PSEB 7th Class Agriculture Solutions Chapter 10 ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ

Punjab State Board PSEB 7th Class Agriculture Book Solutions Chapter 10 ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ Textbook Exercise Questions, and Answers.

PSEB Solutions for Class 7 Agriculture Chapter 10 ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ

Agriculture Guide for Class 7 PSEB ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ ,
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ

ਪ੍ਰਸ਼ਨ 1.
ਆਪਣੇ ਆਲੇ-ਦੁਆਲੇ ਮਿਲਣ ਵਾਲੇ ਕੋਈ ਦੋ ਨਵਿਆਉਣਯੋਗ ਕੁਦਰਤੀ ਸੋਮਿਆਂ ਦੇ ਨਾਮ ਲਿਖੋ ।
ਉੱਤਰ-
ਪਣ-ਊਰਜਾ, ਸੂਰਜੀ ਊਰਜਾ ।

ਪ੍ਰਸ਼ਨ 2.
ਕੋਈ ਦੋ ਨਾ-ਨਵਿਆਉਣਯੋਗ ਕੁਦਰਤੀ ਸੋਮਿਆਂ ਦੇ ਨਾਂ ਦਿਓ ।
ਉੱਤਰ-
ਕੋਲਾ, ਪੈਟਰੋਲੀਅਮ ਪਦਾਰਥ ।

ਪ੍ਰਸ਼ਨ 3.
ਵੱਖ-ਵੱਖ ਸੋਮਿਆਂ ਤੋਂ ਹਵਾ ਵਿਚ ਫੈਲ ਰਹੀਆਂ ਕੋਈ ਦੋ ਜ਼ਹਿਰੀਲੀਆਂ ਗੈਸਾਂ ਦੇ ਨਾਮ ਲਿਖੋ ।
ਉੱਤਰ-
ਕਾਰਬਨ ਮੋਨੋਆਕਸਾਈਡ, ਸਲਫ਼ਰ ਡਾਈਆਕਸਾਈਡ !

ਪ੍ਰਸ਼ਨ 4.
ਪੈਟਰੋਲ ਵਿਚ ਮੌਜੂਦ ਦੋ ਹਾਨੀਕਾਰਕ ਤੱਤਾਂ ਦੇ ਨਾਮ ਲਿਖੋ ।
ਉੱਤਰ-
ਸਲਫ਼ਰ ਅਤੇ ਲੈਡ |

ਪ੍ਰਸ਼ਨ 5.
ਧਰਤੀ ਉੱਪਰ ਮੌਜੂਦ ਪਾਣੀ ਦਾ ਕਿੰਨੇ ਪ੍ਰਤੀਸ਼ਤ ਵਰਤਣਯੋਗ ਹੈ ?
ਉੱਤਰ-
ਕੁੱਲ ਪਾਣੀ ਦਾ 1%.

PSEB 7th Class Agriculture Solutions Chapter 10 ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ

ਪ੍ਰਸ਼ਨ 6.
ਫ਼ਸਲਾਂ ਨੂੰ ਲੋੜ ਮੁਤਾਬਿਕ ਘੱਟ ਤੋਂ ਘੱਟ ਪਾਣੀ ਲਗਾਉਣ ਲਈ ਵਿਕਸਿਤ ਕੀਤੀਆਂ ਨਵੀਨਤਮ ਸਿੰਚਾਈ ਵਿਧੀਆਂ ਦੇ ਨਾਮ ਲਿਖੋ ।
ਉੱਤਰ-
ਫੁਆਰਾ ਅਤੇ ਡਰਿਪ ਸਿੰਚਾਈ ਪ੍ਰਣਾਲੀ ।

ਪ੍ਰਸ਼ਨ 7.
ਰੇਤਲੀਆਂ ਜ਼ਮੀਨਾਂ ਵਿੱਚ ਪ੍ਰਤੀ ਏਕੜ ਕਿੰਨੇ ਕਿਆਰੇ ਬਣਾਉਣੇ ਚਾਹੀਦੇ ਹਨ ?
ਉੱਤਰ-
ਰੇਤਲੀਆਂ ਜ਼ਮੀਨਾਂ ਵਿੱਚ 16 ਕਿਆਰੇ ਪ੍ਰਤੀ ਏਕੜ ਬਣਾਓ ।

ਪ੍ਰਸ਼ਨ 8.
ਭੂਮੀ ਦੀ ਸਿਹਤ ਲਈ ਫ਼ਸਲੀ ਚੱਕਰਾਂ ਵਿੱਚ ਕਿਹੜੀਆਂ ਫ਼ਸਲਾਂ ਜ਼ਰੂਰੀ ਹਨ ?
ਉੱਤਰ-
ਫ਼ਸਲੀ ਚੱਕਰਾਂ ਵਿੱਚ ਫਲੀਦਾਰ ਫ਼ਸਲਾਂ ਹੋਣੀਆਂ ਚਾਹੀਦੀਆਂ ਹਨ ।

ਪ੍ਰਸ਼ਨ 9.
ਢਲਾਣਾਂ ਉੱਪਰ ਕਿਸ ਤਰ੍ਹਾਂ ਦੀ ਖੇਤੀ ਕਰਨੀ ਚਾਹੀਦੀ ਹੈ ?
ਉੱਤਰ-
ਪੌੜੀਦਾਰ ਖੇਤੀ ਕਰਨੀ ਚਾਹੀਦੀ ਹੈ ।

ਪ੍ਰਸ਼ਨ 10.
ਮਲਚਿੰਗ ਕਰਨ ਦਾ ਕੋਈ ਇਕ ਲਾਭ ਲਿਖੋ ।
ਉੱਤਰ-
ਮਲਚਿੰਗ ਕਰਨ ਨਾਲ ਪਾਣੀ ਦੀ ਬੱਚਤ ਹੁੰਦੀ ਹੈ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਉ –

ਪ੍ਰਸ਼ਨ 1.
ਫ਼ਲੀਦਾਰ ਫ਼ਸਲਾਂ ਕਿਉਂ ਉਗਾਉਣੀਆਂ ਚਾਹੀਦੀਆਂ ਹਨ ?
ਉੱਤਰ-
ਫਲੀਦਾਰ ਫ਼ਸਲਾਂ ਹਵਾ ਵਿਚੋਂ ਨਾਈਟਰੋਜਨ ਲੈ ਕੇ ਜ਼ਮੀਨ ਵਿਚ ਜਮਾਂ ਕਰਦੀਆਂ ਹਨ ।

ਪ੍ਰਸ਼ਨ 2.
ਨਵਿਆਉਣਯੋਗ ਕੁਦਰਤੀ ਸੋਮਿਆਂ ਦੇ ਨਾਂ ਲਿਖੋ ।
ਉੱਤਰ-
ਨਵਿਆਉਣਯੋਗ ਕੁਦਰਤੀ ਸੋਮੇ ਹਨ – ਜੀਵ ਜੰਤੂ, ਹਵਾ ਤੋਂ ਉਰਜਾ, ਰਹਿੰਦ-ਖੂੰਹਦ ਤੋਂ ਊਰਜਾ, ਸਮੁੰਦਰੀ ਲਹਿਰਾਂ ਤੋਂ ਊਰਜਾ, ਪਣ-ਊਰਜਾ, ਸੂਰਜੀ ਊਰਜਾ, ਜੰਗਲਾਤ ਆਦਿ ।

ਪ੍ਰਸ਼ਨ 3.
ਫ਼ਸਲਾਂ ਅਤੇ ਘਰੇਲੂ ਰਹਿੰਦ-ਖੂੰਹਦ ਤੋਂ ਕਿਸ ਤਰ੍ਹਾਂ ਦੀਆਂ ਖਾਦਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ ?
ਉੱਤਰ-
ਫ਼ਸਲਾਂ ਦੀ ਰਹਿੰਦ-ਖੂੰਹਦ ਤੋਂ ਬਣੀ ਕੰਪੋਸਟ ਖਾਦ, ਹਰੀ ਖਾਦ ਆਦਿ ਤਿਆਰ ਕੀਤੀਆਂ ਜਾ ਸਕਦੀਆਂ ਹਨ ।

PSEB 7th Class Agriculture Solutions Chapter 10 ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ

ਪ੍ਰਸ਼ਨ 4.
ਘਰੇਲੂ ਪੱਧਰ ਤੇ ਪਾਣੀ ਦੀ ਬੱਚਤ ਲਈ ਕੀਤੇ ਜਾ ਸਕਣ ਵਾਲੇ ਕੋਈ ਪੰਜ ਉਪਾਅ ਦੱਸੋ ।
ਉੱਤਰ-
ਫਰਸ਼ ਨੂੰ ਧੋਣ ਦੀ ਥਾਂ ਤੇ ਪੋਚੇ ਨਾਲ ਸਾਫ਼ ਕਰਨਾ, ਫਲਾਂ, ਸਬਜ਼ੀਆਂ ਨੂੰ ਭਾਂਡੇ ਵਿਚ ਪਾਣੀ ਪਾ ਕੇ ਧੋਣਾ, ਘਰ ਦੀਆਂ ਖਰਾਬ ਟੂਟੀਆਂ ਦੀ ਜਲਦੀ ਤੋਂ ਜਲਦੀ ਮੁਰੰਮਤ, ਕਾਰ ਨੂੰ ਪਾਈਪ ਨਾਲ ਨਹੀਂ ਧੋਣਾ ਚਾਹੀਦਾ | ਘਰਾਂ ਵਿਚ ਛੋਟੇ ਮੁੰਹ ਵਾਲੀਆਂ ਟੂਟੀਆਂ ਲਗਾਉਣੀਆਂ ਚਾਹੀਦੀਆਂ ਹਨ । ਰਸੋਈ ਦਾ ਪਾਣੀ ਘਰ ਦੀ ਬਗੀਚੀ ਵਿਚ, ਲਾਅਨ ਜਾਂ ਗਮਲਿਆਂ ਨੂੰ ਦੇਣਾ ਚਾਹੀਦਾ ਹੈ ।

ਪ੍ਰਸ਼ਨ 5.
ਕੁਦਰਤੀ ਸੋਮੇ ਕਿੰਨੇ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-
ਕੁਦਰਤੀ ਸੋਮੇ ਦੋ ਪ੍ਰਕਾਰ ਦੇ ਹੁੰਦੇ ਹਨ-

  1. ਨਵਿਆਉਣਯੋਗ
  2. ਨਾ-ਨਵਿਆਉਣਯੋਗ। ਨਵਿਆਉਣਯੋਗ ਸੋਮੇ ਹਨ – ਪਣ-ਬਿਜਲੀ, ਹਵਾ ਤੋਂ ਉਰਜਾ, ਸੂਰਜੀ ਉਰਜਾ ਆਦਿ । ਨਾ-ਨਵਿਆਉਣਯੋਗ ਸੋਮੇ ਹਨ – ਕੋਲਾ, ਪੈਟਰੋਲੀਅਮ ਪਦਾਰਥ ਆਦਿ ।

ਪ੍ਰਸ਼ਨ 6.
ਨਾ-ਨਵਿਆਉਣਯੋਗ ਕੁਦਰਤੀ ਸੋਮਿਆਂ ਬਾਰੇ ਸੰਖੇਪ ਵਿਚ ਜਾਣਕਾਰੀ ਦਿਓ ।
ਉੱਤਰ-
ਇਹ ਅਜਿਹੇ ਸੋਮੇ ਹਨ ਜੋ ਸੀਮਿਤ ਮਾਤਰਾ ਵਿੱਚ ਹੁੰਦੇ ਹਨ ਅਤੇ ਵਰਤਣ ਤੋਂ ਬਾਅਦ ਦੁਬਾਰਾ ਨਹੀਂ ਬਣਾਏ ਜਾਂ ਨਵਿਆਏ ਨਹੀਂ ਜਾ ਸਕਦੇ, ਇਹਨਾਂ ਨੂੰ ਨਾ-ਨਵਿਆਉਣਯੋਗ ਕੁਦਰਤੀ ਸੋਮੇ ਆਖਦੇ ਹਨ । ਉਦਾਹਰਨ – ਕੋਲਾ, ਪੈਟਰੋਲੀਅਮ ਪਦਾਰਥ ਆਦਿ ।

ਪ੍ਰਸ਼ਨ 7.
ਧਰਤੀ ਦੀ ਓਜ਼ੋਨ ਪਰਤ ਕਿਉਂ ਕਮਜ਼ੋਰ ਹੁੰਦੀ ਜਾ ਰਹੀ ਹੈ ?
ਉੱਤਰ-
ਹਵਾ ਵਿਚ ਪ੍ਰਦੂਸ਼ਣ ਵੱਧਣ ਕਾਰਨ ਕਈ ਗੈਸਾਂ; ਜਿਵੇਂ- ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਕਲੋਰੋਫਲੋਰੋ ਕਾਰਬਨ ਆਦਿ ਵੱਧ ਰਹੀਆਂ ਹਨ । ਇਨ੍ਹਾਂ ਕਾਰਨ ਓਜ਼ੋਨ ਦੀ ਪਰਤ ਖੁਰਦੀ ਜਾ ਰਹੀ ਹੈ ।

ਪ੍ਰਸ਼ਨ 8.
ਖੇਤੀ ਯੋਗ ਭੂਮੀ ਕਿਉਂ ਘੱਟਦੀ ਜਾ ਰਹੀ ਹੈ ?
ਉੱਤਰ-
ਉਦਯੋਗ, ਸ਼ਹਿਰੀਕਰਨ, ਇਮਾਰਤਾਂ ਅਤੇ ਪਾਵਰ ਪਲਾਂਟ ਆਦਿ ਲਈ ਜ਼ਮੀਨ ਦੀ ਮੰਗ ਵੱਧ ਰਹੀ ਹੈ ਜਿਸ ਕਾਰਨ ਖੇਤੀਯੋਗ ਭੂਮੀ ਘੱਟਦੀ ਜਾ ਰਹੀ ਹੈ ।

ਪ੍ਰਸ਼ਨ 9.
ਲੇਜ਼ਰ ਕਰਾਹੇ ਦੀ ਵਰਤੋਂ ਪਾਣੀ ਦੀ ਬੱਚਤ ਵਿੱਚ ਕਿਵੇਂ ਸਹਾਈ ਹੁੰਦੀ ਹੈ ?
ਉੱਤਰ-
ਖੇਤਾਂ ਨੂੰ ਲੇਜ਼ਰ ਕਰਾਹੇ ਨਾਲ ਪੱਧਰਾ ਕਰਨ ਤੇ ਪਾਣੀ ਦੀ ਬੱਚਤ ਹੋ ਜਾਂਦੀ ਹੈ ।

ਪ੍ਰਸ਼ਨ 10.
ਉਦਯੋਗਾਂ ਵਿੱਚ ਪਾਣੀ ਦੀ ਸੰਭਾਲ ਬਾਰੇ ਕੋਈ ਦੋ ਨੁਕਤੇ ਲਿਖੋ ।
ਉੱਤਰ-
ਇੱਕੋ ਪਾਣੀ ਦੀ ਵਾਰ-ਵਾਰ ਵਰਤੋਂ ਕੀਤੀ ਜਾਵੇ, ਜਿਵੇਂ ਥਰਮਲ ਪਲਾਟਾਂ ਵਿੱਚ ਹੁੰਦਾ ਹੈ ਅਤੇ ਵਰਤੇ ਹੋਏ ਪਾਣੀ ਨੂੰ ਸੋਧ ਕੇ ਖੇਤੀਬਾੜੀ ਦੇ ਕੰਮਾਂ ਲਈ ਵਰਤਨਾ ਚਾਹੀਦਾ ਹੈ ।

(ਈ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ –

ਪ੍ਰਸ਼ਨ 1.
ਕੁਦਰਤੀ ਸੋਮਿਆਂ ਦੀ ਵੱਧ ਵਰਤੋਂ ਕਾਰਨ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ?
ਉੱਤਰ-
ਕੁਦਰਤੀ ਸੋਮਿਆਂ ਦੀ ਵੱਧ ਵਰਤੋਂ ਕਾਰਨ ਅੱਗੇ ਲਿਖੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ –

  1. ਪਾਣੀ ਦੀ ਵਧੇਰੇ ਵਰਤੋਂ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੋਰ ਹੇਠਾਂ ਜਾ ਰਿਹਾ ਹੈ ।
  2. ਖੇਤਾਂ ਵਿੱਚ ਬੇਲੋੜੀਆਂ ਖਾਦਾਂ ਅਤੇ ਰਸਾਇਣਾਂ ਦੀ ਵਰਤੋਂ ਕਾਰਨ ਮਿੱਟੀ, ਪਾਣੀ ਅਤੇ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ ।
  3. ਸ਼ਹਿਰੀਕਰਨ ਅਤੇ ਉਦਯੋਗੀਕਰਨ, ਕਾਰਨ ਜੰਗਲ ਕੱਟੇ ਜਾ ਰਹੇ ਹਨ ਅਤੇ ਖੇਤੀ ਯੋਗ ਜ਼ਮੀਨ ਘੱਟ ਰਹੀ ਹੈ ।
  4. ਵੱਧ ਵਰਤੋਂ ਕਾਰਨ ਨਾ-ਨਵਿਆਉਣਯੋਗ ਸੋਮੇ ਜਲਦੀ ਸਮਾਪਤ ਹੋ ਜਾਣਗੇ ।

ਪ੍ਰਸ਼ਨ 2.
ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਕੀ ਉਪਾਅ ਕੀਤੇ ਜਾ ਸਕਦੇ ਹਨ ?
ਉੱਤਰ-
ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਹੇਠ ਲਿਖੇ ਉਪਾਅ ਕੀਤੇ ਜਾ ਸਕਦੇ ਹਨ –

  1. ਵਧੇਰੇ ਰੁੱਖ ਲਾਉਣੇ ਚਾਹੀਦੇ ਹਨ ਜਿਸ ਨਾਲ ਕਾਰਬਨ ਡਾਈਆਕਸਾਈਡ ਘੱਟਦੀ ਹੈ ਤੇ ਆਕਸੀਜਨ ਵੱਧਦੀ ਹੈ ।
  2. ਸਲਫ਼ਰ ਅਤੇ ਸਿੱਕਾ ਰਹਿਤ ਪੈਟਰੋਲ ਦੀ ਵਰਤੋਂ ਕਰਨੀ ਚਾਹੀਦੀ ਹੈ ।
  3. ਜ਼ਹਿਰੀਲੀਆਂ ਗੈਸਾਂ ਵਾਲੇ ਧੂੰਏਂ ਨੂੰ ਪਾਣੀ ਦੀ ਸਪਰੇਅ ਵਿਚੋਂ ਲੰਘਾ ਕੇ ਸਾਫ਼ ਕਰਨਾ ਚਾਹੀਦਾ ਹੈ ।
  4. ਬਾਲਣ ਲਈ ਕੋਇਲੇ ਦੀ ਬਜਾਏ ਸੂਰਜੀ ਉਰਜਾ, ਬਾਇਓਗੈਸ, ਗੈਸ ਅਤੇ ਬਿਜਲੀ ਦੀ ਵਧੇਰੇ ਵਰਤੋਂ ਕਰਨੀ ਚਾਹੀਦੀ ਹੈ ।
  5. ਫੈਕਟਰੀਆਂ ਵਿੱਚ ਧੁੰਏਂ ਨੂੰ ਸਾਫ਼ ਕਰਨ ਲਈ ਉਪਕਰਣ ਲਾਓ ਅਤੇ ਚਿਮਨੀਆਂ ਉੱਚੀਆਂ ਹੋਣੀਆਂ ਚਾਹੀਦੀਆਂ ਹਨ ।
  6. ਹਵਾ ਸਾਫ਼ ਕਰਨ ਲਈ ਫਿਲਟਰ ਪਲਾਂਟ ਲਗਾਉਣੇ ਚਾਹੀਦੇ ਹਨ ।

ਪ੍ਰਸ਼ਨ 3.
ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-
ਪਾਣੀ ਇੱਕ ਕੁਦਰਤੀ ਸੋਮਾ ਹੈ ਜਿਸ ਨੂੰ ਬਚਾਉਣ ਦੀ ਬਹੁਤ ਲੋੜ ਹੈ । ਖੇਤੀ ਵਿੱਚ ਵੀ ਪਾਣੀ ਦੀ ਸੁਚੱਜੀ ਵਰਤੋਂ ਬਹੁਤ ਜ਼ਰੂਰੀ ਹੈ । ਇਸ ਲਈ ਹੇਠ ਲਿਖੇ ਅਨੁਸਾਰ ਕਰਨਾ ਚਾਹੀਦਾ ਹੈ –

  • ਸਿੰਚਾਈ ਕਰਨ ਲਈ ਫੁਆਰਾ ਅਤੇ ਡਰਿਪ ਸਿੰਚਾਈ ਪ੍ਰਣਾਲੀ ਦੀ ਵਰਤੋਂ ਕਰਨੀ ਚਾਹੀਦੀ ਹੈ ।
  • ਖੇਤਾਂ ਨੂੰ ਲੇਜ਼ਰ ਕਰਾਹੇ ਨਾਲ ਪੱਧਰਾ ਕਰਨ ਨਾਲ ਵੀ ਪਾਣੀ ਦੀ ਬੱਚਤ ਹੁੰਦੀ ਹੈ ।
  • ਅਜਿਹੀਆਂ ਫ਼ਸਲਾਂ ਦੀ ਬੀਜਾਈ ਕਰਨੀ ਚਾਹੀਦੀ ਹੈ ਜਿਹਨਾਂ ਨੂੰ ਵਾਧੇ ਲਈ ਘੱਟ ਪਾਣੀ ਦੀ ਲੋੜ ਹੋਵੇ ।
  • ਝੋਨੇ ਵਿੱਚ ਪਹਿਲੇ 15 ਦਿਨ ਤੋਂ ਬਾਅਦ ਪਾਣੀ ਲਗਾਤਾਰ ਖੜਾ ਨਹੀਂ ਰੱਖਣਾ ਚਾਹੀਦਾ। ਝੋਨੇ ਵਿੱਚ ਪਾਣੀ ਦੀ ਬੱਚਤ ਲਈ ਟੈਂਸ਼ੀਓਮੀਟਰ ਦੀ ਵਰਤੋਂ ਕਰਨੀ ਚਾਹੀਦੀ ਹੈ ।
  • ਫ਼ਸਲ ਦੀ ਬੀਜਾਈ ਵੱਟਾਂ ਤੇ ਕਰਨੀ ਚਾਹੀਦੀ ਹੈ । ਇਸ ਨਾਲ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ ।
  • ਖੇਤਾਂ ਵਿੱਚ ਪਰਾਲੀ ਜਾਂ ਮੋਮਜਾਮਾਂ ਵਿਛਾ ਕੇ ਮਲਚਿੰਗ ਕਰਨ ਨਾਲ ਪਾਣੀ ਦੀ ਬੱਚਤ ਹੁੰਦੀ ਹੈ ।

PSEB 7th Class Agriculture Solutions Chapter 10 ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ

ਪ੍ਰਸ਼ਨ 4.
ਭੂਮੀ ਸੰਭਾਲ ਲਈ ਆਪਣੇ ਵਿਚਾਰ ਦਿਉ ।
ਉੱਤਰ-
ਭੂਮੀ ਸੰਭਾਲ ਲਈ ਹੇਠ ਲਿਖੇ ਅਨੁਸਾਰ ਕਰਨਾ ਚਾਹੀਦਾ ਹੈ –

  1. ਪਹਾੜੀਆਂ ਤੇ ਢਲਾਣ ਦੇ ਉਲਟ ਕਤਾਰਾਂ ਵਿੱਚ ਫ਼ਸਲਾਂ ਬੀਜਣ ਤੇ ਭੂਮੀ ਖੋਰ ਘੱਟ ਹੁੰਦਾ ਹੈ ।
  2. ਢਲਾਣ ਵਾਲੀਆਂ ਥਾਂਵਾਂ ਤੇ ਪੌੜੀਦਾਰ ਖੇਤੀ ਕਰਨੀ ਚਾਹੀਦੀ ਹੈ ।
  3. ਰਸਾਇਣਾਂ ਤੇ ਖਾਦਾਂ ਦੀ ਬੇਲੋੜੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ ।
  4. ਹਵਾ ਰਾਹੀਂ ਭੂਮੀ ਖੁਰਨ ਤੋਂ ਰੋਕਣ ਲਈ ਹਵਾ ਰੋਕੂ ਵਾੜਾਂ ਅਤੇ ਰੁੱਖਾਂ ਦੀਆਂ ਕਤਾਰਾਂ ਲਗਾਉਣੀਆਂ ਚਾਹੀਦੀਆਂ ਹਨ ।
  5. ਜੈਵਿਕ ਖੇਤੀ ਨੂੰ ਵਧਾਉਣਾ ਚਾਹੀਦਾ ਹੈ ।
  6. ਫ਼ਸਲਾਂ ਦੀ ਰਹਿੰਦ-ਖੂੰਹਦ ਤੋਂ ਬਣੀ ਕੰਪੋਸਟ ਖਾਦ, ਹਰੀ ਖਾਦ, ਰੂੜੀ ਖਾਦ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ ।
  7. ਫ਼ਸਲੀ ਚੱਕਰਾਂ ਵਿੱਚ ਫਲੀਦਾਰ ਫ਼ਸਲਾਂ ਜ਼ਰੂਰ ਲਾਉਣੀਆਂ ਚਾਹੀਦੀਆਂ ਹਨ ਜੋ ਹਵਾ ਵਿਚਲੀ ਨਾਈਟਰੋਜਨ ਨੂੰ ਜ਼ਮੀਨ ਵਿੱਚ ਜਮਾਂ ਕਰਦੀਆਂ ਹਨ ।

ਪ੍ਰਸ਼ਨ 5.
ਕੁਦਰਤੀ ਸੋਮਿਆਂ ਦੀ ਦੁਰਵਰਤੋਂ ਅਤੇ ਪ੍ਰਦੂਸ਼ਣ ਤੇ ਨੋਟ ਲਿਖੋ ।
ਉੱਤਰ-
ਕੁਦਰਤੀ ਸੋਮਿਆਂ ਦੀ ਦੁਰਵਰਤੋਂ ਅਤੇ ਪ੍ਰਦੂਸ਼ਣ

  • ਵਧੇਰੇ ਵਿਕਸਿਤ ਦੇਸ਼ਾਂ ਨੇ ਤਕਨੀਕੀ ਤਰੱਕੀ ਕਰਕੇ ਕੁਦਰਤੀ ਸੋਮਿਆਂ ਦਾ ਬਹੁਤ ਨੁਕਸਾਨ ਕੀਤਾ ਹੈ ਅਤੇ ਵੱਧ ਆਬਾਦੀ ਵਾਲੇ ਦੇਸ਼ਾਂ ਜਿਵੇਂ ਚੀਨ ਅਤੇ ਭਾਰਤ ਵਿਚ ਕੁਦਰਤੀ ਸੋਮਿਆਂ ਦੀ ਘਾਟ ਹੋ ਗਈ ਹੈ ।
  • ਜੰਗਲਾਂ ਦੀ ਅੰਨ੍ਹੇਵਾਹ ਕਟਾਈ ਨਾਲ ਵਾਤਾਵਰਨ ਵਿੱਚ ਮੌਸਮੀ ਬਦਲਾਅ ਆ ਰਹੇ ਹਨ ਤੇ ਨੁਕਸਾਨਦਾਇਕ ਗੈਸਾਂ ਦਾ ਵਾਧਾ ਹਵਾ ਵਿੱਚ ਹੋ ਰਿਹਾ ਹੈ ।
  • ਪਾਣੀ ਦੀ ਵਧੇਰੇ ਵਰਤੋਂ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੋਰ ਹੇਠਾਂ ਜਾ ਰਿਹਾ ਹੈ ।
  • ਖੇਤਾਂ ਵਿੱਚ ਬੇਲੋੜੀਆਂ ਖਾਦਾਂ ਅਤੇ ਰਸਾਇਣਾਂ ਦੀ ਵਰਤੋਂ ਕਾਰਨ ਮਿੱਟੀ, ਪਾਣੀ ਅਤੇ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ ।
  • ਸ਼ਹਿਰੀਕਰਨ ਅਤੇ ਉਦਯੋਗੀਕਰਨ, ਕਾਰਨ ਜੰਗਲ ਕੱਟੇ ਜਾ ਰਹੇ ਹਨ ਅਤੇ ਖੇਤੀ ਯੋਗ ਜ਼ਮੀਨ ਘੱਟ ਰਹੀ ਹੈ ।
  • ਵੱਧ ਵਰਤੋਂ ਕਾਰਨ ਨਾ-ਨਵਿਆਉਣਯੋਗ ਸੋਮੇ ਜਲਦੀ ਸਮਾਪਤ ਹੋ ਜਾਣਗੇ ।

PSEB 7th Class Agriculture Guide ਸਜਾਵਟੀ ਬੂਟੇ Important Questions and Answers

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੁੱਖ ਕੁਦਰਤੀ ਸੋਮੇ ਕਿਹੜੇ ਹਨ ?
ਉੱਤਰ-
ਹਵਾ, ਪਾਣੀ, ਭੂਮੀ ।

ਪ੍ਰਸ਼ਨ 2.
ਤਾਪਮਾਨ ਵਿਚ ਵਾਧਾ ਕਿਉਂ ਹੋ ਰਿਹਾ ਹੈ ?
ਉੱਤਰ-
ਜੰਗਲਾਂ ਦੇ ਕੱਟਣ ਕਾਰਨ ।

ਪ੍ਰਸ਼ਨ 3.
ਪਾਣੀ ਦੇ ਪ੍ਰਦੂਸ਼ਣ ਕਰਕੇ ਕੀ ਫੈਲ ਰਿਹਾ ਹੈ ?
ਉੱਤਰ-
ਬੀਮਾਰੀਆਂ ।

ਪ੍ਰਸ਼ਨ 4.
ਓਜ਼ੋਨ ਪਰਤ ਖੁਰਨ ਨਾਲ ਕਿਹੜੀਆਂ ਕਿਰਨਾਂ ਧਰਤੀ ਤੇ ਪੁੱਜ ਰਹੀਆਂ ਹਨ ?
ਉੱਤਰ-
ਪਰਾ-ਬੈਂਗਣੀ ਕਿਰਨਾਂ।

ਪ੍ਰਸ਼ਨ 5.
ਪਰਾ-ਬੈਂਗਨੀ ਕਿਰਨਾਂ ਨਾਲ ਕਿਹੜੀ ਬੀਮਾਰੀ ਹੋਣ ਦਾ ਖਤਰਾ ਵੱਧਦਾ ਹੈ ?
ਉੱਤਰ-
ਕੈਂਸਰ ਦਾ ।

PSEB 7th Class Agriculture Solutions Chapter 10 ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ

ਪ੍ਰਸ਼ਨ 6.
ਦਰੱਖ਼ਤ ਲਾਉਣ ਨਾਲ ਕਿਹੜੀ ਗੈਸ ਵਾਤਾਵਰਨ ਵਿਚ ਘੱਟਦੀ ਹੈ ?
ਉੱਤਰ-
ਕਾਰਬਨ ਡਾਈਆਕਸਾਈਡ ॥

ਪ੍ਰਸ਼ਨ 7.
ਧਰਤੀ ਤੇ ਕੁੱਲ ਪਾਣੀ ਵਿਚੋਂ ਕਿੰਨਾ ਪਾਣੀ ਖਾਰਾ ਹੈ ?
ਉੱਤਰ-
97%.

ਪ੍ਰਸ਼ਨ 8.
ਧਰਤੀ ਤੇ ਕਿੰਨਾ ਪਾਣੀ ਬਰਫ਼ ਹੈ ?
ਉੱਤਰ-2%.

ਪ੍ਰਸ਼ਨ 9.
ਵਰਤਣਯੋਗ ਪਾਣੀ ਵਿਚੋਂ ਕਿੰਨਾ ਪਾਣੀ ਖੇਤੀਬਾੜੀ ਵਿੱਚ ਵਰਤਿਆ ਜਾਂਦਾ ਹੈ ?
ਉੱਤਰ-
90%.

ਪ੍ਰਸ਼ਨ 10.
ਉਦਯੋਗ ਤੇ ਘਰੇਲੂ ਵਰਤੋਂ ਵਿਚ ਕਿੰਨਾ ਪਾਣੀ ਵਰਤਿਆ ਜਾਂਦਾ ਹੈ ?
ਉੱਤਰ-
ਉਦਯੋਗ ਵਿਚ 7% ਅਤੇ ਘਰ ਵਿਚ 37.

ਪ੍ਰਸ਼ਨ 11.
ਫ਼ਰਸ਼ ਨੂੰ ਧੋਣ ਦੀ ਬਜਾਏ ਕੀ ਕਰਨਾ ਚਾਹੀਦਾ ਹੈ ?
ਉੱਤਰ-
ਪੋਚੇ ਨਾਲ ਸਾਫ਼ ਕਰੋ ।

ਪ੍ਰਸ਼ਨ 12.
ਕਾਰ ਸਾਫ਼ ਕਰਨ ਲਈ ਕਿੰਨਾ ਪਾਣੀ ਚਾਹੀਦਾ ਹੈ ?
ਉੱਤਰ-
3 ਤੋਂ 4 ਲੀਟਰ ।

ਪ੍ਰਸ਼ਨ 13.
ਝੋਨੇ ਵਿਚ ਪਾਣੀ ਦੀ ਬੱਚਤ ਲਈ ਕੀ ਵਰਤਨਾ ਚਾਹੀਦਾ ਹੈ ?
ਉੱਤਰ-
ਟੈਂਸ਼ੀਓਮੀਟਰ ।

ਪ੍ਰਸ਼ਨ 14.
ਭਾਰੀਆਂ ਜ਼ਮੀਨਾਂ ਵਿੱਚ ਕਿੰਨੇ ਕਿਆਰੇ ਬਣਾਉਣੇ ਚਾਹੀਦੇ ਹਨ ?
ਉੱਤਰ-
8 ਕਿਆਰੇ ਪ੍ਰਤੀ ਏਕੜ ।

PSEB 7th Class Agriculture Solutions Chapter 10 ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ

ਪ੍ਰਸ਼ਨ 15.
ਵਣ ਖੇਤੀ ਕਿਵੇਂ ਲਾਹੇਵੰਦ ਹੈ ?
ਉੱਤਰ-
ਭੂਮੀ ਖੁਰਨ ਰੋਕਦੀ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਟਿਊਬਵੈੱਲਾਂ ਦੀ ਵਧੇਰੇ ਵਰਤੋਂ ਨਾਲ ਕੀ ਹੋਇਆ ਹੈ ?
ਉੱਤਰ-
ਇਸ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਹੋਰ ਹੇਠਾਂ ਚਲਾ ਗਿਆ ਹੈ ਤੇ ਇਸ ਤਰ੍ਹਾਂ ਹੁੰਦਾ ਰਿਹਾ ਤਾਂ ਇਹ ਪਾਣੀ ਬਹੁਤ ਹੇਠਾਂ ਚਲਿਆ ਜਾਵੇਗਾ ।

ਪ੍ਰਸ਼ਨ 2.
ਕੁਦਰਤੀ ਸੋਮਿਆਂ ਤੋਂ ਕੀ ਭਾਵ ਹੈ ?
ਉੱਤਰ-
ਕੁਦਰਤ ਵਲੋਂ ਮਿਲਣ ਵਾਲੀਆਂ ਕੁਦਰਤੀ ਵਸਤਾਂ; ਜਿਵੇਂ-ਹਵਾ, ਪਾਣੀ, ਸੁਰਜੀ ਉਰਜਾ, ਪਸ਼, ਸੂਖਮ ਜੀਵ, ਬੂਟੇ, ਦਰੱਖ਼ਤ, ਮਿੱਟੀ, ਖਣਿਜ ਆਦਿ ਕੁਦਰਤੀ ਸੋਮੇ ਹਨ ।

ਪ੍ਰਸ਼ਨ 3.
ਪਹਾੜਾਂ ਤੋਂ ਜੰਗਲ ਕੱਟਣ ਨਾਲ ਕੀ ਵਾਧਾ ਹੋਇਆ ਹੈ ?
ਉੱਤਰ-
ਡੈਮਾਂ ਵਿੱਚ ਭਲ ਜੰਮਣ, ਭੂ ਖੋਰ, ਹੜ੍ਹ ਅਤੇ ਜ਼ਮੀਨ ਖਿਸਕਣ ਵਿੱਚ ਵਾਧਾ ਹੋਇਆ ਹੈ ।

ਪ੍ਰਸ਼ਨ 4.
ਨਵਿਆਉਣਯੋਗ ਸੋਮੇ ਕੀ ਹੁੰਦੇ ਹਨ ?
ਉੱਤਰ-
ਅਜਿਹੇ ਸੋਮੇ ਜੋ ਵਰਤਣ ਤੋਂ ਬਾਅਦ ਜਾਂ ਨਾਲ-ਨਾਲ ਆਪਣੇ ਆਪ ਨਵੇਂ ਬਣਦੇ ਰਹਿੰਦੇ ਹਨ, ਨੂੰ ਨਵਿਆਉਣਯੋਗ ਸੋਮੇ ਕਹਿੰਦੇ ਹਨ । ਉਦਾਹਰਨ-ਪਣ-ਊਰਜਾ, ਪੌਣ-ਊਰਜਾ ਅਤੇ ਸੂਰਜੀ ਉਰਜਾ ।

ਪ੍ਰਸ਼ਨ 5.
ਬਾਲਣ ਵਿਚ ਕੋਲੇ ਦੀ ਥਾਂ ਕੀ ਵਰਤਣਾ ਚਾਹੀਦਾ ਹੈ ?
ਉੱਤਰ-
ਕੋਲੇ ਦੀ ਥਾਂ ਤੇ ਬਾਇਓਗੈਸ, ਸੂਰਜੀ ਊਰਜਾ, ਗੈਸ ਅਤੇ ਬਿਜਲੀ ਦੀ ਵਰਤੋਂ ਕਰਨੀ ਚਾਹੀਦੀ ਹੈ ।

ਪ੍ਰਸ਼ਨ 6.
ਕੱਪੜੇ ਧੋਣ ਲਈ ਪਾਣੀ ਦੀ ਸਾਂਭ ਬਾਰੇ ਦੱਸੋ ।
ਉੱਤਰ-
ਕੱਪੜੇ ਧੋਣ ਤੋਂ ਪਹਿਲਾਂ ਅੱਧਾ ਘੰਟਾ ਭਿਓਂ ਕੇ ਰੱਖਣ ਨਾਲ ਪਾਣੀ ਬਚਦਾ ਹੈ ਤੇ ਕੱਪੜੇ ਧੋ ਕੇ ਬਚੇ ਪਾਣੀ ਨਾਲ ਫ਼ਰਸ਼ ਤੇ ਪਸ਼ੂਆਂ ਦੀ ਸ਼ੈਡ ਧੋ ਸਕਦੇ ਹਾਂ ।

ਪ੍ਰਸ਼ਨ 7.
ਫੁਆਰਾ ਪ੍ਰਣਾਲੀ ਦੀ ਵਰਤੋਂ ਕਿਹੜੀ ਜ਼ਮੀਨ ਤੇ ਕਰਨੀ ਚਾਹੀਦੀ ਹੈ ?
ਉੱਤਰ-
ਫੁਆਰਾ ਪ੍ਰਣਾਲੀ ਦੀ ਵਰਤੋਂ ਰੇਤਲੀ ਤੇ ਟਿੱਬਿਆਂ ਵਾਲੀ ਜ਼ਮੀਨ ਵਿੱਚ ਵਰਤੋਂ ਕੀਤੀ ਜਾ ਸਕਦੀ ਹੈ ਜਿੱਥੇ ਜ਼ਮੀਨ ਪੱਧਰੀ ਕਰਨ ਤੇ ਵਧੇਰੇ ਖਰਚਾ ਹੋ ਜਾਂਦਾ ਹੈ ।

ਪ੍ਰਸ਼ਨ 8.
ਝੋਨੇ ਦੀ ਲੁਆਈ 15 ਜੂਨ ਤੋਂ ਬਾਅਦ ਕਿਉਂ ਕਰਨੀ ਚਾਹੀਦੀ ਹੈ ?
ਉੱਤਰ-
ਮਈ ਤੇ ਜੂਨ ਵਿਚ ਬਹੁਤ ਗਰਮੀ ਹੁੰਦੀ ਹੈ । ਇਹ ਮਹੀਨੇ ਗਰਮ ਤੇ ਖ਼ੁਸ਼ਕ ਹੁੰਦੇ ਹਨ ਤੇ ਇਸ ਲਈ ਫ਼ਸਲ ਨੂੰ ਵਧੇਰੇ ਪਾਣੀ ਦੇਣ ਦੀ ਲੋੜ ਪੈਂਦੀ ਹੈ । ਇਸ ਲਈ ਝੋਨੇ ਦੀ ਲੁਆਈ 15 ਜੂਨ ਤੋਂ ਬਾਅਦ ਕਰਨੀ ਚਾਹੀਦੀ ਹੈ ।

PSEB 7th Class Agriculture Solutions Chapter 10 ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-ਪਾਣੀ ਦੀ ਘਰੇਲੂ ਪੱਧਰ ਤੇ ਸੰਭਾਲ ਬਾਰੇ ਦੱਸੋ ।
ਉੱਤਰ-

  1. ਫ਼ਲਾਂ, ਸਬਜ਼ੀਆਂ ਨੂੰ ਵਗਦੇ ਪਾਣੀ ਹੇਠ ਨਾ ਧੋ ਕੇ ਬਰਤਨ ਵਿਚ ਧੋਣਾ ਚਾਹੀਦਾ ਹੈ ।
  2. ਭਾਂਡੇ ਧੋਣ ਲਈ ਵੱਡੇ ਟੱਬ ਵਿੱਚ ਪਾਣੀ ਭਰ ਕੇ ਧੋਣੇ ਚਾਹੀਦੇ ਹਨ, ਖੁੱਲ੍ਹੇ ਪਾਣੀ ਵਿਚ ਨਹੀਂ ।
  3. ਜੇ ਕਰ ਵੱਗਦੇ ਪਾਣੀ ਵਿਚ ਭਾਂਡੇ ਧੋਣੇ ਹੋਣ ਤਾਂ ਟੁਟੀ ਹੌਲੀ ਚਲਾਓ । .
  4. ਫ਼ਰਸ਼ ਧੋਣ ਦੀ ਬਜਾਏ ਪੋਚੇ ਨਾਲ ਸਾਫ਼ ਕਰੋ ।
  5. ਕੱਪੜੇ ਧੋਣ ਤੋਂ ਪਹਿਲਾਂ ਅੱਧੇ ਘੰਟੇ ਲਈ ਭਿਓਂ ਕੇ ਰੱਖਣੇ ਚਾਹੀਦੇ ਹਨ ।
  6. ਕੱਪੜੇ ਧੋ ਕੇ ਬਚੇ ਪਾਣੀ ਨਾਲ ਫ਼ਰਸ਼ ਸਾਫ਼ ਕੀਤੀ ਜਾ ਸਕਦੀ ਹੈ ।
  7. ਘਰ ਵਿਚ ਫਲੱਸ਼ ਦੀਆਂ ਟੈਂਕੀਆਂ ਛੋਟੀਆਂ ਤੇ ਵਾਲਵ ਵਾਲੀਆਂ ਹੋਣੀਆਂ ਚਾਹੀਦੀਆਂ ਹਨ ।
  8. ਕਾਰ ਨੂੰ ਧੋਣ ਲਈ 3-4 ਲੀਟਰ ਪਾਣੀ ਦੀ ਲੋੜ ਹੈ ਜਦਕਿ ਪਾਈਪ ਲਾ ਕੇ ਧੋਣ ਨਾਲ ਵਾਧੂ ਪਾਣੀ ਖ਼ਰਚ ਹੁੰਦਾ ਹੈ ।
  9. ਖ਼ਰਾਬ ਟੂਟੀਆਂ, ਟੈਂਕੀਆਂ ਤੁਰੰਤ ਠੀਕ ਕਰਵਾਓ ।
  10. ਛੱਤਾਂ ਤੇ ਮੀਂਹ ਦੇ ਪਾਣੀ ਨੂੰ ਜ਼ਮੀਨ ਵਿੱਚ ਪਾਉਣ ਲਈ ਬੋਰ ਕਰਨੇ ਚਾਹੀਦੇ ਹਨ ਜਾਂ ਟੈਂਕ ਵਿਚ ਸਟੋਰ ਕਰਕੇ ਵਰਤਣਾ ਚਾਹੀਦਾ ਹੈ ।
  11. ਕਾਰ ਨੂੰ ਲਾਅਨ ਵਿਚ ਧੋਣ ਨਾਲ ਲਾਅਨ ਨੂੰ ਵੀ ਪਾਣੀ ਦਿੱਤਾ ਜਾਂਦਾ ਹੈ ।
  12. ਦੰਦ ਸਾਫ਼ ਕਰਦੇ, ਸ਼ੇਵ ਕਰਦੇ, ਹੱਥਾਂ ਤੇ ਸਾਬਣ ਮਲਦੇ ਟੂਟੀ ਬੰਦ ਰੱਖਣੀ ਚਾਹੀਦੀ ਹੈ ।
  13. ਰਸੋਈ ਦੇ ਪਾਣੀ ਨੂੰ ਬਗੀਚੀ, ਗਮਲਿਆਂ ਆਦਿ ਵਿਚ ਦੇਣਾ ਚਾਹੀਦਾ ਹੈ ।
  14. ਘਰਾਂ ਵਿੱਚ ਛੋਟੇ ਮੂੰਹ ਵਾਲੀਆਂ ਟੂਟੀਆਂ ਲਾਉਣੀਆਂ ਚਾਹੀਦੀਆਂ ਹਨ ।

ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ PSEB 7th Class Agriculture Notes

ਪਾਠ ਇੱਕ ਨਜ਼ਰ ਵਿਚ ਹੈ-

  1. ਹਵਾ, ਪਾਣੀ, ਮਿੱਟੀ, ਸੂਰਜੀ ਊਰਜਾ, ਬੂਟੇ ਦਰੱਖ਼ਤ, ਖਣਿਜ, ਪਸ਼ੂ ਅਤੇ ਸੂਖਮ ਜੀਵ ਆਦਿ ਕੁਦਰਤੀ ਸਾਧਨ ਜਾਂ ਸੋਮੇ ਹਨ ।
  2. ਟਿਊਬਵੈੱਲਾਂ ਦੀ ਵੱਧਦੀ ਵਰਤੋਂ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ ।
  3. ਕੁਦਰਤੀ ਸੋਮਿਆਂ ਦੀ ਮਨੁੱਖ ਵਲੋਂ ਕੀਤੇ ਕਾਰਜਾਂ ਨਾਲ ਹਾਨੀ ਹੋ ਰਹੀ ਹੈ, ਜਿਵੇਂ – ਖੇਤੀਬਾੜੀ ਵਿੱਚ ਖਾਦਾਂ ਦੀ ਬੇਲੋੜੀ ਵਰਤੋਂ, ਉਦਯੋਗੀਕਰਨ, ਜੰਗਲਾਂ ਦੀ ਕਟਾਈ ਆਦਿ ।
  4. ਪਾਣੀ ਦੇ ਪ੍ਰਦੂਸ਼ਣ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਫੈਲ ਰਹੀਆਂ ਹਨ ।
  5. ਕੁੱਝ ਕੁਦਰਤੀ ਸੋਮੇ ਨਵਿਆਉਣਯੋਗ ਹੁੰਦੇ ਹਨ, ਜਿਵੇਂ-ਹਵਾ ਤੋਂ ਊਰਜਾ, ਰਹਿੰਦ-ਖੂੰਹਦ ਤੋਂ ਊਰਜਾ, ਪਣ-ਬਿਜਲੀ, ਸੂਰਜੀ ਊਰਜਾ, ਸਮੁੰਦਰੀ ਲਹਿਰਾਂ ਤੋਂ ਊਰਜਾ ਆਦਿ । ਇਹ ਸੋਮੇ ਵਰਤਣ ਨਾਲ ਫਿਰ ਨਵੇਂ ਬਣਦੇ ਰਹਿੰਦੇ ਹਨ ।
  6. ਕੁੱਝ ਕੁਦਰਤੀ ਸੋਮੇ ਵਰਤੋਂ ਤੋਂ ਬਾਅਦ ਨਵੇਂ ਨਹੀਂ ਬਣਦੇ ਜਾਂ ਹਮੇਸ਼ਾਂ ਲਈ ਖ਼ਤਮ ਹੋ ਜਾਂਦੇ ਹਨ, ਜਿਵੇਂ- ਕੋਲਾ, ਪੈਟਰੋਲੀਅਮ ਪਦਾਰਥ, ਖਣਿਜ ਆਦਿ ।
  7. ਹਵਾ ਦੇ ਪ੍ਰਦੂਸ਼ਣ ਕਾਰਨ ਓਜ਼ੋਨ ਪਰਤ ਖੁਰਦੀ ਜਾ ਰਹੀ ਹੈ ਤੇ ਸੂਰਜੀ ਪਰਾਬੈਂਗਨੀ ਕਿਰਨਾਂ ਧਰਤੀ ਤੇ ਪੁੱਜ ਰਹੀਆਂ ਹਨ ਜਿਸ ਨਾਲ ਕੈਂਸਰ ਵਰਗੇ ਰੋਗ ਹੋਣ ਦਾ ਖ਼ਤਰਾ ਵਧਦਾ ਜਾ ਰਿਹਾ ਹੈ ।
  8. ਧਰਤੀ ਤੇ 70% ਪਾਣੀ ਹੈ ਤੇ ਇਸ ਕੁੱਲ ਪਾਣੀ ਵਿਚੋਂ 97% ਸਮੁੰਦਰੀ ਖਾਰਾ ਪਾਣੀ ਹੈ ।
  9. ਧਰਤੀ ਤੇ ਕੁੱਲ ਪਾਣੀ ਵਿਚੋਂ 3% ਸਾਫ਼ ਪਾਣੀ ਹੈ ਜਿਸ ਵਿਚੋਂ 2% ਪਾਣੀ ਬਰਫ਼ ਦੇ ਰੂਪ ਵਿਚ ਹੈ ।
  10. ਧਰਤੀ ਤੇ ਉਪਲੱਬਧ ਕੁੱਲ ਪਾਣੀ ਦਾ ਸਿਰਫ਼ 1% ਪਾਣੀ ਹੀ ਵਰਤੋਂ ਯੋਗ ਹੈ ।
  11. ਪਾਣੀ ਨੂੰ ਖੇਤਾਂ ਵਿੱਚ, ਘਰਾਂ ਵਿਚ ਅਤੇ ਉਦਯੋਗਾਂ ਵਿਚ ਸੰਭਾਲ ਕੇ ਵਰਤਣਾ ਚਾਹੀਦਾ ਹੈ ।
  12. ਭੁਮੀ ਵੀ ਇਕ ਕੁਦਰਤੀ ਸੋਮਾ ਹੈ ਇਸਦੀ ਵੀ ਸੰਭਾਲ ਕਰਨੀ ਜ਼ਰੂਰੀ ਹੈ ।

PSEB 6th Class Agriculture Solutions Chapter 1 ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ

Punjab State Board PSEB 6th Class Agriculture Book Solutions Chapter 1 ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ Textbook Exercise Questions and Answers.

PSEB Solutions for Class 6 Agriculture Chapter 1 ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ

Agriculture Guide for Class 6 PSEB ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ Textbook Questions and Answers

ਅਭਿਆਸ
(ੳ) ਇਹਨਾਂ ਪ੍ਰਸ਼ਨਾਂ ਦੇ ਉੱਤਰ ਇੱਕ-ਦੋ ਸ਼ਬਦਾਂ ਵਿੱਚ ਦਿਓ-

ਪ੍ਰਸ਼ਨ 1.
ਪੰਜਾਬ ਦੀ ਕੁੱਲ ਆਮਦਨ ਦਾ ਕਿੰਨੇ ਪ੍ਰਤੀਸ਼ਤ ਖੇਤੀ ਵਿਚੋਂ ਆਉਂਦਾ ਹੈ ?
ਉੱਤਰ-
14 ਪ੍ਰਤੀਸ਼ਤ ।

ਪ੍ਰਸ਼ਨ 2.
ਪੰਜਾਬ ਦਾ ਕਿੰਨਾ ਰਕਬਾ ਵਾਹੀ ਹੇਠ ਹੈ ?
ਉੱਤਰ-
40 ਲੱਖ ਹੈਕਟੇਅਰ ਰਕਬਾ ।

PSEB 6th Class Agriculture Solutions Chapter 1 ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ

ਪ੍ਰਸ਼ਨ 3.
ਪੰਜਾਬ ਵਿਚ ਕਪਾਹ ਕਿਹੜੇ ਇਲਾਕੇ ਵਿਚ ਪਾਈ ਜਾਂਦੀ ਹੈ ?
ਉੱਤਰ-
ਦੱਖਣ-ਪੱਛਮੀ ਪੰਜਾਬ ਵਿੱਚ ।

ਪ੍ਰਸ਼ਨ 4.
ਪੰਜਾਬ ਦੀ ਖੇਤੀਬਾੜੀ ਨੂੰ ਨਵੀਂ ਸੇਧ ਕਿਸ ਨੇ ਦਿੱਤੀ ?
ਉੱਤਰ-
ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬਣਨ ਤੋਂ ਬਾਅਦ ਹਰੀ ਕ੍ਰਾਂਤੀ ਨੇ ।

ਪ੍ਰਸ਼ਨ 5.
ਪੰਜਾਬ ਦਾ ਕਿੰਨਾ ਰਕਬਾ ਸਿੰਚਾਈ ਹੇਠ ਹੈ ?
ਉੱਤਰ-
98 ਪ੍ਰਤੀਸ਼ਤ ਰਕਬਾ ।

ਪ੍ਰਸ਼ਨ 6.
ਪੰਜਾਬ ਦੁੱਧ ਦੀ ਪੈਦਾਵਾਰ ਵਿਚ ਪੂਰੇ ਭਾਰਤ ਵਿੱਚ ਕਿਹੜੇ ਸਥਾਨ ਤੇ ਹੈ ?
ਉੱਤਰ-
ਚੌਥੇ ਸਥਾਨ ਤੇ ਹੈ ।

ਪ੍ਰਸ਼ਨ 7.
ਪੰਜਾਬ ਵਿੱਚ ਕਿੰਨੇ ਪ੍ਰਤੀਸ਼ਤ ਲੋਕ ਖੇਤੀ ਤੇ ਨਿਰਭਰ ਹਨ ?
ਉੱਤਰ-
ਦੋ ਤਿਹਾਈ ਲੋਕ ।

ਪ੍ਰਸ਼ਨ 8.
ਪੰਜਾਬ ਵਿੱਚ ਲਗਪਗ ਕਿੰਨੀ ਮਾਤਰਾ ਵਿੱਚ ਰਸਾਇਣਿਕ ਖੁਰਾਕੀ ਤੱਤ ਖੇਤੀਬਾੜੀ ਵਿਚ ਪ੍ਰਯੋਗ ਹੁੰਦੇ ਹਨ ?
ਉੱਤਰ-
250 ਕਿਲੋਗਰਾਮ ਪ੍ਰਤੀ ਹੈਕਟੇਅਰ ।

PSEB 6th Class Agriculture Solutions Chapter 1 ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ

ਪ੍ਰਸ਼ਨ 9.
ਪੰਜਾਬ ਦੇ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਕਿਸ ਚੀਜ਼ ਦੀ ਮੁੱਖ ਲੋੜ ਹੈ ?
ਉੱਤਰ-
ਖੇਤੀ ਵੰਨ ਸਵੰਨਤਾ ਲਿਆਉਣ ਦੀ ।

ਪ੍ਰਸ਼ਨ 10.
ਪੰਜਾਬ ਦੇ ਕੁੱਲ ਵਾਹੀ ਯੋਗ ਰਕਬੇ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਝੋਨੇ ਹੇਠ ਹੈ ?
ਉੱਤਰ-
60% ਹਿੱਸਾ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬ ਦਾ ਭਾਰਤ ਦੇ ਅੰਨ ਭੰਡਾਰ ਵਿਚ ਕੀ ਯੋਗਦਾਨ ਰਿਹਾ ਹੈ ?
ਉੱਤਰ-
ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬ ਭਾਰਤ ਦੇ ਅੰਨ ਭੰਡਾਰ ਵਿਚ 22-60% ਚਾਵਲ ਅਤੇ 33-75% ਕਣਕ ਦਾ ਯੋਗਦਾਨ ਪਾ ਰਿਹਾ ਹੈ ।

ਪ੍ਰਸ਼ਨ 2.
ਪੰਜਾਬ ਦੀ ਖੇਤੀ ਵਿਚ ਖੜੋਤ ਆਉਣ ਦਾ ਮੁੱਖ ਕਾਰਨ ਕੀ ਹੈ ?
ਉੱਤਰ-
ਕਣਕ-ਝੋਨੇ ਦੇ ਫ਼ਸਲੀ ਗੇੜ ਵਿਚ ਫਸ ਕੇ ਪੰਜਾਬ ਦੇ ਕੁਦਰਤੀ ਸੋਮਿਆਂ, ਪਾਣੀ ਅਤੇ ਮਿੱਟੀ ਦੀ ਲੋੜ ਤੋਂ ਵੱਧ ਵਰਤੋਂ ਕੀਤੀ ਗਈ ਅਤੇ ਕੀਟਨਾਸ਼ਕਾਂ, ਨਦੀਨਨਾਸ਼ਕਾਂ ਆਦਿ ਦੀ ਵੀ ਲੋੜ ਤੋਂ ਵੱਧ ਵਰਤੋਂ ਕੀਤੀ ਗਈ । ਜਿਸ ਨਾਲ ਪਾਣੀ ਦਾ ਪੱਧਰ ਹੇਠਾਂ ਚਲਾ ਗਿਆ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵੀ ਘੱਟ ਗਈ ਹੈ ਅਤੇ ਆਬੋ-ਹਵਾ ਪ੍ਰਦੂਸ਼ਿਤ ਹੋ ਗਈ ਹੈ । ਇਹਨਾਂ ਕਾਰਨਾਂ ਕਰਕੇ ਪੰਜਾਬ ਦੀ ਖੇਤੀ ਵਾਧਾ ਦਰ ਘੱਟ ਗਈ ਹੈ ਤੇ ਖੇਤੀ ਵਿਚ ਇੱਕ ਖੜੋਤ ਆ ਗਈ ਹੈ ।

ਪ੍ਰਸ਼ਨ 3.
ਕਿਸਾਨਾਂ ਨੂੰ ਸਿੰਚਾਈ ਲਈ ਡੂੰਘੇ ਟਿਊਬਵੈੱਲ ਅਤੇ ਸਬਮਰਸੀਬਲ ਪੰਪਾਂ ਦਾ ਸਹਾਰਾ ਕਿਉਂ ਲੈਣਾ ਪੈ ਰਿਹਾ ਹੈ ?
ਉੱਤਰ-
ਹਰੀ ਕ੍ਰਾਂਤੀ ਲਿਆਉਣ ਲਈ ਤੇ ਵਧੇਰੇ ਕਮਾਈ ਲਈ ਪੰਜਾਬ ਵਿੱਚ ਪਾਣੀ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਗਈ ਜਿਸ ਨਾਲ ਪਾਣੀ ਦਾ ਪੱਧਰ ਬਹੁਤ ਹੇਠਾਂ ਚਲਾ ਗਿਆ ਹੈ । ਪੰਜਾਬ ਵਿਚ ਲਗਪਗ 50% ਰਕਬੇ ਵਿਚ ਪਾਣੀ ਦਾ ਪੱਧਰ 20 ਮੀਟਰ ਤੋਂ ਡੂੰਘਾ ਹੋ ਗਿਆ ਹੈ ਇਸ ਲਈ ਸਿੰਚਾਈ ਡੂੰਘੇ ਟਿਊਬਵੈੱਲ ਅਤੇ ਸਬਮਰਸੀਬਲ ਪੰਪ ਦਾ ਸਹਾਰਾ ਲੈਣਾ ਪੈ ਰਿਹਾ ਹੈ ।

ਪ੍ਰਸ਼ਨ 4.
ਮਿੱਟੀ ਨੂੰ ਜ਼ਹਿਰੀਲਾ ਕੌਣ ਬਣਾ ਰਿਹਾ ਹੈ ?
ਉੱਤਰ-
ਕੀਟਨਾਸ਼ਕਾਂ, ਖਾਦਾਂ, ਨਦੀਨਨਾਸ਼ਕ ਆਦਿ ਰਸਾਇਣਾਂ ਦੀ ਬੇਲੋੜੀ ਵਰਤੋਂ, ਫਸਲ ਕੱਟਣ ਤੋਂ ਬਾਅਦ ਜਿਵੇਂ; ਝੋਨੇ ਦੀ ਪਰਾਲੀ ਨੂੰ ਅੱਗ ਲਾਉਣਾ ਆਦਿ ਅਜਿਹੇ ਕੰਮ ਹਨ ਜੋ ਮਿੱਟੀ ਨੂੰ ਜ਼ਹਿਰੀਲਾ ਬਣਾ ਰਹੇ ਹਨ ।

PSEB 6th Class Agriculture Solutions Chapter 1 ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ

ਪ੍ਰਸ਼ਨ 5.
ਪੰਜਾਬ ਦੇ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਵੀ ਜ਼ਰੂਰੀ ਹੈ ?
ਉੱਤਰ-
ਪੰਜਾਬ ਦੇ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਖੇਤੀ ਚੱਕਰਾਂ ਨੂੰ ਬਦਲਣ ਤੇ ਖੇਤੀ ਵਿੱਚ ਵਿਭਿੰਨਤਾ ਲਿਆਉਣ ਦੀ ਲੋੜ ਹੈ । ਕਣਕ-ਝੋਨੇ ਫ਼ਸਲੀ ਚੱਕਰ ਦੀ ਜਗਾ ਦਾਲਾਂ, ਤੇਲ ਬੀਜਾਂ, ਸਬਜ਼ੀਆਂ ਅਤੇ ਫਲਾਂ ਆਦਿ ਦੀ ਕਾਸ਼ਤ ਕੀਤੀ ਜਾਣੀ ਚਾਹੀਦੀ ਹੈ ।

ਪ੍ਰਸ਼ਨ 6.
ਕਿਸਾਨਾਂ ਦੀ ਮਾਲੀ ਹਾਲਤ ਕਿਉਂ ਗੰਭੀਰ ਹੋ ਰਹੀ ਹੈ ?
ਉੱਤਰ-
ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਖਾਦਾਂ ਦੀ ਵਰਤੋਂ ਤੇ ਹੋ ਰਿਹਾ ਖ਼ਰਚਾ, ਨਦੀਨਨਾਸ਼ਕਾਂ, ਕੀਟਨਾਸ਼ਕਾਂ ਆਦਿ ਦਾ ਖ਼ਰਚਾ, ਪਾਣੀ ਦਾ ਪੱਧਰ ਹੇਠਾਂ ਜਾਣ ਕਾਰਨ : ਸਬਮਰਸੀਬਲ ਦੀ ਵਰਤੋਂ ਤੇ ਖ਼ਰਚਾ, ਇਸ ਨੂੰ ਚਲਾਉਣ ਲਈ ਬਿਜਲੀ ਦਾ ਖ਼ਰਚਾ ਆਦਿ ਬਹੁਤ ਵੱਧ ਗਏ ਹਨ । ਅਜਿਹਾ ਇੱਕੋ ਫ਼ਸਲੀ ਚੱਕਰ ਦੇ ਗੇੜ ਵਿੱਚ ਫਸਣ ਕਾਰਨ ਹੋਇਆ ਹੈ । ਕਣਕ-ਝੋਨੇ ਤੋਂ ਇਲਾਵਾ ਹੋਰ ਫ਼ਸਲਾਂ ਦੇ ਮੰਡੀਕਰਨ ਵਿਚ ਵੀ ਕਿਸਾਨ ਇੰਨਾਂ ਨਿਪੰਨ ਨਹੀਂ ਹੋਇਆ ਹੈ ਤੇ ਇਸ ਕਾਰਨ ਉਸ ਨੂੰ ਫ਼ਸਲ ਦਾ ਪੂਰਾ ਮੁੱਲ ਨਹੀਂ ਮਿਲ ਰਿਹਾ ਹੈ । ਇਸ ਤਰ੍ਹਾਂ ਕਿਸਾਨ ਦਾ ਕੁੱਲ ਲਾਭ ਬਹੁਤ ਹੀ ਘੱਟ ਰਹਿ ਗਿਆ ਹੈ ਤੇ ਉਸ ਦੀ ਮਾਲੀ ਹਾਲਤ ਗੰਭੀਰ ਹੋ ਗਈ ਹੈ ।

ਪ੍ਰਸ਼ਨ 7.
ਪੰਜਾਬ ਦੇ ਅਹਿਮ ਖੇਤੀ ਸਹਾਇਕ ਕਿੱਤੇ ਕਿਹੜੇ ਹਨ ?
ਉੱਤਰ-
ਪਸ਼ੂ ਪਾਲਣ ਗਾਵਾਂ, ਮੱਝਾਂ ਦੁੱਧ ਲਈ, ਮੁਰਗੀ ਪਾਲਣ, ਖੁੰਬਾਂ ਦੀ ਕਾਸ਼ਤ, ਮਧੂ ਮੱਖੀ ਪਾਲਣ, ਮੱਛੀ ਪਾਲਣ ਆਦਿ ਅਹਿਮ ਖੇਤੀ ਸਹਾਇਕ ਕਿੱਤੇ ਹਨ ।

ਪ੍ਰਸ਼ਨ 8.
ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਅੱਗ ਲਾਉਣ ਨਾਲ ਕੀ ਨੁਕਸਾਨ ਹੁੰਦੇ ਹਨ ?
ਉੱਤਰ-
ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਅੱਗ ਲਾਉਣ ਨਾਲ ਮਿੱਟੀ ਦੇ ਉਪਜਾਊ ਤੱਤ ਸੜ ਜਾਂਦੇ ਹਨ ਅਤੇ ਕਈ ਮਿੱਤਰ ਕੀੜੇ ਵੀ ਮਰ ਜਾਂਦੇ ਹਨ ਅਤੇ ਇਸ ਨਾਲ ਆਬੋ-ਹਵਾ ਦਾ ਪ੍ਰਦੂਸ਼ਣ ਵੀ ਹੁੰਦਾ ਹੈ ।

ਪ੍ਰਸ਼ਨ 9.
ਮੰਡੀਕਰਨ ਦੀ ਸਮੱਸਿਆ ਕਿਵੇਂ ਹੱਲ ਕੀਤੀ ਜਾ ਸਕਦੀ ਹੈ ?
ਉੱਤਰ-
ਮੰਡੀਕਰਨ ਦੀ ਸਮੱਸਿਆ ਕਿਸਾਨ ਆਪਣੇ ਸੰਗਠਨ ਬਣਾ ਕੇ ਹੱਲ ਕਰ ਸਕਦੇ ਹਨ ।

ਪ੍ਰਸ਼ਨ 10.
ਕਿਸਾਨਾਂ ਤੇ ਕਰਜ਼ਿਆਂ ਦਾ ਬੋਝ ਕਿਉਂ ਵਧ ਰਿਹਾ ਹੈ ?
ਉੱਤਰ-
ਖੇਤੀ ਨਾਲ ਸੰਬੰਧਿਤ ਰਸਾਇਣਾਂ ਜਿਵੇਂ ਖਾਦ, ਨਦੀਨਨਾਸ਼ਕ, ਕੀਟਨਾਸ਼ਕ ਆਦਿ ਦੀ ਬੇਲੋੜੀ ਵਰਤੋਂ ਕਾਰਨ ਕਿਸਾਨਾਂ ਦਾ ਖ਼ਰਚਾ ਵਧਿਆ ਹੈ ਅਤੇ ਕਿਸਾਨਾਂ ਤੇ ਕਰਜ਼ਿਆਂ ਦਾ ਬੋਝ ਵੀ ਵਧਦਾ ਜਾ ਰਿਹਾ ਹੈ ।

PSEB 6th Class Agriculture Solutions Chapter 1 ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ

(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਪੰਜਾਬ ਦੀ ਹਰੀ ਕ੍ਰਾਂਤੀ ਦਾ ਸਿਹਰਾ ਕਿਸ ਦੇ ਸਿਰ ਹੈ ?
ਉੱਤਰ-
ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬਣਨ ਤੋਂ ਬਾਅਦ ਹਰੀ ਕ੍ਰਾਂਤੀ ਨੇ ਪੰਜਾਬ ਦੀ ਖੇਤੀਬਾੜੀ ਨੂੰ ਇੱਕ ਨਵੀਂ ਸੇਧ ਦਿੱਤੀ । ਇਸ ਹਰੀ ਕ੍ਰਾਂਤੀ ਦਾ ਸਿਹਰਾ ਮਿਹਨਤਕਸ਼ ਕਿਸਾਨਾਂ, ਖੇਤੀ ਵਿਗਿਆਨੀਆਂ, ਖੇਤੀ ਨੀਤੀਆਂ ਜਿਵੇਂ ਘੱਟੋ-ਘੱਟ ਨਿਸ਼ਚਿਤ ਭਾਅ ਅਤੇ ਯਕੀਨੀ ਮੰਡੀਕਰਨ, ਕਰਜ਼ੇ ਦੀ ਆਸਾਨ ਉਪਲੱਬਤਾ, ਰਸਾਇਣਿਕ ਖਾਦਾਂ, ਕੀਟਨਾਸ਼ਕਾਂ, ਸਿੰਚਾਈ ਦੇ ਸਾਧਨਾਂ ਅਤੇ ਪਸਾਰ ਕਾਮਿਆਂ ਨੇ ਵੀ ਇਸ ਵਿਚ ਬਹੁਤ ਯੋਗਦਾਨ ਪਾਇਆ ਹੈ । ਹਰੀ ਕ੍ਰਾਂਤੀ ਕਾਰਨ ਕਿਸਾਨਾਂ ਦੀ ਆਮਦਨ ਵਿਚ ਵੀ ਬਹੁਤ ਵਾਧਾ ਹੋਇਆ ਹੈ । ਇਸ ਵਿੱਚ ਕਣਕ-ਝੋਨੇ ਦੀਆਂ ਵੱਧ ਪੈਦਾਵਾਰ ਵਾਲੀਆਂ ਉੱਨਤ ਕਿਸਮਾਂ ਦਾ ਵੀ ਯੋਗਦਾਨ ਸੀ ।

ਪ੍ਰਸ਼ਨ 2.
ਪੰਜਾਬ ਵਿੱਚ ਦੁੱਧ ਦੇ ਮੰਡੀਕਰਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਪੰਜਾਬ ਵਿੱਚ ਫ਼ਸਲਾਂ ਦੀ ਪੈਦਾਵਾਰ ਤੋਂ ਇਲਾਵਾ ਪਸ਼ੂ ਪਾਲਣ ਅਤੇ ਦੁਧਾਰੂ ਪਸ਼ੂਆਂ ਤੋਂ ਵੀ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ । ਪੰਜਾਬ ਦੁੱਧ ਦੀ ਪੈਦਾਵਾਰ ਵਿਚ ਪੂਰੇ ਭਾਰਤ ਵਿਚ ਮੋਹਰੀ ਸੂਬਾ ਹੈ ਤੇ ਚੌਥੇ ਸਥਾਨ ਤੇ ਹੈ (ੲ) ਪੰਜਾਬ ਵਿਚ ਦੁੱਧ ਦੇ ਮੰਡੀਕਰਨ ਲਈ ਕਈ ਸਹਿਕਾਰੀ ਸੰਸਥਾਵਾਂ ਅਤੇ ਨਿੱਜੀ ਕੰਪਨੀਆਂ ਪਿੰਡਾਂ ਵਿਚੋਂ ਆਪਣੀਆਂ ਸਭਾਵਾਂ ਰਾਹੀਂ ਦੁੱਧ ਇਕੱਠਾ ਕਰਦੀਆਂ ਹਨ । ਮਿਲਕਫੈਡ ਇੱਕ ਅਜਿਹੀ ਸੰਸਥਾ ਹੈ । ਦੁੱਧ ਦੀ ਵੱਧ ਪੈਦਾਵਾਰ ਕਾਰਨ ਇੱਕ ਚਿੱਟੀ ਕ੍ਰਾਂਤੀ ਆਈ ਤੇ ਕਿਸਾਨ ਇਸ ਤੋਂ ਚੰਗਾ ਮੁਨਾਫ਼ਾ ਕਮਾ ਰਹੇ ਹਨ ।

ਪ੍ਰਸ਼ਨ 3.
ਖੇਤੀ ਵਿਭਿੰਨਤਾ ਤੋਂ ਕੀ ਭਾਵ ਹੈ ?
ਉੱਤਰ-
ਪੰਜਾਬ ਵਿਚ ਕਣਕ-ਝੋਨੇ ਦੀ ਪੈਦਾਵਾਰ ਬਹੁਤ ਹੋ ਰਹੀ ਹੈ ਤੇ ਕਿਸਾਨਾਂ ਨੂੰ ਇਸ ਤੋਂ ਚੰਗੀ ਆਮਦਨ ਵੀ ਹੋ ਰਹੀ ਹੈ । ਪਰ ਵਾਰ-ਵਾਰ ਇੱਕੋ ਫ਼ਸਲੀ ਚੱਕਰ ਦੇ ਕਾਰਨ ਭੂਮੀ, ਪਾਣੀ ਅਤੇ ਆਬੋ ਹਵਾ ਦੀ ਬਹੁਤ ਹਾਨੀ ਹੋ ਰਹੀ ਹੈ ਤੇ ਹੁਣ ਖੇਤੀ ਵਾਧੇ ਦੀ ਦਰ ਵਿੱਚ ਵੀ ਕਮੀ ਆ ਗਈ ਹੈ । ਖੇਤੀਬਾੜੀ ਵਿਚ ਆਈ ਖੜੋਤ ਨੂੰ ਦੂਰ ਕਰਨ ਲਈ ਖੇਤੀ ਵਿਭਿੰਨਤਾ ਲਿਆਉਣੀ ਸਮੇਂ ਦੀ ਮੁੱਖ ਲੋੜ ਹੈ ।

ਖੇਤੀ ਵਿਭਿੰਨਤਾ ਵਿੱਚ ਕਈ ਤਰ੍ਹਾਂ ਦੀਆਂ ਫ਼ਸਲਾਂ ਨੂੰ ਹਰ ਸਾਲ ਬਦਲ-ਬਦਲ ਕੇ ਬੀਜਣਾ ਹੁੰਦਾ ਹੈ । ਜਿਵੇਂ-ਦਾਲਾਂ, ਤੇਲ ਬੀਜਾਂ, ਸਬਜ਼ੀਆਂ ਅਤੇ ਫ਼ਲਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ । ਮੌਜੂਦਾ ਦੌਰ ਵਿੱਚ ਸਬਜ਼ੀਆਂ ਅਤੇ ਫ਼ਲਾਂ ਦੀ ਮੰਗ ਵੀ ਵੱਧ ਗਈ ਹੈ ਤੇ ਇਸ ਤੋਂ ਚੰਗੀ ਆਮਦਨ ਵੀ ਹੋ ਸਕਦੀ ਹੈ ।

ਪ੍ਰਸ਼ਨ 4.
ਕਿਸਾਨਾਂ ਨੂੰ ਕਿਸ-ਕਿਸੇ ਖੇਤਰ ਵਿੱਚ ਨਿਪੁੰਨਤਾ ਹਾਸਿਲ ਕਰਨ ਦੀ ਲੋੜ ਹੈ ?
ਉੱਤਰ-
ਕਣਕ-ਝੋਨੇ ਦੀ ਫ਼ਸਲ ਤੋਂ, ਦੁੱਧ ਦੀ ਪੈਦਾਵਾਰ ਤੋਂ ਤਾਂ ਕਮਾਈ ਹੋ ਰਹੀ ਹੈ । ਪਰ ਕਣਕ-ਝੋਨੇ ਦੇ ਫ਼ਸਲੀ ਚੱਕਰ ਨਾਲ ਭੂਮੀ ਦੀ ਉਪਜਾਊ ਸ਼ਕਤੀ ਘੱਟ ਰਹੀ ਹੈ ਤੇ ਪਾਣੀ ਦਾ ਪੱਧਰ ਵੀ ਡੂੰਘਾ ਹੋ ਰਿਹਾ ਹੈ । ਇਸ ਲਈ ਕਿਸਾਨਾਂ ਨੂੰ ਬਦਲ-ਬਦਲ ਕੇ ਸਾਲ ਦਰ ਸਾਲ ਵੱਖਰੀਆਂ-ਵੱਖਰੀਆਂ ਫ਼ਸਲਾਂ, ਜਿਵੇਂ ਦਾਲਾਂ, ਤੇਲ ਬੀਜਾਂ, ਸਬਜ਼ੀਆਂ ਅਤੇ ਫ਼ਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ ।

ਇਹ ਤਾਂ ਹੀ ਸੰਭਵ ਹੈ ਜੇਕਰ ਕਿਸਾਨ ਇਨ੍ਹਾਂ ਫ਼ਸਲਾਂ ਦੀ ਉਪਜ ਵਿਚ ਵਾਧਾ ਕਰਨ ਦੇ ਨਿਪੁੰਨ ਹੋਣ ਤੇ ਇਹਨਾਂ ਦੇ ਮੰਡੀਕਰਨ ਵਿਚ ਵੀ ਨਿਪੁੰਨ ਹੋਣ । ਰਸਾਇਣਾਂ ਦੀ ਸੂਝ-ਬੂਝ ਨਾਲ ਵਰਤੋਂ ਦੀ ਨਿਪੁੰਨਤਾ ਵੀ ਜ਼ਰੂਰੀ ਹੈ ।

ਪ੍ਰਸ਼ਨ 5.
ਪੰਜਾਬ ਦੇ ਕੁਦਰਤੀ ਸੋਮਿਆਂ ਨੂੰ ਕਿਸ ਤੋਂ ਖ਼ਤਰਾ ਹੈ ?
ਉੱਤਰ-
ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਹਰੀ ਕ੍ਰਾਂਤੀ ਵਿੱਚ ਵੀ ਪੰਜਾਬ ਮੋਹਰੀ ਸੂਬਾ ਰਿਹਾ ਹੈ । ਪਰ ਇਸ ਦੌੜ ਵਿੱਚ ਪੰਜਾਬ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚ ਹੀ ਫਸ ਗਿਆ ਤੇ ਖੇਤੀ ਵਿਭਿੰਨਤਾ ਵਲ ਧਿਆਨ ਨਹੀਂ ਦਿੱਤਾ ਗਿਆ । ਇਸ ਕਾਰਨ ਪੰਜਾਬ ਵਿੱਚ 50% ਥਾਂਵਾਂ ਤੇ ਪਾਣੀ ਦਾ ਪੱਧਰ ਲਗਪਗ 20 ਮੀਟਰ ਤੱਕ ਡੂੰਘਾ ਹੋ ਗਿਆ ਹੈ । ਭੂਮੀ ਦੀ ਉਪਜਾਊ ਸ਼ਕਤੀ ਵੀ ਘੱਟ ਰਹੀ ਹੈ ਤੇ ਵੱਧ ਉਪਜ ਲੈਣ ਲਈ ਰਸਾਇਣਿਕ ਖਾਦਾਂ, ਕੀਟਨਾਸ਼ਕਾਂ ਆਦਿ ਵਰਗੇ ਰਸਾਇਣਾਂ ਦੀ ਵਧੇਰੇ ਵਰਤੋਂ ਦੇ ਕਾਰਨ ਪੰਜਾਬ ਦੇ ਕੁਦਰਤੀ ਸੋਮਿਆਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ । ਇਹਨਾਂ ਸੋਮਿਆਂ ਦੀ ਬੇਲੋੜੀ ਵਰਤੋਂ ਤੋਂ ਇਹਨਾਂ ਨੂੰ ਬਹੁਤ ਖ਼ਤਰਾ ਹੈ।

PSEB 6th Class Agriculture Solutions Chapter 1 ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ

PSEB 6th Class Agriculture Guide ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ Important Questions and Answers

ਵਸਤੁਨਿਸ਼ਠ ਪ੍ਰਸ਼ਨ
ਬਹੁ-ਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਪੰਜਾਬ ਵਿੱਚ ਕਿੰਨਾ ਰਕਬਾ ਖੇਤੀ ਹੇਠ ਹੈ ?
(t) 40 ਲੱਖ ਹੈਕਟੇਅਰ
(ii) 14.34 ਲੱਖ ਹੈਕਟੇਅਰ
(iii) 100 ਲੱਖ ਹੈਕਟੇਅਰ
(iv) 64.43 ਲੱਖ ਹੈਕਟੇਅਰ ।
ਉੱਤਰ-
(i) 40 ਲੱਖ ਹੈਕਟੇਅਰ ।

ਪ੍ਰਸ਼ਨ 2.
ਚਿੱਟੀ ਕ੍ਰਾਂਤੀ ਦਾ ਸੰਬੰਧ ਕਿਸ ਨਾਲ ਹੈ ?
(i) ਮੱਛੀ ਪਾਲਣ
(ii) ਫ਼ਸਲਾਂ ਨਾਲ
(iii) ਦੁੱਧ ਪੈਦਾਵਾਰ
(iv) ਝੋਨੇ ਨਾਲ ।
ਉੱਤਰ-
(iii) ਦੁੱਧ ਪੈਦਾਵਾਰ ।

ਖ਼ਾਲੀ ਥਾਂ ਭਰੋ-

(i) ਪੰਜਾਬ ਵਿਚ ……………………….. ਪ੍ਰਤੀਸ਼ਤ ਰਕਬਾ ਸਿੰਚਾਈ ਹੇਠ ਹੈ ।
(ii) ਪੰਜਾਬ ਦੁੱਧ ਦੀ ਪੈਦਾਵਾਰ ਵਿੱਚ ……………… ਸਥਾਨ ਤੇ ਹੈ ।
(iii) ……………. ਸਹਿਕਾਰੀ ਸੰਸਥਾ ਪਿੰਡਾਂ ਵਿੱਚੋਂ ਦੁੱਧ ਚੁੱਕਦੀ ਹੈ ।
ਉੱਤਰ-
(i) 98,
(ii) ਚੌਥੇ,
(iii) ਮਿਲਕਫੈਡ ।

ਠੀਕ/ਗਲਤ-

(i) 1980 ਵਿਚ ਖੇਤੀਬਾੜੀ ਵਾਧਾ ਦਰ 4.6% ਸੀ ।
(ii) ਪਰਾਲੀ ਨੂੰ ਅੱਗ ਲਾਉਣ ਨਾਲ ਮਿੱਟੀ ਦੇ ਉਪਜਾਊ ਤੱਤ ਵੀ ਸੜ ਜਾਂਦੇ ਹਨ ।
(iii) ਪੰਜਾਬ ਦੇ 50% ਤੋਂ ਵੱਧ ਰਕਬੇ ਵਿਚ ਪਾਣੀ ਦਾ ਪੱਧਰ 20 ਮੀਟਰ ਤੋਂ ਡੂੰਘਾ ਹੋ ਗਿਆ ਹੈ ।
ਉੱਤਰ-
(i) ਠੀਕ,
(ii) ਠੀਕ,
(iii) ਠੀਕ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੰਜਾਬ ਦੀ ਖੇਤੀਬਾੜੀ ਵਾਧਾ ਦਰ ਟਿਕਾਉ ਕਿਉਂ ਨਹੀਂ ਹੈ ?
ਉੱਤਰ-
ਕਿਉਂਕਿ ਇਹ ਦਰ 1980 ਵਿਚ 4.6 ਪ੍ਰਤੀਸ਼ਤ ਸੀ ਤੇ ਸਾਲ 2000 ਵਿਚ ਘੱਟ ਕੇ 2.3% ਰਹਿ ਗਈ ।

ਪ੍ਰਸ਼ਨ 2.
ਸਾਲ 2011-12 ਵਿੱਚ ਕਣਕ ਦਾ ਔਸਤਨ ਝਾੜ ਕਿੰਨਾ ਰਿਹਾ ?
ਉੱਤਰ-
51 ਕੁਇੰਟਲ ਪ੍ਰਤੀ ਹੈਕਟੇਅਰ ।

PSEB 6th Class Agriculture Solutions Chapter 1 ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ

ਪ੍ਰਸ਼ਨ 3.
ਸਾਲ 2011-12 ਵਿੱਚ ਝੋਨੇ ਦਾ ਔਸਤਨ ਝਾੜ ਕਿੰਨਾ ਰਿਹਾ ?
ਉੱਤਰ-
60 ਕੁਇੰਟਲ ਪ੍ਰਤੀ ਹੈਕਟੇਅਰ ।

ਪ੍ਰਸ਼ਨ 4.
ਕਪਾਹ ਪੰਜਾਬ ਦੇ ਕਿਸ ਖੇਤਰ ਦੀ ਮਹੱਤਵਪੂਰਨ ਫ਼ਸਲ ਹੈ ?
ਉੱਤਰ-
ਦੱਖਣ-ਪੱਛਮੀ ਪੰਜਾਬ ਦੀ ।

ਪ੍ਰਸ਼ਨ 5.
1980 ਵਿਚ ਪੰਜਾਬ ਦੀ ਖੇਤੀਬਾੜੀ ਵਾਧਾ ਦਰ ਕਿੰਨੀ ਸੀ ਤੇ 2000 ਵਿੱਚ ਕਿੰਨੀ ਰਹਿ ਗਈ ?
ਉੱਤਰ-
1980 ਵਿਚ 4.6 ਪ੍ਰਤੀਸ਼ਤ ਸੀ ਜੋ 2000 ਵਿਚ 2.3 ਪ੍ਰਤੀਸ਼ਤ ਰਹਿ ਗਈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖੇਤਾਂ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਨਾਲ ਕੀ ਹੁੰਦਾ ਹੈ ?
ਉੱਤਰ-
ਇਸ ਨਾਲ ਮਿੱਟੀ ਦੇ ਉਪਜਾਊ ਤੱਤ ਸੜ ਜਾਂਦੇ ਹਨ ਅਤੇ ਆਬੋ ਹਵਾ ਪ੍ਰਦੂਸ਼ਿਤ ਹੋ ਜਾਂਦੀ ਹੈ ।

ਪ੍ਰਸ਼ਨ 2.
ਖੇਤੀ ਸਹਾਇਕ ਕਿੱਤੇ ਕਿਹੜੇ ਹਨ ?
ਉੱਤਰ-
ਮੁਰਗੀ ਪਾਲਣ, ਖੁੰਭਾਂ ਦੀ ਕਾਸ਼ਤ, ਮਧੂ ਮੱਖੀ ਪਾਲਣ, ਮੱਛੀ ਪਾਲਣ ਆਦਿ ।

ਪ੍ਰਸ਼ਨ 3.
ਹਰੀ ਕ੍ਰਾਂਤੀ ਵਿਚ ਪਦਾਰਥਾਂ ਤੇ ਤਕਨੀਕ ਤੋਂ ਇਲਾਵਾ ਕਿਨ੍ਹਾਂ ਦਾ ਯੋਗਦਾਨ ਰਿਹਾ ?
ਉੱਤਰ-
ਇਸ ਵਿਚ ਕਿਸਾਨਾਂ ਦੀ ਮਿਹਨਤ, ਪਸਾਰ, ਕਾਮਿਆਂ ਅਤੇ ਵਿਗਿਆਨੀਆਂ ਨੇ ਯੋਗਦਾਨ ਪਾਇਆ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਮੰਡੀਕਰਨ ਦੀ ਸਮੱਸਿਆ ਕਿਵੇਂ ਹੱਲ ਕੀਤੀ ਜਾ ਸਕਦੀ ਹੈ ?
ਉੱਤਰ-
ਪੰਜਾਬ ਵਿੱਚ ਕਣਕ-ਝੋਨੇ ਨੂੰ ਛੱਡ ਕੇ ਬਾਕੀ ਫ਼ਸਲਾਂ ਦੇ ਮੰਡੀਕਰਨ ਵਿਚ ਬਹੁਤ ਵੱਡੀ ਸਮੱਸਿਆ ਆਉਂਦੀ ਹੈ । ਇਸ ਸਮੱਸਿਆ ਨੂੰ ਸਹਿਕਾਰੀ ਸਭਾਵਾਂ, ਖੇਤੀ ਸੰਬੰਧੀ ਵਧੀਆ ਨੀਤੀਆਂ ਅਤੇ ਕਿਸਾਨਾਂ ਦੇ ਪੱਧਰ ਤੇ ਕਿਸਾਨ ਆਪਣੇ ਸੰਗਠਨ ਬਣਾ ਕੇ ਹੱਲ ਕਰ ਸਕਦੇ ਹਨ । ਕਿਸਾਨਾਂ ਨੂੰ ਮੰਡੀਕਰਨ ਵਿੱਚ ਨਿਪੁੰਨ ਹੋਣ ਦੀ ਲੋੜ ਹੈ ਤੇ ਵਪਾਰਕ ਸੋਚ ਅਪਣਾਉਣ ਦੀ ਲੋੜ ਹੈ ।

PSEB 6th Class Agriculture Solutions Chapter 1 ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ

ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ PSEB 6th Class Agriculture Notes

  1. ਪੰਜਾਬ ਇਕ ਖੇਤੀ ਪ੍ਰਧਾਨ ਦੇਸ਼ ਹੈ ਅਤੇ ਇੱਥੇ ਦੋ ਤਿਹਾਈ ਲੋਕ ਖੇਤੀ ਤੇ ਨਿਰਭਰ ਹਨ ।
  2. ਪੰਜਾਬ ਦੀ ਕੁੱਲ ਆਮਦਨ ਦਾ 14 ਪ੍ਰਤੀਸ਼ਤ ਹਿੱਸਾ ਖੇਤੀ ਵਿਚੋਂ ਆਉਂਦਾ ਹੈ ।
  3. ਪੰਜਾਬ ਵਿਚ 40 ਲੱਖ ਹੈਕਟੇਅਰ ਰਕਬਾ ਖੇਤੀ ਹੇਠ ਹੈ ਇਹ ਦੇਸ਼ ਦੇ ਵਾਹੀ ਯੋਗ ਰਕਬੇ ਦਾ 1.5 ਪ੍ਰਤੀਸ਼ਤ ਬਣਦਾ ਹੈ ।
  4. ਭਾਰਤ ਵਿਚ ਕਣਕ ਦੀ ਕੁੱਲ ਪੈਦਾਵਾਰ ਦਾ 22 ਪ੍ਰਤੀਸ਼ਤ ਅਤੇ ਚਾਵਲਾਂ ਦੀ ਕੁੱਲ ਪੈਦਾਵਾਰ ਦਾ 11 ਪ੍ਰਤੀਸ਼ਤ ਹਿੱਸਾ ਪੰਜਾਬ ਦਾ ਹੈ ।
  5. ਸਾਲ 2011-12 ਵਿਚ ਝੋਨੇ ਦਾ ਔਸਤਨ ਝਾੜ 60 ਕੁਇੰਟਲ ਪ੍ਰਤੀ ਹੈਕਟੇਅਰ ਅਤੇ ਕਣਕ ਦਾ ਔਸਤਨ ਝਾੜ 51 ਕੁਇੰਟਲ ਪ੍ਰਤੀ ਹੈਕਟੇਅਰ ਸੀ ।
  6. ਹਰੀ ਕ੍ਰਾਂਤੀ ਵਿਚ ਪੰਜਾਬ ਦੀ ਬਹੁਤ ਦੇਣ ਸੀ ।
  7. ਅੱਜ ਪੰਜਾਬ ਵਿਚ 98 ਪ੍ਰਤੀਸ਼ਤ ਰਕਬਾ ਸਿੰਚਾਈ ਹੇਠ ਆ ਚੁੱਕਾ ਹੈ ਅਤੇ ਲਗਪਗ 250 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਰਸਾਇਣਿਕ ਖ਼ੁਰਾਕੀ ਤੱਤ ਖੇਤੀਬਾੜੀ ਵਿੱਚ ਵਰਤੇ ਜਾਂਦੇ ਹਨ ।
  8. ਪੂਰੇ ਭਾਰਤ ਵਿਚ ਪੰਜਾਬ ਦੁੱਧ ਦੀ ਪੈਦਾਵਾਰ ਵਿੱਚ ਚੌਥੇ ਸਥਾਨ ‘ਤੇ ਹੈ ।
  9. ਪੰਜਾਬ ਵਿੱਚ ਦੁੱਧ ਚੁੱਕਣ ਲਈ ਸਹਿਕਾਰੀ ਸੰਸਥਾ ਮਿਲਕਫੈਡ (Milkfed) ਅਤੇ ਕਈ ਨਿੱਜੀ ਕੰਪਨੀਆਂ ਵੀ ਹਨ ।
  10. ਪੰਜਾਬ ਦੀ ਖੇਤੀਬਾੜੀ ਵਾਧਾ ਦਰ 1980 ਵਿੱਚ 4.6 ਪ੍ਰਤੀਸ਼ਤ ਅਤੇ 2000 ਦੇ ਦਹਾਕੇ ਵਿਚ ਘਟ ਕੇ 2.3 ਪ੍ਰਤੀਸ਼ਤ ਤਕ ਆ ਗਈ ਹੈ ।
  11. ਪੰਜਾਬ ਦੇ 50 ਪ੍ਰਤੀਸ਼ਤ ਤੋਂ ਵੱਧ ਰਕਬੇ ਵਿਚ ਪਾਣੀ ਦਾ ਪੱਧਰ 20 ਮੀਟਰ ਤੋਂ ਡੂੰਘਾ ਹੋ ਗਿਆ ਹੈ ।
  12. ਪੰਜਾਬ ਵਿਚ ਉਪਜਾਊ ਮਿੱਟੀ, ਵਧੀਆ ਸਿੰਚਾਈ ਸਾਧਨ, ਮਿਹਨਤਕਸ਼ ਕਿਸਾਨ ਹਨ ਅਤੇ ਸਮੇਂ ਅਨੁਸਾਰ ਖੇਤੀ ਨਜ਼ਰੀਆ ਬਦਲ ਕੇ ਖੇਤੀ ਵਿਚ ਆਈ ਖੜੋਤ ਨੂੰ ਦੂਰ ਕੀਤਾ ਜਾ ਸਕਦਾ ਹੈ ।

PSEB 7th Class Agriculture Solutions Chapter 9 ਅਨਾਜ ਦੀ ਸੰਭਾਲ

Punjab State Board PSEB 7th Class Agriculture Book Solutions Chapter 9 ਅਨਾਜ ਦੀ ਸੰਭਾਲ Textbook Exercise Questions, and Answers.

PSEB Solutions for Class 7 Agriculture Chapter 9 ਅਨਾਜ ਦੀ ਸੰਭਾਲ

Agriculture Guide for Class 7 PSEB ਅਨਾਜ ਦੀ ਸੰਭਾਲ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ :
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ –

ਪ੍ਰਸ਼ਨ 1.
ਅਨਾਜ ਨੂੰ ਲੱਗਣ ਵਾਲੇ ਦੋ ਕੀੜਿਆਂ ਦੇ ਨਾਂ ਦੱਸੋ ।
ਉੱਤਰ-
ਖਪਰਾ, ਸੱਸਰੀ, ਦਾਣਿਆਂ ਦਾ ਪਤੰਗਾ ॥

ਪ੍ਰਸ਼ਨ 2.
ਮੂੰਗੀ ਅਤੇ ਛੋਲਿਆਂ ਨੂੰ ਲੱਗਣ ਵਾਲੇ ਕੀੜੇ ਦਾ ਨਾਂ ਦੱਸੋ !
ਉੱਤਰ-
ਢੋਰਾ ॥

ਪ੍ਰਸ਼ਨ 3.
ਘਰੇਲੂ ਪੱਧਰ ਤੇ ਅਨਾਜ ਭੰਡਾਰ ਕਰਨ ਦੇ ਕੋਈ ਦੋ ਢੰਗ ਲਿਖੋ ।
ਉੱਤਰ-
ਢੋਲਾਂ ਦੀ ਵਰਤੋਂ, ਅਨਾਜ ਭੰਡਾਰਨ ਦੀ ਪੱਕੀ ਕੋਠੀ ਆਦਿ ।

ਪ੍ਰਸ਼ਨ 4.
ਵਪਾਰਿਕ ਪੱਧਰ ਤੇ ਅਨਾਜ ਭੰਡਾਰ ਕਰਨ ਦੇ ਲਈ ਬਣਾਏ ਜਾਂਦੇ ਵੱਖ-ਵੱਖ ਗੋਦਾਮਾਂ ਦੀਆਂ ਕਿਸਮਾਂ ਦੇ ਨਾਂ ਲਿਖੋ ।
ਉੱਤਰ-
ਰਵਾਇਤੀ ਚੌੜੇ ਗੁਦਾਮ, ਸੈਲੋਜ਼ ਗੁਦਾਮ, ਟੋਪੀ ਗੁਦਾਮ ।

PSEB 7th Class Agriculture Solutions Chapter 9 ਅਨਾਜ ਦੀ ਸੰਭਾਲ

ਪ੍ਰਸ਼ਨ 5.
ਭੰਡਾਰ ਕਰਨ ਸਮੇਂ ਅਨਾਜ ਦੇ ਦਾਣਿਆਂ ਵਿੱਚ ਨਮੀ ਕਿੰਨੇ ਪ੍ਰਤੀਸ਼ਤ ਤੋਂ ਘੱਟ ਹੋਣੀ ਚਾਹੀਦੀ ਹੈ ?
ਉੱਤਰ-
ਦਾਣਿਆਂ ਵਿੱਚ 9% ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ ।

ਪ੍ਰਸ਼ਨ 6.
ਅਨਾਜ ਦੀਆਂ ਬੋਰੀਆਂ ਦੀ ਗੋਦਾਮ ਦੀ ਕੰਧ ਤੋਂ ਘੱਟੋ ਘੱਟ ਕਿੰਨੀ ਦੂਰੀ ਹੋਣੀ ਚਾਹੀਦੀ ਹੈ ?
ਉੱਤਰ-
1.5 ਤੋਂ 2.0 ਫੁੱਟ ਦੂਰ ।

ਪ੍ਰਸ਼ਨ 7.
ਇਕ ਟੋਪੀ ਗੁਦਾਮ ਵਿੱਚ ਅਨਾਜ ਦੀਆਂ ਕੁੱਲ ਕਿੰਨੀਆਂ ਬੋਰੀਆਂ ਆਉਂਦੀਆਂ ਹਨ ?
ਉੱਤਰ-
96 ਬੋਰੀਆਂ ।

ਪ੍ਰਸ਼ਨ 8.
ਗੁਦਾਮਾਂ ਨੂੰ ਸੋਧਣ ਲਈ ਵਰਤੀ ਜਾਂਦੀ ਕਿਸੇ ਇੱਕ ਦਵਾਈ ਦਾ ਨਾਂ ਦੱਸੋ ।
ਉੱਤਰ-
ਮੈਲਾਥਿਆਨ, ਐਲੂਮੀਨੀਅਮ ਫਾਸਫਾਈਡ ।

ਪ੍ਰਸ਼ਨ 9.
ਗੁਦਾਮ ਬਣਾਉਣ ਲਈ ਕਰਜ਼ਾ ਸਹੂਲਤ ਦੇਣ ਵਾਲੇ ਕਿਸੇ ਇਕ ਅਦਾਰੇ ਦਾ ਨਾਂ ਦੱਸੋ ।
ਉੱਤਰ-
ਪੰਜਾਬ ਵਿੱਤ ਕਾਰਪੋਰੇਸ਼ਨ ।

ਪ੍ਰਸ਼ਨ 10.
ਕਿਹੜੀ ਸੰਸਥਾ ਨੂੰ ਗੁਦਾਮ ਕਿਰਾਏ ਤੇ ਦਿੱਤਾ ਜਾ ਸਕਦਾ ਹੈ ?
ਉੱਤਰ-
ਫੂਡ ਕਾਰਪੋਰੇਸ਼ਨ ਆਫ ਇੰਡੀਆ, ਮਾਰਕਫੈੱਡ ਆਦਿ ।

PSEB 7th Class Agriculture Solutions Chapter 9 ਅਨਾਜ ਦੀ ਸੰਭਾਲ

(ਅ) ਇਕ-ਦੋ ਵਾਕਾਂ ਵਿਚ ਉੱਤਰ ਦਿਓ –

ਪ੍ਰਸ਼ਨ 1.
ਵੀਵਲ ਚੌਲਾਂ ਨੂੰ ਕਿਵੇਂ ਨੁਕਸਾਨ ਪਹੁੰਚਾਉਂਦੀ ਹੈ ?
ਉੱਤਰ-
ਇਹ ਦਾਣੇ ਅੰਦਰ ਆਂਡੇ ਦਿੰਦੀ ਹੈ ਤੇ ਦਾਣੇ ਨੂੰ ਅੰਦਰੋਂ ਖਾ ਜਾਂਦੀ ਹੈ ।

ਪ੍ਰਸ਼ਨ 2.
ਸਟੋਰਾਂ ਵਿਚ ਟੁੱਟ-ਭੱਜ ਵਾਲੇ ਦਾਣੇ ਸਟੋਰ ਕਿਉਂ ਨਹੀਂ ਕਰਨੇ ਚਾਹੀਦੇ ?
ਉੱਤਰ-
ਸਟੋਰਾਂ ਵਿਚ ਟੁੱਟ-ਭੱਜ ਵਾਲੇ ਦਾਣੇ ਸਟੋਰ ਨਹੀਂ ਕਰਨੇ ਚਾਹੀਦੇ ਕਿਉਂਕਿ ਅਜਿਹੇ ਦਾਣੇ ਸਟੋਰ ਕਰਨ ਨਾਲ ਕੀੜਿਆਂ ਦੀ ਆਮਦ ਵੱਧ ਜਾਂਦੀ ਹੈ ।

ਪ੍ਰਸ਼ਨ 3.
ਸਟੋਰ ਕਰਨ ਵਾਲੇ ਕਮਰੇ ਵਿਚ ਬੋਰੀਆਂ ਕੰਧਾਂ ਤੋਂ ਦੂਰ ਕਿਉਂ ਰੱਖਣੀਆਂ ਚਾਹੀਦੀਆਂ ਹਨ ?
ਉੱਤਰ-
ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਕਿ ਕੰਧਾਂ ਵਿਚਲੀ ਨਮੀ ਬੋਰੀਆਂ ਨੂੰ ਖ਼ਰਾਬ ਨਾ ਕਰੇ ।

ਪ੍ਰਸ਼ਨ 4.
ਸੈਲੋਜ਼ ਤੋਂ ਕੀ ਭਾਵ ਹੈ ?
ਉੱਤਰ-
ਇਹਨਾਂ ਵਿਚ ਦਾਣੇ ਸਟੋਰ ਕੀਤੇ ਜਾਂਦੇ ਹਨ । ਇਹ ਲੋਹੇ ਤੇ ਕੰਕਰੀਟ ਦੇ ਬਣੇ ਹੁੰਦੇ ਹਨ ।

ਪ੍ਰਸ਼ਨ 5.
ਗੁਦਾਮਾਂ ਜਾਂ ਢੋਲਾਂ ਨੂੰ ਕੀੜਿਆਂ ਤੋਂ ਕਿਵੇਂ ਮੁਕਤ ਕੀਤਾ ਜਾ ਸਕਦਾ ਹੈ ?
ਉੱਤਰ-
ਇਸ ਲਈ 100 ਮਿ.ਲੀ. ਮੈਲਾਥੀਆਨ 50 ਤਾਕਤ ਨੂੰ 10 ਲਿਟਰ ਪਾਣੀ ਵਿਚ ਘੋਲ ਕੇ ਛੱਤ ਅਤੇ ਫ਼ਰਸ਼ ਤੇ ਛਿੜਕਾਅ ਕਰਨਾ ਚਾਹੀਦਾ ਹੈ ।

PSEB 7th Class Agriculture Solutions Chapter 9 ਅਨਾਜ ਦੀ ਸੰਭਾਲ

ਪ੍ਰਸ਼ਨ 6.
ਸਟੋਰ ਕੀਤੇ ਜਾਣ ਵਾਲੇ ਦਾਣਿਆਂ ਨੂੰ ਕੀੜਿਆਂ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ ?
ਉੱਤਰ-
ਅਨਾਜ ਸਟੋਰ ਕਰਨ ਲਈ ਸਿਰਫ਼ ਨਵੀਆਂ ਬੋਰੀਆਂ ਦੀ ਵਰਤੋਂ ਕਰੋ ਅਤੇ ਪੁਰਾਣੀਆਂ ਬੋਰੀਆਂ ਨੂੰ ਸੁਮੀਸੀਡੀਨ ਜਾਂ ਸਿੰਬੁਸ਼ ਨਾਲ ਸੋਧ ਲਵੋ । ਸਟੋਰ ਜਾਂ ਢੋਲ ਨੂੰ ਐਲੂਮੀਨੀਅਮ ਫਾਸਫਾਈਡ ਦੀ ਧੂਣੀ ਦੇਵੋ ।

ਪ੍ਰਸ਼ਨ 7.
ਪੁਰਾਣੀਆਂ ਬੋਰੀਆਂ ਨੂੰ ਅਨਾਜ ਭੰਡਾਰ ਕਰਨ ਤੋਂ ਪਹਿਲਾਂ ਕਿਵੇਂ ਸੋਧਿਆ ਜਾਂਦਾ ਹੈ ?
ਉੱਤਰ-
ਪੁਰਾਣੀਆਂ ਬੋਰੀਆਂ ਨੂੰ ਸੁਮੀਸੀਡੀਨ ਜਾਂ ਸਿੰਬੁਸ਼ ਦੇ ਘੋਲ ਵਿਚ 10 ਮਿੰਟ ਲਈ ਭਿਓਂ ਕੇ ਰੱਖੋ | ਬੋਰੀਆਂ ਨੂੰ ਛਾਂਵੇਂ ਸੁਕਾ ਕੇ ਵਿਚ ਦਾਣੇ ਭਰ ਦਿਓ ।

ਪ੍ਰਸ਼ਨ 8.
ਟੋਪੀ ਗੁਦਾਮ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਇਹ ਖੁੱਲ੍ਹੇ ਮੈਦਾਨ ਵਿਚ ਦਾਣੇ ਸਟੋਰ ਕਰਨ ਦਾ ਤਰੀਕਾ ਹੈ । ਇਸ ਦਾ ਆਕਾਰ 9.5 x 6.1 ਮੀਟਰ ਹੁੰਦਾ ਹੈ । ਇਸ ਗੁਦਾਮ ਵਿਚ 96 ਬੋਰੀਆਂ 6-6 ਲਾਈਨਾਂ ਵਿਚ ਲੱਕੜੀ ਦੇ ਡੰਡਿਆਂ ਉੱਪਰ ਰੱਖੀਆਂ ਜਾਂਦੀਆਂ ਹਨ ।

ਪ੍ਰਸ਼ਨ 9.
ਅਨਾਜ ਨੂੰ ਢੋਲਾਂ ਵਿਚ ਭੰਡਾਰ ਕਰਨ ਸਮੇਂ ਕੀ-ਕੀ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ ?
ਉੱਤਰ-
ਢੋਲਾਂ ਨੂੰ ਦਾਣੇ ਸਾਂਭਣ ਤੋਂ ਪਹਿਲਾਂ ਅੰਦਰੋਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਚਾਹੀਦਾ ਹੈ ਤਾਂ ਕਿ ਪਹਿਲਾਂ ਭੰਡਾਰ ਕੀਤੇ ਅਨਾਜ ਦੀ ਰਹਿੰਦ-ਖੂੰਹਦ ਬਚੀ ਨਾ ਰਹਿ ਜਾਵੇ । ਦਾਣਿਆਂ ਵਿਚ 9% ਤੋਂ ਵੱਧ ਸਿਲ੍ਹ ਨਹੀਂ ਹੋਣੀ ਚਾਹੀਦੀ ।

ਪ੍ਰਸ਼ਨ 10.
ਦਾਣਿਆਂ ਨੂੰ ਸਟੋਰ ਕਰਨ ਲਈ ਕਮਰੇ ਕਿਹੋ ਜਿਹੇ ਬਣਾਉਣੇ ਚਾਹੀਦੇ ਹਨ ?
ਉੱਤਰ-
ਦਾਣੇ ਸਟੋਰ ਕਰਨ ਵਾਲੇ ਕਮਰੇ ਦਾ ਫਰਸ਼ ਆਲੇ-ਦੁਆਲੇ ਦੇ ਫਰਸ਼ ਨਾਲੋਂ 75 ਸੈਂ. ਮੀ. ਉੱਚਾ ਹੋਣਾ ਚਾਹੀਦਾ ਹੈ । ਕਮਰੇ ਦੇ ਚਾਰੇ ਪਾਸੇ ਵਰਾਂਡਾ ਬਣਾਉਣਾ ਚਾਹੀਦਾ ਹੈ । ਇੱਕ ਦਰਵਾਜ਼ਾ ਖੁੱਲ੍ਹਣ ਲਈ ਅਤੇ ਰੋਸ਼ਨਦਾਨ ਘੱਟ ਤੋਂ ਘੱਟ ਹੋਣੇ ਚਾਹੀਦੇ ਹਨ ।

PSEB 7th Class Agriculture Solutions Chapter 9 ਅਨਾਜ ਦੀ ਸੰਭਾਲ

(ੲ) ਪੰਜ-ਛੇ ਵਾਕਾਂ ਵਿਚ ਉੱਤਰ ਦਿਓ-

ਪ੍ਰਸ਼ਨ 1.
ਅਨਾਜ ਭੰਡਾਰਨ ਵਿਚ ਹਾਨੀਕਾਰਕ ਕੀੜਿਆਂ ਦੀ ਰੋਕਥਾਮ ਕਿਉਂ ਜ਼ਰੂਰੀ ਹੈ ?
ਉੱਤਰ-
ਅਨਾਜ ਭੰਡਾਰ ਕਿਸੇ ਦੇਸ਼ ਦੀ ਖੁਸ਼ਹਾਲੀ ਦਾ ਆਧਾਰ ਹੁੰਦੇ ਹਨ । ਅਨਾਜ ਦਾ ਸੁਚੱਜਾ ਮੰਡੀਕਰਨ ਅਤੇ ਸਾਂਭ-ਸੰਭਾਲ ਕਿਸੇ ਵੀ ਦੇਸ਼ ਦੀ ਤਰੱਕੀ ਦਾ ਪ੍ਰਤੀਕ ਹੈ ।
ਅਨਾਜ ਨੂੰ ਕਈ ਤਰ੍ਹਾਂ ਦੇ ਕੀੜੇ ਤੇ ਜਾਨਵਰ ਨੁਕਸਾਨ ਪਹੁੰਚਾਂਦੇ ਹਨ । ਭੰਡਾਰ ਕੀਤੇ ਦਾਣਿਆਂ ਨੂੰ ਲਗਪਗ 20 ਕਿਸਮ ਦੇ ਕੀੜੇ ਲਗ ਸਕਦੇ ਹਨ : ਜਿਵੇਂਸੁੱਸਰੀ, ਦਾਣੇ ਦਾ ਛੋਟਾ ਬੋਰਰ ਤੇ ਚੌਲਾਂ ਦੀ ਖੂੰਡੀ, ਖਪੁਰਾ, ਪਤੰਗਾ, ਢੋਰਾ ਆਦਿ । ਕੀੜਿਆਂ ਦੇ ਹਮਲੇ ਨਾਲ ਦਾਣਿਆਂ ਦੀ ਉੱਗਣ ਸ਼ਕਤੀ ਖ਼ਤਮ ਹੋ ਜਾਂਦੀ ਹੈ । ਦਾਣਿਆਂ ਦਾ ਭਾਰ ਵੀ ਘੱਟ ਜਾਂਦਾ ਹੈ ਅਤੇ ਅਨਾਜ ਦੇ ਖੁਰਾਕੀ ਤੱਤ ਵੀ ਘੱਟ ਜਾਂਦੇ ਹਨ । ਇਸ ਦੇ ਸਵਾਦ ਵਿਚ ਫ਼ਰਕ ਪੈ ਜਾਂਦਾ ਹੈ । ਇੱਕ ਅੰਦਾਜ਼ੇ ਅਨੁਸਾਰ ਫ਼ਸਲ ਦੀ ਕਟਾਈ ਤੋਂ ਲੈ ਕੇ ਦਾਣਿਆਂ ਦੀ ਖ਼ਪਤ ਤੱਕ ਲਗਪਗ 10% ਨੁਕਸਾਨ ਹੋ ਜਾਂਦਾ ਹੈ । ਸਾਨੂੰ ਇਸ ਨੁਕਸਾਨ ਤੋਂ ਬਚਣ ਲਈ ਕੀੜਿਆਂ ਦੀ ਰੋਕਥਾਮ ਕਰਨ ਦੀ ਲੋੜ ਹੈ । ਕੀੜੇ ਆਮ ਤੌਰ ਤੇ ਸਟੋਰ ਦੀਆਂ ਫਰਸ਼ਾਂ, ਕੰਧਾਂ ਅਤੇ ਛੱਤਾਂ ਆਦਿ ਦੀਆਂ ਤਰੇੜਾਂ ਵਿਚੋਂ ਆਉਂਦੇ ਹਨ । ਇਸ ਤਰ੍ਹਾਂ ਅਨਾਜ ਦਾ ਬਹੁਤ ਨੁਕਸਾਨ ਹੁੰਦਾ ਹੈ ਤੇ ਇਸ ਨੂੰ ਕਈ ਢੰਗਾਂ ਦੀ ਵਰਤੋਂ ਕਰ ਕੇ ਸੰਭਾਲਣ ਦੀ ਲੋੜ ਪੈਂਦੀ ਹੈ ।

ਪ੍ਰਸ਼ਨ 2.
ਅਨਾਜ ਭੰਡਾਰਨ ਲਈ ਕੋਠੀ ਬਣਾਉਣ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-

  1. ਕੋਠੀ ਕਮਰੇ ਤੋਂ ਵੱਖ ਅਤੇ ਪੱਕੀ ਹੋਣੀ ਚਾਹੀਦੀ ਹੈ ।
  2. ਅਜਿਹੀ ਕੋਠੀ ਜ਼ਮੀਨ ਦੀ ਸੜਾ ਤੋਂ 30-45 ਸੈਂ:ਮੀ: ਉੱਚੀ ਰੱਖੋ, ਤਾਂ ਜੋ ਕੋਠੀ ਵਿਚ ਨਮੀ ਨਾ ਜਾ ਸਕੇ ।
  3. ਕੋਠੀ ਨੂੰ ਨਮੀ ਰਹਿਤ ਕਰਨ ਲਈ ਫ਼ਰਸ਼ ਤੇ ਕੰਧਾਂ ਵਿਚ ਪੋਲੀਥੀਨ ਦੀ ਸ਼ੀਟ ਲਗਾ ਦਿਓ ।
  4. ਕੋਠੀ ਵਿਚ ਦਾਣੇ ਪਾਉਣ ਲਈ ਇੱਕ ਉਪਰ ਅਤੇ ਦਾਣੇ ਕੱਢਣ ਲਈ ਇੱਕ ਹੇਠਾਂ ਮੋਰੀ ਹੋਣੀ ਚਾਹੀਦੀ ਹੈ । ਜਦੋਂ ਵਰਤੋਂ ਨਾ ਕੀਤੀ ਜਾਣੀ ਹੋਵੇ, ਮੋਰੀਆਂ ਬੰਦ ਹੋਣੀਆਂ ਜ਼ਰੂਰੀ ਹਨ ।
  5. ਕੋਠੀ ਵਿਚ ਸੁੱਕੇ ਤੇ ਸਾਫ਼ ਦਾਣੇ ਹੀ ਸਟੋਰ ਕਰਨੇ ਚਾਹੀਦੇ ਹਨ ।
  6. ਦਾਣੇ ਸਟੋਰ ਕਰਨ ਵਾਲੀ ਕੋਠੀ ਦੀ ਕੰਧ ਅਤੇ ਕਮਰੇ ਦੀ ਕੰਧ ਵਿੱਚ ਲਗਪਗ 45-60 ਸੈਂ:ਮੀ: ਦੂਰੀ ਹੋਣੀ ਚਾਹੀਦੀ ਹੈ ।

ਪ੍ਰਸ਼ਨ 3.
ਅਨਾਜ ਨੂੰ ਕਿਹੜੇ-ਕਿਹੜੇ ਕੀੜੇ ਲੱਗਦੇ ਹਨ ? ਸੂਚੀ ਬਣਾਓ ।
ਉੱਤਰ-
ਅਨਾਜ ਨੂੰ ਲੱਗਣ ਵਾਲੇ ਕੀੜੇ ਹਨ-ਪਤੰਗੇ, ਵੀਵਲ, ਖੂੰਡੀਆਂ, ਢੋਰਾ, ਸੱਸਰੀ, ਖਪਰਾ, ਦਾਣਿਆਂ ਦਾ ਘੁਣ, ਚੌਲਾਂ ਦਾ ਪਤੰਗਾ, ਦਾਣਿਆਂ ਦਾ ਪਤੰਗਾ ਆਦਿ ।
ਪਤੰਗਾ ਆਮ ਕਰਕੇ ਮੱਕੀ, ਜੁਆਰ, ਕਣਕ, ਜਵੀ, ਸੌਂ ਆਦਿ ਨੂੰ ਨੁਕਸਾਨ ਪਹੁੰਚਾਉਂਦਾ ਹੈ । ਸੱਸਰੀ, ਖਪਰਾ, ਦਾਣੇ ਦਾ ਛੋਟਾ ਬੋਰਰ ਤੇ ਚੌਲਾਂ ਦੀ ਕੁੰਡੀ ਆਦਿ ਆਮ ਕਰਕੇ ਚੌਲਾਂ, ਕਣਕ, ਮੱਕੀ ਤੇ ਸੌਂ ਆਦਿ ਨੂੰ ਲੱਗਦੇ ਹਨ । ਢੋਰਾ ਮੋਟੇ ਤੌਰ ਤੇ ਮੰਗੀ, ਛੋਲਿਆਂ ਅਤੇ ਹੋਰ ਦਾਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ।

PSEB 7th Class Agriculture Solutions Chapter 9 ਅਨਾਜ ਦੀ ਸੰਭਾਲ

ਪ੍ਰਸ਼ਨ 4.
ਕੀੜੇ ਲੱਗਣ ਤੋਂ ਅਨਾਜ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ? ਵਿਸਥਾਰ ਨਾਲ ਲਿਖੋ ।
ਉੱਤਰ-

  1. ਨਵੇਂ ਦਾਣੇ ਸਾਫ਼ ਸੁਥਰੇ ਗੁਦਾਮਾਂ ਜਾਂ ਢੋਲਾਂ ਵਿਚ ਰੱਖਣੇ ਚਾਹੀਦੇ ਹਨ ।
  2. ਗੁਦਾਮਾਂ ਦੀਆਂ ਸਭ ਤਰੇੜਾਂ, ਦਰਜਾਂ, ਮੋਰੀਆਂ ਤੇ ਖੁੱਡਾਂ ਆਦਿ ਚੰਗੀ ਤਰ੍ਹਾਂ ਬੰਦ ਕਰ ਕੇ ਰੱਖਣੀਆਂ ਚਾਹੀਦੀਆਂ ਹਨ ।
  3. ਅਨਾਜ ਸਟੋਰ ਕਰਨ ਲਈ ਸਿਰਫ਼ ਨਵੀਆਂ ਬੋਰੀਆਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ । ਜੇਕਰ ਪੁਰਾਣੀਆਂ ਬੋਰੀਆਂ ਦੀ ਵਰਤੋਂ ਕਰਨੀ ਹੋਵੇ ਤਾਂ ਇਨ੍ਹਾਂ ਨੂੰ ਪਹਿਲਾਂ ਸੋਧ ਲੈਣਾ ਚਾਹੀਦਾ ਹੈ । ਇਸ ਲਈ ਸੁਮੀਸੀਡੀਨ ਜਾਂ ਸਿੰਬੁਸ਼ ਦੀ ਵਰਤੋਂ ਕਰੋ ।
  4. ਗੁਦਾਮਾਂ ਜਾਂ ਢੋਲਾਂ ਨੂੰ ਕੀੜਿਆਂ ਤੋਂ ਮੁਕਤ ਕਰਨ ਲਈ ਹੇਠ ਲਿਖੇ ਕਿਸੇ ਇਕ ਢੰਗ ਦੀ ਵਰਤੋਂ ਕੀਤੀ ਜਾ ਸਕਦੀ ਹੈ ।
    • 100 ਮਿ. ਲਿ. ਮੈਲਾਥੀਆਨ 50 ਤਾਕਤ ਨੂੰ 10 ਲਿਟਰ ਪਾਣੀ ਵਿਚ ਘੋਲ ਕੇ ਛੱਤ ਅਤੇ ਫਰਸ਼ ਤੇ ਛਿੜਕਾਅ ਕਰ ਦੇਣਾ ਚਾਹੀਦਾ ਹੈ ।
    • ਗੁਦਾਮਾਂ ਵਿਚ ਐਲੂਮੀਨੀਅਮ ਫਾਸਫਾਈਡ ਦੀਆਂ 25 ਗੋਲੀਆਂ ਰੱਖੋ | ਪ੍ਰਤੀ ਘਣ ਮੀਟਰ ਦੇ ਹਿਸਾਬ ਨਾਲ ਰੱਖੋ ਅਤੇ 7 ਦਿਨ ਤੱਕ ਹਵਾ ਬੰਦ ਰੱਖੋ ।

ਪ੍ਰਸ਼ਨ 5.
ਵਪਾਰਿਕ ਪੱਧਰ ਤੇ ਅਨਾਜ ਭੰਡਾਰ ਕਰਨ ਲਈ ਬਣਾਏ ਜਾਣ ਵਾਲੇ ਵੱਖ-ਵੱਖ ਗੋਦਾਮਾਂ ਦਾ ਵੇਰਵਾ ਦਿਓ ।
ਉੱਤਰ-
1. ਰਵਾਇਤੀ ਚੌੜੇ ਗੁਦਾਮ-ਇਹਨਾਂ ਗੁਦਾਮਾਂ ਵਿਚ ਦਾਣਿਆਂ ਨਾਲ ਭਰੀਆਂ ਬੋਰੀਆਂ ਰੱਖੀਆਂ ਜਾਂਦੀਆਂ ਹਨ । ਇਨ੍ਹਾਂ ਵਿਚ 1-2 ਸਾਲ ਤਕ ਅਨਾਜ ਸਟੋਰ ਕੀਤਾ ਜਾ ਸਕਦਾ ਹੈ । ਸਟੋਰ ਕੀਤੇ ਦਾਣਿਆਂ ਵਿਚ ਨਮੀ ਦੀ ਮਾਤਰਾ 14-15% ਤੋਂ ਵੱਧ ਨਹੀਂ ਹੋਣੀ ਚਾਹੀਦੀ । ਇਨ੍ਹਾਂ ਗੁਦਾਮਾਂ ਦੀ ਪਲਿੰਥ ਉੱਚੀ, ਫਰਸ਼ ਨਮੀ ਰਹਿਤ ਹੋਣੀ ਚਾਹੀਦੀ ਹੈ । ਇਨ੍ਹਾਂ ਅੰਦਰ ਚੂਹੇ ਤੇ ਪੰਛੀ ਨਾ ਵੜ ਸਕਦੇ ਹੋਣ । ਇਹ ਰੋਸ਼ਨੀਦਾਰ ਹੋਣੇ ਚਾਹੀਦੇ ਹਨ ਅਤੇ ਸੜਕ ਤੇ ਰੇਲ ਦੀ ਪਹੁੰਚ ਵਿਚ ਹੋਣੇ ਚਾਹੀਦੇ ਹਨ । ਬੋਰੀਆਂ ਦੀਆਂ ਧਾਕਾਂ ਲੱਕੜੀ ਦੇ ਫ਼ਰੇਮ ਉੱਪਰ ਲਗਾਈਆਂ ਜਾਂਦੀਆਂ ਹਨ ਤੇ ਪਲਾਸਟਿਕ ਨਾਲ ਢੱਕ ਦਿੱਤੀਆਂ ਜਾਂਦੀਆਂ ਹਨ ।

2. ਸੈਲੋਜ਼ ਗੁਦਾਮ-ਇਹਨਾਂ ਵਿਚ ਦਾਲਾਂ ਤੇ ਚੌਲਾਂ ਤੋਂ ਇਲਾਵਾ ਸਭ ਤਰ੍ਹਾਂ ਦੇ ਦਾਣੇ 5 ਸਾਲਾਂ ਤਕ ਸਟੋਰ ਕੀਤੇ ਜਾ ਸਕਦੇ ਹਨ । ਇਨ੍ਹਾਂ ਸਟੋਰ ਕੀੜੇ ਦਾਣਿਆਂ ਵਿਚ ਨਮੀ ਦੀ ਮਾਤਰਾ 10% ਤਕ ਹੋ ਸਕਦੀ ਹੈ । ਇਹ ਘੱਟ ਥਾਂ ਘੇਰਦੇ ਹਨ ਤੇ ਇਹਨਾਂ ਵਿਚ ਰੱਖੇ ਦਾਣਿਆਂ ਦਾ ਨੁਕਸਾਨ ਵੀ ਬਹੁਤ ਘੱਟ ਹੁੰਦਾ ਹੈ । ਇਹ ਸੈਲੋਜ਼ ਸਲੰਡਰ ਦੀ ਸ਼ਕਲ ਦੇ ਹੁੰਦੇ ਹਨ ਅਤੇ ਅਨਾਜ ਦੀ ਸੰਭਾਲ ਹੇਠੋਂ ਹਾਪਰ ਕੋਨ) ਟਾਈਪ ਹੁੰਦੇ ਹਨ । ਇਹ ਲੋਹੇ ਤੇ ਕੰਕਰੀਟ ਦੇ ਬਣੇ ਹੁੰਦੇ ਹਨ । ਦਾਣੇ ਰੱਖਣ ਤੇ ਕੱਢਣ ਲਈ ਲੰਬੀਆਂ ਬੈਲਟਾਂ ਜਾਂ ਹੋਰ ਕੈਨਵੇਅਰ ਲੱਗੇ ਹੁੰਦੇ ਹਨ । ਭਾਰਤ ਵਿਚ ਮਿਲਣ ਵਾਲੇ ਸੈਲੋਜ਼ ਸਲੰਡਰ ਦੀ ਉਚਾਈ 30 ਤੋਂ 50 ਮੀਟਰ ਤੇ ਘੇਰਾ 6 ਤੋਂ 10 ਮੀਟਰ ਤਕ ਹੁੰਦਾ ਹੈ । ਇਹਨਾਂ ਨੂੰ ਹਵਾਦਾਰ ਬਣਾਉਣ ਲਈ ਸੈਂਟਰੀਫਿਊਗਲ ਪੰਪਾਂ ਦੀ ਵਰਤੋਂ ਕੀਤੀ ਜਾਂਦੀ ਹੈ ।

3. ਟੋਪੀ ਗੁਦਾਮ-ਖੁੱਲ੍ਹੇ ਮੈਦਾਨਾਂ ਵਿਚ ਦਾਣੇ ਰੱਖਣ ਲਈ ਇਸ ਤਰੀਕੇ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਦਾ ਰਕਬਾ 9.5 x 6.1 ਮੀਟਰ ਹੁੰਦਾ ਹੈ । ਇਸ ਵਿਚ 96 ਬੋਰੀਆਂ 6-6 ਲਾਈਨਾਂ ਵਿਚ ਲੱਕੜੀ ਦੇ ਡੰਡਿਆਂ ਉੱਪਰ ਰੱਖੀਆਂ ਜਾ ਸਕਦੀਆਂ ਹਨ । ਹਰ ਬੋਰੀ ਮੋਟੀ ਪਲਾਸਟਿਕ ਦੀ ਚਾਦਰ ਨਾਲ ਢੱਕੀ ਹੁੰਦੀ ਹੈ । ਜਦੋਂ ਬਾਹਰੀ ਤਾਪਮਾਨ ਅਤੇ ਨਮੀ ਘੱਟ ਹੋਵੇ, ਤਾਂ ਪਲਾਸਟਿਕ ਦੀ ਚਾਦਰ ਲਾਹ ਕੇ ਇਨ੍ਹਾਂ ਬੋਰੀਆਂ ਨੂੰ ਹਵਾ ਦਿੱਤੀ ਜਾਂਦੀ ਹੈ ।

PSEB 7th Class Agriculture Guide ਸਜਾਵਟੀ ਬੂਟੇ Important Questions and Answers

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੂੰਗਫਲੀ ਵਿਚ ਵੱਧ ਤੋਂ ਵੱਧ ਕਿੰਨੇ ਪ੍ਰਤੀਸ਼ਤ ਨਮੀ ਹੋਣੀ ਚਾਹੀਦੀ ਹੈ ?
ਉੱਤਰ-10%.

ਪ੍ਰਸ਼ਨ 2.
ਰਿਵਾਇਤੀ ਚੌੜੇ ਗੁਦਾਮਾਂ ਵਿਚ ਕਿੰਨੇ ਸਮੇਂ ਲਈ ਅਨਾਜ ਸਟੋਰ ਕੀਤਾ ਜਾ ਸਕਦਾ ਹੈ ?
ਉੱਤਰ-
1-2 ਸਾਲ ਤਕ ।

ਪ੍ਰਸ਼ਨ 3.
ਟੋਪੀ ਗੁਦਾਮ ਦਾ ਆਕਾਰ ਕੀ ਹੁੰਦਾ ਹੈ ?
ਉੱਤਰ-
9.5 x 6.1 ਮੀਟਰ ।

ਪ੍ਰਸ਼ਨ 4.
ਸਟੋਰ ਵਿਚ ਕੀੜੇ ਕਿੱਥੋਂ ਆਉਂਦੇ ਹਨ ?
ਉੱਤਰ-
ਸਟੋਰ ਦੀਆਂ ਕੰਧਾਂ, ਫਰਸ਼ ਅਤੇ ਛੱਤਾਂ ਆਦਿ ਦੀਆਂ ਤਰੇੜਾਂ ਵਿਚੋਂ ।

ਪ੍ਰਸ਼ਨ 5.
ਭੰਡਾਰ ਕੀਤੇ ਦਾਣਿਆਂ ਤੇ ਕਿੰਨੀ ਕਿਸਮ ਦੇ ਕੀੜੇ ਹਮਲਾ ਕਰਦੇ ਹਨ ?
ਉੱਤਰ-
20 ਕਿਸਮ ਦੇ ।

PSEB 7th Class Agriculture Solutions Chapter 9 ਅਨਾਜ ਦੀ ਸੰਭਾਲ

ਪਸ਼ਨ 6.
ਦਾਣਿਆਂ ਦਾ ਪਤੰਗਾ ਕਿਹੜੇ ਅਨਾਜ ਨੂੰ ਨੁਕਸਾਨ ਪਹੁੰਚਾਉਂਦਾ ਹੈ ?
ਉੱਤਰ-
ਕਣਕ, ਮੱਕੀ, ਜੁਆਰ, ਜਵੀ, ਸੌਂ ਆਦਿ ।

ਪ੍ਰਸ਼ਨ 7.
ਖਪਰਾ, ਸੁੱਸਰੀ, ਦਾਣੇ ਦਾ ਛੋਟਾ ਬੋਰਰ ਅਤੇ ਚੌਲਾਂ ਦੀ ਖੁੰਡੀ ਕਿਹੜੇ ਅਨਾਜ ਨੂੰ ਨੁਕਸਾਨ ਕਰਦੇ ਹਨ ?
ਉੱਤਰ-
ਕਣਕ, ਚੌਲਾਂ, ਜੌ, ਮੱਕੀ ਆਦਿ ਦਾ ।

ਪ੍ਰਸ਼ਨ 8.
ਹਾਨੀਕਾਰਕ ਕੀੜਿਆਂ ਦੇ ਨਾਂ ਦੱਸੋ ।
ਉੱਤਰ-
ਵੀਵਲ, ਕੁੰਡੀਆਂ, ਢੋਰਾ, ਪਤੰਗਾ ।

ਪ੍ਰਸ਼ਨ 9.
ਕਿਹੜਾ ਪਤੰਗਾ ਖੇਤਾਂ ਵਿਚ ਸਿੱਟਿਆਂ ਉੱਪਰ ਅੰਡੇ ਦਿੰਦਾ ਹੈ ?
ਉੱਤਰ-
ਐਗੁਮੱਸ ਦਾਣੇ ਦਾ ਪਤੰਗਾ ।

ਪ੍ਰਸ਼ਨ 10.
ਪਤੰਗੇ ਦੇ ਨੁਕਸਾਨ ਦੀ ਪਛਾਣ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਦਾਣਿਆਂ ਵਿਚ ਪਏ ਜਾਲੇ ਤੋਂ ਇਸ ਦੇ ਨੁਕਸਾਨ ਦੀ ਪਛਾਣ ਹੋ ਜਾਂਦੀ ਹੈ । ਜਾਲੇ ਵਿਚ 5-6 ਦਾਣੇ ਇਕੱਠੇ ਫਸੇ ਹੁੰਦੇ ਹਨ ।

ਪ੍ਰਸ਼ਨ 11.
ਦਾਣੇ ਅੰਦਰ ਅੰਡੇ ਕਿਹੜਾ ਕੀੜਾ ਦਿੰਦਾ ਹੈ ?
ਉੱਤਰ-
ਵੀਵਲ ।

ਪ੍ਰਸ਼ਨ 12.
ਦਾਣੇ ਦੀ ਭੂੰਡੀ ਦੀ ਸੁੰਡੀ ਅਤੇ ਜਵਾਨ ਕੀੜਾ ਦਾਣੇ ਦਾ ਕਿਹੜਾ ਹਿੱਸਾ ਖਾਂਦੀ ਹੈ ?
ਉੱਤਰ-
ਦਾਣੇ ਦਾ ਭਰੁਣ ।

ਪ੍ਰਸ਼ਨ 13.
ਦਾਣਿਆਂ ਵਿਚ ਕਿਹੜੀਆਂ ਕੁੰਡੀਆਂ ਗਰਮੀ ਪੈਦਾ ਕਰਦੀਆਂ ਹਨ ?
ਉੱਤਰ-
ਤਿੱਖੇ ਦੰਦਾਂ ਵਾਲੀ ਦਾਣੇ ਦੀ ਭੂੰਡੀ, ਆਟੇ ਦੀ ਚਪਟੀ ਡੂੰਡੀ, ਆਟੇ ਦੀ ਲਾਲ ਕੁੰਡੀ ਆਦਿ ।

ਪ੍ਰਸ਼ਨ 14.
ਸਟੋਰ ਕੀਤੀ ਕਣਕ ਨੂੰ ਕਿਹੜੀ ਭੰਡੀ ਨੁਕਸਾਨ ਪਹੁੰਚਾਉਂਦੀ ਹੈ ?
ਉੱਤਰ-
ਦੰਦਾਂ ਦੀ ਕੁੰਡੀ ।

PSEB 7th Class Agriculture Solutions Chapter 9 ਅਨਾਜ ਦੀ ਸੰਭਾਲ

ਪ੍ਰਸ਼ਨ 15.
ਸਟੋਰ ਕੀਤੇ ਆਟੇ ਵਿਚ ਕਿਹੜੀ ਡੂੰਡੀ ਪੈ ਜਾਂਦੀ ਹੈ ?
ਉੱਤਰ-
ਆਟੇ ਦੀ ਲਾਲ ਭੂੰਡੀ ।

ਪ੍ਰਸ਼ਨ 16.
ਸਟੋਰਾਂ ਵਿਚ ਨੁਕਸਾਨ ਕਰਨ ਵਾਲੀ ਸਭ ਤੋਂ ਮਹੱਤਵਪੂਰਨ ਭੂੰਡੀ ਕਿਹੜੀ ਹੈ ?
ਉੱਤਰ-
ਖਪ ਖੂੰਡੀ ।

ਪ੍ਰਸ਼ਨ 17.
ਕੁੰਡੀਆਂ ਸਟੋਰ ਵਿਚ ਕਿੱਥੇ ਰਹਿੰਦੀਆਂ ਹਨ ?
ਉੱਤਰ-
ਇਹ ਸਟੋਰ ਦੀਆਂ ਚੀਥਾਂ ਵਿਚ ਰਹਿੰਦੀਆਂ ਹਨ ।

ਪ੍ਰਸ਼ਨ 18.
ਦਾਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ ਦਾ ਨਾਂ ਦੱਸੋ ।
ਉੱਤਰ-
ਢੋਰਾ ।

ਪ੍ਰਸ਼ਨ 19.
ਢੋਰੇ ਦੇ ਹਮਲੇ ਦੀ ਪਛਾਣ ਕਿਵੇਂ ਹੁੰਦੀ ਹੈ ?
ਉੱਤਰ-
ਸਟੋਰ ਕੀਤੀਆਂ ਦਾਲਾਂ ਉੱਪਰ ਚਿੱਟੇ ਧੱਬੇ ਪੈ ਜਾਂਦੇ ਹਨ ਜੋ ਕਿ ਇਸ ਦੇ ਅੰਡੇ ਹੁੰਦੇ ਹਨ ।

ਪ੍ਰਸ਼ਨ 20.
ਕਿਹੜੇ ਤਾਪਮਾਨ ਤੇ ਕੀੜੇ ਅੰਡੇ ਦੇਣਾ ਬੰਦ ਕਰ ਦਿੰਦੇ ਹਨ ਅਤੇ ਮਰ ਜਾਂਦੇ ਹਨ ?
ਉੱਤਰ-
ਦਾਣਿਆਂ ਦਾ ਤਾਪਮਾਨ 65° F ਤੋਂ ਘੱਟ ਜਾਣ ਤੇ ਕੀੜੇ ਅੰਡੇ ਦੇਣਾ ਬੰਦ ਕਰ ਦਿੰਦੇ ਹਨ ਅਤੇ 35° F ਤਕ ਤਾਪਮਾਨ ਘਟ ਜਾਣ ਤੇ ਕੀੜੇ ਮਰ ਜਾਂਦੇ ਹਨ ।

ਪ੍ਰਸ਼ਨ 21.
ਦਾਣੇ ਸਟੋਰ ਕਰਨ ਵਾਲੀ ਕੋਠੀ ਦੀ ਕੰਧ ਕਮਰੇ ਦੀ ਕੰਧ ਤੋਂ ਕਿੰਨੀ ਦੂਰ ਹੋਣੀ ਚਾਹੀਦੀ ਹੈ ?
ਉੱਤਰ-
45-60 ਸੈਂ:ਮੀ. ।

ਪ੍ਰਸ਼ੰਨ 22.
ਦਾਣੇ ਸਟੋਰ ਕਰਨ ਵਾਲੇ ਕਮਰੇ ਦਾ ਫਰਸ਼ ਜ਼ਮੀਨ ਤੋਂ ਕਿੰਨਾ ਉੱਚਾ ਹੋਣਾ ਚਾਹੀਦਾ ਹੈ ?
ਉੱਤਰ-
75 ਸੈਂ.ਮੀ.

ਪ੍ਰਸ਼ਨ 23.
ਬੋਰੀਆਂ ਕੰਧਾਂ ਤੋਂ ਕਿੰਨੀਆਂ ਦੂਰ ਰੱਖਣੀਆਂ ਚਾਹੀਦੀਆਂ ਹਨ ?
ਉੱਤਰ-
1.5 ਤੋਂ 2 ਫੁੱਟ ।

ਪ੍ਰਸ਼ਨ 24.
ਬਾਂਸ ਦੇ ਭੜੋਲਿਆਂ ਦੀ ਵਰਤੋਂ ਕਿਹੜੇ ਇਲਾਕਿਆਂ ਵਿਚ ਹੁੰਦੀ ਹੈ ?
ਉੱਤਰ-
ਕੰਢੀ ਅਤੇ ਨੀਮ ਪਹਾੜੀ ਇਲਾਕਿਆਂ ਵਿਚ ।

ਪ੍ਰਸ਼ਨ 25.
ਪੰਜਾਬ ਵਿਚ ਸਟੋਰਾਂ ਦੀ ਦਾਣੇ ਸਟੋਰ ਕਰਨ ਦੀ ਸਮਰਥਾ ਕਿੰਨੀ ਹੈ ?
ਉੱਤਰ-
149 ਲੱਖ ਮੀਟਰਿਕ ਟਨ ।

PSEB 7th Class Agriculture Solutions Chapter 9 ਅਨਾਜ ਦੀ ਸੰਭਾਲ

ਪ੍ਰਸ਼ਨ 26.
ਸਟੋਰ ਭੰਡਾਰ ਕਿੰਨੀ ਕਿਸਮ ਦੇ ਹੁੰਦੇ ਹਨ ?
ਉੱਤਰ-
3 ਕਿਸਮ ਦੇ ।

ਪ੍ਰਸ਼ਨ 27.
ਇਹਨਾਂ ਦੇ ਨਾਂ ਦੱਸੋ ।
ਉੱਤਰ-
ਰਿਵਾਇਤੀ ਚੌੜੇ ਗੁਦਾਮ, ਸੈਲੋਜ਼ ਗੁਦਾਮ, ਟੋਪੀ ਗੁਦਾਮ ।

ਪ੍ਰਸ਼ਨ 28.
ਬਲਾਕ ਸੈਲੋਜ਼ ਗੁਦਾਮ ਵਿਚ ਦਾਣੇ ਕਿੰਨੇ ਸਮੇਂ ਲਈ ਸਟੋਰ ਕੀਤੇ ਜਾ ਸਕਦੇ ਹਨ ?
ਉੱਤਰ-
5 ਸਾਲ ਤਕ ।

ਪ੍ਰਸ਼ਨ 29.
ਭਾਰਤ ਵਿਚ ਮਿਲਣ ਵਾਲੇ ਸਾਲੋਜ ਸਿਲੰਡਰ ਦੀ ਉਚਾਈ ਤੇ ਘੇਰਾ ਕਿੰਨਾ ਹੁੰਦਾ ਹੈ ?
ਉੱਤਰ-
ਉਚਾਈ 30-50 ਮੀਟਰ ਤੇ ਘੇਰਾ 6-10 ਮੀਟਰ ਹੁੰਦਾ ਹੈ ।

ਪ੍ਰਸ਼ਨ 30.
ਟੋਪੀ ਗੁਦਾਮ ਵਿਚ ਕਿੰਨੀਆਂ ਬੋਰੀਆਂ ਰੱਖੀਆਂ ਜਾ ਸਕਦੀਆਂ ਹਨ ?
ਉੱਤਰ-
96 ਬੋਰੀਆਂ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੀੜਿਆਂ ਦੇ ਹਮਲੇ ਨਾਲ ਦਾਣਿਆਂ ਦਾ ਕੀ ਨੁਕਸਾਨ ਹੁੰਦਾ ਹੈ ?
ਉੱਤਰ-
ਕੀੜਿਆਂ ਦੇ ਹਮਲੇ ਨਾਲ ਦਾਣਿਆਂ ਦੀ ਉੱਗਣ ਸ਼ਕਤੀ ਘਟ ਜਾਂਦੀ ਹੈ । ਦਾਣਿਆਂ ਦਾ ਭਾਰ ਘਟ ਜਾਂਦਾ ਹੈ । ਅਨਾਜ ਦੇ ਖ਼ੁਰਾਕੀ ਤੱਤ ਘਟ ਜਾਂਦੇ ਹਨ, ਇਹ ਸਾਡੇ ਖਾਣ ਯੋਗ ਨਹੀਂ ਰਹਿੰਦਾ ਤੇ ਇਹਨਾਂ ਦੇ ਸਵਾਦ ਵਿਚ ਵੀ ਫਰਕ ਪੈਂਦਾ ਹੈ ।

ਪ੍ਰਸ਼ਨ 2.
ਵੀਵਲ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਵੀਵਲ ਇਕ ਸੁੰਡੀ ਹੈ । ਇਹ ਦਾਣਿਆਂ ਦੇ ਅੰਦਰ ਅੰਡੇ ਦਿੰਦੀ ਹੈ । ਦਾਣਿਆਂ ਨੂੰ ਅੰਦਰੋਂ ਖਾ ਜਾਂਦੀ ਹੈ । ਬਾਅਦ ਵਿਚ ਇਹ ਟੂਟੀ ਵਿਚ ਬਦਲ ਜਾਂਦੀ ਹੈ, ਜਿਹੜੀ ਕਿ ਦਾਣੇ ਵਿਚ ਹੀ ਹੁੰਦੀ ਹੈ । ਮਗਰੋਂ ਟੁੱਟੀਆਂ ਵਿਚੋਂ ਵੀਵਲਾਂ ਬਾਹਰ ਆ ਜਾਂਦੀਆਂ ਹਨ । ਪਤੰਗਿਆਂ ਤੋਂ ਵੱਖ ਇਹ ਕੀੜਾ ਸੁੰਡੀ ਅਤੇ ਜਵਾਨ ਕੀੜੇ ਦੀ ਅਵਸਥਾ ਵਿਚ ਫ਼ਸਲ ਨੂੰ ਕਾਫ਼ੀ ਨੁਕਸਾਨ ਪਹੁੰਚਾਉਂਦਾ ਹੈ । ਇਹ ਸੁੰਡੀ ਖੇਤਾਂ ਵਿਚ ਕਣਕ ਤੇ ਹਮਲਾ ਨਹੀਂ ਕਰਦੀ, ਪਰ ਕਦੇ-ਕਦੇ ਮੱਕੀ ਦੀ ਫ਼ਸਲ ਤੇ ਜ਼ਰੂਰ ਹਮਲਾ ਕਰਦੀ ਹੈ । ਇਸੇ ਤਰ੍ਹਾਂ ਗਰੇਲਰੀ ਵੀਵਲ ਅਤੇ ਲੈਸਰ ਚੌਲ ਵੀਵਲ ਤੋਂ ਵੀ ਦਾਣਿਆਂ ਨੂੰ ਕਾਫ਼ੀ ਨੁਕਸਾਨ ਹੁੰਦਾ ਹੈ ।

PSEB 7th Class Agriculture Solutions Chapter 9 ਅਨਾਜ ਦੀ ਸੰਭਾਲ

ਪ੍ਰਸ਼ਨ 3.
ਚੌਲਾਂ, ਮੂੰਗਫਲੀ, ਸੂਰਜਮੁਖੀ ਅਤੇ ਤੋਰੀਏ ਵਿਚ ਕਿੰਨੀ ਨਮੀ ਹੋਣੀ ਚਾਹੀਦੀ ਹੈ ?
ਉੱਤਰ-
ਚੌਲਾਂ ਵਿਚ 12-13%, ਮੂੰਗਫਲੀ ਵਿਚ 10%, ਸੁਰਜਮੁਖੀ ਅਤੇ ਤੋਰੀਏ ਵਿਚ 9-10% ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ ।

ਪ੍ਰਸ਼ਨ 4.
ਗੁਦਾਮ ਬਣਾ ਕੇ ਕਿਹੜੇ-ਕਿਹੜੇ ਅਦਾਰਿਆਂ ਨੂੰ ਲੰਮੇ ਸਮੇਂ ਵਾਸਤੇ ਕਿਰਾਏ ਤੇ ਦਿੱਤੇ ਜਾ ਸਕਦੇ ਹਨ ?
ਉੱਤਰ-
ਗੁਦਾਮ ਬਣਾ ਕੇ ਲੰਬੇ ਸਮੇਂ ਲਈ ਮਾਰਕਫੈੱਡ, ਪੰਜਾਬ ਅਤੇ ਸੈਂਟਰਲ ਵੇਅਰ ਹਾਉਸਿੰਗ ਕਾਰਪੋਰੇਸ਼ਨ, ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਆਦਿ ਅਦਾਰਿਆਂ ਨੂੰ ਕਿਰਾਏ ਤੇ ਦਿੱਤੇ ਜਾਂਦੇ ਹਨ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੁੱਝ ਹਾਨੀਕਾਰਕ ਕੀੜਿਆਂ ਬਾਰੇ ਜਾਣਕਾਰੀ ਦਿਉ ।
ਉੱਤਰ-
ਕੀੜਿਆਂ ਵਿਚ ਆਮ ਕਰਕੇ ਪਤੰਗੇ, ਵੀਵਲ, ਕੁੰਡੀਆਂ ਅਤੇ ਢੋਰਾ ਆਦਿ ਕੀੜੇ ਅਨਾਜ ਦਾ ਕਾਫ਼ੀ ਨੁਕਸਾਨ ਕਰਦੇ ਹਨ ।
1. ਪਤੰਗੇ-ਐਗਮੱਸ ਦਾਣੇ ਦਾ ਪਤੰਗਾ ਖੇਤਾਂ ਵਿਚ ਹੀ ਸਿੱਟਿਆਂ ਉੱਪਰ ਅੰਡੇ ਦਿੰਦਾ ਹੈ । ਜਦੋਂ ਦਾਣੇ ਕੱਢ ਕੇ ਸਟੋਰ ਕੀਤੇ ਜਾਂਦੇ ਹਨ, ਤਾਂ ਸਟੋਰ ਵਿਚ ਵੀ ਇਹਨਾਂ ਦਾ ਵਾਧਾ ਹੋਣ ਲੱਗ ਜਾਂਦਾ ਹੈ । ਪਤੰਗੇ ਦੀਆਂ ਸੁੰਡੀਆਂ ਦਾਣੇ ਨੂੰ ਅੰਦਰੋਂ ਖਾ ਕੇ ਖੋਖਲਾ ਕਰ ਦਿੰਦੀਆਂ ਹਨ । ਖਾਧੇ ਹੋਏ ਦਾਣੇ ਵਿਚ ਆਮ ਕਰਕੇ ਛੋਟੀ ਮੋਰੀ ਨਜ਼ਰ ਆਉਣ ਲੱਗ ਜਾਂਦੀ ਹੈ । ਸਟੋਰ ਵਿਚ ਇਹਨਾਂ ਨੂੰ ਆਮ ਹੀ ਉੱਡਦੇ ਫਿਰਦੇ ਦੇਖਿਆ ਜਾ ਸਕਦਾ ਹੈ ।

2. ਭਾਰਤੀ ਭੋਜਨ ਪਤੰਗਾ-ਇਹ ਵੀ ਖੇਤਾਂ ਵਿਚੋਂ ਆਉਂਦਾ ਹੈ । ਇਹ ਸੁੰਡੀਆਂ ਦਾਣਿਆਂ ਦੇ ਭਰੁਣ ਨੂੰ ਅੰਦਰੋਂ ਖਾ ਜਾਂਦੀਆਂ ਹਨ । ਇਸ ਕੀੜੇ ਦੇ ਅੰਡੇ, ਸੁੰਡੀ, ਟੁਟੀ ਅਤੇ ਪਤੰਗਾ, ਸਭ ਦਾਣਿਆਂ ਤੋਂ ਹਮੇਸ਼ਾ ਬਾਹਰ ਮਿਲਦੇ ਹਨ । ਇਸ ਦੇ ਨੁਕਸਾਨ ਦੀ ਪਛਾਣ ਦਾਣਿਆਂ ਵਿਚ ਪਏ ਜਾਲੇ ਤੋਂ ਹੁੰਦੀ ਹੈ । ਜਾਲੇ ਵਿਚ 5-6 ਦਾਣੇ ਇਕੱਠੇ ਫਸੇ ਹੋਏ ਦੇਖੇ ਜਾ ਸਕਦੇ ਹਨ ।

3. ਕੁੰਡੀਆਂ-ਦਾਣੇ ਦੀਆਂ ਕੁੰਡੀਆਂ ਅਤੇ ਸੂੜੇ ਦੀਆਂ ਕੁੰਡੀਆਂ ਸਟੋਰ ਕੀਤੇ ਦਾਣਿਆਂ ਦਾ ਨੁਕਸਾਨ ਕਰਦੀਆਂ ਹਨ । ਦਾਣੇ ਦੀ ਭੂੰਡੀ ਦੀ ਸੁੰਡੀ ਅਤੇ ਜਵਾਨ ਕੀੜਾ ਆਮ ਕਰਕੇ ਦਾਣੇ ਦਾ ਭਰੂਣ ਖਾ ਜਾਂਦੇ ਹਨ । ਤਿੱਖੇ ਦੰਦਾਂ ਵਾਲੀ ਦਾਣੇ ਦੀ ਭੂੰਡੀ, ਆਟੇ ਦੀ ਚਪਟੀ ਡੂੰਡੀ, ਆਟੇ ਦੀ ਲਾਲ ਭੂੰਡੀ ਆਦਿ ਦਾਣਿਆਂ ਵਿਚ ਗਰਮੀ ਪੈਦਾ ਕਰਦੀਆਂ ਹਨ ਅਤੇ ਦਾਣਿਆਂ ਨੂੰ ਆਪਣੇ ਮਲ ਤਿਆਗ ਨਾਲ ਖਰਾਬ ਕਰ ਦਿੰਦੀਆਂ ਹਨ । ਸਟੋਰ ਕੀਤੀ ਕਣਕ ਤੇ ਦੰਦਾਂ ਦੀ ਡੂੰਡੀ ਆਉਂਦੀ ਹੈ ਜਦੋਂ ਕਿ ਸਟੋਰ ਕੀਤੇ ਆਟੇ ਵਿਚ ਆਟੇ ਦੀ ਲਾਲ ਕੁੰਡੀ ਪੈ ਜਾਂਦੀ ਹੈ । ਇਨ੍ਹਾਂ ਤੋਂ ਇਲਾਵਾ ਖੱਪਰਾ ਭੰਡੀ ਸਟੋਰਾਂ ਵਿਚ ਕਾਫ਼ੀ ਨੁਕਸਾਨ ਕਰਦੀ ਹੈ । ਸੁੰਡੀਆਂ ਉੱਪਰ ਪੀਲੇ ਵਾਲ ਕਾਫ਼ੀ ਹੁੰਦੇ ਹਨ ਅਤੇ ਇਹ ਆਮ ਤੌਰ ‘ਤੇ ਸਟੋਰਾਂ ਦੀਆਂ ਚੀਥਾਂ, ਵਿਚ ਰਹਿੰਦੀਆਂ ਹਨ ।

4. ਢੋਰਾ-ਇਹ ਸਟੋਰ ਕੀਤੀਆਂ ਦਾਲਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੀੜਾ ਹੈ । ਇਸ ਦੇ ਹਮਲੇ ਦੀ ਪਛਾਣ ਸਟੋਰ ਕੀਤੀਆਂ ਦਾਲਾਂ ਉੱਪਰ ਚਿੱਟੇ ਧੱਬੇ ਹੁੰਦੇ ਹਨ, ਜੋ ਕਿ ਅਸਲ ਵਿਚ ਇਨ੍ਹਾਂ ਦੇ ਅੰਡੇ ਹੁੰਦੇ ਹਨ । ਮੂੰਗੀ ਅਤੇ ਛੋਲਿਆਂ ਦਾ ਢੋਰਾ ਕਾਫ਼ੀ ਮਹੱਤਵਪੂਰਨ ਹਨ ।

ਪ੍ਰਸ਼ਨ 2.
ਘਰੇਲੂ ਅਨਾਜ ਭੰਡਾਰਨ ਦੇ ਤਿੰਨ ਤਰੀਕੇ ਦੱਸੋ ।
ਉੱਤਰ-
1. ਢੋਲ-ਘਰਾਂ ਵਿਚ ਅਨਾਜ ਦੇ ਭੰਡਾਰਨ ਲਈ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ । ਇਹ ਵੱਖ-ਵੱਖ ਸਮਰੱਥਾ ਵਾਲੇ ਅਤੇ ਵੱਖ-ਵੱਖ ਧਾਤਾਂ ਦੇ ਬਣੇ ਹੋ ਸਕਦੇ ਹਨ । ਇਹ ਢੋਲ ਹਵਾ ਰਹਿਤ ਹੁੰਦੇ ਹਨ ਤੇ ਇਸ ਤਰ੍ਹਾਂ ਬਣਾਏ ਜਾਂਦੇ ਹਨ ਕਿ ਇਨ੍ਹਾਂ ਵਿਚ ਅਨਾਜ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ, ਚੂਹੇ ਆਦਿ ਨਹੀਂ ਵੜ ਸਕਦੇ ਹਨ । ਜਿਹੜੇ ਕੀਟ ਅਨਾਜ ਦੇ ਅੰਦਰ ਰਹਿ ਜਾਂਦੇ ਹਨ ਉਹਨਾਂ ਨੂੰ ਵਧਣ-ਫੁੱਲਣ ਲਈ ਯੋਗ ਵਾਤਾਵਰਨ ਨਹੀਂ ਮਿਲਦਾ । ਇਸ ਤਰ੍ਹਾਂ ਅਨਾਜ ਦੀ ਵਧੀਆ ਸੰਭਾਲ ਹੋ ਜਾਂਦੀ ਹੈ ।

ਲਾਭ-

  • ਇਹਨਾਂ ਦੀ ਘੱਟ ਕੀਮਤ ਹੁੰਦੀ ਹੈ ।
  • ਇਹਨਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਤੇ ਲਿਜਾਣਾ ਆਸਾਨ ਹੈ ।
  • ਇਹਨਾਂ ਦੀ ਬਣਤਰ ਵੀ ਸਾਦੀ ਹੁੰਦੀ ਹੈ ।

ਧਿਆਨ ਦੇਣ ਯੋਗ ਗੱਲਾਂ-ਢੋਲਾਂ ਵਿਚ ਦਾਣੇ ਸਾਂਭਣ ਤੋਂ ਪਹਿਲਾਂ ਇਹਨਾਂ ਨੂੰ ਅੰਦਰੋਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਚਾਹੀਦਾ ਹੈ , ਤਾਂ ਕਿ ਇਸ ਵਿਚ ਪਹਿਲਾਂ ਸਟੋਰ ਕੀਤੇ ਅਨਾਜ ਦੀ ਰਹਿੰਦ-ਖੂੰਹਦ ਬਿਲਕੁਲ ਨਾ ਰਹੇ । ਢੱਕਣ ਚੰਗੀ ਤਰ੍ਹਾਂ ਪੀਚ ਕੇ ਕੱਸਣਾ ਚਾਹੀਦਾ ਹੈ । ਦਾਣੇ ਚੰਗੀ ਤਰ੍ਹਾਂ ਸਾਫ਼ ਕੀਤੇ ਹੋਣੇ ਚਾਹੀਦੇ ਹਨ ਅਤੇ ਟੁੱਟੇ ਭੱਜੇ ਦਾਣੇ ਅੱਡ ਕਰ ਦੇਣੇ ਚਾਹੀਦੇ ਹਨ | ਨਵੇਂ ਦਾਣਿਆਂ ਨੂੰ ਪੁਰਾਣੇ ਦਾਣਿਆਂ ਵਿਚ ਨਹੀਂ ਮਿਲਾਉਣਾ ਚਾਹੀਦਾ | ਹੋ ਸਕਦਾ ਹੈ। ਕਿ ਉਨ੍ਹਾਂ ਨੂੰ ਕੀੜੇ ਲੱਗੇ ਹੋਣ ਲੱਗੇ ਹੋਏ ਜਾਂ ਸਿੱਲ੍ਹੇ ਦਾਣੇ ਸਟੋਰ ਨਹੀਂ ਕਰਨੇ ਚਾਹੀਦੇ । ਦਾਣੇ ਚੰਗੀ ਤਰ੍ਹਾਂ ਧੁੱਪੇ ਸੁਕਾ ਕੇ ਅਤੇ ਠੰਢੇ ਕਰਕੇ ਢੋਲਾਂ ਵਿਚ ਪਾਉਣੇ ਚਾਹੀਦੇ ਹਨ ।

2. ਦਾਣੇ ਸਟੋਰ ਕਰਨ ਵਾਲਾ ਕਮਰਾ-ਕਿਸਾਨ ਦਾਣੇ ਸਟੋਰ ਕਰਨ ਲਈ ਕਮਰੇ ਬਣਾ ਲੈਂਦੇ ਹਨ । ਸਟੋਰ ਕੀਤੇ ਇਹ ਦਾਣੇ ਮੰਡੀ ਵਿਚ ਕੀਮਤ ਵਧਣ ਤੇ ਵੇਚੇ ਜਾਂਦੇ ਹਨ । ਦਾਣੇ ਸਟੋਰ ਕਰਨ ਵਾਲੇ ਕਮਰੇ ਦਾ ਫਰਸ਼ ਜ਼ਮੀਨ ਤੋਂ 75 ਸੈਂ: ਮੀ: ਉੱਚਾ ਹੋਣਾ ਚਾਹੀਦਾ ਹੈ । ਕਮਰੇ ਦੇ ਚਾਰੇ ਪਾਸੇ ਵਰਾਂਡਾ ਹੋਣਾ ਚਾਹੀਦਾ ਹੈ |
ਕਮਰੇ ਵਿਚ ਇਕ ਦਰਵਾਜ਼ਾ ਅਤੇ ਘੱਟ ਤੋਂ ਘੱਟ ਦੋ ਰੋਸ਼ਨਦਾਨ ਹੋਣੇ ਚਾਹੀਦੇ ਹਨ । ਕੰਧਾਂ, ਆਦਿ ਸਾਫ਼ ਅਤੇ ਕਲੀ ਵਾਲੀਆਂ ਹੋਣੀਆਂ ਚਾਹੀਦੀਆਂ ਹਨ | ਕਮਰਾ ਬਣਾਉਣ ਤੋਂ ਬਾਅਦ ਜਦੋਂ ਇਹ ਚੰਗੀ ਤਰ੍ਹਾਂ ਸੁੱਕ ਜਾਣ ਤਾਂ ਹੀ ਬੋਰੀਆਂ ਇਹਨਾਂ ਵਿਚ ਰੱਖੋ । ਬੋਰੀਆਂ ਦੀ ਕੰਧਾਂ ਤੋਂ ਦੂਰੀ 1.5- 2.0 ਫੁੱਟ ਹੋਣੀ ਚਾਹੀਦੀ ਹੈ ।

3. ਬਾਂਸ ਦੇ ਬਣੇ ਸਟੋਰ-ਕੰਢੀ ਅਤੇ ਨੀਮ ਪਹਾੜੀ ਇਲਾਕਿਆਂ ਵਿਚ ਕਿਸਾਨ ਬਾਂਸ ਦੇ ਬਣੇ ਭੜੋਲਿਆਂ ਵਿਚ ਦਾਣੇ ਸਟੋਰ ਕਰਦੇ ਹਨ ।

PSEB 7th Class Agriculture Solutions Chapter 9 ਅਨਾਜ ਦੀ ਸੰਭਾਲ

ਪ੍ਰਸ਼ਨ 3.
ਜੇ ਕੀੜੇ ਅਨਾਜ ਨੂੰ ਲੱਗ ਜਾਣ ਤਾਂ ਉਨ੍ਹਾਂ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-
1. ਕੀੜਿਆਂ ਤੋਂ ਬਚਾਉਣ ਲਈ-ਜੇ ਦਾਣਿਆਂ ਨੂੰ ਖਪਰਾ ਲੱਗ ਜਾਵੇ, ਤਾਂ ਉਨ੍ਹਾਂ ਗੁਦਾਮਾਂ ਵਿਚ ਐਲੂਮੀਨੀਅਮ ਫਾਸਫਾਈਡ ਦੀਆਂ ਦੋ ਗੋਲੀਆਂ ਪ੍ਰਤੀ 10 ਕੁਇੰਟਲ ਦਾਣਿਆਂ ਦੇ ਹਿਸਾਬ ਨਾਲ ਧੂਣੀ ਦੇਣੀ ਚਾਹੀਦੀ ਹੈ । ਦਾਣੇ ਸੁਕਾ ਕੇ ਰੱਖਣੇ ਚਾਹੀਦੇ ਹਨ । ਟੀਨ ਦੇ ਭੜੋਲੇ ਸਾਫ਼ ਹੋਣੇ ਚਾਹੀਦੇ ਹਨ ਅਤੇ ਇਨ੍ਹਾਂ ਨੂੰ 2-3 ਦਿਨ ਧੁੱਪ ਲਵਾ ਲੈਣੀ ਚਾਹੀਦੀ ਹੈ । ਨਵੇਂ ਦਾਣਿਆਂ ਨੂੰ ਪੁਰਾਣੇ ਦਾਣਿਆਂ ਵਿਚ ਨਹੀਂ ਮਿਲਾਉਣਾ ਚਾਹੀਦਾ ।

2. ਕੀੜੇ ਲੱਗੇ ਦਾਣਿਆਂ ਦਾ ਇਲਾਜ-ਹੇਠ ਦੱਸੀਆਂ ਦਵਾਈਆਂ ਵਿਚੋਂ ਕਿਸੇ ਇਕ ਨਾਲ ਹਵਾ ਬੰਦ ਕਮਰੇ ਵਿਚ ਧੁਣੀ ਦਿਓ-

  • ਡੈਲਸ਼ੀਆ ਜਾਂ ਫੌਸਟੋਕਸਿਨ ਜਾਂ ਸੈਲਫਾਸ ਐਲੂਮੀਨੀਅਮ ਫਾਸਫਾਈਡ ਦੀ 3 ਗਾਮ ਦੀ ਇਕ ਗੋਲੀ ਨੂੰ ਇਕ ਟਨ ਦਾਣਿਆਂ ਲਈ ਜਾਂ 25 ਗੋਲੀਆਂ ਨੂੰ 100 ਘਣ ਮੀਟਰ ਥਾਂ ਲਈ ਵਰਤਿਆ ਜਾ ਸਕਦਾ ਹੈ । ਕਮਰੇ ਵਿਚ ਧੂਣੀ ਦੇਣ ਤੋਂ ਬਾਅਦ ਕਮਰੇ ਨੂੰ 7 ਦਿਨ ਤਕ ਹਵਾ ਬੰਦ ਰੱਖੋ ।
  • ਈ. ਡੀ.ਸੀ.ਟੀ. ਮਿਸ਼ਰਣ (ਕਿਲੌਪਟੌਰਾ) ਇਕ ਲਿਟਰ ਨੂੰ 20 ਕੁਇੰਟਲ ਦਾਣਿਆਂ ਜਾਂ 35 ਲਿਟਰ ਨੂੰ 100 ਘਣ ਮੀਟਰ ਥਾਂ ਲਈ ਵਰਤਣਾ ਚਾਹੀਦਾ ਹੈ । ਇਸ ਦੀ ਵਰਤੋਂ ਤੋਂ ਬਾਅਦ ਗੁਦਾਮ ਨੂੰ 4 ਦਿਨ ਹਵਾ ਬੰਦ ਰੱਖਣਾ ਚਾਹੀਦਾ ਹੈ ।
  • ਈ. ਡੀ. ਬੀ. (ਐਥਲੀਨ ਡਾਈਬਰੋਮਾਈਡ 3 ਮਿ.ਲਿ. ਪਤੀ ਕੁਇੰਟਲ ਦਾਣਿਆਂ ਦੇ ਹਿਸਾਬ ਨਾਲ ਵਰਤੋ ਅਤੇ ਦਾਣਿਆਂ ਨੂੰ 4 ਦਿਨ ਹਵਾ ਬੰਦ ਰੱਖਣਾ ਚਾਹੀਦਾ ਹੈ । ਸਿਫਾਰਿਸ਼ ਕੀਤੀ ਦਵਾਈ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਟੀਨ ਦੇ ਭੜੋਲਿਆਂ ਵਿਚ ਵੀ ਦਾਣਿਆਂ ਨੂੰ ਕੀੜੇ ਲੱਗ ਸਕਦੇ ਹਨ । ਇਨ੍ਹਾਂ ਕੀੜਿਆਂ ਤੋਂ ਬਚਾਅ ਧਣੀ ਦੇਣ ਵਾਲੀਆਂ ਦਵਾਈਆਂ ਨਾਲ ਕੀਤਾ ਜਾ ਸਕਦਾ ਹੈ । ਧੂਣੀ ਦੇਣ ਵਾਲੇ ਪਦਾਰਥਾਂ ਦੀ ਵਰਤੋਂ ਸਿਰਫ਼ ਹਵਾ ਬੰਦ ਗੁਦਾਮਾਂ ਵਿਚ ਹੀ ਕਰਨੀ ਚਾਹੀਦੀ ਹੈ ।

ਅਨਾਜ ਦੀ ਸੰਭਾਲ PSEB 7th Class Agriculture Notes

ਪਾਠ ਇੱਕ ਨਜ਼ਰ ਵਿਚ –

  1. ਇੱਕ ਅਨੁਮਾਨ ਅਨੁਸਾਰ ਫ਼ਸਲ ਦੀ ਕਟਾਈ ਤੋਂ ਲੈ ਕੇ ਦਾਣਿਆਂ ਦੀ ਖਪਤ ਤੱਕ ਲਗਪਗ 10% ਨੁਕਸਾਨ ਹੋ ਜਾਂਦਾ ਹੈ । ਇਸ ਦਾ ਕਾਰਨ ਕੀੜੇ, ਚੂਹੇ ਅਤੇ ਪੰਛੀ ਹੁੰਦੇ ਹਨ ।
  2. ਅਨਾਜ ਖ਼ਰਾਬ ਹੋਣ ਨਾਲ ਇਸ ਵਿਚਲੇ ਖੁਰਾਕੀ ਤੱਤ ਘੱਟ ਜਾਂਦੇ ਹਨ ਅਤੇ ਸਵਾਦ ਵਿੱਚ ਫ਼ਰਕ ਪੈ ਜਾਂਦਾ ਹੈ ।
  3. ਕੀੜਿਆਂ ਦੇ ਹਮਲੇ ਕਾਰਨ ਦਾਣਿਆਂ ਦੀ ਉੱਗਣ ਸ਼ਕਤੀ ਘੱਟ ਜਾਂਦੀ ਹੈ ।
  4. ਕੀੜੇ ਆਮ ਤੌਰ ਤੇ ਸਟੋਰ ਦੀਆਂ ਕੰਧਾਂ, ਫ਼ਰਸ਼ ਅਤੇ ਛੱਤਾਂ ਆਦਿ ਦੀਆਂ ਤਰੇੜਾਂ ਵਿਚੋਂ ਆ ਜਾਂਦੇ ਹਨ ।
  5. ਕੀੜੇ ਲੱਗੇ ਪੁਰਾਣੇ ਅਨਾਜ ਕੋਲ ਨਵਾਂ ਅਨਾਜ ਰੱਖਣ ਨਾਲ ਉਸ ਨੂੰ ਵੀ ਕੀੜੇ ਲੱਗ ਜਾਂਦੇ ਹਨ।
  6. ਭੰਡਾਰ ਕੀਤੇ ਅਨਾਜ ਤੇ 20 ਕਿਸਮ ਦੇ ਕੀੜੇ ਹਮਲਾ ਕਰਦੇ ਹਨ; ਜਿਵੇਂ-ਸੁੱਥਰੀ, ਖਪਰਾ, ਦਾਣਿਆਂ ਦਾ ਘੁਣ, ਚੌਲਾਂ ਦਾ ਪਤੰਗਾ, ਦਾਣਿਆਂ ਦਾ ਪਤੰਗਾ, ਢੋਰਾ ਆਦਿ |
  7. ਐਗੁਮੱਸ ਦਾਣੇ ਦਾ ਪਤੰਗਾ ਖੇਤਾਂ ਵਿਚ ਹੀ ਸਿੱਟਿਆਂ ਤੇ ਅੰਡੇ ਦਿੰਦਾ ਹੈ ।
  8. ਵੀਵਲ ਸੁੰਡੀ ਦਾਣੇ ਨੂੰ ਅੰਦਰੋਂ ਖਾ ਜਾਂਦੀ ਹੈ ।
  9. ਭੂੰਡੀਆਂ ਦਾਣੇ ਦਾ ਭਰੂਣ ਖਾਂਦੀਆਂ ਹਨ ਅਤੇ ਦਾਣਿਆਂ ਵਿਚ ਗਰਮੀ ਪੈਦਾ ਕਰਦੀਆਂ ਹਨ ।
  10. ਖਪਰਾ ਭੂੰਡੀ ਸਭ ਤੋਂ ਵੱਧ ਨੁਕਸਾਨ ਕਰਦੀ ਹੈ ।
  11. ਜ਼ੋਰਾ ਸਟੋਰ ਕੀਤੀਆਂ ਦਾਲਾਂ ਦਾ ਨੁਕਸਾਨ ਕਰਦਾ ਹੈ ।
  12. ਦਾਲਾਂ ਤੇ ਚਿੱਟੇ ਧੱਬੇ ਚੋਰੇ ਦੇ ਅੰਡੇ ਹੁੰਦੇ ਹਨ ।
  13. ਚੰਗੀ ਤਰ੍ਹਾਂ ਸੁਕਾ ਕੇ ਹੀ ਦਾਣੇ ਸਟੋਰ ਕਰ ਲੈਣੇ ਚਾਹੀਦੇ ਹਨ ।
  14. 65°F ਤੋਂ ਘੱਟ ਤਾਪਮਾਨ ਤੇ ਕੀੜੇ ਅੰਡੇ ਦੇਣਾ ਬੰਦ ਕਰ ਦਿੰਦੇ ਹਨ ਤੇ 35° F ਤੇ ਕੀੜੇ ਮਰ ਜਾਂਦੇ ਹਨ ।
  15. ਨਮੀ ਦੀ ਮਾਤਰਾ ਚੌਲਾਂ ਵਿਚ 12-137, ਮੁੰਗਫਲੀ ਵਿੱਚ 10%, ਸੂਰਜਮੁਖੀ ਅਤੇ ਤੋਰੀਏ ਵਿਚ 9-10% ਤੋਂ ਵੱਧ ਨਹੀਂ ਹੋਣੀ ਚਾਹੀਦੀ ।
  16. ਕਿਸਾਨ ਦਾਣੇ ਸਟੋਰ ਕਰਨ ਲਈ ਪੱਕੀ ਕੋਠੀ ਵੀ ਬਣਾਉਂਦੇ ਹਨ ਅਨਾਜ ਦੀ ਸੰਭਾਲ
  17. ਵਪਾਰਕ ਅੰਨ ਭੰਡਾਰ ਲਈ ਰਿਵਾਇਤੀ ਚੌੜੇ ਗੁਦਾਮ, ਬਲਾਕ ਗੁਦਾਮ, ਟੋਪੀ ਗੁਦਾਮ ਆਦਿ ਬਣਾਏ ਜਾਂਦੇ ਹਨ ।
  18. ਦਾਣਿਆਂ ਨੂੰ ਕੀੜਿਆਂ ਤੋਂ ਬਚਾਉਣ ਲਈ ਸੁਮੀਸੀਡੀਨ, ਸਿੰਬੁਸ਼, ਮੈਲਾਥਿਆਨ, ਐਲੂਮੀਨੀਅਮ ਫਾਸਫਾਈਡ ਆਦਿ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ ।

PSEB 6th Class Agriculture Solutions Chapter 2 ਭੂਮੀ

Punjab State Board PSEB 6th Class Agriculture Book Solutions Chapter 2 ਭੂਮੀ Textbook Exercise Questions and Answers.

PSEB Solutions for Class 6 Agriculture Chapter 2 ਭੂਮੀ

Agriculture Guide for Class 6 PSEB ਭੂਮੀ Textbook Questions and Answers

ਅਭਿਆਸ
(ੳ) ਇਹਨਾਂ ਪ੍ਰਸ਼ਨਾਂ ਦੇ ਉੱਤਰ ਇੱਕ-ਦੋ ਸ਼ਬਦਾਂ ਵਿੱਚ ਦਿਓ-

ਪ੍ਰਸ਼ਨ 1.
ਕਿਸ ਪ੍ਰਕਾਰ ਦੀ ਭੂਮੀ ਵਿੱਚ ਘੱਟ ਪਾਣੀ ਲੈਣ ਵਾਲੀਆਂ ਫ਼ਸਲਾਂ ਉਗਾਈਆਂ ਜਾਂਦੀਆਂ ਹਨ ?
ਉੱਤਰ-
ਰੇਤਲੀ ਭੂਮੀ ਵਿੱਚ ।

ਪ੍ਰਸ਼ਨ 2.
ਕਿਸ ਪ੍ਰਕਾਰ ਦੀ ਮਿੱਟੀ ਨਦੀਆਂ ਅਤੇ ਨਹਿਰਾਂ ਦੇ ਪਾਣੀ ਦੁਆਰਾ ਵਿਛਾਏ ਗਏ ਮਿੱਟੀ ਦੇ ਕਣਾਂ ਤੋਂ ਬਣਦੀ ਹੈ ?
ਉੱਤਰ-
ਕਛਾਰੀ ਮਿੱਟੀ ।

PSEB 6th Class Agriculture Solutions Chapter 2 ਭੂਮੀ

ਪ੍ਰਸ਼ਨ 3.
ਸੇਮ ਦੀ ਸਮੱਸਿਆ ਪੰਜਾਬ ਦੇ ਕਿਸ ਭਾਗ ਵਿਚ ਜ਼ਿਆਦਾ ਪਾਈ ਜਾਂਦੀ ਹੈ ?
ਉੱਤਰ-
ਕੇਂਦਰੀ ਪੰਜਾਬ ।

ਪ੍ਰਸ਼ਨ 4.
ਕਪਾਹ ਕਿਸ ਪ੍ਰਕਾਰ ਦੀ ਮਿੱਟੀ ਵਿੱਚ ਜ਼ਿਆਦਾ ਉਗਾਈ ਜਾਂਦੀ ਹੈ ?
ਉੱਤਰ-
ਕਾਲੀ ਮਿੱਟੀ ਵਿਚ ।

ਪ੍ਰਸ਼ਨ 5.
ਕਿਸ ਤਰ੍ਹਾਂ ਦੀ ਭੂਮੀ ਵਿੱਚ ਜ਼ਿਆਦਾ ਪਾਣੀ ਸੋਕਣ ਦੀ ਸਮਰੱਥਾ ਹੁੰਦੀ ਹੈ ?
ਉੱਤਰ-
ਰੇਤਲੀ ਭੂਮੀ ।

ਪ੍ਰਸ਼ਨ 6.
ਧਰਤੀ ਦੀ ਕਿਹੜੀ ਤਹਿ ਪੌਦਿਆਂ ਦੇ ਵਧਣ-ਫੁੱਲਣ ਵਿੱਚ ਸਹਾਈ ਹੁੰਦੀ ਹੈ ?
ਉੱਤਰ-
ਧਰਤੀ ਦੀ ਉੱਪਰਲੀ ਤਹਿ ।

ਪ੍ਰਸ਼ਨ 7.
ਭੂਮੀ ਦੀ ਸਭ ਤੋਂ ਉੱਪਰਲੀ ਤਹਿ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
‘ਏ’ ਹੌਰੀਜ਼ਨ ।

ਪ੍ਰਸ਼ਨ 8.
ਕਿਸ ਤਰ੍ਹਾਂ ਦੀ ਭੂਮੀ ਵਿਚ ਵੱਡੇ ਕਣਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ?
ਉੱਤਰ-
ਰੇਤਲੀ ਭੂਮੀ ।

PSEB 6th Class Agriculture Solutions Chapter 2 ਭੂਮੀ

ਪ੍ਰਸ਼ਨ 9.
ਕਿਸ ਤਰ੍ਹਾਂ ਦੀ ਮਿੱਟੀ ਜ਼ਿਆਦਾ ਬਾਰਿਸ਼ ਵਾਲੇ ਇਲਾਕਿਆਂ ਵਿੱਚ ਪਾਈ ਜਾਂਦੀ ਹੈ ?
ਉੱਤਰ-
ਲੈਟਰਾਈਟ ਮਿੱਟੀ ।

ਪ੍ਰਸ਼ਨ 10.
ਸੇਮ, ਖਾਰੇਪਣ ਅਤੇ ਲੂਣੇਪਣ ਦੀ ਸਮੱਸਿਆ ਪੰਜਾਬ ਦੇ ਕਿਹੜੇ ਇਲਾਕਿਆਂ ਵਿਚ ਪਾਈ ਜਾਂਦੀ ਹੈ ?
ਉੱਤਰ-
ਕੇਂਦਰੀ ਪੰਜਾਬ ਦੇ ਇਲਾਕੇ ; ਜਿਵੇਂ-ਸੰਗਰੂਰ, ਲੁਧਿਆਣਾ, ਬਰਨਾਲਾ ਆਦਿ ।

(ਅ) ਇਹਨਾਂ ਪ੍ਰਸ਼ਨਾਂ ਦੇ ਉੱਤਰ ਇਕ ਜਾਂ ਦੋ ਵਾਕਾਂ ਵਿਚ ਦਿਓ-

ਪ੍ਰਸ਼ਨ 1.
ਭੂਮੀ ਦੀ ਪਰਿਭਾਸ਼ਾ ਦਿਓ ।
ਉੱਤਰ-
ਧਰਤੀ ਦੀ ਉੱਪਰਲੀ ਤਹਿ ਜਿਸ ਵਿਚ ਖੇਤੀ ਹੋ ਸਕਦੀ ਹੈ । ਇਹ ਚੱਟਾਨਾਂ ਦੇ ਬਰੀਕ ਕਣਾਂ ਅਤੇ ਹੋਰ ਜੈਵਿਕ ਅਤੇ ਅਜੈਵਿਕ ਵਸਤੂਆਂ ਦਾ ਮਿਸ਼ਰਣ ਹੈ ।

ਪ੍ਰਸ਼ਨ 2.
ਭੂਮੀ ਦੀ ਰਚਨਾ ਵਿੱਚ ਕਿਹੜੇ-ਕਿਹੜੇ ਕਾਰਕ ਸਹਾਇਤਾ ਕਰਦੇ ਹਨ ?
ਉੱਤਰ-
ਭੂਮੀ ਦੀ ਰਚਨਾ ਵਿੱਚ ਚਟਾਨਾਂ ਅਤੇ ਜਲਵਾਯੂ ਦੇ ਕਾਰਕ ਸਹਾਇਤਾ ਕਰਦੇ ਹਨ ।

ਪ੍ਰਸ਼ਨ 3.
ਭੂਮੀ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਕਿਹੜੇ ਹਨ ?
ਉੱਤਰ-
ਹਵਾ, ਬਾਰਿਸ਼, ਤਾਪਮਾਨ ਅਤੇ ਨਮੀ ਭੂਮੀ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਹਨ ।

ਪ੍ਰਸ਼ਨ 4.
ਭੂਮੀ ਦੀਆਂ ਵੱਖ-ਵੱਖ ਤਹਿਆਂ ਬਾਰੇ ਸੰਖੇਪ ਵਿੱਚ ਲਿਖੋ ।
ਉੱਤਰ-
ਭੂਮੀ ਦੀਆਂ ਵੱਖ-ਵੱਖ ਤਹਿਆਂ ਨੂੰ ਭੁਮੀ ਹੋਰੀਜ਼ਨ ਕਿਹਾ ਜਾਂਦਾ ਹੈ । ਇਹਨਾਂ ਤਹਿਆਂ ਦਾ ਰੰਗ, ਬਨਾਵਟ ਅਤੇ ਰਸਾਇਣਿਕ ਗੁਣ ਵੱਖ-ਵੱਖ ਹੁੰਦੇ ਹਨ । ਸਭ ਤੋਂ ਉੱਪਰਲੀ ਤਹਿ ਨੂੰ ‘ਏ’ ਹੌਰੀਜ਼ਨ ਕਿਹਾ ਜਾਂਦਾ ਹੈ । ਇਸ ਤਹਿ ਵਿਚ ਮੱਲੜ੍ਹ ਦੀ ਮਾਤਰਾ ਵੱਧ ਹੋਣ ਕਾਰਨ ਇਸਦਾ ਰੰਗ ਗੂੜ੍ਹਾ ਹੁੰਦਾ ਹੈ ।

PSEB 6th Class Agriculture Solutions Chapter 2 ਭੂਮੀ

ਪ੍ਰਸ਼ਨ 5.
ਰੇਤਲੀ ਅਤੇ ਡਾਕਰ ਭੂਮੀ ਵਿੱਚ ਕੀ ਫਰਕ ਹੈ ?
ਉੱਤਰ-

ਰੇਤਲੀ ਭੂਮੀ ਡਾਕਰ ਭੂਮੀ
1. ਇਸ ਵਿੱਚ ਕਣਾਂ ਦਾ ਆਕਾਰ ਵੱਡਾ ਹੁੰਦਾ ਹੈ । 1. ਇਸ ਵਿਚ ਛੋਟੇ ਕਣਾਂ ਦਾ ਆਕਾਰ ਵਧੇਰੇ ਹੁੰਦਾ ਹੈ ।
2. ਇਸ ਦੇ ਕਣਾਂ ਵਿਚ ਹਵਾ ਵਧੇਰੇ ਹੁੰਦੀ ਹੈ । 2. ਇਹਨਾਂ ਵਿੱਚ ਹਵਾ ਦੀ ਮਾਤਰਾ ਘੱਟ ਹੁੰਦੀ ਹੈ ।
3. ਇਹਨਾਂ ਵਿੱਚ ਪਾਣੀ ਜਲਦੀ ਜ਼ੀਰ ਜਾਂਦਾ ਹੈ ।  3. ਇਹਨਾਂ ਵਿਚ ਪਾਣੀ ਦੀ ਮਾਤਰਾ ਨੂੰ ਰੋਕਣ ਦੀ ਵੱਧ ਸਮਰੱਥਾ ਹੁੰਦੀ ਹੈ ।

ਪ੍ਰਸ਼ਨ 6.
ਮੱਲੜ ਕਿਸ ਨੂੰ ਆਖਦੇ ਹਨ ?
ਉੱਤਰ-
ਪੌਦਿਆਂ ਦੀ ਰਹਿੰਦ-ਖੂੰਹਦ, ਪੱਤਿਆਂ ਆਦਿ ਦਾ ਭੁਮੀ ਵਿਚ ਗਲ-ਸੜ ਜਾਣਾ ਤੇ ਹੋਰ ਜੈਵਿਕ ਪਦਾਰਥਾਂ ਦਾ ਭੂਮੀ ਵਿਚ ਹੋਣਾ ਇਸ ਨੂੰ ਮੱਲੜ੍ਹ ਕਹਿੰਦੇ ਹਨ ।

ਪ੍ਰਸ਼ਨ 7.
ਭੂਮੀ ਦੀਆਂ ਵੱਖ-ਵੱਖ ਤਹਿਆਂ ਇੱਕ-ਦੂਸਰੇ ਨਾਲੋਂ ਕਿਸ ਆਧਾਰ ਤੇ ਵੱਖ ਹੁੰਦੀਆਂ ਹਨ ?
ਉੱਤਰ-
ਭੂਮੀ ਦੀਆਂ ਵੱਖ-ਵੱਖ ਤਹਿਆਂ ਇੱਕ-ਦੂਸਰੇ ਤੋਂ ਰੰਗ, ਬਣਾਵਟ (texture) ਅਤੇ ਰਸਾਇਣਿਕ ਨਜ਼ਰੀਏ ਤੋਂ ਵੱਖ ਹੁੰਦੀਆਂ ਹਨ ।

ਪ੍ਰਸ਼ਨ 8.
ਭੂਮੀ ਦੀ ਉੱਪਰਲੀ ਤਹਿ ਦਾ ਰੰਗ ਗੂੜਾ ਕਿਉਂ ਹੁੰਦਾ ਹੈ ?
ਉੱਤਰ-
ਭੂਮੀ ਦੀ ਉੱਪਰਲੀ ਤਹਿ ਦਾ ਰੰਗ ਇਸ ਲਈ ਗੁੜਾ ਹੁੰਦਾ ਹੈ ਕਿਉਂਕਿ ਇਸ ਵਿੱਚ ਮੱਲੜ੍ਹ ਅਤੇ ਖਣਿਜਾਂ ਦੀ ਮਾਤਰਾ ਵੱਧ ਹੁੰਦੀ ਹੈ ।

ਪ੍ਰਸ਼ਨ 9.
ਮੈਰਾ ਭੂਮੀ ਖੇਤੀਬਾੜੀ ਦੇ ਨਜ਼ਰੀਏ ਤੋਂ ਵਧੀਆ ਕਿਉਂ ਮੰਨੀ ਜਾਂਦੀ ਹੈ ?
ਉੱਤਰ-
ਮੈਟਾ ਭੂਮੀ ਖੇਤੀਬਾੜੀ ਦੇ ਨਜ਼ਰੀਏ ਤੋਂ ਵਧੀਆ ਇਸ ਲਈ ਮੰਨੀ ਜਾਂਦੀ ਹੈ। ਕਿਉਂਕਿ ਇਸ ਵਿਚ ਪਾਣੀ ਸੋਕਣ ਦੀ ਸਮਰੱਥਾ ਤਸੱਲੀਬਖ਼ਸ਼ ਹੁੰਦੀ ਹੈ ।

ਪ੍ਰਸ਼ਨ 10.
ਸਮੇਂ ਦੇ ਨਾਲ-ਨਾਲ ਮਿੱਟੀ ਨਾਲ ਸੰਬੰਧਿਤ ਕਿਹੜੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ ?
ਉੱਤਰ-
ਮਿੱਟੀ ਦੀ ਉਪਜਾਊ ਸ਼ਕਤੀ ਘਟਨਾ, ਭੋਂ-ਖੋਰ ਅਤੇ ਸੇਮ ਆਦਿ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ ।

PSEB 6th Class Agriculture Solutions Chapter 2 ਭੂਮੀ

(ੲ) ਇਹਨਾਂ ਪ੍ਰਸ਼ਨਾਂ ਦੇ ਉੱਤਰ ਪੰਜ-ਛੇ ਵਾਕਾਂ ਵਿੱਚ ਦਿਓ- .

ਪ੍ਰਸ਼ਨ 1.
ਭੂਮੀ ਵਿਚ ਮਜ਼ਦ ਕਣਾਂ ਦੇ ਆਕਾਰ ਦੇ ਹਿਸਾਬ ਨਾਲ ਇਸਨੂੰ ਕਿੰਨੇ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ ? ਵਿਸਥਾਰ ਨਾਲ ਲਿਖੋ ।
ਉੱਤਰ-
ਭੂਮੀ ਵਿੱਚ ਮੌਜੂਦ ਕਣਾਂ ਦੇ ਆਕਾਰ ਦੇ ਹਿਸਾਬ ਨਾਲ ਭੂਮੀ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ ।

  1. ਰੇਤਲੀ ਭੂਮੀ (Sandy Soil) – ਇਸ ਵਿੱਚ ਵੱਡੇ ਆਕਾਰ ਦੇ ਕਣ ਵੱਧ ਹੁੰਦੇ ਹਨ । ਇਸ ਜ਼ਮੀਨ ਵਿੱਚ ਹਵਾ ਵਧੇਰੇ ਹੁੰਦੀ ਹੈ ਤੇ ਪਾਣੀ ਬਹੁਤ ਜਲਦੀ ਜ਼ੀਰ ਜਾਂਦਾ ਹੈ ।
  2. ਡਾਕਰੇ ਚੀਕਣੀ ਭੁਮੀ (Clay Soil) – ਇਸ ਭੂਮੀ ਵਿਚ ਛੋਟੇ ਕਣਾਂ ਦੀ ਵਧੇਰੇ ਮਾਤਰਾ ਹੁੰਦੀ ਹੈ । ਇਸ ਵਿੱਚ ਪਾਣੀ ਸੋਕਣ ਦੀ ਸਮਰੱਥਾ ਵਧੇਰੇ ਹੁੰਦੀ ਹੈ ਤੇ ਇਸ ਵਿਚ ਹਵਾ ਦੀ ਮਾਤਰਾ ਘੱਟ ਹੁੰਦੀ ਹੈ । ਇਹਨਾਂ ਨੂੰ ਭਾਰੀਆਂ ਜ਼ਮੀਨਾਂ ਵੀ ਕਿਹਾ ਜਾਂਦਾ ਹੈ ।
  3. ਮੈਰਾ ਭੂਮੀ (Loam Soil) – ਇਸ ਭੂਮੀ ਵਿਚ ਰੇਤ, ਡਾਕਰ ਅਤੇ ਸਿਲਟ ਦੇ ਕਣ ਹੁੰਦੇ ਹਨ ਇਸ ਤਰ੍ਹਾਂ ਇਹ ਇਹਨਾਂ ਦਾ ਮਿਸ਼ਰਣ ਹੈ । ਇਹ ਜ਼ਮੀਨ ਖੇਤੀਬਾੜੀ ਦੇ ਨਜ਼ਰੀਏ ਤੋਂ ਵਧੀਆ ਮੰਨੀ ਜਾਂਦੀ ਹੈ ਕਿਉਂਕਿ ਇਹਨਾਂ ਵਿਚ ਪਾਣੀ ਨੂੰ ਸੋਕਣ ਦੀ ਸਮਰੱਥਾ ਤਸੱਲੀਬਖ਼ਸ਼ । ਹੁੰਦੀ ਹੈ ।

ਪ੍ਰਸ਼ਨ 2.
ਪੰਜਾਬ ਸੂਬੇ ਨੂੰ ਕਿਹੜੇ-ਕਿਹੜੇ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਭੂਮੀ ਦੀ ਕਿਸਮ ਦੇ ਅਨੁਸਾਰ ਪੰਜਾਬ ਸੂਬੇ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ-
1. ਦੱਖਣੀ ਪੱਛਮੀ ਪੰਜਾਬ – ਇਸ ਹਿੱਸੇ ਵਿਚ ਰੇਤਲੀ ਭੂਮੀ ਪਾਈ ਜਾਂਦੀ ਹੈ । ਇਹ ਆਮ ਕਰਕੇ ਰੇਤਲੀ ਮੈਰਾ ਤੇ ਸਿਲਟ ਕਣਾਂ ਤੋਂ ਬਣੀ ਹੁੰਦੀ ਹੈ । ਇਸ ਭੂਮੀ ਵਿਚ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਦੀ ਕਮੀ ਹੁੰਦੀ ਹੈ । ਪੰਜਾਬ ਦੇ ਫਾਜ਼ਿਲਕਾ, ਮਾਨਸਾ, ਬਠਿੰਡਾ, ਫਿਰੋਜ਼ਪੁਰ ਅਤੇ ਮੁਕਤਸਰ ਦੇ ਕੁੱਝ ਹਿੱਸੇ ਇਸ ਜ਼ੋਨ ਵਿਚ ਆਉਂਦੇ ਹਨ । ਇਹਨਾਂ ਇਲਾਕਿਆਂ ਵਿੱਚ ਹਵਾ ਦੁਆਰਾ ਭੋਂ-ਖੋਰ ਮੁੱਖ ਸਮੱਸਿਆ ਹੈ । ਇਹ ਭੂਮੀ ਕਣਕ, ਝੋਨਾ, ਕਪਾਹ ਆਦਿ ਫ਼ਸਲਾਂ ਲਈ ਢੁੱਕਵੀਂ ਹੈ ।

2. ਕੇਂਦਰੀ ਪੰਜਾਬ – ਇਸ ਭੂਮੀ ਵਿਚ ਰੇਤਲੀ ਮੈਰਾ ਤੋਂ ਚੀਕਣੀ ਮਿੱਟੀ ਪਾਈ ਜਾਂਦੀ ਹੈ । ਪੰਜਾਬ ਦੇ ਸਾਰੇ ਕੇਂਦਰੀ ਜ਼ਿਲ੍ਹੇ ਜਿਵੇਂ ਲੁਧਿਆਣਾ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ ਆਦਿ ਇਸ ਹਿੱਸੇ ਵਿੱਚ ਆਉਂਦੇ ਹਨ । ਇੱਥੇ ਕਈ ਹਿੱਸਿਆਂ ਵਿੱਚ ਸੇਮ, ਖਾਰਾਪਣ ਅਤੇ ਲੂਣਾਪਣ ਆਦਿ ਸਮੱਸਿਆਵਾਂ ਹੁੰਦੀਆਂ ਹਨ । ਇਹ ਕਣਕ, ਸਬਜ਼ੀਆਂ, ਝੋਨਾ ਆਦਿ ਫ਼ਸਲਾਂ ਲਈ ਢੁੱਕਵੀਂ ਹੈ ।

3. ਉੱਤਰ ਪੂਰਬੀ-ਇਸ ਜੋਨ ਵਿਚ ਨੀਮ ਪਹਾੜੀ ਇਲਾਕੇ ਜਿਵੇਂ ਗੁਰਦਾਸਪੁਰ ਦੇ ਪਰਬੀ ਹਿੱਸੇ, ਹੁਸ਼ਿਆਰਪੁਰ ਅਤੇ ਰੋਪੜ ਦੇ ਇਲਾਕੇ ਆਉਂਦੇ ਹਨ । ਇਹਨਾਂ ਵਿੱਚ ਮੈਰਾ ਤੋਂ ਚੀਕਣੀ ਮਿੱਟੀ ਪਾਈ ਜਾਂਦੀ ਹੈ । ਇੱਥੇ ਪਾਣੀ ਦੁਆਰਾ ਭੋਂ-ਖੋਰ ਦੀ ਸਮੱਸਿਆ ਵੱਧ ਦੇਖਣ ਵਿੱਚ ਆਉਂਦੀ ਹੈ । ਇਹ ਕਣਕ, ਮੱਕੀ, ਝੋਨਾ, ਫਲਾਂ ਆਦਿ ਫ਼ਸਲਾਂ ਲਈ ਢੁੱਕਵੀਂ ਹੈ ।

ਪ੍ਰਸ਼ਨ 3.
ਭਾਰਤ ਵਿੱਚ ਕਿੰਨੇ ਪ੍ਰਕਾਰ ਦੀ ਮਿੱਟੀ ਪਾਈ ਜਾਂਦੀ ਹੈ ?
ਉੱਤਰ-
ਭਾਰਤ ਵਿੱਚ ਮਿੱਟੀ ਦੀਆਂ ਵੱਖ-ਵੱਖ ਕਿਸਮਾਂ

  1. ਲੈਟਰਾਈਟ ਮਿੱਟੀ (Laterite Soils) – ਇਹ ਜ਼ਮੀਨਾਂ ਵੱਧ ਬਾਰਿਸ਼ ਵਾਲੇ ਇਲਾਕਿਆਂ ਵਿੱਚ ਪਾਈਆਂ ਜਾਂਦੀਆਂ ਹਨ, ਜਿਵੇਂ-ਦੱਖਣੀ ਮਹਾਂਰਾਸ਼ਟਰ, ਉੜੀਸਾ, ਕੇਰਲ, ਆਸਾਮ ਆਦਿ । ਇਹਨਾਂ ਵਿਚ ਤੇਜ਼ਾਬੀ ਮਾਦਾ ਵੱਧ ਹੁੰਦਾ ਹੈ।
  2. ਕਾਲੀ ਮਿੱਟੀ (Black Soil) – ਇਸ ਨੂੰ ਕਪਾਹ ਮਿੱਟੀ ਵੀ ਕਿਹਾ ਜਾਂਦਾ ਹੈ ਇਹ ਮਹਾਂਰਾਸ਼ਟਰ, ਗੁਜਰਾਤ, ਪੱਛਮੀ ਮੱਧ ਪ੍ਰਦੇਸ਼ ਵਿਚ ਮਿਲਦੀ ਹੈ । ਇਸ ਦਾ ਰੰਗ ਗੁੜਾ ਕਾਲਾ ਇਸ ਲਈ ਹੁੰਦਾ ਹੈ ਕਿਉਂਕਿ ਇਸ ਵਿੱਚ ਮੱਲੜ੍ਹ ਦੀ ਮਾਤਰਾ ਤੇ ਲੂਣ ਵੱਧ ਮਾਤਰਾ ਵਿਚ ਹੁੰਦੇ ਹਨ ।
  3. ਪਠਾਰੀ ਮਿੱਟੀ (Mountain Soils) – ਇਹ ਮਿੱਟੀ ਉੱਤਰੀ ਭਾਰਤ ਦੇ ਠੰਡੇ ਅਤੇ ਖ਼ੁਸ਼ਕ ਇਲਾਕਿਆਂ ਵਿਚ ਮਿਲਦੀ ਹੈ ।
  4. ਕਛਾਰੀ ਮਿੱਟੀ (Alluvial Soils) – ਇਹ ਨਦੀਆਂ ਅਤੇ ਨਹਿਰਾਂ ਦੁਆਰਾ ਵਿਛਾਈ ਗਈ ਮਿੱਟੀ ਦੀਆਂ ਤਹਿਆਂ ਤੋਂ ਬਣਦੀ ਹੈ । ਇਹ ਉੱਤਰੀ ਭਾਰਤ ਦੇ ਇਲਾਕਿਆਂ ਵਿੱਚ ਜਿਵੇਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ ਆਦਿ ਵਿਚ ਮਿਲਦੀ ਹੈ ।
  5. ਰੇਤਲੀ ਮਿੱਟੀ (Desert Soils) – ਇਹ ਰਾਜਸਥਾਨ ਅਤੇ ਇਸ ਨਾਲ ਲਗਦੇ ਪੰਜਾਬ ਅਤੇ ਹਰਿਆਣਾ ਵਿਚ ਮਿਲਦੀ ਹੈ ।
  6. ਲਾਲ ਮਿੱਟੀ (Red Soils) – ਇਹ ਮਿੱਟੀ ਘੱਟ ਬਾਰਿਸ਼ ਵਾਲੇ ਇਲਾਕੇ ਜਿਵੇਂ ਕਰਨਾਟਕ ਦੇ ਕੁੱਝ ਹਿੱਸੇ, ਦੱਖਣੀ ਪੂਰਬੀ ਮਹਾਂਰਾਸ਼ਟਰ, ਪੂਰਬੀ ਆਂਧਰ ਪ੍ਰਦੇਸ਼ ਵਿਚ ਪਾਈ ਜਾਂਦੀ ਹੈ । ਇਸ ਵਿਚ ਆਇਰਨ ਆਕਸਾਈਡ ਦੀ ਮਾਤਰਾ ਵੱਧ ਹੁੰਦੀ ਹੈ ।

ਪ੍ਰਸ਼ਨ 4.
ਭੂਮੀ ਨਾਲ ਸੰਬੰਧਿਤ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ?
ਉੱਤਰ-
ਭੂਮੀ ਇੱਕ ਕੁਦਰਤੀ ਸੋਮਾ ਹੈ ਪਰ ਇਸ ਦੀ ਬੇਸਮਝੀ ਨਾਲ ਵਰਤੋਂ ਕਾਰਨ ਕਈ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ । ਜਿਵੇਂ ਇਸਦੀ ਉਪਜਾਊ ਸ਼ਕਤੀ ਘੱਟ ਰਹੀ ਹੈ, ਹਵਾ ਪਾਣੀ ਦੇ ਕਾਰਨ ਭੋਂ-ਖੋਰ ਹੋਣਾ, ਸੇਮ ਦੀ ਸਮੱਸਿਆ ਆਦਿ । ਵਧੇਰੇ ਉਪਜ ਲੈਣ ਲਈ ਮਿੱਟੀ ਵਿੱਚ ਲੋੜ ਤੋਂ ਵੱਧ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਨਾਲ ਮਿੱਟੀ ਵਿਚ ਜ਼ਹਿਰੀਲੇ ਪਦਾਰਥਾਂ ਦੀ ਮਾਤਰਾ ਵੱਧਦੀ ਜਾ ਰਹੀ ਹੈ ਜੋ ਮਿੱਟੀ ਰਾਹੀਂ ਸਾਡੇ ਖਾਣ-ਪੀਣ ਦੀਆਂ ਵਸਤੂਆਂ ਵਿੱਚ ਸ਼ਾਮਿਲ ਹੋ ਜਾਂਦੇ ਹਨ ।

PSEB 6th Class Agriculture Solutions Chapter 2 ਭੂਮੀ

ਪ੍ਰਸ਼ਨ 5.
ਭੂਮੀ ਦੀ ਕਿਸਮ ਦੇ ਹਿਸਾਬ ਨਾਲ ਉਸ ਵਿੱਚ ਹੋਣ ਵਾਲੀਆਂ ਫ਼ਸਲਾਂ ਬਾਰੇ ਦੱਸੋ ।
ਉੱਤਰ-
ਭੂਮੀ ਦੀ ਕਿਸਮ ਅਨੁਸਾਰ ਉਸ ਵਿਚ ਹੋਣ ਵਾਲੀਆਂ ਫ਼ਸਲਾਂ-

  1. ਲੈਟਰਾਈਟ ਮਿੱਟੀ – ਚਾਹ, ਨਾਰੀਅਲ ।
  2. ਕਛਾਰੀ ਮਿੱਟੀ – ਕਣਕ, ਝੋਨਾ, ਗੰਨਾ, ਕਪਾਹ ਆਦਿ ।
  3. ਲਾਲ ਮਿੱਟੀ – ਕਣਕ, ਕਪਾਹ, ਤੰਬਾਕੂ, ਝੋਨਾ ਆਦਿ ।
  4. ਕਾਲੀ ਮਿੱਟੀ – ਕਣਕ, ਕਪਾਹ, ਅਲਸੀ ।
  5. ਰੇਤਲੀ ਮਿੱਟੀ – ਕਣਕ, ਮੱਕੀ, ਜੌ, ਕਪਾਹ ।
  6. ਪਠਾਰੀ ਮਿੱਟੀ – ਕਣਕ, ਮੱਕੀ, ਬਾਜਰਾ, ਫ਼ਲਦਾਰ ਬੂਟੇ, ਚਾਹ, ਕੋਕੋ ।

PSEB 6th Class Agriculture Guide ਭੂਮੀ Important Questions and Answers

ਵਸਤੂਨਿਸ਼ਠ ਪ੍ਰਸ਼ਨ
ਬਹੁ-ਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਡਾਕਰ ਜ਼ਮੀਨਾਂ ਨੂੰ ………………….. ਜ਼ਮੀਨਾਂ ਕਿਹਾ ਜਾਂਦਾ ਹੈ ?
(i) ਭਾਰੀਆਂ
(ii) ਹਲਕੀਆਂ
(iii) ਕਾਲੀ
(iv) ਰੇਤਲੀ ।
ਉੱਤਰ-
(i) ਭਾਰੀਆਂ ।

ਪ੍ਰਸ਼ਨ 2.
ਰੇਤਲੀ ਮਿੱਟੀ ਕਿਹੜੇ ਇਲਾਕੇ ਵਿਚ ਮਿਲਦੀ ਹੈ ?
(i) ਰਾਜਸਥਾਨ
(ii) ਉੜੀਸਾ
(iii) ਆਸਾਮ
(iv) ਬਿਹਾਰ ।
ਉੱਤਰ-
(i) ਰਾਜਸਥਾਨ ।

ਪ੍ਰਸ਼ਨ 3.
ਦੱਖਣੀ ਪੱਛਮੀ ਪੰਜਾਬ ਵਿਚ ਕਿਹੋ ਜਿਹੀ ਮਿੱਟੀ ਮਿਲਦੀ ਹੈ ?
(i) ਰੇਤਲੀ
(ii) ਚੀਕਣੀ
(iii) ਮੈਰਾ ਤੋਂ ਚੀਕਣੀ
(iv) ਮੈਰਾ ।
ਉੱਤਰ-
(i) ਰੇਤਲੀ ।

ਖ਼ਾਲੀ ਥਾਂ ਭਰੋ-

(i) ਭੂਮੀ ਬਣਨ ਵਿੱਚ ਕਈ ਕਾਰਕ ਸਹਾਇਤਾ ਕਰਦੇ ਹਨ ਜਿਵੇਂ ………………….।
ਉੱਤਰ-
ਚੱਟਾਨਾਂ ਅਤੇ ਜਲਵਾਯੂ

(ii) ਲਾਲ ਮਿੱਟੀ ਵਿਚ ………………… ਦੀ ਮਾਤਰਾ ਵੱਧ ਹੁੰਦੀ ਹੈ ।
ਉੱਤਰ-
ਆਇਰਨ ਆਕਸਾਈਡ

PSEB 6th Class Agriculture Solutions Chapter 2 ਭੂਮੀ

(iii) ਉੱਤਰ ਪੂਰਬੀ ਇਲਾਕੇ ਵਿੱਚ ………………….. ਨਾਲ ਭੋਂ-ਖੋਰ ਦੀ ਸਮੱਸਿਆ ਬਹੁਤ ਜ਼ਿਆਦਾ ਹੈ ।
ਉੱਤਰ-
ਪਾਣੀ

(iv) ਦੱਖਣ-ਪੱਛਮੀ ਪੰਜਾਬ ਵਿਚਲੀ ਮਿੱਟੀ ਵਿਚ ਨਾਈਟ੍ਰੋਜਨ, ਫਾਸਫੋਰਸ ਤੇ ………………….. ਦੀ ਕਮੀ ਹੁੰਦੀ ਹੈ ।
ਉੱਤਰ-
ਪੋਟਾਸ਼ੀਅਮ

ਠੀਕ/ਗਲਤ-

(i) ਰੇਤਲੀ ਭੂਮੀ ਵਿਚ ਪਾਣੀ ਰੋਕਣ ਦੀ ਯੋਗਤਾ ਸਭ ਤੋਂ ਘੱਟ ਹੁੰਦੀ ਹੈ ।
(ii) ਕਪਾਹ ਦੇ ਲਈ ਕਾਲੀ ਮਿੱਟੀ ਵਧੀਆ ਰਹਿੰਦੀ ਹੈ ।
(iii) ਮੈਰਾ ਭੂਮੀ ਵਿਚ ਜੈਵਿਕ ਮਾਦਾ ਵੱਧ ਹੁੰਦਾ ਹੈ ।
ਉੱਤਰ-
(i) ਠੀਕ,
(ii) ਠੀਕ,
(iii) ਠੀਕ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹੌਰੀਜਨ ‘ਏ ਦਾ ਰੰਗ ਗੂੜਾ ਕਿਉਂ ਹੁੰਦਾ ਹੈ ?
ਉੱਤਰ-
ਮੱਲੜ ਅਤੇ ਖਣਿਜਾਂ ਦੀ ਮਾਤਰਾ ਵਧੇਰੇ ਹੋਣ ਕਾਰਨ ।

ਪ੍ਰਸ਼ਨ 2.
ਭੂਮੀ ਵਿਚ ਮੌਜੂਦ ਕਣਾਂ ਅਨੁਸਾਰ ਭੂਮੀ ਕਿੰਨੇ ਪ੍ਰਕਾਰ ਦੀ ਹੈ ?
ਉੱਤਰ-
ਤਿੰਨ ਪ੍ਰਕਾਰ ਦੀ ।

ਪ੍ਰਸ਼ਨ 3.
ਕਿਹੜੀ ਭੂਮੀ ਵਿੱਚ ਪਾਣੀ ਜਲਦੀ ਜ਼ੀਰ ਜਾਂਦਾ ਹੈ ?
ਉੱਤਰ-
ਰੇਤਲੀ ਭੂਮੀ ਵਿੱਚ ।

ਪ੍ਰਸ਼ਨ 4.
ਭਾਰੀਆਂ ਜ਼ਮੀਨਾਂ ਕਿਸ ਨੂੰ ਕਿਹਾ ਜਾਂਦਾ ਹੈ ?
ਉੱਤਰ-
ਡਾਕਰ ਚੀਕਣੀ ਭੂਮੀ ਨੂੰ ।

PSEB 6th Class Agriculture Solutions Chapter 2 ਭੂਮੀ

ਪ੍ਰਸ਼ਨ 5.
ਜ਼ਿਆਦਾ ਬਾਰਿਸ਼ ਵਾਲੇ ਇਲਾਕਿਆਂ ਜਿਵੇਂ ਉੜੀਸਾ ਵਿਚ ਕਿਸ ਤਰ੍ਹਾਂ ਦੀ ਭੂਮੀ ਹੁੰਦੀ ਹੈ ?
ਉੱਤਰ-
ਲੈਟਰਾਈਟ ਮਿੱਟੀ ।

ਪ੍ਰਸ਼ਨ 6.
ਆਇਰਨ ਆਕਸਾਈਡ ਦੀ ਮਾਤਰਾ ਕਿਹੜੀ ਮਿੱਟੀ ਵਿੱਚ ਵੱਧ ਹੈ ?
ਉੱਤਰ-
ਲਾਲ ਮਿੱਟੀ ਵਿਚ ।

ਪ੍ਰਸ਼ਨ 7.
ਹਿਮਾਲਿਆ ਦੇ ਇਲਾਕੇ ਵਿੱਚ ਕਿਹੜੀ ਮਿੱਟੀ ਪਾਈ ਜਾਂਦੀ ਹੈ ?
ਉੱਤਰ-
ਪਠਾਰੀ ਮਿੱਟੀ ।

ਪ੍ਰਸ਼ਨ 8.
ਭੂਮੀ ਦੀ ਕਿਸਮ ਅਨੁਸਾਰ ਪੰਜਾਬ ਨੂੰ ਕਿੰਨੇ ਹਿੱਸਿਆਂ ਵਿਚ ਵੰਡਿਆ ਹੈ ?
ਉੱਤਰ-
ਤਿੰਨ ਹਿੱਸਿਆਂ ਵਿਚ ।

ਪ੍ਰਸ਼ਨ 9.
ਕਾਲੀ ਮਿੱਟੀ ਦੇਸ਼ ਦੇ ਲਗਪਗ ਕਿੰਨੇ ਹਿੱਸੇ ਵਿਚ ਪਾਈ ਜਾਂਦੀ ਹੈ ?
ਉੱਤਰ-
16.6% ।

PSEB 6th Class Agriculture Solutions Chapter 2 ਭੂਮੀ

ਪ੍ਰਸ਼ਨ 10.
ਕਛਾਰੀ ਮਿੱਟੀ ਦੇਸ਼ ਦੇ ਲਗਪਗ ਕਿੰਨੇ ਹਿੱਸੇ ਵਿੱਚ ਪਾਈ ਜਾਂਦੀ ਹੈ ?
ਉੱਤਰ-
45% ।

ਪ੍ਰਸ਼ਨ 11.
ਕਣਾਂ ਦੇ ਆਕਾਰ ਦੇ ਆਧਾਰ ‘ਤੇ ਮਿੱਟੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ ?
ਉੱਤਰ-
ਚੀਕਣੀ ਮਿੱਟੀ, ਰੇਤਲੀ ਜਾਂ ਮੈਰਾ ਮਿੱਟੀ ।

ਪ੍ਰਸ਼ਨ 12.
ਮੈਰਾ-ਰੇਤਲੀ ਭਾਂ ਵਿਚ ਕਿੰਨੇ ਪ੍ਰਤੀਸ਼ਤ ਰੇਤ ਹੁੰਦੀ ਹੈ ?
ਉੱਤਰ-
ਇਸ ਵਿਚ 70-85% ਰੇਤ ਹੁੰਦੀ ਹੈ ?

ਪ੍ਰਸ਼ਨ 13.
ਭੋਂ ਦੇ ਭੌਤਿਕ ਗੁਣ ਕਿਹੜੇ ਹਨ ?
ਉੱਤਰ-
ਜ਼ਮੀਨ ਦੀ ਬਣਤਰ, ਜ਼ਮੀਨ ਵਿਚ ਪਾਣੀ ਜੀਰਣ ਦੀ ਸ਼ਕਤੀ ਅਤੇ ਭੋਂ ਵਿਚ ਪਾਣੀ ਠਹਿਰਣ ਦੀ ਸ਼ਕਤੀ ਆਦਿ ਤੋਂ ਦੇ ਭੌਤਿਕ ਗੁਣ ਹਨ ।

ਪ੍ਰਸ਼ਨ 14.
ਕਿਹੜੀ ਜ਼ਮੀਨ ਵਿਚ ਜੀਵਕ ਮਾਦਾ ਵੱਧ ਹੁੰਦਾ ਹੈ ?
ਉੱਤਰ-
ਮੈਰਾ ਜ਼ਮੀਨ ਵਿਚ ।

PSEB 6th Class Agriculture Solutions Chapter 2 ਭੂਮੀ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੈਰਾ ਭੂਮੀ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਇਹ ਭੂਮੀ ਰੇਤਲੇ, ਡਾਕਰ ਅਤੇ ਸਿਲਟ ਕਣਾਂ ਦੇ ਮਿਸ਼ਰਣ ਤੋਂ ਬਣਦੀ ਹੈ । ਇਹ ਭੂਮੀ ਖੇਤੀ-ਬਾੜੀ ਲਈ ਵਧੀਆ ਮੰਨੀ ਜਾਂਦੀ ਹੈ । ਇਸ ਵਿਚ ਪਾਣੀ ਸੋਕਣ ਦੀ ਸਮਰੱਥਾ ਤਸੱਲੀਬਖ਼ਸ਼ ਹੁੰਦੀ ਹੈ ।

ਪ੍ਰਸ਼ਨ 2.
ਕਪਾਹ ਮਿੱਟੀ ਬਾਰੇ ਕੀ ਜਾਣਦੇ ਹੋ ?
ਉੱਤਰ-ਕਾਲੀ ਮਿੱਟੀ ਨੂੰ ਕਪਾਹ ਮਿੱਟੀ ਕਿਹਾ ਜਾਂਦਾ ਹੈ । ਇਹ ਮਹਾਂਰਾਸ਼ਟਰ, ਕਰਨਾਟਕ ਪੱਛਮੀ ਮੱਧ ਪ੍ਰਦੇਸ਼ ਵਿਚ ਪਾਈ ਜਾਂਦੀ ਹੈ । ਦੇਸ਼ ਦੇ ਲਗਪਗ 16.6% ਹਿੱਸੇ ਵਿਚ ਇਹ ਮਿੱਟੀ ਪਾਈ ਜਾਂਦੀ ਹੈ । ਇਸ ਮਿੱਟੀ ਵਿਚ ਮੱਲੜ੍ਹ ਅਤੇ ਲੂਣਾਂ ਦੀ ਮਾਤਰਾਂ ਵੱਧ ਹੁੰਦੀ ਹੈ । ਇਸ ਲਈ ਇਸਦਾ ਰੰਗ ਕਾਲਾ ਹੁੰਦਾ ਹੈ ।

ਪ੍ਰਸ਼ਨ 3.
ਰੇਤਲੀ ਤੋਂ ਘੱਟ ਉਪਜਾਊ ਕਿਉਂ ਹੁੰਦੀ ਹੈ ?
ਉੱਤਰ-
ਰੇਤਲੀ ਤੋਂ ਵਿਚ ਮੋਟੇ ਕਣ 85% ਤੋਂ ਵੱਧ ਹੁੰਦੇ ਹਨ । ਚੀਕਣੀ ਮਿੱਟੀ ਤੇ ਭੁੱਲ 15% ਤੋਂ ਘੱਟ ਹੁੰਦੇ ਹਨ । ਇਸ ਵਿਚ ਪੋਸ਼ਕ ਤੱਤ, ਪਾਣੀ ਰੱਖਣ ਦੀ ਸ਼ਕਤੀ ਤੇ ਜੀਵਕ ਪਦਾਰਥ ਵੀ ਘੱਟ ਹੁੰਦੇ ਹਨ । ਇਸ ਲਈ ਰੇਤਲੀ ਤੋਂ ਘੱਟ ਉਪਜਾਊ ਹੁੰਦੀ ਹੈ ।

ਪ੍ਰਸ਼ਨ 4.
ਸਮੇਂ ਦੇ ਨਾਲ ਮਿੱਟੀ ਨਾਲ ਸੰਬੰਧਿਤ ਕਿਹੜੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ ?
ਉੱਤਰ-
ਇਹ ਸਮੱਸਿਆਵਾਂ ਹਨ- ਉਪਜਾਊ ਸ਼ਕਤੀ ਦਾ ਘਟਨਾ, ਚੌਂ-ਖੋਰ ਅਤੇ ਸੇਮ ਆਦਿ । ਮਿੱਟੀ ਵਿਚ ਰਸਾਇਣਾਂ ਦੀ ਵਰਤੋਂ ਕਾਰਨ ਇਹ ਜ਼ਹਿਰਾਂ ਸਾਡੇ ਖਾਣੇ ਵਿਚ ਆ ਰਹੀਆਂ ਹਨ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਜੀਵਾਂਸ਼ ਕੀ ਹੁੰਦਾ ਹੈ ? ਸੰਖੇਪ ਵਿਚ ਲਿਖੋ ।
ਉੱਤਰ-
ਧਰਤੀ ਉੱਤੇ ਉੱਗੇ ਬਿਰਛਾਂ ਤੇ ਬੂਟਿਆਂ ਦੇ ਪੱਤੇ, ਟਹਿਣੀਆਂ ਅਤੇ ਘਾਹ ਆਦਿ ਗਲ-ਸੜ ਕੇ ਧਰਤੀ ਵਿਚ ਮਿਲ ਜਾਂਦੇ ਹਨ । ਇਸੇ ਪ੍ਰਕਾਰ ਹੋਰ ਜੀਵ-ਜੰਤੂ ਆਪਣਾ ਜੀਵਨ ਚੱਕਰ ਪੂਰਾ ਕਰਕੇ ਧਰਤੀ ਵਿਚ ਹੀ ਗਲ ਕੇ ਰਲ ਜਾਂਦੇ ਹਨ । ਬਨਸਪਤੀ ਅਤੇ ਜੀਵ ਜੰਤੂਆਂ ਦੇ ਇਸ ਗਲੇ-ਸੜੇ ਹੋਏ ਅੰਸ਼ ਨੂੰ ਜੀਵਾਂਸ਼ ਕਹਿੰਦੇ ਹਨ ।

ਕਿਸੇ ਵੀ ਭਾਂ ਵਿਚ ਜੀਵਾਂਸ਼ ਦੀ ਮਾਤਰਾ ਉੱਥੋਂ ਦੇ ਪੌਣ-ਪਾਣੀ ਅਤੇ ਵਾਤਾਵਰਨ ਤੇ ਨਿਰਭਰ ਕਰਦੀ ਹੈ । ਘਾਹ ਵਾਲੇ ਮੈਦਾਨਾਂ ਅਤੇ ਸੰਘਣੇ ਜੰਗਲਾਂ ਵਾਲੇ ਇਲਾਕਿਆਂ ਵਿਚਲੀ ਤੋਂ ਅੰਦਰ ਜੀਵਾਂਸ਼ ਦੀ ਮਾਤਰਾ ਵਧੇਰੇ ਹੁੰਦੀ ਹੈ, ਪਰੰਤੂ ਮਾਰੂਥਲਾਂ ਅਤੇ ਗਰਮ ਖ਼ੁਸ਼ਕ ਇਲਾਕਿਆਂ ਦੀ ਝੋ ਵਿਚ ਬਹੁਤ ਘੱਟ ਜੀਵਾਂਸ਼ ਹੁੰਦਾ ਹੈ ।

PSEB 6th Class Agriculture Solutions Chapter 2 ਭੂਮੀ

ਭੂਮੀ PSEB 6th Class Agriculture Notes

  1. ਧਰਤੀ ਦੀ ਉੱਪਰਲੀ ਤਹਿ ਜਿਸ ਵਿੱਚ ਖੇਤੀ ਕੀਤੀ ਜਾਂਦੀ ਹੈ, ਨੂੰ ਭੂਮੀ ਕਿਹਾ ਜਾਂਦਾ ਹੈ ।
  2. ਭੂਮੀ ਦੀਆਂ ਵੱਖ-ਵੱਖ ਤਹਿਆਂ ਨੂੰ ਭੂਮੀ ਹੌਰੀਜ਼ਨ ਕਿਹਾ ਜਾਂਦਾ ਹੈ ।
  3. ਭੂਮੀ ਦੀ ਉੱਪਰਲੀ ਤਹਿ ਨੂੰ “ਏ” ਹੌਰੀਜ਼ਨ ਕਿਹਾ ਜਾਂਦਾ ਹੈ ।
  4. ਕਣਾਂ ਦੇ ਆਕਾਰ ਅਨੁਸਾਰ ਭੂਮੀ ਰੇਤਲੀ, ਡਾਕਰ ਜਾਂ ਚੀਕਣੀ ਅਤੇ ਮੈਰਾ ਭੂਮੀ ਹੁੰਦੀ ਹੈ ।
  5. ਭਾਰਤ ਵਿਚ ਲੈਟਰਾਈਟ ਮਿੱਟੀ ਜ਼ਿਆਦਾ ਬਾਰਿਸ਼ ਵਾਲੇ ਇਲਾਕਿਆਂ ਵਿਚ ਹੁੰਦੀ ਹੈ ; ਜਿਵੇਂ-ਮਹਾਰਾਸ਼ਟਰ, ਕੇਰਲ, ਆਸਾਮ ।
  6. ਕਛਾਰੀ ਮਿੱਟੀ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿਚ ਹੁੰਦੀ ਹੈ , ਜਿਵੇਂ ਪੰਜਾਬ, ਉੱਤਰ ਪ੍ਰਦੇਸ਼, ਹਰਿਆਣਾ ।
  7. ਕਾਲੀ ਮਿੱਟੀ ਨੂੰ ਕਪਾਹ ਮਿੱਟੀ ਵੀ ਕਿਹਾ ਜਾਂਦਾ ਹੈ । ਇਹ ਗੁਜਰਾਤ, ਕਰਨਾਟਕ ਆਦਿ ਵਿੱਚ ਹੁੰਦੀ ਹੈ ।
  8. ਲਾਲ ਮਿੱਟੀ ਘੱਟ ਬਾਰਿਸ਼ ਵਾਲੇ ਇਲਾਕਿਆਂ ਪੂਰਬੀ ਆਂਧਰ ਪ੍ਰਦੇਸ਼, ਕਰਨਾਟਕ ਦੇ ਕੁੱਝ ਹਿੱਸਿਆਂ ਆਦਿ ਵਿਚ ਹੈ ।
  9. ਪਠਾਰੀ ਮਿੱਟੀ ਹਿਮਾਲਿਆ ਦੇ ਇਲਾਕੇ ਵਿਚ ਹੁੰਦੀ ਹੈ ।
  10. ਰੇਤਲੀ ਮਿੱਟੀ ਰਾਜਸਥਾਨ ਤੇ ਇਸ ਦੇ ਨੇੜਲੇ ਹਿੱਸਿਆਂ ਵਿੱਚ ਮਿਲਦੀ ਹੈ ।
  11. ਭੂਮੀ ਦੀ ਕਿਸਮ ਦੇ ਹਿਸਾਬ ਨਾਲ ਪੰਜਾਬ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ ।
  12. ਇਹ ਤਿੰਨ ਹਿੱਸੇ ਹਨ ਦੱਖਣੀ ਪੱਛਮੀ ਪੰਜਾਬ, ਕੇਂਦਰੀ ਪੰਜਾਬ, ਉੱਤਰ ਪੂਰਬੀ ਪੰਜਾਬ ।

PSEB 7th Class Agriculture Solutions Chapter 8 ਸਜਾਵਟੀ ਬੂਟੇ

Punjab State Board PSEB 7th Class Agriculture Book Solutions Chapter 8 ਸਜਾਵਟੀ ਬੂਟੇ Textbook Exercise Questions, and Answers.

PSEB Solutions for Class 7 Agriculture Chapter 8 ਸਜਾਵਟੀ ਬੂਟੇ

Agriculture Guide for Class 7 PSEB ਸਜਾਵਟੀ ਬੂਟੇ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ –

ਪ੍ਰਸ਼ਨ 1.
ਵੰਨਗੀ ਰੁੱਖ ਦੀ ਕੋਈ ਇੱਕ ਉਦਾਹਰਨ ਦਿਉ ।
ਉੱਤਰ-
ਪੈਗੋਡਾ, ਅਮਲਤਾਸ ਆਦਿ ।

ਪ੍ਰਸ਼ਨ 2.
ਖੁਸ਼ਬੂਦਾਰ ਫੁੱਲਾਂ ਵਾਲੇ ਕਿਸੇ ਇੱਕ ਦਰੱਖ਼ਤ ਦਾ ਨਾਮ ਦੱਸੋ !
ਉੱਤਰ-
ਪੈਗੋਡਾ, ਸੋਨਚੰਪਾ, ਬੜਾ ਚੰਪਾ ਆਦਿ ।

ਪ੍ਰਸ਼ਨ 3.
ਵਾੜ ਬਣਾਉਣ ਲਈ ਕਿਸੇ ਇੱਕ ਯੋਗ ਝਾੜੀ ਦਾ ਨਾਮ ਦੱਸੋ ।
ਉੱਤਰ-
ਕਾਮਨੀ, ਕੇਸ਼ੀਆ, ਪੀਲੀ ਕਨੇਰ ।

ਪ੍ਰਸ਼ਨ 4.
ਦੋ ਫੁੱਲਦਾਰ ਝਾੜੀਆਂ ਦੇ ਨਾਮ ਦੱਸੋ ।
ਉੱਤਰ-
ਰਾਤ ਦੀ ਰਾਣੀ, ਚਾਂਦਨੀ, ਪੀਲੀ ਕਨੇਰ ।

ਪ੍ਰਸ਼ਨ 5.
ਖੁਸ਼ਬੂਦਾਰ ਫੁੱਲਾਂ ਵਾਲੀ ਝਾੜੀ ਦਾ ਨਾਮ ਲਿਖੋ ।
ਉੱਤਰ-
ਰਾਤ ਦੀ ਰਾਣੀ ॥

PSEB 7th Class Agriculture Solutions Chapter 8 ਸਜਾਵਟੀ ਬੂਟੇ

ਪ੍ਰਸ਼ਨ 6.
ਔਸ਼ਧੀ ਗੁਣਾਂ ਵਾਲੇ ਕਿਸੇ ਇਕ ਰੁੱਖ ਦੀ ਉਦਾਹਰਨ ਦਿਓ ।
ਉੱਤਰ-
ਅਰਜਣ, ਜਾਮਣ ।

ਪ੍ਰਸ਼ਨ 7.
ਪਰਦਾ ਕਰਨ ਲਈ ਕਿਸ ਵੇਲ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਪਰਦਾ ਵੇਲ, ਗੋਲਡਨ ਸ਼ਾਵਰ ।

ਪ੍ਰਸ਼ਨ 8.
ਘਰਾਂ ਦੇ ਅੰਦਰ ਸਜਾਵਟ ਲਈ ਵਰਤੀ ਜਾਣ ਵਾਲੀ ਕਿਸੇ ਇੱਕ ਵੇਲ ਦਾ ਨਾਮ ਦੱਸੋ ।
ਉੱਤਰ-
ਮਨੀ ਪਲਾਂਟ ॥

ਪ੍ਰਸ਼ਨ 9.
ਗਰਮੀ ਵਾਲੇ ਕਿਸੇ ਇੱਕ ਮੌਸਮੀ ਫੁੱਲ ਦਾ ਨਾਮ ਲਿਖੋ ।
ਉੱਤਰ-
ਸੂਰਜਮੁਖੀ, ਦੁਪਹਿਰ ਖਿੜੀ, ਜ਼ੀਨੀਆ ।

ਪ੍ਰਸ਼ਨ 10.
ਸਰਦੀ ਵਾਲੇ ਮੌਸਮੀ ਫੁੱਲਾਂ ਦਾ ਬੀਜ ਕਿਹੜੇ ਮਹੀਨੇ ਵਿੱਚ ਬੀਜਿਆ ਜਾਂਦਾ ਹੈ ?
ਉੱਤਰ-
ਸਤੰਬਰ ਦੇ ਅੱਧ ਵਿੱਚ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਛਾਂਦਾਰ ਰੁੱਖ ਦੇ ਕੀ ਗੁਣ ਹੋਣੇ ਚਾਹੀਦੇ ਹਨ ?
ਉੱਤਰ-
ਇਹਨਾਂ ਰੁੱਖਾਂ ਦਾ ਫੈਲਾਅ ਗੋਲ, ਛੱਤਰੀ ਨੁਮਾ ਤੇ ਪੱਤੇ ਸੰਘਣੇ ਹੋਣੇ ਚਾਹੀਦੇ ਹਨ !

ਪ੍ਰਸ਼ਨ 2.
ਚਾਰ ਫੁੱਲਦਾਰ ਝਾੜੀਆਂ ਦੇ ਨਾਮ ਲਿਖੋ ।
ਉੱਤਰ-
ਚਾਈਨਾ ਰੋਜ਼, ਰਾਤ ਦੀ ਰਾਣੀ, ਪੀਲੀ ਕਨੇਰ, ਬੋਗਨਵਿਲੀਆ, ਚਾਂਦਨੀ ਆਦਿ ।

ਪ੍ਰਸ਼ਨ 3.
ਵੇਲਾਂ ਨੂੰ ਕਿੱਥੇ ਲਗਾਇਆ ਜਾਂਦਾ ਹੈ ?
ਉੱਤਰ-
ਵੇਲਾਂ ਨੂੰ ਸਹਾਰੇ ਦੀ ਲੋੜ ਹੁੰਦੀ ਹੈ, ਇਹਨਾਂ ਨੂੰ ਦੀਵਾਰਾਂ, ਰੁੱਖਾਂ, ਥਮਲਿਆਂ ਆਦਿ ਦੇ ਨੇੜੇ ਲਾਇਆ ਜਾਂਦਾ ਹੈ ਤਾਂਕਿ ਇਹਨਾਂ ਨੂੰ ਸਹਾਰੇ ਨਾਲ ਉੱਪਰ ਚੜਾਇਆ ਜਾ ਸਕੇ ।

PSEB 7th Class Agriculture Solutions Chapter 8 ਸਜਾਵਟੀ ਬੂਟੇ

ਪ੍ਰਸ਼ਨ 4.
ਖੁਸ਼ਬੂਦਾਰ ਫੁੱਲਾਂ ਵਾਲੀਆਂ ਦੋ ਵੇਲਾਂ ਦੇ ਨਾਮ ਲਿਖੋ ।
ਉੱਤਰ-
ਚਮੇਲੀ, ਮਾਧਵੀ ਲਤਾ ਖ਼ੁਸ਼ਬੂਦਾਰ ਫੁੱਲਾਂ ਵਾਲੀਆਂ ਵੇਲਾਂ ਹਨ ।

ਪ੍ਰਸ਼ਨ 5.
ਸਜਾਵਟੀ ਝਾੜੀਆਂ ਦੇ ਕੀ ਗੁਣ ਹੁੰਦੇ ਹਨ ?
ਉੱਤਰ-
ਜਿੱਥੇ ਰੁੱਖ ਲਗਾਉਣ ਦੀ ਜਗ੍ਹਾ ਨਾ ਹੋਵੇ ਉੱਥੇ ਝਾੜੀਆਂ ਸੌਖੀਆਂ ਲਗ ਜਾਂਦੀਆਂ ਹਨ ।

ਪ੍ਰਸ਼ਨ 6.
ਮੌਸਮੀ ਫੁੱਲ ਕਿਹੜੇ ਹੁੰਦੇ ਹਨ ?
ਉੱਤਰ-
ਮੌਸਮੀ ਫੁੱਲ ਇੱਕ ਸਾਲ ਜਾਂ ਇੱਕ ਮੌਸਮ ਵਿਚ ਆਪਣਾ ਜੀਵਨ ਚੱਕਰ ਪੂਰਾ ਕਰਦੇ ਹਨ ।

ਪ੍ਰਸ਼ਨ 7.
ਸੜਕਾਂ ਦੁਆਲੇ ਰੁੱਖ ਕਿਸ ਮੰਤਵ ਲਈ ਲਗਾਏ ਜਾਂਦੇ ਹਨ ?
ਉੱਤਰ-
ਇਹ ਆਲੇ-ਦੁਆਲੇ ਦੀ ਸੁੰਦਰਤਾ ਵਿੱਚ ਵਾਧਾ ਕਰਦੇ ਹਨ ਅਤੇ ਮਿੱਟੀ ਖੁਰਨ ਤੋਂ ਬਚਾਉਂਦੇ ਹਨ ।

ਪ੍ਰਸ਼ਨ 8.
ਉੱਚੀ ਵਾੜ ਤਿਆਰ ਕਰਨ ਲਈ ਕਿਹੋ ਜਿਹੇ ਰੁੱਖਾਂ ਦੀ ਚੋਣ ਕਰਨੀ ਚਾਹੀਦੀ ਹੈ ?
ਉੱਤਰ-
ਉੱਚੀ ਵਾੜ ਤਿਆਰ ਕਰਨ ਲਈ ਸਿੱਧੇ ਅਤੇ ਲੰਮੇ ਜਾਣ ਵਾਲੇ ਦਰਖ਼ਤ ਨੇੜੇ-ਨੇੜੇ ਲਗਾਏ ਜਾਂਦੇ ਹਨ ।

ਪਸ਼ਨ 9.
ਸ਼ਿੰਗਾਰ ਰੁੱਖ ਕਿਸ ਮੰਤਵ ਲਈ ਲਗਾਏ ਜਾਂਦੇ ਹਨ ?
ਉੱਤਰ-
ਇਹ ਰੁੱਖ ਖੂਬਸੂਰਤ ਫੁੱਲਾਂ ਵਾਸਤੇ ਲਗਾਏ ਜਾਂਦੇ ਹਨ ।

ਪ੍ਰਸ਼ਨ 10.
ਝਾੜੀਆਂ ਦੀ ਵਰਤੋਂ ਆਸਾਨੀ ਨਾਲ ਕਿੱਥੇ ਕੀਤੀ ਜਾ ਸਕਦੀ ਹੈ ?
ਉੱਤਰ-
ਜਿੱਥੇ ਰੁੱਖ ਲਾਉਣ ਲਈ ਲੋੜੀਂਦੀ ਜਗ੍ਹਾ ਨਾ ਹੋਵੇ, ਉੱਥੇ ਝਾੜੀਆਂ ਦੀ ਵਰਤੋਂ ਆਸਾਨੀ ਨਾਲ ਹੋ ਜਾਂਦੀ ਹੈ ।

PSEB 7th Class Agriculture Solutions Chapter 8 ਸਜਾਵਟੀ ਬੂਟੇ

(ਬ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ-

ਪ੍ਰਸ਼ਨ 1.
ਸਜਾਵਟੀ ਰੁੱਖਾਂ ਨੂੰ ਲਗਾਉਣ ਦੇ ਕੀ ਫ਼ਾਇਦੇ ਹਨ ?
ਉੱਤਰ-

  1. ਸਜਾਵਟੀ ਰੁੱਖ ਆਲੇ-ਦੁਆਲੇ ਦੀ ਸੁੰਦਰਤਾ ਵਿਚ ਵਾਧਾ ਕਰਦੇ ਹਨ ।
  2. ਸਜਾਵਟੀ ਰੁੱਖ ਮਿੱਟੀ ਖੁਰਨ ਤੋਂ ਵੀ ਰੋਕਦੇ ਹਨ ।
  3. ਰੁੱਖ ਵਾਤਾਵਰਨ ਨੂੰ ਵੀ ਸ਼ੁੱਧ ਰੱਖਣ ਵਿੱਚ ਯੋਗਦਾਨ ਪਾਉਂਦੇ ਹਨ ।
  4. ਰੁੱਖ ਵਾਤਾਵਰਨ ਨੂੰ ਠੰਡਾ ਰੱਖਣ ਵਿੱਚ ਵੀ ਸਹਾਇਕ ਹਨ ।
  5. ਕਈ ਰੁੱਖਾਂ ਦੇ ਫੁੱਲ ਖ਼ੁਸ਼ਬੂਦਾਰ ਹੁੰਦੇ ਹਨ ਜਿਸ ਨਾਲ ਵਾਤਾਵਰਨ ਮਹਿਕ ਉਠਦਾ ਹੈ ।
  6. ਕਈ ਰੁੱਖ ਯਾਤਰੀਆਂ ਨੂੰ ਛਾਂ ਦਿੰਦੇ ਹਨ ।

ਪ੍ਰਸ਼ਨ 2.
ਸਜਾਵਟੀ ਝਾੜੀਆਂ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਸਜਾਵਟੀ ਝਾੜੀਆਂ ਦੀ ਚੋਣ ਲਈ ਕਿਸਮਾਂ ਇਸ ਤਰ੍ਹਾਂ ਹਨ-

  • ਫੁੱਲਦਾਰ ਝਾੜੀਆਂ-ਰਾਤ ਦੀ ਰਾਣੀ, ਚਾਈਨਾ ਰੋਜ਼, ਬੋਗਨਵਿਲੀਆ, ਚਾਂਦਨੀ, ਪੀਲੀ ਕਨੇਰ ਆਦਿ ।
  • ਵਾੜ ਬਣਾਉਣ ਵਾਲੀਆਂ ਝਾੜੀਆਂ-ਅਲੀਅਰ, ਕਾਮਨੀ, ਕਲੈਰੋਡੈਂਡਰੋਨ, ਪੀਲੀ ਕਨੇਰ, ਕੇਸ਼ੀਆ ਆਦਿ ।
  • ਤੋਂ ਭੱਜਣੀਆਂ ਝਾੜੀਆਂ-ਲੈਂਟਾਨਾ ॥
  • ਸੁੰਦਰ ਪੱਤਿਆਂ ਵਾਲੀਆਂ ਝਾੜੀਆਂ-ਮੁਲੈਂਡਾ, ਯੂਫੋਰਬੀਆ, ਐਕਲੀਫਾ ਆਦਿ ।
  • ਦੀਵਾਰਾਂ ਨੇੜੇ ਲਾਉਣ ਵਾਲੀਆਂ ਝਾੜੀਆਂ-ਟੀਕੋਮਾ, ਅਕਲੀਫ਼ਾ ਆਦਿ । ਇਸ ਤਰ੍ਹਾਂ ਉਪਰੋਕਤ ਕਿਸਮਾਂ ਵਿਚੋਂ ਆਪਣੀ ਲੋੜ ਅਨੁਸਾਰ ਝਾੜੀਆਂ ਦੀ ਚੋਣ ਕਰ ਲਈ ਜਾਂਦੀ ਹੈ ।

ਪ੍ਰਸ਼ਨ 3.
ਸਜਾਵਟੀ ਵੇਲਾਂ ਦੀ ਚੋਣ ਅਲੱਗ-ਅਲੱਗ ਸਥਾਨਾਂ ਲਈ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਵੇਲਾਂ ਦੀ ਚੋਣ ਹੇਠ ਲਿਖੇ ਅਨੁਸਾਰ ਕੀਤੀ ਜਾਂਦੀ ਹੈ –

  1. ਧੁੱਪ ਵਾਲੇ ਸਥਾਨਾਂ ਲਈ-ਬੋਗਨਵਿਲੀਆ, ਝੁਮਕਾ ਵੇਲ, ਲਸਣ ਵੇਲ, ਗੋਲਡਨ ਸ਼ਾਵਰ ਆਦਿ ।
  2. ਵਾੜ ਬਣਾਉਣ ਲਈ-ਬੋਗਨਵਿਲੀਆ, ਕਲੈਰੋਡੈਂਡਰੋਨ, ਐਸਪੈਰੇਗਸ ਆਦਿ ।
  3. ਘਰ ਅੰਦਰ ਰੱਖਣ ਲਈ-ਮਨੀ ਪਲਾਂਟ ਆਦਿ ।
  4. ਹਲਕੀਆਂ ਵੇਲਾਂ-ਲੋਨੀਸੋਰਾ, ਮਿੱਠੀ ਮਟਰੀ ਆਦਿ ।
  5. ਖੁਸ਼ਬੂਦਾਰ ਫੁੱਲਾਂ ਵਾਲੀਆਂ ਵੇਲਾਂ-ਚਮੇਲੀ, ਮਾਧਵੀ ਲਤਾ ਆਦਿ ।
  6. ਗਮਲਿਆਂ ਵਿੱਚ ਲਗਾਈਆਂ ਜਾਣ ਵਾਲੀਆਂ ਵੇਲਾਂ-ਬੋਗਨਵਿਲੀਆ ਆਦਿ ।
  7. ਪਰਦਾ ਕਰਨ ਲਈਪਰਦਾ ਵੇਲ, ਗੋਲਡਨ ਸ਼ਾਵਰ ਆਦਿ ।
  8. ਭਾਰੀ ਵੇਲਾਂ-ਬਿਗਨੋਨੀਆ, ਬੋਗਨਵਿਲੀਆ, ਮਾਧਵੀ ਲਤਾ, ਝੁਮਕਾ ਵੇਲ, ਗੋਲਡਨ ਸ਼ਾਵਰ ਆਦਿ ।

PSEB 7th Class Agriculture Solutions Chapter 8 ਸਜਾਵਟੀ ਬੂਟੇ

ਪ੍ਰਸ਼ਨ 4.
ਮੌਸਮੀ ਫੁੱਲਾਂ ਨੂੰ ਮੌਸਮ ਦੇ ਆਧਾਰ ਤੇ ਵੰਡ ਕਰੋ ।
ਉੱਤਰ-
ਮੌਸਮ ਦੇ ਹਿਸਾਬ ਨਾਲ ਫੁੱਲਾਂ ਦੀ ਵੰਡ ਇਸ ਤਰ੍ਹਾਂ ਹੈ –

  1. ਗਰਮੀ ਰੁੱਤ ਦੇ ਫੁੱਲ-ਇਨ੍ਹਾਂ ਦੀ ਬੀਜਾਈ ਫ਼ਰਵਰੀ-ਮਾਰਚ ਵਿਚ ਕੀਤੀ ਜਾਂਦੀ ਹੈ ਅਤੇ ਖੇਤ ਵਿਚ ਲਗਾਉਣ ਲਈ ਪਨੀਰੀ ਚਾਰ ਹਫ਼ਤੇ ਵਿਚ ਤਿਆਰ ਹੋ ਜਾਂਦੀ ਹੈ । ਇਸ ਮੌਸਮ ਦੇ ਮੁੱਖ ਫੁੱਲ ਹਨ-ਕੋਰੀਆ, ਜ਼ੀਨੀਆ, ਗੇਲਾਰਡੀਆ, ਦੁਪਹਿਰ ਖਿੜੀ, ਗੌਫਰੀਨਾ ਆਦਿ ।
  2. ਬਰਸਾਤ ਰੁੱਤ ਦੇ ਫੁੱਲ-ਇਨ੍ਹਾਂ ਦੀ ਜੂਨ ਦੇ ਪਹਿਲੇ ਹਫ਼ਤੇ ਬੀਜਾਈ ਕੀਤੀ ਜਾਂਦੀ ਹੈ ਅਤੇ ਖੇਤ ਵਿਚ ਲਗਾਉਣ ਲਈ ਪਨੀਰੀ ਜੁਲਾਈ ਦੇ ਪਹਿਲੇ ਹਫ਼ਤੇ ਵਿਚ ਤਿਆਰ ਹੋ ਜਾਂਦੀ ਹੈ । ਬਾਲਸਮ, ਕੁੱਕੜ ਕਲਗੀ ਇਸ ਮੌਸਮ ਦੇ ਫੁੱਲ ਹਨ ।
  3. ਸਰਦੀ ਰੁੱਤ ਦੇ ਫੁੱਲ-ਇਹਨਾਂ ਨੂੰ ਸਤੰਬਰ ਦੇ ਅੱਧ ਵਿੱਚ ਬੀਜਿਆ ਜਾਂਦਾ ਹੈ ਅਤੇ ਪਨੀਰੀ ਅਕਤੂਬਰ ਦੇ ਅੱਧ ਵਿਚ ਤਿਆਰ ਹੋ ਜਾਂਦੀ ਹੈ । ਇਸ ਰੁੱਤ ਦੇ ਫੁੱਲ ਹਨ-ਕੈਲੇਂਡੂਲਾ, ਡੇਹਲੀਆ, ਪਟੂਨੀਆ, ਗੇਂਦਾ ਆਦਿ ।

ਪ੍ਰਸ਼ਨ 5.
ਸਜਾਵਟੀ ਰੁੱਖਾਂ ਦੀ ਚੋਣ ਕਿਹੜੇ-ਕਿਹੜੇ ਮਕਸਦ ਲਈ ਕੀਤੀ ਜਾਂਦੀ ਹੈ ? ਉਦਾਹਰਨਾਂ ਸਹਿਤ ਲਿਖੋ ।
ਉੱਤਰ-
ਸਜਾਵਟੀ ਰੁੱਖਾਂ ਦੀ ਚੋਣ ਹੇਠ ਲਿਖੇ ਮਕਸਦਾਂ ਲਈ ਕੀਤੀ ਜਾਂਦੀ ਹੈ –

  • ਛਾਂ ਲਈ-ਇਹਨਾਂ ਰੁੱਖਾਂ ਦਾ ਫੈਲਾਅ ਗੋਲ ਅਤੇ ਪੱਤੇ ਸੰਘਣੇ ਅਤੇ ਛਾਂ ਦੇਣ ਵਾਲੇ ਹੁੰਦੇ ਹਨ । ਇਹਨਾਂ ਦੀ ਉਦਾਹਰਨ ਹੈ-ਨਿੰਮ, ਸਤਪੱਤੀਆ, ਪਿੱਪਲ, ਪਿਲਕਣ ਆਦਿ ।
  • ਸ਼ਿੰਗਾਰ ਲਈ-ਇਹ ਰੁੱਖ ਖ਼ੁਬਸੁਰਤ ਫੁੱਲਾਂ ਲਈ ਲਗਾਏ ਜਾਂਦੇ ਹਨ, ਜਿਵੇਂਕਚਨਾਰ, ਨੀਲੀ ਗੁਲਮੋਹਰ, ਲਾਲ ਗੁਲਮੋਹਰ ਆਦਿ ।
  • ਸੜਕਾਂ ਦੁਆਲੇ ਲਗਾਉਣ ਵਾਲੇ ਰੁੱਖ-ਇਹ ਰੁੱਖ ਛਾਂ ਅਤੇ ਸ਼ਿੰਗਾਰ ਦੋਵੇਂ ਮਕਸਦਾਂ ਲਈ ਲਗਾਏ ਜਾਂਦੇ ਹਨ । ਉਦਾਹਰਨ-ਅਮਲਤਾਸ, ਡੇਕ, ਪਿਲਕਣ, ਸਿਲਵਰ ਓਕ ਆਦਿ ।
  • ਵਾੜ ਦੇ ਤੌਰ ਤੇ ਲਗਾਏ ਜਾਣ ਵਾਲੇ ਰੁੱਖ-ਇਹਨਾਂ ਦਾ ਮਕਸਦ ਉੱਚੀ ਵਾੜ ਤਿਆਰ ਕਰਨਾ ਹੈ ਇਹ ਮੁੱਖ ਫ਼ਸਲ ਨੂੰ ਤੇਜ਼ ਹਵਾ ਤੋਂ ਬਚਾਉਂਦੇ ਹਨ । ਇਹਨਾਂ ਨੂੰ ਨੇੜੇ-ਨੇੜੇ ਲਗਾਇਆ ਜਾਂਦਾ ਹੈ ਤੇ ਇਹ ਪਰਦੇ ਦਾ ਰੂਪ ਧਾਰ ਲੈਂਦੇ ਹਨ । ਉਦਾਹਰਨ ਸਿਲਵਰ ਓਕ, ਸਫ਼ੈਦਾ, ਪਾਪਲਰ, ਅਸ਼ੋਕਾ ਆਦਿ ।
  • ਹਵਾ ਪ੍ਰਦੂਸ਼ਨ ਦੀ ਰੋਕ ਲਈ-ਕਾਰਖ਼ਾਨਿਆਂ ਵਿਚੋਂ ਨਿਕਲਦਾ ਧੂੰਆਂ ਤੇ ਰਸਾਇਣਿਕ ਗੈਸਾਂ ਵਾਤਾਵਰਨ ਨੂੰ ਦੂਸ਼ਿਤ ਕਰਦੀਆਂ ਹਨ ।
    ਇਸ ਲਈ ਇਸ ਮਕਸਦ ਲਈ ਪੱਤਝੜੀ ਰੁੱਖ, ਜਿਹਨਾਂ ਦੇ ਪੱਤੇ ਮੋਟੇ ਅਤੇ ਚਮਕਦਾਰ ਹੋਣ, ਲਗਾਏ ਜਾਂਦੇ ਹਨ , ਜਿਵੇਂ ਸ਼ਹਿਤੂਤ, ਪਾਪਲਰ, ਪੈਗੋਡਾ ਆਦਿ ।
  • ਖ਼ੁਸ਼ਬੂਦਾਰ ਫੁੱਲਾਂ ਲਈ-ਇਹਨਾਂ ਦੇ ਫੁੱਲ ਵਧੀਆ ਖੁਸ਼ਬੂ ਦਿੰਦੇ ਹਨ ਤੇ ਮਾਹੌਲ ਨੂੰ ਵਧੀਆ ਕਰਦੇ ਹਨ । ਇਹਨਾਂ ਨੂੰ ਮੰਦਰ, ਗੁਰਦੁਆਰਿਆਂ ਵਿਚ ਲਗਾਇਆ ਜਾਂਦਾ ਹੈ ; ਜਿਵੇਂ-ਪੈਗੋਡਾ, ਸੋਨਚੰਪਾ, ਬੜਾਚੰਪਾ ।
  • ਔਸ਼ਧੀ ਗੁਣ ਵਾਲੇ ਰੁੱਖ-ਇਹ ਦਵਾਈ ਵਾਲੇ ਰੁੱਖ ਹਨ । ਇਹਨਾਂ ਦੀਆਂ ਉਦਾਹਰਨਾਂ ਹਨ-ਨਿੰਮ, ਜਾਮਣ, ਅਸ਼ੋਕ, ਮਹੂਆ, ਅਰਜਨ ਆਦਿ ।

PSEB 7th Class Agriculture Guide ਸਜਾਵਟੀ ਬੂਟੇ Important Questions and Answers

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੰਢਿਆਂ ਦੀ ਸਹਾਇਤਾ ਨਾਲ ਉੱਪਰ ਚੜ੍ਹਨ ਵਾਲੀਆਂ ਦੋ ਵੇਲਾਂ ਦੇ ਨਾਂ ਦੱਸੋ ।
ਉੱਤਰ-
ਗੁਲਾਬ ਅਤੇ ਬੋਗਨਵਿਲੀਆ ।

ਪ੍ਰਸ਼ਨ 2.
ਖ਼ੁਸ਼ਬੂ ਲਈ ਲਗਾਈਆਂ ਜਾਣ ਵਾਲੀਆਂ ਦੋ ਵੇਲਾਂ ਦੇ ਨਾਂ ਦੱਸੋ ।
ਉੱਤਰ-
ਜੈਸਮੀਨ, ਮਾਧਵੀ ਲਤਾ ।

ਪ੍ਰਸ਼ਨ 3.
ਹਲਕੇ ਜਾਮਣੀ ਰੰਗ ਦੇ ਘੰਟੀਆਂ ਵਰਗੇ ਫੁੱਲ ਕਿਸ ਵੇਲੇ ਦੇ ਹੁੰਦੇ ਹਨ ?
ਉੱਤਰ-
ਐਡੀਨਕੋਲਾਈਮਾ ।

ਪ੍ਰਸ਼ਨ 4.
ਮਾੜੀਆਂ ਥਾਂਵਾਂ ਨੂੰ ਢੱਕਣ ਵਾਸਤੇ ਕਿਹੜੀ ਵੇਲ ਲਗਾਈ ਜਾਂਦੀ ਹੈ ?
ਉੱਤਰ-
ਆਰਿਸਟੋਲੋਚੀਆ |

PSEB 7th Class Agriculture Solutions Chapter 8 ਸਜਾਵਟੀ ਬੂਟੇ

ਪ੍ਰਸ਼ਨ 5.
ਮਾਧਵੀ ਲਤਾ ਵੇਲ ਦੇ ਫੁੱਲ ਕਿਸ ਰੰਗ ਦੇ ਹੁੰਦੇ ਹਨ ?
ਉੱਤਰ-
ਚਿੱਟੇ ਰੰਗ ਦੇ ।

ਪ੍ਰਸ਼ਨ 6.
ਗੋਲਡਨ ਸ਼ਾਵਰ ਵੇਲ ਨੂੰ ਕਿਸ ਰੰਗ ਦੇ ਫੁੱਲ ਲੱਗਦੇ ਹਨ ?
ਉੱਤਰ-
ਸੰਤਰੀ ਰੰਗ ਦੇ ।

ਪ੍ਰਸ਼ਨ 7.
ਪਰਦੇ ਦਾ ਪ੍ਰਭਾਵ ਪਾਉਣ ਵਾਲੀ ਕਿਹੜੀ ਵੇਲ ਹੁੰਦੀ ਹੈ ?
ਉੱਤਰ-
ਵਰਨੋਨੀਆਂ (ਪਰਦਾ ਵੇਲ ।.

ਪ੍ਰਸ਼ਨ 8.
ਛਾਂਦਾਰ-ਜਗ੍ਹਾ ਲਈ ਕਿਸ ਵੇਲ ਦੀ ਚੋਣ ਠੀਕ ਰਹਿੰਦੀ ਹੈ ?
ਉੱਤਰ-
ਫਾਈਕਸ ਰੈਪਨਜ ।

ਪ੍ਰਸ਼ਨ 9.
ਪੱਤੇ ਝਾੜਨ ਵਾਲੀਆਂ ਵੇਲਾਂ ਕਿਸ ਮਹੀਨੇ ਲਗਾਈਆਂ ਜਾਂਦੀਆਂ ਹਨ ?
ਉੱਤਰ-
ਜਨਵਰੀ-ਫਰਵਰੀ ਵਿਚ ।

ਪ੍ਰਸ਼ਨ 10.
ਧੁੱਪ ਵਾਲੀ ਜਗਾ ਤੇ ਲਗਾਈਆਂ ਜਾਣ ਵਾਲੀਆਂ ਦੋ ਵੇਲਾਂ ਦੇ ਨਾਂ ਦੱਸੋ ।
ਉੱਤਰ-
ਗੋਲਡਨ ਸ਼ਾਵਰ, ਝੁਮਕਾ ਵੇਲ ।

ਪ੍ਰਸ਼ਨ 11.
ਝੁਮਕਾ ਵੇਲ ਨੂੰ ਹੋਰ ਕੀ ਕਹਿੰਦੇ ਹਨ ?
ਉੱਤਰ-
ਰੰਗੁਨ ਕਰੀਪਰ ।

ਪ੍ਰਸ਼ਨ 12.
ਵਾਜਾ ਵੇ ਕਿਹੜੀ ਹੈ ?
ਉੱਤਰ-
ਕੈਂਪਸਿਸ ਗਰੈਂਡੀਫਲੋਰਾ ।

PSEB 7th Class Agriculture Solutions Chapter 8 ਸਜਾਵਟੀ ਬੂਟੇ

ਪ੍ਰਸ਼ਨ 13.
ਬਿਨਾਂ ਸਹਾਰੇ ਉਗਾਈ ਜਾਣ ਵਾਲੀ ਕਿਸੇ ਵੇਲ ਦਾ ਨਾਂ ਦੱਸੋ ।
ਉੱਤਰ-
ਵਾਜਾ ਵੇ ।

ਪ੍ਰਸ਼ਨ 14.
ਕਲੈਰੋਡੈਂਡਰੋਨ ਵੇਲ ਕਿਸ ਕੰਮ ਆਉਂਦੀ ਹੈ ?
ਉੱਤਰ-
ਛਾਂਦਾਰ ਜਗਾ ਲਈ ਅਤੇ ਵਾੜ ਲਾਉਣ ਦੇ ਕੰਮ ਆਉਂਦੀ ਹੈ ।

ਪ੍ਰਸ਼ਨ 15.
ਗੋਲਡਨ ਸ਼ਾਵਰ ਵੇਲ ਕਿਸ ਕੰਮ ਆਉਂਦੀ ਹੈ ?
ਉੱਤਰ-
ਧੁੱਪ ਵਾਲੀ ਜਗ੍ਹਾ ਲਈ, ਪਰਦਾ ਵੇਲ ਅਤੇ ਮੌਸਮੀ ਵੇਲਾਂ ਦੇ ਰੂਪ ਵਿਚ ਕੰਮ ਆਉਂਦੀ ਹੈ ।

ਪ੍ਰਸ਼ਨ 16.
ਭਾਰੀਆਂ ਵੇਲਾਂ ਦੇ ਨਾਂ ਦੱਸੋ ।
ਉੱਤਰ-
ਬਿਗਨੋਨੀਆ, ਝੁਮਕਾ ਵੇਲ, ਗੋਲਡਨ ਸ਼ਾਵਰ ।

ਪ੍ਰਸ਼ਨ 17.
ਪਰਦਾ ਵੇਲਾਂ ਕਿਹੜੀਆਂ ਹਨ ?
ਉੱਤਰ-
ਗੋਲਡਨ ਸ਼ਾਵਰ, ਵਰਨੋਨੀਆਂ ।

ਪ੍ਰਸ਼ਨ 18.
ਅੰਦਰੂਨੀ ਸਜਾਵਟ ਲਈ ਵਰਤੀਆਂ ਜਾਂਦੀਆਂ ਵੇਲਾਂ ਦੇ ਨਾਂ ਦੱਸੋ ।
ਉੱਤਰ-
ਐਕਸਪੈਰੇਗਸ ਸਿਨਗੋਨੀਅਮ, ਮਨੀਪਲਾਂਟ ।

ਪ੍ਰਸ਼ਨ 19.
ਸਾਰਾ ਸਾਲ ਹਰੀਆਂ ਰਹਿਣ ਵਾਲੀਆਂ ਵੇਲਾਂ ਕਦੋਂ ਲਾਈਆਂ ਜਾਂਦੀਆਂ ਹਨ ?
ਉੱਤਰ-
ਫਰਵਰੀ-ਮਾਰਚ ਅਤੇ ਜੁਲਾਈ-ਸਤੰਬਰ ਵਿਚ ।

ਪ੍ਰਸ਼ਨ 20.
ਪਤਝੜ ਵਾਲੀਆਂ ਵੇਲਾਂ ਕਦੋਂ ਲਾਈਆਂ ਜਾਂਦੀਆਂ ਹਨ ?
ਉੱਤਰ-
ਜਨਵਰੀ-ਫਰਵਰੀ ਵਿਚ ।

ਪ੍ਰਸ਼ਨ 21.
ਸਾਰਾ ਸਾਲ ਹਰੀ-ਭਰੀ ਰਹਿਣ ਵਾਲੀ ਵੇਲ ਦਾ ਨਾਂ ਦੱਸੋ !
ਉੱਤਰ-
ਵਰਨੋਨੀਆਂ, ਫਾਈਕਸ ਰੈਪਸ ।

ਪ੍ਰਸ਼ਨ 22.
ਇਸ ਨੂੰ ਵਾਜਾ ਵੇ ਕਿਉਂ ਕਹਿੰਦੇ ਹਨ ?
ਉੱਤਰ-
ਇਸ ਦੇ ਫੁੱਲ ਵਾਜਿਆਂ ਵਰਗੇ ਹੁੰਦੇ ਹਨ ।

PSEB 7th Class Agriculture Solutions Chapter 8 ਸਜਾਵਟੀ ਬੂਟੇ

ਪ੍ਰਸ਼ਨ 23.
ਵਰਨੋਨੀਆਂ ਨੂੰ ਪਰਦਾ ਵੇਲ ਕਿਉਂ ਕਹਿੰਦੇ ਹਨ ?
ਉੱਤਰ-
ਕਿਉਂਕਿ ਇਸ ਨੂੰ ਜਦੋਂ ਬਰਾਮਦੇ ਵਿਚ ਲਾਇਆ ਜਾਂਦਾ ਹੈ, ਤਾਂ ਪਰਦੇ ਵਾਂਗ ਪ੍ਰਭਾਵ ਪੈਂਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵੇਲਾਂ ਕਿਸ ਨੂੰ ਆਖਦੇ ਹਨ ?
ਉੱਤਰ-
ਵੇਲਾਂ ਅਜਿਹੇ ਪੌਦੇ ਹੁੰਦੇ ਹਨ ਜਿਨ੍ਹਾਂ ਦਾ ਤਣਾ ਕਮਜ਼ੋਰ ਹੁੰਦਾ ਹੈ ।

ਪ੍ਰਸ਼ਨ 2.
ਕੰਧਾਂ, ਦਰੱਖ਼ਤਾਂ ਆਦਿ ਤੇ ਚੜ੍ਹਨ ਲਈ ਵੇਲਾਂ ਦੁਆਰਾ ਅਪਣਾਈਆਂ ਜਾਣ ਵਾਲੀਆਂ ਭਿੰਨ-ਭਿੰਨ ਵਿਧੀਆਂ ਕਿਹੜੀਆਂ ਹਨ ?
ਉੱਤਰ-
ਇਸ ਕੰਮ ਲਈ ਵੇਲਾਂ ਆਪਣੇ ਕੰਢਿਆਂ, ਟੈਂਡਰਿਲ ਅਤੇ ਜੜ੍ਹਾਂ ਦੀ ਸਹਾਇਤਾ ਲੈਂਦੀਆਂ ਹਨ ।

ਪ੍ਰਸ਼ਨ 3.
ਵੇਲਾਂ ਕਿਸ ਪ੍ਰਕਾਰ ਦੀ ਮਿੱਟੀ ਵਿਚ ਉਗਾਈਆਂ ਜਾਣੀਆਂ ਚਾਹੀਦੀਆਂ ਹਨ ?
ਉੱਤਰ-
ਉਪਜਾਉ ਅਤੇ ਪਾਣੀ ਨੂੰ ਦੇਰ ਤਕ ਸਮਾ ਕੇ ਰੱਖਣ ਵਾਲੀ ਕਿਸੇ ਵੀ ਜ਼ਮੀਨ ਵਿਚ ਵੇਲਾਂ ਨੂੰ ਲਗਾਇਆ ਜਾ ਸਕਦਾ ਹੈ ।

ਪ੍ਰਸ਼ਨ 4.
ਵੇਲਾਂ ਲਾਉਣ ਲਈ ਕਿਸ ਆਕਾਰ ਦੇ ਟੋਏ ਪੁੱਟਣੇ ਚਾਹੀਦੇ ਹਨ ?
ਉੱਤਰ-
ਵੇਲਾਂ ਲਾਉਣ ਲਈ 60 ਸੈਂ. ਮੀ. ਚੌੜੇ, ਲੰਬੇ ਅਤੇ ਡੂੰਘੇ ਟੋਏ ਪੁੱਟਣੇ ਚਾਹੀਦੇ ਹਨ ।

ਪ੍ਰਸ਼ਨ 5.
ਵੇਲਾਂ ਦੀਆਂ ਸੁੱਕੀਆਂ ਅਤੇ ਬਿਮਾਰ ਟਹਿਣੀਆਂ ਨੂੰ ਕਿਉਂ ਕੱਟਦੇ ਰਹਿਣਾ ਚਾਹੀਦਾ ਹੈ ?
ਉੱਤਰ-
ਵੇਲਾਂ ਚੰਗੀ ਤਰ੍ਹਾਂ ਫਲ-ਫੁਲ ਸਕਣ ਇਸ ਲਈ ਸੁੱਕੀਆਂ ਅਤੇ ਬਿਮਾਰੀ ਵਾਲੀਆਂ ਟਾਹਣੀਆਂ ਕੱਟ ਦੇਣੀਆਂ ਚਾਹੀਦੀਆਂ ਹਨ ।

ਪ੍ਰਸ਼ਨ 6.
ਵਿਊਮੋਨਸੀਆ ਵੇਲ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਇਸ ਨੂੰ ਮਾਰਚ ਮਹੀਨੇ ਵਿਚ ਵੱਡੇ, ਚਿੱਟੇ ਰੰਗ ਦੇ ਫੁੱਲ ਪੈਂਦੇ ਹਨ । ਇਸ ਵੇਲ ਨੂੰ ਦਰੱਖ਼ਤਾਂ ਤੇ ਚੜ੍ਹਾਇਆ ਜਾਂਦਾ ਹੈ । ਇਸ ਨੂੰ ਬੀਜ ਜਾਂ ਕਲਮ ਰਾਹੀਂ ਉਗਾਇਆ ਜਾ ਸਕਦਾ ਹੈ ।

PSEB 7th Class Agriculture Solutions Chapter 8 ਸਜਾਵਟੀ ਬੂਟੇ

ਪ੍ਰਸ਼ਨ 7.
ਐਡੀਕੋਲਾਈਮਾ ਅਤੇ ਐਡੀਗੋਨੋਨ ਵੇਲਾਂ ਦੇ ਫੁੱਲਾਂ ਦੀ ਤੁਲਨਾ ਕਰੋ ।
ਉੱਤਰ-
ਐਡੀਨਕੋਲਾਈਮਾ ਦੇ ਫੁੱਲ ਨਵੰਬਰ ਵਿਚ ਹਲਕੇ ਜਾਮਨੀ ਰੰਗ ਦੇ ਘੰਟੀਆਂ ਵਰਗੇ ਹੁੰਦੇ ਹਨ । ਐਡੀਗੋਨੋਨ ਦੇ ਫੁੱਲ ਸਤੰਬਰ ਤੋਂ ਮਾਰਚ ਤਕ ਚਿੱਟੇ, ਗੁਲਾਬੀ ਰੰਗ ਦੇ ਹੁੰਦੇ ਹਨ ।

ਪ੍ਰਸ਼ਨ 8.
ਅਰਿਸਟੋਲੋਚੀਆ ਵੇਲ ਦੇ ਫੁੱਲ ਕਿਸ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-
ਇਸ ਦੇ ਫੁੱਲ ਸਤੰਬਰ ਵਿਚ ਬੱਤਖ ਵਰਗੇ ਵੱਡੇ ਅਤੇ ਚਿੱਟੇ ਰੰਗ ਦੇ ਹੁੰਦੇ ਹਨ ਅਤੇ ਵਿਚਕਾਰ ਜਾਮਣੀ ਰੰਗ ਦੇ ਧੱਬੇ ਜਿਹੇ ਵੀ ਹੁੰਦੇ ਹਨ ।

ਪ੍ਰਸ਼ਨ 9.
ਉੱਚੀਆਂ ਇਮਾਰਤਾਂ ਦੀ ਸਜਾਵਟ ਵਾਸਤੇ ਆਮ ਤੌਰ ‘ ਤੇ ਕਿਹੜੀ ਵੇਲ ਲਗਾਈ ਜਾਂਦੀ ਹੈ ?
ਉੱਤਰ-
ਬਿਗਲੋਨੀਆਂ ਵੇਲ ਨੂੰ ਉੱਚੀਆਂ ਇਮਾਰਤਾਂ ਦੀ ਸਜਾਵਟ ਲਈ ਵਰਤਿਆ ਜਾਂਦਾ ਹੈ । ਇਹ ਹਮੇਸ਼ਾਂ ਹੀ ਹਰੀ ਰਹਿੰਦੀ ਹੈ ।

ਪ੍ਰਸ਼ਨ 10.
ਬੋਗਨਵਿਲੀਆ ਵੇਲ ਦੀਆਂ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਬੋਗਨਵਿਲੀਆ ਵੇਲ ਦੀਆਂ ਕਿਸਮਾਂ ਹਨ-ਵਿਜੇ, ਪਾਰਥਾ, ਗਲੈਬਰਾ ਅਤੇ ਸੁਭਰਾ ।

ਪ੍ਰਸ਼ਨ 11.
ਐਂਟੀਗੋਨੋਨ ਵੇਲ ਬਾਰੇ ਕੀ ਜਾਣਦੇ ਹੋ ?
ਉੱਤਰ-
ਇਸ ਨੂੰ ਨਵੰਬਰ ਵਿਚ ਜਾਮਨੀ ਰੰਗ ਦੇ ਘੰਟੀਆਂ ਵਰਗੇ ਫੁੱਲ ਲੱਗਦੇ ਹਨ । ਇਸ ਦੇ ਪੱਤਿਆਂ ਨੂੰ ਰਗੜਨ ਤੇ ਲਸਣ ਦੀ ਮਹਿਕ ਆਉਂਦੀ ਹੈ । ਪੱਤੇ ਸਾਫ਼ ਤੇ ਚਮਕਦਾਰ ਹੁੰਦੇ ਹਨ । ਇਸ ਨੂੰ ਕਲਮਾਂ ਰਾਹੀਂ ਵਧਾਇਆ ਜਾ ਸਕਦਾ ਹੈ ।

ਪ੍ਰਸ਼ਨ 12.
ਵਾਜਾ ਵੇ ਬਾਰੇ ਕੀ ਜਾਣਦੇ ਹੋ ?
ਉੱਤਰ-
ਇਸ ਨੂੰ ਕੈਂਪਸ ਗਰੈਂਡੀਫਲੋਰਾ ਵੀ ਕਿਹਾ ਜਾਂਦਾ ਹੈ । ਇਸ ਨੂੰ ਸੰਤਰੀ ਰੰਗ ਦੇ ਬੱਚਿਆਂ ਦੇ ਵਾਜੇ ਵਰਗੇ ਫੱਲ ਮਈ ਤੋਂ ਅਗਸਤ ਤਕ ਲੱਗਦੇ ਹਨ ਅਤੇ ਅਕਤੂਬਰ ਤੋਂ ਨਵੰਬਰ ਤਕ ਰਹਿੰਦੇ ਹਨ । ਇਸ ਦੇ ਪੱਤੇ ਸਰਦੀਆਂ ਵਿਚ ਝੜ ਜਾਂਦੇ ਹਨ । ਇਸ ਵੇਲ ਨੂੰ ਕਲਮਾਂ ਰਾਹੀਂ ਲਾਇਆ ਜਾਂਦਾ ਹੈ । ਇਸ ਦੀ ਟਹਿਣੀ ਸਖ਼ਤ ਹੁੰਦੀ ਹੈ ਤੇ ਬਿਨਾਂ ਸਹਾਰੇ ਚਲ ਸਕਦੀ ਹੈ ।

ਪ੍ਰਸ਼ਨ 13.
ਆਰਿਸਟੋਲੋਚੀਆ ਬਾਰੇ ਕੀ ਜਾਣਦੇ ਹੋ ?
ਉੱਤਰ-
ਇਸ ਵੇਲ ਨੂੰ ਮਾੜੀਆਂ ਥਾਂਵਾਂ ਢੱਕਣ ਲਈ ਲਾਇਆ ਜਾਂਦਾ ਹੈ । ਇਸ ਨੂੰ ਬੱਤਖ ਵਰਗੇ ਵੱਡੇ ਅਤੇ ਚਿੱਟੇ ਰੰਗ ਦੇ ਫੁੱਲ ਲੱਗਦੇ ਹਨ । ਇਹਨਾਂ ਦੇ ਵਿਚਕਾਰ ਜਾਮਨੀ ਰੰਗ ਦੇ ਧੱਬੇ ਜਿਹੇ ਵੀ ਹੁੰਦੇ ਹਨ । ਇਸ ਦੇ ਬੀਜ ਲਾਏ ਜਾਂਦੇ ਹਨ ।

ਪ੍ਰਸ਼ਨ 14.
ਬਿਗਲੋਨੀਆਂ ਬਾਰੇ ਜਾਣਕਾਰੀ ਦਿਉ ।
ਉੱਤਰ-
ਇਸ ਨੂੰ ਉੱਚੀਆਂ ਇਮਾਰਤਾਂ ਨੂੰ ਸਜਾਉਣ ਲਈ ਵਰਤਿਆ ਜਾਂਦਾ ਹੈ । ਇਹ ਸਦਾ ਹਰੀ ਰਹਿੰਦੀ ਹੈ । ਇਸ ਨੂੰ ਪੀਲੇ ਫੁੱਲ ਜਨਵਰੀ-ਫਰਵਰੀ ਵਿਚ ਲੱਗਦੇ ਹਨ ।
ਇਸ ਦੀਆਂ ਕਲਮਾਂ ਅਤੇ ਬੀਜ ਦੋਵੇਂ ਲਾਏ ਜਾ ਸਕਦੇ ਹਨ ।

ਪ੍ਰਸ਼ਨ 15.
ਪੀਲੀ ਚਮੇਲੀ ਬਾਰੇ ਕੀ ਜਾਣਦੇ ਹੋ ?
ਉੱਤਰ-
ਇਸ ਨੂੰ ਕੰਧਾਂ ਤੇ ਚੜ੍ਹਾਉਣ ਲਈ ਲਾਇਆ ਜਾਂਦਾ ਹੈ । ਇਸ ਨੂੰ 15-20 ਦਿਨ ਲਈ ਮਾਰਚ ਵਿਚ ਪੀਲੇ ਫੁੱਲ ਲੱਗਦੇ ਹਨ । ਇਸ ਦਾ ਵਾਧਾ ਕਲਮਾਂ ਰਾਹੀਂ ਕੀਤਾ ਜਾਂਦਾ ਹੈ ।

PSEB 7th Class Agriculture Solutions Chapter 8 ਸਜਾਵਟੀ ਬੂਟੇ

ਪ੍ਰਸ਼ਨ 16.
ਮਾਧਵੀ ਲਤਾ ਬਾਰੇ ਜਾਣਕਾਰੀ ਦਿਓ ।
ਉੱਤਰ-
ਇਸ ਵੇਲ ਦੇ ਪੱਤੇ ਚਮਕ ਵਾਲੇ ਹੁੰਦੇ ਹਨ ਅਤੇ ਫੁੱਲ ਫਰਵਰੀ-ਮਾਰਚ ਵਿਚ ਲੱਗਦੇ ਹਨ ਜੋ ਚਿੱਟੇ ਰੰਗ ਦੇ ਖੁਸ਼ਬੂਦਾਰ ਹੁੰਦੇ ਹਨ । ਇਸ ਨੂੰ ਬੀਜਾਂ ਜਾਂ ਕਲਮਾਂ ਰਾਹੀਂ ਦੋਵੇਂ ਢੰਗਾਂ ਰਾਹੀਂ ਲਾਇਆ ਜਾ ਸਕਦਾ ਹੈ |

ਪ੍ਰਸ਼ਨ 17.
ਫਾਈਕਸ ਰੈਪਨਸ ਵੇਲ ਬਾਰੇ ਜਾਣਕਾਰੀ ਦਿਉ ।
ਉੱਤਰ-
ਇਸ ਵੇਲ ਨੂੰ ਛਾਂਦਾਰ ਜਗਾ ਲਈ ਚੁਣਿਆ ਜਾਂਦਾ ਹੈ । ਇਹ ਸਦਾ ਹਰੀ ਰਹਿੰਦੀ ਹੈ । ਇਹ ਜੜਾਂ ਰਾਹੀਂ ਕੰਧਾਂ ਤੇ ਚੜਦੀਆਂ ਹਨ । ਇਹਨਾਂ ਨੂੰ ਪੱਤਿਆਂ ਲਈ ਲਾਇਆ ਜਾਂਦਾ ਹੈ ਤੇ ਕੱਟ ਕੇ ਕੋਈ ਵੀ ਆਕਾਰ ਦਿੱਤਾ ਜਾ ਸਕਦਾ ਹੈ ।

ਪ੍ਰਸ਼ਨ 18.
ਬਿਊਮੋਨਸੀਆ ਵੇਲ ਬਾਰੇ ਜਾਣਕਾਰੀ ਦਿਉ ।
ਉੱਤਰ-
ਇਹ ਵੇਲ ਦਰੱਖ਼ਤਾਂ ਤੇ ਚੜ੍ਹਾਉਣ ਲਈ ਲਾਈ ਜਾਂਦੀ ਹੈ । ਇਸ ਨੂੰ ਮਾਰਚ ਵਿਚ ਵੱਡੇ ਚਿੱਟੇ ਰੰਗ ਦੇ ਫੁੱਲ ਲੱਗਦੇ ਹਨ । ਇਹ ਵੇਲ ਕਲਮਾਂ ਅਤੇ ਬੀਜ ਦੁਆਰਾ ਵੀ ਲਗਾਈਆਂ ਜਾ ਸਕਦੀਆਂ ਹਨ ।

ਪ੍ਰਸ਼ਨ 19.
ਐਂਟੀਗੋਨੋਨ ਵੇਲ ਬਾਰੇ ਕੀ ਜਾਣਦੇ ਹੋ ?
ਉੱਤਰ-
ਇਸ ਨੂੰ ਜਗਾ ਢੱਕਣ ਲਈ ਵਰਤਿਆ ਜਾਂਦਾ ਹੈ । ਇਸ ਨੂੰ ਸਤੰਬਰ ਤੋਂ ਮਾਰਚ ਤਕ ਚਿੱਟੇ, ਗੁਲਾਬੀ ਰੰਗ ਦੇ ਫੁੱਲ ਲੱਗਦੇ ਹਨ । ਇਸ ਨੂੰ ਬੀਜ ਅਤੇ ਕਲਮਾਂ ਰਾਹੀਂ ਲਾਇਆ ਜਾ ਸਕਦਾ ਹੈ ।

ਪ੍ਰਸ਼ਨ 20.
ਗੋਲਡਨ ਸ਼ਾਵਰ ਬਾਰੇ ਕੀ ਜਾਣਦੇ ਹੋ ?
ਉੱਤਰ-
ਇਹ ਸਭ ਤੋਂ ਸੋਹਣੀ ਵੇਲ ਹੈ । ਇਸ ਨੂੰ ਸਰਦੀਆਂ ਵਿਚ ਸੰਤਰੀ ਰੰਗ ਦੇ ਫੁੱਲ ਲੱਗਦੇ ਹਨ । ਇਸ ਨੂੰ ਇਮਾਰਤਾਂ, ਘਰਾਂ ਅਤੇ ਵਰਾਂਡਿਆਂ ਦੀ ਸਜਾਵਟ ਲਈ ਲਾਇਆ ਜਾਂਦਾ ਹੈ !

ਪ੍ਰਸ਼ਨ 21.
ਝੁਮਕਾ ਵੇਲ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਝੂਮਕਾ ਵੇਲ ਦਾ ਦੂਸਰਾ ਨਾਂ ਰੰਗੁਨ ਕਰੀਪਰ ਵੀ ਹੈ । ਇਸ ਨੂੰ ਕੰਧਾਂ, ਦਰੱਖ਼ਤਾਂ ਤੇ ਚੜ੍ਹਾਉਣ ਲਈ ਲਾਇਆ ਜਾਂਦਾ ਹੈ । ਇਸ ਨੂੰ ਸਾਰਾ ਸਾਲ ਹੀ ਚਿੱਟੇ, ਲਾਲ ਜਾਂ ਗੁਲਾਬੀ ਫੁੱਲ ਲੱਗੇ ਰਹਿੰਦੇ ਹਨ । ਇਸ ਨੂੰ ਕਲਮਾਂ ਅਤੇ ਜੜ੍ਹਾਂ ਦੇ ਹਿੱਸਿਆਂ ਨਾਲ ਉਗਾਇਆ ਜਾਂਦਾ ਹੈ ।

ਪ੍ਰਸ਼ਨ 22.
ਪਰਦਾ ਵੇਲ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਇਸ ਨੂੰ ਬਰਾਮਦੇ ਵਿਚ ਲਾਇਆ ਜਾਂਦਾ ਹੈ ਤੇ ਪਰਦਾ ਲੱਗਾ ਹੋਣ ਦਾ ਭੁਲੇਖਾ ਦਿੰਦੀ ਹੈ । ਇਹ ਸਾਰਾ ਸਾਲ ਹੀ ਹਰੀ-ਭਰੀ ਰਹਿੰਦੀ ਹੈ । ਇਸ ਵੇਲ ਨੂੰ ਕੰਧਾਂ, ਬਾਲਕੋਨੀ ਤੇ ਚੜ੍ਹਾਉਣ ਲਈ ਲਾਇਆ ਜਾਂਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵੇਲਾਂ ਦਾ ਸਾਡੇ ਜੀਵਨ ਵਿਚ ਕੀ ਮਹੱਤਵ ਹੈ ?
ਉੱਤਰ-
ਵੇਲਾਂ ਨਾਲ ਘਰਾਂ, ਸਕੂਲਾਂ, ਕੋਠੀਆਂ, ਦਫ਼ਤਰਾਂ, ਸੜਕਾਂ ਦੀ ਸੁੰਦਰਤਾ ਵਧਦੀ ਹੈ । ਫੁੱਲਾਂ ਵਾਲੀਆਂ ਵੇਲਾਂ ਬੱਚਿਆਂ ਦਾ ਮਨ ਮੋਹ ਲੈਂਦੀਆਂ ਹਨ ਤੇ ਉਹਨਾਂ ਦੇ ਕੋਮਲ ਮਨ ਤੇ ਚੰਗਾ ਪ੍ਰਭਾਵ ਪਾਉਂਦੀਆਂ ਹਨ । ਇਸ ਨਾਲ ਬੱਚਿਆਂ ਦਾ ਮਾਨਸਿਕ, ਸਰੀਰਕ ਅਤੇ ਸਮਾਜਿਕ ਵਿਕਾਸ ਵੀ ਵਧੀਆ ਢੰਗ ਨਾਲ ਹੁੰਦਾ ਹੈ ।

ਪ੍ਰਸ਼ਨ 2.
ਭਿੰਨ-ਭਿੰਨ ਥਾਂਵਾਂ ਤੇ ਲਾਈਆਂ ਜਾਣ ਵਾਲੀਆਂ ਵੇਲਾਂ ਦਾ ਵੇਰਵਾ ਦਿਓ ।
ਉੱਤਰ-
ਵੱਖ-ਵੱਖ ਥਾਂਵਾਂ ਤੇ ਲਾਈਆਂ ਜਾਣ ਵਾਲੀਆਂ ਵੇਲਾਂ ਹਨ –

  • ਧੁੱਪ ਵਾਲੀ ਜਗਾ ਲਈ-ਗੋਲਡਨ ਸ਼ਾਵਰ, ਬੋਗਨਵਿਲੀਆ, ਝੁਮਕਾ ਵੇਲ ਆਦਿ ।
  • ਛਾਂਦਾਰ ਜਗਾ ਲਈ-ਮਨੀਪਲਾਂਟ, ਕਲੈਰੋਡੈਂਡਰੋਨ, ਸਿਨਗੋਨੀਅਮ ਆਦਿ ।
  • ਵਾੜ ਲਾਉਣ ਲਈ-ਕਲੈਰੋਡੈਂਡਰੋਨ, ਬੋਗਨਵਿਲੀਆ ।
  • ਮੌਸਮੀ ਵੇਲਾਂ-ਗੋਲਡਨ ਸ਼ਾਵਰ, ਬੋਗਨਵਿਲੀਆ !
  • ਖ਼ੁਸ਼ਬੂ ਲਈ-ਮਾਧਵੀਲਤਾ, ਜੈਸਮੀਨ (ਮੋਤੀਆ ਚਮੇਲੀ), ਆਦਿ ।
  • ਪਰਦਾ ਵੇਲ-ਗੋਲਡਨ ਸ਼ਾਵਰ, ਵਰਨੋਨੀਆਂ ।
  • ਗਮਲਿਆਂ ਲਈਸਿਨਗੋਨੀਅਮ, ਮਨੀਪਲਾਂਟ, ਬੋਗਨਵਿਲੀਆ ਆਦਿ ।
  • ਅੰਦਰੂਨੀ ਸਜਾਵਟ ਲਈ-ਐਕਸਪੈਰੇਗਸ, ਮਨੀਪਲਾਂਟ, ਸਿਨਗੋਨੀਅਮ ॥
  • ਭਾਰੀਆਂ ਵੇਲਾਂ-ਰੇਗਮਾਰ, ਗੁਲਾਬ, ਪੀਲੀ ਚਮੇਲੀ ਆਦਿ ।

PSEB 7th Class Agriculture Solutions Chapter 8 ਸਜਾਵਟੀ ਬੂਟੇ

ਪ੍ਰਸ਼ਨ 3.
ਵੇਲਾਂ ਉਗਾਉਣ ਦਾ ਢੰਗ ਕੀ ਹੈ ਅਤੇ ਉਹਨਾਂ ਦੀ ਦੇਖ-ਭਾਲ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਜ਼ਮੀਨ-ਕੋਈ ਵੀ ਉਪਜਾਊ ਅਤੇ ਦੇਰ ਤਕ ਪਾਣੀ ਸਮਾ ਕੇ ਰੱਖਣ ਵਾਲੀ ਜ਼ਮੀਨ ਇਹਨਾਂ ਵੇਲਾਂ ਲਈ ਠੀਕ ਰਹਿੰਦੀ ਹੈ । ਵੇਲਾਂ ਲਾਉਣ ਦਾ ਸਮਾਂ-ਸਾਰਾ ਸਾਲ ਹਰੀਆਂ ਰਹਿਣ ਵਾਲੀਆਂ ਵੇਲਾਂ ਲਈ ਢੁੱਕਵਾਂ ਸਮਾਂ ਫਰਵਰੀ-ਮਾਰਚ ਦਾ ਅਤੇ ਜੁਲਾਈ-ਸਤੰਬਰ ਦਾ ਮਹੀਨਾ ਹੁੰਦਾ ਹੈ । ਪਤਝੜ ਵਾਲੀਆਂ ਵੇਲਾਂ ਨੂੰ ਜਨਵਰੀ-ਫਰਵਰੀ ਵਿਚ ਲਗਾਇਆ ਜਾਂਦਾ ਹੈ । ਟੋਏ ਤਿਆਰ ਕਰਨਾ-ਵੇਲਾਂ ਲਈ 60 ਸੈਂ.ਮੀ. ਚੌੜੇ, ਲੰਬੇ, ਡੂੰਘੇ ਟੋਏ ਪੁੱਟੇ ਜਾਂਦੇ ਹਨ ਤੇ ਇਕ ਟੋਏ ਵਿਚ 10 ਗਰਾਮ ਬੀ. ਐੱਚ. ਸੀ. ਦਾ ਧੂੜਾ ਅਤੇ 8-10 ਕਿਲੋਗਰਾਮ ਗਲੀ-ਸੜੀ ਰੂੜੀ ਖਾਦ ਮਿਲਾ ਦਿਉ । ਸਿੰਜਾਈ-ਵੇਲਾਂ ਲਾਉਣ ਤੋਂ ਬਾਅਦ ਹੀ ਲਗਾਤਾਰ ਪਾਣੀ ਲਾਉ ਅਤੇ ਇਹਨਾਂ ਨੂੰ ਲੋੜ ਅਨੁਸਾਰ ਸਹਾਰਾ ਵੀ ਦਿਉ । ਸੰਭਾਲ-ਬਿਮਾਰ ਅਤੇ ਸੁੱਕੀਆਂ ਟਾਹਣੀਆਂ ਨੂੰ ਵੱਢ ਦਿਉ ! ਚੰਗੀ ਤਰ੍ਹਾਂ ਵੱਧ-ਫੁਲ ਸਕਣ ਇਸ ਲਈ ਇਹਨਾਂ ਦੀ ਕਾਂਟ-ਛਾਂਟ ਵੀ ਕਰਦੇ ਰਹੋ । ਕੀੜੇ-ਮਕੌੜੇ ਅਤੇ ਬਿਮਾਰੀਆਂ ਤੋਂ ਬਚਾਅ ਲਈ ਦਵਾਈਆਂ ਦਾ ਛਿੜਕਾਅ ਕਰੋ ।

ਪ੍ਰਸ਼ਨ 4.
ਬੋਗਨਵਿਲੀਆ ਵੇਲ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਕਿਸਮਾਂ-ਬੋਗਨਵਿਲੀਆ ਦੀਆਂ ਵੱਖ-ਵੱਖ ਕਿਸਮਾਂ ਹਨ-ਗਲੈਬਰਾ, ਪਾਰਥਾ, ਸੁਭਰਾ ਅਤੇ ਵਿਜੇ । ਲਾਉਣ ਦਾ ਢੰਗ-ਸਾਰੀਆਂ ਕਿਸਮਾਂ ਨੂੰ ਕਲਮਾਂ ਰਾਹੀਂ ਲਾਇਆ ਜਾਂਦਾ ਹੈ । ਲਾਉਣ ਦਾ ਸਮਾਂ-ਕਲਮਾਂ ਨੂੰ ਜੁਲਾਈ-ਅਗਸਤ ਜਾਂ ਜਨਵਰੀ ਤੋਂ ਫਰਵਰੀ ਤਕ ਲਾਇਆ ਜਾਂਦਾ ਹੈ । ਫੁੱਲਾਂ ਦਾ ਰੰਗ ਤੇ ਲੱਗਣ ਦਾ ਸਮਾਂ-ਚਿੱਟੇ, ਜਾਮਨੀ, ਲਾਲ, ਪੀਲੇ, ਨਾਬੀ, ਸੰਗਤਰੀ ਰੰਗਾਂ ਦੇ ਫੁੱਲ ਮਾਰਚ, ਅਪਰੈਲ ਅਤੇ ਨਵੰਬਰ-ਦਸੰਬਰ ਵਿਚ ਲੱਗਦੇ ਹਨ ।

ਪ੍ਰਸ਼ਨ 5.
ਰੰਗੁਨ ਕਰੀਪਰ ਕਿਸ ਵੇਲ ਨੂੰ ਆਖਦੇ ਹਨ ? ਇਸ ਦੇ ਫੁੱਲ ਕਿਸ ਤਰ੍ਹਾਂ ਦੇ ਹੁੰਦੇ ਹਨ ਅਤੇ ਇਸ ਨੂੰ ਕਿਹੜੀ ਜਗਾ ਤੇ ਕਿਹੜੀ ਵਿਧੀ ਰਾਹੀਂ ਲਗਾਇਆ ਜਾਂਦਾ ਹੈ?
ਉੱਤਰ-
ਝੁਮਕਾ ਵੇਲ ਨੂੰ ਰੰਗੁਨ ਕਰੀਪਰ ਕਿਹਾ ਜਾਂਦਾ ਹੈ । ਇਸ ਦੇ ਫੁੱਲ ਚਿੱਟੇ, ਗੁਲਾਬੀ ਜਾਂ ਲਾਲ ਰੰਗ ਦੇ ਹੁੰਦੇ ਹਨ । ਫੁੱਲ ਖ਼ੁਸ਼ਬੂਦਾਰ ਹੁੰਦੇ ਹਨ ਤੇ ਸਾਰਾ ਸਾਲ ਲੱਗੇ ਰਹਿੰਦੇ ਹਨ । ਇਹਨਾਂ ਵੇਲਾਂ ਨੂੰ ਕੰਧਾਂ, ਦਰੱਖ਼ਤਾਂ ਜਾਂ ਪਗਲਾਂ ਤੇ ਚੜ੍ਹਾਉਣ ਲਈ ਲਾਇਆ ਜਾਂਦਾ ਹੈ । ਇਸ ਨੂੰ ਕਲਮਾਂ ਜਾਂ ਜੜ੍ਹਾਂ ਦੇ ਹਿੱਸਿਆਂ ਤੋਂ ਉਗਾਇਆ ਜਾਂਦਾ ਹੈ ।

ਪ੍ਰਸ਼ਨ 6.
ਵੱਖ-ਵੱਖ ਵੇਲਾਂ ਦੇ ਨਾਂ ਅਤੇ ਫੁੱਲਾਂ ਦੇ ਰੰਗ ਦੱਸੋ ਅਤੇ ਫੁੱਲ ਕਦੋਂ ਲੱਗਦੇ ਹਨ ?
ਉੱਤਰ-

  1. ਐਂਡੀਕੋਲਾਈਮਾ-ਹਲਕੇ ਜਾਮਨੀ ਘੰਟੀਆਂ ਵਰਗੇ, ਨਵੰਬਰ ਵਿਚ ।
  2. ਬਿਉਮੋਨਸੀਆ ਵੇਲ-ਚਿੱਟੇ ਰੰਗ ਦੇ, ਮਾਰਚ ਵਿਚ ।
  3. ਮਾਧਵੀ ਲੜਾ-ਚਿੱਟੇ ਖ਼ੁਸ਼ਬੂਦਾਰ, ਫਰਵਰੀ-ਮਾਰਚ ਵਿਚ ।
  4. ਬਿਗਲੋਨੀਆ-ਪੀਲੇ ਰੰਗ ਦੇ, ਜਨਵਰੀ-ਫਰਵਰੀ ਵਿਚ ।
  5. ਐਂਟੀਗੋਨੋਨ-ਚਿੱਟੇ, ਗੁਲਾਬੀ, ਸਤੰਬਰ ਤੋਂ ਮਾਰਚ ।
  6. ਆਰਿਸਟੋਲੋਚੀਆ-ਬੱਤਖ ਵਰਗੇ, ਵੱਡੇ ਅਤੇ ਚਿੱਟੇ ਇਹਨਾਂ ਵਿਚਕਾਰ ਜਾਮਨੀ ਰੰਗ ਦੇ ਧੱਬੇ ਹੁੰਦੇ ਹਨ, ਸਤੰਬਰ ਵਿਚ ।
  7. ਝੁਮਕਾ ਵੇਲ-ਚਿੱਟੇ, ਗੁਲਾਬੀ ਜਾਂ ਲਾਲ, ਸਾਰਾ ਸਾਲ ।
  8. ਗੋਲਡਨ ਸ਼ਾਵਰ-ਸਰਦੀਆਂ ਵਿਚ ਸੰਤਰੀ ਰੰਗ ਦੇ ।
  9. ਪੀਲੀ ਚਮੇਲੀ-ਮਾਰਚ ਵਿਚ, ਪੀਲੇ ਰੰਗ ਦੇ ।
  10. ਬੋਗਨਵਿਲੀਆ-ਚਿੱਟੇ, ਜਾਮਨੀ, ਲਾਲ, ਨਾਬੀ, ਸੰਤਰੀ, ਪੀਲੇ, ਮਾਰਚ-ਅਪਰੈਲ ਅਤੇ ਨਵੰਬਰ-ਦਸੰਬਰ ।
  11. ਕੈਪਸਿਸ ਗਰੈਂਡੀਫਲੋਰਾ-ਮਈ ਤੋਂ ਅਗਸਤ ਵਿਚ ਸੰਤਰੀ ਰੰਗ ਦੇ ।

ਪ੍ਰਸ਼ਨ 7.
ਧੁੱਪ ਵਾਲੀ ਜਗਾ ਲਈ, ਭਾਰੀਆਂ ਵੇਲਾਂ, ਅੰਦਰੂਨੀ ਸਜਾਵਟ ਵਾਲੀਆਂ ਵੇਲਾਂ ਬਾਰੇ ਦੱਸੋ ।
ਉੱਤਰ-

  • ਧੁੱਪ ਵਾਲੀ ਜਗ੍ਹਾ ਲਈ-ਗੋਲਡਨ ਸ਼ਾਵਰ, ਝੁਮਕਾ ਵੇਲ ।
  • ਭਾਰੀਆਂ ਵੇਲਾਂ-ਰੇਗਮਾਰ, ਪੀਲੀ ਚਮੇਲੀ |
  • ਅੰਦਰੂਨੀ ਸਜਾਵਟ ਲਈ-ਐਕਸਪੈਰੇਗਸ, ਮਨੀਪਲਾਂਟ ।

PSEB 7th Class Agriculture Solutions Chapter 8 ਸਜਾਵਟੀ ਬੂਟੇ

ਸਜਾਵਟੀ ਬੂਟੇ PSEB 7th Class Agriculture Notes

ਸਜਾਵਟੀ ਬੂਟੇ

  1. ਰੁੱਖ, ਝਾੜੀਆਂ, ਵੇਲਾਂ ਅਤੇ ਮੌਸਮੀ ਫੁੱਲ ਆਲੇ-ਦੁਆਲੇ ਦੀ ਸੁੰਦਰਤਾ ਵਿਚ ਵਾਧਾ ਕਰਦੇ ਹਨ ਅਤੇ ਮਿੱਟੀ ਨੂੰ ਖੁਰਨ ਤੋਂ ਵੀ ਬਚਾਉਂਦੇ ਹਨ ।
  2. ਵੰਨਗੀ ਰੁੱਖ ਹਨ-ਪੈਗੋਡਾ, ਅਮਲਤਾਸ, ਲਾਲ ਗੁਲਮੋਹਰ, ਐਰੋਕੇਰੀਆ ਆਦਿ ।
  3. ਛਾਂਦਾਰ ਰੁੱਖ ਹਨ-ਨਿੰਮ, ਸਤਪੱਤੀਆ, ਮੌਲਸਰੀ, ਸੁਖਚੈਨ, ਜਾਮਣ, ਪਿਲਕਣ, ਪਿੱਪਲ ਆਦਿ ।
  4. ਸ਼ਿੰਗਾਰ ਰੁੱਖ ਹਨ-ਕਚਨਾਰ, ਲਾਲ ਗੁਲਮੋਹਰ, ਅਮਲਤਾਸ, ਨੀਲੀ ਗੁਲਮੋਹਰ ਆਦਿ
  5. ਸੜਕਾਂ ਦੁਆਲੇ ਲਗਾਉਣ ਵਾਲੇ ਰੁੱਖ ਹਨ-ਡੇਕ, ਪਿਲਕਣ, ਸਿਲਵਰ ਓਕ, ਨੀਲੀ ਗੁਲਮੋਹਰ ਆਦਿ ।
  6. ਵਾੜ ਦੇ ਤੌਰ ‘ਤੇ ਲਗਾਏ ਜਾਣ ਵਾਲੇ ਰੁੱਖ ਹਨ-ਸਫ਼ੈਦਾ, ਪਾਪਲਰ, ਅਸ਼ੋਕਾ ਆਦਿ ।
  7. ਹਵਾ ਪ੍ਰਦੂਸ਼ਣ ਰੋਕ ਲਈ ਰੁੱਖ ਹਨ-ਸ਼ਹਿਤੂਤ, ਪਾਪਲਰ, ਪੈਗੋਡਾ ਆਦਿ ।
  8. ਔਸ਼ਧੀ ਗੁਣ ਵਾਲੇ ਰੁੱਖ ਹਨ-ਨਿੰਮ, ਜਾਮਣ, ਅਸ਼ੋਕ, ਮਹੂਆ, ਅਰਜਨ ਆਦਿ !
  9. ਖੁਸ਼ਬੂਦਾਰ ਫੁੱਲਾਂ ਵਾਲੇ ਰੁੱਖ ਹਨ-ਪੈਗੋਡਾ, ਸੋਨਚੰਪਾ, ਬੜਾਚੰਪਾ ।
  10. ਫੁੱਲਦਾਰ ਝਾੜੀਆਂ ਹਨ-ਰਾਤ ਦੀ ਰਾਣੀ, ਚਾਂਦਨੀ, ਪੀਲੀ ਕਨੇਰ, ਚਾਈਨਾ ਰੋਜ਼, ਬੋਗਨਵਿਲੀਆ ਆਦਿ ।
  11. ਸੁੰਦਰ ਪੱਤਿਆਂ ਵਾਲੀਆਂ ਝਾੜੀਆਂ ਹਨ-ਸੈਂਡਾ, ਐਕਲੀਫਾ, ਯੂਫੋਰਬੀਆ ਆਦਿ ।
  12. ਵਾੜ ਬਣਾਉਣ ਵਾਲੀਆਂ ਝਾੜੀਆਂ ਹਨ-ਅਲੀਅਰ, ਕਾਮਨੀ, ਕਲੈਰੋਡੈਡਰਾਨ, ਪੀਲੀ ਕਨੇਰ ਆਦਿ ।
  13. ਸੌਂ ਕੱਜਣੀਆਂ ਝਾੜੀਆਂ ਹਨ–ਲੈਂਟਾਨਾ ।
  14. ਦੀਵਾਰਾਂ ਨੇੜੇ ਲਗਾਉਣ ਵਾਲੀਆਂ ਝਾੜੀਆਂ ਹਨ-ਟੀਕੋਮਾ, ਅਕਲੀਫਾ ਆਦਿ ।
  15. ਸਜਾਵਟੀ ਵੇਲਾਂ ਧੁੱਪ ਵਾਲੇ ਸਥਾਨ ਲਈ- ਗੋਲਡਨ ਸ਼ਾਵਰ, ਝੁਮਕਾ ਵੇਲ, ਬੋਗਨਵਿਲੀਆ !
  16. ਭਾਰੀ ਵੇਲਾਂ ਹਨ-ਬਿਗਨੋਨੀਆ, ਮਾਧਵੀ ਲਤਾ, ਝੁਮਕਾ ਵੇਲ, ਗੋਲਡਨ ਸ਼ਾਵਰ ਆਦਿ ।
  17. ਹਲਕੀਆਂ ਵੇਲਾਂ ਹਨ-ਲੋਨੀਸੋਰਾ, ਮਿੱਠੀ ਮਟਰੀ ਆਦਿ ।
  18. ਖੁਸ਼ਬੂਦਾਰ ਫੁੱਲਾਂ ਵਾਲੀਆਂ ਵੇਲਾਂ-ਚਮੇਲੀ, ਮਾਧਵੀ ਲਤਾ ਆਦਿ ।
  19. ਬੋਗਨਵਿਲੀਆ ਨੂੰ ਗਮਲੇ ਵਿਚ ਵੀ ਲਗਾਇਆ ਜਾ ਸਕਦਾ ਹੈ ।
  20. ਵਾੜ ਲਾਉਣ ਵਾਲੀਆਂ ਵੇਲਾਂ ਹਨ-ਬੋਗਨਵਿਲੀਆ, ਕਲੈਰੋਡੈਂਡਰੋਨ, ਐਸਪੈਰੇਗਸ ਆਦਿ ।
  21. ਘਰ ਅੰਦਰ ਰੱਖਣ ਵਾਲੀਆਂ ਵੇਲਾਂ ਹਨ-ਮਨੀ ਪਲਾਂਟ ਆਦਿ ।
  22. ਪਰਦਾ ਕਰਨ ਲਈ ਵੇਲਾਂ ਹਨ-ਪਰਦਾ ਵੇਲ, ਗੋਲਡਨ ਸ਼ਾਵਰ ਆਦਿ ।
  23. ਗਰਮੀ ਰੁੱਤ ਦੇ ਫੁੱਲ ਹਨ- ਕੋਚੀਆ, ਜ਼ੀਨੀਆ, ਸੂਰਜਮੁਖੀ, ਗੋਲਾਰਡੀਆ, ਸੌਂਫਰੀਨਾ, ਦੁਪਹਿਰ ਖਿੜੀ ਆਦਿ ।
  24. ਬਰਸਾਤ ਦੇ ਫੁੱਲ ਹਨ-ਬਾਲਸਮ, ਕੁੱਕੜ ਕਲਗੀ ਆਦਿ ।
  25. ਸਰਦੀ ਰੁੱਤ ਦੇ ਫੁੱਲ ਹਨ-ਕੈਲੈਂਡੂਲਾ, ਡੇਹਲੀਆ, ਪਟੂਨੀਆ, ਗੇਂਦਾ ਆਦਿ |

PSEB 6th Class Agriculture Solutions Chapter 3 ਫ਼ਸਲਾਂ ਦੀ ਵੰਡ

Punjab State Board PSEB 6th Class Agriculture Book Solutions Chapter 3 ਫ਼ਸਲਾਂ ਦੀ ਵੰਡ Textbook Exercise Questions and Answers.

PSEB Solutions for Class 6 Agriculture Chapter 3 ਫ਼ਸਲਾਂ ਦੀ ਵੰਡ

Agriculture Guide for Class 6 PSEB ਫ਼ਸਲਾਂ ਦੀ ਵੰਡ Textbook Questions and Answers

ਅਭਿਆਸ
(ੳ) ਇੱਕ ਜਾਂ ਦੋ ਸ਼ਬਦਾਂ ਵਿੱਚ ਉੱਤਰ ਦਿਉਪ੍ਰ-

ਸ਼ਨ 1.
ਮੂਲੀ ਦੇ ਪਰਿਵਾਰਿਕ ਸਮੂਹ ਦੀ ਫੈਮਿਲੀ ਦਾ ਨਾਂ ਦੱਸੋ ।
ਉੱਤਰ-
ਸਰੋਂ ਜਾਂ ਕਰੂਸੀਫਰੀ ਫੈਮਿਲੀ ।

ਪ੍ਰਸ਼ਨ 2.
ਦੋ ਚਾਰੇ ਵਾਲੀਆਂ ਫ਼ਸਲਾਂ ਦੇ ਨਾਂ ਦੱਸੋ ।
ਉੱਤਰ-
ਜਵਾਰ, ਬਾਜਰਾ ।

PSEB 6th Class Agriculture Solutions Chapter 3 ਫ਼ਸਲਾਂ ਦੀ ਵੰਡ

ਪ੍ਰਸ਼ਨ 3.
ਦੋ ਖੰਡ ਵਾਲੀਆਂ ਫ਼ਸਲਾਂ ਦੇ ਨਾਂ ਦੱਸੋ ।
ਉੱਤਰ-
ਕਮਾਦ ਅਤੇ ਚੁਕੰਦਰ ।

ਪ੍ਰਸ਼ਨ 4.
ਸਾਉਣੀ ਦੀਆਂ ਦੋ ਫ਼ਸਲਾਂ ਦੇ ਨਾਂ ਲਿਖੋ ।
ਉੱਤਰ-
ਝੋਨਾ, ਮੱਕੀ ।

ਪ੍ਰਸ਼ਨ 5.
ਹਾੜੀ ਦੀਆਂ ਦੋ ਫ਼ਸਲਾਂ ਦੇ ਨਾਂ ਦੱਸੋ ।
ਉੱਤਰ-
ਕਣਕ, ਬਰਸੀਮ ।

ਪ੍ਰਸ਼ਨ 6.
ਕਿਸ ਪਰਿਵਾਰਿਕ ਸਮੂਹ ਦੀਆਂ ਫ਼ਸਲਾਂ ਦੇ ਪੌਦੇ ਹਵਾ ਵਿਚਲੀ ਨਾਈਟ੍ਰੋਜਨ ਨੂੰ ਜ਼ਮੀਨ ਵਿੱਚ ਜਮ੍ਹਾਂ ਕਰਦੇ ਹਨ ?
ਉੱਤਰ-
ਦਾਲ ਜਾਂ ਲੈਗੁਮਨੋਸੀ ।

ਪ੍ਰਸ਼ਨ 7.
ਕਿਸ ਪਰਿਵਾਰਿਕ ਸਮੂਹ ਦੀਆਂ ਫ਼ਸਲਾਂ ਦੇ ਦਾਣਿਆਂ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ?
ਉੱਤਰ-
ਦਾਲ ਜਾਂ ਲੈਗੁਮਨੋਸੀ ।

ਪ੍ਰਸ਼ਨ 8.
ਕਿਹੜੀਆਂ ਫ਼ਸਲਾਂ ਨੂੰ ਖੇਤ ਵਿੱਚ ਹੀ ਵਾਹ ਦਿੱਤਾ ਜਾਂਦਾ ਹੈ ?
ਉੱਤਰ-
ਹਰੀ ਖਾਦ ਵਾਲੀਆਂ ਫ਼ਸਲਾਂ ਜਿਵੇਂ-ਸਣ, ਚੈਂਚਾ ।

PSEB 6th Class Agriculture Solutions Chapter 3 ਫ਼ਸਲਾਂ ਦੀ ਵੰਡ

ਪ੍ਰਸ਼ਨ 9.
ਗਰਮ ਜਲਵਾਯੂ (Tropical) ਦੀਆਂ ਦੋ ਫ਼ਸਲਾਂ ਦੇ ਨਾਂ ਦੱਸੋ ।
ਉੱਤਰ-
ਕਮਾਦ, ਕਪਾਹ, ਝੋਨਾ ।

ਪ੍ਰਸ਼ਨ 10.
ਮੁੱਖ ਫ਼ਸਲਾਂ ਦੇ ਵਿੱਚਕਾਰ ਬਚਦੇ ਸਮੇਂ ਵਿੱਚ ਬੀਜੀਆਂ ਜਾਣ ਵਾਲੀਆਂ ਫ਼ਸਲਾਂ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਸੰਕਟ ਕਾਲ ਫ਼ਸਲਾਂ ਜਿਵੇਂ-ਤੋਰੀਆ, ਸੱਠੀ ਮੂੰਗੀ, ਸੱਠੀ ਮੱਕੀ ਆਦਿ ।

(ਅ) ਇੱਕ ਜਾਂ ਦੋ ਵਾਕਾਂ ਵਿੱਚ ਉੱਤਰ ਦਿਉ-

ਪ੍ਰਸ਼ਨ 1.
ਫ਼ਸਲ ਕਿਸ ਨੂੰ ਕਹਿੰਦੇ ਹਨ ?
ਉੱਤਰ-
ਕਿਸੇ ਖ਼ਾਸ ਮੰਤਵ ਲਈ ਉਗਾਇਆ ਜਾਣ ਵਾਲਾ ਪੌਦਿਆਂ ਦਾ ਸਮੂਹ ਜੋ ਕਿ ਆਰਥਿਕ ਜਾਂ ਵਪਾਰਕ ਮਹੱਤਵ ਰੱਖਦਾ ਹੈ, ਉਸ ਨੂੰ ਫ਼ਸਲ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਫ਼ਸਲਾਂ ਦੀ ਵੰਡ ਕਿਉਂ ਕੀਤੀ ਜਾਂਦੀ ਹੈ ?
ਉੱਤਰ-
ਫ਼ਸਲਾਂ ਨੂੰ ਵੱਖ-ਵੱਖ ਆਧਾਰ ਤੇ ਵੱਖ-ਵੱਖ ਵਰਗਾਂ ਵਿੱਚ ਵੰਡਿਆ ਜਾਂਦਾ ਹੈ ਇਸ ਤਰ੍ਹਾਂ ਉਨ੍ਹਾਂ ਨਾਲ ਸੰਬੰਧਿਤ ਜਾਣਕਾਰੀ, ਯੋਜਨਾਬੰਦੀ, ਪੈਦਾਵਾਰ, ਸੁਰੱਖਿਆ ਅਤੇ ਉਹਨਾਂ ਦੀ ਵਰਤੋਂ ਨੂੰ ਸੌਖਾ ਕੀਤਾ ਜਾ ਸਕੇ ।

ਪ੍ਰਸ਼ਨ 3.
ਦਾਲ ਜਾਂ ਲੈਗੁਮਨੋਸ਼ੀ (Leguminoseae) ਪਰਿਵਾਰਿਕ ਸਮੂਹ ਬਾਰੇ ਦੱਸੋ ।
ਉੱਤਰ-
ਇਸ ਪਰਿਵਾਰਿਕ ਸਮੂਹ ਵਿੱਚ ਦਾਲਾਂ ਵਾਲੀਆਂ ਫ਼ਸਲਾਂ ਜਿਵੇਂ ਕਿ ਮੂੰਗੀ, ਅਰਹਰ, ਛੋਲੇ, ਮਾਂਹ ਅਤੇ ਸੋਇਆਬੀਨ ਆਦਿ ਆਉਂਦੀਆਂ ਹਨ । ਇਸ ਫੈਮਿਲੀ ਦੀਆਂ ਫ਼ਸਲਾਂ ਵਿਚ ਪ੍ਰੋਟੀਨ ਦੀ ਮਾਤਰਾ ਬਹੁਤ ਹੁੰਦੀ ਹੈ । ਇਸ ਫੈਮਿਲੀ ਦੀਆਂ ਫ਼ਸਲਾਂ ਦੇ ਪੌਦੇ ਹਵਾ ਵਿਚਲੀ ਨਾਈਟ੍ਰੋਜਨ ਨੂੰ ਆਪਣੀਆਂ ਜੜ੍ਹਾਂ ਦੀਆਂ ਗੰਢਾਂ ਰਾਹੀਂ ਜ਼ਮੀਨ ਵਿਚ ਜਮਾਂ ਕਰਦੇ ਹਨ । ਇਹਨਾਂ ਨੂੰ ਇਸ ਲਈ ਯੂਰੀਆ ਦੀਆਂ ਛੋਟੀਆਂ, ਫ਼ੈਕਟਰੀਆਂ ਵੀ ਕਿਹਾ ਜਾਂਦਾ ਹੈ ।

ਪ੍ਰਸ਼ਨ 4.
ਅੰਤਰ ਫ਼ਸਲਾਂ ਕੀ ਹੁੰਦੀਆਂ ਹਨ ?
ਉੱਤਰ-
ਇਹ ਉਹ ਫ਼ਸਲਾਂ ਹਨ ਜਿਹਨਾਂ ਨੂੰ ਕਿਸੇ ਮੁੱਖ ਫ਼ਸਲ ਦੀਆਂ ਕਤਾਰਾਂ ਵਿੱਚ ਖ਼ਾਲੀ ਬਚਦੀ ਜਗਾ ਵਿੱਚ ਕਤਾਰਾਂ ਵਿੱਚ ਹੀ ਬੀਜਿਆ ਜਾਂਦਾ ਹੈ, ਜਿਵੇਂ-ਕਪਾਹ ਵਿੱਚ ਮੂੰਗੀ ਨੂੰ ।

PSEB 6th Class Agriculture Solutions Chapter 3 ਫ਼ਸਲਾਂ ਦੀ ਵੰਡ

ਪ੍ਰਸ਼ਨ 5.
ਟ੍ਰੈਪ (Trap) ਫ਼ਸਲਾਂ ਕੀ ਹੁੰਦੀਆਂ ਹਨ ?
ਉੱਤਰ-ਇਨ੍ਹਾਂ ਫ਼ਸਲਾਂ ਦਾ ਕੰਮ ਮੁੱਖ ਫ਼ਸਲ ਨੂੰ ਕੀੜਿਆਂ ਤੋਂ ਬਚਾਉਣਾ ਹੁੰਦਾ ਹੈ । ਇਹਨਾਂ ਨੂੰ ਮੁੱਖ ਫ਼ਸਲ ਵਿੱਚ ਕੀੜਿਆਂ ਨੂੰ ਆਕਰਸ਼ਿਤ ਕਰਨ ਲਈ ਬੀਜਿਆ ਜਾਂਦਾ ਹੈ ਕਿਉਂਕਿ ਕੀੜੇ ਇਸ ਫ਼ਸਲ ਨੂੰ ਮੁੱਖ ਫ਼ਸਲ ਤੋਂ ਵੱਧ ਪਸੰਦ ਕਰਦੇ ਹਨ । ਇਹਨਾਂ ਫ਼ਸਲਾਂ ਨੂੰ ਮੰਤਵ ਪੂਰਾ ਹੋਣ ‘ਤੇ ਪੁਟ ਦਿੱਤਾ ਜਾਂਦਾ ਹੈ , ਜਿਵੇਂ-ਕਮਾਦ ਵਿੱਚ ਮੱਕੀ ।

ਪ੍ਰਸ਼ਨ 6.
ਇੱਕ-ਸਾਲੀ ਅਤੇ ਬਹੁ-ਸਾਲੀ ਫ਼ਸਲਾਂ ਵਿੱਚ ਕੀ ਅੰਤਰ ਹੈ ?
ਉੱਤਰ-

ਇੱਕ-ਸਾਲੀ ਫ਼ਸਲਾਂ ਬਹੁ-ਸਾਲੀ ਫ਼ਸਲਾਂ
1. ਇਹ ਫ਼ਸਲਾਂ ਇੱਕ ਸਾਲ ਵਿਚ ਆਪਣਾ ਜੀਵਨ ਕਾਲ ਪੂਰਾ ਕਰ ਲੈਂਦੀਆਂ ਹਨ । 1. ਇਹ ਫ਼ਸਲਾਂ ਇਕ ਵਾਰ ਉੱਗਣ ਤੋਂ ਬਾਅਦ ਕਈ ਸਾਲਾਂ ਤੱਕ ਚਲਦੀਆਂ ਰਹਿੰਦੀਆਂ ਹਨ ।
2. ਉਦਾਹਰਨ-ਕਣਕ, ਮੱਕੀ । 2. ਉਦਾਹਰਨ-ਕਮਾਦ, ਨਿੰਬੂ, ਅੰਬ ਆਦਿ ।

ਪ੍ਰਸ਼ਨ 7.
ਸੰਕਟ-ਕਾਲ ਫ਼ਸਲਾਂ ਕੀ ਹੁੰਦੀਆਂ ਹਨ ?
ਉੱਤਰ-
ਇਹ ਫ਼ਸਲਾਂ ਦੋ ਮੁੱਖ ਫ਼ਸਲਾਂ ਵਿਚਕਾਰ ਬਚਦੇ ਸਮੇਂ ਜਾਂ ਮੁੱਖ ਫ਼ਸਲ ਖ਼ਰਾਬ ਹੋ ਜਾਣ ਦੀ ਹਾਲਤ ਵਿਚ ਬੀਜੀਆਂ ਜਾਂਦੀਆਂ ਹਨ । ਇਹ ਬਹੁਤ ਛੇਤੀ ਵਧਦੀਆਂ ਹਨ , ਜਿਵੇਂਸੱਠੀ ਮੂੰਗੀ, ਸੱਠੀ ਮੱਕੀ, ਤੋਰੀਆ ਆਦਿ ।

ਪ੍ਰਸ਼ਨ 8.
ਧਾਗੇ ਵਾਲੀਆਂ ਫ਼ਸਲਾਂ ਨੂੰ ਕਿਸ ਉਦਯੋਗ ਵਿੱਚ ਵਰਤਿਆ ਜਾਂਦਾ ਹੈ ? ਉਦਾਹਰਣ ਸਹਿਤ ਲਿਖੋ ।
ਉੱਤਰ-
ਕਪਾਹ, ਸਣ ਤੇ ਪਟਸਨ ਅਜਿਹੀਆਂ ਫ਼ਸਲਾਂ ਹਨ । ਇਹਨਾਂ ਫ਼ਸਲਾਂ ਨੂੰ ਬਰੀਕ ਅਤੇ ਮੋਟਾ ਧਾਗਾ ਪ੍ਰਾਪਤ ਕਰਨ ਲਈ ਉਗਾਇਆ ਜਾਂਦਾ ਹੈ । ਇਸ ਧਾਗੇ ਨੂੰ ਕੱਪੜਾ ਅਤੇ ਪਟਸਨ ਉਦਯੋਗ ਵਿੱਚ ਵਰਤਿਆ ਜਾਂਦਾ ਹੈ ।

ਪ੍ਰਸ਼ਨ 9.
ਬੰਨੇ ਤੇ ਬੀਜਣ ਲਈ ਕਿਹੜੀਆਂ ਫ਼ਸਲਾਂ ਢੁੱਕਵੀਆਂ ਹੁੰਦੀਆਂ ਹਨ ?
ਉੱਤਰ-
ਇਹ ਫ਼ਸਲਾਂ ਮੁੱਖ ਫ਼ਸਲ ਨੂੰ ਹਨੇਰੀ ਜਾਂ ਪਸ਼ੂਆਂ ਆਦਿ ਤੋਂ ਬਚਾਉਂਦੀਆਂ ਹਨ ਤੇ ਇਹਨਾਂ ਤੋਂ ਕੁੱਝ ਵਾਧੂ ਆਮਦਨ ਵੀ ਹੋ ਜਾਂਦੀ ਹੈ । ਇਹਨਾਂ ਨੂੰ ਖੇਤ ਦੇ ਚਾਰੋਂ ਪਾਸੇ ਬੰਨਿਆਂ ਤੇ ਲਾਇਆ ਜਾਂਦਾ ਹੈ , ਜਿਵੇਂ ਅਰਹਰ, ਜੰਤਰ ਆਦਿ ।

ਪ੍ਰਸ਼ਨ 10.
ਗਰਮ ਅਤੇ ਠੰਡੇ ਜਲਵਾਯੂ ਦੀਆਂ ਫ਼ਸਲਾਂ ਦੇ ਉਦਾਹਰਨ ਦਿਉ ।
ਉੱਤਰ-
ਗਰਮ ਜਲਵਾਯੂ ਵਾਲੀਆਂ ਫ਼ਸਲਾਂ-ਕਮਾਦ, ਕਪਾਹ, ਝੋਨਾ । ਠੰਡੇ ਜਲਵਾਯੂ ਵਾਲੀਆਂ ਫ਼ਸਲਾਂ-ਕਣਕ, ਜੌ ।

PSEB 6th Class Agriculture Solutions Chapter 3 ਫ਼ਸਲਾਂ ਦੀ ਵੰਡ

(ੲ) ਪੰਜ ਜਾਂ ਛੇ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਦਾਲ ਜਾਂ ਲੈਗੂਮਨੋਸੀ (Leguminoseae) ਪਰਿਵਾਰਿਕ ਸਮੂਹ ਬਾਰੇ ਵਿਸਤਾਰ ਨਾਲ ਦੱਸੋ ।
ਉੱਤਰ-
ਇਸ ਪਰਿਵਾਰਿਕ ਸਮੂਹ ਵਿਚ ਦਾਲਾਂ ਵਾਲੀਆਂ ਫ਼ਸਲਾਂ ; ਜਿਵੇਂ-ਮਾਂਹ, ਮੂੰਗੀ, ਛੋਲੇ, ਸੋਇਆਬੀਨ, ਅਰਹਰ ਆਦਿ ਆਉਂਦੀਆਂ ਹਨ । ਇਸ ਪਰਿਵਾਰਿਕ ਸਮੂਹ ਦੀਆਂ ਫ਼ਸਲਾਂ ਹਵਾ ਵਿਚਲੀ ਨਾਈਟ੍ਰੋਜਨ ਨੂੰ ਆਪਣੀਆਂ ਜੜ੍ਹਾਂ ਦੀਆਂ ਗੰਢਾਂ ਰਾਹੀਂ ਜ਼ਮੀਨ ਵਿਚ ਜਮਾਂ ਕਰ ਲੈਂਦੀਆਂ ਹਨ । ਇਹਨਾਂ ਨੂੰ ਯੂਰੀਆ ਦੀਆਂ ਛੋਟੀਆਂ ਕੁਦਰਤੀ ਫੈਕਟਰੀਆਂ ਵੀ ਕਿਹਾ ਜਾਂਦਾ ਹੈ ।

ਇਹਨਾਂ ਫ਼ਸਲਾਂ ਦੇ ਦਾਣਿਆਂ ਵਿਚ ਖ਼ੁਰਾਕੀ ਤੱਤ ਪ੍ਰੋਟੀਨ ਭਰਪੂਰ ਮਾਤਰਾ ਵਿਚ ਹੁੰਦਾ ਹੈ ।

ਪ੍ਰਸ਼ਨ 2.
ਹਰੀ ਖਾਦ ਵਾਲੀਆਂ ਫ਼ਸਲਾਂ ਤੇ ਨੋਟ ਲਿਖੋ ।
ਉੱਤਰ-
ਇਹ ਫਲੀਦਾਰ ਪੌਦਿਆਂ ਦੀ ਫ਼ਸਲ ਹੁੰਦੀ ਹੈ ਜੋ ਹਵਾ ਵਿਚਲੀ ਨਾਈਟ੍ਰੋਜਨ ਨੂੰ ਜ਼ਮੀਨ ਵਿਚ ਜਮਾਂ ਕਰਦੀ ਹੈ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਵਿਚ ਸਹਾਇਕ ਹੈ । ਇਹ ਫ਼ਸਲ ਜਦੋਂ ਹਰੀ ਹੁੰਦੀ ਹੈ ਇਸ ਨੂੰ ਖੇਤ ਵਿਚ ਹੀ ਵਾਹ ਦਿੱਤਾ ਜਾਂਦਾ ਹੈ । ਇਸ ਦੀਆਂ ਉਦਾਹਰਨਾਂ ਹਨ-ਸਣ, ਜੰਤਰ ਆਦਿ ।

ਪ੍ਰਸ਼ਨ 3.
ਪਸ਼ੂਆਂ ਲਈ ਅਚਾਰ (Silage) ਵਾਸਤੇ ਕਿਹੜੀਆਂ ਫ਼ਸਲਾਂ ਢੁੱਕਵੀਆਂ ਹੁੰਦੀਆਂ ਹਨ ਅਤੇ ਕਿਉਂ ?
ਉੱਤਰ-
ਇਹ ਫ਼ਸਲਾਂ ਹਨ ਮੱਕੀ, ਜਵੀ, ਜਵਾਰ ਆਦਿ । ਇਹ ਫ਼ਸਲਾਂ ਪਸ਼ੂਆਂ ਲਈ ਚਾਰੇ ਤੋਂ ਅਚਾਰ ਬਣਾਉਣ ਲਈ ਵਰਤੀਆਂ ਜਾਂਦੀਆਂ ਹਨ । ਇਸ ਅਚਾਰ ਨੂੰ ਹਰੇ ਚਾਰੇ ਦੀ ਥੁੜ੍ਹ ਵਾਲੇ ਦਿਨਾਂ ਵਿਚ ਵਰਤਿਆ ਜਾਂਦਾ ਹੈ । ਇਹਨਾਂ ਫ਼ਸਲਾਂ ਵਿੱਚ ਨਮੀ ਘੱਟ ਅਤੇ ਸੁੱਕਾ ਮਾਦਾ ਵਧੇਰੇ ਹੁੰਦਾ ਹੈ ।

ਪ੍ਰਸ਼ਨ 4.
ਬਰਾਨੀ ਫ਼ਸਲਾਂ ਕੀ ਹੁੰਦੀਆਂ ਹਨ ?
ਉੱਤਰ-
ਇਨ੍ਹਾਂ ਫ਼ਸਲਾਂ ਦੀ ਸਿੰਚਾਈ ਲਈ ਕੋਈ ਪ੍ਰਬੰਧ ਨਹੀਂ ਕੀਤੇ ਜਾਂਦੇ ਜਾ ਸਕਦੇ । ਇਸ ਲਈ ਇਹ ਫ਼ਸਲਾਂ ਸਿਰਫ਼ ਮੀਂਹ ਦੇ ਪਾਣੀ ਦੇ ਸਹਾਰੇ ਹੀ ਉਗਾਈਆਂ ਜਾਂਦੀਆਂ ਹਨ ਅਤੇ ਮੀਂਹ ਦਾ ਪੈਣਾ ਨਿਸ਼ਚਿਤ ਨਹੀਂ ਹੁੰਦਾ । ਰਾਜਸਥਾਨ ਵਿਚ ਹੋਣ ਵਾਲੀਆਂ ਫ਼ਸਲਾਂ ਬਰਾਨੀ ਫ਼ਸਲਾਂ ਹੁੰਦੀਆਂ ਹਨ ।

ਪ੍ਰਸ਼ਨ 5.
ਰੁੱਤਾਂ ਅਨੁਸਾਰ ਫ਼ਸਲਾਂ ਦੀ ਵੰਡ ਬਾਰੇ ਦੱਸੋ ।
ਉੱਤਰ-
ਰੁੱਤਾਂ ਅਨੁਸਾਰ ਵੰਡ-

  • ਸਾਉਣੀ ਦੀਆਂ ਫ਼ਸਲਾਂ – ਇਹ ਫ਼ਸਲਾਂ ਜੂਨ-ਜੁਲਾਈ ਜਾਂ ਮਾਨਸੂਨ ਦੇ ਆਉਣ ਤੇ ਬੀਜੀਆਂ ਜਾਂਦੀਆਂ ਹਨ । ਇਹਨਾਂ ਨੂੰ ਅਕਤੂਬਰ-ਨਵੰਬਰ ਵਿੱਚ ਕੱਟ ਲਿਆ ਜਾਂਦਾ ਹੈ । ਉਦਾਹਰਨ-ਝੋਨਾ, ਮੱਕੀ, ਜਵਾਰ, ਬਾਸਮਤੀ, ਕਪਾਹ, ਗੰਨਾ, ਬਾਜਰਾ, ਅਰਹਰ, ਮੂੰਗਫਲੀ ਆਦਿ ।
  • ਹਾੜ੍ਹੀ ਦੀਆਂ ਫ਼ਸਲਾਂ – ਇਹ ਫ਼ਸਲਾਂ ਅਕਤੂਬਰ-ਨਵੰਬਰ ਵਿਚ ਬੀਜੀਆਂ ਜਾਂਦੀਆਂ ਹਨ । ਇਹਨਾਂ ਨੂੰ ਮਾਰਚ-ਅਪਰੈਲ ਵਿਚ ਕੱਟ ਲਿਆ ਜਾਂਦਾ ਹੈ । ਉਦਾਹਰਨ ਕਣਕ, ਜੌਂ, ਜਵੀ, ਬਰਸੀਮ, ਲੂਸਣ, ਛੋਲੇ, ਮਸਰ, ਸਰੋਂ, ਤੋਰੀਆ, ਤਾਰਾਮੀਰਾ, ਸੂਰਜਮੁਖੀ ਅਤੇ ਅਲਸੀ ਆਦਿ ।

PSEB 6th Class Agriculture Guide ਫ਼ਸਲਾਂ ਦੀ ਵੰਡ Important Questions and Answers

ਵਸਤੂਨਿਸ਼ਠ ਪ੍ਰਸ਼ਨ
ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਗਰਮ ਜਲਵਾਯੂ ਦੀ ਫ਼ਸਲ ਹੈ-
(i) ਕਮਾਦ
(ii) ਕਪਾਹ
(iii) ਝੋਨਾ
(iv) ਸਾਰੀਆਂ ਠੀਕ ।
ਉੱਤਰ-
(iv) ਸਾਰੀਆਂ ਠੀਕ ।

PSEB 6th Class Agriculture Solutions Chapter 3 ਫ਼ਸਲਾਂ ਦੀ ਵੰਡ

ਪ੍ਰਸ਼ਨ 2.
ਤੇਲ ਬੀਜ ਦੀਆਂ ਫ਼ਸਲਾਂ ਹਨ-
(i) ਅਲਸੀ
(ii) ਕਣਕ
(iii) ਅਦਰਕ
(iv) ਛੋਲੇ ।
ਉੱਤਰ-
(i) ਅਲਸੀ ।

ਪ੍ਰਸ਼ਨ 3.
ਸਾਉਣੀ ਦੀਆਂ ਫ਼ਸਲਾਂ ਹਨ-
(i) ਕਪਾਹ
(ii) ਬਾਜਰਾ
(iii) ਮੂੰਗੀ
(iv) ਸਾਰੀਆਂ ਠੀਕ ।
ਉੱਤਰ-
(iv) ਸਾਰੀਆਂ ਠੀਕ ।

ਪ੍ਰਸ਼ਨ 4.
ਕਰੂਸੀਫ ਫੈਮਿਲੀ ਦੀਆਂ ਫ਼ਸਲਾਂ ਹਨ-
(i) ਸਰੋਂ
(ii) ਤੋਰੀਆ
(iii) ਮੂਲੀ
(iv) ਸਭ ਠੀਕ ।
ਉੱਤਰ-
(iv) ਸਭ ਠੀਕ

ਖ਼ਾਲੀ ਥਾਂ ਭਰੋ

(i) ਭਿੰਡੀ ……………………. ਫੈਮਿਲੀ ਦੀ ਫ਼ਸਲ ਹੈ ।
ਉੱਤਰ-
ਮਾਲਵੇਸੀ

(ii) ਮੱਕੀ …………………….. ਫੈਮਿਲੀ ਦੀ ਫ਼ਸਲ ਹੈ ।
ਉੱਤਰ-
ਘਾਹ

(iii) ਕਮਾਦ ……………………. ਸਾਲੀ ਫ਼ਸਲ ਹੈ ।
ਉੱਤਰ-
ਬਹੁ

PSEB 6th Class Agriculture Solutions Chapter 3 ਫ਼ਸਲਾਂ ਦੀ ਵੰਡ

(iv) ਕਮਾਦ ਅਤੇ ……………………. ਖੰਡ ਵਾਲੀਆਂ ਫ਼ਸਲਾਂ ਹਨ ।
ਉੱਤਰ-
ਚੁਕੰਦਰ

(v) ਰਾਜਸਥਾਨ ਵਿੱਚ ਹੋਣ ਵਾਲੀਆਂ ਫ਼ਸਲਾਂ ……………………… ਹੁੰਦੀਆਂ ਹਨ ।
ਉੱਤਰ-
ਬਰਾਨੀ ।

ਠੀਕ/ਗਲਤ

(i) ਹਲਦੀ ਮਸਾਲੇ ਵਾਲੀ ਫ਼ਸਲ ਹੈ ।
ਉੱਤਰ-
ਠੀਕ,

(ii) ਸੱਠੀ ਮੂੰਗੀ ਸੰਕਟ ਕਾਲ ਦੀ ਫ਼ਸਲ ਹੈ ।
ਉੱਤਰ-
ਠੀਕ

(iii) ਕਣਕ ਗਰਮ ਜਲਵਾਯੂ ਦੀ ਫ਼ਸਲ ਹੈ ।
ਉੱਤਰ-
ਗ਼ਲਤ

(iv) ਬਰਸੀਮ ਚਾਰੇ ਵਾਲੀ ਫ਼ਸਲ ਹੈ ।
ਉੱਤਰ-
ਠੀਕ

PSEB 6th Class Agriculture Solutions Chapter 3 ਫ਼ਸਲਾਂ ਦੀ ਵੰਡ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਾਉਣੀ ਦੀਆਂ ਫ਼ਸਲਾਂ ਕਿਹੜੇ ਮਹੀਨੇ ਬੀਜੀਆਂ ਜਾਂਦੀਆਂ ਹਨ ?
ਉੱਤਰ-
ਜੂਨ-ਜੁਲਾਈ ਜਾਂ ਮਾਨਸੂਨ ਦੇ ਆਉਣ ਤੇ ।

ਪ੍ਰਸ਼ਨ 2.
ਹਾੜ੍ਹੀ ਦੀਆਂ ਫ਼ਸਲਾਂ ਕਦੋਂ ਬੀਜੀਆਂ ਜਾਂਦੀਆਂ ਹਨ ?
ਉੱਤਰ-
ਇਹਨਾਂ ਨੂੰ ਅਕਤੂਬਰ-ਨਵੰਬਰ ਦੇ ਮਹੀਨੇ ਵਿੱਚ ਬੀਜਿਆ ਜਾਂਦਾ ਹੈ ।

ਪ੍ਰਸ਼ਨ 3.
ਘਾਹ ਜਾਂ ਗੈਮਨੀ ਪਰਿਵਾਰਿਕ ਸਮੂਹ (ਫੈਮਿਲੀ) ਦੀ ਉਦਾਹਰਨ ਦਿਓ ।
ਉੱਤਰ-
ਕਣਕ, ਝੋਨਾ, ਮੱਕੀ, ਜੌ ।

ਪ੍ਰਸ਼ਨ 4.
ਯੂਰੀਆ ਦੀਆਂ ਛੋਟੀਆਂ ਕੁਦਰਤੀ ਫੈਕਟਰੀਆਂ ਕਿਸ ਫ਼ਸਲ ਨੂੰ ਕਿਹਾ ਜਾਂਦਾ ਹੈ ?
ਉੱਤਰ-
ਦਾਲ ਜਾਂ ਲੈਗੂਮਨੋਸ਼ੀ ਪਰਿਵਾਰਿਕ ਸਮੂਹ ਦੀਆਂ ਫ਼ਸਲਾਂ ; ਜਿਵੇਂ-ਮੂੰਗੀ, ਮਾਂਹ ਆਦਿ ।

ਪ੍ਰਸ਼ਨ 5.
ਮਾਲਵੇਸੀ ਪਰਿਵਾਰਿਕ ਸਮੂਹ ਦਾ ਉਦਾਹਰਨ ਦਿਓ ।
ਉੱਤਰ-
ਕਪਾਹ ਅਤੇ ਭਿੰਡੀ ।

PSEB 6th Class Agriculture Solutions Chapter 3 ਫ਼ਸਲਾਂ ਦੀ ਵੰਡ

ਪ੍ਰਸ਼ਨ 6.
ਅਨਾਜ ਵਾਲੀ ਫ਼ਸਲ ਦੀ ਉਦਾਹਰਨ ਦਿਓ ।
ਉੱਤਰ-
ਝੋਨਾ, ਬਾਸਮਤੀ, ਜਵਾਰ, ਬਾਜਰਾ, ਕਣਕ ।

ਪ੍ਰਸ਼ਨ 7.
ਪ੍ਰੋਟੀਨ ਦੀ ਮਾਤਰਾ ਕਿਹੜੀਆਂ ਫ਼ਸਲਾਂ ਵਿਚ ਵੱਧ ਹੁੰਦੀ ਹੈ ?
ਉੱਤਰ-
ਦਾਲ ਵਾਲੀਆਂ ਫ਼ਸਲਾਂ ਵਿਚ ।

ਪ੍ਰਸ਼ਨ 8.
ਤੇਲ ਬੀਜ ਫ਼ਸਲਾਂ ਦੀ ਉਦਾਹਰਨ ਦਿਓ ।
ਉੱਤਰ-
ਤੋਰੀਆ, ਅਲਸੀ, ਸੂਰਜਮੁਖੀ, ਤਾਰਾ ਮੀਰਾ ।

ਪ੍ਰਸ਼ਨ 9.
ਮਸਾਲੇ ਵਾਲੀਆਂ ਫ਼ਸਲਾਂ ਦੀ ਉਦਾਹਰਨ ਦਿਓ ।
ਉੱਤਰ-
ਧਨੀਆ, ਅਦਰਕ, ਹਲਦੀ, ਕਾਲੀ ਮਿਰਚ ਆਦਿ ।

ਪ੍ਰਸ਼ਨ 10.
ਚਾਰੇ ਵਾਲੀਆਂ ਫ਼ਸਲਾਂ ਦੀ ਉਦਾਹਰਨ ਦਿਉ ।
ਉੱਤਰ-
ਬਰਸੀਮ, ਲੂਸਣ, ਜਵੀ ਆਦਿ ।

PSEB 6th Class Agriculture Solutions Chapter 3 ਫ਼ਸਲਾਂ ਦੀ ਵੰਡ

ਪ੍ਰਸ਼ਨ 11.
ਬਹੁ-ਸਾਲੀ ਫ਼ਸਲਾਂ ਦੀ ਉਦਾਹਰਨ ਦਿਉ ।
ਉੱਤਰ-
ਕਮਾਦ, ਕਿਨੂੰ, ਅੰਬ ਆਦਿ ।

ਪ੍ਰਸ਼ਨ 12.
ਸੰਕਟ ਕਾਲ ਫ਼ਸਲ ਦੀ ਉਦਾਹਰਨ ਦਿਉ !
ਉੱਤਰ-
ਤੋਰੀਆ, ਸੱਠੀ ਮੂੰਗੀ, ਸੱਠੀ ਮੱਕੀ ।

ਪ੍ਰਸ਼ਨ 13.
ਗਰਮ ਜਲਵਾਯੂ ਦੀਆਂ ਫ਼ਸਲਾਂ ਦੀਆਂ ਉਦਾਹਰਨਾਂ ਦਿਉ ।
ਉੱਤਰ-
ਕਮਾਦ, ਕਪਾਹ, ਝੋਨਾ ਆਦਿ ।

ਪ੍ਰਸ਼ਨ 14.
ਠੰਡੇ ਜਲਵਾਯੂ ਦੀਆਂ ਫ਼ਸਲਾਂ ਦੀ ਉਦਾਹਰਨ ਦਿਉ !
ਉੱਤਰ-
ਕਣਕ, ਜੌ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਬੰਨੇ ਤੇ ਬੀਜਣ ਵਾਲੀਆਂ ਫ਼ਸਲਾਂ ਬਾਰੇ ਕੀ ਜਾਣਦੇ ਹੋ ?
ਉੱਤਰ-
ਇਹ ਫ਼ਸਲਾਂ ਮੁੱਖ ਫ਼ਸਲ ਨੂੰ ਹਨੇਰੀ ਜਾਂ ਪਸ਼ੂਆਂ ਆਦਿ ਤੋਂ ਬਚਾਉਂਦੀਆਂ ਹਨ ਤੇ ਇਹਨਾਂ ਤੋਂ ਕੁੱਝ ਵਾਧੂ ਆਮਦਨ ਵੀ ਹੋ ਜਾਂਦੀ ਹੈ । ਇਹਨਾਂ ਨੂੰ ਖੇਤ ਦੇ ਚਾਰੋਂ ਪਾਸੇ ਬੰਨਿਆਂ ਤੇ ਲਾਇਆ ਜਾਂਦਾ ਹੈ, ਜਿਵੇਂ-ਅਰਹਰ, ਜੰਤਰ ਆਦਿ ।

PSEB 6th Class Agriculture Solutions Chapter 3 ਫ਼ਸਲਾਂ ਦੀ ਵੰਡ

ਪ੍ਰਸ਼ਨ 2.
ਸੇਂਜੂ ਫ਼ਸਲਾਂ ਬਾਰੇ ਕੀ ਜਾਣਦੇ ਹੋ ?
ਉੱਤਰ-
ਇਹ ਫ਼ਸਲਾਂ ਉਹ ਹਨ ਜਿਹਨਾਂ ਦੀ ਸਿੰਚਾਈ ਲਈ ਪਾਣੀ ਦਾ ਪ੍ਰਬੰਧ ਹੁੰਦਾ ਹੈ । ਇਹ ਸਿਰਫ਼ ਮੀਂਹ ਦੇ ਪਾਣੀ ਤੇ ਨਿਰਭਰ ਨਹੀਂ ਹੁੰਦੀਆਂ, ਜਿਵੇਂ-ਪੰਜਾਬ ਵਿਚ ਹੋਣ ਵਾਲੀਆਂ ਫ਼ਸਲਾਂ ।

ਪ੍ਰਸ਼ਨ 3.
ਧਾਗੇ (ibre) ਵਾਲੀਆਂ ਫ਼ਸਲਾਂ ਬਾਰੇ ਕੀ ਜਾਣਦੇ ਹੋ ?
ਉੱਤਰ-
ਕਪਾਹ, ਸਣ ਤੇ ਪਟਸਨ ਅਜਿਹੀਆਂ ਫ਼ਸਲਾਂ ਹਨ । ਇਹਨਾਂ ਫ਼ਸਲਾਂ ਨੂੰ ਬਰੀਕ ਅਤੇ ਮੋਟਾ ਧਾਗਾ ਪ੍ਰਾਪਤ ਕਰਨ ਲਈ ਉਗਾਇਆ ਜਾਂਦਾ ਹੈ । ਇਸ ਧਾਗੇ ਨੂੰ ਕੱਪੜਾ ਅਤੇ ਪਟਸਨ ਉਦਯੋਗ ਵਿੱਚ ਵਰਤਿਆ ਜਾਂਦਾ ਹੈ ।

ਪ੍ਰਸ਼ਨ 4.
ਅਨਾਜ ਵਾਲੀਆਂ ਫ਼ਸਲਾਂ ਬਾਰੇ ਕੀ ਜਾਣਦੇ ਹੋ ?
ਉੱਤਰ-
ਕੋਈ ਵੀ ਘਾਹ ਵਰਗੀ ਫ਼ਸਲ ਜਿਸ ਦੇ ਦਾਣਿਆਂ ਨੂੰ ਖਾਣ ਲਈ ਵਰਤਿਆ ਜਾਂਦਾ। ਹੈ ਉਸ ਨੂੰ ਅਨਾਜ ਵਾਲੀ ਫ਼ਸਲ ਕਿਹਾ ਜਾਂਦਾ ਹੈ , ਜਿਵੇਂ-ਕਣਕ, ਝੋਨਾ, ਜਵਾਰ ਆਦਿ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਫ਼ਸਲਾਂ ਦੀ ਜਲਵਾਯੂ ਆਧਾਰਤ ਵੰਡ ਬਾਰੇ ਦੱਸੋ ।
ਉੱਤਰ-

  1. ਗਰਮ ਜਲਵਾਯੂ (Tropical) ਦੀਆਂ ਫ਼ਸਲਾਂ-ਇਹ ਫ਼ਸਲਾਂ ਗਰਮ ਇਲਾਕਿਆਂ ਵਿੱਚ ਹੁੰਦੀਆਂ ਹਨ, ਜਿੱਥੇ ਠੰਡ ਨਹੀਂ ਪੈਂਦੀ ; ਜਿਵੇਂ ਕਿ ਕਪਾਹ, ਝੋਨਾ, ਕਮਾਦ ਆਦਿ ।
  2. ਠੰਡੇ ਜਲਵਾਯੂ (Temperate) ਵਾਲੀਆਂ ਫ਼ਸਲਾਂ-ਜਿੱਥੇ ਠੰਡ ਪੈਣਾ ਪੱਕਾ ਹੁੰਦਾ ਹੈ ਇਹ ਫ਼ਸਲਾਂ ਠੰਡੇ ਇਲਾਕਿਆਂ ਵਿੱਚ ਹੁੰਦੀਆਂ ਹਨ, ਜਿਵੇਂ-ਕਣਕ, ਜੌਂ ਆਦਿ ।

PSEB 6th Class Agriculture Solutions Chapter 3 ਫ਼ਸਲਾਂ ਦੀ ਵੰਡ

ਫ਼ਸਲਾਂ ਦੀ ਵੰਡ PSEB 6th Class Agriculture Notes

  1. ਆਰਥਿਕ ਜਾਂ ਵਪਾਰਕ ਮਹੱਤਵ ਵਾਲੇ ਪੌਦਿਆਂ ਦੇ ਸਮੂਹ ਨੂੰ ਜਦੋਂ ਕਿਸੇ ਖ਼ਾਸ ਉਦੇਸ਼ ਲਈ ਉਗਾਇਆ ਜਾਂਦਾ ਹੈ ਤਾਂ ਉਸ ਨੂੰ ਫ਼ਸਲ ਕਿਹਾ ਜਾਂਦਾ ਹੈ ।
  2. ਰੁੱਤ ਅਨੁਸਾਰ ਫ਼ਸਲਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ-ਸਾਉਣੀ ਦੀਆਂ, ਹਾੜੀ ਦੀਆਂ ।
  3. ਬਨਸਪਤੀ ਵਿਗਿਆਨ ਅਨੁਸਾਰ ਫ਼ਸਲਾਂ ਦੀਆਂ ਕੁੱਝ ਫੈਮਿਲੀਆਂ ਹਨ-ਘਾਹ ਜਾਂ ਗੈਮਨੀ, ਦਾਲ ਜਾਂ ਲੈਗੂਮਨੋਸੀ, ਸਗੋਂ ਜਾਂ ਕਰੂਸੀਫਰੀ, ਮਾਲਵੇਸੀ ਆਦਿ ।
  4. ਫ਼ਸਲ ਪ੍ਰਬੰਧ ਜਾਂ ਆਰਥਿਕ ਆਧਾਰ ਤੇ ਫ਼ਸਲਾਂ ਦੀ ਵੰਡ ਇਸ ਤਰ੍ਹਾਂ ਹੈ ਅਨਾਜ ਵਾਲੀਆਂ, ਦਾਲ ਵਾਲੀਆਂ, ਤੇਲ ਬੀਜ ਵਾਲੀਆਂ, ਚਾਰੇ ਵਾਲੀਆਂ, ਖੰਡ ਵਾਲੀਆਂ, ਧਾਗੇ ਵਾਲੀਆਂ, ਸਬਜ਼ੀ ਵਾਲੀਆਂ, ਸਟਾਰਚ ਵਾਲੀਆਂ, ਮਸਾਲੇ ਵਾਲੀਆਂ ਆਦਿ ।
  5. ਇੱਕ-ਸਾਲੀ ਫ਼ਸਲਾਂ ਹਨ-ਕਣਕ, ਮੱਕੀ ।
  6. ਦੋ-ਸਾਲੀ ਫ਼ਸਲਾਂ ਹਨ-ਪਿਆਜ, ਚੁਕੰਦਰ ।
  7. ਬਹੁ-ਸਾਲੀ ਫ਼ਸਲਾਂ ਹਨ-ਕਮਾਦ, ਕਿਨੂੰ, ਅੰਬ ਆਦਿ ।
  8. ਹਰੀ ਖਾਦ ਵਾਲੀਆਂ ਫ਼ਸਲਾਂ-ਸਣ, ਜੰਤਰ (ਚੈਂਚਾ) ।
  9. ਸੰਕਟ ਕਾਲ ਫ਼ਸਲਾਂ-ਤੋਰੀਆ, ਸੱਠੀ ਮੱਕੀ, ਸੱਠੀ ਮੂੰਗੀ ।
  10. ਪਸ਼ੂਆਂ ਲਈ ਆਚਾਰ ਵਾਲੀਆਂ ਫ਼ਸਲਾਂ-ਮੱਕੀ, ਜਵੀ, ਜੁਆਰ ।
  11. ਅੰਤਰ ਫ਼ਸਲਾਂ-ਕਪਾਹ ਵਿੱਚ ਮੂੰਗੀ ।
  12. ਬੰਨ੍ਹੇ ਤੇ ਬੀਜਣ ਵਾਲੀਆਂ ਫ਼ਸਲਾਂ-ਅਰਹਰ, ਜੰਤਰ ।
  13. ਟੈਪ ਫ਼ਸਲਾਂ-ਕਮਾਦ ਵਿਚ ਮੱਕੀ ।
  14. ਗਰਮ ਜਲਵਾਯੂ ਦੀਆਂ ਫ਼ਸਲਾਂ-ਕਮਾਦ, ਕਪਾਹ, ਝੋਨਾ ਆਦਿ ।
  15. ਠੰਡੇ ਜਲਵਾਯੂ ਦੀਆਂ ਫ਼ਸਲਾਂ-ਕਣਕ, ਜੌਂ ਆਦਿ ।
  16. ਸੇਂਜੂ ਫ਼ਸਲਾਂ ਉਹ ਹਨ ਜਿਹਨਾਂ ਨੂੰ ਸਿੰਚਾਈ ਵਾਲੇ ਪਾਣੀ ਦੀ ਸਹਾਇਤਾ ਨਾਲ ਉਗਾਇਆ ਜਾਂਦਾ ਹੈ ।
  17. ਬਰਾਨੀ ਫ਼ਸਲਾਂ ਉਹ ਹਨ ਜੋ ਮੀਂਹ ਦੇ ਪਾਣੀ ਨਾਲ ਹੀ ਉਗਾਈਆਂ ਜਾਂਦੀਆਂ ਹਨ ।

PSEB 6th Class Agriculture Solutions Chapter 4 ਪਾਣੀ ਦਾ ਖੇਤੀ ਵਿੱਚ ਮਹੱਤਵ

Punjab State Board PSEB 6th Class Agriculture Book Solutions Chapter 4 ਪਾਣੀ ਦਾ ਖੇਤੀ ਵਿੱਚ ਮਹੱਤਵ Textbook Exercise Questions and Answers.

PSEB Solutions for Class 6 Agriculture Chapter 4 ਪਾਣੀ ਦਾ ਖੇਤੀ ਵਿੱਚ ਮਹੱਤਵ

Agriculture Guide for Class 6 PSEB ਪਾਣੀ ਦਾ ਖੇਤੀ ਵਿੱਚ ਮਹੱਤਵ Textbook Questions and Answers

ਅਭਿਆਸ
(ੳ) ਹੇਠ ਲਿਖੇ ਪ੍ਰਸ਼ਨਾਂ ਦਾ ਇੱਕ ਜਾਂ ਦੋ ਸ਼ਬਦਾਂ ਵਿਚ ਉੱਤਰ ਦਿਓ-

ਪ੍ਰਸ਼ਨ 1.
ਪੌਦਿਆਂ ਵਿਚ ਪਾਣੀ ਦੀ ਮਾਤਰਾ ਕਿੰਨੇ ਪ੍ਰਤੀਸ਼ਤ ਹੁੰਦੀ ਹੈ ?
ਉੱਤਰ-
90 %

ਪ੍ਰਸ਼ਨ 2.
ਫ਼ਸਲਾਂ ਨੂੰ ਬਨਾਉਟੀ ਢੰਗ ਨਾਲ ਪਾਣੀ ਦੇਣ ਦੀ ਪ੍ਰੀਕਿਰਿਆ ਨੂੰ ਕੀ ਕਹਿੰਦੇ ਹਨ ?
ਉੱਤਰ-
ਸਿੰਚਾਈ ।

ਪ੍ਰਸ਼ਨ 3.
ਪਾਣੀ ਦੀ ਸਭ ਤੋਂ ਵੱਧ ਬੱਚਤ ਕਰਨ ਦੇ ਸਮਰੱਥ ਸਿੰਚਾਈ ਦੇ ਕੋਈ ਦੋ ਤਰੀਕੇ ਲਿਖੋ ।
ਉੱਤਰ-
ਫੁਹਾਰਾ ਸਿੰਚਾਈ, ਤੁਪਕਾ ਸਿੰਚਾਈ ।

PSEB 6th Class Agriculture Solutions Chapter 4 ਪਾਣੀ ਦਾ ਖੇਤੀ ਵਿੱਚ ਮਹੱਤਵ

ਪ੍ਰਸ਼ਨ 4.
ਕਿਹੜੇ ਪਦਾਰਥ ਪਾਣੀ ਰਾਹੀਂ ਬੂਟੇ ਵਿਚ ਜ਼ਜ਼ਬ ਹੁੰਦੇ ਹਨ ?
ਉੱਤਰ-
ਖਣਿਜ ਪਦਾਰਥ ਅਤੇ ਖਾਦ ਤੱਤ ।

ਪ੍ਰਸ਼ਨ 5.
ਭਾਰਤ ਵਿਚ ਕੁੱਲ ਪਾਣੀ ਵਿਚੋਂ ਕਿੰਨਾ ਪਾਣੀ ਖੇਤੀਬਾੜੀ ਵਿਚ ਵਰਤਿਆ ਜਾਂਦਾ
ਉੱਤਰ-
70% ।

ਪ੍ਰਸ਼ਨ 6.
ਕੱਦੂ ਕਰਨਾ ਕਿਸ ਨੂੰ ਆਖਦੇ ਹਨ ?
ਉੱਤਰ-
ਖੜ੍ਹੇ ਪਾਣੀ ਵਿਚ ਖੇਤ ਵਾਹੁਣ ਨੂੰ ਕੱਦੂ ਕਰਨਾ ਕਹਿੰਦੇ ਹਨ ।

ਪ੍ਰਸ਼ਨ 7.
ਕਿਹੜੀ ਫ਼ਸਲ ਨੂੰ ਕੱਦੂ ਕਰਕੇ ਲਗਾਇਆ ਜਾਂਦਾ ਹੈ ?
ਉੱਤਰ-
ਝੋਨੇ ।

ਪ੍ਰਸ਼ਨ 8.
ਪੰਜਾਬ ਵਿਚ ਸਿੰਚਾਈ ਦੇ ਮੁੱਖ ਸਾਧਨ ਕਿਹੜੇ ਹਨ ?
ਉੱਤਰ-
ਟਿਉਬਵੈੱਲ ਤੇ ਨਹਿਰਾਂ ।

ਪ੍ਰਸ਼ਨ 9.
ਫ਼ਸਲ ਨੂੰ ਜ਼ਿਆਦਾ ਲੂਅ ਤੇ ਕੋਰੇ ਤੋਂ ਬਚਾਉਣ ਲਈ ਕਿਹੜਾ ਤਰੀਕਾ ਵਰਤਿਆ ਜਾਂਦਾ ਹੈ ?
ਉੱਤਰ-
ਸਿੰਚਾਈ ਦਾ ।

PSEB 6th Class Agriculture Solutions Chapter 4 ਪਾਣੀ ਦਾ ਖੇਤੀ ਵਿੱਚ ਮਹੱਤਵ

ਪ੍ਰਸ਼ਨ 10.
ਪਾਣੀ ਦੀ ਕਮੀ ਵਾਲੇ ਇਲਾਕਿਆਂ ਵਿੱਚ ਸਿੰਚਾਈ ਦੀ ਕਿਹੜੀ ਤਕਨੀਕ ਲਾਭਦਾਇਕ ਹੈ ?
ਉੱਤਰ-
ਤੁਪਕਾ ਸਿੰਚਾਈ ।

(ਅ) ਹੇਠ ਲਿਖੇ ਪ੍ਰਸ਼ਨਾਂ ਦਾ ਇੱਕ ਜਾਂ ਦੋ ਵਾਕਾਂ ਵਿਚ ਉੱਤਰ ਦਿਓ-

ਪ੍ਰਸ਼ਨ 1.
ਸਿੰਚਾਈ ਕਿਸ ਨੂੰ ਕਹਿੰਦੇ ਹਨ ?
ਉੱਤਰ-
ਕਈ ਵਾਰ ਫ਼ਸਲਾਂ ਦੀ ਲੋੜ ਮੀਂਹ ਦੇ ਪਾਣੀ ਨਾਲ ਪੂਰੀ ਨਹੀਂ ਹੁੰਦੀ ਤੇ ਫ਼ਸਲਾਂ ਨੂੰ ਬਨਾਉਟੀ ਢੰਗ ਨਾਲ ਪਾਣੀ ਦਿੱਤਾ ਜਾਂਦਾ ਹੈ, ਇਸ ਨੂੰ ਸਿੰਚਾਈ ਕਹਿੰਦੇ ਹਨ ।

ਪ੍ਰਸ਼ਨ 2.
ਫ਼ਸਲਾਂ ਵਿਚ ਰੌਣੀ ਦਾ ਕੀ ਮਹੱਤਵ ਹੈ ?
ਉੱਤਰ-
ਬਿਜਾਈ ਸਮੇਂ ਮਿੱਟੀ ਵਿੱਚ ਠੀਕ ਮਾਤਰਾ ਵਿਚ ਨਮੀ ਹੋਣੀ ਚਾਹੀਦੀ ਹੈ, ਇਸ ਲਈ ਖੇਤ ਵਿਚ ਭਰਕੇ ਪਾਣੀ ਲਗਾਇਆ ਜਾਂਦਾ ਹੈ ਜਿਸ ਨੂੰ ਰੌਣੀ ਕਹਿੰਦੇ ਹਨ । ਇਸ ਤਰ੍ਹਾਂ ਰੌਣੀ ਦਾ ਮੰਤਵ ਫ਼ਸਲ ਉਗਣ ਵਿਚ ਸਹਾਇਤਾ ਕਰਨਾ ਹੁੰਦਾ ਹੈ ।

ਪ੍ਰਸ਼ਨ 3.
ਸਿੰਚਾਈ ਦੇ ਵੱਖ-ਵੱਖ ਸਾਧਨ ਕਿਹੜੇ ਹਨ ?
ਉੱਤਰ-
ਸਿੰਚਾਈ ਦੇ ਵੱਖ-ਵੱਖ ਸਾਧਨ ਹਨ-ਟਿਊਬਵੈੱਲ, ਖੂਹ, ਦਰਿਆ, ਟੋਭੇ, ਡੈਮ, ਨਹਿਰ ਆਦਿ ।

ਪ੍ਰਸ਼ਨ 4.
ਸਿੰਚਾਈਆਂ ਦੀ ਗਿਣਤੀ ਫ਼ਸਲਾਂ ਤੇ ਕਿਵੇਂ ਨਿਰਭਰ ਕਰਦੀ ਹੈ ?
ਉੱਤਰ-
ਕਈ ਫ਼ਸਲਾਂ ; ਜਿਵੇਂ ਕਣਕ, ਤੇਲ ਬੀਜ਼ ਫ਼ਸਲਾਂ, ਦਾਲਾਂ ਆਦਿ ਨੂੰ ਘੱਟ ਸਿੰਚਾਈ ਦੀ ਲੋੜ ਹੁੰਦੀ ਹੈ ਤੇ ਕਈਆਂ ; ਜਿਵੇਂ ਝੋਨਾ, ਮੱਕੀ ਆਦਿ ਨੂੰ ਵੱਧ ਸਿੰਚਾਈ ਦੀ ਲੋੜ ਹੈ । ਇਸ ਲਈ ਸਿੰਚਾਈ ਦੀ ਗਿਣਤੀ ਫ਼ਸਲ ਤੇ ਨਿਰਭਰ ਕਰਦੀ ਹੈ ।

ਪ੍ਰਸ਼ਨ 5.
ਝੋਨੇ ਵਿਚ ਕੱਦੂ ਕਿਉਂ ਕੀਤਾ ਜਾਂਦਾ ਹੈ ?
ਉੱਤਰ-
ਝੋਨੇ ਦੀ ਫ਼ਸਲ ਨੂੰ ਵਧੇਰੇ ਪਾਣੀ ਦੀ ਲੋੜ ਹੁੰਦੀ ਹੈ, ਇਸ ਲਈ ਝੋਨਾ ਬੀਜਣ ਲਈ ਖੇਤ ਵਿਚ ਪਾਣੀ ਖੜ੍ਹਾ ਕਰਕੇ ਵਾਹੀ ਕੀਤੀ ਜਾਂਦੀ ਹੈ, ਇਸ ਨੂੰ ਕੱਦੂ ਕਰਨਾ ਕਹਿੰਦੇ ਹਨ । ਇਸ ਤਰ੍ਹਾਂ ਖੇਤ ਵਿਚ ਜ਼ਿਆਦਾ ਪਾਣੀ ਖੜ੍ਹਾ ਕੀਤਾ ਜਾ ਸਕਦਾ ਹੈ ।

PSEB 6th Class Agriculture Solutions Chapter 4 ਪਾਣੀ ਦਾ ਖੇਤੀ ਵਿੱਚ ਮਹੱਤਵ

ਪ੍ਰਸ਼ਨ 6.
ਮਿੱਟੀ ਵਿੱਚ ਨਮੀ ਦਾ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ-
ਬੀਜ ਨੂੰ ਪੁੰਗਰ ਕੇ ਪੌਦੇ ਵਿਚ ਬਦਲਣ ਲਈ ਮਿੱਟੀ ਵਿਚ ਠੀਕ ਮਾਤਰਾ ਵਿੱਚ ਨਮੀ ਹੋਣੀ ਚਾਹੀਦੀ ਹੈ ਇਸ ਲਈ ਮਿੱਟੀ ਵਿਚ ਨਮੀ ਦਾ ਹੋਣਾ ਜ਼ਰੂਰੀ ਹੈ ।

ਪ੍ਰਸ਼ਨ 7.
ਰੇਤਲੀ ਮਿੱਟੀ ਵਿੱਚ ਵੱਧ ਤੇ ਚੀਕਣੀ ਮਿੱਟੀ ਵਿਚ ਘੱਟ ਸਿੰਚਾਈਆਂ ਦੀ ਲੋੜ ਕਿਉਂ ਪੈਂਦੀ ਹੈ ?
ਉੱਤਰ-
ਰੇਤਲੀ ਮਿੱਟੀ ਵਿਚ ਪਾਣੀ ਬਹੁਤ ਜਲਦੀ ਜ਼ੀਰਦਾ ਹੈ ਜਦਕਿ ਚੀਕਣੀ ਮਿੱਟੀ ਵਿੱਚ ਹੌਲੀ-ਹੌਲੀ ਜ਼ੀਰਦਾ ਹੈ । ਇਸ ਲਈ ਰੇਤਲੀ ਮਿੱਟੀ ਵਿਚ ਸਿੰਚਾਈ ਦੀ ਵਧੇਰੇ ਲੋੜ ਹੈ ।

ਪ੍ਰਸ਼ਨ 8.
ਪੰਜਾਬ ਵਿਚ ਸੈਂਟਰੀਫਿਊਗਲ ਪੰਪਾਂ ਦੀ ਜਗਾ ਸਬਮਰਸੀਬਲ ਪੰਪਾਂ ਨੇ ਕਿਉਂ ਲੈ ਲਈ ਹੈ ?
ਉੱਤਰ-
ਜ਼ਮੀਨ ਅੰਦਰ ਪਾਣੀ ਦਾ ਪੱਧਰ ਹੇਠਾਂ ਡਿੱਗਣ ਕਾਰਨ ਸੈਂਟਰੀਫਿਊਗਲ ਪੰਪ (ਪੱਖੇ ਵਾਲੇ) ਪਾਣੀ ਕੱਢਣ ਵਿਚ ਫੇਲ੍ਹ ਹੋ ਗਏ ਹਨ ਤੇ ਇਸ ਲਈ ਹੁਣ ਮੱਛੀ ਮੋਟਰ ਅਰਥਾਤ ਸਬਮਰਸੀਬਲ ਪੰਪਾਂ ਦੀ ਵਰਤੋਂ ਕਰਕੇ ਪਾਣੀ ਕੱਢਿਆ ਜਾਂਦਾ ਹੈ ।

ਪ੍ਰਸ਼ਨ 9.
ਗਰਮੀ ਦੇ ਮੌਸਮ ਵਿੱਚ ਫ਼ਸਲਾਂ ਨੂੰ ਵੱਧ ਪਾਣੀ ਦੀ ਲੋੜ ਕਿਉਂ ਪੈਂਦੀ ਹੈ ?
ਉੱਤਰ-
ਗਰਮੀ ਦੇ ਦਿਨਾਂ ਵਿਚ ਮਿੱਟੀ ਅਤੇ ਪੱਤਿਆਂ ਵਿਚੋਂ ਵਾਸ਼ਪੀਕਰਨ ਵਧੇਰੇ ਮਾਤਰਾ ਵਿੱਚ ਹੁੰਦਾ ਹੈ ਇਸ ਲਈ ਗਰਮੀਆਂ ਵਿੱਚ ਵਧੇਰੇ ਫ਼ਸਲਾਂ ਨੂੰ ਵਧੇਰੇ ਪਾਣੀ ਦੀ ਲੋੜ ਪੈਂਦੀ ਹੈ ।

ਪ੍ਰਸ਼ਨ 10.
ਪਾਣੀ ਚੁੱਕਣ ਵਾਲੇ ਪੰਪਾਂ ਦੀ ਊਰਜਾ ਕਿੱਥੋਂ ਪ੍ਰਾਪਤ ਕੀਤੀ ਜਾ ਸਕਦੀ ਹੈ ?
ਉੱਤਰ-
ਪੰਪਾਂ ਲਈ ਊਰਜਾ ਡੀਜ਼ਲ, ਬਾਇਓਗੈਸ, ਬਿਜਲੀ ਅਤੇ ਸੂਰਜੀ ਊਰਜਾ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ।

(ੲ) ਪੰਜ ਜਾਂ ਛੇ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਪੌਦਿਆਂ ਦੇ ਜੀਵਨ ਵਿਚ ਪਾਣੀ ਦਾ ਕੀ ਮਹੱਤਵ ਹੈ ?
ਉੱਤਰ-
ਬੀਜ਼ਾਂ ਦੀ ਉੱਗਣ ਪ੍ਰਕਿਰਿਆ ਵਿਚ ਨਮੀ ਦੀ ਲੋੜ ਹੁੰਦੀ ਹੈ, ਇਸ ਲਈ ਮਿੱਟੀ ਵਿਚ ਨਮੀ ਹੋਣਾ ਬਹੁਤ ਜ਼ਰੂਰੀ ਹੈ । ਪਾਣੀ ਪੌਦਿਆਂ ਦੇ ਵੱਧਣ-ਫੁੱਲਣ ਅਤੇ ਫੁੱਲ, ਫਲ ਅਤੇ ਬੀਜ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ । ਪਾਣੀ ਦੁਆਰਾ ਮਿੱਟੀ ਵਿਚੋਂ ਖਣਿਜ ਲੂਣ ਤੇ ਖਾਦ ਪਦਾਰਥ ਪੋਦਿਆਂ ਨੂੰ ਪ੍ਰਾਪਤ ਹੁੰਦੇ ਹਨ । ਪਾਣੀ ਵਿਚ ਘੁਲ ਕੇ ਤੱਤ ਪੌਦੇ ਦੇ ਸਾਰੇ ਭਾਗਾਂ ਤਕ ਪੁੱਜ ਜਾਂਦੇ ਹਨ । ਪਾਣੀ ਲ ਅਤੇ ਕੋਰੇ ਤੋਂ ਵੀ ਪੌਦਿਆਂ ਦੀ ਰੱਖਿਆ ਕਰਦਾ ਹੈ ।

PSEB 6th Class Agriculture Solutions Chapter 4 ਪਾਣੀ ਦਾ ਖੇਤੀ ਵਿੱਚ ਮਹੱਤਵ

ਪ੍ਰਸ਼ਨ 2.
ਸਿੰਚਾਈਆਂ ਦੀ ਗਿਣਤੀ ਕਿਸ ਉੱਪਰ ਨਿਰਭਰ ਕਰਦੀ ਹੈ ਤੇ ਕਿਵੇਂ ?
ਉੱਤਰ-
ਸਿੰਚਾਈਆਂ ਦੀ ਗਿਣਤੀ ਫ਼ਸਲ ਦੀ ਕਿਸਮ, ਮੌਸਮ ਅਤੇ ਮਿੱਟੀ ਦੀ ਕਿਸਮ ਤੇ ਨਿਰਭਰ ਹੈ । ਕਣਕ, ਤੇਲ ਬੀਜ ਫ਼ਸਲਾਂ, ਦਾਲਾਂ ਆਦਿ ਨੂੰ ਘੱਟ ਸਿੰਚਾਈਆਂ ਦੀ ਲੋੜ ਹੁੰਦੀ ਹੈ । ਪਰ ਝੋਨੇ, ਗੰਨੇ, ਮੱਕੀ ਆਦਿ ਨੂੰ ਵੱਧ ਸਿੰਚਾਈਆਂ ਦੀ ਲੋੜ ਪੈਂਦੀ ਹੈ । ਸਰਦੀਆਂ ਵਿੱਚ ਫ਼ਸਲਾਂ ਨੂੰ ਘੱਟ ਸਿੰਚਾਈ ਅਤੇ ਗਰਮੀ ਵਿਚ ਫ਼ਸਲਾਂ ਨੂੰ ਵੱਧ ਸਿੰਚਾਈ ਦੀ ਲੋੜ ਹੁੰਦੀ ਹੈ । ਕਿਉਂਕਿ ਗਰਮੀ ਵਿਚ ਮਿੱਟੀ ਅਤੇ ਪੱਤਿਆਂ ਵਿਚੋਂ ਪਾਣੀ ਦਾ ਵਾਸ਼ਪੀਕਰਨ ਬਹੁਤ ਤੇਜ਼ੀ ਨਾਲ ਤੇ ਵੱਧ ਮਾਤਰਾ ਵਿਚ ਹੁੰਦਾ ਹੈ । ਹਲਕੀ ਮਿੱਟੀ (ਰੇਤਲੀ) ਵਿੱਚ ਵੱਧ ਅਤੇ ਭਾਰੀ (ਚੀਕਣੀ) ਮਿੱਟੀ ਵਿਚ ਘੱਟ ਸਿੰਚਾਈ ਦੀ ਲੋੜ ਹੁੰਦੀ ਹੈ । ਹਲਕੀਆਂ ਜ਼ਮੀਨਾਂ ਵਿਚ ਪਾਣੀ ਜਲਦੀ ਜ਼ੀਰ ਜਾਂਦਾ ਹੈ ਜਦਕਿ ਭਾਰੀਆਂ ਜ਼ਮੀਨਾਂ ਵਿਚੋਂ ਹੌਲੀ-ਹੌਲੀ ਜ਼ੀਰਦਾ ਹੈ ।

ਪ੍ਰਸ਼ਨ 3.
ਸਿੰਚਾਈ ਦੇ ਵੱਖ-ਵੱਖ ਤਰੀਕੇ ਕਿਹੜੇ ਹਨ ? ਫੁਹਾਰਾ ਸਿੰਚਾਈ ਬਾਰੇ ਵਿਸਥਾਰਪੂਰਵਕ ਦੱਸੋ ।
ਉੱਤਰ-
ਸਿੰਚਾਈ ਦੇ ਵੱਖ-ਵੱਖ ਤਰੀਕੇ ਹਨ-ਸਤਹਿ ਸਿੰਚਾਈ, ਸਬ-ਸਤਹਿ ਸਿੰਚਾਈ, ਫੁਹਾਰਾ ਸਿੰਚਾਈ, ਤੁਪਕਾ ਸਿੰਚਾਈ ।

ਫੁਹਾਰਾ ਸਿੰਚਾਈ – ਇਸ ਤਰੀਕੇ ਵਿਚ ਫ਼ਸਲ ਜਾਂ ਜ਼ਮੀਨ ਤੇ ਫੁਹਾਰੇ ਰਾਹੀਂ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ । ਇਹ ਪਾਣੀ ਜ਼ਮੀਨ ਦੀ ਜ਼ੀਰਨ ਸ਼ਕਤੀ ਤੋਂ ਹਮੇਸ਼ਾਂ ਘੱਟ ਹੁੰਦਾ ਹੈ ਤੇ ਬਟਿਆਂ ਦੀ ਲੋੜ ਨੂੰ ਹੀ ਪੂਰਾ ਕਰਦਾ ਹੈ ।ਉੱਚੇ-ਨੀਵੇਂ ਇਲਾਕਿਆਂ ਵਿਚ ਇਹ ਤਕਨੀਕ ਬਹੁਤ ਕਾਰਗਰ ਸਾਬਿਤ ਹੋਈ ਹੈ । ਫ਼ਸਲ ਨੂੰ ਲੂ ਅਤੇ ਕੋਰੇ ਤੋਂ ਬਚਾਉਣ ਲਈ ਵੀ ਇਹ ਤਰੀਕਾ ਢੁੱਕਵਾਂ ਹੈ ।

ਪ੍ਰਸ਼ਨ 4.
ਤੁਪਕਾ ਸਿੰਚਾਈ ਦੁਆਰਾ ਕਿਸ ਤਰ੍ਹਾਂ ਪਾਣੀ ਦੀ ਬੱਚਤ ਹੁੰਦੀ ਹੈ ?
ਉੱਤਰ-
ਪਾਣੀ ਇਕ ਕੁਦਰਤੀ ਸੋਮਾ ਹੈ, ਇਸਦੀ ਬੱਚਤ ਕਰਨ ਦੀ ਵੀ ਬਹੁਤ ਲੋੜ ਹੈ । ਖੇਤੀਬਾੜੀ ਵਿਚ ਭਾਰਤ ਦੇ ਕੁੱਲ ਪਾਣੀ ਦਾ 70% ਵਰਤਿਆ ਜਾਂਦਾ ਹੈ । ਇਸ ਲਈ ਪਾਣੀ ਦੀ ਬੱਚਤ ਕਰਨ ਲਈ ਤੁਪਕਾ ਸਿੰਚਾਈ ਦਾ ਤਰੀਕਾ ਬਹੁਤ ਕਾਰਗਰ ਸਾਬਿਤ ਹੋਇਆ ਹੈ ।

ਇਸ ਤਰੀਕੇ ਵਿਚ ਪੌਦਿਆਂ ਦੀਆਂ ਜੜਾਂ ਵਿਚ ਤੁਪਕਾ-ਤੁਪਕਾ ਕਰਕੇ ਪਾਣੀ ਪਾਇਆ ਜਾਂਦਾ ਹੈ । ਇਸ ਤਰ੍ਹਾਂ ਇਸ ਪਾਣੀ ਦੀ ਵਰਤੋਂ ਸਿਰਫ਼ ਪੌਦਿਆਂ ਦੀ ਲੋੜ ਹੀ ਪੂਰੀ ਕਰਦਾ ਹੈ ਤੇ ਮਿੱਟੀ ਵਿਚ ਜ਼ੀਰਨ ਲਈ ਬੱਚਦਾ ਹੀ ਨਹੀਂ ਹੈ ਤੇ ਬਿਲਕੁਲ ਅਜਾਈਂ ਨਹੀਂ ਗਵਾਇਆ ਜਾਂਦਾ । ਪਾਣੀ ਦੀ ਥੁੜ ਵਾਲੇ ਇਲਾਕਿਆਂ ਵਿਚ ਇਹ ਤਰੀਕਾ ਬਹੁਤ ਲਾਭਦਾਇਕ ਹੈ ।

ਪ੍ਰਸ਼ਨ 5.
ਸਤਹਿ ਸਿੰਚਾਈ ਦੀ ਵਰਤੋਂ ਵੱਖ-ਵੱਖ ਫ਼ਸਲਾਂ ਵਿਚ ਕਿਸ ਤਰ੍ਹਾਂ ਕੀਤੀ ਜਾਂਦੀ ਹੈ ?
ਉੱਤਰ-
ਵਧੀਆ ਉਪਜ ਲੈਣ ਲਈ ਸਿੰਚਾਈ ਦੀ ਲੋੜ ਹੁੰਦੀ ਹੈ ਤੇ ਇਸ ਲਈ ਵੱਖ-ਵੱਖ ਤਰੀਕੇ ਨਾਲ ਸਿੰਚਾਈ ਕੀਤੀ ਜਾਂਦੀ ਹੈ ਇਹਨਾਂ ਵਿਚੋਂ ਇਕ ਤਰੀਕਾ ਹੈ ਸਤਹਿ ਸਿੰਚਾਈ ਦਾ ।

ਇਸ ਤਰੀਕੇ ਵਿਚ ਖੇਤ ਵਿਚ ਕਿਆਰੇ ਬਣਾ ਕੇ ਖਾਲਾਂ ਦੁਆਰਾ ਪਾਣੀ ਲਾਇਆ ਜਾਂਦਾ ਹੈ । ਇਸ ਢੰਗ ਨਾਲ ਕਣਕ, ਦਾਲਾਂ ਆਦਿ ਨੂੰ ਪਾਣੀ ਲਾਇਆ ਜਾਂਦਾ ਹੈ । ਫਲਦਾਰ ਬੂਟਿਆਂ ਦੇ ਆਲੇ-ਦੁਆਲੇ ਬੰਨੇ ਬਣਾ ਕੇ ਪਾਣੀ ਭਰ ਦਿੱਤਾ ਜਾਂਦਾ ਹੈ । ਕਈ ਫ਼ਸਲਾਂ ਨੂੰ ਵਟਾਂ ਤੇ ਉਗਾਇਆ ਜਾਂਦਾ ਹੈ ਤੇ ਖਾਲੀਆਂ ਦੁਆਰਾ ਪਾਣੀ ਦਿੱਤਾ ਜਾਂਦਾ ਹੈ; ਜਿਵੇਂ-ਰੀਨਾ, ਮੱਕੀ, ਆਲੂ ਆਦਿ ।

PSEB 6th Class Agriculture Guide ਪਾਣੀ ਦਾ ਖੇਤੀ ਵਿੱਚ ਮਹੱਤਵ Important Questions and Answers

ਵਸਤੂਨਿਸ਼ਠ ਪ੍ਰਸ਼ਨ
ਬਹੁ-ਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਪੌਦਿਆਂ ਵਿਚ ਲਗਭਗ ਕਿੰਨੇ ਪ੍ਰਤੀਸ਼ਤ ਪਾਣੀ ਹੁੰਦਾ ਹੈ
(i) 60%
(ii) 90%
(iii) 50%
(iv) 80%.
ਉੱਤਰ-
(ii) 90% ।

ਪ੍ਰਸ਼ਨ 2.
ਘਰੇਲੂ ਲੋੜਾਂ ਲਈ ਕਿੰਨਾ ਪ੍ਰਤੀਸ਼ਤ ਪਾਣੀ ਵਰਤਿਆ ਜਾਂਦਾ ਹੈ ?
(i) 50%
(ii) 20%
(iii) 8%
(iv) 15%.
ਉੱਤਰ-
(iii) 8% ।

PSEB 6th Class Agriculture Solutions Chapter 4 ਪਾਣੀ ਦਾ ਖੇਤੀ ਵਿੱਚ ਮਹੱਤਵ

ਪ੍ਰਸ਼ਨ 3.
ਪਾਣੀ ਚੁੱਕਣ ਲਈ ਵਰਤੋਂ ਹੁੰਦੀ ਹੈ-
(i) ਪਸ਼ੂਆਂ ਦੀ
(ii) ਮੱਛੀ ਮੋਟਰ
(iii) ਪੱਖੇ ਵਾਲਾ ਪੰਪ
(iv) ਸਾਰੇ ਠੀਕ ।
ਉੱਤਰ-
(iv) ਸਾਰੇ ਠੀਕ ।

ਖ਼ਾਲੀ ਥਾਂ ਭਰੋ

(i) ਸਬਮਰਸੀਬਲ ਪੰਪ ਨੂੰ ………………….. ਪੰਪ ਵੀ ਕਹਿੰਦੇ ਹਨ ।
ਉੱਤਰ-
ਮੱਛੀ

(ii) ਹਲਕੀ ਮਿੱਟੀ ਵਿੱਚ …………………. ਸਿੰਚਾਈ ਦੀ ਲੋੜ ਹੈ ।
ਉੱਤਰ-
ਵੱਧ

(iii) ……………….. ਸਮੇਂ ਮਿੱਟੀ ਵਿੱਚ ਠੀਕ ਨਮੀ ਹੋਣੀ ਚਾਹੀਦੀ ਹੈ ।
ਉੱਤਰ-
ਬਿਜਾਈ

(iv) ਖੜ੍ਹੇ ਪਾਣੀ ਵਿਚ ਖੇਤ ਵਾਹੁਣ ਨੂੰ …………………… ਕਹਿੰਦੇ ਹਨ ।
ਉੱਤਰ-
ਕੱਦੂ ਕਰਨਾ ।

ਠੀਕ/ਗ਼ਲਤ

(i) ਖੜ੍ਹੇ ਪਾਣੀ ਵਿਚ ਖੇਤ ਵਾਹੁਣ ਨੂੰ ਕੱਦੂ ਕਰਨਾ ਕਹਿੰਦੇ ਹਨ ।
ਉੱਤਰ-
ਠੀਕ

(ii) ਪਾਣੀ ਫ਼ਸਲ ਨੂੰ ਲੂ ਤੋਂ ਬਚਾਉਂਦਾ ਹੈ ।
ਉੱਤਰ-
ਠੀਕ

PSEB 6th Class Agriculture Solutions Chapter 4 ਪਾਣੀ ਦਾ ਖੇਤੀ ਵਿੱਚ ਮਹੱਤਵ

(iii) 1980 ਵਿਚ ਟਿਊਬਵੈਲਾਂ ਦੀ ਗਿਣਤੀ 6 ਲੱਖ ਤੋਂ ਵੱਧ ਸੀ ।
ਉੱਤਰ-
ਠੀਕ

(iv) ਬਣਾਉਟੀ ਢੰਗ ਨਾਲ ਫ਼ਸਲਾਂ ਨੂੰ ਪਾਣੀ ਦੇਣ ਨੂੰ ਸਿੰਚਾਈ ਕਹਿੰਦੇ ਹਨ ।
ਉੱਤਰ-
ਠੀਕ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿਚ ਕੁੱਲ ਪਾਣੀ ਦਾ ਲਗਭਗ ਕਿੰਨੇ ਪ੍ਰਤੀਸ਼ਤ ਪਾਣੀ ਘਰੇਲੂ ਲੋੜਾਂ ਲਈ ਵਰਤਿਆ ਜਾਂਦਾ ਹੈ ।
ਉੱਤਰ-
8% ।

ਪ੍ਰਸ਼ਨ 2.
ਝੋਨੇ ਦੀ ਬਿਜਾਈ ਲਈ ਖੇਤ ਨੂੰ ਕੀ ਕੀਤਾ ਜਾਂਦਾ ਹੈ ?
ਉੱਤਰ-
ਕੱਦੂ ।

ਪ੍ਰਸ਼ਨ 3.
ਪੰਜਾਬ ਵਿਚ ਸਿੰਚਾਈ ਦਾ ਮੁੱਖ ਸਾਧਨ ਕੀ ਹੈ ?
ਉੱਤਰ-
ਟਿਊਬਵੈੱਲ ਤੇ ਨਹਿਰਾਂ ।

ਪ੍ਰਸ਼ਨ 4.
ਹਲਕੀ ਮਿੱਟੀ ਕਿਹੜੀ ਹੈ ?
ਉੱਤਰ-
ਰੇਤਲੀ ਮਿੱਟੀ ।

PSEB 6th Class Agriculture Solutions Chapter 4 ਪਾਣੀ ਦਾ ਖੇਤੀ ਵਿੱਚ ਮਹੱਤਵ

ਪ੍ਰਸ਼ਨ 5.
ਭਾਰੀ ਜ਼ਮੀਨ ਕਿਹੜੀ ਹੈ ?
ਉੱਤਰ-
ਚੀਕਣੀ ਮਿੱਟੀ ।

ਪ੍ਰਸ਼ਨ 6.
ਕਿਹੜੀਆਂ ਜ਼ਮੀਨਾਂ ਵਿਚ ਪਾਣੀ ਜਲਦੀ ਜ਼ੀਰਦਾ ਹੈ ?
ਉੱਤਰ-
ਰੇਤਲੀ (ਹਲਕੀ) ਜ਼ਮੀਨ ਵਿਚ ।

ਪ੍ਰਸ਼ਨ 7.
ਟੋਭਿਆਂ ਵਿਚੋਂ ਪਾਣੀ ਕੱਢਣ ਲਈ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਪਸ਼ੂਆਂ ਦੀ ।

ਪ੍ਰਸ਼ਨ 8.
ਮੱਛੀ ਮੋਟਰ ਕਿਸ ਨੂੰ ਕਹਿੰਦੇ ਹਨ ?
ਉੱਤਰ-
ਸਬਮਰਸੀਬਲ ਪੰਪ ।

ਪ੍ਰਸ਼ਨ 9.
ਡੱਲ ਝੀਲ ਤੇ ਸਬਜ਼ੀਆਂ ਉਗਾਉਣ ਲਈ ਕਿਹੜੀ ਸਿੰਚਾਈ ਦੀ ਵਰਤੋਂ ਹੁੰਦੀ ਹੈ ?
ਉੱਤਰ-
ਸਬ-ਸਤਹਿ ਸਿੰਚਾਈ ।

ਪ੍ਰਸ਼ਨ 10.
ਤੁਪਕਾ ਸਿੰਚਾਈ ਕਿਹੜੇ ਇਲਾਕਿਆਂ ਲਈ ਬਹੁਤ ਲਾਭਦਾਇਕ ਹੈ ?
ਉੱਤਰ-
ਪਾਣੀ ਦੀ ਕਮੀ ਵਾਲੇ ਇਲਾਕਿਆਂ ਲਈ ।

PSEB 6th Class Agriculture Solutions Chapter 4 ਪਾਣੀ ਦਾ ਖੇਤੀ ਵਿੱਚ ਮਹੱਤਵ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿਚ ਪਾਣੀ ਦੀ ਲਾਗਤ ਬਾਰੇ ਦੱਸੋ ।
ਉੱਤਰ-
ਭਾਰਤ ਵਿਚ ਕੁੱਲ ਪਾਣੀ ਦਾ 70% ਪਾਣੀ ਖੇਤੀਬਾੜੀ, 20-22% ਪਾਣੀ ਕਾਰਖ਼ਾਨਿਆਂ ਅਤੇ ਲਗਭਗ 8% ਪਾਣੀ ਘਰੇਲੂ ਲੋੜਾਂ ਲਈ ਵਰਤਿਆ ਜਾਂਦਾ ਹੈ ।

ਪ੍ਰਸ਼ਨ 2.
ਕਿਹੜੀਆਂ ਫ਼ਸਲਾਂ ਨੂੰ ਘੱਟ ਸਿੰਚਾਈ ਅਤੇ ਕਿਹੜੀਆਂ ਨੂੰ ਵੱਧ ਸਿੰਚਾਈ ਦੀ ਲੋੜ ਹੈ ?
ਉੱਤਰ-
ਕਣਕ, ਤੇਲ ਬੀਜ਼ ਫ਼ਸਲਾਂ, ਦਾਲਾਂ ਆਦਿ ਨੂੰ ਘੱਟ ਸਿੰਚਾਈ ਅਤੇ ਝੋਨਾ, ਮੱਕੀ, ਗੰਨੇ ਆਦਿ ਨੂੰ ਵੱਧ ਸਿੰਚਾਈ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 3.
ਹੁਣ ਪਾਣੀ ਚੁੱਕਣ ਲਈ ਕਿਸ ਤਰੀਕੇ ਦੀ ਵਰਤੋਂ ਹੁੰਦੀ ਹੈ ਤੇ ਕਿਹੋ ਜਿਹੀ ਊਰਜਾ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਹੁਣ ਪਾਣੀ ਚੁੱਕਣ ਲਈ ਪੰਪਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਪੱਖਾਂ ਪੰਪ, ਮੱਛੀ ਮੋਟਰ ਆਦਿ ਅਤੇ ਡੀਜ਼ਲ, ਬਾਇਓਗੈਸ, ਬਿਜਲੀ ਅਤੇ ਸੂਰਜੀ ਉਰਜਾ ਦੀ ਵਰਤੋਂ ਨਾਲ ਇਹ ਪੰਪ ਚਲਾਏ ਜਾਂਦੇ ਹਨ ।

ਪ੍ਰਸ਼ਨ 4.
ਸਬ-ਸਤਹਿ ਸਿੰਚਾਈ ਬਾਰੇ ਕੀ ਜਾਣਦੇ ਹੋ ?
ਉੱਤਰ-
ਕਈ ਜਗਾ ਤੇ ਪਾਣੀ ਜ਼ਮੀਨ ਦੇ ਨੇੜੇ ਹੋਣ ਕਾਰਨ ਪੌਦੇ ਜ਼ਮੀਨ ਵਿਚੋਂ ਪਾਣੀ ਲੈ ਲੈਂਦੇ ਹਨ, ਜਿਵੇਂ ਕਿ ਕਸ਼ਮੀਰ ਵਿਚ ਡੱਲ ਝੀਲ ਤੇ ਸਬਜ਼ੀਆਂ ਉਗਾਈਆਂ ਜਾਂਦੀਆਂ ਹਨ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਸਿੰਚਾਈ ਦੇ ਸਾਧਨਾਂ ਬਾਰੇ ਤੁਸੀਂ ਕੀ ਜਾਣਦੇ ਹੋ ।
ਉੱਤਰ-
ਸਿੰਚਾਈ ਦੇ ਕਈ ਸਾਧਨ ਉਪਲੱਬਧ ਹਨ । ਇਹ ਹਨ ਖੂਹ, ਟਿਉਬਵੈੱਲ, ਟੋਭੇ, ਡੈਮ, ਨਹਿਰ, ਦਰਿਆ ਆਦਿ । ਪੁਰਾਤਨ ਸਮਿਆਂ ਵਿਚ ਖੂਹਾਂ, ਟੋਭਿਆਂ ਵਿਚੋਂ ਪਾਣੀ ਕੱਢਣ ਲਈ ਪਸ਼ੂਆਂ ਦੀ ਵਰਤੋਂ ਕੀਤੀ ਜਾਂਦੀ ਸੀ । ਇਹ ਕੰਮ ਵੱਧ ਸਮਾਂ ਲੈਣ ਵਾਲਾ ਅਤੇ ਵਧੀਆ ਤਰੀਕਾ ਨਹੀਂ ਹੈ ।

ਅੱਜ-ਕਲ੍ਹ ਪਾਣੀ ਚੁੱਕਣ ਲਈ ਪੰਪਾਂ ਦੀ ਵਰਤੋਂ ਹੁੰਦੀ ਹੈ । ਇਹ ਪੰਪ ਬਿਜਲੀ, ਬਾਇਓਗੈਸ, ਡੀਜ਼ਲ ਅਤੇ ਸੂਰਜੀ ਊਰਜਾ ਆਦਿ ਨਾਲ ਚੱਲਦੇ ਹਨ । ਪੰਜਾਬ ਵਿਚ ਸਿੰਚਾਈ ਲਈ ਮੁੱਖ ਤੌਰ ਤੇ ਨਹਿਰਾਂ ਤੇ ਟਿਊਬਵੈੱਲ ਦਾ ਪ੍ਰਯੋਗ ਹੁੰਦਾ ਹੈ । ਪੰਜਾਬ ਵਿਚ ਲਗਭਗ 13 ਲੱਖ ਟਿਊਬਵੈੱਲ ਹਨ | ਪਾਣੀ ਦੀ ਵੱਧ ਵਰਤੋਂ ਕਾਰਨ ਧਰਤੀ ਹੇਠਾਂ ਪਾਣੀ ਦਾ ਪੱਧਰ ਥੱਲੇ ਡਿਗ ਗਿਆ ਹੈ । ਇਸ ਲਈ ਪਾਣੀ ਕੱਢਣ ਲਈ ਸੈਂਟਰੀਫਿਊਗਲ ਪੰਪ (ਪੱਖੇ ਵਾਲੇ) ਫੇਲ ਹੋ ਗਏ ਹਨ ਤੇ ਹੁਣ ਪਾਣੀ ਕੱਢਣ ਲਈ ਸਬਮਰਸੀਬਲ ਪੰਪ (ਮੱਛੀ ਪੰਪਾਂ) ਦੀ ਵਰਤੋਂ ਹੋ ਰਹੀ ਹੈ । ਪਰ ਇਹਨਾਂ ਦੀ ਵਰਤੋਂ ਨਾਲ ਬਿਜਲੀ ਦੀ ਖਪਤ ਵੀ ਵਧ ਗਈ ਹੈ ।

PSEB 6th Class Agriculture Solutions Chapter 4 ਪਾਣੀ ਦਾ ਖੇਤੀ ਵਿੱਚ ਮਹੱਤਵ

ਪਾਣੀ ਦਾ ਖੇਤੀ ਵਿੱਚ ਮਹੱਤਵ PSEB 6th Class Agriculture Notes

  1. ਪਾਣੀ ਬਿਨਾਂ ਕੋਈ ਵੀ ਪਾਣੀ ਜੀਵਿਤ ਨਹੀਂ ਰਹਿ ਸਕਦਾ ।
  2. ਭਾਰਤ ਵਿੱਚ ਕੁੱਲ ਪਾਣੀ ਦਾ ਲਗਪਗ 70% ਖੇਤੀਬਾੜੀ ਵਿਚ, 20-22% ਕਾਰਖ਼ਾਨਿਆਂ ਵਿੱਚ ਅਤੇ ਲਗਪਗ 8% ਪਾਣੀ ਘਰੇਲੂ ਲੋੜਾਂ ਪੂਰੀਆਂ ਕਰਨ ਲਈ ਵਰਤਿਆ ਜਾਂਦਾ ਹੈ ।
  3. ਪੌਦਿਆਂ ਵਿਚ ਲਗਪਗ 90% ਪਾਣੀ ਹੁੰਦਾ ਹੈ ।
  4. ਪਾਣੀ ਫ਼ਸਲ ਨੂੰ ਲੁਅ ਅਤੇ ਕੋਰੇ ਦੋਵਾਂ ਤੋਂ ਬਚਾਉਂਦਾ ਹੈ ।
  5. ਬਣਾਉਟੀ ਢੰਗ ਨਾਲ ਫ਼ਸਲਾਂ ਨੂੰ ਪਾਣੀ ਦੇਣ ਨੂੰ ਸਿੰਚਾਈ ਕਹਿੰਦੇ ਹਨ ।
  6. ਹਲਕੀ (ਰੇਤਲੀ) ਮਿੱਟੀ ਵਿੱਚ ਵੱਧ ਅਤੇ ਭਾਰੀ ਚੀਕਣੀ ਮਿੱਟੀ ਵਿੱਚ ਘੱਟ ਸਿੰਚਾਈ ਦੀ ਲੋੜ ਪੈਂਦੀ ਹੈ ।
  7. ਖੇਤ ਵਿਚ ਭਰ ਕੇ ਪਾਣੀ ਲਗਾਇਆ ਜਾਂਦਾ ਹੈ, ਜਿਸ ਨੂੰ ਰੌਣੀ ਕਹਿੰਦੇ ਹਨ ।
  8. ਝੋਨੇ ਤੋਂ ਇਲਾਵਾ ਸਾਰੀਆਂ ਫ਼ਸਲਾਂ ਨੂੰ ਰੌਣੀ ਕਰਕੇ ਬੀਜਿਆ ਜਾਂਦਾ ਹੈ ।
  9. ਝੋਨੇ ਦੀ ਫ਼ਸਲ ਨੂੰ ਵਧੇਰੇ ਪਾਣੀ ਦੀ ਲੋੜ ਹੁੰਦੀ ਹੈ । ਇਸ ਲਈ ਇਸ ਨੂੰ ਕੱਦੂ ਕਰਕੇ ਲਗਾਇਆ ਜਾਂਦਾ ਹੈ ।
  10. ਸਿੰਚਾਈ ਦੇ ਸਾਧਨ ਹਨ-ਖੂਹ, ਟਿਊਬਵੈੱਲ, ਟੋਭੇ, ਦਰਿਆ, ਡੈਮ, ਨਹਿਰ ਆਦਿ ।
  11. ਟਿਊਬਵੈੱਲਾਂ ਦੀ ਗਿਣਤੀ 1980 ਵਿਚ 6 ਲੱਖ ਤੋਂ ਵੱਧ ਕੇ ਹੁਣ 13 ਲੱਖ ਤੋਂ ਵੀ ਵੱਧ ਹੋ ਗਈ ਹੈ ।
  12. ਸਿੰਚਾਈ ਦੇ ਤਰੀਕੇ ਹਨ-ਸਤਹਿ ਸਿੰਚਾਈ, ਸਬ-ਸਤਹਿ ਸਿੰਚਾਈ, ਫੁਹਾਰਾ ਸਿੰਚਾਈ, ਤੁਪਕਾ ਸਿੰਚਾਈ ।

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ

Punjab State Board PSEB 6th Class Agriculture Book Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ Textbook Exercise Questions and Answers.

PSEB Solutions for Class 6 Agriculture Chapter 6 ਖੇਤੀ ਸੰਦ ਅਤੇ ਮਸ਼ੀਨਾਂ

Agriculture Guide for Class 6 PSEB ਖੇਤੀ ਸੰਦ ਅਤੇ ਮਸ਼ੀਨਾਂ Textbook Questions and Answers

ਅਭਿਆਸ
(ਉ) ਹੇਠ ਲਿਖੇ ਪ੍ਰਸ਼ਨਾਂ ਦਾ ਇੱਕ ਜਾਂ ਦੋ ਸ਼ਬਦਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਫ਼ਸਲਾਂ ਦੀ ਗਹਾਈ ਲਈ ਕਿਹੜੀ ਮਸ਼ੀਨ ਵਰਤੀ ਜਾਂਦੀ ਹੈ ?
ਉੱਤਰ-
ਥਰੈਸ਼ਰ ਦੀ ।

ਪ੍ਰਸ਼ਨ 2.
ਪੱਠੇ ਕੁਤਰਨ ਵਾਲੀ ਮਸ਼ੀਨ ਨੂੰ ਕੀ ਆਖਦੇ ਹਨ ?
ਉੱਤਰ-
ਟੋਕਾ ।

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ

ਪ੍ਰਸ਼ਨ 3.
ਭੂਮੀ ਨੂੰ ਪੱਧਰਾ ਅਤੇ ਭੁਰਭੁਰਾ ਕਿਸ ਨਾਲ ਕਰਦੇ ਹਨ ?
ਉੱਤਰ-
ਸੁਹਾਗੇ ਨਾਲ ।

ਪ੍ਰਸ਼ਨ 4. ਖੇਤ ਵਿਚ ਵੱਟਾਂ ਬਣਾਉਣ ਲਈ ਕਿਹੜੇ ਸੰਦ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਜਿੰਦਰਾ ।

ਪ੍ਰਸ਼ਨ 5.
ਗੋਡੀ ਲਈ ਵਰਤੇ ਜਾਣ ਵਾਲੇ ਦੋ ਯੰਤਰਾਂ ਦੇ ਨਾਂ ਦੱਸੋ ?
ਉੱਤਰ-
ਖੁਰਪੀ, ਕਸੌਲਾ, ਪਹੀਏਦਾਰ ਸੰਦ ।

ਪ੍ਰਸ਼ਨ 6.
ਫ਼ਸਲਾਂ ਅਤੇ ਕੀੜੇਮਾਰ ਦਵਾਈਆਂ ਦਾ ਛਿੜਕਾਅ ਕਰਨ ਵਾਲੇ ਸੰਦਾਂ ਦੇ ਨਾਂ ਦੱਸੋ ?
ਉੱਤਰ-
ਬਾਲਟੀ ਸਪ੍ਰੇਅਰ, ਰੌਕਰ ਸਪ੍ਰੇਅਰ, ਨੈਪਸੈਕ ਸਪੇਅਰ ।

ਪ੍ਰਸ਼ਨ 7.
ਬੀਜ ਬੀਜਣ ਲਈ ਵਰਤੀ ਜਾਣ ਵਾਲੀ ਮਸ਼ੀਨ ਦਾ ਨਾਂ ਦੱਸੋ ?
ਉੱਤਰ-
ਬੀਜ ਅਤੇ ਖਾਦ ਡਰਿਲ ।

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ

ਪ੍ਰਸ਼ਨ 8.
ਖੇਤੀ ਕਾਰਜਾਂ ਲਈ ਵਰਤੀਆਂ ਜਾਣ ਵਾਲੀਆਂ ਦੋ ਮਸ਼ੀਨਾਂ ਦੇ ਨਾਂ ਦੱਸੋ ।
ਉੱਤਰ-
ਹੈਪੀਸੀਡਰ, ਥਰੈਸ਼ਰ ।

ਪ੍ਰਸ਼ਨ 9.
ਟਰੈਕਟਰ ਕਿੰਨੀ ਸ਼ਕਤੀ ਦੇ ਹੁੰਦੇ ਹਨ ?
ਉੱਤਰ-
5 ਹਾਰਸ ਪਾਵਰ ਤੋਂ ਲੈ ਕੇ 90 ਹਾਰਸ ਪਾਵਰ ।

ਪ੍ਰਸ਼ਨ 10.
ਲੇਜ਼ਰ ਲੈਂਡ ਲੈਵਲਰ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ ?
ਉੱਤਰ-
ਜ਼ਮੀਨ ਨੂੰ ਪੱਧਰਾ ਕਰਨ ਲਈ ।

(ਅ) ਹੇਠ ਲਿਖੇ ਪ੍ਰਸ਼ਨਾਂ ਦਾ ਇੱਕ ਜਾਂ ਦੋ ਵਾਕਾਂ ਵਿਚ ਉੱਤਰ ਦਿਓ-

ਪ੍ਰਸ਼ਨ 1.
ਡੀਜ਼ਲ ਇੰਜਣ ਦਾ ਖੇਤੀ ਕਾਰਜਾਂ ਵਿਚ ਕੀ ਮਹੱਤਵ ਹੈ ?
ਉੱਤਰ-
ਡੀਜ਼ਲ ਇੰਜਣ ਟਰੈਕਟਰ ਤੋਂ ਛੋਟੀ ਮਸ਼ੀਨ ਹੈ ਅਤੇ ਜਿੱਥੇ ਘੱਟ ਸ਼ਕਤੀ ਦੀ ਲੋੜ ਹੋਵੇ ਉੱਥੇ ਇਸਦੀ ਵਰਤੋਂ ਕੀਤੀ ਜਾਂਦੀ ਹੈ । ਇਸ ਦੀ ਵਰਤੋਂ ਕਰਕੇ ਟਿਉਬਵੈੱਲ, ਚਾਰਾ ਕੁਤਰਨ ਵਾਲਾ ਟੋਕਾ, ਦਾਣੇ ਕੱਢਣ ਵਾਲੀ ਮਸ਼ੀਨ ਆਦਿ ਨੂੰ ਚਲਾਇਆ ਜਾ ਸਕਦਾ ਹੈ । ਇਸ ਵਿਚ ਤੇਲ ਅਤੇ ਮੁਰੰਮਤ ਦਾ ਖ਼ਰਚਾ ਟਰੈਕਟਰ ਦੀ ਤੁਲਨਾ ਵਿਚ ਘੱਟ ਹੈ ।
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 1

ਪ੍ਰਸ਼ਨ 2.
ਉਲਟਾਵਾਂ ਹਲ ਕੀ ਹੈ ? ਇਸ ਦੇ ਕੀ ਲਾਭ ਹਨ ?
ਉੱਤਰ-
ਇਹ ਹਲ ਲੋਹੇ ਦਾ ਬਣਿਆ ਹੁੰਦਾ ਹੈ । ਇਸ ਹਲ ਨਾਲ ਜ਼ਮੀਨ ਦੀ ਹੇਠਲੀ ਤਹਿ ਉੱਪਰ ਆ ਜਾਂਦੀ ਹੈ ਤੇ ਉੱਪਰਲੀ ਤਹਿ ਹੇਠਾਂ ਚਲੀ ਜਾਂਦੀ ਹੈ ।

ਜਦੋਂ ਦੋ ਫ਼ਸਲਾਂ ਦੇ ਵੱਢਣ ਅਤੇ ਬੀਜਣ ਵਿੱਚ ਵੱਧ ਸਮਾਂ ਲਗਦਾ ਹੋਵੇ ਤਾਂ ਇਸ ਹਲ ਦੀ ਵਰਤੋਂ ਨਾਲ ਕਾਫ਼ੀ ਲਾਭ ਹੁੰਦਾ ਹੈ । ਇਸ ਨਾਲ ਜ਼ਮੀਨ ਉੱਪਰ ਪਿਆ ਘਾਹ ਫੂਸ ਜ਼ਮੀਨ ਹੇਠਾਂ ਦੱਬ ਜਾਂਦਾ ਹੈ ਤੇ ਗਲ-ਸੜ ਕੇ ਖਾਦ ਦਾ ਕੰਮ ਕਰਦਾ ਹੈ । ਜ਼ਮੀਨ ਹੇਠਾਂ ਘਾਹ-ਫੂਸ ਤੇ ਜੜਾਂ ਆਦਿ ਉੱਪਰ ਆ ਜਾਂਦੀਆਂ ਹਨ ਅਤੇ ਜ਼ਮੀਨ ਵਿਚਲੇ ਹਾਨੀਕਾਰਕ ਜੀਵਾਣੁ ਧੁੱਪ ਨਾਲ ਖ਼ਤਮ ਹੋ ਜਾਂਦੇ ਹਨ ।

ਪ੍ਰਸ਼ਨ 3.
ਨਦੀਨਾਂ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-
ਨਦੀਨਾਂ ਦੀ ਰੋਕਥਾਮ ਲਈ ਗੁਡਾਈ ਕੀਤੀ ਜਾਂਦੀ ਹੈ । ਇਸ ਲਈ ਖੁਰਪਾ, ਕਸੌਲਾ ਅਤੇ ਤਿਰਵਾਲੀ ਜਾਂ ਟਰੈਕਟਰ ਪਿੱਛੇ ਟਿੱਲਰ ਦੀ ਵਰਤੋਂ ਕੀਤੀ ਜਾਂਦੀ ਹੈ ।

ਪ੍ਰਸ਼ਨ 4.
ਟੋਕਾ ਕਿਸ ਨੂੰ ਆਖਦੇ ਹਨ ? ਇਹ ਕਿਸ ਕੰਮ ਆਉਂਦਾ ਹੈ ?
ਉੱਤਰ-
ਟੋਕਾ ਇੱਕ ਪੱਠੇ ਕੁਤਰਨ ਵਾਲੀ ਮਸ਼ੀਨ ਹੈ । ਪਸ਼ੂਆਂ ਦਾ ਚਾਰਾ ਕੁਤਰਣ ਲਈ ਇਸ ਨੂੰ ਵਰਤਿਆ ਜਾਂਦਾ ਹੈ । ਇਹ ਮਸ਼ੀਨ ਹੱਥਾਂ ਨਾਲ, ਬਿਜਲੀ ਦੀ ਮੋਟਰ ਨਾਲ ਅਤੇ ਡੀਜ਼ਲ ਇੰਜਣ ਨਾਲ ਵੀ ਚਲਾਈ ਜਾ ਸਕਦੀ ਹੈ ।

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ

ਪ੍ਰਸ਼ਨ 5.
ਵਹਾਈ ਕਰਨ ਵਾਲੇ ਸੰਦਾਂ ਦਾ ਵਰਣਨ ਕਰੋ ।
ਉੱਤਰ-
ਵਹਾਈ ਕਰਨ ਲਈ ਹਲ ਜਾਂ ਟਿੱਲਰ ਦੀ ਵਰਤੋਂ ਕੀਤੀ ਜਾਂਦੀ ਹੈ | ਬਲਦਾਂ ਨਾਲ ਖਿੱਚਣ ਵਾਲਾ ਹਲ ਲੱਕੜ ਦਾ ਬਣਿਆ ਹੁੰਦਾ ਹੈ, ਇਸਦੇ ਅੱਗੇ ਲੋਹੇ ਦਾ ਫਾਲਾ ਲੱਗਾ ਹੁੰਦਾ ਹੈ । ਇਸ ਨਾਲ ਸਿਆੜ ਖੁੱਲ੍ਹਦਾ ਹੈ ਤੇ ਨੇੜੇ-ਨੇੜੇ ਸਿਆੜ ਕੱਢਣ ਨਾਲ ਸਾਰੀ ਜ਼ਮੀਨ ਦੀ ਵਾਹੀ ਹੋ ਜਾਂਦੀ ਹੈ ।
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 2

ਪ੍ਰਸ਼ਨ 6.
ਗੋਡੀ ਕਰਨ ਵਾਲੇ ਯੰਤਰਾਂ ਦਾ ਵਰਣਨ ਕਰੋ ।
ਉੱਤਰ-
ਗੋਡੀ ਕਰਨ ਵਾਲੇ ਯੰਤਰ ਹਨ-ਖੁਰ, ਕਸੌਲਾ, ਪਹੀਏਦਾਰ ਸੰਦ ਆਦਿ ।
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 3
ਪਹੀਏਦਾਰ ਹੋ ਦੀ ਵਰਤੋਂ ਖੜੀ ਫ਼ਸਲ ਵਿਚ ਗੁਡਾਈ ਕਰਨ ਲਈ ਕੀਤੀ ਜਾਂਦੀ ਹੈ । ਇਸ ਨੂੰ ਇੱਕ ਆਦਮੀ ਹੱਥਾਂ ਨਾਲ ਪਿੱਛੋਂ ਧੱਕ ਕੇ ਚਲਾਉਂਦਾ ਹੈ । ਪਹੀਏ ਦੇ ਪਿੱਛੇ 3-6 ਫਾਲੇ ਲੱਗੇ ਹੁੰਦੇ ਹਨ ।

ਪ੍ਰਸ਼ਨ 7.
ਟਿੱਲਰ ਕਿਸ ਕੰਮ ਆਉਂਦਾ ਹੈ ?
ਉੱਤਰ-
ਇਸ ਦੀ ਵਰਤੋਂ ਖੇਤ ਦੀ ਵਾਹੀ ਕਰਨ ਲਈ ਕੀਤੀ ਜਾਂਦੀ ਹੈ । ਇਸ ਨਾਲ ਜ਼ਮੀਨ ਵਿਚ ਸਿਆੜ ਖੁੱਦਾ ਹੈ ਅਤੇ ਨੇੜੇ-ਨੇੜੇ ਸਿਆੜ ਕੱਢੇ ਜਾਂਦੇ ਹਨ । ਇਸ ਨਾਲ ਸਾਰੇ ਖੇਤ ਦੀ ਵਾਹੀ ਹੋ ਜਾਂਦੀ ਹੈ ।

ਪ੍ਰਸ਼ਨ 8.
ਡਿਸਕ ਹੈਰੋ ਕਿਸ ਕੰਮ ਆਉਂਦੀ ਹੈ ? ਉੱਤਰ-ਡਿਸਕ ਹੈਰੋ ਦੀ ਵਰਤੋਂ ਸਖ਼ਤ ਜ਼ਮੀਨ ਵਿਚ ਢੇਲਿਆਂ ਨੂੰ ਤੋੜਨ ਲਈ ਅਤੇ ਮਿੱਟੀ ਨੂੰ ਭੁਰਭੁਰਾ ਕਰਨ ਲਈ ਕੀਤੀ ਜਾਂਦੀ ਹੈ । ਅਜਿਹੀ ਜ਼ਮੀਨ ਜਿਸ ਵਿੱਚ ਵਧੇਰੇ ਘਾਹ ਫੂਸ ਹੋਵੇ ਜਾਂ ਪਹਿਲੀ ਫ਼ਸਲ ਦੀ ਰਹਿੰਦ-ਖੂੰਹਦ ਜਾਂ ਜੜਾਂ ਵੱਧ ਹੋਣ ਤਾਂ ਉਸ ਖੇਤ ਦੀ ਮੁੱਢਲੀ ਵਹਾਈ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ ।
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 4

ਪ੍ਰਸ਼ਨ 9.
ਹੈਪੀਸੀਡਰ ਕਿਵੇਂ ਕੰਮ ਕਰਦਾ ਹੈ ?
ਉੱਤਰ-
ਇਸ ਦੀ ਵਰਤੋਂ ਕਣਕ ਦੀ ਬਿਜਾਈ ਲਈ ਕੀਤੀ ਜਾਂਦੀ ਹੈ । ਜਦੋਂ ਝੋਨੇ ਦੀ ਵਾਢੀ ਤੋਂ ਬਾਅਦ ਪਰਾਲੀ ਖੇਤ ਵਿਚ ਹੀ ਹੁੰਦੀ ਹੈ ਤਾਂ ਇਸ ਨੂੰ ਕੱਢੇ ਬਿਨਾਂ ਹੀ ਕਣਕ ਦੀ ਸਿੱਧੀ ਬਿਜਾਈ ਖੇਤ ਵਿਚ ਕਰਨ ਲਈ ਹੈਪੀਸੀਡਰ ਦੀ ਵਰਤੋਂ ਹੁੰਦੀ ਹੈ । ਇਸ ਮਸ਼ੀਨ ਵਿਚ ਫਲੇਲ ਕਿਸਮ ਦੇ ਬਲੇਡ ਲੱਗੇ ਹੋਏ ਹਨ ਜੋ ਕਿ ਡਰਿੱਲ ਦੇ ਬਿਜਾਈ ਕਰਨ ਵਾਲੇ ਵਾਲੇ ਦੇ ਸਾਹਮਣੇ ਆਉਣ ਵਾਲੀ ਪਰਾਲੀ ਨੂੰ ਕੱਟਦੇ ਹਨ ਅਤੇ ਪਿੱਛੇ ਵਲ ਧੱਕਦੇ ਹਨ । ਮਸ਼ੀਨ ਦੇ ਵਾਲਿਆਂ ਵਿੱਚ ਪਰਾਲੀ ਨਹੀਂ ਛੱਸਦੀ ਅਤੇ ਸਾਫ਼ ਕੀਤੀ। ਕੱਟੀ ਹੋਈ ਜਗਾ ਉੱਪਰ ਬੀਜ ਠੀਕ ਢੰਗ ਨਾਲ ਪੋਰਿਆ ਜਾਂਦਾ ਹੈ ।
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 5

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ

ਪ੍ਰਸ਼ਨ 10.
ਥਰੈਸ਼ਰ ਕਿੰਨੇ ਤਰ੍ਹਾਂ ਦੇ ਹੁੰਦੇ ਹਨ ?
ਉੱਤਰ-
ਥਰੈਸ਼ਰ ਕਈ ਤਰ੍ਹਾਂ ਦੇ ਹੁੰਦੇ ਹਨ ਤੇ ਗਹਾਈ ਦੇ ਕੰਮ ਆਉਂਦੇ ਹਨ । ਕੰਬਾਇਨ ਹਾਰਵੈਸਟਰ, ਇਹ ਸਵੈਚਾਲਿਤ ਕੰਬਾਇਨ ਹਾਰਵੈਸਟਰ ਅਤੇ ਟਰੈਕਟਰ ਨਾਲ ਚੱਲਣ ਵਾਲੇ ਕੰਬਾਇਨ ਹਾਰਵੈਸਟਰ ਹੁੰਦੇ ਹਨ ।
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 6

(ੲ) ਪੰਜ ਜਾਂ ਛੇ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਖੇਤੀ ਮਸ਼ੀਨ ਦਾ ਆਧੁਨਿਕ ਯੁੱਗ ਵਿਚ ਕੀ ਮਹੱਤਵ ਹੈ ?
ਉੱਤਰ-
ਖੇਤੀ ਦੀ ਪਹਿਲੀ ਤੇ ਮੁੱਢਲੀ ਮੰਗ ਉਰਜਾ ਅਤੇ ਸ਼ਕਤੀ ਹੈ । ਪ੍ਰਾਚੀਨ ਸਮੇਂ ਵਿੱਚ ਖੇਤੀ ਨਾਲ ਸੰਬੰਧਿਤ ਕਾਰਜ ਜਿਵੇਂ ਕਟਾਈ, ਗਹਾਈ, ਸਫ਼ਾਈ, ਭੰਡਾਰਨ, ਢੋ-ਢੁਆਈ ਆਦਿ ਵਿਚ ਪਸ਼ੂਆਂ ਜਿਵੇਂ ਬਲਦ, ਉਠ ਅਤੇ ਖੱਚਰ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ । ਪਰ ਇਸ ਢੰਗ ਨਾਲ ਖੇਤੀ ਦੇ ਕੰਮ ਪੂਰੇ ਹੋਣ ਲਈ ਕਿੰਨੇ ਹੀ ਦਿਨ ਲੱਗ ਜਾਂਦੇ ਸਨ । ਵੱਧਦੀ ਹੋਈ ਜਨਸੰਖਿਆ ਨਾਲ ਖੇਤੀ ਉਤਪਾਦਾਂ ਦੀ ਮੰਗ ਵੀ ਵੱਧ ਗਈ ਹੈ ਤੇ ਇਸ ਲਈ ਖੇਤੀ ਨਾਲ ਸੰਬੰਧਿਤ ਕਾਰਜਾਂ ਲਈ ਮਸ਼ੀਨਾਂ ਦੀ ਵਰਤੋਂ ਹੋਣ ਲੱਗ ਪਈ ਹੈ । ਅੱਜ ਦੇ ਯੁੱਗ ਵਿੱਚ ਖੇਤੀ ਮਸ਼ੀਨਾਂ ਦਾ ਮਹੱਤਵ ਬਹੁਤ ਵੱਧ ਗਿਆ ਹੈ । ਇਨ੍ਹਾਂ ਦੀ ਵਰਤੋਂ ਨਾਲ ਉਪਜ ਵਿਚ ਵਾਧਾ ਹੋਇਆ ਹੈ । ਉਪਜ ਦੀ ਕਟਾਈ, ਗਹਾਈ, ਗੋਡਾਈ ਆਦਿ ਸਾਰੇ ਕੰਮ ਜਲਦੀ-ਜਲਦੀ ਹੋ ਜਾਂਦੇ ਹਨ ।

ਪ੍ਰਸ਼ਨ 2.
ਉਲਟਾਵਾਂ ਹਲ ਕੀ ਹੈ ? ਇਹ ਦੂਜੇ ਹਲਾਂ ਨਾਲੋਂ ਕਿਵੇਂ ਭਿੰਨ ਹੈ ?
ਉੱਤਰ-
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 7
ਇਹ ਹਲ ਮਿੱਟੀ ਨੂੰ ਉਲਟਾਉਣ ਦੇ ਕੰਮ ਆਉਂਦਾ ਹੈ । ਮਿੱਟੀ ਦੀ ਹੇਠਲੀ ਤਹਿ ਉੱਪਰ ਤੇ ਉੱਪਰਲੀ . ਤਹਿ ਹੇਠਾਂ ਚਲੀ ਜਾਂਦੀ ਹੈ । ਇਹ ਹਲ ਲੋਹੇ ਦਾ ਬਣਿਆ ਹੁੰਦਾ ਹੈ । ਜੇ ਪਹਿਲੀ ਫ਼ਸਲ ਵੱਢਣ ਅਤੇ ਦੂਜੀ ਫ਼ਸਲ ਬੀਜਣ ਵਿੱਚ ਕੁਝ ਸਮਾਂ ਬਚਦਾ ਹੋਵੇ ਤਾਂ ਉਲਟਾਂਵੇਂ ਹਲ ਦੀ ਵਰਤੋਂ ਬਹੁਤ ਲਾਭਦਾਇਕ ਸਿੱਧ ਹੁੰਦੀ ਹੈ । ਇਸ ਦੀ ਵਰਤੋਂ ਨਾਲ ਜ਼ਮੀਨ ਉੱਪਰਲਾ ਘਾਹ-ਫੁਸ ਹੇਠਾਂ ਚਲਾ ਜਾਂਦਾ ਹੈ ਅਤੇ ਗੱਲਸੜ ਕੇ ਖਾਦ ਦਾ ਕੰਮ ਕਰਦਾ ਹੈ । ਜ਼ਮੀਨ ਹੇਠਲੀਆਂ ਜੜ੍ਹਾਂ ਅਤੇ ਹੋਰ ਘਾਹ-ਫੂਸ ਉੱਪਰ ਆ ਜਾਦਾ ਹੈ ਅਤੇ ਜ਼ਮੀਨ ਵਿਚਲੇ ਹਾਨੀਕਾਰਕ ਜੀਵਾਣੂ ਧੁੱਪ ਨਾਲ ਖ਼ਤਮ ਹੋ ਜਾਂਦੇ ਹਨ ।

ਉਲਟਾਂਵਾਂ ਹਲ ਹਲ ਜਾਂ ਟਿੱਲਰ
1. ਇਹ ਹਲ ਲੋਹੇ ਦਾ ਬਣਿਆ ਹੁੰਦਾ ਹੈ । 1. ਇਹ ਹਲ ਲੱਕੜ ਦਾ ਬਣਿਆ ਹੁੰਦਾ ਹੈ । ਜਿਸਦੇ ਅੱਗੇ ਲੋਹੇ ਦਾ ਫਾਲਾ ਲੱਗਾ ਹੁੰਦਾ ਹੈ ।
2. ਇਸ ਨਾਲ ਉੱਪਰਲੀ ਮਿੱਟੀ ਹੇਠਾਂ ਤੇ ਹੇਠਲੀ ਮਿੱਟੀ ਉੱਪਰ ਆ ਜਾਂਦੀ ਹੈ । 2. ਇਸ ਨਾਲ ਸਿਆੜ ਖੁੱਲ੍ਹਦਾ ਹੈ ।

ਪ੍ਰਸ਼ਨ 3.
ਪਰਾਲੀ ਸਾਂਭਣ ਵਾਲੀਆਂ ਮਸ਼ੀਨਾਂ ਦਾ ਵਰਣਨ ਕਰੋ !
ਉੱਤਰ-
ਬੇਲਰ ਪਰਾਲੀ ਸਾਂਭਣ ਵਾਲੀ ਮਸ਼ੀਨ ਹੈ । ਇਸ ਦੀ ਸਹਾਇਤਾ ਨਾਲ ਪਰਾਲੀ ਇਕੱਠੀ ਕਰਕੇ ਚੌਰਸ ਜਾਂ ਗੋਲ ਪਲੇ ਬੰਨ੍ਹ ਦਿੱਤੇ ਹਨ । ਇਹ ਮਸ਼ੀਨ ਖੇਤ ਵਿਚ ਖਿਲਰੀ ਪਰਾਲੀ ਨੂੰ ਇਕੱਠਾ ਕਰਕੇ ਇੱਕ ਸਾਰ ਗੰਢਾਂ ਬਣਾਉਣ ਦੇ ਕੰਮ ਆਉਂਦੀ ਹੈ । ਇਹ ਮਸ਼ੀਨ ਕੇਵਲ ਕੱਟੀ ਹੋਈ ਪਰਾਲੀ ਨੂੰ ਹੀ ਇਕੱਠਾ ਕਰਦੀ ਹੈ ।

ਹੈਪੀਸੀਡਰ – ਇਸ ਮਸ਼ੀਨ ਦੀ ਵਰਤੋਂ ਝੋਨੇ ਦੀ ਵਾਢੀ ਪਿੱਛੋਂ ਪਰਾਲੀ ਨੂੰ ਖੇਤ ਵਿਚੋਂ ਕੱਢੇ ਬਿਨਾਂ ਕਣਕ ਦੀ ਸਿੱਧੀ ਬਿਜਾਈ ਲਈ ਕੀਤੀ ਜਾਂਦੀ ਹੈ ।

ਪਰਾਲੀ ਚੋਪਰ – ਪਰਾਲੀ ਨੂੰ ਖੇਤਾਂ ਵਿਚ ਹੀ ਵਾਹੁਣ ਲਈ ਇਸ ਮਸ਼ੀਨ ਦੀ ਵਰਤੋਂ ਹੁੰਦੀ ਹੈ । ਇਸ ਦੀ ਵਰਤੋਂ ਨਾਲ ਝੋਨੇ ਦੀ ਪਰਾਲੀ ਦਾ ਕੁਤਰਾ ਹੋ ਜਾਂਦਾ ਹੈ ਤੇ ਖੇਤਾਂ ਵਿਚ ਖਿਲਾਰ ਦਿੱਤੀ ਜਾਂਦੀ ਹੈ । ਕੁਤਰਾ ਕੀਤੇ ਖੇਤ ਵਿਚ ਪਾਣੀ ਲਾ ਕੇ ਰੋਟਰੀ ਪੱਡਲਰ ਰੋਟਾਵੇਟਰ) ਦੀ ਸਹਾਇਤਾ ਨਾਲ ਪਰਾਲੀ ਨੂੰ ਖੇਤ ਵਿਚ ਮਿਲਾ ਦਿੱਤਾ ਜਾਂਦਾ ਹੈ ।
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 8

ਪ੍ਰਸ਼ਨ 4.
ਬਿਜਾਈ ਲਈ ਮੁੱਖ ਕਿਹੜੀਆਂ ਮਸ਼ੀਨਾਂ ਵਰਤੀਆਂ ਜਾਂਦੀਆਂ ਹਨ ?
ਉੱਤਰ-
ਬਿਜਾਈ ਲਈ ਮੁੱਖ ਤੌਰ ਤੇ ਬੀਜ ਅਤੇ ਖਾਦ ਡਰਿਲਾਂ ਅਤੇ ਵਾਂਸਪਲਾਂਟਰ ਦੀ ਵਰਤੋਂ ਹੁੰਦੀ ਹੈ ।

ਬੀਜ ਅਤੇ ਖਾਦ ਡਰਿਲ ਦੀ ਵਰਤੋਂ ਕਰਕੇ ਕਣਕ, ਛੋਲੇ, ਸਰੋਂ, ਬਾਜਰਾ, ਮੂੰਗੀ, ਜਵਾਰ ਆਦਿ ਦੀ ਬਿਜਾਈ ਕੀਤੀ ਜਾਂਦੀ ਹੈ ! ਵਾਂਸਪਲਾਂਟਰ ਦੁਆਰਾ ਝੋਨੇ ਦੀ ਬਿਜਾਈ ਹੁੰਦੀ ਹੈ ।
ਜ਼ੀਰੋ ਟਿਲ ਡਰਿਲ ਅਤੇ ਬੈਡ ਪਲਾਂਟਰ ਦੀ ਵਰਤੋਂ ਕਣਕ ਦੀ ਬਿਜਾਈ ਲਈ ਹੁੰਦੀ ਹੈ ।

ਕਾਟਨ ਪਲਾਂਟਰ ਦੀ ਵਰਤੋਂ ਨਰਮੇ ਅਤੇ ਕਪਾਹ ਦੀ ਬਿਜਾਈ ਲਈ ਹੁੰਦੀ ਹੈ । ਆਲੂ ਦੀ ਬਿਜਾਈ ਲਈ ਪਟੈਟੋ ਪਲਾਂਟਰ ਦੀ ਵਰਤੋਂ ਹੁੰਦੀ ਹੈ ।
ਗੰਨੇ ਦੀ ਬਿਜਾਈ ਲਈ ਸ਼ੁਗਰਕੈਨ ਪਲਾਂਟਰ ਦੀ ਵਰਤੋਂ ਹੁੰਦੀ ਹੈ । ਵੱਖ-ਵੱਖ ਸਬਜ਼ੀਆਂ ਲਈ ਵੈਜ਼ੀਟੇਬਲ ਪਲਾਂਟਰਾਂ ਦੀ ਵਰਤੋਂ ਹੁੰਦੀ ਹੈ ।
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 9
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 10

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ

ਪ੍ਰਸ਼ਨ 5.
ਕੰਬਾਈਨ ਹਾਰਵੈਸਟਰ ਮਸ਼ੀਨ ਦੇ ਮੁੱਖ ਕੰਮਾਂ ਦਾ ਵਰਣਨ ਕਰੋ ।
ਉੱਤਰ-

  1. ਇਸ ਦੀ ਵਰਤੋਂ ਫ਼ਸਲ ਦੀ ਵਾਢੀ ਲਈ ਹੁੰਦੀ ਹੈ ।
  2. ਫ਼ਸਲ ਦੀ ਗਹਾਈ (ਦਾਣੇ ਕੱਢਣ) ਲਈ ਹੁੰਦੀ ਹੈ ।
  3. ਫ਼ਸਲ ਦੀ ਸਫ਼ਾਈ ਲਈ ਹੁੰਦੀ ਹੈ ।
  4. ਫ਼ਸਲ ਨੂੰ ਇਕੱਠਾ ਕਰਨਾ ਸੰਭਵ ਹੈ ।
  5. ਇਸ ਨਾਲ ਸਮੇਂ ਦੀ ਬੱਚਤ ਹੁੰਦੀ ਹੈ ।
  6. ਦਾਣੇ ਜਲਦੀ ਨਿਕਲ ਜਾਂਦੇ ਹਨ ਤੇ ਅੱਗ, ਮੀਂਹ, ਤੁਫ਼ਾਨ ਤੋਂ ਹਾਨੀ ਦਾ ਡਰ ਨਹੀਂ ਰਹਿੰਦਾ ।

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 11

PSEB 6th Class Agriculture Guide ਖੇਤੀ ਸੰਦ ਅਤੇ ਮਸ਼ੀਨਾਂ Important Questions and Answers

ਵਸਤੂਨਿਸ਼ਠ ਪ੍ਰਸ਼ਨ
ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਟਰੈਕਟਰ ਦੀ ਹਾਰਸ ਪਾਵਰ ………………… ਹੈ ।
(i) 2
(ii) 5-90
(iii) 1000
(iv) ਕੋਈ ਨਹੀਂ ।
ਉੱਤਰ-
(ii) 5-90.

ਪ੍ਰਸ਼ਨ 2.
ਪੰਜਾਬ ਵਿਚ ਕਿੰਨੇ ਟਰੈਕਟਰ ਹਨ ?
(i) 2 ਲੱਖ
(ii) 10 ਲੱਖ
(iii) 4.76 ਲੱਖ
(iv) 7.46 ਲੱਖ ।
ਉੱਤਰ-
(iii) 4.76 ਲੱਖ ।

ਪ੍ਰਸ਼ਨ 3.
ਪੰਜਾਬ ਵਿਚ ………………. ਟਿਊਬਵੈੱਲ ਬਿਜਲੀ ਨਾਲ ਚੱਲਦੇ ਹਨ ।
(i) 11.5 ਲੱਖ
(ii) 15 ਲੱਖ
(iii) 17.9 ਲੱਖ ।
(iv) 13.17 ਲੱਖ ।
ਉੱਤਰ-
(i) 11.5 ਲੱਖ ।

ਪ੍ਰਸ਼ਨ 4.
ਜਿੰਦਰਾ …………………… ਕੰਮ ਆਉਂਦਾ ਹੈ ।
(i) ਵਾਹੀ ਦੇ
(ii) ਵੱਟਾਂ ਪਾਉਣ ਦੇ
(iii) ਪੱਧਰਾ ਕਰਨ ਦੇ
(iv) ਬਿਜਾਈ ਦੇ ।
ਉੱਤਰ-
(ii) ਵੱਟਾਂ ਪਾਉਣ ਦੇ ।

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ

ਖ਼ਾਲੀ ਥਾਂ ਭਰੋ

(i) ਸੁਹਾਗਾ ਜ਼ਮੀਨ ਨੂੰ ……………………. ਅਤੇ ……………… ਕਰਦਾ ਹੈ ।
ਉੱਤਰ-
ਪੱਧਰਾ, ਭੁਰਭੁਰਾ

(ii) ਕਲਟੀਵੇਟਰ ਦੀ ਵਰਤੋਂ ਤਵੀਆਂ ਤੋਂ ਬਾਅਦ …………………… ਵਹਾਈ ਲਈ ਕੀਤੀ ਜਾਂਦੀ ਹੈ ।
ਉੱਤਰ-
ਦੂਜੀ

(iii) ਟਰਾਂਸਪਲਾਂਟਰ ਦੁਆਰਾ ……………………. ਦੀ ਬਿਜਾਈ ਹੁੰਦੀ ਹੈ ।
ਉੱਤਰ-
ਝੋਨੇ

(iv) ਖੁਰਪੀ ਨਾਲ ………………………… ਕੀਤੀ ਜਾਂਦੀ ਹੈ ।
ਉੱਤਰ-
ਗੁਡਾਈ

(v) ਰੀਪਰ ਦੀ ਵਰਤੋਂ …………………….. ਲਈ ਹੁੰਦੀ ਹੈ ।
ਉੱਤਰ-
ਵਾਢੀ ।

ਠੀਕ/ਗਲਤ-

(i) ਟਰਾਂਸਪਲਾਂਟਰ ਦੀ ਵਰਤੋਂ ਝੋਨੇ ਦੀ ਬਿਜਾਈ ਲਈ ਹੁੰਦੀ ਹੈ ।
(ii) ਜਿੰਦਰੇ ਦੀ ਵਰਤੋਂ ਖੇਤ ਵਿਚ ਵੱਟਾਂ ਪਾਉਣ ਲਈ ਹੁੰਦੀ ਹੈ ।
(iii) ਡੀਜ਼ਲ ਇੰਜਣ ਟਰੈਕਟਰ ਤੋਂ ਵੱਡੀ ਮਸ਼ੀਨ ਹੁੰਦੀ ਹੈ ।
ਉੱਤਰ-
(i) ਠੀਕ,
(ii) ਠੀਕ,
(iii) ਗ਼ਲਤ ।

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖੇਤੀ ਦੀ ਪਹਿਲੀ ਮੰਗ ਕੀ ਹੈ ?
ਉੱਤਰ-
ਊਰਜਾ ਅਤੇ ਸ਼ਕਤੀ ।

ਪ੍ਰਸ਼ਨ 2.
ਟਰੈਕਟਰ ਕਿੰਨੀ ਸ਼ਕਤੀ ਵਾਲੇ ਹੁੰਦੇ ਹਨ ?
ਉੱਤਰ-
5 ਹਾਰਸ ਪਾਵਰ ਤੋਂ 90 ਹਾਰਸ ਪਾਵਰ ਤੱਕ ।

ਪ੍ਰਸ਼ਨ 3.
ਪੰਜਾਬ ਵਿੱਚ ਕਿੰਨੇ ਟਰੈਕਟਰ ਹਨ ?
ਉੱਤਰ-
4.76 ਲੱਖ ।

ਪ੍ਰਸ਼ਨ 4.
ਜ਼ਮੀਨ ਦੀ ਵਾਹੀ ਲਈ ਕਿਹੜਾ ਸੰਦ ਹੈ ?
ਉੱਤਰ-
ਹਲ ਜਾਂ ਟਿੱਲਰ ।

ਪ੍ਰਸ਼ਨ 5.
ਸਖ਼ਤ ਜ਼ਮੀਨ ਵਿਚ ਢੇਲਿਆਂ ਨੂੰ ਤੋੜਨ ਲਈ ਕਿਸ ਦੀ ਵਰਤੋਂ ਹੁੰਦੀ ਹੈ ?
ਉੱਤਰ-
ਡਿਸਕ ਹੈਰੋ (ਤਵੀਆਂ) ।

ਪ੍ਰਸ਼ਨ 6.
ਉਲਟਾਵਾਂ ਹਲ ਕਿਸ ਦਾ ਬਣਿਆ ਹੁੰਦਾ ਹੈ ?
ਉੱਤਰ-
ਲੋਹੇ ਦਾ ।

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ

ਪ੍ਰਸ਼ਨ 7.
ਬਲਦਾਂ ਨਾਲ ਕਿੰਨੇ ਉਲਟਾਵੇਂ ਹਲ ਖਿੱਚੇ ਜਾ ਸਕਦੇ ਹਨ ?
ਉੱਤਰ-
ਇੱਕ ਹਲ ।

ਪ੍ਰਸ਼ਨ 8.
ਟਰੈਕਟਰ ਨਾਲ ਕਿੰਨੇ ਉਲਟਾਵੇਂ ਹਲ ਚਲਾਏ ਜਾ ਸਕਦੇ ਹਨ ?
ਉੱਤਰ-
4 ਤੋਂ 6 ਹਲ ।

ਪ੍ਰਸ਼ਨ 9.
ਸੁਹਾਗਾ ਕਿੰਨਾ ਚੌੜਾ ਅਤੇ ਮੋਟਾ ਹੁੰਦਾ ਹੈ ?
ਉੱਤਰ-
8 ਇੰਚ ਚੌੜਾ ਅਤੇ 3 ਇੰਚ ਮੋਟਾ ।

ਪ੍ਰਸ਼ਨ 10.
ਟਰੈਕਟਰ ਨਾਲ ਚੱਲਣ ਵਾਲੇ ਸੁਹਾਗੇ ਦੀ ਲੰਬਾਈ ਕਿੰਨੇ ਫੁੱਟ ਹੁੰਦੀ ਹੈ ?
ਉੱਤਰ-
10 ਫੁੱਟ ।

ਪ੍ਰਸ਼ਨ 11.
ਬਲਦਾਂ ਨਾਲ ਚੱਲਣ ਵਾਲੇ ਸੁਹਾਗੇ ਦੀ ਲੰਬਾਈ ਕਿੰਨੀ ਹੁੰਦੀ ਹੈ ?
ਉੱਤਰ-
6 ਫੁੱਟ ਲੰਬੀ ।

ਪ੍ਰਸ਼ਨ 12.
ਖੇਤ ਵਿੱਚ ਵੱਟਾਂ ਪਾਉਣ ਲਈ ਕਿਹੜਾ ਸੰਦ ਵਰਤਿਆ ਜਾਂਦਾ ਹੈ ?
ਉੱਤਰ-
ਜ਼ਿੰਦਰਾ ।

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ

ਪ੍ਰਸ਼ਨ 13.
ਤਵੇਦਾਰ ਹਲ ਵਿਚ ਤਵੀਆਂ ਦੀ ਸੰਖਿਆ ਕਿੰਨੀ ਹੁੰਦੀ ਹੈ ?
ਉੱਤਰ-
1 ਤੋਂ 6.

ਪ੍ਰਸ਼ਨ 14.
ਦੂਜੀ ਵਹਾਈ ਲਈ ਕਿਸ ਸੰਦ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਕਲਟੀਵੇਟਰ ਦੀ ।

ਪ੍ਰਸ਼ਨ 15.
ਰੋਟਾਵੇਟਰ ਮਿੱਟੀ ਨੂੰ ਕਿਸ ਤਰ੍ਹਾਂ ਦਾ ਬਣਾਉਂਦਾ ਹੈ ?
ਉੱਤਰ-
ਭੁਰਭੁਰਾ ।

ਪ੍ਰਸ਼ਨ 16.
ਲੇਜ਼ਰ ਲੈਂਡ ਲੈਵਲਰ ਕਿਸ ਕੰਮ ਆਉਂਦਾ ਹੈ ?
ਉੱਤਰ-
ਜ਼ਮੀਨ ਨੂੰ ਪੱਧਰਾ ਕਰਨ ਲਈ ।

ਪ੍ਰਸ਼ਨ 17.
ਝੋਨੇ ਦੀ ਬਿਜਾਈ ਕਿਸ ਮਸ਼ੀਨ ਨਾਲ ਹੁੰਦੀ ਹੈ ?
ਉੱਤਰ-
ਸਪਲਾਂਟਰ ਨਾਲ ।

ਪ੍ਰਸ਼ਨ 18.
ਗੰਨੇ ਦੀ ਬਿਜਾਈ ਲਈ ਮਸ਼ੀਨ ਦਾ ਨਾਂ ਦੱਸੋ ।
ਉੱਤਰ-
ਸ਼ੂਗਰਕੇ ਪਲਾਂਟਰ ।

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ

ਪ੍ਰਸ਼ਨ 19.
ਜ਼ੀਰੋ ਟਿਲ ਡਰਿਲ ਮਸ਼ੀਨ ਨਾਲ ਇੱਕ ਘੰਟੇ ਵਿਚ ਕਿੰਨੀ ਬਿਜਾਈ ਕੀਤੀ ਜਾ ਸਕਦੀ ਹੈ ?
ਉੱਤਰ-
ਇੱਕ ਏਕੜ ।

ਪ੍ਰਸ਼ਨ 20.
ਕੀ ਰੋਟੋ ਟਿਲ ਡਰਿੱਲ ਦੀ ਵਰਤੋਂ ਤੋਂ ਪਹਿਲਾਂ ਵਹਾਈ ਦੀ ਲੋੜ ਹੁੰਦੀ ਹੈ ?
ਉੱਤਰ-
ਨਹੀਂ ਹੁੰਦੀ ਹੈ ।

ਪ੍ਰਸ਼ਨ 21.
ਗੋਡੀ ਕਰਨ ਲਈ ਆਮ ਵਰਤੇ ਜਾਂਦੇ ਸੰਦ ਕਿਹੜੇ ਹਨ ?
ਉੱਤਰ-
ਖੁਰਪਾ, ਕਸੌਲਾ ।

ਪ੍ਰਸ਼ਨ 22.
ਕਤਾਰਾਂ ਵਿਚ ਬੀਜੀਆਂ ਫ਼ਸਲਾਂ ਦੀ ਗੋਡੀ ਲਈ ਸੰਦ ਦਾ ਨਾਂ ਦੱਸੋ ।
ਉੱਤਰ-
ਤਿਰਫਾਲੀ ।

ਪ੍ਰਸ਼ਨ 23.
ਖੜ੍ਹੀ ਫ਼ਸਲ ਵਿਚ ਗੁਡਾਈ ਕਰਨ ਵਾਲਾ ਸੰਦ ਕਿਹੜਾ ਹੈ ?
ਉੱਤਰ-
ਪਹੀਏਦਾਰ ਹੋ ।

ਪ੍ਰਸ਼ਨ 24.
ਪਹੀਏਦਾਰ ਹੋ ਦੇ ਪਿੱਛੇ ਕਿੰਨੇ ਫਾਲੇ ਲੱਗੇ ਹੁੰਦੇ ਹਨ ?
ਉੱਤਰ-
3-6 ਫਾਲੇ ।

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ

ਪ੍ਰਸ਼ਨ 25.
ਇੰਜਣ ਨਾਲ ਚੱਲਣ ਵਾਲਾ ਸਪੇਅਰ ਕਿਹੜਾ ਹੈ ?
ਉੱਤਰ-
ਹੇਰੋ ਬਲਾਸਟ ਸਪ੍ਰੇਅਰ ।

ਪ੍ਰਸ਼ਨ 26.
ਰੀਪਰ ਦੀ ਵਰਤੋਂ ਕਿਸ ਕੰਮ ਲਈ ਹੁੰਦੀ ਹੈ ?
ਉੱਤਰ-
ਵਾਢੀ ਲਈ ।

ਪ੍ਰਸ਼ਨ 27.
ਥਰੈਸ਼ਰ ਦਾ ਮੁੱਖ ਕੰਮ ਕੀ ਹੈ ?
ਉੱਤਰ-
ਫ਼ਸਲਾਂ ਵਿਚੋਂ ਦਾਣੇ ਕੱਢਣਾ ।

ਪ੍ਰਸ਼ਨ 28.
ਪਰਾਲੀ ਨੂੰ ਖੇਤ ਵਿਚ ਇਕੱਠਾ ਕਰਨ ਲਈ ਕਿਹੜੀ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਬੇਲਰ ਦੀ ।

ਪ੍ਰਸ਼ਨ 29.
ਹੈਪੀਸੀਡਰ ਕਿੰਨੇ ਹਾਰਸ ਪਾਵਰ ਵਾਲੇ ਟਰੈਕਟਰ ਨਾਲ ਚਲਦੀ ਹੈ ?
ਉੱਤਰ-
45-50 ਹਾਰਸ ਪਾਵਰ ਵਾਲੇ ।

ਪ੍ਰਸ਼ਨ 30.
ਪਰਾਲੀ ਨੂੰ ਖੇਤਾਂ ਵਿੱਚ ਵਾਹੁਣ ਲਈ ਕਿਹੜੀ ਮਸ਼ੀਨ ਦੀ ਵਰਤੋਂ ਹੁੰਦੀ ਹੈ ?
ਉੱਤਰ-
ਪਰਾਲੀ ਚੌਪਰ ।

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ

ਪ੍ਰਸ਼ਨ 31.
ਭਾਂ ਦੀ ਗੋਡਾਈ ਕਿਉਂ ਕੀਤੀ ਜਾਂਦੀ ਹੈ ?
ਉੱਤਰ-
ਗੋਡਾਈ ਕਰਨ ਨਾਲ ਵਾਧੂ ਜੜ੍ਹੀ-ਬੂਟੀ ਨਸ਼ਟ ਹੋ ਜਾਂਦੀ ਹੈ ।

ਪ੍ਰਸ਼ਨ 32.
ਮਿੱਟੀ ਪਲਟ ਹਲ ਨਾਲ ਸਮਾਂ, ਧਨ ਅਤੇ ਮਿਹਨਤ ਦੀ ਬੱਚਤ ਕਿਵੇਂ ਹੁੰਦੀ ਹੈ ?
ਉੱਤਰ-
ਇਹ ਹਲ ਤੋਂ ਨੂੰ ਕੇਵਲ ਕੱਟਦਾ ਹੀ ਨਹੀਂ ਸਗੋਂ ਮਿੱਟੀ ਵੀ ਪਲਟ ਦਿੰਦਾ ਹੈ ਇਸ ਤਰ੍ਹਾਂ ਸਮੇਂ, ਧਨ ਅਤੇ ਮਿਹਨਤ ਦੀ ਬੱਚਤ ਹੋ ਜਾਂਦੀ ਹੈ ।

ਪ੍ਰਸ਼ਨ 33.
ਹੈਰੋ ਦਾ ਕੀ ਮਹੱਤਵ ਹੈ ?
ਉੱਤਰ-
ਇਹ ਨਦੀਨਾਂ ਨੂੰ ਪੁੱਟ ਕੇ ਇਕੱਠੇ ਕਰ ਦਿੰਦਾ ਹੈ ਅਤੇ ਮਿੱਟੀ ਦੇ ਢੇਲਿਆਂ ਨੂੰ ਤੋੜ ਕੇ ਮਿੱਟੀ ਨੂੰ ਭੁਰਭੁਰੀ ਕਰ ਦਿੰਦਾ ਹੈ ।

ਪ੍ਰਸ਼ਨ 34.
ਦੇਸੀ ਹਲ ਕਿਸ ਤਰ੍ਹਾਂ ਦੇ ਸਿਆੜ ਬਣਾਉਂਦਾ ਹੈ ?
ਉੱਤਰ-
ਇਹ ਅੰਗਰੇਜ਼ੀ ਦੇ ਅੱਖ਼ਰ V ਆਕਾਰ ਦੇ ਸਿਆੜ ਬਣਾਉਂਦਾ ਹੈ ।

ਪ੍ਰਸ਼ਨ 35.
ਪਿਛਲੀ ਦਾਤਰੀ ਕਿਸ ਕੰਮ ਆਉਂਦੀ ਹੈ ?
ਉੱਤਰ-
ਇਸ ਨਾਲ ਗੰਨੇ ਦੀ ਛਿਲਾਈ ਕੀਤੀ ਜਾਂਦੀ ਹੈ ।

ਪ੍ਰਸ਼ਨ 36.
ਸੁਹਾਗਾ ਅਤੇ ਕਰਾਹਾ ਵਿਚ ਕੀ ਅੰਤਰ ਹੈ ?
ਉੱਤਰ-
ਸੁਹਾਗਾ ਹਲ ਵਾਹੁਣ ਮਗਰੋਂ ਭਾਂ ਨੂੰ ਪੱਧਰਾ ਕਰਨ ਲਈ ਵਰਤਿਆ ਜਾਂਦਾ ਹੈ । ਜਦਕਿ ਕਰਾਹਾ ਉੱਚੀ ਨੀਵੀਂ ਜ਼ਮੀਨ ਨੂੰ ਪੱਧਰਾ ਕਰਨ ਲਈ ਵਰਤਿਆ ਜਾਂਦਾ ਹੈ ।

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ

ਪ੍ਰਸ਼ਨ 37.
ਭਾਰਤ ਵਿਚ ਕਿੰਨੀ ਕਿਸਮ ਦੇ ਹਲ ਪ੍ਰਚੱਲਿਤ ਹਨ ?
ਉੱਤਰ-
40 ਤਰ੍ਹਾਂ ਦੇ ।

ਪ੍ਰਸ਼ਨ 38.
ਪੰਜਾਬ ਵਿਚ ਕਿਹੜੇ ਹਲ ਵਰਤੋਂ ਵਿਚ ਆਉਂਦੇ ਹਨ ?
ਉੱਤਰ-
ਦੋ ਤਰ੍ਹਾਂ ਦੇ ਮੁੰਨਾ ਹਲ ਅਤੇ ਮਿੱਟੀ ਪਲਟ ਹਲ ।

ਪ੍ਰਸ਼ਨ 39.
ਡੀਜ਼ਲ ਇੰਜਣ ਨਾਲ ਕਿਹੜੀਆਂ ਮਸ਼ੀਨਾਂ ਚਲਾਈਆਂ ਜਾਂਦੀਆਂ ਹਨ ?
ਉੱਤਰ-
ਇਸ ਨਾਲ ਟਿਊਬਵੈੱਲ, ਪੱਠੇ ਕੁਤਰਨ ਲਈ ਮਸ਼ੀਨ ਅਤੇ ਦਾਣੇ ਕੱਢਣ ਵਾਲੀਆਂ ਮਸ਼ੀਨਾਂ ਚਲਾਈਆਂ ਜਾਂਦੀਆਂ ਹਨ ।

ਪ੍ਰਸ਼ਨ 40.
ਟਰੈਕਟਰ ਨਾਲ ਚੱਲਣ ਵਾਲੇ ਸੁਹਾਗੇ ਦੀ ਲੰਬਾਈ ਕਿੰਨੀ ਹੁੰਦੀ ਹੈ ?
ਉੱਤਰ-
ਇਸ ਦੀ ਲੰਬਾਈ 10 ਫੁੱਟ ਹੁੰਦੀ ਹੈ ।

ਪ੍ਰਸ਼ਨ 41.
ਬਲਦਾਂ ਨਾਲ ਚੱਲਣ ਵਾਲੇ ਸੁਹਾਗੇ ਦੀ ਲੰਬਾਈ ਕਿੰਨੀ ਹੁੰਦੀ ਹੈ ?
ਉੱਤਰ-
ਇਸ ਦੀ ਲੰਬਾਈ 6 ਫੁੱਟ ਹੁੰਦੀ ਹੈ ।

ਪ੍ਰਸ਼ਨ 42
ਡੀਜ਼ਲ ਇੰਜਣ ਦੀ ਵਰਤੋਂ ਨੂੰ ਪਹਿਲ ਕਦੋਂ ਦੇਣੀ ਚਾਹੀਦੀ ਹੈ ?
ਉੱਤਰ-
ਜਦੋਂ ਘੱਟ ਸ਼ਕਤੀ ਦੀ ਵਰਤੋਂ ਦੀ ਲੋੜ ਹੋਵੇ ਉੱਥੇ ਟਰੈਕਟਰ ਦੀ ਥਾਂ ਡੀਜ਼ਲ ਇੰਜਣ ਦੀ ਵਰਤੋਂ ਨੂੰ ਪਹਿਲ ਦੇਣੀ ਚਾਹੀਦੀ ਹੈ ।

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ

ਪ੍ਰਸ਼ਨ 43.
ਪੰਜਾਬ ਵਿੱਚ ਕਿੰਨੇ ਟਿਊਬਵੈੱਲ ਬਿਜਲੀ ਨਾਲ ਚਲਾਏ ਜਾਂਦੇ ਹਨ ?
ਉੱਤਰ-
11.5 ਲੱਖ ।

ਪ੍ਰਸ਼ਨ 44.
ਡਿਸਕ ਹੈਰੋ ਨੂੰ ਦੇਸੀ ਭਾਸ਼ਾ ਵਿਚ ਕੀ ਕਹਿੰਦੇ ਹਨ ?
ਉੱਤਰ-
ਤਵੀਆਂ ।

ਪ੍ਰਸ਼ਨ 45.
ਪਰਾਲੀ ਨੂੰ ਸੰਭਾਲਣ ਲਈ ਕਿਹੜੀ-ਕਿਹੜੀ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਬੇਲਰ ਮਸ਼ੀਨ ਨਾਲ ਗੋਲ ਪੂਲੇ ਬੰਨ੍ਹ ਦਿੱਤੇ ਜਾਂਦੇ ਹਨ ।
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 12

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਡੀਜ਼ਲ ਇੰਜਣ ਬਾਰੇ ਸੰਖੇਪ ਜਾਣਕਾਰੀ ਦਿਓ ।
ਉੱਤਰ-
ਇਹ ਟਰੈਕਟਰ ਤੋਂ ਛੋਟੀ ਮਸ਼ੀਨ ਹੈ । ਇਸ ਨੂੰ ਚਲਾਉਣ ਲਈ ਤੇਲ ਅਤੇ ਇਸਦੀ ਮੁਰੰਮਤ ਦਾ ਖ਼ਰਚਾ ਟਰੈਕਟਰ ਤੋਂ ਘੱਟ ਹੈ । ਜੇ ਘੱਟ ਸ਼ਕਤੀ ਦੀ ਲੋੜ ਹੋਵੇ ਤਾਂ ਇਸ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਨਾਲ ਟਿਊਬਵੈੱਲ, ਚਾਰਾ ਕੁਤਰਨ ਵਾਲਾ ਟੋਕਾ, ਗਹਾਈ ਵਾਲੀ ਮਸ਼ੀਨ ਚਲਾਈ ਜਾ ਸਕਦੀ ਹੈ ।

ਪ੍ਰਸ਼ਨ 2.
ਸੁਹਾਗਾ ਬਾਰੇ ਕੀ ਜਾਣਦੇ ਹੋ ?
ਉੱਤਰ-
ਇਹ ਜ਼ਮੀਨ ਨੂੰ ਪੱਧਰਾ ਕਰਨ ਅਤੇ ਭੁਰਭੁਰਾ ਕਰਨ ਲਈ ਵਰਤਿਆ ਜਾਂਦਾ ਹੈ । ਇਹ 3 ਇੰਚ ਮੋਟੇ ਅਤੇ 8 ਇੰਚ ਚੌੜੇ 2-3 ਫੱਟਿਆਂ ਨੂੰ ਜੋੜ ਕੇ ਬਣਦਾ ਹੈ । ਟਰੈਕਟਰ ਨਾਲ ਚੱਲਣ ਵਾਲੇ ਸੁਹਾਗੇ ਦੀ ਲੰਬਾਈ 10 ਫੁੱਟ ਹੁੰਦੀ ਹੈ ਅਤੇ ਬਲਦਾਂ ਨਾਲ ਚੱਲਣ ਵਾਲੇ ਸੁਹਾਗੇ ਦੀ ਲੰਬਾਈ 6 ਫੁੱਟ ਹੁੰਦੀ ਹੈ ।

ਪ੍ਰਸ਼ਨ 3.
ਤਵੇਦਾਰ ਹਲ ਬਾਰੇ ਸੰਖੇਪ ਜਾਣਕਾਰੀ ਦਿਓ । ਉੱਤਰ-ਇਸ ਹਲ ਦਾ ਮੁੱਖ ਉਦੇਸ਼ ਮਿੱਟੀ ਨੂੰ ਕੱਟਣਾ ਅਤੇ ਭੁਰਭੁਰਾ ਬਣਾ ਕੇ ਪਲਟ ਦੇਣਾ ਹੈ । ਇਸ ਹਲ ਵਿਚ ਮੋਲਡ ਬੋਰਡ ਨਹੀਂ ਸਗੋਂ ਤਵੇ ਲਗੇ ਹੁੰਦੇ ਹਨ । ਇਸ ਨੂੰ ਪਸ਼ੂ ਅਤੇ ਟਰੈਕਟਰ ਦੀ ਸਹਾਇਤਾ ਨਾਲ ਚਲਾਇਆ ਜਾ ਸਕਦਾ ਹੈ । ਇਸ ਵਿਚ 6 ਤੱਕ ਤਣੇ ਲੱਗੇ ਹੁੰਦੇ ਹਨ ।
ਸਖ਼ਤ, ਪਥਰੀਲੀ ਜ਼ਮੀਨ ਵਿਚ ਅਤੇ ਪਿਛਲੀ ਫ਼ਸਲ ਦੇ ਕੱਟਣ ਤੋਂ ਬਾਅਦ ਇਸ ਹਲ ਦੀ ਵਰਤੋਂ ਵਧੇਰੇ ਲਾਭਕਾਰੀ ਹੈ ।

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ

ਪ੍ਰਸ਼ਨ 4.
ਕਲਟੀਵੇਟਰ ਬਾਰੇ ਕੀ ਜਾਣਦੇ ਹੋ ?
ਉੱਤਰ-
ਇਹ ਇੱਕ ਜ਼ਮੀਨ ਵਾਹੁਣ ਵਾਲਾ ਸੰਦ ਹੈ ਅਤੇ ਇਸ ਨੂੰ ਟਰੈਕਟਰ ਦੀ ਸਹਾਇਤਾ ਨਾਲ ਚਲਾਇਆ ਜਾਂਦਾ ਹੈ । ਇਸ ਦੀ ਵਰਤੋਂ ਤਵੀਆਂ ਦੀ ਵਰਤੋਂ ਤੋਂ ਬਾਅਦ ਦੁਸਰੀ ਵਹਾਈ ਲਈ ਕੀਤੀ ਜਾਂਦੀ ਹੈ । ਇਸ ਦੀ ਵਰਤੋਂ ਝੋਨੇ ਦੇ ਖੇਤ ਵਿੱਚ ਕੱਦੂ ਕਰਨ ਲਈ ਵੀ ਕੀਤੀ ਜਾਂਦੀ ਹੈ । ਇਹ ਜ਼ਮੀਨ ਦੇ ਹੇਠਾਂ ਤੋਂ ਨਦੀਨਾਂ ਅਤੇ ਜੜਾਂ ਨੂੰ ਪੁੱਟ ਕੇ ਕਿਨਾਰੇ ਤੇ ਲੈ ਆਉਂਦਾ ਹੈ ।
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 13

ਪ੍ਰਸ਼ਨ 5.
ਰੋਟਾਵੇਟਰ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਇਸ ਦੀ ਵਰਤੋਂ ਖੇਤ ਦੀ ਤਿਆਰੀ ਕਰਨ ਲਈ ਹੁੰਦੀ ਹੈ । ਇਹ ਮਿੱਟੀ ਨੂੰ ਭੁਰਭੁਰਾ ਬਣਾ ਕੇ ਬਿਜਾਈ ਲਈ ਤਿਆਰ ਕਰਨ ਦਾ ਕੰਮ ਕਰਦਾ ਹੈ ਅਤੇ ਪਹਿਲੀ ਅਤੇ ਦੂਜੀ . ਦੋਵਾਂ ਜੁਤਾਈਆਂ ਲਈ ਵਰਤਿਆ ਜਾ ਸਕਦਾ ਹੈ । ਇਸ ਦੀ ਵਰਤੋਂ ਟਰੈਕਟਰ ਨਾਲ ਕੀਤੀ ਜਾਂਦੀ ਹੈ ।
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 14

ਪ੍ਰਸ਼ਨ 6.
ਲੇਜ਼ਰ ਲੈਂਡ ਲੈਵਲਰ ਦੀ ਵਰਤੋਂ ਬਾਰੇ ਦੱਸੋ ।
ਉੱਤਰ-
ਇਹ ਜ਼ਮੀਨ ਨੂੰ ਪੱਧਰਾ ਕਰਨ ਦਾ ਆਧੁਨਿਕ ਤਰੀਕਾ ਹੈ । ਇਸ ਵਿਚ ਲੇਜ਼ਰ ਕਿਰਨਾਂ ਦੀ ਵਰਤੋਂ ਹੁੰਦੀ ਹੈ ਜਿਸ ਨਾਲ ਮਿੱਟੀ ਖੁਰਚਣ ਵਾਲੇ ਬਲੇਡਾਂ ਨੂੰ ਉੱਪਰ-ਥੱਲੇ ਕਰਨਾ ਸੌਖਾ ਹੁੰਦਾ ਹੈ । ਲੇਜ਼ਰ ਲੈਵਲਰ ਵਿਚ ਇੱਕ ਤਿੰਨ ਟੰਗਾਂ ਵਾਲਾ ਸਟੈਂਡ ਤੇ ਲੇਜ਼ਰ ਟਰਾਂਸਮੀਟਰ ਲੱਗਾ ਹੁੰਦਾ ਹੈ । ਇਸ ਤੋਂ ਜ਼ਮੀਨ ਦੇ ਉੱਚਾ-ਨੀਚਾ ਹੋਣ ਦੀ ਸੂਚਨਾ ਮਿਲਦੀ ਹੈ ਤੇ ਟਰੈਕਟਰ ਉੱਚੀ ਜਗਾ ਤੋਂ ਮਿੱਟੀ ਪੁੱਟ ਕੇ ਨੀਵੇਂ ਥਾਂ ਤੇ ਪਾਉਂਦਾ ਹੈ ਤੇ ਇਸ ਤਰ੍ਹਾਂ ਜ਼ਮੀਨ ਪੱਧਰੀ ਹੋ ਜਾਂਦੀ ਹੈ ।
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 15

ਪ੍ਰਸ਼ਨ 7.
ਜ਼ੀਰੋ ਟਿਲ ਡਰਿਲ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਝੋਨੇ ਦੀ ਵਾਢੀ ਕਰਨ ਤੋਂ ਬਾਅਦ ਜ਼ਮੀਨ ਵਿਚ ਨਮੀ ਬਚ ਜਾਂਦੀ ਹੈ । ਅਜਿਹੀ ਹਾਲਤ ਵਿਚ ਖੇਤ ਦੀ ਜੁਤਾਈ ਕੀਤੇ ਬਿਨਾਂ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ । ਇਸ ਨਾਲ ਇੱਕ ਘੰਟੇ ਵਿਚ ਇਕ ਏਕੜ ਦੀ ਬਿਜਾਈ ਹੋ ਜਾਂਦੀ ਹੈ ! ਝੋਨੇ ਦੀ ਪਰਾਲੀ ਨੂੰ ਜਲਾਉਣ ਦੀ ਲੋੜ ਨਹੀਂ ਪੈਂਦੀ ।
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 16

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ

ਪ੍ਰਸ਼ਨ 8.
ਫ਼ਸਲ ਸੁਰੱਖਿਆ ਸੰਬੰਧੀ ਛਿੜਕਾਅ ਸੰਦਾਂ ਬਾਰੇ ਦੱਸੋ ?
ਉੱਤਰ-
ਹੱਥਾਂ ਨਾਲ ਚੱਲਣ ਵਾਲਾ ਸਪਰੇਅਰ, ਪੈਰਾਂ ਨਾਲ ਚੱਲਣ ਵਾਲਾ ਸਪਰੇਅਰ, ਬਾਲਟੀ ਸਪਰੇਅਰ, ਰੌਕਰ ਸਪਰੇਅਰ, ਨੈਪਸੈਕ ਸਪਰੇਅਰ, ਇੰਜਨ ਨਾਲ ਚੱਲਣ ਵਾਲਾ ਹੇਰੋ ਬਲਾਸਟ ਸਪਰੇਅਰ ।
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 17
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 18

ਪ੍ਰਸ਼ਨ 9.
ਅਸੀਂ ਫ਼ਸਲਾਂ ਤੇ ਦਵਾਈਆਂ ਦਾ ਛਿੜਕਾਅ ਕਿਉਂ ਕਰਦੇ ਹਾਂ ?
ਉੱਤਰ-
ਖੜੀ ਫ਼ਸਲ ਵਿਚ ਕੀੜੇ-ਮਕੌੜੇ ਜਾਂ ਨਦੀਨਾਂ ਦੀ ਰੋਕਥਾਮ ਕਰਨ ਲਈ ਫ਼ਸਲਾਂ ਤੇ ਦਵਾਈਆਂ ਦਾ ਛਿੜਕਾਅ ਕੀਤਾ ਜਾਂਦਾ ਹੈ ।

ਪ੍ਰਸ਼ਨ 10.
ਨਦੀਨਾਂ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-
ਨਦੀਨਾਂ ਦੀ ਰੋਕਥਾਮ ਲਈ ਗੋਡੀ ਕਰਨੀ ਚਾਹੀਦੀ ਹੈ ਤੇ ਨਦੀਨ ਪੁੱਟ ਕੇ ਸਾੜ ਦੇਣੇ ਚਾਹੀਦੇ ਹਨ ਤੇ ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 11.
ਹੱਥ ਨਾਲੋਂ ਡਿਲ ਨਾਲ ਬੀਜ ਬੀਜਣਾ ਕਿਉਂ ਲਾਭਦਾਇਕ ਹੈ ?
ਉੱਤਰ-
ਇਸ ਨਾਲ ਬੀਜ ਅਤੇ ਖ਼ਾਦ ਸਾਰੇ ਖੇਤ ਵਿਚ ਇਕਸਾਰ ਪੈਂਦੇ ਹਨ ਅਤੇ ਲੋੜ ਅਨੁਸਾਰ ਬੀਜ ਅਤੇ ਖ਼ਾਦ ਦੀ ਮਾਤਰਾ ਵਧਾਈ ਜਾ ਸਕਦੀ ਹੈ । ਇਸ ਦੇ ਮੁਕਾਬਲੇ ਹੱਥਾਂ ਨਾਲ ਪੋਰਾ ਕਰਨ ਤੇ ਬੀਜ ਵੱਧ ਘੱਟ ਹੋ ਜਾਂਦਾ ਹੈ ਅਤੇ ਬੀਜ ਨੂੰ ਇਕਸਾਰ ਕਰਨ ਲਈ ਬਹੁਤ ਜ਼ਿਆਦਾ ਮੁਹਾਰਤ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 12.
ਟੋਕਾ ਕਿਸ ਨੂੰ ਆਖਦੇ ਹਨ ? ਇਹ ਕਿਸ ਕੰਮ ਆਉਂਦਾ ਹੈ ? ਇਹ ਕਿਵੇਂ ਚਲਦਾ ਹੈ ?
ਉੱਤਰ-
ਪਿੰਡਾਂ ਵਿਚ ਹਰ ਘਰ ਵਿਚ | ਪਸ਼ੂ ਹੁੰਦੇ ਹਨ ਤੇ ਇਹਨਾਂ ਨੂੰ ਚਾਰਾ ਕੁਤਰ ਕੇ ਪਾਉਣ ਲਈ ਟੋਕਾ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ । ਇਹ ਮਸ਼ੀਨ ਹੱਥਾਂ ਨਾਲ, ਬਿਜਲੀ ਦੀ ਮੋਟਰ ਨਾਲ ਅਤੇ ਡੀਜ਼ਲ ਇੰਜਣ ਨਾਲ ਚਲਾਈ ਜਾ ਸਕਦੀ।
ਹੈ ।
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 19

ਪ੍ਰਸ਼ਨ 13.
ਟਿੱਲਰ ਕਿਸ ਕੰਮ ਆਉਂਦਾ ਹੈ ?
ਉੱਤਰ-
ਇਸ ਦੀ ਵਰਤੋਂ ਜ਼ਮੀਨ ਵਾਹੁਣ ਲਈ ਹੁੰਦੀ ਹੈ । ਇਸ ਨੂੰ ਟਰੈਕਟਰ ਨਾਲ ਜੋੜ ਕੇ ਜ਼ਮੀਨ ਵਾਹੁਣ ਦਾ ਕੰਮ ਕੀਤਾ ਜਾਂਦਾ ਹੈ ।

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ

ਪ੍ਰਸ਼ਨ 14.
ਡਿਸਕ ਹੈਰੋਂ ਕਿਸ ਕੰਮ ਆਉਂਦਾ ਹੈ ?
ਉੱਤਰ-
ਇਸ ਨੂੰ ਖੇਤੀ ਦੀ ਮੁੱਢਲੀ ਵਹਾਈ ਲਈ ਵਰਤਿਆ ਜਾਂਦਾ ਹੈ । ਇਸ ਨੂੰ ਤਵੀਆਂ ਵੀ ਕਹਿੰਦੇ ਹਨ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖੇਤੀ ਮਸ਼ੀਨਾਂ ਦਾ ਆਧੁਨਿਕ ਯੁੱਗ ਵਿਚ ਕੀ ਮਹੱਤਵ ਹੈ ?
ਉੱਤਰ-

  1. ਫ਼ਸਲ ਦੀ ਬਿਜਾਈ ਜਲਦੀ ਅਤੇ ਸਸਤੀ ਹੋ ਜਾਂਦੀ ਹੈ ।
  2. ਬੂਟਿਆਂ ਅਤੇ ਬੂਟਿਆਂ ਵਿਚ ਕਤਾਰਾਂ ਦਾ ਫ਼ਾਸਲਾ ਬਿਲਕੁਲ ਠੀਕ ਤਰ੍ਹਾਂ ਰੱਖਿਆ ਜਾਂਦਾ ਹੈ ।
  3. ਕਤਾਰਾਂ ਵਿਚ ਬੀਜਣ ਕਰਕੇ ਫ਼ਸਲ ਦੀ ਗੋਡੀ ਸੌਖੀ ਹੋ ਜਾਂਦੀ ਹੈ ।
  4. ਬੀਜ ਅਤੇ ਖ਼ਾਦ ਨਿਸਚਿਤ ਡੂੰਘਾਈ ਅਤੇ ਯੋਗ ਫ਼ਾਸਲੇ ਤੇ ਕੇਰੇ ਜਾਂਦੇ ਹਨ ।
  5. ਡਰਿੱਲ ਨਾਲ ਬੀਜੀ ਹੋਈ ਫ਼ਸਲ ਤੋਂ 10 ਤੋਂ 15% ਤਕ ਵੱਧ ਝਾੜ ਪ੍ਰਾਪਤ ਹੋ ਜਾਂਦਾ ਹੈ ।

ਪ੍ਰਸ਼ਨ 2.
ਖੇਤੀ ਕਾਰਜਾਂ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਦੇ ਨਾਂ ਦੱਸੋ ਤੇ ਟਰੈਕਟਰ ਦਾ ਵੇਰਵਾ ਦਿਓ ।
ਉੱਤਰ-
ਖੇਤੀ ਕਾਰਜਾਂ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਹਨ ਟਰੈਕਟਰ, ਡੀਜ਼ਲ ਇੰਜਣ, ਬਿਜਲੀ ਨਾਲ ਚੱਲਣ ਵਾਲੀ ਮੋਟਰ, ਪੱਠੇ ਕੁਤਰਨ ਵਾਲੀ ਮਸ਼ੀਨ, ਬੀਜ ਅਤੇ ਖਾਦ ਡਰਿੱਲ ਆਦਿ ।

ਟਰੈਕਟਰ – ਸਭ ਤੋਂ ਵੱਧ ਖੇਤੀ ਵਿਚ ਕੰਮ ਆਉਣ ਵਾਲੀ ਮਸ਼ੀਨ ਟਰੈਕਟਰ ਹੈ । ਇਸ ਦੀ ਸ਼ਕਤੀ 5 ਹਾਰਸ ਪਾਵਰ ਤੋਂ ਲੈ ਕੇ 90 ਹਾਰਸ ਪਾਵਰ ਤਕ ਹੋ ਸਕਦੀ ਹੈ । ਇਸ ਤੋਂ ਬਹੁਤ
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 20
ਸਾਰੇ ਕੰਮ ਲਏ ਜਾਂਦੇ ਹਨ । ਜਿਸ ਤਰ੍ਹਾਂ ਜ਼ਮੀਨ ਦੀ ਵਹਾਈ ਕਰਨਾ, ਖੇਤੀ ਦੀ ਵਰਤੋਂ ਸੰਬੰਧੀ ਢੋਆ-ਢੁਆਈ, ਜ਼ਮੀਨ ਵਿਚੋਂ ਪਾਣੀ ਕੱਢਣ ਲਈ ਟਿਉਬਵੈੱਲ ਚਲਾਉਣਾ ਆਦਿ ਸ਼ਾਮਲ ਹਨ । ਭਾਵੇਂ ਟਿਊਬਵੈੱਲਾਂ ਨੂੰ ਚਲਾਉਣ ਲਈ ਡੀਜ਼ਲ ਇੰਜਣ ਜਾਂ ਬਿਜਲੀ ਦੀ ਮੋਟਰ ਬਹੁਤ ਸਸਤੀ ਪੈਂਦੀ ਹੈ, ਫਿਰ ਵੀ ਜਿੱਥੇ ਕਿਤੇ ਇਹ ਸਾਧਨ ਉਪਲੱਬਧ ਨਹੀਂ ਹਨ, ਉੱਥੇ ਕਿਸਾਨ ਟਰੈਕਟਰ ਨਾਲ ਹੀ ਪਾਣੀ ਕੱਢਣ ਲਈ ਟਿਉਬਵੈੱਲ ਚਲਾ ਲੈਂਦੇ ਹਨ । ਫ਼ਸਲਾਂ ਦੀ ਗਹਾਈ ਅਤੇ ਕੰਬਾਈਨਾਂ ਚਲਾਉਣ ਲਈ ਵੀ ਟਰੈਕਟਰ ਵਰਤਿਆ ਜਾਂਦਾ ਹੈ ।

ਪ੍ਰਸ਼ਨ 3.
ਉਲਟਾਵਾਂ ਹਲ ਕੀ ਹੈ ? ਇਹ ਦੁਜੇ ਹਲਾਂ ਨਾਲੋਂ ਕਿਵੇਂ ਭਿੰਨ ਹੈ ?
ਉੱਤਰ-
ਇਹ ਹਲ ਲੋਹੇ ਦਾ ਬਣਿਆ ਹੁੰਦਾ ਹੈ । ਬਲਦਾਂ ਨਾਲ ਸਿਰਫ਼ ਇੱਕ ਜਦ ਕਿ ਟਰੈਕਟਰ ਨਾਲ 4 ਤੋਂ 6 ਹਲ ਇੱਕੋ ਸਮੇਂ ਚਲਾਏ ਜਾਂਦੇ ਹਨ । ਇਸ ਹਲ ਨਾਲ ਭੂਮੀ ਦੀ ਉੱਪਰਲੀ ਤਹਿ ਹੋਠਾਂ ਚਲੀ ਜਾਂਦੀ ਹੈ ਅਤੇ ਹੇਠਲੀ ਤਹਿ ਉੱਪਰ ਆ ਜਾਂਦੀ ਹੈ । ਜਦੋਂ ਪਹਿਲੀ ਫ਼ਸਲ ਵੱਢਣ ਅਤੇ ਦੂਜੀ ਫ਼ਸਲ ਦੀ ਬਿਜਾਈ ਵਿੱਚ ਵਕਫ਼ਾ ਵੱਧ ਹੋਵੇ ਤਾਂ ਉਲਟਾਵੇਂ ਹਲ ਦੀ ਵਰਤੋਂ ਕਾਫ਼ੀ ਲਾਹੇਵੰਦ ਰਹਿੰਦੀ ਹੈ ਕਿਉਂਕਿ ਇਸ ਨਾਲ ਘਾਹ-ਫੂਸ ਜ਼ਮੀਨ ਹੇਠਾਂ ਚਲਾ ਜਾਂਦਾ ਹੈ ਅਤੇ ਗਲ-ਸੜ ਕੇ ਖਾਦ ਬਣ ਜਾਂਦਾ ਹੈ ਅਤੇ ਜ਼ਮੀਨ ਹੇਠਲੀਆਂ ਜੜ੍ਹਾਂ ਅਤੇ ਹੋਰ ਘਾਹ-ਫੂਸ ਦੇ ਉੱਪਰ ਆ ਜਾਣ ਨਾਲ ਜ਼ਮੀਨ ਅੰਦਰਲੇ ਹਾਨੀਕਾਰਕ ਜੀਵਾਂਸ਼ਾਂ ਦਾ ਧੁੱਪ ਲੱਗਣ ਨਾਲ ਖ਼ਾਤਮਾ ਹੋ ਜਾਂਦਾ ਹੈ । ਬਲਦਾਂ ਨਾਲ ਖਿੱਚਣ ਵਾਲਾ ਹਲ ਲੱਕੜ ਦਾ ਹੁੰਦਾ ਹੈ ਤੇ ਅੱਗੇ ਫਾਲਾ ਲੱਗਾ ਹੁੰਦਾ ਹੈ ਜਦਕਿ ਉਲਟਾਵਾਂ ਹਲ ਲੋਹੇ ਦਾ ਬਣਿਆ ਹੁੰਦਾ ਹੈ । ਆਮ ਹਲ ਨਾਲ ਸਿਆੜ ਖੁੱਲਦਾ ਹੈ ਜਦਕਿ ਉਲਟਾਵੇਂ ਹਲ ਨਾਲ ਜ਼ਮੀਨ ਦੀ ਉੱਪਰਲੀ ਤਹਿ ਹੇਠਾਂ ਚਲੀ ਜਾਂਦੀ ਹੈ ਤੇ ਹੇਠਲੀ ਤਹਿ ਉੱਪਰ ਆ ਜਾਂਦੀ ਹੈ ।
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 21

ਪ੍ਰਸ਼ਨ 4.
ਹੇਠ ਲਿਖੀਆਂ ਖੇਤੀ ਮਸ਼ੀਨਾਂ ਬਾਰੇ ਸੰਖੇਪ ਵੇਰਵਾ ਦਿਓ1. ਸੁਹਾਗਾ 2. ਜਿੰਦਰਾ ।
ਉੱਤਰ-
1. ਸੁਹਾਗਾ -ਹਲ ਵਾਹੁਣ ਤੋਂ ਪਿੱਛੋਂ ਭਾਂ ਨੂੰ ਪੱਧਰਾ ਕਰਨ ਅਤੇ ਕੇਰੇ ਨਾਲ ਕੀਤੀ ਬਿਜਾਈ ਤੋਂ ਬਾਅਦ ਬੀਜ ਢਕਣ ਲਈ ਜਿਹੜਾ ਸੰਦ ਫੇਰਿਆ ਜਾਂਦਾ ਹੈ ਉਸ ਨੂੰ ਸੁਹਾਗਾ ਕਹਿੰਦੇ ਹਨ । ਇਹ ਲੱਕੜੀ ਦਾ ਇਕ ਫੱਟਾ ਹੁੰਦਾ ਹੈ । ਇਸ ਦੀ ਲੰਬਾਈ 275 ਸੈਂਟੀਮੀਟਰ (ਲਗਭਗ 10 ਫੁੱਟ), ਚੌੜਾਈ 30 ਸੈਂਟੀਮੀਟਰ (1 ਫੁੱਟ) ਤੇ ਮੋਟਾਈ 15 ਸੈਂਟੀਮੀਟਰ (ਅੱਧਾ ਫੁੱਟ) ਹੁੰਦੀ ਹੈ । ਇਸ ਦੀ ਲੰਬਾਈ, ਚੌੜਾਈ ਤੇ ਮੋਟਾਈ ਵੱਧ ਘੱਟ ਵੀ ਹੋ ਸਕਦੀ ਹੈ | ਸੁਹਾਗੇ ਦੇ ਮੱਥੇ ਦੀ ਲੰਬਾਈ ਵਾਲੇ ਪਾਸੇ 7-8 ਸੈਂਟੀਮੀਟਰ ਚੌੜੀ ਲੋਹੇ ਦੀ ਪੱਤੀ ਲੱਗੀ ਹੁੰਦੀ ਹੈ, ਜੋ ਲੱਕੜ ਨੂੰ ਘਸਣ ਤੋਂ ਬਚਾਉਂਦੀ ਹੈ ਅਤੇ ਇਸ ਫੱਟੇ ਦੇ ਦੋਹਾਂ ਸਿਰਿਆਂ ਤੇ ਲੱਕੜ ਦੀਆਂ ਮੋਟੀਆਂ ਕਿੱਲੀਆਂ ਲੱਗੀਆਂ ਹੁੰਦੀਆਂ ਹਨ । ਇਹਨਾਂ ਕਿੱਲੀਆਂ ਨੂੰ ਕੰਨ ਕਹਿੰਦੇ ਹਨ । ਸੁਹਾਗੇ ਨੂੰ ਪੰਜਾਲੀ ਨਾਲ ਬੰਨ੍ਹਣ ਵਾਲਾ
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 22
ਰੱਸਾ ਇਹਨਾਂ ਕਿੱਲੀਆਂ ਨਾਲ ਹੀ ਬੰਨਿਆ ਜਾਂਦਾ ਹੈ । ਇਸ ਨੂੰ ਬਲਦਾਂ ਦੀਆਂ ਜੋੜੀਆਂ ਖਿੱਚਦੀਆਂ ਹਨ । ਜਿੱਥੇ ਸੁਹਾਗਾ ਤੋਂ ਨੂੰ ਪੱਧਰਾ ਕਰਦਾ ਹੈ ਉੱਥੇ ਇਹ ਭੋਂ ਵਿਚ ਪਏ ਵੇਲੇ ਵੀ ਤੋੜਦਾ ਹੈ । 10 ਫੁੱਟ ਲੰਬਾ ਸੁਹਾਗਾ ਟਰੈਕਟਰ ਨਾਲ ਅਤੇ 6 ਫੁੱਟ ਲੰਬਾ ਸੁਹਾਗਾ ਬਲਦਾਂ ਨਾਲ ਚਲਾਇਆ ਜਾਂਦਾ ਹੈ ।

2. ਜਿੰਦਰਾ – ਇਹ ਖੇਤਾਂ ਵਿਚ ਵੱਟਾਂ ਪਾਉਣ ਦੇ ਕੰਮ ਆਉਂਦਾ ਹੈ । ਆਧੁਨਿਕ ਖੇਤੀ ਲਈ ਜਿੰਦਰਾ ਕਿਸਾਨ ਲਈ ਬਹੁਤ ਸਹਾਈ ਸੰਦ ਹੈ । ਇਸ ਦੇ ਦਸਤੇ ਦੀ ਲੰਬਾਈ 175 ਸੈਂਟੀਮੀਟਰ ਹੁੰਦੀ ਹੈ । ਦਸਤੇ ਦੇ ਹੇਠਾਂ ਇਕ ਲੱਕੜ ਦੀ ਫੱਟੀ ਲੱਗੀ ਹੁੰਦੀ ਹੈ । ਲੱਕੜ ਦੀ ਫੱਟੀ ਦੇ ਹੇਠਲੇ ਸਿਰੇ ਤੇ 5-6 ਸੈਂਟੀਮੀਟਰ ਚੌੜੀ ਲੋਹੇ ਦੀ ਪੱਤੀ ਹੁੰਦੀ ਹੈ । ਲੱਕੜ ਦੀ ਫੱਟੀ ਨਾਲ ਦੋਹਾਂ ਸਿਰਿਆਂ ਤੇ ਇਕ-ਇਕ ਲੋਹੇ ਦਾ ਕੰਡਾ ਲੱਗਿਆ ਹੁੰਦਾ ਹੈ । ਇਹਨਾਂ ਕੰਡਿਆਂ ਵਿਚੋਂ ਰੱਸਾ ਲੰਘਾ ਕੇ ਇਕ ਕਿੱਲੀ ਨਾਲ ਬੰਨ ਲਿਆ ਜਾਂਦਾ ਹੈ । ਇਕ ਵਿਅਕਤੀ ਕਿੱਲੀ ਫੜ ਕੇ ਜੰਦਰੇ ਨੂੰ ਖਿੱਚਦਾ ਹੈ ਅਤੇ ਦੂਜਾ ਵਿਅਕਤੀ ਦਸਤੇ ਨੂੰ ਫੜ ਕੇ ਰੱਖਦਾ ਹੈ ।
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 23

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ

ਪ੍ਰਸ਼ਨ 5.
ਖੇਤਾਂ ਵਿਚ ਹਲ ਕਿਉਂ ਚਲਾਇਆ ਜਾਂਦਾ ਹੈ ? ਵਿਸਥਾਰ ਨਾਲ ਲਿਖੋ ।
ਉੱਤਰ-
ਚੰਗਾ ਨਤੀਜਾ ਪ੍ਰਾਪਤ ਕਰਨ ਲਈ ਪਹਿਲਾਂ ਚੰਗੀ ਤਿਆਰੀ ਕੀਤੀ ਜਾਂਦੀ ਹੈ । ਚੰਗੀ ਅਤੇ ਵਧੇਰੇ ਫ਼ਸਲ ਪ੍ਰਾਪਤ ਕਰਨ ਲਈ ਕਿਸਾਨ ਬਿਜਾਈ ਤੋਂ ਪਹਿਲਾਂ ਖੇਤ ਨੂੰ ਬਿਜਾਈ ਦੇ ਯੋਗ ਬਣਾਉਂਦਾ ਹੈ । ਉਹ ਖੇਤਾਂ ਵਿਚ ਵੱਤਰ ਦੇਖ ਕੇ ਹਲ ਚਲਾਉਂਦਾ ਹੈ । ਸ਼ੁਰੂ ਵਿਚ ਮਿੱਟੀਪਲਟ ਹਲ ਜਾਂ ਉਲਟਾਵਾਂ ਹਲ ਚਲਾਇਆ ਜਾਂਦਾ ਹੈ । ਖੇਤਾਂ ਵਿਚੋਂ ਪਿਛਲੀ ਫ਼ਸਲ ਦੀਆਂ ਜੜ੍ਹਾਂ ਮਿੱਟੀ ਉਲਟਨ ਨਾਲ ਥੋਂ ਦੇ ਉੱਪਰ ਆ ਜਾਂਦੀਆਂ ਹਨ । ਜਰ੍ਹਾਂ ਦੇ ਨਾਲ ਹੀ ਉਹਨਾਂ ਵਿਚ ਛੁਪੇ ਹੋਏ ਹਾਨੀਕਾਰਕ ਕੀੜੇ ਵੀ ਬਾਹਰ ਆ ਜਾਂਦੇ ਹਨ । ਇਹ ਕੀੜੇ ਧੁੱਪ ਲੱਗਣ ਨਾਲ ਮਰ ਜਾਂਦੇ ਹਨ : ਤੋਂ ਵਿਚ ਹਲ ਚਲਾਉਣ ਨਾਲ ਇਸ ਵਿਚ ਉੱਗ ਰਹੇ ਵਾਧੂ ਬੂਟੇ ਵੀ ਨਸ਼ਟ ਹੋ ਜਾਂਦੇ ਹਨ । ਹਲ ਵਾਹੁਣ ਨਾਲ ਮਿੱਟੀ ਦੇ ਕਣ ਖੁੱਲ ਜਾਂਦੇ ਹਨ ਅਤੇ ਇਸ ਤਰ੍ਹਾਂ ਤੋਂ ਵਿਚ ਹਵਾ ਦੀ ਆਵਾਜਾਈ ਸੌਖੀ ਹੋ ਜਾਂਦੀ ਹੈ ਤੇ ਪਾਣੀ ਸਿੰਮਣ ਜਾਂ ਜ਼ਜਬ ਕਰਨ ਦੀ ਸ਼ਕਤੀ ਵੱਧ ਜਾਂਦੀ ਹੈ । ਇਸ ਕਰਕੇ ਇਹ ਅਖਾਣ ‘ਜਿੰਨੀਆਂ ਸੀਆਂ ਲਵੇਂਗਾ, ਉੱਨਾ ਬੋਹਲ ਉਠਾਏਂਗਾ” ਪ੍ਰਸਿੱਧ ਹੈ ।

ਪ੍ਰਸ਼ਨ 6.
ਮਿੱਟੀ-ਪਲਟ ਹਲ ਨੂੰ ਕਿਹੜੇ-ਕਿਹੜੇ ਵਿਸ਼ੇਸ਼ ਕੰਮਾਂ ਲਈ ਵਰਤਿਆ ਜਾ ਸਕਦਾ ਹੈ ?
ਉੱਤਰ-
ਮਿੱਟੀ-ਪਲਟ ਹਲ ਨੂੰ ਹੇਠ ਲਿਖੇ ਵਿਸ਼ੇਸ਼ ਕੰਮਾਂ ਲਈ ਵਰਤਿਆ ਜਾਂਦਾ ਹੈ-

  1. ਖੇਤ ਨੂੰ ਪਹਿਲੀ ਵਾਰ ਵਾਹੁਣ ਸਮੇਂ ਇਸ ਦੀ ਵਰਤੋਂ ਨਾਲ ਮਿੱਟੀ ਉਲਟਾਈ ਜਾਂਦੀ ਹੈ ।
  2. ਹਰੀ ਖ਼ਾਦ ਬਣਾਉਣ ਲਈ ਖੇਤ ਵਿਚ ਖੜ੍ਹੀ ਫ਼ਸਲ ਨੂੰ ਇਸ ਨਾਲ ਵਾਹ ਕੇ ਤੋਂ ਵਿਚ ਦਬਾਇਆ ਜਾਂਦਾ ਹੈ ।
  3. ਇਸ ਤੋਂ ਖੇਤਾਂ ਵਿਚ ਵੱਟਾਂ ਪਾਉਣ ਦਾ ਕੰਮ ਵੀ ਲਿਆ ਜਾਂਦਾ ਹੈ ।
  4. ਇਸ ਨਾਲ ਖੇਤਾਂ ਵਿਚ ਖਾਲ਼ੀਆਂ ਬਣਾਈਆਂ ਜਾਂਦੀਆਂ ਹਨ ।
  5. ਇਸ ਨਾਲ ਖਾਦ ਅਤੇ ਰੂੜੀ ਰਲਾਉਣ ਦਾ ਕੰਮ ਵੀ ਲਿਆ ਜਾਂਦਾ ਹੈ ।

ਪ੍ਰਸ਼ਨ 7.
ਬੀਜ ਅਤੇ ਖਾਦ ਡਰਿੱਲ ਬਾਰੇ ਕੀ ਜਾਣਦੇ ਹੋ ?
ਉੱਤਰ-
ਇਹ ਇਕ ਅਜਿਹੀ ਮਸ਼ੀਨ ਹੈ ਜਿਸ ਨਾਲ ਖਾਦ ਅਤੇ ਬੀਜ ਪੋਰੇ ਜਾਂਦੇ ਹਨ । ਹੱਥਾਂ ਨਾਲ ਪੋਰਾ ਕਰਨ ਤੇ ਕਈ ਥਾਂਵਾਂ ‘ਤੇ ਬੀਜ ਵੱਧ ਤੇ ਕਈ ਥਾਂਵਾਂ ‘ਤੇ ਘੱਟ ਜਾਂਦੇ ਸਨ । ਪਰ ਇਸ ਮਸ਼ੀਨ ਦੀ ਵਰਤੋਂ ਨਾਲ ਬੀਜ ਅਤੇ ਖਾਦ ਸਾਰੇ ਖੇਤ ਵਿਚ ਇਕ-ਸਮਾਨ ਪੋਰੇ ਜਾਂਦੇ ਹਨ । ਇਸ ਦੀ ਵਰਤੋਂ ਨਾਲ ਬੀਜਾਂ ਅਤੇ ਖਾਦ ਦੀ ਮਾਤਰਾ ਵਧਾਈ ਵੀ ਜਾ ਸਕਦੀ ਹੈ । ਇਹ ਮਸ਼ੀਨ ਟਰੈਕਟਰ ਅਤੇ ਬਲਦਾਂ ਨਾਲ ਚੱਲਣ ਵਾਲੀ ਦੋਵੇਂ ਤਰ੍ਹਾਂ ਦੀ ਹੋ ਸਕਦੀ ਹੈ ।
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 24

ਪ੍ਰਸ਼ਨ 8.
ਮਸ਼ੀਨਾਂ ਦੁਆਰਾ ਬੀਜਾਈ ਅਤੇ ਆਧੁਨਿਕ ਮਸ਼ੀਨਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿਓ ।
ਉੱਤਰ-
ਖੇਤੀ ਦੀ ਮੁੱਖ ਮੰਗ ਸਮਾਂ, ਸ਼ਕਤੀ ਤੇ ਊਰਜਾ ਦੀ ਹੈ । ਜਦੋਂ ਸਾਰੇ ਕੰਮ ਹੱਥੀਂ ਕਰਨੇ ਪੈਂਦੇ ਸਨ ਤਾਂ ਕਈ-ਕਈ ਦਿਨ ਕੰਮ ਖ਼ਤਮ ਹੀ ਨਹੀਂ ਹੁੰਦੇ ਸਨ । ਹੁਣ ਆਧੁਨਿਕ ਯੁੱਗ ਵਿਚ ਮਨੁੱਖ ਨੇ ਕਈ ਤਰ੍ਹਾਂ ਦੀਆਂ ਮਸ਼ੀਨਾਂ ਦੀ ਕਾਢ ਕੱਢ ਲਈ ਹੈ ਤੇ ਕੰਮ ਬਹੁਤ ਜਲਦੀ ਖ਼ਤਮ ਹੋ ਜਾਂਦੇ ਹਨ । ਬਹੁਤ ਹੀ ਵੱਡੇ-ਵੱਡੇ ਖੇਤਰਫਲ ਨੂੰ ਮਸ਼ੀਨਾਂ ਦੀ ਸਹਾਇਤਾ ਨਾਲ ਦਿਨਾਂ ਵਿਚ ਹੀ ਤਿਆਰ ਵੀ ਕਰ ਲਿਆ ਜਾਂਦਾ ਹੈ ਤੇ ਬਿਜਾਈ ਵੀ ਕਰ ਲਈ ਜਾਂਦੀ ਹੈ ।

ਖੇਤੀ ਸੰਦ ਅਤੇ ਮਸ਼ੀਨਾਂ । ਬੀਜ ਖਾਦ ਡਰਿਲ ਦੀ ਸਹਾਇਤਾ ਨਾਲ ਕਣਕ, ਸਰੋਂ, ਬਾਜਰਾ, ਮੂੰਗੀ, ਜਵਾਰ, ਗਵਾਰ, ਛੋਲੇ ਆਦਿ ਦੀ ਬਿਜਾਈ ਕੀਤੀ ਜਾਂਦੀ ਹੈ ।
ਵਾਂਸਪਲਾਂਟਰ ਦੀ ਸਹਾਇਤਾ ਨਾਲ ਝੋਨੇ ਦੀ ਬਿਜਾਈ ਕੀਤੀ ਜਾਂਦੀ ਹੈ ।

ਜ਼ੀਰੋ ਟਿਲ ਡਰਿਲ ਅਤੇ ਬੈਡ ਪਲਾਂਟਰ ਦੀ ਸਹਾਇਤਾ ਨਾਲ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ ।
ਵੈਜ਼ੀਟੇਬਲ ਪਲਾਂਟਰ ਦੀ ਸਹਾਇਤਾ ਨਾਲ ਸਬਜ਼ੀਆਂ ਦੀ ਬਿਜਾਈ ਕੀਤੀ ਜਾਂਦੀ ਹੈ । ਕਾਟਨ ਪਲਾਂਟਰ ਦੀ ਸਹਾਇਤਾ ਨਾਲ ਕਪਾਹ ਅਤੇ ਨਰਮੇ ਦੀ ਬਿਜਾਈ ਕੀਤੀ ਜਾਂਦੀ ਹੈ ।
ਸ਼ੁਗਰਕੇਨ ਪਲਾਂਟਰ ਨਾਲ ਗੰਨੇ ਦੀ ਬਿਜਾਈ ਹੁੰਦੀ ਹੈ । ਰੋਟੇ ਦਿਲ ਵਿਚ ਡਰਿਲ ਬਿਜਾਈ ਤੋਂ ਪਹਿਲਾਂ ਨਾਲੋਂ-ਨਾਲ ਵਹਾਈ ਵੀ ਕਰਦਾ ਹੈ ।

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ

ਪ੍ਰਸ਼ਨ 9.
ਗੁਡਾਈ ਸੰਬੰਧੀ ਖੇਤੀ ਸੰਦਾਂ ਬਾਰੇ ਜਾਣਕਾਰੀ ਦਿਓ ।
ਉੱਤਰ-
ਗੁਡਾਈ ਸੰਬੰਧੀ ਖੇਤੀ ਸੰਦ-ਖ਼ਾਲੀ ਖੇਤ ਹੋਵੇ ਤਾਂ ਉਸ ਵਿਚ ਕੁੱਝ ਬੇਲੋੜੇ ਪੌਦੇ ਉਗ ਜਾਂਦੇ ਹਨ ਤੇ ਕਈ ਵਾਰ ਉੱਗੀ ਹੋਈ ਫ਼ਸਲ ਵਿਚ ਵੀ ਕਈ ਫ਼ਾਲਤੂ ਬੇਲੋੜੇ ਪੌਦੇ ਉੱਗ ਜਾਂਦੇ ਹਨ ਜੋ ਫ਼ਸਲ ਨਾਲ ਪਾਣੀ, ਹਵਾ, ਰੋਸ਼ਨੀ, ਖ਼ੁਰਾਕ ਆਦਿ ਲਈ ਮੁਕਾਬਲਾ ਕਰਦੇ ਹਨ ਇਹਨਾਂ ਪੌਦਿਆਂ ਨੂੰ ਗੁਡਾਈ ਕਰਕੇ ਕੱਢ ਦਿੱਤਾ ਜਾਂਦਾ ਹੈ । ਗੁਡਾਈ ਕਰਨ ਲਈ ਕੁੱਝ ਸੰਦ ਹੱਥਾਂ ਨਾਲ ਚਲਾਏ ਜਾਂਦੇ ਹਨ ਤੇ ਕੁੱਝ ਮਸ਼ੀਨਾਂ ਨਾਲ । ਗੁਡਾਈ ਕਰਨ ਨਾਲ ਨਦੀਨ ਤਾਂ ਨਿਕਲ ਹੀ ਜਾਂਦੇ ਹਨ ਤੇ ਜ਼ਮੀਨ ਵੀ ਪੋਲੀ ਹੋ ਜਾਂਦੀ ਹੈ । ਇਸ ਤਰ੍ਹਾਂ ਪੌਦੇ ਦੇ ਵੱਧਣ-ਫੁਲਣ ਵਿਚ ਸਹਾਇਤਾ ਵੀ ਹੋ ਜਾਂਦੀ ਹੈ ।

ਹੱਥੀ ਵਰਤੇ ਜਾਣ ਵਾਲੇ ਗੁਡਾਈ ਸੰਦ-ਹੱਥੀਂ ਵਰਤੇ ਜਾਣ ਵਾਲੇ ਸੰਦ ਹਨ ਖੁਰਪੀ, ਕਸੌਲਾ, ਪਹੀਏਦਾਰ ਸੰਦ ਆਦਿ । ਖੁਰਪੀ ਦੀ ਵਰਤੋਂ ਕਿਸਾਨ ਸ਼ੁਰੂ ਤੋਂ ਹੀ ਕਰਦਾ ਆ ਰਿਹਾ ਹੈ ।
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 25
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 26
ਪਹੀਏਦਾਰ ਹੋ – ਇਸ ਦੀ ਸਹਾਇਤਾ ਨਾਲ ਖੜ੍ਹੀ ਫ਼ਸਲ ਵਿਚ ਗੁਡਾਈ ਕੀਤੀ ਜਾ ਸਕਦੀ ਹੈ । ਇਸ ਨੂੰ ਇਕ ਆਦਮੀ ਹੱਥਾਂ ਨਾਲ ਪਿਛੋਂ ਧੱਕਦਾ ਹੈ । ਪਹੀਏ ਦੇ ਪਿੱਛੇ 3-6 ਫਾਲੇ ਲੱਗੇ ਹੁੰਦੇ ਹਨ ।

ਟਰੈਕਟਰ ਦੀ ਸਹਾਇਤਾ ਨਾਲ ਚੱਲਣ ਵਾਲੇ ਗੁਡਾਈ ਸੰਦ – ਇਨਾਂ ਸੰਦਾਂ ਵਿਚ ਕਲਟੀਵੇਟਰ ਮੁੱਖ ਹੈ । ਇਹ ਨਦੀਨਾਂ ਨੂੰ ਤਾਂ ਨਸ਼ਟ ਕਰਦਾ ਹੀ ਹੈ ਪਰ ਨਮੀ ਨੂੰ ਵੀ ਬਚਾ ਕੇ ਰੱਖਦਾ ਹੈ ! ਇਸ ਨੂੰ ਸਖ਼ਤ ਅਤੇ ਪਥਰੀਲੀ ਜ਼ਮੀਨ ਤੇ ਵੀ ਵਧੀਆ ਤਰੀਕੇ ਨਾਲ ਵਰਤਿਆ ਜਾ ਸਕਦਾ ਹੈ । ਇਹ ਘਾਹ ਅਤੇ ਨਦੀਨਾਂ ਨੂੰ ਜੜ੍ਹਾਂ ਸਮੇਤ ਖੇਤ ਦੇ ਕਿਨਾਰੇ ਤੇ ਲੈ ਆਉਂਦਾ ਹੈ । ਇਸ ਵਿਚ ਕਈ ਤਰ੍ਹਾਂ ਦੇ ਫਾਲੋ ਅਤੇ ਬਲੇਡ ਆਦਿ ਲਗਾਏ ਜਾ ਸਕਦੇ ਹਨ ।

ਸਵੈਚਾਲਿਤ ਗੁਡਾਈ ਸੰਦ – ਇਸ ਨੂੰ ਪਾਵਰ ਟਿੱਲਰ ਨਾਲ ਚਲਾਇਆ ਜਾਂਦਾ ਹੈ । ਇਸ ਵਿਚ ਖਿੱਚਣ ਪ੍ਰਣਾਲੀ ਦੇ ਨਾਲ ਮੁੱਖ ਫ਼ਰੇਮ, ਹੈਂਡਲ, ਪ੍ਰਚਾਲਣ ਪਹੀਆ ਅਤੇ ਸਵੀਪ ਬਲੇਡ ਆਦਿ ਲੱਗੇ ਹੁੰਦੇ ਹਨ । ਪ੍ਰਚਾਲਣ ਪਹੀਆ ਸੰਦ ਨੂੰ ਫ਼ਸਲ ਵਿੱਚ ਚਲਾਉਣ ਵਿਚ ਸਹਾਇਕ ਹੁੰਦਾ ਹੈ ।

ਪ੍ਰਸ਼ਨ 10.
ਖੇਤੀ ਕਾਰਜਾਂ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਦੇ ਨਾਂ ਦੱਸੋ ਤੇ ਉਨ੍ਹਾਂ ਵਿਚੋਂ ਕਿਸੇ ਦੋ ਦਾ ਵੇਰਵਾ ਦਿਓ ।
ਉੱਤਰ-
ਖੇਤੀ ਕਾਰਜਾਂ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਹਨ-ਟਰੈਕਟਰ, ਡੀਜ਼ਲ ਇੰਜਣ, ਡਿਸਕ ਹੈਰੋ, ਉਲਟਾਵਾਂ ਹਲ, ਕਲਟੀਵੇਟਰ, ਰੋਟਾਵੇਟਰ, ਲੇਜ਼ਰ ਲੈਵਲਰ, ਬੀਜ ਖਾਦ ਡਰਿਲ, ਪਹਿਏਦਾਰ ਹੋ, ਸਪ੍ਰੇਅਰ ਜਿਵੇਂ ਨੈਪਸੈਕ ਸਪ੍ਰੇਅਰ, ਰੀਪਰ, ਕੰਬਾਈਨ ਹਾਰਵੈਸਟਰ, ਹੈਪੀਸੀਡਰ, ਪਰਾਲੀ ਚੌਪਰ ਆਦਿ ।

1. ਟਰੈਕਟਰ – ਟਰੈਕਟਰ ਇੱਕ ਅਜਿਹੀ ਮਸ਼ੀਨ ਹੈ ਜਿਸ ਦੀ ਵਰਤੋਂ ਖੇਤੀ ਵਿਚ ਸਭ ਤੋਂ ਵੱਧ ਹੁੰਦੀ ਹੈ । ਟਰੈਕਟਰ 5 ਹਾਰਸ ਪਾਵਰ ਤੋਂ ਲੈ ਕੇ 90 ਹਾਰਸ ਪਾਵਰ ਤੱਕ ਸ਼ਕਤੀ ਵਾਲੇ ਹੁੰਦੇ ਹਨ । ਇਸ ਦੀ ਵਰਤੋਂ ਜ਼ਮੀਨ ਦੀ ਵਹਾਈ, ਢੋਆ-ਢੁਆਈ, ਜ਼ਮੀਨ ਵਿੱਚੋਂ ਪਾਣੀ ਕੱਢਣ ਲਈ ਟਿਊਬਵੈੱਲ ਚਲਾਉਣਾ ਆਦਿ । ਇਸ ਦੀ ਵਰਤੋਂ ਫ਼ਸਲਾਂ ਦੀ ਗਹਾਈ ਅਤੇ ਕੰਬਾਈਨਾਂ ਚਲਾਉਣ ਲਈ ਵੀ ਕੀਤੀ ਜਾਂਦੀ ਹੈ । ਪੰਜਾਬ ਵਿੱਚ ਲਗਭਗ 4.76 ਲੱਖ ਟਰੈਕਟਰ ਹਨ ।
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 27
2. ਥਰੈਸ਼ਰ – ਇਸ ਦੀ ਵਰਤੋਂ ਦਾਣੇ ਕੱਢਣ (ਗਹਾਈ ਲਈ ਹੁੰਦੀ ਹੈ । ਇਸ ਦਾ ਮੁੱਖ ਕੰਮ ਫ਼ਸਲਾਂ ਦੀਆਂ ਬੱਲੀਆਂ ਵਿਚੋਂ ਦਾਣਿਆਂ ਨੂੰ ਬਿਨਾਂ ਤੋੜੇ ਵੱਖ ਕਰਨਾ ਹੁੰਦਾ ਹੈ । ਇਸ ਵਿੱਚ ਪੱਖੇ ਲੱਗੇ ਹੁੰਦੇ ਹਨ ਜੋ ਤੇਜ਼ ਰਫ਼ਤਾਰ ਨਾਲ ਹਵਾ ਸੁੱਟਦੇ ਹਨ ਤੇ ਦਾਣੇ ਸਾਫ਼ ਹੋ ਕੇ ਬਾਹਰ ਇਕੱਠੇ ਹੋ ਜਾਂਦੇ ਹਨ ।

ਪ੍ਰਸ਼ਨ 11.
ਹੇਠ ਲਿਖੇ ਖੇਤੀ ਸੰਦਾਂ ਬਾਰੇ ਸੰਖੇਪ ਵਿਚ ਵੇਰਵਾ ਦਿਓ । ਖੁਰਪਾ, ਜਿੰਦਰਾ, ਡਿਸਕ ਹੈਰੋਂ, ਟਿੱਲਰ ।
ਉੱਤਰ-
1. ਖੁਰਪਾ – ਇਸ ਸੰਦ ਦੀ ਵਰਤੋਂ ਖੇਤ ਵਿੱਚ ਗੁਡਾਈ ਕਰਨ ਲਈ ਕੀਤੀ ਜਾਂਦੀ ਹੈ । ਇਸ ਨੂੰ ਮਜ਼ਦੂਰ ਆਪ ਆਪਣੇ ਹੱਥਾਂ ਨਾਲ ਚਲਾਉਂਦੇ ਹਨ । ਇਸ ਨਾਲ ਨਦੀਨ ਮਾਰੇ ਵੀ ਜਾਂਦੇ ਹਨ ਤੇ ਕੱਢੇ ਵੀ ਜਾਂਦੇ ਹਨ ।

2. ਜ਼ਿੰਦਰਾ – ਇਸ ਸੰਦ ਦੀ ਵਰਤੋਂ ਖੇਤ ਵਿਚ ਵੱਟਾਂ ਪਾਉਣ ਲਈ ਕੀਤੀ ਜਾਂਦੀ ਹੈ । ਇਸ ਨੂੰ ਕਿਸਾਨ ਹੱਥਾਂ ਨਾਲ ਵੀ ਚਲਾ ਸਕਦੇ ਹਨ ਤੇ ਟਰੈਕਟਰ ਨਾਲ ਵੀ ਚਲਾ ਸਕਦੇ ਹਨ ।
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 28
3. ਡਿਸਕ ਹੈਰੋਂ – ਇਸ ਨੂੰ ਆਮ ਕਰਕੇ ਤਵੀਆਂ ਕਿਹਾ ਜਾਂਦਾ ਹੈ ਕਿਉਂਕਿ ਇਸ ਨੂੰ ਕਈ ਤਵੇ ਜੋੜ ਕੇ ਬਣਾਇਆ ਜਾਂਦਾ ਹੈ । ਇਸ ਦੀ ਵਰਤੋਂ ਸਖ਼ਤ ਜ਼ਮੀਨ ਵਿਚ ਢੇਲਿਆਂ ਨੂੰ ਤੋੜਨ ਅਤੇ ਮਿੱਟੀ ਨੂੰ ਭੁਰਭੁਰਾ ਕਰਨ ਲਈ ਕੀਤੀ ਜਾਂਦੀ ਹੈ । ਇਸ ਦੀ ਵਰਤੋਂ ਨਾਲ ਨਦੀਨ ਖ਼ਤਮ ਹੋ ਜਾਂਦੇ ਹਨ, ਪਿਛਲੀ ਫ਼ਸਲ ਦੀ ਰਹਿੰਦ-ਖੂੰਹਦ ਮਿੱਟੀ ਵਿਚ ਮਿਲ ਜਾਂਦੀ ਹੈ, ਨਮੀ ਸੁਰੱਖਿਅਤ ਰਹਿੰਦੀ ਹੈ । ਇਸ ਸੰਦ ਦੀ ਵਰਤੋਂ ਖੇਤ ਦੀ ਮੁੱਢਲੀ ਵਹਾਈ ਲਈ ਵੀ ਕੀਤੀ ਜਾਂਦੀ ਹੈ ।

4. ਟਿੱਲਰ – ਇਸ ਨੂੰ ਬਲਦਾਂ ਦੁਆਰਾ ਖਿੱਚਿਆ ਜਾਂਦਾ ਹੈ । ਇਹ ਲੱਕੜ ਦਾ ਬਣਿਆ ਹੁੰਦਾ ਹੈ । ਇਸ ਦੇ ਅੱਗੇ ਲੋਹੇ ਦਾ ਫਾਲਾ ਲਗਾ ਹੁੰਦਾ ਹੈ । ਇਸ ਨਾਲ ਜ਼ਮੀਨ ਦੀ ਵਾਹੀ ਕੀਤੀ ਜਾਂਦੀ ਹੈ । ਇਸ ਨਾਲ ਸਿਆੜ ਖੁੱਦਾ ਹੈ ।

ਪ੍ਰਸ਼ਨ 12.
ਖੇਤ ਦੀ ਤਿਆਰੀ ਲਈ ਮੁੱਖ ਮਸ਼ੀਨਾਂ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਖੇਤ ਦੀ ਤਿਆਰੀ ਲਈ ਵੱਖ-ਵੱਖ ਮਸ਼ੀਨਾਂ ਦੀ ਲੋੜ ਪੈਂਦੀ ਹੈ ਅਤੇ ਇਹਨਾਂ ਨੂੰ ਚਲਾਉਣ ਲਈ ਜਾਨਵਰਾਂ ਜਿਵੇਂ ਬਲਦ, ਊਠ, ਖੱਚਰ ਆਦਿ ਦੀ ਵਰਤੋਂ ਹੁੰਦੀ ਹੈ ਅਤੇ ਕਈ ਮਸ਼ੀਨਾਂ ਨੂੰ ਕਿਸਾਨ ਹੱਥਾਂ ਪੈਰਾਂ ਦੀ ਵਰਤੋਂ ਨਾਲ ਚਲਾਉਂਦਾ ਹੈ । ਮਸ਼ੀਨਰੀ ਨੂੰ ਚਲਾਉਣ ਲਈ ਊਰਜਾ ਜਾਂ ਸ਼ਕਤੀ ਦੀ ਲੋੜ ਪੈਂਦੀ ਹੈ । ਜਿਸ ਲਈ ਆਧੁਨਿਕ ਸਮੇਂ ਵਿੱਚ ਬਿਜਲੀ ਸ਼ਕਤੀ ਜਾਂ ਟਰੈਕਟਰ ਦੀ ਸਹਾਇਤਾ ਲਈ ਜਾਂਦੀ ਹੈ । ਕਈ ਮਸ਼ੀਨਾਂ ਸਿੱਧੇ ਹੀ ਬਿਜਲੀ ਨਾਲ ਚਲਦੀਆਂ ਹਨ ਤੇ ਕਈਆਂ ਨੂੰ ਟਰੈਕਟਰ ਨਾਲ ਜੋੜ ਕੇ ਵਰਤਿਆ ਜਾਂਦਾ ਹੈ । ਕਈ ਵਾਰ ਟਰੈਕਟਰ ਤੋਂ ਜਨਰੇਟਰ ਦਾ ਕੰਮ ਵੀ ਲਿਆ ਜਾਂਦਾ ਹੈ । ਇਸ ਤਰ੍ਹਾਂ ਮੁੱਖ ਮਸ਼ੀਨਾਂ ਦੀ ਵਰਤੋਂ ਜਾਨਵਰਾਂ, ਮਜ਼ਦੂਰਾਂ, ਬਿਜਲੀ ਸ਼ਕਤੀ, ਬਿਜਲੀ ਮੋਟਰਾਂ, ਟਰੈਕਟਰਾਂ ਆਦਿ ਦੀ ਸਹਾਇਤਾ ਨਾਲ ਕੀਤੀ ਜਾਂਦੀ ਹੈ ।

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ

ਖੇਤੀ ਸੰਦ ਅਤੇ ਮਸ਼ੀਨਾਂ PSEB 6th Class Agriculture Notes

  1. ਖੇਤੀ ਦੀ ਪਹਿਲੀ ਜ਼ਰੂਰਤ ਊਰਜ਼ਾ ਤੇ ਸ਼ਕਤੀ ਦੀ ਹੈ ।
  2. ਸੰਸਾਰ ਵਿਚ ਸਭ ਤੋਂ ਵੱਧ ਪਸ਼ੂਆਂ ਦੀ ਗਿਣਤੀ ਭਾਰਤ ਵਿਚ ਹੈ ।
  3. ਖੇਤੀ ਕੰਮਾਂ ਲਈ ਬਲਦ, ਉਠ ਅਤੇ ਖੱਚਰਾਂ ਦੀ ਵਰਤੋਂ ਕੀਤੀ ਜਾਂਦੀ ਹੈ ।
  4. ਟਰੈਕਟਰ 5 ਹਾਰਸ ਪਾਵਰ ਤੋਂ ਲੈ ਕੇ 90 ਹਾਰਸ ਪਾਵਰ ਤੱਕ ਸ਼ਕਤੀ ਪ੍ਰਵਾਨ ਕਰ ਸਕਦੇ ਹਨ ।
  5. ਪੰਜਾਬ ਵਿਚ ਲਗਭਗ 4.76 ਲੱਖ ਟਰੈਕਟਰ ਹਨ ।
  6. ਡੀਜ਼ਲ ਇੰਜ਼ਣ ਟਰੈਕਟਰ ਤੋਂ ਛੋਟੀ ਮਸ਼ੀਨ ਹੈ ।
  7. ਪੰਜਾਬ ਵਿਚ 11.5 ਲੱਖ ਟਿਊਬਵੈੱਲ ਬਿਜਲੀ ਨਾਲ ਚਲਦੇ ਹਨ ।
  8. ਹਲ ਨਾਲ ਜ਼ਮੀਨ ਦੀ ਵਾਹੀ ਕੀਤੀ ਜਾਂਦੀ ਹੈ ।
  9. ਹੈਰੋਂ ਦੀ ਵਰਤੋਂ ਪਹਿਲੀ ਫ਼ਸਲ ਦੀ ਰਹਿੰਦ ਖੂੰਹਦ ਕੱਢਣ ਲਈ ਅਤੇ ਮੁੱਢਲੀ ਵਹਾਈ ਲਈ ਕੀਤੀ ਜਾਂਦੀ ਹੈ ।
  10. ਉਲਟਾਵੇਂ ਹਲ ਨਾਲ ਜ਼ਮੀਨ ਦੀ ਹੇਠਲੀ ਤਹਿ ਉੱਪਰ ਆ ਜਾਂਦੀ ਹੈ ।
  11. ਸੁਹਾਗਾ ਜ਼ਮੀਨ ਨੂੰ ਪੱਧਰਾ ਅਤੇ ਭੁਰਭੁਰਾ ਕਰਨ ਅਤੇ ਦਬਾਉਣ ਦੇ ਕੰਮ ਆਉਂਦਾ ਹੈ ।
  12. ਖੇਤ ਵਿੱਚ ਵੱਟਾਂ ਪਾਉਣ ਲਈ ਜ਼ਿੰਦਰਾ ਨਾਮਕ ਸੰਦ ਵਰਤਿਆ ਜਾਂਦਾ ਹੈ ।
  13. ਤਵੇਦਾਰ ਹਲ ਦਾ ਕੰਮ ਮਿੱਟੀ ਨੂੰ ਕੱਢ ਕੇ ਭੁਰਭੁਰਾ ਬਣਾਉਣਾ ਅਤੇ ਪਲਟਨਾ ਹੈ ।
  14. ਰੋਟਾਵੇਟਰ ਵੀ ਮਿੱਟੀ ਨੂੰ ਭੁਰਭੁਰਾ ਬਣਾ ਕੇ ਬਿਜਾਈ ਲਈ ਤਿਆਰ ਕਰਦਾ ਹੈ ।
  15. ਲੇਜ਼ਰ ਲੈਵਲਰ, ਜ਼ਮੀਨ ਨੂੰ ਪੱਧਰਾ ਕਰਨ ਦੀ ਬਹੁਤ ਹੀ ਨਵੀਂ ਤਕਨੀਕ ਹੈ । ਇਸ ਵਿਚ ਲੇਜ਼ਰ ਕਿਰਨਾਂ ਦੀ ਵਰਤੋਂ ਹੁੰਦੀ ਹੈ ।
  16. ਕੁੱਝ ਫ਼ਸਲਾਂ ਦੀ ਬਿਜਾਈ ਛੱਟਾ ਜਾਂ ਬੀਜ ਅਤੇ ਖਾਦ ਡਰਿਲ ਦੀ ਵਰਤੋਂ ਨਾਲ ਕੀਤੀ ਜਾਂਦੀ ਹੈ ।
  17. ਜ਼ਿਰੋ ਟਿਲ ਡਰਿਲ ਅਤੇ ਬੈਡ ਪਲਾਂਟਰ ਦੀ ਵਰਤੋਂ ਨਾਲ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ ।
  18. ਖੜੀ ਫ਼ਸਲ ਵਿਚ ਨਦੀਨਾਂ ਦੀ ਰੋਕਥਾਮ ਲਈ ਗੋਡੀ ਕੀਤੀ ਜਾਂਦੀ ਹੈ ।
  19. ਕਤਾਰਾਂ ਵਿਚ ਬੀਜੀਆਂ ਜਾਣ ਵਾਲੀਆਂ ਫ਼ਸਲਾਂ ਦੀ ਗੋਡੀ ਤਿਰਫਾਲੀ ਜਾਂ ਪਹੀਏ ਵਾਲੀ ਮਸ਼ੀਨ ਜਾਂ ਟਰੈਕਟਰ ਪਿੱਛੇ ਟਿੱਲਰ ਨਾਲ ਵੀ ਕੀਤੀ ਜਾ ਸਕਦੀ ਹੈ ।
  20. ਛਿੜਕਾਅ ਸੰਦ ਹਨ-ਹੱਥਾਂ ਨਾਲ ਚੱਲਣ ਵਾਲਾ ਸਪੇਅਰ, ਪੈਰਾਂ ਨਾਲ ਚੱਲਣ ਵਾਲਾ ਸਪ੍ਰੇਅਰ, ਰੌਕਰ ਸਪ੍ਰੇਅਰ, ਬਾਲਟੀ ਸਪ੍ਰੇਅਰ ਅਤੇ ਨੈਪਸੈਕ ਸਪ੍ਰੇਅਰ ।
  21. ਰੀਪਰ ਦੀ ਵਰਤੋਂ ਫ਼ਸਲਾਂ ਦੀ ਵਾਢੀ ਲਈ ਕੀਤੀ ਜਾਂਦੀ ਹੈ ।
  22. ਫ਼ਸਲਾਂ ਦੇ ਦਾਣੇ ਕੱਢਣ ਲਈ (ਗਹਾਈ) ਥਰੈਸ਼ਰਾਂ ਦੀ ਵਰਤੋਂ ਹੁੰਦੀ ਹੈ ।
  23. ਫ਼ਸਲ ਦੀ ਵਾਢੀ ਲਈ ਸਾਰੇ ਕੰਮ ਇਕੱਠੇ ਕਰਨ ਲਈ ਕੰਬਾਈਨ ਹਾਰਵੈਸਟਰ ਦੀ ਵਰਤੋਂ ਕੀਤੀ ਜਾਂਦੀ ਹੈ । ਜਿਵੇਂ-ਵਾਢੀ, ਗਹਾਈ, ਸਫਾਈ ਅਤੇ ਉਸਨੂੰ ਇਕੱਠਾ ਕਰਨਾ ।
  24. ਝੋਨੇ ਦੀ ਵਾਢੀ ਤੋਂ ਬਾਅਦ ਆਮ ਕਰਕੇ ਕਿਸਾਨ ਖੜੀ ਪਰਾਲੀ ਨੂੰ ਅੱਗ ਲਾ ਦਿੰਦੇ ਹਨ । ਜਿਸ ਨਾਲ ਖੇਤੀ ਲਈ ਚੰਗੇ ਖ਼ੁਰਾਕੀ ਤੱਤ ਸੜ ਜਾਂਦੇ ਹਨ ਅਤੇ ਵਾਤਾਵਰਨ ਦਾ ਪ੍ਰਦੂਸ਼ਣ ਵੀ ਹੁੰਦਾ ਹੈ ।
  25. ਝੋਨੇ ਦੀ ਵਾਢੀ ਤੋਂ ਬਾਅਦ ਪਰਾਲੀ ਨੂੰ ਖੇਤ ਵਿਚੋਂ ਕੱਢੇ ਬਿਨਾਂ ਕਣਕ ਦੀ ਸਿੱਧੀ । ਬਿਜਾਈ ਕਰਨ ਲਈ ਹੈਪੀ ਸੀਡਰ ਦੀ ਵਰਤੋਂ ਕੀਤੀ ਜਾ ਸਕਦੀ ਹੈ ।
  26. ਪਰਾਲੀ ਨੂੰ ਖੇਤਾਂ ਵਿਚ ਹੀ ਵਾਹੁਣ ਲਈ ਪਰਾਲੀ ਚੋਪਰ ਦੀ ਵਰਤੋਂ ਕੀਤੀ ਜਾਂਦੀ ਹੈ ।

PSEB 7th Class Agriculture Solutions Chapter 5 ਫਸਲਾਂ ਵਿੱਚ ਨਦੀਨਾਂ ਦੀ ਰੋਕਥਾਮ

Punjab State Board PSEB 7th Class Agriculture Book Solutions Chapter 5 ਫਸਲਾਂ ਵਿੱਚ ਨਦੀਨਾਂ ਦੀ ਰੋਕਥਾਮ Textbook Exercise Questions, and Answers.

PSEB Solutions for Class 7 Agriculture Chapter 5 ਫਸਲਾਂ ਵਿੱਚ ਨਦੀਨਾਂ ਦੀ ਰੋਕਥਾਮ

Agriculture Guide for Class 7 PSEB ਫਸਲਾਂ ਵਿੱਚ ਨਦੀਨਾਂ ਦੀ ਰੋਕਥਾਮ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਝੋਨੇ-ਕਣਕ ਫ਼ਸਲੀ ਚੱਕਰ ਵਾਲੇ ਖੇਤਾਂ ਵਿੱਚ ਆਉਣ ਵਾਲੇ ਕਿਸੇ ਇੱਕ ਨਦੀਨ ਦਾ ਨਾਮ ਲਿਖੋ ।
ਉੱਤਰ-
ਗੁੱਲੀ-ਡੰਡਾ |

ਪ੍ਰਸ਼ਨ 2.
ਕਣਕ ਵਿੱਚ ਚੌੜੀ ਪੱਤੀ ਵਾਲਾ ਕਿਹੜਾ ਨਦੀਨ ਆਉਂਦਾ ਹੈ ?
ਉੱਤਰ-
ਮੈਣਾ, ਮੈਣੀ, ਕੱਲਾ, ਜੰਗਲੀ ਪਾਲਕ ।

ਪ੍ਰਸ਼ਨ 3.
ਝੋਨੇ ਵਿੱਚ ਕਿਹੜਾ ਨਦੀਨ ਆਉਂਦਾ ਹੈ ?
ਉੱਤਰ-
ਸਵਾਂਕ, ਮੋਥਾ, ਘਰਿੱਲਾ, ਸਣੀ ॥

ਪ੍ਰਸ਼ਨ 4.
ਫ਼ਸਲ ਅਤੇ ਨਦੀਨ ਜੰਮਣ ਤੋਂ ਪਹਿਲਾਂ ਕਿਹੜੇ ਨਦੀਨਨਾਸ਼ਕ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਟਰੈਫਲਾਨ ।

PSEB 7th Class Agriculture Solutions Chapter 5 ਫਸਲਾਂ ਵਿੱਚ ਨਦੀਨਾਂ ਦੀ ਰੋਕਥਾਮ

ਪ੍ਰਸ਼ਨ 5.
ਖੜੀ ਫ਼ਸਲ ਵਿੱਚ ਜਦ ਨਦੀਨ ਉੱਗੇ ਹੋਣ ਤਾਂ ਕਿਹੜੇ ਨਦੀਨਨਾਸ਼ਕ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਟੌਪਿਕ ।

ਪ੍ਰਸ਼ਨ 6.
ਸੁਰੱਖਿਅਤ ਹੈੱਡ ਲਾ ਕੇ ਕਿਹੜੇ ਨਦੀਨਨਾਸ਼ਕ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਰਾਉਂਡ ਅਪ ।

ਪ੍ਰਸ਼ਨ 7.
ਗੋਡੀ ਵਿੱਚ ਕੰਮ ਆਉਣ ਵਾਲੇ ਦੋ ਖੇਤੀ ਸੰਦਾਂ ਦੇ ਨਾਮ ਲਿਖੋ ।
ਉੱਤਰ-ਖੁਰਪਾ, ਕਸੌਲਾ, ਵੀਲ ਹੋ, ਤ੍ਰਿਫਾਲੀ ।

ਪ੍ਰਸ਼ਨ 8.
ਨਦੀਨਾਂ ਨੂੰ ਕਾਬੂ ਕਰਨ ਲਈ ਵਰਤੇ ਜਾਣ ਵਾਲੇ ਕਿਸੇ ਇੱਕ ਕਾਸ਼ਤਕਾਰੀ ਢੰਗ ਦਾ ਨਾਮ ਲਿਖੋ ।
ਉੱਤਰ-
ਫ਼ਸਲਾਂ ਦੀ ਅਦਲਾ-ਬਦਲੀ ਕਰਕੇ ।

ਪ੍ਰਸ਼ਨ 9.
ਨਦੀਨਨਾਸ਼ਕਾਂ ਦੇ ਛਿੜਕਾਅ ਲਈ ਵਰਤੀ ਜਾਣ ਵਾਲੀ ਨੋਜ਼ਲ ਦਾ ਨਾਮ ਲਿਖੋ ।
ਉੱਤਰ-
ਫਲੈਟ ਫੈਨ ਜਾਂ ਫਲੱਡ ਜੈਟ ਨੋਜ਼ਲ ।

ਪ੍ਰਸ਼ਨ 10.
ਕੀ ਇੱਕ ਖੇਤ ਵਿੱਚ ਲਗਾਤਾਰ ਇੱਕੋ ਕਿਸਮ ਦੇ ਨਦੀਨਨਾਸ਼ਕ ਦਾ ਛਿੜਕਾਅ ਕਰਨਾ ਚਾਹੀਦਾ ਹੈ ?
ਉੱਤਰ-
ਇਕੋ ਗਰੁੱਪ ਦੇ ਨਦੀਨਨਾਸ਼ਕ ਨਹੀਂ ਵਰਤਣੇ ਚਾਹੀਦੇ ।

PSEB 7th Class Agriculture Solutions Chapter 5 ਫਸਲਾਂ ਵਿੱਚ ਨਦੀਨਾਂ ਦੀ ਰੋਕਥਾਮ

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਉ

ਪ੍ਰਸ਼ਨ 1.
ਨਦੀਨ ਕੀ ਹੁੰਦੇ ਹਨ ?
ਉੱਤਰ-
ਮੁੱਖ ਫ਼ਸਲ ਵਿਚ ਉੱਗੇ ਅਣਚਾਹੇ, ਬੇਲੋੜੇ ਪੌਦੇ ਜੋ ਫ਼ਸਲ ਦੀ ਕਾਸ਼ਤ ਨਾਲ ਹੀ ਉੱਗਦੇ ਹਨ ਤੇ ਫ਼ਸਲ ਦੀ ਖ਼ੁਰਾਕ, ਪਾਣੀ ਤੇ ਰੌਸ਼ਨੀ ਲੈਂਦੇ ਹਨ, ਉਹਨਾਂ ਨੂੰ ਨਦੀਨ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਘਾਹ ਵਾਲੇ ਨਦੀਨਾਂ ਦੀ ਪਹਿਚਾਣ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ?
ਉੱਤਰ-
ਘਾਹ ਵਾਲੇ ਨਦੀਨ ਦੇ ਪੱਤੇ ਲੰਬੇ, ਪਤਲੇ ਅਤੇ ਨਾੜੀਆਂ ਸਿੱਧੀਆਂ ਲੰਬੀਆਂਲੰਬੀਆਂ ਹੁੰਦੀਆਂ ਹਨ ।

ਪ੍ਰਸ਼ਨ 3.
ਚੌੜੀ ਪੱਤੀ ਵਾਲੇ ਨਦੀਨਾਂ ਦੀ ਪਹਿਚਾਣ ਕਿਸ ਤਰ੍ਹਾਂ ਦੀ ਹੈ ?
ਉੱਤਰ-
ਇਹਨਾਂ ਨਦੀਨਾਂ ਦੇ ਪੱਤੇ ਚੌੜੇ ਹੁੰਦੇ ਹਨ ਅਤੇ ਨਾੜੀਆਂ ਦਾ ਸਮੂਹ ਹੁੰਦਾ ਹੈ ।

ਪ੍ਰਸ਼ਨ 4.
ਫ਼ਸਲਾਂ ਵਿੱਚ ਨਦੀਨਾਂ ਦੀ ਕਿਸਮ ਅਤੇ ਬਹੁਲਤਾ ਕਿਸ ਉੱਪਰ ਨਿਰਭਰ ਕਰਦੀ ਹੈ ?
ਉੱਤਰ-
ਨਦੀਨਾਂ ਦੀ ਕਿਸਮ ਅਤੇ ਬਹੁਲਤਾ ਫ਼ਸਲੀ ਚੱਕਰ, ਖਾਦਾਂ ਦੀ ਮਾਤਰਾ, ਪਾਣੀ ਦੇ ਸਾਧਨ, ਮਿੱਟੀ ਦੀ ਕਿਸਮ ਤੇ ਨਿਰਭਰ ਕਰਦੀ ਹੈ ।

PSEB 7th Class Agriculture Solutions Chapter 5 ਫਸਲਾਂ ਵਿੱਚ ਨਦੀਨਾਂ ਦੀ ਰੋਕਥਾਮ

ਪ੍ਰਸ਼ਨ 5.
ਗੋਡੀ ਕਰਨ ਵਿੱਚ ਕਿਹੜੀਆਂ ਮੁਸ਼ਕਿਲਾਂ ਆਉਂਦੀਆਂ ਹਨ ?
ਉੱਤਰ-
ਗੋਡੀ ਮਹਿੰਗੀ ਪੈਂਦੀ ਹੈ, ਸਮਾਂ ਵੀ ਵਧੇਰੇ ਲੱਗਦਾ ਹੈ, ਕਈ ਵਾਰ ਗੋਡੀ ਕਰਨ ਲਈ ਮਜ਼ਦੂਰ ਨਹੀਂ ਮਿਲਦੇ ਅਤੇ ਸਾਉਣੀ ਦੇ ਮੌਸਮ ਵਿਚ ਬਾਰਸ਼ਾਂ ਕਾਰਨ ਗੋਡੀ ਕਰਨੀ ਸੰਭਵ ਨਹੀਂ ਹੁੰਦੀ ।

ਪ੍ਰਸ਼ਨ 6.
ਸਾਉਣੀ ਦੇ ਨਦੀਨ ਵੱਡੀ ਸਮੱਸਿਆ ਕਿਉਂ ਪੈਦਾ ਕਰਦੇ ਹਨ ?
ਉੱਤਰ-
ਸਾਉਣੀ ਦੀਆਂ ਫ਼ਸਲਾਂ ਸਮੇਂ ਵਰਖਾ ਵਧੇਰੇ ਹੋਣ ਕਾਰਨ ਪਾਣੀ ਦੀ ਕਮੀ ਨਹੀਂ ਹੁੰਦੀ ਤੇ ਨਦੀਨ ਵਧੀਆ ਢੰਗ ਨਾਲ ਫਲਦੇ-ਫੁਲਦੇ ਹਨ, ਇਸ ਲਈ ਇਹ ਵੱਡੀ ਸਮੱਸਿਆ ਪੈਦਾ ਕਰਦੇ ਹਨ ।

ਪ੍ਰਸ਼ਨ 7.
ਨਦੀਨਨਾਸ਼ਕਾਂ ਦਾ ਛਿੜਕਾਅ ਕਿਹੋ ਜਿਹੇ ਮੌਸਮ ਵਿੱਚ ਕਰਨਾ ਚਾਹੀਦਾ ਹੈ ?
ਉੱਤਰ-
ਨਦੀਨਨਾਸ਼ਕਾਂ ਦਾ ਛਿੜਕਾਅ ਸ਼ਾਂਤ ਮੌਸਮ ਵਾਲੇ ਦਿਨ ਕਰਨਾ ਚਾਹੀਦਾ ਹੈ ਜਦੋਂ ਹਵਾ ਨਾ ਚਲਦੀ ਹੋਵੇ ।

ਪ੍ਰਸ਼ਨ 8.
ਕਣਕ ਵਿੱਚ ਗੁੱਲੀ ਡੰਡੇ ਦੀ ਰੋਕਥਾਮ ਕਾਸ਼ਤਕਾਰੀ ਢੰਗ ਨਾਲ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਕਣਕ ਵਿੱਚ ਗੁੱਲੀ ਡੰਡੇ ਦੀ ਰੋਕਥਾਮ ਕਾਸ਼ਤਕਾਰੀ ਢੰਗ ਨਾਲ ਕੀਤੀ ਜਾ ਸਕਦੀ ਹੈ । ਇਸ ਵਿਚ ਫ਼ਸਲਾਂ ਦੀ ਅਦਲਾ-ਬਦਲੀ ਕਰ ਕੇ ਇਸ ਨਦੀਨ ਦੀ ਰੋਕਥਾਮ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 9.
ਹਾੜ੍ਹੀ ਦੀਆਂ ਫ਼ਸਲਾਂ ਵਿੱਚ ਆਉਣ ਵਾਲੇ ਨਦੀਨਾਂ ਦੇ ਨਾਮ ਲਿਖੋ ।
ਉੱਤਰ-
ਹਾੜ੍ਹੀ ਦੀਆਂ ਫ਼ਸਲਾਂ ਵਿਚ ਗੁੱਲੀ ਡੰਡਾ, ਜੰਧਰ, ਜੰਗਲੀ ਜਵੀ, ਮੈਣਾ, ਮੈਣੀ, ਜੰਗਲੀ ਪਾਲਕ, ਕੰਡਿਆਲੀ ਪਾਲਕ, ਬਟਨ ਬੂਟੀ, ਜੰਗਲੀ ਮਟਰੀ, ਬਿੱਲੀ ਬੂਟੀ, ਕੱਲਾ, ਪਿੱਤ-ਪਾਪੜਾ ਆਦਿ ਹਨ ।

ਪ੍ਰਸ਼ਨ 10.
ਨਦੀਨ ਫ਼ਸਲਾਂ ਨਾਲ ਕਿਹੜੇ-ਕਿਹੜੇ ਊਰਜਾ ਸਰੋਤਾਂ ਲਈ ਮੁਕਾਬਲਾ ਕਰਦੇ ਹਨ ?
ਉੱਤਰ-
ਨਦੀਨ ਖਾਦਾਂ, ਪਾਣੀ, ਸੂਰਜੀ ਰੋਸ਼ਨੀ, ਖ਼ੁਰਾਕੀ ਤੱਤ ਆਦਿ ਊਰਜਾ ਸਰੋਤਾਂ ਲਈ ਫ਼ਸਲਾਂ ਨਾਲ ਮੁਕਾਬਲਾ ਕਰਦੇ ਹਨ ।

(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ –

ਪ੍ਰਸ਼ਨ 1.
ਫ਼ਸਲਾਂ ਵਿੱਚ ਨਦੀਨਾਂ ਦੀ ਰੋਕਥਾਮ ਕਰਨਾ ਕਿਉਂ ਜ਼ਰੂਰੀ ਹੈ ?
ਉੱਤਰ-
ਫ਼ਸਲਾਂ ਵਿੱਚ ਕੁੱਝ ਅਣਚਾਹੇ ਤੇ ਬੇਲੋੜੇ ਪੌਦੇ ਆਪਣੇ ਆਪ ਉੱਗ ਪੈਂਦੇ ਹਨ ਜਿਹਨਾਂ ਨੂੰ ਨਦੀਨ ਕਿਹਾ ਜਾਂਦਾ ਹੈ । ਇਹਨਾਂ ਦਾ ਖੇਤਾਂ ਵਿੱਚ ਮੁੱਖ ਫ਼ਸਲ ਨਾਲ ਉੱਗਣਾ ਹਾਨੀਕਾਰਕ ਹੁੰਦਾ ਹੈ । ਇਹ ਮੁੱਖ ਫ਼ਸਲ ਨਾਲ ਸੂਰਜੀ ਰੋਸ਼ਨੀ, ਜ਼ਮੀਨ ਵਿਚੋਂ ਪ੍ਰਾਪਤ ਖੁਰਾਕੀ ਤੱਤਾਂ, ਹਵਾ, ਖਾਦਾਂ, ਪਾਣੀ ਆਦਿ ਲਈ ਮੁੱਖ ਫ਼ਸਲ ਦੇ ਪੌਦਿਆਂ ਨਾਲ ਮੁਕਾਬਲਾ ਕਰਦੇ ਹਨ । ਨਦੀਨਾਂ ਦੇ ਕਾਰਨ ਮੁੱਖ ਫ਼ਸਲ ਦੀ ਗੁਣਵੱਤਾ ਤੇ ਮਾੜਾ ਅਸਰ ਪੈਂਦਾ ਹੈ ਤੇ ਇਸ ਦਾ ਝਾੜ ਵੀ ਘੱਟ ਜਾਂਦਾ ਹੈ । ਇਸ ਲਈ ਫ਼ਸਲਾਂ ਵਿਚ ਨਦੀਨਾਂ ਦੀ ਰੋਕਥਾਮ ਕਰਨਾ ਜ਼ਰੂਰੀ ਹੋ ਜਾਂਦਾ ਹੈ ।

ਪ੍ਰਸ਼ਨ 2.
ਕਾਸ਼ਤਕਾਰੀ ਢੰਗ ਨਾਲ ਨਦੀਨਾਂ ਨੂੰ ਕਿਵੇਂ ਕਾਬੂ ਕੀਤਾ ਜਾ ਸਕਦਾ ਹੈ ?
ਉੱਤਰ-
ਨਦੀਨਾਂ ਨੂੰ ਕਾਬੂ ਕਰਨ ਲਈ ਕਈ ਵਾਰ ਕਾਸ਼ਤਕਾਰੀ ਢੰਗ ਵੀ ਵਰਤਿਆ ਜਾਂਦਾ ਹੈ । ਕਈ ਨਦੀਨ ਇਕੋ ਹੀ ਫ਼ਸਲ ਬੀਜਣ ਤੇ ਆਉਂਦੇ ਹਨ, ਅਜਿਹਾ ਇਸ ਲਈ ਹੁੰਦਾ ਹੈ ਕਿ ਨਦੀਨ ਦੀਆਂ ਮੁੱਢਲੀਆਂ ਲੋੜਾਂ ਇਸ ਮੁੱਖ ਫ਼ਸਲ ਤੋਂ ਪੂਰੀਆਂ ਹੁੰਦੀਆਂ ਹਨ। ਜਿਵੇਂ ਕਣਕ ਦੀ ਫ਼ਸਲ ਵਿਚ ਗੁੱਲੀ ਡੰਡਾ | ਅਜਿਹੇ ਨਦੀਨਾਂ ਦੀ ਰੋਕਥਾਮ ਲਈ ਫ਼ਸਲਾਂ ਦੀ ਅਦਲਾ-ਬਦਲੀ ਕਰਕੇ ਬੀਜਾਈ ਕੀਤੀ ਜਾਂਦੀ ਹੈ। ਵਧੇਰੇ ਬੁਝਾ ਮਾਰਨ ਵਾਲੀਆਂ ਕਿਸਮਾਂ ਬੀਜ. ਕੇ ਅਤੇ ਦੋਹਰੀ ਬੌਣੀ ਕਰਕੇ ਫ਼ਸਲ ਬੀਜੀ ਜਾਵੇ ਤਾਂ ਵੀ ਨਦੀਨ ਘੱਟ ਹੁੰਦੇ ਹਨ । ਖਾਦ ਨੂੰ ਛੱਟੇ ਦੀ ਥਾਂ ਪੋਰ ਕਰਨ ਨਾਲ, ਦੋ ਪਾਸੀ ਬੀਜਾਈ ਕਰਨ ਨਾਲ, ਸਿਆੜਾਂ ਵਿਚ ਫਾਸਲਾ ਘਟਾਉਣ ਨਾਲ ਵੀ ਨਦੀਨਾਂ ਤੇ ਕਾਬੂ ਪਾਉਣ ਵਿਚ ਸਹਾਇਤਾ ਮਿਲਦੀ ਹੈ ।

PSEB 7th Class Agriculture Solutions Chapter 5 ਫਸਲਾਂ ਵਿੱਚ ਨਦੀਨਾਂ ਦੀ ਰੋਕਥਾਮ

ਪ੍ਰਸ਼ਨ 3.
ਨਦੀਨਨਾਸ਼ਕ ਕੀ ਹੁੰਦੇ ਹਨ ਅਤੇ ਇਨ੍ਹਾਂ ਨੂੰ ਵਰਤਣ ਦੇ ਕੀ ਲਾਭ ਹਨ ?
ਉੱਤਰ-
ਇਹ ਰਸਾਇਣਿਕ ਦਵਾਈਆਂ ਹਨ, ਜੋ ਨਦੀਨਾਂ ਨੂੰ ਮਾਰ ਦਿੰਦੀਆਂ ਹਨ । ਇਹ ਨਦੀਨਾਂ ਦੀ ਰੋਕਥਾਮ ਦਾ ਇੱਕ ਅਸਰਦਾਇਕ ਤਰੀਕਾ ਹੈ । ਇਸ ਵਿਚ ਫ਼ਸਲ ਵਿਚ ਨਦੀਨ ਜੰਮਣ ਤੋਂ ਪਹਿਲਾਂ ਹੀ ਮਾਰੇ ਜਾ ਸਕਦੇ ਹਨ, ਇਸ ਤਰ੍ਹਾਂ ਇਹ ਫ਼ਸਲ ਨਾਲ ਖਾਦ, ਹਵਾ, ਪਾਣੀ, ਰੌਸ਼ਨੀ, ਖ਼ੁਰਾਕੀ ਤੱਤਾਂ ਲਈ ਮੁਕਾਬਲਾ ਕਰਨ ਦੇ
ਯੋਗ ਨਹੀਂ ਰਹਿੰਦੇ ਅਤੇ ਇਸ ਤਰ੍ਹਾਂ ਫ਼ਸਲ ਦਾ ਝਾੜ ਵੀ ਵੱਧਦਾ ਹੈ ਤੇ ਗੁਣਵੱਤਾ ਵੀ । ਪਰ ਇਹਨਾਂ ਦਵਾਈਆਂ ਦੀ ਬੇਲੋੜੀ ਵਰਤੋਂ ਨਹੀਂ ਕਰਨੀ ਚਾਹੀਦੀ ।

ਪ੍ਰਸ਼ਨ 4.
ਵਰਤਣ ਦੇ ਸਮੇਂ ਅਨੁਸਾਰ, ਨਦੀਨਨਾਸ਼ਕਾਂ ਦੀਆਂ ਕਿੰਨੀਆਂ ਸ਼੍ਰੇਣੀਆਂ ਹੁੰਦੀਆਂ ਹਨ ?
ਉੱਤਰ-
ਵਰਤਣ ਦੇ ਸਮੇਂ ਅਨੁਸਾਰ ਨਦੀਨਨਾਸ਼ਕਾਂ ਦੀਆਂ ਚਾਰ ਸ਼੍ਰੇਣੀਆਂ ਹੁੰਦੀਆਂ ਹਨ

  1. ਬੀਜਾਈ ਲਈ ਖੇਤ ਤਿਆਰ ਕਰਕੇ ਫ਼ਸਲ ਬੀਜਣ ਤੋਂ ਪਹਿਲਾਂ ।
  2. ਫ਼ਸਲ ਉੱਗਣ ਤੋਂ ਪਹਿਲਾਂ
  3. ਖੜੀ ਫ਼ਸਲ ਵਿਚ
  4. ਖ਼ਾਲੀ ਥਾਂਵਾਂ ਤੇ ਵਰਤੋਂ ।

ਪ੍ਰਸ਼ਨ 5.
ਨਦੀਨਨਾਸ਼ਕਾਂ ਦੇ ਛਿੜਕਾਅ ਕਰਦੇ ਸਮੇਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ?
ਉੱਤਰ-
ਨਦੀਨਨਾਸ਼ਕਾਂ ਦੇ ਛਿੜਕਾਅ ਸਮੇਂ ਸਾਵਧਾਨੀਆਂ-

  • ਨਦੀਨਨਾਸ਼ਕਾਂ ਦੀ ਵਰਤੋਂ ਸਮੇਂ ਹੱਥਾਂ ਵਿਚ ਦਸਤਾਨੇ ਜ਼ਰੂਰ ਪਾਉਣੇ ਚਾਹੀਦੇ ਹਨ |
  • ਨਦੀਨਨਾਸ਼ਕ ਦਵਾਈਆਂ ਦੇ ਛਿੜਕਾਅ ਲਈ ਸਦਾ ਫਲੈਟ ਫੈਨ ਜਾਂ ਫਲੱਡ ਜੈਟ ਨੋਜ਼ਲ ਦੀ ਵਰਤੋਂ ਕਰਨੀ ਚਾਹੀਦੀ ਹੈ ।
  • ਨਦੀਨਨਾਸ਼ਕਾਂ ਦੀ ਵਰਤੋਂ ਸ਼ਾਂਤ ਮੌਸਮ ਵਾਲੇ ਦਿਨ ਹੀ ਕਰਨੀ ਚਾਹੀਦੀ ਹੈ ।
  • ਫ਼ਸਲ ਜੰਮਣ ਤੋਂ ਪਹਿਲਾਂ ਵਰਤੇ ਜਾਣ ਵਾਲੇ ਨਦੀਨਨਾਸ਼ਕਾਂ ਦੀ ਵਰਤੋਂ ਸਵੇਰੇ ਜਾਂ ਸ਼ਾਮ ਸਮੇਂ ਹੀ ਕਰਨੀ ਚਾਹੀਦੀ ਹੈ, ਦੁਪਹਿਰ ਵੇਲੇ ਨਹੀਂ ਕਰਨੀ ਚਾਹੀਦੀ ।
  • ਨਦੀਨਨਾਸ਼ਕਾਂ ਨੂੰ ਬੱਚਿਆਂ ਤੋਂ ਦੂਰ ਤਾਲੇ ਅੰਦਰ ਰੱਖੋ ।
  • ਨਦੀਨਨਾਸ਼ਕ ਖ਼ਰੀਦਦੇ ਸਮੇਂ ਦੁਕਾਨਦਾਰ ਤੋਂ ਪੱਕਾ ਬਿਲ ਜ਼ਰੂਰ ਲੈਣਾ ਚਾਹੀਦਾ ਹੈ ।
  • ਨਦੀਨਨਾਸ਼ਕਾਂ ਦਾ ਘੋਲ ਛਿੜਕਾਅ ਵਾਲੇ ਪੰਪ ਵਿਚ ਪਾਉਣ ਤੋਂ ਪਹਿਲਾਂ ਹੀ ਤਿਆਰ ਕਰਨਾ ਚਾਹੀਦਾ ਹੈ ।
  • ਨਦੀਨਨਾਸ਼ਕ ਦਾ ਛਿੜਕਾਅ ਸਾਰੀ ਫ਼ਸਲ ਉੱਪਰ ਇਕਸਾਰ ਕਰਨਾ ਚਾਹੀਦਾ ਹੈ ।

PSEB 7th Class Agriculture Guide ਫਸਲਾਂ ਵਿੱਚ ਨਦੀਨਾਂ ਦੀ ਰੋਕਥਾਮ Important Questions and Answers

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਘਾਹ ਵਾਲੇ ਨਦੀਨਾਂ ਵਿਚ ਨਾੜੀਆਂ ਕਿਹੋ ਜਿਹੀਆਂ ਹੁੰਦੀਆਂ ਹਨ ?
ਉੱਤਰ-
ਲੰਬੀਆਂ ਤੇ ਸਿੱਧੀਆਂ ।

ਪ੍ਰਸ਼ਨ 2.
ਚੌੜੇ ਪੱਤੇ ਵਾਲੇ ਨਦੀਨ ਦੀਆਂ ਨਾੜੀਆਂ ਕਿਹੋ ਜਿਹੀਆਂ ਹੁੰਦੀਆਂ ਹਨ ?
ਉੱਤਰ-
ਇਹਨਾਂ ਵਿਚ ਨਾੜੀਆਂ ਦਾ ਸਮੂਹ ਹੁੰਦਾ ਹੈ ।

ਪ੍ਰਸ਼ਨ 3.
ਸਾਉਣੀ ਦੀ ਫ਼ਸਲ ਵਿਚ ਨਦੀਨਾਂ ਕਾਰਨ ਝਾੜ ਕਿੰਨਾ ਘੱਟ ਜਾਂਦਾ ਹੈ ?
ਉੱਤਰ-
20-50%.

ਪ੍ਰਸ਼ਨ 4.
ਕੱਦੂ ਕੀਤੇ ਖੇਤ ਵਿਚ ਬੀਜੇ ਝੋਨੇ ਵਿਚਲੇ ਕੁੱਝ ਨਦੀਨ ਦੱਸੋ ।
ਉੱਤਰ-
ਸਵਾਂਕ, ਮੋਥਾ, ਕਣਕੀ ।

PSEB 7th Class Agriculture Solutions Chapter 5 ਫਸਲਾਂ ਵਿੱਚ ਨਦੀਨਾਂ ਦੀ ਰੋਕਥਾਮ

ਪ੍ਰਸ਼ਨ 5.
ਸਾਉਣੀ ਦੀਆਂ ਕੁੱਝ ਹੋਰ ਫਸਲਾਂ ਵਿਚ ਨਦੀਨ ਦੱਸੋ |
ਉੱਤਰ-
ਤੱਕੜੀ ਘਾਹ, ਖੱਬਲ ਘਾਹ, ਕਾਂ-ਮੱਕੀ, ਸਲਾਰਾ ।

ਪ੍ਰਸ਼ਨ 6.
ਝੋਨੇ-ਫ਼ਸਲੀ ਚੱਕਰ ਵਾਲੇ ਖੇਤਾਂ ਵਿਚ ਕਿਹੜਾ ਨਦੀਨ ਵਧੇਰੇ ਹੁੰਦਾ ਹੈ ?
ਉੱਤਰ-
ਗੁਲੀ-ਡੰਡਾ/ਮਿੱਟੀ ਨਦੀਨ ।

ਪ੍ਰਸ਼ਨ 7.
ਹਾੜ੍ਹੀ ਵਿਚ ਦੂਸਰੇ ਫ਼ਸਲੀ ਚੱਕਰਾਂ ਵਿਚ ਕਿਹੜੇ ਨਦੀਨ ਹੁੰਦੇ ਹਨ ?
ਉੱਤਰ-
ਜੌਧਰ/ਜੰਗਲੀ ਜਵੀਂ ਆਦਿ ।

ਪ੍ਰਸ਼ਨ 8.
ਕਣਕ ਵਿਚ ਕਿਹੜੇ ਨਦੀਨ ਦੇਖੇ ਜਾ ਸਕਦੇ ਹਨ ?
ਉੱਤਰ-
ਮੈਣਾ, ਮੈਣੀ, ਜੰਗਲੀ ਪਾਲਕ, ਕੰਡਿਆਲੀ ਪਾਲਕ, ਤੱਕਲਾ ਆਦਿ ।

ਪ੍ਰਸ਼ਨ 9.
ਨਦੀਨਾਂ ਦੀ ਰੋਕਥਾਮ ਲਈ ਕਿੰਨੇ ਤਰੀਕੇ ਹਨ ?
ਉੱਤਰ-
ਤਿੰਨ-ਡੀ, ਕਾਸ਼ਤਕਾਰੀ ਢੰਗ, ਨਦੀਨਨਾਸ਼ਕ ਦਵਾਈਆਂ ।

ਪ੍ਰਸ਼ਨ 10.
ਨਦੀਨ ਜੰਮਣ ਤੋਂ ਪਹਿਲਾਂ ਵਰਤੇ ਜਾਂਦੇ ਨਦੀਨਨਾਸ਼ਕ ਦਾ ਨਾਂ ਦੱਸੋ।
ਉੱਤਰ-ਟਰੈਫਲਾਨ ।

ਪ੍ਰਸ਼ਨ 11.
ਬੀਜਾਈ ਤੋਂ 24 ਘੰਟੇ ਦੇ ਅੰਦਰ-ਅੰਦਰ ਛਿੜਕਾਅ ਕੀਤਾ ਜਾਣ ਵਾਲਾ ਨਦੀਨਨਾਸ਼ਕ ਦੱਸੋ । ‘
ਉੱਤਰ-
ਸਟੌਪ |

ਪ੍ਰਸ਼ਨ 12.
ਖੜੀ ਫ਼ਸਲ ਵਿਚ, ਨਦੀਨਾਂ ਲਈ ਕਿਹੜੀ ਦਵਾਈ ਵਰਤੀ ਜਾਂਦੀ ਹੈ ?
ਉੱਤਰ-
ਟੌਪਿਕ ।

PSEB 7th Class Agriculture Solutions Chapter 5 ਫਸਲਾਂ ਵਿੱਚ ਨਦੀਨਾਂ ਦੀ ਰੋਕਥਾਮ

ਪ੍ਰਸ਼ਨ 13.
ਸੁਰੱਖਿਅਤ ਹੈੱਡ ਲਾ ਕੇ ਕਿਹੜਾ ਨਦੀਨਨਾਸ਼ਕ ਵਰਤਿਆ ਜਾਂਦਾ ਹੈ ?
ਉੱਤਰ-
ਰਾਊਂਡ ਅਪ ।

ਪ੍ਰਸ਼ਨ 14.
ਫ਼ਸਲ ਜੰਮਣ ਤੋਂ ਪਹਿਲਾਂ ਨਦੀਨਨਾਸ਼ਕ ਕਿਸ ਸਮੇਂ ਛਿੜਕਣੇ ਚਾਹੀਦੇ ਹਨ ?
ਉੱਤਰ-
ਸਵੇਰੇ ਜਾਂ ਸ਼ਾਮ ਸਮੇਂ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਝੋਨੇ-ਕਣਕ ਫ਼ਸਲੀ ਚੱਕਰ ਵਿਚ ਗੁੱਲੀ ਡੰਡਾ ਦੇ ਵੱਧਣ-ਫੁੱਲਣ ਦਾ ਕੀ ਕਾਰਨ ਹੈ ?
ਉੱਤਰ-
ਝੋਨੇ-ਕਣਕ ਦਾ ਫ਼ਸਲੀ ਚੱਕਰ ਇਸ ਦੇ ਵੱਧਣ-ਫੁੱਲਣ ਲਈ ਅਨੁਕੂਲ ਮਾਹੌਲ ਦਿੰਦਾ ਹੈ ।

ਪ੍ਰਸ਼ਨ 2.
ਨਦੀਨਾਂ ਨੂੰ ਗੋਡੀ ਕਰਕੇ ਕਾਬੂ ਕਰਨ ਲਈ ਕਿਹੜੇ ਯੰਤਰ ਵਰਤੇ ਜਾਂਦੇ ਹਨ ?
ਉੱਤਰ-
ਖੁਰਪਾ, ਕਸੌਲਾ, ਵੀਲੇ ਹੋ, ਤ੍ਰਿਫਾਲੀ ਜਾਂ ਟਰੈਕਟਰ ਨਾਲ ਚੱਲਣ ਵਾਲੇ ਹਲ, ਟਿੱਲਰ ।

ਪ੍ਰਸ਼ਨ 3.
ਖਾਦ ਪਾਉਣ ਦਾ ਢੰਗ, ਬੀਜਾਈ ਦਾ ਢੰਗ ਆਦਿ ਨਾਲ ਨਦੀਨਾਂ ਦੀ ਰੋਕਥਾਮ ਕਰਨ ਦਾ ਕੀ ਤਰੀਕਾ ਹੈ ?
ਉੱਤਰ-
ਖਾਦ ਨੂੰ ਛੱਟੇ ਦੀ ਥਾਂ ਪੋਰੇ ਨਾਲ ਪਾਉਣ ਨਾਲ, ਦੋ ਪਾਸੀਂ ਬੀਜਾਈ ਕਰਨ, ਸਿਆੜਾਂ ਵਿਚ ਫ਼ਾਸਲਾ ਘਟਾਉਣ ਨਾਲ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 4.
ਨਦੀਨਨਾਸ਼ਕ ਕੀ ਹਨ ?
ਉੱਤਰ-
ਨਦੀਨਨਾਸ਼ਕ ਰਸਾਇਣਿਕ ਦਵਾਈਆਂ ਹਨ ਜੋ ਨਦੀਨਾਂ ਨੂੰ ਮਾਰ ਦਿੰਦੀਆਂ ਹਨ ਪਰ ਮੁੱਖ ਫ਼ਸਲ ਨੂੰ ਨੁਕਸਾਨ ਨਹੀਂ ਕਰਦੀਆਂ ।

PSEB 7th Class Agriculture Solutions Chapter 5 ਫਸਲਾਂ ਵਿੱਚ ਨਦੀਨਾਂ ਦੀ ਰੋਕਥਾਮ

ਪ੍ਰਸ਼ਨ 5.
ਨਦੀਨਨਾਸ਼ਕਾਂ ਦੀ ਵਰਤੋਂ ਕਿਸ ਦੀ ਸਿਫ਼ਾਰਿਸ਼ ਤੇ ਅਤੇ ਕਿੰਨੀ ਤੇ ਕਦੋਂ ਕਰਨੀ ਚਾਹੀਦੀ ਹੈ ?
ਉੱਤਰ-
ਇਹਨਾਂ ਦਵਾਈਆਂ ਦੀ ਵਰਤੋਂ ਪੀ.ਏ.ਯੂ. ਲੁਧਿਆਣਾ ਦੀਆਂ ਸਿਫ਼ਾਰਸ਼ਾਂ ਅਨੁਸਾਰ ਲੋੜ ਪੈਣ ਤੇ ਅਤੇ ਉੱਚਿਤ ਮਾਤਰਾ ਵਿਚ ਸਮੇਂ ਸਿਰ ਹੀ ਕਰਨੀ ਚਾਹੀਦੀ ਹੈ ।
ਇਹਨਾਂ ਦੀ ਬੇਲੋੜੀ ਵਰਤੋਂ ਨਹੀਂ ਕਰਨੀ ਚਾਹੀਦੀ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-ਨਦੀਨਾਂ ਦੀ ਰੋਕਥਾਮ ਲਈ ਦੋ ਤਰੀਕੇ ਵਿਸਥਾਰ ਵਿੱਚ ਦੱਸੋ ।
ਉੱਤਰ-
ਨਦੀਨਾਂ ਦੀ ਰੋਕਥਾਮ ਲਈ ਗੋਡੀ, ਕਾਸ਼ਤਕਾਰੀ ਢੰਗ, ਨਦੀਨਨਾਸ਼ਕਾਂ ਦੀ ਵਰਤੋਂ ਕੀਤੀ ਜਾਂਦੀ ਹੈ । ਗੋਡੀ-ਨਦੀਨਾਂ ਨੂੰ ਗੋਡੀ ਕਰਕੇ ਖਤਮ ਕੀਤਾ ਜਾ ਸਕਦਾ ਹੈ ।
ਇਸ ਕੰਮ ਲਈ ਖੁਰਪਾ, ਕਸੌਲੀ, ਵੀਲ ਹੋ, ਤਿਫਾਲੀ, ਟਰੈਕਟਰ ਨਾਲ ਚੱਲਣ ਵਾਲੇ ਹਲ ਦੀ ਵਰਤੋਂ ਕੀਤੀ ਜਾਂਦੀ ਹੈ । ਪਰ ਗੋਡੀ ਸਹੀ ਸਮੇਂ ਅਤੇ ਸਹੀ ਢੰਗ ਨਾਲ ਕਰਨੀ ਚਾਹੀਦੀ ਹੈ । ਇਸ ਢੰਗ ਦੇ ਕੁੱਝ ਨੁਕਸਾਨ ਵੀ ਹਨ, ਜਿਵੇਂ-ਕਈ ਵਾਰ ਗੋਡੀ ਕਰਨ ਲਈ ਮਜ਼ਦੂਰ ਨਹੀਂ ਮਿਲਦੇ, ਬਰਸਾਤਾਂ ਵਿੱਚ ਗੋਡੀ ਕਰਨੀ ਮੁਸ਼ਕਿਲ ਹੁੰਦੀ ਹੈ । ਇਹ ਢੰਗ ਮਹਿੰਗਾ ਹੈ ਤੇ ਸਮਾਂ ਵੀ ਵੱਧ ਲੱਗਦਾ ਹੈ । ਨਦੀਨਨਾਸ਼ਕਾਂ ਦੀ ਵਰਤੋਂ-ਇਹ ਰਸਾਇਣਿਕ ਦਵਾਈਆਂ ਹਨ ਜੋ ਨਦੀਨਾਂ ਨੂੰ ਨਸ਼ਟ ਕਰ ਦਿੰਦੀਆਂ ਹਨ, ਪਰ ਮੁੱਖ ਫ਼ਸਲ ਨੂੰ ਨੁਕਸਾਨ ਨਹੀਂ ਪਹੁੰਚਾਉਂਦੀਆਂ ।

ਵੱਖ-ਵੱਖ ਫ਼ਸਲਾਂ ਵਿੱਚ ਤੇ ਵੱਖ-ਵੱਖ ਨਦੀਨਾਂ ਲਈ ਅਤੇ ਨਦੀਨਾਂ ਦੇ ਜੰਮਣ ਦੇ ਸਮੇਂ ਅਨੁਸਾਰ ਵੱਖ-ਵੱਖ ਨਦੀਨ ਨਾਸ਼ਕ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ ।
ਇਹ ਦਵਾਈਆਂ ਕੁੱਝ ਹੱਦ ਤੱਕ ਜ਼ਹਿਰੀਲੀਆਂ ਹੁੰਦੀਆਂ ਹਨ ਅਤੇ ਇਹਨਾਂ ਦੀ ਵਰਤੋਂ ਪੀ. ਈ. ਯੂ. ਲੁਧਿਆਣਾ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਲੋੜ ਅਨੁਸਾਰ ਕਰਨੀ ਚਾਹੀਦੀ ਹੈ । ਇਕੋ ਨਦੀਨਨਾਸ਼ਕ ਨੂੰ ਇਕੋ ਖੇਤ ਵਿੱਚ ਲਗਾਤਾਰ ਨਹੀਂ ਵਰਤਣਾ ਚਾਹੀਦਾ ।

ਫਸਲਾਂ ਵਿੱਚ ਨਦੀਨਾਂ ਦੀ ਰੋਕਥਾਮ PSEB 7th Class Agriculture Notes

ਪਾਠ ਇੱਕ ਨਜ਼ਰ ਵਿਚ

  1. ਮੁੱਖ ਫ਼ਸਲਾਂ ਵਿਚ ਉੱਗੇ ਬੇਲੋੜੇ ਪੌਦੇ ਜੋ ਫ਼ਸਲ ਦੀ ਕਾਸ਼ਤ ਨਾਲ ਉੱਗ ਪੈਂਦੇ ਹਨ ਤੇ ਖ਼ੁਰਾਕ ਖਾਂਦੇ ਹਨ, ਉਹਨਾਂ ਨੂੰ ਨਦੀਨ ਕਿਹਾ ਜਾਂਦਾ ਹੈ ।
  2. ਨਦੀਨਾਂ ਕਾਰਨ ਫ਼ਸਲਾਂ ਦਾ ਝਾੜ ਘਟਦਾ ਹੈ ਤੇ ਇਹਨਾਂ ਦੀ ਗੁਣਵੱਤਾ ਤੇ ਵੀ ਮਾੜਾ ਅਸਰ ਪੈਂਦਾ ਹੈ ।
  3. ਨਦੀਨਾਂ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ ।
  4. ਘਾਹ ਵਾਲੇ ਨਦੀਨਾਂ ਦੇ ਪੱਤੇ ਲੰਬੇ, ਪਤਲੇ ਤੇ ਨਾੜੀਆਂ ਸਿੱਧੀਆਂ ਅਤੇ ਲੰਬੀਆਂ ਹੁੰਦੀਆਂ ਹਨ ।
  5. ਚੌੜੇ ਪੱਤਿਆਂ ਵਾਲੇ ਨਦੀਨਾਂ ਦੇ ਪੱਤੇ ਚੌੜੇ ਅਤੇ ਨਾੜੀਆਂ ਦਾ ਸਮੂਹ ਹੁੰਦਾ ਹੈ ।
  6. ਸਾਉਣੀ ਵਿੱਚ ਵਰਖਾ ਆਮ ਹੋਣ ਕਾਰਨ ਨਦੀਨ ਵੱਡੀ ਸਮੱਸਿਆ ਪੈਦਾ ਕਰਦੇ ਹਨ ਇਹਨਾਂ ਨੂੰ ਪਾਣੀ ਦੀ ਕੋਈ ਕਮੀ ਨਹੀਂ ਹੁੰਦੀ ਇਹ ਵਧੇਰੇ ਫੱਲਦੇ-ਫੁੱਲਦੇ ਹਨ ।
  7. ਸਾਉਣੀ ਰੁੱਤ ਵਿਚ ਖੇਤ ਨੂੰ ਕੱਦੂ ਕਰਕੇ ਬੀਜੇ ਗਏ ਝੋਨੇ ਵਿਚ ਨਦੀਨ ਹਨ-ਘਰਿੱਲਾ, ਸਵਾਂਕੀ, ਸਵਾਂਕ, ਸਣੀ, ਕਣਕੀ, ਮੋਥਾ ਆਦਿ।
  8. ਸਾਉਣੀ ਦੇ ਹੋਰ ਨਦੀਨ ਹਨ-ਤੱਕੜੀ ਘਾਹ, ਕੁੱਤਾ ਘਾਹ, ਮੱਕੜਾ, ਮਧਾਣਾ, ਖੱਬਲ ਘਾਹ, ਕਾਂ-ਮੱਕੀ, ਅਰੈਕਣੀ ਘਾਹ, ਬਰੂ, ਡੀਲਾ, ਸਲਾਰਾ, ਮਾਤੂ ਵੇਲ ਚੁਲਾਈ, ਤਾਂਦਲਾ ਆਦਿ।
  9. ਹਾੜੀ ਦੀਆਂ ਫ਼ਸਲਾਂ ਵਿਚ ਗੁੱਲੀ ਡੰਡਾ, ਜੱਧਰ, ਜੰਗਲੀ ਜਵੀ, ਮੈਣਾ, ਮੈਣੀ, ਜੰਗਲੀ ਪਾਲਕ, ਕੰਡਿਆਲੀ ਪਾਲਕ, ਬਟਨ ਬੂਟੀ, ਜੰਗਲੀ ਮਟਰੀ, ਬਿੱਲੀ ਬੂਟੀ, ਤੱਕਲਾ, ਪਿੱਤ-ਪਾਪੜਾ ਆਦਿ ਹਨ ।
  10. ਗੁੱਲੀ ਡੰਡਾ ਕਣਕ ਵਿਚ ਬਹੁਤ ਨੁਕਸਾਨ ਕਰਦਾ ਹੈ ।
  11. ਨਦੀਨਾਂ ਦੀ ਰੋਕਥਾਮ ਦੇ ਤਰੀਕੇ ਹਨ-ਗੋਡੀ ਕਰਨਾ, ਫਸਲਾਂ ਦੀ ਅਦਲਾ-ਬਦਲੀ ਕਰਨਾ, ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਆਦਿ ।
  12. ਸਟੌਪ ਵਰਗੇ ਨਦੀਨ-ਨਾਸ਼ਕ ਦੀ ਵਰਤੋਂ ਬੀਜਾਈ ਦੇ 24 ਘੰਟੇ ਦੇ ਅੰਦਰ-ਅੰਦਰ ਕੀਤੀ ਜਾਂਦੀ ਹੈ :
  13. ਟੌਪਿਕ ਵਰਗੇ ਨਦੀਨਨਾਸ਼ਕ ਦੀ ਵਰਤੋਂ ਜਦੋਂ ਨਦੀਨ ਉੱਗੇ ਹੋਣ ਖੜੀ ਫ਼ਸਲ ਵਿਚ ਹੁੰਦੀ ਹੈ ।
  14. ਰਾਊਂਡ ਅੱਪ ਵਰਗੇ ਨਦੀਨਨਾਸ਼ਕ ਦੀ ਵਰਤੋਂ ਨੋਜ਼ਲ ਨੂੰ ਢੱਕ ਕੇ ਸਿੱਧੇ ਹੀ ਨਦੀਨ ‘ਤੇ ਕੀਤੀ ਜਾਂਦੀ ਹੈ ।
  15. ਕਈ ਨਦੀਨਨਾਸ਼ਕ ਜ਼ਹਿਰੀਲੇ ਹੁੰਦੇ ਹਨ । ਇਸ ਲਈ ਇਹਨਾਂ ਦੀ ਵਰਤੋਂ ਕਰਦੇ ਸਮੇਂ ਬਹੁਤ ਸਾਵਧਾਨੀ ਵਰਤੀ ਜਾਣੀ ਚਾਹੀਦੀ ਹੈ ।

PSEB 7th Class Agriculture Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ

Punjab State Board PSEB 7th Class Agriculture Book Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ Textbook Exercise Questions, and Answers.

PSEB Solutions for Class 7 Agriculture Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ

Agriculture Guide for Class 7 PSEB ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਪੰਜਾਬ ਦਾ ਕਿੰਨਾ ਰਕਬਾ ਖੇਤੀ ਹੇਠ ਹੈ ?
ਉੱਤਰ-41.58 ਲੱਖ ਹੈਕਟੇਅਰ ।

ਪ੍ਰਸ਼ਨ 2.
ਦਰਮਿਆਨੀਆਂ ਜ਼ਮੀਨਾਂ ਵਿੱਚ ਪ੍ਰਤੀ ਏਕੜ ਕਿੰਨੇ ਕਿਆਰੇ ਹੋਣੇ ਚਾਹੀਦੇ ਹਨ ?
ਉੱਤਰ-
ਤਿੰਨ ਤੋਂ ਚਾਰ ਇੰਚ ਦੇ ਟਿਊਬਵੈੱਲ ਲਈ 10 ਤੋਂ 11 ਕਿਆਰੇ ਪ੍ਰਤੀ ਏਕੜ ॥

ਪ੍ਰਸ਼ਨ 3.
ਝੋਨਾ ਲਗਾਉਣ ਤੋਂ ਬਾਅਦ ਕਿੰਨੇ ਦਿਨ ਪਾਣੀ ਖੇਤ ਵਿਚ ਖੜ੍ਹਾ ਰੱਖਣਾ ਚਾਹੀਦਾ ਹੈ ?
ਉੱਤਰ-
15 ਦਿਨ ।

ਪ੍ਰਸ਼ਨ 4.
ਕਣਕ ਦੀ ਕਾਸ਼ਤ ਲਈ ਪਹਿਲਾ ਪਾਣੀ ਹਲਕਾ ਲਗਾਉਣ ਲਈ ਕਿਹੜੀ ਡਰਿੱਲ ਦੀ ਵਰਤੋਂ ਕਰਨੀ ਚਾਹੀਦੀ ਹੈ ?
ਉੱਤਰ-
ਜ਼ੀਰੋ ਟਿੱਲ ਡਰਿੱਲ ਦੀ ।

PSEB 7th Class Agriculture Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ

ਪ੍ਰਸ਼ਨ 5.
ਲੈਜ਼ਰ ਲੇਵਲਰ ਰਾਹੀਂ ਫ਼ਸਲਾਂ ਦੇ ਝਾੜ ਵਿਚ ਕਿੰਨਾ ਵਾਧਾ ਹੁੰਦਾ ਹੈ ?
ਉੱਤਰ-
25-30%.

ਪ੍ਰਸ਼ਨ 6.
ਖੇਤਾਂ ਉੱਪਰ ਪਾਣੀ ਦੀ ਕਾਰਜ ਸਮਰੱਥਾ ਕਿੰਨੀ ਨਾਪੀ ਗਈ ਹੈ ?
ਉੱਤਰ-
35 ਤੋਂ 40.

ਪ੍ਰਸ਼ਨ 7.
ਪੰਜਾਬ ਦੀਆਂ ਮੁੱਖ ਫ਼ਸਲਾਂ ਕਿਹੜੀਆਂ ਹਨ ?
ਉੱਤਰ-
ਕਣਕ ਤੇ ਝੋਨਾ ।

ਪ੍ਰਸ਼ਨ 8.
ਝੋਨੇ ਵਿੱਚ ਸਹੀ ਸਿੰਚਾਈ ਲਈ ਕਿਹੜੇ ਯੰਤਰ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਟੈਂਸ਼ੀਉਮੀਟਰ ।

ਪ੍ਰਸ਼ਨ 9.
ਘੱਟ ਪਾਣੀ ਲੈਣ ਵਾਲੀਆਂ ਕਿਸੇ ਦੋ ਫ਼ਸਲਾਂ ਦੇ ਨਾਂ ਲਿਖੋ ।
ਉੱਤਰ-
ਤੇਲ ਬੀਜ ਫ਼ਸਲਾਂ, ਨਰਮਾ ।

ਪ੍ਰਸ਼ਨ 10.
ਫ਼ਸਲਾਂ ਵਿਚ ਪਰਾਲੀ ਦੀ ਤਹਿ ਵਿਛਾਉਣ ਨਾਲ ਵਾਸ਼ਪੀਕਰਣ ਉੱਪਰ ਕੀ ਅਸਰ ਪੈਂਦਾ ਹੈ ?
ਉੱਤਰ-
ਵਾਸ਼ਪੀਕਰਣ ਘੱਟ ਜਾਂਦਾ ਹੈ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਉ-

ਪ੍ਰਸ਼ਨ 1.
ਟੈਂਸ਼ੀਉਮੀਟਰ ਦੀ ਵਰਤੋਂ ਕਿਵੇਂ ਕਰਨੀ ਚਾਹੀਦੀ ਹੈ ?
ਉੱਤਰ-
ਇਹ ਇੱਕ ਯੰਤਰ ਹੈ ਜੋ ਕੱਚ ਦੀ ਪਾਈਪ ਨਾਲ ਬਣਿਆ ਹੈ, ਇਸ ਨੂੰ ਫ਼ਸਲ ਵਾਲੀ ਜ਼ਮੀਨ ਵਿੱਚ ਗੱਡ ਦਿੱਤਾ ਜਾਂਦਾ ਹੈ । ਇਸ ਵਿੱਚ ਪਾਣੀ ਦਾ ਪੱਧਰ ਜਦੋਂ ਹਰੀ ਪੱਟੀ ਤੋਂ ਪੀਲੀ ਪੱਟੀ ਵਿੱਚ ਪਹੁੰਚ ਜਾਂਦਾ ਹੈ ਤਾਂ ਹੀ ਖੇਤ ਵਿੱਚ ਪਾਣੀ ਦਿੱਤਾ ਜਾਂਦਾ ਹੈ ।

ਪ੍ਰਸ਼ਨ 2.
ਜ਼ੀਰੋ ਟਿੱਲ ਡਰਿੱਲ ਦਾ ਕੀ ਲਾਭ ਹੈ ?
ਉੱਤਰ-
ਜ਼ੀਰੋ ਟਿੱਲ ਡਰਿੱਲ ਦੀ ਵਰਤੋਂ ਕਰਨ ਤੋਂ ਪਹਿਲਾਂ ਪਾਣੀ ਹਲਕਾ ਲਾਉਣ ਦੀ ਲੋੜ ਪੈਂਦੀ ਹੈ ਤੇ ਪਾਣੀ ਦੀ ਬੱਚਤ ਹੋ ਜਾਂਦੀ ਹੈ ।

PSEB 7th Class Agriculture Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ

ਪ੍ਰਸ਼ਨ 3.
ਲੈਜ਼ਰ ਲੈਵਲਰ (ਕੰਪਿਊਟਰ ਕਰਾਹਾ) ਦਾ ਕੀ ਲਾਭ ਹੈ ?
ਉੱਤਰ-
ਇਸ ਨਾਲ ਪੱਧਰੇ ਕੀਤੇ ਖੇਤ ਵਿੱਚ 25-30% ਪਾਣੀ ਦੀ ਬੱਚਤ ਹੁੰਦੀ ਹੈ ਤੇ ਝਾੜ ਵੀ 15-20 ਵੱਧਦਾ ਹੈ !

ਪ੍ਰਸ਼ਨ 4.
ਕਿਹੜੀਆਂ ਫ਼ਸਲਾਂ ਦੀ ਕਾਸ਼ਤ ਵੱਟਾਂ ਤੇ ਕਰਨੀ ਚਾਹੀਦੀ ਹੈ ?
ਉੱਤਰ-
ਜਿਹੜੀਆਂ ਫ਼ਸਲਾਂ ਵਿੱਚ ਬੂਟੇ ਤੋਂ ਬੂਟੇ ਦਾ ਫ਼ਾਸਲਾ ਵਧੇਰੇ ਹੁੰਦਾ ਹੈ; ਜਿਵੇਂਕਪਾਹ, ਸੂਰਜਮੁਖੀ, ਮੱਕੀ ਆਦਿ । ਇਹਨਾਂ ਫ਼ਸਲਾਂ ਨੂੰ ਪੱਧਰੇ ਖੇਤ ਦੀ ਥਾਂ ਤੇ ਵੱਟਾਂ ਤੇ ਬੀਜਣਾ ਚਾਹੀਦਾ ਹੈ ।

ਪ੍ਰਸ਼ਨ 5.
ਫੁਆਰਾ ਅਤੇ ਤੁੱਪਕਾ ਸਿੰਚਾਈ ਦਾ ਕੀ ਲਾਭ ਹੈ ?
ਉੱਤਰ-
ਫੁਆਰਾ ਅਤੇ ਤੁੱਪਕਾ ਸਿੰਚਾਈ ਨਾਲ ਪਾਣੀ ਦੀ ਬਹੁਤ ਬੱਚਤ ਹੁੰਦੀ ਹੈ ਅਤੇ ਫ਼ਸਲ ਦਾ ਝਾੜ ਅਤੇ ਗੁਣਵੱਤਾ ਵਿਚ ਵੀ ਵਾਧਾ ਹੁੰਦਾ ਹੈ ।

ਪ੍ਰਸ਼ਨ 6.
ਮਲਚਿੰਗ (Mulching) ਕੀ ਹੁੰਦੀ ਹੈ ?
ਉੱਤਰ-
ਕਈ ਫ਼ਸਲਾਂ; ਜਿਵੇਂ- ਮੱਕੀ, ਕਮਾਦ ਆਦਿ ਵਿਚ ਪਰਾਲੀ ਦੀ ਤਹਿ । ਵਿਛਾਉਣ ਨਾਲ ਵਾਸ਼ਪੀਕਰਣ ਘੱਟ ਜਾਂਦਾ ਹੈ ਤੇ ਪਾਣੀ ਦੀ ਘੱਟ ਵਰਤੋਂ ਹੁੰਦੀ ਹੈ ਤੇ ਪਾਣੀ ਦੀ ਬੱਚਤ ਹੋ ਜਾਂਦੀ ਹੈ । ਇਸ ਨੂੰ ਮਲਚਿੰਗ ਦੇ ਕਿਹਾ ਜਾਂਦਾ ਹੈ ।

ਪ੍ਰਸ਼ਨ 7.
ਸਿੰਚਾਈ ਲਈ ਵਰਤੇ ਜਾਣ ਵਾਲੇ ਵੱਖ-ਵੱਖ ਤਰੀਕਿਆਂ ਦੇ ਨਾਂ ਲਿਖੋ ।
ਉੱਤਰ-

  1. ਖੇਤਾਂ ਨੂੰ ਖੁੱਲ੍ਹਾ ਪਾਣੀ ਦੇਣਾ ।
  2. ਤੁਪਕਾ ਸਿੰਚਾਈ ॥
  3. ਫੁਆਰਾ ਸਿੰਚਾਈ ।
  4. ਬੈਂਡ ਬਣਾ ਕੇ ਸਿੰਚਾਈ ।
  5. ਵੱਟਾ ਜਾਂ ਖਾਲਾਂ ਬਣਾ ਕੇ ਸਿੰਚਾਈ ।

ਪ੍ਰਸ਼ਨ 8.
ਸਿੰਚਾਈ ਵਾਲੇ ਕਿਆਰਿਆਂ ਦਾ ਆਕਾਰ ਕਿਨ੍ਹਾਂ ਗੱਲਾਂ ‘ਤੇ ਨਿਰਭਰ ਕਰਦਾ ਹੈ ?
ਉੱਤਰ-
ਕਿਆਰਿਆਂ ਦਾ ਆਕਾਰ ਮਿੱਟੀ ਦੀ ਕਿਸਮ, ਜ਼ਮੀਨ ਦੀ ਢਾਲ, ਟਿਊਬਵੈੱਲ ਦੇ ਪਾਣੀ ਦੇ ਨਿਕਾਸ ‘ਤੇ ਨਿਰਭਰ ਕਰਦਾ ਹੈ ।

ਪ੍ਰਸ਼ਨ 9.
ਵਰਖਾ ਦੇ ਪਾਣੀ ਨੂੰ ਕਿਵੇਂ ਸਾਂਭਿਆ ਜਾ ਸਕਦਾ ਹੈ ?
ਉੱਤਰ-
ਪਿੰਡਾਂ ਦੇ ਛੱਪੜ ਸੋਧਣੇ ਚਾਹੀਦੇ ਹਨ । ਛੱਪੜਾਂ ਦਾ ਪਾਣੀ ਸਿੰਚਾਈ ਅਤੇ ਪੁਰੜੀ ਲਈ ਵਰਤਿਆ ਜਾ ਸਕਦਾ ਹੈ । ਸੁੱਕੇ ਪਏ ਨਲਕਿਆਂ ਅਤੇ ਖੁਹਾਂ ਨੂੰ ਵੀ ਮੀਂਹ ਦੇ ਪਾਣੀ ਦੀ ਪੂਰਤੀ ਕਰਨ ਲਈ ਵਰਤ ਸਕਦੇ ਹਾਂ ।

ਪ੍ਰਸ਼ਨ 10.
ਖੇਤੀ ਵਿਭਿੰਨਤਾ ਰਾਹੀਂ ਪਾਣੀ ਦੀ ਕਿਵੇਂ ਬੱਚਤ ਕੀਤੀ ਜਾ ਸਕਦੀ ਹੈ ?
ਉੱਤਰ-
ਪੰਜਾਬ ਵਿੱਚ ਸਾਉਣੀ ਦੀ ਮੁੱਖ ਫ਼ਸਲ ਝੋਨਾ ਅਤੇ ਹਾੜੀ ਦੀ ਮੁੱਖ ਫ਼ਸਲ ਕਣਕ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਇਹਨਾਂ ਨੂੰ ਪਾਣੀ ਦੀ ਬਹੁਤ ਮਾਤਰਾ ਵਿੱਚ ਲੋੜ ਪੈਂਦੀ ਹੈ । ਜੇ ਘੱਟ ਪਾਣੀ ਦੀ ਲੋੜ ਵਾਲੀਆਂ ਫ਼ਸਲਾਂ ਜਿਵੇਂ-ਮੱਕੀ, ਤੇਲ ਬੀਜ ਫ਼ਸਲਾਂ, ਦਾਲਾਂ, ਬਾਸਮਤੀ, ਨਰਮਾ, ਕੌਂ ਆਦਿ ਦੀ ਕਾਸ਼ਤ ਕੀਤੀ ਜਾਵੇ ਤਾਂ ਧਰਤੀ ਹੇਠਲਾ ਪਾਣੀ ਲੰਬੇ ਸਮੇਂ ਤੱਕ ਬਚਿਆ ਰਹਿ ਸਕਦਾ ਹੈ ।

PSEB 7th Class Agriculture Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ

(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ- 

ਪ੍ਰਸ਼ਨ 1.
ਝੋਨੇ ਦੀ ਕਾਸ਼ਤ ਵਿੱਚ ਪਾਣੀ ਦੀ ਬੱਚਤ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-
ਝੋਨੇ ਵਿੱਚ ਪਹਿਲੇ 15 ਦਿਨ ਪਾਣੀ ਖੜਾ ਰੱਖਣ ਤੋਂ ਬਾਅਦ 2-2 ਦਿਨ ਦੇ ਫ਼ਰਕ ਤੇ ਸਿੰਚਾਈ ਕਰਨ ਨਾਲ ਲਗਪਗ 25% ਪਾਣੀ ਬਚ ਸਕਦਾ ਹੈ । ਝੋਨੇ ਦੀ ਸਿੰਚਾਈ ਲਈ ਟੈਂਸ਼ਿਓਮੀਟਰ ਦੀ ਵਰਤੋਂ ਕਰਨ ਤੇ ਵੀ ਪਾਣੀ ਦੀ ਬੱਚਤ ਹੋ ਜਾਂਦੀ ਹੈ ।
PSEB 7th Class Agriculture Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ 1
ਟੈਸ਼ੀਉਮੀਟਰ ਇਹ ਇੱਕ ਕੱਚ ਦੀ ਪਾਈਪ ਨਾਲ ਬਣਿਆ ਯੰਤਰ ਹੈ, ਇਸ ਨੂੰ ਜ਼ਮੀਨ ਵਿੱਚ ਗੱਡ ਦਿੱਤਾ ਜਾਂਦਾ ਹੈ । ਇਸ ਵਿੱਚ ਪਾਣੀ ਦਾ ਪੱਧਰ ਜਦੋਂ ਹਰੀ ਪੱਟੀ ਤੋਂ ਪੀਲੀ ਪੱਟੀ ਵਿੱਚ ਚਲਾ ਜਾਂਦਾ ਹੈ ਤਾਂ ਹੀ ਪਾਣੀ ਦਿੱਤਾ ਜਾਂਦਾ ਹੈ ।

ਪ੍ਰਸ਼ਨ 2.
ਖੇਤੀ ਵਿੱਚ ਪਾਣੀ ਦੀ ਬੱਚਤ ਦੇ ਪੰਜ ਨੁਕਤੇ ਦੱਸੋ ।
ਉੱਤਰ-
ਖੇਤੀ ਵਿੱਚ ਪਾਣੀ ਦੀ ਬੱਚਤ ਦੇ ਨੁਕਤੇ-

  1. ਝੋਨੇ ਵਿੱਚ ਟੈਸ਼ੀਊਮੀਟਰ ਯੰਤਰ ਦੀ ਵਰਤੋਂ ਕਰਕੇ ਪਾਣੀ ਦੀ ਬੱਚਤ ਕੀਤੀ ਜਾ ਸਕਦੀ
  2. ਕਣਕ ਵਿੱਚ ਜ਼ੀਰੋ ਟਿੱਲ ਡਰਿੱਲ ਦੀ ਵਰਤੋਂ ਕਰਨ ਤੋਂ ਪਹਿਲਾਂ ਪਾਣੀ ਹਲਕਾ ਲਾਉਣ ਦੀ ਲੋੜ ਪੈਂਦੀ ਹੈ ਤੇ ਪਾਣੀ ਦੀ ਬੱਚਤ ਹੋ ਜਾਂਦੀ ਹੈ ।
  3. ਲੇਜ਼ਰ ਲੈਵਲਰ ਨਾਲ ਪੱਧਰੇ ਕੀਤੇ ਖੇਤ ਵਿੱਚ 25-30% ਪਾਣੀ ਦੀ ਬੱਚਤ ਹੁੰਦੀ ਤੇ ਝਾੜ ਵੀ 15-20% ਵੱਧਦਾ ਹੈ ।
  4. ਜਿਹੜੀਆਂ ਫ਼ਸਲਾਂ ਵਿੱਚ ਬੂਟੇ ਤੋਂ ਬੂਟੇ ਦਾ ਫਾਸਲਾ ਵਧੇਰੇ ਹੁੰਦਾ ਹੈ; ਜਿਵੇਂ-ਕਪਾਹ, ਮੁਰਜਮੁਖੀ, ਮੱਕੀ ਆਦਿ । ਇਹਨਾਂ ਫ਼ਸਲਾਂ ਨੂੰ ਪੱਧਰੇ ਖੇਤ ਦੀ ਥਾਂ ਤੇ ਵੱਟਾਂ ਤੇ ਬੀਜਣਾ ਚਾਹੀਦਾ ਹੈ ।
  5. ਫੁਆਰਾ ਅਤੇ ਤੁੱਪਕਾ ਸਿੰਚਾਈ ਨਾਲ ਪਾਣੀ ਦੀ ਬਹੁਤ ਬੱਚਤ ਹੁੰਦੀ ਹੈ, ਅਤੇ ਫ਼ਸਲ ਦਾ ਝਾੜ ਅਤੇ ਗੁਣਵੱਤਾ ਵਿਚ ਵੀ ਵਾਧਾ ਹੁੰਦਾ ਹੈ ।
  6. ਕਈ ਫ਼ਸਲਾਂ ਜਿਵੇਂ-ਮੱਕੀ, ਕਮਾਦ ਆਦਿ ਵਿਚ ਪਰਾਲੀ ਦੀ ਤਹਿ ਵਿਛਾਉਣ ਨਾਲ ਸਪੀਕਰਣ ਘੱਟ ਜਾਂਦਾ ਹੈ ਤੇ ਪਾਣੀ ਦੀ ਘੱਟ ਵਰਤੋਂ ਹੁੰਦੀ ਹੈ ਤੇ ਪਾਣੀ ਦੀ ਬੱਚਤ ਹੋ ਜਾਂਦੀ ਹੈ । ਇਸ ਨੂੰ ਮਲਚਿੰਗ ਕਿਹਾ ਜਾਂਦਾ ਹੈ ।

ਪ੍ਰਸ਼ਨ 3.
ਸਿੰਚਾਈ ਦੇ ਵੱਖ-ਵੱਖ ਤਰੀਕਿਆਂ ਬਾਰੇ ਵਿਸਥਾਰ ਸਹਿਤ ਵਰਣਨ ਕਰੋ ।
ਉੱਤਰ-
ਸਿੰਚਾਈ ਦੇ ਵੱਖ-ਵੱਖ ਤਰੀਕੇ ਹਨ
1. ਖੇਤਾਂ ਨੂੰ ਖੁੱਲ੍ਹਾ ਪਾਣੀ ਦੇਣਾ ਕਿਆਰਾ ਤਰੀਕਾ।
2. ਤੁਪਕਾ ਸਿੰਚਾਈ ਡਰਿੱਪ ਸਿੰਚਾਈ
3. ਫੁਆਰਾ ਸਿੰਚਾਈ
4. ਵੱਟਾਂ ਜਾਂ ਖਾਲਾਂ ਬਣਾ ਕੇ ਸਿੰਚਾਈ
5. ਬੈਂਡ ਬਣਾ ਕੇ ਸਿੰਚਾਈ ।

1. ਖੇਤਾਂ ਨੂੰ ਖੁੱਲਾ ਪਾਣੀ ਦੇਣਾ-ਪੰਜਾਬ ਵਿੱਚ ਇਸ ਤਰੀਕੇ ਦੀ ਵਰਤੋਂ ਵਧੇਰੇ ਹੁੰਦੀ ਹੈ । ਇਸ ਤਰੀਕੇ ਵਿੱਚ ਖੇਤ ਨੂੰ ਪਾਣੀ ਇੱਕ ਨੱਕਾ ਵੱਢ ਕੇ ਦਿੱਤਾ ਜਾਂਦਾ ਹੈ । ਇਸ ਤਰੀਕੇ ਨਾਲ ਪਾਣੀ ਦੀ ਖਪਤ ਵੱਧ ਹੁੰਦੀ ਹੈ । ਕਿਆਰੇ ਦਾ ਆਕਾਰ ਕਈ ਗੱਲਾਂ ਤੇ ਨਿਰਭਰ ਕਰਦਾ ਹੈ । ਜਿਵੇਂ-ਮਿੱਟੀ ਦੀ ਕਿਸਮ, ਖੇਤ ਦੀ ਢਾਲ, ਟਿਊਬਵੈੱਲ ਦੇ ਪਾਣੀ ਦਾ ਨਿਕਾਸ ਆਦਿ । ਜੇ ਟਿਊਬਵੈੱਲ ਦਾ ਆਕਾਰ 3-4 ਇੰਚ ਹੋਵੇ ਤਾਂ ਰੇਤਲੀ ਜ਼ਮੀਨ ਵਿਚ ਪਾਣੀ ਲਾਉਣ ਲਈ ਕਿਆਰਿਆਂ ਦੀ ਗਿਣਤੀ 17-18, ਦਰਮਿਆਨੀ ਜ਼ਮੀਨ ਵਿੱਚ 10-11 ਅਤੇ ਭਾਰੀ ਜ਼ਮੀਨ ਵਿਚ 6-7 ਕਿਆਰੇ ਪ੍ਰਤੀ ਏਕੜ ਹੋਣੇ ਚਾਹੀਦੇ ਹਨ | ਕਣਕ ਅਤੇ ਝੋਨੇ ਨੂੰ ਪਾਣੀ ਲਾਉਣ ਲਈ ਇਹੀ ਤਰੀਕਾ ਵਰਤਿਆ ਜਾਂਦਾ ਹੈ ।

2. ਤੁਪਕਾ ਸਿੰਚਾਈ-ਇਸ ਤਰੀਕੇ ਨੂੰ ਡਰਿੱਪ ਸਿੰਚਾਈ ਵੀ ਕਿਹਾ ਜਾਂਦਾ ਹੈ । ਇਹ ਨਵੇਂ ਜ਼ਮਾਨੇ ਦਾ ਵਿਕਸਿਤ ਸਿੰਚਾਈ ਤਰੀਕਾ ਹੈ । ਇਸ ਨਾਲ ਪਾਣੀ ਦੀ ਬਹੁਤ ਬੱਚਤ ਹੁੰਦੀ ਹੈ । ਇਸ ਨੂੰ ਪਾਣੀ ਦੀ ਘਾਟ ਅਤੇ ਮਾੜੇ ਪਾਣੀ ਵਾਲੇ ਖੇਤਰਾਂ ਵਿੱਚ ਵਰਤਣਾ ਲਾਭਕਾਰੀ ਰਹਿੰਦਾ ਹੈ ।
PSEB 7th Class Agriculture Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ 2
ਤੁਪਕਾ ਸਿੰਚਾਈ । ਇਸ ਢੰਗ ਵਿਚ ਪਲਾਸਟਿਕ ਦੀਆਂ ਪਾਈਪਾਂ ਰਾਹੀਂ ਪਾਣੀ ਬੂਟਿਆਂ ਦੇ ਨੇੜੇ ਦਿੱਤਾ ਜਾਂਦਾ ਹੈ ਪਰ ਬੰਦ-ਬੰਦ (ਤੁਪਕਾ)ਕਰਕੇ ਇਸੇ ਕਰਕੇ, ਇਸ ਦਾ ਨਾਂ ਤੁਪਕਾ ਸਿੰਚਾਈ ਪ੍ਰਣਾਲੀ ਹੈ । ਇਹ ਤਰੀਕਾ ਆਮ ਕਰਕੇ ਬਾਗਾਂ ਵਿੱਚ; ਜਿਵੇਂ-ਨਿੰਬੂ, ਅਨਾਰ, ਅਮਰੂਦ, ਪਪੀਤਾ, ਅੰਗੂਰ, ਅੰਬ, ਕਿਨੂੰ ਆਦਿ ਅਤੇ ਸਬਜ਼ੀਆਂ ਵਿੱਚ; ਜਿਵੇਂ-ਟਮਾਟਰ, ਗੋਭੀ, ਤਰਬੂਜ਼, ਖੀਰਾ, ਬੈਂਗਣ ਆਦਿ ਵਿਚ ਵਰਤਿਆ ਜਾਂਦਾ ਹੈ ।

PSEB 7th Class Agriculture Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ

3. ਫੁਆਰਾ ਪ੍ਰਣਾਲੀ-ਇਹ ਵੀ ਇੱਕ ਵਧੀਆ ਸਿੰਚਾਈ ਪ੍ਰਣਾਲੀ ਹੈ । ਇਸ ਦੀ ਵਰਤੋਂ ਰੇਤਲੀ ਤੇ ਟਿੱਬਿਆਂ ਵਾਲੀ ਜ਼ਮੀਨ ਵਿੱਚ ਕੀਤੀ ਜਾਂਦੀ ਹੈ। ਕਿਉਂਕਿ ਇੱਥੇ ਜ਼ਮੀਨ ਨੂੰ ਪੱਧਰਾ ਕਰਨ ਦਾ ਖ਼ਰਚਾ ਬਹੁਤ ਹੁੰਦਾ ਹੈ । ਇਸ ਤਰੀਕੇ ਵਿੱਚ ਵੀ ਪਾਣੀ ਦੀ ਬਹੁਤ ਬੱਚਤ ਹੋ ਜਾਂਦੀ ਹੈ । ਇਹ ਤਰੀਕਾ ਅਪਣਾਉਣ ਨਾਲ ਫ਼ਸਲ ਦਾ ਝਾੜ ਤਾਂ ਵੱਧਦਾ ਹੀ ਹੈ । ਪਰ ਇਸ ਦੀ ਗੁਣਵੱਤਾ ਵੀ ਵੱਧਦੀ ਹੈ ॥ ਫੁਆਰਾ ਸਿੰਚਾਈ ਇਸ ਤਰੀਕੇ ਦੀ ਮੁੱਢਲੀ ਲਾਗਤ ਵਧੇਰੇ ਹੋਣ ਕਾਰਨ ਇਸ ਨੂੰ ਨਗਦੀ ਫ਼ਸਲਾਂ ਅਤੇ ਬਾਗਾਂ ਤੱਕ ਹੀ ਸੀਮਿਤ ਰੱਖਿਆ ਜਾਂਦਾ ਹੈ ।
PSEB 7th Class Agriculture Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ 3
4. ਖੇਲਾਂ ਜਾਂ ਵੱਟਾਂ ਬਣਾ ਕੇ ਸਿੰਚਾਈ-ਇਸ ਤਰੀਕੇ ਵਿੱਚ ਵੱਟਾਂ ਬਣਾ ਕੇ ਜਾਂ ਖੇਲਾਂ ਬਣਾ ਕੇ ਸਿੰਚਾਈ ਕੀਤੀ ਜਾਂਦੀ ਹੈ ।
PSEB 7th Class Agriculture Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ 4
5. ਬੈਂਡ ਬਣਾ ਕੇ ਸਿੰਚਾਈ-ਇਸ ਢੰਗ ਵਿਚ ਬੈਂਡ ਬਣਾ ਕੇ ਸਿੰਚਾਈ ਕੀਤੀ ਜਾਂਦੀ ਹੈ ।
PSEB 7th Class Agriculture Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ 5

ਪ੍ਰਸ਼ਨ 4.
ਮੀਂਹ ਦੇ ਪਾਣੀ ਨੂੰ ਸੰਭਾਲਣ ਲਈ ਕੀ ਉਪਰਾਲੇ ਕਰ ਸਕਦੇ ਹਾਂ ?
ਉੱਤਰ-
ਮੱਧ ਪੰਜਾਬ ਦੇ 30% ਤੋਂ ਵੱਧ ਰਕਬੇ ਵਿੱਚ ਪਾਣੀ ਦਾ ਪੱਧਰ 70 ਫੁੱਟ ਤੋਂ ਵੀ ਹੇਠਾਂ ਹੋ ਗਿਆ ਹੈ ਅਤੇ ਇਕ ਅੰਦਾਜ਼ੇ ਅਨੁਸਾਰ ਸਾਲ 2023 ਤੱਕ ਇਹ ਪੱਧਰ 160 ਫੁੱਟ ਤੋਂ ਵੀ ਹੇਠਾਂ ਹੋ ਜਾਣਾ ਹੈ । ਇਸ ਲਈ ਮੀਂਹ ਦੇ ਪਾਣੀ ਨੂੰ ਬਚਾਉਣ ਦੀ ਬਹੁਤ ਲੋੜ ਹੈ । ਇਸ ਕੰਮ ਲਈ ਆਮ ਲੋਕਾਂ ਤੇ ਸਰਕਾਰ ਨੂੰ ਰਲ-ਮਿਲ ਕੇ ਕੰਮ ਕਰਨ ਦੀ ਪੁਰਾਣੇ ਸੁੱਕੇ ਖੂਹਾਂ ਰਾਹੀਂ ਮੀਂਹ ਦੇ ਪਾਣੀ ਲੋੜ ਵੀ ਹੈ ਤੇ ਆਪਣੇ ਪੱਧਰ ਤੇ ਵੀ ਇਹ ਦੀ ਪੂਰਤੀ ਕੰਮ ਕਰਨਾ ਚਾਹੀਦਾ ਹੈ । ਸਾਨੂੰ ਪਿੰਡਾਂ ਦੇ ਛੱਪੜ ਸੋਧਣੇ ਚਾਹੀਦੇ ਹਨ । ਛੱਪੜਾਂ ਦੇ ਪਾਣੀ ਦੀ ਵਰਤੋਂ ਸਿੰਚਾਈ ਵਾਸਤੇ ਕਰਨੀ ਚਾਹੀਦੀ ਹੈ । ਸਾਨੂੰ ਆਪਣੇ ਸੁੱਕੇ ਪਏ ਨਲਕਿਆਂ ਅਤੇ ਖੁਹਾਂ ਨੂੰ ਵੀ ਮੀਂਹ ਦੇ ਪਾਣੀ ਦੀ ਪੂਰਤੀ ਕਰਨ ਲਈ ਵਰਤਣਾ ਚਾਹੀਦਾ ਹੈ ।
PSEB 7th Class Agriculture Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ 6

ਪ੍ਰਸ਼ਨ 5.
ਖੇਤੀ ਵਿਭਿੰਨਤਾ ਨਾਲ ਪਾਣੀ ਦੀ ਬੱਚਤ ਤੇ ਸੰਖੇਪ ਨੋਟ ਲਿਖੋ :
ਉੱਤਰ-
ਇਹ ਸਮੇਂ ਦੀ ਮੰਗ ਹੈ ਕਿ ਅਸੀਂ ਜਿਸ ਤਰ੍ਹਾਂ ਵੀ ਹੋਵੇ ਪਾਣੀ ਨੂੰ ਬਚਾਈਏ ਕਿਉਂਕਿ ਪਾਣੀ ਦਾ ਜ਼ਮੀਨ ਹੇਠਲਾ ਪੱਧਰ 70 ਫੁੱਟ ਤੱਕ ਪੁੱਜ ਗਿਆ ਹੈ ਜੋ ਕਿ ਇੱਕ ਅੰਦਾਜ਼ੇ ਮੁਤਾਬਿਕ ਸਾਲ 2023 ਤੱਕ 160 ਫੁੱਟ ਤੋਂ ਵੀ ਹੇਠਾਂ ਪੁੱਜ ਜਾਣਾ ਹੈ । ਇਸ ਲਈ ਪਾਣੀ ਬਚਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ । ਇਹਨਾਂ ਉਪਰਾਲਿਆਂ ਵਿਚੋਂ ਇੱਕ ਹੈ ਖੇਤੀ ਵਿਭਿੰਨਤਾ ।

ਪੰਜਾਬ ਵਿੱਚ ਮੁੱਖ ਫ਼ਸਲਾਂ ਕਣਕ ਅਤੇ ਝੋਨਾ ਹੀ ਰਹੀਆਂ ਹਨ ਤੇ ਇਹਨਾਂ ਨੂੰ ਪਾਣੀ ਦੀ ਬਹੁਤ ਲੋੜ ਪੈਂਦੀ ਹੈ । ਇਸ ਲਈ ਹੁਣ ਅਜਿਹੀਆਂ ਫ਼ਸਲਾਂ ਲਾਉਣ ਦੀ ਲੋੜ ਹੈ ਜੋ ਘੱਟ ਪਾਣੀ ਮੰਗਦੀਆਂ ਹੋਣ, ਜਿਵੇਂ-ਦਾਲਾਂ, ਤੇਲ ਬੀਜ ਫ਼ਸਲਾਂ, ਜੌ, ਮੱਕੀ, ਬਾਸਮਤੀ, ਨਰਮਾ ਆਦਿ । ਇਸ ਤਰ੍ਹਾਂ ਖੇਤੀ ਵਿਭਿੰਨਤਾ ਲਿਆ ਕੇ ਅਸੀਂ ਪਾਣੀ ਦੀ ਬੱਚਤ ਕਰ ਸਕਦੇ ਹਾਂ ਤੇ ਪਾਣੀ ਨੂੰ ਲੰਬੇ ਸਮੇਂ ਤੱਕ ਬਚਾ ਸਕਦੇ ਹਾਂ |

PSEB 7th Class Agriculture Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ

PSEB 7th Class Agriculture Guide ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ Important Questions and Answers

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੁੱਲ ਖੇਤੀ ਹੇਠ ਰਕਬੇ ਵਿਚੋਂ ਪੰਜਾਬ ਵਿੱਚ ਕਿੰਨੇ ਫੀਸਦੀ ਰਕਬਾ ਸੇਂਜੂ ਹੈ ?
ਉੱਤਰ-
98%.

ਪ੍ਰਸ਼ਨ 2.
ਪੰਜਾਬ ਵਿਚ ਫ਼ਸਲ ਘਣਤਾ ਨੂੰ ਮੁੱਖ ਰੱਖਦੇ ਹੋਏ ਸਲਾਨਾ ਔਸਤਨ ਪਾਣੀ ਦੀ ਲੋੜ ਦੱਸੋ ।
ਉੱਤਰ-
4.4 ਮਿਲੀਅਨ ਹੈਕਟੇਅਰ ਮੀਟਰ ।

ਪ੍ਰਸ਼ਨ 3.
ਪੰਜਾਬ ਵਿਚ ਅੱਜ ਕਿੰਨੇ ਪਾਣੀ ਦੀ ਘਾਟ ਹੈ ?
ਉੱਤਰ-
3 ਮਿਲੀਅਨ ਹੈਕਟੇਅਰ ਮੀਟਰ !

ਪ੍ਰਸ਼ਨ 4.
ਪੰਜਾਬ ਵਿੱਚ ਟਿਊਬਵੈੱਲਾਂ ਨਾਲ ਕਿੰਨੀ ਸਿੰਚਾਈ ਹੁੰਦੀ ਹੈ ?
ਉੱਤਰ-
ਤਿੰਨ ਚੌਥਾਈ ਦੇ ਲਗਪਗ ॥

ਪ੍ਰਸ਼ਨ 5.
ਪੰਜਾਬ ਵਿੱਚ ਨਹਿਰਾਂ ਨਾਲ ਲਗਪਗ ਕਿੰਨੀ ਸਿੰਚਾਈ ਹੁੰਦੀ ਹੈ ?
ਉੱਤਰ-
ਲਗਪਗ ਇੱਕ ਚੌਥਾਈ ।

PSEB 7th Class Agriculture Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ

ਪ੍ਰਸ਼ਨ 6.
ਮੱਧ ਪੰਜਾਬ ਦੇ 30 ਫੀਸਦੀ ਇਲਾਕੇ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਕਿੱਥੇ ਹੈ ?
ਉੱਤਰ-
70 ਫੁੱਟ ਤੋਂ ਵੀ ਹੇਠਾਂ ।

ਪ੍ਰਸ਼ਨ 7.
ਸਾਲ 2023 ਤੱਕ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਕਿੰਨਾ ਹੋ ਜਾਣ ਦੀ ਉਮੀਦ ਹੈ ?
ਉੱਤਰ-
160 ਫੁੱਟ ਤੋਂ ਵੀ ਹੇਠਾਂ ।

ਪ੍ਰਸ਼ਨ 8.
ਪਾਣੀ ਦੀ ਸੁਚੱਜੀ ਵਰਤੋਂ ਕਿਉਂ ਕਰਨੀ ਚਾਹੀਦੀ ਹੈ ?
ਉੱਤਰ-
ਕਿਉਂਕਿ ਪਾਣੀ ਦੇ ਸੋਮੇ ਸੀਮਿਤ ਹਨ ।

ਪ੍ਰਸ਼ਨ 9.
ਦਰਮਿਆਨੀ ਜ਼ਮੀਨ ਵਿਚ ਕਿੰਨੇ ਕਿਆਰੇ ਬਣਾਉਣੇ ਚਾਹੀਦੇ ਹਨ ?
ਉੱਤਰ-
ਜੇ ਟਿਊਬਵੈੱਲ 3 ਤੋਂ 4 ਇੰਚ ਦਾ ਹੋਵੇ ਤਾਂ 10 ਤੋਂ 1 ਕਿਆਰੇ ਪ੍ਰਤੀ ਏਕੜ ਬਣਾਉਣੇ ਚਾਹੀਦੇ ਹਨ ।

ਪ੍ਰਸ਼ਨ 10.
ਭਾਰੀ ਜ਼ਮੀਨ ਵਿੱਚ ਕਿੰਨੇ ਕਿਆਰੇ ਬਣਾਉਣੇ ਚਾਹੀਦੇ ਹਨ ?
ਉੱਤਰ
ਜੇ ਟਿਊਬਵੈੱਲ 3 ਤੋਂ 4 ਇੰਚ ਦਾ ਹੋਵੇ ਤਾਂ 6-7 ਕਿਆਰੇ ਪ੍ਰਤੀ ਏਕੜ ਬਣਾਉਣ ਚਾਹੀਦੇ ਹਨ |

PSEB 7th Class Agriculture Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ

ਪ੍ਰਸ਼ਨ 11.
ਕਿਹੜੀਆਂ ਫ਼ਸਲਾਂ ਨੂੰ ਕਿਆਰਾ ਵਿਧੀ ਰਾਹੀਂ ਪਾਣੀ ਲਾਇਆ ਜਾਂਦਾ ਹੈ ?
ਉੱਤਰ-
ਕਣਕ ਅਤੇ ਝੋਨਾ ॥

ਪ੍ਰਸ਼ਨ 12.
ਤੁਪਕਾ ਸਿੰਚਾਈ ਪ੍ਰਣਾਲੀ ਕਿਹੜੇ ਖੇਤਰਾਂ ਵਿੱਚ ਹਰਮਨ ਪਿਆਰੀ ਹੁੰਦੀ ਜਾ ਰਹੀ ਹੈ ?
ਉੱਤਰ-
ਪਾਣੀ ਦੀ ਘਾਟ ਅਤੇ ਮਾੜੇ ਪਾਣੀ ਵਾਲੇ ਖੇਤਰਾਂ ਵਿਚ ।

ਪ੍ਰਸ਼ਨ 13.
ਕਿਹੜੇ ਬਾਗਾਂ ਵਿੱਚ ਤੁਪਕਾ ਸਿੰਚਾਈ ਪ੍ਰਣਾਲੀ ਵਰਤੀ ਜਾਂਦੀ ਹੈ ?
ਉੱਤਰ-
ਅਨਾਰ, ਅੰਗੂਰ, ਅਮਰੂਦ, ਕਿੰਨੂ, ਬੇਰ, ਅੰਬ ਆਦਿ ।

ਪ੍ਰਸ਼ਨ 14.
ਕਿਹੜੀਆਂ ਸਬਜ਼ੀਆਂ ਵਿੱਚ ਤੁਪਕਾ ਸਿੰਚਾਈ ਪ੍ਰਣਾਲੀ ਵਰਤੀ ਜਾਂਦੀ ਹੈ ?
ਉੱਤਰ-
ਗੋਭੀ, ਟਮਾਟਰ, ਬੈਂਗਣ, ਮਿਰਚ, ਤਰਬੂਜ਼, ਖੀਰਾ ਆਦਿ ।

ਪ੍ਰਸ਼ਨ 15.
ਫੁਆਰਾ ਸਿੰਚਾਈ ਪ੍ਰਣਾਲੀ ਕਿਹੜੀਆਂ ਜ਼ਮੀਨਾਂ ਵਿਚ ਵਰਤੀ ਜਾਂਦੀ ਹੈ ?
ਉੱਤਰ-
ਰੇਤਲੀ ਤੇ ਟਿੱਬਿਆਂ ਵਾਲੀ ਜ਼ਮੀਨ ਵਿੱਚ ।

PSEB 7th Class Agriculture Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ

ਪ੍ਰਸ਼ਨ 16.
ਫੁਆਰਾ ਤੇ ਤੁਪਕਾ ਸਿੰਚਾਈ ਪ੍ਰਣਾਲੀ ਦਾ ਕੀ ਲਾਭ ਹੈ ?
ਉੱਤਰ-
ਪਾਣੀ ਦੀ ਬੱਚਤ ਹੁੰਦੀ ਹੈ ।

ਪ੍ਰਸ਼ਨ 17.
ਕਿਆਰਾ ਵਿਧੀ ਦਾ ਕੀ ਨੁਕਸਾਨ ਹੈ ?
ਉੱਤਰ-
ਪਾਣੀ ਦੀ ਖਪਤ ਵੱਧ ਹੁੰਦੀ ਹੈ ।

ਪ੍ਰਸ਼ਨ 18.
ਬੈਂਡ ਪਲਾਂਟਰ ਨਾਲ ਕਣਕ ਬੀਜਣ ਤੇ ਕਿੰਨੇ ਪ੍ਰਤੀਸ਼ਤ ਪਾਣੀ ਬਚ ਜਾਂਦਾ ਹੈ ?
ਉੱਤਰ-
18-25%.

ਪ੍ਰਸ਼ਨ 19.
ਕੋਈ ਦੋ ਫ਼ਸਲਾਂ ਦੇ ਉਦਾਹਰਨ ਦਿਉ ਜਿਹਨਾਂ ਨਾਲ ਪਾਣੀ ਦੀ ਬੱਚਤ ਹੁੰਦੀ ਹੈ ?
ਉੱਤਰ-
ਤੇਲ ਬੀਜ ਫ਼ਸਲਾਂ, ਜੌ, ਮੱਕੀ, ਨਰਮਾ ।

ਪ੍ਰਸ਼ਨ 20.
ਲੇਜ਼ਰ ਲੈਵਲਰ ਦੀ ਵਰਤੋਂ ਨਾਲ ਕਿੰਨਾ ਝਾੜ ਵੱਧਦਾ ਹੈ ?
ਉੱਤਰ-
15-20%.

PSEB 7th Class Agriculture Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ

ਪ੍ਰਸ਼ਨ 21.
ਟੈਂਸ਼ੀਉਮੀਟਰ ਕੀ ਹੈ ?
ਉੱਤਰ-
ਕੱਚ ਦੀ ਪਾਈਪ ਨਾਲ ਬਣਿਆ ਯੰਤਰ ।

ਪ੍ਰਸ਼ਨ 22.
ਮਲਚਿੰਗ ਕਿਹੜੀਆਂ ਫ਼ਸਲਾਂ ਵਿਚ ਕੀਤੀ ਜਾਂਦੀ ਹੈ ?
ਉੱਤਰ-
ਸ਼ਿਮਲਾ ਮਿਰਚ ਅਤੇ ਆਮ ਮਿਰਚ ਵਿੱਚ ।

ਪ੍ਰਸ਼ਨ 23.
ਨਹਿਰਾਂ ਅਤੇ ਖਾਲਾਂ ਨੂੰ ਪੱਕਾ ਕਰਕੇ ਕਿੰਨਾ ਪਾਣੀ ਬਚਾਇਆ ਜਾ ਸਕਦਾ ਹੈ ?
ਉੱਤਰ-
10-20%.

ਪ੍ਰਸ਼ਨ 24.
ਸਿਰਫ਼ ਮੀਂਹ ਤੇ ਆਧਾਰਿਤ ਖੇਤੀ ਨੂੰ ਕੀ ਕਹਿੰਦੇ ਹਨ ?
ਉੱਤਰ-
ਬਰਾਨੀ ਜਾਂ ਮਾਰੂ ਖੇਤੀ |

ਪ੍ਰਸ਼ਨ 25.
ਸਿੰਚਾਈ ਦੇ ਮੁੱਖ ਸਾਧਨ ਦੱਸੋ ।
ਉੱਤਰ-
ਨਹਿਰੀ ਅਤੇ ਟਿਊਬਵੈੱਲ ਸਿੰਚਾਈ ।

PSEB 7th Class Agriculture Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ

ਪ੍ਰਸ਼ਨ 26.
ਸਿੰਚਾਈ ਕਿਸ ਨੂੰ ਕਹਿੰਦੇ ਹਨ ?
ਉੱਤਰ-
ਬਨਾਵਟੀ ਤਰੀਕਿਆਂ ਨਾਲ ਖੇਤਾਂ ਨੂੰ ਪਾਣੀ ਦੇਣ ਦੀ ਕਿਰਿਆ ਨੂੰ ਸਿੰਚਾਈ ਕਹਿੰਦੇ ਹਨ ।

ਪ੍ਰਸ਼ਨ 27.
ਅਜਿਹਾ ਸਿੰਚਾਈ ਦਾ ਕਿਹੜਾ ਸਾਧਨ ਹੈ, ਜਿਸ ਨਾਲ ਸਿੰਚਾਈ ਕਰਨ ਲਈ ਕਿਸੇ ਉਪਕਰਨ ਦੀ ਲੋੜ ਨਹੀਂ ?
ਉੱਤਰ-
ਨਹਿਰ ਦਾ ਪਾਣੀ ।

ਪ੍ਰਸ਼ਨ 28.
ਪਾਣੀ ਦੀ ਕਮੀ ਦਾ ਬੂਟਿਆਂ ਤੇ ਕੀ ਅਸਰ ਹੁੰਦਾ ਹੈ ?
ਉੱਤਰ-
ਪਾਣੀ ਦੀ ਕਮੀ ਨਾਲ ਪੱਤੇ ਮੁਰਝਾ ਜਾਂਦੇ ਹਨ ਤੇ ਸੁੱਕ ਜਾਂਦੇ ਹਨ ।

ਪ੍ਰਸ਼ਨ 29.
ਤੁਸੀਂ ਰੌਣੀ ਤੋਂ ਕੀ ਸਮਝਦੇ ਹੋ ?
ਉੱਤਰ-
ਖੁੱਲ੍ਹੇ ਸੁੱਕੇ ਖੇਤ ਨੂੰ ਬੀਜਣ ਲਈ ਤਿਆਰ ਕਰਨ ਲਈ ਸਿੰਚਾਈ ਦੇਣ ਨੂੰ ਰੌਣੀ ਕਹਿੰਦੇ ਹਨ ।

ਪ੍ਰਸ਼ਨ 30.
ਬੀਜ ਕਿਵੇਂ ਪੁੰਗਰਦਾ ਹੈ ?
ਉੱਤਰ-
ਬੀਜ ਤੋਂ ਵਿਚੋਂ ਪਾਣੀ ਚੂਸ ਕੇ ਫੁੱਲ ਜਾਂਦਾ ਹੈ ਤੇ ਪੁੰਗਰ ਜਾਂਦਾ ਹੈ ।

ਪ੍ਰਸ਼ਨ 31.
ਤੋਂ ਅੰਦਰ ਪਾਣੀ ਘੱਟ ਜਾਵੇ, ਤਾਂ ਕੀ ਹੁੰਦਾ ਹੈ ?
ਉੱਤਰ-
ਤੋਂ ਅੰਦਰ ਪਾਣੀ ਲੋੜ ਨਾਲੋਂ ਘੱਟ ਹੋਵੇ, ਤਾਂ ਪੌਦੇ ਤੋਂ ਅੰਦਰਲਾ ਆਪਣਾ ਆਹਾਰ ਨਹੀਂ ਚੂਸ ਸਕਦੇ ।

ਪ੍ਰਸ਼ਨ 32.
ਪੰਜਾਬ ਵਿਚ ਕਿਹੜੀਆਂ ਨਦੀਆਂ ਹਨ ਜਿਨ੍ਹਾਂ ਵਿਚੋਂ ਨਹਿਰਾਂ ਕੱਢ ਕੇ ਸਿੰਚਾਈ ਕੀਤੀ ਜਾਂਦੀ ਹੈ ?
ਉੱਤਰ-
ਸਤਲੁਜ, ਬਿਆਸ ਅਤੇ ਰਾਵੀ ॥

ਪ੍ਰਸ਼ਨ 33.
ਕਛਾਰ ਕੀ ਹੁੰਦਾ ਹੈ ?
ਉੱਤਰ-
ਨਹਿਰਾਂ ਦੇ ਪਾਣੀ ਵਿਚ ਤਰਦੀ ਬਰੀਕ ਮਿੱਟੀ ਨੂੰ ਕਛਾਰ ਕਹਿੰਦੇ ਹਨ ।

ਪ੍ਰਸ਼ਨ 34.
ਚਰਸਾ ਕੀ ਹੁੰਦਾ ਹੈ ?
ਉੱਤਰ-
ਚਰਸਾ ਚਮੜੇ ਦਾ ਵੱਡਾ ਬੋਕਾ ਜਾਂ ਥੈਲਾ ਹੁੰਦਾ ਹੈ ।

PSEB 7th Class Agriculture Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਿੰਚਾਈ ਤੋਂ ਕੀ ਭਾਵ ਹੈ ?
ਉੱਤਰ-
ਬਨਾਵਟੀ ਤਰੀਕਿਆਂ ਨਾਲ ਖੇਤਾਂ ਨੂੰ ਪਾਣੀ ਦੇਣ ਦੀ ਕਿਰਿਆ ਨੂੰ ਸਿੰਚਾਈ ਕਹਿੰਦੇ ਹਨ ।

ਪ੍ਰਸ਼ਨ 2.
ਸਿੰਚਾਈ ਦੀ ਲੋੜ ਕਿਉਂ ਹੈ ?
ਉੱਤਰ-
ਬੂਟੇ ਪਾਣੀ ਤੋਂ ਬਗੈਰ ਵਧ-ਫੁੱਲ ਨਹੀਂ ਸਕਦੇ । ਖੇਤਾਂ ਵਿਚ ਬੀਜੀ ਫ਼ਸਲ ਨੂੰ ਮੀਂਹ ਦੇ ਪਾਣੀ ਜਾਂ ਫੇਰ ਹੋਰ ਸਾਧਨਾਂ ਰਾਹੀਂ ਪ੍ਰਾਪਤ ਕੀਤੇ ਪਾਣੀ ਨਾਲ ਸਿੰਜਿਆ ਜਾ ਸਕਦਾ ਹੈ । ਸਿੰਚਾਈ ਨਾਲ ਪੌਦਿਆਂ ਨੂੰ ਰੂਪ ਅਤੇ ਆਕਾਰ ਮਿਲ ਜਾਂਦਾ ਹੈ । ਪਾਣੀ ਧਰਤੀ ਵਿਚਲੇ ਠੋਸ ਤੱਤਾਂ ਨੂੰ ਘੋਲ ਕੇ ਭੋਜਨ ਯੋਗ ਬਣਾ ਦਿੰਦਾ ਹੈ । ਪਾਣੀ ਬੂਟੇ ਦੇ ਭੋਜਨ ਨੂੰ ਤਰਲ ਦਾ ਰੂਪ ਦੇ ਕੇ ਹਰ ਭਾਗ ਵਿਚ ਜਾਣ ਦੇ ਯੋਗ ਬਣਾ ਦਿੰਦਾ ਹੈ । ਪਾਣੀ ਧਰਤੀ ਅਤੇ ਬੂਟੇ ਦਾ ਤਾਪਮਾਨ ਇਕਸਾਰ ਰੱਖਦਾ ਹੈ । ਸਿੰਚਾਈ ਦੀ ਲੋੜ ਨੂੰ ਦੇਖਦਿਆਂ ਸਰਕਾਰ ਵੱਡੇ-ਵੱਡੇ ਡੈਮ ਬਣਾ ਰਹੀ ਹੈ ਜਿਨ੍ਹਾਂ ਵਿਚੋਂ ਸਿੰਚਾਈ ਲਈ ਨਹਿਰਾਂ ਕੱਢੀਆਂ ਗਈਆਂ ਹਨ ।

ਪ੍ਰਸ਼ਨ 3.
ਬਰਾਨੀ ਖੇਤੀ ਤੋਂ ਕੀ ਭਾਵ ਹੈ ?
ਉੱਤਰ-
ਜਦੋਂ ਫ਼ਸਲਾਂ ਦੀ ਸਿੰਚਾਈ ਦਾ ਕੋਈ ਵੀ ਸਾਧਨ ਨਾ ਹੋਵੇ ਅਤੇ ਫ਼ਸਲਾਂ ਕੇਵਲ ਮੀਂਹ ਦੇ ਪਾਣੀ ਦੇ ਆਧਾਰ ਤੇ ਹੀ ਉਗਾਈਆਂ ਜਾਂਦੀਆਂ ਹੋਣ, ਤਾਂ ਇਸ ਤਰ੍ਹਾਂ ਦੀ ਖੇਤੀ ਨੂੰ ਬਰਾਨੀ ਜਾਂ ਮਾਰ ਖੇਤੀ ਕਹਿੰਦੇ ਹਨ । ਬਰਾਨੀ ਖੇਤੀ ਕੇਵਲ ਮੀਂਹ ਤੇ ਨਿਰਭਰ ਕਰਦੀ ਹੈ । ਇਸ ਤਰ੍ਹਾਂ ਦੀ ਖੇਤੀ ਉੱਥੇ ਹੀ ਸੰਭਵ ਹੁੰਦੀ ਹੈ ਜਿੱਥੇ ਲੋੜ ਅਨੁਸਾਰ ਅਤੇ ਸਮੇਂ ਸਿਰ ਮੀਂਹ ਪੈਂਦਾ ਹੋਵੇ ।

ਪ੍ਰਸ਼ਨ 4.
ਨਹਿਰੀ ਸਿੰਚਾਈ ਤੋਂ ਕੀ ਭਾਵ ਹੈ ?
ਉੱਤਰ-
ਖੇਤੀ ਲਈ ਨਹਿਰਾਂ ਦਾ ਪਾਣੀ ਚੰਗਾ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿਚ ਕਛਾਰ ਹੁੰਦੀ ਹੈ ਜੋ ਖੇਤਾਂ ਨੂੰ ਉਪਜਾਊ ਬਣਾਉਂਦੀ ਹੈ । ਪੰਜਾਬ ਵਿਚ ਸਤਲੁਜ, ਬਿਆਸ ਅਤੇ ਰਾਵੀ ਤਿੰਨ ਅਜਿਹੀਆਂ ਨਦੀਆਂ ਹਨ ਜਿਨ੍ਹਾਂ ਤੋਂ ਨਹਿਰਾਂ ਕੱਢ ਕੇ ਸਿੰਜਾਈ ਦੀ ਲੋੜ ਨੂੰ ਪੂਰਾ ਕੀਤਾ ਗਿਆ ਹੈ । ਨਹਿਰੀ ਸਿੰਚਾਈ ਦਾ ਪ੍ਰਬੰਧ ਸਰਕਾਰ ਵਲੋਂ ਸਿੰਚਾਈ ਵਿਭਾਗ ਦੁਆਰਾ ਕੀਤਾ ਜਾਂਦਾ ਹੈ ।

PSEB 7th Class Agriculture Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ

ਪ੍ਰਸ਼ਨ 5.
ਟਿਊਬਵੈੱਲ ਦੇ ਮਾੜੇ ਪਾਣੀ ਨੂੰ ਸਿੰਚਾਈ ਯੋਗ ਕਿਵੇਂ ਬਣਾਇਆ ਜਾ ਸਕਦਾ ਹੈ ?
ਉੱਤਰ-
ਪੰਜਾਬ ਦੇ ਦੱਖਣੀ ਤੇ ਪੱਛਮੀ ਹਿੱਸਿਆਂ ਵਿਚ ਟਿਉਬਵੈੱਲਾਂ ਦਾ ਪਾਣੀ ਮਾੜਾ ਜਾਂ ਦਰਮਿਆਨਾ ਹੈ । ਇਸ ਮਾੜੇ ਪਾਣੀ ਨੂੰ ਮਾਹਿਰਾਂ ਦੀ ਸਲਾਹ ਨਾਲ ਨਹਿਰਾਂ ਦੇ ਪਾਣੀ ਨਾਲ ਰਲਾ ਕੇ ਜਾਂ ਇਸ ਵਿਚ ਜਿਪਸਮ ਪਾ ਕੇ ਠੀਕ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 6.
ਪੰਜਾਬ ਵਿਚ ਕਿਹੜੀਆਂ ਨਦੀਆਂ ਹਨ ? ਇਹਨਾਂ ਦਾ ਪਾਣੀ ਸਿੰਚਾਈ ਲਈ ਕਿਵੇਂ ਵਰਤਿਆ ਜਾਂਦਾ ਹੈ ?
ਉੱਤਰ-
ਪੰਜਾਬ ਵਿਚ ਸਤਲੁਜ, ਬਿਆਸ ਅਤੇ ਰਾਵੀ ਤਿੰਨ ਮੁੱਖ ਨਦੀਆਂ ਹਨ । ਇਹਨਾਂ ਤੋਂ ਨਹਿਰਾਂ ਕੱਢ ਕੇ ਸਿੰਚਾਈ ਦੀ ਲੋੜ ਨੂੰ ਪੂਰਾ ਕੀਤਾ ਜਾਂਦਾ ਹੈ ।

ਪ੍ਰਸ਼ਨ 7.
ਤਲਾਬਾਂ ਰਾਹੀਂ ਸਿੰਜਾਈ ਕਿੱਥੇ ਹੁੰਦੀ ਹੈ ? ਪੰਜਾਬ ਵਿਚ ਇਸ ਦੀ ਲੋੜ ਕਿਉਂ ਨਹੀਂ ਪੈਂਦੀ ?
ਉੱਤਰ-
ਦੱਖਣੀ ਭਾਰਤ ਵਿਚ ਮੀਂਹ ਦਾ ਪਾਣੀ ਤਲਾਬਾਂ ਵਿਚ ਇਕੱਠਾ ਕੀਤਾ ਜਾਂਦਾ ਹੈ ਤੇ ਇਸ ਨੂੰ ਬਾਅਦ ਵਿਚ ਸਿੰਚਾਈ ਲਈ ਵਰਤਿਆ ਜਾਂਦਾ ਹੈ । ਪੰਜਾਬ ਵਿਚ ਨਹਿਰੀ ਪਾਣੀ ਤੇ ਖੂਹ ਕਾਫ਼ੀ ਮਾਤਰਾ ਵਿਚ ਉਪਲੱਬਧ ਹਨ ਇਸ ਲਈ ਇੱਥੇ ਤਲਾਬਾਂ ਨਾਲ ਸਿੰਚਾਈ ਨਹੀਂ ਕੀਤੀ ਜਾਂਦੀ ।

ਪ੍ਰਸ਼ਨ 8.
ਖੂਹਾਂ ਵਿਚਲੇ ਪਾਣੀ ਨੂੰ ਸਿੰਚਾਈ ਲਈ ਕੱਢਣ ਵਾਲੇ ਸਾਧਨਾਂ ਦੀ ਸੂਚੀ ਬਣਾਓ ।
ਉੱਤਰ-
ਖੂਹਾਂ ਦਾ ਪਾਣੀ ਕਈ ਸਾਧਨਾਂ ਰਾਹੀਂ ਸਿੰਚਾਈ ਲਈ ਵਰਤਿਆ ਜਾਂਦਾ ਹੈ । ਇਹਨਾਂ ਦੀ ਸੂਚੀ ਹੇਠ ਲਿਖੀ ਹੈ –

  1. ਹਲਟ
  2. ਚਰਸਾ
  3. ਪੰਪ
  4. ਟਿਊਬਵੈੱਲ ।

ਪ੍ਰਸ਼ਨ 9.
ਹਲਟ ਕੀ ਹੁੰਦਾ ਹੈ ? ਇਸ ਦੇ ਭਾਗਾਂ ਦੇ ਨਾਂ ਲਿਖੋ ।
ਉੱਤਰ-
ਖੁਹ ਵਿਚੋਂ ਪਾਣੀ ਕੱਢਣ ਲਈ ਹਲਟ ਦੀ ਵਰਤੋਂ ਸਭ ਤੋਂ ਵੱਧ ਕੀਤੀ ਜਾਂਦੀ ਹੈ । ਇਸ ਦੇ ਹੇਠ ਲਿਖੇ ਭਾਗ ਹੁੰਦੇ ਹਨ –

  • ਚਕਲਾ
  • ਚਕਲੀ
  • ਬੈੜ
  • ਮਾਹਲ
  • ਪਾੜਛਾ
  • ਨਸਾਰ
  • ਲੱਠ
  • ਟਿੰਡਾਂ
  • ਕੁੱਤਾ |

ਪ੍ਰਸ਼ਨ 10.
ਲੋੜ ਤੋਂ ਵੱਧ ਸਿੰਚਾਈ ਦੇ ਕੀ ਨੁਕਸਾਨ ਹਨ ?
ਉੱਤਰ-
ਲੋੜ ਤੋਂ ਵੱਧ ਸਿੰਚਾਈ ਦੇ ਹੇਠ ਲਿਖੇ ਨੁਕਸਾਨ ਹੋ ਸਕਦੇ ਹਨ –

  1. ਜ਼ਿਆਦਾ ਪਾਣੀ ਧਰਤੀ ਦੇ ਹੇਠਾਂ ਜੀਰ ਜਾਂਦਾ ਹੈ ਅਤੇ ਇਸ ਦਾ ਬੂਟਿਆਂ ਨੂੰ ਕੋਈ ਲਾਭ ਨਹੀਂ ਹੁੰਦਾ ਅਤੇ ਇਹ ਆਪਣੇ ਨਾਲ ਪੌਸ਼ਟਿਕ ਤੱਤਾਂ ਨੂੰ ਵੀ ਘੋਲ ਕੇ ਧਰਤੀ ਦੇ ਹੇਠਾਂ ਡੂੰਘੀ ਸੜਾ ਤੇ ਲੈ ਜਾਂਦਾ ਹੈ ।
  2. ਧਰਤੀ ਦੇ ਮੁਸਾਮ ਬੰਦ ਹੋ ਜਾਂਦੇ ਹਨ ਅਤੇ ਹਵਾ ਵੀ ਆਵਾਜਾਈ ਰੁਕ ਜਾਂਦੀ ਹੈ ।
  3. ਸੇਮ ਦੀ ਸਮੱਸਿਆ ਆ ਸਕਦੀ ਹੈ ।
  4. ਮਿੱਟੀ ਵਿਚ ਮੌਜੂਦ ਸੂਖ਼ਮ ਜੀਵਾਂ ਦਾ ਵਿਕਾਸ ਰੁਕ ਸਕਦਾ ਹੈ ।

ਪ੍ਰਸ਼ਨ 11.
ਪੌਦਿਆਂ ਵਿਚ ਕਿੰਨਾ ਪਾਣੀ ਹੋ ਸਕਦਾ ਹੈ ?
ਉੱਤਰ-
ਪੌਦਿਆਂ ਵਿਚ ਆਮ ਕਰ ਕੇ 50 ਤੋਂ 80% ਤਕ ਪਾਣੀ ਹੋ ਸਕਦਾ ਹੈ, ਪਰ ਬਹੁਤ ਛੋਟੇ ਬੂਟੇ ਤੇ ਕੇਲੇ ਵਿਚ 90% ਪਾਣੀ ਹੁੰਦਾ ਹੈ ।

ਪ੍ਰਸ਼ਨ 12.
ਧਰਤੀ ਵਿਚਲੇ ਪਾਣੀ ਨੂੰ ਸਿੰਚਾਈ ਲਈ ਕਿਵੇਂ ਵਰਤਿਆ ਜਾਂਦਾ ਹੈ ?
ਉੱਤਰ-
ਧਰਤੀ ਵਿਚਲੇ ਪਾਣੀ ਨੂੰ ਖੂਹਾਂ ਤੇ ਟਿਊਬਵੈੱਲਾਂ ਦੀ ਮੱਦਦ ਨਾਲ ਸਿੰਚਾਈ ਲਈ ਵਰਤਿਆ ਜਾਂਦਾ ਹੈ । ਟਿਊਬਵੈੱਲ ਧਰਤੀ ਵਿਚਲੇ ਪਾਣੀ ਨੂੰ ਸਿੰਚਾਈ ਲਈ ਵਰਤਣ ਦਾ ਇਕ ਵਧੀਆ ਸਾਧਨ ਹੈ । ਇਹ ਟਿਊਬਵੈੱਲ ਚੋਂ ਦੀ ਲੋੜ ਅਨੁਸਾਰ ਵੱਡੇ ਜਾਂ ਛੋਟੇ ਲਗਾਏ ਜਾਂਦੇ ਹਨ । ਸਰਕਾਰ ਵਲੋਂ ਵੱਡੇ-ਵੱਡੇ ਟਿਊਬਵੈੱਲ ਲੱਗੇ ਹੋਏ ਹਨ ਜਿਨ੍ਹਾਂ ਦਾ ਪਾਣੀ ਕਿਸਾਨ ਕਰ ਦੇ ਕੇ ਸਿੰਜਾਈ ਲਈ ਲੈਂਦੇ ਹਨ । ਪੰਜਾਬ ਦੇ ਕਿਸਾਨ ਇਸ ਸਾਧਨ ਨੂੰ ਆਮ ਵਰਤੋਂ ਵਿਚ ਲਿਆ ਰਹੇ ਹਨ ।

PSEB 7th Class Agriculture Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ

ਵੱਡੇ ਪ੍ਰਸ਼ਨਾਂ ਵਾਲੇ ਉੱਤਰ

ਪ੍ਰਸ਼ਨ 1.
ਪੰਜਾਬ ਵਿਚ ਸਿੰਚਾਈ ਦੀਆਂ ਵਿਧੀਆਂ ਬਾਰੇ ਵਿਸਥਾਰ ਨਾਲ ਲਿਖੋ ।
ਉੱਤਰ-
ਪੰਜਾਬ ਵਿਚ ਸਿੰਚਾਈ ਲਈ ਮੁੱਖ ਤੌਰ ‘ਤੇ ਦੋ ਵਿਧੀਆਂ ਦੀ ਵਰਤੋਂ ਕੀਤੀ ਜਾਂਦੀ ਹੈ
1. ਨਹਿਰੀ ਸਿੰਚਾਈ
2. ਟਿਊਬਵੈੱਲ ।
1. ਨਹਿਰੀ ਸਿੰਚਾਈ-ਵਰਖਾ ਦੇ ਪਾਣੀ ਨੂੰ ਡੈਮ ਵਿਚ ਇਕੱਠਾ ਕਰਕੇ ਨਹਿਰਾਂ, ਸੂਇਆ ਅਤੇ ਖਾਲਿਆਂ ਦੁਆਰਾ ਲੋੜ ਪੈਣ ਅਨੁਸਾਰ ਉਸ ਨੂੰ ਖੇਤਾਂ ਤੱਕ ਪਹੁੰਚਾਇਆ ਜਾਂਦਾ ਹੈ । ਇਸ ਨੂੰ ਨਹਿਰੀ ਸਿੰਚਾਈ ਕਿਹਾ ਜਾਂਦਾ ਹੈ ।
2. ਟਿਊਬਵੈੱਲ ਰਾਹੀਂ ਸਿਚਾਈ-ਵਰਖਾ ਦਾ ਪਾਣੀ ਜਦੋਂ ਧਰਤੀ ਵਿਚ ਸਿਮ ਜਾਂਦਾ ਹੈ , ਉਹ ਧਰਤੀ ਦੀ ਤਹਿ ਹੇਠਾਂ ਇਕੱਠਾ ਹੋ ਜਾਂਦਾ ਹੈ ।
ਜ਼ਰੂਰਤ ਵੇਲੇ ਇਸ ਪਾਣੀ ਨੂੰ ਟਿਊਬਵੈੱਲਾਂ ਦੁਆਰਾ ਕੱਢ ਕੇ ਵਰਤ ਲਿਆ ਜਾਂਦਾ ਹੈ । ਪੰਜਾਬ ਵਿਚ ਤਿੰਨ-ਚੌਥਾਈ ਭੂਮੀ ਦੀ ਸਿੰਚਾਈ ਟਿਊਬਵੈੱਲਾਂ ਨਾਲ ਕੀਤੀ ਜਾਂਦੀ ਹੈ । ਟਿਊਬਵੈੱਲਾਂ ਦਾ ਪਾਣੀ ਧਰਤੀ ਵਿਚ ਲੂਣ ਦੀ ਮਾਤਰਾ ਦੇ ਹਿਸਾਬ ਨਾਲ ਚੰਗਾ ਜਾਂ ਮਾੜਾ ਹੋ ਸਕਦਾ ਹੈ ।

ਪ੍ਰਸ਼ਨ 2.
ਪੌਦੇ ਲਈ ਪਾਣੀ ਦੇ ਮਹੱਤਵ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਬੂਟਿਆਂ ਲਈ ਪਾਣੀ ਦੀ ਮਹੱਤਤਾ-ਸਿੰਚਾਈ ਦੀ ਕਿਰਿਆ ਜੋ ਬੂਟਿਆਂ ਲਈ ਪਾਣੀ ਪ੍ਰਦਾਨ ਕਰਦੀ ਹੈ, ਬੂਟਿਆਂ ਦੇ ਵਧਣ-ਫੁੱਲਣ ਲਈ ਕਈ ਤਰ੍ਹਾਂ ਨਾਲ ਸਹਾਈ ਹੁੰਦੀ ਹੈ ।

  1. ਪਾਣੀ ਇਕ ਚੰਗਾ ਘੋਲਕ ਹੈ ਅਤੇ ਭੋਂ ਵਿਚਲੀ ਖ਼ੁਰਾਕ ਪਾਣੀ ਵਿਚ ਘਲ ਕੇ ਹੀ ਬੂਟਿਆਂ ਨੂੰ ਪ੍ਰਾਪਤ ਹੁੰਦੀ ਹੈ ।
  2. ਜੜ੍ਹਾਂ ਰਾਹੀਂ ਚੂਸ ਜਾਣ ਤੋਂ ਬਾਅਦ ਖ਼ੁਰਾਕ ਪਾਣੀ ਰਾਹੀਂ ਬੂਟੇ ਦੇ ਦੂਜੇ ਹਿੱਸਿਆਂ ਵਿਚ ਪੁੱਜਦੀ ਹੈ । ਇਸ ਤਰ੍ਹਾਂ ਪਾਣੀ ਬੁਟੇ ਦੇ ਇਕ ਹਿੱਸੇ ਤੋਂ ਦੂਜੇ ਹਿੱਸੇ ਤੱਕ ਖ਼ੁਰਾਕ ਲੈ ਜਾਣ ਦਾ ਕੰਮ ਵੀ ਕਰਦਾ ਹੈ ।
  3. ਪਾਣੀ ਦੋ ਤੱਤਾਂ ਆਕਸੀਜਨ ਅਤੇ ਹਾਈਡਰੋਜਨ, ਨਾਲ ਮਿਲ ਕੇ ਬਣਦਾ ਹੈ, ਇਹ ਦੋਵੇਂ ਤੱਤ ਬੂਟੇ ਦੇ ਭੋਜਨ ਦੇ ਅੰਸ਼ ਹਨ ਇਸ ਲਈ ਪਾਣੀ ਖੁਦ ਇਕ ਖ਼ੁਰਾਕ ਹੈ ।
  4. ਪਾਣੀ ਬੁਟਿਆਂ ਤੇ ਤੋਂ ਦੇ ਤਾਪਮਾਨ ਨੂੰ ਸਥਿਰ ਰੱਖਦਾ ਹੈ । ਗਰਮੀਆਂ ਵਿਚ ਪਾਣੀ ਪੌਦਿਆਂ ਨੂੰ ਠੰਢਾ ਰੱਖਦਾ ਹੈ ਅਤੇ ਸਿਆਲ ਵਿਚ ਬੂਟਿਆਂ ਨੂੰ ਸਰਦੀ ਤੋਂ ਬਚਾਉਂਦਾ ਹੈ ।
  5. ਪਾਣੀ ਤੋਂ ਬਿਨਾਂ ਬੂਟੇ ਸੂਰਜ ਦੀ ਰੌਸ਼ਨੀ ਵਿਚ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਨਹੀਂ ਕਰ ਸਕਦੇ, ਮਤਲਬ ਆਪਣੀ ਖੁਰਾਕ ਨਹੀਂ ਬਣਾ ਸਕਦੇ ।
  6. ਪਾਣੀ ਤੋਂ ਨੂੰ ਨਰਮ ਰੱਖਦਾ ਹੈ । ਜੇ ਤੋਂ ਨਰਮ ਹੋਵੇਗੀ ਤਾਂ ਜੜਾਂ ਖ਼ੁਰਾਕ ਲੱਭਣ ਲਈ ਇਸ ਉੱਪਰ ਆਸਾਨੀ ਨਾਲ ਫੈਲ ਸਕਣਗੀਆਂ ।
  7. ਪਾਣੀ ਨਾਲ ਭੋਂ ਵਿਚਲੇ ਲਾਭਦਾਇਕ ਬੈਕਟੀਰੀਆ ਆਪਣਾ ਕੰਮ ਤੇਜ਼ੀ ਨਾਲ ਕਰ ਸਕਦੇ ਹਨ ।
  8. ਪਾਣੀ ਦੇ ਨਾਲ ਵਿਚ ਮੌਜੂਦ ਕੁੜਾ-ਕਰਕਟ, ਘਾਹ-ਫੂਸ ਤੇ ਹੋਰ ਜੈਵਿਕ ਪਦਾਰਥ ਗਲ-ਸੜ ਕੇ ਭਾਂ ਦੀ ਉਪਜਾਊ ਸ਼ਕਤੀ ਵਧਾਉਣ ਵਿਚ ਮੱਦਦ ਕਰਦਾ ਹੈ ।
  9. ਕਈ ਵਾਰੀ ਪਾਣੀ ਵਿਚ ਕਛਾਰ (ਬਰੀਕ ਮਿੱਟੀ) ਮਿਲੀ ਹੁੰਦੀ ਹੈ ਜਿਸ ਨਾਲ ਭਾਂ ਦੀ ਉਪਜਾਊ ਸ਼ਕਤੀ ਵਧਦੀ ਹੈ ।

ਪ੍ਰਸ਼ਨ 3.
ਪਾਣੀ ਦੇ ਭਿੰਨ-ਭਿੰਨ ਸੋਮਿਆਂ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਪਾਣੀ ਦੀ ਪ੍ਰਾਪਤੀ ਦਾ ਵੱਡਾ ਸੋਮਾ ਮੀਂਹ ਹੈ । ਮੀਂਹ ਦੇ ਪਾਣੀ ਨੂੰ ਹੀ ਨਹਿਰਾਂ, ਖੂਹਾਂ ਤੇ ਤਲਾਬਾਂ ਰਾਹੀਂ ਸਿੰਚਾਈ ਲਈ ਵਰਤਿਆ ਜਾਂਦਾ ਹੈ । ਪਾਣੀ ਦੇ ਪ੍ਰਮੁੱਖ ਸੋਮੇ ਅੱਗੇ ਲਿਖੇ ਹਨ –
1. ਨਹਿਰਾਂ-ਦਰਿਆਵਾਂ ਵਿਚੋਂ ਨਹਿਰਾਂ ਕੱਢੀਆਂ ਜਾਂਦੀਆਂ ਹਨ । ਵੱਡੀਆਂ ਨਹਿਰਾਂ ਦਾ ਪਾਣੀ ਸੂਇਆਂ ਵਿਚ ਵੰਡਿਆ ਜਾਂਦਾ ਹੈ । ਖਾਲਾਂ ਰਾਹੀਂ ਸੂਇਆਂ ਦਾ ਪਾਣੀ ਖੇਤਾਂ ਤਕ ਪੁਚਾਇਆ ਜਾਂਦਾ ਹੈ । ਪੰਜਾਬ ਵਿਚ ਨਹਿਰਾਂ ਦਾ ਜਾਲ ਵਿਛਿਆ ਹੋਇਆ ਹੈ । ਇਸ ਕਰਕੇ ਬਹੁਤੀ ਤੋਂ ਨਹਿਰੀ ਪਾਣੀ ਰਾਹੀਂ ਹੀ ਸਿੰਜੀ ਜਾਂਦੀ ਹੈ । ਖੇਤੀ ਲਈ ਨਹਿਰਾਂ ਦਾ ਪਾਣੀ ਚੰਗਾ ਮੰਨਿਆ ਗਿਆ ਹੈ !

2. ਖੂਹ-ਖੂਹਾਂ ਦਾ ਪਾਣੀ ਕਈ ਸਾਧਨਾਂ ਰਾਹੀਂ ਸਿੰਚਾਈ ਲਈ ਵਰਤਿਆ ਜਾਂਦਾ ਹੈ । ਮੀਂਹ ਦਾ ਪਾਣੀ ਧਰਤੀ ਚੂਸ ਲੈਂਦੀ ਹੈ । ਇਹ ਪਾਣੀ ਧਰਤੀ ਦੇ ਥੱਲੇ ਉਤਰ ਜਾਂਦਾ ਹੈ ਅਤੇ ਕਾਫ਼ੀ ਹੇਠਾਂ ਜਾਣ ਪਿੱਛੋਂ ਇਹ ਅਜਿਹੇ ਤਲ ਤੇ ਪਹੁੰਚ ਜਾਂਦਾ ਹੈ ਜਿਹੜਾ ਬਹੁਤ ਕਰੜਾ ਹੁੰਦਾ ਹੈ । ਪਾਣੀ ਇੱਥੇ ਇਕੱਠਾ ਹੁੰਦਾ ਰਹਿੰਦਾ ਹੈ । ਜਦੋਂ ਅਸੀਂ ਧਰਤੀ ਪੁੱਟਦੇ ਹਾਂ ਤਾਂ ਇਹ ਪਾਣੀ ਸਾਨੂੰ ਖੁਹਾਂ ਰਾਹੀਂ ਪ੍ਰਾਪਤ ਹੁੰਦਾ ਹੈ । ਕਈ ਥਾਂਵਾਂ ਤੇ ਸਿੰਚਾਈ ਖੁਹਾਂ ਰਾਹੀਂ ਕੀਤੀ ਜਾਂਦੀ ਹੈ ।

3. ਤਲਾਬ-ਕੁੱਝ ਅਜਿਹੀਆਂ ਥਾਂਵਾਂ ਹਨ ਜਿੱਥੇ ਨਾ ਨਹਿਰਾਂ ਦਾ ਪਾਣੀ ਮਿਲ ਸਕਦਾ ਹੈ ਅਤੇ ਨਾ ਹੀ ਖੁਹਾਂ ਦਾ | ਅਜਿਹੀਆਂ ਥਾਂਵਾਂ ਤੇ ਮੀਂਹ ਦਾ ਪਾਣੀ ਤਲਾਬਾਂ ਵਿਚ ਇਕੱਠਾ ਕੀਤਾ ਜਾਂਦਾ ਹੈ ਜੋ ਲੋੜ ਪੈਣ ਤੇ ਸਿੰਚਾਈ ਲਈ ਵਰਤਿਆ ਜਾਂਦਾ ਹੈ। ਦੱਖਣੀ ਭਾਰਤ ਵਿਚ ਅਜਿਹੇ ਤਲਾਬ ਮਿਲਦੇ ਹਨ । ਪੰਜਾਬ ਵਿਚ ਕਈ ਪਿੰਡਾਂ ਦੇ ਨੇੜੇ ਤਲਾਬ ਅਤੇ ਛੱਪੜ ਵੇਖਣ ਵਿਚ ਆਉਂਦੇ ਹਨ । ਪਰ ਇਹਨਾਂ ਤਲਾਬਾਂ ਦੇ ਪਾਣੀ ਤੋਂ ਸਿੰਚਾਈ ਦਾ ਕੰਮ ਘੱਟ ਹੀ ਲਿਆ ਜਾਂਦਾ ਹੈ ।

PSEB 7th Class Agriculture Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ

ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ PSEB 7th Class Agriculture Notes

ਪਾਠ ਇੱਕ ਨਜ਼ਰ ਵਿਚ –

  1. ਪੰਜਾਬ ਵਿੱਚ ਕੁੱਲ ਖੇਤੀ ਹੇਠ ਰਕਬਾ 41.58 ਲੱਖ ਹੈਕਟੇਅਰ ਹੈ ।
  2. ਕੁੱਲ ਖੇਤੀ ਹੇਠ ਰਕਬੇ ਵਿਚੋਂ 98% ਸੇਂਜੂ ਹੈ ।
  3. ਪੰਜਾਬ ਵਿੱਚ ਫ਼ਸਲ ਘਣਤਾ ਦੇ ਹਿਸਾਬ ਨਾਲ ਸਲਾਨਾ ਔਸਤਨ 4.4 ਮਿਲੀਅਨ ਹੈਕਟੇਅਰ ਮੀਟਰ ਪਾਣੀ ਦੀ ਲੋੜ ਹੈ ।
  4. ਪੰਜਾਬ ਵਿੱਚ ਅੱਜ ਲਗਪਗ 1.3 ਮਿਲੀਅਨ ਹੈਕਟੇਅਰ ਮੀਟਰ ਪਾਣੀ ਦੀ ਘਾਟ ਹੈ ।
  5. ਮੱਧ ਪੰਜਾਬ ਦੇ 30% ਤੋਂ ਵੱਧ ਖੇਤਰ ਵਿੱਚ ਪਾਣੀ ਦਾ ਪੱਧਰ 70 ਫੁੱਟ ਤੋਂ ਵੀ ਹੇਠਾਂ ਹੋ ਚੁੱਕਾ ਹੈ ।
  6. ਇੱਕ ਅਨੁਮਾਨ ਅਨੁਸਾਰ ਸਾਲ 2023 ਤੱਕ ਪਾਣੀ ਦਾ ਪੱਧਰ 160 ਫੁੱਟ ਤੋਂ ਵੀ ਹੇਠਾਂ ਹੋ ਜਾਵੇਗਾ ।
  7. ਸਿੰਚਾਈ ਦੇ ਤਰੀਕੇ ਹਨ-ਖੇਤਾਂ ਨੂੰ ਖੁੱਲ੍ਹਾ ਪਾਣੀ ਦੇਣਾ, ਤੁਪਕਾ ਸਿੰਚਾਈ, ਫੁਆਰਾ ਸਿੰਚਾਈ, ਵੱਟਾਂ ਜਾਂ ਖਾਲ੍ਹਾਂ ਬਣਾ ਕੇ ਸਿੰਚਾਈ, ਬੈਂਡ ਬਣਾ ਕੇ ਸਿੰਚਾਈ ।
  8. ਪੰਜਾਬ ਵਿਚ ਵਧੇਰੇ ਪ੍ਰਚੱਲਿਤ ਕਿਆਰਾ ਸਿੰਚਾਈ ਪ੍ਰਣਾਲੀ ਹੈ ।
  9. ਤੁਪਕਾ ਸਿੰਚਾਈ ਪ੍ਰਣਾਲੀ ਇੱਕ ਆਧੁਨਿਕ ਵਿਕਸਿਤ ਸਿੰਚਾਈ ਪ੍ਰਣਾਲੀ ਹੈ ਜਿਸ ਨੂੰ ਡਰਿੱਪ ਸਿੰਚਾਈ ਪ੍ਰਣਾਲੀ ਵੀ ਕਿਹਾ ਜਾਂਦਾ ਹੈ ।
  10. ਫੁਆਰਾ ਪ੍ਰਣਾਲੀ ਵੀ ਇੱਕ ਵਧੀਆ ਸਿੰਚਾਈ ਪ੍ਰਣਾਲੀ ਹੈ ।
  11. ਘੱਟ ਪਾਣੀ ਦੀ ਲੋੜ ਵਾਲੀਆਂ ਫ਼ਸਲਾਂ; ਜਿਵੇਂ-ਦਾਲਾਂ, ਮੱਕੀ, ਤੇਲ ਬੀਜ, ਬਾਸਮਤੀ, ਨਰਮਾ ਆਦਿ ਦੀ ਕਾਸ਼ਤ ਨਾਲ ਪਾਣੀ ਦੀ ਬੱਚਤ ਹੋ ਸਕਦੀ ਹੈ ।
  12. ਲੇਜ਼ਰ ਲੈਵਲਰ ਨਾਲ 25-30% ਪਾਣੀ ਦੀ ਬੱਚਤ ਹੋ ਰਹੀ ਹੈ ।
  13. ਝੋਨੇ ਦੀ ਸਿੰਚਾਈ ਲਈ ਟੈਂਸ਼ੀਉਮੀਟਰ ਦੀ ਵਰਤੋਂ ਕਰਕੇ ਵੀ ਪਾਣੀ ਦੀ ਬੱਚਤ ਹੋ ਜਾਂਦੀ ਹੈ ।
  14. ਮੱਕੀ, ਕਮਾਦ ਦੀਆਂ ਫ਼ਸਲਾਂ ਵਿੱਚ ਪਰਾਲੀ ਦੀ ਤਹਿ ਵਿਛਾਉਣ ਨਾਲ ਪਾਣੀ ਦੀ ਬੱਚਤ ਹੁੰਦੀ ਹੈ । ਇਸ ਨੂੰ ਮਲਚਿੰਗ ਕਹਿੰਦੇ ਹਨ ।
  15. ਨਹਿਰਾਂ ਅਤੇ ਖਾਲਾਂ ਨੂੰ ਪੱਕਾ ਕਰਕੇ 10-20% ਪਾਣੀ ਦੀ ਬੱਚਤ ਹੋ ਜਾਂਦੀ ਹੈ ।