Punjab State Board PSEB 7th Class Punjabi Book Solutions Chapter 19 ਸ਼ਹੀਦ ਬਾਬਾ ਦੀਪ ਸਿੰਘ ਜੀ Textbook Exercise Questions and Answers.
PSEB Solutions for Class 7 Punjabi Chapter 19 ਸ਼ਹੀਦ ਬਾਬਾ ਦੀਪ ਸਿੰਘ ਜੀ
(ਉ) ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ-ਹੇਠ ਲਿਖੇ ਪ੍ਰਸ਼ਨਾਂ ਦੇ ਇੱਕ-ਦੋ ਸ਼ਬਦਾਂ ਵਿਚ ਉੱਤਰ ਦਿਓ
(ਉ) ਬਾਬਾ ਦੀਪ ਸਿੰਘ ਜੀ ਦਾ ਜਨਮ ਕਿੱਥੇ ਹੋਇਆ ?
(ਅ) ਬਾਬਾ ਦੀਪ ਸਿੰਘ ਜੀ ਦੀ ਮਾਤਾ ਦਾ ਨਾਂ ਕੀ ਸੀ ?
(ਇ) ਅਹਿਮਦ ਸ਼ਾਹ ਅਬਦਾਲੀ ਨੇ ਮੁਗ਼ਲਾਂ ਨੂੰ ਹਾਰ ਕਦੋਂ ਦਿੱਤੀ ?
(ਸ) ਬਾਬਾ ਦੀਪ ਸਿੰਘ ਜੀ ਜਦੋਂ ਸਿੱਖਾਂ ਦੇ ਜਥੇਦਾਰ ਸਨ, ਉਦੋਂ ਉਨ੍ਹਾਂ ਦੀ ਉਮਰ ਕਿੰਨੀ ਸੀ ?
(ਹ) ਕਿਸ ਸਥਾਨ ‘ਤੇ ਸਿੱਖਾਂ ਤੇ ਦੁਸ਼ਮਣਾਂ ਦੀਆਂ ਫ਼ੌਜਾਂ ਆਮੋ-ਸਾਹਮਣੇ ਹੋ ਕੇ ਲੜੀਆਂ ?
ਉੱਤਰ :
(ੳ) ਪਹੂਵਿੰਡ ਵਿਚ ।
(ਅ) ਜਿਉਣੀ ।
(ਈ) 1757 ਈ: ਵਿਚ ।
(ਸ) 75 ਸਾਲ ॥
(ਹ) ਪਿੰਡ ਗੋਹਲਵੜ ਕੋਲ ।
(ਅ) ਸੰਖੇਪ ਉੱਤਰ ਵਾਲੇ ਪ੍ਰਸ਼ਨੇ ।
ਪ੍ਰਸ਼ਨ 1.
ਬਾਬਾ ਦੀਪ ਸਿੰਘ ਜੀ ਦੇ ਜਨਮ ਤੇ ਮਾਤਾ-ਪਿਤਾ ਬਾਰੇ ਜਾਣਕਾਰੀ ਦਿਓ ।
ਉੱਤਰ :
ਬਾਬਾ ਦੀਪ ਸਿੰਘ ਦਾ ਜਨਮ 1682 ਵਿਚ ਪਿੰਡ ਪਹੂਵਿੰਡ ਜ਼ਿਲ੍ਹਾ ਲਾਹੌਰ ਵਿਚ ਹੋਇਆ । ਉਨ੍ਹਾਂ ਦੇ ਪਿਤਾ ਦਾ ਨਾਂ ਭਾਈ ਭਗਤਾ ਤੇ ਮਾਤਾ ਦਾ ਨਾਂ ਜਿਉਣੀ ਸੀ ।
ਪ੍ਰਸ਼ਨ 2.
ਬਾਬਾ ਦੀਪ ਸਿੰਘ ਜੀ ਦੇ ਸੁਭਾ ਦੇ ਵਿਲੱਖਣ ਗੁਣ ਦੱਸੋ !
ਉੱਤਰ :
ਬਾਬਾ ਦੀਪ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਸਿਦਕੀ ਸਿੱਖ ਸਨ । ਉਹ ਵਿਹਲਾ ਰਹਿਣਾ ਪਸੰਦ ਨਹੀਂ ਸਨ ਕਰਦੇ । ਆਪ ਵੱਡੀ ਤੋਂ ਵੱਡੀ ਔਕੜ ਵਿਚ ਵੀ ਦਿਲ ਨਹੀਂ ਸਨ ਹਾਰਦੇ । ਆਪ ਦਮਦਮਾ ਸਾਹਿਬ ‘ਗੁਰੂ ਕੀ ਕਾਸ਼ੀ’ ਦੇ ਇਕ ਵਿਦਵਾਨ ਮਹੰਤ ਸਨ । ਆਪ ਦੇ ਬੁਢਾਪੇ ਵਿਚ ਵੀ ਆਪ ਵਿਚ ਗੱਭਰੂਆਂ ਵਾਲੀ ਦਲੇਰੀ ਤੇ ਜਾਂਬਾਜ਼ੀ ਸੀ ।
ਪ੍ਰਸ਼ਨ 3.
ਤੈਮੂਰ ਨੇ ਸਿੱਖਾਂ ‘ ਤੇ ਕੀ-ਕੀ ਜ਼ੁਲਮ ਕੀਤੇ ?
ਉੱਤਰ :
ਤੈਮੂਰ ਨੇ ਸਿੱਖਾਂ ਉੱਤੇ ਬਹੁਤ ਜ਼ੁਲਮ ਢਾਹੇ । ਉਸ ਨੇ ਬਹੁਤ ਸਾਰੇ ਸਿੱਖਾਂ ਨੂੰ ਕਤਲ ਕਰ ਦਿੱਤਾ ਤੇ ਉਨ੍ਹਾਂ ਦੇ ਘਰ-ਘਾਟ ਢਹਿ-ਢੇਰੀ ਕਰ ਕੇ ਉਨ੍ਹਾਂ ਨੂੰ ਪਿੰਡਾਂ ਵਿਚੋਂ ਕੱਢ ਦਿੱਤਾ । ਇਸ ਸਥਿਤੀ ਵਿਚ ਬਹੁਤ ਸਾਰੇ ਸਿੱਖਾਂ ਨੂੰ ਜੰਗਲਾਂ ਦੀ ਸ਼ਰਨ ਲੈਣੀ ਪਈ ।
ਪ੍ਰਸ਼ਨ 4.
ਬਾਬਾ ਦੀਪ ਸਿੰਘ ਨੇ ਕਿਸ ਤਰ੍ਹਾਂ ਸ਼ਹੀਦੀ ਪ੍ਰਾਪਤ ਕੀਤੀ ?
ਉੱਤਰ :
ਮੁਸਲਮਾਨ ਕਪਤਾਨ ਅਮਾਨ ਖਾਂ ਤੇ ਬਾਬਾ ਦੀਪ ਸਿੰਘ ਦੀ ਆਹਮੋ-ਸਾਹਮਣੀ ਲੜਾਈ ਹੋਈ । ਕਦੇ ਇਕ ਤੇ, ਕਦੇ ਦੂਜਾ ਜਿੱਤਦਾ ਲਗਦਾ । ਦੋਹਾਂ ਦੇ ਘੋੜੇ ਲੜਦਿਆਂ ਲੜਦਿਆਂ ਡਿਗ ਕੇ ਮਰ ਗਏ ਪਰ ਲੜਾਈ ਜਾਰੀ ਰਹੀ । ਅਖੀਰ ਵਿਚ ਮੁਸਲਮਾਨ ਕਪਤਾਨ ਦਾ ਸਿਰ ਡਿਗ ਪਿਆ ਤੇ ਬਾਬਾ ਦੀਪ ਸਿੰਘ ਦਾ ਸਿਰ ਵੀ ਕੱਟਿਆ ਗਿਆ । ਪਰ ਉਹ ਸਿਰ ਤਲੀ ਉੱਤੇ ਟਿਕਾ ਕੇ ਲੜਦੇ ਹੋਏ ਅੱਗੇ ਵੱਧਦੇ ਗਏ । ਉਨ੍ਹਾਂ ਦਾ ਧੜ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਜਾ ਕੇ ਡਿੱਗਿਆ । ਇਸ ਤਰ੍ਹਾਂ ਬਾਬਾ ਦੀਪ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ ।
ਪ੍ਰਸ਼ਨ 5.
ਮੁਸਲਮਾਨ ਕਪਤਾਨ ਅਮਾਨ ਖ਼ਾਂ ਨੇ ਲਲਕਾਰ ਕੇ ਕੀ ਕਿਹਾ ?
ਉੱਤਰ :
ਮੁਸਲਮਾਨ ਕਪਤਾਨ ਅਮਾਨ ਖਾਂ ਨੇ ਲਲਕਾਰ ਕੇ ਕਿਹਾ, “ਮੈਂ ਸੁਣਿਆ ਹੈ, ਬਾਬਾ ਦੀਪ ਸਿੰਘ ਸਿਪਾਹੀਆਂ ਵਿਚੋਂ ਸਭ ਨਾਲੋਂ ਬਹਾਦਰ ਹੈ । ਜੇ ਇਹ ਸੱਚ ਹੈ, ਤਾਂ ਉਹ ਅਗਾਂਹ ਵਧੇ ਤੇ ਮੇਰੇ ਨਾਲ ਇਕੱਲਾ ਯੁੱਧ ਕਰ ਲਏ ।”
(ੲ) ਕੁੱਝ ਹੋਰ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ/ਮੁਹਾਵਰਿਆਂ ਨੂੰ ਵਾਕਾਂ ਵਿਚ ਵਰਤੋ
ਦਾਤ, ਬੰਦੀ, ਕਾਮਯਾਬੀ, ਕਹਿਰ ਢਾਹੁਣਾ, ਟੁੱਟ ਕੇ ਪੈ ਜਾਣਾ, ਪ੍ਰਾਣਾਂ ਦੀ ਬਾਜ਼ੀ ‘ ਲਾਉਣਾ ।
ਉੱਤਰ :
1. ਦਾਤ (ਬਖ਼ਸ਼ਿਸ਼) – ਪਾਣੀ ਕੁਦਰਤ ਦੀ ਇਕ ਬਹੁਤ ਵੱਡੀ ਦਾਤ ਹੈ, ਇਸ ਤੋਂ , ਬਿਨਾਂ ਧਰਤੀ ਉੱਤੇ ਜੀਵਨ ਸੰਭਵ ਨਹੀਂ ।
2. ਬੰਦੀ (ਕੈਦੀ) – ਸਿੱਖਾਂ ਨੇ ਅਹਿਮਦ ਸ਼ਾਹ ਅਬਦਾਲੀ ਦੀਆਂ ਫ਼ੌਜਾਂ ਉੱਤੇ ਹਮਲੇ ਕਰ ਕੇ ਬਹੁਤ ਸਾਰੇ ਬੰਦੀ ਮਰਦਾਂ-ਇਸਤਰੀਆਂ ਨੂੰ ਛੁਡਾ ਲਿਆ ।
3. ਕਾਮਯਾਬੀ (ਸਫਲਤਾ) – ਮਿਹਨਤ ਤੋਂ ਬਿਨਾਂ ਕਾਮਯਾਬੀ ਪ੍ਰਾਪਤ ਨਹੀਂ ਹੁੰਦੀ ।
4. ਕਹਿਰ ਢਾਹੁਣਾ (ਜ਼ੁਲਮ ਕਰਨਾ, ਬਹੁਤ ਨੁਕਸਾਨ ਕਰਨਾ) – ਕੱਲ੍ਹ ਤਿੰਨ-ਚਾਰ ਘੰਟਿਆਂ ਦੀ ਮੋਹਲੇਧਾਰ ਵਰਖਾ ਨੇ ਸ਼ਹਿਰ ਵਿਚ ਕਹਿਰ ਢਾਹ ਦਿੱਤਾ ।
5. ਟੁੱਟ ਕੇ ਪੈ ਜਾਣਾ (ਭਿਆਨਕ ਹਮਲਾ ਕਰਨਾ) – ਬਾਬਾ ਦੀਪ ਸਿੰਘ ਤਲਵਾਰ ਧੂਹ ਕੇ ਦੁਸ਼ਮਣ ਫ਼ੌਜਾਂ ਉੱਤੇ ਟੁੱਟ ਕੇ ਪੈ ਗਏ ।
6. ਪ੍ਰਾਣਾਂ ਦੀ ਬਾਜ਼ੀ ਲਾਉਣਾ (ਜਾਨ ਦੀ ਪਰਵਾਹ ਨਾ ਕਰਨੀ) – ਸ: ਸ਼ਾਮ ਸਿੰਘ ਅਟਾਰੀਵਾਲਾ ਸਭਰਾਵਾਂ ਦੇ ਮੈਦਾਨ ਵਿਚ ਪ੍ਰਾਣਾਂ ਦੀ ਬਾਜ਼ੀ ਲਾ ਕੇ ਲੜਿਆ ।
ਪ੍ਰਸ਼ਨ 2.
ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਚੁਣ ਕੇ ਭਰੋ-
ਪ੍ਰਮਾਣਿਕ, ਸੂਤ, ਤਲੀ, ਮਾਲਵੇ, ਜਰਨੈਲ
(ੳ) ਉਸ ਸਮੇਂ ਬਾਬਾ ਦੀਪ ਸਿੰਘ ਜੀ ………….. ਵਿਚ ਸੀ ।
(ਅ) ਇਹ ………….. ਸਿੱਖਾਂ ਦਾ ਜਾਨੀ ਦੁਸ਼ਮਣ ਸੀ ।
(ਇ) ਬਾਬਾ ਦੀਪ ਸਿੰਘ ਜੀ ਦੇ ਮੁਢਲੇ ਜੀਵਨ ਬਾਰੇ ਕੋਈ ………….. ਜਾਣਕਾਰੀ ਨਹੀਂ ਮਿਲਦੀ ।
(ਸ) ਬਾਬਾ ਦੀਪ ਸਿੰਘ ਜੀ ਨੇ ਸਿਰ …………. ‘ਤੇ ਟਿਕਾ ਦਿੱਤਾ ।
(ਹ) ਬਾਬਾ ਦੀਪ ਸਿੰਘ ਜੀ ਨੇ ਤਲਵਾਰ …………… ਲਈ ।
ਉੱਤਰ :
(ੳ) ਉਸ ਸਮੇਂ ਬਾਬਾ ਦੀਪ ਸਿੰਘ ਜੀ ਮਾਲਵੇ ਵਿੱਚ ਸੀ ।
(ਅ) ਇਹ ਜਰਨੈਲ ਸਿੱਖਾਂ ਦਾ ਜਾਨੀ ਦੁਸ਼ਮਣ ਸੀ ।
(ਇ) ਬਾਬਾ ਦੀਪ ਸਿੰਘ ਜੀ ਦੇ ਮੁੱਢਲੇ ਜੀਵਨ ਬਾਰੇ ਕੋਈ ਪ੍ਰਮਾਣਿਕ ਜਾਣਕਾਰੀ ਨਹੀਂ ਮਿਲਦੀ ।
(ਸ) ਬਾਬਾ ਦੀਪ ਸਿੰਘ ਜੀ ਨੇ ਸਿਰ ਤਲੀ ‘ਤੇ ਟਿਕਾ ਦਿੱਤਾ ।
(ਹ) ਬਾਬਾ ਦੀਪ ਸਿੰਘ ਜੀ ਨੇ ਤਲਵਾਰ ਸੂਤ ਲਈ ।
ਪ੍ਰਸ਼ਨ 3.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋ-
ਉਮਰ, ਸੰਗ, ਟਾਕਰਾ, ਕਾਹਲੀ, ਔਕੜ ।
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਉਮਰ – आयु – Age
ਸੰਗ – साथ – with
ਟਾਕਰਾ – टकराव – Clash
ਕਾਹਲੀ – जल्दी – Hurry
ਔਕੜ – कठिनाई – Difficulty.
ਪ੍ਰਸ਼ਨ 4.
ਹੇਠ ਲਿਖੇ ਵਾਕਾਂ ਵਿਚੋਂ ਨਾਂਵ-ਸ਼ਬਦ ਚੁਣੋ-
(i) ਬਾਬਾ ਦੀਪ ਸਿੰਘ ਦਾ ਜਨਮ ਜ਼ਿਲ੍ਹਾ ਲਾਹੌਰ ਦੇ ਪਿੰਡ ਪਹੂਵਿੰਡ ਵਿਖੇ ਹੋਇਆ ।
(ii) ਹੇਠ ਲਿਖੇ ਵਾਕ ਵਿਚੋਂ ਬਹੁਵਚਨ ਸ਼ਬਦ ਚੁਣੋ : ਉਸ ਨੇ ਅਣਗਿਣਤ ਬੱਚਿਆਂ, ਔਰਤਾਂ ਤੇ ਮਰਦਾਂ ਨੂੰ ਬੰਦੀ ਬਣਾਇਆ ।
(iii) ਬਹਾਦਰ ਦਾ ਵਿਰੋਧੀ ਸ਼ਬਦ ਲਿਖੋ ।
(iv) ‘ਸੱਚ’ ਦਾ ਵਿਰੋਧੀ ਸ਼ਬਦ ਕੀ ਹੈ ?
(v) “ਫ਼ੌਜ’ ਕਿਹੜੀ ਕਿਸਮ ਦਾ ਨਾਂਵ ਹੈ ?
ਉੱਤਰ :
(i) ਬਾਬਾ ਦੀਪ ਸਿੰਘ, ਜਨਮ, ਲਾਹੌਰ, ਪਿੰਡ, ਪਹੂਵਿੰਡ ।
(ii) ਅਣਗਿਣਤ, ਬੱਚਿਆਂ, ਔਰਤਾਂ, ਮਰਦਾਂ ।
(iii) ਡਰਪੋਕ ।
(iv) ਝੂਠ ॥
(v) ਇਕੱਠਵਾਚਕ ਨਾਂਵ !
ਪ੍ਰਸ਼ਨ 5.
ਅਸ਼ੁੱਧ ਸ਼ਬਦਾਂ ਨੂੰ ਸ਼ੁੱਧ ਕਰ ਕੇ ਲਿਖੋ ।
ਬਿਹਲਾ – ………..
ਸ਼ਾਮਿਲ – ………..
ਸੂਰਵੀਰ – ………..
ਪਰਸਿੱਧ – ………..
ਦਿਲੇਰੀ – ………..
ਉੱਤਰ :
ਬਿਹਲਾ – ਵਿਹਲਾ
ਸ਼ਾਮਿਲ – ਸ਼ਾਮਲ
ਸੂਰਵੀਰ – ਸੂਰਬੀਰ
ਪਰਸਿੱਧ – ਪ੍ਰਸਿੱਧ
ਦਿਲੇਰੀ – ਦਲੇਰੀ ।
ਪ੍ਰਸ਼ਨ 6.
ਹੇਠ ਲਿਖੇ ਵਾਕਾਂ ਅੱਗੇ ਸਹੀ (✓) ਤੇ ਗ਼ਲਤ ਦਾ (✗) ਨਿਸ਼ਾਨ ਲਗਾਓ-
(ਉ) ਬਾਬਾ ਦੀਪ ਸਿੰਘ ਜੀ ਵਿਹਲਾ ਰਹਿਣਾ ਪਸੰਦ ਨਹੀਂ ਕਰਦੇ ਸਨ ।
(ਅ) ਅਹਿਮਦ ਸ਼ਾਹ ਅਬਦਾਲੀ ਦਾ ਲੜਕਾ ਤੈਮੂਰ ਨਹੀਂ ਸੀ ।
(ਇ) ਜਹਾਨ ਖਾਂ ਨੂੰ ਬਹੁਤ ਵੱਡੀ ਕਾਮਯਾਬੀ ਹਾਸਲ ਹੋਈ ॥
(ਸ) ਬਾਬਾ ਦੀਪ ਸਿੰਘ ਜੀ ਦਾ ਸਿਰ ਵੀ ਕੱਟਿਆ ਗਿਆ ।
(ਹ) ਉਹਨਾਂ ਦਾ ਧੜ ਦਰਬਾਰ ਸਾਹਿਬ ਦੀ ਪਰਿਕ੍ਰਮਾ ਵਿਚ ਜਾ ਕੇ ਡਿਗਿਆ ।
(ਕ) ਸਿੱਖਾਂ ਦੀ ਇਸ ਜਿੱਤ ਦਾ ਸਿਹਰਾ ਬਾਬਾ ਦੀਪ ਸਿੰਘ ਜੀ ਦੇ ਸਿਰ ਬੱਝਦਾ ਹੈ ।
ਉੱਤਰ :
(ਉ) ਬਾਬਾ ਦੀਪ ਸਿੰਘ ਜੀ ਵਿਹਲਾ ਰਹਿਣਾ ਪਸੰਦ ਨਹੀਂ ਕਰਦੇ ਸਨ । (✓)
(ਅ) ਅਹਿਮਦ ਸ਼ਾਹ ਅਬਦਾਲੀ ਦਾ ਲੜਕਾ ਤੈਮੂਰ ਨਹੀਂ ਸੀ । (✗)
() ਜਹਾਨ ਖਾਂ ਨੂੰ ਬਹੁਤ ਵੱਡੀ ਕਾਮਯਾਬੀ ਹਾਸਲ ਹੋਈ । (✗)
(ਸ) ਬਾਬਾ ਦੀਪ ਸਿੰਘ ਜੀ ਦਾ ਸਿਰ ਵੀ ਕੱਟਿਆ ਗਿਆ । (✓)
(ਹ) ਉਹਨਾਂ ਦਾ ਧੜ ਦਰਬਾਰ ਸਾਹਿਬ ਦੀ ਪਰਿਕ੍ਰਮਾ ਵਿਚ ਜਾ ਕੇ ਡਿਗਿਆ । (✓)
(ਕ) ਸਿੱਖਾਂ ਦੀ ਇਸ ਜਿੱਤ ਦਾ ਸਿਹਰਾ ਬਾਬਾ ਦੀਪ ਸਿੰਘ ਜੀ ਦੇ ਸਿਰ । ਬੱਝਦਾ ਹੈ । (✓)
ਪ੍ਰਸ਼ਨ 7.
ਹੇਠ ਦਿੱਤੇ ਵਾਕਾਂ ਨੂੰ ਸੁੰਦਰ ਲਿਖਾਈ ਕਰ ਕੇ ਲਿਖੋ ।
ਲੜਾਈ ਅਜੇ ਬੰਦ ਨਹੀਂ ਸੀ ਹੋਈ । ਇਹ ਕਾਫ਼ੀ ਚਿਰ ਤਕ ਚਲਦੀ ਰਹੀ । ਅਣਗਿਣਤ ਬਹਾਦਰ ਸਿੱਖਾਂ ਤੇ ਮੁਸਲਮਾਨਾਂ ਨੇ ਆਪਣੇ ਪ੍ਰਾਣਾਂ ਦੀ ਬਾਜ਼ੀ ਲਾਈ ।
ਔਖੇ ਸ਼ਬਦਾਂ ਦੇ ਅਰਥ :
ਪ੍ਰਮਾਣਿਕ-ਪੱਕੀ, ਸਬੂਤ ਤੋਂ ਬਿਨਾਂ । ਮਨੋਰਥ-ਉਦੇਸ਼ ! ਦਾਤਬਖ਼ਸ਼ਿਸ਼ । ਸੰਗ-ਨਾਲ । ਪ੍ਰਵਾਨ-ਮਨਜ਼ੂਰ । ਮਹੰਤ-ਪੁਜਾਰੀ । ਕਮਾਨ-ਅਗਵਾਈ । ਬੰਦੀ-ਕੈਦੀ । ਕਾਮਯਾਬੀ-ਸਫਲਤਾ । ਵਾਸਾ-ਨਿਵਾਸ । ਇਖ਼ਤਿਆਰ ਕਰਨਾ-ਧਾਰਨ ਕਰਨਾ । ਕਰਤੂਤਾਂ-ਭੈੜੇ ਕੰਮਾਂ । ਵਾਰਦਾਤਾਂ-ਘਟਨਾਵਾਂ । ਸੰਦੇਸ਼-ਸੁਨੇਹੇ । ਭੁਜਾਵਾਂ-ਬਾਂਹਾਂ । ਬਲ-ਤਾਕਤ । ਤਕੜਾਈ-ਸਖ਼ਤਾਈ, ਮਜ਼ਬੂਤੀ, ਤਕੜਾ ਹੋਣਾ । ਸਥਿਰਤਾ-ਪਕਿਆਈ ॥ ਤਿਆਰ ਰਹਿਣ ਵਾਲਾ ! ਸੂਤ ਲਈ-ਕੱਢ ਲਈ, ਖਿੱਚ ਲਈ 1 ਲੋਹਾ ਠਹਿਕਣ ਲੱਗਾਹਥਿਆਰ ਟਕਰਾਉਣ ਲੱਗੇ । ਲਾਲ ਰੱਤੀ-ਲਾਲੋ-ਲਾਲ 1 ਭੈਭੀਤ-ਡਰਾਉਣਾ । ਅਣਗਿਣਤ ਜਿਨ੍ਹਾਂ ਦੀ ਗਿਣਤੀ ਨਾ ਹੋ ਸਕੇ । ਪ੍ਰਾਣਾਂ ਦੀ ਬਾਜ਼ੀ ਲਾਈ-ਜਾਨ ਕੁਰਬਾਨ ਕਰਨ ਦਾ ਇਰਾਦਾ ਕੀਤਾ ।
ਸ਼ਹੀਦ ਬਾਬਾ ਦੀਪ ਸਿੰਘ ਜੀ Summary
ਸ਼ਹੀਦ ਬਾਬਾ ਦੀਪ ਸਿੰਘ ਜੀ ਪਾਠ ਦਾ ਸਾਰ
ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ 1682 ਈ: ਵਿਚ ਪਿੰਡ ਪਹੁਵਿੰਡ, ਜ਼ਿਲ੍ਹਾ ਲਾਹੌਰ ਵਿਖੇ ਹੋਇਆ । ਆਪ ਦੇ ਪਿਤਾ ਦਾ ਨਾਂ ਭਾਈ ਭਗਤਾ ਤੇ ਮਾਤਾ ਦਾ ਨਾਂ ਜਿਉਣੀ ਸੀ । ਜਵਾਨ ਹੋਣ ਤੇ ਆਪ ਆਪਣੇ ਪਿਤਾ, ਮਾਤਾ ਤੇ ਪਰਿਵਾਰ ਦੇ ਹੋਰਨਾਂ ਜੀਆਂ ਨਾਲ ਗੁਰੂ ਗੋਬਿੰਦ ਸਿੰਘ ਜੀ ਕੋਲ ਅਨੰਦਪੁਰ ਸਾਹਿਬ ਪੁੱਜੇ । ਉਨ੍ਹਾਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਜੀ ਨੇ ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖ਼ਸ਼ੀ । ਮਾਤਾ-ਪਿਤਾ ਦੇ ਵਾਪਸ ਪਰਤ ਆਉਣ ਤੇ ਦੀਪ ਸਿੰਘ ਗੁਰੂ ਜੀ ਪਾਸ ਹੀ ਰਹੇ ।
ਜਦੋਂ ਗੁਰੂ ਗੋਬਿੰਦ ਸਿੰਘ ਜੀ ਦੱਖਣ ਵਿੱਚ ਨੰਦੇੜ ਵਲ ਚਲ ਪਏ, ਤਾਂ ਉਨ੍ਹਾਂ ਨੇ ਬਾਬਾ ਦੀਪ ਸਿੰਘ ਨੂੰ ਦਮਦਮਾ ਸਾਹਿਬ ਦਾ ਮਹੰਤ ਥਾਪ ਦਿੱਤਾ । ਇਹ ਥਾਂ “ਗੁਰੂ ਦੀ ਕਾਸ਼ੀ ਕਹਾਈ । ਇੱਥੇ ਰਹਿੰਦਿਆਂ ਬਾਬਾ ਜੀ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਚਾਰ ਬੀੜਾਂ ਹੱਥੀਂ ਲਿਖੀਆਂ ।
ਬਾਬਾ ਦੀਪ ਸਿੰਘ ਵਿਹਲੇ ਰਹਿਣਾ ਪਸੰਦ ਨਹੀਂ ਸਨ ਕਰਦੇ ।ਇਸ ਕਰਕੇ ਆਪ ਬਾਬਾ ਬੰਦਾ ਜੀ ਦੀ ਫ਼ੌਜ ਵਿੱਚ ਸ਼ਾਮਲ ਹੋ ਗਏ ਤੇ ਕਈ ਯੁੱਧਾਂ ਵਿਚ ਬਹਾਦਰੀ ਦੇ ਕਾਰਨਾਮੇ ਕੀਤੇ ।
1757 ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਮੁਗ਼ਲਾਂ ਨੂੰ ਹਰਾਉਣ ਮਗਰੋਂ ਬਹੁਤ ਸਾਰਾ ਲੁੱਟ ਦਾ ਮਾਲ ਇਕੱਠਾ ਕਰ ਕੇ ਅਣਗਿਣਤ ਬੱਚਿਆਂ, ਔਰਤਾਂ ਤੇ ਮਰਦਾਂ ਨੂੰ ਕੈਦੀ ਬਣਾਇਆ । ਦਿੱਲੀ ਤੇ ਮਥਰਾ ਦੀ ਲੱਟ ਪਿੱਛੋਂ ਅਹਿਮਦ ਸ਼ਾਹ ਦੇ ਸਿਪਾਹੀ ਪੰਜਾਬ ਵਿੱਚ ਆਏ ।
ਸਿੱਖ ਸੂਰਬੀਰ ਉਨ੍ਹਾਂ ਉੱਤੇ ਟੁੱਟ ਕੇ ਪੈ ਗਏ । ਉਨ੍ਹਾਂ ਨੇ ਨਾ ਕੇਵਲ ਉਨ੍ਹਾਂ ਦਾ ਮਾਲ ਹੀ ਲੁੱਟ ਲਿਆਂ, ਸਗੋਂ ਆਪਣੇ ਕੈਦੀ ਵੀ ਛੁਡਾ ਲਏ । ਅਹਿਮਦ ਸ਼ਾਹ ਗੁੱਸੇ ਨਾਲ ਭਰ ਗਿਆ । ਆਪਣੇ ਦੇਸ਼ ਵਾਪਸ ਜਾਣ ਦੀ ਕਾਹਲੀ ਕਾਰਨ ਉਹ ਸਿੱਖਾਂ ਉੱਤੇ ਆਪਣਾ ਗੁੱਸਾ ਨਾ ਕੱਢ ਸਕਿਆ । ਉਸ ਨੇ ਆਪਣੇ ਲੜਕੇ ਤੈਮੂਰ ਨੂੰ ਪੰਜਾਬ ਦਾ ਗਵਰਨਰ ਬਣਾ ਦਿੱਤਾ ਤੇ ਕਾਬਲ ਪਹੁੰਚ ਕੇ ਉਸ ਨੇ 8,000 ਫ਼ੌਜੀ ਜਹਾਨ ਖਾਂ ਦੀ ਕਮਾਨ ਹੇਠ ਸਿੱਖਾਂ ਦੀ ਤਾਕਤ ਖ਼ਤਮ ਕਰਨ ਲਈ ਭੇਜੇ । ਜਹਾਨ ਖਾਂ ਨੂੰ ਕੋਈ ਕਾਮਯਾਬੀ ਨਾ ਹੋਈ । ਫਿਰ ਇੱਕ ਹੋਰ ਜਰਨੈਲ ਬਹੁਤ ਵੱਡੀ ਫ਼ੌਜ ਦੇ ਕੇ ਭੇਜਿਆ ਗਿਆ ।
ਇਸ ਜਰਨੈਲ ਨੇ ਪੰਜਾਬ ਪਹੁੰਚਦਿਆਂ ਹੀ ਬਹੁਤ ਸਾਰੇ ਸਿੱਖਾਂ ਨੂੰ ਕਤਲ ਕੀਤਾ ਅਤੇ ਬਹੁਤ ਸਾਰਿਆਂ ਦੇ ਘਰ-ਘਾਟ ਢਾਹ ਕੇ ਉਨ੍ਹਾਂ ਨੂੰ ਪਿੰਡਾਂ ਵਿੱਚੋਂ ਨਾ ਦਿੱਤਾ । ਅਣਗਿਣਤ ਸਿੱਖਾਂ ਨੂੰ ਜੰਗਲਾਂ ਵਿਚ ਜਾ ਕੇ ਰਹਿਣਾ ਪਿਆ । ਅੰਮ੍ਰਿਤਸਰ ਪਹੁੰਚ ਕੇ ਉਸ ਜਰਨੈਲ ਨੇ ਗੁਰੂ ਰਾਮਦਾਸ ਸਰੋਵਰ ਨੂੰ ਮਿੱਟੀ ਨਾਲ ਪੂਰ ਦਿੱਤਾ ਅਤੇ ਹਰਿਮੰਦਰ ਸਾਹਿਬ ਨੂੰ ਅਪਵਿੱਤਰ ਕਰਨ ਲੱਗਾ ।
ਇਸ ਸਮੇਂ ਬਾਬਾ ਦੀਪ ਸਿੰਘ ਜੀ ਮਾਲਵੇ ਵਿਚ ਸਨ । ਅਹਿਮਦ ਸ਼ਾਹ ਦੇ ਜਰਨੈਲ ਦੀਆਂ ਕਰਤੂਤਾਂ ਸੁਣ ਕੇ ਉਨ੍ਹਾਂ ਉਸ ਨੂੰ ਸਜ਼ਾ ਦੇਣ ਲਈ ਸਿੱਖ ਸੂਰਬੀਰਾਂ ਦਾ ਇੱਕ ਜੱਥਾ ਤਿਆਰ ਕੀਤਾ ਅਤੇ ਬਾਕੀ ਸਿੱਖਾਂ ਨੂੰ ਤਰਨਤਾਰਨ ਇਕੱਠੇ ਹੋਣ ਲਈ ਸੰਦੇਸ਼ ਭੇਜੇ । ਇਹ ਖ਼ਬਰ ਸੁਣ ਕੇ ਅਫ਼ਗਾਨ ਜਰਨੈਲ ਨੇ ਅੰਮ੍ਰਿਤਸਰ ਵਿਚ ਭਾਰੀ ਫ਼ੌਜ ਇਕੱਠੀ ਕੀਤੀ ਅਤੇ ਸ਼ਹਿਰ ਤੋਂ ਚਾਰ ਮੀਲ ਦੁਰ ਸਿੱਖਾਂ ਦਾ ਟਾਕਰਾ ਕਰਨ ਲਈ ਅੱਗੇ ਵਧਿਆ !
ਇਸ ਵੇਲੇ ਸਿੱਖਾਂ ਦੇ ਜਥੇਦਾਰ ਬਾਬਾ ਦੀਪ ਸਿੰਘ ਜੀ ਸਨ । ਉਸ ਸਮੇਂ ਉਨ੍ਹਾਂ ਦੀ ਉਮਰ 75 ਸਾਲਾਂ ਦੀ ਸੀ, ਪਰ ਉਨ੍ਹਾਂ ਵਿਚ ਜਵਾਨਾਂ ਵਾਲਾ ਜ਼ੋਰ ਤੇ ਤਕੜਾਈ ਸੀ । ਬੁਢਾਪੇ ਵਿੱਚ ਵੀ ਉਨ੍ਹਾਂ ਅੰਦਰ ਗੱਭਰੂਆਂ ਵਾਲੀ ਦਲੇਰੀ ਸੀ । ਪਿੰਡ ਗੋਲਵੜ ਦੇ ਕੋਲ ਦੁਸ਼ਮਣਾਂ ਨਾਲ ਉਨ੍ਹਾਂ ਦਾ ਟਾਕਰਾ ਹੋਇਆ । ਦੁਸ਼ਮਣਾਂ ਨੇ ਸਿੱਖਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ । ਇਹ ਵੇਖ ਕੇ ਬਾਬਾ ਦੀਪ ਸਿੰਘ ਨੇ ਤਲਵਾਰ ਧੂਹ ਲਈ ਅਤੇ ਸਿੱਧੇ ਹਮਲੇ ਦਾ ਹੁਕਮ ਦਿੱਤਾ । ਸਿੱਖਾਂ ਨੇ ਜ਼ੋਰਦਾਰ ਹਮਲਾ ਕੀਤਾ । ਧਰਤੀ ਖੂਨ ਨਾਲ ਲਾਲ ਹੋ ਗਈ ਤੇ ਸਿੱਖਾਂ ਨੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ ।
ਇਹ ਵੇਖ ਕੇ ਮੁਸਲਮਾਨ ਕਪਤਾਨ ਅਮਾਨ ਖ਼ਾਂ ਨੇ ਅੱਗੇ ਵਧ ਕੇ ਬਾਬਾ ਦੀਪ ਸਿੰਘ ਨੂੰ ਆਪਣੇ ਨਾਲ ਇਕੱਲਿਆਂ ਯੁੱਧ ਕਰਨ ਲਈ ਲਲਕਾਰਿਆ । ਹੁਣ ਦੋਹਾਂ ਸੂਰਬੀਰਾਂ ਦੀ ਲੜਾਈ ਸ਼ੁਰੂ ਹੋ ਗਈ । ਕਦੇ ਇੱਕ ਜਿੱਤਦਾ ਨਜ਼ਰ ਆਉਂਦਾ ਸੀ, ਕਦੇ ਦੂਜਾ । ਦੋਹਾਂ ਦੇ ਘੋੜੇ ਲੜਦਿਆਂ-ਲੜਦਿਆਂ ਮਰ ਗਏ । ਅਖੀਰ ਉੱਤੇ ਅਮਾਨ ਖਾਂ ਦਾ ਸਿਰ ਡਿਗ ਪਿਆ ਅਤੇ ਨਾਲ ਹੀ ਬਾਬਾ ਦੀਪ ਸਿੰਘ ਦਾ ਸਿਰ ਵੀ ਵੱਢਿਆ ਗਿਆ । ਪਰ ਉਹ ਆਪਣਾ ਸਿਰ ਤਲੀ ਉੱਤੇ ਟਿਕਾ ਕੇ ਅੱਗੇ ਵੱਧਦੇ ਗਏ । ਉਨ੍ਹਾਂ ਦਾ ਧੜ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਆ ਕੇ ਡਿਗਿਆ ।
ਇਸ ਪਿੱਛੋਂ ਲੜਾਈ ਕਾਫ਼ੀ ਚਿਰ ਤਕ ਚਲਦੀ ਰਹੀ । ਅਖੀਰ ਜਿੱਤ ਸਿੱਖਾਂ ਦੀ ਹੋਈ । ਸਿੱਖਾਂ ਦੀ ਇਸ ਜਿੱਤ ਦਾ ਸਿਹਰਾ ਬਾਬਾ ਦੀਪ ਸਿੰਘ ਜੀ ਦੇ ਸਿਰ ਬੱਝਦਾ ਹੈ । ਇਕ ਗੁਰਦਵਾਰਾ ਉਸ ਥਾਂ ਉੱਤੇ ਬਣਿਆ ਹੋਇਆ ਹੈ, ਜਿੱਥੇ ਉਨ੍ਹਾਂ ਦਾ ਸਿਰ ਵੱਢਿਆ ਗਿਆ ਸੀ ਤੇ ਦੂਜਾ ਗੁਰਦਵਾਰਾ ਦਰਬਾਰ ਸਾਹਿਬ ਦੀ ਪਰਿਕ੍ਰਮਾ ਵਿਚ ਉਸ ਥਾਂ ਉੱਤੇ ਹੈ, ਜਿੱਥੇ ਉਨ੍ਹਾਂ ਦਾ ਧੜ ਡਿਗਿਆ ਸੀ ।