PSEB 12th Class Environmental Education Solutions Chapter 14 ਵਾਤਾਵਰਣੀ ਕਿਰਿਆ-(ਭਾਗ-1)

Punjab State Board PSEB 12th Class Environmental Education Book Solutions Chapter 14 ਵਾਤਾਵਰਣੀ ਕਿਰਿਆ-(ਭਾਗ-1) Textbook Exercise Questions and Answers.

PSEB Solutions for Class 12 Environmental Education Chapter 14 ਵਾਤਾਵਰਣੀ ਕਿਰਿਆ-(ਭਾਗ-1)

Environmental Education Guide for Class 12 PSEB ਵਾਤਾਵਰਣੀ ਕਿਰਿਆ-(ਭਾਗ-1) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਮਨੁੱਖ ਕਿਹੜੇ-ਕਿਹੜੇ ਕੁਦਰਤੀ ਸਾਧਨਾਂ ਉੱਪਰ ਨਿਰਭਰ ਕਰ ਰਿਹਾ ਹੈ ?
ਉੱਤਰ-
ਜਿਉਂਦੇ ਰਹਿਣ ਦੇ ਲਈ ਮਨੁੱਖ ਕੁਦਰਤੀ ਸਾਧਨਾਂ ਉੱਪਰ ਨਿਰਭਰ ਕਰਦਾ ਹੈ । ਜਿਉਂਦੇ ਰਹਿਣ ਦੇ ਲਈ ਮਨੁੱਖ ਨੂੰ ਖੁਰਾਕ ਪ੍ਰਾਪਤ ਕਰਨ ਦੇ ਲਈ ਪੌਦਿਆਂ ਅਤੇ ਪਾਣੀਆਂ ਉੱਤੇ ਨਿਰਭਰ ਕਰਨਾ ਪੈਂਦਾ ਹੈ । ਪੀਣ, ਨਹਾਉਣ ਅਤੇ ਕੱਪੜੇ ਧੋਣ ਦੇ ਲਈ ਵੀ ਮਨੁੱਖ ਨੂੰ ਕੁਦਰਤੀ ਸਾਧਨਾਂ ਤੇ ਹੀ ਨਿਰਭਰ ਕਰਨਾ ਪੈਂਦਾ ਹੈ । ਉਰਜਾ ਅਤੇ ਤਾਪ ਦੀ ਪ੍ਰਾਪਤੀ ਵੀ ਕੁਦਰਤੀ ਸਾਧਨਾਂ ਤੋਂ ਹੀ ਪ੍ਰਾਪਤ ਕਰਨੀ ਪੈਂਦੀ ਹੈ । ਮਨੁੱਖ ਨੂੰ ਉੱਤਰ ਜੀਵਕਾ ਦੇ ਲਈ ਵਣਾਂ ਅਤੇ ਜੰਗਲੀ ਜੀਵਾਂ ਉੱਤੇ ਵੀ ਨਿਰਭਰ ਰਹਿਣਾ ਪੈਂਦਾ ਹੈ ।

ਪ੍ਰਸ਼ਨ 2.
ਕੁਪੋਸ਼ਣ ਦੇ ਕੀ ਪ੍ਰਭਾਵ ਪੈਂਦੇ ਹਨ ?
ਉੱਤਰ-
ਕੁਪੋਸ਼ਣ (Malnutrition) – ਖੁਰਾਕ ਵਿਚ ਜ਼ਰੂਰੀ ਤੱਤਾਂ ਦੀ ਘਾਟ ਦੇ ਕਾਰਨ ਪੈਦਾ ਹੋਣ ਵਾਲੀ ਹਾਲਤ ਨੂੰ ਕੁਪੋਸ਼ਣ ਕਹਿੰਦੇ ਹਨ ।

ਕੁਪੋਸ਼ਣ ਦੇ ਕਾਰਨ 5 ਸਾਲ ਦੀ ਉਮਰ ਵਾਲੇ ਬੱਚੇ ਮੈਰਾਸਮਸ (Marasmus) ਅਤੇ ਕਵਾਸ਼ਕੀਅਰਕਰ (Kwashkiorkar) ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ । ਕਦਾਚਾਰੀ ਬੱਚੇ ਅਤੇ ਸਕੂਲੀ ਮਾੜਾ ਪ੍ਰਦਰਸ਼ਨ ਆਦਿ ।

ਕੁਪੋਸ਼ਣ ਦੇ ਮਾੜੇ ਪ੍ਰਭਾਵ-

  1. 5 ਸਾਲ ਦੀ ਉਮਰ ਤੋਂ ਘੱਟ ਉਮਰ ਵਾਲੇ ਬੱਚਿਆਂ ਵਿਚ ਮੈਰਾਸਮਸ ਅਤੇ ਕਵਾਸ਼ਕੀਅਰਕਰ ਬੀਮਾਰੀਆਂ ਦਾ ਲੱਗਣਾ ।
  2. ਬੱਚਾ ਮਿਤੁ ਦਰ ਵਿੱਚ ਵਾਧਾ ।
  3. ਮਾਤਰੀ ਮੌਤ ਦਰ ਵਿੱਚ ਵਾਧਾ ।
  4. ਕਦਾਚਾਰੀ ਬੱਚੇ Deliquent Children
  5. ਬੱਚੇ ਦਾ ਸਕੂਲ ਵਿੱਚ ਮਾੜਾ ਪ੍ਰਦਰਸ਼ਨ ਆਦਿ ।

ਪ੍ਰਸ਼ਨ 3.
ਪਾਣੀ ਦਾ ਸਾਡੇ ਜੀਵਨ ਵਿਚ ਕੀ ਮਹੱਤਵ ਹੈ ?
ਉੱਤਰ-
ਪਾਣੀ ਸਾਡੇ ਜੀਵਨ ਦੇ ਲਈ ਨਿਮਨਲਿਖਿਤ ਕਾਰਨਾਂ ਕਰਕੇ ਬੜੀ ਮਹੱਤਤਾ ਰੱਖਦਾ ਹੈ-

  1. ਪਾਣੀ ਮਿੱਟੀ ਨੂੰ ਸਿਝਿਆਂ ਰੱਖਦਾ ਹੈ, ਜਿਸ ਦੇ ਕਾਰਨ ਪੌਦਿਆਂ ਵਿੱਚ ਵਾਧਾ ਹੁੰਦਾ ਹੈ ।
  2. ਪਾਣੀ ਦੀ ਆਮ ਤੌਰ ‘ਤੇ ਵਰਤੋਂ ਪੀਣ, ਨਹਾਉਣ, ਖਾਣਾ ਤਿਆਰ ਕਰਨ ਦੇ ਲਈ, ਫ਼ਸਲਾਂ ਦੀ ਸਿੰਜਾਈ ਕਰਨ ਦੇ ਲਈ, ਢੋਆ-ਢੁਆਈ ਆਦਿ ਕਰਨ ਦੇ ਵਾਸਤੇ ਕੀਤੀ ਜਾਂਦੀ ਹੈ ।
  3. ਪਾਣੀ ਨੂੰ ਭਵਨ ਨਿਰਮਾਣ ਲਈ ਵੀ ਵਰਤਦੇ ਹਨ ।
  4. ਇਸ ਦੀ ਵਰਤੋਂ ਫ਼ਸਲਾਂ ਨੂੰ ਸਿੰਜਣ ਲਈ ਕਰਦੇ ਹਨ ।
  5. ਪਾਣੀਆਂ ਅਤੇ ਪੌਦਿਆਂ ਅੰਦਰ ਦੋ ਪਾਨੀਆਂ ਸਾਰੀਆਂ ਜੈਵਿਕ ਕਿਰਿਆਵਾਂ ਦੇ ਹੋਣ ਵਾਸਤੇ ਪਾਣੀ ਜ਼ਰੂਰੀ ਹੈ ।
  6. ਸਾਡੇ ਸਰੀਰ ਅੰਦਰ ਹੋਣ ਵਾਲੀਆਂ ਸਾਰੀਆਂ ਕਿਰਿਆਵਾਂ ਲਈ ਪਾਣੀ ਜ਼ਰੂਰੀ ਹੈ ।
  7. ਪਾਣੀ ਸਾਡੇ ਸਰੀਰ ਦੇ ਤਾਪਮਾਨ ਨੂੰ ਸਥਿਰ ਰਹਿਣ ਵਿਚ ਸਹਾਈ ਹੁੰਦਾ ਹੈ ।
  8. ਪਾਣੀ ਦੇ ਕਾਰਨ ਹੀ ਸਾਡੇ ਸਰੀਰ ਅੰਦਰਲੇ ਫੋਕਟ ਪਦਾਰਥ ਜਿਵੇਂ ਕਿ ਯੂਰੀਆ, ਯੂਰਿਕ ਐਸਿਡ, ਪੇਸ਼ਾਬ ਮਿਤਰ) ਦੀ ਸ਼ਕਲ ਵਿਚ ਬਾਹਰ ਨਿਕਲਦੇ ਹਨ ।
  9. ਮਲ ਤਿਆਗਣ ਵਿਚ ਵੀ ਪਾਣੀ ਦੀ ਭੂਮਿਕਾ ਅਹਿਮ ਜ਼ਰੂਰੀ ਹੈ ।
  10. ਪਾਣੀ ਦੀ ਵਰਤੋਂ ਬਿਜਲੀ ਉਤਪਾਦਨ ਲਈ ਕੀਤੀ ਜਾਂਦੀ ਹੈ ।

PSEB 12th Class Environmental Education Solutions Chapter 14 ਵਾਤਾਵਰਣੀ ਕਿਰਿਆ-(ਭਾਗ-1)

ਪ੍ਰਸ਼ਨ 4.
ਜਲ ਚੱਕਰ ਕੀ ਹੈ ?
ਉੱਤਰ-
ਸਮੁੰਦਰਾਂ, ਨਦੀਆਂ ਅਤੇ ਝੀਲਾਂ ਆਦਿ ਤੋਂ ਸੂਰਜ ਦੀ ਰੌਸ਼ਨੀ ਦੀ ਗਰਮੀ ਦੇ ਕਾਰਨ ਪਾਣੀ ਦਾ ਵਾਸ਼ਪਾਂ ਦੀ ਸ਼ਕਲ ਵਿਚ ਉਡ ਕੇ ਬੱਦਲਾਂ ਦਾ ਰੂਪ ਧਾਰਨ ਕਰਕੇ ਮੀਂਹ ਦੀ ਸ਼ਕਲ ਵਿਚ ਧਰਤੀ ‘ਤੇ ਡਿੱਗਦਾ ਇਹ ਪਾਣੀ ਸਮੁੰਦਰਾਂ ਵਿਚ ਜਾਂਦਾ ਹੈ ਅਤੇ ਫਿਰ ਵਾਸ਼ਪਾਂ ਦੀ ਸ਼ਕਲ ਵਿਚ ਬੱਦਲ ਬਣ ਕੇ ਵਾਤਾਵਰਣ ਵਿਚ ਜਾ ਕੇ ਮੁੜ ਧਰਤੀ ਤੇ ਡਿਗਦਾ ਹੈ । ਇਸ ਨੂੰ ਜਲ ਚੱਕਰ ਆਖਦੇ ਹਨ ।

ਪ੍ਰਸ਼ਨ 5.
ਭੋਜਨ ਦੇ ਮੁੱਖ ਅੰਸ਼ ਕਿਹੜੇ ਹਨ ?
ਉੱਤਰ-
ਭੋਜਨ ਦੇ ਮੁੱਖ ਅੰਸ਼ ਵਿਚ ਕਾਰਬੋਹਾਈਡੇਂਟ, ਪ੍ਰੋਟੀਨ, ਚਰਬੀ (Fat) , ਵਿਟਾਮਿਨਜ਼, ਸਬਜ਼ੀਆਂ, ਦਾਲਾਂ ਅਤੇ ਪਾਣੀ ਆਦਿ ਸ਼ਾਮਲ ਹਨ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਧਰਤੀ ਹੇਠਲੇ ਪਾਣੀ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ?
ਜਾਂ
ਭੂਮੀਗਤ ਪਾਣੀ ਦੀ ਕੀ ਮਹੱਤਤਾ ਹੈ ?
ਉੱਤਰ-
ਪਾਣੀ ਇਕ ਨਵਿਆਉਣ ਯੋਗ ਕੁਦਰਤੀ ਸਾਧਨ ਹੈ ਜਿਹੜਾ ਕਿ ਜੀਵਨ ਦੇ ਕਾਇਮ ਰਹਿਣ ਲਈ ਬਹੁਤ ਜ਼ਰੂਰੀ ਹੈ | ਪ੍ਰਾਣੀਆਂ ਅਤੇ ਪੌਦਿਆਂ ਅੰਦਰ ਹੋਣ ਵਾਲੀਆਂ ਸਾਰੀਆਂ ਜੈਵਿਕ ਕਿਰਿਆਵਾਂ ਦੇ ਲਈ ਪਾਣੀ ਜ਼ਰੂਰੀ ਹੈ ।

ਧਰਤੀ ਹੇਠਲਾ ਪਾਣੀ (Underground water) – ਜਿਹੜਾ ਪਾਣੀ ਧਰਤੀ ਦੇ ਹੇਠਾਂ ਮੌਜੂਦ ਹੋਵੇ, ਉਸ ਨੂੰ ਧਰਤੀ ਹੇਠਲਾ ਅਥਵਾ ਭੂਮੀਗਤ ਪਾਣੀ ਆਖਦੇ ਹਨ । ਇਸ ਪਾਣੀ ਨੂੰ ਪੰਪਾਂ, ਖੂਹਾਂ, ਬੰਬੀਆਂ ਆਦਿ ਦੀ ਸਹਾਇਤਾ ਨਾਲ ਪ੍ਰਾਪਤ ਕੀਤਾ ਜਾਂਦਾ ਹੈ ।

ਧਰਤੀ ਹੇਠਲੇ ਪਾਣੀ ਦੀ ਮਹੱਤਤਾ (Importance of Ground Water)-

  1. ਧਰਤੀ ਹੇਠਲੇ ਪਾਣੀ ਦੀ ਮੌਜੂਦਗੀ ਮਿੱਟੀ ਨੂੰ ਸਿਝਿਆਂ ਰੱਖਦੀ ਹੈ, ਜਿਸ ਦੇ ਕਾਰਨ ਪੌਦੇ ਵੱਧਦੇ-ਫੁਲਦੇ ਹਨ ।
  2. ਧਰਤੀ ਹੇਠਲੇ ਪਾਣੀ ਨੂੰ ਆਮ ਤੌਰ ਤੇ ਪੀਣ, ਖਾਣਾ ਪਕਾਉਣ, ਨਹਾਉਣ, ਕੱਪੜੇ ਧੋਣ ਅਤੇ ਖੇਤਾਂ ਨੂੰ ਸਿੰਜਣ ਲਈ ਵਰਤਦੇ ਹਨ ।
  3. ਧਰਤੀ ਹੇਠਲੇ ਪਾਣੀ ਦੀ ਵਰਤੋਂ ਭਵਨ ਉਸਾਰੀ ਅਤੇ ਸਿੰਚਾਈ ਕਰਨ ਲਈ ਕੀਤੀ ਜਾਂਦੀ ਹੈ ।

ਪ੍ਰਸ਼ਨ 2.
ਵਧਦੀ ਜਨਸੰਖਿਆ ਦਾ ਭੁਮੀ ਸਰੋਤਾਂ ਉੱਪਰ ਕੀ ਦਬਾਓ ਪੈ ਰਿਹਾ ਹੈ ?
ਉੱਤਰ-
ਵੱਧਦੀ ਹੋਈ ਵਸੋਂ ਅਤੇ ਮਨੁੱਖਾਂ ਦੀਆਂ ਨਾ ਖਤਮ ਹੋਣ ਵਾਲੀਆਂ ਮੰਗਾਂ ਅਤੇ ਇੱਛਾਵਾਂ ਨੇ ਕੁਦਰਤੀ ਸਰੋਤਾਂ ਦੀ ਮੰਗ ਤੇ ਬਹੁਤ ਵਧੇਰੇ ਅਸਰ ਪਾਏ ਹਨ । ਇਨ੍ਹਾਂ ਦੇ ਕਾਰਨ, ਜਿਹੜੇ ਪ੍ਰਭਾਵ ਕੁਦਰਤੀ ਸਾਧਨਾਂ ਉੱਤੇ ਪੈ ਰਹੇ ਹਨ, ਉਹ ਹੇਠ ਲਿਖੇ ਹਨ-
1. ਭੋਜਨ (Food) – ਸਾਰੇ ਜੀਵਾਂ ਨੂੰ ਊਰਜਾ ਦੇ ਵਾਸਤੇ ਭੋਜਨ ਦੀ ਜ਼ਰੂਰਤ ਹੁੰਦੀ ਹੈ । ਕੇਵਲ ਹਰੇ ਪੌਦੇ ਹੀ ਕਾਰਬਨ ਡਾਈਆਕਸਾਈਡ ਅਤੇ ਪਾਣੀ ਤੋਂ ਪ੍ਰਕਾਸ਼ ਸੰਸ਼ਲੇਸ਼ਣ ਪ੍ਰਕਿਰਿਆ ਦੁਆਰਾ ਭੋਜਨ ਸੰਸਸ਼ਿਲਟ ਕਰਦੇ ਹਨ । ਵਸੋਂ ਦੇ ਵਿਸਫੋਟ ਕਾਰਨ ਵਿਕਾਸਸ਼ੀਲ ਦੇਸ਼ਾਂ ਵਿਚ , ਭੋਜਨ ਦੀ ਮੰਗ ਵਿਚ ਬਹੁਤ ਜ਼ਿਆਦਾ ਵਾਧਾ ਹੋ ਰਿਹਾ ਹੈ । ਦੁਨੀਆਂ ਭਰ ਵਿਚ ਲਗਪਗ 300 ਮਿਲੀਅਨ ਦੇ ਲੋਕ ਅਜਿਹੇ ਹਨ ਜਿਹੜੇ ਕਿ ਕੁਪੋਸ਼ਿਤ (Under nourished) ਹਨ ।

2. ਪਾਣੀ (water) –

  • ਭਾਰਤ ਵਿਚ ਜਿੰਨਾ ਵੀ ਪਾਣੀ ਪ੍ਰਾਪਤ ਕੀਤਾ ਜਾਂਦਾ ਹੈ, ਉਸ ਦਾ 70% ਭਾਗ ਖੇਤਾਂ ਦੀ ਸਿੰਜਾਈ ਕਰਨ ਦੇ ਵਾਸਤੇ ਅਤੇ ਉਦਯੋਗ ਵਰਤਦੇ ਹਨ | ਪਰ ਵਿਕਾਸ ਕਰ ਰਹੇ ਮੁਲਕਾਂ ਵਿਚ ਅਜਿਹੇ ਕੰਮਾਂ ਵਿਚ ਵਰਤੇ ਜਾਂਦੇ ਪਾਣੀ ਦੀ ਕੁੱਲ ਮਾਤਰਾ ਕੇਵਲ 5% ਹੀ ਹੈ ।
  • ਪਾਣੀ ਦੀ ਫਜ਼ੂਲ ਵਰਤੋਂ ਕਾਰਨ ਪਾਣੀ ਦੀ ਕਮੀ ਹੁੰਦੀ ਜਾ ਰਹੀ ਹੈ ।

3. ਆਵਾਸ (Shelter) – ਆਵਾਸ ਵੀ ਮਨੁੱਖ ਦੀ ਇਕ ਮੁੱਢਲੀ ਜ਼ਰੂਰਤ ਹੈ ਅਤੇ ਇਸ ਮੰਤਵ ਦੇ ਲਈ ਜ਼ਮੀਨ (Land) ਦੀ ਜ਼ਰੂਰਤ ਪੈਂਦੀ ਹੈ । ਇਸ ਕੰਮ ਦੇ ਵਾਸਤੇ ਜ਼ਮੀਨ ਦੀ ਮੰਗ ਦਿਨੋ-ਦਿਨ ਵੱਧਦੀ ਜਾ ਰਹੀ ਹੈ । ਪਰ ਸਾਨੂੰ ਲੋਕਾਂ ਦੇ ਢਿੱਡ ਭਰਨ ਦੇ ਵਾਸਤੇ ਖੇਤੀ ਯੋਗ ਜ਼ਮੀਨ ਦੀ ਲੋੜ ਹੈ ਅਤੇ ਲੋਕਾਂ ਦੀਆਂ ਐਸ਼ੋ-ਆਰਾਮ ਦੀਆਂ ਜ਼ਰੂਰਤਾਂ ਦੀ ਪੂਰਤੀ ਦੇ ਲਈ ਉਦਯੋਗਾਂ ਦੀ ਲੋੜ ਹੈ । ਪਰ ਜ਼ਮੀਨ ਸੀਮਿਤ ਹੈ । ਇਸ ਕਾਰਨ ਸਾਨੂੰ ਆਪਣੇ ਜ਼ਮੀਨੀ ਸਾਧਨਾਂ ਦੀ ਸੋਚ-ਸਮਝ ਨਾਲ ਵਰਤੋਂ ਕਰਨ ਦੀ ਜ਼ਰੂਰਤ ਹੈ ।

4. ਬਾਲਣ (Fuel) –

  • ਬਾਲਣ ਲਈ ਲੱਕੜੀ ਪ੍ਰਾਪਤ ਕਰਨ ਦੇ ਵਾਸਤੇ ਜੰਗਲਾਂ ਦੀ ਕਟਾਈ ਇਕ ਆਮ ਪ੍ਰਥਾ ਭਾਰਤ ਵਿੱਚ ਅਜੇ ਵੀ ਚਾਲੂ ਹੈ । ਜੰਗਲਾਂ ਦੀ ਕੀਤੀ ਜਾਂਦੀ ਕਟਾਈ ਨੂੰ ਰੋਕਣ ਦੇ ਵਾਸਤੇ ਬਾਇਓ ਗੈਸ ਅਤੇ ਸੌਰ ਊਰਜਾ ਵਰਗੇ ਅਪਰਾਗਤ ਸਰੋਤਾਂ ਦੀ ਵਰਤੋਂ ਕਰਨੀ ਹੋਵੇਗੀ ।
  • ਪਥਰਾਟ ਬਾਲਣ (Fossil Fuels) – ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ਪਥਰਾਟ ਈਧਨ ਹਨ, ਜਿਨ੍ਹਾਂ ਦੀ ਵਰਤੋਂ ਆਮ ਹੈ । ਇਹ ਬਾਲਣ ਧਰਤੀ ਨੂੰ ਪੁੱਟ ਕੇ ਪ੍ਰਾਪਤ ਕੀਤੇ ਜਾਂਦੇ ਹਨ । ਕਿਉਂਕਿ ਇਨ੍ਹਾਂ ਬਾਲਣਾਂ ਦੀ ਵਰਤੋਂ ਬੜੀ ਤੇਜ਼ੀ ਨਾਲ ਹੋ ਰਹੀ ਹੈ, ਇਸ ਲਈ ਇਹ ਜਾਪਦਾ ਹੈ ਕਿ ਊਰਜਾ ਦੇ ਇਹ ਸਰੋਤ ਬਹੁਤ ਛੇਤੀ ਹੀ ਮੁੱਕ ਜਾਣਗੇ । ਇਸ ਲਈ ਇਨ੍ਹਾਂ ਸਰੋਤਾਂ ਦਾ ਸੁਰੱਖਿਅਣ ਬਹੁਤ ਜ਼ਰੂਰੀ ਹੋ ਜਾਂਦਾ ਹੈ ਅਤੇ ਇਨ੍ਹਾਂ ਉਰਜਾ ਸਰੋਤਾਂ ਦੇ ਬਦਲ ਸਾਨੂੰ ਬਹੁਤ ਜਲਦੀ ਲੱਭਣੇ ਹੋਣਗੇ ਤਾਂ ਜੋ ਇਨ੍ਹਾਂ ਬਾਲਣਾਂ ਨੂੰ ਆਉਣ ਵਾਲੀਆਂ ਪੀੜੀਆਂ ਦੇ ਲਈ ਬਚਾਇਆ ਜਾ ਸਕੇ ।

PSEB 12th Class Environmental Education Solutions Chapter 14 ਵਾਤਾਵਰਣੀ ਕਿਰਿਆ-(ਭਾਗ-1)

ਪ੍ਰਸ਼ਨ 3.
ਕੋਕ (Coke) ਕੋਲੇ (Coal) ਨਾਲੋਂ ਵਧੀਆ ਬਾਲਣ ਕਿਉਂ ਹੈ ?
ਜਾਂ
ਕੋਕ ਦੇ ਬਾਲਣ ਵਜੋਂ ਵਰਤੋਂ ਕਰਨ ਦੇ ਕੀ ਫਾਇਦੇ ਹਨ ?
ਉੱਤਰ-
ਜਦੋਂ ਕੋਲੇ (Coal) ਨੂੰ ਹਵਾ ਦੀ ਅਪੂਰਨ ਮੌਜੂਦਗੀ ਵਿਚ ਸਾੜਿਆ ਜਾਂਦਾ ਹੈ, ਤਾਂ ਜਿਹੜਾ ਪਦਾਰਥ ਪੈਦਾ ਹੁੰਦਾ ਹੈ, ਉਸ ਨੂੰ ਕੋਕ ਆਖਦੇ ਹਨ | ਕੋਲੇ ਤੋਂ ਕੋਕ ਤਿਆਰ ਕਰਨ ਦੀ ਵਿਧੀ ਨੂੰ ਭੰਜਕ ਕਸ਼ੀਦਣ (Destructive distillation) ਵੀ ਆਖ਼ਦੇ ਹਨ ।

ਕੋਕ ਵਿਚ ਕਾਰਬਨ ਦੀ ਮਾਤਰਾ 99.8% ਹੁੰਦੀ ਹੈ । ਕੋਕ ਦੀ ਵਰਤੋਂ ਬਾਲਣ (Fuel) ਵਜੋਂ ਕੀਤੀ ਜਾਂਦੀ ਹੈ ।

ਕੋਕ ਨੂੰ ਬਾਲਣ ਵਜੋਂ ਵਰਤਣ ਦੇ ਲਾਭ (Advantages of using coke as a fuel) –

  1. ਕੋਲੇ ਦੇ ਮੁਕਾਬਲੇ ਕੋਕ ਦਾ ਕੈਲੋਰੀਮਾਨ (Calorific Value) ਬਹੁਤ ਜ਼ਿਆਦਾ ਹੈ । ਜਿਸ ਕਰਕੇ ਇਸ ਨੂੰ ਬਾਲਣ ਵਜੋਂ ਵਰਤਦੇ ਹਨ । ਕੋਕ ਦੀ ਇਕ ਇਕਾਈ ਦੇ ਬਲਣ ਨਾਲ ਜਿਹੜੀ ਉਰਜਾ ਪ੍ਰਾਪਤ ਹੁੰਦੀ ਹੈ, ਉਸ ਦੀ ਮਾਤਰਾ ਕੋਲੇ ਦੀ ਓਨੀ ਇਕਾਈ ਦੇ ਬਲਣ ਨਾਲੋਂ ਕਿਤੇ ਜ਼ਿਆਦਾ ਹੈ ।
  2. ਕੋਕ ਸਾਫ-ਸੁਥਰੀ ਕਿਸਮ ਦਾ ਬਾਲਣ ਹੈ । ਇਸ ਦੇ ਬਲਣ ਤੇ ਧੂੰਆਂ ਆਦਿ ਪੈਦਾ ਨਹੀਂ ਹੁੰਦਾ । ਇਸ ਕਾਰਨ ਕੋਕ ਦੇ ਜਲਣ ਤੇ ਪ੍ਰਦੂਸ਼ਣ ਨਹੀਂ ਫੈਲਦਾ । ਇਸ ਦੇ ਵਿਪਰੀਤ ਕੋਲੇ ਦੇ ਬਲਣ ਤੇ ਬਹੁਤ ਜ਼ਿਆਦਾ ਮਾਤਰਾ ਵਿਚ ਧੂੰਆਂ ਪੈਦਾ ਹੁੰਦਾ ਹੈ, ਜਿਸ ਕਾਰਨ ਵਾਯੂਮੰਡਲ ਦੂਸ਼ਿਤ ਹੁੰਦਾ ਹੈ ।

PSEB 12th Class Environmental Education Solutions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

Punjab State Board PSEB 12th Class Environmental Education Book Solutions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3) Textbook Exercise Questions and Answers.

PSEB Solutions for Class 12 Environmental Education Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

Environmental Education Guide for Class 12 PSEB ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਮਿਸ਼ਰਿਤ ਫਸਲ ਉਗਾਉਣ/ਮਿਸ਼ਰਿਤ ਖੇਤੀ ਤੋਂ ਕੀ ਭਾਵ ਹੈ ?
ਜਾਂ
ਮਿਸ਼ਰਿਤ ਖੇਤੀ ਕਿਸ ਨੂੰ ਕਹਿੰਦੇ ਹਨ ?
ਉੱਤਰ-
ਇੱਕੋ ਹੀ ਖੇਤ ਵਿਚ ਇੱਕੋ ਹੀ ਸਮੇਂ ਦੋ ਜਾਂ ਦੋ ਤੋਂ ਵੱਧ ਫਸਲਾਂ ਦੀ ਖੇਤੀ ਕਰਨ ਨੂੰ ਮਿਸ਼ਰਿਤ ਖੇਤੀ ਜਾਂ ਭਾਂਤ-ਭਾਂਤ ਦੀ ਖੇਤੀ ਆਖਦੇ ਹਨ । ਮਿਸ਼ਰਿਤ ਫ਼ਸਲੀ ਦਾ ਮਕਸਦ ਸੰਭਾਵੀ ਖਤਰਿਆਂ ਅਤੇ ਹੋਣ ਵਾਲੀਆਂ ਹਾਨੀਆਂ ਤੋਂ ਬਚਾਉ ਕਰਨ ਤੋਂ ਹੈ ਜਿਹੜੀਆਂ ਮੀਂਹ ਆਦਿ ਦੇ ਕਾਰਨ ਪੈਦਾ ਹੋ ਸਕਦੀਆਂ ਹਨ ।

ਮਿਸ਼ਰਿਤ ਖੇਤੀ ਦੇ ਕੁਝ ਉਦਾਹਰਨ

  1. ਕਣਕ ਅਤੇ ਸਰੋਂ
  2. ਮੂੰਗਫਲੀ ਅਤੇ ਸੂਰਜਮੁਖੀ ।

ਪ੍ਰਸ਼ਨ 2.
ਜ਼ਰਾਇਤ ਵਿੱਚ ਇੱਕੋ ਫ਼ਸਲ ਦਾ ਉਗਾਉਣਾ ਇਕ ਫ਼ਸਲੀ ਵੰਡੀ ਮਿੱਟੀ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਹਰ ਸਾਲ ਇੱਕੋ ਹੀ ਖੇਤ ਵਿਚ ਇੱਕੋ ਹੀ ਕਿਸਮ ਦੀ ਫਸਲ ਦੀ ਬੀਜਾਈ ਕੀਤੀ ਜਾਂਦੀ ਰਹੇ ਤਾਂ ਉਸ ਖੇਤ ਵਿਚੋਂ ਇੱਕੋ ਹੀ ਕਿਸਮ ਦੇ ਪੌਸ਼ਟਿਕ ਪਦਾਰਥ ਖ਼ਤਮ ਹੋ ਜਾਂਦੇ ਹਨ । ਜਿਸ ਕਾਰਨ ਉਤਪਾਦਕਤਾ ਵਿਚ ਕਮੀ ਪੈਦਾ ਹੋ ਜਾਂਦੀ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ । ਬੀਜੀ ਹੋਈ ਫ਼ਸਲ ਨੂੰ ਵਿਸ਼ੇਸ਼ ਕਿਸਮ ਦੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ ਅਤੇ ਵਿਸ਼ੇਸ਼ ਕਿਸਮ ਦੇ ਕੀਟ ਹਮਲਾ ਕਰਦੇ ਰਹਿੰਦੇ ਹਨ ਅਤੇ ਇਨ੍ਹਾਂ ਪਰਜੀਵੀਆਂ ਦੀ ਸੁਰੱਖਿਆ ਵਿਚ ਵਾਧਾ ਹੋ ਜਾਂਦਾ ਹੈ ।

ਇੱਕੋ ਹੀ ਕਿਸਮ ਦੀ ਫਸਲ ਦੀ ਇੱਕੋ ਹੀ ਖੇਤ ਵਿਚ ਬਾਰ-ਬਾਰ ਫ਼ਸਲ ਦੇ ਮਾੜੇ ਸਿੱਟਿਆਂ ਤੋਂ ਬਚਣ ਦੇ ਲਈ ਫ਼ਸਲਾਂ ਦੀ ਕਾਸ਼ਤ ਬਦਲ-ਬਦਲ ਕੇ ਕੀਤੀ ਜਾਣੀ ਚਾਹੀਦੀ ਹੈ ।

PSEB 12th Class Environmental Education Solutions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

ਪ੍ਰਸ਼ਨ 3.
ਜੈਵ ਖਾਦ (Bio fertilizer) ਕੀ ਹੈ ?
ਉੱਤਰ-
ਜੈਵ ਖਾਦਾਂ ਉਹ ਸੂਖਮ ਜੀਵ ਹਨ ਜਿਹੜੇ ਭੂਮੀ ਦੀ ਉਪਜਾਊ ਸ਼ਕਤੀ ਵਿਚ ਵਾਧਾ ਕਰਦੇ ਹਨ ਅਤੇ ਪਰਿਸਥਿਤਿਕੀ ਹਾਲਤਾਂ ਵਿਚ ਸੁਧਾਰ ਲਿਆਉਣ ਦੇ ਨਾਲ-ਨਾਲ ਵਾਤਾਵਰਣ ਦੇ ਸੰਕਟਾਂ ਨੂੰ ਵੀ ਘਟਾਉਂਦੇ ਹਨ । ਇਸ ਕੰਮ ਦੇ ਵਾਸਤੇ ਵਸ਼ਿਸ਼ਟ ਕਿਸਮਾਂ ਦੇ ਸੂਖ਼ਮ ਜੀਵ, ਜਿਵੇਂ ਕਿ ਉੱਲੀਆਂ, ਬੈਕਟੀਰੀਆ ਅਤੇ ਸਾਇਨੋ ਬੈਕਟੀਰੀਆ ਦੀ ਵਰਤੋਂ ਕੀਤੀ ਜਾਂਦੀ ਹੈ । ਇਨ੍ਹਾਂ ਜੀਵ ਖਾਦਾਂ ਨੂੰ ਵਿਸ਼ੇਸ਼ ਕਿਸਮ ਦੀਆਂ ਲੈਬਾਰਟੀਰੀਆਂ ਵਿਚ ਉਗਾ ਕੇ, ਕਿਸਾਨਾਂ ਨੂੰ ਸਪਲਾਈ ਕੀਤਾ ਜਾਂਦਾ ਹੈ ਤਾਂ ਜੋ ਉਹ ਇਨ੍ਹਾਂ ਖਾਦਾਂ ਦੀ ਵਰਤੋਂ ਆਪਣੇ ਖੇਤਾਂ ਵਿਚ ਕਰ ਸਕਣ ।

ਪ੍ਰਸ਼ਨ 4.
ਜੀ ਐੱਮ (GM) ਫ਼ਸਲਾਂ ਤੋਂ ਕੀ ਭਾਵ ਹੈ ?
ਉੱਤਰ-
GM = Genetically Modified Crops
ਜਣਨਿਕ ਤੌਰ ਤੇ ਸੁਧਰੀਆਂ ਹੋਈਆਂ ਫ਼ਸਲਾਂ-
ਫ਼ਸਲਾਂ ਅਤੇ ਪਸ਼ੂ ਧਨ ਦੇ ਡੀ. ਐਨ. ਏ. ਨੂੰ ਬਾਇਓ ਟੈਕਨਾਲੋਜੀ ਦੀ ਵਰਤੋਂ ਕਰਕੇ ਇਸ ਵਿਚ ਸੁਧਾਰ ਲਿਆਂਦਾ ਜਾਂਦਾ ਹੈ ! ਅਜਿਹਾ ਸੁਧਾਰ ਲਿਆਉਣ ਦੇ ਫਲਸਰੂਪ ਇਨ੍ਹਾਂ ਸੁਧਰੀਆਂ ਹੋਈਆਂ ਫ਼ਸਲਾਂ ਅਤੇ ਪਸ਼ੂਧਨ ਦੀ ਨਾ ਕੇਵਲ ਗੁਣਵੱਤਾ ਹੀ ਵੱਧ ਜਾਂਦੀ ਹੈ, ਸਗੋਂ ਇਨ੍ਹਾਂ ਦੀ ਉਤਪਾਦਿਕਤਾ ਵਿਚ ਵੀ ਕਾਫ਼ੀ ਜ਼ਿਆਦਾ ਵਿਧੀ ਹੋ ਜਾਂਦੀ ਹੈ ਅਤੇ ਇਹ ਪੌਦੇ ਤੇ ਪਸ਼ੂ ਬੀਮਾਰੀਆਂ ਆਦਿ ਦਾ ਟਾਕਰਾ ਵੀ ਕਰ ਸਕਣ ਦੇ ਸਮਰੱਥ ਹੁੰਦੇ ਹਨ | ਅਜਿਹੇ ਪੌਦਿਆਂ ਅਤੇ ਜਾਨਵਰਾਂ ਨੂੰ ਜਣਨਿਕ ਤੌਰ ਤੇ ਸੁਧਰੇ ਹੋਏ ਪੌਦੇ ਅਤੇ ਪਸ਼ੂਧਨ ਆਖਦੇ ਹਨ ।

ਦੇਸ਼ ਵਿਚ ਕਣਕ, ਧਾਨ, ਬੈਸੀਕਾ (ਸਰੋਂ ਆਦਿ), ਮੂੰਗੀ, ਫਲੀਆਂ (Beans) ਅਰਹਰ (Pigeonpea), ਆਲੂ, ਟਮਾਟਰ, ਪੱਤਾ ਗੋਭੀ ਅਤੇ ਫੁੱਲ ਗੋਭੀ ਆਦਿ ਦੀਆਂ ਫ਼ਸਲਾਂ ਦੇ ਵਾਂਸਜੈਨਿਕ (Transgenic) ਵਧੇਰੇ ਝਾੜ ਦੇਣ ਵਾਲੀਆਂ ਫ਼ਸਲਾਂ ਹਨ । ਵਾਂਸਜੈਨਿਕ ਕਣਕ ਵਿਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੋਣ ਦੇ ਨਾਲ-ਨਾਲ ਇਸ ਦੀ ਕਿਸਮ ਵੀ ਵਧੀਆ ਹੈ ਅਤੇ ਇਸ ਵਿਚ ਲਾਈਸਿਨ (Lysin) ਦੇ ਅੰਸ਼ ਵੀ ਕਾਫ਼ੀ ਜ਼ਿਆਦਾ ਹੁੰਦੇ ਹਨ ।

ਪਸ਼ਨ 5.
ਭੋਜਨ ਦੀ ਸਾਂਭ ਸੁਰੱਖਿਆ (Preservation) ਕਿਉਂ ਜ਼ਰੂਰੀ ਹੈ ?
ਉੱਤਰ-
ਲੋਕਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਨ ਦੇ ਲਈ ਖਾਧ ਪਦਾਰਥਾਂ ਦੀ ਕਾਫ਼ੀ ਜ਼ਿਆਦਾ ਮਾਤਰਾ ਵਿਚ ਉਪਜ ਦਾ ਹੋਣਾ ਬਹੁਤ ਜ਼ਰੂਰੀ ਹੈ, ਤਾਂ ਜੋ ਲੋਕਾਂ ਦੀਆਂ ਪੋਸ਼ਟਿਕ ਤੱਤਾਂ ਦੀਆਂ ਜ਼ਰੂਰਤਾਂ ਨੂੰ ਪੂਰਿਆਂ ਕੀਤਾ ਜਾ ਸਕੇ । ਪਰ ਫ਼ਸਲਾਂ ਦਾ ਝਾੜ ਰੁੱਤਾਂ ਅਤੇ ਹਰੇਕ ਇਲਾਕੇ ਦੇ ਸੁਭਾਅ ਉੱਪਰ ਨਿਰਭਰ ਕਰਦਾ ਹੈ । ਜੇਕਰ ਅਸੀਂ ਖਾਧ ਪਦਾਰਥਾਂ ਨੂੰ ਬਹੁਤ ਅਧਿਕ ਮਾਤਰਾ ਵਿਚ ਪੈਦਾ ਕਰ ਵੀ ਲਈਏ, ਤਾਂ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਅਸੀਂ ਸਾਰੇ ਲੋਕਾਂ ਨੂੰ ਲਗਾਤਾਰ ਭੋਜਨ ਉਪਲੱਬਧ ਕਰਵਾ ਸਕੀਏ । ਇਸ ਲਈ ਅਜਿਹਾ ਕਰਨ ਨੂੰ ਸੰਭਵ ਬਣਾਉਣ ਦੇ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਅਜਿਹੇ ਢੰਗ ਅਪਣਾਏ ਜਾਣ ਜਿਨ੍ਹਾਂ ਕਾਰਨ ਖਾਧ ਪਦਾਰਥ ਹਰੇਕ ਆਦਮੀ ਨੂੰ ਹਰ ਸਮੇਂ ਵਾਜਿਬ ਕੀਮਤ ਤੇ ਆਸਾਨੀ ਨਾਲ ਉਪਲੱਬਧ ਹੋ ਸਕਣ । ਅਜਿਹਾ ਕੇਵਲ ਭੋਜਨ ਨੂੰ ਠੀਕ ਢੰਗ ਨਾਲ ਸੁਰੱਖਿਅਤ ਕਰਕੇ ਹੀ ਕੀਤਾ ਜਾ ਸਕਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਜੈਵ ਖਾਦਾਂ ਰਸਾਇਣਿਕ ਖਾਦਾਂ ਤੋਂ ਵੱਧ ਲਾਹੇਵੰਦ ਕਿਉਂ ਹਨ ?
ਉੱਤਰ-
ਸਾਡੀ ਖੇਤੀ ਰਸਾਇਣਿਕ ਖਾਦਾਂ ਅਤੇ ਜੈਵ ਖਾਦਾਂ ਦੀ ਬਹੁਤ ਜ਼ਿਆਦਾ ਕੀਤੀ ਜਾਂਦੀ ਵਰਤੋਂ ਉੱਪਰ ਨਿਰਭਰ ਕਰਦੀ ਹੈ । ਪਰ ਇਹ ਰਸਾਇਣ ਮਨੁੱਖ ਜਾਤੀ ਲਈ ਫਾਇਦੇਮੰਦ ਨਹੀਂ ਹਨ । ਇਨ੍ਹਾਂ ਰਸਾਇਣਿਕ ਪਦਾਰਥਾਂ ਦੀ ਬੇਸਮਝੀ ਨਾਲ ਕੀਤੀ ਜਾਂਦੀ ਵਰਤੋਂ ਦੇ ਕਾਰਨ ਪਰਿਸਥਿਤਿਕ ਅਵਸਥਾ ਅਤੇ ਵਾਤਾਵਰਣ ਉੱਪਰ ਮਾੜੇ ਪ੍ਰਭਾਵ ਪੈਂਦੇ ਹਨ । ਇਨ੍ਹਾਂ ਰਸਾਇਣਾਂ ਦੇ ਮਾੜੇ ਪ੍ਰਭਾਵ ਇਹ ਹਨ-

  • ਰਸਾਇਣਿਕ ਖਾਦਾਂ ਬੜੀਆਂ ਮਹਿੰਗੀਆਂ ਹਨ ਅਤੇ ਉਦਯੋਗੀਕਰਨ ਦੀ ਪੱਧਰ ਉੱਚੀ ਹੋਣ ਦੇ ਕਾਰਨ ਇਨ੍ਹਾਂ ਖਾਦਾਂ ਦਾ ਨਿਰਮਾਣ ਵੀ ਤਸੱਲੀਬਖ਼ਸ਼ ਨਹੀਂ ਹੁੰਦਾ, ਅਤੇ ਇਨ੍ਹਾਂ ਬਨਾਉਟੀ ਖਾਦਾਂ ਤੋਂ ਕਈ ਵਾਰ ਲੋੜੀਂਦੇ ਪੌਸ਼ਟਿਕ ਤੱਤ ਪੂਰੀ ਮਾਤਰਾ ਵਿਚ ਉਪਲੱਬਧ ਵੀ ਨਹੀਂ ਹੁੰਦੇ ।
  • ਖੇਤਾਂ ਵਿਚ ਵਰਤੀਆਂ ਜਾਂਦੀਆਂ ਜੈਵ ਖਾਦਾਂ ਅਤੇ ਰਸਾਇਣਿਕ ਖਾਦਾਂ ਆਮ ਤੌਰ ਤੇ ਖੇਤਾਂ ਵਿਚੋਂ ਰੁੜ੍ਹ ਕੇ ਪਾਣੀ ਦੇ ਸਰੋਤਾਂ ਵਿਚ ਮਿਲ ਕੇ, ਪਾਣੀ ਨੂੰ ਦੂਸ਼ਿਤ ਕਰ ਦਿੰਦੀਆਂ ਹਨ । ਵਾਤਾਵਰਣ ਵਿਚ ਜਮਾਂ ਹੋਣ ਵਾਲੇ ਕਈ ਆਇਣਾਂ ਦੀ ਵਧੀ ਹੋਈ ਸੰਘਣਤਾ ਦੇ ਕਾਰਨ ਸਜੀਵਾਂ ਲਈ ਸੰਕਟਾਂ ਦਾ ਕਾਰਨ ਬਣ ਜਾਂਦੇ ਹਨ । ਇਸ ਵਿੱਚ ਮਨੁੱਖ ਵੀ ਸ਼ਾਮਿਲ ਹਨ ।
  • ਰਸਾਇਣਿਕ ਖਾਦਾਂ ਨੂੰ ਤਿਆਰ ਕਰਨ ਦੇ ਵਾਸਤੇ ਉਰਜਾ ਦੀ ਬੜੀ ਮਾਤਰਾ ਵਿਚ ਲੋੜ ਪੈਂਦੀ ਹੈ । ਇਕ ਅੰਦਾਜ਼ੇ ਦੇ ਮੁਤਾਬਿਕ ਨਾਈਟ੍ਰੋਜਨ ਦੀ ਇਕ ਇਕਾਈ ਤੋਂ ਖਾਦ ਨੂੰ ਤਿਆਰ ਕਰਨ ਦੇ ਵਾਸਤੇ ਪਥਰਾਟ ਊਰਜਾ ਦੀਆਂ ਦੋ ਇਕਾਈਆਂ ਦੀ ਲੋੜ ਹੁੰਦੀ ਹੈ । ਊਰਜਾ ਦੇ ਇਹ ਪਥਰਾਟ ਸਰੋਤ ਨਾ-ਨਵਿਆਉਣਯੋਗ ਹੋਣ ਦੇ ਕਾਰਨ ਇਨ੍ਹਾਂ ਦੇ ਖ਼ਤਮ ਹੋ ਜਾਣ ਦਾ ਡਰ ਬਣਿਆ ਰਹਿੰਦਾ ਹੈ ।
  • ਬਨਾਉਟੀ ਖਾਦਾਂ ਨੂੰ ਪ੍ਰਯੋਗ ਕਰਨ ਦੇ ਸਮੇਂ ਕਈ ਤਰ੍ਹਾਂ ਦੇ ਪ੍ਰਦੂਸ਼ਕ ਪੈਦਾ ਹੋ ਜਾਂਦੇ ਹਨ, ਇਨ੍ਹਾਂ ਦਾ ਮਾੜਾ ਪ੍ਰਭਾਵ ਫ਼ਸਲਾਂ ਅਤੇ ਵਾਤਾਵਰਣ ਉੱਤੇ ਮਾੜਾ ਹੀ ਹੁੰਦਾ ਹੈ ।
  • ਜ਼ਿਆਦਾਤਰ ਜੀਵਨਾਸ਼ਕ, ਜੀਵ ਵਿਸ਼ੇਸ਼ ਨਹੀਂ ਹੁੰਦੇ ਅਤੇ ਇਨ੍ਹਾਂ ਦੀ ਵਰਤੋਂ ਕਰਨ ਦੇ ਫਲਸਰੂਪ ਅਜਿਹੇ ਪੈਸਟ ਪੈਦਾ ਹੋ ਜਾਂਦੇ ਹਨ, ਜਿਹੜੇ ਕਿ ਕੀਟਨਾਸ਼ਕ ਰੋਧੀ (Resistant) ਹੁੰਦੇ ਹਨ । ਇਸ ਕਾਰਨ ਜੀਵਨਾਸ਼ਕਾਂ ਦੀ ਬਦਲ-ਬਦਲ ਕੇ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਇਹ ਵਿਨਾਸ਼ਕਾਰੀਆਂ ਉੱਤੇ ਵਧੇਰੇ ਪ੍ਰਭਾਵਸ਼ਾਲੀ ਹੋ ਸਕਣ ।
  • ਰਸਾਇਣਿਕ ਖਾਦਾਂ ਦੇ ਉਤਪਾਦਨ ਸਮੇਂ ਅਤੇ ਪ੍ਰਬੰਧਣ ਦੇ ਵਕਤ ਕਈ ਪ੍ਰਕਾਰ ਦੇ ਪਦਾਰਥ ਪੈਦਾ ਹੁੰਦੇ ਹਨ ਜਿਹੜੇ ਕਿ ਨਾ ਸਿਰਫ਼ ਪ੍ਰਦੂਸ਼ਣ ਪੈਦਾ ਕਰਦੇ ਹਨ, ਸਗੋਂ ਫ਼ਸਲ ਅਤੇ ਵਾਤਾਵਰਣ ਨੂੰ ਨੁਕਸਾਨ ਵੀ ਪਹੁੰਚਾਉਂਦੇ ਹਨ ।

ਖੇਤੀ-ਬਾੜੀ ਵਿਚ ਜੀਵ ਫਰਟੇਲਾਈਜ਼ਰਜ਼ ਦੀ ਵਰਤੋਂ ਦੇ ਲਾਭ (Advantages of using Biofertilizers in Agriculture)-

  1. ਜੀਵ-ਖਾਦਾਂ ਦੀ ਵਰਤੋਂ ਕਰਨ ਦੇ ਨਾਲ ਉਪਜ ਵਿਚ 15-35% ਤਕ ਦਾ ਵਾਧਾ ਹੋ ਜਾਂਦਾ ਹੈ ।
  2. ਨਾਈਟ੍ਰੋਜਨ ਦੇ ਯੋਗਿਕੀਕਰਨ ਦੇ ਇਲਾਵਾ ਬੈਕਟੀਰੀਆ ਅਤੇ ਸਾਇਨੋ ਬੈਕਟੀਰੀਆ (Cyanobacteria) ਕੁੱਝ ਅਜਿਹੇ ਹੀ ਹਾਰਮੋਨਜ਼ ਵੀ ਪੈਦਾ ਕਰਦੇ ਹਨ, ਜਿਹੜੇ ਪੌਦੇ ਦੇ ਵੱਧਣ ਵਿਚ ਸਹਾਈ ਹੁੰਦੇ ਹਨ ਅਤੇ ਇਹ ਹਾਰਮੋਨਜ਼ ਬੀਜਾਂ ਦੇ ਪੁੰਗਰਨ ਵਿਚ ਵੀ ਸਹਾਇਤਾ ਕਰਦੇ ਹਨ ।
  3. ਕਈ ਜੀਵ ਫਰਟੇਲਾਈਜ਼ਰਜ਼ ਅਜਿਹੇ ਵੀ ਹਨ, ਜਿਹੜੇ ਕਿ ਫ਼ਸਲਾਂ ਦੇ ਝਾੜ ਵਿਚ ਵਾਧਾ ਕਰਦੇ ਹਨ, ਭਾਵੇਂ ਕਿ ਇਨ੍ਹਾਂ ਫ਼ਸਲਾਂ ਦੀ ਸਿੰਚਾਈ ਠੀਕ ਤਰ੍ਹਾਂ ਨਾ ਵੀ ਕੀਤੀ ਗਈ ਹੋਵੇ । ਅਜਿਹੀ ਹਾਲਤ ਘੱਟ ਸਿੰਚਾਈ ਵਿਚ ਬਨਾਉਟੀ ਖਾਦਾਂ ਕੁਝ ਨਹੀਂ ਸਵਾਰਦੀਆਂ ।
  4. ਜੀਵ-ਖਾਦਾਂ ਦੀ ਵਰਤੋਂ ਕਰਨ ਨਾਲ ਵਾਤਾਵਰਣ ਦੂਸ਼ਿਤ ਨਹੀਂ ਹੁੰਦਾ । 5. ਜੀਵ ਖਾਦਾਂ ਸੰਜਮੀ ਅਤੇ ਸਸਤੀਆਂ ਹਨ । ਇਨ੍ਹਾਂ ਖਾਦਾਂ ਦੀ ਵਰਤੋਂ ਗਰੀਬ ਕਿਸਾਨ ਵੀ ਕਰ ਸਕਦੇ ਹਨ ।
  5. ਜੀਵ-ਖਾਦਾਂ ਦੁਆਰਾ ਉਤਪੰਨ ਕੀਤੇ ਗਏ ਐਂਟੀਬਾਇਓਟਿਕਸ (Antibiotics), ਜੀਵ ਬਾਇਓ) ਪੈਸਟੀਸਾਈਡਜ਼ ਵਜੋਂ ਵੀ ਕਾਰਜ ਕਰਦੇ ਹਨ ।
  6. ਬਾਇਓ ਫਰਟੇਲਾਈਜ਼ਰਜ਼ ਦੀ ਵਰਤੋਂ ਜ਼ਮੀਨ ਦੇ ਭੌਤਿਕ ਅਤੇ ਰਸਾਇਣਿਕ ਗੁਣਾਂ ਵਿਚ ਸੁਧਾਰ ਲਿਆਉਂਦੀ ਹੈ ।

PSEB 12th Class Environmental Education Solutions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

ਪ੍ਰਸ਼ਨ 2.
ਕਿਰਸਾਣੀ ਖੇਤੀ (Farming) ਅਤੇ ਖੇਤੀ ਦੀਆਂ ਵੱਖ-ਵੱਖ ਕਿਸਮਾਂ ਦਾ ਵਰਣਨ ਕਰੋ ਜਿਹੜੀਆਂ ਕਾਇਮ ਰਹਿਣਯੋਗ ਜ਼ਰਾਇਤ ਲਈ ਲਾਹੇਵੰਦ ਹਨ ।
ਉੱਤਰ-
ਟਿਕਾਊ ਖੇਤੀ ਦੇ ਤਿੰਨ ਟੀਚੇ-
(i) ਵਾਤਾਵਰਣੀ ਨਰੋਆਪਨ (Environmental health)
(ii) ਆਰਥਿਕ ਪੱਖੋਂ ਲਾਭ (Economic profitability) ਅਤੇ
(iii) ਸਮਾਜਿਕ ਅਤੇ ਆਰਥਿਕ ਕਿਸਮ ਦੇ ਸਮਾਨਤਾ (Social and Economic equity) ਨੂੰ ਇਕੱਠਿਆਂ ਕਰਦੀ ਹੈ ।

ਟਿਕਾਊ ਖੇਤੀ ਨੂੰ ਪ੍ਰਾਪਤ ਕਰਨ ਦੇ ਲਈ ਕਿਸਾਨਾਂ ਨੂੰ ਅੱਗੇ ਲਿਖੇ ਤਰੀਕੇ ਅਪਨਾਉਣੇ ਚਾਹੀਦੇ ਹਨ-

ਮਿਸ਼ਰਿਤ ਕਿਰਸਾਣੀ (Mixed Farming) – ਮਿਸ਼ਰਿਤ ਕਿਰਸਾਣੀ ਵਿਚ ਕਿਸਾਨ ਫ਼ਸਲਾਂ ਉਗਾਉਣ ਦੇ ਨਾਲ-ਨਾਲ ਗਾਂਵਾਂ, ਮੱਝਾਂ, ਕੁੱਝ ਬੱਕਰੀਆਂ, ਭੇਡਾਂ, ਮੁਰਗੀਆਂ ਅਤੇ ਸੂਰਾਂ ਦੀ ਪਾਲਣਾ ਵੀ ਕਰ ਸਕਦੇ ਹਨ । ਅਜਿਹੀ ਵਿਧੀ ਨੂੰ ਮਿਸ਼ਰਿਤ ਕਿਰਸਾਣੀ ਆਖਦੇ ਹਨ । ਅਜਿਹਾ ਕਰਨ ਦੇ ਨਾਲ ਕਿਸਾਨਾਂ ਨੂੰ ਵੱਖ-ਵੱਖ ਤਰ੍ਹਾਂ ਦੇ ਜਾਨਵਰਾਂ ਨੂੰ ਅਲੱਗ-ਅਲੱਗ ਕਿਸਮਾਂ ਦੇ ਖਾਧ ਪਦਾਰਥਾਂ ਦੀ ਉਪਲੱਬਧ ਕਰਾਉਣਾ ਸੌਖਾ ਹੋ ਜਾਂਦਾ ਹੈ ।

ਦੁਨੀਆਂ ਭਰ ਵਿਚ ਮਿਸ਼ਰਿਤ ਕਿਰਸਾਨੀ ਬੜੀ ਪ੍ਰਚਲਿਤ ਹੈ । ਮਿਸ਼ਰਿਤ ਕਿਰਸਾਣੀ ਘਰ ਦੇ ਸਾਰੇ ਮੈਂਬਰਾਂ ਲਈ ਕੰਮ ਕਰਨ ਦੇ ਸਾਧਨ ਪੈਦਾ ਕਰਦੀ ਹੈ ਅਤੇ ਇਸ ਵਿਧੀ ਨੂੰ ਅਪਨਾਉਣ ਨਾਲ ਕਿਸਾਨਾਂ ਨੂੰ ਸਾਰੇ ਤਰ੍ਹਾਂ ਦੇ ਪਦਾਰਥ ਇੱਕੋ ਹੀ ਜਗਾ ਤੋਂ ਉਪਲੱਬਧ ਹੋ ਜਾਂਦੇ ਹਨ ।

ਮਿਸ਼ਰਿਤ ਖੇਤੀ (Mixed Cropping) – ਇਸ ਕਿਸਮ ਦੀ ਖੇਤੀ ਵਿਚ ਇੱਕੋ ਹੀ ਖੇਤ ਵਿਚ ਇੱਕੋ ਹੀ ਸਮੇਂ ਦੋ ਜਾਂ ਦੋ ਤੋਂ ਵੱਧ ਫ਼ਸਲਾਂ ਦੀ ਕਾਸ਼ਤ ਕਰਨਾ ਸ਼ਾਮਿਲ ਹਨ । ਇਸ ਖੇਤੀ ਦਾ ਮਕਸਦ ਫ਼ਸਲਾਂ ਦੇ ਫੇਲ੍ਹ ਹੋ ਜਾਣ ਕਾਰਨ ਆਮਦਨ ਦੇ ਹੋਣ ਵਾਲੇ ਸੰਭਾਵੀ ਨੁਕਸਾਨ ਨੂੰ ਨਿਊਨਤਮ ਪੱਧਰ ਤੇ ਰੱਖਣ ਤੋਂ ਹੈ । ਫ਼ਸਲਾਂ ਦਾ ਮੁਕੰਮਲ ਤੌਰ ਤੇ ਨਾ ਉੱਗਣਾ ਜਾਂ ਘੱਟ ਉੱਗਣ ਦੀ ਮੁੱਖ ਵਜ਼ਾ ਮੀਂਹ ਦੀ ਘਾਟ ਹੋ ਸਕਦੀ ਹੈ ।

ਅੰਤਰ ਖੇਤੀ (Inter Cropping) – ਇਕ ਹੀ ਖੇਤ ਵਿਚ ਦੋ ਜਾਂ ਦੋ ਤੋਂ ਵੱਧ ਫ਼ਸਲਾਂ ਨੂੰ ਪਾਲਾਂ (Rows) ਵਿਚ ਬੀਜਣ ਨੂੰ ਇੰਟਰ ਖੇਤੀ ਆਖਦੇ ਹਨ ।

ਕਤਾਰਾਂ ਨੂੰ 1 : 1, 1 : 2, ਜਾਂ 1 : 3 ਦੀ ਸ਼ਕਲ ਵਿਚ ਅਪਣਾਇਆ ਜਾ ਸਕਦਾ ਹੈ । ਕਾਸ਼ਤ ਕਰਨ ਦੇ ਇਸ ਅਨੁਪਾਤ ਦਾ ਮਤਲਬ ਹੈ ਕਿ ਕਾਸ਼ਤ ਕਰਨ ਦੇ ਪੱਖ ਤੋਂ, ਇਕ ਕਤਾਰ ਵਿਚ ਪ੍ਰਮੁੱਖ ਫ਼ਸਲ ਦੀ ਅਤੇ ਦੁਸਰੀਆਂ ਕਤਾਰਾਂ ਵਿਚ ਅੰਤਰ ਫ਼ਸਲਾਂ (Inter Crops) ਹੋਣੀਆਂ ਚਾਹੀਦੀਆਂ ਹਨ | ਅੰਤਰ ਖੇਤੀ ਨੂੰ ਪਰਸਪਰ ਖੇਤੀ ਵੀ ਆਖਦੇ ਹਨ ।

ਅੰਤਰ ਖੇਤੀ ਨੂੰ ਅਪਨਾਉਣ ਨਾਲ ਰਕਬੇ ਦੀ ਵਰਤੋਂ ਠੀਕ ਤਰ੍ਹਾਂ ਨਾਲ ਕੀਤੀ ਜਾ ਸਕਦੀ ਹੈ ਅਤੇ ਇਸ ਵਿਚ ਪ੍ਰਕਾਸ਼, ਪੌਸ਼ਟਿਕ ਪਦਾਰਥਾਂ ਤੇ ਪਾਣੀ ਆਦਿ ਦੀ ਵਰਤੋਂ ਵੀ ਠੀਕ ਢੰਗ ਨਾਲ ਕੀਤੀ ਜਾ ਸਕਦੀ ਹੈ ।

ਅੰਤਰ ਖੇਤੀ ਦੇ ਲਾਭ (Advantages of Intercropping)-
(i) ਅੰਤਰ ਖੇਤੀ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਕਾਇਮ ਰਹਿੰਦੀ ਹੈ ।
(ii) ਅੰਤਰ ਖੇਤੀ ਉਤਪਾਦਕਤਾ ਵਧਾਉਣ ਵਿਚ ਸਹਾਈ ਹੁੰਦੀ ਹੈ ।
(iii) ਦੋ ਜਾਂ ਤਿੰਨ ਫ਼ਸਲਾਂ ਦੀ ਕਟਾਈ ਕਰਨ ਸਮੇਂ ਥਾਂ ਦੀ ਬੱਚਤ ਹੋ ਸਕਦੀ ਹੈ ।

ਫਸਲੀ ਚੱਕਰ (Crop Rotation)-
ਇੱਕੋ ਹੀ ਖੇਤ ਵਿਚ ਵੱਖ-ਵੱਖ ਤਰ੍ਹਾਂ ਦੀਆਂ ਫ਼ਸਲਾਂ ਦੇ ਨਿਯਮਿਤ ਪੁਨਰ ਵਰਣਕ (Recurrent), ਅਨੁਕੂਮਣ (Succession) ਜਾਂ ਅਗੜ-ਪਿਛੜ ਅਥਵਾ ਬਦਲ-ਬਦਲ ਕੇ ਬੀਜਣ ਨੂੰ ਫ਼ਸਲੀ ਚੱਕਰ ਜਾਂ ਫ਼ਸਲਾਂ ਦੀ ਅਦਲਾ-ਬਦਲੀ ਆਖਦੇ ਹਨ ।

ਜੇਕਰ ਇਕ ਹੀ ਖੇਤ ਵਿਚ ਹਰ ਸਮੇਂ ਇੱਕੋ ਹੀ ਤਰ੍ਹਾਂ ਦੀ ਫਸਲਾਂ ਦੀ ਹਰ ਸਾਲ ਕਾਸ਼ਤ ਕੀਤੀ ਜਾਂਦੀ ਰਹੇ ਤਾਂ ਉਸ ਖੇਤ ਦੀ ਮਿੱਟੀ ਵਿਚ ਵਿਸ਼ੇਸ਼ ਅਤੇ ਨਿਸ਼ਚਿਤ ਕਿਸਮਾਂ ਦੇ ਪੌਸ਼ਟਿਕ ਪਦਾਰਥਾਂ ਦੀ ਘਾਟ ਪੈਦਾ ਹੋ ਜਾਂਦੀ ਹੈ, ਜਿਸਦੇ ਕਾਰਨ ਮਿੱਟੀ ਵਿਚਲੇ ਪੌਸ਼ਟਿਕ ਪਦਾਰਥਾਂ ਵਿਚ ਜਾਂ ਤਾਂ ਘਾਟ ਪੈਦਾ ਹੋ ਜਾਂਦੀ ਹੈ ਜਾਂ ਇਹ ਅਲੋਪ ਹੋ ਜਾਂਦੇ ਹਨ ਅਤੇ ਖੇਤਾਂ ਤੋਂ ਪ੍ਰਾਪਤ ਹੋਣ ਵਾਲੀ ਉਪਜ ਵਿਚ ਕਮੀ ਪੈਦਾ ਹੋ ਜਾਂਦੀ ਹੈ । ਅਜਿਹੀ ਫ਼ਸਲ ਲਈ ਨਿਸ਼ਚਿਤ (Specific) ਰੋਗ, ਕੀਟਾਂ ਅਤੇ ਬੈਕਟੀਰੀਆ ਦੀ ਸੰਖਿਆ ਬਹੁਤ ਜ਼ਿਆਦਾ ਵੱਧ ਜਾਂਦੀ ਹੈ ।

ਇਸ ਸਮੱਸਿਆ ਦਾ ਸਭ ਤੋਂ ਬਿਹਤਰ ਹੱਲ ਖੇਤਾਂ ਵਿਚ ਫ਼ਸਲਾਂ ਨੂੰ ਬਦਲ-ਬਦਲ ਕੇ ਬੀਜਣਾ ਹੈ । ਮਿੱਟੀ ਵਿਚ ਨਾਈਟ੍ਰੋਜਨੀ ਪੌਸ਼ਟਿਕ ਪਦਾਰਥਾਂ ਅਤੇ ਕਾਰਬਨੀ ਪਦਾਰਥਾਂ ਦੀ ਮਾਤਰਾ ਵਿਚ ਵਾਧਾ ਕਰਨ ਦੇ ਵਾਸਤੇ ਫਲੀਦਾਰ ਪੌਦਿਆਂ (Leguminous plants) ਦੀ ਕਾਸ਼ਤ ਕਰਨੀ ਚਾਹੀਦੀ ਹੈ ਅਤੇ ਇਹਨਾਂ ਫਲੀਦਾਰ ਪੌਦਿਆਂ ਨੂੰ ਫ਼ਸਲੀ ਚੱਕਰ ਵਿਚ ਜ਼ਰੂਰ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ।

ਫ਼ਸਲੀ ਚੱਕਰ ਦੇ ਲਾਭ (Advantages of Crop Rotation)

  • ਫ਼ਸਲੀ ਚੱਕਰ ਦੇ ਕਾਰਨ ਤੋਂ ਦੀ ਉਪਜਾਊ ਸ਼ਕਤੀ ਵਿਚ ਹੋਏ ਵਾਧੇ ਦੇ ਕਾਰਨ ਫ਼ਸਲਾਂ ਤੋਂ ਵਧੇਰੇ ਮਾਤਰਾ ਵਿਚ ਝਾੜ ਪ੍ਰਾਪਤ ਕੀਤਾ ਜਾਂਦਾ ਹੈ ।
  • ਹਰੇਕ ਫ਼ਸਲ ਦੀ ਪੌਸ਼ਟਿਕ ਪਦਾਰਥਾਂ ਦੀ ਜ਼ਰੂਰਤ ਵੱਖਰੀ-ਵੱਖਰੀ ਹੁੰਦੀ ਹੈ । ਫ਼ਸਲੀ ਚੱਕਰ ਦੇ ਅਪਣਾਉਣ ਨਾਲ ਤੋਂ ਵਿਚਲੇ ਪੌਸ਼ਟਿਕ ਪਦਾਰਥਾਂ ਦੀ ਵਰਤੋਂ ਇਕ ਸਾਰ ਹੁੰਦੀ ਹੈ ਅਤੇ ਮਿੱਟੀ ਵਿਚ ਕਿਸੇ ਵਿਸ਼ੇਸ਼ ਕਿਸਮ ਦੇ ਪੌਸ਼ਟਿਕ ਪਦਾਰਥ ਦੀ ਘਾਟ ਪੈਦਾ ਨਹੀਂ ਹੁੰਦੀ ।
  • ਨਦੀਨਾਂ, ਰੋਗਾਂ ਅਤੇ ਹਾਨੀਕਾਰਕ ਕੀਟਾਂ ਦੀ ਸੰਖਿਆ ਵਿਚ ਕਮੀ ਆ ਜਾਂਦੀ ਹੈ ।
  • ਫ਼ਸਲੀ ਚੱਕਰ ਦੇ ਕਾਰਨ ਉਤਪਾਦਨ ਦੀ ਗੁਣਵੱਤਾ ਵਿਚ ਵਾਧਾ ਹੁੰਦਾ ਹੈ ।
  • ਜਦੋਂ ਵੱਖ-ਵੱਖ ਫ਼ਸਲਾਂ ਨੂੰ ਬਦਲ-ਬਦਲ ਕੇ ਬੀਜਿਆ ਜਾਂਦਾ ਹੈ, ਤਾਂ ਅਜਿਹਾ ਕਰਨ ਦੇ ਵਾਸਤੇ ਜਿਹੜੀਆਂ ਵਿਧੀਆਂ, ਜਿਵੇਂ ਕਿ ਭਾਂ ਦੀ ਤਿਆਰੀ, ਖਾਦ ਪਾਉਣਾ, ਬੀਜਾਈ ਕਰਨੀ, ਫ਼ਸਲ ਦੀ ਕਟਾਈ ਅਤੇ ਦੂਸਰੀਆਂ ਹੋਰ ਖੇਤੀ ਨਾਲ ਸੰਬੰਧਿਤ ਸਰਗਰਮੀਆਂ ਸਾਲ ਭਰ, ਪਰ ਵੰਡ ਕੇ ਜਾਰੀ ਰਹਿੰਦੀਆਂ ਹਨ ਅਤੇ ਇਸ ਤਰ੍ਹਾਂ ਕੰਮ-ਕਾਜ ਦਾ ਬੋਝ ਵੀ ਬਹੁਤ ਜ਼ਿਆਦਾ ਨਹੀਂ ਪੈਂਦਾ ।

PSEB 12th Class Environmental Education Solutions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

ਪ੍ਰਸ਼ਨ 3.
ਫ਼ਸਲਾਂ ਦੇ ਸੁਧਾਰ ਲਈ ਬਾਇਓ ਤਕਨਾਲੋਜੀ ਦੀ ਭੂਮਿਕਾ ਬਾਰੇ ਲਿਖੋ ।
ਉੱਤਰ-
ਬਾਇਓ ਤਕਨਾਲੋਜੀ ਦੀ ਮਹੱਤਤਾ

1. ਝਾੜ ਵਿਚ ਸੁਧਾਰ (Improving Crop Yield) – ਜਣਨਿਕ ਪੱਖੋਂ ਸੋਧੇ ਗਏ ਪੌਦਿਆਂ ਵਿਚ ਰੋਗਾਂ, ਨਦੀਨਾਂ ਅਤੇ ਕੀਟਾਂ ਤੇ ਸੋਕੇ ਵਾਲੀਆਂ ਸਥਿਤੀਆਂ ਦਾ ਮੁਕਾਬਲਾ ਕਰ ਸਕਣ ਦੀ ਸਮਰੱਥਾ ਵਧੇਰੇ ਹੁੰਦੀ ਹੈ । ਅਜਿਹੇ ਸੁਧਰੇ ਹੋਏ ਪੌਦੇ ਤਿੰਕੂਲ ਹਾਲਾਤਾਂ ਵਿਚ ਵੀ ਉੱਗਣ ਅਤੇ ਵੱਧਣ ਦੇ ਸਮਰੱਥ ਹੁੰਦੇ ਹਨ । ਫ਼ਸਲਾਂ ਦੇ ਝਾੜ ਵਿਚ ਵਾਧਾ ਹੋਣ ਦੀ ਕਾਬਲੀਅਤ ਦੇ ਕਾਰਨ ਅਸੀਂ ਥੋੜੀ ਭੂਮੀ ਤੋਂ ਜ਼ਿਆਦਾ ਉਪਜ ਪ੍ਰਾਪਤ ਕਰ ਸਕਦੇ ਹਾਂ ।

2. ਰਸਾਇਣਾਂ ਦੀ ਘੱਟ ਵਰਤੋਂ (Less use of Chemicals) – ਬਾਇਓ ਤਕਨਾਲੋਜੀ ਬਨਾਉਟੀ ਖਾਦਾਂ ਅਤੇ ਜੀਵਨਾਸ਼ਕਾਂ ਦੀ ਵਰਤੋਂ ਘਟਾਉਣ ਵਿਚ ਵੀ ਸਹਾਇਤਾ ਕਰ ਸਕਦੀ ਹੈ । ਜਿਵੇਂ ਕਿ ਫ਼ਸਲਾਂ ਵਿਚ ਉੱਗਣ ਵਾਲੇ ਨਦੀਨਾਂ ਨੂੰ ਨਸ਼ਟ ਕਰਨ ਦੇ ਲਈ ਅਸੀਂ ਫ਼ਸਲਾਂ ਲਈ ਨਿਸ਼ਚਿਤ ਨਦੀਨਨਾਸ਼ਕਾਂ ਦੀ ਵਰਤੋਂ, ਫ਼ਸਲਾਂ ਨੂੰ ਬਗੈਰ ਕਿਸੇ ਪ੍ਰਕਾਰ ਦੀ ਹਾਨੀ ਪਹੁੰਚਾਇਆ, ਕਰ ਸਕਦੇ ਹਾਂ । ਜੇਕਰ ਨਦੀਨਨਾਸ਼ਕਾਂ ਦੀ ਵਰਤੋਂ ਠੀਕ ਵਕਫੇ ਦੇ ਬਾਅਦ ਕੀਤੀ ਜਾਂਦੀ ਰਹੇ ਤਾਂ ਇਹਨਾਂ ਨਦੀਨਨਾਸ਼ਕਾਂ ਦੀ ਮਾਤਰਾ ਦੀ ਵਰਤੋਂ ਘਟਾਈ ਜਾ ਸਕਦੀ ਹੈ ।

3. ਭੋਜਣ ਦੀ ਗੁਣਵੱਤਾ ਵਿਚ ਸੁਧਾਰ (Improvement in Food Quality) – ਬਾਇਓ ਤਕਨਾਲੋਜੀ ਨਾਲ ਅਸੀਂ ਫ਼ਸਲਾਂ ਦੀ ਗੁਣਵੱਤਾ ਵਿਚ ਸੁਧਾਰ ਲਿਆ ਸਕਦੇ ਹਾਂ । ਖਾਧ ਪਦਾਰਥਾਂ ਦੇ ਸੁਧਾਰ, ਰੰਗ-ਰੂਪੁ (Appearance) ਅਤੇ ਪੌਸ਼ਟਿਕ ਗੁਣਵੱਤਾ ਵਿਚ ਵਿਗਿਆਨੀ ਸੁਧਾਰ ਲਿਆਉਣ ਵਿਚ ਵਿਗਿਆਨੀ ਕਾਮਯਾਬ ਹੋ ਗਏ ਹਨ ।

ਬਾਇਓ ਤਕਨਾਲੋਜੀ ਦਾ ਇਕ ਹੋਰ ਲਾਭ ਖਾਧ ਪਦਾਰਥਾਂ ਦੀ ਗੁਣਵੱਤਾ ਅਤੇ ਪੱਕਣ ਦੇ ਸਮੇਂ ਵਿਚ ਸੁਧਾਰ ਕਰਨ ਦੇ ਮੰਤਵ ਨਾਲ, ਅਜਿਹਾ ਕਰਨ ਵਾਲੇ ਜੀਨਜ਼ (Genes) ਦੀ ਗੁਣਵੱਤਾ ਵਿਚ ਸੁਧਾਰ ਕਰਨਾ ਵੀ ਸ਼ਾਮਿਲ ਹੈ । ਜਿਵੇਂ ਕਿ ਫ਼ਸਲਾਂ ਅਤੇ ਫਲਾਂ ਦੇ ਪੱਕਣ ਵਿਚ ਦੇਰੀ ਕਰਨ ਦੇ ਨਾਲ ਖਪਤਕਾਰਾਂ ਨੂੰ ਲਾਭ ਪੁੱਜਣ ਦੇ ਨਾਲ-ਨਾਲ ਉਤਪਾਦਕਾਂ ਨੂੰ ਵੀ ਫਾਇਦਾ ਹੋਵੇਗਾ | ਅਜਿਹੇ ਦੇਰੀ ਨਾਲ ਪੱਕਣ ਵਾਲੇ ਫ਼ਲ ਅਤੇ ਸਬਜ਼ੀਆਂ ਦੂਰ-ਦੁਰਾਡੇ ਰਹਿਣ ਵਾਲੇ ਲੋਕਾਂ ਨੂੰ ਵੀ ਆਸਾਨੀ ਨਾਲ ਪ੍ਰਾਪਤ ਹੋ ਸਕਣਗੀਆਂ ।

4. ਵਾਤਾਵਰਣ ਸਨੇਹੀ (Environment Friendly) – ਵਿਗਿਆਨੀਆਂ ਨੇ ਵਾਤਾਵਰਣ ਨੂੰ ਦੂਸ਼ਿਤ ਕਰਨ ਵਾਲੇ ਪਦਾਰਥਾਂ, ਜਿਵੇਂ ਕਿ ਤੇਲ ਦਾ ਡੁੱਲਣਾ ਆਦਿ ਤੋਂ ਮੁਕਤੀ ਪਾਉਣ ਦੇ ਤਰੀਕੇ ਵੀ ਲੱਭ ਗਏ ਹਨ ।

ਪ੍ਰਸ਼ਨ 4.
ਭੋਜਨ ਖਾਧ ਪਦਾਰਥ ਸੁਰੱਖਿਆ (Food Preservation) ਦੀਆਂ ਵਿਧੀਆਂ ਕਿਹੜੀਆਂ-ਕਿਹੜੀਆਂ ਹਨ ?
ਉੱਤਰ-
ਖ਼ਰਾਬ ਹੋਣ ਵਾਲੇ ਖਾਧ ਪਦਾਰਥਾਂ ਨੂੰ ਢੁੱਕਵੀਆਂ ਤਕਨੀਕਾਂ ਦੀ ਵਰਤੋਂ ਕਰਕੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ । ਭੋਜਨ ਸੁਰੱਖਿਅਣ ਦਾ ਅਸਲ ਮਤਲਬ ਭੋਜਨ ਦੀ ਪੌਸ਼ਟਿਕਤਾ ਨੂੰ ਲੰਮੇ ਸਮੇਂ ਤਕ ਕਾਇਮ ਰੱਖਣ ਤੋਂ ਹੈ ।

ਭੋਜਨ ਦੀ ਸੁਰੱਖਿਆ ਲਈ ਕੁੱਝ ਤਰੀਕੇ ਹੇਠ ਲਿਖੇ ਹਨ-

(ਉ) ਨਿਰਜਲੀਕਰਨ ਅਤੇ ਧੁੱਪ ਵਿਚ ਸੁਕਾਉਣਾ (Dehydration and Sun Drying) – ਫਲਾਂ ਅਤੇ ਸਬਜ਼ੀਆਂ ਵਿਚ ਪਾਣੀ ਦੇ ਕੱਢਣ ਨੂੰ ਸੁਕਾਉਣਾ ਆਖਦੇ ਹਨ । ਸੁਕਾਉਣ ਦੇ ਨਾਲ ਖਾਧ ਪਦਾਰਥਾਂ ਵਿਚਲਾ ਪਾਣੀ ਘੱਟ ਜਾਂਦਾ ਹੈ, ਜਿਸਦੇ ਕਾਰਨ ਬੈਕਟੀਰੀਆ ਆਦਿ ਦਾ ਵਾਧਾ ਰੁਕ ਜਾਂਦਾ ਹੈ ।
ਸੁਕਾਉਣ ਦੇ ਵਾਸਤੇ ਸਬਜ਼ੀਆਂ ਅਤੇ ਫਲਾਂ ਨੂੰ ਧੁੱਪ ਵਿਚ ਰੱਖ ਕੇ ਸੁਕਾਇਆ ਜਾਂਦਾ ਹੈ ਅਤੇ ਇਹਨਾਂ ਅੰਦਰਲੇ ਪਾਣੀ ਨੂੰ ਨਿਯੰਤਿਤ ਤਾਪਮਾਨ ਅਤੇ ਦੂਸਰੀਆਂ ਪਰਿਸਥਿਤੀਆਂ ਵਿਚ ਸੁਕਾਇਆ ਜਾ ਸਕਦਾ ਹੈ । ਪਾਲਕ, ਮੇਥੀ ਦੇ ਪੱਤਿਆਂ ਨੂੰ ਧੁੱਪੇ ਸੁਕਾਇਆ ਜਾਂਦਾ ਹੈ । ਪੱਤਾਗੋਭੀ ਨੂੰ ਧੁੱਪੇ ਰੱਖ ਕੇ ਸੁਕਾਇਆ ਜਾ ਸਕਦਾ ਹੈ ।

(ਅ) ਨਮਕ ਅਤੇ ਖੰਡ ਦੀ ਵਰਤੋਂ ਕਰਕੇ ਸੁਰੱਖਿਆ (Preservation by Salting and Sugar) – ਫਲਾਂ ਅਤੇ ਸਬਜ਼ੀਆਂ ਦੇ ਸੁਰੱਖਿਅਣ ਦੇ ਲਈ ਨਮਕ (Salt) ਅਤੇ ਖੰਡ ਦੀ ਵਰਤੋਂ ਵੱਡੀ ਪੱਧਰ ਤੇ ਕੀਤੀ ਜਾਂਦੀ ਰਹੀ ਹੈ । ਸਬਜ਼ੀਆਂ ਅਤੇ ਫਲਾਂ ਦੀ ਸੁਰੱਖਿਆ ਦੇ ਵਾਸਤੇ 15% ਤੋਂ 18 ਸੰਘਣਤਾ ਵਾਲੇ ਨਮਕ ਅਤੇ ਖੰਡ ਦੀ ਵਰਤੋਂ ਕਰਨ ਦੇ ਨਾਲ ਕੀਟਾਣੂਆਂ ਦਾ ਵਾਧਾ ਰੁਕ ਜਾਂਦਾ ਹੈ । ਕਿਉਂਕਿ ਇਹਨਾਂ ਪਦਾਰਥਾਂ ਦੀ ਏਨੀ ਵੱਡੀ ਸੰਘਣਤਾ ਫਲਾਂ ਅਤੇ ਸਬਜ਼ੀਆਂ ਆਦਿ ਵਿਚੋਂ ਪਾਣੀ ਨੂੰ ਬਾਹਰ ਕੱਢ ਦਿੰਦੀ ਹੈ । ਇਸ ਵਿਧੀ ਨੂੰ ਬਾਹਰ-ਪਰਾਸਰਣ (Ex-osmosis) ਆਖਦੇ ਹਨ । ਨਮਕ ਨੂੰ ਸੁੱਕੀ ਅਤੇ ਤਰਲ ਦੋਵਾਂ ਹੀ ਹਾਲਤਾਂ ਵਿਚ ਵਰਤਿਆ ਜਾ ਸਕਦਾ ਹੈ । ਨਮਕ ਦੀ ਵਰਤੋਂ ਆਚਾਰਾਂ; ਕੱਚੇ ਅੰਬਾਂ ਦੀ ਸੁਰੱਖਿਆ ਅਤੇ ਮੀਟਮੱਛੀ ਨੂੰ ਖਰਾਬ ਹੋਣ ਤੋਂ ਬਚਾਉਣ ਦੇ ਲਈ ਵੱਡੀ ਪੱਧਰ ਤੇ ਕੀਤੀ ਜਾਂਦੀ ਹੈ । ਇਮਲੀ ਨੂੰ ਵੀ ਖਰਾਬ ਹੋਣ ਤੋਂ ਬਚਾਉਣ ਦੇ ਲਈ ਲੁਣ ਨਮਕ ਦੀ ਹੀ ਵਰਤੋਂ ਕੀਤੀ ਜਾਂਦੀ ਹੈ ।

(ੲ) ਅਤਿ-ਠੰਡਾ ਕਰਨਾ (Deep-freezing) – ਅਤਿ ਠੰਡਾ ਕਰਨ ਦੀ ਵਿਧੀ ਕਰਨ ਦੇ ਨਾਲ ਨਾ ਕੇਵਲ ਜੀਵਾਣੁਆਂ ਦਾ ਵਾਧਾ ਹੀ ਰੁਕ ਜਾਂਦਾ ਹੈ, ਸਗੋਂ ਇਹਨਾਂ ਜੀਵਾਣੁਆਂ) . ਦੁਆਰਾ ਪੈਦਾ ਕੀਤੇ ਜਾਂਦੇ ਐੱਨਜ਼ਾਈਮ ਵੀ ਨਿਸ਼ਕਿਰਿਆਵੀ ਹੋ ਜਾਂਦੇ ਹਨ । ਇਸ ਵਿਧੀ ਨੂੰ ਫਲਾਂ, ਸਬਜ਼ੀਆਂ ਅਤੇ ਵਿਸ਼ੇਸ਼ ਕਰਕੇ ਮੱਛੀ ਅਤੇ ਮਾਸ ਨੂੰ ਸੁਰੱਖਿਅਤ ਰੱਖਣ ਦੇ ਲਈ ਵਰਤਦੇ ਹਨ ।

(ਸ) ਰਸਾਇਣਿਕ ਸਾਂਭ-ਸੰਭਾਲ (Chemical Preservation) – ਨਸ਼ਟ ਹੋਣ ਵਾਲੇ ਪਦਾਰਥਾਂ ਵਿਸ਼ੇਸ਼ ਕਰਕੇ ਸ਼ਰਬਤਾਂ ਅਤੇ ਐਲਕੋਹਲ ਰਹਿਤ ਪੀਣ ਵਾਲੇ ਪਦਾਰਥਾਂ, ਜਿਵੇਂ ਕਿ ਸੁਕੈਸ਼ਾਂ ਆਦਿ ਨੂੰ ਸੁਰੱਖਿਅਤ ਕਰਨ ਦੇ ਵਾਸਤੇ ਆਮ ਵਰਤੇ ਜਾਂਦੇ ਰਸਾਇਣ ਹਨ-
(i) ਬੈਨਜ਼ੋਇਕ ਤੇਜ਼ਾਬ ਅਤੇ (ii) ਸਲਫਰਡਾਈਆਕਸਾਈਡ । ਪੋਟਾਸ਼ੀਅਮ ਮੈਟਾਬਾਈਸਲਫਾਈਟ (Potassium metabisulphite) ਵੀ ਕਾਫ਼ੀ ਪ੍ਰਭਾਵਸ਼ਾਲੀ ਸੁਰੱਖਿਅਕ (Preservative) ਹੈ । ਇਸਦੀ ਵਰਤੋਂ ਸੇਬਾਂ, ਲੀਚੀ ਅਤੇ ਕੱਚੇ ਅੰਬਾਂ ਤੋਂ ਤਿਆਰ ਕੀਤੇ ਜਾਣ ਵਾਲੇ ਮੁਰੱਬਿਆਂ ਅਤੇ ਚੱਟਨੀਆਂ ਤੇ ਨਿੰਬੂ ਦੇ ਸੁਕੈਸ਼ ਨੂੰ ਸੁਰੱਖਿਅਤ ਰੱਖਣ ਲਈ ਕੀਤੀ ਜਾਂਦੀ ਹੈ ।

ਇਹਨਾਂ ਦੇ ਇਲਾਵਾ ਵਪਾਰਕ ਪੱਧਰ ‘ਤੇ ਤਿਆਰ ਕੀਤੇ ਜਾਂਦੇ ਖਾਧ ਪਦਾਰਥਾਂ ਦੀ ਸੁਰੱਖਿਆ ਦੇ ਵਾਸਤੇ ਕਈ ਪ੍ਰਕਾਰ ਦੀਆਂ ਭਿੰਨ-ਭਿੰਨ ਵਿਧੀਆਂ ਨੂੰ ਵਰਤਦੇ ਹਨ । ਡਿੱਬਾ ਬੰਦ ਕਰਨਾ (Canning), ਬੋਤਲਾਂ ਵਿਚ ਬੰਦ ਕਰਨਾ (Bottling), ਤ੍ਰੈਗਿੰਗ (Dragging) ਅਤੇ ਵਿਕੀਰਣਾਂ ਦੀ ਵਰਤੋਂ ਵੀ ਅਜਿਹੇ ਤਰੀਕੇ ਹਨ, ਜਿਨ੍ਹਾਂ ਦੀ ਵਰਤੋਂ ਖਾਧ ਪਦਾਰਥਾਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਕੀਤੀ ਜਾਂਦੀ ਹੈ । ਅਚਾਰ, ਮੁਰੱਬੇ ਅਤੇ ਜੈਮ, ਚੱਟਨੀਆਂ ਅਤੇ ਮਾਰਮਿਲੈਡਜ਼ (Marmalade) ਨੂੰ ਡਿੱਬਾਬੰਦ ਕਰਕੇ ਜਾਂ ਬੋਤਲਾਂ ਵਿਚ ਬੰਦ ਕਰਕੇ ਸੁਰੱਖਿਅਤ ਰੱਖਿਆ ਜਾਂਦਾ ਹੈ ।

PSEB 12th Class Environmental Education Solutions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

ਪ੍ਰਸ਼ਨ 5.
ਖੇਤੀ ਉਤਪਾਦਾਂ ਦੇ ਪ੍ਰਬੰਧਣ ਲਈ ਵੱਖ-ਵੱਖ ਪੱਧਤੀਆਂ ਬਾਰੇ ਲਿਖੋ ।
ਉੱਤਰ-
ਸਾਡੇ ਲੋਕਾਂ ਦੀ ਭੋਜਨ ਅਤੇ ਪੌਸ਼ਟਿਕ ਪਦਾਰਥਾਂ ਸੰਬੰਧੀ ਜ਼ਰੂਰਤਾਂ ਨੂੰ ਪੂਰਿਆਂ ਕਰਨ ਦੇ ਵਾਸਤੇ ਕਾਫ਼ੀ ਜ਼ਿਆਦਾ ਮਾਤਰਾ ਵਿਚ ਪੈਦਾ ਕਰਨ ਦੀ ਲੋੜ ਹੈ । ਪਰ ਫ਼ਸਲਾਂ ਤੋਂ ਪ੍ਰਾਪਤ ਹੋਣ ਵਾਲਾ ਝਾੜ ਹਰੇਕ ਖੰਡ ਵਿਚ ਵੱਖ-ਵੱਖ ਹੈ । ਜੇਕਰ ਅਸੀਂ ਕਾਫ਼ੀ ਜ਼ਿਆਦਾ ਮਾਤਰਾ ਵਿਚ ਭੋਜਨ ਦਾ ਉਤਪਾਦਨ ਕਰ ਵੀ ਲਈਏ, ਤਾਂ ਇਸ ਦੀ ਵੀ ਕੋਈ ਗਾਰੰਟੀ ਨਹੀਂ ਹੈ ਕਿ ਅਸੀਂ ਹਰੇਕ ਮਨੁੱਖ ਦੀਆਂ ਲੋੜਾਂ ਨੂੰ ਪੂਰੀਆਂ ਕਰ ਸਕੀਏ ਅਤੇ ਇਹ ਭੋਜਨ ਹਰੇਕ ਵਿਅਕਤੀ ਤਕ ਨਿਯਮਿਤ ਤੌਰ ਤੇ ਪੁੱਜ ਸਕੇ । ਅਜਿਹਾ ਕਰਨ ਦੇ ਵਾਸਤੇ ਇਸ ਨੂੰ ਯਕੀਨੀ ਬਣਾਉਣਾ ਹੋਵੇਗਾ ਕਿ ਖਾਧ ਪਦਾਰਥ ਹਰੇਕ ਮਨੁੱਖ ਨੂੰ ਸਮੇਂ ਸਿਰੇ ਅਤੇ ਸਾਰਾ ਸਾਲ ਵਾਜਬ ਕੀਮਤ ਤੇ ਉਪਲੱਬਧ ਹੋ ਸਕੇ ।

ਪ੍ਰਬੰਧਣ ਦੇ ਪ੍ਰਭਾਵਸ਼ਾਲੀ ਤਰੀਕੇ ਨੂੰ ਅਪਣਾਉਣ ਨਾਲ ਭੋਜਨ ਦੀ ਨਿਯਮਿਤ ਉਪਲੱਬਧੀ . ਨੂੰ ਯਕੀਨੀ ਬਣਾਇਆ ਜਾ ਸਕਦਾ ਹੈ । ਅਜਿਹਾ ਕਰਨ ਦੇ ਵਾਸਤੇ ਯੋਜਨਾ ਤਿਆਰ ਕਰਨਾ, ਉਤਪਾਦਨ ਖਾਧ ਪਦਾਰਥਾਂ ਦੀ ਪ੍ਰਾਪਤੀ (Procurement), ਪ੍ਰੋਸੈਸਿੰਗ, ਪੈਕ ਕਰਨਾ, ਢੋਆਢੁਆਈ ਅਤੇ ਵਿਤਰਨ ਜ਼ਰੂਰੀ ਹਨ ।

1. ਭੰਡਾਰਨ (Storage) – ਤੁਸੀਂ ਜਾਣਦੇ ਹੋ ਕਿ ਜ਼ਿਆਦਾਤਰ ਫ਼ਸਲਾਂ ਦੀ ਕਟਾਈ ਸਾਲ ਵਿਚ ਇਕ ਵਾਰ ਹੀ ਕੀਤੀ ਜਾਂਦੀ ਹੈ ਅਤੇ ਇਹ ਪਦਾਰਥੇ ਸਾਲ ਦੇ ਉਸ ਸਮੇਂ ਵਿਚ ਹੀ ਆਮ ਅਤੇ ਕਾਫ਼ੀ ਮਾਤਰਾ ਵਿਚ ਮਿਲਦੇ ਹਨ । ਇਸ ਹੀ ਤਰ੍ਹਾਂ ਸਬਜ਼ੀਆਂ ਅਤੇ ਫਲਾਂ ਦੀ ਉਪਲੱਬਧੀ ਦਾ ਸਮਾਂ ਵਿਸ਼ੇਸ਼ ਹੀ ਹੁੰਦਾ ਹੈ ।

ਖਾਧ ਪਦਾਰਥ ਦਾ ਭੰਡਾਰਨ ਇੰਨਾ ਸਰਲ ਨਹੀਂ ਹੈ, ਜਿੰਨਾ ਕਿ ਇਹ ਨਜ਼ਰ ਆਉਂਦਾ ਹੈ । ਕਿਉਂਕਿ ਭੰਡਾਰਨ ਦੇ ਦੌਰਾਨ ਇਹਨਾਂ ਪਦਾਰਥਾਂ ਨੂੰ ਹਰ ਪ੍ਰਕਾਰ ਦੇ ਸੰਭਾਵੀ ਖ਼ਤਰਿਆਂ ਤੋਂ ਬਚਾਉਣਾ ਹੁੰਦਾ ਹੈ ।

ਭੰਡਾਰ ਕੀਤੇ ਗਏ ਸਮੇਂ ਦੇ ਦੌਰਾਨ ਭੋਜਨ ਜੈਵਿਕ ਅਤੇ ਅਜੈਵਿਕ ਦੋ ਕਾਰਕਾਂ ਨਾਲ ਖਰਾਬ ਹੋ ਸਕਦਾ ਹੈ ।

ਜੈਵਿਕ ਕਾਰਕ (Biotic Factors) ਭੰਡਾਰਨ ਦੇ ਦੌਰਾਨ ਭੋਜਨ ਨੂੰ ਖਰਾਬ ਕਰਨ ਦੇ ਲਈ ਕਈ ਪ੍ਰਕਾਰ ਦੇ ਜੀਵ ਭੋਜਨ ਦੇ ਜ਼ਿਆਦਾਤਰ ਹਿੱਸੇ ਨੂੰ ਖਰਾਬ ਕਰ ਦਿੰਦੇ ਹਨ | ਖਾਧ ਪਦਾਰਥਾਂ ਦਾ ਸਭ ਤੋਂ ਵੱਧ ਨੁਕਸਾਨ ਭੰਡਾਰਨ ਦੇ ਦੌਰਾਨ ਹੀ ਹੁੰਦਾ ਹੈ । ਹਾਨੀ ਦੇ ਮੁੱਖ ਤਰੀਕੇ ਨਿਮਨਲਿਖਿਤ ਹਨ-
1. ਕੁਤਰਾ ਕਰਨ ਵਾਲੇ ਜਾਨਵਰ (Rodents), ਪੰਛੀ ਅਤੇ ਪਾਣੀ ।
2. ਕੀਟਾਂ ਅਤੇ ਬੈਕਟੀਰੀਆ ਦੇ ਕਾਰਨ ਲਾਗ (Infestation) ।

ਅਜੈਵਿਕ ਕਾਰਕ (Abiotic Factors) – ਭੰਡਾਰ ਕੀਤੇ ਗਏ ਪਦਾਰਥਾਂ ਦੇ ਖਰਾਬ ਹੋਣ ਲਈ ਜਿਹੜੇ ਅਜੈਵਿਕ ਕਾਰਕ ਮੁੱਖ ਤੌਰ ਤੇ ਜ਼ਿੰਮੇਵਾਰ ਹਨ, ਉਨ੍ਹਾਂ ਵਿੱਚ ਸਿੱਲ਼, ਤਾਪਮਾਨ ਅਤੇ ਜਲਵਾਸ਼ਪ ਸ਼ਾਮਿਲ ਹਨ । ਉਦਾਹਰਨ ਵਜੋਂ ਪੱਕੇ ਹੋਏ ਦਾਣਿਆਂ ਵਿਚ ਭਾਰ ਦੇ ਆਧਾਰ ਤੇ ਸਿੱਲ੍ਹ ਦੀ ਮਾਤਰਾ 16% ਤੋਂ 18% ਹੁੰਦੀ ਹੈ । ਭੰਡਾਰਨ ਦੌਰਾਨ ਇਨ੍ਹਾਂ ਨੂੰ ਸੁਰੱਖਿਅਤ ਰੱਖਣ ਦੇ ਲਈ ਸਿੱਲ੍ਹ ਦੀ ਮਾਤਰਾ 14% ਹੋਣੀ ਚਾਹੀਦੀ ਹੈ ਅਤੇ ਦਾਣਿਆਂ ਨੂੰ ਭੰਡਾਰਨ ਕਰਨ ਤੋਂ ਪਹਿਲਾਂ ਸੁਕਾਉਣਾ ਜ਼ਰੂਰੀ ਹੈ । ਉਚੇਰੇ ਤਾਪਮਾਨ ਅਤੇ ਸਿੱਲ੍ਹ ਦੇ ਕਾਰਨ ਭੰਡਾਰ ਕੀਤੀਆਂ ਹੋਈਆਂ ਫ਼ਸਲਾਂ ਉੱਤੇ ਉੱਲੀਆਂ ਪੈਦਾ ਹੋ ਕੇ ਦਾਣਿਆਂ ਨੂੰ ਨਸ਼ਟ ਕਰ ਦਿੰਦੀਆਂ ਹਨ ।

ਭੰਡਾਰ/ਸਟੋਰ ਕਰਨ ਦੇ ਤਰੀਕੇ (Methods of Storing) – ਖਾਧ ਪਦਾਰਥ ਦਾ ਭੰਡਾਰਨ ਉਹਨਾਂ ਦੇ ਇਸ ਗੁਣ ਤੇ ਕਿ ਕੀ ਤਰੀਕਿਆਂ ਦੀ ਵਰਤੋਂ ਕਰਦੇ ਹਨ । ਇਹ ਪਦਾਰਥ ਖ਼ਰਾਬ ਹੋਣ ਵਾਲੇ ਹਨ ਜਾਂ ਕਿ ਨਹੀਂ, ਉੱਤੇ ਨਿਰਭਰ ਕਰਦਾ ਹੈ । ਇਸਦੇ ਕਾਰਨ ਹੀ ਖਾਧ ਪਦਾਰਥਾਂ ਦੇ ਭੰਡਾਰਨ ਕਰਨ ਦੇ ਲਈ ਦੋ ਤਰੀਕਿਆਂ ਦੀ ਵਰਤੋਂ ਕਰਦੇ ਹਨ-
1. ਖੁਸ਼ਕ ਭੰਡਾਰਨ (Dry Storage) ਅਤੇ
2. ਸ਼ੀਤਲ ਭੰਡਾਰਨ (Cold Storage) ਨੂੰ ਵਰਤਦੇ ਹਨ |

2. ਸੁਰੱਖਿਆ (Preservation)-ਖਰਾਬ ਹੋਣ ਵਾਲੇ ਪਦਾਰਥਾਂ ਨੂੰ ਦੇਰ ਤਕ ਬਚਾ ਕੇ ਰੱਖਣ ਨੂੰ ਸੁਰੱਖਿਆ ਆਖਦੇ ਹਨ ।

ਇਸ ਵਿਧੀ ਦੁਆਰਾ ਖਾਧ ਪਦਾਰਥਾਂ ਨੂੰ ਖਰਾਬ ਵਾਲੇ ਸੂਖ਼ਮ ਜੀਵਾਂ ਨੂੰ ਨਸ਼ਟ ਕਰਨਾ ਅਤੇ ਅਜਿਹੇ ਹਾਲਾਤ ਨੂੰ ਪੈਦਾ ਕਰਨਾ ਹੈ, ਜਿਸ ਵਿਚ ਖਾਧ ਪਦਾਰਥ ਖਰਾਬ ਨਾ ਹੋ ਸਕਣ ਅਤੇ ਬੈਕਟੀਰੀਆ ਦੇ ਵਾਧੇ ਅਤੇ ਕ੍ਰਿਆਵਾਂ ਨੂੰ ਰੋਕਿਆ ਜਾ ਸਕੇ ।

ਭੋਜਨ ਨੂੰ ਖਰਾਬ ਹੋਣ ਤੋਂ ਬਚਾਉਣ ਦੇ ਲਈ ਕਈ ਤਰੀਕੇ ਜਿਵੇਂ ਕਿ ਨਿਰਜਲੀਕਰਨ, ਨਮਕ ਅਤੇ ਖੰਡ ਦੀ ਵਰਤੋਂ, ਡੂੰਘਾ ਸ਼ੀਤਲਨ ਅਤੇ ਸੁਰੱਖਿਆ ਕਰਨ ਵਾਲੇ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ । ਅਜਿਹਾ ਕਰਨ ਦੇ ਵਾਸਤੇ ਬੈਨਜ਼ੋਇਕ ਤੇਜ਼ਾਬ ਅਤੇ ਸਲਫਰ ਡਾਈਆਕਸਾਈਡ ਵੀ ਵਰਤੇ ਜਾਂਦੇ ਹਨ ।

3. ਪ੍ਰੋਸੈਸਿੰਗ (Processing) – ਭੋਜਨ ਦੇ ਪ੍ਰੋਸੈਸਿੰਗ ਦੀ ਪ੍ਰਕਿਰਿਆ ਬੜੀ ਪੁਰਾਣੀ ਹੈ । ਇਸ ਤਰੀਕੇ ਦਾ ਮਤਲਬ ਖਾਧ ਪਦਾਰਥਾਂ ਨੂੰ ਲੰਮੇ ਸਮੇਂ ਤਕ, ਬਗੈਰ ਉਨ੍ਹਾਂ ਦੀ ਗੁਣਵੱਤਾ ਦੀ ਤਬਦੀਲੀ ਦੇ ਕਾਇਮ ਰੱਖਣ ਤੋਂ ਹੈ । ਛਿਲਕੇ ਉਤਾਰਨਾ (Husking), ਕੁਟਾਈ ਕਰਨਾ (Thrashing) ਪਾਲਿਸ਼ ਕਰਨਾ ਅਤੇ ਪੀਸਣ ਪ੍ਰੋਸੈਸਿੰਗ ਦੇ ਉਦਾਹਰਨ ਹਨ ।

ਖਾਧ ਪਦਾਰਥਾਂ ਦੇ ਪ੍ਰੋਸੈਸਿੰਗ ਦਾ ਮੁੱਖ ਉਦੇਸ਼ ਇਹਨਾਂ ਵਿਚਲੇ ਪੌਸ਼ਟਿਕ ਗੁਣਾਂ/ਤੱਤਾਂ ਨੂੰ ਕਾਇਮ ਰੱਖਣ ਤੋਂ ਹੈ ਤਾਂ ਜੋ ਇਹਨਾਂ ਖਾਧ ਪਦਾਰਥਾਂ ਨੂੰ ਸਾਰਾ ਸਾਲ ਉਪਲੱਬਧ ਕਰਾਇਆ ਜਾ ਸਕੇ ।

ਉਦਾਹਰਨ –

  • ਚਾਹ (Tea) ਦੇ ਪੱਤਿਆਂ ਨੂੰ ਸੁਕਾ ਕੇ, ਵੱਖ-ਵੱਖ ਕਰਨ (Sorting) ਦੇ ਬਾਅਦ ਇਹਨਾਂ ਦੀ ਪੈਕਿੰਗ (ਡਿੱਬਾ/ਡਿੱਬੀਬੰਦ ਕੀਤੀ ਜਾਂਦੀ ਹੈ ।
  • ਕਾਂਫੀ ਦੀਆਂ ਫਲੀਆਂ ਨੂੰ ਸੁਕਾਉਣ ਦੇ ਬਾਅਦ ਇਹਨਾਂ ਦਾ ਖ਼ਮੀਰ ਉਠਾਇਆ ਜਾਂਦਾ ਹੈ ਅਤੇ ਅਜਿਹਾ ਕਰਨ ਨਾਲ ਖ਼ਮੀਰ ਉਠਾਈ ਹੋਈ (Fermented) ਕਾਫੀ ਪ੍ਰਾਪਤ ਹੁੰਦੀ ਹੈ ।
  • ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਦੀ ਪਾਸਚਰੀਕਰਨ (Pasteurization) ਉਪਰੰਤ ਪ੍ਰੋਸੈਸਿੰਗ ਇਕਾਈਆਂ ਵਿਚ ਪ੍ਰੋਸੈਸਿੰਗ ਕੀਤੀ ਜਾਂਦੀ ਹੈ ।
  • ਗੰਨੇ ਦੀ ਪ੍ਰੋਸੈਸਿੰਗ ਕਰਨ ਕਰਕੇ ਇਹਨਾਂ ਤੋਂ ਗੁੜ, ਸ਼ੱਕਰ ਅਤੇ ਸਫ਼ੈਦ ਰਵਿਆਂ ਵਾਲੀ ਖੰਡ ਆਦਿ ਤਿਆਰ ਕੀਤੀ ਜਾਂਦੀ ਹੈ ।
  • ਜੌਆਂ ਤੋਂ ਵਾਈਨ ਅਤੇ ਬੀਅਰ ਤਿਆਰ ਕੀਤੀ ਜਾਂਦੀ ਹੈ ।

ਖਾਧ ਪਦਾਰਥਾਂ ਦੇ ਪ੍ਰੋਸੈਸਿੰਗ ਕਰਦੇ ਸਮੇਂ ਇਹਨਾਂ ਪਦਾਰਥਾਂ ਵਿਚ ਮੌਜੂਦ ਪੌਸ਼ਟਿਕ ਪਦਾਰਥ ਨਸ਼ਟ ਹੋ ਜਾਂਦੇ ਹਨ ਅਤੇ ਉਹਨਾਂ ਦੇ ਭੋਜਨੀ ਗੁਣਾਂ ਵਿਚ ਤਬਦੀਲੀ ਪੈਦਾ ਹੋ ਜਾਂਦੀ ਹੈ | ਅਜਿਹਾ ਆਮ ਤੌਰ ਤੇ ਉਸ ਸਮੇਂ ਹੁੰਦਾ ਹੈ, ਜਦੋਂ ਅਸੀਂ ਭੋਜਨ ਪਦਾਰਥਾਂ ਦੀ ਪੋਸੈਸਿੰਗ . ਆਪਣੀ ਇੱਛਾ ਦੇ ਅਨੁਸਾਰ ਕਰਦੇ ਹਾਂ | ਕਣਕ ਤੋਂ ਮੈਦਾ ਤਿਆਰ ਕਰਦੇ ਸਮੇਂ ਕਣਕ ਦੇ 28% ਤੋਂ 37% ਦੇ ਕਰੀਬ ਮੈਦਾ ਦੇ ਸੁੱਕੇ ਭਾਰ ਦਾ ਨੁਕਸਾਨ ਹੋ ਜਾਂਦਾ ਹੈ । ਇਸ ਹਾਨੀ ਦੇ ਕਾਰਨ 66% ਲੋਹਾ, 75% ਵਿਟਾਮਿਨ ਬੀ, ਜਿਸ ਵਿਚ ਥਾਇਆਮਿਨ (Thiamin) ਅਤੇ ਨਾਇਆਸਿਨ (Niacin), 66% ਐਂਟੀਥੈਟਿਕ ਐਸਿਡ (Antithetic acid) ਅਤੇ ਵਿਟਾਮਿਨ ਈ (Vitamin-E) ਦੀ ਪੀਸਣ ਸਮੇਂ ਹਾਨੀ ਹੋ ਜਾਂਦੀ ਹੈ ।

4. ਢੋਆ-ਢੁਆਈ (Transportation)-ਖਾਧ ਪਦਾਰਥਾਂ ਦੀ ਢੋਆ-ਢੁਆਈ ਕਰਨ ਦੇ ਵਾਸਤੇ ਟਰੱਕ, ਟ੍ਰੈਕਟਰ, ਟਰਾਲੀਆਂ ਦੀ ਵਰਤੋਂ ਕਰਦਿਆਂ ਹੋਇਆਂ ਇਹਨਾਂ ਪਦਾਰਥਾਂ ਨੂੰ ਦੂਰ-ਦੁਰਾਡੇ ਇਲਾਕਿਆਂ ਵਿਚ ਪਹੁੰਚਾਇਆ ਜਾਂਦਾ ਹੈ ।

PSEB 12th Class Environmental Education Solutions Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2)

Punjab State Board PSEB 12th Class Environmental Education Book Solutions Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2) Textbook Exercise Questions and Answers.

PSEB Solutions for Class 12 Environmental Education Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2)

Environmental Education Guide for Class 12 PSEB ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਸਿੰਚਾਈ (Irrigation) ਤੋਂ ਕੀ ਭਾਵ ਹੈ ?
ਉੱਤਰ-
ਫ਼ਸਲਾਂ ਦੀ ਕਾਸ਼ਤ ਕਰਨ ਵਾਲੀਆਂ ਜ਼ਮੀਨਾਂ ਨੂੰ ਬਨਾਉਟੀ ਢੰਗਾਂ ਨਾਲ ਪਾਣੀ ਲਾਉਣ ਨੂੰ ਸ਼ਿੰਚਾਈ ਕਰਨਾ ਜਾਂ ਸਿੰਜਣਾ ਆਖਦੇ ਹਨ । ਇਹ ਮੀਂਹ ਦੀ ਘਾਟ ਨੂੰ ਪੂਰਿਆਂ ਕਰਦੀ ਹੈ ਅਤੇ ਪਾਣੀ ਦਾ ਸੰਤੁਲਨ ਕਾਇਮ ਰੱਖ ਕੇ ਉਤਪਾਦਿਕਤਾ ਵਿੱਚ ਵਾਧਾ ਕਰਦੀ ਹੈ ।

ਪ੍ਰਸ਼ਨ 2.
ਰਸਾਇਣਕ ਖਾਦਾਂ (Chemical Fertilizers) ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਫਰਟੀਲਾਈਜ਼ਰਜ਼ ਅਕਾਰਬਨੀ ਜਾਂ ਕਾਰਬਨੀ ਪਦਾਰਥ ਹੋ ਸਕਦੇ ਹਨ । ਇਹ ਪ੍ਰਕਿਰਤੀ ਵਿਚ ਪਾਈਆਂ ਜਾਣ ਵਾਲੀਆਂ ਖਾਦਾਂ, ਜਿਵੇਂ ਕਿ ਪੀਟ (Peat) ਜਾਂ ਖਣਿਜੀ ਨਿਖੇਧ (Mineral Deposits) ਹੋ ਸਕਦੇ ਹਨ ਜਾਂ ਉਹ ਕੁਦਰਤੀ ਪ੍ਰਕਿਰਿਆਵਾਂ (ਜਿਵੇਂ ਕਿ ਬਨਸਪਤੀ ਖਾਦ (Compost)) ਦੁਆਰਾ ਤਿਆਰ ਕੀਤੇ ਹੋਏ ਵੀ ਹੋ ਸਕਦੇ ਹਨ ਜਾਂ ਇਹ ਫਰਟੇਲਾਈਜ਼ਰਜ਼ ਰਸਾਇਣਿਕ ਵਿਧੀਆਂ ਦੁਆਰਾ ਤਿਆਰ ਕੀਤੇ ਗਏ ਹੋ ਸਕਦੇ ਹਨ । ਫਰਟੇਲਾਈਜ਼ਰਜ਼ ਤੋਂ ਪਮੁੱਖ ਪੌਸ਼ਟਿਕ ਪਦਾਰਥ, ਜਿਹੜੇ ਪੌਦਿਆਂ ਨੂੰ ਪ੍ਰਾਪਤ ਹੁੰਦੇ ਹਨ, ਉਹ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਹਨ । ਇਨ੍ਹਾਂ ਖਾਦਾਂ ਤੋਂ ਪੌਦਿਆਂ ਨੂੰ ਜਿਹੜੇ ਸੈਕੰਡਰੀ ਕਿਸਮ ਦੇ ਪੌਸ਼ਟਿਕ ਤੱਤ ਪ੍ਰਾਪਤ ਹੁੰਦੇ ਹਨ, ਉਹ ਕੈਲਸ਼ੀਅਮ, ਗੰਧਕ ਅਤੇ ਮੈਗਨੀਸ਼ੀਅਮ ਹਨ । ਕਈ ਵਾਰੀ ਬੋਰਾਨ, ਕਲੋਰੀਨ, ਮੈਂਗਨੀਜ਼, ਲੋਹਾ, ਤਾਂਬਾ ਅਤੇ ਮੋਲਿਬਡਿਨਮ ਵਰਗੇ ਸੂਖਮ ਤੱਤ (Trace Elements) ਹਨ ।

PSEB 12th Class Environmental Education Solutions Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2)

ਪ੍ਰਸ਼ਨ 3.
ਪੌਦਿਆਂ ਦੀਆਂ ਕੁੱਝ ਬੀਮਾਰੀਆਂ ਦੇ ਨਾਮ ਦੱਸੋ ।
ਉੱਤਰ-
ਪੌਦਿਆਂ ਦੀਆਂ ਕੁੱਝ ਬੀਮਾਰੀਆਂ ਦੇ ਨਾਮ-
ਕਣਕ ਦੀਆਂ ਬੀਮਾਰੀਆਂ (Diseases of Wheat) – ਕਣਕ ਦੀ ਕੁੰਗੀ (Rust of Wheat) ਅਤੇ ਕਣਕ ਦੀ ਕਾਂਗਿਆਰੀ (Wheat Smut) ।

ਚੌਲਾਂ ਦੀਆਂ ਬੀਮਾਰੀਆਂ (Diseases of Rice) – ਚੌਲਾਂ ਦਾ ਝੁਲਸ ਰੋਗ (Blast of Rice) ਅਤੇ ਚੌਲਾਂ ਦੇ ਭੂਰੇ ਧੱਬੇ (Brown Spot of Rice) ।

ਗੰਨੇ ਦੀਆਂ ਬੀਮਾਰੀਆਂ (Diseases of Sugarcane) – ਗੰਨੇ ਦਾ ਲਾਲ ਧਾਰੀ ਵਿਗਲਣ ਰੋਗ (Red rot of Sugarcane) ਅਤੇ ਗੰਨੇ ਦਾ ਡਿੱਗਣੀ ਸ਼ਾਖ਼ ਰੋਗ (Grassy Shoot of sugarcane) ।

ਆਲੂ ਦੀਆਂ ਬੀਮਾਰੀਆਂ (Diseases of Potato) – ਆਲੂ ਦਾ ਪਛੇਤਾ ਝੁਲਸ ਰੋਗ (Late Blight of Potato), ਉੱਲੀ ਰੋਗ (Fungal Disease) ।

ਪ੍ਰਸ਼ਨ 4.
ਜੈਵਿਕ ਵਿਸ਼ਾਲੀਕਰਨ (Bio-Magnification) ਤੋਂ ਕੀ ਭਾਵ ਹੈ ?
ਉੱਤਰ-
ਇਕ ਪੌਸ਼ਟਿਕ ਪਦਾਰਥਾਂ ਦੀ ਪੱਧਰ ਤੋਂ ਅਗਲੇ ਪੌਸ਼ਕ ਪੱਧਰ ਤਕ ਹਾਨੀਕਾਰਕ ਪਦਾਰਥਾਂ ਦੇ ਸਜੀਵ ਦੇ ਸਰੀਰ ਅੰਦਰ ਪੈਦਾ ਹੋਣ ਵਾਲੀ ਸੰਘਣਤਾ ਨੂੰ ਜੈਵਿਕ ਵਿਸ਼ਾਲੀਕਰਨ ਆਖਦੇ ਹਨ । ਉੱਚ ਕੋਟੀ ਵਾਲੇ ਸਜੀਵ ਦੇ ਸਰੀਰ ਅੰਦਰ ਇਹ ਸੰਘਣਤਾ ਸਭ ਤੋਂ ਜ਼ਿਆਦਾ ਹੁੰਦੀ ਹੈ ।

ਪ੍ਰਸ਼ਨ 5.
ਕੁਦਰਤੀ ਖਾਦ (Manure) ਅਤੇ ਬਣਾਉਟੀ ਖਾਦਾਂ (Fertilizers) ਵਿਚ ਕੀ ਅੰਤਰ ਹਨ ?
ਉੱਤਰ-
ਕੁਦਰਤੀ ਖਾਦ ਅਤੇ ਬਣਾਉਟੀ ਖਾਦ (ਫਰਟੇਲਾਈਜ਼ਰਜ਼) ਵਿਚ ਅੰਤਰ-

ਲੜੀ ਨੂੰ: ਕੁਦਰਤੀ ਖਾਦਾਂ (Manures) ਬਣਾਉਟੀ ਖਾਦਾਂ (Fertilizers)
1. ਕੁਦਰਤੀ ਖਾਦ ਪੌਦਿਆਂ ਦੀ ਰਹਿੰਦ-ਖੂੰਹਦ, ਮਵੇਸ਼ੀਆਂ ਦੇ ਮਲ-ਮੂਤਰ ਅਤੇ miss ਜੀਵਾਂ ਦੇ ਆਸ਼ਕ ਤੌਰ ਤੇ ਵਿਘਟਣ ਅਤੇ ਗਲਣ-ਸੜਣ ਦੇ ਕਾਰਨ ਬਣਦੀ ਹੈ । ਬਣਾਉਟੀ ਖਾਦ ਅਕਾਰਬਨੀ ਲੁਣ ਹੁੰਦੇ ਹਨ ਜਾਂ ਇਹ ਕਾਰਬਨੀ ਯੌਗਿਕ ਹੁੰਦੇ ਹਨ ।
2. ਕੁਦਰਤੀ ਖਾਦ ਵਿਚ ਕਾਰਬਨੀ ਪਦਾਰਥ ਅਧਿਕ ਮਾਤਰਾ ਵਿਚ ਮੌਜੂਦ ਹੁੰਦਾ ਹੈ । ਬਣਾਉਟੀ ਖਾਦ ਵਿਚ ਕਾਰਬਨੀ ਪਦਾਰਥ ਬਿਲਕੁਲ ਨਹੀਂ ਹੁੰਦਾ ।
3. ਕੁਦਰਤੀ ਖਾਦ ਵਿਚ, ਪੌਸ਼ਟਿਕ ਪਦਾਰਥਾਂ ਦੀ ਮਾਤਰਾ ਬਹੁਤ ਥੋੜੀ ਹੋਣ ਦੇ ਕਾਰਨ ਇਨ੍ਹਾਂ ਦੀ ਵਰਤੋਂ ਬਹੁਤ ਜ਼ਿਆਦਾ ਮਾਤਰਾ ਵਿਚ ਕਰਨੀ ਪੈਂਦੀ ਹੈ । ਬਣਾਉਟੀ ਖਾਦਾਂ ਵਿਚ ਪੌਸ਼ਟਿਕ ਪਦਾਰਥਾਂ ਦੀ ਬਹੁਤਾਤ ਹੋਣ ਦੇ ਕਾਰਨ, ਵਰਤੋਂ ਕਰਨ ਲਈ ਇਨ੍ਹਾਂ ਦੀ ਬਹੁਤ ਘੱਟ ਮਾਤਰਾ ਦੀ ਲੋੜ ਹੁੰਦੀ ਹੈ ।
4. ਪੌਸ਼ਟਿਕ ਪਦਾਰਥਾਂ ਦੇ ਪੱਖ ਤੋਂ ਇਹ ਖਾਦ ਨਿਸ਼ਚਿਤਤਾ (Nutrient specific) ਹੁੰਦੀ ਹੈ । ਪੌਸ਼ਟਿਕ ਪਦਾਰਥਾਂ ਦੇ ਪੱਖ ਤੋਂ ਬਣਾਉਟੀ ਖਾਦ ਨਿਸ਼ਚਿਤਤਾ ਵਾਲੀ ਨਹੀਂ ਹੈ ।
5. ਕੁਦਰਤੀ ਖਾਦ ਦਾ ਆਇਤਨ ਜ਼ਿਆਦਾ ਹੋਣ ਅਤੇ ਭਾਰੀ ਹੋਣ ਦੇ ਕਾਰਨ ਇਨ੍ਹਾਂ ਨੂੰ ਸਟੋਰ ਕਰਨਾ ਅਤੇ ਢੋਆ-ਢੁਆਈ ਕਰਨੀ ਮੁਸ਼ਕਿਲ ਹੈ । ਬਣਾਉਟੀ ਖਾਦਾਂ ਸੰਘਣੀਆਂ ਹੋਣ ਕਾਰਨ ਇਨ੍ਹਾਂ ਨੂੰ ਸਟੋਰ ਕਰਨਾ ਅਤੇ ਢੋਆ ਢੁਆਈ ਆਸਾਨੀ ਨਾਲ ਕੀਤੀ ਜਾ ਸਕਦੀ ਹੈ ।
6. ਕੁਦਰਤੀ ਖਾਦਾਂ ਪਾਣੀ ਦਾ ਪ੍ਰਦੂਸ਼ਣ ਨਹੀਂ ਕਰਦੀਆਂ । ਬਣਾਉਟੀ ਖਾਦਾਂ ਪਾਣੀ ਦਾ ਪ੍ਰਦੂਸ਼ਣ ਕਰਦੀਆਂ ਹਨ ।
7. ਮੱਲ੍ਹੜ (Humus) ਕੁਦਰਤੀ ਖਾਦ ਤੋਂ ਬਹੁਤ ਜ਼ਿਆਦਾ ਮਾਤਰਾ ਵਿਚ ਮੱਲ੍ਹੜ ਦੀ ਪ੍ਰਾਪਤੀ ਹੁੰਦੀ ਹੈ। ਮੱਲ੍ਹੜ ਮਿੱਟੀ ਦੀ ਗਠਤਾ (Texture) ਨੂੰ ਉੱਨਤ ਕਰਦਾ ਹੈ । ਬਣਾਉਟੀ ਖਾਦ ਤੋਂ ਮੱਲ੍ਹੜ ਬਿਲਕੁਲ ਹੀ ਪ੍ਰਾਪਤ ਨਹੀਂ ਹੁੰਦਾ ਹੈ ।

PSEB 12th Class Environmental Education Solutions Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2)

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਸਿੰਚਾਈ ਦੀ ਕੀ ਮਹੱਤਤਾ ਹੈ ?
ਉੱਤਰ-
ਸਿੰਚਾਈ (Irrigation) – ਦੀ ਮਹੱਤਤਾਥੋਂ ਨੂੰ ਪਾਣੀ ਲਾਉਣ ਦਾ ਮੰਤਵ ਉੱਥੇ ਉੱਗਣ ਵਾਲੀਆਂ ਫ਼ਸਲਾਂ ਦੀ ਮਦਦ ਕਰਨਾ ਹੈ । ਰੁਕ-ਰੁਕ ਕੇ ਜਾਂ ਘੱਟ ਵਰਖਾ ਪੈਣ ਦੇ ਕਾਰਨ ਘੱਟ ਪਾਣੀ ਦੀ ਉਪਲੱਬਧੀ ਦੀ ਸਮੱਸਿਆ ਦੇ ਹੱਲ ਕਰਨ ਦੇ ਵਾਸਤੇ ਕੀਤੀ ਜਾਂਦੀ ਬਣਾਉਟੀ ਸਿੰਚਾਈ, ਧਰਤੀ ਹੇਠਲੇ ਪਾਣੀ ਦਾ ਸੰਤੁਲਨ ਕਾਇਮ ਰੱਖਦਿਆਂ ਹੋਇਆਂ, ਉਤਪਾਦਕਤਾ ਵਿਚ ਵਾਧਾ ਕਰਨ ਵਿਚ ਸਹਾਈ ਹੁੰਦੀ ਹੈ । ਸਿੰਜਣ ਦੇ ਲਈ ਅਸੀਂ ਸਤੱਈ ਪਾਣੀ (Surface Water) ਅਤੇ ਜ਼ਮੀਨ ਹੇਠਲੇ ਪਾਣੀ ਦੀ ਵਰਤੋਂ ਕਰਦੇ ਹਾਂ ।

ਸਿੰਚਾਈ ਦੀ ਮਹੱਤਤਾ (Importance of Irrigation)-

  1. ਮਿੱਟੀ ਵਿਚ ਮੌਜੂਦ ਪੌਸ਼ਟਿਕ ਪਦਾਰਥਾਂ ਦੇ ਸੋਖਣ ਵਿਚ ਸਿੰਚਾਈ (Irrigation) ਸਹਾਇਤਾ ਕਰਦੀ ਹੈ । ਮਿੱਟੀ ਵਿਚ ਮੌਜੂਦ ਪੌਸ਼ਟਿਕ ਪਦਾਰਥ ਸਿੰਚਾਈ ਕਰਨ ਵਾਲੇ ਪਾਣੀ ਵਿਚ ਘੁਲ ਕੇ ਘੋਲ ਬਣਾ ਦਿੰਦੇ ਹਨ ਅਤੇ ਇਨ੍ਹਾਂ ਘੋਲਾਂ (Solutions) ਨੂੰ ਪੌਦੇ ਜੜ੍ਹਾਂ ਰਾਹੀਂ ਸੋਖ ਲੈਂਦੇ ਹਨ ।
  2. ਸਿੰਚਾਈ ਕਰਨ ਦੇ ਫਲਸਰੂਪ ਮਿੱਟੀ ਸਿੱਲ੍ਹੀ ਹੋ ਜਾਂਦੀ ਹੈ ਅਤੇ ਮਿੱਟੀ ਦੀ ਇਹ ਸਿੱਲ੍ਹ ਬੀਜਾਂ ਦੇ ਪੁੰਗਰਨ ਲਈ ਜ਼ਰੂਰੀ ਹੁੰਦੀ ਹੈ । ਖੁਸ਼ਕ ਤੋਂ ਵਿਚ ਬੀਜ ਚੰਗੀ ਤਰ੍ਹਾਂ ਨਹੀਂ ਵੱਧਦੇਫੁੱਲਦੇ ।
  3. ਜੜ੍ਹਾਂ ਦੇ ਵਾਧੇ ਵਾਸਤੇ ਸਿੰਚਾਈ ਜ਼ਰੂਰੀ ਹੈ । ਖੁਸ਼ਕ ਚੋਂ ਵਿਚ ਜੜਾਂ ਠੀਕ ਤਰ੍ਹਾਂ ਨਹੀਂ ਵੱਧਦੀਆਂ-ਫੁੱਲਦੀਆਂ ।
  4. ਸਿੰਚਾਈ ਲਈ ਵਰਤਿਆ ਜਾਣ ਵਾਲਾ ਪਾਣੀ ਫ਼ਸਲਾਂ ਨੂੰ ਦੋ ਮਹੱਤਵਪੂਰਨ ਤੱਤ ਹਾਈਡਰੋਜਨ (Hydrogen) ਅਤੇ ਆਕਸੀਜਨ (Oxygen) ਦੀ ਪੂਰਤੀ ਕਰਦਾ ਹੈ । ਇਹ ਪਦਾਰਥ ਪੌਦਿਆਂ ਦੇ ਵੱਧਣ ਲਈ ਜ਼ਰੂਰੀ ਹਨ ।

ਪ੍ਰਸ਼ਨ 2.
ਸਿੰਚਾਈ ਦੀਆਂ ਕਿਹੜੀਆਂ ਵਿਧੀਆਂ ਹਨ ? ਅਤੇ ਇਨ੍ਹਾਂ ਦੀਆਂ ਮੁਸ਼ਕਿਲਾਂ ਕਿਹੜੀਆਂ ਹਨ ?
ਉੱਤਰ-
ਸਿੰਚਾਈ ਕਰਨ ਦੇ ਮਕਸਦ ਨਾਲ ਜਲ ਸਰੋਤਾਂ ਤੋਂ ਪ੍ਰਾਪਤ ਕੀਤੇ ਗਏ ਪਾਣੀ ਦੀ ਖੇਤਾਂ ਵਿਚ ਵੰਡ ਕਰਨ ਦੇ ਤਰੀਕਿਆਂ ਵਿਚ ਕਾਫ਼ੀ ਅੰਤਰ ਹਨ | ਪਾਣੀ ਦੀ ਵੰਡ ਕਰਨ ਦਾ · ਅਸਲ ਮੁੱਦਾ ਪੂਰੇ ਖੇਤ ਨੂੰ ਇਕ ਸਮਾਨ ਪਾਣੀ ਸਪਲਾਈ ਕਰਨ ਦਾ ਹੈ ਤਾਂ ਜੋ ਹਰੇਕ ਪੌਦੇ ਨੂੰ ਉਸ ਦੀ ਜ਼ਰੂਰਤ ਦੇ ਮੁਤਾਬਿਕ ਪਾਣੀ ਮਿਲ ਸਕੇ ਜਿਹੜਾ ਕਿ ਨਾ ਤਾਂ ਬਹੁਤ ਜ਼ਿਆਦਾ ਹੀ ਹੋਵੇ ਅਤੇ ਨਾ ਬਹੁਤ ਹੀ ਘੱਟ ।
ਸਿੰਚਾਈ ਦੀਆਂ ਵਿਧੀਆਂ (Methods of Irrigation-
ਸਿੰਚਾਈ (Irrigation) ਕਰਨ ਦੀਆਂ ਵਿਧੀਆਂ ਦਾ ਵੇਰਵਾ ਅੱਗੇ ਦਿੱਤਾ ਗਿਆ ਹੈ –

1. ਸਿਆੜ/ਖਾਲ ਸਿੰਚਾਈ (Furrow Irrigation) – ਸਿੰਚਾਈ ਕਰਨ ਦੀ ਇਸ ਵਿਧੀ ਵਿਚ ਪਾਣੀ ਖੇਤ ਵਿਚ ਬਣਾਏ ਗਏ ਦੋ ਉਭਾਰਾਂ (Ridges) ਦੇ ਦਰਮਿਆਨ ਵਾਲੇ ਖਾਲਾਂ ਰਾਹੀਂ ਦਿੱਤਾ ਜਾਂਦਾ ਹੈ । ਸਿੰਚਾਈ ਕਰਨ ਦੀ ਇਸ ਵਿਧੀ ਦੀ ਵਰਤੋਂ ਕਤਾਰਾਂ ਵਿਚ ਕਾਸ਼ਤ ਕੀਤੀਆਂ ਜਾਣ ਵਾਲੀਆਂ ਫ਼ਸਲਾਂ, ਜਿਵੇਂ ਕਿ-ਰੀਨਾ, ਕਪਾਹ ਅਤੇ ਆਲੂ ਆਦਿ ਨੂੰ ਪਾਣੀ ਦੇਣ ਲਈ ਕੀਤੀ ਜਾਂਦੀ ਹੈ ।
PSEB 12th Class Environmental Education Solutions Chapter 12 ਕਾਇਮ ਰਹਿਣਯੋਗ ਝੱਲਣਯੋਗ ਟਿਕਾਊ ਖੇਤੀਬਾੜੀ (ਭਾਗ-2) 1

2. ਹੜ ਸਿੰਚਾਈ (Flood Irrigation) – ਹੜ ਸਿੰਚਾਈ ਦਾ ਇਕ ਅਜਿਹਾ ਤਰੀਕਾ ਹੈ। ਜਿਸ ਵਿਚ ਪਾਣੀ ਦੀ ਕਾਫ਼ੀ ਮਾਤਰਾ ਵਿਅਰਥ ਚਲੀ ਜਾਂਦੀ ਹੈ ਅਤੇ ਇਸ ਵਿਧੀ ਦੀ ਵਰਤੋਂ ਉਹਨਾਂ ਥਾਂਵਾਂ ‘ਤੇ ਕੀਤੀ ਜਾਂਦੀ ਹੈ ਜਿੱਥੇ ਪਾਣੀ ਕਾਫ਼ੀ ਜ਼ਿਆਦਾ ਮਾਤਰਾ ਵਿਚ ਮਿਲਦਾ ਹੈ । ਸਿੰਚਾਈ ਕਰਨ ਦੀ ਇਹ ਵਿਧੀ ਪੱਧਰੀ ਅਤੇ ਖੁੱਲ੍ਹੀ (Open) ਜ਼ਮੀਨ ਲਈ ਅਪਣਾਈ ਜਾਂਦੀ ਹੈ । ਪੰਪਾਂ ਦੀ ਸਹਾਇਤਾ ਨਾਲ ਖੇਤਾਂ ਨੂੰ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ ਅਤੇ ਉੱਚੇ ਖੇਤਾਂ ਨੂੰ ਪੰਪਾਂ ਦੀ ਸਹਾਇਤਾ ਨਾਲ ਪਾਣੀ ਦਿੱਤਾ ਜਾਂਦਾ ਹੈ । ਫੈਲਿਆ ਹੋਇਆ ਪਾਣੀ ਖੇਤਾਂ ਵਿਚ ਉੱਗ ਰਹੀ ਫ਼ਸਲਾਂ ਨੂੰ ਇਕ ਸਮਾਨ ਪ੍ਰਾਪਤ ਹੋ ਜਾਂਦਾ ਹੈ ।

3. ਚੈੱਕ-ਬੇਸਿਨ ਸਿੰਚਾਈ (Check basin Irrigation) – ਸਿੰਚਾਈ ਕਰਨ ਦੀ ਇਸ ਵਿਧੀ ਵਿਚ ਆਇਤਾਕਾਰ (Rectangular) ਜਾਂ ਚੌਰਸ (Square) ਦੀ ਸ਼ਕਲ ਦੀਆਂ ਨਿਯਮਿਤ ਰੋਕਾਂ (Regulators) ਦੀ ਵਰਤੋਂ ਕੀਤੀ ਜਾਂਦੀ ਹੈ ।

4. ਫੁਹਾਰਾ ਸਿੰਚਾਈ (Sprinkle Irrigation System) – ਸਿੰਚਾਈ ਕਰਨ ਦੇ ਇਸ ਤਰੀਕੇ ਵਿਚ ਪਾਣੀ ਦੇ ਦਬਾਓ (Water Pressure) ਦੀ ਵਰਤੋਂ ਕਰਦਿਆਂ ਹੋਇਆਂ ਪਾਣੀ ਦੀ ਮਾਮੂਲੀ ਜਿਹੀ ਫੁਹਾਰ ਜਾਂ ਛਿੜਕਾਓ ਫ਼ਸਲ ਦੇ ਉੱਪਰ ਕੀਤਾ ਜਾਂਦਾ ਹੈ । ਇਸ ਵਿਧੀ ਦੀ ਤੁਲਨਾ ਬਣਾਉਟੀ ਵਰਖਾ (Artificial Rain) ਨਾਲ ਕੀਤੀ ਜਾਂਦੀ ਹੈ ।

5. ਪਾਣੀ ਉੱਪਰ ਚੁੱਕਣ ਵਾਲੇ ਉਪਕਰਣ (Water lifting Devices) – ਸਿੰਚਾਈ ਕਰਨ ਦੀਆਂ ਵਿਧੀਆਂ ਵਿਚ ਪਾਣੀ ਉੱਪਰ ਚੁੱਕਣ ਵਾਲੇ ਉਪਕਰਣ ਦੀ ਵਰਤੋਂ ਨੀਵੀਆਂ ਥਾਂਵਾਂ; ਜਿਵੇਂ ਕਿ-ਖੂਹ, ਝੀਲਾਂ ਅਤੇ ਦਰਿਆਵਾਂ ਆਦਿ ਤੋਂ ਪਾਣੀ ਦੀ ਪ੍ਰਾਪਤੀ ਲਈ ਕੀਤੀ ਜਾਂਦੀ ਹੈ ।

6. ਤੁਪਕਾ ਸਿੰਚਾਈ ਪ੍ਰਣਾਲੀ (Drip Irrigation System) – ਸਿੰਚਾਈ ਕਰਨ ਦੀ ਇਸ ਪ੍ਰਣਾਲੀ ਨੂੰ ਤੁਪਕਾ ਸਿੰਚਾਈ ਪ੍ਰਣਾਲੀ ਜਾਂ ਬ੍ਰਕਲ ਪ੍ਰਣਾਲੀ ਵੀ ਆਖਦੇ ਹਨ । ਸਿੰਜਣ ਦੀ ਇਸ ਵਿਧੀ ਵਿਚ ਪਾਣੀ ਤੁਪਕਿਆਂ ਦੇ ਰੂਪ ਵਿਚ ਪੌਦਿਆਂ ਦੀਆਂ ਜੜ੍ਹਾਂ ਦੇ ਨਜ਼ਦੀਕ ਪਾਇਆ ਜਾਂਦਾ ਹੈ ।

ਮੁਸ਼ਕਿਲਾਂ (Difficulties) – ਸਿੰਚਾਈ ਕਰਨ ਦੇ ਪਰੰਪਰਾਗਤ ਤਰੀਕੇ ਵਰਤਦੇ ਸਮੇਂ ਪਾਣੀ ਦਾ ਨੁਕਸਾਨ ਬਹੁਤ ਵਧੇਰੇ ਹੁੰਦਾ ਹੈ ਜਿਵੇਂ ਕਿ ਸਿਆੜ, ਸਿੰਚਾਈ, ਹੜ ਸਿੰਚਾਈ ਆਦਿ ਸਿੰਚਾਈ ਕਰਦੇ ਸਮੇਂ ਪਾਣੀ ਨੂੰ ਜ਼ਾਇਆ ਹੋਣ ਤੋਂ ਬਚਾਉਣ ਦੇ ਲਈ ਫੁਹਾਰ ਸਿੰਚਾਈ ਅਤੇ ਤੁਪਕਾ ਸਿੰਚਾਈ ਕਰਨ ਦੀਆਂ ਵਿਧੀਆਂ ਅਪਣਾਉਣ ਨਾਲ ਪਾਣੀ ਨੂੰ ਜ਼ਾਇਆ ਜਾਣ ਤੋਂ ਬਚਾਇਆ ਜਾ ਸਕਦਾ ਹੈ ।

PSEB 12th Class Environmental Education Solutions Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2)

ਪ੍ਰਸ਼ਨ 3.
ਰੇਹ/ਰੂੜੀ ਖਾਦ ਤੋਂ ਕੀ ਭਾਵ ਹੈ ? ਇਸ ਦੀਆਂ ਕਿਸਮਾਂ ਦਾ ਵਰਣਨ ਕਰੋ ।
ਉੱਤਰ-
ਰੇਹ (Manue) – ਇਸਨੂੰ ਕੁਦਰਤੀ ਖਾਦ ਵੀ ਆਖਦੇ ਹਨ । ਰੇਹ ਕਾਰਬਨੀ ਖਾਦਾਂ ਹਨ ਜਿਹੜੀਆਂ ਸਬਜ਼ੀਆਂ ਅਤੇ ਪਸ਼ੂਆਂ ਦੀ ਰਹਿੰਦ-ਖੂੰਹਦ ਦੇ ਬੈਕਟੀਰੀਆ ਦੁਆਰਾ ਕੀਤੇ ਗਏ ਵਿਘਟਨ ਦੇ ਕਾਰਨ ਪ੍ਰਾਪਤ ਕੀਤੀਆਂ ਜਾਂਦੀਆਂ ਹਨ । ਇਨ੍ਹਾਂ ਵਿਚ ਪੌਸ਼ਟਿਕ ਪਦਾਰਥਾਂ ਦੀ ਬਹੁਤਾਤ ਹੁੰਦੀ ਹੈ । ਮਿੱਟੀ ਵਿਚ ਮਿਲਾਉਣ ਨਾਲ ਖਾਦਾਂ ਮਿੱਟੀ ਦੀ ਉਪਜਾਊ ਸ਼ਕਤੀ ਵਿਚ ਵਾਧਾ ਕਰਦੀਆਂ ਹਨ ।

ਸਾਡੇ ਦੇਸ਼ ਵਿਚ ਡੰਗਰਾਂ ਦੇ ਗੋਹੇ ਦੀ ਹੀ ਵਰਤੋਂ ਰੇਹ ਵਜੋਂ ਕੀਤੀ ਜਾਂਦੀ ਹੈ ।
ਰੂੜੀ ਖਾਦਰੇਹ ਦੀਆਂ ਕਿਸਮਾਂ (Types of Manures)

  1. ਵਾੜੇ ਦੀ ਰੂੜੀ ਖਾਦ (Farm Yard Manure)
  2. ਬਨਸਪਤੀ ਜਾਂ ਕੰਪੋਸਟ ਖਾਦ (Compost Manure)
  3. ਹਰੀ ਖਾਦ (Green Manure) ।

1. ਵਾੜੇ ਦੀ ਰੂੜੀ ਖਾਦ (Farm Yard Manure) – ਇਹ ਖਾਦ ਮਵੇਸ਼ੀਆ ਦੇ ਗੋਹੇ ਅਤੇ ਫ਼ਲਾਂ ਤੇ ਸਬਜ਼ੀਆਂ ਦੀ ਰਹਿੰਦ-ਖੂੰਹਦ ਦੇ ਮਿਸ਼ਰਣ ਤੋਂ ਤਿਆਰ ਕੀਤੀ ਜਾਂਦੀ ਹੈ । ਇਨ੍ਹਾਂ ਚੀਜ਼ਾਂ ਦੇ ਮਿਸ਼ਰਣ ਨੂੰ ਢੇਰਾਂ ਦੀ ਸ਼ਕਲ ਵਿਚ ਇਕੱਠਾ ਕਰ ਦਿੱਤਾ ਜਾਂਦਾ ਹੈ । ਬੈਕਟੀਰੀਆ ਵੀ ਪ੍ਰਕਿਰਿਆਵਾਂ ਦੁਆਰਾ ਇਹ ਮਿਸ਼ਰਣ ਮੱਲੜ ਵਿਚ ਬਦਲ ਜਾਂਦਾ ਹੈ । ਇਸ ਵਿਚ ਪੌਸ਼ਟਿਕ ਪਦਾਰਥ ਜਿਵੇਂਕਿ N(0.5%), 0.2% P2O5 ਅਤੇ 0.5% K2O ਹੁੰਦੇ ਹਨ । ਇਹ ਬੜੀ ਵੱਡਮੁੱਲੀ ਰੇਹ ਹੈ । ਇਸ ਨੂੰ ਦੇਸੀ ਖਾਦ ਜਾਂ ਰਿਹਲੀ ਆਖਦੇ ਹਨ ।

2. ਬਨਸਪਤੀ ਕੰਪੋਸਟ ਖਾਦ (Compost Manure) – ਇਹ ਖਾਦ ਵੀ ਪਾਣੀਆਂ ਦੀ ਅਤੇ ਬਨਸਪਤੀ ਦੀ ਰਹਿੰਦ-ਖੂੰਹਦ ਤੋਂ ਤਿਆਰ ਕੀਤੀ ਜਾਂਦੀ ਹੈ । ਇਹ ਖਾਦ ਟੋਇਆਂ ਵਿਚ ਤਿਆਰ ਕੀਤੀ ਜਾਂਦੀ ਹੈ ਅਤੇ ਇਹ ਖਾਦ 1-2 ਮਹੀਨਿਆਂ ਵਿਚ ਤਿਆਰ ਕੀਤੀ ਜਾਂਦੀ ਹੈ ।

3. ਹਰੀ ਖਾਦ (Green Manure) – ਇਹ ਖਾਦ ਫਲਦਾਰੀ ਪੌਦਿਆਂ ਤੋਂ ਤਿਆਰ ਕੀਤੀ ਜਾਂਦੀ ਹੈ । ਫਲਦਾਰੀ ਪੌਦਿਆਂ ਦੀਆਂ ਜੜ੍ਹਾਂ ਵਿਚ ਨੌਡਿਊਲਜ਼ ਹੁੰਦੇ ਹਨ, ਜਿਨ੍ਹਾਂ ਵਿਚ ਨਾਈਟ੍ਰੋਜਨ ਯੋਗਿਕੀਕਰਨ ਬੈਕਟੀਰੀਆ ਪਾਏ ਜਾਂਦੇ ਹਨ । ਇਹ ਬੈਕਟੀਰੀਆ ਵਾਤਾਵਰਣੀ ਨਾਈਟ੍ਰੋਜਨ ਨੂੰ ਨਾਈਟ੍ਰੇਟ ਵਿਚ ਪਰਿਵਰਤਿਤ ਕਰਦੇ ਹਨ ਅਤੇ ਇਸ ਤਰ੍ਹਾਂ ਮਿੱਟੀ ਦੀ ਉਪਜਾਊ ਸ਼ਕਤੀ ਵਿਚ ਵਾਧਾ ਕਰਦੇ ਹਨ । ਗੁਆਰਾ (Guara) ਅਤੇ ਵੈਂਚਾਂ ਦੋ ਪ੍ਰਮੁੱਖ ਫਲੀਦਾਰ ਪੌਦਿਆਂ ਦੀ ਵਰਤੋਂ ਹਰੀ ਖਾਦ ਵਜੋਂ ਕੀਤੀ ਜਾਂਦੀ ਹੈ । ਇਹ ਪੌਦੇ ਬੀਜੇ ਜਾਂਦੇ ਹਨ 6-8 ਹਫਤਿਆਂ ਦੇ ਬਾਅਦ ਜਦੋਂ ਇਹ 6-8 ਉੱਚੇ ਹੋ ਜਾਣ ਤਾਂ ਇਨ੍ਹਾਂ ਨੂੰ ਹਲ ਚਲਾ ਕੇ ਮਿੱਟੀ ਵਿਚ ਰਲਾ ਦਿੱਤਾ ਜਾਂਦਾ ਹੈ । ਜਿੱਥੇ 1-2 ਮਹੀਨਿਆਂ ਵਿਚ ਇਹ ਗਲ-ਸੜ ਕੇ ਮੱਲ੍ਹੜ ਬਣ ਜਾਂਦਾ ਹੈ ।

ਬਨਸਪਤੀ ਖਾਦ ਤਿਆਰੀਂ ਕਰਦੇ ਸਮੇਂ ਇਸਦੇ ਸੰਘਟਕਾਂ ਵਿਚ ਰਸਾਇਣਿਕ ਪਦਾਰਥਾਂ ਦੀ ਕੁਝ ਮਾਤਰਾ ਮਿਲਾਈ ਜਾਂਦੀ ਹੈ । ਇਸ ਖਾਦ ਵਿਚ 1.4% ਨਾਈਟ੍ਰੋਜਨ, 1.4% ਪੋਟਾਸ਼ੀਅਮ ਅਤੇ 1% ਫਾਸਫੋਰਸ ਹੁੰਦੇ ਹਨ ।

ਹਰੀ ਖਾਦ ਲਈ ਵਰਤੇ ਜਾਂਦੇ ਕੁੱਝ ਪੌਦਿਆਂ ਦੇ ਨਾਂ-
Bigt (Sesbania awteate) = S. Cannabina) Sesbania rostrata fen ùe ਦੀਆਂ ਜੜ੍ਹਾਂ ਅਤੇ ਤਣਾਂ ਉੱਤੇ ਸ਼ਕੂਰ (Nodules) ਹਨ । ਸੂਣਾ (Crotolaria jancacea Sun Hemp) ਗੁਆਰਾ ਜਾਂ ਸੁਆਰ (Cyamopsis tetra gonolobata) = Clusterbean ਸੇਂਜੀ (Melilotus) parviflord (M. Indica/Sweet clover) ਬਰਸੀਸ . (Trifolium alexandrium = Egyptian Clover)

ਪ੍ਰਸ਼ਨ 4.
ਕ੍ਰਿਸ਼ੀ-ਰਸਾਇਣ/ਐਗਰੋ-ਰਸਾਇਣ ਵਾਤਾਵਰਣ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ ?
ਉੱਤਰ-
ਖੇਤੀਬਾੜੀ ਤੋਂ ਵਧੇਰੇ ਉਪਜ ਪ੍ਰਾਪਤ ਕਰਨ ਦੇ ਲਈ ਜਿਨ੍ਹਾਂ ਰਸਾਇਣਿਕ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਹਨਾਂ ਪਦਾਰਥਾਂ ਨੂੰ ਐਗਰੋ-ਰਸਾਇਣ (Agro-chemicals) ਕਹਿੰਦੇ ਹਨ । ਇਹਨਾਂ ਰਸਾਇਣਿਕ ਪਦਾਰਥਾਂ ਵਿਚ ਕੀਟਨਾਸ਼ਕ, ਸਟਨਾਸ਼ਕ, ਨਦੀਨਨਾਸ਼ਕ ਅਤੇ ਰਸਾਇਣਿਕ ਖਾਦਾਂ ਸ਼ਾਮਿਲ ਹਨ ।
ਐਗਰੋ-ਰਸਾਇਣਾਂ ਦੁਆਰਾ ਪੈਣ ਵਾਲੇ ਮੁੱਖ ਪ੍ਰਭਾਵ-

1. ਰਸਾਇਣਿਕ ਪਦਾਰਥ ਦੀ ਲੋੜ ਨਾਲੋਂ ਜ਼ਿਆਦਾ ਅਤੇ ਬੇਸਮਝੀ ਨਾਲ ਕੀਤੀ ਗਈ ਵਰਤੋਂ ਦੇ ਕਾਰਨ ਵਾਤਾਵਰਣ ਦਾ ਅਪਰਦਨ, ਜਿਵੇਂ ਕਿ-ਜ਼ਮੀਨ ਦਾ ਅਪਰਦਨ, ਹਵਾਪ੍ਰਦੂਸ਼ਣ ਅਤੇ ਜਲ-ਪ੍ਰਦੂਸ਼ਣ ਹੋ ਜਾਂਦਾ ਹੈ ।

2. ਜੀਵਨਾਸ਼ਕਾਂ ਅਤੇ ਰਸਾਇਣਿਕ ਖਾਦਾਂ ਦੀ ਅਧਿਕ ਮਾਤਰਾ ਵਿਚ ਵਰਤੋਂ ਕਰਨ ਨਾਲ ਇਹ ਰਸਾਇਣ ਵਾਤਾਵਰਣ ਦੇ ਘਟਕਾਂ ਵਿਚ ਇਕੱਤਰ ਹੋ ਜਾਂਦੇ ਹਨ ।

3. ਜ਼ਰਾਇਤੀ ਖੇਤਾਂ ਵਿਚੋਂ ਵਹਿਣ ਵਾਲਾ ਪਾਣੀ ਝੀਲਾਂ ਅਤੇ ਨਦੀਆਂ ਆਦਿ ਨੂੰ ਦੂਸ਼ਿਤ ਕਰ ਦਿੰਦਾ ਹੈ, ਜਿਸਦੇ ਫਲਸਰੂਪ ਇਹਨਾਂ ਥਾਂਵਾਂ ਦਾ ਸੁਪੋਸ਼ਣ (Europhication) ਹੋ ਜਾਂਦਾ ਹੈ |

4. ਰਸਾਇਣਿਕ ਪਦਾਰਥ ਭੂਮੀ ਹੇਠਲੇ ਅਤੇ ਸਤੱਈ ਪਾਣੀ ਨੂੰ ਦੂਸ਼ਿਤ ਕਰ ਦਿੰਦੇ ਹਨ ।

5. ਐਗਰੋ ਰਸਾਇਣਕ ਪਦਾਰਥਾਂ ਦੀ ਜ਼ਿਆਦਾ ਮਾਤਰਾ ਵਿਚ ਵਰਤੋਂ ਕਰਨ ਦੇ ਨਾਲ ਜ਼ਮੀਨ ਦਾ ਵੀ ਅਪਰਦਨ (Degradation) ਹੋ ਜਾਂਦਾ ਹੈ ਕਿਉਂਕਿ ਰਸਾਇਣਿਕ ਖਾਦਾਂ ਵਿਚ ਭਾਰੀ ਧਾਤਾਂ (Heavy metals) ਅਸ਼ੁੱਧੀਆਂ ਵਜੋਂ ਮੌਜੂਦ ਹੁੰਦੀਆਂ ਹਨ । ਚੱਟਾਨ ਫ਼ਾਸਫੇਟ (Rock Phosphate) ਦੀ ਜਾਂ ਇਸ ਦੇ ਉਤਪਾਦਾਂ ਦੀ ਵਰਤੋਂ ਕਰਨ ਦੇ ਫਲਸਰੂਪ ਤੋਂ ਵਿਚ ਲੈਂਡ (Lead) ਅਤੇ ਕੈਡਮੀਅਮ (Cadmium) ਜਮਾਂ ਹੋ ਕੇ ਮਿੱਟੀ ਨੂੰ ਦੂਸ਼ਿਤ ਕਰ ਦਿੰਦੇ ਹਨ ।

6. ਐਗਰੋ ਰਸਾਇਣਾਂ ਦਾ ਸਿਹਤ ਦੀਆਂ ਸਮੱਸਿਆਵਾਂ ਨਾਲ ਵੀ ਨਿਕਟਵਰਤੀ ਸੰਬੰਧ ਹੈ । ਇਹ ਰਸਾਇਣ ਥਾਇਰਾਇਡ (Thyroid), ਪੈਰਾਥਾਇਰਾਇਡ (Parathyroid) ਪਿਚੂਟਰੀ (Pituitary) ਗੁਰਦੇ ਅਤੇ ਐਡਰੀਨਲਜ਼ (Adrenals), ਜਿਹੜੇ ਕਿ ਅੰਤਰ ਰਿਸਾਵੀ ਗਲੈਂਡਜ਼ (Endocrine glands) ਹਨ, ਦੀਆਂ ਬੀਮਾਰੀਆਂ ਲਈ ਜ਼ਿੰਮੇਵਾਰ ਹਨ | ਐਗਰੋ-ਰਸਾਇਣਾਂ ਦੀ ਵਰਤੋਂ ਦੇ ਕਾਰਨ ਪੰਜਾਬ ਵਿਚ ਕੈਂਸਰ, ਦਮਾ (Asthma), ਗੁਰਦਿਆਂ, ਚਮੜੀ ਅਤੇ ਪਾਚਨ ਨਲੀ (Digestive Tract) ਦੀਆਂ ਬੀਮਾਰੀਆਂ ਦਾ 20-25% ਤਕ ਵਾਧਾ ਹੋਇਆ ਹੈ । 20-30 ਸਾਲ ਦੀ ਉਮਰ ਵਾਲੇ ਯੁਵਕ ਦਿਲ ਦੀਆਂ ਬੀਮਾਰੀਆਂ ਅਤੇ ਬੇ-ਪੈਦਗੀ (Infertility) ਦੇ ਸ਼ਿਕਾਰ ਹੋ ਗਏ ਹਨ । ਜਿਹੜੀ ਅਸੀਂ ਖ਼ੁਰਾਕ ਖਾਂਦੇ ਹਾਂ, ਪਾਣੀ ਅਤੇ ਦੁੱਧ ਪੀਂਦੇ ਹਾਂ, ਉਹ ਇਕ ਜਾਂ ਦੂਸਰੇ ਪ੍ਰਕਾਰ ਦੇ ਪ੍ਰਦੂਸ਼ਕਾਂ ਦੁਆਰਾ ਦੂਸ਼ਿਤ ਹੋ ਚੁੱਕੇ ਹਨ ।

PSEB 12th Class Environmental Education Solutions Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2)

ਪ੍ਰਸ਼ਨ 5.
ਫ਼ਸਲਾਂ ਉੱਪਰ ਬਣਾਉਟੀ ਖਾਦਾਂ ਕਿਉਂ ਵਰਤੀਆਂ ਜਾਂਦੀਆਂ ਹਨ ?
ਉੱਤਰ-
ਫ਼ਸਲਾਂ ਉੱਪਰ ਰਸਾਇਣਿਕ ਖਾਦਾਂ ਦੀ ਵਰਤੋਂ-ਪੌਦਿਆਂ ਦੇ ਵਾਧੇ ਨੂੰ ਉਤਸ਼ਾਹਿਤ ਕਰਨ ਦੇ ਵਾਸਤੇ ਰਸਾਇਣਿਕ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਕਿ ਇਹ ਖਾਦਾਂ ਪੌਦਿਆਂ ਨੂੰ ਉਪਲੱਬਧ ਹੋ ਸਕਣ, ਇਹਨਾਂ ਦੀ ਵਰਤੋਂ ਮਿੱਟੀ ਰਾਹੀਂ ਕੀਤੀ ਜਾਂਦੀ ਹੈ, ਜਾਂ ਇਨ੍ਹਾਂ ਦੀ ਵਰਤੋਂ ਪੱਤਿਆਂ ਉੱਤੇ ਛਿੜਕਾਅ ਕਰਕੇ ਕੀਤੀ ਜਾਂਦੀ ਹੈ ਅਤੇ ਇਸ ਤਰ੍ਹਾਂ ਕਰਨ ਨਾਲ ਇਹ ਖਾਦਾਂ ਪੱਤਿਆਂ ਦੁਆਰਾ ਪੌਦਿਆਂ ਨੂੰ ਪ੍ਰਾਪਤ ਹੋ ਜਾਂਦੀਆਂ ਹਨ । ਫ਼ਸਲਾਂ ਦੇ ਭਲੇ ਅਤੇ ਵੱਧ ਉਪਜ ਪ੍ਰਾਪਤ ਕਰਨ ਦੇ ਲਈ ਰਸਾਇਣਿਕ ਖਾਦਾਂ ਦੀ ਵਰਤੋਂ ਬੜੀ ਜ਼ਰੂਰੀ ਹੋ ਜਾਂਦੀ ਹੈ ।

ਬਨਾਉਟੀ ਖਾਦਾਂ ਦੇ ਮੁੱਖ ਗੁਣ (Main Properties of Fertilizers)-

  1. ਇਨ੍ਹਾਂ ਖਾਦਾਂ ਵਿਚ ਪੌਦਿਆਂ ਦੇ ਵਾਸਤੇ ਜ਼ਰੂਰੀ ਅੰਸ਼ ਮੌਜੂਦ ਹੁੰਦੇ ਹਨ ।
  2. ਖਾਦਾਂ ਵਿਚ ਪੌਸ਼ਟਿਕ ਪਦਾਰਥਾਂ ਦੀ ਮਾਤਰਾ ਰੂੜੀ ਖਾਦ ਦੇ ਮੁਕਾਬਲੇ ਬਹੁਤ ਜ਼ਿਆਦਾ ਹੋਣ ਕਾਰਨ ਇਨ੍ਹਾਂ ਦੀ ਲੋੜ ਥੋੜ੍ਹੀ ਮਾਤਰਾ ਵਿਚ ਪੈਂਦੀ ਹੈ ।
  3. ਪਾਣੀ ਵਿਚ ਘੁਲਣਸ਼ੀਲ ਹੋਣ ਕਾਰਨ, ਪੌਦੇ ਇਨ੍ਹਾਂ ਨੂੰ ਬੜੀ ਛੇਤੀ ਸੋਖ ਲੈਂਦੇ ਹਨ ।
  4. ਇਹ ਖਾਦਾਂ ਆਮ ਤੌਰ ‘ਤੇ ਪੌਸ਼ਟਿਕ ਪਦਾਰਥ ਸੰਬੰਧੀ ਨਿਸ਼ਚਿਤ ਹੁੰਦੀਆਂ ਹਨ । ਭਾਵ ਇਹਨਾਂ ਖਾਦਾਂ ਤੋਂ ਕੇਵਲ ਇਕ ਜਾਂ ਇਕ ਤੋਂ ਵੱਧ ਨਿਸ਼ਚਿਤ ਪੌਸ਼ਟਿਕ ਪਦਾਰਥ ਪ੍ਰਾਪਤ ਹੁੰਦਾ ਹੈ ।
  5. ਇਹਨਾਂ ਖਾਦਾਂ ਦੀ ਢੋਆ-ਢੁਆਈ ਆਸਾਨੀ ਨਾਲ ਕੀਤੀ ਜਾ ਸਕਦੀ ਹੈ ।

ਰਸਾਇਣਿਕ ਖਾਦਾਂ ਦੀ ਵਰਤੋਂ ਨਾਲ ਭਾਵੇਂ ਉਤਪਾਦਨ ਵਿਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ, ਪਰ ਇਨ੍ਹਾਂ ਖਾਦਾਂ ਦੀ ਲਗਾਤਾਰ ਵਰਤੋਂ ਨੇ ਮਿੱਟੀ ਦੀ ਗੁਣਵੱਤਾ ਵਿਚ ਪਰਿਵਰਤਨ ਕਰਨ ਦੇ ਇਲਾਵਾ ਪਾਣੀ ਵਿਚ ਵੀ ਪ੍ਰਦੂਸ਼ਣ ਫੈਲਾਇਆ ਹੈ ।

PSEB 12th Class Environmental Education Solutions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

Punjab State Board PSEB 12th Class Environmental Education Book Solutions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1) Textbook Exercise Questions and Answers.

PSEB Solutions for Class 12 Environmental Education Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

Environmental Education Guide for Class 12 PSEB ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਕਾਇਮ ਰਹਿਣਯੋਗ/ਝੱਲਣਯੋਗ/ਟਿਕਾਊ ਖੇਤੀ ਬਾੜੀ ਦੀ ਪਰਿਭਾਸ਼ਾ ਲਿਖੋ ।
ਉੱਤਰ-
ਪਰਿਸਥਿਤਿਕ ਤੌਰ ‘ਤੇ ਸਿਹਤਮੰਦ, ਆਰਥਿਕ ਪੱਖੋਂ ਪਲਰਨ ਯੋਗ ਅਤੇ ਸਮਾਜਿਕ ਤੌਰ ‘ਤੇ ਠੀਕ, ਸੱਭਿਆਚਾਰਕ ਪੱਖ ਤੋਂ ਢੁੱਕਵੀਂ ਅਤੇ ਵਿਗਿਆਨਿਕ ਪਹੁੰਚ ‘ਤੇ ਠੀਕ ਉਤਰਨ ਵਾਲੀ ਖੇਤੀਬਾੜੀ ਨੂੰ ਕਾਇਮ ਰਹਿਣਯੋਗ/ਝੱਲਣਯੋਗ ਖੇਤੀਬਾੜੀ ਆਖਦੇ ਹਨ ।

ਤੋਂ ਦੀ ਵਰਤੋਂ ਕਰਨ ਦੇ ਤਰੀਕਿਆਂ ਵਿਚ ਆਈ ਮੌਜੂਦਾ ਤਬਦੀਲੀ ਦੇ ਕਾਰਨ ਅਤੇ ਕੁਦਰਤੀ ਸਾਧਨਾਂ ਦੀ ਲੋੜ ਨਾਲੋਂ ਜ਼ਿਆਦਾ ਵਰਤੋਂ ਕਰਨ ਕਰਕੇ ਅਸਥਿਰਤਾ ਪੈਦਾ ਹੋ ਗਈ ਹੈ । ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਸਾਨੂੰ ਕੁਦਰਤੀ ਸਾਧਨਾਂ ਦਾ ਸੁਰੱਖਿਅਣ ਅਤੇ ਸਾਂਭ-ਸੰਭਾਲ ਕਰਨੀ ਪਵੇਗੀ ।

ਮਾਨਵਤਾ ਦੀਆਂ ਬਦਲ ਰਹੀਆਂ ਜ਼ਰੂਰਤਾਂ, ਵਾਤਾਵਰਣ ਦੀ ਉੱਨਤੀ ਨੂੰ ਕਾਇਮ ਰੱਖਣ ਅਤੇ ਉੱਨਤ ਕਰਨ ਦੇ ਸਮੇਤ ਕੁਦਰਤੀ ਸਾਧਨਾਂ ਦੀ ਸੁਰੱਖਿਆ ਅਤੇ ਸਾਂਭ-ਸੰਭਾਲ ਨੂੰ ਝੱਲਣਯੋਗ/ਟਿਕਾਊ ਖੇਤੀਬਾੜੀ ਕਹਿੰਦੇ ਹਨ ।

PSEB 12th Class Environmental Education Solutions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

ਪ੍ਰਸ਼ਨ 2.
ਆਰਗੈਨਿਕ ਕਿਰਸਾਣੀ (Organic farming) ਕਾਇਮ ਰਹਿਣਯੋਗ/ਝੱਲਣਯੋਗ/ ਟਿਕਾਊ ਜ਼ਰਾਇਤ ਤੋਂ ਕਿਵੇਂ ਭਿੰਨ ਹੈ ?
ਉੱਤਰ-
ਕਾਰਬਨੀ ਕਿਰਸਾਣੀ ਇਕ ਅਜਿਹੀ ਕਿਰਸਾਣੀ ਹੈ ਜਿਸ ਵਿਚ ਕਿਸੇ ਵੀ ਪ੍ਰਕਾਰ ਦੀਆਂ ਅਕਾਰਬਨੀ ਖਾਦਾਂ (Inorganic fertilizers) ਜਾਂ ਕਿਸੇ ਪ੍ਰਕਾਰ ਦੀ ਯੋਗਿਕ ਵਸਤੂ (Additives) ਦੀ ਵਰਤੋਂ ਕਰਨ ‘ਤੇ ਮੁਕੰਮਲ ਪਾਬੰਦੀ ਹੁੰਦੀ ਹੈ ਅਤੇ ਨਾ ਹੀ ਜਾਨਵਰਾਂ ਦੀ ਉਤਪੱਤੀ ਲਈ ਕਿਸੇ ਵੀ ਤਰ੍ਹਾਂ ਦੇ ਐਂਟੀਬਾਇਓਟਿਕਸ ਦੀ ਵਰਤੋਂ ਕਰਨ ‘ਤੇ ਵੀ ਪੂਰਨ ਤੌਰ ‘ਤੇ ਰੋਕ ਲਗਾਈ ਗਈ ਹੈ । ਜਿਨ੍ਹਾਂ ਖੇਤਾਂ ਨੂੰ ਪਿਛਲੇ ਤਿੰਨ ਸਾਲਾਂ ਤੋਂ ਰਸਾਇਣਿਕ ਖਾਦਾਂ ਤੋਂ ਮੁਕਤ ਕੀਤਾ ਗਿਆ ਹੁੰਦਾ ਹੈ ਉਨ੍ਹਾਂ ਦੀ ਪ੍ਰਮਾਣਿਕਤਾ ਜ਼ਰੂਰੀ ਹੈ । ਅਜਿਹੀ ਤਸਦੀਕ ਹੋਣ ਤੋਂ ਬਾਅਦ ਹੀ ਕਿਸਾਨ ਕਾਰਬਨੀ ਫ਼ਸਲਾਂ ਨੂੰ ਮੰਡੀ ਵਿਚ ਲਿਜਾ ਸਕਦਾ ਹੈ । ਪਰ ਝੱਲਣਯੋਗ ਖੇਤੀ ਵਿਚ ਅਜਿਹੀਆਂ ਕੋਈ ਬੰਦਸ਼ਾਂ (Restrictions) ਨਹੀਂ ਹਨ ।

ਅੰਤਰਾਂ ਦੀ ਸਾਰਨੀ

ਕਾਰਬਨੀ ਕਿਰਸਾਣੀ (Organic Farming) ਕਾਇਮ ਰਹਿਣਯੋਗ ਜ਼ਰਾਇਤ (Sustainable Agriculture)
1. ਕਾਰਬਨੀ ਕਿਰਸਾਣੀ ਵਿੱਚ ਸੰਸ਼ਲਿਸ਼ਟ ਖਾਦਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ । 1. ਕਾਇਮ ਰਹਿਣ ਯੋਗ ਜ਼ਰਾਇਤ ਵਿੱਚ ਸੰਸ਼ਲਿਸਟ ਖਾਦਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ।
2. ਅਕਾਰਬਨੀ ਖਾਦਾਂ ਦੀ ਵਰਤੋਂ ਕਰਨੀ ਵਰਜਿਤ ਹੈ । 2. ਅਕਾਰਬਨੀ ਖਾਦਾਂ ਦੀ ਵਰਤੋਂ ਕਰਨ ਤੇ ਕਿਸੇ ਪ੍ਰਕਾਰ ਦੀ ਪਾਬੰਦੀ ਨਹੀਂ ਹੈ ।
3. ਕਾਰਬਨੀ ਕਿਰਸਾਣੀ ਦੁਆਰਾ ਤਿਆਰ ਕੀਤੀਆਂ ਗਈਆਂ ਫ਼ਸਲਾਂ ਦਾ ਪ੍ਰੀਖਣ ਕਰਨਾ ਕਿ ਪਿਛਲੇ ਤਿੰਨ ਸਾਲਾਂ ਤੋਂ ਅਕਾਰਬਨੀ ਖਾਦਾਂ ਤਾਂ ਨਹੀਂ ਵਰਤੀਆਂ ਗਈਆਂ ਜ਼ਰੂਰੀ ਹੈ । 3. ਇਸ ਜ਼ਰਾਇਤਾਂ ਤੇ ਕੋਈ ਅਜਿਹੀ ਬੰਦਸ਼ ਨਹੀਂ ਹੈ ।

ਪ੍ਰਸ਼ਨ 3.
ਹਰੇ ਇਨਕਲਾਬ (Green Revolution) ਦੀ ਕੀ ਲੋੜ ਸੀ ?
ਜਾਂ
ਹਰੀ ਕ੍ਰਾਂਤੀ ਦੀ ਕੀ ਲੋੜ ਸੀ ?
ਉੱਤਰ-
ਸਜੀਵਾਂ ਦੇ ਜਿਊਂਦੇ ਰਹਿਣ ਦੇ ਲਈ ਖ਼ੁਰਾਕ ਇਕ ਮੁੱਢਲੀ ਜ਼ਰੂਰਤ ਹੈ । ਮਾਨਵ ਦੇ ਸੱਭਿਅਤਾ ਵਾਲੇ ਜੀਵਨ ਦੀ ਕਹਾਣੀ ਵਿਚ ਖੇਤੀਬਾੜੀ ਹੀ ਅਜਿਹਾ ਬਦਲਾਉ ਬਿੰਦੂ (Turning point) ਹੀ ਸੀ, ਜਿਸਨੇ ਮਾਨਵ ਦੀ ਭੋਜਨ ਚੁਣਨ ਵਾਲੀ ਜੀਵਨ ਸ਼ੈਲੀ ਨੂੰ ਇਕ ਜਗ੍ਹਾ ‘ਤੇ ਸਥਿਰ ਰਹਿਣ ਵਾਲੀ ਜੀਵਨ ਸ਼ੈਲੀ ਵਿਚ ਤਬਦੀਲ ਕਰ ਦਿੱਤਾ । ਜਾਪਦਾ ਹੈ ਕਿ ਪਿਛਲੇ 200 ਸਾਲਾਂ ਵਿਚ, ਪਹਿਲਾਂ ਦੇ ਮੁਕਾਬਲੇ ਖੇਤੀਬਾੜੀ ਸੰਬੰਧੀ ਕਿਰਿਆਵਾਂ ਵਿਚ ਬੜੀ ਤੇਜ਼ੀ ਨਾਲ ਪਰਿਵਰਤਨ ਆਏ ਹਨ । ਆਜ਼ਾਦੀ ਮਿਲਣ ਦੇ ਫੌਰਨ ਬਾਅਦ ਭਾਰਤ ਨੂੰ ਗਰੀਬੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ । ਅਨਾਜ ਦੀਆਂ ਫ਼ਸਲਾਂ ਵਿਚ ਨਿਰਭਰਤਾ ਪ੍ਰਾਪਤ ਕਰਨ ਦੇ ਲਈ ਭਾਰਤ ਨੂੰ ਹਰੇ ਇਨਕਲਾਬ ਦੀ ਟੇਕ ਲੈਣੀ ਪਈ । ਸਾਨੂੰ ਪਤਾ ਹੈ ਕਿ ਹਰੇ ਇਨਕਲਾਬ ਦਾ ਮੁੱਖ ਮੰਤਵ ਸੁਧਰੀਆਂ ਹੋਈਆਂ ਕਿਸਮਾਂ ਅਤੇ ਵਧੇਰੇ ਝਾੜ ਦੇਣ ਵਾਲੀਆਂ ਫ਼ਸਲਾਂ ਦੇ ਬੀਜਾਂ ਦੀ ਵਰਤੋਂ, ਖਾਦਾਂ ਦੀ ਵਧੇਰੇ ਵਰਤੋਂ, ਹਾਨੀਕਾਰਕ ਜੀਵਾਂ ਨੂੰ ਨਸ਼ਟ ਕਰਨ ਦੇ ਲਈ ਅਤੇ ਕੀਟਨਾਸ਼ਕਾਂ ਦੀ ਵਰਤੋਂ ਅਤੇ ਸਿੰਜਾਈ ਦੇ ਸੁਚੱਜੇ ਢੰਗ-ਤਰੀਕੇ (ਵਧੇਰੇ ਪਾਣੀ ਦੀ ਵਰਤੋਂ ਅਤੇ ਭੰਡਾਰਨ ਦੇ ਚੰਗੇ ਤਰੀਕੇ ਉਤਪਾਦਨ ਵਿਚ ਵਾਧਾ ਕਰਨਾ ਸੀ ।

ਪ੍ਰਸ਼ਨ 4.
ਭੂਮੀ ਦੀ ਪੌਦਿਆਂ ਲਈ ਕੀ ਮਹੱਤਤਾ ਹੈ ?
ਉੱਤਰ-
ਭੂਮੀ ਦੀ ਪੌਦਿਆਂ ਲਈ ਮਹੱਤਤਾ-ਪੌਦਿਆਂ ਦੇ ਲਈ ਭੂਮੀ ਦੀ ਬਹੁਤ ਮਹੱਤਤਾ ਹੈ ।

1. ਮਾਧਿਅਮ ਵਜੋਂ (As a Medium) – ਪੌਦਿਆਂ, ਫ਼ਸਲਾਂ ਅਤੇ ਬਾਗ਼ਬਾਨੀ ਲਈ ਉਗਾਏ ਜਾਣ ਵਾਲੇ ਪੌਦਿਆਂ ਦੇ ਵਾਸਤੇ ਮਿੱਟੀ ਹੀ ਸਭ ਤੋਂ ਵਧੀਆ ਮਾਧਿਅਮ ਹੈ ਅਤੇ ਇਸ ਮਿੱਟੀ ਦਾ ਮੁੱਖ ਕੰਮ ਇਨ੍ਹਾਂ ਪੌਦਿਆਂ ਦੇ ਵਾਧੇ ਵਿਚ ਸਹਾਇਤਾ ਕਰਨ ਦਾ ਹੈ । ਮਿੱਟੀ ਹੀ ਇਕ ਅਜਿਹਾ ਮਾਧਿਅਮ ਹੈ ਜਿਸ ਦੀ ਵਜ੍ਹਾ ਕਰਕੇ ਫ਼ਸਲਾਂ ਵੱਧਦੀਆਂ-ਫੁਲਦੀਆਂ ਹਨ ਅਤੇ ਵਧੇਰੇ ਪੈਦਾਵਾਰ ਦਿੰਦੀਆਂ ਹਨ । ਮਿੱਟੀ ਦੇ ਕੁਦਰਤੀ ਚੱਕਰ ਪੌਦਿਆਂ ਦੇ ਵਾਧੇ ਲਈ ਢੁੱਕਵਾਂ ਭੌਤਿਕ, ਰਸਾਇਣਿਕ ਅਤੇ ਜੈਵਿਕ ਮਾਧਿਅਮ ਉਪਲੱਬਧ ਕਰਾਉਣ ਵਿਚ ਆਪਣਾ ਯੋਗਦਾਨ ਪਾਉਂਦੇ ਹਨ ।

2. ਪੌਸ਼ਟਿਕ ਪਦਾਰਥਾਂ ਦੀ ਉਪਲੱਬਧੀ (Provides Nutrients) – ਮਿੱਟੀ ਪ੍ਰਾਣੀ ਸਮੂਹ ਦੇ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ । ਮਿੱਟੀ ਦੇ ਵਿਚ ਲੱਖਾਂ ਦੀ ਗਿਣਤੀ ਵਿਚ ਸੁਖ਼ਮਜੀਵ ਪਾਏ ਜਾਂਦੇ ਹਨ । ਨਿਰਸੰਦੇਹ ਮਿੱਟੀ ਵਿਚ ਮੌਜੂਦ ਪਾਣੀ ਸਮੂਹ ਅਤੇ ਬਨਸਪਤੀ ਸਮੂਹ ਮਿੱਟੀ ਦੇ ਚੱਕਰਾਂ ਵਿਚ ਸਹਾਇਤਾ ਕਰਦੇ ਹਨ ਜਿਸ ਕਰਕੇ ਰਸਾਇਣਿਕ ਖਾਦਾਂ (Fertilizers) ਦੀ ਵਰਤੋਂ ਕੀਤਿਆਂ ਬਗ਼ੈਰ ਕੁਦਰਤੀ ਬਨਸਪਤੀ ਦੇ ਉੱਗਣ ਵਿਚ ਆਪਣਾ ਯੋਗਦਾਨ ਪਾਉਂਦੇ ਹਨ । ਇਹ ਸਮੁਹ ਹੋਰਨਾਂ ਪ੍ਰਬੰਧਾਂ ਵਿਚ ਵੀ ਸਹਾਇਤਾ ਕਰਦੇ ਹਨ । ਇਹ ਪੌਦਿਆਂ ਦੀ ਰਹਿੰਦ-ਖੂੰਹਦ ਦਾ ਵਿਘਟਨ ਕਰਦੇ ਹਨ, ਵਾਯੂਮੰਡਲ ਵਿਚੋਂ ਅੰਸ਼ ਪ੍ਰਾਪਤ ਕਰਦੇ ਹਨ, ਮਿੱਟੀ ਵਿਚ ਹਵਾ ਦਾ ਸੰਚਾਰਨ ਕਰਦੇ ਹਨ ਅਤੇ ਇਨ੍ਹਾਂ ਤੋਂ ਇਲਾਵਾ ਇਹ ਸਮੂਹ ਕਈ ਹੋਰ ਕਾਰਜ ਕਰਦਿਆਂ ਹੋਇਆਂ ਮਿੱਟੀ ਦੀ ਉਪਜਾਊ ਸ਼ਕਤੀ ਵੀ ਵਧਾਉਂਦੇ ਹਨ । ਇਸ ਵਜ਼ਾ ਕਰਕੇ ਮਿੱਟੀ ਨੂੰ ਇਕ ਚੰਗਾ ਮਾਧਿਅਮ ਮੰਨਿਆ ਗਿਆ ਹੈ ।

3. ਜਲ ਸਪਲਾਈ ਜਾਂ ਜਲ ਪੂਰਤੀ (Water Supply) – ਪਾਣੀ ਦੀ ਸਪਲਾਈ ਗੁਣਵੱਤਾ ਅਤੇ ਪੁਰਤੀ ਦੇ ਲਈ ਮਿੱਟੀ ਮੁੱਖ ਭੂਮਿਕਾ ਨਿਭਾਉਂਦੀ ਹੈ ।

ਜ਼ਮੀਨ ਦਾ ਭੁ ਦ੍ਰਿਸ਼ (Landscape) ਅਤੇ ਉੱਥੇ ਉੱਗਣ ਵਾਲੀ ਬਨਸਪਤੀ ਮੀਂਹ ਦੇ ਉੱਥੇ ਪੈਣ ਵਾਲੇ ਪਾਣੀ ਦੀ ਵੰਡ ਕਰਨ ਲਈ ਜ਼ਿੰਮੇਵਾਰ ਹੈ । ਕੀ ਮੀਂਹ ਦਾ ਇਹ ਪਾਣੀ ਮਿੱਟੀ ਦੀ ਸੜਾ ਤੋਂ ਨਿਕਲ ਜਾਵੇਗਾ, ਕੀ ਇਹ ਪਾਣੀ ਜ਼ਮੀਨ ਉੱਪਰ ਮੌਜੂਦ ਜਲ ਪਿੰਡਾਂ ਜਿਵੇਂ ਕਿ ਝੀਲਾਂ ਅਤੇ ਨਦੀਆਂ ਦੇ ਪਾਣੀ ਦੇ ਪੂਰਕ ਦਾ ਕੰਮ ਕਰੇਗਾ, ਕੀ ਇਹ ਪਾਣੀ ਇਕਦਮ ਆਏ ਹੜ੍ਹ ਦੀ ਸ਼ਕਲ ਵਿਚ ਬੜੀ ਤੇਜ਼ੀ ਨਾਲ ਰੁੜ੍ਹ ਜਾਵੇਗਾ, ਕੀ ਇਹ ਪਾਣੀ ਰੁੱਸ ਕੇ ਤੋਂ ਅੰਦਰ ਚੱਲਿਆ ਜਾਵੇਗਾ, ਜਿੱਥੇ ਇਸ ਦੀ ਵਰਤੋਂ ਮਿੱਟੀ ਵਿਚ ਮੌਜੂਦ ਸਜੀਵ ਅਤੇ ਪੌਦੇ ਕਰਨਗੇ, ਜਾਂ ਇਹ ਪਾਣੀ ਰਿਸਦਾ-ਰਿਸਦਾ ਭੂਮੀ ਜਲ ਸਤਰ (Water Level) ਤਕ ਪੁੱਜ ਜਾਵੇਗਾ ਅਤੇ ਇਸਦੀ ਗਤੀ ਦੀ ਦਰ ਕਿੰਨੀ ਹੋਵੇਗੀ, ਇਹ ਸਾਰਾ ਕੁੱਝ ਮਿੱਟੀ ਦੀ ਰਚਨਾ ਉੱਤੇ ਨਿਰਭਰ ਕਰਦਾ ਹੈ । ਇਸ ਤਰ੍ਹਾਂ ਪਾਣੀ ਦੇ ਚੱਕਰ ਵਿਚ ਮਿੱਟੀ ਦੀ ਵਿਸ਼ੇਸ਼ ਸਥਿਤੀ ਹੈ ।

PSEB 12th Class Environmental Education Solutions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

ਪ੍ਰਸ਼ਨ 5.
ਭੂਮੀ ਦੀ ਸਾਂਭ-ਸੰਭਾਲ ਦੀ ਕੀ ਲੋੜ ਹੈ ?
ਜਾਂ
ਭੂਮੀ ਦਾ ਸੁਰੱਖਿਅਣ ਕਿਉਂ ਜ਼ਰੂਰੀ ਹੈ ?
ਉੱਤਰ-
ਭੂਮੀ ਮਾਈਕ੍ਰੋ (ਮਹੀਨ ਜਾਂ ਬਹੁਤ ਛੋਟੇ) ਅਤੇ ਮੈਕੋ (ਬਹੁਤ ਵੱਡੇ) ਸਜੀਵਾਂ, ਖਣਿਜਾਂ, ਕਾਰਬਨੀ ਖਾਦਾਂ, ਹਵਾ ਅਤੇ ਪਾਣੀ ਦੇ ਮਿਲਾਪ ਨਾਲ ਬਣੀ ਹੋਈ ਹੈ । ਭੂਮੀ ਇਕ

ਜੀਵਤ ਪ੍ਰਣਾਲੀ (Living system) ਹੈ ਜਿਹੜੀ ਜੀਵਨ ਲਈ ਬੁਨਿਆਦੀ ਕਾਰਜ ਕਰਦੀ ਹੈ । ਭੂਮੀ ਦੇ ਇਨ੍ਹਾਂ ਲਾਹੇਵੰਦ ਕਾਰਜ ਵਿਚ ਇਹ ਸ਼ਾਮਿਲ ਹਨ-

  1. ਖ਼ੁਰਾਕ ਅਤੇ ਰੇਸ਼ੇ ਪ੍ਰਾਪਤ ਕਰਨ ਦੇ ਲਈ ਅਸੀਂ ਪੌਦੇ ਉਪਜਾਊ ਭੂਮੀ ਵਿਚ ਹੀ ਉਗਾਉਂਦੇ ਹਾਂ ।
  2. ਤਾਪ ਅਤੇ ਪਾਣੀ ਨੂੰ ਸਟੋਰ ਕਰਨਾ |
  3. ਕਰੋੜਾਂ ਦੀ ਸੰਖਿਆ ਵਿਚ ਪੌਦਿਆਂ, ਪ੍ਰਾਣੀਆਂ ਅਤੇ ਸੂਖਮ ਜੀਵਾਂ ਲਈ ਆਵਾਸ (ਘਰ) ਦਾ ਪ੍ਰਬੰਧ ਕਰਨਾ ।
  4. ਪਾਣੀ ਅਤੇ ਫੋਕਟ ਪਦਾਰਥਾਂ ਦਾ ਫਿਲਟਰੀਕਰਣ ।
  5. ਨਿਰਮਾਣ, ਦਵਾਈਆਂ, ਸੂਖ਼ਮਕਲਾ (Art) ਅਤੇ ਸ਼ਿੰਗਾਰ ਦੇ ਸਾਮਾਨ ਲਈ ਸ੍ਰੋਤ ਉਪਲੱਬਧ ਕਰਾਉਣਾ ।
  6. ਕਚਰੇ ਦਾ ਵਿਘਟਣ ਕਰਨਾ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਕਾਇਮ ਰਹਿਣਯੋਗ/ਬੁੱਲਣਯੋਗ/ਟਿਕਾਊ ਖੇਤੀ ਦੀ ਕੀ ਜ਼ਰੂਰਤ ਹੈ ?
ਉੱਤਰ-
ਪਰਿਸਥਿਤਿਕ ਤੌਰ ‘ਤੇ ਸਿਹਤਮੰਦ, ਆਰਥਿਕ ਪੱਖੋਂ ਪਲਰਨਯੋਗ, ਅਤੇ ਸਮਾਜਿਕ ਤੌਰ ‘ਤੇ ਠੀਕ, ਸੱਭਿਆਚਾਰਕ ਦੇ ਪੱਖੋਂ ਢੁੱਕਵੀਂ ਅਤੇ ਵਿਗਿਆਨਿਕ ਪਹੁੰਚ ‘ਤੇ ਠੀਕ ਉਤਰਨ ਵਾਲੀ ਖੇਤੀਬਾੜੀ ਨੂੰ ਝੱਲਣਯੋਗ/ਟਿਕਾਊ ਖੇਤੀਬਾੜੀ ਆਖਦੇ ਹਨ । ਦੂਜੇ ਸ਼ਬਦਾਂ ਵਿਚ ਝੱਲਣਯੋਗ ਖੇਤੀਬਾੜੀ ਦੀ ਵਰਤੋਂ ਇਕ ਅਜਿਹੀ ਪ੍ਰਣਾਲੀ ਅਤੇ ਵਿਧੀ ਹੈ ਜਿਹੜੀ ਜਾਂ ਤਾਂ ਕਾਇਮ ਰੱਖਦੀ ਹੈ ਜਾਂ ਵਧਾਉਂਦੀ ਹੈ ।

  1. ਪਲਰਨਯੋਗ ਆਰਥਿਕ ਖੇਤੀਬਾੜੀ ਉਤਪਾਦਨ ।
  2. ਬਹੁਤ ਚੰਗੇ ਆਧਾਰ ਵਾਲੇ ਕੁਦਰਤੀ ਸਾਧਨ ।
  3. ਦੂਸਰੀਆਂ ਪਰਿਸਥਿਤਿਕ ਪ੍ਰਣਾਲੀਆਂ ਜਿਨ੍ਹਾਂ ‘ਤੇ ਖੇਤੀਬਾੜੀ ਨਾਲ ਸੰਬੰਧਿਤ ਗਤੀਵਿਧੀਆਂ ਦਾ ਅਸਰ ਪੈਂਦਾ ਹੈ ।

ਖੇਤੀਬਾੜੀ ਜਿਨ੍ਹਾਂ ਤਿੰਨ ਮੁੱਖ ਟੀਚਿਆਂ ਨੂੰ ਜੋੜਦੀ ਹੈ, ਉਹ ਟੀਚੇ ਹਨ-ਨਰੋਆ ਵਾਤਾਵਰਣ, ਆਰਥਿਕ ਲਾਹੇਵੰਦੀ ਅਤੇ ਸਮਾਜਿਕ ਤੇ ਆਰਥਿਕ ਨਿਆਇ ਸੰਗਤੀ (Equity) ਝੱਲਣਯੋਗ ਖੇਤੀਬਾੜੀ ਦੇ ਕੁੱਝ ਮੁੱਢਲੇ ਅਸੂਲ ਇਹ ਹਨ-

  1. ਲੰਮੇ ਸਮੇਂ ਦੇ ਬਾਅਦ ਫਾਰਮ ਦੀ ਉਤਪਾਦਕਤਾ ਵਿਚ ਵਾਧਾ ਹੁੰਦਾ ਹੈ ।
  2. ਕੁਦਰਤੀ ਸਾਧਨਾਂ ਉੱਤੇ ਮਾੜੇ ਪ੍ਰਭਾਵ ਘੱਟ ਤੋਂ ਘੱਟ ਪੈਂਦੇ ਹਨ ।
  3. ਖੇਤੀਬਾੜੀ ਵਿਚ ਵਰਤੇ ਜਾਣ ਵਾਲੇ ਰਸਾਇਣਾਂ ਦੀ ਰਹਿੰਦ-ਖੂੰਹਦ ਦੀ ਪੱਧਰ ਬਹੁਤ ਹੀ ਨੀਵੀਂ ਹੁੰਦੀ ਹੈ ।
  4. ਜ਼ਮੀਨ ਹੇਠਲੇ ਪਾਣੀ ਦਾ ਨੁਕਸਾਨ ਘੱਟ ਤੋਂ ਘੱਟ ਹੁੰਦਾ ਹੈ ।
  5. ਭੋਂ-ਖੋਰ ਨੂੰ ਰੋਕਿਆ ਜਾਂਦਾ ਹੈ ।
  6. ਭੂਮੀਗਤ ਪਾਣੀ ਦੇ ਜਾਇਆ ਜਾਣ ਨੂੰ ਘਟਾਇਆ ਜਾ ਸਕਦਾ ਹੈ ।

ਏਕੀਕ੍ਰਿਤ ਪੈਸਟ ਪ੍ਰਬੰਧਣ [Integrated Pest Control Management (IPM)], ਪੈਸਟਾਂ ਤੋਂ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਦੇ ਮੰਤਵ ਨਾਲ ਫ਼ਸਲੀ ਚੱਕਰ (Crop rotation), ਨਰੋਈਆਂ ਫ਼ਸਲਾਂ, ਮਿੱਟੀ ਖੁਰਨ ਨੂੰ ਘਟਾਉਣਾ, ਜੁਤਾਈ (Tillage) ਅਤੇ ਅਜਿਹੀਆਂ ਯੋਜਨਾਵਾਂ ਤਿਆਰ ਕਰਨੀਆਂ, ਜਿਹੜੀ ਭੋਂ-ਖੁਰਨ ਅਤੇ ਨਦੀਨਾਂ ‘ਤੇ ਕੰਟਰੋਲ ਕਰਨ ਦੇ ਵਾਸਤੇ ਉਪਰੋਕਤ ਵਿਧੀਆਂ ਦੀ ਲੜੀ ਵਿਚ ਸ਼ਾਮਿਲ ਹਨ । ਕਾਇਮ ਰਹਿਣਯੋਗ ਖੇਤੀਬਾੜੀ ਦੀ ਇਹ ਕੋਸ਼ਿਸ਼ ਹੈ ਕਿ ਹਲ ਚਲਾਉਣ ਦੇ ਤਰੀਕਿਆਂ ਦੀ ਸੋਧ ਕਰਕੇ, ਪਾਣੀ ਦੀ ਸਪਲਾਈ ਦੀ ਸਾਂਭ-ਸੰਭਾਲ ਕਰਕੇ ਜੇਕਰ ਮੁਕੰਮਲ ਤੌਰ ‘ਤੇ ਖ਼ਤਮ ਨਾ ਕੀਤਾ ਜਾ ਸਕੇ ਤਾਂ ਬਨਾਉਟੀ ਖਾਦਾਂ ਦੀ ਖ਼ਪਤ ਅਤੇ ਹਾਨੀਕਾਰਕ ਜੀਵਨਾਸ਼ਕਾਂ ਦੀ ਵਰਤੋਂ ਨੂੰ ਘੱਟ ਕਰਨਾ ਭੁੱਲਣਯੋਗ ਖੇਤੀਬਾੜੀ ਦੀ ਇਕ ਕੋਸ਼ਿਸ਼ ਹੈ ।

ਪ੍ਰਸ਼ਨ 2.
ਕਾਇਮ ਰਹਿਣਯੋਗ/ਝੱਲਣਯੋਗ/ਟਿਕਾਊ ਖੇਤੀ ਦੀਆਂ ਮੁੱਢਲੀਆਂ ਕਿਰਿਆਵਾਂ ਬਾਰੇ ਲਿਖੋ ।
ਉੱਤਰ-
ਖੇਤੀਬਾੜੀ ਦੀਆਂ ਮੁੱਢਲੀਆਂ ਪ੍ਰਕਿਰਿਆਵਾਂ-

  1. ਖੇਤੀ (ਫਾਰਮ) ਦੀ ਉਤਪਾਦਕਤਾ ਨੂੰ ਲੰਮੇ ਸਮੇਂ ਤਕ ਵਧਾਉਣਾ ।
  2. ਕੁਦਰਤੀ ਸਾਧਨਾਂ ਉੱਤੇ ਪੈਣ ਵਾਲੇ ਮਾੜੇ ਅਸਰਾਂ ਨੂੰ ਘੱਟ ਤੋਂ ਘੱਟ ਕਰਨਾ ।
  3. ਖੇਤੀਬਾੜੀ ਲਈ ਵਰਤੇ ਜਾਂਦੇ ਰਸਾਇਣਾਂ ਦੀ ਘੱਟ ਤੋਂ ਘੱਟ ਵਰਤੋਂ ਕਰਨਾ ।
  4. ਜ਼ਰਾਇਤ ਤੋਂ ਪ੍ਰਾਪਤ ਹੋਣ ਵਾਲੇ ਸਮਾਜੀ ਲਾਭ (ਵਿੱਤੀ ਅਤੇ ਗੈਰ ਵਿੱਤੀ ਸ਼ਕਲ ਵਿਚ) ਨੂੰ ਘੱਟ ਤੋਂ ਘੱਟ ਪੱਧਰ ‘ਤੇ ਰੱਖਣਾ ।
  5. ਭੋਂ-ਖੁਰਨ ਨੂੰ ਰੋਕਣਾ ਅਤੇ
  6. ਜ਼ਮੀਨ ਹੇਠਲੇ ਪਾਣੀ ਦੀ ਹਾਨੀ ਨੂੰ ਘਟਾਉਣਾ ।

ਪ੍ਰਸ਼ਨ 3.
ਹਰੇ ਇਨਕਲਾਬ ਦੇ ਵਾਤਾਵਰਣ ਉੱਪਰ ਪਏ ਕੁਝ ਪ੍ਰਭਾਵਾਂ ਦਾ ਵਰਣਨ ਕਰੋ ।
मां
ਹਰੇ ਇਨਕਲਾਬ ਦੇ ਵਾਤਾਵਰਣ ‘ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਤੁਸੀਂ ਕੀ ਜਾਣਦੇ ਹੋ ?
मां
ਹਰੇ ਇਨਕਲਾਬ ਦੇ ਵਾਤਾਵਰਣ ‘ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਆਪਣੇ ਵਿਚਾਰ ਪ੍ਰਗਟ ਕਰੋ ।
ਉੱਤਰ-
ਸਾਨੂੰ ਪਤਾ ਹੈ ਕਿ ਹਰੇ ਇਨਕਲਾਬ ਦਾ ਉਦੇਸ਼ ਵਧੇਰੇ ਝਾੜ ਦੇਣ ਵਾਲੇ ਬੀਜਾਂ ਦੀ ਵਰਤੋਂ, ਬਨਾਉਟੀ ਖਾਦਾਂ (ਫਰਟੀਲਾਈਜ਼ਰਜ਼ ਅਤੇ ਪੈਸਟ ਨਾਸ਼ਕਾਂ ਦਾ ਜ਼ਿਆਦਾ ਨਿਵੇਸ਼, ਪਾਣੀ ਦੀ ਵਧੇਰੇ ਵਰਤੋਂ ਕਰਕੇ ਉਤਪਾਦਕਤਾ ਵਿਚ ਵਾਧਾ ਕਰਨਾ ਹੈ । ਖਾਧ ਪਦਾਰਥਾਂ ਦੇ ਮਾਮਲੇ ਵਿਚ ਭਾਰਤ ਨੂੰ ਸਵੈ ਨਿਰਭਰ ਬਣਾਉਣਾ ਅਤੇ ਲੋੜ ਨਾਲੋਂ ਜ਼ਿਆਦਾ ਉਤਪਾਦਨ ਕਰਨ ਦਾ ਸਿਹਰਾ ਹਰੇ ਇਨਕਲਾਬ ਦੇ ਸਿਰ ਜਾਂਦਾ ਹੈ । ਪਰ ਹਰੀ ਕ੍ਰਾਂਤੀ ਦੇ ਕਾਰਨ ਕੁੱਝ ਮਾੜੇ ਪ੍ਰਭਾਵ ਵੀ ਸਾਹਮਣੇ ਆਏ ਹਨ ।

ਪੰਜਾਬ ਵਿਚ ਹਰੇ ਇਨਕਲਾਬ ਦੇ ਸਭ ਤੋਂ ਚੰਗੇ ਅਤੇ ਸਭ ਤੋਂ ਭੈੜੇ ਪ੍ਰਭਾਵ ਵੀ ਵੇਖਣ ਵਿਚ ਆਏ ਹਨ । ਹਰੇ ਇਨਕਲਾਬ ਦਾ ਸਮਾਂ ਜਿਹੜਾ ਕਿ ਅਸਲ ਵਿਚ ‘ਬੀਜ ਅਤੇ ਫਰਟੀਲਾਈਜ਼ਰ ਪੈਕੇਜ਼’ (Seed-fertilizer package) ਦਾ ਸਮਾਂ ਹੈ, ਦੇ ਦੌਰਾਨ ਪੰਜਾਬ ਵਿਚ ਬਨਾਉਟੀ ਖਾਦਾਂ ਦੀ ਵਰਤੋਂ ਵਿਚ ਤਿੰਨ ਗੁਣਾਂ ਵਾਧਾ ਹੋਇਆ । ਪਰ ਅੱਜ-ਕਲ੍ਹ ਇਨ੍ਹਾਂ ਖਾਦਾਂ ਦੇ ਅਸਰ ਹਰ ਜਗਾ ਵੇਖੇ ਜਾ ਸਕਦੇ ਹਨ । ਇਹ ਅਸਰ ਹਨ-

1. ਪੌਸ਼ਟਿਕ ਤੱਤਾਂ ਦੀ ਘਾਟ (Nutrient Deficiency) – ਅਸਲ ਵਿਚ ਪੌਦਿਆਂ ਨੂੰ ਐੱਨ. ਪੀ. ਕੇ. (Nitrogen, Phosphorous ਅਤੇ Potassium) ਨਾਲੋਂ ਹੋਰਨਾਂ ਤੱਤਾਂ ਦੀ ਵਧੇਰੇ ਜ਼ਰੂਰਤ ਹੈ । ਪੌਦਿਆਂ ਨੂੰ ਜ਼ਿੰਕ, ਲੋਹਾ, ਤਾਂਬਾ, ਮੈਂਗਨੀਜ਼, ਮੈਗਨੀਸ਼ੀਅਮ, ਮੋਲਿਬਡਿਨਮ ਅਤੇ ਬੋਰਾਂਨ ਵਰਗੇ ਲੇ ਪੌਸ਼ਟਿਕਾਂ (Micro Nutrients) ਦੀ ਵੀ ਜ਼ਰੂਰਤ ਹੈ । ਪੰਜਾਬ ਵਿਚ ਉਪਰੋਕਤ ਲਘੁ ਪੌਸ਼ਟਿਕ ਤੱਤਾਂ ਵਿਚੋਂ ਜ਼ਿੰਕ ਦੀ ਘਾਟ ਸਭ ਤੋਂ ਜ਼ਿਆਦਾ ਹੈ । ਜਿਸ ਦੇ ਕਾਰਨ ਐੱਨ.ਪੀ.ਕੇ. ਦੀ ਵਧੇਰੇ ਵਰਤੋਂ ਨੇ ਧਾਨ ਅਤੇ ਕਣਕ ਦੇ ਝਾੜ ਵਿਚ ਮਿਲਦੇ-ਜੁਲਦੇ ਨਤੀਜੇ ਨਹੀਂ ਵਿਖਾਏ । ਪੰਜਾਬ ਵਿਚ ਧਾਨ ਅਤੇ ਕਣਕ ਦੀ ਉਤਪਾਦਕਤਾ ਅਸਥਿਰਤਾ ਦਰਸਾਉਂਦੀ ਹੈ ਅਤੇ ਪੰਜਾਬ ਦੇ ਕਈ ਜ਼ਿਲਿਆਂ ਵਿਚ ਇਹਨਾਂ ਫ਼ਸਲਾਂ ਦੇ ਝਾੜ ਵਿੱਚ ਕਮੀ ਵੀ ਵੇਖਣ ਵਿਚ ਆਈ ਹੈ । ਭਾਵੇਂ ਕਿ ਫਰਟੀਲਾਈਜ਼ਰਜ਼ ਦੀ ਵਰਤੋਂ ਵਿਚ ਵੀ ਵਾਧਾ ਕੀਤਾ ਗਿਆ ਹੈ ।

2. ਭੂਮੀ ਦੀ ਵਰਤੋਂ ਦੇ ਤਰੀਕੇ ਵਿਚ ਬਦਲਾਵ (Change in land use Pattem) – ਹਰੇ ਇਨਕਲਾਬ ਨੇ ਕਣਕ ਅਤੇ ਧਾਨ ਦੀ ਇਕ ਫ਼ਸਲੀ ਖੇਤੀ (Monoculture) ਨੂੰ ਲੈ ਆਂਦਾ ਹੈ ਅਤੇ ਇਹ ਦੋਵੇਂ ਫ਼ਸਲਾਂ ਭੂਮੀਗਤ ਪੌਸ਼ਟਿਕ ਪਦਾਰਥਾਂ ਦੇ ਸਖਣਿਆਉਣ ਲਈ ਜ਼ਿੰਮੇਵਾਰ ਮੰਨੀਆਂ ਜਾਂਦੀਆਂ ਹਨ । ਇਨ੍ਹਾਂ ਦੋਵਾਂ ਫ਼ਸਲਾਂ ਨੇ ਮੱਕੀ, ਬਾਜਰਾ, ਦਾਲਾਂ ਅਤੇ ਤੇਲ ਬੀਜਾਂ ਵਾਲੀਆਂ ਵੱਖ-ਵੱਖ ਤਰ੍ਹਾਂ ਦੀਆਂ ਪਰੰਪਰਾਗਤ ਫ਼ਸਲਾਂ ਦੀ ਥਾਂ ਲੈ ਲਈ ਹੈ । ਫਲੀਦਾਰ ਫ਼ਸਲਾਂ (Leguminous crops) ਦੀ ਬਿਜਾਈ ਦੀ ਘਾਟ ਕਾਰਨ ਮਿੱਟੀ ਦੀ ਕੁਦਰਤੀ ਤਰੀਕੇ ਨਾਲ ਉਪਜਾਊ ਸ਼ਕਤੀ ਵਿਚ ਵਾਧੇ ਕਰਨ ਵਾਲੇ ਕੁਦਰਤੀ ਏਜੰਟਾਂ ਨੂੰ ਘਟਾਇਆ ਹੈ । ਕਣਕ ਅਤੇ ਧਾਨ ਦੀ ਵਾਰ-ਵਾਰ ਕੀਤੀ ਜਾਣ ਵਾਲੀ ਕਾਸ਼ਤ ਕਾਰਨ ਮਿੱਟੀ ਵਿਚਲੇ ਪੌਸ਼ਟਿਕ ਪਦਾਰਥਾਂ ਵਿਚ ਕਮੀ ਆਈ ਹੈ । ਖੇਤੀ ਵਾਲੀ ਜ਼ਮੀਨ ਦੀ ਵਰਤੋਂ ਵਿਚ ਆਇਆ ਬਦਲਾਵ ਫਲੀਦਾਰ ਪੌਦਿਆਂ ਤੋਂ ਕਣਕ ਅਤੇ ਧਾਨ ਦੀਆਂ ਫ਼ਸਲਾਂ ਵਲ ਅਤੇ ਅੰਤ ਵਿਚ ਬੰਜਰ ਜ਼ਮੀਨ ਵੇਲ ਹੈ ।

3. ਲੋੜ ਤੋਂ ਵੱਧ ਸਿੰਜਾਈ (Intensive Irrigation) – ਲੋੜ ਤੋਂ ਵੱਧ ਸਿੰਚਾਈ ਹਰੀ ਕ੍ਰਾਂਤੀ ਦਾ ਮੁੱਖ ਅੰਸ਼ ਰਹੀ ਹੈ । ਪਾਣੀ ਦੀ ਵੱਧਦੀ ਹੋਈ ਮੰਗ ਨੇ ਪੰਜਾਬ ਦੀ ਜ਼ਮੀਨ ਹੇਠਲੇ ਪਾਣੀ ਦੇ ਸਾਧਨਾਂ ਉੱਤੇ ਕਾਫ਼ੀ ਦਬਾਓ ਪਾਇਆ ਹੈ । ਪੰਜਾਬ ਦੀ ਧਰਤੀ ਹੇਠਲੇ ਪਾਣੀ ਦਾ 80% ਹਿੱਸਾ ਅੱਜ-ਕਲ੍ਹ ਖੇਤੀ ਦੇ ਕੰਮਾਂ ਲਈ ਵਰਤਿਆ ਜਾ ਰਿਹਾ ਹੈ ।

ਜਲ ਨਿਕਾਸ (Drainage) ਵਲ ਉੱਚਿਤ ਧਿਆਨ ਨਾ ਦਿੰਦਿਆਂ ਹੋਇਆਂ ਹੋਰ ਜ਼ਿਆਦਾ ਸਿੰਜਾਈ ਕਰਨ ਦੇ ਨਤੀਜੇ ਖ਼ਤਰਨਾਕ ਸਿੱਧ ਹੋ ਸਕਦੇ ਹਨ । ਧਰਤੀ ਹੇਠਲੇ ਪਾਣੀ ਦੀ ਪੱਧਰ ਤਾਂ ਹੀ ਉੱਚੀ ਹੋ ਸਕਦੀ ਹੈ ਜੇਕਰ ਪਾਣੀ ਦੇ ਸ੍ਰੋਤਾਂ ਨੂੰ, ਪਾਣੀ ਦੀ ਵਰਤੋਂ ਦੇ ਮੁਕਾਬਲੇ ਤੇਜ਼ੀ ਨਾਲ ਪੁਨਰਜੀਵਿਤ (Recharge) ਕੀਤਾ ਜਾਵੇ । ਦੂਸਰੇ ਪਾਸੇ ਸੇਮ ਨਾਲ ਨਮਕੀਨੀਕਰਨ/ (Salinisation) ਦੀ ਸਮੱਸਿਆ ਵੀ ਜੁੜੀ ਹੋਈ ਹੈ । ਨਮਕੀਨੀਕਰਨ ਦੁਆਰਾ ਪੈਦਾ ਹੋਣ ਵਾਲਾ ਪ੍ਰਦੂਸ਼ਣ ਮਿੱਟੀ ਤੋਂ ਦੀ ਉਤਪਾਦਕਤਾ ਨੂੰ ਘਟਾਉਂਦਾ ਤਾਂ ਹੈ ਹੀ, ਪਰ ਕਈ ਵਾਰ ਇਹ ਲੂਣ ਭੋਂ ਨੂੰ ਸਥਾਈ ਤੌਰ ‘ਤੇ ਹਮੇਸ਼ਾ ਲਈ ਤਬਾਹ ਵੀ ਕਰ ਦਿੰਦਾ ਹੈ । ਸੇਮ ਅਤੇ ਨਮਕੀਨੀਕਰਨ ਦੋਵੇਂ ਰਲ ਕੇ ਮਾਰੂਥਲ ਉਤਪੱਤੀ (Desertification) ਵੀ ਕਰ ਸਕਦੇ ਹਨ । ਹਰਾ ਇਨਕਲਾਬ ਕਿਰਸਾਣੀ (Green Revolution Farming) ਨੂੰ ਕਾਮਯਾਬ ਕਰਨ ਦੇ ਮੰਤਵ ਨਾਲ ਜ਼ਮੀਨ ਹੇਠਲੇ ਪਾਣੀ ਦੀ ਸਿੰਚਾਈ ਕਰਨ ਦੇ ਲਈ ਲੋੜ ਨਾਲੋਂ ਵਧੇਰੇ ਵਰਤੋਂ ਕਰਨ ਦੇ ਫਲਸਰੂਪ ਪੰਜਾਬ ਦੇ ਪਾਕ੍ਰਿਤਿਕ ਸਾਧਨ ਸੰਪੰਨੇ (Rich) ਕਛਾਰੀ ਮੈਦਾਨ (Alluvial plains), ਗੰਭੀਰਤਾ ਨਾਲ ਮਾਰੂਥਲ ਵਿਚ ਤਬਦੀਲ ਹੋ ਰਹੇ ਹਨ ।

4. ਰਸਾਇਣਾਂ ਦੀ ਵਰਤੋਂ (Use of Chemicals) – ਸਿੰਜਾਈ ਤੋਂ ਇਲਾਵਾ ਹਰੇ ਇਨਕਲਾਬ ਕਿਸਮ ਦੀ ਖੇਤੀਬਾੜੀ ਨੂੰ ਰਸਾਇਣਾਂ ਅਤੇ ਤਕਨਾਲੋਜੀਕਲ ਨਿਵੇਸ਼ਾਂ ਦੀ ਜ਼ਰੂਰਤ ਹੈ । ਜਿਵੇਂ ਕਿ ਨਵੀਆਂ ਕਿਸਮਾਂ ਦੇ ਬੀਜ, ਵਧੇਰੇ ਬਨਾਉਟੀ ਖਾਦਾਂ ਅਤੇ ਪੈਸਟੀਸਾਈਡਜ਼, ਵੈਕਟਰ ਅਤੇ ਹੋਰ ਖੇਤੀਬਾੜੀ ਮਸ਼ੀਨਾਂ ਅਤੇ ਸੰਦ (Tools) ਅਤੇ ਸਿੰਜਾਈ । ਇਹਨਾਂ ਨਿਵੇਸ਼ਾਂ ਦੀ ਵਰਤੋਂ ਕਰਨ ਦੇ ਵਾਸਤੇ ਤਕਨਾਲੋਜੀ ਦੇ ਪੱਖ ਤੋਂ ਪਲਰਨਯੋਗ (Viable) ਜ਼ਮੀਨ ਦਾ ਵਿਸ਼ਾਲ ਖੇਤਰ ਚਾਹੀਦਾ ਹੈ ।

5. ਅਨੁਵੰਸ਼ਿਕ ਅਤੇ ਜਾਤੀ ਵਿਭਿੰਨਤਾ ਵਿਚ ਕਮੀ (Reduction in Genetic and Species Diversity) – ਆਧੁਨਿਕ ਖੇਤੀਬਾੜੀ ਦੇ ਆਉਣ ਤੋਂ ਪਹਿਲਾਂ ਦਾਣੇ ਵਾਲੀਆਂ ਫ਼ਸਲਾਂ ਅਤੇ ਸਬਜ਼ੀਆਂ ਦੀਆਂ ਹਜ਼ਾਰਾਂ ਹੀ ਕਿਸਮਾਂ ਸਨ | ਧਾਨ ਦਾ ਹੀ ਉਦਾਹਰਣ ਲੈ ਲੈਂਦੇ ਹਾਂ | ਧਾਨ (Oryzasativa) ਦੀਆਂ 30,000 ਦੀਆਂ ਲਗਪਗ ਨਸਲਾਂ (Strains) ਹਨ ।

ਹਰੇ ਇਨਕਲਾਬ ਤੋਂ ਬਾਅਦ ਹੁਣ ਕੇਵਲ ਧਾਨ ਦੀਆਂ ਦਸ ਕਿਸਮਾਂ ਦੀ ਹੀ ਕਾਸ਼ਤ ਕੀਤੀ ਜਾ ਰਹੀ ਹੈ | ਸਥਾਨਕ ਜੰਗਲੀ ਕਿਸਮਾਂ ਨੇ ਆਪਣੇ ਆਪ ਨੂੰ ਸਥਾਨਕ ਹਾਲਾਤ ਦੇ ਅਨੁਕੂਲ ਢਾਲ ਲਿਆ ਹੈ । ਜਦੋਂ ਜ਼ਿਆਦਾ ਝਾੜ ਦੇਣ ਵਾਲੀਆਂ ਜਾਤੀਆਂ ਵਿਕਸਿਤ ਹੋ ਗਈਆਂ ਤਾਂ ਇਸ ਵਿਕਾਸ ਦੇ ਕਾਰਨ ਅਨੁਵੰਸ਼ਿਕ ਵਿਭਿੰਨਤਾ ਘੱਟ ਗਈ ਅਤੇ ਜਦੋਂ ਅਨੁਵੰਸ਼ਿਕ ਵਿਭਿੰਨਤਾ ਘੱਟ ਜਾਂਦੀ ਹੈ, ਤਾਂ ਅਨੁਵੰਸ਼ਿਕ ਪੱਖ ਤੋਂ ਇੱਕੋ ਜਿਹੇ ਪੌਦਿਆਂ ਨੂੰ ਬੀਮਾਰੀਆਂ ਲੱਗਣ ਅਤੇ ਵਿਨਾਸ਼ਕਾਰੀ ਜੀਵ-ਜੰਤੂਆਂ ਦੇ ਹਮਲਿਆਂ ਦਾ ਡਰ ਵੱਧ ਜਾਂਦਾ ਹੈ ।

ਹਰੇ ਇਨਕਲਾਬ ਤੋਂ ਫ਼ਸਲਾਂ ਵਿਚ ਜਾਤੀ ਵਿਭਿੰਨਤਾ (Species diversity) ਨੂੰ ਵੀ ਘਟਾ ਦਿੱਤਾ ਹੈ । ਨਵੀਆਂ ਵਿਕਸਿਤ ਹੋਈਆਂ ਜਾਤੀਆਂ ਵਿਚ ਰੋਗਾਂ ਅਤੇ ਕੀਟਾਂ ਆਦਿ ਦਾ ਮੁਕਾਬਲਾ ਕਰ ਸਕਣ ਦੀ ਸਮਰੱਥਾ ਬਹੁਤ ਘੱਟ ਹੈ | ਸਥਾਨਕ ਜੰਗਲੀ ਕਿਸਮਾਂ ਨੇ ਆਪਣੇ ਆਪ ਨੂੰ ਵਾਤਾਵਰਣ ਦੇ ਅਨੁਸਾਰ ਢਾਲ ਲਿਆ ਹੈ । ਹਰੇ ਇਨਕਲਾਬ ਦੇ ਦੌਰਾਨ ਵਿਕਸਿਤ ਕੀਤੀਆਂ ਗਈਆਂ ਜਾਤੀਆਂ ਅਤੇ ਕਿਸਮਾਂ ਵਿਚ ਔੜ ਅਤੇ ਹ ਆਦਿ ਦਾ ਸਾਹਮਣਾ ਕਰਨ ਦੀ ਸ਼ਕਤੀ ਬਹੁਤ ਘੱਟ ਹੈ ।

PSEB 12th Class Environmental Education Solutions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

ਪ੍ਰਸ਼ਨ 4.
ਹਰੇ ਇਨਕਲਾਬ ਦੇ ਮੁਢਲੇ ਤੱਤ ਕੀ ਹਨ ?
ਉੱਤਰ-
ਸਾਨੂੰ ਪਤਾ ਹੈ ਕਿ ਹਰੇ ਇਨਕਲਾਬ ਦਾ ਉਦੇਸ਼ ਵਧੇਰੇ ਝਾੜ ਦੇਣ ਵਾਲੇ ਬੀਜਾਂ ਦੀ ਵਰਤੋਂ, ਬਨਾਉਟੀ ਖਾਦਾਂ (ਫਰਟੀਲਾਈਜ਼ਰਜ਼ ਅਤੇ ਪੈਸਟ ਨਾਸ਼ਕਾਂ ਦਾ ਜ਼ਿਆਦਾ ਨਿਵੇਸ਼, ਪਾਣੀ ਦੀ ਵਧੇਰੇ ਵਰਤੋਂ ਕਰਕੇ ਉਤਪਾਦਕਤਾ ਵਿਚ ਵਾਧਾ ਕਰਨਾ ਹੈ । ਖਾਧ ਪਦਾਰਥਾਂ ਦੇ ਮਾਮਲੇ ਵਿਚ ਭਾਰਤ ਨੂੰ ਸਵੈ ਨਿਰਭਰ ਬਣਾਉਣਾ ਅਤੇ ਲੋੜ ਨਾਲੋਂ ਜ਼ਿਆਦਾ ਉਤਪਾਦਨ ਕਰਨ ਦਾ ਸਿਹਰਾ ਹਰੇ ਇਨਕਲਾਬ ਦੇ ਸਿਰ ਜਾਂਦਾ ਹੈ । ਪਰ ਹਰੀ ਕ੍ਰਾਂਤੀ ਦੇ ਕਾਰਨ ਕੁੱਝ ਮਾੜੇ ਪ੍ਰਭਾਵ ਵੀ ਸਾਹਮਣੇ ਆਏ ਹਨ ।

ਪੰਜਾਬ ਵਿਚ ਹਰੇ ਇਨਕਲਾਬ ਦੇ ਸਭ ਤੋਂ ਚੰਗੇ ਅਤੇ ਸਭ ਤੋਂ ਭੈੜੇ ਪ੍ਰਭਾਵ ਵੀ ਵੇਖਣ ਵਿਚ ਆਏ ਹਨ । ਹਰੇ ਇਨਕਲਾਬ ਦਾ ਸਮਾਂ ਜਿਹੜਾ ਕਿ ਅਸਲ ਵਿਚ ‘ਬੀਜ ਅਤੇ ਫਰਟੀਲਾਈਜ਼ਰ ਪੈਕੇਜ਼’ (Seed-fertilizer package) ਦਾ ਸਮਾਂ ਹੈ, ਦੇ ਦੌਰਾਨ ਪੰਜਾਬ ਵਿਚ ਬਨਾਉਟੀ ਖਾਦਾਂ ਦੀ ਵਰਤੋਂ ਵਿਚ ਤਿੰਨ ਗੁਣਾਂ ਵਾਧਾ ਹੋਇਆ । ਪਰ ਅੱਜ-ਕਲ੍ਹ ਇਨ੍ਹਾਂ ਖਾਦਾਂ ਦੇ ਅਸਰ ਹਰ ਜਗਾ ਵੇਖੇ ਜਾ ਸਕਦੇ ਹਨ । ਇਹ ਅਸਰ ਹਨ-

1. ਪੌਸ਼ਟਿਕ ਤੱਤਾਂ ਦੀ ਘਾਟ (Nutrient Deficiency) – ਅਸਲ ਵਿਚ ਪੌਦਿਆਂ ਨੂੰ ਐੱਨ. ਪੀ. ਕੇ. (Nitrogen, Phosphorous ਅਤੇ Potassium) ਨਾਲੋਂ ਹੋਰਨਾਂ ਤੱਤਾਂ ਦੀ ਵਧੇਰੇ ਜ਼ਰੂਰਤ ਹੈ । ਪੌਦਿਆਂ ਨੂੰ ਜ਼ਿੰਕ, ਲੋਹਾ, ਤਾਂਬਾ, ਮੈਂਗਨੀਜ਼, ਮੈਗਨੀਸ਼ੀਅਮ, ਮੋਲਿਬਡਿਨਮ ਅਤੇ ਬੋਰਾਂਨ ਵਰਗੇ ਲੇ ਪੌਸ਼ਟਿਕਾਂ (Micro Nutrients) ਦੀ ਵੀ ਜ਼ਰੂਰਤ ਹੈ । ਪੰਜਾਬ ਵਿਚ ਉਪਰੋਕਤ ਲਘੁ ਪੌਸ਼ਟਿਕ ਤੱਤਾਂ ਵਿਚੋਂ ਜ਼ਿੰਕ ਦੀ ਘਾਟ ਸਭ ਤੋਂ ਜ਼ਿਆਦਾ ਹੈ । ਜਿਸ ਦੇ ਕਾਰਨ ਐੱਨ.ਪੀ.ਕੇ. ਦੀ ਵਧੇਰੇ ਵਰਤੋਂ ਨੇ ਧਾਨ ਅਤੇ ਕਣਕ ਦੇ ਝਾੜ ਵਿਚ ਮਿਲਦੇ-ਜੁਲਦੇ ਨਤੀਜੇ ਨਹੀਂ ਵਿਖਾਏ । ਪੰਜਾਬ ਵਿਚ ਧਾਨ ਅਤੇ ਕਣਕ ਦੀ ਉਤਪਾਦਕਤਾ ਅਸਥਿਰਤਾ ਦਰਸਾਉਂਦੀ ਹੈ ਅਤੇ ਪੰਜਾਬ ਦੇ ਕਈ ਜ਼ਿਲਿਆਂ ਵਿਚ ਇਹਨਾਂ ਫ਼ਸਲਾਂ ਦੇ ਝਾੜ ਵਿੱਚ ਕਮੀ ਵੀ ਵੇਖਣ ਵਿਚ ਆਈ ਹੈ । ਭਾਵੇਂ ਕਿ ਫਰਟੀਲਾਈਜ਼ਰਜ਼ ਦੀ ਵਰਤੋਂ ਵਿਚ ਵੀ ਵਾਧਾ ਕੀਤਾ ਗਿਆ ਹੈ ।

2. ਭੂਮੀ ਦੀ ਵਰਤੋਂ ਦੇ ਤਰੀਕੇ ਵਿਚ ਬਦਲਾਵ (Change in land use Pattem) – ਹਰੇ ਇਨਕਲਾਬ ਨੇ ਕਣਕ ਅਤੇ ਧਾਨ ਦੀ ਇਕ ਫ਼ਸਲੀ ਖੇਤੀ (Monoculture) ਨੂੰ ਲੈ ਆਂਦਾ ਹੈ ਅਤੇ ਇਹ ਦੋਵੇਂ ਫ਼ਸਲਾਂ ਭੂਮੀਗਤ ਪੌਸ਼ਟਿਕ ਪਦਾਰਥਾਂ ਦੇ ਸਖਣਿਆਉਣ ਲਈ ਜ਼ਿੰਮੇਵਾਰ ਮੰਨੀਆਂ ਜਾਂਦੀਆਂ ਹਨ । ਇਨ੍ਹਾਂ ਦੋਵਾਂ ਫ਼ਸਲਾਂ ਨੇ ਮੱਕੀ, ਬਾਜਰਾ, ਦਾਲਾਂ ਅਤੇ ਤੇਲ ਬੀਜਾਂ ਵਾਲੀਆਂ ਵੱਖ-ਵੱਖ ਤਰ੍ਹਾਂ ਦੀਆਂ ਪਰੰਪਰਾਗਤ ਫ਼ਸਲਾਂ ਦੀ ਥਾਂ ਲੈ ਲਈ ਹੈ । ਫਲੀਦਾਰ ਫ਼ਸਲਾਂ (Leguminous crops) ਦੀ ਬਿਜਾਈ ਦੀ ਘਾਟ ਕਾਰਨ ਮਿੱਟੀ ਦੀ ਕੁਦਰਤੀ ਤਰੀਕੇ ਨਾਲ ਉਪਜਾਊ ਸ਼ਕਤੀ ਵਿਚ ਵਾਧੇ ਕਰਨ ਵਾਲੇ ਕੁਦਰਤੀ ਏਜੰਟਾਂ ਨੂੰ ਘਟਾਇਆ ਹੈ । ਕਣਕ ਅਤੇ ਧਾਨ ਦੀ ਵਾਰ-ਵਾਰ ਕੀਤੀ ਜਾਣ ਵਾਲੀ ਕਾਸ਼ਤ ਕਾਰਨ ਮਿੱਟੀ ਵਿਚਲੇ ਪੌਸ਼ਟਿਕ ਪਦਾਰਥਾਂ ਵਿਚ ਕਮੀ ਆਈ ਹੈ । ਖੇਤੀ ਵਾਲੀ ਜ਼ਮੀਨ ਦੀ ਵਰਤੋਂ ਵਿਚ ਆਇਆ ਬਦਲਾਵ ਫਲੀਦਾਰ ਪੌਦਿਆਂ ਤੋਂ ਕਣਕ ਅਤੇ ਧਾਨ ਦੀਆਂ ਫ਼ਸਲਾਂ ਵਲ ਅਤੇ ਅੰਤ ਵਿਚ ਬੰਜਰ ਜ਼ਮੀਨ ਵੇਲ ਹੈ ।

3. ਲੋੜ ਤੋਂ ਵੱਧ ਸਿੰਜਾਈ (Intensive Irrigation) – ਲੋੜ ਤੋਂ ਵੱਧ ਸਿੰਚਾਈ ਹਰੀ ਕ੍ਰਾਂਤੀ ਦਾ ਮੁੱਖ ਅੰਸ਼ ਰਹੀ ਹੈ । ਪਾਣੀ ਦੀ ਵੱਧਦੀ ਹੋਈ ਮੰਗ ਨੇ ਪੰਜਾਬ ਦੀ ਜ਼ਮੀਨ ਹੇਠਲੇ ਪਾਣੀ ਦੇ ਸਾਧਨਾਂ ਉੱਤੇ ਕਾਫ਼ੀ ਦਬਾਓ ਪਾਇਆ ਹੈ । ਪੰਜਾਬ ਦੀ ਧਰਤੀ ਹੇਠਲੇ ਪਾਣੀ ਦਾ 80% ਹਿੱਸਾ ਅੱਜ-ਕਲ੍ਹ ਖੇਤੀ ਦੇ ਕੰਮਾਂ ਲਈ ਵਰਤਿਆ ਜਾ ਰਿਹਾ ਹੈ ।

ਜਲ ਨਿਕਾਸ (Drainage) ਵਲ ਉੱਚਿਤ ਧਿਆਨ ਨਾ ਦਿੰਦਿਆਂ ਹੋਇਆਂ ਹੋਰ ਜ਼ਿਆਦਾ ਸਿੰਜਾਈ ਕਰਨ ਦੇ ਨਤੀਜੇ ਖ਼ਤਰਨਾਕ ਸਿੱਧ ਹੋ ਸਕਦੇ ਹਨ । ਧਰਤੀ ਹੇਠਲੇ ਪਾਣੀ ਦੀ ਪੱਧਰ ਤਾਂ ਹੀ ਉੱਚੀ ਹੋ ਸਕਦੀ ਹੈ ਜੇਕਰ ਪਾਣੀ ਦੇ ਸ੍ਰੋਤਾਂ ਨੂੰ, ਪਾਣੀ ਦੀ ਵਰਤੋਂ ਦੇ ਮੁਕਾਬਲੇ ਤੇਜ਼ੀ ਨਾਲ ਪੁਨਰਜੀਵਿਤ (Recharge) ਕੀਤਾ ਜਾਵੇ । ਦੂਸਰੇ ਪਾਸੇ ਸੇਮ ਨਾਲ ਨਮਕੀਨੀਕਰਨ/ (Salinisation) ਦੀ ਸਮੱਸਿਆ ਵੀ ਜੁੜੀ ਹੋਈ ਹੈ । ਨਮਕੀਨੀਕਰਨ ਦੁਆਰਾ ਪੈਦਾ ਹੋਣ ਵਾਲਾ ਪ੍ਰਦੂਸ਼ਣ ਮਿੱਟੀ ਤੋਂ ਦੀ ਉਤਪਾਦਕਤਾ ਨੂੰ ਘਟਾਉਂਦਾ ਤਾਂ ਹੈ ਹੀ, ਪਰ ਕਈ ਵਾਰ ਇਹ ਲੂਣ ਭੋਂ ਨੂੰ ਸਥਾਈ ਤੌਰ ‘ਤੇ ਹਮੇਸ਼ਾ ਲਈ ਤਬਾਹ ਵੀ ਕਰ ਦਿੰਦਾ ਹੈ । ਸੇਮ ਅਤੇ ਨਮਕੀਨੀਕਰਨ ਦੋਵੇਂ ਰਲ ਕੇ ਮਾਰੂਥਲ ਉਤਪੱਤੀ (Desertification) ਵੀ ਕਰ ਸਕਦੇ ਹਨ । ਹਰਾ ਇਨਕਲਾਬ ਕਿਰਸਾਣੀ (Green Revolution Farming) ਨੂੰ ਕਾਮਯਾਬ ਕਰਨ ਦੇ ਮੰਤਵ ਨਾਲ ਜ਼ਮੀਨ ਹੇਠਲੇ ਪਾਣੀ ਦੀ ਸਿੰਚਾਈ ਕਰਨ ਦੇ ਲਈ ਲੋੜ ਨਾਲੋਂ ਵਧੇਰੇ ਵਰਤੋਂ ਕਰਨ ਦੇ ਫਲਸਰੂਪ ਪੰਜਾਬ ਦੇ ਪਾਕ੍ਰਿਤਿਕ ਸਾਧਨ ਸੰਪੰਨੇ (Rich) ਕਛਾਰੀ ਮੈਦਾਨ (Alluvial plains), ਗੰਭੀਰਤਾ ਨਾਲ ਮਾਰੂਥਲ ਵਿਚ ਤਬਦੀਲ ਹੋ ਰਹੇ ਹਨ ।

4. ਰਸਾਇਣਾਂ ਦੀ ਵਰਤੋਂ (Use of Chemicals) – ਸਿੰਜਾਈ ਤੋਂ ਇਲਾਵਾ ਹਰੇ ਇਨਕਲਾਬ ਕਿਸਮ ਦੀ ਖੇਤੀਬਾੜੀ ਨੂੰ ਰਸਾਇਣਾਂ ਅਤੇ ਤਕਨਾਲੋਜੀਕਲ ਨਿਵੇਸ਼ਾਂ ਦੀ ਜ਼ਰੂਰਤ ਹੈ । ਜਿਵੇਂ ਕਿ ਨਵੀਆਂ ਕਿਸਮਾਂ ਦੇ ਬੀਜ, ਵਧੇਰੇ ਬਨਾਉਟੀ ਖਾਦਾਂ ਅਤੇ ਪੈਸਟੀਸਾਈਡਜ਼, ਵੈਕਟਰ ਅਤੇ ਹੋਰ ਖੇਤੀਬਾੜੀ ਮਸ਼ੀਨਾਂ ਅਤੇ ਸੰਦ (Tools) ਅਤੇ ਸਿੰਜਾਈ । ਇਹਨਾਂ ਨਿਵੇਸ਼ਾਂ ਦੀ ਵਰਤੋਂ ਕਰਨ ਦੇ ਵਾਸਤੇ ਤਕਨਾਲੋਜੀ ਦੇ ਪੱਖ ਤੋਂ ਪਲਰਨਯੋਗ (Viable) ਜ਼ਮੀਨ ਦਾ ਵਿਸ਼ਾਲ ਖੇਤਰ ਚਾਹੀਦਾ ਹੈ ।

5. ਅਨੁਵੰਸ਼ਿਕ ਅਤੇ ਜਾਤੀ ਵਿਭਿੰਨਤਾ ਵਿਚ ਕਮੀ (Reduction in Genetic and Species Diversity) – ਆਧੁਨਿਕ ਖੇਤੀਬਾੜੀ ਦੇ ਆਉਣ ਤੋਂ ਪਹਿਲਾਂ ਦਾਣੇ ਵਾਲੀਆਂ ਫ਼ਸਲਾਂ ਅਤੇ ਸਬਜ਼ੀਆਂ ਦੀਆਂ ਹਜ਼ਾਰਾਂ ਹੀ ਕਿਸਮਾਂ ਸਨ | ਧਾਨ ਦਾ ਹੀ ਉਦਾਹਰਣ ਲੈ ਲੈਂਦੇ ਹਾਂ | ਧਾਨ (Oryzasativa) ਦੀਆਂ 30,000 ਦੀਆਂ ਲਗਪਗ ਨਸਲਾਂ (Strains) ਹਨ ।

ਹਰੇ ਇਨਕਲਾਬ ਤੋਂ ਬਾਅਦ ਹੁਣ ਕੇਵਲ ਧਾਨ ਦੀਆਂ ਦਸ ਕਿਸਮਾਂ ਦੀ ਹੀ ਕਾਸ਼ਤ ਕੀਤੀ ਜਾ ਰਹੀ ਹੈ | ਸਥਾਨਕ ਜੰਗਲੀ ਕਿਸਮਾਂ ਨੇ ਆਪਣੇ ਆਪ ਨੂੰ ਸਥਾਨਕ ਹਾਲਾਤ ਦੇ ਅਨੁਕੂਲ ਢਾਲ ਲਿਆ ਹੈ । ਜਦੋਂ ਜ਼ਿਆਦਾ ਝਾੜ ਦੇਣ ਵਾਲੀਆਂ ਜਾਤੀਆਂ ਵਿਕਸਿਤ ਹੋ ਗਈਆਂ ਤਾਂ ਇਸ ਵਿਕਾਸ ਦੇ ਕਾਰਨ ਅਨੁਵੰਸ਼ਿਕ ਵਿਭਿੰਨਤਾ ਘੱਟ ਗਈ ਅਤੇ ਜਦੋਂ ਅਨੁਵੰਸ਼ਿਕ ਵਿਭਿੰਨਤਾ ਘੱਟ ਜਾਂਦੀ ਹੈ, ਤਾਂ ਅਨੁਵੰਸ਼ਿਕ ਪੱਖ ਤੋਂ ਇੱਕੋ ਜਿਹੇ ਪੌਦਿਆਂ ਨੂੰ ਬੀਮਾਰੀਆਂ ਲੱਗਣ ਅਤੇ ਵਿਨਾਸ਼ਕਾਰੀ ਜੀਵ-ਜੰਤੂਆਂ ਦੇ ਹਮਲਿਆਂ ਦਾ ਡਰ ਵੱਧ ਜਾਂਦਾ ਹੈ ।

ਹਰੇ ਇਨਕਲਾਬ ਤੋਂ ਫ਼ਸਲਾਂ ਵਿਚ ਜਾਤੀ ਵਿਭਿੰਨਤਾ (Species diversity) ਨੂੰ ਵੀ ਘਟਾ ਦਿੱਤਾ ਹੈ । ਨਵੀਆਂ ਵਿਕਸਿਤ ਹੋਈਆਂ ਜਾਤੀਆਂ ਵਿਚ ਰੋਗਾਂ ਅਤੇ ਕੀਟਾਂ ਆਦਿ ਦਾ ਮੁਕਾਬਲਾ ਕਰ ਸਕਣ ਦੀ ਸਮਰੱਥਾ ਬਹੁਤ ਘੱਟ ਹੈ | ਸਥਾਨਕ ਜੰਗਲੀ ਕਿਸਮਾਂ ਨੇ ਆਪਣੇ ਆਪ ਨੂੰ ਵਾਤਾਵਰਣ ਦੇ ਅਨੁਸਾਰ ਢਾਲ ਲਿਆ ਹੈ । ਹਰੇ ਇਨਕਲਾਬ ਦੇ ਦੌਰਾਨ ਵਿਕਸਿਤ ਕੀਤੀਆਂ ਗਈਆਂ ਜਾਤੀਆਂ ਅਤੇ ਕਿਸਮਾਂ ਵਿਚ ਔੜ ਅਤੇ ਹ ਆਦਿ ਦਾ ਸਾਹਮਣਾ ਕਰਨ ਦੀ ਸ਼ਕਤੀ ਬਹੁਤ ਘੱਟ ਹੈ ।

PSEB 12th Class Environmental Education Solutions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

ਪ੍ਰਸ਼ਨ 5.
ਭੂਮੀ ਕਿਵੇਂ ਪ੍ਰਦੂਸ਼ਿਤ ਹੁੰਦੀ ਹੈ ਅਤੇ ਇਸ ਦੀ ਸਾਂਭ-ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-ਵਿਸ਼ਵ ਭਰ ਦੀਆਂ ਸਾਰੀਆਂ ਵਸਤੂਆਂ ਨਾਲੋਂ ਭੂਮੀ ਸਭ ਤੋਂ ਜ਼ਿਆਦਾ ਕੀਮਤੀ ਵਸਤੂ ਹੈ । ਇਹ ਅਤਿਕਥਨੀ ਨਹੀਂ ਹੋਵੇਗੀ, ਕਿ ਇਸ ਹਿ ਤੇ ਮੌਜੂਦ ਮਿੱਟੀ ਦੇ ਇਲਾਵਾ ਜੀਵਨ ਨੂੰ ਸਹਾਰਾ ਦੇਣ ਵਾਲੀ ਹੋਰ ਕੋਈ ਵੀ ਵਸਤੂ ਨਹੀਂ ਹੈ । ਭੂਮੀ ਕਈ ਤਰੀਕਿਆਂ ਨਾਲ ਪ੍ਰਦੂਸ਼ਿਤ ਹੁੰਦੀ ਹੈ ਅਤੇ ਇਹਨਾਂ ਤਰੀਕਿਆਂ ਵਿਚੋਂ ਕੁੱਝ ਤਰੀਕੇ ਹੇਠ ਲਿਖੇ ਜਾਂਦੇ ਹਨ-

ਨਮਕੀਨੀਕਰਨ ਅਤੇ ਅਲਕਲੀਕਰਣ (Salinization and Alkalization) – ਇਕ ਅਨੁਮਾਨ ਦੇ ਅਨੁਸਾਰ ਵਿਸ਼ਵ ਦਾ ਲਗਪਗ 20 ਮਿਲੀਅਨ ਖੇਤਰਫਲ ਖਾਰੇਪਣ ਅਤੇ ਅਲਕਲੀਕਰਣ ਦੇ ਕਾਰਨ ਪ੍ਰਭਾਵਿਤ ਹੋਇਆ ਹੈ ਅਤੇ ਇਸ ਨਮਕੀਨੀਕਰਨ ਵਿਚ ਜ਼ਿਆਦਾਤਰ ਖ਼ੁਸ਼ਕ ਅਤੇ ਔੜ ਵਾਲੀ ਭੂਮੀ ਸ਼ਾਮਿਲ ਹੈ । ਲੂਣ ਦੇ ਜਮਾਂ ਹੋਣ ਦੇ ਤਰੀਕੇ ਕਈ ਪ੍ਰਕਾਰ ਦੇ ਹਨ, ਜਿਵੇਂ ਕਿ ਸਮੁੰਦਰਾਂ ਤੋਂ ਆਉਣ ਵਾਲੀ ਹਵਾ, ਨਮਕੀਨ ਪਾਣੀ ਦੀ ਸਿੰਜਾਈ ਕਰਨ ਵਾਸਤੇ ਵਰਤੋਂ ਅਤੇ ਧਰਤੀ ਦੇ ਨੀਵੇਂ ਹਿੱਸਿਆਂ ਵਿਚ ਵਾਯੂ ਮੰਡਲ ਵਿਚ ਆਈਆਂ ਤਬਦੀਲੀਆਂ ਦੇ ਕਾਰਨ ਲੂਣਾਂ ਦਾ ਇਕੱਤਰਣ ।

ਘਣੀ/ਸੰਘਣੀ ਖੇਤੀ ਦਾ ਪ੍ਰਭਾਵ (Impact of Intensive Agriculture) – ਵਿਸ਼ਵ ਭਰ ਦੇ ਲੋਕਾਂ ਲਈ ਖ਼ੁਰਾਕ ਪੈਦਾ ਕਰਨ ਦੇ ਮੰਤਵ ਨਾਲ ਪਿਛਲੇ ਚਾਰ ਦਹਾਕਿਆਂ ਤੋਂ ਖੇਤੀਬਾੜੀ ਦੇ ਕਾਰਜਾਂ ਵਿਚ ਇੰਨਾ ਵੱਡਾ ਵਾਧਾ ਹੋਇਆ ਹੈ, ਜਿਹੜਾ ਕਿ ਪਹਿਲਾਂ ਕਦੀ ਨਹੀਂ ਸੀ ਹੋਇਆ । ਕਈ ਦੇਸ਼ਾਂ, ਵਿਸ਼ੇਸ਼ ਕਰਕੇ ਜ਼ਿਆਦਾ ਵਿਕਸਿਤ ਦੇਸ਼ਾਂ ਵਿਚ ਖੇਤੀ ਦੇ ਕੰਮਾਂ ਵਿਚ ਆਏ ਸੰਘਣੇਪਨ ਦੇ ਕਾਰਨ ਭਾਰੀ ਮਸ਼ੀਨਰੀ ਦੀ ਵਰਤੋਂ, ਵਣਾਂ ਦੀ ਕਟਾਈ ਅਤੇ ਜ਼ਮੀਨ ਨੂੰ ਖੇਤੀ ਕਰਨ ਦੇ ਮੰਤਵ ਨਾਲ ਸਾਫ਼ ਕੀਤਾ ਗਿਆ ਹੈ । ਅਜਿਹਾ ਕਰਨ ਦੇ ਕਾਰਨ ਕਾਰਬਨੀ ਪਦਾਰਥਾਂ ਦਾ ਨੁਕਸਾਨ, ਮਿੱਟੀ ਵਿਚ ਪੀਡਾਪਨ (Compaction) ਜਾਂ ਮਿੱਟੀ ਦਾ ਨਪੀੜਣ ਅਤੇ ਮਿੱਟੀ ਦੇ ਭੌਤਿਕ ਗੁਣਾਂ ਦਾ ਨੁਕਸਾਨ, ਫਰਟੇਲਾਈਜ਼ਰਜ਼ ਅਤੇ ਜੀਵਨਾਸ਼ਕਾਂ ਦੀ ਸ਼ਕਲ ਵਿਚ ਕਈ ਪੌਸ਼ਟਿਕ ਪਦਾਰਥਾਂ ਦੀ ਵਰਤੋਂ ਨੇ ਕੀਤਾ ਹੈ । ਜਿਸ ਦਾ ਮਾੜਾ ਅਸਰ ਪਾਣੀ ਦੀ ਮਲੀਣਤਾ ਦੇ ਰੂਪ ਵਿਚ, ਮਿੱਟੀ ਵਿਚ ਮੌਜੂਦ ਬਨਸਪਤੀ ਸਮੂਹ ਅਤੇ ਪਾਣੀ ਸਮੂਹ, ਜਿਹੜੇ ਕਿ ਹੋਰਨਾਂ ਦੇ ਇਲਾਵਾ ਮਿੱਟੀ ਦੇ ਸਿਹਤਮੰਦ ਰਹਿਣ ਵਾਸਤੇ ਜ਼ਰੂਰੀ ਹਨ, ਦਾ ਭਾਰੀ ਨੁਕਸਾਨ ਹੋਇਆ ਹੈ ।

ਸ਼ਹਿਰੀਕਰਨ , ਅਤੇ ਜ਼ਮੀਨੀ ਮਲੀਣਤਾ (Urbanization and Land Contamination-ਮਿੱਟੀ ਦਾ ਸਭ ਤੋਂ ਜ਼ਿਆਦਾ ਨੁਕਸਾਨ ਸ਼ਹਿਰੀਕਰਨ ਅਤੇ ਮਿੱਟੀ ਦੀ ਉੱਪਰਲੀ ਪਰਤ ਉੱਪਰ ਭਵਨਾਂ ਆਦਿ ਵਰਗੀਆਂ ਆਧਾਰਕ ਸੰਰਚਨਾਵਾਂ (Infrastructures) ਦੀ ਉਸਾਰੀ ਮਿੱਟੀ ਦੇ ਵਰਣਨਯੋਗ ਨੁਕਸਾਨ ਦਰਸਾਉਂਦੀ ਹੈ ਅਤੇ ਇਹ ਨੁਕਸਾਨ ਸਥਾਈ ਬਣ ਜਾਂਦਾ ਹੈ । ਵਿਕਸਿਤ ਦੇਸ਼ਾਂ ਵਿਚ ਸ਼ਹਿਰੀਕਰਨ ਦੇ ਕਾਰਨ ਹਰ ਦਹਾਕੇ ਵਿਚ ਭੋਂ ਦਾ ਇਕ ਪ੍ਰਤੀਸ਼ਤ ਨੁਕਸਾਨ ਹੁੰਦਾ ਹੈ । ਅਠਾਰੂਵੀਂ ਅਤੇ ਉਨੀਵੀਂ ਸਦੀ ਵਿਚ ਵੱਡੀ ਪੱਧਰ ‘ਤੇ ਹੋਏ ਉਦਯੋਗੀਕਰਣ ਦੇ ਕਾਰਨ ਵਿਸ਼ਵ ਭਰ ਵਿਚ ਜਿਹੜੇ ਦੋ ਅਸਰ ਹੋਏ, ਉਹ ਤੋਂ (ਮਿੱਟੀ) ਉੱਪਰ ਹੀ ਹੋਏ ਸਨ | ਪਹਿਲਾ, ਵਿਸ਼ਾਲ ਪੱਧਰ ‘ਤੇ ਉਦਯੋਗਾਂ ਵਿਚ ਪਥਰਾਟ ਈਂਧਨਾਂ ਦੇ ਦਹਿਨ ਕਾਰਨ ਮੀਂਹ ਦੇ ਪਾਣੀ ਦਾ ਤੇਜ਼ਾਬੀਕਰਣ (Acidification) ਹੋਇਆ ਹੈ । ਉਦਯੋਗਾਂ ਵਲੋਂ ਛੱਡਿਆ ਗਿਆ ਦੂਜਾ ਵਿਰਸਾ (Legacy) ਜ਼ਮੀਨ ਦੀ ਮਲੀਣਤਾ (Soil Contamination) ਦੇ ਰੂਪ ਵਿਚ ਹੈ, ਜਿਸ ਦੀ ਵਿਸ਼ਾਲਤਾ ਅਤੇ ਅਸਰਾਂ ਬਾਰੇ ਅਜੇ ਤਕ ਪੂਰੀ ਤਰ੍ਹਾਂ ਪਤਾ ਨਹੀਂ ਹੈ ।

PSEB 12th Class Environmental Education Solutions Chapter 10 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-3)

Punjab State Board PSEB 12th Class Environmental Education Book Solutions Chapter 10 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-3) Textbook Exercise Questions and Answers.

PSEB Solutions for Class 12 Environmental Education Chapter 10 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-3)

Environmental Education Guide for Class 12 PSEB ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-3) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਕਾਇਮ ਰਹਿਣਯੋਗ/ਟਿਕਾਊ ਵਿਕਾਸ ਦੇ ਸੰਦਰਭ ਵਿਚ ਕੋਈ ਕਿਵੇਂ ਉਦਾਹਰਨ ਕਾਇਮ ਕਰ ਸਕਦਾ ਹੈ ?
ਉੱਤਰ-
ਹੇਠਾਂ ਲਿਖੇ ਹੋਏ ਤਰੀਕਿਆਂ ਨੂੰ ਘਰੇਲੂ ਪੱਧਰ ਤੇ ਅਪਣਾ ਕੇ ਕੋਈ ਵੀ ਵਿਅਕਤੀ ਕਾਇਮ ਰਹਿਣਯੋਗ/ਟਿਕਾਊ ਵਿਕਾਸ ਨੂੰ ਲਾਗੂ ਕਰਨ ਦੀ ਉਦਾਹਰਨ ਕਾਇਮ ਕਰ ਸਕਦਾ ਹੈ ।

  • ਆਪਣੀਆਂ ਜ਼ਰੂਰਤਾਂ ਨੂੰ ਘੱਟ ਕਰਕੇ, ਸੂਝ-ਬੂਝ ਨਾਲ ਖ਼ਰੀਦ ਕਰਕੇ (ਪੈਕ ਕਰਨ ਵਾਲੇ ਪਦਾਰਥਾਂ ਦੀ ਉੱਤਮਤਾ ਵਿਚ ਕਮੀ ਕਰਕੇ), ਸੁੱਟਣ ਵਾਲੀਆਂ ਚੀਜ਼ਾਂ ਦੀ ਘੱਟ ਤੋਂ ਘੱਟ ਵਰਤੋਂ ਕਰਕੇ, ਮੁਰੰਮਤ ਕਰਕੇ, ਪੁਨਰ ਚੱਕਰਣ ਅਤੇ ਪੁਨਰ ਵਰਤੋਂ ਦੁਆਰਾ ਅਤੇ ਵਾਤਾਵਰਣ ਸਨੇਹੀ ਵਿਧੀਆਂ ਦੁਆਰਾ ਤਿਆਰ ਕੀਤੇ ਗਏ ਪਦਾਰਥਾਂ ਦੀ ਵਰਤੋਂ ਕਰਕੇ, ਵਾਤਾਵਰਣ ਨੂੰ ਕਾਇਮ ਰੱਖਿਆ ਜਾ ਸਕਦਾ ਹੈ ।
  • ਪੁਨਰ ਚੱਕਰਣ ਦੁਆਰਾ ਅਤੇ ਬਨਸਪਤੀ ਖ਼ਾਦ (Compost) ਤਿਆਰ ਕਰਕੇ, ਲੋਕਾਂ ਵਿਚ ਮੁੜ ਵਰਤੋਂ ਕੀਤੇ ਜਾਣ ਵਾਲੇ ਪਦਾਰਥਾਂ ਦਾ ਦਾਨ ਕਰਕੇ, ਫੋਕਟ ਪਦਾਰਥਾਂ ਨੂੰ ਵੱਖਰਿਆਂ ਕਰਕੇ, ਇਨ੍ਹਾਂ ਫੋਕਟ ਪਦਾਰਥਾਂ ਦਾ ਠੀਕ ਜਗ੍ਹਾ ‘ਤੇ ਨਿਪਟਾਰਾ ਕਰਕੇ ।
  • ਪਾਣੀ ਦਾ ਇਕ-ਇਕ ਕਤਰਾ ਬਚਾਅ ਕੇ ।
  • ਪਾਣੀ ਅਤੇ ਉਰਜਾ ਆਦਿ ਦੀ ਘੱਟ ਤੋਂ ਘੱਟ ਵਰਤੋਂ ਕਰਕੇ ।
  • ਜਨਤਕ ਸਪੋਰਟ ਪ੍ਰਣਾਲੀ ਦੀ ਵਰਤੋਂ ਕਰਕੇ ਅਤੇ ਨੇੜੇ-ਤੇੜੇ ਵਾਲੀਆਂ ਥਾਂਵਾਂ ‘ਤੇ ਪੈਦਲ ਜਾ ਕੇ ।
  • ਪਾਣੀ, ਮਿੱਟੀ ਆਦਿ ਵਿਚ ਫੋਕਟ ਅਤੇ ਵਿਸ਼ੈਲੇ ਪਦਾਰਥਾਂ ਨੂੰ ਸੁੱਟ ਕੇ ਪ੍ਰਦੂਸ਼ਣ ਨਾ ਫੈਲਾਇਆ ਜਾਵੇ, ਪੱਤੇ ਨਾ ਸਾੜੇ ਜਾਣ, ਘਰੇਲੂ ਫੋਕਟ ਪਦਾਰਥਾਂ ਨੂੰ ਖੇਤਾਂ ਆਦਿ ਵਿਚ ਨਾ ਸੁੱਟ ਕੇ ।
  • ਕੁਦਰਤੀ ਸਾਧਨਾਂ ਦੇ ਪਤਨ ਹੋਣ ਨੂੰ ਰੋਕ ਕੇ ਅਤੇ ਇਨ੍ਹਾਂ ਪਦਾਰਥਾਂ ਨੂੰ ਖ਼ਾਲੀ ਕਰਨ ‘ਤੇ ਰੋਕ ਲਾ ਕੇ ਅਤੇ ਇਨ੍ਹਾਂ ਦਾ ਸੁਰੱਖਿਅਣ ਕਰਕੇ, ਰੁੱਖ ਲਗਾ ਕੇ ਅਤੇ ਪਥਰਾਟ ਈਂਧਨਾਂ ਦੀ ਘੱਟ ਤੋਂ ਘੱਟ ਵਰਤੋਂ ਕਰਕੇ ਇਨ੍ਹਾਂ ਦੀ ਪੂਰਤੀ ਕੀਤੀ ਜਾ ਸਕਦੀ ਹੈ ।
  • ਨਵੀਨਤਮ ਜੁਗਤਾਂ ਦੀ ਵਰਤੋਂ ਕਰਕੇ ਅਤੇ ਆਧੁਨਿਕ ਤਕਨੀਕੀ ਸਾਜ਼-ਸਾਮਾਨ ਦੀ ਵਰਤੋਂ ਕਰਨ ਨਾਲ ।
  • ਵਾਤਾਵਰਣ ਨਾਲ ਸੰਬੰਧਿਤ ਸਾਰੇ ਕਾਨੂੰਨਾਂ ਅਤੇ ਨਿਯਮਾਂ ਸੰਬੰਧੀ ਜਾਗਰੂਕ ਹੋ ਕੇ ਅਤੇ ਖੁਸ਼ੀ-ਖੁਸ਼ੀ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਕੇ ।

ਪ੍ਰਸ਼ਨ 2.
ਚਿਪਕੋ ਅੰਦੋਲਨ (Chipko Movement) ਕੀ ਹੈ ?
ਉੱਤਰ-
ਇਸ ਅੰਦੋਲਨ ਦੀ ਸ਼ੁਰੂਆਤ ਅਲਕਨੰਦਾ ਘਾਟੀ (Alaknanda Valley) ਗੜਵਾਲ ਵਿਖੇ ਗ੍ਰਾਮੀਣ ਵਾਸੀਆਂ ਅਤੇ ਸਰਕਾਰ ਵਿਚਾਲੇ ਸੰਘਰਸ਼ਾਂ ਕਾਰਨ ਸ਼ੁਰੂ ਹੋਈ । ਇਸ ਸੰਘਰਸ਼ ਦਾ ਕਾਰਨ ਵਣ ਵਿਭਾਗ ਵੱਲੋਂ ਗ੍ਰਾਮੀਣ ਵਾਸੀਆਂ ਨੂੰ ਦਰੱਖ਼ਤਾਂ ਦੀ ਕਟਾਈ ਕਰਨ ਦੀ ਆਗਿਆ ਨਾ ਦੇਣਾ ਅਤੇ ਉਨ੍ਹਾਂ ਹੀ ਰੁੱਖਾਂ ਦੀ ਕਟਾਈ ਕਰਨ ਦੀ ਆਗਿਆ ਕਿਸੇ ਵਪਾਰਕ ਅਦਾਰੇ ਨੂੰ ਦੇਣਾ ਸੀ । ਵਣ ਵਿਭਾਗ ਵੱਲੋਂ ਗ੍ਰਾਮੀਣ ਲੋਕਾਂ ਨੂੰ ਆਗਿਆ ਨਾ ਦੇਣ ਤੇ ਚੰਡੀ ਪ੍ਰਸ਼ਾਦ ਭੱਟ ਨੇ, ਜਿਹੜਾ ਕਿ ਸਿਰਕੱਢ ਸਰਗਰਮ ਵਰਕਰ (Active Worker) ਸੀ, ਨੇ ਰੁੱਖਾਂ ਦੀ ਕਟਾਈ ਕੀਤੇ ਜਾਣ ਤੋਂ ਰੋਕਣ ਦੇ ਲਈ, ਲੋਕਾਂ ਨੂੰ ਰੁੱਖਾਂ ਨੂੰ ਜੱਫ਼ੀ ਪਾਉਣ (Embrace) ਲਈ ਆਖਿਆ । ਸੰਨ 1974 ਵਿਚ ਰਾਮੀ (Rami) ਪਿੰਡ ਵਿਚ ਰੁੱਖ ਵੱਢਣ ਦੀ ਕੋਸ਼ਿਸ਼ ਕਰਦੇ ਠੇਕੇਦਾਰਾਂ ਨੂੰ ਪਿੰਡ ਦੀਆਂ ਔਰਤਾਂ ਨੇ ਨਾਕਾਮ ਕਰ ਦਿੱਤਾ, ਕਿਉਂਕਿ ਉਸ ਵਕਤ ਪਿੰਡ ਦੇ ਮਰਦ ਬਾਹਰ ਗਏ ਹੋਏ ਸਨ ਜਾਂ ਉਹ ਕੰਮ-ਕਾਜ ਵਿਚ ਰੁੱਝੇ ਹੋਏ ਸਨ ।

PSEB 12th Class Environmental Education Solutions Chapter 10 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-3)

ਪ੍ਰਸ਼ਨ 3.
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਤੋਂ ਕੀ ਭਾਵ ਹੈ ?
ਜਾਂ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕੀ-ਕੀ ਕਾਰਜ ਹਨ ?
ਜਾਂ
(CPCB) ਤੋਂ ਤਿੰਨ ਕੰਮ ਲਿਖੋ ।
ਉੱਤਰ-
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਇਕ ਸੰਵਿਧਾਨਿਕ ਸੰਗਠਨ ਹੈ, ਜਿਸ ਦੀ ਸਥਾਪਨਾ ਸਤੰਬਰ 1974 ਨੂੰ, ਜਲ ਪ੍ਰਦੂਸ਼ਣ ਦੀ ਰੋਕਥਾਮ ਅਤੇ ਕੰਟਰੋਲ ਐਕਟ (Water Prevention and Control of Pollution Act) 1947 ਦੇ ਅਧੀਨ ਕੀਤੀ ਗਈ । ਅੱਗੇ ਚਲ ਕੇ ਇਸ ਬੋਰਡ ਨੂੰ ਵਾਯੂ ਪ੍ਰਦੂਸ਼ਣ ਦੀ ਰੋਕਥਾਮ ਅਤੇ ਕੰਟਰੋਲ) ਐਕਟ-1981 ਦੇ ਅਧੀਨ ਸ਼ਕਤੀ ਅਤੇ ਕਾਰਜ ਵੀ ਸੌਂਪੇ ਗਏ । ਸੀ.ਪੀ.ਸੀ.ਬੀ. ਦੇ ਮੁੱਖ ਕਾਰਜ ਹਨ :

  1. ਵੱਖ-ਵੱਖ ਪ੍ਰਾਂਤਾਂ ਦੇ ਖੇਤਰਾਂ ਵਿਚ ਪਾਣੀ ਦੇ ਪ੍ਰਦੂਸ਼ਣ ‘ਤੇ ਕੰਟਰੋਲ ਕਰਨਾ, ਪ੍ਰਦੂਸ਼ਣ ਨੂੰ ਰੋਕਣ ਅਤੇ ਘਟਾਉਣ ਦੇ ਵਾਸਤੇ ਨਦੀਆਂ ਅਤੇ ਖੁਹਾਂ ਦੀ ਸਫ਼ਾਈ ਨੂੰ ਉਤਸ਼ਾਹਿਤ ਕਰਨਾ ।
  2. ਹਵਾ ਦੇ ਪ੍ਰਦੂਸ਼ਣ ਦੀ ਰੋਕਥਾਮ, ਕੰਟਰੋਲ ਅਤੇ ਘਟਾਅ ਕੇ ਹਵਾ ਦੀ ਗੁਣਵੱਤਾ ਵਿਚ ਵਾਧਾ ਕਰਨਾ ।

ਪ੍ਰਸ਼ਨ 4.
ਵਿਗਿਆਨ ਅਤੇ ਟੈਕਨਾਲੋਜੀ ਦੀਆਂ ਕੁੱਝ ਮੁੱਖ ਗਤੀਵਿਧੀਆਂ ਦਾ ਵਰਣਨ ਕਰੋ ।
ਜਾਂ
ਵਿਗਿਆਨ ਅਤੇ ਤਕਨਾਲੋਜੀ ਦੀਆਂ ਕੁੱਝ ਕਿਰਿਆਵਾਂ ਦਾ ਵਰਣਨ ਕਰੋ ।
ਉੱਤਰ-
ਵਿਗਿਆਨ ਅਤੇ ਟੈਕਨਾਲੋਜੀ ਵਿਕਾਸ ਦੀਆਂ ਪ੍ਰਮੁੱਖ ਗਤੀਵਿਧੀਆਂ ਹਨ :

  1. ਰਿਸਰਚ (ਖੋਜ ਅਤੇ ਵਿਕਾਸ ਪ੍ਰਾਜੈਕਟਾਂ ਦੀ ਸਹਾਇਤਾ, ਕੌਮੀ ਸੁਵਿਧਾਵਾਂ, ਟੈਕਨਾਲੋਜੀ ਵਿਕਾਸ ਦੇ ਵਿਸ਼ੇਸ਼ ਪ੍ਰੋਗਰਾਮ ।
  2. ਉਤਪਾਦਨ ਤਕਨੀਕਾਂ ਨੂੰ ਟੈਕਨਾਲੋਜੀ ਮਿਸ਼ਨ ਰਚਿਤ ਪ੍ਰਾਜੈਕਟ (Technology mission-made projects) ਦੁਆਰਾ ਸ਼ੁਰੂ ਕਰਨਾ, ਉੱਨਤ ਸੰਘਣਨੇ (Advanced Compositeness) ਅਤੇ ਉੱਡਣ ਰਾਖ (Fly ash) ਦੀ ਵਰਤੋਂ ਅਤੇ ਨਿਪਟਾਰਾ ।
  3. ਸੂਚਨਾ ਟੈਕਨਾਲੋਜੀ ਪ੍ਰਣਾਲੀ ਨੂੰ ਉੱਨਤ ਕਰਨਾ, ਘਰੇਲੁ ਵਿਕਸਿਤ ਹੋਈ ਟੈਕਨਾਲੋਜੀ ਨੂੰ ਟੈਕਨਾਲੋਜੀ ਅਗਾਊਂ ਸੂਚਨਾ ਅਤੇ ਮੁੱਲਾਂਕਣ ਕੌਂਸਲ (Technology Information Forecasting and Assessment Council (TIFAC) ਦੁਆਰਾ ਉੱਨਤ ਕਰਨਾ ।
  4. ਅੰਤਰ ਰਾਸ਼ਟਰੀ ਐੱਸ ਅਤੇ ਟੀ (S and T) ਦੁਆਰਾ ਵਿਕਸਿਤ ਦੇਸ਼ਾਂ ਨਾਲ ਸਾਂਝੇ ਪ੍ਰੋਗਰਾਮ ਅਤੇ ਸਹਿਯੋਗ ਕਾਇਮ ਨਾਲ ਸੁਧਾਰਨਾ ।
  5. ਪੇਂਡੂ ਇਲਾਕਿਆਂ ਅਤੇ ਸ਼ਹਿਰੀ ਗ਼ਰੀਬ ਲੋਕਾਂ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਸਮਾਜਿਕ-ਆਰਥਿਕ ਦਸ਼ਾ ਨੂੰ ਸੁਧਾਰਨਾ ।
  6. ਮੌਸਮ ਵਿਗਿਆਨ ਸੰਬੰਧੀ ਅਗਾਊਂ ਸੂਚਨਾ ਅਤੇ ਭੂਚਾਲ ਸੰਬੰਧੀ ਨਿਰੀਖਣਾਂ ਬਾਰੇ ਸੁਵਿਧਾਵਾਂ ਨੂੰ ਵਧਾਉਣਾ ।

ਪ੍ਰਸ਼ਨ 5.
ਕਾਇਮ ਰਹਿਣਯੋਗ/ਝੱਲਣਯੋਰਸ/ਟਿਕਾਊ ਵਿਕਾਸ ਦੇ ਸੰਦਰਭ ਵਿਚ ਅੰਤਰਰਾਸ਼ਟਰੀ ਏਜੰਸੀਆਂ ਦੀ ਕੀ ਭੂਮਿਕਾ ਹੈ ?
ਉੱਤਰ-
1. ਵਿਸ਼ਵ ਬੈਂਕ ਰਾਹੀਂ ਵਿਸ਼ਵ ਵਾਤਾਵਰਣ ਸਹੂਲਤ, ਯੂ. ਐੱਨ. ਡੀ. ਪੀ. ਅਤੇ ਐੱਨ. ਈ. ਪੀ. (UNEP), (Global Environment Facility through the World Bank, UNDP and UNEP) ਜੀ. ਈ. ਐੱਫ. ਪੀ. ਵਿਭਾਗ (Global Environment Fund Portfolio GEFP) ਦੇ ਕਾਰਜ ਅਲੱਗ-ਅਲੱਗ ਤਰ੍ਹਾਂ ਦੇ ਅਤੇ ਕਈ ਕਿਸਮਾਂ ਦੇ ਹਨ ਅਤੇ ਇਹ ਕਾਰਜ ਵਾਤਾਵਰਣੀ, ਸਮਾਜਿਕ ਅਤੇ ਆਰਥਿਕ ਤੌਰ ‘ਤੇ ਝੱਲਣਯੋਗ ਹਨ । ਇਹਨਾਂ ਪ੍ਰਾਜੈਕਟਾਂ ਦਾ ਸੰਬੰਧ ਵੱਡੀ ਰੇਂਜ ਦੀਆਂ ਸਮੱਸਿਆਵਾਂ ਅਤੇ ਅਜਿਹੀਆਂ ਪਹੁੰਚਾਂ ਨਾਲ ਹੈ, ਜਿਨ੍ਹਾਂ ਦਾ ਮੁੱਖ ਉਦੇਸ਼ ਨਵੀਆਂ ਕਾਢਾਂ, ਤਜਰਬੇ ਕਰਨਾ, ਪ੍ਰਦਰਸ਼ਨੀਆਂ ਆਦਿ ਕਰਨ ਤੋਂ ਹੈ ।

2. ਮਾਨਅਲ ਮੂਲ ਖਰੜਾ (ਪ੍ਰੋਟੋਕੋਲ) (Montreal Protocol) – ਮਾਨਫ਼ੀਅਲ ਮੂਲ ਖਰੜੇ ਪ੍ਰੋਟੋਕੋਲ ਵਿਚ ਦਰਜ ਕੀਤੇ ਗਏ ਅੰਦਰਾਜਾਂ ਦੇ ਅਨੁਸਾਰ, ਸੰਮੇਲਨ ਵਿਚ ਭਾਗ ਲੈਣ ਵਾਲੀਆਂ ਪਾਰਟੀਆਂ ਨੇ ਇਕ ਫੰਡ ਕਾਇਮ ਕੀਤਾ । ਜਿਸ ਦਾ ਮਨੋਰਥ ਵਿਕਾਸ ਕਰ ਰਹੇ ਦੇਸ਼ਾਂ ਵਿਚ ਓਜ਼ੋਨ ਸੁਣਿਆਉਣ ਕਰਨ ਵਾਲੇ ਪਦਾਰਥਾਂ (ODS = Ozone Depleting Substances) ‘ਤੇ ਕੰਟਰੋਲ ਕਰਨ ਵਿਚ ਮਦਦ ਕਰਨਾ ਹੈ ।

ਇਸ ਮੂਲ ਖਰੜੇ ਦਾ ਮੰਤਵ ਸਰਕਾਰਾਂ ਅਤੇ ਉਦਯੋਗਾਂ ਦੀ ਸਹਾਇਤਾ ਕਰਨਾ ਹੈ, ਤਾਂ ਜੋ ‘ ਇਹ ਓਜ਼ੋਨ ਸਖਣਿਆਉਣ ਵਾਲੇ ਪਦਾਰਥਾਂ ਨੂੰ ਪੜਾਅ-ਵਾਰ ਖ਼ਤਮ ਕਰਨ ਦੇ ਵਾਸਤੇ ਵਿਉਂਤਾਂ ਤਿਆਰ ਕਰਨ, ਵਿਉਂਤਾਂ ਨੂੰ ਲਾਗੂ ਕਰਨ, ਮੁੱਲਾਂਕਣ ਅਤੇ ਅਨੁਵਣ ਕਰਨ ਦੇ ਇਲਾਵਾ ਇਸ ਪ੍ਰੋਗਰਾਮ ਨੂੰ ਏਰੋਸੋਲਜ਼ (Aerosols), ਫੋਮ (Foam), ਘੋਲਕ ਸ਼ੀਕਰਨ (Solvent refrigeration) ਅਤੇ ਅੱਗ ਬੁਝਾਊ ਯੰਤਰਾਂ ਅਤੇ ਛੋਟੇ ਅਤੇ ਦਰਮਿਆਨੀ ਪੱਧਰ ਦੇ ਉੱਦਮਾਂ (Enterprises) ਨੂੰ ਆਪਣੇ ਘੇਰੇ ਵਿਚ ਲਿਆਉਣਾ ਹੈ ।

3. ਸਮਰੱਥਾ ਜਾਂ ਹਿਣ ਸ਼ਕਤੀ 2 ਦੀ ਪਹਿਲਕਦਮੀ (Capacity 21-Initiative) ਇਸ ਪਹਿਲ ਕਦਮੀ ਦਾ ਮੁੱਖ ਮੰਤਵ ਸਰਕਾਰੀ, ਕੌਮੀ ਸੰਸਥਾਵਾਂ ਅਤੇ ਗੈਰ-ਸਰਕਾਰੀ ਸੰਗਠਨਾਂ ਦੁਆਰਾ ਆਮ ਪਬਲਿਕ (ਲੋਕਾਂ) ਵਿਚ ਹਵਾ ਦੀ ਗੁਣਵੱਤਾ, ਪਾਣੀ ਦੀ ਗੁਣਵੱਤਾ ਅਤੇ ਜੈਵਿਕ ਅਨੇਕਰੂਪਤਾ ਵਰਗੀ ਵਾਤਾਵਰਣੀ ਆਰਥਿਕਤਾਵਾਂ ਸੰਬੰਧੀ ਸਮਰੱਥਾ ਨੂੰ ਨਿਰਮਿਤ (Build) ਕਰਨਾ ਹੈ ।

4. ਯੂ . ਐੱਨ. ਡੀ. ਪੀ. (UNDP = United Nations Development Programme) ਭਾਵ ਅੰਤਰ-ਰਾਸ਼ਟਰੀ ਵਿਕਾਸ ਦਾ LIFE ਪ੍ਰੋਗਰਾਮ-ਇਸ ਪ੍ਰੋਗਰਾਮ ਦਾ ਮੁੱਖ ਟੀਚਾ ਸ਼ਹਿਰ ਵਾਸੀਆਂ ਦੀਆਂ ਸਥਾਨਕ ਸਮੱਸਿਆਵਾਂ ਨੂੰ ਸਥਾਨਕ ਪੱਧਰ ‘ਤੇ ਹੱਲ ਕਰਨਾ
ਹੈ ।

5. ਐੱਸ. ਡੀ. ਐੱਨ. ਪੀ. (Sustainable Development Network Programme) ਅਰਥਾਤ ਟਿਕਾਉ ਕਾਇਮ ਰਹਿਣ ਯੋਗ ਵਿਕਾਸ ਜਾਲ ਪ੍ਰੋਗਰਾਮ-ਵਿਸ਼ਵ ਪੱਧਰ ‘ਤੇ ਇਹ ਪ੍ਰੋਗਰਾਮ ਯੂ.ਐੱਨ.ਡੀ.ਪੀ. ਅੰਤਰ-ਰਾਸ਼ਟਰ ਵਿਕਾਸ ਪ੍ਰੋਗਰਾਮ ਦੇ ਉੱਦਮ ਸਦਕਾ ਸੰਨ 1990 ਨੂੰ ਲਾਗੂ ਕੀਤਾ ਗਿਆ । ਇਸ ਪ੍ਰੋਗਰਾਮ ਦਾ ਉਦੇਸ਼ ਕਾਇਮ ਰਹਿਣ ਯੋਗ ਵਿਕਾਸ ਸੰਬੰਧੀ ਨੀਤੀ ਤਿਆਰ ਕਰਨ ਵਾਲਿਆਂ ਨੂੰ ਇਸ ਵਿਕਾਸ ਸੰਬੰਧੀ ਜੁਗਤਾਂ ਬਾਰੇ ਜਾਣਕਾਰੀ ਦਿੱਤੀ ਜਾਣੀ ਹੈ ।

ਪ੍ਰਸ਼ਨ 6.
ਈ. ਐੱਨ. ਵੀ. ਆਈ. ਐੱਸ.(ENVIS) ਰਾਸ਼ਟਰੀ ਵਾਤਾਵਰਣੀ ਸੂਚਨਾ ਪ੍ਰਣਾਲੀ ਤੋਂ ਕੀ ਭਾਵ ਹੈ ?
ਉੱਤਰ-
ਵਾਤਾਵਰਣ ਅਤੇ ਵਣ ਮੰਤਰਾਲਾ, ਭਾਰਤ ਸਰਕਾਰ ਦੀ ਕੇਂਦਰੀ ਪ੍ਰਬੰਧਕੀ ਸੰਰਚਨਾ ਹੈ, ਜਿਸ ਦਾ ਕੰਮ ਵਾਤਾਵਰਣ ਅਤੇ ਵਣਾਂ ਸੰਬੰਧੀ ਪ੍ਰੋਗੀਰਾਮਾਂ ਬਾਰੇ ਯੋਜਨਾਵਾਂ ਤਿਆਰ ਕਰਨੀਆਂ, ਉੱਨਤ ਕਰਨਾ, ਤਾਲ-ਮੇਲ ਕਾਇਮ ਰੱਖਣਾ ਅਤੇ ਪ੍ਰੋਗਰਾਮ ਨੂੰ ਅਮਲ ਵਿਚ ਲਿਆਉਣਾ ਤੇ ਨਿਗਰਾਨੀ ਕਰਨਾ ਹੈ । ਇਹ ਮੰਤਰਾਲਾ ਯੂ. ਐੱਨ.ਡੀ.ਪੀ. (ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਵਜੋਂ ਦੇਸ਼ ਭਰ ਵਿਚ ਕੇਂਦਰੀ ਏਜੰਸੀ ਵਜੋਂ ਵੀ ਕੰਮ ਕਰਦਾ ਹੈ ।

ਵਾਤਾਵਰਣ ਅਤੇ ਵਣ ਮੰਤਰਾਲਾ ਨੇ ਰਾਸ਼ਟਰੀ ਵਾਤਾਵਰਣੀ ਸੂਚਨਾ ਪ੍ਰਣਾਲੀ (National Environmental Information System) ਕਾਇਮ ਕੀਤੀ ਹੈ, ਜਿਸ ਦੇ ਜ਼ਿੰਮੇ ਵਾਤਾਵਰਣ ਅਤੇ ਇਸ ਨਾਲ ਸੰਬੰਧਿਤ ਖੇਤਰਾਂ ਬਾਰੇ ਸੂਚਨਾਵਾਂ ਇਕੱਠੀਆਂ ਕਰਨਾ, ਸਟੋਰ ਕਰਨਾ, ਪੁਨਰ ਪ੍ਰਾਪਤੀ ਕਰਨਾ (Retrieving) ਅਤੇ ਸੂਚਨਾਵਾਂ ਨੂੰ ਭੇਜਣਾ ਆਦਿ ਦੇ ਕੰਮ ਲਗਾਏ ਗਏ ਹਨ ।

PSEB 12th Class Environmental Education Solutions Chapter 10 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-3)

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਆਪਣੇ ਖੇਤਰ ਦੇ ਵਾਤਾਵਰਣ ਦੇ ਸੁਧਾਰ ਵਿਚ ਤੁਸੀਂ ਕੀ ਭੂਮਿਕਾ ਨਿਭਾ ਸਕਦੇ ਹੋ ?
ਉੱਤਰ-
ਅਮਲੀ ਤੌਰ ‘ਤੇ ਘਰੇਲੂ ਪੱਧਰ ‘ਤੇ ਕੰਮ ਕਰਦਿਆਂ ਹੋਇਆਂ ਅਸੀਂ ਝੱਲਣਯੋਗ ਵਿਕਾਸ ਨੂੰ ਘਰੇਲੂ ਪੱਧਰ ‘ਤੇ ਲਾਗੂ ਕਰ ਸਕਦੇ ਹਾਂ | ਅਸੀਂ ਕੀ ਹਾਂ ਅਤੇ ਕੀ ਬਣਨਾ ਲੋਚਦੇ ਹਾਂ, ਇਸ ਪਰਿਵਰਤਨ ਵਿੱਚ ਕੀ-ਕੀ ਸ਼ਾਮਿਲ ਹੈ, ਇਸ ਬਾਰੇ ਅਸੀਂ ਜਾਣ ਸਕਦੇ ਹਾਂ । ਜੇਕਰ ਅਸੀਂ ਇਸ ਸੰਬੰਧੀ ਆਪ ਕੁੱਝ ਕੀਤਾ ਹੋਵੇਗਾ ਤਾਂ ਅਸੀਂ ਹੋਰਨਾਂ ਨੂੰ ਯਕੀਨ ਦੁਆ ਸਕਦੇ ਹਾਂ । ਜਦੋਂ ਅਸੀਂ ਆਪਣੀ ਗੱਲਬਾਤ ਨੂੰ ਅੱਗੇ ਤੋਰਦੇ ਹਾਂ, ਤਾਂ ਵਧੇਰੇ ਭਰੋਸੇਯੋਗ ਬਣ ਜਾਂਦੇ ਹਾਂ ਅਤੇ ਸਾਡੇ ਵਿਚ ਸ਼ੈ-ਵਿਸ਼ਵਾਸ ਵੱਧਦਾ ਹੈ ।

ਸਾਡੀ ਵਿਅਕਤੀਗਤ ਅਤੇ ਸਮੂਹਿਕ ਕਿਰਿਆ ਦੇ ਕਾਰਨ ਫ਼ਰਕ ਪੈਂਦਾ ਹੈ । ਅਸੀਂ ਵਾਤਾਵਰਣ ਦੇ ਕੰਮਾਂ ਨਾਲ ਸੰਬੰਧਿਤ ਗਰੁੱਪਾਂ ਵਿਚ ਸ਼ਾਮਿਲ ਹੋ ਸਕਦੇ ਹਾਂ, ਜਾਂ ਆਪਣੇ ਆਪ ਨੂੰ ਸੰਗਠਿਤ ਕਰਕੇ ਹੋਰਨਾਂ ਨੂੰ ਆਪਣੇ ਵਿਚ ਸ਼ਾਮਿਲ ਕਰ ਸਕਦੇ ਹਾਂ ।

ਅਸੀਂ ਇਸ ਵਿਚ ਯੋਗਦਾਨ ਪਾ ਸਕਦੇ ਹਾਂ :

  1. ਵਾਤਾਵਰਣ ਨਾਲ ਸੰਬੰਧਿਤ ਸਮੱਸਿਆਵਾਂ ਬਾਰੇ ਅਸੀਂ ਕੀ ਕਰ ਸਕਦੇ ਹਾਂ, ਦੇ ਬਾਰੇ ਅਖ਼ਬਾਰ ਦੇ ਐਡੀਟਰ ਨੂੰ ਪੱਤਰ ਲਿਖਦੇ ਰਹਾਂਗੇ ।
  2. ਵਾਤਾਵਰਣ ਸਮੱਸਿਆਵਾਂ ਨੂੰ ਸਥਾਨਕ ਰੇਡੀਓ ਅਤੇ ਟੈਲੀਵਿਜ਼ਨ ਸਟੇਸ਼ਨਾਂ ਦੇ ਧਿਆਨ ਵਿਚ ਲਿਆਵਾਂਗੇ ।
  3. ਸਥਾਨਕ ਕਿਰਿਆਸ਼ੀਲ ਲੋਕਾਂ ਦੁਆਰਾ ਚਲਾਈਆਂ ਜਾਣ ਵਾਲੀਆਂ ਮੁਹਿੰਮਾਂ ਵਿਚ ਹਿੱਸਾ ਲਵਾਂਗੇ ।
  4. ਵਾਤਾਵਰਣ ਸੰਬੰਧੀ ਗਰੁੱਪ (Environmental Group) ਜਾਂ ਈਕੋ ਕਲੱਬ (Ecoclubs) ਸਥਾਪਿਤ ਕਰਕੇ ਇਨ੍ਹਾਂ ਦੇ ਮੈਂਬਰ ਬਣਾਏ ਜਾਣਗੇ ।
  5. ਸਥਾਨਿਕ ਪੱਧਰ ‘ਤੇ ਮਿਊਂਸੀਪਲ ਕਮਿਸ਼ਨਰਾਂ, ਪੰਚਾਇਤ ਮੈਂਬਰਾਂ ਅਤੇ ਐੱਮ. ਐੱਲ. ਏ. ਆਦਿ ਵਰਗੇ ਫ਼ੈਸਲਾ ਲੈਣ ਵਾਲਿਆਂ ਨੂੰ ਗ੍ਰਿਤ ਕਰਾਂਗੇ ।
  6. ਲੋੜ ਪੈਣ ਤੇ ਪਬਲਿਕ ਇੰਟੈਸਟ ਜਨਹਿਤ) ਲਈ ਕਾਨੂੰਨੀ ਚਾਰਾਜੋਈ ਦਾ ਆਸਰਾ ਲੈ ਸਕਦੇ ਹਾਂ ।

ਪ੍ਰਸ਼ਨ 2.
ਵਿਅਕਤੀਗਤ ਕੋਸ਼ਿਸ਼ ਨੂੰ ਸਮਾਜ ਦੀ ਭਾਗੀਦਾਰੀ ਵਿਚ ਕਿਵੇਂ ਬਦਲਿਆ ਜਾ ਸਕਦਾ ਹੈ ? ਵਿਆਖਿਆ ਕਰੋ ।
ਉੱਤਰ-
ਸਾਧਾਰਨ ਲੋਕ ਸ਼ਹਿਰੀ ਕਿਰਿਆਵਾਂ ਰਾਹੀਂ ਪਰਿਵਰਤਨ ਲਿਆਉਣ ਵਿਚ ਲੱਗੇ ਹੋਏ ਹਨ ਅਤੇ ਇਹ ਸਾਰੀ ਦੁਨੀਆਂ ਵਿਚ ਵਾਪਰ ਰਿਹਾ ਹੈ । ਆਪਣੇ ਆਪ ਨੂੰ ਗਰੁੱਪਾਂ ਵਿਚ ਸੰਗਠਿਤ ਕਰਕੇ ਇਹ ਲੋਕ ਸਰਕਾਰ ਨੂੰ ਕੁਦਰਤੀ ਸਾਧਨਾਂ ਦੀ ਸੁਰੱਖਿਆ ਲਈ, ਗਰੀਬ ਲੋਕਾਂ ਦੇ ਵਾਸਤੇ ਭਵਨ ਨਿਰਮਾਣ ਸੰਬੰਧੀ ਅਤੇ ਰੁੱਖਾਂ ਤੇ ਵਣਾਂ ਦੀ ਕਟਾਈ ‘ਤੇ ਮੁਕੰਮਲ ਰੋਕ ਲਗਾਉਣ ਦੇ ਲਈ ਪ੍ਰੇਰਿਤ ਕਰ ਰਹੇ ਹਨ । ਇਹ ਗਰੁੱਪ ਉਦਯੋਗਪਤੀਆਂ ਨੂੰ ਪ੍ਰਦੂਸ਼ਣ ਦੀ ਪੱਧਰ ਘਟਾਉਣ ਲਈ ਮਜਬੂਰ ਕਰ ਰਹੇ ਹਨ ਅਤੇ ਪੈਸਾ ਲਗਾਉਣ ਵਾਲਿਆਂ (ਸ਼ਾਹੂਕਾਰਾਂ) ਨੂੰ ਵੀ ਪ੍ਰੇਰਿਤ ਕਰ ਰਹੇ ਹਨ ਕਿ ਉਹ ਆਪਣਾ ਧਨ ਵਾਤਾਵਰਣੀ ਸਿਹਤ ਸੰਬੰਧੀ ਕੰਮਾਂ ਵਿਚ ਲਗਾਉਣ । ਸਾਂਝੀ ਦ੍ਰਿਸ਼ਟੀ (Common Vision) ਰੱਖਣ ਵਾਲੇ ਇਹ ਲੋਕ ਹਨ । ਜਿਹੜੇ ਗਰੀਬੀ ਨੂੰ ਘੱਟ ਕਰਨ, ਮਾਨਵੀ ਵਿਕਾਸ ਨੂੰ ਤਰੱਕੀ ’ਤੇ ਲਿਜਾਣ ਅਤੇ ਕੁਦਰਤੀ ਸਾਧਨਾਂ ਦੇ ਪ੍ਰਬੰਧ ਨੂੰ ਲੋਕਾਂ ਦੀ ਲੰਮੇ ਅਤੇ ਥੋੜ੍ਹੇ ਸਮੇਂ ਤਕ ਦੀ ਭਲਾਈ ਵਾਸਤੇ ਕੰਮਾਂ ਵਿਚ ਲੱਗੇ ਹੋਏ ਹਨ ।

ਭੂਤਕਾਲ ਵਿਚ ਕਈ ਅਜਿਹੀਆਂ ਕਹਾਣੀਆਂ ਵੀ ਪ੍ਰਚੱਲਿਤ ਸਨ ਕਿ ਕੇਵਲ ਇਕ ਹੀ ਮਨੁੱਖ ਦੇ ਖ਼ਿਆਲਾਂ ਅਤੇ ਸੂਝ-ਬੂਝ ਨੇ ਕਈ ਲੋਕਾਂ ਨੂੰ ਮਿਲ ਕੇ ਕੰਮ ਕਰਨ ਲਈ ਮਜਬੂਰ ਕਰ ਦਿੱਤਾ ਅਤੇ ਅਜਿਹਾ ਹੋਣ ਦੇ ਫਲਸਰੂਪ ਉੱਚ ਅਧਿਕਾਰੀਆਂ ਵੱਲੋਂ ਵਾਤਾਵਰਣ ਪਤਨ ਲਈ ਜ਼ਿੰਮੇਵਾਰ ਫ਼ੈਸਲਿਆਂ ਨੂੰ ਉਲਟਾਅ ਦਿੱਤਾ ।

ਚਿਪਕੋ ਅੰਦੋਲਨ (Chipko Movement) – ਇਹ ਅੰਦੋਲਨ ਅਲਕਨੰਦਾ ਘਾਟੀ (ਗੜ੍ਹਵਾਲ ਦੇ ਲੋਕਾਂ ਅਤੇ ਰਾਜ ਦੇ ਵਿਚਾਲੇ ਸੀ ਅਤੇ ਇਸ ਸੰਘਰਸ਼ ਦੇ ਕਾਰਨ ਵਣਾਂ ਸੰਬੰਧੀ ਸਰਕਾਰ ਦੀ ਦਖ਼ਲ-ਅੰਦਾਜ਼ੀ ਪਾਲਿਸੀ ਬਣੀ । ਸੰਨ 1973 ਨੂੰ ਮੰਡਲ/ਵਣ ਵਿਭਾਗ ਵਲੋਂ ਪਿੰਡ ਦੇ ਵਸਨੀਕਾਂ ਨੂੰ ਐਸ਼ ਰੁੱਖਾਂ (Ash Trees) ਨੂੰ ਨਹੀਂ ਸੀ ਮਿਥਿਆ, ਜਦ ਕਿ ਉਸ ਸਮੇਂ ਕਿਸੇ ਵਪਾਰਕ ਫ਼ਰਮ ਨੂੰ ਰੁੱਖ ਕੱਟਣ ਦੀ ਆਗਿਆ ਦੇ ਦਿੱਤੀ । ਇਸਦੇ ਫਲਸਰੂਪ ਚੰਡੀ ਪ੍ਰਸਾਦ ਭਟ, ਜਿਹੜਾ ਕਿ ਸਿਰਕੱਢ ਵਾਤਾਵਰਣ ਚਿੱਤਰ 10.1. ਚਿਪਕੋ ਅੰਦੋਲਨ ਹਿਤੈਸ਼ੀ ਸੀ, ਨੇ ਰੁੱਖਾਂ ਨੂੰ ਜੱਫ਼ੀਆਂ ਵਿਚ ਲੈ ਲੈਣ ਦੀ ਪੁਕਾਰ ਦੇ ਦਿੱਤੀ, ਤਾਂ ਜੋ ਦਰੱਖ਼ਤਾਂ ਦੀ ਕਟਾਈ ਨੂੰ ਰੋਕਿਆ ਜਾ ਸਕੇ । ਰੇਮੀ (Remi) ਪਿੰਡ ਦੇ ਮਰਦਾਂ ਦੀ ਗੈਰ-ਮੌਜੂਦਗੀ ਵਿਚ ਜਿਵੇਂ ਉਹ ਬਾਹਰ ਕੰਮ-ਕਾਜ ਲਈ ਗਏ ਹੋਏ ਸਨ, ਠੇਕੇਦਾਰਾਂ ਦੇ ਉਸ ਪਿੰਡ ਵਿਚਲੇ ਰੁੱਖਾਂ ਦੇ ਕੱਟਣ ਦੇ ਯਤਨਾਂ ਨੂੰ ਔਰਤਾਂ ਨੇ ਅਸਫਲ ਬਣਾ ਦਿੱਤਾ ।
PSEB 12th Class Environmental Education Solutions Chapter 10 ਕਾਇਮ ਰਹਿਣਯੋਗ ਝੱਲਣਯੋਗ ਟਿਕਾਊ ਵਿਕਾਸ (ਭਾਗ-3) 1
ਬਹੂਗੁਣਾ ਦਾ ਚਿਪਕੋ ਅੰਦੋਲਨ (Bahugunas Chipko Movement) – ਬਾਅਦ ਵਿਚ ਸ੍ਰੀ ਸੁੰਦਰ ਲਾਲ ਬਹੂਗੁਣਾ ਨੇ ਹਨੂੰਮਾਨ ਮੰਦਰ ਵਿਖੇ ਰੁੱਖਾਂ ਦੀ ਕਟਾਈ ਦੇ ਖਿਲਾਫ਼ ਦੋ ਹਫ਼ਤਿਆਂ ਦਾ ਵਰਤ ਰੱਖਿਆ । ਗੜ੍ਹਵਾਲ ਅਤੇ ਕਮਾਊਂ ਦੇ ਜਵਾਨ ਲੋਕਾਂ ਨੇ ਇਹ ਗਾਉਂਦਿਆਂ ਹੋਇਆਂ 700 ਕਿਲੋਮੀਟਰ ਦਾ ਫ਼ਾਸਲਾ ਤੈਅ ਕੀਤਾ ।
ਰੁੱਖਾਂ ਨੂੰ ਜੱਫ਼ੀ ਵਿਚ ਲੈਂਦਿਆਂ ਹੋਇਆਂ ਇਹਨਾਂ ਦੀ ਕਟਾਈ ਹੋਣ ਤੋਂ ਬਚਾਓ : ਇਹ ਸਾਡੇ ਪਹਾੜਾਂ ਦੀ ਜਾਇਦਾਦ ਹਨ : ਇਹਨਾਂ ਨੂੰ ਲੁੱਟਣ ਤੋਂ ਬਚਾਓ ।

ਉੱਤਰਾਖੰਡ ਸੰਘਰਸ਼ ਵਾਹਿਨੀ (Uttrakhand Sangarsh Vahini)-ਚੀਰ ਪਾਈਨ (Chir pine) ਦੇ ਰੁੱਖਾਂ ਵਿਚੋਂ ਬਹੁਤ ਅਧਿਕ ਮਾਤਰਾ ਵਿਚ ਗੰਦਾ ਬਰੋਜ਼ਾ (Resin) ਪ੍ਰਾਪਤ ਕਰਨ ਦੇ ਵਾਸਤੇ ਇਹਨਾਂ ਰੁੱਖਾਂ ਨੂੰ ਛੇਦਿਆ ਗਿਆ । ਇਕ ਸਰਵੋਦਿਆ ਲੀਡਰ ਨੇ ਵਰਤ ਰੱਖ ਲਿਆ ਅਤੇ ਔਰਤਾਂ ਨੇ ਛੇਦੇ ਹੋਏ ਜ਼ਖ਼ਮੀ ਹੋਏ ਰੁੱਖਾਂ ਦੁਆਲੇ ਰੱਖੜੀਆਂ ਬੰਨ੍ਹ ਦਿੱਤੀਆਂ ।

ਐਪੀਕੋ ਅੰਦੋਲਨ (Apiko Movement) – ਇਸ ਅੰਦੋਲਨ ਦਾ ਆਰੰਭ ਉੱਤਰ ਕਨਾੜਾ (Uttar Kanada) ਵਿਖੇ ਰੁੱਖਾਂ ਦੀ ਕਟਾਈ ਕਰਨ ਦੇ ਵਿਰੁੱਧ ਸੰਨ 1983 ਨੂੰ ਹੋਇਆ । ਲਕਸ਼ਮੀ ਯੁਵਕ ਮੰਡਲੀ (Lakshmi Yuvak Mandli) ਦਾ ਇਹ ਕਹਿਣਾ ਸੀ ਕਿ ਕਟਾਈ ਲਈ ਜਿਨ੍ਹਾਂ ਰੁੱਖਾਂ ਦਾ ਅੰਕਣ ਕੀਤਾ ਗਿਆ ਹੈ, ਉਹ ਬਹੁਤ ਜ਼ਿਆਦਾ ਹਨ । ਰੁੱਖਾਂ ਦੀ ਕਟਾਈ ਕਰਦੇ ਸਮੇਂ ਹੋਰਨਾਂ ਦਰੱਖ਼ਤਾਂ ਦੇ ਹੋਣ ਵਾਲੇ ਨੁਕਸਾਨ ਅਤੇ ਉਪਜਾਊ ਮਿੱਟੀ ਨੂੰ ਕਟੇ ਹੋਏ ਰੁੱਖਾਂ ਨੂੰ ਧੂਹ ਕੇ ਲਿਜਾਂਦੇ ਸਮੇਂ ਨੁਕਸਾਨ ਪੁੱਜੇਗਾ । ਇਹਨਾਂ ਲੋਕਾਂ ਨੇ ਰੁੱਖਾਂ ਦੇ ਬਚਾਓ ਲਈ ਰੁੱਖਾਂ ਨੂੰ ਜੱਫ਼ੀਆਂ ਪਾ ਲਈਆਂ ।

ਨਰਮਦਾ ਪ੍ਰਾਜੈਕਟ (Narmada Project-Hydroelectric projects) – ਇਹ ਪਣਬਿਜਲੀ ਪ੍ਰਾਜੈਕਟ (Hydroelec-tric Project) ਹੈ । ਮੱਧ ਪ੍ਰਦੇਸ਼ ਵਿਖੇ ਸਥਿਤ ਇਸ ਪ੍ਰਾਜੈਕਟ ਦਾ ਜ਼ਬਰਦਸਤ ਵਿਰੋਧ ਮੇਧਾ ਪਾਟੇਕਰ, ਬਾਬਾ ਆਮਟੇ ਅਤੇ ਸੁੰਦਰ ਲਾਲ ਬਹੂਗੁਣਾ ਨੇ ਜੂਨ, 1993 ਵਿਚ ਕੀਤਾ ਕਿਉਂਕਿ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ 100000 ਦੇ ਕਰੀਬ ਲੋਕ, ਜਿਨ੍ਹਾਂ ਵਿਚ ਜ਼ਿਆਦਾਤਰ ਆਦਿਵਾਸੀ ਸਨ, ਨੂੰ ਆਪਣਾ ਘਰ-ਬਾਰ ਛੱਡਣਾ ਪੈਣਾ ਸੀ । ਇਸੇ ਹੀ ਤਰ੍ਹਾਂ ਕੇਰਲ ਦਾ ਸਾਈਲੈਂਟ ਨਦੀ ਘਾਟੀ ਪ੍ਰਾਜੈਕਟ (Silent River Valley Project) ਦੀ ਵਿਰੋਧਤਾ ਕੇਰਲ ਸ਼ਾਸਤਰ ਸਾਹਿਤਿਆ ਪਰਿਸ਼ਦ (Kerala Shastra Sahitya Prishad) ਨੇ ਕੀਤੀ ।

PSEB 12th Class Environmental Education Solutions Chapter 10 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-3)

ਪ੍ਰਸ਼ਨ 3.
ਵਾਤਾਵਰਣ ਅਤੇ ਜੰਗਲਾਤ ਮੰਤਰਾਲੇ ਦੀ ਟਿਕਾਊ ਵਿਕਾਸ ਵਿਚ ਕੀ ਭੂਮਿਕਾ ਹੈ ?
ਉੱਤਰ-
ਵਾਤਾਵਰਣ ਅਤੇ ਜੰਗਲਾਤ ਨਾਲ ਸੰਬੰਧਿਤ ਪ੍ਰੋਗਰਾਮਾਂ ਸੰਬੰਧੀ, ਜਿਨ੍ਹਾਂ ਵਿਚ ਵਾਤਾਵਰਣ ਅਤੇ ਜੰਗਲਾਂ ਦੇ ਟਿਕਾਉ/ਝੱਲਣਯੋਗ ਵਿਕਾਸ ਸੰਬੰਧੀ ਨਿਭਾਈ ਜਾਂਦੀ ਭੂਮਿਕਾ ਬਹੁਤ ਮਹੱਤਤਾ ਰੱਖਦੀ ਹੈ । ਇਸ ਮੰਤਰਾਲੇ ਦਾ ਕੰਮ ਵਾਤਾਵਰਣ ਅਤੇ ਜੰਗਲਾਂ ਨਾਲ ਸੰਬੰਧਿਤ ਪ੍ਰੋਗਰਾਮਾਂ ਦੀ ਪਲੈਨਿੰਗ, ਸੁਰੱਖਿਆ ਅਤੇ ਸਾਂਭ-ਸੰਭਾਲ, ਸਹਿਯੋਗ ਦੇਣ ਅਤੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਅਤੇ ਵੇਖਣ ਦਾ ਹੈ । ਸੰਯੁਕਤ ਰਾਸ਼ਟਰ ਦੇ ਯੂ. ਐੱਨ. ਵਾਤਾਵਰਣ ਪ੍ਰੋਗਰਾਮ ਦੀ ਕੇਂਦਰੀ ਏਜੰਸੀ ਵਜੋਂ ਇਹ ਮੰਤਰਾਲਾ ਵੀ ਕਾਰਜ ਕਰਦਾ ਹੈ ।

ਬਨਸਪਤੀ ਸਮੂਹ, ਪਾਣੀ ਸਮੂਹ, ਵਣਾਂ ਅਤੇ ਜੰਗਲੀ ਜਾਨਵਰਾਂ ਦੀ ਸਾਂਭ-ਸੰਭਾਲ ਅਤੇ ਸੁਰੱਖਿਅਣ ਦੀ ਜ਼ਿੰਮੇਵਾਰੀ ਵਾਤਾਵਰਣ ਅਤੇ ਜੰਗਲਾਤ ਮੰਤਰਾਲੇ ਦੀ ਹੈ । ਇਸ ਮੰਤਰਾਲਾ ਦੀ ਕਾਰਜ ਸੂਚੀ ਵਿਚ ਪ੍ਰਦੂਸ਼ਣ ਰੋਕਥਾਮ, ਕੰਟਰੋਲ, ਵਣ ਰੋਪਣ ਅਤੇ ਪਤਨ ਹੋਏ ਖੇਤਰਾਂ ਨੂੰ ਪੁਨਰ ਜੀਵਤ ਕਰਨਾ ਕਾਨੂੰਨੀ ਦਾਇਰੇ ਵਿਚ ਰਹਿ ਕੇ, ਸ਼ਾਮਿਲ ਹਨ । ਮੰਤਰਾਲਾ ਦੀ ਸੰਗਠਨੀ ਸੰਰਚਨਾ ਵਿਚ ਮੰਡਲ (Division) ਨਿਰਦੇਸ਼ਾਲਿਆ (Directorate) ਅਧੀਨ ਦਫ਼ਤਰ (Subordinate offices) ਅਤੇ ਖ਼ੁਦ ਮੁਖ਼ਤਾਰ ਸੰਸਥਾਵਾਂ ਅਤੇ ਸਰਕਾਰੀ ਖੇਤਰ ਦੀਆਂ ਕਾਰੋਬਾਰੀ ਸੰਸਥਾਵਾਂ ਸ਼ਾਮਲ ਹਨ ।

ਵਾਤਾਵਰਣ ਅਤੇ ਜੰਗਲਾਤ ਮੰਤਰਾਲਿਆ ਨੇ ਕੌਮੀ ਵਾਤਾਵਰਣੀ ਸੂਚਨਾ ਪ੍ਰਣਾਲੀ (National Environmental Information System-ENVIS) ਦੇ ਜਾਲ (Network) ਦੀ ਸਥਾਪਨਾ ਕੀਤੀ ਹੋਈ ਹੈ । ਇਸ ਪ੍ਰਣਾਲੀ ਦਾ ਕੰਮ ਵਾਤਾਵਰਣ ਅਤੇ ਇਸ ਨਾਲ ਸੰਬੰਧਿਤ ਖੇਤਰਾਂ ਬਾਰੇ ਸੂਚਨਾਵਾਂ ਇਕੱਤਰ ਕਰਨੀਆਂ, ਸੂਚਨਾਵਾਂ ਦਾ ਮਿਲਾਨ/ਟਾਕਰਾ (Collating), ਜਮਾਂ ਰੱਖਣਾ, ਪੁਨਰ ਪ੍ਰਾਪਤੀ ਅਤੇ ਸੂਚਨਾਵਾਂ ਭੇਜਣ ਦਾ ਹੈ ।

ਪ੍ਰਸ਼ਨ 4.
ਅੰਤਰਰਾਸ਼ਟਰੀ ਏਜੰਸੀਆਂ ਭਾਰਤ ਨੂੰ ਟਿਕਾਊ ਵਿਕਾਸ ਲਈ ਕਿਵੇਂ ਸਹਾਈ ਹਨ ?
ਉੱਤਰ-
ਭਾਰਤ ਨੇ ਉਹਨਾਂ ਵੱਖ-ਵੱਖ ਖੇਤਰੀ ਅਤੇ ਅੰਤਰ-ਰਾਸ਼ਟਰੀ ਸਮਝੌਤਿਆਂ (Agreements) ਉੱਤੇ ਦਸਤਖ਼ਤ ਕੀਤੇ ਹੋਏ ਹਨ, ਜਿਹੜੇ ਵਿਕਾਸ ਅਤੇ ਸਹਿਯੋਗ ਲਈ ਮਾਲੀ ਮੱਦਦ ਕਰਦੇ ਹਨ | ਭਾਰਤ ਵਿਚ ਚਲ ਰਹੀਆਂ ਅਨੇਕਾਂ ਸਰਗਰਮੀਆਂ ਅਤੇ ਪ੍ਰੋਗਰਾਮ, ਜਿਨ੍ਹਾਂ ਦੇ ਵਾਸਤੇ ਬਹੁਤ ਪਾਸਿਆਂ (Multilateral) ਤੋਂ ਮਾਲੀ ਮੱਦਦ ਮਿਲ ਰਹੀ ਹੈ, ਉਹ ਹਨ :

ਕਿਓਟੋ ਪੋਟੋਕਾਲ ਸੂਚੀ (Kyoto Protocol) – ਦਸੰਬਰ, 1997 ਨੂੰ ਜਾਪਾਨ ਦੇ ਸ਼ਹਿਰ ਕਿਓਟੋ (Kyoto) ਵਿਖੇ ਆਯੋਜਿਤ ਉੱਚ ਪੱਧਰੀ ਸੰਮੇਲਨ ਵਿਚ 160 ਦੇਸ਼ਾਂ ਨੇ ਇਸ ਮੰਤਵ ਲਈ ਭਾਗ ਲਿਆ । ਵਿਕਸਿਤ ਦੇਸ਼ਾਂ ਉੱਤੇ ਹਰਾ ਹਿ ਗੈਸਾਂ (Green House Gases) ਦੀ ਉਤਪੱਤੀ ’ਤੇ ਬੰਧਕਾਰੀ ਮਿਆਦ ਵਾਲੀਆਂ ਰੋਕਾਂ ਲਗਾਉਣ ਲਈ ਚਰਚਾ ਕੀਤੀ ਜਾ ਸਕੇ । ਇਸ ਸੰਮੇਲਨ ਦਾ ਮੰਤਵ 1992 ਵਿਚ ਵਾਤਾਵਰਣ ਪਰਿਵਰਤਨ ਸੰਬੰਧੀ ਆਯੋਜਿਤ ਉੱਚ-ਕੋਟੀ ਸੰਮੇਲਨ ਵਿਚ ਲਏ ਗਏ ਫ਼ੈਸਲਿਆਂ ਦੇ ਅਨੁਸਾਰ, ਪ੍ਰਮਾਣਿਤ ਢਾਂਚੇ ਵਿਚ ਰਹਿੰਦਿਆਂ ਹੋਇਆਂ ਲਏ ਗਏ ਫ਼ੈਸਲਿਆਂ ਉੱਤੇ ਅਮਲ ਕਰਨ ਤੋਂ ਸੀ ।ਕਿਓਟੋ ਵਿਚ ਆਯੋਜਿਤ ਕੀਤੇ ਗਏ ਇਸ ਸੰਮੇਲਨ ਦਾ ਇਹ ਨਤੀਜਾ ਨਿਕਲਿਆ ਕਿ ਵਿਕਸਿਤ ਦੇਸ਼ਾਂ ਨੇ ਹਰਾ ਹਿ ਗੈਸਾਂ ਦੇ ਨਿਕਾਸ ਦੀ ਪੱਧਰ, ਜਿਹੜੀ ਕਿ 1990 ਵਿਚ ਸੀ, ਉਸ ਉੱਪਰ ਕਾਇਮ ਰਹਿਣਾ ਸਵੀਕਾਰ ਕਰ ਲਿਆ ।

PSEB 12th Class Environmental Education Solutions Chapter 10 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-3)

ਪ੍ਰਸ਼ਨ 5.
ਵਾਤਾਵਰਣ ਦੀ ਸਾਂਭ-ਸੰਭਾਲ ਵਿਚ ਗ਼ੈਰ-ਸਰਕਾਰੀ ਸੰਸਥਾਵਾਂ ਦੀ ਕੀ ਭੂਮਿਕਾ
ਹੈ ?
ਉੱਤਰ-
ਸਮਾਜੀ ਖੇਤਰ (Social Sector) ਵਿਚ ਹੋਣ ਵਾਲੇ ਪ੍ਰੋਗਰਾਮਾਂ ਅਤੇ ਸਰਗਰਮੀਆਂ ਨੂੰ ਸਰਕਾਰ ਇਕੱਲਿਆਂ ਲਾਗੂ ਨਹੀਂ ਕਰ ਸਕਦੀ । ਗੈਰ-ਸਰਕਾਰੀ ਸੰਗਠਨਾਂ ਅਤੇ ਸੈ-ਇੱਛਤ ਸੰਸਥਾਵਾਂ ਦੀ ਭਾਗੀਦਾਰੀ ਨੂੰ ਮਜ਼ਬੂਤ ਕਰਨ ਵਾਸਤੇ ਜਨਸੰਖਿਆ ਦੇ ਵੱਖ-ਵੱਖ ਭਾਗਾਂ ਨੂੰ ਅਤੇ ਸਮੁਦਾਇ ਵਿਚ ਵੱਖ-ਵੱਖ ਪ੍ਰੋਗਰਾਮਾਂ ਸੰਬੰਧੀ ਜਾਗਰੂਕਤਾ ਅਤੇ ਭਾਈਵਾਲੀ ਪੈਦਾ ਕਰਨ ਦੇ ਮੰਤਵ ਲਈ ਯਤਨ ਕੀਤੇ ਜਾ ਰਹੇ ਹਨ । ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ, ਸਿਹਤ ਸੰਬੰਧੀ, ਸਫ਼ਾਈ, ਸਿੱਖਿਆ ਅਤੇ ਵਾਤਾਵਰਨ ਆਦਿ ਦੇ ਖੇਤਰਾਂ ਦੇ ਵਿਕਾਸ ਲਈ ਸਰਕਾਰ, ਗੈਰ-ਸਰਕਾਰੀ ਵਿੱਤੀ ਸੰਸਥਾਵਾਂ ਨੂੰ ਵਿੱਤੀ ਮੱਦਦ ਵੀ ਦੇ ਰਹੀ ਹੈ ।

ਭਾਰਤ ਵਿਚ ਰਾਸ਼ਟਰੀ ਕੌਮੀ ਏਜੰਸੀਆਂ ਤੋਂ ਲੈ ਕੇ ਸਥਾਨਕ ਗਰੁੱਪਾਂ ਤਕ, ਖੋਜ ਸੰਸਥਾਵਾਂ ਤੋਂ ਲੈ ਕੇ ਜਨ-ਸਧਾਰਨ ‘ਤੇ ਆਧਾਰਿਤ ਸੰਗਠਨ ਆਦਿ ਵਰਗੇ 100000 ਦੇ ਕਰੀਬ ਗੈਰ ਸਰਕਾਰੀ ਸੰਗਠਨ ਹਨ । ਇਹਨਾਂ ਵਿਚੋਂ ਕਈ ਸੰਗਠਨ ਈਕੋ-ਵਿਕਾਸ, ਜਲ-ਪ੍ਰਬੰਧਣ, ਵਣ ਸੁਰੱਖਿਅਣ, ਜਣਨਿਕ ਵਿਭਿੰਨਤਾ ਦੀ ਸਾਂਭ-ਸੰਭਾਲ ਅਤੇ ਈਕੋ-ਸਨੇਹੀ ਟੈਕਨਾਲੋਜੀਜ਼, ਉਦਯੋਗਿਕ ਅਤੇ ਖੇਤੀ ਕਾਰਜਾਂ ਨੂੰ ਉੱਨਤ ਕਰਨ ਵਿਚ ਰੁੱਝੇ ਹੋਏ ਹਨ ।

ਪੀਣ ਵਾਲੇ ਪਾਣੀ ਦੀਆਂ ਸੁਵਿਧਾਵਾਂ ਦੇਣ ਦੇ ਲਈ, ਸਫ਼ਾਈ, ਸੜਕਾਂ ਦੇ ਨਿਰਮਾਣ ਵਰਗੀਆਂ ਗਾਮੀਣ ਸੇਵਾਵਾਂ ਨੂੰ ਯਕੀਨੀ ਬਣਾਉਣ, ਵਿਕਾਸ ਕਰਨ ਲਈ ਸੈ-ਇੱਛਿਤ ਸੰਸਥਾਵਾਂ ਦਾ ਯੋਗਦਾਨ ਸ਼ਲਾਘਾਯੋਗ ਹੈ । ਜਨ ਸਧਾਰਨ ਪ੍ਰਕਿਰਿਆ ਅਤੇ ਪੇਂਡੂ ਤਕਨਾਲੋਜੀ ਦੀ ਪ੍ਰਗਤੀ ਲਈ ਕੌਂਸਲ (The Council for Advancement of People’s Action and Rural Technology, CAPART) ਇਕ ਅਜਿਹੀ ਏਜੰਸੀ ਹੈ, ਜਿਹੜੀ ਸ਼ੈ-ਇੱਛਿਤ ਸੰਗਠਨਾਂ ਦੀ ਵਿੱਤੀ ਸਹਾਇਤਾ ਕਰਨ ਦੇ ਇਲਾਵਾ ਪਿੰਡ ਦੇ ਵਿਕਾਸ ਲਈ ਥੈ-ਇੱਛਿਤ ਯੋਗਦਾਨ ਵੀ ਪਾਉਂਦੀ ਹੈ ।

PSEB 12th Class Environmental Education Solutions Chapter 9 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-2)

Punjab State Board PSEB 12th Class Environmental Education Book Solutions Chapter 9 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-2) Textbook Exercise Questions and Answers.

PSEB Solutions for Class 12 Environmental Education Chapter 9 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-2)

Environmental Education Guide for Class 12 PSEB ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-2) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਸਾਰੇ ਵਿਕਾਸ ਪ੍ਰੋਗਰਾਮਾਂ ਵਿਚ ਚਿੰਤਾ ਦੇ ਵਿਸ਼ੇ ਦਾ ਕੇਂਦਰ ਕਿਹੜਾ ਹੋਣਾ ਚਾਹੀਦਾ ਹੈ ?
ਉੱਤਰ-
ਸਾਰੇ ਵਿਕਾਸੀ ਪ੍ਰੋਗਰਾਮਾਂ ਦੇ ਲਈ ਮਨੁੱਖ ਜਾਤੀ ਦੀ ਸਿਹਤ ਚਿੰਤਾ ਦਾ ਕੇਂਦਰ ਹੈ । ਰਾਇਓ ਘੋਸ਼ਣਾ ਵਿਚ ਸਾਫ਼ ਕੀਤਾ ਹੋਇਆ ਹੈ ਕਿ ਕਾਇਮ ਰਹਿਣਯੋਗ ਵਿਕਾਸ ਦੇ ਲਈ ਮਨੁੱਖ ਚਿੰਤਾਵਾਂ ਦੇ ਕੇਂਦਰ ਹਨ । ਉਹ ਪ੍ਰਕਿਰਤੀ ਨਾਲ ਇਕਸੁਰਤਾਂ (Harmony) ਰੱਖਦਿਆਂ ਹੋਇਆਂ ਸਿਹਤਮੰਦ ਅਤੇ ਰਚਨਾਤਮਕ ਜੀਵਨ ਦੇ ਹੱਕਦਾਰ ਹਨ । ਸਿਹਤ ਕਾਇਮ ਰਹਿਣਯੋਗ ਵਿਕਾਸ ਦੇ ਇਕ ਸਾਧਨ ਹੋਣ ਦੇ ਨਾਲ-ਨਾਲ ਇਹ ਇਸ ਟਿਕਾਊ ਵਿਕਾਸ ਦਾ ਇਕ ਸਿੱਟਾ ਵੀ ਹੈ । ਜੇਕਰ ਕਿਤੇ ਬਿਮਾਰੀਆਂ ਅਤੇ ਗਰੀਬੀ ਦੀ ਬਹੁਤਾਤ ਹੈ ਤਾਂ ਉੱਥੇ ਕਾਇਮ ਰਹਿਣ ਯੋਗ ਵਿਕਾਸ ਦਾ ਹੋਣਾ ਅਸੰਭਵ ਹੁੰਦਾ ਹੈ ਅਤੇ ਉੱਥੋਂ ਦੀ ਆਬਾਦੀ ਦੀ ਸਿਹਤ ਨੂੰ ਮੌਜੂਦਾ ਸਿਹਤ ਪ੍ਰਣਾਲੀ ਅਤੇ ਨਰੋਏ ਵਾਤਾਵਰਣ ਦੇ ਬਾਵਜੂਦ ਵੀ ਕਾਇਮ ਨਹੀਂ ਰੱਖਿਆ ਜਾ ਸਕਦਾ ।

ਪ੍ਰਸ਼ਨ 2.
ਸ਼ਹਿਰੀਕਰਨ (Urbanization) ਤੋਂ ਕੀ ਭਾਵ ਹੈ ?
ਉੱਤਰ-
ਗਾਮੀਣ ਇਲਾਕਿਆਂ ਤੋਂ ਸ਼ਹਿਰਾਂ ਵੱਲ ਪਲਾਇਨ ਕਰਕੇ ਆਉਣ ਵਾਲੇ ਲੋਕਾਂ ਦੇ ਕਾਰਨ ਸ਼ਹਿਰਾਂ ਦੇ ਪਸਾਰ ਨੂੰ ਸ਼ਹਿਰੀਕਰਨ ਆਖਦੇ ਹਨ । ਸ਼ਹਿਰੀਕਰਨ ਦੇ ਵਾਧੇ ਕਾਰਨ ਟੈਫ਼ਿਕ ਵਿਚ ਵੀ ਵਾਧਾ ਹੋ ਜਾਂਦਾ ਹੈ । ਸ਼ਹਿਰੀਕਰਨ ਤੇਜ਼ੀ ਨਾਲ ਹੁੰਦੇ ਆਰਥਿਕ ਵਿਕਾਸ ਅਤੇ ਉਦਯੋਗੀਕਰਨ ਨੂੰ ਤਾਂ ਦਰਸਾਉਂਦਾ ਹੀ ਹੈ, ਪਰ ਇਸ ਦੇ ਫਲਸਰੂਪ ਊਰਜਾ ਦੀ ਖ਼ਪਤ ਦੀ ਪੱਧਰ ਅਤੇ ਉਤਸਰਜਨ (Emission) ਵਿਚ ਵੀ ਵਾਧਾ ਹੋ ਜਾਂਦਾ ਹੈ । ਹੋਰਨਾਂ ਦੇਸ਼ਾਂ ਦੇ ਮੁਕਾਬਲੇ ਭਾਰਤ ਵਿਚ ਸ਼ਹਿਰੀਕਰਨ ਦੀ ਗਤੀ ਕਾਫ਼ੀ ਢਿੱਲੀ ਹੈ ਅਤੇ ਲੋਕਾਂ ਦੀ ਜ਼ਿਆਦਾਤਰ ਵਸੋਂ ਪਿੰਡਾਂ ਵਿਚ ਹੀ ਰਹਿਣਾ ਪਸੰਦ ਕਰਦੀ ਹੈ ।

PSEB 12th Class Environmental Education Solutions Chapter 9 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-2)

ਪ੍ਰਸ਼ਨ 3.
ਉਦਯੋਗੀਕਰਨ ਅਤੇ ਵਾਤਾਵਰਣੀ ਗੁਣਵੱਤਾ ਘਟਣ ਦਾ ਆਪਸ ਵਿਚ ਕੀ ਸੰਬੰਧ ਹੈ ?
ਉੱਤਰ-
ਉਦਯੋਗ, ਕੁਦਰਤੀ ਸਾਧਨਾਂ ਦੀ ਕੱਚੇ ਮਾਲ ਵੱਜੋਂ ਕਿਸੇ ਨਾ ਕਿਸੇ ਸ਼ਕਲ ਵਿਚ ਵਰਤੋਂ ਕਰਦੇ ਹਨ । ਇਸ ਦੇ ਸਿੱਟੇ ਵਜੋਂ ਕਈ ਪ੍ਰਕਾਰ ਦੇ ਫੋਕਟ ਪਦਾਰਥ ਪੈਦਾ ਹੋ ਕੇ ਹਵਾ, ਪਾਣੀ ਅਤੇ ਮਿੱਟੀ ਨੂੰ ਪ੍ਰਦੂਸ਼ਿਤ ਕਰਦੇ ਹਨ ।ਉਦਯੋਗੀਕਰਨ ਨਾ ਸਿਰਫ਼ ਕੁਦਰਤੀ ਸਾਧਨਾਂ ਨੂੰ ਹੀ ਸੱਖਣਿਆਂ ਕਰਦੇ ਹਨ ਹੈ ਸਗੋਂ ਇਹ ਸਾਡੇ ਵਾਤਾਵਰਣ ਦਾ ਪਤਨ ਵੀ ਕਰਦੇ ਹਨ ।

ਪ੍ਰਸ਼ਨੇ 4.
ਉੱਚਿਤ ਤਕਨਾਲੋਜੀ (Appropriate technology) ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਵਾਤਾਵਰਣ ਪੱਖੋਂ ਸਵਸਥ ਤਕਨਾਲੋਜੀ ਨੂੰ ਉੱਚਿਤ ਤਕਨਾਲੋਜੀ ਕਹਿੰਦੇ ਹਨ । ਉੱਚਿਤ ਪ੍ਰਣਾਲੀਆਂ ਅਜਿਹੀਆਂ ਪ੍ਰਣਾਲੀਆਂ ਹੁੰਦੀਆਂ ਹਨ, ਜਿਨ੍ਹਾਂ ਦੇ ਵਾਤਾਵਰਨ ਉੱਤੇ ਅਸਰ ਘੱਟ ਤੋਂ ਘੱਟ ਹੋਣ । ਉੱਚਿਤ ਤਕਨਾਲੋਜੀਕਲ ਆਧਾਰ ਦੇ ਬਗ਼ੈਰ ਕੁਦਰਤੀ ਸਾਧਨਾਂ ਦੇ ਸੁਰੱਖਿਅਣ ਅਤੇ ਜ਼ਰਾਇਤ ਵਿਚ ਵਾਧੇ ਨੂੰ ਚੰਗੀ ਤਰ੍ਹਾਂ ਨਹੀਂ ਨਜਿੱਠਿਆ ਜਾ ਸਕਦਾ । ਇਸ ਦੇ ਇਲਾਵਾ ਅੰਤਰਰਾਸ਼ਟਰੀ ਮਾਰਕੀਟ ਵਿਚ ਭਾਰਤੀ ਆਰਥਿਕਤਾ ਨੂੰ ਮੁਕਾਬਲਾ ਕਰਨ ਦੀ ਸ਼ਕਤੀ ਨੂੰ ਵਧਾਉਣ ਦੇ ਵਾਸਤੇ ਉੱਚਿਤ ਤਕਨਾਲੋਜੀ ਦੀ ਲੋੜ ਹੈ ।

ਪ੍ਰਸ਼ਨ 5.
ਕਾਇਮ ਰਹਿਣਯੋਗ/ਝੱਲਣਯੋਗ/ਟਿਕਾਊ ਵਿਕਾਸ ਲਈ ਮਨੁੱਖੀ ਪਹੁੰਚ (Human approach) ਕੀ ਹੈ ?
ਉੱਤਰ-
ਜੇਕਰ ਕਾਇਮ ਰਹਿਣਯੋਗ/ਝੱਲਣਯੋਗ ਵਿਕਾਸ ਦੀ ਕਾਮਨਾ ਕਰਨੀ ਹੈ ਤਾਂ ਇਸ ਪਾਸੇ ਵੱਲ ਕਿਸੇ ਪ੍ਰਕਾਰ ਦੀ ਕੋਤਾਹੀ ਕਰਨ ਦੀ ਗੁੰਜਾਇਸ਼ ਨਹੀਂ ਹੈ । ਇਸ ਲਈ ਸਾਨੂੰ ਟਿਕਾਊ ਵਿਕਾਸ ਦਾ ਟੀਚਾ ਪੂਰਾ ਕਰਨ ਦੇ ਵਾਸਤੇ ਪਰਉਪਕਾਰੀ ਪਹੁੰਚ (Humane approach) ਅਪਨਾਉਣੀ ਹੋਵੇਗੀ । ਵਾਤਾਵਰਣ ਉੱਪਰ ਪੈਣ ਵਾਲਾ ਭਾਰ ਘਟਾਉਣ ਦੇ ਵਾਸਤੇ ਮਨੁੱਖੀ ਜਨਸੰਖਿਆ ਨੂੰ ਘਟਾਉਣਾ ਹੋਵੇਗਾ । ਸਾਖ਼ਰਤਾ ਵਿਚ ਵਾਧਾ ਕਰਨ, ਵਾਤਾਵਰਣ ਸੰਬੰਧੀ ਜਾਗਰੂਕਤਾ ਪੈਦਾ ਕਰਨ ਦੀ ਮੁਹਿੰਮ ਅਤੇ ਗ਼ਰੀਬੀ ਦਾ ਹੱਲ ਕਰਕੇ ਵੀ ਵਾਤਾਵਰਣ ਉੱਤੇ ਪੈਣ ਵਾਲੇ ਬੋਝ ਨੂੰ ਘੱਟ ਕੀਤਾ ਜਾ ਸਕਦਾ ਹੈ ।

ਪ੍ਰਦੂਸ਼ਣ ਅਤੇ ਸਾਰੇ ਉਦਯੋਗਾਂ ਅਤੇ ਵਿਅਕਤੀਆਂ ਨਾਲ ਸੰਬੰਧਿਤ ਅਤੇ ਮੇਲ ਖਾਣ ਵਾਲੇ ਕਾਨੂੰਨਾਂ ਅਤੇ ਨਿਯਮਾਂ ਦਾ ਅਨੁਵਣ (Monitor) ਕਰਨਾ ਇਕੱਲੀ ਸਰਕਾਰ ਦੇ ਲਈ ਸੰਭਵ ਨਹੀਂ ਹੈ । ਵਾਤਾਵਰਣ ਨਾਲ ਸੰਬੰਧਿਤ, ਸਾਰੇ ਪਹਿਲੂਆਂ ਨਾਲ ਮਨੁੱਖੀ ਜਾਗਰੂਕਤਾ ਪੈਦਾ ਕਰਨ ਦੇ ਲਈ ਮੁਹਿੰਮ ਚਲਾਉਣ ਦੀ ਜ਼ਰੂਰਤ ਹੈ । ਵਣਾਂ ਦੇ ਪ੍ਰਬੰਧਣ ਅਤੇ ਫੋਕਟ ਪਦਾਰਥਾਂ ਦਾ ਨਿਪਟਾਰਾ ਕਰਨ ਵਾਲੇ ਪ੍ਰੋਗਰਾਮਾਂ ਵਿਚ ਲੋਕਾਂ ਨੂੰ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ।

ਵਾਤਾਵਰਣ ਦੇ ਪ੍ਰਬੰਧਣ ਅਤੇ ਟੈਕਨਾਲੋਜੀ ਨੂੰ ਬਚਾਉਣ ਦੇ ਮੰਤਵ ਨਾਲ ਆਰਥਿਕ ਗਤੀਵਿਧੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ । ਚੰਗੇ ਵਾਤਾਵਰਣ ਸੰਦੇਹੀ ਇਰਾਦਿਆਂ ਨਾਲ, ਢੋਆ-ਢੁਆਈ ਦੀਆਂ ਆਧਾਰਕ ਸੰਰਚਨਾਵਾਂ (Infra Structures) ਦੁਆਰਾ ਅਤੇ ਸੂਚਨਾ ਟੈਕਨਾਲੋਜੀ ਦੀ ਸਿਰਜਣਾਤਮਕ ਵਰਤੋਂ ਦੁਆਰਾ ਵਾਤਾਵਰਣ ਦੇ ਪ੍ਰਬੰਧਣ ਲਈ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ । ਸਰਕਾਰ, ਪ੍ਰਾਈਵੇਟ ਸੈਕਟਰ, ਐਨ. ਜੀ. ਓ. (NGO) ਅਤੇ ਲੋਕਾਂ ਦੇ ਦਿੜ ਇਰਾਦੇ ਨਾਲ ਸ਼ਾਇਦ ਅਸੀਂ ਕਾਇਮ ਰਹਿਣਯੋਗ ਵਿਕਾਸ ਦੀ ਪ੍ਰਾਪਤੀ ਕਰ ਸਕਦੇ ਹਾਂ ।

ਪ੍ਰਸ਼ਨ 6.
ਹੁਨਰਮੰਦ/ਸਿੱਖਿਅਤ ਮਾਨਵ ਸ਼ਕਤੀ ਦੀ ਕਾਇਮ ਰਹਿਣਯੋਗ/ਝੱਲਣਯੋਗਪਣ ਨਾਲ ਵਿਕਾਸ ਕਰਨ ਵਿਚ ਕੀ ਭੂਮਿਕਾ ਹੈ ?
ਉੱਤਰ-
ਉੱਚਿਤ ਟੈਕਨਾਲੋਜੀ ਕੁੱਝ ਹੱਦ ਤਕ ਵਾਤਾਵਰਣ ਨੂੰ ਪੁੱਜਣ ਵਾਲੀ ਹਾਨੀ ਤੋਂ ਬਚਾਉਂਦੀ ਹੈ । ਪਰ ਨਵੀਨ ਟੈਕਨਾਲੋਜੀਜ਼ ਦਾ ਵਰਤਾਰਾ ਕਰਨ ਦੇ ਵਾਸਤੇ ਵਿਗਿਆਨਿਕ ਖੇਤਰ ਵਿਚ ਚੰਗੀ ਯੋਗਤਾ ਪ੍ਰਾਪਤ ਅਤੇ ਹੁਨਰਮੰਦਾਂ ਦੀ ਲੋੜ ਹੈ ਕਿਉਂਕਿ ਅਜਿਹੇ ਸਿੱਖਿਅਤ ਅਤੇ ਹੁਨਰਮੰਦਾਂ ਦੇ ਬਗੈਰ, ਆਧੁਨਿਕ ਟੈਕਨਾਲੋਜੀ ਲਾਹੇਵੰਦ ਸਾਬਤ ਹੋਣ ਦੀ ਬਜਾਏ ਨੁਕਸਾਨਦਾਇਕ ਸਿੱਧ ਹੋ ਸਕਦੀ ਹੈ । ਹੁਨਰਮੰਦ ਮਾਨਵ ਸ਼ਕਤੀ ਨੂੰ ਵਿਗਿਆਨਿਕ ਅਤੇ ਤਕਨੀਕੀ ਗਿਆਨ ਦਾ ਵਟਾਂਦਰਾ ਕਰਕੇ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ ।

ਪ੍ਰਸ਼ਨ 7.
ਵਿਗਿਆਨ ਅਤੇ ਤਕਨਾਲੋਜੀ ਦੀਆਂ ਕੁੱਝ ਮੁੱਖ ਕਿਰਿਆਵਾਂ ਦਾ ਵਰਣਨ ਕਰੋ ।
ਉੱਤਰ-
ਤਕਨਾਲੋਜੀ ਦੀ ਭੂਮਿਕਾ (Role of Technology) ਵੱਧਦੀ ਹੋਈ ਆਬਾਦੀ ਦੀਆਂ ਲੋੜਾਂ ਦੀ ਪੂਰਤੀ ਲਈ ਆਵਾਸ-ਸਨੇਹੀ (Eco-friendly) ਤਕਨਾਲੋਜੀ ਦੀ ਲੋੜ ਹੈ । ਇਸ ਖੇਤਰ ਵਿੱਚ ਉਦਯੋਗੀਕਰਨ ਨੇ ਮੁੱਖ ਭੂਮਿਕਾ ਨਿਭਾਈ ਹੈ । ਇਨ੍ਹਾਂ ਉਦਯੋਗਾਂ ਦੇ ਕਾਰਨ ਹੀ ਦੇਸ਼ਾਂ ਦੀ ਆਰਥਿਕਤਾ ਵਿਚ ਬਹੁਤ ਅਧਿਕ ਵਿਕਾਸ ਹੋਇਆ ਹੈ । ਪਰ ਉਦਯੋਗੀਕਰਨ ਦੇ ਫਲਸਰੂਪ ਕਚਰੇ ਦੀ ਉਤਪੱਤੀ ਵਿਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ । ਇਸ ਕਰਕੇ ਸਾਨੂੰ ਅਜਿਹੇ ਉਦਯੋਗਾਂ ਦੇ ਵਿਕਾਸ ਕਰਨ ਦੀ ਲੋੜ ਹੈ ਜਿਹੜੀ ਕਿ ਆਵਾਸ, ਈਕੋ ਸੁਨੇਹੀ ਹੋਵੇ, ਤਾਂ ਜੋ ਕਚਰੇ ਦੀ ਉਤਪੱਤੀ ਘੱਟ ਤੋਂ ਘੱਟ ਹੋ ਸਕੇ ।

ਸਾਇੰਸ ਦੇ ਵਿਕਾਸ ਦੀਆਂ ਕਿਰਿਆਵਾਂ (Activities of Science)

  1. ਉਰਜਾ ਦੀ ਖ਼ਪਤ ਨੂੰ ਘੱਟ ਕਰਨ ਦੇ ਲਈ ਅਜਿਹੇ ਯੰਤਰਾਂ ਦੀ ਕਾਢ ਜਿਸ ਦੇ ਕਾਰਨ ਉਰਜਾ ਦੀ ਖ਼ਪਤ ਘੱਟ ਹੋ ਸਕਦੀ ਹੋਵੇ ।
  2. ਰਸਾਇਣਿਕ ਖਾਦਾਂ ਦੇ ਕਾਰਨ ਹਰੀ ਕ੍ਰਾਂਤੀ, ਜਿਸ ਦੇ ਕਾਰਨ ਖਾਧ ਪਦਾਰਥਾਂ ਦੀ ਉਪਜ ਵਿਚ ਕਈ ਗੁਣਾ ਵਾਧਾ ਹੋਇਆ ਹੈ ।
  3. ਆਧੁਨਿਕ ਦਵਾਈਆਂ ਦੀ ਖੋਜ ਜਿਸ ਦੇ ਕਾਰਨ ਬਿਮਾਰੀਆਂ ਤੇ ਕਾਬੂ ਪਾਇਆ ਜਾ ਸਕਿਆ ਹੈ ।
  4. ਆਵਾਜਾਈਆਉਣ ਜਾਣ ਦੇ ਸਾਧਨਾਂ ਵਿੱਚ ਹੋਈ ਹੈਰਾਨੀਜਨਕ ਤਰੱਕੀ ।

PSEB 12th Class Environmental Education Solutions Chapter 9 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-2)

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਪ੍ਰਿਥਵੀ/ਅਰਥ ਸਮਿੱਟ (Earth Summit) ਉੱਪਰ ਇਕ ਨੋਟ ਲਿਖੋ । ਇਸ ਦਾ ਮੁੱਖ ਮੰਤਵ ਕੀ ਸੀ ? .
ਉੱਤਰ-
ਸੰਨ 1987 ਨੂੰ ਸਾਡਾ ਸਾਂਝਾ ਭਵਿੱਖ (Our Common Future) ਦੇ ਸਿਰਲੇਖ ਹੇਠ ਬਰੈਂਡਟਲੈਂਡ ਰਿਪੋਰਟ (Brundtland Report) ਦੀ ਛਪਾਈ ਤੋਂ ਬਾਅਦ ਸੰਯੁਕਤ ਰਾਸ਼ਟਰ (UN) ਨੇ ਸੰਨ 1992 ਵਿਚ ਰੀਓ ਡੀ ਜੈਨੀਰੀਓ ਬ੍ਰਾਜ਼ੀਲ) ਵਿਚ United Nations Conference on Environment and Development ਦੇ ਵਿਸ਼ੇ ਵਿਚ ਉੱਚਕੋਟੀ ਸੰਮੇਲਨ ਦਾ ਆਯੋਜਨ ਕੀਤਾ । ਇਸ ਸੰਮੇਲਨ ਨੂੰ ਪ੍ਰਿਥਵੀ ਉੱਚਕੋਟੀ ਸੰਮੇਲਨ (Earth Summit) ਜਾਂ ਰਾਇਓ ਘੋਸ਼ਣਾ (Rio Declaration) ਕਹਿੰਦੇ ਹਨ । 800 ਪੰਨਿਆਂ ਵਾਲੇ ਇਸ ਦਸਤਾਵੇਜ਼ ਨੂੰ ਕਾਰਜ ਸੂਚੀ-21 (Agenda-21) ਵੀ ਆਖਿਆ ਜਾਂਦਾ ਹੈ । ਇਹ ਕਾਰਜ ਸੂਚੀ 21ਵੀਂ ਸਦੀ ਲਈ ਯੋਜਨਾ (Plan) ਹੈ ਅਤੇ ਇਸ ਕਾਰਜ ਸੂਚੀ ਨੂੰ ਸੰਮੇਲਨ ਦੇ ਖ਼ਤਮ ਹੋਣ ਉਪਰੰਤ ਛਾਪਿਆ ਗਿਆ । ਇਸ ਕਾਰਜ ਸੂਚੀ ਵਿਚ ਸਰਕਾਰਾਂ ਲਈ ਕਾਇਮ ਰਹਿਣਯੋਗ ਵਿਕਾਸ ਸੰਬੰਧੀ ਅਪਨਾਏ ਜਾਣ ਵਾਲੇ ਉਪਾਵਾਂ ਬਾਰੇ ਜਾਣਕਾਰੀ ਦਰਜ ਕੀਤੀ ਗਈ ਹੈ ਅਤੇ ਇਸ ਕਾਰਨ ਸੂਚੀ ਵਿਚ 27 ਸਿਧਾਂਤ ਦਰਜ ਹਨ । ਇਨ੍ਹਾਂ ਸਿਧਾਂਤਾਂ ਵਿਚ ਵਾਤਾਵਰਣ ਦੇ ਸੁਰੱਖਿਅਣ ਅਤੇ ਕਾਇਮ ਰਹਿਣਯੋਗ ਵਿਕਾਸ ਸੰਬੰਧੀ ਸਾਰੇ ਪੱਖਾਂ ਨੂੰ ਸ਼ਾਮਿਲ ਕੀਤਾ ਗਿਆ ਹੈ ।

ਕਾਰਜ ਸੂਚੀ-21 (Agenda-21) ਵਿਚ ਛੋਟੇ-ਛੋਟੇ ਸਮੂਹਾਂ, ਜਿਵੇਂ ਔਰਤਾਂ, ਬੱਚੇ, ਯੁਵਕਾਂ, ਸਥਾਨਕ ਲੋਕਾਂ, ਗੈਰ-ਸਰਕਾਰੀ ਸੰਗਠਨਾਂ, ਸਥਾਨਿਕ ਸਰਕਾਰੀ ਅਧਿਕਾਰੀਆਂ, ਕਾਰੋਬਾਰੀਆਂ, ਤਿਜਾਰਤੀ ਯੂਨੀਅਨਾਂ, ਵਿਗਿਆਨ ਅਤੇ ਟੈਕਨਾਲੋਜੀ ਅਤੇ ਕਿਸਾਨਾਂ ਦੀ ਸਮੂਲੀਅਤ ਕਰਨ ਦੇ ਵਾਸਤੇ ਤਕੜੀ ਪਹਿਲਕਦਮੀ ਕਰਨ ਦੀ ਲੋੜ ਹੈ ।

ਪ੍ਰਸ਼ਨ 2.
ਸੰਸਾਰ ਅੱਜ ਕਿਹੜੀਆਂ ਸਭ ਤੋਂ ਮਹੱਤਵਪੂਰਨ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ? ਇਹਨਾਂ ਦੇ ਵਾਤਾਵਰਣ ਉੱਪਰ ਕੀ ਪ੍ਰਭਾਵ ਹਨ ?
ਉੱਤਰ-
ਵੱਧ ਰਹੀ ਆਬਾਦੀ, ਗ਼ਰੀਬੀ, ਕੁਦਰਤੀ ਸਾਧਨਾਂ, ਖਣਿਆਉਣਾ, ਸੁੰਗੜਦੀ ਹੋਈ ਜੀਵ ਅਨੇਕਰੂਪਤਾ, ਫੋਕਟ ਪਦਾਰਥਾਂ ਦੀ ਵਧਦੀ ਹੋਈ ਉਤਪੱਤੀ, ਸਮੁੰਦਰੀ ਅਤੇ ਤਾਜ਼ੇ ਪਾਣੀਆਂ ਦਾ ਪ੍ਰਦੂਸ਼ਣ ਅਤੇ ਵਾਤਾਵਰਣ ਵਿਚ ਆ ਰਹੀਆਂ ਤਬਦੀਲੀਆਂ ਸਭ ਤੋਂ ਮਹੱਤਤਾ ਵਾਲੇ ਪਰਿਵਰਤਨ ਹਨ ।

ਮਾਨਵ ਸਰਗਰਮੀਆਂ ਵਾਤਾਵਰਣ ਉੱਪਰ ਬੜਾ ਮਾੜਾ ਅਸਰ ਪਾ ਰਹੀਆਂ ਹਨ । ਸਾਡੀਆਂ ਗਤੀਵਿਧੀਆਂ ਦੇ ਫਲਸਰੂਪ ਵਾਤਾਵਰਣ ਵਿਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਉਨ੍ਹਾਂ ਪੱਧਰਾਂ, ਜਿਹੜੀਆਂ ਕਿ ਅੱਜ ਤੋਂ 4,00,000 ਸਾਲ ਪਹਿਲਾਂ ਸਨ, ਦੇ ਮੁਕਾਬਲੇ ਬਹੁਤ ਜ਼ਿਆਦਾ ਵੱਧ ਗਈ ਹੈ । ਜਾਤੀਆਂ ਦੇ ਖ਼ਤਮ ਹੋਣ ਦੀ ਦਰ, ਸਾਧਾਰਨ ਦਰ ਨਾਲੋਂ 1000 ਗੁਣਾਂ ਵੱਧ ਗਈ ਹੈ । ਅਸੀਂ ਇਸ ਗ੍ਰਹਿ (Planet) ਦੀ ਜ਼ਮੀਨ ਨੂੰ ਬਦਲ ਦਿੱਤਾ ਹੈ ਅਤੇ ਤਾਜ਼ੇ ਪਾਣੀ ਨੂੰ ਲਾਗ (Contaminate) ਲਗਾ ਦਿੱਤੀ ਹੈ ਅਤੇ ਸਮੁੰਦਰ ਵਿਚਲੀਆਂ ਵੱਡੇ ਆਕਾਰ ਵਾਲੀਆਂ 90% ਮੱਛੀਆਂ ਨੂੰ ਖ਼ਤਮ ਕਰ ਦਿੱਤਾ ਹੈ । ਕਚਰੇ ਅਤੇ ਦੂਸਰੇ ਹੋਰ ਹਾਨੀਕਾਰਕ ਪਦਾਰਥਾਂ ਦੀ ਉਤਪੱਤੀ ਵੱਧ ਗਈ ਹੈ ਅਤੇ ਵਿਸ਼ਵ ਤਾਪਨ ਨੇ ਆਪਣਾ ਸਿਰ ਚੁੱਕ ਲਿਆ ਹੈ ।

ਪਿਛਲੇ 70 ਸਾਲਾਂ ਦੇ ਦੌਰਾਨ ਵਿਸ਼ਵ ਦੀ ਆਬਾਦੀ ਵਿਚ ਤਿੰਨ ਗੁਣਾਂ ਵਾਧਾ ਹੋਇਆ ਹੈ ਅਤੇ ਸੰਨ 2050 ਤਕ ਜਨਸੰਖਿਆ 9 ਬਿਲੀਅਨ (9-Billion) ਤਕ ਪਹੁੰਚ ਜਾਵੇਗੀ ।

ਆਰਥਿਕ ਪ੍ਰਤੀ ਦੇ ਕਾਰਨ ਬਹੁਤ ਸਾਰੇ ਲੋਕਾਂ ਦੇ ਜੀਵਨ ਪੱਧਰ ਵਿਚ ਸੁਧਾਰ ਤਾਂ ਆਇਆ, ਪਰ ਇਹ ਸਾਰਿਆਂ ਨਾਲ ਨਹੀਂ ਹੋਇਆ । ਲਗਪਗ 3 ਬਿਲੀਅਨ ਲੋਕ ਗ਼ਰੀਬੀ ਦੀ ਹਾਲਤ ਵਿਚ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਹਨ ।

ਪ੍ਰਸ਼ਨ 3.
ਕਾਇਮ ਰਹਿਣਯੋਗ/ਟਿਕਾਊ ਵਿਕਾਸ ਲਈ ਭਾਰਤ ਅੱਜ-ਕਲ੍ਹ ਕਿਹੜੀਆਂ ਸਮਾਜਿਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ?
ਉੱਤਰ-
ਭਾਰਤ ਦੇ ਲਈ ਕਾਇਮ ਰਹਿਣਯੋਗ ਵਿਕਾਸ ਇਕ ਵਿਕਲਪ (Option) ਹੀ ਨਹੀਂ, ਬਲਕਿ ਇਕ ਜ਼ਰੂਰਤ (Requirement) ਹੈ । ਵਧਦੀ ਹੋਈ ਜਨਸੰਖਿਆ ਦੇ ਭਾਰ ਅਤੇ ਗ਼ਰੀਬੀ ਦੇ ਕਾਰਨ ਇਕ ਪਾਸੇ ਤਾਂ ਭਾਰਤ ਨੂੰ ਵਾਤਾਵਰਣ ਦੇ ਪਤਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਦੂਸਰੇ ਪਾਸੇ ਪ੍ਰਦੂਸ਼ਣ ਅਤੇ ਖ਼ਪਤ ਦੇ ਤਰੀਕਿਆਂ ਨਾਲ ਵੀ ਨਜਿੱਠਣਾ ਪੈ ਰਿਹਾ ਹੈ ।

ਸਾਨੂੰ ਪਤਾ ਹੈ ਕਿ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਾਤਾਵਰਣ ਸੁਰੱਖਿਆ ਪ੍ਰਦਾਨ ਕਰਨਾ ਹੈ, ਇਸ ਵਜ੍ਹਾ ਕਰਕੇ ਵਾਤਾਵਰਣ ਦਾ ਨਰੋਆਪਨ, ਮਾਨਵ ਜਾਤੀ ਦੇ ਨਰੋਏਪਨ ਲਈ ਜ਼ਰੂਰੀ ਹੈ ਅਤੇ ਇਹ ਨਰੋਆਪਨ ਵਾਤਾਵਰਣ ਦੇ ਇਸ ਸਮੇਂ ਦੇ ਹੋ ਰਹੇ ਪਤਨ ਨੂੰ ਰੋਕਣ ਦੇ ਲਈ ਆਰਥਿਕ ਪੱਖ ਤੋਂ ਵੀ ਜ਼ਰੂਰੀ ਹੈ । ਭਾਰਤ ਨੂੰ ਜਿਨ੍ਹਾਂ ਦਬਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਹਨ, ਆਬਾਦੀ, ਗਰੀਬੀ ਅਤੇ ਅਨਪੜ੍ਹਤਾ ।

ਆਬਾਦੀ/ਜਨਸੰਖਿਆ (Population) – ਅਸੀਂ ਜਾਣਦੇ ਹਾਂ ਕਿ ਸੰਨ 2040 ਤਕ ਆਬਾਦੀ ਦੇ ਪੱਖ ਤੋਂ ਭਾਰਤ ਚੀਨ ਨੂੰ ਪਿੱਛੇ ਛੱਡ ਜਾਵੇਗਾ ਅਤੇ ਭਾਰਤ ਦੀ ਵਸੋਂ 1.5 ਬਿਲੀਅਨ (1.5 billion) ਹੋ ਜਾਵੇਗੀ ।

ਭਾਰਤ ਦੀ ਆਬਾਦੀ ਜਿਹੜੀ ਸੰਨ 1951 ਵਿਚ 361 ਮਿਲੀਅਨ ਸੀ, ਹੁਣ ਵੱਧ ਕੇ ਇਕ ਬਿਲੀਅਨ ਤਕ ਪਹੁੰਚ ਗਈ ਹੈ ਅਤੇ ਦੁਨੀਆਂ ਦਾ 6ਵਾਂ ਆਦਮੀ ਭਾਰਤੀ ਹੈ । ਭਾਰਤ ਦਾ ਭੂਮੀ ਪੁੰਜ (Land mass) ਵਿਸ਼ਵ ਦੇ ਭੂਮੀ-ਪੁੰਜ ਦਾ ਕੇਵਲ 2.4% ਹੀ ਹੈ । ਇਸ ਲਈ ਭਾਰਤ ਵਿਚ ਆਬਾਦੀ ਦੀ ਸੰਘਣਤਾ 324 ਜੀਅ ਪ੍ਰਤੀ ਵਰਗ ਕਿਲੋਮੀਟਰ ਹੈ (2001 ਦੀ ਜਨਗਣਨਾ ਦੇ ਆਧਾਰ ਤੇ) । ਇਸੇ ਹੀ ਵਜ਼ਾ ਕਰਕੇ ਵਾਤਾਵਰਣ ਉੱਤੇ ਭਾਰੀ ਦਬਾਉ ਪੈ ਰਿਹਾ ਹੈ ।

ਸਾਖ਼ਰਤਾ (Literacy) – ਸਾਨੂੰ ਇਸ ਬਾਰੇ ਚੰਗਾ ਗਿਆਨ ਹੈ ਕਿ ਵਿਕਾਸ ਦੇ ਪੱਖ ਤੋਂ ਅਤੇ ਵਾਤਾਵਰਣ ਦੇ ਪੱਖ ਤੋਂ ਸਾਖ਼ਰਤਾ ਦਾ ਬੜਾ ਮਹੱਤਵ ਹੈ; ਜਿਵੇਂ ਕਿ
ਔਰਤਾਂ ਦੀ ਸਾਖ਼ਰਤਾ ਦੇ ਕਾਰਨ ਉਪਜਾਇਕਤਾ (Fertility) ਦੀ ਦਰ ਘਟ ਜਾਂਦੀ ਹੈ, ਜਿਸ ਦੇ ਕਾਰਨ ਆਬਾਦੀ ਵਿਚ ਹੋਣ ਵਾਲੇ ਵਾਧੇ ਦੀ ਦਰ ਵਿਚ ਕਮੀ ਆ ਜਾਂਦੀ ਹੈ | ਸਾਖ਼ਰਤਾ ਦੇ ਕਾਰਨ ਗ਼ਰੀਬੀ ਵੀ ਘੱਟ ਜਾਂਦੀ ਹੈ ਕਿਉਂਕਿ ਪੜ੍ਹਿਆਂ-ਲਿਖਿਆਂ ਨੂੰ ਕੰਮ ਕਰਨ ਅਤੇ ਕਮਾਈ ਦੇ ਮੌਕੇ ਉਪਲੱਬਧ ਹੋ ਜਾਂਦੇ ਹਨ । ਸਾਰਿਤ ਹੋਣ ਦੇ ਕਾਰਨ ਲੋਕ ਬਦਲਵੀਂ ਤਕਨਾਲੋਜੀ ਅਤੇ ਵਾਤਾਵਰਣ ਦੇ ਪ੍ਰਬੰਧਣ ਵਲ ਵਧੇਰੇ ਧਿਆਨ ਦੇਣ ਲੱਗ ਪੈਂਦੇ ਹਨ । ਸਾਖਰਤਾ ਦੇ ਕਾਰਨ ਲੋਕਾਂ ਵਿਚ ਪਾਣੀ, ਮਿੱਟੀ ਤੋਂ ਅਤੇ ਵਣਾਂ ਦੇ ਸੁਰੱਖਿਅਣ ਦੀ ਬਿਰਤੀ ਵੱਧ ਜਾਂਦੀ ਹੈ | ਸਮੁੱਚੇ ਰੂਪ ਵਿਚ ਸਾਖਰਤਾ ਨਾ ਕੇਵਲ ਪ੍ਰਦੂਸ਼ਣ ਨੂੰ ਘਟਾਉਣ ਵਿਚ ਸਹਾਈ ਹੀ ਹੁੰਦੀ ਹੈ, ਸਗੋਂ ਲੋਕਾਂ ਵਿਚ ਵਾਤਾਵਰਣ ਦੀ ਸਿਹਤ ਅਤੇ ਨਿੱਜੀ ਸਿਹਤ ਦੇ ਇਲਾਵਾ ਕਾਇਮ ਰਹਿਣਯੋਗ ਵਿਕਾਸ ਦੀ ਸੰਭਾਲ ਸੰਬੰਧੀ ਜਾਗਰੁਕਤਾ ਵੀ ਪੈਦਾ ਕਰਦੀ ਹੈ ।

ਗਰੀਬੀ (Poverty) – ਭਾਰਤ ਲਈ ਪੇਸ਼ ਆ ਰਹੀਆਂ ਚੁਨੌਤੀਆਂ ਵਿਚੋਂ ਗ਼ਰੀਬੀ ਇਕ ਵੱਡੀ ਚੁਨੌਤੀ ਹੈ । ਗ਼ਰੀਬ ਲੋਕਾਂ ਵੱਲੋਂ ਫੈਲਾਇਆ ਜਾਣ ਵਾਲਾ ਪਦੁਸ਼ਣ, ਅਮੀਰ ਲੋਕਾਂ ਵੱਲੋਂ ਫੈਲਾਏ ਜਾਣ ਵਾਲੇ ਪ੍ਰਦੂਸ਼ਣ ਨਾਲੋਂ ਅਲੱਗ ਕਿਸਮ ਦਾ ਹੈ ।

ਆਪਣੀਆਂ ਲੋੜਾਂ ਦੇ ਵਾਸਤੇ ਗ਼ਰੀਬ ਲੋਕਾਂ ਦੀ ਜ਼ਿਆਦਾਤਰ ਨਿਰਭਰਤਾ ਵਾਤਾਵਰਣ ਉੱਤੇ ਹੈ । ਵਾਤਾਵਰਣ ਦਾ ਪਤਨ ਹੋ ਜਾਣ ਨਾਲ ਇਨ੍ਹਾਂ ਲੋਕਾਂ ਦੇ ਜੀਵਨ ਨਿਰਬਾਹ ਉੱਤੇ ਮਾੜਾ ਅਸਰ ਪੈਂਦਾ ਹੈ । ਇਸ ਦੇ ਕਾਰਨ ਇਹ ਲੋਕ ਵਾਤਾਵਰਣ ਦੇ ਪਤਨ ਦੇ ਸ਼ਿਕਾਰ (Victim) ਅਤੇ ਏਜੈਂਟ ਦੋਵੇਂ ਹੀ ਬਣ ਜਾਂਦੇ ਹਨ । ਕਿਉਂਕਿ ਇਨ੍ਹਾਂ ਨੂੰ ਜਿਉਂਦੇ ਰਹਿਣ ਦੇ ਲਈ ਵਾਤਾਵਰਣ (ਜਿਸ ਦਾ ਇਹ ਸ਼ੋਸ਼ਣ ਕਰਦੇ ਹਨ ਦੀ ਲੋੜ ਹੁੰਦੀ ਹੈ । ਪਰ ਜਦੋਂ ਵਾਤਾਵਰਣ ਦਾ ਪਤਨ ਹੋ ‘ ਜਾਂਦਾ ਹੈ, ਤਾਂ ਇਨ੍ਹਾਂ ਲੋਕਾਂ ਨੂੰ ਆਪਣੇ ਕੀਤੇ ਦਾ ਫਲ ਭੁਗਤਣਾ ਪੈਂਦਾ ਹੈ ।
ਇਸ ਲਈ ਸਮਾਜਿਕ ਚੁਣੌਤੀਆਂ ਦੀ ਪੂਰਤੀ ਦੇ ਬਗੈਰ ਅਸੀਂ ਕਾਇਮ ਰਹਿਣ ਯੋਗ ਵਿਕਾਸ ਬਾਰੇ ਕਲਪਨਾ ਵੀ ਨਹੀਂ ਕਰ ਸਕਦੇ ।

ਪ੍ਰਸ਼ਨ 4.
ਕਾਇਮ ਰਹਿਣਯੋਗ/ਝੱਲਣਯੋਗ/ਟਿਕਾਊ ਵਿਕਾਸ ਲਈ ਰਾਜਨੀਤਿਕ ਇੱਛਾ (Poltical will) ਕਿਵੇਂ ਇਕ ਅਧਾਰ ਦਾ ਕੰਮ ਕਰ ਸਕਦੀ ਹੈ ?
ਉੱਤਰ-
ਦੁਨੀਆਂ ਭਰ ਦੇ ਸਾਰੇ ਦੇਸ਼ਾਂ ਵਿਸ਼ੇਸ਼ ਕਰਕੇ ਵਿਕਾਸ ਕਰ ਰਹੇ ਦੇਸ਼ਾਂ ਦੇ ਲਈ ਰਾਜਨੀਤਿਕ ਅਤੇ ਪ੍ਰਬੰਧਕੀ ਇੱਛਾ ਵਿਸ਼ੇਸ਼ ਕਿਸਮ ਦੀ ਵੰਗਾਰ ਹੈ ।

ਸਮਾਜ ਵਿਚ ਮਹੱਤਵਪੂਰਨ ਅਤੇ ਸਥਾਈ ਤਬਦੀਲੀਆਂ ਲਿਆਉਣ ਦੇ ਲਈ ਰਾਜਨੀਤਿਕ ਪ੍ਰਬੰਧਕਾਂ ਦੀ ਇੱਛਾ ਅਤੇ ਇਸਦਾ ਇਰਾਦਾ ਰਾਜਸੀ ਇੱਛਾ ਵੱਲ ਸੰਕੇਤ ਕਰਦਾ ਹੈ । ਵਿਕਾਸ ਕਰ ਰਹੇ ਦੇਸ਼ਾਂ ਵਿਚ ਰਾਜਸੀ ਇੱਛਾ, ਰਾਜਸੀ ਪਾਰਟੀਆਂ ਜਿਹੜੀਆਂ ਹਕੂਮਤ ਕਰ ਰਹੀਆਂ ਹੋਣ, ਦੇ ਹੱਥਾਂ ਵਿਚ ਹੈ । ਰਾਜਨੀਤੀਵਾਨਾਂ ਅਤੇ ਪਾਲਿਸੀਆਂ ਘੜਣ ਵਾਲਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਵਲੋਂ ਲਏ ਗਏ ਹਰੇਕ ਫ਼ੈਸਲੇ ਦਾ ਸਰਬਾਂਗੀ ਪਰਤਵਾਂ ਅਸਰ (Systemic repercussion) ਹੋ ਸਕਦਾ ਹੈ । ਜੇਕਰ ਇਹ ਫ਼ੈਸਲੇ ਸਮੁਦਾਇ ਦੀ ਘੱਟ ਗਿਣਤੀ ਦੇ ਨਕਾਰਾਤਮਿਕ (Negative) ਹੋਏ ਤਾਂ ਇਨ੍ਹਾਂ ਪਾਲਿਸੀ ਘਾੜਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਸ ਦੇ ਨਤੀਜੇ ਵਜੋਂ ਸਰਬਾਂਗੀ ਪਰਤਵੇਂ ਅਸਰ (Systemic repercussion) ਹੋਣਗੇ । ਪਰ ਇਹ ਸੱਚਾਈ ਅਜੇ ਤਕ ਕਾਇਮ ਹੈ ਕਿ ਪਾਲਿਸੀ ਘਾੜਾ ਜੋ ਵੀ ਵਿਕਾਸਸ਼ੀਲ ਮੁਲਕਾਂ ਦੀ ਮਿੱਟੀ ਵਿਚ ਬੀਜਦਾ ਹੈ, ਪੱਕਣ ਉਪਰੰਤ ਉਨ੍ਹਾਂ ਨੂੰ ਉਹੀ ਕੁੱਝ ਵੱਢਣਾ ਪਵੇਗਾ, ਇਹ ਅਟਲ ਸੱਚਾਈ ਹੈ । (But the truth still stands till this day that what ever a policy maker sows in the field of a developing country, he shall reap it when it is fully matured.)

ਸਰਕਾਰਾਂ ਕੋਲ ਗ਼ਰੀਬੀ ਅਤੇ ਬੇਰੋਜ਼ਗਾਰੀ ਨੂੰ ਖ਼ਤਮ ਕਰਨ ਦੇ ਕਈ ਢੰਗ-ਤਰੀਕੇ ਹਨ । ਜੇਕਰ ਰਾਜਨੀਤਿਕ ਇੱਛਾ ਵਿਚ ਕਿਸੇ ਤਰ੍ਹਾਂ ਦੀ ਕੋਤਾਹੀ (Omission) ਹੋ ਜਾਂਦੀ ਹੈ ਤਾਂ ਸਰਕਾਰ ਦੇ ਲਈ ਸਕਾਰਾਤਮਕ ਤਰੀਕੇ ਨਾਲ ਅੱਗੇ ਵੱਧਣਾ ਮੁਸ਼ਕਿਲ ਹੋ ਜਾਵੇਗਾ ।

PSEB 12th Class Environmental Education Solutions Chapter 9 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-2)

ਪ੍ਰਸ਼ਨ 5.
ਕਾਇਮ ਰਹਿਣਯੋਗ/ਟਿਕਾਊ ਵਿਕਾਸ ਲਈ ਕੁੱਝ ਉੱਚਿਤ ਤਕਨੀਕਾਂ ਦਾ ਵਰਣਨ ਕਰੋ ।
ਉੱਤਰ-
ਕਾਇਮ ਰਹਿਣਯੋਗ/ਟਿਕਾਉ , ਵਿਕਾਸ ਲਈ ਉੱਚਿਤ ਤਕਨੀਕਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ-
ਊਰਜਾ (Energy) – ਸੋਲਰ ਸੈੱਲਾਂ ਅਰਥਾਤ ਸੌਰ ਸੈੱਲਾਂ (Solar Cells) (ਜਿਹੜੇ ਕਿ ਆਰੰਭ ਵਿਚ ਮਹਿੰਗੇ ਜ਼ਰੂਰ ਹਨ ਪਰ ਇਹ ਆਮ ਹਨ, ਵਾਯੂ ਸ਼ਕਤੀ ਜਾਂ ਮਾਈਕ੍ਰੋ-ਹਾਈਡੋ ਪਾਜੈਕਟ, ਬੈਟਰੀਆਂ ਵਿਚ ਜਮਾਂ ਕੀਤੀ ਹੋਈ ਉਰਜਾ ਤੋਂ ਵਰਤੋਂ ਲਈ ਉਰਜਾ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ।

ਬਾਇਓ ਬਾਇਓਬਿਉਟਾਨਾਂਲ (Biobutanol), ਬਾਇਓ ਡੀਜ਼ਲ ਅਤੇ ਬਨਸਪਤੀ ਤੇਲ, ਵਿਸ਼ੇਸ਼ ਕਰਕੇ ਉਨ੍ਹਾਂ ਖੇਤਰਾਂ ਵਿਚ ਜਿੱਥੇ ਕਿ ਬਨਸਪਤੀ ਤੇਲ ਆਸਾਨੀ ਨਾਲ ਉਪਲੱਬਧ ਹੋਣ ਦੇ ਨਾਲ-ਨਾਲ ਸਸਤਾ ਵੀ ਹੈ, ਦੀ ਵਰਤੋਂ ਪਥਰਾਟ ਈਂਧਨਾਂ ਦੀ ਥਾਂ ਆਸਾਨੀ ਨਾਲ ਕੀਤੀ ਜਾ ਸਕਦੀ ਹੈ । ਬਾਇਓਡੀਜ਼ਲ ਨਾਲ ਚੱਲਣ ਵਾਲਾ ਡੀਜ਼ਲ ਜੈਨਰੇਟਰ ਵਧੇਰੇ ਨਿਪੁੰਨਤਾ ਵਾਲਾ ਹੋ ਸਕਦਾ ਹੈ, ਜੇਕਰ ਇਸ ਨੂੰ ਬੈਟਰੀਆਂ ਅਤੇ ਇਨਵਰਟਰਾਂ ਨਾਲ ਜੋੜ ਦਿੱਤਾ ਜਾਵੇ । ਅਜਿਹਾ ਕਰਨ ਦੇ ਨਾਲ ਨਾ ਕੇਵਲ ਖ਼ਰਚਾ ਹੀ ਘਟਦਾ ਹੈ, ਸਗੋਂ ਇਸ ਦਾ ਚਾਲੂ ਖ਼ਰਚਾ (Running Cost) ਵੀ ਘੱਟ ਹੁੰਦਾ ਹੈ । ਇਸ ਤਰ੍ਹਾਂ ਇਹ ਜੁਗਤ ਸੌਰ, ਵਾਯੂ ਅਤੇ ਮਾਈਕ੍ਰੋ ਹਾਈਡਲ ਦੇ ਵਿਕਲਪ ਵਜੋਂ ਸਸਤੀ ਸਾਬਤ ਹੁੰਦੀ ਹੈ । ਉਰਜਾ ਦੀ ਪ੍ਰਾਪਤੀ ਦੇ ਵਾਸਤੇ ਬਾਇਓਗੈਸ ਵੀ ਇਕ ਸੰਭਾਵੀ ਸਰੋਤ ਹੈ, ਪਰ ਉਨ੍ਹਾਂ ਥਾਂਵਾਂ ਤੇ ਸੰਭਵ ਹੋ ਸਕਦਾ ਹੈ ਜਿੱਥੇ ਕਾਰਬਨੀ ਫੋਟਕ ਪਦਾਰਥਾਂ ਅਤੇ ਰਹਿੰਦ-ਖੂੰਹਦ ਬਹੁਤ ਜ਼ਿਆਦਾ ਮਾਤਰਾ ਵਿਚ ਉਪਲੱਬਧ ਹੁੰਦੇ ਹੋਣ ।

ਰੌਸ਼ਨੀ ਜਾਂ ਲਾਈਟਿੰਗ (Lighting) – ਰੋਸ਼ਨੀ ਦੇ ਨਵਿਆਉਣਯੋਗ ਸਰੋਤਾਂ, ਜਿਵੇਂ ਕਿ ਠੋਸ ਪ੍ਰਤਿਦੀਪਤ ਲੈਂਪਾਂ ਦੀ ਥਾਂ ਦੂਰ-ਦਰਾਜ਼ ਵਾਲੇ ਇਲਾਕਿਆਂ ਵਿਚ ਮਿੱਟੀ ਦੇ ਤੇਲ ਨਾਲ ਬਲਣ ਵਾਲੇ ਲੈਂਪਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ।

ਵਾਯੂ ਸੰਚਾਰ ਅਤੇ ਵਾਯੂ ਅਨੁਕੂਲਣ (Ventilation and Air Conditioning) ਮਕਾਨਾਂ ਦੀਆਂ ਛੱਤਾਂ ਵਿਚ ਮਘੋਰੇ (Vents) ਬਣਾ ਕੇ ਵਾਯੂ ਸੰਚਾਰਨ ਦੀ ਕੁਦਰਤੀ ਵਿਧੀ ਅਪਣਾਈ ਜਾ ਸਕਦੀ ਹੈ । ਅਜਿਹਾ ਕਰਨ ਦੇ ਨਾਲ ਸੰਵਹਿਨ (Convection) ਦੁਆਰਾ ਗਰਮ ਹਵਾ ਮਘੋਰਿਆਂ ਰਾਹੀਂ ਬਾਹਰ ਨਿਕਲ ਜਾਵੇਗੀ ਅਤੇ ਇਸ ਦੀ ਥਾਂ ਲੈਣ ਦੇ ਲਈ ਹੇਠਲੇ ਹਿੱਸੇ ਵਿਚ ਤਾਜ਼ੀ ਠੰਢੀ ਹਵਾ ਪ੍ਰਵੇਸ਼ ਕਰ ਜਾਵੇਗੀ । ਸੌਰ ਚਿਮਨੀ (Solar Chimney) ਜਿਸ ਨੂੰ ਆਮ ਤੌਰ ਤੇ ਤਾਪ ਚਿਮਨੀ (Thermal Chimney) ਆਖਿਆ ਜਾਂਦਾ ਹੈ, ਦੀ ਵਰਤੋਂ ਵੀ ਕੁਦਰਤੀ ਵਾਯੂ ਸੰਚਾਰਨ ਵਿਚ ਸੋਧ ਕਰਦੀ ਹੈ । ਇਹ ਚਿਮਨੀ ਨਿਸ਼ਕਰਮ ਸੌਰ ਊਰਜਾ (Passive Solar Energy) ਦੁਆਰਾ ਗਰਮ ਕੀਤੀ ਗਈ ਹਵਾ ਦਾ ਸੰਵਹਿਨ ਵਿਧੀ ਦੁਆਰਾ ਵਾਯੂ ਸੰਚਾਲਨ ਕਰਦੀ ਹੈ । ਸ਼ੀਤਲਨ (Cooling) ਨੂੰ ਨਿਊਨਤਮ ਪੱਧਰ ‘ਤੇ ਰੱਖਣ ਦੇ ਮੰਤਵ ਨਾਲ ਕਮਰਿਆਂ ਅੰਦਰ ਪ੍ਰਵੇਸ਼ ਕਰਨ ਤੋਂ ਪਹਿਲਾਂ ਹਵਾ ਨੂੰ ਜ਼ਮੀਨਦੋਜ਼ ਨਾਲੀਆਂ ਵਿਚੋਂ ਦੀ ਗੁਜ਼ਾਰਿਆ ਜਾਂਦਾ ਹੈ ।

ਭੋਜਨ ਦੀ ਤਿਆਰੀ ਅਤੇ ਪਕਾਉਣਾ (Food preparation and Cooking) – ਪੱਛਮੀ ਦੇਸ਼ਾਂ ਵਿਚ ਭੋਜਨ ਦੇ ਪ੍ਰੋਸੈਸਿੰਗ ਤਕਨੀਕ ਨਾਲੋਂ ਜੇਕਰ ਭੋਜਨ ਤਿਆਰ ਕਰਨ ਅਤੇ ਪਕਾਉਣ ਦੀ ਪਰੰਪਰਾਗਤ ਤਕਨੀਕ ਦੀ ਬਜਾਏ ਜੇਕਰ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾਵੇ, ਤਾਂ ਅਜਿਹਾ ਕਰਨ ਦੇ ਨਾਲ ਇਕ ਤਾਂ ਖ਼ਰਚਾ ਵੀ ਘੱਟ ਆਵੇਗਾ ਅਤੇ ਮਿਹਨਤ ਵੀ ਘੱਟ ਲੱਗੇਗੀ । ਧੂੰਆਂ ਰਹਿਤ ਚੁੱਲ੍ਹਿਆਂ ਦੀ ਵਰਤੋਂ ਕਰਨ ਨਾਲ ਨਾ ਕੇਵਲ ਬਾਲਣ ਦੀ ਵਰਤੋਂ ਦੀ ਘੱਟ ਜਾਵੇਗੀ, ਸਗੋਂ ਧੂੰਆਂ ਵੀ ਪੈਦਾ ਨਹੀਂ ਹੋਵੇਗਾ । ਜਿਸ ਦੇ ਫਲਸਰੂਪ ਸਮੇਂ ਅਤੇ ਮਿਹਨਤ ਦੀ ਵੀ ਬੱਚਤ ਹੋਵੇਗੀ । ਵਣ-ਕਟਾਈ ‘ਤੇ ਰੋਕ ਲੱਗੇਗੀ ਅਤੇ ਸਿਹਤ ਦੇ ਵਾਸਤੇ ਵੀ ਕਾਫ਼ੀ ਫ਼ਾਇਦਾ ਹੋਵੇਗਾ ।

ਈਂਧਣ/ਬਾਲਣ (Fuel) – ਈਥੇਨਾਲ ਮਿਸ਼ਰਿਤ ਪੈਟਰੋਲ, ਨਿਪੀੜਤ/ਕੁਦਰਤੀ ਗੈਸ (CNG), ਜੈਟਰੋਪਾ (Jatropha) ਮੱਕੀ, ਕਣਕ ਅਤੇ ਚੁਕੰਦਰ ਤੋਂ ਤਿਆਰ ਕੀਤਾ ਜਾਂਦਾ ਬਾਇਓ ਡੀਜ਼ਲ, ਬਿਜਲੀ ਅਤੇ ਹਾਈਡਰੋਜਨ ਦੀ ਵਰਤੋਂ ਕਰਨ ਦੇ ਨਾਲ, ਨਾ ਕੇਵਲ ਤੇਲ ਦੀ ਬੱਚਤ ਹੀ ਹੋਵੇਗੀ, ਸਗੋਂ ਪ੍ਰਦੂਸ਼ਣ ਵੀ ਘੱਟ ਫੈਲੇਗਾ ।

ਸ਼ਤਲਨ ਜਾਂ ਰਿਫ਼ਿਜ਼ਰੇਸ਼ਨ (Refrigeration) – ਸ਼ੀਕਰਨ ਦੀ ਪਾਤਰ ਵਿਚ ਪਾਤਰ (Pot-in-pot) ਦੀ ਤਕਨੀਕ ਅਫਰੀਕੀ ਕਾਢ (African invention) ਹੈ । ਸ਼ੀਤਰਨ ਦੀ ਇਸ ਵਿਧੀ ਵਿਚ ਬਿਜਲੀ ਦੀ ਵਰਤੋਂ ਕਰਨ ਦੀ ਲੋੜ ਨਹੀਂ ਪੈਂਦੀ । ਇਸ ਵਿਧੀ ਦੀ ਵਰਤੋਂ ਕਰਨ ਦੇ ਨਾਲ ਭੋਜਨ ਅਤੇ ਦੂਸਰੇ ਖਾਧ ਪਦਾਰਥਾਂ ਨੂੰ ਦੂਸਰੇ ਤਰੀਕਿਆਂ ਦੇ ਮੁਕਾਬਲੇ ਕਾਫ਼ੀ ਸਮੇਂ ਤਕ ਤਾਜ਼ਾ ਰੱਖਿਆ ਜਾ ਸਕਦਾ ਹੈ । ਕਲੋਰੋਫਲੋਰੋ ਕਾਰਬਨ ਰਹਿਤ ਫ਼ਰਿਜ਼ਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ।

ਪਾਣੀ ਦੀ ਸਪਲਾਈ (Water Supply) – ਪਾਣੀ ਦੀ ਥੁੜ੍ਹ ਵਾਲੇ ਇਲਾਕਿਆਂ ਦੇ ਵਿਚ ਬਰਸਾਤੀ ਪਾਣੀ ਦੀ ਸਾਂਭ-ਸੰਭਾਲ ਦੇ ਵਾਸਤੇ ਵਿਸ਼ੇਸ਼ ਪ੍ਰਕਾਰ ਦੇ ਤਰੀਕੇ ਅਪਣਾ ਕੇ, ਜ਼ਿਆਦਾ ਧੁੰਦ ਵਾਲੇ ਇਲਾਕਿਆਂ ਵਿਚ ਧੁੰਦ ਵਿਚਲੇ ਪਾਣੀ ਨੂੰ ਇਕੱਤਰ ਕਰਕੇ ਬੁੜ੍ਹ ਵਾਲੇ ਇਲਾਕਿਆਂ ਵਿਚ ਪਾਣੀ ਦੀ ਸਪਲਾਈ ਨੂੰ ਸੁਧਾਰਿਆ ਜਾ ਸਕਦਾ ਹੈ । ਵਿਕਾਸਸ਼ੀਲ ਦੇਸ਼ਾਂ ਵਿਚ ਮਸ਼ੀਨਾਂ ਨਾਲ ਚੱਲਣ ਵਾਲੇ ਪੰਪਾਂ ਦੀ ਥਾਂ, ਹੱਥ ਪੰਪਾਂ (Hand Pumps) ਅਤੇ ਪੈਰਾਂ ਨਾਲ ਚਲਾਏ ਜਾਣ ਵਾਲੇ ਪੰਪਾਂ (Treadle Pumps) ਦੀ ਵਰਤੋਂ ਕਰਨ ਦੇ ਨਾਲ ਪਾਣੀ ਦੇ ਸਤੱਈ ਜਲ ਸਰੋਤਾਂ ਦੇ ਮੁਕਾਬਲੇ ਸਾਫ਼ ਪਾਣੀ ਪ੍ਰਾਪਤ ਕੀਤਾ ਜਾ ਸਕਦਾ ਹੈ ।

PSEB 12th Class Environmental Education Solutions Chapter 8 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-1)

Punjab State Board PSEB 12th Class Environmental Education Book Solutions Chapter 8 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-1) Textbook Exercise Questions and Answers.

PSEB Solutions for Class 12 Environmental Education Chapter 8 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-1)

Environmental Education Guide for Class 12 PSEB ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-1) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਕਾਇਮ ਰਹਿਣਯੋਗ (ਟਿਕਾਊ) ਵਿਕਾਸ ਦੀ ਪਰਿਭਾਸ਼ਾ ਦਿਉ ।
ਜਾਂ
ਕਾਇਮ ਰਹਿਣਯੋਗ ਵਿਕਾਸ ਕੀ ਹੈ ?
ਉੱਤਰ-
ਕਾਇਮ ਰਹਿਣਯੋਗ ਵਿਕਾਸ ਦੀ ਪਰਿਭਾਸ਼ਾ-ਵਿਸ਼ਵ ਵਾਤਾਵਰਣ ਅਤੇ ਵਿਕਾਸ ਕਮਿਸ਼ਨ (World Commission on Environment and Development) ਜਿਸ ਨੂੰ ਬਰੈਂਡਟਲੈਂਡ ਕਮਿਸ਼ਨ (Brundiland Commission) ਵੀ ਆਖਦੇ ਹਨ, ਨੇ ਸੰਨ 1987 ਵਿਖੇ ਕਾਇਮ ਰਹਿਣਯੋਗ ਵਿਕਾਸ ਨੂੰ ਇਨ੍ਹਾਂ ਸ਼ਬਦਾਂ ਰਾਹੀਂ ਪਰਿਭਾਸ਼ਿਤ ਕੀਤਾ ।

“ਕਾਇਮ ਰਹਿਣਯੋਗ ਯੋਗ ਵਿਕਾਸ, ਵਿਕਾਸ ਦੀ ਇਕ ਅਜਿਹੀ ਪ੍ਰਕਿਰਿਆ ਹੈ ਜਿਹੜੀ ਕਿ ਮੌਜੂਦਾ ਪੀੜ੍ਹੀ ਦੀਆਂ ਜ਼ਰੂਰਤਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਜ਼ਰੂਰਤਾਂ ਦੀ ਪੂਰਤੀ ਦੇ ਅਧਿਕਾਰਾਂ ਨੂੰ ਬਗੈਰ ਕਿਸੇ ਪ੍ਰਕਾਰ ਦੀ ਹਾਨੀ ਪਹੁੰਚਾਇਆਂ ਪੂਰਾ ਕਰਦੀ ਹੈ ।”
(“Sustainable development is the process of development which meets the needs of present generation without compromising the ability of the future generation to meet their own needs.”)

ਪ੍ਰਸ਼ਨ 2.
ਕਾਇਮ ਰਹਿਣਯੋਗ (ਟਿਕਾਊ) ਵਿਕਾਸ ਦੇ ਤਿੰਨ ਮੁੱਖ ਖੇਤਰ ਕਿਹੜੇ ਹਨ ?
ਉੱਤਰ-
ਕਾਇਮ ਰਹਿਣਯੋਗ ਵਿਕਾਸ ਦੇ ਤਿੰਨ ਖੇਤਰ-

  1. ਆਰਥਿਕ ਵਾਧਾ ਅਤੇ ਨਿਆਂ ਸੰਗਤੀ (Equity) ।
  2. ਕੁਦਰਤੀ ਸਾਧਨਾਂ ਅਤੇ ਵਾਤਾਵਰਣ ਦਾ ਸੁਰੱਖਿਅਣ ।
  3. ਸਮਾਜਿਕ ਵਿਕਾਸ ।

ਪ੍ਰਸ਼ਨ 3.
ਖਪਤ ਆਮਦਨ ਉੱਪਰ ਨਿਰਭਰ ਕਰਦੀ ਹੈ । ਕਿਵੇਂ ?
ਉੱਤਰ-
ਸਾਡੇ ਖਪਤ ਕਰਨ ਦੇ ਤਰੀਕੇ ਸਾਡੀ ਆਮਦਨ ਦੀ ਪੱਧਰ ‘ਤੇ ਨਿਰਭਰ ਕਰਦੇ ਹਨ । ਨਿਰਬਾਹ (Subsistence) ਦੀ ਪੱਧਰ ਤੇ ਲੋਕ ਆਮ ਤੌਰ ਤੇ ਅਨਾਜ, ਦੁੱਧ, ਮਾਸ, ਬਾਲਣ (Fuel wood) ਆਦਿ ਵਸਤਾਂ ਦੀ ਪ੍ਰਾਇਮਰੀ ਵਸਤਾਂ ਵਜੋਂ ਵਰਤੋਂ ਕਰਦੇ ਹਨ । ਆਮਦਨੀ ਦੇ ਵੱਧ ਜਾਣ ਦੇ ਨਾਲ ਲੋਕ ਪੈਟਰੋਲੀਅਮ ਉਤਪਾਦਾਂ, ਸੀਮਿੰਟ ਅਤੇ ਬਨਾਉਟੀ ਖਾਦਾਂ (Fertilizers) ਆਦਿ ਵਰਗੀਆਂ ਚੀਜ਼ਾਂ ਦੀ ਸੈਕੰਡਰੀ ਵਸਤਾਂ (Secondary goods) ਵਜੋਂ ਵਰਤੋਂ ਕਰਨ ਲੱਗ ਪੈਂਦੇ ਹਨ ਤੇ ਅੰਤ ਵਿਚ ਤੀਸਰੇ ਦਰਜੇ ਦੀਆਂ ਵਸਤਾਂ (Tertiary goods) ਜਿਵੇਂ ਕਿ ਫਾਂਸਪੋਰਟ, ਵਾਹਨਾਂ (Vehicles) ਵਰਤੋਂ ਵਿਚ ਆਉਣ ਵਾਲੀਆਂ ਚੀਜ਼ਾਂ ਅਤੇ ਯੰਤਰ (Appliances) ਦੀ ਭਾਰੀ ਮਿਕਦਾਰ ਵਿਚ ਵਰਤੋਂ ਕੀਤੀ ਜਾਣ ਲੱਗ ਪੈਂਦੀ ਹੈ । ਇਸ ਤਰ੍ਹਾਂ ਵਸਤਾਂ ਦੀ ਖਪਤ ਦੀ ਪੱਧਰ ਆਮਦਨੀ ਦੀ ਪੱਧਰ ਅਤੇ ਵਸੋਂ ਦੀ ਕਿਸਮ ਉੱਤੇ ਨਿਰਭਰ ਕਰਦੀ ਹੈ ।

PSEB 12th Class Environmental Education Solutions Chapter 8 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-1)

ਪ੍ਰਸ਼ਨ 4.
ਜੀ. ਡੀ. ਪੀ. (GDP) ਕੀ ਹੈ ?
ਉੱਤਰ-
ਰਿਹਾਇਸ਼ੀਆਂ (Residents) ਅਤੇ ਗ਼ੈਰ-ਰਿਹਾਇਸ਼ੀਆਂ (Non-residents) ਦੋਵਾਂ ਦੀ ਆਰਥਿਕਤਾ ਦੇ ਕਾਰਨ ਇਨ੍ਹਾਂ ਦੇ ਘਰੇਲੂ ਜਾਂ ਬਾਹਰੀ ਹੱਕਾਂ ਨੂੰ ਬਿਨਾਂ ਨਿਰਧਾਰਿਤ ਅਤੇ ਲਾਪਰਵਾਹੀ ਨਾਲ ਵਰਤਦਿਆਂ ਹੋਇਆਂ ਵਸਤਾਂ (Goods) ਅਤੇ ਵਿਵਸਥਾਵਾਂ (Services) ਦੇ ਉਤਪਾਦਾਂ ਦੇ ਕੁੱਲ ਨਿਕਾਸ ਨੂੰ ਜੀ ਐੱਨ ਪੀ ਸ [ਰਾਸ਼ਟਰੀ ਪ੍ਰੋਡਕਟ (Gross General National Product)] ਆਖਿਆ ਜਾਂਦਾ ਹੈ । ਕੁੱਲ ਵਿਕਾਸ ਉਤਪਾਦ (GDP) ਨੂੰ ਕੁੱਲ ਵਸੋਂ ਦੁਆਰਾ ਤਕਸੀਮ ਕਰਨ ਨੂੰ ਜੀ ਪ੍ਰਤੀ ਜੀ ਡੀ ਪੀ ਆਖਦੇ ਹਨ ।

ਪ੍ਰਸ਼ਨ 5.
ਮਨੁੱਖ ਕਾਇਮ ਰਹਿਣਯੋਗ (ਟਿਕਾਊ) ਵਿਕਾਸ ਲਈ ਰੋੜਾ ਕਿਵੇਂ ਹੈ ?
ਉੱਤਰ-
ਕਾਇਮ ਰਹਿਣਯੋਗ ਵਿਕਾਸ ਲਈ ਮਨੁੱਖ ਹੇਠ ਲਿਖੇ ਕਾਰਨਾਂ ਕਰਕੇ ਰੋੜਾ ਹੈ-

  1. ਮਨੁੱਖਾਂ ਵਿਚ ਜਾਗਰੁਕਤਾ ਅਤੇ ਵੇਨਿੰਗ ਦੀ ਘਾਟ
  2. ਸਮੁਦਾਇ ਵਲੋਂ ਸਮਰਥਨ (Support) ਦੀ ਘਾਟ
  3. ਸਰਕਾਰ ਅਤੇ ਉਦਯੋਗਾਂ ਵਲੋਂ ਸਮਰਥਨ ਦੀ ਕਮੀ ।
  4. ਨਾ-ਕਾਇਮ ਰਹਿਣਯੋਗ ਵਿਚਾਰਧਾਰਾ ਅਤੇ ਵਤੀਰੇ ਦੀ ਸੰਰਚਨਾ ।
  5. ਬਦਲਵੇਂ (Alternate) ਝੱਲਣਯੋਗ ਕਾਇਮ ਰਹਿਣਯੋਗ ਉਤਪਾਦਾਂ ਅਤੇ ਵਿਵਸਥਾਵਾਂ (Services) ਦੀ ਕਮੀ ।

ਪ੍ਰਸ਼ਨ 6.
ਐੱਚ ਡੀ ਆਈ (HDI) ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (United Nations Development Programme, UNDP) ਨੇ ਜੀਵਨ ਦੀ ਗੁਣਵੱਤਾ ਦੇ ਲਈ ਮਨੁੱਖੀ ਵਿਕਾਸ ਸੂਚਕ-ਅੰਕ (Human Development Index HDI) ਦੀ ਨਿਰਧਾਰਿਤ ਸੀਮਾ ਕਾਇਮ ਕੀਤੀ ਹੈ । ਇਸ ਸੂਚਕ-ਅੰਕ (Measure) ਦਾ ਸੰਬੰਧ ਵਿਕਾਸ ਦੇ ਤਿੰਨ ਮੁੱਢਲੇ ਸੰਘਟਕਾਂ ਨਾਲ ਹੈ ਅਤੇ ਇਹ ਸੰਘਟਕ ਹਨ :

  1. ਜੀਵਨ ਲੋਚਾਂ (Life expectancy) ਦੁਆਰਾ ਸਰੀਰਕ ਹਿੱਤ ਦੀ ਨਿਰਧਾਰਿਤ ਸੀਮਾ ।
  2. ਬਾਲਗ਼ ਸਾਖਰਤਾ (Adult literacy) ਅਤੇ ਸਕੂਲ ਦੀ ਪੜ੍ਹਾਈ ਵਿਚ ਗੁਜ਼ਾਰੇ ਗਏ ਸਾਲਾਂ ਦੇ ਸੁਮੇਲ ਕਾਰਨ ਪ੍ਰਾਪਤ ਕੀਤੀ ਗਈ ਸਿੱਖਿਆ (Education)
  3. ਪ੍ਰਤੀ ਜੀਅ ਦਾ ਜੀ ਡੀ ਪੀ ਦੁਆਰਾ ਮਾਪੇ ਹੋਏ ਰਹਿਣ-ਸਹਿਣ ਦੇ ਸਟੈਂਡਰਡ ਅਤੇ ਖਰੀਦਣ ਸ਼ਕਤੀ ਪ੍ਰਥਮਤਾ (PPP) ਨਾਲ ਮਿਲਾਨ PPP = Purchasing Power Priority)

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਕਾਇਮ ਰਹਿਣਯੋਗ (ਟਿਕਾਊ) ਵਿਕਾਸ ਦੇ ਮੂਲ ਲੱਛਣ ਕੀ ਹਨ ?
ਉੱਤਰ-
ਕਾਇਮ ਰਹਿਣਯੋਗ/ਟਿਕਾਊ ਵਿਕਾਸ ਦੇ ਮੂਲ ਲੱਛਣ-
ਕਾਇਮ ਰਹਿਣਯੋਗ (ਟਿਕਾਊ) ਵਿਕਾਸ ਮਨੁੱਖੀ ਜੀਵਨ ਸ਼ੈਲੀ (Life Style) ਨੂੰ ਸੁਧਾਰਨਾ, ਉਨ੍ਹਾਂ ਦੀਆਂ ਜ਼ਰੂਰਤਾਂ ਦੀ ਇਕ ਪਾਸੇ ਬਿਹਤਰੀ ਦਾ ਅਹਿਸਾਸ ਅਤੇ ਦੂਜੇ ਪਾਸੇ ਕੁਦਰਤੀ ਸਾਧਨਾਂ ਅਤੇ ਪਰਿਸਥਿਤਿਕ ਪ੍ਰਣਾਲੀ, ਜਿਸ ਉੱਪਰ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੇ ਨਿਰਭਰ ਕਰਨਾ ਹੈ, ਦੇ ਦਰਮਿਆਨ ਇਕ ਨਾਜ਼ੁਕ ਜਿਹਾ ਸੰਤੁਲਨ ਕਾਇਮ ਕਰਦਾ ਹੈ । ਕਾਇਮ ਰਹਿਣਯੋਗ/ਝੱਲਣਯੋਗ ਵਿਕਾਸ ਦੇ ਕੁੱਝ ਲੱਛਣ ਹੇਠ ਦਿੱਤੇ ਜਾਂਦੇ ਹਨ-

  1. ਆਰਥਿਕ, ਸਮਾਜਿਕ, ਪਰਿਸਥਿਤਿਕ ਵਿਗਿਆਨ ਅਤੇ ਸਮਾਜਿਕ ਹਿੱਤ ਐੱਸ. ਡੀ. ਦੀਆਂ ਯੋਜਨਾਵਾਂ ਵਿਚ ਸ਼ਾਮਿਲ ਹਨ ।
  2. ਆਰਥਿਕ ਵਾਧੇ ਅਤੇ ਸਮੇਤ ਵਾਤਾਵਰਣ ਦੀ ਗੁਣਵੱਤਾ ਵੱਲ ਕਾਇਮ ਰਹਿਣਯੋਗ ਵਿਕਾਸ ਇਸ਼ਾਰਾ ਕਰਦਾ ਹੈ ।
  3. ਮਨੁੱਖੀ ਕਿਰਿਆਵਾਂ ਅਤੇ ਕੁਦਰਤੀ ਸੰਸਾਰ (Natural World) ਵਿਚਾਲੇ ਪਾਏਦਾਰ ਸੰਬੰਧ ਨੂੰ ਟਿਕਾਈ ਰੱਖਣਾ ਇਸ ਕਿਸਮ ਦੇ ਵਿਕਾਸ ਦਾ ਨਿਚੋੜ (Essence) ਹੈ ।
  4. ਝੱਲਣਯੋਗ ਵਿਕਾਸ ਨੂੰ ਪ੍ਰਾਪਤ ਕਰਨ ਦੇ ਲਈ ਭਾਗੀਦਾਰੀ ਪਹਿਲੀ ਸ਼ਰਤ ਹੈ ।
  5. ਲੋਕੀਂ ਇਕ ਦੂਸਰੇ ਦਾ ਹੱਥ ਵਟਾਉਣ ਅਤੇ ਧਰਤੀ ਦਾ ਧਿਆਨ ਰੱਖਣ ।
  6. ਮਨੁੱਖ ਕੁਦਰਤ ਕੋਲੋਂ ਕੇਵਲ ਓਨਾ ਹੀ ਲੈਣ, ਜਿਸ ਦੀ ਪੂਰਤੀ ਪ੍ਰਕਿਰਤੀ ਆਪ ਕਰ ਸਕੇ । ਇਸ ਦਾ ਅਰਥ ਹੈ ਕਿ ਮਨੁੱਖ ਆਪਣੇ ਜੀਵਨ ਨਿਰਬਾਹ ਦੇ ਅਜਿਹੇ ਤਰੀਕੇ ਅਤੇ ਯੋਜਨਾਵਾਂ ਅਪਨਾਏ ਜਿਹੜੇ ਪ੍ਰਕਿਰਤੀ ਦੀਆਂ ਸੀਮਾਵਾਂ ਵਿਚ ਰਹਿ ਕੇ ਕੰਮ ਕਰਨ ।
  7. ਝੱਲਣਯੋਗ ਵਿਕਾਸ ਦਾ ਪਦ (Term) ਆਰਥਿਕ ਅਤੇ ਸਮਾਜਿਕ ਵਿਕਾਸ ਦੇ ਲਈ ਅਜਿਹੇ ਤਰੀਕੇ ਅਪਨਾਉਣ ਲਈ ਸੰਕੇਤ ਕਰਦਾ ਹੈ, ਜਿਹੜੇ ਦੇਸ਼ ਦੇ ਕੁਦਰਤੀ ਸਾਧਨਾਂ ਨੂੰ ਖ਼ਤਮ ਨਾ ਕਰ ਦੇਣ ।
  8. ਪਰਿਸਥਿਤਿਕ ਪ੍ਰਣਾਲੀ ਵਿਚ ਮਨੁੱਖੀ ਸਰਗਰਮੀਆਂ ਦੇ ਅਸਰਾਂ ਨੂੰ ਆਪਣੇ ਅੰਦਰ ਜ਼ਜ਼ਬ ਕਰਨ ਦੀ ਸਮਰੱਥਾ ਸੀਮਿਤ ਹੈ ਅਤੇ ਕਾਇਮ ਰਹਿਣ ਯੋਗ ਵਿਕਾਸ ਇਸ ਦੀ ਕਦਰ ਕਰਦਾ ਹੈ ।

PSEB 12th Class Environmental Education Solutions Chapter 8 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-1)

ਪ੍ਰਸ਼ਨ 2.
ਕਾਇਮ ਰਹਿਣਯੋਗ/ਬੁੱਲਣਯੋਗ (ਟਿਕਾਊ) ਵਿਕਾਸ ਦੀ ਕੀ ਲੋੜ ਹੈ ?
ਉੱਤਰ-
ਕਾਇਮ ਰਹਿਣਯੋਗ/ਝੱਲਣਯੋਗ (ਟਿਕਾਊ) ਵਿਕਾਸ ਦੀ ਲੋੜ-

  • ਪਿਛਲੇ ਕੁਝ ਸਾਲਾਂ ਤੋਂ ਸਾਨੂੰ ਇਹ ਗਿਆਨ ਹੋ ਗਿਆ ਹੈ ਕਿ ਕਿਸਾਨ ਦਾ ਮੌਜੂਦਾ ਮਾਡਲ ਨਾ-ਕਾਇਮ ਰਹਿਣ ਵਾਲਾ (unstable) ਹੈ । ਦੂਸਰੇ ਸ਼ਬਦਾਂ ਵਿੱਚ ਇਸਦਾ ਅਰਥ ਹੈ ਕਿ ਅਸੀਂ ਆਪਣੇ ਸਾਧਨਾਂ ਤੋਂ ਦੂਰ ਰਹਿ ਰਹੇ ਹਾਂ ।
  • ਅਸੀਂ ਪਾਣੀ, ਤੋਂ ਅਤੇ ਹਵਾ ਵਰਗੇ ਕੁਦਰਤੀ ਸਾਧਨਾਂ ਤੇ ਜਿਹੜਾ ਵਾਧੂ ਬੋਝ ਪਾ ਰਹੇ ਹਾਂ, ਉਸਦੇ ਨਤੀਜੇ ਵਜੋਂ ਇਹ ਸਾਧਨ ਹਮੇਸ਼ਾਂ ਲਈ ਉਪਲੱਬਧ ਨਹੀਂ ਰਹਿਣਗੇ । ਕਿਉਂਕਿ ਦੁਨੀਆਂ ਦੀ ਵੱਸੋਂ ਵਿੱਚ ਬੜੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ । ਅਸੀਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਦੇ ਭਵਿੱਖ ਨੂੰ ਅੱਖੋਂ ਓਹਲ ਨਹੀਂ ਕਰ ਸਕਦੇ ।
  • ਜਨ ਸੰਖਿਆ ਵਿਚ ਹੋ ਰਹੇ ਵਾਧੇ ਕਾਰਨ ਅਸੀਂ ਵਾਤਾਵਰਣੀ ਸਾਧਨਾਂ ਨੂੰ ਪਤਲਿਆਂ ਕਰਨ ਦੇ ਇਲਾਵਾ, ਨਾਜ਼ੁਕ ਸੀਮਾ ਤਕ ਪਹੁੰਚਾ ਰਹੇ ਹਾਂ ਅਤੇ ਲੋਕਾਂ ਵਿਚ ਕੁਦਰਤੀ ਸਾਧਨਾਂ ਦੀ ਵੰਡ ਵੀ ਸਾਵੀਂ ਨਹੀਂ ਹੈ ।
  • ਇਨ੍ਹਾਂ ਹਾਲਤਾਂ ਵਿੱਚ ਆਉਣ ਵਾਲੀ ਪੀੜੀ ਦੇ ਬੱਚਿਆਂ ਦੇ ਵਾਸਤੇ ਜੀਵਨ ਸਹਾਇਕ ਪ੍ਰਣਾਲੀਆਂ ਨੂੰ ਯਕੀਨੀ ਬਣਾਏ ਬਗ਼ੈਰ ਜ਼ਿਆਦਾਤਰ ਲੋਕਾਂ ਨੂੰ ਚੰਗਾ ਜੀਵਨ ਮੁਹੱਈਆ ਕਰਨਾ ਕਠਿਨ ਹੋਵੇਗਾ ।
  • ਮੌਜੂਦਾ ਅਤੇ ਆਉਣ ਵਾਲੀਆਂ ਪੀੜੀਆਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਕਾਇਮ ਰਹਿਣਯੋਗ ਵਿਕਾਸ (Sustainable Development) ਦੀ ਧਾਰਨਾ ਨੇ ਜਨਮ ਲਿਆ ।
  • ਵਿਸ਼ਵ ਵਾਤਾਵਰਣ ਅਤੇ ਵਿਕਾਸ ਕਮਿਸ਼ਨ (World Commission on Environment and Development) ਜਿਸ ਨੂੰ ਬੈਡਲੈਂਡ ਕਮਿਸ਼ਨ (Brandland Commission) ਵੀ ਆਖਦੇ ਹਨ, ਸੰਨ 1987 ਨੂੰ ਹੋਂਦ ਵਿਚ ਆਇਆ । ਇਸ ਦੀ ਪਰਿਭਾਸ਼ਾ ਹੇਠ ਲਿਖੇ ਅਨੁਸਾਰ ਹੈ :-
    ‘‘ਕਾਇਮ ਰਹਿਣਯੋਗ ਵਿਕਾਸ ਦੀ ਇਕ ਅਜਿਹੀ ਪ੍ਰਕਿਰਿਆ ਹੈ, ਜਿਹੜੀ ਕਿ ਮੌਜੂਦਾ ਪੀੜ੍ਹੀ ਦੀਆਂ ਜ਼ਰੂਰਤਾਂ ਅਤੇ ਆਉਣ ਵਾਲੀ ਪੀੜ੍ਹੀ ਦੀਆਂ ਲੋੜਾਂ ਦੀ ਪੂਰਤੀ ਦੇ ਅਧਿਕਾਰ ਨੂੰ ਕਿਸੇ ਪ੍ਰਕਾਰ ਦੀ ਹਾਨੀ ਦੇ ਪੂਰਿਆਂ ਕਰਦਾ ਹੈ ।

ਪ੍ਰਸ਼ਨ 3.
ਵੱਡੇ ਵਿਕਾਸ ਪ੍ਰਾਜੈਕਟ ਵਾਤਾਵਰਣ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ ? ਸਪੱਸ਼ਟ ਕਰੋ ।
ਜਾ
ਕਿਸ ਦਾ ਅਜੋਕਾ ਢੰਗ ਵਾਤਾਵਰਣ ਨੂੰ ਤਬਾਹ ਕਰ ਦੇਵੇਗਾ । ਵਿਚਾਰ ਕਰੋ ।
ਉੱਤਰ-
ਵੱਡੇ ਵਿਕਾਸ ਪ੍ਰਾਜੈਕਟਾਂ, ਜਿਨ੍ਹਾਂ ਵਿਚ ਡੈਮਾਂ ਦੀ ਉਸਾਰੀ, ਰੇਲਵੇ ਲਾਈਨਾਂ ਵਿਛਾਉਣੀਆਂ ਅਤੇ ਸੜਕਾਂ ਦਾ ਨਿਰਮਾਣ ਸ਼ਾਮਿਲ ਹਨ, ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦੇ ਹਨ । ਇਸ ਦਾ ਵੇਰਵਾ ਹੇਠਾਂ ਦਿੱਤਾ ਗਿਆ ਹ-
ਡੈਮਾਂ ਦੀ ਉਸਾਰੀ ਮਨੁੱਖ ਭਾਵੇਂ ਆਪਣੇ ਲਾਭਾਂ ਲਈ ਹੀ ਕਰਦਾ ਹੈ, ਪਰ ਇਨ੍ਹਾਂ ਪ੍ਰਾਜੈਕਟਾਂ ਦੇ ਕਾਰਨ ਵਣ ਖੇਤਰਾਂ ਅਤੇ ਉੱਥੇ ਰਹਿਣ ਵਾਲੇ ਲੋਕਾਂ, ਜੰਗਲੀ ਜੀਵਨ ਅਤੇ ਬਨਸਪਤੀ ਨੂੰ ਭਾਰੀ ਹਾਨੀ ਪੁੱਜਦੀ ਹੈ । ਡੈਮਾਂ ਦੀ ਉਸਾਰੀ ਦੇ ਕਾਰਨ ਕਈ ਵਾਰ ਮਨੁੱਖੀ ਬਸਤੀਆਂ ਪਾਣੀ ਵਿਚ ਡੁੱਬ ਜਾਂਦੀਆਂ ਹਨ । ਜਿਵੇਂ ਕਿ ਭਾਖੜਾ ਡੈਮ ਦੇ ਉਸਾਰਨ ਕਾਰਨ ਪੁਰਾਣੇ ਬਿਲਾਸਪੁਰ (ਹਿਮਾਚਲ) ਪ੍ਰਦੇਸ਼ ਨਾਲ ਬੀਤੀ ਅਤੇ ਲੋਕਾਂ ਨੂੰ ਘਰ-ਬਾਰ ਛੱਡ ਕੇ ਨਵੀਆਂ ਥਾਂਵਾਂ ਤੇ ਰਹਿਣ ਲਈ ਮਜਬੂਰ ਹੋਣਾ ਪਿਆ ਹੈ । ਡੈਮਾਂ ਦੀ ਉਸਾਰੀ ਜੰਗਲਾਂ ਅਤੇ ਜੰਗਲੀ ਜੀਵਨ ਉੱਤੇ ਵੀ ਮਾਰੂ ਅਸਰ ਕਰਦੀ ਹੈ । ਜੰਗਲ ਨਸ਼ਟ ਹੋ ਜਾਂਦੇ ਹਨ ਜਿਸਦੇ ਸਿੱਟੇ ਵਜੋਂ ਉੱਥੇ ਪਾਇਆ ਜਾਂਦਾ ਜੰਗਲੀ ਜੀਵਨ ਆਪਣੇ ਕੁਦਰਤੀ ਨਿਵਾਸ-ਸਥਾਨ ਨੂੰ ਤਿਆਗਣ ਲਈ ਮਜਬੂਰ ਹੋ ਜਾਂਦਾ ਹੈ ।

ਨਵੇਂ ਇਲਾਕੇ ਉਨ੍ਹਾਂ ਲਈ ਮੁਆਫ਼ਿਕ ਨਹੀਂ ਹੁੰਦੇ ਅਤੇ ਉਨ੍ਹਾਂ ਦੀ ਜ਼ਿੰਦਗੀ ਖ਼ਤਰੇ ਵਿਚ ਪੈ ਜਾਂਦੀ ਹੈ । ਜੰਗਲਾਂ ਦੇ ਨਸ਼ਟ ਹੋਣ ਦੇ ਕਾਰਨ ਵਾਤਾਵਰਣ ਤਬਦੀਲ ਹੋ ਜਾਂਦਾ ਹੈ । ਮੀਹ ਦੀ ਮਾਤਰਾ ਘੱਟ ਜਾਂਦੀ ਹੈ ਅਤੇ ਗਰਮੀ ਤੇ ਤਾਪਮਾਨ ਵਿਚ ਵਾਧਾ ਹੋ ਜਾਂਦਾ ਹੈ ।

ਸੜਕਾਂ ਦੇ ਨਿਰਮਾਣ ਅਤੇ ਰੇਲਵੇ ਲਾਈਨਾਂ ਦੇ ਵਿਛਾਉਣ ਸਮੇਂ (ਵਿਸ਼ੇਸ਼ ਕਰਕੇ ਪਹਾੜੀ ਖੇਤਰਾਂ ਵਿਚ) ਚਟਾਨਾਂ ਨੂੰ ਵਿਸਫੋਟਕਾਂ ਦੁਆਰਾ ਤੋੜਿਆ ਜਾਂਦਾ ਹੈ । ਧਮਾਕੇ ਹੋਣ ਦੇ ਕਾਰਨ ਇਕ ਤਾਂ ਜੰਗਲੀ ਜੰਤੂ ਦੌੜ ਜਾਂਦੇ ਹਨ ਅਤੇ ਦੂਜੇ ਪਾਸੇ ਰੁੱਖਾਂ ਆਦਿ ਨੂੰ ਨੁਕਸਾਨ ਹੋਣ ਦੇ ਨਾਲ-ਨਾਲ ਚਟਾਨਾਂ ਨੂੰ ਵੀ ਨੁਕਸਾਨ ਪੁੱਜਦਾ ਹੈ ।

ਮਾਸਾਹਾਰੀਆਂ ਨੂੰ ਉਨ੍ਹਾਂ ਦੇ ਸ਼ਿਕਾਰ ਨਹੀਂ ਮਿਲਦੇ। ਇਸ ਤਰ੍ਹਾਂ ਕੁਦਰਤ ਵਿਚ ਅਸੰਤੁਲਨ ਉਤਪੰਨ ਹੋ ਜਾਂਦਾ ਹੈ । ਵਿਸਫੋਟਾਂ ਦੇ ਕਾਰਨ ਚਟਾਨਾਂ ਕਮਜ਼ੋਰ ਹੋ ਕੇ ਡਿੱਗਣ ਲੱਗ ਪੈਂਦੀਆਂ ਹਨ । ਮੀਂਹ ਅਤੇ ਹਨੇਰੀ ਦੇ ਕਾਰਨ ਚਟਾਨਾਂ ਖਿਸਕ ਜਾਂਦੀਆਂ ਹਨ ਜਿਸ ਦੇ ਫਲਸਰੂਪ ਬਨਸਪਤੀ ਅਤੇ ਛੋਟੇ-ਛੋਟੇ ਜੰਤੂਆਂ ਨੂੰ ਨੁਕਸਾਨ ਪੁੱਜਦਾ ਹੈ । ਮਿੱਟੀ ਅਤੇ ਚਟਾਨਾਂ ਦੇ ਖਿਸਣ ਨਾਲ ਵਾਤਾਵਰਣ ਅਤੇ ਆਵਾਜਾਈ ਵੀ ਪ੍ਰਭਾਵਿਤ ਹੋ ਜਾਂਦੇ ਹਨ । ਉਪਜਾਊ ਦਾ ਵੀ ਨੁਕਸਾਨ ਹੁੰਦਾ ਹੈ ।

ਮੈਗਾ ਪਾਜੈਕਟਾਂ ਦੇ ਕਾਰਨ ਵਾਤਾਵਰਣ ਅਤੇ ਜੰਗਲੀ ਜੀਵਨ ਦਾ ਤਾਂ ਨੁਕਸਾਨ ਹੁੰਦਾ ਹੀ ਹੈ, ਇਨ੍ਹਾਂ ਪਾਜੈਕਟਾਂ ਦੇ ਪ੍ਰਭਾਵਾਂ ਤੋਂ ਕਾਇਮ ਰਹਿਣ ਯੋਗ/ਟਿਕਾਊ ਵਿਕਾਸ ਵੀ ਸੁਰੱਖਿਅਤ ਨਹੀਂ ਹੈ ।

ਪ੍ਰਸ਼ਨ 4.
ਜੀਵਨ ਦੇ ਮਿਆਰ ਅਤੇ ਜੀਵਨ ਦੀ ਗੁਣਵੱਤਾ ਵਿਚ ਕੀ ਅੰਤਰ ਹੈ ?
ਉੱਤਰ-

  • ਜੀਵਨ ਦਾ ਮਿਆਰ -ਕਿਸੇ ਮਨੁੱਖ ਵਲੋਂ ਸਾਮਾਨ ਅਤੇ ਵਿਸ਼ੇਸ਼ ਥਾਂਵਾਂ ਦੀ ਵਰਤੋਂ ਉਸ (ਮਨੁੱਖ) ਦੇ ਜੀਵਨ ਮਿਆਰ ਨੂੰ ਦਰਸਾਉਂਦੀ ਹੈ ।
  • ਜਿਹੜਾ ਮਨੁੱਖ ਐਸ਼-ਆਰਾਮ ਦੀ ਜ਼ਿੰਦਗੀ ਗੁਜ਼ਾਰਦਾ ਹੈ, ਉਸ ਦੀ ਜ਼ਿੰਦਗੀ ਦੇ ਮਿਆਰ ਨੂੰ ਉੱਚ-ਪੱਧਰੀ ਜੀਵਨ ਮੰਨਿਆ ਜਾਂਦਾ ਹੈ । ਜੀਵਨ ਦੀ ਉੱਤਮਤਾ ਦਾ ਸਿੱਧਾ ਸੰਬੰਧ ਮਨੁੱਖ ਦੀ ਆਰਥਿਕ ਅਵਸਥਾ ਅਤੇ ਵਿਕਾਸ ਤੇ ਨਿਰਭਰ ਕਰਦਾ ਹੈ । ਪਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਅਜਿਹੀ ਜ਼ਿੰਦਗੀ ਗੁਜ਼ਾਰਨ ਵਾਲਾ ਮਨੁੱਖ ਨਰੋਆ ਜਾਂ ਖੁਸ਼ ਹੋਵੇ ।
  • ਕਾਇਮ ਰਹਿਣ ਯੋਗ ਵਿਕਾਸ ਦੇ ਸੰਦਰਭ ਵਿਚ ਜੀਵਨ ਦੀ ਉੱਤਮਤਾ ਢੁਕਵੀਂ ਅਤੇ ਵਿਸ਼ਾਲ ਖੇਤਰ ਵਾਲੀ ਹੈ । ਜੀਵਨ ਦੀ ਉੱਤਮਤਾ ਕਿਸੇ ਮਨੁੱਖ ਦੇ ਸਰੀਰਕ, ਦਿਮਾਗੀ, ਅਧਿਆਤਮਿਕ ਅਤੇ ਸਮਾਜਿਕ ਪੱਧਰ ਦੇ ਸੁਮੇਲ ਨੂੰ ਦਰਸਾਉਂਦੀ ਹੈ ।
  • ਇਹ ਢੁਕਵੇਂ, ਸਾਰੇ ਗੁਣਾਂ ਵਿੱਚ ਪਹਿਲਾਂ ਤੋਂ ਦੱਸੇ ਹੋਏ ਜ਼ਿਆਦਾਤਰ ਗੁਣ, ਜਿਵੇਂ ਕਿ ਮਾਨਸਿਕ ਜਾਂ ਸਮਾਜਿਕ ਸੁਰੱਖਿਆ ਦਾ ਅਹਿਸਾਸ, ਨਿਆਂ ਸੰਗਤੀ, ਸੁਖਾਵੇਂ ਮਨੁੱਖੀ ਸੰਬੰਧ ਬਰਾਬਰ ਮੌਕੇ, ਦਿਮਾਗੀ ਸਕੂਲ, ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਅਤੇ ਨਰੋਆ ਵਾਤਾਵਰਣ ਸ਼ਾਮਿਲ ਹਨ ।
  • ਇਹ ਜ਼ਰੂਰੀ ਨਹੀਂ ਕਿ ਜੀਵਨ ਜਿਊਣ ਦਾ ਉੱਚਾ ਮਿਆਰ ਜੀਵਨ ਦੀ ਉਚੇਰੀ ਉੱਤਮਤਾ ਦਰਸਾਉਂਦਾ ਹੋਵੇ ।
  • ਜੀਵਨ ਸ਼ੈਲੀ ਨੂੰ ਵਿਕਾਸ ਦੇ ਇਕ ਆਸ ਵਜੋਂ ਮੰਗਿਆ ਜਾ ਰਿਹਾ ਹੈ । ਲੋਕਾਂ ਦੀ ਨਰੋਈ ਜ਼ਿੰਦਗੀ ਬਾਰੇ ਜੀ. ਡੀ. ਪੀ. (GDP) ਅਤੇ ਜੀ. ਐੱਨ. ਪੀ. (GNP) ਤੋਂ ਕਈ ਪ੍ਰਮਾਣ ਨਹੀਂ ਮਿਲਦੇ।

ਪ੍ਰਸ਼ਨ 5.
ਜ਼ਰੂਰਤਾਂ, ਇੱਛਾਵਾਂ ਅਤੇ ਸੁੱਖ ਸਾਧਨਾਂ ਵਿਚ ਕੀ ਅੰਤਰ ਹਨ ?
ਜਾਂ
ਜ਼ਰੂਰਤਾਂ, ਇੱਛਾਵਾਂ ਅਤੇ ਸਾਧਨਾਂ ਤੋਂ ਤੁਸੀਂ ਕੀ ਸਮਝਦੇ ਹੋ ?
ਜਾਂ
ਤੁਸੀਂ ਜ਼ਰੂਰਤਾਂ, ਇੱਛਾਵਾਂ ਅਤੇ ਮੁੱਖ ਸਾਧਨਾਂ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਦੁਨੀਆ ਭਰ ਦੇ ਲੋਕਾਂ ਦੀਆਂ ਪਾਣੀ, ਭੋਜਨ, ਰਿਹਾਇਸ਼, ਕੱਪੜਾ ਅਤੇ ਸਮਾਜਿਕ ਅੰਤਰਕਿਰਿਆਵਾਂ ਸਾਂਝੀਆਂ ਹਨ । ਕਿਸੇ ਵਿਅਕਤੀ ਦੀਆਂ ਇੱਛਾਵਾਂ ਲੋੜਾਂ ਦੇ ਉਲਟ ਉਸ (ਮਨੁੱਖ) ਦੇ ਪਿਛੋਕੜ ਉੱਤੇ ਨਿਰਭਰ ਕਰਦੀਆਂ ਹਨ । ਕਿਸੇ ਸ਼ਹਿਰੀ ਦੀਆਂ ਜ਼ਰੂਰਤਾਂ ਵਿਚ ਨਿਜੀ ਕੰਪਿਊਟਰ ਸ਼ਾਮਿਲ ਹੋ ਸਕਦਾ ਹੈ । ਚੰਗਾ ਹਲ ਇਕ ਕਿਸਾਨ ਦੀ ਲੋੜ ਹੋ ਸਕਦਾ ਹੈ । ਹਰੇਕ ਇਨਸਾਨ ਨੂੰ ਜਿਊਂਦੇ ਰਹਿਣ ਵਾਸਤੇ ਖਾਣ ਦੀ ਲੋੜ ਹੁੰਦੀ ਹੈ । ਮਨੁੱਖਾਂ ਦੇ ਭੋਜਨ, ਪਾਣੀ, ਕੱਪੜਾ ਅਤੇ ਰਿਹਾਇਸ਼ ਦੇ ਸਰੋਤ ਕੁਦਰਤੀ ਸਾਧਨ ਹਨ ।

ਭਾਵੇਂ ਇਸ ਪ੍ਰਸ਼ਨ ਦਾ ਉੱਤਰ ਦੇਣਾ ਮੁਸ਼ਕਿਲ ਹੈ ਪਰ ਇਸ ਪ੍ਰਸ਼ਨ ਦਾ ਉੱਤਰ ਇਕ | ਉਦਾਹਰਨ ਦੇ ਕੇ ਦਿੱਤਾ ਜਾ ਸਕਦਾ ਹੈ । ਉਦਾਹਰਨ ਲਈ ਦਾਲ ਅਤੇ ਚੌਲ ਇਕ ਸਾਧਾਰਨ ਕਿਸਮ ਦਾ ਭੋਜਨ ਹੈ । ਦੂਜੇ ਪਾਸੇ ਵਿਸ਼ਾਲ ਪੱਧਰ ਤੇ ਪੋਸਿਆ ਹੋਇਆ ਪੁਲਾਓ (Palao) ਮਠਿਆਈਆਂ ਅਤੇ ਆਈਸ ਕਰੀਮ ਵੀ ਭੋਜਨ ਹੀ ਹਨ । ਭੋਜਨ ਦੀ ਮਾਤਰਾ ਅਤੇ ਇਸ ਦੀ ਕਿਸਮ ਜਿਸ ਦਾ ਅਸੀਂ ਸੇਵਨ ਕਰਦੇ ਹਾਂ, ਇਹ ਨਿਰਧਾਰਿਤ ਕਰਦਾ ਹੈ ਕਿ ਕੀ ਅਜਿਹਾ ਕਰਨ ਨਾਲ ਸਾਡੀਆਂ ਮੁੱਢਲੀਆਂ ਜ਼ਰੂਰਤਾਂ ਦੀ ਪੂਰਤੀ ਹੁੰਦੀ ਹੈ ਜਾਂ ਅਸੀਂ ਇਹ ਸਿਰਫ਼ ਸੁਖ-ਸਾਧਨਾਂ ਲਈ ਕਰ ਰਹੇ ਹਾਂ ।

ਇਸ ਤੋਂ ਇਲਾਵਾ ਲੋੜਾਂ ਅਤੇ ਸੁਖ-ਸਾਧਨਾਂ ਦੀ ਸੋਝੀ ਵਿਅਕਤੀ ਤੋਂ ਵਿਅਕਤੀ, ਸਮੁਦਾਇ ਤੋਂ ਸਮੁਦਾਇ ਅਤੇ ਦੇਸ਼ ਤੋਂ ਦੇਸ਼ ਵਿਚਾਲੇ ਵੱਖਰੀ-ਵੱਖਰੀ ਕਿਸਮ ਦੀ ਹੁੰਦੀ ਹੈ । ਕੁੱਝ ਲੋਕਾਂ ਲਈ ਜਿਹੜੀ ਵਸਤੂ ਜੀਵਨ ਦਾ ਆਧਾਰ ਹੈ, ਦੂਸਰਿਆਂ ਲਈ ਉਹ ਸੁਖ-ਸਾਧਨ ਹੋ ਸਕਦੀ ਹੈ ।

PSEB 12th Class Environmental Education Solutions Chapter 8 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-1)

ਪ੍ਰਸ਼ਨ 6.
ਕਾਇਮ ਰਹਿਣਯੋਗ/ਟਿਕਾਊ ਵਿਕਾਸ ਦੀ ਅੱਜ ਦੀ ਅਤੇ ਆਉਣ ਵਾਲੀ ਪੀੜ੍ਹੀ ਦੇ ਜੀਵਨ ਦੀ ਗੁਣਵੱਤਾ ਲਈ ਕੀ ਜ਼ਰੂਰਤ ਹੈ ?
ਉੱਤਰ-
1. IUCN (International Union of Conservation of Nature and Natural Resources), UNEP (United Nations Environment Programme) ਅਤੇ WWF (World Wild Life Fund) ਦੇ ਅਨੁਸਾਰ ਪਰਿਸਥਿਤਿਕ ਪ੍ਰਣਾਲੀ ਦੀ ਝੱਲਣ ਸਮਰੱਥਾ ਦੇ ਸਮਰਥਨ ਦੇ ਅੰਦਰ, ਮਨੁੱਖੀ ਜੀਵਨ ਦੀ ਗੁਣਵੱਤਾ ਵਿਚ ਸੁਧਾਰ ਲਿਆਉਣ ਨੂੰ ਝੱਲਣਯੋਗ ਵਿਕਾਸ ਆਖਿਆ ਜਾਂਦਾ ਹੈ ।

2. ਕਾਇਮ ਰਹਿਣਯੋਗ/ਝੱਲਣਯੋਗ (ਟਿਕਾਊ) ਵਿਕਾਸ ਵਿਚ ਵਾਤਾਵਰਣੀ, ਸਮਾਜੀ ਅਤੇ ਆਰਥਿਕ ਟੀਚੇ (Goals) ਸ਼ਾਮਿਲ ਹਨ । ਝੱਲਣਯੋਗ ਵਿਕਾਸ ਦੇ ਉਦੇਸ਼ ਵਿੱਚ ਲੋਕਾਂ ਦੀਆਂ ਸਮਾਜਿਕ ਜ਼ਰੂਰਤਾਂ ਦੀ ਪੂਰਤੀ ਕਰਨਾ ਵੀ ਸ਼ਾਮਿਲ ਹੈ । ਇਨ੍ਹਾਂ ਮੁੱਢਲੀਆਂ ਲੋੜਾਂ ਵਿੱਚ ਘਰਾਂ ਦੀਆਂ (Homes) ਅਤੇ ਸੁਰੱਖਿਅਤ ਸੜਕਾਂ ਦੇ ਨਾਲ-ਨਾਲ ਲੋਕਾਂ ਨੂੰ ਆਪਣੇ ਸੰਭਾਵੀ ਸਾਧਨਾਂ ਵਰਗੀਆਂ ਸਮਾਜੀ ਲੋੜਾਂ ਨੂੰ ਸਿੱਖਿਆ, ਸਮਾਜ ਵਿਚ ਭਾਗੀਦਾਰੀ ਅਤੇ ਚੰਗੀ ਸਿਹਤ ਆਦਿ ਦੀ ਪ੍ਰਾਪਤੀ ਲਈ ਮੌਕੇ ਪ੍ਰਦਾਨ ਕਰਨਾ ਸ਼ਾਮਿਲ ਹੈ ।

3. ਤਗੜੀ (Robust) ਆਰਥਿਕਤਾ ਨੂੰ ਕਾਇਮ ਰੱਖਣ ਦੇ ਵਾਸਤੇ ਵਿਕਾਸ ਦੀ ਮਹੱਤਤਾ ਵੀ ਜ਼ਰੂਰੀ ਹੈ । ਮੌਜੂਦਾ ਸਮੇਂ ਅਤੇ ਭਵਿੱਖ ਵਿਚ ਸੰਪੰਨਤਾ ਪੈਦਾ ਕਰਨ ਲਈ ਵਿਕਾਸ ਦੀ ਜ਼ਰੂਰਤ ਹੈ ।

4. ਸਿਹਤਮੰਦ ਵਾਤਾਵਰਣ ਜੀਵਨ ਅਤੇ ਮਨੁੱਖ ਜਾਤੀ ਦੀ ਭਲਾਈ ਦੇ ਵਾਸਤੇ ਕਾਇਮ ਰਹਿਣਯੋਗ/ਝੱਲਣਯੋਗ ਵਿਕਾਸ, ਸਮਾਂਤਰ ਚਿੰਤਨ ਹੈ । ਇਸ ਵਿਚ ਜਨਸੰਖਿਆ ਸੰਬੰਧੀ ਸਮੱਸਿਆਵਾਂ, ਪੌਣ-ਪਾਣੀ, ਆਰਥਿਕ ਖ਼ੁਸ਼ਹਾਲੀ, ਊਰਜਾ, ਕੁਦਰਤੀ ਸਾਧਨਾਂ ਦੀ ਵਰਤੋਂ, ਫੋਕਟ ਪਦਾਰਥਾਂ ਦਾ ਪ੍ਰਬੰਧਣ, ਜੈਵਿਕ ਅਨੇਕਰੂਪਤਾ, ਜਲ-ਨਿਖੇੜਕਾਂ (Water Sheds) ਦੀ ਸੁਰੱਖਿਆ, ਟਕਨਾਲੋਜੀ, ਜ਼ਰਾਇਤ (ਖੇਤੀ-ਬਾੜੀ) ਸਾਫ਼ ਪਾਣੀ ਦੀ ਸਪਲਾਈ, ਅੰਤਰਰਾਸ਼ਟਰੀ ਸੁਰੱਖਿਆ, ਸਿਆਸਤ, ਤਾਜ਼ੇ (ਬਣੇ) ਭਵਨ, ਝੱਲਣਯੋਗ ਸ਼ਹਿਰ, ਤੇਜ਼ ਵਿਕਾਸ, ਸਮੁਦਾਇ/ ਪਰਿਵਾਰਕ ਸੰਬੰਧ, ਮਨੁੱਖੀ ਕਦਰਾਂ-ਕੀਮਤਾਂ ਆਦਿ ਸ਼ਾਮਿਲ ਹਨ । ਇਹ ਸਾਰੇ ਅੰਸ਼ ਝੱਲਣਯੋਗ ਸਮਾਜ ਦੇ ਹਨ ਕਿਉਂਕਿ ਇਹ ਰੋਜ਼ਾਨਾ ਜ਼ਿੰਦਗੀ ਦੇ ਬੁਨਿਆਦੀ ਅੰਗ ਹਨ ।

5. ਕੁਦਰਤੀ ਸਾਧਨਾਂ ਦੀ ਵਰਤੋਂ ਵਿਚ ਵਾਧਾ ਕੀਤਿਆਂ ਬਗ਼ੈਰ ਝੱਲਣਯੋਗ ਵਿਕਾਸ ਦਾ ਅਸਲ ਮੁੱਦਾ ਪ੍ਰਿਥਵੀ ਉੱਤੇ ਰਹਿਣ ਵਾਲਿਆਂ ਦੇ ਜੀਵਨ ਦੀ ਉੱਤਮਤਾ ਵਿਚ ਸੁਧਾਰ ਕਰਨਾ ਮੁਸ਼ਕਿਲ ਹੈ, ਕਿਉਂਕਿ ਇਨ੍ਹਾਂ ਵਸਤਾਂ ਦੀ ਪੂਰਤੀ ਕਰਨ ਦੇ ਲਈ ਵਾਤਾਵਰਣ ਦੀ ਸਮਰੱਥਾ ਅਸੀਮ ਹੈ ।

6. ਮੌਜੂਦਾ ਅਤੇ ਭਵਿੱਖ ਦੀਆਂ ਪੀੜ੍ਹੀਆਂ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਨ ਦੇ ਇਲਾਵਾ ਇਹ ਝੱਲਣਯੋਗ ਵਿਕਾਸ) ਸਥਾਨਕ ਆਰਥਿਕ ਵਿਕਾਸ ਨੂੰ ਉਤਸ਼ਾਹ ਦੇਣ ਦੇ ਨਾਲ-ਨਾਲ ਸਾਰੀਆਂ ਪੀੜ੍ਹੀਆਂ ਦੇ ਜੀਵਨ ਦੀ ਉਚੇਰੀ ਗੁਣਵੱਤਾ ਲਈ ਕੰਮ ਕਰਦਾ ਹੈ ।

ਪ੍ਰਸ਼ਨ 7.
ਕਾਇਮ ਰਹਿਣਯੋਗ/ਟਿਕਾਊ ਖਪਤ ਦੀਆਂ ਕੁੱਝ ਉਦਾਹਰਨਾਂ ਦਿਉ ।
ਉੱਤਰ-
ਕਾਇਮ ਰਹਿਣਯੋਗ/ਝੱਲਣਯੋਗ ਵਿਕਾਸ ਕਮਿਸ਼ਨ (CSD, Commission of Sustainable Development) ਜਿਸ ਦੀ ਸਥਾਪਨਾ ਆਸਲੋ (Oslo) ਵਿਖੇ ਜਨਵਰੀ 1994 ਨੂੰ ਕੀਤੀ ਗਈ, ਨੇ ਸਿਫ਼ਾਰਸ਼ ਕੀਤੀ ਕਿ ਖਪਤ ਦੇ ਅਤੇ ਉਤਪਾਦਨ ਦੇ ਤਰੀਕਿਆਂ ਨੂੰ ਬਦਲਣ ਲਈ ਹੇਠ ਲਿਖੇ ਉਪਾਅ ਅਰਥਾਤ ਕਦਮ ਚੁੱਕੇ ਜਾਣ-

  1. ਊਰਜਾ ਦਾ ਸੁਰੱਖਿਅਣ ਅਤੇ ਊਰਜਾ ਦੇ ਨਵਿਆਉਣਯੋਗ ਸਰੋਤਾਂ ਦੀ ਵਰਤੋਂ ।
  2. ਜਨਤਕ ਵਾਂਸਪੋਰਟ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕੀਤੀ ਜਾਵੇ ।
  3. ਫੋਕਟ ਪਦਾਰਥਾਂ ਦੇ ਪੁਨਰ ਚੱਕਰਣ ਅਤੇ ਮੁੜ ਵਰਤੋਂ ਨੂੰ ਘਟਾਇਆ ਜਾਵੇ ।
  4. ਪੈਕ ਕਰਨ ਲਈ ਡੱਬੇ ਤਿਆਰ ਕਰਨ ਨੂੰ ਘਟਾਉਣਾ ।
  5. ਵਧੇਰੇ ਰਿਸ਼ਟ-ਪੁਸ਼ਟ ਵਾਤਾਵਰਣੀ ਪ੍ਰਕਿਰਿਆਵਾਂ ਦੁਆਰਾ ਤਿਆਰ ਕੀਤੇ ਗਏ ਉਤਪਾਦਾਂ ਦੀ ਵਰਤੋਂ ਦੀ ਹੌਸਲਾ ਅਫ਼ਜ਼ਾਈ ਕਰਨਾ ਅਤੇ ਵਾਤਾਵਰਣੀ ਸਿਹਤਮੰਦ ਉਤਪਾਦਾਂ ਦਾ ਵਿਕਾਸ ਕਰਨਾ ।
  6. ਵਾਤਾਵਰਣ ਦਾ ਨੁਕਸਾਨ ਕਰਨ ਵਾਲੇ ਪਦਾਰਥਾਂ ਵਿਚਲੇ ਹਾਨੀਕਾਰਕ ਪਦਾਰਥਾਂ ਨੂੰ ਘਟਾਇਆ ਜਾਵੇ ।
  7. ਪਾਣੀ ਨੂੰ ਅਜਾਈਂ ਜਾਣ ਤੋਂ ਬਚਾਉਣਾ ।

PSEB 12th Class Environmental Education Solutions Chapter 7 ਸਟੱਬਲ ਬਰਨਿੰਗ ਦੀਆਂ ਸਮੱਸਿਆਵਾਂ

Punjab State Board PSEB 12th Class Environmental Education Book Solutions Chapter 7 ਸਟੱਬਲ ਬਰਨਿੰਗ ਦੀਆਂ ਸਮੱਸਿਆਵਾਂ Textbook Exercise Questions and Answers.

PSEB Solutions for Class 12 Environmental Education Chapter 7 ਸਟੱਬਲ ਬਰਨਿੰਗ ਦੀਆਂ ਸਮੱਸਿਆਵਾਂ

Environmental Education Guide for Class 12 PSEB ਸਟੱਬਲ ਬਰਨਿੰਗ ਦੀਆਂ ਸਮੱਸਿਆਵਾਂ Textbook Questions and Answers

ਪ੍ਰਸ਼ਨ 1.
ਝੋਨੇ ਦੀ ਪਰਾਲੀ ਤੋਂ ਤੂੜੀ ਕਿਉਂ ਨਹੀਂ ਬਣਾਈ ਜਾ ਸਕਦੀ ?
ਉੱਤਰ-
ਕਣਕ ਅਤੇ ਝੋਨੇ ਦੀ ਫ਼ਸਲ ਦਾ ਵੱਧ ਤੋਂ ਵੱਧ ਝਾੜ ਲੈਣ ਲਈ ਕਈ ਤਰ੍ਹਾਂ ਦੀਆਂ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸਦੇ ਸਿੱਟੇ ਵਜੋਂ ਵੱਡੀ ਮਾਤਰਾ ਵਿੱਚ ਇਨ੍ਹਾਂ ਫ਼ਸਲਾਂ ਦੀ ਨਾੜ ਵੀ ਪੈਦਾ ਹੁੰਦੀ ਹੈ । ਨਾੜ ਦੀ ਮਜ਼ਬੂਤੀ ਫ਼ਸਲ ਦੇ ਸਿੱਟਿਆਂ ਨੂੰ ਖੜ੍ਹਾ ਰੱਖਣ ਵਿਚ ਅਤੇ ਪੱਕਣ ਵਿਚ ਸਹਾਇਤਾ ਕਰਦੀ ਹੈ । ਵਾਢੀ ਤੋਂ ਬਾਅਦ ਕਣਕ ਦੀ ਨਾੜ ਤੋਂ ਰੀਪਰ ਨਾਲ ਤੂੜੀ ਬਣਾ ਲਈ ਜਾਂਦੀ ਹੈ, ਜਦਕਿ ਝੋਨੇ ਦੀ ਨਾੜ ਵਿੱਚ ਸਿਲੀਕਾ (Silica) ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਸ ਨੂੰ ਖੇਤ ਵਿੱਚ ਹੀ ਛੱਡ ਦਿੱਤਾ ਜਾਂਦਾ ਹੈ । ਸਿਲੀਕਾ ਕਾਰਨ ਝੋਨੇ ਦੀ ਨਾੜ ਨੂੰ ਪਸ਼ੂਆਂ ਦੇ ਚਾਰੇ ਲਈ ਨਹੀਂ ਵਰਤਿਆ ਜਾ ਸਕਦਾ ਹੈ ।

ਪ੍ਰਸ਼ਨ 2.
ਕਿਸਾਨ ਪਰਾਲੀ ਨੂੰ ਅੱਗ ਕਿਉਂ ਲਗਾਉਂਦੇ ਹਨ ?
ਉੱਤਰ-
ਕਿਸਾਨ ਝੋਨੇ ਦੀ ਪਰਾਲੀ ਨੂੰ ਸੰਭਾਲਣ ਦਾ ਕੋਈ ਜਲਦ ਹੱਲ ਨਾ ਹੋਣ ਕਾਰਨ ਇਸ ਨੂੰ ਅੱਗ ਲਗਾ ਦਿੰਦੇ ਹਨ । ਕਿਸਾਨ ਕਣਕ ਦੀ ਬਿਜਾਈ ਲਈ ਖੇਤਾਂ ਨੂੰ ਤਿਆਰ ਕਰਨ ਦੀ ਕਾਹਲੀ ਵਿਚ ਪਰਾਲੀ ਨੂੰ ਅੱਗ ਲਗਾ ਦਿੰਦੇ ਹਨ ਅਤੇ ਖੇਤਾਂ ਵਿਚ ਹੀ ਸਾੜ ਦਿੰਦੇ ਹਨ। ਕਿਉਂਕਿ ਉਨ੍ਹਾਂ ਕੋਲ ਠੋਸ ਰਹਿੰਦ-ਖੂੰਹਦ ਦਾ ਜਲਦ ਨਿਪਟਾਰਾ ਉਪਲੱਬਧ ਨਾ ਹੋਣ ਕਾਰਨ ਮਜ਼ਬੂਰੀ ਵੱਸ ਇਸ ਤਰ੍ਹਾਂ ਕਰਦੇ ਹਨ ।

ਪ੍ਰਸ਼ਨ 3.
ਪਰਾਲੀ ਸਾੜਨ ਨਾਲ ਪੈਦਾ ਹੋਇਆ ਧੂੰਆਂ ਮਨੁੱਖੀ ਸਿਹਤ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਪਰਾਲੀ ਨੂੰ ਅੱਗ ਲਾਉਣ ਕਾਰਨ ਚਾਰ-ਚੁਫੇਰੇ ਫੈਲੇ ਧੂੰਏਂ ਕਾਰਨ ਸਾਹ ਦੀਆਂ ਬੀਮਾਰੀਆਂ, ਅੱਖਾਂ ਦੀ ਜਲਣ ਅਤੇ ਚਮੜੀ ਦੇ ਰੋਗ ਹੋ ਜਾਂਦੇ ਹਨ । | ਇਸ ਧੂੰਏਂ ਅਤੇ ਧੂੜ-ਕਣ ਦੇ ਕਾਰਨ ਬੱਚਿਆਂ, ਬਜ਼ੁਰਗਾਂ ਅਤੇ ਮਰੀਜ਼ਾਂ ਨੂੰ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ।

PSEB 12th Class Environmental Education Solutions Chapter 7 ਸਟੱਬਲ ਬਰਨਿੰਗ ਦੀਆਂ ਸਮੱਸਿਆਵਾਂ

ਪ੍ਰਸ਼ਨ 4.
ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਸਾੜਨ ਨਾਲ ਜ਼ਮੀਨ ਦੀ ਸਿਹਤ ਵਿਚ ਨਿਘਾਰ ਕਿਉਂ ਆਉਂਦਾ ਹੈ ?
ਉੱਤਰ-

  1. ਅੱਗ ਲਾਉਣ ਕਾਰਨ ਜ਼ਮੀਨ ਦੀ ਉੱਪਰਲੀ ਸਤਾ ਦਾ ਤਾਪਮਾਨ ਵਧਣ ਕਾਰਨ ਇਸ ਵਿੱਚ ਮਿਲਣ ਵਾਲੇ ਸੂਖ਼ਮ ਕਣ, ਬੈਕਟੀਰੀਆ, ਉੱਲੀ, ਮਿੱਤਰ ਕੀੜੇ ਅਤੇ ਕਈ ਹੋਰ ਜਾਨਵਰ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ ।
  2. ਜ਼ਮੀਨ ਵਿੱਚੋਂ ਫ਼ਸਲਾਂ ਨੂੰ ਮਿਲਣ ਵਾਲੇ ਲਾਭਦਾਇਕ ਤੱਤ ਅਤੇ ਯੌਗਿਕ ਵੀ ਤਾਪਮਾਨ ਵਿਚ ਹੋਣ ਵਾਲੇ ਵਾਧੇ ਕਾਰਨ ਨਸ਼ਟ ਹੋ ਜਾਂਦੇ ਹਨ ।
  3. ਇੱਕ ਟਨ ਪਰਾਲੀ ਸਾੜਨ ਨਾਲ 400 ਕਿਲੋਗ੍ਰਾਮ ਯੋਗਿਕ ਕਾਰਬਨ, 5.5 ਕਿਲੋਗ੍ਰਾਮ ਨਾਈਟ੍ਰੋਜਨ, 2.3 ਕਿਲੋਗ੍ਰਾਮ ਫਾਸਫੋਰਸ, 25 ਕਿਲੋਗ੍ਰਾਮ ਪੋਟਾਸ਼ ਅਤੇ 1.2 ਕਿਲੋਗ੍ਰਾਮ ਸਲਫਰ ਦਾ ਨੁਕਸਾਨ ਹੁੰਦਾ ਹੈ ।
    ਸਿੱਟੇ ਵਜੋਂ ਜ਼ਮੀਨ ਦੀ ਸਿਹਤ ਹਰ ਸਾਲ ਨਿਘਰਦੀ ਜਾਂਦੀ ਹੈ ।

ਪ੍ਰਸ਼ਨ 5.
ਅਜਿਹੇ ਕੁੱਝ ਉਦਯੋਗਾਂ ਦੀ ਚਰਚਾ ਕਰੋ ਜਿਨ੍ਹਾਂ ਵਿੱਚ ਪਰਾਲੀ ਵਰਤੀ ਜਾਂਦੀ ਹੈ ।
ਉੱਤਰ-

  1. ਝੋਨੇ ਦੀ ਪਰਾਲੀ ਦੀ ਵਰਤੋਂ ਬਿਜਲੀ ਘਰਾਂ ਵਿੱਚ ਬਾਲਣ ਵਜੋਂ ਕੀਤੀ ਜਾਂਦੀ ਹੈ ।
  2. ਪਰਾਲੀ ਨੂੰ ਬਾਇਓਗੈਸ ਦੀ ਤਿਆਰੀ ਲਈ ਵਰਤਿਆ ਜਾਂਦਾ ਹੈ ।
  3. ਪਰਾਲੀ ਨੂੰ ਕਾਗ਼ਜ਼ ਤੇ ਗੱਤਾ ਫੈਕਟਰੀਆਂ ਵਿਚ ਵਰਤਿਆ ਜਾਂਦਾ ਹੈ ।
  4. ਪਰਾਲੀ ਦੀ ਵਰਤੋਂ ਇੱਟਾਂ ਬਣਾਉਣ ਵਾਲੇ ਭੱਠਿਆਂ ਵਿਚ ਬਾਲਣ ਵਜੋਂ ਕੀਤੀ ਜਾਂਦੀ ਹੈ ।
  5. ਪਰਾਲੀ ਨੂੰ ਖੁੰਭਾਂ ਦੀ ਕਾਸ਼ਤ ਵਿਚ ਵੀ ਵਰਤਿਆ ਜਾਂਦਾ ਹੈ ।
  6. ਰਾਜ ਸਰਕਾਰ ਵਲੋਂ ਪਰਾਲੀ ਤੋਂ ਈਥਾਨੋਲ (Ethanol) ਦੀ ਉਦਯੋਗਿਕ ਪੱਧਰ ਤੇ ਤਿਆਰੀ ਦੀ ਯੋਜਨਾ ਨੂੰ ਵਿਚਾਰਿਆ ਜਾ ਰਿਹਾ ਹੈ ।

ਪ੍ਰਸ਼ਨ 6.
ਪਰਾਲੀ ਦੇ ਪ੍ਰਭਾਵੀ ਪ੍ਰਬੰਧਣ ਵਿੱਚ ਵਰਤੀਆਂ ਜਾਣ ਵਾਲੀਆਂ ਦੋ ਮਸ਼ੀਨਾਂ ਦੀ ਵਰਤੋਂ ਉੱਪਰ ਚਾਨਣਾ ਪਾਓ !
ਉੱਤਰ-

  1. ਬੇਲਰ ਮਸ਼ੀਨ ਜੋ ਟਰੈਕਟਰ ਨਾਲ ਚਲਦੀ ਹੈ ਅਤੇ ਖੇਤ ਵਿੱਚ ਖਿਲਰੀ ਹੋਈ ਪਰਾਲੀ ਦੀਆਂ ਆਇਤਾਕਾਰ ਜਾਂ ਗੋਲ ਗੱਠਾਂ ਬਣਾ ਦਿੰਦੀ ਹੈ ।
  2. ਉਲਟਾਵੇਂ ਹਲ ਜ਼ਮੀਨ ਦੀ ਵਹਾਈ ਲਈ ਵਰਤੇ ਜਾਂਦੇ ਹਨ ।
  3. ਰੋਟਾਵੇਟਰ ਦੀ ਸਹਾਇਤਾ ਨਾਲ ਚੋਪਰ ਦੁਆਰਾ ਕੁਤਰਾ ਕੀਤੀ ਗਈ ਪਰਾਲੀ ਨੂੰ ਮਿੱਟੀ ਵਿੱਚ ਮਿਲਾਇਆ ਜਾਂਦਾ ਹੈ ।
  4. ਟਰਬੋ ਹੈਪੀ ਸੀਡਰ ਨਾਮੀ ਮਸ਼ੀਨ ਨਾਲ ਝੋਨੇ ਦੀ ਕੰਬਾਈਨ ਦੁਆਰਾ ਕਟਾਈ ਤੋਂ ਤੁਰੰਤ ਬਾਅਦ ਖੇਤ ਵਿਚ ਕਣਕ ਦੀ ਸਿੱਧਿਆਂ ਹੀ ਬਿਜਾਈ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 7.
ਖੇਤਾਂ ਵਿੱਚ ਪਰਾਲੀ ਸਾੜਨ ਵਾਲੇ ਕਿਸਾਨਾਂ ਦਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਕਿਵੇਂ ਪਤਾ ਲੱਗਦਾ ਹੈ ?
ਉੱਤਰ-
ਕੌਮੀ ਗ੍ਰੀਨ ਟ੍ਰਿਬਿਊਨਲ (NGT-National Green Tribunal) ਦੀਆਂ ਹਦਾਇਤਾਂ ਅਨੁਸਾਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪੰਜਾਬ ਰੀਮੋਟ ਸੈਂਸਿੰਗ ਸੈਂਟਰ ਦੇ ਜ਼ਰੀਏ ਖੇਤਾਂ ਵਿੱਚ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ‘ਬਾਜ਼ ਅੱਖ ਰੱਖੀ ਜਾ ਰਹੀ ਹੈ । ਇਸ ਨਾਲ ਪੀ.ਪੀ.ਸੀ. ਬੋਰਡ ਨੂੰ ਪਤਾ ਲੱਗ ਜਾਂਦਾ ਹੈ ਕਿ ਅੱਗ ਕਿੱਥੇ ਲੱਗੀ ਹੈ ।

PSEB 12th Class Environmental Education Solutions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3)

Punjab State Board PSEB 12th Class Environmental Education Book Solutions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3) Textbook Exercise Questions and Answers.

PSEB Solutions for Class 12 Environmental Education Chapter 6 ਵਾਤਾਵਰਣੀ ਪ੍ਰਬੰਧਣ (ਭਾਗ-3)

Environmental Education Guide for Class 12 PSEB ਵਾਤਾਵਰਣੀ ਪ੍ਰਬੰਧਣ (ਭਾਗ-3) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਵਾਤਾਵਰਣੀ ਪ੍ਰਬੰਧਣ ਲਈ ਅਪਣਾਈਆਂ ਜਾਣ ਵਾਲੀਆਂ ਕੁੱਝ ਪਹੁੰਚਾਂ (Approaches) ਦਾ ਵਰਣਨ ਕਰੋ ।
ਉੱਤਰ-
ਵਾਤਾਵਰਣ ਉੱਤੇ ਮਨੁੱਖੀ ਸਰਗਰਮੀਆਂ ਕਾਰਨ ਪੈਣ ਵਾਲੇ ਪ੍ਰਭਾਵਾਂ ਨੂੰ ਘੱਟ ਕਰਨਾ ਜਾਂ ਨਿਊਨਤਮ ਪੱਧਰ ਤੇ ਰੱਖਣਾ ਵਾਤਾਵਰਣ ਪ੍ਰਬੰਧਣ ਦਾ ਮੁੱਖ ਮੰਤਵ ਹੈ । ਦੂਸਰੇ ਸ਼ਬਦਾਂ ਵਿਚ ਇਹ ਵਾਤਾਵਰਣੀ ਪ੍ਰਬੰਧਣ ਵਾਤਾਵਰਣੀ ਸਾਧਨਾਂ ਦੀ ਠੀਕ ਤਰ੍ਹਾਂ ਵਰਤੋਂ ਕਰਨ ਅਤੇ ਨਿਯੰਤ੍ਰਿਤ ਕਰਨ ਉੱਪਰ ਬਲ ਦਿੰਦਾ ਹੈ । ਇਕ ਪਾਸੇ ਤਾਂ ਇਸ ਵਿਚ ਸਮਾਜ ਦਾ ਸਮਾਜਿਕ-ਆਰਥਿਕ ਵਿਕਾਸ ਸ਼ਾਮਿਲ ਹੈ ਅਤੇ ਦੂਸਰੇ ਪਾਸੇ ਇਹ ਵਾਤਾਵਰਣ ਦੀ ਉੱਤਮਤਾ · ‘ਤੇ ਬਲ ਦਿੰਦਾ ਹੈ । ਅਸੀਂ ਇਨ੍ਹਾਂ ਟੀਚਿਆਂ (Goals) ਨੂੰ ਹੇਠ ਲਿਖੇ ਦੁਆਰਾ ਪ੍ਰਾਪਤ ਕਰ ਸਕਦੇ ਹਾਂ-

  1. ਪ੍ਰਭਾਵਸ਼ਾਲੀ ਆਰਥਿਕ ਪਾਲਿਸੀਆਂ
  2. ਵਾਤਾਵਰਣੀ ਸੂਚਕਾਂ ਦੁਆਰਾ ਵਾਤਾਵਰਣ ਦਾ ਅਨੁਵਣ ਕਰਨਾ (Monitoring)
  3. ਕੁੱਝ ਵਾਤਾਵਰਣੀ ਸਟੈਂਡਰਡਜ਼ ਮਾਪ ਦੰਡਾਂ ਨੂੰ ਕਾਇਮ ਕਰਨਾ
  4. ਸੂਚਨਾਵਾਂ ਦਾ ਵਟਾਂਦਰਾ ਅਤੇ ਨਿਗਰਾਨੀ ।

ਪ੍ਰਸ਼ਨ 2.
ਈਕੋ-ਮਾਰਕ (Eco-mark) ਤੋਂ ਕੀ ਭਾਵ ਹੈ ?
ਜਾਂ
ਈਕੋ-ਸਕੀਮ ਕੀ ਹੈ ?
ਉੱਤਰ-
ਭਾਰਤ ਸਰਕਾਰ ਨੇ ਲੋਕਾਂ ਅੰਦਰ ਵਾਤਾਵਰਣ ਸਨੇਹੀ ਉਤਪਾਦਾਂ ਸੰਬੰਧੀ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਇਹ ਸਕੀਮ ਸੰਨ 1991 ਨੂੰ ਲਾਗੂ ਕੀਤੀ । ਅੰਕਣ ਕਰਨ ਵਾਲੇ ਚਿੰਨ੍ਹ ਨੂੰ ਈਕੋ-ਮਾਰਕ (Eco-mark) ਕਹਿੰਦੇ ਹਨ ।

PSEB 12th Class Environmental Education Solutions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3)

ਪ੍ਰਸ਼ਨ 3.
ਵਾਤਾਵਰਣੀ ਸੂਚਕਾਂ ਦੇ ਤਿੰਨ ਲਾਭ ਲਿਖੋ ?
ਉੱਤਰ-
ਵਾਤਾਵਰਣੀ ਮਿਆਰ (Environmental Standards) – ਵਾਤਾਵਰਣੀ ਮਿਆਰ ਹੇਠ ਲਿਖੇ ਵਲ ਸੰਕੇਤ ਕਰਦੇ ਹਨ-

  1. ਵੱਖ-ਵੱਖ ਥਾਂਵਾਂ ਤੇ ਵੱਖ-ਵੱਖ ਕਿਸਮਾਂ ਦੇ ਵਾਤਾਵਰਣੀ ਉੱਤਮਤਾ ਵਾਲੇ ਬਿੰਦੂ ਪ੍ਰਮਾਣ ਜਿਹੜੇ ਕਿ ਮੰਨਣਯੋਗ ਹੋਣ ।
  2. ਵੱਖ-ਵੱਖ ਪ੍ਰਕਾਰ ਦੀਆਂ ਕਿਰਿਆਵਾਂ ਦੇ ਕਾਰਨ ਨਿਸ਼ਚਿਤ ਕਿਸਮ ਦੇ ਫੋਕਟ ਪਦਾਰਥਾਂ ਦੇ ਵਹਾਉ ਦੀਆਂ ਸੰਭਾਵੀ ਪੱਧਰਾਂ (Emission Standards) ।
  3. ਵਾਤਾਵਰਣ ਵਿਚ ਕੀ ਵਾਪਰ ਰਿਹਾ ਹੈ, ਇਸ ਬਾਰੇ ਵੀ ਵਾਤਾਵਰਣੀ ਸੂਚਨਾਵਾਂ ਦਿੰਦੇ ਹਨ ।
  4. ਇਹ ਸੂਚਕ ਵਾਤਾਵਰਣ ਦੀ ਹਾਲਤ ਨੂੰ ਦਰਸਾਉਂਦੇ ਹਨ ।

ਪ੍ਰਸ਼ਨ 4.
ਵਾਤਾਵਰਣ ਦੀ ਹਾਲਤ ਦਾ ਪਤਾ ਲਗਾਉਣ ਲਈ ਸੂਚਕ ਕਿਵੇਂ ਮੱਦਦ ਕਰਦੇ ਹਨ ?
ਉੱਤਰ-
ਵਾਤਾਵਰਣੀ ਸੂਚਕਾਂ ਤੋਂ ਸਾਨੂੰ ਵਾਤਾਵਰਣ ਦੀ ਹਾਲਤ ਬਾਰੇ ਜਾਣਕਾਰੀ ਮਿਲਦੀ ਹੈ । ਇਨ੍ਹਾਂ ਤੋਂ ਸਾਨੂੰ ਵਾਤਾਵਰਣ ਦੇ ਵਿਸ਼ੇਸ਼ ਪੱਖ ਬਾਰੇ ਵਿਸ਼ਾਲ ਪੱਧਰ ਤੇ ਪਤਾ ਲੱਗਦਾ ਹੈ । ਵਾਤਾਵਰਣੀ ਸੂਚਕ ਆਮ ਕਿਸਮ ਦੇ ਮਾਪ-ਦੰਡ ਹਨ ਜਿਹੜੇ ਸਾਨੂੰ ਇਹ ਦੱਸਦੇ ਹਨ ਕਿ ਵਾਤਾਵਰਣ ਵਿਚ ਕੀ ਵਾਪਰ ਰਿਹਾ ਹੈ ।

ਪ੍ਰਸ਼ਨ 5.
ਵੇਸ਼ੀ ਮਿਆਰਾਂ (Ambient standards) ਤੋਂ ਕੀ ਭਾਵ ਹੈ ?
ਉੱਤਰ-
ਵੱਖ-ਵੱਖ ਕਿਸਮਾਂ ਦੇ ਸਥਾਨਾਂ ਤੇ ਨਿਸ਼ਚਿਤ ਵਾਤਾਵਰਣੀ ਉੱਤਮਤਾ ਦੇ ਪ੍ਰਮਾਣ ਬਿੰਦੂਆਂ ਦੀ ਪ੍ਰਵਾਨਯੋਗ ਪੱਧਰ, ਵੇਸ਼ੀ ਮਿਆਰ ਅਖਵਾਉਂਦੀ ਹੈ । ਵੱਖ-ਵੱਖ ਪ੍ਰਕਾਰ ਦੀਆਂ ਪਵੇਸ਼ੀ ਮਿਆਰਾਂ ਨੂੰ ਕਾਇਮ ਕਰਨ ਦੇ ਵਾਸਤੇ ਵਿਸ਼ੇਸ਼ ਗੱਲਾਂ ਵੱਲ ਧਿਆਨ ਦਿੱਤਾ ਜਾਂਦਾ ਹੈਜਿਵੇਂ ਕਿ ਰਿਹਾਇਸ਼ੀ, ਉਦਯੋਗਿਕ, ਵਾਤਾਵਰਣੀ ਸੰਵੇਦਨਸ਼ੀਲ ਖੰਡ ਆਦਿ ।

ਪ੍ਰਸ਼ਨ 6.
ਐੱਸ. ਡੀ. ਐੱਨ. ਪੀ. (SDNP) ਤੋਂ ਕੀ ਭਾਵ ਹੈ ?
ਉੱਤਰ-
ਐੱਸ. ਡੀ. ਐੱਨ. ਪੀ. (Sustainable Development Networking Programme) ਕਾਇਮ ਰਹਿਣਯੋਗ ਵਿਕਾਸ ਜਾਲ ਸਿਲਸਿਲਾ ਪ੍ਰੋਗਰਾਮ ।

ਵਿਸ਼ਵ ਪੱਧਰ ਤੇ ਐੱਸ. ਡੀ. ਐੱਨ. ਪੀ. ਭਾਵ ਕਾਇਮ ਰਹਿਣਯੋਗ ਵਿਕਾਸ ਜਾਲ ਸਿਲਸਿਲਾ ਪ੍ਰੋਗਰਾਮ ਦਾ ਆਰੰਭ ਸੰਨ 1990 ਨੂੰ ਕੀਤਾ ਗਿਆ | ਕਾਇਮ ਰਹਿਣਯੋਗ ਵਿਕਾਸ ਜਾਲ ਸਿਲਸਿਲੇ (Networking) ਪ੍ਰੋਗਰਾਮ ਨਿਰਧਾਰਨ ਕਰਨ ਦਾ ਮੰਤਵ ਸੂਚਨਾ ਵਿਕੇਂਦਰਿਤ ਕਰਨ ਦੀ ਧਾਰਨਾ ਤੋਂ ਹੈ । ਇਹ ਪ੍ਰੋਗਰਾਮ ਵੱਖ-ਵੱਖ ਤਰ੍ਹਾਂ ਦੇ ਵਿਸ਼ਿਆਂ ਸੰਬੰਧੀ (Themetic) ਖੇਤਰਾਂ ਵਿਚ ਪ੍ਰਦੂਸ਼ਣ, ਜੈਵਿਕ ਵਿਭਿੰਨਤਾ, ਜੰਗਲੀ ਜੀਵਨ ਦੇ ਸੁਰੱਖਿਅਣ ਤੋਂ ਲੈ ਕੇ ਜ਼ਰਾਇਤ, ਬਾਇਓ ਟਕਨਾਲੋਜੀ, ਗ਼ਰੀਬੀ ਅਤੇ ਵਾਯੂਮੰਡਲ ਵਿਚ ਆਈਆਂ ਤਬਦੀਲੀਆਂ ਸਮੇਤ ਤੋਂ ਅਤੇ ਭੂਮੀ ਦ੍ਰਿਸ਼ (Topography) ਸੰਬੰਧੀ ਸੂਚਨਾਵਾਂ ਦਿੰਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਵਾਤਾਵਰਣ ਦੇ ਪ੍ਰਬੰਧਣ ਵਿਚ ਆਰਥਿਕ ਪਾਲਿਸੀਆਂ ਦੀ ਕੀ ਭੂਮਿਕਾ ਹੈ ?
ਉੱਤਰ-
ਵਾਤਾਵਰਣ ਨਾਲ ਸੰਬੰਧਿਤ ਪਾਲਿਸੀਆਂ ਵਿਚ ਹੇਠ ਲਿਖੇ ਸ਼ਾਮਿਲ ਹੋਣੇ ਚਾਹੀਦੇ ਹਨ-

(ਉ) ਢੁੱਕਵੇਂ ਮੁੱਲ ਨਿਰਧਾਰਨ ਦੀ ਭੂਮਿਕਾ (Role of Appropriate Pricing) – ਆਮ ਤੌਰ ਤੇ ਕੁਦਰਤੀ ਸਾਧਨਾਂ ਨੂੰ ਬਹੁਤ ਥੋੜ੍ਹੇ ਮੁੱਲ ਤੇ ਵੇਚਿਆ ਜਾਂਦਾ ਹੈ, ਜਿਸ ਦਾ ਨਤੀਜਾ ਸ਼ੋਸ਼ਣ ਵਿਚ ਨਿਕਲਦਾ ਹੈ । ਉਦਾਹਰਣ ਵਜੋਂ, ਫ਼ਸਲਾਂ ਦੀ ਸਿੰਜਾਈ ਕਰਨ ਵਾਸਤੇ ਵਰਤੇ ਜਾਂਦੇ ਪਾਣੀ ਤੇ ਦਿੱਤੇ ਜਾਂਦੇ ਉਪਦਾਨ (Subsidy) ਦੇ ਨਤੀਜੇ ਵਜੋਂ ਜ਼ਿਆਦਾ ਪਾਣੀ ਮੰਗਣ ਵਾਲੀਆਂ ਫ਼ਸਲਾਂ ਦੀ ਬਿਜਾਈ ਉਨ੍ਹਾਂ ਇਲਾਕਿਆਂ ਵਿਚ ਕੀਤੀ ਜਾਂਦੀ ਹੈ, ਜਿਹੜੇ ਕਿ ਇਸ ਪ੍ਰਕਾਰ ਦੀਆਂ ਫ਼ਸਲਾਂ ਦੀ ਖੇਤੀ ਦੇ ਯੋਗ ਨਹੀਂ ਹਨ | ਪਾਣੀ ਦੀ ਲੋੜ ਨਾਲੋਂ ਜ਼ਿਆਦਾ ਵਰਤੋਂ ਕਰਨ ਦਾ ਹੀ ਨਤੀਜਾ ਹੈ ਕਿ ਸੇਮ ਪੈਣ ਦੇ ਨਾਲ-ਨਾਲ ਧਰਤੀ ਹੇਠਲੇ ਪਾਣੀ ਦੀ ਪੱਧਰ ਵੀ ਘੱਟ ਗਈ ਹੈ। ਜਿਸ ਦੇ ਕਾਰਨ ਜ਼ਮੀਨ ਨਮਕੀਨ ਹੋ ਗਈ ਹੈ। ਕੁਦਰਤੀ ਸਾਧਨਾਂ ਨੂੰ ਦੇਰ ਪਾ ਰੱਖਣ ਦੇ ਲਈ ਅਢੁੱਕਵੇਂ ਉਪਦਾਨਾਂ (Inappropriate subsidies) ਨੂੰ ਖ਼ਤਮ ਕਰਨਾ ਜ਼ਰੂਰੀ ਹੈ । ਅਜਿਹਾ ਹੋਣ ਨਾਲ ਅਧਿਕਤਰ ਵਾਤਾਵਰਣ ਸਨੇਹੀ ਬਦਲਾਵਾਂ (Alternatives) ਨੂੰ ਉਤਸ਼ਾਹਿਤ ਕੀਤਾ ਜਾ ਸਕੇਗਾ ।

(ਅ) ਪ੍ਰਦੂਸ਼ਣ ਉੱਤੇ ਨਿਰਧਾਰਿਤ ਕਰ (Tax based on pollution) – ਅੱਜ-ਕਲ੍ਹ ਵਿਸ਼ਿਸ਼ਟ ਉਦਯੋਗਾਂ ਦੇ ਵਾਸਤੇ ਵਹਿਣ ਮਿਆਰ (Effluent Standards) ਸਭ ਤੋਂ ਚੰਗੀ ਮਿਲਣਯੋਗ ਤਕਨਾਲੋਜੀ ‘ਤੇ ਆਧਾਰਿਤ ਹਨ । ਅਜਿਹੇ ਪਬੰਧ ਵਿਖੇ ਉਦਯੋਗਾਂ ਵਿਚ ਮਿਆਰਾਂ ਨੂੰ ਸੋਧਣ ਲਈ ਕੋਈ ਉਤਸ਼ਾਹ ਨਹੀਂ ਹੈ । ਇਸ ਦੀ ਬਜਾਏ ਉਦਯੋਗਾਂ ਉੱਤੇ ਉਨ੍ਹਾਂ ਵਲੋਂ ਪੈਦਾ ਕੀਤੇ ਜਾਂਦੇ ਪ੍ਰਦੂਸ਼ਣ ਦੀ ਮਾਤਰਾ ਦੇ ਅਨੁਪਾਤ ਦੇ ਆਧਾਰ ਤੇ ਕਰ ਲਗਾਇਆ ਜਾਣਾ ਚਾਹੀਦਾ ਹੈ । ਅਜਿਹੀ ਪਾਲਿਸੀ ਦੇ ਲਾਗੂ ਕੀਤੇ ਜਾਣ ਨਾਲ ਪ੍ਰਦੂਸ਼ਣ ਨੂੰ ਸਰੋਤ ਉੱਤੇ ਹੀ ਘਟਾਇਆ ਜਾ ਸਕਦਾ ਹੈ ।

(ੲ) ਵਿਕਸਿਤ ਹੋ ਰਹੇ ਜਾਂ ਤਾਜ਼ਾ ਉਦਯੋਗਾਂ ਦੇ ਵਾਸਤੇ ਉਚੇਰਾ ਰਿਣ ਅੰਕਣ (Higher Credit rating for green industries) – ਵਿਕਸਿਤ ਹੋ ਰਹੇ ਉਦਯੋਗਾਂ ਦੇ ਵਾਸਤੇ ਰਿਣ ਅੰਕਣ (Credit rating) ਦੀ ਸਹੂਲਤ ਅਗਾਮੀ ਉਦਯੋਗਾਂ ਦੀ ਹੌਸਲਾ ਅਫਜ਼ਾਈ ਕਰੇਗੀ ਅਤੇ ਇਹ ਉਦਯੋਗ ਵਾਤਾਵਰਣ ਸੰਬੰਧੀ ਸੁਚੇਤ ਵੀ ਹੋਣਗੇ ।

(ਸ) ਫਰਟੀਲਾਈਜ਼ਰਜ਼ ਅਤੇ ਕੀਟਨਾਸ਼ਕ ਦਵਾਈਆਂ ‘ ਤੇ ਉਪਦਾਨ ਘੱਟ ਕਰਨਾ (Reduce Subsidies on fertilizers and pesticides) – ਫਰਟੀਲਾਈਜ਼ਰਜ਼ ਅਤੇ ਕੀਟਨਾਸ਼ਕ ਦਵਾਈਆਂ ਲਈ ਦਿੱਤਾ ਜਾਂਦਾ ਉਪਦਾਨ ਇਹ ਯਕੀਨੀ ਨਹੀਂ ਬਣਾਉਂਦਾ ਕਿ ਇਨ੍ਹਾਂ ਵਸਤੂਆਂ ਦੀ ਵਰਤੋਂ ਕਿਫਾਇਤ ਨਾਲ ਕੀਤੀ ਜਾਂਦੀ ਹੈ । ਹੁਣੇ ਜਿਹੇ ਬੋਤਲ ਬੰਦ ਐਲਕੋਹਲ ਰਹਿਤ ਪੀਣ ਪਦਾਰਥ (Soft drinks) ਵਿਚ ਕੀਟਨਾਸ਼ਕ ਅਤੇ ਫਰਟੀਲਾਈਜ਼ਰ ਦੀ ਮੌਜੂਦਗੀ ਪਾਈ ਗਈ ਹੈ । ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਖੇਤਾਂ ਵਿਚੋਂ ਵਹਿਣ ਵਾਲੇ ਪਾਣੀ ਨੇ ਭੂਮੀਗਤ ਪਾਣੀ ਨੂੰ ਵੱਡੀ ਪੱਧਰ ਤੇ ਮਲੀਨ ਕਰ ਦਿੱਤਾ ਹੈ । ਫਰਟੀਲਾਈਜ਼ਰਜ਼ ਉੱਤੇ ਦਿੱਤੇ ਜਾਂਦੇ ਉਪਦਾਨ ਦੇ ਘਟਾਉਣ ਨਾਲ ਇਨ੍ਹਾਂ ਰਸਾਇਣਿਕ ਖਾਦਾਂ ਦੀ ਵਰਤੋਂ ਵਿਚ ਕਮੀ ਆਵੇਗੀ ।

PSEB 12th Class Environmental Education Solutions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3)

ਪ੍ਰਸ਼ਨ 2.
ਕੁੱਝ ਵਾਤਾਵਰਣੀ ਸੂਚਕਾਂ ਦੇ ਨਾਮ ਲਿਖੋ । ਜੀਵ ਸੁਚਕ ਕੀ ਹਨ ? ਉਦਾਹਰਨ ਦਿਉ ।
ਉੱਤਰ-
ਵਾਤਾਵਰਣੀ ਸੂਚਕ (Environmental Indicators) – ਵਾਤਾਵਰਣੀ ਸੂਚਕ ਇੱਕ ਤਰ੍ਹਾਂ ਦੇ ਆਮ ਉਪਾਅ ਹਨ, ਜਿਨ੍ਹਾਂ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਵਾਤਾਵਰਣ ਵਿਚ ਕੀ ਵਾਪਰ ਰਿਹਾ ਹੈ । ਉਦਾਹਰਨ ਲਈ ਹਵਾ ਦੇ ਔਸਤ ਤਾਪਮਾਨ ਵਿਚ ਹੋਏ ਵਾਧੇ ਤੋਂ ਸਾਨੂੰ ਨਾ ਕੇਵਲ ਇਹ ਹੀ ਪਤਾ ਚਲਦਾ ਹੈ ਕਿ ਹਵਾ ਦੇ ਤਾਪਮਾਨ ਵਿਚ ਪਰਿਵਰਤਨ ਹੋਇਆ ਹੈ ਸਗੋਂ ਪ੍ਰਾਪਤ ਇਸ ਜਾਣਕਾਰੀ ਦੇ ਇਲਾਵਾ ਇਹ ਤਾਪਮਾਨ, ਵਿਸ਼ਵ ਤਾਪਨ (Global Warming) ਸੰਬੰਧੀ ਵੀ ਜਾਣਕਾਰੀ ਪ੍ਰਦਾਨ ਕਰਨ ਦੇ ਨਾਲ-ਨਾਲ ਵਿਸ਼ਵ ਤਾਪਨ ਕਾਰਣ ਪ੍ਰਭਾਵਿਤ ਹੋਣ ਵਾਲੀਆਂ ਕ੍ਰਿਆਵਾਂ ਬਾਰੇ ਵੀ ਜਾਣਕਾਰੀ ਦਿੰਦਾ ਹੈ ।

ਵਾਤਾਵਰਣੀ ਸੂਚਕਾਂ ਵਿਚ ਭੌਤਿਕ, ਜੈਵਿਕ ਅਤੇ ਰਸਾਇਣਿਕ ਮਾਪ (Measures) ਸ਼ਾਮਲ ਹੋ ਸਕਦੇ ਹਨ । ਜਿਵੇਂ ਕਿ ਸਮਤਾਪਮੰਡਲ (Stratosphere) ਵਿਚ ਓਜ਼ੋਨ ਦੀ ਸੰਘਣਤਾ ਜਾਂ ਕਿਸੇ ਖੇਤਰ ਵਿਚ ਕਈ ਪ੍ਰਕਾਰ ਦੇ ਪੰਛੀਆਂ ਦੇ ਪਾਲਣ-ਪੋਸ਼ਣ, ਇਨ੍ਹਾਂ ਸੁਚਕਾਂ ਵਿਚ ਸ਼ਾਮਿਲ ਹਨ ।

ਮਨੁੱਖੀ ਸਰਗਰਮੀਆਂ ਜਾਂ ਗ੍ਰੀਨ ਹਾਊਸ ਗੈਸਾਂ ਦੀ ਨਿਕਾਸੀ ਵਰਗੇ ਮਨੁੱਖ ਦੁਆਰਾ ਰਚਿਤ ਦਬਾਉ ਦੇ ਮਾਪਣ ਜਾਂ ਜਲ-ਮਲ ਨਿਰੁਪਣ (Sewage treatment) ਕਿੰਨੇ ਲੋਕਾਂ ਦੇ ਲਈ ਲਾਹੇਵੰਦ ਹੈ, ਵਾਤਾਵਰਣੀ ਸਮੱਸਿਆਵਾਂ ਬਾਰੇ, ਸਮਾਜਿਕ ਅਨੁਭਵਾਂ ਬਾਰੇ ਵੀ ਸੁਚਕਾਂ ਤੋਂ ਜਾਣਕਾਰੀ ਪ੍ਰਾਪਤ ਹੁੰਦੀ ਹੈ ।

ਜੈਵਿਕ ਸੂਚਕ ਜਾਂ ਸੂਚਕ ਜਾਤੀਆਂ (Biological Indicators or Indicator Species) – ਜਿਨ੍ਹਾਂ ਪੌਦਿਆਂ ਜਾਂ ਪ੍ਰਾਣੀਆਂ ਨੂੰ ਸੂਚਕਾਂ ਵਜੋਂ ਵਰਤਿਆ ਜਾਂਦਾ ਹੈ, ਉਨ੍ਹਾਂ ਨੂੰ ਜੈਵ ਸੂਚਕ ਆਖਦੇ ਹਨ । ਇਹ ਸੂਚਕ ਕਿਸੇ ਵਿਸ਼ੇਸ਼ ਖੇਤਰ ਦੇ ਵਾਤਾਵਰਣ ਦੀ ਵਿਲੱਖਣਤਾ ਜਾਂ ਵਿਸ਼ੇਸ਼ ਲੱਛਣਾਂ ਬਾਰੇ ਹੇਠ ਲਿਖੇ ਅਨੁਸਾਰ ਉਲੇਖ ਕਰਦੇ ਹਨ-

  1. ਇਨ੍ਹਾਂ (ਸੂਚਕਾਂ) ਵਿਚੋਂ ਕੁੱਝ ਇਕ ਸੂਚਕਾਂ ਵਿਚ ਵਾਤਾਵਰਣ ਅੰਦਰ ਮੌਜੂਦ ਖ਼ਤਰਨਾਕ ਪਦਾਰਥਾਂ ਨੂੰ ਆਪਣੇ ਅੰਦਰ ਇਕੱਤਰੀਕਰਣ ਦੀ ਸਮਰੱਥਾ ਮੌਜੂਦ ਹੁੰਦੀ ਹੈ ।
  2. ਕਿਸੇ ਖੇਤਰ ਦੇ ਆਲੇ-ਦੁਆਲੇ ਮੌਜੂਦ ਪ੍ਰਦੂਸ਼ਕਾਂ ਦੇ ਕਾਰਣ ਜਾਂ ਜਲਵਾਯੂ ਵਿਚ ਆਏ ਪਰਿਵਰਤਨਾਂ ਦੇ ਫਲਸਰੂਪ ਜੀਵਨ ਕਿਰਿਆਵਾਂ ‘ਤੇ ਮਾੜੇ ਅਸਰ ਹੁੰਦੇ ਹਨ ।
  3. ਜਾਤੀਆਂ ਦੀ ਬਦਲਦੀ ਹੋਈ ਸੰਖਿਆ ਅਤੇ ਉਨ੍ਹਾਂ ਦੀ ਆਵਾਸ ਪ੍ਰਣਾਲੀ ਦੀ ਰਚਨਾ ਵਿਚ ਆਈ ਤਬਦੀਲੀ ਵਾਤਾਵਰਣ ਦੇ ਪਤਨ ਦੀ ਪੱਧਰ ਬਾਰੇ ਦਰਸਾਉਂਦੀ ਹੈ ।

ਜੈਵ ਸੂਚਕਾਂ ਦੇ ਉਦਾਹਰਣ (Examples of Bio-indicators-
(ੳ) ਸੁਚਕ ਪੌਦੇ (Plant indicators)-
ਕਿਸੇ ਪਰਿਸਥਿਤਿਕ ਪ੍ਰਣਾਲੀ ਵਿਚ ਬਨਸਪਤਕ ਜੀਵਨ (Vegetative life) ਦੀ ਮੌਜੂਦਗੀ ਜਾਂ ਗੈਰ-ਮੌਜੂਦਗੀ ਉਸ ਵਾਤਾਵਰਣ ਦੀ ਸਿਹਤ ਬਾਰੇ ਸੁਰਾਗ ਦੇ ਸਕਦੀ ਹੈ । ਉਦਾਹਰਨ ਹੇਠਾਂ ਦਿੱਤੇ ਗਏ ਹਨ-

  1. ਲਾਈਕੇਨ (Lichens) ਇਹ ਹਵਾ ਦੀ ਉੱਤਮਤਾ ਦੇ ਸੂਚਕ ਹਨ ।
  2. ਜਲ-ਜਲੀ ਪ੍ਰਣਾਲੀਆਂ (Aquatic Systems) ਵਿਚ ਐਲਰਾਲ ਜਾਤੀਆਂ (Algal species) ਦੀ ਬਨਾਵਟ ਅਤੇ ਕੁੱਲ ਜੀਵ ਪੁੰਜ ਕਾਰਬ ਪ੍ਰਦੂਸ਼ਣ (Organic pollution) ਦਾ ਅਤੇ ਨਾਈਟ੍ਰੋਜਨ ਤੇ ਫਾਸਫੋਰਸ ਵਰਗੇ ਪੌਸ਼ਟਿਕ ਪਦਾਰਥਾਂ ਦੀ ਭਰਮਾਰ (Loading) ਦਾ ਮਹੱਤਵਪੂਰਨ ਮਾਪਕ ਹੈ ।
  3. ਯੂਟੀਕੁਲੇਰੀਆ, ਕਾਰਾ ਅਤੇ ਵੁਲਫ਼ੀਆ ਵਰਗੇ ਪੌਦੇ ਪ੍ਰਦੂਸ਼ਿਤ ਪਾਣੀ ਵਿਚ ਉੱਗਦੇ ਹਨ ।
  4. ਚਿੱਕਵੀਡ (Chickweed), ਗਰਾਉਂਡਸੈੱਲ (Groundsel), ਨੈਟਲਜ਼ (Nettles) ਅਤੇ ਫੈਟ ਨ (Fat hen) ਨਾਂਵਾਂ ਵਾਲੇ ਪੌਦੇ ਉਪਜਾਊ ਤੋਂ ਵਿਚ ਉੱਗਦੇ ਹਨ ।
  5. ਬਰਸੀਮ ਆਦਿ ਵਰਗੇ ਫਲੀਦਾਰ ਪੌਦੇ ਨਾਈਟ੍ਰੋਜਨ ਦੀ ਘਾਟ ਵਾਲੇ ਖੇਤਾਂ ਵਿਚ ਉੱਗਦੇ ਹਨ ਅਤੇ ਇਨ੍ਹਾਂ ਵਿਚ ਨਾਈਟ੍ਰੋਜਨ ਦੇ ਯੋਗਿਕੀਕਰਨ ਦੀ ਸ਼ਕਤੀ ਅਤੇ ਸਮਰੱਥਾ ਹੁੰਦੀ ਹੈ ।
  6. ਚਲਾਈ (Amaranthus ), ਬਾਬੂ (Chenopodium) ਅਤੇ ਪਾਲੀਗੋਨਮ (Polygonum) ਨਾਂਵਾਂ ਵਾਲੇ ਪੌਦੇ ਉਨ੍ਹਾਂ ਥਾਂਵਾਂ ਵਿਚ ਪਾਏ ਜਾਂਦੇ ਹਨ, ਜਿੱਥੇ ਪਸ਼ੂਆਂ ਨੇ ਜ਼ਿਆਦਾ ਚਰਿਆ ਹੋਵੇ ।
  7. ਮੌਸਿਜ਼ (Mosses), ਰੀਂਗਣ ਵਾਲਾ ਬਟਰਕੱਪ (Creeping Butter Cup), ਹਾਰਸ ਟੇਲ (Horse Tail) ਅਤੇ ਦਲਦਲੀ ਆਰਕਿਡ (Marsh Orchid) ਆਦਿ ਵਰਗੇ ਪੌਦੇ ਸੇਮ ਵਾਲੀ ਜ਼ਮੀਨ ਜਾਂ ਉਸ ਜ਼ਮੀਨ ਜਿਸ ਵਿਚੋਂ ਪਾਣੀ ਦਾ ਨਿਕਾਸ ਬਹੁਤ ਥੋੜ੍ਹਾ ਹੁੰਦਾ ਹੋਵੇ, ਨੂੰ ਦਰਸਾਉਂਦੇ ਹਨ ।
  8. ਜੰਗਲਾਂ ਦੀ ਮੌਜੂਦਗੀ ਉਪਜਾਊ ਤੋਂ ਦਰਸਾਉਂਦੀ ਹੈ ਅਤੇ ਬਹੁਤ ਹੀ ਘੱਟ ਮਾਤਰਾ (ਸੰਖਿਆ) ਵਿਚ ਪੌਦਿਆਂ ਦੀ ਮੌਜੂਦਗੀ ਬੰਜਰ ਜ਼ਮੀਨ ਨੂੰ ਦਰਸਾਉਂਦੀ ਹੈ ।
  9. ਕਿਸੇ ਖਾਸ ਖੇਤਰ ਵਿਚ ਉੱਗਣ ਵਾਲੇ ਪੌਦਿਆਂ ਤੋਂ ਉੱਥੋਂ ਦੇ ਜਲਵਾਯੂ ਦੀ ਕਿਸਮ ਬਾਰੇ ਜਾਣਕਾਰੀ ਮਿਲਦੀ ਹੈ । ਗਰਮੀ ਦੀ ਰੁੱਤੇ ਭਾਰੀ ਵਰਖਾ ਅਤੇ ਸਰਦੀ ਦੇ ਮੌਸਮ ਵਿਚ ਘੱਟ ਵਰਖਾ ਘਾਹ ਦੇ ਮੈਦਾਨਾਂ (Grass lands) ਜਾਂ ਚਰਾਗਾਹਾਂ ਨੂੰ ਅਤੇ ਗਰਮੀ ਤੇ ਸਰਦੀ ਦੀ ਰੁੱਤੇ ਭਾਰੀ ਮੀਂਹ ਸਦਾਬਹਾਰ ਹਰੇ ਵਣਾਂ (Evergreen forests) ਨੂੰ ਦਰਸਾਉਂਦੇ ਹਨ ।
  10. ਅੰਗਾਂ ਨਾਲ ਪ੍ਰਭਾਵਿਤ ਹੋਏ ਇਲਾਕਿਆਂ ਵਿਚ ਪਾਇਰੋਨੀਮਾ (Pyronema) ਟੈਰਿਸ, ਐਕੂਲਾਈਨਾ (Pterris-aquilina) ਆਦਿ ਪੌਦੇ ਉੱਗਦੇ ਹਨ ।

(ਅ) ਪ੍ਰਾਣੀ ਸੂਚਕ ਅਤੇ ਜੀਵ-ਵਿਸ਼ (Animal indicators and Toxins) – ਕਿਸੇ ਪਰਿਸਥਿਤਿਕ ਪ੍ਰਣਾਲੀ ਵਿਚ ਪ੍ਰਦੂਸ਼ਣ ਦੇ ਫੈਲਣ ਦੇ ਕਾਰਨ ਪਾਣੀਆਂ ਦੀ ਸੰਖਿਆ ਵਿਚ ਹੋਇਆ ਵਾਧਾ ਜਾਂ ਘਾਟਾ ਪਰਿਸਥਿਤਿਕ ਪ੍ਰਣਾਲੀ ਨੂੰ ਹੋਏ ਨੁਕਸਾਨ ਨੂੰ ਦਰਸਾਉਂਦਾ ਹੈ ।

1. ਉੱਤਰੀ ਅਮਰੀਕਾ ਦੀਆਂ Gray jay ਅਤੇ American Dipper ਦੀਆਂ ਜਾਤੀਆਂ ਉੱਤੇ ਵਾਤਾਵਰਣੀ ਤਬਦੀਲੀਆਂ ਦੇ ਪ੍ਰਭਾਵ ਪਏ ਹਨ । ਅਮਰੀਕਨ ਡਿੱਪਰ ਪੰਛੀ, ਜਿਸ ਨੂੰ ਸਾਫ਼ ਪਹਾੜੀ ਨਦੀਆਂ ਦੀ ਜ਼ਰੂਰਤ ਹੈ, ਭੂਮੀ ਦਾ ਵਿਸਥਾਪਨ ਇਨ੍ਹਾਂ ਨਦੀਆਂ ਵਿੱਚ ਗਾਰ (silt) ਦੇ ਇਕੱਠਾ ਹੋਣ ਜਾਂ ਜ਼ਮੀਨ ਦੇ ਵਿਕਾਸ ਦੇ ਕਾਰਣ ਹੋਇਆ ਹੈ । ਜੰਗਲਾਂ ਨੂੰ ਲੱਗੀ ਅੱਗ ਅਤੇ ਪਾਣੀ ਦੇ ਵਹਿਣ ਵੀ ਨਦੀਆਂ ਵਿਚ ਗਾਰ ਦੇ ਜਮਾਂ ਹੋਣ ਦੇ ਕਾਰਨ ਹਨ । Gray jay ਤੇ ਵਿਸ਼ਵ ਤਾਪਨ ਦੇ ਪ੍ਰਭਾਵਾਂ ਦਾ ਅਸਰ ਹੋਇਆ ਜਾਪਦਾ ਹੈ ।

2. ਸਮੁੰਦਰਾਂ ਵਿਚ ਮੱਛੀਆਂ, ਅਰੀਧਾਰੀ ਜੀਵ, ਐਲਗੀ, ਮਾਈਕ੍ਰੋਫਾਈਟ ਅਤੇ ਸਮੁੰਦਰਾਂ ਵਿਚ ਮਿਲਣ ਵਾਲੇ ਪੰਛੀਆਂ ਦੀਆਂ ਵਿਸ਼ੇਸ਼ ਜਾਤੀਆਂ (ਜਿਵੇਂ ਕਿ ਅੰਧਮਹਾਂਸਾਗਰ ਪੌਫਿਨ, Atlantic Puffin) ਪਰਿਸਥਿਤਿਕ ਪ੍ਰਣਾਲੀ ਵਿੱਚ ਆਈਆਂ ਤਬਦੀਲੀਆਂ ਬਾਰੇ ਸੰਕੇਤ ਦਿੰਦੀਆਂ ਹਨ ।

(ੲ) ਸੂਖਮਜੀਵੀ ਸੂਚਕ ਅਤੇ ਰਸਾਇਣ (Microbial indicators and Chemicals)
ਜਲ-ਜਲੀ ਜਾਂ ਸਥਲੀ ਪਰਿਸਥਿਤਿਕ ਪ੍ਰਣਾਲੀ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੇ ਵਾਸਤੇ ਸੂਖਮ ਜੀਵਾਂ ਦੀ ਸੂਚਕਾਂ ਵਜੋਂ ਵਰਤੋਂ ਕੀਤੀ ਜਾ ਸਕਦੀ ਹੈ । ਦੁਸਰੇ ਜੀਵਾਂ ਦੇ ਮੁਕਾਬਲੇ ਸੂਖਮਜੀਵਾਂ ਦੀ ਮਾਤਰਾ ਬਹੁਤ ਜ਼ਿਆਦਾ ਹੋਣ ਦੇ ਕਾਰਣ ਇਨ੍ਹਾਂ ਸੂਖਮ ਜੀਵਾਂ ਦੀ ਚੋਣ ਆਸਾਨੀ ਨਾਲ ਕੀਤੀ ਜਾ ਸਕਦੀ ਹੈ । ਉਦਾਹਰਣ ਲਈ ਈਸ਼ਰੀਸ਼ੀਆ ਕੋਲਾਈ (Eschrichia coli) ਬੈਕਟੀਰੀਆ ਤੇ ਡਾਇਟਮਜ਼ ਦੀ ਮੌਜੂਦਗੀ ਜਲ-ਮੱਲ ਦੁਆਰਾ (Sewage) ਪੈਦਾ ਹੋਏ ਪ੍ਰਦੂਸ਼ਣ ਦਾ ਸੰਕੇਤ ਦਿੰਦੇ ਹਨ ।

ਕੁੱਝ ਬੈਕਟੀਰੀਆ ਦੇ ਕੈਡਮੀਅਮ (Cadmium) ਅਤੇ ਬੈਂਨਜ਼ੀਨ (Benzene) ਵਰਗੇ ਮਲੀਨਕਾਰਾਂ (Contaminants) ਦੇ ਸੰਪਰਕ ਵਿਚ ਆਉਣ ਉਪਰੰਤ ਵਿਸ਼ੇਸ਼ ਕਿਸਮ ਦੀਆਂ ਨਵੀਆਂ ਪ੍ਰੋਟੀਨਜ਼, ਜਿਨ੍ਹਾਂ ਨੂੰ ਸਟੈਂਸ ਪ੍ਰੋਟੀਨਜ਼ (Stress proteins) ਆਖਦੇ ਹਨ, ਉਤਪੰਨ ਕਰਦੇ ਹਨ । ਇਹ ਪ੍ਰੋਟੀਨਜ਼ ਨੀਵੇਂ ਦਰਜੇ ਦੇ ਪ੍ਰਦੂਸ਼ਣ ਬਾਰੇ ਤਾੜਨਾ ਪ੍ਰਣਾਲੀ ਵਜੋਂ ਕਾਰਜ ਕਰਦੇ ਹਨ ।

PSEB 12th Class Environmental Education Solutions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3)

ਪ੍ਰਸ਼ਨ 3.
ਵਾਤਾਵਰਣ ਦੇ ਪ੍ਰਬੰਧਣ ਵਿਚ ਸੂਚਨਾ ਦੇ ਆਦਾਨ-ਪ੍ਰਦਾਨ/ਵਟਾਂਦਰੇ ਦੀ ਕੀ ਭੂਮਿਕਾ ਹੈ ?
ਉੱਤਰ-
ਭਾਰਤ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਨੂੰ ਉਨ੍ਹਾਂ ਦੇ ਅਧੀਨ ਖੇਤਰ ਬਾਰੇ ਫ਼ੈਸਲੇ ਲੈਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ । ਜਿੱਥੋਂ ਤਕ ਵਾਤਾਵਰਣ ਨਾਲ ਸੰਬੰਧਿਤ ਮਾਮਲਿਆਂ ਦਾ ਪ੍ਰਸ਼ਨ ਹੈ, ਉਸ ਬਾਰੇ ਫ਼ੈਸਲੇ ਲੈਣ ਦੀ ਜ਼ਿੰਮੇਵਾਰੀ ਵਾਤਾਵਰਣ ਅਤੇ ਵਣ ਮੰਤਰਾਲਾ ਦੀ ਹੈ । ਰਾਸ਼ਟਰੀ ਪੱਧਰ ਤੇ ਵਾਤਾਵਰਣ ਨਾਲ ਸੰਬੰਧਿਤ ਮਾਮਲਿਆਂ ਬਾਰੇ ਵਾਤਾਵਰਣ ਅਤੇ ਇਸ ਨਾਲ ਜੁੜੇ ਹੋਏ ਖੇਤਰ ਵਿਚ ਕੰਮ ਕਰਨ ਵਾਲਿਆਂ ਨੂੰ ਸੂਚਨਾ ਉਪਲੱਬਧ ਕਰਾਉਣ ਦੇ ਲਈ ਇਹ ਵਿਭਾਗ ਕੇਂਦਰੀ ਏਜੰਸੀ (Nodal agency) ਵਜੋਂ ਕਾਰਜ ਕਰਦਾ ਹੈ ।

ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਮੰਤਰਾਲੇ, ਆਪਣੇ-ਆਪਣੇ ਵਿਸ਼ਿਸ਼ਟ ਖੇਤਰਾਂ ਵਿਚੋਂ ਸੂਚਨਾਵਾਂ ਇਕੱਤਰ ਕਰਕੇ ਸਰਕਾਰ ਨੂੰ ਇਸ ਬਾਰੇ ਇਤਲਾਹ ਭੇਜਦੇ ਰਹਿੰਦੇ ਹਨ ।

ਵੱਖ-ਵੱਖ ਵਿਭਾਗ ਆਪਣੀਆਂ ਵਾਰਸ਼ਿਕ ਰਿਪੋਰਟਾਂ ਪ੍ਰਕਾਸ਼ਿਤ ਕਰਦੇ ਹਨ ਅਤੇ ਨਿਯਮਿਤਕਾਲੀ ਰੂਪ ਵਿਚ (Periodically) ਕਿਤਾਬਚਾ (Brochure) ਕੱਢਦੇ ਰਹਿੰਦੇ ਹਨ ।

ਇਸ ਕਿਤਾਬਚੇ ਵਿਚ ਸਥਾਨਿਕ ਸਰਕਾਰਾਂ ਆਪਣੇ ਯੋਜਨਾ ਅੰਕੜਾ ਵਿਭਾਗ ਦੁਆਰਾ ਇੰਟਰਨੈੱਟ ਸੂਚਨਾ ਪ੍ਰਬੰਧਣ ਸੰਬੰਧੀ ਉਪਲੱਬਧ ਜਾਣਕਾਰੀ ਅਤੇ ਚਾਲੁ ਪਾਲਿਸੀਆਂ ਅਤੇ ਕਾਨੂੰਨਸਾਜ਼ੀ (Legislation) ਬਾਰੇ ਦੱਸਿਆ ਗਿਆ ਹੁੰਦਾ ਹੈ । ਵਿਸ਼ਿਸ਼ਟ ਰਾਜ ਸਰਕਾਰ ਨੂੰ ਵਾਤਾਵਰਣ ਪ੍ਰਬੰਧਣ ਸੰਬੰਧੀ ਸੂਚਨਾ ਦਾ ਇਕੱਤਰੀਕਰਣ, ਮਿਲਾਨ (Collation), ਮੁੜ ਪ੍ਰਾਪਤ ਕਰਨਾ ਅਤੇ ਫੈਲਾਉਣਾ ਹਰੇਕ ਰਾਜ ਦੀ ਜ਼ਿੰਮੇਵਾਰੀ ਬਣਦੀ ਹੈ ।

ਪ੍ਰਸ਼ਨ 4.
ਵਾਤਾਵਰਣ ਦੀ ਸਿਹਤ ਕਾਇਮ ਰੱਖਣ ਦੇ ਲਈ ਸਾਪਕਾਂ ਦਾ ਨਿਰਧਾਰਨ ਕਿਉਂ ਜ਼ਰੂਰੀ ਹੈ ?
ਉੱਤਰ-
ਸਾਡੇ ਘੱਟ ਹੋ ਰਹੇ ਵਣ ਕੱਜਣ (Forest cover), ਭੂਮੀਗਤ ਜਲ ਸਤਰ ਦਾ ਹੇਠਾਂ ਹੋਈ ਜਾਣਾ, ਵੱਧਦਾ ਹੋਇਆ ਤੋਂ ਖੋਰਾ, ਤਾਜ਼ੇ ਪਾਣੀ ਦੀ ਘੱਟ ਹੋ ਰਹੀ ਉਪਲੱਬਧੀ ਅਤੇ ਤੇਜ਼ੀ ਨਾਲ ਵੱਧ ਰਿਹਾ ਵਾਤਾਵਰਣੀ ਪ੍ਰਦੂਸ਼ਣ ਅਜਿਹੇ ਵਿਕਾਸੀ ਮਾਡਲ ਦੀ ਮੰਗ ਕਰਦਾ ਹੈ, ਜਿਹੜਾ ਨਿਆਂ ਸੰਗਤ (Equitable), ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਵਾਲਾ ਅਤੇ ਵਾਤਾਵਰੰਣ ਪੱਖੋਂ ਕਾਇਮ ਰਹਿਣਯੋਗ ਵੀ ਹੋਵੇ । ਵਾਤਾਵਰਣ ਅਤੇ ਵਣ ਮੰਤਰਾਲਾ ਸ਼ੁੱਧ ਤਕਨਾਲੋਜੀ, ਵਾਤਾਵਰਣ ਪ੍ਰਬੰਧਣ ਦੇ ਮਿਆਰਾਂ ਨੂੰ ਕਾਇਮ ਕਰਨ ਦੇ ਮੰਤਵ ਨਾਲ, ਪ੍ਰਚਾਰਣ ਦੁਆਰਾ ਪ੍ਰਗਤੀਸ਼ੀਲ ਢੰਗ ਨਾਲ ਫੈਲਾਉਣ ਦੇ ਉਪਰਾਲੇ ਕਰ ਰਿਹਾ ਹੈ ।

ਮਿਆਰੀਕਰਨ (Standardization) ਵਿਚ ਸੂਚਨਾਵਾਂ ਦਾ ਨਿਯਮ-ਵਿਵਸਥਾਕਰਨ (Codification) ਸ਼ਾਮਿਲ ਹੈ, ਇਸ ਵਿਵਸਥਾਕਰਨ ਦੇ ਅਨੁਸਾਰ ਕਾਰਖ਼ਾਨੇਦਾਰਾਂ ਨੂੰ ਆਪਣੇ ਪੂਰਤੀਕਾਰਾਂ (Suppliers) ਨਾਲ, ਉਪਭੋਗਤਾਵਾਂ ਨਾਲ, ਸਰਕਾਰ ਅਤੇ ਦੂਸਰੇ ਹਿੱਸੇਦਾਰਾਂ (Share holders) ਨਾਲ ਸੰਚਾਰਨ ਕਰਨਾ ਹੁੰਦਾ ਹੈ । ਵਾਤਾਵਰਣੀ ਮਿਆਰ ਦੋਵਾਂ ਵਲ ਸੰਕੇਤ ਕਰਦੇ ਹਨ (Environmental Standards refer to both) ।

– ਵੱਖ-ਵੱਖ ਸਥਾਨਾਂ ਦੇ ਵਿਸ਼ਿਸ਼ਟ ਵਾਤਾਵਰਣੀ ਪ੍ਰਮਾਣ ਬਿੰਦੂਆਂ (Parameters) ਦੀ ਉੱਤਮਤਾ ਦੀਆਂ ਸੁਲੱਭ ਪੱਧਰਾਂ । [ਇਨ੍ਹਾਂ ਪੱਧਰਾਂ ਨੂੰ ਆਲਾ-ਦੁਆਲਾ ਜਾਂ ਮਾਹੌਲ ਸਟੈਂਡਰਡ (Ambrent Standards) ਆਖਦੇ ਹਨ ।]
– ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਕਾਰਣ ਜਾਇਜ਼ ਪੱਧਰਾਂ ਤੇ ਨਿਕਲਣ ਵਾਲੇ ਵਿਸ਼ਿਸ਼ਟ ਫੋਕਟ ਪਦਾਰਥਾਂ ਦਾ ਵਹਿਣ ਵਿਕਾਸ (ਉਤਸਰਜਨ ਮਿਆਰ, Emission standards) ।

ਇਸ ਗੱਲ ਦਾ ਹੁਣ ਗਿਆਨ ਹੋ ਗਿਆ ਹੈ ਕਿ ਵਾਤਾਵਰਣੀ ਮਿਆਰ ਵਿਸ਼ਵ-ਵਿਆਪੀ ਨਹੀਂ ਹੋ ਸਕਦੇ ਹਰੇਕ ਦੇਸ਼ ਨੂੰ ਆਪਣੀਆਂ ਰਾਸ਼ਟਰੀ ਪ੍ਰਾਥਮਿਕਤਾਵਾਂ, ਮੰਤਵਾਂ ਤੇ ਸਾਧਨਾਂ ਦੇ ਅਨੁਸਾਰ ਮਿਆਰ ਕਾਇਮ ਕਰਨੇ ਚਾਹੀਦੇ ਹਨ । ਦੇਸ਼ ਦੇ ਵਿਕਸਿਤ ਹੋਣ ‘ਤੇ ਅਤੇ ਤਕਨਾਲੋਜੀ ਅਤੇ ਵਾਤਾਵਰਣੀ ਪ੍ਰਬੰਧਣ ਦੇ ਵਾਸਤੇ ਵਿੱਤੀ ਸਾਧਨਾਂ ਦੀ ਉਪਲੱਬਧੀ ਦੇ ਕਾਰਣ ਹਰੇਕ ਦੇਸ਼ ਦੇ ਮਿਆਰ ਜਿਹੜੇ ਕਿ ਆਮ ਤੌਰ ‘ਤੇ ਸਖ਼ਤ ਹਨ। ਨਿਰਸੰਦੇਹ ਅਲੱਗ-ਅਲੱਗ ਹੋਣਗੇ । ਸਥਾਨਿਕ ਹਾਲਾਤਾਂ ਦੇ ਆਧਾਰ ਤੇ ਦੇਸ਼ ਵਿਚਲੇ ਵੱਖ-ਵੱਖ ਰਾਜ, ਕੇਂਦਰ ਸ਼ਾਸਿਤ ਦੇਸ਼ਾਂ (Union territories) ਅਤੇ ਸਥਾਨਿਕ ਸੰਸਥਾਵਾਂ ਸਖ਼ਤ ਮਿਆਰ ਅਪਣਾਅ ਸਕਦੇ ਹਨ । ਪਰ ਇਨ੍ਹਾਂ ਨੂੰ ਕੇਂਦਰੀ ਸਰਕਾਰ ਦੀ ਅਨੁਮਤੀ ਪ੍ਰਾਪਤ ਕਰਨੀ ਹੋਵੇਗੀ ਅਤੇ ਪਾਲਿਸੀ ਵਿਚਲੇ ਉਪਬੰਧਾਂ ‘ਤੇ ਦ੍ਰਿੜ੍ਹ ਰਹਿਣਾ ਹੋਵੇਗਾ ।

ਹਰੇਕ ਸ਼੍ਰੇਣੀ ਦੇ ਸਥਾਨ ਵਿਖੇ ਐਂਬੀਐਂਟ ਸਟੈਂਡਰਡਜ਼ ਨੂੰ ਕਾਇਮ ਕਰਨ ਦੇ ਵਾਸਤੇ ਵਿਸ਼ਿਸ਼ਟ ਚਿੰਤਨ (ਰਿਹਾਇਸ਼ੀ, ਉਦਯੋਗਿਕ, ਵਾਤਾਵਰਣੀ ਸੰਵੇਦਨਸ਼ੀਲ ਜ਼ੋਨ ਆਦਿ ਸ਼ਾਮਿਲ ਹਨ ।

  1. ਪ੍ਰਭਾਵਿਤ ਹੋਈ ਜਨਸੰਖਿਆ ਦੇ ਸਿਹਤ ਜੋਖ਼ਮਾਂ [ਅਸਵਸਥਤਾ (Morbidity) ਅਤੇ ਮੌਤ ਦਰ (Mortality) ਦਾ ਇਕੋ ਹੀ ਸੀਮਾ ਵਿਚ ਇਕੱਤਰੀਕਰਣੀ] ਨੂੰ ਘੱਟ ਕਰਨਾ ।
  2. ਸੰਵੇਦਨਸ਼ੀਲ (Sensitive) ਅਤੇ ਕੀਮਤੀ ਪਰਿਸਥਿਤਿਕ ਪ੍ਰਣਾਲੀਆਂ ਅਤੇ ਮਨੁੱਖ ਦੁਆਰਾ ਨਿਰਮਿਤ ਸੰਪਦਾ (Assets) ਲਈ ਜੋਖ਼ਮ ।
  3. ਸੁਝਾਏ ਗਏ ਐਂਬੀਐਂਟ ਸਟੈਂਡਰਡਜ਼ ਦੀ ਪ੍ਰਾਪਤੀ ਲਈ ਸਮਾਜੀ ਖਰਚਾ ।

ਇਸੇ ਹੀ ਤਰ੍ਹਾਂ ਹਰੇਕ ਪ੍ਰਕਾਰ ਦੀਆਂ ਗਤੀਵਿਧੀਆਂ ਦੇ ਲਈ ਉਤਸਰਜਨ ਮਿਆਰਾਂ ਨੂੰ ਕਾਇਮ ਕਰਨ ਦੇ ਵਾਸਤੇ ਅੱਗੇ ਲਿਖੇ ਆਧਾਰ ਹਨ-

1. ਲੋੜੀਂਦੀਆਂ ਟਕਨਾਲੋਜੀਆਂ ਦੀ ਆਮ ਉਪਲੱਬਧੀ ।

2. ਉਹ ਸਥਾਨ ਜਿਸਦਾ ਸੰਬੰਧ ਤਜਵੀਜ਼ ਕੀਤੇ ਗਏ ਉਤਸਰਜਨ ਮਿਆਰਾਂ ਨਾਲ ਹੈ, ਵਿਖੇ ਇਨ੍ਹਾਂ ਮਿਆਰਾਂ ਦੇ ਕਾਇਮ ਕਰਨ ਅਤੇ ਲਾਗੁ ਵਾਤਾਵਰਣੀ ਉੱਤਮਤਾ ਦੇ ਮਾਪ ਦੰਡਾਂ ਨੂੰ ਪ੍ਰਾਪਤ ਕਰਨ ਦੇ ਲਈ ਸੰਭਾਵੀ ਅਤੇ ਸੁਝਾਏ ਗਏ ਮਿਆਰਾਂ ਪ੍ਰਤੀ ਇਕਾਈ (Per-unit) ’ਤੇ ਆਉਣ ਵਾਲਾ ਅੰਦਾਜ਼ਨ ਖਰਚਾ । ਇਹ ਜ਼ਰੂਰੀ ਹੈ ਕਿ ਨਿਕਾਸੀ ਪਦਾਰਥਾਂ ਦੀ ਉੱਤਮਤਾ ਅਤੇ ਸੰਘਣੇਪਨ ਦੀਆਂ ਪੱਧਰਾਂ ਦਾ ਵਿਸ਼ੇਸ਼ ਰੂਪ ਵਿਚ ਵਰਣਨ ਕੀਤਾ ਜਾਵੇ । ਕਿਉਂਕਿ ਸੰਘਣਤਾ (Concentration) ਨੂੰ ਪਤਲਾਕਰਨ ਵਿਧੀ ਦੁਆਰਾ ਘਟਾਇਆ ਜਾ ਸਕਦਾ ਹੈ । ਜਦ ਕਿ ਆਲੇ-ਦੁਆਲੇ (Ambient) ਦੀ ਉੱਤਮਤਾ ਵਿਚ ਕੋਈ ਤਬਦੀਲੀ ਨਹੀਂ ਵਾਪਰਦੀ ।

ਪਿਛਲੇ ਦਸ ਸਾਲਾਂ ਵਿਚ ਵੱਖ-ਵੱਖ ਖੇਤਰਾਂ ਦੇ ਵਾਸਤੇ ਵਾਤਾਵਰਣੀ ਮਿਆਰ ਕਾਇਮ ਕਰਨ ਵਿਚ ਕਾਫ਼ੀ ਜ਼ਿਆਦਾ ਤਰੱਕੀ ਹੋਈ ਹੈ । ਉਦਯੋਗਾਂ ਦੇ ਲਈ ਵਹਿਣਾਂ ਦਾ ਨਿਕਾਸ, ਵਾਹਨਾਂ (Vehicles) ਦੇ ਈਂਧਨ ਦੇ ਮਿਆਰ, ਠੋਸ ਫੋਕਟ ਪਦਾਰਥਾਂ ਅਤੇ ਡਾਕਟਰੀ ਫੋਕਟ-ਪਦਾਰਥਾਂ ਦੇ ਨਿਪਟਾਰੇ ਸੰਬੰਧੀ ਨਿਯਮ ਮਿਆਰਾਂ ਦੀ ਲੜੀ ਵਿਚ ਸ਼ਾਮਿਲ ਕੀਤੇ ਗਏ ਹਨ । ਨਿਯਮਿਤ ਕਰਨ ਵਾਲੇ ਅਤੇ ਲਾਗੂ ਕਰਾਉਣ ਵਾਲੇ ਸੰਸਥਾਵੀ ਆਧਾਰਕ ਸੰਰਚਨਾ (Infrastructure) ਨੂੰ ਬਹੁਤ ਜਲਦੀ ਕਾਇਮ ਕੀਤਾ ਜਾ ਰਿਹਾ ਹੈ । ਇਸ ਸੰਸਥਾ ਵਿਚ ਨਿੱਜੀ ਪ੍ਰਾਈਵੇਟ ਸੈਕਟਰ ਦੇ ਵਾਸਤੇ ਨਿਭਾਈ ਜਾਣ ਵਾਲੀ ਮੁੱਖ ਭੂਮਿਕਾ ਵੀ ਸ਼ਾਮਿਲ ਕੀਤੀ ਗਈ ਹੈ ।

PSEB 12th Class Environmental Education Solutions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3)

ਪ੍ਰਸ਼ਨ 5.
ਵਾਤਾਵਰਣੀ ਸੂਚਨਾ ਪ੍ਰਣਾਲੀ ਤੋਂ ਕੀ ਭਾਵ ਹੈ ? ਤੁਸੀਂ ਇਸ ਤੋਂ ਜਾਣਕਾਰੀ ਕਿਵੇਂ ਇਕੱਤਰ ਕਰ ਸਕਦੇ ਹੋ ?
ਉੱਤਰ-
ਵਾਤਾਵਰਣ ਅਤੇ ਵਣ ਮੰਤਰਾਲਾ ਨੇ ਰਾਸ਼ਟਰੀ ਵਾਤਾਵਰਣੀ ਸੂਚਨਾ ਪ੍ਰਣਾਲੀ (National Environmental Information System) ਦੀ ਸਥਾਪਨਾ ਵਿਕੇਂਦਰਿਤ ਜਾਲ ਵਜੋਂ ਸਥਾਪਿਤ ਕੀਤੀ ਹੈ । ਇਸ ਪ੍ਰਣਾਲੀ ਦਾ ਕੰਮ ਵਾਤਾਵਰਣ ਨਾਲ ਸੰਬੰਧਿਤ ਸੂਚਨਾਵਾਂ ਦਾ ਇਕੱਤਰੀਕਰਣ, ਛਾਣ-ਬੀਣ ਕਰਨ, ਭੰਡਾਰਣ, ਮੁੜ ਪ੍ਰਾਪਤੀ ਅਤੇ ਸੂਚਨਾਵਾਂ ਨੂੰ ਸੰਬੰਧਿਤ ਖੇਤਰਾਂ ਤਕ ਭੇਜਣ ਦਾ ਹੈ ।ਈ. ਐੱਨ. ਵੀ. ਐੱਸ. ਨੂੰ ਮਨਿਸਟਰੀ ਦੇ ਹੋਮ-ਪੇਜ (Home page) ਵਿਚ http/www.nic.in/envfor/envis ‘ਤੇ ਵਿਕਸਿਤ ਕੀਤਾ ਹੈ । ਈ. ਐੱਨ. ਵੀ. ਆਈ. ਐੱਸ. ਇੱਕ ਵਿਕੇਂਦਰਿਤ ਸੂਚਨਾ ਕੇਂਦਰਾਂ ਦਾ ਜਾਲ ਹੈ, ਜਿਸ ਦੇ ਕਈ ਕੇਂਦਰ ਹਨ । ਇਨ੍ਹਾਂ ਕੇਂਦਰਾਂ ਨੂੰ ਐੱਨ. ਵੀ. ਆਈ. ਐੱਸ. ਕੇਂਦਰ ਕਹਿੰਦੇ ਹਨ ਅਤੇ ਇਹ ਕੇਂਦਰ ਪੂਰੇ ਭਾਰਤ ਵਿਚ ਸਥਿਤ ਹਨ ।

ਪੰਜਾਬ ਵਿਚ ਪੰਜਾਬ ਸਟੇਟ ਕੌਂਸਿਲ ਫਾਰ ਸਾਇੰਸ ਐਂਡ ਤਕਨਾਲੋਜੀ (Punjab State Council for Science and Technology) ਜਿਹੜੀ ਕਿ ਚੰਡੀਗੜ੍ਹ ਵਿਖੇ ਹੈ, ਦਾ ਕੰਮ ਪੰਜਾਬ ਦੇ ਵਾਤਾਵਰਣ ਸੰਬੰਧੀ ਸੂਚਨਾਵਾਂ ਇਕੱਤਰ ਕਰਨਾ ਹੈ । http:/www.punenvis.nic.in. ਤੋਂ ਮੁੱਲਾਂਕਣ ਕੀਤਾ ਜਾ ਸਕਦਾ ਹੈ ।

ਟਿਕਾਊ ਕਾਇਮ ਰਹਿਣ ਯੋਗ ਵਿਕਾਸ ਜਾਲ ਸਿਲਸਿਲਾ ਬਣਾਉਣ ਵਾਲਾ ਪ੍ਰੋਗਰਾਮ (Sustainable Development Networking Programme, SDNP) ਸੂਚਨਾ ਵਿਕੇਂਦਰਿਤ ਕਰਨ ਦੀ ਧਾਰਨਾ ਦਾ ਪ੍ਰੋਗਰਾਮ ਹੈ । ਬਾਹਰੋਂ ਸਹਾਇਤਾ ਪ੍ਰਾਪਤ ਪ੍ਰਾਜੈਂਕਟਾਂ ਵਿਚ ਵੱਖ-ਵੱਖ ਵਿਸ਼ਿਆਂ ਸੰਬੰਧੀ (Thematic) ਖੇਤਰਾਂ ਵਿੱਚ ਪ੍ਰਦੂਸ਼ਣ, ਜੈਵਿਕ ਵਿਭਿੰਨਤਾ, ਜੰਗਲੀ ਜੀਵਨ ਦੇ ਸੁਰੱਖਿਅਣ ਤੋਂ ਲੈ ਕੇ ਖੇਤੀ ਬਾੜੀ, ਬਾਇਓ ਤਕਨਾਲੋਜੀ, ਗ਼ਰੀਬੀ ਅਤੇ ਵਾਯੂ ਮੰਡਲ ਵਿਚ ਆਈਆਂ ਤਬਦੀਲੀਆਂ ਸਮੇਤ ਤੋਂ ਅਤੇ ਭੂ-ਦ੍ਰਿਸ਼ (Topography) ਸੰਬੰਧੀ ਸੂਚਨਾਵਾਂ ਅਤੇ ਜਾਣਕਾਰੀ ਦਿੰਦਾ ਹੈ । ਇਸ ਪ੍ਰੋਗਰਾਮ ਨੂੰ ਸੰਨ 1990 ਵਿਚ ਵਿਸ਼ਵ ਪੱਧਰ ਤੇ ਚਾਲੂ ਕੀਤਾ ਗਿਆ ਤਾਂ ਜੋ ਫ਼ੈਸਲਾ ਕਰਨ ਵਾਲਿਆਂ ਅਤੇ ਪਾਲਿਸੀ ਬਣਾਉਣ ਵਾਲਿਆਂ ਨੂੰ, ਜਿਨ੍ਹਾਂ ਦੀ ਜ਼ਿੰਮੇਵਾਰੀ ਕਾਇਮ ਰਹਿਣਯੋਗ ਵਿਕਾਸ ਸੰਬੰਧੀ ਜੁਗਤਾਂ ਤਿਆਰ ਕਰਨ ਦੇ ਵਾਸਤੇ ਸੰਬੰਧਿਤ ਸੂਚਨਾਵਾਂ ਦਿੱਤੀਆਂ ਜਾ ਸਕਣ ।

ਇਹ ਪ੍ਰੋਗਰਾਮ ਟਿਕਾਊ/ਕਾਇਮ ਰਹਿਣਯੋਗ ਵਿਕਾਸ ਬਾਰੇ ਜਾਣਕਾਰੀ ਵੀ ਫੈਲਾਉਂਦਾ ਹੈ ਅਤੇ ਈ. ਐੱਨ. ਵੀ. ਆਈ. ਐੱਸ. ਨਾਲ ਮਿਲ ਕੇ ਸਮਾਸ਼ੋਧਨ ਘਰ (Clearning house) ਵਜੋਂ ਕਾਰਜ ਕਰਦਿਆਂ ਹੋਇਆਂ ਸੂਚਨਾਵਾਂ ਵੰਡਣ ਦਾ ਕੰਮ ਵੀ ਕਰਦਾ ਹੈ ।

ਦੇਸ਼ ਭਰ ਵਿਚ ਟਿਕਾਊ ਵਿਕਾਸ ਰਾਸ਼ਟਰੀ ਪ੍ਰੋਗਰਾਮ (SDNP) ਨੇ ਵਿਸ਼ਾਮਈ (Thematic) ਖੇਤਰਾਂ ਵਿਚ ਕੇਂਦਰ ਸਥਾਪਿਤ ਕੀਤੇ ਹਨ । ਨਿਸ਼ਚਿਤ ਖੇਤਰਾਂ ਵਿਚ ਹਰੇਕ ਕੇਂਦਰ ਆਪਣੀਆਪਣੀ ਵੈੱਬਸਾਈਟ (Website) ਦਾ ਵਿਕਾਸ ਕਰਨ ਵਿਚ ਰੁੱਝਿਆ ਹੋਇਆ ਹੈ ਅਤੇ ਇਸ ਵਿਚ ਸਥਾਨਕ ਬੋਲੀ ਦੀ ਵਰਤੋਂ ਕੀਤੀ ਜਾਣੀ ਹੈ । ਐੱਸ. ਡੀ. ਐੱਨ. ਪੀ. (SDNP) ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੂਚਨਾ ਪ੍ਰਣਾਲੀਆਂ ਨਾਲ http://sdnp.delhi.nic.in. ਰਾਹੀਂ ਸੰਪਰਕ ਕਾਇਮ ਕੀਤਾ ਹੋਇਆ ਹੈ ।

ਭਾਰਤ ਸਰਕਾਰ ਨੇ ਟਿਕਾਊ ਵਿਕਾਸ ਰਾਸ਼ਟਰੀ ਪ੍ਰੋਗਰਾਮ (SDNP) ਨੂੰ ENVIS, ਜਿਹੜਾ ਕਿ ਭਾਰਤ ਸਰਕਾਰ ਦਾ ਪ੍ਰੋਗਰਾਮ ਹੈ ਦੁਆਰਾ ਲਾਗੂ ਕੀਤਾ ਗਿਆ ਹੈ ।

PSEB 12th Class Environmental Education Solutions Chapter 5 ਵਾਤਾਵਰਣੀ ਪ੍ਰਬੰਧਣ (ਭਾਗ-2)

Punjab State Board PSEB 12th Class Environmental Education Book Solutions Chapter 5 ਵਾਤਾਵਰਣੀ ਪ੍ਰਬੰਧਣ (ਭਾਗ-2) Textbook Exercise Questions and Answers.

PSEB Solutions for Class 12 Environmental Education Chapter 5 ਵਾਤਾਵਰਣੀ ਪ੍ਰਬੰਧਣ (ਭਾਗ-2)

Environmental Education Guide for Class 12 PSEB ਵਾਤਾਵਰਣੀ ਪ੍ਰਬੰਧਣ (ਭਾਗ-2) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਵਾਤਾਵਰਣੀ ਪ੍ਰਬੰਧਣ ਲਈ ਕਾਨੂੰਨ ਦੀ ਕੀ ਜ਼ਰੂਰਤ ਸੀ ?
ਉੱਤਰ-
ਵਾਤਾਵਰਣ ਦੀ ਸੁਰੱਖਿਆ ਵਾਸਤੇ ਕਾਨੂੰਨੀ ਉਪਬੰਧਾਂ ਦੀ ਲੋੜ ਵਾਤਾਵਰਣ ਦੇ ਸੁਰੱਖਿਅਣ ਦੇ ਵਾਸਤੇ ਹੈ । ਪਿਛਲੇ ਕੁੱਝ ਦਹਾਕਿਆਂ ਵਿਚ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਵਾਤਾਵਰਣ ਦੇ ਬਚਾਉ ਦੇ ਲਈ ਕਈ ਨਵੀਆਂ ਪਾਲਿਸੀਆਂ ਅਤੇ ਕਾਨੂੰਨ ਬਣਾਏ ਗਏ ਹਨ ।

ਅਸਲ ਵਿਚ ਇਹ ਕਾਨੂੰਨ ਮਨੁੱਖਾਂ ਨੂੰ ਵਾਤਾਵਰਣੀ ਖ਼ਤਰਨਾਕ ਪਦਾਰਥਾਂ ਤੋਂ ਬਚਾਉ ਕਰਨ ਦੇ ਮੰਤਵ ਨਾਲ ਬਣਾਏ ਗਏ ਸਨ । ਪਰ ਹੁਣ ਇਹ ਕਾਨੂੰਨ ਅਤੇ ਪਾਲਿਸੀਆਂ, ਮਨੁੱਖੀ ਜਾਤੀ ਦੁਆਰਾ ਵਾਤਾਵਰਣ ਉੱਤੇ ਪਾਏ ਜਾਣ ਵਾਲੇ ਮਾੜੇ ਅਸਰਾਂ ਤੋਂ ਸੁਰੱਖਿਅਤ ਰੱਖਣ ਲਈ ਜ਼ੋਰ ਦੇ ਰਹੇ ਹਨ ।

ਪ੍ਰਸ਼ਨ 2.
ਰਾਜ ਸਰਕਾਰ ਦੀ ਭਾਰਤੀ ਸੰਵਿਧਾਨ ਅਨੁਸਾਰ ਵਾਤਾਵਰਣ ਦੀ ਸੁਰੱਖਿਆ ਪ੍ਰਤੀ ਕੀ ਜ਼ਿੰਮੇਵਾਰੀ ਹੈ ?
ਜਾਂ
ਸੰਵਿਧਾਨ ਦੀ ਧਾਰਾ 48-A ਕੀ ਹੈ ?
ਉੱਤਰ-
ਅਨੁਛੇਦ 48-A (Article 4-A) – ਸਟਾਕਹੋਮ ਕਾਨਫਰੰਸ ਵਿਚ ਪੰਜ ਸਾਲਾਂ ਦੇ ਅੰਦਰ-ਅੰਦਰ ਭਾਰਤ ਸਰਕਾਰ ਨੇ ਆਪਣੇ ਸੰਵਿਧਾਨ ਵਿਚ 42ਵੀਂ ਸੋਧ (42th Amendment, 1976) ਨੂੰ ਕੀਤੀ । ਇਸ ਸੋਧ ਕਰਨ ਦੇ ਫਲਸਰੂਪ ਵਾਤਾਵਰਣੀ ਸੁਰੱਖਿਆ (Environmental protection) ਨੂੰ ਸੰਵਿਧਾਨਕ ਜ਼ਿੰਮੇਂਵਾਰੀ ਵਜੋਂ ਸ਼ਾਮਿਲ ਕੀਤਾ ਗਿਆ । ਅਨੁਛੇਦ 48-A. ਨਿਰਧਾਰਿਤ ਕਰਦਾ ਹੈ ।

ਵਾਤਾਵਰਣ ਦੀ ਸੁਰੱਖਿਆ ਅਤੇ ਸੁਧਾਰ ਅਤੇ ਵਣਾਂ ਤੇ ਜੰਗਲੀ ਜੀਵਨ ਦਾ ਬਚਾਉ- ਦੇਸ਼ ਦੇ ਵਾਤਾਵਰਣ ਦੀ ਸੁਰੱਖਿਆ ਅਤੇ ਸੁਧਾਰ ਅਤੇ ਜੰਗਲਾਂ ਤੇ ਜੰਗਲੀ ਜੀਵਨ ਦੇ ਬਚਾਉ ਦੇ ਲਈ ਰਾਜ-ਸਰਕਾਰ ਨੂੰ ਉਪਰਾਲੇ ਕਰਨੇ ਹੋਣਗੇ ।
Part IV, Directive Principles of State Policy Section 48-A.

PSEB 12th Class Environmental Education Solutions Chapter 5 ਵਾਤਾਵਰਣੀ ਪ੍ਰਬੰਧਣ (ਭਾਗ-2)

ਪ੍ਰਸ਼ਨ 3.
ਵਾਤਾਵਰਣੀ ਪ੍ਰਭਾਵਾਂ ਦੇ ਵਿਸ਼ਲੇਸ਼ਣ (Environmental Impact Analysis) ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਵਾਤਾਵਰਣੀ ਪ੍ਰਭਾਵਾਂ ਦਾ ਮੁਲਾਂਕਣ (Environmenal Impact Analysis) ਇਹ ਮੁਲਾਂਕਣ ਵਿਕਾਸ ਸੰਬੰਧੀ ਤਜਵੀਜ਼ਾਂ ਦੇ ਕਿਸੇ ਵੀ ਪ੍ਰਕਾਰ ਦੀ ਪ੍ਰਕਿਰਿਆ (Activity) ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਇਸ ਕਾਰਨ ਵਾਤਾਵਰਣ ਉੱਤੇ ਪੈਣ ਵਾਲੇ ਸੰਭਾਵੀ ਪ੍ਰਭਾਵਾਂ ਦਾ ਪ੍ਰਣਾਲੀਬੱਧ (Systematic) ਪ੍ਰੀਖਣ ਹੈ । ਜਿਹੜੇ ਵੀ ਪਹਿਲੀ ਵਾਰ ਕੋਈ ਵੀ ਪ੍ਰਾਜੈਕਟ ਸ਼ੁਰੂ ਕਰਨ ਦਾ ਇਰਾਦਾ ਰੱਖਦੇ ਹਨ, ਉਨ੍ਹਾਂ ਨੂੰ ਇਹ ਦੱਸਣਾ ਕਰਨਾ ਹੋਵੇਗਾ ਕਿ ਉਨ੍ਹਾਂ ਦੇ ਇਸ ਪ੍ਰਾਜੈਕਟ ਦਾ ਵਾਤਾਵਰਣ ਉੱਤੇ ਕਿਸੇ ਤਰ੍ਹਾਂ ਦਾ ਮਾੜਾ ਅਸਰ ਨਹੀਂ ਹੋਵੇਗਾ । ਇਨ੍ਹਾਂ ਲੋਕਾਂ ਨੂੰ ਆਪਣੇ ਪ੍ਰਾਜੈਕਟ ਦੀ ਕਿਸਮ ਅਤੇ ਪੱਧਰ ਬਾਰੇ ਵੇਰਵਾ ਪੱਤਰ ਜਿਸ ਨੂੰ ਵਾਤਾਵਰਣੀ ਪ੍ਰਭਾਵ ਵੇਰਵਾ ਪੱਤਰ ਕਹਿੰਦੇ ਹਨ, ਇਹ ਦਰਸਾਉਂਦਾ ਹੋਇਆ ਕਿ ਇਸ ਪ੍ਰਾਜੈਕਟ ਦੁਆਰਾ ਪ੍ਰਭਾਵਿਤ ਹੋਣ ਵਾਲੇ ਵਾਤਾਵਰਣ ਉੱਪਰ ਸੰਭਾਵੀ ਅਸਰਾਂ ਸੰਬੰਧੀ ਅਤੇ ਇਨ੍ਹਾਂ ਪ੍ਰਭਾਵਾਂ ਨੂੰ ਘੱਟ ਕਰਨ ਦੇ ਵਾਸਤੇ ਕੀ ਉਪਾਅ ਕੀਤੇ ਗਏ ਹਨ, ਪੇਸ਼ ਕਰਨਾ ਹੋਵੇਗਾ ।
ਸੰਨ 1994 ਵਿਚ ਈ. ਆਈ. ਏ. ਨੂੰ ਕੁੱਝ ਪ੍ਰਕਾਰ ਦੇ ਪ੍ਰਾਜੈਕਟ ਲਈ ਅਗਿਆਤਮਕ ਬਣਾ ਦਿੱਤਾ ਗਿਆ ।

ਪ੍ਰਸ਼ਨ 4.
ਐਨਵਾਇਰਨਮੈਂਟ ਐਕਟ (Environment Act) ਦਾ ਮੁੱਖ ਮੰਤਵ ਕੀ ਹੈ ?
ਉੱਤਰ-
ਐਨਵਾਇਰਨਮੈਂਟ (ਵਾਤਾਵਰਣ ਐਕਟ ਦਾ ਮੁੱਖ ਮੰਤਵ (Main Purpose of Environment Act) – ਵਾਤਾਵਰਣ ਦੀ ਸੰਭਾਲ/ਸੁਰੱਖਿਆ ਸੰਬੰਧੀ ਐਕਟ 1986 ਨੂੰ ਭੁਪਾਲ ਗੈਸ ਦੁਖਾਂਤ ਦੇ ਬਾਅਦ ਹੋਂਦ ਵਿਚ ਆਇਆ । ਇਸ ਐਕਟ ਦਾ ਮੁੱਖ ਉਦੇਸ਼ ਵਾਤਾਵਰਣ ਦੀ ਸਾਂਭ-ਸੰਭਾਲ, ਸੁਰੱਖਿਆ ਅਤੇ ਸੁਧਾਰ ਸੰਬੰਧੀ ਮਾਮਲਿਆਂ ਨਾਲ ਸੰਬੰਧਿਤ ਹੈ ।

ਵਾਤਾਵਰਣ ਦੀ ਸਾਂਭ-ਸੰਭਾਲ ਕੇਵਲ ਕੇਂਦਰੀ ਸਰਕਾਰ, ਪ੍ਰਾਂਤਿਕ ਸਰਕਾਰਾਂ ਦੀ ਹੀ ਨਹੀਂ ਹੈ, ਸਗੋਂ ਇਸ ਸੰਬੰਧ ਵਿਚ ਮਨੁੱਖਾਂ ਦੀ ਭਾਗੀਦਾਰੀ ਨੂੰ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ ।

ਵਾਤਾਵਰਣ ਦੇ ਘੇਰੇ ਵਿਚ ਵਣ, ਜੰਗਲੀ ਜੀਵਨ, ਨਦੀਆਂ, ਝੀਲਾਂ ਅਤੇ ਪੁਰਾਣੀਆਂ ਇਮਾਰਤਾਂ ਵੀ ਆਉਂਦੀਆਂ ਹਨ ਅਤੇ ਇਨ੍ਹਾਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਦੇਸ਼ ਦੇ ਹਰੇਕ ਨਾਗਰਿਕ ਦੀ ਬਣਦੀ ਹੈ, ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇਸ਼ ਦੀ ਇਸ ਦੌਲਤ ‘ਤੇ ਮਾਣ ਕਰ ਸਕਣ ।

ਧਾਰਾ 48 A ਦੇ ਅਨੁਸਾਰ ਜੰਗਲੀ ਜੀਵਨ, ਵਣਾਂ, ਨਦੀਆਂ ਅਤੇ ਦਰਿਆਵਾਂ ਦੀ ਜ਼ਿੰਮੇਵਾਰੀ ਤਕ ਸਰਕਾਰ ਨੂੰ ਸੌਂਪੀ ਗਈ ਹੈ ।

ਧਾਰਾ 51 ਦੇ ਭਾਗ IV (g) ਦੇ ਅਨੁਸਾਰ ਹਰੇਕ ਦੇਸ਼-ਵਾਸੀ ਦਾ ਇਹ ਫਰਜ਼ ਹੈ ਕਿ ਉਹ ਵਣਾਂ, ਜੰਗਲੀ ਜੀਵਾਂ ਅਤੇ ਝੀਲਾਂ ਜਿਹੜੇ ਕਿ ਵਾਤਾਵਰਣ ਦੇ ਅੰਸ਼ ਹਨ, ਦੀ ਸੰਭਾਲ ਵਿਚ ਵੱਧ-ਚੜ ਕੇ ਯੋਗਦਾਨ ਪਾਣ ।

ਪ੍ਰਸ਼ਨ 5.
ਨੈਸ਼ਨਲ (ਰਾਸ਼ਟਰੀ) ਵਾਤਾਵਰਣ ਪਾਲਿਸੀ (NEP), 2006 ਕੀ ਹੈ ?
ਉੱਤਰ-
ਰਾਸ਼ਟਰੀ ਵਾਤਾਵਰਣ ਪਾਲਿਸੀ 2006 (NEP-National Environment Policy) ਨੈਸ਼ਨਲ ਵਾਤਾਵਰਣ ਪਾਲਿਸੀ ਸ਼ੁੱਧ ਵਾਤਾਵਰਣ ਨਾਲ ਰਾਸ਼ਟਰੀ ਵਾਅਦੇ ਦੀ ਪ੍ਰਤਿਕਿਰਿਆ (ਹੁੰਗਾਰਾ) ਹੈ । ਇਹ ਮੰਨਿਆ ਗਿਆ ਹੈ ਕਿ ਸਿਹਤਮੰਦ ਵਾਤਾਵਰਣ ਦੀ ਕਾਇਮੀ ਇਕੱਲੇ ਰਾਜਾਂ ਦੀ ਜ਼ਿੰਮੇਂਵਾਰੀ ਨਹੀਂ ਹੈ, ਸਗੋਂ ਇਸ ਕੰਮ ਵਿਚ ਹਰੇਕ ਦੇਸ਼ ਵਾਸੀ ਦੀ ਭੂਮਿਕਾ ਵੀ ਜ਼ਰੂਰੀ ਹੈ । ਦੇਸ਼ ਵਿਚ ਵਾਤਾਵਰਣੀ ਪ੍ਰਬੰਧਣ ਦੇ ਸਾਰੇ ਦੇ ਸਾਰੇ ਵਰਣਮ (Spectrum) ਲਈ ਹਿੱਸੇਦਾਰੀ ਦੇ ਜਜ਼ਬੇ ਦਾ ਅਹਿਸਾਸ ਹੋਣਾ ਜ਼ਰੂਰੀ ਹੈ ।

PSEB 12th Class Environmental Education Solutions Chapter 5 ਵਾਤਾਵਰਣੀ ਪ੍ਰਬੰਧਣ (ਭਾਗ-2)

ਪ੍ਰਸ਼ਨ 6.
ਵਾਤਾਵਰਣੀ ਕਾਨੂੰਨਾਂ ਦੇ ਘੇਰੇ ਅੰਦਰ ਆਉਣ ਵਾਲੇ ਖੇਤਰਾਂ ਦੇ ਨਾਮ ਦੱਸੋ ।
ਉੱਤਰ-
ਦੇਸ਼ ਦੇ ਲਈ ਸਿਹਤਮੰਦ ਵਾਤਾਵਰਣ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਵਾਤਾਵਰਣ ਦਾ ਮਹਿਕਮਾ (Department of Environment) ਦੀ ਸਥਾਪਨਾ 1980 ਨੂੰ ਹੋਈ । ਸੰਨ 1985 ਵਿਚ ਇਸ ਮਹਿਕਮੇ ਨੂੰ ਵਾਤਾਵਰਣ ਅਤੇ ਵਣ ਮੰਤਰਾਲਿਆ (Ministry of Environment and Forests) ਵਿਚ ਪਰਿਵਰਤਿਤ ਕਰ ਦਿੱਤਾ ਗਿਆ । ਇਸ ਮੰਤਰਾਲਿਆ ਦੀ ਸਹਾਇਤਾ ਲਈ ਬੇਸ਼ੁਮਾਰ ਕਾਨੂੰਨ, ਐਕਟ, ਨਿਯਮ ਅਤੇ ਅਧਿਸੂਚਨਾਵਾਂ (Notifications) ਜਾਰੀ ਕੀਤੀਆਂ ਗਈਆਂ ਹਨ ।

ਵਾਤਾਵਰਣ ਸੰਬੰਧੀ ਬਣਾਏ ਗਏ ਕਾਨੂੰਨਾਂ ਦੇ ਹੇਠ ਲਿਖੇ ਮੁੱਖ ਖੇਤਰ ਕਵਰ ਕੀਤੇ ਹਨ-

  1. ਆਮ (General)
  2. ਵਣ ਅਤੇ ਜੰਗਲੀ ਜੀਵਨ (Forest and Wildlife)
  3. ਪਾਣੀ (Water)
  4. ਹਵਾ (Air) ।

ਪ੍ਰਸ਼ਨ 7.
ਸਾਡੇ ਸੰਵਿਧਾਨ ਅਨੁਸਾਰ ਨਾਗਰਿਕਾਂ ਦੀ ਵਾਤਾਵਰਣ ਦੀ ਸੁਰੱਖਿਆ ਪ੍ਰਤੀ ਕੀ ਜ਼ਿੰਮੇਵਾਰੀ ਹੈ ?
ਜਾਂ
ਸੰਵਿਧਾਨ ਦੀ ਧਾਰਾ 51-A ਕੀ ਹੈ ?
ਉੱਤਰ-ਅਨੁਛੇਦ 51A ਪ੍ਰਗਟ ਕਰਦਾ ਹੈ ਕਿ “ਕੁਦਰਤੀ ਵਾਤਾਵਰਣ, ਜਿਸ ਵਿਚ ਵਣ, ਝੀਲਾਂ, ਦਰਿਆ ਅਤੇ ਜੰਗਲੀ ਜੀਵਨ ਸ਼ਾਮਿਲ ਹਨ, ਦੀ ਸੁਰੱਖਿਆ ਅਤੇ ਸੁਧਾਰ ਅਤੇ ਹਰੇਕ ਜੀਵਿਤ ਰਚੀ ਵਸਤੂ (Creature) ਵੱਲ ਹਮਦਰਦੀ ਵਾਲਾ ਰਵਈਆ ਅਪਨਾਉਣਾ ਹਰੇਕ ਭਾਰਤ ਵਾਸੀ ਦੀ ਜ਼ਿੰਮੇਵਾਰੀ ਹੋਵੇਗੀ ।” (Part IV A (3) Fundamental Duties, Sections 51-A) ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
‘ਦ ਐਨਵਾਇਰਨਮੈਂਟ (ਪ੍ਰੋਟੈਕਸ਼ਨ) ਐਕਟ (ਵਾਤਾਵਰਣ (ਸੁਰੱਖਿਆ) ਐਕਟ 1986) ਤੇ ਨੋਟ ਲਿਖੋ ।
ਉੱਤਰ-
‘ਦ ਐਨਵਾਇਰਨਮੈਂਟ ਪ੍ਰੋਟੈਕਸ਼ਨ) ਐਕਟ 1986 (The Environment Protection) Act 1986) – ਦ ਐਨਵਾਇਰਨਮੈਂਟ ਪ੍ਰੋਟੈਕਸ਼ਨ ਐਕਟ, 1986 ਭੁਪਾਲ ਗੈਸ ਦੁਰਘਟਨਾ ਦੇ ਤੁਰੰਤ ਬਾਅਦ ਸੰਨ 1986 ਵਿਚ ਹੋਂਦ ਵਿਚ ਆਇਆ । ਇਸ ਐਕਟ ਨੂੰ ਛਤਰੀ ਕਾਨੂੰਨਸਾਜ਼ੀ (Umbrella Legislation) ਵਜੋਂ ਜਾਣਿਆ ਜਾਂਦਾ ਹੈ, ਕਿਉਂਕਿ ਇਹ ਕਾਨੂੰਨ ਉਸ ਸਮੇਂ ਮੌਜੂਦ ਕਾਨੂੰਨਾਂ ਵਿਚਲੀਆਂ ਤਰੁੱਟੀਆਂ ਨੂੰ ਦੂਰ ਕਰਦਾ ਹੈ । ਇਸ ਐਕਟ ਦਾ ਮੰਤਵ ਵਾਤਾਵਰਣ ਨੂੰ ਸੁਧਾਰਨ ਦੇ ਨਾਲ-ਨਾਲ ਇਸ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਵਲ ਧਿਆਨ ਦੇਣਾ ਵੀ ਹੈ ।
ਇਸ ਐਕਟ ਨੇ ਹੇਠ ਲਿਖਿਆਂ ਨਾਲ ਕੁੱਝ-ਨਾ-ਕੁੱਝ ਕਰਨਾ ਹੈ ।

(ੳ) ਵਾਤਾਵਰਣ ਦੇ ਸੰਘਟਕ ਪਾਣੀ, ਹਵਾ ਅਤੇ ਭੋਂ ਦੀਆਂ ਆਪਸੀ ਅੰਤਰ ਕਿਰਿਆਵਾਂ ਅਤੇ ਪਾਣੀ, ਹਵਾ, ਅਤੇ ਭੋਂ ਦੀਆਂ ਮੁੱਖ ਜਾਤੀ, ਦੂਸਰੇ ਜੀਵਿਤ ਜੀਵ-ਜੰਤੂਆਂ, ਪੌਦਿਆਂ ਅਤੇ ਸੁਖਮ ਜੀਵਾਂ ਦੀਆਂ ਅਤੇ ਸੰਪੱਤੀ ਦੇ ਦਰਮਿਆਨ ਹੋਣ ਵਾਲੀਆਂ ਅੰਤਰ-ਕਿਰਿਆਵਾਂ ਵਾਤਾਵਰਣ ਵਿਚ ਸ਼ਾਮਿਲ ਹਨ ।

(ਅ) ਵਾਤਾਵਰਣੀ ਪ੍ਰਦੂਸ਼ਕ (Environmental Pollutants) – ਅਜਿਹੀ ਸੰਘਣਤਾ ਵਿਚ ਕਿਸੇ ਵੀ ਪ੍ਰਕਾਰ ਦੇ ਠੋਸ, ਤਰਲ ਜਾਂ ਗੈਸੀ ਪਦਾਰਥਾਂ ਦੀ ਮੌਜੂਦਗੀ, ਜਿਹੜੀ ਵਾਤਾਵਰਣ ਲਈ ਨੁਕਸਾਨਦਾਇਕ ਹੋਵੇ ਜਾਂ ਨੁਕਸਾਨ ਪਹੁੰਚਾਉਣ ਦੇ ਕਾਬਲ ਹੋਵੇ, ਉਸਨੂੰ ਵਾਤਾਵਰਣੀ ਪ੍ਰਦੂਸ਼ਕ ਆਖਦੇ ਹਨ ।

(ੲ) ਵਾਤਾਵਰਣੀ ਪ੍ਰਦੂਸ਼ਣ (Environmental Pollution) ।

(ਸ) ਵਰਤਾਰਾ ਕਰਨਾ (Handling) – ਕਿਸੇ ਵੀ ਪ੍ਰਕਾਰ ਦੇ ਪਦਾਰਥ ਦੀ ਤਿਆਰੀ ਕਿਸੇ ਖ਼ਾਸ ਢੰਗ ਨਾਲ ਤਿਆਰ ਕੀਤਾ ਗਿਆ ਪਦਾਰਥ (Processing), ਨਿਰੂਪਣ (Treatment), ਪੈਕ ਕਰਨਾ, ਭੰਡਾਰਣ, ਢੋਆ-ਢੁਆਈ, ਇਕੱਤਰੀਕਰਣ (Collection), ਵਿਘਟਨ, ਪਰਿਵਰਤਨ, ਵੇਚਣ ਵਾਸਤੇ ਪੇਸ਼ ਕਰਨਾ, ਅਤੇ ਤਬਦੀਲ ਕਰਨਾ ਆਦਿ ਨੂੰ ਪਦਾਰਥ ਦਾ ਵਰਤਾਰਾ ਕਰਨਾ (Handling) ਆਖਦੇ ਹਨ ।

(ਹ) ਖ਼ਤਰਨਾਕ ਪਦਾਰਥ (Hazardous Substance) – ਕੋਈ ਵੀ ਪਦਾਰਥ ਜਾਂ ਤਿਆਰ ਕੀਤੀ ਹੋਈ ਵਸਤੂ (Preparation) ਜਿਹੜੀ ਆਪਣੇ ਆਇਨੀ (Ionic) ਜਾਂ ਭੌਤਿਕ-ਰਸਾਇਣਿਕ (Physico-chemical) ਗੁਣਾਂ ਕਰਕੇ ਜਾਂ ਛੋਹਣ ਕਾਰਨ ਮਨੁੱਖਾਂ, ਦੂਸਰੇ ਜੀਵਿਤ ਜੀਵਾਂ, ਪੌਦਿਆਂ, ਸੂਖਮ-ਜੀਵਾਂ, ਜਾਇਦਾਦ ਜਾਂ ਵਾਤਾਵਰਣ ਨੂੰ ਹਾਨੀ ਪਹੁੰਚਾ ਸਕਦਾ ਹੋਵੇ, ਉਸ ਪਦਾਰਥ ਨੂੰ ਖ਼ਤਰਨਾਕ ਜਾਂ ਨੁਕਸਾਨਦਾਇਕ ਪਦਾਰਥ ਕਹਿੰਦੇ ਹਨ ।

(ਕ) ਕਾਬਜ਼ ਜਾਂ ਪਟੇਦਾਰ (Occupier) – ਅਜਿਹਾ ਵਿਅਕਤੀ ਜਿਹੜਾ ਕਿਸੇ ਫੈਕਟਰੀ ਜਾਂ ਪਰਿਸੀਮਾ (Premises) ਦੇ ਕੰਮ ਕਾਜ ਉੱਤੇ ਕੰਟਰੋਲ ਕਰਦਾ ਹੋਵੇ ਅਤੇ ਜਿਸ ਦੇ ਕਬਜ਼ੇ ਵਿਚ ਕੋਈ ਵੀ ਪਦਾਰਥ ਹੋਵੇ, ਉਸ ਵਿਅਕਤੀ ਨੂੰ ਕਾਬਜ਼ ਜਾਂ ਪਟੇਦਾਰ ਕਹਿੰਦੇ ਹਨ ।

PSEB 12th Class Environmental Education Solutions Chapter 5 ਵਾਤਾਵਰਣੀ ਪ੍ਰਬੰਧਣ (ਭਾਗ-2)

ਪ੍ਰਸ਼ਨ 2.
‘ਵਾਤਾਵਰਣੀ ਬੰਧਣ ਨਾਮੀ ਸ਼ਬਦ ਭਾਰਤ ਲਈ ਨਵਾਂ ਨਹੀਂ ਹੈ’ – ਵਿਸਥਾਰ ਸਹਿਤ ਲਿਖੋ ।
ਉੱਤਰ-
ਕੁਦਰਤੀ ਅਤੇ ਸੱਭਿਆਚਾਰਕ ਮਹੱਤਤਾ ਵਾਲੇ ਖੇਤਰਾਂ, ਜੈਵ-ਅਨੇਕਰੂਪਤਾ ਦੀ ਸੁਰੱਖਿਆ, ਖਤਰੇ ਵਿਚਲੀਆਂ ਜੰਗਲੀ ਜਾਤੀਆਂ ਦੇ ਸਰੀਰਾਂ ਤੋਂ ਵਪਾਰ ਦੇ ਲਈ ਆਰਥਿਕ ਉਪਯੋਗਤਾ ਵਾਲੇ ਪਦਾਰਥ (ਸਮੁਰ/Fur), ਦੰਦ, ਤਵਚਾ (Skin) ਅਤੇ ਸਿੰਗ ਦੀ ਪ੍ਰਾਪਤੀ ਲਈ ਜੰਗਲੀ ਜਾਤੀਆਂ ਦੇ ਸ਼ਿਕਾਰ ਤੇ ਪਾਬੰਦੀ, ਪਰਵਾਸੀ ਜਾਤੀਆਂ ਦੀ ਸੁਰੱਖਿਆ, ਸਮੁੰਦਰਾਂ ਅਤੇ ਇਨ੍ਹਾਂ ਤੋਂ ਮਿਲਣ ਵਾਲੇ ਸਾਧਨਾਂ ਦੀ ਵਰਤੋਂ ਕਰਨ ਲਈ ਕਾਨੂੰਨੀ ਢਾਂਚਾ (Frame work), ਸਰਹੱਦੋਂ ਪਾਰਲੇ ਖੰਡਾਂ ਅਤੇ ਸਮੁੰਦਰ ਦੇ ਪ੍ਰਦੂਸ਼ਣ ਆਦਿ ਵਰਗੀਆਂ ਸਮੱਸਿਆਵਾਂ ਦੇ ਹੱਲ ਕਰਨ ਦੇ ਲਈ ਵੀਹਵੀਂ ਸਦੀ (20th Century) ਦੇ ਪਿਛਲੇ ਕੁੱਝ ਦਹਾਕਿਆਂ ਵਿਚ ਕਈ ਸਮਾਗਮ ਅਤੇ ਇਕਰਾਰਨਾਮੇ ਕੀਤੇ ਗਏ ।

ਸੰਯੁਕਤ ਰਾਸ਼ਟਰ ਨੇ ਮਨੁੱਖੀ ਵਾਤਾਵਰਣ (Human environment) ਸੰਬੰਧੀ ਉੱਚਕੋਟੀ ਦੀ ਪਹਿਲੀ ਕਾਨਫਰੰਸ ਦਾ ਆਯੋਜਨ ਸਟਾਕਹੋਮ (Stockholm) ਵਿਖੇ 1972 ਨੂੰ ਕੀਤਾ | ਪਰ ਭਾਰਤ ਨੇ ਇਸ ਅੰਤਰਰਾਸ਼ਟਰੀ ਸੰਮੇਲਨ ਤੋਂ ਕਾਫ਼ੀ ਚਿਰ ਪਹਿਲਾਂ ਹੀ ਵਾਤਾਵਰਣ ਦੀ ਸੁਰੱਖਿਆ ਅਤੇ ਸਾਧਨਾਂ ਦੀ ਸੁਰੱਖਿਆ ਨੂੰ ਮਹਿਸੂਸ ਕਰਨ ਦੇ ਨਾਲ ਇਸ ਦੀ ਕਲਪਨਾ ਵੀ ਕਰ ਲਈ ਸੀ । ਵਾਤਾਵਰਣ ਦੇ ਸੁਰੱਖਿਅਣ ਦੀ ਮਹੱਤਤਾ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਚੌਥੀ ਪੰਜ ਸਾਲਾ ਯੋਜਨਾ (1969-74) (Fourth Five Year Plan) ਦਾ ਦਸਤਾਵੇਜ਼ ਸਪੱਸ਼ਟ ਰੂਪ ਵਿਚ ਹੇਠ ਲਿਖਿਆਂ ਨੂੰ ਨਿਰਧਾਰਿਤ ਕੀਤਾ ਹੈ ।

ਕੁਦਰਤ ਅਤੇ ਮਨੁੱਖ ਜਾਤੀ ਦੀ ਇਕ ਸੁਰਤਾਵਾਲੀ ਯੋਜਨਾ ਕੇਵਲ ਵਾਤਾਵਰਣ ਨਾਲ ਸੰਬੰਧਿਤ ਸਮੱਸਿਆਵਾਂ ਦੇ ਸਰਬ-ਪੱਖੀ ਮੁਲਾਂਕਣ ਕਰਨ ਤੇ ਹੀ ਸੰਭਵ ਹੋ ਸਕਦੀ ਹੈ । ਅਜਿਹੇ ਕਈ ਉਦਾਹਰਣ ਹਨ ਜਿੱਥੇ ਵਿਸ਼ੇਸ਼ ਅਧਿਐਨ ਕਰਨ ਉਪਰੰਤ ਵਾਤਾਵਰਣੀ ਪੱਖਾਂ ਸੰਬੰਧੀ ਦਿੱਤੀ ਗਈ ਸਲਾਹ ਪ੍ਰਾਜੈਕਟ ਡਿਜ਼ਾਈਨ ਕਰਨ ਸਮੇਂ ਸਹਾਇਤਾ ਕਰ ਸਕਦੀ ਹੈ ਅਤੇ ਬਾਅਦ ਵਿਚ ਵਾਤਾਵਰਣ ਉੱਤੇ ਪੈਣ ਵਾਲੇ ਮਾੜੇ ਅਸਰਾਂ ਦਾ ਬਚਾਉ ਕਰਨ ਦੀ ਵਜ੍ਹਾ ਕਰਕੇ ਪੂੰਜੀ ਲੱਗੇ ਸਾਧਨਾਂ ਨੂੰ ਪੁੱਜਣ ਵਾਲੇ ਸੰਭਾਵੀ ਨੁਕਸਾਨ ਤੋਂ ਬਚਾਉ ਕਰ ਸਕਦੀ ਹੈ | ਸਾਡੇ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਪਲੈਨਿੰਗ ਅਤੇ ਵਿਕਾਸ ਵਿਚ ਵਾਤਾਵਰਣੀ ਪੱਖ ਨੂੰ ਸ਼ਾਮਿਲ ਕਰੀਏ ।

*ਅਨੁਛੇਦ 48-A (Article 4-A) – ਸਟਾਕਹਾਂਮ ਸੰਮੇਲਨ ਦੇ ਖ਼ਤਮ ਹੋਣ ਤੋਂ 5 ਸਾਲਾਂ ਦੇ ਅੰਦਰ ਭਾਰਤ ਸਰਕਾਰ ਨੇ ਸੰਵਿਧਾਨ ਵਿਚ 42ਵੀਂ ਸੋਧ ਕਰ ਲਈ, ਤਾਂ ਜੋ ਵਾਤਾਵਰਣੀ ਸੁਰੱਖਿਆ (Environment Protection) ਸੰਵਿਧਾਨਿਕ ਜ਼ਿੰਮੇਵਾਰੀ ਬਣ ਜਾਵੇ । ਅਨੁਛੇਦ 48-A ਨਿਸ਼ਚਿਤ ਕਰਦਾ ਹੈ ਕਿ ‘ਵਣਾਂ ਦਾ ਬਚਾਉ, ਦੇਖ-ਭਾਲ ਅਤੇ ਸੁਧਾਰ ਵਾਤਾਵਰਣ ਦੀ ਸੁਰੱਖਿਆ ਅਤੇ ਸੁਧਾਰ ਦੇ ਲਈ ਅਤੇ ਵਣਾਂ ਤੇ ਜੰਗਲੀ ਜੀਵਨ ਦੇ ਬਚਾਉ ਵਾਸਤੇ ਰਾਜ ਸਰਕਾਰ ਨੂੰ ਹਰ ਪ੍ਰਕਾਰ ਦੇ ਸੰਭਵ ਯਤਨ ਕਰਨੇ ਹੋਣਗੇ । ਭਾਰਤ-ਸਟੇਟ ਨੀਤੀ ਲਈ ਨਿਰਦੇਸ਼ਾਤਮਿਕ ਸਿਧਾਂਤ ਭਾਗ IV, ਅਨੁਛੇਦ 38 (Part IV Directive Principles of State Policy. Section 38) ।

ਰਾਜ ਪਾਲਿਸੀ ਦੇ ਨਿਰਦੇਸ਼ਕ ਸਿਧਾਂਤ ਦੇ ਸੈਕਸ਼ਨ 38 (Directive Principles of State Policy, Section-38) – ਇਸ ਸੈਕਸ਼ਨ ਦੇ ਮੁਤਾਬਕ ਰਾਜ ਸਰਕਾਰਾਂ ਨੂੰ ਲੋਕਾਂ ਦੀ ਭਲਾਈ ਅਤੇ ਉੱਨਤੀ ਨੂੰ ਬਚਾਉਣ ਦੇ ਲਈ ਇੱਕ ਸਮਾਜਿਕ ਵਰਗ ਤਿਆਰ ਕਰਨਾ ਹੋਵੇਗਾ । ਅਜਿਹਾ ਕਰਨ ਦੇ ਵਾਸਤੇ ਰਾਜ ਸਰਕਾਰਾਂ ਨੂੰ ਲੋਕਾਂ ਦੀ ਭਲਾਈ ਵਾਸਤੇ ਉਪਰਾਲੇ ਕਰਨ ਅਤੇ ਕਦਮ ਚੁੱਕਣ ਲਈ ਪ੍ਰਭਾਵਸ਼ਾਲੀ ਢੰਗ ਨਾਲ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ ਅਤੇ ਇਸ ਸੰਬੰਧ ਵਿਚ ਨਿਆਂ, ਸਮਾਜਿਕ, ਆਰਥਿਕ ਅਤੇ ਸਿਆਸ਼ੀ ਪੱਖਾਂ ਨੂੰ ਧਿਆਨ ਵਿਚ ਰੱਖਿਆ ਜਾਵੇਗਾ ।
(Part IV Directive Principles of State Policy Section 38)

*ਧਾਰਾ 51-A ਇਹ ਦੱਸਦਾ ਹੈ-
ਕੁਦਰਤੀ ਵਾਤਾਵਰਣ ਜਿਸ ਵਿਚ ਜੰਗਲ, ਝੀਲਾਂ, ਦਰਿਆ ਅਤੇ ਜੰਗਲੀ ਜੀਵਨ ਆਉਂਦੇ ਹਨ, ਦੀ ਸੁਰੱਖਿਆ ਅਤੇ ਸੁਧਾਰ ਦੀ ਡਿਉਟੀ ਹਰੇਕ ਭਾਰਤੀ ਨਾਗਰਿਕ ਦੀ ਹੋਵੇਗੀ ਅਤੇ ਸਜੀਵਾਂ ਦੇ ਲਈ ਨਰਮਦਿਲੀ ਵੀ ਵਿਖਾਉਣੀ ਹੋਵੇਗੀ । ਭਾਗ IV A (g) ਬੁਨਿਆਦੀ ਫ਼ਰਜ਼ ਅਨੁਛੇਦ 51-A (Part IV A (g) Fundamental Duties, Section 51 A)

ਇਸ ਦੇ ਉਪਰੰਤ ਵਾਤਾਵਰਣ ਸੰਬੰਧੀ ਵਾਤਾਵਰਣ ਪਲੈਨਿੰਗ ਅਤੇ ਤਾਲਮੇਲ ਰਾਸ਼ਟਰੀ ਕਮੇਟੀ (National Committee on Environment Planning and Co-ordination, NCEPC) ਅਤੇ ਵਾਤਾਵਰਣ ਨਾਲ ਸੰਬੰਧਿਤ ਤਿਵਾੜੀ ਕਮੇਟੀ ਬਣਾਈਆਂ ਗਈਆਂ । ਇਨ੍ਹਾਂ ਦਾ ਮੁੱਖ ਕੰਮ ਵਿਕਾਸ ਪ੍ਰਾਜੈਕਟਾਂ, ਮਨੁੱਖੀ ਬਸਤੀਆਂ, ਯੋਜਨਾਵਾਂ ਤਿਆਰ ਕਰਨੀਆਂ, ਸੇਜਲ ਜ਼ਮੀਨਾਂ ਵਰਗੀਆਂ ਪਰਿਸਥਿਤਿਕ ਪ੍ਰਣਾਲੀਆਂ ਦਾ ਨਿਰੀਖਣ ਅਤੇ ਵਾਤਾਵਰਣ ਸਿੱਖਿਆ ਦੇ ਫੈਲਾਉਣ ਆਦਿ ਵਿਚ ਆਉਣ ਵਾਲੀਆਂ ਸਮੱਸਿਆਵਾਂ ਦਾ ਮੁਲਾਂਕਣ ਕਰਨਾ ਹੈ ।

ਪ੍ਰਸ਼ਨ 3.
‘ਨੈਸ਼ਨਲ (ਰਾਸ਼ਟਰੀ) ਐਨਵਾਇਰਨਮੈਂਟ ਪਾਲਿਸੀ 2006’ ਦੇ ਕੀ ਮੰਤਵ ਹਨ ?
ਉੱਤਰ-
ਰਾਸ਼ਟਰੀ ਵਾਤਾਵਰਣ ਪਾਲਿਸੀ ਦੇ ਮੁੱਖ ਮੰਤਵ (Objectives of National Environment Policy) – ਇਸ ਪਾਲਿਸੀ ਦੇ ਮੰਤਵਾਂ ਦਾ ਅੰਕਣ ਹੇਠਾਂ ਕੀਤਾ ਜਾਂਦਾ ਹੈ ।

1. ਚਿੰਤਾਜਨਕ ਹਾਲਤ ਵਿਚਲੇ ਵਾਤਾਵਰਣੀ ਸਾਧਨਾਂ ਦਾ ਸੁਰੱਖਿਅਣ (Conservation of Critical Environmental Resources) – ਚਿੰਤਾਜਨਕ ਹਾਲਤ ਵਿਚਲੀਆਂ ਪਰਿਸਥਿਤਿਕ ਪ੍ਰਣਾਲੀਆਂ ਅਤੇ ਸਾਧਨ, ਅਤੇ ਬਹੁਮੁੱਲੇ (Invaluable) ਕੁਦਰਤੀ ਅਤੇ ਮਨੁੱਖ ਦੁਆਰਾ ਰਚਿਤ ਵਿਰਸਾ, , ਜਿਹੜੇ ਕਿ ਜੀਵਨ-ਸਹਾਇਤਾ, ਰੋਜ਼ੀ-ਰੋਟੀ (Livelihood) ਆਰਥਿਕ ਵਾਧੇ ਅਤੇ ਮਨੁੱਖ ਜਾਤੀ ਦੀ ਭਲਾਈ ਦੀ ਵਿਸ਼ਾਲ ਧਾਰਨਾ ਦਾ ਸੁਰੱਖਿਅਣ ਇਸ ਪਾਲਿਸੀ ਦਾ ਮੰਤਵ ਹੈ ।

2. ਅੰਤਰ-ਪੀੜੀ ਨਿਆਂ ਸੰਗਤੀ/ਸੁਨੀਤੀ (Inter-generational Equity) – ਗਰੀਬਾਂ ਲਈ ਜੀਵ ਸੁਰੱਖਿਆ (Livelihood Security for the Poor) – ਰਾਸ਼ਟਰੀ ਵਾਤਾਵਰਣ ਪਾਲਿਸੀ ਦਾ ਉਦੇਸ਼ ਸਮਾਜ ਦੇ ਹਰੇਕ ਵਰਗ ਵਿਸ਼ੇਸ਼ ਕਰਕੇ ਗ਼ਰੀਬ ਸਮੁਦਾਇਆਂ ਨੂੰ, ਜਿਹੜੇ ਕਿ ਆਪਣੀ ਜੀਵਕਾ ਲਈ ਵਾਤਾਵਰਣੀ ਸਾਧਨਾਂ ਉੱਪਰ ਨਿਰਭਰ ਹਨ, ਉਨ੍ਹਾਂ ਦੀ ਵਾਤਾਵਰਣੀ ਸਾਧਨਾਂ ਤਕ ਪਹੁੰਚ ਨੂੰ ਯਕੀਨੀ ਅਤੇ ਬਰਾਬਰੀ ਦੇਣ ਵਾਲੀ ਬਣਾਉਣਾ ਹੈ ।

3. ਅੰਤਰ-ਪੀੜੀ ਨਿਆਂ ਸੰਗਤ ਸੁਨੀਤੀ (Inter-generational Equity) – ਇਸ ਦਾ ਮੰਤਵ ਉਪਲੱਬਧ ਕੁਦਰਤੀ ਸਾਧਨਾਂ ਦੀ ਅਕਲਮੰਦੀ ਨਾਲ ਵਰਤੋਂ ਕਰਨ ਤੋਂ ਹੈ ਤਾਂ ਜੋ ਮੌਜੂਦ ਅਤੇ ਆਉਣ ਵਾਲੀ ਪੀੜ੍ਹੀਆਂ ਦੀਆਂ ਲੋੜਾਂ ਅਤੇ ਅਭਿਲਾਸ਼ਾ ਨੂੰ ਪੂਰਾ ਕੀਤਾ ਜਾ ਸਕੇ ।

4. ਆਰਥਿਕ ਅਤੇ ਸਮਾਜਿਕ ਖੇਤਰ ਵਿਚ ਵਾਤਾਵਰਣੀ ਚਿੰਤਾਵਾਂ ਦਾ ਏਕੀਕਰਣ (Integration of Environmental Concerns in Economic and Social Department) – ਆਰਥਿਕ ਅਤੇ ਸਮਾਜ ਦੇ ਵਿਕਾਸ ਦੇ ਲਈ ਵਾਤਾਵਰਣੀ ਚਿੰਤਾਵਾਂ ਦਾ ਪਾਲਿਸੀਆਂ, ਯੋਜਨਾਵਾਂ, ਪ੍ਰੋਗਰਾਮਾਂ ਅਤੇ ਪ੍ਰਾਜੈਕਟਾਂ ਨਾਲ ਏਕੀਕਰਣ ਇਸ ਦਾ ਮੰਤਵ ਹੈ ।

5. ਵਾਤਾਵਰਣੀ ਸਾਧਨਾਂ ਦੀ ਵਰਤੋਂ ਵਿਚ ਨਿਪੁੰਨਤਾ (Efficiency in Environmental Resources use) – ਆਰਥਿਕ ਉਤਪਾਦਨ ਦੀ ਪ੍ਰਤੀ ਇਕਾਈ ਵਿਚ ਵਰਤੇ ਜਾਂਦੇ ਵਾਤਾਵਰਣੀ ਸਾਧਨਾਂ ਨੂੰ ਘੱਟ ਕਰਨਾ ਅਤੇ ਇਨ੍ਹਾਂ ਸਾਧਨਾਂ ਦੀ ਨਿਪੁੰਨ ਵਰਤੋਂ ਨੂੰ ਯਕੀਨੀ ਬਣਾਉਣਾ ਇਸ ਪਾਲਿਸੀ ਦਾ ਮੰਤਵ ਹੈ ।

6. ਸੁਚੱਜਾ ਰਾਜਬੰਧ (Good Governance) – ਵਾਤਾਵਰਣੀ ਸਾਧਨਾਂ ਦੇ ਪ੍ਰਬੰਧਣ ਅਤੇ ਖ਼ਰਚੇ ਤੇ ਨਿਯੰਤਰਣ ਕਰਨ ਦੇ ਵਾਸਤੇ ਪਾਰਦਰਸ਼ਤਾ, ਵਿਵਦਤਾ, ਜਵਾਬਦੇਹੀ, ਸਮੇਂ ਅਤੇ ਖ਼ਰਚੇ ਵਿਚ ਕਮੀ, ਭਾਗੇਦਾਰੀ (Participation) ਅਤੇ ਰੈਗੂਲੇਟਰੀ ਸੁਤੰਤਰਤਾ, ਚੰਗੇ ਰਾਜ ਪ੍ਰਬੰਧ ਦੇ ਸਿਧਾਂਤ ਦੀ ਵਰਤੋਂ ਹੈ ।

7. ਵਾਤਾਵਰਣ ਦੇ ਪ੍ਰਬੰਧਣ ਦੇ ਲਈ ਸਾਧਨਾਂ ਵਿਚ ਵਾਧਾ ਕਰਨਾ (Enhancement of Resources for Environmental Conservation) – ਸਾਧਨਾਂ ਦੀ ਉੱਚੀ ਮਾਤਰਾ ਵਿਚ ਪ੍ਰਾਪਤੀ ਦੇ ਲਈ ਲਗਾਇਆ ਗਿਆ ਵਿੱਤ (Finance) ਤਕਨਾਲੋਜੀ, ਪ੍ਰਬੰਧਣ ਕੁਸ਼ਲਤਾ, ਪਰੰਪਰਾਗਤ ਜਾਣਕਾਰੀ ਅਤੇ ਸਮਾਜੀ ਪੂੰਜੀ ਜ਼ਰੂਰੀ ਹੈ । ਵਾਤਾਵਰਣ ਦੇ ਪ੍ਰਬੰਧਣ ਨੂੰ ਸਥਾਨਕ ਸਮੁਦਾਇ, ਸਰਕਾਰੀ ਏਜੰਸੀਆਂ, ਵਿੱਦਿਅਕ ਅਤੇ ਖੋਜ ਸਮੁਦਾਇ, ਪੈਸਾ ਲਾਉਣ ਵਾਲਿਆਂ ਅਤੇ ਬਹੁ-ਤਰਫ਼ੀ (Multilateral), ਜਾਂ ਦੋ ਤਰਫੀ (Bilateral), ਵਿਕਾਸ ਨਾਲ ਜੁੜੇ ਹਿੱਸੇਦਾਰਾਂ ਦੀ ਆਪਸੀ ਭਾਈਵਾਲੀ ਨਿਸ਼ਚਿਤ ਕੀਤੀ ਜਾਣੀ ਚਾਹੀਦੀ ਹੈ ।

PSEB 12th Class Environmental Education Solutions Chapter 5 ਵਾਤਾਵਰਣੀ ਪ੍ਰਬੰਧਣ (ਭਾਗ-2)

ਪ੍ਰਸ਼ਨ 4.
ਵਾਤਾਵਰਣੀ ਪ੍ਰਭਾਵਾਂ ਦੇ ਮੁਲਾਂਕਣ ਦੇ ਕੀ ਪੱਖ ਹਨ ?
ਉੱਤਰ-
ਵਾਤਾਵਰਣੀ ਪ੍ਰਭਾਵਾਂ ਦਾ ਮੁਲਾਂਕਣ (Environmental Impact Assessment) – ਵਾਤਾਵਰਣੀ ਪ੍ਰਭਾਵਾਂ ਦਾ ਮੁਲਾਂਕਣ ਵਿਕਾਸ ਨਾਲ ਸੰਬੰਧਿਤ ਤਜ਼ਵੀਜ਼ਾਂ ਦੇ ਕਿਸੇ ਵੀ ਪ੍ਰਕਾਰ ਦੀ ਪ੍ਰਕਿਰਿਆ (Activity) ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਇਸ ਪ੍ਰਕਿਰਿਆ ਦੇ ਕਾਰਨ ਵਾਤਾਵਰਣ ਉੱਤੇ ਪੈਣ ਵਾਲੇ ਸੰਭਾਵੀ ਪ੍ਰਭਾਵਾਂ ਦਾ ਪ੍ਰਣਾਲੀਬੱਧ ਪ੍ਰੀਖਣ (Systematic examination) ਹੈ । ਜਿਹੜੇ ਵੀ ਪਹਿਲੀ ਵਾਰ ਕੋਈ ਵੀ ਪ੍ਰਾਜੈਕਟ ਸ਼ੁਰੂ ਕਰਨ ਦਾ ਇਰਾਦਾ ਰੱਖਦੇ ਹਨ, ਉਨ੍ਹਾਂ ਨੂੰ ਇਹ ਜ਼ਾਹਿਰ ਕਰਨਾ ਹੋਵੇਗਾ ਕਿ ਉਨ੍ਹਾਂ ਦੇ ਇਸ ਪ੍ਰਾਜੈਕਟ ਦਾ ਵਾਤਾਵਰਣ ਉੱਤੇ ਕਿਸੇ ਤਰ੍ਹਾਂ ਦਾ ਮਾੜਾ ਅਸਰ ਨਹੀਂ ਪਵੇਗਾ ।

ਇਨ੍ਹਾਂ ਲੋਕਾਂ ਨੂੰ ਆਪਣੇ ਪ੍ਰਾਜੈਕਟ ਦੀ ਕਿਸਮ ਅਤੇ ਪੱਧਰ ਬਾਰੇ ਵੀ ਵੇਰਵਾ ਪੱਤਰ (ਜਿਸ ਨੂੰ ਵਾਤਾਵਰਣੀ ਪ੍ਰਭਾਵ ਵੇਰਵਾ ਪੱਤਰ (Environmental Impact Statements EIS) ਕਹਿੰਦੇ ਹਨ, ਇਹ ਦਰਸਾਉਂਦਾ ਹੋਇਆ ਕਿ ਇਸ ਪ੍ਰਾਜੈਕਟ ਦੁਆਰਾ ਪ੍ਰਭਾਵਿਤ ਹੋਣ ਵਾਲੇ ਵਾਤਾਵਰਣ ਉੱਪਰ ਸੰਭਾਵੀ ਅਸਰਾਂ ਸੰਬੰਧੀ ਇਨ੍ਹਾਂ ਅਸਰਾਂ ਨੂੰ ਘੱਟ ਕਰਨ ਦੇ ਵਾਸਤੇ ਕੀ ਉਪਾਅ ਕੀਤੇ ਗਏ ਹਨ, ਪੇਸ਼ ਕਰਨਾ ਹੋਵੇਗਾ ।

ਸੰਨ 1994 ਵਿਚ ਈ. ਆਈ. ਏ. (EIA) ਨੂੰ ਕੁੱਝ ਪ੍ਰਕਾਰ ਦੇ ਪ੍ਰਾਜੈਕਟਾਂ ਲਈ ਆਗਿਆਤਮਕ (Mandatory) ਬਣਾ ਦਿੱਤਾ ਗਿਆ ਹੈ । (EIA = Environment Impact Analysis)

ਈ.ਆਈ.ਏ. ਵਿਚ ਕਈ ਕਾਰਜ ਵਿਧੀਆਂ (Procedures) ਅਤੇ ਪੜਾਅ ਸ਼ਾਮਿਲ ਹਨ-

  1. ਉਨ੍ਹਾਂ ਪ੍ਰਾਜੈਕਟਾਂ ਦੀ ਜਿਨ੍ਹਾਂ ਲਈ ਈ. ਆਈ. ਏ. ਦੀ ਜ਼ਰੂਰਤ ਹੈ, ਦੀ ਪਛਾਣ ਕਰਨਾ । ਇਸ ਨੂੰ ਛਾਂਟੀ ਕਰਨਾ (Screening) ਆਖਦੇ ਹਨ ।
  2. ਈ. ਆਈ. ਏ. ਨੂੰ ਭੇਜੀਆਂ ਜਾਣ ਵਾਲੀਆਂ ਮੂਲ ਸਮੱਸਿਆਵਾਂ ਦੀ ਪਛਾਣ ਕਰਨਾ । ਇਸ ਨੂੰ ਮਨੋਰਥ ਜਾਂ ਉਦੇਸ਼ (Scope) ਆਖਦੇ ਹਨ ।
  3. ਪ੍ਰਭਾਵ ਦਾ ਮੁਲਾਂਕਣ (Assessment) ਅਤੇ ਮੁੱਲ-ਅੰਕਣ (Evaluation)
  4. ਪ੍ਰਭਾਵ ਨੂੰ ਘੱਟ ਕਰਨਾ ਅਤੇ ਅਨੁਵਣ (Monitoring)
  5. ਮੁਕੰਮਲ ਹੋਏ ਈ.ਆਈ.ਐੱਸ. ਤੇ ਪੁਨਰ ਵਿਚਾਰ ਅਤੇ 6. ਲੋਕਾਂ ਦਾ ਭਾਗ ਲੈਣਾ ।

ਪ੍ਰਸ਼ਨ 5.
ਵਾਤਾਵਰਣੀ ਮਸਲਿਆਂ ਨਾਲ ਸੰਬੰਧਿਤ ਕੁੱਝ ਮਹੱਤਵਪੂਰਨ ਸੰਸਥਾਵਾਂ ਦੇ ਨਾਮ ਲਿਖੋ ।
ਉੱਤਰ-
ਵਾਤਾਵਰਣ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਸੰਸਥਾਵਾਂ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਹੈਂਡਲ ਕਰਨ ਦੇ ਵਾਸਤੇ ਇਨ੍ਹਾਂ ਸੰਸਥਾਵਾਂ ਦੀ ਸਥਾਪਨਾ ਕੀਤੀ ਗਈ ਹੈ-

  1. ਵਾਤਾਵਰਣ ਦਾ ਵਿਭਾਗ (Department of Environment)
  2. ਵਾਤਾਵਰਣ ਅਤੇ ਜੰਗਲਾਤ ਮੰਤਰਾਲਾ (Ministry of Environment and Forest)
  3. ਵਿਗਿਆਨ ਅਤੇ ਤਕਨਾਲੋਜੀ ਵਿਭਾਗ (Department of Science and Technology)
  4. ਖੇਤੀ-ਬਾੜੀ ਅਤੇ ਸਹਿਕਾਰਤਾ ਵਿਭਾਗ (Department of Agirculture and Co-operation)
  5.  ਬਾਇਓ ਟੈਕਨਾਲੋਜੀ ਵਿਭਾਗ (Department of Biotechnology)
  6. ਸਾਗਰ ਦੇ ਵਿਕਾਸ ਦਾ ਵਿਭਾਗ (Department of Ocean Development)
  7. ਪੁਲਾੜ ਦਾ ਵਿਭਾਗ (Department of Space)
  8. ਨਵੀਂ ਅਤੇ ਨਵਿਆਉਣ ਯੋਗ ਊਰਜਾ ਦਾ ਮੰਤਰਾਲਾ (Ministry of New and Renewable Energy) ਅਪਰੰਪਰਾਗਤ (Non-Conventional) ਊਰਜਾ ਸਰੋਤ ਦੇ ਵਿਭਾਗ ਦਾ ਬਦਲਿਆ ਨਾਮ ਹੈ । (Changed name of Department of Non-Conventional Energy Sources) .
  9. ਉਰਜਾ ਪ੍ਰਬੰਧਣ ਕੇਂਦਰ (Energy Management Centre).

ਉਪਰੋਕਤ ਦੇ ਇਲਾਵਾ ਵਾਤਾਵਰਣ ਨਾਲ ਸੰਬੰਧਿਤ ਚਿੰਤਾਤੁਰ ਮਾਮਲਿਆਂ ਦੇ ਨਜਿੱਠਣ ਲਈ ਅੱਗੇ ਲਿਖੀਆਂ ਏਜੰਸੀਆਂ ਦੀ ਸਥਾਪਨਾ ਕੀਤੀ ਗਈ ਹੈ ।

  1. ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ (Central Pollution Control Board and State Pollution Control Board)
  2. ਵਣ-ਵਿਗਿਆਨ ਖੋਜ (Forestry) ਅਤੇ ਸਿੱਖਿਆ ਲਈ ਭਾਰਤੀ ਕੌਂਸਲ (Indian Council of Forestry Research and Education)
  3. ਵਣ ਖੋਜ ਸੰਸਥਾ (Forest Research Institute)
  4. ਭਾਰਤ ਦਾ ਵਣ ਨਿਰੀਖਣ ਅਤੇ ਭਾਰਤ ਦੀ ਜੰਗਲੀ ਜੀਵਨ ਦੇ ਸੰਸਥਾ (Forest Survey of India and Wildlife Institute of India)
  5. ਰਾਸ਼ਟਰੀ ਵਾਤਾਵਰਣੀ ਇੰਜੀਨੀਅਰਿੰਗ ਰਿਸਰਚ ਸੰਸਥਾ (National Environmental Engineering Research Institute)
  6. ਬੋਟੈਨੀਕਲ ਸਰਵੇ ਆਫ਼ ਇੰਡੀਆ (Botanical Survey of India)
  7. ਜੂਆਲੋਜੀਕਲ ਸਰਵੇ ਆਫ਼ ਇੰਡੀਆ (Zoological Survey of India)
  8. ਕੁਦਰਤੀ ਇਤਿਹਾਸ ਦਾ ਰਾਸ਼ਟਰੀ ਅਜਾਇਬ ਘਰ (National Museum of Natural History)
  9. ਵਾਤਾਵਰਣ ਸਿੱਖਿਆ ਲਈ ਕੇਂਦਰ (Centre for Environment Education)
  10. ਵਾਡੀਆ ਹਿਮਾਲਿਆਈ ਭੂ-ਵਿਗਿਆਨ ਸੰਸਥਾ (Wadia Institute of Himalayan Geology) ।