PSEB 6th Class Science Notes Chapter 7 ਪੌਦਿਆਂ ਨੂੰ ਜਾਣੋ

This PSEB 6th Class Science Notes Chapter 7 ਪੌਦਿਆਂ ਨੂੰ ਜਾਣੋ will help you in revision during exams.

PSEB 6th Class Science Notes Chapter 7 ਪੌਦਿਆਂ ਨੂੰ ਜਾਣੋ

→ ਆਮ ਤੌਰ ‘ਤੇ ਪੌਦਿਆਂ ਦਾ ਵਰਗੀਕਰਨ ਉਹਨਾਂ ਦੀ ਉੱਚਾਈ, ਤਣੇ ਅਤੇ ਸ਼ਾਖਾਵਾਂ ਦੇ ਆਧਾਰ ‘ਤੇ ਬੁਟੀਆਂ, ਝਾੜੀਆਂ, ਰੁੱਖਾਂ ਅਤੇ ਵੇਲਾਂ ਵਿੱਚ ਕੀਤਾ ਜਾਂਦਾ ਹੈ।

→ ਬੁਟੀਆਂ ਇੱਕ ਮੀਟਰ ਤੋਂ ਘੱਟ ਉੱਚਾਈ ਵਾਲੇ ਅਤੇ ਹਰ ਰੰਗ ਦੇ ਤਣੇ ਵਾਲੇ ਪੌਦੇ ਹਨ ।

→ ਝਾੜੀ ਦਰਮਿਆਨੇ ਆਕਾਰ ਵਾਲੇ (1-3 ਮੀਟਰ ਉੱਚਾਈ) ਪੌਦੇ ਹਨ । ਇਨ੍ਹਾਂ ਦਾ ਤਣਾ ਸਖ਼ਤ ਅਤੇ ਇਹਨਾਂ ਦੀਆਂ ਸ਼ਾਖਾਵਾਂ ਤਣੇ ਦੇ ਹੇਠਲੇ ਪਾਸੇ (ਜ਼ਮੀਨ ਦੇ ਬਿਲਕੁਲ ਨੇੜੇ ਹੁੰਦੀਆਂ ਹਨ ।

→ ਰੁੱਖ ਲੰਬੇ ਅਤੇ ਵੱਡੇ ਆਕਾਰ (ਉੱਚਾਈ 3 ਮੀਟਰ ਤੋਂ ਵੱਧ) ਦੇ ਪੌਦੇ ਹਨ । ਇਨ੍ਹਾਂ ਦਾ ਤਣਾ ਮਜ਼ਬੂਤ ਅਤੇ ਇਹਨਾਂ ਦੀਆਂ ਸ਼ਾਖਾਵਾਂ ਤਣੇ ਦੇ ਆਧਾਰ ਤੋਂ ਉੱਤਰ (ਜ਼ਮੀਨ ਤੋਂ ਕੁੱਝ ਉੱਚਾਈ ‘ਤੇ) ਨਿਕਲਦੀਆਂ ਹਨ ।

→ ਪੌਦੇ ਦੇ ਹਰ ਹਿੱਸੇ ਦਾ ਇੱਕ ਵਿਸ਼ੇਸ਼ ਕਾਰਜ ਹੁੰਦਾ ਹੈ ।

→ ਪੌਦੇ ਦੀ ਬਣਤਰ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ-ਜੜ੍ਹ ਪ੍ਰਣਾਲੀ ਅਤੇ ਤਣਾ ਪ੍ਰਣਾਲੀ ।

→ ਜੜ੍ਹ ਪ੍ਰਣਾਲੀ ਜ਼ਮੀਨ ਦੇ ਹੇਠਾਂ ਅਤੇ ਤਣਾ ਪ੍ਰਣਾਲੀ ਜ਼ਮੀਨ ਦੇ ਉੱਪਰ ਹੁੰਦੀ ਹੈ ।

→ ਜੜ੍ਹ ਅਤੇ ਤਣਾ ਪ੍ਰਣਾਲੀਆਂ ਦੋਵੇਂ ਹੀ ਭੋਜਨ ਜਮਾਂ ਕਰਦੀਆਂ ਹਨ ।

→ ਤਣਾ ਪ੍ਰਣਾਲੀ ਵਿੱਚ ਤਣਾ, ਪੱਤੇ, ਫੁੱਲ ਆਦਿ ਸ਼ਾਮਿਲ ਹਨ ।

PSEB 6th Class Science Notes Chapter 7 ਪੌਦਿਆਂ ਨੂੰ ਜਾਣੋ

→ ਤਣੇ ਨੂੰ ਗੰਢਾਂ ਅਤੇ ਅੰਤਰ-ਗੰਢਾਂ ਵਿੱਚ ਵੰਡਿਆ ਜਾਂਦਾ ਹੈ ।

→ ਤਣੇ ਦੇ ਜਿਸ ਭਾਗ ਤੋਂ ਨਵੀਆਂ ਸ਼ਾਖਾਵਾਂ ਅਤੇ ਪੱਤੇ ਉੱਭਰਦੇ ਹਨ, ਉਸ ਨੂੰ ਗੰਢ ਨੋਡ) ਕਹਿੰਦੇ ਹਨ ।

→ ਦੋ ਗੰਢਾਂ ਦੇ ਵਿਚਕਾਰ ਦੀ ਜਗਾ ਨੂੰ ਅੰਤਰ ਗੰਢ ਕਿਹਾ ਜਾਂਦਾ ਹੈ ।

→ ਤਣੇ ‘ਤੇ ਛੋਟੇ-ਛੋਟੇ ਉਭਾਰਾਂ ਨੂੰ ਕਲੀਆਂ ਕਿਹਾ ਜਾਂਦਾ ਹੈ ।

→ ਪੌਦੇ ਦਾ ਤਣਾ, ਜੜ੍ਹਾਂ ਤੋਂ ਪੱਤਿਆਂ ਅਤੇ ਦੂਜੇ ਭਾਗਾਂ ਤੱਕ ਪਾਣੀ ਅਤੇ ਪੱਤਿਆਂ ਤੋਂ ਪੌਦੇ ਦੇ ਦੂਜੇ ਹਿੱਸਿਆਂ ਤੱਕ ਭੋਜਨ ਪਹੁੰਚਾਉਂਦਾ ਹੈ ।

→ ਕਮਜ਼ੋਰ ਤਣੇ ਵਾਲੇ ਪੌਦੇ ਜੋ ਕਿ ਸਿੱਧੇ ਖੜੇ ਨਹੀਂ ਹੋ ਸਕਦੇ ਅਤੇ ਵਧਣ ਲਈ ਆਸ-ਪਾਸ ਦੀਆਂ ਵਸਤੂਆਂ ਦਾ ਸਹਾਰਾ ਲੈਂਦੇ ਹਨ । ਉਹਨਾਂ ਨੂੰ ਆਰੋਹੀ ਜਾਂ ਕਲਾਇੰਬਰ (Climber) ਵੇਲ ਕਿਹਾ ਜਾਂਦਾ ਹੈ ।

→ ਕੁੱਝ ਬੂਟੀਆਂ ਦੇ ਤਣੇ ਕਮਜ਼ੋਰ ਹੁੰਦੇ ਹਨ ਜੋ ਆਪਣੇ ਆਪ ਸਿੱਧੇ ਖੜ੍ਹੇ ਨਹੀਂ ਹੋ ਸਕਦੇ ਅਤੇ ਜ਼ਮੀਨ ‘ਤੇ ਫੈਲ ਜਾਂਦੇ ਹਨ ਅਜਿਹੇ ਪੌਦਿਆਂ ਨੂੰ ਵਿਸਰਣ ਜਾਂ ਝੀਪਰ (Creepers) ਵੇਲ ਕਿਹਾ ਜਾਂਦਾ ਹੈ ।

→ ਪੱਤਾ ਪੌਦੇ ਦਾ ਇੱਕ ਪਤਲਾ, ਚਪਟਾ ਅਤੇ ਹਰੇ ਰੰਗ ਦਾ ਭਾਗ ਹੈ ਜੋ ਤਣੇ ਦੀ ਗੰਢ ਤੋਂ ਉੱਭਰਦਾ ਹੈ । ਵੱਖ-ਵੱਖ ਪੌਦਿਆਂ ਦੇ ਪੱਤੇ ਸ਼ਕਲ, ਆਕਾਰ ਅਤੇ ਰੰਗ ਵਿੱਚ ਵੱਖਰੇ ਹੁੰਦੇ ਹਨ ।

→ ਪੱਤਿਆਂ ਦਾ ਹਰਾ ਰੰਗ ਕਲੋਰੋਫਿਲ, ਜੋ ਕਿ ਹਰੇ ਰੰਗ ਦਾ ਵਰਣਕ (ਪਿਗਮੈਂਟ) ਹੈ, ਦੀ ਮੌਜੂਦਗੀ ਕਾਰਨ ਹੁੰਦਾ ਹੈ ।

→ ਪੱਤਾ ਪਤਲੀ ਡੰਡੀ ਦੁਆਰਾ ਤਣੇ ਨਾਲ ਜੁੜਿਆ ਹੁੰਦਾ ਹੈ ।

→ ਪੱਤੇ ਦੇ ਫੈਲੇ ਹੋਏ ਭਾਗ ਨੂੰ ਫਲਕ ਕਹਿੰਦੇ ਹਨ ।

→ ਪੱਤੇ ਵਿੱਚ ਸ਼ਿਰਾਵਾਂ ਦਾ ਜਾਲ ਹੁੰਦਾ ਹੈ ਜਿਸ ਨੂੰ ਸ਼ਿਰਾ-ਵਿਨਿਆਸ ਵੀ ਕਿਹਾ ਜਾਂਦਾ ਹੈ ।

→ ਸ਼ਿਰਾ ਵਿਨਿਆਸ ਦੋ ਤਰ੍ਹਾਂ ਦਾ ਹੁੰਦਾ ਹੈ ਭਾਵ ਜਾਲੀਦਾਰ ਜਾਂ ਸਮਾਨਾਂਤਰ ।

→ ਵੱਖ-ਵੱਖ ਪੌਦਿਆਂ ਦਾ ਸ਼ਿਰਾ ਵਿਨਿਆਸ ਵੱਖ-ਵੱਖ ਹੁੰਦਾ ਹੈ ।

→ ਪੱਤੇ ਵਾਸ਼ਪ ਉਤਸਰਜਨ ਵਿਧੀ ਰਾਹੀਂ ਪਾਣੀ ਨੂੰ ਹਵਾ ਵਿੱਚ ਛੱਡਦੇ ਹਨ |

→ ਹਰੇ ਪੱਤੇ ਸੂਰਜ ਦੀ ਰੌਸ਼ਨੀ ਵਿੱਚ ਪਾਣੀ ਅਤੇ ਕਾਰਬਨ-ਡਾਈਆਕਸਾਈਡ ਦੀ ਵਰਤੋਂ ਕਰਕੇ ਪ੍ਰਕਾਸ਼-ਸੰਸਲੇਸ਼ਣ ਦੀ ਵਿਧੀ ਰਾਹੀਂ ਆਪਣਾ ਭੋਜਨ ਬਣਾਉਂਦੇ ਹਨ ।

→ ਪੱਤੇ ਦੀ ਸਤ੍ਹਾ ‘ਤੇ ਬਹੁਤ ਛੋਟੇ-ਛੋਟੇ ਛੇਦ ਹੁੰਦੇ ਹਨ ਇਹਨਾਂ ਨੂੰ ਸਟੋਮੈਟਾ ਕਿਹਾ ਜਾਂਦਾ ਹੈ ।

→ ਜੜਾਂ ਆਮ ਤੌਰ ‘ਤੇ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ-ਮੂਸਲ ਜੜ੍ਹਾਂ ਅਤੇ ਰੇਸ਼ੇਦਾਰ ਜੜਾਂ ।

→ ਸ਼ਿਰਾ-ਵਿਨਿਆਸ ਅਤੇ ਪੌਦੇ ਦੀਆਂ ਜੜ੍ਹਾਂ ਵਿੱਚ ਗੂੜ੍ਹਾ ਸੰਬੰਧ ਹੈ ।

→ ਜਿਨ੍ਹਾਂ ਪੌਦਿਆਂ ਦੇ ਪੱਤਿਆਂ ਵਿੱਚ ਜਾਲੀਦਾਰ ਸ਼ਿਰਾ ਵਿਨਿਆਸ ਹੁੰਦਾ ਹੈ ਉਹਨਾਂ ਦੀਆਂ ਜੜਾਂ ਮੂਸਲ ਜੜ੍ਹਾਂ ਹੁੰਦੀਆਂ ਹਨ ।

→ ਜਿਨ੍ਹਾਂ ਪੌਦਿਆਂ ਦੇ ਪੱਤਿਆਂ ਵਿੱਚ ਸਮਾਂਤਰ ਸ਼ਿਰਾ ਵਿਨਿਆਸ ਹੁੰਦਾ ਹੈ ਉਹਨਾਂ ਦੀਆਂ ਜੜ੍ਹਾਂ ਰੇਸ਼ੇਦਾਰ ਜੜ੍ਹਾਂ ਹੁੰਦੀਆਂ ਹਨ ।

→ ਫੁੱਲ ਕਿਸੇ ਪੌਦੇ ਦਾ ਸਭ ਤੋਂ ਸੁੰਦਰ, ਆਕਰਸ਼ਕ ਅਤੇ ਰੰਗੀਨ ਹਿੱਸਾ ਹੈ ਜੋ ਕਿ ਪੌਦੇ ਦਾ ਜਣਨ ਅੰਗ ਹੁੰਦਾ ਹੈ ।

→ ਫੁੱਲ ਜਿਸ ਭਾਗ ਰਾਹੀਂ ਤਣੇ ਨਾਲ ਜੁੜਿਆ ਹੁੰਦਾ ਹੈ ਉਸ ਨੂੰ ਡੰਡੀ (Pedicel) ਕਹਿੰਦੇ ਹਨ ।

→ ਫੁੱਲਾਂ ਦੇ ਵੱਖ-ਵੱਖ ਭਾਗ ਹਨ-ਹਰੀਆਂ ਪੱਤੀਆਂ, ਪੰਖੜੀਆਂ, ਪੁੰਕੇਸਰ ਅਤੇ ਇਸਤਰੀ ਕੇਸਰ ।

→ ਫੁੱਲ ਦੀਆਂ ਬਾਹਰੀ ਹਰੀਆਂ ਪੱਤੇ ਵਰਗੀਆਂ ਬਣਤਰਾਂ ਨੂੰ ਹਰੀਆਂ ਪੱਤੀਆਂ ਕਿਹਾ ਜਾਂਦਾ ਹੈ ਅਤੇ ਸਮੂਹਿਕ ਤੌਰ ਤੇ ਇਨਾਂ ਨੂੰ ਕੈਲਿਕਸ ਕਹਿੰਦੇ ਹਨ ।

→ ਫੁੱਲ ਦੀਆਂ ਹਰੀਆਂ ਪੱਤੀਆਂ ਤੋਂ ਅੰਦਰ ਮੌਜੂਦ ਰੰਗਦਾਰ, ਪੱਤੇ ਵਰਗੀਆਂ ਬਣਤਰਾਂ ਨੂੰ ਪੰਖੜੀਆਂ ਕਹਿੰਦੇ ਹਨ ਅਤੇ ਸਮੂਹਿਕ ਤੌਰ ‘ਤੇ ਇਨ੍ਹਾਂ ਨੂੰ ਕੋਰੋਲਾ ਵੀ ਕਹਿੰਦੇ ਹਨ ।

→ ਪੰਖੜੀਆਂ ਕੀੜੇ-ਮਕੌੜਿਆਂ ਨੂੰ ਆਕਰਸ਼ਿਤ ਕਰਦੀਆਂ ਹਨ ਅਤੇ ਪ੍ਰਜਣਨ ਵਿੱਚ ਸਹਾਇਤਾ ਕਰਦੀਆਂ ਹਨ ।

→ ਪੁੰਕੇਸਰ ਨਰ ਜਣਨ ਭਾਗ ਹੈ ਅਤੇ ਇਸਤਰੀ ਕੇਸਰ ਮਾਦਾ ਜਣਨ ਭਾਗ ਹੈ ।

→ ਹਰੇਕ ਪੁੰਕੇਸਰ ਵਿੱਚ ਇੱਕ ਪਤਲੀ ਡੰਡੀ ਹੁੰਦੀ ਹੈ ਜਿਸਨੂੰ ਤੰਤੂ ਕਹਿੰਦੇ ਹਨ ਅਤੇ ਦੋ ਹਿੱਸਿਆ ਵਾਲੇ ਸਿਖਰਲੇ ਭਾਗ ਨੂੰ ਪਰਾਗਕੋਸ਼ ਕਹਿੰਦੇ ਹਨ ।

→ ਪਰਾਗਕੋਸ਼, ਪਰਾਗਕਣ ਪੈਦਾ ਕਰਦੇ ਹਨ ਅਤੇ ਪ੍ਰਜਣਨ ਵਿੱਚ ਹਿੱਸਾ ਲੈਂਦੇ ਹਨ ।

→ ਇਸਤਰੀ ਕੇਸਰ ਪਤਲਾ, ਬੋਤਲ ਆਕਾਰ ਦਾ ਢਾਂਚਾ ਹੈ ਜੋ ਫੁੱਲ ਦੇ ਕੇਂਦਰ ਵਿੱਚ ਮੌਜੂਦ ਹੁੰਦਾ ਹੈ ।

→ ਇਸਤਰੀ ਕੇਸਰ ਨੂੰ ਅੱਗੇ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ-

  1. ਅੰਡਕੋਸ਼
  2. ਵਰਤਿਕਾ
  3. ਵਰਤੀਕਾਗਰ ।

→ ਇਸਤਰੀ ਕੇਸਰ ਦੇ ਹੇਠਲੇ ਚੌੜੇ ਹਿੱਸੇ ਨੂੰ ਅੰਡਕੋਸ਼ ਕਿਹਾ ਜਾਂਦਾ ਹੈ । ਇਸ ਵਿੱਚ ਬੀਜ ਅੰਡ ਹੁੰਦੇ ਹਨ ਜੋ ਪ੍ਰਜਣਨ ਵਿੱਚ ਹਿੱਸਾ ਲੈਂਦੇ ਹਨ ।

→ ਇਸਤਰੀ ਕੈਸਰ ਦੇ ਤੰਗ, ਮੱਧ ਭਾਗ ਨੂੰ ਵਰਤਿਕਾ ਕਿਹਾ ਜਾਂਦਾ ਹੈ । ਹੁ ਵਰਤਿਕਾ ਦੇ ਸਿਖਰ ‘ਤੇ ਚਿਪਚਿਪੇ ਭਾਗ ਨੂੰ ਵਰਤੀਕਾਗਰ ਕਿਹਾ ਜਾਂਦਾ ਹੈ ।

PSEB 6th Class Science Notes Chapter 7 ਪੌਦਿਆਂ ਨੂੰ ਜਾਣੋ

ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ

  1. ਬੂਟੀਆਂ-ਇੱਕ ਮੀਟਰ ਤੋਂ ਘੱਟ ਉੱਚਾਈ ਵਾਲੇ ਅਤੇ ਨਰਮ ਅਤੇ ਹਰੇ ਰੰਗ ਦੇ ਤਣੇ ਵਾਲੇ ਪੌਦਿਆਂ ਨੂੰ ਬੂਟੀਆਂ ਕਿਹਾ ਜਾਂਦਾ ਹੈ ।
  2. ਆਰੋਹੀ ਜਾਂ ਕਲਾਇੰਬਰ ਵੇਲ-ਕਮਜ਼ੋਰ ਤਣੇ ਵਾਲੇ ਪੌਦੇ ਜੋ ਕਿ ਸਿੱਧੇ ਖੜੇ ਨਹੀਂ ਹੋ ਸਕਦੇ ਅਤੇ ਵਧਣ ਲਈ ਆਸ-ਪਾਸ ਦੀਆਂ ਵਸਤੂਆਂ ਦਾ ਸਹਾਰਾ ਲੈਂਦੇ ਹਨ । ਉਹਨਾਂ ਨੂੰ ਆਰੋਹੀ ਜਾਂ ਕਲਾਇੰਬਰ ਵੇਲ ਕਿਹਾ ਜਾਂਦਾ ਹੈ ।
  3. ਵਿਸਰਣ ਜਾਂ ਕੀਪਰ ਵੇਲ-ਕੁੱਝ ਬੂਟੀਆਂ ਦੇ ਤਣੇ ਕਮਜ਼ੋਰ ਹੁੰਦੇ ਹਨ ਜੋ ਆਪਣੇ ਆਪ ਸਿੱਧੇ ਖੜ੍ਹੇ ਨਹੀਂ ਹੋ ਸਕਦੇ | ਅਤੇ ਇਹ ਜ਼ਮੀਨ ‘ਤੇ ਫੈਲ ਜਾਂਦੇ ਹਨ । ਅਜਿਹੇ ਪੌਦਿਆਂ ਨੂੰ ਵਿਸਰਣ ਜਾਂ ਝੀਪਰ ਵੇਲ ਕਿਹਾ ਜਾਂਦਾ ਹੈ ।
  4. ਜੜ੍ਹ ਪ੍ਰਣਾਲੀ-ਜੜ੍ਹ ਵਾਲੇ ਪੌਦੇ ਦੇ ਜ਼ਮੀਨ ਹੇਠਲੇ ਹਿੱਸੇ ਨੂੰ ਜੜ੍ਹ ਪ੍ਰਣਾਲੀ ਕਿਹਾ ਜਾਂਦਾ ਹੈ ।
  5. ਤਣਾ ਪ੍ਰਣਾਲੀ-ਜੜ੍ਹ ਵਾਲੇ ਪੌਦੇ ਦੇ ਜ਼ਮੀਨ ਦੇ ਉੱਪਰ ਵਾਲੇ ਹਿੱਸੇ ਨੂੰ ਤਣਾ ਪ੍ਰਣਾਲੀ ਕਿਹਾ ਜਾਂਦਾ ਹੈ ।
  6. ਡੰਡੀ-ਪੱਤੇ ਦੀ ਡੰਡੀ, ਜਿਹੜੀ ਪੱਤੇ ਨੂੰ ਤਣੇ ਨਾਲ ਜੋੜਦੀ ਹੈ ।
  7. ਫਲਕ-ਪੱਤੇ ਦਾ ਚਪਟਾ, ਹਰੇ ਰੰਗ ਦਾ ਭਾਗ ਗੰਢ-ਤਣੇ ਦੇ ਉੱਪਰ ਉਹ ਸਥਾਨ ਜਿੱਥੇ ਪੱਤੇ ਉੱਭਰਦੇ ਹਨ ।
  8. ਅੰਤਰ-ਗੰਢ-ਦੋ ਗੰਢਾਂ ਦੇ ਵਿਚਕਾਰ ਤਣੇ ਦਾ ਹਿੱਸਾ ।
  9. ਵਿਨਿਆਸ-ਇੱਕ ਪੱਤੇ ਵਿੱਚ ਸ਼ਿਰਾਵਾਂ ਦਾ ਪ੍ਰਬੰਧ |
  10. ਐਕਸਿਲ-ਇੱਕ ਕੋਣ, ਜਿਹੜਾ ਪੱਤਾ ਡੰਡੀ ਨਾਲ ਬਣਾਉਂਦਾ ਹੈ ।
  11. ਵਾਸ਼ਪ-ਉਤਰਨ-ਪੱਤੇ ਤੋਂ ਪਾਣੀ ਦਾ ਵਾਸ਼ਪ ਬਣ ਕੇ ਨਿਕਲਣਾ ॥
  12. ਸਟੋਮੈਟਾ-ਪੱਤਿਆਂ ਦੀ ਸੜਾ ਉੱਪਰ ਬਰੀਕ ਛੇਦ ।
  13. ਪੰਖੜੀਆਂ-ਫੁੱਲ ਦੀਆਂ ਹਰੀਆਂ ਪੱਤੀਆਂ ਤੋਂ ਅੰਦਰ ਮੌਜੂਦ ਰੰਗਦਾਰ, ਪੱਤੇ ਵਰਗੀਆਂ ਬਣਤਰਾਂ ਨੂੰ ਪੰਖੜੀਆਂ ਕਹਿੰਦੇ ਹਨ ।
  14. ਕੋਰੋਲਾ-ਪੰਖੜੀਆਂ ਦੇ ਸਮੂਹ ਨੂੰ ਕੋਰੋਲਾ ਕਹਿੰਦੇ ਹਨ ।
  15. ਹਰੀਆਂ ਪੱਤੀਆਂ-ਫੁੱਲ ਦੀਆਂ ਬਾਹਰੀ ਹਰੀਆਂ ਪੱਤੇ ਵਰਗੀਆਂ ਬਣਤਰਾਂ ਨੂੰ ਹਰੀਆਂ ਪੱਤੀਆਂ ਕਿਹਾ ਜਾਂਦਾ ਹੈ |
  16. ਕੈਲਿਕਸ-ਹਰੀਆਂ ਪੱਤੀਆਂ ਦੇ ਸਮੂਹ ਨੂੰ ਕੈਲਿਕਸ ਕਹਿੰਦੇ ਹਨ ।
  17. ਪੁੰਕੇਸਰ-ਫੁੱਲ ਦਾ ਨਰ ਭਾਗ ॥
  18. ਪਰਾਗ ਕੋਸ਼-ਪੁੰਕੇਸਰ ਦੇ ਤੰਤੂ ਦੇ ਦੋ ਹਿੱਸਿਆਂ ਵਾਲੇ ਸਿਖਰਲੇ ਭਾਗ ਨੂੰ ਪਰਾਗ ਕੋਸ਼ ਕਹਿੰਦੇ ਹਨ ।
  19. ਇਸਤਰੀ ਕੇਸਰ-ਫੁੱਲ ਦਾ ਮਾਦਾ ਭਾਗ !
  20. ਅੰਡਕੋਸ਼-ਇਸਤਰੀ ਕੇਸਰ ਦੇ ਹੇਠਲੇ ਚੌੜੇ ਹਿੱਸੇ ਨੂੰ ਜਿਸ ਵਿੱਚ ਬੀਜ ਅੰਡ ਹੁੰਦੇ ਹਨ ਅੰਡਕੋਸ਼ ਕਿਹਾ ਜਾਂਦਾ ਹੈ
  21. ਵਰਤਿਕਾ-ਇਸਤਰੀ ਕੈਸਰ ਦੇ ਤੰਗ, ਮੱਧ ਭਾਗ ਨੂੰ ਵਰਤਿਕਾ ਕਿਹਾ ਜਾਂਦਾ ਹੈ ।
  22. ਵਰਤੀਕਾਗਰ-ਵਰਤਿਕਾ ਦੇ ਸਿਖਰ ‘ਤੇ ਚਿਪਚਿਪੇ ਭਾਗ ਨੂੰ ਵਰਤੀਕਾਗਰ ਕਿਹਾ ਜਾਂਦਾ ਹੈ ।

PSEB 6th Class Science Notes Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ

This PSEB 6th Class Science Notes Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ will help you in revision during exams.

PSEB 6th Class Science Notes Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ

→ ਕੁਦਰਤ ਦਾ ਨਿਯਮ ਹੈ ਪਰਿਵਰਤਨ ।

→ ਪਰਿਵਰਤਨ ਹੋਣ ਦਾ ਹਮੇਸ਼ਾ ਕੋਈ ਨਾ ਕੋਈ ਕਾਰਨ ਹੁੰਦਾ ਹੈ ।

→ ਪਰਿਵਰਤਨ ਕੁਦਰਤੀ ਵੀ ਹੋ ਸਕਦੇ ਹਨ ਤੇ ਮਨੁੱਖੀ ਵੀ ।

→ ਕੁੱਝ ਪਰਿਵਰਤਨ ਧੀਮੇ (Slow) ਹੁੰਦੇ ਹਨ ਤੇ ਕੁੱਝ ਤੇਜ਼ (Fast) ॥

→ ਨਿਯਮਿਤ ਪਰਿਵਰਤਨ (Periodic Change) ਉਹ ਪਰਿਵਰਤਨ ਹੁੰਦੇ ਹਨ ਜੋ ਕੁੱਝ ਸਮੇਂ ਬਾਅਦ ਦੁਹਰਾਏ ਜਾਂਦੇ ਹਨ ।

→ ਉਹ ਪਰਿਵਰਤਨ ਜੋ ਬਦਲਾਵ ਤੋਂ ਬਾਅਦ ਆਪਣੀ ਪਹਿਲੀ ਸਥਿਤੀ ਵਿੱਚ ਆ ਸਕਦੇ ਹਨ, ਉਨ੍ਹਾਂ ਨੂੰ ਉਲਟਾਉਣਯੋਗ ਪਰਿਵਰਤਨ (Reversible Change) ਹੁੰਦੇ ਹਨ ।

→ ਭੌਤਿਕ ਪਰਿਵਰਤਨ (Physical Change) ਉਲਟਾਉਣਯੋਗ ਪਰਿਵਰਤਨ ਹੁੰਦੇ ਹਨ |

→ ਰਸਾਇਣਿਕ ਪਰਿਵਰਤਨ ਨਾ ਉਲਟਾਉਣਯੋਗ ਹੁੰਦੇ ਹਨ ।

→ ਜਦੋਂ ਕਿਸੇ ਪਦਾਰਥ ਨੂੰ ਜ਼ਿਆਦਾ ਤਾਪਮਾਨ ਤੇ ਜ਼ਿਆਦਾ ਦਬਾਓ ਵਿੱਚ ਰੱਖਿਆ ਜਾਵੇ, ਤਾਂ ਉਸ ਪਦਾਰਥ ਦੇ ਅਕਾਰ ਵਿੱਚ ਆਏ ਵਾਧੇ ਨੂੰ ਫੈਲਣਾ (ਪਸਾਰ/Expansion) ਕਿਹਾ ਜਾਂਦਾ ਹੈ ।

PSEB 6th Class Science Notes Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ

→ ਫੈਲਣਾ (Expansion) ਦੇ ਉਲਟ ਹੈ ਸੁੰਗੜਨਾ (Contraction) ।

→ ਜਦੋਂ ਕਿਸੇ ਪਦਾਰਥ ਦਾ ਤਾਪਮਾਨ ਤੇ ਦਬਾਓ ਘਟਾਇਆ ਜਾਵੇ ਤੇ ਉਸ ਪਦਾਰਥ ਦੇ ਵਿੱਚ ਹੋਈ ਕਮੀ ਨੂੰ ਸੁੰਗੜਨਾ (Contraction) ਆਖਦੇ ਹਨ ।

ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ

  1. ਪਰਿਵਰਤਨ-ਜਦੋਂ ਕੋਈ ਪਦਾਰਥ ਵਿੱਚ ਬਦਲਾਵ ਆਉਂਦਾ ਹੈ, ਉਸ ਨੂੰ ਪਰਿਵਰਤਨ ਆਖਦੇ ਹਨ ।
  2. ਕੁਦਰਤੀ ਪਰਿਵਰਤਨ-ਪਰਿਵਰਤਨ ਜੋ ਕੁਦਰਤੀ ਹੁੰਦੇ ਹਨ ਤੇ ਕਦੇ ਖ਼ਤਮ ਨਹੀਂ ਹੁੰਦੇ ।
  3. ਮਨੁੱਖੀ ਪਰਿਵਰਤਨ-ਪਰਿਵਰਤਨ ਜੋ ਕਿ ਮਨੁੱਖ ਕਰਦਾ ਹੈ ਉਨ੍ਹਾਂ ਨੂੰ ਮਨੁੱਖੀ ਪਰਿਵਰਤਨ ਆਖਦੇ ਹਨ ।
  4. ਧੀਮ ਪਰਿਵਰਤਨ-ਜੋ ਪਰਿਵਰਤਨ ਹੋਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ ।
  5. ਤੇਜ਼ ਪਰਿਵਰਤਨ-ਜੋ ਪਰਿਵਰਤਨ ਬਹੁਤ ਤੇਜ਼ੀ ਨਾਲ ਹੁੰਦੇ ਹਨ ।
  6. ਉਲਟਾਉਣਯੋਗ ਪਰਿਵਰਤਨ-ਜੋ ਬਦਲਾਵ ਤੋਂ ਬਾਅਦ ਆਪਣੀ ਪਹਿਲੀ ਸਥਿਤੀ ਵਿੱਚ ਆ ਸਕਦੇ ਹਨ ।
  7. ਨਾ-ਉਲਟਾਉਣਯੋਗ ਪਰਿਵਰਤਨ-ਜੋ ਪਰਿਵਰਤਨ ਉਲਟਾਏ ਨਾ ਜਾ ਸਕਣ ।
  8. ਫੈਲਣਾ (ਪਸਾਰ)-ਜਦੋਂ ਕੋਈ ਪਦਾਰਥ ਜ਼ਿਆਦਾ ਤਾਪਮਾਨ ਤੇ ਜ਼ਿਆਦਾ ਦਬਾਓ ਵਿੱਚ ਰੱਖਿਆ ਜਾਵੇ, ਤਾਂ ਉਸ ਨੂੰ ਪਦਾਰਥ ਵਿੱਚ ਆਏ ਵਾਧੇ ਨੂੰ ਫੈਲਣਾ (Expansion) ਆਖਦੇ ਹਾਂ ।
  9. ਸੁੰਗੜਨਾ-ਕਿਸੇ ਪਦਾਰਥ ਦਾ ਤਾਪਮਾਨ ਤੇ ਦਬਾਓ ਘਟਾਉਣ ਤੇ ਜੋ ਉਸ ਵਿੱਚ ਕਮੀ ਆਵੇ ।

PSEB 6th Class Science Notes Chapter 5 ਪਦਾਰਥਾਂ ਦਾ ਨਿਖੇੜਨ

This PSEB 6th Class Science Notes Chapter 5 ਪਦਾਰਥਾਂ ਦਾ ਨਿਖੇੜਨ will help you in revision during exams.

PSEB 6th Class Science Notes Chapter 5 ਪਦਾਰਥਾਂ ਦਾ ਨਿਖੇੜਨ

→ ਸਾਡੇ ਆਸ-ਪਾਸ ਦੇ ਪਦਾਰਥ ਸ਼ੁੱਧ ਜਾਂ ਅਸ਼ੁੱਧ ਹੋ ਸਕਦੇ ਹਨ ।

→ ਸ਼ੁੱਧ ਪਦਾਰਥ ਸਿਰਫ ਇਕ ਕਿਸਮ ਦੇ ਪਰਮਾਣੁਆਂ ਜਾਂ ਅਣੂਆਂ ਦਾ ਬਣਿਆ ਹੁੰਦਾ ਹੈ । ਉਦਾਹਰਨ-ਪਾਣੀ ॥

→ ਸ਼ੁੱਧ ਪਦਾਰਥਾਂ ਦੀ ਰਚਨਾ ਅਤੇ ਗੁਣ ਨਿਸ਼ਚਤ ਹੁੰਦੇ ਹਨ ।

→ ਅਸ਼ੁੱਧ ਪਦਾਰਥਾਂ ਨੂੰ ਮਿਸ਼ਰਣ ਵੀ ਕਿਹਾ ਜਾਂਦਾ ਹੈ ।

→ ਦੋ ਜਾਂ ਦੋ ਤੋਂ ਵੱਧ ਪਦਾਰਥਾਂ ਨੂੰ ਕਿਸੇ ਵੀ ਅਨੁਪਾਤ ਵਿੱਚ ਮਿਲਾਉਣਾ, ਮਿਸ਼ਰਣ ਅਖਵਾਉਂਦਾ ਹੈ ।

→ ਉਹ ਵਿਧੀ ਜਿਸ ਨਾਲ ਪਦਾਰਥਾਂ ਨੂੰ ਵੱਖ ਕੀਤਾ ਜਾਂਦਾ ਹੈ, ਨਿਖੇੜਨ ਅਖਵਾਉਂਦੀ ਹੈ ।

→ ਨਿਖੇੜਨ ਦਾ ਮੁੱਖ ਕਾਰਨ ਕਿਸੇ ਮਿਸ਼ਰਣ ਵਿੱਚੋਂ ਲਾਹੇਵੰਦ ਪਦਾਰਥਾਂ ਨੂੰ ਵੱਖ ਕਰਨਾ ਹੁੰਦਾ ਹੈ ।

→ ਮਿਸ਼ਰਣ ਨੂੰ ਅਣਉਪਯੋਗੀ ਅਤੇ ਹਾਨੀਕਾਰਕ ਪਦਾਰਥਾਂ ਨੂੰ ਵੱਖ ਕਰਨ ਲਈ ਅਤੇ ਉਪਯੋਗੀ ਅੰਸ਼ਾਂ ਨੂੰ ਪ੍ਰਾਪਤ ਕਰਨ ਲਈ ਨਿਖੇੜਿਆ ਜਾਂਦਾ ਹੈ ।

→ ਮਿਸ਼ਰਣ ਦੇ ਵੱਖ-ਵੱਖ ਅੰਸ਼ਾਂ ਨੂੰ ਉਹਨਾਂ ਦੇ ਭੌਤਿਕ ਗੁਣਾਂ ਜਿਵੇਂ ਕਣਾਂ ਦਾ ਅਕਾਰ, ਘੁਲਣਸ਼ੀਲਤਾ ਦੇ ਆਧਾਰ ਤੇ ਵੱਖ ਕੀਤਾ ਜਾ ਸਕਦਾ ਹੈ ।

→ ਤੁੜੀ ਨੂੰ ਅਨਾਜ ਦੇ ਭਾਰੀ ਦਾਣਿਆਂ ਤੋਂ ਉਡਾਉਣ ਦੀ ਵਿਧੀ ਦੁਆਰਾ ਵੱਖ ਕੀਤਾ ਜਾਂਦਾ ਹੈ ।

PSEB 6th Class Science Notes Chapter 5 ਪਦਾਰਥਾਂ ਦਾ ਨਿਖੇੜਨ

→ ਮਿਸ਼ਰਣ ਦੇ ਵੱਖ-ਵੱਖ ਅੰਸ਼ਾਂ ਦੇ ਭੌਤਿਕ ਗੁਣਾਂ ਵਿੱਚ ਅੰਤਰ ਜਿੰਨਾ ਵੱਧ ਹੋਵੇਗਾ, ਅੰਸ਼ਾਂ ਨੂੰ ਨਿਖੇੜਨਾ ਓਨਾ ਹੀ ਆਸਾਨ ਹੋਵੇਗਾ ।

→ ਪਦਾਰਥਾਂ ਨੂੰ ਨਿਖੇੜਨ ਦੀਆਂ ਕੁਝ ਸਧਾਰਨ ਵਿਧੀਆਂ ਹਨ-ਹੱਥ ਨਾਲ ਚੁਰਾਣ ਵਿਧੀ, ਗਹਾਈ, ਛੱਟਣਾ ਅਤੇ ਉਡਾਉਣਾ, ਛਾਣਨ, ਤਲਛੱਟਣ ਅਤੇ ਨਿਤਾਰਨਾ, ਵਾਸ਼ਪੀਕਰਨ, ਸੰਘਨਣ ਆਦਿ ।

→ ਠੋਸਾਂ ਨੂੰ ਠੋਸਾਂ ਤੋਂ ਨਿਖੇੜਨ ਲਈ ਹੱਥ ਨਾਲ ਚੁਗਣ, ਗਹਾਈ, ਛੱਟਣਾ ਅਤੇ ਉਡਾਉਣਾ ਆਦਿ ਵਿਧੀਆਂ ਦੀ ਵਰਤੋਂ ਕੀਤੀ ਜਾਂਦੀ ਹੈ ।

→ ਹੱਥ ਨਾਲ ਚੁਗਣ ਵਿਧੀ ਦੀ ਵਰਤੋਂ ਉਸ ਵੇਲੇ ਕੀਤੀ ਜਾਂਦੀ ਹੈ ਜਦੋਂ ਅਸੀਂ ਮਿਸ਼ਰਣ ਦੇ ਤੱਤਾਂ ਨੂੰ ਨੰਗੀ ਅੱਖ ਨਾਲ ਵੇਖ ਸਕਦੇ ਹਾਂ ਅਤੇ ਇਹ ਅਕਾਰ ਵਿੱਚ ਵੱਡੇ ਹੁੰਦੇ ਹਨ ।

→ ਡੰਡੀਆਂ ਤੋਂ ਅਨਾਜ ਦੇ ਦਾਣਿਆਂ ਨੂੰ ਅਲੱਗ ਕਰਨ ਦੀ ਵਿਧੀ ਨੂੰ ਗਹਾਈ ਕਹਿੰਦੇ ਹਨ । ਹੁ ਗਹਾਈ ਤਿੰਨ ਤਰੀਕਿਆਂ ਨਾਲ ਕੀਤੀ ਜਾਂਦੀ ਹੈ-

  1. ਮਨੁੱਖਾਂ ਦੁਆਰਾ
  2. ਬਲਦਾਂ ਦੁਆਰਾ ਅਤੇ
  3. ਮਸ਼ੀਨਾਂ ਦੁਆਰਾ ।

→ ਕੰਬਾਈਨ ਦੀ ਵਰਤੋਂ ਕਟਾਈ ਅਤੇ ਗਹਾਈ ਦੋਹਾਂ ਲਈ ਕੀਤੀ ਜਾਂਦੀ ਹੈ ।

→ ਛਾਣਨ ਉਹ ਵਿਧੀ ਹੈ ਜਿਸ ਵਿੱਚ ਅੰਸ਼ਾਂ ਨੂੰ ਅੰਸ਼ਾਂ ਤੋਂ ਛਾਣਨੀ ਦੁਆਰਾ ਵੱਖ ਕੀਤਾ ਜਾ ਸਕਦਾ ਹੈ ।

→ ਤਲਛੱਟਣ ਉਹ ਵਿਧੀ ਹੈ, ਜਿਸ ਵਿੱਚ ਅਘੁਲਣਸ਼ੀਲ ਠੋਸ ਭਾਰੇ ਕਣ ਤਰਲ ਵਿੱਚ ਹੇਠਾਂ ਬੈਠ ਜਾਂਦੇ ਹਨ । ਇਹਨਾਂ ਅਘੁਲਣਸ਼ੀਲ ਠੋਸ ਕਣਾਂ ਨੂੰ ਤਲਛੱਟ ਕਿਹਾ ਜਾਂਦਾ ਹੈ ।

→ ਨਿਤਾਰਨ ਮਿਸ਼ਰਣ ਦੀ ਉਪਰਲੀ ਤਹਿ ਵਿੱਚ ਪਾਣੀ ਜਾਂ ਤਰਲ ਨੂੰ ਬਿਨਾਂ ਹਿਲਾਏ ਵੱਖ ਕਰਨ ਦੀ ਪ੍ਰਕਿਰਿਆ ਹੁੰਦੀ ਹੈ ।

→ ਕਿਸੇ ਮਿਸ਼ਰਣ ਵਿੱਚ ਠੋਸ ਅੰਸ਼ਾਂ ਨੂੰ ਤਰਲ ਤੋਂ ਫਿਲਟਰ ਪੇਪਰ ਦੀ ਸਹਾਇਤਾ ਨਾਲ ਵੱਖ ਕਰਨ ਦੀ ਵਿਧੀ ਨੂੰ ਫਿਲਟਰ ਕਰਨਾ ਆਖਦੇ ਹਨ ।

→ ਪਾਣੀ ਨੂੰ ਉਸਦੇ ਵਾਸ਼ਪ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਵਾਸ਼ਪੀਕਰਨ ਕਹਿੰਦੇ ਹਨ ।

→ ਜਲ ਵਾਸ਼ਪਾਂ ਤੋਂ ਉਸਦੀ ਤਰਲ ਅਵਸਥਾ ਵਿੱਚ ਪਰਿਵਰਤਨ ਹੋਣ ਦੀ ਪ੍ਰਕਿਰਿਆ ਨੂੰ ਸੰਘਨਣ ਕਹਿੰਦੇ ਹਨ ।

→ ਉਹ ਘੋਲ ਜਿਸ ਵਿੱਚ ਕੋਈ ਹੋਰ ਪਦਾਰਥ (ਨਮਕ, ਚੀਨੀ ਆਦਿ) ਹੋਰ ਜ਼ਿਆਦਾ ਨਾ ਘੁਲ ਸਕੇ, ਉਸ ਨੂੰ ਸੰਤ੍ਰਿਪਤ ਘੋਲ ਕਿਹਾ ਜਾਂਦਾ ਹੈ ।

→ ਉਹ ਘੋਲ, ਜਿਸ ਵਿੱਚ ਹੋਰ ਪਦਾਰਥ (ਨਮਕ, ਚੀਨੀ) ਘੁਲ ਜਾਣ, ਨੂੰ ਅਸੰਤ੍ਰਿਪਤ ਘੋਲ ਕਿਹਾ ਜਾਂਦਾ ਹੈ ।

→ ਵਾਸ਼ਪੀਕਰਨ ਅਤੇ ਸੰਘਣਨ ਇਕ-ਦੂਜੇ ਦੇ ਉਲਟ ਹਨ ।

PSEB 6th Class Science Notes Chapter 5 ਪਦਾਰਥਾਂ ਦਾ ਨਿਖੇੜਨ

ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ-

  1. ਮਿਸ਼ਰਣ-ਜਿਸ ਪਦਾਰਥ ਵਿੱਚ ਦੋ ਜਾਂ ਦੋ ਤੋਂ ਵੱਧ ਚੀਜ਼ਾਂ ਕਿਸੇ ਵੀ ਅਨੁਪਾਤ ਵਿੱਚ ਹੋਣ, ਉਸ ਨੂੰ ਮਿਸ਼ਰਣ ਕਿਹਾ ਜਾਂਦਾ ਹੈ ।
  2. ਨਿਖੇੜਨ-ਉਹ ਵਿਧੀ ਜਿਸ ਨਾਲ ਮਿਸ਼ਰਣ ਦੇ ਅੰਸ਼ਾਂ ਨੂੰ ਵੱਖ ਕੀਤਾ ਜਾਂਦਾ ਹੈ, ਨਿਖੇੜਨ ਅਖਵਾਉਂਦੀ ਹੈ ।
  3. ਹੱਥ ਨਾਲ ਚੁਗਣਾ ਜਾਂ ਹੈਂਡਪਿਕਿੰਗ ਵਿਧੀ-ਅਣਉਪਯੋਗੀ ਠੋਸ ਅੰਸ਼ ਜਾਂ ਅਸ਼ੁੱਧੀਆਂ ਨੂੰ ਉਪਯੋਗੀ ਠੋਸਾਂ ਤੋਂ ਹੱਥ ਨਾਲ ਚੁਗ ਕੇ ਵੱਖ ਕਰਨ ਦੀ ਵਿਧੀ ਨੂੰ ਹੱਥ ਨਾਲ ਚੁਗਣਾ ਜਾਂ ਹੈਂਡਪਿਕਿੰਗ ਕਿਹਾ ਜਾਂਦਾ ਹੈ ।
  4. ਦਾਣੇ ਕੱਢਣਾ (ਗਹਾਈ ਜਾਂ ਥਰੈਸ਼ਿੰਗ-ਡੰਡੀਆਂ ਤੋਂ ਅਨਾਜ ਦੇ ਦਾਣਿਆਂ ਨੂੰ ਅਲੱਗ ਕਰਨ ਦੀ ਵਿਧੀ ਨੂੰ ਗਹਾਈ | ਕਹਿੰਦੇ ਹਨ ।
  5. ਛੱਟਣਾ ਅਤੇ ਉਡਾਉਣਾ-ਛੱਟਣਾ ਅਤੇ ਉਡਾਉਣਾ ਫੱਕ ਤੋਂ ਦਾਣਿਆਂ ਨੂੰ ਵੱਖ ਕਰਨ ਦੀ ਵਿਧੀ ਹੈ !
  6. ਛਾਣਨ-ਉਹ ਵਿਧੀ, ਜਿਸ ਵਿੱਚ ਅੰਸ਼ਾਂ ਨੂੰ ਛੋਟੇ ਅੰਸ਼ਾਂ ਤੋਂ ਛਾਣਨੀ ਦੁਆਰਾ ਵੱਖ ਕੀਤਾ ਜਾ ਸਕਦਾ ਹੈ, ਨੂੰ ਛਾਣਨ ਕਿਹਾ ਜਾਂਦਾ ਹੈ ।
  7. ਤਲਛੱਟਣ-ਉਹ ਵਿਧੀ, ਜਿਸ ਵਿੱਚ ਅਘੁਲਣਸ਼ੀਲ ਠੋਸ ਭਾਰੇ ਕਣ ਤਰਲ ਵਿੱਚ ਹੇਠਾਂ ਬੈਠ ਜਾਂਦੇ ਹਨ, ਨੂੰ ਲਛੱਟਣ ਕਿਹਾ ਜਾਂਦਾ ਹੈ ।
  8. ਤਲਛੱਟ-ਤਲਛੱਟਣ ਕਿਰਿਆ ਵਿੱਚ ਜਿਹੜੇ ਅਘੁਲਣਸ਼ੀਲ ਠੋਸ ਭਾਰੇ ਕਣ ਤਰਲ ਵਿੱਚ ਹੇਠਾਂ ਬੈਠ ਜਾਂਦੇ ਹਨ, | ਉਹਨਾਂ ਅਘੁਲਣਸ਼ੀਲ ਠੋਸ ਕਣਾਂ ਨੂੰ ਤਲਛੱਟ ਕਿਹਾ ਜਾਂਦਾ ਹੈ ।
  9. ਨਿਤਾਰਨ-ਅਘੁਲਣਸ਼ੀਲ ਠੋਸ ਭਾਰੇ ਕਣਾਂ ਦੇ ਤਰਲ ਮਿਸ਼ਰਣ ਵਿੱਚ ਤਲਛੱਟ ਦੇ ਉਪਰ ਪਾਣੀ ਜਾਂ ਤਰਲ ਨੂੰ ਬਿਨਾਂ | ਹਿਲਾਏ ਵੱਖ ਕਰਨ ਦੀ ਪ੍ਰਕਿਰਿਆ ਨੂੰ ਨਿਤਾਰਨ ਕਿਹਾ ਜਾਂਦਾ ਹੈ ।
  10. ਫਿਲਟਰੀਕਰਨ-ਕਿਸੇ ਮਿਸ਼ਰਣ ਵਿੱਚ ਠੋਸ ਅੰਸ਼ਾਂ ਨੂੰ ਤਰਲ ਤੋਂ ਫਿਲਟਰ ਪੇਪਰ ਦੀ ਸਹਾਇਤਾ ਨਾਲ ਵੱਖ ਕਰਨ ਦੀ ਵਿਧੀ ਨੂੰ ਫਿਲਟਰੀਕਰਨ ਆਖਦੇ ਹਨ ।
  11. ਵਾਸ਼ਪੀਕਰਨ ਜਾਂ ਵਾਸ਼ਪਨ-ਪਾਣੀ ਜਾਂ ਕਿਸੇ ਵੀ ਤਰਲ ਨੂੰ ਉਸਦੇ ਵਾਸ਼ਪ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਵਾਸ਼ਪੀਕਰਨ ਕਹਿੰਦੇ ਹਨ ।
  12. ਸੰਘਣਨ-ਵਾਸ਼ਪਾਂ ਤੋਂ ਉਸਦੀ ਤਲ ਅਵਸਥਾ ਵਿੱਚ ਪਰਿਵਰਤਨ ਹੋਣ ਦੀ ਪ੍ਰਕਿਰਿਆ ਨੂੰ ਸੰਘਨਣ ਕਹਿੰਦੇ ਹਨ ।
  13. ਸੰਤ੍ਰਿਪਤ ਘੋਲ-ਉਹ ਘੋਲ, ਜਿਸ ਵਿੱਚ ਕੋਈ ਹੋਰ ਪਦਾਰਥ ਹੋਰ ਜ਼ਿਆਦਾ ਨਾ ਘੁਲ ਸਕੇ, ਉਸ ਨੂੰ ਸੰਤ੍ਰਿਪਤ ਘੋਲ ਕਿਹਾ ਜਾਂਦਾ ਹੈ ।
  14. ਅਸੰਤ੍ਰਿਪਤ ਘੋਲ-ਉਹ ਘੋਲ, ਜਿਸ ਵਿੱਚ ਹੋਰ ਪਦਾਰਥ ਘੁਲ ਜਾਣ, ਨੂੰ ਅਸੰਤ੍ਰਿਪਤ ਘੋਲ ਕਿਹਾ ਜਾਂਦਾ ਹੈ ।

PSEB 6th Class Science Notes Chapter 4 ਵਸਤੂਆਂ ਦੇ ਸਮੂਹ ਬਣਾਉਣਾ

This PSEB 6th Class Science Notes Chapter 4 ਵਸਤੂਆਂ ਦੇ ਸਮੂਹ ਬਣਾਉਣਾ will help you in revision during exams.

PSEB 6th Class Science Notes Chapter 4 ਵਸਤੂਆਂ ਦੇ ਸਮੂਹ ਬਣਾਉਣਾ

→ ਪਦਾਰਥ ਨੂੰ ਕਿਸੇ ਚੀਜ਼ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ ਜਿਸਦਾ ਪੁੰਜ ਹੁੰਦਾ ਅਤੇ ਜਗਾ ਲੈਂਦੀ ਹੈ ।

→ ਸਾਡੇ ਆਲੇ-ਦੁਆਲੇ ਦੇ ਸਾਰੇ ਪਦਾਰਥ ਇਸ ਲਈ ਮਹੱਤਵਪੂਰਨ ਹਨ ਕਿਉਂਕਿ ਇਹ ਸਮੱਗਰੀਆ ਸਪੇਸ ਤੇ ਕਬਜ਼ਾ ਕਰਦੀਆਂ ਹਨ ਅਤੇ ਇਸਦਾ ਪੁੰਜ ਹੈ ।

→ ਪਿਆਰ ਦੀਆਂ ਭਾਵਨਾਵਾਂ ਅਤੇ ਉਦਾਸੀ, ਰੇਡੀਓ ਅਤੇ ਟੈਲੀਵਿਜ਼ਨ ਦੁਆਰਾ ਪ੍ਰਾਪਤ ਸਿਗਨਲ ਊਰਜਾ ਦੇ ਵੱਖ-ਵੱਖ ਰੂਪਾਂ ਦਾ ਕੋਈ ਮਹੱਤਵ ਨਹੀਂ ਹੁੰਦਾ ।

→ ਇਨ੍ਹਾਂ ਵਿਚੋਂ ਕੁੱਝ ਪਦਾਰਥ ਇੱਕ ਪਦਾਰਥ ਦੇ ਬਣੇ ਹੁੰਦੇ ਹਨ ਜਦਕਿ ਦੂਸਰੇ ਇੱਕ ਜਾਂ ਇੱਕ ਤੋਂ ਵੱਧ ਪਦਾਰਥਾਂ ਦੇ ਬਣੇ ਹੁੰਦੇ ਹਨ ।

→ ਪਰਮਾਣੁ ਸਭ ਤੋਂ ਛੋਟਾ ਜਿਹਾ ਹਿੱਸਾ ਹੈ ਜੋ ਹਰ ਕਿਸਮ ਦੇ ਪਦਾਰਥਾਂ ਵਿੱਚ ਪਾਇਆ ਜਾਂਦਾ ਹੈ ।

→ ਅਸੀਂ ਵੱਖਰੇ-ਵੱਖਰੇ ਤਰ੍ਹਾਂ ਦੇ ਪਦਾਰਥਾਂ ਦੁਆਰਾ ਘਿਰੇ ਹੋਏ ਹਾਂ ਜਿਨ੍ਹਾਂ ਦੇ ਆਪਣੇ ਵੱਖਰੇ-ਵੱਖਰੇ ਆਕਾਰ, ਸ਼ਕਲਾਂ, ਰੰਗ ਅਤੇ ਵਰਤੋਂ ਹੁੰਦੀ ਹੈ ।

→ ਕੁੱਝ ਆਰਟੀਕਲਜ਼ (ਲੇਖ) ਵੱਖੋ-ਵੱਖਰੀਆਂ ਸਮੱਗਰੀਆਂ ਤੋਂ ਬਣਾਏ ਜਾਂਦੇ ਹਨ, ਇੱਥੇ ਕੁੱਝ ਲੇਖ ਵੱਖ-ਵੱਖ ਹਨ | ਜੋ ਸਮਾਨ ਸਮੱਗਰੀ ਦੇ ਬਣੇ ਹੁੰਦੇ ਹਨ ।

→ ਵਸਤੂਆਂ ਦੀਆਂ ਬਹੁਤ ਜ਼ਿਆਦਾ ਕਿਸਮਾਂ ਹੋਣ ਕਾਰਨ, ਇਹ ਬਿਹਤਰ ਹੈ ਜੇ ਅਸੀਂ ਇਨ੍ਹਾਂ ਨੂੰ ਵਰਗੀਕਰਨ | ਕਰੀਏ ਅਸੀਂ ਇਨ੍ਹਾਂ ਨੂੰ ਤਿੰਨ ਵੱਖਰੇ ਭਾਗਾਂ ਵਿੱਚ ਦੱਸਦੇ ਹਾਂ-ਆਕਾਰ, ਸਮੱਗਰੀ ਦੀ ਵਰਤੋਂ ਅਤੇ ਵਰਤੋਂ ।

→ ਇੱਕ ਸਮੱਗਰੀ ਤੋਂ ਬਣੀਆਂ ਚੀਜ਼ਾਂ ਦੀ ਸਾਧਾਰਨ ਰਚਨਾ ਹੁੰਦੀ ਹੈ ਅਤੇ ਜਿਹੜੀਆਂ ਚੀਜ਼ਾਂ ਇੱਕ ਤੋਂ ਵੱਧ ਸਮੱਗਰੀ ਦੀਆਂ ਬਣਦੀਆਂ ਹਨ ਉਨ੍ਹਾਂ ਚੀਜ਼ਾਂ ਦੀ ਗੁੰਝਲਦਾਰ ਬਣਤਰ ਹੁੰਦੀ ਹੈ ।

PSEB 6th Class Science Notes Chapter 4 ਵਸਤੂਆਂ ਦੇ ਸਮੂਹ ਬਣਾਉਣਾ

→ ਮੱਗਰੀ ਦੀ ਵਰਤੋਂ ਉਨ੍ਹਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਉਦੇਸ਼ਾਂ ‘ਤੇ ਨਿਰਭਰ ਕਰਦੀਆਂ ਚੀਜ਼ਾਂ ਬਣਾਉਣ ਲਈ ਕੀਤੀ ਜਾਂਦੀ ਹੈ ਜਿਸ ਲਈ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ ।

→ ਕੁੱਝ ਸਮੱਗਰੀ ਦੀਆਂ ਇੱਕੋ-ਜਿਹੀਆ ਅਤੇ ਕੁੱਝ ਦੀਆਂ ਵੱਖਰੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ !

→ ਪਾਣੀ ਵਿੱਚ ਘੁਲਣ ਵੇਲੇ ਕੁੱਝ ਪਦਾਰਥ ਪੂਰੀ ਤਰ੍ਹਾਂ ਅਲੋਪ ਹੋ ਜਾਂਦੇ ਹਨ । ਇਨ੍ਹਾਂ ਨੂੰ ਘੁਲਣਸ਼ੀਲ ਪਦਾਰਥ ਕਹਿੰਦੇ ਹਨ ।

→ ਕੁੱਝ ਪਦਾਰਥ ਪਾਣੀ ਵਿੱਚ ਘੁਲਣ ਵੇਲੇ ਅਲੋਪ ਨਹੀਂ ਹੁੰਦੇ । ਜਿਨ੍ਹਾਂ ਨੂੰ ਅਘੁਲਣਸ਼ੀਲ ਪਦਾਰਥ ਕਹਿੰਦੇ ਹਨ ।

→ ਕੁੱਝ ਪਦਾਰਥਾਂ ਦੀ ਦਿੱਖ ਚਮਕੀਲੀ ਹੁੰਦੀ ਹੈ । ਜਿਨ੍ਹਾਂ ਨੂੰ ਲਸਟਰਸ (ਕਮਜ਼ੋਰ) ਕਹਿੰਦੇ ਹਨ ।

→ ਕੁੱਝ ਵਸਤੂਆਂ ਵਿੱਚ ਚਮਕ ਨਹੀਂ ਹੁੰਦੀ ਜਿਨ੍ਹਾਂ ਨੂੰ ਨਾਨ-ਲਸਟਰਸ (ਗੈਰ-ਕਮਜ਼ੋਰ ਕਹਿੰਦੇ ਹਨ ।

→ ਕੁੱਝ ਪਦਾਰਥ ਸਖ਼ਤ ਹੁੰਦੇ ਹਨ ਜਿਨ੍ਹਾਂ ਨੂੰ ਕਠੋਰ ਪਦਾਰਥ ਕਹਿੰਦੇ ਹਨ ।

→ ਉਹ ਵਸਤੂਆਂ ਜਿਹਨਾਂ ਦੇ ਆਰ-ਪਾਰ ਦੇਖਿਆ ਜਾ ਸਕੇ ਉਨ੍ਹਾਂ ਨੂੰ ਪਾਰਦਰਸ਼ੀ ਵਸਤੂਆਂ ਕਹਿੰਦੇ ਹਨ ।

→ ਕੁੱਝ ਵਸਤੂਆਂ ਵਿਚੋਂ ਪ੍ਰਕਾਸ਼ ਆਰ-ਪਾਰ ਨਹੀਂ ਲੰਘ ਸਕਦਾ, ਉਨ੍ਹਾਂ ਵਸਤੂਆਂ ਨੂੰ ਅਪਾਰਦਰਸ਼ੀ ਕਹਿੰਦੇ ਹਨ ।

→ ਕੁੱਝ ਵਸਤੂਆਂ ਵਿੱਚ ਪ੍ਰਕਾਸ਼ ਬਹੁਤ ਘੱਟ ਮਾਤਰਾ ਵਿੱਚ ਲੰਘ ਸਕਦਾ ਹੈ ਜਿਨ੍ਹਾਂ ਨੂੰ ਅਲਪ-ਪਾਰਦਰਸ਼ੀ ਕਿਹਾ ਜਾਂਦਾ ਹੈ ।

→ ਕੁੱਝ ਤਰਲ ਆਪਸ ਵਿੱਚ ਪੂਰੀ ਤਰ੍ਹਾਂ ਘੁਲ ਜਾਂਦੇ ਹਨ ਉਨ੍ਹਾਂ ਨੂੰ ਪੂਰਣ ਘੁਲਣਸ਼ੀਲ ਤਰਲ ਕਹਿੰਦੇ ਹਨ ।

→ ਕੁੱਝ ਤਰਲ ਆਪਸ ਵਿੱਚ ਨਹੀਂ ਘੁਲਦੇ । ਉਨ੍ਹਾਂ ਨੂੰ ਅਘੁਲਣਸ਼ੀਲ ਤਰਲ ਕਹਿੰਦੇ ਹਨ ।
→ ਕੁੱਝ ਤਰਲ ਅੰਸ਼ਕ ਤੌਰ ਤੇ ਇੱਕ-ਦੂਜੇ ਨਾਲ ਰਲਦੇ ਹਨ ਉਨ੍ਹਾਂ ਨੂੰ ਅੰਸ਼ਕ ਤੌਰ ‘ਤੇ ਤਰਲ ਪਦਾਰਥ ਕਹਿੰਦੇ ਹਨ ।

→ ਪਦਾਰਥ ਦੀ ਪ੍ਰਤੀ ਯੂਨਿਟ ਵਾਲੀਅਮ ਪੁੰਜ ਨੂੰ ਘਣਤਾ ਦੇ ਤੌਰ ‘ਤੇ ਜਾਣਿਆ ਜਾਂਦਾ ਹੈ ।

→ ਜੇ ਕੋਈ ਘੁਲਣਸ਼ੀਲ ਪਦਾਰਥ ਪਾਣੀ ਨਾਲੋਂ ਘਣਤਾ ਵਾਲਾ ਹੁੰਦਾ ਹੈ ਤਾਂ ਇਹ ਡੁੱਬ ਜਾਵੇਗਾ ।

→ ਜੇ ਕੋਈ ਘੁਲਣਸ਼ੀਲ ਪਦਾਰਥ ਪਾਣੀ ਨਾਲੋਂ ਘੱਟ ਘਣਤਾ ਵਾਲਾ ਹੁੰਦਾ ਹੈ ਤਾਂ ਇਹ ਤੈਰ ਜਾਵੇਗਾ ।

→ ਅਨਿਸ਼ਚਿਤ ਤਰਲ ਪਦਾਰਥਾਂ ਦੀ ਜੋੜੀ ਵਿਚੋਂ, ਉੱਚ ਘਣਤਾ ਵਾਲਾ ਇੱਕ ਹੇਠਲੀ ਪਰਤ ਤੋਂ ਅਤੇ ਇੱਕ ਨੀਵੀ ਨੂੰ ਘਣਤਾ ਵਾਲਾ ਉੱਪਰਲੀ ਪਰਤ ਵਿੱਚ ਹੋਵੇਗਾ ।

PSEB 6th Class Science Notes Chapter 4 ਵਸਤੂਆਂ ਦੇ ਸਮੂਹ ਬਣਾਉਣਾ

ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ

  1. ਮੀਸੀਬਲ-ਜਿਹੜੇ ਤਰਲ ਪੂਰੀ ਤਰ੍ਹਾਂ ਨਾਲ ਘੁਲ ਜਾਂਦੇ ਹਨ ਉਨ੍ਹਾਂ ਨੂੰ ਮੀਸੀਬਲ ਤਰਲ ਕਹਿੰਦੇ ਹਨ !
  2. ਇਮੀਸੀਬਲ-ਜਿਹੜੇ ਤਰਲ ਘੁਲਦੇ ਨਹੀਂ ਹਨ ਉਨ੍ਹਾਂ ਨੂੰ ਇਮੀਸੀਬਲ ਤਰਲ ਕਹਿੰਦੇ ਹਨ ।
  3. ਘੁਲਣਸ਼ੀਲ-ਉਹ ਠੋਸ ਪਦਾਰਥ ਜੋ ਪੂਰੀ ਤਰ੍ਹਾਂ ਨਾਲ ਪਾਣੀ ਜਾਂ ਕਿਸੇ ਹੋਰ ਤਰਲ ਵਿੱਚ ਘੁੱਲ ਜਾਂਦੇ ਹਨ ਉਨ੍ਹਾਂ ਨੂੰ ਘੁਲਣਸ਼ੀਲ ਪਦਾਰਥ ਕਹਿੰਦੇ ਹਨ ।
  4. ਅਘੁਲਣਸ਼ੀਲ-ਉਹ ਠੋਸ ਪਦਾਰਥ ਜੋ ਕਿਸੇ ਤਰਲ ਵਿੱਚ ਘੁਲਦੇ ਨਹੀਂ ਉਨਾਂ ਨੂੰ ਅਘੁਲਣਸ਼ੀਲ ਪਦਾਰਥ ਕਹਿੰਦੇ ਹਨ ।
  5. ਪਾਰਦਰਸ਼ੀ-ਉਹ ਵਸਤੂਆਂ ਜਿਨ੍ਹਾਂ ਦੇ ਆਰ-ਪਾਰ ਦੇਖਿਆ ਜਾ ਸਕਦਾ ਹੈ । ਉਨ੍ਹਾਂ ਨੂੰ ਪਾਰਦਰਸ਼ੀ ਵਸਤੂਆਂ ਕਹਿੰਦੇ ਹਨ ।
  6. ਅਪਾਰਦਰਸ਼ੀ-ਉਹ ਵਸਤੂਆਂ ਜਿਨ੍ਹਾਂ ਦੇ ਆਰ-ਪਾਰ ਨਹੀਂ ਦੇਖਿਆ ਜਾ ਸਕਦਾ ਹੈ, ਉਨ੍ਹਾਂ ਨੂੰ ਅਪਾਰਦਰਸ਼ੀ ਵਸਤੂਆਂ ਕਹਿੰਦੇ ਹਨ ।
  7. ਅਲਪ-ਪਾਰਦਰਸ਼ੀ-ਉਹ ਵਸਤੂਆਂ ਜਿਨ੍ਹਾਂ ਵਿੱਚ ਪ੍ਰਕਾਸ਼ ਘੱਟ ਮਾਤਰਾ ਵਿੱਚ ਲੰਘ ਸਕਦਾ ਹੈ ਉਨ੍ਹਾਂ ਨੂੰ ਅਲਪ ਪਾਰਦਰਸ਼ੀ ਕਿਹਾ ਜਾਂਦਾ ਹੈ ।
  8. ਚਮਕ-ਜਿਨ੍ਹਾਂ ਪਦਾਰਥਾਂ ਦੀ ਚਮਕ ਨੂੰ ਦੇਖਿਆ ਜਾ ਸਕਦਾ ਹੈ, ਉਨਾਂ ਨੂੰ ਚਮਕ ਕਹਿੰਦੇ ਹਨ ।
  9. ਪਰਮਾਣੂ-ਇਹ ਸਭ ਤੋਂ ਛੋਟਾ ਹਿੱਸਾ ਹੁੰਦਾ ਹੈ, ਪਦਾਰਥ ਦਾ, ਜਿਸਨੂੰ ਪਰਮਾਣੂ ਕਿਹਾ ਜਾਂਦਾ ਹੈ ।
  10. ਬਣਾਵਟ-ਇਸ ਦਾ ਮਤਲਬ ਹੈ ਕਿ ਪਦਾਰਥਾਂ ਨੂੰ ਛੂਹਣ ਤੇ ਉਸ ਦੀ ਬਣਾਵਟ ਨੂੰ ਮਹਿਸੂਸ ਕੀਤਾ ਜਾਂਦਾ ਹੈ।
  11. ਕਠੋਰ-ਇਸ ਦਾ ਅਰਥ ਹੈ ਕਿ ਕੋਈ ਪਦਾਰਥ ਸੰਕੁਚਿਤ ਕੀਤਾ ਜਾ ਸਕਦਾ ਹੈ ਜਾਂ ਨਹੀਂ ।
  12. ਘਣਤਾ-ਪਦਾਰਥ ਦੀ ਪ੍ਰਤੀ ਯੂਨਿਟ ਵਾਲੀਅਮ ਪੁੰਜ ਨੂੰ ਘਣਤਾ ਦੇ ਤੌਰ ‘ਤੇ ਜਾਣਿਆ ਜਾਂਦਾ ਹੈ ।

PSEB 6th Class Science Notes Chapter 3 ਰੇਸ਼ਿਆਂ ਤੋਂ ਕੱਪੜੇ ਤੱਕ

This PSEB 6th Class Science Notes Chapter 3 ਰੇਸ਼ਿਆਂ ਤੋਂ ਕੱਪੜੇ ਤੱਕ will help you in revision during exams.

PSEB 6th Class Science Notes Chapter 3 ਰੇਸ਼ਿਆਂ ਤੋਂ ਕੱਪੜੇ ਤੱਕ

→ ਕੱਪੜੇ ਬਹੁਤ ਜ਼ਰੂਰੀ ਹਨ ਜਿਵੇਂ ਇਹ ਧੁੱਪ ਦੀ ਰੋਸ਼ਨੀ, ਹਵਾ, ਠੰਡ, ਗਰਮੀ ਅਤੇ ਬਾਰਿਸ਼ ਤੋਂ ਬਚਾਉਂਦੇ ਹਨ । ਵੱਖਰੇ-ਵੱਖਰੇ ਮੌਸਮਾਂ ਵਿੱਚ ਅਰਾਮ ਮਹਿਸੂਸ ਕਰਨ ਅਤੇ ਸੋਹਣੇ ਦਿਖਣ ਵਿੱਚ ਸਾਡੀ ਮਦਦ ਕਰਦੇ ਹਨ ।

→ ਲੋਕ ਵੱਖ-ਵੱਖ ਤਰ੍ਹਾਂ ਦੇ ਕੱਪੜੇ ਪਾਉਂਦੇ ਹਨ ਜਿਵੇਂ-ਸਾੜੀ, ਕੋਟ-ਪੈਂਟ, ਪਜਾਮਾ, ਜੀਨਸ, ਟੀ-ਸ਼ਰਟ, ਪੱਗੜੀ, ਕੁੜਤਾ-ਪਜਾਮਾ, ਸਲਵਾਰ-ਕਮੀਜ਼, ਕੁੰਗੀ ਅਤੇ ਧੋਤੀ ਆਦਿ । ਹੁ ਸੂਤੀ, ਊਨੀ, ਰੇਸ਼ਮੀ ਅਤੇ ਪੋਲੀਐਸਟਰ ਵੱਖ-ਵੱਖ ਤਰ੍ਹਾਂ ਦੀ ਸਮੱਗਰੀ ਹੈ, ਜਿਨ੍ਹਾਂ ਨੂੰ ਕੱਪੜੇ ਜਾਂ ਫੈਬਰਿਕਸ ਕਹਿੰਦੇ ਹਨ ।

→ ਪਲੰਘ ਦੀਆਂ ਚਾਦਰਾਂ, ਕੰਬਲ, ਤੌਲੀਆ, ਪਰਦੇ, ਫਰਸ਼ ‘ਤੇ ਵਿਛਾਉਣ ਵਾਲੀਆਂ ਚਟਾਈਆਂ, ਸਕੂਲ ਦੇ ਬੈਗ ਜਾਂ ਬਸਤੇ, ਬੈਲਟ, ਜੁਰਾਬਾਂ ਵੱਖਰੇ-ਵੱਖਰੇ ਤਰ੍ਹਾਂ ਦੇ ਕੱਪੜੇ ਵਰਤ ਕੇ ਬਣਾਈਆਂ ਜਾਂਦੀਆਂ ਹਨ । ਇਸ ਤਰ੍ਹਾਂ ਵੱਖ-ਵੱਖ ਤਰ੍ਹਾਂ ਦੇ ਕੱਪੜੇ ਵਰਤੇ ਜਾਂਦੇ ਹਨ ਵੱਖਰੀ ਕਿਸਮ ਦੇ ਕੱਪੜੇ ਬਣਾਉਣ ਲਈ ।

→ ਸੁਤ ਇੱਕ ਪਤਲਾ ਧਾਗਾ ਹੈ ਵੱਖਰੇ-ਵੱਖਰੇ ਕੱਪੜੇ ਬਣਾਉਣ ਲਈ । ਇਹ ਰੇਸ਼ਿਆਂ ਤੋਂ ਬਣਾਇਆ ਜਾਂਦਾ ਹੈ ।

→ ਰੇਸ਼ੇ ਦੋ ਤਰ੍ਹਾਂ ਦੇ ਹੁੰਦੇ ਹਨ-

  • ਕੁਦਰਤੀ ਰੇਸ਼ੇ
  • ਸੰਸਲਿਸ਼ਟ ਰੇਸ਼ੇ ।

→ ਜੋ ਰੇਸ਼ੇ ਕੁਦਰਤੀ ਤੌਰ ਤੇ ਪ੍ਰਾਪਤ ਹੁੰਦੇ ਹਨ ਉਨ੍ਹਾਂ ਨੂੰ ਕੁਦਰਤੀ ਰੇਸ਼ੇ ਕਿਹਾ ਜਾਂਦਾ ਹੈ ।

→ ਕੁਦਰਤੀ ਰੇਸ਼ੇ ਪੌਦਿਆਂ ਅਤੇ ਜਾਨਵਰਾਂ ਦੋਨਾਂ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ।

→ ਜਿਹੜੇ ਰੇਸ਼ੇ ਪੌਦਿਆਂ ਤੋਂ ਪ੍ਰਾਪਤ ਕੀਤੇ ਜਾਂਦੇ ਹਨ ਉਨ੍ਹਾਂ ਨੂੰ ਪੌਦਾ ਰੇਸ਼ੇ ਕਿਹਾ ਜਾਂਦਾ ਹੈ । ਇਸੇ ਤਰ੍ਹਾਂ ਜੋ ਰੇਸ਼ੇ ਜਾਨਵਰਾਂ ਤੋਂ ਪ੍ਰਾਪਤ ਹੁੰਦੇ ਹਨ, ਉਨ੍ਹਾਂ ਨੂੰ ਜੰਤੂ ਰੇਸ਼ੇ ਕਿਹਾ ਜਾਂਦਾ ਹੈ ।

PSEB 6th Class Science Notes Chapter 3 ਰੇਸ਼ਿਆਂ ਤੋਂ ਕੱਪੜੇ ਤੱਕ

→ ਸੁਤੀ, ਪਟਸਨ ਅਤੇ ਨੂੰ ਆਦਿ ਪੌਦੇ ਰੇਸ਼ੇ ਦੀਆਂ ਉਦਾਹਰਨਾਂ ਹਨ ਜਦ ਕਿ ਉੱਨ, ਸਿਲਕ ਆਦਿ ਜੰਤੁ ਰੇਸ਼ੇ ਦੀਆਂ ਉਦਾਹਰਨਾਂ ਹਨ ।

→ ਕਪਾਹ ਵੇਲਣਾ, ਕਤਾਈ, ਬੁਣਾਈ ਅਤੇ ਉਣਨਾ ਆਦਿ ਉਹ ਪਾਕਿਰਿਆਵਾਂ ਹਨ, ਜੋ ਕਪਾਹ ਦੇ ਰੇਸ਼ੇ ਨੂੰ ਵਰਤ ਕੇ ਕੱਪੜਿਆਂ ਨੂੰ ਬਣਾਉਂਦੇ ਹਨ ।

→ ਮਨੁੱਖ ਦੁਆਰਾ ਰਸਾਇਣਿਕ ਕਿਰਿਆ ਕਰਕੇ ਬਣਾਏ ਗਏ ਰੇਸ਼ਿਆਂ ਨੂੰ ਸੰਸਲਿਸ਼ਟ ਰੇਸ਼ੇ ਕਿਹਾ ਜਾਂਦਾ ਹੈ । ਨਾਈਲੋਨ, ਪੋਲੀਐਸਟਰ ਅਤੇ ਐਕਰੈਲਿਕ ਆਦਿ ਇਸ ਦੀਆਂ ਉਦਾਹਰਨਾਂ ਹਨ ।

→ ਸੰਸ਼ਲਿਸ਼ਟ ਰੇਸ਼ਿਆਂ ਦੀ ਵਰਤੋਂ ਜੁਰਾਬਾਂ ਬਣਾਉਣ, ਕਾਰ ਦੀ ਸੀਟ ਬੈਲਟ ਬਣਾਉਣ, ਗਲੀਚੇ, ਰੱਸੀਆਂ, ਸਕੂਲ ਦੇ ਬਸਤੇ ਬਣਾਉਣ ਲਈ ਕੀਤੀ ਜਾਂਦੀ ਹੈ ।

→ ਜੂਟ ਦੇ ਰੇਸ਼ੇ ਨੂੰ ਰੈਟਿੰਗ ਦੀ ਪ੍ਰਕਿਰਿਆ ਦੁਆਰਾ ਜੂਟ ਦੇ ਪੌਦੇ ਦੇ ਤਣੇ ਤੋਂ ਪ੍ਰਾਪਤ ਕੀਤਾ ਜਾਂਦਾ ਹੈ ।

→ ਸੰਸਲਿਸ਼ਟ ਰੇਸ਼ੇ ਜਲਦੀ ਸੁੱਕਦੇ ਹਨ ਅਤੇ ਵੱਟ ਰਹਿਤ ਹੁੰਦੇ ਹਨ । ਇਨ੍ਹਾਂ ਵਿੱਚ ਹਵਾ ਲੰਘਣ ਦੀ ਜਗਾ ਘੱਟ ਹੁੰਦੀ ਹੈ ਅਤੇ ਬਹੁਤ ਮਜ਼ਬੂਤ ਹੁੰਦੇ ਹਨ ।

→ ਸੰਸਲਿਸ਼ਟ ਰੇਸ਼ੇ ਪਾਣੀ ਨੂੰ ਨਹੀਂ ਸੋਖਦੇ । ਇਸ ਕਰਕੇ ਇਹ ਰੇਸ਼ੇ ਗਰਮ, ਨਮੀ ਵਾਲੇ ਮੌਸਮ ਵਿੱਚ ਪਹਿਣਨ ਯੋਗ ਨਹੀਂ ਹੁੰਦੇ ।

→ ਸੂਤੀ ਕੱਪੜੇ ਗਰਮ ਅਤੇ ਨਮੀ ਵਾਲੇ ਮੌਸਮ ਲਈ ਵਧੀਆ ਹੁੰਦੇ ਹਨ ਅਤੇ ਇਹ ਪਾਣੀ ਜਲਦੀ ਸੋਖ ਲੈਂਦੇ ਹਨ ।

→ ਜਦੋਂ ਰੇਸ਼ਿਆਂ ਨੂੰ ਬੀਜ ਤੋਂ ਵੇਲਣੇ ਨਾਲ ਵੱਖ ਕੀਤਾ ਜਾਂਦਾ ਹੈ ਤਾਂ ਇਸਨੂੰ ਕਪਾਹ ਵੇਲਣਾ ਕਹਿੰਦੇ ਹਨ ।

→ ਇੱਕ ਖਾਸ ਤਰ੍ਹਾਂ ਦੀ ਕੈਂਚੀ ਦੀ ਵਰਤੋਂ ਨਾਲ ਭੇਡ ਤੋਂ ਉੱਨ ਨੂੰ ਵੱਖ ਕੀਤਾ ਜਾਂਦਾ ਹੈ । ਇਸ ਨੂੰ ਵਾਲ ਉਤਾਰਨਾ ਜਾਂ Shearing ਕਿਹਾ ਜਾਂਦਾ ਹੈ ।

→ ਰੇਸ਼ਮ ਪੈਦਾ ਕਰਨ ਲਈ ਰੇਸ਼ਮੀ ਕੀੜਿਆਂ ਦਾ ਪਾਲਣ-ਪੋਸ਼ਣ ਕੀਤਾ ਜਾਂਦਾ ਹੈ ।

→ ਧਾਗੇ ਦੇ ਦੋ ਸੈਂਟਾਂ ਨੂੰ ਆਪਸ ਵਿੱਚ ਬੁਣ ਕੇ ਕੱਪੜਾ ਬਣਾਉਣ ਦੀ ਵਿਧੀ ਨੂੰ ਬੁਣਾਈ ਕਹਿੰਦੇ ਹਨ ।

→ ਇਸ ਦੇ ਉਲਟ, ਉਣਾਈ ਵਿੱਚ ਇਕੋ ਧਾਗੇ ਨੂੰ ਵਰਤ ਕੇ ਕੱਪੜੇ ਨੂੰ ਤਿਆਰ ਕੀਤਾ ਜਾਂਦਾ ਹੈ ।

→ ਉਣਾਈ ਹੱਥ ਨਾਲ ਅਤੇ ਮਸ਼ੀਨ ਨਾਲ ਵੀ ਕੀਤੀ ਜਾਂਦੀ ਹੈ ।

PSEB 6th Class Science Notes Chapter 3 ਰੇਸ਼ਿਆਂ ਤੋਂ ਕੱਪੜੇ ਤੱਕ

ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ

  1. ਧਾਗਾ-ਇਹ ਇੱਕ ਪਤਲਾ ਧਾਗਾ ਹੈ ਜੋ ਕਿ ਵੱਖ-ਵੱਖ ਤਰ੍ਹਾਂ ਦੇ ਕੱਪੜੇ ਬਣਾਉਣ ਲਈ ਵਰਤਿਆ ਜਾਂਦਾ ਹੈ ।
  2. ਰੇਸ਼ੇ-ਸੁਤ ਬਹੁਤ ਛੋਟੇ-ਛੋਟੇ ਤੰਦਾਂ ਦਾ ਬਣਿਆ ਹੁੰਦਾ ਹੈ, ਜਿਸ ਨੂੰ ਰੇਸ਼ੋ ਕਹਿੰਦੇ ਹਨ ।
  3. ਜੁਟ-ਜੂਟ ਬਹੁਤ ਮਜ਼ਬੂਤ ਅਤੇ ਖੁਰਦਰਾ, ਚਮਕਦਾਰ ਪੌਦਾ ਰੇਸ਼ਾ ਹੁੰਦਾ ਹੈ ਅਤੇ ਇਹ ਸਿਲਕ ਤੋਂ ਬਣਾਇਆ ਜਾਂਦਾ ਹੈ ।
  4. ਕੁਦਰਤੀ ਰੇਸ਼ੇ-ਜਿਹੜੇ ਰੇਸ਼ੇ ਕੁਦਰਤ ਤੋਂ ਪ੍ਰਾਪਤ ਕੀਤੇ ਜਾਂਦੇ ਹਨ, ਉਨ੍ਹਾਂ ਨੂੰ ਕੁਦਰਤੀ ਰੇਸ਼ੇ ਕਿਹਾ ਜਾਂਦਾ ਹੈ ।
  5. ਪੌਦਾ ਰੇਸ਼ੇ-ਜਿਹੜੇ ਰੇਸ਼ੇ ਪੌਦਿਆਂ ਤੋਂ ਪ੍ਰਾਪਤ ਕੀਤੇ ਜਾਂਦੇ ਹਨ ਉਨ੍ਹਾਂ ਨੂੰ ਪੌਦਾ ਰੇਸ਼ਾ ਕਿਹਾ ਜਾਂਦਾ ਹੈ । ਜਿਵੇਂ ਕਿ ਜੂਟ, ਸੂਤੀ ਅਤੇ ਨਾਰੀਅਲ ਰੇਸ਼ੇ ।
  6. ਜੰਤੂ ਰੇਸ਼ੇ-ਜਿਹੜੇ ਰੇਸ਼ੇ ਜੰਤੂਆਂ ਤੋਂ ਪ੍ਰਾਪਤ ਕੀਤੇ ਜਾਂਦੇ ਹਨ ਉਨ੍ਹਾਂ ਨੂੰ ਜੰਤੂ ਰੇਸ਼ੇ ਕਿਹਾ ਜਾਂਦਾ ਹੈ । ਉਦਾਹਰਨ ਉੱਨ ਅਤੇ ਸਿਲਕ ।
  7. ਸੰਸਲਿਸ਼ਟ ਰੇਸ਼ੇ-ਉਹ ਰੇਸ਼ੇ ਜਿਹੜੇ ਮਨੁੱਖ ਵਲੋਂ ਕਿਸੇ ਰਸਾਇਣਿਕ ਕਿਰਿਆ ਦੁਆਰਾ ਬਣਾਏ ਜਾਂਦੇ ਹਨ, ਉਨ੍ਹਾਂ ਨੂੰ ਸੰਸਲਿਸ਼ਟ ਰੇਸ਼ੇ ਕਿਹਾ ਜਾਂਦਾ ਹੈ ।
  8. ਕਪਾਹ ਵੇਲਣਾ-ਸਟੀਲ ਕੰਘੀ ਦੁਆਰਾ ਕਪਾਹ ਨੂੰ ਬੀਜ ਤੋਂ ਵੱਖ ਕਰਨ ਦੀ ਵਿਧੀ ਨੂੰ ਕਪਾਹ ਵੇਲਣਾ ਕਿਹਾ ਜਾਂਦਾ ਹੈ ।
  9. ਸੈਰੀ ਕਲਚਰ-ਰੇਸ਼ਮ ਦੇ ਉਤਪਾਦਨ ਲਈ ਰੇਸ਼ਮੀ ਕੀੜੇ ਦੇ ਪਾਲਣ ਨੂੰ ਸੈਰੀ ਕਲਚਰ ਕਿਹਾ ਜਾਂਦਾ ਹੈ ।
  10. ਰੈਗ-ਜੂਟ ਦੇ ਰੇਸ਼ੇ ਨੂੰ ਰੈਟਿੰਗ ਦੀ ਪ੍ਰਕਿਰਿਆ ਦੁਆਰਾ ਜੂਟ ਦੇ ਪੌਦੇ ਦੇ ਤਣੇ ਤੋਂ ਪ੍ਰਾਪਤ ਕੀਤਾ ਜਾਂਦਾ ਹੈ ।
  11. ਵਾਲ ਉਤਾਰਨਾ-ਇੱਕ ਖਾਸ ਤਰ੍ਹਾਂ ਦੀ ਕੈਂਚੀ ਦੀ ਵਰਤੋਂ ਨਾਲ ਭੇਡ ਤੋਂ ਉੱਨ ਨੂੰ ਵੱਖ ਕੀਤਾ ਜਾਂਦਾ ਹੈ ।
  12. ਕਤਾਈ-ਰੇਸ਼ੇ ਤੋਂ ਧਾਗਾ ਬਣਾਉਣ ਦੀ ਪ੍ਰਕਿਰਿਆ ਨੂੰ ਕਤਾਈ ਕਿਹਾ ਜਾਂਦਾ ਹੈ ।
  13. ਬਣਨਾ ਤੇ ਉਣਨਾ-ਧਾਗੇ ਦੇ ਦੋ ਸੈਂਟਾਂ ਨੂੰ ਆਪਸ ਵਿੱਚ ਬਣ ਕੇ ਕੱਪੜਾ ਬਣਾਉਣ ਦੀ ਵਿਧੀ ਨੂੰ ਬਣਾਈ ਕਹਿੰਦੇ ਹਨ । ਇਸ ਦੇ ਉਲਟ ਉਣਾਈ ਵਿੱਚ ਇਕੋ ਧਾਗੇ ਨੂੰ ਵਰਤ ਕੇ ਕੱਪੜੇ ਨੂੰ ਤਿਆਰ ਕੀਤਾ ਜਾਂਦਾ ਹੈ ।

PSEB 6th Class Science Notes Chapter 2 ਭੋਜਨ ਦੇ ਤੱਤ

This PSEB 6th Class Science Notes Chapter 2 ਭੋਜਨ ਦੇ ਤੱਤ will help you in revision during exams.

PSEB 6th Class Science Notes Chapter 2 ਭੋਜਨ ਦੇ ਤੱਤ

ਯਾਦ ਰੱਖਣ ਯੋਗ ਗੱਲਾਂ

→ ਪੋਸ਼ਕ ਤੱਤ ਉਹ ਪਦਾਰਥ ਹੁੰਦੇ ਹਨ ਜੋ ਸਰੀਰ ਦੇ ਸਹੀ ਵਿਕਾਸ ਅਤੇ ਵਾਧੇ ਲਈ ਜ਼ਰੂਰੀ ਹੁੰਦੇ ਹਨ ।

→ ਕਾਰਬੋਹਾਈਡੇਟਸ, ਪ੍ਰੋਟੀਨ, ਚਰਬੀ ਅਤੇ ਖਣਿਜ ਪਦਾਰਥ, ਵਿਟਾਮਿਨ ਭੋਜਨ ਦੇ ਮੁੱਖ ਸਰੋਤ ਹਨ । ਇਸ ਤੋਂ ਇਲਾਵਾ ਸਾਡੇ ਸਰੀਰ ਨੂੰ ਪਾਣੀ ਅਤੇ ਮੋਟਾ ਆਹਾਰ ਦੀ ਲੋੜ ਹੁੰਦੀ ਹੈ ।

→ ਕਾਰਬੋਹਾਈਡੇਟਸ ਕਾਰਬਨ, ਹਾਈਡੋਜਨ ਅਤੇ ਆਕਸੀਜਨ ਦੇ ਬਣੇ ਹੁੰਦੇ ਹਨ । ਇਹ ਊਰਜਾ ਦਾ ਤਤਕਾਲ | ਸਰੋਤ ਹਨ ਅਤੇ ਇਸਨੂੰ ਭੋਜਨ ਦੇਣ ਵਾਲੀ ਉਰਜਾ ਕਹਿੰਦੇ ਹਨ ।

→ ਬਾਜਰਾ, ਜਵਾਰ, ਕਣਕ, ਚਾਵਲ, ਗੁੜ, ਅੰਬ, ਕੇਲਾ ਅਤੇ ਆਲੂ ਆਦਿ ਕਾਰਬੋਹਾਈਡੇਟਸ ਦੇ ਮੁੱਖ ਸਰੋਤ ਹਨ ।

→ ਸਾਡੇ ਕੋਲ ਦੋ ਤਰ੍ਹਾਂ ਦੇ ਕਾਰਬੋਹਾਈਡੇਟਸ ਹਨ । ਇਕ ਸਧਾਰਣ, ਕਾਰਬੋਹਾਈਡੇਟਸ ਅਤੇ ਗੁੰਝਲਦਾਰ ਕਾਰਬੋਹਾਈਡੇਟਸ ।

→ ਸਧਾਰਣ ਕਾਰਬੋਹਾਈਡੇਟਸ ਦੀਆਂ ਉਦਾਹਰਨਾਂ, ਗੁਲੂਕੋਜ਼, ਫਰੁਕਟੋਜੇ, ਸੁਰਕੌਜ਼ ਅਤੇ ਲੈਕਟੋਜ਼ ਹਨ । ਗੁੰਝਲਦਾਰ ਕਾਰਬੋਹਾਈਡੇਟਸ ਦੀਆਂ ਉਦਾਹਰਨਾਂ : ਸਟਾਰਚ, ਸੈਲੂਲੋਜ਼ ਅਤੇ ਗਲਾਈਕੋਜ਼ਨ ਆਦਿ ।

PSEB 6th Class Science Notes Chapter 2 ਭੋਜਨ ਦੇ ਤੱਤ

→ ਕਾਰਬੋਹਾਈਡੇਟਸ ਮਿੱਠੇ ਹੁੰਦੇ ਹਨ ਅਤੇ ਇਨ੍ਹਾਂ ਨੂੰ ਸ਼ੱਕਰ ਕਿਹਾ ਜਾਂਦਾ ਹੈ ।

→ ਸੁਕਰੋਜ਼ ਨੂੰ ਟੇਬਲ ਸ਼ੂਗਰ ਵਜੋਂ ਜਾਣਿਆ ਜਾਂਦਾ ਹੈ । ਫਰੁਕਟੋਜ਼ ਨੂੰ ਫਲਾਂ ਦੀ ਖੰਡ ਕਿਹਾ ਜਾਂਦਾ ਹੈ । ਲੈਕਟੋਜ਼ ਨੂੰ ਦੁੱਧ ਦੀ ਖੰਡ ਕਿਹਾ ਜਾਂਦਾ ਹੈ ।

→ ਸਟਾਰਚ ਪਾਣੀ ਵਿੱਚ ਸਵਾਦ ਰਹਿਤ ਅਤੇ ਗ਼ੈਰ-ਜ਼ਰੂਰੀ ਹਨ । ਇਹ ਗੁਲੂਕੋਜ਼ ਇਕਾਈਆਂ ਦਾ ਬਣਿਆ ਹੁੰਦਾ ਹੈ ।

→ ਸਟਾਰਚ ਦੇ ਮੁੱਖ ਸਰੋਤ ਕਣਕ, ਚਾਵਲ, ਆਲੂ ਅਤੇ ਮੱਕੀ ਹਨ ।

→ ਪਾਚਨ ਦੇ ਦੌਰਾਨ ਸਟਾਰਚ ਸਭ ਤੋਂ ਪਹਿਲਾਂ ਗੁਲੂਕੋਜ਼ ਵਿੱਚ ਬਦਲ ਜਾਂਦਾ ਹੈ ਅਤੇ ਅੰਤ ਵਿੱਚ ਕਾਰਬਨ| ਡਾਈਆਕਸਾਈਡ ਅਤੇ ਪਾਣੀ ਵਿੱਚ । ਇਸ ਲਈ ਸਟਾਰਚ ਊਰਜ ਦਾ ਤੁਰੰਤ ਸਰੋਤ ਨਹੀਂ ਹੁੰਦਾ । ਸਟਾਰਜ ਦੀ ਪਛਾਣ ਆਈਓਡੀਨ ਦੁਆਰਾ ਕੀਤੀ ਜਾਂਦੀ ਹੈ । ਇਹ ਆਈਓਡੀਨ ਦੇ ਨਾਲ ਨੀਲਾ-ਕਾਲਾ ਰੰਗ ਦਿੰਦਾ ਹੈ ।

→ ਪ੍ਰੋਟੀਨ ਕਾਰਬਨ, ਹਾਈਡ੍ਰੋਜਨ, ਆਕਸੀਜਨ ਅਤੇ ਨਾਈਟ੍ਰੋਜਨ ਦੇ ਬਣੇ ਹੁੰਦੇ ਹਨ । ਇਹਨਾਂ ਨੂੰ ਸਰੀਰ ਬਣਾਉਣ | ਵਾਲੇ ਭੋਜਨ ਕਹਿੰਦੇ ਹਨ | ਸਰੀਰ ਦੇ ਵਾਧੇ ਅਤੇ ਮੁਰੰਮਤ ਹੋਣ ਵਾਲੇ ਸੈੱਲ ਲਈ ਪ੍ਰੋਟੀਨ ਮੁੱਖ ਕੰਮ ਕਰਦਾ ਹੈ । ਇਹ ਕਈ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ ।

→ ਪੌਦੇ ਅਤੇ ਜਾਨਵਰ ਦੋਨੋਂ ਪੋਟੀਨ ਦੇ ਮੁੱਖ ਸਰੋਤ ਹਨ । ਪੌਦਿਆਂ ਤੋਂ ਪ੍ਰਾਪਤ ਹੋਣ ਵਾਲੀ ਪ੍ਰੋਟੀਨ ਨੂੰ ਪੌਦਾ ਪ੍ਰੋਟੀਨ | ਕਹਿੰਦੇ ਹਨ ਅਤੇ ਜਾਨਵਰਾਂ ਤੋਂ ਪ੍ਰਾਪਤ ਹੋਣ ਵਾਲੀ ਪ੍ਰੋਟੀਨ ਨੂੰ ਜਾਨਵਰ ਪ੍ਰੋਟੀਨ ਕਹਿੰਦੇ ਹਨ ।

→ ਫਲੀਆਂ ਜਿਵੇਂ ਸੋਇਆਬੀਨ, ਮਟਰ, ਦਾਲਾਂ ਉਦਾਹਰਨ ਗਾਮ ਅਤੇ ਚੰਦਰਮਾ ਪੌਦਾ ਪ੍ਰੋਟੀਨ ਦੇ ਸਰੋਤ ਹਨ ।

→ ਸਾਨੂੰ ਪਾਲਕ, ਮਸ਼ਰੂਮ ਅਤੇ ਬਰੋਕਲੀ ਤੋਂ ਵੀ ਪ੍ਰੋਟੀਨ ਪ੍ਰਾਪਤ ਹੁੰਦੀ ਹੈ ।

→ ਮੀਟ, ਮੱਛੀ, ਪੋਲਟਰੀ, ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਵੀ ਪ੍ਰੋਟੀਨ ਦੇ ਮੁੱਖ ਸਰੋਤ ਹਨ ।

→ ਕੁੱਝ ਪ੍ਰੋਟੀਨ ਸਾਰੇ ਸਰੀਰ ਵਿੱਚ ਵਾਪਰਨ ਵਾਲੀਆਂ ਕਈ ਪ੍ਰਤੀਕ੍ਰਿਆਵਾਂ ਨੂੰ ਤੇਜ਼ ਕਰਦੇ ਹਨ । ਇਹ ਐਨਜਾਈਮ ਵਜੋਂ ਜਾਣੇ ਜਾਂਦੇ ਹਨ ।

→ ਐਨਜ਼ਾਈਮ ਪ੍ਰੋਟੀਨ ਹੁੰਦੇ ਹਨ ਜਿਹੜੇ ਜੀਵਿਤ ਜੀਵ ਦੇ ਸਰੀਰ ਅੰਦਰ ਵੱਖ-ਵੱਖ ਐਕਟੀਵੀਟੀਜ਼ ਨੂੰ ਤੇਜ਼ ਕਰਦੇ ਹਨ ।

→ ਪ੍ਰੋਟੀਨ ਨੂੰ ਜਦੋਂ ਕਾਪਰ ਸਲਫਾਈਡ ਅਤੇ ਕਾਸਟਿਕ ਸੋਡਾ ਦੀ ਇਕ ਸੁਲੌਊਸ਼ਨ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ ਤਾਂ ਨੀਲਾ ਰੰਗ ਮਿਲਦਾ ਹੈ ।

→ ਚਰਬੀ ਵੀ ਊਰਜਾ ਪ੍ਰਦਾਨ ਕਰਦੀ ਹੈ । ਇਹ ਊਰਜਾ ਨੂੰ ਜਿਆਦਾ ਮਾਤਰਾ ਵਿੱਚ ਪ੍ਰਦਾਨ ਕਰਦੇ ਹਨ ਜੋ ਕਿ | ਕਾਰਬੋਹਾਈਡੇਟਸ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ । ਇਹ ਤੁਰੰਤ ਉਰਜਾ ਨਹੀਂ ਛੱਡਦੇ । ਚਰਬੀ ਨੂੰ ਉਰਜਾ ਦੇ ਮੁੱਖ ਸਰੋਤ ਵਜੋਂ ਜਾਣਿਆ ਜਾਂਦਾ ਹੈ । ਕਾਰਬੋਹਾਈਡੇਟਸ ਨੂੰ ਤੁਰੰਤ ਊਰਜਾ ਦੇ ਸਰੋਤ ਵਜੋਂ ਜਾਣਿਆ ਜਾਂਦਾ ਹੈ ।

→ ਚਰਬੀ ਦਾ ਮਹੱਤਵਪੂਰਨ ਸਰੋਤ ਮੀਟ, ਆਂਡੇ, ਮੱਛੀ, ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਜਿਵੇਂ ਮੱਖਣ ਤੇ ਘਿਓ ਹਨ । ਹੁ ਚਰਬੀ ਸਾਨੂੰ ਊਰਜਾ ਦਿੰਦੀ ਹੈ ਤੇ ਸਰੀਰ ਤੋਂ ਗਰਮੀ ਦੇ ਨੁਕਸਾਨ ਨੂੰ ਰੋਕਦੀ ਹੈ ।

→ ਕਾਗਜ਼ ਤੇ ਤੇਲ ਪੈਚ ਦੀ ਮੌਜੂਦਗੀ ਕਿਸੇ ਵੀ ਭੋਜਨ ਪਦਾਰਥ ਵਿੱਚ ਚਰਬੀ ਦੀ ਮੌਜੂਦਗੀ ਦੀ ਪੁਸ਼ਟੀ ਕਰਦਾ ਹੈ ।

→ ਸਾਡੇ ਸਰੀਰ ਨੂੰ ਖਣਿਜ ਪਦਾਰਥ ਦੀ ਜ਼ਰੂਰਤ ਹੈ | ਕੈਲਸ਼ੀਅਮ, ਆਇਰਨ, ਆਈਓਡੀਨ ਅਤੇ ਫਾਸਫੋਰਸ | ਬਹੁਤ ਮਹੱਤਵਪੂਰਨ ਖਣਿਜ-ਪਦਾਰਥ ਹਨ । ਇਹ ਸਾਨੂੰ ਊਰਜਾ ਪ੍ਰਦਾਨ ਨਹੀਂ ਕਰਦੇ ।

→ ਲੋਹੇ ਦੀ ਜ਼ਰੂਰਤ ਸਾਨੂੰ ਹੀਮੋਗਲੋਬਲ ਦੇ ਗਠਨ ਲਈ ਹੁੰਦੀ ਹੈ ਅਤੇ ਕੈਲਸ਼ੀਅਮ ਦੀ ਜ਼ਰੂਰਤ ਹੱਡੀਆਂ ਦੇ ਬਣਨ ਵਾਸਤੇ ਹੁੰਦੀ ਹੈ । ਫਾਸਫੋਰਸ ਸਾਡੇ ਦੰਦਾਂ ਅਤੇ ਹੱਡੀਆਂ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ । ਆਇਓਡੀਨ ਦੀ ਜ਼ਰੂਰਤ ਥਾਇਡ ਗਲੈਂਡ ਦਾ ਸਾਧਾਰਨ ਕੰਮ ਕਰਨ ਲਈ ਹੁੰਦੀ ਹੈ ।

→ ਵਿਟਾਮਿਨ ਦੀ ਲੋੜ ਸਰੀਰ ਦੇ ਸਹੀ ਕੰਮ ਕਰਨ ਲਈ ਹੁੰਦੀ ਹੈ । ਸਾਡੇ ਕੋਲ ਵੱਖ-ਵੱਖ ਤਰ੍ਹਾਂ ਦੇ ਵਿਟਾਮਿਨ ਹਨ ਜਿਵੇਂ ਏ, ਬੀ, ਸੀ, ਡੀ, ਈ, ਅਤੇ ਕੇ ।

PSEB 6th Class Science Notes Chapter 2 ਭੋਜਨ ਦੇ ਤੱਤ

→ ਵਿਟਾਮਿਨ ‘ਏ’ ਦੇ ਮੁੱਖ ਸਰੋਤ, ਆਂਡੇ, ਮੀਟ, ਦੁੱਧ, ਪਨੀਰ, ਹਰੀ ਸਬਜ਼ੀਆਂ, ਗਾਜਰ ਅਤੇ ਪਪੀਤਾ ਆਦਿ ਹਨ । ਇਨ੍ਹਾਂ ਦੀ ਲੋੜ ਸਿਹਤਮੰਦ ਅੱਖਾਂ ਤੇ ਚਮੜੀ ਲਈ ਹੈ । ਹੁ ਵਿਟਾਮਿਨ ‘ਬੀ’ ਦੇ ਮੁੱਖ ਸਰੋਤ, ਦੁੱਧ, ਹਰੀ-ਸਬਜ਼ੀਆਂ, ਮਟਰ, ਆਂਡੇ, ਅਨਾਜ, ਖੁੰਭਾਂ ਹਨ । ਇਨ੍ਹਾਂ ਦੀ ਲੋੜ ਸਰੀਰ ਦੇ ਸਾਧਾਰਨ ਵਾਧੇ ਦੇ ਵਿਕਾਸ ਅਤੇ ਕੇਂਦਰੀ ਦਿਮਾਗ ਪ੍ਰਣਾਲੀ ਅਤੇ ਪਾਚਨ ਪ੍ਰਣਾਲੀ ਦੇ ਸਹੀ ਕੰਮ ਕਰਨ ਲਈ ਹੈ ।

→ ਵਿਟਾਮਿਨ ‘ਈ’ ਦੇ ਮੁੱਖ ਸਰੋਤ ਬਾਦਾਮ, ਅਖਰੋਟ, ਸੁਰਜਮੁੱਖੀ ਦਾ ਤੇਲ, ਸੋਇਆਬੀਨ ਦਾ ਤੇਲ, ਹਰੀ ਸਬਜ਼ੀਆਂ ਹਨ । ਇਨ੍ਹਾਂ ਦੀ ਲੋੜ ਸੈੱਲਾਂ ਨੂੰ ਨੁਕਸਾਨ ਤੋਂ ਬਚਾਉਣ ਅਤੇ ਸਰੀਰ ਦੀ ਸਮੱਸਿਆ ਨੂੰ ਘਟਾਉਣ ਵਿੱਚ ਸਹਾਇਤਾ ਲਈ ਹੈ ।

→ ਵਿਟਾਮਿਨ ‘ਕੇ’ ਦੇ ਮੁੱਖ ਸਰੋਤ ਹਰੀ ਸਬਜ਼ੀਆਂ, ਮੱਛੀ, ਮੀਟ, ਆਂਡੇ ਅਤੇ ਅਨਾਜ ਹਨ । ਇਸ ਦੀ ਲੋੜ ਖੂਨ ਦੇ ਜੰਮਣ ਵਿੱਚ ਮਦਦ ਕਰਦੀ ਹੈ ।

ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ

  1. ਪੋਸ਼ਟਿਕ ਤੱਤ-ਇਹ ਉਹ ਪਦਾਰਥ ਹਨ ਜੋ ਸਰੀਰ ਦੇ ਵਾਧੇ ਤੇ ਵਿਕਾਸ ਵਿੱਚ ਸਹਾਇਤਾ ਕਰਦੇ ਹਨ ।
  2. ਸੰਤੁਲਨ ਖੁਰਾਕ-ਇਸ ਖੁਰਾਕ ਵਿੱਚ ਕਾਫੀ ਮਾਤਰਾ ਵਿੱਚ ਜ਼ਰੂਰੀ ਪੋਸ਼ਟਿਕ ਤੱਤ, ਮੋਟਾ ਆਹਾਰ ਅਤੇ ਪਾਣੀ ਹੁੰਦੇ । ਹਨ ਜੋ ਕਿ ਸਰੀਰ ਦੇ ਵਾਧੇ ਤੇ ਵਿਕਾਸ ਵਿੱਚ ਮਦਦ ਕਰਦਾ ਹੈ, ਨੂੰ ਸੰਤੁਲਨ ਖੁਰਾਕ ਕਹਿੰਦੇ ਹਨ ।
  3. ਘਾਟ ਰੋਗ-ਇਹ ਉਹ ਰੋਗ ਹੈ ਜੋ ਪੌਸ਼ਟਿਕ ਤੱਤਾਂ ਦੀ ਕਮੀ ਬਹੁਤ ਸਮੇਂ ਲਈ ਹੋਣ ਕਰਕੇ ਹੁੰਦੀ ਹੈ, ਨੂੰ ਘਾਟ ਰੋਗ ਕਹਿੰਦੇ ਹਨ ।
  4. ਗਾਇਟਰ-ਇਹ ਬਿਮਾਰੀ, ਆਇਓਡੀਨ ਦੀ ਕਮੀ ਹੋਣ ਕਰਕੇ ਹੁੰਦੀ ਹੈ ਜਿਸ ਕਾਰਨ ਗਰਦਨ ਵਿੱਚ ਗਲੈਂਡ ਦਾ ਵਾਧਾ ਹੋ ਜਾਂਦਾ ਹੈ ।
  5. ਸਕਰਵੀ-ਇਹ ਰੋਗ, ਵਿਟਾਮਿਨ ‘ਸੀ’ ਦੀ ਕਮੀ ਹੋਣ ਕਰਕੇ ਹੁੰਦਾ ਹੈ ਜਿਸ ਦਾ ਮੁੱਖ ਲੱਛਣ ਖੁਨ ਦਾ ਵਗਣਾ ਹੁੰਦਾ ਹੈ ।
  6. ਬੇਰੀ-ਬੇਰੀ-ਇਹ ਬਿਮਾਰੀ ਜਾਂ ਰੋਗ ਵਿਟਾਮਿਨ ‘ਬੀ’ ਦੀ ਕਮੀ ਕਰਕੇ ਹੁੰਦਾ ਹੈ ।
  7. ਰਿਕਿਟਸ-ਇਹ ਰੋਗ ਵਿਟਾਮਿਨ ‘ਡੀ’ ਦੀ ਕਮੀ ਕਰਕੇ ਹੁੰਦਾ ਹੈ । ਇਸ ਦਾ ਮੁੱਖ ਲੱਛਣ ਨਰਮ ਅਤੇ ਮੋੜ ਹੱਡੀ ਹੁੰਦਾ ਹੈ ।
  8. ਅਨੀਮੀਆ-ਇਹ ਬਿਮਾਰੀ ਲੋਹੇ ਦੀ ਕਮੀ ਕਾਰਨ ਹੁੰਦੀ ਹੈ । ਜਿਸਦਾ ਮੁੱਖ ਲੱਛਣ ਕਮਜ਼ੋਰੀ, ਥਕਾਵਟ ਅਤੇ ਚਮੜੀ ਦਾ ਪੀਲਾ ਪੈ ਜਾਣਾ ਹੈ ।
  9. ਫੋਕਟ ਪਦਾਰਟ (ਮੋਟਾ ਆਹਾਰ)-ਭੋਜਨ ਵਿੱਚ ਮੌਜੂਦ ਰੇਸ਼ੇਦਾਰ ਬਦਹਜ਼ਮੀ ਪਦਾਰਥ ਨੂੰ ਮੋਟਾ ਆਹਾਰ ਜਾਂ ਫੋਕਟ ਪਦਾਰਥ ਕਿਹਾ ਜਾਂਦਾ ਹੈ ।

PSEB 6th Class Science Notes Chapter 1 ਭੋਜਨ, ਇਹ ਕਿੱਥੋਂ ਆਉਂਦਾ ਹੈ

This PSEB 6th Class Science Notes Chapter 1 ਭੋਜਨ, ਇਹ ਕਿੱਥੋਂ ਆਉਂਦਾ ਹੈ will help you in revision during exams.

PSEB 6th Class Science Notes Chapter 1 ਭੋਜਨ, ਇਹ ਕਿੱਥੋਂ ਆਉਂਦਾ ਹੈ

ਯਾਦ ਰੱਖਣ ਯੋਗ ਗੱਲਾਂ-

→ ਸਾਰੇ ਜੀਵਾਂ ਨੂੰ ਆਪਣੀਆਂ ਰੋਜ਼ਾਨਾ ਦੀਆਂ ਕਿਰਿਆਵਾਂ ਕਰਨ ਲਈ ਉਰਜਾ ਦੀ ਲੋੜ ਹੁੰਦੀ ਹੈ ।

→ ਭੋਜਨ ਸਜੀਵਾਂ ਦੇ ਵਾਧੇ ਤੇ ਵਿਕਾਸ ਵਿੱਚ ਸਹਾਇਤਾ ਕਰਦਾ ਹੈ, ਕੰਮ ਕਰਨ ਲਈ ਊਰਜਾ ਪ੍ਰਦਾਨ ਕਰਦਾ ਹੈ, ਸਰੀਰ ਦੇ ਜ਼ਖ਼ਮੀ ਭਾਗਾਂ ਨੂੰ ਠੀਕ ਕਰਨ ਵਿੱਚ ਸਹਾਇਤਾ ਕਰਦਾ ਹੈ ਅਤੇ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ ।

→ ਵੱਖ-ਵੱਖ ਪ੍ਰਕਾਰ ਦੇ ਭੋਜਨ ਜਿਵੇਂ ਕਿ ਫਲ, ਸਬਜ਼ੀਆਂ, ਦੁੱਧ ਤੋਂ ਬਣੇ ਪਦਾਰਥ, ਆਂਡੇ, ਮੀਟ, ਰੋਟੀ ਅਤੇ ਬੇਕਰੀ ਉਤਪਾਦ ਕੁਦਰਤ ਵਿੱਚ ਪਾਏ ਜਾਂਦੇ ਹਨ । ਹ ਉਹ ਪਦਾਰਥ ਜਾਂ ਵਸਤੂਆਂ, ਜਿਨ੍ਹਾਂ ਨੂੰ ਬਣਾਉਣ ਲਈ ਜ਼ਰੂਰਤ ਹੁੰਦੀ ਹੈ, ਸਮੱਗਰੀ ਕਹਿੰਦੇ ਹਨ ।

PSEB 6th Class Science Notes Chapter 1 ਭੋਜਨ, ਇਹ ਕਿੱਥੋਂ ਆਉਂਦਾ ਹੈ

→ ਤਰ ਪਦਾਰਥ ਦੋ ਜਾਂ ਦੋ ਤੋਂ ਜ਼ਿਆਦਾ ਵਸਤੂਆਂ ਨੂੰ ਮਿਲਾ ਕੇ ਤਿਆਰ ਕੀਤੇ ਜਾਂਦੇ ਹਨ । ਹ ਪੌਦੇ ਜੀਵਾਂ ਤੇ ਸਜੀਵਾਂ ਲਈ ਭੋਜਨ ਦਾ ਮੁੱਖ ਸਰੋਤ ਹਨ, ਭਾਵੇਂ ਕੁੱਝ ਭੋਜਨ ਪਦਾਰਥ ਜੰਤੂਆਂ ਤੋਂ ਵੀ ਪ੍ਰਾਪਤ ਕੀਤੇ ਜਾਂਦੇ ਹਨ ।

→ ਪੌਦੇ ਆਪਣਾ ਭੋਜਨ ਆਪ ਸੂਰਜ ਦੀ ਰੋਸ਼ਨੀ, ਕਾਰਬਨ-ਡਾਈਆਕਸਾਈਡ ਤੇ ਪਾਣੀ ਦੀ ਵਰਤੋਂ ਕਰਕੇ ਬਣਾਉਂਦੇ ਹਨ । ਇਸ ਪ੍ਰਕਿਰਿਆ ਨੂੰ ਪ੍ਰਕਾਸ਼ ਸੰਸਲੇਸ਼ਣ ਕਹਿੰਦੇ ਹਨ । ਹੁ ਪੌਦੇ ਦੇ ਉਹ ਸਾਰੇ ਭਾਗ, ਜਿੱਥੋਂ ਭੋਜਨ ਪਦਾਰਥ ਜਮਾਂ ਕੀਤੇ ਜਾਂਦੇ ਹਨ, ਉਨ੍ਹਾਂ ਨੂੰ ਖਾਣਯੋਗ ਭਾਗ ਕਹਿੰਦੇ ਹਨ, ਜਿਵੇਂ ਬੀਜ, ਫੁੱਲ, ਤਣਾਂ, ਜੜ੍ਹ ਅਤੇ ਪੱਤੇ ਆਦਿ ।

→ ਪੌਦੇ ਦੇ ਉਹ ਭਾਗ, ਜਿਹੜੇ ਸਾਡੇ ਦੁਆਰਾ ਭੋਜਨ ਦੇ ਰੂਪ ਵਿੱਚ ਵਰਤੇ ਜਾਂਦੇ ਹਨ, ਖਾਣਯੋਗ ਭਾਗ ਅਖਵਾਉਂਦੇ ਹਨ । ਹੁ ਗਾਜਰ, ਮੂਲੀ, ਸ਼ਲਗਮ, ਸ਼ਕਰਕੰਦੀ ਦੀਆਂ ਜੜ੍ਹਾਂ ਭੋਜਨ ਦੇ ਰੂਪ ਵਿੱਚ ਵਰਤੀਆਂ ਜਾਂਦੀਆਂ ਹਨ ।

→ ਕੁੱਝ ਪੌਦਿਆਂ ਦੇ ਤਣਿਆਂ ਨੂੰ ਵੀ ਇਸ ਰੂਪ ਵਿੱਚ ਵਰਤਿਆ ਜਾਂਦਾ ਹੈ । ਕਈ ਪੌਦਿਆਂ ਦਾ ਤਣਾ ਭੋਜਨ ਦੇ ਰੂਪ ਵਿੱਚ ਜਿਵੇਂ ਅਦਰਕ, ਆਲੂ, ਪਿਆਜ਼, ਹਲਦੀ ਵਿੱਚ ਵਰਤਿਆ ਜਾਂਦਾ ਹੈ । ਅਦਰਕ ਅਤੇ ਹਲਦੀ ਦੇ ਤਣੇ ਨੂੰ ਮਸਾਲਿਆਂ ਵਜੋਂ ਵਰਤਿਆ ਜਾਂਦਾ ਹੈ । ਗੰਨੇ ਦੇ ਤਣੇ ਨੂੰ ਜੂਸ, ਖੰਡ ਅਤੇ ਗੁੜ ਬਣਾਉਣ ਲਈ ਵਰਤਿਆ ਜਾਂਦਾ ਹੈ ।

PSEB 6th Class Science Notes Chapter 1 ਭੋਜਨ, ਇਹ ਕਿੱਥੋਂ ਆਉਂਦਾ ਹੈ

→ ਅਸੀਂ ਵੱਖਰੇ-ਵੱਖਰੇ ਤਰ੍ਹਾਂ ਦੇ ਫਲ ਖਾਂਦੇ ਹਾਂ ਜਿਵੇਂ ਸੇਬ, ਅੰਬ, ਅਮਰੂਦ, ਪਪੀਤਾ ਅਤੇ ਸੰਤਰਾ ਆਦਿ । ਇਹ ਸਾਰੇ ਫਲ ਕੱਚੇ ਹੀ ਖਾਧੇ ਜਾਂਦੇ ਹਨ | ਕੁੱਝ ਫਲਾਂ ਤੋਂ ਮੁਰੱਬਾ ਅਤੇ ਅਚਾਰ ਵੀ ਤਿਆਰ ਕੀਤਾ ਜਾਂਦਾ ਹੈ ।

→ ਫਲ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹਨ ਅਤੇ ਇਹ ਵਿਟਾਮਿਨ ਤੇ ਖਣਿਜ ਪਦਾਰਥ ਦੇ ਮੁੱਖ ਸਰੋਤ ਹਨ |

→ ਅਸੀਂ ਕੁੱਝ ਪੌਦਿਆਂ ਦੇ ਪੱਤਿਆਂ ਜਿਵੇਂ ਸਰੋਂ, ਪਾਲਕ, ਬੰਦਗੋਭੀ, ਧਨੀਆ, ਪੁਦੀਨਾ ਆਦਿ ਨੂੰ ਵੀ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ ।

→ ਕਈ ਪੌਦਿਆਂ ਦੇ ਬੀਜਾਂ ਨੂੰ ਵੀ ਭੋਜਨ ਵਜੋਂ ਵਰਤਿਆ ਜਾਂਦਾ ਹੈ ਜਿਵੇਂ ਕਿ ਕਣਕ, ਚੌਲ, ਮੱਕੀ, ਬੇਸਣ, ਮਟਰ, ਰਾਜਮਾਂਹ ਅਤੇ ਮੂੰਗ ਆਦਿ ।

→ ਅਸੀਂ ਕੁੱਝ ਭੋਜਨ ਪਦਾਰਥ ਜੰਤੂਆਂ ਤੋਂ ਵੀ ਪ੍ਰਾਪਤ ਕਰਦੇ ਹਾਂ ਜਿਵੇਂ ਦੁੱਧ, ਸ਼ਹਿਦ, ਮੀਟ, ਆਂਡੇ, ਤੇਲ ਆਦਿ ।

→ ਸ਼ਹਿਦ ਵਿੱਚ ਕਾਰਬੋਹਾਈਡੇਟਸ, ਪਾਣੀ, ਖਣਿਜ-ਪਦਾਰਥ, ਐਨਜਾਈਮ ਅਤੇ ਵਿਟਾਮਿਨ ਹੁੰਦੇ ਹਨ ।

→ ਜਾਨਵਰਾਂ ਦੁਆਰਾ ਲਏ ਗਏ ਭੋਜਨ ਦੇ ਆਧਾਰ ‘ਤੇ ਜਾਨਵਰ ਦੀਆਂ ਤਿੰਨ ਕਿਸਮਾਂ ਹਨ-

  1. ਸ਼ਾਕਾਹਾਰੀ
  2. ਮਾਸਾਹਾਰੀ
  3. ਸਰਵੋਤਮ (ਜਿਹੜੇ ਦੋਨੋਂ ਤਰ੍ਹਾਂ ਦੇ ਭੋਜਨ ਖਾਂਦੇ ਹਨ ਜਾਂ ਸਰਬ-ਅਹਾਰੀ ।

→ ਅਜਿਹੇ ਜਾਨਵਰ ਜਿਹੜੇ ਕੇਵਲ ਪੌਦਿਆਂ ਜਾਂ ਪੌਦਿਆਂ ਤੋਂ ਬਣੇ ਜਾਂ ਪ੍ਰਾਪਤ ਉਤਪਾਦਾਂ ਨੂੰ ਹੀ ਖਾਂਦੇ ਹਨ, ਨੂੰ ਸ਼ਾਕਾਹਾਰੀ ਕਿਹਾ ਜਾਂਦਾ ਹੈ । ਉਦਾਹਰਣ ਵਜੋਂ ਗਾਂ, ਬੱਕਰੀ, ਖਰਗੋਸ਼, ਭੇਡ, ਹਿਰਨ ਅਤੇ ਹਾਥੀ ।

→ ਅਜਿਹੇ ਜਾਨਵਰ ਜਿਹੜੇ ਆਪਣੇ ਭੋਜਨ ਲਈ ਦੂਜੇ ਜਾਨਵਰਾਂ ਨੂੰ ਖਾਂਦੇ ਹਨ, ਨੂੰ ਮਾਸਾਹਾਰੀ ਕਿਹਾ ਜਾਂਦਾ ਹੈ । ਉਦਾਹਰਨ ਵਜੋਂ ਸ਼ੇਰ, ਚੀਤਾ, ਸੱਪ ਆਦਿ ।

→ ਅਜਿਹੇ ਜਾਨਵਰ ਭੋਜਨ ਲਈ ਪੌਦਿਆਂ ਅਤੇ ਜੰਤੂਆਂ ਉੱਪਰ ਨਿਰਭਰ ਕਰਦੇ ਹਨ, ਨੂੰ ਸਰਬ-ਅਹਾਰੀ ਕਿਹਾ ਜਾਂਦਾ ਹੈ । ਉਦਾਹਰਨ ਵਜੋਂ ਕਾਂ, ਰਿੱਛ, ਕੁੱਤਾ, ਚੂਹਾ ਆਦਿ ।

→ ਦੁੱਧ, ਪ੍ਰੋਟੀਨ, ਸ਼ੁਗਰ (ਖੰਡ), ਚਰਬੀ ਅਤੇ ਵਿਟਾਮਿਨ ਦਾ ਮਿਸ਼ਰਨ ਹੈ । ਦੁੱਧ ਨੂੰ ਸੰਸਾਰ ਭਰ ਵਿੱਚ ਭੋਜਨ ਵਜੋਂ ਵਰਤਿਆ ਜਾਂਦਾ ਹੈ ਜਿਸ ਤੋਂ ਕਈ ਪ੍ਰਕਾਰ ਦੇ ਉਤਪਾਦ ਜਿਵੇਂ ਪਨੀਰ, ਮੱਖਣ, ਦਹੀਂ ਅਤੇ ਕਰੀਮ ਆਦਿ ਬਣਾਏ ਜਾਂਦੇ ਹਨ ।

→ ਲੋਕ ਬੱਕਰੇ, ਭੇਡਾਂ, ਮੁਰਗੀ, ਮੱਛੀ ਅਤੇ ਸਮੁੰਦਰੀ ਜਾਨਵਰ ਜਿਵੇਂ ਝੱਗਾ, ਕੇਕੜਾ ਦਾ ਮਾਸ ਖਾਂਦੇ ਹਨ ।

→ ਮੀਟ ਨੂੰ ਭੋਜਨ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ ਜਿਸ ਵਿੱਚ ਬਹੁਤ ਮਾਤਰਾ ਵਿੱਚ ਪ੍ਰੋਟੀਨ ਤੇ ਚਰਬੀ ਪਾਈ ਜਾਂਦੀ ਹੈ ।

→ ਲੋਕ ਮੁਰਗੀਆਂ, ਬੱਤਖ ਅਤੇ ਹੋਰ ਜਾਨਵਰਾਂ ਦੇ ਆਂਡੇ ਖਾਂਦੇ ਹਨ । ਆਂਡੇ ਦੇ ਚਿੱਟੇ ਭਾਗ ਨੂੰ ਐਲਬਿਊਮਿਨ । ਅਤੇ ਪੀਲੇ ਭਾਗ ਨੂੰ ਸ਼ੌਕ ਕਹਿੰਦੇ ਹਨ | ਐਲਬਿਊਮਿਨ ਪ੍ਰੋਟੀਨ ਅਤੇ ਚਰਬੀ ਨਾਲ ਭਰਪੂਰ ਹੁੰਦਾ ਹੈ ।

ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ

  1. ਭੋਜਨ-ਕੰਮ ਕਰਨ ਲਈ ਊਰਜਾ ਪ੍ਰਦਾਨ ਕਰਨ ਵਾਲੇ ਪਦਾਰਥ ਸਰੀਰ ਦੀ ਗਰਮੀ ਤੋਂ ਅਤੇ ਸਾਨੂੰ ਰੋਗਾਂ ਤੋਂ ਵੀ ਬਚਾਉਂਦੇ ਹਨ ।
  2. ਸੰਤੁਲਨ ਖੁਰਾਕ-ਇਕ ਖੁਰਾਕ ਜਿਸ ਵਿੱਚ ਸਰੀਰ ਨੂੰ ਚਾਹੀਦੇ ਲੋੜੀਂਦੇ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ, ਨੂੰ ਸੰਤੁਲਨ ਖੁਰਾਕ ਕਹਿੰਦੇ ਹਨ ।
  3. ਖਾਣਯੋਗ-ਉਹ ਪਦਾਰਥ ਜਿਹੜੇ ਖਾਣ ਲਈ ਸੁਰੱਖਿਅਤ ਹਨ, ਉਨ੍ਹਾਂ ਨੂੰ ਖਾਣਯੋਗ ਪਦਾਰਥ ਕਹਿੰਦੇ ਹਨ ।
  4. ਸਮੱਗਰੀ-ਭੋਜਨ ਪਦਾਰਥ ਤਿਆਰ ਕਰਨ ਲਈ ਲੋੜੀਂਦੀ ਸਮੱਗਰੀ |
  5. ਦਾਲਾਂ-ਕੁੱਝ ਫ਼ਸਲਾਂ ਦੇ ਬੀਜ ਜਿਵੇਂ ਛੋਲੇ, ਮਟਰ ਅਤੇ ਮੁੰਗ ।
  6. ਅਨਾਜ-ਕੁੱਝ ਘਾਹ ਦੀਆਂ ਫ਼ਸਲਾਂ ਦੇ ਬੀਜ ਜਿਵੇਂ ਕਣਕ, ਚਾਵਲ ਅਤੇ ਮੱਕੀ ।
  7. ਐਲਬਿਊਮਿਨ-ਆਂਡੇ ਦਾ ਚਿੱਟਾ ਹਿੱਸਾ ।
  8. ਸ਼ੌਕ-ਆਂਡੇ ਦਾ ਪੀਲਾ ਹਿੱਸਾ ।
  9. ਅੰਮ੍ਰਿਤ-ਫੁੱਲ ਵਿੱਚ ਮੌਜੂਦ ਮਿੱਠੀ ਤਰਲ ।
  10. ਸ਼ਾਕਾਹਾਰੀ-ਪੌਦੇ ਖਾਣ ਵਾਲੇ ਜਾਨਵਰਾਂ ਨੂੰ ਸ਼ਾਕਾਹਾਰੀ ਕਿਹਾ ਜਾਂਦਾ ਹੈ ।
  11. ਉਤਪਾਦਕ ਜਾਂ ਔਟੋਟਰਾਫਸ-ਜੀਵ ਜੋ ਪ੍ਰਕਾਸ਼-ਸੰਸਲੇਸ਼ਣ ਦੀ ਸਹਾਇਤਾ ਨਾਲ ਭੋਜਨ ਤਿਆਰ ਕਰਦੇ ਹਨ ।
  12. ਖਪਤਕਾਰ ਜਾਂ ਪੈਟਰੋਟਰਾਫਸ-ਜੀਵ ਜੋ ਆਪਣੇ ਭੋਜਨ ਲਈ ਦੂਜਿਆਂ ‘ਤੇ ਨਿਰਭਰ ਕਰਦੇ ਹਨ ।
  13. ਸ਼ਾਕਾਹਾਰੀ-ਉਹ ਜੀਵ ਜੋ ਸਿਰਫ਼ ਪੌਦਿਆਂ ‘ਤੇ ਨਿਰਭਰ ਕਰਦੇ ਹਨ ।
  14. ਮਾਸਾਹਾਰੀ-ਉਹ ਜੀਵ ਜੋ ਸਿਰਫ਼ ਦੁਜੇ ਜਾਨਵਰਾਂ ‘ਤੇ ਭੋਜਨ ਲਈ ਨਿਰਭਰ ਕਰਦੇ ਹਨ ।
  15. ਸਰਬ-ਅਹਾਰੀ-ਉਹ ਜੀਵ ਜੋ ਭੋਜਨ ਲਈ ਜਾਨਵਰਾਂ ਅਤੇ ਮਨੁੱਖਾਂ ‘ਤੇ ਨਿਰਭਰ ਕਰਦੇ ਹਨ ।

PSEB 6th Class Science Solutions Chapter 16 ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ

Punjab State Board PSEB 6th Class Science Book Solutions Chapter 16 ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ Textbook Exercise Questions, and Answers.

PSEB Solutions for Class 6 Science Chapter 16 ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ

Science Guide for Class 6 PSEB ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ Intext Questions and Answers

ਸੋਚੋ ਅਤੇ ਉੱਤਰ ਦਿਓ (ਪੇਜ 164)

ਪ੍ਰਸ਼ਨ 1.
ਸਬਜ਼ੀਆਂ ਦੇ ਛਿਲਕੇ ……………………… ਕੂੜਾ ਹਨ । (ਜੈਵ-ਵਿਘਟਨਸ਼ੀਲ/ਜੈਵ-ਅਵਿਘਟਨਸ਼ੀਲ)
ਉੱਤਰ-
ਜੈਵ-ਵਿਘਟਨਸ਼ੀਲ |

ਪ੍ਰਸ਼ਨ 2.
ਕੱਚ ਇੱਕ ……….. ਕੂੜਾ ਹੈ । (ਜੈਵ-ਵਿਘਟਨਸ਼ੀਲ/ਜੈਵ-ਅਵਿਘਟਨਸ਼ੀਲ)
ਉੱਤਰ-
ਜੈਵ-ਅਵਿਘਟਨਸ਼ੀਲ ।

ਪ੍ਰਸ਼ਨ 3.
ਪੌਦਿਆਂ ਦੇ ਪੋਤੇ …………. ਕੂੜਾ ਹਨ । (ਜੈਵ-ਵਿਘਟਨਸ਼ੀਲ/ਜੈਵ-ਅਵਿਘਟਨਸ਼ੀਲ)
ਉੱਤਰ-
ਜੈਵ-ਵਿਘਟਨਸ਼ੀਲ ॥

ਸੋਚੋ ਅਤੇ ਉੱਤਰ ਦਿਓ (ਪੇਜ 165)

ਪ੍ਰਸ਼ਨ 1.
ਕੰਪੋਸਟ ਖਾਦ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ । (ਸਹੀ/ਗਲਤ)
ਉੱਤਰ-
ਸਹੀ ।

ਪ੍ਰਸ਼ਨ 2.
ਅਸੀਂ ਜੈਵ-ਅਵਿਘਟਨਸ਼ੀਲ ਪਦਾਰਥਾਂ ਦੀ ਵਰਤੋਂ ਕੰਪੋਸਟ ਖਾਦ ਬਣਾਉਣ ਵਿੱਚ ਕਰ ਸਕਦੇ ਹਾਂ । (ਸਹੀ/ਗਲਤ)
ਉੱਤਰ-
ਗਲਤ ॥

PSEB 6th Class Science Solutions Chapter 16 ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ

ਪ੍ਰਸ਼ਨ 3.
ਖਾਦ ਜੈਵ-ਵਿਘਟਨਸ਼ੀਲ ਹੁੰਦੀ ਹੈ । (ਸਹੀ/ਗਲਤ)
ਉੱਤਰ-
ਸਹੀ ।

ਸੋਚੋ ਅਤੇ ਉੱਤਰ ਦਿਓ (ਪੇਜ 165)

ਪ੍ਰਸ਼ਨ 1.
ਵਰਮੀਕੰਪੋਸਟਿੰਗ ……….. ਦੁਆਰਾ ਕੀਤੀ ਜਾਂਦੀ ਹੈ ।
ਉੱਤਰ-
ਵਰਮੀਕੰਪੋਸਟਿੰਗ ਗੰਡੋਏ ਦੁਆਰਾ ਕੀਤੀ ਜਾਂਦੀ ਹੈ ।

ਪ੍ਰਸ਼ਨ 2.
ਰਸੋਈ ਦੇ ਕੂੜੇ ਜੈਵ-ਵਿਘਟਨਸ਼ੀਲ) ਦੀ ਵਰਤੋਂ ਵਰਮੀਕੰਪੋਸਟਿੰਗ ਲਈ ਕੀਤੀ ਜਾਂਦੀ ਹੈ । ਸਹੀ/ਗਲਤ)
ਉੱਤਰ-
ਸਹੀ ।

ਸੋਚੋ ਅਤੇ ਉੱਤਰ ਦਿਓ (ਪੇਜ 167)

ਪ੍ਰਸ਼ਨ 1.
ਅਸੀਂ ਸ਼ੀਸ਼ੇ ਅਤੇ ਧਾਤਾਂ ਦਾ ਵੀ ਪੁਨਰ-ਉਤਪਾਦਨ ਕਰ ਸਕਦੇ ਹਾਂ । (ਸਹੀ/ਗਲਤ)
ਉੱਤਰ-
ਸਹੀ ।

ਪ੍ਰਸ਼ਨ 2.
ਕੂੜੇ ਅਤੇ ਗ਼ੈਰ-ਉਪਯੋਗੀ ਪਦਾਰਥਾਂ ਨੂੰ ਉਪਯੋਗੀ ਪਦਾਰਥਾਂ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਪੁਨਰ-ਉਤਪਾਦਨ ਕਹਿੰਦੇ ਹਨ ।(ਸਹੀ/ਗਲਤ)
ਉੱਤਰ-
ਸਹੀ ।

PSEB 6th Class Science Guide ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ Textbook Questions, and Answers

1. ਖ਼ਾਲੀ ਥਾਂਵਾਂ ਭਰੋ ਦਾ

(i) ਠੋਸ ਕੂੜੇ ਨੂੰ ਆਮ ਤੌਰ ‘ਤੇ ……………. ਕਹਿੰਦੇ ਹਨ ।
ਉੱਤਰ-
ਕਚਰਾ,

(ii) ਪਲਾਸਟਿਕ ਇੱਕ ……………. ਸਮੱਗਰੀ ਹੈ ।
ਉੱਤਰ-
ਜੈਵ-ਅਵਿਘਟਨਸ਼ੀਲ,

(iii) ਗੰਡੋਇਆਂ ਦੁਆਰਾ ਖਾਦ ਬਣਾਉਣ ਨੂੰ ……………. ਕਹਿੰਦੇ ਹਨ ।
ਉੱਤਰ-
ਵਰਮੀਕੰਪੋਸਟਿੰਗ,

(iv) ……………. ਕੂੜੇਦਾਨ ਦੀ ਵਰਤੋਂ ਜੈਵ-ਅਵਿਘਟਨਸ਼ੀਲ (ਨਾ-ਨਸ਼ਟ ਹੋਣ ਯੋਗ) ਕੂੜੇ ਨੂੰ ਇਕੱਠਾ ਕਰਨ ਲਈ ਕੀਤੀ ਜਾਂਦੀ ਹੈ ।
ਉੱਤਰ-
ਨੀਲਾ ।

2. ਸਹੀ ਜਾਂ ਗ਼ਲਤ ਲਿਖੋ-

(i) ਹਰੇ ਕੂੜੇਦਾਨ ਦੀ ਵਰਤੋਂ ਜੈਵ-ਵਿਘਟਨਸ਼ੀਲ ਨਸ਼ਟ ਹੋਣ ਯੋਗ) ਕੂੜੇ ਨੂੰ ਇਕੱਠਾ ਕਰਨ ਲਈ ਕੀਤੀ ਜਾਂਦੀ ਹੈ ।
ਉੱਤਰ-
ਸਹੀ,

(ii) ਜੈਵਿਕ ਕੂੜਾ ਖ਼ਤਰਨਾਕ ਅਤੇ ਛੂਤਕਾਰੀ ਹੈ ।
ਉੱਤਰ-
ਸਹੀ,

(iii) ਕੂੜਾ-ਕਰਕਟ ਸੁੱਟਣ ਲਈ ਵਰਤਿਆ ਜਾਣ ਵਾਲਾ ਇੱਕ ਵੱਡਾ, ਨੀਵਾਂ ਇਲਾਕਾ, ਟੋਏ ਵਜੋਂ ਜਾਣਿਆ ਜਾਂਦਾ ਹੈ ।
ਉੱਤਰ-
ਗ਼ਲਤ,

(iv) ਭਰਾਵ ਖੇਤਰ ਵਾਲੀ ਜਗਾ ਪਾਰਕ ਅਤੇ ਖੇਡ ਦੇ ਮੈਦਾਨ ਬਣਾਉਣ ਲਈ ਆਦਰਸ਼ ਹੈ ।
ਉੱਤਰ-
ਸਹੀ ।

PSEB 6th Class Science Solutions Chapter 16 ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ

3. ਕਾਲਮ ‘ਉਂ ਅਤੇ ਕਾਲਮ ‘ਅ ਨੂੰ ਮਿਲਾਓ

ਕਾਲਮ ‘ਉ’ ਕਾਲਮ ‘ਅ’
(ਉ) ਜੈਵਿਕ ਕੂੜਾ (i) ਰਾਖ
(ਅ) ਉਦਯੋਗਿਕ ਕੂੜਾ (ii) ਦਵਾਈਆਂ ਅਤੇ ਸਰਿੰਜਾਂ
(ਈ) ਘਰੇਲੂ ਕੂੜਾ (iii) ਝੋਨੇ ਦੀ ਪਰਾਲੀ
(ਸ) ਖੇਤੀਬਾੜੀ ਰਹਿੰਦ-ਖੂੰਹਦ (iv) ਸਬਜ਼ੀਆਂ ਦੇ ਛਿਲਕੇ

ਉੱਤਰ –

ਕਾਲਮ ‘ਉ’ ਕਾਲਮ ‘ਅ’
(ਉ) ਜੈਵਿਕ ਕੂੜਾ (ii) ਦਵਾਈਆਂ ਅਤੇ ਸਰਿੰਜਾਂ
(ਅ) ਉਦਯੋਗਿਕ ਕੂੜਾ (i) ਰਾਖ
(ਈ) ਘਰੇਲੂ ਕੂੜਾ (iv) ਸਬਜ਼ੀਆਂ ਦੇ ਛਿਲਕੇ
(ਸ) ਖੇਤੀਬਾੜੀ ਰਹਿੰਦ-ਖੂੰਹਦ (iii) ਝੋਨੇ ਦੀ ਪਰਾਲੀ

4. ਸਹੀ ਉੱਤਰ ਦੀ ਚੋਣ ਕਰੋ-

(i) ਹਸਪਤਾਲ ਦਾ ਕੂੜਾ ਆਮ ਤੌਰ ‘ਤੇ
(ਉ) ਪੁਨਰ-ਉਤਪਾਦਨ ਲਈ ਵਰਤਿਆ ਜਾਂਦਾ ਹੈ
(ਅ) ਜਲਾ
(ਇ) ਆ ਜਾਂਦਾ ਹੈ
(ਸ) ਖਾਦ-ਬਣਾਉਣ ਲਈ ਵਰਤਿਆ ਜਾਂਦਾ ਹੈ ।
ਉੱਤਰ-
(ਅ) ਜਲਾਇਆ ਜਾਂਦਾ ਹੈ ।

(ii) ਖਾਦ ਬਣਾਉਣ ਵਾਲੇ ਗੰਡੋਇਆਂ ਨੂੰ ਕੀ ਕਹਿੰਦੇ ਹਨ ?
(ਉ) ਲਾਲ ਗੰਡੋਏ
(ਅ) ਨੀਲੇ ਗੰਡੋਏ
(ਈ) ਹਰੇ ਗੰਡੋਏ
(ਸ) ਚਿੱਟੇ ਗੰਡੋਏ ।
ਉੱਤਰ-
(ਉ) ਲਾਲ ਗੰਡੋਏ ।

(iii) ਕਿਹੜਾ ਜੈਵ-ਅਵਿਘਟਨਸ਼ੀਲ (ਨਾ-ਨਸ਼ਟ ਹੋਣ ਯੋਗ) ਕੂੜਾ ਹੈ ।
(ਉ) ਪਲਾਸਟਿਕ
(ਅ) ਕਾਗਜ਼
(ਈ) ਸਬਜ਼ੀਆਂ ਦੇ ਛਿੱਲੜ
(ਸ) ਪਸ਼ੂਆਂ ਦਾ ਗੋਬਰ ।
ਉੱਤਰ-
(ੳ) ਪਲਾਸਟਿਕ ।.

(iv) ਅਸੀਂ ਪੁਨਰ-ਉਤਪਾਦਨ ਕਰ ਸਕਦੇ ਹਾਂ
(ਉ) ਕੱਚ
(ਅ) ਧਾਤਾਂ
(ਈ) ਪਲਾਸਟਿਕ
(ਸ) ਸਾਰੇ ।
ਉੱਤਰ-
(ਸ) ਸਾਰੇ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਢੇਰ ਤੋਂ ਕੀ ਭਾਵ ਹੈ ?
ਉੱਤਰ-
ਨੀਵਾਂ ਇਲਾਕਾ ਜਿਸ ਵਿੱਚ ਕੂੜੇ ਦਾ ਢੇਰ ਸੁੱਟਦੇ ਹਨ ਉਸ ਨੂੰ ਢੇਰ ਆਖਦੇ ਹਨ ।

ਪ੍ਰਸ਼ਨ (ii)
ਨੀਲੇ ਕੂੜੇਦਾਨ ਅਤੇ ਹਰੇ ਕੂੜੇਦਾਨ ਵਿੱਚ ਕਿਸ ਕਿਸਮ ਦਾ ਕੂੜਾ ਇਕੱਠਾ ਕੀਤਾ ਜਾਂਦਾ ਹੈ ?
ਉੱਤਰ-
ਨੀਲੇ ਕੂੜੇਦਾਨ ਵਿੱਚ ਜੈਵ-ਅਵਿਘਟਨਸ਼ੀਲ ਕੂੜਾ ਇਕੱਠਾ ਕੀਤਾ ਜਾਂਦਾ ਹੈ । ਉਦਾਹਰਨਾਂ-ਪੋਲੀਥੀਨ ਥੈਲੇ, ਪਲਾਸਟਿਕ, ਕੱਚ ਅਤੇ ਧਾਤੂ । ਹਰੇ ਕੂੜੇਦਾਨ ਵਿੱਚ ਜੈਵ-ਵਿਘਟਨਸ਼ੀਲ ਕੂੜਾ ਇਕੱਠਾ ਕੀਤਾ ਜਾਂਦਾ ਹੈ । ਉਦਾਹਰਨਾਂ-ਘਰੇਲੂ ਵਿਅਰਥ, ਅਖਬਾਰਾਂ, ਫਲ ।

ਪ੍ਰਸ਼ਨ (iii)
ਪੁਨਰ-ਉਤਪਾਦਨ ਤੋਂ ਕੀ ਭਾਵ ਹੈ ?
ਉੱਤਰ-
ਕਿਸੇ ਪਦਾਰਥ (ਜੋ ਕਿ ਕੂੜਾ ਹੈ) ਦੀ ਮੁੜ ਵਰਤੋਂ ਕਰਨ ਨੂੰ ਪੁਨਰ-ਉਤਪਾਦਨ ਆਖਦੇ ਹਨ ।

PSEB 6th Class Science Solutions Chapter 16 ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਜੈਵ-ਵਿਘਟਨਸ਼ੀਲ ਅਤੇ ਜੈਵ-ਅਵਿਘਟਨਸ਼ੀਲ ਕੂੜੇ ਵਿੱਚ ਅੰਤਰ ਦੱਸੋ ।
ਉੱਤਰ

ਕਾਲਮ ‘ਉ’ ਕਾਲਮ “ਅ”
(ਉ) ਵਿਅਰਥ ਸਮੱਗਰੀ ਜਿਸਨੂੰ ਸੂਖ਼ਮਜੀਵਾਂ ਦੀ ਕਿਰਿਆ ਦੁਆਰਾ ਨੁਕਸਾਨਰਹਿਤ ਪਦਾਰਥਾਂ ਵਿੱਚ ਬਦਲਿਆ ਜਾ ਸਕੇ । (ਉ) ਵਿਅਰਥ ਸਮੱਗਰੀ ਜਿਸਨੂੰ ਸੁਖ਼ਮਜੀਵਾਂ ਦੀ ਕਿਰਿਆ ਦੁਆਰਾ ਨੁਕਸਾਨਰਹਿਤ ਪਦਾਰਥਾਂ ਵਿੱਚ ਨਹੀਂ ਬਦਲਿਆ ਜਾ ਸਕੇ ।
(ਅ) ਇਹ ਕੁਦਰਤ ਲਈ ਹਾਨੀਕਾਰਕ ਨਹੀਂ ਹੁੰਦੇ । (ਅ) ਇਹ ਕੁਦਰਤ ਲਈ ਹਾਨੀਕਾਰਕ ਹੁੰਦੇ ਹਨ ।

ਪ੍ਰਸ਼ਨ (ii)
ਵਰਮੀਕੰਪੋਸਟਿੰਗ ਕੀ ਹੈ ? ਇਹ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਗੰਡੋਇਆਂ ਦੀ ਮਦਦ ਨਾਲ ਖਾਦ ਤਿਆਰ ਕਰਨ ਨੂੰ ਵਰਮੀਕੰਪੋਸਟਿੰਗ ਆਖਦੇ ਹਨ । ਲਾਲ ਗੰਡੋਏ ਮਿੱਟੀ ਨਾਲ ਵਿਅਰਥ ਸਮੱਗਰੀ ਨੂੰ ਖਾ ਕੇ ਕੰਪੋਸਟ ਬਣਾ ਦਿੰਦੇ ਹਨ ।

ਪ੍ਰਸ਼ਨ (iii)
4Rs ਦੀ ਵਿਆਖਿਆ ਕਰੋ ।
ਉੱਤਰ-
(ੳ) ਮੁੜ ਵਰਤੋਂ (Reuse)-ਦੋਬਾਰਾ ਇਸਤੇਮਾਲ ਕਰਨਾ ।
(ਅ) ਘਟਾਉਣਾ (Reduce)-ਪੈਦਾ ਕੀਤੇ ਕੂੜੇ ਦੀ ਮਾਤਰਾ ਨੂੰ ਘਟਾਉਣਾ ।
(ਇ) ਪੁਨਰ-ਉਤਪਾਦਨ (Recycle-ਵਿਅਰਥ ਤੇ ਗੈਰ-ਉਪਯੋਗੀ ਚੀਜ਼ਾਂ ਨੂੰ ਉਪਯੋਗੀ ਵਿੱਚ ਬਦਲਣਾ ॥
(ਸ) ਇਨਕਾਰ (Refuse)-ਪਲਾਸਟਿਕ ਬੈਗਾਂ ਨੂੰ ਮਨ੍ਹਾਂ ਜਾਂ ਇਨਕਾਰ ਕਰਨਾ ।

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਵਿਆਖਿਆ ਕਰੋ ਕਿ ਕਿਵੇਂ ਪਲਾਸਟਿਕ ਇੱਕ ਵਰਦਾਨ ਹੈ ?
ਉੱਤਰ-
ਪਲਾਸਟਿਕ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਹੈ | ਅੱਜ-ਕੱਲ੍ਹ ਹਰ ਚੀਜ਼ ਪਲਾਸਟਿਕ ਦੀ ਬਣੀ ਹੋਈ ਹੈ ਜਿਵੇਂ ਕਿ ਬੂਟ, ਖਿਲੌਣੇ, ਬਾਲਟੀ, ਪੇਨ ਤੇ ਹੋਰ ਵੀ । ਇਹ ਹਲਕਾ, ਲਚਕਦਾਰ ਤੇ ਜਲ-ਪ੍ਰਤੀਰੋਧਕ ਹੁੰਦਾ ਹੈ । ਅਸੀਂ ਆਪਣੀ ਜ਼ਿੰਦਗੀ ਪਲਾਸਟਿਕ ਤੋਂ ਬਿਨਾਂ ਸੋਚ ਵੀ ਨਹੀਂ ਸਕਦੇ ।

ਪਲਾਸਿਕ ਨੂੰ ਹੇਠ ਲਿਖੇ ਕਾਰਨਾਂ ਕਰਕੇ ਵਰਦਾਨ ਕਿਹਾ ਜਾਂਦਾ ਹੈ-

  • ਇਸ ਨਾਲ ਤਿਆਰ ਕੀਤੀਆਂ ਚੀਜ਼ਾਂ ਦੀ ਮਿਆਦ ਬਹੁਤ ਜ਼ਿਆਦਾ ਹੁੰਦੀ ਹੈ ।
  • ਪਲਾਸਟਿਕ ਦੀਆਂ ਚੀਜ਼ਾਂ ਜਲਦੀ ਖਰਾਬ ਨਹੀਂ ਹੁੰਦੀਆਂ ਹਨ ।
  • ਪਲਾਸਟਿਕ ਦੀਆਂ ਚੀਜ਼ਾਂ ਬਹੁਤ ਸਸਤੀਆਂ ਹੁੰਦੀਆਂ ਹਨ ।
  • ਪਲਾਸਟਿਕ ਦੀਆਂ ਚੀਜ਼ਾਂ ਭਾਰ ਵਿੱਚ ਬਹੁਤ ਹਲਕੀਆਂ ਹੁੰਦੀਆਂ ਹਨ ।

ਪ੍ਰਸ਼ਨ (ii)
ਕੂੜੇ-ਕਰਕਟ ਦੇ ਨਿਪਟਾਰੇ ਲਈ ਵਰਤੇ ਜਾਂਦੇ ਵੱਖੋ-ਵੱਖਰੇ ਤਰੀਕਿਆਂ ਦੀ ਸੂਚੀ ਬਣਾਓ । ਕਿਸੇ ਇੱਕ ਦੀ ਵਿਆਖਿਆ ਕਰੋ ।
ਉੱਤਰ-
ਕੂੜਾ ਕਰਕਟ ਸਾਡੇ ਅੱਜ-ਕਲ ਦੇ ਸੰਸਾਰ ਵਿੱਚ ਇੱਕ ਬਹੁਤ ਵੱਡੀ ਪਰੇਸ਼ਾਨੀ ਹੈ । ਇਹ ਸਾਡੇ ਹਰ ਕੰਮਕਾਜ ਤੋਂ ਪੈਦਾ ਹੋ ਰਿਹਾ ਹੈ । ਇਸ ਦਾ ਨਿਪਟਾਰਾ ਕਰਨਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਜੇ ਇਸ ਦਾ ਸਹੀ ਢੰਗ ਨਾਲ ਨਿਪਟਾਰਾ ਨਾ ਕੀਤਾ ਜਾਵੇ ਤਾਂ ਇਹ ਨਾ ਸਿਰਫ਼ ਸਾਡੇ ਆਲੇ-ਦੁਆਲੇ ਨੂੰ ਦੂਸ਼ਿਤ ਕਰਦਾ ਹੈ ਸਗੋਂ ਇਹ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਕਾਰਨ ਵੀ ਬਣਦਾ ਹੈ । ਕੁੜੇ-ਕਰਕਟ ਨੂੰ ਅਸੀਂ ਵੱਖ-ਵੱਖ ਵਰਗਾਂ ਵਿੱਚ ਵੰਡ ਸਕਦੇ ਹਾਂ । ਹਰ ਕਿਸਮ ਦੇ ਕੁੜੇ-ਕਰਕਟ ਨੂੰ ਨਿਪਟਾਉਣ ਲਈ ਵੱਖ-ਵੱਖ ਢੰਗ ਵਰਤੇ ਜਾਂਦੇ ਹਨ ।

ਕੂੜੇ-ਕਰਕਟ ਨਾਲ ਨਜਿੱਠਣ ਲਈ ਤਿੰਨ ਮਹੱਤਵਪੂਰਨ ਢੰਗ ਹਨ-

  • ਕੰਪੋਸਟਿੰਗ,
  • ਭਰਾਵ ਖੇਤਰ,
  • ਜਲਾਉਣਾ ।

ਜਲਾਉਣਾ (Incineration)-ਕੁੜੇ ਨੂੰ ਵਿਸ਼ੇਸ਼ ਤੌਰ ‘ਤੇ ਬਣਾਈਆਂ ਭੱਠੀਆਂ ਵਿੱਚ ਜਲਾਇਆ ਜਾਂਦਾ ਹੈ । ਇਹ ਕੜੇ ਦੀ ਮਾਤਰਾ ਘੱਟ ਕਰ ਦਿੰਦਾ ਹੈ ਹਸਪਤਾਲਾਂ ਦਾ ਕੂੜਾ ਆਮ ਤੌਰ ‘ਤੇ ਇਸ ਤਰ੍ਹਾਂ ਨਜਿੱਠਿਆ ਜਾਂਦਾ ਹੈ ਪਰ ਇਸ ਨਾਲ ਕਈ ਨੁਕਸਾਨਦੇਹ ਗੈਸਾਂ ਵੀ ਪੈਦਾ ਹੁੰਦੀਆਂ ਹਨ ਜੋ ਪ੍ਰਦੂਸ਼ਣ ਫੈਲਾਉਂਦੀਆਂ ਹਨ ।

PSEB Solutions for Class 6 Science ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ Important Questions and Answers

1. ਖ਼ਾਲੀ ਥਾਂਵਾਂ ਭਰੋ

(i) ਹਸਪਤਾਲਾਂ ਦੇ ਕੂੜੇ ਨੂੰ ………….. ਕੂੜਾ ਕਹਿੰਦੇ ਹਨ ।
ਉੱਤਰ-
ਜੈਵਿਕ,

(ii) ………….. ਕੂੜਾ ਕੁਦਰਤ ਲਈ ਹਾਨੀਕਾਰਕ ਹੈ ।
ਉੱਤਰ-
ਜੈਵ-ਅਵਿਘਟਨਸ਼ੀਲ,

(iii) ………….. ਕੂੜੇਦਾਨ ਵਿੱਚ ਘਰ ਦਾ ਕੂੜਾ ਪੈਂਦਾ ਹੈ ।
ਉੱਤਰ-
ਹਰਾ,

(iv) ਖਾਦ ਬਣਾਉਣ ਨੂੰ ………….. ਆਖਦੇ ਹਨ ।
ਉੱਤਰ-
ਕੰਪੋਸਟਿੰਗ,

(v) …………………… ਖਾਦ ਬਣਾਉਣ ਦਾ ਅਸਾਨ ਤਰੀਕਾ ਹੈ ।
ਉੱਤਰ-
ਵਰਮੀਕੰਪੋਸਟਿੰਗ ।

2. ਸਹੀ ਜਾਂ ਗ਼ਲਤ ਲਿਖੋ –

(i) ਸਾਨੂੰ ਖਾਦ ਪਦਾਰਥ ਜ਼ਿਆਦਾ ਵਰਤਣੇ ਨਹੀਂ ਚਾਹੀਦੇ ।
ਉੱਤਰ-
ਸਹੀ,

PSEB 6th Class Science Solutions Chapter 16 ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ

(ii) ਜਲਾਉਣ ਨਾਲ ਪ੍ਰਦੂਸ਼ਣ ਫੈਲਦਾ ਹੈ ।
ਉੱਤਰ-
ਸਹੀ,

(iii) ਕੰਪੋਸਟਿੰਗ ਨਾਲ ਕੁੜੇਦਾਨ ਬਣਾਉਂਦੇ ਹਨ ।
ਉੱਤਰ-
ਗ਼ਲਤ,

(iv) ਘਰੇਲੂ ਕੂੜਾ ਨੁਕਸਾਨਦਾਇਕ ਹੁੰਦਾ ਹੈ ।
ਉੱਤਰ-
ਗ਼ਲਤ,

(v) ਸਾਨੂੰ ਪਲਾਸਟਿਕ ਦੀ ਵਰਤੋਂ ਘਟਾਉਣੀ ਚਾਹੀਦੀ ਹੈ ।
ਉੱਤਰ-
ਸਹੀ ।

3. ਮਿਲਾਨ ਕਰੋ-

ਕਾਲਮ ‘ਉ’ ਕਾਲਮ ‘ਅ’
(i) ਜੈਵਿਕ ਕੂੜਾ (ਉ) ਹਸਪਤਾਲਾਂ ਤੋਂ ਪੈਦਾ ਹੋਣ ਵਾਲਾ ਕੁੜਾ
(ii) ਜੈਵ-ਅਵਿਘਟਨਸ਼ੀਲ ਕੂੜਾ (ਅ) ਜੈਵਿਕ ਕੁੜੇ ਤੋਂ ਖਾਦ ਤਿਆਰ ਕਰਨਾ
(iii) ਕੰਪੋਸਟਿੰਗ (ਈ) ਮਕਾਨ, ਦੁਕਾਨ ਤੋੜਨ ਤੇ ਪੈਦਾ ਹੋਣ ਵਾਲਾ ਕੂੜਾ
(iv) ਵਰਮੀ ਕੰਪੋਸਟਿੰਗ (ਸ) ਫਲਾਂ ਅਤੇ ਸਬਜ਼ੀਆਂ ਦੇ ਛਿਲਕੇ
(v) ਡਾਕਟਰੀ ਕੁੜਾ (ਹ) ਲਾਲ ਗੰਡੋਏ

ਉੱਤਰ –

ਕਾਲਮ ‘ਉ’ ਕਾਲਮ “ਅ”
(i) ਜੈਵਿਕ ਕੂੜਾ (ਸ) ਫਲਾਂ ਅਤੇ ਸਬਜ਼ੀਆਂ ਦੇ ਛਿਲਕੇ
(ii) ਜੈਵ-ਅਵਿਘਟਨਸ਼ੀਲ ਕੂੜਾ (ਈ) ਮਕਾਨ, ਦੁਕਾਨ ਤੋੜਨ ਤੇ ਪੈਦਾ ਹੋਣ ਵਾਲਾ ਕੁੜਾ
(iii) ਕੰਪੋਸਟਿੰਗ (ਅ) ਜੈਵਿਕ ਕੁੜੇ ਤੋਂ ਖਾਦ ਤਿਆਰ ਕਰਨਾ
(iv) ਵਰਮੀ ਕੰਪੋਸਟਿੰਗ (ਹ) ਲਾਲ ਗੰਡੋਏ
(v) ਡਾਕਟਰੀ ਕੂੜਾ (ਉ) ਹਸਪਤਾਲਾਂ ਤੋਂ ਪੈਦਾ ਹੋਣ ਵਾਲਾ ਕੂੜਾ

4. ਸਹੀ ਉੱਤਰ ਚੁਣੋ-

(i) ਇਨ੍ਹਾਂ ਵਿਚੋਂ ਕੌਣ ਜੈਵ-ਅਵਿਘਟਨਸ਼ੀਲ ਹੈ ?
(ਉ) ਸਬਜ਼ੀਆਂ
(ਅ) ਲਾਸ਼ਾਂ
(ਇ) ਪਲਾਸਟਿਕ
(ਸ) ਕੋਈ ਨਹੀਂ ।
ਉੱਤਰ-
(ਇ) ਪਲਾਸਟਿਕ ।

(ii) ਜੈਵ-ਅਵਿਘਟਨਸ਼ੀਲ ਕੂੜਾ ਕਿਸ ਵਿੱਚ ਇਕੱਠਾ ਕਰਦੇ ਹਨ ?
(ਉ) ਹਰੇ ਕੂੜੇਦਾਨ
(ਅ) ਨੀਲੇ ਕੂੜੇਦਾਨ
(ਇ) ਲਾਲ ਕੂੜੇਦਾਨ ।
(ਸ) ਕੋਈ ਨਹੀਂ ।
ਉੱਤਰ-
(ਅ) ਨੀਲੇ ਕੁੜੇਦਾਨ ।

PSEB 6th Class Science Solutions Chapter 16 ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ

(iii) ਕਿਹੜਾ ਗੰਡੋਇਆ ਵਰਮੀਕੰਪੋਸਟਿੰਗ ਵਿੱਚ ਵਰਤਿਆ ਜਾਂਦਾ ਹੈ ?
(ਉ) ਬੈਕਟੀਰੀਆ
(ਅ) ਫੰਗੀ
(ਇ) ਲਾਲ ਗੰਡੋਇਆ
(ਸ) ਕੋਈ ਨਹੀਂ ।
ਉੱਤਰ-
ਲਾਲ ਗੰਡੋਇਆ ।

(iv) ਹਸਪਤਾਲ ਦਾ ਕੂੜਾ ਕਿਵੇਂ ਨਿਪਟਾਇਆ ਜਾਂਦਾ ਹੈ ?
(ਉ) ਕੰਪੋਸਟਿੰਗ
(ਅ) ਜਲਾਉਣਾ
(ਇ) ਭਰਾਵ ਖੇਤਰ
(ਸ) ਕੋਈ ਨਹੀਂ ।
ਉੱਤਰ-
(ਅ) ਜਲਾਉਣਾ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਨਾਜ, ਦਾਲਾਂ, ਬਿਸਕੁਟ, ਦੁੱਧ ਜਾਂ ਤੇਲ ਜਿਨ੍ਹਾਂ ਨੂੰ ਅਸੀਂ ਦੁਕਾਨਾਂ ਤੋਂ ਖ਼ਰੀਦਦੇ ਹਾਂ ਉਹ ਆਮ ਕਰਕੇ ਕਿਹੜੇ ਪਦਾਰਥਾਂ ਵਿੱਚ ਪੈਕ ਹੁੰਦੇ ਹਨ ?
ਉੱਤਰ-
ਪਲਾਸਟਿਕ ਦੀਆਂ ਥੈਲੀਆਂ ਜਾਂ ਟੀਨਾਂ ਵਿੱਚ ਪੈਕ ਹੁੰਦੇ ਹਨ ।

ਪ੍ਰਸ਼ਨ 2.
ਪੈਕਿੰਗ ਦੀਆਂ ਵਸਤੂਆਂ ਨੂੰ ਅਸੀਂ ਕੀ ਕਰਦੇ ਹਾਂ ?
ਉੱਤਰ-
ਪੈਕਿੰਗ ਦੀਆਂ ਵਸਤੂਆਂ ਨੂੰ ਅਸੀਂ ਕੂੜੇ ਵਿੱਚ ਸੁੱਟ ਦਿੰਦੇ ਹਾਂ ।

ਪ੍ਰਸ਼ਨ 3.
ਅਸੀਂ ਕਿਹੜੀਆਂ ਘਰੇਲੂ ਫਾਲਤੂ ਚੀਜ਼ਾਂ ਨੂੰ ਬਾਹਰ ਸੁੱਟਦੇ ਹਾਂ ?
ਉੱਤਰ-
ਟੁੱਟੇ ਖਿਡੌਣੇ, ਪੁਰਾਣੇ ਕੱਪੜੇ, ਜੁੱਤੇ, ਚੱਪਲ ।

ਪ੍ਰਸ਼ਨ 4.
ਪਹੇਲੀ ਅਤੇ ਬੁਝੋ ਨੇ ਸਕੂਲ ਵਿੱਚ ਕਿਹੜੀਆਂ ਯੋਜਨਾਵਾਂ ਸ਼ੁਰੂ ਕੀਤੀਆਂ ?
ਉੱਤਰ-
ਕੁੜੇ ਦਾ ਨਿਪਟਾਰਾ ਨਾਮਕ ਯੋਜਨਾ ।

ਪ੍ਰਸ਼ਨ 5.
ਭੂਮੀ ਭਰਾਵ ਕਿਸ ਨੂੰ ਕਹਿੰਦੇ ਹਨ ?
ਉੱਤਰ-
ਨੀਵੇਂ ਖੁੱਲ੍ਹੇ ਖੇਤਰਾਂ ਵਿੱਚ ਜਿੱਥੇ ਡੂੰਘੇ ਖੱਡੇ ਹੁੰਦੇ ਹਨ, ਉੱਥੇ ਕੂੜਾ ਸੁੱਟਣ ਨੂੰ ਭੂਮੀ ਭਰਾਵ ਕਹਿੰਦੇ ਹਨ ।

PSEB 6th Class Science Solutions Chapter 16 ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ

ਪ੍ਰਸ਼ਨ 6.
ਕੂੜੇ ਵਿੱਚ ਕਿੰਨੇ ਘਟਕ ਹੁੰਦੇ ਹਨ ?
ਉੱਤਰ-
ਕੂੜੇ ਵਿੱਚ ਉਪਯੋਗੀ ਤੇ ਨਾ-ਵਰਤੋਂ ਯੋਗ ਘਟਕ ਹੁੰਦੇ ਹਨ ।

ਪ੍ਰਸ਼ਨ 7.
ਕੁੜੇ ਦੇ ਕਿਹੜੇ ਘਟਕ ਨੂੰ ਭਰਾਵ ਖੇਤਰ ਵਿੱਚ ਫੈਲਾਅ ਕੇ ਮਿੱਟੀ ਨਾਲ ਢੱਕਿਆ ਜਾਂਦਾ ਹੈ ?
ਉੱਤਰ-
ਨਾ-ਵਰਤੋਂ ਯੋਗ ਘਟਕ ਨੂੰ ।

ਪ੍ਰਸ਼ਨ 8.
ਵਰਤੋਂ ਯੋਗ ਕੁੜੇ ਦਾ ਨਿਪਟਾਰਾ ਕਿਵੇਂ ਕੀਤਾ ਜਾਂਦਾ ਹੈ ?
ਉੱਤਰ-
ਕੰਪੋਸਟ ਬਣਾਉਣ ਲਈ ਵਰਤੋਂ ਕੀਤੀ ਜਾਂਦੀ ਹੈ ।

ਪ੍ਰਸ਼ਨ 9.
ਦੋ ਪ੍ਰਕਾਰ ਦੇ ਕੂੜੇ ਨੂੰ ਇਕੱਠਾ ਕਰਨ ਵਾਲੇ ਕੁੜੇਦਾਨ ਦੇ ਰੰਗ ਦੱਸੋ ।
ਉੱਤਰ-
ਨੀਲਾ ਕੂੜਾਦਾਨ, ਹਰਾ ਕੂੜਾਦਾਨ ।

ਪ੍ਰਸ਼ਨ 10.
ਨੀਲੇ ਕੂੜੇਦਾਨ ਵਿੱਚ ਕਿਹੋ ਜਿਹਾ ਕੂੜਾ ਪਾਇਆ ਜਾਂਦਾ ਹੈ ?
ਉੱਤਰ-
ਨੀਲੇ ਕੁੜੇਦਾਨ ਵਿੱਚ ਮੁੜ ਵਰਤੋਂ ਕੀਤੇ ਜਾ ਸਕਣ ਵਾਲੇ ਪਦਾਰਥ, ਜਿਵੇਂ ਪਲਾਸਟਿਕ, ਧਾਤੁ ਅਤੇ ਕੱਚ ਆਦਿ ਸੁੱਟੇ ਜਾਂਦੇ ਹਨ ।

ਪ੍ਰਸ਼ਨ 11.
ਹਰੇ ਕੂੜੇਦਾਨ ਵਿੱਚ ਕਿਸ ਤਰ੍ਹਾਂ ਦਾ ਕੂੜਾ ਸੁੱਟਿਆ ਜਾਂਦਾ ਹੈ ?
ਉੱਤਰ-
ਹਰੇ ਕੂੜੇਦਾਨ ਵਿੱਚ ਗਲਣ-ਸੜਣ ਵਾਲਾ ਕੂੜਾ ਜਿਵੇਂ ਫਲ, ਸਬਜ਼ੀਆਂ ਦੇ ਛਿਲਕੇ ਆਦਿ ਸੁੱਟੇ ਜਾਂਦੇ ਹਨ ।

ਪ੍ਰਸ਼ਨ 12.
ਸੁੱਕੇ ਪੱਤਿਆਂ, ਫ਼ਸਲੀ ਪੌਦਿਆਂ ਦੀ ਰਹਿੰਦ-ਖੂੰਹਦ ਨੂੰ ਜਲਾਣਾ ਕਿਉਂ ਨਹੀਂ ਚਾਹੀਦਾ ?
ਉੱਤਰ-
ਇਨ੍ਹਾਂ ਨੂੰ ਜਲਾਉਣ ਨਾਲ ਸਿਹਤ ਲਈ ਹਾਨੀਕਾਰਕ ਗੈਸਾਂ ਅਤੇ ਧੂੰਆਂ ਪੈਦਾ ਹੁੰਦਾ ਹੈ ।

ਪ੍ਰਸ਼ਨ 13.
ਸੁੱਕੇ ਪੱਤਿਆਂ, ਫ਼ਸਲੀ ਪੌਦਿਆਂ ਦੀ ਰਹਿੰਦ-ਖੂੰਹਦ ਨੂੰ ਕੀ ਕਰਨਾ ਚਾਹੀਦਾ ਹੈ ?
ਉੱਤਰ-
ਸੁੱਕੇ ਪੱਤਿਆਂ, ਫ਼ਸਲੀ ਪੌਦਿਆਂ ਦੀ ਰਹਿੰਦ-ਖੂੰਹਦ ਤੋਂ ਕੰਪੋਸਟ ਖਾਦ ਤਿਆਰ ਕਰਨੀ ਚਾਹੀਦੀ ਹੈ ।

ਪ੍ਰਸ਼ਨ 14.
ਕਿਸਾਨ ਦੇ ਮਿੱਤਰ ਕਿਹੜੇ ਕੀੜੇ ਹਨ ?
ਉੱਤਰ-
ਗੰਡੋਏ ਕਿਸਾਨ ਦੇ ਮਿੱਤਰ ਕੀੜੇ ਹਨ ।

ਪ੍ਰਸ਼ਨ 15.
ਗੰਡੋਏ ਦੀ ਕਿਹੜੀ ਕਿਸਮ ਕੰਪੋਸਟ ਬਣਾਉਣ ਵਿੱਚ ਸਹਾਇਕ ਹੈ ?
ਉੱਤਰ-
ਲਾਲ ਗੰਡੋਏ ।

ਪ੍ਰਸ਼ਨ 16.
ਵਰਮੀ ਕੰਪੋਸਟਿੰਗ ਕਿਸ ਨੂੰ ਕਹਿੰਦੇ ਹਨ ?
ਉੱਤਰ-
ਲਾਲ ਗੰਡੋਇਆਂ ਦੀ ਸਹਾਇਤਾ ਨਾਲ ਕੰਪੋਸਟ ਬਣਾਉਣ ਦੀ ਵਿਧੀ ਨੂੰ ਕਿਸੀ ਕੰਪੋਸਟ ਜਾਂ ਵਰਮੀ-ਕੰਪੋਸਟਿੰਗ ਕਹਿੰਦੇ ਹਨ ।

PSEB 6th Class Science Solutions Chapter 16 ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ

ਪ੍ਰਸ਼ਨ 17.
ਲਾਲ ਗੰਡੋਏ ਦਾ ਭੋਜਨ ਕੀ ਹੈ ?
ਉੱਤਰ-
ਫਲ ਅਤੇ ਸਬਜ਼ੀਆਂ ਦੀ ਰਹਿੰਦ-ਖੂੰਹਦ, ਕਾਫ਼ੀ ਅਤੇ ਚਾਹ ਛਾਣਨ ਤੋਂ ਬਾਅਦ ਬਚੀਆਂ ਹੋਈਆਂ ਪੱਤੀਆਂ, ਖੇਤ ਅਤੇ ਬਗੀਚੇ ਦੀ ਖ਼ਰਪਤਵਾਰ ।

ਪ੍ਰਸ਼ਨ 18.
ਗਿਜ਼ਰਡ ਕੀ ਹੈ ?
ਉੱਤਰ-
ਗਿਜ਼ਰਡ-ਲਾਲ ਗੰਡੋਏ ਵਿੱਚ ਇੱਕ ਵਿਸ਼ੇਸ਼ ਰਚਨਾ ਜੋ ਭੋਜਨ ਨੂੰ ਪੀਸਣ ਵਿੱਚ ਸਹਾਇਤਾ ਕਰਦੀ ਹੈ ।

ਪ੍ਰਸ਼ਨ 19.
ਲਾਲ ਗੰਡੋਇਆ ਇੱਕ ਦਿਨ ਵਿੱਚ ਕਿੰਨਾ ਭੋਜਨ ਖਾਂਦਾ ਹੈ ?
ਉੱਤਰ-
ਆਪਣੇ ਸਰੀਰ ਦੇ ਭਾਰ ਦੇ ਬਰਾਬਰ ।

ਪ੍ਰਸ਼ਨ 20.
ਲਾਲ ਗੰਡੋਏ ਕਿਹੋ ਜਿਹੇ ਵਾਤਾਵਰਨ ਵਿੱਚ ਜੀਊਂਦੇ ਨਹੀਂ ਰਹਿ ਸਕਦੇ ?
ਉੱਤਰ-
ਬਹੁਤ ਗਰਮ ਅਤੇ ਬਹੁਤ ਠੰਢੇ ਵਾਤਾਵਰਨ ਵਿੱਚ ।

ਪ੍ਰਸ਼ਨ 21.
ਕਿਸ ਤਰ੍ਹਾਂ ਦੇ ਕਾਗਜ਼ ਦਾ ਮੁੜ ਉਤਪਾਦਨ ਨਹੀਂ ਹੋ ਸਕਦਾ ?
ਉੱਤਰ-
ਚਮਕਦਾਰ ਅਤੇ ਪਲਾਸਟਿਕ ਦੇ ਲੇਪ ਵਾਲੇ ਕਾਗ਼ਜ਼ ਦਾ ।

ਪ੍ਰਸ਼ਨ 22.
ਕੀ ਪਾਲੀਥੀਨ ਦੀਆਂ ਥੈਲੀਆਂ ਗਲ-ਸੜ ਜਾਂਦੀਆਂ ਹਨ ਜਾਂ ਨਹੀਂ ?
ਉੱਤਰ-
ਪਾਲੀਥੀਨ ਦੀਆਂ ਥੈਲੀਆਂ ਗਲਦੀਆਂ-ਸੜਦੀਆਂ ਨਹੀਂ ਹਨ ।

ਪ੍ਰਸ਼ਨ 23.
ਪਲਾਸਟਿਕ ਜਾਂ ਪਾਲੀਥੀਨ ਨੂੰ ਜਲਾਉਣਾ ਕਿਉਂ ਨਹੀਂ ਚਾਹੀਦਾ ?
ਉੱਤਰ-
ਪਲਾਸਟਿਕ ਜਾਂ ਪਾਲੀਥੀਨ ਨੂੰ ਜਲਾਉਣ ਨਾਲ ਜ਼ਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਹਨ ।

ਪ੍ਰਸ਼ਨ 24.
ਖੇਤੀਬਾੜੀ ਕੂੜੇ ਦਾ ਸਭ ਤੋਂ ਨੁਕਸਾਨਦੇਈ ਪਦਾਰਥ ।
ਉੱਤਰ-
ਬਚੀ ਖਾਦ ।

ਪ੍ਰਸ਼ਨ 25.
ਕੂੜੇ ਨੂੰ ਜਲਾਉਣ ਨਾਲ ਕੀ ਹੁੰਦਾ ਹੈ ?
ਉੱਤਰ-
ਪ੍ਰਦੂਸ਼ਣ ।

ਪ੍ਰਸ਼ਨ 26.
ਕਿਹੜੀ ਪਾਰਕ ਇੱਕ ਭਰਾਵ ਖੇਤਰ ਹੈ ?
ਉੱਤਰ-
ਮਿਲੇਨੀਅਮ ਇੰਦਰਪ੍ਰਸਥ ਪਾਰਕ, ਨਵੀਂ ਦਿੱਲੀ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੂੜਾ-ਕਰਕਟ ਕਿੱਥੋਂ ਪੈਦਾ ਹੁੰਦਾ ਹੈ ?
ਉੱਤਰ-
ਕੂੜੇ-ਕਰਕਟ ਦੀ ਉਤਪੱਤੀ-ਅਸੀਂ ਆਪਣੇ ਘਰਾਂ, ਸਕੂਲਾਂ, ਦੁਕਾਨਾਂ ਅਤੇ ਦਫ਼ਤਰਾਂ ਵਿੱਚੋਂ ਰੋਜ਼ ਬਹੁਤ ਸਾਰਾ ਕੂੜਾ-ਕਰਕਟ ਬਾਹਰ ਸੁੱਟਦੇ ਰਹਿੰਦੇ ਹਾਂ | ਅਨਾਜ, ਦਾਲਾਂ, ਬਿਸਕੁਟ, ਦੁੱਧ ਅਤੇ ਤੇਲ ਜਿਨ੍ਹਾਂ ਨੂੰ ਅਸੀਂ ਦੁਕਾਨਾਂ ਤੋਂ ਖ਼ਰੀਦਦੇ ਹਾਂ, ਆਮ ਕਰਕੇ ਪਲਾਸਟਿਕ ਦੀਆਂ ਥੈਲੀਆਂ ਜਾਂ ਟੀਨ ਵਿੱਚ ਪੈਕ ਹੁੰਦੀਆਂ ਹਨ । ਪੈਕਿੰਗ ਦੀਆਂ ਇਹ ਸਾਰੀਆਂ ਵਸਤਾਂ ਨੂੰ ਕੂੜੇ ਵਿੱਚ ਸੁੱਟ ਦਿੱਤਾ ਜਾਂਦਾ ਹੈ । ਕਈ ਵਾਰ ਅਸੀਂ ਅਜਿਹੀਆਂ ਵਸਤਾਂ ਵੀ ਖਰੀਦ ਲੈਂਦੇ ਹਾਂ ਜਿਨ੍ਹਾਂ ਦੀ ਅਸਲ ਵਿੱਚ ਅਸੀਂ ਬਹੁਤ ਹੀ ਘੱਟ ਵਰਤੋਂ ਕਰਨੀ ਹੁੰਦੀ ਹੈ ਜਾਂ ਨਹੀਂ ਕਰਨੀ ਹੁੰਦੀ ਤੇ ਇਨ੍ਹਾਂ ਨੂੰ ਅਸੀਂ ਕੂੜੇ ਵਿੱਚ ਸੁੱਟ ਦਿੰਦੇ ਹਾਂ ।

ਪ੍ਰਸ਼ਨ 2.
ਕਿਸੇ ਸ਼ਹਿਰ ਦੇ ਕੱਚਰੇ ਦਾ ਨਿਪਟਾਰਾ ਕਿਵੇਂ ਕੀਤਾ ਜਾਂਦਾ ਹੈ ?
ਉੱਤਰ-
ਸਫ਼ਾਈ ਕਰਮਚਾਰੀ ਕੂੜਾ ਇਕੱਠਾ ਕਰਕੇ ਟਰੱਕ ਦੁਆਰਾ ਨੀਵੇਂ ਖੁੱਲ੍ਹੇ ਖੇਤਰਾਂ ਵਿੱਚ, ਜਿੱਥੇ ਡੂੰਘੇ ਖੱਡੇ ਹੁੰਦੇ ਹਨ, ਲੈ ਜਾਂਦੇ ਹਨ । ਇਨ੍ਹਾਂ ਖੁੱਲ੍ਹੇ ਖੇਤਰਾਂ ਨੂੰ ਭੂਮੀ ਭਰਾਵ ਕਹਿੰਦੇ ਹਨ । | ਇੱਥੇ ਇਸ ਕੂੜੇ ਵਿੱਚੋਂ ਉਸ ਭਾਗ ਨੂੰ ਵੱਖ ਕੀਤਾ ਜਾਂਦਾ ਹੈ ਜਿਸ ਦਾ ਮੁੜ ਉਤਪਾਦਨ ਕੀਤਾ ਜਾ ਸਕਦਾ ਹੈ ਅਤੇ ਨਾ ਵਰਤੋਂ ਯੋਗ ਕੁੜੇ ਨੂੰ ਵੱਖ ਕੀਤਾ ਜਾਂਦਾ ਹੈ । ਇਸ ਤਰ੍ਹਾਂ ਕੁੜੇ ਵਿੱਚੋਂ ਉਪਯੋਗੀ ਅਤੇ ਅਣ-ਉਪਯੋਗੀ ਦੋਵੇਂ ਘਟਕ ਹੁੰਦੇ ਹਨ । ਅਣਉਪਯੋਗੀ ਘਟਕ ਨੂੰ ਵੱਖ ਕਰਕੇ ਇਸ ਨੂੰ ਭਰਾਵ ਖੇਤਰ ਵਿੱਚ ਫੈਲਾ ਕੇ ਮਿੱਟੀ ਦੀ ਚਿੱਤਰ-ਸੁੱਕੇ ਪੱਤੀਆਂ ਅਤੇ ਫਾਲਤੂ ਪਦਾਰਥਾਂ ਪਰਤ ਨਾਲ ਢੱਕ ਦਿੰਦੇ ਹਨ । ਦੇ ਜਲਣ ਦਾ ਦ੍ਰਿਸ਼ ਜਦੋਂ ਇਹ ਭਰਾਵ ਖੇਤਰ ਪੂਰੀ ਤਰ੍ਹਾਂ ਭਰ ਜਾਂਦਾ ਹੈ, ਤਾਂ ਇੱਥੇ ਪਾਰਕ ਜਾਂ ਖੇਡ ਦਾ ਮੈਦਾਨ ਬਣਾ ਦਿੱਤਾ ਜਾਂਦਾ ਹੈ ।
PSEB 6th Class Science Solutions Chapter 16 ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ 1

ਪ੍ਰਸ਼ਨ 3.
ਘਰ ਦੇ ਕੂੜੇ ਨੂੰ ਕੂੜੇਦਾਨ ਵਿੱਚ ਸੁੱਟਣ ਤੋਂ ਪਹਿਲਾਂ ਉਨ੍ਹਾਂ ਨੂੰ ਕਿਹੜੇ ਦੋ ਸਮੂਹਾਂ ਵਿੱਚ ਵੱਖ ਕੀਤਾ ਜਾ ਸਕਦਾ ਹੈ ?
ਉੱਤਰ-
ਆਪਣੇ ਘਰ ਦੇ ਕੂੜੇ ਨੂੰ ਕੂੜੇਦਾਨ ਵਿੱਚ ਸੁੱਟਣ ਤੋਂ ਪਹਿਲਾਂ ਕਿਸੇ ਸਥਾਨ ‘ਤੇ ਇਕੱਠਾ ਕਰ ਲਵੋ । ਫਿਰ ਇਸ ਨੂੰ ਦੋ ਸਮੂਹਾਂ ਵਿੱਚ ਵੱਖ ਕਰ ਦਿਓ, ਉਨ੍ਹਾਂ ਵਿੱਚ ਹੇਠ ਲਿਖੇ ਅਨੁਸਾਰ ਚੀਜ਼ਾਂ ਹੋਣਗੀਆਂ| ਸਮੂਹ 1-ਰਸੋਈ ਘਰ ਦਾ ਕੂੜਾ ; ਜਿਵੇਂ ਫਲ ਅਤੇ ਸਬਜ਼ੀ ਦੇ ਛਿਲਕੇ, ਅੰਡੇ ਦਾ ਖੋਲ, ਬਚਿਆ ਹੋਇਆ ਫਾਲਤੂ ਭੋਜਨ, ਚਾਹ ਦੀਆਂ ਪੱਤੀਆਂ, ਕਾਗ਼ਜ਼ ਦੀਆਂ ਥੈਲੀਆਂ, ਅਖਬਾਰਾਂ ਅਤੇ ਸੁੱਕੇ ਪੱਤੇ ਇਸ ਸਮੂਹ ਵਿੱਚ ਸ਼ਾਮਲ ਹਨ । ਸਮੁਹ ਕੱਪੜੇ ਦੇ ਟੁੱਕੜੇ, ਪਾਲੀਥੀਨ ਦੀਆਂ ਥੈਲੀਆਂ, ਟੁੱਟਿਆ ਕੱਚ, ਐਲੂਮੀਨੀਅਮ ਦੇ ਰੈਪਰ, ਕਿੱਲਾਂ, ਪੁਰਾਣੇ ਜੁੱਤੇ ਅਤੇ ਟੁੱਟੇ ਖਿਡੌਣੇ ਆਦਿ ।

PSEB 6th Class Science Solutions Chapter 16 ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ

ਪ੍ਰਸ਼ਨ 4.
ਕੁੱਝ ਸ਼ਹਿਰਾਂ ਅਤੇ ਨਗਰਾਂ ਵਿੱਚ ਕੂੜੇ ਨੂੰ ਦੋ ਵੱਖ-ਵੱਖ ਕੂੜੇਦਾਨਾਂ ਵਿੱਚ ਕਿਉਂ ਇਕੱਠਾ ਕੀਤਾ ਜਾਂਦਾ ਹੈ ?
ਉੱਤਰ-
ਕੁੱਝ ਸ਼ਹਿਰਾਂ ਜਾਂ ਨਗਰਾਂ ਵਿੱਚ ਦੋ ਪ੍ਰਕਾਰ ਦੇ ਕੂੜੇ ਨੂੰ ਇਕੱਠਾ ਕਰਨ ਵਾਲੇ ਦੋ ਵੱਖ-ਵੱਖ ਕੁੜੇਦਾਨ ਹੁੰਦੇ ਹਨ । ਆਮ ਤੌਰ ‘ਤੇ ਇੱਕ ਦਾ ਰੰਗ ਨੀਲਾ ਅਤੇ ਦੂਜੇ ਦਾ ਰੰਗ ਹਰਾ ਹੁੰਦਾ ਹੈ । ਨੀਲੇ ਕੂੜੇਦਾਨ ਵਿੱਚ ਮੁੜ ਵਰਤੋਂ ਯੋਗ ਪਦਾਰਥ ਪਾਏ ਜਾਂਦੇ ਹਨ ਜਿਵੇਂ ਪਲਾਸਟਿਕ, ਧਾਤੂ ਜਾਂ ਕੱਚ । ਇਹ ਪਦਾਰਥ ਮਿੱਟੀ ਵਿੱਚ ਗਲ-ਸੜ ਨਹੀਂ ਸਕਦੇ । ਹਰੇ ਕੂੜੇਦਾਨ ਰਸੋਈ ਅਤੇ ਹੋਰ ਪੌਦਿਆਂ ਜਾਂ ਜੰਤੂਆਂ ਦੀ ਰਹਿੰਦ-ਖੂੰਹਦ ਨੂੰ ਇਕੱਠਾ ਕਰਨ ਲਈ ਹੁੰਦਾ ਹੈ । ਇਹ ਕੂੜਾ ਮਿੱਟੀ ਵਿੱਚ ਦਬਾਉਣ ‘ਤੇ ਪੂਰੀ ਤਰ੍ਹਾਂ ਗਲ-ਸੜ ਜਾਂਦਾ ਹੈ ।

ਪ੍ਰਸ਼ਨ 5.
ਕਿਸਾਨਾਂ ਨੂੰ ਸੁੱਕੀਆਂ ਪੱਤੀਆਂ ਅਤੇ ਖੇਤੀ ਦੇ ਫਾਲਤੂ ਪਦਾਰਥਾਂ ਨੂੰ ਜਲਾਉਣਾ ਕਿਉਂ ਨਹੀਂ ਚਾਹੀਦਾ ?
ਉੱਤਰ-
ਅਸੀਂ ਅਕਸਰ ਦੇਖਦੇ ਹਾਂ ਕਿ ਕਿਸਾਨ ਪੌਦਿਆਂ ਦੀਆਂ ਡਿੱਗੀਆਂ ਸੁੱਕੀਆਂ ਪੱਤੀਆਂ ਅਤੇ ਕਟਾਈ ਦੇ ਬਾਅਦ ਖੇਤਾਂ ਵਿੱਚ ਸੁੱਕੀਆਂ ਪੱਤੀਆਂ ਫ਼ਸਲੀ ਪੌਦਿਆਂ ਦੀ ਰਹਿੰਦ-ਖੂੰਹਦ, ਸੱਕ ਵਰਗੇ ਫਾਲਤੂ ਪਦਾਰਥਾਂ ਨੂੰ ਜਲਾ ਦਿੰਦੇ ਹਨ । ਇਨ੍ਹਾਂ ਨੂੰ ਜਲਾਉਣ ਨਾਲ ਸਿਹਤ ਲਈ ਹਾਨੀਕਾਰਕ ਗੈਸਾਂ ਅਤੇ ਧੂੰਆਂ ਪੈਦਾ ਹੁੰਦਾ ਹੈ ਸਾਨੂੰ ਇਸ ਤਰ੍ਹਾਂ ਫਾਲਤੂ ਪਦਾਰਥਾਂ ਨੂੰ ਜਲਾਉਣ ਦੀ ਪ੍ਰਕਿਰਿਆ ਨੂੰ ਬੰਦ ਕਰਨਾ ਚਾਹੀਦਾ ਹੈ । ਇਨ੍ਹਾਂ ਫਾਲਤੂ ਪਦਾਰਥਾਂ ਨੂੰ ਕੰਪੋਸਟ ਵਿੱਚ ਪਰਿਵਰਤਿਤ ਕਰਨਾ ਚਾਹੀਦਾ ਹੈ ।
PSEB 6th Class Science Solutions Chapter 16 ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ 2

ਪ੍ਰਸ਼ਨ 6.
ਵਰਮੀ ਕੰਪੋਸਟਿੰਗ ਜਾਂ ਕ੍ਰਿਮੀ ਕੰਪੋਸਟਿੰਗ ਤੋਂ ਕੀ ਭਾਵ ਹੈ ?
ਉੱਤਰ-
ਵਰਮੀ ਕੰਪੋਸਟਿੰਗ-ਗੰਡੋਇਆਂ ਦੁਆਰਾ ਕੰਪੋਸਟ ਤਿਆਰ ਕਰਨ ਦੀ ਵਿਧੀ ਨੂੰ ਵਰਮੀ ਕੰਪੋਸਟਿੰਗ ਕਹਿੰਦੇ ਹਨ । ਗੰਡੋਇਆਂ ਦੀ ਲਾਲ ਪਜਾਤੀ ਨੂੰ ਇਸ ਕੰਮ ਲਈ ਵਰਤਿਆ ਜਾਂਦਾ ਹੈ । ਵਰਮੀ ਕੰਪੋਸਟਿੰਗ ਇੱਕ ਵਧੀਆ ਖਾਦ ਹੈ ਜਿਸ ਨੂੰ ਅਸੀਂ ਗਮਲਿਆਂ, ਬਗੀਚਿਆਂ ਅਤੇ ਖੇਤਾਂ ਵਿੱਚ ਪਾ ਸਕਦੇ ਹਾਂ ।

ਪ੍ਰਸ਼ਨ 7.
ਪਲਾਸਟਿਕ ਤੋਂ ਕਿਹੜੀਆਂ-ਕਿਹੜੀਆਂ ਵਸਤੂਆਂ ਬਣਾਈਆਂ ਜਾਂਦੀਆਂ ਹਨ ?
ਉੱਤਰ-
ਪਲਾਸਟਿਕ ਦੀ ਵਰਤੋਂ ਖਿਡੌਣੇ, ਜੁੱਤੇ, ਥੈਲੇ, ਪੈਂਨ, ਕੰਘੇ, ਦੰਦਾਂ ਦੇ ਬੁਰਸ਼, ਬਾਲਟੀ, ਬੋਤਲ ਅਤੇ ਪਾਣੀ ਦੀਆਂ ਪਾਈਪਾਂ ਆਦਿ ਬਣਾਉਣ ਵਿੱਚ ਕੀਤੀ ਜਾਂਦੀ ਹੈ । ਅਸੀਂ ਪਲਾਸਟਿਕ ਤੋਂ ਬਣੇ ਬਸ, ਕਾਰ, ਰੇਡੀਓ, ਟੈਲੀਵਿਜ਼ਨ, ਰੈਫ਼ਰੀਜਿਰੇਟਰ ਅਤੇ ਸਕੂਟਰ ਦੇ ਕੁੱਝ ਭਾਗਾਂ ਦਾ ਨਿਰਮਾਣ ਕਰਦੇ ਹਾਂ ।

ਪ੍ਰਸ਼ਨ 8.
ਪਲਾਸਟਿਕ ਦੀਆਂ ਕੀ ਹਾਨੀਆਂ ਹਨ ?
ਉੱਤਰ-
ਪਲਾਸਟਿਕ ਦੀਆਂ ਹਾਨੀਆਂ-ਲੋਕ ਅਕਸਰ ਆਪਣੇ ਘਰ ਦੇ ਕੱਚਰੇ ਨੂੰ ਪਲਾਸਟਿਕ ਦੀਆਂ ਥੈਲੀਆਂ ਵਿੱਚ ਭਰ ਕੇ ਬਾਹਰ ਸੁੱਟ ਦਿੰਦੇ ਹਨ । ਗਲੀ-ਮੁਹੱਲੇ ਵਿੱਚ ਆਵਾਰਾ ਪਸ਼ੂ ਭੋਜਨ ਦੀ ਖੋਜ ਵਿੱਚ ਇਨ੍ਹਾਂ ਥੈਲੀਆਂ ਨੂੰ ਦੇਖਦੇ ਹਨ ਤੇ ਅਕਸਰ ਇਨ੍ਹਾਂ ਪਲਾਸਟਿਕ ਦੀਆਂ ਥੈਲੀਆਂ ਨੂੰ ਵੀ ਨਿਗਲ ਜਾਂਦੇ ਹਨ । ਕਈ ਵਾਰ ਤਾਂ ਇਸ ਕਾਰਨ ਉਨ੍ਹਾਂ ਦੀ ਮੌਤ ਵੀ ਹੋ ਜਾਂਦੀ ਹੈ । ਸੜਕਾਂ ਅਤੇ ਹੋਰ ਸਥਾਨਾਂ ਤੇ ਅਸਾਵਧਾਨੀ ਪੂਰਵਕ ਸੁੱਟੀਆਂ ਗਈਆਂ ਥੈਲੀਆਂ ਕਈ ਵਾਰ ਨਾਲੀਆਂ ਵਿੱਚ ਵੱਗ ਕੇ ਸੀਵਰ ਪ੍ਰਣਾਲੀ ਨੂੰ ਪੁੱਜ ਜਾਂਦੀਆਂ ਹਨ । ਨਤੀਜੇ ਵਜੋਂ ਨਾਲੇ ਰੁਕ ਜਾਂਦੇ ਹਨ ਅਤੇ ਗੰਦਾ ਪਾਣੀ ਸੜਕਾਂ ‘ਤੇ ਫੈਲ ਜਾਂਦਾ ਹੈ । ਭਾਰੀ ਵਰਖਾ ਦੇ ਸਮੇਂ ਤਾਂ ਹੜ੍ਹ ਦੀ ਸਥਿਤੀ ਪੈਦਾ ਹੋ ਜਾਂਦੀ ਹੈ । ਪਲਾਸਟਿਕ ਦੀ ਅੰਧਾ-ਧੁੰਦ ਵਰਤੋਂ ਬਹੁਤ ਹਾਨੀਕਾਰਕ ਸਿੱਧ ਹੋ ਸਕਦੀ ਹੈ ।

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ 1.
ਪਲਾਸਟਿਕ ਇੱਕ ਵਰਦਾਨ ਹੈ ਜਾਂ ਅਭਿਸ਼ਾਪ, ਟਿੱਪਣੀ ਕਰੋ ।
ਉੱਤਰ-
ਸਾਨੂੰ ਪਲਾਸਟਿਕ ਤੋਂ ਬਿਨਾਂ ਆਪਣੀ ਜ਼ਿੰਦਗੀ ਦੀ ਕਲਪਨਾ ਕਰਨੀ ਮੁਸ਼ਕਿਲ ਲੱਗ ਸਕਦੀ ਹੈ । ਅਸੀਂ ਪਲਾਸਟਿਕ ਤੋਂ ਬਣੀਆਂ ਕੁੱਝ ਵਸਤਾਂ ਦੇ ਨਾਂਵਾਂ ਦੀ ਸੂਚੀ ਬਣਾ ਸਕਦੇ ਹਾਂ । ਜਿਨ੍ਹਾਂ ਦੀ ਅਸੀਂ ਵਰਤੋਂ ਕਰਦੇ ਹਾਂ, ਖਿਡੌਣੇ, ਜੁੱਤੇ, ਥੈਲੇ, ਪੈਂਨ, ਕੰਘੇ, ਦੰਦਾਂ ਦੇ ਬੁਰਸ਼, ਬਾਲਟੀ, ਬੋਤਲ ਅਤੇ ਜਲ ਪਾਈਪਾਂ ਆਦਿ । ਇਨ੍ਹਾਂ ਵਸਤੂਆਂ ਦੀ ਸੂਚੀ ਬਹੁਤ ਲੰਬੀ ਹੈ । ਅਸੀਂ ਪਲਾਸਟਿਕ ਤੋਂ ਬਸ, ਕਾਰ, ਰੇਡੀਓ, ਟੈਲੀਵਿਜ਼ਨ, ਰੈਫ਼ਰੀਜਿਰੇਟਰ ਅਤੇ ਸਕੂਟਰ ਦੇ ਕੁੱਝ ਭਾਗ ਬਣੇ ਦੇਖ ਸਕਦੇ ਹਾਂ |

ਪਲਾਸਟਿਕ ਦੀ ਵਰਤੋਂ ਨਾਲ ਕੋਈ ਬਹੁਤੀ ਸਮੱਸਿਆ ਨਹੀਂ ਪੈਦਾ ਹੁੰਦੀ, ਪਰ ਸਮੱਸਿਆ ਉਦੋਂ ਬਣਦੀ ਹੈ ਜਦੋਂ ਪਲਾਸਟਿਕ ਦੀ ਵਰਤੋਂ ਬੇਹਿਸਾਬ ਕੀਤੀ ਜਾਂਦੀ ਹੈ । ਅਸੀਂ ਪਲਾਸਟਿਕ ਦੇ ਨਿਪਟਾਰੇ ਵਲ ਧਿਆਨ ਨਹੀਂ ਦਿੰਦੇ ਅਤੇ ਇਸ ਪਤੀ ਅਣਗਹਿਲੀ ਵਰਤਦੇ ਹਾਂ | ਅੱਜ ਸਾਰੇ ਪਾਸੇ ਇਹੀ ਕੁੱਝ ਹੋ ਰਿਹਾ ਹੈ । ਬੇਸ਼ਕ ਅਸੀਂ ਇਸ ਦੇ ਬੁਰੇ ਅਸਰਾਂ ਤੋਂ ਜਾਣੂ ਹਾਂ, ਫਿਰ ਵੀ ਹੋ ਸਕਦਾ ਹੈ ਕਿ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਸਮਝ ਨਹੀਂ ਪਾ ਰਹੇ ਹਾਂ । ਅਸੀਂ ਅਕਸਰ ਪਲਾਸਟਿਕ ਦੀਆਂ ਥੈਲੀਆਂ ਦੀ ਵਰਤੋਂ ਪੱਕੇ ਹੋਏ ਭੋਜਨ ਦੇ ਸੰਗ੍ਰਹਿਣ ਲਈ ਕਰਦੇ ਹਾਂ । ਆਮ ਤੌਰ ‘ਤੇ ਇਹ ਥੈਲੀਆਂ ਖਾਣ ਦੀਆਂ ਵਸਤੂਆਂ ਨੂੰ ਰੱਖਣ ਯੋਗ ਨਹੀਂ ਹੁੰਦੀਆਂ । ਇਨ੍ਹਾਂ ਥੈਲੀਆਂ ਵਿੱਚ ਪੈਕ ਕੀਤੇ ਭੋਜਨ ਨੂੰ ਖਾਣਾ ਸਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ ।

ਅਕਸਰ ਦੁਕਾਨਦਾਰ ਅਜਿਹੀਆਂ ਪਲਾਸਟਿਕ ਦੀਆਂ ਥੈਲੀਆਂ ਦੀ ਵਰਤੋਂ ਕਰਦੇ ਹਨ ਜਿਨ੍ਹਾਂ ਦੀ ਪਹਿਲਾਂ ਕਿਸੇ ਹੋਰ ਕੰਮ ਲਈ ਵਰਤੋਂ ਹੋ ਚੁੱਕੀ ਹੁੰਦੀ ਹੈ । ਕਦੇ-ਕਦੇ ਕੂੜਾ ਚੁੱਕਣ ਵਾਲਿਆਂ ਦੁਆਰਾ ਇਕੱਠੇ ਕੀਤੇ ਪਲਾਸਟਿਕ ਦੇ ਥੈਲਿਆਂ ਨੂੰ ਧੋ ਕੇ ਵਰਤ ਲਿਆ ਜਾਂਦਾ ਹੈ । ਇਸ ਤਰ੍ਹਾਂ ਕਦੇ ਮੁੜ ਚਕਰਣ ਵਾਲੇ ਥੈਲਿਆਂ ਵਿੱਚ ਖਾਦ ਪਦਾਰਥਾਂ ਨੂੰ ਰੱਖਣਾ ਹਾਨੀਕਾਰਕ ਹੋ ਸਕਦਾ ਹੈ | ਖਾਦ ਪਦਾਰਥਾਂ ਦੇ ਸੰਗ੍ਰਹਿਣ ਦੇ ਲਈ ਸਾਨੂੰ ਇਸ ਕੰਮ ਲਈ ਅਨੁਮੋਹਿਤ ਪਲਾਸਟਿਕ ਦੀਆਂ ਥੈਲੀਆਂ ਦੀ ਵਰਤੋਂ ਲਈ ਕਹਿਣਾ ਚਾਹੀਦਾ ਹੈ । ਹਰ ਪ੍ਰਕਾਰ ਦੀ ਪਲਾਸਟਿਕ ਗਰਮ ਕਰਨ ਤੇ ਜਲਾਉਣ ਤੇ ਹਾਨੀਕਾਰਕ ਗੈਸ ਛੱਡਦੀ ਹੈ । ਇਹ ਗੈਸਾਂ ਬਹੁਤ ਸਾਰੀਆਂ ਸਿਹਤ ਸੰਬੰਧੀ ਸਮੱਸਿਆਵਾਂ ਪੈਦਾ ਕਰ ਸਕਦੀਆਂ ਹਨ ਜਿਨ੍ਹਾਂ ਵਿੱਚ ਕੈਂਸਰ ਵੀ ਸ਼ਾਮਿਲ ਹੈ | ਸਰਕਾਰ ਨੇ ਵੀ ਪਲਾਸਟਿਕ ਦੇ ਮੁੜ ਉਤਪਾਦਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ।

ਪ੍ਰਸ਼ਨ 2.
ਪਲਾਸਟਿਕ ਦੇ ਵੱਧ ਰਹੇ ਪ੍ਰਯੋਗ ਨੂੰ ਘੱਟ ਤੋਂ ਘੱਟ ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ?
ਉੱਤਰ-

  • ਸਾਨੂੰ ਪਲਾਸਟਿਕ ਦੀਆਂ ਥੈਲੀਆਂ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ । ਜਿੱਥੇ ਵੀ ਸੰਭਵ ਹੋਵੇ ਸਾਨੂੰ ਬਿਨਾਂ ਮਾੜੇ ਅਸਰਾਂ ਦੇ ਇਨ੍ਹਾਂ ਥੈਲੀਆਂ ਦੀ ਮੁੜ ਵਰਤੋਂ ਕਰਨੀ ਚਾਹੀਦੀ ਹੈ ।
  • ਦੁਕਾਨਦਾਰਾਂ ਨੂੰ ਕਾਗ਼ਜ਼ ਦੇ ਥੈਲੇ ਵਰਤੋਂ ਕਰਨ ਦੀ ਬੇਨਤੀ ਕਰੋ । ਖ਼ਰੀਦਦਾਰੀ ਲਈ ਬਾਜ਼ਾਰ ਜਾਂਦੇ ਸਮੇਂ, ਸਾਨੂੰ ਘਰੋਂ ਕੱਪੜੇ ਜਾਂ ਜੁਟ ਦੇ ਥੈਲੇ ਨਾਲ ਲੈ ਕੇ ਜਾਣੇ ਚਾਹੀਦੇ ਹਨ ।
  • ਚਾਹੀਦਾ ।
  • ਪਲਾਸਟਿਕ ਦੀਆਂ ਥੈਲੀਆਂ ਅਤੇ ਹੋਰ ਪਲਾਸਟਿਕ ਦੇ ਸਮਾਨ ਨੂੰ ਜਲਾਉਣਾ ਨਹੀਂ ਚਾਹੀਦਾ ।
  • ਕੁੜੇ ਨੂੰ ਪਲਾਸਟਿਕ ਦੀਆਂ ਥੈਲੀਆਂ ਵਿੱਚ ਨਹੀਂ ਭਰਨਾ ਚਾਹੀਦਾ ਤੇ ਬਾਹਰ ਨਹੀਂ ਸੁੱਟਣਾ ਚਾਹੀਦਾ |
  • ਸਾਨੂੰ ਵਰਮੀ ਕੰਪੋਸਟਿੰਗ ਦੀ ਵਰਤੋਂ ਕਰਕੇ ਰਸੋਈ ਦੀ ਰਹਿੰਦ-ਖੂੰਹਦ ਦਾ ਧਿਆਨ ਪੂਰਵਕ ਨਿਪਟਾਰਾ ਕਰਨਾ ਚਾਹੀਦਾ ਹੈ ।
  • ਸਾਨੂੰ ਕਾਗ਼ਜ਼ ਦਾ ਮੁੜ ਉਤਪਾਦਨ ਕਰਨਾ ਚਾਹੀਦਾ ਹੈ ।
  • ਸਾਨੂੰ ਕਾਗ਼ਜ਼ ਦੇ ਦੋਵੇਂ ਪਾਸੇ ਲਿਖਣਾ ਚਾਹੀਦਾ ਹੈ । ਰਫ਼ ਕੰਮ ਲਈ ਸਲੇਟ ਦੀ ਵਰਤੋਂ ਕਰੋ । ਅਭਿਆਸ ਕਾਪੀ ਦੇ ਖ਼ਾਲੀ ਪੰਨਿਆਂ ਨੂੰ ਰਫ਼ ਕੰਮ ਲਈ ਵਰਤੋ ।
  • ਸਾਨੂੰ ਆਪਣੇ ਪਰਿਵਾਰ, ਮਿੱਤਰਾਂ ਅਤੇ ਹੋਰ ਵਿਅਕਤੀਆਂ ਨੂੰ ਵੱਖ-ਵੱਖ ਤਰ੍ਹਾਂ ਦੇ ਫਾਲਤੂ ਪਦਾਰਥਾਂ ਦੇ ਨਿਪਟਾਰੇ ਦੀ ਸਲਾਹ ਦੇਣੀ ਚਾਹੀਦੀ ਹੈ ।

ਪ੍ਰਸ਼ਨ 3.
ਤੁਸੀਂ ਆਪਣੇ ਸਕੂਲ ਵਿੱਚ ਵਰਮੀ-ਕੰਪੋਸਟਿੰਗ ਦੁਆਰਾ ਖਾਦ ਬਣਾਉਣ ਦੀ ਵਿਧੀ ਦਾ ਵਿਸਥਾਰ ਪੂਰਵਕ ਵਰਣਨ ਕਰੋ ।
ਉੱਤਰ-
ਵਿਧੀ-ਮੈਦਾਨ ਵਿੱਚ ਇੱਕ ਟੋਇਆ (ਲਗਪਗ 30 ਸ.ਮ. ਡੂੰਘਾ) ਪੁੱਟੋ ਜਾਂ ਕੋਈ ਲੱਕੜੀ ਦਾ ਬਕਸਾ ਕਿਸੇ ਅਜਿਹੀ ਥਾਂ ਰੱਖੋ ਜਿੱਥੇ ਸਿੱਧੀ ਧੁੱਪ ਨਾ ਪੈਂਦੀ ਹੋਵੇ, ਇਹ ਨਾ ਤਾਂ ਬਹੁਤ ਗਰਮ ਹੋਵੇ ਤੇ ਨਾ ਹੀ ਬਹੁਤ ਠੰਢਾ । ਹੁਣ ਟੋਇਆ
PSEB 6th Class Science Solutions Chapter 16 ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ 3
ਜਾਂ ਬਕਸੇ ਵਿੱਚ ਲਾਲ ਗੰਡੋਏ ਦੇ ਲਈ ਆਰਾਮਦਾਇਕ ਘਰ ਬਣਾਉਣ ਲਈ ਟੋਏ ਜਾਂ ਬਕਸੇ ਦੀ ਤਲੀ ‘ਤੇ ਇੱਕ ਜਾਲ ਜਾਂ ਮੁਰਗਾ ਜਾਲ ਵਿਛਾ ਦਿਓ । ਤੁਸੀਂ ਵਿਕਲਪ ਦੇ ਰੂਪ ਵਿੱਚ ਤਲੀ ਤੇ ਰੇਤ ਦੀ 1 ਜਾਂ 2 ਸ.ਮ. ਮੋਟੀ ਤਹਿ ਵੀ ਵਿਛਾ ਸਕਦੇ ਹੋ । ਹੁਣ ਰੇਤ ਦੇ ਉੱਪਰ ਸਬਜ਼ੀਆਂ ਜਾਂ ਫਲਾਂ ਦੀ ਰਹਿੰਦ-ਖੂੰਹਦ ਵਿਛਾ ਦਿਓ । ਤੁਸੀਂ ਹਰੇ ਪੱਤਿਆਂ, ਪੌਦਿਆਂ ਦੀਆਂ ਸੁੱਕੀਆਂ ਡੰਡੀਆਂ ਦੇ ਟੁਕੜੇ, ਸੱਕ ਜਾਂ ਅਖ਼ਬਾਰਾਂ ਦੀ 1 ਇੰਚ ਚੌੜੀਆਂ ਪੱਤੀਆਂ ਕੱਟ ਕੇ ਇਨ੍ਹਾਂ ਨੂੰ ਰੇਤ ਜਾਂ ਜਾਲੀ ਦੇ ਉੱਪਰ ਵਿਛਾ ਸਕਦੇ ਹੋ । ਤੁਸੀਂ ਨੋਟ ਬੁੱਕ ਦੇ ਬੇਕਾਰ ਗੱਤੇ ਨੂੰ ਕੱਟ ਕੇ ਵੀ ਪੱਤੀਆਂ ਬਣਾ ਸਕਦੇ ਹੋ ।

ਰੇਤ ਅਤੇ ਤਾਪ ਦੀ ਜਾਲੀ ਤੇ ਸੁੱਕੀ ਗੋਬਰ ਨੂੰ ਵਿਛਾਇਆ ਜਾ ਸਕਦਾ ਹੈ । ਕੁੱਝ ਪਾਣੀ ਛਿੜਕ ਕੇ ਇਸ ਪਰਤ ਨੂੰ ਨਮ ਬਣਾਓ। ਧਿਆਨ ਰਹੇ ਕਿ ਪਾਣੀ ਇੰਨਾ ਵਧੇਰੇ ਨਾ ਹੋਵੇ ਕਿ ਵੱਗਣ ਲੱਗੇ । ਫਾਲਤੂ ਰਹਿੰਦ-ਖੂੰਹਦ ਦੀ ਪਰਤ ਨੂੰ ਦਬਾਓ ਨਹੀਂ ਇਸ ਨੂੰ ਪੋਲਾ ਹੀ ਰਹਿਣ ਦਿਓ । ਤਾਂਕਿ ਇਸ ਪਰਤ ਵਿੱਚ ਕਾਫ਼ੀ ਮਾਤਰਾ ਵਿੱਚ ਹਵਾ ਅਤੇ ਨਮੀ ਬਣੀ ਰਹੇ ।

PSEB 6th Class Science Solutions Chapter 16 ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ

ਹੁਣ ਤੁਹਾਡਾ ਟੋਇਆ ਲਾਲ ਗੰਡੋਇਆਂ ਦੇ ਸਵਾਗਤ ਲਈ ਤਿਆਰ ਹੈ । ਕੁੱਝ ਗੰਡੋਏ ਖ਼ਰੀਦ ਕੇ ਇਨ੍ਹਾਂ ਨੂੰ ਆਪਣੇ ਗੱਡੇ ਵਿੱਚ ਰੱਖੋ । ਹੁਣ ਇਨ੍ਹਾਂ ਨੂੰ ਜੂਟ ਦੀ ਬੋਰੀ, ਪੁਰਾਣੀ ਚਾਦਰ ਜਾਂ ਘਾਹ ਨਾਲ ਢੱਕ ਦਿਓ । ਤੁਸੀਂ ਲਾਲ ਗੰਡੋਇਆਂ ਨੂੰ ਭੋਜਨ ਦੇ ਰੂਪ ਵਿੱਚ ਫਲ ਅਤੇ ਸਬਜ਼ੀਆਂ ਦੀ ਰਹਿੰਦ-ਖੂੰਹਦ, ਕੌਫ਼ੀ ਅਤੇ ਚਾਹ ਛਾਣਨ ਤੋਂ ਬਾਅਦ ਬਚੀਆਂ ਹੋਈਆਂ ਪੱਤੀਆਂ ਅਤੇ ਖੇਤ ਜਾਂ ਬਗੀਚੇ ਦੇ ਖ਼ਰਪਤਵਾਰ ਦੇ ਸਕਦੇ ਹੋ ।ਇਸ ਟੋਏ ਵਿੱਚ ਭੋਜਨ ਨੂੰ ਲਗਪਗ 2-3 ਸੈਂਟੀਮੀਟਰ ਡੂੰਘਾਈ ‘ਤੇ ਦਬਾ ਕੇ ਰੱਖੋ, ਤਾਂ ਵਧੀਆ ਹੋਵੇਗਾ । ਨਮਕ, ਆਚਾਰ, ਤੇਲ, ਸਿਰਕਾ, ਮਾਸ ਅਤੇ ਦੁੱਧ ਨਾਲ ਬਣੇ ਫਾਲਤੂ ਪਦਾਰਥ ਭੋਜਨ ਦੇ ਰੂਪ ਵਿੱਚ ਭੋਜਨ ਲਾਲ ਗੰਡੋਇਆਂ ਨੂੰ ਨਾ ਦਿਓ । ਇਨ੍ਹਾਂ ਵਸਤੂਆਂ ਨੂੰ ਟੋਏ ਵਿੱਚ ਸੁੱਟਣ ਕਰਕੇ ਰੋਗਕਾਰਕ ਜੀਵ ਪੈਦਾ ਹੋਣ ਲਗਦੇ ਹਨ । ਕੁੱਝ ਦਿਨਾਂ ਦੇ ਅੰਤਰਾਲ ਤੇ ਟੋਏ ਦੇ ਪਦਾਰਥਾਂ ਨੂੰ ਹੌਲੀ-ਹੌਲੀ ਮਿਲਾਉਂਦੇ ਰਹੋ ਅਤੇ ਇਸਦੀ ਉੱਪਰਲੀ ਸਤ੍ਹਾ ਨੂੰ ਹਿਲਾਉਂਦੇ ਰਹੋ ।

ਤੁਸੀਂ ਅੰਡੇ ਦੇ ਛਿਲਕੇ ਜਾਂ ਸਮੁੰਦਰੀ ਸੰਖ ਜਾਂ ਸਿੱਪੀ ਦਾ ਚੁਰਾ ਆਹਾਰ ਦੇ ਨਾਲ ਮਿਲਾ ਸਕਦੇ ਹੋ । ਲਾਲ ਕਿਮੀ ਇੱਕ ਦਿਨ ਵਿੱਚ ਆਪਣੇ ਸਰੀਰ ਦੇ ਭਾਰ ਦੇ ਬਰਾਬਰ ਆਹਾਰ ਖਾ ਸਕਦਾ ਹੈ । | ਲਾਲ ਗੰਡੋਏ ਬਹੁਤ ਗਰਮ ਜਾਂ ਠੰਢੇ ਵਾਤਾਵਰਨ ਵਿੱਚ ਜੀਵਤ , ਨਹੀਂ ਰਹਿ ਸਕਦੇ । ਇਨ੍ਹਾਂ ਨੂੰ ਆਪਣੇ ਆਲੇ-ਦੁਆਲੇ ਨਮੀ ਦੀ ਲੋੜ ਹੁੰਦੀ ਹੈ । ਜੇ ਤੁਸੀਂ ਆਪਣੇ ਗੰਡੋਇਆਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਦੇ ਹੋ ਤਾਂ ਇੱਕ ਮਹੀਨੇ ਵਿੱਚ ਉਨ੍ਹਾਂ ਦੀ ਸੰਖਿਆ ਦੁੱਗਣੀ ਹੋ ਜਾਵੇਗੀ । 3-4 ਹਫ਼ਤਿਆਂ ਦੇ ਅੰਤਰ ਨਾਲ ਟੋਏ ਨੂੰ ਧਿਆਨ ਪੂਰਵਕ | ਦੇਖੋ । ਤੁਹਾਨੂੰ ਟੋਏ ਵਿੱਚ ਮਿੱਟੀ ਵਰਗਾ ਪੋਲਾ ਪਦਾਰਥ ਦਿਖਾਈ। ਦੇਵੇਗਾ । ਹੁਣ ਤੁਹਾਡਾ ਵਰਮੀ ਕੰਪੋਸਟ ਤਿਆਰ ਹੈ । ਇਸ ਟੋਏ ਦੇ ਇੱਕ ਕਿਨਾਰੇ ‘ਤੇ ਆਹਾਰ ਦੇ ਰੂਪ ਵਿੱਚ ਕੁੱਝ ਫਾਲਤੂ ਪਦਾਰਥ ਪਾ ਦਿਓ । ਵਧੇਰੇ ਗੰਡੋਏ ਹੋਰ ਭਾਗਾਂ ਤੋਂ ਇਸ ਭਾਗ ਵੱਲ ਆ ਜਾਣਗੇ । ਦੂਜੇ ਭਾਗ ਤੋਂ ਖਾਦ ਕੱਢ ਕੇ ਕੁੱਝ ਘੰਟੇ ਤੱਕ ਧੁੱਪ ਵਿੱਚ ਸੁਕਾਓ । ਤੁਹਾਡਾ ਵਰਮੀ ਕੰਪੋਸਟ ਵਰਤੋਂ ਲਈ ਤਿਆਰ ਹੈ ।
PSEB 6th Class Science Solutions Chapter 16 ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ 4
ਟੋਏ ਦੇ ਇਸ ਬਚੇ ਭਾਗ ਵਿੱਚ ਵਧੇਰੇ ਕ੍ਰਿਮੀ ਹਨ । ਤੁਸੀਂ ਇਨ੍ਹਾਂ ਦੀ ਵਰਤੋਂ ਹੋਰ ਕੰਪੋਸਟ ਬਣਾਉਣ ਲਈ ਕਰ ਸਕਦੇ ਹੋ ਜਾਂ ਇਨ੍ਹਾਂ ਨੂੰ ਕਿਸੇ ਕੰਪੋਸਟ ਬਣਾਉਣ ਵਾਲੇ ਨੂੰ ਵੰਡ ਸਕਦੇ ਹੋ । ਇਸ ਵਰਮੀ ਕੰਪੋਸਟ ਖਾਦ) ਨੂੰ ਤੁਸੀਂ ਆਪਣੇ ਗਮਲੇ, ਬਗੀਚੇ ਜਾਂ ਖੇਤਾਂ ਵਿੱਚ ਪਾ ਸਕਦੇ ਹੋ ।

PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ

Punjab State Board PSEB 6th Class Science Book Solutions Chapter 15 ਸਾਡੇ ਆਲੇ-ਦੁਆਲੇ ਹਵਾ Textbook Exercise Questions, and Answers.

PSEB Solutions for Class 6 Science Chapter 15 ਸਾਡੇ ਆਲੇ-ਦੁਆਲੇ ਹਵਾ

PSEB 6th Class Science Guide ਸਾਡੇ ਆਲੇ-ਦੁਆਲੇ ਹਵਾ Textbook Questions, and Answers

1. ਖ਼ਾਲੀ ਥਾਂਵਾਂ ਭਰੋ-

(i) ਹਰੇ ਪੌਦੇ ਪ੍ਰਕਾਸ਼ ਸੰਸਲੇਸ਼ਣ ਕਿਰਿਆ ਦੌਰਾਨ ……………. ਬਾਹਰ ਕੱਢਦੇ ਹਨ ਤੇ ਅੰਦਰ ਲੈ ਕੇ ਜਾਂਦੇ ਹਨ ।
ਉੱਤਰ-
ਆਕਸੀਜਨ, ਕਾਰਬਨ-ਡਾਈਆਕਸਾਈਡ,

(ii) ……………. ਧਰਤੀ ਉੱਪਰ ਪਰਾਬੈਂਗਨੀ ਕਿਰਨਾਂ ਨੂੰ ਆਉਣ ਤੋਂ ਰੋਕਦੀ ਹੈ ।
ਉੱਤਰ-
ਓਜ਼ੋਨ ਗੈਸ,

(iii) ……………. ਸਿੱਧੇ ਤੌਰ ‘ਤੇ ਵਾਯੂਮੰਡਲ ਵਿਚੋਂ ਨਹੀਂ ਵਰਤੀ ਜਾਂਦੀ ।
ਉੱਤਰ-
ਨਾਈਟਰੋਜਨ,

(iv) ……………. ਜਲ ਚੱਕਰ ਲਈ ਬਹੁਤ ਜ਼ਰੂਰੀ ਹੈ ।
ਉੱਤਰ-
ਹਵਾ ।

2. ਸਹੀ ਜਾਂ ਗਲਤ –

(i) ਆਕਸੀਜਨ ਗੈਸ ਸਾਨੂੰ ਪਰਾਬੈਂਗਨੀ ਕਿਰਨਾਂ ਤੋਂ ਬਚਾਉਂਦੀ ਹੈ ।
ਉੱਤਰ-
ਗ਼ਲਤ,

(ii) ਕਾਰਬਨ-ਡਾਈਆਕਸਾਈਡ ਗੈਸ ਬਲਣ ਕਿਰਿਆ ਵਿੱਚ ਮਦਦ ਕਰਦੀ ਹੈ ।
ਉੱਤਰ-
ਗ਼ਲਤ,

(iii) ਹਵਾ ਦੀ ਸੰਰਚਨਾ ਹਮੇਸ਼ਾ ਇੱਕੋ ਜਿਹੀ ਰਹਿੰਦੀ ਹੈ ।
ਉੱਤਰ-
ਗ਼ਲਤ,

(iv) ਹਵਾ ਵਿੱਚ ਨਾਈਟਰੋਜਨ ਅਤੇ ਆਕਸੀਜਨ ਦੀ ਮਾਤਰਾ ਬਰਾਬਰ ਹੁੰਦੀ ਹੈ ।
ਉੱਤਰ-
ਗ਼ਲਤ,

(v) ਪਾਣੀ ਵਿੱਚ ਰਹਿਣ ਵਾਲੇ ਜੀਵ ਪਾਣੀ ਵਿੱਚ ਘੁਲੀ ਹੋਈ ਆਕਸੀਜਨ ਸਾਹ ਕਿਰਿਆ ਲਈ ਵਰਤਦੇ ਹਨ ।
ਉੱਤਰ-
ਸਹੀ ।

PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ

3. ਕਾਲਮ ‘ਉ’ ਅਤੇ ‘ਅ’ ਕਾਲਮ ਨੂੰ ਮਿਲਾਓ

ਕਾਲਮ ‘ਉ’ ਕਾਲਮ ‘ਅ
(ਉ) ਹਵਾ ਵਿੱਚ ਸਭ ਤੋਂ ਵੱਧ ਮਾਤਰਾ ਵਾਲੀ (i) ਓਜ਼ੋਨ ਪੱਟੀ ਗੈਸ
(ਅ) ਪ੍ਰਕਾਸ਼ ਸੰਸਲੇਸ਼ਣ ਲਈ ਜ਼ਰੂਰੀ ਗੈਸ (ii) ਆਕਸੀਜਨ ਗੈਸ
(ੲ) ਜੀਵਾਂ ਦੀ ਸਾਹ ਕਿਰਿਆ ਲਈ ਜ਼ਰੂਰੀ (iii) ਨਾਈਟਰੋਜਨ ਗੈਸ ਗੈਸ
(ਸ) ਹਵਾ ਵਿੱਚ ਪਾਣੀ ਦੇ ਰੂਪ ਵਿੱਚ ਮੌਜੂਦ (iv) ਕਾਰਬਨ-ਡਾਈਆਕਸਾਈਡ ਗੈਸ ਹਨ।
(ਹ) ਗੈਸ ਦੀ ਪਰਤ ਜਿਹੜੀ ਪਰਾਬੈਂਗਨੀ ਕਿਰਨਾਂ ਤੋਂ ਬਚਾਉਂਦੀ ਹੈ (v) ਜਲ ਵਾਸ਼ਪ

ਉੱਤਰ-

ਕਾਲਮ ‘ਉ’ ਕਾਲਮ ‘ਅ’
(ਉ) ਹਵਾ ਵਿੱਚ ਸਭ ਤੋਂ ਵੱਧ ਮਾਤਰਾ ਵਾਲੀ ਗੈਸ (iii) ਨਾਈਟਰੋਜਨ ਗੈਸ
(ਅ) ਪ੍ਰਕਾਸ਼ ਸੰਸਲੇਸ਼ਣ ਲਈ ਜ਼ਰੂਰੀ ਗੈਸ (iv) ਕਾਰਬਨ-ਡਾਈਆਕਸਾਈਡ ਗੈਸ
(ਏ) ਜੀਵਾਂ ਦੀ ਸਾਹ ਕਿਰਿਆ ਲਈ ਜ਼ਰੂਰੀ (ii) ਆਕਸੀਜਨ ਗੈਸ
(ਸ) ਹਵਾ ਵਿੱਚ ਪਾਣੀ ਦੇ ਰੂਪ ਵਿੱਚ ਮੌਜੂਦ ਹਨ। (v) ਜਲ ਵਾਸ਼ਪ.
(ਹ) ਗੈਸ ਦੀ ਪਰਤ ਜਿਹੜੀ ਪਰਾਬੈਂ ਗਨੀ (i) ਓਜ਼ੋਨ ਪੱਟੀ

4. ਸਹੀ ਵਿਕਲਪ ਦੀ ਚੋਣ ਕਰੋ-

(i) ਹਵਾ ਵਿੱਚ ਕਿਸ ਗੈਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ ?
(1) ਆਕਸੀਜਨ
(2) ਨਾਈਟਰੋਜਨ!
(3) ਕਾਰਬਨ
(4) ਓਜ਼ੋਨ |
ਉੱਤਰ-
(2) ਨਾਈਟਰੋਜਨ

(ii) ਬਲਣ ਕਿਰਿਆ ਲਈ ਕਿਹੜੀ ਗੈਸ ਮਦਦ ਕਰਦੀ ਹੈ ?
(1) ਨਾਈਟਰੋਜਨ
(2) ਕਾਰਬਨ
(3) ਆਕਸੀਜਨ
(4) ਸਲਫਰ ।
ਉੱਤਰ-
(3) ਆਕਸੀਜਨ ।

(iii) ਗਤੀਸ਼ੀਲ ਹਵਾ ਨੂੰ ਕੀ ਕਹਿੰਦੇ ਹਨ ?
(1) ਪੌਣ
(2) ਵਾਸ਼ਪ ਕਣ
(3) ਗੈਸ
(4) ਪੌਣ ਚੱਕੀ ।
ਉੱਤਰ-
(1) ਪੌਣ ॥

(iv) ਗੰਡੋਏ ਮਿੱਟੀ ਵਿਚੋਂ ਬਾਹਰ ਆਉਂਦੇ ਹਨ ।
(1) ਭਾਰੀ ਵਰਖਾ ਕਾਰਨ
(2) ਠੰਡੇ ਮੌਸਮ ਵਿੱਚ
(3) ਬਰਫ਼ ਕਾਰਨ
(4) ਗਰਮ ਮੌਸਮ ਕਾਰਨ ।
ਉੱਤਰ-
(1) ਭਾਰੀ ਵਰਖਾ ਕਾਰਨ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਜੰਤੂਆਂ ਦੇ ਸਾਹ ਲੈਣ ਲਈ ਕਿਹੜੀ ਗੈਸ ਜ਼ਰੂਰੀ ਹੁੰਦੀ ਹੈ ?
ਉੱਤਰ-
ਆਕਸੀਜਨ ਗੈਸ ।

ਪ੍ਰਸ਼ਨ (ii)
ਹਵਾ ਦੇ ਉਸ ਅੰਸ਼ ਦਾ ਨਾਂ ਦੱਸੋ ਜਿਹੜਾ ਬਲਣ ਵਿੱਚ ਮਦਦ ਨਹੀਂ ਕਰਦਾ ?
ਉੱਤਰ-
ਕਾਰਬਨ-ਡਾਈਆਕਸਾਈਡ ਗੈਸ ।

ਪ੍ਰਸ਼ਨ (iii)
ਹਵਾ ਦੇ ਵੱਖ-ਵੱਖ ਅੰਸ਼ਾਂ ਦੇ ਨਾਮ ਲਿਖੋ ।
ਉੱਤਰ-
ਹਵਾ ਦੇ ਅੰਸ਼-ਨਾਈਟਰੋਜਨ, ਆਕਸੀਜਨ, ਕਾਰਬਨ-ਡਾਈਆਕਸਾਈਡ ।

PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ

6. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਤੁਸੀਂ ਇਹ ਕਿਸ ਤਰ੍ਹਾਂ ਸਿੱਧ ਕਰੋਗੇ ਕਿ ਹਵਾ ਬਲਣ ਕਿਰਿਆ ਵਿੱਚ ਸਹਾਇਕ ਹੁੰਦੀ ਹੈ ।
ਉੱਤਰ-
ਦੋ ਮੋਮਬੱਤੀਆਂ ਲਓ ਤੇ ਦੋਵਾਂ ਨੂੰ ਜਲਾ ਦੇਵੋ । ਇੱਕ ਮੋਮਬੱਤੀ ਉੱਤੇ ਗਲਾਸ ਉਲਟਾ ਕਰਕੇ ਰੱਖ ਦਿਓ । ਤੁਸੀਂ ਦੇਖੋਗੇ ਕਿ ਕੁੱਝ ਸਮੇਂ ਬਾਅਦ ਮੋਮਬੱਤੀ ਬੁਝੀ ਹੋਵੇਗੀ ਤੇ ਪਹਿਲੀ ਜਲਦੀ ਹੋਵੇਗੀ । ਗਲਾਸ ਅੰਦਰ ਪੁਰੀ ਹਵਾ ਵਰਤ ਹੋਣ ਤੋਂ ਬਾਅਦ ਮੋਮਬੱਤੀ ਬੁੱਝ ਗਈ । ਇਸ ਤੋਂ ਸਿੱਧ ਹੁੰਦਾ ਹੈ ਕਿ ਹਵਾ ਜਲਣ ਵਿੱਚ ਸਹਾਇਕ ਹੁੰਦੀ ਹੈ ।

ਪ੍ਰਸ਼ਨ (ii)
ਵਾਯੂਮੰਡਲ ਵਿੱਚ ਕਾਰਬਨ-ਡਾਈਆਕਸਾਈਡ ਅਤੇ ਆਕਸਜੀਨ ਦਾ ਸੰਤੁਲਨ ਕਿਸ ਤਰ੍ਹਾਂ ਬਣਿਆ ਰਹਿੰਦਾ ਹੈ ?
ਉੱਤਰ-
ਵਾਯੂਮੰਡਲ ਵਿੱਚ ਆਕਸੀਜਨ ਤੇ ਕਾਰਬਨ-ਡਾਈਆਕਸਾਈਡ ਗੈਸਾਂ ਦਾ ਸੰਤੁਲਨ ਹਰੇ ਪੌਦਿਆਂ ਦੀ ਪ੍ਰਕਾਸ਼ ਸੰਸਲੇਸ਼ਨ ਕਿਰਿਆ ਤੇ ਜੀਵਾਂ ਦੀ ਸਾਹ ਕਿਰਿਆ ਨਾਲ ਬਣਿਆ ਹੁੰਦਾ ਹੈ । ਜਿਵੇਂ ਕਿ ਪੌਦੇ ਪ੍ਰਕਾਸ਼ ਸੰਸਲੇਸ਼ਨ ਕਿਰਿਆ ਕਰਨ ਲਈ ਕਾਰਬਨ ਡਾਈਆਕਸਾਈਡ ਦੀ ਵਰਤੋਂ ਕਰਦੇ ਹਨ ਤੇ ਆਕਸੀਜਨ ਛੱਡਦੇ ਹਨ । ਉਸੇ ਤਰ੍ਹਾਂ ਜੀਵ ਸਾਹ ਕਿਰਿਆ ਨਾਲ ਆਕਸੀਜਨ ਲੈਂਦੇ ਹਨ ਜੋ ਕਿ ਪੌਦੇ ਛੱਡਦੇ ਹਨ ਤੇ ਕਾਰਬਨ-ਡਾਈਆਕਸਾਈਡ ਛੱਡਦੇ ਹਨ ਜੋ ਕਿ ਪੌਦੇ ਲੈਂਦੇ ਹਨ।

PSEB Solutions for Class 6 Science ਸਾਡੇ ਆਲੇ-ਦੁਆਲੇ ਹਵਾ Important Questions and Answers

1. ਖ਼ਾਲੀ ਥਾਂਵਾਂ ਭਰੋ ਭਰ

(i) ਪੌਦਿਆਂ ਦੁਆਰਾ ………….. ਸੋਕ ਲਈ ਜਾਂਦੀ ਹੈ ।
ਉੱਤਰ-
ਕਾਰਬਨ-ਡਾਈਆਕਸਾਈਡ,

(ii) ਧੂਆਂ ਹਵਾ ਵਿੱਚ ………….. ਫੈਲਾਉਂਦਾ ਹੈ ।
ਉੱਤਰ-
ਪ੍ਰਦੂਸ਼ਣ,

(iii) ਬਾਲਣ ਕਿਰਿਆ ਲਈ ………….. ਜ਼ਰੂਰੀ ਹੁੰਦੀ ਹੈ ।
ਉੱਤਰ-
ਆਕਸਜੀਨ,

(iv) ਹਵਾ ………….. ਚੱਕੀਆਂ ਚਲਾਉਣ ਲਈ ਵਰਤੀ ਜਾਂਦੀ ਹੈ ।
ਉੱਤਰ-
ਪੌਣ,

(v) ਗੰਡੋਏ ………….. ਵਿੱਚ ਬਾਹਰ ਨਿਕਲ ਆਉਂਦੇ ਹਨ ।
ਉੱਤਰ-
ਬਰਸਾਤਾਂ ।

2. ਸਹੀ ਜਾਂ ਗ਼ਲਤ ਲਿਖੋ-

(i) ਵਾਯੂਮੰਡਲ ਨੇ ਧਰਤੀ ਨੂੰ ਘੇਰਿਆ ਹੈ ।
ਉੱਤਰ-
ਸਹੀ,

(ii) ਨਾਈਟਰੋਜਨ ਸਭ ਤੋਂ ਘੱਟ ਗੈਸ ਹੈ ।
ਉੱਤਰ-
ਗ਼ਲਤ,

(iii) ਹਵਾ ਦਾ ਕੋਈ ਕੰਮ ਨਹੀਂ ।
ਉੱਤਰ-
ਗ਼ਲਤ,

PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ

(iv) ਜੀਵ ਆਕਸੀਜਨ ਤੋਂ ਬਿਨਾਂ ਰਹਿ ਸਕਦੇ ਹਨ ।
ਉੱਤਰ-
ਗ਼ਲਤ,

(v) ਹਵਾ ਵੀ ਜਗ੍ਹਾ ਘੇਰਦੀ ਹੈ ।
ਉੱਤਰ-
ਸਹੀ ।

3. ਮਿਲਾਨ ਕਰੋ-

ਕਾਲਮ ‘ਉ’ ਕਾਲਮ ‘ਅ’
(i) ਆਕਸਜੀਨ (ਉ) ਜਲਣ ਵਿੱਚ ਮਦਦ ਨਹੀਂ ਕਰਦੀ
(ii) ਕਾਰਬਨ-ਡਾਈਆਕਸਾਈਡ (ਅ) ਵਗਦੀ ਹਵਾ
(iii) ਨਾਈਟਰੋਜਨ (ੲ) ਪ੍ਰਦੂਸ਼ਣ
(iv) ਪੌਣ (ਸ) ਹਵਾ ਦਾ ਸਭ ਤੋਂ ਵੱਡਾ ਘੱਟਕ
(v) ਧੂੰਆਂ (ਹ) ਸਾਹ ਲੈਣ ਲਈ ਜੀਵਾਂ ਵਲੋਂ ਵਰਤੀ ਜਾਂਦੀ ਹੈ।

ਉੱਤਰ –

ਕਾਲਮ ‘ਉ’ ਕਾਲਮ ‘ਅ’
(i) ਆਕਸਜੀਨ (ਹ) ਸਾਹ ਲੈਣ ਲਈ ਜੀਵਾਂ ਵਲੋਂ ਵਰਤੀ ਜਾਂਦੀ ਹੈ।
(ii) ਕਾਰਬਨ-ਡਾਈਆਕਸਾਈਡ (ਉ) ਜਲਣ ਵਿੱਚ ਮਦਦ ਨਹੀਂ ਕਰਦੀ
(iii) ਨਾਈਟਰੋਜਨ (ਸ) ਹਵਾ ਦਾ ਸਭ ਤੋਂ ਵੱਡਾ ਘੱਟਕ
(iv) ਪੌਣ (ਅ) ਵਗਦੀ ਹਵਾ
(v) ਧੂੰਆਂ (ੲ) ਪ੍ਰਦੂਸ਼ਣ

4. ਸਹੀ ਉੱਤਰ ਚੁਣੋ-

(i) ਪ੍ਰਕਾਸ਼ ਸੰਸਲੇਸ਼ਨ ਕਿਰਿਆ ਲਈ ਕੀ ਜ਼ਰੂਰੀ ਹੈ ?
(ਉ) ਘੱਟਾ .
(ਅ) ਬਰਫ਼
(ਈ) ਕਾਰਬਨ ਡਾਈਆਕਸਾਈਡ
(ਸ) ਸੋਕਾ ॥
ਉੱਤਰ-
(ੲ) ਕਾਰਬਨ ਡਾਈਆਕਸਾਈਡ ।

(ii) ਕਿਹੜੀ ਗੈਸ ਪੌਦੇ ਤੇ ਜਾਨਵਰ ਸਿੱਧੀ ਵਰਤ ਨਹੀਂ ਸਕਦੇ ?
(ਉ) ਨਾਈਟਰੋਜਨ
(ਅ) ਕਾਰਬਨ ਡਾਈਆਕਸਾਈਡ
(ਈ) ਆਕਸੀਜਨ
(ਸ) ਕੋਈ ਨਹੀਂ ।
ਉੱਤਰ-
(ਉ) ਨਾਈਟਰੋਜਨ ॥

(iii) ਧੂੰਆਂ ਕੀ ਕਰਦਾ ਹੈ
(ਉ) ਸਫ਼ਾਈ
(ਅ) ਹਰਾ-ਭਰਾ
(ਈ) ਪ੍ਰਦੂਸ਼ਣ
(ਸ) ਹੜ੍ਹ ॥
ਉੱਤਰ-
(ੲ) ਪ੍ਰਦੂਸ਼ਣ ।

PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ

(iv) ਕਿਸ ਨੇ ਆਕਸੀਜਨ ਤੇ ਕਾਰਬਨ-ਡਾਈਆਕਸਾਈਡ ਦਾ ਸੰਤੁਲਨ ਵਿਗਾੜਿਆ ਹੈ ?
(ਉ) ਦਰੱਖਤਾਂ ਦਾ ਕੱਟਣਾ
(ਅ) ਨਾਈਟ੍ਰੋਜਨ ਨੇ
(ਇ) ਹੜ ਨੇ
(ਸ) ਕੋਈ ਨਹੀਂ ।
ਉੱਤਰ-
(ਉ) ਦਰੱਖਤਾਂ ਦਾ ਕੱਟਣਾ ।

(v) ਕਾਰਬਨ-ਡਾਈਆਕਸਾਈਡ ਦਾ ਰਸਾਇਣਿਕ ਫਾਰਮੂਲਾ ਕੀ ਹੈ ?
(ਉ) NO2
(ਅ) CO2
(ਇ) CO
(ਸ) O2
ਉੱਤਰ-
(ਅ) CO2

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹਵਾ ਕੀ ਹੈ ?
ਉੱਤਰ-
ਹਵਾ-ਹਵਾ ਗੈਸਾਂ ਦਾ ਮਿਸ਼ਰਨ ਹੈ ਜੋ ਧਰਤੀ ‘ਤੇ ਸਭ ਜਗ੍ਹਾ ਮੌਜੂਦ ਹੈ ਅਤੇ ਸਾਰੇ ਜੀਵਾਂ ਦੇ ਜੀਵਨ ਲਈ ਅਤੀ ਜ਼ਰੂਰੀ ਹੈ ।

ਪ੍ਰਸ਼ਨ 2.
ਹਵਾ ਵਿੱਚ ਦੋ ਮੁੱਖ ਗੈਸਾਂ ਕਿਹੜੀਆਂ ਹਨ ?
ਉਤਰ-
ਨਾਈਟਰੋਜਨ ਅਤੇ ਆਕਸੀਜਨ ।

ਪ੍ਰਸ਼ਨ 3.
ਹਵਾ ਦੀ ਰਚਨਾ ਦੱਸੋ ।
ਉੱਤਰ-
ਨਾਈਟਰੋਜਨ = 787
ਆਕਸੀਜਨ = 21% ਹੋਰ ਗੈਸਾਂ,
ਧੂਲ ਕਣ ਅਤੇ ਜਲਵਾਸ਼ਪ = 1%.

ਪ੍ਰਸ਼ਨ 4.
ਵਾਯੂਮੰਡਲ ਵਿੱਚ ਮੌਜੂਦ ਕਿਹੜੀ ਗੈਸ ਜੀਵਨ ਲਈ ਜ਼ਰੂਰੀ ਹੈ ?
ਉੱਤਰ-
ਆਕਸੀਜਨ ।

ਪ੍ਰਸ਼ਨ 5.
ਹਵਾ ਵਿੱਚ ਸੂਖ਼ਮ ਗੈਸਾਂ ਕਿਹੜੀਆਂ ਹਨ ?
ਉੱਤਰ-
ਆਰਗਾਨ, ਜਲਵਾਸ਼ਪ ਅਤੇ ਕਾਰਬਨ-ਡਾਈਆਕਸਾਈਡ ।

ਪ੍ਰਸ਼ਨ 6.
ਹਵਾ ਵਿੱਚ ਕਿੰਨਾ ਭਾਗ ਆਕਸੀਜਨ ਹੈ ?
ਉੱਤਰ-
ਲਗਭਗ ਤੇ ਭਾਗ ।

PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ

ਪ੍ਰਸ਼ਨ 7.
ਹਵਾ ਵਿੱਚ ਕਿੰਨਾ ਭਾਗ ਨਾਈਟਰੋਜਨ ਹੈ ?
ਉੱਤਰ-
ਲਗਭਗ 1 ਭਾਗ ॥

ਪ੍ਰਸ਼ਨ 8.
ਹਵਾ ਵਿੱਚ ਕਾਰਬਨ-ਡਾਈਆਕਸਾਈਡ ਦੀ ਮਾਤਰਾ ਕਿੰਨੇ ਪ੍ਰਤੀਸ਼ਤ ਹੁੰਦੀ ਹੈ ?
ਉੱਤਰ-
0.03%.

ਪ੍ਰਸ਼ਨ 9.
ਹਵਾ ਵਿੱਚ ਨਾਈਟਰੋਜਨ ਦੀ ਪ੍ਰਤੀਸ਼ਤ ਮਾਤਰਾ ਕਿੰਨੀ ਹੈ ?
ਉੱਤਰ-
78.084%.

ਪ੍ਰਸ਼ਨ 10.
ਹਵਾ ਵਿੱਚ ਆਕਸੀਜਨ ਦੀ ਪ੍ਰਤੀਸ਼ਤ ਮਾਤਰਾ ਲਿਖੋ ।
ਉੱਤਰ-
20.946%.

ਪ੍ਰਸ਼ਨ 11.
ਧਰਤੀ ਦੀ ਸਤ੍ਹਾ ਦੇ ਨੇੜੇ ਕਾਰਬਨ-ਡਾਈਆਕਸਾਈਡ ਦੀ ਮਾਤਰਾ ਵਧੇਰੇ ਕਿਉਂ ਹੁੰਦੀ ਹੈ ?
ਉੱਤਰ-
ਕਿਉਂਕਿ ਕਾਰਬਨ-ਡਾਈਆਕਸਾਈਡ ਹਵਾ ਤੋਂ ਭਾਰੀ ਹੈ ।

ਪ੍ਰਸ਼ਨ 12.
ਪੌਦੇ ਆਪਣੀ ਸਤ੍ਹਾ ਤੋਂ ਕਿਸ ਪ੍ਰਕਿਰਿਆ ਦੁਆਰਾ ਜਲ ਵਾਸ਼ਪਿਤ ਕਰਦੇ ਹਨ ?
ਉੱਤਰ-
ਵਾਸ਼ਪ ਉਤਸਰਜਨ ਕਿਰਿਆ ਦੁਆਰਾ ।

ਪ੍ਰਸ਼ਨ 13. ਧੂੰਆਂ ਕੀ ਹੈ ?
ਉੱਤਰ-
ਧੂੰਆਂ-ਇਹ ਬਾਲਣ ਦੇ ਪੂਰੀ ਤਰ੍ਹਾਂ ਨਾ ਜਲਣ ਕਾਰਨ ਪ੍ਰਾਪਤ ਕਾਰਬਨ, ਰਾਖ ਅਤੇ ਤੇਲ ਦੇ ਕਣਾਂ ਤੋਂ ਬਣਿਆ ਹੁੰਦਾ ਹੈ ।

ਪ੍ਰਸ਼ਨ 14.
ਵਾਯੂਮੰਡਲ ਕਿਸ ਨੂੰ ਕਹਿੰਦੇ ਹਨ ?
ਉੱਤਰ-
ਵਾਯੂਮੰਡਲ-ਧਰਤੀ ਨੂੰ ਚਾਰੋਂ ਪਾਸੇ ਤੋਂ ਹਵਾ ਨੇ ਘੇਰਿਆ ਹੋਇਆ ਹੈ ਇਸ ਨੂੰ ਵਾਯੂਮੰਡਲ ਕਹਿੰਦੇ ਹਨ ।

ਪ੍ਰਸ਼ਨ 15.
ਵਾਸ਼ਪ-ਉਤਸਰਜਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਪੌਦਿਆਂ ਦੇ ਵੱਖ-ਵੱਖ ਭਾਗਾਂ ਤੋਂ ਜਲ ਦੇ ਵਾਸ਼ਪਿਤ ਹੋਣ ਦੀ ਪ੍ਰਕਿਰਿਆ ਨੂੰ ਵਾਪ-ਉਤਸਰਜਨ ਕਿਹਾ ਜਾਂਦਾ ਹੈ ।

ਪ੍ਰਸ਼ਨ 16.
ਵਾਤ-ਸੂਚਕ ਕਿਸ ਨੂੰ ਕਹਿੰਦੇ ਹਨ ?
ਉੱਤਰ-
ਵਾਰ-ਸੂਚਕ-ਹਵਾ ਦੀ ਦਿਸ਼ਾ ਗਿਆਤ ਕਰਨ ਵਾਲੀ ਜੁਗਤ ਨੂੰ ਵਾਤ-ਸੂਚਕ ਕਹਿੰਦੇ ਹਨ ।

ਪ੍ਰਸ਼ਨ 17.
ਹਵਾ ਮਿਸ਼ਰਣ ਹੈ ਕਿ ਯੌਗਿਕ ?
ਉੱਤਰ-
ਹਵਾ ਮਿਸ਼ਰਣ ਹੈ ।

PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ

ਪ੍ਰਸ਼ਨ 18.
ਜੰਤੂ ਸਾਹ ਕਿਰਿਆ ਵਿੱਚ ਕਿਹੜੀ ਗੈਸ ਦੀ ਵਰਤੋਂ ਕਰਦੇ ਹਨ ?
ਉੱਤਰ-
ਆਕਸੀਜਨ |

ਪ੍ਰਸ਼ਨ 19.
ਜਲਣ ਲਈ ਕਿਹੜੀ ਗੈਸ ਦੀ ਵਰਤੋਂ ਹੁੰਦੀ ਹੈ ?
ਉੱਤਰ-
ਆਕਸੀਜਨ ॥

ਪ੍ਰਸ਼ਨ 20.
ਅਸੀਂ ਸਾਹ ਕਿਰਿਆ ਵਿੱਚ ਕਿਹੜੀ ਗੈਸ ਛੱਡਦੇ ਹਾਂ ?
ਉੱਤਰ-
ਕਾਰਬਨ-ਡਾਈਆਕਸਾਈਡ ਗੈਸ ।

ਪ੍ਰਸ਼ਨ 21.
ਪੌਦੇ ਪ੍ਰਕਾਸ਼-ਸੰਸ਼ਲੇਸ਼ਣ ਦੇ ਸਮੇਂ ਕਿਹੜੀ ਗੈਸ ਵਰਤਦੇ ਹਨ ?
ਉੱਤਰ-
ਕਾਰਬਨ-ਡਾਈਆਕਸਾਈਡ ਗੈਸ ।

ਪ੍ਰਸ਼ਨ 22.
ਪੌਦੇ ਪ੍ਰਕਾਸ਼-ਸੰਸ਼ਲੇਸ਼ਣ ਦੇ ਸਮੇਂ ਕਿਹੜੀ ਗੈਸ ਪੈਦਾ ਕਰਦੇ ਹਨ ?
ਉੱਤਰ-
ਆਕਸੀਜਨ ਗੈਸ ।

ਪ੍ਰਸ਼ਨ 23.
ਕਾਰਖਾਨਿਆਂ ਵਿੱਚ ਚਿਮਨੀਆਂ ਕਿਉਂ ਲਗਾਈਆਂ ਜਾਂਦੀਆਂ ਹਨ ?
ਉੱਤਰ-
ਚਿਮਨੀਆਂ ਹਾਨੀਕਾਰਕ ਧੂੰਏਂ ਅਤੇ ਗੈਸਾਂ ਨੂੰ ਸਾਡੀ ਨੱਕ ਤੋਂ ਦੂਰ ਲੈ ਜਾਂਦੀਆਂ ਹਨ ।

ਪ੍ਰਸ਼ਨ 24.
ਪਾਣੀ ਵਿੱਚ ਰਹਿਣ ਵਾਲੇ ਜੀਵਾਂ ਨੂੰ ਆਕਸੀਜਨ ਕਿਵੇਂ ਮਿਲਦੀ ਹੈ ?
ਉੱਤਰ-
ਪਾਣੀ ਵਿੱਚ ਰਹਿਣ ਵਾਲੇ ਜੀਵ ਪਾਣੀ ਵਿੱਚੋਂ ਘੁਲੀ ਹੋਈ ਆਕਸੀਜਨ ਦੀ ਵਰਤੋਂ ਕਰਦੇ ਹਨ ।

ਪ੍ਰਸ਼ਨ 25.
ਵਾਯੂਮੰਡਲ ਵਿੱਚ ਆਕਸੀਜਨ ਕਿੱਥੋਂ ਆਉਂਦੀ ਹੈ ?
ਉੱਤਰ-
ਵਾਯੂਮੰਡਲ ਵਿੱਚ ਆਕਸੀਜਨ ਪੌਦਿਆਂ ਵਿੱਚ ਹੋ ਰਹੀ ਪ੍ਰਕਾਸ਼-ਸੰਸ਼ਲੇਸ਼ਣ ਕਿਰਿਆ ਰਾਹੀਂ ਪੈਦਾ ਹੁੰਦੀ ਹੈ ।

ਪ੍ਰਸ਼ਨ 26.
ਪਵਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਵਗਦੀ ਹਵਾ ਨੂੰ ਪਵਨ ਕਹਿੰਦੇ ਹਨ ।

ਪ੍ਰਸ਼ਨ 27.
ਪਵਨ ਚੱਕੀ ਕਿਸ ਨਾਲ ਚਲਦੀ ਹੈ ?
ਉੱਤਰ-
ਪਵਨ ਚੱਕੀ ਪਵਨ ਨਾਲ ਘੁੰਮਦੀ ਹੈ ।

PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ

ਪ੍ਰਸ਼ਨ 28.
ਪਵਨ ਚੱਕੀ ਦਾ ਇੱਕ ਉਪਯੋਗ ਲਿਖੋ ।
ਉੱਤਰ-
ਇਸਦਾ ਉਪਯੋਗ ਟਿਉਬਵੈੱਲ ਦਾ ਪਾਣੀ ਕੱਢਣ ਲਈ ਕੀਤਾ ਜਾਂਦਾ ਹੈ ।

ਪ੍ਰਸ਼ਨ 29.
ਪੰਛੀਆਂ ਨੂੰ ਉੱਡਣ ਵਿੱਚ ਕੌਣ ਸਹਾਇਤਾ ਕਰਦਾ ਹੈ ?
ਉੱਤਰ-
ਹਵਾ, ਪੰਛੀਆਂ ਨੂੰ ਉੱਡਣ ਵਿੱਚ ਸਹਾਇਤਾ ਕਰਦੀ ਹੈ ।

ਪ੍ਰਸ਼ਨ 30.
ਜੰਤੂ ਨਾਈਟਰੋਜਨ ਕਿੱਥੋਂ ਲੈਂਦੇ ਹਨ ?
ਉੱਤਰ-
ਜੰਤੂ ਪੌਦਿਆਂ ਨੂੰ ਖਾ ਕੇ ਨਾਈਟਰੋਜਨ ਪ੍ਰਾਪਤ ਕਰਦੇ ਹਨ ।

ਪ੍ਰਸ਼ਨ 31.
ਕਿਸ ਗੈਸ ਨੂੰ ਹਰਾ ਹਿ ਪ੍ਰਭਾਵ ਕਿਹਾ ਜਾਂਦਾ ਹੈ ?
ਉੱਤਰ-
ਕਾਰਬਨ ਡਾਈਆਕਸਾਈਡ (CO2) |

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਤੁਸੀਂ ਹਵਾ ਦਾ ਅਨੁਭਵ ਕਿਵੇਂ ਕਰ ਸਕਦੇ ਹੋ ?
ਉੱਤਰ-
ਅਸੀਂ ਕਦੇ ਹਵਾ ਨੂੰ ਨਹੀਂ ਦੇਖ ਸਕਦੇ ਪਰ ਹਵਾ ਦੀ ਮੌਜੂਦਗੀ ਨੂੰ ਕਈ ਤਰੀਕਿਆਂ ਨਾਲ ਮਹਿਸੂਸ ਕਰ ਸਕਦੇ ਹਾਂ । ਇਸ ਨੂੰ ਅਸੀਂ ਉਸ ਸਮੇਂ ਮਹਿਸੂਸ ਕਰਦੇ ਹਾਂ ਜਦੋਂ ਦਰੱਖਤਾਂ ਦੀਆਂ ਪੱਤੀਆਂ ਖੜਖੜਾਉਂਦੀਆਂ ਹਨ ਜਾਂ ਕੱਪੜੇ ਸੁਕਾਉਣ ਵਾਲੀ ਤਾਰ ਦੇ ਲਟਕਦੇ ਕੱਪੜੇ ਹੌਲੀ-ਹੌਲੀ ਹਿੱਲਦੇ ਹਨ । ਪੱਖੇ ਦੇ ਚੱਲਣ ਨਾਲ ਖੁੱਲ੍ਹੀ ਕਿਤਾਬ ਦੇ ਪੰਨੇ ਆਵਾਜ਼ ਕਰਦੇ ਹਨ । ਹਵਾ ਦੇ ਵਗਣ ਕਾਰਨ ਹੀ ਤੁਹਾਡੀ ਪਤੰਗ ਉੱਡ ਸਕਦੀ ਹੈ ।

ਪ੍ਰਸ਼ਨ 2.
ਨਿਸ਼ਪਾਵਨ ਕਿਰਿਆ ਕੀ ਹੈ ? ਇਹ ਕਿੱਥੇ ਵਰਤੀ ਜਾਂਦੀ ਹੈ ? ਇਸਦਾ ਅਸਰ ਕਦੋਂ ਤੱਕ ਵਧੇਰੇ ਹੁੰਦਾ ਹੈ ?
ਉੱਤਰ-
ਕਣਕ ਵਿੱਚ ਤੁੜੀ ਅਤੇ ਦਾਣੇ ਵੱਖ ਕਰਨ ਨੂੰ ਨਿਸ਼ਪਾਵਨ ਕਿਰਿਆ ਕਹਿੰਦੇ ਹਨ । ਨਿਸ਼ਪਾਵਨ ਕਿਰਿਆ ਵਗਦੀ ਹਵਾ ਵਿੱਚ ਵਧੇਰੇ ਅਸਰ ਕਾਰਕ ਹੁੰਦੀ ਹੈ ।

ਪ੍ਰਸ਼ਨ 3.
ਇੱਕ ਕਿਰਿਆ ਦੁਆਰਾ ਫਿਰਕੀ ਬਣਾਓ ।
ਉੱਤਰ-
ਚਿੱਤਰ ਵਿੱਚ ਦਿੱਤੇ ਨਿਰਦੇਸ਼ਾਂ ਦੇ ਅਨੁਸਾਰ ਤੁਸੀਂ ਇੱਕ ਫਿਰਕੀ ਬਣਾ ਸਕਦੇ ਹੋ । ਫਿਰਕੀ ਦੀ ਡੰਡੀ ਨੂੰ ਫੜੋ ਅਤੇ ਖੁੱਲ੍ਹੇ ਖੇਤਰ ਵਿੱਚ ਵੱਖ-ਵੱਖ ਦਿਸ਼ਾ ਵਿੱਚ ਰੱਖੋ । ਇੱਕ ਥੋੜ੍ਹਾ ਅੱਗੇ-ਪਿੱਛੇ ਕਰੋ, ਤੁਸੀਂ ਦੇਖੋਗੇ ਕਿ ਫਿਰਕੀ ਘੁੰਮਦੀ ਹੈ । ਫਿਰਕੀ ਨੂੰ ਹਵਾ ਘੁਮਾਉਂਦੀ ਹੈ ।
PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ 1

ਪ੍ਰਸ਼ਨ 4.
ਸਿੱਧ ਕਰੋ ਕਿ ਖਾਲੀ ਬੋਤਲ (ਬਰਤਨ) ਵਿੱਚ ਹਵਾ ਹੁੰਦੀ ਹੈ ਜਾਂ ਸਿੱਧ ਕਰੋ ਕਿ ਹਵਾ ਸਥਾਨ ਘੇਰਦੀ ਹੈ ?
ਉੱਤਰ-
ਕੱਚ ਦੀ ਇੱਕ ਖਾਲੀ ਬੋਤਲ ਲਓ । ਹੁਣ ਇਸ ਨੂੰ ਉਲਟਾ ਕੇ ਇਸ ਦੇ ਖੁੱਲ੍ਹੇ ਮੂੰਹ ਨੂੰ ਪਾਣੀ ਦੀ ਭਰੀ ਹੋਈ ਬਾਲਟੀ ਵਿੱਚ ਚਿੱਤਰ ਅਨੁਸਾਰ ਡੁਬੋ ਦਿਓ । ਬੋਤਲ ਨੂੰ ਧਿਆਨ ਨਾਲ ਦੇਖੋ । ਤੁਸੀਂ ਵੇਖੋਗੇ ਕਿ ਪਾਣੀ ਬੋਤਲ ਅੰਦਰ ਨਹੀਂ ਜਾਂਦਾ ਹੈ । ਹੁਣ ਬੋਤਲ ਨੂੰ ਥੋੜਾ ਜਿਹਾ ਤਿਰਛਾ ਕਰੋ । ਹੁਣ ਪਾਣੀ ਬੋਤਲ ਵਿੱਚ ਪ੍ਰਵੇਸ਼ ਕਰ ਜਾਵੇਗਾ । ਤੁਸੀਂ ਦੇਖੋਗੇ ਕਿ ਬੋਤਲ ਵਿੱਚੋਂ ਕੁੱਝ ਬੁਲਬੁਲੇ ਬਾਹਰ ਆਉਂਦੇ ਹਨ ਜਾਂ ਬੁਦਬੁਦਾਹਟ ਸੁਣਾਈ ਦਿੰਦੀ ਹੈ । ਤੁਸੀਂ ਅਨੁਮਾਨ ਲਗਾ ਸਕਦੇ ਹੋ ਕਿ ਬੋਤਲ ਅੰਦਰ ਕੀ ਸੀ । ਇਸ ਤੋਂ ਸਿੱਧ ਹੁੰਦਾ ਹੈ ਕਿ ਬੋਤਲ ਵਿੱਚ ਹਵਾ ਮੌਜੂਦ ਸੀ । ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਹਵਾ ਜਗ੍ਹਾ ਘੇਰਦੀ ਹੈ ।
PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ 2

PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ

ਪ੍ਰਸ਼ਨ 5.
ਵਾਯੂਮੰਡਲ ਕਿਸ ਨੂੰ ਕਹਿੰਦੇ ਹਨ ? ਵਾਯੂਮੰਡਲ ਵਿੱਚ ਕਿਹੜੀਆਂ-ਕਿਹੜੀਆਂ ਗੈਸਾਂ ਹਨ ?
ਉੱਤਰ-
ਵਾਯੂਮੰਡਲ-ਪ੍ਰਿਥਵੀ ਦੇ ਆਲੇ-ਦੁਆਲੇ ਹਵਾ ਦੀ ਪਤਲੀ ਪਰਤ ਨੂੰ ਵਾਯੂਮੰਡਲ ਕਹਿੰਦੇ ਹਨ । ਇਸ ਪਰਤ ਦਾ ਵਿਸਥਾਰ ਪ੍ਰਿਥਵੀ ਦੀ ਸਤ੍ਹਾ ਤੋਂ ਕਈ ਕਿਲੋਮੀਟਰ ਉੱਪਰ ਤੱਕ ਹੈ । ਵਾਯੂਮੰਡਲ ਵਿੱਚ ਮੁੱਖ ਤੌਰ ‘ਤੇ ਨਾਈਟਰੋਜਨ, ਆਕਸੀਜਨ, ਜਲਵਾਸ਼ਪ, ਕਾਰਬਨ ਡਾਈਆਕਸਾਈਡ ਧੁਲ ਕਣ ਅਤੇ ਹੋਰ ਗੈਸਾਂ ਵੀ ਹਨ । ਇਨ੍ਹਾਂ ਵਿੱਚ ਨਾਈਟਰੋਜਨ ਅਤੇ ਆਕਸੀਜਨ ਮੁੱਖ ਗੈਸਾਂ ਹਨ ਜੋ ਹਵਾ ਵਿੱਚ 99% ਹੁੰਦੀਆਂ ਹਨ । 1% ਬਾਕੀ ਗੈਸਾਂ ਅਤੇ ਜਲ ਕਣ ਹੁੰਦੇ ਹਨ ।

ਪ੍ਰਸ਼ਨ 6.
ਪਰਬਤਾਰੋਹੀ ਉੱਚੇ ਪਰਬਤਾਂ ‘ਤੇ ਚੜ੍ਹਦੇ ਸਮੇਂ ਆਕਸੀਜਨ ਦਾ ਸਿਲੰਡਰ ਆਪਣੇ ਨਾਲ ਕਿਉਂ ਲੈ ਜਾਂਦੇ ਹਨ ?
ਉੱਤਰ-
ਉੱਚੇ ਪਰਬਤਾਂ ਤੇ ਹਵਾ ਵਿੱਚ ਆਕਸੀਜਨ ਦੀ ਕਮੀ ਹੁੰਦੀ ਹੈ ਅਤੇ ਪਰਬਤਾਰੋਹੀਆਂ ਨੂੰ ਉੱਚੇ ਪਰਬਤਾਂ ‘ਤੇ ਸਾਹ ਲੈਣ ਵਿੱਚ ਮੁਸ਼ਕਲ ਹੁੰਦੀ ਹੈ । ਇਸ ਲਈ ਪਰਬਤਾਰੋਹੀ ਉੱਚੇ ਪਰਬਤਾਂ ‘ਤੇ ਚੜ੍ਹਦੇ ਸਮੇਂ ਆਕਸੀਜਨ ਦੇ ਸਿਲੰਡਰ ਆਪਣੇ ਨਾਲ ਲੈ ਕੇ ਜਾਂਦੇ ਹਨ ।
PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ 3

ਪ੍ਰਸ਼ਨ 7.
ਇਕ ਕਿਰਿਆ ਦੁਆਰਾ ਦਰਸਾਓ ਕਿ ਹਵਾ ਵਿੱਚ ਧੂੜ ਕਣ ਹੁੰਦੇ ਹਨ ?
ਉੱਤਰ-
ਆਪਣੇ ਸਕੂਲ/ਘਰ ਵਿੱਚ ਧੁੱਪ ਵਾਲਾ ਇੱਕ ਕਮਰਾ ਲੱਭੋ । ਸਾਰੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਕਰ ਦਿਓ ਅਤੇ ਪਰਦੇ ਵੀ ਕਰ ਦਿਓ ਤਾਂ ਕਿ ਕਮਰੇ ਵਿੱਚ ਪੂਰਾ ਹਨੇਰਾ ਹੋ ਜਾਵੇ । ਜਿਸ ਦਿਸ਼ਾ ਵਿੱਚ ਸੁਰਜੀ ਪ੍ਰਕਾਸ਼ ਆ ਰਿਹਾ ਹੈ, ਉਸ ਪਾਸੇ ਦੇ ਦਰਵਾਜ਼ੇ ਜਾਂ ਖਿੜਕੀ ਨੂੰ ਥੋੜ੍ਹਾ ਜਿਹਾ ਖੋਲ਼ੋ, ਜਿਸ ਨਾਲ ਸੂਰਜ ਦੀ ਰੋਸ਼ਨੀ ਇਸ ਪਤਲੀ ਝਿਰੀ ਵਿੱਚੋਂ ਅੰਦਰ ਦਾਖ਼ਲ ਹੋ ਸਕੇ । ਸੂਰਜ ਦੀਆਂ ਕਿਰਨਾਂ ਨੂੰ ਧਿਆਨ ਪੂਰਵਕ ਦੇਖੋ, ਤੁਸੀਂ ਦੇਖੋਗੇ ਕਿ ਸੂਰਜ ਦੀਆਂ ਕਿਰਨਾਂ ਵਿੱਚ ਕੁੱਝ ਛੋਟੇ-ਛੋਟੇ ਚਮਕੀਲੇ ਕਣ ਤੇਜ਼ੀ ਨਾਲ ਘੁੰਮਦੇ, ਇੱਧਰ ਉੱਧਰ ਹੁੰਦੇ ਨਜ਼ਰ ਆਉਣਗੇ । ਇਹ ਕਣ ਧੂੜ ਦੇ ਕਣ ਹਨ ।
PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ 4

ਪ੍ਰਸ਼ਨ 8.
ਧੂੜ ਦੇ ਕਣਾਂ ਨੂੰ ਸਾਡੀ ਸਾਹ ਪ੍ਰਣਾਲੀ ਵਿੱਚ ਜਾਣ ਤੋਂ ਕੌਣ ਰੋਕਦਾ ਹੈ ?
ਉੱਤਰ-
ਜਦੋਂ ਅਸੀਂ ਨੱਕ ਨਾਲ ਸਾਹ ਲੈਂਦੇ ਹਾਂ ਤਾਂ ਅਸੀਂ ਹਵਾ ਅੰਦਰ ਲੈਂਦੇ ਹਾਂ | ਧੂੜ ਦੇ ਕਣਾਂ ਨੂੰ ਸਾਹ ਤੰਤਰ ਵਿੱਚ ਜਾਣ ਤੋਂ ਰੋਕਣ ਲਈ ਸਾਡੀ ਨੱਕ ਵਿੱਚ ਛੋਟੇ-ਛੋਟੇ ਵਾਲ ਅਤੇ ਸ਼ਲੇਸ਼ਮਾ ਲੀ ਹੁੰਦੀ ਹੈ, ਜੋ ਇਨ੍ਹਾਂ ਕਣਾਂ ਨੂੰ ਅੰਦਰ ਨਹੀਂ ਜਾਣ ਦਿੰਦੇ । ਇਸ ਲਈ ਸਾਨੂੰ ਨੱਕ ਰਾਹੀਂ ਸਾਹ ਲੈਣਾ ਚਾਹੀਦਾ ਹੈ | ਸਾਨੂੰ ਕਦੇ ਵੀ ਮੂੰਹ ਰਾਹੀਂ ਸਾਹ ਨਹੀਂ ਲੈਣਾ ਚਾਹੀਦਾ । ਜੇ ਅਸੀਂ ਮੁੰਹ ਰਾਹੀਂ ਸਾਹ ਲੈਂਦੇ ਹਾਂ ਤਾਂ ਧੂੜ ਦੇ ਕਣ ਸਾਡੇ ਸਰੀਰ ਅੰਦਰ ਚਲੇ ਜਾਂਦੇ ਹਨ ।

ਪ੍ਰਸ਼ਨ 9.
ਭੀੜ ਭਰੇ ਚੌਰਾਹੇ ‘ਤੇ ਖੜ੍ਹਾ ਇੱਕ ਪੁਲਿਸ-ਕਰਮੀ ਆਪਣੇ ਮੂੰਹ ਉੱਤੇ ਮੁਖੌਟਾ ਪਾ ਕੇ ਆਵਾਜਾਈ ਨੂੰ ਕੰਟਰੋਲ ਕਿਉਂ ਕਰਦਾ ਹੈ ?
ਉੱਤਰ-
ਕਿਉਂਕਿ ਵਾਹਨਾਂ ਦੁਆਰਾ ਧੂੰਆਂ ਅਤੇ ਕਈ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ । ਇਸ ਧੁੰਏਂ ਅਤੇ ਜ਼ਹਿਰੀਲੀਆਂ ਗੈਸਾਂ ਤੋਂ ਬਚਾਅ ਲਈ ਭੀੜ ਭਰੇ ਚੌਰਾਹੇ ‘ਤੇ ਖੜ੍ਹਾ ਪੁਲਿਸ-ਕਰਮੀ ਆਪਣੇ ਮੂੰਹ ਉੱਤੇ ਮੁਖੌਟਾ ਪਾ ਕੇ ਆਵਾਜਾਈ ਕੰਟਰੋਲ ਕਰਦਾ ਹੈ ।

ਪ੍ਰਸ਼ਨ 10.
ਜੇ ਪਾਰਦਰਸ਼ੀ ਸ਼ੀਸ਼ੇ ਦੀਆਂ ਖਿੜਕੀਆਂ ਨੂੰ ਨਿਯਮਿਤ ਰੂਪ ਵਿੱਚ ਸਾਫ਼ ਨਾ ਕੀਤਾ ਜਾਵੇ ਤਾਂ ਇਹ ਧੁੰਦਲੀਆਂ ਕਿਉਂ ਹੋ ਜਾਂਦੀਆਂ ਹਨ ?
ਉੱਤਰ-
ਕਿਉਂਕਿ ਧੂੜ ਦੇ ਕਣ ਸ਼ੀਸ਼ੇ ਦੀਆਂ ਖਿੜਕੀਆਂ ‘ਤੇ ਲੱਗ ਜਾਂਦੇ ਹਨ । ਦੂਜਾ ਕਈ ਵਾਰ ਜਲ ਵਾਸ਼ਪ ਵੀ ਖਿੜਕੀਆਂ ਦੇ ਸ਼ੀਸ਼ਿਆਂ ‘ਤੇ ਲੱਗ ਜਾਂਦੇ ਹਨ । ਇਸ ਲਈ ਇਹ ਪਾਰਦਰਸ਼ੀ ਸ਼ੀਸ਼ੇ ਧੁੰਦਲੇ ਅਤੇ ਮੈਲੇ ਦਿਖਾਈ ਦਿੰਦੇ ਹਨ । ਇਨ੍ਹਾਂ ਨੂੰ ਨਿਯਮਿਤ ਰੂਪ ਵਿੱਚ ਸਾਫ਼ ਕਰਨਾ ਚਾਹੀਦਾ ਹੈ ਤਾਂਕਿ ਧੂਲ ਕਣ ਅਤੇ ਜਲਵਾਸ਼ਪ ਇਨ੍ਹਾਂ ਤੇ ਨਾ ਲੱਗੇ ਰਹਿਣ ।

ਪ੍ਰਸ਼ਨ 11.
ਅੱਗ ਲੱਗਣ ਦੀ ਘਟਨਾ ਦੇ ਸਮੇਂ ਜਲਦੀ ਹੋਈ ਵਸਤੁ ਦੇ ਉੱਪਰ ਕੰਬਲ ਲਪੇਟਣ ਦੀ ਸਲਾਹ ਕਿਉਂ ਦਿੱਤੀ ਜਾਂਦੀ ਹੈ ?
ਉੱਤਰ-
ਅੱਗ ਲੱਗਣ ਦੀ ਘਟਨਾ ਦੇ ਸਮੇਂ ਜਲਦੀ ਹੋਈ ਵਸ ਦੇ ਉੱਪਰ ਕੰਬਲ ਲਪੇਟਣ ਨਾਲ ਜਲਦੀ ਵਸਤੁ ਦਾ ਸੰਪਰਕ ਹਵਾ ਨਾਲੋਂ ਟੁੱਟ ਜਾਂਦਾ ਹੈ । ਇਸ ਤਰ੍ਹਾਂ ਅੱਗ ਬੁੱਝਣ ਵਿੱਚ ਸਹਾਇਤਾ ਮਿਲਦੀ ਹੈ ਕਿਉਂਕਿ ਹਵਾ ਵਸਤੂ ਨੂੰ ਜਲਾਉਣ ਵਿੱਚ ਸਹਾਈ ਹੁੰਦੀ ਹੈ । ਇਸ ਲਈ ਜਲਦੀ ਹੋਈ ਵਸਤੂ ਦੇ ਉੱਪਰ ਕੰਬਲ ਲਪੇਟਣ ਦੀ ਸਲਾਹ ਦਿੱਤੀ ਜਾਂਦੀ ਹੈ ।

ਪ੍ਰਸ਼ਨ 12.
ਹਵਾ ਦੀ ਰਚਨਾ ਕੀ ਹੈ ? ਇਸਦਾ ਆਰੇਖ ਚਿੱਤਰ ਬਣਾਓ ।
ਉੱਤਰ-
ਹਵਾ ਦੀ ਰਚਨਾ –
ਨਾਈਟਰੋਜਨ = 78%
ਆਕਸੀਜਨ = 21%
ਕਾਰਬਨ-ਡਾਈਆਕਸਾਈਡ ਜਲ ਵਾਸ਼ਪ, ਧੂੜ ਕਣ ਅਤੇ ਹੋਰ
ਗੈਸਾਂ = 1%
PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ 5

ਪ੍ਰਸ਼ਨ 13.
ਇੱਕ ਕਿਰਿਆ ਦੁਆਰਾ ਦਰਸਾਓ ਕਿ ਮਿੱਟੀ ਵਿੱਚ ਹਵਾ ਹੁੰਦੀ ਹੈ ?
ਉੱਤਰ-
ਇੱਕ ਬੀਕਰ ਜਾਂ ਕੱਚ ਦੇ ਗਿਲਾਸ ਵਿੱਚ ਸੁੱਕੀ ਮਿੱਟੀ ਦਾ ਇੱਕ ਢੋਲਾ ਲਓ । ਇਸ ਵਿੱਚ ਪਾਣੀ ਪਾਓ ਅਤੇ ਧਿਆਨ ਪੂਰਵਕ ਵੇਖੋ ਕਿ ਕੀ ਹੁੰਦਾ ਹੈ । ਤੁਸੀਂ ਮਿੱਟੀ ਵਿੱਚੋਂ ਬੁਲਬੁਲੇ ਨਿਕਲਦੇ ਦੇਖੋਗੇ । ਇਹ ਬੁਲਬੁਲੇ ਸੰਕੇਤ ਕਰਦੇ ਹਨ ਕਿ ਮਿੱਟੀ ਵਿੱਚ ਹਵਾ ਹੁੰਦੀ ਹੈ । ਜਦੋਂ ਮਿੱਟੀ ਦੇ ਢੇਲੇ ਉੱਤੇ ਪਾਣੀ ਪਾਇਆ ਜਾਂਦਾ ਹੈ ਤਾਂ ਉਸ ਵਿੱਚ ਮੌਜੂਦ ਹਵਾ ਵਿਸਥਾਪਿਤ ਹੁੰਦੀ ਹੈ ਜੋ ਬੁਲਬੁਲਿਆਂ ਦੇ ਰੂਪ ਵਿੱਚ ਦਿਖਾਈ ਪਾਣੀ ਸੁੱਕੀ ਮਿੱਟੀ ਦਿੰਦੀ ਹੈ । ਮਿੱਟੀ ਦੇ ਅੰਦਰ ਮਿਲਣ ਵਾਲੇ ਜੀਵ ਅਤੇ ਪੌਦਿਆਂ ਦੀਆਂ ਜੜਾਂ ਸਾਹ ਲਈ ਇਸ ਹਵਾ ਦੀ ਵਰਤੋਂ ਕਰਦੇ ਹਨ ।
PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ 6

ਪ੍ਰਸ਼ਨ 14.
ਭਾਰੀ ਵਰਖਾ ਸਮੇਂ ਗੰਡੋਏ ਜ਼ਮੀਨ ਤੋਂ ਬਾਹਰ ਕਿਉਂ ਦਿਖਾਈ ਦਿੰਦੇ ਹਨ ?
ਉੱਤਰ-
ਮਿੱਟੀ ਦੇ ਜੀਵ ਡੂੰਘੀ ਮਿੱਟੀ ਅੰਦਰ ਬਹੁਤ ਸਾਰੀਆਂ ਮਾਂਦ ਜਾਂ ਛੇਕ ਬਣਾ ਲੈਂਦੇ ਹਨ । ਇਨ੍ਹਾਂ ਛੇਕਾਂ ਦੁਆਰਾ ਹਵਾ ਨੂੰ ਅੰਦਰ ਜਾਂ ਬਾਹਰ ਜਾਣ ਲਈ ਸਥਾਨ ਮਿਲ ਜਾਂਦਾ ਹੈ । ਪਰ ਜਦੋਂ ਭਾਰੀ ਵਰਖਾ ਹੋ ਜਾਂਦੀ ਹੈ ਤਾਂ ਇਨ੍ਹਾਂ ਛੇਕਾਂ ਜਾਂ ਮਾਦਾਂ ਵਿੱਚ ਹਵਾ ਦੀ ਥਾਂ ਪਾਣੀ ਭਰ ਜਾਂਦਾ ਹੈ ਅਤੇ ਇਸ ਸਥਿਤੀ ਵਿੱਚ ਜ਼ਮੀਨ ਦੇ ਅੰਦਰ ਰਹਿਣ ਵਾਲੇ ਜੀਵਾਂ ਨੂੰ ਸਾਹ ਲੈਣ ਲਈ ਬਾਹਰ ਜ਼ਮੀਨ ‘ਤੇ ਆਉਣਾ ਪੈਂਦਾ ਹੈ । ਇਹੋ ਕਾਰਨ ਹੈ ਕਿ ਗੰਡੋਏ ਭਾਰੀ ਵਰਖਾ ਦੇ ਸਮੇਂ ਜ਼ਮੀਨ ਤੇ ਬਾਹਰ ਆ ਜਾਂਦੇ ਹਨ ।

PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ

ਪ੍ਰਸ਼ਨ 15.
ਪੌਣ ਚੱਕੀ ਕੀ ਹੈ ? ਇਸ ਦੇ ਲਾਭ ਲਿਖੋ ।
ਉੱਤਰ-
ਪੌਣ ਨਾਲ ਚੱਲਣ ਵਾਲੀ ਚੱਕੀ ਨੂੰ ਪਵਨ ਚੱਕੀ ਕਹਿੰਦੇ ਹਨ ।
ਲਾਭ-ਪੌਣ ਚੱਕੀ ਦੀ ਵਰਤੋਂ ਟਿਊਬਵੈੱਲ ਦੇ ਪਾਣੀ ਕੱਢਣ ਅਤੇ ਆਟਾ ਚੱਕੀ ਨੂੰ ਚਲਾਉਣ ਵਿੱਚ ਹੁੰਦੀ ਹੈ | ਪਵਨ ਚੱਕੀ ਬਿਜਲੀ ਪੈਦਾ ਕਰਨ ਲਈ ਵੀ ਵਰਤੀ ਜਾਂਦੀ ਹੈ ।
PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ 7

ਪ੍ਰਸ਼ਨ 16.
ਹਵਾ ਦੇ ਕੀ ਲਾਭ ਹਨ ?
ਉੱਤਰ-
ਹਵਾ ਦੇ ਲਾਭ-ਹਵਾ ਕਿਸ਼ਤੀਆਂ ਨੂੰ ਚਲਾਉਣ, ਗਲਾਈਡਰ, ਪੈਰਾਸ਼ੂਟ ਅਤੇ ਹਵਾਈ ਜਹਾਜ਼ਾਂ ਨੂੰ ਚਲਾਉਣ ਵਿੱਚ ਸਹਾਇਕ ਹੈ । ਪੰਛੀ, ਚਮਗਾਦੜ ਅਤੇ ਕੀੜੇ ਹਵਾ ਦੀ ਮੌਜੂਦਗੀ ਕਾਰਨ ਉੱਡਦੇ ਹਨ । ਹਵਾ ਬਹੁਤ ਸਾਰੇ ਪੌਦਿਆਂ ਦੇ ਬੀਜਾਂ ਅਤੇ ਫੁੱਲਾਂ ਦੇ ਪਰਾਗ ਕਣਾਂ ਨੂੰ ਇੱਧਰ-ਉੱਧਰ ਫੈਲਾਉਣ ਵਿੱਚ ਸਹਾਇਕ ਹੁੰਦੇ ਹਨ । ਜਲ ਚੱਕਰ ਵਿੱਚ ਹਵਾ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ।

ਪ੍ਰਸ਼ਨ 17.
ਵਾਯੂਮੰਡਲ ਵਿਚਲੀ ਕਿਹੜੀ ਗੈਸ ਸਾਹ ਲੈਣ ਲਈ ਜ਼ਰੂਰੀ ਹੈ ?
ਉੱਤਰ-
ਜਾਨਵਰ, ਮਨੁੱਖ ਅਤੇ ਪੌਦੇ ਸਾਰੇ ਹੀ ਸਜੀਵ ਹਨ ਅਤੇ ਸਾਹ ਲੈਂਦੇ ਹਨ । ਇਹ ਸਾਰੇ ਸਾਹ ਲੈਣ ਲਈ ਵਾਯੂਮੰਡਲ ਵਿੱਚ ਮੌਜੂਦ ਆਕਸੀਜਨ ਗੈਸ ਦੀ ਵਰਤੋਂ ਕਰਦੇ ਹਨ ।

ਪ੍ਰਸ਼ਨ 18.
ਰੂੰ ਦਾ ਗੋਲਾ ਪਾਣੀ ਵਿੱਚ ਡੁਬਾਉਣ ’ਤੇ ਸੁੰਗੜ ਕਿਉਂ ਜਾਂਦਾ ਹੈ ?
ਉੱਤਰ-
ਨੂੰ ਦੇ ਗੋਲੇ ਵਿੱਚ ਮੌਜੂਦ ਖ਼ਾਲੀ ਥਾਂਵਾਂ ਵਿੱਚ ਹਵਾ ਮੌਜੂਦ ਹੁੰਦੀ ਹੈ । ਇਸ ਕਾਰਨ ਇਹ ਗੋਲਾ ਬਹੁਤ ਅਧਿਕ ਥਾਂ ਘੇਰਦਾ ਹੈ । ਜਦੋਂ ਇਸ ਨੂੰ ਪਾਣੀ ਵਿਚ ਡੋਬਿਆ ਜਾਂਦਾ ਹੈ ਤਾਂ ਖ਼ਾਲੀ ਥਾਂਵਾਂ ਵਿਚਲੀ ਹਵਾ ਨਿਕਲ ਜਾਂਦੀ ਹੈ ਅਤੇ ਇਸਦੇ ਰੇਸ਼ੇ ਇੱਕ-ਦੂਜੇ ਦੇ ਨੇੜੇ ਆ ਜਾਂਦੇ ਹਨ । ਇਸ ਕਰਕੇ ਰੂੰ ਦਾ ਗੋਲਾ ਪਾਣੀ ਵਿੱਚ ਡੁਬਾਉਣ ‘ਤੇ ਸੁੰਗੜ ਜਾਂਦਾ ਹੈ ।

ਪ੍ਰਸ਼ਨ 19.
ਹਵਾ ਦੇ ਅੰਸ਼ਾਂ ਦਾ ਨਾਂ ਦੱਸੋ ।
ਉੱਤਰ-
ਹਵਾ ਇੱਕ ਅਸ਼ੁੱਧ ਪਦਾਰਥ ਜਾਂ ਮਿਸ਼ਰਣ ਹੈ । ਇਹ ਕਈ ਪ੍ਰਕਾਰ ਦੀਆਂ ਗੈਸਾਂ ਜਿਵੇਂ ਆਕਸੀਜਨ, ਨਾਈਟਰੋਜਨ, ਕਾਰਬਨ-ਡਾਈਆਕਸਾਈਡ, ਹਾਈਡੋਜਨ ਆਦਿ ਦਾ ਮਿਸ਼ਰਣ ਹੈ । ਇਨ੍ਹਾਂ ਗੈਸਾਂ ਤੋਂ ਇਲਾਵਾ ਇਸ ਵਿੱਚ ਧੂੜ ਦੇ ਕਣ, ਧੂੰਆਂ ਆਦਿ ਵੀ ਹੁੰਦੇ ਹਨ । ਹਵਾ ਵਿੱਚ ਨਾਈਟਰੋਜਨ ਦੀ ਪ੍ਰਤੀਸ਼ਤਤਾ 78% ਅਤੇ ਆਕਸੀਜਨ ਦੀ ਪ੍ਰਤੀਸ਼ਤਤਾ 21% ਹੁੰਦੀ ਹੈ । ਬਾਕੀ ਦਾ 1% ਹੋਰ ਸਾਰੀਆਂ ਚੀਜ਼ਾਂ ਦਾ ਹੁੰਦਾ ਹੈ ।

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹਵਾ ਮਿਸ਼ਰਨ ਹੈ ਜਾਂ ਯੌਗਿਕ ? ਹਵਾ ਦੇ ਮੁੱਖ ਘਟਕ ਕਿਹੜੇ ਹਨ ? ਇਨ੍ਹਾਂ ਦਾ ਵਿਸਤਾਰ ਨਾਲ ਵਰਣਨ ਕਰੋ !
ਉੱਤਰ-
ਹਵਾ ਇੱਕ ਮਿਸ਼ਰਨ ਹੈ ਯੌਗਿਕ ਨਹੀਂ । ਹਵਾ ਕਈ ਗੈਸਾਂ ਦਾ ਮਿਸ਼ਰਨ ਹੈ । ਇਸ ਦੇ ਮੁੱਖ ਘਟਕ ਹੇਠ ਲਿਖੇ ਹਨ –

  1. ਜਲਵਾਸ਼ਪ-ਹਵਾ ਵਿੱਚ ਜਲ ਵਾਸ਼ਪ ਮੌਜੂਦ ਹੁੰਦੇ ਹਨ । ਜਦੋਂ ਹਵਾ ਕਿਸੇ ਠੰਢੀ ਸੜਾ ਦੇ ਸੰਪਰਕ ਵਿੱਚ ਆਉਂਦੀ ਹੈ ਤਾਂ ਇਸ ਵਿੱਚ ਮੌਜੂਦ ਜਲਵਾਸ਼ਪ ਠੰਢੇ ਹੋ ਕੇ ਸੰਘਣਿਤ ਹੋ ਜਾਂਦੇ ਹਨ ਅਤੇ ਜਲ ਦੀਆਂ ਬੂੰਦਾਂ ਠੰਢੀ ਸਤਾ ‘ਤੇ ਦਿਖਾਈ ਦਿੰਦੀਆਂ ਹਨ । ਕੁਦਰਤ ਵਿੱਚ ਜਲ ਚੱਕਰ ਲਈ ਹਵਾ ਵਿੱਚ ਜਲ ਵਾਸ਼ਪ ਦਾ ਹੋਣਾ ਲਾਜ਼ਮੀ ਹੈ ।
  2. ਆਕਸੀਜਨ-ਆਕਸੀਜਨ ਪੌਦਿਆਂ ਅਤੇ ਜੰਤੂਆਂ ਲਈ ਜ਼ਰੂਰੀ ਹੈ । ਆਕਸੀਜਨ ਹਵਾ ਦਾ ਇੱਕ ਜ਼ਰੂਰੀ ਘਟਕ ਹੈ । ਆਕਸੀਜਨ ਜਲਣ ਵਿੱਚ ਸਹਾਇਤਾ ਕਰਦੀ ਹੈ । ਵਾਯੂਮੰਡਲ ਵਿੱਚ 21% ਦੇ ਲਗਪਗ ਆਕਸੀਜਨ ਹੁੰਦੀ ਹੈ । ਹਵਾ ਵਿੱਚ 1/5 ਭਾਗ ਆਕਸੀਜਨ ਹੁੰਦੀ ਹੈ ।
  3. ਨਾਈਟਰੋਜਨ-ਹਵਾ ਦਾ ਇਹ ਇੱਕ ਮੁੱਖ ਘਟਕ ਹੈ । ਹਵਾ ਵਿੱਚ 78% ਦੇ ਲਗਪਗ ਨਾਈਟਰੋਜਨ ਹੁੰਦੀ ਹੈ । ਇਹ ਇੱਕ ਅਕਿਰਿਆਸ਼ੀਲ ਗੈਸ ਹੈ । ਇਹ ਜਲਣ ਵਿੱਚ ਸਹਾਇਕ ਨਹੀਂ ਹੈ । ਇਹ ਹਵਾ ਦਾ ਲਗਪਗ 4/5 ਭਾਗ ਹੁੰਦੀ ਹੈ ।
  4. ਕਾਰਬਨ-ਡਾਈਆਕਸਾਈਡ-ਸਾਡੇ ਚਾਰੋਂ ਪਾਸੇ ਹਵਾ ਦਾ ਇੱਕ ਛੋਟਾ ਘਟਕ ਕਾਰਬਨ-ਡਾਈਆਕਸਾਈਡ ਹੁੰਦਾ ਹੈ । ਜੰਤੁ ਸਾਹ ਕਿਰਿਆ ਵਿੱਚ ਆਕਸੀਜਨ ਦੀ ਵਰਤੋਂ ਕਰਦੇ ਹਨ ਅਤੇ ਕਾਰਬਨ-ਡਾਈਆਕਸਾਈਡ ਬਣਾਉਂਦੇ ਹਨ । ਜਲਣ ਤੇ ਆਕਸੀਜਨ ਦੀ ਵਰਤੋਂ ਕਰਕੇ ਮੁੱਖ ਰੂਪ ਵਿੱਚ ਕਾਰਬਨ-ਡਾਈਆਕਸਾਈਡ ਅਤੇ ਕੁੱਝ ਹੋਰ ਗੈਸਾਂ ਪੈਦਾ ਹੁੰਦੀਆਂ ਹਨ ।
  5. ਧੂੜ ਕਣ ਅਤੇ ਧੂੰਆਂ-ਬਾਲਣ ਅਤੇ ਵਸਤੂਆਂ ਦੇ ਜਲਣ ਨਾਲ ਧੂੰਆਂ ਪੈਦਾ ਹੁੰਦਾ ਹੈ । ਧੁੰਏਂ ਵਿੱਚ ਕੁੱਝ ਗੈਸਾਂ ਅਤੇ ਸੂਖ਼ਮ ਧੂੜ ਕਣ ਹੁੰਦੇ ਹਨ, ਜੋ ਹਮੇਸ਼ਾ ਹਾਨੀਕਾਰਕ ਹੁੰਦੇ ਹਨ । ਇਸ ਕਾਰਨ ਅਸੀਂ ਕਾਰਖ਼ਾਨਿਆਂ ਵਿੱਚ ਲੰਬੀਆਂ ਚਿਮਨੀਆਂ ਦੇਖਦੇ ਹਾਂ । ਇਹ ਚਿਮਨੀਆਂ ਹਾਨੀਕਾਰਕ ਧੁੰਏਂ ਅਤੇ ਗੈਸਾਂ ਨੂੰ ਸਾਡੀ ਨੱਕ ਤੋਂ ਦੂਰ ਲੈ ਜਾਂਦੀਆਂ ਹਨ । ਹਵਾ ਵਿੱਚ ਧੂੜ ਕਣ ਸਦਾ ਮੌਜੂਦ ਰਹਿੰਦੇ ਹਨ ।

ਪ੍ਰਸ਼ਨ 2.
ਪਰਬਤ ਆਰੋਹੀ ਪਰਬਤ ਚੜ੍ਹਨ ਲਈ ਆਕਸੀਜਨ ਕਿਉਂ ਲੈ ਕੇ ਜਾਂਦੇ ਹਨ ?
ਉੱਤਰ-
ਸਾਨੂੰ ਸਾਰਿਆਂ ਨੂੰ ਜਿੰਦਾ ਰਹਿਣ ਲਈ ਸਾਹ ਲੈਣਾ ਬਹੁਤ ਜ਼ਰੂਰੀ ਹੈ । ਅਸੀਂ ਸਾਹ ਰਾਹੀਂ ਆਕਸੀਜਨ ਲੈਂਦੇ ਹਾਂ ਅਤੇ ਕਾਰਬਨ-ਡਾਈਆਕਸਾਈਡ ਛੱਡਦੇ ਹਾਂ । ਹਵਾ ਵਿੱਚ ਆਕਸੀਜਨ ਦੀ ਮਾਤਰਾ 21% ਹੈ । ਸਾਡਾ ਸਰੀਰ ਆਕਸੀਜਨ ਦੀ ਇਸ ਮਾਤਰਾ ਵਿੱਚ ਆਸਾਨੀ ਨਾਲ ਸਾਹ ਲੈ ਸਕਦਾ ਹੈ । ਜੇਕਰ ਆਕਸੀਜਨ ਦੀ ਮਾਤਰਾ ਇਸ ਤੋਂ ਘੱਟ ਜਾਵੇ ਤਾਂ ਸਾਨੂੰ ਸਾਹ ਲੈਣ ਵਿਚ ਔਖ ਹੁੰਦੀ ਹੈ । ਇਹੋ ਜਿਹੀ ਹਾਲਤ ਵਿੱਚ ਸਾਨੂੰ ਆਕਸੀਜਨ ਦੇ ਸਿਲੈਂਡਰ ਦੀ ਵਰਤੋਂ ਕਰਨੀ ਪੈਂਦੀ ਹੈ । ਪਰਬਤ ਆਰੋਹੀ ਪਰਬਤ ਚੜ੍ਹਨ ਲਈ ਆਕਸਜੀਨ ਲੈ ਕੇ ਜਾਂਦੇ ਹਨ । ਕਿਉਂਕਿ ਜਿਵੇਂ ਉਹ ਜ਼ਿਆਦਾ ਉੱਚਾਈ ‘ਤੇ ਜਾਂਦੇ ਹਨ ਵਾਯੂਮੰਡਲ ਵਿਰਲਾ ਹੁੰਦਾ ਹੈ ਜਿਸ ਕਰਕੇ ਹਵਾ ਦੀ ਮਾਤਰਾ ਘੱਟਦੀ ਹੈ ਤੇ ਆਕਸੀਜਨ ਘੱਟਦੀ ਹੈ । ਇਸ ਕਰਕੇ ਉਹ ਆਕਸੀਜਨ ਲੈ ਕੇ ਪਰਬਤ ਚੜ੍ਹਦੇ ਹਨ ।

PSEB 6th Class Science Solutions Chapter 14 ਪਾਣੀ

Punjab State Board PSEB 6th Class Science Book Solutions Chapter 14 ਪਾਣੀ Textbook Exercise Questions, and Answers.

PSEB Solutions for Class 6 Science Chapter 14 ਪਾਣੀ

Science Guide for Class 6 PSEB ਪਾਣੀ Intext Questions and Answers

ਸੋਚੋ ਅਤੇ ਉੱਤਰ ਦਿਓ (ਪੇਜ 146 )

ਪ੍ਰਸ਼ਨ 1.
ਕੀ ਹਰ ਵਿਅਕਤੀ ਲਈ ਹਰ ਰੋਜ਼ ਵਰਤੇ ਗਏ ਪਾਣੀ ਦੀ ਮਾਤਰਾ ਇੱਕੋ ਜਿਹੀ ਹੁੰਦੀ ਹੈ ?
ਉੱਤਰ-
ਨਹੀਂ, ਹਰ ਵਿਅਕਤੀ ਲਈ ਹਰ ਰੋਜ਼ ਵਰਤੇ ਗਏ ਪਾਣੀ ਦੀ ਮਾਤਰਾ ਇੱਕੋ ਜਿਹੀ ਨਹੀਂ ਹੁੰਦੀ ।

ਸੋਚੋ ਅਤੇ ਉੱਤਰ ਦਿਓ (ਪੇਜ 147)

ਪ੍ਰਸ਼ਨ 1.
ਜਦੋਂ ਅਸੀਂ ਫਰਿੱਜ ਵਿਚੋਂ ਆਇਸਕੀਮ ਬਾਹਰ ਕੱਢਦੇ ਹਾਂ ਤਾਂ ਕੀ ਹੁੰਦੀ ਹੈ ?
ਉੱਤਰ-
ਆਇਸਕੀਮ ਫਰਿੱਜ ਵਿਚੋਂ ਬਾਹਰ ਕੱਢਦੇ ਹੀ ਪਿਘਲ ਜਾਂਦੀ ਹੈ ।

ਪਸ਼ਨ 2.
ਆਇਸਕੀਮ ਕਿਸ ਅਵਸਥਾ ਵਿੱਚ ਹੁੰਦੀ ਹੈ ।
ਉੱਤਰ-
ਠੋਸ ।

ਸੋਚੋ ਅਤੇ ਉੱਤਰ ਦਿਓ (ਪੇਜ 148)

ਪ੍ਰਸ਼ਨ 1.
ਗਰਮੀਆਂ ਦੇ ਦਿਨਾਂ ਵਿੱਚ ਪਾਣੀ ਫਰਸ਼ ‘ਤੇ ਫੈਲਾਉਣ ਨਾਲ ਕੀ ਹੁੰਦਾ ਹੈ ?
ਉੱਤਰ-
ਸਰਜ ਦਾ ਤਾਪਮਾਨ ਜ਼ਿਆਦਾ ਹੋਣ ਨਾਲ ਪਾਣੀ ਜਲ ਵਾਸ਼ਪਾਂ ਵਿੱਚ ਪਰਿਵਰਤਿਤ ਹੋ ਜਾਂਦਾ ਹੈ ਜਿਸ ਨੂੰ ਵਾਸ਼ਪਨ ਆਖਦੇ ਹਨ ਤੇ ਫ਼ਰਸ਼ ਜਲਦੀ ਸੁੱਕ ਜਾਂਦਾ ਹੈ।

PSEB 6th Class Science Solutions Chapter 14 ਪਾਣੀ

ਪ੍ਰਸ਼ਨ 2.
ਉਪਲੇ (Cow dung cakes) ਧੁੱਪ ਵਿੱਚ ਕਿਉਂ ਰੱਖੇ ਜਾਂਦੇ ਹਨ ?
ਉੱਤਰ-
ਪਲੇ ਸੂਰਜ ਦੇ ਤਾਪਮਾਨ ਨਾਲ ਸੁੱਕ ਜਾਂਦੇ ਹਨ । ਸੂਰਜ ਦੇ ਤਾਪਮਾਨ ਨਾਲ ਉਪਲੇ ਵਿੱਚ ਪਾਣੀ ਜਲ ਵਾਸ਼ਪ ਬਣ ਜਾਂਦਾ ਹੈ ਤੇ ਉਹ ਸੁੱਕ ਜਾਂਦੇ ਹਨ ।

ਸੋਚੋ ਅਤੇ ਉੱਤਰ ਦਿਓ (ਪੇਜ 149)

ਪ੍ਰਸ਼ਨ 1.
ਠੰਡੇ ਪਾਣੀ ਦੀ ਬੋਤਲ ਨੂੰ ਫਰਿੱਜ ਵਿਚੋਂ ਕੱਢਣ ਤੋਂ ਬਾਅਦ ਤੁਸੀਂ ਪਾਣੀ ਦੀਆਂ ਬੂੰਦਾਂ ਬੋਤਲ ਦੇ ਤਲ ‘ਤੇ ਕਿਉਂ ਵੇਖਦੇ ਹੋ ?
ਉੱਤਰ-
ਫਰਿੱਜ ਤੋਂ ਬਾਹਰ ਦਾ ਤਾਪਮਾਨ ਗਰਮ ਹੋਣ ਕਰਕੇ ਵਾਤਾਵਰਨ ਵਿੱਚ ਜਲ ਵਾਸ਼ਪਾਂ ਦਾ ਸੰਘਣਨ ਹੋ ਜਾਂਦਾ ਹੈ ਤੇ ਪਾਣੀ ਦੀਆਂ ਬੂੰਦਾਂ ਬੋਤਲ ਦੇ ਤਲ ‘ਤੇ ਆ ਜਾਂਦੀਆਂ ਹਨ ।

PSEB 6th Class Science Guide ਪਾਣੀ Textbook Questions, and Answers

1. ਖ਼ਾਲੀ ਥਾਂਵਾਂ ਭਰੋ-

(i) ਪਾਣੀ ਤੋਂ ਵਾਸ਼ਪਾਂ ਦੇ ਬਣਨ ਦੀ ਕਿਰਿਆ ਨੂੰ ……………. ਆਖਦੇ ਹਨ ।
ਉੱਤਰ-
ਵਾਸ਼ਪਨ,

(ii) ਜਲ ਵਾਸ਼ਪਾਂ ਤੋਂ ਪਾਣੀ ਦੇ ਬਦਲਣ ਦੀ ਪ੍ਰਕਿਰਿਆ ……………. ਕਹਾਉਂਦੀ ਹੈ ।
ਉੱਤਰ-
ਸੰਘਣਨ,

(iii) ਇੱਕ ਜਾਂ ਵੱਧ ਸਾਲ ਤੋਂ ਵਰਖਾ/ਮੀਂਹ ਦੇ ਨਾ ਪੈਣ ਨੂੰ ……………. ਕਿਹਾ ਜਾਂਦਾ ਹੈ ।
ਉੱਤਰ-
ਸੋਕਾ,

(iv) ……………. ਬਹੁਤ ਜ਼ਿਆਦਾ ਵਰਖਾ ਕਾਰਨ ਆਉਂਦੇ ਹਨ ।
ਉੱਤਰ-
ਹੜ੍ਹ,

(v) ਪਾਣੀ ਦੀਆਂ ਤਿੰਨ ਅਵਸਥਾਵਾਂ …………… ……………. ਅਤੇ|
ਉੱਤਰ-
ਠੋਸ, ਤਰਲ, ਗੈਸ,

(vi) ਪੌਦਿਆਂ ਵਿੱਚ ਵਾਸ਼ਪ ਉਤਸਰਜਣ ………….. ਦੁਆਰਾ ਹੁੰਦਾ ਹੈ ।
ਉੱਤਰ-
ਸਟੋਮੈਟਾ ।

PSEB 6th Class Science Solutions Chapter 14 ਪਾਣੀ

2. ਸਹੀ ਜਾਂ ਗਲਤ ਲਿਖੋ ਨਸ਼ੇ –

(i) ਬਰਫ਼ ਠੰਡੀ ਹੋਣ ‘ਤੇ ਭਾਫ਼ ਵਿੱਚ ਬਦਲਦੀ ਹੈ ।
ਉੱਤਰ-
ਗ਼ਲਤ,

(ii) ਸੂਰਜ ਦੀ ਰੋਸ਼ਨੀ ਵਿੱਚ ਪਾਣੀ ਦਾ ਵਾਸ਼ਪੀਕਰਨ ਹੁੰਦਾ ਹੈ ।
ਉੱਤਰ-
ਸਹੀ,

(iii) ਪਾਣੀ ਦੀ ਪਾਈਪ ਵਿੱਚ ਲੀਕੇਜ਼ ਹੋਣ ‘ਤੇ ਮੁਰੰਮਤ ਨਾ ਕਰੋ ।
ਉੱਤਰ-
ਗ਼ਲਤ,

(iv) ਮਹਾਂਸਾਗਰਾਂ ਦਾ ਪਾਣੀ ਪੀਣ ਯੋਗ ਹੁੰਦਾ ਹੈ ।
ਉੱਤਰ-
ਗ਼ਲਤ,

(v) ਖੇਤੀਬਾੜੀ ਲਈ ਤੁਪਕਾ ਪ੍ਰਣਾਲੀ ਦੁਆਰਾ ਸਿੰਚਾਈ ਲਾਹੇਵੰਦ ਹੈ ।
ਉੱਤਰ-
ਸਹੀ ।

3. ਮਿਲਾਣ ਕਰੋ –

ਕਾਲਮ ‘ਉਂ ਕਾਲਮ ‘ਅ’
(ਉ) ਪਾਣੀ ਦੀ ਸਾਂਭ-ਸੰਭਾਲ (i) ਪਾਣੀ ਦੀ ਠੋਸ ਅਵਸਥਾ
(ਅ) ਬਰਫ਼ (ii) ਧੁੱਪ ਵਾਲਾ ਦਿਨ
(ਇ) ਵਰਖਾ/ਜਲ ਕਣ (iii) ਮੀਂਹ ਦੇ ਪਾਣੀ ਨੂੰ ਇਕੱਠਾ ਕਰਨਾ
(ਸ) ਵਾਸ਼ਪੀਕਰਨ (iv) ਭੂਮੀਗਤ ਪਾਣੀ
(ਹ) ਤਾਜ਼ਾ ਪਾਣੀ (v) ਬੱਦਲਾ ਤੋਂ ਮੀਂਹ

ਉੱਤਰ –

ਕਾਲਮ ‘ੳ’ ਕਾਲਮ ‘ਆਂ
(ੳ) ਪਾਣੀ ਦੀ ਸਾਂਭ-ਸੰਭਾਲ (iii) ਮੀਂਹ ਦੇ ਪਾਣੀ ਨੂੰ ਇਕੱਠਾ ਕਰਨਾ।
(ਅ) ਬਰਫ਼ (i) ਪਾਣੀ ਦੀ ਠੋਸ ਅਵਸਥਾ
(ਇ) ਵਰਖਾ/ਜਲ ਕਣ (v) ਬੱਦਲਾ ਤੋਂ ਮੀਂਹ
(ਸ) ਵਾਸ਼ਪੀਕਰਨ (ii) ਧੁੱਪ ਵਾਲਾ ਦਿਨ
(ਹੋ) ਤਾਜ਼ਾ ਪਾਣੀ (iv) ਭੂਮੀਗਤ ਪਾਣੀ

4. ਸਹੀ ਉੱਤਰ ਚੁਣੋ ਨਵਾਬ

(i) ਧਰਤੀ ਦਾ ਕਿੰਨਾ ਹਿੱਸਾ ਪਾਣੀ ਨਾਲ ਢਕਿਆ ਹੋਇਆ ਹੈ ?
(ਉ) ਦੋ-ਤਿਹਾਈ
(ਅ) ਅੱਧਾ
(ਇ) ਇੱਕ-ਤਿਹਾਈ
(ਸ) ਤਿੰਨ-ਚੌਥਾਈ ।
ਉੱਤਰ-
(ਸ) ਤਿੰਨ-ਚੌਥਾਈ ।

PSEB 6th Class Science Solutions Chapter 14 ਪਾਣੀ

(ii) ਸਰਦੀਆਂ ਦੀ ਠੰਡੀ ਸਵੇਰ ਨੂੰ ਦਿਖਾਈ ਦੇਣ ਵਾਲੀ ਧੁੰਦ ਕਿਸਦਾ ਨਤੀਜਾ ਹੈ ।
(ਉ) ਸੰਘਣਨ
(ਅ) ਵਾਸ਼ਪਨ
(ਈ) ਵਰਖਾ
(ਸ) ਕੋਈ ਨਹੀਂ ।
ਉੱਤਰ-
(ੳ) ਸੰਘਣਨ ।

(iii) ਕਿਹੜਾ ਪਾਣੀ ਦਾ ਸੋਮਾ ਪੀਣ ਦੇ ਕੰਮ ਨਹੀਂ ਆਉਂਦਾ ?
(ਉ) ਨਦੀ
(ਅ) ਮਹਾਂਸਾਗਰਾਂ
(ੲ) ਡੈਮਾਂ
(ਸ) ਝੀਲਾਂ ।
ਉੱਤਰ-
(ੲ) ਡੈਮਾਂ ।

(iv) ਤਰਲ ਤੋਂ ਗੈਸ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਕਹਿੰਦੇ ਹਨ ।
(ਉ) ਵਾਸ਼ਪਨ
(ਅ) ਪਿਘਲਣਾ
(ੲ) ਸੰਘਣਨ
(ਸ) ਉਬਾਲ ।
ਉੱਤਰ-
(ਅ) ਪਿਘਲਣਾ ।

(v) ਮਨੁੱਖੀ ਸਰੀਰ ਵਿੱਚ ਕਿੰਨੇ ਪ੍ਰਤੀਸ਼ਤ ਪਾਣੀ ਮੌਜੂਦ ਹੈ ?
(ਉ) 60%
(ਅ) 70%
(ੲ) 80%
(ਸ) 90%.
ਉੱਤਰ-
(ੲ) 80%.

PSEB 6th Class Science Solutions Chapter 14 ਪਾਣੀ

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਪਾਣੀ ਦੇ ਦੋ ਮੁੱਖ ਸੋਮੇ ਕਿਹੜੇ ਹਨ ?
ਉੱਤਰ-
ਦੋ ਮੁੱਖ ਸਰੋਤ-ਸਤਹੀ ਪਾਣੀ (Surface Water) ਤੇ ਧਰਤੀ ਹੇਠਲਾ ਪਾਣੀ (Ground Water) ।

ਪ੍ਰਸ਼ਨ (ii)
ਤੁਪਕਾ ਪ੍ਰਣਾਲੀ ਦੁਆਰਾ ਸਿੰਚਾਈ ਦੀ ਮਹੱਤਤਾ ਦੱਸੋ ।
ਉੱਤਰ-
ਤੁਪਕਾ ਪ੍ਰਣਾਲੀ ਦੁਆਰਾ ਸਿੰਚਾਈ ਦੀ ਵਿਧੀ (Drip Irrigation) ਨਾਲ ਪਾਣੀ ਤੇ ਪੌਸ਼ਟਿਕ ਤੱਤ ਪੌਦਿਆਂ ਨੂੰ ਸਿੱਧੇ ਮਿਲਦੇ ਹਨ ।

ਪ੍ਰਸ਼ਨ (iii)
ਤਾਪਮਾਨ ਦਾ ਵਾਸ਼ਪੀਕਰਨ ‘ ਤੇ ਕੀ ਪ੍ਰਭਾਵ ਪੈਂਦਾ ਹੈ ।
ਉੱਤਰ-
ਤਾਪਮਾਨ ਦੇ ਵੱਧਣ ਨਾਲ ਵਾਸ਼ਪੀਕਰਨ ਦੀ ਦਰ ਵੱਧਦੀ ਹੈ ।

ਪ੍ਰਸ਼ਨ (iv)
ਧਰਤੀ ਹੇਠਲਾ ਜਲ ਅਤੇ ਸਤਹਿ ਜਲ ਵਿੱਚ ਅੰਤਰ ਸਪੱਸ਼ਟ ਕਰੋ ।
ਉੱਤਰ-
ਧਰਤੀ ਹੇਠਲਾਂ ਜਲ ਧਰਤੀ ਦੇ ਤਲ ਤੋਂ ਹੇਠਾਂ ਹੁੰਦਾ ਹੈ ਤੇ ਸੁਰੱਖਿਅਤ ਪੀਣ ਯੋਗ ਹੁੰਦਾ ਹੈ । ਸਤਹਿ ਪਾਣੀ ਨਦੀਆਂ, ਖੂਹਾਂ, ਝੀਲਾਂ ਵਿੱਚ ਪਾਇਆ ਜਾਂਦਾ ਹੈ ।

ਪ੍ਰਸ਼ਨ (v)
ਵਾਸ਼ਪ ਉਤਸਰਜਨ ਦੀ ਪਰਿਭਾਸ਼ਾ ਲਿਖੋ ।
ਉੱਤਰ-
ਪੌਦਿਆਂ ਦੁਆਰਾ ਜਲ ਵਾਸ਼ਪਾਂ ਦਾ ਬਾਹਰ ਕੱਢਣਾ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ :

ਪ੍ਰਸ਼ਨ (i) ਹੜ੍ਹ ਕਿਸ ਨੂੰ ਆਖਦੇ ਹਨ ? ਇਸ ਨਾਲ ਪੈਦਾ ਹੋਣ ਵਾਲੇ ਪ੍ਰਭਾਵ ਦੱਸੋ ।
ਉੱਤਰ-
ਵਰਖਾ ਦੀ ਜ਼ਿਆਦਾ ਮਾਤਰਾ ਹੋਣ ਕਰਕੇ ਪਾਣੀ ਆਪਣੀ ਸਧਾਰਨ ਸੀਮਾ ਤੋਂ ਬਾਹਰ ਆ ਜਾਂਦਾ ਹੈ ਜਿਸ ਨੂੰ ਹੜ ਆਖਦੇ ਹਨ | ਪ੍ਰਭਾਵ-ਲੋਕਾਂ ਦਾ ਮਰਨਾ, ਲੋਕਾਂ ਦਾ ਬੇਘਰ ਹੋ ਜਾਣਾ, ਛਤ ਦੇ ਰੋਗ ਫੈਲਣਾ |

ਪ੍ਰਸ਼ਨ (ii)
ਸੰਘਣਨ ਦੀ ਪਰਿਭਾਸ਼ਾ ਲਿਖੋ । ਦੋ ਉਦਾਹਰਨਾਂ ਵੀ ਦੱਸੋ !
ਉੱਤਰ-
ਠੰਡੇ ਹੋਣ ਤੇ ਵਾਸ਼ਪਾਂ ਦਾ ਤਰਲ ਅਵਸਥਾ ਵਿੱਚ ਪਰਿਵਰਤਨ ਨੂੰ ਸੰਘਣਨ ਆਖਦੇ ਹਨ । ਉਦਾਹਰਨਾਂ-ਕਾਰ ਦੀਆਂ ਖਿੜਕੀਆਂ ਤੇ ਸਰਦੀਆਂ ਦੇ ਦਿਨਾਂ ਵਿੱਚ ਧੁੰਦ ਦਾ ਹੋਣਾ | ਸਰਦੀਆਂ ਨੂੰ ਸਵੇਰ ਵੇਲੇ ਘਾਹ ਉੱਤੇ ਔਸ ਦਾ ਜੰਮਣਾ ।

ਪ੍ਰਸ਼ਨ (iii)
ਬੱਦਲ ਕਿਸ ਤਰ੍ਹਾਂ ਬਣਦੇ ਹਨ ?
ਉੱਤਰ-
ਸਤਹੀ ਪਾਣੀ ਦੇ ਵਾਸ਼ਪਨ ਨਾਲ ਜਲ ਵਾਸ਼ਪ ਹਵਾ ਵਿੱਚ ਉੱਪਰ ਉੱਠਦੇ ਹਨ | ਕਾਫੀ ਉੱਚਾਈ ‘ਤੇ ਜਾਣ ‘ਤੇ ਹਵਾ ਠੰਡੀ ਹੋ ਜਾਂਦੀ ਹੈ ਤੇ ਜਲ ਵਾਸ਼ਪਾਂ ਦਾ ਸੰਘਣਨ ਹੋ ਜਾਂਦਾ ਹੈ । ਉਹ ਛੋਟੇ-ਛੋਟੇ ਜਲ ਕਣ ਬਣ ਜਾਂਦੇ ਹਨ । ਇਹ ਜਲ ਕਣ ਜੋ ਹਵਾ ਵਿੱਚ ਹੁੰਦੇ ਹਨ ਉਨ੍ਹਾਂ ਨੂੰ ਬੱਦਲ ਆਖਦੇ ਹਨ ।

PSEB 6th Class Science Solutions Chapter 14 ਪਾਣੀ

ਪ੍ਰਸ਼ਨ (iv)
ਪਾਣੀ ਦੀ ਸਾਂਭ-ਸੰਭਾਲ ਦੇ ਕੋਈ ਤਿੰਨ ਢੰਗ ਲਿਖੋ ।
ਉੱਤਰ-
ਪਾਣੀ ਦੀ ਸਾਂਭ-ਸੰਭਾਲ ਦੇ ਤਿੰਨ ਢੰਗ
(ਉ) ਵਰਖਾ ਦੇ ਪਾਣੀ ਦੀ ਸੰਭਾਲ ।
(ਅ) ਪਾਣੀ ਦੀਆਂ ਟੂਟੀਆਂ ਨੂੰ ਬੰਦ ਕਰਨਾ ਜਦੋਂ ਵਰਤੋਂ ਵਿੱਚ ਨਾ ਹੋਣ ।
(ੲ) ਪਾਣੀ ਦੀ ਮੁੜ ਵਰਤੋਂ ।

ਪ੍ਰਸ਼ਨ (v)
ਸੋਕਾ ਕੀ ਹੈ ? ਇਸ ਨਾਲ ਕੀ ਪ੍ਰਭਾਵ ਪੈਂਦੇ ਹਨ ?
ਉੱਤਰ-
ਕਾਫੀ ਸਮੇਂ ਤਕ ਵਰਖਾ ਦਾ ਨਾ ਹੋਣਾ ਜਾਂ ਬਹੁਤ ਘੱਟ ਵਰਖਾ ਹੋਣੀ ਉਸ ਨੂੰ ਸੋਕਾ ਕਹਿੰਦੇ ਹਨ । ਸੋਕੇ ਦੇ ਪ੍ਰਭਾਵ-
(ਉ) ਤਲਾਬਾਂ ਦਾ ਪਾਣੀ ਸੁੱਕ ਜਾਂਦਾ ਹੈ ਤੇ ਖੂਹਾਂ ਦੇ ਪਾਣੀ ਦਾ ਸਤਰ ਡਿੱਗ ਪੈਂਦਾ ਹੈ ।
(ਅ) ਧਰਤੀ ਸੁੱਕ ਜਾਂਦੀ ਹੈ ।

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਪਾਣੀ ਦੇ ਉਪਯੋਗਾਂ ਦੀ ਸੂਚੀ ਬਣਾਓ ।
ਉੱਤਰ-
ਪਾਣੀ ਦੇ ਉਪਯੋਗ –
(ਉ) ਪਾਣੀ ਧਰਤੀ ‘ਤੇ ਤਾਪਮਾਨ ਨੂੰ ਕਾਇਮ ਕਰਦਾ ਹੈ ।
(ਅ) ਪਾਣੀ ਬਿਜਲੀ ਬਣਾਉਣ ਵਿੱਚ ਕੰਮ ਆਉਂਦਾ ਹੈ ।
(ੲ) ਇਹ ਪਾਣੀ ਪੀਣ ਲਈ, ਨਹਾਉਣ ਲਈ, ਕੱਪੜੇ ਧੋਣ ਦੇ ਕੰਮ ਆਉਂਦਾ ਹੈ ।
(ਸ) ਇਹ ਖਾਣਾ ਪਕਾਉਣ ਦੇ ਕੰਮ ਵੀ ਆਉਂਦਾ ਹੈ ।
(ਹ) ਇਹ ਪੌਦਿਆਂ ਨੂੰ ਪਾਣੀ ਦੇਣ ਦੇ ਕੰਮ ਵੀ ਆਉਂਦਾ ਹੈ ।

ਪ੍ਰਸ਼ਨ (ii)
ਜਲ ਚੱਕਰ ਨੂੰ ਚਿੱਤਰ ਦੀ ਸਹਾਇਤਾ ਨਾਲ ਸਪੱਸ਼ਟ ਕਰੋ ।
ਉੱਤਰ-
ਸੂਰਜ ਦੇ ਤਾਪਮਾਨ ਨਾਲ ਸਤਹਿ ਜਲ ਵਾਸ਼ਪਿਤ (Evaporate) ਹੋ ਕੇ ਜਲ ਵਾਸ਼ਪ ਬਣਦਾ ਹੈ । ਇਹ ਜਲ ਵਾਸ਼ਪ ਸੰਘਣਿਤ ਹੋ ਕੇ ਬੱਦਲ ਬਣ ਜਾਂਦੇ ਹਨ ਤੇ ਵਰਖਾ ਜਾਂ ਬਰਫ਼ ਦੇ ਰੂਪ ਵਿੱਚ ਬਰਸਦੇ ਹਨ । ਇਹ ਵਰਖਾ ਦੋਬਾਰਾ ਸਤਹਿ ਜਲ ਵਿੱਚ ਆ ਜਾਂਦਾ ਹੈ । ਇਸ ਤਰ੍ਹਾਂ ਜਲ ਚੱਕਰ ਚੱਲਦਾ ਹੈ ।

ਪ੍ਰਸ਼ਨ (iii)
ਪਾਣੀ ਦੀ ਸਾਂਭ-ਸੰਭਾਲ ਦੀ ਲੋੜ ਕਿਉਂ ਹੁੰਦੀ ਹੈ ? ਵਰਖਾ ਦੇ ਪਾਣੀ ਨੂੰ ਇਕੱਠਾ ਕਰਨ ਦੀਆਂ ਵਿਧੀਆਂ ਦੀ ਵਿਆਖਿਆ ਕਰੋ ।
ਉੱਤਰ-
ਤਾਜ਼ਾ ਪੀਣ ਯੋਗ ਪਾਣੀ ਸਿਰਫ਼ 2.59% ਹੀ ਹੈ । ਮਹਾਂਸਾਗਰਾਂ ਦਾ ਪਾਣੀ ਖਾਰਾ ਹੋਣ ਕਰਕੇ ਮਨੁੱਖ ਉਸ ਦੀ ਵਰਤੋਂ ਨਹੀਂ ਕਰ ਸਕਦਾ । ਇਸ ਕਰਕੇ ਪਾਣੀ ਦੀ ਸਾਂਭ-ਸੰਭਾਲ ਜ਼ਰੂਰੀ ਹੈ । ਵਰਖਾ ਦੇ ਪਾਣੀ ਨੂੰ ਸੰਭਾਲਣ ਲਈ ਪਾਣੀ ਨੂੰ ਇਕੱਠਾ ਕਰਨਾ, ਭੰਡਾਰ ਕਰਨ ਤੋਂ ਬਾਅਦ ਉਸ ਦੀ ਵਰਤੋਂ ਕਰਨੀ । ਇਹ ਸਭ ਤੋਂ ਪੁਰਾਣਾ ਤੇ ਆਸਾਨ ਤਰੀਕਾ ਹੈ ।ਵਰਖਾ ਦੇ ਪਾਣੀ ਨੂੰ ਸੰਭਾਲਣ ਦਾ ਢੰਗ-ਛੱਤ ਉੱਤੇ ਮੀਂਹ ਦੇ ਪਾਣੀ ਨੂੰ ਸੰਭਾਲਣਾ, ਇਸ ਵਿੱਚ ਵਰਖਾ ਦੇ ਪਾਣੀ ਨੂੰ ਘਰ ਦੀ ਛੱਤ ‘ਤੇ ਇਕੱਠਾ ਕਰਦੇ ਹਨ ਤੇ ਧਰਤੀ ਹੇਠਾਂ ਰੱਖੇ ਟੈਂਕ ਵਿੱਚ ਪਹੁੰਚਾਇਆ ਜਾਂਦਾ ਹੈ ।

PSEB Solutions for Class 6 Science ਪਾਣੀ Important Questions and Answers

1. ਖ਼ਾਲੀ ਥਾਂਵਾਂ ਭਰੋ :

(i) ਪਾਣੀ ਧਰਤੀ ਦਾ ਸਭ ਤੋਂ ………….. ਸਰੋਤ ਹੈ ।
ਉੱਤਰ-
ਜ਼ਰੂਰੀ,

(ii) ਵਰਖਾ ਦਾ ਪਾਣੀ ਅਸੀਂ ………….. ਸਕਦੇ ਹਾਂ ।
ਉੱਤਰ-
ਸੰਭਾਲ,

(iii) ਜਲ ਬੂੰਦਾਂ ਦੇ ਇਕੱਠ ਨੂੰ ………….. ਆਖਦੇ ਹਨ ।
ਉੱਤਰ-
ਬੱਦਲ,

(iv) ਵਰਖਾ ਤੇ ਬਰਫ਼ ਦੇ ਆਉਣ ਨੂੰ ………….. ਆਖਦੇ ਹਨ ।
ਉੱਤਰ-
ਜਲ ਕਣ ।

2. ਸਹੀ ਜਾਂ ਗਲਤ ਲਿਖੋ-

(i) ਪੌਦੇ ਦੇ ਪੱਤਿਆਂ ਵਿੱਚ ਛੋਟੇ-ਛੋਟੇ ਛੇਕ ਨੂੰ ਸਟੋਮੈਟਾ ਕਹਿੰਦੇ ਹਨ ।
ਉੱਤਰ-
ਸਹੀ,

(ii) ਜਲ ਚੱਕਰ ਚੱਕਰਾਕਾਰ ਪ੍ਰਕਿਰਿਆ ਨਹੀਂ ਹੈ ।
ਉੱਤਰ-
ਗ਼ਲਤ,

(iii) ਹੜ੍ਹ ਵਿੱਚ ਛੂਤ ਦੀ ਬੀਮਾਰੀ ਹੋਣ ਦਾ ਡਰ ਹੁੰਦਾ ਹੈ ।
ਉੱਤਰ-
ਸਹੀ,

(iv) ਪਾਣੀ ਦੀ ਮੁੜ ਵਰਤੋਂ ਨਹੀਂ ਕਰਨੀ ਚਾਹੀਦੀ ।
ਉੱਤਰ-
ਗ਼ਲਤ,

PSEB 6th Class Science Solutions Chapter 14 ਪਾਣੀ

(v) ਵਰਖਾ ਦੇ ਪਾਣੀ ਨੂੰ ਇਕੱਠਾ ਕਰਨ ਤੇ ਭੂਮੀਗਤ ਪਾਣੀ ਜ਼ਿਆਦਾ ਬਣਿਆ ਰਹੇਗਾ ।
ਉੱਤਰ-
ਸਹੀ ।

3. ਮਿਲਾਨ ਕਰੋ –

ਕਾਲਮ ‘ਉ’ ਕਾਲਮ ‘ਅ’
(i) ਪੀਣਯੋਗ ਪਾਣੀ (ਉ) ਹਵਾ ਵਿੱਚ ਪਾਣੀ ਦੇ ਵਾਸ਼ਪਾਂ ਦਾ ਇਕੱਠ
(ii) ਖਾਰਾ ਪਾਣੀ (ਅ) ਵਰਖਾ ਦਾ ਲੰਬੇ ਸਮੇਂ ਤੱਕ ਨਾ ਹੋਣਾ
(iii) ਵਾਸ਼ਪਨ ਦਾ ਉਲਟਾ (ਇ) ਵਰਖਾ ਦਾ ਪਾਣੀ ।
(iv) ਬੱਦਲ (ਸ) ਮਹਾਂਸਾਗਰਾਂ ਦਾ ਪਾਣੀ
(v) ਸੋਕਾ (ਹ) ਸੰਘਣਨ

ਉੱਤਰ –

ਕਾਲਮ ‘ਉੱ’ ਕਾਲਮ ‘ਅ’
(i) ਪੀਣਯੋਗ ਪਾਣੀ (ਈ) ਵਰਖਾ ਦਾ ਪਾਣੀ
(ii) ਖਾਰਾ ਪਾਣੀ (ਸ) ਮਹਾਂਸਾਗਰਾਂ ਦਾ ਪਾਣੀ
(iii) ਵਾਸ਼ਪਨ ਦਾ ਉਲਟਾ (ਹ) ਸੰਘਣਨ
(iv) ਬੱਦਲ (ਉ) ਹਵਾ ਵਿੱਚ ਪਾਣੀ ਦੇ ਵਾਸ਼ਪਾਂ ਦਾ ਇਕੱਠ।
(v) ਸੋਕਾ (ਅ) ਵਰਖਾ ਦਾ ਲੰਬੇ ਸਮੇਂ ਤੱਕ ਨਾ ਹੋਣਾ

4. ਸਹੀ ਉੱਤਰ ਚੁਣੋ-

(i) ਮਨੁੱਖੀ ਸਰੀਰ ਵਿੱਚ ਕਿੰਨੇ ਪ੍ਰਤੀਸ਼ਤ ਪਾਣੀ ਹੈ ?
(ੳ) 90%
(ਅ) 10%
(ੲ) 70%
(ਸ) 80%.
ਉੱਤਰ-
(ਇ) 70%.

(ii) ਠੋਸ ਤੋਂ ਤਲ ਅਵਸਥਾ ਵਿੱਚ ਪਰਿਵਰਤਨ ਨੂੰ ਕੀ ਆਖਦੇ ਹਨ ?
(ਉ) ਪਿਘਲਨਾ
(ਅ) ਵਾਸ਼ਪਨ
(ੲ) ਸੰਘਣਨ
(ਸ) ਕੋਈ ਨਹੀਂ ।
ਉੱਤਰ-
(ਉ) ਪਿਘਲਨਾ ।

(iii) ਜਲ ਚੱਕਰ ਕਿਸ ਤਰ੍ਹਾਂ ਦੀ ਪ੍ਰਕਿਰਿਆ ਹੁੰਦੀ ਹੈ ?
(ਉ) ਉਲਝਣਮਈ
(ਅ) ਅਜੀਬ
(ਇ) ਚੱਕਰਾਕਾਰ
(ਸ) ਕੋਈ ਨਹੀਂ ।
ਉੱਤਰ-
(ਇ) ਚੱਕਰਾਕਾਰ ।

(iv) ਹੜ ਕੀ ਹੈ ?
(ਉ) ਮਨੁੱਖੀ ਤਬਾਹੀ
(ਅ) ਕੁਦਰਤੀ ਤਬਾਹੀ
(ੲ) ਵਾਸ਼ਪਨ
(ਸ) ਕੋਈ ਨਹੀਂ ।
ਉੱਤਰ-
(ਅ) ਕੁਦਰਤੀ ਤਬਾਹੀ ।

(v) ਘੱਟ ਪਾਣੀ ਹੋਣ ਨਾਲ ਕੀ ਪੈ ਜਾਂਦਾ ਹੈ ?
(ਉ) ਹੜ੍ਹ
(ਅ) ਤਬਾਹੀ
(ਈ) ਸੰਘਣਨ
(ਸ) ਸੋਕਾ ।
ਉੱਤਰ-
(ਸ) ਸੋਕਾ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਰੋਜ਼ਾਨਾ ਜੀਵਨ ਵਿੱਚ ਪਾਣੀ ਨਾਲ ਅਸੀਂ ਕੀ ਕੰਮ ਕਰਦੇ ਹਾਂ ?
ਉੱਤਰ-
ਪਾਣੀ ਨਾਲ ਅਸੀਂ ਰੋਜ਼ਾਨਾ ਖਾਣਾ ਪਕਾਉਣ, ਕੱਪੜੇ ਧੋਣ, ਬਰਤਨ ਸਾਫ਼ ਕਰਨ ਅਤੇ ਨਹਾਉਣ ਦਾ ਕੰਮ ਕਰਦੇ ਹਾਂ ।

ਪ੍ਰਸ਼ਨ 2.
ਦੱਸੋ ਕਿ ਵੱਖ-ਵੱਖ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਇੱਕੋ ਜਿਹੀ ਮਾਤਰਾ ਵਿੱਚ ਜਲ ਮਿਲਦਾ (ਉਪਲੱਬਧ) ਹੈ ?
ਉੱਤਰ-
ਵੱਖ-ਵੱਖ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਇੱਕੋ ਜਿਹੀ ਮਾਤਰਾ ਵਿੱਚ ਜਲ ਉਪਲੱਬਧ ਨਹੀਂ ਹੈ ।

ਪ੍ਰਸ਼ਨ 3.
ਕੀ ਉਦਯੋਗਾਂ ਵਿੱਚ ਵਸਤੂਆਂ ਦੇ ਉਤਪਾਦਨ ਲਈ ਪਾਣੀ ਦੀ ਵਰਤੋਂ ਹੁੰਦੀ ਹੈ ।
ਉੱਤਰ-
ਹਾਂ, ਵਸਤੁਆਂ ਦੇ ਉਤਪਾਦਨ ਲਈ ਪਾਣੀ ਦੀ ਵਰਤੋਂ ਹੁੰਦੀ ਹੈ ।

ਪ੍ਰਸ਼ਨ 4.
ਸਾਨੂੰ ਪਾਣੀ ਕਿੱਥੋਂ ਪ੍ਰਾਪਤ ਹੁੰਦਾ ਹੈ ?
ਉੱਤਰ-
ਸਾਨੂੰ ਪਾਣੀ ਨਦੀਆਂ, ਝਰਨਿਆਂ, ਤਾਲਾਬਾਂ, ਖੂਹਾਂ ਅਤੇ ਹੈਂਡ ਪੰਪਾਂ ਤੋਂ ਪ੍ਰਾਪਤ ਹੁੰਦਾ ਹੈ ।

PSEB 6th Class Science Solutions Chapter 14 ਪਾਣੀ

ਪ੍ਰਸ਼ਨ 5.
ਪ੍ਰਿਥਵੀ ਦਾ ਕਿੰਨਾ ਭਾਗ ਪਾਣੀ ਨਾਲ ਘਿਰਿਆ ਹੈ ?
ਉੱਤਰ-
ਲਗਭਗ 2/3 ਭਾਗ ।

ਪ੍ਰਸ਼ਨ 6.
ਵਾਸ਼ਪਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਵਾਸ਼ਪਨ-ਜਲ ਦੇ ਵਾਸ਼ਪਾਂ ਵਿੱਚ ਪਰਿਵਰਤਿਤ ਹੋਣ ਨੂੰ ਵਾਸ਼ਪਨ ਕਹਿੰਦੇ ਹਨ ।

ਪ੍ਰਸ਼ਨ 7.
ਵਾਸ਼ਪਨ ਲਈ ਕੀ ਜ਼ਰੂਰੀ ਹੈ ?
ਉੱਤਰ-
ਵਾਸ਼ਪਨ ਲਈ ਗਰਮੀ ਦੀ ਲੋੜ ਹੈ । ਇਹ ਗਰਮੀ ਮੁੱਖ ਰੂਪ ਵਿੱਚ ਸੂਰਜ ਤੋਂ ਪ੍ਰਾਪਤ ਹੁੰਦੀ ਹੈ ।

ਪ੍ਰਸ਼ਨ 8.
ਕਿਹੜੀਆਂ ਅਵਸਥਾਵਾਂ ਵਾਸ਼ਪਨ ਨੂੰ ਤੇਜ਼ ਕਰਦੀਆਂ ਹਨ ?
ਉੱਤਰ-
ਖੁੱਲੀ ਸੜਾ, ਗਰਮੀ ਅਤੇ ਵਗਦੀ ਹਵਾ ਵਾਸ਼ਪਨ ਨੂੰ ਤੇਜ਼ ਕਰਦੇ ਹਨ ।

ਪ੍ਰਸ਼ਨ 9.
ਵਾਸ਼ਪ-ਉਤਸਰਜਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਵਾਸ਼ਪ-ਉਤਸਰਜਨ-ਪੌਦਿਆਂ ਦੇ ਪੱਤਿਆਂ ਦੀ ਸਤ੍ਹਾ ਤੋਂ ਪਾਣੀ ਦੇ ਵਾਸ਼ਪਾਂ ਦਾ ਉਤਸਰਜਨ ਹੁੰਦਾ ਹੈ । ਇਸ ਨੂੰ ਵਾਸ਼ਪ-ਉਤਸਰਜਨ ਕਹਿੰਦੇ ਹਨ । ਇਹ ਲਗਾਤਾਰ ਚਲਦਾ ਰਹਿੰਦਾ ਹੈ । ਦਿਨ ਦੇ ਸਮੇਂ ਇਹ ਵਧੇਰੇ ਹੁੰਦਾ ਹੈ ।

ਪ੍ਰਸ਼ਨ 10.
ਪਾਣੀ ਨੂੰ ਧਰਤੀ ਦੀ ਸਤਹਿ ‘ਤੇ ਮੁੜ ਵਾਪਸ ਲਿਆਉਣ ਵਿੱਚ ਕਿਹੜੀ ਕਿਰਿਆ ਦੀ ਮਹੱਤਵਪੂਰਨ ਭੂਮਿਕਾ ਹੈ ?
ਉੱਤਰ-
ਸੰਘਣਨ ਕਿਰਿਆ ।

ਪ੍ਰਸ਼ਨ 11.
ਵਾਯੂਮੰਡਲ ਵਿੱਚ ਸੰਘਣਨ ਕਦੋਂ ਹੁੰਦਾ ਹੈ ?
ਉੱਤਰ-
ਜਦੋਂ ਹਵਾ ਕਾਫ਼ੀ ਉੱਚਾਈ ‘ਤੇ ਜਾ ਕੇ ਠੰਡੀ ਹੋ ਜਾਂਦੀ ਹੈ ਤਾਂ ਉਸ ਵਿੱਚ ਮੌਜੂਦ ਜਲਵਾਸ਼ਪ ਸੰਘਣਿਤ ਹੋਣ ਲਗਦੇ ਹਨ ।

ਪ੍ਰਸ਼ਨ 12.
ਸਰਦੀਆਂ ਵਿੱਚ ਸਵੇਰੇ ਧਰਤੀ ਨੇੜੇ ਕੋਹਰਾ ਕਿਉਂ ਦਿਖਾਈ ਦਿੰਦਾ ਹੈ ?
ਉੱਤਰ-
ਧਰਤੀ ਠੰਡੀ ਹੋਣ ਕਾਰਨ ਜਲਵਾਸ਼ਪ ਸੰਘਣਿਤ ਹੋ ਜਾਂਦੇ ਹਨ ਜੋ ਕੋਹਰੇ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ ।

ਪ੍ਰਸ਼ਨ 13.
ਕਿਹੜੀਆਂ ਕਿਰਿਆਵਾਂ ਦੁਆਰਾ ਜਲ ਹਵਾ ਵਿੱਚ ਜਾਂਦਾ ਹੈ ?
ਉੱਤਰ-
ਵਾਸ਼ਪਨ ਅਤੇ ਵਾਸ਼ਪ ਉਤਸਰਜਨ ਕਾਰਨ ।

ਪ੍ਰਸ਼ਨ 14.
ਪਾਣੀ ਧਰਤੀ ‘ਤੇ ਮੁੜ ਕਿਸ ਰੂਪ ਵਿੱਚ ਵਾਪਸ ਆਉਂਦਾ ਹੈ ?
ਉੱਤਰ-
ਵਰਖਾ, ਗੜੇ ਅਤੇ ਬਰਫ਼ ਦੇ ਰੂਪ ਵਿੱਚ ।

ਪ੍ਰਸ਼ਨ 15.
ਵਰਖਾ ਅਤੇ ਬਰਫ਼ ਦੇ ਰੂਪ ਵਿੱਚ ਧਰਤੀ ‘ਤੇ ਡਿਗਿਆ ਜਲ ਕਿੱਥੇ ਵਾਪਸ ਚਲਿਆ ਜਾਂਦਾ ਹੈ ?
ਉੱਤਰ-
ਵਰਖਾ ਅਤੇ ਬਰਫ਼ ਦੇ ਰੂਪ ਵਿੱਚ ਧਰਤੀ ‘ਤੇ ਡਿਗਿਆ ਵਧੇਰੇ ਪਾਣੀ ਮਹਾਂਸਾਗਰਾਂ ਵਿੱਚ ਵਾਪਸ ਚਲਿਆ ਜਾਂਦਾ ਹੈ ।

ਪ੍ਰਸ਼ਨ 16.
ਭੂਮੀ ਜਲ ਕਿਸ ਨੂੰ ਕਹਿੰਦੇ ਹਨ ?
ਉੱਤਰ-
ਭੂਮੀਗਤ ਪਾਣੀ ਨੂੰ ਭੂਮੀ ਜਲ ਕਹਿੰਦੇ ਹਨ ।

PSEB 6th Class Science Solutions Chapter 14 ਪਾਣੀ

ਪ੍ਰਸ਼ਨ 17.
ਹੈਂਡਪੰਪ ਜਾਂ ਨਲਕੇ ਵਿੱਚ ਖਿੱਚਿਆ ਪਾਣੀ ਕਿੱਥੋਂ ਆਉਂਦਾ ਹੈ ?
ਉੱਤਰ-
ਭੂਮੀ ਜਲ ਤੋਂ ।

ਪ੍ਰਸ਼ਨ 18.
ਭੂਮੀ ਤੇ ਪਾਣੀ ਦੀ ਪੂਰਤੀ ਕੌਣ ਬਣਾਈ ਰੱਖਦਾ ਹੈ ?
ਉੱਤਰ-
ਜਲ-ਚੱਕਰ ।

ਪ੍ਰਸ਼ਨ 19.
ਸਾਡੇ ਦੇਸ਼ ਵਿੱਚ ਵਰਖਾ ਕਿਹੜੇ ਮੌਸਮ ਵਿੱਚ ਹੁੰਦੀ ਹੈ ?
ਉੱਤਰ-
ਮਾਨਸੂਨ ਮੌਸਮ ਵਿੱਚ ।

ਪ੍ਰਸ਼ਨ 20.
ਹੜ੍ਹ ਆਉਣ ਦਾ ਮੁੱਖ ਕਾਰਨ ਕੀ ਹੈ ?
ਉੱਤਰ-
ਵਧੇਰੇ ਵਰਖਾ ।

ਪ੍ਰਸ਼ਨ 21.
ਹੜ੍ਹ ਨਾਲ ਕੀ ਹਾਨੀ ਹੁੰਦੀ ਹੈ ?
ਉੱਤਰ-
ਹੜ੍ਹ ਨਾਲ ਫ਼ਸਲਾਂ, ਪਾਲਤੂ ਜਾਨਵਰ, ਜਾਇਦਾਦ ਅਤੇ ਮਨੁੱਖੀ ਜੀਵਨ ਦੀ ਬਹੁਤ ਹਾਨੀ ਹੁੰਦੀ ਹੈ ।

ਪ੍ਰਸ਼ਨ 22.
ਜਲ ਦੀ ਮੰਗ ਵਧਣ ਦਾ ਕੀ ਕਾਰਨ ਹੈ ?
ਉੱਤਰ-
ਜਨਸੰਖਿਆ ਵਿੱਚ ਵਾਧਾ ।

ਪ੍ਰਸ਼ਨ 23.
ਅਸੀਂ ਪਾਣੀ ਨੂੰ ਕਿਵੇਂ ਸੁਰੱਖਿਅਤ ਕਰ ਸਕਦੇ ਹਾਂ ?
ਉੱਤਰ-
ਸਾਨੂੰ ਪਾਣੀ ਦੀ ਵਰਤੋਂ ਸੋਚ-ਸਮਝ ਕੇ ਕਰਨੀ ਚਾਹੀਦੀ ਹੈ । ਪਾਣੀ ਨੂੰ ਵਿਅਰਥ ਨਹੀਂ ਹੋਣ ਦੇਣਾ ਚਾਹੀਦਾ ।

ਪ੍ਰਸ਼ਨ 24.
ਵਰਖਾ ਜਲ ਸੰਹਿਣ ਦਾ ਮੂਲ ਮੰਤਰ ਕੀ ਹੈ ?
ਉੱਤਰ-
ਵਰਖਾ ਜਲ ਦੇ ਸੰਗ੍ਰਹਿਣ ਦਾ ਮੂਲ ਮੰਤਰ ਇਹ ਹੈ ਕਿ ਪਾਣੀ ਜਿੱਥੇ ਡਿਗਦਾ ਹੈ ਉੱਥੇ ਹੀ ਇਕੱਠਾ ਕਰ ਲਿਆ ਜਾਵੇ ।

ਪ੍ਰਸ਼ਨ 25.
ਵਰਖਾ ਜਲ ਸੰਹਿਣ ਦੀਆਂ ਦੋ ਤਕਨੀਕਾਂ ਲਿਖੋ ।
ਉੱਤਰ-

  • ਛੱਤ ਉੱਪਰ ਵਰਖਾ ਜਲ ਸੰਹਿਣ ।
  • ਸੜਕ ਕਿਨਾਰੇ ਬਣੀਆਂ ਨਾਲੀਆਂ ਦੁਆਰਾ ਇਕੱਠਾ ਕੀਤਾ ਵਰਖਾ ਦਾ ਜਲ ਭੂਮੀ ਵਿੱਚ ਸਿੱਧੇ ਪਹੁੰਚਾ ਦਿੱਤਾ ਜਾਵੇ ।

ਪ੍ਰਸ਼ਨ 26.
ਵਰਖਾ ਜਲ ਸੰਹਿਣ ਕਿਸ ਨੂੰ ਕਹਿੰਦੇ ਹਨ ?
ਉੱਤਰ-
ਵਰਖਾ ਦੇ ਜਲ ਨੂੰ ਇਕੱਠਾ ਕਰਨਾ ਅਤੇ ਉਸਦਾ ਭੰਡਾਰਨ ਕਰਨਾ ।

ਪ੍ਰਸ਼ਨ 27.
ਪੀਣਯੋਗ ਪਾਣੀ/ਤਾਜ਼ਾ ਪਾਣੀ ਧਰਤੀ ‘ਤੇ ਕਿੰਨੇ ਪ੍ਰਤੀਸ਼ਤ ਹੈ ?
ਉੱਤਰ-
2.59%.

ਪ੍ਰਸ਼ਨ 28.
ਪਾਣੀ ਦਾ ਕਿਹੜਾ ਸਰੋਤ ਪੀਣ ਲਈ ਸੁਰੱਖਿਅਤ ਹੈ ?
ਉੱਤਰ-
ਧਰਤੀ ਹੇਠਲਾ ਪਾਣੀ ।

PSEB 6th Class Science Solutions Chapter 14 ਪਾਣੀ

ਪ੍ਰਸ਼ਨ 29.
ਕੌਣ ਧਰਤੀ ਦਾ ਤਾਪਮਾਨ ਸਥਿਰ ਰੱਖਦਾ ਹੈ ?
ਉੱਤਰ-
ਪਾਣੀ |

ਪ੍ਰਸ਼ਨ 30.
ਵਰਖਾ ਤੋਂ ਇਲਾਵਾ ਬੱਦਲ ਕੀ ਬਰਸਾਉਂਦੇ ਹਨ ?
ਉੱਤਰ-
ਬਰਫ਼ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਸੀਂ ਘਰੇਲੂ ਕੰਮਾਂ ਤੋਂ ਇਲਾਵਾ ਪਾਣੀ ਦੀ ਵਰਤੋਂ ਕਿੱਥੇ ਕਰਦੇ ਹਾਂ ?
ਉੱਤਰ-
ਅਸੀਂ ਕਣਕ, ਚਾਵਲ, ਦਾਲਾਂ, ਸਬਜ਼ੀਆਂ ਅਤੇ ਹੋਰ ਬਹੁਤ ਸਾਰੀਆਂ ਖਾਣ ਦੀ ਵਸਤੂਆਂ ਨੂੰ ਉਗਾਉਣ ਲਈ ਪਾਣੀ ਦੀ ਵਰਤੋਂ ਕਰਦੇ ਹਾਂ । ਸਾਡੀ ਵਰਤੋਂ ਵਿੱਚ ਆਉਣ ਵਾਲੀਆਂ ਲਗਪਗ ਸਾਰੀਆਂ ਵਸਤਾਂ ਦੇ ਉਤਪਾਦਨ ਵਿੱਚ ਪਾਣੀ ਦੀ ਵਰਤੋਂ ਹੁੰਦੀ ਹੈ । ਪਾਣੀ ਦੀ ਵਰਤੋਂ ਉਦਯੋਗਾਂ ਵਿੱਚ ਵੀ ਹੁੰਦੀ ਹੈ ।

ਪ੍ਰਸ਼ਨ 2.
ਕਿਸੇ ਝੀਲ, ਨਦੀ ਜਾਂ ਖੂਹ ਵਿੱਚ ਪਾਣੀ ਦੀ ਸਪਲਾਈ ਕਿਵੇਂ ਕਰਦੇ ਹਾਂ ?
ਉੱਤਰ-
ਅਸੀਂ ਆਪਣੇ ਘਰਾਂ ਵਿੱਚ ਟੂਟੀਆਂ ਵਿੱਚ ਇਕੱਠੇ ਕੀਤੇ ਪਾਣੀ ਦੀ ਵਰਤੋਂ ਕਰਦੇ ਹਾਂ । ਟੂਟੀਆਂ ਵਿੱਚੋਂ ਜਿਹੜਾ ਪਾਣੀ ਅਸੀਂ ਪ੍ਰਾਪਤ ਕਰਦੇ ਹਾਂ ਉਹ ਪਾਣੀ ਕਿਸੇ ਝੀਲ, ਨਦੀ ਜਾਂ ਕਿਸੇ ਖੂਹ ਵਿੱਚੋਂ ਪ੍ਰਾਪਤ ਕੀਤਾ ਜਾਂਦਾ ਹੈ । ਇਸ ਦੀ ਸਪਲਾਈ ਫਿਰ ਪਾਈਪਾਂ ਦੇ ਨੈੱਟਵਰਕ ਦੁਆਰਾ ਕੀਤੀ ਜਾਂਦੀ ਹੈ ।
PSEB 6th Class Science Solutions Chapter 14 ਪਾਣੀ 1

ਪ੍ਰਸ਼ਨ 3.
ਜੇ ਕਿਸੇ ਦਿਨ ਤੁਹਾਨੂੰ ਜਲ ਦੀ ਆਪੂਰਤੀ ਟੂਟੀਆਂ ਦੁਆਰਾ ਨਹੀਂ ਹੋ ਰਹੀ ਤਾਂ ਤੁਸੀਂ ਕੀ ਕਰੋਗੇ ?
ਉੱਤਰ-
ਜੇ ਕਿਸੇ ਦਿਨ ਪਾਣੀ ਦੀ ਸਪਲਾਈ ਟੂਟੀਆਂ ਦੁਆਰਾ ਨਹੀਂ ਹੁੰਦੀ, ਤਾਂ ਸਾਨੂੰ ਬਹੁਤ ਦੂਰ ਤੋਂ ਪਾਣੀ ਲਿਆਉਣਾ ਪੈਂਦਾ ਹੈ । ਉਸ ਸਮੇਂ ਅਸੀਂ ਪਾਣੀ ਦੀ ਘੱਟ ਮਾਤਰਾ ਦਾ ਉਪਯੋਗ ਕਰਦੇ ਹਾਂ, ਜਿੰਨਾ ਅਸੀਂ ਹੋਰ ਦਿਨਾਂ ਵਿੱਚ ਕਰਦੇ ਹਾਂ । ਕਿਉਂਕਿ ਪਾਣੀ ਦੀ ਕਮੀ ਕਾਰਨ ਸਾਨੂੰ ਘੱਟ ਪਾਣੀ ਨਾਲ ਹੀ ਗੁਜ਼ਾਰਾ ਕਰਨਾ ਪੈਂਦਾ ਹੈ ।

ਪ੍ਰਸ਼ਨ 4.
ਅਸੀਂ ਸਮੁੰਦਰਾਂ ਅਤੇ ਮਹਾਂਸਾਗਰਾਂ ਦੀ ਵਰਤੋਂ ਕਿਉਂ ਨਹੀਂ ਕਰ ਸਕਦੇ ?
ਉੱਤਰ-
ਸਮੁੰਦਰਾਂ ਅਤੇ ਮਹਾਂਸਾਗਰਾਂ ਦੇ ਪਾਣੀ ਵਿੱਚ ਬਹੁਤ ਲੂਣ ਘੁਲੇ ਹੁੰਦੇ ਹਨ ਜਿਸ ਕਾਰਨ ਪਾਣੀ ਖਾਰਾ ਹੁੰਦਾ ਹੈ । ਇਸ ਲਈ ਇਹ ਪਾਣੀ ਪੀਣ ਲਈ ਠੀਕ ਨਹੀਂ ਹੈ ਅਤੇ ਹੋਰ ਘਰੇਲੂ ਕੰਮਾਂ, ਖੇਤੀ ਅਤੇ ਉਦਯੋਗਾਂ ਦੀ ਲੋੜਾਂ ਦੀ ਪੂਰਤੀ ਲਈ ਵੀ ਠੀਕ ਨਹੀਂ ਹੈ ।

PSEB 6th Class Science Solutions Chapter 14 ਪਾਣੀ

ਪ੍ਰਸ਼ਨ 5.
ਮਹਾਂਸਾਗਰ ਦਾ ਪਾਣੀ ਤਲਾਬਾਂ, ਝੀਲਾਂ, ਨਦੀਆਂ ਅਤੇ ਖੂਹਾਂ ਵਿੱਚ ਕਿਵੇਂ ਪੁੱਜਦਾ ਹੈ ?
ਉੱਤਰ-
ਸੂਰਜ ਦੀ ਗਰਮੀ ਦੇ ਕਾਰਨ ਮਹਾਂਸਾਗਰ ਦੀ ਸਤਹਿ ਤੋਂ ਜਲ ਵਾਸ਼ਪਤ ਹੋ ਕੇ ਜਲ ਵਾਸ਼ਪਾਂ ਦੇ ਰੂਪ ਵਿੱਚ ਹਵਾ ਵਿੱਚ ਚਲਿਆ ਜਾਂਦਾ ਹੈ । ਇਹ ਜਲ ਵਾਸ਼ਪਤ ਹੋ ਕੇ ਬੱਦਲਾਂ ਵਿੱਚ ਪਰਿਵਰਤਿਤ ਹੋ ਜਾਂਦਾ ਹੈ ਅਤੇ ਇਨ੍ਹਾਂ ਬੱਦਲਾਂ ਰਾਹੀਂ ਵਰਖਾ ਹੁੰਦੀ ਹੈ । ਇਹ ਵਰਖਾ ਦਾ ਪਾਣੀ ਨਦੀਆਂ, ਝੀਲਾਂ, ਤਲਾਬਾਂ ਅਤੇ ਖੂਹਾਂ ਵਿੱਚ ਆਉਂਦਾ ਹੈ । ਇਸ ਪ੍ਰਕਾਰ ਮਹਾਂਸਾਗਰਾਂ ਦਾ ਪਾਣੀ ਇਨ੍ਹਾਂ ਪਾਣੀ ਦੇ ਸੋਮਿਆਂ ਵਿੱਚ ਆਉਂਦਾ ਹੈ ।

ਪ੍ਰਸ਼ਨ 6.
ਇੱਕ ਕਿਰਿਆ ਦੁਆਰਾ ਦਰਸਾਓ ਕਿ ਜਲ ਦਾ ਵਾਸ਼ਪਨ ਧੁੱਪ ਅਤੇ ਛਾਂ ਦੋਨਾਂ ਵਿੱਚ ਹੁੰਦਾ ਹੈ ।
ਉੱਤਰ-
ਦੋ ਇੱਕੋ ਜਿਹੀਆਂ ਪਲੇਟਾਂ ਲਵੋ । ਇੱਕ ਨੂੰ ਸੂਰਜੀ ਪ੍ਰਕਾਸ਼ ਵਿੱਚ ਅਤੇ ਦੂਜੀ ਨੂੰ ਛਾਂ ਵਿੱਚ ਰੱਖੋ । ਹੁਣ ਇਨ੍ਹਾਂ ਪਲੇਟਾਂ ਵਿੱਚ ਬਰਾਬਰ ਮਾਤਰਾ ਵਿੱਚ ਪਾਣੀ ਭਰੋ । ਹਰ 15 ਮਿੰਟ ਬਾਅਦ ਪਲੇਟਾਂ ਦਾ ਨਿਰੀਖਣ ਕਰੋ । ਤੁਸੀਂ ਦੇਖੋਗੇ ਕਿ ਛਾਂ ਵਾਲੇ ਸਥਾਨ ‘ਤੇ ਰੱਖੀ ਹੋਈ ਪਲੇਟ ਵਿੱਚੋਂ ਵੀ ਜਲ ਲੁਪਤ ਹੁੰਦਾ ਹੈ, ਜਦਕਿ ਇਸ ਵਿੱਚ ਸਮਾਂ ਵਧੇਰੇ ਲਗਦਾ ਹੈ | ਸੂਰਜੀ ਪ੍ਰਕਾਸ਼ ਦੀ ਗਰਮੀ ਇੱਥੇ ਵੀ ਪਹੁੰਚ ਜਾਂਦੀ ਹੈ, ਇਸ ਲਈ ਅਜਿਹਾ ਹੁੰਦਾ ਹੈ ਕਿਉਂਕਿ ਦਿਨ ਦੇ ਸਮੇਂ ਸਾਡੇ ਚਾਰੋਂ ਪਾਸੇ ਹਵਾ ਵੀ ਗਰਮ ਹੋ ਜਾਂਦੀ ਹੈ । ਗਰਮ ਹਵਾ ਛਾਂ ਵਿੱਚ ਰੱਖੇ ਪਾਣੀ ਨੂੰ ਵਾਸ਼ਪਤ ਕਰਨ ਲਈ ਗਰਮੀ ਪ੍ਰਦਾਨ ਕਰਦੀ ਹੈ । ਇਸ ਤਰ੍ਹਾਂ ਪਾਣੀ ਦੇ ਸਾਰੀਆਂ ਖੁੱਲੀਆਂ ਸਤਹਿਆਂ ਤੋਂ ਵਾਸ਼ਪੀਕਰਨ ਦੀ ਕਿਰਿਆ ਹੁੰਦੀ ਰਹਿੰਦੀ ਹੈ ।
PSEB 6th Class Science Solutions Chapter 14 ਪਾਣੀ 2

ਪ੍ਰਸ਼ਨ 7.
ਕੀ ਪੌਦਿਆਂ ਦੁਆਰਾ ਵੀ ਪਾਣੀ ਦੀ ਹਾਨੀ ਹੁੰਦੀ ਹੈ ?
ਦਾ ਵਾਸ਼ਪਨ ।
ਉੱਤਰ-
ਹਾਂ, ਪੌਦਿਆਂ ਦੁਆਰਾ ਵੀ ਜਲ ਦੀ ਹਾਨੀ ਹੁੰਦੀ ਹੈ । ਸਾਰੇ ਪੌਦਿਆਂ ਨੂੰ ਵਾਧੇ ਲਈ ਪਾਣੀ ਦੀ ਲੋੜ ਹੁੰਦੀ ਹੈ । ਪੌਦੇ ਇਸ ਪਾਣੀ ਦੀ ਕੁੱਝ ਮਾਤਰਾ ਨੂੰ ਭੋਜਨ ਬਣਾਉਣ ਵਿੱਚ ਵਰਤਦੇ ਹਨ ਅਤੇ ਕੁੱਝ ਪਾਣੀ ਨੂੰ ਆਪਣੇ ਵੱਖ-ਵੱਖ ਭਾਗਾਂ ਵਿੱਚ ਸੁਰੱਖਿਅਤ ਕਰ ਲੈਂਦੇ ਹਨ । ਇਸ ਪਾਣੀ ਦਾ ਬਾਕੀ ਹਿੱਸਾ ਪੌਦਿਆਂ ਦੇ ਪੱਤਿਆਂ ਦੁਆਰਾ ਵਾਸ਼ਪ ਉਤਸਰਜਨ ਕਿਰਿਆ ਦੁਆਰਾ ਜਲ ਵਾਸ਼ਪ ਬਣ ਕੇ ਹਵਾ ਵਿੱਚ ਚਲਿਆ ਜਾਂਦਾ ਹੈ ।

ਪ੍ਰਸ਼ਨ 8.
ਇੱਕ ਕਿਰਿਆ ਦੁਆਰਾ ਦਰਸਾਓ ਕਿ ਹਵਾ ਵਿੱਚ ਜਲ ਵਾਸ਼ਪ ਮੌਜੂਦ ਹੁੰਦੇ ਹਨ ?
ਉੱਤਰ-
ਕਿਰਿਆਕਲਾਪ-ਪਾਣੀ ਨਾਲ ਅੱਧਾ ਭਰਿਆ ਇੱਕ ਗਿਲਾਸ ਲਓ ।ਗਿਲਾਸ ਨੂੰ ਬਾਹਰੋਂ ਸੁੱਕੇ ਕੱਪੜੇ ਨਾਲ ਸਾਫ਼ ਕਰੋ | ਪਾਣੀ ਵਿੱਚ ਬਰਫ਼ ਗਿਲਾਸ ਦੇ ਕੁੱਝ ਟੁਕੜੇ ਪਾਉ । ਇਕ ਦੋ ਮਿੰਟ ਤੱਕ ਉਡੀਕ ਕਰੋ । ਕੁੱਝ ਸਮੇਂ ਬਾਅਦ ਗਿਲਾਸ ਦੀ ਬਾਹਰੀ ਸੜਾ ’ਤੇ ਜਲ ਦੀਆਂ ਕੁੱਝ ਬੂੰਦਾਂ ਤੇ ਜਲ ਦੀਆਂ ਪਾਣੀ ਦਿਖਾਈ ਦੇਣ ਲਗਦੀਆਂ ਹਨ । ਬਰਫ਼ ਵਾਲੇ ਪਾਣੀ ਭਰੇ ਗਿਲਾਸ ਦੀ ਬੂੰਦਾਂ ਬਾਹਰੀ ਸੜਾ, ਬਾਹਰੀ ਹਵਾ ਨੂੰ ਠੰਡਾ ਕਰ ਦਿੰਦੀ ਹੈ ਅਤੇ ਜਲ ਵਾਸ਼ਪ ਗਿਲਾਸ ਦੀ ਸਤਾ ‘ਤੇ ਸੰਘਣਿਤ ਹੋ ਜਾਂਦੇ ਹਨ ।
PSEB 6th Class Science Solutions Chapter 14 ਪਾਣੀ 3

ਪ੍ਰਸ਼ਨ 9.
ਸਰਦੀਆਂ ਵਿੱਚ ਸਵੇਰ ਸਮੇਂ ਘਾਹ ਦੀਆਂ ਪੱਤੀਆਂ ਤੇ ਔਸ ਦੀਆਂ ਬੂੰਦਾਂ ਦਿਖਾਈ ਦਿੰਦੀਆਂ ਹਨ । ਇਸਦਾ ਕੀ ਕਾਰਨ ਹੈ ? ਕੀ ਇਹ ਔਸ ਦੀਆਂ ਬੂੰਦਾਂ ਗਰਮੀਆਂ ਵਿੱਚ ਵੀ ਸਵੇਰ ਸਮੇਂ ਦਿਖਾਈ ਦਿੰਦੀਆਂ ਹਨ ।
ਉੱਤਰ-
ਸਰਦੀਆਂ ਵਿੱਚ ਸਵੇਰ ਸਮੇਂ ਘਾਹ ਦੀਆਂ ਪੱਤੀਆਂ ਤੇ ਔਸ ਦੀਆਂ ਬੂੰਦਾਂ ਸੰਘਣਨ ਦੇ ਕਾਰਨ ਦਿਖਾਈ ਦਿੰਦੀਆਂ ਹਨ ਕਿਉਂਕਿ ਹਵਾ ਵਿੱਚ ਮੌਜੂਦ ਜਲਵਾਸ਼ਪ, ਘਾਹ ਦੀਆਂ ਪੱਤੀਆਂ ਠੰਡੀਆਂ ਹੋਣ ਕਾਰਨ, ਇਨ੍ਹਾਂ ਉੱਪਰ ਸੰਘਣਿਤ ਹੋ ਜਾਂਦੀਆਂ ਹਨ । ਗਰਮੀਆਂ ਵਿੱਚ ਇਹ ਬੂੰਦਾਂ ਘੱਟ ਦਿਖਾਈ ਦਿੰਦੀਆਂ ਹਨ । ਸਿਰਫ਼ ਠੰਡੀ ਰਾਤ ਵਾਲੀ ਸਵੇਰ ਨੂੰ ਹੀ ਦਿਖਾਈ ਦਿੰਦੀਆਂ ਹਨ ।

ਪ੍ਰਸ਼ਨ 10.
ਪਾਣੀ ਨੂੰ ਧਰਤੀ ਦੀ ਸਤ੍ਹਾ ‘ਤੇ ਮੁੜ ਵਾਪਸ ਲਿਆਉਣ ਵਿੱਚ ਸੰਘਣਨ ਦੀ ਕੀ ਭੂਮਿਕਾ ਹੈ ?
ਜਾਂ
ਵਰਖਾ, ਗੜੇ ਅਤੇ ਬਰਫ਼ ਕਿਵੇਂ ਡਿਗਦੇ ਹਨ ?
ਉੱਤਰ-
ਜਿਵੇਂ-ਜਿਵੇਂ ਧਰਤੀ ਦੀ ਸਤ੍ਹਾ ਤੋਂ ਹਵਾ ਉੱਪਰ ਉੱਠਦੀ ਹੈ, ਤਾਪਮਾਨ ਘੱਟਦਾ ਜਾਂਦਾ ਹੈ ਅਤੇ ਹਵਾ ਠੰਡੀ ਹੁੰਦੀ ਜਾਂਦੀ ਹੈ । ਬਹੁਤ ਉੱਚਾਈ ਤੇ ਜਾ ਕੇ ਹਵਾ ਇੰਨੀ ਠੰਡੀ ਹੋ ਜਾਂਦੀ ਹੈ ਕਿ ਇਸ ਵਿੱਚ ਮੌਜੂਦ ਜਲਵਾਸ਼ਪ ਸੰਘਣਿਤ ਹੋ ਕੇ ਛੋਟੀਆਂ-ਛੋਟੀਆਂ ਜਲ ਦੀਆਂ ਬੂੰਦਾਂ, ਜਿਨ੍ਹਾਂ ਨੂੰ ਜਲ ਕਣ ਕਹਿੰਦੇ ਹਨ, ਵਿੱਚ ਪਰਿਵਰਤਿਤ ਹੋ ਜਾਂਦੇ ਹਨ । ਇਹ ਛੋਟੀਆਂਛੋਟੀਆਂ ਜਲ ਕਣਿਕਾਵਾਂ ਜੋ ਹਵਾ ਵਿੱਚ ਤੈਰਦੀਆਂ ਰਹਿੰਦੀਆਂ ਹਨ ਸਾਨੂੰ ਬੱਦਲਾਂ ਦੇ ਰੂਪ ਵਿੱਚ ਦਿਖਾਈ ਦਿੰਦੀਆਂ ਹਨ ।

ਇਸ ਤਰ੍ਹਾਂ ਬਣੀਆਂ ਹੋਈਆਂ ਬਹੁਤ ਸਾਰੀਆਂ ਜਲ ਕਣਿਕਾਵਾਂ ਆਪਸ ਵਿੱਚ ਜੁੜ ਕੇ ਇਕ ਵੱਡੇ ਆਕਾਰ ਦੀ ਜਲ ਦੀ ਬੂੰਦ ਬਣਾਉਂਦੀਆਂ ਹਨ । ਇਸ ਵਿੱਚੋਂ ਕੁੱਝ ਜਲ ਦੀਆਂ ਬੂੰਦਾਂ ਬਹੁਤ ਭਾਰੀਆਂ ਹੋ ਜਾਂਦੀਆਂ ਹਨ ਅਤੇ ਉਹ ਹੇਠਾਂ ਵਲ ਡਿਗਦੀਆਂ ਹਨ । ਇਨ੍ਹਾਂ ਨੂੰ ਅਸੀਂ ਵਰਖਾ ਕਹਿੰਦੇ ਹਾਂ । ਖ਼ਾਸ ਹਾਲਤਾਂ ਵਿੱਚ ਇਹ ਬਰਫ਼ ਜਾਂ ਗੜਿਆਂ ਦੇ ਰੂਪ ਵਿੱਚ ਡਿਗਦੀਆਂ ਹਨ ।

PSEB 6th Class Science Solutions Chapter 14 ਪਾਣੀ

ਪ੍ਰਸ਼ਨ 11.
ਪਾਣੀ ਕਿਵੇਂ ਹਵਾ ਵਿੱਚ ਜਾਂਦਾ ਹੈ ਅਤੇ ਮੁੜ ਧਰਤੀ ‘ਤੇ ਕਿਵੇਂ ਆਉਂਦਾ ਹੈ ?
ਉੱਤਰ-
ਵਾਸ਼ਪਨ ਅਤੇ ਵਾਸ਼ਪ ਉਤਸਰਜਨ ਦੁਆਰਾ ਪਾਣੀ ਹਵਾ ਵਿੱਚ ਚਲਿਆ ਜਾਂਦਾ ਹੈ । ਇਹ ਜਲਵਾਸ਼ਪ ਸੰਘਣਿਤ ਹੋ ਕੇ ਬੱਦਲ ਬਣਦੇ ਹਨ । ਵਰਖਾ, ਔਲੇ ਅਤੇ ਬਰਫ਼ ਦੇ ਰੂਪ ਵਿੱਚ ਇਹ ਜਲ ਮੁੜ ਧਰਤੀ ‘ਤੇ ਵਾਪਸ ਆ ਜਾਂਦਾ ਹੈ ।

ਪ੍ਰਸ਼ਨ 12.
ਵਰਖਾ ਦੇ ਪਾਣੀ ਨਾਲ ਭੂਮੀ ਜਲ ਦਾ ਵਾਧਾ ਕਿਵੇਂ ਹੁੰਦਾ ਹੈ ? .
ਉੱਤਰ-
ਵਰਖਾ ਦਾ ਪਾਣੀ ਝੀਲਾਂ ਅਤੇ ਤਲਾਬਾਂ ਨੂੰ ਭਰ ਦਿੰਦਾ ਹੈ । ਇਸ ਜਲ ਦਾ ਕੁੱਝ ਭਾਗ ਭੂਮੀ ਦੁਆਰਾ ਸੋਖ ਲਿਆ ਜਾਂਦਾ ਹੈ । ਮਿੱਟੀ ਵਿੱਚੋਂ ਪਾਣੀ ਹੌਲੀ-ਹੌਲੀ ਭੁਮੀ ਦੇ ਅੰਦਰ ਰਿਸਦਾ ਰਹਿੰਦਾ ਹੈ । ਇਹ ਜਲ ਸਾਨੂੰ ਭੂਮੀ ਜਲ ਦੇ ਰੂਪ ਵਿੱਚ ਉਪਲੱਬਧ ਹੁੰਦਾ ਹੈ । ਖੁਹਾਂ ਵਿੱਚ ਭਰਿਆ ਪਾਣੀ ਭੂਮੀ ਜਲ ਕਾਰਨ ਹੀ ਹੁੰਦਾ ਹੈ ।

ਪ੍ਰਸ਼ਨ 13.
ਕਿਹੜੇ ਖੇਤਰਾਂ ਵਿੱਚ ਵਰਖਾ ਦਾ ਜਲ ਵਿਅਰਥ ਜਾਂਦਾ ਹੈ ਜਾਂ ਭੂਮੀਗਤ ਨਹੀਂ ਹੁੰਦਾ ? ‘
ਉੱਤਰ-
ਉਨ੍ਹਾਂ ਖੇਤਰਾਂ ਵਿੱਚ ਜਿੱਥੇ ਭੁਮੀ ਤੇ ਬਨਸਪਤੀ ਬਹੁਤ ਘੱਟ ਹੁੰਦੀ ਹੈ ਜਾਂ ਬਿਲਕੁਲ ਨਹੀਂ ਹੁੰਦੀ ਉੱਥੇ ਵਰਖਾ ਦਾ ਜਲ ਜਲਦੀ ਵਗ ਜਾਂਦਾ ਹੈ । ਬਹੁਤ ਸਾਰੇ ਅਜਿਹੇ ਖੇਤਰ ਹਨ ਜਿੱਥੇ ਵਧੇਰੇ ਜ਼ਮੀਨ ਸੀਮੈਂਟ ਨਾਲ ਢਕੀ ਹੁੰਦੀ ਹੈ | ਅਜਿਹੀ ਭੂਮੀ ਵਿੱਚ ਜਲ ਦਾ ਰਿਸਾਵ ਬਹੁਤ ਘੱਟ ਹੁੰਦਾ ਹੈ । ਜਿਸ ਨਾਲ ਭੂਮੀ ਜਲ ਦੀ ਉਪਲੱਬਧਤਾ ਪ੍ਰਭਾਵਿਤ ਹੁੰਦੀ ਹੈ ।

ਪ੍ਰਸ਼ਨ 14.
ਹੜ੍ਹ ਕੀ ਹੈ ? ਇਸ ਨਾਲ ਕੀ ਹਾਨੀ ਹੁੰਦੀ ਹੈ ?
ਉੱਤਰ-
ਹੜ੍ਹ-ਭਾਰੀ ਵਰਖਾ ਹੋਣ ਨਾਲ ਨਦੀਆਂ, ਝੀਲਾਂ ਅਤੇ ਤਲਾਬਾਂ ਦਾ ਜਲ ਪੱਧਰ ਵੱਧ ਜਾਂਦਾ ਹੈ | ਅਜਿਹਾ ਹੋਣ ਤੇ ਪਾਣੀ ਵੱਡੇ ਖੇਤਰ ਵਿੱਚ ਫੈਲ ਕੇ ਹੜ੍ਹ ਦਾ ਕਾਰਨ ਬਣ ਸਕਦਾ ਹੈ । ਇਹ ਖੇਤਾਂ, ਜੰਗਲਾਂ, ਪਿੰਡਾਂ, ਸ਼ਹਿਰਾਂ ਨੂੰ ਜਲਮਗਨ ਕਰ ਸਕਦਾ ਹੈ । ਸਾਡੇ ਦੇਸ਼ ਵਿੱਚ ਹੜ੍ਹ ਨਾਲ ਫ਼ਸਲਾਂ, ਪਾਲਤੂ ਜਾਨਵਰ, ਜਾਇਦਾਦ ਅਤੇ ਮਾਨਵ ਜੀਵਨ ਦੀ ਬਹੁਤ ਹਾਨੀ ਹੁੰਦੀ ਹੈ । ਹੜ੍ਹ ਦੇ ਸਮੇਂ ਪਾਣੀ ਵਿੱਚ ਰਹਿਣ ਵਾਲੇ ਜੀਵ ਵੀ ਰੁੜ੍ਹ ਜਾਂਦੇ ਹਨ । ਜਦੋਂ ਹੜ੍ਹ ਦਾ ਪਾਣੀ ਉਤਰਦਾ ਹੈ ਤਾਂ ਇਹ ਜਲ ਜੀਵ ਧਰਤੀ ਤੇ ਫਸ ਕੇ ਮਰ ਜਾਂਦੇ ਹਨ ।
PSEB 6th Class Science Solutions Chapter 14 ਪਾਣੀ 4

ਪ੍ਰਸ਼ਨ 15.
ਸੋਕਾ ਕਿਸ ਨੂੰ ਕਹਿੰਦੇ ਹਨ ? ਸੋਕੇ ਨਾਲ ਕੀ ਕਠਿਨਾਈਆਂ ਆਉਂਦੀਆਂ ਹਨ ?
ਉੱਤਰ-
ਸੋਕਾ-ਜੇ ਕਿਸੇ ਖੇਤਰ ਵਿੱਚ ਇੱਕ ਸਾਲ ਜਾਂ ਉਸ ਤੋਂ ਵੱਧ ਸਮੇਂ ਤੱਕ ਵਰਖਾ ਨਾ ਹੋਵੇ ਤਾਂ ਸੋਕਾ ਪੈ ਜਾਂਦਾ ਹੈ । ਵਾਸ਼ਪਨ ਅਤੇ ਵਾਸ਼ਪ ਉਤਸਰਜਨ ਦੁਆਰਾ ਮਿੱਟੀ ਵਿੱਚੋਂ ਲਗਾਤਾਰ ਜਲ ਦੀ ਹਾਨੀ ਹੁੰਦੀ ਰਹਿੰਦੀ ਹੈ । ਮਿੱਟੀ ਸੁੱਕ ਜਾਂਦੀ ਹੈ । ਉਸ ਖੇਤਰ ਦੇ ਤਾਲਾਬਾਂ ਅਤੇ ਖੁਹਾਂ ਵਿੱਚ ਪਾਣੀ ਦਾ ਪੱਧਰ ਡਿੱਗ ਜਾਂਦਾ ਹੈ ਅਤੇ ਕੁੱਝ ਸੁੱਕ ਵੀ ਜਾਂਦੇ ਹਨ | ਭੂਮੀ ਜਲ ਵਿੱਚ ਵੀ ਕਮੀ ਆ ਜਾਂਦੀ ਹੈ । ਸੋਕੇ ਦੀ ਸਥਿਤੀ ਵਿੱਚ ਅੰਨ ਅਤੇ ਚਾਰਾ ਵੀ ਮਿਲਣਾ ਦੁਰਲੱਭ ਹੋ ਜਾਂਦਾ ਹੈ । ਤੁਸੀਂ ਆਪਣੇ ਦੇਸ਼ ਜਾਂ ਸੰਸਾਰ ਦੇ ਕੁੱਝ ਭਾਗਾਂ ਵਿੱਚ ਸੋਕੇ ਬਾਰੇ ਸੁਣਿਆ ਹੋਵੇਗਾ । ਸੋਕੇ ਵਾਲੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।

ਪ੍ਰਸ਼ਨ 16.
ਜਲ ਦੀ ਮੰਗ ਕਿਉਂ ਵੱਧ ਰਹੀ ਹੈ ? ਜਲ ਨੂੰ ਕਿਵੇਂ ਸੁਰੱਖਿਅਤ ਕਰ ਸਕਦੇ ਹਾਂ ?
ਉੱਤਰ-
ਜਲ ਦੀ ਮੰਗ ਦਿਨ-ਪ੍ਰਤੀਦਿਨ ਵੱਧਦੀ ਜਾ ਰਹੀ ਹੈ । ਜਨਸੰਖਿਆ ਦੇ ਵਾਧੇ ਨਾਲ ਜਲ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਸੰਖਿਆ ਵੀ ਵੱਧਦੀ ਜਾ ਰਹੀ ਹੈ । ਬਹੁਤ ਸਾਰੇ ਨਗਰਾਂ ਵਿੱਚ ਜਲ ਭਰਣ ਲਈ ਲੰਬੀਆਂ ਕਤਾਰਾਂ ਨੂੰ ਦੇਖਣਾ ਇੱਕ ਸਾਧਾਰਨ ਦਿਸ਼ ਹੈ । ਖਾਣੇ ਦੀਆਂ ਵਸਤੂਆਂ ਦੇ ਉਤਪਾਦਨ ਅਤੇ ਉਦਯੋਗਾਂ ਵਿੱਚ ਵੀ ਪਾਣੀ ਦੀ ਬਹੁਤ ਵਰਤੋਂ ਹੁੰਦੀ ਹੈ । ਇਨ੍ਹਾਂ ਕਾਰਨਾਂ ਕਰਕੇ ਸੰਸਾਰ ਦੇ ਬਹੁਤ ਸਾਰੇ ਭਾਗਾਂ ਵਿੱਚ ਪਾਣੀ ਦੀ ਕਮੀ ਆ ਗਈ ਹੈ ।

ਜਲ ਦਾ ਸੁਰੱਖਿਅਣ-

  • ਜਲ ਦੇ ਸੁਰੱਖਿਅਣ ਲਈ ਲੋੜ ਹੈ ਕਿ ਜਲ ਦਾ ਸੋਚ-ਸਮਝ ਕੇ ਉਪਯੋਗ ਕੀਤਾ ਜਾਵੇ ।
  • ਸਾਨੂੰ ਪਾਣੀ ਨੂੰ ਸਾਵਧਾਨੀ ਨਾਲ ਵਰਤਣਾ ਚਾਹੀਦਾ ਹੈ ।
  • ਸਾਨੂੰ ਪਾਣੀ ਨੂੰ ਵਿਅਰਥ ਨਹੀਂ ਕਰਨਾ ਚਾਹੀਦਾ ।

ਪ੍ਰਸ਼ਨ 17.
ਵਰਖਾ ਦੇ ਜਲ ਦਾ ਸੰਗ੍ਰਹਿਣ ਕਿਵੇਂ ਕਰਦੇ ਹਨ ?
ਉੱਤਰ-
ਵਰਖਾ ਦੇ ਜਲ ਨੂੰ ਇਕੱਠਾ ਕਰਨਾ ਅਤੇ ਭੰਡਾਰ ਕਰਕੇ ਬਾਅਦ ਵਿੱਚ ਵਰਤੋਂ ਕਰਨਾ, ਜਲ ਦੀ ਉਪਲੱਬਧਤਾ ਵਿੱਚ ਵਾਧਾ ਕਰਨ ਦਾ ਇੱਕ ਉਪਾਅ ਹੈ । ਇਸ ਉਪਾਅ ਦੁਆਰਾ ਵਰਖਾ ਦਾ ਜਲ ਇਕੱਠਾ ਕਰਨ ਨੂੰ ਵਰਖਾ ਜਲ ਸੰਗ੍ਰਹਿਣ ਕਹਿੰਦੇ ਹਨ । ਵਰਖਾ ਜਲ ਸੰਹਿਣ ਦਾ ਮੂਲ ਮੰਤਰ ਇਹ ਹੈ ਕਿ ਜਲ ਜਿੱਥੇ ਡਿਗੇ ਉੱਥੇ ਇਕੱਠਾ ਕਰੋ ।

PSEB 6th Class Science Solutions Chapter 14 ਪਾਣੀ

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜਲ ਦੇ ਵੱਖ-ਵੱਖ ਸੋਮਿਆਂ ਦੀ ਵਿਆਖਿਆ ਕਰੋ ।
ਉੱਤਰ-
ਜਲ ਦੇ ਸੋਮੇ-ਜਲ ਵੱਖ-ਵੱਖ ਸੋਮਿਆਂ ਤੋਂ ਪ੍ਰਾਪਤ ਹੁੰਦਾ ਹੈ ।
ਜਲ ਦੇ ਮੁੱਖ ਸੋਮੇ ਹਨ-
1. ਭੂਮੀਗਤ ਜਲ (Underground Water Subsoil water)
2. ਸਰ੍ਹਾਂ ਜਲ (Surface Water) ।

1. ਭੂਮੀਗਤ ਜਲ-ਮਾਨਸੂਨ ਮੌਸਮ ਦੌਰਾਨ ਵਰਖਾ ਦਾ ਕੁੱਝ ਜਲ ਮਿੱਟੀ ਵਿੱਚ ਹੇਠਾਂ ਵਲ ਚਲਿਆ ਜਾਂਦਾ ਹੈ । | ਇਹ ਇੱਕ ਵਿਸ਼ੇਸ਼ ਪੱਧਰ ‘ਤੇ ਜਾ ਕੇ ਇਕੱਠਾ ਹੋ ਜਾਂਦਾ ਹੈ । ਧਰਤੀ ਦੇ ਹੇਠਾਂ ਚੱਟਾਨਾਂ (Impervious rocks) ਦੇ ਉੱਪਰ, ਪਾਣੀ ਦੇ ਇਸ ਭੰਡਾਰਨ ਨੂੰ ਭੂਮੀਗਤ ਜਲ ਕਹਿੰਦੇ ਹਨ । ਦੇਖੋ ਚਿੱਤਰ ਭੂਮੀਗਤ ਜਲ ਵਿੱਚ ਲਟਕਦੀਆਂ (Suspended) ਅਸ਼ੁੱਧੀਆਂ ਨਹੀਂ ਹੁੰਦੀਆਂ । ਭੂਮੀਗਤ ਜਲ ਮੁੱਖ ਰੂਪ ਵਿੱਚ ਦੋ ਤਰ੍ਹਾਂ ਦਾ ਹੁੰਦਾ ਹੈ
(i) ਖੂਹ ਦਾ ਜਲ (Well water)
PSEB 6th Class Science Solutions Chapter 14 ਪਾਣੀ 5
(ii) ਚਸ਼ਮੇ ਦਾ ਜਲ (Spring water) ।
(i) ਖੂਹ ਦਾ ਜਲ-ਹਿਦਾਰ ਚੱਟਾਨਾਂ ਦੇ ਉੱਪਰ ਇਕੱਠੇ ਹੋਏ ਜਲ ਭੰਡਾਰ ਨੂੰ ਖੂਹ ਕਹਿੰਦੇ ਹਨ ਅਤੇ ਇਸ ਵਿੱਚ ਉਪਸਥਿਤ ਜਲ ਨੂੰ ਖੂਹ ਦਾ ਜਲ ਕਿਹਾ ਜਾਂਦਾ ਹੈ । ਖੂਹ ਦੇ ਜਲ ਵਿੱਚ ਕਈ ਘੁਲਣਸ਼ੀਲ ਅਸ਼ੁੱਧੀਆਂ ਮਿਲ ਜਾਂਦੀਆਂ ਹਨ | ਅੱਜ-ਕਲ੍ਹ ਸ਼ਹਿਰਾਂ ਅਤੇ ਪਿੰਡਾਂ ਦੇ ਟਿਊਬਵੈੱਲ ਵਿੱਚ ਬੋਰ ਕਰਕੇ ਅਸੀਂ ਖੂਹਾਂ ਦੀ ਤੁਲਨਾ ਵਿੱਚ ਵਧੇਰੇ ਪਾਣੀ ਢ ਸਕਦੇ ਹਾਂ ।
PSEB 6th Class Science Solutions Chapter 14 ਪਾਣੀ 6
(ii) ਚਸ਼ਮੇ ਦਾ ਜਲ-ਵਰਖਾ ਦਾ ਜਲ ਤਹਿਦਾਰ ਚੱਟਾਨਾਂ ਦੇ ਉੱਪਰ ਭੂਮੀਗਤ ਜਲ ਦੇ ਰੂਪ ਵਿੱਚ ਇਕੱਠਾ ਹੋ ਜਾਂਦਾ ਹੈ । ਧਰਤੀ ਦੇ ਹੇਠਾਂ ਕਮਜ਼ੋਰ ਭਾਗ ‘ਤੇ ਦਬਾਅ ਪਾ ਕੇ ਕਈ ਵਾਰ ਇਹ ਪਾਣੀ ਚਸ਼ਮਾ ਬਣ ਕੇ ਧਰਤੀ ਦੀ ਸਤਾ ਤੋਂ ਬਾਹਰ ਆ ਜਾਂਦਾ ਹੈ | ਪਾਣੀ ਦੀ ਅਜਿਹੀ ਧਾਰਾ ਨੂੰ ਚਸ਼ਮੇ ਦਾ ਜਲ ਕਿਹਾ ਜਾਂਦਾ ਹੈ । ਚਸ਼ਮੇ ਦੇ ਜਾਲ ਵਿੱਚ ਆਮ ਤੌਰ ‘ਤੇ ਖਣਿਜ ਅਤੇ ਕਈ ਤਰ੍ਹਾਂ ਦੇ ਲੂਣ ਘੁਲੇ ਹੁੰਦੇ ਹਨ । | ਇਸ ਪਾਣੀ ਵਿੱਚ ਲਟਕਵੀਆਂ ਅਸ਼ੁੱਧੀਆਂ ਨਹੀਂ ਹੁੰਦੀਆਂ । ਕਦੇ-ਕਦੇ ਖਣਿਜ ਚਸ਼ਮੇ ਦੇ ਜਲ ਨੂੰ ਵਿਸ਼ੇਸ਼ ਰੋਗਨਾਸ਼ਕ (Curable) ਗੁਣ ਪ੍ਰਦਾਨ ਕਰਦੇ ਹਨ ਅਤੇ ਦਵਾਈ ਦੇ ਰੂਪ ਵਿੱਚ ਵਰਤੇ ਜਾਂਦੇ ਹਨ ।

2. ਸੜ੍ਹਾ ਜਲ-ਧਰਤੀ ਦੀ ਸਤਾ ਦੇ ਉੱਪਰ ਸਥਿਤ ਜਲ ਨੂੰ ਸੜਾ ਜਲ ਕਿਹਾ ਜਾਂਦਾ ਹੈ । ਇਹ ਜਲ ਤਿੰਨ ਪ੍ਰਕਾਰ ਦਾ ਹੁੰਦਾ ਹੈ –
(i) ਵਰਖਾ ਦਾ ਜਲ (Rain Water)
(ii) ਨਦੀ ਅਤੇ ਝੀਲਾਂ ਦਾ ਜਲ (River and Lake Water)
(iii) ਸਮੁੰਦਰੀ ਜਲ (Sea Water) ।

ਵਰਖਾ ਦਾ ਜਲ-ਕੁਦਰਤੀ ਜਲ ਦਾ ਇਹ ਸਭ ਤੋਂ ਵੱਧ ਸ਼ੁੱਧ ਰੂਪ ਹੈ । ਪਰੰਤੁ ਵਰਖਾ ਦੇ ਕੁੱਝ ਛਰਾਟਿਆਂ ਤੋਂ ਪਹਿਲਾਂ ਵਾਤਾਵਰਨ ਵਿੱਚੋਂ ਧੂੜ, ਰੋਗਾਣੂ, ਕੀਟਾਣੂ ਅਤੇ ਕਈ ਤਰ੍ਹਾਂ ਦੀਆਂ ਘੁਲਣਸ਼ੀਲ ਗੈਸਾਂ ਮਿਲ ਜਾਂਦੀਆਂ ਹਨ ।

ਨਦੀ ਅਤੇ ਝੀਲਾਂ ਦਾ ਜਲ-ਨਦੀਆਂ ਵੀ ਜਲ ਦਾ ਮੁੱਖ ਸੋਮਾ ਹਨ । ਕੁੱਝ ਨਦੀਆਂ ਵਿੱਚ ਸਾਰਾ ਸਾਲ ਪਾਣੀ ਵਗਦਾ ਰਹਿੰਦਾ ਹੈ । ਪਰੰਤੂ ਕੁੱਝ ਨਦੀਆਂ ਦਾ ਜਲ ਗਰਮੀਆਂ ਵਿੱਚ ਬਹੁਤ ਘੱਟ ਹੋ ਜਾਂਦਾ ਹੈ ਜਾਂ ਉਹ ਸੁੱਕ ਜਾਂਦੀਆਂ ਹਨ । ਇਹ ਜਲ ਪਹਾੜੀਆਂ ਵਿੱਚ ਵਗਦਾ ਹੋਇਆ ਨਦੀਆਂ ਵਿੱਚ ਡਿਗਦਾ ਹੈ । ਇਸ ਜਲ ਵਿੱਚ ਕੀਟਾਣੂ, ਗਾਰਾ, ਮਿੱਟੀ, ਰੇਤ ਅਤੇ ਹੋਰ ਕਈ ਘੁਲਣਸ਼ੀਲ ਲੂਣ ਹੁੰਦੇ ਹਨ ।

ਸਮੁੰਦਰੀ ਜਲ-ਨਦੀਆਂ ਅੰਤ ਵਿੱਚ ਸਮੁੰਦਰ ਵਿੱਚ ਡਿਗਦੀਆਂ ਹਨ । ਇਸ ਲਈ ਸਮੁੰਦਰ ਕੁਦਰਤੀ ਜਲ ਦਾ ਸਭ ਤੋਂ ਵੱਡਾ ਭੰਡਾਰ ਹੈ । ਇਸ ਦੇ ਜਲ ਵਿੱਚ ਨਦੀਆਂ ਦੇ ਜਲ ਵਾਲੀਆਂ ਸਾਰੀਆਂ ਅਸ਼ੁੱਧੀਆਂ ਸ਼ਾਮਲ ਹੁੰਦੀਆਂ ਹਨ । ਇਸ ਵਿੱਚ ਵੱਡੀ ਮਾਤਰਾ ਵਿੱਚ ਲੂਣ ਘੁਲੇ ਹੋਣ ਕਾਰਨ ਸਮੁੰਦਰ ਦਾ ਜਲ ਖਾਰਾ ਹੁੰਦਾ ਹੈ । ਸਮੁੰਦਰੀ ਜਲ ਪੀਣ ਅਤੇ ਸਿੰਚਾਈ ਦੇ ਯੋਗ ਨਹੀਂ ਹੁੰਦਾ ।

ਪ੍ਰਸ਼ਨ 2.
ਪ੍ਰਕਿਰਤੀ ਵਿੱਚ ਜਲ-ਚੱਕਰ ਦਾ ਸੰਖੇਪ ਵਰਣਨ ਕਰੋ ।
ਉੱਤਰ-
ਜਲ-ਚੱਕਰ-ਸੂਰਜ ਦੀ ਗਰਮੀ ਦੇ ਕਾਰਨ ਮਹਾਂਸਾਗਰਾਂ ਦਾ ਸੜਾ ਤੋਂ ਜਲ ਵਾਸ਼ਪਿਤ ਹੋ ਕੇ ਜਲ ਵਾਸ਼ਪਾਂ ਦੇ ਰੂਪ ਵਿੱਚ ਹਵਾ ਵਿੱਚ ਚਲਿਆ ਜਾਂਦਾ ਹੈ । ਇਹ ਜਲ ਵਾਸ਼ਪ ਸੰਘਣਿਤ ਹੋ ਕੇ ਬੱਦਲਾਂ ਵਿੱਚ ਪਰਿਵਰਤਿਤ ਹੋ ਜਾਂਦੇ ਹਨ ਅਤੇ ਬੱਦਲਾਂ ਤੋਂ ਵਰਖਾ ਦੇ ਰੂਪ ਵਿੱਚ ਬਰਸਦੇ ਹਨ । ਇਹ ਵਰਖਾ ਦਾ ਪਾਣੀ ਨਦੀਆਂ, ਝੀਲਾਂ, ਤਲਾਬਾਂ ਅਤੇ ਖੂਹਾਂ ਵਿੱਚ ਆਉਂਦਾ ਹੈ । ਇਸ ਪ੍ਰਕਾਰ ਮਹਾਂਸਾਗਰਾਂ ਤੋਂ ਪਾਣੀ ਇਨ੍ਹਾਂ ਪਾਣੀ ਦੇ ਸੋਮਿਆਂ ਵਿੱਚ ਆਉਂਦਾ ਹੈ । ਵਰਖਾ ਅਤੇ ਬਰਫ਼ ਦੇ ਰੂਪ ਵਿੱਚ ਭੂਮੀ ‘ਤੇ ਡਿੱਗਿਆ ਪਾਣੀ, ਅੰਤ ਵਿੱਚ ਮਹਾਂਸਾਗਰਾਂ ਵਿੱਚ ਵਾਪਸ ਚਲਿਆ। ਜਾਂਦਾ ਹੈ । ਇਹ ਵੱਖ-ਵੱਖ ਢੰਗਾਂ ਨਾਲ ਹੁੰਦਾ ਹੈ । ਪਰਬਤਾਂ ਤੇ ਬਰਫ਼ ਪਿਘਲ ਕੇ ਜਲ ਬਣ ਜਾਂਦੀ ਹੈ । ਇਹ ਜਲ ਪਹਾੜਾਂ ਤੋਂ ਝਰਨਿਆਂ ਅਤੇ ਨਦੀਆਂ ਦੇ ਰੂਪ | ਵਿੱਚ ਹੇਠਾਂ ਡਿਗਦਾ ਹੈ । ਕੁੱਝ ਜਲ ਜੋ ਵਰਖਾ ਦੇ ਰੂਪ ਵਿੱਚ ਧਰਤੀ ‘ਤੇ ਡਿਗਦਾ ਹੈ, ਉਹ ਵੀ ਨਦੀਆਂ ਅਤੇ ਝਰਨਿਆਂ ਦੇ ਰੂਪ ਵਿੱਚ ਵਗ ਜਾਂਦਾ ਹੈ । ਵਧੇਰੇ ਨਦੀਆਂ ਭੂਮੀ ਤੇ ਲੰਬੀ ਦੂਰੀ ਤੈਅ ਕਰਦੀਆਂ ਹਨ ਅਤੇ ਅੰਤ ਵਿੱਚ ਸਮੁੰਦਰ ਜਾਂ ਮਹਾਂਸਾਗਰਾਂ ਵਿੱਚ ਡਿਗ ਜਾਂਦੀਆਂ ਹਨ । ਕੁੱਝ ਨਦੀਆਂ ਦਾ ਜਲ ਝੀਲਾਂ ਵਿੱਚ ਵਗ ਜਾਂਦਾ ਹੈ ।
PSEB 6th Class Science Solutions Chapter 14 ਪਾਣੀ 7
ਵਰਖਾ ਦਾ ਜਲ ਝੀਲਾਂ ਅਤੇ ਤਲਾਬਾਂ ਨੂੰ ਭਰ ਦਿੰਦਾ ਹੈ । ਵਰਖਾ ਦੇ ਜਲ ਦਾ ਕੁੱਝ ਭਾਗ ਭੂਮੀ ਦੁਆਰਾ ਸੋਖ ਲਿਆ ਜਾਂਦਾ ਹੈ ਅਤੇ ਇਹ ਮਿੱਟੀ ਵਿੱਚ ਲੁਪਤ ਹੋਇਆ ਪ੍ਰਤੀਤ ਹੁੰਦਾ ਹੈ । ਇਸ ਜਲ ਦਾ ਕੁੱਝ ਭਾਗ ਵਾਸ਼ਪਨ ਅਤੇ ਵਾਸ਼ਪ ਉਤਸਰਜਨ ਦੁਆਰਾ ਹਵਾ ਵਿੱਚ ਚਲਿਆ ਜਾਂਦਾ ਹੈ । ਬਾਕੀ ਜਲ ਹੌਲੀ-ਹੌਲੀ ਧਰਤੀ ਦੇ ਹੇਠਾਂ ਅੰਦਰ ਵਲ ਰਿਸ ਜਾਂਦਾ ਹੈ। ਇਸ ਜਲ ਦਾ ਵਧੇਰੇ ਭਾਗ ਸਾਨੂੰ ਭੂਮੀ ਜਲ ਦੇ ਰੂਪ ਵਿੱਚ ਮਿਲਦਾ ਹੈ ।

PSEB 6th Class Science Solutions Chapter 14 ਪਾਣੀ

ਪ੍ਰਸ਼ਨ 3.
ਵਰਖਾ ਜਲ ਸੰਹਿਣ ਦੀ ਕਿਹੜੀ ਤਕਨੀਕ ਹੈ ? ਉਸਦੇ ਬਾਰੇ ਦੱਸੋ ।
ਉੱਤਰ-
ਵਰਖਾ ਜਲ ਸੰਹਿਣ ਦੀਆਂ ਦੋ ਤਕਨੀਕਾਂ ਹਨ –
1. ਛੱਤ ਦੇ ਉੱਪਰ ਵਰਖਾ ਜਲ ਦਾ ਸੰਗ੍ਰਹਿਣ-ਇਸ ਪ੍ਰਣਾਲੀ ਵਿੱਚ ਭਵਨਾਂ ਦੀ ਛੱਤ ਤੇ ਇਕੱਠਾ ਕੀਤੇ ਵਰਖਾ ਦੇ ਜਲ ਨੂੰ ਭੰਡਾਰਨ ਟੈਂਕਾਂ ਵਿੱਚ ਪਾਈਪਾਂ ਰਾਹੀਂ ਪਹੁੰਚਾਇਆ ਜਾਂਦਾ ਹੈ । ਇਸ ਜਲ ਵਿੱਚ ਛੱਤ ਤੇ ਮੌਜੂਦ ਮਿੱਟੀ ਦੇ ਕਣ ਹੋ ਸਕਦੇ ਹਨ । ਇਸ ਪਾਣੀ ਨੂੰ ਵਰਤੋਂ ਤੋਂ ਪਹਿਲਾਂ ਛਾਣਨਾ ਪੈਂਦਾ ਹੈ । ਇਸ ਜਲ ਨੂੰ ਭੰਡਾਰਨ ਟੈਂਕ ਵਿੱਚ ਇਕੱਠਾ ਕਰਨ ਦੇ ਸਥਾਨ ਤੋਂ ਸਿੱਧਿਆਂ ਹੀ ਪਾਈਪਾਂ ਰਾਹੀਂ ਜ਼ਮੀਨ ਵਿੱਚ ਬਣੇ ਕਿਸੇ ਖੱਡੇ ਤੱਕ ਲੈ ਜਾਇਆ ਜਾ ਸਕਦਾ ਹੈ । ਜਿੱਥੇ ਇਹ ਮਿੱਟੀ ਵਿੱਚੋਂ ਰਿਸ ਕੇ ਭੂਮੀ ਜਲ ਵਿੱਚ ਬਦਲ ਜਾਂਦਾ ਹੈ !

2. ਹੋਰ ਵਿਕਲਪ ਦੇ ਰੂਪ ਵਿੱਚ ਸੜਕ ਕਿਨਾਰੇ ਬਣੀਆਂ ਨਾਲੀਆਂ ਦੁਆਰਾ ਇਕੱਠਾ ਵਰਖਾ ਦਾ ਜਲ ਭੂਮੀ ਵਿੱਚ ਸਿੱਧੇ ਪੁੱਜਣ ਦਿੱਤਾ ਜਾਂਦਾ ਹੈ ।
PSEB 6th Class Science Solutions Chapter 14 ਪਾਣੀ 8

ਪ੍ਰਸ਼ਨ 4.
ਵਰਖਾ ਵਿੱਚ ਕੱਪੜੇ ਦੇਰ ਨਾਲ ਸੁੱਕਦੇ ਹਨ ਤੇ ਧੁੱਪ ਵਿੱਚ ਜਲਦੀ । ਕਿਵੇਂ ?
ਉੱਤਰ-
ਗਿੱਲੇ ਕੱਪੜਿਆਂ ਵਿੱਚ ਮੌਜੂਦ ਪਾਣੀ ਕਾਰਨ ਕੱਪੜੇ ਗਿੱਲੇ ਹੁੰਦੇ ਹਨ । ਜੇਕਰ ਇਹ ਪਾਣੀ ਵਾਸ਼ਪਿਤ ਹੋ ਜਾਵੇ ਤਾਂ ਕੱਪੜੇ ਸੁੱਕ ਜਾਂਦੇ ਹਨ । ਵਾਸ਼ਪਨ ਉਹ ਕਿਰਿਆ ਹੈ ਜਿਸ ਨਾਲ ਪਾਣੀ ਵਾਸ਼ਪਾਂ ਵਿੱਚ ਬਦਲ ਜਾਂਦਾ ਹੈ । ਪਾਣੀ ਦੇ ਵਾਸ਼ਪਾਂ ਵਿੱਚ ਬਦਲਣ ਦੀ ਕਿਰਿਆ ਨੂੰ ਲੱਗਣ ਵਾਲੇ ਸਮੇਂ ਦੇ ਆਧਾਰ ‘ਤੇ ਵਾਸ਼ਪਨ ਦੀ ਦਰ ਤੈਅ ਕੀਤੀ ਜਾਂਦੀ ਹੈ । ਜੇਕਰ ਘੱਟ ਸਮਾਂ ਲਗਦਾ ਹੈ ਤਾਂ ਵਾਸ਼ਪਨ ਦੀ ਦਰ ਵੱਧ ਹੈ, ਪਰ ਜੇ ਵੱਧ ਸਮਾਂ ਲਗਦਾ ਹੈ ਤਾਂ ਵਾਸ਼ਪਨ ਦੀ ਦਰ ਘੱਟ ਹੈਵਾਸ਼ਪਨ ਦੀ ਦਰ ਕਈ ਕਾਰਕਾਂ ‘ਤੇ ਨਿਰਭਰ ਕਰਦੀ ਹੈ । ਇਨ੍ਹਾਂ ਵਿਚੋਂ ਆਲੇ-ਦੁਆਲੇ ਦਾ ਤਾਪਮਾਨ ਅਤੇ ਉਸ ਵਿੱਚ ਮੌਜੂਦ ਨਮੀ ਦੋ ਵੱਡੇ ਕਾਰਕ ਹਨ । ਜੇਕਰ ਤਾਪਮਾਨ ਵੱਧ ਹੋਵੇਗਾ ਤਾਂ ਵਾਸ਼ਪਨ ਦੀ ਦਰ ਵੀ ਵੱਧ ਹੋਵੇਗੀ ।

ਇਸ ਲਈ ਅਸੀਂ ਦੇਖਦੇ ਹਨ ਕਿ ਗਰਮੀਆਂ ਵਿੱਚ ਜਾਂ ਧੁੱਪ ਵਾਲੇ ਦਿਨ ਕੱਪੜੇ ਜਲਦੀ ਸੁੱਕਦੇ ਹਨ । ਇਸ ਤੋਂ ਉਲਟ ਵਰਖਾ ਵਾਲੇ ਦਿਨ ਕੱਪੜੇ ਦੇਰ ਨਾਲ ਸੁੱਕਦੇ ਹਨ । ਇਸ ਦਾ ਕਾਰਨ ਹੈ ਵਰਖਾ ਵਾਲੇ ਦਿਨ ਆਲੇ-ਦੁਆਲੇ ਦੀ ਹਵਾ ਵਿੱਚ ਬਹੁਤ ਜ਼ਿਆਦਾ ਨਮੀ ਹੁੰਦੀ ਹੈ। ਜਿਸ ਕਰਕੇ ਵਾਸ਼ਪਨ ਦੀ ਦਰ ਘੱਟ ਜਾਂਦੀ ਹੈ । ਵਾਸ਼ਪਨ ਦੀ ਦਰ ਘੱਟ ਹੋਣ ਕਰਕੇ ਕੱਪੜਿਆਂ ਵਿਚਲਾ ਪਾਣੀ ਹੌਲੀ-ਹੌਲੀ ਵਾਸ਼ਪਿਤ ਹੁੰਦਾ ਹੈ ਅਤੇ ਕੱਪੜਿਆਂ ਨੂੰ ਸੁੱਕਣ ਲਈ ਵਧੇਰੇ ਸਮਾਂ ਲਗਦਾ ਹੈ ।