Punjab State Board PSEB 6th Class Science Book Solutions Chapter 7 ਪੌਦਿਆਂ ਨੂੰ ਜਾਣੋ Textbook Exercise Questions, and Answers.
PSEB Solutions for Class 6 Science Chapter 7 ਪੌਦਿਆਂ ਨੂੰ ਜਾਣੋ
Science Guide for Class 6 PSEB ਪੌਦਿਆਂ ਨੂੰ ਜਾਣੋ Intext Questions and Answers
ਸੋਚੋ ਅਤੇ ਉੱਤਰ ਦਿਓ (ਪੇਜ 63)
ਪ੍ਰਸ਼ਨ 1.
ਗੁਲਾਬ ਦਾ ਪੌਦਾ ਇੱਕ …………. ਹੈ ।
ਉੱਤਰ-
ਗੁਲਾਬ ਦਾ ਪੌਦਾ ਇੱਕ ਝਾੜੀ ਹੈ ।
ਪ੍ਰਸ਼ਨ 2.
ਅੰਬ ਦਾ ਪੌਦਾ ਇੱਕ …………. ਹੈ ।
ਉੱਤਰ-
ਅੰਬ ਦਾ ਪੌਦਾ ਇੱਕ ਰੁੱਖ ਹੈ ।
ਪ੍ਰਸ਼ਨ 3.
ਕਣਕ ਦਾ ਪੌਦਾ ਇੱਕ …………. ਹੈ ।
ਉੱਤਰ-
ਕਣਕ ਦਾ ਪੌਦਾ ਇੱਕ ਬੂਟੀ ਹੈ ।
ਸੋਚੋ ਅਤੇ ਉੱਤਰ ਦਿਓ (ਪੇਜ 65)
ਪ੍ਰਸ਼ਨ 1.
………… ਮਿੱਟੀ ‘ਚੋਂ ਪਾਣੀ ਅਤੇ ਖਣਿਜਾਂ ਨੂੰ ਸੋਖਣ ਵਿੱਚ ਸਹਾਇਤਾ ਕਰਦੀਆਂ ਹਨ ।
ਉੱਤਰ-
ਜੜਾਂ ਮਿੱਟੀ ‘ਚੋਂ ਪਾਣੀ ਅਤੇ ਖਣਿਜਾਂ ਨੂੰ ਸੋਖਣ ਵਿੱਚ ਸਹਾਇਤਾ ਕਰਦੀਆਂ ਹਨ ।
ਪ੍ਰਸ਼ਨ 2.
“ਅ” ਗਮਲੇ ਵਾਲਾ ਪੌਦਾ ਕਿਉਂ ਮੁਰਝਾ ਗਿਆ ?
ਉੱਤਰ-
“ਅ” ਗਮਲੇ ਵਾਲਾ ਪੌਦਾ ਇਸ ਲਈ ਮੁਰਝਾ ਗਿਆ ਕਿਉਂਕਿ ਉਸ ਦੀਆਂ ਜੜਾਂ ਕੱਟ ਦਿੱਤੀਆਂ ਗਈਆਂ ਸਨ ।
ਸੋਚੋ ਅਤੇ ਉੱਤਰ ਦਿਓ (ਪੇਜ 66 )
ਪ੍ਰਸ਼ਨ 1.
ਪੌਦੇ ਨੂੰ ਮਿੱਟੀ ਵਿੱਚੋਂ ਪੁੱਟਣਾ ਆਸਾਨ ਨਹੀਂ ਹੈ ਕਿਉਂਕਿ ਇਸ ਵਿੱਚ ਮਜ਼ਬੂਤ …………. ਹਨ !
(ਉ) ਜੜ੍ਹਾਂ
(ਅ) ਫੁੱਲ
(ਇ) ਤਣਾ
(ਸ) ਪੱਤੇ ।
ਉੱਤਰ-
(ਉ) ਜੜਾਂ ।
ਸੋਚੋ ਅਤੇ ਉੱਤਰ ਦਿਓ (ਪੇਜ 67)
ਪ੍ਰਸ਼ਨ 1…………. ਹਮੇਸ਼ਾ ਉੱਪਰ ਵੱਲ ਵਧਦਾ ਹੈ ।
ਉੱਤਰ-
ਤਣਾ ।
ਸੋਚੋ ਅਤੇ ਉੱਤਰ ਦਿਓ (ਪੇਜ 67)
ਪ੍ਰਸ਼ਨ 1.
ਬਾਲਸਮ ਪੌਦੇ ਦੇ ਸਫ਼ੇਦ ਫੁੱਲਾਂ ਵਿੱਚ ਲਾਲ ਰੰਗ ਦੇ ਧੱਬੇ ਕਿਉਂ ਦਿਖਾਈ ਦਿੰਦੇ ਹਨ ?
ਉੱਤਰ
ਬਾਲਸਮ ਪੌਦੇ ਦੇ ਸਫ਼ੇਦ ਫੁੱਲਾਂ ਵਿੱਚ ਲਾਲ ਰੰਗ ਦੇ ਧੱਬੇ ਇਸ ਲਈ ਦਿਖਾਈ ਦਿੰਦੇ ਹਨ ਕਿਉਂਕਿ ਇਸ ਦੇ ਤਣੇ ਰਾਹੀਂ ਲਾਲ ਰੰਗ ਫੁੱਲਾਂ ਤੱਕ ਪਹੁੰਚ ਜਾਂਦਾ ਹੈ ।
ਸੋਚੋ ਅਤੇ ਉੱਤਰ ਦਿਓ (ਪੇਜ 69)
ਪ੍ਰਸ਼ਨ 1.
ਸਟੋਮੈਟਾ ਕੀ ਹੈ ?
ਉੱਤਰ-
ਪੱਤੇ ਦੀ ਸਤ੍ਹਾ ‘ਤੇ ਬਹੁਤ ਛੋਟੇ-ਛੋਟੇ ਛੇਦ ਹੁੰਦੇ ਹਨ ਇਹਨਾਂ ਨੂੰ ਸਟੋਮੈਟਾ ਕਿਹਾ ਜਾਂਦਾ ਹੈ । ਇਹ ਗੈਸਾਂ ਦੇ ਆਦਾਨ-ਪ੍ਰਦਾਨ ਵਿੱਚ ਸਹਾਇਤਾ ਕਰਦੇ ਹਨ ।
ਪ੍ਰਸ਼ਨ 2.
ਵਾਸ਼ਪ-ਉਤਸਰਜਨ ਦੀ ਪਰਿਭਾਸ਼ਾ ਦਿਓ ।
ਉੱਤਰ-
ਪੌਦੇ ਸਟੋਮੈਟਾ ਰਾਹੀਂ ਵਾਧੂ ਪਾਣੀ ਦੀ ਨਿਕਾਸੀ ਕਰਦੇ ਹਨ ਜਿਸ ਨੂੰ ਵਾਸ਼ਪ-ਉਤਸਰਜਨ ਕਹਿੰਦੇ ਹਨ ।
PSEB 6th Class Science Guide ਪੌਦਿਆਂ ਨੂੰ ਜਾਣੋ Textbook Questions, and Answers
1. ਖ਼ਾਲੀ ਸਥਾਨ ਭਰੋ-
(i) …………… ਜੜ੍ਹਾਂ ਦੀ ਮੁੱਖ ਜੜ੍ਹ ਨਹੀਂ ਹੁੰਦੀ ।
ਉੱਤਰ-
ਰੇਸ਼ੇਦਾਰ,
(ii) ਪੱਤੇ ਵਿੱਚ ਸ਼ਿਰਾਵਾਂ ਦੇ ਜਾਲ (ਬਣਤਰ) ਨੂੰ ………….. ਕਹਿੰਦੇ ਹਨ ।
ਉੱਤਰ-
ਸ਼ਿਰਾ ਵਿਨਿਆਸ,
(iii) ………….. ਫੁੱਲ ਦਾ ਮਾਦਾ ਹਿੱਸਾ ਹੈ ।
ਉੱਤਰ-
ਇਸਤਰੀ ਕੇਸਰ,
(iv) ਵੱਡੇ ਦਰੱਖ਼ਤ ਦੇ ਤਣੇ ਨੂੰ ………….. ਕਹਿੰਦੇ ਹਨ |
ਉੱਤਰ-
ਪ੍ਰਮੁੱਖ ਤਣਾ ।
2. ਸਹੀ ਜਾਂ ਗ਼ਲਤ ਦੱਸੋ –
(i) ਪੱਤਿਆਂ ਤੋਂ ਪਾਣੀ ਦੇ ਨਿਕਲਣ ਦੀ ਕਿਰਿਆ ਨੂੰ ਵਾਸ਼ਪ ਉਤਸਰਜਨ ਕਿਹਾ ਜਾਂਦਾ ਹੈ ।
ਉੱਤਰ-
ਸਹੀ,
(ii) ਪੱਤਿਆਂ ਦੇ ਹਰੇ ਰੰਗ ਲਈ ਕਲੋਰੋਫਿਲ ਜ਼ਿੰਮੇਵਾਰ ਹੈ ।
ਉੱਤਰ-
ਸਹੀ,
(iii) ਦੋ ਅੰਤਰ-ਗੰਢਾਂ ਦੇ ਵਿਚਕਾਰ ਤਣੇ ਦੇ ਹਿੱਸੇ ਨੂੰ ਗੰਢਾਂ ਕਿਹਾ ਜਾਂਦਾ ਹੈ ।
ਉੱਤਰ-
ਸਹੀ,
(iv) ਪੁੰਕੇਸਰ, ਫੁੱਲ ਦਾ ਮਾਦਾ ਜਣਨ ਅੰਗ ਹੈ ।
ਉੱਤਰ-
ਗ਼ਲਤ ।
3. ਕਾਲਮ ‘ੴ’ ਅਤੇ ‘ਅ ਦਾ ਮਿਲਾਨ ਕਰੋ –
ਕਾਲਮ ‘ਉ’ |
ਕਾਲਮ ‘ਅ’ |
(ਉ) ਜੜ੍ਹ |
(i) ਫੁੱਲ ਨੂੰ ਕਲੀ ਅਵਸਥਾ ਵਿੱਚ ਬਚਾਉਣਾ |
(ਅ) ਵੇਲ |
(ii) ਪਾਣੀ ਸੋਖਣਾ |
(ਈ) ਹਰੀਆਂ ਪੱਤੀਆਂ |
(iii) ਪੌਦੇ ਨੂੰ ਸਿੱਧਾ ਰੱਖਣਾ |
(ਸ) ਤਣਾ |
(iv) ਮਨੀ ਪਲਾਂਟ |
ਉੱਤਰ-
ਕਾਲਮ ‘ਉ’ |
ਕਾਲਮ ‘ਅ’ |
(ਉ) ਜੜ੍ਹ |
(ii) ਪਾਣੀ ਸੋਖਣਾ |
(ਅ) ਵੇਲ |
(iv) ਮਨੀ ਪਲਾਂਟ |
ਬ) ਹਰੀਆਂ ਪੱਤੀਆਂ |
(i) ਫੁੱਲ ਨੂੰ ਕਲੀ ਅਵਸਥਾ ਵਿੱਚ ਬਚਾਉਣਾ |
(ਸ) ਤਣਾ |
(iii) ਪੌਦੇ ਨੂੰ ਸਿੱਧਾ ਰੱਖਣਾ |
4. ਸਹੀ ਉੱਤਰ ਚੁਣੋ ਅਤੇ –
(i) ਅੰਬ ਦਾ ਪੌਦਾ ਇੱਕ ………….. ਹੈ ।
(ਉ) ਬੂਟੀ
(ਅ) ਝਾੜੀ
(ਇ) ਰੁੱਖ ।
(ਸ) ਜੜ੍ਹ ॥
ਉੱਤਰ-
(ਈ) ਰੁੱਖ ।
(ii) ਪੌਦੇ ਵਿੱਚ ਪ੍ਰਕਾਸ਼-ਸੰਸਲੇਸ਼ਣ ਕਿਰਿਆ ……… ਵਿੱਚ ਹੁੰਦੀ ਹੈ ।
(ਉ) ਤਣਾ ।
(ਅ) ਜੜ੍ਹ
(ਈ) ਪੁੰਕੇਸਰ
(ਸ) ਪੱਤੇ ।
ਉੱਤਰ-
(ਸ) ਪੱਤੇ ।
(iii) ਤਣੇ ਦਾ ਉਹ ਭਾਗ ਜਿੱਥੇ ਪੱਤੇ ਉੱਗਦੇ ਹਨ
(ਉ) ਕਲੀ
(ਅ) ਗੰਢ
(ਈ) ਐਕਸਿਲ
(ਸ) ਅੰਤਰ-ਗੰਢ ।
ਉੱਤਰ-
(ਅ) ਗੰਢ ।
(iv) ਪੱਤਿਆਂ ਦੁਆਰਾ ਪਾਣੀ ਛੱਡਣ ਦੀ ਵਿਧੀ ਹੈ
(ਉ) ਸੋਖਣ
(ਅ) ਵਾਸ਼ਪ-ਉਤਸਰਜਨ
(ਈ) ਪ੍ਰਕਾਸ਼-ਸੰਸਲੇਸ਼ਣ
(ਸ) ਚੂਸਣ ।
ਉੱਤਰ-
(ਅ) ਵਾਸ਼ਪ-ਉਤਸਰਜਨ ॥
5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-
ਪ੍ਰਸ਼ਨ (i)
ਪੱਤੇ ਦੇ ਚਪਟੇ ਹਰੇ ਰੰਗ ਦੇ ਭਾਗ ਨੂੰ ਕੀ ਕਹਿੰਦੇ ਹਨ ?
ਉੱਤਰ-
ਪੱਤੇ ਦੇ ਚਪਟੇ ਹਰੇ ਰੰਗ ਦੇ ਭਾਗ ਨੂੰ ਫਲਕ ਕਹਿੰਦੇ ਹਨ !
ਪ੍ਰਸ਼ਨ (ii)
ਸ਼ਿਰਾ ਵਿਨਿਆਸ ਕੀ ਹੈ ? ਇਸ ਦੀਆਂ ਵੱਖ-ਵੱਖ ਕਿਸਮਾਂ ਲਿਖੋ ।
ਉੱਤਰ-
ਪੱਤੇ ਵਿੱਚ ਸ਼ਿਰਾਵਾਂ ਦਾ ਜਾਲ ਹੁੰਦਾ ਹੈ ਜਿਸ ਨੂੰ ਸ਼ਿਰਾ ਵਿਨਿਆਸ ਵੀ ਕਿਹਾ ਜਾਂਦਾ ਹੈ । ਸ਼ਿਰਾ ਵਿਨਿਆਸ ਦੋ ਤਰ੍ਹਾਂ ਦਾ ਹੁੰਦਾ ਹੈ ਭਾਵ ਜਾਲੀਦਾਰ ਜਾਂ ਸਮਾਨਾਂਤਰ।
ਪ੍ਰਸ਼ਨ (iii)
ਕੈਲਿਕਸ ਕੀ ਹੈ ?
ਉੱਤਰ-
ਹਰੀਆਂ ਪੱਤੀਆਂ ਦੇ ਸਮੂਹ ਨੂੰ ਕੈਲਿਕਸ ਕਹਿੰਦੇ ਹਨ ।
6. ਛੋਟੇ ਉੱਤਰਾਂ ਵਾਲੇ ਪ੍ਰਸ਼ਨ-
ਪ੍ਰਸ਼ਨ (i)
ਮੁਸਲ ਜੜ੍ਹ ਅਤੇ ਰੇਸ਼ੇਦਾਰ ਜੜ੍ਹ ਵਿੱਚ ਕੀ ਅੰਤਰ ਹੈ ?
ਉੱਤਰ-
ਮੂਸਲ ਜੜ੍ਹ ਅਤੇ ਰੇਸ਼ੇਦਾਰ ਜੜ੍ਹ ਵਿੱਚ ਕੀ ਅੰਤਰ –
ਮੁਸਲ ਜੜ੍ਹ |
ਰੇਸ਼ੇਦਾਰ ਜੜ੍ਹ |
ਇਹ ਮੁੱਖ ਜੜ੍ਹ ਹੈ ਜੋ ਜੜ੍ਹ ਦੇ ਆਧਾਰ ਤੋਂ ਲੰਬਕਾਰੀ ਤੌਰ ਤੇ ਹੇਠਾਂ ਵੱਲ ਉੱਗਦੀ ਹੈ ਅਤੇ ਪਾਸੇ ਦੀਆਂ ਛੋਟੀਆਂ-ਛੋਟੀਆਂ ਜੜ੍ਹਾਂ ਵਿੱਚ ਵੰਡੀ ਜਾਂਦੀ ਹੈ । ਮੁੱਖ ਜੜ੍ਹ ਪ੍ਰਾਇਮਰੀ ਜੜ੍ਹ ਅਤੇ ਇਸ ਦੀਆਂ ਸ਼ਾਖਾਵਾਂ ਸੈਕੰਡਰੀ ਜੜਾਂ ਵਜੋਂ ਜਾਣੀਆਂ ਜਾਂਦੀਆਂ ਹਨ ।
ਉਦਾਹਰਨ-ਮੂਲੀ, ਨਿੰਮ, ਅੰਬ, ਛੋਲੇ ਆਦਿ ਦੀਆਂ ਜੜ੍ਹਾਂ ਮੂਸਲ ਜੜ੍ਹਾਂ ਹੁੰਦੀਆਂ ਹਨ । |
ਇਹਨਾਂ ਜੜਾਂ ਵਿੱਚ ਕੋਈ ਮੁੱਖ ਜੜ੍ਹ ਨਹੀਂ ਹੁੰਦੀ । ਰੇਸ਼ੇਦਾਰ ਜੜਾਂ, ਜੜ੍ਹਾਂ ਦਾ ਇੱਕ ਸਮੂਹ ਹੁੰਦੀਆਂ ਹਨ ਜਿਹੜੀਆਂ ਤਣੇ ਦੇ ਆਧਾਰ ਤੋਂ ਸ਼ੁਰੂ ਹੁੰਦੀਆਂ ਹਨ ਅਤੇ ਮਿੱਟੀ ਵਿੱਚ ਹੇਠਾਂ ਵੱਲ ਵਧਦੀਆਂ ਹਨ । ਉਦਾਹਰਨ-ਘਾਹ, ਮੱਕੀ, ਕਣਕ, ਕੇਲਾ ਆਦਿ ਦੀਆਂ ਜੜਾਂ ਰੇਸ਼ੇਦਾਰ ਜੜਾਂ ਹੁੰਦੀਆਂ ਹਨ । |
ਪ੍ਰਸ਼ਨ (ii)
ਪੱਤਿਆਂ ਦੇ ਮੁੱਖ ਕੰਮ ਦੱਸੋ ।
ਉੱਤਰ-
ਪੱਤਿਆਂ ਦੇ ਮੁੱਖ ਕੰਮ –
- ਪੱਤੇ ਕਲੋਰੋਫਿਲ ਅਤੇ ਸੂਰਜ ਦੀ ਰੌਸ਼ਨੀ ਦੀ ਮੌਜੂਦਗੀ ਵਿੱਚ ਕਾਰਬਨ-ਡਾਈਆਕਸਾਈਡ ਅਤੇ ਪਾਣੀ ਤੋਂ ਭੋਜਨ ਤਿਆਰ ਕਰਦੇ ਹਨ । ਇਸ ਪ੍ਰਕਿਰਿਆ ਨੂੰ ਪ੍ਰਕਾਸ਼-ਸੰਸਲੇਸ਼ਣ ਕਿਹਾ ਜਾਂਦਾ ਹੈ ।
- ਪੱਤਿਆਂ ਵਿੱਚ ਅਨੇਕਾਂ ਸਟੋਮੈਟਾ ਹੁੰਦੇ ਹਨ ਜੋ ਗੈਸਾਂ ਦੇ ਆਦਾਨ-ਪ੍ਰਦਾਨ ਵਿੱਚ ਸਹਾਇਤਾ ਕਰਦੇ ਹਨ ।
- ਪੌਦੇ ਸਟੋਮੈਟਾ ਦੁਆਰਾ ਵਾਧੂ ਪਾਣੀ ਨੂੰ ਬਾਹਰ ਕੱਢ ਦਿੰਦੇ ਹਨ, ਇਸ ਕਿਰਿਆ ਨੂੰ ਵਾਸ਼ਪ ਉਤਸਰਜਨ ਕਿਹਾ ਜਾਂਦਾ ਹੈ । ਕੁੱਝ ਪੌਦਿਆਂ ਦੇ ਪੱਤੇ ਹੋਰ ਕਾਰਜ ਕਰਨ ਲਈ ਵੀ ਸਮਰੱਥ ਹਨ, ਜਿਵੇਂ–ਰੱਖਿਆ (ਡੰਡਾ-ਥੋਹਰ), ਪ੍ਰਜਣਨ ਪੱਥਰ ਚੱਟ)
ਪ੍ਰਸ਼ਨ (iii)
ਵੇਲਾਂ ਕੀ ਹਨ ? ਇੱਕ ਉਦਾਹਰਨ ਦਿਓ ।
ਉੱਤਰ-
ਕਮਜ਼ੋਰ ਤਣੇ ਵਾਲੀਆਂ ਬੂਟੀਆਂ ਨੂੰ ਵੇਲਾਂ ਕਿਹਾ ਜਾਂਦਾ ਹੈ । ਕੁੱਝ ਬੂਟੀਆਂ ਦੇ ਤਣੇ ਕਮਜ਼ੋਰ ਹੁੰਦੇ ਹਨ ਜੋ ਆਪਣੇ ਆਪ ਸਿੱਧੇ ਖੜ੍ਹੇ ਨਹੀਂ ਹੋ ਸਕਦੇ ਅਤੇ ਜ਼ਮੀਨ ‘ਤੇ ਫੈਲ ਜਾਂਦੇ ਹਨ | ਅਜਿਹੇ ਪੌਦਿਆਂ ਨੂੰ ਵਿਸਰਣ ਜਾਂ ਕੀਪਰ ਵੇਲ ਕਿਹਾ ਜਾਂਦਾ ਹੈ । ਉਦਾਹਰਨ-ਕੱਦੂ ਅਤੇ ਤਰਬੂਜ਼ । ਕਮਜ਼ੋਰ ਤਣੇ ਵਾਲੇ ਪੌਦੇ ਜੋ ਕਿ ਸਿੱਧੇ ਖੜੇ ਨਹੀਂ ਹੋ ਸਕਦੇ ਅਤੇ ਵਧਣ ਲਈ ਆਸ-ਪਾਸ ਦੀਆਂ ਵਸਤੂਆਂ ਦਾ ਸਹਾਰਾ ਲੈਂਦੇ ਹਨ । ਉਹਨਾਂ ਨੂੰ ਆਰੋਹੀ ਜਾਂ ਕਲਾਇੰਬਰ ਵੇਲ ਕਿਹਾ ਜਾਂਦਾ ਹੈ । ਉਦਾਹਰਨ-ਮਨੀ ਪਲਾਂਟ ਅਤੇ ਅੰਗੂਰ ।
7. ਵੱਡੇ ਉੱਤਰਾਂ ਵਾਲੇ ਪ੍ਰਸ਼ਨ-
ਪ੍ਰਸ਼ਨ (i)
ਪੱਤੇ ਦੇ ਵੱਖ-ਵੱਖ ਹਿੱਸੇ ਕਿਹੜੇ ਹਨ ? ਲੇਬਲ ਕੀਤੇ ਚਿੱਤਰ ਨਾਲ ਸਮਝਾਓ ।
ਉੱਤਰ-
ਪੱਤਾ, ਤਣੇ ਦੀ ਗੰਢ ਤੋਂ ਉੱਭਰਨ ਵਾਲਾ ਇੱਕ ਪਤਲਾ, ਚਪਟਾ ਅਤੇ ਹਰੇ ਰੰਗ ਦਾ ਭਾਗ ਹੈ ਜੋ ਕਿ ਬਹੁਤ ਸਾਰੇ ਪੌਦਿਆਂ ਵਿੱਚ ਮੱਧ ਸਿਰਾ ਸਿਰਾ ਪਾਇਆ ਜਾਂਦਾ ਹੈ । ਵੱਖ-ਵੱਖ ਪੌਦਿਆਂ ਦੇ ਪੱਤੇ ਸ਼ਕਲ, ਆਕਾਰ ਅਤੇ ਰੰਗ ਵਿੱਚ ਵੱਖਰੇ ਹੁੰਦੇ ਹਨ । ਇਸ ਦਾ ਹਰਾ ਰੰਗ ਕਲੋਰੋਫਿਲ ਦੀ ਮੌਜੂਦਗੀ ਕਾਰਨ ਹੁੰਦਾ ਹੈ । ਕਲੋਰੋਫਿਲ ਇੱਕ ਹਰੇ ਰੰਗ ਦਾ ਵਰਣਕ (ਪਿਗਮੈਂਟ ਹੈ ਜੋ ਪ੍ਰਕਾਸ਼ ਸੰਸਲੇਸ਼ਣ ਦੀ ਕਿਰਿਆ ਵਿੱਚ ਮਦਦ ਕਰਦਾ ਹੈ ।
- ਡੰਡੀ-ਪੱਤੇ ਦਾ ਉਹ ਭਾਗ ਜਿਸ ਰਾਹੀਂ ਉਹ ਤਣੇ ਨਾਲ ਜੁੜਿਆ ਹੁੰਦਾ ਹੈ, ਪੱਤੇ ਦੀ ਡੰਡੀ ਅਖਵਾਉਂਦਾ ਹੈ ।
- ਬਲੇਡ ਜਾਂ ਫਲਕ ਲੈਮਿਨਾ-ਪੱਤੇ ਦੇ ਚਪਟੇ, ਹਰੇ, ਫੈਲੇ ਹੋਏ ਹਿੱਸੇ ਨੂੰ ਪੱਤਾ ਬਲੇਡ ਜਾਂ ਫਲਕ ਜਾਂ ਲੈਮਿਨਾ ਕਿਹਾ ਜਾਂਦਾ ਹੈ।
- ਸ਼ਿਰਾਵਾਂ-ਪੱਤੇ ਉੱਪਰ ਦਿਖਣ ਵਾਲੀਆਂ ਲਾਈਨਾਂ ਰੇਖਾਵਾਂ ਨੂੰ ਸ਼ਿਰਾਵਾਂ ਕਿਹਾ ਜਾਂਦਾ ਹੈ ।
- ਮੱਧ ਸ਼ਿਰਾ-ਪੱਤੇ ਦੇ ਵਿਚਕਾਰ ਇੱਕ ਮੋਟੀ ਰੇਖਾ ਦੇਖੀ ਜਾ ਸਕਦੀ ਹੈ । ਇਸ ਨੂੰ ਮੱਧ ਸ਼ਿਰਾ ਕਿਹਾ ਜਾਂਦਾ ਹੈ ।
- ਸ਼ਿਰਾ ਵਿਨਿਆਸ-ਪੱਤੇ ਵਿੱਚ ਇਹਨਾਂ ਸ਼ਿਰਾਵਾਂ ਨਾਲ ਬਣੀ ਬਣਤਰ ਜਾਂ ਢਾਂਚੇ ਨੂੰ ਸ਼ਿਰਾ ਵਿਨਿਆਸ ਕਹਿੰਦੇ ਹਨ ।
ਇਹ ਦੋ ਕਿਸਮਾਂ ਦਾ ਹੁੰਦਾ ਹੈ, ਜਾਲੀਦਾਰ ਸ਼ਿਰਾ ਵਿਨਿਆਸ ਅਤੇ ਸਮਾਨਾਂਤਰ ਸ਼ਿਰਾ ਵਿਨਿਆਸ । ਜਦੋਂ ਸ਼ਿਰਾਵਾਂ ਇੱਕ ਜਾਲ ਵਰਗੀ ਬਣਤਰ ਬਣਾਉਂਦੀਆਂ ਹਨ ਤਾਂ ਇਸਨੂੰ ਜਾਲੀਦਾਰ ਸ਼ਿਰਾ ਵਿਨਿਆਸ ਕਹਿੰਦੇ ਹਨ ਜਿਵੇਂ-ਬੋਹੜ, ਅੰਬ ਅਤੇ ਗੁਲਾਬ ਦੇ ਪੱਤੇ ਦਾ ਸ਼ਿਰਾ ਵਿਨਿਆਸ । ਜਦੋਂ ਸ਼ਿਰਾਵਾਂ ਇੱਕ-ਦੂਸਰੇ ਦੇ ਸਮਾਨਾਂਤਰ ਹੁੰਦੀਆਂ ਹਨ ਤਾਂ ਅਜਿਹੇ ਸ਼ਿਰਾ ਵਿਨਿਆਸ ਨੂੰ ਸਮਾਨਾਂਤਰ ਸ਼ਿਰਾ ਵਿਨਿਆਸ ਕਿਹਾ ਜਾਂਦਾ ਹੈ । ਉਦਾਹਰਨ-ਕੇਲੇ, ਕਣਕ ਅਤੇ ਘਾਹ ਆਦਿ ਦੇ ਪੱਤੇ ਦਾ ਸ਼ਿਰਾ ਵਿਨਿਆਸ ॥
ਸਟੋਮੈਟਾ-ਪੱਤੇ ਦੀ ਸਤਾ ‘ਤੇ ਬਹੁਤ ਛੋਟੇ-ਛੋਟੇ ਛੇਦ ਹੁੰਦੇ ਹਨ ਇਹਨਾਂ ਨੂੰ ਸਟੋਮੈਟਾ ਕਿਹਾ ਜਾਂਦਾ ਹੈ । ਇਹ ਗੈਸਾਂ ਦੇ ਆਦਾਨ-ਪ੍ਰਦਾਨ ਵਿੱਚ ਸਹਾਇਤਾ ਕਰਦੇ ਹਨ । ਪੌਦੇ ਸਟੋਮੈਟਾ ਰਾਹੀਂ ਵਾਧੂ ਪਾਣੀ ਦੀ ਨਿਕਾਸੀ ਕਰਦੇ ਹਨ ਜਿਸ ਨੂੰ ਵਾਪਉਤਸਰਜਨ ਕਹਿੰਦੇ ਹਨ । ਵਾਸ਼ਪ-ਉਤਸਰਜਨ ਮੁੱਖ ਰੂਪ ਵਿੱਚ ਸਟੋਮੈਟਾ ਦੁਆਰਾ ਹੁੰਦਾ ਹੈ ।
ਪ੍ਰਸ਼ਨ (ii)
ਫੁੱਲ ਦਾ ਚਿੱਤਰ ਬਣਾਓ ਅਤੇ ਇਸਦੇ ਭਾਗਾਂ ਦਾ ਵਰਣਨ ਕਰੋ ।
ਉੱਤਰ-
ਫੁੱਲ ਕਿਸੇ ਪੌਦੇ ਦਾ ਸਭ ਤੋਂ ਸੁੰਦਰ, ਆਕਰਸ਼ਕ ਅਤੇ ਰੰਗੀਨ ਹਿੱਸਾ ਹੈ ਜੋ ਡੰਡੀ ਰਾਹੀਂ ਤਣੇ ਨਾਲ ਜੁੜਿਆ ਹੁੰਦਾ ਹੈ । ਇਸ ਵਿੱਚ ਪੌਦੇ ਦੇ ਨਰ ਅਤੇ ਮਾਦਾ ਜਣਨ ਅੰਗ ਹੁੰਦੇ ਹਨ ।
ਫੱਲ ਦੇ ਭਾਗ –
- ਹਰੀਆਂ ਪੱਤੀਆਂ-ਫੁੱਲ ਦੀਆਂ ਬਾਹਰੀ ਹਰੀਆਂ ਪੱਤੀਆਂ ਵਰਗੀਆਂ ਬਣਤਰਾਂ ਨੂੰ ਹਰੀਆਂ ਪੱਤੀਆਂ ਕਿਹਾ ਜਾਂਦਾ ਹੈ ! ਇਹਨਾਂ ਦੇ ਸਮੂਹ ਨੂੰ ਕੈਲਿਕਸ ਵੀ ਕਹਿੰਦੇ ਹਨ । ਕੈਲਿਕਸ ਫੁੱਲ ਦੇ ਖਿੜਨ ਤੋਂ ਪਹਿਲਾਂ ‘ਕਲੀ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਦੀਆਂ ਹਨ ।
- ਖੜੀਆਂ-ਫੁੱਲ ਦੀਆਂ ਹਰੀਆਂ ਪੱਤੀਆਂ ਤੋਂ ਅੰਦਰਲੇ ਭਾਗ ਵਿੱਚ ਮੌਜੂਦ ਰੰਗਦਾਰ, ਪੱਤੇ ਵਰਗੀਆਂ ਬਣਤਰਾਂ ਨੂੰ ਪੰਖੜੀਆਂ ਕਹਿੰਦੇ ਹਨ । ਇਹ ਕੀੜੇ-ਮਕੌੜਿਆਂ ਨੂੰ ਆਕਰਸ਼ਿਤ ਕਰਦੀਆਂ ਹਨ ਅਤੇ ਪ੍ਰਜਣਨ ਵਿੱਚ ਸਹਾਇਤਾ ਕਰਦੀਆਂ ਹਨ | ਪੰਖੜੀਆਂ ਦੇ ਸਮੂਹ ਨੂੰ ਕੋਰੋਲਾ ਵੀ ਕਹਿੰਦੇ ਹਨ ।
- ਪੁੰਕੇਸਰ-ਇਹ ਫੁੱਲ ਦੀਆਂ ਪੰਖੜੀਆਂ ਦੇ ਅੰਦਰ ਪਾਏ ਜਾਂਦੇ ਹਨ । ਇਹ ਫੁੱਲ ਦਾ ਨਰ ਜਣਨ ਭਾਗ ਹੈ ! ਹਰੇਕ ਪੁੰਕੇਸਰ ਵਿੱਚ ਇੱਕ ਪਤਲੀ ਡੰਡੀ ਹੁੰਦੀ ਹੈ ਜਿਸਨੂੰ ਤੰਤੁ ਕਹਿੰਦੇ ਹਨ ਜਿਸ ਦੇ ਉੱਪਰ ਦੋ ਹਿੱਸਿਆਂ ਵਾਲੀ ਇੱਕ ਸੰਰਚਣਾ ਹੁੰਦੀ ਹੈ ਜਿਸ ਨੂੰ ਪਰਾਗ ਕੋਸ਼ ਕਹਿੰਦੇ ਹਨ । | ਪਰਾਗਕੋਸ਼, ਪਰਾਗਕਣ ਪੈਦਾ ਕਰਦੇ ਹਨ ਜੋ ਪ੍ਰਜਣਨ ਵਿੱਚ ਹਿੱਸਾ ਲੈਂਦੇ ਹਨ ।
- ਇਸਤਰੀ ਕੇਸਰ-ਇਹ ਫੁੱਲ ਦਾ ਮਾਦਾ ਜਣਨ ਭਾਗ ਹੈ । ਇਹ ਪਤਲਾ, ਬੋਤਲ ਆਕਾਰ ਦਾ ਢਾਂਚਾ ਹੈ ਜੋ ਵੱਲ ਦੇ ਕੇਂਦਰ ਵਿੱਚ ਮੌਜੂਦ ਹੁੰਦਾ ਹੈ ।
ਇਸਨੂੰ ਅੱਗੇ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ –
- ਅੰਡਕੋਸ਼-ਇਸਤਰੀ ਕੇਸਰ ਦੇ ਹੇਠਲੇ ਚੌੜੇ ਹਿੱਸੇ ਨੂੰ ਅੰਡਕੋਸ਼ ਕਿਹਾ ਜਾਂਦਾ ਹੈ । ਇਸ ਵਿੱਚ ਬੀਜ ਅੰਡ ਹੁੰਦੇ ਹਨ ਜੋ ਪ੍ਰਜਣਨ ਵਿੱਚ ਹਿੱਸਾ ਲੈਂਦੇ ਹਨ ।
- ਵਰਤਿਕਾ-ਇਸਤਰੀ ਕੇਸਰ ਦੇ ਤੰਗ, ਮੱਧ ਭਾਗ ਨੂੰ ਵਰਤਿਕਾ ਕਿਹਾ ਜਾਂਦਾ ਹੈ ।
- ਵਰਤੀਕਾਰ-ਵਰਤਿਕਾ ਦੇ ਸਿਖਰ ‘ਤੇ ਚਿਪਚਿਪੇ ਭਾਗ ਨੂੰ ਵਰਤੀਕਾਗਰ ਕਿਹਾ ਜਾਂਦਾ ਹੈ ।
PSEB Solutions for Class 6 Science ਪਦਾਰਥਾਂ ਦਾ ਨਿਖੇੜਨ Important Questions and Answers
1. ਖ਼ਾਲੀ ਥਾਂਵਾਂ ਭਰੋ ਬਰਾਬਰ –
(i) ਇਸਤਰੀ ਕੇਸਰ ਦੇ ਤੰਗ, ਮੱਧ ਭਾਗ ਨੂੰ ………….. ਕਿਹਾ ਜਾਂਦਾ ਹੈ ।
ਉੱਤਰ-
ਵਰਤਿਕਾ,
(ii) ਪੱਤੇ ਦੇ ਹਰੇ ………….. ਭਾਗ ਨੂੰ ਫਲਕ ਕਹਿੰਦੇ ਹਨ ।
ਉੱਤਰ-
ਚਪਟੇ,
(iii) ਵਾਸ਼ਪ-ਉੱਤਸਰਜਨ ਦਾ ਕਾਰਜ ………….. ਕਰਦੇ ਹਨ ।
ਉੱਤਰ-
ਸਟੋਮੈਟਾ,
(iv) ਮਨੀ-ਪਲਾਂਟ ਇੱਕ ………….. ਵੇਲ ਹੈ ।
ਉੱਤਰ-
ਆਰੋਹੀ,
(v) ………….. ਅਤੇ ਫਲਕ ਪੱਤੇ ਦੇ ਦੋ ਮੁੱਖ ਭਾਗ ਹਨ ।
ਉੱਤਰ-
ਡੰਡੀ ।
2. ਸਹੀ ਜਾਂ ਗ਼ਲਤ ਲਿਖੋ ਨਾ ਕਰ –
(i) ਪੱਤਿਆਂ ਤੇ ਰੇਖਾਵਾਂ ਵਰਗੀਆਂ ਰਚਨਾਵਾਂ ਨੂੰ ਸ਼ਿਰਾਵਾਂ ਕਹਿੰਦੇ ਹਨ ।
ਉੱਤਰ-
ਸਹੀ,
(ii) ਆਸ-ਪਾਸ ਦੇ ਢਾਂਚੇ ਦੇ ਸਹਾਰੇ ਉੱਪਰ ਜਾਣ ਵਾਲੇ ਪੌਦੇ ਨੂੰ ਝਾੜੀ ਕਹਿੰਦੇ ਹਨ ।
ਉੱਤਰ-
ਗ਼ਲਤ,
(iii) ਚਰਬੀ ਦਾ ਸੰਸਲੇਸ਼ਣ, ਪ੍ਰਕਾਸ਼ ਸੰਸਲੇਸ਼ਣ ਕਿਰਿਆ ਦੁਆਰਾ ਹੁੰਦਾ ਹੈ ।
ਉੱਤਰ-
ਗ਼ਲਤ,
(iv) ਵਰਤਿਕਾ ਦੇ ਸਿਖ਼ਰ ‘ਤੇ ਚਿਪਚਿਪੇ ਭਾਗ ਨੂੰ ਅੰਡਕੋਸ਼ ਕਿਹਾ ਜਾਂਦਾ ਹੈ ।
ਉੱਤਰ-
ਗ਼ਲਤ,
(v) ਪੰਖੜੀਆਂ ਦੇ ਸਮੂਹ ਨੂੰ ਕੈਲਿਕਸ ਕਿਹਾ ਜਾਂਦਾ ਹੈ ।
ਉੱਤਰ-
ਗ਼ਲਤ ।
3. ਮਿਲਾਨ ਕਰੋ-
ਕਾਲਮ ‘ਉ’ |
ਕਾਲਮ ‘ਅ’ |
(i) ਮਨੀ ਪਲਾਂਟ |
(ਉ) ਗੇਂਦਾ |
(ii) ਡੰਡੀ ਅਤੇ ਫਲਕ |
(ਅ) ਨਾਗਫਨੀ |
(iii) ਬੂਟੀ |
(ਇ) ਆਰੋਹੀ ਵੇਲ |
(iv) ਝਾੜੀ |
(ਸ) ਪਿੱਪਲ |
(v) ਰੁੱਖ |
(ਹ) ਪੱਤਾ |
ਉੱਤਰ
ਕਾਲਮ ‘ਉ’ |
ਕਾਲਮ ‘ਅ’ |
(i) ਮਨੀ ਪਲਾਂਟ |
(ਇ) ਆਰੋਹੀ ਵੇਲ |
(ii) ਡੰਡੀ ਅਤੇ ਫਲਕ |
(ਹ) ਪੱਤਾ |
(iii) ਬੂਟੀ |
(ਉ) ਗੇਂਦਾ |
(iv) ਝਾੜੀ |
(ਅ) ਨਾਗਫਨੀ |
(v) ਰੁੱਖ |
(ਸ) ਪਿੱਪਲ |
4. ਸਹੀ ਉੱਤਰ ਚੁਣੋ ਬਾਬਲ-
(i) ਛੋਟੇ ਅਤੇ ਨਰਮ ਪੌਦਿਆਂ ਨੂੰ ਆਖਦੇ ਹਨ –
(ਉ) ਰੁੱਖ
(ਅ) ਬੂਟੀ
(ੲ) ਝਾੜੀ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਬੁਟੀ ।
(ii) ਇਹਨਾਂ ਵਿੱਚੋਂ ਕਿਹੜਾ ਰੁੱਖ ਨਹੀਂ ਹੈ
(ਉ) ਪਿੱਪਲ
(ਅ) ਸੇਬ
(ਇ) ਤੁਲਸੀ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੲ) ਤੁਲਸੀ ।
(iii) ਖੇਤਾਂ ਵਿੱਚ ਉੱਗੀ ਹੋਈ ਘਾਹ, ਛੋਟੇ ਪੌਦੇ ਆਦਿ ਖਰਪਤਵਾਰ ਵਰਗ ਵਿੱਚ ਆਉਂਦੇ ਹਨ । ਇਹ ਕੋਮਲ ਤਣੇ ਵਾਲੇ ਛੋਟੇ ਪੌਦੇ ਕਹਾਉਂਦੇ ਹਨ
(ਉ) ਬੂਟੀ
(ਅ) ਰੁੱਖ
(ਈ) ਝਾੜੀ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਉ) ਬੂਟੀ ।
(iv) ਰੁੱਖ ਲੰਮੇ ਅਤੇ ਮਜ਼ਬੂਤ ਤਣੇ ਵਾਲਾ ਹੁੰਦਾ ਹੈ । ਇਸ ਦੀ ਉਦਾਹਰਣ ਹੈ
(ਉ) ਮੂਲੀ ਦਾ ਪੌਦਾ ।
(ਅ) ਟਮਾਟਰ ਦਾ ਪੌਦਾ
(ਇ) ਗੁਲਾਬ ਦਾ ਪੌਦਾ
(ਸ) ਅੰਬ ਦਾ ਪੌਦਾ ॥
ਉੱਤਰ-
(ਸ) ਅੰਬ ਦਾ ਪੌਦਾ ।
(v) ਜਿਨ੍ਹਾਂ ਪੌਦਿਆਂ ਦੇ ਤਣੇ ਦੇ ਆਧਾਰ ਦੇ ਕੋਲੋਂ ਟਾਹਣੀਆਂ ਨਿਕਲਦੀਆਂ ਹਨ, ਉਹਨਾਂ ਨੂੰ ਆਖਦੇ ਹਨ
(ਉ) ਬੂਟੀ
(ਆ) ਝਾੜੀ
(ਈ) ਰੁੱਖ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਝਾੜੀ ।
(vi) ਤਣਾ ਪੌਦਿਆਂ ਵਿੱਚ ਪਾਣੀ ਦਾ …….. ਕਰਦਾ ਹੈ
(ਉ) ਸੋਖਣ
(ਅ) ਉੱਤਸਰਜਨ
(ਈ) ਸੰਵਹਿਨ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੲ) ਸੰਵਹਨ ।
(vii) ਪੱਤੇ ਦੇ ਹਰੇ ਚਪਟੇ ਭਾਗ ਨੂੰ ਕਹਿੰਦੇ ਹਨ
(ਉ) ਪੱਤੀ ।
(ਅ) ਪ੍ਰਣਵਰਤ
(ਇ) ਫਲਕ (ਲੈਮਿਨਾ)
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਈ) ਫਲਕ (ਲੈਮਿਨਾ) ॥
(viii) ਪੱਤਿਆਂ ਦੀਆਂ ਸ਼ਿਰਾਵਾਂ ਦੀਆਂ ਕਿਸਮਾਂ ਹੁੰਦੀਆਂ ਹਨ
(ਉ) ਦੋ
(ਅ) ਤਿੰਨ
(ਇ) ਚਾਰ
(ਸ) ਕਿਸੇ ਕਿਸਮ ਦੀਆਂ ਨਹੀਂ ।
ਉੱਤਰ-
(ਉ) ਦੋ ।
(ix) ਪੌਦਿਆਂ ਵਿੱਚ ਵਾਸ਼ਪ-ਉੱਤਸਰਜਨ ਦਾ ਕਾਰਜ ਕਿਹੜਾ ਭਾਗ ਕਰਦਾ ਹੈ ?
(ਉ) ਜੜ੍ਹਾਂ
(ਅ) ਤਣਾ
(ਇ) ਪੱਤੇ
(ਸ) ਫ਼ਲ ।
ਉੱਤਰ-
(ਇ) ਪੱਤੇ ।
(x) ਪੱਤੇ ਵਿੱਚੋਂ ਹਰਾ ਰੰਗ ਹਟਾਉਣ ਲਈ ਅਸੀਂ ਪੱਤੇ ਨੂੰ ……….. ਨਾਲ ਗਰਮ ਕਰਦੇ ਹਾਂ
(ਉ) ਪਾਣੀ
(ਅ) ਸਪਿਰਿਟ
(ਏ) ਤੇਲ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਸਪਿਰਿਟ ।
(xi) …………. ਦਾ ਸੰਸ਼ਲੇਸ਼ਣ ਪੌਦਿਆਂ ਦੁਆਰਾ ਸੂਰਜੀ ਪ੍ਰਕਾਸ਼ ਦੀ ਉਪਸਥਿਤੀ ਵਿੱਚ ਹੁੰਦਾ ਹੈ
(ਉ) ਅਲਕੋਹਲ
(ਅ) ਨਿਸ਼ਾਸਤਾ
(ਈ) ਚਰਬੀ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਨਿਸ਼ਾਸਤਾ ।
(xii) ਕਿਸੇ ਆਸ-ਪਾਸ ਦੇ ਢਾਂਚੇ ਦੇ ਸਹਾਰੇ ਉੱਪਰ ਨੂੰ ਜਾਣ ਵਾਲੇ ਪੌਦੇ ਨੂੰ ਕੀ ਆਖਦੇ ਹਨ ?
(ਉ) ਬੂਟੀ
(ਆ) ਵੇਲ
(ਈ) ਝਾੜੀ
(ਸ) ਰੁੱਖ ।
ਉੱਤਰ-
(ਅ) ਵੇਲ ।
5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-
ਪ੍ਰਸ਼ਨ 1.
ਪੌਦੇ ਦੇ ਮੁੱਖ ਭਾਗ ਕਿਹੜੇ ਹਨ ?
ਉੱਤਰ-
ਪੌਦੇ ਦੇ ਮੁੱਖ ਭਾਗ ਹਨ-ਜੜ੍ਹ, ਤਣਾ, ਪੱਤੇ, ਫੁੱਲ ਅਤੇ ਫਲ ।
ਪ੍ਰਸ਼ਨ 2.
ਪੌਦਿਆਂ ਦੇ ਵਰਗ ਦੱਸੋ ।
ਉੱਤਰ-
ਪੌਦਿਆਂ ਦੇ ਤਿੰਨ ਵਰਗ ਹਨ-ਬੂਟੀ, ਝਾੜੀ ਅਤੇ ਰੁੱਖ ।
ਪ੍ਰਸ਼ਨ 3.
ਬੂਟੀਦਾਰ ਪੰਜ ਪੌਦੇ ਦੱਸੋ ।
ਉੱਤਰ-
ਬੂਟੀਦਾਰ ਪੌਦੇ-ਟਮਾਟਰ, ਮਿਰਚ, ਡੇਲੀਆ, ਗੇਂਦਾ ਅਤੇ ਆਲੂ ॥
ਪ੍ਰਸ਼ਨ 4.
ਪੰਜ ਝਾੜੀਆਂ ਦੇ ਨਾਂ ਦੱਸੋ ।
ਉੱਤਰ-
ਝਾੜੀਆਂ-ਨਿੰਬੂ, ਗੁਲਾਬ, ਬੇਰ ਬੋਗਣਵਿਲਿਆ ਅਤੇ ਨਾਗਫ਼ਨੀ ।
ਪ੍ਰਸ਼ਨ 5.
ਬੂਟੀਆਂ ਦੇ ਕੀ ਪਛਾਣ ਚਿੰਨ੍ਹ ਹਨ ?
ਉੱਤਰ-
ਬੂਟੀਆਂ ਦੇ ਪਛਾਣ ਚਿੰਨ੍ਹ-ਬੂਟੀ ਦਾ ਤਣਾ ਨਰਮ ਹੁੰਦਾ ਹੈ । ਇਸਦਾ ਆਕਾਰ ਛੋਟਾ ਹੁੰਦਾ ਹੈ ਅਤੇ ਇਸ ਦੀਆਂ ਟਹਿਣੀਆਂ ਘੱਟ ਹੁੰਦੀਆਂ ਹਨ ।
ਪ੍ਰਸ਼ਨ 6.
ਆਰੋਹੀ ਪੌਦੇ ਕਿਸ ਨੂੰ ਕਹਿੰਦੇ ਹਨ ?
ਉੱਤਰ-
ਆਰੋਹੀ ਪੌਦੇ-ਜਿਹੜੇ ਪੌਦੇ ਕਿਸੇ ਸਹਾਰੇ ਦੀ ਸਹਾਇਤਾ ਨਾਲ ਉੱਪਰ ਚੜ੍ਹ ਜਾਂਦੇ ਹਨ, ਉਨ੍ਹਾਂ ਨੂੰ ਆਰੋਹੀ ਦੇ ਕਿਹਾ ਜਾਂਦਾ ਹੈ ।
ਪ੍ਰਸ਼ਨ 7.
ਦੋ-ਆਰੋਹੀ ਵੇਲਾਂ ਦਾ ਨਾਂ ਦੱਸੋ ।
ਉੱਤਰ-
ਮਨੀ ਪਲਾਂਟ, ਅੰਗੁਰ ਦੀ ਵੇਲ ।
ਪ੍ਰਸ਼ਨ 8.
ਪੱਤਾ ਤਣੇ ਨਾਲ ਕਿਸ ਹਿੱਸੇ ਨਾਲ ਜੁੜਿਆ ਹੁੰਦਾ ਹੈ ?
ਉੱਤਰ-
ਪੱਤਾ ਤਣੇ ਦੀ ਡੰਡੀ ਨਾਲ ਜੁੜਿਆ ਹੁੰਦਾ ਹੈ ।
ਪ੍ਰਸ਼ਨ 9.
ਪੱਤੇ ਦੇ ਦੋ ਮੁੱਖ ਹਿੱਸੇ ਕਿਹੜੇ ਹਨ ?
ਉੱਤਰ-
- ਡੰਡੀ ਅਤੇ
- ਫਲਕ ॥
ਪ੍ਰਸ਼ਨ 10.
ਸ਼ਿਰਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਸ਼ਿਰਾ-ਪੱਤਿਆਂ ਤੇ ਰੇਖਾਵਾਂ ਵਰਗੀਆਂ ਰਚਨਾਵਾਂ ਨੂੰ ਸ਼ਿਰਾਵਾਂ ਕਹਿੰਦੇ ਹਨ ।
ਪ੍ਰਸ਼ਨ 11.
ਸ਼ਿਰਾ ਵਿਨਿਆਸ ਕਿਸ ਨੂੰ ਕਹਿੰਦੇ ਹਨ ?
ਉੱਤਰ-
ਪੱਤਿਆਂ ਤੇ ਸ਼ਿਰਾਵਾਂ ਦੁਆਰਾ ਬਣਾਏ ਗਏ ਡਿਜ਼ਾਇਨ ਨੂੰ ਸ਼ਿਰਾ ਵਿਨਿਆਸ ਕਹਿੰਦੇ ਹਨ ।
ਪ੍ਰਸ਼ਨ 12.
ਸ਼ਿਰਾ ਵਿਨਿਆਸ ਕਿੰਨੇ ਪ੍ਰਕਾਰ ਦਾ ਹੁੰਦਾ ਹੈ ?
ਉੱਤਰ-
ਸ਼ਿਰਾ ਵਿਨਿਆਸ ਦੋ ਪ੍ਰਕਾਰ ਦਾ ਹੁੰਦਾ ਹੈ ।
- ਜਾਲੀਦਾਰ (Reticulate Venation)
- ਸਮਾਂਤਰ (Parallel Venation) ।
ਪ੍ਰਸ਼ਨ 13.
ਜਾਲੀਦਾਰ ਸ਼ਿਰਾ ਵਿਨਿਆਸ ਵਾਲੇ ਚਾਰ ਪੌਦਿਆਂ ਦੇ ਨਾਂ ਲਿਖੋ ।
ਉੱਤਰ-
ਤੁਲਸੀ, ਅੰਬ, ਅਮਰੂਦ ਅਤੇ ਪਿੱਪਲ ॥
ਪ੍ਰਸ਼ਨ 14.
ਸਮਾਂਤਰ ਸ਼ਿਰਾ ਵਿਨਿਆਸ ਵਾਲੇ ਚਾਰ ਪੌਦਿਆਂ ਦੇ ਨਾਂ ਲਿਖੋ ।
ਉੱਤਰ-
ਘਾਹ, ਕਣਕ, ਮੱਕੀ ਅਤੇ ਕੇਲਾ !
ਪ੍ਰਸ਼ਨ 15.
ਵਾਸ਼ਪੀਕਰਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਵਾਸ਼ਪੀਕਰਨ-ਪੌਦੇ ਤੇ ਪੱਤਿਆਂ ਦੁਆਰਾ ਪੱਤਿਆਂ ਦੀ ਸੜਾ ’ਤੇ ਪਾਣੀ ਦੇ ਵਾਸ਼ਪ ਬਣ ਕੇ ਨਿਕਲਣ ਨੂੰ ਵਾਸ਼ਪੀਕਰਨ ਕਹਿੰਦੇ ਹਨ ।
ਪ੍ਰਸ਼ਨ 16.
ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਕੀ ਹੈ ?
ਉੱਤਰ-
ਪ੍ਰਕਾਸ਼ ਸੰਸ਼ਲੇਸ਼ਣ-ਹਰੇ ਪੌਦਿਆਂ ਦੁਆਰਾ ਪ੍ਰਕਾਸ਼ ਦੀ ਮੌਜੂਦਗੀ ਵਿੱਚ ਕਾਰਬਨ-ਡਾਈਆਕਸਾਈਡ ਅਤੇ ਪਾਣੀ ਨਾਲ ਭੋਜਨ ਬਣਾਉਣ ਦੀ ਕਿਰਿਆ ਨੂੰ ਪ੍ਰਕਾਸ਼ ਸੰਸ਼ਲੇਸ਼ਣ ਕਹਿੰਦੇ ਹਨ |
ਪ੍ਰਸ਼ਨ 17.
ਪ੍ਰਕਾਸ਼-ਸੰਸ਼ਲੇਸ਼ਣ ਲਈ ਕਿਹੜੀ ਕੱਚੀ ਸਮੱਗਰੀ ਦੀ ਲੋੜ ਹੁੰਦੀ ਹੈ ?
ਉੱਤਰ-
ਪਾਣੀ, ਕਾਰਬਨ-ਡਾਈਆਕਸਾਈਡ, ਸੂਰਜੀ ਪ੍ਰਕਾਸ਼ ਅਤੇ ਕਲੋਰੋਫਿਲ ਆਦਿ ।
ਪ੍ਰਸ਼ਨ 18.
ਖਰਪਤਵਾਰ ਕਿਸ ਨੂੰ ਕਹਿੰਦੇ ਹਨ ?
ਉੱਤਰ-
ਖਰਪਤਵਾਰ-ਖੇਤਾਂ ਵਿੱਚ ਫ਼ਸਲਾਂ ਦੇ ਨਾਲ ਅਣਚਾਹੇ ਪੌਦੇ ਉੱਗ ਜਾਂਦੇ ਹਨ ਉਨ੍ਹਾਂ ਨੂੰ ਖਰਪਤਵਾਰ ਕਹਿੰਦੇ ਹਨ ।
ਪ੍ਰਸ਼ਨ 19.
ਜੜ੍ਹ ਦਾ ਇੱਕ ਕੰਮ ਦੱਸੋ ।
ਉੱਤਰ-
ਜੜਾਂ ਮਿੱਟੀ ਵਿੱਚੋਂ ਪਾਣੀ ਅਤੇ ਖਣਿਜ ਪਦਾਰਥ ਚੂਸਦੀਆਂ ਹਨ ।
ਪ੍ਰਸ਼ਨ 20.
ਜੜਾਂ ਕਿੰਨੀ ਪ੍ਰਕਾਰ ਦੀਆਂ ਹੁੰਦੀਆਂ ਹਨ ?
ਉੱਤਰ-
ਜੜਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ
(1) ਮੂਸਲਾ ਜੜ੍ਹ (Tap Root)
(2) ਰੇਸ਼ੇਦਾਰ ਜੜ੍ਹ (Fibrous Root) |
6. ਛੋਟੇ ਉੱਤਰਾਂ ਵਾਲੇ ਪ੍ਰਸ਼ਨ ਹੋਰ –
ਪ੍ਰਸ਼ਨ 1.
ਇੱਕ ਪੌਦੇ ਦਾ ਚਿੱਤਰ ਬਣਾ ਕੇ ਉਸਦੇ ਭਾਗਾਂ ਦੇ ਨਾਂ ਲਿਖੋ ।
ਉੱਤਰ
ਪ੍ਰਸ਼ਨ 2.
ਬੂਟੀ, ਝਾੜੀ ਅਤੇ ਰੁੱਖ ਦੀ ਪਰਿਭਾਸ਼ਾ ਲਿਖੋ ।
ਉੱਤਰ-
ਬੁਟੀ-ਹਰੇ ਅਤੇ ਨਰਮ ਤਣੇ ਵਾਲੇ ਪੌਦੇ ਨੂੰ ਬੁਟੀ ਕਹਿੰਦੇ ਹਨ, ਟਮਾਟਰ, ਗੇਂਦਾ ਆਦਿ । ਝਾੜੀ-ਜਿਹੜੇ ਪੌਦਿਆਂ ਦੀਆਂ ਟਹਿਣੀਆਂ ਤਣੇ ਦੇ ਆਧਾਰ ਦੇ ਨੇੜੇ ਨਿਕਲਦੀਆਂ ਹਨ, ਤਣਾ ਕਠੋਰ ਹੁੰਦਾ ਹੈ ਪਰ ਬਹੁਤਾ ਮੋਟਾ ਨਹੀਂ ਹੁੰਦਾ ਉਸਨੂੰ ਝਾੜੀ ਕਹਿੰਦੇ ਹਨ, ਜਿਵੇਂ-ਗੁਲਾਬ, ਬੋਗਣਵਿਲੀਆ । ਰੁੱਖ-ਕੁੱਝ ਪੌਦੇ ਉੱਚੇ ਹੁੰਦੇ ਹਨ । ਇਨ੍ਹਾਂ ਦਾ ਤਣਾ ਕਠੋਰ, ਮਜ਼ਬੂਤ ਅਤੇ ਮੋਟਾ ਹੁੰਦਾ ਹੈ । ਇਸ ਦੀਆਂ ਟਹਿਣੀਆਂ ਧਰਤੀ ਤੋਂ ਵਧੇਰੇ ਉੱਚਾਈ ਤੇ ਤਣੇ ਦੇ ਉੱਪਰਲੇ ਭਾਗ ਵਿੱਚ ਨਿਕਲਦੀਆਂ ਹਨ, ਇਨ੍ਹਾਂ ਨੂੰ ਰੁੱਖ ਕਹਿੰਦੇ ਹਨ, ਜਿਵੇਂ-ਅੰਬ, ਨਿੰਮ, ਜਾਮਣ ਆਦਿ ।
ਪ੍ਰਸ਼ਨ 3.
ਰੁੱਖ, ਝਾੜੀ ਅਤੇ ਆਰੋਹੀ ਵੇਲਾਂ ਦੇ ਦੋ-ਦੋ ਪੌਦਿਆਂ ਦੇ ਨਾਂ ਲਿਖੋ ।
ਉੱਤਰ-
ਰੁੱਖ-ਅੰਬ, ਜਾਮਣ । ਝਾੜੀ-ਗੁਲਾਬ, ਬੋਗਣਵਿਲੀਆ । ਆਰੋਹੀ ਵੇਲਾਂ-ਮਨੀ ਪਲਾਂਟ, ਲੌਕੀ ।
ਪ੍ਰਸ਼ਨ 4.
ਤਣਾ ਕੀ ਹੈ ? ਇਸਦੇ ਕਾਰਨ ਦੱਸੋ ।
ਉੱਤਰ-
ਤਣਾ-ਪੌਦੇ ਦੇ ਉੱਪਰ ਜ਼ਮੀਨ ਦੇ ਬਾਹਰ ਵਾਲੇ ਭਾਗ ਨੂੰ ਤਣਾ ਕਿਹਾ ਜਾਂਦਾ ਹੈ । ਤਣੇ ਦੇ ਕੰਮ-
- ਪੌਦੇ ਨੂੰ ਸਹਾਰਾ ਦਿੰਦਾ ਹੈ ।
- ਜੜਾ ਦੁਆਰਾ ਸੋਖਿਤ ਪਾਣੀ ਅਤੇ ਖਣਿਜ ਨੂੰ ਪੱਤਿਆਂ ਤੱਕ ਪਹੁੰਚਾਉਂਦਾ ਹੈ ।
- ਪੱਤਿਆਂ ਦੁਆਰਾ ਤਿਆਰ ਭੋਜਨ ਨੂੰ ਪੌਦੇ ਦੇ ਹੋਰ ਭਾਗਾਂ ਤੱਕ ਪਹੁੰਚਾਉਂਦਾ ਹੈ ।
- ਕੁੱਝ ਤਣੇ ਭੋਜਨ ਨੂੰ ਵੀ ਇਕੱਠਾ ਕਰਦੇ ਹਨ ।
ਪ੍ਰਸ਼ਨ 5.
ਜੜ੍ਹ ਕਿਸ ਨੂੰ ਕਹਿੰਦੇ ਹਨ ? ਇਹ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ ?
ਉੱਤਰ-
ਜੜ੍ਹ-ਜੜ੍ਹ ਪੌਦੇ ਦਾ ਭੂਮੀਗਤ ਭਾਗ ਹੈ । ਇਹ ਧਰਤੀ ਦੇ ਹੇਠਾਂ ਵੱਲ ਵਧਦੀਆਂ ਹਨ । ਜੜਾਂ ਦੋ ਪ੍ਰਕਾਰ ਦੀਆਂ ਹਨ –
- ਮੂਸਲਾ ਜੜਾਂ (Tap Roots)
- ਰੇਸ਼ੇਦਾਰ ਜੜ੍ਹਾਂ (Fibrous Roots) |
ਪ੍ਰਸ਼ਨ 6.
ਮੂਸਲਾ ਜੜ੍ਹ ਅਤੇ ਰੇਸ਼ੇਦਾਰ ਜੜ੍ਹ ਕੀ ਹੁੰਦੀ ਹੈ ?
ਉੱਤਰ-
- ਮੁਸਲਾ ਜੜ-ਇਹਨਾਂ ਵਿੱਚ ਇੱਕ ਮੁੱਖ ਜੜ ਹੁੰਦੀ ਹੈ । ਇਹ ਧਰਤੀ ਦੇ ਅੰਦਰ ਲੰਬਾਈ ਵਿੱਚ ਵਧਦੀ ਹੈ । ਮੂਸਲਾ ਜੜ੍ਹ ਨਾਲ ਕਈ ਛੋਟੀਆਂ ਸ਼ਾਖਾਵਾਂ ਹੁੰਦੀਆਂ ਹਨ । ਉਦਾਹਰਨ-ਮਟਰ, ਨਿੰਮ ਅਤੇ ਅੰਬ ।
- ਰੇਸ਼ੇਦਾਰ ਜੜਾਂ-ਕੁੱਝ ਪੌਦਿਆਂ ਵਿੱਚ ਕੋਈ ਮੁੱਖ ਜੜ੍ਹ ਨਹੀਂ ਹੁੰਦੀ । ਇਨ੍ਹਾਂ ਵਿੱਚ ਰੇਸ਼ੇ ਵਰਗੀਆਂ ਕਈ ਜੜਾਂ ਹੁੰਦੀਆਂ ਹਨ । ਇਨ੍ਹਾਂ ਨੂੰ ਰੇਸ਼ੇਦਾਰ ਜੜਾਂ ਕਹਿੰਦੇ ਹਨ । ਇਹ ਜੜਾਂ ਮਿੱਟੀ ਵਿੱਚ ਚਾਰੇ ਪਾਸੇ ਫੈਲ ਜਾਂਦੀਆਂ ਹਨ ਅਤੇ ਪੌਦਿਆਂ ਨੂੰ ਮਜ਼ਬੂਤੀ ਨਾਲ ਫੜ ਕੇ ਰੱਖਦੀਆਂ ਹਨ । ਉਦਾਹਰਨ-ਕਣਕ, ਘਾਹ, ਮੱਕੀ ਅਤੇ ਜਵਾਰ ਆਦਿ ।
ਪ੍ਰਸ਼ਨ 7.
ਜੋੜਾਂ ਦੇ ਮੁੱਖ ਕੰਮ ਲਿਖੋ ।
ਉੱਤਰ-
ਜੜਾਂ ਦੇ ਮੁੱਖ ਕੰਮ ਹੇਠ ਲਿਖੇ ਹਨ
- ਜੜਾਂ ਮਿੱਟੀ ਵਿੱਚ ਪੌਦਿਆਂ ਨੂੰ ਸਥਿਰ ਰੱਖਣ ਵਿੱਚ ਸਹਾਇਤਾ ਕਰਦੀਆਂ ਹਨ ।
- ਜੜਾਂ ਮਿੱਟੀ ਵਿੱਚੋਂ ਪਾਣੀ ਅਤੇ ਖਣਿਜ ਪਦਾਰਥ ਪ੍ਰਾਪਤ ਕਰਦੀਆਂ ਹਨ ।
- ਕਈ ਜੜਾਂ ਪੌਦਿਆਂ ਨੂੰ ਵਾਧੂ ਸਹਾਰਾ ਵੀ ਦਿੰਦੀਆਂ ਹਨ ।
- ਕਈ ਜੜਾਂ ਪੌਦੇ ਲਈ ਭੋਜਨ ਵੀ ਇਕੱਠਾ ਕਰਦੀਆਂ ਹਨ ।
ਪ੍ਰਸ਼ਨ 8.
ਜੜਾਂ ਦੇ ਵਿਸ਼ੇਸ਼ ਕੰਮ ਦੱਸੋ ।
ਉੱਤਰ-
ਜੜਾਂ ਦੇ ਵਿਸ਼ੇਸ਼ ਕੰਮ ਹੇਠ ਲਿਖੇ ਹਨ
- ਭੋਜਨ ਇਕੱਠਾ ਕਰਨ ਵਾਲੀਆਂ ਜੜਾਂ-ਸ਼ਕਰਕੰਦੀ, ਚੁਕੰਦਰ, ਗਾਜਰ, ਸ਼ਲਗਮ ਆਦਿ ਦੀਆਂ ਜੜਾਂ ਫੁੱਲੀਆਂ ਹੁੰਦੀਆਂ ਹਨ । ਇਨ੍ਹਾਂ ਜੜਾਂ ਵਿੱਚ ਭੋਜਨ ਇਕੱਠਾ ਹੁੰਦਾ ਹੈ । ਪੌਦੇ ਇਸ ਇਕੱਠੇ ਕੀਤੇ ਭੋਜਨ ਦੀ ਵਰਤੋਂ ਕਰਦੇ ਹਨ ।
- ਪੌਦੇ ਨੂੰ ਵਧੇਰੇ ਸਹਾਰਾ ਦੇਣ ਵਾਲੀਆਂ ਜੜਾਂ-ਬਰਗਦ ਦੇ ਪੇੜ ਦੀਆਂ ਟਾਹਣੀਆਂ ਨਾਲ ਰੱਸੀਆਂ ਵਰਗੀਆਂ ਜੜਾਂ ਲਟਕਦੀਆਂ ਹੋਈਆਂ ਦੇਖੀਆਂ ਜਾ ਸਕਦੀਆਂ ਹਨ । ਇਨ੍ਹਾਂ ਵਿੱਚੋਂ ਕੁੱਝ ਜੜਾਂ ਧਰਤੀ ਦੇ ਅੰਦਰ ਚਲੀਆਂ ਜਾਂਦੀਆਂ ਹਨ । ਕੁੱਝ ਜੜਾਂ ਤਣਿਆਂ ਵਰਗੀਆਂ ਮੋਟੀਆਂ ਹੋ ਜਾਂਦੀਆਂ ਹਨ, ਜੋ ਮੋਟੀਆਂ ਟਾਹਣੀਆਂ ਨੂੰ ਸਹਾਰਾ ਦਿੰਦੀਆਂ ਹਨ । ਬਰਗਦ ਤੋਂ ਇਲਾਵਾ ਮੱਕੀ ਦੇ ਪੌਦੇ ਵਿੱਚ ਸਹਾਰਾ ਦੇਣ ਵਾਲੀਆਂ ਜੜ੍ਹਾਂ ਹੁੰਦੀਆਂ ਹਨ ।
ਪ੍ਰਸ਼ਨ 9.
ਜੜ੍ਹ ਅਤੇ ਤਣੇ ਵਿੱਚ ਅੰਤਰ ਦੱਸੋ ।
ਉੱਤਰ-
ਜੜ੍ਹ ਅਤੇ ਤਣੇ ਵਿੱਚ ਅੰਤਰ –
ਜੜ੍ਹ (Root) |
ਤਣਾ (Stem) |
(1) ਇਹ ਪੌਦੇ ਦਾ ਧਰਤੀ ਦੇ ਅੰਦਰਲਾ ਭਾਗ ਹੈ । |
(1) ਇਹ ਪੌਦੇ ਦਾ ਧਰਤੀ ਦੇ ਉੱਪਰਲਾ ਭਾਗ ਹੈ। |
(2) ਇਹ ਪ੍ਰਕਾਸ਼ ਤੋਂ ਦੂਰ ਤੇ ਪਾਣੀ ਵੱਲ ਵਧਦੀ ਹੈ । |
(2) ਇਹ ਪ੍ਰਕਾਸ਼ ਦੀ ਦਿਸ਼ਾ ਵੱਲ ਵਧਦਾ ਹੈ । |
(3) ਇਸ ਵਿੱਚ ਗੰਢਾਂ (Nodes) ਨਹੀਂ ਹੁੰਦੀਆਂ । |
(3) ਇਸ ਵਿੱਚ ਗੰਢਾਂ (Nodes) ਹੁੰਦੀਆਂ ਹਨ । |
ਪ੍ਰਸ਼ਨ 10.
ਪੱਤਾ ਕੀ ਹੈ ? ਇੱਕ ਪੱਤੇ ਦੇ ਵੱਖ-ਵੱਖ ਭਾਗਾਂ ਬਾਰੇ ਦੱਸੋ ।
ਉੱਤਰ-
ਪੱਤਾ-ਪੱਤੇ ਹਰੇ ਰੰਗ ਦੇ ਹੁੰਦੇ ਹਨ ਜੋ ਤਣੇ ਦੀਆਂ ਗੰਢਾਂ ਵਿੱਚੋਂ ਨਿਕਲਦੇ ਹਨ । ਪੱਤੇ ਦਾ ਸਿਰਾ -ਪੱਤੇ ਦੇ ਭਾਗ-ਇੱਕ ਪੱਤੇ ਦੇ ਤਿੰਨ ਭਾਗ ਹੁੰਦੇ ਹਨ
- ਪੱਤੇ ਦਾ ਆਧਾਰ-ਪੱਤੇ ਦੇ ਆਧਾਰ ਵਾਲਾ ਭਾਗ ਜੋ ਤਣੇ ਮੱਧ ਸ਼ਿਰਾਏ ਨਾਲ ਜੁੜਿਆ ਹੁੰਦਾ ਹੈ, ਪੱਤੇ ਦਾ ਆਧਾਰ ਹੁੰਦਾ ਹੈ ।
- ਡੰਡੀ-ਪੱਤੇ ਦੀ ਡੰਡੀ, ਪੱਤੇ ਨੂੰ ਤਣੇ ਨਾਲ ਜੋੜਦੀ ਹੈ ।
- ਫਲਕ-ਪੱਤੇ ਦਾ ਹਰਾ ਫੈਲਿਆ ਹੋਇਆ ਚਪਟਾ ਭਾਗ ਫਲਕ ਹੁੰਦਾ ਹੈ । ਇਸ ਵਿੱਚ ਸ਼ਿਰਾਵਾਂ ਹੁੰਦੀਆਂ ਹਨ । ਹਰਾ ਰੰਗ
ਪ੍ਰਸ਼ਨ 11.
ਪੱਤੇ ਦੇ ਕੰਮ ਦੱਸੋ ।
ਉੱਤਰ-
ਪੱਤੇ ਦੇ ਕੰਮ
- ਇਹ ਸੂਰਜੀ ਪ੍ਰਕਾਸ਼ ਵਿੱਚ ਭੋਜਨ ਤਿਆਰ ਕਰਦੇ ਹਨ ।
- ਇਨ੍ਹਾਂ ਦੁਆਰਾ ਗੈਸਾਂ ਦਾ ਆਦਾਨ-ਪ੍ਰਦਾਨ ਹੁੰਦਾ ਹੈ ।
ਪ੍ਰਸ਼ਨ 12.
ਪੱਤਾ ਪੌਦੇ ਦਾ ਮਹੱਤਵਪੂਰਨ ਅੰਗ ਕਿਉਂ ਹੈ ?
ਉੱਤਰ-
ਪੌਦਿਆਂ ਦੇ ਪੱਤੇ ਸੂਰਜੀ ਪ੍ਰਕਾਸ਼ ਵਿੱਚ ਪ੍ਰਕਾਸ਼-ਸੰਸ਼ਲੇਸ਼ਣ ਦੀ ਕਿਰਿਆ ਦੁਆਰਾ ਭੋਜਨ ਬਣਾਉਂਦੇ ਹਨ । ਇਸ ਤੋਂ ਇਲਾਵਾ ਪੱਤੇ ਸਾਹ ਕਿਰਿਆ ਅਤੇ ਵਾਸ਼ਪੀਕਰਨ ਦਾ ਕੰਮ ਵੀ ਕਰਦੇ ਹਨ । ਇਸ ਤਰ੍ਹਾਂ ਪੱਤੇ ਪੌਦੇ ਦਾ ਮਹੱਤਵਪੂਰਨ ਅੰਗ ਹਨ ।
ਪ੍ਰਸ਼ਨ 13.
ਪੁੰਕੇਸਰ ਅਤੇ ਇਸਤਰੀ ਕੇਸਰ ਫੁੱਲ ਦੇ ਮਹੱਤਵਪੂਰਨ ਭਾਗ ਕਿਉਂ ਹਨ ?
ਉੱਤਰ-
ਪੁੰਕੇਸਰ ਅਤੇ ਇਸਤਰੀ ਕੇਸਰ ਫੁੱਲ ਦੇ ਜਨੇਨ ਭਾਗ ਹਨ । ਪੁੰਕੇਸਰ ਫੁੱਲ ਦਾ ਨਰ ਭਾਗ ਹੈ ਜੋ ਪਰਾਗਕਣ ਪੈਦਾ ਕਰਦਾ ਹੈ ਅਤੇ ਇਸਤਰੀ ਕੇਸਰ ਫੁੱਲ ਦਾ ਮਾਦਾ ਭਾਗ ਹੈ ਜੋ ਬੀਜ-ਅੰਡ ਪੈਦਾ ਕਰਦਾ ਹੈ । ਬੀਜ-ਅੰਡ ਤੋਂ ਬੀਜ ਬਣਦਾ ਹੈ ਅਤੇ ਇਸਤਰੀ ਕੇਸਰ ਫਲ ਬਣਾਉਂਦਾ ਹੈ ।
ਪ੍ਰਸ਼ਨ 14.
ਫੁੱਲ ਦੇ ਇਸਤਰੀ ਕੇਸਰ ਦਾ ਲੇਬਲ ਕੀਤਾ ਚਿੱਤਰ ਬਣਾਓ ।
ਉੱਤਰ
ਪ੍ਰਸ਼ਨ 15.
ਫੁੱਲ ਦੇ ਪੁੰਕੇਸਰ ਦੇ ਹਿੱਸਿਆਂ ਦਾ ਚਿੱਤਰ ਬਣਾਓ ।
ਉੱਤਰ
ਪ੍ਰਸ਼ਨ 16.
ਸ਼ਿਰਾ ਵਿਨਿਆਸ ਕਿਸ ਨੂੰ ਕਹਿੰਦੇ ਹਨ ?
ਉੱਤਰ-
ਸ਼ਿਰਾ ਵਿਨਿਆਸ-ਪੱਤਿਆਂ ਤੇ ਸ਼ਿਰਾਵਾਂ ਦੁਆਰਾ ਬਣਾਏ ਗਏ ਡਿਜ਼ਾਇਨ ਨੂੰ ਸ਼ਿਰਾ ਵਿਨਿਆਸ ਕਹਿੰਦੇ ਹਨ । ਸ਼ਿਰਾ ਵਿਨਿਆਸ ਦੋ ਪ੍ਰਕਾਰ ਦਾ ਹੁੰਦਾ ਹੈ
- ਜਾਲੀਦਾਰ ਸ਼ਿਰਾ ਵਿਨਿਆਸ-ਇਸ ਸ਼ਿਰਾ ਵਿਨਿਆਸ ਵਿੱਚ ਮੱਧ ਸ਼ਿਰਾ ਦੇ ਦੋਨੋ ਪਾਸੇ ਜਾਲ ਜਿਹਿਆ ਬੁਣਿਆ ਹੁੰਦਾ ਹੈ ।
- ਸਮਾਨੰਤਰ ਸ਼ਿਰਾ ਵਿਨਿਆਸ-ਇਸ ਵਿੱਚ ਸ਼ਿਰਾਵਾਂ ਇੱਕ ਦੂਸਰੇ ਦੇ ਸਮਾਨੰਤਰ ਹੁੰਦੀਆਂ ਹਨ ।
ਪ੍ਰਸ਼ਨ 17.
ਫੁੱਲ ਦੇ ਸੈਪਲ (Sepal) ਕਿਸ ਨੂੰ ਕਹਿੰਦੇ ਹਨ ? ਇਸਦਾ ਕੀ ਕੰਮ ਹੈ ? ਇਸਦੀ ਪਛਾਣ ਵੀ ਦੱਸੋ ।
ਉੱਤਰ-
ਫੁੱਲ ਦੇ ਸਭ ਤੋਂ ਬਾਹਰੀ ਭਾਗ ਨੂੰ ਸੈਪਲ ਕਹਿੰਦੇ ਹਨ । ਇਹ ਫੁੱਲ ਦੇ ਹੋਰ ਹਿੱਸਿਆਂ ਦੀ ਰੱਖਿਆ ਕਰਦਾ ਹੈ । ਜਦੋਂ ਇਹ ਕਲੀ ਦੀ ਅਵਸਥਾ ਵਿਚ ਹੁੰਦਾ ਹੈ ।
ਸੈਪਲ (Sepal) ਦੀ ਪਛਾਣ-ਇਹ ਆਮ ਤੌਰ ‘ਤੇ ਹਰੇ ਰੰਗ ਦਾ ਹੁੰਦਾ ਹੈ । ਇਹ ਆਪਸ ਵਿੱਚ ਜੁੜੇ ਵੀ ਹੋ ਸਕਦੇ ਹਨ ਤੇ ਨਹੀਂ ਵੀ । ਇਹ ਪੰਖੜੀਆਂ ਨਾਲ ਜੁੜੇ ਵੀ ਹੋ ਸਕਦੇ ਹਨ ਤੇ ਨਹੀਂ ਵੀ ।
ਪ੍ਰਸ਼ਨ 18.
ਫੁੱਲ ਦੀਆਂ ਪੰਖੜੀਆਂ ਕਿਸ ਨੂੰ ਕਹਿੰਦੇ ਹਨ ? ਇਸ ਦੇ ਕੰਮ ਅਤੇ ਗੁਣ ਲਿਖੋ ।
ਉੱਤਰ-
ਫੁੱਲ ਦੀਆਂ ਪੰਖੜੀਆਂ-ਫੁੱਲ ਦੇ ਸਭ ਤੋਂ ਸੁੰਦਰ ਰੰਗ-ਬਿਰੰਗੇ ਭਾਗ ਨੂੰ ਪੰਖੜੀਆਂ ਕਹਿੰਦੇ ਹਨ । ਕੰਮ-ਇਸ ਨਾਲ ਫੁੱਲ ਆਕਰਸ਼ਕ ਬਣਦਾ ਹੈ ਅਤੇ ਪਰਾਗਕਣ ਵਿੱਚ ਸਹਾਇਤਾ ਕਰਦਾ ਹੈ । ਗੁਣ-
- ਪੰਖੜੀਆਂ ਆਪਸ ਵਿੱਚ ਜੁੜੀਆਂ ਹੋ ਸਕਦੀਆਂ ਹਨ ਤੇ ਨਹੀਂ ਵੀ ।
- ਹਰ ਫੁੱਲ ਵਿੱਚ ਪੰਖੜੀਆਂ ਦੀ ਗਿਣਤੀ ਵੱਖ-ਵੱਖ ਹੁੰਦੀ ਹੈ ।
- ਪੰਖੜੀਆਂ ਬਾਹਰੀ ਦਲ ਨਾਲ ਜੁੜੀਆਂ ਹੋ ਸਕਦੀਆਂ ਹਨ ਤੇ ਨਹੀਂ ਵੀ ।
- ਇਨ੍ਹਾਂ ਦੀ ਗਿਣਤੀ ਬਾਹਰੀ ਦਲ ਦੇ ਬਰਾਬਰ ਨਹੀਂ ਹੁੰਦੀ ਅਤੇ ਕਈ ਵਾਰ ਹੋ ਵੀ ਸਕਦੀ ਹੈ ।
ਪ੍ਰਸ਼ਨ 19.
ਫੁੱਲ ਦੇ ਪੁੰਕੇਸਰ ਭਾਗ ਦਾ ਵਰਣਨ ਕਰੋ ।
ਉੱਤਰ-
ਫੁੱਲ ਦੇ ਨਰ ਭਾਗ ਨੂੰ ਪੁੰਕੇਸਰ ਕਹਿੰਦੇ ਹਨ । ਇਸ ਦੇ ਦੋ ਮੁੱਖ ਭਾਗ ਹਨ-ਪਰਾਗਕੋਸ਼ ਅਤੇ ਤੰਤੁ । ਪਰਾਗਕੋਸ਼ ਵਿੱਚ ਪਰਾਗਕਣ ਹੁੰਦੇ ਹਨ ।
ਪ੍ਰਸ਼ਨ 20.
ਫੁੱਲ ਦੇ ਇਸਤਰੀ ਕੇਸਰ ਭਾਗ ਦਾ ਵਰਣਨ ਕਰੋ |
ਉੱਤਰ-
ਫੁੱਲ ਦੇ ਮਾਦਾ ਭਾਗ ਨੂੰ ਇਸਤਰੀ ਕੇਸਰ ਕਹਿੰਦੇ ਹਨ । ਫੁੱਲ ਦੇ ਇਸਤਰੀ ਕੇਸਰ ਦੇ ਤਿੰਨ ਮੁੱਖ ਭਾਗ ਹੁੰਦੇ ਹਨ ।
- ਅੰਡਕੋਸ਼
- ਪਰਾਗਕਣ ਵਹਿਣੀ
- ਪਰਾਗਕਣ ਗ੍ਰਹੀ !
ਅੰਡਕੋਸ਼ ਵਿੱਚ ਬੀਜ-ਅੰਡ ਹੁੰਦੇ ਹਨ ਜੋ ਮਾਦਾ ਯੁਗਮਤ ਦਾ ਕੰਮ ਕਰਦੇ ਹਨ ਅਤੇ ਬੀਜ ਬਣਾਉਂਦੇ ਹਨ ।
ਪ੍ਰਸ਼ਨ 21.
ਇਕ ਕਿਰਿਆ ਦੁਆਰਾ ਦੱਸੋ ਕਿ ਤਣਾ ਪਾਣੀ ਦਾ ਸੰਵਹਿਣ ਕਰਦਾ ਹੈ ।
ਉੱਤਰ-
ਤਣਾ ਪਾਣੀ ਦਾ ਸੰਵਹਿਣ ਕਰਦਾ ਹੈ । ਕਿਰਿਆ ਜ਼ਰੂਰੀ ਸਮਾਨ-ਇੱਕ ਗਲਾਸ ਪਾਣੀ, ਲਾਲ ਸਿਆਹੀ, ਬੂਟੀ ਅਤੇ ਬਲੇਡ 1 ਗਿਲਾਸ ਨੂੰ ਇੱਕ ਤਿਆਹੀ ਪਾਣੀ ਨਾਲ ਭਰੋ । ਇਸ ਵਿੱਚ ਲਾਲ ਸਿਆਹੀ ਦੀਆਂ ਕੁੱਝ ਬੂੰਦਾਂ ਪਾਓ । ਬੁਟੀ ਨੂੰ ਧਰਤੀ ਨੇੜਿਓ ਕੱਟ ਕੇ ਗਿਲਾਸ ਵਿੱਚ ਰੱਖੋ, ਜਿਵੇਂ ਕਿ ਚਿੱਤਰ ਵਿੱਚ ਦਿਖਾਇਆ ਗਿਆ ਹੈ । ਅਗਲੇ ਦਿਨ ਇਨ੍ਹਾਂ ਟਾਹਣੀਆਂ ਨੂੰ ਧਿਆਨ ਨਾਲ ਦੇਖੋ ।
ਬੂਟੀ ਦੇ ਕੁੱਝ ਭਾਗ ਲਾਲ ਦਿਖਾਈ ਦੇਣਗੇ । ਇਹ ਲਾਲ ਰੰਗ ਸੰਵਹਿਣ ਦੁਆਰਾ ਇੱਥੇ ਪੁੱਜਿਆ ਹੈ । ਤੁਸੀਂ ਤਣੇ ਨੂੰ ਮੋਟਾਈ ਵਿੱਚ ਕੱਟ ਕੇ ਇਸ ਵਿੱਚ ਲਾਲ ਰੰਗ ਦੇਖ ਸਕਦੇ ਹੋ । ਇਸ ਕਿਰਿਆ ਤੋਂ ਸਾਨੂੰ ਪਤਾ ਲਗਦਾ ਹੈ ਕਿ ਪਾਣੀ ਤਣੇ ਰਾਹੀਂ ਉੱਪਰ ਵੱਲ ਚੜਦਾ ਹੈ । ਇਸ ਤੋਂ ਭਾਵ ਹੈ ਕਿ ਤਣਾ ਪਾਣੀ ਦਾ ਸੰਵਹਿਣ ਕਰਦਾ ਹੈ ।
ਪ੍ਰਸ਼ਨ 22.
ਬੀਜ ਕਿਸ ਨੂੰ ਕਹਿੰਦੇ ਹਨ ? ਦੋ ਉਦਾਹਰਣ ਦਿਓ ।
ਉੱਤਰ-
ਬੀਜ-ਬੀਜ ਪੌਦੇ ਦਾ ਉਹ ਭਾਗ ਹੈ ਜਿਸ ਤੋਂ ਅੱਗੇ ਨਵਾਂ ਪੌਦਾ ਬਣਦਾ ਹੈ । ਇਸ ਵਿੱਚ ਬੱਚਾ ਪੈਦਾ ਹੁੰਦਾ ਹੈ । ਇਸ ਵਿੱਚ ਨਵੇਂ ਪੌਦੇ ਲਈ ਭੋਜਨ ਵੀ ਹੁੰਦਾ ਹੈ , ਜਿਵੇਂ-ਮੱਕੀ, ਮਟਰ ਦੇ ਬੀਜ ॥
ਪ੍ਰਸ਼ਨ 23.
ਫੁੱਲ ਦਾ ਕਿਹੜਾ ਭਾਗ ਬੀਜ ਬਣਾਉਂਦਾ ਹੈ ? ਕਿਸੇ ਬੀਜ ਦੇ ਵੱਖ-ਵੱਖ ਭਾਗਾਂ ਦੇ ਨਾਮ ਦੱਸੋ !
ਉੱਤਰ-
ਬੀਜਅੰਡ (Ovule) । ਬੀਜ ਦੇ ਭਾਗ ਹਨ-ਬੀਜ ਪਤਰ, ਪਰਾਂਕੁਰ, ਮੁਲਾਂਕੁਰ ।
ਪ੍ਰਸ਼ਨ 24.
ਫਲ ਕਿਸ ਨੂੰ ਕਹਿੰਦੇ ਹਨ ? ਇਹ ਕਿਸੇ ਬੀਜ ਤੋਂ ਕਿਸ ਤਰ੍ਹਾਂ ਵੱਖ ਹੁੰਦਾ ਹੈ ?
ਉੱਤਰ-
ਫੁੱਲ ਦਾ ਅੰਡਕੋਸ਼ ਵਾਲਾ ਭਾਗ ਫਲ ਵਿੱਚ ਬਦਲ ਜਾਂਦਾ ਹੈ । ਬੀਜ, ਫੁੱਲ ਦੇ ਬੀਜ-ਅੰਡ ਭਾਗ ਤੋਂ ਬਣਦਾ ਹੈ । ਫਲ ਦੇ ਅੰਦਰ ਬੀਜ ਹੁੰਦਾ ਹੈ ਕਿਉਂਕਿ ਅੰਡਕੋਸ਼ ਦੇ ਅੰਦਰ ਬੀਜ-ਅੰਡ ਹੁੰਦਾ ਹੈ ।
ਪ੍ਰਸ਼ਨ 25.
ਪੌਦੇ ਲਈ ਪ੍ਰਕਾਸ਼-ਸੰਸ਼ਲੇਸ਼ਣ ਕਿਉਂ ਜ਼ਰੂਰੀ ਹੈ ?
ਉੱਤਰ-
ਪੌਦਿਆਂ ਲਈ ਪ੍ਰਕਾਸ਼-ਸੰਸ਼ਲੇਸ਼ਣ ਇਸ ਲਈ ਜ਼ਰੂਰੀ ਹੈ ਕਿਉਂਕਿ ਇਹ ਇੱਕ ਤਰੀਕਾ ਹੈ ਜਿਸ ਰਾਹੀਂ ਪੌਦੇ ਆਪਣਾ ਭੋਜਨ ਖ਼ੁਦ ਤਿਆਰ ਕਰਦੇ ਹਨ ।
ਪ੍ਰਸ਼ਨ 26.
ਤੁਸੀਂ ਪੱਤੇ ਦਾ ਛਾਪਾ ਕਾਗ਼ਜ਼ ਤੇ ਕਿਵੇਂ ਲੈ ਸਕਦੇ ਹੋ ? ਕਿਰਿਆ ਰਾਹੀਂ ਦੱਸੋ ।
ਉੱਤਰ-
ਇੱਕ ਪੱਤੇ ਨੂੰ ਇੱਕ ਸਫ਼ੇਦ ਕਾਗ਼ਜ਼ ਅਤੇ ਆਪਣੀ ਕਾਪੀ ਦੇ ਪੰਨੇ ਹੇਠ ਰੱਖੋ । ਇਸ ਨੂੰ ਚਿੱਤਰ ਵਿੱਚ ਦਿਖਾਏ ਅਨੁਸਾਰ ਇੱਕੋ ਜਗਾ ‘ਤੇ ਦਬਾ ਕੇ ਰੱਖੋ । ਪੈਂਨਸਿਲ ਨੂੰ ਤਿਰਛਾ ਫੜ ਕੇ ਇਸਦੀ ਨੋਕ ਨਾਲ ਕਾਗ਼ਜ਼ ਤੇ ਪੱਤੇ ਵਾਲੇ ਹਿੱਸੇ ਨੂੰ ਹੌਲੀ-ਹੌਲੀ ਰਗੜੋ । ਤੁਹਾਨੂੰ ਰੇਖਾਵਾਂ ਨਾਲ ਛਾਪਾ ਦਿਖਾਈ ਦੇਣ ਲੱਗ ਜਾਵੇਗਾ । ਇਹ ਛਾਪ ਪੱਤੇ ਵਰਗੀ ਹੈ ।
7. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਵਾਸ਼ਪੀਕਰਨ ਕਿਸ ਨੂੰ ਕਹਿੰਦੇ ਹਨ ? ਪ੍ਰਯੋਗ ਦੁਆਰਾ ਵਾਸ਼ਪੀਕਰਨ ਦਰਸਾਓ ।
ਉੱਤਰ-
ਵਾਸ਼ਪੀਕਰਨ-ਪੱਤਿਆਂ ਵਿੱਚੋਂ ਪਾਣੀ ਦੀਆਂ ਬੂੰਦਾਂ ਜਲ ਵਾਸ਼ਪ ਦੇ ਰੂਪ ਵਿੱਚ ਨਿਕਲਦੀਆਂ ਰਹਿੰਦੀਆਂ ਹਨ ਇਸ ਨੂੰ ਵਾਸ਼ਪੀਕਰਨ ਕਹਿੰਦੇ ਹਨ । ਪ੍ਰਯੋਗ-ਜ਼ਰੂਰੀ ਸਾਮਾਨ-ਬੂਟੀ, ਪੋਲੀਥੀਨ ਦੇ ਦੋ ਪਾਰਦਰਸ਼ੀ ਲਿਫਾਫੇ ਅਤੇ ਕੁੱਝ ਧਾਗਾ ॥ ਵਿਧੀ-ਇਸ ਕਿਰਿਆ ਨੂੰ ਦਿਨ ਵੇਲੇ, ਜਦੋਂ ਧੁੱਪ ਚੜੀ ਹੋਵੇ, ਕਰਨਾ ਚਾਹੀਦਾ ਹੈ । ਇਸ ਪ੍ਰਯੋਗ ਲਈ ਤੰਦਰੁਸਤ, ਚੰਗੀ ਤਰ੍ਹਾਂ ਸਿੰਜੇ ਦੇ ਪਾਣੀ ਦੀਆਂ ਬੂੰਦਾਂ ਹੋਏ ਅਤੇ ਧੁੱਪ ਵਿੱਚ ਰੱਖੇ ਹੋਏ ਪੌਦੇ ਨੂੰ ਲੈਣਾ ਚਾਹੀਦਾ ਹੈ । ਕਿਸੇ ਵੀ ਪੌਦੇ ਦੀ ਪੱਤੀ ਵਾਲੀ ਟਹਿਣੀ ਨੂੰ ਚਿੱਤਰ ਵਿੱਚ ਦਿਖਾਏ ਅਨੁਸਾਰ ਪੋਲੀਥੀਨ ਦੇ ਲਿਫਾਫੇ ਨਾਲ ਢੱਕ ਕੇ ਧਾਗੇ ਨਾਲ ਬੰਨ੍ਹ ਦਿਓ । ਦੂਸਰੇ ਪੋਲੀਥੀਨ ਦੇ ਲਿਫਾਫੇ ਨੂੰ ਵੀ ਧਾਗਾ ਬੰਨ੍ਹ ਕੇ ਧੁੱਪ ਵਿੱਚ ਰੱਖ ਦਿਓ । ਕੁੱਝ ਘੰਟਿਆਂ ਬਾਅਦ ਪੌਦੇ ਵਾਲੇ ਪੋਲੀਥੀਨ ਦੇ ਲਿਫਾਫੇ ਦੇ ਅੰਦਰਲੇ ਪਾਸੇ ਧਿਆਨ ਨਾਲ ਦੇਖੋ ।ਤੁਹਾਨੂੰ ਥੈਲੀ ਦੇ ਅੰਦਰ ਪਾਣੀ ਦੀਆਂ ਬੂੰਦਾਂ ਦਿਖਾਈ ਦਿੰਦੀਆਂ ਹਨ । ਇਹ ਬੂੰਦਾਂ ਦੁਸਰੇ ਲਿਫਾਫੇ ਵਿੱਚ ਦਿਖਾਈ ਨਹੀਂ ਦਿੰਦੀਆਂ । ਇਹ ਬੂੰਦਾਂ ਵਾਸ਼ਪੀਕਰਨ ਕਾਰਨ ਪੈਦਾ ਹੋਈਆਂ ਹਨ ।
ਪ੍ਰਸ਼ਨ 2.
ਪ੍ਰਯੋਗ ਦੁਆਰਾ ਦਰਸਾਓ ਕਿ ਹਰੇ ਪੱਤੇ ਨਿਸ਼ਾਸ਼ਤੇ (ਸਟਾਰਚ) ਦਾ ਸੰਸ਼ਲੇਸ਼ਣ ਕਰਦੇ ਹਨ ?
ਉੱਤਰ-
ਜ਼ਰੂਰੀ ਸਾਮਾਨ-ਪੱਤਾ, ਸਪਿਰਿਟ, ਬੀਕਰ, ਪਰਖ ਨਲੀ, ਬਰਨਰ, ਪਾਣੀ, ਪਲੇਟ ਅਤੇ ਆਇਓਡੀਨ ਦਾ ਘੋਲ ॥ ਵਿਧੀ-ਪ੍ਰਯੋਗ-ਪਰਖਨਲੀ ਵਿੱਚ ਇੱਕ ਪੱਤਾ ਲਓ ਅਤੇ ਵਿੱਚ ਕਾਫ਼ੀ ਮਾਤਰਾ ਵਿੱਚ ਸਪਿਰਿਟ ਪਾਓ । ਤਾਂਕਿ ਪੱਤਾ ਪੂਰੀ ਤਰ੍ਹਾਂ ਇਸ ਵਿੱਚ ਡੁੱਬ ਜਾਏ । ਹੁਣ ਇਸ ਪਰਖਨਲੀ ਨੂੰ ਪਾਣੀ ਨਾਲ ਅੱਧੇ ਭਰੇ ਬੀਕਰ ਵਿੱਚ ਰੱਖੋ । ਬੀਕਰ ਨੂੰ ਉਸ ਸਮੇਂ ਤੱਕ ਗਰਮ ਕਰੋ । ਜਦੋਂ ਤੱਕ ਪੱਤੇ ਦਾ ਹਰਾ ਰੰਗ ਪੂਰੀ ਤਰ੍ਹਾਂ ਬਾਹਰ ਨਹੀਂ ਨਿਕਲ ਜਾਂਦਾ । ਹੁਣ ਪੱਤੇ ਨੂੰ ਪੂਰੀ ਸਾਵਧਾਨੀ ਕਲ ਨਾਲ ਬਾਹਰ ਕੱਢ ਲਓ ਅਤੇ ਇਸ ਨੂੰ ਪਾਣੀ ਨਾਲ ਧੋਵੋ । ਇਸ ਨੂੰ ਪਲੇਟ ਵਿੱਚ ਰੱਖੋ ਅਤੇ ਇਸ ਉੱਪਰ ਆਇਓਡੀਨ ਘੋਲ ਦੀਆਂ ਕੁੱਝ ਬੂੰਦਾਂ ਪਾਓ । ਤੁਸੀਂ ਦੇਖੋਗੇ ਕਿ ਪੱਤਾ ਨੀਲਾ, ਕਾਲਾ ਹੋਵੇਗਾ । ਇਸ ਤੋਂ ਪਤਾ ਲਗਦਾ ਹੈ ਕਿ ਪੱਤੇ ਵਿੱਚ ਨਿਸ਼ਾਸ਼ਤਾ (ਸਟਾਰਚ) ਮੌਜੂਦ ਹੈ ।
ਪ੍ਰਸ਼ਨ 3.
ਪ੍ਰਯੋਗ ਦੁਆਰਾ ਦਰਸਾਓ ਕਿ ਪੌਦੇ ਦੇ ਪੱਤੇ ਨੇ ਹੀ ਨਿਸ਼ਾਸ਼ਤੇ ਦਾ ਸੰਸ਼ਲੇਸ਼ਣ ਕੀਤਾ ਇਹ ਪੌਦੇ ਦੇ ਕਿਸੇ ਹੋਰ ਭਾਗ ਤੋਂ ਇੱਥੇ ਨਹੀਂ ਪਹੁੰਚਿਆ ।
ਜਾਂ
ਨਿਸ਼ਾਸ਼ਤੇ ਦੇ ਸੰਸ਼ਲੇਸ਼ਣ ਲਈ ਸੂਰਜੀ ਪ੍ਰਕਾਸ਼ ਜ਼ਰੂਰੀ ਹੈ ?
ਉੱਤਰ-
ਪ੍ਰਯੋਗ-ਪੌਦੇ ਲੱਗੇ ਇੱਕ ਗਮਲੇ ਨੂੰ ਇੱਕ ਜਾਂ ਦੋ ਦਿਨਾਂ ਲਈ ਹਨੇਰੇ ਵਾਲੇ ਕਮਰੇ ਵਿੱਚ ਰੱਖੋ । ਇਸ ਪੌਦੇ ਦੇ ਇੱਕ ਪੱਤੇ ਦੇ ਥੋੜੇ ਹਿੱਸੇ ਨੂੰ ਦੋਨੋਂ ਪਾਸਿਆਂ ਤੋਂ ਕਾਲੇ ਕਾਗ਼ਜ਼ ਨਾਲ ਢੱਕ ਦਿਓ । ਹੁਣ ਇਸ ਪੌਦੇ ਨੂੰ ਪੂਰੇ ਦਿਨ ਲਈ ਸੁਰਜੀ ਪ੍ਰਕਾਸ਼ ਵਿੱਚ ਰੱਖ ਦਿਓ । ਹੁਣ ਕਾਲੇ ਕਾਗ਼ਜ਼ ਨਾਲ ਢਕੇ ਪੱਤੇ ਨੂੰ ਤੋੜ ਕੇ ਇਸ ਵਿੱਚ ਨਿਸ਼ਾਸ਼ਤੇ ਦਾ ਪਰੀਖਣ ਕਰੋ । ਤੁਸੀਂ ਦੇਖੋਗੇ ਕਿ ਇਸ ਪ੍ਰਯੋਗ ਨਾਲ ਤੁਹਾਨੂੰ ਇਹ ਸਮਝਣ ਵਿੱਚ ਸਹਾਇਤਾ ਮਿਲੀ ਕਿ ਪੱਤੇ ਦਾ ਇਹ ਭਾਗ ਜੋ ਸੂਰਜੀ ਪ੍ਰਕਾਸ਼ ਵਿੱਚ ਸੀ, ਇਸ ਭਾਗ ਵਿੱਚ ਨਿਸ਼ਾਸ਼ਤਾ ਮੌਜੂਦ ਸੀ, ਪਰ ਕਾਲੇ ਕਾਗ਼ਜ਼ ਨਾਲ ਢਕੇ ਭਾਗ ਵਿੱਚ ਨਹੀਂ । ਇਸ ਤੋਂ ਭਾਵ ਇਹ ਹੈ ਕਿ ਪੱਤਾ ਸੂਰਜੀ ਪ੍ਰਕਾਸ਼ ਦੀ ਮੌਜੂਦਗੀ ਵਿੱਚ ਹੀ ਨਿਸ਼ਾਬਤੇ ਦਾ ਸੰਸ਼ਲੇਸ਼ਣ ਕਰਦਾ ਹੈ । ਇਸ ਤੋਂ ਇਹ ਵੀ ਸਿੱਧ ਹੁੰਦਾ ਹੈ ਪ੍ਰਕਾਸ਼ ਨਿਸ਼ਾਸ਼ਤੇ ਦੇ ਸੰਸ਼ਲੇਸ਼ਣ ਲਈ ਜ਼ਰੂਰੀ ਹੈ ।
ਪ੍ਰਸ਼ਨ 4.
ਮੂਸਲਾ ਜੜ੍ਹ ਅਤੇ ਰੇਸ਼ੇਦਾਰ ਜੜ੍ਹ ਵਿੱਚ ਅੰਤਰ ਦੱਸੋ ।
ਉੱਤਰ-
ਮੂਸਲਾ ਜੜ੍ਹ ਅਤੇ ਰੇਸ਼ੇਦਾਰ ਜੜ੍ਹ ਵਿੱਚ ਅੰਤਰ –
ਮੂਸਲਾ ਜੜ੍ਹ (Tap Root) |
ਰੇਸ਼ੇਦਾਰ ਜੜ੍ਹ (Fibrous Root) |
(1) ਇਹ ਜੜ੍ਹ ਬੀਜ ਦੇ ਅੰਦਰ ਭਰੂਣ ਦੇ ਅੰਗ ਮੂਲਾਕੁਰ ਹੁੰਦੀ (Radicle) ਤੋਂ ਪੈਦਾ ਹੁੰਦੀ ਹੈ । |
(1) ਇਹ ਜੜ੍ਹ ਪੌਦੇ ਦੇ ਕਿਸੇ ਵੀ ਭਾਗ ਤੋਂ ਪੈਦਾ ਹੈ ਪਰ ਮੁਲਾਂਕੁਰ ਤੋਂ ਪੈਦਾ ਨਹੀਂ ਹੁੰਦੀ । |
(2) ਇਸ ਵਿੱਚ ਇੱਕ ਮੁੱਖ ਜੜ੍ਹ ਹੁੰਦੀ ਹੈ ਜਿਸ ਨੂੰ ਮੂਸਲ ਜੜ੍ਹ ਕਿਹਾ ਜਾਂਦਾ ਹੈ । ਇਸ ਵਿੱਚੋਂ ਨਿਕਲਣ ਵਾਲੀਆਂ ਛੋਟੀਆਂ ਜੜਾਂ ਵੀ ਹੁੰਦੀਆਂ ਹਨ । |
(2) ਇਸ ਵਿੱਚ ਕੋਈ ਮੁੱਖ ਜੜ੍ਹ ਜਾਂ ਛੋਟੀ ਜੜ੍ਹ ਨਹੀਂ ਹੁੰਦੀ । ਇਸ ਵਿੱਚ ਸਾਰੀਆਂ ਜੜਾਂ ਲਗਭਗ ਇੱਕੋ ਹੀ ਆਕਾਰ ਅਤੇ ਮੋਟਾਈ ਦੀਆਂ ਹੁੰਦੀਆਂ ਹਨ । |
(3) ਮੂਸਲਾ ਜਮ੍ਹਾਂ ਗੁੱਛੇ ਦੇ ਰੂਪ ਵਿੱਚ ਨਹੀਂ ਹੁੰਦੀਆਂ । |
(3) ਰੇਸ਼ੇਦਾਰ ਜੜਾਂ ਗੁੱਛਿਆਂ ਦੇ ਰੂਪ ਵਿੱਚ ਹੁੰਦੀਆਂ ਹਨ । |
(4) ਮਸਲਾ ਜੜਾਂ ਧਰਤੀ ਵਿੱਚ ਕਾਫ਼ੀ ਗਹਿਰਾਈ ਤੱਕ ਚਲੀਆਂ ਜਾਂਦੀਆਂ ਹਨ । |
(4) ਰੇਸ਼ੇਦਾਰ ਜੜਾਂ ਧਰਤੀ ਵਿੱਚ ਗਹਿਰਾਈ ਤੱਕ ਨਹੀਂ ਜਾਦੀਆਂ ਸਗੋਂ ਧਰਤੀ ਦੀ ਸਤਾ ਦੇ ਨੇੜੇ ਹੀ ਫੈਲੀਆਂ ਹੁੰਦੀਆਂ ਹਨ । |
ਪ੍ਰਸ਼ਨ 5.
ਫੁੱਲ ਕੀ ਹੈ ? ਇੱਕ ਫੁੱਲ ਦੀ ਰਚਨਾ ਦਾ ਵਰਣਨ ਕਰੋ ।
ਉੱਤਰ-
ਫੁੱਲ ਦੇ ਭਾਗ-ਫੁੱਲ ਪੌਦੇ ਦਾ ਸਭ ਤੋਂ ਸੁੰਦਰ ਭਾਗ ਹੁੰਦਾ ਹੈ । ਆਮ ਕਰਕੇ ਫੁੱਲ ਵੱਖ-ਵੱਖ ਆਕਰਸ਼ਕ ਰੰਗਾਂ ਦੇ ਹੁੰਦੇ ਹਨ । ਇੱਕ ਫੁੱਲ ਦੇ ਹੇਠ ਲਿਖੇ ਭਾਗ ਹੁੰਦੇ ਹਨ
- ਬਾਹਰੀ ਦਲ (calyx),
- ਪੰਖੜੀਆਂ (corolla),
- ਪੁੰਕੇਸਰ (stamen).
- ਇਸਤਰੀ ਕੇਸਰ (carpel)
ਬਾਹਰੀ ਦਲ ਫੁੱਲ ਦੇ ਬਾਹਰੀ ਘੇਰੇ ਦੇ ਹਰੇ ਪੱਤੇ ਜਿੰਨੇ ਭਾਗ ਹੁੰਦੇ ਹਨ । ਇਹ ਕਲੀ ਦੀ ਅਵਸਥਾ ਵਿੱਚ ਫੁੱਲ ਦੀ ਰੱਖਿਆ ਕਰਦਾ ਹੈ । ਬਾਹਰੀ ਦਲ ਦੇ ਅੰਦਰ ਰੰਗਦਾਰ ਪੰਖੜੀਆਂ ਹੁੰਦੀਆਂ ਹਨ । ਇਹ ਪਰਾਗਣ ਕਿਰਿਆ ਦੇ ਲਈ ਕੀਟ-ਪਤੰਗਿਆਂ ਨੂੰ ਆਪਣੀ ਵੱਲ ਆਕਰਸ਼ਿਤ ਕਰਨ ਦਾ ਕੰਮ ਕਰਦੀਆਂ ਹਨ । ਜੇ ਪੰਖੜੀਆਂ ਨੂੰ ਹਟਾ ਦਿੱਤਾ ਜਾਵੇ ਤਾਂ ਅੰਦਰ ਛੋਟੇ-ਛੋਟੇ ਚੱਕਰ ਦਿਖਾਈ ਦਿੰਦੇ ਹਨ ਜਿਨ੍ਹਾਂ ਦੇ ਸਿਰੇ ਫੁੱਲੇ ਹੁੰਦੇ ਹਨ । ਇਨ੍ਹਾਂ ਨੂੰ ਪੁੰਕੇਸਰ ਕਹਿੰਦੇ ਹਨ । ਪੁੰਕੇਸਰ ਦੇ ਫੁੱਲੇ ਹੋਏ ਭਾਗ ਨੂੰ ਪਰਾਗਕੋਸ਼ ਕਹਿੰਦੇ ਹਨ, ਜਿਸ ਵਿੱਚ ਪਾਉਡਰ ਜਿਹੇ ਪਰਾਗਕਣ ਹੁੰਦੇ ਹਨ । ਪੁੰਕੇਸਰ ਫੁੱਲ ਦਾ ਨਰ ਅੰਗ ਹੁੰਦਾ ਹੈ । ਫੁੱਲ ਦੇ ਬਿਲਕੁਲ ਵਿਚਕਾਰ ਸੁਰਾਹੀ ਦੇ ਆਕਾਰ ਦਾ ਇੱਕ ਅੰਗ ਹੁੰਦਾ ਹੈ ਜਿਸ ਨੂੰ ਇਸਤਰੀ ਕੇਸਰ ਕਹਿੰਦੇ ਹਨ । ਇਹ ਫੁੱਲ ਦਾ ਮਾਦਾ ਅੰਗ ਹੈ । ਇਸਦੇ ਫੁੱਲੇ ਹੋਏ ਭਾਗ ਨੂੰ ਅੰਡਕੋਸ਼ ਕਹਿੰਦੇ ਹਨ । ਅੰਡਕੋਸ਼ ਵਿੱਚ ਬੀਜ-ਅੰਡ ਹੁੰਦੇ ਹਨ । ਜੋ ਪਰਾਗਕਣ ਅਤੇ ਨਿਸ਼ੇਚਨ ਕਿਰਿਆ ਤੋਂ ਬਾਅਦ ਬੀਜ ਵਿੱਚ ਬਦਲ ਜਾਂਦੇ ਹਨ ਅਤੇ ਅੰਡਕੋਸ਼ ਪੱਕਣ ਤੇ ਫਲ ਬਣ ਜਾਂਦਾ ਹੈ ।