PSEB 7th Class Agriculture Solutions Chapter 7 ਪੌਸ਼ਟਿਕ ਘਰੇਲੂ ਬਗੀਚੀ

Punjab State Board PSEB 7th Class Agriculture Book Solutions Chapter 7 ਪੌਸ਼ਟਿਕ ਘਰੇਲੂ ਬਗੀਚੀ Textbook Exercise Questions, and Answers.

PSEB Solutions for Class 7 Agriculture Chapter 7 ਪੌਸ਼ਟਿਕ ਘਰੇਲੂ ਬਗੀਚੀ

Agriculture Guide for Class 7 PSEB ਪੌਸ਼ਟਿਕ ਘਰੇਲੂ ਬਗੀਚੀ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ –

ਪ੍ਰਸ਼ਨ 1.
ਭਾਰਤੀ ਸਿਹਤ ਖੋਜ ਸੰਸਥਾ ਅਨੁਸਾਰ ਸਿਹਤਮੰਦ ਮਨੁੱਖ ਨੂੰ ਰੋਜ਼ਾਨਾ ਕਿੰਨੀ ਸਬਜ਼ੀ ਖਾਣੀ ਚਾਹੀਦੀ ਹੈ ?
ਉੱਤਰ-
280-300 ਗ੍ਰਾਮ ਸਬਜ਼ੀ |

ਪ੍ਰਸ਼ਨ 2.
ਭਾਰਤੀ ਸਿਹਤ ਖੋਜ ਸੰਸਥਾ ਅਨੁਸਾਰ ਸਿਹਤਮੰਦ ਮਨੁੱਖ ਨੂੰ ਰੋਜ਼ਾਨਾ ਕਿੰਨੇ ਫ਼ਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ ?
ਉੱਤਰ-
50 ਗ੍ਰਾਮ ਫ਼ਲ ।

ਪ੍ਰਸ਼ਨ 3.
ਵਿਟਾਮਿਨ ਏ ਦੀ ਕਮੀ ਨਾਲ ਹੋਣ ਵਾਲੇ ਰੋਗ ਦਾ ਨਾਮ ਦੱਸੋ ।
ਉੱਤਰ-
ਅੰਧਰਾਤਾ ।

ਪ੍ਰਸ਼ਨ 4.
ਮਨੁੱਖੀ ਸਰੀਰ ਵਿੱਚ ਲੋਹੇ ਦੀ ਕਮੀ ਕਾਰਨ ਹੋਣ ਵਾਲੇ ਰੋਗ ਦਾ ਨਾਮ ਦੱਸੋ ।
ਉੱਤਰ-
ਅਨੀਮੀਆ ॥

PSEB 7th Class Agriculture Solutions Chapter 7 ਪੌਸ਼ਟਿਕ ਘਰੇਲੂ ਬਗੀਚੀ

ਪ੍ਰਸ਼ਨ 5.
ਘਰੇਲੂ ਬਗੀਚੀ ਦਾ ਮਾਡਲ ਕਿਸ ਖੇਤੀ ਯੂਨੀਵਰਸਿਟੀ ਵੱਲੋਂ ਤਿਆਰ ਕੀਤਾ ਗਿਆ ਹੈ ?
ਉੱਤਰ-
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ |

ਪ੍ਰਸ਼ਨ 6.
ਕੱਦੂ ਜਾਤੀ ਦੀਆਂ ਕੋਈ ਦੋ ਸਬਜ਼ੀਆਂ ਦੇ ਨਾਮ ਲਿਖੋ ।
ਉੱਤਰ-
ਕੱਦੂ, ਤੋਰੀ, ਕਰੇਲਾ, ਟਿੰਡੇ ।

ਪ੍ਰਸ਼ਨ 7.
ਘਰੇਲੂ ਬਗੀਚੀ ਵਿੱਚ ਉਗਾਏ ਜਾ ਸਕਣ ਵਾਲੇ ਕੋਈ ਦੋ ਫ਼ਲਦਾਰ ਬੂਟਿਆਂ ਦੇ ਨਾਮ ਲਿਖੋ ।
ਉੱਤਰ-
ਅਮਰੂਦ, ਪਪੀਤਾ, ਨਾਸ਼ਪਾਤੀ, ਅੰਗੂਰ ।

ਪ੍ਰਸ਼ਨ 8.
ਘਰੇਲੂ ਬਗੀਚੀ ਵਿੱਚ ਲਗਾਏ ਜਾ ਸਕਣ ਵਾਲੇ ਕਿਸੇ ਦੋ ਜੜੀ ਬੂਟੀਆਂ ਵਾਲੇ ਪੌਦਿਆਂ ਦੇ ਨਾਮ ਲਿਖੋ ।
ਉੱਤਰ-
ਪੁਦੀਨਾ, ਤੁਲਸੀ, ਸੌਂਫ, ਅਜਵੈਣ ਆਦਿ ।

ਪ੍ਰਸ਼ਨ 9.
ਸੰਤੁਲਿਤ ਖੁਰਾਕ ਦੀ ਪੂਰਤੀ ਲਈ ਅੱਠ ਪਰਿਵਾਰਕ ਮੈਂਬਰਾਂ ਨੂੰ ਕਿੰਨੇ ਰਕਬੇ ਉੱਪਰ ਘਰੇਲੂ ਬਗੀਚੀ ਬਣਾਉਣੀ ਚਾਹੀਦੀ ਹੈ ?
ਉੱਤਰ-
ਤਿੰਨ ਕਨਾਲ ।

ਪ੍ਰਸ਼ਨ 10.
ਘਰੇਲੂ ਬਗੀਚੀ ਕਿੱਥੇ ਬਨਾਉਣੀ ਚਾਹੀਦੀ ਹੈ ?
ਉੱਤਰ-
ਘਰ ਦੇ ਨਜ਼ਦੀਕ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਉ-

ਪ੍ਰਸ਼ਨ 1.
ਸੰਤੁਲਿਤ ਖ਼ੁਰਾਕ ਵਿੱਚ ਕਿਹੜੇ-ਕਿਹੜੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ ?
ਉੱਤਰ-
ਸੰਤੁਲਿਤ ਖੁਰਾਕ ਵਿਚ ਸਾਰੇ ਲੋੜੀਂਦੇ ਖੁਰਾਕੀ ਤੱਤ ਉੱਚਿਤ ਮਾਤਰਾ ਵਿੱਚ ਹੁੰਦੇ ਹਨ ; ਜਿਵੇਂ-ਕਾਰਬੋਹਾਈਡਰੇਟਸ, ਖਣਿਜ, ਪ੍ਰੋਟੀਨ, ਵਸਾ,ਵਿਟਾਮਿਨ, ਧਾਤਾਂ ਆਦਿ ।

ਪ੍ਰਸ਼ਨ 2.
ਭਾਰਤੀ ਸਿਹਤ ਖੋਜ ਸੰਸਥਾ ਦੀਆਂ ਸਿਹਤਮੰਦ ਮਨੁੱਖ ਲਈ ਖੁਰਾਕੀ ਸਿਫ਼ਾਰਸ਼ਾਂ ਕੀ ਹਨ ?
ਉੱਤਰ-
ਭਾਰਤੀ ਸਿਹਤ ਖੋਜ ਸੰਸਥਾ ਦੀਆਂ ਸਿਹਤਮੰਦ ਮਨੁੱਖ ਲਈ ਰੋਜ਼ਾਨਾ ਖੁਰਾਕ ਵਿਚ 28-300 ਗ੍ਰਾਮ ਸਬਜ਼ੀਆਂ, 50 ਗ੍ਰਾਮ ਫ਼ਲ ਅਤੇ 80 ਗ੍ਰਾਮ ਦਾਲਾਂ ਦੀ ਸਿਫ਼ਾਰਸ਼ ਕੀਤੀ ਹੈ ।

ਪ੍ਰਸ਼ਨ 3.
ਘਰੇਲੂ ਬਗੀਚੀ ਘਰ ਦੇ ਨਜ਼ਦੀਕ ਕਿਉਂ ਬਣਾਉਣੀ ਚਾਹੀਦੀ ਹੈ ?
ਉੱਤਰ-
ਘਰੇਲੂ ਬਗੀਚੀ ਘਰ ਦੇ ਨਜ਼ਦੀਕ ਬਣਾਉਣ ਨਾਲ ਵਿਹਲੇ ਸਮੇਂ ਵਿੱਚ ਘਰ ਦਾ ਕੋਈ ਵੀ ਮੈਂਬਰ ਬਗੀਚੀ ਵਿਚ ਕੰਮ ਕਰ ਸਕਦਾ ਹੈ ।

PSEB 7th Class Agriculture Solutions Chapter 7 ਪੌਸ਼ਟਿਕ ਘਰੇਲੂ ਬਗੀਚੀ

ਪ੍ਰਸ਼ਨ 4.
ਮਨੁੱਖੀ ਖੁਰਾਕ ਵਿੱਚ ਸਬਜ਼ੀਆਂ ਅਤੇ ਫ਼ਲਾਂ ਦੀ ਕੀ ਮਹੱਤਤਾ ਹੈ ?
ਉੱਤਰ-
ਮਨੁੱਖੀ ਖੁਰਾਕ ਵਿੱਚ ਸਬਜ਼ੀਆਂ ਤੇ ਫ਼ਲਾਂ ਦੀ ਬਹੁਤ ਮਹੱਤਤਾ ਹੈ ਕਿਉਂਕਿ ਇਹਨਾਂ ਵਿੱਚ ਕੁੱਝ ਅਜਿਹੇ ਖੁਰਾਕੀ ਤੱਤ ਪਾਏ ਜਾਂਦੇ ਹਨ ਜੋ ਹੋਰ ਖੁਰਾਕੀ ਪਦਾਰਥਾਂ ਤੋਂ ਨਹੀਂ ਮਿਲਦੇ |

ਪ੍ਰਸ਼ਨ 5.
ਘਰੇਲੂ ਬਗੀਚੀ ਵਿੱਚ ਕੀੜੇ ਮਕੌੜਿਆਂ ਦੀ ਰੋਕਥਾਮ ਲਈ ਕਿਹੜੇ ਤਰੀਕੇ ਜ਼ਿਆਦਾ ਵਰਤਣੇ ਚਾਹੀਦੇ ਹਨ ?
ਉੱਤਰ-
ਗੈਰ ਰਸਾਇਣਿਕ ਤਰੀਕਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ।

ਪ੍ਰਸ਼ਨ 6.
ਘਰੇਲੂ ਬਗੀਚੀ ਵਿੱਚ ਕਿਸ ਤਰ੍ਹਾਂ ਦੀਆਂ ਖਾਦਾਂ ਵਰਤਣੀਆਂ ਚਾਹੀਦੀਆਂ ਹਨ ?
ਉੱਤਰ-
ਘਰੇਲੂ ਬਗੀਚੀ ਵਿੱਚ ਰੂੜੀ ਖਾਦ ਅਤੇ ਘਰ ਦੀ ਰਹਿੰਦ-ਖੂੰਹਦ ਤੋਂ ਤਿਆਰ ਕੰਪੋਸਟ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ ।

ਪ੍ਰਸ਼ਨ 7.
ਘਰੇਲੂ ਬਗੀਚੀ ਵਿੱਚ ਉਗਾਈਆਂ ਜਾ ਸਕਣ ਵਾਲੀਆਂ ਦਾਲਾਂ ਦੇ ਨਾਮ ਲਿਖੋ ।
ਉੱਤਰ-
ਛੋਲੇ, ਮਸਰ, ਮੂੰਗੀ, ਮਾਂਹ ਆਦਿ ।

ਪ੍ਰਸ਼ਨ 8.
ਫ਼ਲ ਸਬਜ਼ੀਆਂ ਦੀ ਬਹੁਤਾਤ ਹੋਣ ਤੇ ਉਨ੍ਹਾਂ ਤੋਂ ਕਿਹੜੇ-ਕਿਹੜੇ ਪਦਾਰਥ ਬਣਾਏ ਜਾ ਸਕਦੇ ਹਨ ?
ਉੱਤਰ-
ਫਲਾਂ, ਸਬਜ਼ੀਆਂ ਦੀ ਬਹੁਤਾਤ ਹੋਣ ਤੇ ਸ਼ਰਬਤ, ਜੈਮ, ਅਚਾਰ, ਮੁਰੱਬੇ ਆਦਿ ਬਣਾਏ ਜਾ ਸਕਦੇ ਹਨ ।

ਪ੍ਰਸ਼ਨ 9.
ਘਰੇਲੂ ਬਗੀਚੀ ਲਈ ਜਗ੍ਹਾ ਦੀ ਚੋਣ ਸਮੇਂ ਕਿਹੜੀਆਂ ਗੱਲਾਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ ?
ਉੱਤਰ-
ਜਗ੍ਹਾ ਦੀ ਚੋਣ, ਸਬਜ਼ੀਆਂ ਦੀ ਚੋਣ ਅਤੇ ਵਿਉਂਤਬੰਦੀ, ਖਾਦਾਂ ਦੀ ਵਰਤੋਂ, ਨਦੀਨ, ਕੀੜੇ ਅਤੇ ਬੀਮਾਰੀਆਂ ਦੀ ਰੋਕਥਾਮ, ਸਬਜ਼ੀਆਂ ਦੀ ਤੁੜਾਈ, ਜੜੀ-ਬੂਟੀਆਂ ਉਗਾਉਣਾ, ਆਦਿ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ।

PSEB 7th Class Agriculture Solutions Chapter 7 ਪੌਸ਼ਟਿਕ ਘਰੇਲੂ ਬਗੀਚੀ

ਪ੍ਰਸ਼ਨ 10.
ਸਬਜ਼ੀਆਂ ਵਿੱਚੋਂ ਮਿਲਣ ਵਾਲੇ ਰੇਸ਼ੇ ਮਨੁੱਖੀ ਸਿਹਤ ਲਈ ਕਿਵੇਂ ਲਾਭਦਾਇਕ ਹਨ ?
ਉੱਤਰ-
ਸਬਜ਼ੀਆਂ ਵਿਚੋਂ ਮਿਲਣ ਵਾਲੇ ਰੇਸ਼ੇ ਮਨੁੱਖੀ ਪਾਚਨ ਕਿਰਿਆ ਨੂੰ ਠੀਕ ਰੱਖਦੇ ਹਨ ।

(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ-

ਪ੍ਰਸ਼ਨ 1.
ਸੰਤੁਲਿਤ ਖੁਰਾਕ ਤੋਂ ਕੀ ਭਾਵ ਹੈ ?
ਉੱਤਰ-
ਸੰਤੁਲਿਤ ਖ਼ੁਰਾਕ ਵਿਚ ਵੱਖ-ਵੱਖ ਖੁਰਾਕੀ ਪਦਾਰਥ ਸਹੀ ਮਾਤਰਾ ਵਿੱਚ ਹੋਣੇ ਚਾਹੀਦੇ ਹਨ, ਤਾਂ ਕਿ ਸਾਰੇ ਖੁਰਾਕੀ ਤੱਤ; ਜਿਵੇਂ-ਕਾਰਬੋਹਾਈਡਰੇਟਸ, ਪ੍ਰੋਟੀਨ, ਚਰਬੀ, ਵਿਟਾਮਿਨ, ਖਣਿਜ ਸਹੀ ਮਾਤਰਾ ਵਿਚ ਮਨੁੱਖ ਨੂੰ ਮਿਲ ਸਕਣ । ਇਸ ਲਈ ਸੰਤੁਲਿਤ ਖੁਰਾਕ ਵਿੱਚ ਅਨਾਜ, ਸਬਜ਼ੀਆਂ, ਦਾਲਾਂ, ਦੁੱਧ, ਫ਼ਲ, ਆਂਡੇ, ਮੀਟ, ਮੱਛੀ ਆਦਿ ਸਾਰੇ ਖੁਰਾਕੀ ਪਦਾਰਥ ਸਹੀ ਮਾਤਰਾ ਵਿੱਚ ਹੋਣੇ ਚਾਹੀਦੇ ਹਨ | ਭਾਰਤੀ ਸਿਹਤ ਖੋਜ ਸੰਸਥਾ ਦੀਆਂ ਸਿਫ਼ਾਰਸ਼ਾਂ ਮੁਤਾਬਿਕ ਸਿਹਤਮੰਦ ਮਨੁੱਖ ਨੂੰ ਹਰ ਰੋਜ਼ ਆਪਣੀ ਖੁਰਾਕ ਵਿੱਚ 280-300 ਗ੍ਰਾਮ ਸਬਜ਼ੀਆਂ, 50 ਗ੍ਰਾਮ ਫ਼ਲ ਅਤੇ 80 ਗ੍ਰਾਮ ਦਾਲਾਂ ਨੂੰ ਸ਼ਾਮਿਲ ਕਰਨਾ ਜ਼ਰੂਰੀ ਹੈ ।

ਪ੍ਰਸ਼ਨ 2.
ਘਰੇਲੂ ਬਗੀਚੀ ਦੀ ਕੀ ਮਹੱਤਤਾ ਹੈ ?
ਉੱਤਰ-
ਘਰੇਲੂ ਬਗੀਚੀ ਦੀ ਮਹੱਤਤਾ ਦੇ ਫਾਇਦੇ ਇਸ ਤਰ੍ਹਾਂ ਹਨ –

  1. ਸੰਤੁਲਿਤ ਖੁਰਾਕ ਦੀ ਪੂਰਤੀ-ਘਰੇਲੂ ਬਗੀਚੀ ਵਿਚੋਂ ਲੋੜੀਂਦੀਆਂ ਸਬਜ਼ੀਆਂ, ਫ਼ਲ ਤੇ ਦਾਲਾਂ ਦੀ ਪੂਰਤੀ ਹੋ ਜਾਂਦੀ ਹੈ ।
  2. ਰਸਾਇਣਾਂ ਤੋਂ ਮੁਕਤ ਖੁਰਾਕ ਦੀ ਪ੍ਰਾਪਤੀ-ਘਰੇਲੂ ਬਗੀਚੀ ਵਿਚ ਜੋ ਵੀ ਫ਼ਸਲ ਉਗਾਈ ਜਾਂਦੀ ਹੈ ਉਸ ਵਿੱਚ ਰਸਾਇਣਕ ਖਾਦਾਂ ਤੇ ਕੀਟਨਾਸ਼ਕਾਂ ਦੀ
    ਵਰਤੋਂ ਨਹੀਂ ਕੀਤੀ ਜਾਂਦੀ ਹੈ ਇਸ ਤਰ੍ਹਾਂ ਰਸਾਇਣਾਂ ਤੋਂ ਮੁਕਤ ਖੁਰਾਕ ਦੀ ਪ੍ਰਾਪਤੀ ਹੁੰਦੀ ਹੈ ।
  3. ਸਮੇਂ ਦੀ ਸੁਚੱਜੀ ਵਰਤੋਂ-ਘਰ ਦੇ ਮੈਂਬਰ ਜਦੋਂ ਵੀ ਵਿਹਲੇ ਹੋਣ ਆਪਣੇ ਸਮੇਂ ਦੀ ਸੁਚੱਜੀ ਵਰਤੋਂ ਕਰ ਸਕਦੇ ਹਨ ।
  4. ਖਰਚੇ ਵਿਚ ਕਮੀ-ਘਰੇਲੂ ਬਗੀਚੀ ਵਿੱਚੋਂ ਪ੍ਰਾਪਤ ਫ਼ਲ, ਸਬਜ਼ੀਆਂ ਆਦਿ ਬਾਜ਼ਾਰ ਨਾਲੋਂ ਸਸਤੀਆਂ ਮਿਲਦੀਆਂ ਹਨ ।

ਪ੍ਰਸ਼ਨ 3.
ਘਰੇਲੂ ਬਗੀਚੀ ਵਿੱਚ ਕੀੜੇ ਅਤੇ ਬੀਮਾਰੀਆਂ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-
ਘਰੇਲੂ ਬਗੀਚੀ ਵਿੱਚ ਨਦੀਨਨਾਸ਼ਕ ਅਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਬਹੁਤ ਹੀ ਘੱਟ ਕੀਤੀ ਜਾਂਦੀ ਹੈ ਤੇ ਘੱਟ ਹੀ ਕਰਨੀ ਚਾਹੀਦੀ ਹੈ । ਨਦੀਨਾਂ ਦੀ ਰੋਕਥਾਮ ਗੋਡੀ ਰਾਹੀਂ ਕੀਤੀ ਜਾਂਦੀ ਹੈ । ਕੀੜੇ ਮਕੌੜਿਆਂ ਦੀ ਰੋਕਥਾਮ ਲਈ ਗੈਰ ਰਸਾਇਣਕ ਤਰੀਕੇ ਹੀ ਵਰਤਣੇ ਚਾਹੀਦੇ ਹਨ । ਜਦੋਂ ਕੀੜਿਆਂ ਦੀ ਆਮਦ ਹੁੰਦੀ ਹੈ ਤਾਂ ਇਹਨਾਂ ਨੂੰ ਹੱਥ ਨਾਲ ਹੀ ਫੜ ਕੇ ਮਾਰ ਦਿਓ । ਬੀਜ ਪ੍ਰਮਾਣਿਤ ਕਿਸਮਾਂ ਦੇ ਹੋਣੇ ਚਾਹੀਦੇ ਹਨ । ਜੇਕਰ ਕੀੜਿਆਂ ਜਾਂ ਬੀਮਾਰੀ ਦਾ ਹਮਲਾ ਵਧੇਰੇ ਹੋਵੇ ਤਾਂ ਖੇਤੀ ਮਾਹਿਰਾਂ ਦੀ ਸਿਫ਼ਾਰਸ਼ ਅਨੁਸਾਰ ਹੀ ਠੀਕ ਮਾਤਰਾ ਵਿਚ ਖੇਤੀ ਰਸਾਇਣਾਂ ਦੀ ਵਰਤੋਂ ਕਰਨੀ ਚਾਹੀਦੀ ਹੈ | ਸੁਰੱਖਿਅਤ ਰਸਾਇਣਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ ਜਿਹੜੇ ਰਹਿੰਦ-ਖੂੰਹਦ ਨਾ ਛੱਡਣ । ਜੇ ਰਸਾਇਣਾਂ ਦੀ ਵਰਤੋਂ ਕੀਤੀ ਹੋਵੇ ਤਾਂ ਤੁੜਾਈ ਅਸਰ ਖ਼ਤਮ ਹੋਣ ਤੇ ਹੀ ਕਰਨੀ ਚਾਹੀਦੀ ਹੈ ।

ਪ੍ਰਸ਼ਨ 4.
ਘਰੇਲੂ ਬਗੀਚੀ ਬਣਾਉਣ ਸਮੇਂ ਕਿਸ ਤਰ੍ਹਾਂ ਦੇ ਜ਼ਰੂਰੀ ਨੁਕਤੇ ਧਿਆਨ ਵਿੱਚ ਰੱਖਣੇ ਚਾਹੀਦੇ ਹਨ ?
ਉੱਤਰ-
ਘਰੇਲੂ ਬਗੀਚੀ ਬਣਾਉਣ ਸਮੇਂ ਜ਼ਰੂਰੀ ਨੁਕਤੇ

  1. ਜਗਾ ਦੀ ਚੋਣ-ਘਰੇਲੂ ਬਗੀਚੀ ਘਰ ਦੇ ਨਜ਼ਦੀਕ ਹੀ ਹੋਣੀ ਚਾਹੀਦੀ ਹੈ ਤਾਂ ਜੋ ਘਰ ਦਾ ਕੋਈ ਵੀ ਮੈਂਬਰ ਜਦੋਂ ਵਿਹਲਾ ਹੋਵੇ ਬਗੀਚੀ ਵਿਚ ਕੰਮ ਕਰ ਸਕੇ । ਇਸ ਤਰ੍ਹਾਂ ਘਰ ਦੇ ਵਾਧੂ ਪਾਣੀ ਦਾ ਨਿਕਾਸ ਵੀ ਬਗੀਚੀ ਵਿਚ ਕੀਤਾ ਜਾ ਸਕਦਾ ਹੈ ।
  2. ਸਬਜ਼ੀਆਂ ਦੀ ਚੋਣ ਅਤੇ ਵਿਉਂਤਬੰਦੀ-ਘਰੇਲੂ ਬਗੀਚੀ ਵਿੱਚ ਪਰਿਵਾਰ ਵਲੋਂ ਪਸੰਦ ਕੀਤੀਆਂ ਜਾਣ ਵਾਲੀਆਂ ਸਬਜ਼ੀਆਂ ਨੂੰ ਪਹਿਲ ਦੇਣੀ ਚਾਹੀਦੀ ਹੈ | ਕੱਦੂ ਜਾਤੀ ਦੀਆਂ ਸਬਜ਼ੀਆਂ ਨੂੰ ਬਗੀਚੀ ਦੀਆਂ ਬਾਹਰਲੀਆਂ ਕਤਾਰਾਂ ਵਿਚ ਲਗਾਇਆ ਜਾਣਾ ਚਾਹੀਦਾ ਹੈ, ਤਾਂ ਜੋ ਇਹਨਾਂ ਨੂੰ ਦਰੱਖ਼ਤਾਂ ਜਾਂ ਝਾੜੀਆਂ ਤੇ ਚੜਾਇਆ ਜਾ ਸਕੇ । ਤਾਜ਼ਾ ਵਰਤੀਆਂ ਜਾਣ ਵਾਲੀਆਂ ਸਬਜ਼ੀਆਂ; ਜਿਵੇਂ-ਮੂਲੀ, ਸ਼ਲਗਮ ਆਦਿ ਨੂੰ 15-15 ਦਿਨਾਂ ਦੇ ਅੰਤਰ ਤੇ ਬੀਜਣੀਆਂ ਚਾਹੀਦੀਆਂ ਹਨ ।
  3. ਖਾਦਾਂ ਦੀ ਵਰਤੋਂ-ਗਲੀ-ਸੜੀ ਰੂੜੀ ਖਾਦ ਤੇ ਘਰ ਦੀ ਰਹਿੰਦ-ਖੂੰਹਦ ਤੋਂ ਬਣੀ ਕੰਪੋਸਟ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ ।
  4. ਨਦੀਨ, ਕੀੜੇ ਅਤੇ ਬੀਮਾਰੀਆਂ ਦੀ ਰੋਕਥਾਮ-ਘਰੇਲੂ ਬਗੀਚੀ ਵਿੱਚ ਰਸਾਇਣਾਂ ਦੀ ਵਰਤੋਂ ਬਹੁਤ ਘੱਟ ਕਰਨੀ ਚਾਹੀਦੀ ਹੈ । ਸ਼ੁਰੂ ਤੇ ਕੀੜਿਆਂ ਨੂੰ ਹੱਥ ਨਾਲ ਹੀ ਫੜ ਕੇ ਮਾਰ ਦਿਓ । ਨਦੀਨ ਖ਼ਤਮ ਕਰਨ ਲਈ ਗੋਡੀ ਕਰੋ ਅਤੇ ਪ੍ਰਮਾਣਿਤ ਕਿਸਮ ਦੇ ਬੀਜ ਹੀ ਬੀਜਣੇ ਚਾਹੀਦੇ ਹਨ । ਲੋੜ ਪੈਣ ਤੇ ਮਾਹਿਰਾਂ ਦੁਆਰਾ ਸਿਫ਼ਾਰਿਸ਼ ਕੀਤੇ ਖੇਤੀ ਰਸਾਇਣ ਸਹੀ ਸਮੇਂ ਤੇ ਹੀ ਵਰਤਣੇ ਚਾਹੀਦੇ ਹਨ ।
  5. ਸਬਜ਼ੀਆਂ ਦੀ ਤੁੜਾਈ-ਸਬਜ਼ੀਆਂ ਦੀ ਤੁੜਾਈ ਸਮੇਂ ਸਿਰ ਕਰਦੇ ਰਹਿਣਾ ਚਾਹੀਦਾ ਹੈ । ਵੱਧ ਮਾਤਰਾ ਵਿਚ ਹੋਣ ਤੇ ਜੈਮ, ਆਚਾਰ, ਮੁਰੱਬੇ ਆਦਿ ਬਣਾ ਲੈਣੇ ਚਾਹੀਦੇ ਹਨ ।
  6. ਜੜੀ-ਬੂਟੀਆਂ ਲਗਾਉਣਾ-ਘਰੇਲੂ ਬਗੀਚੀ ਵਿਚ ਤੁਲਸੀ, ਪੁਦੀਨਾ, ਅਜਵੈਣ, ਸੌਂਫ, ਨਿੰਮ, ਕੜੀ ਪੱਤਾ ਆਦਿ ਵੀ ਬੀਜਣੇ ਚਾਹੀਦੇ ਹਨ ।

ਪ੍ਰਸ਼ਨ 5.
ਸੰਤੁਲਿਤ ਖੁਰਾਕ ਦੀ ਪੂਰਤੀ ਲਈ ਤਿੰਨ ਕਨਾਲ ਉੱਪਰ ਵਿਕਸਿਤ ਕੀਤਾ ਗਿਆ ਘਰੇਲੂ ਬਗੀਚੀ ਦੇ ਮਾਡਲ ਦਾ ਰੇਖਾ ਚਿੱਤਰ ਤਿਆਰ ਕਰੋ ।
ਉੱਤਰ-
ਵਿਦਿਆਰਥੀ ਆਪ ਕਰਨ ।

PSEB 7th Class Agriculture Solutions Chapter 7 ਪੌਸ਼ਟਿਕ ਘਰੇਲੂ ਬਗੀਚੀ

PSEB 7th Class Agriculture Guide ਪੌਸ਼ਟਿਕ ਘਰੇਲੂ ਬਗੀਚੀ Important Questions and Answers

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਤਿੰਨ ਕਨਾਲ ਵਿਚ ਕਿੰਨੇ ਵਰਗ ਮੀਟਰ ਹੁੰਦੇ ਹਨ ?
ਉੱਤਰ-
1500 ਵਰਗ ਮੀਟਰ ।

ਪ੍ਰਸ਼ਨ 2.
ਫਰਵਰੀ ਮਹੀਨੇ ਵਿਚ ਬੀਜਣ ਵਾਲੀ ਕੋਈ ਸਬਜ਼ੀ ਦੱਸੋ ।
ਉੱਤਰ-
ਕਰੇਲਾ, ਘੀਆ ਤੋਰੀ |

ਪ੍ਰਸ਼ਨ 3.
ਅਗਸਤ ਵਿਚ ਬੀਜਣ ਵਾਲੀ ਕੋਈ ਸਬਜ਼ੀ ਦੱਸੋ ।
ਉੱਤਰ-
ਧਨੀਆਂ, ਛੋਟੇ ਬੈਂਗਣ ।

ਪ੍ਰਸ਼ਨ 4.
ਤਿੰਨ ਕਨਾਲ ਘਰੇਲੂ ਬਗੀਚੀ ਵਿੱਚ ਇਕ ਕਨਾਲ ਕਿਸ ਕੰਮ ਲਈ ਹੈ ?
ਉੱਤਰ-
ਇੱਕ ਕਨਾਲ ਵਿਚ ਸਬਜ਼ੀ ਬੀਜਣ ਲਈ ਹੈ ।

ਪ੍ਰਸ਼ਨ 5.
ਘਰੇਲੂ ਬਗੀਚੀ ਵਿੱਚ ਕਿਹੜੀ ਦਿਸ਼ਾ ਵਿੱਚ ਫ਼ਲਦਾਰ ਬੂਟੇ ਲਾਉਣੇ ਚਾਹੀਦੇ ਹਨ ?
ਉੱਤਰ-
ਉੱਤਰ ਦਿਸ਼ਾ ਵਾਲੇ ਪਾਸੇ ॥

PSEB 7th Class Agriculture Solutions Chapter 7 ਪੌਸ਼ਟਿਕ ਘਰੇਲੂ ਬਗੀਚੀ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਘਰੇਲੂ ਬਗੀਚੀ ਵਿੱਚ ਫ਼ਲਦਾਰ ਬੂਟੇ ਉੱਤਰ ਦਿਸ਼ਾ ਵਿੱਚ ਕਿਉਂ ਲਾਏ ਜਾਣੇ ਚਾਹੀਦੇ ਹਨ ?
ਉੱਤਰ-
ਇਸ ਤਰ੍ਹਾਂ ਕਰਨ ਨਾਲ ਉਹਨਾਂ ਦੀ ਛਾਂ ਦਾ ਮਾੜਾ ਅਸਰ ਸਬਜ਼ੀਆਂ ਦੀ ਪੈਦਾਵਾਰ ਤੇ ਨਹੀਂ ਪੈਂਦਾ ।

ਪ੍ਰਸ਼ਨ 2.
ਘਰੇਲੂ ਬਗੀਚੀ ਵਿਚ ਕਿਹੜੀਆਂ ਸਬਜ਼ੀਆਂ ਨੂੰ ਪਹਿਲ ਦੇਣੀ ਚਾਹੀਦੀ ਹੈ ?
ਉੱਤਰ-
ਘਰੇਲੂ ਬਗੀਚੀ ਵਿੱਚ ਪਰਿਵਾਰ ਵਲੋਂ ਪਸੰਦ ਕੀਤੀਆਂ ਜਾਣ ਵਾਲੀਆਂ ਸਬਜ਼ੀਆਂ ਨੂੰ ਪਹਿਲ ਦੇਣੀ ਚਾਹੀਦੀ ਹੈ ।

ਪ੍ਰਸ਼ਨ 3.
ਥੋੜ੍ਹਾ ਸਮਾਂ ਲੈਣ ਵਾਲੀਆਂ ਸਬਜ਼ੀਆਂ ਨੂੰ ਘਰੇਲੂ ਬਗੀਚੀ ਵਿੱਚ ਕਿੱਥੇ ਬੀਜਣਾ ਚਾਹੀਦਾ ਹੈ ?
ਉੱਤਰ-
ਥੋੜ੍ਹਾ ਸਮਾਂ ਲੈਣ ਵਾਲੀਆਂ ਸਬਜ਼ੀਆਂ ਨੂੰ ਲੰਮਾ ਸਮਾਂ ਲੈਣ ਵਾਲੀਆਂ ਸਬਜ਼ੀਆਂ ਦੇ ਵਿਚਕਾਰ ਖ਼ਾਲੀ ਥਾਂ ਤੇ ਬੀਜਣਾ ਚਾਹੀਦਾ ਹੈ ।

ਪ੍ਰਸ਼ਨ 4.
ਥੋੜਾ ਸਮਾਂ ਲੈਣ ਵਾਲੀਆਂ ਸਬਜ਼ੀਆਂ ਅਤੇ ਲੰਮਾਂ ਸਮਾਂ ਲੈਣ ਵਾਲੀਆਂ ਸਬਜ਼ੀਆਂ ਜੋ ਘਰੇਲੂ ਬਗੀਚੀ ਵਿੱਚ ਹੁੰਦੀਆਂ ਹਨ, ਕਿਹੜੀਆਂ ਹਨ ?
ਉੱਤਰ-
ਥੋੜਾ ਸਮਾਂ ਲੈਣ ਵਾਲੀਆਂ ਸਬਜ਼ੀਆਂ ਹਨ-ਮਲੀ, ਪਾਲਕ, ਸ਼ਲਗਮ ਆਦਿ ਅਤੇ ਲੰਬਾ ਸਮਾਂ ਲੈਣ ਵਾਲੀਆਂ ਸਬਜ਼ੀਆਂ ਹਨ-ਟਮਾਟਰ, ਬੈਂਗਣ, ਭਿੰਡੀ ਆਦਿ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਲੋਂ ਤਿਆਰ ਘਰੇਲੂ ਬਗੀਚੀ ਦੇ ਮਾਡਲ ਬਾਰੇ ਜਾਣਕਾਰੀ ਦਿਓ ।
ਉੱਤਰ-
ਇਹ ਮਾਡਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਲੋਂ ਤਿੰਨ ਕਨਾਲ ਜਗਾ ਲਈ ਤਿਆਰ ਕੀਤਾ ਗਿਆ ਹੈ । ਇਸ ਮਾਡਲ ਅਨੁਸਾਰ ਇੱਕ ਪਰਿਵਾਰ ਦੇ ਅੱਠ ਮੈਂਬਰਾਂ ਲਈ ਜ਼ਰੂਰੀ ਦਾਲਾਂ, ਸਬਜ਼ੀਆਂ ਅਤੇ ਫ਼ਲ ਪੈਦਾ ਕੀਤੇ ਜਾ ਸਕਦੇ ਹਨ । ਇਸ ਮਾਡਲ ਅਨੁਸਾਰ ਇੱਕ ਕਨਾਲ ਰਕਬੇ ਵਿੱਚ ਸਬਜ਼ੀਆਂ ਅਤੇ ਦੋ ਕਨਾਲ ਵਿੱਚ ਦਾਲਾਂ ਦੀ । ਪੈਦਾਵਾਰ ਕੀਤੀ ਜਾਂਦੀ ਹੈ । ਘਰੇਲੂ ਬਗੀਚੀ ਵਿੱਚੋਂ ਬਿਨ੍ਹਾਂ ਜ਼ਹਿਰਾਂ ਵਾਲੀ ਤਾਜ਼ੀ ਪੈਦਾਵਾਰ ਮਿਲ ਜਾਂਦੀ ਹੈ । ਹਾੜੀ ਵਿੱਚ ਛੋਲੇ, ਮਸਰ ਅਤੇ ਸਾਉਣੀ ਵਿੱਚ ਮੰਗੀ, ਮਾਂਹ ਆਦਿ ਦੀ ਕਾਸ਼ਤ ਕੀਤੀ । ਜਾ ਸਕਦੀ ਹੈ । ਬਗੀਚੀ ਵਿੱਚ ਉੱਤਰ ਦਿਸ਼ਾ ਵੱਲ ਦੋ ਕਤਾਰਾਂ ਵਿੱਚ ਫਲਦਾਰ ਬੂਟੇ ਲਗਾ ਕੇ ਫਲਾਂ ਦੀ ਲੋੜ ਪੂਰੀ ਕੀਤੀ ਜਾ ਸਕਦੀ ਹੈ ।

PSEB 7th Class Agriculture Solutions Chapter 7 ਪੌਸ਼ਟਿਕ ਘਰੇਲੂ ਬਗੀਚੀ

ਪੌਸ਼ਟਿਕ ਘਰੇਲੂ ਬਗੀਚੀ PSEB 7th Class Agriculture Notes

ਪਾਠ ਇੱਕ ਨਜ਼ਰ ਵਿਚ

  1. ਚੰਗੀ ਸਿਹਤ ਲਈ ਸੰਤੁਲਿਤ ਖੁਰਾਕ ਬਹੁਤ ਜ਼ਰੂਰੀ ਹੈ ।
  2. ਫ਼ਲਾਂ ਅਤੇ ਸਬਜ਼ੀਆਂ ਵਿੱਚ ਅਜਿਹੇ ਖ਼ੁਰਾਕੀ ਤੱਤ ਹੁੰਦੇ ਹਨ ਜੋ ਹੋਰ ਖ਼ੁਰਾਕੀ ਪਦਾਰਥਾਂ ਵਿੱਚ ਨਹੀਂ ਹੁੰਦੇ ।
  3. ਸਿਹਤਮੰਦ ਮਨੁੱਖ ਨੂੰ ਰੋਜ਼ਾਨਾ 280-300 ਗ੍ਰਾਮ ਸਬਜ਼ੀਆਂ, 50 ਗ੍ਰਾਮ ਫ਼ਲ ਅਤੇ 80 ਗ੍ਰਾਮ ਦਾਲਾਂ ਦੀ ਲੋੜ ਹੁੰਦੀ ਹੈ ।
  4. ਅਜੋਕੇ ਸਮੇਂ ਵਿੱਚ ਸਬਜ਼ੀਆਂ ਅਤੇ ਫ਼ਲਾਂ ਉੱਪਰ ਲੋੜ ਤੋਂ ਵੱਧ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ ।
  5. ਘਰੇਲੂ ਬਗੀਚੀ ਮਨ ਪਰਚਾਵੇ ਦਾ ਸਾਧਨ ਵੀ ਬਣ ਸਕਦੀ ਹੈ ।
  6. ਘਰੇਲੂ ਬਗੀਚੀ ਵਿਚ ਪੈਦਾ ਸਬਜ਼ੀਆਂ, ਫ਼ਲ ਬਾਜ਼ਾਰ ਨਾਲੋਂ ਸਸਤੀਆਂ ਪੈਂਦੀਆਂ ਹਨ ।
  7. ਪੀ.ਏ.ਯੂ. ਲੁਧਿਆਣਾ ਵਲੋਂ ਘਰੇਲੂ ਬਗੀਚੀ ਦਾ ਮਾਡਲ ਤਿਆਰ ਕੀਤਾ ਹੈ ਜਿਸ ਅਨੁਸਾਰ ਇੱਕ ਪਰਿਵਾਰ ਦੇ ਅੱਠ ਮੈਂਬਰਾਂ ਲਈ ਤਿੰਨ ਕਨਾਲ ਰਕਬੇ ਵਿਚੋਂ ਦਾਲਾਂ, ਸਬਜ਼ੀਆਂ ਤੇ ਫ਼ਲ ਪੈਦਾ ਕੀਤੇ ਜਾ ਸਕਦੇ ਹਨ ।
  8. ਘਰੇਲੂ ਬਗੀਚੀ ਘਰ ਦੇ ਨਜ਼ਦੀਕ ਹੀ ਹੋਣੀ ਚਾਹੀਦੀ ਹੈ ।
  9. ਕੱਦੂ ਜਾਤੀ ਦੀਆਂ ਸਬਜ਼ੀਆਂ ਹਨ-ਘੀਆ ਕੱਦੂ, ਤੋਰੀ, ਕਰੇਲੇ, ਟਿੰਡੇ, ਖਰਬੂਜਾ ਆਦਿ ।
  10. ਮੂਲੀ, ਪਾਲਕ, ਸ਼ਲਗਮ ਆਦਿ ਘੱਟ ਸਮੇਂ ਵਿੱਚ ਤਿਆਰ ਹੋਣ ਵਾਲੀਆਂ ਸਬਜ਼ੀਆਂ ਹਨ |
  11. ਘਰੇਲੂ ਬਗੀਚੀ ਵਿੱਚ ਰੂੜੀ ਦੀ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ ।
  12. ਘਰੇਲੂ ਬਗੀਚੀ ਵਿੱਚ ਨਦੀਨਾਂ ਦੀ ਰੋਕਥਾਮ ਗੋਡੀ ਕਰਕੇ ਕਰਨੀ ਚਾਹੀਦੀ ਹੈ ।
  13. ਸਬਜ਼ੀਆਂ ਦੀ ਤੁੜਾਈ ਸਮੇਂ ਸਿਰ ਕਰਦੇ ਰਹਿਣਾ ਚਾਹੀਦਾ ਹੈ ।
  14. ਘਰੇਲੂ ਬਗੀਚੀ ਵਿੱਚ ਜੜੀਆਂ-ਬੂਟੀਆਂ; ਜਿਵੇਂ-ਪੁਦੀਨਾ, ਸੌਂਫ, ਅਜਵੈਣ, ਤੁਲਸੀ, ਕੜੀ ਪੱਤਾ ਆਦਿ ਬੀਜੇ ਜਾ ਸਕਦੇ ਹਨ ।

PSEB 7th Class Agriculture Solutions Chapter 6 ਫਸਲਾਂ ਦੇ ਕੀੜੇ ਅਤੇ ਬੀਮਾਰੀਆਂ

Punjab State Board PSEB 7th Class Agriculture Book Solutions Chapter 6 ਫਸਲਾਂ ਦੇ ਕੀੜੇ ਅਤੇ ਬੀਮਾਰੀਆਂ Textbook Exercise Questions, and Answers.

PSEB Solutions for Class 7 Agriculture Chapter 6 ਫਸਲਾਂ ਦੇ ਕੀੜੇ ਅਤੇ ਬੀਮਾਰੀਆਂ

Agriculture Guide for Class 7 PSEB ਫਸਲਾਂ ਦੇ ਕੀੜੇ ਅਤੇ ਬੀਮਾਰੀਆਂ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ :
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ

ਪ੍ਰਸ਼ਨ 1.
ਝੋਨੇ ਦੀ ਫ਼ਸਲ ਦੀ ਕਿਸ ਬੀਮਾਰੀ ਨਾਲ ਬੰਗਾਲ ਵਿੱਚ ਅਕਾਲ ਪਿਆ ?
ਉੱਤਰ-
ਭੂਰੇ ਧੱਬਿਆਂ ਦੀ ਬੀਮਾਰੀ ।

ਪ੍ਰਸ਼ਨ 2.
ਪੰਜਾਬ ਵਿੱਚ ਨਰਮੇ ਦੀ ਫ਼ਸਲ ਦਾ 1996-2002 ਤੱਕ ਕਿਸ ਕੀੜੇ ਨੇ ਸਭ ਤੋਂ ਵੱਧ ਨੁਕਸਾਨ ਕੀਤਾ ?
ਉੱਤਰ-
ਅਮਰੀਕਨ ਸੁੰਡੀ ।

ਪ੍ਰਸ਼ਨ 3.
ਉਨ੍ਹਾਂ ਫ਼ਸਲਾਂ ਨੂੰ ਕੀ ਕਹਿੰਦੇ ਹਨ, ਜਿਨ੍ਹਾਂ ਵਿੱਚ ਕਿਸੇ ਹੋਰ ਜੀਵ-ਜੰਤੂ ਦੇ ਜੀਨ ਜਾਂਦੇ ਹਨ ?
ਉੱਤਰ-
ਟਰਾਂਸਜੀਨਕ ।

ਪ੍ਰਸ਼ਨ 4.
ਕੀ ਰਸਾਇਣਿਕ ਦਵਾਈਆਂ ਮਨੁੱਖ ਲਈ ਹਾਨੀਕਾਰਕ ਹਨ ?
ਉੱਤਰ-
ਰਸਾਇਣਿਕ ਦਵਾਈਆਂ ਮਨੁੱਖਾਂ ਲਈ ਹਾਨੀਕਾਰਕ ਹਨ ਕਿਉਂਕਿ ਇਹ ਜ਼ਹਿਰ ਹੁੰਦੀ ਹੈ ।

PSEB 7th Class Agriculture Solutions Chapter 6 ਫਸਲਾਂ ਦੇ ਕੀੜੇ ਅਤੇ ਬੀਮਾਰੀਆਂ

ਪ੍ਰਸ਼ਨ 5.
ਕਿਸੇ ਇਕ ਫ਼ਸਲ ਦੇ ਜੀਵਾਣੂ ਰੋਗ ਦਾ ਨਾਮ ਦੱਸੋ ।
ਉੱਤਰ-
ਤਣੇ ਦਾ ਗਲਣਾ ।

ਪ੍ਰਸ਼ਨ 6.
ਕਿਸੇ ਇਕ ਫ਼ਸਲ ਦੇ ਵਿਸ਼ਾਣੂ ਰੋਗ ਦਾ ਨਾਮ ਦੱਸੋ ।
ਉੱਤਰ-
ਨੂਠੀ ਰੋਗ ।

ਪ੍ਰਸ਼ਨ 7.
ਕੋਈ ਦੋ ਰਸ ਚੂਸਣ ਵਾਲੇ ਕੀੜਿਆਂ ਦੇ ਨਾਮ ਦੱਸੋ ।
ਉੱਤਰ-
ਤੇਲਾ, ਚੇਪਾ ।

ਪ੍ਰਸ਼ਨ 8.
ਕੋਈ ਦੋ ਫ਼ਲਾਂ ਅਤੇ ਤਣਾ ਛੇਦਕ ਕੀੜਿਆਂ ਦਾ ਨਾਂ ਦੱਸੋ ।
ਉੱਤਰ-
ਕਮਾਦ ਦਾ ਗੜੂਆਂ, ਚਿੱਤਕਬਰੀ ਸੁੰਡੀ, ਬੈਂਗਣਾਂ ਦੀ ਸੁੰਡੀ, ਮੱਕੀ ਦੀ ਸ਼ਾਖ ਦੀ ਮੱਖੀ ।

ਪ੍ਰਸ਼ਨ 9.
ਪੌਦਿਆਂ ਦੀਆਂ ਬਿਮਾਰੀਆਂ ਦਾ ਫੈਲਾਉ ਕਿਵੇਂ ਹੁੰਦਾ ਹੈ ?
ਉੱਤਰ-
ਬੀਮਾਰੀ ਵਾਲੇ ਬੀਜਾਂ, ਬੀਮਾਰੀ ਵਾਲੇ ਖੇਤਾਂ, ਮੀਂਹ ਅਤੇ ਤੇਜ਼ ਹਵਾ ਕਾਰਨ ।

ਪ੍ਰਸ਼ਨ 10.
ਕੀ ਇੱਕ ਕੀੜਾ ਕਈ ਫ਼ਸਲਾਂ ਤੇ ਨੁਕਸਾਨ ਕਰ ਸਕਦਾ ਹੈ ? ਉਦਾਹਰਨ ਦਿਉ ।
ਉੱਤਰ-
ਹਾਂ, ਕਰ ਸਕਦਾ ਹੈ; ਜਿਵੇਂ ਤੇਲਾ, ਨਰਮਾ, ਮੱਕੀ, ਝੋਨਾ ਆਦਿ ਨੂੰ ਨੁਕਸਾਨ ਕਰਦਾ ਹੈ ।

(ਅ) ਇਕ-ਦੋ ਵਾਕਾਂ ਵਿੱਚ ਉੱਤਰ ਦਿਓ

ਪ੍ਰਸ਼ਨ 1.
ਪੌਦ ਸੁਰੱਖਿਆ ਦੇ ਕਿਹੜੇ-ਕਿਹੜੇ ਢੰਗ ਹਨ ?
ਉੱਤਰ-
ਪੌਦ ਸੁਰੱਖਿਆ ਦੇ ਢੰਗ ਹਨ-ਰਸਾਇਣਿਕ ਦਵਾਈਆਂ, ਰੋਗ ਸਹਿਣ ਕਰਨ ਫ਼ਸਲਾਂ ਦੇ ਕੀੜੇ ਅਤੇ ਬਿਮਾਰੀਆਂ ਵਾਲੀਆਂ ਕਿਸਮਾਂ, ਮਿੱਤਰ ਕੀੜਿਆਂ ਦੀ ਵਰਤੋਂ, ਫ਼ਸਲ ਕਾਸ਼ਤ ਸੰਬੰਧੀ ਸੁਚੱਜੇ ਤਰੀਕੇ ਜਿਵੇਂ ਬੀਜਾਈ ਦਾ ਸਮਾਂ, ਸਿੰਚਾਈ ਅਤੇ ਖਾਦ ਪ੍ਰਬੰਧ ਅਤੇ ਕਈ ਮਕੈਨੀਕਲ ਤਰੀਕੇ ।

ਪ੍ਰਸ਼ਨ 2.
ਟਰਾਂਸਜੀਨਕ ਵਿਧੀ ਕੀ ਹੁੰਦੀ ਹੈ ?
ਉੱਤਰ-
ਇਹ ਪੌਦ ਸੁਰੱਖਿਆ ਦਾ ਸਭ ਤੋਂ ਆਧੁਨਿਕ ਢੰਗ ਹੈ । ਇਸ ਵਿਧੀ ਵਿੱਚ ਕਿਸੇ ਵੀ ਜੀਵ-ਜੰਤੂ ਤੋਂ ਲੋੜੀਂਦੇ ਜੀਨ ਫ਼ਸਲਾਂ ਵਿੱਚ ਪਾ ਕੇ ਪੌਦ ਸੁਰੱਖਿਆ ਕੀਤੀ ਜਾ ਸਕਦੀ ਹੈ ।

PSEB 7th Class Agriculture Solutions Chapter 6 ਫਸਲਾਂ ਦੇ ਕੀੜੇ ਅਤੇ ਬੀਮਾਰੀਆਂ

ਪ੍ਰਸ਼ਨ 3.
ਪੌਦ ਸੁਰੱਖਿਆ ਦੇ ਫੇਲ੍ਹ ਹੋਣ ਨਾਲ ਕਿਹੋ ਜਿਹੀ ਸਥਿਤੀ ਪੈਦਾ ਹੋ ਜਾਂਦੀ ਹੈ ?
ਉੱਤਰ-
ਪੌਦ ਸੁਰੱਖਿਆ ਦੇ ਫੇਲ੍ਹ ਹੋਣ ਨਾਲ ਕਾਲ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ ।

ਪ੍ਰਸ਼ਨ 4.
ਵੱਖ-ਵੱਖ ਫ਼ਸਲਾਂ ਦੇ ਰਸ ਚੂਸਣ ਵਾਲੇ ਕੀੜੇ ਕਿਹੜੇ ਹਨ ?
ਉੱਤਰ:

ਲੜੀ ਨੰ: ਰਸ ਚੂਸਣ ਵਾਲਾ ਕੀੜਾ ਫ਼ਸਲ ਦਾ ਨਾਂ
1. ਤੇਲਾ ਨਰਮਾ, ਭਿੰਡੀ, ਅੰਬ ਆਦਿ
2. ਚੇਪਾ ਤੇਲ ਬੀਜ, ਕਣਕ, ਆੜੂ ਆਦਿ
3. ਚਿੱਟੀ ਮੱਖੀ ਨਰਮਾ, ਟਮਾਟਰ, ਪਪੀਤਾ ਆਦਿ
4. ਮਿੱਲੀ ਬੱਗ ਨਰਮਾ, ਅੰਬ, ਨਿੰਬੂ ਜਾਤੀ ਦੇ ਫ਼ਲ ਆਦਿ ।

ਪ੍ਰਸ਼ਨ 5.
ਵਿਸ਼ਾਣੂ ਰੋਗ ਦਾ ਫੈਲਾਓ ਕਿਵੇਂ ਹੁੰਦਾ ਹੈ ਅਤੇ ਇਸ ਦੀ ਕੀ ਰੋਕਥਾਮ ਹੈ ?
ਉੱਤਰ-
ਪੌਦਿਆਂ ਵਿੱਚ ਕੀੜਿਆਂ-ਮਕੌੜਿਆਂ ਦੁਆਰਾ ਵਿਸ਼ਾਣੂ ਰੋਗ ਫੈਲਦਾ ਹੈ ਇਹਨਾਂ ਦੀ ਅਸਰਦਾਰ ਰੋਕਥਾਮ ਬਹੁਤ ਮੁਸ਼ਕਿਲ ਹੁੰਦੀ ਹੈ ।

ਪ੍ਰਸ਼ਨ 6.
ਉੱਲੀ ਨਾਲ ਹੋਣ ਵਾਲੀਆਂ ਫ਼ਸਲਾਂ ਦੀਆਂ ਮੁੱਖ ਬੀਮਾਰੀਆਂ ਕਿਹੜੀਆਂ ਹਨ ?
ਉੱਤਰ-
ਉੱਲੀ ਨਾਲ ਹੋਣ ਵਾਲੀਆਂ ਬੀਮਾਰੀਆਂ ਹਨ-ਝੁਲਸ ਰੋਗ, ਬੀਜ ਗਲਣ ਰੋਗ, ਕਾਂਗਿਆਰੀ, ਚਿੱਟੇ ਰੋਗ ॥

ਪ੍ਰਸ਼ਨ 7.
ਕੀੜੇ ਮਕੌੜਿਆਂ ਦੀਆਂ ਕਿਹੜੀਆਂ ਮੁੱਖ ਵਿਸ਼ੇਸ਼ਤਾਵਾਂ ਹਨ ਜਿਨ੍ਹਾਂ ਕਰਕੇ ਉਹ ਧਰਤੀ ਉੱਪਰ ਵਧੇਰੇ ਗਿਣਤੀ ਵਿੱਚ ਮੌਜੂਦ ਹਨ ?
ਉੱਤਰ-
ਸਰੀਰਕ ਬਣਤਰ, ਵਧਣ-ਫੁੱਲਣ ਦਾ ਢੰਗ, ਵੱਖੋ-ਵੱਖਰੇ ਭੋਜਨ ਪਦਾਰਥਾਂ ਨੂੰ ਖਾਣ ਦੀ ਸਮਰੱਥਾ, ਫੁਰਤੀਲਾਪਨ ਆਦਿ ਅਜਿਹੇ ਗੁਣ ਹਨ ।

ਪ੍ਰਸ਼ਨ 8.
ਤਣਾ ਛੇਦਕ ਅਤੇ ਫ਼ਲ ਛੇਦਕ ਕੀੜੇ ਫ਼ਸਲ ਦਾ ਕਿਵੇਂ ਨੁਕਸਾਨ ਕਰਦੇ ਹਨ ?
ਉੱਤਰ-
ਇਹ ਕੀੜੇ ਪੌਦੇ ਦੇ ਵੱਖ-ਵੱਖ ਹਿੱਸਿਆਂ ਦੇ ਅੰਦਰ ਵੜ ਕੇ ਨੁਕਸਾਨ ਕਰਦੇ ਹਨ, ਜਿਵੇਂ-ਤਣੇ ਵਿੱਚ ਛੇਕ ਕਰਦੇ ਹਨ, ਸਬਜ਼ੀਆਂ ਤੇ ਫ਼ਲਾਂ ਦੇ ਅੰਦਰ ਵੜ ਜਾਂਦੇ ਹਨ।

PSEB 7th Class Agriculture Solutions Chapter 6 ਫਸਲਾਂ ਦੇ ਕੀੜੇ ਅਤੇ ਬੀਮਾਰੀਆਂ

ਪ੍ਰਸ਼ਨ 9.
ਪੱਤਿਆਂ ਤੇ ਖਾਣ ਵਾਲੇ ਕੀੜੇ ਫ਼ਸਲ ਦਾ ਕਿਵੇਂ ਨੁਕਸਾਨ ਕਰਦੇ ਹਨ ?
ਉੱਤਰ-
ਇਹ ਕੀੜੇ ਪੱਤਿਆਂ ਨੂੰ ਖਾ ਕੇ ਪੌਦੇ ਦੀ ਪ੍ਰਕਾਸ਼ ਸੰਸ਼ਲੇਸ਼ਣ ਦੀ ਸਮਰੱਥਾ ਨੂੰ ਘੱਟ ਕਰ ਦਿੰਦੇ ਹਨ ।

ਪ੍ਰਸ਼ਨ 10.
ਰਸਾਇਣਿਕ ਦਵਾਈਆਂ ਦੀ ਵਰਤੋਂ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ?
ਉੱਤਰ-
ਰਸਾਇਣਿਕ ਦਵਾਈਆਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੀਦਾ ਹੈ, ਵਰਤੋਂ ਸਮੇਂ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ, ਜੇ ਇਹਨਾਂ ਦੀ ਜ਼ਹਿਰ ਚੜ੍ਹ ਜਾਵੇ ਤਾਂ ਤੁਰੰਤ ਡਾਕਟਰ ਨੂੰ ਬੁਲਾ ਲੈਣਾ ਚਾਹੀਦਾ ਹੈ ।

(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ –

ਪ੍ਰਸ਼ਨ 1.
ਹਾਨੀਕਾਰਕ ਕੀੜੇ ਫ਼ਸਲਾਂ ਨੂੰ ਕਿਹੜੇ-ਕਿਹੜੇ ਢੰਗ ਨਾਲ ਨੁਕਸਾਨ ਪਹੁੰਚਾਉਂਦੇ ਹਨ ?
ਉੱਤਰ-
ਹਾਨੀਕਾਰਕ ਕੀੜੇ ਫ਼ਸਲਾਂ ਨੂੰ ਵੱਖ-ਵੱਖ ਢੰਗਾਂ ਨਾਲ ਨੁਕਸਾਨ ਪਹੁੰਚਾਉਂਦੇ ਹਨ –
1. ਕਈ ਕੀੜੇ ਜਿਵੇਂ ਤੇਲਾ, ਚੇਪਾ, ਚਿੱਟੀ ਮੱਖੀ, ਮਿੱਲੀ ਬਗ ਆਦਿ ਪੱਤਿਆਂ ਵਿਚੋਂ ਰਸ ਚੂਸ ਕੇ ਇਹਨਾਂ ਵਿਚੋਂ ਹਰਾ ਮਾਦਾ ਅਤੇ ਖਣਿਜ ਪਦਾਰਥਾਂ ਦੀ ਕਮੀ ਕਰ ਦਿੰਦੇ ਹਨ । ਇਸ ਤਰ੍ਹਾਂ ਪੱਤੇ ਪੀਲੇ ਪੈ ਜਾਂਦੇ ਹਨ ’ਤੇ ਪੌਦੇ ਦਾ ਵਾਧਾ ਰੁੱਕ ਜਾਂਦਾ ਹੈ ।
PSEB 7th Class Agriculture Solutions Chapter 6 ਫਸਲਾਂ ਦੇ ਕੀੜੇ ਅਤੇ ਬੀਮਾਰੀਆਂ 1

2. ਕੁੱਝ ਕੀੜੇ ਪੌਦਿਆਂ ਦੇ ਫਲਾਂ ਅਤੇ ਤਣਿਆਂ ਆਦਿ ਵਿਚ ਵੜ ਕੇ ਨੁਕਸਾਨ ਕਰਦੇ ਹਨ, ਜਿਵੇਂ ਕਮਾਦ ਦਾ ਗੜੁਆਂ, ਮੱਕੀ ਦੀ ਫ਼ਸਲ ਵਿੱਚ ਸ਼ਾਖ ਦੀ ਮੱਖੀ, ਨਰਮੇ ਦੀ ਅਮਰੀਕਨ ਸੁੰਡੀ ਆਦਿ ।

3. ਕੁੱਝ ਕੀੜੇ ਪੱਤਿਆਂ ਨੂੰ ਖਾ ਕੇ ਪ੍ਰਕਾਸ਼ ਸੰਸ਼ਲੇਸ਼ਣ ਦੀ ਸਮਰੱਥਾ ਘਟਾ ਦਿੰਦੇ ਹਨ । ਇਹ ਜਾਂ ਤਾਂ ਪੱਤਿਆਂ ਨੂੰ ਕਿਨਾਰਿਆਂ ਤੋਂ ਮੁੱਖ ਨਾੜੀ ਵੱਲ ਖਾਂਦੇ ਹਨ ਜਾਂ ਪੱਤਿਆਂ ਦਾ ਹਰਾ ਮਾਦਾ ਖਾ ਜਾਂਦੇ ਹਨ ਤੇ ਪੱਤੇ ਨੂੰ ਛਾਣਨੀ ਵਰਗਾ ਕਰ ਦਿੰਦੇ ਹਨ । ਇਹ ਹਨ-ਟਿੱਡੇ, ਸੈਨਿਕ ਸੁੰਡੀ, ਭੱਬੂ ਕੁੱਤਾ, ਹੱਡਾ ਭੰਡੀ ਆਦਿ ।

4. ਕੁੱਝ ਕੀੜੇ ਜਿਵੇਂ ਸਿਉਂਕ, ਚਿੱਟਾ ਸੁੰਡ ਜ਼ਮੀਨ ਹੇਠਲੇ ਹਿੱਸੇ ਜੜ੍ਹ, ਤਣਾ ਆਦਿ ਨੂੰ ਖਾ ਜਾਂਦੇ ਹਨ ਤੇ ਪੌਦਾ ਮਰ ਜਾਂਦਾ ਹੈ ।

ਪ੍ਰਸ਼ਨ 2.
ਫ਼ਸਲਾਂ ਦੀਆਂ ਬੀਮਾਰੀਆਂ ਦੇ ਮੁੱਖ ਤੌਰ ‘ਤੇ ਕੀ ਕਾਰਨ ਹਨ ?
ਉੱਤਰ-
ਫ਼ਸਲਾਂ ਨੂੰ ਵੱਖ-ਵੱਖ ਅਵਸਥਾ ਵਿੱਚ ਉੱਲੀ, ਜੀਵਾਣੁ, ਵਿਸ਼ਾਣ ਆਦਿ ਤੋਂ ਕਈ ਕਿਸਮ ਦੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ । ਪੌਦਿਆਂ ਦੀਆਂ ਬੀਮਾਰੀਆਂ ਮੁੱਖ ਤੌਰ ‘ਤੇ ਬੀਮਾਰੀ ਵਾਲੇ ਬੀਜਾਂ, ਬੀਮਾਰੀ ਵਾਲੇ ਖੇਤਾਂ ਅਤੇ ਮੀਂਹ ਅਤੇ ਤੇਜ਼ ਹਵਾ ਕਾਰਨ ਇੱਕ ਖੇਤ ਤੋਂ ਦੁਸਰੇ ਖੇਤ ਵਿਚ ਫੈਲਦੀਆਂ ਹਨ । ਉੱਲੀ ਨਾਲ ਹੋਣ ਵਾਲੀਆਂ ਬੀਮਾਰੀਆਂ-ਉੱਲੀ ਨਾਲ ਹੋਣ ਵਾਲੀਆਂ ਬੀਮਾਰੀਆਂ ਹਨਝੁਲਸ ਰੋਗ, ਬੀਜ ਗਲਣ ਰੋਗ, ਕਾਂਗਿਆਰੀ, ਚਿੱਟੂ ਰੋਗ । ਜੀਵਾਣੂਆਂ ਤੋਂ ਹੋਣ ਵਾਲੀਆਂ ਬੀਮਾਰੀਆਂ-ਤਣੇ ਦਾ ਗਲਣਾ, ਪੱਤਿਆਂ ਦਾ ਧੱਬਾ ਰੋਗ ਆਦਿ । ਵਿਸ਼ਾਣੂਆਂ ਨਾਲ ਹੋਣ ਵਾਲੇ ਰੋਗ-ਜਿਵੇਂ ਠੁਠੀ ਰੋਗ, ਚਿਤਕਬਰਾ ਰੋਗ ।
PSEB 7th Class Agriculture Solutions Chapter 6 ਫਸਲਾਂ ਦੇ ਕੀੜੇ ਅਤੇ ਬੀਮਾਰੀਆਂ 2

ਪ੍ਰਸ਼ਨ 3.
ਫ਼ਸਲ ਸੁਰੱਖਿਆ ਦੀ ਕੀ ਮਹੱਤਤਾ ਹੈ ?
ਉੱਤਰ-
ਖੇਤੀ ਦੇ ਖੇਤਰ ਵਿਚ ਬਹੁਤ ਤਰੱਕੀ ਹੋ ਰਹੀ ਹੈ । ਬਹੁਤ ਉੱਨਤ ਕਿਸਮਾਂ ਤੇ ਨਵੀਆਂ ਤਕਨੀਕਾਂ ਇਜ਼ਾਦ ਕੀਤੀਆਂ ਜਾ ਰਹੀਆਂ ਹਨ । ਇਸ ਨਾਲ ਪੈਦਾਵਾਰ ਵਿਚ ਵੀ ਬਹੁਤ ਵਾਧਾ ਹੋਇਆ ਹੈ । ਪਰ ਵਧੇਰੇ ਝਾੜ ਲੈਣ ਲਈ ਕੀੜਿਆਂ ਅਤੇ ਬੀਮਾਰੀਆਂ ਤੋਂ ਫ਼ਸਲ ਦਾ ਬਚਾਉ ਕਰਨਾ ਵੀ ਬਹੁਤ ਜ਼ਰੂਰੀ ਹੈ । ਹਰ ਸਾਲ ਕੀੜਿਆਂ ਅਤੇ ਰੋਗਾਂ ਕਾਰਨ ਇੱਕ ਤਿਹਾਈ ਪੈਦਾਵਾਰ ਦਾ ਨੁਕਸਾਨ ਹੋ ਜਾਂਦਾ ਹੈ । ਇਹ ਬਚਾਅ ਹੀ ਪੌਦ ਸੁਰੱਖਿਆ ਹੈ ਜਾਂ ਫ਼ਸਲ ਸੁਰੱਖਿਆ ਹੈ । ਜੇ ਫ਼ਸਲ ਦੀ ਰੋਗਾਂ ਤੇ ਕੀੜਿਆਂ ਦੇ ਹਮਲੇ ਤੋਂ ਸੁਰੱਖਿਆ ਨਹੀਂ ਕੀਤੀ ਜਾਵੇਗੀ ਤਾਂ ਅਕਾਲ ਪੈ ਸਕਦਾ ਹੈ, ਜਿਵੇਂ ਕਿ 1943 ਵਿੱਚ ਬੰਗਾਲ ਵਿਚ ਝੋਨੇ ਨੂੰ ਭੂਰੇ ਧੱਬਿਆਂ ਦੇ ਰੋਗ ਕਾਰਨ ਹੋਇਆ ਸੀ ਅਤੇ 1996-2002 ਦੌਰਾਨ ਪੰਜਾਬ ਵਿਚ ਨਰਮੇ ਤੇ ਅਮਰੀਕਨ ਸੁੰਡੀ ਦੇ ਹਮਲੇ ਕਾਰਨ ਸਾਰੀ ਫ਼ਸਲ ਹੀ ਖ਼ਤਮ ਹੋਣ ਦੀ ਹੱਦ ਤੱਕ ਪੁੱਜ ਗਈ ਸੀ । ਇਸ ਲਈ ਫ਼ਸਲ ਨੂੰ ਸੁਰੱਖਿਅਤ ਰੱਖ ਕੇ ਹੀ ਵਧੇਰੇ ਝਾੜ ਤੇ ਵਧੇਰੇ ਮੁਨਾਫ਼ਾ ਲਿਆ ਜਾ ਸਕਦਾ ਹੈ ।

PSEB 7th Class Agriculture Solutions Chapter 6 ਫਸਲਾਂ ਦੇ ਕੀੜੇ ਅਤੇ ਬੀਮਾਰੀਆਂ

ਪ੍ਰਸ਼ਨ 4.
ਬੀਮਾਰੀ ਜਾਂ ਕੀੜੇ ਦੇ ਹਮਲੇ ਤੋਂ ਪਹਿਲਾਂ ਪੌਦ ਸੁਰੱਖਿਆ ਲਈ ਕਿਹੜੇ ਢੰਗ ਅਪਣਾਉਣੇ ਚਾਹੀਦੇ ਹਨ ?
ਉੱਤਰ-
ਬੀਮਾਰੀ ਜਾਂ ਕੀੜੇ ਦੇ ਹਮਲੇ ਤੋਂ ਪਹਿਲਾਂ ਵਰਤੇ ਜਾਣ ਵਾਲੇ ਢੰਗ ਤਰੀਕੇ ਇਸ ਤਰ੍ਹਾਂ ਹਨ

  1. ਅਜਿਹੀਆਂ ਕਿਸਮਾਂ ਦੀ ਚੋਣ ਕਰੋ ਜੋ ਰੋਗ ਸਹਿਣ ਦੀ ਸਮਰੱਥਾ ਰੱਖਦੀਆਂ ਹੋਣ ।
  2. ਬੀਜਾਂ ਨੂੰ ਸੋਧ ਕੇ ਬੀਜਾਈ ਕਰਨੀ ਚਾਹੀਦੀ ਹੈ ।
  3. ਕੁੱਝ ਬੀਮਾਰੀਆਂ ਅਤੇ ਕੀੜਿਆਂ ਤੋਂ ਬਚਾਅ ਕਰਨ ਲਈ ਖੇਤਾਂ ਨੂੰ ਧੁੱਪ ਵਿੱਚ ਖੁੱਲ੍ਹਾ ਰੱਖ ਕੇ ਕੀਤਾ ਜਾ ਸਕਦਾ ਹੈ ।
  4. ਸਿੰਚਾਈ, ਖਾਦਾਂ ਅਤੇ ਦਵਾਈਆਂ ਦੀ ਵਰਤੋਂ ਸਹੀ ਮਾਤਰਾ ਤੇ ਮਿਕਦਾਰ ਵਿਚ ਕਰਨੀ ਚਾਹੀਦੀ ਹੈ, ਬੇਲੋੜੀ ਨਹੀਂ ।
  5. ਖੇਤਾਂ ਦੇ ਆਲੇ-ਦੁਆਲੇ ਤੇ ਵੱਟਾਂ ਉੱਤੇ ਨਦੀਨਾਂ ਨੂੰ ਖ਼ਤਮ ਕਰਨ ਨਾਲ ਬੀਮਾਰੀਆਂ ਤੇ ਕੀੜਿਆਂ ਦਾ ਹਮਲਾ ਘੱਟ ਹੁੰਦਾ ਹੈ ।

ਪ੍ਰਸ਼ਨ 5.
ਬੀਮਾਰੀ ਜਾਂ ਕੀੜੇ ਦੇ ਹਮਲੇ ਤੋਂ ਬਾਅਦ ਪੌਦ ਸੁਰੱਖਿਆ ਲਈ ਕਿਹੜੇ ਢੰਗ ਅਤੇ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ?
ਉੱਤਰ-
ਬੀਮਾਰੀ ਜਾਂ ਕੀੜੇ ਦਾ ਹਮਲਾ ਹੋਣ ਤੋਂ ਬਾਅਦ ਵਰਤੇ ਜਾਣ ਵਾਲੇ ਤਰੀਕੇ ਇਸ ਤਰ੍ਹਾਂ ਹਨ –

  1. ਸਭ ਤੋਂ ਪਹਿਲਾਂ ਬੀਮਾਰੀ ਕਿਹੜੀ ਹੈ ਤੇ ਇਸ ਦਾ ਕੀ ਕਾਰਨ ਹੈ ਪਤਾ ਲਗਾਓ । ਇਸੇ ਤਰ੍ਹਾਂ ਕੀੜੇ ਦੀ ਪਹਿਚਾਣ ਕਰਨੀ ਵੀ ਜ਼ਰੂਰੀ ਹੈ । ਇਸ ਤੋਂ ਬਾਅਦ ਹੀ ਇਹਨਾਂ ਦੀ ਰੋਕਥਾਮ ਦੀ ਵਿਉਂਤ ਤਿਆਰ ਕਰਨੀ ਚਾਹੀਦੀ ਹੈ । ਜਿਵੇਂ ਵਿਸ਼ਾਣੂ ਰੋਗ ਵਿਚ ਇਸ ਨੂੰ ਫੈਲਾਉਣ ਵਾਲੇ ਕੀੜੇ ਦੀ ਰੋਕਥਾਮ ਕਰਨੀ ਜ਼ਰੂਰੀ ਹੈ ।
  2. ਸ਼ੁਰੂ ਵਿੱਚ ਹੀ ਜਦੋਂ ਬੀਮਾਰੀ ਜਾਂ ਕੀੜਿਆਂ ਦਾ ਹਮਲਾ ਘੱਟ ਹੁੰਦਾ ਹੈ ਅਜਿਹੇ ਬਟਿਆਂ ਨੂੰ ਪੁੱਟ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ ।
  3. ਕੀੜੇ ਜਾਂ ਬੀਮਾਰੀ ਕਾਰਨ ਹੋਏ ਨੁਕਸਾਨ ਲਈ ਦਿੱਤੇ ਗਏ ਚੇਤਾਵਨੀ ਵਾਲੇ ਪੱਧਰ ਤੇ ਹੀ ਰਸਾਇਣਿਕ ਕੀਟਨਾਸ਼ਕਾਂ/ਉੱਲੀਨਾਸ਼ਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ ।
  4. ਰਸਾਇਣਿਕ ਦਵਾਈਆਂ ਦੀ ਚੋਣ ਕੀੜੇ ਦੇ ਸੁਭਾਅ, ਹਮਲੇ ਦੀਆਂ ਨਿਸ਼ਾਨੀਆਂ ਅਤੇ ਬੀਮਾਰੀ ਦੇ ਕਾਰਨ ਮੁਤਾਬਿਕ ਹੀ ਕਰਨੀ ਚਾਹੀਦੀ ਹੈ ।
  5. ਰਸਾਇਣਿਕ ਦਵਾਈਆਂ ਦੀ ਸਹੀ ਮਾਤਰਾ ਅਤੇ ਸਹੀ ਸਮੇਂ ਦਾ ਧਿਆਨ ਰੱਖ ਕੇ ਹੀ ਵਰਤੋਂ ਕਰਨੀ ਚਾਹੀਦੀ ਹੈ ।
  6. ਮਿੱਤਰ ਕੀੜੇ ਤੇ ਹੋਰ ਸੂਖ਼ਮ ਜੀਵਾਂ ਦੀ ਵਰਤੋਂ ਕਰਕੇ ਵੀ ਕੀੜਿਆਂ ਤੇ ਬੀਮਾਰੀਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ ।

PSEB 7th Class Agriculture Guide ਫਸਲਾਂ ਦੇ ਕੀੜੇ ਅਤੇ ਬੀਮਾਰੀਆਂ Important Questions and Answers

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਤੇਲਾ ਕਿਹੜੀਆਂ ਫ਼ਸਲਾਂ ਨੂੰ ਹਾਨੀ ਪਹੁੰਚਾਉਂਦਾ ਹੈ ?
ਉੱਤਰ-
ਨਰਮਾ, ਭਿੰਡੀ, ਮੱਕੀ, ਅੰਬ ਆਦਿ ।

ਪ੍ਰਸ਼ਨ 2.
ਚੇਪਾ ਕਿਹੜੀਆਂ ਫ਼ਸਲਾਂ ਦਾ ਨੁਕਸਾਨ ਕਰਦਾ ਹੈ ?
ਉੱਤਰ-
ਕਣਕ, ਤੇਲ ਬੀਜ, ਗਾਜਰੀ ਬੂਟੇ, ਆਤੂ ॥

ਪ੍ਰਸ਼ਨ 3.
ਚਿੱਟੀ ਮੱਖੀ ਕਿਹੜੀਆਂ ਫ਼ਸਲਾਂ ਦਾ ਨੁਕਸਾਨ ਕਰਦੀ ਹੈ ?
ਉੱਤਰ-
ਨਰਮਾਂ, ਦਾਲਾਂ, ਟਮਾਟਰ, ਪਪੀਤਾ ਆਦਿ ।

ਪ੍ਰਸ਼ਨ 4.
ਮਿੱਲੀ ਬੱਗ ਕਿਹੜੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ?
ਉੱਤਰ-
ਨਰਮਾ, ਅੰਬ, ਨਿੰਬੂ ਜਾਤੀ ਦੇ ਫ਼ਲ, ਪਪੀਤਾ ।

ਪ੍ਰਸ਼ਨ 5.
ਕਿਸੇ ਤਣਾ ਛੇਦਕ ਕੀੜੇ ਦਾ ਨਾਂ ਦੱਸੋ ।
ਉੱਤਰ-
ਮੱਕੀ ਦੀ ਫ਼ਸਲ ਵਿੱਚ ਸ਼ਾਖ ਦੀ ਮੱਖੀ, ਕਮਾਦ ਦਾ ਗੜੁਆਂ ।

PSEB 7th Class Agriculture Solutions Chapter 6 ਫਸਲਾਂ ਦੇ ਕੀੜੇ ਅਤੇ ਬੀਮਾਰੀਆਂ

ਪ੍ਰਸ਼ਨ 6.
ਫਲ ਛੇਦਕ ਕੀੜੇ ਦੀ ਪਹਿਚਾਣ ਕਿਵੇਂ ਹੁੰਦੀ ਹੈ ?
ਉੱਤਰ-
ਕੀੜੇ ਦੇ ਛੱਡੇ ਹੋਏ ਮਲਮੂਤਰ ਤੋਂ ।

ਪ੍ਰਸ਼ਨ 7.
ਫ਼ਲ ਛੇਦਕ ਕੀੜੇ ਦੀ ਉਦਾਹਰਨ ਦਿਉ ।
ਉੱਤਰ-
ਅਮਰੀਕਨ ਸੁੰਡੀ, ਬੈਂਗਣਾਂ ਦੀ ਸੁੰਡੀ ।

ਪ੍ਰਸ਼ਨ 8.
ਪੱਤਿਆਂ ਨੂੰ ਕੱਟ ਕੇ ਖਾਣ ਵਾਲੇ ਕੀੜੇ ਪੱਤੇ ਨੂੰ ਕਿਵੇਂ ਖਾਂਦੇ ਹਨ ?
ਉੱਤਰ-
ਇਹ ਪੱਤਿਆਂ ਨੂੰ ਕਿਨਾਰਿਆਂ ਤੋਂ ਮੁੱਖ ਨਾੜੀ ਵੱਲ ਖਾਂਦੇ ਹਨ ।

ਪ੍ਰਸ਼ਨ 9.
ਪੱਤਿਆਂ ਨੂੰ ਕੱਟ ਕੇ ਖਾਣ ਵਾਲੇ ਕੀੜਿਆਂ ਦੇ ਉਦਾਹਰਨ ਦਿਓ ।
ਉੱਤਰ-
ਟਿੱਡੇ, ਸੈਨਿਕ ਸੁੰਡੀ, ਸਲੇਟੀ ਸੁੰਡੀ, ਲਾਲ ਭੂੰਡੀ ਆਦਿ ।

ਪ੍ਰਸ਼ਨ 10.
ਪੱਤਿਆਂ ਦੀ ਛਾਨਣੀ ਬਣਾਉਣ ਵਾਲੇ ਕੀੜੇ ਪੱਤਿਆਂ ਦਾ ਕਿਵੇਂ ਨੁਕਸਾਨ ਕਰਦੇ ਹਨ ?
ਉੱਤਰ-
ਇਹ ਪੱਤਿਆਂ ਦਾ ਹਰਾ ਮਾਦਾ ਖਾ ਜਾਂਦੇ ਹਨ ਪਰ ਪੱਤਿਆਂ ਦੀਆਂ ਨਾੜੀਆਂ ਨੂੰ ਨੁਕਸਾਨ ਨਹੀਂ ਕਰਦੇ ਜਿਸ ਕਾਰਨ ਪੱਤੇ ਛਾਨਣੀ ਵਰਗੇ ਹੋ ਜਾਂਦੇ ਹਨ ।

ਪ੍ਰਸ਼ਨ 11.
ਪੱਤਿਆਂ ਨੂੰ ਛਾਨਣੀ ਵਰਗਾ ਬਣਾਉਣ ਵਾਲੇ ਕੀੜਿਆਂ ਦੇ ਨਾਂ ਦੱਸੋ ।
ਉੱਤਰ-
ਪੱਡਾ ਭੰਡੀ, ਭੱਬੂ ਕੁੱਤਾ, ਗੋਭੀ ਦੀ ਤਿੱਤਲੀ ।

ਪ੍ਰਸ਼ਨ 12.
ਜੜ੍ਹਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜਿਆਂ ਦੇ ਨਾਂ ਦੱਸੋ ।
ਉੱਤਰ-
ਸਿਉਂਕ, ਚਿੱਟਾ ਲੰਡ ।

ਪ੍ਰਸ਼ਨ 13.
ਝੁਲਸ ਰੋਗ ਦੇ ਲੱਛਣ ਦੱਸੋ ।
ਉੱਤਰ-
ਪਾਣੀ ਸਿੰਮਦੇ ਧੱਬੇ ਪੱਤਿਆਂ ਤੇ ਤਣੇ ਉੱਪਰ ਬਣੇ ਹੋਏ ਦਿਖਾਈ ਦਿੰਦੇ ਹਨ । ਚਿੱਟੀ ਉੱਲੀ ਪੱਤਿਆਂ ਦੇ ਹੇਠਲੇ ਪਾਸੇ ਦਿਖਾਈ ਦਿੰਦੀ ਹੈ ।

ਪ੍ਰਸ਼ਨ 14.
ਬੀਜ ਗਲਣ ਰੋਗ ਦੇ ਲੱਛਣ ਦੱਸੋ ।
ਉੱਤਰ-
ਜ਼ਮੀਨ ਅੰਦਰ ਹੀ ਬੀਜ ਗਲ ਜਾਂਦਾ ਹੈ ।

ਪ੍ਰਸ਼ਨ 15.
ਕਾਂਗਿਆਰੀ ਦੇ ਲੱਛਣ ਦੱਸੋ ।
ਉੱਤਰ-
ਇਸ ਵਿੱਚ ਦਾਣਿਆਂ ਦੀ ਬਜਾਏ ਕਾਲਾ ਧੂੜਾ ਬਣ ਜਾਂਦਾ ਹੈ ।

ਪ੍ਰਸ਼ਨ 16.
ਚਿੱਟੋਂ ਰੋਗ ਕਿਹੜੀ ਫ਼ਸਲ ਨੂੰ ਲੱਗਦੇ ਹਨ ?
ਉੱਤਰ-
ਬੇਰ, ਮਟਰ ਆਦਿ ।

ਪ੍ਰਸ਼ਨ 17.
ਵਿਸ਼ਾਣੂ ਰੋਗ ਕਿਵੇਂ ਫੈਲਦੇ ਹਨ ? ਉੱਤਰ-ਵਿਸ਼ਾਣੂ ਰੋਗ ਕੀੜੇ ਮਕੌੜਿਆਂ ਦੁਆਰਾ ਫੈਲਦੇ ਹਨ ।

PSEB 7th Class Agriculture Solutions Chapter 6 ਫਸਲਾਂ ਦੇ ਕੀੜੇ ਅਤੇ ਬੀਮਾਰੀਆਂ

ਪ੍ਰਸ਼ਨ 18.
ਨਰਮੇ ਵਿੱਚ ਚਿੱਟੀ ਮੱਖੀ ਕਿਹੜਾ ਰੋਗ ਫੈਲਾਉਂਦੀ ਹੈ ?
ਉੱਤਰ-
ਝੂਠੀ ਰੋਗ ।

ਪ੍ਰਸ਼ਨ 19.
ਕੀ ਵਿਸ਼ਾਣੂ ਰੋਗਾਂ ਦੀ ਰੋਕਥਾਮ ਸੌਖਿਆਂ ਹੋ ਜਾਂਦੀ ਹੈ ?
ਉੱਤਰ-
ਨਹੀਂ, ਇਹਨਾਂ ਦੀ ਰੋਕਥਾਮ ਬਹੁਤ ਮੁਸ਼ਕਿਲ ਹੈ ।

ਪ੍ਰਸ਼ਨ 20.
ਝੂਠੀ ਰੋਗ ਦੇ ਲੱਛਣ ਦੱਸੋ ।
ਉੱਤਰ-
ਪੱਤੇ ਸਿਰਿਆਂ ਤੋਂ ਅੰਦਰ ਨੂੰ ਮੁੜ ਜਾਂਦੇ ਹਨ ।

ਪ੍ਰਸ਼ਨ 21.
ਚਿਤਕਬਰਾ ਰੋਗ ਦੇ ਲੱਛਣ ਦੱਸੋ ।
ਉੱਤਰ-
ਪੱਤਿਆਂ ਤੇ ਬੇਤਰਤੀਬੇ ਪੀਲੇ ਅਤੇ ਹਰੇ ਚਟਾਕ ਪੈ ਜਾਂਦੇ ਹਨ ।

ਪ੍ਰਸ਼ਨ 22.
ਪਪੀਤੇ ਨੂੰ ਲੱਗਣ ਵਾਲਾ ਇਕ ਵਿਸ਼ਾਣੂ ਰੋਗ ਦੱਸੋ ।
ਉੱਤਰ-
ਝੂਠੀ ਰੋਗ ॥

ਪ੍ਰਸ਼ਨ 23.
ਮੂੰਗੀ ਨੂੰ ਲੱਗਣ ਵਾਲਾ ਇੱਕ ਵਿਸ਼ਾਣੂ ਰੋਗ ਦੱਸੋ ।
ਉੱਤਰ-
ਚਿਤਕਬਰਾ ਰੋਗ |

ਪ੍ਰਸ਼ਨ 24.
ਕੀੜਿਆਂ ਅਤੇ ਬੀਮਾਰੀਆਂ ਦੀ ਸੁਚੱਜੀ ਰੋਕਥਾਮ ਨੂੰ ਕਿੰਨੇ ਹਿੱਸਿਆਂ ਵਿੱਚ ਵੰਡ ਸਕਦੇ ਹਾਂ ?
ਉੱਤਰ-
ਦੋ ਹਿੱਸਿਆਂ ਵਿੱਚ ।

ਪ੍ਰਸ਼ਨ 25.
ਕੀੜੇ ਜਾਂ ਬੀਮਾਰੀਆਂ ਨੂੰ ਖ਼ਤਮ ਕਰਨ ਲਈ ਰਸਾਇਣਾਂ ਦੀ ਚੋਣ ਕਿਸ ਅਨੁਸਾਰ ਕਰਨੀ ਚਾਹੀਦੀ ਹੈ ?
ਉੱਤਰ-
ਕੀੜੇ ਦੇ ਸੁਭਾਅ, ਹਮਲੇ ਦੀਆਂ ਨਿਸ਼ਾਨੀਆਂ ਅਤੇ ਬੀਮਾਰੀ ਦੇ ਕਾਰਨ ਅਨੁਸਾਰ ॥

ਪ੍ਰਸ਼ਨ 26.
ਜੇ ਕਿਸੇ ਨੂੰ ਜ਼ਹਿਰ ਚੜ੍ਹ ਜਾਵੇ ਤਾਂ ਕੀ ਪਿਲਾ ਕੇ ਉਲਟੀ ਕਰਵਾਈ ਜਾਂਦੀ ਹੈ ?
ਉੱਤਰ-
ਲੂਣ ਵਾਲਾ ਪਾਣੀ ਪਿਲਾ ਕੇ ।

ਪ੍ਰਸ਼ਨ 27.
ਉਲਟੀ ਕਿਸ ਹਾਲਤ ਵਿਚ ਨਹੀਂ ਕਰਵਾਉਣੀ ਚਾਹੀਦੀ ?
ਉੱਤਰ-
ਜਦੋਂ ਮਰੀਜ਼ ਬੇਹੋਸ਼ ਹੋ ਜਾਵੇ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜੇਕਰ ਕੀਟਨਾਸ਼ਕ ਦਵਾਈ ਕਿਸੇ ਦੀ ਅੱਖ ਵਿਚ ਪੈ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ ?
ਉੱਤਰ-
ਅੱਖਾਂ ਦੀਆਂ ਪਲਕਾਂ ਖੁੱਲ੍ਹੀਆਂ ਰੱਖੋ ਤੇ ਡਾਕਟਰ ਦੇ ਆਉਣ ਤੱਕ ਸਹਿਜੇ-ਸਹਿਜੇ ਪਾਣੀ ਨਾਲ ਧੋਦੇ ਰਹੋ ਤੇ ਡਾਕਟਰ ਦੇ ਦੱਸੇ ਬਗੈਰ ਕੋਈ ਦਵਾਈ ਅੱਖਾਂ ਵਿਚ ਨਾ ਪਾਉ ।

ਪ੍ਰਸ਼ਨ 2.
ਕੀੜੀਆਂ ਦਾ ਫ਼ਸਲਾਂ ਦੇ ਵਿਕਾਸ ਨਾਲ ਕੀ ਸੰਬੰਧ ਹੈ ?
ਉੱਤਰ-
ਕਈ ਕੀੜੇ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਤੇ ਝਾੜ ਘੱਟ ਜਾਂਦਾ ਹੈ ਤੇ ਕੁੱਝ ਕੀੜੇ ਲਾਭਕਾਰੀ ਵੀ ਹੁੰਦੇ ਹਨ, ਜਿਵੇਂ ਮਧੂ ਮੱਖੀਆਂ ਜੋ ਪਰਾਗਣ ਕਿਰਿਆ ਦੁਆਰਾ ਫ਼ਸਲਾਂ ਦਾ ਝਾੜ ਵਧਾਉਣ ਵਿਚ ਸਹਾਇਤਾ ਕਰਦੀਆਂ ਹਨ ।

PSEB 7th Class Agriculture Solutions Chapter 6 ਫਸਲਾਂ ਦੇ ਕੀੜੇ ਅਤੇ ਬੀਮਾਰੀਆਂ

ਪ੍ਰਸ਼ਨ 3.
ਕੀਟਨਾਸ਼ਕ ਦਵਾਈਆਂ ਦੀਆਂ ਖ਼ਾਲੀ ਸ਼ੀਸ਼ੀਆਂ ਅਤੇ ਡੱਬਿਆਂ ਨੂੰ ਕੀ ਕਰਨਾ ਚਾਹੀਦਾ ਹੈ ?
ਉੱਤਰ-
ਖ਼ਾਲੀ ਸ਼ੀਸ਼ੀਆਂ ਅਤੇ ਡੱਬਿਆਂ ਨੂੰ ਸਾੜਨ ਦੀ ਬਜਾਏ ਜ਼ਮੀਨ ਵਿਚ ਦੱਬ ਦੇਣਾ ਚਾਹੀਦਾ ਹੈ ।

ਪ੍ਰਸ਼ਨ 4.
ਜ਼ਹਿਰਾਂ ਦੇ ਛਿੜਕਾਅ ਕਰਨ ਵਾਲੇ ਦੇ ਖਾਣ-ਪੀਣ ਬਾਰੇ ਦੱਸੋ ।
ਉੱਤਰ-
ਭੁੱਖੇ ਪੇਟ ਛਿੜਕਾਅ ਨਾ ਕਰੋ ਅਤੇ ਛਿੜਕਾਅ ਦੌਰਾਨ ਕੁੱਝ ਵੀ ਖਾਣਾ ਪੀਣਾ ਨਹੀਂ ਚਾਹੀਦਾ ਪਹਿਲਾਂ ਹੀ ਪੇਟ ਭਰ ਕੇ ਖਾਣਾ ਖਾ ਕੇ ਛਿੜਕਾਅ ਕਰੋ ।

ਪ੍ਰਸ਼ਨ 5.
ਸਾਹ ਰਾਹੀਂ ਅੰਦਰ ਗਏ ਜ਼ਹਿਰ ਤੋਂ ਬਚਾਓ ਬਾਰੇ ਦੱਸੋ ।
ਉੱਤਰ-
ਮਰੀਜ਼ ਨੂੰ ਜਿੰਨੀ ਜਲਦੀ ਹੋਵੇ ਚੁੱਕ ਕੇ ਖੁੱਲ੍ਹੀ ਹਵਾ ਵਿਚ ਲੈ ਜਾਓ ਅਤੇ ਬੰਦ ਕਮਰੇ ਦੇ ਸਾਰੇ ਦਰਵਾਜ਼ੇ ਤੇ ਖਿੜਕੀਆਂ ਖੋਲ੍ਹ ਦਿਓ ਮਰੀਜ਼ ਦੇ ਪਾਏ ਹੋਏ ਤੰਗ ਕੱਪੜਿਆਂ ਨੂੰ ਢਿੱਲੇ ਕਰੋ । ਜੇ ਸਾਹ ਬੰਦ ਹੁੰਦਾ ਹੋਵੇ ਜਾਂ ਚਾਲ ਵਿਚ ਤਬਦੀਲੀ ਆਉਂਦੀ ਨਜ਼ਰ ਆਵੇ ਤਾਂ ਬਨਾਉਟੀ ਸਾਹ ਦਿਉ ਪਰ ਛਾਤੀ ਤੇ ਭਾਰ ਨਾ ਪਾਉ ।ਮਰੀਜ਼ ਨੂੰ ਠੰਡ ਨਾ ਲੱਗਣ ਦਿਉ ਅਤੇ ਉਸ ਉੱਤੇ ਕੰਬਲ ਆਦਿ ਦੇ ਦੇਣਾ ਚਾਹੀਦਾ ਹੈ । ਮਰੀਜ਼ ਨੂੰ ਬੋਲਣ ਨਾ ਦਿਉ । ਜੇ ਮਰੀਜ਼ ਨੂੰ ਕੜਵੱਲ ਪੈਣ ਤਾਂ ਉਸਨੂੰ ਹਨੇਰੇ ਕਮਰੇ ਵਿੱਚ ਬਿਸਤਰ ਵਿੱਚ ਰੱਖੋ । ਉੱਥੇ ਰੌਲਾ ਰੱਪਾ ਨਾ ਪਾਉ ।

ਪ੍ਰਸ਼ਨ 6.
ਮੁਸਾਮਾਂ ਰਾਹੀਂ ਅੰਦਰ ਗਏ ਜ਼ਹਿਰ ਤੋਂ ਬਚਾਓ ਬਾਰੇ ਦੱਸੋ ।
ਉੱਤਰ-
ਪਾਣੀ ਨਾਲ ਸਰੀਰ ਨੂੰ ਗਿੱਲਾ ਕਰੋ ਅਤੇ ਮਰੀਜ਼ ਦੇ ਕੱਪੜੇ ਉਤਾਰ ਕੇ ਸਰੀਰ ਤੇ ਲਗਾਤਾਰ ਪਾਣੀ ਪਾਉਂਦੇ ਜਾਓ । ਸਰੀਰ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰੋ। ਸਰੀਰ ਨੂੰ ਛੇਤੀ ਧੋ ਲਉ, ਕਿਉਂਕਿ ਇਸ ਨਾਲ ਕਾਫ਼ੀ ਫ਼ਰਕ ਪੈ ਜਾਂਦਾ ਹੈ ।

ਪ੍ਰਸ਼ਨ 7.
ਜ਼ਹਿਰੀਲੀ ਦਵਾਈ ਅੱਖਾਂ ਵਿਚ ਪੈ ਜਾਣ ਤੇ ਕੀ ਕਰਨਾ ਚਾਹੀਦਾ ਹੈ ?
ਉੱਤਰ-
ਅਜਿਹੀ ਹਾਲਤ ਵਿਚ ਹੇਠ ਲਿਖੀਆਂ ਹਦਾਇਤਾਂ ਤੇ ਅਮਲ ਕਰਨਾ ਚਾਹੀਦਾ ਹੈ ।

  1. ਅੱਖਾਂ ਦੀਆਂ ਪਲਕਾਂ ਨੂੰ ਖੋਲ੍ਹ ਕੇ ਰੱਖੋ ।
  2. ਚੱਲਦੇ ਪਾਣੀ ਨਾਲ ਜਿੰਨੀ ਜਲਦੀ ਹੋਵੇ ਅੱਖਾਂ ਨੂੰ ਸਹਿਜੇ-ਸਹਿਜੇ ਧੋਵੋ ।
  3. ਡਾਕਟਰ ਦੇ ਆਉਣ ਤੱਕ ਅੱਖਾਂ ਨੂੰ ਧੋਂਦੇ ਰਹੋ !
  4. ਕਿਸੇ ਵੀ ਦਵਾਈ ਦੀ ਵਰਤੋਂ ਡਾਕਟਰ ਦੀ ਸਲਾਹ ਤੋਂ ਬਗੈਰ ਨਾ ਕਰੋ ਗ਼ਲਤ ਦਵਾਈ ਹਾਨੀਕਾਰਕ ਵੀ ਹੋ ਸਕਦੀ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖੇਤੀ ਜ਼ਹਿਰਾਂ ਤੋਂ ਬਚਾਉ ਦੇ ਆਮ ਸਾਧਨ ਦੱਸੋ ।
ਉੱਤਰ-
ਮਰੀਜ਼ ਨੂੰ ਠੰਡ ਤੋਂ ਬਚਾਉਣ ਲਈ ਹਲਕੇ ਜਿਹੇ ਕੰਬਲ ਨਾਲ ਢੱਕ ਦਿਉ । ਇਸ ਕੰਮ ਲਈ ਗਰਮ ਪਾਣੀ ਵਾਲੀ ਬੋਤਲ ਦੀ ਵਰਤੋਂ ਨਾ ਕਰੋ | ਮਰੀਜ਼ ਦਾ ਬਿਸਤਰ ਪੈਰਾਂ ਵੱਲੋਂ ਉੱਚਾ ਰੱਖੋ ਅਤੇ ਲੱਤਾਂ ਅਤੇ ਬਾਹਾਂ ਨੂੰ ਫੀਤਿਆਂ ਨਾਲ ਬੰਨ੍ਹ ਦਿਓ | ਮਰੀਜ਼ ਨੂੰ ਚੁਸਤੀ ਵਾਸਤੇ ਹਾਈਪੋਡਰਮਿਕ ਟੀਕੇ ਜਿਵੇਂ-ਕੈਫੀਨ ਅਤੇ ਏਪਾਈਨਾਫਰਿਨ ਲਗਾਓ । ਡੈਕਸਟਰੋਜ 5% ਦਾ ਘੋਲ ਨਾੜੀ ਵਿਚ ਦੀ ਸਰੀਰ ਵਿਚ ਭੇਜੋ | ਮਰੀਜ਼ ਨੂੰ ਲਹੂ ਜਾਂ ਪਲਾਜਮਾ ਵੀ ਦਿਓ | ਮਰੀਜ਼ ਨੂੰ ਤੇਜ਼ ਅਤੇ ਵਧੇਰੇ ਦਵਾਈਆਂ ਦੇ ਕੇ ਨਾ ਥਕਾਓ ।

ਪ੍ਰਸ਼ਨ 2.
ਖੇਤੀ-ਜ਼ਹਿਰਾਂ ਦੀ ਉੱਚਿਤ ਵਰਤੋਂ ਦਾ ਕੀ ਮਹੱਤਵ ਹੈ ?
ਉੱਤਰ-
ਖੇਤੀ ਜ਼ਹਿਰਾਂ ਦੀ ਉੱਚਿਤ ਵਰਤੋਂ ਸੰਬੰਧੀ ਕੁੱਝ ਗੱਲਾਂ ਦਾ ਖ਼ਿਆਲ ਰੱਖਣਾ ਅਤਿ ਜ਼ਰੂਰੀ ਹੈ ਜੋ ਕਿ ਇਸ ਤਰ੍ਹਾਂ ਹਨ –

  1. ਪਹਿਲਾਂ ਕੀੜੇ, ਬਿਮਾਰੀ ਅਤੇ ਨਦੀਨਾਂ ਦੀ ਪਛਾਣ ਕਰ ਕੇ ਹੀ ਸਿਫ਼ਾਰਸ਼ ਕੀਤੇ ਜ਼ਹਿਰ ਦੀ ਸਿਫਾਰਸ਼ ਕੀਤੀ ਮਾਤਰਾ ਦੀ ਵਰਤੋਂ ਕਰੋ । ਹਰ ਕੀੜੇ, ਬਿਮਾਰੀ ਅਤੇ ਨਦੀਨ ਦੇ ਖ਼ਾਤਮੇ ਲਈ ਵੱਖ-ਵੱਖ ਜ਼ਹਿਰਾਂ ਦੀ ਸਿਫ਼ਾਰਸ਼ ਵੱਖ-ਵੱਖ ਮਾਤਰਾ ਵਿੱਚ ਕੀਤੀ ਜਾਂਦੀ ਹੈ ।
  2. ਦੁਕਾਨਦਾਰਾਂ ਦੀ ਗਲਤ ਸਲਾਹ ਨਾ ਮੰਨੋ, ਸਗੋਂ ਖੇਤੀ ਮਾਹਿਰਾਂ ਨਾਲ ਵਿਚਾਰ ਵਟਾਂਦਰਾ ਜ਼ਰੂਰ ਕਰੋ ।
  3. ਕਦੇ ਵੀ ਕੀਟਨਾਸ਼ਕਾਂ ਅਤੇ ਨਦੀਨਨਾਸ਼ਕਾਂ ਨੂੰ ਖੇਤੀ ਮਾਹਿਰਾਂ ਨਾਲ ਵਿਚਾਰ ਵਟਾਂਦਰਾ ਕੀਤੇ ਬਗੈਰ ਮਿਲਾ ਕੇ ਨਾ ਛਿੜਕੋ ।
  4. ਖੇਤੀ ਜ਼ਹਿਰਾਂ ਦਾ ਛਿੜਕਾਅ ਜਿਸ ਦਿਨ ਹਵਾ ਨਾ ਚਲਦੀ ਹੋਵੇ ਜਾਂ ਘੱਟ ਤੋਂ ਘੱਟ ਹਵਾ ਵਾਲੇ ਦਿਨ ਹੀ ਕਰੋ । ਛਿੜਕਾਅ ਕਰਨ ਵਾਲੇ ਵਿਅਕਤੀ ਦਾ ਮੂੰਹ ਹਵਾ ਦੀ ਦਿਸ਼ਾ ਤੋਂ ਉਲਟ ਹੋਣਾ ਚਾਹੀਦਾ ਹੈ ।
  5. ਜੇ ਛਿੜਕਾਅ ਕਰਨ ਤੋਂ 24 ਘੰਟੇ ਦੇ ਅੰਦਰ ਮੀਂਹ ਪੈ ਜਾਵੇ ਤਾਂ ਮੁੜ ਤੋਂ ਛਿੜਕਾਅ ਕਰੋ ।

ਪ੍ਰਸ਼ਨ 3.
ਖੇਤੀ ਜ਼ਹਿਰਾਂ ਦੀ ਸੁਚੱਜੀ ਵਰਤੋਂ ਲਈ ਚਾਰ ਨੁਕਤੇ ਸੁਝਾਉ ।
ਉੱਤਰ-
ਇਨ੍ਹਾਂ ਦੀ ਸੁਰੱਖਿਅਤ ਵਰਤੋਂ ਲਈ ਹੇਠ ਲਿਖੀਆਂ ਗੱਲਾਂ ਦਾ ਖਿਆਲ ਰੱਖੋ

  • ਘਰਾਂ ਵਿਚ ਇਨ੍ਹਾਂ ਕੀਟਨਾਸ਼ਕਾਂ ਨੂੰ ਖਾਣ-ਪੀਣ ਦੀਆਂ ਵਸਤਾਂ ਅਤੇ ਹੋਰ ਦਵਾਈਆਂ ਦੇ ਨੇੜੇ ਨਾ ਰੱਖੋ ।
  • ਖੇਤੀ ਜ਼ਹਿਰ ਦੀ ਸ਼ੀਸ਼ੀ ਜਾਂ ਡੱਬੇ ਉੱਪਰ ਲਿਖੀਆਂ ਹਦਾਇਤਾਂ ਨੂੰ ਧਿਆਨ ਨਾਲ ਪੜੋ ਤੇ ਉਸੇ ਅਨੁਸਾਰ ਅਮਲ ਵਿਚ ਲਿਆਉ ।
  • ਕੀਟਨਾਸ਼ਕ ਦਵਾਈਆਂ ਵਾਲੀਆਂ ਸ਼ੀਸ਼ੀਆਂ ਅਤੇ ਡੱਬਿਆਂ ਦੀ ਮੁੜ ਵਰਤੋਂ ਨਹੀਂ ਕਰਨੀ ਚਾਹੀਦੀ ।
  • ਖੇਤੀ ਜ਼ਹਿਰਾਂ ਨੂੰ ਘਰ ਵਿਚ ਹਮੇਸ਼ਾਂ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ ।
  • ਜੇ ਸਪਰੇਅ ਕਰਦੇ ਸਮੇਂ ਨੋਜ਼ਲ ਬੰਦ ਹੋ ਜਾਵੇ ਤਾਂ ਕਦੇ ਵੀ ਮੂੰਹ ਨਾਲ ਫੂਕ ਮਾਰ ਕੇ ਇਸ ਨੂੰ ਖੋਲ੍ਹਣ ਦੀ ਕੋਸ਼ਿਸ਼ ਨਾ ਕਰੋ ।
  • ਛਿੜਕਾਅ ਕਰਨ ਤੋਂ ਪਹਿਲਾਂ ਹੀ ਰੱਜ ਕੇ ਖਾਣਾ ਖਾ ਲਉ ਕਦੇ ਵੀ ਖ਼ਾਲੀ ਪੇਟ ਛਿੜਕਾਅ ਨਾ ਕਰੋ ਅਤੇ ਇਸ ਦੌਰਾਨ ਕੁੱਝ ਵੀ ਨਾ ਖਾਉ ਪੀਉ | ਖਾਣ-ਪੀਣ ਤੋਂ ਪਹਿਲਾਂ ਚੰਗੀ ਤਰ੍ਹਾਂ ਸਾਬਣ ਨਾਲ ਹੱਥ ਧੋ ਲਉ ।
  • ਛਿੜਕਾਅ ਕਰਨ ਵਾਲੇ ਵਿਅਕਤੀ ਨੂੰ ਦਿਹਾੜੀ ਵਿਚ 8 ਘੰਟੇ ਤੋਂ ਵੱਧ ਕੰਮ ਨਹੀਂ ਕਰਨਾ ਚਾਹੀਦਾ ।
  • ਕੀਟਨਾਸ਼ਕ ਦਵਾਈਆਂ ਨੂੰ ਪਾਣੀ ਵਿਚ ਘੋਲਣ ਸਮੇਂ ਕੋਈ ਛਿੱਟਾ ਆਦਿ ਨਹੀਂ ਪੈਣ ਦੇਣਾ ਚਾਹੀਦਾ ।
  • ਤੇਜ਼ ਚੱਲਦੀ ਹਵਾ ਵਾਲੇ ਦਿਨ ਸਪਰੇਅ ਨਾ ਕਰੋ ।
  • ਛਿੜਕਾਅ ਦਾ ਕੰਮ ਖ਼ਤਮ ਕਰਕੇ ਇਕਦਮ ਮਗਰੋਂ ਪਹਿਲਾਂ ਪਹਿਨੇ ਹੋਏ ਕੱਪੜਿਆਂ ਨੂੰ ਬਦਲ ਕੇ ਸਾਬਣ ਨਾਲ ਚੰਗੀ ਤਰ੍ਹਾਂ ਧੋ ਲਵੋ ।
  • ਦਵਾਈ ਵਾਲੇ ਖ਼ਾਲੀ ਡੱਬਿਆਂ ਨੂੰ ਨਾ ਸਾੜੋ, ਸਗੋਂ ਇਹਨਾਂ ਨੂੰ ਜ਼ਮੀਨ ਵਿਚ ਦੱਬ ਦਿਉ ।

ਪ੍ਰਸ਼ਨ 4.
ਨਿਗਲੀ ਹੋਈ ਕੀਟਨਾਸ਼ਕ ਦਵਾਈ ਤੋਂ ਬਚਾਅ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-
ਜੇ ਖੇਤੀ ਜ਼ਹਿਰ ਨਿਗਲ ਲਿਆ ਗਿਆ ਹੋਵੇ ਤਾਂ ਉਲਟੀ ਕਰਵਾਉਣੀ ਚਾਹੀਦੀ ਹੈ । ਇਸ ਲਈ ਇਕ ਚਮਚ ਨਮਕ ਨੂੰ ਗਰਮ ਪਾਣੀ ਦੇ ਗਲਾਸ ਵਿਚ ਘੋਲ ਕੇ ਮਰੀਜ਼ ਨੂੰ ਦਿਓ ਅਤੇ ਉਦੋਂ ਤਕ ਦਿਉ ਜਦੋਂ ਤਕ ਕਿ ਉਲਟੀ ਨਾ ਹੋ ਜਾਵੇ । ਗਲੇ ਨੂੰ ਉਂਗਲੀ ਨਾਲ ਹੌਲੀ-ਹੌਲੀ ਟੋਹਣ ਜਾਂ ਚਮਚੇ ਦਾ ਖੁੰਢਾ ਪਾਸਾ ਗਲ ਉੱਤੇ ਰੱਖਣ ਨਾਲ ਜਦੋਂ ਪੇਟ ਨਮਕੀਨ ਪਾਣੀ ਨਾਲ ਭਰਿਆ ਹੋਵੇ ਤਾਂ ਉਲਟੀ ਆਸਾਨੀ ਨਾਲ ਹੋ ਜਾਵੇਗੀ । ਜੇ ਮਰੀਜ਼ ਪਹਿਲਾਂ ਹੀ ਉਲਟੀ ਕਰ ਦੇਵੇ ਤਾਂ ਉਸਨੂੰ ਨਮਕ ਤੋਂ ਬਗੈਰ ਗਰਮ ਪਾਣੀ ਬਹੁਤੀ ਮਾਤਰਾ ਵਿਚ ਦਿਓ ਅਤੇ ਫਿਰ ਦੱਸੀਆਂ ਹਦਾਇਤਾਂ ਅਨੁਸਾਰ ਅਮਲ ਕਰੋ । ਜੇ ਮਰੀਜ਼ ਬੇਸੁਰਤ ਹੋਵੇ ਤਾਂ ਉਸਨੂੰ ਉਲਟੀਆਂ ਦੀ ਦਵਾਈ ਨਾ ਦਿਉ ।

PSEB 7th Class Agriculture Solutions Chapter 6 ਫਸਲਾਂ ਦੇ ਕੀੜੇ ਅਤੇ ਬੀਮਾਰੀਆਂ

ਫਸਲਾਂ ਦੇ ਕੀੜੇ ਅਤੇ ਬੀਮਾਰੀਆਂ PSEB 7th Class Agriculture Notes

ਪਾਠ ਇੱਕ ਨਜ਼ਰ ਵਿਚ-

  1. ਫ਼ਸਲਾਂ ਦੀ ਵਧੇਰੇ ਪੈਦਾਵਾਰ ਲਈ ਫ਼ਸਲਾਂ ਦੀ ਕੀੜਿਆਂ ਅਤੇ ਬੀਮਾਰੀਆਂ ਤੋਂ ਸੁਰੱਖਿਆ ਬਹੁਤ ਜ਼ਰੂਰੀ ਹੈ ।
  2. ਹਰ ਸਾਲ ਬੀਮਾਰੀਆਂ ਅਤੇ ਕੀੜਿਆਂ ਕਾਰਨ ਇੱਕ ਤਿਹਾਈ ਪੈਦਾਵਾਰ ਦਾ ਨੁਕਸਾਨ ਹੋ ਜਾਂਦਾ ਹੈ ।
  3. ਬੰਗਾਲ ਵਿਚ 1943 ਵਿਚ ਝੋਨੇ ਦੇ ਭੂਰੇ ਧੱਬਿਆਂ ਦੇ ਰੋਗ ਕਾਰਨ ਅਕਾਲ ਪੈ ਗਿਆ ਸੀ ।
  4. ਪੰਜਾਬ ਵਿਚ 1996 ਤੋਂ 2002 ਵਿੱਚ ਅਮਰੀਕਨ ਸੁੰਡੀ ਦੇ ਹਮਲੇ ਕਾਰਨ ਨਰਮੇ ਦੀ ਫ਼ਸਲ ਤਬਾਹ ਹੋ ਗਈ ਸੀ ।
  5. ਕੀੜੇ-ਮਕੌੜਿਆਂ ਦੀਆਂ ਜਾਤੀਆਂ ਬਾਕੀ ਹੋਰ ਪਾਣੀਆਂ ਨਾਲੋਂ ਵੱਧ ਹਨ । ਇਹ ਆਪਣੇ ਆਪ ਨੂੰ ਹਰ ਤਰ੍ਹਾਂ ਦੇ ਵਾਤਾਵਰਨ ਵਿੱਚ ਢਾਲ ਲੈਂਦੇ ਹਨ ।
  6. ਫ਼ਸਲ ਨੂੰ ਮੁੱਖ ਰੂਪ ਵਿੱਚ ਚਾਰ ਕਿਸਮ ਦੇ ਕੀੜੇ ਨੁਕਸਾਨ ਕਰਦੇ ਹਨ ।
  7. ਰਸ ਚੂਸਣ ਵਾਲੇ ਕੀੜੇ ਹਨ- ਤੇਲਾ, ਚੇਪਾ, ਚਿੱਟੀ ਮੱਖੀ ਆਦਿ ।
  8. ਫ਼ਲ ਅਤੇ ਤਣਾ ਛੇਦਕ ਕੀੜੇ ਹਨ-ਕਮਾਦ ਦਾ ਗੜੂਆ, ਗੁਲਾਬੀ ਸੁੰਡੀ, ਸ਼ਾਖ ਦੀ ਮੱਖੀ, ਅਮਰੀਕਨ ਤੇ ਚਿਤਕਬਰੀ ਸੁੰਡੀ, ਬੈਂਗਣਾਂ ਦੀ ਸੁੰਡੀ ਆਦਿ ।
  9. ਪੱਤੇ ਖਾਣ ਵਾਲੇ ਕੀੜੇ ਹਨ-ਟਿੱਡੇ, ਸੈਨਿਕ ਸੁੰਡੀ, ਲਾਲ ਭੂੰਡੀ, ਸਲੇਟੀ ਕੁੰਡੀ ਆਦਿ ।
  10. ਪੱਤਿਆਂ ਦੀ ਛਾਣਨੀ ਬਣਾਉਣ ਵਾਲੇ ਕੀੜੇ ਹਨ-ਹੱਡਾ ਲੂੰਡੀ, ਭੱਬੂ ਕੁੱਤਾ, ਗੋਭੀ ਦੀ ਤਿੱਤਲੀ ਆਦਿ ।
  11. ਜੜ੍ਹਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ ਹਨ। ਸਿਉਂਕ, ਚਿੱਟਾ ਸੁੰਡ ਆਦਿ ।
  12. ਫ਼ਸਲਾਂ ਨੂੰ ਬੀਮਾਰੀਆਂ ਜੀਵਾਣੂਆਂ, ਵਿਸ਼ਾਣੂਆਂ, ਉੱਲੀ ਆਦਿ ਕਾਰਨ ਲਗਦੀਆਂ ਹਨ ।
  13. ਉੱਲੀ ਨਾਲ ਹੋਣ ਵਾਲੀਆਂ ਬੀਮਾਰੀਆਂ ਹਨ-ਲਸ ਰੋਗ, ਬੀਜ ਗਲਣ ਰੋਗ, ਕਾਂਗਿਆਰੀ, ਚਿੱਟੂ ਰੋਗ !
  14. ਵਿਸ਼ਾਣੂਆਂ ਨਾਲ ਹੋਣ ਵਾਲੇ ਰੋਗ ਹਨ-ਠੂਠੀ ਰੋਗ, ਚਿਤਕਬਰਾ ਰੋਗ ।

PSEB 6th Class Agriculture Solutions Chapter 5 ਖਾਦਾਂ

Punjab State Board PSEB 6th Class Agriculture Book Solutions Chapter 5 ਖਾਦਾਂ Textbook Exercise Questions and Answers.

PSEB Solutions for Class 6 Agriculture Chapter 5 ਖਾਦਾਂ

Agriculture Guide for Class 6 PSEB ਖਾਦਾਂ Textbook Questions and Answers

ਅਭਿਆਸ
(ੳ) ਇਹਨਾਂ ਪ੍ਰਸ਼ਨਾਂ ਦੇ ਉੱਤਰ ਇੱਕ-ਦੋ ਸ਼ਬਦਾਂ ਵਿੱਚ ਦਿਓ-

ਪ੍ਰਸ਼ਨ 1.
ਪੌਦੇ ਨੂੰ ਵਧਣ ਫੁੱਲਣ ਅਤੇ ਆਪਣਾ ਭੋਜਨ ਤਿਆਰ ਕਰਨ ਲਈ ਕਿੰਨੇ ਪ੍ਰਕਾਰ ਦੇ ਖੁਰਾਕੀ ਤੱਤਾਂ ਦੀ ਜ਼ਰੂਰਤ ਹੁੰਦੀ ਹੈ ?
ਉੱਤਰ-
17 ਖੁਰਾਕੀ ਤੱਤਾਂ ਦੀ ।

ਪ੍ਰਸ਼ਨ 2.
ਖਾਦਾਂ ਨੂੰ ਮੁੱਖ ਤੌਰ ਤੇ ਕਿਹੜੇ-ਕਿਹੜੇ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਰਸਾਇਣਿਕ ਖਾਦ, ਕੁਦਰਤੀ ਖਾਦ ।

PSEB 6th Class Agriculture Solutions Chapter 5 ਖਾਦਾਂ

ਪ੍ਰਸ਼ਨ 3.
ਕਿਹੜੀਆਂ ਫ਼ਸਲਾਂ ਵਾਯੂਮੰਡਲ ਤੋਂ ਨਾਈਟ੍ਰੋਜਨ ਲੈ ਕੇ ਆਪਣੀਆਂ ਜੜ੍ਹਾਂ ਵਿਚ ਜਮਾਂ ਕਰਦੀਆਂ ਹਨ ?
ਉੱਤਰ-
ਫਲੀਦਾਰ ਫ਼ਸਲਾਂ ਜਿਵੇਂ ਮਟਰ, ਦਾਲਾਂ, ਸੋਇਆਬੀਨ ਆਦਿ ।

ਪ੍ਰਸ਼ਨ 4.
ਨਾਈਟ੍ਰੋਜਨ ਖਾਦ ਦੇ ਵਧੇਰੇ ਪ੍ਰਯੋਗ ਨਾਲ ਜ਼ਮੀਨਾਂ ਵਿਚ ਕਿਹੜਾ ਮਾਦਾ ਵੱਧ ਜਾਂਦਾ ਹੈ ?
ਉੱਤਰ-
ਖਾਰਾ ਮਾਦਾ |

ਪ੍ਰਸ਼ਨ 5.
ਕਿੰਨੇ ਪ੍ਰਤੀਸ਼ਤ ਨਾਈਟ੍ਰੋਜਨ ਗੈਸ ਦੇ ਰੂਪ ਵਿੱਚ ਹਵਾ ਵਿਚ ਪਾਈ ਜਾਂਦੀ ਹੈ ?
ਉੱਤਰ-
78% ।

ਪ੍ਰਸ਼ਨ 6.
100 ਕਿਲੋਗਰਾਮ ਡਾਈਅਮੋਨੀਅਮ ਫਾਸਫੇਟ ਖਾਦ ਵਿਚ ਕਿੰਨੇ ਕਿਲੋਗਰਾਮ ਫਾਸਫੋਰਸ ਹੁੰਦਾ ਹੈ ?
ਉੱਤਰ-
46 ਕਿਲੋਗਰਾਮ ।

ਪ੍ਰਸ਼ਨ 7.
ਫਾਸਫੋਰਸ ਤੱਤ ਕਿਹੜੀ ਖਾਦ ਵਿੱਚ ਮਿਲਦਾ ਹੈ ?
ਉੱਤਰ-
ਸਿੰਗਲ ਸੁਪਰਫਾਸਫੇਟ ਅਤੇ ਡੀ. ਏ. ਪੀ. ।

ਪ੍ਰਸ਼ਨ 8.
ਰੂੜੀ ਦੀ 100 ਕਿਲੋ ਖਾਦ ਵਿਚ ਕਿਹੜੇ ਤੱਤ ਹੁੰਦੇ ਹਨ ?
ਉੱਤਰ-
1 ਕਿਲੋ ਯੂਰੀਆ ਦੇ ਬਰਾਬਰ ਨਾਈਟ੍ਰੋਜਨ ਅਤੇ 1.5 ਕਿਲੋ ਸੁਪਰਫਾਸਫੇਟ ਦੇ ਬਰਾਬਰ ਫਾਸਫੋਰਸ ।

PSEB 6th Class Agriculture Solutions Chapter 5 ਖਾਦਾਂ

ਪ੍ਰਸ਼ਨ 9.
ਪੋਟਾਸ਼ ਤੱਤ ਖ਼ਾਸ ਕਰਕੇ ਕਿਹੜੀ ਫ਼ਸਲ ਲਈ ਵਰਤਿਆ ਜਾਂਦਾ ਹੈ ?
ਉੱਤਰ-
ਇਹ ਤੱਤ ਖ਼ਾਸ ਕਰਕੇ ਆਲੂ ਦੀ ਫ਼ਸਲ ਲਈ ਵਰਤਿਆ ਜਾਂਦਾ ਹੈ ।

ਪ੍ਰਸ਼ਨ 10.
100 ਕਿਲੋਗਰਾਮ ਯੂਰੀਆ ਵਿਚ ਕਿੰਨੇ ਕਿਲੋਗਰਾਮ ਨਾਈਟ੍ਰੋਜਨ ਤੱਤ ਹੁੰਦਾ ਹੈ ?
ਉੱਤਰ-
46 ਕਿਲੋਗਰਾਮ ।

(ਅ) ਇਹਨਾਂ ਪ੍ਰਸ਼ਨਾਂ ਦੇ ਉੱਤਰ ਇੱਕ ਜਾਂ ਦੋ ਵਾਕਾਂ ਵਿੱਚ ਦਿਓ-

ਪ੍ਰਸ਼ਨ 1.
ਕੁਦਰਤੀ ਖਾਦਾਂ ਕੀ ਹੁੰਦੀਆਂ ਹਨ ?
ਉੱਤਰ-
ਇਹ ਖਾਦਾਂ ਫ਼ਸਲਾਂ ਦੀ ਰਹਿੰਦ-ਖੂੰਹਦ ਅਤੇ ਜੀਵ-ਜੰਤੂਆਂ ਦੇ ਵਿਅਰਥ ਪਥਾਰਥਾਂ ਤੋਂ ਬਣਦੀਆਂ ਹਨ । ਰੂੜੀ ਖਾਦ, ਹਰੀ ਖਾਦ ਆਦਿ ਇਸ ਦੇ ਉਦਾਹਰਨ ਹਨ ।

ਪ੍ਰਸ਼ਨ 2.
ਹਰੀ ਖਾਦ ਕੀ ਹੁੰਦੀ ਹੈ ?
ਉੱਤਰ-
ਕਿਸੇ ਫਲੀਦਾਰ ਫ਼ਸਲ ਜਿਵੇਂ-ਢੱਚਾ ਨੂੰ ਖੇਤ ਵਿਚ ਉਗਾ ਕੇ, ਤੇ ਜਦੋਂ ਇਹ ਹਰੀ ਹੁੰਦੀ ਹੈ ਖੇਤ ਵਿਚ ਹੀ ਵਾਹੁਣ ਨੂੰ ਹਰੀ ਖਾਦ ਕਿਹਾ ਜਾਂਦਾ ਹੈ ।

ਪ੍ਰਸ਼ਨ 3.
ਕੁਦਰਤੀ ਖਾਦਾਂ ਕਿਸ ਤਰ੍ਹਾਂ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਦੀਆਂ
ਹਨ ?
ਉੱਤਰ-
ਇਹ ਖਾਦਾਂ ਜ਼ਮੀਨ ਵਿਚ ਮਿੱਟੀ ਦੇ ਕਣਾਂ ਦੀ ਜੁੜਨ ਸ਼ਕਤੀ ਅਤੇ ਜ਼ਮੀਨ ਦੇ ਪਾਣੀ ਨੂੰ ਸੰਭਾਲਣ ਦੀ ਸਮਰੱਥਾ ਨੂੰ ਵਧਾਉਂਦੀਆਂ ਹਨ । ਮਿੱਟੀ ਵਿਚ ਜੈਵਿਕ ਮਾਦਾ ਵੀ ਵਧਦਾ ਹੈ। ਤੇ ਉਪਜਾਊ ਸ਼ਕਤੀ ਬਰਕਰਾਰ ਰਹਿੰਦੀ ਹੈ ।

ਪ੍ਰਸ਼ਨ 4.
ਕਿਹੜੀਆਂ ਮੁੱਖ ਰਸਾਇਣਿਕ ਖਾਦਾਂ ਦਾ ਪ੍ਰਯੋਗ ਵਧੇਰੇ ਕੀਤਾ ਜਾਂਦਾ ਹੈ ?
ਉੱਤਰ-
ਨਾਈਟ੍ਰੋਜਨ ਵਾਲੀਆਂ, ਫਾਸਫੋਰਸ ਵਾਲੀਆਂ ਅਤੇ ਪੋਟਾਸ਼ ਵਾਲੀਆਂ ਖਾਦਾਂ ।

PSEB 6th Class Agriculture Solutions Chapter 5 ਖਾਦਾਂ

ਪ੍ਰਸ਼ਨ 5.
ਯੂਰੀਆ ਖਾਦ ਕਿਵੇਂ ਬਣਾਈ ਜਾਂਦੀ ਹੈ ?
ਉੱਤਰ-
ਹਵਾ ਵਿਚ 78% ਨਾਈਟ੍ਰੋਜਨ ਗੈਸ ਰੂਪ ਵਿਚ ਹੁੰਦੀ ਹੈ, ਇਸ ਤੋਂ ਹੀ ਯੂਰੀਆ ਖਾਦ ਬਣਾਈ ਜਾਂਦੀ ਹੈ ।

ਪ੍ਰਸ਼ਨ 6.
ਫਾਸਫੋਰਸ ਤੱਤ ਕਿੱਥੋਂ ਲਿਆ ਜਾਂਦਾ ਹੈ ?
ਉੱਤਰ-
ਇਹ ਤੱਤ ਫਾਸਫੋਰਸ ਵਾਲੀਆਂ ਖਾਦਾਂ ਜਿਵੇਂ ਡੀ. ਏ. ਪੀ. ਤੋਂ ਮਿਲਦਾ ਹੈ ਤੇ ਇਹ ਖਾਦਾਂ ਰਾਕ ਫਾਸਫੇਟ ਨਾਂ ਦੇ ਖਣਿਜ ਪਦਾਰਥ ਤੋਂ ਬਣਦੀਆਂ ਹਨ ।

ਪ੍ਰਸ਼ਨ 7.
ਰੂੜੀ ਦੀ ਖਾਦ ਕਿਹੜੀਆਂ ਜ਼ਮੀਨਾਂ ਲਈ ਲਾਹੇਵੰਦ ਹੈ ?
ਉੱਤਰ-
ਰੂੜੀ ਦੀ ਖਾਦ ਸਾਰੀਆਂ ਜ਼ਮੀਨਾਂ ਲਈ ਹੀ ਲਾਹੇਵੰਦ ਹੈ । ਇਸ ਵਿਚ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਅਤੇ ਹੋਰ ਖੁਰਾਕੀ ਤੱਤ ਵੀ ਹੁੰਦੇ ਹਨ ਤੇ ਇਹ ਜ਼ਮੀਨ ਦੇ ਭੌਤਿਕ ਗੁਣਾਂ ਤੇ ਵੀ ਚੰਗਾ ਅਸਰ ਪਾਉਂਦੀ ਹੈ ।

ਪ੍ਰਸ਼ਨ 8.
ਨਾਈਟ੍ਰੋਜਨ ਦੀ ਘਾਟ ਕਾਰਨ ਪੌਦਿਆਂ ਤੇ ਕੀ ਅਸਰ ਹੁੰਦਾ ਹੈ ?
ਉੱਤਰ-
ਨਾਈਟ੍ਰੋਜਨ ਦੀ ਘਾਟ ਕਾਰਨ ਸਭ ਤੋਂ ਪਹਿਲਾਂ ਪੌਦਿਆਂ ਦੇ ਪੁਰਾਣੇ ਪੱਤੇ ਪੀਲੇ ਪੈਣ ਲਗਦੇ ਹਨ, ਫਿਰ ਇਹ ਪੀਲਾਪਣ ਹੌਲੀ-ਹੌਲੀ ਉੱਪਰ ਵਲ ਨੂੰ ਵਧਣਾ ਸ਼ੁਰੂ ਹੁੰਦਾ ਹੈ ਤੇ ਹੌਲੀਹੌਲੀ ਸਾਰਾ ਪੌਦਾ ਪੀਲਾ ਹੋ ਜਾਂਦਾ ਹੈ ।

ਪ੍ਰਸ਼ਨ 9.
ਰਸਾਇਣਿਕ ਖਾਦਾਂ ਫ਼ਸਲਾਂ ਲਈ ਕਿਵੇਂ ਲਾਹੇਵੰਦ ਹੁੰਦੀਆਂ ਹਨ ?
ਉੱਤਰ-
ਰਸਾਇਣਿਕ ਖਾਦਾਂ ਦੀ ਵਰਤੋਂ ਪੌਦਿਆਂ ਦੇ ਖੁਰਾਕੀ ਤੱਤਾਂ ਦੀ ਪੂਰਤੀ ਲਈ ਕੀਤੀ ਜਾਂਦੀ ਹੈ, ਮਿੱਟੀ ਵਿੱਚ ਜਿਹੜੇ ਖੁਰਾਕੀ ਤੱਤ ਦੀ ਘਾਟ ਹੋਵੇ ਉਸ ਤੱਤ ਵਾਲੀ ਰਸਾਇਣਿਕ ਖਾਦ ਵਰਤੀ ਜਾਂਦੀ ਹੈ । ਇਹ ਖਾਦਾਂ ਪਾਣੀ ਵਿਚ ਘੁਲਣਸ਼ੀਲ ਹਨ ਤੇ ਪੌਦਿਆਂ ਨੂੰ ਖੁਰਾਕੀ ਤੱਤਾਂ ਦੀ ਪਾਪਤੀ ਜਲਦੀ ਹੋ ਜਾਂਦੀ ਹੈ ।

ਪ੍ਰਸ਼ਨ 10.
ਗੰਡੋਇਆ ਖਾਦ ਕਿਵੇਂ ਬਣਦੀ ਹੈ ?
ਉੱਤਰ-
ਪੌਦਿਆਂ ਦੀ ਰਹਿੰਦ-ਖੂੰਹਦ ਅਤੇ ਗੋਹੇ ਨੂੰ ਇੱਕ ਥਾਂ ਤੇ ਇਕੱਠਾ ਕਰਕੇ ਇਸ ਵਿੱਚ ਗੰਡੋਏ ਛੱਡ ਦਿੱਤੇ ਜਾਂਦੇ ਹਨ ਤੇ ਕੁਝ ਦਿਨਾਂ ਬਾਅਦ ਗੰਡੋਇਆ ਖਾਦ ਪ੍ਰਾਪਤ ਹੋ ਜਾਂਦੀ ਹੈ ।

PSEB 6th Class Agriculture Solutions Chapter 5 ਖਾਦਾਂ

(ੲ) ਪੰਜ ਜਾਂ ਛੇ ਵਾਕਾਂ ਵਿੱਚ ਉੱਤਰ ਦਿਉ-

ਪ੍ਰਸ਼ਨ 1.
ਖਾਦਾਂ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਪੌਦੇ ਵਧਣ-ਫੁਲਣ ਲਈ ਆਪਣੀਆਂ ਲੋੜਾਂ ਜ਼ਮੀਨ ਵਿਚੋਂ ਪੂਰੀਆਂ ਕਰਦੇ ਹਨ । ਇਹ ਆਪਣੀ ਜ਼ਰੂਰਤ ਵਾਲੇ 17 ਤੋਂ ਵੀ ਵੱਧ ਵੱਖ-ਵੱਖ ਤਰ੍ਹਾਂ ਦੇ ਖੁਰਾਕੀ ਤੱਤ ਜ਼ਮੀਨ ਵਿਚੋਂ ਪ੍ਰਾਪਤ ਕਰਦੇ ਹਨ । ਅਜਿਹੇ ਤੱਤ ਜੋ ਪੌਦਿਆਂ ਨੂੰ ਵੱਧਣ-ਫੁੱਲਣ ਅਤੇ ਭੋਜਨ ਤਿਆਰ ਕਰਨ ਲਈ ਚਾਹੀਦੇ ਹਨ ਤੇ ਇਹਨਾਂ ਦੀ ਪੂਰਤੀ ਬਨਾਵਟੀ ਰੂਪ ਵਿਚ ਬਾਹਰ ਤੋਂ ਕੀਤੀ ਜਾਂਦੀ ਹੈ ਨੂੰ ਖਾਦ ਕਿਹਾ ਜਾਂਦਾ ਹੈ ।

ਖਾਦਾਂ ਨੂੰ ਕੁਦਰਤੀ ਰੂਪ ਵਿੱਚ ਅਤੇ ਕਾਰਖ਼ਾਨਿਆਂ ਵਿਚ ਰਸਾਇਣ ਖਾਦਾਂ ਦੇ ਰੂਪ ਵਿਚ ਤਿਆਰ ਕੀਤਾ ਜਾਂਦਾ ਹੈ । ਉਦਾਹਰਨ-ਰੂੜੀ ਖਾਦ, ਯੂਰੀਆ ਆਦਿ ।

ਪ੍ਰਸ਼ਨ 2.
ਰਸਾਇਣਿਕ ਖਾਦਾਂ ਕੀ ਹੁੰਦੀਆਂ ਹਨ ?
ਉੱਤਰ-
ਰਸਾਇਣਿਕ ਖਾਦਾਂ ਪੌਦਿਆਂ ਦੇ ਲਈ ਖੁਰਾਕੀ ਤੱਤ ਪ੍ਰਦਾਨ ਕਰਦੀਆਂ ਹਨ ਅਤੇ ਇਹਨਾਂ ਨੂੰ ਕਾਰਖ਼ਾਨਿਆਂ ਵਿਚ ਤਿਆਰ ਕੀਤਾ ਜਾਂਦਾ ਹੈ । ਮੁੱਖ ਤੌਰ ਤੇ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਵਾਲੀਆਂ ਖਾਦਾਂ ਦੀ ਵਧੇਰੇ ਲੋੜ ਪੈਂਦੀ ਹੈ । ਇਹ ਤੱਤ ਯੂਰੀਆ, ਡੀ. ਏ. ਪੀ., ਐੱਨ. ਪੀ. ਕੇ, ਮਿਊਰੇਟ ਆਫ਼ ਪੋਟਾਸ਼ ਆਦਿ ਖਾਦਾਂ ਤੋਂ ਪ੍ਰਾਪਤ ਹੁੰਦੇ ਹਨ । ਆਮ ਕਰਕੇ ਇਹ ਰਸਾਇਣਿਕ ਖਾਦਾਂ ਪਾਣੀ ਵਿਚ ਘੁਲਣਸ਼ੀਲ ਹੁੰਦੀਆਂ ਹਨ ਤੇ ਇਸ ਲਈ ਪੌਦਿਆਂ ਨੂੰ ਸੌਖਿਆਂ ਉਪਲੱਬਧ ਹੋ ਜਾਂਦੀਆਂ ਹਨ । ਹਰੀ ਕ੍ਰਾਂਤੀ ਤੋਂ ਬਾਅਦ ਇਹਨਾਂ ਖਾਦਾਂ ਦੀ ਮੰਗ ਬਹੁਤ ਵੱਧ ਗਈ ਹੈ ।

ਪ੍ਰਸ਼ਨ 3.
ਰਸਾਇਣਿਕ ਖਾਦਾਂ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਸੰਖੇਪ ਵਿਚ ਲਿਖੋ ।
ਉੱਤਰ-
ਰਸਾਇਣਿਕ ਖਾਦਾਂ ਦੀ ਸਹਾਇਤਾ ਨਾਲ ਜਿੱਥੇ ਉਪਜ ਵਿਚ ਵਾਧਾ ਹੁੰਦਾ ਹੈ ਉੱਥੇ ਇਹਨਾਂ ਦੀ ਵਰਤੋਂ ਦੇ ਹਾਨੀਕਾਰਕ ਪ੍ਰਭਾਵ ਵੀ ਹੁੰਦੇ ਹਨ । ਇਹਨਾਂ ਦੀ ਵਰਤੋਂ ਮਿੱਟੀ ਦੀ ਪਰਖ ਕਰਨ ਤੋਂ ਬਾਅਦ ਲੋੜ ਅਨੁਸਾਰ ਤੇ ਸਿਰਫ ਘਾਟ ਵਾਲੇ ਤੱਤਾਂ ਵਾਲੀਆਂ ਖਾਦਾਂ ਹੀ ਵਰਤਣੀਆਂ ਚਾਹੀਦੀਆਂ ਹਨ । ਜੇ ਖਾਦਾਂ ਦੀ ਬੇਲੋੜੀ ਤੇ ਬੇਸਮਝੀ ਨਾਲ ਵਰਤੋਂ ਕੀਤੀ ਜਾਵੇ ਤਾਂ ਇਹ ਹਾਨੀਕਾਰਕ ਸਿੱਧ ਹੁੰਦੀਆਂ ਹਨ ।

ਨਾਈਟ੍ਰੋਜਨ ਵਾਲੀਆਂ ਖਾਦਾਂ ਦੀ ਵਧੇਰੇ ਵਰਤੋਂ ਨਾਲ ਜ਼ਮੀਨ ਵਿਚ ਖਾਰਾ ਮਾਦਾ ਵੱਧ ਜਾਂਦਾ ਹੈ ।
ਇਹ ਖਾਦਾਂ ਪਾਣੀ ਵਿਚ ਘੁਲਣਸ਼ੀਲ ਹੋਣ ਕਾਰਨ ਪਾਣੀ ਨਾਲ ਘੁਲ ਕੇ ਧਰਤੀ ਦੇ ਪਾਣੀ ਨੂੰ ਵੀ ਪ੍ਰਦੂਸ਼ਿਤ ਕਰਦੀਆਂ ਹਨ ।
ਇਹਨਾਂ ਦੀ ਬੇਲੋੜੀ ਵਰਤੋਂ ਨਾਲ ਪੈਸੇ ਦੀ ਵੀ ਬਰਬਾਦੀ ਹੁੰਦੀ ਹੈ । ਫ਼ਸਲਾਂ ਵਿਚ ਇਹ ਤੱਤ ਵੱਧ ਜਾਂਦੇ ਹਨ ਤੇ ਮਨੁੱਖ ਦੇ ਸਰੀਰ ਵਿਚ ਵੀ ਪ੍ਰਵੇਸ਼ ਕਰ ਜਾਂਦੇ ਹਨ ।

ਪ੍ਰਸ਼ਨ 4.
ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਣਾਏ ਰੱਖਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ?
ਉੱਤਰ-
ਮਿੱਟੀ ਦੀ ਭੂਮਿਕਾ ਫ਼ਸਲ ਉਗਣ ਵਿਚ ਬਹੁਤ ਮਹੱਤਵਪੂਰਨ ਤੇ ਸਭ ਤੋਂ ਵੱਧ ਹੈ । ਜੇ ਮਿੱਟੀ ਦੀ ਉਪਜਾਊ ਸ਼ਕਤੀ ਵੱਧ ਹੋਵੇਗੀ ਤਾਂ ਹੀ ਫ਼ਸਲ ਵਧੀਆ ਹੋਵੇਗੀ ਤੇ ਝਾੜ ਵੀ ਵੱਧ ਮਿਲੇਗਾ । ਇੱਕੋ ਖੇਤ ਵਿਚ ਵਾਰ-ਵਾਰ ਇੱਕੋ ਤਰ੍ਹਾਂ ਦੀਆਂ ਫ਼ਸਲਾਂ ਪ੍ਰਾਪਤ ਕਰਨ ਨਾਲ ਇਸ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ । ਇਸ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਖੇਤ ਵਿਚ ਫ਼ਸਲ ਚੱਕਰ ਬਦਲਦੇ ਰਹਿਣਾ ਚਾਹੀਦਾ ਹੈ । ਖੇਤ ਵਿਚ ਮੱਲੜ ਦੀ ਮਾਤਰਾ ਵਧਾਉਣ ਲਈ ਰੂੜੀ ਖਾਦ, ਗੰਡੋਇਆ ਦੀ ਖਾਦ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਰਸਾਇਣਿਕ ਖਾਦਾਂ ਦੀ ਵਰਤੋਂ ਮਿੱਟੀ ਦੀ ਪਰਖ ਤੋਂ ਬਾਅਦ ਤੱਤਾਂ ਦੀ ਘਾਟ ਅਨੁਸਾਰ ਤੇ ਲੋੜੀਂਦੀ ਮਾਤਰਾ ਵਿਚ ਕਰਨੀ ਚਾਹੀਦੀ ਹੈ । ਰਸਾਇਣਿਕ ਤੇ ਕੁਦਰਤੀ ਖਾਦਾਂ ਦਾ ਸੰਤੁਲਨ ਬਣਾ ਕੇ ਰੱਖਣਾ ਚਾਹੀਦਾ ਹੈ ।

ਪ੍ਰਸ਼ਨ 5.
ਰੂੜੀ ਦੀ ਖਾਦ ਦੀ ਮਹੱਤਤਾ ਬਾਰੇ ਦੱਸੋ ।
ਉੱਤਰ-
ਪਸ਼ੂਆਂ ਦੇ ਗੋਬਰ, ਪਿਸ਼ਾਬ ਅਤੇ ਪਰਾਲੀ ਆਦਿ ਨੂੰ ਤਕਨੀਕੀ ਢੰਗ ਨਾਲ ਸੰਭਾਲ ਕੇ ਗਲਣ-ਸੜਨ ਲਈ ਛੱਡ ਦਿੱਤਾ ਜਾਂਦਾ ਹੈ । ਜਦੋਂ ਇਹ ਚੰਗੀ ਤਰ੍ਹਾਂ ਨਾਲ ਗਲ ਸੜ ਜਾਂਦਾ ਹੈ ਤਾਂ ਇਸ ਨੂੰ ਰੂੜੀ ਖਾਦ ਕਿਹਾ ਜਾਂਦਾ ਹੈ । ਰੂੜੀ ਖਾਦ ਖੇਤਾਂ ਵਿਚ ਜੈਵਿਕ ਮਾਦਾ ਵਿਚ ਵਾਧਾ ਕਰਦੀ ਹੈ ਤੇ ਇਸ ਵਿਚ ਉਹ ਸਾਰੇ ਜ਼ਰੂਰੀ ਤੱਤ ਹੁੰਦੇ ਹਨ ਜੋ ਕਿ ਕਿਸੇ ਫ਼ਸਲ ਲਈ ਜ਼ਰੂਰੀ ਹੁੰਦੇ ਹਨ । ਇਸ ਦੀ ਵਰਤੋਂ ਨਾਲ ਜ਼ਮੀਨ ਦੇ ਭੌਤਿਕ ਗੁਣਾਂ ਵਿਚ ਚੰਗਾ ਅਸਰ ਦੇਖਣ ਨੂੰ
ਮਿਲਦਾ ਹੈ । 100 ਕਿਲੋ ਰੂੜੀ ਖਾਦ ਵਿਚ 1 ਕਿਲੋ ਯੂਰੀਆ ਦੇ ਬਰਾਬਰ ਨਾਈਟ੍ਰੋਜਨ ਅਤੇ 1\(\frac{1}{2}\) ਕਿਲੋ ਸੁਪਰਫਾਸਫੇਟ ਦੇ ਬਰਾਬਰ ਫਾਸਫੋਰਸ ਤੱਤ ਹੁੰਦਾ ਹੈ ਤੇ ਪੋਟਾਸ਼ ਤੱਤ ਅਤੇ ਹੋਰ ਲੋੜੀਂਦੇ ਤੱਤ ਵੀ ਹੁੰਦੇ ਹਨ ।

PSEB 6th Class Agriculture Solutions Chapter 5 ਖਾਦਾਂ

PSEB 6th Class Agriculture Guide ਖਾਦਾਂ Important Questions and Answers

ਵਸਤੂਨਿਸ਼ਠ ਪ੍ਰਸ਼ਨ
ਬਹੁ-ਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਪੌਦਿਆਂ ਨੂੰ ਕਿੰਨੇ ਖੁਰਾਕੀ ਤੱਤਾਂ ਦੀ ਲੋੜ ਹੈ ?
(i) 10
(ii) 17
(iii) 20
(iv) 25.
ਉੱਤਰ-
(ii) 17.

ਪ੍ਰਸ਼ਨ 2.
ਹਰੀ ਖਾਦ ਲਈ ਵਰਤੀ ਜਾਂਦੀ ਫ਼ਸਲ ਹੈ ?
(i) ਚੈੱਚਾ
(ii) ਕਣਕ
(iii) ਝੋਨਾ
(iv) ਕੋਈ ਨਹੀਂ ।
ਉੱਤਰ-
( i) ਚੈੱਚਾ ।

ਪ੍ਰਸ਼ਨ 3.
ਫਾਸਫੋਰਸ ਤੱਤ ਵਾਲੀ ਖਾਦ ਹੈ-
(i) ਯੂਰੀਆ
(ii) ਮਿਊਰੇਟ ਆਫ਼ ਪੋਟਾਸ਼
(iii) ਜਿੰਕ ਕਾਰਬੋਨੇਟ .
(iv) ਕੋਈ ਨਹੀਂ ।
ਉੱਤਰ-
(iv) ਕੋਈ ਨਹੀਂ ।

ਪ੍ਰਸ਼ਨ 4.
ਯੂਰੀਆ ਵਿਚ ਕਿੰਨੇ ਪ੍ਰਤੀਸ਼ਤ ਨਾਈਟ੍ਰੋਜਨ ਹੁੰਦੀ ਹੈ ?
(i) 50%
(ii) 46%
(iii) 70%
(iv) 16%.
ਉੱਤਰ-
(ii) 46% ।

ਖ਼ਾਲੀ ਥਾਂ ਭਰੋ-

(i) ਮਿਉਰੇਟ ਆਫ਼ ਪੋਟਾਸ਼ ਵਿਚ ਪੋਟਾਸ਼ ਤੱਤ …………………… ਪ੍ਰਤੀਸ਼ਤ ਹੁੰਦਾ ਹੈ ।
ਉੱਤਰ-
60%

(ii) ਨਾਈਟ੍ਰੋਜਨ ਖਾਦ ਵੀ ਵੱਧ ਮਾਤਰਾ ਵਿਚ ਵਰਤੋਂ ਨਾਲ ਜ਼ਮੀਨ ਵਿਚ ………………………… ਮਾਣ ਵੱਧ ਜਾਂਦਾ ਹੈ ।
ਉੱਤਰ-
ਖਾਰਾ

PSEB 6th Class Agriculture Solutions Chapter 5 ਖਾਦਾਂ

(iii) ਫਾਸਫੋਰਸ ਖਾਦਾਂ …………………… ਨਾਂ ਦੇ ਖਣਿਜ ਪਦਾਰਥ ਤੋਂ ਬਣਦੀਆਂ ਹਨ ।
ਉੱਤਰ-
ਰਾਕ ਫਾਸਫੇਟ

(iv) ਡੀ.ਏ.ਪੀ. ਵਿਚ ………………….. ਤੱਤ ਹੁੰਦਾ ਹੈ ।
ਉੱਤਰ-
ਫਾਸਫੋਰਸ

ਠੀਕ/ਗਲਤ

(i) ਖਾਦਾਂ 10 ਪ੍ਰਕਾਰ ਦੀਆਂ ਹੁੰਦੀਆਂ ਹਨ ।
(ii) ਹਵਾ ਵਿੱਚ 78% ਨਾਈਟ੍ਰੋਜਨ ਗੈਸ ਦੇ ਰੂਪ ਵਿਚ ਹੈ ।
(iii) ਮਿਉਰੇਟ ਆਫ਼ ਪੋਟਾਸ਼ ਵਿੱਚ 60% ਪੋਟਾਸ਼ ਤੱਤ ਹੈ ।
ਉੱਤਰ-
(i) ਗ਼ਲਤ,
(ii) ਠੀਕ,
(iii) ਠੀਕ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਿਸੇ ਜੈਵਿਕ ਖਾਦ ਦੀ ਉਦਾਹਰਣ ਦਿਓ ।
ਉੱਤਰ-
ਰੂੜੀ ਖਾਦ ।

ਪ੍ਰਸ਼ਨ 2.
ਰੂੜੀ ਖਾਦ ਦੇ 100 ਕਿਲੋਗਰਾਮ ਵਿਚ ਕਿੰਨੀ ਨਾਈਟ੍ਰੋਜਨ ਹੁੰਦੀ ਹੈ ?
ਉੱਤਰ-
1 ਕਿਲੋ ਯੂਰੀਆ ਦੇ ਬਰਾਬਰ ।

ਪ੍ਰਸ਼ਨ 3.
ਰੂੜੀ ਖਾਦ ਦੇ 100 ਕਿਲੋਗਰਾਮ ਵਿਚ ਕਿੰਨੀ ਫਾਸਫੋਰਸ ਹੁੰਦੀ ਹੈ ?
ਉੱਤਰ-
1\(\frac{1}{2}\) ਕਿਲੋ ਸੁਪਰਫਾਸਫੇਟ ਦੇ ਬਰਾਬਰ ।

ਪ੍ਰਸ਼ਨ 4.
ਜੰਤਰ ਦੀ ਫ਼ਸਲ ਨੂੰ ਖੇਤ ਵਿਚ ਵਾਹੁਣ ਨੂੰ ਕੀ ਕਹਿੰਦੇ ਹਨ ?
ਉੱਤਰ-
ਹਰੀ ਖਾਦ ।

PSEB 6th Class Agriculture Solutions Chapter 5 ਖਾਦਾਂ

ਪ੍ਰਸ਼ਨ 5.
ਪੋਟਾਸ਼ ਤੱਤ ਦੀ ਪ੍ਰਾਪਤੀ ਲਈ ਕਿਹੜੀ ਰਸਾਇਣਿਕ ਖਾਦ ਵਰਤੀ ਜਾਂਦੀ ਹੈ ?
ਉੱਤਰ-
ਮਿਊਰੇਟ ਆਫ਼ ਪੋਟਾਸ਼ ।

ਪ੍ਰਸ਼ਨ 6.
ਮਿਊਰੇਟ ਆਫ ਪੋਟਾਸ਼ ਵਿਚ ਕਿੰਨਾ ਪੋਟਾਸ਼ ਤੱਤ ਹੁੰਦਾ ਹੈ ?
ਉੱਤਰ-
60% ।

ਪ੍ਰਸ਼ਨ 7.
ਪੰਜਾਬ ਵਿਚ ਕਿੰਨੀਆਂ ਜ਼ਮੀਨਾਂ ਵਿਚ ਪੋਟਾਸ਼ ਤੱਤ ਦੀ ਘਾਟ ਹੈ ?
ਉੱਤਰ-
ਸਿਰਫ਼ 5-10% ਜ਼ਮੀਨਾਂ ਵਿਚ ।

ਪ੍ਰਸ਼ਨ 8.
ਡੀ. ਏ. ਪੀ. ਦਾ ਪੂਰਾ ਨਾਂ ਦੱਸੋ ।
ਉੱਤਰ-
ਡਾਈਅਮੋਨੀਅਮ ਫਾਸਫੇਟ ।

ਪ੍ਰਸ਼ਨ 9.
ਸਿੰਗਲ ਸੁਪਰਫਾਸਫੇਟ ਵਿਚ ਕਿੰਨਾ ਫਾਸਫੋਰਸ ਤੱਤ ਹੁੰਦਾ ਹੈ ?
ਉੱਤਰ-
16% ।

ਪ੍ਰਸ਼ਨ 10.
ਡੀ. ਏ. ਪੀ. ਵਿਚ ਕਿੰਨਾ ਫਾਸਫੋਰਸ ਤੱਤ ਹੁੰਦਾ ਹੈ ?
ਉੱਤਰ-
46% ।

PSEB 6th Class Agriculture Solutions Chapter 5 ਖਾਦਾਂ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖਾਦਾਂ ਦੀ ਵਰਤੋਂ ਕਿਸ ਸਮੇਂ ਕੀਤੀ ਜਾਂਦੀ ਹੈ ?
ਉੱਤਰ-
ਕਈ ਖਾਦਾਂ ਦੀ ਵਰਤੋਂ ਬਿਜਾਈ ਤੋਂ ਪਹਿਲਾਂ ਅਤੇ ਕਈ ਖਾਦਾਂ ਦੀ ਵਰਤੋਂ ਬਿਜਾਈ ਤੋਂ ਬਾਅਦ ਕੀਤੀ ਜਾਂਦੀ ਹੈ ।

ਪ੍ਰਸ਼ਨ 2.
ਹਵਾ ਵਿਚਲੀ ਨਾਈਟ੍ਰੋਜਨ ਨੂੰ ਕਿਹੜੇ ਪੌਦੇ ਵਰਤ ਸਕਦੇ ਹਨ ਤੇ ਕਿਹੜੇ ਨਹੀਂ ?
ਉੱਤਰ-
ਹਵਾ ਵਿਚਲੀ ਨਾਈਟ੍ਰੋਜਨ ਗੈਸ ਨੂੰ ਫਲੀਦਾਰ ਫ਼ਸਲਾਂ ਪ੍ਰਾਪਤ ਕਰ ਸਕਦੀਆਂ ਤੇ ਦੂਸਰੇ ਦੇ ਪ੍ਰਾਪਤ ਨਹੀਂ ਕਰ ਸਕਦੇ ।

ਪ੍ਰਸ਼ਨ 3.
ਪੌਦਿਆਂ ਲਈ ਪੋਟਾਸ਼ ਤੱਤ ਦੀ ਲੋੜ ਬਾਰੇ ਦੱਸੋ ।
ਉੱਤਰ-
ਪੌਦਿਆਂ ਨੂੰ ਵੱਧਣ-ਫੁੱਲਣ ਲਈ ਪੋਟਾਸ਼ ਤੱਤ ਦੀ ਉੱਨੀ ਹੀ ਮਾਤਰਾ ਵਿਚ ਲੋੜ ਹੁੰਦੀ ਹੈ, ਜਿੰਨੀ ਕਿ ਨਾਈਟ੍ਰੋਜਨ ਤੱਤ ਦੀ । ਪਰ ਪੰਜਾਬ ਦੀਆਂ ਜ਼ਮੀਨਾਂ ਵਿਚ ਆਮ ਕਰਕੇ ਇਸ ਤੱਤ ਦੀ ਕਾਫ਼ੀ ਮਾਤਰਾ ਹੈ ਸਿਰਫ਼ 5-10% ਜ਼ਮੀਨਾਂ ਵਿਚ ਹੀ ਇਸ ਦੀ ਘਾਟ ਹੈ ।

ਪ੍ਰਸ਼ਨ 4.
ਪੋਟਾਸ਼ ਤੱਤ ਦੀ ਕਿਹੜੀ ਫ਼ਸਲ ਲਈ ਵਧੇਰੇ ਲੋੜ ਹੈ ? ਇਸ ਨੂੰ ਕਿੱਥੋਂ ਪ੍ਰਾਪਤ ਕੀਤਾ ਜਾਂਦਾ ਹੈ ?
ਉੱਤਰ-
ਇਸ ਤੱਤ ਦੀ ਆਲੂ ਦੀ ਫ਼ਸਲ ਲਈ ਵਧੇਰੇ ਲੋੜ ਪੈਂਦੀ ਹੈ । ਇਸ ਨੂੰ ਰਸਾਇਣਿਕ ਖਾਦ ਮਿਊਰੇਟ ਆਫ਼ ਪੋਟਾਸ਼ ਤੋਂ ਪ੍ਰਾਪਤ ਕੀਤਾ ਜਾਂਦਾ ਹੈ । ਪਰ ਇਸ ਦੀ ਕੁੱਝ ਮਾਤਰਾ ਰੂੜੀ ਖਾਦ ਵਿਚ ਹੁੰਦੀ ਹੈ ।

ਪ੍ਰਸ਼ਨ 5.
ਖਾਦ ਕਿਸ ਨੂੰ ਆਖਦੇ ਹਨ ?
ਉੱਤਰ-
ਜ਼ਮੀਨ ਵਿਚ ਪੌਦਿਆ ਦੇ ਖੁਰਾਕੀ ਤੱਤਾਂ ਦੀ ਘਾਟ ਨੂੰ ਪੂਰਾ ਕਰਨ ਲਈ ਜਿਸ ਪਦਾਰਥ ਦੀ ਵਰਤੋਂ ਕੀਤੀ ਜਾਂਦੀ ਹੈ, ਉਸ ਨੂੰ ਖਾਦ ਕਹਿੰਦੇ ਹਨ ।

ਪ੍ਰਸ਼ਨ 6.
ਰਸਾਇਣਿਕ ਖਾਦ ਤੋਂ ਕੀ ਭਾਵ ਹੈ ?
ਉੱਤਰ-
ਇਹ ਉਹ ਖਾਦਾਂ ਹਨ ਜਿਹਨਾਂ ਨੂੰ ਫੈਕਟਰੀਆਂ ਵਿਚ ਬਣਾਇਆ ਜਾਂਦਾ ਹੈ । ਇਹ ਰਸਾਇਣਾਂ ਤੋਂ ਬਣਦੀਆਂ ਹਨ, ਜਿਵੇਂ-ਯੂਰੀਆ, ਜ਼ਿੰਕ ਸਲਫੇਟ ਆਦਿ ।

PSEB 6th Class Agriculture Solutions Chapter 5 ਖਾਦਾਂ

ਪ੍ਰਸ਼ਨ 7.
ਨਾਈਟ੍ਰੋਜਨ ਦੀ ਘਾਟ ਦਾ ਪੌਦਿਆਂ ‘ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਨਾਈਟ੍ਰੋਜਨ ਦੀ ਘਾਟ ਨਾਲ ਪੌਦਿਆਂ ਦੇ ਪੁਰਾਣੇ ਪੱਤੇ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ । ਬਾਅਦ ਵਿਚ ਇਹ ਪੀਲਾਪਣ ਹੌਲੀ-ਹੌਲੀ ਉੱਪਰ ਵਲ ਨੂੰ ਵੱਧਣ ਲਗਦਾ ਹੈ । ਵੱਧ-ਘੱਟ ਹੋਵੇ ਤਾਂ ਸਾਰਾ ਪੌਦਾ ਪੀਲਾ ਹੋ ਜਾਂਦਾ ਹੈ ।

ਪ੍ਰਸ਼ਨ 8.
ਡਾਇਆ ਕਿਸ ਖਾਦ ਨੂੰ ਆਖਦੇ ਹਨ ? ਇਸ ਦਾ ਖ਼ੁਰਾਕੀ ਤੱਤ ਦੱਸੋ ।
ਉੱਤਰ-
ਡਾਈਅਮੋਨੀਅਮ ਫਾਸਫੇਟ ਖਾਦ ਨੂੰ ਡਾਇਆ ਕਿਹਾ ਜਾਂਦਾ ਹੈ । ਇਸ ਦੇ 100 ਕਿਲੋਗ੍ਰਾਮ ਵਿਚ 46 ਕਿਲੋਗ੍ਰਾਮ ਫਾਸਫੋਰਸ ਹੁੰਦੀ ਹੈ ।

ਪ੍ਰਸ਼ਨ 9.
ਪੰਜਾਬ ਵਿਚ ਪੋਟਾਸ਼ ਖਾਦਾਂ ਦੀ ਲੋੜ ਕਿਉਂ ਨਹੀਂ ਪੈਂਦੀ ?
ਉੱਤਰ-
ਪੰਜਾਬ ਦੀਆਂ ਜ਼ਮੀਨਾਂ ਵਿਚ ਇਹ ਤੱਤ ਵੱਧ ਮਾਤਰਾ ਵਿਚ ਮੌਜੂਦ ਹੈ । ਇਸ ਲਈ | ਇਸ ਦੀਆਂ ਖਾਦਾਂ ਦੀ ਲੋੜ ਘੱਟ ਪੈਂਦੀ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੁਦਰਤੀ ਖਾਦਾਂ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਕੁਦਰਤੀ ਖਾਦਾਂ ਨੂੰ ਜੈਵਿਕ ਖਾਦਾਂ ਵੀ ਕਿਹਾ ਜਾਂਦਾ ਹੈ । ਇਹਨਾਂ ਨੂੰ ਜੈਵਿਕ ਮਾਦੇ ਤੋਂ ਤਿਆਰ ਕੀਤਾ ਜਾਂਦਾ ਹੈ । ਇਹ ਖਾਦਾਂ ਹਨ-ਰੂੜੀ ਖਾਦ, ਗੰਡੋਇਆ ਖਾਦ, ਹਰੀ ਖਾਦ ਆਦਿ ।

ਪਸ਼ੂਆਂ ਦੇ ਗੋਬਰ, ਪਿਸ਼ਾਬ, ਪਰਾਲੀ ਆਦਿ ਨੂੰ ਤਕਨੀਕੀ ਢੰਗ ਨਾਲ ਗਲਣ ਸੜਣ ਲਈ ਕੁੱਝ ਦਿਨਾਂ ਲਈ ਛੱਡ ਦਿੱਤਾ ਜਾਂਦਾ ਹੈ ਤੇ ਇਸ ਤਰ੍ਹਾਂ ਰੂੜੀ ਖਾਦ ਤਿਆਰ ਹੁੰਦੀ ਹੈ । ਇਸ ਤਰ੍ਹਾਂ ਪੌਦਿਆਂ ਦੀ ਰਹਿੰਦ ਖੂੰਹਦ ਅਤੇ ਗੋਬਰ ਵਿਚ ਗੰਡੋਇਆਂ ਨੂੰ ਛੱਡ ਦਿੱਤਾ ਜਾਂਦਾ ਹੈ ਤੇ ਕੁੱਝ । ਦਿਨਾਂ ਬਾਅਦ ਗੰਡੋਇਆ ਖਾਦ ਬਣ ਜਾਂਦੀ ਹੈ । ਬੈਂਚਾ/ਜੰਤਰ ਆਦਿ ਦੀ ਫ਼ਸਲ ਨੂੰ ਖੇਤਾਂ ਵਿਚ ਉਗਾ ਕੇ ਤੇ ਇਹਨਾਂ ਨੂੰ ਹਰੀ ਅਵਸਥਾ ਵਿਚ ਹੀ ਵਾਹ ਦਿੱਤਾ ਜਾਂਦਾ ਹੈ । ਇਸ ਨੂੰ ਹਰੀ ਖਾਦ ਕਹਿੰਦੇ ਹਨ ।

ਕੁਦਰਤੀ ਖਾਦਾਂ ਵਿਚ ਵੀ ਪੌਦਿਆਂ ਲਈ ਜ਼ਰੂਰੀ ਖੁਰਾਕੀ ਤੱਤ ਹੁੰਦੇ ਹਨ ਤੇ ਇਹਨਾਂ ਦੀ । ਵਰਤੋਂ ਜ਼ਮੀਨ ਵਿਚ ਜੈਵਿਕ ਮਾਦਾ ਵਧਾਉਣ ਵਿਚ ਸਹਾਇਕ ਹੁੰਦੀ ਹੈ । ਇਹ ਜ਼ਮੀਨ ਵਿਚ ਮਿੱਟੀ ਦੇ ਕਣਾਂ ਦੀ ਜੁੜਨ ਸ਼ਕਤੀ ਅਤੇ ਜ਼ਮੀਨ ਦੀ ਪਾਣੀ ਸੰਭਾਲਣ ਦੀ ਸ਼ਕਤੀ ਵਧਾਉਂਦੀ ਹੈ ।

ਪ੍ਰਸ਼ਨ 2.
ਖਾਦ ਤੋਂ ਕੀ ਭਾਵ ਹੈ ? ਇਹ ਕਿੰਨੇ ਪ੍ਰਕਾਰ ਦੀ ਹੁੰਦੀ ਹੈ ? ਹਰੇਕ ਦੀ ਪਰਿਭਾਸ਼ਾ ਦਿਓ ।
ਉੱਤਰ-
ਖਾਦਾਂ, ਉਹ ਪਦਾਰਥ ਹਨ ਜਿਹਨਾਂ ਤੋਂ ਪੌਦੇ ਆਪਣੇ ਲੋੜੀਂਦੇ ਖ਼ੁਰਾਕੀ ਤੱਤ ਪ੍ਰਾਪਤ ਕਰਦੇ ਹਨ । ਇਹ ਦੋ ਕਿਸਮ ਦੀਆਂ ਹੁੰਦੀਆਂ ਹਨ-
(i) ਜੀਵਿਕ ਖਾਦਾਂ
(ii) ਰਸਾਇਣਿਕ ਖਾਦਾਂ ।

(i) ਜੀਵਿਕ ਖਾਦਾਂ – ਇਹ ਉਹ ਖਾਦਾਂ ਹਨ, ਜਿਹੜੀਆਂ ਜੀਵਾਂ ਦੀ ਹਰ ਤਰ੍ਹਾਂ ਦੀ ਰਹਿੰਦ ਖੂੰਹਦ ਤੋਂ ਬਣਾਈਆਂ ਜਾਂਦੀਆਂ ਹਨ । ਇਸ ਨੂੰ ਫ਼ਸਲਾਂ ਅਤੇ ਸਬਜ਼ੀਆਂ ਦੀ ਰਹਿੰਦ-ਖੂੰਹਦ ਜਾਂ ਪਸ਼ੂਆਂ ਦੇ ਮਲ-ਮੂਤਰ ਤੋਂ ਤਿਆਰ ਕੀਤਾ ਜਾਂਦਾ ਹੈ, ਜਿਵੇਂ ਰੂੜੀ ਖਾਦ ਜਾਂ ਫਿਰ ਫ਼ਸਲਾਂ ਨੂੰ ਉਗਾ ਕੇ ਫੁੱਲ ਆਉਣ ਤੋਂ ਪਹਿਲਾਂ ਹੀ ਉਸ ਨੂੰ ਜ਼ਮੀਨ ਵਿਚ ਦਬਾ ਕੇ ਹਰੀ ਖਾਦ ਵਜੋਂ ਵਰਤਿਆ ਜਾਂਦਾ ਹੈ ।

(ii) ਰਸਾਇਣਿਕ ਖਾਦਾਂ – ਇਹ ਖਾਦਾਂ ਨੂੰ ਫੈਕਟਰੀਆਂ ਵਿਚ ਵੱਖ-ਵੱਖ ਰਸਾਇਣਾਂ ਤੋਂ ਬਣਾਇਆ ਜਾਂਦਾ ਹੈ; ਜਿਵੇਂ-ਯੂਰੀਆ, ਡਾਇਆ, ਸੁਪਰ ਫਾਸਫੇਟ, ਮਿਊਰੇਟ ਆਫ਼ ਪੋਟਾਸ਼, ਜ਼ਿੰਕ ਸਲਫੇਟ ਆਦਿ ।

ਪ੍ਰਸ਼ਨ 3.
ਰੂੜੀ ਖਾਦ ਤੋਂ ਕੀ ਭਾਵ ਹੈ ? ਇਸ ਦੇ ਪੌਦਿਆਂ ਨੂੰ ਕੀ ਲਾਭ ਹਨ ?
ਉੱਤਰ-
ਇਹ ਖਾਦ ਸਬਜ਼ੀਆਂ ਦੀ ਰਹਿੰਦ-ਖੂੰਹਦ, ਪਸ਼ੂਆਂ ਦੇ ਮਲ ਮੂਤਰ, ਹੋਰ ਕਈ ਤਰ੍ਹਾਂ ਦੀ ਜੀਵਕ ਰਹਿੰਦ ਖੂੰਹਦ ਨੂੰ ਟੋਇਆਂ ਵਿਚ ਗਾਲ-ਸਾੜ ਕੇ ਬਣਾਈ ਜਾਂਦੀ ਹੈ । ਇਹ ਬਹੁਤ ਹੀ ਗੁਣਕਾਰੀ ਖਾਦ ਹੈ ਅਤੇ ਇਸ ਵਿਚ ਬੂਟੇ ਦੇ ਵਾਧੇ ਲਈ ਲੋੜੀਂਦੇ ਲਗਪਗ ਸਾਰੇ ਤੱਤ ਮੌਜੂਦ ਹੁੰਦੇ ਹਨ । ਇਸ ਖਾਦ ਦਾ ਖ਼ੁਰਾਕੀ ਤੱਤਾਂ ਤੋਂ ਇਲਾਵਾ ਜ਼ਮੀਨ ਦੀਆਂ ਭੌਤਿਕ ਵਿਸ਼ੇਸ਼ਤਾਈਆਂ ਤੇ ਵੀ ਚੰਗਾ ਅਸਰ ਪੈਂਦਾ ਹੈ । ਰੂੜੀ ਦੀ ਖਾਦ ਰੇਤਲੀਆਂ, ਚੀਕਣੀਆਂ, ਕਲਰਾਠੀਆਂ ਆਦਿ ਸਾਰੀਆਂ ਹੀ ਜ਼ਮੀਨਾਂ ਲਈ ਫ਼ਾਇਦੇਮੰਦ ਹੁੰਦੀ ਹੈ । ਇਸ ਦੀ ਵਰਤੋਂ ਨਾਲ ਜ਼ਮੀਨ ਵਿਚ ਹਵਾ ਅਤੇ ਪਾਣੀ ਦੀ ਆਵਾਜਾਈ ਵਧੀਆ ਹੋਣ ਵਿਚ ਮੱਦਦ ਮਿਲਦੀ ਹੈ । ਬੂਟੇ ਦੇ ਵਾਧੇ ਲਈ ਵੀ ਇਹ ਗੁਣਕਾਰੀ ਹੈ । ਇਹ ਖਾਦ ਪੰਜਾਬ ਵਿਚ ਕਾਫ਼ੀ ਮਾਤਰਾ ਵਿਚ ਮਿਲ ਜਾਂਦੀ ਹੈ । ਆਮ ਰੂੜੀ ਦੀ 100 ਕਿਲੋ ਖਾਦ ਵਿਚ 1 ਕਿਲੋ ਯੂਰੀਆ ਦੇ ਬਰਾਬਰ ਨਾਈਟ੍ਰੋਜਨ ਅਤੇ 1.5 ਕਿਲੋ ਸੁਪਰਫਾਸਫੇਟ ਦੇ ਬਰਾਬਰ ਫਾਸਫੋਰਸ ਤੱਤ ਹੁੰਦਾ ਹੈ । ਇਸ ਤੋਂ ਇਲਾਵਾ ਪੋਟਾਸ਼ ਅਤੇ ਬੂਟੇ ਨੂੰ ਮਿਲਣ ਵਾਲੇ ਬਾਕੀ ਖ਼ੁਰਾਕੀ ਤੱਤ ਵੀ ਹੁੰਦੇ ਹਨ ।

PSEB 6th Class Agriculture Solutions Chapter 5 ਖਾਦਾਂ

ਪ੍ਰਸ਼ਨ 4.
ਰੂੜੀ ਖਾਦ ਦੀ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-ਰੂੜੀ ਖਾਦ ਦੀ ਸੰਭਾਲ ਲਈ 1 ਮੀਟਰ ਡੂੰਘਾ, 2 ਮੀਟਰ ਚੌੜਾ ਅਤੇ ਪਸ਼ੂਆਂ ਦੀ ਗਿਣਤੀ ਅਤੇ ਜਗਾ ਦੇ ਹਿਸਾਬ ਨਾਲ 3-4 ਮੀਟਰ ਲੰਬਾ ਟੋਇਆ ਪੁੱਟਿਆ ਜਾਂਦਾ ਹੈ ।ਟੋਏ ਵਿਚ ਇਕ ਪਾਸਿਉਂ ਰੂੜੀ ਦੀ ਖਾਦ ਭਰਨੀ ਸ਼ੁਰੂ ਕਰੋ ਅਤੇ ਟੋਏ ਨੂੰ ਜ਼ਮੀਨ ਤੋਂ 6 ਇੰਚ ਉੱਚਾਈ ਤਕ ਭਰ ਦਿਉ । ਸਾਰਾ ਟੋਆ ਭਰ ਜਾਣ ਤੋਂ ਬਾਅਦ, ਉਸ ਉੱਪਰ 3 ਇੰਚ ਮੋਟੀ ਮਿੱਟੀ ਦੀ ਤਹਿ ਵਿਛਾ ਦਿਓ ! ਟੋਏ ਦੀ ਲੰਬਾਈ ਜਗ੍ਹਾ ਅਨੁਸਾਰ ਵਧਾਈ ਵੀ ਜਾ ਸਕਦੀ ਹੈ । ਰੂੜੀ 3 ਕੁ ਮਹੀਨੇ ਵਿਚ ਵਰਤਣ ਲਈ ਚੰਗੀ ਤਰ੍ਹਾਂ ਤਿਆਰ ਹੋ ਜਾਂਦੀ ਹੈ । ਇਸ ਤਰ੍ਹਾਂ ਟੋਏ ਵਿਚ ਰੱਖੀ ਰੂੜੀ ਤੋਂ ਖ਼ੁਰਾਕੀ ਤੱਤਾਂ ਦਾ ਵੀ ਨੁਕਸਾਨ ਨਹੀਂ ਹੁੰਦਾ ਅਤੇ ਜੋ ਨਦੀਨਾਂ ਦੇ ਬੀਜ ਪਸ਼ੂਆਂ ਦੇ ਗੋਹੇ ਜਾਂ ਚਾਰੇ ਨਾਲ ਆਉਂਦੇ ਹਨ, ਉਹਨਾਂ ਦੇ ਉੱਗਣ ਦੀ ਸ਼ਕਤੀ ਵੀ ਖ਼ਤਮ ਹੋ ਜਾਂਦੀ ਹੈ । ਖੇਤ ਵਿਚ ਪਾਈ ਰੂੜੀ ਨਾਲ ਨਦੀਨ ਨਹੀਂ ਉੱਗ ਸਕਦੇ ।

ਪ੍ਰਸ਼ਨ 5.
ਖਾਦਾਂ ਦੀ ਕੀ ਲੋੜ ਹੁੰਦੀ ਹੈ ?
ਉੱਤਰ-
ਹਰ ਜਾਨਦਾਰ ਚੀਜ਼ ਲਈ ਖ਼ੁਰਾਕ ਦੀ ਲੋੜ ਹੁੰਦੀ ਹੈ । ਜਿਸ ਤਰ੍ਹਾਂ ਮਨੁੱਖਾਂ, ਪਸ਼ੂਆਂ ਅਤੇ ਜਾਨਵਰਾਂ ਨੂੰ ਵਧਣ-ਫੁੱਲਣ ਲਈ ਖੁਰਾਕ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਪੌਦਿਆਂ ਦੇ ਵਾਧੇ ਲਈ ਵੀ ਖ਼ੁਰਾਕ ਦੀ ਲੋੜ ਪੈਂਦੀ ਹੈ । ਪੌਦੇ ਆਪਣੀ ਖੁਰਾਕ ਧਰਤੀ ਵਿਚੋਂ ਲੈਂਦੇ ਹਨ । ਇੱਕੋ ਜ਼ਮੀਨ ਵਿਚੋਂ ਵਾਰ-ਵਾਰ ਫ਼ਸਲਾਂ ਉਗਾਉਣ ਨਾਲ ਜ਼ਮੀਨ ਵਿਚ ਖ਼ੁਰਾਕੀ ਤੱਤਾਂ ਦੀ ਕਮੀ ਹੋ ਜਾਂਦੀ ਹੈ ਅਤੇ ਜ਼ਮੀਨ ਤੋਂ ਫ਼ਸਲਾਂ ਨੂੰ ਪੂਰੀ ਖ਼ੁਰਾਕ ਨਹੀਂ ਮਿਲਦੀ । ਇਸ ਲਈ ਜ਼ਮੀਨ ਵਿਚ ਖੁਰਾਕੀ ਤੱਤਾਂ ਦੀ ਘਾਟ ਨੂੰ ਪੂਰਾ ਕਰਨ ਲਈ ਖਾਦਾਂ ਦੀ ਵਰਤੋਂ ਦੀ ਲੋੜ ਪੈਂਦੀ ਹੈ ।

ਪ੍ਰਸ਼ਨ 6.
ਨਾਈਟ੍ਰੋਜਨ ਤੱਤ ਦੀ ਪੂਰਤੀ, ਕਮੀ ਅਤੇ ਇਸ ਦੀਆਂ ਖਾਦਾਂ ਬਾਰੇ ਜਾਣਕਾਰੀ ਦਿਓ ।
ਉੱਤਰ-
ਹਵਾ ਵਿਚ 79% ਨਾਈਟ੍ਰੋਜਨ, ਗੈਸ ਦੇ ਰੂਪ ਵਿਚ ਹੁੰਦੀ ਹੈ । ਇਸ ਨੂੰ ਸਿਰਫ਼ ਫਲੀਦਾਰ ਫ਼ਸਲਾਂ ਹੀ ਸਿੱਧੇ ਤੌਰ ‘ਤੇ ਹੋਵਾ ਵਿਚੋਂ ਆਪਣੀ ਲੋੜ ਅਨੁਸਾਰ ਪ੍ਰਾਪਤ ਕਰ ਸਕਦੀਆਂ ਹਨ ਹੋਰ ਫ਼ਸਲਾਂ ਨਹੀਂ । ਹਵਾ ਵਿਚਲੀ ਨਾਈਟ੍ਰੋਜਨ ਗੈਸ ਤੋਂ ਹੀ ਰਸਾਇਣਿਕ ਖਾਦਾਂ ਬਣਾਈਆਂ ਜਾਂਦੀਆਂ ਹਨ, ਜਿਵੇਂ ਕਿ ਯੂਰੀਆ | ਹਵਾ ਵਿਚੋਂ ਨਾਈਟ੍ਰੋਜਨ ਅਤੇ ਤਰਲ ਪਦਾਰਥਾਂ ਵਿਚੋਂ ਹਾਈਡਰੋਜਨ ਅਤੇ ਕਾਰਬਨ ਲੈ ਕੇ ਇਹਨਾਂ ਦੇ ਸੁਮੇਲ ਨਾਲ ਯੂਰੀਆ ਖਾਦ ਬਣਾਈ ਜਾਂਦੀ ਹੈ । ਯੂਰੀਆ ਵਿਚ 46% ਨਾਈਟ੍ਰੋਜਨ ਹੁੰਦੀ ਹੈ, ਭਾਵ 100 ਕਿਲੋਗ੍ਰਾਮ ਯੂਰੀਆ ਵਿਚ 46 ਕਿਲੋਗਰਾਮ ਵਾਲਾ ਤੱਤ ਨਾਈਟ੍ਰੋਜਨ ਹੈ ।

ਇਹ ਤੱਤ ਪੌਦਿਆਂ ਲਈ ਬਹੁਤ ਜ਼ਰੂਰੀ ਹੈ । ਇਸ ਦੀ ਘਾਟ ਨਾਲ ਸਭ ਤੋਂ ਪਹਿਲਾਂ ਪੌਦਿਆਂ ਦੇ ਪੁਰਾਣੇ ਪੱਤੇ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ ਤੇ ਫਿਰ ਇਹ ਪੀਲਾਪਨ ਹੌਲੀ-ਹੌਲੀ ਉੱਪਰ ਵੱਲ ਵੱਧਣਾ ਸ਼ੁਰੂ ਹੋ ਜਾਂਦਾ ਹੈ । ਜੇਕਰ ਫ਼ਸਲ ਵਿਚ ਇਸ ਤੱਤ ਦੀ ਘਾਟ ਵੱਧ ਹੋਵੇ, ਤਾਂ ਸਾਰਾ ਪੌਦਾ ਪੀਲਾ ਪੈ ਜਾਂਦਾ ਹੈ ।

ਪ੍ਰਸ਼ਨ 7.
ਪੌਦੇ ਫਾਸਫੋਰਸ ਤੱਤ ਕਿੱਥੋਂ ਪ੍ਰਾਪਤ ਕਰਦੇ ਹਨ ? ਇਸ ਦੀਆਂ ਖਾਦਾਂ ਬਾਰੇ ਦੱਸੋ ।
ਉੱਤਰ-
ਇਹ ਪੌਦਿਆਂ ਲਈ ਦੂਜਾ ਮਹੱਤਵਪੂਰਨ ਖ਼ੁਰਾਕੀ ਤੱਤ ਹੈ । ਇਸ ਦੀ ਘਾਟ ਦਾ ਹਾੜ੍ਹੀ ਦੀਆਂ ਫ਼ਸਲਾਂ ਉੱਤੇ ਬਹੁਤ ਜ਼ਿਆਦਾ ਅਸਰ ਹੁੰਦਾ ਹੈ । ਇਹ ਤੱਤ ਖਾਨਾਂ ਵਿਚ ਰਾਕ ਫਾਸਫੇਟ ਨਾਂ ਦੇ ਖਣਿਜ ਪਦਾਰਥ ਤੋਂ ਲਿਆ ਜਾਂਦਾ ਹੈ । ਇਸ ਨੂੰ ਸਾਫ਼ ਕਰਕੇ ਨਾਈਟ੍ਰੋਜਨ ਨਾਲ ਰਲਾ ਕੇ ਡਾਈਅਮੋਨੀਅਮ ਫਾਸਫੇਟ ਖਾਦ ਬਣਾਈ ਜਾਂਦੀ ਹੈ, ਜਿਸ ਨੂੰ ਡਾਇਆ ਵੀ ਕਿਹਾ ਜਾਂਦਾ ਹੈ, 100 ਕਿਲੋਗਰਾਮ ਡਾਈਅਮੋਨੀਅਮ ਫਾਸਫੇਟ ਖਾਦ ਵਿਚ 46 ਕਿਲੋਗਰਾਮ ਫਾਸਫੋਰਸ ਤੱਤ ਹੁੰਦਾ ਹੈ ।

ਪ੍ਰਸ਼ਨ 8.
ਪੋਟਾਸ਼ ਤੱਤ ਬਾਰੇ ਜਾਣਕਾਰੀ ਦਿਓ ।
ਉੱਤਰ-
ਬੂਟੇ ਦੇ ਵਧਣ-ਫੁੱਲਣ ਲਈ ਪੋਟਾਸ਼ ਤੱਤ ਵੀ ਬਹੁਤ ਜ਼ਰੂਰੀ ਹੈ । ਇਸ ਨੂੰ ਬੂਟੇ ਓਨੀ ਹੀ ਮਾਤਰਾ ਵਿਚ ਲੈਂਦੇ ਹਨ, ਜਿੰਨੀ ਮਾਤਰਾ ਵਿਚ ਨਾਈਟ੍ਰੋਜਨ | ਪਰ ਪੰਜਾਬ ਦੀਆਂ ਜ਼ਮੀਨਾਂ ਵਿਚ ਇਹ ਤੱਤ ਕਾਫ਼ੀ ਮਾਤਰਾ ਵਿਚ ਹੈ, ਇਸ ਲਈ ਸਾਨੂੰ ਇਹ ਖ਼ਾਦ ਵਰਤਣ ਦੀ ਆਮ ਤੌਰ ‘ਤੇ ਲੋੜ ਨਹੀਂ ਪੈਂਦੀ । ਪੰਜਾਬ ਵਿਚ ਸਿਰਫ਼ 5-10% ਜ਼ਮੀਨਾਂ ਹੀ ਅਜਿਹੀਆਂ ਹਨ, ਜਿਨ੍ਹਾਂ ਵਿਚ ਇਸ ਤੱਤ ਦੀ ਜ਼ਰੂਰਤ ਹੋ ਸਕਦੀ ਹੈ । ਇਹ ਤੱਤ ਖ਼ਾਸ ਕਰਕੇ ਆਲੂ ਦੀ ਫ਼ਸਲ ਲਈ ਹੀ ਵਰਤਿਆ ਜਾਂਦਾ ਹੈ । ਇਸ ਤੱਤ ਨੂੰ ਮਿਉਰਿਟ ਆਫ਼ ਪੋਟਾਸ਼ ਨਾਂ ਦੀ ਖ਼ਾਦ ਤੋਂ ਪ੍ਰਾਪਤ ਕੀਤਾ ਜਾਂਦਾ। ਹੈ ਅਤੇ ਇਹ ਖ਼ਾਦ ਸਾਰੀ ਦੀ ਸਾਰੀ ਬਾਹਰਲੇ ਮੁਲਕਾਂ ਵਿਚੋਂ ਮੰਗਵਾਈ ਜਾਂਦੀ ਹੈ । ਇਸ ਖ਼ਾਦ ਵਿਚ ਪੋਟਾਸ਼ ਤੱਤ 60% ਹੁੰਦਾ ਹੈ ।

PSEB 6th Class Agriculture Solutions Chapter 5 ਖਾਦਾਂ

ਪ੍ਰਸ਼ਨ 9.
ਨਾਈਟ੍ਰੋਜਨ ਦੀ ਘਾਟ ਕਾਰਨ ਪੌਦਿਆਂ ਤੇ ਕੀ ਅਸਰ ਹੁੰਦਾ ਹੈ ?
ਉੱਤਰ-
ਨਾਈਟ੍ਰੋਜਨ ਇੱਕ ਬਹੁਤ ਜ਼ਰੂਰੀ ਤੱਤ ਹੈ ਜੋ ਕਿ ਹਵਾ ਵਿਚ ਲਗਭਗ 78% ਹੁੰਦਾ ਹੈ । ਇਸ ਦੀ ਵਰਤੋਂ ਸਾਰੇ ਪੌਦਿਆਂ ਲਈ ਲੋੜੀਂਦੀ ਹੈ । ਇਸ ਦੀ ਘਾਟ ਕਾਰਨ ਪੌਦਿਆਂ ਤੇ ਕਈ ਮਾੜੇ ਅਸਰ ਦੇਖਣ ਨੂੰ ਮਿਲਦੇ ਹਨ ।

ਇਸ ਤੱਤ ਦੀ ਘਾਟ ਕਾਰਨ ਸਭ ਤੋਂ ਪਹਿਲਾਂ ਪੌਦਿਆਂ ਦੇ ਪੁਰਾਣੇ ਪੱਤੇ ਪੀਲੇ ਪੈਣ ਲਗਦੇ ਹਨ ਤੇ ਫਿਰ ਇਹ ਪੀਲਾਪਨ ਹੌਲੀ-ਹੌਲੀ ਉੱਪਰ ਵੱਲ ਵਧਣਾ ਸ਼ੁਰੂ ਹੋ ਜਾਂਦਾ ਹੈ ਅਤੇ ਹੌਲੀਹੌਲੀ ਸਾਰਾ ਪੌਦਾ ਹੀ ਪੀਲਾ ਹੋ ਜਾਂਦਾ ਹੈ ।

ਖਾਦਾਂ PSEB 6th Class Agriculture Notes

  1. ਪੌਦਿਆਂ ਨੂੰ ਵੱਖ-ਵੱਖ ਤਰ੍ਹਾਂ ਦੇ 17 ਖ਼ੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ ।
  2. ਜ਼ਮੀਨ ਵਿਚ ਖੁਰਾਕੀ ਤੱਤਾਂ ਦੀ ਘਾਟ ਨੂੰ ਪੂਰਾ ਕਰਨ ਲਈ ਬਾਹਰੋਂ ਕੁਝ ਵਸਤਾਂ ਦੀ ਵਰਤੋਂ ਕੀਤੀ ਜਾਂਦੀ ਹੈ, ਇਹਨਾਂ ਬਾਹਰੋਂ ਪਾਈਆਂ ਜਾਣ ਵਾਲੀਆਂ ਵਸਤਾਂ ਨੂੰ ਖਾਦਾਂ ਕਿਹਾ ਜਾਂਦਾ ਹੈ ।
  3. ਖਾਦਾਂ ਦੋ ਪ੍ਰਕਾਰ ਦੀਆਂ ਹਨ-ਕੁਦਰਤੀ ਅਤੇ ਰਸਾਇਣਿਕ ਖਾਦਾਂ ।
  4. ਕੁਦਰਤੀ ਖਾਦਾਂ ਨੂੰ ਜੈਵਿਕ ਖਾਦਾਂ ਵੀ ਕਿਹਾ ਜਾਂਦਾ ਹੈ ।
  5. ਜੈਵਿਕ ਰਹਿੰਦ-ਖੂੰਹਦ ਤੋਂ ਗੰਡੋਇਆਂ ਦੁਆਰਾ ਤਿਆਰਾ ਖਾਦ ਨੂੰ ਗੰਡੋਇਆ ਖਾਦ ਕਿਹਾ ਜਾਦਾ ਹੈ ।
  6. ਫਲੀਦਾਰ ਫ਼ਸਲਾਂ ਨੂੰ ਖੇਤ ਵਿਚ ਉਗਾ ਕੇ ਤੇ ਉਸੇ ਖੇਤ ਵਿਚ ਵਾਹੁਣ ਨੂੰ ਹਰੀ ਖਾਦ ਕਹਿੰਦੇ ਹਨ ।
  7. 100 ਕਿਲੋ ਰੂੜੀ ਖਾਦ ਵਿਚ 1 ਕਿਲੋ ਯੂਰੀਆ ਦੇ ਬਰਾਬਰ ਨਾਈਟ੍ਰੋਜਨ ਅਤੇ ਡੇਢ ਕਿਲੋ ਸੁਪਰਫਾਸਫੇਟ ਦੇ ਬਰਾਬਰ ਫਾਸਫੋਰਸ ਹੁੰਦੀ ਹੈ ।
  8. ਰਸਾਇਣਿਕ ਖਾਦਾਂ ਮਨੁੱਖ ਦੁਆਰਾ ਕਾਰਖ਼ਾਨਿਆਂ ਵਿਚ ਤਿਆਰ ਕੀਤੀਆਂ ਜਾਂਦੀਆਂ ਹਨ ।
  9. ਆਮ ਵਰਤੋਂ ਵਿਚ ਆਉਣ ਵਾਲੀਆਂ ਰਸਾਇਣਿਕ ਖਾਦਾਂ ਹਨ-ਯੂਰੀਆ, ਡੀ. ਏ. ਪੀ., ਐੱਨ. ਪੀ. ਕੇ. ਅਤੇ ਮਿਊਰੇਟ ਆਫ਼ ਪੋਟਾਸ਼ ।
  10. ਹਵਾ ਵਿਚ 78% ਨਾਈਟ੍ਰੋਜਨ ਗੈਸ ਦੇ ਰੂਪ ਵਿਚ ਹੁੰਦੀ ਹੈ ।
  11. ਯੂਰੀਆ ਵਿਚ 46% ਨਾਈਟੋਜ਼ਨ ਹੁੰਦੀ ਹੈ ।
  12. ਨਾਈਟ੍ਰੋਜਨ ਦੀ ਕਮੀ ਦਾ ਪਤਾ ਪੁਰਾਣੇ ਪੱਤਿਆਂ ਦੇ ਪੀਲੇ ਪੈਣ ਤੋਂ ਲਗਦਾ ਹੈ ।
  13. ਫਾਸਫੋਰਸ ਦੀ ਪੂਰਤੀ ਲਈ ਸਿੰਗਲ ਸੁਪਰਫਾਸਫੇਟ ਅਤੇ ਡੀ. ਏ. ਪੀ. ਦੀ ਵਰਤੋਂ ਕੀਤੀ ਜਾਂਦੀ ਹੈ ।
  14. ਡੀ. ਏ. ਪੀ. ਵਿਚ 46% ਫਾਸਫੋਰਸ ਹੁੰਦੀ ਹੈ ।
  15. ਮਿਊਰੇਟ ਆਫ਼ ਪੋਟਾਸ਼ ਖਾਦ ਵਿਚ 60% ਪੋਟਾਸ਼ ਤੱਤ ਹੁੰਦਾ ਹੈ ਪਰ ਇਸ ਦੀ ਲੋੜ ਪੰਜਾਬ ਵਿਚ ਘੱਟ ਪੈਂਦੀ ਹੈ ।

PSEB 12th Class Maths Solutions Chapter 13 Probability Ex 13.1

Punjab State Board PSEB 12th Class Maths Book Solutions Chapter 13 Probability Ex 13.1 Textbook Exercise Questions and Answers.

PSEB Solutions for Class 12 Maths Chapter 13 Probability Ex 13.1

Question 1.
Given that E and F are events such that P(E) = 0.6, P(F) = 0.3 and P(E ∩ F) = 0.2, find P(E/F) and P(F/E).
Solution.
It is given that, P(E) = 0.6, P(F) = 0.3 and P(E ∩ F) = 0.2
⇒ P(E/F) = \(\frac{P(E \cap F)}{P(F)}=\frac{0.2}{0.3}=\frac{2}{3}\)

and P(F/E) = \(\frac{P(E \cap F)}{P(E)}=\frac{0.2}{0.6}=\frac{1}{3}\)

Question 2.
Compute P(A/B), if P(B) 0.5 and P(A ∩ B) = 0.32.
Solution.
It is given that, P(B) = 0.5 and P(A ∩ B)= 0.32
⇒ P(A/B) = \(\frac{P(A \cap B)}{P(B)}=\frac{0.32}{0.5}=\frac{16}{25}\).

PSEB 12th Class Maths Solutions Chapter 13 Probability Ex 13.1

Question 3.
If P(A) = 0.8, P(B)= 0.5 and P(B/A)= 0.4, find
(i) P(AB)
(ii) P(A/B)
(iii) P(A ∪ B)
Solution.
k is given that, P(A) = 0.8, P(B) 0.5 and P(B/A) = 0.4
(i) P(B|A) = 0.4
∴ \(\frac{P(A \cap B)}{P(A)}\) = 0.4

⇒ \(\frac{P(A \cap B)}{0.8}\) = 0.4

⇒ P(A ∩ B) = 0.32

(ii) P (A/B) = \(\frac{P(A \cap B)}{P(B)}\)
⇒ P(A/B) = \(\frac{0.32}{0.5}\) = 0.64

(iii) P(A ∪ B) = P(A) + P(B) – P(A ∩ B)
⇒ P(A ∪ B) = 0.8 + 0.5 – 0.32 = 0.98

Question 4.
Evaluate P(A ∪ B), if 2P(A) = P(B) = \(\frac{5}{13}\) and P(A/B) = \(\frac{2}{5}\).
Solution.
It is given that, 2P(A) = P(B) = \(\frac{5}{13}\)

PSEB 12th Class Maths Solutions Chapter 13 Probability Ex 13.1 1

PSEB 12th Class Maths Solutions Chapter 13 Probability Ex 13.1

Question 5.
If P(A) = \(\frac{6}{11}\), P(B) = \(\frac{5}{11}\) and P(A uB) = \(\frac{7}{11}\), find
(i) P(A ∩ B)
(ii) P(A/B)
(iii) P(B/A)
Solution.

PSEB 12th Class Maths Solutions Chapter 13 Probability Ex 13.1 2

Direction (6 – 9): Determine P(E/F):

Question 6.
A coin is tossed three times, where
(i) E : head on third toss, F : heads on first two tosses.
(ii) E : at least two heads, F : at most two heads
(iii) E : at most two tails, F : at least on tail
Solution.
When a coin is tossed three times, then the sample space S is
S = {HHH, HHT, HTH, HIT, THH, THT, TTH, TTT}
It, can be seen that the sample space has 8 elements.

(i) E = {HHH, HTH, THH, TTH}
F = {HHH, HHT}
∴ E ∩ F = {HHH}
P(F) = \(\frac{2}{8}=\frac{1}{4}\) and P(E ∩ F) = \(\frac{1}{8}\)
P(E/F) = \(\frac{P(E \cap F)}{P(F)}=\frac{\frac{1}{8}}{\frac{1}{4}}=\frac{4}{8}=\frac{1}{2}\)

(ii) E = {HHH, HHT, HTH, THH}
F = {HHT, HTH, HTT, THH, THT, TTH, TTT}
∴ E ∩ F – {HHT, HTH, THH}
Clearly, P(E ∩ F) = \(\frac{3}{8}\) and P(F) = \(\frac{7}{8}\)
P(E/F) = \(\frac{P(E \cap F)}{P(F)}=\frac{\frac{3}{8}}{\frac{7}{8}}=\frac{3}{7}\)

(iii) E = {HHH, HHT, HTT, HTH, THH, THT, TTH}
F = {HHT, HTT, HTH, THH, THT TTH, TTT}
∴ E ∩ F = {HHT, HTT, HTH, THH, THT, TTH} v
P(F) = \(\frac{7}{8}\) and P(E ∩ F) = \(\frac{6}{8}\)

Therefore, P(E/F) = \(\frac{P(E \cap F)}{P(F)}=\frac{\frac{6}{8}}{\frac{7}{8}}=\frac{6}{7}\)

PSEB 12th Class Maths Solutions Chapter 13 Probability Ex 13.1

Question 7.
Two coins are tossed once, where
(i) E : tail appears on one coin, F : one coin shows head
(ii) E : no tail appears, F : no head appears
Solution.
If two coins are tossed once, then the sample space S is,
S = {HH, HT, TH, TT}
E : tail appears on one coin – {TH, HT}
F : one coin shows head = {HT, TH}
E ∩ F : {TH, HT}
∴ P(E ∩ F) = \(\frac{2}{4}=\frac{1}{2}\),

P(F) = \(\frac{2}{4}=\frac{1}{2}\)

P(E/F) = \(\frac{P(E \cap F)}{P(F)}=\frac{1 / 2}{1 / 2}\) = 1

(ii) E = set of events having no tail = {HH}
F = set of events having no head = {TT} and E ∩ F = Φ
P(F) = 1 and P(E ∩ F) = 0
∴ P(E / F) = \(\frac{P(E \cap F)}{P(F)}=\frac{0}{1}\) = 0

Question 8.
A die is thrown three times,
E : 4 appears on the third toss, F : 6 and 5 appears respectively on first two tosses.
Solution.
If a die is thrown three times, then the number of elements in the sample space will be 6 × 6 × 6 = 216

PSEB 12th Class Maths Solutions Chapter 13 Probability Ex 13.1 3

and F = {(6, 5, 1) (6, 5, 2), (6, 5, 3) (6, 5, 4) (6, 5, 5), (6, 5, 6)}

∴ E ∩ F = {(6, 5, 4)}

P(F) = \(\frac{6}{216}\) and P(E ∩ F) = \(\frac{1}{216}\)
[∵ From three dice, number of exhaustive cases = 6 × 6 × 6 = 216]
∴ P(E/F) = \(\frac{P(E \cap F)}{P(F)}=\frac{\frac{1}{216}}{\frac{6}{216}}=\frac{1}{6}\)

PSEB 12th Class Maths Solutions Chapter 13 Probability Ex 13.1

Question 9.
Mother, father and son line up at random for a family picture
E : son on one end, F : father in middle.
Solution.
If mother (M), father (P), and son (S) line up for family picture, then the sample space will be
S = {MFS, MSF, FMS, FSM, SMF, SFM}
⇒ E = {MFS, FMS, SMF, SFM}
F = {MFS, SFM}
E ∩ F = {MFS, SFM}
P(E ∩ F) = \(\frac{2}{6}=\frac{1}{3}\)
P(F) = \(\frac{2}{6}=\frac{1}{3}\)
P(E/F) = \(\frac{P(E \cap F)}{P(F)}=\frac{1 / 3}{1 / 3}\) = 1

Question 10.
A black and a red dice are rolled.
(a) Find the conditional probability of obtaining a sum greater than 9, given that the black die resulted in a 5.
(b) Find the conditional probability of obtaining the sum 8, given that the red die resulted in a number less than 4.
Solution.
Let the first observation be from the black die and second from the red die.
When two dice (one black and another red) are rolled the sample space S has 6 × 6 = 36 number of elements
(a) Let
A : Obtaining a sum greater than 9 = {(4, 6), (5, 5), (5, 6), (6, 4), (6, 5), (6, 6)
B : Black die results in a 5 = {(5, 1), (5, 2), (5, 3), (5, 4), (5, 5), (5, 6)}
∴ A ∩ B = {(5, 5), (5, 6)}
The conditional probability of obtaining a sum is greater than 9, given that the black die resulted in a 5 is given by P(A/B).
∴ P(A/B) = \(\frac{P(A \cap B)}{P(B)}=\frac{\frac{2}{36}}{\frac{6}{36}}=\frac{2}{6}=\frac{1}{3}\)

(b) E : Sum of the observations is 8 = {2, 6), (3, 5), (4, 4), (5, 3), (6, 2)}
F : Red die resulted in a number less than 4
= PSEB 12th Class Maths Solutions Chapter 13 Probability Ex 13.1 4
⇒ E ∩ F – {(5, 3), (6, 2)}
Similarly, P(F) = \(\frac{18}{36}\) and P(E ∩ F) = \(\frac{2}{36}=\frac{1}{18}\)
The conditional probability of obtaining the sum equal to 8 given that the red die resulted in a number less then 4 is given by P(E/F).
Therefore, P(E/F) = \(\frac{P(E \cap F)}{P(F)}=\frac{\frac{2}{36}}{\frac{18}{36}}=\frac{2}{18}=\frac{1}{9}\).

PSEB 12th Class Maths Solutions Chapter 13 Probability Ex 13.1

Question 11.
A fair die is rolled. Consider events E = {1, 3, 5}, F (2, 3) and G = {2, 3, 4, 5}. Find
(i) P(E/F) and P(F/E)
(ii) P(E/G) and P(G/E)
(iii) P((E ∪ F)/G) and P((E ∩ F)/G)
Solution.
When a fair die is rolled, the sample space S will be S = {1, 2, 3, 4, 5, 6}

(i) PSEB 12th Class Maths Solutions Chapter 13 Probability Ex 13.1 5

(ii) E ∩ G = {3, 5}

PSEB 12th Class Maths Solutions Chapter 13 Probability Ex 13.1 6

(iii) E ∪ F = {1, 2, 3, 5}
(E ∪ F) ∩ G = {12, 3, 5} ∩ {2, 3, 4, 5} = {2, 3, 5} £ ∩ F = {3}
(E ∩ F) ∩ G = {3} ∩ {2, 3, 4, 5} = {3}

PSEB 12th Class Maths Solutions Chapter 13 Probability Ex 13.1 7

PSEB 12th Class Maths Solutions Chapter 13 Probability Ex 13.1

Question 12.
Assume that each horn child is equally likely to be a boy or a girl. If a family has two children, what is the conditional probability that both are girls given that
(i) the youngest is a girl,
(ii) at least one is a girl?
Solution.
Let b and g represent the boy and the girl child respectively. If a family has two children, the sample space will be
S = {(b, b), (b, g), (g, b), (g, g)}
Let A be the event that both children are girls.
∴ A = {(g, g)}

(i) Let B be the event that the youngest child is a girl.
B = [(b, g), (g, g)] =$
⇒ A ∩ B = {(g, g)}
⇒ P(B) = \(\frac{2}{4}=\frac{1}{2}\) and P(A ∩ B) = \(\frac{1}{4}\)

The conditional probability that both are girls, given that the youngest child is a girl, is given by P(A/B).

P(A/B) = \(\frac{P(A \cap B)}{P(B)}=\frac{\frac{1}{4}}{\frac{1}{2}}=\frac{1}{2}\)
Therefore, the required probability is \(\frac{1}{2}\).

(ii) Let C be the event that at least one child is a girl.
∴ C = {(b, g), (g, b)(g, g)}
⇒ A ∩ C = {g, g}
⇒ P(C) = \(\frac{3}{4}\) and P(A ∩ C) = \(\frac{1}{4}\).
The conditional probability that both are girls, given that at least one child is a girl, is given by P(A/C).

Therefore, P(A/C) = \(\frac{P(A \cap C)}{P(C)}=\frac{\frac{1}{4}}{\frac{3}{4}}=\frac{1}{3}\).

PSEB 12th Class Maths Solutions Chapter 13 Probability Ex 13.1

Question 13.
An instructor has a question bank consisting of 300 easy True/False questions, 200 difficult True/False questions, 500 easy multiple choice questions and 400 difficult multiple choice questions. If a question is selected at random from the question?
Solution.

PSEB 12th Class Maths Solutions Chapter 13 Probability Ex 13.1 8

Let us denote E = easy questions, M = multiple choice questions, D =
difficult questions, and T = True/False questions
Total number of questions = 1400
Total number of multiple choice questions = 900
Therefore, probability of selecting an easy multiple choice questions is
P(E ∩ M) = \(\frac{500}{1400}=\frac{5}{14}\)
Probability of selecting a multiple choice questions, P(M) is
\(\frac{900}{1400}=\frac{9}{14}\)
Therefore, the required probability is \(\frac{5}{9}\).

PSEB 12th Class Maths Solutions Chapter 13 Probability Ex 13.1

Question 14.
Given that the two numbers appearing on throwing the two dice are different. Find the probability of the event, “the sum of numbers on the dice is 4”.
Solution.
When dice is thrown, number of observations in the sample space = 6 × 6 = 36
Let A be the event that the sum of the numbers on the dice is 4 and B be the event that the two numbers appearing on throwing the two dice are different.

PSEB 12th Class Maths Solutions Chapter 13 Probability Ex 13.1 9

P(B) = \(\frac{30}{36}=\frac{5}{6}\) and

P(A ∩ B) = \(\frac{2}{36}=\frac{1}{18}\)

Let P(A/B) represent the probability that the sum of the numbers on the dice is 4, given that the two numbers appearing on throwing the two dice are different.

∴ P(A/B) = \(\frac{P(A \cap B)}{P(B)}=\frac{\frac{1}{18}}{\frac{5}{6}}=\frac{1}{15}\)
Therefore, the required probability is \(\frac{1}{15}\).

 

Question 15.
Consider the experiment of throwing a die, if a multiple of 3 comes up, throw the die again and if any other number comes, toss a coin. Find the conditional probability of the event ‘the coin shows a tail’, given that ‘at least one die shows a 3’.
Solution.
The outcomes of the given experiment can be represented by the following set.
The sample space of the experiment is,

PSEB 12th Class Maths Solutions Chapter 13 Probability Ex 13.1 10

Direction (16 – 17): Choose the correct answer.

Question 16.
If P(A) = \(\frac{1}{2}\), P(B) = 0, then P(A/B) is
(A) 0
(B) \(\frac{1}{2}\)
(C) not defined
(D) 1
Solution.
It is given that P(A) = \(\frac{1}{2}\) and P(B) = 0
P(A/B) = \(\frac{P(A \cap B)}{P(B)}=\frac{P(A \cap B)}{0}=\infty\)
Therefore, P(A/B) is not defined.
Thus, the correct answer is (C).

Question 17.
If A and B are events such that P(A/B) = P(B/A), then
(A) A ⊂ B but A±B
(B) A = B
(C) A ∩ B = Φ
(D) P(A) = P(B)
Solution.
It is given that, P(A/B) = P(B/A)
⇒ \(\frac{P(A \cap B)}{P(B)}=\frac{P(A \cap B)}{P(A)}\)
⇒ P(B) = P(A).
Thus, the correct answer is (D).

PSEB 8th Class Computer Solutions Chapter 5 ਮਾਈਕਰੋਸਾਫਟ ਪਾਵਰਪੁਆਇੰਟ (ਭਾਗ-2)

Punjab State Board PSEB 8th Class Computer Book Solutions Chapter 5 ਮਾਈਕਰੋਸਾਫਟ ਪਾਵਰਪੁਆਇੰਟ (ਭਾਗ-2) Textbook Exercise Questions and Answers.

PSEB Solutions for Class 8 Computer Chapter 5 ਮਾਈਕਰੋਸਾਫਟ ਪਾਵਰਪੁਆਇੰਟ (ਭਾਗ-2)

Computer Guide for Class 8 PSEB ਮਾਈਕਰੋਸਾਫਟ ਪਾਵਰਪੁਆਇੰਟ (ਭਾਗ-2) Textbook Questions and Answers

ਅਭਿਆਸ ਦੇ ਪ੍ਰਸ਼ਨ-ਉੱਤਰ
1. ਖ਼ਾਲੀ ਥਾਂਵਾਂ ਭਰੋ ਵੱਖ

1. ………………………….. ਸਲਾਇਡ ਉੱਪਰ ਵੱਖ-ਵੱਖ ਤੱਤਾਂ ਦੇ ਡਿਜ਼ਾਇਨ ਅਤੇ ਪਲੇਸਮੈਂਟ ਨੂੰ ਪ੍ਰਭਾਸ਼ਿਤ ਕਰਦਾ
(ਉ) ਬੈਕਗਾਊਂਡ ਸਟਾਈਲ (Background Style)
(ਅ) ਪਲੇਸਹੋਲਡਰਜ਼ (Place holder)
(ੲ) ਸਲਾਇਡ ਲੇਆਉਟ (Slide Layout)
(ਸ) ਪੈਟਰਨ (Pattern) ।
ਉੱਤਰ-
(ੲ) ਸਲਾਇਡ ਲੇਆਉਟ (Slide Layout)

2. ਇੱਕ ……………………… ਦੋ ਜਾਂ ਦੋ ਤੋਂ ਵਧੇਰੇ ਰੰਗਾਂ ਦਾ ਮਿਸ਼ਰਨ ਹੁੰਦਾ ਹੈ ਜੋ ਇੱਕ-ਦੂਜੇ ਵਿੱਚ ਮਰਜ (merge) ਹੋ ਜਾਂਦੇ ਹਨ ।
(ਉ) ਥੀਮ (Theme)
(ਅ) ਪੈਟਰਨ (Pattern)
(ੲ) ਬੈਕਗਾਉਂਡ ਸਟਾਈਲ (Background Style)
(ਸ) ਗਰੇਡੀਐਂਟ (Gradient) ।
ਉੱਤਰ-
(ਸ) ਗਰੇਡੀਐਂਟ (Gradient) ।

PSEB 8th Class Computer Solutions Chapter 5 ਮਾਈਕਰੋਸਾਫਟ ਪਾਵਰਪੁਆਇੰਟ (ਭਾਗ-2)

3. ……………………… ਡਿਫਾਲਟ (default) ਵਿਊ ਹੈ ਜਿੱਥੇ ਅਸੀਂ ਆਪਣੀਆਂ ਸਲਾਈਡਾਂ ਬਣਾਉਂਦੇ, ਐਡਿਟ ਕਰਦੇ ਅਤੇ ਡਿਜ਼ਾਈਨ ਕਰਦੇ ਹਾਂ ।
(ਉ) ਨਾਰਮਲ ਵਿਊ (Normal view)
(ਅ) ਸਲਾਇਡ ਸ਼ੋਅ (Slide Show)
(ੲ) ਸਲਾਇਡ ਸਾਰਟਰ ਵਿਊ (Slide Sorter View)
(ਸ) ਰੀਡਿੰਗ ਵਿਊ (Reading View) ।
ਉੱਤਰ-
(ਉ) ਨਾਰਮਲ ਵਿਊ (Normal view)

4. PowerPoint 2010 ਵਿੱਚ . …………………….. ਡਿਫਾਲਟ ਸਲਾਇਡ ਬੈਕਗ੍ਰਾਊਂਡ ਸਟਾਇਲਜ਼ ਉਪਲੱਬਧ ਹਨ ।
(ਉ) 48
(ਅ) 4
(ੲ)12
(ਸ) 3.
ਉੱਤਰ-
(ਅ) 4

5. ……………………. ਕੰਟਰੋਲ ਸਲਾਇਡ ਕੰਟੈਂਟਸ ਨੂੰ ਨੇੜੇ ਤੋਂ ਦੇਖਣ (closer look) ਲਈ ਸਾਨੂੰ ਚੂਮ-ਇਨ (zoom-in) ਕਰਨ ਦੀ ਆਗਿਆ ਦਿੰਦਾ ਹੈ ।
(ਉ) ਜ਼ੂਮ (Zoom).
(ਅ) ਸਲਾਇਡ (Slide).
(ੲ) ਨਾਰਮਲ ਵਿਊ (Normal View)
(ਸ) ਡੀਐਂਟ (Gradient) ।
ਉੱਤਰ-
(ਉ) ਜ਼ੂਮ (Zoom).

2. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਇੱਕ ਨਵੀਂ ਸਲਾਇਡ ਦਾਖਲ ਕਰਨ ਦੀ ਸ਼ਾਰਟਕੱਟ ਕੀਅ ਲਿਖੋ ।
ਉੱਤਰ-
Ctrl + M.

ਪ੍ਰਸ਼ਨ 2.
ਇੱਕ ਨਵੀਂ ਪ੍ਰੈਜ਼ਨਟੇਸ਼ਨ ਫਾਈਲ ਬਨਾਉਣ ਦੀ ਸ਼ਾਰਟਕੱਟ ਕੀਅ ਲਿਖੋ ।
ਉੱਤਰ-
Ctrl + N.

ਪ੍ਰਸ਼ਨ 3.
ਸਲਾਇਡਜ਼ ਉੱਪਰ ਟੈਕਸਟ ਨੂੰ ਫਾਰਮੈਟ ਕਰਨ ਲਈ ਕਿਹੜੇ ਟੈਬ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
Design.

PSEB 8th Class Computer Solutions Chapter 5 ਮਾਈਕਰੋਸਾਫਟ ਪਾਵਰਪੁਆਇੰਟ (ਭਾਗ-2)

ਪ੍ਰਸ਼ਨ 4.
ਕਿਹੜਾ ਪਾਵਰਪੁਆਇੰਟ ਵਿਊ ਦਰਸ਼ਕਾਂ ਅੱਗੇ ਪ੍ਰੈਜ਼ਨਟੇਸ਼ਨ ਪੇਸ਼ ਕਰਨ ਲਈ ਵਰਤਿਆ ਜਾਂਦਾ
ਉੱਤਰ-
ਸਲਾਈਡ ਸ਼ੋ ।

ਪ੍ਰਸ਼ਨ 5.
ਪਾਵਰਪੁਆਇੰਟ ਵਿੱਚ ਕਿਹੜੀ ਬਾਰ ਵਿੱਚ ਵਿਊ ਬਟਨਜ਼ ਅਤੇ ਚੂਮ ਸਲਾਇਡਰ ਮੌਜੂਦ ਹੁੰਦੇ ਹਨ ?
ਉੱਤਰ-
ਸਟੇਟਸ ਬਾਰ ।

3. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪਾਵਰਪੁਆਇੰਟ ਵਿੱਚ File ਟੈਬ ਦੀ ਮਦਦ ਨਾਲ ਨਵੀਂ ਪ੍ਰੈਜ਼ਨਟੇਸ਼ਨ ਫਾਈਲ ਬਨਾਉਣ ਦੇ ਸਟੈਪ ਲਿਖੋ ।
ਉੱਤਰ-

  1. ਫ਼ਾਈਲ ਮੀਨੂੰ ’ਤੇ ਕਲਿੱਕ ਕਰੋ ।
  2. ਨਿਊ ‘ਤੇ ਕਲਿੱਕ ਕਰੋ ।
  3. ਅਵੇਲੇਬਲ ਟੈਂਮਪਲੇਟ ਐਂਡ ਥੀਮਸ ਵਿੱਚ ਬਲੈਂਕ ਪ੍ਰੈਜ਼ਨਟੇਸ਼ਨ ਨਜ਼ਰ ਆਵੇਗੀ ।
  4. ਬਲੈਂਕ ਪ੍ਰੈਜ਼ਨਟੇਸ਼ਨ ‘ਤੇ ਕਲਿੱਕ ਕਰੋ ।

ਪ੍ਰਸ਼ਨ 2.
ਪਲੇਸਹੋਲਡਰਜ਼ (Placeholders) ਕੀ ਹੁੰਦੇ ਹਨ ?
ਉੱਤਰ-
ਪਲੇਸਹੋਲਡਰਜ਼ ਸਲਾਈਡ ਲੇਆਊਟ ਉੱਪਰ ਡਾਟੇਡ ਲਾਈਨ ਵਾਲੇ ਕੰਟੇਨਰ ਹੁੰਦੇ ਹਨ ਜਿਹਨਾਂ ਵਿਚ ਹਰ ਪ੍ਰਕਾਰ ਦਾ ਕੰਟੈਂਟ ਰੱਖਿਆ ਜਾਂਦਾ ਹੈ । ਇਹਨਾਂ ਵਿਚ ਟਾਈਟਲ, ਸਬਟਾਈਟਲ, ਟੇਬਲ, ਚਾਰਟ, ਤਸਵੀਰਾਂ ਆਦਿ ਰੱਖਿਆ ਜਾ ਸਕਦਾ ਹੈ ।

ਪ੍ਰਸ਼ਨ 3.
ਥੀਮਜ਼ (Themes) ਕੀ ਹੁੰਦੇ ਹਨ ?
ਉੱਤਰ-
ਥੀਮਜ਼ ਪਹਿਲਾਂ ਤੋਂ ਹੀ ਤਿਆਰ ਬੈਕਗਰਾਊਂਡ ਡਿਜ਼ਾਈਨ ਟੈਕਸਟ, ਸਟਾਈਲ ਕਲਰ ਆਦਿ ਹੁੰਦੇ ਹਨ । ਇਸਨੂੰ ਇਕ ਜਾਂ ਵੱਧ ਸਲਾਈਡਾਂ ਵਾਸਤੇ ਵਰਤਿਆ ਜਾਂਦਾ ਹੈ ।

ਪ੍ਰਸ਼ਨ 4.
ਪਾਵਰਪੁਆਇੰਟ ਵਿੰਡ ਦੇ ਸਟੇਟਸ ਬਾਰ ਵਿੱਚ ਮੌਜੂਦ ਵਿਊ ਬਟਨਜ਼ ਦੇ ਨਾਂ ਲਿਖੋ ।
ਉੱਤਰ-
ਨਾਰਮਲ, ਸਲਾਈਡ ਸੋਰਟਰ, ਰਿਡਿੰਗ ਅਤੇ ਸਲਾਈਡ ਸ਼ੋ ।

PSEB 8th Class Computer Solutions Chapter 5 ਮਾਈਕਰੋਸਾਫਟ ਪਾਵਰਪੁਆਇੰਟ (ਭਾਗ-2)

ਪ੍ਰਸ਼ਨ 5.
ਗਰੇਡੀਐਂਟ ਗਿੱਲ (Gradient Fill) ਕੀ ਹੈ ?
ਉੱਤਰ-
ਗਰੇਡੀਐਂਟ ਦੋ ਜਾਂ ਦੋ ਤੋਂ ਜ਼ਿਆਦਾ ਰੰਗਾਂ ਦਾ ਮਿਸ਼ਰਨ ਹੁੰਦਾ ਹੈ ਜੋ ਇਕ ਦੂਜੇ ਵਿਚ ਮਰਜ ਹੋ ਰਹੇ ਹੁੰਦੇ ਹਨ ।

ਪ੍ਰਸ਼ਨ 6.
ਫਾਰਮੈਟ ਬੈਕਗ੍ਰਾਊਂਡ (Format Background) ਡਾਇਲਾਗ ਬਾਕਸ ਦੇ Fill ਪੇਨ ਵਿੱਚ ਕਿਹੜੀਆਂ ਆਪਸ਼ਨਜ਼ ਮੌਜੂਦ ਹੁੰਦੀਆਂ ਹਨ ?
ਉੱਤਰ-
ਹੇਠ ਲਿਖੇ ਆਪਸ਼ਨਜ਼ ਹੁੰਦੇ ਹਨ :-

  1. Solid Fill
  2. Gradient Fill
  3. Picture or Texture Fill
  4. Pattern Fill.

4. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਲਾਇਡ ਦੀ ਦਿੱਖ ਨੂੰ ਬਦਲਣ ਦੇ ਵੱਖ-ਵੱਖ ਤਰੀਕਿਆਂ ਦਾ ਵਿਸਥਾਰ ਵਿੱਚ ਵਰਣਨ ਕਰੋ ।
ਉੱਤਰ-
ਸਲਾਈਡ ਦੀ ਦਿੱਖ ਬਦਲਣ ਦੇ ਤਰੀਕੇ ਹੇਠ ਅਨੁਸਾਰ ਹਨ :-

  • ਥੀਮ ਦੀ ਵਰਤੋਂ ਕਰਕੇ – ਇਕ ਥੀਮ ਕਲਰਜ਼, ਫੌਂਟਸ ਅਤੇ ਵਿਜ਼ੂਅਲ ਇਫੈਕਟਸ ਦਾ ਪਹਿਲਾ ਤੋਂ ਹੀ ਪਰਿਭਾਸ਼ਿਤ ਇੱਕ ਸਮੂਹ ਹੁੰਦਾ ਹੈ ਜੋ ਅਸੀਂ ਆਪਣੀਆਂ ਸਲਾਈਡਾਂ ਉੱਪਰ ਇੱਕਸਾਰ ਅਤੇ ਪੇਸ਼ੇਵਰ ਦਿੱਖ ਸੈਂਟ ਕਰਨ ਲਈ ਲਾਗੂ ਕਰ ਸਕਦੇ ਹਾਂ ।
  • ਬੈਕਗ੍ਰਾਊਂਡ ਸਟਾਇਲ ਦੀ ਵਰਤੋਂ ਕਰਕੇ – ਪ੍ਰੈਜ਼ਨਟੇਸ਼ਨ ਸਲਾਇਡਜ਼ ਉੱਪਰ ਬੈਕਗ੍ਰਾਊਂਡ ਸਟਾਈਲ ਸੈਂਟ ਕਰ ਸਕਦੇ ਹਾਂ । ਇਹ ਸਟਾਈਲ ਥੀਮ-ਕਲਰਜ਼ ਦੇ ਆਧਾਰ ਤੇ ਹੁੰਦੀਆਂ ਹਨ । ਜਦੋਂ ਅਸੀਂ ਇੱਕ ਵੱਖਰੇ ਥੀਮ ਨੂੰ ਸਿਲੈਕਟ ਕਰਦੇ ਹਾਂ ਤਾਂ ਬੈਕਗ੍ਰਾਊਂਡ ਸਟਾਈਲਜ਼ ਨਵੇਂ ਸਿਲੈਕਟ ਕੀਤੇ ਗਏ ਥੀਮ ਦੇ ਰੰਗਾਂ ਦੇ ਆਧਾਰ ਤੇ ਆਪਣੇ ਆਪ ਅਪਡੇਟ ਹੋ ਜਾਂਦੇ ਹਨ ।
  • ਫਾਰਮੈਟ ਬੈਕਗ੍ਰਾਊਂਡ ਕਰਕੇ – ਬੈਕਗ੍ਰਾਊਂਡ ਨੂੰ ਇਕ ਠੋਸ ਰੰਗ, ਗਰੇਡੀਐਂਟ, ਪਿਕਚਰ ਔਰ ਟੈਕਸਚਰ ਢਿੱਲ ਜਾਂ ਇੱਥੋਂ ਤੱਕ ਕਿ ਇੱਕ ਪੈਟਰਨ ਵਿੱਚ ਵੀ ਬਦਲਿਆ ਜਾ ਸਕਦਾ ਹੈ ।

ਪ੍ਰਸ਼ਨ 2.
ਸਲਾਇਡ ਲੇਆਊਟ (Slide Layout) ਕੀ ਹੈ ? ਤੁਸੀਂ PowerPoint ਵਿੱਚ ਸਲਾਇਡ ਦੇ ਲੇਅਆਊਟ ਨੂੰ ਕਿਵੇਂ ਬਦਲੋਗੇ ?
ਉੱਤਰ-
ਸਲਾਇਡ ਲੇਆਊਟ ਸਲਾਇਡ ਉੱਪਰ ਵੱਖ-ਵੱਖ ਤੱਤਾਂ ਦੇ ਡਿਜ਼ਾਇਨ ਅਤੇ ਪਲੇਸਮੈਂਟ ਨੂੰ ਪ੍ਰਭਾਸ਼ਿਤ ਕਰਦਾ ਹੈ । ਪ੍ਰੈਜ਼ਨਟੇਸ਼ਨ ਵਿੱਚ ਇੱਕ ਨਵੀਂ ਸਲਾਇਡ ਦਾਖਲ ਕਰਨ ਸਮੇਂ ਸਲਾਇਡ ਲੇਆਊਟ ਦੀ ਚੋਣ ਕਰ ਸਕਦੇ ਹਾਂ । ਪ੍ਰੈਜ਼ਨਟੇਸ਼ਨ ਵਿੱਚ ਸਲਾਇਡ ਦਾਖਲ ਕਰਨ ਤੋਂ ਬਾਅਦ ਵੀ ਅਸੀਂ ਸਲਾਇਡ ਦੀ ਲੇਅਆਊਟ ਬਦਲ ਸਕਦੇ ਹਾਂ । ਸਲਾਈਡਾਂ ਦਾ ਲੇਅਆਊਟ ਬਦਲਣ ਲਈ ਅਸੀਂ ਹੇਠ ਦਿੱਤੇ ਅਨੁਸਾਰ ਸਟੈਪਾਂ ਦੀ ਵਰਤੋਂ ਕਰ ਸਕਦੇ ਹਾਂ :

  1. ਉਸ ਸਲਾਇਡ ਨੂੰ ਸਿਲੈਕਟ ਕਰੋ ਜਿਸ ਦਾ ਲੇਆਊਟ ਬਦਲਣਾ ।
  2. Home ਟੈਬ ਦੇ Slides ਗਰੁੱਪ ਵਿੱਚ ਮੌਜੂਦ Layout ਡਰਾਪ-ਡਾਊਨ ਮੀਨੂੰ ਉੱਪਰ ਕਲਿੱਕ ਕਰੋ ।
  3. ਜ਼ਰੂਰਤ ਅਨੁਸਾਰ ਢੁੱਕਵੇਂ ਲੇਅਆਊਟ ਦੀ ਚੋਣ ਕਰੋ ।

ਪ੍ਰਸ਼ਨ 3.
PowerPoint ਦੀਆਂ ਸਲਾਇਡ-ਵਿਊ ਆਪਸ਼ਨਜ਼ ਦਾ ਵਰਨਣ ਕਰੋ ।
ਉੱਤਰ-
ਪਾਵਰ-ਪੁਆਇੰਟ ਵਿਚ ਹੇਠ ਲਿਖੇ ਵਿਊ ਉਪਲੱਬਧ ਹੁੰਦੇ ਹਨ-

  1. ਨਾਰਮਲ ਵਿਊ – ਇਹ ਡਿਫਾਲਡ ਅਤੇ ਮੁੱਖ ਵਿਊ ਹੈ । ਇਸ ਵਿਚ ਅਸੀਂ ਸਲਾਈਡ ਬਣਾ ਅਤੇ ਐਡਿਟ ਕਰ ਸਕਦੇ ਹਾਂ । ਇਸ ਵਿਚ ਖੱਬੇ ਪਾਸੇ ਸਲਾਈਡਾਂ ਅਤੇ ਸੱਜੇ ਪਾਸੇ ਐਡਿਟ ਕਰਨ ਵਾਸਤੇ ਸਲਾਈਡ ਨਜ਼ਰ ਆਉਂਦੀ ਹੈ ।
  2. ਸਲਾਈਡ ਸਾਰਟਰ ਵਿਊ – ਇਸ ਵਿਊ ਵਿਚ ਸਲਾਈਡਾਂ ਦੇ ਥੰਮਨੇਲਜ਼ ਦਿਖਾਈ ਦਿੰਦੇ ਹਨ । ਇਸ ਵਿਊ ਦੀ ਵਰਤੋਂ ਸਲਾਈਡਾਂ ਦਾ ਕੁਮ ਬਦਲਣ ਵਾਸਤੇ ਕੀਤੀ ਜਾਂਦੀ ਹੈ । ਇਸ ਵਿਊ ਵਿਚ ਅਸੀਂ ਸਲਾਈਡਾਂ ਐਡਿਟ ਨਹੀਂ ਕਰ ਸਕਦੇ ।
  3. ਨੋਟਿਸ ਵਿਊ – ਇਸ ਵਿਊ ਦੀ ਵਰਤੋਂ ਸਲਾਈਡ ਬਾਰੇ ਜਾਣਕਾਰੀ ਲਿਖਣ ਵਾਸਤੇ ਕੀਤੀ ਜਾਂਦੀ ਹੈ । ਲਿਖੀ ਸੂਚਨਾ ਨੂੰ ਨੋਟਿਸ ਕਹਿੰਦੇ ਹਨ ।
  4. ਰੀਡਿੰਗ ਵਿਊ – ਇਸ ਵਿਊ ਨੂੰ ਪਰੂਫ਼ ਰੀਡਿੰਗ ਵਾਸਤੇ ਵਰਤਿਆ ਜਾਂਦਾ ਹੈ । ਇਸ ਦੀ ਵਰਤੋਂ ਜੇਨਟੇਸ਼ਨ ਨੂੰ ਕੰਪਿਊਟਰ ਤੇ ਦਿਖਾਉਣ ਵਾਸਤੇ ਕੀਤੀ ਜਾਂਦੀ ਹੈ ।
  5. ਮਾਸਟਰ ਵਿਊ – ਇਸ ਨੂੰ ਹੈਡ ਆਊਟ ਨੋਟ ਵਿਊ ਕਹਿੰਦੇ ਹਨ । ਇਸ ਵਿਉ ਵਿਚ ਉਹ ਸਾਰਾ ਕਟੈਂਟ ਪਲੇਸ ਕੀਤਾ ਜਾਂਦਾ ਹੈ ਜੋ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਸਲਾਈਡਾਂ ਤੇ ਨਜ਼ਰ ਆਵੇ ।

PSEB 8th Class Computer Solutions Chapter 5 ਮਾਈਕਰੋਸਾਫਟ ਪਾਵਰਪੁਆਇੰਟ (ਭਾਗ-2)

PSEB 8th Class Computer Guide ਮਾਈਕਰੋਸਾਫਟ ਪਾਵਰਪੁਆਇੰਟ (ਭਾਗ-2) Important Questions and Answers

1. ਖ਼ਾਲੀ ਥਾਂਵਾਂ ਭਰੋ

1. ਗੈਡੀਐਂਟ ਆਪਸ਼ਨ …………………… ਡਾਈਲਾਗ ਬਾਕਸ ਵਿੱਚ ਹੁੰਦੀ ਹੈ ।
(ਉ) ਫਾਰਮੈਟ ਸ਼ੇਪ
(ਅ) ਫਾਰਮੈਟ ਬੈਕਗਰਾਊਂਡ
(ੲ) ਪੈਰਾਗ੍ਰਾਫ
(ਸ) ਫੱਟ ।
ਉੱਤਰ-
(ਅ) ਫਾਰਮੈਟ ਬੈਕਗਰਾਊਂਡ

2. ਵੀਡੀਓ ਨੂੰ ………………….. ਤਰੀਕਿਆਂ ਨਾਲ ਦਾਖ਼ਲ ਕੀਤਾ ਜਾ ਸਕਦਾ ਹੈ ।
(ਉ) ਇੱਕ
(ਅ) ਦੋ
(ੲ) ਤਿੰਨ
(ਸ) ਚਾਰ ।
ਉੱਤਰ-
(ਅ) ਦੋ

3. ਕਲਿੱਪ ਆਰਟ ਵੀਡੀਓ, ਵੀਡੀਓ ਫਰੌਮ ਵੈਬਸਾਈਟ ਅਤੇ ………………….. ਤਿੰਨ ਤਰੀਕੇ ਹਨ, ਜਿਸ ਨਾਲ ਵੀਡੀਓ ਦਾਖ਼ਲ ਕੀਤੀ ਜਾ ਸਕਦੀ ਹੈ ।
(ਉ) ਵੀਡੀਓ ਫਰੌਮ ਫਾਈਲ
(ਅ) ਇਮੇਜ ਰਾਹੀਂ
(ੲ) ਐਨੀਮੇਸ਼ਨ ਰਾਹੀਂ
(ਸ) ਸਾਰੇ ।
ਉੱਤਰ-
(ਉ) ਵੀਡੀਓ ਫਰੌਮ ਫਾਈਲ

4. ਵਰਡ ਡਾਕੂਮੈਂਟ, ਬਿਟ ਮੈਪ, ਵਰਕਸ਼ੀਟ ਨੂੰ ……………………… ਆਪਸ਼ਨ ਨਾਲ ਦਾਖ਼ਲ ਕੀਤਾ ਜਾਂਦਾ ਹੈ।
(ੳ) ਇਨਸਰਟ ਟੈਬ
(ਅ) ਵਿਊ ਟੈਬ
(ੲ) ਹੋਮ ਟੈਬ
(ਸ) ਕੋਈ ਵੀ ਨਹੀਂ ।
ਉੱਤਰ-
(ੳ) ਇਨਸਰਟ ਟੈਬ

5. ਬੈਕਗਰਾਊਂਡ ਸਟਾਈਲ ਬਟਨ ………………….. ਰੀਬਨ ਤੇ ਉਪਲੱਬਧ ਹੈ ।
(ਉ) ਐਨੀਮੇਸ਼ਨ
(ਅ) ਡਿਜ਼ਾਈਨ
(ੲ) ਹੋਮ
(ਸ) ਇਨਸਰਟ ।
ਉੱਤਰ-
(ਅ) ਡਿਜ਼ਾਈਨ

PSEB 8th Class Computer Solutions Chapter 5 ਮਾਈਕਰੋਸਾਫਟ ਪਾਵਰਪੁਆਇੰਟ (ਭਾਗ-2)

2. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਬੈਕਗਰਾਊਂਡ ਵਿਚ ਕੀ-ਕੀ ਲਗਾਇਆ ਜਾ ਸਕਦਾ ਹੈ ?
ਉੱਤਰ-
ਬੈਕਗਰਾਊਂਡ ਵਿਚ ਰੰਗ, ਟੈਕਸਚਰ, ਪਿਕਚਰ, ਗਰੇਡੀਐਂਟ ਆਦਿ ਲੱਗ ਸਕਦਾ ਹੈ ।

ਪ੍ਰਸ਼ਨ 2.
ਕਲਿੱਪ ਔਰਗੇਨਾਇਜ਼ਰ ਕਿਸ ਲਈ ਵਰਤਿਆ ਜਾਂਦਾ ਹੈ ?
ਉੱਤਰ-
ਕਲਿੱਪ ਔਰਗੇਨਾਇਜ਼ਰ ਐਨੀਮੇਟਿਡ ਕਲਿੱਪ ਨੂੰ ਸਟੋਰ ਕਰਨ ਲਈ ਵਰਤਿਆ ਜਾਂਦਾ ਹੈ ।

3. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਲਾਈਡ ਦੀ ਦਿੱਖ ਨੂੰ ਬਦਲਣ ਲਈ ਵੱਖ-ਵੱਖ ਤਰੀਕਿਆਂ ਦੇ ਨਾਂ ਦੱਸੋ ।
ਉੱਤਰ-
ਸਲਾਈਡ ਦੀ ਦਿੱਖ ਬਦਲਣ ਲਈ ਡਿਜ਼ਾਈਨ ਥੀਮ, ਕਲਰ ਸਕੀਮ, ਬੈਕਗਰਾਉਂਡ ਸਟਾਈਲ ਆਦਿ ਢੰਗਾਂ ਨਾਲ ਬਦਲਿਆ ਜਾ ਸਕਦਾ ਹੈ ।

ਪ੍ਰਸ਼ਨ 2.
ਕਲਰ ਸਕੀਮ ਦੀ ਵਰਤੋਂ ਬਾਰੇ ਦੱਸੋ ।
ਉੱਤਰ-
ਕਲਰ ਸਕੀਮ ਦੀ ਵਰਤੋਂ ਟੈਕਸਟ, ਲਾਈਨਾਂ, ਟਾਈਟਲ ਅਤੇ ਕਿਸੇ ਵੀ ਪ੍ਰਕਾਰ ਦੇ ਆਬਜੈਕਟ ਦਾ ਰੰਗ ਬਦਲਣ ਵਾਸਤੇ ਕੀਤੀ ਜਾਂਦੀ ਹੈ । ਇਸ ਨਾਲ ਸਲਾਈਡ ਦਾ ਅਗਲਾ ਅਤੇ ਪਿਛਲਾ ਰੰਗ ਵੀ ਬਦਲ ਸਕਦੇ ਹਾਂ ।

ਪ੍ਰਸ਼ਨ 3.
ਕਲਿੱਪ ਔਰਗੇਨਾਈਜ਼ਰ ਬਾਰੇ ਦੱਸੋ ।
ਉੱਤਰ-
ਕਲਿੱਪ ਔਰਗੇਨਾਈਜ਼ਰ ਦੀ ਵਰਤੋਂ ਐਨੀਮੇਟਿਡ ਕਲਿੱਪਸ, ਵੀਡੀਉਜ਼, ਤਸਵੀਰਾਂ ਅਤੇ ਹੋਰ ਮੀਡੀਆ ਸਟੋਰ ਕਰਨ ਲਈ ਕੀਤੀ ਜਾਂਦੀ ਹੈ ।

PSEB 8th Class Computer Solutions Chapter 5 ਮਾਈਕਰੋਸਾਫਟ ਪਾਵਰਪੁਆਇੰਟ (ਭਾਗ-2)

ਪ੍ਰਸ਼ਨ 4.
ਥੀਮਸ ਕੀ ਹੁੰਦੇ ਹਨ ?
ਉੱਤਰ-
ਥੀਮਸ ਪਹਿਲਾਂ ਤੋਂ ਹੀ ਤਿਆਰ ਬੈਕਗਰਾਊਂਡ ਡਿਜ਼ਾਈਨ ਟੈਕਸਟ, ਸਟਾਈਲ ਕਲਰ ਆਦਿ ਹੁੰਦੇ ਹਨ । ਇਸਨੂੰ ਇਕ ਜਾਂ ਵੱਧ ਸਲਾਈਡਾਂ ਵਾਸਤੇ ਵਰਤਿਆ ਜਾਂਦਾ ਹੈ ।

ਪ੍ਰਸ਼ਨ 5.
ਪਾਵਰ-ਪੁਆਇੰਟ ਵਿਚ ਦਾਖ਼ਲ ਹੋਣ ਵਾਲੇ ਵੱਖ-ਵੱਖ ਤਰ੍ਹਾਂ ਦੇ ਆਬਜੈਕਟਾਂ ਦੇ ਨਾਂ ਦੱਸੋ ।
ਉੱਤਰ-
ਪਾਵਰ-ਪੁਆਇੰਟ ਵਿਚ ਵਰਕਸ਼ੀਟ, ਬਿਟਮੈਪ, ਪਿਕਚਰ, ਕਲਿੱਪ ਆਰਟ ਆਦਿ ਦਾਖ਼ਲ ਕੀਤੇ ਜਾ ਸਕਦੇ ਹਨ ।

PSEB 8th Class Computer Solutions Chapter 4 ਮਾਈਕਰੋਸਾਫਟ ਪਾਵਰਪੁਆਇੰਟ (ਭਾਗ-1)

Punjab State Board PSEB 8th Class Computer Book Solutions Chapter 4 ਮਾਈਕਰੋਸਾਫਟ ਪਾਵਰਪੁਆਇੰਟ (ਭਾਗ-1) Textbook Exercise Questions and Answers.

PSEB Solutions for Class 8 Computer Chapter 4 ਮਾਈਕਰੋਸਾਫਟ ਪਾਵਰਪੁਆਇੰਟ (ਭਾਗ-1)

Computer Guide for Class 8 PSEB ਮਾਈਕਰੋਸਾਫਟ ਪਾਵਰਪੁਆਇੰਟ (ਭਾਗ-1) Textbook Questions and Answers

ਅਭਿਆਸ ਦੇ ਪ੍ਰਸ਼ਨ-ਉੱਤਰ
1. ਖ਼ਾਲੀ ਥਾਂਵਾਂ ਭਰੋ

1. …………………….. ਇੱਕ ਪ੍ਰੈਜ਼ਨਟੇਸ਼ਨ ਗ੍ਰਾਫਿਕਸ ਸਾਫਟਵੇਅਰ ਹੈ ।
(ਉ) ਪਾਵਰਪੁਆਇੰਟ (PowerPoint)
(ਅ) ਵਰਡ (Word)
(ੲ) ਐਕਸਲ (Excel)
(ਸ) ਪੇਂਟ (Paint) ।
ਉੱਤਰ-
(ਉ) ਪਾਵਰਪੁਆਇੰਟ (PowerPoint)

2. ……………………… ਕਿਸੇ ਵਿਸ਼ੇ ਨੂੰ ਰੋਚਕ ਤਰੀਕੇ ਨਾਲ ਦਰਸ਼ਕਾਂ ਸਾਹਮਣੇ ਪੇਸ਼ ਕਰਨ ਦੀ ਪ੍ਰਕਿਰਿਆ ਹੈ ।
(ਉ) ਵਰਡ ਪ੍ਰੋਸੈਸਰ (Word Processor)
(ਅ) ਸਲਾਇਡ (Slide)
(ੲ) ਪ੍ਰੈਜ਼ਨਟੇਸ਼ਨ (Presentation)
(ਸ) ਝਾਂਜੀਸ਼ਨ (Transition) ।
ਉੱਤਰ-
(ੲ) ਪ੍ਰੈਜ਼ਨਟੇਸ਼ਨ (Presentation)

PSEB 8th Class Computer Solutions Chapter 4 ਮਾਈਕਰੋਸਾਫਟ ਪਾਵਰਪੁਆਇੰਟ (ਭਾਗ-1)

3. ਇੱਕ …………………….. ਪ੍ਰੈਜ਼ਨਟੇਸ਼ਨ ਦਾ ਇੱਕ ਪੇਜ ਹੁੰਦਾ ਹੈ ।
(ਉ) ਸਲਾਇਡ (Slide)
(ਅ) ਡਾਕੂਮੈਂਟ (Document)
(ੲ) ਸ਼ੀਟ (Sheet)
(ਸ) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ-
(ਉ) ਸਲਾਇਡ (Slide).

4. ………………………….. ਸਾਡੀ ਪ੍ਰੈਜ਼ਨਟੇਸ਼ਨ ਵਿੱਚ ਮੌਜੂਦਾ ਸਲਾਇਡ (Current slide) ਨੂੰ ਦਰਸਾਉਂਦਾ ਹੈ ।
(ੳ) ਆਊਟਲਾਈਨ ਪੇਨ (Outline Pane)
(ਅ) ਕਨਟੈਂਟ ਪੇਨ (Content Pane)
(ੲ) ਰੀਬਨ (Ribbon)
(ਸ) ਸਲਾਇਡ ਪੇਨ (Slide Pane) ।
ਉੱਤਰ-
(ਅ) ਕਨਟੈਂਟ ਪੇਨ (Content Pane)

2. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਤੁਸੀਂ ਪਾਵਰਪੁਆਇੰਟ ਨੂੰ ਕਿਵੇਂ ਓਪਨ ਕਰੋਗੇ ।
ਉੱਤਰ-
Start → Programs → Microsoft PowerPoint ਤੇ ਕਲਿੱਕ ਕਰਕੇ ।

ਪ੍ਰਸ਼ਨ 2.
ਪਾਵਰਪੁਆਇੰਟ ਵਿੱਚ ਪ੍ਰੈਜ਼ਨਟੇਸ਼ਨ ਨੂੰ ਸੇਵ (Save) ਕਰਨ ਦੀ ਸ਼ਾਰਟਕੱਟ ਕੀਅ ਲਿਖੋ ।
ਉੱਤਰ-
Ctrl + S

ਪ੍ਰਸ਼ਨ 3.
ਪਾਵਰਪੁਆਇੰਟ ਨੂੰ ਬੰਦ (Close) ਕਰਨ ਦੀ ਸ਼ਾਰਟਕੱਟ ਕੀਅ ਲਿਖੋ ।
ਉੱਤਰ-
Alt + F4

PSEB 8th Class Computer Solutions Chapter 4 ਮਾਈਕਰੋਸਾਫਟ ਪਾਵਰਪੁਆਇੰਟ (ਭਾਗ-1)

ਪ੍ਰਸ਼ਨ 4.
ਪਹਿਲੀ ਸਲਾਇਡ ਤੋਂ “ਸਲਾਇਡ ਸ਼ੋਅ” ਸਟਾਰਟ ਕਰਨ ਦੀ ਸ਼ਾਰਟਕੱਟ ਕੀਅ ਲਿਖੋ ।
ਉੱਤਰ-
F5

ਪ੍ਰਸ਼ਨ 5.
ਪਾਵਰਪੁਆਇੰਟ ਵਿੱਚ ਪ੍ਰੈਜ਼ਨਟੇਸ਼ਨ ਫਾਈਲ ਦੀ ਐਕਸਟੈਂਸ਼ਨ (Extension) ਲਿਖੋ ।
ਉੱਤਰ-.
ppt, .pptx

ਪ੍ਰਸ਼ਨ 6.
RUN ਬਾਕਸ ਨਾਲ ਪਾਵਰਪੁਆਇੰਟ ਓਪਨ ਕਰਨ ਲਈ ਕਿਹੜੇ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
powerpnt.

3. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪਾਵਰਪੁਆਇੰਟ (PowerPoint) ਕੀ ਹੈ ?
ਉੱਤਰ-
ਪਾਵਰਪੁਆਇੰਟ ਇਕ ਐਪਲੀਕੇਸ਼ਨ ਸਾਫ਼ਟਵੇਅਰ ਹੈ ਜਿਸ ਦੀ ਵਰਤੋਂ ਪ੍ਰਭਾਵਸ਼ਾਲੀ ਪ੍ਰੈਜ਼ਨਟੇਸ਼ਨ ਤਿਆਰ ਕਰਨ ਵਾਸਤੇ ਕੀਤੀ ਜਾਂਦੀ ਹੈ । ਇਹ ਮਾਈਕਰੋਸਾਫ਼ਟ ਕੰਪਨੀ ਦਾ ਉਤਪਾਦ ਹੈ ਅਤੇ ਐੱਮ. ਐੱਸ. ਆਫ਼ਿਸ ਦਾ ਭਾਗ ਹੈ ।

ਪ੍ਰਸ਼ਨ 2.
ਪ੍ਰੈਜ਼ਨਟੇਸ਼ਨ (Presentation) ਉੱਪਰ ਨੋਟ ਲਿਖੋ ।
ਉੱਤਰ-
ਪ੍ਰੈਜ਼ਨਟੇਸ਼ਨ ਕਈ ਸਲਾਈਡਾਂ ਦਾ ਸਮੂਹ ਹੁੰਦਾ ਹੈ ਜੋ ਕਿ ਕਿਸੇ ਖ਼ਾਸ ਵਿਸ਼ੇ ਤੇ ਬਣੀ ਹੁੰਦੀ ਹੈ। ਪ੍ਰੈਜ਼ਨਟੇਸ਼ਨ ਵਿਚ ਪਿਕਚਰ, ਟੈਕਸਟ, ਫ਼, ਚਾਰਟ, ਐਨੀਮੇਸ਼ਨ ਆਦਿ ਹੋ ਸਕਦੇ ਹਨ । ਇਹ ਪਾਵਰਪੁਆਇੰਟ ਦੀ ਇਕ ਫ਼ਾਈਲ ਵਿਚ ਸੇਵ ਕੀਤੀ ਜਾਂਦੀ ਹੈ ।

ਪ੍ਰਸ਼ਨ 3.
ਸਲਾਇਡ (Slide) ਕੀ ਹੁੰਦੀ ਹੈ ?
ਉੱਤਰ-
ਸਲਾਈਡ ਪਾਵਰ-ਪੁਆਇੰਟ ਦੇ ਇਕ ਪੇਜ ਨੂੰ ਕਹਿੰਦੇ ਹਨ । ਇਸ ਪੇਜ ਤੇ ਹੋਰ ਆਬਜੈਟ ਦਿਖਾਏ ਜਾਂਦੇ ਹਨ । ਪ੍ਰੈਜਨਟੇਸ਼ਨ ਦਿਖਾਉਣ ਦੇ ਵਕਤ ਇਕ ਸਮੇਂ ਇਕ ਸਲਾਈਡ ਦਿਖਾਈ ਦਿੰਦੀ ਹੈ। ਕਈ ਸਾਰੀਆਂ ਸਲਾਈਡਾਂ ਮਿਲ ਕੇ ਇਕ ਪ੍ਰੈਜ਼ਨਟੇਸ਼ਨ ਬਣਾਉਂਦੀਆਂ ਹਨ ।

PSEB 8th Class Computer Solutions Chapter 4 ਮਾਈਕਰੋਸਾਫਟ ਪਾਵਰਪੁਆਇੰਟ (ਭਾਗ-1)

ਪ੍ਰਸ਼ਨ 4.
ਪਾਵਰਪੁਆਇੰਟ ਵਿੰਡੋ ਦੇ ਮੁੱਖ ਭਾਗਾਂ ਦੇ ਨਾਂ ਲਿਖੋ ।
ਉੱਤਰ-
ਪਾਵਰਪੁਆਇੰਟ ਵਿੰਡੋ ਵਿਚ ਟਾਈਟਲ ਬਾਰ, ਕਵਿਕ ਐਕਸੈਸ ਟੂਲਬਾਰ, ਫਾਈਲ ਟੈਬ, ਰਿਬਨ, ਸਲਾਈਡ ਪੇਨ, ਸਟੇਟਸ ਬਾਰ ਆਦਿ ਹੁੰਦੇ ਹਨ ।

ਪ੍ਰਸ਼ਨ 5.
ਤੁਸੀਂ ਪਾਵਰਪੁਆਇੰਟ ਵਿੱਚ ਦਰਸ਼ਕਾਂ ਲਈ ਪ੍ਰੈਜ਼ਨਟੇਸ਼ਨ ਨੂੰ ਕਿਵੇਂ ਪਲੇਅ (Play) ਕਰੋਗੇ ?
ਉੱਤਰ-
ਦਰਸ਼ਕਾਂ ਲਈ ਪ੍ਰੈਜਨਟੇਸ਼ਨ ਪਲੇਅ ਕਰਨ ਨੂੰ ਪ੍ਰੈਜਨਟੇਸ਼ਨ ਸ਼ੋਅ ਕਿਹਾ ਜਾਂਦਾ ਹੈ | ਪਾਵਰ ਪੁਆਇੰਟ ਵਿਚ ਪ੍ਰੈਜਨਟੇਸ਼ਨ ਸ਼ੋਅ F5 ਕੀਅ ਦਬਾ ਕੇ ਸ਼ੁਰੂ ਕੀਤਾ ਜਾਂਦਾ ਹੈ ।

ਪ੍ਰਸ਼ਨ 6.
ਪਾਵਰਪੁਆਇੰਟ ਵਿੱਚ ਸਲਾਇਡ ਪੇਨ (Slide Pane) ਅਤੇ ਨੋਟਸ ਪੇਨ (Notes Pane) ਸੰਬੰਧੀ ਜਾਣਕਾਰੀ ਦਿਓ ।
ਉੱਤਰ-

  1. ਸਲਾਈਡ ਪੈਨ – ਸਲਾਈਡ ਪੈਨ ਉਹ ਏਰੀਆ ਹੈ ਜਿਸ ਵਿਚ ਸਲਾਈਡਾਂ ਨੂੰ ਬਣਾਇਆ ਅਤੇ ਬਦਲਿਆ ਜਾਂਦਾ ਹੈ ।
  2. ਨੋਟਸ ਪੇਨ-ਇਹ ਸਟੇਟਸ ਬਾਰ ਦੇ ਉੱਪਰ ਹੁੰਦੀ ਹੈ । ਇਸ ਦੀ ਵਰਤੋਂ ਨੋਟਿਸ ਤਿਆਰ ਕਰਨ ਵਾਸਤੇ ਕੀਤੀ ਜਾਂਦੀ ਹੈ ।

4. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪਾਵਰਪੁਆਇੰਟ ਵਿੰਡੋ ਦੇ ਕੋਈ 3 ਮੁੱਖ ਭਾਗਾਂ ਦਾ ਵਰਣਨ ਕਰੋ ।
ਉੱਤਰ-
ਪਾਵਰ-ਪੁਆਇੰਟ ਵਿੰਡੋ ਦੇ ਹੇਠ ਲਿਖੇ ਭਾਗ ਹਨ-

  1. ਫਾਈਲ ਮੀਨੂੰ – ਇਹ ਮੀਨੂੰ ਹੋਮ ਟੈਬ ਦੇ ਖੱਬੇ ਪਾਸੇ ਹੁੰਦੀ ਹੈ । ਇਸ ਵਿਚ ਕਾਫ਼ੀ ਕਮਾਂਡਾਂ ਹੁੰਦੀਆਂ ਹਨ ।
  2. ਕਲਿੱਕ ਐਸੱਸ ਟੂਲਬਾਰ – ਇਹ ਫਾਈਲ ਮੀਨੂੰ ਦੇ ਉੱਪਰਲੇ ਪਾਸੇ ਹੁੰਦਾ ਹੈ । ਇਸ ਵਿਚ ਤਿੰਨ ਬਟਨ ਸੇਵ, ਅਨਡੂ, ਰਿਡੂ ਹੁੰਦੇ ਹਨ । ਇਸ ਨੂੰ ਲੋੜ ਅਨੁਸਾਰ ਬਦਲਿਆ ਜਾ ਸਕਦਾ ਹੈ ।
  3. ਮੀਨੂੰ ਬਾਰ ਟੈਬ – ਇਸ ਵਿਚ ਵੱਖ-ਵੱਖ ਟੈਬ ਹੁੰਦੀਆਂ ਹਨ ਜੋ ਅੱਗੇ ਰਿਬਨ ਦਿਖਾਉਂਦੀਆਂ ਹਨ।
  4. ਰਿਬਨ-ਰਿਬਨ ਪਾਵਰ – ਪੁਆਇੰਟ ਵਿੰਡੋ ਵਿਚ ਟੈਬਜ ਨਾਲ ਵੱਖ-ਵੱਖ ਟੂਲਜ਼ ਅਤੇ ਕਮਾਂਡਾਂ ਦਿਖਾਉਂਦਾ ਹੈ | ਪਾਵਰ-ਪੁਆਇੰਟ ਵਿਚ ਹੋਮ, ਇਨਸਰਟ, ਡੀਜ਼ਾਈਨ, ਟੁਜ਼ੀਸ਼ਨ, ਐਨੀਮੇਸ਼ਨ, ਸਲਾਈਡ ਸ਼ੋਅ, ਰੀਵੀਊ ਅਤੇ ਵਿਊ ਰਿਬਨ ਹੁੰਦੇ ਹਨ ।

ਪਾਵਰਪੁਆਇੰਟ ਵਿਚ ਹੇਠ ਲਿਖੇ ਰਿਬਨ ਹਨ-
(a) ਹੋਮ – ਇਸ ਵਿਚ ਫੌਂਟ, ਪੈਰਾਗ੍ਰਾਫ਼, ਡਰਾਇੰਗ ਅਤੇ ਐਂਡਿਟ ਆਪਸ਼ਨ ਹੁੰਦੇ ਹਨ ।
(b) ਇਨਸਰਟ – ਇਸ ਵਿਚ ਇਨਸਰਟ ਟੇਬਲ, ਟੈਕਸਟ ਬਾਕਸ, ਕਲਿੱਪ ਆਰਟ, ਸਮਾਰਟ ਆਰਟ, ਸ਼ਿਮਬਲ, ਵੀਡੀਉ, ਚਾਰਟ, ਫੋਟੋ ਐਲਬਮ ਆਦਿ ਹੁੰਦੇ ਹਨ ।

ਪ੍ਰਸ਼ਨ 2.
ਤੁਸੀਂ ਪਾਵਰਪੁਆਇੰਟ ਵਿੱਚ ਫੋਟੋ ਐਲਬਮ ਪ੍ਰੈਜ਼ਨਟੇਸ਼ਨ ਕਿਵੇਂ ਤਿਆਰ ਕਰੋਗੇ ?
ਉੱਤਰ-
ਪਾਵਰਪੁਆਇੰਟ ਵਿਚ ਫੋਟੋ ਐਲਬਮ ਹੇਠ ਲਿਖੇ ਅਨੁਸਾਰ ਤਿਆਰ ਕੀਤਾ ਜਾਂਦਾ ਹੈ-

  • Insert ਟੈਬ ਉੱਪਰ ਕਲਿੱਕ ਕਰੋ ।
  • Images ਗਰੁੱਪ ਵਿੱਚ Photo Album ਆਪਸ਼ਨ ਉੱਪਰ ਕਲਿੱਕ ਕਰੋ ਅਤੇ ਫਿਰ New Photo Album ਆਪਸ਼ਨ ਉੱਤੇ ਕਲਿੱਕ ਕਰੋ ।
  • Photo Album ਡਾਇਲਾਗ ਬਾਕਸ ਦਿਖਾਈ ਦੇਵੇਗਾ ।
  • File/Disk… ਬਟਨ ਉੱਪਰ ਕਲਿੱਕ ਕਰੋ | Insert New Pictures ਡਾਇਲਾਗ ਬਾਕਸ ਨਜ਼ਰ ਆਵੇਗਾ । ਜ਼ਰੂਰਤ ਅਨੁਸਾਰ ਇਮੇਜ਼ ਫਾਈਲਾਂ ਸਿਲੈਕਟ ਕਰੋ । ਤਸਵੀਰਾਂ ਸਿਲੈਕਟ ਕਰਨ ਤੋਂ ਬਾਅਦ Insert ਬਟਨ ਉੱਪਰ ਕਲਿੱਕ ਕਰਕੇ ਵਾਪਿਸ Photo Album ਡਾਇਲਾਗ ਬਾਕਸ ਉੱਪਰ ਆ ਜਾਓ ।
  • Photo Album ਡਾਇਲਾਗ ਬਾਕਸ ਤਸਵੀਰਾਂ ਦੀ ਰੋਟੇਸ਼ਨ ਸੰਬੰਧੀ, ਬਾਈਟਨੈਸ ਅਤੇ ਕੰਟਰਾਸਟ ਸੰਬੰਧੀ, ਤਸਵੀਰਾਂ ਦੇ ਲੇਅਆਊਟ ਨੂੰ ਬਦਲਣ ਸੰਬੰਧੀ, ਉਹਨਾਂ ਨੂੰ ਪੁਨਰ-ਵਿਵਸਥਿਤ ਜਾਂ ਹਟਾਉਣ ਸੰਬੰਧੀ ਕਈ ਆਪਸ਼ਨਾਂ ਮੁਹੱਈਆ ਕਰਵਾਉਂਦਾ ਹੈ, ਇਹਨਾਂ ਸੈਟਿੰਗਜ਼ ਵਿੱਚ ਆਪਣੀ ਜ਼ਰੂਰਤ ਅਨੁਸਾਰ ਬਦਲਾਵ ਕਰੋ ਅਤੇ ਫਿਰ Create ਬਟਨ ਉੱਪਰ ਕਲਿੱਕ ਕਰਕੇ ਤਸਵੀਰਾਂ ਨੂੰ ਫੋਟੋ ਐਲਬਮ ਪ੍ਰੈਜ਼ਨਟੇਸ਼ਨ ਵਿੱਚ ਦਾਖ਼ਲ ਕਰੋ ।
  • ਹੁਣ ਫੋਟੋ-ਐਲਬਮ ਲਈ ਇੱਕ ਨਵੀਂ ਵੱਖਰੀ ਪ੍ਰੈਜ਼ਨਟੇਸ਼ਨ ਤਿਆਰ ਹੋ ਜਾਵੇਗੀ ਜਿਸ ਵਿੱਚ ਇੱਕ ਟਾਈਟਲ ਪੇਜ ਅਤੇ ਹਰੇਕ ਤਸਵੀਰ ਲਈ ਇੱਕ ਵੱਖਰੀ ਸਲਾਇਡ ਆਪਣੇ ਆਪ ਬਣ ਜਾਵੇਗੀ ।

PSEB 8th Class Computer Solutions Chapter 4 ਮਾਈਕਰੋਸਾਫਟ ਪਾਵਰਪੁਆਇੰਟ (ਭਾਗ-1)

PSEB 8th Class Computer Guide ਮਾਈਕਰੋਸਾਫਟ ਪਾਵਰਪੁਆਇੰਟ (ਭਾਗ-1) Important Questions and Answers

1. ਖਾਲੀ ਥਾਂਵਾਂ ਭਰੋ

1. …………………………. ਇੱਕ ਪ੍ਰੈਜ਼ਨਟੇਸ਼ਨ ਪ੍ਰੋਗਰਾਮ ਹੈ ।
(ਉ) ਪਾਵਰ-ਪੁਆਇੰਟ
(ਅ) ਐਕਸਲ
(ੲ) ਵਰਡ
(ਸ) ਪੇਂਟ ।
ਉੱਤਰ-
(ਉ) ਪਾਵਰ-ਪੁਆਇੰਟ

2. ਪਾਵਰਪੁਆਇੰਟ ਦੇ ………………….. ਵਿਊ ਹਨ ।
(ਉ) 3
(ਅ) 4
(ੲ) 5
(ਸ) 6.
ਉੱਤਰ-
(ੲ) 5

3. ਸਲਾਈਡ ……………………….. ਵਿਊ ਵਿੱਚ ਤੁਸੀਂ ਸਲਾਈਡ ਵਿਚਲੀ ਸਮੱਗਰੀ ਦੀ ਕਾਂਟ-ਛਾਂਟ ਨਹੀਂ ਕਰ
ਸਕਦੇ ।
(ਉ) ਸਲਾਈਡ ਸ਼ੋਅ
(ਅ) ਨੌਰਮਲ
(ੲ) ਸਲਾਈਡ ਸੌਰਟਰ
(ਸ) ਕੋਈ ਵੀ ਨਹੀਂ ।
ਉੱਤਰ-
(ੲ) ਸਲਾਈਡ ਸੌਰਟਰ

4. ਪ੍ਰੈਜ਼ਨਟੇਸ਼ਨ ਨੂੰ ………………………… ਤਰੀਕਿਆਂ ਰਾਹੀਂ ਬਣਾਇਆ ਜਾ ਸਕਦਾ ਹੈ ।
(ਉ) 5
(ਅ) 6
(ੲ) 7
(ਸ) 8.
ਉੱਤਰ-
(ਅ) 6

5. ਸਮਾਰਟ ਆਰਟ ਦੀਆਂ ……………………. ਸ਼੍ਰੇਣੀਆਂ ਹੁੰਦੀਆਂ ਹਨ ।
(ਉ) 5
(ਅ) 6
(ੲ) 7
(ਸ) 8.
ਉੱਤਰ-
(ਸ) 8.

2. ਸਹੀ ਜਾਂ ਗਲਤ ਲਿਖੋ

1. Ctrl + M ਕੀਅ ਦੀ ਵਰਤੋਂ ਆਪਣੀ ਪ੍ਰੈਜ਼ਨਟੇਸ਼ਨ ਵਿਚ ਨਵੀਆਂ ਸਲਾਈਡਾਂ ਦਾਖਲ ਕਰਨ ਲਈ ਕੀਤੀ ਜਾਂਦੀ ਹੈ ।
ਉੱਤਰ-
ਸਹੀ

PSEB 8th Class Computer Solutions Chapter 4 ਮਾਈਕਰੋਸਾਫਟ ਪਾਵਰਪੁਆਇੰਟ (ਭਾਗ-1)

2. ਵਰਡ ਆਰਟ ਪਹਿਲਾਂ ਤੋਂ ਹੀ ਬਣੇ ਹੋਏ ਰੰਗ, ਫੁੱਟ ਅਤੇ ਇਫੈਕਟ ਹੁੰਦੇ ਹਨ ।
ਉੱਤਰ-
ਸਹੀ

3. ਸਲਾਈਡ ਟੈਬ/ਪੇਜ ਵਿਚ ਸਲਾਈਡ ਦਾ ਛੋਟਾ ਵਿਊ ਥੌਮਸਨੇਲ ਮਿਲਦਾ ਹੈ ।
ਉੱਤਰ-
ਸਹੀ

4. ਪੈਜ਼ਨਟੇਸ਼ਨ ਨੂੰ ਸੇਵ ਕਰਨ ਲਈ Ctrl+S ਦਬਾਓ ।
ਉੱਤਰ-
ਸਹੀ

5. ਪ੍ਰੈਜ਼ਨਟੇਸ਼ਨ ਕਈ ਸਲਾਈਡਾਂ ਨੂੰ ਮਿਲਾ ਕੇ ਬਣਦੀ ਹੈ ।
ਉੱਤਰ-
ਸਹੀ

3. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪਾਵਰਪੁਆਇੰਟ ਕਿੰਨੇ ਤਰੀਕਿਆਂ ਨਾਲ ਸ਼ੁਰੂ ਕੀਤੀ ਜਾ ਸਕਦੀ ਹੈ ?
ਉੱਤਰ-
ਪਾਵਰਪੁਆਇੰਟ ਤਿੰਨ ਤਰੀਕਿਆਂ ਨਾਲ ਸ਼ੁਰੂ ਕੀਤੀ ਜਾ ਸਕਦੀ ਹੈ-

  1. ਸਟਾਰਟ ਬਟਨ ਦੁਆਰਾ
  2. ਸਰਚ ਬਾਕਸ ਦੁਆਰਾ ,
  3. ਡੈਸਕਟਾਪ ਦੇ ਸ਼ਾਰਟਕਟ ਦੁਆਰਾ ।

ਪ੍ਰਸ਼ਨ 2.
ਨਵੀਂ ਸਲਾਈਡ ਕਿਸ ਦੀਆਂ ਨਾਲ ਐਂਟਰ ਕੀਤੀ ਜਾਂਦੀ ਹੈ ?
ਉੱਤਰ-
ਕੀਅ ਬੋਰਡ ਤੋਂ Ctrl+ M ਕੀਅ ਦਬਾ ਕੇ ।

ਪ੍ਰਸ਼ਨ 3.
ਪ੍ਰੈਜਨਟੇਸ਼ਨ ਨੂੰ ਸੇਵ ਕਰਨ ਲਈ ਸ਼ਾਰਟਕਟ ਕੀਅ ਦੱਸੋ ।
ਉੱਤਰ-
Ctrl + S.

4. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪਾਵਰਪੁਆਇੰਟ ਕੀ ਹੈ ?
ਉੱਤਰ-
ਪਾਵਰਪੁਆਇੰਟ ਇਕ ਐਪਲੀਕੇਸ਼ਨ ਸਾਫ਼ਟਵੇਅਰ ਹੈ ਜਿਸ ਦੀ ਵਰਤੋਂ ਪ੍ਰਭਾਵਸ਼ਾਲੀ ਪ੍ਰੈਜ਼ਨਟੇਸ਼ਨ ਤਿਆਰ ਕਰਨ ਵਾਸਤੇ ਕੀਤੀ ਜਾਂਦੀ ਹੈ । ਇਹ ਮਾਈਕਰੋ ਸਾਫ਼ਟ ਕੰਪਨੀ ਦਾ ਉਤਪਾਦ ਹੈ ਅਤੇ ਐੱਮ. ਐੱਸ. ਆਫ਼ਿਸ ਦਾ ਭਾਗ ਹੈ ।

ਪ੍ਰਸ਼ਨ 2.
ਪ੍ਰੈਜ਼ਨਟੇਸ਼ਨ ’ਤੇ ਨੋਟ ਲਿਖੋ ।
ਉੱਤਰ-
ਪ੍ਰੈਜ਼ਨਟੇਸ਼ਨ ਕਈ ਸਲਾਈਡਾਂ ਦਾ ਸਮੂਹ ਹੁੰਦਾ ਹੈ ਜੋ ਕਿ ਕਿਸੇ ਖ਼ਾਸ ਵਿਸ਼ੇ ਤੇ ਬਣੀ ਹੁੰਦੀ ਹੈ। ਪ੍ਰੈਜ਼ਨਟੇਸ਼ਨ ਵਿਚ ਪਿਕਚਰ, ਟੈਕਸਟ, ਫ਼, ਚਾਰਟ, ਐਨੀਮੇਸ਼ਨ ਆਦਿ ਹੋ ਸਕਦੇ ਹਨ । ਇਹ ਪਾਵਰਪੁਆਇੰਟ ਦੀ ਇਕ ਫ਼ਾਈਲ ਵਿਚ ਸੇਵ ਕੀਤੀ ਜਾਂਦੀ ਹੈ ।

PSEB 8th Class Computer Solutions Chapter 4 ਮਾਈਕਰੋਸਾਫਟ ਪਾਵਰਪੁਆਇੰਟ (ਭਾਗ-1)

ਪ੍ਰਸ਼ਨ 3.
ਪ੍ਰੈਜ਼ਨਟੇਸ਼ਨ ਤਿਆਰ ਕਰਨ ਦੇ ਅਲੱਗ-ਅਲੱਗ ਤਰੀਕਿਆਂ ਦੇ ਨਾਂ ਦੱਸੋ ।
ਉੱਤਰ-
ਪ੍ਰੈਜ਼ਨਟੇਸ਼ਨ ਤਿਆਰ ਕਰਨ ਦੇ ਹੇਠ ਲਿਖੇ ਤਰੀਕੇ ਹਨ-

  1. ਬਲੈਂਕ ਪ੍ਰੈਜ਼ਨਟੇਸ਼ਨ
  2. ਰੀਸੈਟ ਟੈਮਪਲੇਟ
  3. ਸੈਂਪਲ ਟੈਮਪਲੇਟ
  4. ਥੀਮਸ
  5. ਮਾਈ ਟੈਪਲੇਟ
  6. ਨਿਊ ਫਰੋਮ ਐਡਜਿਸਟਿੰਗ ।

ਪ੍ਰਸ਼ਨ 4.
ਐਨੀਮੇਸ਼ਨ ਕੀ ਹੈ ?
ਉੱਤਰ-
ਅਨੀਮੇਸ਼ਨ ਪਹਿਲਾਂ ਤੋਂ ਤਿਆਰ ਵਿਜ਼ੂਅਲ ਇਫੈਕਟਸ ਹੁੰਦੇ ਹਨ ਜੋ ਕਿ ਕਿਸੇ ਵੀ ਵਸਤੂ ਤੇ ਲਗਾਏ ਜਾ ਸਕਦੇ ਹਨ । ਇਹ ਉਸ ਵਸਤੂ ਨੂੰ ਗਤੀਮਾਨ ਕਰਕੇ ਦਿਖਾਉਂਦੇ ਹਨ ।

ਪ੍ਰਸ਼ਨ 5.
ਸਲਾਈਡ ’ਤੇ ਨੋਟ ਲਿਖੋ ।
ਉੱਤਰ
-ਸਲਾਈਡ ਪਾਵਰਪੁਆਇੰਟ ਦੇ ਇਕ ਪੇਜ਼ ਨੂੰ ਕਹਿੰਦੇ ਹਨ |ਇਸ ਪੇਜ਼ ਤੇ ਹੋਰ ਆਬਜੈਟ ਦਿਖਾਏ ਜਾਂਦੇ ਹਨ । ਪ੍ਰੈਜਨਟੇਸ਼ਨ ਦਿਖਾਉਣ ਦੇ ਵਕਤ ਇਕ ਸਮੇਂ ਇਕ ਸਲਾਈਡ ਦਿਖਾਈ ਦਿੰਦੀ ਹੈ। ਕਈ ਸਾਰੀਆਂ ਸਲਾਈਡਾਂ ਮਿਲ ਕੇ ਇਕ ਪ੍ਰੈਜੇਨਟੇਸ਼ਨ ਬਣਾਉਂਦੀਆਂ ਹਨ ।

PSEB 8th Class Computer Solutions Chapter 3 ਸੂਚਨਾ ਟੈਕਨੋਲੋਜੀ ਨਾਲ ਜਾਣ-ਪਛਾਣ

Punjab State Board PSEB 8th Class Computer Book Solutions Chapter 3 ਸੂਚਨਾ ਟੈਕਨੋਲੋਜੀ ਨਾਲ ਜਾਣ-ਪਛਾਣ Textbook Exercise Questions and Answers.

PSEB Solutions for Class 8 Computer Chapter 3 ਸੂਚਨਾ ਟੈਕਨੋਲੋਜੀ ਨਾਲ ਜਾਣ-ਪਛਾਣ

Computer Guide for Class 8 PSEB ਸੂਚਨਾ ਟੈਕਨੋਲੋਜੀ ਨਾਲ ਜਾਣ-ਪਛਾਣ Textbook Questions and Answers

ਅਭਿਆਸ ਦੇ ਪ੍ਰਸ਼ਨ-ਉੱਤਰ
1. ਖ਼ਾਲੀ ਥਾਂਵਾਂ ਭਰੋ ਦਾ

1. ………………………… ਤੋਂ ਭਾਵ ਹੈ ਸਾਡਾ ਕੰਪਿਊਟਰ ਇੰਟਰਨੈੱਟ ਤੋਂ ਡਾਟਾ ਪ੍ਰਾਪਤ ਕਰ ਰਿਹਾ ਹੈ ।
(ਉ) ਅਪਲੋਡਿੰਗ (Uploading)
(ਅ) ਡਾਊਨਲੋਡਿੰਗ (Downloading)
(ੲ) ਸਰਵਿੰਗ (Surfing)
(ਸ) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ-
(ਅ) ਡਾਊਨਲੋਡਿੰਗ (Downloading)

2. ਵੈੱਬ ਸਾਈਟਾਂ ਨੂੰ ਖੋਲ੍ਹਣ ਸਮੇਂ ਉਸ ਵੈਬਸਾਈਟ ਦਾ ਜੋ ਸਭ ਤੋਂ ਪਹਿਲਾਂ ਵੈਬ ਪੇਜ ਖੁੱਲਦਾ ਹੈ, ਉਸਨੂੰ …………………….. ਕਿਹਾ ਜਾਂਦਾ ਹੈ ।
(ਉ) ਹੋਮ ਪੇਜ (Home Page)
(ਅ) ਵੈਬ ਪੇਜ (Web Page)
(ੲ) ਮੇਨ ਪੇਜ (Main Page)
(ਸ) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ-
(ਉ) ਹੋਮ ਪੇਜ (Home Page)

PSEB 8th Class Computer Solutions Chapter 3 ਸੂਚਨਾ ਟੈਕਨੋਲੋਜੀ ਨਾਲ ਜਾਣ-ਪਛਾਣ

3. ………………………. ਦਾ ਅਰਥ ਹੈ ਇੰਟਰਨੈੱਟ ਨਾਲ ਜੁੜੇ ਹੋਣਾ ।
(ੳ) ਆਫਲਾਈਨ (Offline)
(ਅ) ਆਨਲਾਈਨ (Online)
(ੲ) ਇਨਲਾਈਨ (Inline)
(ਸ) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ-
(ਅ) ਆਨਲਾਈਨ (Online)

4. ………………………. ਤੋਂ ਭਾਵ ਹੈ ਇੰਟਰਨੈੱਟ ਉੱਤੇ ਆਪਣੇ ਮਨਪਸੰਦ ਵਿਸ਼ੇ ਨੂੰ ਲੱਭਦੇ ਹੋਏ ਇੱਕ ਵੈਬ ਪੇਜ ਤੋਂ ਦੂਜੇ ਵੈਬ ਪੇਜ ਤੇ ਜਾਂ ਇੱਕ ਵੈਬ ਸਾਈਟ ਤੋਂ ਦੂਜੀ ਵੈਬ ਸਾਈਟ ਤੇ ਜਾਣਾ ।
(ਉ) ਵੈਬ ਸਰਚਿੰਗ (Web Searching)
(ਅ) ਡਾਊਨਲੋਡਿੰਗ (Downloading)
(ੲ) ਵੈਬ ਸਰਵਿੰਗ (Web Surfing)
(ਸ) ਉਪਰੋਕਤ ਸਾਰੇ ।
ਉੱਤਰ-
(ਉ) ਵੈਬ ਸਰਚਿੰਗ (Web Searching)

5. ……………………….. ਇਲੈੱਕਟ੍ਰਾਨਿਕ ਕਾਮਰਸ (Commerce) ਜਾਂ ਵਪਾਰ ਕਰਨ ਦਾ ਇੱਕ ਤਰੀਕਾ ਹੈ ਜੋ ਕਿ ਯੂਜ਼ਰ ਨੂੰ ਇੰਟਰਨੈੱਟ ਤੇ ਵੈਬ ਬਾਊਜ਼ਰ ਦੀ ਵਰਤੋਂ ਕਰਦੇ ਹੋਏ ਚੀਜ਼ਾਂ ਜਾਂ ਸੇਵਾਵਾਂ ਖਰੀਦਣ ਦੀ ਸੁਵਿਧਾ ਪ੍ਰਦਾਨ ਕਰਦਾ ਹੈ ।
(ਉ) ਨੈੱਟ ਬੈਂਕਿੰਗ (Net Banking)
(ਅ) ਈ-ਮੇਲ (E-Mail)
(ੲ) ਆਨਲਾਈਨ ਸ਼ਾਪਿੰਗ (Online Shopping)
(ਸ) ਮੋਬਾਈਲ (Mobile) ।
ਉੱਤਰ-
(ੲ) ਆਨਲਾਈਨ ਸ਼ਾਪਿੰਗ (Online Shopping)

2. ਸਹੀ ਜਾਂ ਗਲਤ ਲਿਖੋ

1. ਕਿਸੇ ਵੀ ਬੋਰਡ ਜਾਂ ਯੂਨੀਵਰਸਿਟੀ ਦਾ ਰਿਜ਼ਲਟ ਆਨਲਾਈਨ ਦੇਖਿਆ ਜਾ ਸਕਦਾ ਹੈ ।
ਉੱਤਰ-
ਸਹੀ

2. ਆਫਲਾਈਨ ਦਾ ਅਰਥ ਹੈ, ਇੰਟਰਨੈੱਟ ਨਾਲ ਜੁੜੇ ਹੋਣਾ ।
ਉੱਤਰ-
ਗਲਤ

3. ਵੈਬਸਾਈਟ ਵਿੱਚ ਕੇਵਲ ਇੱਕ ਹੀ ਵੈਬ ਪੇਜ਼ ਹੁੰਦਾ ਹੈ ।
ਉੱਤਰ-
ਗਲਤ

PSEB 8th Class Computer Solutions Chapter 3 ਸੂਚਨਾ ਟੈਕਨੋਲੋਜੀ ਨਾਲ ਜਾਣ-ਪਛਾਣ

4. ਵੈਬ ਸਰਚ ਵੈਬ ਪੇਜਾਂ ਨੂੰ ਲੱਭਣ ਦੀ ਇੱਕ ਪ੍ਰਕਿਰਿਆ ਹੈ ।
ਉੱਤਰ-
ਸਹੀ

5. ਹਰ ਵੈੱਬ ਸਾਈਟ ਦਾ ਆਪਣਾ ਇੱਕ ਵਿਲੱਖਣ ਵੈਬ ਐਡਰੈਸ ਹੁੰਦਾ ਹੈ ।
ਉੱਤਰ-
ਸਹੀ

3. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਇਨਫੋਰਮੇਸ਼ਨ ਟੈਕਨੋਲੋਜੀ (ਸੂਚਨਾ ਤਕਨੀਕ) ਕੀ ਹੈ ?
ਉੱਤਰ-
ਇਨਫੋਰਮੇਸ਼ਨ ਟੈਕਨੋਲੋਜੀ ਦੀ ਮੱਦਦ ਨਾਲ ਅਸੀਂ ਇਕ ਕੰਪਿਊਟਰ ਤੋਂ ਵੱਖ-ਵੱਖ ਪ੍ਰਕਾਰ ਦਾ ਡਾਟਾ ਦੂਸਰੇ ਕੰਪਿਊਟਰ ਉੱਤੇ ਭੇਜ ਸਕਦੇ ਹਾਂ ।

ਪ੍ਰਸ਼ਨ 2.
ਵੈਬਸਾਈਟ ਕੀ ਹੁੰਦੀ ਹੈ ?
ਉੱਤਰ-
ਇੱਕ ਜਾਂ ਇੱਕ ਤੋਂ ਜ਼ਿਆਦਾ ਵੈਬ ਪੇਜਾਂ ਦੇ ਇਕੱਠ ਨੂੰ ਵੈੱਬ ਸਾਈਟ ਕਿਹਾ ਜਾਂਦਾ ਹੈ । ਇਹਨਾਂ ਨੂੰ ਇੱਕ ਹੀ ਡੋਮੇਨ ਨਾਮ ਦਿੱਤਾ ਜਾਂਦਾ ਹੈ ।

ਪ੍ਰਸ਼ਨ 3.
ਸਰਚਿੰਗ ਕੀ ਹੁੰਦੀ ਹੈ ?
ਉੱਤਰ-
ਸਰਚ ਦਾ ਮਤਲਬ ਹੈ ਕੁੱਝ ਲੱਭਣਾ । ਵੈਬ ਸਰਚ ਵੈੱਬ ਪੇਜਾਂ ਨੂੰ ਲੱਭਣ ਦੀ ਇੱਕ ਕਿਰਿਆ ਹੈ । ਉਹ ਸਿਸਟਮ ਜੋ ਇੱਕੋ ਜਿਹੇ ਵੈੱਬ ਪੇਜਾਂ ਨੂੰ ਇਕ ਜਗ੍ਹਾ ਤੇ ਇਕੱਠਾ ਕਰਦਾ ਹੈ । ਉਸ ਨੂੰ ਵੈੱਬ ਸਰਚ ਇੰਜਨ ਕਿਹਾ ਜਾਂਦਾ ਹੈ । Google, Yahoo ਅਤੇ Bing ਨੂੰ ਸਰਚਿੰਗ ਲਈ ਵਰਤਿਆ ਜਾਂਦਾ ਹੈ ।

ਪ੍ਰਸ਼ਨ 4.
ਆਨਲਾਈਨ ਅਤੇ ਆਫ਼ਲਾਈਨ ਬਾਰੇ ਦੱਸੋ ।
ਉੱਤਰ-
ਆਫ਼ ਲਾਈਨ – ਇੰਟਰਨੈੱਟ ਨਾਲ ਨਾ ਜੁੜੇ ਹੋਣ ਦੀ ਅਵਸਥਾ ਨੂੰ ਆਫ਼ਲਾਈਨ ਕਹਿੰਦੇ ਹਨ ।
ਆਨਲਾਈਨ – ਇੰਟਰਨੈੱਟ ਨਾਲ ਜੁੜੇ ਹੋਣ ਨੂੰ ਆਨਲਾਈਨ ਕਹਿੰਦੇ ਹਨ ।

PSEB 8th Class Computer Solutions Chapter 3 ਸੂਚਨਾ ਟੈਕਨੋਲੋਜੀ ਨਾਲ ਜਾਣ-ਪਛਾਣ

4. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਇਨਫਰਮੇਸ਼ਨ ਟੈਕਨੋਲੋਜੀ ਦੀ ਜ਼ਰੂਰਤ ਦੀ ਵਿਆਖਿਆ ਕਰੋ ।
ਉੱਤਰ-
ਇਨਫਰਮੇਸ਼ਨ ਟੈਕਨੋਲੋਜੀ ਦੀ ਜ਼ਰੂਰਤ ਹੇਠ ਲਿਖੇ ਕਾਰਨਾਂ ਕਰਕੇ ਹੈ-

  1. ਬਿੱਲ ਅਤੇ ਸਰਕਾਰੀ ਸੰਸਥਾਵਾਂ ਵਿੱਚ ਬਿੱਲ ਭੁਗਤਾਨ ਦਾ ਪ੍ਰਿੰਟ ਲੈਣ ਲਈ ।
  2. ਵਪਾਰ ਅਤੇ ਉਦਯੋਗਾਂ ਵਿੱਚ ਕੰਮ ਕਰਾਉਣ ਅਤੇ ਵਧੀਆ ਉਤਪਾਦਨ ਕਰਵਾਉਣ ਲਈ ਕੀਤੀ ਜਾਂਦੀ ਹੈ ।
  3. ਈ-ਮੇਲ ਅਤੇ ਚੈਟਿੰਗ ਕੀਤੀ ਜਾਂਦੀ ਹੈ ।
  4. ਸਿੱਖਿਆ ਸੰਬੰਧੀ ਅਤੇ ਗਿਆਨ, ਵਿਗਿਆਨ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ ।
  5. ਆਡੀਓ, ਵੀਡੀਓ ਫਿਲਮਾਂ ਦੇਖਣ ਲਈ ਕੀਤੀ ਜਾਂਦੀ ਹੈ ।

ਪ੍ਰਸ਼ਨ 2.
ਆਨਲਾਈਨ ਰਿਜ਼ਲਟ ਦੇਖਣ ਦੇ ਸਟੈਪ ਲਿਖੋ ।
ਉੱਤਰ-
ਆਨਲਾਈਨ ਰਿਜ਼ਲਟ ਦੇਖਣ ਦਾ ਤਰੀਕਾ ਹੇਠ ਲਿਖੇ ਅਨੁਸਾਰ ਹੈ-

  1. ਸਭ ਤੋਂ ਪਹਿਲਾਂ ਵੈੱਬ ਬ੍ਰਾਊਜ਼ਰ ਖੋਲ੍ਹੇ ।
  2. ਐਡਰੈਸ ਬਾਰ ਵਿਚ ਵੈੱਬ ਸਾਈਟ ਦਾ ਅਡਰੈਸ ਟਾਈਪ ਕਰੋ ਅਤੇ ਐਂਟਰ ਕੀਅ ਦਬਾਉ । (ਵੈੱਬ ਸਾਈਟ ਖੁੱਲ੍ਹ ਜਾਵੇਗੀ।
  3. Result ਆਪਸ਼ਨ ਤੇ ਕਲਿੱਕ ਕਰੋ ।
  4. Matriculation Examination Result ਤੇ ਕਲਿੱਕ ਕਰੋ ।
  5. Year of Examination ਚੁਣੋ ।
  6. ਆਪਣਾ ਰੋਲ ਨੰਬਰ ਜਾਂ ਨਾਮ ਦਰਜ ਕਰੋ ।
  7. Find Result ਤੇ ਕਲਿੱਕ ਕਰੋ ।
  8. ਤੁਹਾਡਾ ਰਿਜ਼ਲਟ ਸਕਰੀਨ ‘ਤੇ ਆ ਜਾਵੇਗਾ ।

ਪ੍ਰਸ਼ਨ 3.
ਮੋਬਾਈਲ ਟੈਕਨੋਲੋਜੀ ਉੱਪਰ ਨੋਟ ਲਿਖੋ ।
ਉੱਤਰ-
ਮੋਬਾਈਲ ਟੈਕਨੋਲੋਜੀ ਦਾ ਅਰਥ ਹੈ ਮੋਬਾਈਲ ਦੀ ਮਦਦ ਨਾਲ ਟੈਕਨੋਲੋਜੀ ਦੀ ਵਰਤੋਂ ਕਰਨਾਉਹ ਟੈਕਨੋਲੋਜੀ ਜਿਸਨੇ ਸੰਸਾਰ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਸੰਚਾਰ ਦਾ ਚਿਹਰਾ ਪੂਰੀ ਤਰ੍ਹਾਂ ਬਦਲ ਦਿੱਤਾ ਹੈ । ਮੋਬਾਈਲ ਟੈਕਨੋਲੋਜੀ ਦੇ ਕੁੱਝ ਪ੍ਰਯੋਗ ਖੇਤਰ ਹੇਠ ਲਿਖੇ ਹਨ :-

  1. ਸਿੱਖਿਆ
  2. ਨਿਰੀਖਣ ਅਤੇ ਪੋਲਿੰਗ
  3. ਬੈਂਕਿੰਗ
  4. ਡਾਟਾ ਅਨੈਨਿਸਿਸ ।

ਪ੍ਰਸ਼ਨ 4.
ਆਨਲਾਈਨ ਸ਼ਾਪਿੰਗ ਸੰਬੰਧੀ ਵਿਆਖਿਆ ਕਰੋ ।
ਉੱਤਰ-
ਵਪਾਰ ਦਾ ਇਕ ਤਰੀਕਾ ਜੋ ਕਿ ਉਪਭੋਗਤਾ ਨੂੰ ਇੰਟਰਨੈੱਟ ਦੀ ਵਰਤੋਂ ਕਰਕੇ ਚੀਜ਼ਾਂ ਜਾਂ ਸੇਵਾਵਾਂ ਖਰੀਦਣ ਦੀ ਸਹੂਲਤ ਪ੍ਰਦਾਨ ਕਰਦਾ ਹੈ । ਦੁਕਾਨਦਾਰ ਵਸਤਾਂ ਨੂੰ ਇੰਟਰਨੈੱਟ ਤੇ ਉਪਲੱਬਧ ਕਰਵਾਉਂਦਾ ਹੈ । ਖਰੀਦਦਾਰ ਉਸ ਦਾ ਇੰਟਰਨੈੱਟ ਤੇ ਆਡਰ ਦਿੰਦਾ ਹੈ ਅਤੇ ਉਹ ਵਸਤਾਂ ਖਰੀਦਦਾਰ ਦੇ ਘਰ ਪਹੁੰਚਾ ਦਿੱਤੀਆਂ ਜਾਂਦੀਆਂ ਹਨ । ਖਰੀਦਦਾਰੀ ਦਾ ਬਿਲ Net Banking ਜਾਂ Credit Card ਰਾਹੀਂ ਅਦਾ ਕੀਤਾ ਜਾ ਸਕਦਾ ਹੈ । ਆਨਲਾਈਨ ਸ਼ਾਪਿੰਗ ਵਿਚ ਸਾਨੂੰ ਕਿਸੇ ਦੁਕਾਨ ਤੇ ਜਾਣ ਦੀ ਜ਼ਰੂਰਤ ਨਹੀਂ ਪੈਂਦੀ ।

PSEB 8th Class Computer Solutions Chapter 3 ਸੂਚਨਾ ਟੈਕਨੋਲੋਜੀ ਨਾਲ ਜਾਣ-ਪਛਾਣ

ਪ੍ਰਸ਼ਨ 5.
ਨੈਟ ਬੈਂਕਿੰਗ ਕੀ ਹੈ ? ਵਿਆਖਿਆ ਕਰੋ ।
ਉੱਤਰ-
ਬੈਂਕ ਦੀ ਉਹ ਸਹੂਲਤ ਜਿਸ ਦੀ ਮੱਦਦ ਨਾਲ ਗਾਹਕ ਆਪਣੇ ਅਕਾਊਂਟ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ ਅਤੇ ਪੈਸਾ ਝਾਂਸਫ਼ਰ ਕਰ ਸਕਦਾ ਹੈ । ਨੈੱਟ ਬੈਂਕਿੰਗ ਇੰਟਰਨੈੱਟ ਦੀ ਮਦਦ ਨਾਲ ਬੈਂਕ ਦੀਆਂ ਸਹੂਲਤਾਂ ਪ੍ਰਾਪਤ ਕਰਨਾ ਅਤੇ ਕੰਮ ਕਰਨਾ ਹੀ ਨੈਟ ਬੈਂਕਿੰਗ ਹੈ । ਇਸ ਰਾਹੀਂ ਅਸੀਂ ਕਈ ਕੰਮ ਕਰ ਸਕਦੇ ਹਾਂ-
PSEB 8th Class Computer Solutions Chapter 3 ਸੂਚਨਾ ਟੈਕਨੋਲੋਜੀ ਨਾਲ ਜਾਣ-ਪਛਾਣ 1
ਐਕਟੀਵਿਟੀ
ਹੇਠ ਲਿਖੇ ਕੰਮਾਂ ਵਿਚੋਂ ਕਿਹੜੇ ਕੰਮ ਆਮ ਤੌਰ ਤੇ ਆਨਲਾਈਨ ਜਾਂ ਆਫਲਾਈਨ ਕੀਤੇ ਜਾ ਸਕਦੇ ਹਨ ?

  1. Presentation ਬਣਾਉਣਾ – ਆਨਲਾਈਨ ਅਤੇ ਆਫਲਾਈਨ ਦੋਨੋਂ ਤਰ੍ਹਾਂ
  2. ਸ਼ਾਪਿੰਗ ਕਰਨਾ – ਆਨਲਾਈਨ
  3. Document ਬਣਾਉਣਾ – ਆਨਲਾਈਨ ਅਤੇ ਆਫਲਾਈਨ ਦੋਨੋਂ ਤਰ੍ਹਾਂ
  4. ਬਿਲ ਭਰਨਾ – ਆਨਲਾਈਨ
  5. Balance Sheet ਬਣਾਉਣਾ – ਆਨਲਾਈਨ ਅਤੇ ਆਫਲਾਈਨ ਦੋਨੋਂ ਤਰ੍ਹਾਂ
  6. Videos ਡਾਊਨਲੋਡ ਕਰਨਾ – ਆਨਲਾਈਨ
  7. Exam ਦਾ Results ਦੇਖਣਾ – ਆਨਲਾਈਨ

PSEB 8th Class Computer Guide ਸੂਚਨਾ ਟੈਕਨੋਲੋਜੀ ਨਾਲ ਜਾਣ-ਪਛਾਣ Important Questions and Answers

1. ਖ਼ਾਲੀ ਥਾਂਵਾਂ ਭਰੋ

1. ਵੈੱਬ ਸਾਈਟ ਦੇ ਅਡਰੈਸ ਨੂੰ …………………….. | ਕਿਹਾ ਜਾਂਦਾ ਹੈ ।
(ਉ) ਪੇਜ
(ਅ) URL
(ੲ) LOC
(ਸ) www.
ਉੱਤਰ-
(ਅ) URL

2. ਅਸੀਂ ਵੈੱਬ ਸਰਚ ਇੰਜਨ ਜਿਵੇਂ …………………… ਜਾਂ ……………………… ਨੂੰ ਕਿਸੇ ਵਿਸ਼ੇ ਨਾਲ ਸੰਬੰਧਿਤ ਵੈਬ ਪੇਜ ਲੱਭਣ ਲਈ ਕਰਦੇ ਹਾਂ ।
(ੳ) Google
(ਅ) Facebook
(ੲ) Bing
(ਸ) Twitter.
ਉੱਤਰ-
(ੳ) Google, (ੲ) Bing

3. URL ਤੋਂ ਭਾਵ ………………………………. ।
(ਉ) Universal Resource Locator
(ਅ) Uniform Resource
(ੲ) Locator
(ਸ) Unitech Resource Locator.
ਉੱਤਰ-
(ਅ) Uniform Resource, (ੲ) Locator

4. ਮੋਬਾਈਲ ਟੈਕਨੋਲੋਜੀ ਦੇ ਸੰਚਾਰ ਦਾ ਤਰੀਕਾ ………………….. ਦਿੱਤਾ ਹੈ ।
(ੳ) ਸ਼ੁਰੂ
(ਅ) ਖ਼ਤਮ
(ੲ) ਬਦਲ ।
ਉੱਤਰ-
(ੲ) ਬਦਲ ।

PSEB 8th Class Computer Solutions Chapter 3 ਸੂਚਨਾ ਟੈਕਨੋਲੋਜੀ ਨਾਲ ਜਾਣ-ਪਛਾਣ

2. ਸਹੀ ਜਾਂ ਗਲਤ ਲਿਖੋ

1. ਇੰਟਰਨੈੱਟ ਟੈਕਨੋਲੋਜੀ ਕੰਪਿਊਟਰ ਹਾਰਡਵੇਅਰ ਨਾਲ ਸੰਬੰਧਿਤ ਹੈ ।
ਉੱਤਰ-
ਗਲਤ

2. ਸਿਰਫ਼ Google ਨੂੰ ਸਰਚਿੰਗ ਲਈ ਵਰਤਿਆ ਜਾਂਦਾ ਹੈ ।
ਉੱਤਰ-
ਗਲਤ

3. ਡਾਊਨਲੋਡ ਆਫ਼ਲਾਈਨ ਵੀ ਕੀਤੀ ਜਾ ਸਕਦੀ ਹੈ ।
ਉੱਤਰ-
ਗਲਤ

4. ਨੈੱਟ ਬੈਂਕਿੰਗ ਨਾਲ ਪੈਸੇ ਟਰਾਂਸਫਰ ਕੀਤੇ ਜਾ ਸਕਦੇ ਹਨ ।
ਉੱਤਰ-
ਸਹੀ

5. ਵੈੱਬ ਸਰਚ ਦਾ ਅਰਥ ਵੈੱਬ ਪੇਜਾਂ ਨੂੰ ਦੇਖਣਾ ।
ਉੱਤਰ-
ਸਹੀ

PSEB 8th Class Computer Solutions Chapter 3 ਸੂਚਨਾ ਟੈਕਨੋਲੋਜੀ ਨਾਲ ਜਾਣ-ਪਛਾਣ

3. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਰਚ ਇੰਜਨਾਂ ਦੇ ਨਾਂ ਦੱਸੋ ।
ਉੱਤਰ-
Google, Bing ਅਤੇ Yahoo.

ਪ੍ਰਸ਼ਨ 2.
ਆਨਲਾਈਨ ਸ਼ਾਪਿੰਗ ਕਿਹੜੀ ਸਾਈਟ ਹੁੰਦੀ ਹੈ ?
ਉੱਤਰ-
ਇਲੈਂਕਨਿਕ ਕਾਮਰਸ ।

ਪ੍ਰਸ਼ਨ 3.
ਆਫ਼ਲਾਈਨ ਦਾ ਕੀ ਅਰਥ ਹੈ ?
ਉੱਤਰ-
ਇੰਟਰਨੈੱਟ ਦੇ ਨਾਲ ਨਾ ਜੁੜੇ ਹੋਣਾ ।

ਪ੍ਰਸ਼ਨ 4.
ਮੋਬਾਈਲ ਟੈਕਨੋਲੋਜੀ ਦੇ ਪ੍ਰਮੁੱਖ ਯੋਗ ਖੇਤਰ ਕਿਹੜੇ-ਕਿਹੜੇ ਹਨ ?
ਉੱਤਰ-

  1. ਸਿੱਖਿਆ
  2. ਨਿਰੀਖਣ ਅਤੇ ਪੋਲਿੰਗ
  3. ਬੈਂਕਿੰਗ
  4. ਡਾਟਾ ਐਨਾਲਾਇਸਿਜ਼ ।

ਪ੍ਰਸ਼ਨ 5.
ਘਰਾਂ ਵਿਚ ਇੰਟਰਨੈੱਟ ਟੈਕਨੋਲੋਜੀ ਦਾ ਕੀ ਪ੍ਰਯੋਗ ਹੋ ਰਿਹਾ ਹੈ ?
ਉੱਤਰ-

  1. ਵੀਡੀਉ ਅਤੇ ਆਡੀਉ ਲਈ
  2. ਮਨੋਰੰਜਨ ਦੇ ਲਈ
  3. ਸੰਚਾਰ ਦੇ ਲਈ
  4. ਸਿੱਖਿਆ ਪ੍ਰਾਪਤ ਕਰਨ ਦੇ ਲਈ ।

PSEB 8th Class Computer Solutions Chapter 3 ਸੂਚਨਾ ਟੈਕਨੋਲੋਜੀ ਨਾਲ ਜਾਣ-ਪਛਾਣ

ਪ੍ਰਸ਼ਨ 6.
ਡਾਊਨਲੋਡਿੰਗ ਦਾ ਕੀ ਅਰਥ ਹੈ ?
ਉੱਤਰ-
ਡਾਊਨਲੋਡਿੰਗ ਦਾ ਅਰਥ ਹੈ, ਇੰਟਰਨੈੱਟ ਸਰਵਰ ਤੋਂ ਕੋਈ ਫ਼ਾਈਲ ਆਪਣੇ ਕੰਪਿਊਟਰ ਤੇ ਸੇਵ ਕਰਨਾ ।

ਪ੍ਰਸ਼ਨ 7.
ਨੈੱਟ ਬੈਂਕਿੰਗ ਕੀ ਹੈ ?
ਉੱਤਰ-
ਨੈੱਟ ਬੈਂਕਿੰਗ ਦਾ ਅਰਥ ਹੈ ਇੰਟਰਨੈੱਟ ਦੀ ਵਰਤੋਂ ਕਰਕੇ ਬੈਂਕਾਂ ਨਾਲ ਕੰਮ ਕਰਨੇ ।

ਪ੍ਰਸ਼ਨ 8.
ਆਨਲਾਈਨ ਸ਼ਾਪਿੰਗ ਦਾ ਕੀ ਅਰਥ ਹੈ ?
ਉੱਤਰ-
ਆਨਲਾਈਨ ਸ਼ਾਪਿੰਗ ਦਾ ਅਰਥ ਹੈ ਇੰਟਰਨੈੱਟ ਦੀ ਵਰਤੋਂ ਕਰਕੇ ਖਰੀਦਦਾਰੀ ਕਰਨੀ ।

ਪ੍ਰਸ਼ਨ 9.
ਇਨਫਰਮੇਸ਼ਨ ਟੈਕਨੋਲੋਜੀ ਕੀ ਹੈ ?
ਉੱਤਰ-
ਇਨਫਰਮੇਸ਼ਨ ਟੈਕਨੋਲੋਜੀ ਦਾ ਅਰਥ ਹੈ ਤਕਨੀਕ ਦੀ ਵਰਤੋਂ ਕਰਕੇ ਜਾਣਕਾਰੀ ਪ੍ਰਾਪਤ ਕਰਨਾ, ਭੇਜਣਾ ਆਦਿ ।

ਪ੍ਰਸ਼ਨ 10.
ਵੈਬ ਸਾਈਟ ਕੀ ਹੁੰਦੀ ਹੈ ?
ਉੱਤਰ-
ਵੈਬ ਪੇਜਾਂ ਦੇ ਇਕੱਠ ਨੂੰ ਵੈੱਬ ਸਾਈਟ ਕਿਹਾ ਜਾਂਦਾ ਹੈ ।

ਪ੍ਰਸ਼ਨ 11.
ਮੋਬਾਈਲ ਟੈਕਨੋਲੋਜੀ ਦਾ ਕੀ ਅਰਥ ਹੈ ?
ਉੱਤਰ-
ਮੋਬਾਈਲ ਟੈਕਨੋਲੋਜੀ ਤੋਂ ਭਾਵ ਹੈ ਉਹ ਟੈਕਨੋਲੋਜੀ ਜਿਸਨੇ ਸੰਸਾਰ ਦੇ ਦੂਰ ਦੁਰਾਡੇ ਇਲਾਕਿਆਂ ਵਿੱਚ ਸੰਚਾਰ ਦਾ ਚਿਹਰਾ ਪੂਰੀ ਤਰ੍ਹਾਂ ਬਦਲ ਦਿੱਤਾ ਹੈ ।

PSEB 8th Class Computer Solutions Chapter 3 ਸੂਚਨਾ ਟੈਕਨੋਲੋਜੀ ਨਾਲ ਜਾਣ-ਪਛਾਣ

ਪ੍ਰਸ਼ਨ 12.
ਆਨਲਾਈਨ ਸ਼ਾਪਿੰਗ ਦਾ ਕੀ ਲਾਭ ਹੈ ?
ਉੱਤਰ-
ਆਨਲਾਈਨ ਸ਼ਾਪਿੰਗ ਦੁਆਰਾ ਉਪਭੋਗਤਾ ਘਰ ਬੈਠਾ ਹੀ ਸਾਰੀ ਖਰੀਦਦਾਰੀ ਕਰ ਸਕਦਾ ਹੈ ।

ਪ੍ਰਸ਼ਨ 13.
ਨੈਟ ਬੈਂਕਿੰਗ ਕੀ ਹੈ ?
ਉੱਤਰ-
ਬੈਂਕਿੰਗ ਦਾ ਉਹ ਸਿਸਟਮ ਜਿਸ ਵਿਚ ਗਾਹਕ ਇੰਟਰਨੈੱਟ ਦੀ ਮਦਦ ਨਾਲ ਆਪਣੇ ਅਕਾਊਂਟ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ ਅਤੇ ਪੈਸਾ ਝਾਂਸਫ਼ਰ ਕਰ ਸਕਦਾ ਹੈ ।

ਪ੍ਰਸ਼ਨ 14.
ਡਾਊਨਲੋਡਿੰਗ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਡਾਊਨਲੋਡਿੰਗ ਦਾ ਅਰਥ ਹੈ ਕਿ ਸਾਡਾ ਕੰਪਿਊਟਰ ਇੰਟਰਨੈੱਟ ਦੇ ਜਰੀਏ ਡਾਟਾ ਪ੍ਰਾਪਤ ਕਰ ਰਿਹਾ ਹੈ ।

ਪ੍ਰਸ਼ਨ 15.
ਵੈੱਬ ਸਰਡਿੰਗ ਕੀ ਹੁੰਦੀ ਹੈ ?
ਉੱਤਰ-
ਇੱਕ ਵੈੱਬ ਸਾਈਟ ਤੋਂ ਦੂਜੀ ਵੈੱਬ ਸਾਈਟ ਤੇ ਜਾਣਾ ।

PSEB 8th Class Computer Solutions Chapter 2 ਇੰਟਰਨੈੱਟ ਫੰਡਾਮੈਂਟਲਸ

Punjab State Board PSEB 8th Class Computer Book Solutions Chapter 2 ਇੰਟਰਨੈੱਟ ਫੰਡਾਮੈਂਟਲਸ Textbook Exercise Questions and Answers.

PSEB Solutions for Class 8 Computer Chapter 2 ਇੰਟਰਨੈੱਟ ਫੰਡਾਮੈਂਟਲਸ

Computer Guide for Class 8 PSEB ਇੰਟਰਨੈੱਟ ਫੰਡਾਮੈਂਟਲਸ Textbook Questions and Answers

ਅਭਿਆਸ ਦੇ ਪ੍ਰਸ਼ਨ-ਉੱਤਰ
1. ਖ਼ਾਲੀ ਥਾਂਵਾਂ ਭਰੋ

1. ਇੰਟਰਨੈਸ਼ਨਲ ਨੈੱਟਵਰਕ ਆਫ਼ ਕੰਪਿਊਟਰ ਨੂੰ …………………….. ਕਿਹਾ ਜਾਂਦਾ ਹੈ ।
(ਉ) ਅਪਰਾਨੈਂਟ (APRANET)
(ਅ) ਇੰਟਰਨੈੱਟ (INTERNET)
(ੲ) ਇੰਟਰਾਸੈੱਟ (INTERANET)
(ਸ) ਈਥਰਨੈੱਟ (ETHERNET) ।
ਉੱਤਰ-
(ਅ) ਇੰਟਰਨੈੱਟ (INTERNET)

2. www ਦਾ ਮਤਲਬ ਹੈ ……………………. .
(ਉ) ਵਰਲਡ ਵਾਈਡ ਵੈੱਬ (World Wide Web)
(ਅ) ਵਾਈਡ ਵੈੱਬ ਵਰਲਡ (Wide Web World)
(ੲ) ਵਾਈਡ ਵਰਲਡ ਵੈੱਬ (Wide World Web)
(ਸ) ਵੈੱਬ ਵਰਲਡ ਵਾਈਡ (Web World Wide) ।
ਉੱਤਰ-
(ਉ) ਵਰਲਡ ਵਾਈਡ ਵੈੱਬ (World Wide Web)

PSEB 8th Class Computer Solutions Chapter 2 ਇੰਟਰਨੈੱਟ ਫੰਡਾਮੈਂਟਲਸ

3. ……………………. ਦੁਆਰਾ ਆਨਲਾਈਨ ਇੰਟਰਨੈੱਟ ਤੇ ਗੱਲਬਾਤ ਕੀਤੀ ਜਾਂਦੀ ਹੈ ।
(ਉ) ਈ-ਕਾਮਰਸ (E-Commerce)
(ਅ) ਚੈਟਿੰਗ (Chatting)
(ੲ) ਵਰਲਡ ਵਾਈਡ ਵੈੱਬ (WWW).
(ਸ) ਕੋਈ ਨਹੀਂ (None of These) ।
ਉੱਤਰ-
(ਅ) ਚੈਟਿੰਗ (Chatting)

4. ……………………… ਮੇਲ ਭੇਜਣ ਦਾ ਸਭ ਤੋਂ ਤੇਜ਼ ਤਰੀਕਾ ਹੈ ।
(ਉ) ਟੈਲੀਗ੍ਰਾਮ (Telegram)
(ਅ) ਲੈਟਰਜ਼ (Letters)
(ੲ) ਆਈ.ਐੱਸ.ਪੀ. (I.S.P.)
(ਸ) ਈ-ਮੇਲ (E-Mail) ।
ਉੱਤਰ-
(ਸ) ਈ-ਮੇਲ (E-Mail) ।

5. …………………… ਇੱਕ ਯੰਤਰ ਹੈ ਜੋ ਕੰਪਿਊਟਰ ਨੂੰ ਟੈਲੀਫੋਨ ਨਾਲ ਜੋੜਦਾ ਹੈ ।
(ਉ) ਮੋਡਮ (Modem)
(ਅ) ਟੈਲੀਫੋਨ ਤਾਰ (Telephone Wire)
(ੲ) ਮਾਊਸ (Mouse)
(ਸ) ਮੋਬਾਈਲ (Mobile) ।
ਉੱਤਰ-
(ਉ) ਮੋਡਮ (Modem)

2. ਪੂਰੇ ਰੂਪ ਲਿਖੋ

I. WWW,
II. Email,
III. MODEM,
IV. ARPANET,
V. ISDN,
VI. DSL
ਉੱਤਰ-
I. WWW – World Wide Web
II. Email – Electronic Mail
III. MODEM – Modulator Demodulator
IV. ARPANET – Advanced Research Project Agency Network
V. ISDN – Integrated Services Digital Network
VI. DSL – Digital Subscriber Line.

3. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਇੰਟਰਨੈੱਟ ਕੀ ਹੈ ?
ਉੱਤਰ-
ਇੰਟਰਨੈੱਟ ਉਹ ਨੈੱਟਵਰਕ ਹੈ ਜੋ ਸਾਰੀ ਦੁਨੀਆਂ ਵਿਚ ਫੈਲਿਆ ਹੋਇਆ ਹੈ ਅਤੇ ਇਹ ਵੱਖਵੱਖ ਕੰਪਿਊਟਰ ਨੈੱਟਵਰਕਸ ਦੇ ਮੇਲ ਤੋਂ ਬਣਿਆ ਹੈ ।

PSEB 8th Class Computer Solutions Chapter 2 ਇੰਟਰਨੈੱਟ ਫੰਡਾਮੈਂਟਲਸ

ਪ੍ਰਸ਼ਨ 2.
ਇੰਟਰਨੈੱਟ ਸਰਵਿਸ ਪ੍ਰੋਵਾਈਡਰ ਦੀਆਂ ਕੁੱਝ ਉਦਾਹਰਣਾਂ ਲਿਖੋ ।
ਉੱਤਰ-
BSNL, Airtel, Vodafone, Idea ਆਦਿ ਇੰਟਰਨੈੱਟ ਸਰਵਿਸ ਪ੍ਰਵਾਈਡਰ ਹਨ ।

ਪ੍ਰਸ਼ਨ 3.
ਈ-ਕਾਮਰਸ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਇੰਟਰਨੈੱਟ ਦੀ ਮੱਦਦ ਨਾਲ ਵਪਾਰ ਕਰਨ ਨੂੰ ਈ-ਕਾਮਰਸ ਕਹਿੰਦੇ ਹਨ । ਇਸ ਵਿਚ ਵਸਤਾਂ ਦੀ ਖਰੀਦ ਫਰੋਖਤ, ਆਨਲਾਈਨ ਭੁਗਤਾਨ ਆਦਿ ਸ਼ਾਮਿਲ ਹੁੰਦਾ ਹੈ ।

ਪ੍ਰਸ਼ਨ 4.
ਵੈੱਬ ਬ੍ਰਾਊਜ਼ਿੰਗ ਕੀ ਹੈ ?
ਉੱਤਰ-
ਇੰਟਰਨੈੱਟ ਤੇ ਵੈੱਬਸਾਈਟ ਦੇਖਣ ਅਤੇ ਹੋਰ ਕੰਮ ਕਰਨ ਦੀ ਪ੍ਰਕਿਰਿਆ ਵੈੱਬ ਬਾਊਜ਼ਿੰਗ ਕਹਾਉਂਦੀ ਹੈ । ਇਸ ਨਾਲ ਅਸੀਂ ਸੂਚਨਾ ਦੇਖ ਸਕਦੇ ਹਾਂ, ਲੱਭ ਸਕਦੇ ਹਾਂ ਅਤੇ ਲੋਕਾਂ ਨੂੰ ਵੀ ਲੱਭ ਸਕਦੇ ਹਾਂ ।

4. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੋਡਮ (MODEM) ਕੀ ਹੈ ? ਇਸ ਦੀਆਂ ਕਿਸਮਾਂ ਅਤੇ ਰਫਤਾਰ ਸੰਬੰਧੀ ਜਾਣਕਾਰੀ ਦਿਓ ।
ਉੱਤਰ-
ਮੋਡਮ ਇਕ ਉਹ ਯੰਤਰ ਹੈ ਜਿਹੜਾ ਡੀਜ਼ੀਟਲ ਸਿਗਨਲਾਂ ਨੂੰ ਐਨਾਲਾਗ ਵਿਚ ਬਦਲਦਾ ਹੈ ਅਤੇ ਐਨਾਲਾਗ ਸਿਗਨਲਾਂ ਨੂੰ ਡੀਜ਼ੀਟਲ ਵਿਚ ਬਦਲਦਾ ਹੈ । ਇੰਟਰਨੈੱਟ ਚਲਾਉਣ ਵਾਸਤੇ ਇਸਦੀ ਜ਼ਰੂਰਤ ਪੈਂਦੀ ਹੈ ।

ਮੋਡਮ ਦੋ ਪ੍ਰਕਾਰ ਦੇ ਹੁੰਦੇ ਹਨ-

  1. ਅੰਦਰੂਨੀ ਮੋਡਮ
  2. ਬਾਹਰੀ ਮੋਡਮ ।

ਮੋਡਮ ਦੀ ਸਪੀਡ – ਮੋਡਮ ਦੀ ਸਪੀਡ ਅਲੱਗ-ਅਲੱਗ ਹੁੰਦੀ ਹੈ । ਹੌਲੀ ਮੋਡਮ ਡਾਟਾ ਟਰਾਂਸਫਰ ਵਿਚ ਜ਼ਿਆਦਾ ਸਮਾਂ ਲਗਾਉਂਦੇ ਹਨ ਅਤੇ ਤੇਜ਼ ਸਪੀਡ ਵਾਲੇ ਮੋਡਮ ਡਾਟਾ ਜਲਦੀ ਟ੍ਰਾਂਸਫਰ ਕਰਦੇ ਹਨ ।

ਪ੍ਰਸ਼ਨ 2.
ਇੰਟਰਨੈੱਟ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਸਹੂਲਤਾਂ ਦਾ ਵਰਨਣ ਕਰੋ ।
ਉੱਤਰ-

  • ਖ਼ਬਰਾਂ ਤੇ ਜਾਣਕਾਰੀ ਲੈਣੀ – ਇੰਟਰਨੈੱਟ ਤੋਂ ਅਸੀਂ ਆਨਲਾਈਨ ਅਖਬਾਰਾਂ ਤੋਂ ਖ਼ਬਰਾਂ ਪੜ੍ਹ ਸਕਦੇ ਹਾਂ । ਇਸ ਦੇ ਨਾਲ ਹੀ ਅਸੀਂ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ।
  • ਕਲਾ ਅਤੇ ਮਨੋਰੰਜਨ – ਇੰਟਰਨੈੱਟ ਤੇ ਅਸੀਂ ਗੇਮਜ਼, ਗਾਣੇ, ਫਿਲਮਾਂ, ਚੁਟਕਲੇ, ਕਹਾਣੀਆਂ ਆਦਿ ਦੇਖ ਕੇ ਆਪਣਾ ਮਨੋਰੰਜਨ ਕਰ ਸਕਦੇ ਹਾਂ ।
  • ਖਰੀਦਦਾਰੀ – ਇੰਟਰਨੈੱਟ ਰਾਹੀਂ ਕੱਪੜੇ, ਕਿਤਾਬਾਂ, ਗਿਫ਼ਟ ਆਦਿ ਦੀ ਖਰੀਦਦਾਰੀ ਕੀਤੀ ਜਾ ਸਕਦੀ ਹੈ ।
  • ਚਿੱਠੀਆਂ ਭੇਜਣਾ – ਇੰਟਰਨੈੱਟ ਰਾਹੀਂ ਅਸੀਂ ਦੁਨੀਆਂ ਵਿਚ ਕਿਸੇ ਵੀ ਵਿਅਕਤੀ ਨੂੰ ਈ-ਮੇਲ ਭੇਜ ਸਕਦੇ ਹਾਂ । ਈ-ਮੇਲ ਨਾਲ ਅਸੀਂ ਤਸਵੀਰਾਂ, ਫਿਲਮਾਂ ਆਵਾਜ਼ ਆਦਿ ਵੀ ਭੇਜ ਸਕਦੇ ਹਾਂ ।
  • ਸਿਹਤ ਅਤੇ ਤੰਦਰੁਸਤੀ – ਇੰਟਰਨੈੱਟ ਰਾਹੀਂ ਅਸੀਂ ਸਿਹਤ ਅਤੇ ਤੰਦਰੁਸਤੀ ਬਾਰੇ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਅਤੇ ਡਾਕਟਰ ਦੀ ਸਲਾਹ ਲੈ ਸਕਦੇ ਹਾਂ ।
  • ਸੈਰ ਸਪਾਟਾ – ਇੰਟਰਨੈੱਟ ਤੇ ਦੁਨੀਆਂ ਵਿਚ ਸੈਰ ਸਪਾਟੇ ਸੰਬੰਧੀ ਜਾਣਕਾਰੀ, ਰੇਲ ਟਿਕਟ, ਹਵਾਈ ਟਿਕਟ ਅਤੇ ਹੋਟਲਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ ।
  • ਚੈਟਿੰਗ – ਇੰਟਰਨੈੱਟ ਰਾਹੀਂ ਅਸੀਂ ਦੁਨੀਆਂ ਵਿਚ ਕਿਸੇ ਵੀ ਵਿਅਕਤੀ ਨਾਲ ਟੈਕਸਟ, ਆਡੀਉ ਜਾਂ ਵੀਡੀਉ ਚੈਟ ਕਰ ਸਕਦੇ ਹਾਂ ।
  • ਬੈਂਕਿੰਗ – ਇੰਟਰਨੈੱਟ ਰਾਹੀਂ ਅਸੀਂ ਆਪਣੇ ਬੈਂਕਾਂ ਦੇ ਕੰਮ ਵੀ ਬੈਂਕਿੰਗ ਰਾਹੀਂ ਕਰ ਸਕਦੇ ਹਾਂ ।
  • ਵੀਡਿਉ ਕਾਨਫਰੈਂਸਿੰਗ – ਵੀਡਿਉ ਕਾਨਫਰੈਂਸਿੰਗ ਵਿਚ ਦੋ ਜਾਂ ਜ਼ਿਆਦਾ ਵਿਅਕਤੀ ਇਕ ਦੂਜੇ ਨੂੰ ਦੇਖ ਕੇ ਆਪਸ ਵਿਚ ਗੱਲਬਾਤ ਕਰ ਸਕਦੇ ਹਨ । ਇਸ ਵਾਸਤੇ ਕੈਮਰੇ ਦੀ ਵਰਤੋਂ ਕੀਤੀ ਜਾਂਦੀ ਹੈ ।

PSEB 8th Class Computer Solutions Chapter 2 ਇੰਟਰਨੈੱਟ ਫੰਡਾਮੈਂਟਲਸ

ਪ੍ਰਸ਼ਨ 3.
ਈ-ਮੇਲ ਕੀ ਹੈ ? ਈ-ਮੇਲ ਦੀ ਵਰਤੋਂ ਦੇ ਲਾਭ ਲਿਖੋ ।
ਉੱਤਰ-
ਇਸ ਨੂੰ ਈ-ਮੇਲ ਵੀ ਕਿਹਾ ਜਾਂਦਾ ਹੈ । ਅਸੀਂ ਈ-ਮੇਲ ਰਾਹੀਂ ਆਪਣਾ ਸੰਦੇਸ਼ ਭੇਜ ਸਕਦੇ ਹਾਂ । ਈ-ਮੇਲ ਰਾਹੀਂ ਟੈਕਸਟ, ਅਵਾਜ਼ ਅਤੇ ਹੋਰ ਕਿਸੇ ਕਿਸਮ ਦੀ ਫ਼ਾਈਲ ਵੀ ਭੇਜੀ ਜਾ ਸਕਦੀ ਹੈ ।

ਇਹ ਇੰਟਰਨੈੱਟ ਦੀ ਇੱਕ ਮਹੱਤਵਪੂਰਨ ਸੁਵਿਧਾ ਹੈ | ਅੱਜ ਦੇ ਸਮੇਂ ਵਿੱਚ ਈ-ਮੇਲ ਇੰਟਰਨੈੱਟ ਦੁਆਰਾ ਪ੍ਰਦਾਨ ਕੀਤੀਆਂ ਜਾ ਰਹੀਆਂ ਸੁਵਿਧਾਵਾਂ ਦੀ ਸੂਚੀ ਵਿੱਚ ਨੰਬਰ ਇੱਕ ਸਥਾਨ ‘ਤੇ ਹੈ । ਈ-ਮੇਲ ਦੁਆਰਾ ਸੰਦੇਸ਼ ਨੂੰ ਭੇਜਿਆ ਅਤੇ ਪ੍ਰਾਪਤ ਕੀਤਾ ਜਾਂਦਾ ਹੈ । ਈ-ਮੇਲ ਸੰਚਾਰ ਕਰਨ ਦਾ ਇੱਕ ਮਹੱਤਵਪੂਰਨ ਸਾਧਨ
ਹੈ ।

ਈ-ਮੇਲ ਦੇ ਲਾਭ – ਈ-ਮੇਲ ਦੇ ਬਹੁਤ ਲਾਭ ਹਨ ਜੋ ਕਿ ਹੇਠਾਂ ਲਿਖੇ ਅਨੁਸਾਰ ਹਨ :-

  • ਖ਼ਰਚ (Cost) – ਇੰਟਰਨੈੱਟ ਦੀ ਵਰਤੋਂ ਦੀ ਕੀਮਤ ਇੰਟਰਨੈੱਟ ਕੁਨੈਕਸ਼ਨ ਲੈਣ ਲਈ ਦਿੱਤੀ ਜਾਣ ਵਾਲੀ ਰਕਮ ਦੇ ਬਰਾਬਰ ਹੈ । ਯੂਜ਼ਰ ਨੂੰ ਡਾਕ ਟਿਕਟਾਂ ਦੇ ਪੈਸੇ ਨਹੀਂ ਪੈਂਦੇ । ਇਹ ਫ਼ੈਕਸ ਨਾਲੋਂ ਵੀ ਸਸਤੀ ਪੈਂਦੀ ਹੈ । ਫ਼ੈਕਸ ਉੱਤੇ ਕਾਗ਼ਜ ਅਤੇ ਟੈਲੀਫੋਨ ਦੇ ਖ਼ਰਚੇ ਪੈਂਦੇ ਹਨ । ਈਮੇਲ ਕਰਨ ਸਮੇਂ ਅਜਿਹਾ ਕੋਈ ਖ਼ਰਚ ਨਹੀਂ ਪੈਂਦਾ । ਲੰਬੇ ਸੰਦੇਸ਼ ਦਾ ਖ਼ਰਚ ਛੋਟੇ ਸੰਦੇਸ਼ ਜਿੰਨਾ ਹੁੰਦਾ ਹੈ ।
  • ਰਫ਼ਤਾਰ (Speed) – ਈ-ਮੇਲ ਦੀ ਰਫ਼ਤਾਰ ਸਾਡੇ ਦੂਸਰੇ ਚਿੱਠੀ-ਪੱਤਰ ਨਾਲੋਂ ਵੱਧ ਹੁੰਦੀ ਹੈ । ਈ-ਮੇਲ ਸੰਦੇਸ਼ ਆਪਣੀ ਮੰਜ਼ਲ ਉੱਤੇ ਕੁਝ ਕੁ ਮਿੰਟਾਂ-ਸਕਿੰਟਾਂ ਵਿੱਚ ਪਹੁੰਚ ਜਾਂਦੇ ਹਨ । ਇੱਕ ਦਿਨ ਵਿੱਚ ਕਈ ਵਾਰ ਪੱਤਰ-ਵਿਹਾਰ ਕੀਤਾ ਜਾ ਸਕਦਾ ਹੈ ।
  • ਸੁਵਿਧਾ (Convenience) – ਕੰਪਿਊਟਰ ਵਰਤਣ ਵਾਲੇ ਸੰਦੇਸ਼ਾਂ ਨੂੰ ਆਪਣੇ ਕੰਪਿਊਟਰ ਉੱਤੇ ਟਾਈਪ ਕਰਦੇ ਹਨ ਤੇ ਫਿਰ ਆਪਣੀ ਸਹੂਲਤ ਵੇਖ ਕੇ ਕਿਸੇ ਵੇਲੇ ਵੀ ਈ-ਮੇਲ ਕਰ ਦਿੰਦੇ ਹਨ । ਇਸ ਨਾਲ ਨਾ ਕਾਗ਼ਜ਼ ਦੀ ਵਰਤੋਂ ਹੁੰਦੀ ਹੈ, ਨਾ ਕੋਈ ਡਾਕ-ਖ਼ਰਚਾ ਆਉਂਦਾ ਹੈ ਤੇ ਨਾ ਹੀ ਕੋਈ ਹੋਰ ਸਮੱਸਿਆ ਆਉਂਦੀ ਹੈ ।

ਪ੍ਰਸ਼ਨ 4.
ਵਰਲਡ ਵਾਈਡ ਵੈੱਬ (WWW) ਉੱਪਰ ਨੋਟ ਲਿਖੋ ।
ਉੱਤਰ-
ਵਰਲਡ ਵਾਈਡ ਵੈੱਬ ਇੱਕ ਬਹੁਤ ਵੱਡਾ ਕੰਪਿਊਟਰ ਨੈੱਟਵਰਕ ਹੈ ਜਿੱਥੇ ਅਸੀਂ ਇੰਟਰਨੈੱਟ ਐਕਸਪਲੋਰਰ ਜਿਹੇ ਬਾਊਜ਼ਰ ਦੀ ਵਰਤੋਂ ਕਰਕੇ ਸਰਵਿੰਗ ਕਰ ਸਕਦੇ ਹਾਂ ਅਤੇ ਸੂਚਨਾ ਪ੍ਰਾਪਤ ਕਰ ਸਕਦੇ ਹਾਂ । ਇਸ ਵਿੱਚ ਸਾਰੀਆਂ ਪਬਲਿਕ ਵੈੱਬਸਾਈਟਾਂ ਅਤੇ ਕਲਾਇੰਟ ਉਪਕਰਨ ਜਿਵੇਂ ਕਿ ਕੰਪਿਊਟਰ ਅਤੇ ਮੋਬਾਈਲ ਫੋਨ ਸ਼ਾਮਲ ਹੁੰਦੇ ਹਨ, ਜੋ ਕਿ ਪੂਰੀ ਦੁਨੀਆ ਵਿੱਚ ਇੰਟਰਨੈੱਟ ਨਾਲ ਜੁੜੇ ਹੁੰਦੇ ਹਨ । ਵਰਲਡ ਵਾਈਡ ਵੈੱਬ ਅਤੇ ਇੰਟਰਨੈੱਟ ਇਕੱਠੇ ਹੀ ਕੰਮ ਕਰਦੇ ਹਨ ਪਰ ਇਹ ਇੱਕੋ-ਜਿਹੇ ਨਹੀਂ ਹੁੰਦੇ । ਅਸਲ ਵਿਚ ਵਰਡ ਵਾਈਡ ਵੈੱਬ ਇੰਟਰਨੈਟ ਤੇ ਫੈਲਿਆ ਵੈਬ ਪੇਜਾਂ ਦਾ ਇਕ ਜਾਲ ਹੈ । ਇਹ ਸਾਰੇ ਵੈੱਬ ਪੇਜ ਐੱਚ.ਟੀ.ਐੱਮ.ਐੱਲ. ਵਿਚ ਬਣੇ ਹੁੰਦੇ ਹਨ ਅਤੇ ਆਪਸ ਵਿਚ ਹਾਈਪਰ ਲਿੰਕਸ ਰਾਹੀ ਜੁੜੇ ਹੁੰਦੇ ਹਨ | ਹਾਈਪਰ ਲਿੰਕਸ ਰਾਹੀਂ ਆਪਸ ਵਿਚ ਜੁੜੇ ਹੋਣ ਕਰਕੇ ਇਹਨਾਂ ਦਾ ਇਕ ਜਾਲ ਬਣ ਜਾਂਦਾ ਹੈ ਜੋ ਸਾਰੀ ਦੁਨੀਆਂ ਵਿਚ ਫੈਲਿਆ ਹੁੰਦਾ ਹੈ । ਇਸ ਕਰਕੇ ਹੀ ਇਸ ਨੂੰ ਵਰਲਡ ਵਾਈਡ ਵੈੱਬ ਕਿਹਾ ਜਾਂਦਾ ਹੈ ।

ਪ੍ਰਸ਼ਨ 5.
ਇੰਟਰਨੈੱਟ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਮੁੱਖ ਸੇਵਾਵਾਂ ਦਾ ਵਰਨਣ ਕਰੋ ।
ਉੱਤਰ-
ਇੰਟਰਨੈੱਟ ਸਾਨੂੰ ਕਈ ਪ੍ਰਕਾਰ ਦੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ ਜਿਸ ਵਿਚ ਮੁੱਖ ਹੇਠ ਲਿਖੀਆਂ ਹਨ :-
1. ਵਰਲਡ ਵਾਈਡ ਵੈੱਬ (World Wide Web) – ਵਰਲਡ ਵਾਈਡ ਵੈੱਬ ਇੱਕ ਬਹੁਤ ਵੱਡਾ ਕੰਪਿਊਟਰ ਨੈੱਟਵਰਕ ਹੈ ਜਿੱਥੇ ਅਸੀਂ ਇੰਟਰਨੈੱਟ ਐਕਸਪਲੋਰਰ ਜਿਹੇ ਬਾਊਜ਼ਰ ਦੀ ਵਰਤੋਂ ਕਰਕੇ ਸਰਫਿੰਗ ਕਰ ਸਕਦੇ ਹਾਂ ਅਤੇ ਸੂਚਨਾ ਪ੍ਰਾਪਤ ਕਰ ਸਕਦੇ ਹਾਂ । ਇਸ ਵਿੱਚ ਸਾਰੀਆਂ ਪਬਲਿਕ ਵੈੱਬਸਾਈਟਾਂ ਅਤੇ ਕਲਾਇੰਟ ਉਪਕਰਨ ਜਿਵੇਂ ਕਿ ਕੰਪਿਊਟਰ ਅਤੇ ਮੋਬਾਈਲ ਫ਼ੋਨ ਸ਼ਾਮਲ ਹੁੰਦੇ ਹਨ, ਜੋ ਕਿ ਪੂਰੀ ਦੁਨੀਆ ਵਿੱਚ ਇੰਟਰਨੈੱਟ ਨਾਲ ਜੁੜੇ ਹੁੰਦੇ ਹਨ ।

2. ਇਲੈੱਕਟਾਨਿਕ ਮੇਲ (Electronic Mail) – ਇਸ ਨੂੰ ਈ-ਮੇਲ ਵੀ ਕਿਹਾ ਜਾਂਦਾ ਹੈ । ਅਸੀਂ ਈ-ਮੇਲ ਰਾਹੀਂ ਆਪਣਾ ਸੰਦੇਸ਼ ਭੇਜ ਸਕਦੇ ਹਾਂ । ਈ-ਮੇਲ ਰਾਹੀਂ ਟੈਕਸਟ, ਅਵਾਜ਼ ਅਤੇ ਹੋਰ ਕਿਸੇ ਕਿਸਮ ਦੀ ਫ਼ਾਈਲ ਵੀ ਭੇਜੀ ਜਾ ਸਕਦੀ ਹੈ । ਇਹ ਇੰਟਰਨੈੱਟ ਦੀ ਇੱਕ ਮਹੱਤਵਪੂਰਨ ਸੁਵਿਧਾ ਹੈ । ਅੱਜ ਦੇ ਸਮੇਂ ਵਿੱਚ ਈਮੇਲ ਇੰਟਰਨੈੱਟ ਦੁਆਰਾ ਪ੍ਰਦਾਨ ਕੀਤੀਆਂ ਜਾ ਰਹੀਆਂ ਸੁਵਿਧਾਵਾਂ ਦੀ ਸੂਚੀ ਵਿੱਚ ਨੰਬਰ ਇੱਕ ਸਥਾਨ ‘ਤੇ ਹੈ । ਈ-ਮੇਲ ਦੁਆਰਾ ਸੰਦੇਸ਼ ਨੂੰ ਭੇਜਿਆ ਅਤੇ ਪ੍ਰਾਪਤ ਕੀਤਾ ਜਾਂਦਾ ਹੈ ।

3. ਈ-ਕਾਮਰਸ (E-Commerce) – ਇੰਟਰਨੈੱਟ ਦੀ ਮੱਦਦ ਨਾਲ ਵਪਾਰ ਕਰਨ ਨੂੰ ਈ-ਕਾਮਰਸ ਕਹਿੰਦੇ ਹਨ ।ਇਸ ਨਾਲ ਸਾਡੇ ਸਮੇਂ ਦੀ ਬੱਚਤ ਹੁੰਦੀ ਹੈ । ਅਸੀਂ ਦਿਨ-ਰਾਤ ਕਦੇ ਵੀ ਵਸਤੂਆਂ ਖਰੀਦ ਸਕਦੇ ਹਾਂ ।

4. ਸੋਸ਼ਲ ਨੈੱਟਵਰਕਿੰਗ ਸਾਈਟ (Social Networking Site) – ਸੋਸ਼ਲ ਨੈੱਟਵਰਕਿੰਗ ਵੈੱਬਸਾਈਟਾਂ ਇੰਟਰਨੈੱਟ ਨੂੰ ਵਰਤਣ ਵਾਲੇ ਲੋਕਾਂ ਦੇ ਇੱਕ ਆਨ ਲਾਈਨ (community) ਸਮੂਹ ਦੀ ਤਰ੍ਹਾਂ ਕੰਮ ਕਰਦੀਆਂ ਹਨ । ਹਰ ਸੋਸ਼ਲ ਨੈੱਟਵਰਕਿੰਗ ਵੈੱਬ ਸਾਈਟ ਵਿੱਚ ਯੂਜ਼ਰ ਦਾ ਆਪਣਾ ਇੱਕ ਪ੍ਰੋਫ਼ਾਈਲ ਹੁੰਦਾ ਹੈ ਜਿਸ ਵਿੱਚ ਯੂਜ਼ਰ ਨਾਲ ਸੰਬੰਧਿਤ ਜਾਣਕਾਰੀ ਹੁੰਦੀ ਹੈ ।

5. ਵੀਡੀਓ-ਕਾਨਵੈਂਸਿੰਗ (Video Conferencing) – ਇਹ ਵੀਡੀਓ ਕੈਮਰੇ ਦੀ ਵਰਤੋਂ ਕਰਦਾ ਹੈ ਜੋ ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਨਾਲ ਜੁੜੇ ਹੁੰਦੇ ਹਨ । ਇਸ ਰਾਹੀਂ ਤਸਵੀਰਾਂ ਅਤੇ ਅਵਾਜ਼ਾਂ ਨੂੰ ਇੰਟਰਨੈੱਟ ਰਾਹੀਂ ਭੇਜਿਆ ਜਾਂਦਾ ਹੈ । ਇਸ ਨਾਲ ਯੂਜ਼ਰ ਇੱਕ-ਦੂਜੇ ਨਾਲ ਗੱਲ-ਬਾਤ ਕਰ ਸਕਦੇ ਹਨ ਤੇ ਇੱਕ-ਦੂਜੇ ਨੂੰ ਵੇਖ ਵੀ ਸਕਦੇ ਹਨ ।

6. ਚੈਟਿੰਗ (Chatting) – ਚੈਟਿੰਗ ਇੰਟਰਨੈੱਟ ਉੱਤੇ ਆਨਲਾਈਨ ਗੱਲ-ਬਾਤ ਕਰਨ ਦਾ ਇੱਕ ਤਰੀਕਾ ਹੈ । ਜਿਸ ਵਿੱਚ ਅਸੀਂ ਇੱਕ-ਦੂਜੇ ਨਾਲ ਆਨਲਾਈਨ ਲਿਖਤੀ ਰੂਪ ਵਿੱਚ ਸੰਦੇਸ਼ ਭੇਜ ਕੇ ਗੱਲ ਕਰ ਸਕਦੇ ਹਾਂ ਅਤੇ ਉਸੇ ਸਮੇਂ ਉਸ ਦਾ ਜਵਾਬ ਵੀ ਪ੍ਰਾਪਤ ਕਰ ਸਕਦੇ ਹਾਂ, ਇੰਟਰਨੈੱਟ ‘ਤੇ ਕਈ ਤਰ੍ਹਾਂ ਦੇ ਚੈਟ ਉਪਲੱਬਧ ਹਨ ।

7. ਵੈੱਬਸਾਈਟ ਨੂੰ ਸਰਚ ਕਰਨਾ (Websites Searching) – ਜਾਣਕਾਰੀ ਲੱਭਣ ਲਈ ਖ਼ਰਚ ਇੰਜਣ ਵਰਤਿਆ ਜਾਂਦਾ ਹੈ । ਇਹ ਬਹੁਤ ਹੀ ਸ਼ਕਤੀਸ਼ਾਲੀ ਪ੍ਰੋਗਰਾਮ ਹੁੰਦਾ ਹੈ । ਕਿਸੇ ਜਾਣਕਾਰੀ ਨੂੰ ਲੱਭਣ ਲਈ ਉਸ ਨੂੰ ਟਾਈਪ ਕਰਕੇ ਲੱਭਿਆ ਜਾਂਦਾ ਹੈ । ਇਹ ਉਸ ਸ਼ਬਦ ਨਾਲ ਸੰਬੰਧਿਤ ਅਨੇਕਾਂ ਵੈੱਬ ਸਾਈਟਾਂ ਦੀ ਸੂਚੀ ਜਾਰੀ ਕਰਦਾ ਹੈ ।

PSEB 8th Class Computer Solutions Chapter 2 ਇੰਟਰਨੈੱਟ ਫੰਡਾਮੈਂਟਲਸ

PSEB 8th Class Computer Guide ਇੰਟਰਨੈੱਟ ਫੰਡਾਮੈਂਟਲਸ Important Questions and Answers

1. ਖ਼ਾਲੀ ਥਾਂਵਾਂ ਭਰੋ

1. ਮੋਡਮ ……………………….. ਨੂੰ ਐਨਾਲਾਗ ਸਿਗਨਲ ਵਿਚ ਬਦਲਦਾ ਹੈ ।
(ਉ) ਐਨਾਲਾਗ
(ਅ) ਡੀਜੀਟਲ
(ੲ) ਦੋਹਾਂ ।
ਉੱਤਰ-
(ਅ) ਡੀਜੀਟਲ

2. ………………….. ਆਨਲਾਈਨ ਗੱਲਬਾਤ ਦਾ ਤਰੀਕਾ ਹੈ ।
(ਉ) ਚੈਟਿੰਗ
(ਅ) ਈ-ਮੇਲ
(ੲ) ਸਰਚਿੰਗ ।
ਉੱਤਰ-
(ਉ) ਚੈਟਿੰਗ

2. ਪੁਰੇ ਨਾਮ ਲਿਖੋ

1. DOD,
2. TCP/IP,
3. IAP,
4. URL,
5. ISP.
ਉੱਤਰ-
1. DOD -Department of Defence
2. TCP/IP — Transmission Control Protocol/Internet Protocol
3. IAP – Internet Access Providers
4. URL – Uniform Resource Locator
5. ISP – Internet Service Provider.

PSEB 8th Class Computer Solutions Chapter 2 ਇੰਟਰਨੈੱਟ ਫੰਡਾਮੈਂਟਲਸ

3. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੋਸ਼ਲ ਨੈੱਟਵਰਕਿੰਗ ਸਾਈਟ ਕੀ ਹੁੰਦੀ ਹੈ ?
ਉੱਤਰ-
ਸੋਸ਼ਲ ਨੈੱਟਵਰਕਿੰਗ ਸਾਈਟ ਉਹ ਹੁੰਦੀ ਹੈ ਜੋ ਸਾਨੂੰ ਆਨਲਾਈਨ ਸਮਾਜਿਕ ਇਕੱਠ ਬਣਾਉਣ ਵਿਚ ਮੱਦਦ ਕਰਦੀ ਹੈ | Facebook. com ਇਕ ਸੋਸ਼ਲ ਨੈੱਟਵਰਕਿੰਗ ਸਾਈਟ ਹੈ ।

ਪ੍ਰਸ਼ਨ 2.
ਕੁੱਝ ਸੋਸ਼ਲ ਨੈੱਟਵਰਕਿੰਗ ਸਾਈਟ ਦੇ ਨਾਂ ਦੱਸੋ ।
ਉੱਤਰ-
Facebook, Twitter, Orkut, Linked, Flikr.

ਪ੍ਰਸ਼ਨ 3.
ਵੀਡੀਓ ਕਾਨਫਰੈਂਸਿੰਗ ਕੀ ਹੁੰਦੀ ਹੈ ?
ਉੱਤਰ-
ਵੀਡੀਓ ਕਾਨਫਰੈਂਸਿੰਗ ਉਹ ਸਹੂਲਤ ਹੈ ਜਿਸ ਰਾਹੀਂ ਅਸੀਂ ਦੂਸਰੇ ਵਿਅਕਤੀ ਦਾ ਚਿੱਤਰ ਦੇਖ ਕੇ ਗੱਲਬਾਤ ਕਰ ਸਕਦੇ ਹਾਂ ।

ਪ੍ਰਸ਼ਨ 4.
ਬ੍ਰਾਊਜ਼ਿੰਗ ਕੀ ਹੁੰਦੀ ਹੈ ?
ਉੱਤਰ-
ਇੰਟਰਨੈੱਟ ਤੇ ਵੈਬਸਾਈਟ ਦੇਖਣ ਦੀ ਕਿਰਿਆ ਨੂੰ ਬਾਊਜ਼ਿੰਗ ਕਿਹਾ ਜਾਂਦਾ ਹੈ ।

ਪ੍ਰਸ਼ਨ 5.
ਇੰਟਰਨੈੱਟ ਕੁਨੈਕਸ਼ਨਾਂ ਦੇ ਨਾਂ ਲਿਖੋ ।
ਉੱਤਰ-
ਡਾਇਲਅਪ, ਬਾਡਬੈਂਡ, ਵਾਇਰਲੈਂਸ, ਡੀ. ਐੱਸ. ਐੱਲ., ਆਈ. ਐੱਸ.ਡੀ.ਐੱਨ. ।

ਪ੍ਰਸ਼ਨ 6.
ਮੋਡਮ ਦਾ ਪੂਰਾ ਨਾਂ ਕੀ ਹੈ ?
ਉੱਤਰ-
ਆਡੂਲੇਟਰ ਡੀਮਾਡੂਲੇਟਰ ।

PSEB 8th Class Computer Solutions Chapter 2 ਇੰਟਰਨੈੱਟ ਫੰਡਾਮੈਂਟਲਸ

ਪ੍ਰਸ਼ਨ 7.
ਮੋਡਮ ਦੀਆਂ ਕਿਸਮਾਂ ਦੱਸੋ ।
ਉੱਤਰ-

  1. ਅੰਦਰੂਨੀ ਮੋਡਮ
  2. ਬਾਹਰੀ ਮੋਡਮ ।

ਪ੍ਰਸ਼ਨ 8.
ISP ਦਾ ਪੂਰਾ ਨਾਮ ਦੱਸੋ ।
ਉੱਤਰ-
ISP ਦਾ ਪੂਰਾ ਨਾਮ Internet Service Provider ਹੈ ।

ਪ੍ਰਸ਼ਨ 9.
URL ਦਾ ਪੂਰਾ ਨਾਮ ਦੱਸੋ ।
ਉੱਤਰ-
URL ਦਾ ਪੂਰਾ ਨਾਮ Uniform Resource Locator ਹੈ ।

ਪ੍ਰਸ਼ਨ 10.
www ਕੀ ਹੈ ? ਦੱਸੋ ।
ਉੱਤਰ-
Www ਦਾ ਅਰਥ ਹੈ ਵਰਲਡ ਵਾਈਡ ਵੈਬ । ਇਹ ਇੰਟਰਨੈੱਟ ਤੇ ਵੈਬ ਪੇਜਾਂ ਦਾ ਇਕ ਜਾਲ ਹੈ ।

ਪ੍ਰਸ਼ਨ 11.
ਇੰਟਰਨੈੱਟ ਕੁਨੈਕਸ਼ਨ ਦੀਆਂ ਕਿਸਮਾਂ ਦੱਸੋ ।
ਉੱਤਰ-
ਇੰਟਰਨੈੱਟ ਕੁਨੈਕਸ਼ਨ ਦੀਆਂ ਹੇਠ ਲਿਖੀਆਂ ਕਿਸਮਾਂ ਹਨਡਾਇਲ ਅਪ, ਬਾਡ ਬੈਂਡ, ਵਾਇਰਲੈਸ, ਡੀ.ਐੱਸ.ਐੱਲ. ਆਈ.ਐੱਸ.ਡੀ.ਐੱਨ. ।

ਪ੍ਰਸ਼ਨ 12.
ਈ-ਮੇਲ ਬਾਰੇ ਦੱਸੋ ।
ਉੱਤਰ-
ਈ-ਮੇਲ ਇੰਟਰਨੈੱਟ ਦੀ ਉਹ ਸੁਵਿਧਾ ਹੈ ਜਿਸ ਰਾਹੀਂ ਅਸੀਂ ਦੁਨੀਆਂ ਵਿਚ ਕਿਸੇ ਵੀ ਥਾਂ ਤੇ ਸੰਦੇਸ਼ ਭੇਜ ਸਕਦੇ ਹਾਂ ।

PSEB 8th Class Computer Solutions Chapter 2 ਇੰਟਰਨੈੱਟ ਫੰਡਾਮੈਂਟਲਸ

ਪ੍ਰਸ਼ਨ 13.
ਵੈੱਬ ਸਰਚਿੰਗ ਕੀ ਹੈ ?
ਉੱਤਰ-
ਸਰਚ ਦਾ ਅਰਥ ਹੈ ਕੁੱਝ ਲੱਭਣਾ। ਵੈੱਬ ਸਰਚ ਵੈੱਬ ਪੇਜਾਂ ਨੂੰ ਲੱਭਣ ਦੀ ਕਿਰਿਆ ਹੈ । ਉਹ ਪ੍ਰਣਾਲੀ ਜੋ ਇਕੋ ਜਿਹੇ ਵੈੱਬ ਪੇਜਾਂ ਨੂੰ ਇੱਕੋ ਥਾਂ ਤੇ ਇਕੱਤਰ ਕਰਦਾ ਹੈ, ਉਸਨੂੰ ਵੈੱਬ ਸਰਚ ਕਿਹਾ ਜਾਂਦਾ ਹੈ ।

ਪ੍ਰਸ਼ਨ 14.
ਇੰਟਰਨੈੱਟ ਵਾਸਤੇ ਕਿਹੜੀਆਂ-ਕਿਹੜੀਆਂ ਹਾਰਡਵੇਅਰ ਜ਼ਰੂਰੀ ਹਨ ?
ਉੱਤਰ-

  1. ਇਕ ਪਰਸਨਲ ਕੰਪਿਊਟਰ ਜਿਸ ਦੀ ਸਪੀਡ 800 MHz ਜਾਂ ਜ਼ਿਆਦਾ ਹੋਵੇ ।
  2. 128 MB ਜਾਂ ਵੱਧ ਰੈਮ
  3. ਟੈਲੀਫੋਨ ਲਾਈਨ ਕੁਨੈਕਸ਼ਨ
  4. ਮੋਡਮ ।

PSEB 8th Class Computer Solutions Chapter 1 ਟਾਈਪਿੰਗ ਟਿਊਟਰ

Punjab State Board PSEB 8th Class Computer Book Solutions Chapter 1 ਟਾਈਪਿੰਗ ਟਿਊਟਰ Textbook Exercise Questions and Answers.

PSEB Solutions for Class 8 Computer Chapter 1 ਟਾਈਪਿੰਗ ਟਿਊਟਰ

Computer Guide for Class 8 PSEB ਟਾਈਪਿੰਗ ਟਿਊਟਰ Textbook Questions and Answers

ਅਭਿਆਸ ਦੇ ਪ੍ਰਸ਼ਨ-ਉੱਤਰ
1. ਖ਼ਾਲੀ ਥਾਂਵਾਂ ਭਰੋ 

ਪ੍ਰਸ਼ਨ 1.
……………………. ਫੌਂਟ ਦੀ ਵਰਤੋਂ ਪੰਜਾਬੀ ਵਿੱਚ ਟਾਈਪ ਕਰਨ ਲਈ ਕੀਤੀ ਜਾਂਦੀ ਹੈ ।
(ਉ) AnmolLipi (ਅਨਮੋਲ ਲਿੱਪੀ)
(ਅ) Raavi (ਰਾਵੀ)
(ੲ) Joy ਜੁਆਏ)
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 2.
ਅਨਮੋਲ ਲਿੱਪੀ ਨਾਲ ਟਾਈਪ ਕਰਦੇ ਹੋਏ ਖੱਬੇ ਹੱਥ ਦੀ ਛੋਟੀ ਉਂਗਲੀ ਨਾਲ ਹੋਮ ਰੋਅ ਦੀ ………………….. ਕੀਅ ਦਬਾਈ ਜਾਂਦੀ ਹੈ ।
(ੳ) ਉ/ਅ
(ਅ) ਸ/ਸ਼
(ੲ) ਦ/ਧ
(ਸ) ਡ/ਢ
ਉੱਤਰ-
(ੳ) ਉ/ਅ

PSEB 8th Class Computer Solutions Chapter 1 ਟਾਈਪਿੰਗ ਟਿਊਟਰ

ਪ੍ਰਸ਼ਨ 3.
ਅਨਮੋਲ ਲਿੱਪੀ ਨਾਲ ਟਾਈਪ ਕਰਦੇ ਹੋਏ ਖੱਬੇ ਹੱਥ ਦੀ ਰਿੰਗ ਉਂਗਲੀ ਨਾਲ ਦੂਜੀ ਰੋਅ ਦੀ ……………………… ਕੀਅ ਦਬਾਈ ਜਾਂਦੀ ਹੈ ।
(ਉ) ਤ/ਥ
(ਅ) PSEB 8th Class Computer Solutions Chapter 1 ਟਾਈਪਿੰਗ ਟਿਊਟਰ 1
(ੲ) ਇ/ਓ
(ਸ) ਰ/;
ਉੱਤਰ-
(ਅ)

ਪ੍ਰਸ਼ਨ 4.
ਅਨਮੋਲ ਲਿੱਪੀ ਨਾਲ ਟਾਈਪ ਕਰਦੇ ਹੋਏ ਸੱਜੇ ਹੱਥ ਦੀ ਇੰਡੈਕਸ ਉਂਗਲੀ ਨਾਲ ਤੀਜੀ ਰੋਅ ਦੀ ………………… ਕੀਅ ਦਬਾਈ ਜਾਂਦੀ ਹੈ ।
PSEB 8th Class Computer Solutions Chapter 1 ਟਾਈਪਿੰਗ ਟਿਊਟਰ 2
ਉੱਤਰ-
(ਅ)

ਪ੍ਰਸ਼ਨ 5.
ਨੰਬਰਪੈਡ ਦੀ ਵਰਤੋਂ ਲਈ ……………………….. ਕੀਅ ON ਰੱਖਣੀ ਚਾਹੀਦੀ ਹੈ ।
(ਉ) Num lock (ਨਮ ਲਾਕ),
(ਅ) Caps Lock ਕੈਪਸ ਲਾਕ)
(ੲ) Scroll lock (ਸਕਰੋਲ ਲਾਕ).
(ਸ) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ-
(ਉ) Num lock (ਨਮ ਲਾਕ)

2. ਸਹੀ ਜਾਂ ਗਲਤ ਲਿਖੋ 

1. ਟਾਈਪਿੰਗ ਕਰਨ ਲਈ ਕੀਅਬੋਰਡ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ- ਇੱਕ ਖੱਬੇ ਹੱਥ ਲਈ ਅਤੇ ਇੱਕ ਸੱਜੇ ਹੱਥ ਲਈ ।
ਉੱਤਰ-
ਸਹੀ

2. ਟੱਚ ਟਾਈਪਿੰਗ ਇੱਕ ਅਜਿਹੀ ਤਕਨੀਕ ਹੈ ਜਿਸ ਰਾਹੀਂ ਅਸੀਂ ਕੀਅ-ਬੋਰਡ ਨੂੰ ਦੇਖਦੇ ਹੋਏ ਤੇਜ਼ ਰਫ਼ਤਾਰ ਨਾਲ ਟਾਈਪਿੰਗ ਕਰਨੀ ਸਿੱਖਦੇ ਹਾਂ ।
ਉੱਤਰ-
ਗਲਤ

3. ਅਨਮੋਲ ਲਿੱਪੀ ਫੌਂਟ ਸਾਨੂੰ ਪੰਜਾਬੀ ਵਿੱਚ ਟਾਈਪ ਕਰਨ ਵਿੱਚ ਮਦਦ ਕਰਦਾ ਹੈ ।
ਉੱਤਰ-
ਸਹੀ

PSEB 8th Class Computer Solutions Chapter 1 ਟਾਈਪਿੰਗ ਟਿਊਟਰ

4. ਸਪੇਸ਼ਬਾਰ ਕੀਅ ਦਬਾਉਣ ਲਈ ਅਸੀਂ ਛੋਟੀ ਉਂਗਲ ਦੀ ਵਰਤੋਂ ਕਰਦੇ ਹਾਂ ।
ਉੱਤਰ-
ਗਲਤ

5. Shift ਕੀਅ ਦੀ ਵਰਤੋਂ ਅਗਲੀ ਲਾਈਨ ਤੇ ਜਾਣ ਲਈ ਕੀਤੀ ਜਾਂਦੀ ਹੈ ।
ਉੱਤਰ-
ਗਲਤ

3. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਟੱਚ ਟਾਈਪਿੰਗ ਕੀ ਹੁੰਦੀ ਹੈ ?
ਉੱਤਰ-
ਟੱਚ ਟਾਈਪਿੰਗ ਇੱਕ ਅਜਿਹੀ ਤਕਨੀਕ ਹੈ, ਜਿਸ ਰਾਹੀਂ ਅਸੀਂ ਬਿਨਾਂ ਕੀਅ-ਬੋਰਡ ਨੂੰ ਦੇਖੇ, ਕਦਮ ਦਰ ਕਦਮ, ਆਪਣੀਆਂ ਸਾਰੀਆਂ ਉਂਗਲਾਂ ਦੀ ਵਰਤੋਂ ਕਰਕੇ ਤੇਜ਼ ਰਫ਼ਤਾਰ ਨਾਲ ਟਾਈਪਿੰਗ ਕਰਨੀ ਸਿੱਖ ਸਕਦੇ ਹਾਂ । ਜੇਕਰ ਅਸੀਂ ਕੀਅ-ਬੋਰਡ ਨੂੰ ਦੇਖ ਕੇ ਇੱਕ-ਇੱਕ ਕੀਅ ਲੱਭ ਕੇ ਟਾਈਪਿੰਗ ਕਰਦੇ ਹਾਂ ਤਾਂ ਸਾਡੀ ਟਾਈਪਿੰਗ ਸਪੀਡ ਬਹੁਤ ਘੱਟ ਜਾਂਦੀ ਹੈ ।

ਪ੍ਰਸ਼ਨ 2.
ਹੋਮ ਰੋਅ ਉੱਪਰ ਸਾਡੀਆਂ ਉਂਗਲਾਂ ਦੀ ਸਥਿਤੀ ਦਾ ਵਰਨਣ ਕਰੋ ।

ਉੱਤਰ-
ਹੋਮ ਰੋਅ ’ਤੇ ਉਂਗਲਾਂ ਦੀ ਸਥਿਤੀ ਹੇਠ ਅਨੁਸਾਰ ਹੁੰਦੀ ਹੈ
ਸਭ ਤੋਂ ਪਹਿਲਾਂ ਸਾਡੇ ਖੱਬੇ ਹੱਥ ਦੀ ਚੌਥੀਂ ਉੱਗਲ (ਲਿਟਲ ਫਿਗਰ) ‘A’ ਕੀਅ ਉੱਤੇ, ਤੀਸਰੀ ਉਂਗਲ ‘S’ ਕੀਅ ਉੱਤੇ, ਦੂਸਰੀ ਉਂਗਲ ‘D’ ਕੀਅ ਉੱਤੇ ਅਤੇ ਪਹਿਲੀ ਉਂਗਲ ‘F’ ਕੀਅ ਅਤੇ ਵਾਰੀ-ਵਾਰੀ ‘G’ ਕੀਅ ਉੱਤੇ ਹੋਣੀ ਚਾਹੀਦੀ ਹੈ। ਸੱਜੇ ਹੱਥ ਦੀ ਚੌਥੀ, ਤੀਸਰੀ, ਦੂਜੀ ਅਤੇ ਪਹਿਲੀ ਉਂਗਲ ਕੁਮਵਾਰ ‘,.’, ‘L’, ‘K’, ‘J’ ਅਤੇ ‘H’ ਉੱਤੇ ਹੋਣੀ ਚਾਹੀਦੀ ਹੈ ।

ਪਸ਼ਨ 3.
ਪੰਜਾਬੀ ਭਾਸ਼ਾ ਵਿੱਚ ਟਾਇਪਿੰਗ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਅਨਮੋਲ ਲਿਪੀ ਫੌਂਟ ਰਾਹੀਂ ਅਸੀਂ ਆਸਾਨੀ ਨਾਲ ਪੰਜਾਬੀ ਵਿੱਚ ਟਾਈਪਿੰਗ ਕਰ ਸਕਦੇ ਹਾਂ । ਅਸੀਂ ਅੰਗਰੇਜ਼ੀ ਭਾਸ਼ਾ ਦੀ ਟਾਈਪਿੰਗ ਵਿੱਚ ਵਰਤੀ ਜਾਣ ਵਾਲੀ ਉਂਗਲਾਂ ਦੀ ਸਥਿਤੀ ਅਨੁਸਾਰ ਪੰਜਾਬੀ ਭਾਸ਼ਾ ਵਿੱਚ ਵੀ ਟਾਈਪਿੰਗ ਦਾ ਅਭਿਆਸ ਕਰ ਸਕਦੇ ਹਾਂ । ਟਾਈਪ ਕਰਨ ਤੋਂ ਪਹਿਲਾਂ ਸਾਨੂੰ ਅਨਮੋਲ ਲਿੱਪੀ ਫੌਂਟ ਚੁਣਨਾ ਪਵੇਗਾ ।

ਪ੍ਰਸ਼ਨ 4.
ਪੰਜਾਬੀ ਭਾਸ਼ਾ ਵਿੱਚ ਟਾਈਪ ਕਰਨ ਲਈ ਕੋਈ ਤਿੰਨ ਫੌਂਟਜ਼ ਦੇ ਨਾਮ ਲਿਖੋ ।
ਉੱਤਰ-
ਪੰਜਾਬੀ ਭਾਸ਼ਾ ਵਿਚ ਟਾਈਪ ਕਰਨ ਲਈ ਤਿੰਨ ਫੌਂਟਸ ਹੇਠ ਲਿਖੇ ਅਨੁਸਾਰ ਹਨ :-

  1. ਅਨਮੋਲ
  2. ਰਾਵੀ
  3. ਜੁਆਏ ।

PSEB 8th Class Computer Solutions Chapter 1 ਟਾਈਪਿੰਗ ਟਿਊਟਰ

4. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਸੀਂ ਟਾਈਪਿੰਗ ਸਪੀਡ ਨੂੰ ਕਿਵੇਂ ਵਧਾਅ ਸਕਦੇ ਹਾਂ ?
ਉੱਤਰ-
ਟਾਈਪਿੰਗ ਸਪੀਡ ਨੂੰ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖ ਕੇ ਵਧਾਇਆ ਜਾ ਸਕਦਾ ਹੈ-

  1. ਲਗਾਤਾਰ, ਅਰਾਮ ਨਾਲ ਅਤੇ ਸਹੀ ਟਾਈਪ ਕਰਨ ਵੱਲ ਧਿਆਨ ਰੱਖੋ ।
  2. ਸਾਡੇ ਹੱਥ/ਉਂਗਲਾਂ ਦੀ ਸਥਿਤੀ ਹਮੇਸ਼ਾਂ ਹੋਮ-ਰੋਅ ਉੱਤੇ ਹੋਣੀ ਚਾਹੀਦੀ ਹੈ । ਸਾਨੂੰ ਹਮੇਸ਼ਾਂ ਇਸ ਸਥਿਤੀ ਤੋਂ ਸ਼ੁਰੂ ਕਰਨਾ ਅਤੇ ਵਾਪਸ ਆਉਣਾ ਚਾਹੀਦਾ ਹੈ । ਸਾਨੂੰ ਹੋਮ-ਰੋਅ ਪੁਜੀਸ਼ਨ ਤੋਂ ਹੋਰਨਾਂ ਕੀਜ਼ ਤੱਕ ਪਹੁੰਚ ਕਰਨੀ ਚਾਹੀਦੀ ਹੈ ।
  3. ਜਿਵੇਂ-ਜਿਵੇਂ ਅਸੀਂ ਹਰ ਇੱਕ ਕੀਅ ਨੂੰ ਦਬਾਉਂਦੇ ਹਾਂ, ਸਾਨੂੰ ਉਹ ਅੱਖਰ ਆਪਣੇ ਮਨ ਵਿੱਚ ਦੁਹਰਾਉਣਾ ਚਾਹੀਦਾ ਹੈ ।
  4. ਸਾਨੂੰ ਰਫ਼ਤਾਰ ਨਾਲੋਂ, ਆਪਣਾ ਧਿਆਨ ਸਹੀ ਕੀਅ ਦਬਾਉਣ ਉੱਤੇ ਵੱਧ ਰੱਖਣਾ ਚਾਹੀਦਾ ਹੈ । ਰਫ਼ਤਾਰ (ਸਪੀਡ) ਸਮੇਂ ਅਤੇ ਅਭਿਆਸ ਨਾਲ ਆਪਣੇ-ਆਪ ਆ ਜਾਵੇਗੀ ।
  5. ਕੀਅ-ਬੋਰਡ ਉੱਤੇ ਨਾ ਦੇਖੋ ।

ਪ੍ਰਸ਼ਨ 2.
ਅਨਮੋਲ ਲਿੱਪੀ ਦਾ ਅਮੈਪ ਡਰਾਅ ਕਰੋ ।
ਉੱਤਰ-
ਅਨਮੋਲ ਲਿੱਪੀ ਦਾ ਅਮੈਪ ਹੇਠ ਲਿਖੇ ਅਨੁਸਾਰ ਹੈ :-
PSEB 8th Class Computer Solutions Chapter 1 ਟਾਈਪਿੰਗ ਟਿਊਟਰ 3

PSEB 8th Class Computer Guide ਟਾਈਪਿੰਗ ਟਿਊਟਰ Important Questions and Answers

1. ਖ਼ਾਲੀ ਥਾਂਵਾਂ ਭਰੋ

1. ਟਾਈਪ ਮਾਸਟਰ …………………….. ਸਿੱਖਣ ਵਾਸਤੇ ਵਰਤਿਆ ਜਾਂਦਾ ਹੈ ।
(ਉ) ਪ੍ਰੋਮਿੰਗ
(ਅ) ਕੰਪਿਊਟਰ
(ੲ) ਟਿੰਗ
(ਸ) ਟਾਈਪਿੰਗ ।
ਉੱਤਰ-
(ਸ) ਟਾਈਪਿੰਗ ।

2. ਕੀ-ਬੋਰਡ …………………. ਭਾਗਾਂ ਵਿਚ ਵੰਡਿਆ ਜਾਂਦਾ ਹੈ ।
(ਉ) ਤਿੰਨ
(ਅ) ਚਾਰ
(ੲ) ਦੋ
(ਸ) ਪੰਜ ।
ਉੱਤਰ-
(ੲ) ਦੋ

3. ਨਿਊਮੈਰਿਕ ਪੈਡ …………………… ਪਾਸੇ ਹੁੰਦਾ ਹੈ ।

(ਉ) ਸੱਜੇ
(ਅ) ਖੱਬੇ
(ੲ) ਉੱਪਰਲੇ
(ਸ) ਹੇਠਲੇ ।
ਉੱਤਰ-
(ਉ) ਸੱਜੇ

PSEB 8th Class Computer Solutions Chapter 1 ਟਾਈਪਿੰਗ ਟਿਊਟਰ

4. ………………… ਕੀਅ ਕੀ-ਬੋਰਡ ਦੇ ਦੋਨਾਂ ਪਾਸੇ ਹੁੰਦੀ ਹੈ ।
(ਉ) ਫੰਕਸ਼ਨ
(ਅ) ਸਪੈਸ਼ਲ
(ੲ) ਐਰੋ
(ਸ) ਸ਼ਿਫਟ ।
ਉੱਤਰ-
(ਸ) ਸ਼ਿਫਟ ।

2. ਸਹੀ ਜਾਂ ਗਲਤ ਦੱਸੋ

1. ਟਾਈਪ ਮਾਸਟਰ ਟਾਈਪ ਰਫ਼ਤਾਰ ਵਿਚ ਸੁਧਾਰ ਕਰਨ ਵਿਚ ਮਦਦ ਕਰਦਾ ਹੈ ।
ਉੱਤਰ-
ਸਹੀ

2. ਟੱਚ ਟਾਈਪਿੰਗ ਵਿਚ ਅਸੀਂ ਕੀ-ਬੋਰਡ ਨੂੰ ਬਗੈਰ ਛੂਹੇ ਟਾਈਪ ਕਰ ਸਕਦੇ ਹਾਂ ।
ਉੱਤਰ-
ਗ਼ਲਤ

3. ਨਿਉਮੈਰਿਕ ਪੈਡ ਕੀ-ਬੋਰਡ ਦੇ ਸੱਜੇ ਪਾਸੇ ਹੁੰਦਾ ਹੈ ।
ਉੱਤਰ-
ਸਹੀ

4. ਨਿਉਮੈਰਿਕ ਪੈਡ ਨਾਲ ਟੈਕਸਟ ਟਾਈਪ ਕੀਤਾ ਜਾਂਦਾ ਹੈ ।
ਉੱਤਰ-
ਗ਼ਲਤ

5. ਸ਼ਿਫਟ ਕੀ ਸਿਰਫ਼ ਇਕ ਹੁੰਦੀ ਹੈ ।
ਉੱਤਰ-
ਗ਼ਲਤ

3. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੀ-ਬੋਰਡ ਦੀ ਮੁਹਾਰਤ ਲਈ ਹਦਾਇਤਾਂ ਲਿਖੋ ।
ਉੱਤਰ-

  1. ਕੀਜ਼ ਨੂੰ ਜਲਦੀ-ਜਲਦੀ ਨਾ ਦਬਾਓ ।
  2. ਕੀਜ਼ ਨੂੰ ਬਰਾਬਰ ਅਤੇ ਇਕ ਸਾਰ ਪ੍ਰੈਸ ਕਰੋ ।
  3. ਕੀਜ਼ ਨੂੰ ਹਲਕਾ-ਹਲਕਾ ਦਬਾਉਣ ਦੀ ਆਦਤ ਬਣਾਓ ।
  4. ਹਰੇਕ ਸ਼ਬਦ ਟਾਈਪ ਕਰਨ ਤੋਂ ਬਾਅਦ ਸੱਜੇ ਹੱਥ ਦੇ ਅੰਗਠੇ ਨਾਲ ਸਪੇਸ ਬਾਰ ਦਬਾਓ ।
  5. ਟਾਈਪ ਦੌਰਾਨ ਤੁਹਾਡੀਆਂ ਅੱਖਾਂ, ਹੱਥਾਂ ਅਤੇ ਦਿਮਾਗ ਦਾ ਸਹੀ ਤਾਲਮੇਲ ਹੋਣਾ ਚਾਹੀਦਾ ਹੈ ।

ਪ੍ਰਸ਼ਨ 2.
ਟਾਈਪ ਮਾਸਟਰ ਕੀ ਹੈ ?
ਉੱਤਰ-
ਟਾਈਪ ਮਾਸਟਰ ਇਕ ਪ੍ਰੋਗਰਾਮ ਹੁੰਦਾ ਹੈ ਜੋ ਤੁਹਾਨੂੰ ਟਾਈਪ ਸਿੱਖਣ ਅਤੇ ਰਫ਼ਤਾਰ ਵਿਚ ਸੁਧਾਰ ਕਰਨ ਵਿਚ ਮਦਦ ਕਰਦਾ ਹੈ । ਇਸ ਦੀ ਮਦਦ ਨਾਲ ਅਸੀਂ ਬਿਨਾਂ ਕੀ-ਬੋਰਡ ਵੱਲ ਦੇਖੇ ਟਾਈਪ ਕਰਨਾ ਸਿੱਖਦੇ ਹਾਂ ।

PSEB 8th Class Computer Solutions Chapter 1 ਟਾਈਪਿੰਗ ਟਿਊਟਰ

ਪ੍ਰਸ਼ਨ 3.
ਨਿਊਮੈਰਿਕ ਕੀ-ਪੈਡ ਕੀ ਹੈ ?
ਉੱਤਰ-
ਅੰਕਾਂ ਨੂੰ ਟਾਈਪ ਕਰਨ ਲਈ ਨਿਊਮੈਰਿਕ ਕੀ-ਪੈਡ ਦੀ ਵਰਤੋਂ ਹੁੰਦੀ ਹੈ । ਇਹ ਕੀ-ਬੋਰਡ ਦੇ ਸੱਜੇ ਪਾਸੇ ਲੱਗੀ ਹੁੰਦੀ ਹੈ ।

ਪ੍ਰਸ਼ਨ 4.
ਸ਼ਿਫਟ-ਕੀ ਦੀ ਪਰਿਭਾਸ਼ਾ ਦਿਓ ।
ਉੱਤਰ-
ਸ਼ਿਫਟ-ਕੀ ਕੀ-ਬੋਰਡ ਦੇ ਦੋਨਾਂ ਪਾਸੇ ਲੱਗੀ ਹੁੰਦੀ ਹੈ ਇਹ ਵੱਡੇ ਅੱਖਰ (ਕੈਪੀਟਲ ਲੈਟਰ) ਲਿਖਣ ਲਈ ਵਰਤੀ ਜਾਂਦੀ ਹੈ ।

PSEB 7th Class Agriculture Solutions Chapter 11 ਬਾਇਓ ਗੈਸ

Punjab State Board PSEB 7th Class Agriculture Book Solutions Chapter 11 ਬਾਇਓ ਗੈਸ Textbook Exercise Questions, and Answers.

PSEB Solutions for Class 7 Agriculture Chapter 11 ਬਾਇਓ ਗੈਸ

Agriculture Guide for Class 7 PSEB ਬਾਇਓ ਗੈਸ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ –

ਪ੍ਰਸ਼ਨ 1.
ਬਾਇਓਗੈਸ ਵਿਚ ਮੌਜੂਦ ਕੋਈ ਦੋ ਗੈਸਾਂ ਦੇ ਨਾਮ ਲਿਖੋ ।
ਉੱਤਰ-
ਮੀਥੇਨ, ਕਾਰਬਨ ਡਾਈਆਕਸਾਈਡ ॥

ਪ੍ਰਸ਼ਨ 2.
ਬਾਇਓਗੈਸ ਵਿਚ ਮੀਥੇਨ ਗੈਸ ਕਿੰਨੇ ਪ੍ਰਤੀਸ਼ਤ ਹੁੰਦੀ ਹੈ ?
ਉੱਤਰ-
50-60.

ਪ੍ਰਸ਼ਨ 3.
ਬਾਇਓਗੈਸ ਵਿਚ ਕਾਰਬਨ ਡਾਈਆਕਸਾਈਡ ਗੈਸ ਕਿੰਨੇ ਪ੍ਰਤੀਸ਼ਤ ਹੁੰਦੀ ਹੈ ?
ਉੱਤਰ-
30-40%.

ਪ੍ਰਸ਼ਨ 4.
ਬਾਇਓਗੈਸ ਪਲਾਂਟ ਗੈਸ ਸਮਰੱਥਾ ਅਨੁਸਾਰ ਕਿੰਨੇ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-
ਇਹ ਤਿੰਨ ਤਰ੍ਹਾਂ ਦੇ ਹੁੰਦੇ ਹਨ ।

ਪ੍ਰਸ਼ਨ 5.
ਬਾਇਓਗੈਸ ਪੈਦਾ ਕਰਨ ਦਾ ਵੱਡਾ ਸੋਮਾ ਕੀ ਹੈ ?
ਉੱਤਰ-
ਡੰਗਰਾਂ ਦਾ ਗੋਬਰ ।

PSEB 7th Class Agriculture Solutions Chapter 11 ਬਾਇਓ ਗੈਸ

ਪ੍ਰਸ਼ਨ 6.
ਇੱਕ ਘਣ ਮੀਟਰ ਬਾਇਓਗੈਸ ਦੇ ਬਲਣ ਨਾਲ ਕਿੰਨੇ ਕਿਲੋ ਪਾਥੀਆਂ ਦੇ ਬਰਾਬਰ ਊਰਜਾ ਪ੍ਰਾਪਤ ਹੁੰਦੀ ਹੈ ?
ਉੱਤਰ-
12.30 ਕਿਲੋਗਰਾਮ ਪਾਥੀਆਂ ।

ਪ੍ਰਸ਼ਨ 7.
ਬਾਇਓਗੈਸ ਦੀ ਵਰਤੋਂ ਕਿਸ ਕੰਮ ਲਈ ਕੀਤ ਜਾਂਦੀ ਹੈ ?
ਉੱਤਰ-
ਖਾਣਾ ਬਣਾਉਣ, ਰੋਸ਼ਨੀ ਪੈਦਾ ਕਰਨ ਅਤੇ ਡੀਜ਼ਲ ਇੰਜ਼ਨ ਚਲਾਉਣ ਲਈ ।

ਪ੍ਰਸ਼ਨ 8.
ਬਾਇਓਗੈਸ ਪਲਾਂਟ ਵਿੱਚੋਂ ਨਿਕਲਣ ਵਾਲੀ ਮੱਲਰੀ ਕਿਸ ਕੰਮ ਲਈ ਵਰਤੀ ਜਾਂਦੀ ਹੈ ?
ਉੱਤਰ-
ਸੱਲਰੀ ਖਾਦ ਦੇ ਰੂਪ ਵਿੱਚ ਵਰਤੀ ਜਾਂਦੀ ਹੈ !

ਪ੍ਰਸ਼ਨ 9.
ਬਾਇਓਗੈਸ ਪਲਾਂਟ ਮਕਾਨ ਦੀਆਂ ਨੀਹਾਂ ਤੋਂ ਘੱਟੋ-ਘੱਟ ਕਿੰਨੀ ਦੂਰੀ ਤੇ ਬਣਾਉਣਾ ਚਾਹੀਦਾ ਹੈ ?
ਉੱਤਰ-
6 ਫੁੱਟ ਦੀ ਦੂਰੀ ਤੇ ।

ਪ੍ਰਸ਼ਨ 10.
ਬਾਇਓਗੈਸ ਪਲਾਂਟ ਦਾ ਸਸਤਾ ਮਾਡਰਨ ਡਿਜ਼ਾਈਨ ਕਿਸ ਖੇਤੀਬਾੜੀ ਯੂਨੀਵਰਸਿਟੀ ਵਲੋਂ ਤਿਆਰ ਕੀਤਾ ਗਿਆ ਹੈ ?
ਉੱਤਰ-
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ।

(ਅ) ਇਕ-ਦੋ ਵਾਕਾਂ ਵਿਚ ਉੱਤਰ ਦਿਓ-

ਪ੍ਰਸ਼ਨ 1.
ਕੁਦਰਤੀ ਊਰਜਾ ਸੋਮੇ ਕਿੰਨੀ ਪ੍ਰਕਾਰ ਦੇ ਹੁੰਦੇ ਹਨ ? ਉਦਾਹਰਨ ਸਹਿਤ ਸਪੱਸ਼ਟ ਕਰੋ ।
ਉੱਤਰ-
ਕੁਦਰਤੀ ਊਰਜਾ ਸੋਮੇ ਦੋ ਤਰ੍ਹਾਂ ਦੇ ਹੁੰਦੇ ਹਨ

  1. ਰਵਾਇਤੀ
  2. ਗੈਰ-ਰਵਾਇਤੀ ਊਰਜਾ ਸੋਮੇ ।

(i) ਰਵਾਇਤੀ ਸੋਮੇ-ਪੈਟਰੋਲੀਅਮ ਪਦਾਰਥ, ਕੋਲਾ ਆਦਿ ।
(ii) ਗੈਰ ਰਵਾਇਤੀ ਸੋਮੇ-ਗੋਬਰ ਗੈਸ, ਸੂਰਜੀ ਊਰਜਾ ਆਦਿ ।

ਪ੍ਰਸ਼ਨ 2.
ਬਾਇਓਗੈਸ ਦੀ ਰਚਨਾ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਬਾਇਓਗੈਸ ਵਿਚ 50-60% ਮੀਥੇਨ, 30-40% ਕਾਰਬਨ ਡਾਈਆਕਸਾਈਡ ਅਤੇ ਕੁੱਝ ਮਾਤਰਾ ਵਿਚ ਨਾਈਟਰੋਜਨ, ਹਾਈਡਰੋਜਨ ਸਲਫਾਈਡ ਅਤੇ ਜਲ ਵਾਸ਼ਪ ਹੁੰਦੇ ਹਨ ।

PSEB 7th Class Agriculture Solutions Chapter 11 ਬਾਇਓ ਗੈਸ

ਪ੍ਰਸ਼ਨ 3.
ਬਾਇਓਗੈਸ ਦੇ ਕੋਈ ਤਿੰਨ ਲਾਭ ਲਿਖੋ ।
ਉੱਤਰ-

  1. ਇਹ ਧੂੰਆਂ ਰਹਿਤ ਗੈਸ ਹੈ । ਇਸ ਨੂੰ ਬਾਲਣ ਨਾਲ ਧੁਆਂ ਪੈਦਾ ਨਹੀਂ ਹੁੰਦਾ ।
  2. ਇਸ ਗੈਸ ਵਿਚ ਐੱਲ. ਪੀ. ਜੀ. ਗੈਸ ਵਾਂਗ ਧਮਾਕੇ ਨਾਲ ਕੋਈ ਹਾਦਸਾ ਹੋਣ ਦਾ ਖ਼ਤਰਾ ਨਹੀਂ ਰਹਿੰਦਾ ਹੈ ।
  3. ਇਹ ਗੈਸ ਸਸਤੀ ਰਹਿੰਦੀ ਹੈ ।
  4. ਇਸ ਦੀ ਸੱਲਰੀ ਨੂੰ ਖਾਦ ਵਜੋਂ ਵਰਤਿਆ ਜਾ ਸਕਦਾ ਹੈ ।

ਪ੍ਰਸ਼ਨ 4.
ਬਾਇਓਗੈਸ ਤੋਂ ਬਾਅਦ ਨਿਕਲਣ ਵਾਲੀ ਮੱਲਰੀ ਦੇ ਕੀ ਗੁਣ ਹੁੰਦੇ ਹਨ ?
ਉੱਤਰ-
ਗੈਸ ਬਣਨ ਤੋਂ ਬਾਅਦ ਬਚੇ ਪਦਾਰਥ ਜਿਸ ਨੂੰ ਸੱਲਰੀ ਕਹਿੰਦੇ ਹਨ, ਵਿਚੋਂ ਬਦਬੂ ਨਹੀਂ ਆਉਂਦੀ ਤੇ ਮੱਖੀਆਂ ਵੀ ਭਿਣ-ਭਿਣ ਨਹੀਂ ਕਰਦੀਆਂ । ਨਾਲ ਹੀ ਸੱਲਰੀ ਇਕ ਖਾਦ ਦਾ ਕੰਮ ਕਰਦੀ ਹੈ । ਇਸ ਵਿਚ ਨਾਈਟਰੋਜਨੀ ਤੇ ਫਾਸਫੋਰਸ ਵਾਲੇ ਅਤੇ ਹੋਰ ਖ਼ੁਰਾਕੀ ਤੱਤ ਹੁੰਦੇ ਹਨ ।

ਪ੍ਰਸ਼ਨ 5.
ਬਾਇਓਗੈਸ ਪਲਾਂਟ ਦਾ ਆਕਾਰ ਕਿਨ੍ਹਾਂ ਗੱਲਾਂ ‘ਤੇ ਨਿਰਭਰ ਕਰਦਾ ਹੈ ?
ਉੱਤਰ-
ਗੋਬਰ ਦੀ ਉਪਲੱਬਧ ਮਾਤਰਾ ਅਤੇ ਗੈਸ ਦੀ ਜ਼ਰੂਰਤ ਦੇ ਮੁਤਾਬਿਕ ਬਾਇਓਗੈਸ ਪਲਾਂਟ ਦਾ ਆਕਾਰ ਹੁੰਦਾ ਹੈ, ਜਿਵੇਂ-50 ਕਿਲੋਗਰਾਮ ਗੋਬਰ ਦੀ ਪ੍ਰਾਪਤੀ 3-4 ਡੰਗਰਾਂ ਤੋਂ ਹੁੰਦੀ ਹੈ ਤੇ 2 ਘਣ ਮੀਟਰ ਆਕਾਰ ਦਾ ਪਲਾਂਟ ਤਿਆਰ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 6.
ਦੀਨਬੰਧੁ ਮਾਡਲ ਬਾਇਓਗੈਸ ਪਲਾਂਟ ਤੇ ਸੰਖੇਪ ਨੋਟ ਲਿਖੋ ।
ਉੱਤਰ-
ਇਹ ਪਲਾਂਟ ਸਾਲ 1984 ਵਿਚ ਹੋਂਦ ਵਿਚ ਆਏ ਅਤੇ ਪੰਜਾਬ ਵਿਚ 1991 ਤੋਂ ਲਗਣੇ ਸ਼ੁਰੂ ਹੋ ਗਏ ਸਨ, ਇਹ ਪਲਾਂਟ ਬਹੁਤ ਸਸਤੇ ਹੁੰਦੇ ਸਨ । ਇਹ ਪਲਾਂਟ ਦੋ ਗੋਲਾਕਾਰ ਟੁਕੜਿਆਂ ਵੱਖ-ਵੱਖ ਵਿਆਸ ਵਾਲੇ) ਨੂੰ ਆਪਸ ਵਿੱਚ ਆਧਾਰ ਤੇ ਜੋੜ ਕੇ ਅੰਡਾਕਾਰ ਸ਼ਕਲ ਦਾ ਬਣਾਇਆ ਜਾਂਦਾ ਹੈ । ਇਸ ਨੂੰ ਅੰਡੇ ਦੀ ਸ਼ਕਲ ਦਾ ਡਾਇਜੈਸਟਰ ਗੋਹਾ ਗਾਲਣ ਵਾਲਾ ਖੂਹ) ਕਹਿੰਦੇ ਹਨ । ਇਹ ਚੈਂਬਰ ਗੈਸ ਹੋਲਡਰ ਗੈਸ ਇਕੱਠੀ ਕਰਨ ਦੇ ਕੰਮ ਆਉਂਦਾ ਹੈ ! ਇਸ ਦੇ ਦੋਹਾਂ ਪਾਸਿਆਂ ਤੇ ਇਨਲੈਟ ਪਾਈਪ ਤੇ ਆਉਟਲੈਟ ਚੈਂਬਰ ਬਣੇ ਹੁੰਦੇ ਹਨ । ਗੁੰਬਦ ਉੱਪਰ ਪਾਈਪ ਲੱਗੀ ਹੋਣ ਕਰਕੇ ਗੈਸ ਨੂੰ ਵਰਤੋਂ ਦੀ ਥਾਂ ਤੇ ਆਸਾਨੀ ਨਾਲ ਲਿਜਾਇਆ ਜਾ ਸਕਦਾ ਹੈ ।
PSEB 7th Class Agriculture Solutions Chapter 11 ਬਾਇਓ ਗੈਸ 1

ਪ੍ਰਸ਼ਨ 7.
ਬਾਇਓਗੈਸ ਪਲਾਂਟ ਲਗਾਉਣ ਲਈ ਜਗ੍ਹਾ ਦੀ ਚੋਣ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-

  • ਪਲਾਂਟ ਦੇ ਆਲੇ-ਦੁਆਲੇ ਵਾਲੀ ਜਗ੍ਹਾ ਥੋੜੀ ਉੱਚੀ ਹੋਣੀ ਚਾਹੀਦੀ ਹੈ ਤਾਂ ਕਿ ਇਸ ਜਗਾ ਤੇ ਪਾਣੀ ਇਕੱਠਾ ਨਾ ਹੋ ਸਕੇ ।
  • ਪਲਾਂਟ ਰਸੋਈ ਅਤੇ ਪਸ਼ੂ ਬੰਨ੍ਹਣ ਵਾਲੀ ਜਗਾ ਦੇ ਨੇੜੇ ਤੋਂ ਨੇੜੇ ਹੋਣਾ ਚਾਹੀਦਾ ਹੈ ।
  • ਪਲਾਂਟ ਵਾਲੀ ਥਾਂ ਤੇ ਵੱਧ ਤੋਂ ਵੱਧ ਧੁੱਪ ਪੈਣੀ ਚਾਹੀਦੀ ਹੈ ਤੇ ਨੇੜੇ ਦਰੱਖਤ ਨਹੀਂ ਹੋਣੇ ਚਾਹੀਦੇ !

ਪ੍ਰਸ਼ਨ 8.
ਬਾਇਓਗੈਸ ਪਲਾਂਟ ਦੇ ਕੰਮ ਕਾਜ ਵੇਲੇ ਵਰਤਣ ਵਾਲੀਆਂ ਸਾਵਧਾਨੀਆਂ ਲਿਖੋ ।
ਉੱਤਰ-

  1. ਜਿਸ ਪਾਈਪ ਰਾਹੀਂ ਗੈਸ ਰਸੋਈ ਵਲ ਜਾਂਦੀ ਹੈ ਉਸ ਦੀ ਢਲਾਣ ਰੀਮ ਪਲਾਂਟ ਵਲ ਹੋਣੀ ਚਾਹੀਦੀ ਹੈ ।
  2. ਜੇ ਪਾਈਪ ਵਿਚੋਂ ਕਿਸੇ ਥਾਂ ਤੇ ਗੈਸ ਲੀਕ ਹੁੰਦੀ ਹੋਵੇ ਤਾਂ ਉਸ ਦੇ ਨੇੜੇ ਬਲਦੀ ਤੀਲੀ ਨਹੀਂ ਲੈ ਕੇ ਜਾਣੀ ਚਾਹੀਦੀ ।
  3. ਗੈਸ ਪਾਈਪ ਵਿਚ ਮੋੜ ਤੇ ਜੋੜ ਘੱਟ ਤੋਂ ਘੱਟ ਹੋਣੇ ਚਾਹੀਦੇ ਹਨ ।

ਪ੍ਰਸ਼ਨ 9.
ਰਸੋਈ ਵਿਚ ਪਾਥੀਆਂ ਦੀ ਵਰਤੋਂ ਕਿਉਂ ਨਹੀਂ ਕਰਨੀ ਚਾਹੀਦੀ ?
ਉੱਤਰ-ਪਾਥੀਆਂ ਬਾਲਣ ਨਾਲ ਧੂੰਆਂ ਪੈਦਾ ਹੁੰਦਾ ਹੈ ਜੋ ਅੱਖਾਂ ਨੂੰ ਨੁਕਸਾਨ ਕਰਦਾ ਹੈ । ਇਹਨਾਂ ਤੋਂ ਉਰਜਾ ਵੀ ਘੱਟ ਪ੍ਰਾਪਤ ਹੁੰਦੀ ਹੈ । ਗੋਹੇ ਵਿਚ ਮੌਜੂਦ ਖ਼ੁਰਾਕੀ ਤੱਤ ਸੜ ਜਾਂਦੇ ਹਨ ਜਿਹੜੇ ਕਿ ਖੇਤਾਂ ਵਿਚ ਖਾਦ ਵਜੋਂ ਵਰਤੇ ਜਾ ਸਕਦੇ ਹਨ ।

PSEB 7th Class Agriculture Solutions Chapter 11 ਬਾਇਓ ਗੈਸ

ਪ੍ਰਸ਼ਨ 10.
ਜਨਤਾ ਬਾਇਓਗੈਸ ਪਲਾਂਟ ਬਾਰੇ ਸੰਖੇਪ ਵਿਚ ਜਾਣਕਾਰੀ ਦਿਓ ।
ਉੱਤਰ-
ਇਸ ਪਲਾਂਟ ਵਿਚ ਕੱਚਾ ਟੋਆ ਡਾਇਜੈਸਟਰ) ਪੁੱਟਿਆ ਜਾਂਦਾ ਹੈ ਜੋ ਫਾਹਾ ਗਾਲਣ ਲਈ ਹੁੰਦਾ ਹੈ ਅਤੇ ਇਸ ਨੂੰ ਪੱਕਾ ਨਹੀਂ ਕੀਤਾ ਜਾਂਦਾ ਮਤਲਬ ਇਸ ਦੀ ਚਿਣਾਈ ਨਹੀਂ ਕੀਤੀ ਜਾਂਦੀ ! ਇਸ ਟੋਏ ਦੇ ਉੱਪਰ ਗੈਸ ਇਕੱਠੀ ਕਰਨ ਲਈ ਗੁੰਬਦ ਅਤੇ ਸੱਲਰੀ ਇਕੱਠੀ ਕਰਨ ਲਈ ਆਉਟਲੈਟ ਚੈਂਬਰ ਦੀ ਹੀ ਚਿਣਾਈ ਕੀਤੀ ਜਾਂਦੀ ਹੈ : ਇਹ ਦੂਸਰੇ ਪਲਾਟਾਂ ਨਾਲੋਂ 5-4 ਸਸਤਾ ਹੁੰਦਾ ਹੈ ।

(ਇ) ਪੰਜ-ਛੇ ਵਾਕਾਂ ਵਿਚ ਉੱਤਰ ਦਿਓ-

ਪ੍ਰਸ਼ਨ 1.
ਬਾਇਓਗੈਸ ਪਲਾਂਟ ਲਗਾਉਣ ਦੇ ਕੀ ਲਾਭ ਹਨ ?
ਉੱਤਰ-

  1. ਗੋਬਰ ਗੈਸ ਬਣਾਉਣ ਲਈ ਸੁੱਕੇ ਪੱਤੇ, ਮੁੰਗਫਲੀ ਦੀਆਂ ਛੱਲਾਂ, ਬਚਿਆ ਚਾਰਾ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ । ਇਸ ਨਾਲ ਸਾਡਾ ਆਲਾ-ਦੁਆਲਾ ਵੀ ਸਾਫ਼ ਰਹਿੰਦਾ ਹੈ ।
  2. ਗੈਸ ਬਣਨ ਤੋਂ ਬਾਅਦ ਜੋ ਸੱਲਰੀ (ਤਰਲ) ਬਾਹਰ ਨਿਕਲਦੀ ਹੈ, ਉਸ ਵਿਚੋਂ ਕੋਈ ਬਦਬੂ ਵੀ ਨਹੀਂ ਆਉਂਦੀ ਅਤੇ ਇਸ ਉੱਪਰ ਮੱਖੀਆਂ ਵੀ ਭਿਣ-ਭਿਣ ਨਹੀਂ ਕਰਦੀਆਂ । ਇਸ ਤਰ੍ਹਾਂ ਗੰਦਗੀ ਫੈਲਣ ਦੀ ਵੀ ਕੋਈ ਸਮੱਸਿਆ ਨਹੀਂ ਰਹਿੰਦੀ ਅਤੇ ਵਾਤਾਵਰਨ ਸੁਖਾਵਾਂ ਬਣਿਆ ਰਹਿੰਦਾ ਹੈ ।
  3. ਬਚੇ ਹੋਏ ਘੋਲ, ਸੱਲਰੀ ਤੋਂ ਪ੍ਰਾਪਤ ਹੋਈ ਖਾਦ ਤੋਂ ਪੌਦਿਆਂ ਨੂੰ ਸਾਰੇ ਖ਼ੁਰਾਕੀ ਤੱਤ ਪ੍ਰਾਪਤ ਹੋ ਜਾਂਦੇ ਹਨ ।
  4. ਸੱਲਰੀ ਵਾਲੀ ਖਾਦ ਵਿਚ ਨਦੀਨਾਂ ਦੇ ਬੀਜਾਂ ਦੀ ਉੱਗਣ ਸ਼ਕਤੀ ਲਗਪਗ ਖ਼ਤਮ ਹੋ ਜਾਂਦੀ ਹੈ । ਇਸ ਲਈ ਇਸ ਖਾਦ ਦੀ ਵਰਤੋਂ ਨਾਲ ਗੋਡੀ ਅਤੇ ਨਦੀਨ ਨਾਸ਼ਕ ਦਵਾਈਆਂ ਤੇ ਖ਼ਰਚਾ ਨਹੀਂ ਹੁੰਦਾ ।
  5. ਪਲਾਂਟ ਵਿਚੋਂ ਨਿਕਲੀ ਖਾਦ ਟਿਊਬਵੈੱਲ ਦੇ ਪਾਣੀ ਨਾਲ ਹੀ ਖੇਤਾਂ ਤਕ ਪਹੁੰਚਾ ਕੇ ਅਤੇ ਇਸ ਖਾਦ ਨੂੰ ਚੁੱਕ ਕੇ ਖੇਤਾਂ ਵਿਚ ਲਿਜਾਣ ਦੀ ਮਿਹਨਤ ਤੋਂ ਵੀ ਬਚਿਆ ਜਾ ਸਕਦਾ ਹੈ ।
  6. ਬਾਲਣ ਦੀ ਪੂਰਤੀ ਤਾਂ ਪਲਾਂਟ ਤੋਂ ਹੀ ਹੋ ਜਾਂਦੀ ਹੈ । ਇਸ ਲਈ ਬਾਲਣ ਲਈ ਜੰਤਰ ਅਤੇ ਅਰਹਰ ਆਦਿ ਫਸਲਾਂ ਬੀਜਣ ਦੀ ਜ਼ਰੂਰਤ ਨਹੀਂ ਰਹਿੰਦੀ ਅਤੇ ਦੂਸਰੀਆਂ ਫਸਲਾਂ ਬੀਜ ਕੇ ਵਾਧੂ ਲਾਭ ਲਿਆ ਜਾ ਸਕਦਾ ਹੈ ।
  7. ਬਾਇਓਗੈਸ ਪਲਾਂਟ ਲਈ ਰੂੜੀ ਖਾਦ ਲਈ ਚਾਹੀਦੀ ਥਾਂ ਤੋਂ ਘੱਟ ਥਾਂ ਚਾਹੀਦੀ ਹੈ। ਅਤੇ ਇਸ ਵਿਚ ਖਾਦ ਟੋਏ ਵੀ ਬਣਾਏ ਜਾ ਸਕਦੇ ਹਨ ।
  8. ਪਲਾਂਟ ਉੱਪਰ ਮੀਂਹ ਦਾ ਕੋਈ ਅਸਰ ਨਹੀਂ ਹੁੰਦਾ । ਇਸ ਲਈ ਬਰਸਾਤਾਂ ਵਿਚ ਵੀ ਵਧੀਆ ਬਾਲਣ ਮਿਲਦਾ ਰਹਿੰਦਾ ਹੈ ਅਤੇ ਗਿੱਲੀਆਂ ਲੱਕੜਾਂ, ਪਾਥੀਆਂ ਆਦਿ ਵਰਗੀ ਸਮੱਸਿਆ ਨਹੀਂ ਆਉਂਦੀ ।
  9. ਬਾਇਓਗੈਸ ਪਲਾਂਟ ਵਿਚੋਂ ਪ੍ਰਾਪਤ ਸੱਲਰੀ ਵਿਚ ਹਿਉਮਸ ਕਾਫ਼ੀ ਮਾਤਰਾ ਵਿਚ ਹੁੰਦਾ ਹੈ । ਇਹ ਜ਼ਮੀਨ ਦੇ ਭੌਤਿਕ ਗੁਣਾਂ ਨੂੰ ਬਣਾਈ ਰੱਖਣ ਵਿਚ ਸਹਾਈ ਹੁੰਦਾ ਹੈ ਅਤੇ ਭੂਮੀ ਦੀ ਪਾਣੀ ਨੂੰ ਜ਼ਿਆਦਾ ਦੇਰ ਤਕ ਸੰਭਾਲਣ ਦੀ ਸ਼ਕਤੀ ਨੂੰ ਵਧਾਉਂਦਾ ਹੈ ।
  10. ਪਲਾਂਟ ਦੇ ਨਾਲ ਲੈਟਰੀਨ ਵੀ ਜੋੜੀ ਜਾ ਸਕਦੀ ਹੈ । ਇਸ ਤਰ੍ਹਾਂ ਵੱਖ ਸੈਪਟਿਕ ਟੈਂਕ ਬਣਾਉਣ ਦਾ ਸਾਰਾ ਖ਼ਰਚਾ ਬਚ ਜਾਂਦਾ ਹੈ ।

ਪ੍ਰਸ਼ਨ 2.
ਬਾਇਓਗੈਸ ਪਲਾਂਟ ਕਿੰਨੀ ਕਿਸਮ ਦੇ ਹੁੰਦੇ ਹਨ ? ਦੀਨਬੰਧੁ ਬਾਇਓਗੈਸ ਪਲਾਂਟ ਦਾ ਵਰਣਨ ਕਰੋ ।
ਉੱਤਰ-
ਬਾਇਓਗੈਸ ਪਲਾਂਟ ਦੋ ਤਰ੍ਹਾਂ ਦੇ ਹੁੰਦੇ ਹਨ
ਪੀ. ਏ. ਯੂ. ਕੱਚਾ ਪੱਕਾ ਜਨਤਾ ਮਾਡਲ ਗੈਸ ਪਲਾਂਟ ਅਤੇ ਦੀਨਬੰਧ ਬਾਇਓ ਗੈਸ ਪਲਾਂਟ ਇਹ ਪਲਾਂਟ ਸਾਲ 1984 ਵਿਚ ਹੋਂਦ ਵਿਚ ਆਏ ਅਤੇ ਪੰਜਾਬ ਵਿਚ 1991 ਤੋਂ ਲਗਣੇ ਸ਼ੁਰੂ ਹੋ ਗਏ ਸਨ, ਇਹ ਪਲਾਂਟ ਬਹੁਤ ਸਸਤੇ ਹੁੰਦੇ ਸਨ । ਇਹ ਪਲਾਂਟ ਦੋ ਗੋਲਾਕਾਰ ਟੁਕੜਿਆਂ ਵੱਖ-ਵੱਖ ਵਿਆਸ ਵਾਲੇ ਨੂੰ ਆਧਾਰ ਤੇ ਜੋੜ ਕੇ ਅੰਡਾਕਾਰ ਸ਼ਕਲ ਦਾ ਬਣਾਇਆ ਜਾਂਦਾ ਹੈ ; ਇਸ ਨੂੰ ਅੰਡੇ ਦੀ ਸ਼ਕਲ ਦਾ ਡਾਇਜੈਸਟਰ (ਗੋਹਾ ਗਾਲਣ ਵਾਲਾ ਖੂਹ) ਕਹਿੰਦੇ ਹਨ । ਇਹ ਚੈਂਬਰ ਗੈਸ ਹੋਲਡਰ ਗੈਸ ਇਕੱਠੀ ਕਰਨ ਦੇ ਕੰਮ ਆਉਂਦਾ ਹੈ । ਇਸ ਦੇ ਦੋਹਾਂ ਪਾਸਿਆਂ ਤੇ ਇਨਲੈਟ ਪਾਈਪ ਤੇ ਆਉਟਲੈਟ ਚੈਂਬਰ ਬਣੇ ਹੁੰਦੇ ਹਨ । ਗੁੰਬਦ ਉੱਪਰ ਪਾਈਪ ਲੱਗੀ ਹੋਣ ਕਰਕੇ ਗੈਸ ਨੂੰ ਵਰਤੋਂ ਦੀ ਥਾਂ ਤੇ ਆਸਾਨੀ ਨਾਲ ਲਿਜਾਇਆ ਜਾ ਸਕਦਾ ਹੈ ।

ਪ੍ਰਸ਼ਨ 3.
ਬਾਇਓਗੈਸ ਬਣਨ ਦੀ ਵਿਧੀ ਦਰਸਾਓ ।
ਉੱਤਰ-
ਪਸ਼ੂਆਂ ਦੇ ਮਲ-ਤਿਆਗ, ਗੋਹਾ ਆਦਿ ਨੂੰ ਇਕ ਆਕਸੀਜਨ ਰਹਿਤ ਖੁਹ ਵਿਚ ਇਕੱਠਾ ਕਰਕੇ ਉਸ ਵਿਚ ਓਨਾ ਹੀ ਪਾਣੀ ਮਿਲਾ ਦਿੱਤਾ ਜਾਂਦਾ ਹੈ । ਗੋਬਰ ਤੇ ਪਾਣੀ 1:1 ਅਨੁਪਾਤ ਵਿਚ ਮਿਲਾਉਣਾ ਜ਼ਰੂਰੀ ਹੈ । ਇਸ ਘੋਲ ਨੂੰ ਆਕਸੀਜਨ ਰਹਿਤ ਥਾਂ ਵਿੱਚ ਗਲਣ ਲਈ ਪਾ ਦਿੱਤਾ ਜਾਂਦਾ ਹੈ । ਇਸ ਖੂਹ ਨੂੰ ਬਾਇਓਗੈਸ ਪਲਾਂਟ ਕਿਹਾ ਜਾਂਦਾ ਹੈ । ਗੋਬਰ ਨੂੰ ਖੁਹ ਵਿਚ ਗਲਣ ਲਈ 15-20 ਦਿਨਾਂ ਵਾਸਤੇ ਛੱਡ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਇਸ ਵਿਚ ਕੀਟਾਣੂ ਪੈਦਾ ਹੋ ਜਾਂਦੇ ਹਨ ਜੋ ਬਾਇਓ ਗੈਸ ਬਣਾਉਂਦੇ ਹਨ । ਗੈਸ ਇਕੱਠਾ ਕਰਨ ਵਾਲੇ ਹੋਲਡਰ ਨਾਲ ਖੁਦ ਨੂੰ ਢੱਕ ਦਿੱਤਾ ਜਾਂਦਾ ਹੈ, ਤਾਂ ਕਿ ਠੀਕ ਤਾਪਮਾਨ 25°C ਤੋਂ 30°C ਤੇ ਖਮੀਰ ਉਠਾ ਕੇ ਗੈਸ ਦੇ ਪ੍ਰੈਸ਼ਰ ਨੂੰ ਪਾਈਪਾਂ ਰਾਹੀਂ ਦੂਰ-ਦੂਰ ਤਕ ਵਰਤੋਂ ਵਿਚ ਲਿਆਉਣ ਲਈ ਭੇਜਿਆ ਜਾ ਸਕੇ ।

ਪ੍ਰਸ਼ਨ 4.
ਜਨਤਾ ਬਾਇਓਗੈਸ ਪਲਾਂਟ ਦਾ ਵਿਸਥਾਰ ਸਹਿਤ ਵਰਣਨ ਕਰੋ ।
ਉੱਤਰ-
ਬਾਇਓਗੈਸ ਪਲਾਂਟਾਂ ਦੇ ਰਿਵਾਇਤੀ ਮਾਡਲ ਜਿਵੇਂ ਲੋਹੇ ਦੇ ਡਰੰਮ ਵਾਲੇ ਪਲਾਂਟ ਕਾਫ਼ੀ ਮਹਿੰਗੇ ਬਣਦੇ ਹਨ । ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਇੱਕ ਸਸਤਾ ਬਾਇਓਗੈਸ ਪਲਾਂਟ ਡਿਜ਼ਾਈਨ ਕੀਤਾ ਹੈ ਜੋ ਸਸਤਾ ਪੈਂਦਾ ਹੈ । ਇਸ ਨੂੰ ਪੀ. ਏ. ਯੂ. ਕੱਚਾ ਪੱਕਾ ਜਨਤਾ ਮਾਡਲ ਬਾਇਓਗੈਸ ਪਲਾਂਟ ਕਿਹਾ ਜਾਂਦਾ ਹੈ । ਇਸ ਪਲਾਂਟ ਵਿਚ ਕੱਚਾ ਟੋਆ (ਡਾਇਜੈਸਟਰ) ਗੋਹਾ ਗਾਲਣ ਵਾਸਤੇ ਪੁੱਟਿਆ ਜਾਂਦਾ ਹੈ ਅਤੇ ਇਸ ਨੂੰ ਪੱਕਾ ਅਰਥਾਤ ਇਸ ਦੀ ਚਿਣਾਈ ਨਹੀਂ ਕੀਤੀ ਜਾਂਦੀ । ਇਸ ਟੋਏ ਦੇ ਉੱਪਰ ਗੈਸ ਇਕੱਠੀ ਕਰਨ ਲਈ ਗੁੰਬਦ ਅਤੇ ਸੱਲਰੀ ਇਕੱਠੀ ਕਰਨ ਲਈ ਆਉਟਲੈਟ ਚੈਂਬਰ ਦੀ ਹੀ ਚਿਣਾਈ ਕੀਤੀ ਜਾਂਦੀ ਹੈ । ਇਹ ਦੁਸਰੇ ਪਲਾਟਾਂ ਨਾਲੋਂ 25-40% ਸਸਤਾ ਹੁੰਦਾ ਹੈ ।
PSEB 7th Class Agriculture Solutions Chapter 11 ਬਾਇਓ ਗੈਸ 2

ਪ੍ਰਸ਼ਨ 5.
ਬਾਇਓਗੈਸ ਪਲਾਂਟ ਨੂੰ ਪਹਿਲੀ ਵਾਰ ਚਾਲੂ ਕਰਨ ਦਾ ਸਹੀ ਤਰੀਕਾ ਲਿਖੋ ।
ਉੱਤਰ-

  1. ਗੈਸ ਪਲਾਂਟ ਦੀ ਪਹਿਲੀ ਭਰਾਈ ਲਈ ਵਧੇਰੇ ਮਾਤਰਾ ਵਿਚ ਗੋਬਰ ਦੀ ਲੋੜ ਹੁੰਦੀ ਹੈ । ਇਸ ਲਈ ਪਹਿਲਾਂ ਹੀ ਕਾਫ਼ੀ ਦਿਨ ਪਹਿਲਾਂ ਲੋੜੀਂਦਾ ਗੋਬਰ ਇਕੱਠਾ ਕਰ ਲੈਣਾ ਚਾਹੀਦਾ ਹੈ ।
  2. ਗੋਬਰ ਇਕੱਠਾ ਕਰ ਲੈਣ ਤੋਂ ਬਾਅਦ ਧਿਆਨ ਰੱਖੋ ਕਿ ਇਹ ਸੁੱਕ ਕੇ ਸਖ਼ਤ ਨਾ ਹੋ ਜਾਵੇ ।
  3. ਤਾਜ਼ਾ ਗੋਬਰ ਡੇਅਰੀ ਤੋਂ ਵੀ ਲਿਆਂਦਾ ਜਾ ਸਕਦਾ ਹੈ ਅਤੇ ਗੈਸ ਪਲਾਂਟ ਦੀ ਭਰਾਈ 2-4 ਦਿਨਾਂ ਵਿਚ ਕਰ ਲੈਣੀ ਚਾਹੀਦੀ ਹੈ ।
  4. ਗੋਬਰ ਤੇ ਪਾਣੀ ਦਾ ਅਨੁਪਾਤ 1:1 ਹੋਣਾ ਜ਼ਰੂਰੀ ਹੈ । ਇਸ ਘੋਲ ਨੂੰ ਮਿੱਟੀ, ਲੱਕੜ ਦੇ ਬੁਰੇ, ਸਾਬਣ ਦੇ ਪਾਣੀ ਅਤੇ ਫਿਨਾਇਲ ਦੀ ਮਿਲਾਵਟ ਤੋਂ ਬਚਾਓ ॥
  5. ਪਹਿਲੀ ਵਾਰ ਚਾਲੂ ਕੀਤੇ ਗੋਬਰ ਗੈਸ ਪਲਾਂਟ ਵਿਚ, ਪੁਰਾਣੇ ਚਲਦੇ ਗੋਬਰ ਗੈਸ ਪਲਾਂਟ ਵਿਚੋਂ ਨਿਕਲੀਆਂ ਕੁੱਝ ਸੱਲਰੀ ਦੀਆਂ ਬਾਲਟੀਆਂ ਇਸ ਵਿਚ ਪਾ ਦੇਣੀਆਂ ਚਾਹੀਦੀਆਂ ਹਨ । ਇਸ ਤਰ੍ਹਾਂ ਗੈਸ ਜਲਦੀ ਬਣਦੀ ਹੈ ।
  6. ਸ਼ੁਰੂ ਵਿਚ ਪੈਦਾ ਹੋਈ ਗੈਸ ਵਿਚ ਕਾਰਬਨਡਾਈਆਕਸਾਈਡ ਗੈਸ ਦੀ ਮਾਤਰਾ ਵਧੇਰੇ ਹੁੰਦੀ ਹੈ ਅਤੇ ਮੀਥੇਨ ਗੈਸ ਦੀ ਮਾਤਰਾ ਘੱਟ ਹੁੰਦੀ ਹੈ ਪਰ ਕੁੱਝ ਦਿਨਾਂ ਵਿਚ ਇਹ ਠੀਕ ਹੋ ਜਾਂਦੀ ਹੈ ।
  7. ਇਸ ਪਲਾਂਟ ਵਿਚ ਰੋਜ਼ਾਨਾ ਲੋੜ ਅਨੁਸਾਰ ਗੋਬਰ ਲਗਾਤਾਰ ਪਾਉਂਦੇ ਰਹਿਣਾ ਚਾਹੀਦਾ ਹੈ ।

PSEB 7th Class Agriculture Guide ਬਾਇਓ ਗੈਸ Important Questions and Answers

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੇਂਡੂ ਖੇਤਰ ਵਿਚ ਰਹਿਣ ਵਾਲੇ ਲੋਕ ਲਗਪਗ ਕਿੰਨਾ ਗੋਬਰ ਬਾਲਣ ਦੇ ਰੂਪ ਵਿੱਚ ਵਰਤਦੇ ਹਨ ?
ਉੱਤਰ-
50%

ਪ੍ਰਸ਼ਨ 2.
ਦੇਸ਼ ਵਿਚ ਸਾਲਾਨਾ ਕਿੰਨਾ ਗੋਹਾ ਪੈਦਾ ਹੁੰਦਾ ਹੈ ?
ਉੱਤਰ-
9800 ਲੱਖ ਟਨ ।

ਪ੍ਰਸ਼ਨ 3.
ਦੇਸ਼ ਵਿਚ ਪੈਦਾ ਸਾਲਾਨਾ ਗੋਬਰ ਤੋਂ ਕਿੰਨੀ ਬਾਇਓਗੈਸ ਪੈਦਾ ਹੋ ਸਕਦੀ ਹੈ ?
ਉੱਤਰ-
4, 10,000 ਲੱਖ ਟਨ ।

PSEB 7th Class Agriculture Solutions Chapter 11 ਬਾਇਓ ਗੈਸ

ਪ੍ਰਸ਼ਨ 4.
ਪੰਜਾਬ ਵਿਚ ਵਪਾਰਕ ਪੱਧਰ ਤੇ ਕਿੰਨੇ ਬਾਇਓਗੈਸ ਪਲਾਂਟ ਲਗਾਏ ਜਾ ਸਕਦੇ ਹਨ ?
ਉੱਤਰ-
4, 11,600.

ਪ੍ਰਸ਼ਨ 5.
ਘਣ ਮੀਟਰ ਬਾਇਓਗੈਸ ਕਿੰਨੀ ਬਿਜਲੀ ਊਰਜਾ ਦੇ ਬਰਾਬਰ ਹੈ ?
ਉੱਤਰ-
0.47 ਕਿਲੋ ਵਾਟ ਬਿਜਲੀ ।

ਪ੍ਰਸ਼ਨ 6.
ਬਾਇਓਗੈਸ ਬਣਾਉਣ ਲਈ ਗੋਬਰ ਤੇ ਪਾਣੀ ਦਾ ਅਨੁਪਾਤ ਕਿੰਨਾ ਲੈਣਾ ਚਾਹੀਦਾ ਹੈ ?
ਉੱਤਰ-
ਬਰਾਬਰ ਅਨੁਪਾਤ (1:1) ।

ਪ੍ਰਸ਼ਨ 7.
ਦੀਨਬੰਧੂ ਗੈਸ ਪਲਾਂਟ ਕਦੋਂ ਹੋਂਦ ਵਿਚ ਆਇਆ ?
ਉੱਤਰ-
1984 ਵਿਚ ।

ਪ੍ਰਸ਼ਨ 8.
ਕੱਚਾ-ਪੱਕਾ ਜਨਤਾ ਗੈਸ ਪਲਾਂਟ ਕਿੰਨਾ ਸਸਤਾ ਪੈਂਦਾ ਹੈ ?
ਉੱਤਰ-
ਦੁਸਰੇ ਪਲਾਂਟ ਨਾਲੋਂ 25-407 ਸਸਤਾ ਪੈਂਦਾ ਹੈ ।

ਪ੍ਰਸ਼ਨ 9.
ਗੈਸ ਪਲਾਂਟ ਤੋਂ ਜਿਹੜੀ ਪਾਈਪ ਰਸੋਈ ਘਰ ਵਿੱਚ ਜਾਂਦੀ ਹੈ, ਉਸਦੀ ਢਲਾਣ ਕਿੱਧਰ ਨੂੰ ਹੋਣੀ ਚਾਹੀਦੀ ਹੈ ?
ਉੱਤਰ-
ਗੈਸ ਪਲਾਂਟ ਵਲ ਤਾਂਕਿ ਪਾਣੀ ਰਸੋਈ ਵਲ ਨਾ ਜਾਵੇ ।

ਪ੍ਰਸ਼ਨ 10.
ਘਣ ਮੀਟਰ ਬਾਇਓਗੈਸ ਦੇ ਬਲਣ ਨਾਲ ਪੈਦਾ ਊਰਜਾ ਕਿੰਨੀ ਲੱਕੜੀ ਤੋਂ ਪ੍ਰਾਪਤ ਹੁੰਦੀ ਹੈ ?
ਉੱਤਰ-
3.5 ਕਿਲੋਗਰਾਮ ਲੱਕੜ ।

ਪ੍ਰਸ਼ਨ 11.
2 ਘਣ ਮੀਟਰ ਵਾਲਾ ਗੋਬਰ ਗੈਸ ਪਲਾਂਟ ਕਿੰਨੇ ਵਿਅਕਤੀਆਂ ਲਈ ਖਾਣਾ ਬਣਾਉਣ ਲਈ ਠੀਕ ਹੈ ?
ਉੱਤਰ-
4-5 ਵਿਅਕਤੀ ਹਰ ਰੋਜ਼ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਾਡੇ ਦੇਸ਼ ਵਿਚ ਸਲਾਨਾ ਕਿੰਨਾ ਗੋਬਰ ਪੈਦਾ ਹੁੰਦਾ ਹੈ ਤੇ ਕਿੰਨੇ ਬਾਇਓ ਗੈਸ ਪਲਾਂਟ ਤਿਆਰ ਹੋ ਸਕਦੇ ਹਨ ?
ਉੱਤਰ-
ਸਾਡੇ ਦੇਸ਼ ਵਿਚ 800 ਲੱਖ ਟਨ ਗੋਬਰ ਹਰ ਸਾਲ ਪੈਦਾ ਹੁੰਦਾ ਹੈ ਅਤੇ ਇਸ ਦੇ ਤੀਜੇ ਹਿੱਸੇ ਤੋਂ 100 ਲੱਖ ਬਾਇਓ ਗੈਸ ਪਲਾਂਟ ਤਿਆਰ ਹੋ ਸਕਦੇ ਹਨ ।

ਪ੍ਰਸ਼ਨ 2.
ਬਾਇਓ ਗੈਸ ਪਲਾਂਟ ਦੇ ਆਕਾਰ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਬਾਇਓ ਗੈਸ ਪਲਾਂਟਾਂ ਦਾ ਆਕਾਰ ਆਮ ਕਰਕੇ 2 ਘਣ ਮੀਟਰ ਹੁੰਦਾ ਹੈ । ਇਹਨਾਂ ਲਈ ਡੰਗਰਾਂ ਦੀ ਗਿਣਤੀ 3-4 ਤਕ ਹੋ ਸਕਦੀ ਹੈ । ਇਸ ਪਲਾਂਟ ਲਈ 50 ਕਿਲੋ ਗੋਹੇ ਦੀ ਲੋੜ ਹੁੰਦੀ ਹੈ ।

PSEB 7th Class Agriculture Solutions Chapter 11 ਬਾਇਓ ਗੈਸ

ਪ੍ਰਸ਼ਨ 3.
ਇਕ ਘਣ ਮੀਟਰ ਗੋਬਰ ਗੈਸ ਦੇ ਬਲਣ ਨਾਲ ਪੈਦਾ ਹੋਈ ਊਰਜਾ ਦੀ ਤੁਲਨਾ ਵੱਖ-ਵੱਖ ਬਾਲਣਾਂ ਤੋਂ ਪ੍ਰਾਪਤ ਊਰਜਾ ਨਾਲ ਕਰੋ ।
ਉੱਤਰ-
0.52 ਲੀਟਰ ਡੀਜ਼ਲ, 0.62 ਲੀਟਰ ਮਿੱਟੀ ਦਾ ਤੇਲ, 0.43 ਕਿਲੋ ਪੈਟਰੋਲੀਅਮ ਗੈਸ, 1.6 ਕਿਲੋ ਕੋਲਾ ਅਤੇ 4.7 ਕਿਲੋਵਾਟ ਬਿਜਲੀ, 12.30 ਕਿਲੋ ਪਾਥੀਆਂ ਆਦਿ ਤੋਂ ਪ੍ਰਾਪਤ ਊਰਜਾ ਇਕ ਘਣ ਮੀਟਰ ਗੋਬਰ ਗੈਸ ਦੇ ਬਲਣ ਨਾਲ ਪ੍ਰਾਪਤ ਊਰਜਾ ਦੇ ਬਰਾਬਰ ਹੁੰਦੀ ਹੈ ।

ਪ੍ਰਸ਼ਨ 4.
ਗੋਬਰ ਗੈਸ ਕਿਵੇਂ ਪੈਦਾ ਹੁੰਦੀ ਹੈ ?
ਉੱਤਰ-
ਡੰਗਰਾਂ ਦੇ ਗੋਹੇ, ਮਨੁੱਖੀ ਮਲਮੂਤਰ, ਪੱਤੇ, ਸਬਜ਼ੀਆਂ ਦੇ ਛਿੱਲੜ, ਬਚੇ-ਖੁਚੇ ਚਾਰੇ, ਸੂਰਾਂ ਦੀ ਲਿੱਦ, ਮੁਰਗੀਆਂ ਦੀਆਂ ਬਿੱਠਾਂ ਆਦਿ ਦੇ ਆਕਸੀਜਨ ਰਹਿਤ ਵਾਤਾਵਰਨ ਵਿਚ ਲਨ-ਸੜਨ ਨਾਲ ਗੋਬਰ ਗੈਸ ਪੈਦਾ ਹੁੰਦੀ ਹੈ ।

ਪ੍ਰਸ਼ਨ 5.
ਬਾਇਓਗੈਸ ਪਲਾਂਟ ਨੂੰ ਗੈਸ ਪੈਦਾ ਕਰਨ ਦੀ ਸਮਰੱਥਾ ਅਨੁਸਾਰ ਕਿਹੜੀਆਂ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-

  1. ਪਰਿਵਾਰਕ ਬਾਇਓਗੈਸ ਪਲਾਂਟ
  2. ਸੰਸਥਾਪਕ ਬਾਇਓਗੈਸ ਪਲਾਂਟ
  3. ਕਮਿਉਨਿਟੀ ਬਾਇਓਗੈਸ ਪਲਾਂਟ ਦੇ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-ਵੱਖ-ਵੱਖ ਆਕਾਰ ਦੇ ਗੋਬਰ ਗੈਸ ਪਲਾਂਟਾਂ ਲਈ ਘੱਟ ਤੋਂ ਘੱਟ ਜ਼ਰੂਰੀ ਪਸ਼ੂਆਂ ਦੀ ਗਿਣਤੀ ਦੱਸੋ ।
ਉੱਤਰ –

ਪਲਾਂਟ ਦਾ ਅਕਾਰ ਪਸ਼ੂਆਂ ਦੀ ਗਿਣਤੀ
2 ਘਣ ਮੀਟਰ 3 – 4
3 ਘਣ ਮੀਟਰ 5-6
4 ਘਣ ਮੀਟਰ 7 -8
6 ਘਣ ਮੀਟਰ 10-12

ਬਾਇਓ ਗੈਸ PSEB 7th Class Agriculture Notes

ਪਾਠ ਇੱਕ ਨਜ਼ਰ ਵਿਚ –

  1. ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਲੋਕ ਲਗਪਗ 50 ਡੰਗਰਾਂ ਦੇ ਗੋਬਰ ਦੀ ਵਰਤੋਂ ਬਾਲਣ ਦੇ ਤੌਰ ‘ਤੇ ਕਰਦੇ ਹਨ ।
  2. ਬਾਇਓਗੈਸ ਤੋਂ ਬਲਣਯੋਗ ਗੈਸ ਅਤੇ ਖੇਤਾਂ ਵਿਚ ਪਾਉਣ ਲਈ ਸੱਲਰੀ (ਖਾਦ) ਵੀ ਪ੍ਰਾਪਤ ਹੁੰਦੀ ਹੈ, ਇਹ ਖਾਦ ਰੂੜੀ ਖਾਦ ਤੋਂ ਵਧੇਰੇ ਤਾਕਤਵਰ ਹੁੰਦੀ ਹੈ ।
  3. ਗੋਬਰ ਗੈਸ ਡੰਗਰਾਂ ਦੇ ਗੋਹੇ, ਮਨੁੱਖੀ ਮਲਮੂਤਰ, ਬਚੇ-ਖੁਚੇ ਚਾਰੇ, ਪੱਤੇਦਾਰ ਸਬਜ਼ੀਆਂ ਦੇ ਛਿਲੜ, ਮੁਰਗੀਆਂ ਦਾ ਮਲਮੂਤਰ, ਸੂਰਾਂ ਦੀ ਲਿੱਦ ਆਦਿ ਦੇ ਆਕਸੀਜਨ ਰਹਿਤ ਵਾਤਾਵਰਨ ਵਿਚ ਗਲਨ ਸੜਨ ਨਾਲ ਪੈਦਾ ਹੁੰਦੀ ਹੈ ।
  4. ਗੋਬਰ ਗੈਸ ਵਿਚ 50-60% ਮੀਥੇਨ, 30-40% ਕਾਰਬਨ ਡਾਈਆਕਸਾਈਡ, ਕੁੱਝ ਮਾਤਰਾ ਵਿਚ ਨਾਈਟਰੋਜਨ, ਹਾਈਡਰੋਜਨ ਸਲਫਾਈਡ ਅਤੇ ਜਲ ਵਾਸ਼ਪ ਹੁੰਦੇ ਹਨ ।
  5. ਸਾਡੇ ਦੇਸ਼ ਵਿਚ ਲਗਪਗ 9800 ਲੱਖ ਟਨ ਗੋਹਾ ਉਪਲੱਬਧ ਹੈ ।
  6. ਇਸ ਗੋਹੇ ਦੇ ਤੀਜੇ ਹਿੱਸੇ ਤੋਂ 100 ਲੱਖ ਬਾਈਓਗੈਸ ਪਲਾਂਟ ਲਾਏ ਜਾ ਸਕਦੇ ਹਨ |
  7. ਇਹ ਗੋਬਰ ਸਾਲਾਨਾ 4,10,000 ਲੱਖ ਟਨ ਤੋਂ ਵੱਧ ਬਾਇਓਗੈਸ ਪੈਦਾ ਕਰ ਸਕਦਾ ਹੈ ।
  8. ਇਸ ਨਾਲ 196 ਮੈਗਾਵਾਟ ਬਿਜਲੀ ਦੀ ਬੱਚਤ ਕੀਤੀ ਜਾ ਸਕਦੀ ਹੈ ਅਤੇ 295000 ਲੱਖ ਲਿਟਰ ਪੈਟਰੋਲ ਦੀ ਬੱਚਤ ਹੋ ਸਕਦੀ ਹੈ ।
  9. ਪਰਿਵਾਰਕ ਪੱਧਰ ‘ਤੇ ਪੰਜਾਬ ਵਿਚ 411600 ਬਾਇਓਗੈਸ ਪਲਾਂਟ ਲਗਾਏ ਜਾ ਸਕਦੇ ਹਨ |
  10. ਇਕ ਘਣ ਮੀਟਰ ਗੋਬਰ ਗੈਸ ਦੇ ਬਲਣ ਨਾਲ ਪ੍ਰਾਪਤ ਹੋਈ ਉਰਜਾ 0.52 ਲਿਟਰ ਡੀਜ਼ਲ ਜਾਂ 1.6 ਕਿਲੋ ਕੋਲਾ ਜਾਂ 0.43 ਕਿਲੋ ਪੈਟਰੋਲੀਅਮ ਗੈਸ ਤੋਂ ਪ੍ਰਾਪਤ ਉਰਜਾ ਜਾਂ 0.62 ਲਿਟਰ ਮਿੱਟੀ ਦਾ ਤੇਲ ਜਾਂ 3.5 ਕਿਲੋ ਗ੍ਰਾਮ ਲੱਕੜੀ ਜਾਂ 0.47 ਕਿਲੋ ਵਾਟ ਬਿਜਲੀ ਦੇ ਬਰਾਬਰ ਹੁੰਦੀ ਹੈ ।
  11. ਗੋਬਰ ਗੈਸ ਬਣਾਉਣ ਲਈ ਗੋਬਰ ਤੇ ਪਾਣੀ ਦਾ ਅਨੁਪਾਤ 1:1 ਹੁੰਦਾ ਹੈ ।
  12. ਇਸ ਘੋਲ ਨੂੰ ਆਕਸੀਜਨ ਰਹਿਤ ਥਾਂ ਵਿੱਚ ਗਲਣ ਲਈ ਰੱਖ ਦਿੱਤਾ ਜਾਂਦਾ ਹੈ 15-20 ਦਿਨ ਵਿਚ ਗੋਬਰ ਗਲ ਜਾਂਦਾ ਹੈ ।
  13. ਦੋ ਤਰ੍ਹਾਂ ਦੇ ਗੈਸ ਪਲਾਂਟਾਂ ਦੀ ਵਰਤੋਂ ਕੀਤੀ ਜਾਂਦੀ ਹੈ-
    • (i) ਦੀਨ ਬੰਧੁ ਬਾਇਓ ਗੈਸ ਪਲਾਂਟ
    • (ii) ਪੀ.ਏ.ਯੂ. ਕੱਚਾ ਪੱਕਾ ਜਨਤਾ ਮਾਡਲ ਬਾਇਓ ਗੈਸ ਪਲਾਂਟ ।
  14. 2 ਘਣ ਮੀਟਰ ਅਕਾਰ ਵਾਲੇ ਪਲਾਂਟਾਂ ਲਈ ਡੰਗਰਾਂ ਦੀ ਗਿਣਤੀ 3-4 ਤਕ ਹੋ ਸਕਦੀ ਹੈ ।
  15. ਇਹਨਾਂ ਸਾਈਜ਼ਾਂ ਲਈ 50 ਕਿਲੋ ਗੋਹੇ ਦੀ ਲੋੜ ਹੁੰਦੀ ਹੈ ।
  16. ਇਸ ਤੋਂ 4-5 ਵਿਅਕਤੀਆਂ ਤਕ ਦਾ ਖਾਣਾ ਬਣਾਇਆ ਜਾ ਸਕਦਾ ਹੈ ।
  17. ਇਸੇ ਤਰ੍ਹਾਂ 6 ਘਣ ਮੀਟਰ ਵਾਲੇ ਪਲਾਂਟ ਲਈ ਡੰਗਰਾਂ ਦੀ ਗਿਣਤੀ 10 ਤੋਂ 12 ਹੁੰਦੀ ਹੈ ਤੇ ਇਸ ਲਈ 150 ਕਿਲੋਗ੍ਰਾਮ ਗੋਬਰ ਦੀ ਲੋੜ ਹੁੰਦੀ ਹੈ ।
  18. ਗੋਬਰ ਗੈਸ ਪਲਾਂਟ ਦੇ ਆਕਾਰ ਤੋਂ ਭਾਵ ਹੈ ਕਿ 24 ਘੰਟਿਆਂ ਵਿੱਚ ਕਿੰਨੇ ਘਣ ਮੀਟਰ ਜਾਂ ਘਣ ਫੁੱਟ ਗੈਸ ਪ੍ਰਾਪਤ ਕੀਤੀ ਜਾ ਸਕਦੀ ਹੈ ।
  19. ਇੱਕ ਡੰਗਰ ਤੋਂ ਰੋਜ਼ਾਨਾ ਲਗਪਗ 15 ਕਿਲੋਗਰਾਮ ਤਾਜ਼ਾ ਗੋਬਰ ਪ੍ਰਾਪਤ ਹੋ ਜਾਂਦਾ ਹੈ ਅਤੇ 25 ਕਿਲੋਗ੍ਰਾਮ ਗੋਬਰ ਤੋਂ 1 ਘਣ ਮੀਟਰ ਗੈਸ ਪੈਦਾ ਹੁੰਦੀ ਹੈ ।
  20. ਬਾਇਓ ਗੈਸ ਪਲਾਂਟ ਨੂੰ ਗੈਸ ਪੈਦਾ ਕਰਨ ਦੀ ਸਮਰੱਥਾ ਅਨੁਸਾਰ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ-ਪਰਿਵਾਰਿਕ, ਸੰਸਥਾਪਕ ਅਤੇ ਕਮਿਉਨਟੀ ਬਾਇਓ ਗੈਸ ਪਲਾਂਟ ।
  21. ਗੋਬਰ ਗੈਸ ਖਾਣਾ-ਪਕਾਉਣ, ਰੋਸ਼ਨੀ ਪੈਦਾ ਕਰਨ ਅਤੇ ਡੀਜਲ ਇੰਜਣ ਚਲਾਉਣ ਲਈ ਵਰਤੀ ਜਾ ਸਕਦੀ ਹੈ ।