PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

Punjab State Board PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3) Important Questions and Answers.

PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਅਲੋਪ ਹੋਣਾ (Extinction) ਕੀ ਹੈ ?
ਉੱਤਰ-
ਕਿਸੇ ਵਿਸ਼ੇਸ਼ ਸਜੀਵ ਦਾ ਜਾਂ ਜੀਵਾਂ ਦੇ ਗਰੁੱਪ ਦਾ ਵਿਸ਼ਵ ਭਰ ਵਿਚੋਂ ਖ਼ਤਮ ਹੋ ਜਾਣਾ ਅਲੋਪ ਹੋਣਾ ਅਖਵਾਉਂਦਾ ਹੈ ।

ਪ੍ਰਸ਼ਨ 2.
ਜੰਗਲੀ ਜੀਵਾਂ ਦੇ ਅਲੋਪ ਹੋਣ ਦੇ ਪ੍ਰਮੁੱਖ ਕਾਰਨ ਕੀ ਹਨ ?
ਉੱਤਰ-
ਵਾਤਾਵਰਣ ਵਿਚ ਪੈਦਾ ਹੋਈ ਤਬਦੀਲੀ ।

  1. ਚੋਰੀ-ਛੁਪੇ ਜੰਗਲੀ ਜੀਵਾਂ ਦਾ ਸ਼ਿਕਾਰ ।
  2. ਜੰਗਲੀ ਜੀਵਨ ਦੇ ਨਿਵਾਸ ਸਥਾਨਾਂ ਦਾ ਨਸ਼ਟ ਹੋਣਾ ।

ਪ੍ਰਸ਼ਨ 3.
ਮਨੁੱਖ ਦੁਆਰਾ ਪੈਦਾ ਕੀਤਾ ਗਿਆ ਅਲੋਪਨ (Extinction) ਕੀ ਹੈ ?
ਉੱਤਰ-
ਮਨੁੱਖ ਦੁਆਰਾ ਜੀਵ ਅਨੇਕਰੂਪਤਾ ਦੀ ਕੀਤੀ ਗਈ ਹਾਨੀ ਜਾਂ ਕੀਤਾ ਗਿਆ ਖ਼ਾਤਮਾ ਮਨੁੱਖ ਦੁਆਰਾ ਰਚਿਤ ਅਲੋਪਨ ਅਖਵਾਉਂਦਾ ਹੈ ।

PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

ਪ੍ਰਸ਼ਨ 4.
ਆਉਣ ਵਾਲੇ 20 ਤੋਂ 30 ਸਾਲਾਂ ਵਿਚ ਕਿੰਨੀਆਂ ਜਾਤੀਆਂ ਖ਼ਤਮ ਹੋ ਜਾਣਗੀਆਂ ?
ਉੱਤਰ-
ਦੁਨੀਆ ਭਰ ਦੀਆਂ ਕੁੱਲ ਜਾਤੀਆਂ ਦਾ 25% ਭਾਗ ਅਲੋਪ ਹੋ ਜਾਵੇਗਾ ।

ਪ੍ਰਸ਼ਨ 5.
ਐਮਾਜ਼ੋਨ ਦੇ ਵਰਖਾ ਵਣ (Amazon rainforests) ਦੀ ਕਟਾਈ ਕਿਉਂ ਕੀਤੀ ਜਾ ਰਹੀ ਹੈ ?
ਉੱਤਰ-
ਸੋਇਆਬੀਨ ਦੀ ਕਾਸ਼ਤ ਕਰਨ ਅਤੇ ਘਾਹ ਦੇ ਮੈਦਾਨਾਂ ਦੇ ਸੁਰੱਖਿਅਣ ਦੇ ਮੰਤਵ ਨਾਲ ਐਮਾਜ਼ੋਨ ਵਰਖਾ ਵਣਾਂ ਨੂੰ ਕੱਟਿਆ ਜਾ ਰਿਹਾ ਹੈ ।

ਪ੍ਰਸ਼ਨ 6.
ਜੰਗਲੀ ਜੀਵਨ ਦੇ ਅਲੋਪ ਹੋਣ ਦੇ ਕੁੱਝ ਕਾਰਨ ਦੱਸੋ ।
ਉੱਤਰ-
ਨਿਵਾਸ ਸਥਾਨਾਂ ਦਾ ਵਿਨਾਸ਼, ਅਨੇਵਾਹ ਸ਼ਿਕਾਰ ਕਰਨੇ, ਸੜਕਾਂ ਦਾ ਨਿਰਮਾਣ ਅਤੇ ਵਣ ਦੀ ਅੱਗ ।

ਪ੍ਰਸ਼ਨ 7.
ਹੁਣੇ ਜਿਹੇ ਅਲੋਪ ਹੋਈਆਂ ਦੋ ਜਾਤੀਆਂ ਦੇ ਨਾਮ ਦੱਸੋ ।
ਉੱਤਰ-
ਮਾਰੀਸ਼ੀਅਸ ਦਾ ਡੋਡੋ ਪੰਛੀ ਅਤੇ ਭਾਰਤੀ ਚੀਤਾ ।

ਪ੍ਰਸ਼ਨ 8.
ਵਿਸ਼ਾਲ ਪੱਧਰ ‘ਤੇ ਬੱਤਖਾਂ ਅਤੇ ਹੰਸਾਂ (Swan) ਅਤੇ ਕੇਨਾਂ ਦੀ ਮੌਤ ਦੇ ਕੀ ਕਾਰਨ ਹਨ ?
ਉੱਤਰ-
ਇਨ੍ਹਾਂ ਪੰਛੀਆਂ ਦੀ ਮੌਤ ਦਾ ਕਾਰਨ ਲੈਂਡ ਜ਼ਹਿਰੀਲਾਪਨ (Lead poisoning) ਹੈ ।

PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

ਪ੍ਰਸ਼ਨ 9.
ਉਹ ਕਿਹੜੀਆਂ ਜਾਤੀਆਂ ਹਨ ਜਿਨ੍ਹਾਂ ਦਾ ਅਲੋਪਨ ਮਨੁੱਖਾਂ ਦੁਆਰਾ ਹੱਦ ਤੋਂ ਵੱਧ ਸ਼ਿਕਾਰ ਕਰਨ ਦੇ ਕਾਰਨ ਨਾਲ ਹੋਇਆ ਹੈ ?
ਉੱਤਰ-
ਡੋ-ਡੋ, ਅਮਰੀਕੀ ਜ਼ੈਬਰਾ ਅਤੇ ਤਸਮਾਨੀਆ ਭੇੜੀਆ (Tasmanian Wolf), ਭਾਰਤੀ ਚੀਤਾ ।

ਪ੍ਰਸ਼ਨ 10.
ਉੱਤਰੀ ਅਫ਼ਰੀਕਾ ਦੀ ਵਿਕਟੋਰੀਆ ਝੀਲ ਵਿਚ ਨੀਲ ਪਰਚ (Nile perch) ਦੇ ਦਾਖ਼ਲ ਕਰਨ ਦਾ ਕੀ ਅਸਰ ਪਿਆ ?
ਉੱਤਰ-
ਨੀਲ ਪਰਚ ਦੇ ਦਾਖ਼ਲ ਦੇ ਕਾਰਨ ਝੀਲ ਵਿਚਲੀਆਂ ਸਥਾਨਿਕ ਜਾਤੀਆਂ ਨਸ਼ਟ ਹੋ ਗਈਆਂ ।

ਪ੍ਰਸ਼ਨ 11.
ਉਨ੍ਹਾਂ ਉਤਪਾਦਾਂ ਦੇ ਨਾਮ ਦੱਸੋ ਜਿਨ੍ਹਾਂ ਦੇ ਵਪਾਰ ਕਰਨ ਦੀ ਵਜ੍ਹਾ ਨਾਲ ਕਈ ਜਾਨਵਰਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ ।
ਉੱਤਰ-
ਇਤਰ (Perfumes), ਸ਼ਿੰਗਾਰ ਦਾ ਸਾਮਾਨ, ਫਰ (Fur), ਹੱਡੀਆਂ, ਹਾਥੀ ਦੰਦ (Tusks) ਅਤੇ ਸਿੰਗ ।

ਪ੍ਰਸ਼ਨ 12.
ਆਈ. ਯੂ. ਸੀ. ਐੱਨ. (IUCN) ਦਾ ਵਿਸਥਾਰ ਕਰੋ ।
ਉੱਤਰ-
ਕੁਦਰਤ ਅਤੇ ਕੁਦਰਤੀ ਸਾਧਨਾਂ ਦੇ ਸੁਰੱਖਿਅਣ ਲਈ ਅੰਤਰਰਾਸ਼ਟਰੀ ਯੂਨੀਅਨ
(IUCN = International Union for Conservation of Nature and Natural Resources)

ਪ੍ਰਸ਼ਨ 13.
ਰੈੱਡ ਡੈਟਾ ਬੁੱਕ (Red Data Book) ਕੀ ਹੁੰਦੀ ਹੈ ?
ਜਾਂ
ਰੈਡ ਡੈਟਾ ਕਿਤਾਬ (Red Data Book) ਕੀ ਹੈ ?
ਉੱਤਰ-
ਜਿਨ੍ਹਾਂ ਪੌਦੇ ਅਤੇ ਪਾਣੀਆਂ ਦੇ ਅਲੋਪ ਹੋਣ ਦਾ ਡਰ ਹੈ, ਇਹ ਪੁਸਤਕ ਅਜਿਹੇ ਪੌਦਿਆਂ ਅਤੇ ਪ੍ਰਾਣੀਆਂ ਦੀ ਫਰਿਸਤ (Catalogue) ਹੈ ।

ਪ੍ਰਸ਼ਨ 14.
ਰੈੱਡ ਡਾਟਾ ਬੁੱਕ ਦੇ ਅਨੁਸਾਰ ਖ਼ਤਰੇ ਵਿਚਲੀਆਂ ਦਰਜ ਕੀਤੀਆਂ ਕਿੰਨੀਆਂ ਜਾਤੀਆਂ ਹਨ ?
ਉੱਤਰ-
ਇਸ ਪੁਸਤਕ ਵਿਚ ਪੌਦਿਆਂ ਦੀਆਂ ਖ਼ਤਰੇ ਵਿਚਲੀਆਂ ਜਾਤੀਆਂ ਦੀ ਸੰਖਿਆ 561 ਅਤੇ ਜਾਨਵਰਾਂ ਦੀਆਂ ਖ਼ਤਰੇ ਵਿਚਲੀਆਂ ਜਾਤੀਆਂ ਦੀ ਸੰਖਿਆ 5485 ਹੈ । ਭਾਰਤ ਵਿਚ 224 ਪੌਦਿਆਂ ਦੀਆਂ ਜਾਤੀਆਂ ਅਤੇ ਜਾਨਵਰਾਂ ਦੀਆਂ 215 ਜਾਤੀਆਂ ਖ਼ਤਰੇ ਵਿਚ ਹਨ ।

PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

ਪ੍ਰਸ਼ਨ 15.
ਉਨ੍ਹਾਂ ਦੇ ਪ੍ਰਾਈਮੇਟਸ (Primates) ਦੇ ਨਾਮ ਦੱਸੋ ਜਿਹੜੇ ਖ਼ਤਰੇ ਵਿਚ ਹਨ ।
ਉੱਤਰ-
ਲੰਮੀ ਪੂਛ ਵਾਲਾ ਮੈਕਾਕੇ ਬਾਂਦਰ [Lion tailed macaque (Monkey)] ਅਤੇ ਸੂਰ ਦੀ ਪੂਛ ਵਰਗੇ ਮੇਕਾਕੇ (Pigtailed macaque)

ਪ੍ਰਸ਼ਨ 16.
ਭਾਰਤ ਵਿਚ ਬੱਬਰ ਸ਼ੇਰਾਂ ਅਤੇ ਬਾਘਾਂ ਦੀ ਸੰਖਿਆ ਕਿਉਂ ਘੱਟ ਹੋ ਰਹੀ ਹੈ ?
ਉੱਤਰ-
ਇਨ੍ਹਾਂ ਪ੍ਰਾਣੀਆਂ ਦਾ ਚੋਰੀ-ਛੁਪੇ ਸ਼ਿਕਾਰ, ਇਨ੍ਹਾਂ ਦੀ ਸੰਖਿਆ ਦੇ ਘਟਣ ਦਾ ਮੁੱਖ ਕਾਰਨ ਹੈ ।

ਪ੍ਰਸ਼ਨ 17.
ਪੰਜਾਬ ਦੀਆਂ ਅਜਿਹੀਆਂ ਦੋ ਆਮ ਮੱਛੀਆਂ ਦੇ ਨਾਮ ਦੱਸੋ ਜਿਨ੍ਹਾਂ ਦੀ ਹੋਂਦ ਨੂੰ ਬਾਹਰੀ ਮੱਛੀਆਂ ਦੇ ਦਾਖ਼ਲੇ ਕਾਰਨ ਖ਼ਤਰਾ ਹੈ ?
ਉੱਤਰ-

  1. Carbeo roluta,
  2. Wallano attu.

ਪ੍ਰਸ਼ਨ 18.
ਉਨ੍ਹਾਂ ਦੋ ਬਾਹਰਲੀਆਂ ਮੱਛੀਆਂ ਦੇ ਨਾਮ ਦੱਸੋ ਜਿਨ੍ਹਾਂ ਨੇ ਪੰਜਾਬ ਵਿਚ ਪ੍ਰਵੇਸ਼ ਪਾਇਆ ਹੈ ।
ਉੱਤਰ-

  1. Cyprinus Carbio ਅਤੇ
  2. Catlacatla.

ਪ੍ਰਸ਼ਨ 19.
ਯੂ. ਐਨ. ਈ. ਪੀ. (UNEP) ਦਾ ਵਿਸਥਾਰ ਕਰੋ ।
ਉੱਤਰ-
ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (United Nation Environment Programme) ।

ਪ੍ਰਸ਼ਨ 20.
ਡਬਲਯੂ. ਆਰ. ਆਈ. (WRI) ਅਤੇ ਡਬਲਯੂ. ਡਬਲਯੂ. ਐੱਫ. (WWF) ਦਾ ਵਿਸਥਾਰ ਕਰੋ ।
ਉੱਤਰ-
ਡਬਲਯੂ. ਆਰ. ਆਈ. = ਵਿਸ਼ਵ ਸਾਧਨ ਸੰਸਥਾ
(WRI = World Resources Institute)
ਡਬਲਯੂ. ਡਬਲਯੂ. ਐਫ. = ਵਿਸ਼ਵ ਜੰਗਲੀ ਜੀਵਨ ਫੰਡ ਕੁਦਰਤ ਲਈ
(WWF = Worldwildlife Fund for Nature)

PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

ਪ੍ਰਸ਼ਨ 21.
ਬਰਫਾਨੀ ਤੇਂਦੂਏ (Snow leopard) ਦਾ ਨਿਵਾਸ ਸਥਾਨ ਕਿਹੜਾ ਹੈ ?
ਉੱਤਰ-
ਮਹਾਨ ਹਿਮਾਲਿਆਈ (Great Himalayan) ਰਾਸ਼ਟਰੀ ਪਾਰਕ ।

ਪ੍ਰਸ਼ਨ 22.
ਆਸਾਮ ਦੀ ਕਾਜ਼ੀ ਰੰਗਾ ਰਾਸ਼ਟਰੀ ਪਾਰਕ ਕਿਸ ਲਈ ਮਸ਼ਹੂਰ ਹੈ ?
ਉੱਤਰ-
ਕਾਜ਼ੀ ਰੰਗਾ ਨੈਸ਼ਨਲ ਪਾਰਕ ਇਕ ਸਿੰਗ ਵਾਲੇ ਗੈਂਡੇ (One hormed Rhino) ਦਾ ਨਿਵਾਸ ਸਥਾਨ ਹੋਣ ਦੇ ਕਾਰਨ ਮਸ਼ਹੂਰ ਹੈ ।

ਪ੍ਰਸ਼ਨ 23.
ਕਾਰਬੈਟ ਨੈਸ਼ਨਲ ਪਾਰਕ (Corbett National Park) ਕਿੱਥੇ ਸਥਿਤ ਹੈ ਅਤੇ ਇਸ ਥਾਂ ‘ਤੇ ਪਾਇਆ ਜਾਣ ਵਾਲਾ ਮਸ਼ਹੂਰ ਪ੍ਰਾਣੀ ਕਿਹੜਾ ਹੈ ?
ਉੱਤਰ-
ਇਹ ਨੈਸ਼ਨਲ ਪਾਰਕ ਨੈਨੀਤਾਲ (ਉਤਰਾਖੰਡ) ਵਿਖੇ ਸਥਿਤ ਹੈ ਅਤੇ ਬਾਘ (Tiger) ਉੱਥੋਂ ਦਾ ਮਸ਼ਹੂਰ ਪ੍ਰਾਣੀ ਹੈ ।

ਪ੍ਰਸ਼ਨ 24.
ਵਿਸ਼ਵ ਵਾਤਾਵਰਣ ਦਿਵਸ (World Environment Day) ਕਦੋਂ ਮਨਾਇਆ ਜਾਂਦਾ ਹੈ ?
ਉੱਤਰ-
ਇਹ ਦਿਵਸ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ ।

ਪ੍ਰਸ਼ਨ 25.
ਭਾਰਤ ਵਿਚ ਕਿੰਨੇ ਜੀਵ ਮੰਡਲ (Biospheres) ਹਨ ?
ਉੱਤਰ-
ਭਾਰਤ ਵਿਚ 14 ਜੀਵ ਮੰਡਲ ਹਨ ।

ਪ੍ਰਸ਼ਨ 26.
ਬਨਸਪਤੀ ਸਮੂਹ (Flora) ਅਤੇ ਪਾਣੀ ਸਮੁਹ (Fauna) ਦੇ ਪੱਖ ਤੋਂ ਭਾਰਤ ਦਾ ਕਿਹੜਾ ਪੁੱਤ ਸਭ ਤੋਂ ਜ਼ਿਆਦਾ ਅਮੀਰ ਹੈ ?
ਉੱਤਰ-
ਬਨਸਪਤੀ ਸਮੂਹ ਅਤੇ ਪਾਣੀ ਸਮੂਹ ਦੇ ਪੱਖ ਤੋਂ ਮੱਧ ਪ੍ਰਦੇਸ਼ ਸਭ ਤੋਂ ਜ਼ਿਆਦਾ ਅਮੀਰ ਹੈ ।

PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

ਪ੍ਰਸ਼ਨ 27.
ਭਾਰਤ ਵਿਚ ਕਿੰਨੇ ਜੀਵ-ਭੂਗੋਲਿਕ (Bio-geographical) ਖੰਡਾਂ ਦੀ ਪਛਾਣ ਕੀਤੀ ਗਈ ਹੈ ?
ਉੱਤਰ-
ਹਿਮਾਲਿਆ (42,000 ਜਾਤੀਆਂ) ਪ੍ਰਾਇਦੀਪ ਭਾਰਤ (Peninsular India) (2,600 ਜਾਤੀਆਂ) ਭਾਰਤ ਦੇ ਦੋ ਜੀਵ-ਭੂਗੋਲਿਕ ਖੰਡ ਹਨ ।

ਪ੍ਰਸ਼ਨ 28.
ਸਫੈਦ ਬਾਘਾਂ (White tigers) ਲਈ ਕਿਹੜਾ ਚਿੜੀਆ ਘਰ ਮਸ਼ਹੂਰ ਹੈ ?
ਉੱਤਰ-
ਉੜੀਸਾ ਵਿਖੇ ਸਥਿਤ ਨਾਨਾਡਾਕਨ ਚਿੜੀਆ ਘਰ (Nanadakan Zoo) ।

ਪ੍ਰਸ਼ਨ 29.
ਡਬਲਯੂ. ਡਬਲਯੂ. ਐੱਫ. (WWF) ਦੇ ਜੰਗਲੀ ਜੀਵਨ ਦਾ ਕੀ ਚਿੰਨ੍ਹ ਹੈ ?
ਉੱਤਰ-
ਲਾਲ ਪਾਂਡਾ (Red Panda) ।

ਪ੍ਰਸ਼ਨ 30.
ਨੈਸ਼ਨਲ ਪਾਰਕ ਤੋਂ ਕੀ ਭਾਵ ਹੈ ?
ਉੱਤਰ-
ਨੈਸ਼ਨਲ ਪਾਰਕ ਇਕ ਅਜਿਹਾ ਖੇਤਰ ਹੁੰਦਾ ਹੈ ਜਿਸਨੂੰ ਕਿ ਕੇਵਲ ਜੰਗਲੀ ਜੀਵਨ ਦੇ ਲਈ ਹੀ ਰਾਖਵਾਂ ਕੀਤਾ ਗਿਆ ਹੁੰਦਾ ਹੈ । ਕੌਮੀ ਪਾਰਕ ਇਕ ਅਜਿਹੇ ਖੇਤਰ ਹਨ ਜਿੱਥੇ ਵ-ਵਿਗਿਆਨ (Forestry), ਪਸ਼ੂਆਂ ਨੂੰ ਚਾਰਨ ਅਤੇ ਫਸਲਾਂ ਦੀ ਕਾਸ਼ਤ ਕਰਨ ਦੀ ਮਨਾਹੀ ਹੁੰਦੀ ਹੈ ।

ਪ੍ਰਸ਼ਨ 31.
ਜੀਵ ਮੰਡਲ ਸੁਰੱਖਿਅਤ ਸਥਾਨ (Biosphere reserve) ਕੀ ਹੈ ?
ਉੱਤਰ-
ਜੀਵ ਮੰਡਲ ਸੁਰੱਖਿਅਤ ਸਥਾਨ ਇਕ ਵਿਸ਼ੇਸ਼ ਅਤੇ ਨਿਸ਼ਚਿਤ ਸਥਾਨ ਹੁੰਦਾ ਹੈ ਜਿਸ ਨੂੰ ਖ਼ਾਸ ਕੰਮਾਂ ਦੇ ਵਾਸਤੇ ਛੋਟੇ-ਛੋਟੇ ਖੰਡਾਂ ਵਿਚ ਵੰਡਿਆ ਹੋਇਆ ਹੁੰਦਾ ਹੈ । ਹਰੇਕ ਖੰਡ ਵਿਚ ਭਾਂਤ-ਭਾਂਤ ਤਰ੍ਹਾਂ ਦੇ ਕੰਮ-ਕਾਜ ਕਰਨ ਦੀ ਆਗਿਆ ਹੁੰਦੀ ਹੈ । ਹਰੇਕ ਖੰਡ ਨੂੰ ਵਿਸ਼ੇਸ਼ ਕਿਸਮ ਦੀਆਂ ਗਤੀਵਿਧੀਆਂ ਲਈ ਨਿਸ਼ਚਿਤ ਕੀਤਾ ਗਿਆ ਹੁੰਦਾ ਹੈ ।

ਪ੍ਰਸ਼ਨ 32.
ਜੀਵ-ਅਨੇਕਪੂਰਤਾ ਦੀ ਸਾਂਭ-ਸੰਭਾਲ ਦੀਆਂ ਦੋ ਵਿਧੀਆਂ ਦੇ ਨਾਮ ਲਿਖੋ ।
ਉੱਤਰ-

  1. ਮੌਕੇ-ਉੱਪਰ (in-situ) ਸੁਰੱਖਿਅਣ
  2. ਸਥਾਨ-ਬਾਹਰ (ex-situ) ਸੁਰੱਖਿਅਣ ।

PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

ਪ੍ਰਸ਼ਨ 33.
ਮੌਕੇ ਉੱਪਰ ਜਾਂ ਸਵੈ-ਸਥਾਨ (In-situ) ਸੁਰੱਖਿਅਣ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਕਿਸੇ ਜਾਤੀ ਨੂੰ ਉਸਦੇ ਕੁਦਰਤੀ ਨਿਵਾਸ ਸਥਾਨ ਵਿਚ ਕੀਤੇ ਜਾਂਦੇ ਸੁਰੱਖਿਅਣ ਨੂੰ ਸਵੈ-ਸਥਾਨ ਸੁਰੱਖਿਅਣ ਆਖਦੇ ਹਨ ।

ਪ੍ਰਸ਼ਨ 34.
ਸਥਾਨ ਬਾਹਰ (Ex-situ) ਸੁਰੱਖਿਅਣ ਕੀ ਹੈ ?
ਉੱਤਰ-
ਕਿਸੇ ਜਾਤੀ ਦੇ ਉਸਦੇ ਕੁਦਰਤੀ ਨਿਵਾਸ ਸਥਾਨਾਂ ਤੋਂ ਬਾਹਰ ਕੀਤੇ ਜਾਂਦੇ ਸੁਰੱਖਿਅਣ ਨੂੰ ਸਥਾਨ ਬਾਹਰ ਸੁਰੱਖਿਅਣ ਆਖਦੇ ਹਨ ।

ਪ੍ਰਸ਼ਨ 35.
ਵਿਸ਼ਵ ਭਰ ਦੇ ਸਭ ਤੋਂ ਵੱਡੇ ਫੁੱਲ ਦਾ ਕੀ ਨਾਮ ਹੈ ?
ਉੱਤਰ-
ਰੈਫਲੀਸੀਆ ਆਰਨਾਲਡਾਈ (Rafflesia arnoldii) । ਇਸ ਨੂੰ ਫਲੈਸ਼ ਫਲਾਵਰ (Flesh flower) ਵੀ ਕਹਿੰਦੇ ਹਨ ।

ਪ੍ਰਸ਼ਨ 36.
ਖ਼ਤਰੇ ਵਿਚਲੀਆਂ ਜਾਤੀਆਂ ਕੀ ਹੁੰਦੀਆਂ ਹਨ ?
ਉੱਤਰ-
ਜਿਨ੍ਹਾਂ ਜਾਤੀਆਂ ਦੇ ਲੁਪਤ ਹੋਣ ਦਾ ਡਰ ਹੋਵੇ ਅਤੇ ਜਿਨ੍ਹਾਂ ਜਾਤੀਆਂ ਦੇ ਨਿਵਾਸ ਸਥਾਨ ਨਸ਼ਟ ਹੋ ਜਾਣ ਦਾ ਡਰ ਬਣਿਆ ਰਹੇ ਤਾਂ ਅਜਿਹੀਆਂ ਜਾਤੀਆਂ ਨੂੰ ਖ਼ਤਰੇ ਵਿਚਲੀਆਂ ਜਾਤੀਆਂ ਆਖਦੇ ਹਨ ।

ਪ੍ਰਸ਼ਨ 37.
ਯੂ. ਐੱਨ.ਈ. ਪੀ. (UNEP ਅਤੇ MAB) ਦਾ ਵਿਸਥਾਰ ਲਿਖੋ ।
ਉੱਤਰ-
ਯੂ. ਐੱਨ. ਈ. ਪੀ. = ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ ।
(United nations Environment Programme)

ਪ੍ਰਸ਼ਨ 38.
ਕੋਈ ਦੋ ਵਿਦੇਸ਼ੀ ਪੌਦਿਆਂ ਦੇ ਨਾਂ ਦੱਸੋ ਜਿਹੜੇ ਭਾਰਤ ਵਿਚ ਉੱਗ ਰਹੇ ਹਨ ।
ਉੱਤਰ-
ਗਾਜਰ ਬੂਟੀ (Parthenium) ਅਤੇ ਸਫੈਦਾ, ਜਲ ਕੁੰਬੀ ਅਤੇ ਲੈਟਿਨਾ ।

PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

ਪ੍ਰਸ਼ਨ 39.
ਉਸ ਏਜੰਸੀ ਦਾ ਨਾਂ ਕੀ ਹੈ ਜਿਹੜੀ ਲਾਲ ਡੈਟਾ ਬੁੱਕ ਨੂੰ ਕਾਇਮ ਰੱਖਦੀ ਹੈ।
ਉੱਤਰ-
IUCN (International Union for Conservation of Nature and Natural Resource)

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਆਵਾਸ-ਵਿਭਿੰਨਤਾ ਜਾਂ ਈਕੋ ਵਿਭਿੰਨਤਾ (Eco-diversity) ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਆਵਾਸ ਵਿਭਿੰਨਤਾ ਜਾਂ ਈਕੋ ਵਿਭਿੰਨਤਾ-ਆਵਾਸ ਵਿਭਿੰਨਤਾ ਉਹ ਵਿਭਿੰਨਤਾ ਹੈ ਜਿਹੜੀ ਪਰਿਸਥਿਤਿਕ ਜਟਿਲਤਾ (Ecological complexity) ਨੂੰ ਦਰਸਾਉਂਦਾ ਹੈ । ਇਸ ਵਿਚ ਆਹਾਰੀ ਬਣਤਰਾਂ (Trophic structure), ਭੋਜਨ ਜਾਲ (Food Web) ਅਤੇ ਪੌਸ਼ਟਿਕ ਪਦਾਰਥਾਂ ਦੇ ਚੱਕਰਣ ਆਦਿ ਸ਼ਾਮਲ ਹਨ । ਸਿੱਲ੍ਹ, ਤਾਪਮਾਨ, ਉੱਚਾਈ Attitude), ਵਰਖਾ ਆਦਿ ਬਿੰਦੂ ਪ੍ਰਮਾਣਾਂ ਦੇ ਕਾਰਨ ਪਰਿਸਥਿਤਿਕ ਪ੍ਰਣਾਲੀਆਂ ਵਿਚ ਵਿਭਿੰਨਤਾਵਾਂ ਪੈਦਾ ਹੋ ਜਾਂਦੀਆਂ ਹਨ । ਵੱਖ-ਵੱਖ ਤਰ੍ਹਾਂ ਦੀਆਂ ਵਿਭਿੰਨਤਾਵਾਂ ਜਿਨ੍ਹਾਂ ਆਵਾਸ ਪ੍ਰਣਾਲੀਆਂ ਵਿਚ ਪਾਈਆਂ ਜਾਂਦੀਆਂ ਹਨ, ਉਹ ਹੇਠ ਲਿਖੀਆਂ ਹਨ-

  1. ਸਥਲੀ (Terrestrial) ਜਿਵੇਂ ਕਿ ਵਣ, ਘਾਹ ਦੇ ਮੈਦਾਨ ਅਤੇ ਮਾਰੂਥਲ ਆਵਾਸ ਪ੍ਰਣਾਲੀ ।
  2. ਜਲ-ਜਲੀ (Aquatic) ਜਿਵੇਂ ਕਿ ਤਾਜ਼ੇ ਪਾਣੀ ਅਤੇ ਸਮੁੰਦਰੀ ਆਵਾਸ ਪ੍ਰਣਾਲੀ ।
  3. ਸੇਜ਼ਲ ਜ਼ਮੀਨ/ਜਲਗਾਹਾਂ (Wet lands) ਜਿਵੇਂ ਕਿ ਮੈਂਗੋਵਜ ਅਤੇ ਮੁਹਾਣਿਆਂ ਦੀਆਂ ਆਵਾਸ ਪ੍ਰਣਾਲੀਆਂ ।

ਕੁੱਝ ਆਵਾਸ ਪ੍ਰਣਾਲੀਆਂ ਦਾ ਵਰਗੀਕਰਨ ਉਨ੍ਹਾਂ ਦੀ ਭੌਤਿਕ ਦਿੱਖ ਅਤੇ ਉੱਥੇ ਮੌਜੂਦ ਜੀਵਤ ਅਤੇ ਨਿਰਜੀਵ ਅੰਸ਼ਾਂ ਦੇ ਆਧਾਰ ‘ਤੇ ਕੀਤਾ ਗਿਆ ਹੈ । ਆਵਾਸ ਵਿਭਿੰਨਤਾ ਤੋਂ ਸਾਨੂੰ ਅਨੁਵਰਤੀ (Tropic) ਪੱਧਰਾਂ, ਉਰਜਾ ਸੰਚਾਰ ਅਤੇ ਪੌਸ਼ਟਿਕ ਪਦਾਰਥਾਂ ਦੇ ਚੱਕਰਣ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ।

ਪ੍ਰਸ਼ਨ 2.
ਰਾਸ਼ਟਰੀ ਪਾਰਕਾਂ (National Parks) ਬਾਰੇ ਸੰਖੇਪ ਵਿਚ ਲਿਖੋ ।
ਉੱਤਰ-
ਰਾਸ਼ਟਰੀ ਜਾਂ ਕੌਮੀ ਪਾਰਕ ਇਕ ਅਜਿਹਾ ਖੇਤਰ ਹੈ ਜਿਹੜਾ ਕਿ ਕੇਵਲ ਜੰਗਲੀ ਜੀਵਨ ਲਈ ਹੀ ਰਾਖਵਾਂ ਕੀਤਾ ਗਿਆ ਹੁੰਦਾ ਹੈ ਅਤੇ ਇਸ ਖੇਤਰ ਵਿਚ ਵਣ-ਵਿਗਿਆਨ,
ਪਸ਼ੂਆਂ ਨੂੰ ਚਾਰਨ ਅਤੇ ਫ਼ਸਲਾਂ ਦੀ ਕਾਸ਼ਤ ਕਰਨ ‘ਤੇ ਮੁਕੰਮਲ ਪਾਬੰਦੀ ਲਗਾਈ ਗਈ ਹੁੰਦੀ ਹੈ ।

ਕੌਮੀ (ਰਾਸ਼ਟਰੀ ਪਾਰਕਾਂ ਵਿਚ ਨਿੱਜੀ (ਪ੍ਰਾਈਵੇਟ) ਮਲਕੀਅਤ ਦੇ ਹੱਕਾਂ ਦੀ ਆਗਿਆ ਵੀ ਨਹੀਂ ਹੈ ।

ਭਾਰਤ ਵਿਚ ਸੰਨ 1988 ਵਿਚ ਕੌਮੀ (ਰਾਸ਼ਟਰੀ) ਪਾਰਕਾਂ ਦੀ ਸੰਖਿਆ 66 ਸੀ, ਅਤੇ ਇਹ ਪਾਰਕ 33,98,814 ਵਰਗ ਕਿਲੋਮੀਟਰ ਦੇ ਖੇਤਰਫਲ ਵਿਚ ਫੈਲੇ ਹੋਏ ਹਨ ਜਿਹੜਾ ਕਿ ਭਾਰਤ ਦੇ ਕੁੱਲ ਭੂਗੋਲਿਕ ਖੇਤਰਫਲ ਦਾ ਕੇਵਲ 1% ਭਾਗ ਹੀ ਬਣਦਾ ਹੈ । ਹੁਣ ਭਾਰਤ ਵਿਚ ਇਨ੍ਹਾਂ ਰਾਸ਼ਟਰੀ ਪਾਰਕਾਂ ਦੀ ਸੰਖਿਆ 89 ਹੈ ।

ਪ੍ਰਸ਼ਨ 3.
ਨੈਸ਼ਨਲ ਪਾਰਕ (National Park) ਅਤੇ ਰੁੱਖਾਂ (Sanctuary) ਵਿਚ ਅੰਤਰ ਦੱਸੋ ।
ਉੱਤਰ-
ਨੈਸ਼ਨਲ ਪਾਰਕ ਅਤੇ ਰੁੱਖਾਂ ਵਿਚ ਅੰਤਰ-

ਵਿਸ਼ੇਸ਼ ਗੁਣ (Characters) ਨੈਸ਼ਨਲ ਪਾਰਕ (National Park) ਰੱਖਾਂ (Sanctuary)
1. ਮੰਤਵ (Aim) ਸਮੱਚੇ ਜੰਗਲੀ ਜੀਵਨ ਦੀ ਭਲਾਈ ਲਈ ਰਾਖਵੀਂ ਜਗ੍ਹਾ । ਕੇਵਲ ਪਾਣੀਆਂ ਦੀ ਭਲਾਈ ਲਈ ਰਾਖਵੀਂ ਜਗ੍ਹਾ ।
2. ਰੇਂਜ ਦਾ ਆਕਾਰ (Size of the range) 0.04 ਵਰਗ ਕਿ. ਮੀ. ਤੋਂ ਲੈ ਕੇ 3162 ਵਰਗ ਕਿ. ਮੀ. ਤਕ । 0.6 ਵਰਗ ਕਿ. ਮੀ. ਤੋਂ ਲੈ ਕੇ 7818 ਵਰਗ ਕਿ. ਮੀ. (ਆਮ ਤੌਰ ‘ਤੇ 100-500 ਵਰਗ ਕਿ. ਮੀ. ਘੇਰੇ ਵਿਚ)
3. ਮਨੁੱਖੀ ਦਖ਼ਲ (Human-interference) ਵਣ-ਵਿਗਿਆਨ, ਪਸ਼ੂਆਂ  ਦੇ ਚਾਰਨ ਅਤੇ ਖੇਤੀ ਕਰਨ ਦੀ ਬਿਲਕੁਲ ਆਗਿਆ ਨਹੀਂ । ਇਮਾਰਤੀ ਲੱਕੜੀ ਦੀ ਕਟਾਈ, ਮਾਮੂਲੀ ਕਿਸਮਾਂ ਦੇ ਜੰਗਲੀ ਪਦਾਰਥਾਂ ਨੂੰ ਚੁਗਣ ਆਦਿ ਵਰਗੀਆਂ ਗਤੀ-ਵਿਧੀਆਂ ਦੀ ਆਗਿਆ ਹੈ ।
4. ਸੰਖਿਆ (Number) 1992 ਵਿਚ ਸੰਖਿਆ 392, 1993 ਵਿਚ ਸੰਖਿਆ 421 ਵਿਚ) । 1998 ਵਿਚ ਸੰਖਿਆ 368, ਹੁਣ ਸੰਖਿਆ 500 (ਭਾਰਤ ਭਾਰਤ ਵਿਚ) ।
5. ਕੱਜਿਆ ਖੇਤਰਫਲ (Covered area) ਦੇਸ਼ ਦੇ ਕੁੱਲ ਭੂਗੋਲਿਕ ਖੇਤਰਫਲ ਦਾ ਕੇਵਲ 1 ਪ੍ਰਤੀਸ਼ਤ । ਦੇਸ਼ ਦੇ ਕੁੱਲ ਖੇਤਰਫਲ ਦਾ ਕੇਵਲ 3.2%

ਪ੍ਰਸ਼ਨ 4.
ਮੌਕੇ ਤੋਂ ਪਰੇ/ਸਥਾਨ ਬਾਹਰੀ (Ex-situ) ਸਾਂਭ-ਸੰਭਾਲ ਜੁਗਤਾਂ ਕਿਹੜੀਆਂ ਹਨ ?
ਉੱਤਰ-
ਸਥਾਨ ਬਾਹਰੀ ਸੁਰੱਖਿਅਣ ਵਿਚ ਕਿਹੜੀਆਂ ਜੁਗਤਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਨ੍ਹਾਂ ਵਿਚ ਬਨਸਪਤੀ ਬਾਗਾਂ (Botanical gardens), ਚਿੜੀਆ ਘਰਾਂ ਦੀ ਸਥਾਪਨਾ, ਡੀ. ਐੱਨ. ਏ. ਰੇਸ਼ੇ (DNA Strands) ਅਤੇ ਜੀਨ (Gene), ਪਰਾਗ (Polten), ਬੀਜ, ਪੌਦ (Seedlings), ਟਿਸ਼ੂ ਕਲਚਰ ਅਤੇ ਡੀ. ਐੱਨ. ਏ. ਬੈਂਕ (DNA Banks) ਸ਼ਾਮਿਲ ਹਨ । ਸਥਾਨ ਬਾਹਰੀ ਸੁਰੱਖਿਅਣ ਦੇ ਨੋਟ ਕਰਨ ਯੋਗ ਕੁੱਝ ਬਿੰਦੂ ਇਹ ਹਨ-

  • ਬੀਜ ਜੀਨ ਬੈਂਕ (Seed gene banks) – ਘੱਟ ਤਾਪਮਾਨ ‘ਤੇ ਬੀਜਾਂ ਦੇ ਜਣਨ ਪਦਾਰਥ (Germ plasm) ਨੂੰ ਸਟੋਰ ਕਰਨ ਦਾ ਇਹ ਸਭ ਤੋਂ ਆਸਾਨ ਤਰੀਕਾ ਹੈ ।
  • ਫੀਲਡ ਜੀਨ ਬੈਂਕ (Field gene bank) – ਵਧਣਸ਼ੀਲ ਦੀਆਂ ਆਮ ਹਾਲਤਾਂ ਵਿਚ ਜਣਨਿਕ ਪਰਿਵਰਤਨਸ਼ੀਲਤਾ (Genetic variability) ਨੂੰ ਫੀਲਡ ਜੀਨ ਬੈਂਕਾਂ ਦੁਆਰਾ ਸੁਰੱਖਿਅਤ ਰੱਖਿਆ ਜਾ ਸਕਦਾ ਹੈ ।
  • ਭਾਇਓ ਸੁਰੱਖਿਅਣ (Cryp-Conservation) – ਸੁਰੱਖਿਅਣ ਦੀ ਇਸ ਵਿਧੀ ਵਿਚ ਤਰਲ ਨਾਈਟ੍ਰੋਜਨ (Liquid Nitrogen) ਜਿਸ ਦਾ ਤਾਪਮਾਨ ਬਹੁਤ ਹੀ ਘੱਟ, – 196°C ( 196°C) ਹੁੰਦਾ ਹੈ, ਦੀ ਵਰਤੋਂ ਕੀਤੀ ਜਾਂਦੀ ਹੈ ।
  • ਬਨਸਪਤੀ ਬਾਗ਼ (Botanical Gardens) – ਦੁਨੀਆਂ ਭਰ ਵਿਚ ਆਰਬੋਰੇਟਾ ਅਤੇ ਬਨਸਪਤੀ ਬਾਗਾਂ ਦੀ ਸੰਖਿਆ 1500 ਦੇ ਲਗਪਗ ਹੈ । ਬਹੁਤ ਸਾਰੇ ਬਨਸਪਤੀ ਬਾਗਾਂ ਵਿਚ ਬੀਜ ਬੈਂਕਾਂ, ਟਿਸ਼ੁ ਕਲਚਰ ਅਤੇ ਆਧੁਨਿਕ ਤਕਨਾਲੋਜੀ ਦੀਆਂ ਸੁਵਿਧਾਵਾਂ ਮੌਜੂਦ ਹਨ ।
    ਆਰਬੋਰੇਟਾ (Arborata) – ਉਹ ਬਨਸਪਤੀ ਬਾਗ ਜਿਸ ਵਿਚ ਕੇਵਲ ਝਾੜੀਆਂ ਅਤੇ ਰੁੱਖ ਹੀ ਉਗਾਏ ਜਾਣ, ਆਰਬੋਰੇਟਾ ਅਖਵਾਉਂਦੇ ਹਨ । ਇਨ੍ਹਾਂ ਬਾਗਾਂ ਵਿਚ 80,000 ਦੇ ਲਗਪਗ ਜਾਤੀਆਂ ਹਨ ।
  • ਦੁਨੀਆਂ ਭਰ ਵਿਚ ਚਿੜੀਆ ਘਰ (Zoos in the World) – ਦੁਨੀਆਂ ਭਰ ਵਿਚ 800 ਦੇ ਲਗਪਗ ਚਿੜੀਆ ਘਰ ਹਨ । ਇਨ੍ਹਾਂ ਚਿੜੀਆ ਘਰਾਂ ਵਿਚ 3000 ਦੇ ਲਗਪਗ ਰੀਧਾਰੀ (Vertebrates) ਜਾਨਵਰਾਂ ਦੀਆਂ ਜਾਤੀਆਂ ਮੌਜੂਦ ਹਨ । ਕੁੱਝ ਇਕ ਚਿੜੀਆ ਘਰਾਂ ਵਿਚ ਪਾਣੀਆਂ ਦੇ ਬੰਦੀ ਨਸ਼ਲਕਸ਼ੀ (Captive breeding) ਦੇ ਕੰਮ ਵੀ ਸ਼ੁਰੂ ਕੀਤੇ ਗਏ ਹਨ, ।

PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

ਪ੍ਰਸ਼ਨ 5.
ਜੀਵ ਮੰਡਲ ਸੁਰੱਖਿਅਤ ਸਥਾਨ (Biosphere reserve) ਦੀ ਕੀ ਮਹੱਤਤਾ ਹੈ ?
ਉੱਤਰ-
ਦੇਸ਼ ਵਿਚ ਮੌਜੂਦ ਬਨਸਪਤੀ ਸਮੂਹ ਅਤੇ ਪਾਣੀ ਸਮੂਹ ਦੇ ਜੀਨ ਸੰਹਿ (Gene pool) ਸਾਧਨਾਂ ਦਾ ਅਤੇ ਭਵਿੱਖ ਵਿਚ ਕੀਤੇ ਜਾਣ ਵਾਲੇ ਅਧਿਐਨ ਸੰਬੰਧੀ ਜੀਵ ਮੰਡਲੀ ਸੁਰੱਖਿਅਤ ਸਥਾਨ ਦੀ ਧਾਰਨਾ ਬੜੀ ਮਹੱਤਤਾ ਵਾਲੀ ਹੈ । ਜੀਵ ਮੰਡਲ ਧਾਰਨਾ ਦੇ ਉਦੇਸ਼ ਹੇਠ ਲਿਖੇ ਹਨ-
(ਉ) ਮਨੁੱਖ ਜਾਤੀ ਦੀਆਂ ਮੌਜੂਦਾ ਅਤੇ ਆਉਣ ਵਾਲੀਆਂ ਨਸਲਾਂ (Races) ਦੀ ਪੌਦਿਆਂ ਅਤੇ ਪਾਣੀਆਂ ਦੀਆਂ ਪਰਿਸਥਿਤਿਕ ਪ੍ਰਣਾਲੀਆਂ ਵਿਚ ਮੌਜੂਦ ਜਾਤੀਆਂ ਦੀ ਜੈਵਿਕ ਸਮਦਾਇ ਦੀ ਵਿਭਿੰਨਤਾ ਅਤੇ ਜਾਤੀਆਂ ਦੀ ਜਣਨਿਕ ਵਿਭਿੰਨਤਾ ਦੇ ਬਚਾਉ ਲਈ ਜੀਵ ਮੰਡਲ ਰਿਜ਼ਰਵ ਦੀ ਬਹੁਤ ਜ਼ਿਆਦਾ ਮਹੱਤਤਾ ਹੈ ਅਤੇ ਜੈਵਿਕ ਵਿਭਿੰਨਤਾ ਦਾ ਵਿਕਾਸ (Evolution) ਇਸੇ ਧਾਰਨਾ ਉੱਤੇ ਹੀ ਨਿਰਭਰ ਕਰਦਾ ਹੈ ।

(ਅ) ਪਰਿਸਥਿਤਿਕ (Ecological) ਅਤੇ ਵਾਤਾਵਰਣ ਸੰਬੰਧੀ ਖੋਜ ਲਈ ਖੇਤਰਾਂ ਨੂੰ ਉਪਲੱਬਧ ਕਰਾਉਣਾ ।

(ੲ) ਸਿੱਖਿਆ ਅਤੇ ਟ੍ਰੇਨਿੰਗ ਲਈ ਮੌਕੇ ਦੇਣਾ ।

(ਸ) ਆਰਥਿਕ ਵਿਕਾਸ ਦੀ ਤਰੱਕੀ ।

ਪ੍ਰਸ਼ਨ 6.
ਭਾਰਤ ਵਿਚਲੇ ਜੀਵ ਮੰਡਲੀ ਰਿਜ਼ਰਵਜ਼ ਦਾ ਵਰਣਨ ਕਰੋ ।
ਉੱਤਰ-
ਭਾਰਤ ਵਿਚ ਜੀਵ ਮੰਡਲੀ ਰੱਖਾਂ (Biosphere reserves) ਦੀ ਸੰਖਿਆ 14 ਹੈ । ਮਈ, 2002 ਤਕ ਵਿਸ਼ਵ ਭਰ ਦੇ 94 ਦੇਸ਼ਾਂ ਵਿਚ ਮੌਜੂਦ ਜੀਵ ਮੰਡਲੀ ਰੱਖਾਂ ਦੀ ਸੰਖਿਆ 94 ਸੀ । ਭਾਰਤ ਵਿਚ ਸਭ ਤੋਂ ਪਹਿਲਾਂ ਸਥਾਪਿਤ ਕੀਤੀ ਗਈ ਜੀਵ ਮੰਡਲੀ ਰੱਖ ਨੀਲਗਿਰੀ ਜੀਵ ਮੰਡਲ ਰੱਖ (1986) (Nilgiri Biosphere Reserve) ਸੀ ।

ਨੰਦਾ ਦੇਵੀ ਜੀਵ ਮੰਡਲੀ ਰੱਖ (Nanda Devi Biosphere Reserve) ਦੀ ਸਥਾਪਨਾ 1988 ਨੂੰ ਕੀਤੀ ਗਈ ।

ਉੱਤਰਾਖੰਡ ਜੀਵ ਮੰਡਲੀ ਰੱਖ (Uttrakhand Biosphere Reserve) ਦੀ ਸਥਾਪਨਾ ਹੁਣੇ ਜਿਹੇ ਹੀ ਕੀਤੀ ਗਈ ਹੈ ਅਤੇ ਇਸ ਰੱਖ ਵਿਚ ਉੱਤਰ-ਪੱਛਮੀ ਹਿਮਾਲਿਆ ਵਿਖੇ ਸਥਿਤ ਫੁੱਲਾਂ ਦੀ ਘਾਟੀ (Valley of flowers) ਸ਼ਾਮਿਲ ਹੈ ।

ਭਾਰਤ ਵਿਚ ਜੀਵ ਮੰਡਲੀ ਰੱਖਾਂ
(Biosphere Reserves In India)

ਜੀਵ ਮੰਡਲ ਰਿਜ਼ਰਵਜ਼ ਰਾਜ (ਪ੍ਰੀਤ)
1. ਨੀਲਗਿਰੀ (Nilgiri) ਕੇਰਲ, ਕਰਨਾਟਕ ਅਤੇ ਤਾਮਿਲਨਾਡੂ
2. ਨਮਡਾਫਾ (Namdapha) ਅਰੁਨਾਚਲ ਪ੍ਰਦੇਸ਼
3. ਨੰਦਾ ਦੇਵੀ (Nanda Devi) ਉੱਤਰਾਖੰਡ
4. ਉਤਰਾਖੰਡ ਫੁੱਲਾਂ ਦੀ ਘਾਟੀ) (Uttrakhand, Valley of flowers) ਉੱਤਰਾਖੰਡ
5. ਅੰਡੇਮਾਨ ਦੇ ਉੱਤਰੀ ਟਾਪੂ ਅੰਡੇਮਾਨ ਅਤੇ ਨਿਕੋਬਾਰ
6. ਮਾਨਾਰ ਦੀ ਖਲੀਜ (Gulf of Manar) ਤਾਮਿਲਨਾਡੂ
7. ਕਾਜ਼ੀਰੰਗਾ (Kaziranga) ਆਸਾਮ
8. ਸੁੰਦਰਬੰਨ (Sundarbans) ਪੱਛਮੀ ਬੰਗਾਲ
9. ਥਾਰ ਮਾਰੂਥਲ (Thar Desert) ਰਾਜਸਥਾਨ
10. ਮਾਨਾਸ (Manas) ਆਸਾਮ
11. ਕਾਨ੍ਹ (Kanha) ਮੱਧ ਪ੍ਰਦੇਸ਼
12. ਨਾਂਕਰੈਕ (Nokrek) (ਟੂਰਾ ਰੇਂਜ) ਮੇਘਾਲਿਆ
13. ਗੇਟ ਨਿਕੋਬਾਰ (Great Nicobar) ਅੰਡੇਮਾਨ ਤੇ ਨਿਕੋਬਾਰ
14. ਛੋਟਾ ਰਣ ਆਫ਼ ਕੱਛ (Little Rann of Kuchchh) ਗੁਜਰਾਤ

ਪ੍ਰਸ਼ਨ 7.
ਜੰਗਲੀ ਜੀਵਾਂ ਦੇ ਅਲੋਪ ਹੋਣ ਦੇ ਕਾਰਨ ਦੱਸੋ ।
ਉੱਤਰ-
ਜੰਗਲੀ ਜੀਵਾਂ ਦੇ ਅਲੋਪ ਹੋਣ ਦੇ ਕਾਰਨ-

  1. ਜੰਗਲੀ ਜੀਵਾਂ ਦੇ ਨਿਵਾਸ ਸਥਾਨਾਂ ਦਾ ਵਿਨਾਸ਼ ।
  2. ਡੈਮਾਂ ਦੀ ਉਸਾਰੀ ।
  3. ਪਹਾੜੀ ਇਲਾਕਿਆਂ ਵਿਚ ਸੜਕਾਂ ਦਾ ਨਿਰਮਾਣ ।
  4. ਜੰਗਲੀ ਜੀਵਾਂ ਦਾ ਅਵੈਧ ਸ਼ਿਕਾਰ ਆਦਿ ।
  5. ਵਾਤਾਵਰਣੀ ਪਦੁਸ਼ਣ ।
  6. ਜੰਗਲੀ ਜਾਨਵਰਾਂ ਤੋਂ ਪ੍ਰਾਪਤ ਕੀਤੀਆਂ ਜਾਂਦੀਆਂ ਵਸਤਾਂ ਦਾ ਵਪਾਰ ।

ਪ੍ਰਸ਼ਨ 8.
ਭਾਰਤ ਵਿਚ ਬੱਬਰ ਸ਼ੇਰ ਅਤੇ ਬਾਘਾਂ ਦੀ ਸੰਖਿਆ ਕਿਉਂ ਘੱਟ ਹੋ ਰਹੀ ਹੈ ?
ਉੱਤਰ-
ਭਾਰਤ ਵਿਚ ਬੱਬਰ ਸ਼ੇਰ ਅਤੇ ਬਾਘਾਂ ਦੀ ਸੰਖਿਆ ਘੱਟ ਹੋਣ ਦੇ ਹੇਠ ਲਿਖੇ ਕਾਰਨ ਹਨ-

  1. ਨਿਵਾਸ ਸਥਾਨਾਂ ਦਾ ਹੋ ਰਿਹਾ ਵਿਖੰਡਨ ਅਤੇ ਪਤਨ
  2. ਪ੍ਰਦੂਸ਼ਣ ਅਤੇ ਬਦਲ ਰਹੀਆਂ ਵਾਤਾਵਰਣੀ ਹਾਲਤਾਂ ਦੇ ਕਾਰਨ
  3. ਵਧ ਰਹੇ ਸ਼ਿਕਾਰਿਆਂ ਦੀ ਗਿਣਤੀ ।

ਪ੍ਰਸ਼ਨ 9.
ਮਨੁੱਖ ਜਾਤੀ ਅਤੇ ਜੰਗਲੀ ਜੀਵਾਂ ਦੇ ਸੰਘਰਸ਼ ਨੂੰ ਰੋਕਣ ਦੇ ਕੁੱਝ ਉਪਾਅ ਦੱਸੋ ।
ਉੱਤਰ-
ਮਨੁੱਖ ਜਾਤੀ ਅਤੇ ਜੰਗਲੀ ਜੀਵਾਂ ਦੇ ਸੰਘਰਸ਼ ਨੂੰ ਰੋਕਣ ਦੇ ਉਪਾਅ :-

  1. ਜੰਗਲੀ ਜੀਵਾਂ ਦੇ ਨਿਵਾਸ ਸਥਾਨਾਂ ਦੀ ਸੁਰੱਖਿਆ ।
  2. ਜੰਗਲਾਂ ਵਿਚ ਮੁਵੈਸ਼ੀਆਂ ਆਦਿ ਦੇ ਤੁਰਨ-ਫਿਰਨ ਵਾਲੇ ਇਲਾਕੇ ਨਿਸ਼ਚਿਤ ਕਰਨਾ ।
  3. ਆਦਿਵਾਸੀਆਂ ਦੇ ਲਈ ਨਿਵਾਸ ਸਥਾਨ ਮੁਹੱਈਆ ਕਰਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦੇ ਪਸ਼ੂਆਂ ਦੇ ਚਾਰਨ ਵਾਸਤੇ ਥਾਂ-ਟਿਕਾਣੇ ਨਿਸ਼ਚਿਤ ਕੀਤੇ ਜਾਣੇ ਚਾਹੀਦੇ ਹਨ । ‘
  4. ਇਸ ਸੰਘਰਸ਼ ਨੂੰ ਘੱਟ ਕਰਨ ਦੇ ਵਾਸਤੇ ਸਥਾਨਿਕ ਵਸਨੀਕ ਇਸ ਦਿਸ਼ਾ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ । ਉਨ੍ਹਾਂ ਨੂੰ ਇਸ ਅਮਲ ਵਿੱਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ।

PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

ਪ੍ਰਸ਼ਨ 10.
ਉਹਨਾਂ ਉਤਪਾਦਾਂ ਦੇ ਨਾਂ ਲਿਖੋ ਜਿਨ੍ਹਾਂ ਦੇ ਵਪਾਰ ਕਾਰਨ ਕਈ ਜਾਨਵਰਾਂ ਦੀ ਹਾਨੀ ਹੋ ਰਹੀ ਹੈ ।
ਉੱਤਰ-

  1. ਚੀਤਾ-ਇਸ ਦੀ ਚਮੜੀ (Skin) ਦੇ ਲਈ
  2. ਗੈਂਡਾ-ਇਸ ਦੇ ਸਿੰਗ ਦੇ ਲਈ
  3. ਹਾਥੀ-ਇਸ ਦੇ ਦੰਦਾਂ ਦੇ ਲਈ
  4. ਕਸਤੂਰੀ ਹਿਰਨ-ਕਸਤੂਰੀ ਦੀ ਪ੍ਰਾਪਤੀ ਦੇ ” ਲਈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਜੀਵ ਮੰਡਲ ਰਾਖਵੇਂ ਸਥਾਨ (Biosphere Reserves) ਕੀ ਹਨ ? ਜੀਵ ਮੰਡਲ ਰਿਜ਼ਰਵ ਦੇ ਖੰਡਾਂ ਦਾ ਵਰਣਨ ਕਰੋ ।
ਉੱਤਰ-
ਜੀਵ ਮੰਡਲ ਰਾਖਵੇਂ ਸਥਾਨਾਂ (Biosphere Reserves-ਮਨੁੱਖ ਅਤੇ ਜੀਵ ਮੰਡਲ ਪ੍ਰੋਗਰਾਮ (Man and Biosphere Programme) ਦੇ ਅਧੀਨ ਯੂਨੈਸਕੋ (UNESCO) ਨੇ ਦੁਨੀਆਂ ਭਰ ਵਿਚ ਕਾਫ਼ੀ ਗਿਣਤੀ ਅੰਦਰ ਜੀਵ ਮੰਡਲ ਰਾਖਵੇਂ ਸਥਾਨ ਸਥਾਪਿਤ ਕੀਤੇ ਗਏ ਹਨ ।

( MAB = MAN AND BIOSPHERE PROGRAMME)
ਜੀਵ ਮੰਡਲ ਰਾਖਵੇਂ ਸਥਾਨਾਂ ਦੀ ਧਾਰਨਾ MAB (Man and Biosphere Programme) ਵੱਲੋਂ 1975 ਵਿਚ ਆਰੰਭੀ ਗਈ । ਇਸ ਪ੍ਰੋਗਰਾਮ ਦਾ ਮੰਤਵ ਆਵਾਸ ਪ੍ਰਣਾਲੀਆਂ (Eco system) ਅਤੇ ਜਣਨਿਕ ਸਾਧਨਾਂ (Genetic resources) (ਜਿਹੜੇ ਕਿ ਪਰਿਸਥਿਤਿਕ/ ਆਵਾਸ ਪ੍ਰਣਾਲੀ ਵਿਚ ਮੌਜੂਦ ਹਨ ) ਦਾ ਸੁਰੱਖਿਅਣ ਹੈ । MAB ਪ੍ਰੋਗਰਾਮ ਦੇ ਅਧੀਨ ਯੂਨੈਸਕੋ ਨੇ ਇਸ ਬਾਰੇ ਇਹ ਜਾਣਕਾਰੀ ਪ੍ਰਾਪਤ ਕੀਤੀ ਕਿ ਜੀਵਤ (Biotic) ਅਤੇ ਨਿਰਜੀਵ (Abiotic) ਵਾਤਾਵਰਣ ਦੇ ਪ੍ਰਦੂਸ਼ਣ ਅਤੇ ਮਨੁੱਖੀ ਦਖ਼ਲਅੰਦਾਜ਼ੀ ਦਾ ਸੁਰੱਖਿਅਣ ਉਪਾਵਾਂ ਦੀ ਹੁਣ ਅਤੇ ਭਵਿੱਖ ਵਿਚ ਕੀ ਅਸਰ ਪਵੇਗਾ ।
(MAB = ਮਨੁੱਖ ਅਤੇ ਜੀਵ ਮੰਡਲ ਪ੍ਰੋਗਰਾਮ)
PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ ਜੀਵ ਅਨੇਕਰੂਪਤਾ (ਭਾਗ-3) 1

1. ਪਰਿਭਾਸ਼ਾ (Definition) ਜੀਵ ਮੰਡਲ ਰਾਖਵੇਂ ਸਥਾਨ – ਇਕ ਵਿਸ਼ੇਸ਼, ਇਕ ਨਿਸ਼ਚਿਤ ਖੇਤਰ ਹੁੰਦਾ ਹੈ, ਜਿਸ ਵਿਚ ਜ਼ਮੀਨ ਨੂੰ ਛੋਟੇ-ਛੋਟੇ ਖੰਡਾਂ ਵਿਚ ਵੰਡ ਕੇ, ਇਨ੍ਹਾਂ ਹਿੱਸਿਆਂ ਵਿਚ ਭਾਂਤ-ਭਾਂਤ ਦੇ ਕੰਮ ਕਰਨ ਦੀ ਆਗਿਆ ਹੁੰਦੀ ਹੈ ਅਤੇ ਹਰੇਕ ਹਿੱਸੇ ਨੂੰ ਖ਼ਾਸ ਕਿਸਮ ਦੀਆਂ ‘ ਗਤੀਵਿਧੀਆਂ ਲਈ ਨਿਸ਼ਚਿਤ ਕੀਤਾ ਗਿਆ ਹੁੰਦਾ ਹੈ ।

2. ਜੀਵ ਮੰਡਲ ਰਾਖਵੇਂ ਸਥਾਨ ਦੇ ਖੰਡ (Zones of a Biosphere Reserve) – ਜੀਵ ਮੰਡਲ ਰਾਖਵੇਂ ਸਥਾਨ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ ।

  • ਕੁਦਰਤੀ ਜਾਂ ਕੋਰ ਜੋਨ (Core Zone)ਜੀਵ ਮੰਡਲ ਰਿਜ਼ਰਵ ਦੇ ਸਭ ਤੋਂ ਅੰਦਰਲੇ ਇਸ ਹਿੱਸੇ ਵਿਚ ਕਿਸੇ ਵੀ ਪ੍ਰਕਾਰ ਦੀਆਂ ਗਤੀਵਿਧੀਆਂ ਕਰਨ ਦੀ ਇਜ਼ਾਜਤ ਨਹੀਂ ਹੁੰਦੀ ।
  • ਨਿਰਪੱਖ ਜਾਂ ਬਫ਼ਰ ਖੰਡ (Buffer Zone) – ਇਸ ਖੇਤਰ ਨੇ ਕੇਂਦਰੀ ਖੰਡ ਨੂੰ ਘੇਰਿਆ ਹੋਇਆ ਹੁੰਦਾ ਹੈ । ਇਸ ਖੰਡ ਵਿਚ ਸੀਮਾ ਬੁੱਧ (Limited) ਗਤੀਵਿਧੀਆਂ ਕਰਨ ਦੀ ਆਗਿਆ ਹੁੰਦੀ ਹੈ ।
  • ਅੰਤਰਕਾਲੀ ਖੰਡ (Munipulative) ਜਾਂ ਪਰਿਵਰਤਨੀ ਖੰਡ (Transitional Zone) – ਇਸ ਖੰਡ ਵਿਚ ਮਨੁੱਖਾਂ ਨੂੰ ਬਹੁਪੱਖੀ (Multiple), ਗਤੀਵਿਧੀਆਂ ਕਰਨ ਦੀ ਆਗਿਆ ਹੁੰਦੀ ਹੈ, ਪਰ ਪਰਿਸਥਿਤੀ ਨਾਲ ਕਿਸੇ ਵੀ ਤਰ੍ਹਾਂ ਦੀ ਛੇੜ-ਛਾੜ ਕਰਨ ਦੀ ਮੁਕੰਮਲ ਤੌਰ ‘ਤੇ ਪਾਬੰਦੀ ਹੈ । ਜੀਵ ਮੰਡਲ ਰਿਜ਼ਰਵ ਦਾ ਇਹ ਸਭ ਤੋਂ ਬਾਹਰੀ ਭਾਗ ਹੈ ।

ਪ੍ਰਸ਼ਨ 2.
ਜੈਵਿਕ ਵਿਭਿੰਨਤਾ ਦੇ ਸੁਰੱਖਿਅਣ ਬਾਰੇ ਉਠਾਏ ਜਾਂਦੇ ਉਪਾਵਾਂ ‘ਤੇ ਚਰਚਾ ਕਰੋ ।
ਜਾਂ
ਜੈਵਿਕ/ਜੀਵ ਵਿਭਿੰਨਤਾ/ਅਨੇਕਰੂਪਤਾ ਦੀ ਸਾਂਭ-ਸੰਭਾਲ ਵਿੱਚ ਮੌਕੇ ਤੇ ਹੀ ਤਰਕੀਬ ਕਿਵੇਂ ਸਹਾਈ ਹੁੰਦੀ ਹੈ ?
ਉੱਤਰ-
ਜੀਵ ਵਿਭਿੰਨਤਾ ਦੇ ਸੁਰੱਖਿਅਣ ਦੇ ਉਪਾਅ-

  • ਸੁਰੱਖਿਆ ਜਾਂ ਰਾਖੀ (Protection) – ਲਾਹੇਵੰਦ ਪੌਦਿਆਂ ਅਤੇ ਜਾਨਵਰਾਂ ਅਤੇ ਉਨ੍ਹਾਂ ਦੇ ਜੰਗਲੀ ਸੰਬੰਧੀਆਂ ਦੀ ਰੱਖਿਆ ਕਰਨਾ, ਭਾਵੇਂ ਇਹ ਸਜੀਵ ਪੌਦੇ ਤੇ ਪ੍ਰਾਣੀ) ਆਪਣੇ ਕੁਦਰਤੀ ਨਿਵਾਸ ਸਥਾਨ ‘ਤੇ ਹੋਣ ਜਾਂ ਬਨਸਪਤੀ ਬਾਗਾਂ ਜਾਂ ਚਿੜੀਆ ਘਰਾਂ ਵਿਚ ।
  • ਨਾਜੁਕ ਨਿਵਾਸ ਸਥਾਨਾਂ ਦਾ ਸੁਰੱਖਿਅਣ (Conservation of Critical habitats) – ਇਨ੍ਹਾਂ ਨਾਜ਼ੁਕ ਸਥਾਨਾਂ ਵਿਚ ਉਹ ਸਥਾਨ ਸ਼ਾਮਿਲ ਹਨ, ਜਿਨ੍ਹਾਂ ਦੀ ਵਰਤੋਂ ਸਜੀਵ ਆਪਣੇ ਰਹਿਣ ਅਤੇ ਭੋਜਨ ਪ੍ਰਾਪਤੀ ਲਈ ਕਰਦੇ ਹਨ। ਅਜਿਹੇ ਨਿਵਾਸ ਸਥਾਨਾਂ ਦੀ ਸੁਰੱਖਿਆ ਕਰਨਾ ਪੌਦਿਆਂ ਅਤੇ ਜਾਨਵਰਾਂ ਦੇ ਵਾਧੇ ਅਤੇ ਜਨ ਸੰਖਿਆ ਦੇ ਵਾਧੇ ਲਈ ਜ਼ਰੂਰੀ ਹੈ ।
  • ਪਹਿਲ ਜਾਂ ਪ੍ਰਾਥਮਿਕਤਾ (Priority) – ਜੰਗਲੀ ਜੀਵਨ ਦੇ ਸੁਰੱਖਿਅਣ ਨੂੰ ਪਹਿਲ ਜਾਂ ਪ੍ਰਾਥਮਿਕਤਾ ਦੇਣੀ ਚਾਹੀਦੀ ਹੈ ।
  • ਜੰਗਲੀ ਜੀਵਨ ਨੂੰ ਜਿਊਂਦੇ ਰਹਿਣ ਦੇ ਲਈ ਸਹਾਰਾ ਦੇਣ ਵਾਲੀਆਂ ਪ੍ਰਣਾਲੀਆਂ ਜਿਵੇਂ ਕਿ ਹਵਾ, ਪਾਣੀ ਅਤੇ ਮਿੱਟੀ ਦਾ ਸੁਰੱਖਿਅਣ ।
  • ਜੰਗਲੀ ਜੀਵਾਂ ਦੇ ਸ਼ਿਕਾਰ ਨੂੰ ਨਿਯੰਤਰਿਤ ਕਰਨਾ ਚਾਹੀਦਾ ਹੈ ।

PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ ਜੀਵ ਅਨੇਕਰੂਪਤਾ (ਭਾਗ-3) 2

  • ਪਰਵਾਸੀ ਪੰਛੀਆਂ ਦੇ ਨਿਵਾਸ ਸਥਾਨਾਂ ਦੀ ਸੁਰੱਖਿਆ ਕੀਤੀ ਜਾਵੇ ।
  • ਪੌਦਿਆਂ ਅਤੇ ਜਾਨਵਰਾਂ ਤੋਂ ਪ੍ਰਾਪਤ ਹੋਣ ਵਾਲੇ ਲਾਹੇਵੰਦ ਪਦਾਰਥਾਂ ਬਾਰੇ ਲੋਕਾਂ ਨੂੰ ਸਿੱਖਿਅਤ ਕਰਨਾ ।
  • ਜੰਗਲੀ ਜੀਵਨ ਦੇ ਸੁਰੱਖਿਅਣ ਅਤੇ ਮਹੱਤਤਾ ਬਾਰੇ ਲੋਕਾਂ ਨੂੰ ਸਿੱਖਿਅਤ ਕਰਨਾ ।
  • ਜੰਗਲੀ ਜੀਵਨ ਤੋਂ ਪ੍ਰਾਪਤ ਹੋਣ ਵਾਲੇ ਲਾਹੇਵੰਦ ਪਦਾਰਥਾਂ ਦੇ ਬਹੁਤ ਅਧਿਕ ਸ਼ੋਸ਼ਣ ਤੋਂ ਬਚਿਆ ਜਾਵੇ ।
  • ਜੰਗਲੀ ਜੀਵਨ ਦੀ ਸੁਰੱਖਿਆ ਦੇ ਲਈ ਨੈਸ਼ਨਲ ਪਾਰਕਾਂ ਅਤੇ ਰੁੱਖਾਂ ਦੀ ਸਥਾਪਨਾ ਕੀਤੀ ਜਾਵੇ ।
  • ਭਾਰਤੀ ਜੰਗਲੀ ਜੀਵਨ ਐਕਟ 1992 ਵਿਚ ਜੰਗਲੀ ਜੀਵਨ ਦੇ ਬਚਾਉ ਲਈ ਕਾਨੂੰਨੀ ਉਪਾਅ ਦਿੱਤੇ ਹੋਏ ਹਨ ।

PSEB 12th Class Environmental Education Important Questions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

ਪ੍ਰਸ਼ਨ 3.
ਜੈਵਿਕ ਵਿਭਿੰਨਤਾ ਦੀ ਸਾਂਭ-ਸੰਭਾਲ ਵਿੱਚ ਮੌਕੇ ਤੇ ਹੀ ਤਰਤੀਬ ਕਿਵੇਂ ਸਹਾਈ ਹੁੰਦੀ ਹੈ ?
ਉੱਤਰ-
ਜੈਵਿਕ ਵਿਭਿੰਨਤਾ ਦੀ ਮੌਕੇ ਤੇ ਹੀ ਸਾਂਭ-ਸੰਭਾਲ ਨੂੰ ਸਵੈ-ਸਥਾਨ ਸੁਰੱਖਿਅਣ (Insitu Conservation) ਵੀ ਆਖਦੇ ਹਨ | ਭਾਰਤ ਵਿੱਚ ਜੈਵਿਕ ਵਿਭਿੰਨਤਾ ਦੀ ਸਾਂਭ-ਸੰਭਾਲ ਵਾਸਤੇ ਹੇਠ ਲਿਖੀਆਂ ਕਿਸਮਾਂ ਦੇ ਸੁਰੱਖਿਅਤ ਸਥਾਨ ਕਾਇਮ ਕੀਤੇ ਗਏ ਹਨ ।

  1. ਰਾਸ਼ਟਰੀ ਪਾਰਕਾਂ
  2. ਜੰਗਲੀ ਜੀਵਨ ਰੱਖਿਆਂ
  3. ਜੀਵ ਮੰਡਲ ਰਿਜ਼ਰਵ ਅਥਵਾ ਜੀਵਨ ਮੰਡਲ ਮੁੱਖ ਰਾਖਵੇ ਸਥਾਨ ।

I ਰਾਸ਼ਟਰੀ ਪਾਰਕਾਂ (National Parks) – ਰਾਸ਼ਟਰੀ ਪਾਰਕ ਇਕ ਅਜਿਹਾ ਸੁਰੱਖਿਆ ਖੇਤਰ ਹੈ ਜਿਹੜਾ ਕਿ ਕੇਵਲ ਜੰਗਲੀ ਜੀਵਾਂ ਦੇ ਵਾਸਤੇ ਹੀ ਸੁਰੱਖਿਆ ਕੀਤਾ ਗਿਆ ਹੁੰਦਾ ਹੈ । ਮਨੁੱਖਾਂ ਨੂੰ ਇਸ ਖੇਤਰ ਵਿੱਚ ਕਿਸੇ ਵੀ ਪ੍ਰਕਾਰ ਦੀਆਂ ਗਤੀਵਿਧੀਆਂ ਕਰਨ ਦੀ ਆਗਿਆ ਨਹੀਂ ਹੈ । ਪਸ਼ੂਆਂ ਨੂੰ ਚਾਰਨਾ, ਫੋਰੈਸਟਰੀ ਵਣ-ਵਿਗਿਆਨ ਅਤੇ ਖੇਤੀ ਕਰਨਾ ਸ਼ਾਮਿਲ ਹਨ । ਰਾਸ਼ਟਰੀ ਪਾਰਕ ਵਿੱਚ ਕਿਸੇ ਨੂੰ ਨਿੱਜੀ ਮਲਕੀਅਤ ਦੇ ਹੱਕ ਵੀ ਪ੍ਰਾਪਤ ਨਹੀਂ ਹਨ ।

ਭਾਰਤ ਵਿੱਚ ਰਾਸ਼ਟਰੀ ਪਾਰਕਾਂ ਦੀ ਸੰਖਿਆ 89 ਹੈ । ਦਾ ਗੇਟ ਹਿਮਾਲਿਆਈ ਪਾਰਕ (The Great Himalayan Park) ਬਰਫਾਨੀ ਚੀਤੇ ਦੇ ਲਈ ਰਿਜ਼ਰਵ ਕੀਤੀ ਗਈ ਹੈ ।

II. ਜੰਗਲੀ ਜੀਵਨ ਰੱਖਾਂ (wild Life Sanctuaries) – ਭਾਵੇਂ ਇਹ ਰੱਖਾਂ, ਜੰਗਲੀ ਜੀਵਨ ਦੀ ਸੁਰੱਖਿਆ ਲਈ ਕੀਤੀਆਂ ਗਈਆਂ ਹਨ, ਪਰ ਇਸ ਖੇਤਰ ਵਿੱਚ ਲੋਕਾਂ ਨੂੰ ਲੱਕੜੀ ਇਕੱਠੀ ਕਰਨ, ਕਟਾਈ ਕਰਨ ਦੇ ਨਾਲ-ਨਾਲ ਵਣਾਂ ਵਿੱਚ ਨਿੱਕੀਆਂ-ਮੋਟੀਆਂ ਚੀਜ਼ਾਂ ਇਕੱਠਾ ਕਰਨ ਦੀ ਖੁੱਲ੍ਹ ਹੈ । ਪਰ ਇਨ੍ਹਾਂ ਗਤੀਵਿਧੀਆਂ ਦੇ ਦੁਸ਼ਟ ਪ੍ਰਭਾਵ ਨਹੀਂ ਪੈਣੇ ਚਾਹੀਦੇ । ਇੱਥੇ ਵਸਣ ਵਾਲਿਆਂ ਨੂੰ ਥੋੜ੍ਹੇ ਜਿਹੇ ਜਾਤੀ ਮਲਕੀਅਤ ਦੇ ਅਧਿਕਾਰ ਵੀ ਪ੍ਰਦਾਨ ਕੀਤੇ ਗਏ ਹਨ ।

ਪੱਛਮੀ ਬੰਗਾਲ ਦੀ ਸੁੰਦਰ ਬਨ ਰੱਖ (Sundar Ban Sanctuary) ਬਾਘਾਂ ਦੇ ਕਾਰਨ ਸੁਪ੍ਰਸਿੱਧ ਹੈ ।

III. ਜੀਵ ਮੰਡਲ ਰਿਜ਼ਰਵ (Biosphere Reserves) – ਜੀਵ ਮੰਡਲ ਰਿਜ਼ਰਵ ਜਾਂ ਜੀਵ ਮੰਡਲ ਸੁਰੱਖਿਅਤ ਸਥਾਨ ਵਿਸ਼ੇਸ਼ ਅਤੇ ਨਿਸ਼ਚਿਤ ਸਥਾਨ ਤੇ ਹਨ ਜਿਨ੍ਹਾਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ ਅਤੇ ਇਨ੍ਹਾਂ ਖੰਡਾਂ ਦੀ ਬਹੁ-ਵਿਕਲਪੀ ਵਰਤੋਂ ਕਰਨ ਦੀ ਆਗਿਆ ਹੈ । ਹਰੇਕ ਖੰਡ ਨੂੰ ਖ਼ਾਸ ਕਿਸਮ ਦੀਆਂ ਗਤੀਵਿਧੀਆਂ ਲਈ ਨਿਸ਼ਚਿਤ ਕੀਤਾ ਗਿਆ ਹੈ । ਇਸ ਲਈ ਰਿਜ਼ਰਵ ਦੇ ਕੇਂਦਰੀ ਭਾਗ (Core Zone) ਵਿੱਚ ਕਿਸੇ ਵੀ ਪ੍ਰਕਾਰ ਦੀਆਂ ਮਨੁੱਖੀ ਗਤੀਵਿਧੀਆਂ ਤੇ ਪੂਰਨ ਤੌਰ ‘ਤੇ ਵਰਜਿਤ ਹਨ । ਭਾਰਤ ਵਿੱਚ 14 ਜੀਵ ਮੰਡਲ ਰਿਜ਼ਰਵ ਹਨ ।

ਨੀਲਗਿਰੀ ਜੀਵ ਮੰਡਲ ਰਿਜ਼ਰਵ (Nelgiri Biospheric Reserve) ਜਿਹੜਾ ਕਿ ਪੱਛਮੀ ਪਾਸੇ ਵਿਖੇ ਹੈ, ਭਾਰਤ ਵਿੱਚ ਕਾਇਮ ਹੋਣ ਵਾਲਾ ਪਲੇਠਾ ਜੀਵ ਮੰਡਲ ਰਿਜ਼ਰਵ ਹੈ ।

PSEB 12th Class Environmental Education Solutions Chapter 20 ਨਸ਼ਾ-ਮਾੜੇ ਪ੍ਰਭਾਵ-II

Punjab State Board PSEB 12th Class Environmental Education Book Solutions Chapter 20 ਨਸ਼ਾ-ਮਾੜੇ ਪ੍ਰਭਾਵ-II Textbook Exercise Questions and Answers.

PSEB Solutions for Class 12 Environmental Education Chapter 20 ਨਸ਼ਾ-ਮਾੜੇ ਪ੍ਰਭਾਵ-II

Environmental Education Guide for Class 12 PSEB ਨਸ਼ਾ-ਮਾੜੇ ਪ੍ਰਭਾਵ-II Textbook Questions and Answers

ਪ੍ਰਸ਼ਨ 1.
ਨਸ਼ਿਆਂ ਦੀ ਵਰਤੋਂ ਨਾਲ ਪੈਣ ਵਾਲੇ ਸਮਾਜਿਕ ਪ੍ਰਭਾਵ ਲਿਖੋ ।
ਉੱਤਰ-
ਨਸ਼ਿਆਂ ਦੀ ਵਰਤੋਂ ਦੇ ਸਮਾਜਿਕ ਪ੍ਰਭਾਵ-

  1. ਨਸ਼ਿਆਂ ਦੀ ਵਰਤੋਂ ਕਰਨ ਵਾਲੇ ਸਮਾਜ ਨੂੰ ਨਜ਼ਰ-ਅੰਦਾਜ਼ ਕਰਦੇ ਹਨ । ਨਤੀਜੇ ਵਜੋਂ ਸਮਾਜ ਵੀ ਉਨ੍ਹਾਂ ਨੂੰ ਨਜ਼ਰ-ਅੰਦਾਜ਼ ਕਰਦਾ ਹੈ ਅਤੇ ਹੌਲੀ-ਹੌਲੀ ਸਮਾਜ ਅਤੇ ਉਨ੍ਹਾਂ ਦੇ ਵਿਚਕਾਰ ਵਿੱਥ ਪੈ ਜਾਂਦੀ ਹੈ ।
  2. ਨਸ਼ਿਆਂ ਦੀ ਵਰਤੋਂ ਕਰਨ ਵਾਲੇ ਛੋਟੀਆਂ-ਛੋਟੀਆਂ ਗੱਲਾਂ ਤੇ ਭੜਕਣ ਲੱਗ ਪੈਂਦੇ ਹਨ ਅਤੇ ਜਲਦੀ ਹੀ ਲੜਨ ਲਈ ਤਿਆਰ ਹੋ ਜਾਂਦੇ ਹਨ ।
  3. ਉਹ ਦੋਸਤਾਂ ਅਤੇ ਗੁਆਂਢੀਆਂ ਨੂੰ ਨਜ਼ਰ-ਅੰਦਾਜ਼ ਕਰਨ ਲੱਗ ਜਾਂਦੇ ਹਨ । ਇਸ ਤਰ੍ਹਾਂ ਉਹ ਸਮਾਜ ਨਾਲ ਨਾਤਾ ਤੋੜਨ ਲੱਗ ਜਾਂਦੇ ਹਨ ।
  4. ਨਸ਼ਿਆਂ ਦੀ ਵਰਤੋਂ ਕਰਨ ਵਾਲੇ ਅਜੀਬ ਤਰ੍ਹਾਂ ਦੇ ਡਰ ਨਾਲ ਘਿਰ ਜਾਂਦੇ ਹਨ ਅਤੇ ਕਦੇ-ਕਦੇ ਪੁਆੜੇ ਵੀ ਪੈਦਾ ਕਰਦੇ ਹਨ ।
  5. ਨਸ਼ਿਆਂ ਦੀ ਬਹੁਤ ਜ਼ਿਆਦਾ ਵਰਤੋਂ ਨਾਲ ਦੁਰਘਟਨਾਵਾਂ ਵੀ ਹੋ ਸਕਦੀਆਂ ਹਨ ।
  6. ਨਸ਼ਿਆਂ ਦੇ ਆਦੀ ਆਪਣੇ ਪਰਿਵਾਰ ਦੇ ਮੈਂਬਰਾਂ, ਦੋਸਤਾਂ ਅਤੇ ਮਦਦਗਾਰਾਂ ਨੂੰ ਨਜ਼ਰਅੰਦਾਜ਼ ਕਰਨ ਲੱਗ ਜਾਂਦੇ ਹਨ ।

ਪ੍ਰਸ਼ਨ 2.
ਕਿਨ੍ਹਾਂ ਅਰਥਾਂ ਵਿਚ ਤੰਬਾਕੂ ਨੂੰ ਹਥਿਆਰਾ ਕਿਹਾ ਜਾ ਸਕਦਾ ਹੈ ?
ਉੱਤਰ-
ਤੰਬਾਕੂ ਦੇ ਪ੍ਰਭਾਵ-

  1. ਤੰਬਾਕੂ ਦਮੇ ਦਾ ਕਾਰਨ ਹੈ ।
  2. ਇਹ ਫੇਫੜੇ, ਮੂੰਹ, ਘੰਡੀ, ਗਲਾ, ਖ਼ੁਰਾਕ ਵਾਲੀ ਨਾਲੀ, ਪੇਟ, ਪਿਸ਼ਾਬ ਵਾਲੀ ਬਲੈਡਰ, ਕਿਡਨੀ, ਪਾਚਕ ਗੰਥੀ, ਵੱਡੀ ਆਂਦਰ ਅਤੇ ਗੁਰਦੇ ਦੁਆਰ ਦੇ ਕੈਂਸਰ ਦਾ ਕਾਰਨ ਬਣਦੇ ਹਨ । ਕੈਂਸਰ ਇਕ ਭਿਅੰਕਰ ਬਿਮਾਰੀ ਹੈ ਅਤੇ ਇਹ ਬੰਦੇ ਨੂੰ ਮੌਤ ਦੇ ਮੂੰਹ ਤੱਕ ਲੈ ਜਾਂਦੀ ਹੈ ।
  3. ਤੰਬਾਕੂ/ਸਿਗਰੇਟ ਦੀ ਹੱਦ ਤੋਂ ਜ਼ਿਆਦਾ ਵਰਤੋਂ ਕੋਰੋਨਰੀ ਲਹੂ ਨਾੜੀ ਦੀਆਂ ਬਿਮਾਰੀਆਂ ਪੈਦਾ ਕਰਦੀ ਹੈ ।
  4. ਨਸ਼ਿਆਂ ਦੇ ਆਦੀ ਵਿਅਕਤੀ ਦੀ ਸਮਰੱਥਾ ਘਟ ਜਾਂਦੀ ਹੈ ।
  5. ਨਸ਼ਿਆਂ ਦੇ ਆਦੀ ਨੂੰ ਉਸ ਦੇ ਸਾਥੀਆਂ ਅਤੇ ਉਸ ਦੇ ਨਾਲ ਪੜ੍ਹਦੇ ਵਿਦਿਆਰਥੀਆਂ ਦੁਆਰਾ ਨਜ਼ਰ-ਅੰਦਾਜ਼ ਕੀਤਾ ਜਾਂਦਾ ਹੈ ਅਤੇ ਉਹ ਇਕੱਲਾ ਰਹਿ ਜਾਂਦਾ ਹੈ ।
  6. ਨਸ਼ਿਆਂ ਦੇ ਆਦੀ ਦੀ ਸੋਚ ਦਾ ਤਰੀਕਾ ਅਤੇ ਜ਼ਿੰਦਗੀ ਜਿਉਣ ਦੇ ਤਰੀਕੇ ਵਿਚ ਵੀ ਅੰਤਰ ਆ ਜਾਂਦਾ ਹੈ ਜਿਸ ਨਾਲ ਉਸ ਦੇ ਕਿੱਤੇ ਅਤੇ ਪੜ੍ਹਾਈ ਉੱਪਰ ਵੀ ਅਸਰ ਪੈਂਦਾ ਹੈ ।

PSEB 12th Class Environmental Education Solutions Chapter 20 ਨਸ਼ਾ-ਮਾੜੇ ਪ੍ਰਭਾਵ-II

ਪ੍ਰਸ਼ਨ 3.
ਕੋਕੀਨ ਦਾ ਸੇਵਨ ਕਰਨ ਨਾਲ ਸਾਡੇ ਸਰੀਰ ‘ਤੇ ਕਿਸ ਤਰ੍ਹਾਂ ਦਾ ਹਾਨੀਕਾਰਕ ਪ੍ਰਭਾਵ ਪੈਂਦਾ ਹੈ ?
ਉੱਤਰ-

  1. ਇਹ ਇਰਥਰੋਕਸੀਲੋਨ ਕੋਕਾ (Erythroxylon Coca) ਨਾਂ ਦੇ ਬੂਟੇ ਤੋਂ ਪ੍ਰਾਪਤ ਹੁੰਦਾ ਹੈ ।
  2. ਕੋਕੀਨ ਨਿਊਰੋਸਮਿਟਰ ਡੋਪਾਮਾਈਨ (Neurotransmitter dopamine) ਨੂੰ ਲੈ ਕੇ ਜਾਣ ਦਾ ਕੰਮ ਵੀ ਕਰਦੀ ਹੈ ।
  3. ਇਸ ਨੂੰ ਸਿਗਰਟ ਦੁਆਰਾ ਲਿਆ ਜਾਂਦਾ ਹੈ ।

ਕੋਕੀਨ ਦੇ ਹਾਨੀਕਾਰਕ ਪ੍ਰਭਾਵ-

  1. ਇਹ ਕੇਂਦਰੀ ਨਸ ਪਬੰਧ ਤੇ ਉਤੇਜਨਾ ਪੈਦਾ ਕਰਦਾ ਹੈ ਅਤੇ ਵਧੀ ਹੋਈ ਤਾਕਤ ਦੀ ਭਾਵਨਾ ਪੈਦਾ ਕਰਦਾ ਹੈ । ਇਸ ਦੀ ਜ਼ਿਆਦਾ ਮਾਤਰਾ ਲੈਣ ਨਾਲ ਮਨੋਭਾਂਤੀਆਂ ਪੈਦਾ ਹੁੰਦੀਆਂ ਹਨ ।
  2. ਕੋਕੀਨ ਦਿਲ ਦੇ ਦੌਰੇ ਦਾ ਕਾਰਨ ਹੈ ।
  3. ਕੋਕੀਨ ਦੇ ਪ੍ਰਯੋਗ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਪੈਦਾ ਹੁੰਦੀ ਹੈ ।
  4. ਇਸ ਦੇ ਨਾਲ ਬਲੱਡ-ਪ੍ਰੈਸ਼ਰ ਵੱਧ ਜਾਂਦਾ ਹੈ ।
  5. ਇਸ ਦੀ ਜ਼ਿਆਦਾ ਮਾਤਰਾ ਲੈਣ ਨਾਲ ਵਿਅਕਤੀ ਮੌਤ ਦੇ ਮੂੰਹ ਵਿਚ ਚਲਾ ਜਾਂਦਾ ਹੈ ।

ਪ੍ਰਸ਼ਨ 4.
ਵਾਸ਼ਪਸ਼ੀਲ ਪਦਾਰਥ ਕਿਸ ਨੂੰ ਆਖਦੇ ਹਨ ? ਨਸ਼ਿਆਂ ਵਜੋਂ ਇਨ੍ਹਾਂ ਦਾ ਪ੍ਰਯੋਗ ਕਿਸ ਤਰ੍ਹਾਂ ਹਾਨੀਕਾਰਕ ਹੈ ?
ਉੱਤਰ-
ਵਾਸ਼ਪੀ ਘਲਣਸ਼ੀਲ ਪਦਾਰਥ – ਇਹ ਉਹ ਪਦਾਰਥ ਹਨ ਜੋ ਕਮਰੇ ਦੇ ਸਧਾਰਨ ਤਾਪਮਾਨ ‘ਤੇ ਵਾਸ਼ਪ ਹੋ ਜਾਂਦੇ ਹਨ । ਇਸ ਕਾਰਬਨ ਯੁਕਤ ਘੁਲਣਸ਼ੀਲ ਪਦਾਰਥ ਦਾ ਮਾਨਸਿਕ ਪ੍ਰਭਾਵਾਂ ਲਈ ਸੁਟਾ ਲਗਾਇਆ ਜਾਂਦਾ ਹੈ ਅਤੇ ਇਹ ਬਹੁਤ ਸਾਰੇ ਘਰੇਲੂ ਅਤੇ ਉਦਯੋਗਿਕ ਉਪਜਾਂ ਵਿਚ ਸ਼ਾਮਿਲ ਹੁੰਦੇ ਹਨ ।
ਜਿਵੇਂ – ਮਿੱਟੀ ਦਾ ਤੇਲ, ਗੈਸੋਲੀਨ, ਪੇਂਟ ਥਿਰ, ਸਾਫ਼ ਕਰਨ ਵਾਲੇ ਤਰਲ ਆਦਿ ।

ਵਾਸ਼ਪੀ ਘੁਲਣਸ਼ੀਲ ਪਦਾਰਥ ਦਾ ਪ੍ਰਭਾਵ ਜਦੋਂ ਇਹ ਵਰਤੇ ਜਾਂਦੇ ਹਨ :

  1. ਘੁਲਣਸ਼ੀਲ ਪਦਾਰਥਾਂ ਦਾ ਸੂਟਾ ਲਾਉਣ ਨਾਲ ਨਸ਼ਾ ਹੁੰਦਾ ਹੈ । ਇਹ ਲੀਵਰ, ਕਿਡਨੀ ਅਤੇ ਦਿਲ ‘ਤੇ ਬੁਰਾ ਅਸਰ ਪਾਉਂਦਾ ਹੈ ।
  2. ਇਸ ਤਰ੍ਹਾਂ ਦੇ ਸੁਟੇ ਲਾਉਣ ਨਾਲ ਲੱਤਾਂ ਅਤੇ ਪੈਰਾਂ ਦੀਆਂ ਨਸਾਂ ਕਮਜ਼ੋਰ ਹੋ ਜਾਂਦੀਆਂ ਹਨ ।
  3. ਤੰਤੂ ਰੋਗਾਂ ਨਾਲ ਦਿਮਾਗ ਹੌਲੀ-ਹੌਲੀ ਭ੍ਰਿਸ਼ਟ ਹੁੰਦਾ ਹੈ ।

ਪ੍ਰਸ਼ਨ 5.
ਨਸ਼ੇ ਦੀ ਆਦਤ ਮਨੁੱਖ ਦੀ ਸਿੱਖਿਆ ਅਤੇ ਕਿੱਤੇ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਨਸ਼ਿਆਂ ਦਾ ਕਿੱਤੇ ਅਤੇ ਵਿੱਦਿਅਕ ਜ਼ਿੰਦਗੀ ਉੱਤੇ ਪ੍ਰਭਾਵ-

  1. ਨਸ਼ੇ ਦੀ ਵਰਤੋਂ ਕਰਨ ਵਾਲਾ ਆਪਣੀ ਪੜ੍ਹਾਈ ਜਾਂ ਕੰਮ ਵਾਲੀ ਜਗ੍ਹਾ ਤੇ ਬੇਕਾਇਦਾ ਹੋ ਜਾਂਦਾ ਹੈ ।
  2. ਜੇ ਉਹ ਕਿਤੇ ਨੌਕਰੀ ਕਰਦਾ ਹੈ ਤਾਂ ਹੋ ਸਕਦਾ ਹੈ ਕਿ ਉਸਦੀ ਨੌਕਰੀ ਚਲੀ ਜਾਏ ਅਤੇ ਉਹ ਹਮੇਸ਼ਾ ਲਈ ਬੇਰੁਜ਼ਗਾਰ ਹੋ ਜਾਵੇ ।
  3. ਜੇ ਉਹ ਵਿਦਿਆਰਥੀ ਹੈ ਤਾਂ ਹੋ ਸਕਦਾ ਹੈ ਕਿ ਉਸਦਾ ਪੜ੍ਹਾਈ ਵਲੋਂ ਧਿਆਨ ਉਠ ਜਾਵੇ ਤੇ ਉਹ ਫੇਲ ਹੋ ਜਾਵੇ ।
  4. ਨਸ਼ਾ ਕਰਨ ਵਾਲੇ ਦਾ ਆਪਣੇ ਸਾਥੀਆਂ, ਉੱਚ ਅਧਿਕਾਰੀਆਂ ਜਾਂ ਨੀਵੀਂ ਸ਼੍ਰੇਣੀ ਦੇ ਅਧਿਕਾਰੀਆਂ ਨਾਲ ਵਿਗਾੜ ਪੈ ਸਕਦਾ ਹੈ ।
  5. ਨਸ਼ਾ ਕਰਨ ਵਾਲਿਆਂ ਦੀ ਸਮਰੱਥਾ ਘਟ ਜਾਂਦੀ ਹੈ ।
  6. ਨਸ਼ਾ ਕਰਨ ਵਾਲਾ ਆਪਣੇ ਸਾਥੀਆਂ ਅਤੇ ਨਾਲ ਪੜ੍ਹਨ ਵਾਲੇ ਵਿਦਿਆਰਥੀਆਂ ਦੁਆਰਾ ਨਜ਼ਰ-ਅੰਦਾਜ਼ ਕੀਤਾ ਜਾਂਦਾ ਹੈ ਅਤੇ ਇਸ ਤਰ੍ਹਾਂ ਉਹ ਇਕੱਲਾ ਰਹਿ ਜਾਂਦਾ ਹੈ ।
  7. ਨਸ਼ਿਆਂ ਦੀ ਵਰਤੋਂ ਕਰਨ ਨਾਲ ਉਸ ਵਿਅਕਤੀ ਦੀ ਸੋਚ ਅਤੇ ਜ਼ਿੰਦਗੀ ਜਿਉਣ ਦੇ ਢੰਗ ’ਤੇ ਵੀ ਅਸਰ ਪੈਂਦਾ ਹੈ ਅਤੇ ਅੱਗੇ ਇਸ ਦਾ ਅਸਰ ਉਸਦੇ ਕਿੱਤੇ ਅਤੇ ਪੜ੍ਹਾਈ ‘ਤੇ ਪੈਂਦਾ ਹੈ ।

ਪ੍ਰਸ਼ਨ 6.
ਇਕ ਨਸ਼ਾਖੋਰ ਵਿਅਕਤੀ ਕਾਨੂੰਨੀ ਸਮੱਸਿਆਵਾਂ ਵਿਚ ਕਿਵੇਂ ਉਲਝ ਜਾਂਦਾ ਹੈ ?
ਉੱਤਰ-
ਕਾਨੂੰਨੀ ਅਤੇ ਅਪਰਾਧੀ ਨਤੀਜੇ-

  1. ਸ਼ਰਾਬ ਪੀ ਕੇ ਕਿਸੇ ਵੀ ਗੱਡੀ ਨੂੰ ਚਲਾਉਣਾ ਇੱਕ ਕਾਨੂੰਨੀ ਅਪਰਾਧ ਹੈ ।
  2. ਸ਼ਰਾਬੀ ਵਿਅਕਤੀ ਹਮੇਸ਼ਾ ਸ਼ਰਾਬ-ਘਰਾਂ ਵਿਚ ਜਾਂ ਸੜਕਾਂ ਉੱਤੇ ਛੋਟੀਆਂ-ਛੋਟੀਆਂ ਗੱਲਾਂ ਪਿੱਛੇ ਝਗੜਾ ਕਰਦੇ ਹਨ । ਇਸ ਦੇ ਨਾਲ ਕਾਨੂੰਨੀ ਕਾਰਵਾਈ ਕਰਨੀ ਪੈਂਦੀ ਹੈ ।
  3. ਨਸ਼ਿਆਂ ਦੇ ਆਦੀ ਅਤੇ ਸ਼ਰਾਬੀ ਲੋਕ ਹਮੇਸ਼ਾ ਪੁਆੜਿਆਂ ਦੀ ਜੜ੍ਹ ਹੁੰਦੇ ਹਨ ।
  4. ਸੜਕਾਂ ਉੱਤੇ ਹੋਣ ਵਾਲੇ ਬਹੁਤ ਸਾਰੇ ਹਾਦਸੇ ਨਸ਼ਿਆਂ ਦਾ ਨਤੀਜਾ ਹਨ ।
  5. ਕਾਨੂੰਨੀ ਰੂਪ ਤੇ ਅਵੈਧ ਨਸ਼ਿਆਂ ਦਾ ਪ੍ਰਯੋਗ ਆਪਣੇ ਆਪ ਵਿਚ ਇੱਕ ਅਪਰਾਧ ਹੈ ।
  6. ਨਸ਼ਿਆਂ ਦਾ ਉਪਯੋਗ ਕਰਨ ਵਾਲੇ ਗੈਰ-ਕਾਨੂੰਨੀ ਧੰਦੇ ਵਿਚ ਫਸ ਜਾਂਦੇ ਹਨ ।

ਇਹ ਸਾਰੇ ਉਹ ਅਪਰਾਧ ਹਨ ਜੋ ਕਿਸੇ ਨਸ਼ਿਆਂ ਦੇ ਆਦੀ ਨੂੰ ਕਾਨੂੰਨੀ ਅਤੇ ਅਪਰਾਧਿਕ ਮੁਕੱਦਮੇ ਵੱਲ ਨੂੰ ਮੋੜ ਦਿੰਦੇ ਹਨ ।

PSEB 12th Class Environmental Education Solutions Chapter 20 ਨਸ਼ਾ-ਮਾੜੇ ਪ੍ਰਭਾਵ-II

ਪ੍ਰਸ਼ਨ 7.
ਨਸ਼ਿਆਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ?
ਉੱਤਰ-

  1. ਵਿਦਿਆਰਥੀਆਂ ਨੂੰ ਇਨ੍ਹਾਂ ਨਸ਼ੀਲੀਆਂ ਵਸਤੂਆਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ ਜਿਸ ਨਾਲ ਉਹ ਨਸ਼ੀਲੀਆਂ ਵਸਤੂਆਂ ਤੋਂ ਦੂਰ ਰਹਿ ਸਕਣ ਅਤੇ ਚੰਗੇ ਦੇਸ਼ ਵਾਸੀ ਬਣ ਸਕਣ ..
  2. ਵਿਦਿਆਰਥੀ ਚਾਹੇ ਕਿਸੇ ਉਮਰ ਦੇ ਹੋਣ ਉਨ੍ਹਾਂ ਨੂੰ ਭੈੜੇ ਨਸ਼ਿਆਂ ਵੱਲ ਝੁਕਾਅ ਨਹੀਂ ਰੱਖਣਾ ਚਾਹੀਦਾ | ਸਗੋਂ ਇਨ੍ਹਾਂ ਭੈੜੀਆਂ ਵਸਤੂਆਂ ਤੋਂ ਦੂਰੀ ਬਣਾਈ ਰੱਖਣੀ ਚਾਹੀਦੀ ਹੈ ।
  3. ਮਾਂ-ਬਾਪ ਅਤੇ ਅਧਿਆਪਕਾਂ ਨੂੰ ਨਸ਼ਿਆਂ ਦੀ ਲਤ ਤੋਂ ਬਚਾਉਣ ਲਈ ਚੰਗੀਆਂ ਕਿਤਾਬਾਂ ਪੜਨ ਦੀ ਪ੍ਰੇਰਨਾ ਦੇਣੀ ਚਾਹੀਦੀ ਹੈ । ਇਸ ਤੋਂ ਇਲਾਵਾ ਬੱਚਿਆਂ ਨੂੰ ਸਰੀਰਕ ਕਸਰਤਾਂ, ਖੇਡਾਂ ਅਤੇ ਨਾਚ-ਭੰਗੜਾ ਆਦਿ ਕਰਵਾਉਣੇ ਚਾਹੀਦੇ ਹਨ ।

ਪ੍ਰਸ਼ਨ 8.
‘ਦ ਨਾਰਕੋਟਿਕ ਡਰੱਗਜ਼ ਐਂਡ ਸਾਈਕੋਪਿਕ ਐਕਟ 1985 ਕੀ ਹੈ ?
ਉੱਤਰ-‘ਦ ਨਾਰਕੋਟਿਕ ਡਰੱਗਜ਼ ਐਂਡ ਸਾਈਕੋਪਿਕ ਐਕਟ’ ਨਸ਼ੀਲੇ ਪਦਾਰਥ ਅਤੇ ਮਨੋਵਿਗਿਆਨਕ ਪਦਾਰਥ ਅਧਿਨਿਯਮ, 1985 ਨੂੰ NDPS Act, 1985 ਕਿਹਾ ਜਾਂਦਾ ਹੈ । ਇਸਨੂੰ ਸੰਸਦ ਦੁਆਰਾ 16 ਸਤੰਬਰ, 1985 ਨੂੰ ਪਾਸ ਕੀਤਾ ਗਿਆ ਅਤੇ ਇਹ 14 ਨਵੰਬਰ, 1985 ਤੋਂ ਲਾਗੂ ਹੋਇਆ ! ਇਸ ਤਰ੍ਹਾਂ ਇਹ ਅਧਿਨਿਯਮ ਸਾਰੇ ਭਾਰਤ ਵਿਚ ਫੈਲ ਗਿਆ ਜਿਸ ਨੇ ਸਾਰੇ ਨਾਗਰਿਕਾਂ ਅਤੇ ਜਹਾਜ਼ਾਂ ਅਤੇ ਹਵਾਈ-ਜਹਾਜ਼ਾਂ ਵਿੱਚ ਜਾਣ ਵਾਲਿਆਂ ਨੂੰ ਵੀ ਸ਼ਾਮਿਲ ਕਰ ਲਿਆ ।

ਇਹ ਅਧਿਨਿਯਮ ਨਸ਼ੀਲੇ ਪਦਾਰਥਾਂ ਅਤੇ ਉਸਦੇ ਨਾਲ ਜੁੜੇ ਮਨੋਵਿਗਿਆਨਕ ਪਦਾਰਥਾਂ ਤੇ ਨਿਗਰਾਨੀ ਰੱਖਣ ਅਤੇ ਉਸਦੇ ਨਾਲ ਜੁੜੇ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਸ਼ੁਰੂ ਕੀਤਾ ਗਿਆ ।

ਇਸ NDPS ਦੇ ਅਧਿਨਿਯਮ ਦੇ ਅਨੁਸਾਰ, ਕਿਸੇ ਵਿਅਕਤੀ ਲਈ ਨਸ਼ੀਲੇ ਪਦਾਰਥਾਂ ਨੂੰ ਪੈਦਾ ਕਰਨਾ ਜਾਂ ਬਣਾਉਣਾ, ਆਪਣੇ ਕੋਲ ਰੱਖਣਾ, ਵੇਚਣਾ, ਖਰੀਦਣਾ, ਕਿਤੇ ਹੋਰ ਭੇਜਣਾ ਜਾਂ ਸਟੋਰ ਕਰਨਾ ਜਾਂ ਉਪਭੋਗ ਕਰਨਾ ਗੈਰ-ਕਾਨੂੰਨੀ ਹੈ ।

ਇਹ ਕਾਨੂੰਨ ਬਹੁਤ ਸਖ਼ਤ ਹੈ ਅਤੇ ਇਸ ਦੀ ਸਜ਼ਾ 20 ਸਾਲ ਦੀ ਕੈਦ ਅਤੇ ਤੋਂ 2 ਲੱਖ ਤੱਕ ਦਾ ਜੁਰਮਾਨਾ ਹੈ ਜੋ ਕਿ ਅਪਰਾਧ ਦੀ ਸੀਮਾ ਤੇ ਨਿਰਭਰ ਕਰਦਾ ਹੈ ।

ਪ੍ਰਸ਼ਨ 9.
ਬਿਨਾਂ ਲਾਇਸੈਂਸ ਲਈ ਨਸ਼ੀਲੇ ਪਦਾਰਥਾਂ ਦਾ ਉਤਪਾਦਨ ਕਰਨ ਦੀ ਕੀ ਸਜ਼ਾ ਹੈ ?
ਉੱਤਰ-
NDPS ਅਧਿਨਿਯਮ 1985 ਦੇ ਅਨੁਸਾਰ, ਕਾਨੂੰਨੀ ਰੋਕ ਵਾਲੇ ਪੌਦੇ ਜਿਵੇਂ ਅਫ਼ੀਮ, ਕੋਕੋ ਆਦਿ ਦਾ ਉਤਪਾਦਨ ਕਰਨਾ ਜ਼ੁਰਮ ਹੈ । ਇਸਦੀ ਸਜ਼ਾ 10 ਸਾਲ ਦੀ ਕੈਦ ਅਤੇ ‘ਤੇ 1 ਲੱਖ ਦਾ ਜ਼ੁਰਮਾਨਾ ਹੈ ।

ਪ੍ਰਸ਼ਨ 10.
ਲਾਇਸੈਂਸ ਪ੍ਰਾਪਤ ਕਿਸਾਨ ਵਲੋਂ ਅਫ਼ੀਮ ਦਾ ਗਬਨ ਕਰਨ ‘ਤੇ ਕਿਹੜੇ ਸੈਕਸ਼ਨ ਅਧੀਨ ਕੀ ਸਜ਼ਾ ਹੁੰਦੀ ਹੈ ?
ਉੱਤਰ-
ਧਾਰਾ : 19 ਜੁਰਮਾਨਾ : 10 ਸਾਲ ਦੀ ਸਖ਼ਤ ਕੈਦ ਅਤੇ ਤੋਂ 1 ਲੱਖ ਦਾ ਜੁਰਮਾਨਾ ।

PSEB 12th Class Environmental Education Solutions Chapter 20 ਨਸ਼ਾ-ਮਾੜੇ ਪ੍ਰਭਾਵ-II

ਪ੍ਰਸ਼ਨ 11.
ਕੀ ਨਸ਼ਿਆਂ ਦਾ ਸੇਵਨ ਕਰਨਾ ਇੱਕ ਅਪਰਾਧ ਹੈ ? ਜੇ ਹੈ ਤਾਂ ਇਸਦੀ ਸਜ਼ਾ ਕੀ ਹੈ ?
ਉੱਤਰ-
NDPS ਅਧਿਨਿਯਮ ਦੀ ਧਾਰਾ 27 ਦੇ ਅਨੁਸਾਰ ਇਸ ਦਾ ਜੁਰਮਾਨਾ ਇਹ ਹੈ

  1. ਕੋਕੀਨ, ਮੋਰਫਿਨ, ਹੈਰੋਇਨ-ਇਸ ਦੀ ਵਰਤੋਂ ਕਰਨ ਨਾਲ ਇੱਕ ਸਾਲ ਦੀ ਕੈਦ ਦੀ ਸਜ਼ਾ ਜਾਂ ਨੂੰ 20,000/- ਦਾ ਜ਼ੁਰਮਾਨਾ ਜਾਂ ਇਹ ਦੋਵੇਂ ।
  2. ਦੂਸਰੇ ਨਸ਼ੇ-6 ਮਹੀਨੇ ਦੀ ਕੈਦ ਜਾਂ 10,000/- ਦਾ ਜੁਰਮਾਨਾ ਜਾਂ ਇਹ ਦੋਵੇਂ ।

PSEB 12th Class Environmental Education Solutions Chapter 19 ਵਾਤਾਵਰਣੀ ਕਿਰਿਆ (ਭਾਗ-6)

Punjab State Board PSEB 12th Class Environmental Education Book Solutions Chapter 19 ਵਾਤਾਵਰਣੀ ਕਿਰਿਆ (ਭਾਗ-6) Textbook Exercise Questions and Answers.

PSEB Solutions for Class 12 Environmental Education Chapter 19 ਵਾਤਾਵਰਣੀ ਕਿਰਿਆ (ਭਾਗ-6)

Environmental Education Guide for Class 12 PSEB ਵਾਤਾਵਰਣੀ ਕਿਰਿਆ (ਭਾਗ-6) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਵਣ ਮਹੋਤਸਵ ਕਿਸਨੇ ਸ਼ੁਰੂ ਕੀਤਾ ਸੀ ?
ਉੱਤਰ-
ਵਣ ਮਹੋਤਸਵ ਦਾ ਆਰੰਭ ਸ੍ਰੀ ਕੇ. ਐੱਮ. ਮੁਨਸ਼ੀ ਨੇ ਸੰਨ 1950 ਨੂੰ ਕੀਤਾ ।

ਪ੍ਰਸ਼ਨ 2.
ਸਾਈਲੈਂਟ ਘਾਟੀ ਕਿੱਥੇ ਸਥਿਤ ਹੈ ?
ਉੱਤਰ-
ਸਾਈਲੈਂਟ ਘਾਟੀ ਕੇਰਲਾ ਪ੍ਰਾਂਤ ਦੇ ਪੱਛਮੀ ਘਾਟ ਵਿਖੇ ਸਥਿਤ ਹੈ ।

PSEB 12th Class Environmental Education Solutions Chapter 19 ਵਾਤਾਵਰਣੀ ਕਿਰਿਆ (ਭਾਗ-6)

ਪ੍ਰਸ਼ਨ 3.
ਗੰਗਾ ਦਰਿਆ ਕਿੱਥੋਂ ਨਿਕਲਦਾ ਹੈ ?
ਉੱਤਰ-
ਗੰਗਾ ਦਰਿਆ ਗੜ੍ਹਵਾਲ ਹਿਮਾਲਿਆ ਵਿਖੇ ਸਮੁੰਦਰੀ ਤਲ ਤੋਂ 4000 ਮੀਟਰ ਦੀ ਉੱਚਾਈ ‘ਤੇ ਸਥਿਤ ਗੰਗੋਤਰੀ ਹਿਮ ਨਦੀ (Gangotri Glaciers) ਤੋਂ ਨਿਕਲਦਾ ਹੈ ।

ਪ੍ਰਸ਼ਨ 4.
ਸੋਸ਼ਲ ਫਾਰੈਸਟਰੀ (Social Forestry) ਤੋਂ ਕੀ ਭਾਵ ਹੈ ?
ਉੱਤਰ-
ਸੋਸ਼ਲ/ਸਮਾਜਿਕ ਫਾਰੈਸਟਰੀ ਵਣ ਰੋਪਣ ਦਾ ਪ੍ਰੋਗਰਾਮ ਹੈ । ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਖ਼ਾਲੀ ਪਈ ਜ਼ਮੀਨ ਉੱਤੇ ਵੱਖ-ਵੱਖ ਤਰ੍ਹਾਂ ਦੇ ਅਜਿਹੇ ਰੁੱਖ ਲਗਾਉਣਾ ਹੈ, ਜਿਹੜੇ ਕਿ ਸਮੁਦਾਇ ਲਈ ਮੁਫੀਦ ਲਾਹੇਵੰਦ ਹੋਣ ਅਤੇ ਜਿਨ੍ਹਾਂ ਤੋਂ ਸਮੁਦਾਇ ਲਈ ਫਲ, ਪਸ਼ੂਆਂ ਦੇ ਲਈ ਚਾਰਾ ਅਤੇ ਛਾਂ ਆਦਿ ਪ੍ਰਾਪਤ ਹੋ ਸਕਣ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਵਣ ਮਹੋਤਸਵ ਦੀ ਸਹਾਇਤਾ ਨਾਲ ਭੋਂ-ਖੋਰ ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਹੈ ?
ਉੱਤਰ-
ਮਿੱਟੀ ਦੇ ਖੁਰਣ ‘ਤੇ ਕਈ ਤਰੀਕਿਆਂ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ । ਜਿਨ੍ਹਾਂ ਵਿਚ ਕੁੱਝ ਤਰੀਕੇ ਇਹ ਹਨ-

  1. ਸੰਘਣੀ ਬਨਸਪਤੀ ਅਤੇ ਬਹੁਤ ਵੱਡੀ ਪੱਧਰ ਦੇ ਵਣ ਰੋਪਣ ਅਤੇ ਪੌਦੇ ਲਗਾਉਣ ਨਾਲ ਮਿੱਟੀ ਨੂੰ ਖੁਰਣ ਤੋਂ ਰੋਕਿਆ ਜਾ ਸਕਦਾ ਹੈ ।
  2. ਪੌਦਿਆਂ ਦੀਆਂ ਜੜਾਂ ਮਿੱਟੀ ਦੇ ਕਣਾਂ ਨੂੰ ਜਕੜ ਕੇ ਰੱਖਦੀਆਂ ਹਨ ।
  3. ਦਰੱਖ਼ਤਾਂ ਤੋਂ ਡਿਗੇ ਹੋਏ ਪੱਤੇ, ਪਾਣੀ ਦੇ ਤੇਜ਼ ਵਹਾਓ ਨੂੰ ਘੱਟ ਕਰਦੇ ਹਨ ।
  4. ਫ਼ਸਲਾਂ ਦਾ ਬਦਲ-ਬਦਲ ਕੇ ਬੀਜਣਾ ਵੀ ਮਿੱਟੀ ਨੂੰ ਖੁਰਣ ਤੋਂ ਰੋਕਦਾ ਹੈ ।
    ਵਣ ਮਹਾਂਉਤਸਵ ਵੇਲੇ ਅਸੀਂ ਨਵੇਂ ਪੌਦੇ ਲਗਾ ਕੇ ਭੋਂ-ਖੋਰ ਨੂੰ ਵੀ ਕੰਟਰੋਲ ਕਰ ਸਕਦੇ ਹਾਂ ।

ਪ੍ਰਸ਼ਨ 2.
ਸੰਯੁਕਤ/ਜੁਆਇੰਟ ਫਾਰੈਸਟਰੀ ਮੈਨੇਜਮੈਂਟ (JFM) ਦੇ ਕੰਮਾਂ ਅਤੇ ਉਦੇਸ਼ ਕੀ ਹਨ ?
ਉੱਤਰ-
ਵਣ ਪ੍ਰਬੰਧਣ ਦਾ ਇਹ ਪ੍ਰੋਗਰਾਮ 1990 ਨੂੰ ਸ਼ੁਰੂ ਕੀਤਾ ਗਿਆ । ਇਸ ਪ੍ਰੋਗਰਾਮ ਦੇ ਅਧੀਨੇ ਵਣ ਵਿਭਾਗ ਅਤੇ ਪੇਂਡੂ ਸਮੁਦਾਇ ਵਣਾਂ ਦੇ ਸੁਰੱਖਿਅਣ ਅਤੇ ਦੇਖ-ਭਾਲ ਦੇ ਨਾਲ ਪਤਨ ਹੋਏ ਵਣਾਂ ਦੀ ਥਾਂ ਨਵੇਂ ਦਰੱਖ਼ਤ ਲਾਉਣ ਦਾ ਕਾਰਜ ਇਕੱਠੇ ਮਿਲ ਕੇ ਕਰਨਗੇ ਅਤੇ ਇਹ ਕੰਮ ਪਿੰਡਾਂ ਦੇ ਨੇੜਲੀ ਭੂਮੀ (ਜ਼ਮੀਨ) ਉੱਤੇ ਕੀਤਾ ਜਾਵੇਗਾ । ਇਸ ਸਾਂਝੇ ਪ੍ਰੋਗਰਾਮ ਨੂੰ ਸਰਕਾਰ ਅਤੇ ਜਨਤਾ ਦੇ ਵਿਚਾਲੇ ਇਕ ਤਰ੍ਹਾਂ ਦੀ ਭਾਗੀਦਾਰੀ ਵਾਲਾ ਪ੍ਰੋਗਰਾਮ ਹੀ ਆਖਿਆ ਜਾ ਸਕਦਾ ਹੈ ।

ਪਿੰਡ ਦੀ ਸਮੁਦਾਇ ਦੀ ਪ੍ਰਤੀਨਿਧਤਾ ਇਹ ਸੰਸਥਾ ਕਰਦੀ ਹੈ, ਨੂੰ ਆਮ ਤੌਰ ‘ਤੇ ਵਣਸੁਰੱਖਿਅਣ ਕਮੇਟੀ (Forest Protection Committee, FPC) ਆਖਦੇ ਹਨ । ਦੇਸ਼ ਦੇ 17 ਰਾਜਾਂ ਨੇ ਇਸ ਪ੍ਰੋਗਰਾਮ ਨੂੰ ਅਪਣਾਅ ਲਿਆ ਹੈ ਅਤੇ 63,000 ਦੇ ਲਗਪਗ ਵਣ ਸੁਰੱਖਿਆ ਕਮੇਟੀਆਂ ਇਸ ਕਾਰਜ ਵਿਚ ਲੱਗੀਆਂ ਹੋਈਆਂ ਹਨ ਅਤੇ ਇਹ ਕਮੇਟੀਆਂ 14 ਮਿਲੀਅਨ ਹੈਕਟੇਅਰ ਵਿਚ ਫੈਲੇ ਹੋਏ ਖੇਤਰ ਦੀ ਦੇਖ-ਭਾਲ ਕਰ ਰਹੀਆਂ ਹਨ ।

ਸੰਯੁਕਤ ਵਣ-ਪ੍ਰਬੰਧਣ ਦੇ ਮਨੋਰਥ
(Objectives of Joint Forest Management)
ਜੁਆਇੰਟ ਫਾਰੈਸਟਰੀ ਮੈਨੇਜਮੈਂਟ ਦੇ ਪ੍ਰੋਗਰਾਮ ਵਿਚ ਪਿੰਡ ਵਾਸੀਆਂ ਦੇ ਲਈ ਬਾਲਣ (Fuel Wood), ਪਸ਼ੂਆਂ ਲਈ ਚਾਰਾ ਅਤੇ ਪਿੰਡ ਦੇ ਸਮੁਦਾਇ ਲਈ ਥੋੜ੍ਹੀ ਜਿਹੀ ਮਾਤਰਾ ਵਿਚ ਇਮਾਰਤੀ ਲੱਕੜੀ ਉਪਲੱਬਧ ਕਰਾਉਂਦਾ ਹੈ । ਇਹ ਵਣਾਂ ਦੇ ਵਿਕਾਸ ਵੱਲ ਵੀ ਧਿਆਨ ਦਿੰਦੀ ਹੈ । ਸੰਯੁਕਤ ਵਣ-ਪ੍ਰਬੰਧਣ ਦੀ ਸਕੀਮ ਨੂੰ ਦੇਸ਼ ਦੇ 17 ਪ੍ਰਾਂਤਾਂ ਨੇ ਅਪਣਾਅ ਲਿਆ ਹੈ ਅਤੇ ਵਣਾਂ ਦੇ ਪ੍ਰਬੰਧਣ ਦੇ ਸੰਬੰਧ ਵਿਚ ਕੀਤੇ ਜਾਂਦੇ ਕੰਮਾਂ ਦਾ ਵੇਰਵਾ ਇਸ ਪ੍ਰਕਾਰ ਹੈ-

  1. ਗੈਰ ਸਰਕਾਰੀ-ਸੰਗਠਨਾਂ, ਸਰਕਾਰ ਅਤੇ ਸਥਾਨਿਕ ਸਮੁਦਾਇਕੀ ਸ਼ਮੂਲੀਅਤ ।
  2. ਚੁਣੇ ਗਏ ਖੇਤਰਾਂ ਵਿਚ ਫਲਦਾਰ ਪੌਦਿਆਂ ਨੂੰ ਉਗਾਉਣਾ ।
  3. ਪਸ਼ੂਆਂ ਦੇ ਚਾਰਨ ਉੱਤੇ ਰੋਕ ।
  4. ਲਾਭਕਾਰੀਆਂ ਨੂੰ ਨਿੱਜੀ ਮਲਕੀਅਤ ਦਾ ਹੱਕ ਨਾ ਦੇਣਾ ।
  5. ਲਾਭਕਾਰੀਆਂ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਸਕਦੀ ਹੈ ।
  6. ਪਿੰਡ ਦੀ ਸਮੁਦਾਇ ਸਰਕਾਰ ਦੁਆਰਾ ਨਿਸ਼ਚਿਤ ਕੀਤੇ ਗਏ ਲਾਭਾਂ ਦੀ ਹੱਕਦਾਰ ਹੈ ।
  7. ਲਾਭਕਾਰੀ ਘਾਹ, ਦਰੱਖ਼ਤਾਂ ਦੀਆਂ ਟਹਿਣੀਆਂ ਦੇ ਸਿਰਿਆਂ ਅਤੇ ਵਣਾਂ ਤੋਂ ਨਿੱਕੇ-ਮੋਟੇ ਪਦਾਰਥਾਂ ਦੀ ਵਰਤੋਂ ਕਰ ਸਕਦੇ ਹਨ ।

ਪ੍ਰਸ਼ਨ 3.
ਦਰੱਖ਼ਤ ਉਗਾਉਣ ਵਿਚ ਵਿਦਿਆਰਥੀ ਆਪਣਾ ਕੀ ਯੋਗਦਾਨ ਪਾ ਸਕਦੇ ਹਨ ?
ਉੱਤਰ-
ਪੌਦਿਆਂ ਦੀ ਪਾਲਣਾ ਅਤੇ ਦੇਖ-ਭਾਲ ਕਰਨ ਵਿਚ ਵਿਦਿਆਰਥੀ ਹੇਠ ਲਿਖੇ ਤਰੀਕਿਆਂ ਦੁਆਰਾ ਆਪਣਾ ਯੋਗਦਾਨ ਪਾ ਸਕਦੇ ਹਨ :-

  1. ਵਿਦਿਆਰਥੀ ਆਪਣੇ ਸਕੂਲ ਦੇ ਅਹਾਤੇ ਅੰਦਰ, ਆਪਣੇ ਘਰਾਂ ਦੇ ਪਿਛਵਾੜੇ ਜਾਂ ਦੁਸਰੀਆਂ ਖ਼ਾਲੀ ਥਾਂਵਾਂ ਉੱਤੇ ਰੁੱਖ ਲਗਾ ਸਕਦੇ ਹਨ ।
  2. ਆਪਣੀ ਮਰਜ਼ੀ ਅਨੁਸਾਰ ਵਿਦਿਆਰਥੀ ਆਪਣੇ ਮਨਪਸੰਦ ਰੁੱਖਾਂ ਨੂੰ ਨਾਮ ਦੇ ਸਕਦੇ ਹਨ ਅਤੇ ਇਸ ਤਰ੍ਹਾਂ ਉਹ ਰੁੱਖਾਂ ਦੀ ਸਾਂਭ-ਸੰਭਾਲ ਅਤੇ ਦੇਖ-ਭਾਲ ਸ਼ੌਕ ਨਾਲ ਕਰ ਸਕਦੇ ਹਨ ।
  3. ਆਪਣੇ ਜਨਮ ਦਿਨ ਦੀ ਖ਼ੁਸ਼ੀ ਵਿੱਚ ਹਰੇਕ ਵਿਦਿਆਰਥੀ ਇਕ-ਇਕ ਪੌਦਾ ਲਗਾ ਸਕਦਾ ਹੈ । ਇੱਥੇ ਇਹ ਦੱਸਣਾ ਜ਼ਰੂਰੀ ਹੋ ਜਾਂਦਾ ਹੈ ਕਿ ਦਰੱਖ਼ਤ ਲਗਾਉਣੇ ਤਾਂ ਇੰਨੇ ਜ਼ਰੂਰੀ ਨਹੀਂ ਹਨ ਜਿੰਨੀ ਕਿ ਲਗਾਏ ਗਏ ਦਰੱਖ਼ਤਾਂ ਦੀ ਦੇਖ-ਭਾਲ ਕਰਨੀ ਜ਼ਰੂਰੀ ਹੈ ।
  4. ਵਿਦਿਆਰਥੀ ਦਰੱਖ਼ਤ ਲਗਾਉਣ ਦੀ ਮੁਹਿੰਮ ਵਿੱਚ ਆਪਣੇ ਇਲਾਕੇ ਦੇ ਨਿਵਾਸੀਆਂ ਦੀ ਸਹਾਇਤਾ ਕਰ ਸਕਦੇ ਹਨ ।
  5. ਵਿਦਿਆਰਥੀਆਂ ਦੁਆਰਾ ਲਗਾਏ ਗਏ ਰੁੱਖ ਸਕੂਲ ਦੀ ਸ਼ੋਭਾ ਵਧਾਉਣਗੇ ।

PSEB 12th Class Environmental Education Solutions Chapter 19 ਵਾਤਾਵਰਣੀ ਕਿਰਿਆ (ਭਾਗ-6)

ਪ੍ਰਸ਼ਨ 4.
ਸਮੁਦਾਇ ਫਾਰੈਸਟਰੀ (Community Forestry) ਐ-ਫਾਰੈਸਟਰੀ (AgroForestry) ਤੋਂ ਕਿਵੇਂ ਭਿੰਨ ਹੈ ?
ਉੱਤਰ-
ਸਮੁਦਾਇ ਫਾਰੈਸਟਰੀ (Community Forestry) – ਸਮੁਦਾਇ ਫਾਰੈਸਟਰੀ ਸਮੁਦਾਇ ਦੀ ਖ਼ਾਲੀ ਪਈ ਹੋਈ ਜ਼ਮੀਨ ‘ਤੇ ਹੀ ਕੀਤੀ ਜਾਂਦੀ ਹੈ । ਆਮ ਤੌਰ ‘ਤੇ ਰੁੱਖ ਪਿੰਡਾਂ ਦੇ ਆਲੇ-ਦੁਆਲੇ, ਪੰਚਾਇਤੀ ਜ਼ਮੀਨ, ਰੇਲਵੇ ਪੱਟੜੀਆਂ ਦੇ ਆਲੇ-ਦੁਆਲੇ ਸੜਕਾਂ ਦੇ ਕਿਨਾਰਿਆਂ ‘ਤੇ ਅਤੇ ਘਰਾਂ ਦੇ ਸਾਹਮਣੇ ਲਗਾਏ ਜਾਂਦੇ ਹਨ । ਇਸ ਫਾਰੈਸਟਰੀ ਦਾ ਮਨੋਰਥ ਸਮੁਦਾਇ ਨੂੰ ਕੁੱਝ ਨਾ ਕੁੱਝ ਲਾਭ ਪਹੁੰਚਾਉਣ ਤੋਂ ਹੈ ।

ਸਮੁਦਾਇ ਫਾਰੈਸਟਰੀ ਦੇ ਪ੍ਰੋਗਰਾਮ ਅਧੀਨ ਪਿੰਡ ਵਾਸੀਆਂ ਦੇ ਲਈ ਦਰੱਖ਼ਤ ਦੀ ਪਨੀਰੀ, ਫਰਟੀਲਾਈਜਰਜ਼ ਦੀ ਉਪਲੱਬਧ ਕਰਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਇਸ ਦੇ ਇਵਜ਼ਾਨੇ ਵਜੋਂ ਸਮੁਦਾਇ ਨੂੰ ਲਗਾਏ ਗਏ ਦਰੱਖ਼ਤਾਂ ਦੀ ਦੇਖਭਾਲ ਅਤੇ ਸੁਰੱਖਿਆ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ।

ਐਗੋ/ਕ੍ਰਿਸ਼ੀ-ਫਾਰੈਸਟਰੀ (Agro-Forestry) – ਖੇਤਾਂ ਦੇ ਆਲੇ-ਦੁਆਲੇ ਅਤੇ ਖੇਤਾਂ ਦੇ ਵਿਚ ਰੁੱਖ ਲਗਾਉਣ ਨੂੰ ਐ-ਫਾਰੈਸਟਰੀ ਆਖਦੇ ਹਨ । ਜ਼ਮੀਨ ਨੂੰ ਖੇਤੀ ਕਰਨ ਲਈ, ਵਣ ਲਾਉਣ ਲਈ ਅਤੇ ਪਸ਼ੂ ਪਾਲਣ ਕਰਨ ਦੀ ਪ੍ਰੈਕਟਿਸ ਬੜੀ ਪੁਰਾਣੀ ਹੈ । ਕਿੱਕਰ, ਅੰਬ, ਸਫ਼ੈਦਾ, ਪਾਪੁਲਰ ਅਤੇ ਸਰੀਰ ਵਰਗੇ ਰੁੱਖ ਐਗਰੋ-ਫਾਰੈਸਟਰੀ ਪ੍ਰੋਗਰਾਮ ਦੇ ਅਧੀਨ ਲਗਾਏ ਜਾਂਦੇ ਹਨ ।

ਐਗੋ-ਫਾਰੈਸਟਰੀ ਕੋਈ ਨਵਾਂ ਪ੍ਰੋਗਰਾਮ ਨਹੀਂ ਹੈ, ਸਗੋਂ ਇਹ ਇਕ ਪੁਰਾਣੀ ਪ੍ਰੈਕਟਿਸ, ਜਿਸ ਵਿਚ ਭਾਂ ਨੂੰ ਖੇਤੀ ਕਰਨ ਦੇ ਨਾਲ-ਨਾਲ ਫਾਰੈਸਟਰੀ ਅਤੇ ਪਸ਼ੂ ਪਾਲਣ ਦੇ ਕੰਮ ਵੀ ਕੀਤੇ ਜਾਂਦੇ ਸਨ । ਪੁਰਾਣੀ ਫਾਰੈਸਟਰੀ ਦੇ ਮੁਕਾਬਲੇ ਐਗੋ ਫਾਰੈਸਟਰੀ ਬਹੁਤ ਚੰਗੀ ਹੈ ਕਿਉਂਕਿ ਐਗੋਫਾਰੈਸਟਰੀ ਵਿਚ ਕੋਈ ਵੀ ਆਦਮੀ ਗੈਰ-ਕਾਨੂੰਨੀ ਤੌਰ ‘ਤੇ ਨਾ ਤਾਂ ਦਰੱਖ਼ਤਾਂ ਨੂੰ ਵੱਢ ਹੀ ਸਕਦਾ ਹੈ ਨਾ ਹੀ ਪਸ਼ੂਆਂ ਨੂੰ ਚਾਰ ਸਕਦਾ ਹੈ ਅਤੇ ਨਾ ਹੀ ਜੰਗਲਾਂ ਦੀ ਸਫ਼ਾਈ ਹੀ ਕਰ ਸਕਦਾ ਹੈ । ਪਰੰਪਰਾਗਤ ਫਾਰੈਸਟਰੀ ਗੈਰ-ਕਾਨੂੰਨੀ ਢੰਗ ਨਾਲ ਰੁੱਖ ਕੱਟਣ, ਪਸ਼ੂ ਚਾਰਨ ਨੂੰ ਰੋਕਣ ਦੇ ਵਾਸਤੇ ਨਿਗਰਾਨੀ ਕਰਨੀ ਪੈਂਦੀ ਹੈ ।

PSEB 11th Class Environmental Education Solutions Chapter 8 ਪ੍ਰਦੂਸ਼ਣ ਅਤੇ ਰੋਗ

Punjab State Board PSEB 11th Class Environmental Education Book Solutions Chapter 8 ਪ੍ਰਦੂਸ਼ਣ ਅਤੇ ਰੋਗ Textbook Exercise Questions and Answers.

PSEB Solutions for Class 11 Environmental Education Chapter 8 ਪ੍ਰਦੂਸ਼ਣ ਅਤੇ ਰੋਗ

Environmental Education Guide for Class 11 PSEB ਪ੍ਰਦੂਸ਼ਣ ਅਤੇ ਰੋਗ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪ੍ਰਦੂਸ਼ਕ (Pollutants) ਕੀ ਹੁੰਦੇ ਹਨ ?
ਉੱਤਰ-
ਉਹ ਵਿਅਰਥ ਬਚੇ-ਖੁਚੇ ਪਦਾਰਥ ਅਤੇ ਹੋਰ ਅਸ਼ੁੱਧੀਆਂ ਜੋ ਸਿੱਧੇ ਜਾਂ ਅਸਿੱਧੇ ਰੂਪ : ਵਿਚ ਵਾਤਾਵਰਣ ਦੇ ਜੈਵਿਕ ਜਾਂ ਅਜੈਵਿਕ ਅੰਸ਼ਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹੋਣ, ਉਨ੍ਹਾਂ ਨੂੰ ਪ੍ਰਦੂਸ਼ਕ ਆਖਦੇ ਹਨ । ਜਿਵੇਂ ਕਿ-ਘੱਟਾ ਮਿੱਟੀ, ਰਾਖ, ਪਥਰਾਟ ਬਾਲਣ, ਕੀਟਨਾਸ਼ਕ, ਪਲਾਸਟਿਕ ਆਦਿ।

ਪ੍ਰਸ਼ਨ 2.
ਭੌਤਿਕ ਅਵਸਥਾ ਦੇ ਆਧਾਰ ‘ਤੇ ਤਿੰਨ ਪ੍ਰਕਾਰ ਦੇ ਪ੍ਰਦੂਸ਼ਕ ਕਿਹੜੇ-ਕਿਹੜੇ ਹਨ ?
ਉੱਤਰ-
ਠੋਸ ਪ੍ਰਦੂਸ਼ਕ (Solid Pollutants-ਰਾਖ, ਖਾਲੀ ਡੱਬੇ, ਪਲਾਸਟਿਕ ਦੀਆਂ ਵਸਤੂਆਂ ਆਦਿ। ਪ੍ਰਦੂਸ਼ਕ (Liquid Pollutants-ਸੀਵੇਜ ਦਾ ਵਿਅਰਥ ਪਾਣੀ, ਤਰਲ ਕੀਟਨਾਸ਼ਕ ਆਦਿ। ਗੈਸੀ ਪ੍ਰਦੂਸ਼ਕ (Gaseous Pollutants)-CO2, SO2, NO, NO2 ਆਦਿ।

ਪ੍ਰਸ਼ਨ 3.
ਹਸਪਤਾਲਾਂ ਦੀ ਰਹਿੰਦ-ਖੂੰਹਦ ਵਿੱਚ ਮੌਜੂਦ ਠੋਸ ਪ੍ਰਦੂਸ਼ਕਾਂ ਦੀ ਸੂਚੀ ਬਣਾਓ।
ਉੱਤਰ-
ਖਾਲੀ ਗਿਲਾਸ, ਪਲਾਸਟਿਕ ਦੀਆਂ ਬੋਤਲਾਂ, ਸੁੱਟੀਆਂ ਗਈਆਂ ਸਰਿੰਜਾਂ, ਵਿਅਰਥ ਸੁੱਟੀ ਗਈ ਰੂੰ, ਸੁੱਟੇ ਗਏ ਯੰਤਰ, ਪੱਟੀਆਂ, ਖਰਾਬ ਹੋ ਚੁੱਕੀਆਂ ਦਵਾਈਆਂ ਆਦਿ ਸਭ ਹਸਪਤਾਲਾਂ ਦੀ ਰਹਿੰਦ-ਖੂੰਹਦ ਵਿਚ ਸ਼ਾਮਲ ਠੋਸ ਪ੍ਰਦੂਸ਼ਕ ਹਨ।

PSEB 11th Class Environmental Education Solutions Chapter 8 ਪ੍ਰਦੂਸ਼ਣ ਅਤੇ ਰੋਗ

ਪ੍ਰਸ਼ਨ 4.
ਕਲੋਰੋਫਲੋਰੋ ਕਾਰਬਨਜ਼ (Chlorofluoro Carbons) ਦੇ ਸ੍ਰੋਤ ਦੱਸੋ।
ਉੱਤਰ-
ਏ. ਸੀ., ਫਰਿਜ਼ਾਂ, ਅੱਗ ਬੁਝਾਉਣ ਵਾਲੇ ਯੰਤਰ, ਬਹੁਤ ਤੇਜ਼ ਚੱਲਣ ਵਾਲੇ ਹਵਾਈ ਜਹਾਜ਼ ਕਰੰਟ ਪ੍ਰਵਾਹ ਨੂੰ ਰੋਕਣ ਲਈ ਫੋਮ ਆਦਿ ਕਲੋਰੋਫਲੋਰੋ ਕਾਰਬਨ ਦੇ ਸੋਮੇ ਹਨ।

ਪ੍ਰਸ਼ਨ 5.
ਨਿਕ-ਬਰੋਂਕਾਈਟਸ (Chronic bronchitous) ਦਾ ਕੀ ਕਾਰਨ ਹੈ ? .
ਉੱਤਰ-
O3, SO2, NO, NO2, ਧੂੜ ਮਿੱਟੀ ਦੇ ਕਣ ਆਦਿ ਕ੍ਰੋਨਿਕ-ਬਰੋਂਕਾਈਟਸ ਦੇ ਕਾਰਨ ਹਨ।

ਪ੍ਰਸ਼ਨ 6.
ਧੁਆਂਖੀ-ਧੁੰਦ/ਧੁੰਦ ਧੂੰਆਂ (Smog) ਕਿਵੇਂ ਪੈਦਾ ਹੁੰਦੀ ਹੈ ?
ਉੱਤਰ-
ਗੈਸਾਂ ਅਤੇ ਧੁੰਦ ਦੇ ਮਿਸ਼ਰਣ ਨਾਲ ਧੁਆਂਖੀ ਧੁੰਦ ਪੈਦਾ ਹੁੰਦੀ ਹੈ।

ਪ੍ਰਸ਼ਨ 7.
ਵੱਖ-ਵੱਖ ਰੋਗਜ਼ਨਕ ਕਾਰਕਾਂ ਦੇ ਨਾਮ ਲਿਖੋ।
ਉੱਤਰ-
ਹਵਾ, ਪਾਣੀ ਤੇ ਮਿੱਟੀ ਪ੍ਰਦੂਸ਼ਣ ਵੱਖ-ਵੱਖ ਬਿਮਾਰੀਆਂ ਨੂੰ ਫੈਲਾਉਣ ਵਾਲੇ ਕਾਰਕ ਹਨ। ਇਨ੍ਹਾਂ ਤੋਂ ਇਲਾਵਾ ਓਜ਼ੋਨ, SO2, CO2, ਜੀਵਾਣੂ, ਪ੍ਰੋਟੋਜ਼ੋਆ, ਕੀਟਨਾਸ਼ਕ, ਪਲਾਸਟਿਕ ਦੀਆਂ ਵਸਤੂਆਂ ਆਦਿ ਵੀ ਵੱਖ-ਵੱਖ ਬਿਮਾਰੀਆਂ ਨੂੰ ਫੈਲਾਉਣ ਵਾਲੇ ਕਾਰਕ ਹਨ।

ਪ੍ਰਸ਼ਨ 8.
ਸ਼ੋਰ ਪ੍ਰਦੂਸ਼ਣ ਮਨੁੱਖੀ ਸਿਹਤ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਸ਼ੋਰ ਪ੍ਰਦੂਸ਼ਣ ਕਾਰਨ ਉੱਚ ਰਕਤ ਦਬਾਅ, ਪੈਪਟਿਕ ਅਲਸਰ, ਪਾਚਨ ਸੰਬੰਧੀ ਸਮੱਸਿਆਵਾਂ, ਮਨੋਵਿਗਿਆਨਿਕ ਰੁਕਾਵਟਾਂ ਅਤੇ ਦਬਾਅ ਪੈਦਾ ਹੁੰਦਾ ਹੈ।

ਪ੍ਰਸ਼ਨ 9.
ਭੋਪਾਲ ਗੈਸ ਦੁਖਾਂਤ ਨਾਲ ਸੰਬੰਧਿਤ ਰਸਾਇਣਿਕ ਪਦਾਰਥ ਦਾ ਨਾਮ ਲਿਖੋ ।
ਉੱਤਰ-
ਮੀਥਾਈਲ ਆਈਸੋਸਾਇਆਨੇਟ (Methyl Isocyanate)।

PSEB 11th Class Environmental Education Solutions Chapter 8 ਪ੍ਰਦੂਸ਼ਣ ਅਤੇ ਰੋਗ

ਪ੍ਰਸ਼ਨ 10.
ਮੱਛਰਾਂ ਦੁਆਰਾ ਫੈਲਣ ਵਾਲੀਆਂ ਬਿਮਾਰੀਆਂ ਦੇ ਨਾਂਅ ਲਿਖੋ ?
ਉੱਤਰ-
ਮਲੇਰੀਆ, ਡੇਂਗੂ ਅਤੇ ਫਾਈਲੇਰੀਆ ਆਦਿ ।

ਪ੍ਰਸ਼ਨ 11.
ਭੋਪਾਲ ਵਿਚ ਜਿਹੜਾ ਦੁਖਾਂਤ ਸੰਨ 1984 ਨੂੰ ਹੋਇਆ, ਉਸ ਦਾ ਕੀ ਕਾਰਨ ਸੀ ?
ਉੱਤਰ-
ਭੋਪਾਲ ਵਿੱਚ ਹੋਏ ਇਸ ਦੁਖਾਂਤ ਦੀ ਵਜਾ ਫੈਕਟਰੀ ਵਿਚ ਮੀਥਾਈਲ ਆਈਸੋਸਾਈਆਨੇਟ (Methyl socyanate) ਗੈਸ ਦਾ ਰਿਸਣਾ ਸੀ । ਫੈਕਟਰੀ/ਉਦਯੋਗ ਦਾ ਨਾਅ ਯੂਨੀਅਨ ਕਾਰਬਾਈਡ ਹੈ ਕੀਟਨਾਸ਼ਕ ਉਦਯੋਗ ( Union Carbide insecticide Industry) ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਸੈਕੰਡਰੀ ਪ੍ਰਦੂਸ਼ਕ (Secondary Pollutants) ਕਿਵੇਂ ਬਣਦੇ ਹਨ ?
ਉੱਤਰ-
ਸੂਰਜ ਦੀ ਰੋਸ਼ਨੀ ਦੀ ਮੌਜੂਦਗੀ ਵਿਚ ਪ੍ਰਾਇਮਰੀ ਪ੍ਰਦੂਸ਼ਕਾਂ ਵਿਚਾਲੇ ਹੋਈਆਂ ਪਤਿਕਿਰਿਆਵਾਂ ਦੇ ਕਾਰਨ ਬਣਨ ਵਾਲੇ ਪ੍ਰਦੂਸ਼ਕ ਸੈਕੰਡਰੀ ਪਦੁਸ਼ਕ ਅਖਵਾਉਂਦੇ ਹਨ । ਜਿਵੇਂ ਓਜ਼ੋਨ ਅਤੇ ਪਿਰੋਕਸੀ ਐਸਿਲ ਨਾਈਵੇਟ (PAN) ਗੰਧਕ ਦਾ ਤੇਜ਼ਾਬ ਆਦਿ ।

ਪ੍ਰਸ਼ਨ 2.
ਘਰੇਲੂ ਰਹਿੰਦ-ਖੂੰਹਦ (Domestic Waste) ਵਿੱਚ ਸ਼ਾਮਲ ਠੋਸ ਪਦੁਸ਼ਕਾਂ ਦੀ ਸੂਚੀ ਬਣਾਓ।
ਉੱਤਰ-
ਘਰੇਲੂ ਠੋਸ ਵਿਅਰਥ ਪਦਾਰਥਾਂ ਵਿਚ ਪਲਾਸਟਿਕ ਦੇ ਟੁਕੜੇ, ਬੇਕਾਰ ਕਾਗਜ਼, ਪਾਲੀਥੀਨ ਬੈਗ, ਕੱਚ ਦੇ ਬਰਤਨ, ਚਮੜੇ ਦੇ ਟੁਕੜੇ, ਰਬੜ ਦੇ ਟੁਕੜੇ, ਖਾਲੀ ਡੱਬੇ, ਕੱਪੜੇ, ਬਚਿਆ-ਖੁਚਿਆ ਭੋਜਨ, ਧਾਤਾਂ ਦੇ ਟੁਕੜੇ ਆਦਿ ਸਭ ਸ਼ਾਮਲ ਹਨ।

ਪ੍ਰਸ਼ਨ 3.
ਨਾਈਟ੍ਰੋਜਨ ਤੇ ਸਲਫਰ ਦੇ ਵੱਖ-ਵੱਖ ਆਕਸਾਈਡ ਦੱਸੋ।
ਉੱਤਰ

ਨਾਈਟ੍ਰੋਜਨ ਦੇ ਆਕਸਾਈਡ
NO ਨਾਈਟ੍ਰੋਜਨ ਮੋਨੋਆਕਸਾਈਡ/ਨਾਈ ਆਕਸਾਈਡ
NO2 ਨਾਈਟ੍ਰੋਜਨ ਡਾਈਆਕਸਾਈਡ
N2O5 ਨਾਈਟ੍ਰੋਜਨ ਪੈਂਟੀਆਕਸਾਈਡ
N2O ਡਾਈਨਾਈਟ੍ਰੋਜਨ ਮੋਨੋਆਕਸਾਈਡ
ਸਲਫਰ ਦੇ ਆਕਸਾਈਡ
SO2
SO3
ਸਲਫਰ ਡਾਈਆਕਸਾਈਡ
ਸਲਫਰ ਈਆਕਸਾਈਡ

ਪ੍ਰਸ਼ਨ 4.
ਖੜ੍ਹਾ ਪ੍ਰਦੂਸ਼ਿਤ ਪਾਣੀ ਮਨੁੱਖੀ ਸਿਹਤ ਨੂੰ ਕਿਵੇਂ ਨੁਕਸਾਨ ਪਹੁੰਚਾਉਂਦਾ ਹੈ ?
ਉੱਤਰ-
ਖੜ੍ਹੇ ਹੋਏ ਪ੍ਰਦੂਸ਼ਿਤ ਪਾਣੀ ਵਿਚ ਵੱਖ-ਵੱਖ ਪ੍ਰਕਾਰ ਦੀਆਂ ਬੀਮਾਰੀਆਂ ਦੇ ਸ੍ਰੋਤ ਹੁੰਦੇ ਹਨ, ਜਿਸ ਤਰ੍ਹਾਂ ਬੈਕਟੀਰੀਆ, ਵਾਇਰਸ, ਪ੍ਰੋਟੋਜ਼ੋਆ ਅਤੇ ਪਰਜੀਵੀ ਆਦਿ। ਪਾਣੀ ਦੇ ਸੋਤਾਂ ਵਿਚ ਸੀਵੇਜ ਦਾ ਨਿਕਾਸ, ਇਨ੍ਹਾਂ ਰੋਗਾਣੂਆਂ ਦਾ ਸਭ ਤੋਂ ਵੱਡਾ ਸਾਧਨ ਹੈ। ਇਸ ਨਾਲ ਹੋਣ ਵਾਲੀਆਂ ਬੀਮਾਰੀਆਂ ਵਿਚ ਟਾਈਫਾਈਡ, ਹੈਜ਼ਾ, ਰੋਗਾਣੂਆਂ (Viruses) ਤੋਂ ਹੋਣ ਵਾਲੀਆਂ ਬਿਮਾਰੀਆਂ ਵਿਚ ਪੀਲੀਆ, ਪੋਲੀਓ ਆਦਿ ਮੁੱਖ ਹਨ। ਖੜ੍ਹਾ ਪਾਣੀ ਮਲੇਰੀਆ, ਫਾਇਲੇਰੀਆ, ਡੇਂਗੂ ਆਦਿ ਦੇ ਰੋਗਵਾਹਕ (ਮੱਛਰ) ਨੂੰ ਪੈਦਾ ਕਰਦਾ ਹੈ।

PSEB 11th Class Environmental Education Solutions Chapter 8 ਪ੍ਰਦੂਸ਼ਣ ਅਤੇ ਰੋਗ

ਪ੍ਰਸ਼ਨ 5.
ਖ਼ਤਰਨਾਕ ਰਹਿੰਦ-ਖੂੰਹਦ ਦੇ ਪ੍ਰਬੰਧ ਲਈ ਕਿਹੜੇ-ਕਿਹੜੇ ਭੌਤਿਕ ਢੰਗ ਵਰਤੇ ਜਾਂਦੇ ਹਨ ? ਉਨ੍ਹਾਂ ਦੇ ਨਾਂ ਦੱਸੋ ।
ਉੱਤਰ-
ਖ਼ਤਰਨਾਕ ਫੋਕਟ ਪਦਾਰਥਾਂ ਦੇ ਇਲਾਜ ਲਈ ਵਰਤੇ ਜਾਂਦੇ ਭੌਤਿਕ ਤਰੀਕੇ ਨ-ਤਲ ਛੁੱਟਣਾ, ਛਾਣਨਾ, ਪ੍ਰਵਾਹ, ਅਪਕੇਂਦਰਨ, ਵਾਸ਼ਪੀਕਰਨ ਆਦਿ ।

(ੲ) ਛੋਟੇ ਉੱਤਰਾਂ ਵਾਲੇ ਸ਼ਿਨ (Type I)

ਪ੍ਰਸ਼ਨ 1.
ਜੀਵ-ਵਿਘਟਨਸ਼ੀਲ (Biodegradable Pollutants) ਤੇ ਅਜੀਵਅਵਿਘਟਨਸ਼ੀਲ : (Non-biodegradable Pollutants) ਪ੍ਰਦੂਸ਼ਕਾਂ ਵਿਚ ਕੀ ਅੰਤਰ ਹੈ ?
ਉੱਤਰ –

ਜੀਵ-ਵਿਘਟਨਸ਼ੀਲ ਪ੍ਰਦੂਸ਼ਕ (Biodegradable Pollutants) ਜੀਵ-ਅਵਿਘਟਨਸ਼ੀਲ ਪ੍ਰਦੂਸ਼ਕ (Non-biodegradable Pollutants)
1. ਇਹ ਪ੍ਰਦੁਸ਼ਕ ਵਾਤਾਵਰਣ ਵਿਚ ਸ਼ਾਮਲ ਪਾਕਿਰਤਿਕ ਅਪਘਟਕਾਂ ਦੀ ਕਿਰਿਆ ਵਿਧੀ ਨਾਲ ਸਾਧਾਰਨ ਤੱਤਾਂ ਵਿਚ ਵਿਘਟਿਤ ਹੋ ਜਾਂਦੇ ਹਨ। 1. ਇਹ ਦੁਸ਼ਕ ਵਾਤਾਵਰਣ ਦੇ ਸੂਖ਼ਮ-ਜੀਵਾਂ ਦੀ ਕਿਰਿਆ ਵਿਧੀ ਨਾਲ ਸਾਧਾਰਨ ਤੱਤਾਂ ਵਿਚ ਵਿਘਟਿਤ ਨਹੀਂ ਹੁੰਦੇ।
2. ਉਦਾਹਰਨ-ਲੱਕੜੀ, ਕੱਪੜਾ, ਕਾਗ਼ਜ਼ ਆਦਿ। 2. ਉਦਾਹਰਨ-ਪਲਾਸਟਿਕ, ਮਰਕਰੀ, ਸੀਸਾ ਆਦਿ।
3. ਇਹ ਪ੍ਰਦੂਸ਼ਕ ਭੋਜਨ ਲੜੀ ਵਿਚ ਸ਼ਾਮਿਲ ਨਹੀਂ ਹੁੰਦੇ । 3. ਇਹ, ਪ੍ਰਦੂਸ਼ਕ ਭੋਜਨ ਲੜੀ ਵਿਚ ਸ਼ਾਮਲ ਹੋਣ ‘ਤੇ ਜੀਵ ਵਿਸ਼ਾਲੀਕਰਨ ਪੈਦਾ ਕਰਦੇ ਹਨ।

ਪ੍ਰਸ਼ਨ 2.
ਵੱਖ-ਵੱਖ ਵ ਪ੍ਰਦੂਸ਼ਕਾਂ (Liquid Pollutants) ਦਾ ਸੰਖੇਪ ਵੇਰਵਾ ਦਿਓ।
ਉੱਤਰ-
ਵੱਖ-ਵੱਖ ਦਵ ਪਦੁਸ਼ਕਾਂ ਦੀ ਸੰਖੇਪ ਜਾਣਕਾਰੀ ਹੇਠਾਂ ਲਿਖੀ ਹੈ –

  1. ਉਦਯੋਗਿਕ ਪ੍ਰਦੂਸ਼ਕ (Industrial Pollutants)-ਇਸ ਵਿਚ ਉਦਯੋਗਿਕ ਧੰਦਿਆਂ ਦੁਆਰਾ ਛੱਡੇ ਜਾਣ ਵਾਲੇ ਜਿਸ ਵਿਚ ਰਸਾਇਣਿਕ ਪ੍ਰਦੂਸ਼ਕ ਜਿਸ ਤਰ੍ਹਾਂ ਕਲੋਰਾਈਡ, ਸਲਫਾਈਡ, ਸੀਸਾ, ਮਰਕਰੀ, ਆਰਸੈਨਿਕ, ਬੋਰਿਕ ਐਸਿਡ ਆਦਿ ਜ਼ਹਿਰੀਲੇ ਰਸਾਇਣ ਸ਼ਾਮਲ ਹੁੰਦੇ ਹਨ। .
  2. ਘਰੇਲੂ ਪ੍ਰਦੂਸ਼ਕ (Domestic Pollutants) – ਘਰੇਲੂ ਸੀਵੇਜ ਦਾ ਵਿਅਰਥ ਪਾਣੀ, ਜਿਸ ਵਿਚ ਸ੍ਰ ਪ੍ਰਦੂਸ਼ਕ ਇਸ ਵਿੱਚ ਮਨੁੱਖਾਂ ਦਾ ਮਲ-ਮੂਤਰ, ਸਾਬਣ, ਡਿਟਰਜੈਂਟ, ਜੀਵਾਣੂਨਾਸ਼ਕ ਆਦਿ ਸ਼ਾਮਿਲ ਹਨ ।
  3. ਖੇਤੀਬਾੜੀ ਪ੍ਰਦੂਸ਼ਕ (Agricultural Pollutants) -ਖੇਤੀਬਾੜੀ ਭੂਮੀ ਦੀ ਉੱਪਰਲੀ ਸੜਾ ਜਿਸ ਵਿਚ ਵੀ ਪਦੁਸ਼ਕ ਜਿਸ ਤਰ੍ਹਾਂ ਉੱਲੀਨਾਸ਼ਕ, ਕੀਟਨਾਸ਼ਕ ਆਦਿ।
  4. ਤੇਲ ਦਾ ਰਿਸਾਅ (Oil Substances)-ਪ੍ਰਾਕਿਰਤਿਕ ਰਿਸਾਅ, ਦੁਰਘਟਨਾਗ੍ਰਸਤ ਟੈਂਕਰ ਵਿਚੋਂ, ਸਮੁੰਦਰ ਵਿਚ ਡਰਿਲਿੰਗ ਪਲੇਟਫ਼ਾਰਮ, ਰਿਫਾਇਨਰੀ ਅਤੇ ਉਦਯੋਗਾਂ ਤੋਂ ਵਿਅਰਥ ਤੇਲ ਲੀਕ ਹੋ ਜਾਂਦਾ ਹੈ।

ਪ੍ਰਸ਼ਨ 3.
ਖ਼ਤਰਨਾਕ ਪਦਾਰਥਾਂ (Hazardous Substances) ਉੱਪਰ ਇੱਕ ਨੋਟ ਲਿਖੋ ।
ਉੱਤਰ-
ਉਹ ਵਿਅਰਥ ਪਦਾਰਥ, ਜੋ ਮਨੁੱਖੀ ਸਿਹਤ ‘ਤੇ ਵਾਤਾਵਰਣ ਲਈ ਘਾਤਕ ਸਿੱਧ ਹੋ ਸਕਦੇ ਹਨ, ਨੂੰ ਖ਼ਤਰਨਾਕ ਪਦਾਰਥ ਮੰਨਿਆ ਜਾਂਦਾ ਹੈ। ਇਨ੍ਹਾਂ ਨੂੰ ਉੱਚਿਤ ਢੰਗ ਨਾਲ ਰੱਖਣਾ ਚਾਹੀਦਾ ਹੈ, ਠੀਕ ਢੰਗ ਨਾਲ ਇਨ੍ਹਾਂ ਦਾ ਨਿਪਟਾਰਾ ਕਰਨਾ ਚਾਹੀਦਾ ਹੈ। ਇਹ ਵਿਅਰਥ ਠੋਸ,ਦ੍ਰਵ ਜਾਂ ਗੈਸੀ, ਸਭ ਪ੍ਰਕਾਰ ਦੇ ਹੋ ਸਕਦੇ ਹਨ। ਜਿਸ ਤਰ੍ਹਾਂ ਵੱਖ-ਵੱਖ ਤਰ੍ਹਾਂ ਦੇ ਤੇਜ਼ਾਬ, ਡਾਈਆਕਸਿਨ, ਪਾਲੀਕਲੋਰੀਨੇਟਿਡ ਬਾਈਫਿਨਾਈਲ (PCB’s) ਆਦਿ।ਇਹ ਵਿਅਰਥ ਪਦਾਰਥ ਪਰਮਾਣੂ ਸ਼ਕਤੀ ਕੇਂਦਰਾਂ, ਕੀਟਨਾਸ਼ਕ, ਨਿਰਮਾਣ ਉਦਯੋਗਾਂ, ਰੱਖਿਆ ਅਨੁਸੰਧਾਨ ਪ੍ਰਯੋਗਸ਼ਾਲਾਵਾਂ, ਵਿਸ਼ਵ-ਵਿਦਿਆਲਿਆਂ ਦੀਆਂ ਪ੍ਰਯੋਗਸ਼ਾਲਾਵਾਂ, ਵੱਡੇ ਹਸਪਤਾਲ ਅਤੇ ਫ਼ੌਜ ਦੀਆਂ ਛਾਉਣੀਆਂ ਆਦਿ ਵਲੋਂ ਪੈਦਾ ਹੁੰਦੇ ਹਨ। ਇਨ੍ਹਾਂ ਪਦਾਰਥਾਂ ਦੇ ਅਨਉਚਿਤ ਕੰਟਰੋਲ ’ਤੇ ਪ੍ਰਕਿਰਿਆ ਕਾਰਨ ਅਨੇਕ ਦਰਦਨਾਕ ਦੁਰਘਟਨਾਵਾਂ ਹੋ ਚੁੱਕੀਆਂ ਹਨ।

26 ਅਪਰੈਲ, 1986 ਨੂੰ ਸੋਵੀਅਤ ਯੂਨੀਅਨ ਵਿਚ ਚੈਰਨੋਬਿਲ ਵਿਚ ਵਿਸਫੋਟ ਨਾਲ ਨਿਊਕਲੀਅਰ ਰਿਐਕਟਰ ਨਸ਼ਟ ਹੋਣ ਨਾਲ ਵੱਡੀ ਸੰਖਿਆ ਵਿਚ ਰੇਡੀਓਐਕਟਿਵ ਪਦਾਰਥ ਵਾਯੂਮੰਡਲ ਵਿਚ ਫੈਲ ਗਏ। ਭੋਪਾਲ ਵਿਚ ਕੀਟਨਾਸ਼ਕ ਉਦਯੋਗ ਭੰਡਾਰ ਟੈਂਕ ਵਿਚੋਂ ਮਿਥਾਈਲ ਆਈਸੋਸਾਇਆਨੇਟ (MC) ਲੀਕ ਕਰਨ ਨਾਲ 2300 ਤੋਂ ਵੱਧ ਲੋਕ ਮਾਰੇ ਗਏ। ਇਨ੍ਹਾਂ ਦੁਰਘਟਨਾਵਾਂ ਦਾ ਇਕ ਵੱਡਾ ਕਾਰਨ ਹੈ, ਖ਼ਤਰਨਾਕ ਪਦਾਰਥ। ਇਨ੍ਹਾਂ ਦਾ ਉੱਚਿਤ ਸੁਰੱਖਿਆ ਪ੍ਰਬੰਧਾਂ ਜਿਸ ਤਰ੍ਹਾਂ ਪੈਦਾ ਕਰਨ ਵਾਲੇ ਸਾਧਨਾਂ ਵਿਚ ਕਮੀ, ਰਸਾਇਣਿਕ ਪ੍ਰਤੀਕਿਰਿਆ ਤੇ ਅਪਕੇਂਦਰੀਕਰਣ ਆਦਿ ਦੁਆਰਾ ਪ੍ਰਬੰਧਨ ਕਰਨਾ ਚਾਹੀਦਾ ਹੈ।

PSEB 11th Class Environmental Education Solutions Chapter 8 ਪ੍ਰਦੂਸ਼ਣ ਅਤੇ ਰੋਗ

ਪ੍ਰਸ਼ਨ 4.
ਭਸਮੀਕਰਨ (Incineration) ਖਤਰਨਾਕ ਰਹਿੰਦ-ਖੂੰਹਦ ਦੇ ਬੰਧਨ ਵਿੱਚ ਕਿਵੇਂ ਸਹਾਇਤਾ ਕਰਦਾ ਹੈ ?
ਉੱਤਰ-
ਭਸਮੀਕਰਨ ਵਿਧੀ ਦੁਆਰਾ ਭੱਠੀ ਵਿਚ 1000°C ਤਾਪਮਾਨ ‘ਤੇ ਖ਼ਤਰਨਾਕ ਵਿਅਰਥ ਪਦਾਰਥਾਂ ਨੂੰ ਸੁਆਹ (ਭਸਮ ਵਿਚ ਤਬਦੀਲ ਕੀਤਾ ਜਾਂਦਾ ਹੈ। ਇਸ ਵਿਧੀ ਦੁਆਰਾ ਖ਼ਤਰਨਾਕ ਵਿਅਰਥ ਪਦਾਰਥ, ਹਾਨੀਰਹਿਤ ਗੈਸਾਂ ਵਿਚ ਬਦਲ ਸਕਦੇ ਹਨ ਤੇ ਵਿਅਰਥ ਪਦਾਰਥਾਂ ਨੂੰ ਸੰਭਾਲਣ ਵਿਚ ਜਗ੍ਹਾ ਵੀ ਘੱਟ ਲੱਗਦੀ ਹੈ। ਇਸ ਨਾਲ ਡੂੰਘੀਆਂ ਥਾਂਵਾਂ ਨੂੰ ਭਰਿਆ ਜਾ ਸਕਦਾ ਹੈ ਤੇ ਤਿਆਰ ਹੋਈ ਭਸਮ ਜਾਂ ਸੁਆਹ ਨਾਲ ਜ਼ਮੀਨ ਦਾ ਪੱਧਰ ਠੀਕ ਜਾਂ ਲੈਵਲਿੰਗ ਕੀਤੀ ਜਾਂਦੀ ਹੈ।

(ਸ) ਵੱਡੇ ਪੁੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵੱਖ-ਵੱਖ ਪ੍ਰਕਾਰ ਦੇ ਠੋਸ ਪ੍ਰਦੂਸ਼ਕਾਂ (Solid Pollutants) ਦੀ ਚਰਚਾ ਕਰੋ।
ਉੱਤਰ-
ਠੋਸ ਅਵਸਥਾ ਵਿਚ ਪੈਦਾ ਹੋਏ ਵਿਅਰਥ ਪਦਾਰਥ, ਠੋਸ ਪਦੁਸ਼ਕ ਕਹਾਉਂਦੇ ਹਨ। ਠੋਸ ਪਦੁਸ਼ਕ ਮੁੱਖ ਤੌਰ ‘ਤੇ ਪੰਜ ਪ੍ਰਕਾਰ ਦੇ ਹੁੰਦੇ ਹਨ –

  • ਉਦਯੋਗਿਕ ਠੋਸ ਵਿਅਰਥ
  • ਘਰੇਲੂ ਠੋਸ ਵਿਅਰਥ
  • ਖੇਤੀਬਾੜੀ ਵਿਅਰਥ ਪਦਾਰਥ
  • ਹਸਪਤਾਲਾਂ ਦੇ ਵਿਅਰਥ ਪਦਾਰਥ
  • ਖਨਨ ਕਿਰਿਆ ਦੁਆਰਾ ਉਤਪੰਨ ਵਿਅਰਥ ।

(i) ਉਦਯੋਗਿਕ ਠੋਸ ਵਿਅਰਥ (Industrial Solid wastes) – ਇਸ ਵਿਚ ਨਿਰਮਾਣ ਕਾਰਜਾਂ ਦੁਆਰਾ ਪਦਾਰਥਾਂ ਦਾ ਬਚਿਆ ਵਿਅਰਥ, ਪੈਕ ਕੀਤੇ ਜਾਣ ਵਾਲੇ ਸਮਾਨ ਦੀਆਂ ਲੱਕੜੀਆਂ, ਸੂਤੀ, ਊਨੀ ਤੇ ਨਾਈਲਨ ਦੀਆਂ ਰੱਸੀਆਂ ਅਤੇ ਕੀਟਨਾਸ਼ਕ, ਬੀਜ, ਕੋਲਾ ਤੇ ਲੱਕੜੀ ਦੇ ਬਾਲਣ ਤੋਂ ਬਾਅਦ ਬਚੀ ਹੋਈ ਸੁਆਹ ਤੇ ਹੋਰ ਜ਼ਹਿਰੀਲੇ ਰਸਾਇਣ, ਲੋਹੇ ਦਾ ਚੂਰਾ ਜਾਂ ਚੂਰਨ, ਬਚੀਆਂ ਹੋਈਆਂ ਧਾਤਾਂ ਦੇ ਟੁਕੜੇ ਆਦਿ ।

(ii) ਘਰੇਲੂ ਠੋਸ ਵਿਅਰਥ (Domestic Wastes)-ਘਰਾਂ ਦਾ ਬਚਿਆ ਹੋਇਆ ਵਿਅਰਥ ਸਮਾਨ, ਜਿਸ ਤਰ੍ਹਾਂ ਬਚਿਆ ਹੋਇਆ ਭੋਜਨ, ਬੇਕਾਰ ਕਾਗਜ਼, ਖਾਲੀ ਡੱਬੀਆਂ, ਧਾਤਾਂ ਦੇ ਟੁਕੜੇ, ਕੱਚ ਦੇ ਟੁੱਟੇ ਹੋਏ ਬਰਤਨ, ਖਾਲੀ ਪਲਾਸਟਿਕ ਦੇ ਕੈਨ, ਬੋਤਲਾਂ, ਪਲਾਸਟਿਕ ਦੇ ਟੁਕੜੇ, ਰਬੜ ਦੇ ਟੁਕੜੇ ਤੇ ਪੋਲੀਥੀਨ ਬੈਗ ਆਦਿ ਸ਼ਾਮਿਲ ਹਨ ।

(iii) ਖੇਤੀਬਾੜੀ ਵਿਅਰਥ ਪਦਾਰਥ (Agricultural Wastes)-ਖੇਤਾਂ ਦੇ ਬਚੇ ਵਿਅਰਥ ਪਦਾਰਥਾਂ ਨੂੰ ਖੇਤੀਬਾੜੀ ਵਿਅਰਥ ਪਦਾਰਥ ਕਹਿੰਦੇ ਹਨ, ਜਿਸ ਤਰ੍ਹਾਂ ਰੱਸੀਆਂ ਦੇ ਟੁਕੜੇ, ਫ਼ਸਲਾਂ ਦਾ ਵਿਅਰਥ, ਗੋਬਰ, ਕੀਟਨਾਸ਼ਕਾਂ ਦੇ ਖਾਲੀ ਡੱਬੇ, ਪਲਾਸਟਿਕ ਤੇ ਟੁੱਟੇ ਹੋਏ ਔਜ਼ਾਰਾਂ ਦੇ ਹਿੱਸੇ ਆਦਿ।

(iv) ਹਸਪਤਾਲਾਂ ਦਾ ਵਿਅਰਥ ਪਦਾਰਥ (Medical Wastesਇਸ ਵਿਚ ਖਾਲੀ ਗਲਾਸ, ਖ਼ਰਾਬ ਹੋ ਚੁੱਕੀਆਂ ਦਵਾਈਆਂ, ਬੇਕਾਰ ਪੱਟੀਆਂ, ਗੂੰ, ਸੁੱਟੀਆਂ ਗਈਆਂ ਸਰਿੰਜਾਂ, ਵਿਅਰਥ ਪਈਆਂ ਸ਼ੀਸ਼ੇ ਦੀਆਂ ਬੋਤਲਾਂ, ਗੁਲੂਕੋਜ਼ ਵਾਲੀਆਂ ਪਲਾਸਟਿਕ ਦੀਆਂ ਬੋਤਲਾਂ ਤੇ ਸੱਟੇ ਗਏ ਯੰਤਰ ਆਦਿ ਸ਼ਾਮਿਲ ਹੁੰਦੇ ਹਨ।

(v) ਸਲੇਟ ਦੇ ਪੱਥਰ ਦੀ ਖਨਨ ਪ੍ਰਕਿਰਿਆ ਦੁਆਰਾ ਪੈਦਾ ਹੋਏ ਵਿਅਰਥ ਪਦਾਰਥ (Wastes from Mining Activities or Quarying)- ਇਸ ਵਿਚ ਪਾਲੀ ਸਾਰੇ ਠੋਸ ਵਿਅਰਥ ਪਦਾਰਥ ਪੈਦਾ ਹੁੰਦੇ ਹਨ, ਜਿਸ ਤਰ੍ਹਾਂ ਧਾਤੁ ਵਾਲੀਆਂ ਚੱਟਾਨਾਂ ਦੀ ਮਿੱਟੀ, ਧਰਤੀ ਵਿਚੋਂ ਨਿਕਲਣ ਵਾਲੇ ਵਿਅਰਥ ਪਦਾਰਥ। ਇਨ੍ਹਾਂ ਸਾਰੇ ਠੋਸ ਪ੍ਰਦੂਸ਼ਕਾਂ ਨਾਲ ਵਾਤਾਵਰਣ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ। ਇਨ੍ਹਾਂ ਵਿਅਰਥ ਪਦਾਰਥਾਂ ਨਾਲ ਗੰਦਗੀ ਫੈਲਦੀ ਹੈ, ਜਿਸ ਨਾਲ ਕਈ ਛੂਤ ਅਤੇ ਅਛੂਤ ਦੇ ਰੋਗ ਹੋਣ ਦੀ ਸੰਭਾਵਨਾ ਵੱਧਦੀ ਹੈ। ਇਸ ਲਈ ਇਨ੍ਹਾਂ ਵਿਅਰਥ ਪਦਾਰਥਾਂ ਦਾ ਪ੍ਰਬੰਧ ਕੀਤਾ ਜਾਣਾ ਬਹੁਤ ਜ਼ਰੂਰੀ ਹੈ।

ਪ੍ਰਸ਼ਨ 2.
ਹਵਾ ਪ੍ਰਦੂਸ਼ਣ (Air Pollution) ਤੋਂ ਹੋਣ ਵਾਲੇ ਰੋਗਾਂ ਤੇ ਸਿਹਤ ਸੰਬੰਧੀ ਵਿਗਾੜਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਹਵਾ ਪ੍ਰਦੂਸ਼ਣ (Air Pollution) ਦਾ ਪ੍ਰਭਾਵ ਮਨੁੱਖੀ ਸਿਹਤ ਲਈ ਅਤਿਅੰਤ ਹਾਨੀਕਾਰਕ ਹੈ। ਇਸ ਨਾਲ ਅਨੇਕ ਤਰ੍ਹਾਂ ਦੀਆਂ ਬਿਮਾਰੀਆਂ ਤੇ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਹਵਾ ਪ੍ਰਦੂਸ਼ਣ ਕਾਰਨ ਹਰ ਸਾਲ ਲਗਪਗ 3 ਮਿਲੀਅਨ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਸਦੇ ਦੁਰਪ੍ਰਭਾਵਾਂ ਨਾਲ ਹੋਣ ਵਾਲੀਆਂਬਿਮਾਰੀਆਂ ਵਿਚ ਸਾਹ ਨਲੀ ਸੰਬੰਧੀ ਏਪੀਸੀਮਿਆ, ਫੇਫੜਿਆਂ ਦਾ ਕੈਂਸਰ, ਐਸਬੈਸਟੋਸਿਸ, ਸਿਲੀਕੋਸਿਸ, ਸਿਰ ਚਕਰਾਉਣਾ, ਸਿਰ ਦਰਦ, ਅੱਖਾਂ ਵਿਚ ਜਲਣ, ਗਲੇ ਵਿਚ ਦਰਦ, ਸਾਹ ਲੈਣ ਵਿਚ ਪਰੇਸ਼ਾਨੀ ਆਦਿ ਸ਼ਾਮਿਲ ਹਨ।

ਸਾਹ ਨਲੀ ਸੰਬੰਧੀ ਰੋਗ ਹਵਾ ਪ੍ਰਦੂਸ਼ਕਾਂ ਜਿਸ ਤਰ੍ਹਾਂ ਓਜ਼ੋਨ, ਸਲਫਰ ਡਾਈਆਕਸਾਈਡ, ਨਾਈਟ੍ਰੋਜਨ ਡਾਈਆਕਸਾਈਡ ਅਤੇ ਮਿੱਟੀ ਘੱਟੇ ਦੇ ਸੰਪਰਕ ਵਿਚ ਰਹਿਣ ਨਾਲ ਹੁੰਦਾ ਹੈ। ਬਲਗਮ, ਹਵਾ ਮਾਰਗ ਨੂੰ ਰੋਕ ਦਿੰਦੀ ਹੈ, ਜਿਸ ਨਾਲ ਸਾਹ ਲੈਣ ਵਿਚ ਪਰੇਸ਼ਾਨੀ ਹੁੰਦੀ ਹੈ। ਲੰਬੇ ਸਮੇਂ ਤਕ ਖੰਘ ਲੱਗਣ ਨਾਲ ਸਾਹ ਪ੍ਰਣਾਲੀ ਨਾਲ ਸੰਬੰਧਿਤ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ।

ਏਫ਼ੀਸੀਮਿਆ ਦੇ ਮਰੀਜ਼ਾਂ ਵਿਚ ਫੇਫੜਿਆਂ ਦੇ ਫੈਲਣ ਅਤੇ ਸੁੰਘੜਨ ਦੀ ਸ਼ਕਤੀ ਘੱਟ ਹੋ ਜਾਂਦੀ ਹੈ। ਇਹ ਫੇਫੜਿਆਂ ਵਿਚ ਗੈਸਾਂ ਦੇ ਆਦਾਨ-ਪ੍ਰਦਾਨ ਲਈ ਸਾਹ ਨਲੀ ਦੀ ਸਤ੍ਹਾ ਨੂੰ ਘੱਟ ਕਰ ਦਿੰਦੀ ਹੈ ਅਤੇ ਮਰੀਜ਼ ਸਾਹ ਘੁਟਣ ਅਤੇ ਦਿਲ ਦੀ ਗਤੀ ਰੁਕਣ ਨਾਲ ਮਰ ਵੀ ਸਕਦਾ ਹੈ। ਕਈ ਪ੍ਰਦੂਸ਼ਕ ਵਿਸ਼ੇਸ਼ ਕਰਕੇ ਐਸਬੈਸਟਾਸ, ਬੈਰਿਲੀਅਮ, ਕ੍ਰੋਮੀਅਮ, ਆਰਸੈਨਿਕ ਤੇ ਨਿੱਕਲ ਸਾਹ ਨਲੀ ਦੀ ਤਿੱਲੀ ਦੇ ਅਸਮਾਨ ਵਿਕਾਸ ਨੂੰ ਪ੍ਰੋਤਸਾਹਿਤ ਕਰਦੇ ਹਨ ਜਿਸ ਨਾਲ ਫੇਫੜਿਆਂ ਦਾ ਕੈਂਸਰ ਹੋ ਸਕਦਾ ਹੈ।

ਐਸਬੈਸਟਾਸ ਦੀ ਧੂੜ (Asbestos Fibres) ਅਤੇ ਕੁਆਰਟਜ਼ ਕਣਾਂ ਨਾਲ ਐਸਬੈਸਟੋਸਿਸ ਹੋ ਜਾਂਦਾ ਹੈ। ਇਸ ਪ੍ਰਕਾਰ ਸਿਲੀਕਾਨ ਦੇ ਕਣਾਂ ਨਾਲਸਿਲੀਕੋਸਿਸ ਰੋਗ ਹੁੰਦਾ ਹੈ। ਸਿਲੀਕੋਸਿਸ ਤੇ ਐਸਬੈਸਟੋਸਿਸ ਪੀੜਤ ਲੋਕ ਜ਼ਿਆਦਾ ਖੰਘ ਤੇ ਸਾਹ ਦੀ ਕਮੀ ਨਾਲ ਸਿਤ ਰਹਿੰਦੇ ਹਨ। ਧੂੰਆਂ, ਗੈਸ, ਧੁੰਦ ਆਦਿ ਨਾਲ ਸਾਹ ਸੰਬੰਧੀ ਸਮੱਸਿਆਵਾਂ ਜਿਸ ਤਰ੍ਹਾਂ ਅਸਥਮਾ ਤੇ ਐਲਰਜ਼ੀ ਹੋ ਜਾਂਦੀ ਹੈ। ਹਵਾ ਪ੍ਰਦੂਸ਼ਣ ਮੁੱਖ ਤੌਰ ‘ਤੇ ਸਾਹ ਨਲੀ ਵਿਚ ਗਲਾ, ਫੇਫੜੇ ਆਦਿ ਦੇ ਰੋਗਾਂ ਅਤੇ ਸਮੱਸਿਆਵਾਂ ਨੂੰ ਜਨਮ ਦਿੰਦਾ ਹੈ ।

ਪ੍ਰਸ਼ਨ 3.
ਪ੍ਰਦੂਸ਼ਿਤ ਪਾਣੀ (Polluted Water) ਕਾਰਨ ਮਨੁੱਖੀ ਸਿਹਤ ਉੱਪਰ ਪੈਣ ਵਾਲੇ ਮਾੜੇ ਪ੍ਰਭਾਵਾਂ ਦਾ ਵਰਣਨ ਕਰੋ।
ਉੱਤਰ-
ਪਾਣੀ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਵਿਚੋਂ ਇਕ ਹੈ | ਪਾਣੀ ਤੋਂ ਬਿਨਾਂ ਜੀਵਨ ਅਸੰਭਵ ਹੈ | ਪਰ ਪਾਣੀ ਦੇ ਪ੍ਰਦੂਸ਼ਣ ਨੇ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਉਤਪੰਨ ਕਰ ਦਿੱਤੀਆਂ ਹਨ | ਪ੍ਰਦੂਸ਼ਿਤ ਪਾਣੀ ਕਈ ਪ੍ਰਕਾਰ ਦੇ ਬੈਕਟੀਰੀਆ (ਜੀਵਾਣੂਆਂ, ਰੋਗਾਣੂਆਂ (Virus), ਪ੍ਰੋਟੋਜ਼ੋਆ ਅਤੇ ਕਿਰਮਾਂ (Worms) ਆਦਿ ਨਿਵਾਸ ਦਾ ਸਥਾਨ ਬਣ ਗਏ ਹਨ |

ਘਰਾਂ ਤੋਂ ਨਿਕਲਣ ਵਾਲਾ ਜਲ-ਮਲ (Sewage) ਅਤੇ ਉਦਯੋਗਾਂ ਤੋਂ ਨਿਕਲਣ ਵਾਲੇ ਵਹਿਣ ਆਦਿ ਪਾਣੀ ਦੇ ਪ੍ਰਦੂਸ਼ਣ ਦੇ ਮੁੱਖ ਸ੍ਰੋਤ ਹਨ । ਪ੍ਰਦੂਸ਼ਿਤ ਪਾਣੀ ਦੀ ਵਰਤੋਂ ਕਰਨ ਨਾਲ ਲੱਗਣ ਵਾਲੇ ਕੁੱਝ ਰੋਗਾਂ ਦਾ ਸੰਖੇਪ ਵੇਰਵਾ ਅੱਗੇ ਦਿੱਤਾ ਗਿਆ ਹੈ
PSEB 11th Class Environmental Education Solutions Chapter 8 ਪ੍ਰਦੂਸ਼ਣ ਅਤੇ ਰੋਗ 1
ਮਨੁੱਖੀ ਸਰੀਰ ਅੰਦਰ ਕੈਡਮੀਅਮ (Cadmium) ਦੀ ਮੌਜੂਦਗੀ ਦੇ ਕਾਰਨ ਇਕਾਈਇਤਾਈ (Itai-Itai) ਰੋਗ ਲੱਗ ਜਾਂਦਾ ਹੈ ਅਤੇ ਇਸ ਰੋਗ ਦੇ ਕਾਰਨ ਹੱਡੀਆਂ ਅਤੇ ਜੋੜਾਂ ਵਿਚ ਦਰਦ ਪੈਂਦਾ ਹੋ ਜਾਂਦੀ ਹੈ । ਮਨੁੱਖੀ ਸਰੀਰ ਅੰਦਰ ਪਾਰਾ (Mercury) ਦੀ ਹੋਂਦ ਦੇ ਕਾਰਨ ਜਿਹੜੀ ਬੀਮਾਰੀ ਲਗਦੀ ਹੈ ਉਸ ਨੂੰ ਮਿਨੀਮਾਣਾ (Minimata) ਆਖਦੇ ਹਨ । ਇਸ ਦਾ ਕਾਰਨ ਮਰਕਰੀ ਨਾਲ ਪ੍ਰਦੂਸ਼ਿਤ ਹੋਈਆਂ ਮੱਛੀਆਂ ਦਾ ਸੇਵਨ ਹੈ । ਪੀਣ ਵਾਲੇ ਪਾਣੀ ਵਿਚ ਫਲੋਰਾਈਡਜ਼ ਦੀ ਮੌਜੂਦਗੀ ਦੇ ਕਾਰਨ ਮਨੁੱਖੀ ਦੰਦਾਂ ਵਿਚ ਨੁਕਸ ਪੈਦਾ ਹੋ ਜਾਂਦੇ ਹਨ, ਦੰਦ ਕਰੂਪ ਹੋ ਜਾਂਦੇ ਹਨ, ਹੱਡੀਆਂ ਅਤੇ ਜੋੜ ਪੀਡੇ ਹੋ ਜਾਂਦੇ ਹਨ ।’ ਪ੍ਰਦੂਸ਼ਿਤ ਪਾਣੀਆਂ ਦਾ ਸੇਵਨ ਕਰਨ ਨਾਲ ਹਰ ਸਾਲ ਮਰਨ ਵਾਲਿਆਂ ਦੀ ਸੰਖਿਆ 5 ਮਿਲੀਅਨ ਤੋਂ ਵੱਧ ਹੈ ।

ਪ੍ਰਸ਼ਨ 4.
ਖ਼ਤਰਨਾਕ ਰਹਿੰਦ-ਖੂੰਹਦ (Hazardous Waste) ਦੇ ਪ੍ਰਬੰਧਨ ਲਈ ਵਰਤੇ ਜਾਂਦੇ ਵੱਖ-ਵੱਖ ਢੰਗਾਂ ਦੀ ਚਰਚਾ ਕਰੋ।
ਉੱਤਰ-
ਖ਼ਤਰਨਾਕ ਰਹਿੰਦ-ਖੂੰਹਦ ਤੋਂ ਭਾਵ ਹੈ, ਉਹ ਵਿਅਰਥ ਪਦਾਰਥ, ਜੋ ਮਨੁੱਖੀ ਸਿਹਤ ਅਤੇ ਵਾਤਾਵਰਣ ਲਈ ਘਾਤਕ ਸਿੱਧ ਹੋ ਸਕਦੇ ਹਨ। ਇਨ੍ਹਾਂ ਦਾ ਉੱਚਿਤ ਪ੍ਰਬੰਧਨ ਕਰਨਾ ਬਹੁਤ ਹੀ ਮਹੱਤਵਪੂਰਨ ਹੈ। ਇਨ੍ਹਾਂ ਪਦਾਰਥਾਂ ਵਿਚ ਨਰਵ ਗੈਸ, ਡਾਈਆਕਸਿਨ, ਭਾਰੀ ਧਾਤਾਂ, ਕਾਰਬਨਿਕ ਪਦਾਰਥ, ਘੁਲਣਸ਼ੀਲ ਪਾਲੀਕਲੋਰੀਨੇਟਿਡ ਬਾਈਫਿਨਾਈਲ, ਕੀਟਨਾਸ਼ਕ ਅਤੇ ਰੇਡੀਓ ਐਕਟਿਵ ਪਦਾਰਥ ਸ਼ਾਮਲ ਹਨ।

ਖ਼ਤਰਨਾਕ ਵਿਅਰਥ ਪਦਾਰਥਾਂ ਦਾ ਪ੍ਰਬੰਧ ਇਸ ਪ੍ਰਕਾਰ ਕੀਤਾ ਜਾ ਸਕਦਾ ਹੈ –

  1. ਵਰਤੋਂ ਦੀ ਮਾਤਰਾ ਵਿਚ ਕਮੀ (Reduction in Quantity Used)-ਖ਼ਤਰਨਾਕ ਵਿਅਰਥ ਪਦਾਰਥ ਪੈਦਾ ਕਰਨ ਵਾਲੇ ਸਾਧਨਾਂ ਦੀ ਵਰਤੋਂ ਵਿਚ ਕਮੀ ਨਾਲ ਇਸਨੂੰ ਘੱਟ ਕੀਤਾ ਜਾ ਸਕਦਾ ਹੈ ।
  2. ਪੁਨਰ ਚੱਕਰਣ ਦੁਆਰਾ ਪੁਨਰ ਰਚਨਾ (Reformation by Recycling)- ਪੁਨਰ-ਚੱਕਰਣ ਤੋਂ ਭਾਵ ਹੈ, ਇਕ ਵਾਰ ਉਪਯੋਗ ਕੀਤੀ ਜਾ ਚੁੱਕੀ ਵਸਤੂ ਨੂੰ ਦੁਬਾਰਾ ਵਰਤਣ ਦੇ ਯੋਗ ਬਣਾਉਣਾ। ਜਿਸ ਤਰ੍ਹਾਂ ਪਲਾਸਟਿਕ ਦੀਆਂ ਵਸਤੂਆਂ ਨੂੰ ਫ਼ੈਕਟਰੀਆਂ ਵਿਚ ਪਿਘਲਾ ਕੇ ਪੁਨਰ ਰਚਨਾ ਕਰਕੇ ਨਵੀਆਂ-ਨਵੀਆਂ ਸ਼ਕਲਾਂ ਤੇ ਸਾਂਚਿਆਂ ਵਿਚ ਢਾਲ ਕੇ ਉਪਯੋਗ ਵਿਚ ਲਿਆਂਦਾ ਜਾਂਦਾ ਹੈ।
  3. ਕੱਚੇ ਮਾਲ ਦੇ ਰੂਪ ਵਿਚ ਪੁਨਰ ਪ੍ਰਯੋਗ ਕਰਨਾ (Reuse in the form of raw material by other Industries)-ਇਕ ਉਦਯੋਗ ਦੇ ਖ਼ਤਰਨਾਕ ਵਿਅਰਥ ਪਦਾਰਥਾਂ ਨੂੰ ਹੋਰ ਉਦਯੋਗਾਂ ਦੁਆਰਾ ਕੱਚੇ ਮਾਲ ਦੇ ਰੂਪ ਵਿਚ ਪ੍ਰਯੋਗ ਵਿਚ ਲਿਆਉਣ ਨਾਲ ਇਨ੍ਹਾਂ ਵਿਅਰਥ ਪਦਾਰਥਾਂ ਦੇ ਬੁਰੇ ਪ੍ਰਭਾਵਾਂ ਤੋਂ ਬਚਿਆ ਜਾ ਸਕਦਾ ਹੈ।
  4. ਭੌਤਿਕ ਉਪਾਅ (Physical Treatment)-ਖ਼ਤਰਨਾਕ ਵਿਅਰਥ ਪਦਾਰਥਾਂ ਦੇ ਭੌਤਿਕ ਉਪਾਅ ਦੁਆਰਾ ਵੀ ਇਸਦੇ ਬੁਰੇ ਪ੍ਰਭਾਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸਦੇ ਭੌਤਿਕ ਉਪਾਅ ਜਿਸ ਤਰ੍ਹਾਂ ਤਲਛੱਟ ਵਿਚ ਜਮਾਂ ਕਰਨਾ, ਛਾਣਨਾ, ਪ੍ਰਵਾਹਿਤ ਕਰਨਾ, ਵਾਸ਼ਪੀਕਰਨ ਤੇ ਅਪਕੇਂਦਰੀਕਰਨ ਆਦਿ ਮੁੱਖ ਹਨ।
  5. ਰਸਾਇਣਿਕ ਉਪਾਅ (Chemical Treatment)-ਇਸ ਵਿਚ ਰਸਾਇਣਿਕ ਪ੍ਰਕਿਰਿਆਵਾਂ ਜਿਸ ਤਰ੍ਹਾਂ ਤੇਜ਼ਾਬੀ ਅਤੇ ਖਾਰੀ ਵਿਅਰਥ ਪਦਾਰਥਾਂ ਦਾ ਸ਼ਿਬਲੀਕਰਨ, ਰਸਾਇਣਿਕ ਪ੍ਰਤੀਕਿਰਿਆ ਦੁਆਰਾ ਅਵਖੇਪਣ, ਕਿਰਿਆਸ਼ੀਲ ਕਾਰਬਨ ਦੁਆਰਾ ਅਵਸ਼ੋਸ਼ਣ ਅਤੇ ਆਇਨ ਪ੍ਰਦਾਨ ਕਿਰਿਆ ਵਿਚ ਆਇਨਾਂ ਨੂੰ ਹਟਾਉਣਾ ਆਦਿ ਮੁੱਖ ਹਨ।
  6. ਜੈਵਿਕ ਉਪਾਅ (Biological Treatment-ਇਸ ਵਿਚ ਸੂਖ਼ਮ ਜੀਵਾਂ ਦਾ ਉਪਯੋਗ ਕਰਕੇ ਖ਼ਤਰਨਾਕ ਵਿਅਰਥ ਪਦਾਰਥਾਂ ਨੂੰ ਅਪਘਟਿਤ ਕਰਕੇ ਉਨ੍ਹਾਂ ਨੂੰ ਘੱਟ ਹਾਨੀਕਾਰਕ ਬਣਾਇਆ ਜਾ ਸਕਦਾ ਹੈ। ਇਨ੍ਹਾਂ ਨੂੰ ਜ਼ਹਿਰੀਲਾ ਬਣਾਉਣ ਤੋਂ ਰੋਕਣ ਲਈ ਮੋਮ ਜਾਂ ਚਿਕਣੀ ਵਸਤੂ ਲਗਾ ਕੇ ਰੱਖਣਾ ਚਾਹੀਦਾ ਹੈ।
  7. ਭਸਮੀਕਰਨ (Incineration)-ਇਸ ਵਿਚ ਵਿਅਰਥ ਪਦਾਰਥਾਂ ਨੂੰ ਮੋਮ ਲਗਾ ਕੇ ਕੰਟਰੋਲ ਹਾਲਤਾਂ ਵਿਚ ਉੱਚ ਤਾਪਮਾਨ ਤੇ ਭੱਠੀ ਵਿਚ ਜਲਾ ਕੇ ਗੈਸਾਂ ਵਿਚ ਬਦਲ ਦਿੱਤਾ ਜਾਂਦਾ ਹੈ।” ਭਸਮੀਕਰਨ ਲਈ 1000°C ਤੋਂ ਜ਼ਿਆਦਾ ਤਾਪਮਾਨ ਤੇ ਵਿਅਰਥ ਪਦਾਰਥਾਂ ਨੂੰ ਹਾਨੀ ਰਹਿਤ ਗੈਸਾਂ ਵਿਚ ਬਦਲਣ ਲਈ ਪਲਾਜ਼ਮਾ ਟਾਰਚ ਦਾ ਪ੍ਰਯੋਗ ਕੀਤਾ ਜਾਂਦਾ ਹੈ। ਭਸਮੀਕਰਨ ਦੀ ਵਿਧੀ ਜਿੱਥੇ ਜ਼ਿਆਦਾ ਸਹਾਇਕ ਹੈ, ਉੱਥੇ ਜ਼ਿਆਦਾ ਖ਼ਰਚੀਲੀ ਵੀ ਹੈ।
  8. ਲੈਂਡਫਿਲ ਵਿਚ ਵਿਅਰਥ ਪਦਾਰਥਾਂ ਨੂੰ ਦਬਾਉਣਾ (Landhill Construction) – ਲੈਂਡਫਿਲ ਖ਼ਾਸ ਤੌਰ ‘ਤੇ ਤਿਆਰ ਕੀਤੇ ਗਏ ਖੱਡੇ ਹੁੰਦੇ ਹਨ, ਜਿਨ੍ਹਾਂ ਵਿਚ ਲੰਬੇ ਸਮੇਂ ਲਈ ਖ਼ਤਰਨਾਕ ਵਿਅਰਥ ਠੋਸ ਪਦਾਰਥਾਂ ਨੂੰ ਇਕੱਠੇ ਕਰਕੇ ਰੱਖਿਆ ਜਾਂਦਾ ਹੈ।

PSEB 11th Class Environmental Education Solutions Chapter 8 ਪ੍ਰਦੂਸ਼ਣ ਅਤੇ ਰੋਗ

ਇਸਦੇ ਨਿਰਮਾਣ ਲਈ ਜਗ੍ਹਾ ਦੀ ਸਾਵਧਾਨੀ ਨਾਲ ਚੋਣ ਕੀਤੀ ਜਾਂਦੀ ਹੈ। ਲੈਂਡਫਿਲ ਦੀ ਸਤ੍ਹਾ ‘ਤੇ ਚਿਕਣੀ ਮਿੱਟੀ ਅਤੇ ਪਲਾਸਟਿਕ ਵਿਛਾਈ ਹੁੰਦੀ ਹੈ ਤਾਂ ਕਿ ਇਸ ਨਾਲ ਵਿਅਰਥ ਪਦਾਰਥਾਂ ਦਾ ਰਿਸਾਅ ਭੂਮੀਗਤ ਪਾਣੀ ਨੂੰ ਪ੍ਰਦੂਸ਼ਿਤ ਨਾ ਕਰ ਸਕੇ। ਖ਼ਤਰਨਾਕੇ ਵਿਅਰਥ ਪਦਾਰਥਾਂ ਨੂੰ ਸੀਲਬੰਦ ਡੱਬਿਆਂ ਵਿਚ ਭਰ ਕੇ ਲੈਂਡਫਿਲ ਵਿਚ ਰੱਖ ਕੇ ਮਿੱਟੀ ਨਾਲ ਢੱਕ ਦਿੱਤਾ ਜਾਂਦਾ ਹੈ। ਇਸ ਗੱਲ ਦਾ ਨਿਸ਼ਚਿਤ ਰੂਪ ਵਿਚ ਖਿਆਲ ਰੱਖਿਆ ਜਾਵੇ ਕਿ ਖ਼ਤਰਨਾਕ ਨਿਊਕਲੀਅਰ ਰੇਡੀਓ ਐਕਟਿਵ ਵਿਅਰਥ ਪਦਾਰਥਾਂ ਨੂੰ ਚੱਟਾਨਾਂ ਦੇ ਕਾਫ਼ੀ ਹੇਠਾਂ ਦੱਬਿਆ ਜਾਵੇ।

PSEB 12th Class Environmental Education Solutions Chapter 18 ਵਾਤਾਵਰਣੀ ਕਿਰਿਆ (ਭਾਗ-5)

Punjab State Board PSEB 12th Class Environmental Education Book Solutions Chapter 18 ਵਾਤਾਵਰਣੀ ਕਿਰਿਆ (ਭਾਗ-5) Textbook Exercise Questions and Answers.

PSEB Solutions for Class 12 Environmental Education Chapter 18 ਵਾਤਾਵਰਣੀ ਕਿਰਿਆ (ਭਾਗ-5)

Environmental Education Guide for Class 12 PSEB ਵਾਤਾਵਰਣੀ ਕਿਰਿਆ (ਭਾਗ-5) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਠੋਸ ਵਿਅਰਥ ਤੋਂ ਕੀ ਭਾਵ ਹੈ ?
ਉੱਤਰ-
ਜਿਹੜੇ ਵਿਅਰਥ ਪਦਾਰਥ ਨਾਂ ਤਾਂ ਗੈਸੀ (Gaseous) ਹੀ ਹੋਣ ਅਤੇ ਨਾ ਹੀ ਤਰਲ ਹੀ ਹੋਣ, ਅਜਿਹੇ ਵਿਅਰਥ ਪਦਾਰਥਾਂ ਨੂੰ ਠੋਸ ਵਿਅਰਥ ਪਦਾਰਥ) ਆਖਦੇ ਹਨ । ਜਿਵੇਂ ਕਿ ਟੁੱਟੀਆਂ ਹੋਈਆਂ ਬੋਤਲਾਂ, ਪਲਾਸਟਿਕ ਦੀ ਟੁੱਟ-ਭੱਜ ਆਦਿ ।

ਪ੍ਰਸ਼ਨ 2.
ਪਿੰਡਾਂ ਵਿੱਚ ਸਬਜ਼ੀਆਂ ਦੇ ਛਿਲਕਿਆਂ ਨੂੰ ਕਿਵੇਂ ਇਸਤੇਮਾਲ ਕੀਤਾ ਜਾ ਸਕਦਾ ਹੈ ?
ਉੱਤਰ-
ਪਿੰਡਾਂ ਵਿੱਚ ਸਬਜ਼ੀਆਂ ਦੇ ਛਿਲਕਿਆਂ ਨੂੰ ਵਿਅਰਥ ਸਮਝ ਕੇ ਸੁੱਟ ਦਿੱਤਾ ਜਾਂਦਾ ਹੈ, ਪਰ ਇਹ ਛਿਲਕੇ ਪੌਸ਼ਟਿਕ ਪਦਾਰਥਾਂ ਦੀ ਭਰਭੂਰ ਹੋਂਦ ਕਾਰਨ ਕਾਫੀ ਗੁਣਕਾਰੀ ਹਨ । ਇਨ੍ਹਾਂ ਨੂੰ ਪਸ਼ੂਆਂ ਦੇ ਚਾਰੇ ਵਜੋਂ ਇਸਤੇਮਾਲ ਕੀਤਾ ਜਾ ਸਕਦਾ ਹੈ ਜਾਂ ਸਬਜ਼ੀਆਂ ਦੇ ਛਿਲਕਿਆਂ ਤੋਂ ਕੰਪੋਸਟ ਖਾਦ (ਬਨਸਪਤੀ ਖਾਦ) ਤਿਆਰ ਕਰਕੇ ਇਸ ਦੀ ਵਰਤੋਂ ਘਰੇਲੂ ਬਗੀਚੀਆਂ ਵਿੱਚ ਖਾਦ ਵਜੋਂ ਕੀਤੀ ਜਾ ਸਕਦੀ ਹੈ ।

PSEB 12th Class Environmental Education Solutions Chapter 18 ਵਾਤਾਵਰਣੀ ਕਿਰਿਆ (ਭਾਗ-5)

ਪ੍ਰਸ਼ਨ 3.
ਗੁੱਦੜ ਖਿਡੌਣੇ ਬਣਾਉਣ ਸਮੇਂ ਇਨ੍ਹਾਂ ਵਿੱਚ ਕੀ ਭਰਿਆ ਜਾ ਸਕਦਾ ਹੈ ?
ਉੱਤਰ-
ਗੁੱਦੜ ਖਿਡੌਣੇ ਬਣਾਉਣ ਦੇ ਸਮੇਂ ਪੁਰਾਣੇ ਕੱਪੜੇ, ਪਾਲੀਥੀਨ ਦੀਆਂ ਥੈਲੀਆਂ, ਵਰਤੀ ਹੋਈ ਸਾਫ਼ ਰੂੰ ਦੀ ਵਰਤੋਂ ਕੀਤੀ ਜਾਂਦੀ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਪੁਨਰ ਚੱਕਰ (Recycle) ਅਤੇ ਮੁੜ ਵਰਤੋਂ (Reuse) ਵਿਚ ਦੋ ਅੰਤਰ ਲਿਖੋ ।
ਉੱਤਰ-
ਪੁਰ ਚੱਕਰ ਅਤੇ ਮੁੜ ਵਰਤੋਂ ਵਿਚ ਅੰਤਰ-

ਪੁਨਰ ਚੱਕਰ ਮੁੜ ਵਰਤੋਂ
1. ਪੁਨਰ ਚੱਕਰ ਦੁਆਰਾ ਪੁਰਾਣੀਆਂ ਵਸਤਾਂ ਨੂੰ ਬਿਲਕੁਲ ਨਵੀਆਂ ਚੀਜ਼ਾਂ ਵਿਚ ਬਦਲਿਆ ਜਾਂਦਾ ਹੈ । 1. ਪੁਰਾਣੀਆਂ ਚੀਜ਼ਾਂ ਨੂੰ ਠੀਕ-ਠਾਕ ਕਰਕੇ ਵਰਤੋਂ ਦੇ ਯੋਗ ਬਣਾ ਦਿੱਤਾ ਜਾਂਦਾ ਹੈ ।
2. ਪੁਨਰ ਚੱਕਰਣ ਦੁਆਰਾ ਤਿਆਰ ਕੀਤੀਆਂ ਗਈਆਂ ਚੀਜ਼ਾਂ, ਪੁਰਾਣੀਆਂ ਨਾਲੋਂ ਪੂਰਨ ਤੌਰ ਤੇ ਭਿੰਨ ਹੁੰਦੀਆਂ ਹਨ । 2. ਪੁਰਾਣੀਆਂ ਚੀਜ਼ਾਂ ਦਾ ਅਤੇ ਇਨ੍ਹਾਂ ਤੋਂ ਮੁੜ ਵਰਤੋਂ ਲਈ ਤਿਆਰ ਕੀਤੀਆਂ ਗਈਆਂ ਚੀਜ਼ਾਂ ਵਿਚ ਕੋਈ ਵਿਸ਼ੇਸ਼ ਫ਼ਰਕ ਨਹੀਂ ਹੁੰਦਾ ।

ਪ੍ਰਸ਼ਨ 2.
ਘੱਟ ਕਰਨ (Reduce) ਤੋਂ ਤੁਹਾਡਾ ਕੀ ਭਾਵ ਹੈ ? ਬੱਚੇ ਵਿਅਰਥ ਪਦਾਰਥ ਨੂੰ ਘਟਾਉਣ ਵਿਚ ਕਿਵੇਂ ਮਦਦ ਕਰ ਸਕਦੇ ਹਨ ?
ਉੱਤਰ-
ਘਟਾਓ ਜਾਂ ਘੱਟ ਕਰਨ ਦਾ ਅਰਥ ਹੈ, ਕਿਸੇ ਸਾਧਨ ਦੀ ਵਰਤੋਂ ਕਰਨ ਵਿਚ ਕਮੀ ਕਰਨਾ । ਇਹ ਅਨੁਮਾਨ ਲਗਾਇਆ ਗਿਆ ਹੈ ਕਿ ਇਕ ਮਨੁੱਖ ਹਰ ਰੋਜ਼ ਲਗਪਗ 500 ਗ੍ਰਾਮ ਠੋਸ ਵਿਅਰਥ ਪਦਾਰਥ ਪੈਦਾ ਕਰਦਾ ਹੈ । ਠੋਸ ਵਿਅਰਥ ਪਦਾਰਥ ਦੀ ਉਤਪੱਤੀ ਨੂੰ ਵੱਧ ਤੋਂ ਵੱਧ ਸੀਮਾ ਤਕ ਘਟਾਉਣਾ ਚਾਹੀਦਾ ਹੈ ।

ਬੱਚੇ ਹੇਠ ਲਿਖੇ ਢੰਗ ਨਾਲ ਮਦਦ ਕਰ ਸਕਦੇ ਹਾਂ-

  1. ਕਾਗਜ਼ ਦੇ ਦੋਵੇਂ ਪਾਸਿਆਂ ਉੱਤੇ ਲਿਖ ਕੇ । ਅਜਿਹਾ ਕਰਨ ਨਾਲ ਕਾਗਜ਼ ਦੀ ਵਰਤੋਂ ਨੂੰ 50% ਤਕ ਰੋਕਿਆ ਜਾ ਸਕਦਾ ਹੈ ।
  2. ਵਰਤੋ ਅਤੇ ਸੁੱਟੋ ਵਰਗੇ ਪਦਾਰਥ, ਜਿਵੇਂ ਕਿ ਲਿਖਣ ਵਾਲੇ ਪੈਂ, ਕਾਗਜ਼ ਦੀਆਂ ਬਣੀਆਂ ਹੋਈਆਂ ਪਲੇਟਾਂ ਅਤੇ ਕੱਪ ਅਤੇ ਕਾਗਜ਼ ਦੇ ਬਣੇ ਰੁਮਾਲ (Paper napkins) ਦੀ ਵਰਤੋਂ ਨਾ ਕਰਕੇ ।
  3. ਕਾਗਜ਼ ਦੀ ਬਜਾਏ ਲਿਖਣ ਅਤੇ ਸਿੱਖਣ ਲਈ ਸਲੇਟਾਂ ਦੀ ਵਰਤੋਂ ਕਰੋ ।
  4. ਆਪਣੀਆਂ ਕਿਤਾਬਾਂ ਨੂੰ ਸਾਫ਼-ਸੁਥਰਾ ਰੱਖੋ ਤਾਂ ਜੋ ਇਨ੍ਹਾਂ ਦੀ ਵਰਤੋਂ ਦੁਸਰੇ ਬੱਚੇ ਕਰ ਸਕਣ ।
  5. ਅਜਿਹੇ ਪੈਂਨਾਂ ਦੀ ਵਰਤੋਂ ਕੀਤੀ ਜਾਵੇ ਜਿਨ੍ਹਾਂ ਨੂੰ (Refill) ਮੁੜ ਭਰਨ ਦੇ ਬਾਅਦ ਵੀ ਵਰਤਿਆ ਜਾ ਸਕੇ ।
  6. ਕਾਗਜ਼ ਦੇ ਨੈਪਕਿਨਾਂ ਨੂੰ ਵਰਤਣ ਦੀ ਬਜਾਏ ਕੱਪੜੇ ਦੇ ਨੈਪਕਿਨ ਵਰਤੇ ਜਾਣ ।
  7. ਭਾਰੀ ਪੈਕੇਜਿੰਗ (Heavy packaging) ਦੀ ਥਾਂ ਛੋਟੇ-ਛੋਟੇ ਨੱਗ (Pack) ਬਣਾਏ ਜਾਣ । ਵੇਚਣ ਤੋਂ ਪਹਿਲਾਂ, ਜੇਕਰ ਸੰਭਵ ਹੋ ਸਕੇ, ਤਾਂ ਵਸਤਾਂ ਨੂੰ ਇਕੱਠਿਆਂ ਕਰਕੇ ਨਿਪੀੜਤ (Condensed) ਕੀਤਾ ਜਾ ਸਕਦਾ ਹੈ । ਅਜਿਹਾ ਕਰਨ ਦੇ ਨਾਲ ਕੱਚੇ ਮਾਲ ਦੀ ਖਪਤ ਘੱਟ ਜਾਵੇਗੀ ।

ਪ੍ਰਸ਼ਨ 3.
3-R ਸਿਧਾਂਤ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
3-R ਸਿਧਾਂਤ ਦਾ ਅਰਥ ਹੈ-
ਘਟਾਉਣਾ ਜਾਂ ਘੱਟ ਕਰਨਾ (To Reduce), ਮੁੜ ਵਰਤੋਂ (Reuse) ਅਤੇ ਪੁਨਰ ਚੱਕਰ (Re-cycle) । ਕਚਰੇ ਆਦਿ ਨੂੰ ਪੈਦਾ ਹੋਣ ਤੋਂ ਰੋਕਣ ਦੇ ਲਈ 3-R ਪਹੁੰਚ ਦਾ ਸਿਧਾਂਤ ਬੜੀ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ ।

ਮੁੜ ਵਰਤੋਂ (Reuse) – ਕਈ ਵਸਤਾਂ ਅਜਿਹੀਆਂ ਵੀ ਹੁੰਦੀਆਂ ਹਨ, ਜਿਨ੍ਹਾਂ ਅੰਦਰ ਦੋਬਾਰਾ ਵਰਤੋਂ ਵਿਚ ਆਉਣ ਦੀ ਸਮਰੱਥਾ ਹੁੰਦੀ ਹੈ । ਢੁੱਕਵੇਂ ਬਚਾਓ ਦੇ ਪ੍ਰਬੰਧ ਕਰਦਿਆਂ ਹੋਇਆਂ ਸਾਨੂੰ ਵਸਤਾਂ ਦੀ ਮੁੜ ਵਰਤੋਂ ਕਰਨੀ ਚਾਹੀਦੀ ਹੈ । ਇਸ ਮੰਤਵ ਲਈ ਸੁਝਾਅ ਇਸ ਤਰ੍ਹਾਂ ਹਨ-

  1. ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਸੁੰਦਰ ਕਾਗਜ਼ ਵਿਚ ਲਪੇਟੇ ਹੋਏ ਤੋਹਫ਼ੇ ਹੀ ਦੇਣ ਤਾਂ ਜੋ ਇਸ ਕਾਗਜ਼ ਨੂੰ ਮੁੜ ਵਰਤਿਆ ਜਾ ਸਕੇ । ਜੋੜਣ ਵਾਲੀ ਟੇਪ ਦੀ ਵਰਤੋਂ ਨਹੀਂ ਕਰਨੀ ਚਾਹੀਦੀ ।
  2. ਸਬਜ਼ੀਆਂ ਅਤੇ ਫਲਾਂ ਦੀ ਰਹਿੰਦ-ਖੂੰਹਦ ਨੂੰ ਪਸ਼ ਖਾ ਸਕਦੇ ਹਨ ।
  3. ਧਾਤਵੀ ਡੱਬਿਆਂ (Cans) ਦੀ ਥਾਂ ਸ਼ੀਸ਼ੇ ਦੀਆਂ ਬੋਤਲਾਂ ਵਰਤੀਆਂ ਜਾਣੀਆਂ ਚਾਹੀਦੀਆਂ ਹਨ ।
  4. ਘਰੇਲੂ ਫ਼ਰਨੀਚਰ, ਕੱਪੜੇ ਅਤੇ ਹੋਰਨਾਂ ਵਸਤਾਂ ਨੂੰ ਠੀਕ-ਠਾਕ ਕਰਕੇ ਵਰਤ ਲੈਣਾ ਚਾਹੀਦਾ ਹੈ ।
  5. ਪੁਰਾਣੀਆਂ ਵਰਤੋਂ ਵਿਚ ਨਾ ਆਉਣ ਵਾਲੀਆਂ ਚੀਜ਼ਾਂ ਨੂੰ ਵੇਚ ਦੇਣਾ ਚਾਹੀਦਾ ਹੈ ।
  6. ਜੇਕਰ ਘਰ ਵਿਚ ਪਲਾਸਟਿਕ ਦੀਆਂ ਖ਼ਾਲੀ ਬੋਤਲਾਂ ਹਨ, ਤਾਂ ਇਨ੍ਹਾਂ ਦੀ ਵਰਤੋਂ ਫੁੱਲ ਦਾਨ ਵਜੋਂ ਕੀਤੀ ਜਾ ਸਕਦੀ ਹੈ ।
  7. ਚੰਡੀਗੜ੍ਹ ਦਾ ਰਾਕ ਗਾਰਡਨ ਸ੍ਰੀ ਨੇਕਚੰਦ ਨੇ ਟੁੱਟ-ਭੱਜ ਤੋਂ ਹੀ ਤਿਆਰ ਕੀਤਾ ਹੈ ।

ਪੁਨਰ ਚੱਕਰ (Recycle) – ਕਚਰੇ ਨੂੰ ਵਰਤੋਂ ਵਿਚ ਲਿਆਉਣ ਦੇ ਲਈ ਇਹ ਇਕ ਚੰਗਾ ਮਸ਼ਵਰਾ ਹੈ । ਕਈ ਵਿਸ਼ਲੇਸ਼ਕਾਂ ਦਾ ਮੱਤ ਹੈ ਕਿ ਖ਼ਪਤ ਦੁਆਰਾ ਪੈਦਾ ਹੋਏ ਕਚਰੇ ਦਾ ਪੁਨਰ ਚੱਕਰਣ ਕੀਤਾ ਜਾ ਸਕਦਾ ਹੈ । ਪੁਨਰ ਚੱਕਰ ਤੋਂ ਭਾਵ ਹੈ ਪੁਰਾਣੀਆਂ, ਵਰਤੋਂ ਦੇ ਅਯੋਗ ਵਸਤਾਂ ਨੂੰ ਨਵਾਂ ਰੂਪ ਦੇਣਾ ਹੈ । ਜਿਵੇਂ ਕਿ ਰੱਦੀ ਕਾਗਜ਼ਾਂ ਤੋਂ ਬਿਲਕੁਲ ਨਵਾਂ ਕਾਗਜ਼ ਤਿਆਰ ਕਰਨਾ । ਜਿਨ੍ਹਾਂ ਕਾਗਜ਼ਾਂ ਦਾ ਪੁਨਰ ਚੱਕਰਣ ਕੀਤਾ ਜਾਂਦਾ ਹੈ, ਉਨ੍ਹਾਂ ਵਿਚ ਅਖ਼ਬਾਰੀ ਕਾਗਜ਼, ਮੈਗਜ਼ੀਨ, ਗੱਤਾ ਅਤੇ ਹਰ ਪ੍ਰਕਾਰ ਦੇ ਡੱਬੇ (Cartons) ਸ਼ਾਮਿਲ ਹਨ ।

ਜਿਹੜੇ ਪਦਾਰਥ ਠੋਸ ਹਾਲਤ ਵਿਚ ਮਿਲਦੇ ਹਨ, ਉਨ੍ਹਾਂ ਦਾ ਪੁਨਰ-ਚੱਕਰਣ ਵੀ ਸੰਭਵ ਹੈ । ਪੁਨਰ ਚੱਕਰਣ ਨੂੰ ਹਮੇਸ਼ਾ ਹੀ ਤਰਜ਼ੀਹ ਦਿੱਤੀ ਜਾਂਦੀ ਹੈ, ਕਿਉਂਕਿ ਅਜਿਹਾ ਕਰਨ ਦੇ ਨਾਲ ਸਾਡੇ ਕੁਦਰਤੀ ਸਰੋਤਾਂ ਦੀ ਸੁਰੱਖਿਆ ਹੋ ਜਾਂਦੀ ਹੈ ਅਤੇ ਵਾਤਾਵਰਣ ਦੇ ਪੱਖ ਤੋਂ ਇਹ ਨੁਕਸਾਨਦਾਇਕ ਵੀ ਨਹੀਂ ਹੈ ।

ਪੁਨਰ ਚੱਕਰਣ ਦੇ ਕੁੱਝ ਉਦਾਹਰਨ (Some Examples of Recycling)

  1. ਗੰਨਿਆਂ ਦੀ ਰਹਿੰਦ-ਖੂੰਹਦ ਤੋਂ ਕਾਗਜ਼ ਅਤੇ ਗੱਤਾ ਤਿਆਰ ਕੀਤਾ ਜਾ ਸਕਦਾ ਹੈ ।
  2. ਉਦਯੋਗਾਂ ਰਹਿੰਦ-ਖੂੰਹਦ ਵਿਚੋਂ ਭਾਰੀ ਧਾਤਾਂ ਨੂੰ ਵੱਖ ਕੀਤਾ ਜਾ ਸਕਦਾ ਹੈ ।
  3. ਚਾਵਲਾਂ ਦੀ ਫੱਕ ਅਤੇ ਮੂੰਗਫਲੀ ਦੇ ਛਿਲਕਿਆਂ ਨੂੰ ਈਂਧਨ ਵਜੋਂ ਵਰਤਿਆ ਜਾ ਸਕਦਾ ਹੈ ।
  4. ਪਾਣੀ ਦੇ ਭੰਡਾਰਾਂ ਤੋਂ ਮਿਲਣ ਵਾਲੀ ਗਾਰ ਅਤੇ ਤਾਪ ਬਿਜਲੀ ਘਰਾਂ ਤੋਂ ਪ੍ਰਾਪਤ ਹੋਣ ਵਾਲੀ ਉੱਡਣੀ/ਉਡਾਰੂ ਸੁਆਹ (Flyash) ਨੂੰ ਭਵਨ ਨਿਰਮਾਣ ਲਈ ਵਰਤੇ ਜਾਣ ਵਾਲੀ ਸਮੱਗਰੀ ਵਿਚ ਬਦਲ ਕੇ ਵਰਤਿਆ ਜਾ ਸਕਦਾ ਹੈ ।
  5. ਉਦਯੋਗਿਕ ਅਤੇ ਸ਼ਹਿਰੀ ਕਚਰੇ ਨੂੰ ਊਰਜਾ ਪ੍ਰਾਪਤੀ ਦੇ ਸਰੋਤਾਂ ਵਜੋਂ ਵਰਤਿਆ ਜਾ ਸਕਦਾ ਹੈ ।
  6. ਡੰਗਰਾਂ ਦੀਆਂ ਖੱਲਾਂ (Hides) ਤੋਂ ਚਮੜਾ (I.eather) ਤਿਆਰ ਹੁੰਦਾ ਹੈ ।
  7. ਕੁੱਝ ਕਿਸਮਾਂ ਦੇ ਬੈਕਟੀਰੀਆ ਦੀ ਮਦਦ ਦੇ ਨਾਲ ਪੁਰਾਣੇ ਟਾਇਰਾਂ ਤੋਂ ਰਬੜ ਨੂੰ ਵੱਖਰਿਆਂ ਕੀਤਾ ਜਾ ਸਕਦਾ ਹੈ ।
  8. ਜਲ ਕੁੰਭੀ (Hyacinth) ਵਰਗੇ ਪੌਦਿਆਂ ਤੋਂ ਬਾਇਓ ਗੈਸ ਤਿਆਰ ਕੀਤੀ ਜਾ ਸਕਦੀ ਹੈ ।

PSEB 12th Class Environmental Education Solutions Chapter 18 ਵਾਤਾਵਰਣੀ ਕਿਰਿਆ (ਭਾਗ-5)

ਪ੍ਰਸ਼ਨ 4.
ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਵਿਚ ਵਿਦਿਆਰਥੀ ਆਪਣਾ ਕੀ ਯੋਗਦਾਨ ਪਾ ਸਕਦੇ ਹਨ ?
ਜਾਂ
ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਵਿਚ ਤੁਸੀਂ ਕੀ ਭੂਮਿਕਾ ਨਿਭਾ ਸਕਦੇ ਹੋ ?
ਉੱਤਰ-

  1. ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਕਚਰੇ ਨੂੰ ਉਨ੍ਹਾਂ ਲਈ ਨਿਸ਼ਚਿਤ ਕੀਤੇ ਸਥਾਨਾਂ ‘ਤੇ ਹੀ ਸੁੱਟਣ । ਵਾਤਾਵਰਣ ਅਤੇ ਚੌਗਿਰਦੇ ਨੂੰ ਸਾਫ਼-ਸੁਥਰਾ ਰੱਖਣ ਦੇ ਲਈ ਉਹ ਕੂੜੇਦਾਨਾਂ (Dustbins) ਦੀ ਵਰਤੋਂ ਕਰਨ ।
  2. ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਕਚਰੇ ਦੁਆਰਾ ਪੈਣ ਵਾਲੇ ਦੁਸ਼ਟ ਪ੍ਰਭਾਵਾਂ ਸੰਬੰਧੀ ਸਭ ਨੂੰ ਜਾਗਰੂਕ ਕਰਨ ।

ਇਕ ਵਾਰੀ ਜੇਕਰ ਵਿਦਿਆਰਥੀਆਂ ਨੂੰ ਠੋਸ ਕਚਰੇ ਦੀਆਂ ਕਿਸਮਾਂ ਬਾਰੇ ਪਤਾ ਲੱਗ ਜਾਵੇ, ਤਾਂ ਉਹ ਇਸੇ ਹੀ ਆਧਾਰ ਤੇ ਗੰਦਗੀ ਵਿਚ ਕਚਰੇ ਦੇ ਸੰਘਟਕਾਂ ਨੂੰ ਵੱਖਰਿਆਂ ਕਰ ਸਕਣਗੇ । ਕਈ ਫੋਕਟ ਪਦਾਰਥ, ਜਿਵੇਂ ਕਿ ਹਰਾ ਕਚਰਾ ਪੱਤੇ ਅਤੇ ਟਹਿਣੀਆਂ ਆਦਿ ਇਸ ਕਚਰੇ ਨੂੰ ਜੀਵ ਵਿਘਟਨਸ਼ੀਲ ਆਖਦੇ ਹਨ । ਕੁੱਝ ਅਜਿਹਾ ਕਚਰਾ ਵੀ ਹੁੰਦਾ ਹੈ ਜਿਸ ਦਾ ਪਤਨ ਸੂਖ਼ਮ ਜੀਵ ਨਹੀਂ ਕਰ ਸਕਦੇ ਅਜਿਹੇ ਕਚਰੇ ਨੂੰ ਅਜੀਵ-ਵਿਘਟਣਸ਼ੀਲ ਕਚਰਾ ਆਖਿਆ ਗਿਆ ਹੈ । ਜਿਵੇਂ ਕਿ ਸ਼ੀਸ਼ਾ, ਧਾਤਾਂ ਅਤੇ ਪਲਾਸਟਿਕ ਆਦਿ ।

PSEB 12th Class Environmental Education Solutions Chapter 17 ਵਾਤਾਵਰਣੀ ਕਿਰਿਆ (ਭਾਗ-4)

Punjab State Board PSEB 12th Class Environmental Education Book Solutions Chapter 17 ਵਾਤਾਵਰਣੀ ਕਿਰਿਆ (ਭਾਗ-4) Textbook Exercise Questions and Answers.

PSEB Solutions for Class 12 Environmental Education Chapter 17 ਵਾਤਾਵਰਣੀ ਕਿਰਿਆ (ਭਾਗ-4)

Environmental Education Guide for Class 12 PSEB ਵਾਤਾਵਰਣੀ ਕਿਰਿਆ (ਭਾਗ-4) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਪ੍ਰਦੂਸ਼ਣ ਅਤੇ ਪ੍ਰਦੂਸ਼ਕ ਤੋਂ ਕੀ ਭਾਵ ਹੈ ?
ਉੱਤਰ-
ਪ੍ਰਦੂਸ਼ਣ-ਸਾਡੀਆਂ ਹਵਾ, ਪਾਣੀ ਅਤੇ ਮਿੱਟੀ ਵਿੱਚ ਅਣਇੱਛਿਤ ਤਬਦੀਲੀਆਂ ਜਿਨ੍ਹਾਂ ਦੇ ਕਰਕੇ ਇਨ੍ਹਾਂ ਵਸਤਾਂ ਦੇ ਭੌਤਿਕ, ਰਸਾਇਣਿਕ ਅਤੇ ਜੈਵਿਕ ਗੁਣਾਂ ਵਿੱਚ ਤਬਦੀਲੀ ਪੈਦਾ ਹੋ ਜਾਵੇ, ਉਸ ਤਬਦੀਲੀ ਨੂੰ ਪ੍ਰਦੂਸ਼ਣ ਆਖਦੇ ਹਨ ।

ਪ੍ਰਦੂਸ਼ਕ – ਜਿਹੜਾ ਪਦਾਰਥ ਹਵਾ, ਪਾਣੀ ਅਤੇ ਮਿੱਟੀ ਵਿਚ ਅਜਿਹੀਆਂ ਤਬਦੀਲੀਆਂ ਪੈਦਾ ਕਰ ਦੇਵੇ ਜਿਹੜੀਆਂ ਕਿ ਮਨੁੱਖੀ ਸਿਹਤ ਲਈ ਹਾਨੀਕਾਰਕ ਹੋਣ, ਤਾਂ ਅਜਿਹੇ ਪਦਾਰਥ ਨੂੰ ਪ੍ਰਦੂਸ਼ਕ ਆਖਿਆ ਜਾਂਦਾ ਹੈ ।

ਪ੍ਰਸ਼ਨ 2.
ਪਥਰਾਟ ਬਾਲਣਾਂ ਦੇ ਬਲਣ ਨਾਲ ਕਿਹੜੀਆਂ-ਕਿਹੜੀਆਂ ਹਾਨੀਕਾਰਕ ਗੈਸਾਂ ਪੈਦਾ ਹੁੰਦੀਆਂ ਹਨ ? ਮਨੁੱਖਾਂ ਉੱਤੇ ਇਹਨਾਂ ਗੈਸਾਂ ਦੇ ਕੀ ਪ੍ਰਭਾਵ ਹਨ ?
ਉੱਤਰ-
ਪਥਰਾਟ ਈਂਧਨਾਂ ਦੇ ਬਾਲਣ ਨਾਲ ਸਲਫਰ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਕਾਰਬਨ-ਡਾਈਆਕਸਾਈਡ ਅਤੇ ਨਾਈਟ੍ਰੋਜਨ ਡਾਈਆਕਸਾਈਡ ਵਰਗੀਆਂ ਹਾਨੀਕਾਰਕ ਗੈਸਾਂ ਪੈਦਾ ਹੁੰਦੀਆਂ ਹਨ । ਇਨ੍ਹਾਂ ਗੈਸਾਂ ਦੇ ਮਨੁੱਖੀ ਸਿਹਤ ਉੱਤੇ ਦੁਸ਼ਟ ਪ੍ਰਭਾਵ ਪੈਂਦੇ ਹਨ-

  1. ਵਿਸ਼ੈਲੀ ਹੋਣ ਕਾਰਨ ਕਾਰਬਨ ਮੋਨੋਸਾਈਡ ਗੈਸ ਮਨੁੱਖ ਦੀ ਸਾਹ ਕਿਰਿਆ ਅਤੇ ਲਹੂ ਗੇੜ ਉੱਤੇ ਮਾੜਾ ਅਸਰ ਕਰਦੀ ਹੈ ।
  2. ਸਲਫਰ ਡਾਈਆਕਸਾਈਡ ਦਾ ਮਾੜਾ ਅਸਰ ਅੱਖਾਂ, ਕੰਨਾਂ ਅਤੇ ਸਾਹ ਪ੍ਰਣਾਲੀ ਉੱਤੇ ਪੈਂਦਾ ਹੈ ।
  3. ਹਾਈਡ੍ਰੋਕਾਰਬਨਜ਼ ਕੈਂਸਰ ਪੈਦਾ ਕਰ ਸਕਦੇ ਹਨ ।

ਪ੍ਰਸ਼ਨ 3.
ਹਵਾ ਪ੍ਰਦੂਸ਼ਣ ਨੂੰ ਰੋਕਣ ਦੇ ਕੋਈ ਦੋ ਉਪਾਅ ਲਿਖੋ ।
ਉੱਤਰ-
ਹਵਾ ਪ੍ਰਦੂਸ਼ਣ ਨੂੰ ਰੋਕਣ ਦੇ ਦੋ ਉਪਾਅ-

  1. ਪ੍ਰਕਾਸ਼/ਫੋਟੋ ਰਸਾਇਣਕ ਸਮੋਗ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ । ਇਸ ਉਪਜ ਦਾ ਕਾਰਨ ਸਵੈਚਲਿਤ ਵਾਹਨ ਹਨ ।
  2. ਕਾਰਖਾਨਿਆਂ ਤੋਂ ਪੈਦਾ ਹੋਣ ਵਾਲੇ ਠੋਸ ਕਣਾਂ ਨੂੰ ਝਾਂਵੇਂ (Scrubbers), ਫਿਲਟਰਜ਼ (Filters) ਅਤੇ ਅਪਖੇਪਕਾਂ (Precipitators) ਦੀ ਵਰਤੋਂ ਕਰਕੇ ਹਵਾ ਪ੍ਰਦੂਸ਼ਣ ਨੂੰ ਘਟਾਇਆ ਜਾ ਸਕਦਾ ਹੈ ।

PSEB 12th Class Environmental Education Solutions Chapter 17 ਵਾਤਾਵਰਣੀ ਕਿਰਿਆ (ਭਾਗ-4)

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਤੇਜ਼ਾਬੀ ਵਰਖਾ (Acid rain) ਤੋਂ ਕੀ ਭਾਵ ਹੈ ? ਤੇਜ਼ਾਬੀ ਵਰਖਾ ਤੋਂ ਬਚਣ ਦੇ ਉਪਾਅ ਲਿਖੋ ।
ਉੱਤਰ-
ਬਹੁਤ ਸਾਰੇ ਉਦਯੋਗਾਂ ਤੋਂ ਸਲਫਰ ਡਾਈਆਕਸਾਈਡ (SO2) ਅਤੇ ਨਾਈਟ੍ਰੋਜਨ ਦੇ ਆਕਸਾਈਡਜ਼ ਪੈਦਾ ਹੁੰਦੇ ਹਨ । ਮੁਕਤ ਹੋਣ ਉਪਰੰਤ ਇਹ ਗੈਸਾਂ ਵਾਯੂਮੰਡਲ ਵਿਚ ਮੌਜੂਦ ਜਲ ਵਾਸ਼ਪਾਂ ਨਾਲ ਮਿਲ ਕੇ ਤੇਜ਼ਾਬ ਜਿਵੇਂ ਕਿ ਸਲਫਿਊਰਕ ਐਸਿਡ ਅਤੇ ਨਾਈਟਿਕ ਐਸਿਡ ਬਣਾਉਂਦੇ ਹਨ । ਹਵਾ ਵਿਚ ਮੌਜੂਦ ਇਹ ਤੇਜ਼ਾਬ ਮੀਂਹ ਪੈਣ ‘ਤੇ ਪਾਣੀ ਵਿਚ ਘੁਲ ਕੇ ਧਰਤੀ ਉੱਪਰ ਡਿਗਦੇ ਹਨ । ਤੇਜ਼ਾਬਾਂ ਦੇ ਮੀਂਹ ਦੇ ਪਾਣੀ ਵਿਚ ਘੁਲ ਕੇ ਧਰਤੀ ਉੱਤੇ ਡਿਗਣ ਨੂੰ । ਤੇਜ਼ਾਬੀ ਵਰਖਾ ਆਖਿਆ ਜਾਂਦਾ ਹੈ ।

ਤੇਜ਼ਾਬੀ ਵਰਖਾ ਤੋਂ ਬਚਣ ਦੇ ਉਪਾਅ (Preventive Measures)
ਤੇਜ਼ਾਬੀ ਵਰਖਾ ਤੋਂ ਬਚਣ ਦੇ ਉਪਾਅ ਹੇਠ ਲਿਖੇ ਹਨ-

  1. ਅਜਿਹੇ ਕੋਲੇ ਅਤੇਂ ਹੋਰਨਾ ਬਾਲਣਾਂ ਦੀ ਈਂਧਨ ਵਜੋਂ ਵਰਤੋਂ ਕੀਤੀ ਜਾਣੀ ਚਾਹੀਦੀ ਹੈ, ਇਨ੍ਹਾਂ ਵਿਚ ਸਲਫ਼ਰ ਦੀ ਮਾਤਰਾ ਬਹੁਤ ਹੀ ਥੋੜ੍ਹੀ ਹੋਵੇ ।
  2. ਭੱਠੀਆਂ ਦੀਆਂ ਚਿਮਨੀਆਂ ਵਿਚ ਝਾਂਵੇਂ (Scrubbers) ਲਗਾਏ ਜਾਣ ਤਾਂ ਜੋ ਸਲਫਰ ਡਾਈਆਕਸਾਈਡ ਯੁਕਤ ਧੁੰਏਂ ਦੇ ਵਾਯੂਮੰਡਲ ਵਿਚ ਮੁਕਤ ਹੋਣ ਤੋਂ ਪਹਿਲਾਂ ਇਸ ਵਿਚੋਂ ਇਹ ਧੂੰਆਂ ਰਹਿਤ ਹੋ ਸਕੇ ।

ਪ੍ਰਸ਼ਨ 2.
ਯੂਟਰੋਫੀਕੇਸ਼ਨ ਸੁਪੋਸ਼ਣ ਤੋਂ ਕੀ ਭਾਵ ਹੈ ? ਇਹ ਜਲੀ ਜੀਵਨ (Aquatic Life) ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਯੂਟਰੋਫੀਕੇਸ਼ਨ (ਸੁਪੋਸ਼ਣ) ਦਾ ਸ਼ਬਦੀ ਅਰਥ ਹੈ-ਬਹੁਤ ਜ਼ਿਆਦਾ ਖਾਣਾ । ਦੁੱਧ ਦੇ ਪਲਾਂਟਾਂ, ਡਿੱਬਾ ਬੰਦ ਕਰਨ ਵਾਲੀਆਂ ਫੈਕਟਰੀਆਂ (Canneries) ਅਤੇ ਕਾਗਜ਼ ਤਿਆਰ ਕਰਨ ਵਾਲੇ ਉਦਯੋਗਾਂ ਤੋਂ ਨਿਕਲਣ ਵਾਲੇ ਫਾਸਫੇਟੀ ਪਦਾਰਥ ਪਾਣੀ ਦੀ ਉਤਪਾਦਕਤਾ ਵਿਚ ਵਾਧਾ ਕਰ ਦਿੰਦੇ ਹਨ | ਅਜਿਹੇ ਪਾਣੀਆਂ ਵਿਚ ਐਲਗੀ ਬਹੁਤ ਵੱਡੀ ਮਾਤਰਾ ਵਿਚ ਉੱਗ ਪੈਂਦੀ ਹੈ । ਐਲਗੀ ਦੇ ਇਸ ਤਰ੍ਹਾਂ ਬਹੁਤ ਜ਼ਿਆਦਾ ਵਿਕਸਿਤ ਹੋਣ ਨੂੰ ਬੇਓੜਕ ਵਾਧਾ (Algal bloom) ਕਹਿੰਦੇ ਹਨ । ਜਦੋਂ ਇਹ ਐਲਗੀ ਗਲਦੀ-ਸੜਦੀ ਹੈ ਤਾਂ ਇਸ ਦੇ ਗਲ-ਸੜਣ ਕਾਰਨ ਪਾਣੀ ਵਿਚ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਹੈ | ਪਾਣੀ ਵਿਚ ਆਕਸੀਜਨ ਦੀ ਮਾਤਰਾ ਦੇ ਘੱਟ ਜਾਣ ਨਾਲ ਪਾਣੀ ਵਿਚਲੇ ਸਜੀਵ ਮਰ ਜਾਂਦੇ ਹਨ । ਸੁਪੋਸ਼ਣ ਦੇ ਮੁੱਖ ਕਾਰਨ ਪਾਣੀ ਵਿੱਚ ਫਾਸਫੇਟਸ ਅਤੇ ਸਲਫੇਟਸ ਦੀ ਅਧਿਕ ਮਾਤਰਾ ਵਿਚ ਮੌਜੂਦਗੀ ਹੈ ।

ਰੋਕਥਾਮ Prevention) – ਸ਼ਹਿਰੀ-ਜਲ-ਮਲ (Municipal sewage) ਨੂੰ ਦਰਿਆਵਾਂ, ਝੀਲਾਂ ਆਦਿ ਦੇ ਪਾਣੀ ਵਿਚ ਪਾਉਣ ਤੋਂ ਪਹਿਲਾਂ ਇਸ ਵਿਚਲੇ ਪੌਸ਼ਟਿਕ ਪਦਾਰਥ ਕੱਢ ਦਿੱਤੇ ਜਾਣੇ ਚਾਹੀਦੇ ਹਨ । ਅਜਿਹਾ ਕਰਨ ਨਾਲ ਐਲਗਲ ਬਲੂਮ ਦੀ ਉਤਪੱਤੀ ਨੂੰ ਰੋਕਿਆ ਜਾਂ ਸਕਦਾ ਹੈ । ਇਸ ਜਲ-ਮਲ ਵਿਚੋਂ ਅਲੱਗ ਕੀਤੇ ਗਏ ਪੌਸ਼ਟਿਕ ਪਦਾਰਥਾਂ ਦੀ ਵਰਤੋਂ ਖੇਤੀ ਕਾਰਜਾਂ ਦੇ ਲਈ ਕੀਤੀ ਜਾ ਸਕਦੀ ਹੈ ਜਾਂ ਇਸ ਨੂੰ ਛੱਪੜਾਂ ਆਦਿ ਵਿਚ ਜਲ-ਜਲੀ ਪੌਦੇ ਉਗਾਉਣ ਲਈ ਵਰਤਿਆ ਜਾ ਸਕਦਾ ਹੈ ।

ਪ੍ਰਸ਼ਨ 3.
ਅਸੀਂ ਤਾਜ਼ੇ ਪਾਣੀ ਦੇ ਪ੍ਰਦੂਸ਼ਣ ਨੂੰ ਕਿਵੇਂ ਰੋਕ ਸਕਦੇ ਹਾਂ ?
ਉੱਤਰ-
ਪਾਣੀ ਦੇ ਪ੍ਰਦੂਸ਼ਣ ਨੂੰ ਰੋਕਣ ਦੇ ਵਾਸਤੇ ਹੇਠਾਂ ਲਿਖੇ ਕਦਮ ਉਠਾਏ ਜਾ ਸਕਦੇ ਹਨ

  1. ਦਰਿਆਵਾਂ, ਝੀਲਾਂ ਅਤੇ ਛੱਪੜਾਂ ਆਦਿ ਵਿਚ ਨਹਾਉਣ ਅਤੇ ਕੱਪੜੇ ਧੋਣ ਦੀ ਮਨਾਹੀ ਹੋਣੀ ਚਾਹੀਦੀ ਹੈ ।
  2. ਹਾਨੀਕਾਰਕ ਜੀਵਨਾਸ਼ਕਾਂ ਦੀ ਰਹਿੰਦ-ਖੂੰਹਦ, ਨਦੀਨਨਾਸ਼ਕ ਅਤੇ ਰਸਾਇਣਿਕ ਖਾਦਾਂ ਦੀ ਵਰਤੋਂ ਬੜੀ ਸੋਚ-ਸਮਝ ਨਾਲ ਕਰਨੀ ਚਾਹੀਦੀ ਹੈ, ਤਾਂ ਜੋ ਇਹ ਪਦਾਰਥ ਖੇਤਾਂ ਵਿਚੋਂ ਵਹਿ ਕੇ ਜਲ ਸਰੋਤਾਂ ਨੂੰ ਦੂਸ਼ਿਤ ਨਾ ਕਰ ਸਕਣ ।
  3. ਸ਼ਹਿਰੀ ਜਲ-ਮਲ ਨੂੰ ਸਾਫ ਕਰਨ ਵਾਸਤੇ ਉਪਚਾਰ ਪਲਾਂਟ (Treatment plants) ਲਗਾਉਣੇ ਚਾਹੀਦੇ ਹਨ, ਤਾਂ ਜੋ ਸੀਵਰੇਜ ਨੂੰ ਸਾਫ਼ ਕੀਤਾ ਜਾ ਸਕੇ ।
  4. ਨੀਵੀਆਂ ਥਾਂਵਾਂ ਦੀ ਭਰਾਈ ਕਰਨ ਵਾਸਤੇ ਅਵਿਘਟਣਸ਼ੀਲ ਰਹਿੰਦ-ਖੂੰਹਦ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ।
  5. ਪਾਣੀ ਦੇ ਤਾਪ ਪ੍ਰਦੂਸ਼ਣ ਨੂੰ ਘਟਾਉਣ ਦੇ ਵਾਸਤੇ ਗਰਮ ਜਾਂ ਸੁੱਕੇ ਸ਼ੀਤਲ ਟਾਵਰਾਂ (Heat or Dry Cooling Towers) ਦੀ ਵਰਤੋਂ ਕੀਤੀ ਜਾਵੇ ।
  6. ਪਾਣੀ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸੁਕਿਰਿਆਵੀ ਹੋਣ ਦੀ ਲੋੜ ਹੈ ਅਤੇ ਬੋਰਡ ਨੂੰ ਕਾਰਖਾਨਿਆਂ ਵਲ ਖ਼ਾਸ ਧਿਆਨ ਦੇਣਾ ਹੋਵੇਗਾ । ਬੋਰਡ ਦੀ ਇਹ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਦਯੋਗਾਂ ਵਿਚ ਰਹਿੰਦ-ਖੂੰਹਦ ਨਿਰੂਪਣ ਪਲਾਟਾਂ ਨੂੰ ਲਗਾਉਣ ਲਈ ਕਹਿਣ ।
  7. ਸਮੁੰਦਰੀ ਤੱਟਾਂ ਦੇ ਨੇੜੇ ਵਿਕਾਸ ਸੰਬੰਧੀ ਗਤੀਵਿਧੀਆਂ ਬਹੁਤ ਹੀ ਘੱਟ ਹੋਣੀਆਂ ਚਾਹੀਦੀਆਂ ਹਨ ।
  8. ਉਲਟਵੀਂ ਪਰਾਸਰਨ ਵਿਧੀ ਦੀ ਵਰਤੋਂ ਕਰਕੇ ਨਮਕੀਨ ਪਾਣੀ ਨੂੰ ਖਣਿਜ ਰਹਿਤ ਕਰਨਾ ।
  9. ਲੋਕਾਂ ਨੂੰ ਜਲ ਪ੍ਰਦੂਸ਼ਣ ਦੇ ਦੁਸ਼ਟ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ।
  10. ਨਦੀਆਂ, ਨਾਲਿਆਂ ਅਤੇ ਝੀਲਾਂ ਦੇ ਕਿਨਾਰਿਆਂ ‘ਤੇ ਪੌਦੇ ਲਗਾਉਣ ਨਾਲ ਕਿਨਾਰਿਆਂ ਦੀ ਮਿੱਟੀ-ਖੁਰਨ ਨੂੰ ਘਟਾ ਕੇ ਪਾਣੀ ਦੇ ਪ੍ਰਦੂਸ਼ਣ ਨੂੰ ਘੱਟ ਕੀਤਾ ਜਾ ਸਕਦਾ ਹੈ ।

PSEB 12th Class Environmental Education Solutions Chapter 16 ਵਾਤਾਵਰਣੀ ਕਿਰਿਆ (ਭਾਗ-3)

Punjab State Board PSEB 12th Class Environmental Education Book Solutions Chapter 16 ਵਾਤਾਵਰਣੀ ਕਿਰਿਆ (ਭਾਗ-3) Textbook Exercise Questions and Answers.

PSEB Solutions for Class 12 Environmental Education Chapter 16 ਵਾਤਾਵਰਣੀ ਕਿਰਿਆ (ਭਾਗ-3)

Environmental Education Guide for Class 12 PSEB ਵਾਤਾਵਰਣੀ ਕਿਰਿਆ (ਭਾਗ-3) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਵੱਧ ਖਪਤ ਦੇ ਦੋ ਕਾਰਨ ਲਿਖੋ ।
ਉੱਤਰ-
1. ਜੀਵਨ ਸ਼ੈਲੀ ਵਿਚ ਬਦਲਾਵ (Change in life style) – ਪ੍ਰਾਚੀਨ ਮਨੁੱਖ ਦੀ ਜੀਵਨ ਸ਼ੈਲੀ ਬੜੀ ਸਾਧਾਰਨ ਕਿਸਮ ਦੀ ਸੀ । ਵਿਗਿਆਨ ਅਤੇ ਤਕਨਾਲੋਜੀ ਵਿਚ ਹੋਈ ਪ੍ਰਗਤੀ ਦੇ ਕਾਰਨ, ਜੀਵਨ ਸ਼ੈਲੀ ਵਿਚ ਤਬਦੀਲੀ ਆ ਗਈ ਹੈ । ਜਿਵੇਂ ਕਿ ਪ੍ਰਾਚੀਨ ਮਨੁੱਖ ਪੱਖੀਆਂ/ਪੱਖਿਆਂ ਦੀ ਵਰਤੋਂ ਕਰਿਆ ਕਰਦਾ ਸੀ ਜਦਕਿ ਆਧੁਨਿਕ ਮਨੁੱਖ ਏ.ਸੀ. (Air Conditioners) ਦਾ ਸਹਾਰਾ ਲੈ ਰਿਹਾ ਹੈ । ਪ੍ਰਾਚੀਨ ਮਨੁੱਖ ਆਪਣੇ ਸਾਰੇ ਕੰਮ ਹੱਥੀਂ ਕਰਿਆ ਕਰਦਾ ਸੀ ਪਰ ਆਧੁਨਿਕ ਮਨੁੱਖ ਦੇ ਕੋਲ ਆਧੁਨਿਕ ਯੰਤਰ ਹਨ, ਜਿਹੜੇ ਉਸ ਲਈ ਕੰਮ ਕਰਦੇ ਹਨ । ਜਿਵੇਂ ਕਿ ਮਾਈਕ੍ਰੋਵੇਵ, ਫੂਡ-ਪ੍ਰੋਸੈੱਸਰਜ਼ ਆਦਿ । ਇਸ ਵਜ਼ਾ ਕਰਕੇ ਹੀ ਊਰਜਾ ਦੀ ਖਪਤ ਵਿਚ ਵਾਧਾ ਹੋਇਆ ਹੈ ।

2. ਵਰਤੋ ਅਤੇ ਸੁੱਟੋ ਨੀਤੀ (Use and Throw policy) – ਅੱਜ-ਕਲ੍ਹ ਮਨੁੱਖ ਨੇ ਇਹ ਪਾਲਿਸੀ ਅਪਣਾ ਲਈ ਹੈ ਕਿ ਚੀਜ਼ ਨੂੰ ਵਰਤਣ ਪਿੱਛੋਂ ਸੁੱਟ ਦਿਓ । ਜੇਕਰ ਸਿਆਹੀ ਨਾਲ ਲਿਖਣ ਵਾਲੇ ਪੈਂਨ ਦੀ ਸਿਆਹੀ ਖ਼ਤਮ ਹੋ ਗਈ ਹੈ, ਤਾਂ ਇਸ ਨੂੰ ਸੁੱਟ ਕੇ ਨਵਾਂ ਪੈਂਨ ਖ਼ਰੀਦ ਕੇ ਲੈ ਆਉਂਦੇ ਹਾਂ । ਇਹ ਤਰੀਕਾ ਮੁਰੰਮਤ ਨੂੰ ਧੱਕਾ ਪਹੁੰਚਾਉਂਦਾ ਹੈ ।

PSEB 12th Class Environmental Education Solutions Chapter 16 ਵਾਤਾਵਰਣੀ ਕਿਰਿਆ (ਭਾਗ-3)

ਪ੍ਰਸ਼ਨ 2.
ਸੀ. ਐੱਨ. ਜੀ. (ਨਿਪੀੜਤ ਕੁਦਰਤੀ ਗੈਸ) (CNG) ਦੀ ਵਰਤੋਂ ਦਾ ਇਕ ਲਾਭ · ਲਿਖੋ ।
ਉੱਤਰ-
ਈਂਧਨ ਵਜੋਂ/ਨਿਪੀੜਤ ਕੁਦਰਤੀ ਗੈਸ ਦੀ ਵਰਤੋਂ ਕਰਨ ਨਾਲ ਡੀਜ਼ਲ ਅਤੇ ਪੈਟਰੋਲ ਦੀ ਵਰਤੋਂ ਕਰਨ ਦੇ ਮੁਕਾਬਲੇ ਪ੍ਰਦੂਸ਼ਣ ਬਹੁਤ ਹੀ ਘੱਟ ਫੈਲਦਾ ਹੈ । ਇਸ ਗੈਸ ਨੂੰ ਕਾਰਾਂ, ਆਟੋਜ਼ ਅਤੇ ਬੱਸਾਂ ਆਦਿ ਵਿਚ ਈਂਧਨ ਵਜੋਂ ਵਰਤਦੇ ਹਨ ।

ਪ੍ਰਸ਼ਨ 3.
ਡੀ.ਡੀ.ਟੀ. ਦੀ ਵਰਤੋਂ ਦੇ ਹਾਨੀਕਾਰਕ ਪ੍ਰਭਾਵ ਲਿਖੋ ।
ਉੱਤਰ-
ਡੀ, ਡੀ.ਟੀ. ਭੋਜਨ ਲੜੀ ਵਿਚ ਦਾਖਲ ਹੋ ਕੇ ਮਨੁੱਖਾਂ ਲਈ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਕਰਦੀ ਹੈ । DDT ਦੇ ਕਾਰਨ ਉੱਚ-ਕੋਟੀ ਦੇ ਖਪਤਕਾਰ ਦੇ ਸਰੀਰ ਅੰਦਰ ਇਸ ਦਾ ਜੀਵ ਵਿਸ਼ਾਲੀਕਰਨ (Bicmagnification) ਵੀ ਹੁੰਦਾ ਹੈ ।

ਡੀ.ਡੀ.ਟੀ. (DDT), ਭੋਜਨ ਲੜੀ ਵਿੱਚ ਸ਼ਾਮਿਲ ਹੋ ਜਾਂਦੀ ਹੈ ਜਿਸਦੇ ਕਾਰਨ ਅਜਿਹਾ ਭੋਜਨ ਖਾਣ ਵਾਲਿਆਂ ਦੇ ਸਰੀਰ ਅੰਦਰ ਇਸ ਪਦਾਰਥ ਦੀ ਮਾਤਰਾ ਪੜਾਅ ਵਾਰ ਵੱਧਦੀ ਜਾਂਦੀ ਹੈ ਅਤੇ ਅੰਤਲੇ ਖਪਤਕਾਰ ਦੇ ਸਰੀਰ ਅੰਦਰ ਇਸ ਵਿਸ਼ੇ ਦੀ ਮਾਤਰਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ । ਇਸ ਵਾਧੇ ਨੂੰ ਜੀਵ ਵਿਸ਼ਾਲੀਕਰਨ (Bio-magnification) ਆਖਦੇ ਹਨ । . ਇਸ ਪਦਾਰਥ ਦੇ ਅਸਰ ਦੇ ਕਾਰਨ ਪੰਛੀਆਂ ਦੇ ਅੱਡਿਆਂ ਉੱਪਰ ਕੈਲਸ਼ੀਅਮ ਕਾਰਬੋਨੇਟ ਦਾ ਖੋਲ ਨਾ ਬਣਨ ਕਾਰਨ ਆਂਡਿਆਂ ਤੋਂ ਬੱਚੇ ਨਹੀਂ ਪੈਦਾ ਹੁੰਦੇ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਖਪਤਵਾਦ ਨਾਲ ਕਿਹੜੀਆਂ ਸਮੱਸਿਆਵਾਂ ਸੰਬੰਧਿਤ ਹਨ ?
ਜਾਂ
ਖਪਤਵਾਦ ਦੇ ਤਿੰਨ ਬੁਨਿਆਦੀ ਅਸਰਾਂ ਬਾਰੇ ਲਿਖੋ ।
ਉੱਤਰ-
ਕੁਦਰਤੀ ਸਾਧਨਾਂ ਦੀ ਵਰਤੋਂ ਕਰਨ ਨੂੰ ਖਪਤ ਆਖਦੇ ਹਨ । ਨੱਬੇ ਦੇ ਅੱਧ ਦਹਾਕੇ (Mid nineties) ਵਿਚ ਖਪਤ ਦੀ ਦਰ ਬੜੀ ਧੀਮੀ ਸੀ, ਪਰ ਵਿਗਿਆਨ ਅਤੇ ਟੈਕਨਾਲੋਜੀ ਦੀ ਪ੍ਰਗਤੀ ਹੋਣ ਦੇ ਅਤੇ ਜੀਵਨ ਸ਼ੈਲੀ ਦੇ ਬਦਲਣ ਨਾਲ ਖਪਤ ਵਿਚ ਕਾਫ਼ੀ ਵਾਧਾ ਹੋ ਗਿਆ ਹੈ ।

ਖਪਤ ਨਾਲ ਜੁੜੀਆਂ ਸਮੱਸਿਆਵਾਂ (Problems associated with Consumerism)

  1. ਊਰਜਾ ਸੰਕਟ
  2. ਪਾਣੀ, ਹਵਾ ਅਤੇ ਭੂਮੀ ਦਾ ਪ੍ਰਦੂਸ਼ਣ
  3. ਓਜ਼ੋਨ ਪੱਟੀ ਦਾ ਸਖਣਿਆਉਣਾ (Ozone depletion)
  4. ਵਿਸ਼ਵਤਾਪਨ
  5. ਬਿਮਾਰੀਆਂ ਦਾ ਫੈਲਣਾ
  6. ਸਿਹਤ ਸਮੱਸਿਆਵਾਂ (Health Hazards)
  7. ਵਿਅਰਥ ਪਦਾਰਥਾਂ ਦੇ ਨਿਪਟਾਰੇ ਦੀਆਂ ਸਮੱਸਿਆਵਾਂ ।

ਪ੍ਰਸ਼ਨ 2.
ਸਾਧਨਾਂ ਨੂੰ ਬਚਾਉਣ ਅਤੇ ਫੋਕਟ ਪਦਾਰਥਾਂ ਨੂੰ ਘਟਾਉਣ ਦੇ ਕੀ ਢੰਗ ਹਨ ?
ਉੱਤਰ-
ਸਾਧਨਾਂ ਨੂੰ ਬਚਾਉਣ ਦੇ ਢੰਗ-

  1. ਸਾਨੂੰ ਪਾਲੀਥੀਨ ਲਿਫਾਫਿਆਂ ਦੀ ਥਾਂ ਕਾਗ਼ਜ਼ ਦੇ ਲਫਾਫੇ ਵਰਤਣੇ ਚਾਹੀਦੇ ਹਨ ।
  2. ਕਾਗ਼ਜ਼ਾਂ ਦੇ ਦੋਵੇਂ ਪਾਸਿਆਂ ਉੱਤੇ ਲਿਖਿਆ ਜਾਵੇ ।
  3. ਲਿਖਣ ਦੇ ਵਾਸਤੇ ਕਾਗ਼ਜ਼ ਦੀ ਬਜਾਏ ਸਲੇਟਾਂ ਦੀ ਵਰਤੋਂ ਕੀਤੀ ਜਾਵੇ ।
  4. ਲਾਸ਼ਾਂ ਦਾ ਸਸਕਾਰ ਕਰਨ ਦੇ ਲਈ ਪੁਰਾਣੇ ਪਰੰਪਰਾਗਤ ਤਰੀਕਿਆਂ ਨੂੰ ਛੱਡ ਕੇ ਬਿਜਲਈ ਦਾਹ-ਭੱਠੀ ਦੀ ਵਰਤੋਂ ਕੀਤੀ ਜਾਵੇ, ਤਾਂ ਜੋ ਲੱਕੜੀ ਰੁੱਖਾਂ ਦੀ ਬੱਚਤ ਕੀਤੀ ਜਾ ਸਕੇ ।
  5. ਡੱਬਿਆਂ (Cans) ਦੀ ਵਰਤੋਂ ਕਰਨ ਦੀ ਥਾਂ ਅਸੀਂ ਸ਼ਰਬਤਾਂ ਆਦਿ ਦੇ ਲਈ ਸ਼ੀਸ਼ੇ ਦੀਆਂ ਬੋਤਲਾਂ ਦੀ ਵਰਤੋਂ ਕਰ ਸਕਦੇ ਹਾਂ ।
  6. ਦੁੱਧ ਨੂੰ ਪੈਕ ਕਰਨ ਵਾਲੇ ਪਾਲੀ ਪੈਕਾਂ ਦੀ ਜਗਾ ਸ਼ੀਸ਼ੇ ਦੀਆਂ ਬੋਤਲਾਂ ਵਰਤੀਆਂ ਜਾਣੀਆਂ ਚਾਹੀਦੀਆਂ ਹਨ ।
  7. ਵੱਡੇ ਆਕਾਰ ਵਾਲੇ ਪੈਕਟਾਂ ਵਿਚ ਪੈਕ ਕੀਤੀਆਂ ਹੋਈਆਂ ਚੀਜ਼ਾਂ ਹੀ ਖਰੀਦੀਆਂ ਜਾਣ
  8. ਤੋਹਫਿਆਂ ਦੇ ਨਾਲ ਆਏ ਹੋਏ ਕਾਗ਼ਜ਼ਾਂ ਨੂੰ ਸੁੱਟਣ ਦੀ ਥਾਂ ਇਨ੍ਹਾਂ ਦੀ ਦੁਬਾਰਾ ਵਰਤੋਂ ਕੀਤੀ ਜਾ ਸਕਦੀ ਹੈ ।

ਫੋਕਟ ਪਦਾਰਥਾਂ ਦੀ ਉਤਪੱਤੀ ਨੂੰ ਨਿਊਨਤਮ ਪੱਧਰ ‘ਤੇ ਰੱਖਣ ਦੇ ਸੁਝਾਅ-

  1. ਡੱਬਿਆਂ ਦੀ ਵਰਤੋਂ ਕਰਨ ਦੀ ਰਹਿਤ ਬਜਾਏ ਸਾਫ਼ਟਡਿੰਕ (Softdrinks) ਵਾਲੀਆਂ ਸ਼ੀਸ਼ੇ ਦੀਆਂ ਬੋਤਲਾਂ ਵਰਤੀਆਂ ਜਾਣ ।
  2. ਦੁੱਧ ਆਦਿ ਨੂੰ ਪੈਕ ਕਰਨ ਦੀ ਪੀਲੀ ਪੈਕਾਂ (Poly packs) ਦੀ ਬਜਾਏ ਬੋਤਲਾਂ ਦੀ ਵਰਤੋਂ ਕੀਤੀ ਜਾਵੇ ।

PSEB 12th Class Environmental Education Solutions Chapter 16 ਵਾਤਾਵਰਣੀ ਕਿਰਿਆ (ਭਾਗ-3)

ਪ੍ਰਸ਼ਨ 3.
ਅਸੀਂ ਸਰੋਤਾਂ ਦੀ ਸੰਭਾਲ ਕਿਵੇਂ ਕਰ ਸਕਦੇ ਹਾਂ ?
ਉੱਤਰ-
ਸਰੋਤਾਂ ਨੂੰ ਸੁਰੱਖਿਅਤ ਰੱਖਣ ਦੇ ਤਰੀਕੇ-

  1. ਪਾਲੀਥੀਨ ਦੇ ਲਿਫਾਫੇ ਵਰਤਣ ਦੀ ਬਜਾਏ ਸਾਨੂੰ ਕਾਗ਼ਜ਼ਾਂ ਦੇ ਬਣੇ ਹੋਏ ਲਫਾਫੇ ਵਰਤਣੇ ਚਾਹੀਦੇ ਹਨ ।
  2. ਪੈਟਰੋਲ ਅਤੇ ਡੀਜ਼ਲ ਦੀ ਥਾਂ ਸਾਨੂੰ ਬਾਇਓ ਈਂਧਨ ਅਤੇ ਬਾਇਓ ਗੈਸ ਵਰਤਣੀ ਚਾਹੀਦੀ ਹੈ ।
  3. ਚਮੜੇ ਦੀ ਵਰਤੋਂ ਕਰਨ ਦੀ ਬਜਾਏ ਪੱਲੀਵਿਨਾਇਲ ਕਲੋਰਾਈਡ ਅਤੇ ਅਬੁਣੇ ਫੈਬ੍ਰਿਕ (Non-woven fabrics) ਵਰਤੇ ਜਾ ਸਕਦੇ ਹਨ ।
  4. ਲਾਸ਼ਾਂ ਨੂੰ ਠਿਕਾਣੇ ਲਗਾਉਣ ਦੇ ਵਾਸਤੇ ਪ੍ਰੰਪਰਾਗਤ ਤਰੀਕਿਆਂ ਦੀ ਜਗ੍ਹਾ ਬਿਜਲਈ ਦਾਹ-ਭੱਠੀ ਦੀ ਵਰਤੋਂ ਕੀਤੀ ਜਾ ਸਕਦੀ ਹੈ ।
  5. ਪੈਟਰੋਲ ਅਤੇ ਡੀਜ਼ਲ ਦੀ ਥਾਂ ਸੀ. ਐੱਨ. ਜੀ. ਦੀ ਵਰਤੋਂ ਕੀਤੀ ਜਾ ਸਕਦੀ ਹੈ । 6. ਪੁਰਾਣੀ ਤਰ੍ਹਾਂ ਦੇ ਚੁੱਲ੍ਹਿਆਂ ਦੀ ਥਾਂ ਸੌਰ ਚੁੱਲ੍ਹੇ ਵਰਤੇ ਜਾਣ ।

PSEB 12th Class Environmental Education Solutions Chapter 15 ਵਾਤਾਵਰਣੀ ਕਿਰਿਆ (ਭਾਗ-2)

Punjab State Board PSEB 12th Class Environmental Education Book Solutions Chapter 15 ਵਾਤਾਵਰਣੀ ਕਿਰਿਆ (ਭਾਗ-2) Textbook Exercise Questions and Answers.

PSEB Solutions for Class 12 Environmental Education Chapter 15 ਵਾਤਾਵਰਣੀ ਕਿਰਿਆ (ਭਾਗ-2)

Environmental Education Guide for Class 12 PSEB ਵਾਤਾਵਰਣੀ ਕਿਰਿਆ (ਭਾਗ-2) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਜਨਸੰਖਿਆ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
ਜਾਂ
ਜਨਸੰਖਿਆ ਦੀਆਂ ਵੱਖ-ਵੱਖ ਕਿਸਮਾਂ ਲਿਖੋ ।
ਉੱਤਰ-
ਜਨਸੰਖਿਆ ਦੋ ਪ੍ਰਕਾਰ ਦੀ ਹੁੰਦੀ ਹੈ-

  1. ਇਕਹਿਰੀ ਜਾਤੀ ਵਾਲੀ ਵਸੋਂ (ਜਨਸੰਖਿਆ) । ਇਸ ਕਿਸਮ ਦੀ ਵਸੋਂ ਵਿਚ ਇੱਕੋ ਹੀ ਕਿਸਮ ਦੀ ਜਾਤੀ ਦੇ ਮੈਂਬਰ ਪਾਏ ਜਾਂਦੇ ਹਨ ।
  2. ਮਿਸ਼ਰਿਤ ਜਾਂ ਬਹੁ-ਜਾਤੀ ਵਾਲੀ ਜਨਸੰਖਿਆ ਜਿਸ ਵਸੋਂ ਵਿਚ ਦੋ ਤੋਂ ਜ਼ਿਆਦਾ ਕਿਸਮਾਂ ਦੀਆਂ ਜਾਤੀਆਂ ਦੇ ਮੈਂਬਰ ਪਾਏ ਜਾਣ, ਤਾਂ ਅਜਿਹੀ ਵਸੋਂ ਮਿਸ਼ਰਿਤ ਜਾਂ ਬਹੁ-ਜਾਤੀ ਦੀ ਵਸੋਂ ਅਖਵਾਉਂਦੀ ਹੈ ।

ਪ੍ਰਸ਼ਨ 2.
ਸਿਫਰ ਜਨਸੰਖਿਆ ਵਾਧੇ (Zero Population growth) ਤੋਂ ਕੀ ਭਾਵ ਹੈ ?
ਉੱਤਰ-
ਜਿਸ ਵੇਲੇ ਜਨਮ ਦਰ ਅਤੇ ਮੌਤ ਦਰ ਬਰਾਬਰ-ਬਰਾਬਰ ਹੋਣ ਤਾਂ ਅਜਿਹੀ ਹਾਲਤ ਨੂੰ ਸਿਫਰ ਜਨਸੰਖਿਆ ਵਾਧਾ ਆਖਦੇ ਹਨ । ਅਜਿਹੀ ਸਥਿਤੀ ਦੇ ਉਤਪੰਨ ਹੋਣ ਨਾਲ ਆਬਾਦੀ ਵਿਚ ਵਾਧਾ ਨਹੀਂ ਹੁੰਦਾ ।

PSEB 12th Class Environmental Education Solutions Chapter 15 ਵਾਤਾਵਰਣੀ ਕਿਰਿਆ (ਭਾਗ-2)

ਪ੍ਰਸ਼ਨ 3.
ਜਨਸੰਖਿਆ ਨੂੰ ਕਾਬੂ ਕਰਨ ਦੀਆਂ ਰਸਾਇਣਿਕ ਵਿਧੀਆਂ ਕਿਹੜੀਆਂ ਹਨ ?
ਉੱਤਰ-
ਜਨਸੰਖਿਆ ਤੇ ਕੰਟਰੋਲ ਕਰਨ ਦੀਆਂ ਰਸਾਇਣਿਕ ਵਿਧੀਆਂ- .
(ੳ) ਮੌਖਿਕ ਗੋਲੀਆਂ (Oral Pills) – ਇਨ੍ਹਾਂ ਗੋਲੀਆਂ ਵਿਚ ਗਰਭ ਰੋਕਣ ਲਈ ਜਿਹੜੇ ਰਸਾਇਣ ਵਰਤੇ ਗਏ ਹਨ, ਉਨ੍ਹਾਂ ਰਸਾਇਣਾਂ ਦਾ ਮੁੱਖ ਕਾਰਜ ਔਰਤਾਂ ਦੇ ਆਂਡੇ ਚੱਕਰ (Ovule cycle) ਵਿਚ ਪਰਿਵਰਤਨ ਪੈਦਾ ਕਰਨਾ ਹੈ । ਇਨ੍ਹਾਂ ਗੋਲੀਆਂ ਦੀ ਵਰਤੋਂ ਕਰਨ ਦੇ ਨਾਲ ਔਰਤਾਂ ਵਿਚ ਅੰਡ ਉਤਪੱਤੀ (Ovulation) ਦੱਬ ਜਾਂਦੀ ਹੈ ।
ਗਰਭ ਰੋਕਣ ਲਈ ਸਹੇਲੀ ਨਾਂ ਦੀ ਗੋਲੀ ਬੜੀ ਮਸ਼ਹੂਰ ਅਤੇ ਪ੍ਰਚਲਿਤ ਹੈ ।

(ਅ) ਕਰੀਮਾਂ (Creams) – ਇਨ੍ਹਾਂ ਕਰੀਮਾਂ ਦੀ ਵਰਤੋਂ ਕਰਨ ਨਾਲ ਸ਼ੁਕਰਾਣੂ (Spermatozoids) ਜਾਂ ਤਾਂ ਮਰ ਜਾਂਦੇ ਹਨ, ਜਾਂ ਉਹ ਗਤੀ ਰਹਿਤ (Im-mobile) ਹੋ ਜਾਂਦੇ ਹਨ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਜਨਸੰਖਿਆ ਵਾਧੇ ਦੇ ਭਾਰਤ ਉੱਤੇ ਕੀ ਪ੍ਰਭਾਵ ਹਨ ?
ਜਾਂ
ਵਧਦੀ ਹੋਈ ਜਨਸੰਖਿਆ ਦੇ ਦੋ ਨੁਕਸਾਨ ਲਿਖੋ ।
ਜਾਂ
ਵਿਕਾਸ ਕਰ ਰਹੇ ਮੁਲਕਾਂ ਦੀ ਆਰਥਿਕਤਾ ਦੇ ਪਤਨ ਉੱਪਰ ਵਧਦੀ ਹੋਈ ਜਨਸੰਖਿਆ ਦੇ ਕੀ ਪ੍ਰਭਾਵ ਪੈਣਗੇ ?
ਉੱਤਰ-
ਭਾਰਤ ਦੀ ਮਨੁੱਖੀ ਜਨਸੰਖਿਆ ਲਈ ਵੇਖੋ ਪਾਠ ਪੁਸਤਕ ਵਾਲਾ ਪ੍ਰਸ਼ਨ ਨੰ: 1 । ਭਾਰਤ ਦੀ ਵਸੋਂ ਦੁਨੀਆ ਭਰ ਦੀ ਕੁੱਲ ਵਸੋਂ ਦਾ 17% ਬਣਦਾ ਹੈ । ਸੰਨ 1901 ਵਿਚ ਭਾਰਤ ਦੀ ਵਸੋਂ 235 ਮਿਲੀਅਨ ਸੀ, ਜਿਹੜੀ ਕਿ ਸੰਨ 1981 ਤਕ ਵੱਧ ਕੇ 665 ਮਿਲੀਅਨ ਹੋ ਗਈ । ਸੰਨ 2001 ਨੂੰ ਕੀਤੀ ਗਈ ਮਰਦਮ-ਸ਼ੁਮਾਰੀ ਦੇ ਅਨੁਸਾਰ ਇਹ ਵਸੋਂ ਇਕ ਬਿਲੀਅਨ (One Billion) ਦਾ ਅੰਕੜਾ ਵੀ ਪਾਰ ਕਰ ਗਈ ਹੈ । ਇਸ ਤਰ੍ਹਾਂ ਵੱਧਦੀ ਹੋਈ ਆਬਾਦੀ ਦੀਆਂ ਕੇਵਲ ਰਿਹਾਇਸ਼ ਸੰਬੰਧੀ ਲੋੜਾਂ ਨੂੰ ਪੂਰਿਆਂ ਕਰਨ ਦੇ ਵਾਸਤੇ 2.5 ਮਿਲੀਅਨ ਨਵੇਂ ਮਕਾਨ ਚਾਹੀਦੇ ਹਨ, 20 ਮਿਲੀਅਨ ਮੀਟਕ ਟਨ ਖਾਧ ਪਦਾਰਥਾਂ ਦੀ ਲੋੜ ਹੈ ਅਤੇ ਵੱਧਦੀ ਹੋਈ ਵਸੋਂ ਦੇ ਰੋਜ਼ਗਾਰ ਦੇ ਲਈ ਅਣਗਣਿਤ ਨੌਕਰੀਆਂ ਦੀ ਹਰ ਸਾਲ ਲੋੜ ਪਵੇਗੀ । ਇਸ ਕੰਮ ਨੂੰ ਪੂਰਿਆਂ ਕਰਨਾ ਭਾਰਤ ਵਰਗੇ ਗ਼ਰੀਬ ਦੇਸ਼ ਲਈ ਬੜਾ ਮੁਸ਼ਕਿਲ ਹੈ ।

ਵੱਧਦੀ ਹੋਈ ਜਨਸੰਖਿਆ ਦਾ ਭਾਰਤ ਦੇ ਵਿਕਾਸ ਕਰਨ ਉੱਤੇ ਅਸਰ (Impact of Population growth in India and developing Countries)

ਭਾਰਤ ਦੀ ਵਸੋਂ ਦੀ ਮੌਜੂਦਾ ਸਥਿਤੀ ਵਲ ਧਿਆਨ ਮਾਰੀਏ ਤਾਂ ਸਪੱਸ਼ਟ ਤੌਰ ਤੇ ਨਜ਼ਰ ਆਉਂਦਾ ਹੈ ਕਿ ਭਾਰਤ ਨੂੰ ਕਈ ਸਮੱਸਿਆਵਾਂ ਅਤੇ ਕਠਿਨਾਈਆਂ ਦਾ ਸਾਹਮਣਾ ਕਰਨਾ ਹੋਵੇਗਾ । ਜਿਵੇਂ ਕਿ-

  1. ਮਕਾਨ ਉਸਾਰੀ ਲਈ ਜ਼ਮੀਨ ਦੀ ਘਾਟ ।
  2. ਖਾਣ ਦੇ ਵਾਸਤੇ ਭੋਜਨ ਪਦਾਰਥਾਂ ਦੀ ਘਾਟ ।
  3. ਗ਼ਰੀਬੀ ਅਤੇ ਬੇਰੋਜ਼ਗਾਰੀ ਵਿਚ ਵਾਧਾ ।
  4. ਗ਼ਰੀਬੀ ਅਤੇ ਬੇਰੋਜ਼ਗਾਰੀ ਦੇ ਕਾਰਨ ਜੁਰਮਾਂ ਵਿਚ ਵਾਧਾ ।
  5. ਵਿਕਾਸ ਦੀ ਘਾਟ ਕਾਰਨ ਮੁਲਕ ਦੀ ਤਰੱਕੀ ਉੱਪਰ ਵੀ ਦੁਸ਼ਟ ਪ੍ਰਭਾਵ ਪੈਣਗੇ ।
  6. ਜੀਅ-ਪ੍ਰਤੀ ਆਮਦਨੀ ਵਿਚ ਕਮੀ ।

ਪ੍ਰਸ਼ਨ 2.
ਜਨਸੰਖਿਆ ਵਾਧੇ ਦੀ ਵਕਰ ਰੇਖਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
ਉੱਤਰ-
ਜਨਸੰਖਿਆ ਵਾਧੇ ਦੀ ਵਕਰ ਰੇਖਾ ਦੋ ਤਰ੍ਹਾਂ ਦੀ ਹੈ-
(1) ਅੰਗਰੇਜ਼ੀ ਦੇ ਅੱਖਰ ‘S’ ਦੀ ਸ਼ਕਲ ਦੀ (ਜਿਸ ਨੂੰ ਸਿਗਮੌਇਡ (Sigmoid) ਵਕਰ ਵੀ ਆਖਦੇ ਹਨ) ਅਤੇ (2) J ਰੂਪੀ (J-Shaped) ਵਕਰ ।

J-ਰੂਪੀ ਵਕਰ (JShaped Curve) – ਇਸ ਵਕਰ ਦੇ ਅਧਿਐਨ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਜੈਵਿਕ ਜਾਂ ਅਜੈਵਿਕ ਵਸੋਂ ਉੱਤੇ ਕੋਈ ਰੋਕ (Check) ਨਹੀਂ ਹੈ । ਇਹ ਵਕਰ ਇਹ ਵੀ ਸਪੱਸ਼ਟ ਕਰਦਾ ਹੈ ਕਿ ਜਨਮ ਦਰ ਦੇ ਮੁਕਾਬਲੇ ਮੌਤ ਦਰ ਘੱਟ ਹੈ, ਜਿਸ ਕਾਰਨ ਜਨਸੰਖਿਆ ਵਿਚ ਲਗਾਤਾਰ ਵਾਧਾ ਹੁੰਦਾ ਹੈ ।
PSEB 12th Class Environmental Education Solutions Chapter 15 ਵਾਤਾਵਰਣੀ ਕਿਰਿਆ (ਭਾਗ-2) 1
S-ਰੂਪੀ ਵਕਰ (S-Shaped Curve) – ਧਰਤੀ ‘ਤੇ ਭੋਜਨ ਅਤੇ ਆਵਾਸ (Shelter) ਆਦਿ ਵਰਗੇ ਸਾਧਨਾਂ ਦੀ ਘਾਟ ਹੈ । ਇਸ ਕਾਰਨ ਵਾਤਾਵਰਣੀ ਕਾਰਕ ਵਸੋਂ ਨੂੰ ਬੇਤਹਾਸ਼ਾ ਵੱਧਣ ਨਹੀਂ ਦਿੰਦੇ । ਇਸ ਵਕਰ ਦੇ ਅਧਿਐਨ ਤੋਂ ਇਹ ਸਪੱਸ਼ਟ ਹੈ ਕਿ ਜਦੋਂ ਵਾਤਾਵਰਣੀ ਹਾਲਾਤ ਸਾਜ਼ਗਾਰ ਠੀਕ ਹੋਣ ਤਾਂ ਵਸੋਂ ਵਿਚ ਵਾਧਾ ਹੁੰਦਾ ਹੈ । ਪਰ ਜਦੋਂ ਵਾਤਾਵਰਣੀ ਹਾਲਾਤ ਅਜਿਹਾ ਕਰਨ ਦੀ ਆਗਿਆ ਨਹੀਂ ਦਿੰਦੇ, ਤਾਂ ਵਸੋਂ ਵਿਚ ਹੋਣ ਵਾਲਾ ਵਾਧਾ ਰੁਕ ਜਾਂਦਾ ਹੈ ਅਤੇ ਵਸੋਂ ਦੇ ਵਾਧੇ ਦੀ ਦਰ ਸਿਫਰ ਹੋ ਜਾਂਦੀ ਹੈ ਅਤੇ ਵਸੋਂ ਨੂੰ ਦਰਸਾਉਣ ਵਾਲਾ ਵਕਰ ਅੰਗਰੇਜ਼ੀ ਦੇ ਅੱਖਰ “S’ ਦੀ ਸ਼ਕਲ ਧਾਰਨ ਕਰ ਲੈਂਦਾ ਹੈ । ‘S’ ਰੂਪੀ ਵਕਰ ਨੂੰ ਸਿਗਮਾਇਡ (Sigmoid Curve) ਵੀ ਕਹਿੰਦੇ ਹਨ ।

PSEB 12th Class Environmental Education Solutions Chapter 15 ਵਾਤਾਵਰਣੀ ਕਿਰਿਆ (ਭਾਗ-2)

ਪ੍ਰਸ਼ਨ 3.
ਆਬਾਦੀ ਉੱਤੇ ਕੰਟਰੋਲ ਕਰਨ ਦੇ ਵੱਖਰੇ-ਵੱਖਰੇ ਤਰੀਕੇ ਕਿਹੜੇ ਹਨ ?
ਉੱਤਰ-
ਆਬਾਦੀ ਨੂੰ ਕਾਬੂ ਕਰਨ ਦੀਆਂ ਹੇਠ ਲਿਖੀਆਂ ਤਿੰਨ ਵਿਧੀਆਂ ਹਨਯੰਤਰਿਕ, ਰਸਾਇਣਿਕ ਅਤੇ ਕੁਦਰਤੀ ।

1. ਯੰਤਰਿਕ ਵਿਧੀਆਂ (Mechanical Methods) – ਸੰਤਾਨ ਸੰਜਮ (Birth Control) ਦੇ ਇਸ ਤਰੀਕੇ ਵਿਚ ਆਂਡੇ (Ovum) ਅਤੇ ਸ਼ੁਕਰਾਣੂ (Sperms) ਨੂੰ ਆਪਸੀ ਸੰਪਰਕ ਵਿਚ ਆਉਣ ਤੋਂ ਰੋਕਿਆ ਜਾਂਦਾ ਹੈ । ਅਜਿਹਾ ਕਰਨ ਦੇ ਲਈ ਅੱਗੇ ਲਿਖੇ ਤਰੀਕੇ ਅਪਣਾਏ ਜਾਂਦੇ ਹਨ-

(ੳ) ਆਈ. ਯੂ. ਸੀ. ਡੀ. (IUCD) ਜਾਂ ਅੰਤਰਾ ਬੱਚੇਦਾਨੀ ਗਰਭ ਰੋਕੂ ਜੁਗਤਾਂ (Intra Uterine Contraceptive Devices) – ਗਰਭ ਰੋਕਣ ਦੇ ਲਈ ਔਰਤ ਮਦੀਨ) ਦੀ ਬੱਚੇਦਾਨੀ (Uterus) ਦੇ ਅੰਦਰ ਇਹ ਜੁਗਤ ਚੰਗੀ ਤਰ੍ਹਾਂ ਟਿਕਾਅ (Fit) ਦਿੱਤੀ ਜਾਂਦੀ ਹੈ । ਅਜਿਹਾ ਕਰਨ ਨਾਲ ਨਾ ਤਾਂ ਅੰਡੇ ਦਾ ਨਿਸ਼ੇਚਨ (ਫਲਣ ਹੀ ਹੋ ਸਕਦਾ ਹੈ ਅਤੇ ਨਾ ਹੀ ਭਰੂਣ ਦੀ ਬੱਚੇਦਾਨੀ ਅੰਦਰ ਸਥਾਪਨਾ ਹੀ ਹੋ ਸਕਦੀ ਹੈ । ਇਨ੍ਹਾਂ ਜੁਗਤਾਂ ਵਿਚ ਕਾਪਰ ਟੀ (Copper-T), ਛੱਲਾ/ਲੁਪ (Loops), ਵੱਲਦਾਰ ਛੱਲਾ (Spinal ring) ਅਤੇ ਕਮਾਨ ਰੂਪੀ ਖੋਲ (Bow-Shell) ਆਦਿ ਸ਼ਾਮਲ ਹਨ ।

(ਅ) ਨਿਰੋਧ ਦੀ ਵਰਤੋਂ (Use of Condoms) – ਇਨ੍ਹਾਂ ਦੀ ਵਰਤੋਂ ਆਦਮੀ ਕਰਦੇ ਹਨ । ਇਹ ਜੁਗਤ ਸ਼ੁਕਰਾਣੂਆਂ ਨੂੰ ਅੰਡੇ ਤਕ ਪਹੁੰਚਣ ਨਹੀਂ ਦਿੰਦੀ ।

(ੲ) ਡਾਇਆਫ੍ਰਾਮ ਦੀ ਵਰਤੋਂ (Use of Diaphragm) – ਸੰਭੋਗ ਕਰਨ ਤੋਂ ਪਹਿਲਾਂ ਡਾਇਆਢਾਮ ਨੂੰ ਯੋਨੀ ਦੇ ਮੂੰਹ ਅੱਗੇ ਟੋਪੀ ਚੰਗੀ ਤਰ੍ਹਾਂ ਫਿਟ ਕਰ ਦਿੱਤੀ ਜਾਂਦੀ ਹੈ । ਇਸ ਜੁਗਤ ਦੀ ਵਰਤੋਂ ਔਰਤਾਂ ਹੀ ਕਰਦੀਆਂ ਹਨ ।

2. ਰਸਾਇਣਿਕ ਵਿਧੀਆਂ (Chemical Methods)-
(ੳ) ਮੌਖਿਕ ਗੋਲੀਆਂ (Oral pills) – ਇਨ੍ਹਾਂ ਗੋਲੀਆਂ ਵਿਚ ਅਜਿਹੇ ਗਰਭ ਰੋਕੂ ਰਸਾਇਣਿਕ ਪਦਾਰਥ ਹੁੰਦੇ ਹਨ, ਜਿਹੜੇ ਆਂਡਿਆਂ ਦੀ ਉਤਪੱਤੀ ਨੂੰ ਰੋਕਦੇ ਹਨ ਅਤੇ ਅਜਿਹੀ ਹਾਲਤ ਵਿਚ ਗਰਭ ਠਹਿਰਨੋ ਰੁਕ ਜਾਂਦਾ ਹੈ । ਇਨ੍ਹਾਂ ਗੋਲੀਆਂ ਦੀ ਵਰਤੋਂ ਕੇਵਲ ਔਰਤਾਂ ਹੀ ਕਰਦੀਆਂ ਹਨ । ਗੋਲੀਆਂ ਦੀ ਵਰਤੋਂ ਕਰਨ ਨਾਲ ਅੰਡੇ ਦੀ ਉਤਪੱਤੀ ਵਿਚ ਗੜਬੜ ਪੈਦਾ ਹੋ ਜਾਂਦੀ ਹੈ ।

(ਅ) ਕਰੀਮਾਂ (Creams) – ਇਨ੍ਹਾਂ ਕਰੀਮਾਂ ਦੀ ਵਰਤੋਂ ਸ਼ੁਕਰਾਣੂਆਂ ਨੂੰ ਨਸ਼ਟ ਕਰਨ ਲਈ ਕੀਤੀ ਜਾਂਦੀ ਹੈ ।

3. ਕੁਦਰਤੀ ਵਿਧੀਆਂ (Natural Method)-
(ਉ) ਸੁਰੱਖਿਅਤ ਸਮਾਂ (Safe Period) – ਔਰਤਾਂ ਵਿਚ ਮਾਹਵਾਰੀ ਪੜਾਅ (Menstrual Period) ਦੇ ਸ਼ੁਰੂ ਹੋਣ ਤੋਂ ਸੱਤ ਦਿਨ ਪਹਿਲਾਂ ਅਤੇ ਮਾਹਵਾਰੀ ਦੇ ਖਤਮ ਹੋਣ ਦੇ ਸੱਤ ਦਿਨ ਬਾਅਦ ਵਾਲੇ ਸਮੇਂ ਨੂੰ ਸੁਰੱਖਿਅਤ ਸਮਾਂ ਆਖਦੇ ਹਨ । ਇਸ ਸਮੇਂ ਨੂੰ ਸੰਭੋਗ ਕਰਨ ਦੇ ਲਈ ਲਾਹੇਵੰਦ ਮੰਨਿਆ ਗਿਆ ਹੈ ।

(ਅ ਬਾਹਰੀ ਖਲਾਸਣ (Outside Ejaculation)-ਗਰਭ ਰੋਕਣ ਦਾ ਇਹ ਬੜਾ ਪ੍ਰਭਾਵਸ਼ਾਲੀ ਤਰੀਕਾ ਹੈ । ਸੰਭੋਗ ਕਰਦਿਆਂ ਹੋਇਆਂ ਜਦੋਂ ਖਲਾਸਣ (Ejaculation) ਦੀ ਅਵਸਥਾ ਉੱਤੇ ਪਹੁੰਚ ਕੇ ਜੇਕਰ ਨਰ ਅੰਗ (Penis) ਨੂੰ ਬਾਹਰ ਕੱਢ ਲਿਆ ਜਾਵੇ ਤਾਂ ਗਰਭ ਠਹਿਰਣ ਦੇ ਮੌਕੇ ਬਹੁਤ ਸੀਮਾ ਤਕ ਘੱਟ ਜਾਂਦੇ ਹਨ ।

ਜਨਮ ਨੂੰ ਕਾਬੂ ਕਰਨ ਦੀਆਂ ਸਥਾਈ ਵਿਧੀਆਂ (Permanent Methods of Birth Control)—
ਜਨਮ ਨੂੰ ਕਾਬੂ ਕਰਨ ਦੀਆਂ ਸਥਾਈ ਵਿਧੀਆਂ ਹਨ-
1. ਮਰਦਾਂ ਨੂੰ ਬਾਂਝ ਬਣਾਉਣਾ (Male Sterilization)
2. ਔਰਤਾਂ ਨੂੰ ਬਾਂਝ ਬਣਾਉਣਾ (Female Sterilization)
3. ਗਰਭ ਗਿਰਾਉਣਾ (Abortion) ।

1. ਮਰਦਾਂ ਨੂੰ ਬਾਂਝ ਬਣਾਉਣਾ (Male Sterilization) – ਮਰਦਾਂ ਨੂੰ ਬਾਂਝ ਬਣਾਉਣ ਲਈ ਆਪ੍ਰੇਸ਼ਨ ਦੁਆਰਾ ਜਾਂ ਤਾਂ ਉਸ ਦੇ ਪਤਾਲੂ (Testical) ਕੱਢ ਦਿੱਤੇ ਜਾਂਦੇ ਹਨ, ਜਾਂ ਆਪ੍ਰੇਸ਼ਨ ਰਾਹੀਂ ਆਦਮੀ ਦੀਆਂ ਸ਼ੁਕਰਾਣੂ ਵਹਿਣੀਆਂ ਨੂੰ ਕੱਟ ਕੇ ਧਾਗੇ ਨਾਲ ਬੰਨ੍ਹ (Ligate) ਦਿੱਤਾ ਜਾਂਦਾ ਹੈ । ਪਤਾਲੂਆਂ ਦੇ ਕੱਢਣ ਨੂੰ ਖੱਸੀ ਕਰਨਾ (Castration) ਵੀ ਆਖਦੇ ਹਨ ।

2. ਔਰਤਾਂ ਨੂੰ ਬਾਂਝ ਬਣਾਉਣਾ (Female Sterilization) – ਔਰਤਾਂ ਨੂੰ ਬਾਂਝ ਬਣਾਉਣ ਲਈ ਆਪ੍ਰੇਸ਼ਨ ਕਰਕੇ ਜਾਂ ਤਾਂ ਉਸ ਦੀ ਅੰਡਦਾਨੀ (Ovary) ਨੂੰ ਕੱਢ ਦਿੱਤਾ ਜਾਂਦਾ ਹੈ, ਜਾਂ ਆਪ੍ਰੇਸ਼ਨ ਰਾਹੀਂ ਫੈਲੋਪੀ ਨਲੀਆਂ (Fallopian tubes) ਨੂੰ ਕੱਟ ਕੇ ਧਾਗੇ ਨਾਲ ਬੰਨ੍ਹ ਦਿੱਤਾ ਜਾਂਦਾ ਹੈ ।

3. ਗਰਭਪਾਤ (Abortion) – ਸਾਡੇ ਦੇਸ਼ ਵਿਚ ਗਰਭਪਾਤ ਕਾਨੂੰਨੀ ਤੌਰ ‘ਤੇ ਵਰਜਿਤ ਹੈ ਪਰ ਅਜੇ ਵੀ ਲੋਕ ਚੋਰੀ ਛੁੱਪੇ ਅਤੇ ਝੋਲਾ ਛਾਪ ਡਾਕਟਰਾਂ ਆਦਿ ਨਾਲ ਰਲ ਕੇ ਇਸ ਕੁਕਰਮ ਨੂੰ ਕਰਨ ਵਿੱਚ ਰੁੱਝੇ ਹੋਏ ਹਨ | ਗਰਭਪਾਤ ਦਾ ਸ਼ਿਕਾਰ ਮੁੱਖ ਤੌਰ ‘ਤੇ ਗਰਭ ਵਿਚ ਪੰਪ (Developing) ਰਹੀਆਂ ਬੱਚੀਆਂ ਹੀ ਸ਼ਿਕਾਰ ਹੁੰਦੀਆਂ ਹਨ | ਪੇਟ ਅੰਦਰ ਪਲ ਰਹੀਆਂ ਬੱਚੀਆਂ (ਲੜਕੀਆਂ) ਦੇ ਗਰਭਪਾਤ ਨੂੰ ਭਰੂਣ ਹੱਤਿਆ ਆਖਦੇ ਹਨ ।

ਜਨਮ ਨੂੰ ਕਾਬੂ ਕਰਨ ਦੀਆਂ ਵਿਧੀਆਂ ਨੂੰ ਅਪਨਾਉਣ ਦੇ ਲਈ ਸਾਡੇ ਦੇਸ਼ ਵਿਚ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਉਪਲੱਬਧ ਹਨ । ਜਨਮ ਨੂੰ ਕਾਬੂ ਕਰਨ ਦੀਆਂ ਵਿਧੀਆਂ ਲਈ ਵਰਤੀਆਂ ਜਾਂਦੀਆਂ ਜੁਗਤਾਂ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਤੋਂ ਮੁਫ਼ਤ ਉਪਲੱਬਧ ਹਨ । ਪਰ ਇਨ੍ਹਾਂ ਵਿਧੀਆਂ ਦੀ ਵਰਤੋਂ ਡਾਕਟਰੀ ਦੇਖ-ਰੇਖ ਹੇਠ ਕਰਨੀ ਚਾਹੀਦੀ ਹੈ ।
ਭਾਰਤ ਸਰਕਾਰ ਨੇ ਪਰਿਵਾਰ ਨਿਯੋਜਨ (Family Planning) ਦਾ ਪ੍ਰੋਗਰਾਮ ਵੀ ਸ਼ੁਰੂ ਕੀਤਾ ਹੋਇਆ ਹੈ ।

PSEB 11th Class Environmental Education Solutions Chapter 7 ਵਾਤਾਵਰਣਿਕ ਪ੍ਰਦੂਸ਼ਣ

Punjab State Board PSEB 11th Class Environmental Education Book Solutions Chapter 7 ਵਾਤਾਵਰਣਿਕ ਪ੍ਰਦੂਸ਼ਣ Textbook Exercise Questions and Answers.

PSEB Solutions for Class 11 Environmental Education Chapter 7 ਵਾਤਾਵਰਣਿਕ ਪ੍ਰਦੂਸ਼ਣ

Environmental Education Guide for Class 11 PSEB ਵਾਤਾਵਰਣਿਕ ਪ੍ਰਦੂਸ਼ਣ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਾਤਾਵਰਣ ਪ੍ਰਦੂਸ਼ਣ (Environmental Pollution) ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਵਾਤਾਵਰਣ ਪ੍ਰਦੂਸ਼ਣ ਤੋਂ ਭਾਵ ਹੈ, ਕਿ ਵਾਤਾਵਰਣ ਨੂੰ ਵਿਅਰਥ ਬਚੇ ਪਦਾਰਥਾਂ ਤੇ ਹੋਰ ਅਸ਼ੁੱਧੀਆਂ ਨਾਲ ਪ੍ਰਦੂਸ਼ਿਤ ਕਰਨ ਦੀ ਪ੍ਰਕਿਰਿਆ।

ਪ੍ਰਸ਼ਨ 2.
ਕੁਦਰਤੀ ਪ੍ਰਦੂਸ਼ਣ (Natural Pollution) ਲਈ ਜ਼ਿੰਮੇਵਾਰ ਕਾਰਕਾਂ ਦੇ ਨਾਂ ਦੱਸੋ।
ਉੱਤਰ-
ਜਵਾਲਾਮੁਖੀ ਦਾ ਕਿਰਿਆਸ਼ੀਲ ਹੋਣਾ, ਚੱਟਾਨਾਂ ਦਾ ਖਿਸਕਣਾ, ਮਿੱਟੀ ਦਾ ਖੁਰਨਾ, ਕਾਰਬਨਿਕ ਪਦਾਰਥਾਂ ਦਾ ਅਪਘਟਨ ਆਦਿ ਪ੍ਰਾਕ੍ਰਿਤਕ ਪ੍ਰਦੂਸ਼ਣ ਦੇ ਕਾਰਨ ਹਨ।

ਪ੍ਰਸ਼ਨ 3.
ਮਨੁੱਖ ਦੁਆਰਾ ਰਚਿਤ ਪ੍ਰਦੂਸ਼ਣ (Man-made Pollution) ਦੇ ਕੀ ਕਾਰਨ ਹਨ ?
ਉੱਤਰ-
ਸ਼ਹਿਰੀਕਰਨ, ਉਦਯੋਗੀਕਰਨ, ਪਰਿਵਹਿਣ ਤੇ ਖੇਤੀਬਾੜੀ ਆਦਿ ਸਭ ਮਨੁੱਖ ਦੁਆਰਾ ਰਚਿਤ ਪ੍ਰਦੂਸ਼ਣ ਆਖਦੇ ਹਨ ।

ਪ੍ਰਸ਼ਨ 4.
ਪ੍ਰਦੂਸ਼ਣ (Pollution) ਦੀਆਂ ਮੁੱਖ ਕਿਸਮਾਂ ਕਿਹੜੀਆਂ ਹਨ ?
ਉੱਤਰ-
ਪ੍ਰਦੂਸ਼ਣ ਦੋ ਪ੍ਰਕਾਰ ਦਾ ਹੁੰਦਾ ਹੈ-

  • ਮਨੁੱਖ ਦੁਆਰਾ ਰਚਿਤ ਪ੍ਰਦੂਸ਼ਣ
  • ਪ੍ਰਾਕ੍ਰਿਤਕ ਪ੍ਰਦੂਸ਼ਣ।

ਪ੍ਰਸ਼ਨ 5.
ਹਵਾ ਵਿੱਚ ਕਿਹੜੀਆਂ ਮੁੱਖ ਗੈਸਾਂ ਮੌਜੂਦ ਹਨ ? .
ਉੱਤਰ-
ਹਵਾ ਵਿਚ ਮੁੱਖ ਗੈਸਾਂ ਨਾਈਟ੍ਰੋਜਨ (78%), ਆਕਸੀਜਨ (21%), ਕਾਰਬਨ ਡਾਈਆਕਸਾਈਡ (0.03%) ਤੇ ਹਾਈਡ੍ਰੋਜਨ ਆਦਿ ਮੌਜੂਦ ਹਨ।

PSEB 11th Class Environmental Education Solutions Chapter 7 ਵਾਤਾਵਰਣਿਕ ਪ੍ਰਦੂਸ਼ਣ

ਪ੍ਰਸ਼ਨ 6.
ਤਾਜ਼ੇ ਪਾਣੀ (Fresh Water) ਦੇ ਸ੍ਰੋਤਾਂ ਦੀ ਸੂਚੀ ਬਣਾਉ।
ਉੱਤਰ-
ਝੀਲਾਂ, ਝਰਨੇ, ਨਦੀਆਂ ਤੇ ਜ਼ਮੀਨੀ ਪਾਣੀ ਤਾਜ਼ੇ ਪਾਣੀ ਦੇ ਮੁੱਖ ਸੋਮੇ ਹਨ।

ਪ੍ਰਸ਼ਨ 7.
ਜੈਵਿਕ-ਵਿਸ਼ਾਲੀਕਰਨ (Biomagnification) ਕਿਸ ਨੂੰ ਆਖਦੇ ਹਨ ?
ਉੱਤਰ-
ਉੱਚ-ਕੋਟੀ ਦੇ ਖ਼ਪਤਕਾਰਾਂ ਦੇ ਸਰੀਰ ਵਿਚ ਵਿਸ਼ੈਲੇ ਜ਼ਹਿਰੀਲੇ ਪਦਾਰਥਾਂ ਦੀ ਮਾਤਰਾ ਦੇ ਵਾਧੇ ਨੂੰ ਜੀਵ-ਵਿਸ਼ਾਲੀਕਰਨ ਆਖਦੇ ਹਨ । ਇਸ ਦਾ ਮੁੱਖ ਕਾਰਨ ਭੋਜਨ ਲੜੀ ਵਿਚ ਵਿਸ਼ੈਲੇ ਪਦਾਰਥਾਂ ਦਾ ਦਾਖ਼ਲਾ ਹੈ ।

ਪ੍ਰਸ਼ਨ 8.
ਯੂਟਰੋਫੀਕੇਸ਼ਨ ਜਾਂ ਸੁਪੋਸ਼ਣ (Eutrophication) ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਸੁਪੋਸ਼ਣ (Europhication)-ਨਾਈਟ੍ਰੇਟਸ ਅਤੇ ਫਾਸਫੇਟ ਯੁਕਤ ਰਸਾਇਣਿਕ ਖਾਦਾਂ ਦੀ ਪਾਣੀ ਅੰਦਰ ਮਾਤਰਾ ਦੇ ਵੱਧਣ ਕਾਰਨ ਅਜਿਹੇ ਪਾਣੀ ਅੰਦਰ ਐਲਗੀ/ਕਾਈ ਦੀ ਮਾਤਰਾ ਬਹੁਤ ਵੱਧ ਜਾਣ ਨੂੰ ਸੁਪੋਸ਼ਣ ਆਖਦੇ ਹਨ । ਸੁਪੋਸ਼ਣ ਦੇ ਕਾਰਨ ਪਾਣੀ ਅੰਦਰ ਰਹਿਣ ਵਾਲੇ ਪ੍ਰਾਣੀਆਂ ਅਤੇ ਬਨਸਪਤੀ ਉੱਤੇ ਮਾੜੇ ਪ੍ਰਭਾਵ ਪੈਣ ਦੇ ਕਾਰਨ ਇਨ੍ਹਾਂ ਦੀ ਮੌਤ ਹੋ ਜਾਂਦੀ ਹੈ ।

ਪ੍ਰਸ਼ਨ 9.
ਕਿਸ ਦੀ ਮਾਤਰਾ ਜ਼ਿਆਦਾ ਹੈ, ਸਮੁੰਦਰੀ ਪਾਣੀ ਜਾਂ ਤਾਜ਼ਾ ਪਾਣੀ।’
ਉੱਤਰ-
ਸਮੁੰਦਰੀ ਪਾਣੀ।

ਪ੍ਰਸ਼ਨ 10.
ਸਮੁੰਦਰੀ ਪਾਣੀ ਦਾ ਪ੍ਰਦੂਸ਼ਣ (Pollution of Marine Water) ਜ਼ਿਆਦਾ ਕਿਉਂ ਹੈ ?..
ਉੱਤਰ-
ਸਮੁੰਦਰੀ ਪਾਣੀ ਦਾ ਪ੍ਰਦੂਸ਼ਣ ਨਦੀ ਦੇ ਮੁਹਾਣਿਆਂ, ਬੰਦਰਗਾਹਾਂ ਆਦਿ ਤੇ ਜ਼ਿਆਦਾ ਤੇਜ਼ੀ ਨਾਲ ਹੋ ਰਿਹਾ ਹੈ। ਇਸ ਦਾ ਕਾਰਨ ਹੈ ਕਿ ਸਮੁੰਦਰ ਵਿਚ ਪਾਣੀ ਪ੍ਰਦੂਸ਼ਿਤ ਕਰਨ ਵਾਲੇ ਕਾਰਕਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਕੱਚੇ ਤੇਲ ਦਾ ਰਿਸਾਵ ਸਮੁੰਦਰੀ ਪਾਣੀ ਦੇ ਪ੍ਰਦੂਸ਼ਣ ਦਾ ਮੁੱਖ ਕਾਰਨ ਹੈ ।

ਪ੍ਰਸ਼ਨ 11.
ਭੂਮੀ ਦੀ ਰਚਨਾ ਬਾਰੇ ਲਿਖੋ।
ਉੱਤਰ-
ਅਕਾਰਬਨਿਕ ਖਣਿਜ (ਚਿਕਣੀ ਮਿੱਟੀ, ਸਿਲਟ ਤੇ ਘੱਟਾ), ਕਾਰਬਨ ਤੱਤ, ਪਾਣੀ ਤੇ ਹਵਾ, ਮਿੱਟੀ ਦੇ ਤੱਤ ਹਨ।

ਪ੍ਰਸ਼ਨ 12.
ਭੋਂ-ਖੋਰ (Soil-erosion) ਕਿਸ ਨੂੰ ਆਖਦੇ ਹਨ ?
ਉੱਤਰ-
ਭਾਰੀ ਬਾਰਸ਼, ਤੇਜ਼ ਹਵਾਵਾਂ, ਦਰੱਖ਼ਤਾਂ ਦੀ ਜ਼ਿਆਦਾ ਕਟਾਈ ਨਾਲ ਧਰਤੀ ਦੀ ਉੱਪਰਲੀ ਉਪਯੋਗੀ ਸੜਾ ਦਾ ਖੁਰਨਾ, ਮਿੱਟੀ ਦਾ ਖੁਰਨਾ ਕਹਾਉਂਦਾ ਹੈ।

ਪ੍ਰਸ਼ਨ 13.
ਕੁਦਰਤ ਵਿਚ ਭੂਮੀ ਕਿਵੇਂ ਬਣਦੀ ਹੈ ?
ਉੱਤਰ-
ਭੂਮੀ ਅਕਾਰਬਨਿਕ ਖਣਿਜਾਂ, ਨਾਸ਼ਵਾਨ ਕਾਰਬਨਿਕ ਤੱਤਾਂ, ਹਵਾ ਤੇ ਸੂਖ਼ਮ ਜੀਵਾਂ ਦਾ ਮਿਸ਼ਰਣ ਹੈ। ਭੂਮੀ ਚੱਟਾਨਾਂ ਦੇ ਟੁੱਟਣ/ਭੁਰਨ ਨਾਲ ਬਣਦੀ ਹੈ।

ਪ੍ਰਸ਼ਨ 14.
ਧੁਨੀ ਦੀ ਤੀਬਰਤਾ ਅਤੇ ਆਕ੍ਰਿਤੀ ਦੀਆਂ ਮਾਪ ਇਕਾਈਆਂ ਦੱਸੋ ‘
ਉੱਤਰ-
ਧੁਨੀ ਦੀ ਤੀਬਰਤਾ ਨੂੰ ਡੈਸੀਬਲ (Decibel) ਵਿਚ ਤੇ ਆੜੀ ਨੂੰ ਹਰਟਜ਼ (Hertz) ਵਿਚ ਮਾਪਿਆ ਜਾਂਦਾ ਹੈ।

PSEB 11th Class Environmental Education Solutions Chapter 7 ਵਾਤਾਵਰਣਿਕ ਪ੍ਰਦੂਸ਼ਣ

ਪ੍ਰਸ਼ਨ 15.
ਮਨੁੱਖੀ ਕੰਨ ਦੀ ਅਨੁਭਵ ਕਰਨ ਯੋਗ ਧੁਨੀ ਆਕ੍ਰਿਤੀ ਸੀਮਾ ਦੱਸੋ।
ਉੱਤਰ-
ਮਨੁੱਖ ਦੇ ਕੰਨ 20 ਹਰਟਜ਼ ਤੋਂ ਲੈ ਕੇ 20,000 ਹਰਟਜ਼ ਤੱਕ ਦੀ ਆਵਤੀ ਵਾਲੀ ਧੁਨੀ ਨੂੰ ਅਨੁਭਵ ਕਰ ਸਕਦੇ ਹਨ।”

ਪ੍ਰਸ਼ਨ 16.
ਉਤਪਰਿਵਰਤਨ (Mutation) ਕਿਸ ਨੂੰ ਆਖਦੇ ਹਨ ?
ਉੱਤਰ-
ਆਇਨੀ ਕਿਰਨਾਂ ਕਾਰਨ ਜੀਵਾਂ ਦੇ DNA ਵਿਚ ਪਰਿਵਰਤਨ ਆਉਣ ਨਾਲ ਅਨੁਵੰਸ਼ਕੀ ਪਰਿਵਰਤਨ ਨੂੰ ਉਤਪਰਿਵਰਤਨ ਕਿਹਾ ਜਾਂਦਾ ਹੈ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਉਦਯੋਗਿਕ ਧੁਆਂਖੀ-ਧੁੰਦ (Industrial Smog) ਅਤੇ ਪ੍ਰਕਾਸ਼-ਰਸਾਇਣਿਕ ਧੁੰਦ (Photochemical Smog) ਵਿਚ ਅੰਤਰ ਸਪੱਸ਼ਟ ਕਰੋ ।
ਉੱਤਰ –

ਉਦਯੋਗਿਕ ਧੁਆਂਖੀ-ਧੁੰਦ (Industrial Smog) ਪ੍ਰਕਾਸ਼ ਰਸਾਇਣਿਕ-ਧੁੰਦ  (Photochemical Smog)
ਉਦਯੋਗਿਕ ਧੁਆਂਖੀ ਧੁੰਦ, ਧੀਆਂ ਗੈਸਾਂ ਤੇ ਧੁੰਦ ਦਾ ਮਿਸ਼ਰਣ ਹੈ । ਇਹ ਧੁੰਦ ਹਵਾ ਪ੍ਰਦੂਸ਼ਕਾਂ ਦੇ ਸੂਰਜ ਦੀ ਰੋਸ਼ਨੀ ਦੇ ਪ੍ਰਭਾਵ ਵਿਚ ਪਰਸਪਰ ਕਿਰਿਆ ਦੇ ਪਰਿਣਾਮਸਰੂਪ ਪੈਦਾ ਹੁੰਦੀ ਹੈ ।

ਪ੍ਰਸ਼ਨ 2.
ਤੇਜ਼ਾਬੀ ਵਰਖਾ (Acid Rain) ਕਿਵੇਂ ਹੁੰਦੀ ਹੈ ?
ਉੱਤਰ-
ਹਵਾ ਵਿਚ ਪੈਦਾ ਹੋਈਆਂ ਗੈਸਾਂ ਸਲਫਰ ਡਾਈਆਕਸਾਈਡ (SO2), ਨਾਈਟ੍ਰੋਜਨ ਡਾਈਆਕਸਾਈਡ (NO2), ਜਦੋਂ ਹਵਾ ਵਿਚਲੇ ਜਲਵਾਸ਼ਪਾਂ ਨਾਲ ਕਿਰਿਆ ਕਰਦੀਆਂ ਹਨ ਤਾਂ ਗੰਧਕ ਦਾ ਤੇਜ਼ਾਬ (HSO4) ਤੇ ਨਾਈਟ੍ਰੋਜਨ ਦਾ ਤੇਜ਼ਾਬ (HNO3) ਬਣਦੇ ਹਨ ਅਤੇ ਵਰਖਾ ਦੇ ਨਾਲ ਧਰਤੀ ਤੇ ਪੈਂਦੇ ਹਨ। ਇਸ ਨਾਲ ਫ਼ਸਲਾਂ, ਜੀਵਾਂ ਅਤੇ ਸੰਗਮਰਮਰ ਵਾਲੀਆਂ ਇਮਾਰਤਾਂ ਨੂੰ ਹਾਨੀ ਪਹੁੰਚਦੀ ਹੈ। ਇਸ ਤੇਜ਼ਾਬ ਵਾਲੀ ਵਰਖਾ ਨੂੰ ਤੇਜ਼ਾਬੀ ਬਾਰਸ਼ ਜਾਂ ਤੇਜ਼ਾਬੀ ਵਰਖਾ ਆਖਦੇ ਹਨ।

ਪ੍ਰਸ਼ਨ 3.
ਕਾਰਬਨ ਡਾਈਆਕਸਾਈਡ (CO2) ਦੇ ਅਧਿਕਤਰ ਨਿਕਾਸ ਦਾ ਕੀ ਹਾਨੀਕਾਰਕ ਪ੍ਰਭਾਵ ਹੈ ?
ਉੱਤਰ-
ਕਾਰਬਨ ਡਾਈਆਕਸਾਈਡ ਇਕ ਗੀਨ ਹਾਉਸ ਗੈਸ (Green House Gas) ਹੈ, ਜਿਸਦੇ ਪੈਦਾ ਹੋਣ ਨਾਲ ਵਿਸ਼ਵ ਤਾਪਮਾਨ ਵਿਚ ਵਾਧਾ ਜਿਸਨੂੰ ਗਲੋਬਲ ਵਾਰਮਿੰਗ (Global Warning) ਕਿਹਾ ਜਾਂਦਾ ਹੈ, ਰਿਹਾ ਹੈ। ਇਹ ਮਨੁੱਖੀ ਜਾਤੀ ਤੇ ਹੋਰ ਜੀਵ ਜੰਤੂਆਂ ਲਈ ਘਾਤਕ ਸਿੱਧ ਹੋ ਰਿਹਾ ਹੈ। ਇਸ ਕਾਰਨ ਪਹਾੜਾਂ ਅਤੇ ਗਲੇਸ਼ੀਅਰਾਂ ਦੀ ਬਰਫ਼ ਪਿਘਲ ਕੇ ਮੈਦਾਨੀ ਇਲਾਕਿਆਂ ਵਿਚ ਆਉਣ ਦਾ ਖ਼ਤਰਾ ਹੈ, ਇਸ ਨਾਲ ਹੜ੍ਹ ਵਰਗੀ ਸਥਿਤੀ ਪੈਦਾ ਹੋ ਜਾਵੇਗੀ।

ਪ੍ਰਸ਼ਨ 4.
ਸਾਨੂੰ ਕਿਨ੍ਹਾਂ ਉਦੇਸ਼ਾਂ ਲਈ ਤਾਜ਼ੇ ਪਾਣੀ (Fresh Water) ਦੀ ਜ਼ਰੂਰਤ ਪੈਂਦੀ ਹੈ ?
ਉੱਤਰ-
ਕੱਪੜੇ ਧੋਣ, ਖਾਣਾ ਪਕਾਉਣ, ਸਿੰਚਾਈ ਕਰਨ, ਬਰਤਨ ਧੋਣ, ਨਹਾਉਣ ਤੇ ਪੀਣ ਲਈ ਤਾਜ਼ੇ ਪਾਣੀ ਦੀ ਜ਼ਰੂਰਤ ਹੁੰਦੀ ਹੈ। ਤਾਜ਼ਾ ਪਾਣੀ ਜਲੀ ਜੀਵਨ ਦੇ ਵਿਕਾਸ ਲਈ ਵੀ ਜ਼ਰੂਰੀ ਹੈ।

ਪ੍ਰਸ਼ਨ 5.
ਪਾਣੀ ਪ੍ਰਦੂਸ਼ਣ (Water Pollution) ਦੀ ਪਰਿਭਾਸ਼ਾ ਦਿਓ।
ਉੱਤਰ-
ਪਾਣੀ ਪ੍ਰਦੂਸ਼ਣ ਤੋਂ ਭਾਵ ਹੈ, ਇਸ ਵਿਚ ਕਾਰਬਨਿਕ, ਅਕਾਰਬਨਿਕ, ਜੈਵਿਕ ਅਤੇ ਵਿਕਿਰਣ ਤੱਤਾਂ ਦਾ ਅਣਇੱਛਿਤ ਤਰੀਕੇ ਨਾਲ ਮਿਲਣਾ।

PSEB 11th Class Environmental Education Solutions Chapter 7 ਵਾਤਾਵਰਣਿਕ ਪ੍ਰਦੂਸ਼ਣ

ਪ੍ਰਸ਼ਨ 6.
ਭੂਮੀਗਤ ਪਾਣੀ (Underground Water) ਦਾ ਪ੍ਰਦੂਸ਼ਣ ਕਿਵੇਂ ਹੁੰਦਾ ਹੈ ?
ਉੱਤਰ-
ਘੁਲਣਸ਼ੀਲ , ਕੀਟਨਾਸ਼ਕਾਂ ਦੇ ਭੂਮੀ ਵਿਚ ਰਿਸਣ ਨਾਲ ਭੂਮੀਗਤ ਪਾਣੀ ਦਾ ਪ੍ਰਦੂਸ਼ਣ ਹੁੰਦਾ ਹੈ।

ਪ੍ਰਸ਼ਨ 7.
ਰੇਡੀਏਸ਼ਨ-ਪ੍ਰਦੂਸ਼ਣ (Radiation Pollution) ਦਾ ਕੀ ਕਾਰਨ ਹੈ ?
ਉੱਤਰ-
ਰੇਡੀਓਐਕਟਿਵ ਪਦਾਰਥਾਂ ਤੋਂ ਪੈਦਾ ਹੋਈਆਂ ਵਿਕਿਰਣਾਂ ਜਿਵੇਂ ਐਲਫਾ (a), ਬੀਟਾ (A) ਤੇ ਗਾਮਾ (7) ਕਿਰਨਾਂ ਨਾਲ ਰੇਡੀਏਸ਼ਨ ਪ੍ਰਦੂਸ਼ਣ ਹੁੰਦਾ ਹੈ।

ਪ੍ਰਸ਼ਨ 8.
ਸ਼ੋਰ ਪ੍ਰਦੂਸ਼ਣ (Noise Pollution) ਦੇ ਮੁੱਖ ਸੋਤ ਦੱਸੋ।
ਉੱਤਰ-
ਆਵਾਜਾਈ, ਘਰੇਲੂ ਯੰਤਰ, ਪਟਾਕੇ ਤੇ ਵਿਸਫੋਟਕ ਸਮੱਗਰੀ, ਲਾਊਡ ਸਪੀਕਰ, ਵਪਾਰਕ ਯੰਤਰ ਤੇ ਖੇਤੀਬਾੜੀ ਯੰਤਰ ਆਦਿ ਸਭ ਸ਼ੋਰ ਪ੍ਰਦੂਸ਼ਣ ਦੇ ਕਾਰਨ ਹਨ।

ਪ੍ਰਸ਼ਨ 9.
ਰੇਡੀਓ ਐਕਟਿਵ ਐ (Radio Active Decay) ਕੀ ਹੁੰਦਾ ਹੈ ? ਉਦਾਹਰਨ ਦਿਓ ।
ਉੱਤਰ-
ਰੇਡੀਓ ਐਕਟਿਵ ਪਦਾਰਥਾਂ ਤੋਂ ਪੈਦਾ ਹੋਣ ਵਾਲੀਆਂ ਵੀਕੀਰਨਾਂ ਨੂੰ ਰੇਡੀਓਐਕਟਿਵ ਖੈ ਆਖਦੇ ਹਨ, ਜਿਸ ਤਰ੍ਹਾਂ ਐਲਫਾ (a), ਬੀਟਾ (B), ਗਾਮਾ (7) ਵਿਕਿਰਨਾਂ।

(ਏ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਪਥਰਾਟ ਬਾਲਣ (Fossil Fuel) ਪ੍ਰਦੂਸ਼ਣ ਕਿਵੇਂ ਕਰਦੇ ਹਨ ?
ਉੱਤਰ-
ਕੋਲਾਂ, ਤੇਲ, ਕੁਦਰਤੀ ਗੈਸ ਨੂੰ ਪਥਰਾਟ ਬਾਲਣ ਕਹਿੰਦੇ ਹਨ। ਇਨ੍ਹਾਂ ਦੇ ਜਲਣ ਨਾਲ CO2, NO2, CO, NO, SO2, SO3, ਹਾਈਡੋ-ਕਾਰਬਨ (ਮੀਥੇਨ, ਈਥੇਨ, ਬਿਊਟੇਨ) ਤੇ ਲਟਕਦੇ ਹੋਏ ਹੋਰ ਵਿਅਰਥ ਪਦਾਰਥ ਪੈਦਾ ਹੁੰਦੇ ਹਨ। ਇਨ੍ਹਾਂ ਸਭ ਹਾਨੀਕਾਰਕ ਗੈਸਾਂ ਦੇ ਪੈਦਾ ਹੋਣ ਨਾਲ ਪਥਰਾਟ ਬਾਲਣ ਵਾਯੂ ਪ੍ਰਦੂਸ਼ਣ ਪੈਦਾ ਹੁੰਦਾ ਹੈ। ਇਹ ਜ਼ਹਿਰੀਲੀਆਂ ਗੈਸਾਂ ਜਿਵੇਂ CO, CO2, ਸਾਹ ਦੀਆਂ ਬਿਮਾਰੀਆਂ ਦਾ ਮੁੱਖ ਕਾਰਨ ਹਨ, ਜਦਕਿ NO, NO2, SO2, SO3, ਤੇਜ਼ਾਬੀ ਬਾਰਸ਼ ਦਾ ਕਾਰਨ ਬਣਦੀਆਂ ਹਨ।

ਪ੍ਰਸ਼ਨ 2.
ਸਮੁੰਦਰੀ ਪਾਣੀ ਪ੍ਰਦੂਸ਼ਣ ਦੇ ਮੁੱਖ ਸ੍ਰੋਤਾਂ (Sources of Marine Water Pollution) ਦਾ ਵੇਰਵਾ ਦਿਓ ।
ਉੱਤਰ-
ਸਮੁੰਦਰੀ ਪਾਣੀ ਪ੍ਰਦੂਸ਼ਣ ਮਨੁੱਖੀ ਅਤੇ ਪ੍ਰਾਕ੍ਰਿਤਕ ਦੋਹਾਂ ਕਾਰਨਾਂ ਕਰਕੇ ਹੁੰਦਾ ਹੈ। ਮਨੁੱਖੀ ਗਤੀਵਿਧੀਆਂ ਵਿਚ, ਬੇੜੀਆਂ ਵਿੱਚ ਆਨੰਦ ਲੈਂਦੇ ਸਮੇਂ ਸੁੱਟਿਆ ਜਾਣ ਵਾਲਾ ਕੂੜਾਕਰਕਟ, ਵਪਾਰਕ ਬੇੜੀਆਂ ਦੁਆਰਾ ਸੁੱਟਿਆ ਜਾਣ ਵਾਲਾ ਕਚਰਾ, ਸੀਵਰੇਜ ਦਾ ਜਮਾਂ ਹੋਣਾ, ਤੱਟੀ ਖੇਤਰਾਂ ਅਤੇ ਸ਼ਹਿਰੀ ਖੇਤਰਾਂ ਦਾ ਉਦਯੋਗਿਕ ਵਿਅਰਥ ਪਦਾਰਥ ਸ਼ਾਮਿਲ ਹੁੰਦਾ ਹੈ। ਦੁਰਘਟਨਾਵਾਂ ਵੇਲੇ ਤੇਲ ਦੇ ਟੈਂਕਰਾਂ ਦੇ ਲੀਕ ਹੋਣ ਨਾਲ ਕੁਦਰਤੀ ਤੇਲ ਦਾ ਰਿਸਾਵ ਅਤੇ ਤੇਲ ਕੱਢਦੇ ਜਾਂ ਤੇਲ ਸੋਧਦੇਸਮੇਂ ਵਰਤੀ ਜਾਣ ਵਾਲੀ ਡਰਿਗ ਆਦਿ ਸਭ ਸਮੁੰਦਰੀ ਪਾਣੀ ਪ੍ਰਦੂਸ਼ਣ ਦੇ ਮੁੱਖ ਕਾਰਨ ਹਨ। ਇਸ ਨਾਲ ਸਮੁੰਦਰੀ ਜੀਵਾਂ ਉੱਪਰ ਬਹੁਤ ਬੁਰਾ ਪ੍ਰਭਾਵ ਪੈ ਰਿਹਾ । ਹੈ ਤੇ ਕਈ ਸਮੁੰਦਰੀ ਜੀਵਾਂ ਦੀ ਮੌਤ ਵੀ ਹੁੰਦੀ ਜਾ ਰਹੀ ਹੈ। ਸਮੁੰਦਰੀ ਪੌਦਿਆਂ ਉੱਪਰ ਵੀ ਇਸਦਾ ਪ੍ਰਭਾਵ ਸਹਿਜੇ ਹੀ ਦੇਖਿਆ ਜਾ ਸਕਦਾ ਹੈ। ਖੇਤਾਂ ਵਿਚ ਛਿੜਕਾਅ ਦੌਰਾਨ ਵਰਤੇ ਜਾਣ ਵਾਲੇ ਕੀਟਨਾਸ਼ਕ ਬਾਰਿਸ਼ ਦੇ ਨਾਲ ਵਹਿ ਕੇ ਸਮੁੰਦਰੀ ਪਾਣੀ ਨੂੰ ਦੂਸ਼ਿਤ ਕਰਦੇ ਹਨ।

PSEB 11th Class Environmental Education Solutions Chapter 7 ਵਾਤਾਵਰਣਿਕ ਪ੍ਰਦੂਸ਼ਣ

ਪ੍ਰਸ਼ਨ 3.
ਸਮੁੰਦਰੀ ਪਾਣੀ ਪ੍ਰਦੂਸ਼ਣ (Sea Water Pollution /Marine Pollution) ਸਮੁੰਦਰੀ ਜੀਵਾਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਸਮੁੰਦਰੀ ਜੀਵ ਸਮੁੰਦਰੀ ਪਾਣੀ ਪ੍ਰਦੂਸ਼ਣ ਦਾ ਸ਼ਿਕਾਰ ਬਣਦੇ ਹਨ। ਇਸ ਨੂੰ ਹੇਠ ਲਿਖੇ ਤਰੀਕਿਆਂ ਨਾਲ ਸਪੱਸ਼ਟ ਕੀਤਾ ਜਾ ਸਕਦਾ ਹੈ –

  1. ਦੁਰਘਟਨਾ ਵੇਲੇ ਤੇਲੇ ਦੇ ਰਿਸਣ ਨਾਲ ਸਮੁੰਦਰੀ ਪਾਣੀ ਤੇ ਤੇਲ ਦੀ ਪਰਤ ਜੰਮਣ ਨਾਲ ਸਮੁੰਦਰੀ ਜੀਵਾਂ ਨੂੰ ਪੁੱਜਣ ਵਾਲੀ ਆਕਸੀਜਨ ਵਿਚ ਕਮੀ ਆ ਜਾਂਦੀ ਹੈ, ਜਿਸ ਕਾਰਨ ਉਹਨਾਂ ਦਾ ਜੀਵਨ ਖ਼ਤਰੇ ਵਿਚ ਪੈ ਜਾਂਦਾ ਹੈ। ਬਨਸਪਤੀ ਨੂੰ ਪੂਰਨ ਰੂਪ ਵਿਚ ਸੂਰਜ ਦੀ ਰੌਸ਼ਨੀ ਨਹੀਂ ਮਿਲਦੀ, ਜਿਸ ਕਰਕੇ ਜਲੀ ਪੌਦਿਆਂ ਵਿਚ ਪ੍ਰਕਾਸ਼ ਸੰਸਲੇਸ਼ਣ ਪ੍ਰਕਿਰਿਆ ਦੀ ਦਰ ਵਿਚ ਕਮੀ ਆ ਜਾਂਦੀ ਹੈ।
  2. ਸੀਵਰੇਜ ਦੇ ਨਿਕਾਸ ਕਾਰਨ, ਸਮੁੰਦਰੀ ਪਾਣੀ ਵਿਚ ਹੋਣ ਵਾਲੇ , ਸ਼ੈਵਾਲ ਤੇ ਭਾਈ ਆਦਿ ਨੂੰ ਪੋਸ਼ਕ ਤੱਤ ਮਿਲ ਜਾਂਦੇ ਹਨ। ਇਸ ਨਾਲ ਇਨ੍ਹਾਂ ਦੀ ਮਾਤਰਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤੇ ਇਸ ਕਾਰਨ ਸਮੁੰਦਰੀ ਜੀਵਾਂ ਨੂੰ ਆਕਸੀਜਨ ਤੇ ਰੌਸ਼ਨੀ ਲੋੜੀਂਦੀ ਮਾਤਰਾ ਵਿਚ ਨਹੀਂ ਮਿਲਦੀ। ਇਸ ਕਾਰਨ ਉਨ੍ਹਾਂ ਦੀ ਮੌਤ ਵੀ ਹੋ ਜਾਂਦੀ ਹੈ। ਇਸ ਪ੍ਰਕਾਰ ਸਮੁੰਦਰੀ ਪਾਣੀ ਪ੍ਰਦੂਸ਼ਣ ਸਮੁੰਦਰੀ ਜੀਵਾਂ ਤੇ ਬਹੁਤ ਬੁਰਾ ਪ੍ਰਭਾਵ ਪੈਦਾ ਕਰਦਾ ਹੈ।

ਪ੍ਰਸ਼ਨ 4.
ਭੂਮੀ ਪ੍ਰਦੂਸ਼ਣ ਦੇ ਸ੍ਰੋਤਾਂ (Sources of Land Pollution) ਉੱਪਰ ਇਕ ਨੋਟ ਲਿਖੋ।
ਉੱਤਰ-
ਮਿੱਟੀ ਪ੍ਰਦੂਸ਼ਣ ਤੋਂ ਭਾਵ ਹੈ ਮਿੱਟੀ ਦੇ ਹਾਨੀਕਾਰਕ ਤੱਤਾਂ ਜਿਸ ਨਾਲ ਮਿੱਟੀ ਦੀ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ ਨਾਲ ਦੂਸ਼ਿਤ ਹੋਣਾ। ਮਿੱਟੀ ਪ੍ਰਦੂਸ਼ਣ ਨੂੰ ਦੋ ਤਰ੍ਹਾਂ ਦੇ ਕਾਰਕ ਪ੍ਰਭਾਵਿਤ ਕਰਦੇ ਹਨ –

  • ਮਨੁੱਖੀ ਕਾਰਕ
  • ਕੁਦਰਤੀ ਕਾਰਕ ।

1. ਮਨੁੱਖੀ ਕਾਰਕ (Man Made Factors-ਘਰੇਲੁ ਵਿਅਰਥ ਪਦਾਰਥ ਜਿਸ ਤਰ੍ਹਾਂ ਖ਼ਾਲੀ ਬੋਤਲਾਂ, ਰਸੋਈ ਘਰਾਂ ਦੀ ਰਹਿੰਦ-ਖੂੰਹਦ, ਵਾਧੂ ਅਖ਼ਬਾਰਾਂ ਦੀ ਰੁੱਦੀ, ਸੀਮਿੰਟ, ਚਮੜਾ ਆਦਿ ਦਾ ਮਿੱਟੀ ਵਿਚ ਮਿਲਣਾ, ਉਦਯੋਗਿਕ ਰਹਿੰਦ-ਖੂੰਹਦ ਦੁਆਰਾ ਪ੍ਰਦੂਸ਼ਿਤ ਹੋਣਾ ਤੇ ਕੀਟਨਾਸ਼ਕਾਂ ਦਾ ਮਿੱਟੀ ਵਿਚ ਮਿਲਣਾ।
2. ਕੁਦਰਤੀ ਕਾਰਕ (Natural Factors-ਤੇਜ਼ ਹਵਾਵਾਂ, ਜਵਾਲਾਮੁਖੀ ਦੇ ਕਿਰਿਆਸ਼ੀਲ ਹੋਣ ਨਾਲ, ਵਰਖਾ ਦਾ ਪਾਣੀ, ਜੰਗਲਾਂ ਦੀ ਅੱਗ, ਚਟਾਨਾਂ ਦਾ ਖਿਸਕਣਾ, ਹੜ੍ਹ ਆਦਿ ।

ਪ੍ਰਸ਼ਨ 5.
ਧੁਨੀ ਪ੍ਰਦੂਸ਼ਣ (Sound Pollution) ਦੇ ਕੀ-ਕੀ ਮਾੜੇ ਪ੍ਰਭਾਵ ਹਨ ?
ਉੱਤਰ-
ਉੱਚ ਰਕਤ ਦਬਾਅ, ਤਣਾਅ, ਪੈਪਟਿਕ ਅਲਸਰ, ਮਨੋਵਿਗਿਆਨਿਕ ਦਬਾਅ, ਦਿਲ ਦੀ ਗਤੀ ਦਾ ਵਧਣਾ, ਚਿੜਚੜਾਪਣ, ਦਿਮਾਗੀ ਨੁਕਸਾਨ ਹੋਣਾ, ਪਾਚਨ ਸੰਬੰਧੀ ਰੋਗ ਆਦਿ ਸਭ ਧੁਨੀ ਪ੍ਰਦੂਸ਼ਣ ਦੇ ਹਾਨੀਕਾਰਕ ਪ੍ਰਭਾਵ ਹਨ।

ਪ੍ਰਸ਼ਨ 6.
ਪੌਦਿਆਂ ਦੇ ਵਿਕਾਸ ਲਈ ਭੂਮੀ ਪ੍ਰਦੂਸ਼ਣ ਮਿੱਟੀ ਨੂੰ ਅਯੋਗ ਕਿਵੇਂ ਬਣਾਉਂਦਾ ਹੈ ? ‘
ਉੱਤਰ-
ਭੂਮੀ ਪ੍ਰਦੂਸ਼ਣ ਨਾਲ ਭੂਮੀ ਦੀ ਸੰਰਚਨਾ, ਗੁਣਵੱਤਾ ਤੇ ਉਪਜਾਊ ਸ਼ਕਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਮਿੱਟੀ ਪ੍ਰਦੂਸ਼ਣ ਨਾਲ ਪੌਦਿਆਂ ਦਾ ਵਿਕਾਸ ਚੰਗੀ ਤਰ੍ਹਾਂ ਨਹੀਂ ਹੁੰਦਾ। ਮਿੱਟੀ ਵਿਚ ਮਿਲੇ ਕੀਟਨਾਸ਼ਕ ਤੇ ਖਾਦਾਂ ਪੌਦਿਆਂ ਨੂੰ ਭਾਵੇਂ ਕੀੜੇ-ਮਕੌੜਿਆਂ ਤੋਂ ਬਚਾਉਂਦੀਆਂ ਹਨ ਤੇ ਪੋਸ਼ਟਿਕ ਤੱਤ ਦਿੰਦੇ ਹਨ। ਪਰੰਤੂ ਇਨ੍ਹਾਂ ਦੀ ਲੋੜ ਤੋਂ ਵੱਧ ਵਰਤੋਂ ਅਤੇ ਪਾਣੀ ਦੇ ਇਕੱਠੇ ਹੋਣ ਨਾਲ ਮਿੱਟੀ ਵਿਚ ਲੂਣ ਦੀ ਮਾਤਰਾ ਲੋੜ ਨਾਲੋਂ ਜ਼ਿਆਦਾ ਵੱਧ ਜਾਂਦੀ ਹੈ, ਜਿਸ ‘ ਕਾਰਨ ਪੌਦਿਆਂ ਦੀ ਰੋਗਵਾਹਕ ਸ਼ਕਤੀ ਵੱਧ ਜਾਂਦੀ ਹੈ। ਦੂਸਰਾ ਇਹ ਮਿੱਟੀ ਖੁਰਨ ਨਾਲ ਉਪਜਾਊ ਪਰਤ ਦੇ ਨੁਕਸਾਨ ਨਾਲ ਪੌਦਿਆਂ ਨੂੰ ਪੌਸ਼ਟਿਕ ਤੱਤਾਂ ਦੀ ਕਮੀ ਹੋਣ ਕਾਰਨ ਉਨ੍ਹਾਂ ਦਾ ਵਿਕਾਸ ਠੀਕ ਤਰ੍ਹਾਂ ਨਾਲ ਨਹੀਂ ਹੁੰਦਾ। ਇਸ ਤਰ੍ਹਾਂ ਪ੍ਰਦੂਸ਼ਣ ਨਾਲ ਭੂਮੀ ਪੌਦਿਆਂ ਦੇ ਸਹੀ ਵਿਕਾਸ ਕਰਨ ਲਈ ਅਯੋਗ ਹੋ ਜਾਂਦੀ ਹੈ।

(ਸ) ਵੱਡੇ ਪੁੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹਵਾ ਪ੍ਰਦੂਸ਼ਣ (Air Pollution) ਦੇ ਵੱਖ-ਵੱਖ ਸ੍ਰੋਤਾਂ ਦੀ ਵਿਆਖਿਆ ਕਰੋ।
ਉੱਤਰ-
ਹਵਾ ਪ੍ਰਦੂਸ਼ਣ (Air Pollution-ਹਵਾ ਪ੍ਰਦੂਸ਼ਣ ਤੋਂ ਭਾਵ ਹੈ, ਕਿ ਹਵਾ ਵਿਚ ਜ਼ਹਿਰੀਲੇ, ਅਣਚਾਹੇ ਪਦਾਰਥਾਂ ਤੇ ਗੈਸਾਂ ਦਾ ਜਮਾਂ ਹੋਣਾ ਜਿਸ ਨਾਲ ਹਵਾ, ਜੀਵਤ ਪ੍ਰਾਣੀਆਂ , ਲਈ ਹਾਨੀਕਾਰਕ ਬਣ ਜਾਂਦੀ ਹੈ। ਹਵਾ ਪ੍ਰਦੂਸ਼ਣ ਅੱਜ ਦੇ ਆਧੁਨਿਕ ਸਮਾਜ ਦੀਆਂ ਮੁੱਖ ਸਮੱਸਿਆਵਾਂ ਵਿਚੋਂ ਇਕ ਮਹੱਤਵਪੂਰਨ ਸਮੱਸਿਆ ਹੈ।
ਹਵਾ ਪ੍ਰਦੂਸ਼ਣ ਦੇ ਬਹੁਤ ਸਾਰੇ ਕਾਰਨ ਹਨ, ਜਿਨ੍ਹਾਂ ਦਾ ਸੰਖੇਪ ਵਰਣਨ ਇਸ ਪ੍ਰਕਾਰ ਹੈ –

  1. ਆਵਾਜਾਈ ਦੇ ਸਾਧਨ (Means of Transport)-ਆਵਾਜਾਈ ਦੇ ਸਾਧਨਾਂ ਵਿਚੋਂ ਨਿਕਲਣ ਵਾਲਾ ਧੂੰਆਂ ਹਵਾ ਪ੍ਰਦੂਸ਼ਣ ਦਾ ਮੁੱਖ ਸੋਮਾ ਹੈ। ਇਸ ਧੁੰਏਂ ਵਿਚ ਬਹੁਤ ਸਾਰੀਆਂ ਗੈਸਾਂ ਜਿਸ ਤਰ੍ਹਾਂ CO, CO2 ਆਦਿ ਸ਼ਾਮਿਲ ਹੁੰਦੀਆਂ ਹਨ, ਜੋ ਹਵਾ ਨੂੰ ਪ੍ਰਦੂਸ਼ਿਤ ਕਰਦੀਆਂ ਹਨ।
  2. ਪਥਰਾਟ ਬਾਲਣ Fossil Fuels)-ਪਥਰਾਟ ਬਾਲਣ ਕੋਲਾ, ਤੇਲ ਦੇ ਜਲਣ ਨਾਲ ਪੈਦਾ ਹੋਇਆ ਸਲਫਰ ਹਵਾ ਵਿਚੋਂ O2, ਲੈ ਕੇ ਉਸ ਨਾਲ ਕਿਰਿਆ ਕਰਕੇ SO2, SO3, ਦਾ ਨਿਰਮਾਣ ਕਰਦਾ ਹੈ। ਇਸ ਨਾਲ ਹਵਾ ਪ੍ਰਦੂਸ਼ਿਤ ਹੋ ਰਹੀ ਹੈ ਤੇ ਤੇਜ਼ਾਬੀ ਵਰਖਾਂ ਦਾ ਖ਼ਤਰਾ ਵੀ ਵੱਧ ਰਿਹਾ ਹੈ।
  3. ਘਰੇਲੂ ਕਾਰਕ (Domestic Factors-ਘਰਾਂ ਵਿਚ ਜਲਾਏ ਜਾਣ ਵਾਲੇ ਚੁੱਲਿਆਂ ਵਿਚ ਲੱਕੜੀ ਦੇ ਬਲਣ ਤੇ ਕੋਲੇ ਦੇ ਬਲਣ ਨਾਲ, ਸਫ਼ਾਈ ਕਰਦੇ ਸਮੇਂ ਵਾਧੂ ਪਦਾਰਥਾਂ ਦੇ ਹਵਾ ਵਿਚ ਮਿਲਣ ਨਾਲ ਹਵਾ ਪ੍ਰਦੂਸ਼ਣ ਹੁੰਦਾ ਹੈ।
  4. ਉਦਯੋਗਿਕ ਕਾਰਕ (Industrial Factors–ਉਦਯੋਗਾਂ ਦੀਆਂ ਚਿਮਨੀਆਂ ਵਿਚੋਂ ਨਿਕਲਣ ਵਾਲਾ ਧੂੰਆਂ ਜਿਸ ਵਿਚ ਬਹੁਤ ਸਾਰੀਆਂ ਜ਼ਹਿਰੀਲੀਆਂ ਗੈਸਾਂ ਦੇ ਨਾਲ ਲਟਕਦੇ ਹੋਏ ਵਿਅਰਥ ਪਦਾਰਥ ਹੁੰਦੇ ਹਨ, ਨਾਲ ਵੀ ਹਵਾ ਪ੍ਰਦੂਸ਼ਣ ਫੈਲਦਾ ਹੈ। ..
  5. ਖੇਤੀਬਾੜੀ ਗਤੀਵਿਧੀਆਂ (Agricultural Activities-ਇਹ ਵੀ ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਹਨ, ਜਿਵੇਂ ਕੀਟਨਾਸ਼ਕਾਂ ਦਾ ਛਿੜਕਾਅ, ਫ਼ਸਲਾਂ ਦੇ ਵਾਧੂ ਪਦਾਰਥਾਂ ਨੂੰ ਜਲਾਉਣਾ, ਝੋਨੇ ਦੇ ਖੇਤਾਂ ਵਿਚ ਮੀਥੇਨ (Methane) ਦੀ ਉਤਪੱਤੀ ਖਾਦਾਂ ਅਤੇ ਕੀਟਨਾਸ਼ਕਾਂ ਦਾ ਛਿੜਕਾਅ ਤੇ ਖੇਤੀਬਾੜੀ ਕਾਰਜਾਂ
    ਦੌਰਾਨ ਉੱਡਣ ਵਾਲਾ ਘਾਟਾ ਵੀ ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਹਨ।
  6. ਖਦਾਨ ਪ੍ਰਕਿਰਿਆ (Mining Activities-ਕੋਲਾ, ਲਾਈਮਸਟੋਨ (ਚਨੇ ਦਾ ਪੱਥਰ), ਲੋਹਾ ਆਦਿ ਦੀ ਖਦਾਨ ਪ੍ਰਕਿਰਿਆ ਦੌਰਾਨ ਪੈਦਾ ਹੋਇਆ ਘੱਟਾ ਵੀ ਹਵਾ ਪ੍ਰਦੂਸ਼ਣ ਦਾ ਕਾਰਨ ਹੈ। ਇਸ ਪ੍ਰਕਾਰ ਆਵਾਜਾਈ ਦੇ ਸਾਧਨ, ਖੇਤੀਬਾੜੀ ਕਾਰਜ, ਉਦਯੋਗ, ਘਰੇਲੂ ਵਿਅਰਥ ਪਦਾਰਥ, ਖਦਾਨ ਪ੍ਰਕਿਰਿਆ ਆਦਿ ਸਭ ਹਵਾ ਪ੍ਰਦੂਸ਼ਣ ਦੇ ਕਾਰਨ ਹਨ।

PSEB 11th Class Environmental Education Solutions Chapter 7 ਵਾਤਾਵਰਣਿਕ ਪ੍ਰਦੂਸ਼ਣ

ਪ੍ਰਸ਼ਨ 2.
ਹਵਾ ਪ੍ਰਦੂਸ਼ਣ ਦੇ ਬੁਰੇ ਪ੍ਰਭਾਵਾਂ (III Effects of Air Pollution) ਦਾ ਵਰਣਨ ਕਰੋ।
ਉੱਤਰ-
ਹਵਾ ਪ੍ਰਦੂਸ਼ਣ ਤੋਂ ਭਾਵ ਹੈ ਕਿ ਹਵਾ ਵਿਚ ਸੰਘਟਕਾਂ, ਸੰਘਣਤਾ ਤੇ ਸੰਰਚਨਾ ਵਿਚ ਹਾਨੀਕਾਰਕ ਵਿਅਰਥ ਪਦਾਰਥਾਂ ਦੇ ਮਿਲਣ ਨਾਲ ਆਇਆ ਪਰਿਵਰਤਨ। ਇਸ ਨਾਲ ਹਵਾ ਸਾਹ ਲੈਣ ਯੋਗ ਨਹੀਂ ਰਹਿੰਦੀ ਤੇ ਬਹੁਤ ਸਾਰੇ ਸਾਹ ਦੇ ਰੋਗ ਜਿਵੇਂ ਫੇਫੜਿਆਂ ਦਾ ਕੈਂਸਰ ਆਦਿ ਹੋ ਜਾਂਦੇ ਹਨ। ਹਵਾ ਪ੍ਰਦੂਸ਼ਣ ਦੇ ਹਾਨੀਕਾਰਕ ਪ੍ਰਭਾਵ, ਉਸ ਵਿਚ ਮਿਲ ਰਹੇ ਵੱਖ-ਵੱਖ ਪ੍ਰਦੂਸ਼ਕਾਂ ਕਰਕੇ ਹੁੰਦੇ ਹਨ, ਜਿਸ ਤਰ੍ਹਾਂ –

  • ਹਵਾ ਵਿਚ ਅਮੋਨੀਆ (NH3) ਦਾ ਮਿਲਣਾ ਪੇੜ-ਪੌਦਿਆਂ ਦੇ ਵਾਧੇ ਲਈ ਹਾਨੀਕਾਰਕ ਹੈ ਕਿਉਂਕਿ ਇਹ ਪੌਦਿਆਂ ਦੇ ਪੱਤਿਆਂ ਦਾ ਰੰਗ ਵਿਗਾੜ ਦਿੰਦੀ ਹੈ। ਇਹ ਤਣਿਆਂ ਅਤੇ ਜੜ੍ਹਾਂ ਦੇ ਵਿਕਾਸ ਨੂੰ ਖ਼ਤਮ ਕਰ ਦਿੰਦੀ ਹੈ। ਇਹ ਅੱਖਾਂ ਵਿਚ ਜਲਣ, ਫੇਫੜਿਆਂ ਤੇ ਸਾਹ ਕਿਰਿਆ ‘ਤੇ ਬੁਰਾ ਪ੍ਰਭਾਵ ਪਾਉਂਦੀ ਹੈ।
  • ਸਲਫਰ ਡਾਈਆਕਸਾਈਡ (SO2) ਦੇ ਹਵਾ ਵਿਚ ਮਿਲਣ ਨਾਲ ਤੇਜ਼ਾਬੀ ਵਰਖਾ ਹੁੰਦੀ ਹੈ, ਜੋ ਸੰਗਮਰਮਰ ਦੀਆਂ ਇਮਾਰਤਾਂ ਤੇ ਧਾਤਾਂ ਨੂੰ ਖੋਰਦੀ ਹੈ। ਪੌਦਿਆਂ ਦੇ ਪੱਤਿਆਂ ਦਾ ਝੁਲਸਣਾ ਵੀ ਇਸ ਦਾ ਬੁਰਾ ਪ੍ਰਭਾਵ ਹੈ। ਇਹ ਸਾਹ ਕਿਰਿਆ ਨੂੰ ਵੀ ਪ੍ਰਭਾਵਿਤ ਕਰਦੀ ਹੈ, ਜਿਸ ਨਾਲ ਸਾਹ ਲੈਣ ਦੀ ਸਮੱਸਿਆ ਪੈਦਾ ਹੁੰਦੀ ਹੈ।
  • ਕਾਰਬਨ ਮੋਨੋਆਕਸਾਈਡ (CO) ਗੰਧਹੀਣ ਤੇ ਰੰਗਹੀਣ ਗੈਸ ਹੈ, ਜੋ ਮਨੁੱਖਾਂ ਵਿਚ ਸਾਹ ਘੁੱਟਣ ਦਾ ਕਾਰਨ ਬਣਦੀ ਹੈ। ਇਸਦੇ ਸਾਹ ਨਾਲ ਅੰਦਰ ਜਾਣ ਤੇ ਉਲਟੀਆਂ, ਬੇਹੋਸ਼ੀ ਤੇ ਬੇਚੈਨੀ ਪੈਦਾ ਹੁੰਦੀ ਹੈ। ਇਹ ਜੇਕਰ ਖੂਨ ਵਿਚ ਮਿਲ ਜਾਵੇ ਤਾਂ ਕਾਰਬੋਕਸੀ ਹੀਮੋਗਲੋਬਿਨ ਬਣਾਉਂਦਾ ਹੈ, ਜੋ ਮਨੁੱਖ ਲਈ ਜਾਨਲੇਵਾ ਸਿੱਧ ਹੁੰਦੀ ਹੈ।
  • ਹਾਈਡੋਜਨ ਸਾਇਆਨਾਈਡ (HCN), ਹਾਈਡੋਜਨ ਫਲੋਰਾਈਡ (HF) ਤੇ ਹਾਈਡੋਜਨ ਕਲੋਰਾਈਡ (HCI) ਦੇ ਹਵਾ ਵਿਚ ਮਿਲਣ ਨਾਲ ਤੇਜ਼ਾਬੀ ਵਰਖਾ, ਫਲਾਂ ਤੇ ਫੁੱਲਾਂ ਦਾ ਸਮੇਂ ਤੋਂ ਪਹਿਲਾਂ ਡਿੱਗਣਾ ਤੇ ਸੈੱਲਾਂ ਵਿਚ ਆਕਸੀਜਨ ਦੇ ਸੰਚਾਰ ਦੀ ਕਮੀ ਨਾਲ ਸਾਹ ਲੈਣ ਵਿਚ ਤਕਲੀਫ਼ ਹੁੰਦੀ ਹੈ। ਇਸ ਨਾਲ ਫੇਫੜਿਆਂ ਦਾ ਕੈਂਸਰ (Lung Cancer), ਦਮਾ (Ashtma) ਆਦਿ ਵਰਗੀਆਂ ਬਿਮਾਰੀਆਂ ਹੁੰਦੀਆਂ ਹਨ। ਇਸ ਤੋਂ ਇਲਾਵਾ ਉੱਚ ਲਹੂ ਦਬਾਅ, ਸਾਹ ਦੇ ਰੋਗ ਤੋਂ ਪੌਦਿਆਂ ਦੇ ਰੋਗ ਵੀ ਹੁੰਦੇ ਹਨ।

ਪ੍ਰਸ਼ਨ 3.
ਤਾਜ਼ਾ ਪਾਣੀ ਪ੍ਰਦੂਸ਼ਣ (Fresh Water Pollution) ਦੇ ਕਾਰਨਾਂ ਅਤੇ ਸਿੱਟਿਆਂ ਦੀ ਸੰਖੇਪ ਰੂਪ ਵਿਚ ਚਰਚਾ ਕਰੋ ।
ਉੱਤਰ-
ਪਾਣੀ, ਧਰਤੀ ਦੀ ਕੁੱਲ ਸੜਾ ਦਾ 74% ਹੈ। ਜੀਵਾਂ ਦੇ ਸਰੀਰ ਦਾ 70% ਭਾਰ ਪਾਣੀ ਕਾਰਨ ਹੁੰਦਾ ਹੈ। ਤਾਜ਼ਾ ਪਾਣੀ ਭੂਮੀਗਤ ਪਾਣੀ ਤੇ ਮਿੱਟੀ ਵਾਲੇ ਪਾਣੀ ਦੇ ਰੂਪ ਵਿਚ ਮਿਲਦਾ ਹੈ। ਪਾਣੀ ਮਨੁੱਖਾਂ, ਜੀਵ-ਜੰਤੂਆਂ ਤੇ ਪੌਦਿਆਂ ਸਾਰਿਆਂ ਲਈ ਬਹੁਤ ਜ਼ਰੂਰੀ ਹੈ। ਪਾਣੀ ਬਿਨਾਂ ਜੀਵਨ ਦੀ ਕਲਪਨਾ ਕਰਨਾ ਅਸੰਭਵ ਹੈ। ਜੀਵ-ਜੰਤੂਆਂ ਲਈ ਸਾਫ਼ ਪਾਣੀ ਦਾ ਬਹੁਤ ਮਹੱਤਵ ਹੈ। ਪਰੰਤੁ ਆਧੁਨਿਕ ਯੁੱਗ ਵਿਚ ਉਦਯੋਗਿਕ ਉੱਨਤੀ ਤੇ ਤਕਨੀਕੀ ਵਿਕਾਸ ਕਾਰਨ ਪੈਦਾ ਹੋ ਰਹੇ ਵਿਅਰਥ ਪਦਾਰਥਾਂ ਦਾ ਪਾਣੀ ਵਿਚ ਨਿਕਾਸ ਹੋਣ ਨਾਲ ਪਾਣੀ ਪ੍ਰਦੂਸ਼ਣ ਫੈਲ ਰਿਹਾ ਹੈ।

ਤਾਜ਼ੇ ਪਾਣੀ ਦੇ ਪ੍ਰਦੂਸ਼ਣ ਦੇ ਮੁੱਖ ਕਾਰਨ ਹੇਠਾਂ ਲਿਖੇ ਹਨ –
1. ਉਦਯੋਗਿਕ ਵਿਅਰਥ ਪਦਾਰਥਾਂ ਦਾ ਪਾਣੀ ਵਿਚ ਵਹਾਉਣਾ (Disposing Industrial Wastes into Water Bodies)-ਇਹ ਪਾਣੀ ਪ੍ਰਦੂਸ਼ਣ ਦਾ ਮੁੱਖ ਕਾਰਨ ਹੈ। ਇਹ ਦੋ ਤਰ੍ਹਾਂ ਦਾ ਹੁੰਦਾ ਹੈ-

  • ਠੋਸ ਵਿਅਰਥ ਪਦਾਰਥ
  • ਤਰਲ ਵਿਅਰਥ ਪਦਾਰਥ।

ਉਦਯੋਗਾਂ ਵਿਚੋਂ ਕੱਢੇ ਗਏ ਕਈ ਪ੍ਰਕਾਰ ਦੇ ਰਸਾਇਣਾਂ ਤੇ ਤੇਜ਼ਾਬਾਂ ਨਾਲ ਪਾਣੀ ਵਿਚ ਜ਼ਹਿਰੀਲਾਪਨ ਵੱਧਦਾ ਹੈ। ਇਸ ਪ੍ਰਕਾਰ ਤਰਲ ਵਿਅਰਥ ਪਦਾਰਥ ਵੀ ਪਾਣੀ ਦੇ ਸੋਮਿਆਂ ਨੂੰ ਪਦੁਸ਼ਿਤ ਕਰਦੇ ਹਨ। ਜੋ ਵੀ ਜੀਵ ਇਸ ਪਾਣੀ ਦੀ ਵਰਤੋਂ ਕਰਦੇ ਹਨ, ਉਨ੍ਹਾਂ ਤੇ ਜ਼ਹਿਰੀਲਾ ਪ੍ਰਭਾਵ ਪੈਂਦਾ ਹੈ, ਜਿਸ ਕਾਰਨ ਭੋਜਨ ਲੜੀ ਅਸੰਤੁਲਿਤ ਹੁੰਦੀ ਹੈ।

2. ਘਰੇਲੂ ਵਿਅਰਥ ਪਦਾਰਥ (Domestic Waste)-ਵੱਧਦੀ ਹੋਈ ਜਨਸੰਖਿਆ ਦੀ ਪੂਰਤੀ ਲਈ ਵਰਤੀਆਂ ਜਾਣ ਵਾਲੀਆਂ ਵਸਤੂਆਂ, ਜਿਵੇਂ-ਸਾਬਣ, ਡਿਟਰਜੈਂਟ, ਰਸੋਈ ਘਰਾਂ ਦੀ ਰਹਿੰਦ-ਖੂੰਹਦ, ਜਲ-ਮਲ ਪਦਾਰਥ, ਵਾਸ਼ਿੰਗ ਪਾਉਡਰ ਆਦਿ ਪਾਣੀ ਵਿਚ ਮਿਲ ਕੇ ਉਸਨੂੰ ਪ੍ਰਦੂਸ਼ਿਤ ਕਰਦੇ ਹਨ।

3. ਖੇਤੀਬਾੜੀ ਗਤੀਵਿਧੀਆਂ (Agricultural Activities)-ਖੇਤੀਬਾੜੀ ਵਿਚ ਸਿੰਜਾਈ ਲਈ ਪਾਣੀ ਦੀ ਬਹੁਤ ਜ਼ਰੂਰਤ ਹੁੰਦੀ ਹੈ। ਇਸ ਦੁਆਰਾ ਕੀਟਨਾਸ਼ਕ ਅਤੇ ਹੋਰ ਰਸਾਇਣ ਮਿੱਟੀ ਵਿਚ ਮਿਲ ਕੇ ਭੂਮੀਗਤ ਪਾਣੀ ਨੂੰ ਪ੍ਰਦੂਸ਼ਿਤ ਕਰਦੇ ਹਨ ਜਿਸ ਨਾਲ ਪਾਣੀ ਪ੍ਰਦੂਸ਼ਣ ਫੈਲਦਾ ਹੈ।

4. ਜੈਵ ਵਿਸ਼ਾਲੀਕਰਨ (Biomagnification-ਜੀਵਾਂ ਵਿਚ ਹਾਨੀਕਾਰਕ ਤੱਤਾਂ ਜਿਵੇਂ ਕਲੋਰੀਨੇਟਿਡ ਹਾਈਡ੍ਰੋਕਾਰਬਨਾਂ ਦੇ ਇਕ ਪੱਧਰ ਤੋਂ ਦੁਸਰੇ ਪੱਧਰ ਤਕ ਦੇ ਵਾਧੇ ਨੂੰ ਜੈਵ ਵਿਸ਼ਾਲੀਕਰਨ ਕਹਿੰਦੇ ਹਨ। ਇਹ ਹਾਈਡ੍ਰੋਕਾਰਬਨ ਖ਼ਾਸ ਕਰਕੇ ਡੀ.ਡੀ.ਟੀ. ਬਹੁਤ ਖ਼ਤਰਨਾਕ ਹੈ। ਡੀ.ਡੀ.ਟੀ. ਪਾਣੀ ਵਿਚ ਘੁਲਣਸ਼ੀਲ ਹੁੰਦੀ ਹੈ, ਜੋ ਪਾਣੀ ਪੀਣ ਨਾਲ ਜੀਵ-ਜੰਤੂਆਂ ਦੀਆਂ ਹੱਡੀਆਂ ਵਿਚ ਜਮਾਂ ਹੋ ਜਾਂਦੀ ਹੈ।

ਪਾਣੀ ਪ੍ਰਦੂਸ਼ਣ ਦੇ ਨਤੀਜੇ (Consequences of Water Pollution) –

  1. ਯੂਟਰੋਫੀਕੇਸ਼ਨ (Eutrophication) -ਪਾਣੀ ਵਿਚ ਸੀਵਰੇਜ ਦੇ ਨਿਕਾਸ ਨਾਲ ਸ਼ੈਵਾਲ ਜਾਂ ਕਾਈ ਦਾ ਵਾਧਾ ਹੋਣ ਕਰਕੇ, ਹੋਰ ਜੀਵਾਂ ਲਈ ਆਕਸੀਜਨ ਦੀ ਕਮੀ ਹੋ ਜਾਂਦੀ ਹੈ, ਇਸ ਨੂੰ ਯੂਟਰੋਫੀਕੇਸ਼ਨ ਕਿਹਾ ਜਾਂਦਾ ਹੈ ।
  2. ਸਮੁੰਦਰੀ ਤੇਲ ਦੇ ਰਿਸਾਅ ਕਾਰਨ, ਪਾਣੀ ਉੱਪਰ ਤੇਲ ਦੀ ਪਰਤ ਜੰਮਣ ਨਾਲ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਜਿਸ ਨਾਲ ਜੀਵਾਂ ਤੇ ਪੌਦਿਆਂ ਦੋਹਾਂ ਦਾ ਹੀ ਜਿਊਣਾ ਮੁਸ਼ਕਿਲ ਹੋ ਜਾਂਦਾ ਹੈ।
  3. ਕੀਟਨਾਸ਼ਕਾਂ ਤੇ ਰਸਾਇਣਾਂ ਦੇ ਪਾਣੀ ਵਿਚ ਮਿਲਣ ਨਾਲ ਇਸ ਵਿਚ ਜ਼ਹਿਰੀਲਾਪਨ ਆ ਜਾਂਦਾ ਹੈ, ਜਿਸ ਨਾਲ ਪਾਣੀ ਪੀਣ ਯੋਗ ਨਹੀਂ ਰਹਿੰਦਾ ਤੇ ਜਲੀ ਜੀਵਾਂ ਦਾ ਜੀਵਨ ਵੀ ਪ੍ਰਭਾਵਿਤ ਹੁੰਦਾ ਹੈ।
  4. ਪਾਣੀ ਵਿਚ ਸਿਲੀਕਾਨ, ਐਸਬੈਸਟਾਸ, ਮਰਕਰੀ, ਸਲਫਰ, ਆਰਸੈਨਿਕ, ਸਿਲੀਨੀਅਮ, ਕੋਬਾਲਟ ਆਦਿ ਦੇ ਮਿਲਣ ਨਾਲ ਬਹੁਤ ਸਾਰੇ ਬੁਰੇ ਪ੍ਰਭਾਵ ਪੈਂਦੇ ਹਨ।
ਰਸਾਇਣ (Chemical) ਬਕੇਪੁਭਾਵ (III-Effects)
ਸਲਫਰ ਪੱਤੇ ਕਾਲੇ ਹੋਣਾ, ਮੱਛੀਆਂ ਦਾ ਮਰਨਾ
ਆਰਸੈਨਿਕ ਬਨਸਪਤੀ ਤੇ ਜੀਵਾਂ ਦੀ ਮੌਤ
ਮਰਕਰੀ ਮਿਨੀਮਾਣਾ ਰੋਗ
ਲੈਂਡ ਹੱਥ, ਪੈਰ ਤੇ ਬੁੱਲ੍ਹ ਸੁੰਨ੍ਹ ਹੋਣਾ
ਕੈਡਮੀਅਮ ਅਨੀਮੀਆ, ਰਕਤ ਦਬਾਓ
ਬੇਰੀਅਮ ਉਲਟੀਆਂ, ਦਸਤ ਆਦਿ
ਸਿਲੀਨੀਅਮ, ਘੱਟ ਰਕਤ ਦਬਾਅ, ਪਿੱਤੇ ਦੀ ਹਾਨੀ, ਤੰਤੂਆਂ ਦੀ
ਕਾਪਰ, ਜ਼ਿੰਕ, ਨਿਕਲ ਕਮਜ਼ੋਰੀ, ਐਨਜ਼ਾਈਮ ਹਲਚਲ ਕਾਰਨ ਬੁਖ਼ਾਰ ।

ਇਹ ਸਭ ਪਾਣੀ ਪ੍ਰਦੂਸ਼ਣ ਦੇ ਬੁਰੇ ਪ੍ਰਭਾਵ ਮਨੁੱਖੀ ਜੀਵਨ ਅਤੇ ਜੀਵ ਜੰਤੂਆਂ ਨੂੰ ਹਾਨੀ ਪਹੁੰਚਾਉਂਦੇ ਹਨ ।

PSEB 11th Class Environmental Education Solutions Chapter 7 ਵਾਤਾਵਰਣਿਕ ਪ੍ਰਦੂਸ਼ਣ

ਪ੍ਰਸ਼ਨ 4.
ਭੂਮੀ ਪ੍ਰਦੂਸ਼ਣ (Soil Pollution) ਦਾ ਵੇਰਵਾ ਦਿਓ ।
ਉੱਤਰ-
ਭੂਮੀ ਪ੍ਰਦੂਸ਼ਣ ਤੋਂ ਭਾਵ ਹੈ-ਹਾਨੀਕਾਰਕ ਤੱਤ ਜਿਸ ਤਰ੍ਹਾਂ ਜ਼ਹਿਰੀਲੇ ਰਸਾਇਣ, ਕੀਟਨਾਸ਼ਕ, ਨਮਕ, ਰੇਡੀਓ ਐਕਟਿਵ ਪਦਾਰਥ ਤੇ ਹੋਰ ਕਾਰਕ ਜੋ ਇਸਦੀ ਸ਼ੁੱਧ ਉਪਜਾਊ ਪ੍ਰਕਿਰਤੀ ਨੂੰ ਬਦਲਣਾ ਤੋਂ ਹੈ ।

ਭੂਮੀ ਪ੍ਰਦੂਸ਼ਣ ਦੇ ਕਾਰਨ (Causes of Soil Pollution) -ਭੂਮੀ ਪ੍ਰਦੂਸ਼ਣ ਦੇ ਮੁੱਖ ਤੱਤ ਘਰੇਲੁ ਕਚਰਾ, ਉਦਯੋਗਿਕ ਵਿਅਰਥ ਤੇ ਖੇਤੀਬਾੜੀ ਗਤੀਵਿਧੀਆਂ ਹਨ। ਘਰੇਲੂ ਵਿਅਰਥ ਪਦਾਰਥਾਂ ਵਿਚ ਰਸੋਈ ਘਰਾਂ ਦੀ ਰਹਿੰਦ-ਖੂੰਹਦ, ਖ਼ਾਲੀ ਬੋਤਲਾਂ, ਪਲਾਸਟਿਕ, ਕੱਪੜਿਆਂ ਦੇ ਟੁਕੜੇ ਆਦਿ ਸ਼ਾਮਿਲ ਹਨ, ਇਹ ਮਿੱਟੀ ਵਿਚ ਦੱਬ ਜਾਂਦੇ ਹਨ। ਉਦਯੋਗਿਕ ਰਹਿੰਦ-ਖੂੰਹਦ ਜੋ ਮਿੱਟੀ ਪ੍ਰਦੂਸ਼ਣ ਦਾ ਕਾਰਨ ਹੈ, ਇਹ ਕਾਗਜ਼, ਕੱਪੜਾ, ਪੈਟਰੋਲੀਅਮ, ਚੀਨੀ, ਕੱਪੜਾ ਤੇ ਰਸਾਇਣਿਕ ਯੰਤਰਾਂ ਨਾਲ ਪੈਦਾ ਹੁੰਦਾ ਹੈ। ਵੱਖ-ਵੱਖ ਖੇਤੀਬਾੜੀ ਰਸਾਇਣ (ਕੀਟਨਾਸ਼ਕ), ਜੋ ਖੇਤੀਬਾੜੀ ਕੰਮਾਂ ਵਿਚ ਵਰਤੇ ਜਾਂਦੇ ਹਨ, ਇਹ ਮਿੱਟੀ ਦੀ ਪ੍ਰਕਿਰਤਕ ਕਿਸਮ ਨੂੰ ਖ਼ਰਾਬ ਕਰ . ਦਿੰਦੇ ਹਨ।

ਭੂਮੀ ਪ੍ਰਦੂਸ਼ਣ ਦੀਆਂ ਹਾਨੀਆਂ (Adverse Effects of Soil Pollution) –

  1. ਮਿੱਟੀ ਵਿਚ ਮੌਜੂਦ ਹਾਨੀਕਾਰਕ ਰਸਾਇਣ ਪੌਦਿਆਂ ਵਿਚ ਮਿਲ ਕੇ, ਉਨ੍ਹਾਂ ਨੂੰ ਭੋਜਨ ਦੇ ਰੂਪ ਵਿਚ ਹਿਣੇ ਕਰਨ ਵਾਲੇ ਜੀਵਾਂ ਵਿਚ ਆਪਣਾ ਸਥਾਨ ਬਣਾ ਲੈਂਦੇ ਹਨ । ਇਸ ਨਾਲ ਅਨੇਕਾਂ ਸਿਹਤ ਸੰਬੰਧੀ ਸਮੱਸਿਆਵਾਂ ਜਿਸ ਤਰ੍ਹਾਂ ਕੈਂਸਰ, ਗਿੱਲੜ, ਗਠੀਆ, ਅਲਸਰ, ਪੰਗ ਹੱਡੀਆਂ (Osteoporosis) ਤੇ ਗੰਜਾਪਨ ਆਦਿ ਹੋ ਜਾਂਦੀਆਂ ਹਨ।
  2. ਜ਼ਹਿਰੀਲੇ ਰਸਾਇਣਾਂ ਦਾ ਭੁਮੀ ਵਿਚ ਰਿਸਾਅ ਹੋਣ ਨਾਲ ਭੁਮੀ ਵਿਚਲਾ ਪਾਣੀ ਪ੍ਰਦੂਸ਼ਿਤ ਹੁੰਦਾ ਹੈ।
  3. ਇਸ ਨਾਲ ਭੂਮੀ ਦੀ ਸੋਚਣ ਸ਼ਕਤੀ ਘੱਟ ਹੋ ਜਾਂਦੀ ਹੈ।
  4. ਇਸ ਨਾਲ ਭੂਮੀ ਵਿਚ ਨਮਕ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਨਾਲ ਰੋਗਾਣੂਆਂ ਦਾ ਭੂਮੀ ਵਿਚ ਵਾਧਾ ਹੋ ਜਾਂਦਾ ਹੈ ਤੇ ਪੌਦਿਆਂ ਨੂੰ ਬੀਮਾਰੀਆਂ ਲੱਗਦੀਆਂ ਹਨ।

ਭੂਮੀ ਪ੍ਰਦੂਸ਼ਣ ਦਾ ਕੰਟਰੋਲ (Control of Soil Pollution-ਭੂਮੀ ਪ੍ਰਦੂਸ਼ਣ ਨੂੰ ਸੰਹਿਤ ਜੀਵਾਣੂ ਪ੍ਰਬੰਧਣ, ਜੈਵਿਕ ਖਾਦਾਂ ਤੇ ਜੈਵਿਕ ਕੀਟਨਾਸ਼ਕਾਂ ਦੀ
ਅਕਲਮੰਦੀ ਨਾਲ ਕੀਤੀ ਵਰਤੋਂ ਰਾਹੀਂ ਕੰਟਰੋਲ ਕੀਤਾ ਜਾ ਸਕਦਾ ਹੈ।

ਪ੍ਰਸ਼ਨ 5.
ਰੇਡੀਏਸ਼ਨ ਪ੍ਰਦੂਸ਼ਣ (Radiation Pollution) ਕੀ ਹੈ ? ਇਸਦੇ ਕਾਰਨਾਂ ਅਤੇ ਸਿੱਟਿਆਂ ਦੀ ਚਰਚਾ ਕਰੋ ।
ਉੱਤਰ-
ਰੇਡੀਏਸ਼ਨ ਪ੍ਰਦੂਸ਼ਣ (Radiation Pollution)-ਇਸ ਤੋਂ ਭਾਵ ਹੈ, ਰੇਡੀਓ ਐਕਟਿਵ ਪਦਾਰਥਾਂ ਦੁਆਰਾ ਉਤਸਰਜਿਤ ਵੀਕੀਰਣਾਂ ਦੁਆਰਾ ਵਾਤਾਵਰਣ ਨੂੰ ਹਾਨੀ ਪਹੁੰਚਾਉਣਾ। ਇਹ ਰੇਡੀਓ ਐਕਟਿਵ ਪਦਾਰਥ, ਵੀਕਿਰਣਾਂ ਦੇ ਨਿਕਾਸ ਤੋਂ ਬਾਅਦ ਅਸਥਿਰ ਹੋ ਜਾਂਦੇ ਹਨ ਅਤੇ ਹਾਨੀਕਾਰਕ ਰੇਡੀਏਸ਼ਨਾਂ ਪੈਦਾ ਕਰਨ ਦੇ ਬਾਅਦ, ਸਥਿਰ ਤੱਤਾਂ ਵਿਚ ਬਦਲ ਜਾਂਦੇ ਹਨ।

ਰੇਡੀਏਸ਼ਨ ਪ੍ਰਦੂਸ਼ਣ ਦੇ ਕਾਰਨ (Causes of Radiation Pollution)-ਕੁਦਰਤੀ ਰੇਡੀਓ ਐਕਟਿਵ ਪਦਾਰਥਾਂ ਨਾਲ ਕੋਈ ਗੰਭੀਰ ਸਮੱਸਿਆ ਪੈਦਾ ਨਹੀਂ ਹੁੰਦੀ। ਇਸ ਪ੍ਰਦੂਸ਼ਣ ਦੀ ਸੰਘਣਤਾ ਮੁੱਖ ਤੌਰ ‘ਤੇ ਨਾਭਿਕੀ ਊਰਜਾ ਕੇਂਦਰ ਹੈ ਜਿਸ ਦੁਆਰਾ ਰੇਡੀਓ ਐਕਟਿਵ ਵਿਅਰਥ ਛੱਡੇ ਜਾਂਦੇ ਹਨ। ਨਾਭਿਕੀ ਵਿਖੰਡਨ ਲੜੀ ਕਿਰਿਆ ਦੇ ਦੌਰਾਨ, ਐਟਮ ਬੰਬ ਵਿਸਫੋਟ ਦਾ ਰੂਪ ਲੈ ਲੈਂਦੇ ਹਨ ਅਤੇ ਉੱਚ ਉਰਜਾ ਵਾਲੀਆਂ ਵਿਕਿਰਣਾਂ ਨੂੰ ਛੱਡ ਦਿੰਦੇ ਹਨ। ਨਿਊਕਲੀਅਰ ਰਿਐਕਟਰ, ਉਦਯੋਗਾਂ ਤੇ ਪ੍ਰਯੋਗਸ਼ਾਲਾਵਾਂ ਵਿਚੋਂ ਰੇਡੀਓ ਐਕਟਿਵ ਤੱਤਾਂ ਦਾ ਰਿਸਾਵ ਵੀ ਵਿਕਿਰਣ ਪ੍ਰਦੂਸ਼ਣ ਵਿਚ ਯੋਗਦਾਨ ਦਿੰਦਾ ਹੈ।

ਰੇਡੀਏਸ਼ਨ ਪ੍ਰਦੂਸ਼ਣ ਦੇ ਪ੍ਰਭਾਵ (Effects of Radiation Pollution)-ਆਇਨੀ ਕਿਰਨਾਂ ਨਾਲ ਸਜੀਵਾਂ ਤੇ ਜੀਵ-ਜੰਤੂਆਂ ਉੱਤੇ ਬੁਰੇ ਪ੍ਰਭਾਵ ਪੈਂਦੇ ਹਨ। ਇਨ੍ਹਾਂ ਵਿਚੋਂ ਜੀਨ ਸੰਬੰਧੀ ਪਰਿਵਰਤਨ ਮੁੱਖ ਹਨ। ਇਨ੍ਹਾਂ ਨੂੰ ਅਣੂਵੰਸ਼ਿਕੀ ਪਰਿਵਰਤਨ ਦੇ ਰੂਪ ਨਾਲ ਜਾਣਿਆ ਜਾਂਦਾ ਹੈ। ਰੇਡੀਏਸ਼ਨ ਪ੍ਰਦੂਸ਼ਣ ਕਾਰਨ ਚਮੜੀ ਜਲਣਾ, ਮੋਤੀਆ ਬਿੰਦ, ਪ੍ਰਜਣਨ ਸ਼ਕਤੀ ਵਿਚ ਕਮੀ, ਹੱਡੀਆਂ ਦਾ ਕੈਂਸਰ, ਥਾਇਰਾਈਡ ਤੇ ਇਸਤਰੀਆਂ ਦੀ ਛਾਤੀ ਪ੍ਰਭਾਵਿਤ ਹੁੰਦੀ ਹੈ।

PSEB 12th Class Environmental Education Solutions Chapter 14 ਵਾਤਾਵਰਣੀ ਕਿਰਿਆ-(ਭਾਗ-1)

Punjab State Board PSEB 12th Class Environmental Education Book Solutions Chapter 14 ਵਾਤਾਵਰਣੀ ਕਿਰਿਆ-(ਭਾਗ-1) Textbook Exercise Questions and Answers.

PSEB Solutions for Class 12 Environmental Education Chapter 14 ਵਾਤਾਵਰਣੀ ਕਿਰਿਆ-(ਭਾਗ-1)

Environmental Education Guide for Class 12 PSEB ਵਾਤਾਵਰਣੀ ਕਿਰਿਆ-(ਭਾਗ-1) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਮਨੁੱਖ ਕਿਹੜੇ-ਕਿਹੜੇ ਕੁਦਰਤੀ ਸਾਧਨਾਂ ਉੱਪਰ ਨਿਰਭਰ ਕਰ ਰਿਹਾ ਹੈ ?
ਉੱਤਰ-
ਜਿਉਂਦੇ ਰਹਿਣ ਦੇ ਲਈ ਮਨੁੱਖ ਕੁਦਰਤੀ ਸਾਧਨਾਂ ਉੱਪਰ ਨਿਰਭਰ ਕਰਦਾ ਹੈ । ਜਿਉਂਦੇ ਰਹਿਣ ਦੇ ਲਈ ਮਨੁੱਖ ਨੂੰ ਖੁਰਾਕ ਪ੍ਰਾਪਤ ਕਰਨ ਦੇ ਲਈ ਪੌਦਿਆਂ ਅਤੇ ਪਾਣੀਆਂ ਉੱਤੇ ਨਿਰਭਰ ਕਰਨਾ ਪੈਂਦਾ ਹੈ । ਪੀਣ, ਨਹਾਉਣ ਅਤੇ ਕੱਪੜੇ ਧੋਣ ਦੇ ਲਈ ਵੀ ਮਨੁੱਖ ਨੂੰ ਕੁਦਰਤੀ ਸਾਧਨਾਂ ਤੇ ਹੀ ਨਿਰਭਰ ਕਰਨਾ ਪੈਂਦਾ ਹੈ । ਉਰਜਾ ਅਤੇ ਤਾਪ ਦੀ ਪ੍ਰਾਪਤੀ ਵੀ ਕੁਦਰਤੀ ਸਾਧਨਾਂ ਤੋਂ ਹੀ ਪ੍ਰਾਪਤ ਕਰਨੀ ਪੈਂਦੀ ਹੈ । ਮਨੁੱਖ ਨੂੰ ਉੱਤਰ ਜੀਵਕਾ ਦੇ ਲਈ ਵਣਾਂ ਅਤੇ ਜੰਗਲੀ ਜੀਵਾਂ ਉੱਤੇ ਵੀ ਨਿਰਭਰ ਰਹਿਣਾ ਪੈਂਦਾ ਹੈ ।

ਪ੍ਰਸ਼ਨ 2.
ਕੁਪੋਸ਼ਣ ਦੇ ਕੀ ਪ੍ਰਭਾਵ ਪੈਂਦੇ ਹਨ ?
ਉੱਤਰ-
ਕੁਪੋਸ਼ਣ (Malnutrition) – ਖੁਰਾਕ ਵਿਚ ਜ਼ਰੂਰੀ ਤੱਤਾਂ ਦੀ ਘਾਟ ਦੇ ਕਾਰਨ ਪੈਦਾ ਹੋਣ ਵਾਲੀ ਹਾਲਤ ਨੂੰ ਕੁਪੋਸ਼ਣ ਕਹਿੰਦੇ ਹਨ ।

ਕੁਪੋਸ਼ਣ ਦੇ ਕਾਰਨ 5 ਸਾਲ ਦੀ ਉਮਰ ਵਾਲੇ ਬੱਚੇ ਮੈਰਾਸਮਸ (Marasmus) ਅਤੇ ਕਵਾਸ਼ਕੀਅਰਕਰ (Kwashkiorkar) ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ । ਕਦਾਚਾਰੀ ਬੱਚੇ ਅਤੇ ਸਕੂਲੀ ਮਾੜਾ ਪ੍ਰਦਰਸ਼ਨ ਆਦਿ ।

ਕੁਪੋਸ਼ਣ ਦੇ ਮਾੜੇ ਪ੍ਰਭਾਵ-

  1. 5 ਸਾਲ ਦੀ ਉਮਰ ਤੋਂ ਘੱਟ ਉਮਰ ਵਾਲੇ ਬੱਚਿਆਂ ਵਿਚ ਮੈਰਾਸਮਸ ਅਤੇ ਕਵਾਸ਼ਕੀਅਰਕਰ ਬੀਮਾਰੀਆਂ ਦਾ ਲੱਗਣਾ ।
  2. ਬੱਚਾ ਮਿਤੁ ਦਰ ਵਿੱਚ ਵਾਧਾ ।
  3. ਮਾਤਰੀ ਮੌਤ ਦਰ ਵਿੱਚ ਵਾਧਾ ।
  4. ਕਦਾਚਾਰੀ ਬੱਚੇ Deliquent Children
  5. ਬੱਚੇ ਦਾ ਸਕੂਲ ਵਿੱਚ ਮਾੜਾ ਪ੍ਰਦਰਸ਼ਨ ਆਦਿ ।

ਪ੍ਰਸ਼ਨ 3.
ਪਾਣੀ ਦਾ ਸਾਡੇ ਜੀਵਨ ਵਿਚ ਕੀ ਮਹੱਤਵ ਹੈ ?
ਉੱਤਰ-
ਪਾਣੀ ਸਾਡੇ ਜੀਵਨ ਦੇ ਲਈ ਨਿਮਨਲਿਖਿਤ ਕਾਰਨਾਂ ਕਰਕੇ ਬੜੀ ਮਹੱਤਤਾ ਰੱਖਦਾ ਹੈ-

  1. ਪਾਣੀ ਮਿੱਟੀ ਨੂੰ ਸਿਝਿਆਂ ਰੱਖਦਾ ਹੈ, ਜਿਸ ਦੇ ਕਾਰਨ ਪੌਦਿਆਂ ਵਿੱਚ ਵਾਧਾ ਹੁੰਦਾ ਹੈ ।
  2. ਪਾਣੀ ਦੀ ਆਮ ਤੌਰ ‘ਤੇ ਵਰਤੋਂ ਪੀਣ, ਨਹਾਉਣ, ਖਾਣਾ ਤਿਆਰ ਕਰਨ ਦੇ ਲਈ, ਫ਼ਸਲਾਂ ਦੀ ਸਿੰਜਾਈ ਕਰਨ ਦੇ ਲਈ, ਢੋਆ-ਢੁਆਈ ਆਦਿ ਕਰਨ ਦੇ ਵਾਸਤੇ ਕੀਤੀ ਜਾਂਦੀ ਹੈ ।
  3. ਪਾਣੀ ਨੂੰ ਭਵਨ ਨਿਰਮਾਣ ਲਈ ਵੀ ਵਰਤਦੇ ਹਨ ।
  4. ਇਸ ਦੀ ਵਰਤੋਂ ਫ਼ਸਲਾਂ ਨੂੰ ਸਿੰਜਣ ਲਈ ਕਰਦੇ ਹਨ ।
  5. ਪਾਣੀਆਂ ਅਤੇ ਪੌਦਿਆਂ ਅੰਦਰ ਦੋ ਪਾਨੀਆਂ ਸਾਰੀਆਂ ਜੈਵਿਕ ਕਿਰਿਆਵਾਂ ਦੇ ਹੋਣ ਵਾਸਤੇ ਪਾਣੀ ਜ਼ਰੂਰੀ ਹੈ ।
  6. ਸਾਡੇ ਸਰੀਰ ਅੰਦਰ ਹੋਣ ਵਾਲੀਆਂ ਸਾਰੀਆਂ ਕਿਰਿਆਵਾਂ ਲਈ ਪਾਣੀ ਜ਼ਰੂਰੀ ਹੈ ।
  7. ਪਾਣੀ ਸਾਡੇ ਸਰੀਰ ਦੇ ਤਾਪਮਾਨ ਨੂੰ ਸਥਿਰ ਰਹਿਣ ਵਿਚ ਸਹਾਈ ਹੁੰਦਾ ਹੈ ।
  8. ਪਾਣੀ ਦੇ ਕਾਰਨ ਹੀ ਸਾਡੇ ਸਰੀਰ ਅੰਦਰਲੇ ਫੋਕਟ ਪਦਾਰਥ ਜਿਵੇਂ ਕਿ ਯੂਰੀਆ, ਯੂਰਿਕ ਐਸਿਡ, ਪੇਸ਼ਾਬ ਮਿਤਰ) ਦੀ ਸ਼ਕਲ ਵਿਚ ਬਾਹਰ ਨਿਕਲਦੇ ਹਨ ।
  9. ਮਲ ਤਿਆਗਣ ਵਿਚ ਵੀ ਪਾਣੀ ਦੀ ਭੂਮਿਕਾ ਅਹਿਮ ਜ਼ਰੂਰੀ ਹੈ ।
  10. ਪਾਣੀ ਦੀ ਵਰਤੋਂ ਬਿਜਲੀ ਉਤਪਾਦਨ ਲਈ ਕੀਤੀ ਜਾਂਦੀ ਹੈ ।

PSEB 12th Class Environmental Education Solutions Chapter 14 ਵਾਤਾਵਰਣੀ ਕਿਰਿਆ-(ਭਾਗ-1)

ਪ੍ਰਸ਼ਨ 4.
ਜਲ ਚੱਕਰ ਕੀ ਹੈ ?
ਉੱਤਰ-
ਸਮੁੰਦਰਾਂ, ਨਦੀਆਂ ਅਤੇ ਝੀਲਾਂ ਆਦਿ ਤੋਂ ਸੂਰਜ ਦੀ ਰੌਸ਼ਨੀ ਦੀ ਗਰਮੀ ਦੇ ਕਾਰਨ ਪਾਣੀ ਦਾ ਵਾਸ਼ਪਾਂ ਦੀ ਸ਼ਕਲ ਵਿਚ ਉਡ ਕੇ ਬੱਦਲਾਂ ਦਾ ਰੂਪ ਧਾਰਨ ਕਰਕੇ ਮੀਂਹ ਦੀ ਸ਼ਕਲ ਵਿਚ ਧਰਤੀ ‘ਤੇ ਡਿੱਗਦਾ ਇਹ ਪਾਣੀ ਸਮੁੰਦਰਾਂ ਵਿਚ ਜਾਂਦਾ ਹੈ ਅਤੇ ਫਿਰ ਵਾਸ਼ਪਾਂ ਦੀ ਸ਼ਕਲ ਵਿਚ ਬੱਦਲ ਬਣ ਕੇ ਵਾਤਾਵਰਣ ਵਿਚ ਜਾ ਕੇ ਮੁੜ ਧਰਤੀ ਤੇ ਡਿਗਦਾ ਹੈ । ਇਸ ਨੂੰ ਜਲ ਚੱਕਰ ਆਖਦੇ ਹਨ ।

ਪ੍ਰਸ਼ਨ 5.
ਭੋਜਨ ਦੇ ਮੁੱਖ ਅੰਸ਼ ਕਿਹੜੇ ਹਨ ?
ਉੱਤਰ-
ਭੋਜਨ ਦੇ ਮੁੱਖ ਅੰਸ਼ ਵਿਚ ਕਾਰਬੋਹਾਈਡੇਂਟ, ਪ੍ਰੋਟੀਨ, ਚਰਬੀ (Fat) , ਵਿਟਾਮਿਨਜ਼, ਸਬਜ਼ੀਆਂ, ਦਾਲਾਂ ਅਤੇ ਪਾਣੀ ਆਦਿ ਸ਼ਾਮਲ ਹਨ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਧਰਤੀ ਹੇਠਲੇ ਪਾਣੀ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ?
ਜਾਂ
ਭੂਮੀਗਤ ਪਾਣੀ ਦੀ ਕੀ ਮਹੱਤਤਾ ਹੈ ?
ਉੱਤਰ-
ਪਾਣੀ ਇਕ ਨਵਿਆਉਣ ਯੋਗ ਕੁਦਰਤੀ ਸਾਧਨ ਹੈ ਜਿਹੜਾ ਕਿ ਜੀਵਨ ਦੇ ਕਾਇਮ ਰਹਿਣ ਲਈ ਬਹੁਤ ਜ਼ਰੂਰੀ ਹੈ | ਪ੍ਰਾਣੀਆਂ ਅਤੇ ਪੌਦਿਆਂ ਅੰਦਰ ਹੋਣ ਵਾਲੀਆਂ ਸਾਰੀਆਂ ਜੈਵਿਕ ਕਿਰਿਆਵਾਂ ਦੇ ਲਈ ਪਾਣੀ ਜ਼ਰੂਰੀ ਹੈ ।

ਧਰਤੀ ਹੇਠਲਾ ਪਾਣੀ (Underground water) – ਜਿਹੜਾ ਪਾਣੀ ਧਰਤੀ ਦੇ ਹੇਠਾਂ ਮੌਜੂਦ ਹੋਵੇ, ਉਸ ਨੂੰ ਧਰਤੀ ਹੇਠਲਾ ਅਥਵਾ ਭੂਮੀਗਤ ਪਾਣੀ ਆਖਦੇ ਹਨ । ਇਸ ਪਾਣੀ ਨੂੰ ਪੰਪਾਂ, ਖੂਹਾਂ, ਬੰਬੀਆਂ ਆਦਿ ਦੀ ਸਹਾਇਤਾ ਨਾਲ ਪ੍ਰਾਪਤ ਕੀਤਾ ਜਾਂਦਾ ਹੈ ।

ਧਰਤੀ ਹੇਠਲੇ ਪਾਣੀ ਦੀ ਮਹੱਤਤਾ (Importance of Ground Water)-

  1. ਧਰਤੀ ਹੇਠਲੇ ਪਾਣੀ ਦੀ ਮੌਜੂਦਗੀ ਮਿੱਟੀ ਨੂੰ ਸਿਝਿਆਂ ਰੱਖਦੀ ਹੈ, ਜਿਸ ਦੇ ਕਾਰਨ ਪੌਦੇ ਵੱਧਦੇ-ਫੁਲਦੇ ਹਨ ।
  2. ਧਰਤੀ ਹੇਠਲੇ ਪਾਣੀ ਨੂੰ ਆਮ ਤੌਰ ਤੇ ਪੀਣ, ਖਾਣਾ ਪਕਾਉਣ, ਨਹਾਉਣ, ਕੱਪੜੇ ਧੋਣ ਅਤੇ ਖੇਤਾਂ ਨੂੰ ਸਿੰਜਣ ਲਈ ਵਰਤਦੇ ਹਨ ।
  3. ਧਰਤੀ ਹੇਠਲੇ ਪਾਣੀ ਦੀ ਵਰਤੋਂ ਭਵਨ ਉਸਾਰੀ ਅਤੇ ਸਿੰਚਾਈ ਕਰਨ ਲਈ ਕੀਤੀ ਜਾਂਦੀ ਹੈ ।

ਪ੍ਰਸ਼ਨ 2.
ਵਧਦੀ ਜਨਸੰਖਿਆ ਦਾ ਭੁਮੀ ਸਰੋਤਾਂ ਉੱਪਰ ਕੀ ਦਬਾਓ ਪੈ ਰਿਹਾ ਹੈ ?
ਉੱਤਰ-
ਵੱਧਦੀ ਹੋਈ ਵਸੋਂ ਅਤੇ ਮਨੁੱਖਾਂ ਦੀਆਂ ਨਾ ਖਤਮ ਹੋਣ ਵਾਲੀਆਂ ਮੰਗਾਂ ਅਤੇ ਇੱਛਾਵਾਂ ਨੇ ਕੁਦਰਤੀ ਸਰੋਤਾਂ ਦੀ ਮੰਗ ਤੇ ਬਹੁਤ ਵਧੇਰੇ ਅਸਰ ਪਾਏ ਹਨ । ਇਨ੍ਹਾਂ ਦੇ ਕਾਰਨ, ਜਿਹੜੇ ਪ੍ਰਭਾਵ ਕੁਦਰਤੀ ਸਾਧਨਾਂ ਉੱਤੇ ਪੈ ਰਹੇ ਹਨ, ਉਹ ਹੇਠ ਲਿਖੇ ਹਨ-
1. ਭੋਜਨ (Food) – ਸਾਰੇ ਜੀਵਾਂ ਨੂੰ ਊਰਜਾ ਦੇ ਵਾਸਤੇ ਭੋਜਨ ਦੀ ਜ਼ਰੂਰਤ ਹੁੰਦੀ ਹੈ । ਕੇਵਲ ਹਰੇ ਪੌਦੇ ਹੀ ਕਾਰਬਨ ਡਾਈਆਕਸਾਈਡ ਅਤੇ ਪਾਣੀ ਤੋਂ ਪ੍ਰਕਾਸ਼ ਸੰਸ਼ਲੇਸ਼ਣ ਪ੍ਰਕਿਰਿਆ ਦੁਆਰਾ ਭੋਜਨ ਸੰਸਸ਼ਿਲਟ ਕਰਦੇ ਹਨ । ਵਸੋਂ ਦੇ ਵਿਸਫੋਟ ਕਾਰਨ ਵਿਕਾਸਸ਼ੀਲ ਦੇਸ਼ਾਂ ਵਿਚ , ਭੋਜਨ ਦੀ ਮੰਗ ਵਿਚ ਬਹੁਤ ਜ਼ਿਆਦਾ ਵਾਧਾ ਹੋ ਰਿਹਾ ਹੈ । ਦੁਨੀਆਂ ਭਰ ਵਿਚ ਲਗਪਗ 300 ਮਿਲੀਅਨ ਦੇ ਲੋਕ ਅਜਿਹੇ ਹਨ ਜਿਹੜੇ ਕਿ ਕੁਪੋਸ਼ਿਤ (Under nourished) ਹਨ ।

2. ਪਾਣੀ (water) –

  • ਭਾਰਤ ਵਿਚ ਜਿੰਨਾ ਵੀ ਪਾਣੀ ਪ੍ਰਾਪਤ ਕੀਤਾ ਜਾਂਦਾ ਹੈ, ਉਸ ਦਾ 70% ਭਾਗ ਖੇਤਾਂ ਦੀ ਸਿੰਜਾਈ ਕਰਨ ਦੇ ਵਾਸਤੇ ਅਤੇ ਉਦਯੋਗ ਵਰਤਦੇ ਹਨ | ਪਰ ਵਿਕਾਸ ਕਰ ਰਹੇ ਮੁਲਕਾਂ ਵਿਚ ਅਜਿਹੇ ਕੰਮਾਂ ਵਿਚ ਵਰਤੇ ਜਾਂਦੇ ਪਾਣੀ ਦੀ ਕੁੱਲ ਮਾਤਰਾ ਕੇਵਲ 5% ਹੀ ਹੈ ।
  • ਪਾਣੀ ਦੀ ਫਜ਼ੂਲ ਵਰਤੋਂ ਕਾਰਨ ਪਾਣੀ ਦੀ ਕਮੀ ਹੁੰਦੀ ਜਾ ਰਹੀ ਹੈ ।

3. ਆਵਾਸ (Shelter) – ਆਵਾਸ ਵੀ ਮਨੁੱਖ ਦੀ ਇਕ ਮੁੱਢਲੀ ਜ਼ਰੂਰਤ ਹੈ ਅਤੇ ਇਸ ਮੰਤਵ ਦੇ ਲਈ ਜ਼ਮੀਨ (Land) ਦੀ ਜ਼ਰੂਰਤ ਪੈਂਦੀ ਹੈ । ਇਸ ਕੰਮ ਦੇ ਵਾਸਤੇ ਜ਼ਮੀਨ ਦੀ ਮੰਗ ਦਿਨੋ-ਦਿਨ ਵੱਧਦੀ ਜਾ ਰਹੀ ਹੈ । ਪਰ ਸਾਨੂੰ ਲੋਕਾਂ ਦੇ ਢਿੱਡ ਭਰਨ ਦੇ ਵਾਸਤੇ ਖੇਤੀ ਯੋਗ ਜ਼ਮੀਨ ਦੀ ਲੋੜ ਹੈ ਅਤੇ ਲੋਕਾਂ ਦੀਆਂ ਐਸ਼ੋ-ਆਰਾਮ ਦੀਆਂ ਜ਼ਰੂਰਤਾਂ ਦੀ ਪੂਰਤੀ ਦੇ ਲਈ ਉਦਯੋਗਾਂ ਦੀ ਲੋੜ ਹੈ । ਪਰ ਜ਼ਮੀਨ ਸੀਮਿਤ ਹੈ । ਇਸ ਕਾਰਨ ਸਾਨੂੰ ਆਪਣੇ ਜ਼ਮੀਨੀ ਸਾਧਨਾਂ ਦੀ ਸੋਚ-ਸਮਝ ਨਾਲ ਵਰਤੋਂ ਕਰਨ ਦੀ ਜ਼ਰੂਰਤ ਹੈ ।

4. ਬਾਲਣ (Fuel) –

  • ਬਾਲਣ ਲਈ ਲੱਕੜੀ ਪ੍ਰਾਪਤ ਕਰਨ ਦੇ ਵਾਸਤੇ ਜੰਗਲਾਂ ਦੀ ਕਟਾਈ ਇਕ ਆਮ ਪ੍ਰਥਾ ਭਾਰਤ ਵਿੱਚ ਅਜੇ ਵੀ ਚਾਲੂ ਹੈ । ਜੰਗਲਾਂ ਦੀ ਕੀਤੀ ਜਾਂਦੀ ਕਟਾਈ ਨੂੰ ਰੋਕਣ ਦੇ ਵਾਸਤੇ ਬਾਇਓ ਗੈਸ ਅਤੇ ਸੌਰ ਊਰਜਾ ਵਰਗੇ ਅਪਰਾਗਤ ਸਰੋਤਾਂ ਦੀ ਵਰਤੋਂ ਕਰਨੀ ਹੋਵੇਗੀ ।
  • ਪਥਰਾਟ ਬਾਲਣ (Fossil Fuels) – ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ਪਥਰਾਟ ਈਧਨ ਹਨ, ਜਿਨ੍ਹਾਂ ਦੀ ਵਰਤੋਂ ਆਮ ਹੈ । ਇਹ ਬਾਲਣ ਧਰਤੀ ਨੂੰ ਪੁੱਟ ਕੇ ਪ੍ਰਾਪਤ ਕੀਤੇ ਜਾਂਦੇ ਹਨ । ਕਿਉਂਕਿ ਇਨ੍ਹਾਂ ਬਾਲਣਾਂ ਦੀ ਵਰਤੋਂ ਬੜੀ ਤੇਜ਼ੀ ਨਾਲ ਹੋ ਰਹੀ ਹੈ, ਇਸ ਲਈ ਇਹ ਜਾਪਦਾ ਹੈ ਕਿ ਊਰਜਾ ਦੇ ਇਹ ਸਰੋਤ ਬਹੁਤ ਛੇਤੀ ਹੀ ਮੁੱਕ ਜਾਣਗੇ । ਇਸ ਲਈ ਇਨ੍ਹਾਂ ਸਰੋਤਾਂ ਦਾ ਸੁਰੱਖਿਅਣ ਬਹੁਤ ਜ਼ਰੂਰੀ ਹੋ ਜਾਂਦਾ ਹੈ ਅਤੇ ਇਨ੍ਹਾਂ ਉਰਜਾ ਸਰੋਤਾਂ ਦੇ ਬਦਲ ਸਾਨੂੰ ਬਹੁਤ ਜਲਦੀ ਲੱਭਣੇ ਹੋਣਗੇ ਤਾਂ ਜੋ ਇਨ੍ਹਾਂ ਬਾਲਣਾਂ ਨੂੰ ਆਉਣ ਵਾਲੀਆਂ ਪੀੜੀਆਂ ਦੇ ਲਈ ਬਚਾਇਆ ਜਾ ਸਕੇ ।

PSEB 12th Class Environmental Education Solutions Chapter 14 ਵਾਤਾਵਰਣੀ ਕਿਰਿਆ-(ਭਾਗ-1)

ਪ੍ਰਸ਼ਨ 3.
ਕੋਕ (Coke) ਕੋਲੇ (Coal) ਨਾਲੋਂ ਵਧੀਆ ਬਾਲਣ ਕਿਉਂ ਹੈ ?
ਜਾਂ
ਕੋਕ ਦੇ ਬਾਲਣ ਵਜੋਂ ਵਰਤੋਂ ਕਰਨ ਦੇ ਕੀ ਫਾਇਦੇ ਹਨ ?
ਉੱਤਰ-
ਜਦੋਂ ਕੋਲੇ (Coal) ਨੂੰ ਹਵਾ ਦੀ ਅਪੂਰਨ ਮੌਜੂਦਗੀ ਵਿਚ ਸਾੜਿਆ ਜਾਂਦਾ ਹੈ, ਤਾਂ ਜਿਹੜਾ ਪਦਾਰਥ ਪੈਦਾ ਹੁੰਦਾ ਹੈ, ਉਸ ਨੂੰ ਕੋਕ ਆਖਦੇ ਹਨ | ਕੋਲੇ ਤੋਂ ਕੋਕ ਤਿਆਰ ਕਰਨ ਦੀ ਵਿਧੀ ਨੂੰ ਭੰਜਕ ਕਸ਼ੀਦਣ (Destructive distillation) ਵੀ ਆਖ਼ਦੇ ਹਨ ।

ਕੋਕ ਵਿਚ ਕਾਰਬਨ ਦੀ ਮਾਤਰਾ 99.8% ਹੁੰਦੀ ਹੈ । ਕੋਕ ਦੀ ਵਰਤੋਂ ਬਾਲਣ (Fuel) ਵਜੋਂ ਕੀਤੀ ਜਾਂਦੀ ਹੈ ।

ਕੋਕ ਨੂੰ ਬਾਲਣ ਵਜੋਂ ਵਰਤਣ ਦੇ ਲਾਭ (Advantages of using coke as a fuel) –

  1. ਕੋਲੇ ਦੇ ਮੁਕਾਬਲੇ ਕੋਕ ਦਾ ਕੈਲੋਰੀਮਾਨ (Calorific Value) ਬਹੁਤ ਜ਼ਿਆਦਾ ਹੈ । ਜਿਸ ਕਰਕੇ ਇਸ ਨੂੰ ਬਾਲਣ ਵਜੋਂ ਵਰਤਦੇ ਹਨ । ਕੋਕ ਦੀ ਇਕ ਇਕਾਈ ਦੇ ਬਲਣ ਨਾਲ ਜਿਹੜੀ ਉਰਜਾ ਪ੍ਰਾਪਤ ਹੁੰਦੀ ਹੈ, ਉਸ ਦੀ ਮਾਤਰਾ ਕੋਲੇ ਦੀ ਓਨੀ ਇਕਾਈ ਦੇ ਬਲਣ ਨਾਲੋਂ ਕਿਤੇ ਜ਼ਿਆਦਾ ਹੈ ।
  2. ਕੋਕ ਸਾਫ-ਸੁਥਰੀ ਕਿਸਮ ਦਾ ਬਾਲਣ ਹੈ । ਇਸ ਦੇ ਬਲਣ ਤੇ ਧੂੰਆਂ ਆਦਿ ਪੈਦਾ ਨਹੀਂ ਹੁੰਦਾ । ਇਸ ਕਾਰਨ ਕੋਕ ਦੇ ਜਲਣ ਤੇ ਪ੍ਰਦੂਸ਼ਣ ਨਹੀਂ ਫੈਲਦਾ । ਇਸ ਦੇ ਵਿਪਰੀਤ ਕੋਲੇ ਦੇ ਬਲਣ ਤੇ ਬਹੁਤ ਜ਼ਿਆਦਾ ਮਾਤਰਾ ਵਿਚ ਧੂੰਆਂ ਪੈਦਾ ਹੁੰਦਾ ਹੈ, ਜਿਸ ਕਾਰਨ ਵਾਯੂਮੰਡਲ ਦੂਸ਼ਿਤ ਹੁੰਦਾ ਹੈ ।