆਂ ਮਨੁੱਖੀ ਗਤੀਵਿਧੀਆਂ ਤੇ ਪੂਰਨ ਤੌਰ ‘ਤੇ ਵਰਜਿਤ ਹਨ । ਭਾਰਤ ਵਿੱਚ 14 ਜੀਵ ਮੰਡਲ ਰਿਜ਼ਰਵ ਹਨ ।

ਨੀਲਗਿਰੀ ਜੀਵ ਮੰਡਲ ਰਿਜ਼ਰਵ (Nelgiri Biospheric Reserve) ਜਿਹੜਾ ਕਿ ਪੱਛਮੀ ਪਾਸੇ ਵਿਖੇ ਹੈ, ਭਾਰਤ ਵਿੱਚ ਕਾਇਮ ਹੋਣ ਵਾਲਾ ਪਲੇਠਾ ਜੀਵ ਮੰਡਲ ਰਿਜ਼ਰਵ ਹੈ ।

PSEB 11th Class Maths Solutions Chapter 3 Trigonometric Functions Miscellaneous Exercise

Punjab State Board PSEB 11th Class Maths Book Solutions Chapter 3 Trigonometric Functions Miscellaneous Exercise Questions and Answers.

PSEB Solutions for Class 11 Maths Chapter 3 Trigonometric Functions Miscellaneous Exercise

Question 1.
Prove that:
\(2 \cos \frac{\pi}{13} \cos \frac{9 \pi}{13}+\cos \frac{3 \pi}{13}+\cos \frac{5 \pi}{13}\) = 0
Answer.

PSEB 11th Class Maths Solutions Chapter 3 Trigonometric Functions Miscellaneous Exercise 1

Hence proved.

PSEB 11th Class Maths Solutions Chapter 3 Trigonometric Functions Miscellaneous Exercise

Question 2.
Prove that: (sin 3x + sin x) sin x + (cos 3x – cos x) cos x = 0.
Answer.
L.H.S. = (sin 3x + sin x) sin x + (cos 3x – cos x) cos x
= sin 3x sin x + sin2 x + cos 3x cos x – cos2 x
= cos 3x cos x + sin 3x sin x – (cos2 x – sin2 x)
= cos (3x – x) – cos 2x
[∵ cos(A – B) = cos A cos B + sin A sin B]
= cos 2x – cos 2x = 0
=R.H.S.
Hence proved.

Question 3.
Prove that:
Answer.
L.H.S.= (cos x + cos y)2 + (sin x – sin y)2
= cos2 x + cos2 y + 2 cos x cos y + sin2 x + sin2 y – 2 sin x sin y
= (cos2 x + sin2 x) + (cos2 y + sin2 y) + 2 (cos x cos y – sin x sin y)
= 1 + 1 + 2 cos (x + y)
[∵ cos (A + B) = (cos A cos B – sin A sin B)]
= 2 + 2 cos (x + y)
= 2 [1 + cos (x + y)]
= 2[1 + \(2 \cos ^{2}\left(\frac{x+y}{2}\right)\) – 1]
[∵ cos 2A = 2 cos2 A – 1]
= 4 c0s2 \(\left(\frac{x+y}{2}\right)\)
= R.H.S.
Hence proved.

PSEB 11th Class Maths Solutions Chapter 3 Trigonometric Functions Miscellaneous Exercise

Question 4.
Prove that:
(cos x – cos y)2 + (sin x – sin y)2 = 4 sin2 \(\frac{x-y}{2}\)
Answer.
L.H.S.= (cos x – cos y)2 + (sin x – sin y)2
= cos2 x + cos2 y – 2 cos x cos y + sin2 x + sin2 y – 2 sin x sin y
= (cos2 x + sin2 x) + (cos2 y + sin2 y) – 2 [cos x cos y + sin x sin y]
= 1 + 1 – 2 [cos (x – y)]
= 2 [1 – {1 – 2 sin2 \(\left(\frac{x-y}{2}\right)\)}]
[∵ cos 2A = 1 – 2 sin2 A]
= 4 sin2 \(\left(\frac{x-y}{2}\right)\)
= R.H.S.
Hence proved.

Question 5.
Prove that: sin x + sin 3x + sin 5x + sin 7x = 4 cos x cos 2x sin 4x
Answer.
It is known that sin A + sin B = 2 \(\sin \left(\frac{A+B}{2}\right) \cdot \cos \left(\frac{A-B}{2}\right)\)
∴ L.H.S. = (sin x + sin 3x) + (sin 5x + sin 7x)
= (sin x + sin 5x) + (sin 3x + sin 7x)
= \(2 \sin \left(\frac{x+5 x}{2}\right)\) . \(\cos \left(\frac{x-5 x}{2}\right)+2 \sin \left(\frac{3 x+7 x}{2}\right) \cos \left(\frac{3 x-7 x}{2}\right)\)
= 2 sin 3x cos (- 2x) + 2 sin 5x cos (- 2x)
= 2 sin 3x cos 2x + 2 sin 5x cos 2x
= 2 cos 2x [sin 3x + sin 5x]
= 2 cos 2x [latex]2 \sin \left(\frac{3 x+5 x}{2}\right) \cdot \cos \left(\frac{3 x-5 x}{2}\right)[/latex]
= 2 cos 2x [2 sin 4x . cos (- x)]
= 4 cos 2x sin 4x cos x
= R.H.S.
Hence proved.

PSEB 11th Class Maths Solutions Chapter 3 Trigonometric Functions Miscellaneous Exercise

Question 6.
Prove that: \(\frac{(\sin 7 x+\sin 5 x)+(\sin 9 x+\sin 3 x)}{(\cos 7 x+\cos 5 x)+(\cos 9 x+\cos 3 x)}\) = tan 6x
Answer.
It is known that

PSEB 11th Class Maths Solutions Chapter 3 Trigonometric Functions Miscellaneous Exercise 2

Hence proved.

Question 7.
Prove that: sin 3x + sin 2x – sin x = 4 sin x cos \(\frac{x}{2}\) cos \(\frac{3 x}{2}\).
Answer.
L.H.S. = sin 3x + sin 2x – sin x
= sin 3x + (sin 2x – sin x)

PSEB 11th Class Maths Solutions Chapter 3 Trigonometric Functions Miscellaneous Exercise 3

PSEB 11th Class Maths Solutions Chapter 3 Trigonometric Functions Miscellaneous Exercise 4

PSEB 11th Class Maths Solutions Chapter 3 Trigonometric Functions Miscellaneous Exercise

Question 8.
Find sin \(\frac{x}{2}\), cos \(\frac{x}{2}\) and tan \(\frac{x}{2}\) for tan x = – \(\frac{4}{3}\), x in quadrant II.
Answer.

PSEB 11th Class Maths Solutions Chapter 3 Trigonometric Functions Miscellaneous Exercise 5

PSEB 11th Class Maths Solutions Chapter 3 Trigonometric Functions Miscellaneous Exercise 6

PSEB 11th Class Maths Solutions Chapter 3 Trigonometric Functions Miscellaneous Exercise

Question 9.
Find sin \(\frac{x}{2}\), cos \(\frac{x}{2}\) and tan \(\frac{x}{2}\) for cos x = – \(\frac{1}{3}\), x in quadrant III.
Answer.

PSEB 11th Class Maths Solutions Chapter 3 Trigonometric Functions Miscellaneous Exercise 7

Thus, the respective values of sin \(\frac{x}{2}\), cos \(\frac{x}{2}\) and tan \(\frac{x}{2}\) are \(\frac{\sqrt{6}}{5}\), \(\frac{\sqrt{3}}{3}\) and – √2.

PSEB 11th Class Maths Solutions Chapter 3 Trigonometric Functions Miscellaneous Exercise

Question 10.
Find sin \(\frac{x}{2}\), cos \(\frac{x}{2}\) and tan \(\frac{x}{2}\) for sin x = \(\frac{1}{4}\), x in quadrant II.
Answer.

PSEB 11th Class Maths Solutions Chapter 3 Trigonometric Functions Miscellaneous Exercise 8

Thus, the respective values of sin \(\frac{x}{2}\), cos \(\frac{x}{2}\) and tan \(\frac{x}{2}\) are \(\sqrt{\frac{8+2 \sqrt{15}}{4}}\), \(\sqrt{\frac{8-2 \sqrt{15}}{4}}\) and 4 + √15.