PSEB 11th Class Environmental Education Important Questions Chapter 12 ਉਰਜਾ ਦੇ ਰਵਾਇਤੀ ਸ੍ਰੋਤ

Punjab State Board PSEB 11th Class Environmental Education Important Questions Chapter 12 ਉਰਜਾ ਦੇ ਰਵਾਇਤੀ ਸ੍ਰੋਤ Important Questions and Answers.

PSEB 11th Class Environmental Education Important Questions Chapter 12 ਉਰਜਾ ਦੇ ਰਵਾਇਤੀ ਸ੍ਰੋਤ

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ 1.
ਊਰਜਾ ਦੀ ਪਰਿਭਾਸ਼ਾ ਲਿਖੋ ।
ਉੱਤਰ-
ਕੰਮ ਕਰਨ ਦੀ ਸਮਰੱਥਾ ਨੂੰ ਊਰਜਾ ਕਹਿੰਦੇ ਹਨ।

ਪ੍ਰਸ਼ਨ 2.
ਮਨੁੱਖ ਦੁਆਰਾ ਕੰਮ ਕਰਨ ਲਈ ਕਿਹੜੀ ਊਰਜਾ ਦਾ ਪ੍ਰਯੋਗ ਹੁੰਦਾ ਹੈ ?
ਉੱਤਰ-
ਮਾਸਪੇਸ਼ੀਆਂ ਤੋਂ ਪੈਦਾ ਹੋਣ ਵਾਲੀ ਉਰਜਾ।

ਪ੍ਰਸ਼ਨ 3.
ਘਰਾਂ ਵਿਚ ਵਰਤੀ ਜਾਣ ਵਾਲੀ ਉਰਜਾ ਦੇ ਦੋ ਮੁੱਖ ਸਾਧਨ ਕਿਹੜੇ ਹਨ ?
ਉੱਤਰ-
ਘਰੇਲੂ ਗੈਸ, ਜਿਸਨੂੰ ਐਲ.ਪੀ.ਜੀ. (Liquified Petroleum Gas) ਵੀ ਕਿਹਾ ਜਾਂਦਾ ਹੈ ਅਤੇ ਮਿੱਟੀ ਦਾ ਤੇਲ।

ਪ੍ਰਸ਼ਨ 4.
L.P.G. ਅਤੇ C.N.G. ਦਾ ਪੂਰਾ ਨਾਂ ਲਿਖੋ ।
ਉੱਤਰ-

  • L.PG. – ਲਿਕਵੀਫਾਇਡ ਪੈਟਰੋਲੀਅਮ ਗੈਸ/ਵਿਤ ਪੈਟਰੋਲੀਅਮ ਗੈਸ ॥
  • C.N.G. – ਕੰਪਰੈਸਡ ਨੈਚੁਰਲ ਗੈਸ/ਨਿਪੀੜਤ ਕੁਦਰਤੀ ਗੈਸ !

ਪ੍ਰਸ਼ਨ 5.
ਕੋਲੇ ਵਿਚ ਪਾਇਆ ਜਾਣ ਵਾਲਾ ਮੁੱਖ ਤੱਤ ਕਿਹੜਾ ਹੈ ?
ਉੱਤਰ-
ਕੋਲੇ ਵਿਚ ਸਭ ਤੋਂ ਜ਼ਿਆਦਾ ਕਾਰਬਨ ਤੱਤ ਪਾਇਆ ਜਾਂਦਾ ਹੈ।

PSEB 11th Class Environmental Education Important Questions Chapter 12 ਉਰਜਾ ਦੇ ਰਵਾਇਤੀ ਸ੍ਰੋਤ

ਪ੍ਰਸ਼ਨ 6.
ਸਭ ਤੋਂ ਵੱਧ ਕਾਰਬਨ ਕੋਲੇ ਦੀ ਕਿਸ ਕਿਸਮ ਵਿਚ ਪਾਇਆ ਜਾਂਦਾ ਹੈ ?
ਉੱਤਰ-
ਐੱਥਰੇਸਾਈਟ ਵਿਚ ਸਭ ਤੋਂ ਜ਼ਿਆਦਾ 95% ਕਾਰਬਨ ਪਾਇਆ ਜਾਂਦਾ ਹੈ।

ਪ੍ਰਸ਼ਨ 7.
ਪੈਟਰੋਲੀਅਮ ਕੀ ਹੈ ?
ਉੱਤਰ-
ਪੈਟਰੋਲੀਅਮ ਬਹੁਤ ਸਾਰੇ ਹਾਈਡਰੋਕਾਰਬਨਾਂ ਦਾ ਮਿਸ਼ਰਣ ਹੈ। ‘

ਪ੍ਰਸ਼ਨ 8.
ਕੱਚਾ ਤੇਲ ਕਿਸ ਨੂੰ ਕਹਿੰਦੇ ਹਨ ?
ਉੱਤਰ-
ਤੇਲ ਦੇ ਖੂਹਾਂ ਵਿਚੋਂ ਕੱਢੇ ਗਏ ਕਾਲੇ ਰੰਗ ਦੇ ਸੰਘਣੇ ਵ ਨੂੰ ਕੱਚਾ ਤੇਲ ਕਹਿੰਦੇ ਹਨ।

ਪ੍ਰਸ਼ਨ 9.
ਅੰਸ਼ਕ ਕਸ਼ੀਦਣ ਦੀ ਕਿਰਿਆ ਕਿਸ ਦੇ ਸ਼ੁੱਧੀਕਰਨ ਲਈ ਵਰਤੀ ਜਾਂਦੀ ਹੈ ?
ਉੱਤਰ-
ਪੈਟਰੋਲੀਅਮ ਦੇ ਸ਼ੁੱਧੀਕਰਨ ਲਈ।

ਪ੍ਰਸ਼ਨ 10.
ਪੈਟਰੋਲੀਅਮ ਦੇ ਅੰਸ਼ਕ ਕਸ਼ੀਦਣ ਕਰਨ ਨਾਲ ਕਿਹੜੀਆਂ ਸਹਿਉੱਪਜਾਂ (By products) ਪ੍ਰਾਪਤ ਹੁੰਦੀਆਂ ਹਨ ?
ਉੱਤਰ-

  • ਡੀਜ਼ਲ
  • ਪੈਟਰੋਲ
  • ਮਿੱਟੀ ਦਾ ਤੇਲ
  • ਪੈਟਰੋਲੀਅਮ ਗੈਸ।

ਪ੍ਰਸ਼ਨ 11.
ਪੈਟਰੋਲੀਅਮ ਗੈਸ ਵਿਚ ਪਾਏ ਜਾਣ ਵਾਲੇ ਮੁੱਖ ਤੱਤ ਕਿਹੜੇ-ਕਿਹੜੇ ਹਨ ?
ਉੱਤਰ-
ਪੈਟਰੋਲੀਅਮ ਗੈਸ, ਈਥੇਨ, ਪੇਨ, ਬਿਊਟੇਨ ਦਾ ਮਿਸ਼ਰਨ ਹੈ। ਇਸ ਵਿਚ ਮੁੱਖ ਤੱਤ, ਮੀਥੇਨ ਹੈ।

ਪ੍ਰਸ਼ਨ 12.
ਲਿਕਵੀਫਾਇਡ (ਵਿਤ) ਪੈਟਰੋਲੀਅਮ ਗੈਸ ਦੀ ਲੀਕੇਜ ਦਾ ਪਤਾ ਲਗਾਉਣ ਲਈ ਉਸ ਵਿਚ ਕੀ ਮਿਲਾਇਆ ਜਾਂਦਾ ਹੈ ?
ਉੱਤਰ-
ਈਥਾਈਲ ਮਰਕੈਪਟੋਨ (C2H5SH) |

ਪ੍ਰਸ਼ਨ 13.
ਕੁਦਰਤੀ ਗੈਸ ਕੀ ਹੈ ?
ਉੱਤਰ-
ਕੁਦਰਤੀ ਗੈਸ, ਮੀਥੇਨ, ਈਥੇਨ, ਪੇਨ ਦਾ ਮਿਸ਼ਰਣ ਹੈ।

ਪ੍ਰਸ਼ਨ 14.
C.N.G. ਗੈਸ ਕਿਸ ਤਰ੍ਹਾਂ ਬਣਾਈ ਜਾਂਦੀ ਹੈ ?
ਉੱਤਰ-
ਕੁਦਰਤੀ ਗੈਸ ‘ਤੇ ਵੱਧ ਦਬਾਓ ਪਾ ਕੇ ਇਸ ਨੂੰ ਤਰਲ ਬਣਾਇਆ ਜਾਂਦਾ ਹੈ ਜਿਸ ਨਾਲ C.N.G. ਗੈਸ ਦਾ ਨਿਰਮਾਣ ਹੁੰਦਾ ਹੈ ।

PSEB 11th Class Environmental Education Important Questions Chapter 12 ਉਰਜਾ ਦੇ ਰਵਾਇਤੀ ਸ੍ਰੋਤ

ਪ੍ਰਸ਼ਨ 15.
ਉਰਜਾ ਦੇ ਵੱਖ-ਵੱਖ ਤਰ੍ਹਾਂ ਦੇ ਮੁੱਖ ਸਾਧਨਾਂ ਦੇ ਨਾਂ ਲਿਖੋ ।
ਉੱਤਰ-

  1. ਨਾ-ਨਵਿਆਉਣਯੋਗ ਊਰਜਾ ਸਾਧਨ
  2. ਨਵਿਆਉਣਯੋਗ ਊਰਜਾ ਸਾਧਨ।’

ਪ੍ਰਸ਼ਨ 16.
ਨਾ-ਨਵਿਆਉਣਯੋਗ ਊਰਜਾ ਸਾਧਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਉਹ ਉਰਜਾ ਸਾਧਨ ਜਿਨ੍ਹਾਂ ਦਾ ਦੁਬਾਰਾ ਨਿਰਮਾਣ ਨਹੀਂ ਕੀਤਾ ਜਾ ਸਕਦਾ, ਜਿਹੜੇ ਇਕ ਵਾਰੀ ਵਰਤੋਂ ਕਰਨ ਤੋਂ ਬਾਅਦ ਖ਼ਤਮ ਹੋ ਜਾਣਗੇ, ਉਨ੍ਹਾਂ ਨੂੰ ਨਾ-ਨਵਿਆਉਣ ਯੋਗ ਊਰਜਾ ਸਾਧਨ ਕਿਹਾ ਜਾਂਦਾ ਹੈ; ਜਿਵੇਂ ਕਿ-ਕੋਲਾ, ਪੈਟਰੋਲੀਅਮ ਆਦਿ ।

ਪ੍ਰਸ਼ਨ 17.
ਸਮੁੰਦਰੀ ਜੀਵ-ਜੰਤੂਆਂ ਦੀਆਂ ਹੱਡੀਆਂ ਅਤੇ ਮਲ-ਤਿਆਗ ਤੋਂ ਕਿਹੜਾ ਬਾਲਣ ਬਣਦਾ ਹੈ ?
ਉੱਤਰ-
ਪੈਟਰੋਲੀਅਮ।

ਪ੍ਰਸ਼ਨ 18.
ਭਾਰਤ ਵਿਚ ਸਭ ਤੋਂ ਜ਼ਿਆਦਾ ਕੋਲੇ ਦੇ ਭੰਡਾਰ ਕਿਹੜੇ ਰਾਜਾਂ ਵਿਚ ਹਨ ?
ਉੱਤਰ-
ਭਾਰਤ ਵਿਚ ਸਭ ਤੋਂ ਜ਼ਿਆਦਾ ਕੋਲੇ ਦੇ ਭੰਡਾਰ ਝਾਰਖੰਡ, ਉੜੀਸਾ, ਮੱਧ ਪ੍ਰਦੇਸ਼ ਵਿਚ ਪਾਏ ਜਾਂਦੇ ਹਨ।

ਪ੍ਰਸ਼ਨ 19.
ਭਾਰਤ ਵਿਚ ਖਣਿਜ ਤੇਲ ਸੁਧਾਈ ਦੀਆਂ ਕਿੰਨੀਆਂ ਪ੍ਰਯੋਗਸ਼ਾਲਾਵਾਂ ਹਨ ?
ਉੱਤਰ-13.

ਪ੍ਰਸ਼ਨ 20.
ਭਾਰਤ ਵਿਚ ਕੁਦਰਤੀ ਗੈਸ ਪਹੁੰਚਾਉਣ ਵਾਲੀ ਗੈਸ ਪਾਈਪ ਲਾਈਨ ਦਾ ਨਾਂ ਕੀ ਹੈ ?
ਉੱਤਰ-
ਹਜੀਰਾ-ਵਿਜੇਪੁਰ-ਜਗਦੀਸ਼ਪੁਰ ਗੈਸ ਪਾਈਪ ਲਾਈਨ। ਇਸ ਦੀ ਲੰਬਾਈ 1750 ਕਿਲੋਮੀਟਰ ਹੈ।

PSEB 11th Class Environmental Education Important Questions Chapter 12 ਉਰਜਾ ਦੇ ਰਵਾਇਤੀ ਸ੍ਰੋਤ

ਪ੍ਰਸ਼ਨ 21.
ਕੋਲੇ ਦੀ ਕਿਹੜੀ ਕਿਸਮ ਵਿਚ ਗੰਧਕ (Sulphur) ਹੈ ?
ਉੱਤਰ-
ਬਿਟੂਮਿਨਸ ਕਿਸਮ ।

ਪ੍ਰਸ਼ਨ 22.
ਪੈਟਰੋਲੀਅਮ ਵਿੱਚ ਪਾਏ ਜਾਣ ਵਾਲੇ ਤੱਤਾਂ ਦੇ ਨਾਮ ਲਿਖੋ ।
ਉੱਤਰ-
ਹਾਈਡ੍ਰੋਕਾਰਬਨ ਦੇ ਯੋਗਿਕ ਅਤੇ ਥੋੜ੍ਹੀ ਜਿਹੀ ਮਾਤਰਾ ਵਿਚ ਗੰਧਕ, ਨਾਈਟ੍ਰੋਜਨ ਅਤੇ ਆਕਸੀਜਨ ।

ਪ੍ਰਸ਼ਨ 23.
ਪੈਟਰੋਲੀਅਮ ਦਾ ਸ਼ਬਦ ਕਿਸ ਭਾਸ਼ਾ ਤੋਂ ਘੜਿਆ ਗਿਆ ਹੈ ?
ਉੱਤਰ-
ਪੈਟਰੋਲੀਅਮ ਦਾ ਸ਼ਬਦ ਲਾਤੀਨੀ (Greek) ਭਾਸ਼ਾ ਤੋਂ ਲਿਆ ਗਿਆ ਹੈ । ਇਹ ਸ਼ਬਦ ਹਨ ਪੈਣਾ (Petra), ਜਿਸ ਦਾ ਅਰਥ ਹੈ ਚੱਟਾਨ (Rock) ਅਤੇ ਓਲੀਅਮ (Oleam) ਜਿਸ ਦਾ ਅਰਥ ਹੈ ਤੇਲ (Oil)

ਪ੍ਰਸ਼ਨ 24.
ਕੁਦਰਤੀ ਗੈਸ ਦੇ ਮੁੱਖ ਅੰਸ਼ਾਂ ਦੇ ਨਾਮ ਲਿਖੋ ।
ਉੱਤਰ-
ਕੁਦਰਤੀ ਗੈਸ ਦੇ ਮੁੱਖ ਅੰਸ਼ ਹਨ| ਮੀਥੇਨ ਬਹੁਤ ਅਧਿਕ ਮਾਤਰਾ ਵਿਚ ਹੈ ਅਤੇ ਇਸ ਗੈਸ ਦੇ ਇਲਾਵਾ ਪੇਨ (Propane) ਅਤੇ ਬਿਊਟੇਨ (Butane) ਥੋੜ੍ਹੀ-ਥੋੜ੍ਹੀ ਮਾਤਰਾ ਵਿਚ ਪਾਈਆਂ ਜਾਂਦੀਆਂ ਹਨ ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਕੋਕ (Coke) ਇਕ ਚੰਗਾ ਬਾਲਣ ਹੈ। ਕਿਉਂ ?
ਉੱਤਰ-
ਕੋਕ (Coke) ਇਕ ਚੰਗਾ ਬਾਲਣ ਇਸ ਕਰਕੇ ਹੈ ਕਿਉਂਕਿ ਇਸ ਦਾ ਧੂੰਆਂ ਘੱਟ ਹੁੰਦਾ ਹੈ। ਇਸ ਦੀ ਤਾਪ ਊਰਜਾ ਵੱਧ ਹੁੰਦੀ ਹੈ। ਜਲਣ ਵੇਲੇ ਇਸ ਵਿਚੋਂ ਜ਼ਹਿਰੀਲੀਆਂ ਗੈਸਾਂ ਘੱਟ ਨਿਕਲਦੀਆਂ ਹਨ। ਇਸ ਦਾ ਬਲਣ ਦਾ ਤਾਪਮਾਨ ਘੱਟ ਹੁੰਦਾ ਹੈ।

ਪ੍ਰਸ਼ਨ 2.
L.P.G. (Liquified Petroleum Gas) ਨੂੰ ਸਭ ਤੋਂ ਚੰਗਾ ਬਾਲਣ ਕਿਉਂ ਕਿਹਾ ਜਾਂਦਾ ਹੈ ?
ਉੱਤਰ-
LP.G. ਨੂੰ ਹੇਠ ਲਿਖੇ ਕਾਰਨਾਂ ਕਰਕੇ ਇਕ ਚੰਗਾ ਬਾਲਣ ਕਿਹਾ ਜਾਂਦਾ ਹੈ –

  1. ਇਸ ਦਾ ਤਾਪ ਕਲੋਰੀਮਾਨ 50 kj/g ਹੈ। ਇਸ ਲਈ ਇਹ ਵੱਧ ਤਾਪ ਦਿੰਦੀ ਹੈ ।
  2. ਇਹ ਗੈਸ ਬਲਣ ਵੇਲੇ ਧੂੰਆਂ ਪੈਦਾ ਨਹੀਂ ਕਰਦੀ।
  3. ਇਹ ਆਸਾਨੀ ਨਾਲ ਬਲਦੀ ਹੈ।
  4. ਪੂਰੀ ਤਰ੍ਹਾਂ ਬਲਣ ਦੇ ਕਾਰਨ ਇਸ ਦਾ ਅਵਸ਼ੇਸ਼ ਨਹੀਂ ਬਚਦਾ।
  5. ਇਸ ਦੇ ਬਲਣ ਨਾਲ ਕੋਈ ਹਾਨੀਕਾਰਕ ਗੈਸ ਪੈਦਾ ਨਹੀਂ ਹੁੰਦੀ।
  6. ਇਸ ਨੂੰ ਲਿਆਉਣਾ ਅਤੇ ਲਿਜਾਣਾ ਆਸਾਨ ਹੈ।

ਪ੍ਰਸ਼ਨ 3.
L.P.G. (Liquified Petroleum Gas) ਇਕ ਰੰਗਹੀਨ ਅਤੇ ਗੰਧਹੀਨ ਗੈਸ ਹੈ ਇਸ ਦੇ ਰਿਸਾਓ ਦਾ ਪਤਾ ਲਗਾਉਣ ਲਈ ਇਸ ਵਿਚ ਕੀ ਮਿਲਾਇਆ ਜਾਂਦਾ ਹੈ ?
ਉੱਤਰ-
L.P.G. ਗੈਸ ਦੇ ਰਿਸਾਓ ਦਾ ਪਤਾ ਲਗਾਉਣ ਲਈ ਇਸ ਵਿਚ ਥੋੜ੍ਹੀ ਮਾਤਰਾ ਵਿਚ ਈਥਾਈਲ ਮਰਕੈਪਟਨ (C,HASH) ਮਿਲਾਇਆ ਜਾਂਦਾ ਹੈ। ਇਹ ਇਕ ਤੇਜ਼ ਧ ਵਾਲਾ ਪਦਾਰਥ ਹੁੰਦਾ ਹੈ ਜਿਸ ਦੇ ਕਾਰਨ ਇਸ ਦੇ ਰਿਸਾਓ ਦਾ ਪਤਾ ਲੱਗ ਜਾਂਦਾ ਹੈ।

PSEB 11th Class Environmental Education Important Questions Chapter 12 ਉਰਜਾ ਦੇ ਰਵਾਇਤੀ ਸ੍ਰੋਤ

ਪ੍ਰਸ਼ਨ 4.
ਕੁਦਰਤੀ ਗੈਸ (Natural Gas) ਸਾਨੂੰ ਕਿੱਥੋਂ ਪ੍ਰਾਪਤ ਹੁੰਦੀ ਹੈ ? ਇਸ ਨੂੰ ਸਾਫ਼ ਸੁਥਰਾ ਬਾਲਣ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਕੁਦਰਤੀ ਗੈਸ ਆਮ ਤੌਰ ‘ਤੇ ਪੈਟਰੋਲੀਅਮ ਵਾਲੇ ਖੂਹਾਂ ਦੀ ਉੱਪਰੀ ਤਹਿ ‘ਤੇ ਪਾਈ ਜਾਂਦੀ ਹੈ। ਕਦੀ-ਕਦੀ ਇਹ ਕੁਦਰਤੀ ਤੌਰ ‘ਤੇ ਵਾਤਾਵਰਣ ਵਿਚ ਪਾਈ ਜਾਂਦੀ ਹੈ। ਇਸ ਨੂੰ ਸਾਫ਼ ਸੁਥਰਾ ਬਾਲਣ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਬਲਣ ਨਾਲ ਹਾਨੀਕਾਰਕ ਗੈਸਾਂ ਅਤੇ ਜ਼ਹਿਰੀਲੀਆਂ ਗੈਸਾਂ ਪੈਦਾ ਨਹੀਂ ਹੁੰਦੀਆਂ ਹਨ। ਇਹ ਇਕ ਧੂੰਆਂ ਰਹਿਤ ਬਾਲਣ ਹੈ। ਇਸ ਕਰਕੇ ਇਸ ਦਾ ਜਲਵਾਯੂ ’ਤੇ ਕੋਈ ਮਾੜਾ ਅਸਰ ਨਹੀਂ ਪੈਂਦਾ ਅਤੇ ਨਾ ਹੀ ਬਲਣ ਤੋਂ ਬਾਅਦ ਇਸ ਦੀ ਸਵਾਹ ਬਚਦੀ ਹੈ।

ਪ੍ਰਸ਼ਨ 5.
ਜੀਵਨ ਦੇ ਕਿਹੜੇ-ਕਿਹੜੇ ਪਹਿਲੂਆਂ (ਕੰਮਾਂ ਵਿਚ ਊਰਜਾ ਦਾ ਉਪਯੋਗ ਹੁੰਦਾ ਹੈ ?
ਉੱਤਰ-
ਰੋਜ਼ਾਨਾ ਜੀਵਨ ਦੇ ਹਰੇਕ ਕੰਮ ਲਈ ਸਾਨੂੰ ਉਰਜਾ ਦੀ ਲੋੜ ਪੈਂਦੀ ਹੈ। ਭੋਜਨ ਬਣਾਉਣ ਲਈ ਅਤੇ ਰੌਸ਼ਨੀ ਲਈ, ਆਵਾਜਾਈ ਦੇ ਸਾਧਨਾਂ ਲਈ, ਕਾਰਖ਼ਾਨਿਆਂ ਅਤੇ ਖੇਤੀਬਾੜੀ ਲਈ ਸਾਨੂੰ ਊਰਜਾ ਦੀ ਜ਼ਰੂਰਤ ਪੈਂਦੀ ਹੈ।

ਪ੍ਰਸ਼ਨ 6.
ਕੋਲੇ ਦਾ ਪ੍ਰਯੋਗ ਕਿਹੜੇ ਕਾਰਬਨਿਕ ਤੱਤਾਂ ਨੂੰ ਬਣਾਉਣ ਲਈ ਕੀਤਾ ਜਾਂਦਾ ਹੈ ?
ਉੱਤਰ-
ਕੋਲੇ ਦੀ ਵਰਤੋਂ, ਕੋਲਾ, ਗੈਸ, ਕੋਕ, ਪੈਟਰੋਲੀਅਮ ਅਤੇ ਹੋਰ ਕਈ ਕਾਰਬਨਿਕ ਤੱਤਾਂ; ਜਿਵੇਂ-ਬੈਨਜ਼ੀਨ (Benzene), ਟਾਈਨ (Toluene), ਐਨੇਲੀਨ (Aniline), ਐਨਥਰਾਸੀਨ (Anthracene) ਆਦਿ ਬਣਾਉਣ ਲਈ ਕੀਤੀ ਜਾਂਦੀ ਹੈ।

ਪ੍ਰਸ਼ਨ 7.
ਪੈਟਰੋਲੀਅਮ ਦੇ ਉਪਯੋਗ ਨਾਲ ਹਵਾ ਵਿਚ ਪ੍ਰਦੂਸ਼ਣ ਕਿਵੇਂ ਫੈਲਦਾ ਹੈ ?
ਉੱਤਰ-
ਕਾਰਬਨਿਕ ਉਤਪਾਦਨ ਹੋਣ ਦੇ ਕਾਰਨ ਪੈਟਰੋਲੀਅਮ ਦੇ ਜਲਣ ਦੇ ਫਲਸਰੂਪ ਕਾਰਬਨ ਡਾਈਆਕਸਾਈਡ ਅਤੇ ਕਾਰਬਨ ਮੋਨੋਆਕਸਾਈਡ ਪੈਦਾ ਹੁੰਦੀ ਹੈ, ਜਿਸ ਦੇ ਕਾਰਨ ਹਵਾ ਵਿਚ ਪ੍ਰਦੂਸ਼ਣ ਫੈਲਦਾ ਹੈ। ਇਸ ਤੋਂ ਇਲਾਵਾ ਤੇਲ ਸੋਧਕ ਕਾਰਖ਼ਾਨੇ ਅਤੇ ਤੇਲ ਦੇ ਵੱਡੇ ਭੰਡਾਰਾਂ ਵਿਚ ਅੱਗ ਲੱਗਣ ਨਾਲ ਹਵਾ ਵਿਚ ਪ੍ਰਦੂਸ਼ਣ ਫੈਲਦਾ ਹੈ।

ਪ੍ਰਸ਼ਨ 8.
ਪੈਟਰੋਲੀਅਮ ਦੀ ਸੁਧਾਈ ਪਿੱਛੋਂ ਮਿਲਣ ਵਾਲੇ ਬਾਲਣਾਂ ਦੀ ਵਰਤੋਂ ਲਿਖੋ ।
ਉੱਤਰ-
ਪੈਟਰੋਲੀਅਮ ਨੂੰ ਸਾਫ਼ ਕਰਨ ਤੋਂ ਬਾਅਦ ਹੇਠ ਲਿਖੇ ਬਾਲਣ ਪ੍ਰਾਪਤ ਹੁੰਦੇ ਹਨ –

  1. ਵਿਤ ਪੈਟਰੋਲੀਅਮ ਗੈਸ (L.P.G. ਇਸ ਨੂੰ ਘਰੇਲੂ ਗੈਸ ਵੀ ਕਿਹਾ ਜਾਂਦਾ ਹੈ । ਇਸ ਦੀ ਵਰਤੋਂ ਘਰਾਂ ਵਿਚ ਖਾਣਾ ਬਣਾਉਣ ਲਈ ਕੀਤੀ ਜਾਂਦੀ ਹੈ ।
  2. ਪੈਟਰੋਲ (Petrol)-ਇਸ ਦੀ ਵਰਤੋਂ ਆਮ ਤੌਰ ‘ਤੇ ਕਾਰ, ਸਕੂਟਰ ਵਰਗੇ ਹਲਕੇ ਵਾਹਨਾਂ ਨੂੰ ਚਲਾਉਣ ਵਾਸਤੇ ਕੀਤੀ ਜਾਂਦੀ ਹੈ।
  3. ਮਿੱਟੀ ਦਾ ਤੇਲ (Kerosene Oil)-ਇਸ ਦੀ ਵਰਤੋਂ ਘਰਾਂ ਵਿਚ ਸਟੋਵ ਅਤੇ ਲੈਂਪ ਜਗਾਉਣ ਲਈ ਕੀਤੀ ਜਾਂਦੀ ਹੈ।

ਪ੍ਰਸ਼ਨ 9.
ਪੈਟਰੋਲੀਅਮ ਦੀ ਉਤਪੱਤੀ ‘ਤੇ ਨੋਟ ਲਿਖੋ ।
ਉੱਤਰ-
ਸੰਸਾਰ ਵਿਚ ਪੈਟਰੋਲੀਅਮ ਦੇ ਭੰਡਾਰਾਂ ਦੀ ਭਰਮਾਰ ਹੈ, ਕੁਵੈਤ, ਸਾਉਦੀ ਅਰਬ ਇਰਾਨ, ਇਰਾਕ, ਸੰਯੁਕਤ ਅਰਬ ਅਮੀਰਾਤ ਵਰਗੇ ਦੇਸ਼ਾਂ ਵਿਚ ਵਿਸ਼ਵ ਦੇ ਤੇਲ ਦਾ ਸਭ ਤੋਂ ਵੱਧ 2/3 ਭਾਗ ਹੈ। ਅਮਰੀਕਾ, ਰੂਸ, ਬ੍ਰਿਟੇਨ ਵਿਚ ਵੀ ਤੇਲ ਦੇ ਵੱਡੇ ਭੰਡਾਰ ਹਨ। ਭਾਰਤ ਵਿਚ ਤੇਲ ਦਾ ਸਭ ਤੋਂ ਪਹਿਲਾ ਖੂਹ 1867 ਵਿਚ ਮੁਕੁਮ (ਅਸਾਮ) ਵਿਚ ਬਣਾਇਆ ਗਿਆ। , ਭਾਰਤ ਵਿਚ ਤੇਲ ਦੇ ਭੰਡਾਰ, ਸੰਸਾਰ ਦੇ ਕੁੱਲ ਭੰਡਾਰਾਂ ਦਾ 0.4% ਭਾਗ ਹੈ। ਘਰੇਲੂ ਤੇਲ ਦਾ ਉਤਪਾਦਨ 33 ਮਿਲੀਅਨ ਮੀਟ੍ਰਿਕ ਟਨ ਹੈ ਜੋ ਸਾਲਾਨਾ ਮੰਗ ਦੀ 35% ਭਾਗ ਦੀ ਪੂਰਤੀ ਕਰਦਾ ਹੈ। | ਭਾਰਤ ਵਿੱਚ ਪੈਟਰੋਲੀਅਮ (ਕੱਚਾ ਤੇਲ ਆਸਾਮ ਅਤੇ ਗੁਜਰਾਤ ਵਿੱਚ ਪਾਇਆ ਜਾਂਦਾ ਹੈ । ਪੈਟਰੋਲੀਅਮ ਦਾ ਨਿਰਯਾਤ ਕਰਨ ਵਾਲੇ ਦੇਸ਼ਾਂ ਦੇ ਸੰਗਠਨ Organisation of Petroleum Exporting Countries ਅਰਥਾਤ 0PEC ਵਿਸ਼ਵ ਭਰ ਦੀਆਂ ਪੈਟਰੋਲ ਸੰਬੰਧੀ 77% ਲੋੜਾਂ ਪੂਰੀਆਂ ਕਰਦਾ ਹੈ ।

PSEB 11th Class Environmental Education Important Questions Chapter 12 ਉਰਜਾ ਦੇ ਰਵਾਇਤੀ ਸ੍ਰੋਤ

ਪ੍ਰਸ਼ਨ 10.
ਭਾਰਤ ਵਿਚ ਕੋਲੇ ਦੇ ਉਤਪਾਦਨ ‘ਤੇ ਇਕ ਸੰਖੇਪ ਟਿੱਪਣੀ ਲਿਖੋ।
ਉੱਤਰ-
ਸੰਸਾਰ ਵਿਚ ਕੋਲੇ ਦੇ ਕੁੱਲ ਉਤਪਾਦਨ ਦਾ 60% ਭਾਗ ਕੇਵਲ ਚੀਨ, ਸੰਯੁਕਤ ਰਾਜ ਅਮਰੀਕਾ ਅਤੇ ਭੂਤਪੂਰਵ ਸੋਵੀਅਤ ਸੰਘ ਤੋਂ ਹੀ ਪ੍ਰਾਪਤ ਹੁੰਦਾ ਹੈ। ਭਾਰਤ ਕੋਲ, ਸੰਸਾਰ ਦਾ 1.7 ਪ੍ਰਤੀਸ਼ਤ ਭਾਗ ਕੋਲਾ ਹੈ। ਭਾਰਤ ਵਿਚ ਦੋ ਤਰ੍ਹਾਂ ਦੇ ਕੋਲੇ ਦੇ ਖੇਤਰ ਹਨ –

  • ਗੋਂਡਵਾਨਾ ਕੋਲਾ ਖੇਤਰ (Gondwon of coal area)
  • ਟਰਸ਼ਰੀ ਕੋਲਾ ਖੇਤਰ (Tertiary coal area) ।

ਭਾਰਤ ਦੇ ਜਿਓਲੌਜੀਕਲ ਸਰਵੇ (Geological survey of India) ਦੇ ਅਨੁਸਾਰ ਜਨਵਰੀ 2001 ਭਾਰਤ ਵਿੱਚ ਮੌਜੂਦ ਕੋਲੇ ਦੇ ਭੰਡਾਰਾਂ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ, ਉਸ ਦੀ ਮਾਤਰਾ 84.41 ਬਿਲੀਅਨ ਟਨ ਹੈ ਅਤੇ ਕੋਲੇ ਦੇ ਇਹ ਭੰਡਾਰ ਮੁੱਖ ਤੌਰ ‘ਤੇ ਬਿਹਾਰ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਮਹਾਂਰਾਸ਼ਟਰ ਵਿਖੇ ਸਥਿਤ ਹਨ । ਭਾਰਤ ਵਿਚ ਊਰਜਾ ਦੀ ਜਿੰਨੀ ਮਾਤਰਾ ਦੀ ਉਤਪੱਤੀ ਹੁੰਦੀ ਹੈ, ਉਸ ਵਿੱਚ 66 ਕੋਲਾ ਵਰਤਿਆ ਜਾਂਦਾ ਹੈ । ਮੁੱਖ ਰੂਪ ਵਿੱਚ ਇਸ ਕੋਲੇ ਦੀ ਵਰਤੋਂ ਤਾਪ ਬਿਜਲੀ ਘਰਾਂ ਵਿੱਚ ਕੀਤੀ ਜਾਂਦੀ ਹੈ । ਕੋਲੇ ਦੀ ਮੰਗ ਹਰ ਸਾਲ ਵੱਧ ਰਹੀ ਹੈ ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਪੈਟਰੋਲੀਅਮ ਪਦਾਰਥਾਂ ਦੀ ਸੁਧਾਈ ਨਾਲ ਪ੍ਰਾਪਤ ਵੱਖ-ਵੱਖ ਤਰ੍ਹਾਂ ਦੇ ਉਤਪਾਦਨ, ਬਲਣ ਤਾਪਮਾਨ ਅਤੇ, ਅਣੂਆਂ ਦੀ ਗਿਣਤੀ ਅਤੇ ਉਹਨਾਂ ਦੀ ਵਰਤੋਂ ਲਿਖੋ।
ਉੱਤਰ-
PSEB 11th Class Environmental Education Important Questions Chapter 12 ਉਰਜਾ ਦੇ ਰਵਾਇਤੀ ਸ੍ਰੋਤ 1

ਪ੍ਰਸ਼ਨ 2.
ਬਾਲਣ ਦੇ ਰੂਪ ਵਿਚ ਲੱਕੜੀ ਦੀ ਵਰਤੋਂ ਸਹੀ ਕਿਉਂ ਨਹੀਂ ਜਦੋਂ ਕਿ ਇਸ ਦੀ ਪ੍ਰਾਪਤੀ ਜੰਗਲਾਂ ਦੁਆਰਾ ਦੋਬਾਰਾ ਕੀਤੀ ਜਾ ਸਕਦੀ ਹੈ।
ਉੱਤਰ-
ਜੰਗਲਾਂ ਤੋਂ ਪ੍ਰਾਪਤ ਬਾਲਣ ਵਾਲੀ ਲੱਕੜੀ (Fire Wood) ਨਵਿਆਉਣਯੋਗ ਉਰਜਾ (Renewable Energy) ਦਾ ਮੁੱਖ ਸੋਮਾ ਹੈ ਪਰ ਫਿਰ ਵੀ ਇਸ ਨੂੰ ਬਾਲਣ ਦੇ ਰੂਪ ਵਿਚ ਉਪਯੋਗ ਕਰਨਾ ਉੱਚਿਤ ਨਹੀਂ ਹੈ ਕਿਉਂਕਿ ਇਕ ਦਰੱਖ਼ਤ ਨੂੰ ਵੱਡਾ ਹੋਣ ਲਈ 15 ਸਾਲ ਦਾ ਸਮਾਂ ਲੱਗਦਾ ਹੈ, ਇਸ ਦੇ ਨਾਲ-ਨਾਲ ਜੰਗਲਾਂ ਦੀ ਅੰਧਾ-ਧੁੰਦ ਕਟਾਈ ਨਾਲ ਵਾਤਾਵਰਣੀ ਸਥਿਤੀਆਂ ਵਿਚ ਅਸੰਤੁਲਨ ਪੈਦਾ ਹੁੰਦਾ ਹੈ। ਲੱਕੜੀ ਬਲਣ ਨਾਲ ਵੱਡੀ ਮਾਤਰਾ ਵਿਚ ਧੂੰਆਂ ਨਿਕਲਦਾ ਹੈ ਜਿਸ ਨਾਲ ਹਵਾ ਦਾ ਪ੍ਰਦੂਸ਼ਣ ਫੈਲਦਾ ਹੈ। ਇਸ ਤਰ੍ਹਾਂ ਬਲਣ ਵਾਲੀ ਲੱਕੜੀ ਨੂੰ ਊਰਜਾ ਦਾ ਉੱਚਿਤ ਸੋਮਾ ਨਹੀਂ ਮੰਨਿਆ ਜਾਂਦਾ ਹੈ।

ਪ੍ਰਸ਼ਨ 3.
ਖਣਿਜ ਤੇਲਾਂ ਦਾ ਮਹੱਤਵ ਵੱਧਣ ਦੇ ਕਾਰਨ ਸਪੱਸ਼ਟ ਕਰੋ।
ਉੱਤਰ-
ਕੋਲੇ ਨਾਲੋਂ ਖਣਿਜ ਤੇਲ ਦਾ ਮਹੱਤਵ ਦਿਨ-ਪ੍ਰਤੀ-ਦਿਨ ਵੱਧਦਾ ਜਾ ਰਿਹਾ ਹੈ। ਇਸ ਦੇ ਮਹੱਤਵ ਦੇ ਵੱਧਣ ਦੇ ਹੇਠ ਲਿਖੇ ਕਾਰਨ ਹਨ –

  1. ਕੋਲੇ ਦੇ ਮੁਕਾਬਲੇ ਖਣਿਜ ਤੇਲ ਨੂੰ ਕੱਢਣਾ ਸੌਖਾ ਅਤੇ ਆਸਾਨ ਹੈ ਅਤੇ ਇਹ ਬਹੁਤ ਸਸਤਾ ਹੈ।
  2. ਕੋਲੇ ਨਾਲੋਂ ਇਸ ਨੂੰ ਇਕ ਥਾਂ ਤੋਂ ਦੂਸਰੀ ਥਾਂ ਪਹੁੰਚਾਉਣਾ ਸਸਤਾ ਅਤੇ ਆਸਾਨ ਹੈ।
  3. ਇਸ ਦੀ ਬਲਣ ਸ਼ਕਤੀ ਵੱਧ ਹੋਣ ਨਾਲ ਮਸ਼ੀਨਾਂ ਦੀ ਗਤੀ ਵੱਧ ਹੋ ਜਾਂਦੀ ਹੈ।
  4. ਤੇਲ ਦਾ ਭੰਡਾਰਨ ਆਸਾਨੀ ਨਾਲ ਕੀਤਾ ਜਾ ਸਕਦਾ ਹੈ।
  5. ਆਵਾਜਾਈ ਦੇ ਸਾਧਨਾਂ ਵਿਚ ਇਸ ਦਾ ਉਪਯੋਗ ਬਹੁਤ ਲਾਭਕਾਰੀ ਸਿੱਧ ਹੋਇਆ ਹੈ।

ਪ੍ਰਸ਼ਨ 4.
ਭਾਰਤ ਵਿਚ ਪਾਏ ਜਾਣ ਵਾਲੇ ਤੇਲ ਕੱਢਣ ਦੇ ਸਥਾਨਾਂ ਦਾ ਵਰਣਨ ਕਰੋ ।
ਉੱਤਰ-
ਭਾਰਤ ਵਿਚ ਤੇਲ ਹੇਠ ਲਿਖੇ ਸਥਾਨਾਂ ‘ਤੇ ਪਾਇਆ ਜਾਂਦਾ ਹੈ –
1. ਅਸਾਮ ਵਿਚ ਤੇਲ ਦੀਆਂ ਥਾਂਵਾਂ (Oil deposits of Assam)- ਭਾਰਤ ਦੇ ਪੂਰਬੀ ਭਾਗਾਂ ਵਿੱਚ ਪ੍ਰਸਿੱਧ ਤੇਲ ਉਤਪਾਦਕ ਥਾਂਵਾਂ-ਲਖੀਮਪੁਰ, ਡਿਬਰੁਗੜ੍ਹ, ਡਿਗਈ ਮੁੱਕੁਮ ਅਤੇ ਸੁਰਮਾਘਾਟੀ ਵਿਚ ਬਦਰੁਪੁਰ, ਮਸੀਮਪੁਰ ਪਥਰੀਆ ਆਦਿ ‘ਤੇ ਪਾਇਆ ਜਾਂਦਾ ਹੈ। ਤੇਲ ਦੇ ਇਸ ਖੇਤਰ ਵਿੱਚ ਬੜੌਦਾ, ਅਹਿਮਦਾਬਾਦ ਕਾਲੋਲ, ਨਵਗਾਂਵ ਅਤੇ ਲਿਊਨੇਜ਼ਮੀ ਵੀ ਸ਼ਾਮਿਲ ਹਨ ।

2. ਗੁਜਰਾਤ ਦਾ ਤੇਲ ਖੇਤਰ (Oil deposits of Gujarat)-ਗੁਜਰਾਤ ਵਿਚ ਤੇਲ ਬੜੌਦਾ, ਅਹਿਮਦਾਬਾਦ, ਨਵਰਾਂਵ ਕਤਲੋਲ, ਅੰਕਲੇਸ਼ਵਰ ਅਤੇ ਲੁਨੇਜ ਤਕ 15360 ਵਰਗ ਕਿਲੋਮੀਟਰ ਖੇਤਰ ਵਿਚ ਪਾਇਆ ਜਾਂਦਾ ਹੈ। ਅੰਕਲੇਸ਼ਵਰ ਅਤੇ ਖੰਭਾਤ ਖੇਤਰ ਵਿਚ ਖਣਿਜ ਤੇਲ ਬਹੁਤ ਵੱਡੀ ਮਾਤਰਾ ਵਿਚ ਪਾਇਆ ਜਾਂਦਾ ਹੈ।

PSEB 11th Class Environmental Education Important Questions Chapter 12 ਉਰਜਾ ਦੇ ਰਵਾਇਤੀ ਸ੍ਰੋਤ

3. ਸਮੁੰਦਰੀ ਕਿਨਾਰਿਆਂ ‘ਤੇ ਪਾਇਆ ਜਾਣ ਵਾਲਾ ਖੇਤਰ (Coastal Oil deposits)- ਭਾਰਤ ਵਿਚ ਸਮੁੰਦਰ ਦੇ ਕਿਨਾਰੇ ਸੌਰਾਸ਼ਟਰ ਵਿਚ ਭਾਵਨਗਰ ਤੋਂ 45 ਕਿਲੋਮੀਟਰ ਦੂਰ ਅਰਬ ਸਾਗਰ ਵਿਚ ਸਥਿਤ ਮਾਲਿਆ ਬੇਟ ਅਤੇ ਮਹਾਰਾਸ਼ਟਰ ਦੇ ਮਹਾਂਦੀਪ ਨਿਮਚ ਤੱਟ ਤੋਂ ਮੁੰਬਈ ਤੋਂ 167 KM. ਉੱਤਰ-ਪੱਛਮ ਵਿਚ ਸਥਿਤ ਬੰਬੇ ਹਾਈ ਨਾਂ ਦੇ ਸਥਾਨ ‘ਤੇ ਹੈ। ਬੰਬੇ ਹਾਈ ਦੇ ਤੇਲ ਕਾਰਖ਼ਾਨੇ ਵਿਚ 1500 ਮੀਟਰ ਦੀ ਡੂੰਘਾਈ ਤੋਂ ਤੇਲ ਪ੍ਰਾਪਤ ਕੀਤਾ ਜਾਂਦਾ ਹੈ।

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ-
ਕੁਦਰਤੀ ਗੈਸ (Natural Gas) ਦੇ ਉਤਪਾਦਨ ਅਤੇ ਉਪਯੋਗ ਤੇ ਨੋਟ ਲਿਖੋ ।
ਉੱਤਰ-
ਕੁਦਰਤੀ ਗੈਸ (Natural Gas) ਇਕ ਮਹੱਤਵਪੂਰਨ ਪਥਰਾਟ ਬਾਲਣ (Fossil Fuel) ਹੈ। ਕੁਦਰਤੀ ਗੈਸ ਵੀ ਉਸੇ ਤਰ੍ਹਾਂ ਹੀ ਬਣਦੀ ਹੈ ਜਿਸ ਤਰ੍ਹਾਂ · ਲੱਖਾਂ ਸਾਲ ਪਹਿਲਾਂ ਸਮੁੰਦਰੀ ਜੀਵਾਂ ਦੇ ਦੱਬੇ ਰਹਿਣ ਕਾਰਨ ਖਣਿਜ ਤੇਲ ਬਣਦਾ ਹੈ। ਜ਼ਿਆਦਾਤਰ ਕੁਦਰਤੀ ਗੈਸ ਪੈਟਰੋਲੀਅਮ ਦੇ ਭੰਡਾਰ ਉੱਪਰ ਜਮਾਂ ਹੁੰਦੀ ਹੈ। ਕੁਦਰਤੀ ਗੈਸ ਵੱਖ-ਵੱਖ ਹਾਈਡੋਕਾਰਬਨਾਂ ਦਾ ਮਿਸ਼ਰਨ ਹੈ ਇਸ ਵਿਚ ਮੁੱਖ ਤੌਰ ‘ਤੇ ਮੀਥੇਨ 95% ਤਕ ਹੁੰਦੀ ਹੈ। ਇਸ ਦੇ ਇਲਾਵਾ ਕੁੱਝ ਨਿਕਲਦਾ ਹੈ ਜਿਸ ਨਾਲ ਹਵਾ ਦਾ ਪ੍ਰਦੂਸ਼ਣ ਫੈਲਦਾ ਹੈ। ਇਸ ਤਰ੍ਹਾਂ ਬਲਣ ਵਾਲੀ ਲੱਕੜੀ ਨੂੰ ਉਰਜਾ ਦਾ ਉੱਚਿਤ ਸੋਮਾ ਨਹੀਂ ਮੰਨਿਆ ਜਾਂਦਾ ਹੈ। ਮਾਤਰਾ ਵਿਚ ਪੋਪੇਨ ਅਤੇ ਬਿਉਟੇਨ ਵੀ ਸ਼ਾਮਿਲ ਹੁੰਦੀਆਂ ਹਨ। ਕੁਦਰਤੀ ਗੈਸ ਇਕ ਬਹੁਤ ਹੀ ਸਾਫ਼ ਪਥਰਾਟ ਬਾਲਣ ਹੈ ਕਿਉਂਕਿ ਇਸ ਦੇ ਬਾਲਣ ਤੋਂ ਬਾਅਦ ਕੁੱਝ ਵੀ ਬਾਕੀ ਨਹੀਂ ਬਚਦਾ ਹੈ ਅਤੇ ਨਾ ਹੀ ਕੋਈ ਧੂੰਆਂ ਨਿਕਲਦਾ ਹੈ। ਕੁਦਰਤੀ ਗੈਸ ਤੋਂ ਕੋਈ ਵੀ ਜ਼ਹਿਰੀਲੀ ਗੈਸ ਨਹੀਂ ਨਿਕਲਦੀ ਹੈ ਜਿਸ ਨਾਲ ਹਵਾ ਦੁਸ਼ਿਤ ਨਹੀਂ ਹੁੰਦੀ ਹੋਵੇ। ਕੁਦਰਤੀ ਗੈਸ ਨੂੰ ਉਪਯੋਗ ਲਈ ਵੱਖ-ਵੱਖ ਰੂਪਾਂ ਵਿਚ ਪਰਿਵਰਤਿਤ ਕਰ ਲਿਆ ਜਾਂਦਾ ਹੈ।

ਕੁਦਰਤੀ ਗੈਸ ਵਿਚੋਂ ਬਿਉਟੇਨ, ਪ੍ਰੋਪੇਨ ਨੂੰ ਅਲੱਗ ਕਰ ਲਿਆ ਜਾਂਦਾ ਹੈ ਫਿਰ ਜ਼ਿਆਦਾ ਦਬਾਅ ਵਾਲੇ ਟੈਂਕਰਾਂ ਵਿਚ ਜਾਂ ਫਿਰ ਵਿਤ ਪੈਟਰੋਲੀਅਮ ਗੈਸ ਦੇ ਰੂਪ ਵਿਚ ਸਿਲੰਡਰਾਂ ਵਿਚ ਭਰ ਲਿਆ ਜਾਂਦਾ ਹੈ। ਇਸ ਤਰ੍ਹਾਂ ਇਸ ਦੀ ਵਰਤੋਂ ਖਾਣਾ ਬਣਾਉਣ ਅਤੇ ਗਰਮੀ ਪੈਦਾ ਕਰਨ ਲਈ ਕੀਤੀ ਜਾਂਦੀ ਹੈ। ਬਾਕੀ ਬਚੀ ਹੋਈ ਮਿਥੇਨ ਗੈਸ ਨੂੰ ਛੱਡਣ ਲਈ ਪਾਇਪ ਲਾਈਨ ਵਿਚ ਛੱਡ ਦਿੱਤਾ ਜਾਂਦਾ ਹੈ। ਕਾਫ਼ੀ ਘੱਟ ਤਾਪਮਾਨ ‘ਤੇ ਕੁਦਰਤੀ ਗੈਸ ਨੂੰ ਵਿਤ ਕੁਦਰਤੀ ਗੈਸ ਵਿਚ ਬਦਲ ਲਿਆ ਜਾਂਦਾ ਹੈ। ਕੁਦਰਤੀ ਗੈਸ ਨੂੰ ਉੱਚ ਦਬਾਅਤੇ C.N.G. ਵਿਚ ਬਦਲ ਕੇ ਪ੍ਰਯੋਗ ਵਿਚ ਲਿਆਂਦਾ ਜਾਂਦਾ ਹੈ।

ਕੁਦਰਤੀ ਗੈਸ ਦੀ ਵਰਤੋਂ ਉਪਯੋਗ (Uses of Natural Gas)-ਕੁਦਰਤੀ ਗੈਸ ਦੇ ਉਪਯੋਗ ਹੇਠ ਲਿਖੇ ਹਨ –

  • ਇਸ ਦੀ ਵਰਤੋਂ ਖਾਣਾ ਬਣਾਉਣ ਲਈ ਅਤੇ ਊਰਜਾ (ਗਰਮੀ ਪੈਦਾ ਕਰਨ ਲਈ ਕੀਤੀ ਜਾਂਦੀ ਹੈ।
  • ਵਿਤ ਕੁਦਰਤੀ ਗੈਸ ਦੀ ਵਰਤੋਂ ਬਾਲਣ ਦੇ ਰੂਪ ਵਿਚ ਵੀ ਕੀਤੀ ਜਾਂਦੀ ਹੈ।
  • ਕੁਦਰਤੀ ਗੈਸ ਨੂੰ ਸ਼ਕਤੀ ਯੰਤਰਾਂ ਵਿਚ ਬਿਜਲੀ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ।
  • ਸੀਮੇਂਟ, ਕੱਚ, ਇੱਟਾਂ ਅਤੇ ਖਾਦਾਂ ਬਣਾਉਣ ਦੇ ਉਦਯੋਗ ਵਿਚ ਕੁਦਰਤੀ ਗੈਸ ਨੂੰ ਬਾਲਣ ਦੇ ਰੂਪ ਵਿਚ ਵਰਤਿਆ ਜਾਂਦਾ ਹੈ।
  • ਕੁਦਰਤੀ ਗੈਸ ਤੋਂ ਪ੍ਰਾਪਤ ਪੈਟਰੋ ਰਸਾਇਣਾਂ ਨੂੰ ਪਲਾਸਟਿਕ, ਦਵਾਈਆਂ, ਡਿਟਰਜੈਂਟ, . ਖਾਦਾਂ ਆਦਿ ਬਣਾਉਣ ਦੇ ਲਈ ਵਰਤਿਆ ਜਾਂਦਾ ਹੈ।
  • C.N.G. (Compressed Natural Gas) ਦਾ ਪ੍ਰਯੋਗ ਆਵਾਜਾਈ ਦੇ ਸਾਧਨਾਂ ਵਿਚ ਬਾਲਣ ਦੇ ਰੂਪ ਵਿਚ ਹੁੰਦਾ ਹੈ।
    ਸਾਡੇ ਦੇਸ਼ ਵਿਚ ਇਸ ਸਮੇਂ (ਵੇਲੇ) 638 ਅਰਬ ਘਣ ਮੀਟਰ ਕੁਦਰਤੀ ਗੈਸ ਦੇ ਭੰਡਾਰ ਹਨ। ਮੁੱਖ ਭੰਡਾਰ ਅਸਾਮ, ਗੁਜਰਾਤ ਅਤੇ ਬੰਬੇ ਹਾਈ ਵਿਚ ਹਨ।

PSEB 11th Class Environmental Education Important Questions Chapter 11 ਊਰਜਾ ਦੀ ਖ਼ਪਤ

Punjab State Board PSEB 11th Class Environmental Education Important Questions Chapter 11 ਊਰਜਾ ਦੀ ਖ਼ਪਤ Important Questions and Answers.

PSEB 11th Class Environmental Education Important Questions Chapter 11 ਊਰਜਾ ਦੀ ਖ਼ਪਤ

(ਉ) ਬਹੁਤ ਫਟੇ ਉੱਤਰਾਂ –

ਪ੍ਰਸ਼ਨ 1.
ਊਰਜਾ ਸਾਧਨਾਂ ਦੀ ਪਰਿਭਾਸ਼ਾ ਦਿਉ।
ਉੱਤਰ-
ਉਹ ਸਾਰੇ ਸਾਧਨ ਜਿਹਨਾਂ ਤੋਂ ਊਰਜਾ ਪ੍ਰਾਪਤ ਹੁੰਦੀ ਹੈ ਨੂੰ ਊਰਜਾ ਸਾਧਨ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਉਰਜਾ ਦਾ ਮੁੱਖ ਜਾਂ ਮੁੱਢਲਾ ਸਾਧਨ ਕੀ ਹੈ ?
ਉੱਤਰ-
ਸੂਰਜ।

ਪ੍ਰਸ਼ਨ 3.
ਲੱਕੜੀ ਵਿਚੋਂ ਕਿੰਨੇ ਪ੍ਰਤੀਸ਼ਤ ਊਰਜਾ ਪ੍ਰਾਪਤ ਹੁੰਦੀ ਹੈ ?
ਉੱਤਰ-
47% ॥

ਪ੍ਰਸ਼ਨ 4.
ਤੇਲ ਉਪਯੋਗ ਦੀ, 2010-2020 ਤਕ ਦੀ ਅਨੁਮਾਨਿਤ ਦਰ ਦੱਸੋ ।’
ਉੱਤਰ-
80 ਕਰੋੜ ਬੈਰਿਲ ਪ੍ਰਤੀਦਿਨ।

PSEB 11th Class Environmental Education Important Questions Chapter 11 ਊਰਜਾ ਦੀ ਖ਼ਪਤ

ਪ੍ਰਸ਼ਨ 5.
ਪਥਰਾਟ ਬਾਲਣ ਦੀਆਂ ਉਦਾਹਰਨਾਂ ਦਿਉ।
ਉੱਤਰ-
ਕੋਲਾ, ਪੈਟਰੋਲ ਅਤੇ ਕੁਦਰਤੀ ਗੈਸ।

ਪ੍ਰਸ਼ਨ 6.
ਆਧੁਨਿਕ ਸੰਸਾਰ ਵਿਚ ਊਰਜਾ ਦੇ ਮੁੱਖ ਸਾਧਨ ਕੀ ਹਨ ?
ਉੱਤਰ-
ਕੋਲਾ, ਪੈਟਰੋਲ, ਕੁਦਰਤੀ ਗੈਸ ਅਤੇ ਸੂਰਜ।

ਪ੍ਰਸ਼ਨ 7.
ਮਿਸਰ (Egypt) ਵਿਚ ਪ੍ਰਤੀ ਵਿਅਕਤੀ ਤੇਲ ਦਾ ਉਪਯੋਗ 2000-01 ਦੀ ਰਿਪੋਰਟ ਅਨੁਸਾਰ ਕਿੰਨਾ ਹੈ ?
ਉੱਤਰ-
656 ਕਿਲੋਗਰਾਮ ਪ੍ਰਤੀ ਵਿਅਕਤੀ।

ਪ੍ਰਸ਼ਨ 8.
ਨਵੀਂ ਵਿਧੀ ਦੇ ਊਰਜਾ ਸਾਧਨਾਂ ਦੀਆਂ ਉਦਾਹਰਨਾਂ ਦਿਉ ।
ਉੱਤਰ-
ਹਵਾ ਊਰਜਾ, ਸੂਰਜੀ ਊਰਜਾ, ਪਣ ਊਰਜਾ ਅਤੇ ਭੂਮੀ ਤਾਪ ਊਰਜਾ।

ਪ੍ਰਸ਼ਨ 9.
ਊਰਜਾ ਉਪਯੋਗ ਤੋਂ ਕੀ ਮਤਲਬ ਹੈ ?
ਉੱਤਰ-
ਰੋਜ਼ ਦੇ ਕੰਮਾਂ ਵਿਚ ਵਰਤੀ ਜਾਣ ਵਾਲੀ ਊਰਜਾ ਦੀ ਮਾਤਰਾ ਨੂੰ ਊਰਜਾ ਉਪਯੋਗ ਕਹਿੰਦੇ ਹਨ।

ਪ੍ਰਸ਼ਨ 10.
ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਵਿਚੋਂ ਊਰਜਾ ਉਪਯੋਗ ਕਿਨ੍ਹਾਂ ਵਿਚ ਜ਼ਿਆਦਾ ਹੈ ?
ਉੱਤਰ-
ਵਿਕਸਿਤ ਦੇਸ਼ਾਂ ਵਿਚ ਊਰਜਾ ਦੀ ਖਪਤ ਵਿਕਾਸਸ਼ੀਲ ਦੇਸ਼ਾਂ ਦੇ ਮੁਕਾਬਲੇ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ ।

ਪ੍ਰਸ਼ਨ 11.
ਭਾਰਤ ਦੇ ਕਿੰਨੇ ਪ੍ਰਤੀਸ਼ਤ ਲੋਕ ਬਾਲਣ ਦੀ ਖ਼ਰੀਦ ਕਰਨ ਦੇ ਯੋਗ ਹਨ ?
ਉੱਤਰ-
40% ਲੋਕ ।

ਪ੍ਰਸ਼ਨ 12.
ਉਰਜਾ ਦੀ ਮੰਗ ਵੱਧਣ ਦੇ ਮੁੱਖ ਕਾਰਨ ਦੱਸੋ ।
ਉੱਤਰ-
ਉਦਯੋਗਾਂ ਲਈ ਅਤੇ ਆਵਾਜਾਈ ਲਈ ਇਨ੍ਹਾਂ ਦੀ ਮੰਗ ਵੱਧ ਰਹੀ ਹੈ ।

PSEB 11th Class Environmental Education Important Questions Chapter 11 ਊਰਜਾ ਦੀ ਖ਼ਪਤ

ਪ੍ਰਸ਼ਨ 13.
ਕਾਰੋਬਾਰੀ ਊਰਜਾ ਦਾ 95% ਭਾਗ ਕਿਸ ਤੋਂ ਮਿਲਦਾ ਹੈ ?
ਉੱਤਰ-
ਕੋਲੇ, ਤੇਲ ਅਤੇ ਕੁਦਰਤੀ ਗੈਸ ਤੋਂ ।

ਪ੍ਰਸ਼ਨ 14.
ਕੁੱਝ ਅਜਿਹੀਆਂ ਘਰੇਲੂ ਜ਼ਰੂਰਤਾਂ ਦੱਸੋ ਜਿਨ੍ਹਾਂ ਵਿਚ ਊਰਜਾ ਦਾ ਉਪਯੋਗ ਹੁੰਦਾ ਹੈ ?
ਉੱਤਰ-
ਭੋਜਨ ਬਨਾਉਣ, ਬਿਜਲੀ ਚਲਾਉਣ, ਘਰ ਨੂੰ ਗਰਮ ਜਾਂ ਠੰਡਾ ਰੱਖਣ ਲਈ, ਆਦਿ ।

ਪ੍ਰਸ਼ਨ 15.
ਆਦਮੀ ਦੀ ਜੀਵਨ ਸ਼ੈਲੀ ਬਾਰੇ ਕਿਵੇਂ ਪਤਾ ਲੱਗਦਾ ਹੈ ?
ਉੱਤਰ-
ਪ੍ਰਤੀ ਵਿਅਕਤੀ ਆਮਦਨੀ ਅਤੇ ਉਰਜਾ ਦੀ ਖ਼ਪਤ ਤੋਂ ਆਦਮੀ ਦੀ ਜੀਵਨ ਸ਼ੈਲੀ ਬਾਰੇ ਪਤਾ ਲੱਗਦਾ ਹੈ ।

ਪ੍ਰਸ਼ਨ 16.
ਵਿਕਸਿਤ ਦੇਸ਼ਾਂ ਦੀ ਅਬਾਦੀ ਲਗਪਗ ਕਿੰਨੀ ਹੈ ?
ਉੱਤਰ-
ਦੁਨੀਆ ਦੀ ਕੁੱਲ ਅਬਾਦੀ ਦਾ ਇਕ ਚੌਥਾਈ ਹਿੱਸਾ ।

ਪ੍ਰਸ਼ਨ 17.
ਵਿਕਸਿਤ ਦੇਸ਼ਾਂ ਵਿਚ ਊਰਜਾ ਦੀ ਖ਼ਪਤ ਵਿਸ਼ਵ ਦੀ ਕੁੱਲ ਉਰਜਾ ਖ਼ਪਤ ਦਾ ਕਿੰਨਾ ਹਿੱਸਾ ਹੈ ?
ਉੱਤਰ-
75% ।

ਪ੍ਰਸ਼ਨ 18.
ਭਾਰਤ ਦੀ ਜਨਸੰਖਿਆ ਵਿਸ਼ਵ ਜਨਸੰਖਿਆ ਦਾ ਕਿੰਨੇ ਪ੍ਰਤੀਸ਼ਤ ਹੈ ?
ਉੱਤਰ-
16%

ਪ੍ਰਸ਼ਨ 19.
ਭਾਰਤ ਦੀ ਊਰਜਾ ਖ਼ਪਤ ਵਿਸ਼ਵ ਊਰਜਾ ਖ਼ਪਤ ਦਾ ਕਿੰਨੇ ਪ੍ਰਤੀਸ਼ਤ ਹੈ ?
ਉੱਤਰ-
1.5% 1

ਪ੍ਰਸ਼ਨ 20.
ਉੱਨਤ ਸਾਧਨ ਵਿਕਸਿਤ ਦੇਸ਼ਾਂ ਦੁਆਰਾ ਉਪਯੋਗ ਕੀਤੀ ਜਾਣ ਵਾਲੀ ਊਰਜਾ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਦਿੰਦੇ ਹਨ ? :
ਉੱਤਰ-
90% |

ਪ੍ਰਸ਼ਨ 21.
ਗਾਮੀਣ ਇਲਾਕਿਆਂ ਵਿਚ ਊਰਜਾ ਦੇ ਸਰੋਤ ਕਿਹੜੇ ਹਨ ?
ਉੱਤਰ-
ਜ਼ਰਾਇਤ/ਖੇਤੀਬਾੜੀ ਦੀ ਰਹਿੰਦ-ਖੂੰਹਦ, ਲੱਕੜੀ ਅਤੇ ਗੋਬਰ ਗੈਸ ਆਦਿ ।

ਪ੍ਰਸ਼ਨ 22.
ਊਰਜਾ ਦੇ ਨਾ-ਨਵਿਆਉਣਯੋਗ (Non-renewable) ਸਾਧਨਾਂ ਦੇ ਨਾਮ ਲਿਖੋ ।
ਉੱਤਰ-
ਕੋਲਾ, ਕੁਦਰਤੀ ਗੈਸ ਅਤੇ ਪੈਟਰੋਲੀਅਮ ।

ਪ੍ਰਸ਼ਨ 23.
ਊਰਜਾ ਦੇ ਨਵਿਆਉਣਯੋਗ (Renewable) ਸਰੋਤਾਂ ਦੇ ਨਾਮ ਲਿਖੋ ।
ਉੱਤਰ-
ਸੌਰ ਊਰਜਾ, ਤਾਪ ਊਰਜਾ, ਭੂ-ਰਸਾਇਣ ਉਰਜਾ, ਪੌਣ ਊਰਜਾ ਅਤੇ ਜੀਵ ਪੁੰਜ ਆਦਿ ।

PSEB 11th Class Environmental Education Important Questions Chapter 11 ਊਰਜਾ ਦੀ ਖ਼ਪਤ

(ਅ) ਛੋਟ ਉੱਤਰਾਂ ਵਾਲੇ ਪ੍ਰਸ਼ਨ (Type I )

ਪ੍ਰਸ਼ਨ 1.
ਊਰਜਾ ਉਪਯੋਗ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਕਿਹੜੇ ਹਨ ?
ਉੱਤਰ-
ਉਰਜਾ ਉਪਯੋਗ ਨੂੰ ਪ੍ਰਭਾਵਿਤ ਕਰਨ ਵਾਲੇ ਸਾਧਨਾਂ ਵਿਚ ਅਰਥ ਵਿਵਸਥਾ, ਆਰਥਿਕ ਵਿਕਾਸ, ਕੰਮ ਕਰਨ ਦਾ ਪੱਧਰ, ਜਲਵਾਯੂ ਅਤੇ ਊਰਜਾ ਦੀ ਕੀਮਤ ਆਦਿ ਕਾਰਕ ਸ਼ਾਮਿਲ ਹਨ। |

ਪ੍ਰਸ਼ਨ 2.
ਨਾ-ਨਵਿਆਉਣਯੋਗ (Non-renewable) ਉਰਜਾ ਸਾਧਨਾਂ ਦੀ ਪਰਿਭਾਸ਼ਾ ਦਿਉ।
ਉੱਤਰ-
ਊਰਜਾ ਦੇ ਉਹ ਸਾਧਨ ਜਿਨ੍ਹਾਂ ਦਾ ਇਕ ਵਾਰ ਉਪਯੋਗ ਕਰਨ ਤੋਂ ਬਾਅਦ ਦੁਬਾਰਾ ਉਪਯੋਗ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹਨਾਂ ਨੂੰ ਖ਼ਤਮ ਹੋਣ ਤੋਂ ਬਾਅਦ ਦੁਬਾਰਾ ਨਹੀਂ ਪ੍ਰਾਪਤ ਕੀਤਾ ਜਾ ਸਕਦਾ ਜਾਂ ਇਹਨਾਂ ਨੂੰ ਬਣਨ ਲਈ ਲੱਖਾਂ ਸਾਲ ਲੱਗ ਜਾਂਦੇ ਹਨ।

ਪ੍ਰਸ਼ਨ 3.
ਊਰਜਾ ਖ਼ਪਤ ਕਿਸੇ ਦੇਸ਼ ਦੀ ਅਰਥ ਵਿਵਸਥਾ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ?
ਉੱਤਰ-
ਊਰਜਾ ਉਪਯੋਗ ਅਰਥ ਵਿਵਸਥਾ ਦੇ ਪ੍ਰਸਾਰ ਨੂੰ ਪ੍ਰਭਾਵਿਤ ਕਰਦਾ ਹੈ ਕਿਉਂਕਿ ਖੇਤੀ ਦੀ ਅਰਥ ਵਿਵਸਥਾ ਦੀ ਤੁਲਨਾ ਵਿਚ ਉਦਯੋਗਾਂ ਦੀ ਅਰਥ ਵਿਵਸਥਾ ਵਿਚ ਉਰਜਾ ਉਪਯੋਗ ਦਾ ਵਾਧਾ ਸੰਭਾਵਿਤ ਹੈ ਕਿਉਂਕਿ ਉਦਯੋਗਾਂ ਦੀਆਂ ਭਾਰੀਆਂ ਮਸ਼ੀਨਾਂ ਖੇਤੀ ਦੀਆਂ ਮਸ਼ੀਨਾਂ ਨਾਲੋਂ ਵੱਧ ਊਰਜਾ ਦੀ ਖ਼ਪਤ ਕਰਦੀਆਂ ਹਨ।

ਪ੍ਰਸ਼ਨ 4.
ਊਰਜਾ ਦੇ ਗੈਰ-ਪਰੰਪਰਾਗਤ (Non-conventional) ਸਾਧਨ ਕੀ ਹਨ ?
ਉੱਤਰ-
ਉਹ ਉਰਜਾ ਸਾਧਨ ਜਿਹਨਾਂ ਦਾ ਉਪਯੋਗ ਆਮ ਤੌਰ ਤੇ ਨਹੀਂ ਕੀਤਾ ਜਾਂਦਾ ਅਤੇ ਇਹਨਾਂ ਦਾ ਨਵੀਨੀਕਰਣ ਕੀਤਾ ਜਾ ਸਕਦਾ ਹੈ ਇਸ ਤੋਂ ਭਾਵ ਹੈ ਕਿ ਵਾਰ-ਵਾਰ ਇਸਦੀ ਵਰਤੋਂ ਕਰਨ ਨਾਲ ਇਹਨਾਂ ਦੀ ਸਮਾਪਤੀ ਨਹੀਂ ਹੁੰਦੀ ਜਿਵੇਂ- ਸੂਰਜੀ ਊਰਜਾ, ਹਵਾ ਊਰਜਾ।

ਪ੍ਰਸ਼ਨ 5.
ਵਿਕਾਸਸ਼ੀਲ (Developing) ਦੇਸ਼ਾਂ ਦਾ ਮੁੱਖ ਉਦੇਸ਼ ਕੀ ਹੈ ?
ਉੱਤਰ-
ਵਿਕਾਸਸ਼ੀਲ ਦੇਸ਼ਾਂ ਦਾ ਮੁੱਖ ਉਦੇਸ਼ ਆਪਣੇ ਦੇਸ਼-ਵਾਸੀਆਂ ਦੀ ਜੀਵਨ ਸ਼ੈਲੀ ਨੂੰ ਸੁਧਾਰਨਾ ਹੈ।

ਪ੍ਰਸ਼ਨ 6.
ਵਿਕਾਸਸ਼ੀਲ ਦੇਸ਼ਾਂ ਦੇ ਵਸਨੀਕਾਂ ਦਾ ਜੀਵਨ ਸਤਰ ਕਿਵੇਂ ਸੁਧਰ ਸਕਦਾ ਹੈ ?
ਉੱਤਰ-
ਵਿਕਾਸਸ਼ੀਲ ਦੇਸ਼ਾਂ ਦੇ ਵਸਨੀਕਾਂ ਦਾ ਜੀਵਨ ਸਤਰ ਪਤੀ ਵਿਅਕਤੀ ਉਰਜਾ ਦੀ ਖਪਤ ਵਧ ਕੇ ਸੁਧਾਰਿਆ ਜਾ ਸਕਦਾ ਹੈ । ਇਸ ਤੋਂ ਭਾਵ ਹੈ ਕਿ ਉਹਨਾਂ ਵੱਲੋਂ ਵੱਧ ਮਾਤਰਾ ਵਿੱਚ ਬਿਜਲੀ ਅਤੇ ਸੋਧੇ ਹੋਏ ਪਦਾਰਥਾਂ ਦੀ ਵਰਤੋਂ ਕੀਤੀ ਜਾਵੇ ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਪਥਰਾਟ ਬਾਲਣਾਂ (Fossil Fuels) ਦਾ ਹਾਨੀਕਾਰਕ ਪ੍ਰਭਾਵ ਕੀ ਹੈ ? ‘
ਉੱਤਰ-
ਪਥਰਾਟ ਬਾਲਣਾਂ ਦਾ ਬਹੁਤ ਜ਼ਿਆਦਾ ਪ੍ਰਯੋਗ ਹੋ ਰਿਹਾ ਹੈਂ ਤਾਂ ਕਿ ਉਦਯੋਗਿਕ ਵਿਕਾਸ ਹੋ ਸਕੇ। ਇਨ੍ਹਾਂ ਦੇ ਜ਼ਿਆਦਾ ਉਪਯੋਗ ਦੇ ਸਮੇਂ ਇਨ੍ਹਾਂ ਵਿਚੋਂ ਹਾਨੀਕਾਰਕ ਗੈਸਾਂ ਨਿਕਲਦੀਆਂ ਹਨ ; ਜਿਵੇਂ- CO2, SO2, SO3, ਆਦਿ ਜੋ ਵਾਤਾਵਰਣ ਨੂੰ ਦੂਸ਼ਿਤ ਕਰਦੀਆਂ ਹਨ।

ਪ੍ਰਸ਼ਨ 2.
ਪਥਰਾਟ ਬਾਲਣ (ਤੇਲ) ਸੀਮਿਤ ਹਨ, ਕਿਵੇਂ ?
ਉੱਤਰ-
ਪਥਰਾਟ ਬਾਲਣ ਮਰੇ ਹੋਏ ਜੀਵਾਂ, ਬਨਸਪਤੀ ਤੋਂ ਲੱਖਾਂ ਸਾਲ ਤਕ ਸੁਖਮ, ਜੀਵਾਂ ਦੁਆਰਾ ਕਿਰਿਆ ਕਰਕੇ ਬਣਿਆ ਹੈ। ਇਸ ਦਾ ਲਗਾਤਾਰ ਉਪਯੋਗ ਕਰਨ ਨਾਲ ਇਸ ਦੇ ਭੰਡਾਰ ਖ਼ਤਮ ਹੋਣ ਦੇ ਕਿਨਾਰੇ ਹਨ । ਇਨ੍ਹਾਂ ਦਾ ਦੁਬਾਰਾ ਬਣਨਾ ਆਸਾਨ ਨਹੀਂ ਹੈ ਕਿਉਂਕਿ ਇਨ੍ਹਾਂ ਨੂੰ ਬਣਨ ਲਈ ਲੱਖਾਂ ਸਾਲ ਲੱਗਦੇ ਹਨ। ਜੇਕਰ ਇਨ੍ਹਾਂ ਦਾ ਕੋਈ ਵਿਕਲਪ ਨਾ ਲੱਭਿਆ ਗਿਆ ਤਾਂ ਇਹ ਖ਼ਤਮ ਹੋ ਜਾਣਗੇ। ਇਸ ਲਈ ਇਹ ਕਿਹਾ ਜਾਂਦਾ ਹੈ ਕਿ ਪਥਰਾਟ ਬਾਲਣ ਸੀਮਿਤ ਹਨ।

PSEB 11th Class Environmental Education Important Questions Chapter 11 ਊਰਜਾ ਦੀ ਖ਼ਪਤ

ਪ੍ਰਸ਼ਨ 3.
ਭਵਿੱਖ ਵਿੱਚ ਲੋਕਾਂ ਦਾ ਜੀਵਨ ਮੁਸ਼ਕਿਲਾਂ ਭਰਿਆ ਹੋਵੇਗਾ । ਇਸ ਕਥਨ ਨੂੰ ਪਥਰਾਟ ਬਾਲਣਾਂ ਦੀ ਵਧੇਰੇ ਵਰਤੋਂ ਨਾਲ ਜੋੜ ਕੇ ਸਮਝਾਉ ।
ਉੱਤਰ-
ਪਥਰਾਟ ਬਾਲਣ ਦਾ ਨਾ-ਨਵਿਆਉਣ ਯੋਗ ਸਰੋਤ ਹਨ ਅਤੇ ਇਕ ਸੀਮਿਤ ਮਾਤਰਾ ਵਿੱਚ ਮੌਜੂਦ ਹਨ । ਇਹਨਾਂ ਦੀ ਲਗਾਤਾਰ ਉਪਯੋਗ ਦਰ ਵਿੱਚ ਵਾਧੇ ਨਾਲ ਇਹ ਅਗਲੇ ਲਗਭਗ 50 ਤੋਂ 100 ਸਾਲਾਂ ਵਿੱਚ ਖ਼ਤਮ ਹੋ ਜਾਣਗੇ । ‘ ਇਸ ਤੋਂ ਬਾਅਦ ਪ੍ਰਤੀ ਵਿਅਕਤੀ ਉਰਜਾ ਦੀ ਮੰਗ ਨੂੰ ਪੂਰਾ ਕਰਨ ਵਿੱਚ ਔਖਾ ਹੋਜਾਵੇਗਾ । ਇਸ ਨਾਲ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਆਉਣਗੀਆਂ | ਸਾਨੂੰ ਭਰੋਸਾ ਹੈ ਕਿ ਅਜਿਹੀ ਸਥਿਤੀ ਪੈਦਾ ਹੋਣ ਤੋਂ ਪਹਿਲਾਂ ਹੀ ਸਾਇੰਸਦਾਨ ਨਵੀਆਂ ਤਕਨੀਕਾਂ ਲੱਭ ਲੈਣਗੇ। ਜਿਸ ਨਾਲ ਊਰਜਾ ਸੰਕਟ ਨਾਲ ਨਿਪਟਣ ਵਿੱਚ ਕੋਈ ਤਕਲੀਫ ਨਹੀਂ ਹੋਵੇਗੀ ।

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਊਰਜਾ ਦੇ ਸਰੋਤ ਦੇ ਕੁੱਝ ਵਿਕਲਪਾਂ ਦੇ ਉਦਾਹਰਨ ਦਿਓ ਅਤੇ ਊਰਜਾ ਦੇ ਕਿਸੇ ਇਕ ਸਰੋਤ ਤੇ ਨੋਟ ਲਿਖੋ ।
ਉੱਤਰ-
ਪੌਣ ਊਰਜਾ (Wind Energy), ਪਣ ਊਰਜਾ (Hydel Energy), ਜੀਵ ਪੁੰਜ ਊਰਜਾ (Biomass Energy) ਅਤੇ ਸੌਰ ਊਰਜਾ (Solar Energy), ਬਾਓ ਗੈਸ ਊਰਜਾ (Biogas Energy) ਅਤੇ ਨਾਭਿਕੀ ਉਰਜਾ (Nuclear Energy) ਪਰੰਪਰਾਗਤ ਊਰਜਾ ਦੇ ਵਿਕਲਪ ਹਨ ।

ਸੌਰ ਊਰਜਾ (Solar Energy) -ਊਰਜਾ ਦਾ ਅੰਤਲਾ ਸਰੋਤ ਸੂਰਜ ਹੈ । ਸੂਰਜ ਵਿਚ ‘ ਪੈਦਾ ਹੋਣ ਵਾਲੀ ਉਰਜਾ ਦਾ ਕਾਰਨ, ਸੂਰਜ ਦੀਆਂ ਨਾਲਿਕਾਂ ਵਿਚ ਵਿਖੰਡਨ ਕਿਰਿਆ (Nuclear fisson) ਦਾ ਹੋਣਾ ਹੈ । ਇਸ ਕਿਰਿਆ ਦੇ ਸਮੇਂ ਬੜੀ ਵੱਡੀ ਮਾਤਰਾ ਵਿਚ ਊਰਜਾ ਪੈਦਾ ਹੁੰਦੀ ਹੈ । ਪੈਦਾ ਹੋਈ ਇਹ ਊਰਜਾ ਧਰਤੀ ਦੇ ਵਿਸ਼ਾਲ ਖੇਤਰ ਤੇ ਫੈਲਦੀ ਪੈਦਾ ਹੋਈ ਇਸ ਊਰਜਾ ਨੂੰ ਖ ਅਤੇ ਅਪ੍ਰਤੱਖ ਤੌਰ ਤੇ ਪ੍ਰਾਪਤ ਕੀਤਾ ਜਾ ਸਕਦਾ ਹੈ । ਸੂਰਜ ਦੀ ਇਹ ਉਰਜਾ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਦੁਆਰਾ ਅਤੇ ਸਮੁੰਦਰੀ ਪਾਣੀਆਂ ਦੀ ਗਰਮਾਇਸ਼, ਊਰਜਾ ਪ੍ਰਾਪਤੀ ਦੇ ਪ੍ਰਤੱਖ ਕਿਸਮ ਦੀ ਪ੍ਰਾਪਤੀ ਅਖਵਾਉਂਦੀ ਹੈ । ਸੂਰਜ ਦੀ ਗਰਮੀ ਕਾਰਨ ਵਾਯੂ ਮੰਡਲ ਦਾ ਗਰਮ ਹੋਣਾ ਅਪ੍ਰਤੱਖ ਕਿਸਮ ਦੀ ਪ੍ਰਾਪਤੀ ਹੈ । | ਸੌਰ ਊਰਜਾ ਦੀ ਵਰਤੋਂ ਕਰਨ ਦੇ ਲਈ ਕਈ ਪ੍ਰਕਾਰ ਦੇ ਯੰਤਰਾਂ ਦੀ ਕਾਢ ਕੱਢੀ ਗਈ ਹੈ ਜਿਵੇਂ ਕਿ ਸੋਲਰ ਹੀਟਰ, ਸੋਲਰ ਕੁੱਕਰ ਆਦਿ ।

ਸੌਰ ਜਲ/ਪਾਣੀ ਹੀਟਰ (Solar Water Heater)- ਸੌਰ ਹੀਟਰ ਦੀ ਬਣਤਰ (Construction of Solar Heater)-ਸੌਰ ਹੀਟਰ ਇਕ ਨਿਵੇਕਲੀ ਕਿਸਮ ਦਾ ਉਪਕਰਨ ਹੈ ਜਿਸ ਵਿਚ ਤਾਂ ਬੰਦੇ ਇਕ ਕੁੰਡਲਿਤ ਨਲੀ (Coiled copper pipe) ਕਾਲੀ ਰੰਗਤ ਧਾਤਵੀ ਗਰਮੀ ਰੋਧੀ (Insulated) ਬਕਸੇ ਨਾਲ ਜੁੜੀ ਹੋਈ ਹੁੰਦੀ ਹੈ । ਇਸ ਬਕਸੇ ਦੇ ਉੱਪਰ ਕੱਚ (Glass) ਲਗਿਆ ਹੋਇਆ ਹੁੰਦਾ ਹੈ । ਪ੍ਰਾਪਤ ਕੀਤੀ ਹੋਈ ਗਰਮੀ ਤਾਂਬੇ ਦੀ ਨਲੀ ਅੰਦਰ ਮੌਜੂਦ ਹਵਾ ਜਾਂ ਪਾਣੀ ਨੂੰ ਗਰਮ ਕਰ ਦਿੱਦੀ ਹੈ ।
PSEB 11th Class Environmental Education Important Questions Chapter 11 ਊਰਜਾ ਦੀ ਖ਼ਪਤ 1
ਸੌਰ ਊਰਜਾ ਨੂੰ ਬਿਜਲੀ ਦੇ ਉਤਪਾਦਨ ਲਈ ਵੀ ਵਰਤਿਆ ਜਾਂਦਾ ਹੈ ਅਤੇ ਸੌਰ ਊਰਜਾ ਦੀ ਵਰਤੋਂ ਕਰਦਿਆਂ ਹੋਇਆਂ ਬਿਜਲੀ ਉਰਜਾ ਦੀ ਪ੍ਰਾਪਤੀ ਨੂੰ ਥਰਮਲ (ਤਾਪ ਬਿਜਲੀ ਉਤਪਾਦਨ (Thermal electricity generation) ਆਖਦੇ ਹਨ । ਸੌਰ ਊਰਜਾ ਤੋਂ ਬਿਜਲੀ ਪ੍ਰਾਪਤ ਕਰਨ ਦੇ ਲਈ ਕੰਪਿਊਟਰ ਦੁਆਰਾ ਮਾਪਕ ਯੰਤਰ ਵਜੋਂ ਕਾਰਜ ਕਰਨ ਵਾਲੇ ਸ਼ੀਸ਼ੇ (Mirrors) ਵਰਤੇ ਜਾਂਦੇ ਹਨ ਅਤੇ ਇਨ੍ਹਾਂ ਸ਼ੀਸ਼ਿਆਂ ਵਿਚ ਹੀ ਵਿਕੀਰਣਾਂ ਦੀ ਅਨੁਕੂਲਤਮ ਮਾਤਰਾ (Optimum quantity) ਪ੍ਰਵੇਸ਼ ਕਰਦੀ ਹੈ ਜਿਸ ਦੇ ਕਾਰਨ ਤੇਲ ਨਾਲ ਭਰੀਆਂ ਹੋਈਆਂ ਨਲੀਆਂ (Pipes) ਅੰਦਰਲਾ ਤੇਲ ਦਾ ਤਾਪਮਾਨ 390°C ਤਕ ਵੱਧ ਜਾਂਦਾ ਹੈ ਅਤੇ ਗਰਮ ਹੋਏ ਇਸ ਤੇਲ ਨੂੰ ਜਲ ਭੰਡਾਰਕ ਕਰਨ-ਵਾਲੀ ਪ੍ਰਣਾਲੀ ਰਾਹੀਂ ਗੁਜ਼ਾਰਨ ਨਾਲ ਪਾਣੀ ਭਾਫ਼ ਵਿਚ ਬਦਲ ਜਾਂਦਾ ਹੈ ਅਤੇ ਇਸ ਤਰ੍ਹਾਂ ਪ੍ਰਾਪਤ ਹੋਈ ਭਾਫ਼ ਦੀ ਵਰਤੋਂ ਕਰਦਿਆਂ ਹੋਇਆਂ ਟਰਬਾਈਨਜ਼ (Turbines) ਚਲਾਏ ਜਾਂਦੇ ਹਨ ਅਤੇ ਬਿਜਲੀ ਦਾ ਉਤਪਾਦਨ ਹੋ ਜਾਂਦਾ ਹੈ ।

ਪ੍ਰਸ਼ਨ 2.
ਵਿਸ਼ਵ ਦੇ ਵੱਖ-ਵੱਖ ਭਾਗਾਂ ਵਿਚ ਊਰਜਾ ਦਾ ਉਪਯੋਗ ਇਕ ਸਮਾਨ ਨਹੀਂ ਹੈ। ਟਿੱਪਣੀ ਕਰੋ ।
ਉੱਤਰ-
ਇਹ ਕਹਿਣਾ ਕਿ ਵਿਸ਼ਵ ਭਰ ਦੇ ਦੇਸ਼ਾਂ ਵਿੱਚ ਊਰਜਾ ਦੀ ਖਪਤ ਇਕ ਸਮਾਨ ਨਹੀਂ ਹੈ, ਗ਼ਲਤ ਨਹੀਂ ਹੈ | ਅਮਰੀਕਾ, ਕੈਨੇਡਾ, ਸਵਿਟਜ਼ਰਲੈਂਡ ਅਤੇ ਨਾਰਵੇ ਆਦਿ ਵਰਗੇ ਵਿਕਸਿਤ ਦੇਸ਼ਾਂ ਵਿਚ ਉਰਜਾ ਦੀ ਖਪਤ ਵਿਕਾਸਸ਼ੀਲ ਦੇਸ਼ਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ । ਇਕ ਅਨੁਮਾਨ ਦੇ ਅਨੁਸਾਰ ਵਿਸ਼ਵ ਭਰ ਦੀ ਕੁੱਲ ਜਨਸੰਖਿਆ ਦਾ ਤਕਰੀਬਨ 22.60% ਭਾਗ ਵਿਕਸਿਤ ਦੇਸ਼ਾਂ ਵਿੱਚ ਹੈ, ਪਰ ਇਨ੍ਹਾਂ ਦੇਸ਼ਾਂ ਵਿੱਚ ਵਰਤੀ ਜਾਂਦੀ ਊਰਜਾ ਦੀ ਮਾਤਰਾ ਪੈਦਾ ਹੋਈ. ਉਰਜਾ ਦੀ ਕੁੱਲ ਮਾਤਰਾ ਦਾ 74% ਹੈ ।

PSEB 11th Class Environmental Education Important Questions Chapter 11 ਊਰਜਾ ਦੀ ਖ਼ਪਤ

ਵਿਕਸਿਤ ਦੇਸ਼ਾਂ ਵਿਚ ਉਰਜਾ ਦੇ ਨਾਨਵਿਆਉਣ ਯੋਗ ਸਾਧਨਾਂ (ਕੋਲਾ, ਪੈਟਰੋਲ ਅਤੇ ਕੁਦਰਤੀ ਗੈਸ) ਤੋਂ ਪ੍ਰਾਪਤ ਹੋਣ ਵਾਲੀ ਕੁੱਲ ਊਰਜਾ ਦਾ 90% ਭਾਗ ਇਹ ਵਿਕਸਿਤ ਦੇਸ਼ ਵਰਤਦੇ ਹਨ ਜਦਕਿ ਨਵਿਆਉਣਯੋਗ ਸਰੋਤਾਂ ਜਿਵੇਂ ਕਿ ਪਣ ਊਰਜਾ, ਪੌਣ ਊਰਜਾ, ਬਾਇਓਗੈਸ ਊਰਜਾ ਆਦਿ ਦਾ ਕੇਵਲ 10% ਹੀ ਇਹ ਦੇਸ਼ ਵਰਤੋਂ ਵਿਚ ਲਿਆਉਂਦੇ ਹਨ । ਚੀਨ ਅਤੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਵਿੱਚ ਨਵਿਆਉਣ ਯੋਗ ਅਤੇ ਨਾ-ਨਵਿਆਉਣਯੋਗ ਊਰਜਾ ਦੇ ਸਰੋਤਾਂ ਤੋਂ ਪ੍ਰਾਪਤ ਹੋਈ ਉਰਜਾ ਦੀ ਖਪਤ ਕ੍ਰਮਵਾਰ 41% ਅਤੇ 59% ਹੈ । ਇਸ ਤੋਂ ਸਪੱਸ਼ਟ ਹੈ ਕਿ ਵਿਸ਼ਵ ਭਰ ਦੇ ਦੇਸ਼ਾਂ ਵਿਚ ਉਰਜਾ ਦੀ ਖਪਤ ਇਕ ਸਮਾਨ ਨਹੀਂ ਹੈ ।

PSEB 11th Class Environmental Education Important Questions Chapter 10 ਆਫ਼ਤਾਂ

Punjab State Board PSEB 11th Class Environmental Education Important Questions Chapter 10 ਆਫ਼ਤਾਂ Important Questions and Answers.

PSEB 11th Class Environmental Education Important Questions Chapter 10 ਆਫ਼ਤਾਂ

(ਓ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਡਿਜ਼ਾਸਟਰ ਜਾਂ ਆਫ਼ਤ (Disaster) ਦਾ ਅਰਥ ਕੀ ਹੈ ?
ਉੱਤਰ-
ਅਣ ਇਛਿਤ ਤਰੀਕੇ ਨਾਲ ਹੋਣ ਵਾਲੀ ਘਟਨਾ ਜਿਸ ਕਾਰਨ ਮਨੁੱਖ ਨੂੰ ਮਾਲ ਅਸਬਾਬ ਅਤੇ ਸੰਪੱਤੀ ਦਾ ਨੁਕਸਾਨ ਹੁੰਦਾ ਹੋਵੇ, ਉਸ ਨੂੰ ਆਫ਼ਤ ਆਖਦੇ ਹਨ । ਜਿਵੇਂ ਕਿ ਭੂਚਾਲ ਆਦਿ।

ਪ੍ਰਸ਼ਨ 2.
ਕਵੇਟਾ ਵਿਚ ਭੂਚਾਲ ਕਦੋਂ ਆਇਆ ਸੀ ?
ਉੱਤਰ-
1935 ਵਿਚ ।

ਪ੍ਰਸ਼ਨ 3.
ਹਾਲ ਵਿਚ ਪਾਕਿਸਤਾਨ ਵਿਚ ਆਏ ਭੂਚਾਲ ਦੀ ਤਾਰੀਖ ਅਤੇ ਸਾਲ ਦੱਸੋ।
ਉੱਤਰ-
10 ਅਕਤੂਬਰ, 2005 ਸ਼ਹਿਰ ਮੁਜ਼ਫ਼ਰਾਬਾਦ, ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ (POK)|

ਪ੍ਰਸ਼ਨ 4.
ਭੂਚਾਲ ਮਾਪਣ ਦੀ ਇਕਾਈ ਕੀ ਹੈ ?
ਉੱਤਰ-
ਰਿਕਟਰ ਸਕੇਲ (Richter Scale) |

ਪ੍ਰਸ਼ਨ 5.
ਭੂਚਾਲ ਮਾਪਣ ਵਾਲੇ ਯੰਤਰ ਦਾ ਨਾਮ ਕੀ ਹੈ ?
ਉੱਤਰ-
ਸ਼ੀਜਮੋਗਰਾਫ (Seismograph) ।

PSEB 11th Class Environmental Education Important Questions Chapter 10 ਆਫ਼ਤਾਂ

ਪ੍ਰਸ਼ਨ 6.
ਭੂਚਾਲ ਨਾਲ ਹੋਣ ਵਾਲੀਆਂ ਹਾਨੀਆਂ ਕਿਹੜੀਆਂ-ਕਿਹੜੀਆਂ ਹਨ ?
ਉੱਤਰ-
ਢਿੱਗਾਂ ਦਾ ਡਿੱਗਣਾ ਤੇ ਸੁਨਾਮੀ ਲਹਿਰਾਂ, ਅੱਗਾਂ ਲੱਗਣੀਆਂ, ਭਵਨਾਂ ਦਾ ਢਹਿਣਾ ਆਦਿ ।

ਪ੍ਰਸ਼ਨ 7.
ਸੋਕਾ ਕਿਨਾ ਖੇਤਰਾਂ ਵਿਚ ਗੰਭੀਰ ਰੂਪ ਲੈਂਦਾ ਹੈ ?
ਉੱਤਰ-
ਮਕਰ ਰੇਖਾ ਦੇ 15-20° ਦੇ ਵਿਚ ਸਥਿਤ ਖੇਤਰਾਂ ਵਿਚ।

ਪ੍ਰਸ਼ਨ 8.
ਸੋਕੇ ਨਾਲ ਉਤਪੰਨ ਸਮੱਸਿਆਵਾਂ ਕਿਹੜੀਆਂ-ਕਿਹੜੀਆਂ ਹਨ ?
ਉੱਤਰ-
ਭੁੱਖਮਰੀ, ਸਿਹਤ ਸਮੱਸਿਆਵਾਂ, ਚਾਰੇ ਦੀ ਘਾਟ, ਜੰਗਲੀ ਜੀਵਨ ਦੀ ਹਾਨੀ ।

ਪ੍ਰਸ਼ਨ 9.
ਭਾਰਤ ਵਿਚ ਹੜ੍ਹ ਨਾਲ ਹੋਣ ਵਾਲੇ 70% ਨੁਕਸਾਨ ਲਈ ਉੱਤਰਦਾਇਕ ਨਦੀਆਂ ਦੇ ਨਾਂ ਦੱਸੋ।
ਉੱਤਰ-
ਗੰਗਾ, ਬ੍ਰਹਮਪੁੱਤਰ, ਸਤਲੁਜ।

ਪ੍ਰਸ਼ਨ 10.
ਚੱਕਰਵਾਤ ਤੋਂ ਬਾਅਦ ਕੀ ਹੁੰਦਾ ਹੈ ?
ਉੱਤਰ-
ਤੇਜ਼ ਮੀਂਹ ਵਰ੍ਹਦਾ ਹੈ ।

ਪ੍ਰਸ਼ਨ 11.
ਚੱਕਰਵਾਤਾਂ ਲਈ ਵਰਤੇ ਜਾਂਦੇ ਹੋਰ ਨਾਮ ਦੱਸੋ।
ਉੱਤਰ-
ਟਾਇਫੂਨ, ਵਿਲੀ ਵਿਲੀਜ਼ ।

ਪ੍ਰਸ਼ਨ 12.
ਸਭ ਤੋਂ ਗੰਭੀਰ ਸੋਕਾ ਕਿੱਥੇ ਪਿਆ ਸੀ ?
ਉੱਤਰ-
ਅਮਰੀਕਾ ਦੇ ਗਰੇਟ ਪਲੇਨਜ਼ ਵਿਚ, 1930 ਵਿਚ ।

PSEB 11th Class Environmental Education Important Questions Chapter 10 ਆਫ਼ਤਾਂ

ਪ੍ਰਸ਼ਨ 13.
W.H.O. ਦਾ ਕੀ ਅਰਥ ਹੈ ?
ਉੱਤਰ-
ਵਿਸ਼ਵ ਸਿਹਤ ਸੰਗਠਨ (World Health Organisation) ।

ਪ੍ਰਸ਼ਨ 14.
ਰਿਕਟਰ ਪੈਮਾਨੇ ਦੀ ਕੀ ਸੀਮਾ ਹੈ ?
ਉੱਤਰ-
0 ਤੋਂ 12 ਤੱਕ ।

ਪ੍ਰਸ਼ਨ 15.
ਸਮੁੰਦਰ ਵਿਚ ਭੂਚਾਲ ਆਉਣ ਨਾਲ ਵੱਡੀਆਂ ਲਹਿਰਾਂ ਪੈਦਾ ਹੁੰਦੀਆਂ ਹਨ । ਇਨ੍ਹਾਂ ਨੂੰ ਕੀ ਆਖਦੇ ਹਨ ?
ਉੱਤਰ-
ਸੁਨਾਮੀ ਲਹਿਰਾਂ ।

ਪ੍ਰਸ਼ਨ 16.
ਭੂਪਾਲ ਵਿਖੇ ਮੀਥਾਈਲ ਆਈਸੋਸਾਇਨੇਟ ਗੈਸ ਰਿਸਣ ਨਾਲ ਕਿੰਨੇ ਲੋਕ ਪ੍ਰਭਾਵਿਤ ਹੋਏ ?
ਉੱਤਰ-
ਇਸ ਨਾਲ 2300 ਤੋਂ ਵੱਧ ਲੋਕ ਮਾਰੇ ਗਏ ਅਤੇ 14000 ਤੋਂ ਵੱਧ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ।

ਪ੍ਰਸ਼ਨ 17.
ਚੱਕਰਵਾਤ ਵੇਲੇ ਹਵਾ ਦੀ ਗਤੀ ਕੀ ਹੁੰਦੀ ਹੈ ?
ਉੱਤਰ-
120 ਕਿ. ਮੀ. ਤੋਂ 250 ਕਿ. ਮੀ. ਪ੍ਰਤੀ ਘੰਟਾ ।

ਪ੍ਰਸ਼ਨ 18.
ਵੈਸਟਇੰਡੀਜ਼ ਵਿਚ ਚੱਕਰਵਾਤ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ?
ਉੱਤਰ-
ਹੈਰੀਕਨਜ਼ (Hurricanes) ।

ਪ੍ਰਸ਼ਨ 19.
ਆਸਟ੍ਰੇਲੀਆ ਵਿਚ ਚੱਕਰਵਾਤ ਲਈ ਕੀ ਨਾਂ ਵਰਤਿਆ ਜਾਂਦਾ ਹੈ ?
ਉੱਤਰ-
ਵਿਲੀ-ਵਿਲੀਜ ॥

ਪ੍ਰਸ਼ਨ 20.
ਚੱਕਰਵਾਤ ਲਈ ਸਮੁੰਦਰ ਦਾ ਤਾਪਮਾਨ ਕੀ ਹੋਣਾ ਚਾਹੀਦਾ ਹੈ ?
ਉੱਤਰ-
ਇਸ ਲਈ ਤਾਪਮਾਨ 26°C ਤੋਂ ਜ਼ਿਆਦਾ ਹੋਣਾ ਚਾਹੀਦਾ ਹੈ ।

ਪ੍ਰਸ਼ਨ 21.
ਭੂਚਾਲ ਦੇ ਮੁੱਖ ਕਾਰਨ ਕੀ ਹਨ ?
ਉੱਤਰ-
ਭੁਚਾਲ ਦੇ ਮੁੱਖ ਕਾਰਨ

  • ਭੂਮੀ ਹੇਠ ਪ੍ਰਮਾਣੂ ਵਿਸਫੋਟ,
  • ਪਾਣੀ ਦੀ ਖੁਦਾਈ,
  • ਜਵਾਲਾਮੁਖੀ ਵਿਸਫੋਟ ਆਦਿ ।

ਪ੍ਰਸ਼ਨ 22.
ਆਮ ਕਰਕੇ ਔੜ/ਸੋਕਾ ਕਿਸ ਖੰਡ ਵਿਚ ਪੈਂਦਾ ਹੈ ?
ਉੱਤਰ-
ਸੋਕਾ/ਔੜ 15-20° ਵਿਚਕਾਰ (Latitude) ਵਾਲੇ ਖੰਡਾਂ ਵਿਚ ਅਸਰ ਪੈਂਦਾ ਹੈ ।

ਪ੍ਰਸ਼ਨ 23.
ਆਸਟ੍ਰੇਲੀਆ ਵਿੱਚ ਚੱਕਰਵਾਤ ਨੂੰ ਕੀ ਆਖਦੇ ਹਨ ?
ਉੱਤਰ-
ਆਸਟ੍ਰੇਲੀਆ ਵਿਚ ਚੱਕਰਵਾਤ ਨੂੰ (Vilyvillies) ਆਖਦੇ ਹਨ ।

PSEB 11th Class Environmental Education Important Questions Chapter 10 ਆਫ਼ਤਾਂ

ਪ੍ਰਸ਼ਨ 24.
ਭੂਪਾਲ ਗੈਸ ਦੁਖਾਂਤ , ਕਦੋਂ ਵਾਪਰਿਆ ?
ਉੱਤਰ-
ਭੂਪਾਲ ਗੈਸ ਦੁਖਾਂਤ 3 ਦਸੰਬਰ, 1984 ਨੂੰ ਵਾਪਰਿਆ ।

(ਅ) ਟ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਸੋਕੇ ਦੀ ਪ੍ਰਗਤੀ ਨੂੰ ਕਿਸ ਤਰ੍ਹਾਂ ਮਾਪਿਆ ਜਾਂਦਾ ਹੈ ? .
ਉੱਤਰ-
ਸੋਕੇ ਦੀ ਪ੍ਰਗਤੀ ਨੂੰ ਨਮੀ ਦੀ ਕਮੀ, ਸੋਕੇ ਦਾ ਸਮਾਂ ਤੇ ਪ੍ਰਭਾਵਿਤ ਖੇਤਰ ਦੇ ਆਕਾਰ ਨਾਲ ਮਾਪਿਆ ਜਾਂਦਾ ਹੈ।

ਪ੍ਰਸ਼ਨ 2.
ਆਂਸ਼ਿਕ ਸੋਕਾ, ਗੰਭੀਰ ਸੋਕੇ ਤੋਂ ਕਿਸ ਤਰ੍ਹਾਂ ਭਿੰਨ ਹੈ ?
ਉੱਤਰ-
ਆਂਸ਼ਿਕ ਸੋਕਾ ਕੇਵਲ ’14 ਦਿਨਾਂ ਤਕ ਵਰਖਾ ਨਾ ਹੋਣ ਦੀ ਸਥਿਤੀ ਹੁੰਦੀ ਹੈ, ਜਦਕਿ ਗੰਭੀਰ ਸੋਕਾ ਇਕ ਸਾਲ ਜਾਂ ਉਸ ਤੋਂ ਵੱਧ ਸਮੇਂ ਤਕ ਵਰਖਾ ਨਾ ਹੋਣ ਦੀ ਸਥਿਤੀ ਨੂੰ ਕਹਿੰਦੇ ਹਨ ।

ਪ੍ਰਸ਼ਨ 3.
ਭਾਰਤ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਨਾਮ ਦੱਸੋ।
ਉੱਤਰ-
ਹਰੇਕ ਸਾਲ ਮੌਨਸੂਨ ਵਿਚ ਭਾਰਤ ਦੇ ਆਸਾਮ, ਬਿਹਾਰ ਤੇ ਪੱਛਮੀ ਬੰਗਾਲ ਖੇਤਰਾਂ ਵਿਚ ਹੜ੍ਹ ਆਉਣਾ ਨਿਸ਼ਚਿਤ ਹੈ।

ਪ੍ਰਸ਼ਨ 4.
ਚਰਨੋਬਾਇਲ ਪਰਮਾਣੂ ਡਿਜ਼ਾਸਟਰ ਕਦੋਂ ਤੇ ਕਿੱਥੇ ਹੋਇਆ ?
ਉੱਤਰ-
ਚਰਨੋਬਾਇਲ ਪਰਮਾਣੂ ਡਿਜ਼ਾਸਟਰ 26 ਅਪਰੈਲ, 1986 ਨੂੰ ਸੋਵੀਅਤ ਯੂਨੀਅਨ ਵਿਚ ਹੋਇਆ ਸੀ।

ਪ੍ਰਸ਼ਨ 5.
ਢਿੱਗਾਂ ਡਿੱਗਣ ਦੇ ਕੀ ਕਾਰਨ ਹਨ ?
ਉੱਤਰ-
ਜੰਗਲਾਂ ਦੀ ਕਟਾਈ, ਭੂਚਾਲ, ਚੱਟਾਨਾਂ ਵਿਚ ਵਿਸਫੋਟ ਆਦਿ ਢਿੱਗਾਂ ਡਿੱਗਣ ਦੇ ਕਾਰਨ ਹਨ ।

ਪ੍ਰਸ਼ਨ 6.
ਮਨੁੱਖੀ ਨਿਰਮਾਣ ਸੰਕਟ ਦੇ ਕਾਰਨ ਦੱਸੋ।
ਉੱਤਰ-
ਤਰੁੱਟੀਪੂਰਨ ਸੰਰਚਨਾਤਮਕ ਪ੍ਰਬੰਧ ਅਤੇ ਖ਼ਤਰਨਾਕ ਵਿਅਰਥ ਪਦਾਰਥਾਂ ਦੀ ਅਨੁਚਿਤ ਸੰਭਾਲ।

ਪ੍ਰਸ਼ਨ 7.
ਮੌਸਮ ਵਿਗਿਆਨ ਵਿਭਾਗ ਕੀ ਕੰਮ ਕਰਦਾ ਹੈ ?
ਉੱਤਰ-
ਮੌਸਮ ਵਿਗਿਆਨ ਵਿਭਾਗ ਸਾਨੂੰ ਆਉਣ ਵਾਲੇ ਸਮੇਂ ਵਿਚ ਮੌਸਮ ਦਾ ਹਾਲਚਾਲ ਦੱਸਦਾ ਹੈ ਜਿਸ ਨਾਲ ਅਸੀਂ ਆਪਣੇ ਆਪ ਨੂੰ ਆਉਣ ਵਾਲੀ ਕਿਸੇ ਵੀ ਆਫ਼ਤ ਤੋਂ ਬਚਣ ਦੇ ਉਪਾਅ ਕਰ ਲੈਂਦੇ ਹਾਂ ਅਤੇ ਇਸ ਨਾਲ ਜਾਨ ਅਤੇ ਮਾਲ ਦੇ ਨੁਕਸਾਨ ਤੋਂ ਬਚ ਜਾਂਦੇ ਹਾਂ ।

ਪ੍ਰਸ਼ਨ 8.
ਭਾਰਤ ਵਿਚ ਚੱਕਰਵਾਤ (Cyclones) ਕਦੋਂ ਅਤੇ ਕਿੱਥੇ ਆਉਂਦੇ ਹਨ ?
ਉੱਤਰ-
ਚੱਕਰਵਾਤਾਂ ਲਈ ਸਮੁੰਦਰ ਦਾ ਤਾਪਮਾਨ 26°C ਤੋਂ ਜ਼ਿਆਦਾ ਹੋਣਾ ਚਾਹੀਦਾ ਹੈ । ਇਸ ਕਰਕੇ ਭਾਰਤ ਵਿਚ ਇਕ ਚੱਕਰਵਾਤ ਗਰਮੀ ਦੇ ਮੌਸਮ ਵਿਚ ਆਉਂਦੇ ਹਨ | ਭਾਰਤ ਵਿਚ ਚੱਕਰਵਾਤ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਦੀ ਸੜਾ ਦੇ ਉੱਪਰ ਬਣਦੇ ਹਨ ਅਤੇ ਲਾਗਲੇ ਇਲਾਕਿਆਂ ਨੂੰ ਪ੍ਰਭਾਵਿਤ ਕਰਦੇ ਹਨ ।

ਪ੍ਰਸ਼ਨ 9.
ਮਨੁੱਖ ਦੁਆਰਾ ਰਚਿਤ ਆਫ਼ਤਾਂ ਦੇ ਮੁੱਖ ਕਾਰਨ ਦੱਸੋ ।
ਉੱਤਰ-
ਮਨੁੱਖੀ ਕਿਰਿਆਵਾਂ ਕਰਕੇ ਆਉਣ ਵਾਲੀਆਂ ਆਫ਼ਤਾਂ ਨੂੰ ਮਨੁੱਖੀ ਆਫ਼ਤਾਂ ਕਿਹਾ ਜਾਂਦਾ ਹੈ । ਇਨ੍ਹਾਂ ਵਿਚੋਂ ਪ੍ਰਮਾਣੂ ਦੁਰਘਟਨਾਵਾਂ, ਜ਼ਹਿਰੀਲੇ ਰਸਾਇਣਾਂ ਦਾ ਰਿਸਾਅ, ਹਵਾਈ ਧਮਾਕੇ, ਬੰਨ੍ਹ ਅਤੇ ਪੁਲ ਆਦਿ ਦਾ ਟੁੱਟਣਾ ਮੁੱਖ ਹਨ । ਵਧੀਆ ਸਿਖਲਾਈ ਦੀ ਘਾਟ, ਦੋਸ਼ਪੂਰਨ ਨਿਰਮਾਣ, ਖ਼ਤਰਨਾਕ , ਫਾਲਤੂ ਪਦਾਰਥਾਂ ਦੇ ਨਿਪਟਾਰੇ ਵਿਚ ਅਸਫਲ ਹੋਣਾ ਆਦਿ ਮਨੁੱਖੀ ਆਫ਼ਤਾਂ ਦੇ ਮੁੱਖ ਕਾਰਨ ਹਨ |

PSEB 11th Class Environmental Education Important Questions Chapter 10 ਆਫ਼ਤਾਂ

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II )

ਪ੍ਰਸ਼ਨ 1.
ਢਿੱਗਾਂ ਡਿੱਗਣ ਜਾਂ ਭੋਂ-ਖਿਸਕਣ ਦੇ ਕੰਟਰੋਲ ਦੇ ਉਪਾਅ ਦੱਸੋ।
ਉੱਤਰ-
ਚੱਟਾਨਾਂ ਦੇ ਢੇਰ ਦਾ ਅਨਿਯੰਤ੍ਰਿਤ ਫਿਸਲਣਾ ਜਾਂ ਪਹਾੜੀ ਢਲਾਨ ਤੇ ਰਗੜ ਦੀ ਕਿਰਿਆ ਨਾਲ ਜ਼ਮੀਨ ਦਾ ਅੰਦਰ ਚਲੇ ਜਾਣਾ ਭੋਂ-ਖਿਸਕਣ ਹੈ। ਇਸ ਨਾਲ ਜਾਨ ਅਤੇ ਮਾਲ ਦੀ ਬਹੁਤ ਹਾਨੀ ਹੁੰਦੀ ਹੈ। ਇਸਨੂੰ ਕੰਟਰੋਲ ਕਰਨ ਲਈ ਉੱਚਿਤ ਕਦਮ ਉਠਾਏ ਜਾਣੇ ਚਾਹੀਦੇ ਹਨ। ਇਸ ਵਿਚ ਦਰੱਖ਼ਤ ਲਗਾਉਣਾ, ਸੜਕਾਂ ਦੇ ਕਿਨਾਰਿਆਂ ਅਤੇ ਨਦੀਆਂ ਦੇ ਪੁਲਾਂ ਦੇ ਨਿਰਮਾਣ ਦੇ ਨਾਲ-ਨਾਲ ਤਾਰਾਂ ਨਾਲ ਪੱਥਰ ਬੰਨਣਾ ਸ਼ਾਮਲ ਹੈ। ਵਰਖਾ ਰੁੱਤ ਵਿਚ ਪਾਣੀ ਦਾ ਉੱਚਿਤ ਨਿਕਾਸ ਵੀ ਢਿੱਗਾਂ ਡਿੱਗਣ ਨੂੰ ਕੰਟਰੋਲ ਕਰਨ ਵਿਚ ਸਹਾਇਕ ਹਨ।

ਪ੍ਰਸ਼ਨ 2.
ਹਤੁ ਕੀ ਹੈ ?
ਉੱਤਰ-
ਹੜ੍ਹ ਤੋਂ ਭਾਵ ਇਕ ਵੱਡੇ ਭੂਮੀ ਖੇਤਰ ਦਾ ਅਨੇਕ ਦਿਨਾਂ ਲਈ ਪਾਣੀ ਦਾ ਇਕੱਠੇ ਹੋ ਜਾਣ ਤੋਂ ਹੈ । ਇਹ ਇਕ ਪ੍ਰਾਚੀਨ ਸੰਕਟ ਹੈ ਜੋ ਮਨੁੱਖ ਅਤੇ ਸੰਪੱਤੀ ਨੂੰ ਹਾਨੀ ਪਹੁੰਚਾਉਂਦਾ ਹੈ। ਇਸਦੇ ਕਾਰਨ ਕਈ ਛੂਤ ਦੇ ਰੋਗ ਪੈਦਾ ਹੁੰਦੇ ਹਨ। ਟੈਲੀਫੋਨ ਸੇਵਾਵਾਂ, ਪਾਣੀ ਪ੍ਰਣਾਲੀ, ਬਿਜਲੀ ਪ੍ਰਣਾਲੀ ਅਤੇ ਪਰਿਵਹਿਣ ਸੇਵਾਵਾਂ ਅਸਤ-ਵਿਅਸਤ ਹੋ ਜਾਂਦੀਆਂ ਹਨ।

ਪ੍ਰਸ਼ਨ 3.
ਚੱਕਰਵਾਤ ਦੇ ਵੱਖ-ਵੱਖ ਦੇਸ਼ਾਂ ਵਿਚ ਵੱਖ-ਵੱਖ ਨਾਮ ਕੀ ਹਨ ?
ਉੱਤਰ-
ਇਸ ਨੂੰ ਆਸਟ੍ਰੇਲੀਆ ਵਿਚ ਵਿਲੀ ਵਿਲੀਜ, ਚੀਨ ਵਿਚ ਟਾਇਫੁਨਜ, ਵੈਸਟਇੰਡੀਜ਼ ਵਿਚ ਹਰੀਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਪ੍ਰਸ਼ਨ 4.
ਵਿਸ਼ਵ ਦੀ ਸਭ ਤੋਂ ਵਿਨਾਸ਼ਕਾਰੀ ਘਟਨਾ ਕਿੱਥੇ ਅਤੇ ਕਿਸ ਤਰ੍ਹਾਂ ਘਟੀ ?
ਉੱਤਰ-
ਵਿਸ਼ਵ ਵਿਚ ਸਭ ਤੋਂ ਵਿਨਾਸ਼ਕਾਰੀ ਘਟਨਾ ਭਾਰਤ ਵਿਚ 3 ਦਸੰਬਰ, 1984 ਨੂੰ ਭੋਪਾਲ ਸਥਿਤ ਯੂਨਾਈਟਡ ਕਾਰਬਾਈਡ ਕੀਟਨਾਸ਼ਕ ਕਾਰਖ਼ਾਨੇ ਵਿਚ ਹੋਈ। ਇਹ ਘਟਨਾ ਅਧਿਕ ਜ਼ਹਿਰੀਲੀ ਗੈਸ ਮੀਥੇਨ ਆਇਸੋਸਾਇਨੇਟ ਗੈਸ ਦੇ ਲੀਕ ਹੋਣ ਨਾਲ ਹੋਈ। ਇਸ ਵਿਚ 2300 ਲੋਕਾਂ ਦੀ ਮੌਤ ਦੇ ਨਾਲ-ਨਾਲ 14000 ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਤੇ ਬਹੁਤ ਵੱਡੀ ਗਿਣਤੀ ਵਿਚ ਲੋਕ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਗਏ।

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ 1.
ਉਦਯੋਗਿਕ ਦੁਰਘਟਨਾਵਾਂ ਦੀ ਪਰਿਭਾਸ਼ਾ ਅਤੇ ਕੰਟਰੋਲ ਉੱਪਰ ਟਿੱਪਣੀ ਕਰੋ।
ਉੱਤਰ-
ਉਦਯੋਗਿਕ ਦੁਰਘਟਨਾਵਾਂ ਉਹ ਹਨ ਜੋ ਮਨੁੱਖੀ ਲਾਪਰਵਾਹੀ ਨਾਲ ਹੁੰਦੀਆਂ ਹਨ। ਇਸ ਪ੍ਰਕਾਰ ਦੀਆਂ ਦੁਰਘਟਨਾਵਾਂ ਵਿਚ ਲੱਖਾਂ ਲੋਕਾਂ ਦਾ ਜੀਵਨ ਪ੍ਰਭਾਵਿਤ ਹੁੰਦਾ ਹੈ। ਉਦਯੋਗਿਕ ਦੁਰਘਟਨਾਵਾਂ ਤੋਂ ਭਾਵ ਹੈ, ਉਦਯੋਗਾਂ ਵਿਚ ਅਸੁਰੱਖਿਅਤ ਮਸ਼ੀਨਾਂ ਤੇ ਅਗਿਆਨਤਾ ਕਾਰਨ ਕਿਸੇ ਦੁਰਘਟਨਾ ਦਾ ਹੋਣਾ। ਮਸ਼ੀਨਾਂ ਦੇ ਸੁਰੱਖਿਅਤ ਸੰਚਾਲਨ ਲਈ ਸੁਰੱਖਿਆ ਨਿਯਮ ਸਥਾਪਿਤ ਹੁੰਦੇ ਹਨ। ਪਰੰਤੂ ਇਨ੍ਹਾਂ ਨਿਯਮਾਂ ਦੀ ਅਣਦੇਖੀ ਨਾਲ ਖ਼ਤਰਨਾਕ ਦੁਰਘਟਨਾਵਾਂ ਹੋ ਜਾਂਦੀਆਂ ਹਨ। ਇਹ ਦੁਰਘਟਨਾਵਾਂ ਰਸਾਇਣਿਕ, ਜੈਵਿਕ ਤੇ ਭੌਤਿਕ ਵੀ ਹੋ ਸਕਦੀਆਂ ਹਨ। ਉਦਯੋਗਿਕ ਦੁਰਘਟਨਾਵਾਂ ਦਾ ਕੰਟਰੋਲ (Control of Industrial Accidents)ਉਦਯੋਗਿਕ ਦੁਰਘਟਨਾਵਾਂ ਦੇ ਕੰਟਰੋਲ ਲਈ 19ਵੀਂ ਸਦੀ ਤੋਂ ਬਾਅਦ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ। ਇਨ੍ਹਾਂ ਵਿਚ ਉਦਯੋਗਾਂ ਲਈ ਨਿਯਮਾਂ ਸੰਬੰਧੀ ਅਭਿਆਨ ਚਲਾਉਣਾ, ਅੱਗ ਲਈ

PSEB 11th Class Environmental Education Important Questions Chapter 9 ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ

Punjab State Board PSEB 11th Class Environmental Education Important Questions Chapter 9 ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ Important Questions and Answers.

PSEB 11th Class Environmental Education Important Questions Chapter 9 ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ

(ਓ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਲੋਰੀਨ ਦੇ ਇਕ ਅਣੂ ਨਾਲ ਓਜ਼ੋਨ ਦੇ ਕਿੰਨੇ ਅਣੂ ਨਸ਼ਟ ਹੁੰਦੇ ਹਨ ?
ਉੱਤਰ-
ਇਕ ਲੱਖ ਅਣੂ ।

ਪ੍ਰਸ਼ਨ 2.
ਮੁੱਖ ਗਰੀਨ ਹਾਊਸ ਗੈਸਾਂ ਕਿਹੜੀਆਂ ਹਨ ?
ਉੱਤਰ-
CO2, N2O, CH4, CFCs.

ਪ੍ਰਸ਼ਨ 3.
CFC’s ਕੀ ਹਨ ?
ਉੱਤਰ-
ਕਲੋਰੋਫਲੋਰੋ ਕਾਰਬਨਜ਼ ।

ਪ੍ਰਸ਼ਨ 4.
ਗਰੀਨ ਹਾਊਸ ਗੈਸਾਂ ਨਾਲ 2100 ਤਕ ਧਰਤੀ ਦਾ ਤਾਪਮਾਨ ਕਿੰਨਾ ਵੱਧ ਜਾਵੇਗਾ ?
ਉੱਤਰ-
1.400 ਤੋਂ 5.8°C ।

ਪ੍ਰਸ਼ਨ 5.
ਵਿਕੀਰਣਾਂ (Radiations) ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ ?
ਉੱਤਰ-
ਦੋ ਪ੍ਰਕਾਰ ਦੀਆਂ –

  • ਆਇਤ ਵਿਕੀਰਣਾਂ (Ionising Radiations)
  • ਅਣਿਆਇਤ ਵਿਕੀਰਣਾਂ (Non-ionising Radiations) |

ਪ੍ਰਸ਼ਨ 6.
ਮਿਨੀਮਾਤਾ ਰੋਗ (Minimata Disease) ਦਾ ਕਾਰਨ ਕੀ ਹੈ ?
ਉੱਤਰ-
ਪਾਣੀ ਵਿਚ ਮਰਕਰੀ ਦਾ ਹੋਣਾ ਅਤੇ ਮਰਕਰੀ ਨਾਲ ਪ੍ਰਭਾਵਿਤ ਮੱਛੀਆਂ ਦਾ ਸੇਵਨ ।

PSEB 11th Class Environmental Education Important Questions Chapter 9 ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ

ਪ੍ਰਸ਼ਨ 7.
ਬੈਨਜੀਨ (Benzene) ਕਾਰਨ ਹੋਣ ਵਾਲੇ ਰੋਗ ਦਾ ਨਾਮ ਦੱਸੋ ।
ਉੱਤਰ-
ਲਿਊਕੀਮੀਆ (ਇਕ ਕਿਸਮ ਦਾ ਕੈਂਸਰ)।

ਪ੍ਰਸ਼ਨ 8.
ਮਾਂਟਰੀਅਲ ਪ੍ਰੋਟੋਕਾਲ ਸੰਧੀ (Montreal Protocol Agreement) ਕੀ ਹੈ ?
ਉੱਤਰ-
ਇਹ ਸੰਧੀ 1987 ਵਿਚ ਓਜ਼ੋਨ ਸੁਰੱਖਿਆ ਲਈ ਹਸਤਾਖਰਿਤ ਹੋਈ ਸੀ ।

ਪ੍ਰਸ਼ਨ 9.
ਕਲੋਰੋਫਲੋਰੋ ਕਾਰਬਨਜ਼ ਦੀ ਉਤਪੱਤੀ ਕਿਸ ਤਰ੍ਹਾਂ ਹੁੰਦੀ ਹੈ ?
ਉੱਤਰ-
CFCs ਦੀ ਉਤਪੱਤੀ ਏਅਰ ਕੰਡੀਸ਼ਨਰ, ਫਰਿੱਜ਼ਾਂ, ਏਰੋਸੋਲ ਕੈਨ ਦੇ ਪ੍ਰੇਰਕ ਰੂਪ ਵਿਚ, ਅੱਗ ਬੁਝਾਉਣ ਵਾਲੇ ਯੰਤਰਾਂ ਦੀ ਵਰਤੋਂ ਨਾਲ ਹੁੰਦੀ ਹੈ।

ਪ੍ਰਸ਼ਨ 10.
ਮੀਥੇਨ ਦੇ ਮੁੱਖ ਸ੍ਰੋਤ ਕਿਹੜੇ ਹਨ ?
ਉੱਤਰ-
ਦਲਦਲੀ ਭੂਮੀ, ਚਾਵਲ ਦੇ ਖੇਤ, ਜੁਗਾਲੀ ਕਰਨ ਵਾਲੇ ਜਾਨਵਰਾਂ ਦਾ ਵਿਅਰਥ ਆਦਿ।

ਪ੍ਰਸ਼ਨ 11.
PM ਕੀ ਹੈ ?
ਉੱਤਰ-
ਏਕਾਸ਼ਿਤ ਹਾਨੀਕਾਰਕ ਜੀਵ ਪਬੰਧ (Integrated Pest Control) |

ਪ੍ਰਸ਼ਨ 12.
ਭਾਰਤ ਦਾ ਕੁੱਲ ਕਿੰਨੇ ਪ੍ਰਤਿਸ਼ਤ ਭਾਗ ਜੰਗਲਾਂ ਨਾਲ ਢੱਕਿਆ ਹੋਇਆ ਹੈ ?
ਉੱਤਰ-
19.27%.

ਪ੍ਰਸ਼ਨ 13.
ਵਣ ਜੀਵਨ ਸੁਰੱਖਿਆ ਅਧਿਨਿਯਮ ਕਦੋਂ ਬਣਾਇਆ ਗਿਆ ਸੀ ?
ਉੱਤਰ-
1972 ਵਿਚ।

ਪ੍ਰਸ਼ਨ 14.
ਪਹਿਲੀ ਧਰਤੀ ਸ਼ਿਖਰ ਵਾਰਤਾ ਕਦੋਂ ਅਤੇ ਕਿੱਥੇ ਹੋਈ ?
ਉੱਤਰ-
ਪਹਿਲੀ ਧਰਤੀ ਸ਼ਿਖਰ ਵਾਰਤਾ ਰਿਓ-ਡੀ-ਜਨੇਰੀਓ, ਬਾਜ਼ੀਲ ਵਿਖੇ 1992 ਵਿਚ ਹੋਈ ।

PSEB 11th Class Environmental Education Important Questions Chapter 9 ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ

ਪ੍ਰਸ਼ਨ 15.
ਵਾਯੂਮੰਡਲ ਦੀ ਧਰਤੀ ਦੇ ਨੇੜੇ ਦੀ ਪਰਤ ਕਿਹੜੀ ਹੈ ?
ਉੱਤਰ-
ਪੋਸਫੀਅਰ ।

ਪ੍ਰਸ਼ਨ 16.
ਰਸਾਇਣਿਕ ਤੌਰ ‘ ਤੇ ਓਜ਼ੋਨ ਕੀ ਹੈ ?
ਉੱਤਰ-
ਰਸਾਇਣਿਕ ਤੌਰ ‘ਤੇ ਓਜ਼ੋਨ, ਆਕਸੀਜਨ ਦਾ ਇਕ ਅਪਰੁਪ ਹੈ ।

ਪ੍ਰਸ਼ਨ 17.
CO2 ਤੋਂ ਇਲਾਵਾ ਕਿਹੜੀਆਂ ਗੈਸਾਂ ਸ੍ਰੀਨ ਹਾਊਸ ਪ੍ਰਭਾਵ ਦਾ ਪ੍ਰਗਟਾਵਾ ਕਰਦੀਆਂ ਹਨ ?
ਉੱਤਰ-
CH4 ਮੀਥੇਨ ।

ਪ੍ਰਸ਼ਨ 18.
ਜੈਵਿਕ/ਜੈਵ ਖਾਦ ਕਿਸ ਨੂੰ ਕਹਿੰਦੇ ਹਨ ?
ਉੱਤਰ-
ਨੀਲੀ-ਹਰੀ ਕਾਈ ਅਤੇ ਮਿੱਟੀ ਵਿਚ ਫ਼ਸਲਾਂ ਨੂੰ ਪੌਸ਼ਟਿਕਤਾ ਦੇਣ ਵਾਲੇ ਜੀਵਾਣੂਆਂ ਨੂੰ ਜੈਵਿਕ/ਜੀਵ ਖਾਦ ਕਹਿੰਦੇ ਹਨ ।

ਪ੍ਰਸ਼ਨ 19.
ਸਮੁੰਦਰ ਦਾ ਜਲ ਪੱਧਰ ਵਧਣ ਨਾਲ ਡੁੱਬ ਜਾਣ ਦਾ ਖ਼ਤਰਾ ਝੱਲ ਰਹੇ ਕੁੱਝ ਸਥਾਨਾਂ ਦੇ ਨਾਂ ਦੱਸੋ ।
ਉੱਤਰ-
ਬੈਂਕਾਕ, ਢਾਕਾ, ਵੀਨਸ, ਸਾਨ-ਫਰਾਂਸਿਸਕੋ, ਸਿਡਨੀ ਆਦਿ ।

ਪ੍ਰਸ਼ਨ 20.
ਭਾਰਤ ਵਿਚਲੇ ਕਿਸੇ ਇਕ ਥਾਂ ਦਾ ਨਾਂ ਦੱਸੋ ਜਿਹੜੀ ਸਮੁੰਦਰੀ ਜਲ-ਪੱਧਰ ਵਧਣ ਨਾਲ ਡੁੱਬ ਸਕਦੀ ਹੈ ?
ਉੱਤਰ-
ਲਕਸ਼ਦੀਪ ।

ਪ੍ਰਸ਼ਨ. 21.
ਅਮਰੀਕਾ ਵਿਚ ਕਲੋਰੋਫਲੋਰੋ ਕਾਰਬਨ ਕਦੋਂ ਤੋਂ ਪ੍ਰਤੀਬੰਧਿਤ ਹਨ ?
ਉੱਤਰ-
1978 ਤੋਂ ।

ਪ੍ਰਸ਼ਨ 22.
ਬਨਸਪਤੀ ਖਾਦ ਕਿਹੜੇ ਤੱਤਾਂ ਨਾਲ ਬਣਾਈ ਜਾਂਦੀ ਹੈ ?
ਉੱਤਰ-
ਜਰਾਇਤੀ ਰਹਿੰਦ-ਖੂੰਹਦ, ਕਾਗਜ਼, ਭੋਜਨ ਦਾ ਬਚਿਆ ਹਿੱਸਾ, ਸੁੱਕੀਆਂ ਪੱਤੀਆਂ, ਟਾਹਣੀਆਂ ਅਤੇ ਪਸ਼ੂਆਂ ਦੇ ਗੋਹੇ ਨਾਲ ਬਨਸਪਤੀ ਖਾਦ ਬਣਾਈ ਜਾਂਦੀ ਹੈ ।

ਪ੍ਰਸ਼ਨ 23.
ਮਾਂਟੀਅਲ ਟੋਕਾਲ ਸਮਝੌਤੇ ‘ਤੇ ਕਿੰਨੇ ਦੇਸ਼ਾਂ ਨੇ ਹਸਤਾਖ਼ਰ ਕੀਤੇ ਹਨ ?
ਉੱਤਰ-
ਭਾਰਤ ਸਮੇਤ 175 ਦੇਸ਼ਾਂ ਨੇ।

ਪ੍ਰਸ਼ਨ 24.
ਕੀਟਨਾਸ਼ਕ ਅਧਿਨਿਯਮ ਕਦੋਂ ਹੋਂਦ ਵਿਚ ਆਇਆ ?
ਉੱਤਰ-
1968 ਵਿਚ ।

PSEB 11th Class Environmental Education Important Questions Chapter 9 ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ

ਪ੍ਰਸ਼ਨ 25.
ਜੰਗਲੀ ਜੀਵ ਸੁਰੱਖਿਆ ਅਧਿਨਿਯਮ ਕਦੋਂ ਹੋਂਦ ਵਿਚ ਆਇਆ ?
ਉੱਤਰ-
1972 ਵਿੱਚ ।

ਪ੍ਰਸ਼ਨ 26.
ਜੀਵ ਵਿਭਿੰਨਤਾ ਅਧਿਨਿਯਮ ਕਦੋਂ ਹੋਂਦ ਵਿਚ ਆਇਆ ?
ਉੱਤਰ-
2003 ਵਿਚ ।

ਪ੍ਰਸ਼ਨ 27.
ਵਾਯੂਮੰਡਲ ਦੀ ਸਭ ਤੋਂ ਬਾਹਰ ਵਾਲੀ ਪੱਟੀ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ?
ਉੱਤਰ-
ਐਕਸੋਸਫੀਅਰ (Exosphere)|

ਪ੍ਰਸ਼ਨ 28.
ਵਾਤਾਵਰਣੀ ਸਮੱਸਿਆਵਾਂ ਲਈ ਕਿਸ ਦੇਸ਼ ਦਾ ਕਾਨੂੰਨ ਲਾਗੂ ਹੁੰਦਾ ਹੈ ?
ਉੱਤਰ-
ਕਿਸੇ ਵੀ ਦੇਸ਼ ਦਾ ਨਹੀਂ, ਸਗੋਂ ਇਸ ਲਈ ਅੰਤਰ-ਰਾਸ਼ਟਰੀ ਕਾਨੂੰਨ ਲਾਗੂ ਹੁੰਦਾ ਹੈ ।

ਪ੍ਰਸ਼ਨ 29.
ਓਜ਼ੋਨ ਦੀ ਰਚਨਾ ਅਤੇ ਸੂਤਰ ਕੀ ਹੈ ?
ਉੱਤਰ-
ਓਜ਼ੋਨ ਵਿਚ ਆਕਸੀਜਨ ਦੇ ਤਿੰਨ ਐਟਮ (Atoms) ਹੁੰਦੇ ਹਨ ਅਤੇ ਇਸ ਦਾ ਰਸਾਇਣਿਕ ਸੂਤਰ , ਹੈ।

ਪ੍ਰਸ਼ਨ 30.
ਅਮਰੀਕਾ ਨੇ ਸੀ. ਐੱਫ. ਸੀ. (CFCS) ਦੀ ਵਰਤੋਂ ‘ਤੇ ਕਦੋਂ ਰੋਕ ਲਗਾਈ ?
ਉੱਤਰ-
ਸੀ. ਐੱਫ. ਸੀ. ਦੀ ਵਰਤੋਂ ‘ਤੇ ਰੋਕ ਸੰਨ 1978 ਤੋਂ ਲਾਗੂ ਹੈ ।

ਪ੍ਰਸ਼ਨ 31.
ਵਿਸ਼ਵਤਾਪਨ (Global Warming) ਦੇ ਕੋਈ ਤਿੰਨ ਮਾੜੇ ਪ੍ਰਭਾਵ ਲਿਖੋ ।
ਉੱਤਰ-
ਜਲਵਾਯੂ ਵਿਚ ਤਬਦੀਲੀ, ਫ਼ਸਲਾਂ ਦੇ ਝਾੜ ਦੀ ਕਮੀ, ਵਰਖਾ ਦੇ ਸਮੇਂ ਵਿਚ ਪਰਿਵਰਤਨ ।

(ਅ) ਛੋਟ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਪਹਿਲੀ ਧਰਤੀ ਸ਼ਿਖਰ (First Earth Summit) ਵਾਰਤਾ ਦੇ ਬਾਰੇ ਵਿਚ ਜਾਣਕਾਰੀ ਦਿਓ।
ਉੱਤਰ-
ਰਿਓ-ਡੀ-ਜਨੇਰੀਓ, ਬਾਜ਼ੀਲ ਵਿਚ 1992 ਵਿਚ ਪਹਿਲੀ ਧਰਤੀ ਸ਼ਿਖਰ ਵਾਰਤਾ ਵਿਚ ਪ੍ਰਦੂਸ਼ਣ ਦੇ ਵਿਸ਼ਵ ਵਿਆਪੀ ਪ੍ਰਭਾਵਾਂ, ਜੈਵਿਕ ਵਿਵਿਧਤਾ ਦਾ ਗ਼ੈਰ ਜ਼ਰੂਰੀ ਪਤਨ ਆਦਿ ਨੂੰ ਕੰਟਰੋਲ ਕਰਨ ਤੇ ਵਿਕਾਸ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ ਗਿਆ।

ਪ੍ਰਸ਼ਨ 2.
ਵਾਤਾਵਰਣ ਜਾਗਰੂਕਤਾ (Environmental Awareness) ਕੀ ਹੈ ?
ਉੱਤਰ-
ਵਾਤਾਵਰਣ ਜਾਗਰੁਕਤਾ ਤੋਂ ਭਾਵ ਹੈ, ਹਰ ਵਰਗ ਵਿਚ ਵਾਤਾਵਰਣ ਦੇ ਮਹੱਤਵ ਅਤੇ ਇਸਨੂੰ ਸੰਤੁਲਿਤ ਰੱਖਣ ਲਈ ਕੋਸ਼ਿਸ਼ ਕਰਨ ਦੀ ਚੇਤਨਾ ਪੈਦਾ ਕਰਨਾ।

PSEB 11th Class Environmental Education Important Questions Chapter 9 ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ

ਪ੍ਰਸ਼ਨ 3.
ਵਾਤਾਵਰਣ ਜਾਗਰੂਕਤਾ ਪੈਦਾ ਕਰਨ ਵਾਲੀਆਂ ਕਿਹੜੀਆਂ-ਕਿਹੜੀਆਂ ਸੰਸਥਾਵਾਂ ਭੂਮਿਕਾ ਨਿਭਾਉਂਦੀਆਂ ਹਨ ?
ਉੱਤਰ-
ਰਾਸ਼ਟਰੀ ਅਤੇ ਅੰਤਰਰਾਸ਼ਟਰੀ ਗੈਰ ਸਰਕਾਰੀ ਸੰਗਠਨ, ਕਲੱਬ ਅਤੇ ਸੰਸਥਾਵਾਂ ਵਾਤਾਵਰਣ ਜਾਗਰੁਕਤਾ ਪੈਦਾ ਕਰਨ ਵਿਚ ਭੂਮਿਕਾ ਨਿਭਾਉਂਦੀਆਂ ਹਨ।

ਪ੍ਰਸ਼ਨ 4.
ਕਾਰਬਨਿਕ ਜਾਂ ਜੈਵਿਕ ਖੇਤੀ ਦਾ ਮੁੱਖ ਉਦੇਸ਼ ਕੀ ਹੈ ?
ਉੱਤਰ-
ਇਸਦਾ ਮੁੱਖ ਉਦੇਸ਼ ਮਿੱਟੀ ਦੀ ਸਥਿਤੀ ਵਿਚ ਸੁਧਾਰ ਕਰਨਾ ਤੇ ਪ੍ਰਦੂਸ਼ਣ ਨੂੰ ਘੱਟ ਕਰਨਾ ਹੈ।

ਪ੍ਰਸ਼ਨ 5.
ਕੀਟਨਾਸ਼ਕ ਕੰਟਰੋਲ (Pesticide Control) ਦੀ ਪਰਿਭਾਸ਼ਾ ਦਿਓ।
ਉੱਤਰ-
ਖੇਤਾਂ ਵਿਚ ਫ਼ਸਲਾਂ ਤੇ ਹਮਲਾ ਕਰਨ ਵਾਲੇ ਕੀਟਾਂ ਨੂੰ ਰਸਾਇਣਿਕ ਜਾਂ, ਜੈਵਿਕ ਢੰਗਾਂ ਨੂੰ ਕੰਟਰੋਲ ਕਰਨ ਦੀ ਵਿਧੀ ਨੂੰ ਕੀਟਨਾਸ਼ਕ ਕੰਟਰੋਲ ਕਹਿੰਦੇ ਹਨ।

ਪ੍ਰਸ਼ਨ 6.
ਟਾਂਸਜੈਨਿਕ ਫ਼ਸਲਾਂ (Transgenic Crops) ਕਿਸ ਤਰ੍ਹਾਂ ਪੈਦਾ ਹੁੰਦੀਆਂ ਹਨ ?
ਉੱਤਰ-
ਫ਼ਸਲਾਂ ਵਿਚ ਜੀਵਾਣੂ ਤੇ ਵਿਸ਼ਾਣੂ ਆਦਿ ਦੇ ਹਮਲੇ ਤੋਂ ਬਚਾਉਣ ਵਾਲੇ ਜੀਵਾਂ ਨੂੰ ਅਣੂਵੰਸ਼ਿਕੀ ਤਕਨੀਕਾਂ ਦੁਆਰਾ, ਉਸ ਵਿਚ ਰੋਗ ਪ੍ਰਤਿਰੋਧ ਦਾ ਗੁਣ ਪੈਦਾ ਕਰਕੇ, ਸੋਕਾ ਪ੍ਰਤਿਰੋਧਕ ਵਿਸ਼ੇਸ਼ਤਾਵਾਂ ਪੈਦਾ ਕਰਨ ਨਾਲ ਵਾਂਸਜੈਨਿਕ ਫ਼ਸਲਾਂ ਪੈਦਾ ਹੁੰਦੀਆਂ ਹਨ ।

ਪ੍ਰਸ਼ਨ 7.
ਗਰੀਨ ਹਾਊਸ ਗੈਸਾਂ ਦੇ ਵੱਖ-ਵੱਖ ਸੋਮੇ ਕਿਹੜੇ-ਕਿਹੜੇ ਹਨ ?
ਉੱਤਰ-
ਪਥਰਾਟ ਬਾਲਣ, ਏਅਰਕੰਡੀਸ਼ਨਰ, ਫਰਿੱਜ਼ਾ, ਹੇਅਰ ਸਪੇ, ਨਰਮ ਭੂਮੀ, ਚਾਵਲ ਦੇ ਖੇਤ, ਕੋਲਾ ਤੇ ਤੇਲ ਆਦਿ ਸਭ ਗਰੀਨ ਹਾਊਸ ਗੈਸਾਂ ਦਾ ਸੋਮਾ ਹਨ ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (One)

ਪ੍ਰਸ਼ਨ 1.
ਤਕਨੀਕੀ ਉੱਨਤੀ (Technological Upgradation) ਕੀ ਹੈ ?
ਉੱਤਰ-
ਇਸ ਤੋਂ ਭਾਵ ਹੈ, ਵਾਤਾਵਰਣ ਨੂੰ ਸੰਤੁਲਿਤ ਰੱਖਣ ਲਈ ਉੱਨਤ ਤਕਨੀਕਾਂ ਤੇ ਉਪਕਰਣਾਂ ਦੇ ਵਿਕਾਸ ਲਈ ਕੋਸ਼ਿਸ਼ ; ਜਿਸ ਤਰ੍ਹਾਂ –

  1. ਸਥਿਰ ਬਿਜਲਈ ਨਾਲ ਵਰਖਾ ਤੇ ਹਵਾ ਫਿਲਟਰ ਕਰਨਾ।
  2. ਗਿੱਲੇ ਸਕਰਬਰ ਨਾਲ ਉਦਯੋਗਾਂ ਦੁਆਰਾ ਉਤਪੰਨ ਗੈਸੀ ਵਿਅਰਥ ਪਦਾਰਥਾਂ ਤੋਂ ਨਿਲੰਬਤ ਕਣਾਂ ਨੂੰ ਹਟਾਉਣਾ।

ਪ੍ਰਸ਼ਨ 2.
ਪੋਸਫੀਅਰ (Troposphere) ਕੀ ਹੈ ?
ਉੱਤਰ-
ਪੋਸਫੀਅਰ ਵਾਯੂਮੰਡਲ ਦੀ ਧਰਤੀ ਦੇ ਨੇੜੇ ਦੀ ਪਰਤ ਹੈ। ਵਾਯੂਮੰਡਲ ਪੁੰਜ ਦਾ 80% ਭਾਗ ਧੂਲ ਕਣਾਂ, ਪਰਾਗ ਕਣ, ਪਾਣੀ ਦਾ ਵਾਸ਼ਪੀਕਰਨ, ਹਵਾ ਦੀ ਹਲਚਲ, ਬੱਦਲਾਂ ਦਾ ਬਣਨਾ, ਮੌਸਮ ਦੀ ਸਥਿਤੀ ਵਿਚ ਪਰਿਵਰਤਨ, ਇਸ ਖੇਤਰ ਵਿਚ ਹੀ ਹੁੰਦੇ ਹਨ।

ਪ੍ਰਸ਼ਨ 3.
ਓਜ਼ੋਨ ਗੈਸ ਕਿੱਥੇ ਬਣਦੀ ਹੈ ?
ਉੱਤਰ-
ਓਜ਼ੋਨ ਗੈਸ ਵਾਯੂਮੰਡਲ ਦੀ ਸਟਰੈਟੋਸਫੀਅਰ ਪਰਤ (Stratosphere) ਵਿਚ 0, ਦੇ ਤਿੰਨ ਅਣੂਆਂ ਤੇ ਸੂਰਜ ਦੀ ਰੋਸ਼ਨੀ ਕਾਰਨ ਬਣਦੀ ਹੈ। ਸੂਰਜੀ ਰੋਸ਼ਨੀ 203 ਸਟਰੈਟੋਸਫੀਅਰ ਦਾ ਤਾਪਮਾਨ, ਓਜ਼ੋਨ ਮੰਡਲ ਕਾਰਨ ਵੱਧ ਗਿਆ ਹੈ। ਇਹ ਪਰਤ, ਪੋਸਫੀਅਰ ਤੋਂ ਉੱਪਰ 35 – 40 ਕਿਲੋਮੀਟਰ ਖੇਤਰ ਵਿਚ ਫੈਲੀ ਹੋਈ ਹੈ।

PSEB 11th Class Environmental Education Important Questions Chapter 9 ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ

ਪ੍ਰਸ਼ਨ 4.
ਓਜ਼ੋਨ ਛੇਦ (Ozone hole) ਕੀ ਹੈ ?
ਉੱਤਰ-
ਓਜ਼ੋਨ ਪਰਤ ਦੀ ਮੋਟਾਈ ਅਤੇ ਸੰਘਣਤਾ ਵਿਚ ਕਮੀ ਨੂੰ ਓਜ਼ੋਨ ਛੇਕ ਕਿਹਾ ਜਾਂਦਾ ਹੈ । ਇਸਨੂੰ ਸਭ ਤੋਂ ਪਹਿਲਾਂ 1985 ਵਿਚ ਅੰਟਾਰਕਟਿਕਾ ਦੇ ਉੱਪਰ ਵੇਖਿਆ ਗਿਆ। ਇਸਦਾ ਮੁੱਖ ਕਾਰਨ ਕਲੋਰੋਫਲੋਰੋ ਕਾਰਬਨਜ਼ ਹਨ।

ਪ੍ਰਸ਼ਨ 5.
ਗਰੀਨ ਹਾਊਸ ਪ੍ਰਭਾਵ ਕਿਸ ਤਰ੍ਹਾਂ ਪੈਦਾ ਹੁੰਦਾ ਹੈ ?
ਉੱਤਰ-
ਗਰੀਨ ਹਾਊਸ ਪ੍ਰਭਾਵ, ਸੂਰਜੀ ਤਾਪ ਕਿਰਨਾਂ ਦੇ ਧਰਤੀ ਨਾਲ ਪਰਾਵਰਤਿਤ ਹੋਣ ਤੋਂ ਬਾਅਦ ਵਾਯੂਮੰਡਲ ਤੋਂ ਬਾਹਰ ਨਾ ਆਉਣ ‘ਤੇ CO2, ਦੀ ਪਰਤ ਵਿਚ ਸਮਾ ਜਾਣ ਨਾਲ ਹੁੰਦਾ ਹੈ।

ਪ੍ਰਸ਼ਨ 6.
ਵਾਤਾਵਰਣ ਸੁਧਾਰ ਦੀਆਂ ਰਣਨੀਤੀਆਂ ਬਾਰੇ ਦੱਸੋ।
ਉੱਤਰ-
ਵਾਤਾਵਰਣ ਸੁਧਾਰ ਰਣਨੀਤੀਆਂ, ਵਾਤਾਵਰਣ ਨੂੰ ਬਚਾਉਣ ਤੇ ਵਾਤਾਵਰਣ ਨੂੰ ਸੰਤੁਲਿਤ ਰੱਖਣ ਵਿਚ ਸਹਾਇਕ ਹੁੰਦੀਆਂ ਹਨ। ਇਹ ਹੇਠਾਂ ਲਿਖੀਆਂ ਹਨ –

  • ਵਿਅਰਥਾਂ ਦਾ ਨਿਪਟਾਰਾ ਤੇ ਪ੍ਰਬੰਧਨ
  • ਕਾਰਬਨਿਕ ਖੇਤੀ
  • ਕੀਟਨਾਸ਼ਕ ਨਿਯੰਤਰਨ
  • ਦਰੱਖ਼ਤ ਲਗਾਉਣਾ
  • ਤਕਨੀਕੀ ਉੱਨਤੀ
  • ਅੰਤਰਰਾਸ਼ਟਰੀ ਕਾਨੂੰਨ
  • ਵਾਤਾਵਰਣ ਜਾਗਰੂਕਤਾ ।

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ-
ਵਾਤਾਵਰਣ ਸੁਰੱਖਿਅਣ ਲਈ ਅੰਤਰਰਾਸ਼ਟਰੀ ਕੋਸ਼ਿਸ਼ਾਂ ਅਤੇ ਬਣਾਏ ਗਏ ਕਾਨੂੰਨਾਂ ਤੇ ਟਿੱਪਣੀ ਕਰੋ।
ਉੱਤਰ-
ਵਾਤਾਵਰਣ ਸਾਡੇ ਜੀਵਨ ਲਈ ਬਹੁਤ ਮਹੱਤਵਪੂਰਨ ਹੈ। ਵਾਤਾਵਰਣ ਦਾ ਅਸੰਤੁਲਨ ਸਿੱਧੇ ਜਾਂ ਅਸਿੱਧੇ ਰੂਪ ਵਿਚ ਜੈਵਿਕ ਅਤੇ ਅਜੈਵਿਕ ਕਾਰਕਾਂ ਨੂੰ ਪ੍ਰਭਾਵਿਤ ਕਰਦਾ ਹੈ। ਵਾਤਾਵਰਣ ਸੰਤੁਲਨ ਬਣਾਈ ਰੱਖਣ ਲਈ ਵੱਖ-ਵੱਖ ਰਣਨੀਤੀਆਂ ਬਣਾਈਆਂ ਗਈਆਂ ਹਨ, ਜਿਸ ਤਰ੍ਹਾਂ ਪਦਾਰਥਾਂ ਦਾ ਪ੍ਰਬੰਧਣ, ਵਾਤਾਵਰਣ ਜਾਗਰੁਕਤਾ, ਕੀਟਨਾਸ਼ਕਾਂ ਤੇ ਕੰਟਰੋਲ, ਦਰੱਖ਼ਤ ਲਗਾਉਣਾ ਆਦਿ ਅੰਤਰਰਾਸ਼ਟਰੀ ਕੋਸ਼ਿਸ਼ਾਂ ਤੇ ਕਾਨੂੰਨ ਨਿਰਮਾਣ ਵੀ ਇਨ੍ਹਾਂ ਵਿਚੋਂ ਇਕ ਹੈ।

ਵਿਸ਼ਵਵਿਆਪੀ ਮੁੱਦਿਆਂ ਦੇ ਸੰਭਾਵਿਤ ਹੱਲ ਲੱਭਣ ਲਈ ਵੱਖ-ਵੱਖ ਦੇਸ਼ਾਂ ਦੁਆਰਾ ਵਾਤਾਵਰਣ ਸੁਧਾਰ ਲਈ ਵੱਖ-ਵੱਖ ਅੰਤਰਰਾਸ਼ਟਰੀ ਸਭਾਵਾਂ, ਸਿਫ਼ਾਰਿਸ਼ਾਂ ਤੇ ਸਮਝੌਤਿਆਂ ਦਾ ਬਹੁਤ ਹੀ ਮਹੱਤਵ ਹੈ। ਇਸ ਬਾਰੇ ਵਿਚ ਯੂਨਾਈਟਿਡ ਨੇਸ਼ਨਜ਼ ਕਾਨਫਰੰਸ ਦੁਆਰਾ ਜੂਨ 1972 ਵਿਚ ਮਨੁੱਖੀ ਵਾਤਾਵਰਣ ਤੇ ਕੀਤਾ ਗਿਆ ਪਹਿਲਾ ਸੰਮੇਲਨ ਗੰਭੀਰ ਅੰਤਰਰਾਸ਼ਟਰੀ ਕੋਸ਼ਿਸ਼ ਹੈ।

PSEB 12th Class Environmental Education Important Questions Chapter 16 ਵਾਤਾਵਰਣੀ ਕਿਰਿਆ (ਭਾਗ-3)

Punjab State Board PSEB 12th Class Environmental Education Important Questions Chapter 16 ਵਾਤਾਵਰਣੀ ਕਿਰਿਆ (ਭਾਗ-3) Important Questions and Answers.

PSEB 12th Class Environmental Education Important Questions Chapter 16 ਵਾਤਾਵਰਣੀ ਕਿਰਿਆ (ਭਾਗ-3)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਜਿਸ ਵਿਧੀ ਦੁਆਰਾ ਵਸਤਾਂ ਦੀ ਖਪਤ ਕੀਤੀ ਜਾਂਦੀ ਹੈ ਉਸਨੂੰ ………………. ਕਹਿੰਦੇ ਹਨ ?
ਉੱਤਰ-
ਖਪਤ ਢਾਂਚਾ (Consumption Patterm) ।

ਪ੍ਰਸ਼ਨ 2.
ਪੈਟਰੋਲ ਵਰਗੇ ਪਥਰਾਟ ਈਂਧਨ ਦੀ ਵਰਤੋਂ ਕਰਨ ਦੇ ਬਜਾਏ ਕਿਸੇ ਬਦਲ ਦਾ ਨਾਂ ਲਿਖੋ ।
ਉੱਤਰ-
ਬਾਇਓਗੈਸ ਜਾਂ ਬਾਇਓ ਡੀਜ਼ਲ, ਸੀ. ਐੱਨ. ਜੀ. ।

PSEB 12th Class Environmental Education Important Questions Chapter 16 ਵਾਤਾਵਰਣੀ ਕਿਰਿਆ (ਭਾਗ-3)

ਪ੍ਰਸ਼ਨ 3.
ਸੀ. ਐੱਨ. ਜੀ. (CNG) ਕੀ ਹੈ ?
ਉੱਤਰ-
CNG = Compressed Natural Gas.
(ਸੀ. ਐੱਨ. ਜੀ. = ਨਿਪੀੜਤ ਕੁਦਰਤੀ ਗੈਸ) ਨਿਪੀੜਤ ਕੁਦਰਤੀ ਗੈਸ ਨਾ ਨਵਿਆਉਣਯੋਗ ਕੁਦਰਤੀ ਸਾਧਨ ਹੈ । ਇਸਦੀ ਵਰਤੋਂ ਕਰਨ ਨਾਲ ਪ੍ਰਦੂਸ਼ਣ ਬਹੁਤ ਹੀ ਘੱਟ ਫੈਲਦਾ ਹੈ ।

ਪ੍ਰਸ਼ਨ 4.
ਸੀ. ਐੱਫ. ਸੀ. ਕੀ ਹਨ ?
ਉੱਤਰ-
ਸੀ. ਐੱਫ. ਸੀ. = ਕਲੋਰੋਫਲੋਰੋ ਕਾਰਬਨਜ਼ ।

ਪ੍ਰਸ਼ਨ 5.
ਸਾਡਾ ਖਪਤ ਦਾ ਢਾਂਚਾ ਮੁੱਖ ਤੌਰ ‘ਤੇ ਕਿਸ ਉੱਪਰ ਨਿਰਭਰ ਕਰਦਾ ਹੈ ?
ਉੱਤਰ-
ਸਾਡੀ ਆਮਦਨੀ ’ਤੇ ।

ਪ੍ਰਸ਼ਨ 6.
ਵਿਸ਼ਵ ਦੇ ਤਾਪਮਾਨ ਵਿੱਚ ਹੋਏ ਵਾਧੇ ਦੇ ਲਈ ਕਿਸ ਪਦ (Term) ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਵਿਸ਼ਵ ਤਾਪਨ (Global Warming) ।

ਪ੍ਰਸ਼ਨ 7.
ਖਪਤ ਦੇ ਢਾਂਚੇ ਵਿਚ ਆਈ ਤਬਦੀਲੀ ਦੇ ਦੋ ਕਾਰਨ ਲਿਖੋ ।
ਉੱਤਰ-

  1. ਵਰਤੋ ਅਤੇ ਸੁੱਟੋ ਦੀ ਪਾਲਿਸੀ
  2. ਜੀਵਨ ਸ਼ੈਲੀ ਵਿਚ ਆਇਆ ਪਰਿਵਰਤਨ ।

ਪ੍ਰਸ਼ਨ 8.
ਖਪਤਵਾਦ ਨਾਲ ਸੰਬੰਧਿਤ ਦੋ ਸਮੱਸਿਆਵਾਂ ਦੱਸੋ ।
ਉੱਤਰ-

  1. ਉਰਜਾ ਸੰਕਟ
  2. ਪਾਣੀ, ਹਵਾ ਅਤੇ ਮਿੱਟੀ ਦਾ ਪ੍ਰਦੂਸ਼ਣ ।

PSEB 12th Class Environmental Education Important Questions Chapter 16 ਵਾਤਾਵਰਣੀ ਕਿਰਿਆ (ਭਾਗ-3)

ਪ੍ਰਸ਼ਨ 9.
ਕੋਈ ਦੋ ਅਜਿਹੇ ਮਾਡਰਨ ਯੰਤਰਾਂ (Gadgets) ਦੇ ਨਾਂ ਲਿਖੋ ਜਿਨ੍ਹਾਂ ਦੇ ਕਾਰਨ ਊਰਜਾ ਦੀ ਖਪਤ ਵਿੱਚ ਵਾਧਾ ਹੋਇਆ ਹੈ ?
ਉੱਤਰ-

  1. ਵਾਯੂ ਅਨੁਕੂਲਕ (Air Conditioner/A.C.)
  2. ਮਾਈਕ੍ਰੋਵੇਵ ਓਵਨ (ਭੱਠੀ)
  3. ਫੂਡ ਪ੍ਰੋਸੈਸਰਜ਼ ਆਦਿ ।

ਪ੍ਰਸ਼ਨ 10.
ਫੋਕਟ ਪਦਾਰਥਾਂ ਦੀਆਂ ਸਮੱਸਿਆਵਾਂ ………………… ਨਾਲ ਸੰਬੰਧਿਤ ਹਨ ।
ਉੱਤਰ-
ਖਪਤਵਾਦ ਵਿੱਚ ਹੋਏ ਵਾਧੇ ਨਾਲ ।

ਪ੍ਰਸ਼ਨ 11.
ਪਰੰਪਰਾਗਤ ਚੁੱਲ੍ਹਿਆਂ ਦਾ ਬਦਲ ਕਿਹੜਾ ਹੈ ?
ਉੱਤਰ-
ਸੌਰ/ਸੋਲਰ ਚੁੱਲ੍ਹਾ (Solar Chullah) ।

ਪ੍ਰਸ਼ਨ 12.
ਵਾਹਨਾਂ ਵਿੱਚ ਵਰਤੀ ਜਾਣ ਵਾਲੀ ਗੈਸ ਕਿਹੜੀ ਹੈ, ਜਿਸ ਕਾਰਨ ਪ੍ਰਦੂਸ਼ਣ ਘੱਟ ਫੈਲਦਾ ਹੈ ?
ਉੱਤਰ-
ਸੀ. ਐਨ. ਜੀ. ਨਿਪੀੜਤ ਕੁਦਰਤੀ ਗੈਸ ।

ਪ੍ਰਸ਼ਨ 13.
ਡੀ. ਡੀ. ਟੀ. ਕਿਉਂ ਨਹੀਂ ਵਰਤਦੇ ?
ਉੱਤਰ-
ਭੋਜਨ ਲੜੀ ਵਿਚ ਦਾਖ਼ਲ ਹੋ ਕੇ ਡੀ. ਡੀ. ਟੀ. ਮਨੁੱਖਾਂ ਵਿੱਚ ਕਈ ਪ੍ਰਕਾਰ ਦੀਆਂ ਬਿਮਾਰੀਆਂ ਪੈਦਾ ਕਰਦੀ ਹੈ ।

ਪ੍ਰਸ਼ਨ 14.
ਚਮੜੇ ਨੂੰ ਬਚਾਉਣ ਦੇ ਲਈ ਬਦਲਵੇਂ ਸਾਧਨਾਂ ਦੇ ਨਾਂ ਲਿਖੋ ।
ਉੱਤਰ-

  1. ਪਾਲੀਵਿਨਾਇਲ ਕਲੋਰਾਈਡ (Polyvenyl chloride)
  2. ਅਣ ਬੁਣੇ ਧਾਗੇ ਫੈਬ੍ਰਿਕ (Non-woven-fabrics) ।

PSEB 12th Class Environmental Education Important Questions Chapter 16 ਵਾਤਾਵਰਣੀ ਕਿਰਿਆ (ਭਾਗ-3)

ਪ੍ਰਸ਼ਨ 15.
ਕੋਈ ਇੱਕ ਤਰੀਕਾ ਦੱਸੋ ਜਿਸ ਨਾਲ ਕਚਰੇ ਨੂੰ ਨਿਊਨਤਮ ਪੱਧਰ ‘ਤੇ ਰੱਖਿਆ ਜਾ ਸਕਦਾ ਹੈ ?
ਉੱਤਰ-
ਸ਼ਰਬਤ/ਜੂਸ/ਰਸ ਅਤੇ ਸੋਡੇ ਦੇ ਡੱਬਿਆਂ (Cans) ਦੀ ਬਜਾਏ ਸ਼ੀਸ਼ੇ ਦੀਆਂ ਬੋਤਲਾਂ ਦੀ ਵਰਤੋਂ ਕਰਨਾ ।

ਪ੍ਰਸ਼ਨ 16.
ਅਮਰੀਕਾ ਵਿਚ ਸੀ. ਐਚ. ਦੀ ਉਤਪੱਤੀ ਦੀ ਮਾਤਰਾ ਕਿੰਨੀ ਹੈ ?
ਉੱਤਰ-
25% .

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਖਪਤਵਾਦ ਦੇ ਵਿਚ ਹੋਏ ਵਾਧੇ ਦੇ ਦੋ ਮੁੱਖ ਕਾਰਨ ਕਿਹੜੇ ਹਨ ?
ਉੱਤਰ-
ਖਪਤਵਾਦ ਵਿਚ ਵਾਧੇ ਦੇ ਕਾਰਨ-

1. ਜੀਵਨ ਸ਼ੈਲੀ ਵਿਚ ਪਰਿਵਰਤਨ (Change in Life Style) – ਪ੍ਰਾਚੀਨ ਮਨੁੱਖ ਦੀ ਜੀਵਨ ਸ਼ੈਲੀ ਬੜੀ ਸਰਲ ਜਿਹੀ ਸੀ । ਪਰ ਵਿਗਿਆਨ ਅਤੇ ਟਕਨਾਲੋਜੀ ਵਿਚ ਹੋਈ ਪ੍ਰਤੀ ਦੇ ਕਾਰਨ ਅੱਜ-ਕਲ੍ਹ ਦੇ ਮਨੁੱਖਾਂ ਦੀ ਜੀਵਨ ਸ਼ੈਲੀ ਵਿਚ ਕਾਫ਼ੀ ਜ਼ਿਆਦਾ ਤਬਦੀਲੀ ਆ ਗਈ ਹੈ । ਬਿਜਲੀ ਦੇ ਆਧੁਨਿਕ ਯੰਤਰਾਂ ਜਿਵੇਂ ਕਿ ਏ.ਸੀ. ਅਤੇ ਮਾਈਕ੍ਰੋਵੇਵਜ਼ ਦੀ ਵਰਤੋਂ ਊਰਜਾ ਦੀ ਲੋੜ ਨਾਲੋਂ ਵੱਧ ਵਰਤੋਂ ਲਈ ਜ਼ਿੰਮੇਵਾਰ ਹੈ ।

2. ਵਰਤੋ ਅਤੇ ਸੁੱਟੋ ਪਾਲਿਸੀ (Use and Throw policy) – ਅੱਜ-ਕਲ੍ਹ ਦਾ ਆਦਮੀ ਵਰਤੋ ਅਤੇ ਸੁੱਟੋ ਦੀ ਪਾਲਿਸੀ ‘ਤੇ ਅਮਲ ਕਰ ਰਿਹਾ ਹੈ । ਜੇਕਰ ਅਸੀਂ ਕਿਸੇ ਪੈਂਨ ਦੀ ਸਿਆਹੀ ਖ਼ਤਮ ਹੋ ਗਈ ਹੈ ਤਾਂ ਨਵਾਂ ਰਿਫਿਲ (Refill) ਲੈਣ ਦੀ ਬਜਾਏ ਪੈਂਨ ਨੂੰ ਹੀ ਸੁੱਟ ਦਿੰਦੇ ਹਾਂ ਅਤੇ ਨਵਾਂ ਖਰੀਦ ਲੈਂਦੇ ਹਾਂ । ਇਹ ਤਰੀਕਾ ਵਸਤਾਂ ਦੇ ਤਿਆਰ ਕਰਨ ਦੇ ਪੱਖ ਤੋਂ ਤਾਂ ਭਾਵੇਂ ਠੀਕ ਹੈ ਪਰ ਇਹ ਮੁਰੰਮਤ ਕਰਕੇ ਵਰਤਣ ਦੇ ਉਲਟ ਹੈ ।

ਤਕਨੀਕੀ ਤੌਰ ‘ਤੇ ਅਸੀਂ ਬੜੀ ਤੇਜ਼ੀ ਨਾਲ ਤਰੱਕੀ ਕਰ ਰਹੇ ਹਾਂ ਅਤੇ ਹਰ ਛੇ ਮਹੀਨਿਆਂ ਬਾਅਦ ਨਵੀਆਂ-ਨਵੀਆਂ ਵਸਤਾਂ ਬਾਜ਼ਾਰ ਵਿਚ ਆ ਰਹੀਆਂ ਹਨ । ਇਨ੍ਹਾਂ ਨਵੇਂ-ਨਵੇਂ ਮਾਡਲਾਂ ਵਲ ਆਕਰਸ਼ਿਤ ਹੋ ਕੇ ਅਸੀਂ ਪੁਰਾਣੀਆਂ ਵਸਤਾਂ ਦੀ ਵਰਤੋਂ ਨੂੰ ਤਿਆਗਦੇ ਜਾਂਦੇ ਹਾਂ ।
ਪੁਰਾਣੀਆਂ ਤਿਆਗੀਆਂ ਹੋਈਆਂ ਵਸਤਾਂ ਦਾ ਛੇਤੀ ਪਤਨ ਨਾ ਹੋਣਾ ਹਵਾ ਅਤੇ ਮਿੱਟੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਹੈ ।

ਪ੍ਰਸ਼ਨ 2.
ਪੁਨਰ ਚੱਕਰਣ (Recycling) ਕੀਤੇ ਜਾਣ ਵਾਲੇ ਕੁੱਝ ਫੋਕਟ ਪਦਾਰਥਾਂ ਦੇ ਉਦਾਹਰਣ ਦਿਓ ।
ਉੱਤਰ-

  1. ਵਾਟਰ ਵਰਕਸ (Water works) ਤੋਂ ਪ੍ਰਾਪਤ ਹੋਣ ਵਾਲੀ ਗਾਧ (Silt) ਅਤੇ ਤਾਪ ਬਿਜਲੀ ਘਰਾਂ ਤੋਂ ਨਿਕਲਣ ਵਾਲੀ ਉਡਣੀ ਰਾਖ (Fly ash) ਦੀ ਵਰਤੋਂ ਨਿਰਮਾਣ ਕਰਨ ਵਾਲੇ ਕਾਰਜ਼ਾਂ ਵਿਚ ਵਰਤੀ ਜਾ ਸਕਦੀ ਹੈ ।
  2. ਰਸ ਕੱਢਣ ਦੇ ਬਾਅਦ ਗੰਨੇ ਦੇ ਫੋਕ, ਜਿਸ ਨੂੰ ਬਾਗਾਸੀ (Bagasse) ਆਖਦੇ ਹਨ, ਤੋਂ ਕਾਗ਼ਜ਼ ਅਤੇ ਗੱਤੇ ਤਿਆਰ ਕੀਤੇ ਜਾ ਸਕਦੇ ਹਨ ।
  3. ਮਰੇ ਹੋਏ ਪਸ਼ੂਆਂ ਆਦਿ ਦੀਆਂ ਖੱਲਾਂ (Hides) ਅਤੇ ਚਮੜੀ (Skin) ਤੋਂ ਚਮੜਾ ਤਿਆਰ ਕੀਤਾ ਜਾ ਸਕਦਾ ਹੈ ।
  4. ਉਦਯੋਗਾਂ ਤੋਂ ਪ੍ਰਾਪਤ ਹੋਣ ਵਾਲੇ ਕਚਰੇ ਵਿਚੋਂ ਭਾਰੀ ਧਾਤਾਂ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 3.
ਕਾਰਬਨੀ ਖੇਤੀ ਦਾ ਕੀ ਲਾਭ ਹੈ ?
ਉੱਤਰ-
ਕਾਰਬਨੀ ਖੇਤੀ ਵਿਚ ਅਕਾਰਬਨੀ ਖਾਦਾਂ ਦੀ ਵਰਤੋਂ ਬਿਲਕੁਲ ਹੀ ਨਹੀਂ ਕੀਤੀ ਜਾਂਦੀ ਅਤੇ ਇਸ ਖੇਤੀ ਵਿਚ ਕਿਸੇ ਵੀ ਤਰ੍ਹਾਂ ਦੇ ਜੀਵਨਾਸ਼ਕ ਅਤੇ ਐਂਟੀਬਾਇਓਟਿਕਸ (Antibiotics) ਵੀ ਨਹੀਂ ਵਰਤੇ ਜਾਂਦੇ । ਇਹ ਵੇਖਿਆ ਗਿਆ ਹੈ ਕਿ ਜਿਹੜੀਆਂ ਫ਼ਸਲਾਂ ਲਈ ਕਾਰਬਨ ਖਾਦਾਂ ਵਰਤੀਆਂ ਗਈਆਂ ਹਨ, ਉਨ੍ਹਾਂ ਫ਼ਸਲਾਂ ਵਿਚ ਪੌਸ਼ਟਿਕ ਪਦਾਰਥਾਂ ਦੀ ਮਾਤਰਾ ਵਿਚ 40% ਦਾ ਵਾਧਾ ਹੋ ਗਿਆ ਹੈ । ਇਨ੍ਹਾਂ ਪੌਸ਼ਟਿਕ ਪਦਾਰਥਾਂ ਵਿਚ ਮੈਕੋ (Macro) ਅਤੇ ਮਾਈਕ੍ਰੋ (Micro) ਦੋਵੇਂ ਕਿਸਮਾਂ ਦੇ ਪੌਸ਼ਟਿਕ ਪਦਾਰਥ ਸ਼ਾਮਿਲ ਹਨ । ਕਾਰਬਨ ਖੇਤੀ ਕਰਨ ਨਾਲ ਪ੍ਰਾਪਤ ਹੋਈਆਂ ਫ਼ਸਲਾਂ ਮਨੁੱਖੀ ਸਿਹਤ ਲਈ ਲਾਹੇਵੰਦ ਹਨ ।

PSEB 12th Class Environmental Education Important Questions Chapter 16 ਵਾਤਾਵਰਣੀ ਕਿਰਿਆ (ਭਾਗ-3)

ਪ੍ਰਸ਼ਨ 4.
ਕਚਰੇ ਦੀ ਉਤਪੱਤੀ ਦੇ ਕੁੱਝ ਉਦਾਹਰਣ ਦਿਓ ।
ਉੱਤਰ-
ਕਚਰੇ ਦੀ ਉਤਪੱਤੀ (Waste Generation)-

  • ਹਰੇਕ ਵਿਅਕਤੀ ਹਰ ਰੋਜ਼ ਤਕਰੀਬਨ 400-500 ਗ੍ਰਾਮ ਦੇ ਕਰੀਬ ਠੋਸ ਕਚਰਾ ਪੈਦਾ, ਕਰਦਾ ਹੈ ਅਤੇ ਇਹ ਦਰ ਬੜੀ ਡਰਾਉਣੀ ਹੈ ।
  • ਸੰਨ 1991 ਵਿਚ ਭਾਰਤ ਅੰਦਰ ਜਿਹੜਾ ਸ਼ਹਿਰੀ ਕਚਰਾ ਪੈਦਾ ਹੋਇਆ, ਉਸਦੀ ਮਾਤਰਾ 20.7 ਮਿਲੀਅਨ ਟਨ ਸੀ । ਜਿਹੜੀ ਕਿ ਸੰਨ 2001 ਤਕ ਵੱਧ ਕੇ 39.38 ਮਿਲੀਅਨ ਟਨ ਹੋ ਗਈ ਅਤੇ ਇਕ ਅਨੁਮਾਨ ਦੇ ਅਨੁਸਾਰ ਸੰਨ 2011 ਤਕ ਕਚਰੇ ਦੀ ਮਾਤਰਾ ਵੱਧ ਕੇ 56.33 ਮਿਲੀਅਨ ਟਨ ਤਕ ਪੁੱਜ ਜਾਵੇਗੀ ।
  • ਪਾਣੀ ਇਕ ਕੁਦਰਤੀ ਸਾਧਨ ਹੈ | ਕਾਗਜ਼ ਦੀ ਇਕ ਇਕਾਈ (One Unit) ਨੂੰ ਤਿਆਰ ਕਰਨ ਦੇ ਵਾਸਤੇ 250-300 ਘਣ ਮੀਟਰ (Cubic meter) ਪਾਣੀ ਦੀ ਲੋੜ ਹੁੰਦੀ ਹੈ ।
  • ਕਾਗ਼ਜ਼ ਦੀਆਂ 5 ਸ਼ੀਟਾਂ ਨੂੰ ਬਣਾਉਣ ਦੇ ਵਾਸਤੇ ਜਿੰਨੀ ਉਰਜਾ ਵਰਤੀ ਜਾਂਦੀ ਹੈ, ਉਸਦੀ ਮਾਤਰਾ ਉੱਨੀ ਹੀ ਖਰਚ ਹੁੰਦੀ ਹੈ, ਜਿੰਨੀ ਕਿ 80 ਵਾਟ ਦੇ ਇਕ ਬਲਬ ਨੂੰ ਇਕ ਘੰਟੇ ਤਕ ਜਗਾਉਣ ਸਮੇਂ ਖਰਚ ਹੁੰਦੀ ਹੈ ।

PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2)

Punjab State Board PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2) Important Questions and Answers.

PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਮਨੁੱਖ ਕਦੋਂ ਪ੍ਰਗਟ ਹੋਇਆ ?
ਉੱਤਰ-
ਅੱਜ ਤੋਂ ਤਕਰੀਬਨ 50,000 ਸਾਲ ਪਹਿਲਾਂ ।

ਪ੍ਰਸ਼ਨ 2.
ਕਿਹੜੇ-ਕਿਹੜੇ ਸਾਲਾਂ ਵਿਚ ਮਨੁੱਖੀ ਵਸੋਂ ਇਕ ਬਿਲੀਅਨ, ਦੋ ਬਿਲੀਅਨ ਅਤੇ ਛੇ ਬਿਲੀਅਨ ਤੱਕ ਪਹੁੰਚੀ ?
ਉੱਤਰ-
ਇਕ ਬਿਲੀਅਨ ਸੰਨ 1850 ਵਿਚ, ਦੋ ਬਿਲੀਅਨ ਸੰਨ 1990 ਵਿਚ ਅਤੇ ਛੇ ਬਿਲੀਅਨ ਸੰਨ 2000 ਵਿਚ ਕ੍ਰਮਵਾਰ ।

PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2)

ਪ੍ਰਸ਼ਨ 3.
ਜਨਸੰਖਿਆ ਦੀਆਂ ਦੋ ਕਿਸਮਾਂ ਕਿਹੜੀਆਂ-ਕਿਹੜੀਆਂ ਹਨ ?
ਉੱਤਰ-

  1. ਇਕਹਿਰੀ ਜਾਤੀ ਵਾਲੀ ਵਸੋਂ (Single species population)
  2. ਮਿਸ਼ਰਿਤ ਜਾਂ ਬਹੁਜਾਤੀ ਜਨਸੰਖਿਆ (Mixed or Multiple population)।

ਪ੍ਰਸ਼ਨ 4.
ਜਨਸੰਖਿਆ ਦੇ ਵਾਧੇ ਨੂੰ ਕਿਸ ਤਰ੍ਹਾਂ ਦਰਸਾਇਆ ਜਾਂਦਾ ਹੈ ?
ਉੱਤਰ-
ਜਨਸੰਖਿਆ ਦੇ ਵਾਧੇ ਨੂੰ ਧੀ ਵਕਰਾਂ (Growth Curves) ਦੁਆਰਾ ਦਰਸਾਇਆ ਜਾਂਦਾ ਹੈ । ਇਨ੍ਹਾਂ ਵਕਰਾਂ ਵਿਚ ਵਸੋਂ ਨੂੰ ਸਮੇਂ ਦੇ ਸਾਹਮਣੇ ਪਲਾਟ ਕੀਤਾ ਜਾਂਦਾ ਹੈ ।

ਪ੍ਰਸ਼ਨ 5.
ਜਨਸੰਖਿਆ ਵਿਸਫੋਟ ਕੀ ਹੈ ?
ਉੱਤਰ-
ਜਨਸੰਖਿਆ ਵਿਚ ਥੋੜੇ ਸਮੇਂ ਵਿਚ ਬਹੁਤ ਤੇਜ਼ੀ ਨਾਲ ਹੋ ਰਹੇ ਵਾਧੇ ਨੂੰ ਜਨਸੰਖਿਆ ਧਮਾਕਾ ਜਾਂ ਜਨਸੰਖਿਆ ਵਿਸਫੋਟ ਆਖਦੇ ਹਨ ।

ਪ੍ਰਸ਼ਨ 6.
ਜਨਸੰਖਿਆ ਸੰਘਣਤਾ ਕੀ ਹੈ ?
ਉੱਤਰ-
ਕਿਸੇ ਜਾਤੀ ਦੇ ਮੈਂਬਰਾਂ ਦੀ ਕਿਸੇ ਖੇਤਰ ਦੀ ਪ੍ਰਤੀ ਇਕਾਈ ਵਿਚ ਮੌਜੂਦ ਜਾਤੀ ਦੇ ਮੈਂਬਰਾਂ ਦੀ ਸੰਖਿਆ ਦੀ ਮੌਜੂਦਗੀ ।

ਪ੍ਰਸ਼ਨ 7.
ਵਾਧਾ ਕਰ (Growth Curve) ਕੀ ਹੈ ?
ਉੱਤਰ-
ਜਨਸੰਖਿਆ ਕਈ ਪ੍ਰਕਾਰ ਦੇ ਪੈਟਰਨ ਦਰਸਾਉਂਦੀ ਹੈ । ਇਸ ਪੈਟਰਨ ਨੂੰ ਗਰਾਫ਼ ਦੀ ਸ਼ਕਲ ਵਿਚ ਦਰਸਾਉਣ ਨੂੰ ਵਾਧਾ ਕਰ ਆਖਦੇ ਹਨ ।

ਪ੍ਰਸ਼ਨ 8.
ਦੋ ਤਰ੍ਹਾਂ ਦੀਆਂ ਵਾਧਾ ਵਕਰਾਂ (Growth Curves) ਦੇ ਨਾਮ ਦੱਸੋ ।
ਉੱਤਰ-

  1. J ਰੂਪੀ ਵਕਰ ਅਤੇ
  2. S ਰੂਪੀ ਵਕਰ । S ਰੂਪੀ ਵਕਰ ਨੂੰ ਸਿਗਮੋਇਡ ਵਕਰ (Sigmoid Curve) ਵੀ ਕਹਿੰਦੇ ਹਨ ।

ਪ੍ਰਸ਼ਨ 9.
S ਰੂਪੀ ਵਕਰ ਦਾ ਉੱਪਰਲਾ ਏਸਿੰਪਟ (Asymptote) ਕੀ ਹੈ ?
ਉੱਤਰ-
S ਰੂਪੀ ਵਕਰ ਦੀ ਉੱਚੀ ਪੱਧਰ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇਸ ਤੋਂ ਅੱਗੇ ਵਸੋਂ ਵਿਚ ਵਾਧਾ ਨਹੀਂ ਹੋ ਸਕਦਾ । ਉੱਪਰਲੇ ਇਸ ਭਾਗ ਨੂੰ ਏਸਿੰਪਟੋਟ ਆਖਦੇ ਹਨ ।

PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2)

ਪ੍ਰਸ਼ਨ 10.
ਜਨਮ ਕੰਟਰੋਲ (Birth Control) ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਕਿਸੇ ਵੀ ਤਰ੍ਹਾਂ ਦੀਆਂ ਵਿਧੀਆਂ ਦੀ ਵਰਤੋਂ ਕਰਦਿਆਂ ਹੋਇਆਂ ਬੱਚਿਆਂ ਦੀ ਪੈਦਾਇਸ਼ ਉੱਤੇ ਨਿਯੰਤਰਣ ਕਰਨ ਨੂੰ ਜਨਮ ਕੰਟਰੋਲ ਆਖਦੇ ਹਨ ।

ਪ੍ਰਸ਼ਨ 11.
ਜਨਮ ਕੰਟਰੋਲ ਦੀਆਂ ਮੁੱਖ ਵਿਧੀਆਂ ਨੂੰ ਸਾਰਨੀਬੱਧ ਕਰੋ ।
ਉੱਤਰ-
(ੳ) ਯੰਤਰਿਕ ਵਿਧੀਆਂ,
(ਅ) ਸਰਜੀਕਲ (ਚੀਰ-ਫਾੜ) ਦੀਆਂ ਵਿਧੀਆਂ,
(ੲ) ਰਸਾਇਣਿਕ ਵਿਧੀਆਂ ਅਤੇ ਹਾਰਮੋਨਜ਼ ਵਿਧੀਆਂ ਅਤੇ
(ਸ) ਕੁਦਰਤੀ ਵਿਧੀਆਂ ।

ਪ੍ਰਸ਼ਨ 12.
ਜਨਸੰਖਿਆ ਦਾ ਕਿੰਨਾ ਹਿੱਸਾ
(i) ਗ਼ਰੀਬੀ ਵਿੱਚ ਅਤੇ
(ii) ਕੁਪੋਸ਼ਣ ਵਾਲੀਆਂ ਹਾਲਤਾਂ ਵਿੱਚ ਰਹਿੰਦਾ ਹੈ ?
ਉੱਤਰ-
(i) 2011 ਦੀ ਮਰਦਮ-ਸ਼ੁਮਾਰੀ ਦੀ ਰਿਪੋਰਟ ਵਿਚ ਦਿੱਤੇ ਆਂਕੜੇ ਅਨੁਸਾਰ 363 ਮਿਲੀਅਨ (Million) ਲਗਪਗ 29.5% ਮਨੁੱਖ ਗ਼ਰੀਬੀ ਵਿਚ ਰਹਿੰਦੇ ਹਨ ।
(ii) UNO ਦੀ ਫੂਡ ਅਤੇ ਐਗਰੀਕਲਚਰ ਰਿਪੋਰਟ ਅਨੁਸਾਰ ਭਾਰਤ ਵਿਚ 195 ਮਿਲੀਅਨ (Million) ਮਨੁੱਖ ਕੁਪੋਸ਼ਣ ਵਾਲੀਆਂ ਹਾਲਤਾਂ ਵਿੱਚ ਰਹਿੰਦੇ ਹਨ ।

ਪ੍ਰਸ਼ਨ 13.
ਜਨਸੰਖਿਆ ਦੇ ਨਿਯੰਤਰਣ ਰੱਖਣ ਵਾਲੇ ਸਕਾਰਾਤਮਿਕ (Positive) ਰੋਕ ਕਿਹੜੇ ਹਨ ?
ਉੱਤਰ-
ਭੁੱਖ, ਜੰਗ (ਯੁੱਧ), ਕੁਦਰਤੀ ਆਫਤਾਂ ਅਤੇ ਮਹਾਂਮਾਰੀਆਂ ।

ਪ੍ਰਸ਼ਨ 14.
ਮੌਜੂਦਾ ਸਮੇਂ ਵਿਚ ਵਾਤਾਵਰਣ ਦੇ ਪਤਨ ਹੋਣ ਦੋ ਕਾਰਨ ਦੱਸੋ ।
ਉੱਤਰ-
ਜਨਸੰਖਿਆ ਵਿਸਫੋਟ ਅਤੇ ਵੱਖ-ਵੱਖ ਦੇਸ਼ਾਂ ਵਿਚ ਜਨਸੰਖਿਆ ਦੀ ਸੰਘਣਤਾ ।

ਪ੍ਰਸ਼ਨ 15.
ਆਜ਼ਾਦੀ ਮਿਲਣ ਸਮੇਂ ਅਤੇ ਮਈ 2000 ਤਕ ਦੇਸ਼ ਦੀ ਜਨਸੰਖਿਆ ਕਿੰਨੀ ਸੀ ?
ਉੱਤਰ-
ਆਜ਼ਾਦੀ ਪ੍ਰਾਪਤੀ ਦੇ ਵਕਤ ਦੇਸ਼ ਦੀ ਆਬਾਦੀ 350 ਮਿਲੀਅਨ ਸੀ ਅਤੇ ਮਈ 2000 ਵਿਚ ਦੇਸ਼ ਦੀ ਆਬਾਦੀ ਇਕ ਬਿਲੀਅਨ ਸੀ ।

ਪ੍ਰਸ਼ਨ 16.
2001 ਦੀ ਮਰਦਮ ਸ਼ੁਮਾਰੀ ਅਨੁਸਾਰ ਸਾਡੇ ਦੇਸ਼ ਦੀ ਜਨਸੰਖਿਆ ਦੇ ਵਾਧੇ ਦਰ ਕਿੰਨੀ ਹੈ ?
ਉੱਤਰ-
1.7 ਪ੍ਰਤੀਸ਼ਤ (17/1000 ਪ੍ਰਤੀ ਸਾਲ ।

PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2)

ਪ੍ਰਸ਼ਨ 17.
ਦੋਹਰਨ ਸਮਾਂ (Doubling Time) ਤੋਂ ਕੀ ਭਾਵ ਹੈ ?
ਉੱਤਰ-
ਕਿਸੇ ਵਸੋਂ ਦੇ ਦੁੱਗਣੇ ਹੋਣ ਲਈ ਲੱਗੇ ਸਮੇਂ ਨੂੰ ਦੋਹਰਨ ਸਮਾਂ ਆਖਦੇ ਹਨ ।

ਪ੍ਰਸ਼ਨ 18.
ਭਾਰਤ ਵਿਚ ਜਨਸੰਖਿਆ ਦੇ ਵਾਧੇ ਦੀ ਦਰ ਕਿੰਨੀ ਹੈ ?
ਉੱਤਰ-
16.7%.

ਪ੍ਰਸ਼ਨ 19.
ਜਨਸੰਖਿਆ ਦੇ ਵਾਧੇ ਦੀ ਦਰ ਨੂੰ ਕਿਸ ਤਰ੍ਹਾਂ ਨਾਪਿਆ ਜਾਂਦਾ ਹੈ ?
ਉੱਤਰ-
ਹਰ ਵਰੇ ਜਨਸੰਖਿਆ ਵਿਚ ਹੋਈ ਔਸਤ ਦਰ ਦੇ ਆਧਾਰ ਤੇ ।

ਪ੍ਰਸ਼ਨ 20.
ਅੱਜ-ਕਲ੍ਹ ਦੇ ਸਮੇਂ ਵਿਚ ਆਬਾਦੀ ਦੇ ਵਾਧੇ ਨੂੰ ਕਿਸ ਤਰ੍ਹਾਂ ਮਾਲੂਮ ਕੀਤਾ ਜਾਂਦਾ ਹੈ ?
ਉੱਤਰ-
ਜਣਨ ਸਮਰੱਥਾ ਦੇ ਆਧਾਰ ਤੇ ।

ਪ੍ਰਸ਼ਨ 21.
ਜਣਨ ਸਮਰੱਥਾ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਕਿਸੇ ਮਦੀਨ ਦੀ ਔਲਾਦ ਪੈਦਾ ਕਰ ਸਕਣ ਦੀ ਸਮਰੱਥਾ ਨੂੰ ਜਣਨ ਸਮਰੱਥਾ (Fertility) ਆਖਦੇ ਹਨ ।

ਪ੍ਰਸ਼ਨ 22.
ਅਸਥਾਈ ਜਨਮ ਕੰਟਰੋਲ ਦੇ ਦੋ ਤਰੀਕੇ ਲਿਖੋ ।
ਉੱਤਰ-
ਸੁਰੱਖਿਅਤ ਕਾਲ ਅਤੇ ਵਿਘਨਕਾਰੀ ਮੈਥੂਨ (ਸੰਭੋਗ) ਜਾਂ ਬਾਹਰ ਸੰਕਲਨ (Outside ejaculation) ।

PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2)

ਪ੍ਰਸ਼ਨ 23.
ਜਨਮ ਕੰਟਰੋਲ ਦੀਆਂ ਦੋ ਯੰਤਰਿਕ ਵਿਧੀਆਂ ਲਿਖੋ ।
ਉੱਤਰ-
ਨਿਰੋਧ (Condoms) ਅਤੇ ਡਾਇਆਫ੍ਰਾਮ ।

ਪ੍ਰਸ਼ਨ 24.
IUCD ਦਾ ਵਿਸ਼ਾਲੀਕਰਨ ਕਰੋ ।
ਉੱਤਰ-
UCD = Intra Uterine Contraceptive Devices.

ਪ੍ਰਸ਼ਨ 25.
ਵੱਧਦੀ ਹੋਈ ਆਬਾਦੀ ਨਾਲ ਹੋਣ ਵਾਲੀਆਂ ਦੋ ਹਾਨੀਆਂ ਲਿਖੋ ।
ਉੱਤਰ-
ਹਾਨੀਆਂ-

  1. ਖ਼ੁਰਾਕ, ਪਾਣੀ ਅਤੇ ਰਿਹਾਇਸ਼ ਦੀ ਕਮੀ ।
  2. ਬੇਰੋਜ਼ਗਾਰੀ ਵਿਚ ਵਾਧਾ,
  3. ਜੀਅ-ਪ੍ਰਤੀ ਆਮਦਨੀ ਵਿਚ ਘਾਟ ।

ਪ੍ਰਸ਼ਨ 26.
ਅਜੋਕੇ ਦਿਨਾਂ ਵਿਚ ਵਾਤਾਵਰਣ ਦੇ ਪਤਨ ਦੇ ਦੋ ਕਾਰਨ ਲਿਖੋ ।
ਉੱਤਰ-

  1. ਵੱਧਦੀ ਹੋਈ ਆਬਾਦੀ ਅਤੇ
  2. ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿਚ ਆਬਾਦੀ ਦੀ ਘਣਤਾ ।

ਪ੍ਰਸ਼ਨ 27.
ਵਿਸ਼ਵ ਦੀ ਹੁਣ ਆਬਾਦੀ ਨੇ ਕਿੰਨਾ ਅੰਕ ਲੰਘਿਆ ਹੈ ?
ਉੱਤਰ-
6 ਬਿਲੀਅਨ ।

ਪ੍ਰਸ਼ਨ 28.
ਕੀ ਜਨਸੰਖਿਆ ਵਾਤਾਵਰਣ ਦੀ ਭਲਾਈ ਉੱਤੇ ਪ੍ਰਭਾਵ ਪਾਉਂਦੀ ਹੈ ?
ਉੱਤਰ-
ਹਾਂ, ਜਨਸੰਖਿਆ ਵਾਤਾਵਰਣ ਦੀ ਭਲਾਈ ਉੱਤੇ ਮਾੜੇ ਪ੍ਰਭਾਵ ਪਾਉਂਦੀ ਹੈ ।

PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2)

ਪ੍ਰਸ਼ਨ 29.
ਜਨਸੰਖਿਆ ਤੋਂ ਕੀ ਭਾਵ ਹੈ ?
ਉੱਤਰ-
ਕਿਸੇ ਵਿਸ਼ੇਸ਼ ਸਥਾਨ ਅਤੇ ਵਿਸ਼ੇਸ਼ ਸਮੇਂ ‘ਤੇ ਰਹਿਣ ਵਾਲੇ ਜੀਵਾਂ ਦੀ ਜਾਤੀ (Species) ਵੱਲੋਂ ਬਣਾਲੀ ਗਈ ਬਣਤਰ ਨੂੰ ਜਨਸੰਖਿਆ ਜਾਂ ਆਬਾਦੀ ਆਖਦੇ ਹਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
‘S’ ਰੂਪੀ ਅਤੇ ‘J’ ਰੂਪੀ ਵਾਧੇ ਦੀਆਂ ਵਕਰਾਂ ਵਿਚਲੇ ਅੰਤਰਾਂ ਨੂੰ ਸਾਰਨੀ ਦੇ ਰੂਪ ਵਿਚ ਦਰਸਾਓ ।
ਸਾਰਨੀ 14.1 ‘S’ ਰੂਪੀ ਅਤੇ J ਰੂਪੀ ਵਕਰਾਂ ਵਿਚ ਅੰਤਰ ।
ਉੱਤਰ-

S ਰੁਪੀ ਵਾਧਾ ਕਰ ‘J’ ਰੂਪੀ ਵਾਧਾ ਕਰ
1. ਇਸ ਵਕਰ ਦੇ ਤਿੰਨ ਪੜਾਅ ਹਨ ਜਿਵੇਂ ਕਿ ਨਾ ਧੀ ਹੋਣ ਵਾਲਾ ਆਰਥਿੰਕ ਪੜਾਅ, ਦਰਮਿਆਨਾ ਪੜਾਅ, ਜਿਸ ਵਿਚ ਵਾਧਾ ਬੜੀ ਤੇਜ਼ੀ ਨਾਲ ਹੁੰਦਾ ਹੈ ਅਤੇ ਅੰਤਿਮ ਪੜਾਅ, ਜਿੱਥੇ ਵਾਧਾ ਸਿਫ਼ਰ ਹੁੰਦਾ ਹੈ । ਭਾਵ ਵਾਧਾ ਹੋਣ ਤੋਂ ਰੁਕ ਜਾਂਦਾ ਹੈ । 1. ਇਸ ਵਕਰ ਦੇ ਵੀ ਤਿੰਨ ਪੜਾਅ ਹੀ ਹਨ । ਆਰਥਿੰਕ ਪੜਾਅ ਵਿਚ ਕੋਈ ਵਾਧਾ ਨਹੀਂ ਹੁੰਦਾ, ਦਰਮਿਆਨਾ ਪੜਾਅ ਵਿਚ ਵਾਧਾ ਤੇਜ਼ੀ ਨਾਲ ਹੁੰਦਾ ਹੈ ਅਤੇ ਅੰਤਿਮ ਪੜਾਅ ਵਿਚ ਵਾਧੇ ਅੰਦਰ ਖੜੋਤ ਯਕਦਮ ਆ ਜਾਂਦੀ ਹੈ । ਇਸ ਦੀ ਵਜ਼ਾ ਖਾਧ ਪਦਾਰਥਾਂ ਦੀ ਕਮੀ ਅਤੇ ਮ੍ਰਿਤੂ ਦਰ ਹਨ ।
2. ਵਾਧੇ ਦੇ ਅੰਤਿਮ ਪੜਾਅ ਵਿਚ ਨਵੇਂ ਬਣੇ ਸੈੱਲ ਦੀ ਸੰਖਿਆ ਮਰਨ ਵਾਲੇ ਸੈੱਲਾਂ ਦੇ ਬਰਾਬਰ ਹੀ ਹੁੰਦੀ ਹੈ । 2. ਵਾਧੇ ਦੇ ਅੰਤਿਮ ਪੜਾਅ ਵਿਚ ਵਾਧੇ ਦੇ ਰੁਕਣ ਦਾ ਕਾਰਨ ਭੋਜਨ ਦੀ ਸਪਲਾਈ ਦਾ ਬੰਦ ਹੋਣਾ ਹੈ ।
3. ਇਸ ਵਾਧੇ ਦਾ ਵਕਰ ਸੂਖਮ ਜੀਵਾਂ, ਪੌਦਿਆਂ ਅਤੇ ਪ੍ਰਾਣੀਆਂ ਉੱਪਰ ਲਾਗੂ ਹੁੰਦਾ ਹੈ । 3. ਇਹ ਵਕਰ ਕਈ ਪ੍ਰਕਾਰ ਦੇ ਸੂਖਮ-ਜੀਵਾਂ ਅਤੇ ਜਾਨਵਰਾਂ ਉੱਤੇ ਲਾਗੂ ਨਹੀਂ ਹੁੰਦਾ ।

ਪ੍ਰਸ਼ਨ 2.
ਤੁਸੀਂ ਨਿਰਭਰਤਾ (Dependency) ਅਨੁਪਾਤ ਨੂੰ ਕਿਸ ਤਰ੍ਹਾਂ ਪ੍ਰਗਟ ਕਰੋਗੇ ?
ਉੱਤਰ-
PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2) 1

ਪ੍ਰਸ਼ਨ 3.
ਅਜੋਕੇ ਸਮੇਂ ਵਿਚ ਮਨੁੱਖੀ ਜਨਸੰਖਿਆ ਵਿਚ ਏਨਾ ਵਾਧਾ ਕਿਸ ਤਰ੍ਹਾਂ ਹੋਇਆ, ਜਿਸ ਨੂੰ ਸੰਭਾਲਨਾ ਕਠਿਨ ਹੋ ਰਿਹਾ ਹੈ ? ਕੋਈ ਦੋ ਵਜ਼ਾ ਲਿਖੋ ।
ਜਾਂ
ਮਨੁੱਖੀ ਵਸੋਂ ਵਿਚ ਹੋਏ ਵਾਧੇ ਦੇ ਦੋ ਕਾਰਨ ਲਿਖੋ ।
ਉੱਤਰ-

  1. ਉਮਰ (ਆਯੂ) ਦੇ ਕਾਲ ਵਿਚ ਵਾਧਾ, ਜਨਸੰਖਿਆ ਦੇ ਧਮਾਕੇ ਲਈ ਜ਼ਿੰਮੇਵਾਰ ਹੈ ।
  2. ਡਾਕਟਰੀ ਸੁਵਿਧਾਵਾਂ ਅਤੇ ਸਰਜੀਕਲ (ਚੀਰ-ਫਾੜ) ਦੀਆਂ ਤਕਨੀਕਾਂ ਵਿਚ ਹੋਈ ਪ੍ਰਗਤੀ ਦੇ ਕਾਰਨ ਹਜ਼ਾਰਾਂ ਲੋਕਾਂ ਨੂੰ ਮਰਨ ਤੋਂ ਬਚਾਇਆ ਜਾਂਦਾ ਹੈ ।

ਪ੍ਰਸ਼ਨ 4.
ਵਾਧੇ ਦੀਆਂ ‘J’ ਰੂਪੀ ਅਤੇ ‘S’ ਰੂਪੀ ਵਕਰ ਕੀ ਦਰਸਾਉਂਦੀਆਂ ਹਨ ?
ਉੱਤਰ-
‘J’ ਰੂਪੀ ਵਕਰ-ਜਦੋਂ ਜਨਸੰਖਿਆ ਦੇ ਮੁਕਾਬਲੇ ਭੋਜਨ ਪਦਾਰਥਾਂ ਦੀ ਉਪਲੱਬਧੀ ਘੱਟ ਜਾਂਦੀ ਹੈ ਤਾਂ ਭੁੱਖਮਰੀ ਦੇ ਕਾਰਨ ਆਬਾਦੀ ਘੱਟ ਜਾਂਦੀ ਹੈ । ਅਜਿਹੀ ਹਾਲਤ ਵਿਚ ਵਾਧਾ ਕਰ ਅੰਗਰੇਜ਼ੀ ਦੇ J ਦੀ ਸ਼ਕਲ ਧਾਰਨ ਕਰ ਲੈਂਦਾ ਹੈ ।

‘S’ ਰੂਪੀ ਵਕਰ-ਜਦੋਂ ਆਬਾਦੀ ਦੇ ਵਿਚ ਕੋਈ ਵਾਧਾ ਨਹੀਂ ਹੁੰਦਾ ਅਤੇ ਮੌਜੂਦਾ ਵਸੋਂ ਨੂੰ ਵਾਤਾਵਰਣ ਝੱਲਣ ਦੇ ਸਮਰੱਥ ਹੋ ਜਾਂਦਾ ਹੈ ਤਾਂ ਵਕਰ ਅੰਗਰੇਜ਼ੀ ਦੇ ਅੱਖਰ “S’ ਦੀ ਸ਼ਕਲ ਧਾਰਨ ਕਰ ਲੈਂਦਾ ਹੈ । ‘S’ ਰੂਪੀ ਵਕਰ ਨੂੰ ਸਿਗਮੌਇਡ ਵਕਰ (Sigmoid Curve) ਵੀ ਆਖਦੇ ਹਨ ।

ਪ੍ਰਸ਼ਨ 5.
ਹੇਠ ਲਿਖਿਆਂ ਦਾ ਨਾਮਕਰਨ ਕਰੋ-
(i) ਵਿਗਿਆਨ ਦੀ ਉਹ ਸ਼ਾਖ ਜਿਸ ਦਾ ਸੰਬੰਧ ਮਨੁੱਖੀ ਵਸੋਂ ਨਾਲ ਹੈ ।
(ii) ਮੌਜੂਦਾ ਪਰਿਸਥਿਤੀਆਂ ਵਿਚ ਅਸਲੀ ਜਨਮ ਦਰ ।
(iii) ਮੌਜੂਦਾ ਪਰਿਸਥਿਤੀਆਂ ਵਿਚ ਮੌਤ ਦਰ ।.
(iv) ਕਿਸੇ ਵਿਸ਼ੇਸ਼ ਖੇਤਰ ਵਿਚ ਮੌਜੂਦ ਜਾਤੀ ਦੇ ਮੈਂਬਰਾਂ ਦੀ ਸੰਖਿਆ ਇਸ ਖੇਤਰ ਵਿਚ ਸਮੁੱਚੀ ਦੁਨੀਆਂ ਜਾਂ ਮਹਾਂਦੀਪ ਸ਼ਾਮਿਲ ਹਨ ।
(v) ਖੇਤਰ ਦੀ ਇਕਾਈ ਵਿਚ ਰਹਿਣ ਵਾਲੇ ਲੋਕਾਂ ਦੀ ਸੰਖਿਆ ।
ਉੱਤਰ-
(i) ਜਨਸੰਖਿਆ ਅੰਕੜਾ ਵਿਗਿਆਨ (ਡੀਮੋਗ੍ਰਾਫੀ)
(ii) ਜਨਮ ਦਰ (Natality rate)
(iii) ਮੌਤ ਦਰ,
(iv) ਜਨਸੰਖਿਆ
(v) ਵਲੋਂ ਸੰਘਣਤਾ ।

PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2)

ਪ੍ਰਸ਼ਨ 6.
ਹੇਠ ਲਿਖਿਆਂ ਦੇ ਨਾਮ ਦੱਸੋ ।
(i) ਕਿਸੇ ਵਸੋਂ ਵਿਚ ਮੌਤ ਦੇ ਕਾਰਨ, ਲਿੰਗ ਅਨੁਪਾਤ, ਆਯੂ ਗਰੁੱਪਾਂ ਆਦਿ ਕਾਰਨ ਉਤਪੰਨ ਹੋਏ ਪਰਿਵਰਤਨ ।
(ii) ਆਬਾਦੀ ਵਿਚ ਬਹੁਤ ਅਧਿਕ ਵਾਧਾ ।
(iii) ਨਰਾਂ ਵਿਚ ਜਣਨਸ਼ਕਤੀ ‘ਤੇ ਕੰਟਰੋਲ ਕਰਨ ਦੀ ਵਿਧੀ ।
(iv) ਮਾਦਾ (ਔਰਤਾਂ) ਵਿਚ ਜਨਸ਼ਕਤੀ ਨੂੰ ਕੰਟਰੋਲ ਕਰਨ ਦੀ ਵਿਧੀ ।
(v) ਕਿਸੇ ਵਸੋਂ ਵਿਚ ਜਨਮ ਦਰ ਅਤੇ ਮੌਤ ਦਰ ਵਿਚ ਅੰਤਰ ਦਰਸਾਉਣ ਵਾਲੇ ਪਦ (Term) ਦੀ ਵਰਤੋਂ ਕਰਨਾ ।
ਉੱਤਰ-
(i) ਜਨਸੰਖਿਆ ਇੰਡੈਕਸ
(ii) ਜਨਸੰਖਿਆ ਧਮਾਕਾ,
(iii) ਨਸਬੰਦੀ,
(iv) ਨਲਬੰਦੀ
(v) ਨਟੈਲਿਟੀ ।

ਪ੍ਰਸ਼ਨ 7.
ਮਨੁੱਖੀ ਵਸੋਂ ਦੇ ਹੋਏ ਵਾਧੇ ਦੋ ਪ੍ਰਾਇਮਰੀ ਕਾਰਨਾਂ ਦੇ ਨਾਮ ਦੱਸੋ ।
ਉੱਤਰ-

  1. ਮ੍ਰਿਤੂ ਦਰ ਵਿਚ ਆਈ ਕਮੀ,
  2. ਉਮਰਦਰਾਜੀ (Longavity),
  3. ਡਾਕਟਰੀ ਸਹੂਲਤਾਂ ਵਿੱਚ ਵਾਧਾ ਅਤੇ
  4. ਰੋਗਾਂ ਦੀ ਬਹੁਤ ਜ਼ਿਆਦਾ ਘਾਟ ।

ਪ੍ਰਸ਼ਨ 8.
ਜਨਮ ਦਰ ਨੂੰ ਘਟਾਉਣ ਦੇ ਲਈ ਕੀਤੇ ਜਾਂਦੇ ਉਪਾਵਾਂ ਬਾਰੇ ਲਿਖੋ ।
ਉੱਤਰ-

  1. ਜਣਨ ਕਰ ਸਕਣ ਵਾਲੇ ਆਯੂ ਗਰੁੱਪ ਦੇ ਮੈਂਬਰਾਂ ਵਿਚ ਛੋਟੇ ਪਰਿਵਾਰ ਦੀ ਮਹੱਤਤਾ ਬਾਰੇ ਜਾਗਰੂਕਤਾ ਅਤੇ ਵੱਧਦੀ ਹੋਈ ਆਬਾਦੀ ਦੇ ਦੁਸ਼ਟ ਪ੍ਰਭਾਵ ਬਾਰੇ ਜਾਣਕਾਰੀ ।
  2. ਵਿਆਹ ਦੀ ਉਮਰ ਵਿਚ ਕਾਨੂੰਨੀ ਤੌਰ ‘ਤੇ ਕੀਤਾ ਗਿਆ ਵਾਧਾ ।
  3. ਪਰਿਵਾਰ ਨਿਯੋਜਨ ਪ੍ਰੋਗਰਾਮਾਂ ਦੁਆਰਾ ਸੰਤਾਨ ਸੰਜਮ ਦੇ ਉਪਾਵਾਂ ਬਾਰੇ ਜਾਣਕਾਰੀ ।

ਪ੍ਰਸ਼ਨ 9.
ਵਿਆਹ ਕਰਾਉਣ ਦੀ ਕਾਨੂੰਨ ਤੌਰ ‘ਤੇ ਕਿੰਨੀ ਉਮਰ ਹੈ ?
ਉੱਤਰ-
ਲੜਕਿਆਂ ਦੇ ਲਈ 21 ਸਾਲ ਅਤੇ ਲੜਕੀਆਂ ਦੇ ਲਈ 18 ਸਾਲ ।

ਪ੍ਰਸ਼ਨ 10.
ਜਨਮ ਕੰਟਰੋਲ ਦੀਆਂ ਯੰਤਰਿਕ ਵਿਧੀਆਂ ਦੀ ਸੂਚੀ ਦਿਓ ।
ਉੱਤਰ-
ਨਿਰੋਧ ਦੀ ਵਰਤੋਂ ਡਾਇਆਕਾਮ ਅਤੇ ਬੱਚੇਦਾਨੀ ਦੇ ਮੂੰਹ ਅੱਗੇ ਫਿੱਟ ਕਰਨ ਵਾਲੀ ਟੋਪੀ (Cervical Cap) ਅਤੇ ਕਾਪਰ ਟੀ ਅਤੇ ਛੱਲੇ ਵਰਗੀਆਂ ਬੱਚੇਦਾਨੀ ਦੇ ਅੰਦਰ ਫਿਟ ਕਰਨ ਵਾਲੀਆਂ ਵਿਧੀਆਂ (Intra Uterine Devices) ਆਦਿ ।

ਪ੍ਰਸ਼ਨ 11.
ਜਨਮ ਕੰਟਰੋਲ ਗੋਲੀਆਂ (Birth Control Pills) ਜਨਮ ਕੰਟਰੋਲ ਵਿਚ ਕਿਸ ਤਰ੍ਹਾਂ ਸਹਾਇਤਾ ਕਰਦੀਆਂ ਹਨ ?
ਉੱਤਰ-
ਇਨ੍ਹਾਂ ਜਨਮ ਕੰਟਰੋਲ ਗੋਲੀਆਂ ਵਿਚ ਪ੍ਰੋਜੈਂਸਟਿਨ (Progestin) ਵਰਗੇ ਹਾਰਮੋਨਜ਼ (Hormones) ਹੁੰਦੇ ਹਨ, ਜਿਹੜੇ ਅੰਡੇਦਾਨੀ ਤੋਂ ਅੰਡੇ ਦੇ ਵਿਸਰਜਨ ਨੂੰ ਰੋਕਦੇ ਹਨ ।

PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2)

ਪ੍ਰਸ਼ਨ 12.
ਨਸਬੰਦੀ (Vasectomy) ਅਤੇ ਨਲਬੰਦੀ (Tubectomy) ਵਿੱਚ ਅੰਤਰ ਲਿਖੋ।
ਉੱਤਰ-
ਨਸਬੰਦੀ (Vasectomy) ਦੁਆਰਾ ਆਦਮੀਆਂ ਦੀਆਂ ਸ਼ੁਕਰਾਣੂ ਨਲੀਆਂ (Vasa deferentia) ਨੂੰ ਆਪ੍ਰੇਸ਼ਨ ਕਰਕੇ ਕੱਟ ਦਿੱਤਾ ਜਾਂਦਾ ਹੈ । ਜਦ ਕਿ ਨਲਬੰਦੀ (Tubectomy) ਵਿਚ ਔਰਤਾਂ ਦੀਆਂ ਫੈਲੋਪੀਅਨ ਨਲੀਆਂ (Fallopian tubes) ਨੂੰ ਆਪ੍ਰੇਸ਼ਨ ਦੁਆਰਾ ਕੱਟ ਦਿੱਤਾ ਜਾਂਦਾ ਹੈ ।

ਪ੍ਰਸ਼ਨ 13.
ਜਨਮ ਕੰਟਰੋਲ ਦੀਆਂ ਸਥਾਈ ਵਿਧੀਆਂ ਕਿਹੜੀਆਂ ਹਨ ?
ਉੱਤਰ-
ਨਰ (ਆਦਮੀ) ਨੂੰ ਪਤਾਲੂ ਕੱਢ ਕੇ ਜਾਂ ਨਸਬੰਦੀ ਕਰਕੇ ਬੇਪੈਦ ਕਰ ਦੇਣਾ । ਮਦੀਨਾਂ (ਔਰਤਾਂ) ਦਾ ਆਪ੍ਰੇਸ਼ਨ ਕਰਕੇ ਅੰਡਕੋਸ਼ ਨੂੰ ਕੱਢ ਦੇਣਾ ਅਤੇ ਨਲਬੰਦੀ ਦੁਆਰਾ ਫੈਲੋਪੀਅਨ ਨਲੀਆਂ ਨੂੰ ਕੱਟ ਦੇਣਾ ।

ਪ੍ਰਸ਼ਨ 14.
IUCD ਕੀ ਹਨ ? ਇਹ ਜਨਮ ਕੰਟਰੋਲ ਵਿਚ ਕਿਸ ਤਰ੍ਹਾਂ ਸਹਾਇਤਾ ਕਰਦੇ
ਹਨ ?
ਉੱਤਰ-
IUCD = Intra Uterine Contraceptive Devices)
ਇਹ ਵਿਧੀਆਂ, ਜਿਵੇਂ ਕਿ ਕਾਪਰ T, ਲੁਪ, ਸਪਰਿੰਗ ਵਾਲੇ ਛੱਲੇ ਅਤੇ ਕਮਾਨ ਸ਼ੀਲਡ (Bow Shield) ਵਰਗੀਆਂ ਜੁਗਤਾਂ ਔਰਤਾਂ ਦੀਆਂ ਬੱਚੇਦਾਨੀਆਂ (Uterus) ਵਿਚ ਫਿਟ ਕਰ ਦਿੱਤੀਆਂ ਜਾਂਦੀਆਂ ਹਨ । ਅਜਿਹਾ ਕਰਨ ਨਾਲ ਅੰਡੇ ਦਾ ਨਿਸ਼ੇਚਨ ਨਹੀਂ ਹੁੰਦਾ ਅਤੇ ਗਰਭ ਨਹੀਂ ਠਹਿਰਦਾ ।

ਪ੍ਰਸ਼ਨ 15.
ਪਰਿਵਾਰ ਨਿਯੋਜਨ ਦੇ ਤਰੀਕੇ ਲਿਖੋ ।
ਉੱਤਰ-
ਪਰਿਵਾਰ ਨਿਯੋਜਨ ਦੇ ਤਰੀਕੇ-

  1. ਜਵਾਨ ਮੁੰਡਿਆਂ ਅਤੇ ਕੁੜੀਆਂ ਦੀ ਦੇਰ ਨਾਲ ਸ਼ਾਦੀ ਹੈ ।
  2. ਲਿੰਗੀ ਕਿਰਿਆਵਾਂ ਵਲ ਖ਼ਿਆਲ ਜਾਣ ਨੂੰ ਘਟਾਉਣ ਦੇ ਮੰਤਵ ਨਾਲ ਦਿਲ-ਪਰਚਾਵੇ ਦੇ ਸਾਧਨਾਂ ਵਿੱਚ ਵਾਧਾ ਕਰਨਾ ।
  3. ਮਾਹਵਾਰੀ ਚੱਕਰ (Menstrual Cycle) ਤੋਂ 8ਵੇਂ ਤੋਂ 15 ਦਿਨਾਂ ਦੇ ਦਰਮਿਆਨ ਦੋਵੇਂ ਸੰਭੋਗ ਨਾ ਕਰਨ ।
  4. ਗਰਭ ਨਿਰੋਧ ਪਦਾਰਥਾਂ ਦੀ ਵਰਤੋਂ ।
  5. ਬੇ-ਪੈਦ ਕਰਨਾ (Sterilization) ।
  6. ਦਵਾਈਆਂ ਦੀ ਵਰਤੋਂ ।
  7. ਗਰਭਪਾਤ (Abortion) ।
  8. ਕੁੰਬੇ ਨੂੰ ਦੋ ਬੱਚਿਆਂ ਤਕ ਸੀਮਤ ਰੱਖਣਾ ।

ਪ੍ਰਸ਼ਨ 16.
ਜਨਸੰਖਿਆ ਵਾਧੇ ਦੇ ਕੋਈ ਦੋ ਮੁੱਖ ਕਾਰਨ ਲਿਖੋ ।
ਉੱਤਰ-
ਜਨਸੰਖਿਆ ਵਾਧੇ ਦੇ ਦੋ ਮੁੱਖ ਕਾਰਨ-

  • ਮੌਤ ਦਰ ਵਿਚ ਤੇਜ਼ੀ ਨਾਲ ਆਈ ਕਮੀ ਸੰਨ 1891 ਤੋਂ ਲੈ ਕੇ ਸੰਨ 1901 ਤਕ ਮੌਤ ਦੀ ਦਰ 4.4 ਪ੍ਰਤੀਸ਼ਤ ਸੀ ਜਿਹੜੀ 2001 ਤਕ ਘੱਟ ਕੇ ਕੇਵਲ 8.4% ਰਹਿ ਗਈ ।
  • ਉਮਰ ਵਿਚ ਵਾਧਾ-ਡਾਕਟਰੀ ਵਿਗਿਆਨ ਵਿਚ ਹੋਏ ਵਾਧੇ ਦੇ ਫਲਸਰੂਪ ਹੈਜ਼ਾ ਅਤੇ ਪਲੇਗ ਵਰਗੀਆਂ ਮਾਰੂ ਬੀਮਾਰੀਆਂ ਤੇ ਕੀਤਾ ਗਿਆ ਕੰਟਰੋਲ ਜਨਸੰਖਿਆ ਵਿਚ ਹੋਏ ਵਾਧੇ ਦਾ ਕਾਰਨ ਹੈ । ਇਸ ਨਿਯੰਤਰਨ ਦੀ ਵਜ਼ਾ ਆਧੁਨਿਕ ਅਸਰਦਾਰ ਦਵਾਈਆਂ ਅਤੇ ਅਪ੍ਰੇਸ਼ਨ ਕਰਨ ਦੇ ਆਧੁਨਿਕ ਤਰੀਕੇ ਕਾਫ਼ੀ ਹੱਦ ਤਕ ਜ਼ਿੰਮੇਵਾਰ ਹਨ ।

PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2)

ਪ੍ਰਸ਼ਨ 17.
ਭਾਰਤ ਦੀ ਮਨੁੱਖੀ ਜਨਸੰਖਿਆ ‘ਤੇ ਨੋਟ ਲਿਖੋ । ਵੱਧਦੀ ਹੋਈ ਜਨਸੰਖਿਆ ਦਾ ਸਾਡੇ ਦੇਸ਼ ਉੱਤੇ ਕੀ ਪ੍ਰਭਾਵ ਹੈ ?
ਉੱਤਰ-
ਭਾਰਤ ਦੀ ਜਨਸੰਖਿਆ-ਦੁਨੀਆਂ ਭਰ ਦੀ ਵਸੋਂ ਦੇ ਮੁਕਾਬਲੇ ਭਾਰਤ ਦੀ ਵਸੋਂ ਦੁਨੀਆਂ ਦੀ ਵਸੋਂ ਦਾ 17% ਹੈ । ਜਦਕਿ ਭਾਰਤ ਦਾ ਕੁੱਲ ਖੇਤਰਫਲ (ਵਿਸ਼ਵ ਦੇ ਮੁਕਾਬਲੇ) ਕੇਵਲ 2.4% ਹੀ ਹੈ । ਭਾਰਤ ਦੀ ਕੁੱਲ ਵਸੋਂ ਦਾ 73% ਭਾਗ ਪਿੰਡਾਂ ਵਿੱਚ ਰਹਿ ਰਿਹਾ ਹੈ । ਸਾਡੇ ਸ਼ਹਿਰਾਂ ਦੀ ਵਸੋਂ ਤਕਰੀਬਨ 27% ਹੈ ।

ਸੰਨ 1921 ਵਿਚ ਭਾਰਤ ਦੀ ਆਬਾਦੀ 25 ਕਰੋੜ ਹੀ ਸੀ ਜਿਹੜੀ ਸੰਨ 1991 ਤਕ ਵੱਧ ਕੇ 84 ਕਰੋੜ ਹੋ ਗਈ ਅਤੇ ਸੰਨ 2001 ਦੀ ਜਨਗਣਨਾ ਦੇ ਅਨੁਸਾਰ ਇਹ ਆਬਾਦੀ 103 ਕਰੋੜ ਹੋ ਗਈ ਅਤੇ 2011 ਵਿਚ ਕੀਤੀ ਗਈ ਮਰਦਮ ਸੁਮਾਰੀ ਦੇ ਅਨੁਸਾਰ ਇਹ ਆਬਾਦੀ 1 ਅਰਬ ਤੋਂ ਵੱਧ ਹੋ ਗਈ ਹੈ ।

ਅਧਿਕ ਆਬਾਦੀ ਦੇ ਨਤੀਜੇ-

  1. ਕੁਦਰਤੀ ਸਾਧਨਾਂ ਦੀ ਵੱਧਦੀ ਹੋਈ ਘਾਟ ।
  2. ਵਾਤਾਵਰਣ ਦੇ ਪ੍ਰਦੂਸ਼ਣ ਵਿੱਚ ਵਾਧਾ ।
  3. ਆਰਥਿਕ ਅਤੇ ਸਮਾਜੀ ਸਮੱਸਿਆਵਾਂ ਦਾ ਪੈਦਾ ਹੋਣਾ ।
  4. ਘਰੇਲੂ ਅਤੇ ਦੇਸ਼ ਦੀ ਪੱਧਰ ਤੇ ਸਮੱਸਿਆਵਾਂ ਦੀ ਉਤਪੱਤੀ ।
  5. ਬੇਰੋਜ਼ਗਾਰੀ ਵਿੱਚ ਵਾਧਾ ।
  6. ਜੀਅ ਪ੍ਰਤੀ ਆਮਦਨੀ ਦਾ ਘੱਟ ਜਾਣਾ ।
  7. ਜੀਵਨ ਦੀਆਂ ਲੋੜਾਂ ਦੀ ਪ੍ਰਾਪਤੀ ਵਿੱਚ ਔਕੜਾਂ । ‘
  8. ਗ਼ਰੀਬੀ ।
  9. ਖਾਧ ਪਦਾਰਥਾਂ ਦੀ ਘਾਟ ।
  10. ਸਿੱਖਿਆ ਦੇ ਸਟੈਂਡਰਡ ਵਿੱਚ ਨਿਘਾਰ ।
  11. ਕੀਮਤਾਂ ਵਿੱਚ ਵਾਧਾ ।
  12. ਉਰਜਾ ਸੰਕਟ ।

ਪ੍ਰਸ਼ਨ 18.
ਵੱਧਦੀ ਹੋਈ ਆਬਾਦੀ ਨਾਲ ਹੋਣ ਵਾਲੀਆਂ ਦੋ ਹਾਨੀਆਂ ਲਿਖੋ ।
ਉੱਤਰ-
ਵੱਧਦੀ ਆਬਾਦੀ ਨਾਲ ਹੋਣ ਵਾਲੀਆਂ ਹਾਨੀਆਂ ।

  1. ਖਾਧ ਪਦਾਰਥਾਂ ਦੀ ਘਾਟ ।
  2. ਮਕਾਨ ਉਸਾਰੀ ਲਈ ਜ਼ਮੀਨ ਦੀ ਘੱਟ ਉਪਲੱਬਧੀ ।
  3. ਬੇਰੋਜ਼ਗਾਰੀ ।
  4. ਪ੍ਰਤੀ ਜੀਅ ਆਮਦਨੀ ਵਿੱਚ ਕਮੀ ਆਉਂਦੀ ਹੈ ।
  5. ਵੱਧਦੀ ਹੋਈ ਆਬਾਦੀ ਦੇ ਕਾਰਨ ਪਰਿਸਥਿਤਕੀ ਅਵਸਥਾ ਦਾ ਪਤਨ ਹੁੰਦਾ ਹੈ ।
  6. ਸਾਫ਼-ਸਫ਼ਾਈ ਦੀ ਅਵਸਥਾ ‘ਤੇ ਦੁਸ਼ਟ ਪ੍ਰਭਾਵ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਜਨਸੰਖਿਆ ਨੂੰ ਪਰਿਭਾਸ਼ਿਤ ਕਰੋ । ਜਨਸੰਖਿਆ ਦੇ ਅਧਿਐਨ ਦੇ ਕੀ ਉਦੇਸ਼ ਹਨ ?
ਉੱਤਰ-
ਜਨਸੰਖਿਆ (Population) – ਕਿਸੇ ਵਿਸ਼ੇਸ਼ ਖੇਤਰ ਵਿਚ ਕਿਸੇ ਜਾਤੀ ਦੇ ਮੈਂਬਰਾਂ ਦੀ ਮੌਜੂਦ ਸਮੁੱਚੀ ਸੰਖਿਆ ਨੂੰ ਵਸੋਂ ਜਾਂ ਆਬਾਦੀ ਆਖਦੇ ਹਨ । ਜਨਸੰਖਿਆ ਦੇ ਮੈਂਬਰਾਂ ਵਿਚ ਕਈ ਸਾਂਝਾਂ ਹੁੰਦੀਆਂ ਹਨ ਜਿਵੇਂ ਕਿ ਸਾਂਝੇ ਲੱਛਣ, ਸਾਂਝਾ ਜੀਨ ਸੰਗ੍ਰਹਿ ਅਤੇ ਇਹ ਮੈਂਬਰ ਆਪਸ ਵਿਚ ਨਸਲ ਕਸ਼ੀ (Breeding) ਕਰਕੇ ਜਣਨ ਸਮਰੱਥਾ ਵਾਲੀ ਔਲਾਦ ਪੈਦਾ ਕਰਦੇ ਹਨ ।

ਜਨਸੰਖਿਆ ਦੇ ਅਧਿਐਨ ਦਾ ਉਦੇਸ਼ (Aim of Population Study) – ਮਨੁੱਖ ਜਾਤੀ ਦੀ ਸੰਖਿਆ ਵਿਚ ਚੌਕਾ ਦੇਣ ਵਾਲੇ ਵਾਧੇ ਨੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ । ਇਸ ਲਈ ਜਨਸੰਖਿਆ ਸੰਬੰਧੀ ਸਿੱਖਿਆ ਦੇਣਾ ਬੜਾ ਜ਼ਰੂਰੀ ਹੋ ਗਿਆ ਹੈ । ਇਸ ਸਮੱਸਿਆ ਬਾਰੇ ਜਾਣਕਾਰੀ ਦੇਣ ਦੇ ਮੰਤਵ ਨਾਲ ਪਰਿਵਾਰ ਨਿਯੋਜਨ ਨੂੰ ਸਕੂਲਾਂ ਅਤੇ ਕਾਲਜਾਂ ਦੇ ਪਾਠਕ੍ਰਮ ਵਿਚ ਸ਼ਾਮਿਲ ਕੀਤਾ ਗਿਆ ਹੈ । ਜਨਸੰਖਿਆ ਬਾਰੇ ਸਿੱਖਿਆ ਦੇਣ ਦੇ ਮੰਤਵ ਇਹ ਹਨ-

  1. ਕੰਟਰੋਲ ਰਹਿਤ ਵਸੋਂ ਵਿਚ ਵਾਧੇ ਦੇ ਨੁਕਸਾਨ, ਅੰਤ ਵਿਚ ਨਿਕਲਣ ਵਾਲੇ ਸਿੱਟੇ, ਕੁਦਰਤੀ ਸਾਧਨਾਂ ਦੇ ਸਰੋਤਾਂ ਦਾ ਨੁਕਸ5 ਅਤੇ ਸਖਣਾਪਨ ਅਤੇ ਜਾਤੀਆਂ ਦੇ ਅਲੋਪ ਹੋਣ ਦੇ ਨਤੀਜਿਆਂ ਬਾਰੇ ਜਾਣਕਾਰੀ ਦੇਣਾ ।
  2. ਜਨਸੰਖਿਆ ਦੇ ਘਟਾਉਣ ਦੇ ਕਾਰਨ ਜੈਵ ਵਿਭਿੰਨਤਾ ਨੂੰ ਪਹੁੰਚਣ ਵਾਲੇ ਲਾਭ ।
  3. ਛੋਟੇ ਪਰਿਵਾਰ ਦੇ ਫਾਇਦੇ ਅਤੇ ਵੱਡੇ ਪਰਿਵਾਰ ਦੇ ਨੁਕਸਾਨ ।
  4. ਜਨਸੰਖਿਆ ਦਾ ਵਾਧਾ, ਵੰਡ ਅਤੇ ਘਣਤਾ ।
  5. ਜਨਸੰਖਿਆ ਦਾ ਜੀਵਨ ਸ਼ੈਲੀ ਨਾਲ ਸੰਬੰਧ ।

ਪ੍ਰਸ਼ਨ 2.
ਜਨ-ਅੰਕੜਾ ਵਿਗਿਆਨ (Demography) ਦੇ ਪੱਖਾਂ ਦੀ ਵਿਆਖਿਆ ਕਰੋ ।
ਉੱਤਰ-
ਜਨ-ਅੰਕੜਾ ਵਿਗਿਆਨ (Demography) – ਮਨੁੱਖੀ ਵਸੋਂ ਦੇ ਵਿਗਿਆਨ ਅਧਿਐਨ ਨੂੰ ਜਨ-ਅੰਕੜਾ ਵਿਗਿਆਨ ਜਾਂ ਡੀਮੋਗੈਫੀ ਆਖਦੇ ਹਨ । ਇਸ ਅਧਿਐਨ ਦਾ ਨਿਮਨਲਿਖਿਤ ਸੰਬੰਧ ਹੈ-

  1. ਜਨਸੰਖਿਆ ਵਿਚ ਹੋਈਆਂ ਤਬਦੀਲੀਆਂ, ਜਿਵੇਂ ਕਿ ਵਸੋਂ ਵਿਚ ਹੋਇਆ ਵਾਧਾ ਜਾਂ ਆਈ ਕਮੀ ।
  2. ਆਬਾਦੀ ਦੀ ਬਣਤਰ ਵਿਚਲੇ ਆਯੂ ਗਰੁੱਪ, ਲਿੰਗ ਅਨੁਪਾਤ ।
  3. ਜਨਸੰਖਿਆ ਦੀ ਸਪੇਸ (ਥਾਂ) ਵਿਚ ਵੰਡ ।

ਜਨ-ਅੰਕੜਾ ਵਿਗਿਆਨ ਦਾ ਅਧਿਐਨ ਮਰਦਮ ਸ਼ੁਮਾਰੀ (Census) ਦੁਆਰਾ ਕੀਤਾ ਜਾਂਦਾ ਹੈ । ਇਸ ਵਿਚ ਪੈਦਾ ਹੋਏ ਬੱਚਿਆਂ ਦਾ ਰਜਿਸਟ੍ਰੇਸ਼ਨ ਅਤੇ ਮਰਨ ਵਾਲਿਆਂ ਦੇ ਨਾਮ ਰਜਿਸਟਰ ਕੀਤੇ ਜਾਂਦੇ ਹਨ ।

ਪ੍ਰਸ਼ਨ 3.
ਜਨਸੰਖਿਆ ਘਣਤਾ (Population density) ਤੋਂ ਕੀ ਭਾਵ ਹੈ ? ਜਨਸੰਖਿਆ ਦੀ ਉੱਚੀ ਸੰਘਣਤਾ ਦੇ ਕੀ ਨਤੀਜੇ ਹਨ ?
ਉੱਤਰ-
ਜਨਸੰਖਿਆ ਘਣਤਾ (Population density) – ਕਿਸੇ ਜਾਤੀ ਦੇ ਵਿਅਕਤੀਆਂ ਦੀ ਕਿਸੇ ਖੇਤਰ ਜਾਂ ਆਇਤਨ (Volume) ਦੀ ਪ੍ਰਤੀ ਇਕਾਈ ਵਿਚ ਮੌਜੂਦ ਮੈਂਬਰਾਂ ਦੀ ਸੰਖਿਆ ਨੂੰ ਵਸੋਂ ਸੰਘਣਤਾ ਆਖਦੇ ਹਨ । ਭਾਵ ਇਕ ਵਰਗ ਕਿਲੋਮੀਟਰ ਵਿਚ ਕਿੰਨੇ ਵਿਅਕਤੀ ਰਹਿ ਰਹੇ ਹਨ ਜਾਂ ਵਣ ਦੇ ਪ੍ਰਤੀ ਏਕੜ ਰਕਬੇ ਵਿਚ ਕਿੰਨੇ ਦਰੱਖ਼ਤ ਮੌਜੂਦ ਹਨ । ਮੌਜੂਦ ਵਿਅਕਤੀਆਂ ਦੀ ਕੁੱਲ ਸੰਖਿਆ ਨੂੰ ਅੰਗਰੇਜ਼ੀ ਦੇ ਅੱਖਰ ‘N’ ਦੁਆਰਾ ਦਰਸਾਇਆ ਜਾਂਦਾ ਹੈ ਜਦਕਿ ਥਾਂ (Space) ਦੀ ਇਕਾਈ (Unit) ਨੂੰ ਦਰਸਾਉਣ ਲਈ ਅੰਗਰੇਜ਼ੀ ਦੇ ਅੱਖਰ ‘S’ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ‘D’ ਜਨਸੰਖਿਆ) ਦੀ ਸੰਘਣਤਾ ਜਾਣਨ ਦੇ ਲਈ ਵਰਤਿਆ ਜਾਂਦਾ ਸੂਤਰ ਇਹ ਹੈ-
PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2) 2
ਉਚੇਰੀ ਜਨਸੰਖਿਆ ਘਣਤਾ ਦੇ ਨਤੀਜੇ (Consequences of higher population density-ਜੇਕਰ ਕਿਸੇ ਦੇਸ਼ ਦੀ ਜਨਸੰਖਿਆ ਘਣਤਾ ਵੱਧ ਜਾਵੇ ਤਾਂ ਇਸ ਦੇ ਜਿਹੜੇ ਨਤੀਜੇ ਹੁੰਦੇ ਹਨ, ਉਹ ਹੇਠਾਂ ਦਿੱਤੇ ਜਾਂਦੇ ਹਨ-

  1. ਜੀਅ-ਪ੍ਰਤੀ ਆਮਦਨ ਹੇਠਾਂ ਆ ਜਾਂਦੀ ਹੈ ਭਾਵ ਘੱਟ ਜਾਂਦੀ ਹੈ ।
  2. ਪਾਣੀ, ਲੱਕੜੀ, ਈਂਧਨ ਆਦਿ ਵਰਗੇ ਪਦਾਰਥ ਘੱਟ ਜਾਂਦੇ ਹਨ ।
  3. ਲੋਕਾਂ ਦੀ ਆਮ ਸਿਹਤ ਵਿਚ ਗਿਰਾਵਟ ਆ ਜਾਂਦੀ ਹੈ ।

ਕਿਸੇ ਦੇਸ਼ ਦੀ ਜ਼ਿਆਦਾ ਆਬਾਦੀ ਉਸ ਦੇਸ਼ ਦੀ ਘਰਾਂ ਵਿਚ ਬੱਚਿਆਂ ਦੀ ਸੰਖਿਆ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਜੀਵਨ ਸ਼ੈਲੀ ਵਿਚ ਨਿਘਾਰ ਆ ਜਾਂਦਾ ਹੈ ।

PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2)

ਪ੍ਰਸ਼ਨ 4.
ਪਰਿਵਾਰ ਨਿਯੋਜਨ Family Planning) ਕੀ ਹੈ ? ਪਰਿਵਾਰ ਨਿਯੋਜਨ ਦੀਆਂ ਵਿਧੀਆਂ ਨੂੰ ਸੂਚੀਬੱਧ ਕਰੋ । .
ਉੱਤਰ-
ਪਰਿਵਾਰ ਨਿਯੋਜਨ (Family Planning) – ਪਰਿਵਾਰ ਨਿਯੋਜਨ ਜਾਂ ਪਰਿਵਾਰ ਭਲਾਈ ਪ੍ਰੋਗਰਾਮ ਦਾ ਮੁੱਖ ਉਦੇਸ਼ ਅੰਡੇ (Ovum) ਦੇ ਨਿਸ਼ੇਚਨ (Fertilization) ਨੂੰ ਰੋਕਣਾ ਹੈ ਤਾਂ ਜੋ ਵੱਧਦੀ ਹੋਈ ਵਸੋਂ ਨੂੰ ਕਈ ਤਰ੍ਹਾਂ ਦੀ ਵਿਧੀਆਂ, ਜਿਵੇਂ ਕਿ ਗਰਭ ਨਿਰੋਧਕਾਂ ਦੀ ਵਰਤੋਂ (Contraceptics), ਬੱਚੇਦਾਨੀ ਦੇ ਅੰਦਰ ਰੱਖੀਆਂ ਜਾਣ ਵਾਲੀਆਂ ਜੁਗਤਾਂ (IUCD), ਨਸਬੰਦੀ ਅਤੇ ਨਲਬੰਦੀ ਨਾਲ ਰੋਕਿਆ ਜਾ ਸਕੇ ! ਗਰਭ ਨੂੰ ਰੋਕਣ ਦੇ ਵਾਸਤੇ ਲੁਪ ਅਤੇ ਸਪਰਿੰਗ ਵਾਲੇ ਛੱਲੇ ਵੀ ਵਰਤੇ ਜਾਂਦੇ ਹਨ । ਆਦਮੀਆਂ ਵਿਚ ਨਸਬੰਦੀ ਕਰਕੇ ਸ਼ੁਕਰਾਣੁ ਨਲੀਆਂ ਨੂੰ ਕੱਟ ਕੇ ਬੰਨ੍ਹ ਦਿੱਤਾ ਜਾਂਦਾ ਹੈ ਅਤੇ ਇਸੇ ਹੀ ਤਰ੍ਹਾਂ ਔਰਤਾਂ ਦੀਆਂ ਫੈਲੋਪੀਅਨ ਨਲੀਆਂ ਨੂੰ ਆਪੇਸ਼ਨ ਦੁਆਰਾ ਕੱਟ ਕੇ ਬੰਨ੍ਹ ਦਿੱਤਾ ਜਾਂਦਾ ਹੈ । ਇਸ ਵਿਧੀ ਨੂੰ ਨਲਬੰਦੀ ਆਖਦੇ ਹਨ । ਪਰਿਵਾਰ ਭਲਾਈ ਦੇ ਲਈ ਜਿਹੜੇ ਵੀ ਤਰੀਕੇ ਵਰਤੇ ਜਾਣ, ਇਹ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਕਿ ਸੰਬੰਧਿਤ ਵਿਅਕਤੀ ਦੀ ਸਿਹਤ ਉੱਤੇ ਮਾੜੇ ਪ੍ਰਭਾਵ ਨਾ ਪੈਣ ।

ਭਾਰਤ ਵਿਚ ਪਰਿਵਾਰ ਭਲਾਈ ਦੇ ਪ੍ਰੋਗਰਾਮ ਅਪਨਾਉਣ ਨਾਲ ਵਸੋਂ ਦੇ ਵਾਧੇ ਵਿਚ ਕੁੱਝ ਸੀਮਾ ਤਕ ਘਾਟ ਆਈ ਹੈ । ਜਿਹੜੇ ਲੋਕ ਪਰਿਵਾਰ ਨਿਯੋਜਨ ਨੂੰ ਅਪਣਾਉਂਦੇ ਹਨ, ਸਰਕਾਰ ਵੱਲੋਂ ਉਨ੍ਹਾਂ ਨੂੰ ਕੁੱਝ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ ।

ਪਰਿਵਾਰ ਨਿਯੋਜਨ ਦੇ ਤਰੀਕੇ (Ways of Family Planning)-

  1. ਯੁਵਕਾਂ ਨੂੰ ਵਿਆਹ ਦੇਰ ਨਾਲ ਕਰਾਉਣਾ ਚਾਹੀਦਾ ਹੈ ।
  2. ਮਨਪ੍ਰਚਾਵੇ ਦੇ ਸਾਧਨਾਂ ਵਿਚ ਵਾਧਾ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਯੁਵਕਾਂ ਦਾ ਲਿੰਗ ਵਲੋਂ ਧਿਆਨ ਹਟਾਇਆ ਜਾ ਸਕੇ ।
  3. ਦੰਪਤੀ ਨੂੰ ਸੁਰੱਖਿਅਤ ਸਮੇਂ ਵਿਚ ਹੀ ਸੰਭੋਗ ਕਰਨਾ ਚਾਹੀਦਾ ਹੈ । ਇਹ ਸੁਰੱਖਿਅਤ ਸਮਾਂ ਮਾਹਵਾਰੀ ਚੱਕਰ ਦੇ ਸ਼ੁਰੂ ਹੋਣ ਤੋਂ ਲੈ ਕੇ 8-18 ਦਿਨਾਂ ਦੇ ਦਰਮਿਆਨ ਹੁੰਦਾ ਹੈ ।
  4. ਗਰਭ ਨਿਰੋਧਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ ।
  5. ਗਰਭ ਰੋਕਣ ਦੇ ਵਾਸਤੇ ਦਵਾਈਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ।
  6. ਗਰਭ ਗਿਰਾਉਣਾ (ਗਰਭ ਪਾਤ) ।
  7. ਦੋ ਬੱਚਿਆਂ ਤਕ ਹੀ ਸੀਮਿਤ ਰਹਿਣਾ ਚਾਹੀਦਾ ਹੈ ।
  8. ਅਸੀਂ ਦੋ ਸਾਡੇ ਦੋ ਦੇ ਨਾਅਰੇ ਨੂੰ ਅਪਣਾਉਣਾ ਚਾਹੀਦਾ ਹੈ ।

ਪ੍ਰਸ਼ਨ 5.
ਜਨਸੰਖਿਆ ਵਿਸਫੋਟ (Population explosion) ਕੀ ਹੈ ? ਇਸਦੇ ਕਾਰਨਾਂ ਅਤੇ ਅਸਰਾਂ ‘ਤੇ ਚਰਚਾ ਕਰੋ !
ਉੱਤਰ-
ਜਨਸੰਖਿਆ ਧਮਾਕਾ/ਜਨਸੰਖਿਆ ਵਿਸਫੋਟ (Pollution explosion)-ਵੀਹਵੀਂ ਸ਼ਤਾਬਦੀ ਵਿੱਚ ਮਨੁੱਖੀ ਵਸੋਂ/ਆਬਾਦੀ ਵਿੱਚ ਹੈਰਾਨੀਜਨਕ ਵਾਧਾ ਹੋਇਆ ਹੈ । ਸੰਨ 1950 ਤੋਂ ਲੈ ਕੇ ਸੰਨ 1990 ਦੇ 40 ਸਾਲਾਂ ਦੇ ਵਕਫੇ ਦੇ ਦੌਰਾਨ ਵਿਸ਼ਵ ਭਰ ਦੀ ਆਬਾਦੀ 5 ਬਿਲੀਅਨ ਦੇ ਅੰਕ ਨੂੰ ਪਾਰ ਕਰ ਗਈ ਹੈ ਅਤੇ ਵਸੋਂ ਵਿੱਚ ਹਰ ਵਰਸ਼ ਹੋਣ ਵਾਲੇ ਵਾਧੇ ਦੀ ਦਰ 92 ਮਿਲੀਅਨ ਹੈ ਭਾਵ ਹਰ ਸਾਲ ਇਕ ਨਵਾਂ ਮੈਕਸੀਕੋ (Mexico) ਪੈਦਾ ਹੋ ਜਾਂਦਾ ਹੈ । ਸੰਨ 2000 ਵਿਚ ਵਿਸ਼ਵ ਦੀ ਆਬਾਦੀ 6.3 ਬਿਲੀਅਨ ਹੋ ਗਈ ਹੈ ਅਤੇ ਇਸ ਅਨੁਸਾਰ ਲਗਾਏ ਜਾ ਰਹੇ ਹਨ ਕਿ ਆਉਣ ਵਾਲੇ 100 ਸੌ ਸਾਲਾਂ ਵਿਚ ਇਹ ਜਨਸੰਖਿਆ 4 ਗੁਣਾ (4 times) ਹੋ ਜਾਵੇਗੀ । ਮਨੁੱਖੀ ਜਨਸੰਖਿਆ ਵਿਚ ਹੋ ਰਹੇ ਇਸ ਚਿੰਤਾਜਨਕ ਵਾਧੇ ਨੂੰ ਜਨਸੰਖਿਆ ਵਿਸਫੋਟ ਜਾਂ ਜਨਸੰਖਿਆ ਧਮਾਕਾ ਆਖਿਆ ਜਾਂਦਾ ਹੈ ।

ਕਾਰਨ (Causes)-

  1. ਬੀਮਾਰੀਆਂ ਉੱਤੇ ਵਿਜੈ
  2. ਭੋਜਨ ਦੀ ਉਤਪੱਤੀ ਅਤੇ ਚੰਗੀ ਵੰਡ
  3. ਬੱਚਿਆਂ ਦਾ ਨਿਯੰਤਰਣ ਰਹਿਤ ਜਨਮ

ਪ੍ਰਭਾਵ (Effects)

  1. ਸਿੱਖਿਆ ‘ਤੇ ਦੁਸ਼ਟ ਪ੍ਰਭਾਵ
  2. ਸੀਮਿਤ ਕੁਦਰਤੀ ਸਾਧਨਾਂ ਦਾ ਸਖਣਿਆਉਣਾ ਅਤੇ ਸ਼ੋਸ਼ਣ
  3. ਵਾਤਾਵਰਣ ਦਾ ਪਤਨ
  4. ਨਵਿਆਉਣ ਸਾਧਨਾਂ ਦੀ ਹਾਨੀ
  5. ਹਵਾ, ਪਾਣੀ ਤੇ ਮਿੱਟੀ ਪ੍ਰਦੂਸ਼ਣ
  6. ਜ਼ਹਿਰੀਲੇ ਪਦਾਰਥਾਂ ਦੀ ਉਤਪੱਤੀ ਆਦਿ ।

PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2)

ਪ੍ਰਸ਼ਨ 6.
ਮਨੁੱਖ ਜਾਤੀ ਦੀ ਵਧਦੀ ਹੋਈ ਆਬਾਦੀ ਦੇ ਪ੍ਰਭਾਵਾਂ ‘ਤੇ ਚਰਚਾ ਕਰੋ ।
ਉੱਤਰ-
ਵੱਧਦੀ ਹੋਈ ਆਬਾਦੀ ਦੇ ਕਾਰਨ ਕਿਸੇ ਵੀ ਦੇਸ਼ ਦੀਆਂ ਆਰਥਿਕ ਅਤੇ ਸਮਾਜਿਕ ਕਠਿਨਾਈਆਂ ਪੈਦਾ ਹੋ ਜਾਂਦੀਆਂ ਹਨ ।

ਵੱਧਦੀ ਹੋਈ ਜਨਸੰਖਿਆ ਦੇ ਮਾੜੇ ਪ੍ਰਭਾਵ ਸਿਰਫ਼ ਕਿਸੇ ਦੇਸ਼ ਦੇ ਉੱਪਰ ਹੀ ਪੈਂਦੇ, ਸਗੋਂ ਘਰੇਲੂ ਸਮੱਸਿਆਵਾਂ ਵੀ ਉਤਪੰਨ ਹੋ ਜਾਂਦੀਆਂ ਹਨ । ਵੱਧਦੀ ਹੋਈ ਆਬਾਦੀ ਦੇ ਕਾਰਨ ਹਰ ਪ੍ਰਕਾਰ ਦੇ ਖੇਤਰਾਂ ’ਤੇ ਦੁਸ਼ਟ ਪ੍ਰਭਾਵ ਪੈਂਦੇ ਹਨ । ਪ੍ਰਤੀ ਜੀ ਆਮਦਨੀ ਵੀ ਘੱਟ ਜਾਂਦੀ ਹੈ । ਸੰਖਿਆ ਵਿੱਚ ਨਿਘਾਰ ਆ ਜਾਂਦਾ ਹੈ, ਪ੍ਰਦੂਸ਼ਣ ਅਤੇ ਬੇਰੋਜ਼ਗਾਰੀ ਵਿੱਚ ਵਾਧਾ ਹੁੰਦਾ ਹੈ । ਜ਼ੁਰਮ ਵੱਧ ਜਾਂਦੇ ਹਨ ।

ਵੱਧਦੀ ਹੋਈ ਆਬਾਦੀ ਦੇ ਕਾਰਨ ਪੈਦਾ ਹੋਣ ਵਾਲੇ ਮਾੜੇ ਪ੍ਰਭਾਵ ਇਸ ਪ੍ਰਕਾਰ ਹਨ-

  • ਥਾਂ (Space) – ਵੱਧਦੀ ਹੋਈ ਜਨਸੰਖਿਆ ਦੇ ਰਹਿਣ ਵਾਸਤੇ ਥਾਂ ਦੀ ਉਪਲੱਬਧੀ ਕਰਨ ਦੇ ਲਈ ਜ਼ਰਾਇਤੀ ਜ਼ਮੀਨ ‘ਤੇ ਮਕਾਨ ਉਸਾਰੀ ਕਰਨੀ ਪੈਂਦੀ ਹੈ । ਵਣ ਕੱਟਣੇ ਪੈਂਦੇ ਹਨ । ਵਣਾਂ ਦੇ ਨਸ਼ਟ ਹੋਣ ਨਾਲ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਅਤੇ ਗੁੰਝਲਾਂ ਜਿਵੇਂ ਕਿ ਜਲ-ਚੱਕਰ ਵਿਚ ਕਮੀ, ਭੋਂ-ਮੂਰਨ ਆਦਿ ਪੈਦਾ ਹੋ ਜਾਂਦੀਆਂ ਹਨ ।
  • ਖਾਧ ਪਦਾਰਥਾਂ ਦੀ ਸਪਲਾਈ (Food Supply)ਵੱਧਦੀ ਹੋਈ ਜਨਸੰਖਿਆ ਦੇ ਢਿੱਡ ਭਰਨ ਦੇ ਲਈ ਭੋਜਨ ਦੀ ਉਤਪੱਤੀ ਦੀ ਦੇਰ ਉਸ ਦਰ ‘ਤੇ ਨਹੀਂ ਹੁੰਦੀ, ਜਿਸ ਦਰ ‘ਤੇ ਆਬਾਦੀ ਵੱਧਦੀ ਹੈ | ਇਸ ਘਾਟ ਦੇ ਕਾਰਨ ਲੋਕ ਵਿਸ਼ੇਸ਼ ਕਰਕੇ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੇ ਹਨ । ਲੋਕ ਦੁਰਬਲ ਹੋਣ ਦੇ ਨਾਲ-ਨਾਲ ਉਹਨਾਂ ਅੰਦਰ ਖੂਨ ਦੀ ਘਾਟ ਵੀ ਪੈਦਾ ਹੋ ਜਾਂਦੀ ਹੈ ।
  • ਬੇਰੋਜ਼ਗਾਰੀ (Unemployment) – ਬਹੁਤੇ ਲੋਕ ਨੌਕਰੀ ਦੇ ਘੱਟ ਮੌਕੇ ਹੋਣ ਦੇ ਕਾਰਨ, ਬੇਰੋਜ਼ਗਾਰ ਹੋ ਜਾਂਦੇ ਹਨ ਅਤੇ ਬੇਰੋਜ਼ਗਾਰੀ ਦੇ ਕਾਰਨ ਕਈ ਪ੍ਰਕਾਰ ਦੀਆਂ ਮੁਜ਼ਰਮਾਨਾਂ ਗਤੀਵਿਧੀਆਂ ਜਿਵੇਂ ਕਿ ਲੁਟ-ਮਾਰ, ਡਾਕੇ ਅਤੇ ਕਤਲ ਆਦਿ ਵਿੱਚ ਵਾਧਾ ਹੋ ਜਾਂਦਾ ਹੈ । | ਭਾਰਤ ਵਿੱਚ ਸਾਲ 1990 (ਮਈ) ਵਿੱਚ ਬੇਰੋਜ਼ਗਾਰ ਕਾਰੀਗਰਾਂ ਦੀ ਸੰਖਿਆ 13 ਮਿਲੀਅਨ ਸੀ ।
  • ਸਿੱਖਿਆ (Education) – ਵੱਧਦੀ ਹੋਈ ਆਬਾਦੀ ਦੇ ਕਾਰਨ ਸਿੱਖਿਆ ਸਾਧਨਾਂ ਵਿਚ ਦਾਖ਼ਲਾ ਲੈਣ ਵਾਲਿਆਂ ਦੀ ਸੰਖਿਆ ਏਨੀ ਵੱਧ ਜਾਂਦੀ ਹੈ ਕਿ ਹਰੇਕ ਨੂੰ ਦਾਖ਼ਲ ਕਰਨਾ ਸੰਭਵ ਨਹੀਂ ਹੁੰਦਾ । ਵਧਦੀ ਹੋਈ ਆਬਾਦੀ ਦੇ ਕਾਰਨ ਸਿੱਖਿਆ ਦਾ ਮਿਆਰ ਡਿੱਗ ਜਾਂਦਾ ਹੈ । ਵਿਦਿਆਰਥੀ ਅਧਿਆਪਕ ਦੀ ਆਪਸੀ ਨੇੜਤਾ ਵਿੱਚ ਨਿਘਾਰ ਆ ਜਾਂਦਾ ਹੈ । ਸਕੂਲ ਛੱਡਣ ਵਾਲਿਆਂ ਦੀ ਗਿਣਤੀ ਵੱਧ ਜਾਂਦੀ ਹੈ ।
  • ਸਾਫ਼-ਸਫ਼ਾਈ ਦਾ ਨਾਕਿਸ ਪ੍ਰਬੰਧ (Unhygienic Condition) – ਥੋੜ੍ਹੀ ਜਿਹੀ ਜਗ੍ਹਾ ‘ਤੇ ਬਹੁਤ ਸਾਰਿਆਂ ਦੇ ਰਹਿਣ ਕਾਰਨ ਸਾਫ਼-ਸਫ਼ਾਈ ਦਾ ਇੰਤਜ਼ਾਮ ਅਤੇ ਸੁਵਿਧਾਵਾਂ ਦੇ ਠੀਕ ਨਾ ਹੋਣ ਕਾਰਨ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਪੈਦਾ ਹੋ ਜਾਂਦੀਆਂ ਹਨ ।
  • ਪ੍ਰਦੂਸ਼ਣ (Pollution) – ਵੱਧਦੀ ਹੋਈ ਆਬਾਦੀ ਦੇ ਕਾਰਨ ਉਦਯੋਗੀਕਰਨ ਵਿੱਚ ਹੋਏ ਵਾਧੇ ਦੇ ਕਾਰਨ ਪਦੁਸ਼ਣ ਫੈਲਦਾ ਹੈ, ਜਿਸ ਦੇ ਕਾਰਨ ਹਵਾ, ਪਾਣੀ ਅਤੇ ਮਿੱਟੀ ਪ੍ਰਦੂਸ਼ਿਤ ਹੋ ਜਾਂਦੇ ਹਨ ।
  • ਕੀਮਤਾਂ ਵਿੱਚ ਵਾਧਾ (Price Rise) – ਵੱਧਦੀ ਹੋਈ ਜਨਸੰਖਿਆ ਦੇ ਕਾਰਨ ਉਪਜ ਵਿੱਚ ਆਈ ਘਾਟ ਦੇ ਕਾਰਨ, ਕੀਮਤਾਂ ਵਿੱਚ ਵਾਧਾ ਹੋਣ ਨਾਲ ਕਈ ਪ੍ਰਕਾਰ ਦੀਆਂ ਉਲਝਣਾਂ ਪੈਦਾ ਹੋ ਜਾਂਦੀਆਂ ਹਨ ।
  • ਉਰਜਾ ਸੰਕਟ (Energy Crisis) – ਉਰਜਾ ਦੀ ਉਤਪੱਤੀ ਉਸ ਦਰ ਅਤੇ ਤੇਜ਼ੀ ਨਾਲ ਨਹੀਂ ਪੈਦਾ ਹੁੰਦੀ ਜਿਸ ਦਰ ਨਾਲ ਇਸ ਦੀ ਮੰਗ ਵਿੱਚ ਵਾਧਾ ਹੋ ਜਾਂਦਾ ਹੈ । ਇਸ ਦੇ ਫ਼ਲਸਰੂਪ ਉਰਜਾ ਸੰਕਟ ਪੈਦਾ ਹੋ ਜਾਂਦਾ ਹੈ ।
  • ਪਰਿਸਥਿਤਿਕ ਪਤਨ (Eco-degradation) – ਵੱਧਦੀ ਹੋਈ ਆਬਾਦੀ ਦੇ ਕਾਰਨ ਹਵਾ, ਪਾਣੀ, ਸ਼ੋਰ ਅਤੇ ਮਿੱਟੀ ਪ੍ਰਦੂਸ਼ਿਤ ਹੋ ਜਾਂਦੇ ਹਨ, ਜਿਸ ਦੇ ਕਾਰਨ ਪਰਿਸਥਿਤੀ ਦਾ ਪਤਨ ਹੋ ਜਾਂਦਾ ਹੈ । ਵਣਾਂ ਦੀ ਕਟਾਈ ਕਰਨ ਦੇ ਫਲਸਰੂਪ ਹੜ੍ਹ ਆਉਂਦੇ ਹਨ, ਤੋਂ ਖੁਰਦੀ ਹੈ ਅਤੇ ਜੰਗਲੀ ਜੀਵਨ ਦੇ ਨਿਵਾਸ ਸਥਾਨ ਨਸ਼ਟ ਹੋ ਜਾਂਦੇ ਹਨ । ਉਪਰੋਕਤ ਕਾਰਨਾਂ ਕਰਕੇ ਇਹ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਕਿ ਵਸੋਂ ਦੇ ਤੇਜ਼ੀ ਨਾਲ ਹੋ ਰਹੇ ਵਾਧੇ ਨੂੰ ਰੋਕਿਆ ਜਾਵੇ ।

PSEB 11th Class Environmental Education Important Questions Chapter 8 ਪ੍ਰਦੂਸ਼ਣ ਅਤੇ ਰੋਗ

Punjab State Board PSEB 11th Class Environmental Education Important Questions Chapter 8 ਪ੍ਰਦੂਸ਼ਣ ਅਤੇ ਰੋਗ Important Questions and Answers.

PSEB 11th Class Environmental Education Important Questions Chapter 8 ਪ੍ਰਦੂਸ਼ਣ ਅਤੇ ਰੋਗ

(ਓ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜੈਵਿਕ ਵਾਧੇ ਜਾਂ ਜੈਵ-ਵਿਸ਼ਾਲੀਕਰਨ (Bio magnification) ਦਾ ਕਾਰਨ ਦੱਸੋ।
ਉੱਤਰ-
ਜੈਵਿਕ ਵਾਧੇ (Bio magnification) ਤੋਂ ਭਾਵ ਹੈ ਪ੍ਰਦੂਸ਼ਕਾਂ ਦਾ ਭੋਜਨ ਲੜੀ ਵਿਚ ਸ਼ਾਮਿਲ ਹੋਣਾ ਅਤੇ ਖਪਤਕਾਰਾਂ ਦੇ ਸਰੀਰ ਅੰਦਰ ਇਕੱਠਾ ਹੋ ਜਾਣਾ ।

ਪ੍ਰਸ਼ਨ 2.
ਪ੍ਰਾਇਮਰੀ ਪ੍ਰਦੂਸ਼ਕ (Primary Pollutants) ਕੀ ਹਨ ?
ਉੱਤਰ-
ਉਹ ਹਾਨੀਕਾਰਕ ਰਸਾਇਣ ਜੋ ਸਿੱਧੇ ਵਾਯੂਮੰਡਲ ਵਿਚ ਦਾਖ਼ਲ ਹੁੰਦੇ ਹਨ ਅਤੇ ਇਨ੍ਹਾਂ ਵਿੱਚ ਕੋਈ ਤਬਦੀਲੀ ਨਹੀਂ ਹੁੰਦੀ ।

ਪ੍ਰਸ਼ਨ 3.
ਪ੍ਰਾਇਮਰੀ ਪ੍ਰਦੂਸ਼ਕਾਂ Primary Pollutants) ਦੀਆਂ ਉਦਾਹਰਨਾਂ ਦਿਓ ।
ਉੱਤਰ-
CO2, NO2, SO2, CH4.

ਪ੍ਰਸ਼ਨ 4.
ਖਨਣ ਪ੍ਰਕਿਰਿਆ ਦੌਰਾਨ ਪੈਦਾ ਹੋਣ ਵਾਲੇ ਠੋਸ ਪਦੁਸ਼ਕ ਦੱਸੋ।
ਉੱਤਰ-
ਧਾਤੂ, ਚੱਟਾਨਾਂ, ਪਿਥਵੀ ਤੋਂ ਨਿਕਲੇ ਪਦਾਰਥ, ਘੱਟਾ, ਧਾਤੁ ਚੂਰਨ ਆਦਿ।

ਪ੍ਰਸ਼ਨ 5.
ਖੇਤੀਬਾੜੀ ਪ੍ਰਦੂਸ਼ਕਾਂ ਦੀਆਂ ਉਦਾਹਰਨਾਂ ਦਿਓ।
ਉੱਤਰ-
ਉੱਲੀ ਨਾਸ਼ਕ, ਘਾਹ ਖ਼ਤਮ ਕਰਨ ਵਾਲੇ, ਰਸਾਇਣ, ਕੀਟਨਾਸ਼ਕ ਆਦਿ।

PSEB 11th Class Environmental Education Important Questions Chapter 8 ਪ੍ਰਦੂਸ਼ਣ ਅਤੇ ਰੋਗ

ਪ੍ਰਸ਼ਨ 6.
ਗੈਸੀ ਪ੍ਰਦੂਸ਼ਕਾਂ ਦੀਆਂ ਉਦਾਹਰਨਾਂ ਦਿਓ।
ਉੱਤਰ-
CO2, CO, SO2 SO3, CH4, NO, SPM, S.

ਪ੍ਰਸ਼ਨ 7.
ਛੂਤ ਦੇ ਰੋਗ (Communicable Diseases) ਫੈਲਾਉਣ ਵਾਲੇ ਕੀਟਾਣੂਆਂ ਦੇ ਨਾਮ ਦੱਸੋ।
ਉੱਤਰ-
ਜੀਵਾਣੂ, ਵਿਸ਼ਾਣੂ, ਪ੍ਰੋਟੋਜ਼ੋਆ ਅਤੇ ਪਰਜੀਵੀ ਕਿਰਮ ਆਦਿ।

ਪ੍ਰਸ਼ਨ 8.
ਅਛੂਤ ਦੇ ਰੋਗਾਂ ਜਾਂ ਗੈਰ ਸੰਚਾਰੀ (Non-communicable Diseases) ਦੇ ਨਾਮ ਦੱਸੋ।
ਉੱਤਰ-
ਦਿਲ ਦਾ ਦੌਰਾ, ਕੈਂਸਰ, ਸਾਹ ਨਲੀ ਦੀ ਸੋਜ਼, ਐਪੀਸੀਮਿਆ ਆਦਿ।

ਪ੍ਰਸ਼ਨ 9.
ਭਸਮੀਕਰਨ (Incineration) ਵਿਧੀ ਵਿਚ ਵੱਧ ਤੋਂ ਵੱਧ ਤਾਪਮਾਨ ਕਿੰਨਾ ਰੱਖਿਆ ਜਾਂਦਾ ਹੈ ?
ਉੱਤਰ-
1000°C.

ਪ੍ਰਸ਼ਨ 10.
ਚਰਨੋਬਿਲ ਦੁਰਘਟਨਾ ਕਦੋਂ ਹੋਈ ਸੀ ?
ਉੱਤਰ-
26 ਅਪਰੈਲ, 1986.

ਪ੍ਰਸ਼ਨ 11.
PCB ਕੀ ਹੈ ?
ਉੱਤਰ-
ਪਾਲੀਕਲੋਰੀਨੇਟਿਡ ਬਾਈਫਿਨਾਈਲ ਜਾਂ ਪ੍ਰਦੂਸ਼ਣ ਕੰਟਰੋਲ ਬੋਰਡ ।

ਪ੍ਰਸ਼ਨ 12.
ਕੁਦਰਤੀ ਵਿਘਟਨ ਦੇ ਆਧਾਰ ‘ਤੇ ਪ੍ਰਦੂਸ਼ਕ ਕਿੰਨੇ ਪ੍ਰਕਾਰ ਦੇ ਹਨ ?
ਉੱਤਰ-
ਦੋ ਪ੍ਰਕਾਰ ਦੇ-ਜੈਵ-ਵਿਘਟਨਕਾਰੀ ਅਤੇ ਜੈਵ-ਅਵਿਘਟਨਕਾਰੀ ।

ਪ੍ਰਸ਼ਨ 13.
PAN ਤੋਂ ਕੀ ਭਾਵ ਹੈ ?
ਉੱਤਰ-
PAN ਤੋਂ ਭਾਵ ਹੈ ਪਰਆਕਸੀ ਐਸਿਲ ਨਾਈਟੇਟ (Peroxy Acyl Nitrates) ।

ਪ੍ਰਸ਼ਨ 14.
ਸਲਫਿਊਰਿਕ ਅਮਲ ਪ੍ਰਾਇਮਰੀ ਪ੍ਰਦੂਸ਼ਕ ਹੈ ਜਾਂ ਸੈਕੰਡਰੀ ?
ਉੱਤਰ-
ਇਹ ਸੈਕੰਡਰੀ ਪਦੁਸ਼ਕ ਹੈ ।

PSEB 11th Class Environmental Education Important Questions Chapter 8 ਪ੍ਰਦੂਸ਼ਣ ਅਤੇ ਰੋਗ

ਪ੍ਰਸ਼ਨ 15.
ਉਦਯੋਗਿਕ ਠੋਸ ਰਹਿੰਦ-ਖੂੰਹਦ ਦੇ ਕੁੱਝ ਉਦਾਹਰਨ ਦਿਉ ।
ਉੱਤਰ-
ਨਿਰਮਾਣ ਕੰਮਾਂ ਦਾ ਬਚਿਆ ਠੋਸ, ਕੋਲੇ ਅਤੇ ਲੱਕੜੀ ਦੇ ਬਲਣ ਤੋਂ ਬਾਅਦ ਬਚੀ ਸਵਾਹ, ਪੈਕਿੰਗ ਸਾਮਾਨ ਦੀਆਂ ਲਕੜੀਆਂ, ਸੁਤੀ, ਉਨੀ ਅਤੇ ਨਾਇਲਾਨ ਦੀਆਂ ਰੱਸੀਆਂ ਆਦਿ ।

ਪ੍ਰਸ਼ਨ 16.
ਘਰੇਲੁ ਰਹਿੰਦ-ਖੂੰਹਦ ਦੇ ਕੁੱਝ ਉਦਾਹਰਨ ਦਿਉ |
ਉੱਤਰ-
ਪਲਾਸਟਿਕ ਦੇ ਟੁਕੜੇ, ਪੋਲੀਥੀਨ ਬੈਗ, ਕੱਚ ਦੇ ਟੁੱਟੇ ਭਾਂਡੇ, ਚਮੜੇ ਦੇ ਟੁਕੜੇ, ਰਬੜ ਦੇ ਟੁਕੜੇ, ਕਾਗਜ਼, ਖ਼ਾਲੀ ਡੱਬੇ, ਫਟੇ-ਪੁਰਾਣੇ ਕੱਪੜੇ, ਰਸੋਈ ਦਾ ਕੂੜਾ-ਕਰਕਟ, ਪੈਕਿੰਗ ਦਾ ਸਾਮਾਨ ਆਦਿ ।

ਪ੍ਰਸ਼ਨ 17.
ਖੇਤੀਬਾੜੀ ਪ੍ਰਦੂਸ਼ਕਾਂ ਦੇ ਕੁੱਝ ਉੱਦਾਹਰਨ ਦਿਉ ।
ਉੱਤਰ-
ਕੀਟਨਾਸ਼ਕਾਂ ਦੇ ਖ਼ਾਲੀ ਡੱਬੇ, ਰੱਸੀ ਦੇ ਟੁਕੜੇ, ਪਲਾਸਟਿਕ, ਫ਼ਸਲਾਂ ਦੀ ਰਹਿੰਦਖੂੰਹਦ, ਡੰਗਰਾਂ ਦਾ ਗੋਹਾ, ਖਾਦਾਂ ਆਦਿ।

ਪ੍ਰਸ਼ਨ 18.
ਹਸਪਤਾਲਾਂ ਵਿਚੋਂ ਨਿਕਲਣ ਵਾਲੇ ਠੋਸ ਪ੍ਰਦੂਸ਼ਕਾਂ ਦੇ ਉਦਾਹਰਨ ਦਿਉ । ਇਸ ਪ੍ਰਕਾਰ ਦੇ ਪ੍ਰਦੂਸ਼ਕਾਂ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਗੁਲੂਕੋਜ਼ ਦੀਆਂ ਖ਼ਾਲੀ ਸ਼ੀਸ਼ੀਆਂ, ਸੁੱਟੀਆਂ ਹੋਈਆਂ ਸਰਿੰਜਾਂ, ਬਚੀ ਹੋਈ ਨੂੰ, ਪੱਟੀਆਂ, ਦਵਾਈਆਂ, ਪੈਕਿੰਗ ਦਾ ਸਾਮਾਨ ਆਦਿ । ਇਸ ਪ੍ਰਕਾਰ ਦੇ ਪ੍ਰਦੂਸ਼ਕਾਂ ਨੂੰ ਮੈਡੀਕਲ ਪ੍ਰਦੂਸ਼ਕ (Medical Pollutants) ਕਿਹਾ ਜਾਂਦਾ ਹੈ ।

ਪ੍ਰਸ਼ਨ 19.
ਖਣਨ ਪ੍ਰਕਿਰਿਆ ਵਿਚ ਕਿਹੜੇ ਠੋਸ ਪਦੁਸ਼ਕ ਨਿਕਲਦੇ ਹਨ ?
ਉੱਤਰ-
ਚੱਟਾਨਾਂ ਦੇ ਟੁਕੜੇ, ਮਿੱਟੀ, ਪੱਥਰ, ਗਾਰਾ, ਚਿੱਕੜ ਆਦਿ ।

ਪ੍ਰਸ਼ਨ 20.
ਘਰੇਲੂ ਵ ਪ੍ਰਦੂਸ਼ਕਾਂ ਦੇ ਉਦਾਹਰਨ ਦਿਉ ।
ਉੱਤਰ-
ਮਲ-ਮੂਤਰ, ਸਾਬਣ, ਡਿਟਰਜੈਂਟ, ਜੀਵਨਾਸ਼ਕ ਆਦਿ ।

ਪ੍ਰਸ਼ਨ 21.
ਖੇਤੀਬਾੜੀ ਵ ਪ੍ਰਦੂਸ਼ਕਾਂ ਦੇ ਉਦਾਹਰਨ ਦਿਉ ।
ਉੱਤਰ-
ਕੀਟਨਾਸ਼ਕ, ਖਾਦਾਂ ਦੇ ਘੋਲ, ਨਦੀਨ ਨਾਸ਼ਕ ਆਦਿ ।

ਪਸ਼ਨ 22.
ਤੇਲ ਦੇ ਰਿਸਾਅ ਦੇ ਕਾਰਨ ਦੱਸੋ ।
ਉੱਤਰ-
ਆਵਾਜਾਈ ਵੇਲੇ, ਲਿੰਗ ਵੇਲੇ, ਰਿਫਾਇਨਰੀ ਵਿਚੋਂ ਲੀਕੇਜ, ਆਦਿ ।

PSEB 11th Class Environmental Education Important Questions Chapter 8 ਪ੍ਰਦੂਸ਼ਣ ਅਤੇ ਰੋਗ

ਪ੍ਰਸ਼ਨ 23.
ਜ਼ਿਆਦਾਤਰ ਪ੍ਰਦੂਸ਼ਕ ਕਿਹੜਾ ਪ੍ਰਦੂਸ਼ਣ ਫੈਲਾਉਂਦੇ ਹਨ ?
ਉੱਤਰ-
ਜ਼ਿਆਦਾਤਰ ਪ੍ਰਦੂਸ਼ਕ ਸਾਫ਼ ਪਾਣੀ ਦਾ ਪ੍ਰਦੂਸ਼ਣ ਫੈਲਾਉਂਦੇ ਹਨ ।

ਪ੍ਰਸ਼ਨ 24.
ਬੀਮਾਰੀਆਂ ਫੈਲਾਉਣ ਦਾ ਕੰਮ ਕਰਨ ਵਾਲੇ ਕਾਰਕਾਂ ਦੇ ਨਾਂ ਦੱਸੋ ।
ਉੱਤਰ-
ਬੈਕਟੀਰੀਆ, ਵਾਇਰਸ, ਪ੍ਰੋਟੋਜ਼ੋਆ ਪਰਜੀਵੀ, ਕਿਰਮ ਆਦਿ ।

ਪ੍ਰਸ਼ਨ 25.
ਰੇਡੀਓ ਨਿਉਕਲਾਈਡਾਂ ਦੇ ਕੁੱਝ ਉਦਾਹਰਨ ਦਿਉ ।
ਉੱਤਰ-
ਆਇਓਡੀਨ-131, ਕਾਰਬਨ-14 ਆਦਿ ।

ਪ੍ਰਸ਼ਨ 26.
ਯੂਨੀਅਨ ਕਾਰਬਾਇਡ ਕੀਟਨਾਸ਼ਕ ਸਯੰਤਰ ਕਿੱਥੇ ਹੈ ?
ਉੱਤਰ-
ਭੋਪਾਲ ਮੱਧ ਪ੍ਰਦੇਸ਼) ਵਿਚ ।

ਪ੍ਰਸ਼ਨ 27.
ਭੋਪਾਲ ਗੈਸ ਦੁਰਘਟਨਾ ਕਦੋਂ ਵਾਪਰੀ ?
ਉੱਤਰ-
1984 ਵਿਚ ।

ਪ੍ਰਸ਼ਨ 28.
ਖ਼ਤਰਨਾਕ ਰਹਿੰਦ-ਖੂੰਹਦ ਦੇ ਕਿਹੜੇ-ਕਿਹੜੇ ਭੌਤਿਕ ਇਲਾਜ ਹਨ ?
ਉੱਤਰ-
ਜਮਾਂ ਕਰਨਾ, ਛਾਨਣਾ, ਪ੍ਰਵਾਹਿਤ ਕਰਨਾ, ਉਪਕੇਂਦਰੀਕਰਨ, ਵਾਸ਼ਪੀਕਰਨ, ਆਦਿ ।

ਪ੍ਰਸ਼ਨ 29.
ਪਲਾਜ਼ਮਾ ਟਾਰਚ ਦਾ ਤਾਪਮਾਨ ਕਿੰਨਾ ਹੁੰਦਾ ਹੈ ?
ਉੱਤਰ-
1000°C ਤੋਂ ਵੀ ਵੱਧ ।

ਪ੍ਰਸ਼ਨ 30.
ਠੋਸ ਖ਼ਤਰਨਾਕ ਪਦਾਰਥ ਦੇ ਪ੍ਰਬੰਧਨ ਦੀ ਇਕ ਚੰਗੀ ਵਿਧੀ ਦੱਸੋ ।
ਉੱਤਰ-
ਭਸਮੀਕਰਨ ਠੋਸ ਖ਼ਤਰਨਾਕ ਪਦਾਰਥ ਦੇ ਪ੍ਰਬੰਧਨ ਦੀ ਇਕ ਚੰਗੀ ਵਿਧੀ ਹੈ ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਉਦਯੋਗਿਕ ਪ੍ਰਦੂਸ਼ਕਾਂ (Industrial Pollutants) ਦੀ ਸੂਚੀ ਦਿਓ।
ਉੱਤਰ-
ਉਦਯੋਗਿਕ ਕਾਰਜਾਂ ਦੁਆਰਾ ਵਿਅਰਥ ਪਦਾਰਥ ਛੱਡੇ ਜਾਂਦੇ ਹਨ। ਇਨ੍ਹਾਂ ਵਿਚ . ਰਸਾਇਣਿਕ ਪ੍ਰਦੂਸ਼ਕ (ਕਲੋਰਾਈਡ, ਸਲਫਾਈਡ, ਜ਼ਿੰਕ, ਸੀਸਾ, ਮਰਕਰੀ, ਆਰਸੈਨਿਕ), ਰੇਡੀਓਐਕਟਿਵ ਵਿਅਰਥ, ਕੀਟਨਾਸ਼ਕ ਤੇ ਹੋਰ ਜ਼ਹਿਰੀਲੇ ਰਸਾਇਣ ਸ਼ਾਮਲ ਹੁੰਦੇ ਹਨ।

ਪ੍ਰਸ਼ਨ 2.
ਸੈਕੰਡਰੀ ਪ੍ਰਦੂਸ਼ਕ (Seconday Pollutants) ਕਿਸ ਤਰ੍ਹਾਂ ਪੈਦਾ ਹੁੰਦੇ ਹਨ ?
ਉੱਤਰ-
ਸੈਕੰਡਰੀ ਪ੍ਰਦੂਸ਼ਕ ਪ੍ਰਾਇਮਰੀ ਪ੍ਰਦੂਸ਼ਕਾਂ ਤੋਂ ਰਸਾਇਣਿਕ ਪ੍ਰਤੀਕਿਰਿਆ ਦੁਆਰਾ ਬਣਦੇ ਹਨ।

ਪ੍ਰਸ਼ਨ 3.
ਸੈਕੰਡਰੀ ਪ੍ਰਦੂਸ਼ਕਾਂ (Secondary Pollutants) ਦੇ ਦੋ ਉਦਾਹਰਨ ਦਿਓ।
ਉੱਤਰ-
ਸਲਫਿਊਰਿਕ ਐਸਿਡ (H2SO4), ਓਜ਼ੋਨ (O3)। ਪਿਰੋਕਸੀ ਐਸਿਲ ਨਾਈਟ੍ਰੇਟ , (PAN)|

PSEB 11th Class Environmental Education Important Questions Chapter 8 ਪ੍ਰਦੂਸ਼ਣ ਅਤੇ ਰੋਗ

ਪ੍ਰਸ਼ਨ 4.
ਖ਼ਤਰਨਾਕ ਵਿਅਰਥ ਪਦਾਰਥ (Hazardous Wastes) ਦੀ ਪਰਿਭਾਸ਼ਾ ਦਿਓ।
ਉੱਤਰ-
ਉਹ ਵਿਅਰਥ ਪਦਾਰਥ, ਜੋ ਮਨੁੱਖ ਅਤੇ ਹੋਰ ਜੀਵਾਂ ਦੀ ਸਿਹਤ ਲਈ ਹਾਨੀਕਾਰਕ ਹੁੰਦੇ ਹਨ, ਨੂੰ ਖ਼ਤਰਨਾਕ ਵਿਅਰਥ ਕਿਹਾ ਜਾਂਦਾ ਹੈ।

ਪ੍ਰਸ਼ਨ 5.
ਰਸਾਇਣਿਕ ਉਪਚਾਰ (Chemical Treatment) ਕਿਰਿਆਵਾਂ ਦੀ ਸੂਚੀ ਦਿਓ।
ਉੱਤਰ-
ਉਦਾਸੀਨੀਕਰਨ ਅਤੇ ਸੋਖਣ, ਰਸਾਇਣਿਕ ਪ੍ਰਤੀਕਿਰਿਆਵਾਂ ਦੁਆਰਾ ਉਦਾਸੀਨੀਕਰਨ ਅਤੇ ਸੋਖਣ ।

ਪ੍ਰਸ਼ਨ 6.
ਹਾਨੀਕਾਰਕ ਵਿਅਰਥਾਂ ਨੂੰ ਜ਼ਹਿਰੀਲਾ ਬਣਾਉਣ ਤੋਂ ਰੋਕਣ ਲਈ ਕਿਸ ਵਸਤੂ ਦਾ ਉਪਯੋਗ ਕੀਤਾ ਜਾਂਦਾ ਹੈ ?
ਉੱਤਰ-
ਇਸਨੂੰ ਜ਼ਹਿਰੀਲਾ ਬਣਾਉਣ ਤੋਂ ਰੋਕਣ ਲਈ ਮੋਮ ਜਾਂ ਕਿਸੇ ਚਿਕਣੇ ਪਦਾਰਥ ਨਾਲ ਲੇਪ ਕੇ ਮਿੱਟੀ ਵਿੱਚ ਦਬਾਇਆ ਜਾਂਦਾ ਹੈ।

ਪ੍ਰਸ਼ਨ 7.
ਅਛੂਤ ਜਾਂ ਅਸੰਚਾਰੀ (Non-Communicable) ਰੋਗ ਕੀ ਹਨ ? ਉਦਾਹਰਨਾਂ ਦਿਓ।
ਉੱਤਰ-
ਉਹ ਰੋਗ ਜੋ ਬੀਮਾਰ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਨਹੀਂ ਲੱਗਦੇ, ਨੂੰ ਅਛੂਤ ਦੇ ਰੋਗ ਕਿਹਾ ਜਾਂਦਾ ਹੈ ਜਿਸ ਤਰ੍ਹਾਂ ਕੈਂਸਰ, ਐਪੀਸੀਮਿਅਮ, ਸਾਹ ਨਲੀ ਵਿਚ ਸੋਜ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭੂਮੀ ਭਰਾਈ ਜਾਂ ਲੈਂਡਫਿਲ (Landfill) ਵਿਧੀ ਕੀ ਹੈ ?
ਉੱਤਰ-
ਭੂਮੀ ਭਰਾਈ ਠੋਸ ਵਿਅਰਥ ਪਦਾਰਥਾਂ ਦੇ ਨਿਪਟਾਰੇ ਦੀ ਇਕ ਅਜਿਹੀ ਵਿਧੀ ਹੈ ਜਿਸ ਦੇ ਲਈ ਢੁੱਕਵੀਂ ਜਗਾ ਚੁਣ ਕੇ ਉੱਥੇ ਟੋਏ ਪੁੱਟੇ ਜਾਂਦੇ ਹਨ | ਅਜਿਹੀ ਥਾਂ ਦੀ ਚੋਣ ਕਰਦੇ ਸਮੇਂ ਇਸ ਵਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਕੀ ਇਸ ਥਾਂ ਦੀ ਮਿੱਟੀ ਸਥਿਰ ਹੈ ਅਤੇ ਕੀ ਇਸ ਥਾਂ ਤੇ ਭੁਚਾਲ ਦਾ ਕੋਈ ਪ੍ਰਭਾਵ ਤਾਂ ਨਹੀਂ ਪਵੇਗਾ | ਟੋਏ ਦੇ ਤਲ ਤੇ ਚੀਕਣੀ ਮਿੱਟੀ ਅਤੇ ਪਲਾਸਟਿਕ ਵਿਛਾ ਦਿੱਤੇ ਜਾਂਦੇ ਹਨ | ਅਜਿਹਾ ਕਰਨ ਨਾਲ ਫੋਕਟ ਪਦਾਰਥਾਂ ਵਿਚਲੇ ਪਾਣੀ ਨੂੰ ਜ਼ਮੀਨ ਅੰਦਰ ਰਿਸਣ ਤੋਂ ਰੋਕਿਆ ਜਾਂਦਾ ਹੈ ਤਾਂ ਜੋ ਭੂਮੀਗਤ ਪਾਣੀ ਪ੍ਰਦੂਸ਼ਿਤ ਨਾ ਹੋ ਜਾਵੇ ।

ਠੋਸ ਫੋਕਟ ਪਦਾਰਥਾਂ ਨੂੰ ਇਨ੍ਹਾਂ ਟੋਇਆਂ ਵਿਚ ਪਾ ਕੇ ਦਬਾਅ ਦਿੱਤਾ ਜਾਂਦਾ ਹੈ ਅਤੇ ਮਿੱਟੀ ਨਾਲ ਢੱਕ ਦਿੱਤਾ ਜਾਂਦਾ ਹੈ । ਸਮਾਂ ਬੀਤਣ ਦੇ ਨਾਲ ਇਹ ਠੋਸ ਪਦਾਰਥ ਸਖ਼ਤ ਹੋ ਜਾਂਦੇ ਹਨ ਅਤੇ ਅਜਿਹੀਆਂ ਥਾਂਵਾਂ ਨੂੰ ਮਕਾਨਸਾਜੀ ਲਈ ਵਰਤੋਂ ਵਿਚ ਲਿਆਇਆ ਜਾ ਸਕਦਾ ਹੈ ! ਦਿੱਲੀ ਦੇ ਕਈ ਇਲਾਕੇ ਭੂਮੀ ਭਰਾਈ ਦੁਆਰਾ ਤਿਆਰ ਕੀਤੀ ਗਈ ਜ਼ਮੀਨ ਉੱਤੇ ਉਸਾਰੇ ਗਏ ਹਨ ।

PSEB 11th Class Environmental Education Important Questions Chapter 8 ਪ੍ਰਦੂਸ਼ਣ ਅਤੇ ਰੋਗ

ਪ੍ਰਸ਼ਨ 2.
ਲੈਂਡਫਿਲ ਜਾਂ ਭੂਮੀ ਭਰਾਈ ਦੀਆਂ ਕੀ ਹਾਨੀਆਂ ਹਨ ?
ਉੱਤਰ-
ਲੈਂਡਫਿਲ ਵਿਧੀ ਜਿੱਥੇ ਇਕ ਪਾਸੇ ਲਾਭਦਾਇਕ ਹੈ, ਉੱਥੇ ਦੂਸਰੇ ਪਾਸੇ ਹਾਨੀਕਾਰਕ ਵੀ ਹੈ। ਇਸ ਦੀਆਂ ਹਾਨੀਆਂ ਇਸ ਪ੍ਰਕਾਰ ਹਨ

  • ਖੱਡਾ ਖੋਦਣ ਲਈ ਜ਼ਮੀਨ ਦੀ ਜ਼ਰੂਰਤ ਪੈਂਦੀ ਹੈ।
  • ਇਹ ਮਹਿੰਗੀ ਵਿਧੀ ਹੈ।
  • ਇਹ ਭੂਮੀਗਤ ਪਾਣੀ, ਧਰਤੀ ਅਤੇ ਹਵਾ ਸਭ ਨੂੰ ਦੂਸ਼ਿਤ ਕਰਦੀ ਹੈ।
  • ਇਸ ਵਿਚ ਕੇਵਲ ਨਾ-ਜਲਾਉਣ ਯੋਗ ਕੂੜਾ-ਕਰਕਟ ਹੀ ਸੁੱਟਿਆ ਜਾਂਦਾ ਹੈ।

ਪ੍ਰਸ਼ਨ 3.
ਭਸਮੀਕਰਨ (Incineration) ਦੇ ਲਾਭਾਂ ਦੀ ਸੂਚੀ ਦਿਓ।
ਉੱਤਰ-
ਭਸਮੀਕਰਨ (Incineration) ਦੇ ਲਾਭ-ਇਸ ਦੇ ਲਾਭ ਇਸ ਪ੍ਰਕਾਰ ਹਨ –

  1. ਇਸ ਵਿਧੀ ਨਾਲ ਪ੍ਰਦੂਸ਼ਣ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
  2. ਇਸ ਨਾਲ ਸਾਰੇ ਫੋਕਟ ਜਾਂ ਵਿਅਰਥ ਪਦਾਰਥਾਂ ਨੂੰ ਜਲਾ ਕੇ ਉਸ ਦਾ ਅਕਾਰ ਘਟਾ ਦਿੱਤਾ ਜਾਂਦਾ ਹੈ।
  3. ਬ੍ਰਿਟੇਨ ਵਿਚ ਇਸ ਵਿਧੀ ਨਾਲ ਫੋਕਟ ਪਦਾਰਥਾਂ ਅਤੇ ਕੋਲੇ ਨੂੰ ਮਿਲਾ ਕੇ ਬਿਜਲੀ ਪੈਦਾ ਕੀਤੀ ਜਾਂਦੀ ਹੈ ।
  4. ਭਸਮੀਕਰਨ ਨਾਲ ਠੋਸ ਪਦਾਰਥ ਹਾਨੀ ਰਹਿਤ ਪਦਾਰਥਾਂ ਵਿਚ ਤਬਦੀਲ ਹੋ ਜਾਂਦੇ ਹਨ।
  5. ਇਸ ਨਾਲ ਕੂੜਾ-ਕਰਕਟ ਸੁੱਟਣ ਲਈ ਧਰਤੀ ਦਾ ਘੱਟ ਖੇਤਰ ਲੱਗਦਾ ਹੈ।

ਪ੍ਰਸ਼ਨ 4.
ਪੁਨਰ ਚਕਰਣ (Recycling) ਦੇ ਲਾਭ ਦੱਸੋ।
ਉੱਤਰ-
ਵਿਅਰਥ ਪਦਾਰਥਾਂ ਦੇ ਪੁਨਰ ਚਕਰਣ ਦਾ ਅਰਥ ਹੈ, ਇਨ੍ਹਾਂ ਨੂੰ ਦੁਬਾਰਾ ਵਰਤੋਂ ਯੋਗ ਬਣਾਉਣਾ। ਇਸਦੇ ਬਹੁਤ ਸਾਰੇ ਲਾਭ ਹਨ।

  • ਪ੍ਰਦੂਸ਼ਣ ਨੂੰ ਰੋਕਣ ਦਾ ਇਹ ਸਭ ਤੋਂ ਲਾਭਦਾਇਕ ਢੰਗ ਹੈ।
  • ਪੁਨਰ ਚਕਰਣ ਨਾਲ ਬਣੀਆਂ ਵਸਤੂਆਂ ਮਹਿੰਗੀਆਂ ਨਹੀਂ ਹੁੰਦੀਆਂ।
  • ਇਸ ਨਾਲ ਉਦਯੋਗ ਲਗਾਉਣ ਲਈ ਉਤਸ਼ਾਹ ਪ੍ਰਾਪਤ ਹੁੰਦਾ ਹੈ।
  • ਬੇਰੁਜ਼ਗਾਰੀ ਘੱਟ ਹੁੰਦੀ ਹੈ।
  • ਪੁਨਰ ਚਕਰਣ ਦੇ ਦੌਰਾਨ ਪੈਦਾ ਹੋਏ ਤਾਪ ਦਾ ਬਾਲਣ ਦੇ ਰੂਪ ਵਿਚ ਉਪਯੋਗ ਕੀਤਾ ਜਾਂਦਾ ਹੈ।

ਪ੍ਰਸ਼ਨ 5.
ਵੱਖ-ਵੱਖ ਕਿਸਮ ਦੀਆਂ ਛੂਤ ਦੀਆਂ ਬੀਮਾਰੀਆਂ ਜਾਂ ਸੰਚਾਰੀ ਰੋਗਾਂ Communicable Diseases) ਬਾਰੇ ਦੱਸੋ ।
ਉੱਤਰ-
ਛੂਤ ਦੀਆਂ ਬੀਮਾਰੀਆਂ ਤੋਂ ਭਾਵ ਹੈ, ਉਹ ਰੋਗ ਜੋ ਇਕ ਵਿਅਕਤੀ ਤੋਂ ਦੂਸਰੇ ਵਿਅਕਤੀ ਨੂੰ ਹੁੰਦੇ ਹਨ ਜਾਂ ਹੋ ਸਕਦੇ ਹਨ। ਇਹ ਰੋਗ ਜੀਵਾਣੂਆਂ, ਵਿਸ਼ਾਣੂਆਂ ਤੇ ਪਰਜੀਵੀਆਂ ਦੁਆਰਾ ਫੈਲਦੇ ਹਨ। ਇਹ ਰੋਗਵਾਹਕ ਪਦੁਸ਼ਿਤ ਹਵਾ, ਪਾਣੀ ਤੇ ਮਿੱਟੀ ਵਿਚ ਸ਼ਾਮਲ ਹੁੰਦੇ ਹਨ। ਕੁੱਝ ਛੂਤ ਦੇ ਰੋਗ ਘੋਟੋਜ਼ੋਆ ਵਰਗ ਦੇ ਸੁਖਮਜੀਵਾਂ ਦੁਆਰਾ ਵੀ ਫੈਲਦੇ ਹਨ ਜਿਸ ਤਰ੍ਹਾਂ ਫਾਇਲੇਰੀਅਲ ਕਿਰਮੀ ਨਾਲ ਹਾਥੀ ਪੈਰ ਦਾ ਰੋਗ, ਪਲਾਜ਼ਮੋਡੀਅਮ ਦੁਆਰਾ ਮਲੇਰੀਆ, ਸਿਜਟੋਸਮਾ ਦੁਆਰਾ ਸਿਜਟੋਸੋਸੀਏਸਿਸ, ਹੈਜ਼ਾ, ਟਾਈਫਾਈਡ ਬੁਖਾਰ ਆਦਿ । ਕੁੱਝ ਰੋਗ ਇਸ ਤਰ੍ਹਾਂ ਦੇ ਹਨ, ਜੋ ਬਿਨਾਂ ਸੂਖ਼ਮ ਜੀਵਾਂ ਦੇ ਇਕ ਵਿਅਕਤੀ ਤੋਂ ਦੂਸਰੇ ਵਿਅਕਤੀ ਤਕ ਪਹੁੰਚ ਸਕਦੇ ਹਨ, ਜਿਸ ਤਰ੍ਹਾਂ ਮਿਆਦੀ ਬੁਖ਼ਾਰ, ਟੀ.ਬੀ., ਹੈਜ਼ਾ ਆਦਿ। ਇਨ੍ਹਾਂ ਨੂੰ ਅਰੋਗਵਾਹਕ ਛੂਤ ਦੇ ਰੋਗਾਂ ਕਿਹਾ ਜਾਂਦਾ ਹੈ।’

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਾਰਬਨਿਕ ਖੇਤੀ ਜਾਂ ਔਰਗੈਨਿਕ ਫਾਰਮਿੰਗ (Organic Farming) ਨੂੰ ਪਰਿਭਾਸ਼ਿਤ ਕਰੋ ਅਤੇ ਕਾਰਬਨ ਖੇਤੀ ਤੇ ਨੋਟ ਲਿਖੋ । ·
ਉੱਤਰ-
ਉਹ ਖੇਤੀ ਜਿਸ ਵਿਚ ਰਸਾਇਣਿਕ ਖਾਦਾਂ ਦੀ ਥਾਂ ਗੋਬਰ ਤੋਂ ਬਨਸਪਤੀ ਅਤੇ ਕਿਰਮਾਂ ਦੀ ਸਹਾਇਤਾ ਨਾਲ ਤਿਆਰ ਕੀਤੀ ਗਈ ਖਾਦ ਨੂੰ ਕਾਰਬਨਿਕ ਖਾਦ ਆਖਦੇ ਹਨ ਅਤੇ ਇਸ ਖਾਦ ਦੀ ਵਰਤੋਂ ਕਰਨਾ ਫਸਲਾਂ ਉਗਾਉਣਾ ਕਾਰਬਨ ਖੇਤੀ ਅਖਵਾਉਂਦਾ ਹੈ । ਰਸਾਇਣਿਕ ਖਾਦਾਂ ਦੀ ਵਰਤੋਂ ਕਰਨ ਨਾਲ ਨਾ ਕੇਵਲ ਪਾਣੀ ਅਤੇ ਹਵਾ ਹੀ ਪ੍ਰਦੂਸ਼ਿਤ ਹੁੰਦੇ ਹਨ, ਸਗੋਂ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਇਸ ਦੇ ਸੁਭਾਅ ਵਿਚ ਵੀ ਵਿਗਾੜ ਆਇਆ ਹੈ । ਮਿੱਟੀ ਵਿਚ ਪਏ ਵਿਗਾੜ ਨੂੰ ਰੋਕਣ ਦੇ ਮੰਤਵ ਨਾਲ ਕਾਰਬਨਿਕ ਖੇਤੀ ਵਲ ਲੋਕਾਂ ਦਾ ਰੁਝਾਨ ਵੱਧ ਰਿਹਾ ਹੈ | ਅਜਿਹੀਆਂ ਖਾਦਾਂ ਨੂੰ ਜੀਵ ਖਾਦਾਂ (Biofertilizers) ਆਖਦੇ ਹਨ ਅਤੇ ਇਹ ਖਾਦਾਂ ਰਸਾਇਣਿਕ ਖਾਦਾਂ, ਦੇ ਬਦਲ ਵਜੋਂ ਸਿੱਧ ਹੋ ਰਹੀਆਂ ਹਨ ।

ਕਾਰਬਨਿਕ ਖੇਤੀ ਵਿਚ ਰਸਾਇਣਿਕ ਖਾਦਾਂ, ਜੀਵ ਨਾਸ਼ਕਾਂ ਆਦਿ ਦੀ ਵਰਤੋਂ ਬਿਲਕੁਲ ਵੀ ਨਹੀਂ ਕੀਤੀ ਜਾਂਦੀ । ਬਨਸਪਤੀ ਖਾਦ ਜਾਂ ਕੰਪੋਸਟ (Compost) ਨੂੰ ਤਿਆਰ ਕਰਨ ਦੇ ਲਈ ਜਰਾਇਤ ਦੀ ਰਹਿੰਦ ਖੂੰਹਦ, ਰੁੱਖਾਂ ਦੀਆਂ ਟਹਿਣੀਆਂ, ਘਰਾਂ ਵਿਚ ਵਰਤੀਆਂ ਜਾਂਦੀਆਂ ਸਬਜ਼ੀਆਂ ਆਦਿ ਦੇ ਛਿਲਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ । | ਕਾਰਬਨਿਕ ਖਾਦ ਤਿਆਰ ਕਰਨ ਦੇ ਲਈ ਗੰਡੋਇਆਂ (Earthwom) ਦੀ ਵਰਤੋਂ ਆਮ ਕੀਤੀ ਜਾ ਰਹੀ ਹੈ । ਜੀਵ-ਖਾਦਾਂ ਵਿਚ ਬੈਕਟੀਰੀਆਂ ਅਤੇ ਨੀਲੀ-ਹਰੀ ਕਾਈ ਦੇ ਮੈਂਬਰ ਸ਼ਾਮਿਲ ਹਨ | ਕਾਰਬਨੀ ਖਾਦਾਂ ਦੀ ਵਰਤੋਂ ਕਾਫੀ ਪ੍ਰਚਲਿਤ ਹੋ ਰਹੀ ਹੈ ਅਤੇ ਇਸ ਦੀ ਮੰਗ ਹਰ ਸਾਲ ਵਧ ਰਹੀ ਹੈ ।

ਬਾਇਓ ਪੈਸਟੀਸਾਈਡਜ਼ (Biopesticides)- ਇਨ੍ਹਾਂ ਨਾਸ਼ਕਾਂ ਦੀ ਵਰਤੋਂ ਹਾਨੀਕਾਰਕ ਕੀਟਾਂ ਦੀ ਵਰਤੋਂ ਲਈ ਕੀਤੀ ਜਾਂਦੀ ਹੈ । ਟਾਂਸਜੈਨਿਕ ਪੌਦੇ (Transgevic Plants)-ਇਨ੍ਹਾਂ ਪੌਦਿਆਂ ਵਿਚ ਰੋਗ ਜਨਕਾਂ ਨੂੰ ਰੋਕਣ ਵਾਲੇ ਜੀਨਜ਼ ਦਾਖਲ ਕਰਕੇ ਫਸਲਾਂ ਦੀਆਂ ਵਧੇਰੇ ਉਪਜ ਦੇਣ ਵਾਲੀਆਂ ਕਿਸਮਾਂ ਤਿਆਰ ਕੀਤੀਆਂ ਜਾਂਦੀਆਂ ਹਨ । ਇਹ ਕਿਸਮਾਂ ਰੋਗਾਂ ਦਾ ਟਾਕਰਾ ਕਰ ਸਕਣ ਦੇ ਸਮਰੱਥ ਵੀ ਹਨ ।

PSEB 11th Class Environmental Education Important Questions Chapter 8 ਪ੍ਰਦੂਸ਼ਣ ਅਤੇ ਰੋਗ

ਜਿਵੇਂ ਕਿ Bt ਕਪਾਹ (Bt Cotton). ਜੈਵਿਕ ਖੇਤੀ ਜਾਂ ਕਾਰਬਨਿਕ ਖੇਤੀ ਦੇ ਲਾਭ (Advantages of Organic Farming)

  • ਜੈਵਿਕ ਖੇਤੀ ਨਾਲ ਉਪਜ ਵੱਧ ਹੁੰਦੀ ਹੈ।
  • ਅਗਲੀ ਫ਼ਸਲੇ ਲਈ ਧਰਤੀ ਦੀ ਉਪਜਾਊ ਸ਼ਕਤੀ ਵੱਧਦੀ ਹੈ।
  • ਇਸ ਨਾਲ ਮਿੱਟੀ ਦੀ ਰੱਖਿਆ ਵੀ ਹੁੰਦੀ ਹੈ ਕਿਉਂਕਿ ਇਸ ਨਾਲ ਪੌਸ਼ਟਿਕ ਤੱਤ ਬਣੇ ਰਹਿੰਦੇ ਹਨ।
  • ਇਹ ਰਸਾਇਣਿਕ ਪਦਾਰਥਾਂ ਦੇ ਉਪਯੋਗ ਉੱਪਰ ਕੰਟਰੋਲ ਕਰਦੀ ਹੈ, ਜਿਸ ਕਾਰਨ ਮਿੱਟੀ ਅਤੇ ਮਨੁੱਖਾਂ ਉੱਪਰ ਹਾਨੀਕਾਰਕ ਪ੍ਰਭਾਵ ਨਹੀਂ ਪੈਂਦੇ।
    ਇਸ ਪ੍ਰਕਾਰ ਜੈਵਿਕ ਖੇਤੀ ਆਧੁਨਿਕ ਸਮਾਜ ਦੀ ਜ਼ਰੂਰਤ ਹੈ ।

ਜੈਵਿਕ ਖੇਤੀ ਦੀਆਂ ਹਾਨੀਆਂ (Disadvantages of Organic Farming) –

  1. ਇਹ ਖੇਤੀ ਪਹਿਲੇ ਸਾਲਾਂ ਵਿਚ ਕੋਈ ਲਾਭ ਨਹੀਂ ਦਿੰਦੀ।
  2. ਇਹ ਉਪਭੋਗਤਾ ਪੱਧਰ ਤੇ ਥੋੜ੍ਹੀ ਮਹਿੰਗੀ ਪੈਂਦੀ ਹੈ।

ਪ੍ਰਸ਼ਨ 2.
ਲੈਡਫਿਲ ਜਾਂ ਭੂਮੀ ਭਰਾਈ ਵਿਧੀ ਦੇ ਲਾਭ ਅਤੇ ਹਾਨੀਆਂ ਉੱਪਰ ਇਕ ਟਿੱਪਣੀ ਕਰੋ ।
ਉੱਤਰ-
ਲੈਂਡਫਿਲ ਵਿਧੀ ਤੋਂ ਭਾਵ ਹੈ-ਵਿਸ਼ੇਸ਼ ਰੂਪ ਵਿਚ ਤਿਆਰ ਕੀਤੀ ਖਾਈ ਵਿਚ ਵਿਅਰਥ ਪਦਾਰਥਾਂ ਨੂੰ ਲੰਬੇ ਸਮੇਂ ਤਕ ਸੰਹਿਤ ਕਰਕੇ ਰੱਖਣਾ। ਇਸ ਦੇ ਨਿਰਮਾਣ ਲਈ ਜ਼ਮੀਨ ਭੂਚਾਲ ਅਤੇ ਹੜ੍ਹਾਂ ਵਰਗੇ ਭੂਮੀ ਸੰਕਟਾਂ ਤੋਂ ਪ੍ਰਭਾਵੀ ਅਤੇ ਸੁਰੱਖਿਅਤ ਹੋਣੀ ਚਾਹੀਦੀ ਹੈ। ਇਹ ਜਿੱਥੇ ਇਕ ਪਾਸੇ ਲਾਭਦਾਇਕ ਹੈ, ਦੂਜੇ ਪਾਸੇ ਹਾਨੀਕਾਰਕ ਵੀ ਹੈ। ਲੈਂਡਫਿਲ ਜਾਂ ਭੂਮੀ ਭਰਾਈ ਵਿਧੀ ਦੇ ਲਾਭ (Advantages of Landfill Methods)

  • ਇਹ ਕੂੜਾ-ਕਰਕਟ ਦੇ ਬੰਧਣ ਦੀ ਸਭ ਤੋਂ ਚੰਗੀ ਵਿਧੀ ਹੈ।
  • ਇਸ ਨਾਲ ਹਵਾ ਪ੍ਰਦੂਸ਼ਣ ਘੱਟ ਹੁੰਦਾ ਹੈ, ਕਿਉਂਕਿ ਕੁੜੇ-ਕਰਕਟ ਨੂੰ ਖਾਈ ਵਿਚ ਢੱਕ ਦਿੱਤਾ ਜਾਂਦਾ ਹੈ, ਜਿਸ ਨਾਲ ਬਦਬੂਦਾਰ ਗੈਸਾਂ ਨਹੀਂ ਫੈਲਦੀਆਂ।
  • ਇਸ ਨਾਲ ਆਵਾਰਾ ਪਸ਼ੂਆਂ ਨੂੰ ਕੋਈ ਹਾਨੀ ਨਹੀਂ ਹੁੰਦੀ।
  • ਪਾਣੀ ਦਾ ਪ੍ਰਦੂਸ਼ਣ ਕਰਨ ਵਾਲੀਆਂ ਵਸਤੂਆਂ ਨੂੰ ਵਿਅਰਥ ਪਦਾਰਥਾਂ ਤੋਂ ਅਲੱਗ ਕਰ ਦਿੱਤਾ ਜਾਂਦਾ ਹੈ।
  • ਇਹ ਆਵਾਸ ਵਾਲੀ ਜਗ੍ਹਾ ਤੋਂ ਦੂਰ ਹੁੰਦੀ ਹੈ ।
  • ਫੋਕਟ ਪਦਾਰਥਾਂ ਨੂੰ ਖੁੱਲ੍ਹਾ ਜਲਾਉਣ ਤੇ ਸੁੱਟਣ ਦੀ ਸਮੱਸਿਆ ਘੱਟ ਹੁੰਦੀ ਹੈ।

ਲੈਂਡਫਿਲ ਜਾਂ ਭੂਮੀ ਭਰਾਈ ਵਿਧੀ ਦੀਆਂ ਹਾਨੀਆਂ (Disadvantages of Landi Methods),

  1. ਲੈਂਡਫਿਲ ਬਣਾਉਣ ਲਈ ਜ਼ਮੀਨ ਦੀ ਖ਼ਪਤ ਜ਼ਿਆਦਾ ਹੁੰਦੀ ਹੈ।
  2. ਜੇਕਰ ਲੈਂਡਫਿਲ ਨੂੰ ਸਹੀ ਤਰੀਕੇ ਨਾਲ ਤਿਆਰ ਨਹੀਂ ਕੀਤਾ ਜਾਂਦਾ ਤਾਂ ਇਸ ਨਾਲ ਧਰਤੀ ਹੇਠਲਾ ਪਾਣੀ ਤੇ ਹਵਾ ਪ੍ਰਦੂਸ਼ਿਤ ਹੁੰਦੀ ਹੈ।
  3. ਇਹ ਇਕ ਮਹਿੰਗੀ ਵਿਧੀ ਹੈ।
  4. ਕੂੜਾ-ਕਰਕਟ ਦੇ ਅਪਘਟਨ ਨਾਲ ਪੈਦਾ ਹੋਈਆਂ ਗੈਸਾਂ ਦਾ ਧਰਤੀ ਦੇ ਅੰਦਰ ਜਮਾਂ ਹੋਣ ਨਾਲ ਵਿਸਫੋਟ ਵੀ ਹੋ ਸਕਦਾ ਹੈ, ਜਿਸ ਨਾਲ ਪ੍ਰਦੂਸ਼ਣ ਦੀ ਸਮੱਸਿਆ ਫੈਲ ਸਕਦੀ ਹੈ।

PSEB 11th Class Environmental Education Important Questions Chapter 7 ਵਾਤਾਵਰਣਿਕ ਪ੍ਰਦੂਸ਼ਣ

Punjab State Board PSEB 11th Class Environmental Education Important Questions Chapter 7 ਵਾਤਾਵਰਣਿਕ ਪ੍ਰਦੂਸ਼ਣ Important Questions and Answers.

PSEB 11th Class Environmental Education Important Questions Chapter 7 ਵਾਤਾਵਰਣਿਕ ਪ੍ਰਦੂਸ਼ਣ

(ਓ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
‘ਹਵਾ ਪ੍ਰਦੂਸ਼ਣ ਦੇ ਮੁੱਖ ਸੋਮੇ ਕਿਹੜੇ-ਕਿਹੜੇ ਹਨ ?
ਉੱਤਰ-

  • ਕੁਦਰਤੀ ਸੋਮੇ
  • ਮਨੁੱਖੀ ਸੋਮੇ ।

ਪ੍ਰਸ਼ਨ 2.
SPM ਤੋਂ ਕੀ ਭਾਵ ਹੈ ?
ਉੱਤਰ-
ਹਵਾ ਵਿਚ ਲਟਕਦੇ ਹੋਏ ਅਵਸ਼ਿਸ਼ਟ ਕਣ ਰੂਪੀ ਪਦਾਰਥ (Suspended Particulate Matter) ।

ਪ੍ਰਸ਼ਨ 3.
ਵਾਹਨਾਂ ਤੋਂ ਨਿਕਲਣ ਵਾਲੇ ਵਿਅਰਥ ਪਦਾਰਥ ਕਿਹੜੇ ਹਨ ? ‘
ਉੱਤਰ-
ਹਾਈਡ੍ਰੋਕਾਰਬਨ, ਕਾਰਬਨ-ਮੋਨੋਆਕਸਾਈਡ, ਨਾਈਟ੍ਰੋਜਨ ਦੇ ਆਕਸਾਈਡ ਅਤੇ ਲੈਂਡ ।

ਪ੍ਰਸ਼ਨ 4.
ਧੁਆਂਖੀ-ਧੁੰਦ ਜਾਂ ਸਮੋਗ (Smog) ਕੀ ਹੈ ?
ਉੱਤਰ-
ਧੂੰਏਂ ਤੇ ਧੁੰਦ ਦਾ ਮੇਲ ।

ਪ੍ਰਸ਼ਨ 5.
ਹਵਾ ਵਿਚ ਬਰੋਮੀਨ ਦੀ ਉੱਚਿਤ ਮਾਤਰਾ ਕਿੰਨੀ ਹੈ ?
ਉੱਤਰ-
0.1 ਪੀ.ਪੀ.ਐੱਮ | p pm = Part per million.

PSEB 11th Class Environmental Education Important Questions Chapter 7 ਵਾਤਾਵਰਣਿਕ ਪ੍ਰਦੂਸ਼ਣ

ਪ੍ਰਸ਼ਨ 6.
ਧਰਤੀ ਦੀ ਕਿੰਨੀ ਪ੍ਰਤਿਸ਼ਤ ਸਤਾ ਤੇ ਪਾਣੀ ਹੈ ?
ਉੱਤਰ-
74% ।

ਪ੍ਰਸ਼ਨ 7.
ਡੀ.ਡੀ.ਟੀ. (DDT) ਦਾ ਵਿਸਤਾਰ ਕਰੋ ।
ਉੱਤਰ-
ਡਾਈਕਲੋਰੋ ਡਾਈਫਿਨਾਈਲ ਈਕਲੋਰੋ ਇਥੇਨ।

ਪ੍ਰਸ਼ਨ 8.
ਇਤਾਈ-ਇਤਾਈ (tai-Itai) ਦੋਸ਼ ਕਿਸ ਕਾਰਨ ਹੁੰਦਾ ਹੈ ?
ਉੱਤਰ-
ਕੈਡਮੀਅਮ ਦੁਆਰਾ ਦੂਸ਼ਿਤ ਖਾਣ ਦੀ ਵਰਤੋਂ ਕਰਨ ਨਾਲ ।

ਪ੍ਰਸ਼ਨ 9.
ਤਾਜ਼ੇ ਪਾਣੀ ਵਿਚ ਪ੍ਰਦੂਸ਼ਣ ਦੇ ਮੁੱਖ ਸੋਮੇ ਕਿਹੜੇ ਹਨ ?
ਉੱਤਰ-
ਉਦਯੋਗ, ਖੇਤੀਬਾੜੀ ਕਾਰਜ, ਪਾਣੀ ਨੂੰ ਮੈਲਾ ਕਰਨ ਦੀ ਪ੍ਰਣਾਲੀ

ਪ੍ਰਸ਼ਨ 10.
ਬਾਹਰੀ ਵਾਯੁਮੰਡਲ ਤੋਂ ਆਉਣ ਵਾਲੀਆਂ ਹਾਨੀਕਾਰਕ ਕਿਰਨਾਂ ਦਾ ਨਾਮ ਦੱਸੋ।
ਉੱਤਰ-
ਕਾਸਮਿਕ ਕਿਰਨਾਂ, ਪਰਾ-ਵੈਂਗਣੀ ਕਿਰਨਾਂ ।

ਪ੍ਰਸ਼ਨ 11.
ਆਕਸੀਜਨ ਹੀਣਤਾ ਤੋਂ ਕੀ ਭਾਵ ਹੈ ?
ਉੱਤਰ-
ਸੀਵਰੇਜ ਦੇ ਨਿਕਾਸ ਕਾਰਨ ਸਮੁੰਦਰਾਂ ਅਤੇ ਤਾਜ਼ੇ ਪਾਣੀਆਂ ਵਿਚ ਕਾਈ ਦੇ ਵੱਧਣ ਨਾਲ ਹੋਰ ਜੀਵਾਂ ਨੂੰ ਆਕਸੀਜਨ ਦਾ ਘੱਟ ਮਿਲਣਾ।

ਪ੍ਰਸ਼ਨ 12.
ਤਾਪ ਪ੍ਰਦੂਸ਼ਣ (Thermal Pollution) ਦਾ ਕੀ ਕਾਰਨ ਹੈ ?
ਉੱਤਰ-
ਉਦਯੋਗਾਂ ਦੁਆਰਾ ਪਾਣੀ ਦੇ ਸੋਮਿਆਂ ਵਿਚ ਛੱਡਿਆ ਗਿਆ ਗਰਮ ਪਾਣੀ।

ਪ੍ਰਸ਼ਨ 13.
ਸਮੁੰਦਰੀ ਪਾਣੀ ਪ੍ਰਦੂਸ਼ਣ ਦੇ ਕੀ ਕਾਰਨ ਹਨ ?
ਉੱਤਰ-
ਤੱਟੀ ਖੇਤਰਾਂ ਦੀ ਉਦਯੋਗਿਕ ਰਹਿੰਦ ਖੂੰਹਦ, ਸੀਵਰੇਜ ਦਾ ਜਮਾਂ ਹੋਣਾ, ਮਨੋਰੰਜਨ ਬੇੜੀਆਂ ਦੁਆਰਾ ਪਾਣੀ ਵਿਚ ਸੁੱਟਿਆ ਜਾਣ ਵਾਲਾ ਰਹਿੰਦ-ਖੂੰਹਦ, ਕੱਚੇ ਤੇਲ ਦਾ ਰਿਸਾਵ ਆਦਿ।

ਪ੍ਰਸ਼ਨ 14.
ਮਿੱਟੀ ਪ੍ਰਦੂਸ਼ਣ ਦੇ ਕੀ ਕਾਰਨ ਹਨ ?
ਉੱਤਰ-
ਖੇਤੀਬਾੜੀ ਰਸਾਇਣ, ਘਰੇਲੁ ਵਿਅਰਥ ਪਦਾਰਥ, ਉਦਯੋਗਿਕ ਠੋਸ ਵਿਅਰਥ ਪਦਾਰਥ।

ਪ੍ਰਸ਼ਨ 15.
ਸ਼ੋਰ (Noise) ਕਿਸ ਨੂੰ ਕਹਿੰਦੇ ਹਨ ?
ਉੱਤਰ-
ਬਹੁਤ ਜ਼ਿਆਦਾ ਅਸਹਿਣਸ਼ੀਲ ਆਵਾਜ਼।

ਪ੍ਰਸ਼ਨ 16.
ਧੁਨੀ ਪ੍ਰਦੂਸ਼ਣ ਦੇ ਪ੍ਰਭਾਵ ਦੱਸੋ।
ਉੱਤਰ-
ਉੱਚ ਰਕਤ ਦਬਾਅ, ਪੈਪਟਿਕ ਅਲਸਰ, ਦਿਮਾਗ਼ ਨੂੰ ਨੁਕਸਾਨ।

PSEB 11th Class Environmental Education Important Questions Chapter 7 ਵਾਤਾਵਰਣਿਕ ਪ੍ਰਦੂਸ਼ਣ

ਪ੍ਰਸ਼ਨ 17.
ਰੇਡੀਏਸ਼ਨ ਪ੍ਰਦੂਸ਼ਣ ਦਾ ਮੁੱਖ ਕਾਰਨ ਕੀ ਹੈ ?
ਉੱਤਰ-
ਅਨਿਯੰਤ੍ਰਿਤ ਰੇਡਿਓਥਰਮੀ ਪਰਮਾਣੁ ਰਿਐਕਟਰਾਂ ਵਿਚੋਂ ਹੋਣ ਵਾਲੀ ਲੀਕੇਜ਼।

ਪ੍ਰਸ਼ਨ 18.
ਕੁਦਰਤੀ ਪ੍ਰਦੂਸ਼ਕ ਕਿਹੜੇ-ਕਿਹੜੇ ਹਨ ?
ਉੱਤਰ-

  • ਜਵਾਲਾਮੁਖੀ ਦਾ ਵਿਸਫੋਟ,
  • ਵਣਾਂ ਨੂੰ ਲੱਗੀ ਅੱਗ,
  • ਚੱਟਾਨਾਂ ਦਾ ਭੁਰਨਾ,
  • ਭੂਚਾਲ ਅਤੇ ਕਾਰਬਨੀ ਫੋਕਟ ਪਦਾਰਥਾਂ ਦਾ ਗਲਣ-ਸੜਨ ਆਦਿ ।

ਪ੍ਰਸ਼ਨ 19.
ਉਤਪੱਤੀ ਦੇ ਅਨੁਸਾਰ ਪ੍ਰਦੂਸ਼ਕਾਂ ਦੀਆਂ ਕਿਸਮਾਂ ਦੱਸੋ ।
ਉੱਤਰ-
ਉਤਪੱਤੀ ਦੇ ਆਧਾਰ ‘ਤੇ ਪ੍ਰਦੂਸ਼ਕ ਦੋ ਪ੍ਰਕਾਰ ਦੇ ਹਨ

  • ਪ੍ਰਾਇਮਰੀ ਪਦੁਸ਼ਕ ਅਤੇ
  • ਸੈਕੰਡਰੀ ਪ੍ਰਦੁਸ਼ਕ ।

ਪ੍ਰਸ਼ਨ 20.
ਪਾਰਾ (Mercury) ਲਾਗ ਕਾਰਨ ਲੱਗਣ ਵਾਲੇ ਰੋਗ ਦਾ ਨਾਮ ਦੱਸੋ
ਉੱਤਰ-
ਮਰਕਰੀ ਦੀ ਲਾਗ ਕਾਰਨ ਜਿਹੜਾ ਰੋਗ ਮਨੁੱਖਾਂ ਨੂੰ ਲਗਦਾ ਹੈ । ਉਸ ਨੂੰ ਮਿਨੀ ਮਾਟਾ (Minimata) ਆਖਦੇ ਹਨ ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਭੂਮੀ ਦੇ ਪੁਨਰ-ਹਿਣ ਤੋਂ ਕੀ ਭਾਵ ਹੈ ?
ਉੱਤਰ-
ਭੂਮੀ ਦੇ ਪੁਨਰ-ਹਿਣ ਤੋਂ ਭਾਵ ਹੈ-ਬੰਜਰ ਜਾਂ ਉਪਯੋਗਹੀਣ ਧਰਤੀ ਨੂੰ ਖੇਤੀਬਾੜੀ ਜਾਂ ਵਰਤੋਂ ਯੋਗ ਬਣਾਉਣਾ।

ਪ੍ਰਸ਼ਨ 2.
ਬੰਦਰਗਾਹਾਂ ਦੇ ਨੇੜੇ ਵਹੇਲ ਵਸਣ ਕਿਉਂ ਪ੍ਰਭਾਵਿਤ ਹੁੰਦਾ ਹੈ ?
ਉੱਤਰ-
ਬੰਦਰਗਾਹਾਂ ਵਿਚ ਵਪਾਰਕ ਜਹਾਜ਼ਾਂ ਤੋਂ ਰਿਸਣ ਵਾਲਾ ਤੇਲ, ਭੂਮੀ ਤੋਂ ਪਾਣੀ ਵਿਚ ਮਿਲਣ ਵਾਲੇ ਕੀਟਨਾਸ਼ਕ ਤੇ ਪਲਾਸਟਿਕ ਤੇ ਹੋਰ ਵਿਅਰਥ ਪਦਾਰਥ ਪਾਣੀ ਨੂੰ ਪ੍ਰਦੂਸ਼ਿਤ ਕਰਦੇ ਹਨ, ਜਿਸ ਕਾਰਨ ਬੰਦਰਗਾਹਾਂ ਦੇ ਨੇੜੇ ਵਹੇਲ ਪ੍ਰਵਸਣ ਪ੍ਰਭਾਵਿਤ ਹੁੰਦਾ ਹੈ।

ਪ੍ਰਸ਼ਨ 3.
ਮਿੱਟੀ ਕੀ ਹੈ ?
ਉੱਤਰ-
ਮਿੱਟੀ ਆਕਨਿਕ ਖਣਿਜਾਂ (ਚੀਕਣੀ ਮਿੱਟੀ, ਸਿਲਟ ਤੇ ਧੂਲ, ਕਾਰਬਨਿਕ ਤੱਤਾਂ, ਪਾਣੀ ਤੇ ਹਵਾ ਦਾ ਮਿਸ਼ਰਨ ਹੈ। ਇਹ ਪੇਪੜੀ ਦੀ ਸਭ ਤੋਂ ਉੱਪਰਲੀ ਉਪਜਾਊ ਪਰਤ ਹੈ ।

ਪ੍ਰਸ਼ਨ 4.
ਆਵਾਜ਼ ਕਿਸ ਤਰ੍ਹਾਂ ਪੈਦਾ ਹੁੰਦੀ ਹੈ ?
ਉੱਤਰ-
ਹਵਾ ਦੀਆਂ ਤਰੰਗਾਂ ਜਾਂ ਹੋਰ ਮਾਧਿਅਮਾਂ ਦੇ ਕੰਪਣ ਦੁਆਰਾ ਆਵਾਜ਼ ਪੈਦਾ ਹੁੰਦੀ ਹੈ।

PSEB 11th Class Environmental Education Important Questions Chapter 7 ਵਾਤਾਵਰਣਿਕ ਪ੍ਰਦੂਸ਼ਣ

ਪ੍ਰਸ਼ਨ 5.
ਸ਼ੋਰ ਦੇ ਹਾਨੀਕਾਰਕ ਪ੍ਰਭਾਵ ਲਿਖੋ।
ਉੱਤਰ-
ਸ਼ੋਰ ਦੇ ਹਾਨੀਕਾਰਕ ਪ੍ਰਭਾਵ ਕਾਰਨ ਮਾਨਸਿਕ ਥਕਾਨ ਤੇ ਤਤਕਾਲ ਜਾਂ ਸਥਾਈ ਬੋਲਾਪਨ ਹੋ ਸਕਦਾ ਹੈ ।

ਪ੍ਰਸ਼ਨ 6.
ਰੇਡੀਓ ਐਕਟਿਵ ਤੱਤ ਦੀ ਪਰਿਭਾਸ਼ਾ ਦਿਓ ।
ਉੱਤਰ-
ਰੇਡੀਓ ਐਕਟਿਵ ਤੱਤ ਆਪਣੀ ਅਸਥਿਰ ਸਥਿਤੀ ਤੋਂ ਸਥਿਰ ਸਥਿਤੀ ਵਿਚ ਜਾਣ ਵਾਸਤੇ ਵਿਕਿਰਣਾਂ ਦੇ ਰੂਪ ਵਿਚ ਊਰਜਾ ਛੱਡਦੇ ਹਨ। ਇਸ ਪ੍ਰਕਿਰਿਆ ਨੂੰ ਰੇਡੀਓ ਐਕਟਿਵਿਟੀ ਵੀ ਕਿਹਾ ਜਾਂਦਾ ਹੈ।

ਪਸ਼ਨ 7.
ਦੋ ਰੇਡੀਓ ਐਕਟਿਵ ਤੱਤਾਂ ਦੇ ਨਾਂ ਲਿਖੋ ।
ਉੱਤਰ-
U-235, P-239. Iodine-131, Strontium Colsium-137 ਆਦਿ ।

ਪ੍ਰਸ਼ਨ 8.
ਪਥਰਾਟ ਬਾਲਣ ਦੇ ਨੁਕਸਾਨ ਕੀ ਹੈ ?
ਉੱਤਰ-
ਪਥਰਾਟ ਬਾਲਣ ਹਾਲਾਂਕਿ ਉਰਜਾ ਦੇ ਪਰੰਪਰਾਗਤ ਸੋਮੇ ਹਨ ਇਸ ਦੇ ਨਾਲਨਾਲ ਇਹ ਉਰਜਾ ਦੇ ਸਭ ਤੋਂ ਪ੍ਰਭਾਵਸ਼ਾਲੀ ਸੋਮੇ ਵੀ ਹਨ | ਪਰੰਤੁ ਇਸ ਦੀਆਂ ਵੀ ਸੀਮਾਵਾਂ ਹਨ। ਇਹ ਨਾ-ਨਵਿਆਉਣਯੋਗ ਸੋਮੇ ਹਨ, ਜਿਸਦੀ ਲਗਾਤਾਰ ਵਰਤੋਂ ਕਾਰਨ ਇਹ ਸਮਾਪਤ ਹੋ ਜਾਣਗੇ ਤੇ ਉਨ੍ਹਾਂ ਦੇ ਬਣਨ ਵਿਚ, ਲੱਖਾਂ ਕਰੋੜਾਂ ਸਾਲ ਲੱਗ ਜਾਣਗੇ।

ਪ੍ਰਸ਼ਨ 9.
ਸੀਵੇਜ ਕੀ ਹੈ ?
ਉੱਤਰ-
ਸੀਵੇਜ ਗੰਦਾ ਪਾਣੀ ਇਕੱਠਾ ਹੋਣ ਦਾ ਸਥਾਨ ਹੈ, ਜਿਸ ਵਿਚ ਮਨੁੱਖੀ ਗੰਦਗੀ, ਸਾਬਣ ਤੇ ਹੋਰ ਯੋਗਿਕ ਸ਼ਾਮਿਲ ਹੁੰਦੇ ਹਨ।

(ੲ) ਛੋਟੇ ਉੱਤਰਾਂ ਵਾਲੀ ਪ੍ਰਧਾਨ (Type II)

ਪ੍ਰਸ਼ਨ 1.
ਜੰਗਲਾਂ ਦੇ ਕੱਟਣ ਨਾਲ ਵਾਤਾਵਰਣ ‘ ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਪੌਦੇ ਹਵਾ ਵਿਚੋਂ CO2, ਲੈ ਕੇ O2, ਛੱਡਦੇ ਹਨ, ਜਿਸਨੂੰ ਜੰਤੁ ਸਾਹ ਲੈਣ ਲਈ ਪ੍ਰਯੋਗ ਕਰਦੇ ਹਨ। ਇਸਦੇ ਨਾਲ ਹੀ ਪੌਦਿਆਂ ਦੁਆਰਾ ਵਾਸ਼ਪ ਉਤਸਰਜਨ ਪ੍ਰਕਿਰਿਆ ਕਾਰਨ ਵਰਖਾ ਦਾ ਸੰਤੁਲਨ ਬਣਿਆ ਰਹਿੰਦਾ ਹੈ। ਪਰੰਤੂ ਵੱਧਦੀ ਹੋਈ ਜਨਸੰਖਿਆ ਦੀਆਂ ਜ਼ਰੂਰਤਾਂ ਤੇ ਫੈਕਟਰੀਆਂ ਨੂੰ ਕੱਚਾ ਮਾਲ ਮੁਹੱਈਆ ਕਰਵਾਉਣ ਲਈ, ਜੰਗਲਾਂ ਦੀ ਕਟਾਈ ਕਾਰਨ ਵਾਤਾਵਰਣ ਵਿਚ CO2, ਦੀ ਮਾਤਰਾ ਵਧਣ ਨਾਲ ਗਲੋਬਲ ਵਾਰਮਿੰਗ (ਵਿਸ਼ਵ ਤਾਪਨ ਦੀ ਸਮੱਸਿਆ ਪੈਦਾ ਹੋ ਗਈ ਹੈ, ਤੇ ਵਾਸ਼ਪ ਉਤਸਰਜਨ ਵਿਚ ਕਮੀ ਕਾਰਨ, ਵਰਖਾ ਦੇ ਆਗਮਨ ਵਿਚ ਵੀ ਅਸੰਤੁਲਨ ਪੈਦਾ ਹੋ ਗਿਆ ਹੈ।

ਪ੍ਰਸ਼ਨ 2.
ਸੰਯੁਕਤ ਰਾਸ਼ਟਰ ਸੰਮੇਲਨ ਦੀ ਸਮੁੰਦਰੀ ਨਿਯਮਾਂ ਦੀ 1982 ਦੀ ਬੈਠਕ ਵਿਚ ਕੀ ਤੈਅ ਕੀਤਾ ਗਿਆ ਸੀ ?
ਉੱਤਰ-
ਸੰਯੁਕਤ ਰਾਸ਼ਟਰ ਸੰਮੇਲਨ ਦੀ ਸਮੁੰਦਰੀ ਨਿਯਮਾਂ ਦੀ 1982 ਦੀ ਬੈਠਕ ਵਿਚ ਮੰਨਿਆ ਗਿਆ ਸੀ ਕਿ ਤੱਟੀ ਰਾਜ, ਅੰਤਰ ਰਾਸ਼ਟਰੀ ਸਮੁਦਾਇ ਨਾਲ ਆਮਦਨ ਦਾ ਉਹ ਹਿੱਸਾ ਵੰਡਣਗੇ ਜੋ ਉਹਨਾਂ ਦੇ ਖੇਤਰ ਤੋਂ ਪਰੇ ਸਮੁੰਦਰ ਦੇ ਆਧਾਰ ਤਲ ਤੋਂ ਖਨਨ ਦੁਆਰਾ ਪ੍ਰਾਪਤ ਕਰਨਗੇ। ਅਮਰੀਕਾ ਸਹਿਤ ਕਈ ਦੇਸ਼ਾਂ ਨੇ ਇਸਦਾ ਵਿਰੋਧ ਕੀਤਾ, ਜਿਸ ਕਾਰਨ ਇਸਨੂੰ ਅਜੇ ਵੀ ਲਾਗੂ ਨਹੀਂ ਕੀਤਾ ਜਾ ਸਕਿਆ ਹੈ।

PSEB 11th Class Environmental Education Important Questions Chapter 7 ਵਾਤਾਵਰਣਿਕ ਪ੍ਰਦੂਸ਼ਣ

ਪ੍ਰਸ਼ਨ 3.
ਨਿਰਮਾਣ ਕਿਰਿਆਵਾਂ (Construction Works) ਸ਼ੋਰ ਪ੍ਰਦੂਸ਼ਣ ਲਈ ਕਿਸ ਪ੍ਰਕਾਰ ਉੱਤਰਦਾਈ ਹਨ ?
ਉੱਤਰ-
ਵੱਖ-ਵੱਖ ਭਵਨਾਂ ਤੇ ਮਕਾਨਾਂ ਦੀਆਂ ਨਿਰਮਾਣ ਕਿਰਿਆਵਾਂ ਵਿਚ ਮਿਸ਼ਰਣ ਬਣਾਉਣ ਵਾਲੀਆਂ ਮਸ਼ੀਨਾਂ, ਸਕਰੈਪਰਾਂ, ਬੁਲਡੋਜਰਾਂ, ਰੋਡ ਰੋਲਰਾਂ, ਡਰਿੱਲ ਮਸ਼ੀਨਾਂ ਆਦਿ ਦੇ ਪ੍ਰਯੋਗ ਨਾਲ ਸ਼ੋਰ ਪ੍ਰਦੂਸ਼ਣ ਹੁੰਦਾ ਹੈ।

ਪ੍ਰਸ਼ਨ 4.
ਪ੍ਰਦੂਸ਼ਣ ਦੇ ਲਈ ਟੋਰਟ ਨਿਯਮ (Tort Law) ਕੀ ਹੈ ?
ਉੱਤਰ-
ਪ੍ਰਦੂਸ਼ਣ ਪੈਦਾ ਕਰਨ ਵਾਲਿਆਂ ਲਈ ਟੋਰਟ ਦਾ ਕਾਨੂੰਨ ਸਭ ਤੋਂ ਪੁਰਾਣਾ ਤੇ ਮਹੱਤਵਪੂਰਨ ਕਾਨੂੰਨ ਹੈ, ਜੋ ਪ੍ਰਦੂਸ਼ਣ ਘੱਟ ਕਰਨ ਵਿਚ ਸਹਾਇਕ ਹੁੰਦਾ ਹੈ। ਇਹ ਕਾਨੂੰਨ ਨਿਉਸੈਂਸ, ਲਾਪਰਵਾਹੀ ਦੇ ਕੇਸਾਂ ਨਾਲ ਸੰਬੰਧਿਤ ਹੈ। ਸੈਕਸ਼ਨ 268 IPC ਉਨ੍ਹਾਂ ਵਿਅਕਤੀਆਂ ਨਾਲ ਸੰਬੰਧਿਤ ਹੈ, ਜੋ ਲੋਕਾਂ ਵਿਚ ਬੇਚੈਨੀ ਤੇ ਸਰਵਜਨਕ ਸੰਪੱਤੀ ਨੂੰ ਹਾਨੀ ਪਹੁੰਚਾਉਂਦੇ ਹਨ। ਇਹ ਸਜ਼ਾ ਯੋਗ ਅਪਰਾਧ ਹੈ।

ਪ੍ਰਸ਼ਨ 5.
ਉਨ੍ਹਾਂ ਮਨੁੱਖੀ ਗਤੀਵਿਧੀਆਂ ਬਾਰੇ ਸੰਖੇਪ ਵਿਚ ਦੱਸੋ ਜਿਹੜੀਆਂ ਵਾਤਾਵਰਣਿਕ ਪ੍ਰਦੂਸ਼ਣ ਪੈਦਾ ਕਰਦੀਆਂ ਹਨ ।
ਉੱਤਰ-
ਮਨੁੱਖ ਨੇ ਆਪਣੇ ਵਿਕਾਸ ਲਈ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਚਲਾਈਆਂ ਹੋਈਆਂ ਹਨ । ਇਨ੍ਹਾਂ ਵਿਚੋਂ ਬਹੁਤ ਸਾਰੀਆਂ ਨਾਲ ਵਾਤਾਵਰਣਿਕ ਪ੍ਰਦੂਸ਼ਣ ਪੈਦਾ ਹੋ ਰਿਹਾ ਹੈ । ਕੁੱਝ ਅਜਿਹੀਆਂ ਗਤੀਵਿਧੀਆਂ ਹੇਠ ਲਿਖੀਆਂ ਹਨ –

  • ਕੱਚੇ ਮਾਲ ਦੀ ਮੰਗ ਨੂੰ ਪੂਰਾ ਕਰਨ ਲਈ ਕੁਦਰਤੀ ਸ੍ਰੋਤਾਂ ਦੀ ਨਿਆਂਪੂਰਨ ਵਰਤੋਂ ਵੱਲ ਧਿਆਨ ਨਾ ਦੇਣਾ ।
  • ਅਕਾਰਬਨਿਕ ਰਸਾਇਣਾਂ ਦੀ ਲੋੜ ਤੋਂ ਵੱਧ ਵਰਤੋਂ ਕਰਨਾ ।
  • ਪਥਰਾਟ ਬਾਲਣ ਦੀ ਦੁਰਵਰਤੋਂ ਕਰਨ ਕਾਰਨ ਹਵਾ ਵਿਚ ਜ਼ਹਿਰੀਲੇ ਪਦਾਰਥਾਂ ਦੀ ਮਾਤਰਾ ਵਿਚ ਵਾਧਾ ਕਰਨਾ |
  • ਹਰ ਤਰ੍ਹਾਂ ਦੇ ਵਿਅਰਥਾਂ ਦਾ ਪਾਣੀ ਦੇ ਸੋਤਾਂ ਵਿਚ ਮਿਲਣ ਦੇਣਾ ।
  • ਧਾਤਾਂ ਦੇ ਖਨਣ ਵੇਲੇ ਖਾਰੀਆਂ ਧਾਤਾਂ ਅਤੇ ਅਤਿਕਿਰਿਆਸ਼ੀਲ ਧਾਤਾਂ ਦੇ ਲੁਣਾਂ ਨੂੰ ਪਾਣੀ ਵਿਚ ਛੱਡ ਦੇਣਾ ।

PSEB 12th Class Environmental Education Important Questions Chapter 14 ਵਾਤਾਵਰਣੀ ਕਿਰਿਆ (ਭਾਗ-1)

Punjab State Board PSEB 12th Class Environmental Education Important Questions Chapter 14 ਵਾਤਾਵਰਣੀ ਕਿਰਿਆ (ਭਾਗ-1) Important Questions and Answers.

PSEB 12th Class Environmental Education Important Questions Chapter 14 ਵਾਤਾਵਰਣੀ ਕਿਰਿਆ (ਭਾਗ-1)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਮਨੁੱਖ ਦੀਆਂ ਮੁੱਢਲੀਆਂ/ਬੁਨਿਆਦੀ ਲੋੜਾਂ ਨੂੰ ਸੂਚੀਬੱਧ ਕਰੋ ।
ਉੱਤਰ-

  1. ਵਾਤਾਵਰਣ ਤੋਂ ਭੋਜਨ ਅਤੇ ਪਾਣੀ ਦੀ ਉਪਲੱਬਧੀ
  2. ਉਰਜਾ ਲਈ ਸੂਰਜ ਦੀ ਰੋਸ਼ਨੀ ।
  3. ਆਵਾਸ ਲਈ ਜ਼ਮੀਨ
  4. ਕੱਪੜਾ ।

ਪ੍ਰਸ਼ਨ 2.
ਕੁਦਰਤੀ ਸਰੋਤਾਂ ਦੀ ਵੱਧਦੀ ਮੰਗ ਦੇ ਕੀ ਕਾਰਨ ਹਨ ?
ਉੱਤਰ-
ਕਾਰਨ-

  1. ਵਸੋਂ ਵਿਚ ਵਾਧਾ ।
  2. ਮਨੁੱਖੀ ਇੱਛਾਵਾਂ (Human desires) ।

ਪ੍ਰਸ਼ਨ 3.
ਮਨੁੱਖਾਂ ਦੀਆਂ ਮੰਗਾਂ ਦੀ ਪੂਰਤੀ ਦੇ ਵਾਸਤੇ ਦੋਂ ਨੀਤੀਆਂ ਦੱਸੋ ।
ਉੱਤਰ-

  1. ਵਸੋਂ ਦੇ ਵਾਧੇ ਉੱਤੇ ਕੰਟਰੋਲ
  2. ਉਰਜਾ ਅਤੇ ਪਦਾਰਥਾਂ (Matter) ਦੀ ਵਰਤੋਂ ਨੂੰ ਘਟਾਉਣਾ ।

ਪ੍ਰਸ਼ਨ 4.
3R-ਸਿਧਾਂਤ ਕੀ ਹੈ ?
ਜਾਂ
3R ਦਾ ਕੀ ਅਰਥ ਹੈ ?
ਉੱਤਰ-
3R-ਸਿਧਾਂਤ (3R-Principle)
R = Reuse (ਮੁੜ ਵਰਤੋਂ), R = Recycle (ਪੁਨਰ ਚੱਕਰ) ਅਤੇ R = Repair ਮੁਰੰਮਤ ।

PSEB 12th Class Environmental Education Important Questions Chapter 14 ਵਾਤਾਵਰਣੀ ਕਿਰਿਆ (ਭਾਗ-1)

ਪ੍ਰਸ਼ਨ 5.
ਭੋਜਨ ਦੇ ਮੁੱਖ ਅੰਸ਼ ਕਿਹੜੇ ਹਨ ?
ਉੱਤਰ-
ਕਾਰਬੋਹਾਈਡੇਟ, ਪ੍ਰੋਟੀਨ, ਚਰਬੀ (Fat), ਵਿਟਾਮਿਨਜ਼, ਕਾਰਬਨੀ ਤੇਜ਼ਾਬ ਅਤੇ ਖਣਿਜ ।

ਪ੍ਰਸ਼ਨ 6.
ਕੁਪੋਸ਼ਣ ਦੀ ਕੀ ਵਜਾ ਹੈ ?
ਉੱਤਰ-
ਸੰਤੁਲਿਤ ਭੋਜਨ ਦੀ ਪ੍ਰਾਪਤੀ ਦਾ ਨਾ ਹੋਣਾ ਅਤੇ ਗ਼ਰੀਬੀ ।

ਪ੍ਰਸ਼ਨ 7.
ਕੁਪੋਸ਼ਣ ਦੀ ਪਰਿਭਾਸ਼ਾ ਲਿਖੋ ।
ਉੱਤਰ-
ਕੁਪੋਸ਼ਣ (Malnutrition) – ਮਨੁੱਖੀ ਸਰੀਰ ਦੀ ਉਹ ਅਵਸਥਾ, ਜਿਹੜੀ ਲੋੜੀਂਦੀ ਮਾਤਰਾ ਵਿਚ ਸੰਤੁਲਿਤ ਭੋਜਨ ਦੀ ਉਪਲੱਬਧੀ ਨਾ ਹੋਣ ਦੇ ਕਾਰਨ ਪੈਦਾ ਹੋ ਜਾਵੇ, ਉਸ ਨੂੰ ਕੁਪੋਸ਼ਣ ਆਖਦੇ ਹਨ ।

ਪ੍ਰਸ਼ਨ 8.
ਕੁਪੋਸ਼ਣ ਦੇ ਦੋ ਦੁਸ਼ਟ ਪ੍ਰਭਾਵ ਲਿਖੋ ।
ਉੱਤਰ-
ਕੁਪੋਸ਼ਣ ਦੇ ਦੋ ਦੁਸ਼ਟ ਪ੍ਰਭਾਵ-

  1. ਬੱਚਿਆਂ ਦੀ ਮੌਤ ਦਰ ਵਿਚ ਵਾਧਾ
  2. ਮਾਤਰੀ ਮੌਤ ਦਰ ਵਿਚ ਵਾਧਾ ।

ਪ੍ਰਸ਼ਨ 9.
ਸਮੁੰਦਰਾਂ ਤੋਂ ਪ੍ਰਾਪਤ ਹੋਣ ਵਾਲੇ ਦੋ ਲਾਹੇਵੰਦ ਉਤਪਾਦਾਂ ਦੇ ਨਾਮ ਲਿਖੋ ।
ਉੱਤਰ-

  1. ਅਗਰ (Agar),
  2. ਮੋਤੀ (Pearls),
  3. ਮੱਛੀਆਂ ਆਦਿ ।

ਪ੍ਰਸ਼ਨ 10.
ਆਦਮੀ ਨੂੰ ਭੋਜਨ ਦੀ ਲੋੜ ਕਿਉਂ ਹੈ ?
ਉੱਤਰ-
ਉਰਜਾ ਪ੍ਰਾਪਤੀ ਲਈ, ਸਰੀਰਕ ਟੁੱਟ-ਭੱਜ ਨੂੰ ਸੰਵਾਰਨ ਦੇ ਲਈ ।

PSEB 12th Class Environmental Education Important Questions Chapter 14 ਵਾਤਾਵਰਣੀ ਕਿਰਿਆ (ਭਾਗ-1)

ਪ੍ਰਸ਼ਨ 11.
ਮਨੁੱਖ ਨੂੰ ਬਾਲਣ ਕਿਉਂ ਚਾਹੀਦਾ ਹੈ ?
ਉੱਤਰ-
ਮਨੁੱਖ ਨੂੰ ਈਂਧਨ ਖਾਣਾ ਪਕਾਉਣ ਅਤੇ ਊਰਜਾ ਪ੍ਰਾਪਤ ਕਰਨ ਦੇ ਲਈ ਚਾਹੀਦਾ ਹੈ ।

ਪ੍ਰਸ਼ਨ 12.
ਪਥਰਾਟ ਬਾਲਣਾਂ ਦੀ ਸੂਚੀ ਦਿਓ ।
ਜਾਂ
ਦੋ ਪਥਰਾਟ ਈਂਧਨਾਂ ਦੇ ਨਾਮ ਲਿਖੋ ।
ਉੱਤਰ-
ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ।

ਪ੍ਰਸ਼ਨ 13.
ਪ੍ਰੰਪਰਾਗਤ ਤੌਰ ਤੇ ਕਿਹੜਾ ਬਾਲਣ ਵਰਤਿਆ ਜਾਂਦਾ ਹੈ ?
ਉੱਤਰ-
ਕੋਲਾ (Coal) ।

ਪ੍ਰਸ਼ਨ 14.
ਕੋਲੇ ਦੇ ਘਾਟਕ (Components) ਕਿਹੜੇ-ਕਿਹੜੇ ਹਨ ?
ਜਾਂ
ਕੋਲੇ ਦੇ ਮੁੱਖ ਅੰਸ਼ ਲਿਖੋ ।
ਉੱਤਰ-
ਕੋਲੇ ਦੇ ਘਾਟਕ-ਕਾਰਬਨ, ਹਾਈਡਰੋਜਨ ਅਤੇ ਆਕਸੀਜਨ ਹਨ ।

ਪ੍ਰਸ਼ਨ 15.
ਕੋਲੇ ਤੋਂ ਤਿਆਰ ਕੀੜੇ ਜਾਂਦੇ ਦੋ ਉਤਪਾਦਾਂ ਦੇ ਨਾਮ ਲਿਖੋ !
ਜਾਂ
ਕੋਲੇ ਦੇ ਕੋਈ ਦੋ ਲਾਭ ਲਿਖੋ ।
ਉੱਤਰ-

  1. ਸੰਸਲਿਸ਼ਟ ਪੈਟਰੋਲ (Synthetic Petrol) ਅਤੇ
  2. ਸੰਸਲਿਸ਼ਟ ਕੁਦਰਤੀ ਗੈਸ (Synthetic Natural Gas)
  3. ਕੋਲ ਗੈਸ
  4. ਕੋਕ

ਪ੍ਰਸ਼ਨ 16.
ਕੋਲੇ ਦੇ ਮੁਕਾਬਲੇ ਕੋਕ ਕਿਉਂ ਚੰਗਾ ਬਾਲਣ (Fuel) ਹੈ ?
ਉੱਤਰ-
ਕੋਲੇ ਨਾਲੋਂ ਕੋਕ ਦਾ ਕੈਲੋਰੀਅਨ ਬਹੁਤ ਜ਼ਿਆਦਾ ਹੋਣ ਦੇ ਕਾਰਨ, ਕੋਕ ਇਕ . ਚੰਗਾ ਈਂਧਨ ਹੈ ।

PSEB 12th Class Environmental Education Important Questions Chapter 14 ਵਾਤਾਵਰਣੀ ਕਿਰਿਆ (ਭਾਗ-1)

ਪ੍ਰਸ਼ਨ 17.
ਜ਼ਿਆਦਾ ਤੌਰ ਤੇ ਵਰਤੇ ਜਾਂਦੇ ਬਾਲਣਾਂ ਦੇ ਨਾਮ ਲਿਖੋ ।
ਉੱਤਰ-

  1. ਕੋਲਾ,
  2. ਪੈਟਰੋਲੀਅਮ ਅਤੇ
  3. ਕੁਦਰਤੀ ਗੈਸ
  4. ਲੱਕੜੀ ।

ਪ੍ਰਸ਼ਨ 18.
ਕੋਲੇ ਦੀਆਂ ਦੋ ਕਿਸਮਾਂ ਦੇ ਨਾਮ ਲਿਖੋ ।
ਉੱਤਰ-
ਕੋਲੇ ਦੀਆਂ ਕਿਸਮਾਂ-

  1. ਪੀਟ (Peat)
  2. ਲਿਗਨਾਈਟ (Lignite)
  3. ਐਂਬ੍ਰਾਸਾਈਟ (Anthracite) ।

ਪ੍ਰਸ਼ਨ 19.
ਦੋ ਪਥਰਾਟ ਈਂਧਨਾਂ ਦੇ ਨਾਮ ਲਿਖੋ ।
ਉੱਤਰ-
ਪਥਰਾਟ ਈਂਧਨਾਂ ਦੇ ਨਾਮ-ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸੇ ।

ਪ੍ਰਸ਼ਨ 20.
CNG ਦਾ ਵਿਸਥਾਰ ਲਿਖੋ ।
ਉੱਤਰ-
CNG = Compressed Natural Gas (ਨਿਪੀੜਤ ਕੁਦਰਤੀ ਗੈਸ) ।

ਪ੍ਰਸ਼ਨ 21.
ਕੋਲੇ ਦੀਆਂ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਪੀਟ (Peat) ਐਂਬ੍ਰਾਸਾਈਟ (Anthracite) ਅਤੇ ਬੌਕਸਾਈਟ (Bauxcite) ਹਨ ।

ਪ੍ਰਸ਼ਨ 22.
ਮਨੁੱਖ ਨੂੰ ਹਰ ਰੋਜ਼ ਊਰਜਾ ਦੀਆਂ ਕਿੰਨੀਆਂ ਕੈਲੋਰੀਜ਼ ਚਾਹੀਦੀਆਂ ਹਨ ?
ਉੱਤਰ-
25,000 ਕੈਲੋਰੀਜ਼ ਪ੍ਰਤੀਦਿਨ ।

PSEB 12th Class Environmental Education Important Questions Chapter 14 ਵਾਤਾਵਰਣੀ ਕਿਰਿਆ (ਭਾਗ-1)

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਮਨੁੱਖ ਜਾਤੀ ਦੀਆਂ ਲੋੜਾਂ ਨੂੰ ਪੂਰਿਆਂ ਕਰਨ ਵਾਲੀਆਂ ਜੁਗਤਾਂ ਦੀ ਸੂਚੀ ਬਣਾਓ ।
ਉੱਤਰ-
ਜੁਗਤਾਂ (Strategies)-

  1. ਵਸੋਂ ਦੇ ਵਾਧੇ ਨੂੰ ਨਿਯੰਤਰਿਤ ਕਰੋ ।
  2. ਊਰਜਾ ਸਰੋਤਾਂ ਨੂੰ ਜਾਇਆ ਹੋਣ ਤੋਂ ਬਚਾਓ ।
  3. ਪਦਾਰਥ ਨਾ ਜ਼ਾਇਆ ਹੋਣ ਤੋਂ ਬਚਾਓ ।
  4. ਪਾਣੀ, ਜੰਗਲ, ਮਿੱਟੀ ਅਤੇ ਜੈਵਿਕ ਵਿਭਿੰਨਤਾ ਦੀ ਸੁਰੱਖਿਆ ਕਰ ।
  5. ਜੰਗਲੀ ਜਾਨਵਰਾਂ ਦੇ ਲਈ ਉਨ੍ਹਾਂ ਦੇ ਨਿਵਾਸ ਸਥਾਨਾਂ ਦੀ ਸੁਰੱਖਿਆ ਕਰੋ ।
  6. ਪਾਣੀ, ਤੋਂ ਅਤੇ ਬਾਲਣਾਂ ਦੀ ਸੋਚ-ਸਮਝਦਾਰੀ ਨਾਲ ਵਰਤੋਂ ਕਰੋ
  7. ਉਨ੍ਹਾਂ ਚੀਜ਼ਾਂ ਨੂੰ ਤਿਆਰ ਕੀਤਾ ਜਾਣਾ ਚਾਹੀਦਾ, ਜਿਹੜੀਆਂ ਕਿ ਆਸਾਨੀ ਨਾਲ ਮੁੜ ਵਰਤੀਆਂ ਜਾ ਸਕਣ, ਆਸਾਨੀ ਨਾਲ ਜਿਨ੍ਹਾਂ ਦਾ ਪੁਨਰ ਚੱਕਰਣ ਹੋ ਸਕੇ ਅਤੇ ਮੁਰੰਮਤ ਹੋ ਸਕੇ ।

ਪ੍ਰਸ਼ਨ 2.
ਕੁਪੋਸ਼ਣ ਦੇ ਨਕਾਰਾਤਮਕ ਪ੍ਰਭਾਵ ਕੀ ਹਨ ?
ਉੱਤਰ-
ਕੁਪੋਸ਼ਣ ਦੇ ਨਕਾਰਾਤਮਕ ਪ੍ਰਭਾਵ (Negative effects of Malnutrition)-

  1. ਛੋਟੇ ਬੱਚਿਆਂ ਦੀ ਮੌਤ ਦਰ ਵਿਚ ਵਾਧਾ
  2. ਮਾਤਰੀ ਮੌਤ ਦਰ ਵਿਚ ਵਾਧਾ
  3. ਪੰਜ ਸਾਲ ਦੀ ਉਮਰ ਦੇ ਬੱਚਿਆਂ ਵਿਚ ਮੈਰਾਸਮਸ ਅਤੇ ਕਵਾਸ਼ਕੀਓਰਕਾਰ ਰੋਗ ।
  4. ਕਦਾਚਾਰੀ ਬੱਚੇ
  5. ਛੋਟੇ ਉਮਰੇ ਬੱਚਿਆਂ ਦੀ ਮੌਤ
  6. ਸਕੂਲੀ ਮਾੜਾ ਪ੍ਰਚਲਣ ।

ਪ੍ਰਸ਼ਨ 3.
ਪਾਣੀ ਦੀ ਮਹੱਤਤਾ ਦਾ ਵਰਣਨ ਕਰੋ ।
ਜਾਂ
ਪਾਣੀ ਦੀ ਸਾਡੇ ਜੀਵਨ ਵਿਚ ਕੀ ਮਹੱਤਤਾ ਹੈ ?
ਉੱਤਰ-
ਪਾਣੀ ਦੀ ਮਹੱਤਤਾ-

  • ਪਾਣੀ ਜੀਵ ਪਦਾਰਥ (Protoplasm) ਦਾ ਮੁੱਖ ਅੰਸ਼ ਹੈ ।
  • ਪਾਣੀ ਇਕ ਅੱਛਾ ਘੋਲਕ (Solvent) ਹੈ । ਸਾਰੇ ਘੁਲਣਸ਼ੀਲ ਪਦਾਰਥ ਪਾਣੀ ਵਿਚ ਘਲ ਕੇ, ਘੋਲ ਦੀ ਸ਼ਕਲ ਵਿਚ ਹੀ ਪੌਦਿਆਂ ਦੇ ਸਾਰੇ ਹਿੱਸਿਆਂ ਤਕ ਪਹੁੰਚਦੇ ਹਨ ।
  • ਪ੍ਰਕਾਸ਼ ਸੰਸ਼ਲਣ ਪ੍ਰਕਿਰਿਆ ਲਈ ਪਾਣੀ ਦੀ ਬੜੀ ਮਹੱਤਤਾ ਹੈ, ਕਿਉਂਕਿ ਇਸ ਪ੍ਰਕਿਰਿਆ ਵਿਚ ਪਾਣੀ ਇਕ ਅੰਸ਼ ਵਜੋਂ ਕਾਰਜ ਕਰਦਾ ਹੈ ।
  • ਸਜੀਵਾਂ ਦੇ ਸਰੀਰ ਅੰਦਰ ਹੋਣ ਵਾਲੀਆਂ ਸਾਰੀਆਂ ਕਿਰਿਆਵਾਂ ਪਾਣੀ ਦੀ ਮੌਜੂਦਗੀ ਵਿੱਚ ਹੀ ਹੁੰਦੀਆਂ ਹਨ ।
  • ਵੱਧ ਰਹੇ ਪੌਦਿਆਂ ਦੇ ਸੈੱਲਾਂ ਦੇ ਤਣਾਉ (Turgidity) ਦੀ ਉਤਪੱਤੀ ਲਈ ਪਾਣੀ ਬੜਾ ਜ਼ਰੂਰੀ ਹੈ । ਸੈੱਲਾਂ ਦੀ ਇਸ ਸਥਿਤੀ ਦੇ ਬਗੈਰ ਪੌਦਿਆਂ ਵਿੱਚ ਵਾਧਾ ਨਹੀਂ ਹੋ ਸਕਦਾ ।
  • ਪੌਦਿਆਂ ਦੀਆਂ ਕਈ ਪ੍ਰਕਾਰ ਦੀਆਂ ਗਤੀਆਂ (Movements) ਦੇ ਵਾਸਤੇ ਪਾਣੀ ਦੀ ਲੋੜ ਹੁੰਦੀ ਹੈ । ਜਿਵੇਂ ਕਿ ਲਾਜਵੰਤੀ (Touch-me-not) ਪੌਦੇ ਦੀਆਂ ਟਹਿਣੀਆਂ ਅਤੇ ਪੱਤਿਆਂ ਨੂੰ ਛੇੜਣ ਉੱਪਰ ਵਿਖਾਈ ਜਾਂਦੀ ਗਤੀ ।
  • ਪਾਣੀ ਸਿੰਚਾਈ ਲਈ ਬੜਾ ਜ਼ਰੂਰੀ ਹੈ ।

ਪ੍ਰਸ਼ਨ 4.
ਸਮੁੰਦਰ ਦੇ ਪਾਣੀ ਦੀ ਕੀ ਮਹੱਤਤਾ ਹੈ ?
ਉੱਤਰ-
ਸਮੁੰਦਰ ਦੇ ਪਾਣੀ ਦੀ ਮਹੱਤਤਾ

  1. ਸਮੁੰਦਰਾਂ ਵਿਚੋਂ ਕਈ ਪ੍ਰਕਾਰ ਦੇ ਮਹੱਤਵਪੂਰਨ ਪਦਾਰਥ ਜਿਵੇਂ ਕਿ ਐੱਲਜਿਨ (Algin), ਅਗਰ (Agar) ਆਦਿ ਪ੍ਰਾਪਤ ਕੀਤੇ ਜਾਂਦੇ ਹਨ ।
  2. ਸਮੁੰਦਰਾਂ ਤੋਂ ਖਾਣਯੋਗ ਬਨਸਪਤੀ ਜਿਵੇਂ ਕਿ ਕੈਲਪਸ (Kelps) ਆਦਿ ਵੀ ਪ੍ਰਾਪਤ ਹੁੰਦੇ ਹਨ ।
  3. ਸਮੁੰਦਰਾਂ ਦੀ ਸੜਾ ਉੱਪਰ ਤੈਰਦੇ ਹੋਏ ਸ਼ਹਿਰ ਤਿਆਰ/ਬਣਾਏ ਜਾ ਸਕਦੇ ਹਨ ।
  4. ਪਲ ਔਸਟਰਜ਼ (Pearl Oysters) ਤੋਂ ਮੋਤੀ, ਜਿਨ੍ਹਾਂ ਦੀ ਵਰਤੋਂ ਗਹਿਣੇ ਆਦਿ ਤਿਆਰ ਕਰਨ ਲਈ ਕੀਤੀ ਜਾਂਦੀ ਹੈ ) ਵੀ ਪ੍ਰਾਪਤ ਹੁੰਦੇ ਹਨ ।
  5. ਸਮੁੰਦਰ ਦੇ ਪਾਣੀ ਨੂੰ ਸੁਕਾ ਕੇ ਨਮਕ (Table Salt) ਪ੍ਰਾਪਤ ਕੀਤਾ ਜਾਂਦਾ ਹੈ ।
  6. ਸਮੁੰਦਰ ਦੇ ਪਾਣੀ ਦੀਆਂ ਲਹਿਰਾਂ ਅਤੇ ਜਵਾਰਭਾਟੇ ਤੋਂ ਉਰਜਾ ਪ੍ਰਾਪਤ ਕੀਤੀ ਜਾਂਦੀ ਹੈ ।

PSEB 12th Class Environmental Education Important Questions Chapter 14 ਵਾਤਾਵਰਣੀ ਕਿਰਿਆ (ਭਾਗ-1)

ਪ੍ਰਸ਼ਨ 5.
ਜ਼ਮੀਨੀ ਸਾਧਨਾਂ ਦੀ ਸਮਝਦਾਰੀ ਨਾਲ ਵਰਤੋਂ ਕਰਨਾ ਕਿਉਂ ਜ਼ਰੂਰੀ ਹੈ ?
ਉੱਤਰ-
ਜ਼ਮੀਨੀ ਸਾਧਨਾਂ ਦੀ ਸਮਝਦਾਰੀ ਨਾਲ ਵਰਤੋਂ-ਨਿਵਾਸ ਜਾਂ ਪਨਾਹ ਜਾਂ ਆਵਾਸ (Shelter) ਮਨੁੱਖ ਦੀਆਂ ਬੁਨਿਆਦੀ ਲੋੜਾਂ ਵਿਚ ਇਕ ਲੋੜ ਹੈ ਅਤੇ ਇਸ ਕੰਮ ਦੇ ਵਾਸਤੇ ਜ਼ਮੀਨ (Land) ਦੇ ਲੋੜ ਹੈ । ਸਾਨੂੰ ਪਤਾ ਹੈ ਕਿ ਵਿਸ਼ਵ ਦੀ ਆਬਾਦੀ 6-ਬਿਲੀਅਨ ਨੂੰ ਪਹਿਲਾਂ ਹੀ ਪਾਰ ਚੁੱਕੀ ਹੈ ਅਤੇ ਇਸ ਵਾਧੇ ਦੀ ਮੁੱਖ ਵਜ਼ਾ ਜਨਸੰਖਿਆ ਵਿਸਫੋਟ ਹੈ । ਵਸੋਂ ਵਿਚ ਹੋ ਰਹੇ ਇਸ ਵਾਧੇ ਦੇ ਕਾਰਨ ਲੋਕਾਂ ਲਈ ਰਿਹਾਇਸ਼ ਦਾ ਪ੍ਰਬੰਧ ਕਰਨ ਦੇ ਵਾਸਤੇ ਜ਼ਮੀਨ (Land) ਚਾਹੀਦੀ ਹੈ ਅਤੇ ਇਸ ਮੰਤਵ ਲਈ ਜ਼ਮੀਨ ਦੀ ਮੰਗ ਦਿਨ-ਪ੍ਰਤੀਦਿਨ ਵੱਧਦੀ ਜਾ ਰਹੀ ਹੈ ।

ਪਰ ਵੱਧਦੀ ਹੋਈ ਵਸੋਂ ਦੀਆਂ ਖੁਰਾਕ ਸੰਬੰਧੀ ਲੋੜਾਂ ਨੂੰ ਪੂਰਿਆਂ ਕਰਨ ਦੇ ਵਾਸਤੇ ਖੇਤੀ ਯੋਗ ਜ਼ਮੀਨ ਚਾਹੀਦੀ ਹੈ ਅਤੇ ਲੋਕਾਂ ਦੀਆਂ ਲੋੜਾਂ ਅਤੇ ਐਸ਼-ਆਰਾਮ ਦੇ ਲਈ ਉਦਯੋਗ ਲਗਾਉਣੇ ਵੀ ਜ਼ਰੂਰੀ ਹੋ ਗਏ ਹਨ , ਪਰ ਜ਼ਮੀਨ ਦੀ ਉਪਲੱਬਧੀ ਦੀ ਮਾਤਰਾ ਤਾਂ ਸੀਮਿਤ ਹੀ ਹੈ ਅਤੇ ਖਾਲੀ ਜ਼ਮੀਨ ਘੱਟਦੀ ਜਾ ਰਹੀ ਹੈ । ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਜੇਕਰ ਲੋਕਾਂ ਦੀਆਂ ਆਵਾਸ ਦੀਆਂ ਜ਼ਰੂਰਤਾਂ ਨੂੰ ਪੂਰਿਆਂ ਕਰਨਾ ਹੈ, ਤਾਂ ਸਾਨੂੰ ਜ਼ਮੀਨ ਦੀ ਵਰਤੋਂ ਬੜੀ ਸਮਝਦਾਰੀ ਨਾਲ ਕਰਨੀ ਹੋਵੇਗੀ, ਨਹੀਂ ਤਾਂ ਕਈ ਸਮੱਸਿਆਵਾਂ ਅਤੇ ਉਲਝਨਾਂ ਪੈਦਾ ਹੋ ਜਾਣਗੀਆਂ ।

ਪ੍ਰਸ਼ਨ 6.
ਕੋਲੇ ਦੀਆਂ ਕਿੰਨੀਆਂ ਕਿਸਮਾਂ ਹਨ ?
ਉੱਤਰ-ਕੋਲੇ (Coal) ਦੀਆਂ ਕਿਸਮਾਂ (Types of Coal-ਅਸੀਂ ਜਾਣਦੇ ਹਾਂ ਕਿ ਕੋਲਾ ਪੌਦਿਆਂ ਅਤੇ ਪ੍ਰਾਣੀਆਂ ਦੇ ਅਵਸ਼ੇਸ਼ਾਂ ਦੇ ਪਥਰਾਟੀਕਰਣ (Fossilization) ਕਾਰਨ ਬਣਿਆ ਹੈ । ਕੋਲੇ ਵਿਚ ਕਾਰਬਨ ਦੀ ਮਾਤਰਾ ਦੀਆਂ ਮੌਜੂਦਗੀ ਦੇ ਹਿਸਾਬ ਨਾਲ, ਇਸ ਦਾ ਵਰਗੀਕਰਨ ਕੀਤਾ ਜਾਂਦਾ ਹੈ । ਕੋਲੇ ਦੀ ਵੱਖ-ਵੱਖ ਕਿਸਮਾਂ ਵਿੱਚ ਕਾਰਬਨ ਦੀ ਮਾਤਰਾ ਵੀ ਅਲੱਗ-ਅਲੱਗ ਹੀ ਹੈ ਅਤੇ ਕੋਲੇ ਦੀ ਮਹੱਤਤਾ ਇਸ ਵਿਚ ਕਾਰਬਨ ਦੀ ਮੌਜੂਦ ਮਾਤਰਾ ਉੱਪਰ ਹੀ ਨਿਰਭਰ ਹੁੰਦੀ ਹੈ । ਕੋਲੇ ਦੀਆਂ ਤਿੰਨ ਕਿਸਮਾਂ ਹਨ-

  1. ਪੀਟ (Peat) – ਕੋਲੇ ਦੀ ਇਹ ਕਿਸਮ, ਬਾਕੀ ਦੀਆਂ ਦੋ ਕਿਸਮਾਂ ਨਾਲੋਂ ਸਭ ਤੋਂ ਘਟੀਆ ਕਿਸਮ ਹੈ । ਇਸ ਦੀ ਰੰਗਤ ਭਰੀ ਹੁੰਦੀ ਹੈ ।
  2. ਲਿਗਨਾਈਟ (Lignite) – ਕੋਲੇ ਦੀ ਇਹ ਕਿਸਮ ਪੀਟ ਦੀਆਂ ਤੈਹਾਂ ਦੇ ਇਕ-ਦੂਸਰੇ ਦੇ ਉੱਪਰ ਜੰਮਣ ਉਪਰੰਤ ਸਖ਼ਤ ਹੋ ਜਾਣ ਦੇ ਕਾਰਨ ਬਣੀ ਹੈ ਅਤੇ ਗੁਣਾਂ ਵਿਚ ਇਹ ਪੀਟ ਨਾਲੋਂ ਵਧੀਆ ਹੈ ।
  3. ਐਂਬ੍ਰਾਸਾਈਟ (Anthracite) – ਕੋਲੇ ਦੀ ਸਭ ਤੋਂ ਵਧੀਆ ਕਿਸਮ ਹੈ ਅਤੇ ਇਹ ਕਾਫ਼ੀ ਜ਼ਿਆਦਾ ਕਠੋਰ ਵੀ ਹੈ । ਇਸ ਵਿਚ ਕਾਰਬਨ ਦੀ ਮਾਤਰਾ ਦੂਸਰੀਆਂ ਕਿਸਮਾਂ ਦੇ ਮੁਕਾਬਲੇ ਬਹੁਤ ਅਧਿਕ ਹੁੰਦੀ ਹੈ ।

ਪ੍ਰਸ਼ਨ 7.
ਕੋਲੇ ਦੇ ਕੀ ਲਾਭ ਹਨ ?
ਉੱਤਰ-
ਕੋਲੇ ਦੇ ਲਾਭ-

  1. ਕੋਲੇ ਨੂੰ ਬਾਲਣ ਵਜੋਂ ਵਰਤਦੇ ਹਨ ।
  2. ਕੋਲੇ ਨੂੰ ਕੋਲ ਗੈਸ (Coal Gas) ਵਰਗੇ ਉਰਜਾ ਸਰੋਤਾਂ ਵਿਚ ਬਦਲਿਆ ਜਾ ਸਕਦਾ ਹੈ । ਕੋਲੇ ਦੀ ਵਰਤੋਂ ਬਿਜਲੀ ਪੈਦਾ ਕਰਨ ਅਤੇ ਤੇਲ ਤਿਆਰ ਕਰਨ ਲਈ ਵੀ ਕੀਤੀ ਜਾਂਦੀ ਹੈ ।
  3. ਕੋਲੇ ਤੋਂ ਬਣਾਉਟੀ ਪੈਟਰੋਲ ਅਤੇ ਬਣਾਉਟੀ ਕੁਦਰਤੀ ਗੈਸ ਵੀ ਤਿਆਰ ਕੀਤੇ ਜਾਂਦੇ ਹਨ ।
  4. ਕੋਲੇ ਤੋਂ ਬੈਂਨਜ਼ੀਨ, ਟੋਇਨ (Teluene), ਫਿਨੌਲ, ਐਨੀਲੀਨ, ਨੈਪਥੀਲੀਨ ਅਤੇ ਐੱਥਰਾਸੀਨ ਆਦਿ ਪਦਾਰਥ ਵੀ ਤਿਆਰ ਕੀਤੇ ਜਾਂਦੇ ਹਨ ।
  5. ਕਈ ਤਰ੍ਹਾਂ ਦੇ ਉਦਯੋਗਾਂ ਵਿਚ ਕੋਲੇ ਦੀ ਵਰਤੋਂ ਕੱਚੇ ਮਾਲ ਤੋਂ ਧਾਤਾਂ ਪ੍ਰਾਪਤ ਕਰਨ ਦੇ ਲਈ ਵੀ ਕਰਦੇ ਹਨ । ਇਸ ਪ੍ਰਕਿਰਿਆ ਵਿੱਚ ਕੋਲਾ ਇਕ ਲਘੂਕਾਰਕ (Reducing agent) ਵਜੋਂ ਕਾਰਜ ਕਰਦਾ ਹੈ ।
  6. ਕੋਲੇ ਦੀ ਵਰਤੋਂ ਕੋਕ ਤਿਆਰ ਕਰਨ ਲਈ ਕੀਤੀ ਜਾਂਦੀ ਹੈ ।

ਪ੍ਰਸ਼ਨ 8.
ਕੋਕ (Coke) ਕੀ ਹੈ ?
ਉੱਤਰ-
ਕੋਕ (Coke) ਕੋਲੇ ਦੇ ਭੰਜਕ ਕਸ਼ੀਦਣ (Destructive distillation) ਕਰਨ ਦੇ ਬਾਅਦ ਜਿਹੜਾ ਪਦਾਰਥ ਬਚਦਾ ਹੈ, ਉਸ ਨੂੰ ਕੋਕ ਆਖਦੇ ਹਨ । ਕੋਕ ਦਾ ਮੁੱਖ ਅੰਸ਼ ਕਾਰਬਨ ਹੈ ਅਤੇ ਕੋਕ ਵਿੱਚ ਇਸ ਦੀ ਮਾਤਰਾ 99.8% ਹੈ । ਕੋਕ ਇਕ ਬੜਾ ਫਾਇਦੇਮੰਦ ਈਂਧਨ ਹੈ । ਕੋਕ ਦੇ ਕੁੱਝ ਮਹੱਤਵਪੂਰਨ ਲਾਭ ਇਹ ਹਨ-

  1. ਇਸ ਨੂੰ ਬਾਲਣ ਵਜੋਂ ਵਰਤਦੇ ਹਨ ।
  2. ਕੋਕ ਤੋਂ ਪਾਣੀ/ਜਲ ਗੈਸ (Water gas) ਅਤੇ ਪ੍ਰੋਡਿਊਸਰ ਗੈਸ (Producer Gas) ਤਿਆਰ ਕੀਤੀ ਜਾਂਦੀ ਹੈ ।

ਪ੍ਰਸ਼ਨ 9.
ਬਾਲਣ ਵਜੋਂ ਕੋਕ ਦੀ ਕੀ ਮਹੱਤਤਾ ਹੈ ?
ਉੱਤਰ-
ਬਾਲਣ ਵਜੋਂ ਕੋਕ ਦੀ ਮਹੱਤਤਾ-

  • ਕੋਕ ਨੂੰ ਪ੍ਰਥਮ ਕਿਸਮ ਦਾ ਬਾਲਣ ਮੰਨਿਆ ਗਿਆ ਹੈ ਕਿਉਂਕਿ ਜਦੋਂ ਇਹ ਬਲਦਾ ਹੈ, ਤਾਂ ਧੂੰਆਂ ਪੈਦਾ ਨਹੀਂ ਹੁੰਦਾ । ਇਸ ਲਈ ਇਹ ਬਾਲਣ ਹਵਾ ਵਿਚ ਪ੍ਰਦੂਸ਼ਣ ਨਹੀਂ ਫੈਲਾਉਂਦਾ, ਜਦਕਿ ਕੋਲੇ ਦੇ ਬਲਣ ਨਾਲ ਬਹੁਤ ਜ਼ਿਆਦਾ ਮਾਤਰਾ ਵਿੱਚ ਧੀਆਂ ਪੈਦਾ ਹੁੰਦਾ ਹੈ, ਜਿਸ ਦੇ ਕਾਰਨ ਵਾਤਾਵਰਣ ਦੂਸ਼ਿਤ ਹੋ ਜਾਂਦਾ ਹੈ ।
  • ਕੋਲੇ ਦੇ ਮੁਕਾਬਲੇ ਕੋਕ ਦਾ ਕੈਲੋਰੀਮਾਨ ਵਧੇਰੇ ਹੁੰਦਾ ਹੈ, ਇਸ ਕਾਰਨ ਕੋਕ ਨੂੰ ਚੰਗਾ ਬਾਲਣ ਮੰਨਿਆ ਗਿਆ ਹੈ ।

PSEB 12th Class Environmental Education Important Questions Chapter 14 ਵਾਤਾਵਰਣੀ ਕਿਰਿਆ (ਭਾਗ-1)

ਪ੍ਰਸ਼ਨ 10.
ਕੋਲੇ (Coal) ਅਤੇ ਕੋਕ (Coke) ਵਿੱਚ ਅੰਤਰ ਲਿਖੋ ।
ਉੱਤਰ-
ਕੋਲੇ ਅਤੇ ਕੋਕ ਵਿੱਚ ਅੰਤਰ (ਸਾਰਨੀ)-

ਕੋਲਾ (Coal) ਕੋਕ (Coke)
1. ਕੋਲਾ ਧਰਤੀ ਵਿੱਚੋਂ ਪ੍ਰਾਪਤ ਕੀਤਾ ਜਾਂਦਾ ਹੈ । 1. ਕੋਕ ਕੋਲੇ ਦੇ ਭੰਜਕ ਕਸ਼ੀਦਣ ਦੁਆਰਾ ਤਿਆਰ ਕੀਤਾ ਜਾਂਦਾ ਹੈ ।
2. ਕੋਲੇ ਵਿੱਚ ਕਾਰਬਨ ਦੀ ਮਾਤਰਾ ਬਹੁਤ ਥੋੜ੍ਹੀ ਹੈ । 2. ਕੋਕ ਵਿੱਚ ਕਾਰਬਨ ਦੀ ਮਾਤਰਾ 98% ਹੈ ।
3. ਕੋਲੇ ਦੇ ਦਹਿਨ (ਜਲਣ) ਤੇ ਧੂਆਂ ਬਹੁਤ ਅਧਿਕ ਪੈਦਾ ਹੋਣ ਕਾਰਨ ਵਾਯੂਮੰਡਲ ਪ੍ਰਦੂਸ਼ਿਤ ਹੁੰਦਾ ਹੈ । 3. ਕੋਕ ਦੇ ਦਹਿਨ (ਜਲਣ) ਤੇ ਧੂੰਆ ਪੈਦਾ ਨਾ ਹੋਣ ਕਾਰਨ ਵਾਯੂਮੰਡਲ ਪ੍ਰਦੂਸ਼ਿਤ ਨਹੀਂ ਹੁੰਦਾ ।
4. ਕੋਲੇ ਦਾ ਤਾਪਮਾਨ ਬਹੁਤ ਜ਼ਿਆਦਾ ਨਹੀਂ ਹੈ । 4. ਕੋਕ ਦਾ ਤਾਪਮਾਨ ਕਾਫ਼ੀ ਅਧਿਕ ਹੈ ।
5. ਕੋਲੇ ਤੋਂ ਕੋਲ ਗੈਸ ਆਦਿ ਤਿਆਰ ਕੀਤੀ ਜਾਂਦੀ ਹੈ । 5. ਕੋਕ ਤੋਂ ਪਾਣੀ ਗੈਸ (Water gas) ਅਤੇ ਪ੍ਰੋਡਿਊਸਰ ਗੈਸ (Producer gas) ਤਿਆਰ ਕੀਤੀਆਂ ਜਾਂਦੀਆਂ ਹਨ ।

ਪ੍ਰਸ਼ਨ 11.
ਕੁਦਰਤੀ ਸਰੋਤਾਂ ਦੀ ਵਧਦੀ ਹੋਈ ਮੰਗ ਦੇ ਕੀ ਕਾਰਨ ਹਨ ?
ਉੱਤਰ-
ਕਾਰਨ-

  1. ਵੱਧਦੀ ਹੋਈ ਆਬਾਦੀ
  2. ਲਾਲਚ
  3. ਮਨੁੱਖ ਦੀਆਂ ਨਾ ਖ਼ਤਮ ਹੋਣ ਵਾਲੀਆਂ ਇੱਛਾਵਾਂ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਵੱਖ-ਵੱਖ ਕਿਸਮਾਂ ਦੇ ਬਾਲਣਾਂ ਦਾ ਵਰਣਨ ਕਰੋ ।
ਉੱਤਰ-
ਵੱਖ-ਵੱਖ ਕਿਸਮਾਂ ਦੇ ਬਾਲਣ (Different types of fuels)-ਮਨੁੱਖ ਨੂੰ ਬਾਲਣ ਦੀ ਜ਼ਰੂਰਤ ਅੱਗੇ ਲਿਖਿਤ ਕੰਮਾਂ ਲਈ ਹੁੰਦੀ ਹੈ- .

  1. ਖਾਣਾ ਤਿਆਰ ਕਰਨ ਦੇ ਲਈ
  2. ਉਰਜਾ ਦੇ ਸਰੋਤ ਵਜੋਂ ।

ਬਾਲਣ (Firewood) – ਭਾਰਤ ਵਿੱਚ ਬਾਲਣ ਲਈ ਲੱਕੜੀ ਨੂੰ ਜੰਗਲਾਂ ਨੂੰ ਕੱਟ ਕੇ ਪ੍ਰਾਪਤ ਕਰਨ ਦੀ ਰੁਚੀ ਬੜੀ ਪੁਰਾਣੀ ਹੈ । ਭਾਰਤ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਬਾਲਣ ਵਾਲੀ ਲੱਕੜੀ ਪ੍ਰਾਪਤ ਕਰਨ ਦਾ ਇਹੀ ਤਰੀਕਾ ਪ੍ਰਚਲਿਤ ਹੈ ਅਤੇ ਇਨ੍ਹਾਂ ਥਾਂਵਾਂ ਤੇ ਲੱਕੜੀ ਹੀ ਉਰਜਾ ਦਾ ਮੁੱਖ ਸਰੋਤ ਹੈ ।ਉਰਜਾ ਪ੍ਰਾਪਤੀ ਦੇ ਇਸ ਸਰੋਤ ਨੂੰ ਸਭ ਤੋਂ ਸਸਤਾ ਮੰਨਿਆ ਜਾਂਦਾ ਹੈ । ਲੋਕਾਂ ਵਿਚ ਜੰਗਲਾਂ ਦੀ ਕਟਾਈ ਕਰਕੇ ਬਾਲਣ ਲਈ ਲੱਕੜੀ ਦੀ ਪ੍ਰਾਪਤ ਕਰਨ ਦੀ ਰੁਚੀ ਨੂੰ ਗੈਰ-ਪ੍ਰੰਪਰਾਗਤ ਊਰਜਾ ਸਰੋਤ (Non-conventional energy sources) ਦੀ ਥਾਂ ਲੋਕਾਂ ਨੂੰ ਬਾਇਓ ਗੈਸ ਅਤੇ ਸੌਰ ਊਰਜਾ ਦੀ ਉਪਲੱਬਧੀ ਕਰਾਉਣੀ ਚਾਹੀਦੀ ਹੈ, ਤਾਂ ਜੋ ਵਣਾਂ ਦੇ ਨਸ਼ਟ ਹੋਣ ਨੂੰ ਰੋਕਿਆ ਜਾ ਸਕੇ । ਜਿਸ ਦਰ ਨਾਲ ਵਣਾਂ ਦੇ ਰੁੱਖਾਂ ਦੀ ਕਟਾਈ ਹੋ ਰਹੀ ਹੈ, ਉਸੇ ਹੀ ਦਰ ‘ਤੇ ਵਣ ਰੋਪਣ ਨਹੀਂ ਹੋ ਰਿਹਾ ।

ਪਥਰਾਟ ਈਂਧਨ (Fossil fuels) – ਜਿਨ੍ਹਾਂ ਪਥਰਾਟ ਬਾਲਣ ਦੀ ਬਹੁਤ ਵਿਸ਼ਾਲ ਪੱਧਰ ਤੇ ਵਰਤੋਂ ਕੀਤੀ ਜਾ ਰਹੀ ਹੈ, ਉਨ੍ਹਾਂ ਵਿਚ ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ਸ਼ਾਮਿਲ ਹਨ । ਪਥਰਾਟ ਬਾਲਣ ਜ਼ਮੀਨ ਹੇਠੋਂ ਜਾਂ ਸਮੁੰਦਰਾਂ ਦੀ ਤਹਿ ਤੋਂ ਪ੍ਰਾਪਤ ਕੀਤੇ ਜਾਂਦੇ ਹਨ । ਪਰ ਇਨ੍ਹਾਂ ਪਥਰਾਟ ਬਾਲਣਾਂ ਦੀ ਅਣ-ਨਿਯੰਤਿਤ ਵਰਤੋਂ ਕਰਨ ਦੇ ਕਾਰਨ, ਇਹ ਪਦਾਰਥ ਦਿਨੋ-ਦਿਨ ਘੱਟ ਹੁੰਦੇ ਜਾ ਰਹੇ ਹਨ ਅਤੇ ਜੇਕਰ ਇਸੇ ਹੀ ਗਤੀ ਨਾਲ ਇਨ੍ਹਾਂ ਬਾਲਣਾਂ ਦੀ ਵਰਤੋਂ ਹੁੰਦੀ ਰਹੀ, ਤਾਂ ਇਹ ਨਿਕਟ ਭਵਿੱਖ ਵਿੱਚ ਖ਼ਤਮ ਹੋ ਜਾਣਗੇ । ਵਿਸ਼ਵ ਭਰ ਵਿੱਚ ਉਰਜਾ ਦੀਆਂ ਜ਼ਰੂਰਤਾਂ ਪੈਟਰੋਲੀਅਮ ਅਤੇ ਕੁਦਰਤੀ ਗੈਸ ਤੋਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ ।

ਕੋਲਾ (Coal) – ਕਾਰਬਨ, ਹਾਈਡੋਜਨ ਅਤੇ ਆਕਸੀਜਨ ਕੋਲੇ ਦੇ ਮੁੱਖ ਘਟਕ ਹਨ । ਪਰੰਪਰਗਾਤ ਈਂਧਨ ਵਜੋਂ ਕੋਲੇ ਦੀ ਵਰਤੋਂ ਬੜੀ ਵੱਡੀ ਪੱਧਰ ਤੇ ਕੀਤੀ ਜਾ ਰਹੀ ਹੈ । ਕੋਲੇ ਦੇ ਬਲਣ ਤੇ ਬੜੀ ਵੱਡੀ ਮਾਤਰਾ ਵਿੱਚ ਉਰਜਾ ਪੈਦਾ ਹੁੰਦੀ ਹੈ । ਕੋਲਾ ਇਕ ਜਲਣਸ਼ੀਲ ਕਾਰਬਨੀ ਪਦਾਰਥ ਹੈ, ਜਿਸ ਦੀ ਵਰਤੋਂ ਅਸਪਾਤ (Steel), ਬਨਾਉਟੀ ਖਾਦਾਂ (Fertilizers) ਜੀਵਨਾਸ਼ਕ ਹਾਰ-ਸ਼ਿੰਗਾਰ ਦਾ ਸਾਮਾਨ ਤਿਆਰ ਕਰਨ ਦੇ ਵਾਸਤੇ ਕੀਤੀ ਜਾਂਦੀ ਹੈ । | ਕੋਲੇ ਦੀਆਂ ਤਿੰਨ ਕਿਸਮਾਂ ਹਨ-

  1. ਪੈਟ (Peat) – ਕੋਲੇ ਦੀ ਇਹ ਸਭ ਤੋਂ ਘਟੀਆ ਕਿਸਮ ਹੈ । ਪੌਦਿਆਂ ਅਤੇ ਪ੍ਰਾਣੀਆਂ ਦੇ ਅਵਸ਼ੇਸ਼ ਕੋਲੇ ਵਿਚ ਬਦਲਣ ਤੋਂ ਪਹਿਲਾਂ, ਗਾੜ੍ਹੇ-ਭੂਰੇ ਰੰਗ ਵਿਚ ਬਦਲਦੇ ਹਨ, ਉਸ ਨੂੰ ਪੀਟ ਆਖਦੇ ਹਨ ।
  2. ਲਿਗਨਾਈਟ (Lignite) – ਕੋਲੇ ਦੀ ਇਹ ਦੂਸਰੀ ਕਿਸਮ ਹੈ । ਇਹ ਪੀਟ ਨਾਲੋਂ ਵਧੇਰੇ ਚੰਗੀ ਹੈ ।
  3. ਐੱਥਾਸਾਈਟ (Anthratite) – ਕੋਲੇ ਦੀ ਇਹ ਤੀਸਰੀ ਕਿਸਮ ਹੈ, ਜਿਸ ਨੂੰ ਬਾਕੀ ਦੀਆਂ ਦੋਵਾਂ ਕਿਸਮਾਂ ਨਾਲੋਂ ਵਧੇਰੇ ਚੰਗਾ ਮੰਨਿਆ ਜਾਂਦਾ ਹੈ । ਇਸ ਵਿਚ ਕਾਰਬਨ ਦੀ ਮਾਤਰਾ ਕਾਫ਼ੀ ਜ਼ਿਆਦਾ ਹੁੰਦੀ ਹੈ । ਇਸ ਦਾ ਕੈਲੋਰੀਮਾਨ ਲਿਗਨਾਈਟ ਦੇ ਮੁਕਾਬਲੇ ‘ਦੋ ਗੁਣਾ ਜ਼ਿਆਦਾ ਹੈ ।

ਪ੍ਰਸ਼ਨ 2.
ਭਾਰਤ ਵਿਚ ‘ਭੋਜਨ ਸਮੱਸਿਆ’ ਦੇ ਕਾਰਨਾਂ ਦਾ ਸੰਖੇਪ ਵਿੱਚ ਵਰਣਨ ਕਰੋ ।
ਉੱਤਰ-
ਭਾਰਤ ਵਿਚ ਭੋਜਨ ਸਮੱਸਿਆ ਦੇ ਕਾਰਨ-
(i) ਵੱਧਦੀ ਆਬਾਦੀ – ਭਾਰਤ ਦੀ ਵਸੋਂ ਵਿਚ ਹੋ ਰਿਹਾ ਹਰ ਸਾਲ ਵਾਧਾ ਭੋਜਨ ਸੰਕਟ ਦਾ ਮੁੱਖ ਕਾਰਨ ਹੈ । ਜਨਸੰਖਿਆ ਵਿਚ ਹੋਣ ਵਾਲੀ ਵਾਧੇ ਦੀ ਦਰ ਤਕਰੀਬਨ 2% ਪ੍ਰਤੀ ਵਰਸ਼ ਹੈ ।

ਮਾਲਸ (Malthus) ਆਰਥਿਕ ਸਿਧਾਂਤ ਦੇ ਅਨੁਸਾਰ ਵਸੋਂ ਵਿਚ ਵਾਧਾ ਰੇਖਾ ਗਣਿਤ ਦੇ ਅਨੁਪਾਤ ਵਿਚ (Geometrically) ਹੈ । ਜਦਕਿ ਸਾਧਨਾਂ ਵਿਚ ਇਸ ਵਾਧੇ ਦੀ ਦਰ ਗਣਿਤ ਅਨਪਾਤ ਅਨੁਸਾਰ ਹੈ । ਭਾਵ ਰੇਖਾ ਗਣਿਤ ਦੇ ਅਨੁਸਾਰ ਇਹ ਵਾਧਾ 2, 4, 8, 16, 32…… ਆਦਿ ਦੀ ਦਰ ਨਾਲ ਅਤੇ ਗਣਿਤ ਅਨੁਪਾਤ ਅਨੁਸਾਰ ਇਸ ਵਾਧੇ ਦੀ ਦਰ 2, 4, 6, 8, 10, 12, 14……. ਹੈ ।
ਸਾਨੂੰ ਭੋਜਨ ਦੇ ਸੰਕਟ ‘ਤੇ ਕਾਬੂ ਪਾਉਣ ਦੇ ਲਈ ਵੱਧਦੀ ਹੋਈ ਜਨਸੰਖਿਆ ਤੇ ਕੰਟਰੋਲ ਕਰਨਾ ਹੋਵੇਗਾ ।

(ii) ਭੰਡਾਰਨ ਦੀ ਸਮੱਸਿਆ – ਜਿਹੜਾ ਭੋਜਨ ਪਦਾਰਥ ਦੇਸ਼ ਵਿਚ ਕਿਸਾਨ ਪੈਦਾ ਕਰਦੇ ਹਨ, ਉਸਦੇ ਭੰਡਾਰਨ ਵਿਚ ਕਈ ਪ੍ਰਕਾਰ ਦੀਆਂ ਤਰੁੱਟੀਆਂ ਹੋਣ ਦੇ ਕਾਰਨ ਹਰ ਸਾਲ ਲੱਖਾਂ ਟਨ ਭੋਜਨ ਭੰਡਾਰਨ ਦੇ ਖਰਾਬ ਤਰੀਕਿਆਂ ਕਾਰਨ ਨਸ਼ਟ ਹੋ ਰਿਹਾ ਹੈ ਅਤੇ ਇਸ ਵਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ ।

(iii) ਹਾਨੀਕਾਰਕ ਜੀਵ/ਪੈਸਟਸ – ਭੰਡਾਰਨ ਦੌਰਾਨ ਜਮਾਂ ਕੀਤੇ ਹੋਏ ਖਾਧ ਪਦਾਰਥ ਕੀਟਾਂ, ਬੀਮਾਰੀਆਂ, ਉੱਲੀਆਂ, ਪੰਛੀਆਂ ਅਤੇ ਚੂਹਿਆਂ ਦੀ ਭੇਂਟ ਚੜ੍ਹ ਜਾਂਦੇ ਹਨ, ਜਿਸ ਕਾਰਨ ਦੇਸ਼ ਅੰਦਰ ਭੋਜਨ ਸੰਕਟ ਬਣਿਆ ਰਹਿੰਦਾ ਹੈ । ਭੰਡਾਰਨ ਦੇ ਤਰੀਕੇ ਵਿਚ ਸੋਧਨ ਨਾਲ ਅਤੇ ਸਮੇਂਸਮੇਂ ਸਿਰ ਗੋਦਾਮਾਂ ਦੀ ਚੈਕਿੰਗ ਕਰਨ ਨਾਲ ਭੋਜਨ ਸੰਕਟ ਨੂੰ ਦੂਰ ਕੀਤਾ ਜਾ ਸਕਦਾ ਹੈ ।

(iv) ਗ਼ਰੀਬੀ – ਭਾਰਤ ਵਿਚ ਭੋਜਨ ਦੀ ਕਮੀ ਦਾ ਕਾਰਨ ਗ਼ਰੀਬੀ ਹੈ । ਕਿਉਂਕਿ ਇਨ੍ਹਾਂ ਲੋਕਾਂ ਕੋਲ ਭੋਜਨ ਖਰੀਦਣ ਲਈ ਪੈਸਿਆਂ ਦੀ ਕਮੀ ਹੈ ।

(v) ਘੱਟ ਉਤਪਾਦਨ – ਭਾਰਤ ਵਿਚ ਫ਼ਸਲਾਂ ਦੀ ਉਪਜ ਵਰਖਾ ਦੇ ਪੈਣ ਜਾਂ ਨਾ ਪੈਣ ’ਤੇ ਨਿਰਭਰ ਹੈ । ਜੇਕਰ ਮੀਂਹ ਨਹੀਂ ਪੈਂਦਾ ਤਾਂ ਉਪਜ ਘੱਟ ਹੁੰਦੀ ਹੈ ਅਤੇ ਜੇ ਮੀਂਹ ਬਹੁਤ ਜ਼ਿਆਦਾ ਪੈ ਜਾਵੇ ਤਾਂ ਫ਼ਸਲ ਬਰਬਾਦ ਹੋ ਜਾਂਦੀ ਹੈ ।

(vi) ਵਿਸ਼ਵ ਤਾਪਨ – ਭੋਜਨ ਦੀ ਉਤਪੱਤੀ ‘ਤੇ ਵਿਸ਼ਵ ਤਾਪਨ ਦੇ ਦੁਸ਼ਟ ਪ੍ਰਭਾਵ ਪੈਣ ਕਾਰਨ ਫ਼ਸਲਾਂ ਦੇ ਝਾੜ ‘ਤੇ ਮਾੜਾ ਪ੍ਰਭਾਵ ਪੈਣ ਦੇ ਕਾਰਨ ਵੀ ਘੱਟ ਝਾੜ ਪ੍ਰਾਪਤ ਹੋਣ ਦੇ ਕਰਕੇ ਭੋਜਨ ਸੰਕਟ ਹੈ ।

PSEB 12th Class Environmental Education Important Questions Chapter 14 ਵਾਤਾਵਰਣੀ ਕਿਰਿਆ (ਭਾਗ-1)

ਪ੍ਰਸ਼ਨ 3.
ਜਲ-ਸੰਕਟ ਤੋਂ ਕੀ ਭਾਵ ਹੈ ? ਇਸ ਦੇ ਦੋ ਕਾਰਨ ਦੱਸੋ । ਪਾਣੀ ਦੇ ਸੰਕਟ ਨੂੰ ਹੱਲ ਕਰਨ ਦੇ ਕੋਈ ਛੇ ਉਪਾਅ ਦੱਸੋ ।
ਉੱਤਰ-
ਨਵਿਆਉਣਯੋਗ ਕੁਦਰਤੀ ਸਰੋਤ ਵਜੋਂ ਪਾਣੀ ਦੀ ਬੜੀ ਮਹੱਤਤਾ ਹੈ । ਪਰ ਮਨੁੱਖ ਦੁਆਰਾ ਇਸ ਦੀ ਨਾ-ਸਮਝੀ ਨਾਲ ਕੀਤੀ ਜਾਂਦੀ ਵਰਤੋਂ ਦੇ ਕਾਰਨ ਦਿਨੋ-ਦਿਨ ਪਾਣੀ ਦੀ ਮਾਤਰਾ ਵਿਚ ਕਮੀ ਆ ਰਹੀ ਹੈ | ਪਾਣੀ ਦੀ ਮਾਤਰਾ ਵਿਚ ਆ ਰਹੀ ਇਸ ਘਾਟ ਦੇ ਕਾਰਨ ਜਿਹੜੀ ਸਥਿਤੀ ਉਤਪੰਨ ਹੋ ਰਹੀ ਹੈ, ਉਸਨੂੰ ਜਲ-ਸੰਕਟ ਆਖਦੇ ਹਨ । ਜਲ-ਸੰਕਟ ਦੇ ਕਈ ਕਾਰਨ ਹਨ ।

ਕਾਰਨ-

  1. ਵੱਧਦੀ ਹੋਈ ਜਨ-ਸੰਖਿਆ,
  2. ਉਦਯੋਗੀਕਰਨ । ਹੱਲ ਕਰਨ ਦੇ ਸੁਝਾਉ
  3. ਜਨ-ਸੰਖਿਆ ਤੇ ਕੰਟਰੋਲ ।
  4. ਸੇਜਲ ਜ਼ਮੀਨਾਂ/ਜਲਗਾਹਾਂ ਦਾ ਵਿਕਾਸ ਤਾਂ ਜੋ ਭੂਮੀਗਤ ਪਾਣੀ ਦੀ ਹਾਲਤ ਵਿਚ ਸੁਧਾਰ ਆ ਸਕੇ ।
  5. ਕਾਰਖ਼ਾਨਿਆਂ ਤੋਂ ਨਿਕਲਣ ਵਾਲੇ ਪਾਣੀਆਂ/ਵਹਿਣਾਂ ਦਾ ਨਿਰੂਪਣ (Treatment) ।
  6. ਜਲ ਸਾਧਨਾਂ ਦੀ ਸਾਂਭ-ਸੰਭਾਲ ਕਰਨੀ ।
  7. ਸ਼ਹਿਰੀਕਰਨ ਨੂੰ ਵੀ ਜਲ-ਸੰਕਟ ਲਈ ਜੁੰਮੇਵਾਰ ਮੰਨਿਆ ਗਿਆ ਹੈ ।
  8. ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ ਕਰਨ ਨਾਲ ਜਲ-ਸੰਕਟ ਤੇ ਕਾਬੂ ਪਾਇਆ ਜਾ ਸਕਦਾ ਹੈ ।
  9. ਭੂਮੀਗਤ ਪਾਣੀ ਦੀ ਵਰਤੋਂ ਸੂਝ-ਬੂਝ ਨਾਲ ਕੀਤੀ ਜਾਵੇ ।
  10. ਸਿੰਚਾਈ ਕਰਨ ਸਮੇਂ ਪਾਣੀ ਦੀ ਵਰਤੋਂ ਸਮਝਦਾਰੀ ਨਾਲ ਕੀਤੀ ਜਾਣ ਨਾਲ ਜਲਸੰਕਟ ਤੋਂ ਬਚਿਆ ਜਾ ਸਕਦਾ ਹੈ ।
  11. ਜਲ ਬੋਚ ਖੇਤਰਾਂ ਵਿਚ ਸੁਧਾਰ ਲਿਆ ਕੇ ਜਲ-ਸੰਕਟ ਘਟਾਇਆ ਜਾ ਸਕਦਾ ਹੈ ।

ਪ੍ਰਸ਼ਨ 4.
ਪਾਣੀ ਦੀ ਸੰਭਾਲ ‘ਤੇ ਨੋਟ ਲਿਖੋ ।
ਉੱਤਰ-
ਪਾਣੀ ਕੁਦਰਤ ਵਲੋਂ ਦਿੱਤਾ ਹੋਇਆ ਨਵਿਆਉਣਯੋਗ ਸਾਧਨ ਹੈ ਜਿਹੜਾ ਕਿ ਸਜੀਵਾਂ ਦੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ । ਵੱਧਦੀ ਹੋਈ ਆਬਾਦੀ ਦੇ ਕਾਰਨ ਪਾਣੀ ਦੀ ਵਰਤੋਂ ਨਾ ਕੇਵਲ ਅੰਨੇਵਾਹ ਹੀ ਕੀਤੀ ਜਾ ਰਹੀ ਹੈ, ਸਗੋਂ ਇਸ ਨੂੰ ਬਹੁਤ ਜ਼ਿਆਦਾ ਜ਼ਾਇਆ ਜਾਣ ਦਿੱਤਾ ਜਾਂਦਾ ਹੈ । ਵੱਧਦੀ ਹੋਈ ਜਨਸੰਖਿਆ ਦੇ ਕਾਰਨ ਵਿਸ਼ਵ ਭਰ ਲਈ ਪਾਣੀ ਇਕ ਸਮੱਸਿਆ ਬਣ ਚੁੱਕਾ ਹੈ । ਇਸ ਲਈ ਪਾਣੀ ਦੀ ਸੰਭਾਲ ਕਰਨਾ ਮਨੁੱਖੀ ਜੀਵਨ ਦੇ ਲਈ ਜ਼ਰੂਰੀ ਹੋ ਗਿਆ ਹੈ । ਪਾਣੀ ਦੀ ਸੰਭਾਲ ਕਰਨ ਦੇ ਲਈ ਕੁੱਝ ਕੁ ਸੁਝਾਅ ਹੇਠ ਲਿਖੇ ਹਨ ।

  1. ਪਾਣੀ ਦੀ ਵਰਤੋਂ ਬੜੀ ਸਮਝਦਾਰੀ ਨਾਲ ਕੀਤੀ ਜਾਵੇ ।
  2. ਘਰ ਦੀਆਂ ਟੂਟੀਆਂ ਨੂੰ ਐਵੇਂ ਹੀ ਖੁੱਲਿਆ ਨਾ ਛੱਡਿਆ ਜਾਵੇ ।
  3. ਨਹਾਉਣ ਅਤੇ ਕੱਪੜੇ ਧੋਣ ਆਦਿ ਲਈ ਪਾਣੀ ਦੀ ਵਰਤੋਂ ਬੜੀ ਸਮਝਦਾਰੀ ਨਾਲ ਕੀਤੀ ਜਾਵੇ ।
  4. ਘਰੇਲੂ ਬਗੀਚੀਆਂ ਦੀ ਸਿੰਚਾਈ ਕਰਨ ਲਈ ਰਸੋਈ ਘਰ ਅਤੇ ਗੁਸਲਖ਼ਾਨੇ ਤੋਂ ਨਿਕਲਣ ਵਾਲੇ ਪਾਣੀ ਦੀ ਵਰਤੋਂ ਕੀਤੀ ਜਾ ਸਕਦੀ ਹੈ ।
  5. ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ ਕਰਕੇ, ਪੀਣ ਵਾਲੇ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ ਅਤੇ ਮੀਂਹ ਦਾ ਸਾਂਭਿਆ ਹੋਇਆ ਪਾਣੀ ਫ਼ਸਲਾਂ ਦੀ ਸਿੰਚਾਈ ਲਈ ਵਰਤਿਆ ਜਾ ਸਕਦਾ ਹੈ ।
  6. ਭੂਮੀਗਤ ਪਾਣੀ ਦੀ ਵਰਤੋਂ ਬੜੀ ਸਮਝਦਾਰੀ ਨਾਲ ਕੀਤੇ ਜਾਣ ਦੀ ਲੋੜ ਹੈ ।
  7. ਜਲਗਾਹਾਂ, ਝੀਲਾਂ ਅਤੇ ਛੱਪੜਾਂ ਆਦਿ ਦੇ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ । ਅਜਿਹਾ ਕਰਨ ਨਾਲ ਭੂਮੀਗਤ ਪਾਣੀ ਮੁੜ ਸੁਰਜੀਤ ਹੋ ਜਾਵੇਗਾ ।

PSEB 11th Class Environmental Education Important Questions Chapter 6 ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ

Punjab State Board PSEB 11th Class Environmental Education Important Questions Chapter 6 ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ Important Questions and Answers.

PSEB 11th Class Environmental Education Important Questions Chapter 6 ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ

(ਉ) ਬਹੁਤ ਛੋਟੇ ਉੱਗੀ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਰਕਾਰੀ ਤੌਰ ‘ਤੇ ਵਾਤਾਵਰਣ ਸੁਰੱਖਿਅਣ ਦੇ ਲਈ ਸਥਾਪਿਤ ਕੀਤੇ ਗਏ ਵਿਸ਼ੇਸ਼ ਕੇਂਦਰਾਂ ਦੇ ਨਾਮ ਦੱਸੋ ?
ਉੱਤਰ –

  • ਵਾਤਾਵਰਣ ਸਿੱਖਿਆ ਕੇਂਦਰ (CEE) ਅਹਿਮਦਾਬਾਦ!
  • ਸੀ. ਆਰ. ਪੀ. ਵਾਤਾਵਰਣ ਸਿੱਖਿਆ ਕੇਂਦਰ (CPR EEC), ਚੇਨੱਈ।
  • ਪਰਿਸਥਿਤਿਕੀ ਤੰਤਰ ਵਿਗਿਆਨ ਕੇਂਦਰ (CES) ਬੰਗਲੌਰ
  • ਖੁਦਾਈ ਵਾਤਾਵਰਣ ਕੇਂਦਰ (CME) ਧਨਬਾਦ।

ਪ੍ਰਸ਼ਨ 2.
ਰਾਸ਼ਟਰੀ ਵਾਤਾਵਰਣ ਜਾਗਰੂਕਤਾ ਅਭਿਆਨ ਦਾ ਮੁੱਖ ਉਦੇਸ਼ ਕੀ ਹੈ ?
ਉੱਤਰ-
ਰਾਸ਼ਟਰੀ ਵਾਤਾਵਰਣ ਜਾਗਰੂਕਤਾ ਅਭਿਆਨ ਦਾ ਮੁੱਖ ਉਦੇਸ਼ ਵਾਤਾਵਰਣ ਸੁਰੱਖਿਆ ਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ।

ਪ੍ਰਸ਼ਨ 3.
ਰਾਸ਼ਟਰੀ ਵਾਤਾਵਰਣ ਜਾਗਰੂਕਤਾ ਅਭਿਆਨ ਦਾ ਆਯੋਜਨ ਕੌਣ ਕਰਦਾ ਹੈ ?
ਉੱਤਰ-
ਰਾਸ਼ਟਰੀ ਵਾਤਾਵਰਣ ਜਾਗਰੂਕਤਾ ਅਭਿਆਨ ਦਾ ਆਯੋਜਨ ਵਾਤਾਵਰਣ ਅਤੇ ਜੰਗਲਾਤ ਮੰਤਰਾਲਾ ਦੁਆਰਾ ਕੀਤਾ ਜਾਂਦਾ ਹੈ ।

ਪ੍ਰਸ਼ਨ 4.
ਵਿਸ਼ਵ ਵਾਤਾਵਰਣ ਦਿਵਸ (World Environment Day) ਕਿਸ ਦਿਨ ਮਨਾਇਆ ਜਾਂਦਾ ਹੈ ?
ਉੱਤਰ-
ਵਿਸ਼ਵ ਵਾਤਾਵਰਣ ਦਿਵਸ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ ।

ਪ੍ਰਸ਼ਨ 5.
ਜੰਗਲੀ ਜੀਵਨ ਹਫ਼ਤਾ (Wildlife Week) ਕਦੋਂ ਮਨਾਇਆ ਜਾਂਦਾ ਹੈ ?
ਉੱਤਰ-
ਅਕਤੂਬਰ ਦੇ ਪਹਿਲੇ ਹਫ਼ਤੇ ਨੂੰ ਜੰਗਲੀ ਜੀਵਨ ਸਪਤਾਹ ਹਫਤੇ ਦੇ ਰੂਪ ਵਿਚ ਮਨਾਇਆ ਜਾਂਦਾ ਹੈ।

PSEB 11th Class Environmental Education Important Questions Chapter 6 ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ

ਪ੍ਰਸ਼ਨ 6.
ਅਮਰੀਕਾ ਵਿਚ ਵਾਤਾਵਰਣ ਸੁਰੱਖਿਅਣ ਦੇ ਲਈ ਸੀਰਿਆ ਕਲੱਬ ਦੀ ਸਥਾਪਨਾ ਕਿਸਨੇ ਤੇ ਕਦੋਂ ਕੀਤੀ ?
ਉੱਤਰ-
ਜਾਨ ਮੂਰ ਨੇ ਸੰਨ 1890 ਵਿਚ ਅਮਰੀਕਾ ਵਿਚ ਵਾਤਾਵਰਣ ਸੁਰੱਖਿਆ ਦੇ ਲਈ ਸੀਰਾ ਕਲੱਬ (Sierra Club) ਦੀ ਸਥਾਪਨਾ ਕੀਤੀ।

ਪ੍ਰਸ਼ਨ 7.
ਐੱਸ. ਪੀ. ਗੋਦਰੇਜ ਨੂੰ ਵਾਤਾਵਰਣ ਸੁਰੱਖਿਅਣ ਕਿਰਿਆਵਾਂ ਦੇ ਕਾਰਨ ਕਿਸ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ ?
ਉੱਤਰ-
ਐੱਸ. ਪੀ. ਗੋਦਰੇਜ ਨੂੰ ਸੰਨ 1999 ਵਿਚ ਵਾਤਾਵਰਣ ਸੁਰੱਖਿਅਣ ਕਿਰਿਆਵਾਂ ਦੇ ਕਾਰਨ ਪਦਮ ਭੂਸ਼ਣ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ।

ਪ੍ਰਸ਼ਨ 8.
ਵਾਤਾਵਰਣ ਜਨ-ਚੇਤਨਾ (Public Environment Awareness) ਦਾ ਕੀ ਅਰਥ ਹੈ ?
ਉੱਤਰ-
ਸਾਧਾਰਨ ਜਨਤਾ ਨੂੰ ਪ੍ਰਕਿਰਤੀ ਦੇ ਭੌਤਿਕ, ਸਮਾਜਿਕ ਤੇ ਨੈਤਿਕ ਪਹਿਲੂਆਂ ਦੇ ਬਾਰੇ ਵਿਚ ਜਾਗਰੂਕ ਕਰਨ ਨੂੰ ਵਾਤਾਵਰਣ ਜਨ-ਚੇਤਨਾ ਕਹਿੰਦੇ ਹਨ।

ਪ੍ਰਸ਼ਨ 9.
ਈਕੋ ਕਲੱਬ (Eco Club) ਕਿਸ ਨੂੰ ਕਹਿੰਦੇ ਹਨ ?
ਉੱਤਰ-
ਉਹ ਸੰਸਥਾਵਾਂ ਜੋ ਪਰਿਸਥਿਤਿਕੀ ਦੇ ਤੱਤਾਂ ਨੂੰ ਉਹਨਾਂ ਦੇ ਮੌਲਿਕ ਰੂਪ ਵਿਚ ਸੁਰੱਖਿਅਤ ਕਰਨ ਦੇ ਲਈ ਬਣਾਈਆਂ ਜਾਂਦੀਆਂ ਹਨ, ਉਹਨਾਂ ਨੂੰ ਈਕੋ ਮੰਡਲੀ (Eco Club) ਕਹਿੰਦੇ ਹਨ।

ਪ੍ਰਸ਼ਨ 10.
ਜਨਸੰਖਿਆ ਸਿੱਖਿਆ ਪ੍ਰੋਗਰਾਮ (Population Education Programme) ਦਾ ਮੁੱਖ ਉਦੇਸ਼ ਕੀ ਹੈ ?
ਉੱਤਰ-
ਜਨਸੰਖਿਆ ਸਿੱਖਿਆ ਪ੍ਰੋਗਰਾਮ ਦਾ ਮੁੱਖ ਉਦੇਸ਼ ਸਮਾਜ ਨੂੰ ਪਰਿਵਾਰ ਦੇ ਆਕਾਰ ਤੇ ਜਨਮ-ਦਰ ਨੂੰ ਰੋਕਣ ਸੰਬੰਧੀ ਸਿੱਖਿਆ ਪ੍ਰਦਾਨ ਕਰਨਾ ਹੈ ।

ਪ੍ਰਸ਼ਨ 11.
ਵਾਤਾਵਰਣ ਸੁਰੱਖਿਅਣ ਵਿਚ ਭਾਗੀਦਾਰ ਕੁੱਝ ਸਵੈਇੱਛਕ ਸੰਸਥਾਵਾਂ ਦੇ ਨਾਮ , ਲਿਖੋ।
ਉੱਤਰ-
ਵਾਤਾਵਰਣ ਸੁਰੱਖਿਅਣ ਵਿਚ ਭਾਗੀਦਾਰ ਕੁੱਝ ਸਵੈਇੱਛਕ ਸੰਸਥਾਵਾਂ ਦੇ ਨਾਮ ਹਨ –

  1. Bombay National History Society (BNHS)
  2. Wild Life Preservation Society of India (WPSI)
  3. World Wild Life Fund for Nature (WWFN) I

ਪ੍ਰਸ਼ਨ 12.
ਨਰਮਦਾ ਬਚਾਉ ਅੰਦੋਲਨ ਦੀ ਸ਼ੁਰੂਆਤ ਕਿਸ ਗੈਰ-ਸਰਕਾਰੀ ਸੰਸਥਾ ਨੇ ਕੀਤੀ ਸੀ ?
ਉੱਤਰ-
ਕਲਪਰਿਕਸ਼ ।

ਪ੍ਰਸ਼ਨ 13.
ਵਾਤਾਵਰਣ ਅਤੇ ਜੈਵ ਵਿਵਿਧਤਾ/ਜੀਵ-ਅਨੇਕਰੂਪਤਾ ਸੁਰੱਖਿਆ ਸੰਬੰਧੀ ਜਾਗਰੂਕਤਾ ਪੈਦਾ ਕਰਨ ਵਾਲੇ ਅੰਤਰਰਾਸ਼ਟਰੀ ਸੰਗਠਨਾਂ ਦੇ ਨਾਮ ਲਿਖੋ ।
ਉੱਤਰ-
ਰੋਟਰੀ ਅੰਤਰ-ਰਾਸ਼ਟਰੀ ਸੰਗਠਨ, ਰੈੱਡ ਕਰਾਸ, ਰਾਸ਼ਟਰੀਕ੍ਰਿਤ ਬੈਂਕ, ਪ੍ਰਦੂਸ਼ਣ ਕੰਟਰੋਲ ਬੋਰਡ ।

ਪ੍ਰਸ਼ਨ 14.
ਜਾਨ ਮੂਰ ਨੇ ਕਿਨ੍ਹਾਂ ਦਰੱਖ਼ਤਾਂ ਦੀ ਸੁਰੱਖਿਆ ਦੇ ਲਈ ਜਨ-ਸਾਧਾਰਨ ਨੂੰ ਪ੍ਰੇਰਿਤ . ਕੀਤਾ ਸੀ ?
ਉੱਤਰ-
ਸਿਗਨੋਈਆ (Signoia) ਦਰੱਖ਼ਤਾਂ ਦੀ ਸੁਰੱਖਿਆ ਦੇ ਲਈ ਜਾਨ ਮੂਰ ਨੇ ਕੈਲੀਫੋਰਨੀਆ ਦੇ ਲੋਕਾਂ ਨੂੰ ਪ੍ਰੇਰਿਤ ਕੀਤਾ ਸੀ । ਇਹ ਵਿਸ਼ਵ ਦਾ ਸਭ ਤੋਂ ਵੱਡਾ ਰੁੱਖ ਹੈ।

PSEB 11th Class Environmental Education Important Questions Chapter 6 ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ

ਪ੍ਰਸ਼ਨ 15.
ਵਾਤਾਵਰਣ ਚੇਤਨਾ ਅਭਿਆਨ ਦੇ ਕੀ ਮਾਧਿਅਮ ਹਨ ?
ਉੱਤਰ-
ਰੈਲੀ, ਜਲੂਸ, ਜਨ ਸੰਚਾਰ, ਸਮਾਚਾਰ ਪੱਤਰਿਕਾ, ਨਾਰਾ ਤਿਯੋਗਿਤਾ, ਨਾਟਕ ਮੰਚਨ ਆਦਿ ਵਾਤਾਵਰਣ ਚੇਤਨਾ ਅਭਿਆਨ ਦੇ ਮਾਧਿਅਮ ਹਨ।

ਪ੍ਰਸ਼ਨ 16.
ਪੰਜਾਬ ਵਿਚ ਜਨ-ਸਹਿ-ਸ਼ਮੂਲੀਅਤ ਦਾ ਇਕ ਉਦਾਹਰਨ ਦਿਉ ।
ਉੱਤਰ-
ਚੰਡੀਗੜ੍ਹ ਦੇ ਕੋਲ ਸੁਖੋਮਾਜਰੀ ਪਿੰਡ ਦੇ ਲੋਕਾਂ ਨੇ ਜੰਗਲਾਂ ਨੂੰ ਕੱਟਣ ਦੇ ਮਾੜੇ ਨਤੀਜਿਆਂ ਤੋਂ ਬਚਣ ਲਈ ਦੁਬਾਰਾ ਰੁੱਖ ਲਗਾਉਣ ਅਤੇ ਵਧੇਰੇ ਚਰਾਈ ਨੂੰ ਰੋਕਣ ਦੀ ਜ਼ਿੰਮੇਵਾਰੀ ਆਪ ਲਈ ਹੈ ।

ਪ੍ਰਸ਼ਨ 17.
ਲੋਕਾਂ ਤੱਕ ਵਾਤਾਵਰਣ ਸੁਰੱਖਿਅਣ ਸੰਬੰਧੀ ਸੁਨੇਹਾ ਪਹੁੰਚਾਉਣ ਲਈ ਕਿਹੜੇ ਜਨ ਸੰਚਾਰ ਸਾਧਨਾਂ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਲੋਕਾਂ ਵਿਚ ਵਾਤਾਵਰਣ ਸੁਰੱਖਿਅਣ ਸੰਬੰਧੀ ਸੁਨੇਹਾ ਪਹੁੰਚਾਉਣ ਲਈ ਅਖ਼ਬਾਰ, ਰੇਡੀਓ, ਟੀ.ਵੀ., ਮੈਗਜ਼ੀਨਾਂ, ਪੋਸਟਰਾਂ, ਇੰਟਰਨੈੱਟ ਆਦਿ ਜਨਸੰਚਾਰ ਸਾਧਨਾਂ ਦੀ ਵਰਤੋਂ ਕੀਤੀ ਜਾਂਦੀ ਹੈ ।

ਪ੍ਰਸ਼ਨ 18.
ਲੋਕ ਜਾਗਰੁਕਤਾ ਤਹਿਤ ਲੋਕਾਂ ਨੂੰ ਕੀ ਦੱਸਿਆ ਜਾਂਦਾ ਹੈ ? .
ਉੱਤਰ-
ਲੋਕ ਜਾਗਰੂਕਤਾ ਤਹਿਤ ਲੋਕਾਂ ਨੂੰ ਮੂਲ ਪਰਿਸਥਿਤੀਆਂ, ਨਿਯਮਾਂ, ਵਾਤਾਵਰਣ ਸੰਬੰਧੀ ਸਮੱਸਿਆਵਾਂ ਦੇ ਕਾਰਨਾਂ ਅਤੇ ਸਾਵਧਾਨੀਆਂ ਬਾਰੇ ਦੱਸਿਆ ਜਾਂਦਾ ਹੈ ।

ਪ੍ਰਸ਼ਨ 19.
ਵੱਡਾ ਉਦਯੋਗ ਲਗਾਉਣ ਤੋਂ ਪਹਿਲਾਂ ਜਨ-ਸਹਿਭਾਗਿਤਾ ਕਿਉਂ ਜ਼ਰੂਰੀ ਹੈ ?
ਉੱਤਰ-
ਕਿਉਂਕਿ ਇਸ ਨਾਲ ਵਾਤਾਵਰਣ ਦੇ ਸਾਰੇ ਅੰਗਾਂ ਵਿਚ ਤਬਦੀਲੀ ਆਵੇਗੀ ਜਿਸਦੇ ਮਾੜੇ ਪ੍ਰਭਾਵਾਂ ਨੂੰ ਖ਼ਤਮ ਕਰਨ ਲਈ ਜਾਂ ਘੱਟ ਕਰਨ ਲਈ ਲੋਕਾਂ ਦਾ ਸਹਿਯੋਗ ਚਾਹੀਦਾ ਹੋਵੇਗਾ । ਇਸ ਕਰਕੇ ਜੋ ਉਨ੍ਹਾਂ ਤੋਂ ਪਹਿਲਾਂ ਪੁੱਛਿਆ ਗਿਆ ਹੋਵੇਗਾ ਜਾਂ ਉਨ੍ਹਾਂ ਨੂੰ ਪਹਿਲਾਂ ਦੱਸਿਆ ਗਿਆ ਹੋਵੇਗਾ ਤਾਂ ਉਹ ਬਾਅਦ ਵਿਚ ਆਪਣਾ ਪੂਰਾ ਸਹਿਯੋਗ ਦੇ ਕੇ ਵਾਤਾਵਰਣ ਨੂੰ ਬਚਾਉਣ ਵਿਚ ਮਦਦ ਕਰਨਗੇ ।

ਪ੍ਰਸ਼ਨ 20.
ਸਕੂਲਾਂ ਅਤੇ ਕਾਲਜਾਂ ਵਿਚ ਵਾਤਾਵਰਣ ਸਿੱਖਿਆ ਨੂੰ ਇਕ ਜ਼ਰੂਰੀ ਵਿਸ਼ਾ ਕਿਉਂ ਬਣਾਇਆ ਗਿਆ ਹੈ ?
ਉੱਤਰ-
ਜਨ ਜਾਗਰੂਕਤਾ ਪੈਦਾ ਕਰਨ ਵਾਸਤੇ ।

PSEB 11th Class Environmental Education Important Questions Chapter 6 ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ

ਪ੍ਰਸ਼ਨ 21.
ਵਾਤਾਵਰਣ ਸਿੱਖਿਆ ਦੇ ਮੁੱਖ ਉਦੇਸ਼ ਕੀ ਹਨ ?
ਉੱਤਰ-
ਵਾਤਾਵਰਣ ਵਿਚ ਸੁਧਾਰ ਅਤੇ ਵਾਤਾਵਰਣ ਸੁਰੱਖਿਅਣ ।

ਪ੍ਰਸ਼ਨ 22.
CES ਤੋਂ ਕੀ ਭਾਵ ਹੈ ? ਇਹ ਕੇਂਦਰ ਕਿੱਥੇ ਸਥਿਤ ਹੈ ?
ਉੱਤਰ-
ਇਸ ਤੋਂ ਭਾਵ ਹੈ ਵਾਤਾਵਰਣ ਤੰਤਰ ਵਿਗਿਆਨ ਕੇਂਦਰ । ਇਹ ਕੇਂਦਰ ਬੰਗਲੌਰ ਵਿਖੇ ਸਥਿਤ ਹੈ ।

ਪ੍ਰਸ਼ਨ 23.
ਵਾਤਾਵਰਣੀ ਮਹੱਤਤਾ ਵਾਲੇ ਖ਼ਾਸ ਦਿਨਾਂ ਨੂੰ ਮਨਾਉਣ ਦੀ ਨੈਤਿਕ ਜ਼ਿੰਮੇਵਾਰੀ ਕਿਸਦੀ ਹੈ ?
ਉੱਤਰ-
ਸਰਕਾਰ, ਲੋਕਾਂ ਅਤੇ ਈਕੋ-ਕਲੱਬ ਦੇ ਮੈਂਬਰਾਂ ਦੀ ।

ਪ੍ਰਸ਼ਨ 24.
ਅਨਪੜ੍ਹ ਲੋਕਾਂ ਵਿਚ ਵਾਤਾਵਰਣ ਪ੍ਰਤੀ ਚੇਤਨਾ ਕਿਵੇਂ ਲਿਆਂਦੀ ਜਾ ਰਹੀ ਹੈ ?
ਉੱਤਰ-
ਵਾਤਾਵਰਣ ਉੱਪਰ ਆਧਾਰਿਤ ਕਠਪੁਤਲੀ ਪ੍ਰਦਰਸ਼ਨ, ਖੇਤੀ-ਬਾੜੀ ਮੇਲ, ਵਿਗਿਆਨ ਮੇਲੇ, ਫ਼ਿਲਮਾਂ (ਖਾਸ ਕਰਕੇ ਖੇਤਰੀ ਭਾਸ਼ਾਵਾਂ ਵਿੱਚ) ਅਤੇ ਪੋਸਟਰਾਂ ਰਾਹੀਂ।

ਪ੍ਰਸ਼ਨ 25.
ਜਨਸੰਖਿਆ ਸਿੱਖਿਆ ਪ੍ਰੋਗਰਾਮ ਤੋਂ ਸਾਨੂੰ ਕੀ ਲਾਭ ਹਨ ?
ਉੱਤਰ-
ਜਨਸੰਖਿਆ ਸਿੱਖਿਆ ਪ੍ਰੋਗਰਾਮ ਨਾ ਸਿਰਫ਼ ਵਿਕਾਸ ਤੇ ਵਾਤਾਵਰਣ ਦੇ ਰਾਹ ‘ਤੇ ਚਲਦੇ ਹੋਏ ਜਨਸੰਖਿਆ ਨੂੰ ਸੀਮਿਤ ਕਰਨ ਦਾ ਕੰਮ ਕਰਦਾ ਹੈ ਬਲਕਿ ਬੇਹਤਰ ਜੀਵਨ ਦੀ ਸਿੱਖਿਆ ਵੀ ਦਿੰਦਾ ਹੈ ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਵਾਤਾਵਰਣ ਸਿੱਖਿਆ ਦੇ ਉਦੇਸ਼ ਕੀ ਹਨ ?
ਉੱਤਰ-
ਵਾਤਾਵਰਣ ਸਿੱਖਿਆ ਦੇ ਮੁੱਖ ਉਦੇਸ਼ ਹੇਠ ਲਿਖੇ ਅਨੁਸਾਰ ਹਨ

  • ਵਾਤਾਵਰਣ ਦੇ ਬਾਰੇ ਜਨ-ਚੇਤਨਾ ਜਾਗਰਿਤ ਕਰਨਾ।
  • ਵਾਤਾਵਰਣ ਦੀ ਹਾਲਤ ਵਿਚ ਸੁਧਾਰ ਕਰਨਾ।
  • ਜਨ ਸਾਧਾਰਨ ਵਿਚ ਵਿਵੇਕਪੂਰਨ ਢੰਗ ਨਾਲ ਵਾਤਾਵਰਣ ਸੰਬੰਧੀ ਫ਼ੈਸਲੇ ਲੈਣ ਦੀ ਯੋਗਤਾ ਦਾ ਵਿਕਾਸ ਕਰਨਾ।

ਪ੍ਰਸ਼ਨ 2.
ਪੰਜਾਬ ਵਿਚ ਜਨਤਕ ਸ਼ਮੂਲਿਅਤ ਨਾਲ ਸੰਬੰਧਿਤ ਪਰਿਯੋਜਨਾ ਦਾ ਉਦਾਹਰਨ ਦਿਓ ।
ਉੱਤਰ-
ਪੰਜਾਬ ਵਿੱਚ ਚੰਡੀਗੜ੍ਹ ਦੀ ਸੁਖਨਾ ਝੀਲ ਦੇ ਕੋਲ ਸ਼ਿਵਾਲਿਕ ਪਹਾੜੀਆਂ ਵਿਚ ਸੁੱਖੋਮਾਜਰੀ ਪਿੰਡ ਸਥਿਤ ਹੈ, ਜਿੱਥੇ ਦੇ ਲੋਕਾਂ ਨੇ ਜਨਤਕ ਸ਼ਮੂਲਿਅਤ ਦਾ ਇਕ ਚੰਗਾ ਉਦਾਹਰਨ ਪੇਸ਼ ਕੀਤਾ ਹੈ। ਇਸ ਖੇਤਰ ਵਿਚ ਜੰਗਲਾਂ ਦੇ ਜ਼ਿਆਦਾ ਕਟਾਵ ਦੇ ਕਾਰਨ ਵਾਤਾਵਰਣ ਸੰਬੰਧੀ ਕਈ ਸਮੱਸਿਆਵਾਂ ਪੈਦਾ ਹੋ ਰਹੀਆਂ ਸਨ। ਇਹਨਾਂ ਸਮੱਸਿਆਵਾਂ ਨੂੰ ਦੇਖਦੇ ਹੋਏ ਇਥੋਂ ਦੇ ਰਹਿਣ ਵਾਲੇ ਲੋਕਾਂ ਨੇ ਪਹਾੜੀਆਂ ‘ਤੇ ਦੁਬਾਰਾ ਰੁੱਖ ਲਗਾਉਣੇ ਸ਼ੁਰੂ ਕੀਤੇ ਜਿਸਦੇ ਫਲਸਰੂਪ ਖੇਤਰ ਦੀ ਵਾਤਾਵਰਣੀ ਸਥਿਤੀ ਵਿਚ ਕਾਫ਼ੀ ਸੁਧਾਰ ਆਇਆ। ਭੂਮੀ ਖੋਰ ਵਿਚ ਕਮੀ ਆਈ ਹੈ ਅਤੇ ਪਿੰਡਾਂ ਦੀਆਂ ਸਿੰਚਾਈ ਜ਼ਰੂਰਤਾਂ ਪੂਰੀਆਂ ਹੋਣ ਲੱਗੀਆਂ ਹਨ। ਫ਼ਸਲ ਅਤੇ ਚਾਰੇ ਦੇ ਉਤਪਾਦਨ ਵਿਚ ਵੀ ਕਾਫ਼ੀ ਵਾਧਾ ਹੋ ਗਿਆ ਹੈ।

PSEB 11th Class Environmental Education Important Questions Chapter 6 ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ

ਪ੍ਰਸ਼ਨ 3.
ਵਾਤਾਵਰਣ ਸਿੱਖਿਆ ਦੇ ਮੁੱਖ ਸਿਧਾਂਤ ਕੀ ਹਨ ?
ਉੱਤਰ-

  • ਵਾਤਾਵਰਣ ਨੂੰ ਪੂਰੀ ਤਰ੍ਹਾਂ ਸਮਝਣਾ।
  • ਮੁੱਖ ਵਾਤਾਵਰਣ ਸਮੱਸਿਆਵਾਂ ‘ਤੇ ਧਿਆਨ ਦੇਣਾ।
  • ਵਾਤਾਵਰਣ ਦੀ ਖ਼ਾਸ ਪ੍ਰਕ੍ਰਿਤੀ ਨੂੰ ਸ਼ਕਤੀ ਪ੍ਰਬਲਤਾ ਪ੍ਰਦਾਨ ਕਰਨਾ।
  • ਬਹੁਪੱਖੀ ਸੋਚ ਦਾ ਹੋਣਾ।

ਪ੍ਰਸ਼ਨ 4.
ਫ਼ੈਸਲਾ ਕਰਨ ਵਿਚ, ਆਮ ਲੋਕਾਂ ਦੀ ਹਿੱਸੇਦਾਰੀ ਨਾਲ ਸੰਬੰਧਿਤ ਉਦੇਸ਼ ਕੀ ਹੈ ?
ਉੱਤਰ-
ਫ਼ੈਸਲਾ ਕਰਨ ਵਿਚ ਆਮ ਲੋਕਾਂ ਦੀ ਹਿੱਸੇਦਾਰੀ ਨਾਲ ਸੰਬੰਧਿਤ ਹੇਠ ਲਿਖੇ ਉਦੇਸ਼ ਹਨ –

  1. ਮੂਲਭੂਤ ਪਰਿਸਥਿਤਿਕ ਨਿਯਮਾਂ ਦੇ ਬਾਰੇ ਜਨਤਾ ਵਿਚ ਜਾਗਰੂਕਤਾ ਪੈਦਾ ਕਰਨਾ।
  2. ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਵਧਾਵਾ ਦੇਣਾ।
  3. ਵਾਤਾਵਰਣ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਦਾ ਯਤਨ ਕਰਨਾ।

ਪ੍ਰਸ਼ਨ 5.
ਵਾਤਾਵਰਣ ਜਨ-ਚੇਤਨਾ ਨੂੰ ਵਧਾਉਣ ਦੇ ਕਿਹੜੇ-ਕਿਹੜੇ ਤਰੀਕੇ ਅਪਣਾਏ ਜਾ ਸਕਦੇ ਹਨ ?
ਉੱਤਰ-
ਵਾਤਾਵਰਣ ਜਨ-ਚੇਤਨਾ ਵਿਚ ਵਾਧੇ ਦੇ ਲਈ ਹੇਠ ਲਿਖੇ ਉਪਾਅ ਕੀਤੇ ਜਾ ਸਕਦੇ ਹਨ –

  • ਵਾਤਾਵਰਣ ਸਿੱਖਿਆ ਨੂੰ ਸਕੂਲਾਂ ਅਤੇ ਕਾਲਜਾਂ ਦੀ ਸਿੱਖਿਆ ਪ੍ਰਣਾਲੀ ਵਿਚ ਇਕ ਜ਼ਰੂਰੀ ਵਿਸ਼ੇ ਦੇ ਰੂਪ ਵਿਚ ਸ਼ਾਮਿਲ ਕੀਤਾ ਜਾ ਸਕਦਾ ਹੈ।
  • ਜਨ ਸਾਧਾਰਨ ਨੂੰ ਜਨ-ਸੰਚਾਰ ਸਾਧਨਾਂ ਜਿਵੇਂ-ਅਖ਼ਬਾਰ, ਰੇਡੀਓ, ਟੈਲੀਵਿਜ਼ਨ, ਚਲ-ਚਿੱਤਰ, ਮੈਗਜ਼ੀਨਾਂ ਆਦਿ ਦੇ ਮਾਧਿਅਮ ਨਾਲ ਵਾਤਾਵਰਣ ਦੇ ਪ੍ਰਤੀ ਜਾਗਰਿਤ ਕੀਤਾ ਜਾ ਸਕਦਾ ਹੈ।
  • ਸਵੈ-ਇੱਛਕ ਸੰਸਥਾਵਾਂ ਅਤੇ ਗੈਰ-ਸਰਕਾਰੀ ਸੰਸਥਾਵਾਂ ਦੇ ਮਾਧਿਅਮ ਨਾਲ ਵੀ ਵਾਤਾਵਰਣ ਚੇਤਨਾ ਫੈਲਾਈ ਜਾ ਸਕਦੀ ਹੈ।
  • ਵਿਸ਼ੇਸ਼ ਕਾਰਜਸ਼ਾਲਾਵਾਂ (Workshops) ਅਤੇ ਸਿਖਲਾਈ ਪ੍ਰੋਗਰਾਮਾਂ ਦੇ ਮਾਧਿਅਮ ਨਾਲ ਨੀਤੀ ਨਿਰਧਾਰਕਾਂ ਅਤੇ ਰਾਜਨੀਤਿਕ ਨੇਤਾਵਾਂ ਨੂੰ ਪੜ੍ਹਾਇਆ ਜਾ ਸਕਦਾ ਹੈ।
  • ਈਕੋ-ਕਲੱਬ ਅਤੇ ਵਾਤਾਵਰਣ ਸੰਬੰਧੀ ਸੋਸਾਇਟੀਆਂ ਬਣਾ ਕੇ (ਖਾਸ ਕਰਕੇ ਸਕੂਲਾਂ, ਕਾਲਜਾਂ ਅਤੇ ਹੋਰ ਵਿੱਦਿਅਕ ਅਦਾਰਿਆਂ ਵਿੱਚ ।

ਪ੍ਰਸ਼ਨ 6.
ਵਾਤਾਵਰਣ ਸਿੱਖਿਆ (Environmental Education) ਨਾਲ ਜਨ-ਜਾਗਰੂਕਤਾ Public Awareness) ਕਿਵੇਂ ਵੱਧਦੀ ਹੈ ?
ਉੱਤਰ-
ਵਾਤਾਵਰਣ ਸਿੱਖਿਆ ਮਨੁੱਖ ਨੂੰ ਵਾਤਾਵਰਣ ਅਤੇ ਉਸਦੇ ਨਾਲ ਸੰਬੰਧਿਤ ਸਮੱਸਿਆਵਾਂ ਦੀ ਜਾਣਕਾਰੀ ਉਪਲੱਬਧ ਕਰਾਉਣ ਵਿਚ ਵੱਡਾ ਯੋਗਦਾਨ ਦਿੰਦੀ ਹੈ । ਸਕੂਲਾਂ, ਕਾਲਜਾਂ ਵਿਚ ਪੜ੍ਹ ਰਹੇ ਬੱਚੇ ਇਸ ਤੋਂ ਜਾਣਕਾਰੀ ਲੈ ਕੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਉਨ੍ਹਾਂ ਕੰਮਾਂ ਨੂੰ ਕਰਨ ਤੋਂ ਰੋਕਣਗੇ ਜਿਨ੍ਹਾਂ ਨਾਲ ਵਾਤਾਵਰਣੀ ਸਮੱਸਿਆਵਾਂ ਪੈਦਾ ਹੁੰਦੀਆਂ ਹਨ । ਜੋ ਅੱਜ ਦੇ ਬੱਚੇ ਸਮਝਦਾਰ ਹੋ ਗਏ ਤਾਂ ਕੱਲ ਦਾ ਜੁਆਨ ਅਤੇ ਬਜ਼ੁਰਗ ਆਪਣੇ ਆਪ ਸਮਝਦਾਰ ਹੋ ਜਾਣਗੇ । ਉਸ ਨਾਲ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਵਿਚ ਕਮੀ ਆਵੇਗੀ ਅਤੇ ਇਸਦੀ ਸਥਿਤੀ ਕੁੱਝ ਸਮੇਂ ਵਿਚ ਸੁਧਾਰ ਕੇ ਹੋ ਸਕਦਾ ਹੈ ਕਿ ਮੁਲ-ਹਾਲਤ ਵਿਚ ਆ ਜਾਵੇ ।

PSEB 11th Class Environmental Education Important Questions Chapter 6 ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ

ਪ੍ਰਸ਼ਨ 7.
ਵਾਤਾਵਰਣ ਸਿੱਖਿਆ ਨਾਲ ਜਨ-ਅਭਿਵਿਤੀਆਂ ਕਿਵੇਂ ਬਦਲ ਜਾਣਗੀਆਂ ?
ਉੱਤਰ-
ਵਾਤਾਵਰਣੀ ਸਮੱਸਿਆਵਾਂ ਵਿਚ ਕਟੌਤੀ ਅਤੇ ਸੁਧਾਰ ਲਈ ਸਾਨੂੰ ਉਨ੍ਹਾਂ ਕਾਰਕਾਂ ਦੀ ਜਾਣਕਾਰੀ ਬਹੁਤ ਜ਼ਰੂਰੀ ਹੈ ਜਿਨ੍ਹਾਂ ਕਰਕੇ ਇਹ ਪੈਦਾ ਹੁੰਦੀਆਂ ਹਨ | ਕਈ ਕਾਰਕ ਤਾਂ ਤਕਨੀਕੀ ਹਨ ਅਤੇ ਲੋਕਾਂ ਨੂੰ ਇਨ੍ਹਾਂ ਬਾਰੇ ਪਤਾ ਹੀ ਨਹੀਂ । ਜਿਵੇਂ ਫੈਕਟਰੀਆਂ ‘ਚੋਂ ਨਿਕਲਣ ਵਾਲਾ ਗਰਮ ਪਾਣੀ ਜਾਂ ਭਾਫ਼ । ਆਮ ਲੋਕ ਇਸ ਨੂੰ ਪ੍ਰਦੂਸ਼ਣ ਦਾ ਕਾਰਨ ਨਹੀਂ ਮੰਨਦੇ । ਪਰ ਗਰਮ ਪਾਣੀ ਇਹ ਤਾਪਮਾਨ ਵਿਚ ਵਾਧਾ ਕਰਕੇ ਕਈ ਮੁਸ਼ਕਿਲਾਂ ਪੈਦਾ ਕਰਦਾ ਹੈ । ਵਾਤਾਵਰਣ ਸਿੱਖਿਆ ਰਾਹੀਂ ਅਜਿਹੀਆਂ ਜਾਣਕਾਰੀਆਂ ਉਪਲੱਬਧ ਕਰਾਈਆਂ ਜਾ ਸਕਦੀਆਂ ਹਨ ਜਿਸ ਨਾਲ ਲੋਕਾਂ ਦੀ ਸੋਚ ਵਿਚ ਬਦਲਾਅ ਆਵੇਗਾ |

ਪ੍ਰਸ਼ਨ 8.
ਜਨਸੰਖਿਆ ਦਾ ਮੁੱਖ ਉਦੇਸ਼ ਕੀ ਹੈ ?
ਉੱਤਰ-
ਜਨਸੰਖਿਆ ਦਾ ਮੁੱਖ ਉਦੇਸ਼ ਪਰਿਵਾਰ ਨਿਯੋਜਨ ਨਾਲ ਸੰਬੰਧਿਤ ਸਿੱਖਿਆ ਬਾਰੇ ਪ੍ਰਚਾਰ ਕਰਨਾ, ਗਰਭ ਨਿਰੋਧਕ ਤਰੀਕਿਆਂ ਦੀ ਜਾਣਕਾਰੀ ਦੇਣਾ, ਤਾਂ ਜੋ ਉਹ ਲੋਕ ਪਰਿਵਾਰ ਨਿਯੋਜਨ ਪ੍ਰੋਗਰਾਮ ਦੀ ਮਹੱਤਤਾ ਬਾਰੇ ਜਾਗਰੂਕ ਹੋਣ ।

(ੲ) ਛਟ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਵਾਤਾਵਰਣ ਸੰਬੰਧੀ ਜਨ-ਜਾਗਰੂਕਤਾ ਦਾ ਕੀ ਅਰਥ ਹੈ ? ਜਨ-ਜਾਗਰੁਕਤਾ ਦੇ ਸੰਚਾਰ ਦੇ ਲਈ ਵਿਧੀਆਂ ਬਾਰੇ ਜਾਣਕਾਰੀ ਦਿਉ ।
ਉੱਤਰ-
ਵਾਤਾਵਰਣ ਸੰਬੰਧੀ ਜਨ-ਜਾਗਰੁਕਤਾ ਤੋਂ ਭਾਵ ਲੋਕਾਂ ਦਾ ਵਾਤਾਵਰਣ ਪ੍ਰਤੀ, ਇਸਦੇ ਪਤਨ ਦੇ ਕਾਰਨਾਂ ਅਤੇ ਭਵਿੱਖ ਦੇ ਪਰਿਣਾਮਾਂ ਦੇ ਪ੍ਰਤੀ ਸੁਚੇਤ ਕਰਨਾ ਹੈ। ਜਨ ਜਾਗਰੂਕਤਾ ਦਾ ਮੁੱਖ ਉਦੇਸ਼ ਵਾਤਾਵਰਣ ਸੁਰੱਖਿਆ ਹੈ। ਅੱਜ ਵਾਤਾਵਰਣ ਦੀ ਸੁਰੱਖਿਆ ਵਿਸ਼ਵ ਦਾ ਮੁੱਦਾ ਬਣ ਚੁੱਕੀ ਹੈ, ਇਸ ਲਈ ਜ਼ਰੂਰੀ ਹੈ ਕਿ ਇਸ ਤਰ੍ਹਾਂ ਦੇ ਸੰਵੇਦਨਸ਼ੀਲ ਮੁੱਦਿਆਂ ‘ਤੇ ਜਨ ਸਾਧਾਰਨ ਨੂੰ ਵੀ ਸ਼ਾਮਿਲ ਕੀਤਾ ਜਾਵੇ। ਜਨ-ਜਾਗਰੂਕਤਾ ਦੇ ਲਈ ਹੇਠ ਲਿਖੀਆਂ ਵਿਧੀਆਂ ਅਪਣਾਈਆਂ ਜਾ ਸਕਦੀਆਂ ਹਨ –

  • ਸਿੱਖਿਆ
  • ਪਰਿਸਥਿਤਕੀ ਕਲੱਬ ਦਾ ਨਿਰਮਾਣ
  • ਜਨਸੰਖਿਆ ਸਿੱਖਿਆ ਕਾਰਜਕ੍ਰਮ ਜਾਂ ਪ੍ਰੋਗਰਾਮ
  • ਵਾਤਾਵਰਣ ਜਨ-ਚੇਤਨਾ ਅਭਿਆਨ
  • ਨੀਤੀ ਨਿਰਮਾਣ ਵਿਚ ਆਮ ਲੋਕਾਂ ਦੀ ਭਾਗੀਦਾਰੀ।

ਪ੍ਰਸ਼ਨ 2.
ਜਨਸੰਖਿਆ ਸਿੱਖਿਆ ਪ੍ਰੋਗਰਾਮ (Population Education Programme) ਤੇ ਟਿੱਪਣੀ ਕਰੋ।
ਉੱਤਰ-
ਜਨਸੰਖਿਆ ਸਿੱਖਿਆ ਪ੍ਰੋਗਰਾਮ ਇਕ ਵਿਆਪਕ ਦ੍ਰਿਸ਼ਟੀਕੋਣ ਵਾਲਾ ਪ੍ਰੋਗਰਾਮ ਹੈ। ਇਸਦਾ ਉਦੇਸ਼ ਜਨਸੰਖਿਆ ਨੂੰ ਵਧੀਆ ਜੀਵਨ ਜੀਉਣ ਦੀ ਸਿੱਖਿਆ ਦੇਣਾ ਅਤੇ ਵਧਦੀ ਹੋਈ ਜਨਸੰਖਿਆ ਨੂੰ ਸੀਮਿਤ ਕਰਨ ਦੇ ਲਈ ਪਰਿਵਾਰ ਕਲਿਆਣ ਪ੍ਰੋਗਰਾਮ ਨੂੰ ਲੋਕਪ੍ਰਿਯ ਬਣਾਉਣਾ ਹੈ ! ਵਰਤਮਾਨ ਯੁੱਗ ਵਿਚ ਜਨਸੰਖਿਆ ਵਾਧਾ ਇਕ ਗੰਭੀਰ ਸਮੱਸਿਆ ਹੈ ਕਿਉਂਕਿ ਇਸਦੇ ਕਾਰਨ ਵਿਸ਼ਵ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਨਸੰਖਿਆ ਵਿਚ ਵਾਧੇ ਦੇ ਕਾਰਨ ਵਧਦੀਆਂ ਹੋਈਆਂ ਜ਼ਰੂਰਤਾਂ ਦੀ ਪੂਰਤੀ ਲਈ ਕੁਦਰਤ ਦੇ ਸਾਧਨਾਂ ‘ਤੇ ਦਬਾਉ ਵੱਧ ਰਿਹਾ ਹੈ।

ਜੇਕਰ ਜਨਸੰਖਿਆ ਵਿਚ ਵਾਧਾ ਇਸੇ ਤਰ੍ਹਾਂ ਹੁੰਦਾ ਗਿਆ ਤਾਂ ਕੁਦਰਤ ਦੇ ਸਾਧਨ ਘੱਟ ਪੈ ਜਾਣਗੇ। ਇਸ ਤਰ੍ਹਾਂ ਦੀ ਅਵਸਥਾ ਵਿਚ ਦੇਸ਼ ਦਾ ਵਿਕਾਸ ਤਾਂ ਰੁਕੇਗਾ ਹੀ, ਪਰੰਤੂ ਬੁਨਿਆਦੀ ਜ਼ਰੂਰਤਾਂ ਵੀ ਪੂਰੀਆਂ ਨਹੀਂ ਹੋਣਗੀਆਂ। ਇਸ ਤਰ੍ਹਾਂ ਦੀਆਂ ਪਰਿਸਥਿਤੀਆਂ ਵਿਚ ਜਨਸੰਖਿਆ ਸਿੱਖਿਆ ਪ੍ਰੋਗਰਾਮ ਦਾ ਮਹੱਤਵ ਵੱਧ ਜਾਂਦਾ ਹੈ। | ਜਨਸੰਖਿਆ ਸਿੱਖਿਆ ਪ੍ਰੋਗਰਾਮ ਦੁਆਰਾ ਪਰਿਵਾਰ ਦੇ ਆਕਾਰ ਤੇ ਜਨਮ-ਦਰ ਨੂੰ ਰੋਕਣ ਦੀ ਸਿੱਖਿਆ ਸਮਾਜ ਵਿਚ ਦਿੱਤੀ ਜਾ ਸਕਦੀ ਹੈ। ਇਹਨਾਂ ਪ੍ਰੋਗਰਾਮਾਂ ਦੇ ਮਾਧਿਅਮ ਨਾਲ ਹੀ ਪਰਿਵਾਰ ਨਿਯੋਜਨ ਸੰਬੰਧਿਤ ਸਿੱਖਿਆ ਦਾ ਪ੍ਰਚਾਰ ਕੀਤਾ ਜਾਂਦਾ ਹੈ। ਜਨਸੰਖਿਆ ਸਿੱਖਿਆ ਪ੍ਰੋਗਰਾਮਾਂ ਵਿਚ ਗਰਭ ਨਿਰੋਧ ਦੇ ਅਲੱਗ-ਅਲੱਗ ਤਰੀਕੇ ਅਤੇ ਗਰਭਵਤੀ ਔਰਤਾਂ ਦੀ ਸਿਹਤ ਸੰਬੰਧੀ ਜਾਣਕਾਰੀ ਦੇਣਾ ਵੀ ਸ਼ਾਮਿਲ ਹੈ ।

PSEB 11th Class Environmental Education Important Questions Chapter 6 ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ

ਪ੍ਰਸ਼ਨ 3.
ਚਿਪਕੋ ਅੰਦੋਲਨ ਦਾ ਸੰਖੇਪ ਵਰਣਨ ਕਰੋ ।
ਉੱਤਰ-
ਚਿਪਕੋ ਅੰਦੋਲਨ ਉੱਤਰਾਖੰਡ ਵਿਚ ਹਿਮਾਲਿਆ ਖੇਤਰ ਵਿਚ ਰੁੱਖਾਂ ਦੀ ਕਟਾਈ ਨੂੰ ਰੋਕਣ ਲਈ 27 ਮਾਰਚ, 1973 ਨੂੰ ਚੱਮੋਲੀ ਜ਼ਿਲ੍ਹੇ ਦੇ ਮੰਡਲ ਪਿੰਡ ਵਿਚ ਆਰੰਭ ਹੋਇਆ। ਚਿਪਕੋ ਅੰਦੋਲਨ ਨੂੰ ਪ੍ਰਥਮ ਪਰਿਸਥਿਤਕੀ ਅੰਦੋਲਨ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਚੰਡੀ ਪ੍ਰਸਾਦ ਭੱਟ (Chandi Parsad Bhatt) ਅਤੇ ਸੁੰਦਰ ਲਾਲ ਬਹੁਗੁਣਾ (Sunder Lal Bahuguna) ਨੇ ਚਿਪਕੋ ਅੰਦੋਲਨ ਨੂੰ ਜਨਤਕ ਰੂਪ ਦੇਣ ਲਈ ਚੰਗੀ ਭੂਮਿਕਾ ਨਿਭਾਈ। ਚਿਪਕੋ ਅੰਦੋਲਨ ਵਿਚ ਔਰਤਾਂ ਨੇ ਵੀ ਵੱਧ-ਚੜ੍ਹ ਕੇ ਹਿੱਸਾ ਲਿਆ। ਗੋਰੀ ਦੇਵੀ (Gauri Devi) ਦੀ ਪ੍ਰਧਾਨਗੀ ਵਿਚ ਔਰਤਾਂ ਨੇ ਸੰਗਠਿਤ ਹੋ ਕੇ ਚਿਪਕੋ ਅੰਦੋਲਨ ਨੂੰ ਸਫਲ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ।

ਇਸ ਅੰਦੋਲਨ ਨੇ ਰੁੱਖਾਂ ਦੀ ਕਟਾਈ 10 – 25 ਸਾਲਾਂ ਤਕ ਬੰਦ ਕਰਨ ਦੀ ਮੰਗ ਰੱਖੀ ਤਾਂ ਜੋ ਹਿਮਾਲਿਆ ਦਾ 60 ਪ੍ਰਤਿਸ਼ਤ ਖੇਤਰ ਜੰਗਲਾਂ ਨਾਲ ਭਰਪੂਰ ਹੋ ਜਾਵੇ ਅਤੇ ਢਾਲਦਾਰ ਭੂਮੀ ‘ਤੇ ਖ਼ਾਦ, ਚਾਰਾ, ਬਾਲਣ, ਖਾਦਾਂ ਅਤੇ ਰੇਸ਼ਾ ਦੇਣ ਵਾਲੇ ਰੁੱਖਾਂ ਨੂੰ ਲਾਇਆ ਜਾਵੇ।ਚਿਪਕੋ ਅੰਦੋਲਨ ਸਿਰਫ਼ ਹਿਮਾਲਿਆ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੀ ਨਹੀਂ ਸਗੋਂ ਸਾਰੀ ਮਨੁੱਖ ਜਾਤੀ ਦੀਆਂ ਸਮੱਸਿਆਵਾਂ ਦਾ ਪ੍ਰਤੀਕ ਹੈ।

ਪ੍ਰਸ਼ਨ 4.
ਵਾਤਾਵਰਣ ਸਿੱਖਿਆ (Environment Education) ਦਾ ਅਰਥ ਸਪੱਸ਼ਟ ਕਰੋ ਅਤੇ ਇਸਦੇ ਖੇਤਰਾਂ ਦਾ ਉਲੇਖ ਕਰੋ ।
ਉੱਤਰ-
ਵਾਤਾਵਰਣ ਸਿੱਖਿਆ ਦਾ ਭਾਵ ਉਸ ਸਿੱਖਿਆ ਤੋਂ ਹੈ ਜੋ ਵਾਤਾਵਰਣ ਨਾਲ ਸੰਬੰਧਿਤ ਮਾਮਲਿਆਂ ਨਾਲ ਜੁੜੀ ਹੋਈ ਹੈ ਭਾਵ ਵਾਤਾਵਰਣ ਨਾਲ ਸੰਬੰਧਿਤ ਸਾਰੇ ਪਹਿਲੂਆਂ ਦੀ ਸਿੱਖਿਆ ਨੂੰ ਹੀ ਵਾਤਾਵਰਣ ਸਿੱਖਿਆ ਕਹਿੰਦੇ ਹਨ। | ਵਾਤਾਵਰਣ ਨਾਲ ਸੰਬੰਧਿਤ ਭੌਤਿਕ, ਸਮਾਜਿਕ, ਨੈਤਿਕ, ਆਰਥਿਕ, ਰਾਜਨੀਤਿਕ ਅਤੇ ਸੱਭਿਆਚਾਰਕ ਸ਼ਕਤੀਆਂ ਮਨੁੱਖ ਦੀਆਂ ਕਿਰਿਆਵਾਂ, ਸੁਭਾਅ, ਵਿਅਕਤਿੱਤਵ ਨੂੰ ਪ੍ਰਭਾਵਿਤ ਕਰਦੀਆਂ ਹਨ। ਇਸ ਲਈ ਮਨੁੱਖ ਲਈ ਇਹ ਜ਼ਰੂਰੀ ਹੈ ਕਿ ਉਸ ਨੂੰ ਸਾਰੀਆਂ ਵਾਤਾਵਰਣੀ ਸ਼ਕਤੀਆਂ ਦੇ ਵਿਸ਼ੇ ਵਿਚ ਗਿਆਨ ਹੋਵੇ, ਜਿਨ੍ਹਾਂ ਦਾ ਪ੍ਰਤੱਖ ਜਾਂ ਗੁੱਝਾ ਪ੍ਰਭਾਵ ਉਹਨਾਂ ਦੀ ਅਪਣੀ ਪ੍ਰਕ੍ਰਿਤੀ, ਸੁਭਾਅ ਅਤੇ ਕਿਰਿਆਵਾਂ ‘ਤੇ ਪੈਂਦਾ ਹੈ, ਇਸ ਤਰ੍ਹਾਂ ਦਾ ਗਿਆਨ ਸਿਰਫ਼ ਵਾਤਾਵਰਣ ਸਿੱਖਿਆ ਦੇ ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ । ਵਾਤਾਵਰਣ ਸਿੱਖਿਆ (Areas of Environmental Education ਵਾਤਾਵਰਣ ਸਿੱਖਿਆ ਦੇ ਖੇਤਰ ਹੇਠਾਂ ਦਿੱਤੇ ਹਨ –

  • ਸੰਸਾਧਨ (Resources)
  • ਵੱਲੋਂ ਸਿੱਖਿਆ (Population Education)
  • ਵੱਲੋਂ ਵਾਧਾ (Population Growth)
  • ਸਰੀਰਕ ਸਿਹਤ (Physical Health)
  • ਭੋਜਨ ਅਤੇ ਪੋਸ਼ਣ (Food and Nutrition)
  • ਪ੍ਰਦੂਸ਼ਣ (Pollution)।

ਪ੍ਰਸ਼ਨ 5.
ਵਾਤਾਵਰਣ ਸਿੱਖਿਆ ਦੇ ਮੁੱਖ ਉਦੇਸ਼ ਕਿਹੜੇ ਹਨ ?
ਉੱਤਰ-
ਵਾਤਾਵਰਣ ਸਿੱਖਿਆ ਦੇ ਮੁੱਖ ਉਦੇਸ਼ (Main Objectives of Environmental Education) ਵਾਤਾਵਰਣ ਸਿੱਖਿਆ ਦੇ ਮੁੱਖ ਉਦੇਸ਼ ਹੇਠ ਲਿਖੇ ਹਨ –

  • ਪਰਿਸਥਿਤਕੀ ਸੰਤੁਲਨ ਲਈ ਜਨ ਜਾਗਰੂਕਤਾ ਦਾ ਵਿਕਾਸ ਕਰਨਾ।
  • ਜਨਤਾ ਨੂੰ ਵਾਤਾਵਰਣ ਸੰਬੰਧੀ ਗਿਆਨ ਕਰਾਉਣਾ ਤੇ ਸੋਚਣ ਦੀ ਯੋਗਤਾ ਦਾ ਵਿਕਾਸ ਕਰਨਾ।
  • ਲੋਕਾਂ ਵਿਚ ਵਾਤਾਵਰਣ ਸੰਤੁਲਨ ਬਣਾਏ ਰੱਖਣ ਦੀ ਰੁਚੀ ਪੈਦਾ ਕਰਨਾ।
  • ਵਾਤਾਵਰਣ ਸੰਤੁਲਨ ਵਿਗਾੜਨ ਵਾਲੇ ਕਾਰਕਾਂ ਦੀ ਪਹਿਚਾਣ ਕਰਨਾ।
  • ਜੈਵ, ਭੌਤਿਕ (Bio-physical) ਵਾਤਾਵਰਣ ਦੀ ਗੁਣਵੱਤਾ ਸੰਬੰਧੀ ਸਮੱਸਿਆਵਾਂ ਦੇ ਸਮਾਧਾਨ ਵਿਚ ਸਹਿਭਾਗੀ ਬਣਨ ਹੇਤੁ ਜਨਤਾ ਦੀ ਮਨੋਵਿਤੀ ਵਿਚ ਬਦਲਾਵ ਲਿਆਉਣਾ।
  • ਲੋਕਾਂ ਨੂੰ ਪ੍ਰਾਕ੍ਰਿਤਕ ਅਤੇ ਮਨੁੱਖ ਨਿਰਮਿਤ ਜੈਵ ਭੌਤਿਕ ਵਿਚ ਉਨ੍ਹਾਂ ਦੀ ਭੂਮਿਕਾ ਨੂੰ · ਸਮਝਾਉਣਾ ।

(ਸ) ਚ ਉੱਤਰਾਂ ਵਾਲੇ ਪ੍ਰਸ਼ਨ

ਪਸ਼ਨ ਵਾਤਾਵਰਣ ਸਿੱਖਿਆ (Environment Education) ਦਾ ਭਾਵੇਂ ਕਿਸ ਸਿੱਖਿਆ ਤੋਂ ਹੈ ? ਵਾਤਾਵਰਣ ਸਿੱਖਿਆ ਦਾ ਮਹੱਤਵ ਵੀ ਦੱਸੋ ।
ਉੱਤਰ-
ਵਾਤਾਵਰਣ ਸਿੱਖਿਆ ਤੋਂ ਭਾਵ ਉਸ ਸਿੱਖਿਆ ਤੋਂ ਹੈ ਜਿਹੜੀ ਵਾਤਾਵਰਣ ਨਾਲ ਜੁੜੇ ਹੋਏ ਮਾਮਲਿਆਂ ਨਾਲ ਸੰਬੰਧਿਤ ਹੈ। | ਵਾਤਾਵਰਣ ਨਾਲ ਸੰਬੰਧਿਤ ਭੌਤਿਕ, ਸਮਾਜਿਕ, ਨੈਤਿਕ, ਆਰਥਿਕ, ਰਾਜਨੀਤਿਕ ਅਤੇ ਸੱਭਿਆਚਾਰਕ ਸ਼ਕਤੀਆਂ ਮਨੁੱਖ ਦੀਆਂ ਕਿਰਿਆਵਾਂ, ਸੁਭਾਅ ਅਤੇ ਵਿਅਕਤਿੱਤਵ ਨੂੰ ਪ੍ਰਭਾਵਿਤ ਕਰਦੀਆਂ ਹਨ। ਇਸ ਕਰਕੇ ਇਸ ਅਵਸਥਾ ਵਿਚ ਮਨੁੱਖ ਦੇ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਉਸਨੂੰ ਉਨ੍ਹਾਂ ਸਾਰੀਆਂ ਵਾਤਾਵਰਣੀ ਸ਼ਕਤੀਆਂ ਦੇ ਵਿਸ਼ੇ ਵਿਚ ਗਿਆਨ ਹੋਵੇ, ਜਿਨ੍ਹਾਂ ਦਾ ਪ੍ਰਤੱਖ ਜਾਂ ਗੁੱਝਾ ਪ੍ਰਭਾਵ ਉਸਦੀ ਆਪ ਦੀ ਪ੍ਰਕਿਰਤੀ, ਸੁਭਾਅ ਅਤੇ ਕਿਰਿਆਵਾਂ ‘ਤੇ ਪੈਂਦਾ ਹੈ, ਇਸ ਤਰ੍ਹਾਂ ਦਾ ਗਿਆਨ ਮਨੁੱਖ ਨੂੰ ਸਿਰਫ਼ ਵਾਤਾਵਰਣ ਸਿੱਖਿਆ ਦੇ ਰਾਹੀਂ ਹੀ ਪ੍ਰਾਪਤ ਹੋ ਸਕਦਾ ਹੈ , ਵਰਤਮਾਨ ਵਿਚ ਕਈ ਰਾਸ਼ਟਰ ਅਪਣੀ ਸਿੱਖਿਆ ਪਦਤੀ ਵਿਚ ਵਾਤਾਵਰਣਿਕ ਅਧਿਐਨ ਅਤੇ ਵਾਤਾਵਰਣਕ ਸਿੱਖਿਆ ਨੂੰ ਸਥਾਨ ਪ੍ਰਦਾਨ ਕਰਨ ਲਈ ਕਦਮ ਚੁੱਕ ਰਹੇ ਹਨ।

ਵਾਤਾਵਰਣ ਸਿੱਖਿਆ ਦਾ ਮਹੱਤਵ (Importance of Environmental Education)-ਵਾਤਾਵਰਣਿਕ ਸਿੱਖਿਆ, ਅੱਜ ਦੇ ਪਰਵੇਸ਼ ਵਿਚ ਬਹੁਤ ਮਹੱਤਵਪੂਰਨ ਹੈ। ਇਸਦਾ ਮਹੱਤਵ ਹੇਠਾਂ ਲਿਖੀਆਂ ਗੱਲਾਂ ਨਾਲ ਸਪੱਸ਼ਟ ਹੋ ਜਾਂਦਾ ਹੈ –
1. ਜਨ-ਜਾਗਰੂਕਤਾ (Public Awareness ਵਾਤਾਵਰਣ ਸਿੱਖਿਆ ਮਨੁੱਖ ਨੂੰ … ਵਾਤਾਵਰਣ ਅਤੇ ਉਸਦੇ ਨਾਲ ਸੰਬੰਧਿਤ ਸਮੱਸਿਆਵਾਂ ਦੀ ਜਾਣਕਾਰੀ ਉਪਲੱਬਧ ਕਰਾਉਣ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਲੋਕਾਂ ਵਿਚ ਵਾਤਾਵਰਣ ਸੰਬੰਧੀ ਜਾਗਰੂਕਤਾ ਪੈਦਾ ਕਰਨ ਵਿਚ ਵਾਤਾਵਰਣ ਸਿੱਖਿਆ ਬਹੁਤ ਮਹੱਤਵਪਰੂਨ ਮਾਰਗਦਰਸ਼ਨ ਪ੍ਰਦਾਨ ਕਰਦੀ ਹੈ ।

2. EBEDE Ågut famio (Knowledge Related with Environment), ਵਾਤਾਵਰਣ ਸਿੱਖਿਆ ਵਿਚ ਵਾਤਾਵਰਣ ਅਤੇ ਵਾਤਾਵਰਣਿਕ ਸਮੱਸਿਆਵਾਂ, ਉਨ੍ਹਾਂ ਦੇ ਉੱਤਰਦਾਈ ਕਾਰਨਾਂ ਅਤੇ ਮਨੁੱਖ ਦੀ ਭੂਮਿਕਾ ਦਾ ਜੋੜ ਕੀਤਾ ਜਾਂਦਾ ਹੈ। ਇਸ ਪ੍ਰਕਾਰ ਵਾਤਾਵਰਣ ਸਿੱਖਿਆ ਵਾਤਾਵਰਣ ਸੰਬੰਧੀ ਪੂਰੀ ਗਿਆਨ ਅਤੇ ਜਾਣਕਾਰੀ ਉਪਲੱਬਧ ਕਰਾਉਣ ਲਈ ਜ਼ਰੂਰੀ ਹੈ।

3. ਜਨ ਅਭਿਵਿਤੀਆਂ (Public Attitude-ਵਾਤਾਵਰਣ ਸਿੱਖਿਆ ਮਨੁੱਖ ਦੀਆਂ ਅਭਿਵਿਤੀਆਂ ਵਿਚ ਬਦਲਾਅ ਦੇ ਲਈ ਜ਼ਰੂਰੀ ਹੈ। ਇਨ੍ਹਾਂ ਬਦਲੀਆਂ ਹੋਈਆਂ ਅਭਿਵਿਤੀਆਂ ਤੋਂ ਪ੍ਰੇਰਿਤ ਹੋ ਕੇ ਵਾਤਾਵਰਣ ਸੁਰੱਖਿਆ ਅਤੇ ਸੁਧਾਰ ਵਿਚ ਮਨੁੱਖ ਆਪਣਾ ਸਕਾਰਾਤਮਕ ਯੋਗਦਾਨ ਦਿੰਦਾ ਹੈ ।

PSEB 11th Class Environmental Education Important Questions Chapter 6 ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ

4. ਕੌਸ਼ਲ ਸਿਰਜਨ {Skill Development)-ਵਾਤਾਵਰਣ ਸਿੱਖਿਆ ਸਮਾਜਿਕ ਸਮੂਹਾਂ ਦੇ ਨਾਲ-ਨਾਲ ਵਿਅਕਤੀਗਤ ਰੂਪ ਨਾਲ ਵੀ ਵਾਤਾਵਰਣ ਸਮੱਸਿਆਵਾਂ ਦੇ ਹੱਲ ਲਈ ਜ਼ਰੂਰੀ ਸਲਾਹ/ਉਪਾਅ ਉਪਲੱਬਧ ਕਰਾਉਣ ਵਿਚ ਸਹਾਇਕ ਹੈ।ਵਾਤਾਵਰਣ ਸਿੱਖਿਆ ਰਾਹੀਂ ਵਾਤਾਵਰਣ ਸੰਤੁਲਨ ਦੇ ਲਈ ਜ਼ਰੂਰੀ ਕੌਸ਼ਲ ਦੀ ਸਿਰਜਨਾ ਕੀਤੀ ਜਾਂਦੀ ਹੈ।

5. ਸਹਿਭਾਗਿਤਾ (Involvement)-ਵਾਤਾਵਰਣ ਸਿੱਖਿਆ ਨਾਗਰਿਕਾਂ ਵਿਚ ਵਾਤਾਵਰਣ ਸੰਬੰਧੀ ਉੱਤਰਦਾਇਤਵਾਂ ਦੇ ਵਿਕਾਸ ਵਿਚ ਸਹਾਇਕ ਹੈ। ਵਾਤਾਵਰਣ ਸੰਬੰਧੀ ਗਿਆਨ ਦੇ ਆਧਾਰ ‘ਤੇ ਮਨੁੱਖ ਵਾਤਾਵਰਣ ਸੰਤੁਲਨ ਨੂੰ ਬਣਾਏ ਰੱਖਦੇ ਹੋਏ ਵਾਤਾਵਰਣ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੰਮ ਕਰਦਾ ਹੈ। ਹੁਣ ਵਾਤਾਵਰਣ ਸਿੱਖਿਆ ਮਨੁੱਖਾਂ ਵਿਚ ਵਾਤਾਵਰਣ ਸੁਧਾਰ ਦੇ ਲਈ ਕਿਰਿਆਸ਼ੀਲ ਸਹਿਭਾਗਿਤਾ ਨਿਭਾਉਣ ਦੀ ਪ੍ਰਵਿਰਤੀ ਦਾ ਵਿਕਾਸ ਕਰ ਰਹੀ ਹੈ।

6. ਮੁੱਲਾਂਕਣ ਯੋਗਤਾ (Evaluation Ability)-ਵਾਤਾਵਰਣ ਸਿੱਖਿਆ ਪਰਿਸਥਿਕੀ, ਆਰਥਿਕ, ਸੁੰਦਰਤਾ ਅਤੇ ਸਿੱਖਿਅਕ ਕਾਰਕਾਂ ਨਾਲ ਸੰਬੰਧਿਤ ਵਾਤਾਵਰਣਕ ਪ੍ਰੋਗਰਾਮਾਂ ਦਾ ਮੁੱਲਾਂਕਣ ਕਰਨ ਦੀ ਯੋਗਤਾ ਪ੍ਰਦਾਨ ਕਰਨ ਵਿਚ ਸਹਾਇਕ ਹੈ।

7. ਸਮਾਜਿਕ, ਚਰਿੱਤਰ ਜਾਂ ਕਦਰਾਂ-ਕੀਮਤਾਂ ਦਾ ਵਿਕਾਸ (Social Character Developmentਵਾਤਾਵਰਣ ਸਿੱਖਿਆ ਵਿਦਿਆਰਥੀ ਦੇ ਸਮਾਜਿਕ ਚਰਿੱਤਰ ਦੇ ਵਿਕਾਸ ਵਿਚ ਸਹਿਯੋਗ ਪ੍ਰਦਾਨ ਕਰਦੀ ਹੈ। ਉਸ ਰਾਹੀਂ ਉਨ੍ਹਾਂ ਵਿਚ ਸਹਿਯੋਗ, ਪਿਆਰ, ਰਲ-ਮਿਲ ਕੇ ਕੰਮ ਕਰਨਾ, ਸਹਿਨਸ਼ੀਲਤਾ ਵਰਗੇ ਗੁਣਾਂ ਦਾ ਵਿਕਾਸ ਕੀਤਾ ਜਾ ਸਕਦਾ ਹੈ।