PSEB 8th Class Computer Solutions Chapter 1 ਟਾਈਪਿੰਗ ਟਿਊਟਰ

Punjab State Board PSEB 8th Class Computer Book Solutions Chapter 1 ਟਾਈਪਿੰਗ ਟਿਊਟਰ Textbook Exercise Questions and Answers.

PSEB Solutions for Class 8 Computer Chapter 1 ਟਾਈਪਿੰਗ ਟਿਊਟਰ

Computer Guide for Class 8 PSEB ਟਾਈਪਿੰਗ ਟਿਊਟਰ Textbook Questions and Answers

ਅਭਿਆਸ ਦੇ ਪ੍ਰਸ਼ਨ-ਉੱਤਰ
1. ਖ਼ਾਲੀ ਥਾਂਵਾਂ ਭਰੋ 

ਪ੍ਰਸ਼ਨ 1.
……………………. ਫੌਂਟ ਦੀ ਵਰਤੋਂ ਪੰਜਾਬੀ ਵਿੱਚ ਟਾਈਪ ਕਰਨ ਲਈ ਕੀਤੀ ਜਾਂਦੀ ਹੈ ।
(ਉ) AnmolLipi (ਅਨਮੋਲ ਲਿੱਪੀ)
(ਅ) Raavi (ਰਾਵੀ)
(ੲ) Joy ਜੁਆਏ)
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 2.
ਅਨਮੋਲ ਲਿੱਪੀ ਨਾਲ ਟਾਈਪ ਕਰਦੇ ਹੋਏ ਖੱਬੇ ਹੱਥ ਦੀ ਛੋਟੀ ਉਂਗਲੀ ਨਾਲ ਹੋਮ ਰੋਅ ਦੀ ………………….. ਕੀਅ ਦਬਾਈ ਜਾਂਦੀ ਹੈ ।
(ੳ) ਉ/ਅ
(ਅ) ਸ/ਸ਼
(ੲ) ਦ/ਧ
(ਸ) ਡ/ਢ
ਉੱਤਰ-
(ੳ) ਉ/ਅ

PSEB 8th Class Computer Solutions Chapter 1 ਟਾਈਪਿੰਗ ਟਿਊਟਰ

ਪ੍ਰਸ਼ਨ 3.
ਅਨਮੋਲ ਲਿੱਪੀ ਨਾਲ ਟਾਈਪ ਕਰਦੇ ਹੋਏ ਖੱਬੇ ਹੱਥ ਦੀ ਰਿੰਗ ਉਂਗਲੀ ਨਾਲ ਦੂਜੀ ਰੋਅ ਦੀ ……………………… ਕੀਅ ਦਬਾਈ ਜਾਂਦੀ ਹੈ ।
(ਉ) ਤ/ਥ
(ਅ) PSEB 8th Class Computer Solutions Chapter 1 ਟਾਈਪਿੰਗ ਟਿਊਟਰ 1
(ੲ) ਇ/ਓ
(ਸ) ਰ/;
ਉੱਤਰ-
(ਅ)

ਪ੍ਰਸ਼ਨ 4.
ਅਨਮੋਲ ਲਿੱਪੀ ਨਾਲ ਟਾਈਪ ਕਰਦੇ ਹੋਏ ਸੱਜੇ ਹੱਥ ਦੀ ਇੰਡੈਕਸ ਉਂਗਲੀ ਨਾਲ ਤੀਜੀ ਰੋਅ ਦੀ ………………… ਕੀਅ ਦਬਾਈ ਜਾਂਦੀ ਹੈ ।
PSEB 8th Class Computer Solutions Chapter 1 ਟਾਈਪਿੰਗ ਟਿਊਟਰ 2
ਉੱਤਰ-
(ਅ)

ਪ੍ਰਸ਼ਨ 5.
ਨੰਬਰਪੈਡ ਦੀ ਵਰਤੋਂ ਲਈ ……………………….. ਕੀਅ ON ਰੱਖਣੀ ਚਾਹੀਦੀ ਹੈ ।
(ਉ) Num lock (ਨਮ ਲਾਕ),
(ਅ) Caps Lock ਕੈਪਸ ਲਾਕ)
(ੲ) Scroll lock (ਸਕਰੋਲ ਲਾਕ).
(ਸ) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ-
(ਉ) Num lock (ਨਮ ਲਾਕ)

2. ਸਹੀ ਜਾਂ ਗਲਤ ਲਿਖੋ 

1. ਟਾਈਪਿੰਗ ਕਰਨ ਲਈ ਕੀਅਬੋਰਡ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ- ਇੱਕ ਖੱਬੇ ਹੱਥ ਲਈ ਅਤੇ ਇੱਕ ਸੱਜੇ ਹੱਥ ਲਈ ।
ਉੱਤਰ-
ਸਹੀ

2. ਟੱਚ ਟਾਈਪਿੰਗ ਇੱਕ ਅਜਿਹੀ ਤਕਨੀਕ ਹੈ ਜਿਸ ਰਾਹੀਂ ਅਸੀਂ ਕੀਅ-ਬੋਰਡ ਨੂੰ ਦੇਖਦੇ ਹੋਏ ਤੇਜ਼ ਰਫ਼ਤਾਰ ਨਾਲ ਟਾਈਪਿੰਗ ਕਰਨੀ ਸਿੱਖਦੇ ਹਾਂ ।
ਉੱਤਰ-
ਗਲਤ

3. ਅਨਮੋਲ ਲਿੱਪੀ ਫੌਂਟ ਸਾਨੂੰ ਪੰਜਾਬੀ ਵਿੱਚ ਟਾਈਪ ਕਰਨ ਵਿੱਚ ਮਦਦ ਕਰਦਾ ਹੈ ।
ਉੱਤਰ-
ਸਹੀ

PSEB 8th Class Computer Solutions Chapter 1 ਟਾਈਪਿੰਗ ਟਿਊਟਰ

4. ਸਪੇਸ਼ਬਾਰ ਕੀਅ ਦਬਾਉਣ ਲਈ ਅਸੀਂ ਛੋਟੀ ਉਂਗਲ ਦੀ ਵਰਤੋਂ ਕਰਦੇ ਹਾਂ ।
ਉੱਤਰ-
ਗਲਤ

5. Shift ਕੀਅ ਦੀ ਵਰਤੋਂ ਅਗਲੀ ਲਾਈਨ ਤੇ ਜਾਣ ਲਈ ਕੀਤੀ ਜਾਂਦੀ ਹੈ ।
ਉੱਤਰ-
ਗਲਤ

3. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਟੱਚ ਟਾਈਪਿੰਗ ਕੀ ਹੁੰਦੀ ਹੈ ?
ਉੱਤਰ-
ਟੱਚ ਟਾਈਪਿੰਗ ਇੱਕ ਅਜਿਹੀ ਤਕਨੀਕ ਹੈ, ਜਿਸ ਰਾਹੀਂ ਅਸੀਂ ਬਿਨਾਂ ਕੀਅ-ਬੋਰਡ ਨੂੰ ਦੇਖੇ, ਕਦਮ ਦਰ ਕਦਮ, ਆਪਣੀਆਂ ਸਾਰੀਆਂ ਉਂਗਲਾਂ ਦੀ ਵਰਤੋਂ ਕਰਕੇ ਤੇਜ਼ ਰਫ਼ਤਾਰ ਨਾਲ ਟਾਈਪਿੰਗ ਕਰਨੀ ਸਿੱਖ ਸਕਦੇ ਹਾਂ । ਜੇਕਰ ਅਸੀਂ ਕੀਅ-ਬੋਰਡ ਨੂੰ ਦੇਖ ਕੇ ਇੱਕ-ਇੱਕ ਕੀਅ ਲੱਭ ਕੇ ਟਾਈਪਿੰਗ ਕਰਦੇ ਹਾਂ ਤਾਂ ਸਾਡੀ ਟਾਈਪਿੰਗ ਸਪੀਡ ਬਹੁਤ ਘੱਟ ਜਾਂਦੀ ਹੈ ।

ਪ੍ਰਸ਼ਨ 2.
ਹੋਮ ਰੋਅ ਉੱਪਰ ਸਾਡੀਆਂ ਉਂਗਲਾਂ ਦੀ ਸਥਿਤੀ ਦਾ ਵਰਨਣ ਕਰੋ ।

ਉੱਤਰ-
ਹੋਮ ਰੋਅ ’ਤੇ ਉਂਗਲਾਂ ਦੀ ਸਥਿਤੀ ਹੇਠ ਅਨੁਸਾਰ ਹੁੰਦੀ ਹੈ
ਸਭ ਤੋਂ ਪਹਿਲਾਂ ਸਾਡੇ ਖੱਬੇ ਹੱਥ ਦੀ ਚੌਥੀਂ ਉੱਗਲ (ਲਿਟਲ ਫਿਗਰ) ‘A’ ਕੀਅ ਉੱਤੇ, ਤੀਸਰੀ ਉਂਗਲ ‘S’ ਕੀਅ ਉੱਤੇ, ਦੂਸਰੀ ਉਂਗਲ ‘D’ ਕੀਅ ਉੱਤੇ ਅਤੇ ਪਹਿਲੀ ਉਂਗਲ ‘F’ ਕੀਅ ਅਤੇ ਵਾਰੀ-ਵਾਰੀ ‘G’ ਕੀਅ ਉੱਤੇ ਹੋਣੀ ਚਾਹੀਦੀ ਹੈ। ਸੱਜੇ ਹੱਥ ਦੀ ਚੌਥੀ, ਤੀਸਰੀ, ਦੂਜੀ ਅਤੇ ਪਹਿਲੀ ਉਂਗਲ ਕੁਮਵਾਰ ‘,.’, ‘L’, ‘K’, ‘J’ ਅਤੇ ‘H’ ਉੱਤੇ ਹੋਣੀ ਚਾਹੀਦੀ ਹੈ ।

ਪਸ਼ਨ 3.
ਪੰਜਾਬੀ ਭਾਸ਼ਾ ਵਿੱਚ ਟਾਇਪਿੰਗ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਅਨਮੋਲ ਲਿਪੀ ਫੌਂਟ ਰਾਹੀਂ ਅਸੀਂ ਆਸਾਨੀ ਨਾਲ ਪੰਜਾਬੀ ਵਿੱਚ ਟਾਈਪਿੰਗ ਕਰ ਸਕਦੇ ਹਾਂ । ਅਸੀਂ ਅੰਗਰੇਜ਼ੀ ਭਾਸ਼ਾ ਦੀ ਟਾਈਪਿੰਗ ਵਿੱਚ ਵਰਤੀ ਜਾਣ ਵਾਲੀ ਉਂਗਲਾਂ ਦੀ ਸਥਿਤੀ ਅਨੁਸਾਰ ਪੰਜਾਬੀ ਭਾਸ਼ਾ ਵਿੱਚ ਵੀ ਟਾਈਪਿੰਗ ਦਾ ਅਭਿਆਸ ਕਰ ਸਕਦੇ ਹਾਂ । ਟਾਈਪ ਕਰਨ ਤੋਂ ਪਹਿਲਾਂ ਸਾਨੂੰ ਅਨਮੋਲ ਲਿੱਪੀ ਫੌਂਟ ਚੁਣਨਾ ਪਵੇਗਾ ।

ਪ੍ਰਸ਼ਨ 4.
ਪੰਜਾਬੀ ਭਾਸ਼ਾ ਵਿੱਚ ਟਾਈਪ ਕਰਨ ਲਈ ਕੋਈ ਤਿੰਨ ਫੌਂਟਜ਼ ਦੇ ਨਾਮ ਲਿਖੋ ।
ਉੱਤਰ-
ਪੰਜਾਬੀ ਭਾਸ਼ਾ ਵਿਚ ਟਾਈਪ ਕਰਨ ਲਈ ਤਿੰਨ ਫੌਂਟਸ ਹੇਠ ਲਿਖੇ ਅਨੁਸਾਰ ਹਨ :-

  1. ਅਨਮੋਲ
  2. ਰਾਵੀ
  3. ਜੁਆਏ ।

PSEB 8th Class Computer Solutions Chapter 1 ਟਾਈਪਿੰਗ ਟਿਊਟਰ

4. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਸੀਂ ਟਾਈਪਿੰਗ ਸਪੀਡ ਨੂੰ ਕਿਵੇਂ ਵਧਾਅ ਸਕਦੇ ਹਾਂ ?
ਉੱਤਰ-
ਟਾਈਪਿੰਗ ਸਪੀਡ ਨੂੰ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖ ਕੇ ਵਧਾਇਆ ਜਾ ਸਕਦਾ ਹੈ-

  1. ਲਗਾਤਾਰ, ਅਰਾਮ ਨਾਲ ਅਤੇ ਸਹੀ ਟਾਈਪ ਕਰਨ ਵੱਲ ਧਿਆਨ ਰੱਖੋ ।
  2. ਸਾਡੇ ਹੱਥ/ਉਂਗਲਾਂ ਦੀ ਸਥਿਤੀ ਹਮੇਸ਼ਾਂ ਹੋਮ-ਰੋਅ ਉੱਤੇ ਹੋਣੀ ਚਾਹੀਦੀ ਹੈ । ਸਾਨੂੰ ਹਮੇਸ਼ਾਂ ਇਸ ਸਥਿਤੀ ਤੋਂ ਸ਼ੁਰੂ ਕਰਨਾ ਅਤੇ ਵਾਪਸ ਆਉਣਾ ਚਾਹੀਦਾ ਹੈ । ਸਾਨੂੰ ਹੋਮ-ਰੋਅ ਪੁਜੀਸ਼ਨ ਤੋਂ ਹੋਰਨਾਂ ਕੀਜ਼ ਤੱਕ ਪਹੁੰਚ ਕਰਨੀ ਚਾਹੀਦੀ ਹੈ ।
  3. ਜਿਵੇਂ-ਜਿਵੇਂ ਅਸੀਂ ਹਰ ਇੱਕ ਕੀਅ ਨੂੰ ਦਬਾਉਂਦੇ ਹਾਂ, ਸਾਨੂੰ ਉਹ ਅੱਖਰ ਆਪਣੇ ਮਨ ਵਿੱਚ ਦੁਹਰਾਉਣਾ ਚਾਹੀਦਾ ਹੈ ।
  4. ਸਾਨੂੰ ਰਫ਼ਤਾਰ ਨਾਲੋਂ, ਆਪਣਾ ਧਿਆਨ ਸਹੀ ਕੀਅ ਦਬਾਉਣ ਉੱਤੇ ਵੱਧ ਰੱਖਣਾ ਚਾਹੀਦਾ ਹੈ । ਰਫ਼ਤਾਰ (ਸਪੀਡ) ਸਮੇਂ ਅਤੇ ਅਭਿਆਸ ਨਾਲ ਆਪਣੇ-ਆਪ ਆ ਜਾਵੇਗੀ ।
  5. ਕੀਅ-ਬੋਰਡ ਉੱਤੇ ਨਾ ਦੇਖੋ ।

ਪ੍ਰਸ਼ਨ 2.
ਅਨਮੋਲ ਲਿੱਪੀ ਦਾ ਅਮੈਪ ਡਰਾਅ ਕਰੋ ।
ਉੱਤਰ-
ਅਨਮੋਲ ਲਿੱਪੀ ਦਾ ਅਮੈਪ ਹੇਠ ਲਿਖੇ ਅਨੁਸਾਰ ਹੈ :-
PSEB 8th Class Computer Solutions Chapter 1 ਟਾਈਪਿੰਗ ਟਿਊਟਰ 3

PSEB 8th Class Computer Guide ਟਾਈਪਿੰਗ ਟਿਊਟਰ Important Questions and Answers

1. ਖ਼ਾਲੀ ਥਾਂਵਾਂ ਭਰੋ

1. ਟਾਈਪ ਮਾਸਟਰ …………………….. ਸਿੱਖਣ ਵਾਸਤੇ ਵਰਤਿਆ ਜਾਂਦਾ ਹੈ ।
(ਉ) ਪ੍ਰੋਮਿੰਗ
(ਅ) ਕੰਪਿਊਟਰ
(ੲ) ਟਿੰਗ
(ਸ) ਟਾਈਪਿੰਗ ।
ਉੱਤਰ-
(ਸ) ਟਾਈਪਿੰਗ ।

2. ਕੀ-ਬੋਰਡ …………………. ਭਾਗਾਂ ਵਿਚ ਵੰਡਿਆ ਜਾਂਦਾ ਹੈ ।
(ਉ) ਤਿੰਨ
(ਅ) ਚਾਰ
(ੲ) ਦੋ
(ਸ) ਪੰਜ ।
ਉੱਤਰ-
(ੲ) ਦੋ

3. ਨਿਊਮੈਰਿਕ ਪੈਡ …………………… ਪਾਸੇ ਹੁੰਦਾ ਹੈ ।

(ਉ) ਸੱਜੇ
(ਅ) ਖੱਬੇ
(ੲ) ਉੱਪਰਲੇ
(ਸ) ਹੇਠਲੇ ।
ਉੱਤਰ-
(ਉ) ਸੱਜੇ

PSEB 8th Class Computer Solutions Chapter 1 ਟਾਈਪਿੰਗ ਟਿਊਟਰ

4. ………………… ਕੀਅ ਕੀ-ਬੋਰਡ ਦੇ ਦੋਨਾਂ ਪਾਸੇ ਹੁੰਦੀ ਹੈ ।
(ਉ) ਫੰਕਸ਼ਨ
(ਅ) ਸਪੈਸ਼ਲ
(ੲ) ਐਰੋ
(ਸ) ਸ਼ਿਫਟ ।
ਉੱਤਰ-
(ਸ) ਸ਼ਿਫਟ ।

2. ਸਹੀ ਜਾਂ ਗਲਤ ਦੱਸੋ

1. ਟਾਈਪ ਮਾਸਟਰ ਟਾਈਪ ਰਫ਼ਤਾਰ ਵਿਚ ਸੁਧਾਰ ਕਰਨ ਵਿਚ ਮਦਦ ਕਰਦਾ ਹੈ ।
ਉੱਤਰ-
ਸਹੀ

2. ਟੱਚ ਟਾਈਪਿੰਗ ਵਿਚ ਅਸੀਂ ਕੀ-ਬੋਰਡ ਨੂੰ ਬਗੈਰ ਛੂਹੇ ਟਾਈਪ ਕਰ ਸਕਦੇ ਹਾਂ ।
ਉੱਤਰ-
ਗ਼ਲਤ

3. ਨਿਉਮੈਰਿਕ ਪੈਡ ਕੀ-ਬੋਰਡ ਦੇ ਸੱਜੇ ਪਾਸੇ ਹੁੰਦਾ ਹੈ ।
ਉੱਤਰ-
ਸਹੀ

4. ਨਿਉਮੈਰਿਕ ਪੈਡ ਨਾਲ ਟੈਕਸਟ ਟਾਈਪ ਕੀਤਾ ਜਾਂਦਾ ਹੈ ।
ਉੱਤਰ-
ਗ਼ਲਤ

5. ਸ਼ਿਫਟ ਕੀ ਸਿਰਫ਼ ਇਕ ਹੁੰਦੀ ਹੈ ।
ਉੱਤਰ-
ਗ਼ਲਤ

3. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੀ-ਬੋਰਡ ਦੀ ਮੁਹਾਰਤ ਲਈ ਹਦਾਇਤਾਂ ਲਿਖੋ ।
ਉੱਤਰ-

  1. ਕੀਜ਼ ਨੂੰ ਜਲਦੀ-ਜਲਦੀ ਨਾ ਦਬਾਓ ।
  2. ਕੀਜ਼ ਨੂੰ ਬਰਾਬਰ ਅਤੇ ਇਕ ਸਾਰ ਪ੍ਰੈਸ ਕਰੋ ।
  3. ਕੀਜ਼ ਨੂੰ ਹਲਕਾ-ਹਲਕਾ ਦਬਾਉਣ ਦੀ ਆਦਤ ਬਣਾਓ ।
  4. ਹਰੇਕ ਸ਼ਬਦ ਟਾਈਪ ਕਰਨ ਤੋਂ ਬਾਅਦ ਸੱਜੇ ਹੱਥ ਦੇ ਅੰਗਠੇ ਨਾਲ ਸਪੇਸ ਬਾਰ ਦਬਾਓ ।
  5. ਟਾਈਪ ਦੌਰਾਨ ਤੁਹਾਡੀਆਂ ਅੱਖਾਂ, ਹੱਥਾਂ ਅਤੇ ਦਿਮਾਗ ਦਾ ਸਹੀ ਤਾਲਮੇਲ ਹੋਣਾ ਚਾਹੀਦਾ ਹੈ ।

ਪ੍ਰਸ਼ਨ 2.
ਟਾਈਪ ਮਾਸਟਰ ਕੀ ਹੈ ?
ਉੱਤਰ-
ਟਾਈਪ ਮਾਸਟਰ ਇਕ ਪ੍ਰੋਗਰਾਮ ਹੁੰਦਾ ਹੈ ਜੋ ਤੁਹਾਨੂੰ ਟਾਈਪ ਸਿੱਖਣ ਅਤੇ ਰਫ਼ਤਾਰ ਵਿਚ ਸੁਧਾਰ ਕਰਨ ਵਿਚ ਮਦਦ ਕਰਦਾ ਹੈ । ਇਸ ਦੀ ਮਦਦ ਨਾਲ ਅਸੀਂ ਬਿਨਾਂ ਕੀ-ਬੋਰਡ ਵੱਲ ਦੇਖੇ ਟਾਈਪ ਕਰਨਾ ਸਿੱਖਦੇ ਹਾਂ ।

PSEB 8th Class Computer Solutions Chapter 1 ਟਾਈਪਿੰਗ ਟਿਊਟਰ

ਪ੍ਰਸ਼ਨ 3.
ਨਿਊਮੈਰਿਕ ਕੀ-ਪੈਡ ਕੀ ਹੈ ?
ਉੱਤਰ-
ਅੰਕਾਂ ਨੂੰ ਟਾਈਪ ਕਰਨ ਲਈ ਨਿਊਮੈਰਿਕ ਕੀ-ਪੈਡ ਦੀ ਵਰਤੋਂ ਹੁੰਦੀ ਹੈ । ਇਹ ਕੀ-ਬੋਰਡ ਦੇ ਸੱਜੇ ਪਾਸੇ ਲੱਗੀ ਹੁੰਦੀ ਹੈ ।

ਪ੍ਰਸ਼ਨ 4.
ਸ਼ਿਫਟ-ਕੀ ਦੀ ਪਰਿਭਾਸ਼ਾ ਦਿਓ ।
ਉੱਤਰ-
ਸ਼ਿਫਟ-ਕੀ ਕੀ-ਬੋਰਡ ਦੇ ਦੋਨਾਂ ਪਾਸੇ ਲੱਗੀ ਹੁੰਦੀ ਹੈ ਇਹ ਵੱਡੇ ਅੱਖਰ (ਕੈਪੀਟਲ ਲੈਟਰ) ਲਿਖਣ ਲਈ ਵਰਤੀ ਜਾਂਦੀ ਹੈ ।

PSEB 8th Class Agriculture Solutions Chapter 11 ਫ਼ਲ ਅਤੇ ਸਬਜ਼ੀਆਂ ਤੋਂ ਅਚਾਰ, ਮੁਰੱਬੇ ਅਤੇ ਸ਼ਰਬਤ ਬਨਾਉਣਾ

Punjab State Board PSEB 8th Class Agriculture Book Solutions Chapter 11 ਫ਼ਲ ਅਤੇ ਸਬਜ਼ੀਆਂ ਤੋਂ ਅਚਾਰ, ਮੁਰੱਬੇ ਅਤੇ ਸ਼ਰਬਤ ਬਨਾਉਣਾ Textbook Exercise Questions and Answers.

PSEB Solutions for Class 8 Agriculture Chapter 11 ਫ਼ਲ ਅਤੇ ਸਬਜ਼ੀਆਂ ਤੋਂ ਅਚਾਰ, ਮੁਰੱਬੇ ਅਤੇ ਸ਼ਰਬਤ ਬਨਾਉਣਾ

Agriculture Guide for Class 8 PSEB ਫ਼ਲ ਅਤੇ ਸਬਜ਼ੀਆਂ ਤੋਂ ਅਚਾਰ, ਮੁਰੱਬੇ ਅਤੇ ਸ਼ਰਬਤ ਬਨਾਉਣਾ Textbook Questions and Answers

ਅਭਿਆਸ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਭਾਰਤ ਵਿੱਚ ਫ਼ਲਾਂ ਅਤੇ ਸਬਜ਼ੀਆਂ ਦੀ ਕੁੱਲ ਪੈਦਾਵਾਰ ਕਿੰਨੀ ਹੈ ?
ਉੱਤਰ-
ਭਾਰਤ ਦਾ ਫ਼ਲਾਂ ਅਤੇ ਸਬਜ਼ੀਆਂ ਦੀ ਪੈਦਾਵਾਰ ਦੇ ਹਿਸਾਬ ਨਾਲ ਦੁਨੀਆਂ ਵਿਚ ਦੂਸਰਾ ਸਥਾਨ ਹੈ ।

ਪ੍ਰਸ਼ਨ 2.
ਪੰਜਾਬ ਵਿੱਚ ਸਬਜ਼ੀਆਂ ਦੀ ਸਲਾਨਾ ਪੈਦਾਵਾਰ ਕਿੰਨੀ ਹੈ ਅਤੇ ਇਸ ਹੇਠ ਕਿੰਨਾ ਰਕਬਾ ਹੈ ?
ਉੱਤਰ-
ਸਬਜ਼ੀਆਂ ਦੀ ਪੈਦਾਵਾਰ 40.11 ਲੱਖ ਟਨ ਹੈ ਅਤੇ ਇਸ ਦੀ ਕਾਸ਼ਤ ਹੇਠ ਰਕਬਾ 203.7 ਹਜ਼ਾਰ ਹੈਕਟੇਅਰ ਹੈ ।

PSEB 8th Class Agriculture Solutions Chapter 11 ਫ਼ਲ ਅਤੇ ਸਬਜ਼ੀਆਂ ਤੋਂ ਅਚਾਰ, ਮੁਰੱਬੇ ਅਤੇ ਸ਼ਰਬਤ ਬਨਾਉਣਾ

ਪ੍ਰਸ਼ਨ 3.
ਪੰਜਾਬ ਵਿੱਚ ਫ਼ਲਾਂ ਦੀ ਸਲਾਨਾ ਪੈਦਾਵਾਰ ਕਿੰਨੀ ਹੈ ਅਤੇ ਇਸ ਹੇਠ ਕਿੰਨਾ ਰਕਬਾ ਹੈ ?
ਉੱਤਰ-
ਫ਼ਲਾਂ ਦੀ ਪੈਦਾਵਾਰ 15.41 ਲੱਖ ਟਨ ਹੈ ਅਤੇ ਇਹਨਾਂ ਦੀ ਕਾਸ਼ਤ ਹੇਠ ਰਕਬਾ 76.5 ਹਜ਼ਾਰ ਹੈਕਟੇਅਰ ਹੈ ।

ਪ੍ਰਸ਼ਨ 4.
ਨਿੰਬੂ ਦੇ ਅਚਾਰ ਵਿੱਚ ਕਿੰਨੇ ਪ੍ਰਤੀਸ਼ਤ ਲੂਣ ਪਾਇਆ ਜਾਂਦਾ ਹੈ ?
ਉੱਤਰ-
\(\frac{1}{5}\) ਹਿੱਸਾ ਅਰਥਾਤ 20%.

ਪ੍ਰਸ਼ਨ 5.
ਟਮਾਟਰਾਂ ਦੀ ਚਟਨੀ ਵਿੱਚ ਕਿਹੜਾ ਪਰੈਜ਼ਰਵੇਟਿਵ ਕਿੰਨੀ ਮਾਤਰਾ ਵਿੱਚ ਪੈਂਦਾ ਹੈ ?
ਉੱਤਰ-
ਸੋਡੀਅਮ ਬੈਨਜ਼ੋਏਟ ਦੀ 700 ਮਿ: ਗ੍ਰਾਮ ਮਾਤਰਾ ਨੂੰ 1 ਕਿਲੋ ਦੇ ਹਿਸਾਬ ਨਾਲ ਪਾ ਦਿਉ ।

ਪ੍ਰਸ਼ਨ 6.
ਅੰਬ ਦੇ ਸ਼ਰਬਤ ਵਿੱਚ ਕਿਹੜਾ ਪਰੈਜ਼ਰਵੇਟਿਵ ਕਿੰਨੀ ਮਾਤਰਾ ਵਿੱਚ ਪੈਂਦਾ ਹੈ ?
ਉੱਤਰ-
ਇਕ ਕਿਲੋ ਅੰਬਾਂ ਦੇ ਗੁੱਦੇ ਲਈ 2.8 ਗ੍ਰਾਮ ਪੋਟਾਸ਼ੀਅਮ ਮੈਟਾਬਾਈਸਲਫਾਈਟ ਰੈਜ਼ਰਵੇਟਿਵ ਪਾਇਆ ਜਾਂਦਾ ਹੈ ।

ਪ੍ਰਸ਼ਨ 7.
ਪੰਜਾਬ ਦੇ ਮੁੱਖ ਫ਼ਲ ਦਾ ਨਾਂ ਲਿਖੋ ।
ਉੱਤਰ-
ਪੰਜਾਬ ਵਿੱਚ ਕਿੰਨੂ ਦੀ ਕਾਸ਼ਤ ਸਭ ਫ਼ਲਾਂ ਤੋਂ ਵੱਧ ਹੁੰਦੀ ਹੈ । ਇਸ ਲਈ ਮੁੱਖ ਫ਼ਲ ਕਿਨੂੰ ਹੈ ।

ਪ੍ਰਸ਼ਨ 8.
ਔਲੇ ਦਾ ਮੁਰੱਬਾ ਬਣਾਉਣ ਲਈ ਔਲਿਆਂ ਨੂੰ ਕਿੰਨੇ ਪ੍ਰਤੀਸ਼ਤ ਨਮਕ ਦੇ ਘੋਲ ਵਿੱਚ ਰੱਖਿਆ ਜਾਂਦਾ ਹੈ ?
ਉੱਤਰ-
2 ਪ੍ਰਤੀਸ਼ਤ ਸਾਦਾ ਨਮਕ ਦੇ ਘੋਲ ਵਿੱਚ ।

PSEB 8th Class Agriculture Solutions Chapter 11 ਫ਼ਲ ਅਤੇ ਸਬਜ਼ੀਆਂ ਤੋਂ ਅਚਾਰ, ਮੁਰੱਬੇ ਅਤੇ ਸ਼ਰਬਤ ਬਨਾਉਣਾ

ਪ੍ਰਸ਼ਨ 9.
ਭਾਰਤ ਵਿੱਚ ਫ਼ਲਾਂ ਦੀ ਸਲਾਨਾ ਪੈਦਾਵਾਰ ਕਿੰਨੀ ਹੈ ?
ਉੱਤਰ-
ਲਗਪਗ 320 ਲੱਖ ਟਨ ਤੋਂ ਵੱਧ ।

ਪ੍ਰਸ਼ਨ 10.
ਭਾਰਤ ਵਿੱਚ ਸਬਜ਼ੀਆਂ ਦੀ ਸਲਾਨਾ ਪੈਦਾਵਾਰ ਕਿੰਨੀ ਹੈ ?
ਉੱਤਰ-
ਲਗਪਗ 700 ਲੱਖ ਟਨ ਤੋਂ ਵੱਧ ।

(ਅ) ਇਕ-ਦੋ ਵਾਕਾਂ ਵਿੱਚ ਉੱਤਰ ਦਿਉ-

ਪ੍ਰਸ਼ਨ 1.
ਸਬਜ਼ੀਆਂ ਅਤੇ ਫ਼ਲਾਂ ਤੋਂ ਕਿਹੜੇ-ਕਿਹੜੇ ਪਦਾਰਥ ਬਣਾਏ ਜਾਂਦੇ ਹਨ ?
ਉੱਤਰ-
ਫ਼ਲਾਂ ਅਤੇ ਸਬਜ਼ੀਆਂ ਤੋਂ ਸ਼ਰਬਤ, ਜੈਮ, ਅਚਾਰ, ਚਟਨੀ ਆਦਿ ਪਦਾਰਥ ਬਣਾਏ ਜਾਂਦੇ ਹਨ, ਜਿਵੇਂ-ਨਿੰਬੂ ਦਾ ਸ਼ਰਬਤ, ਔਲੇ ਦਾ ਮੁਰੱਬਾ, ਟਮਾਟਰ ਦੀ ਚਟਨੀ (ਕੈਚਅੱਪ), ਸੇਬ ਦਾ ਜੈਮ ਆਦਿ ।

ਪ੍ਰਸ਼ਨ 2.
ਫ਼ਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਦੇ ਕਿਸਾਨਾਂ ਨੂੰ ਕੀ ਲਾਭ ਹਨ ?
ਉੱਤਰ-
ਫ਼ਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਦੇ ਅੱਗੇ ਲਿਖੇ ਲਾਭ ਹਨ-

  1. ਇਹਨਾਂ ਦੀ ਤੁੜਾਈ, ਕਟਾਈ, ਸਟੋਰ ਕਰਨ ਸਮੇਂ ਦਰਜਾਬੰਦੀ ਕਰਨ ਸਮੇਂ, ਢੋਆਢੁਆਈ ਆਦਿ ਕਾਰਜਾਂ ਵਿੱਚ ਉਪਜ ਦਾ ਬਹੁਤ ਨੁਕਸਾਨ ਹੁੰਦਾ ਹੈ । ਇਸ ਨੁਕਸਾਨ ਨੂੰ ਪ੍ਰੋਸੈਸਿੰਗ ਕਰਕੇ ਘਟਾਇਆ ਜਾ ਸਕਦਾ ਹੈ । ਇਹ ਨੁਕਸਾਨ ਲਗਪਗ 30-35% ਹੁੰਦਾ ਹੈ ।
  2. ਪੋਸੈਸਿੰਗ ਕੀਤੇ ਪਦਾਰਥਾਂ ਤੋਂ ਵਧੇਰੇ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 3.
ਟਮਾਟਰਾਂ ਦੇ ਰਸ ਅਤੇ ਚਟਨੀ ਵਿੱਚ ਕੀ ਫ਼ਰਕ ਹੈ ?
ਉੱਤਰ-
ਟਮਾਟਰਾਂ ਦੇ ਰਸ ਵਿੱਚ ਸਿਰਫ਼ ਟਮਾਟਰ, ਖੰਡ ਅਤੇ ਨਮਕ ਹੀ ਹੁੰਦੇ ਹਨ ਤੇ ਇਹ ਪਤਲਾ ਹੁੰਦਾ ਹੈ । ਟਮਾਟਰਾਂ ਦੀ ਚਟਨੀ ਵਿੱਚ ਟਮਾਟਰ ਤੋਂ ਇਲਾਵਾ ਪਿਆਜ਼, ਲਸਣ, ਮਿਰਚਾਂ ਅਤੇ ਹੋਰ ਮਸਾਲੇ ਵੀ ਹੁੰਦੇ ਹਨ ਅਤੇ ਇਹ ਗਾੜੀ ਹੁੰਦੀ ਹੈ ।

ਪ੍ਰਸ਼ਨ 4.
ਪੋਟਾਸ਼ੀਅਮ ਮੈਟਾਬਾਈਸਲਫਾਈਟ ਕਈ ਪਦਾਰਥ ਬਣਾਉਣ ਵਿੱਚ ਪਾਇਆ ਜਾਂਦਾ ਹੈ, ਇਸ ਦੀ ਮਹੱਤਤਾ ਦੱਸੋ ।
ਉੱਤਰ-
ਪੋਟਾਸ਼ੀਅਮ ਮੈਟਾਬਾਈਸਲਫੇਟ ਇਕ ਪਰੈਜ਼ਰਵੇਟਿਵ ਦਾ ਕੰਮ ਕਰਦਾ ਹੈ । ਇਹ ਪੋਸੈਸ ਕੀਤੇ ਪਦਾਰਥਾਂ ਨੂੰ ਕਈ ਮਹੀਨਿਆਂ ਤੱਕ ਖਰਾਬ ਹੋਣ ਤੋਂ ਬਚਾਉਂਦਾ ਹੈ । ਇਸ ਤਰ੍ਹਾਂ ਅਸੀਂ ਫ਼ਲਾਂ, ਸਬਜ਼ੀਆਂ ਤੋਂ ਬਣੇ ਪਦਾਰਥਾਂ ਦੀ ਵਰਤੋਂ ਲੰਬੇ ਸਮੇਂ ਤੱਕ ਕਰ ਸਕਦੇ ਹਾਂ । ਇਸ ਤਰ੍ਹਾਂ ਪ੍ਰੋਸੈਸ ਪਦਾਰਥਾਂ ਨੂੰ ਕਈ ਮਹੀਨਿਆਂ ਤੱਕ ਦੁਕਾਨਾਂ ਤੇ ਵੇਚਿਆ ਜਾ ਸਕਦਾ ਹੈ ।

PSEB 8th Class Agriculture Solutions Chapter 11 ਫ਼ਲ ਅਤੇ ਸਬਜ਼ੀਆਂ ਤੋਂ ਅਚਾਰ, ਮੁਰੱਬੇ ਅਤੇ ਸ਼ਰਬਤ ਬਨਾਉਣਾ

ਪ੍ਰਸ਼ਨ 5.
ਸਬਜ਼ੀਆਂ ਅਤੇ ਫ਼ਲਾਂ ਨੂੰ ਕਿਸ ਤਾਪਮਾਨ ਤੇ ਸੁਕਾਇਆ ਜਾਂਦਾ ਹੈ ਅਤੇ ਕਿਉਂ ?
ਉੱਤਰ-
ਆਮ ਕਰਕੇ 50 ਤੋਂ 70 ਡਿਗਰੀ ਸੈਲਸੀਅਸ ਤਾਪਮਾਨ ਤੇ ਸੁਕਾਇਆ ਜਾਂਦਾ ਹੈ । ਸ਼ੁਰੂ ਵਿੱਚ ਸੁਕਾਉਣ ਲਈ 70 ਡਿਗਰੀ ਅਤੇ ਅੰਤਿਮ ਸਮੇਂ ਤੇ 50 ਡਿਗਰੀ ਤਾਪਮਾਨ ਤੇ ਸੁਕਾਇਆ ਜਾਂਦਾ ਹੈ ।

ਪ੍ਰਸ਼ਨ 6.
ਔਲੇ ਦੇ ਮੁਰੱਬੇ ਵਿੱਚ ਕਿੰਨੀ ਖੰਡ ਪਾਈ ਜਾਂਦੀ ਹੈ ਅਤੇ ਕਿਉਂ ?
ਉੱਤਰ-
ਇਕ ਕਿਲੋ ਔਲਿਆਂ ਵਿੱਚ ਕੁੱਲ ਇਕ ਕਿਲੋ ਖੰਡ ਪਾਈ ਜਾਂਦੀ ਹੈ । ਇੱਕ ਤਾਂ ਇਹ ਮਿਠਾਸ ਪੈਦਾ ਕਰਦੀ ਹੈ ਅਤੇ ਵੱਧ ਖੰਡ ਪਰੈਜ਼ਰਵੇਟਿਵ ਦਾ ਕੰਮ ਵੀ ਕਰਦੀ ਹੈ ਅਤੇ ਔਲੇ ਦੇ ਮੁਰੱਬੇ ਨੂੰ ਕਈ ਮਹੀਨਿਆਂ ਤੱਕ ਸੰਭਾਲ ਕੇ ਰੱਖਣ ਵਿੱਚ ਸਹਾਇਕ ਹੈ ।

ਪ੍ਰਸ਼ਨ 7.
ਟਮਾਟਰਾਂ ਦਾ ਜੂਸ ਬਨਾਉਣ ਦੀ ਵਿਧੀ ਲਿਖੋ ।
ਉੱਤਰ-
ਐਲੂਮੀਨੀਅਮ ਜਾਂ ਸਟੀਲ ਦੇ ਭਾਂਡੇ ਵਿਚ ਪਾ ਕੇ ਪੱਕੇ ਟਮਾਟਰਾਂ ਨੂੰ ਉਬਾਲ ਲਵੋ । ਉਬਲੇ ਹੋਏ ਟਮਾਟਰਾਂ ਦਾ ਰਸ ਕੱਢ ਲਓ । ਫਿਰ ਰਸ ਨੂੰ 0.7 ਫੀਸਦੀ ਨਮਕ, 4 ਫੀਸਦੀ ਖੰਡ, 0.02 ਫੀਸਦੀ ਸੋਡੀਅਮ ਬੈਨਜ਼ੋਏਟ ਅਤੇ 0.1 ਫੀਸਦੀ ਸਿਟਰਿਕ ਐਸਿਡ ਨਾਲ ਰਲਾ ਕੇ ਚੰਗੀ ਤਰ੍ਹਾਂ ਉਬਾਲ ਲਓ | ਰਸ ਨੂੰ ਸਾਫ਼ ਬੋਤਲਾਂ ਵਿਚ ਭਰ ਕੇ ਚੰਗੀ ਤਰ੍ਹਾਂ ਹਵਾ ਬੰਦ ਢੱਕਣ ਲਗਾ ਦਿਓ | ਗਰਮ ਬੰਦ ਬੋਤਲਾਂ ਨੂੰ ਪਹਿਲਾਂ ਉਬਲਦੇ ਪਾਣੀ ਵਿੱਚ 20 ਮਿੰਟਾਂ ਲਈ ਉਬਾਲੋ ਅਤੇ ਫਿਰ ਥੋੜ੍ਹਾ-ਥੋੜ੍ਹਾ ਠੰਢਾ ਪਾਣੀ ਪਾ ਕੇ ਠੰਢਾ ਕਰੋ । ਇਸ ਰਸ ਨੂੰ ਠੰਢਾ ਕਰਕੇ ਪੀਣ ਲਈ, ਸਬਜ਼ੀ ਵਿਚ ਟਮਾਟਰਾਂ ਦੀ ਥਾਂ ਤੇ ਪਾਉਣ ਅਤੇ ਸੂਪ ਆਦਿ ਬਣਾਉਣ ਲਈ ਵਰਤਿਆ ਜਾ ਸਕਦਾ ਹੈ ।

ਪ੍ਰਸ਼ਨ 8.
ਨਿੰਬੂ, ਅੰਬ ਅਤੇ ਸੌਂ ਨਿੰਬੂ ਦੇ ਸ਼ਰਬਤ ਵਿੱਚ ਕਿੰਨੀ-ਕਿੰਨੀ ਮਾਤਰਾ ਵਿਚ ਕਿਹੜਾ ਪਰੈਜ਼ਰਵੇਟਿਵ ਪਾਇਆ ਜਾਂਦਾ ਹੈ ?
ਉੱਤਰ-
ਨਿੰਬੂ ਦੇ ਸ਼ਰਬਤ ਵਿੱਚ 1 ਕਿਲੋ ਨਿੰਬੂ ਦਾ ਰਸ ਹੋਵੇ ਤਾਂ 3.5 ਗ੍ਰਾਮ ਪੋਟਾਸ਼ੀਅਮ ਮੈਟਾਬਾਈਸਲਫੇਟ ਦੇ ਘੋਲ ਦੀ ਵਰਤੋਂ ਕੀਤੀ ਜਾਂਦੀ ਹੈ ।
ਅੰਬ ਦੇ ਸ਼ਰਬਤ ਵਿੱਚ ਇਕ ਕਿਲੋ ਅੰਬਾਂ ਦੇ ਗੁਦੇ ਲਈ 2.8 ਗ੍ਰਾਮ ਪੋਟਾਸ਼ੀਅਮ ਮੈਟਾਬਾਈਸਲਫਾਈਟ ਮਿਲਾਇਆ ਜਾਂਦਾ ਹੈ ।
ਨਿੰਬੂ, ਕੌਂ ਦੇ ਸ਼ਰਬਤ ਵਿੱਚ ਵੀ 3 ਗ੍ਰਾਮ ਪੋਟਾਸ਼ੀਅਮ ਮੈਟਾਬਾਈਸਲਫੇਟ ਪਾਇਆ ਜਾਂਦਾ ਹੈ ।

ਪ੍ਰਸ਼ਨ 9.
ਭਾਰਤ ਦੀ ਫ਼ਲਾਂ ਅਤੇ ਸਬਜ਼ੀਆਂ ਦੀ ਪੈਦਾਵਾਰ ਵਿੱਚ ਸਭ ਤੋਂ ਵੱਖਰੀ ਵਿਸ਼ੇਸ਼ਤਾ ਕੀ ਹੈ ?
ਉੱਤਰ-
ਭਾਰਤ ਦੀ ਫ਼ਲਾਂ ਅਤੇ ਸਬਜ਼ੀਆਂ ਦੀ ਪੈਦਾਵਾਰ ਵਿੱਚ ਵੱਖਰੀ ਵਿਸ਼ੇਸ਼ਤਾ ਇਹ ਹੈ ਕਿ ਭਾਰਤ ਵਿੱਚ ਵੱਖ-ਵੱਖ ਤਰ੍ਹਾਂ ਦੇ ਮੌਸਮੀ ਹਾਲਾਤ ਹੋਣ ਕਾਰਨ ਅਨੇਕਾਂ ਤਰ੍ਹਾਂ ਦੇ ਫ਼ਲ ਅਤੇ ਸਬਜ਼ੀਆਂ ਪੈਦਾ ਕੀਤੇ ਜਾ ਸਕਦੇ ਹਨ ।

ਪ੍ਰਸ਼ਨ 10.
ਫ਼ਲਾਂ ਅਤੇ ਸਬਜ਼ੀਆਂ ਦੀ ਪੈਕਿੰਗ ਦੇ ਕੀ ਤਰੀਕੇ ਹਨ ?
ਉੱਤਰ-
ਫ਼ਲਾਂ ਅਤੇ ਸਬਜ਼ੀਆਂ ਨੂੰ ਲੱਕੜ ਦੀਆਂ ਪੇਟੀਆਂ, ਸ਼ਹਿਤੂਤ/ਬਾਂਸ ਦੀਆਂ ਟੋਕਰੀਆਂ, ਬੋਰੀਆਂ, ਪਲਾਸਟਿਕ ਦੇ ਕਰੇਟ, ਗੱਤੇ ਦੇ ਡੱਬੇ, ਸਰਿੰਕ/ਕਲਿੰਗ ਫਿਲਮਾਂ ਦੀ ਵਰਤੋਂ ਕਰਕੇ ਪੈਕ ਕੀਤਾ ਜਾਂਦਾ ਹੈ । ਤਰੀਕੇ ਸਬਜ਼ੀ ਅਤੇ ਫ਼ਲ ਦੀ ਕਿਸਮ ਤੇ ਨਿਰਭਰ ਕਰਦੇ ਹਨ ।

PSEB 8th Class Agriculture Solutions Chapter 11 ਫ਼ਲ ਅਤੇ ਸਬਜ਼ੀਆਂ ਤੋਂ ਅਚਾਰ, ਮੁਰੱਬੇ ਅਤੇ ਸ਼ਰਬਤ ਬਨਾਉਣਾ

(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ-

ਪ੍ਰਸ਼ਨ 1.
ਪੰਜਾਬ ਵਿੱਚ ਫ਼ਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਉੱਤੇ ਟਿੱਪਣੀ ਕਰੋ ।
ਉੱਤਰ-
ਪੰਜਾਬ ਵਿੱਚ ਫ਼ਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਕਰਨ ਦੀਆਂ ਬਹੁਤ ਸੰਭਾਵਨਾਵਾਂ ਹਨ । ਫ਼ਲਾਂ ਦੇ ਬਾਗ਼ ਇੱਕ ਵਾਰੀ ਲਾ ਕੇ ਤੇ ਕਈ-ਕਈ ਸਾਲਾਂ ਤੱਕ ਉਪਜ ਦਿੰਦੇ ਰਹਿੰਦੇ ਹਨ । ਸਬਜ਼ੀਆਂ ਘੱਟ ਸਮੇਂ ਵਿੱਚ ਹੀ ਤਿਆਰ ਹੋ ਜਾਂਦੀਆਂ ਹਨ ਤੇ ਉਪਜ ਵੇਚ ਕੇ ਮੁਨਾਫ਼ਾ ਲਿਆ ਜਾ ਸਕਦਾ ਹੈ । ਪੰਜਾਬ ਵਿੱਚ ਫ਼ਲਾਂ ਦੀ ਕਾਸ਼ਤ ਹੇਠ ਰਕਬਾ 78 ਹਜ਼ਾਰ ਹੈਕਟੇਅਰ ਹੈ ਅਤੇ ਇਸ ਤੋਂ 14 ਲੱਖ ਟਨ ਪੈਦਾਵਾਰ ਹੋ ਰਹੀ ਹੈ । ਇਸੇ ਤਰ੍ਹਾਂ ਸਬਜ਼ੀਆਂ ਦੀ ਕਾਸ਼ਤ ਹੇਠ ਰਕਬਾ 109 ਹਜ਼ਾਰ ਹੈਕਟੇਅਰ ਹੈ ਅਤੇ ਇਸ ਤੋਂ 36 ਲੱਖ ਟਨ ਪੈਦਾਵਾਰ ਹੁੰਦੀ ਹੈ । ਹਰ ਵਿਅਕਤੀ ਨੂੰ ਹਰ ਰੋਜ਼ 300 ਗ੍ਰਾਮ ਸਬਜ਼ੀਆਂ ਅਤੇ 80 ਗ੍ਰਾਮ ਫ਼ਲਾਂ ਦੀ ਲੋੜ ਹੁੰਦੀ ਹੈ, ਇਹ ਤੱਥ ਭਾਰਤੀ ਮੈਡੀਕਲ ਖੋਜ ਸੰਸਥਾ ਅਨੁਸਾਰ ਹਨ, ਜਦੋਂ ਕਿ ਭਾਰਤ ਵਿੱਚ ਅਜੇ ਸਿਰਫ਼ 30 ਗ੍ਰਾਮ ਫ਼ਲ ਅਤੇ 80 ਗ੍ਰਾਮ ਸਬਜ਼ੀਆਂ ਹੀ ਪ੍ਰਤੀ ਵਿਅਕਤੀ ਹਿੱਸੇ ਆਉਂਦੀਆਂ ਹਨ । ਇਸ ਲਈ ਸਾਰੇ ਭਾਰਤ ਵਿੱਚ ਪੰਜਾਬ ਵਿੱਚ ਵੀ ਸਬਜ਼ੀਆਂ ਅਤੇ ਫ਼ਲਾਂ ਦੀ ਵਧੇਰੇ ਕਾਸ਼ਤ ਕਰਨ ਦੀ ਲੋੜ ਹੈ ।

ਪ੍ਰਸ਼ਨ 2.
ਫ਼ਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਦੀ ਕੀ ਮਹੱਤਤਾ ਹੈ ?
ਉੱਤਰ-
ਫ਼ਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਦੇ ਹੇਠ ਲਿਖੇ ਲਾਭ ਹਨ-
1. ਇਹਨਾਂ ਦੀ ਤੁੜਾਈ, ਕਟਾਈ, ਸਟੋਰ ਕਰਨ ਸਮੇਂ ਦਰਜਾਬੰਦੀ ਕਰਨ ਸਮੇਂ, ਢੋਆਢੁਆਈ ਆਦਿ ਕਾਰਜਾਂ ਵਿੱਚ ਉਪਜ ਦਾ ਬਹੁਤ ਨੁਕਸਾਨ ਹੁੰਦਾ ਹੈ । ਇਸ ਨੁਕਸਾਨ ਨੂੰ ਪ੍ਰੋਸੈਸਿੰਗ ਕਰਕੇ ਘਟਾਇਆ ਜਾ ਸਕਦਾ ਹੈ । ਇਹ ਨੁਕਸਾਨ ਲਗਪਗ 30-35% ਹੁੰਦਾ ਹੈ ।

2. ਪੋਸੈਸਿੰਗ ਕੀਤੇ ਪਦਾਰਥਾਂ ਤੋਂ ਵਧੇਰੇ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ । ਸਿਰਫ਼ 2% ਉਪਜ ਨੂੰ ਹੀ ਪਦਾਰਥ ਬਨਾਉਣ ਲਈ ਪ੍ਰੋਸੈਸ ਕੀਤਾ ਜਾਣਾ ਹੈ । ਬੇਮੌਸਮੀ ਪ੍ਰਾਪਤੀ ਅਤੇ ਭੰਡਾਰੀਕਰਨ ਲਈ ਫ਼ਲ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਦੀ ਬਹੁਤ ਲੋੜ ਹੈ ਤਾਂ ਜੋ ਇਸ ਕਿੱਤੇ ਨੂੰ ਛੋਟੇ ਅਤੇ ਵੱਡੇ ਪੱਧਰ ਤੇ ਅਪਣਾ ਕੇ ਵਧੇਰੇ ਕਮਾਈ ਕੀਤੀ ਜਾ ਸਕੇ | ਪੋਸੈਸਿੰਗ ਕਰਕੇ ਬਣਾਏ ਗਏ ਪਦਾਰਥ ਹਨ-ਸ਼ਰਬਤ, ਜੈਮ, ਅਚਾਰ, ਚਟਨੀ ਆਦਿ ।

ਪ੍ਰਸ਼ਨ 3.
ਭਾਰਤ ਵਿੱਚ ਫ਼ਲਾਂ ਅਤੇ ਸਬਜ਼ੀਆਂ ਦੀ ਪੈਦਾਵਾਰ ਉੱਤੇ ਨੋਟ ਲਿਖੋ ।
ਉੱਤਰ-
ਭਾਰਤ ਫ਼ਲਾਂ ਅਤੇ ਸਬਜ਼ੀਆਂ ਦੀ ਪੈਦਾਵਾਰ ਦੇ ਹਿਸਾਬ ਨਾਲ ਦੁਨੀਆ ਵਿਚ ਦੂਸਰੇ ਨੰਬਰ ਦਾ ਮੁਲਕ ਹੈ । ਸਬਜ਼ੀਆਂ ਦੀ ਫ਼ਸਲ ਥੋੜ੍ਹੇ ਸਮੇਂ ਵਿਚ ਤਿਆਰ ਹੋ ਜਾਂਦੀ ਹੈ ਅਤੇ ਸਾਲ ਵਿਚ ਦੋ ਤੋਂ ਚਾਰ ਫ਼ਸਲਾਂ ਮਿਲ ਜਾਂਦੀਆਂ ਹਨ । ਝਾੜ ਵੱਧ ਹੁੰਦਾ ਹੈ ਤੇ ਕਮਾਈ ਵੀ ਵੱਧ ਹੁੰਦੀ ਹੈ ਅਤੇ ਰੋਜ਼ ਦੀ ਰੋਜ਼ ਹੋ ਜਾਂਦੀ ਹੈ । ਫ਼ਲਾਂ ਦੀ ਕਾਸ਼ਤ ਕਰਨ ਲਈ ਬਾਗ਼ ਲਾਏ ਜਾਂਦੇ ਹਨ ਜੋ ਕਈ ਸਾਲਾਂ ਤੱਕ ਥੋੜੀ ਸਾਂਭ-ਸੰਭਾਲ ਤੇ ਹੀ ਚੰਗੀ ਉਪਜ ਦਿੰਦੇ ਰਹਿੰਦੇ ਹਨ । ਭਾਰਤ ਵਿੱਚ ਫ਼ਲਾਂ ਅਤੇ ਸਬਜ਼ੀਆਂ ਦੀ ਪੈਦਾਵਾਰ ਕਾਫ਼ੀ ਹੋ ਰਹੀ ਹੈ, ਪਰ ਵਧਦੀ ਆਬਾਦੀ ਕਾਰਨ ਇਹਨਾਂ ਦੀ ਮੰਗ ਪੂਰੀ ਨਹੀਂ ਹੋ ਸਕਦੀ ਤੇ ਇਸ ਲਈ ਇਹਨਾਂ ਫ਼ਲਾਂ ਅਤੇ ਸਬਜ਼ੀਆਂ ਦੀ ਪੈਦਾਵਾਰ ਨੂੰ ਵਧਾਉਣ ਦੀ ਬਹੁਤ ਲੋੜ ਹੈ ।

ਪ੍ਰਸ਼ਨ 4.
ਭਾਰਤ ਵਿੱਚ ਫ਼ਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਕਿਸ ਪੱਧਰ ‘ਤੇ ਕੀਤੀ ਜਾਂਦੀ ਹੈ ?
ਉੱਤਰ-
ਭਾਰਤ ਵਿੱਚ ਫ਼ਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਛੋਟੇ ਪੱਧਰ ਤੋਂ ਲੈ ਕੇ ਵੱਡੇ ਵਪਾਰਿਕ ਪੱਧਰ ‘ਤੇ ਕੀਤੀ ਜਾਂਦੀ ਹੈ । ਫ਼ਲਾਂ ਅਤੇ ਸਬਜ਼ੀਆਂ ਦੀ ਪੈਦਾਵਾਰ ਵਿੱਚ ਭਾਰਤ ਦੁਨੀਆ ਵਿੱਚ ਦੂਸਰੇ ਨੰਬਰ ‘ਤੇ ਹੈ ਪਰ ਕੁੱਲ ਉਪਜ ਵਿੱਚੋਂ ਸਿਰਫ਼ 2% ਨੂੰ ਹੀ ਪਦਾਰਥ ਬਣਾਉਣ ਲਈ ਵਰਤਿਆ ਜਾਂਦਾ ਹੈ । ਇਸ ਲਈ ਭਾਰਤ ਵਿੱਚ ਫ਼ਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਵਲ ਖ਼ਾਸ ਧਿਆਨ ਦੇਣ ਦੀ ਲੋੜ ਹੈ । ਕਿਸਾਨ ਪਿੰਡ ਪੱਧਰ ਤੇ ਇਹਨਾਂ ਦੀ ਪ੍ਰੋਸੈਸਿੰਗ ਕਰਕੇ ਚੰਗਾ ਮੁਨਾਫ਼ਾ ਖੱਟ ਸਕਦੇ ਹਨ ਅਤੇ ਕਈ ਵੱਡੀਆਂ ਕੰਪਨੀਆਂ ਨਾਲ ਰਾਬਤਾ ਕਾਇਮ ਕਰ ਕੇ ਆਪਣੀ ਉਪਜ ਨੂੰ ਪ੍ਰੋਸੈਸਿੰਗ ਲਈ ਵੀ ਦੇ ਸਕਦੇ ਹਨ ।

ਪ੍ਰਸ਼ਨ 5.
ਫ਼ਲਾਂ ਅਤੇ ਸਬਜ਼ੀਆਂ ਦੀ ਖ਼ਰਾਬੀ ਦੇ ਕੀ-ਕੀ ਕਾਰਨ ਹਨ ?
ਉੱਤਰ-
ਸਬਜ਼ੀਆਂ ਅਤੇ ਫ਼ਲਾਂ ਦੀ ਖ਼ਰਾਬੀ ਦੇ ਕਈ ਕਾਰਨ ਹਨ । ਸਬਜ਼ੀਆਂ ਅਤੇ ਫ਼ਲਾਂ ਦੀ ਤੁੜਾਈ, ਕਟਾਈ, ਇਹਨਾਂ ਨੂੰ ਭੰਡਾਰ ਕਰਨਾ, ਇਹਨਾਂ ਦੀ ਦਰਜਾਬੰਦੀ ਕਰਨਾ, ਇਹਨਾਂ ਨੂੰ ਡੱਬਾਬੰਦੀ ਕਰਨਾ ਅਤੇ ਢੋਆ-ਢੁਆਈ ਕਰਨਾ ਅਜਿਹੇ ਕਈ ਕੰਮ ਹਨ ਜੋ ਸਬਜ਼ੀ ਤੇ ਫ਼ਲ ਦੇ ਖੇਤ ਤੋਂ ਸਾਡੇ ਘਰ ਤੱਕ ਪੁੱਜਣ ਦੌਰਾਨ ਕੀਤੇ ਜਾਂਦੇ ਹਨ । ਇਹਨਾਂ ਕਾਰਜਾਂ ਵਿਚ ਫ਼ਲਾਂ ਅਤੇ ਸਬਜ਼ੀਆਂ ਦਾ 30-35% ਨੁਕਸਾਨ ਹੋ ਜਾਂਦਾ ਹੈ ।

ਭੰਡਾਰ ਕੀਤੇ ਫ਼ਲਾਂ-ਸਬਜ਼ੀਆਂ ਨੂੰ ਕੋਈ ਬਿਮਾਰੀ ਜਾਂ ਕੀੜੇ-ਮਕੌੜੇ ਵੀ ਖ਼ਰਾਬ ਕਰ ਸਕਦੇ ਹਨ । ਕਈ ਵਾਰ ਸੂਖਮ ਜੀਵ ਅਤੇ ਉੱਲੀਆਂ ਵੀ ਉਪਜ ਦੀ ਖ਼ਰਾਬੀ ਕਰਦੀਆਂ ਹਨ । ਕਈ ਪੰਛੀ ਜਾਂ ਜਾਨਵਰ ਫ਼ਲਾਂ ਆਦਿ ਨੂੰ ਰੁੱਖਾਂ ‘ਤੇ ਹੀ ਕੁਤਰ ਦਿੰਦੇ ਹਨ । ਇਸ ਤਰ੍ਹਾਂ ਸਬਜ਼ੀਆਂ ਅਤੇ ਫ਼ਲਾਂ ਦੀ ਖ਼ਰਾਬੀ ਦੇ ਵੱਖ-ਵੱਖ ਕਾਰਨ ਹਨ ।

PSEB 8th Class Agriculture Solutions Chapter 11 ਫ਼ਲ ਅਤੇ ਸਬਜ਼ੀਆਂ ਤੋਂ ਅਚਾਰ, ਮੁਰੱਬੇ ਅਤੇ ਸ਼ਰਬਤ ਬਨਾਉਣਾ

PSEB 8th Class Agriculture Guide ਫ਼ਲ ਅਤੇ ਸਬਜ਼ੀਆਂ ਤੋਂ ਅਚਾਰ, ਮੁਰੱਬੇ ਅਤੇ ਸ਼ਰਬਤ ਬਨਾਉਣਾ Important Questions and Answers

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅੰਬ ਦਾ ਅਚਾਰ ਕਿੰਨੇ ਹਫਤਿਆਂ ਵਿਚ ਤਿਆਰ ਹੋ ਜਾਂਦਾ ਹੈ ?
ਉੱਤਰ-
2-3 ਹਫਤਿਆਂ ਵਿਚ ।

ਪ੍ਰਸ਼ਨ 2.
ਸਬਜ਼ੀਆਂ ਸੁਕਾਉਣ ਵਾਸਤੇ ਕੀ ਇਨ੍ਹਾਂ ਨੂੰ ਛਾਂ ਵਿਚ ਸੁਕਾਉਣਾ ਚਾਹੀਦਾ ਹੈ ਜਾਂ ਧੁੱਪ ਵਿਚ ?
ਉੱਤਰ-
ਧੁੱਪ ਵਿਚ ।

ਪ੍ਰਸ਼ਨ 3.
ਸੇਬ ਨੂੰ ਸੁਰੱਖਿਅਤ ਰੱਖਣ ਦਾ ਕੋਈ ਇਕ ਢੰਗ ਦੱਸੋ ।
ਉੱਤਰ-
ਸੇਬ ਦਾ ਮੁਰੱਬਾ, ਜੈਮ ਆਦਿ ।

ਪ੍ਰਸ਼ਨ 4.
ਕੁੱਲ ਉਪਜ ਦੇ ਕਿੰਨੇ ਪ੍ਰਤੀਸ਼ਤ ਦੀ ਪ੍ਰੋਸੈਸਿੰਗ ਕੀਤੀ ਜਾ ਰਹੀ ਹੈ ?
ਉੱਤਰ-
2%.

ਪ੍ਰਸ਼ਨ 5.
ਪੋਟਾਸ਼ੀਅਮ ਮੈਟਾਬਾਈਸਲਫਾਈਟ ਦਾ ਕੀ ਕੰਮ ਹੈ ?
ਉੱਤਰ-
ਇਹ ਇੱਕ ਪਰੈਜ਼ਰਵੇਟਿਵ ਹੈ ।

PSEB 8th Class Agriculture Solutions Chapter 11 ਫ਼ਲ ਅਤੇ ਸਬਜ਼ੀਆਂ ਤੋਂ ਅਚਾਰ, ਮੁਰੱਬੇ ਅਤੇ ਸ਼ਰਬਤ ਬਨਾਉਣਾ

ਪ੍ਰਸ਼ਨ 6.
ਨਿੰਬੂ ਦਾ ਅਚਾਰ ਕਿੰਨੇ ਦਿਨਾਂ ਵਿੱਚ ਤਿਆਰ ਹੋ ਜਾਂਦਾ ਹੈ ?
ਉੱਤਰ-
2-3 ਹਫ਼ਤਿਆਂ ਵਿੱਚ ।

ਪ੍ਰਸ਼ਨ 7.
ਅੰਬ ਦੇ ਆਚਾਰ ਵਿੱਚ ਕਿਹੜਾ ਤੇਲ ਵਰਤਿਆ ਜਾਂਦਾ ਹੈ ?
ਉੱਤਰ-
ਸਰੋਂ ਦਾ ਤੇਲ ।

ਪ੍ਰਸ਼ਨ 8.
ਇਕ ਕਿਲੋ ਗਾਜਰ ਦੇ ਅਚਾਰ ਲਈ ਕਿੰਨੇ ਗ੍ਰਾਮ ਸਰੋਂ ਦਾ ਤੇਲ ਠੀਕ ਹੈ ?
ਉੱਤਰ-
250 ਗ੍ਰਾਮ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਨਿੰਬੂ ਦਾ ਸ਼ਰਬਤ ਬਣਾਉਣ ਦਾ ਤਰੀਕਾ ਦੱਸੋ ।
ਉੱਤਰ-
ਬਜ਼ਾਰ ਵਿਚੋਂ ਸਸਤੇ ਨਿੰਬੂ ਖਰੀਦ ਲੈਣੇ ਚਾਹੀਦੇ ਹਨ ਤੇ ਇਹਨਾਂ ਦਾ ਸ਼ਰਬਤ ਬਣਾ ਕੇ ਮਹਿੰਗੇ ਭਾਅ ਵੇਚਿਆ ਜਾ ਸਕਦਾ ਹੈ । ਸ਼ਰਬਤ ਬਨਾਉਣ ਲਈ ਨਿੰਬੂ ਨਿਚੋੜ ਕੇ ਇਨ੍ਹਾਂ ਦਾ ਰਸ ਕੱਢ ਕੇ ਚੀਨੀ ਦੇ ਬਰਤਨ ਵਿਚ ਰੱਖ ਲਵੋ । ਖੰਡ ਦਾ ਘੋਲ ਬਨਾਉਣ ਲਈ 2 ਕਿਲੋ ਖੰਡ 1 ਲਿਟਰ ਪਾਣੀ ਵਿਚ ਪਾ ਕੇ ਅੱਗ ਤੇ ਗਰਮ ਕਰੋ ਅਤੇ ਸਾਰੀ ਖੰਡ ਘੁਲ ਜਾਣ ਤੋਂ ਬਾਅਦ ਘੋਲ ਨੂੰ ਬਰੀਕ ਅਤੇ ਸਾਫ਼ ਕੱਪੜੇ ਨਾਲ ਪੁਣੋ । ਠੰਢਾ ਹੋਣ ਤੇ ਇਸ ਵਿਚ ਇਕ ਲਿਟਰ ਨਿੰਬੂ ਦਾ ਰਸ ਅਤੇ 4 ਗ੍ਰਾਮ ਏਸੈਂਸ ਅਤੇ 3.5 ਗ੍ਰਾਮ ਪੋਟਾਸ਼ੀਅਮ ਮੈਟਾਬਾਈਸਲਫਾਈਟ ਘੋਲ ਵੀ ਮਿਲਾ ਦਿਓ । ਸ਼ਰਬਤ ਨੂੰ ਬੋਤਲਾਂ ਵਿਚ ਭਰ ਲਉ ਅਤੇ ਬੋਤਲਾਂ ਦੇ ਮੂੰਹ ਨੂੰ ਮੋਮ ਨਾਲ ਹਵਾ ਬੰਦ ਕਰ ਲਉ ।

PSEB 8th Class Agriculture Solutions Chapter 11 ਫ਼ਲ ਅਤੇ ਸਬਜ਼ੀਆਂ ਤੋਂ ਅਚਾਰ, ਮੁਰੱਬੇ ਅਤੇ ਸ਼ਰਬਤ ਬਨਾਉਣਾ

ਪ੍ਰਸ਼ਨ 2.
ਮਾਲਟੇ ਜਾਂ ਸੰਤਰੇ ਦਾ ਸ਼ਰਬਤ ਕਿਵੇਂ ਤਿਆਰ ਕੀਤਾ ਜਾਂਦਾ ਹੈ ?
ਉੱਤਰ-
ਮਾਲਟੇ ਜਾਂ ਸੰਤਰੇ ਦਾ ਸ਼ਰਬਤ ਤਿਆਰ ਕਰਨ ਲਈ ਚੰਗੇ ਅਤੇ ਤਾਜ਼ੇ ਫ਼ਲ ਲੈ ਕੇ ਮਸ਼ੀਨ ਨਾਲ ਇਨ੍ਹਾਂ ਦਾ ਰਸ ਸਾਫ਼-ਸੁਥਰੇ ਬਰਤਨ ਵਿਚ ਕੱਢੋ । 2 ਕਿਲੋ ਖੰਡ ਅਤੇ 25-30 ਗਾਮ ਸਿਟਰਿਕ ਏਸਿਡ ਨੂੰ ਇਕ ਲਿਟਰ ਪਾਣੀ ਵਿਚ ਪਾ ਕੇ ਗਰਮ ਕਰੋ ਅਤੇ ਘੋਲ ਨੂੰ ਬਰੀਕ ਕੱਪੜੇ ਜਾਂ ਬਰੀਕ ਛਾਣਨੀ ਨਾਲ ਪੁਣੋ । ਜਦੋਂ ਘੋਲ ਠੰਢਾ ਹੋ ਜਾਵੇ ਤਾਂ ਇਸ ਵਿਚ 1 ਲਿਟਰ ਮਾਲਟੇ ਦਾ ਰਸ, 2-3 ਗ੍ਰਾਮ ਏਸੈਂਸ ਅਤੇ 5 ਗ੍ਰਾਮ ਪੋਟਾਸ਼ੀਅਮ ਮੈਟਾਬਾਈਸਲਫੇਟ ਦਾ ਘੋਲ ਵੀ ਸ਼ਰਬਤ ਵਿਚ ਮਿਲਾਓ । ਸ਼ਰਬਤ ਨੂੰ ਬੋਤਲਾਂ ਵਿਚ ਭਰ ਕੇ ਬੋਤਲਾਂ ਦੇ ਮੂੰਹ ਪਿਘਲੇ ਹੋਏ ਮੋਮ ਵਿਚ ਡੁਬੋ ਕੇ ਹਵਾ ਬੰਦ ਕਰਕੇ ਸਾਂਭ ਲਵੋ ।

ਪ੍ਰਸ਼ਨ 3.
ਅੰਬ ਦਾ ਸ਼ਰਬਤ ਕਿਵੇਂ ਤਿਆਰ ਕੀਤਾ ਜਾਂਦਾ ਹੈ ?
ਉੱਤਰ-
ਅੰਬ ਦਾ ਸ਼ਰਬਤ ਬਣਾਉਣ ਲਈ ਚੰਗੀ ਤਰ੍ਹਾਂ ਪੱਕੇ ਹੋਏ ਰਸਦਾਰ ਫ਼ਲ ਲੈ ਕੇ ਚਾਕੂ ਨਾਲ ਇਸ ਦਾ ਗੁੱਦਾ ਉਤਾਰ ਲਓ। ਕੜਛੀ ਆਦਿ ਨਾਲ ਇਸ ਗੁੱਦੇ ਨੂੰ ਚੰਗੀ ਤਰ੍ਹਾਂ ਫੱਹ ਕੇ ਬਰੀਕ ਛਾਨਣੀ ਜਾਂ ਕੱਪੜੇ ਨਾਲ ਪੁਣ ਲਉ । 1.4 ਕਿਲੋ ਖੰਡ 1.6 ਲਿਟਰ ਪਾਣੀ ਵਿਚ ਪਾ ਕੇ ਗਰਮ ਕਰੋ ਅਤੇ ਘੋਲ ਨੂੰ ਬਰੀਕ ਕੱਪੜੇ ਨਾਲ ਪੁਣੋ ਠੰਢਾ ਹੋ ਜਾਣ ਤੇ ਇਸ ਵਿਚ 1 ਕਿਲੋ ਅੰਬ ਦਾ ਗੁੱਦਾ ਅਤੇ 20-30 ਗ੍ਰਾਮ ਸਿਟਰਿਕ ਐਸਿਡ ਮਿਲਾ ਦਿਓ । ਮਗਰੋਂ ਇਸ ਵਿਚ 2-3 ਗ੍ਰਾਮ ਪੋਟਾਸ਼ੀਅਮ ਮੈਟਾਬਾਈਸਲਫਾਈਟ ਵੀ ਮਿਲਾ ਦਿਓ । ਸ਼ਰਬਤ ਨੂੰ ਬੋਤਲਾਂ ਵਿਚ ਭਰ ਕੇ ਬੋਤਲ ਦੇ ਮੁੰਹ ਨੂੰ ਮੋਮ ਨਾਲ ਸੀਲ ਕਰ ਦਿਓ ।

ਪ੍ਰਸ਼ਨ 4.
ਨਿੰਬੂ ਅਤੇ ਜੌ ਦਾ ਸ਼ਰਬਤ ਕਿਵੇਂ ਬਣਾਇਆ ਜਾਂਦਾ ਹੈ ?
ਉੱਤਰ-
ਪੱਕੇ ਹੋਏ ਨਿੰਬੂ ਲੈ ਕੇ ਅਤੇ ਦੋ-ਦੋ ਟੁਕੜਿਆਂ ਵਿਚ ਕੱਟ ਕੇ ਨਿੰਬੂ ਨਿਚੋੜਨੀ ਨਾਲ ਇਨ੍ਹਾਂ ਦਾ ਰਸ ਕੱਢ ਲਉ । ਫਿਰ ਰਸ ਨੂੰ ਛਾਨਣੀ ਨਾਲ ਪੁਣ ਲਉ । ਸੌ ਦੇ 15 ਗ੍ਰਾਮ ਆਟੇ ਵਿਚ 0.3 ਲਿਟਰ ਪਾਣੀ ਪਾ ਕੇ ਲੇਟੀ ਜਿਹੀ ਬਣਾਓ । 50-60 ਮਿਲੀਲਿਟਰ ਲੇਟੀ ਨੂੰ 1 ਲਿਟਰ ਪਾਣੀ ਵਿਚ ਪਾ ਕੇ ਥੋੜ੍ਹਾ ਜਿਹਾ ਗਰਮ ਕਰੋ, ਫਿਰ ਲੇਟੀ ਨੂੰ ਪੁਣੋ ਅਤੇ ਠੰਢਾ ਹੋਣ ਲਈ ਰੱਖ ਦਿਓ | ਬਾਕੀ ਪਾਣੀ ਵਿਚ 1.70 ਕਿਲੋ ਖੰਡ ਪਾ ਕੇ ਗਰਮ ਕਰੋ ਅਤੇ ਫਿਰ ਘੋਲ ਨੂੰ ਪੁਣੋ ਤੇ ਠੰਢਾ ਕਰਨ ਲਈ ਰੱਖ ਦਿਓ । ਹੁਣ ਆਟੇ ਦੀ ਲੇਟੀ, ਖੰਡ ਦੇ ਘੋਲ ਅਤੇ ਨਿੰਬੂ ਦੇ 1 ਲਿਟਰ ਰਸ ਨੂੰ ਇਕੱਠਾ ਕਰਕੇ ਚੰਗੀ ਤਰ੍ਹਾਂ ਰਲਾਓ । ਸ਼ਰਬਤ ਵਿਚ 3.5 ਗ੍ਰਾਮ ਪੋਟਾਸ਼ੀਅਮ ਮੈਟਾਬਾਈਸਲਫਾਈਟ ਵੀ ਪਾ ਕੇ ਮਿਲਾਉ । ਬੋਤਲਾਂ ਵਿਚ ਗਲੇ ਤਕ ਸ਼ਰਬਤ ਭਰ ਕੇ ਮੋਮ ਨਾਲ ਬੋਤਲ ਦਾ ਮੁੰਹ ਬੰਦ ਕਰ ਲਉ ।

ਪ੍ਰਸ਼ਨ 5.
ਅੰਬ ਦਾ ਅਚਾਰ ਬਣਾਉਣ ਦਾ ਤਰੀਕਾ ਦੱਸੋ ।
ਉੱਤਰ-
ਪਰੇ ਬਣੇ ਹੋਏ ਕੱਚੇ, ਖੱਟੇ ਅਤੇ ਸਖ਼ਤ ਅੰਬ ਲੈ ਕੇ ਇਨ੍ਹਾਂ ਨੂੰ ਧੋ ਲਵੋ ਅਤੇ ਫਾੜੀਆਂ ਕਰ ਲਓ ਅਤੇ ਗਿਟਕਾਂ ਕੱਢ ਦਿਓ ਅਤੇ ਕੱਟੀਆਂ ਫਾੜੀਆਂ ਨੂੰ ਧੁੱਪ ਵਿਚ ਸੁੱਕਾ ਲਵੋ । ਫਿਰ ਅਚਾਰ ਲਈ ਲੋੜੀਂਦੀ ਸਮੱਗਰੀ ਇਕੱਠੀ ਕਰੋ; ਜਿਵੇਂ-ਅੰਬ ਦੇ ਟੁਕੜੇ । ਕਿਲੋ, ਲੂਣ 250 ਗ੍ਰਾਮ, ਕਲੌਂਜੀ 30 ਗ੍ਰਾਮ, ਮੇਥੇ 50 ਗ੍ਰਾਮ, ਲਾਲ ਮਿਰਚ 25 ਗ੍ਰਾਮ, ਸੌਂਫ 65 ਗ੍ਰਾਮ ਅਤੇ ਹਲਦੀ 30 ਗ੍ਰਾਮ ਲਵੋ । ਹੁਣ ਫਾੜੀਆਂ ਅਤੇ ਲੂਣ ਨੂੰ ਮਿਲਾਉ ਅਤੇ ਇਕ ਸ਼ੀਸ਼ੇ ਦੇ ਮਰਤਬਾਨ ਵਿਚ ਪਾ ਦਿਓ । ਮਗਰੋਂ ਬਾਕੀ ਦੀ ਸਮੱਗਰੀ ਵੀ ਪਾ ਦਿਓ ਅਤੇ ਸਰੋਂ ਦਾ ਤੇਲ ਏਨੀ ਮਾਤਰਾ ਵਿਚ ਪਾਉ ਕਿ ਇਕ ਤੇਲ ਦੀ ਪਤਲੀ ਜਿਹੀ ਤਹਿ ਅੰਬ ਦੇ ਟੁਕੜਿਆਂ ਉੱਤੇ ਆ ਜਾਵੇ । ਫਿਰ ਮਰਤਬਾਨ ਨੂੰ ਧੁੱਪੇ ਰੱਖ ਦਿਓ, 2-3 ਹਫ਼ਤੇ ਵਿਚ ਅਚਾਰ ਤਿਆਰ ਹੋ ਜਾਵੇਗਾ ।

ਪ੍ਰਸ਼ਨ 6.
ਔਲੇ ਦਾ ਅਚਾਰ ਬਣਾਉਣ ਦਾ ਤਰੀਕਾ ਦੱਸੋ ।
ਉੱਤਰ-
1 ਕਿਲੋ ਤਾਜ਼ੇ ਅਤੇ ਸਾਫ਼ ਔਲੇ ਲੈ ਕੇ ਰਾਤ ਭਰ ਪਾਣੀ ਵਿਚ ਡੁੱਬੋ ਕੇ ਰੱਖੋ ।ਫਿਰ ਇਨ੍ਹਾਂ ਨੂੰ ਸਾਫ਼ ਕੱਪੜੇ ਉੱਤੇ ਵਿਛਾ ਕੇ ਸੁਕਾ ਲਉ । ਔਲਿਆਂ ਨੂੰ 100 ਮਿਲੀ ਲਿਟਰ ਤੇਲ ਵਿਚ ਪੰਜ ਮਿੰਟ ਤਕ ਪਕਾਓ ਅਤੇ ਇਨ੍ਹਾਂ ਵਿਚ 100 ਗ੍ਰਾਮ ਲੂਣ ਅਤੇ 50 ਗ੍ਰਾਮ ਹਲਦੀ ਪਾ ਕੇ ਹੋਰ 5 ਮਿੰਟ ਲਈ ਪਕਾਓ, ਫਿਰ ਅੱਗ ਤੋਂ ਉਤਾਰ ਕੇ ਇਹਨਾਂ ਨੂੰ ਠੰਢੇ ਹੋਣ ਲਈ ਰੱਖ ਦਿਓ, ਅਚਾਰ ਤਿਆਰ ਹੈ । ਫਿਰ ਇਨ੍ਹਾਂ ਨੂੰ ਸਾਫ਼ ਹਵਾ ਬੰਦ ਬਰਤਨਾਂ ਵਿਚ ਭਰ ਕੇ ਸਾਂਭ ਲਵੋ ।

PSEB 8th Class Agriculture Solutions Chapter 11 ਫ਼ਲ ਅਤੇ ਸਬਜ਼ੀਆਂ ਤੋਂ ਅਚਾਰ, ਮੁਰੱਬੇ ਅਤੇ ਸ਼ਰਬਤ ਬਨਾਉਣਾ

ਪ੍ਰਸ਼ਨ 7.
ਗਾਜਰ ਦਾ ਆਚਾਰ ਕਿਵੇਂ ਬਣਦਾ ਹੈ ?
ਉੱਤਰ-
1 ਕਿਲੋ ਗਾਜਰਾਂ ਨੂੰ ਖੁੱਲ੍ਹੇ ਅਤੇ ਸਾਫ਼ ਪਾਣੀ ਨਾਲ ਧੋ ਕੇ ਇਨ੍ਹਾਂ ਦੀ ਹਲਕੀ ਛਿੱਲ ਉਤਾਰ ਦਿਓ । ਟੁਕੜੇ ਕੱਟ ਕੇ ਧੁੱਪ ਵਿਚ 2 ਘੰਟੇ ਤਕ ਸੁਕਾਉ । ਇਨ੍ਹਾਂ ਕੱਟੀਆਂ ਹੋਈਆਂ ਗਾਜਰਾਂ ਨੂੰ ਕੁੱਝ ਮਿੰਟ ਲਈ 250 ਗ੍ਰਾਮ ਸਰੋਂ ਦੇ ਤੇਲ ਵਿਚ ਪਕਾਓ । ਪੱਕਦੀਆਂ ਗਾਜਰਾਂ ਵਿਚ 100 ਗ੍ਰਾਮ ਲੂਣ ਤੇ 20 ਗ੍ਰਾਮ ਲਾਲ ਮਿਰਚ ਪਾ ਦਿਓ ਅਤੇ ਫਿਰ ਅੱਗ ਤੋਂ ਉਤਾਰ ਲਓ । ਠੰਢਾ ਹੋਣ ਤੇ ਕੁੱਟੇ ਹੋਏ 100 ਗ੍ਰਾਮ ਰਾਈ ਦੇ ਬੀਜ ਇਸ ਵਿਚ ਮਿਲਾ ਦਿਓ । ਅਚਾਰ ਤਿਆਰ ਹੈ । ਇਸ ਨੂੰ ਬਰਤਨਾਂ ਵਿਚ ਸਾਂਭ ਲਉ ।

ਪ੍ਰਸ਼ਨ 8.
ਫ਼ਲ ਅਤੇ ਸਬਜ਼ੀਆਂ ਦੀ ਤੋੜਨ ਉਪਰੰਤ ਸੰਭਾਲ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਫ਼ਲ ਅਤੇ ਸਬਜ਼ੀਆਂ ਨੂੰ ਉਨ੍ਹਾਂ ਦੇ ਭਰ ਮੌਸਮ ਵਿਚ ਸੰਭਾਲ ਕੇ ਰੱਖ ਲੈਣਾ ਚਾਹੀਦਾ ਹੈ । ਇਸ ਤਰ੍ਹਾਂ ਕਰਨ ਨਾਲ ਫ਼ਲਾਂ ਤੇ ਸਬਜ਼ੀਆਂ ਨੂੰ ਖ਼ਰਾਬ ਹੋਣ ਤੋਂ ਤਾਂ ਬਚਾਇਆ ਹੀ ਜਾ ਸਕਦਾ ਹੈ, ਨਾਲ ਹੀ ਉਨ੍ਹਾਂ ਨੂੰ ਬੇ-ਮੌਸਮੇ ਵੇਚ ਕੇ ਚੰਗਾ ਮੁਨਾਫ਼ਾ ਵੀ ਲਿਆ ਜਾ ਸਕਦਾ ਹੈ ਅਤੇ ਇਨ੍ਹਾਂ ਦਾ ਸੁਆਦ ਮਾਣਿਆ ਜਾ ਸਕਦਾ ਹੈ । ਇਸੇ ਲਈ ਫ਼ਲ ਅਤੇ ਸਬਜ਼ੀਆਂ ਨੂੰ ਸ਼ਰਬਤ, ਅਚਾਰ, ਜੈਲੀ, ਮੁਰੱਬੇ, ਚਟਣੀ, ਜੈਮ ਦੇ ਰੂਪ ਵਿਚ ਸਾਂਭ ਲਿਆ ਜਾਂਦਾ ਹੈ ।

ਪ੍ਰਸ਼ਨ 9.
ਨਿੰਬੂ ਦਾ ਅਚਾਰ ਤਿਆਰ ਕਰਨ ਦੀ ਵਿਧੀ ਦਾ ਵਰਣਨ ਕਰੋ ।
ਉੱਤਰ-
ਅਚਾਰ ਪਾਉਣ ਲਈ ਸਾਫ਼-ਸੁਥਰੇ ਅਤੇ ਪੱਕੇ ਹੋਏ ਨਿੰਬੂਆਂ ਨੂੰ ਧੋ ਕੇ ਸਾਫ਼ ਕੱਪੜੇ ਨਾਲ ਸੁਕਾ ਲਓ । ਜਿੰਨੇ ਨਿੰਬੂ ਹੋਣ ਉਨ੍ਹਾਂ ਨਾਲੋਂ ਚੌਥਾ ਹਿੱਸਾ ਲੂਣ ਲੈ ਲਓ । ਇਕ ਕਿਲੋ ਨਿੰਬੂ ਦੇ ਅਚਾਰ ਲਈ 7 ਗ੍ਰਾਮ ਜੀਰਾ, 2 ਗ੍ਰਾਮ ਲੌਂਗ ਅਤੇ 20 ਗ੍ਰਾਮ ਅਜਵੈਣ ਲਵੋ । ਹਰ ਨਿੰਬੂ ਨੂੰ ਇਕ ਹੀ ਰੱਖਦੇ ਹੋਏ ਚਾਰ-ਚਾਰ ਹਿੱਸਿਆਂ ਵਿਚੋਂ ਕੱਟੋ ਅਤੇ ਫਿਰ ਇਸ ਮਿਸ਼ਰਣ ਨੂੰ ਚਾਰਚਾਰ ਹਿੱਸੇ ਕੀਤੇ ਨਿੰਬੂਆਂ ਵਿਚ ਭਰ ਦਿਓ । ਬਾਕੀ ਬਚੀ ਸਮੱਗਰੀ ਮਰਤਬਾਨ ਵਿਚ ਅਚਾਰ ਦੇ ਉੱਪਰ ਪਾ ਦਿਓ । ਨਿਆਂ ਨੂੰ ਮਰਤਬਾਨ ਵਿਚ ਪਾ ਕੇ ਧੁੱਪੇ ਰੱਖ ਕੇ ਹਿਲਾਉਂਦੇ ਰਹੋ । ਇਸ ਤਰ੍ਹਾਂ 2-3 ਹਫ਼ਤੇ ਵਿਚ ਅਚਾਰ ਤਿਆਰ ਹੋ ਜਾਂਦਾ ਹੈ ।

ਪ੍ਰਸ਼ਨ 10.
ਫ਼ਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਦੇ ਕੀ ਤਰੀਕੇ ਹਨ ?
ਉੱਤਰ-
ਫ਼ਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਕਰਕੇ ਕਈ ਤਰ੍ਹਾਂ ਦੇ ਪਦਾਰਥ ਬਣਾਏ ਜਾਂਦੇ ਹਨ, ਜਿਵੇਂ-ਸ਼ਰਬਤ, ਚਟਨੀ, ਜੈਮ, ਮੁਰੱਬਾ ਆਦਿ । ਕੁੱਝ ਉਦਾਹਰਨ ਹਨ-ਨਿੰਬੂ ਦਾ ਸ਼ਰਬਤ, ਅੰਬ ਦਾ ਸ਼ਰਬਤ, ਸੱਤੂ ਦਾ ਸ਼ਰਬਤ, ਮਾਲਟੇ, ਸੰਤਰੇ ਦਾ ਸ਼ਰਬਤ, ਟਮਾਟਰਾਂ ਦਾ ਰਸ, ਨਿੰਬੂ ਦਾ ਅਚਾਰ, ਅੰਬ ਦਾ ਅਚਾਰ, ਔਲੇ ਦਾ ਅਚਾਰ, ਗਾਜਰ ਦਾ ਅਚਾਰ, ਨਿੰਬੂ, ਹਰੀ ਮਿਰਚ ਅਤੇ ਅਦਰਕ ਦਾ ਅਚਾਰ, ਟਮਾਟਰਾਂ ਦੀ ਚਟਨੀ, ਔਲੇ ਦਾ ਮੁਰੱਬਾ, ਸੇਬ ਦਾ ਜੈਮ ਆਦਿ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਨਿੰਬੂ, ਹਰੀ ਮਿਰਚ ਅਤੇ ਅਦਰਕ ਦਾ ਆਚਾਰ ਕਿਵੇਂ ਬਣਾਈਦਾ ਹੈ ?
ਉੱਤਰ-
ਹਰੀਆਂ ਮਿਰਚਾਂ, ਨਿੰਬੂ ਅਤੇ ਅਦਰਕ ਨੂੰ ਖੁੱਲ੍ਹੇ ਸਾਫ਼ ਪਾਣੀ ਵਿਚ ਚੰਗੀ ਤਰ੍ਹਾਂ ਧੋ ਕੇ ਸੁਕਾਉਣ ਤੋਂ ਬਾਅਦ 750 ਗ੍ਰਾਮ ਨਿੰਬੂਆਂ ਨੂੰ ਦੋ ਜਾਂ ਚਾਰ ਟੁਕੜਿਆਂ ਵਿਚ ਕੱਟੋ, 300 ਗ੍ਰਾਮ ਅਦਰਕ ਨੂੰ ਛਿੱਲ ਕੇ, ਬਰਾਬਰ ਲੰਬੇ ਟੁਕੜਿਆਂ ਵਿਚ ਕੱਟੋ, 200 ਗ੍ਰਾਮ ਹਰੀਆਂ ਮਿਰਚਾਂ ਵਿਚ ਹਲਕਾ ਜਿਹਾ ਚੀਰਾ ਦੇ ਦਿਓ । ਹੁਣ ਇਨ੍ਹਾਂ ਸਾਰਿਆਂ ਨੂੰ ਇਕੱਠਾ ਕਰਕੇ ਵਿਚ 250 ਗ੍ਰਾਮ ਲੂਣ ਪਾ ਕੇ ਹਿਲਾਓ । ਹੁਣ ਇਹ ਸਾਰੀ ਸਮੱਗਰੀ ਨੂੰ ਖੁੱਲ੍ਹੇ ਮੂੰਹ ਵਾਲੇ ਸਾਫ਼ ਮਰਤਬਾਨਾਂ ਵਿਚ ਪਾਓ । ਬਾਕੀ ਬਚੇ 250 ਗ੍ਰਾਮ ਨਿਬੂਆਂ ਦਾ ਰਸ ਕੱਢ ਕੇ ਲੂਣ ਵਾਲੇ ਨਿਬੂ, ਅਦਰਕ ਅਤੇ ਹਰੀਆਂ ਮਿਰਚਾਂ ਦੇ ਉੱਪਰ ਪਾ ਦਿਓ । ਖਿਆਲ ਰੱਖੋ ਕਿ ਇਹ ਸਾਰੀ ਸਮੱਗਰੀ ਰਸ ਨਾਲ ਚੱਕੀ ਜਾਵੇ | ਮਰਤਬਾਨ ਨੂੰ ਹਵਾ ਬੰਦ ਢੱਕਣਾਂ ਨਾਲ ਬੰਦ ਕਰਕੇ ਇਕ ਹਫ਼ਤਾ ਧੁੱਪ ਵਿਚ ਰੱਖੋ । ਜਦੋਂ ਮਿਰਚਾਂ ਅਤੇ ਨਿੰਬੂਆਂ ਦਾ ਰੰਗ ਹਲਕਾ ਭੂਰਾ, ਅਦਰਕ ਦਾ ਰੰਗ ਗੁਲਾਬੀ ਹੋ ਜਾਏ ਤਾਂ ਅਚਾਰ ਖਾਣ ਲਈ ਤਿਆਰ ਹੈ ।

PSEB 8th Class Agriculture Solutions Chapter 11 ਫ਼ਲ ਅਤੇ ਸਬਜ਼ੀਆਂ ਤੋਂ ਅਚਾਰ, ਮੁਰੱਬੇ ਅਤੇ ਸ਼ਰਬਤ ਬਨਾਉਣਾ

ਪ੍ਰਸ਼ਨ 2.
ਟਮਾਟਰਾਂ ਦੀ ਚੱਟਣੀ ਕਿਵੇਂ ਬਣਾਈ ਜਾਂਦੀ ਹੈ ?
ਉੱਤਰ-
ਪੱਕੇ ਟਮਾਟਰਾਂ ਨੂੰ ਧੋਣ ਤੋਂ ਬਾਅਦ ਛੋਟੇ-ਛੋਟੇ ਟੁਕੜਿਆਂ ਵਿਚ ਕੱਟੋ ਅਤੇ ਫਿਰ ਅੱਗ ‘ਤੇ ਗਰਮ ਕਰਕੇ ਪੁਣ ਕੇ ਜੂਸ ਕੱਢ ਲਵੋ । ਹੇਠ ਲਿਖੇ ਨੁਸਖੇ ਅਨੁਸਾਰ ਬਾਕੀ ਸਮੱਗਰੀ ਇਕੱਠੀ ਕਰੋ |ਟਮਾਟਰਾਂ ਦਾ ਜੂਸ (1 ਲਿਟਰ), ਕੱਟੇ ਹੋਏ ਗੰਢੇ (15 ਗ੍ਰਾਮ), ਕੱਟਿਆ ਹੋਇਆ ਲਸਣ (2-3 ਤੁਰੀਆਂ), ਸਿਰ ਤੋਂ ਬਿਨਾਂ ਲੌਂਗ 4-5), ਕਾਲੀ ਮਿਰਚ (2-3 ਮਿਰਚਾਂ), 2 ਇਲਾਇਚੀਆਂ, ਜ਼ੀਰਾ (1-2 ਗ੍ਰਾਮ), ਅਣਪੀਸੀ ਜਲਵਤਰੀ (1-2 ਗ੍ਰਾਮ), ਦਾਲ ਚੀਨੀ (ਤੋੜੀ ਹੋਈ) (3-4 ਗ੍ਰਾਮ), ਸਿਰਕਾ (40 ਮਿਲੀ ਲਿਟਰ), ਖੰਡ (30 ਗ੍ਰਾਮ), ਲੂਣ (12-15 ਮ, ਲਾਲ ਮਿਰਚ (1-2 ਗ੍ਰਾਮ ਜਾਂ ਲੋੜ ਅਨੁਸਾਰ ।

ਸਿਰਕਾ, ਖੰਡ ਤੇ ਲੂਣ ਨੂੰ ਛੱਡ ਕੇ ਬਾਕੀ ਸਾਰੀ ਸਮੱਗਰੀ ਨੂੰ ਇਕ ਮਲਮਲ ਦੀ ਪੋਟਲੀ ਵਿਚ ਬੰਨੋ । ਰਸ ਵਿਚ ਅੱਧੀ ਖੰਡ ਪਾ ਕੇ ਇਸ ਨੂੰ ਮੱਠੀ-ਮੱਠੀ ਅੱਗ ਤੇ ਗਰਮ ਕਰੋ ਅਤੇ ਇਸ ਵਿਚ ਮਸਾਲੇ ਦੀ ਪੋਟਲੀ ਰੱਖ ਦਿਓ | ਰਸ ਨੂੰ ਉਦੋਂ ਤਕ ਗਰਮ ਕਰੋ ਜਦੋਂ ਤਕ ਕਿ ਲੋੜੀਂਦਾ ਗਾੜ੍ਹਾਪਨ ਨਾ ਆ ਜਾਏ । ਇਸ ਤਰ੍ਹਾਂ ਰਸ ਦਾ ਲਗਪਗ ਅੱਧਾ ਕੁ ਹਿੱਸਾ ਹੀ ਬਾਕੀ ਬਚਦਾ ਹੈ | ਮਸਾਲੇ ਵਾਲੀ ਪੋਟਲੀ ਕੱਢ ਕੇ ਇਸ ਵਿਚ ਰਸ ਨਿਚੋੜ ਦਿਓ । ਹੁਣ ਬਾਕੀ ਖੰਡ, ਲੂਣ ਅਤੇ ਸਿਰਕਾ ਵੀ ਇਸ ਵਿਚ ਪਾ ਦਿਓ । ਜੇ ਸਿਰਕੇ ਨਾਲ ਪਤਲਾਪਨ ਆ ਜਾਏ ਤਾਂ ਥੋੜੀ ਦੇਰ ਹੋਰ ਗਰਮ ਕਰੋ ਪਰ ਹੁਣ ਦੇਰ ਤਕ ਇਸ ਨੂੰ ਅੱਗ ‘ਤੇ ਨਾ ਰੱਖੋ । ਗਰਮ-ਗਰਮ ਚਟਣੀ ਨੂੰ ਸਾਫ਼ ਕੀਤੀਆਂ ਬੋਤਲਾਂ ਵਿਚ ਭਰ ਕੇ ਸਾਂਭ ਲਓ ।

ਪ੍ਰਸ਼ਨ 3.
ਸਬਜ਼ੀਆਂ ਨੂੰ ਸੁਕਾਉਣ ਬਾਰੇ ਤੁਸੀਂ ਕੀ ਜਾਣਦੇ ਹੋ ? ਕਿਸੇ ਚਾਰ ਸਬਜ਼ੀਆਂ ਦੇ ਸੁਕਾਉਣ ਦਾ ਤਰੀਕਾ ਦੱਸੋ ।
ਉੱਤਰ-

  • ਸਬਜ਼ੀ ਨੂੰ ਧੋ ਕੇ ਇਸ ਦੇ ਚਾਕੂ ਨਾਲ ਟੁਕੜੇ ਕਰ ਲੈਣੇ ਚਾਹੀਦੇ ਹਨ ।
  • ਸਬਜ਼ੀ ਦੇ ਟੁਕੜਿਆਂ ਨੂੰ ਮਲਮਲ ਦੇ ਕੱਪੜੇ ਵਿਚ ਬੰਨ੍ਹ ਕੇ 2-3 ਮਿੰਟ ਤੱਕ ਉਬਲਦੇ ਪਾਣੀ ਵਿਚ ਡੁਬੋ ਕੇ ਰੱਖੋ ।
  • ਉਬਲਦੇ ਪਾਣੀ ਵਿਚੋਂ ਕੱਢਣ ਤੋਂ ਬਾਅਦ ਸਬਜ਼ੀ ਦੇ ਇਨ੍ਹਾਂ ਟੁਕੜਿਆਂ ਨੂੰ 0.25% ਪੋਟਾਸ਼ੀਅਮ ਮੈਟਾਬਾਈਸਲਫਾਈਟ ਦੇ ਘੋਲ (ਇਕ ਲਿਟਰ ਪਾਣੀ ਵਿਚ ਢਾਈ ਗ੍ਰਾਮ ਦਵਾਈ) ਵਿਚ 10 ਮਿੰਟ ਤੱਕ ਰੱਖੋ । ਇਸ ਤਰ੍ਹਾਂ ਸਬਜ਼ੀ ਦੇ ਖ਼ਰਾਬ ਹੋਣ ਦਾ ਡਰ ਨਹੀਂ ਰਹਿੰਦਾ । ਇਕ ਕਿਲੋ ਸਬਜ਼ੀ ਲਈ ਇਕ ਲਿਟਰ ਘੋਲ ਦੀ ਵਰਤੋਂ ਕਰੋ ।
  • ਸਬਜ਼ੀ ਨੂੰ ਘੋਲ ਵਿਚੋਂ ਕੱਢ ਕੇ ਐਲੂਮੀਨੀਅਮ ਦੀਆਂ ਟਰੇਆਂ ਵਿਚ ਰੱਖ ਲਉ ਤੇ ਖ਼ਿਆਲ ਰੱਖੋ ਕਿ ਸਬਜ਼ੀ ਵਿਚ ਪਾਣੀ ਬਿਲਕੁਲ ਨਾ ਰਹੇ ।
  • ਫਿਰ ਸਬਜ਼ੀ ਦੇ ਟੁਕੜਿਆਂ ਨੂੰ ਟਰੇਆਂ ਵਿਚ ਇਕਸਾਰ ਵਿਛਾ ਦੇਣਾ ਚਾਹੀਦਾ ਹੈ । · 6. ਮਗਰੋਂ ਸਬਜ਼ੀ ਵਾਲੀਆਂ ਟਰੇਆਂ ਨੂੰ ਧੁੱਪ ਵਿਚ ਸੁਕਾਉਣ ਲਈ ਰੱਖ ਦੇਣਾ ਚਾਹੀਦਾ ਹੈ ।

ਸਬਜ਼ੀਆਂ ਨੂੰ ਸੁਕਾਉਣਾ-

  1. ਗਾਜਰ – ਗਾਜਰ ਨੂੰ ਛਿੱਲ ਕੇ ਇਕ ਸੈਂ: ਮੀ. ਮੋਟੇ ਟੁੱਕੜੇ ਕੱਟ ਕੇ ਧੁੱਪ ਵਿਚ ਤਿੰਨ ਦਿਨ ਲਈ ਸੁਕਾਇਆ ਜਾਂਦਾ ਹੈ ।
  2. ਪਿਆਜ਼ – ਪਿਆਜ਼ ਨੂੰ ਛਿੱਲ ਕੇ ਸਾਫ ਕਰਕੇ ਚੰਗੀ ਤਰ੍ਹਾਂ ਬਰੀਕ ਕੱਟ ਕੇ ਧੁੱਪ ਵਿਚ ਸੁਕਾਉ ।
  3. ਲਸਣ – ਇਸ ਦੀਆਂ ਤਰੀਆਂ (ਗੰਢੀਆਂ) ਨੂੰ ਛਿੱਲ ਕੇ ਬਰੀਕ-ਬਰੀਕ ਕੱਟ ਕੇ ਦੋ ਦਿਨ ਤੱਕ ਧੁੱਪ ਵਿਚ ਸੁਕਾਉ ।
  4. ਕਰੇਲਾ – ਦੋਵੇਂ ਸਿਰੇ ਚਾਕੂ ਨਾਲ ਲਾਹ ਦਿਓ ਅਤੇ ਬਰੀਕ ਕੱਟ ਲਉ ।
    ਫਿਰ ਉਬਲਦੇ ਪਾਣੀ ਵਿਚ 7-8 ਮਿੰਟ ਲਈ ਬਲਾਂਚ ਕਰੋ । ਫਿਰ 0.25% ਪੋਟਾਸ਼ੀਅਮ ਮੈਟਾਬਾਈਸਲਫਾਈਟ ਦੇ ਘੋਲ ਨਾਲ ਸੋਧੋ ਤੇ ਦੋ ਦਿਨ ਲਈ ਧੁੱਪ ਵਿਚ ਸੁਕਾਉ ।

ਪ੍ਰਸ਼ਨ 4.
ਔਲੇ ਦਾ ਮੁਰੱਬਾ ਕਿਵੇਂ ਤਿਆਰ ਕੀਤਾ ਜਾਂਦਾ ਹੈ ?
ਉੱਤਰ-
ਮੁਰੱਬੇ ਲਈ ਬਨਾਰਸੀ ਕਿਸਮ ਦੇ ਵੱਡੇ-ਵੱਡੇ ਸਾਫ-ਸੁਥਰੇ ਔਲੇ ਠੀਕ ਰਹਿੰਦੇ ਹਨ । ਇੱਕ ਰਾਤ ਲਈ ਔਲਿਆਂ ਨੂੰ 2% ਸਾਦਾ ਲੂਣ ਦੇ ਘੋਲ ਵਿਚ ਡੋਬ ਕੇ ਰੱਖੋ । ਔਲਿਆਂ ਨੂੰ ਅਗਲੇ ਦਿਨ ਇਸ ਘੋਲ ਵਿਚੋਂ ਕੱਢ ਕੇ ਫਿਰ ਤੋਂ 2% ਸਾਦਾ ਲੂਣ ਦੇ ਤਾਜ਼ਾ ਘੋਲ ਵਿਚ ਫਿਰ ਰਾਤ ਭਰ ਲਈ ਰੱਖੋ । ਇਸੇ ਤਰ੍ਹਾਂ ਤੀਸਰੇ ਦਿਨ ਵੀ ਕਰੋ । ਚੌਥੇ ਦਿਨ ਔਲਿਆਂ ਨੂੰ ਘੋਲ ਵਿਚੋਂ ਕੱਢ ਕੇ ਚੰਗੀ ਤਰ੍ਹਾਂ ਧੋ ਲਓ । ਸਟੀਲ ਦੇ ਕਾਂਟੇ ਨਾਲ ਫ਼ਲਾਂ ਵਿਚ ਕਈ ਥਾਂਵਾਂ ਤੇ ਚੋਭਾਂ ਮਾਰ ਕੇ ਮੋਰੀਆਂ ਕਰ ਦਿਓ । ਇਨ੍ਹਾਂ ਔਲਿਆਂ ਨੂੰ ਸਾਫ਼ ਮਲਮਲ ਦੇ ਕੱਪੜੇ ਵਿਚ ਬੰਨ੍ਹ । ਇਕ ਲਿਟਰ ਪਾਣੀ ਵਿਚ 2 ਗ੍ਰਾਮ ਫਟਕੜੀ ਘੋਲ ਕੇ ਬੰਨ੍ਹੇ ਹੋਏ ਔਲਿਆਂ ਨੂੰ ਇਸ ਪਾਣੀ ਵਿਚ ਉਬਾਲੋ । ਇਸ ਤਰ੍ਹਾਂ ਔਲੇ ਚੰਗੀ ਤਰ੍ਹਾਂ ਨਰਮ ਹੋ ਜਾਣਗੇ ।

ਇਕ ਕਿਲੋ ਫ਼ਲਾਂ ਲਈ ਡੇਢ ਕਿਲੋ ਖੰਡ ਲਵੋ ਅਤੇ ਇਸ ਵਿਚੋਂ ਅੱਧੀ ਖੰਡ (750 ਗ੍ਰਾਮ) ਨੂੰ ਇਕ ਲਿਟਰ ਪਾਣੀ ਵਿਚ ਘੋਲੋ। ਇਸ ਨੂੰ ਉਬਾਲ ਕੇ ਮਲਮਲ ਦੇ ਕੱਪੜੇ ਵਿਚੋਂ ਪੁਣ ਲਉ । ਇਸ ਖੰਡ ਦੇ ਘੋਲ ਵਿਚ ਉਬਲੇ ਹੋਏ ਔਲੇ ਪਾਓ ਅਤੇ ਰਾਤ ਭਰ ਪਏ ਰਹਿਣ ਦਿਉ । ਅਗਲੇ ਦਿਨ ਖੰਡ ਦਾ ਘੋਲ ਕੱਢ ਲਓ ਅਤੇ ਇਸ ਵਿਚ ਬਾਕੀ 750 ਗ੍ਰਾਮ ਖੰਡ ਪਾ ਕੇ ਉਬਾਲੋ । ਮਲਮਲ ਦੇ ਕੱਪੜੇ ਨਾਲ ਇਸ ਨੂੰ ਪੁਣੋ । ਹੁਣ ਇਸ ਵਿਚ ਫਿਰ ਔਲੇ ਪਾ ਦਿਉ । ਦੋ ਦਿਨ ਮਗਰੋਂ ਫਿਰ ਉਬਾਲੋ ਤਾਂ ਕਿ ਖੰਡ ਦਾ ਘੋਲ ਸੰਘਣਾ ਹੋ ਜਾਵੇ । ਫਿਰ ਠੰਢਾ ਕਰਕੇ ਬਰਤਨ ਵਿਚ ਪਾ ਕੇ ਸਾਂਭ ਲਵੋ ।

ਪ੍ਰਸ਼ਨ 5.
ਗਾਜਰ ਦਾ ਅਚਾਰ ਬਣਾਉਣ ਦਾ ਤਰੀਕਾ ਦੱਸੋ ।
ਉੱਤਰ-
ਗਾਜਰਾਂ ਨੂੰ ਛਿਲ ਕੇ, ਧੋ ਕੇ ਇਨ੍ਹਾਂ ਦੇ ਛੋਟੇ-ਪਤਲੇ ਟੁਕੜੇ ਕਰ ਲਉ ਤੇ ਧੁੱਪ ਵਿਚ ਸੁਕਾ ਲਉ । ਇਕ ਕਿਲੋ ਗਾਜਰ ਨੂੰ 250 ਗ੍ਰਾਮ ਸਰੋਂ ਦੇ ਤੇਲ ਵਿਚ ਪਕਾਉ । ਇਨ੍ਹਾਂ ਵਿਚ 100 ਗ੍ਰਾਮ ਨਮਕ ਅਤੇ 20 ਗ੍ਰਾਮ ਲਾਲ ਮਿਰਚ ਪਾ ਲਉ । ਠੰਡਾ ਹੋਣ ਤੇ 100 ਗ੍ਰਾਮ ਰਾਈ ਪੀਸ ਕੇ ਪਾਉ । ਅਚਾਰ ਬੋਤਲਾਂ ਵਿਚ ਪਾ ਕੇ ਸੰਭਾਲ ਲਉ ।

ਵਸਤੂਨਿਸ਼ਠ ਪ੍ਰਸ਼ਨ
ਠੀਕ / ਗ਼ਲਤ

1. ਪੰਜਾਬ ਵਿੱਚ ਅੰਬ ਦੀ ਪੈਦਾਵਾਰ ਸਭ ਤੋਂ ਵੱਧ ਹੁੰਦੀ ਹੈ ।
2. ਭਾਰਤ ਵਿੱਚ ਫ਼ਲਾਂ ਦੀ ਸਲਾਨਾ ਪੈਦਾਵਾਰ 500 ਲੱਖ ਟਨ ਹੈ ।
3. ਪੋਟਾਸ਼ੀਅਮ ਮੈਟਾਬਾਈਸਲਫਾਈਟ ਇੱਕ ਰੈਜ਼ਰਟਿਵ ਹੈ ।
ਉੱਤਰ-
1. ×
2. ×
3. √

ਬਹੁਤੀ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੰਜਾਬ ਵਿੱਚ ਕਿਹੜੀ ਸਬਜ਼ੀ ਦੀ ਪੈਦਾਵਾਰ ਸਭ ਤੋਂ ਵੱਧ ਹੈ ?
(ੳ) ਭਿੰਡੀ
(ਅ) ਆਲੂ
(ੲ) ਪਾਲਕ
(ਸ) ਪਿਆਜ਼
ਉੱਤਰ-
(ਅ) ਆਲੂ

ਪ੍ਰਸ਼ਨ 2.
ਨਿੰਬੂ ਦਾ ਅਚਾਰ ਕਿੰਨੇ ਦਿਨਾਂ ਵਿੱਚ ਤਿਆਰ ਹੋ ਜਾਂਦਾ ਹੈ ?
(ਉ) 2-3 ਹਫਤਿਆਂ ਵਿੱਚ
(ਅ) 6-7 ਹਫਤਿਆਂ ਵਿੱਚ
(ੲ) 10 ਹਫਤਿਆਂ ਵਿੱਚ
(ਸ) 15-16 ਹਫਤਿਆਂ ਵਿੱਚ ।
ਉੱਤਰ-
(ਉ) 2-3 ਹਫਤਿਆਂ ਵਿੱਚ

PSEB 8th Class Agriculture Solutions Chapter 11 ਫ਼ਲ ਅਤੇ ਸਬਜ਼ੀਆਂ ਤੋਂ ਅਚਾਰ, ਮੁਰੱਬੇ ਅਤੇ ਸ਼ਰਬਤ ਬਨਾਉਣਾ

ਪ੍ਰਸ਼ਨ 3.
ਇੱਕ ਕਿਲੋ ਗਾਜਰ ਦੇ ਅਚਾਰ ਲਈ ਕਿੰਨੇ ਗਾਮ ਸਰੋਂ ਦਾ ਤੇਲ ਠੀਕ ਹੈ ?
(ਉ) 100 ਗ੍ਰਾਮ
(ਅ) 250 ਗ੍ਰਾਮ
(ੲ) 500 ਗ੍ਰਾਮ
(ਸ) 1000 ਗ੍ਰਾਮ ।
ਉੱਤਰ-
(ਅ) 250 ਗ੍ਰਾਮ

ਖ਼ਾਲੀ ਥਾਂਵਾਂ ਭਰੋ-

1. ਪੋਟਾਸ਼ੀਅਮ ਮੈਟਾਬਾਈਸਲਫੇਟ ਇੱਕ ………………………. ਹੈ ।
2. ਨਿੰਬੂ ਦੇ ਅਚਾਰ ਵਿੱਚ …………………. ਪ੍ਰਤੀਸ਼ਤ ਲੂਣ ਪਾਇਆ ਜਾਂਦਾ ਹੈ ।
3. ਪੰਜਾਬ ਵਿੱਚ ………………….. ਦੀ ਕਾਸ਼ਤ ਸਭ ਫਲਾਂ ਤੋਂ ਵੱਧ ਹੁੰਦੀ ਹੈ ।
ਉੱਤਰ-
1. ਪਰੈਜ਼ਰਬੇਟਿਵ,
2. 20 ,
3. ਕਿਨੂੰ ।

ਫ਼ਲ ਅਤੇ ਸਬਜ਼ੀਆਂ ਤੋਂ ਅਚਾਰ, ਮੁਰੱਬੇ ਅਤੇ ਸ਼ਰਬਤ ਬਨਾਉਣਾ PSEB 8th Class Agriculture Notes

  • ਭਾਰਤ ਵਿਚ ਫ਼ਲ ਅਤੇ ਸਬਜ਼ੀਆਂ ਦੀ ਪੈਦਾਵਾਰ ਵੱਡੇ ਪੱਧਰ ਤੇ ਹੁੰਦੀ ਹੈ ਤੇ ਭਾਰਤ ਦੁਨੀਆਂ ਵਿੱਚ ਇਸ ਲਈ ਦੂਸਰੇ ਨੰਬਰ ਤੇ ਹੈ ।
  • ਪੰਜਾਬ ਵਿੱਚ ਫ਼ਲਾਂ ਦੀ ਪੈਦਾਵਾਰ ਲਈ 76.5 ਹਜ਼ਾਰ ਹੈਕਟੇਅਰ ਰਕਬਾ ਹੈ ।
  • ਪੰਜਾਬ ਵਿੱਚ ਫ਼ਲਾਂ ਦੀ ਪੈਦਾਵਾਰ 15.41 ਲੱਖ ਟਨ ਹੈ ।
  • ਪੰਜਾਬ ਵਿੱਚ ਸਬਜ਼ੀਆਂ ਦੀ ਪੈਦਾਵਾਰ ਲਈ 203.7 ਹਜ਼ਾਰ ਹੈਕਟੇਅਰ ਰਕਬਾ ਹੈ ।
  • ਪੰਜਾਬ ਵਿੱਚ ਸਬਜ਼ੀਆਂ ਦੀ ਪੈਦਾਵਾਰ 40.11 ਲੱਖ ਟਨ ਹੈ ।
  • ਪੰਜਾਬ ਵਿੱਚ ਫ਼ਲਾਂ ਵਿੱਚੋਂ ਕਿੰਨੂ ਦੀ ਪੈਦਾਵਾਰ ਸਭ ਤੋਂ ਵੱਧ ਹੈ ਅਤੇ ਸਬਜ਼ੀਆਂ ਵਿੱਚੋਂ ਆਲੂ ਦੀ ਪੈਦਾਵਾਰ ਸਭ ਤੋਂ ਵੱਧ ਹੈ ।
  • ਲਗਪਗ 2% ਪੈਦਾਵਾਰ ਹੀ ਪਦਾਰਥ ਬਨਾਉਣ ਲਈ ਪੋਸੈਸ ਕੀਤਾ ਜਾਂਦਾ ਹੈ ।
  • ਫ਼ਲਾਂ-ਸਬਜ਼ੀਆਂ ਨੂੰ ਵੱਖ-ਵੱਖ ਤਰ੍ਹਾਂ ਦੇ ਪਦਾਰਥ ਬਣਾਉਣ ਲਈ ਲੈਸ ਕੀਤਾ ਜਾਂਦਾ ਹੈ ।
  • ਵੱਖ-ਵੱਖ ਪਦਾਰਥ ਜੋ ਬਣਾਏ ਜਾ ਸਕਦੇ ਹਨ -ਨਿੰਬੂ ਦਾ ਸ਼ਰਬਤ, ਅੰਬ ਦਾ ਸ਼ਰਬਤ, ਮਾਲਟੇ, ਸੰਤਰੇ ਜਾਂ ਕਿੰਨੁ ਦਾ ਸ਼ਰਬਤ, ਸੱਤੂ ਦਾ ਸ਼ਰਬਤ, ਟਮਾਟਰਾਂ ਦਾ ਰਸ, ਨਿੰਬੂ ਦਾ ਅਚਾਰ, ਅੰਬ ਦਾ ਅਚਾਰ, ਔਲੇ ਦਾ ਅਚਾਰ, ਗਾਜਰ ਦਾ ਅਚਾਰ, ਨਿੰਬੂ, ਹਰੀ ਮਿਰਚ ਅਤੇ ਅਦਰਕ ਦਾ ਅਚਾਰ, ਟਮਾਟਰਾਂ ਦਾ ਕੈਚਅੱਪ, ਔਲੇ ਦਾ ਮੁਰੱਬਾ ।
  • ਗੋਭੀ, ਸ਼ਲਗਮ, ਗਾਜਰ, ਆਲੂ, ਕਰੇਲਾ, ਮੇਥੀ, ਪਾਲਕ ਆਦਿ ਨੂੰ ਪਤਲੇ-ਪਤਲੇ ਟੁਕੜਿਆਂ ਵਿੱਚ ਕੱਟ ਕੇ ਸੁਕਾ ਕੇ ਰੱਖਿਆ ਜਾਂਦਾ ਹੈ ।
  • ਸੁਕਾਉਣ ਲਈ ਸੋਲਰ ਡਰਾਇਰ ਦੀ ਵਰਤੋਂ ਕੀਤੀ ਜਾ ਸਕਦੀ ਹੈ ।
  • ਫ਼ਲਾਂ-ਸਬਜ਼ੀਆਂ ਦੀ ਤੁੜਾਈ ਜਾਂ ਕਟਾਈ ਤੋਂ ਬਾਅਦ ਪ੍ਰੋਸੈਸਿੰਗ ਕਰਨ ਨਾਲ ਵਧੇਰੇ ਕਮਾਈ ਕੀਤੀ ਜਾ ਸਕਦੀ ਹੈ ।

PSEB 8th Class Agriculture Solutions Chapter 10 ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ

Punjab State Board PSEB 8th Class Agriculture Book Solutions Chapter 10 ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ Textbook Exercise Questions and Answers.

PSEB Solutions for Class 8 Agriculture Chapter 10 ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ

Agriculture Guide for Class 8 PSEB ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ Textbook Questions and Answers

ਅਭਿਆਸ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਫ਼ਲ ਅਤੇ ਸਬਜ਼ੀਆਂ ਦੀ ਨਿੱਗਰਤਾ ਕਿਸ ਯੰਤਰ ਨਾਲ ਮਾਪੀ ਜਾਂਦੀ ਹੈ ?
ਉੱਤਰ-
ਨਿੱਗਰਤਾ ਮਾਪਣ ਦਾ ਯੰਤਰ ਪੈਨਟਰੋਮੀਟਰ ਹੈ ।

ਪ੍ਰਸ਼ਨ 2.
ਰੀਫਰੈਕਟੋਮੀਟਰ ਯੰਤਰ ਕਿਸ ਮਾਪਦੰਡ ਨੂੰ ਮਾਪਣ ਲਈ ਵਰਤਿਆ ਜਾਂਦਾ ਹੈ ?
ਉੱਤਰ-
ਮਿਠਾਸ ਦੀ ਮਾਤਰਾ ਦਾ ਪਤਾ ਲਗਾਉਣ ਲਈ ।

PSEB 8th Class Agriculture Solutions Chapter 10 ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ

ਪ੍ਰਸ਼ਨ 3.
ਕਿੰਨੇ ਪ੍ਰਤੀਸ਼ਤ ਫ਼ਲਾਂ ਦੀ ਪੈਦਾਵਾਰ ਮੰਡੀਆਂ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਖ਼ਰਾਬ ਹੋ ਜਾਂਦੀ ਹੈ ?
ਉੱਤਰ-
25-30%.

ਪ੍ਰਸ਼ਨ 4.
ਮੋਮ ਦੀ ਤਹਿ ਕਿਸ ਫ਼ਲ ਤੇ ਚੜ੍ਹਾਉਣਾ ਲਾਹੇਵੰਦ ਹੈ ?
ਉੱਤਰ-
ਨਿੰਬੂ ਜਾਤੀ ਦੇ ਫ਼ਲ (ਕਿੰਨੂ), ਸੇਬ ਅਤੇ ਨਾਸ਼ਪਤੀ ।

ਪ੍ਰਸ਼ਨ 5.
ਸ਼ੀਤ ਭੰਡਾਰ ਕਰਨ ਲਈ ਆਲੂ, ਕਿੰਨੂ ਨੂੰ ਕਿੰਨੇ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ ?
ਉੱਤਰ-
ਆਲੂ ਲਈ 1 ਤੋਂ 2 ਡਿਗਰੀ ਸੈਂਟੀਗਰੇਡ ਅਤੇ ਕਿੰਨੂ ਲਈ 4 ਤੋਂ 6 ਡਿਗਰੀ ਸੈਂਟੀਗਰੇਡ ।

ਪ੍ਰਸ਼ਨ 6.
ਪਿਆਜ਼ ਨੂੰ ਸ਼ੀਤ ਭੰਡਾਰ ਕਰਨ ਲਈ ਕਿੰਨੀ ਨਮੀ ਦੀ ਜ਼ਰੂਰਤ ਹੁੰਦੀ ਹੈ ?
ਉੱਤਰ-
65-70%.

ਪ੍ਰਸ਼ਨ 7.
ਕਿਹੜੇ ਫ਼ਲਾਂ ਵਿੱਚ ਮਿਠਾਸ/ਖਟਾਸ ਅਨੁਪਾਤ ਦੇ ਆਧਾਰ ਤੇ ਪੱਕਣ ਦੀ ਅਵਸਥਾ ਨੂੰ ਪਛਾਣਿਆ ਜਾਂਦਾ ਹੈ ?
ਉੱਤਰ-
ਅੰਗੂਰ ਅਤੇ ਨਿੰਬੂ ਜਾਤੀ ਦੇ ਫ਼ਲ, ਜਿਵੇਂ- ਸੰਗਤਰਾ, ਕਿੰਨੂ ਆਦਿ ।

ਪ੍ਰਸ਼ਨ 8.
ਉਪਜ ਦੀ ਢੋਆ-ਢੁਆਈ ਦੌਰਾਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਟਰੱਕ ਦੀ ਫਰਸ਼ ਤੇ ਪਰਾਲੀ ਦੀ ਤਹਿ ਵਿਛਾਉਣੀ ਚਾਹੀਦੀ ਹੈ । ਉਪਜ ਉਪਰ ਕਿਸੇ ਵੀ ਤਰ੍ਹਾਂ ਦਾ ਭਾਰ ਨਹੀਂ ਪਾਉਣਾ ਚਾਹੀਦਾ ਹੈ ।

PSEB 8th Class Agriculture Solutions Chapter 10 ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ

ਪ੍ਰਸ਼ਨ 9.
ਫ਼ਲਾਂ ਨੂੰ ਪਕਾਉਣ ਲਈ ਵਰਤੇ ਜਾਣ ਵਾਲੇ ਹਾਨੀਕਾਰਕ ਰਸਾਇਣ ਦਾ ਕੀ ਨਾਮ ਹੈ ?
ਉੱਤਰ-
ਕੈਲਸ਼ੀਅਮ ਕਾਰਬਾਈਡ ।

ਪ੍ਰਸ਼ਨ 10.
ਫ਼ਲਾਂ ਨੂੰ ਪਕਾਉਣ ਲਈ ਅੰਤਰ-ਰਾਸ਼ਟਰੀ ਪੱਧਰ ਦੀ ਮਨਜ਼ੂਰਸ਼ੁਦਾ ਤਕਨੀਕ ਦਾ ਨਾਮ ਲਿਖੋ ।
ਉੱਤਰ-
ਇਥੀਲੀਨ ਗੈਸ ਨਾਲ ਪਕਾਉਣਾ ।

(ਅ) ਇਕ-ਦੋ ਵਾਕਾਂ ਵਿੱਚ ਉੱਤਰ ਦਿਉ-

ਪ੍ਰਸ਼ਨ 1.
ਫ਼ਲਾਂ ਅਤੇ ਸਬਜ਼ੀਆਂ ਦੀ ਦਰਜਾਬੰਦੀ ਕਿਸ ਆਧਾਰ ਤੇ ਕੀਤੀ ਜਾਂਦੀ ਹੈ ?
ਉੱਤਰ-
ਦਰਜਾਬੰਦੀ ਪ੍ਰਚੱਲਤ ਮੰਡੀਆਂ ਦੀ ਲੋੜ ਮੁਤਾਬਿਕ ਕੀਤੀ ਜਾਂਦੀ ਹੈ । ਫ਼ਲਾਂ ਅਤੇ ਸਬਜ਼ੀਆਂ ਦੀ ਦਰਜਾਬੰਦੀ ਆਕਾਰ, ਭਾਰ, ਰੰਗ ਆਦਿ ਅਨੁਸਾਰ ਕੀਤੀ ਜਾਂਦੀ ਹੈ । ਇਸ ਤਰ੍ਹਾਂ ਮੁਨਾਫ਼ਾ ਵਧੇਰੇ ਲਿਆ ਜਾ ਸਕਦਾ ਹੈ ।

ਪ੍ਰਸ਼ਨ 2.
ਤੁੜਾਈ ਉਪਰੰਤ ਉਪਜ ਨੂੰ ਇਕਦਮ ਠੰਡਾ ਕਿਉਂ ਕਰਨਾ ਚਾਹੀਦਾ ਹੈ ?
ਉੱਤਰ-
ਉਪਜ ਨੂੰ ਤੁੜਾਈ ਤੋਂ ਬਾਅਦ ਚੰਗੀ ਤਰ੍ਹਾਂ ਠੰਡਾ ਕਰਨ ਨਾਲ ਇਸ ਦੀ ਉਮਰ ਵਿਚ ਵਾਧਾ ਹੁੰਦਾ ਹੈ । ਉਪਜ ਨੂੰ ਠੰਡੇ ਪਾਣੀ, ਠੰਡੀ ਹਵਾ ਨਾਲ ਠੰਡਾ ਕੀਤਾ ਜਾਂਦਾ ਹੈ ।

ਪ੍ਰਸ਼ਨ 3.
ਫ਼ਲ ਅਤੇ ਸਬਜ਼ੀਆਂ ਨੂੰ ਸਟੋਰ ਕਰਨ ਦੇ ਲਾਭ ਲਿਖੋ ।
ਉੱਤਰ-
ਜਦੋਂ ਫ਼ਸਲ ਦੀ ਆਮਦ ਵਧੇਰੇ ਹੁੰਦੀ ਹੈ ਤਾਂ ਆਮਦਨ ਘੱਟ ਹੁੰਦੀ ਹੈ । ਇਸ ਲਈ ਫ਼ਸਲ ਨੂੰ ਸਟੋਰ ਕਰ ਕੇ ਬਾਅਦ ਵਿੱਚ ਵੇਚੇ ਜਾਣ ਤੇ ਵਧੇਰੇ ਲਾਭ ਲਿਆ ਜਾ ਸਕਦਾ ਹੈ ।

ਪ੍ਰਸ਼ਨ 4.
ਪੈਨਟਰੋਮੀਟਰ ਅਤੇ ਰੀਫਰੈਕਟਰੋਮੀਟਰ ਕਿਸ ਕੰਮ ਆਉਂਦੇ ਹਨ ?
ਉੱਤਰ-
ਫ਼ਲ ਦੀ ਨਿੱਗਰਤਾ ਨੂੰ ਮਾਪਣ ਲਈ ਪੈਨਟਰੋਮੀਟਰ ਦੀ ਵਰਤੋਂ ਕੀਤੀ ਜਾਂਦੀ ਹੈ । ਰੀਫਰੈਕਟਰੋਮੀਟਰ ਦੀ ਵਰਤੋਂ ਮਿਠਾਸ ਦੀ ਮਾਤਰਾ ਪਤਾ ਲਗਾਉਣ ਲਈ ਕੀਤੀ ਜਾਂਦੀ ਹੈ ।

ਪ੍ਰਸ਼ਨ 5.
ਵਪਾਰਿਕ ਪੱਧਰ ਤੇ ਫ਼ਲਾਂ-ਸਬਜ਼ੀਆਂ ਦੀ ਦਰਜਾਬੰਦੀ ਕਿਸ ਤਰ੍ਹਾਂ ਕੀਤੀ ਜਾਂਦੀ ਹੈ ?
ਉੱਤਰ-
ਵਪਾਰਿਕ ਪੱਧਰ ਤੇ ਫ਼ਲ ਅਤੇ ਸਬਜ਼ੀਆਂ ਦਾ ਆਕਾਰ ਅਤੇ ਭਾਰ ਮਾਪਣ ਲਈ ਮਸ਼ੀਨਰੀ ਦੀ ਵਰਤੋਂ ਕੀਤੀ ਜਾਂਦੀ ਹੈ ।

PSEB 8th Class Agriculture Solutions Chapter 10 ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ

ਪ੍ਰਸ਼ਨ 6.
ਉਪਜ ਨੂੰ ਤੁੜਾਈ ਤੋਂ ਬਾਅਦ ਠੰਡਾ ਕਰਨਾ ਕਿਉਂ ਜ਼ਰੂਰੀ ਹੈ ?
ਉੱਤਰ-
ਉਪਜ ਦੀ ਤੁੜਾਈ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਠੰਡਾ ਕਰਨਾ ਚਾਹੀਦਾ ਹੈ । ਇਸ ਨਾਲ ਉਪਜ ਦੀ ਉਮਰ ਵਿਚ ਵਾਧਾ ਹੁੰਦਾ ਹੈ । ਉਪਜ ਦੇ ਮੁਤਾਬਿਕ ਇਸ ਨੂੰ ਠੰਡੇ ਪਾਣੀ ਜਾਂ ਠੰਡੀ ਹਵਾ ਨਾਲ ਠੰਡਾ ਕੀਤਾ ਜਾਂਦਾ ਹੈ ।

ਪ੍ਰਸ਼ਨ 7.
ਫ਼ਲਾਂ ਅਤੇ ਸਬਜ਼ੀਆਂ ਦੀ ਦਰਜਾਬੰਦੀ ਕਿਸ ਆਧਾਰ ਤੇ ਕੀਤੀ ਜਾ ਸਕਦੀ ਹੈ ?
ਉੱਤਰ-
ਦੇਖੋ ਪ੍ਰਸ਼ਨ 1 ਦਾ ਉੱਤਰ ।

ਪ੍ਰਸ਼ਨ 8.
ਕਿਹੜੇ ਫ਼ਲਾਂ ਨੂੰ ਇਥਲੀਨ ਗੈਸ ਨਾਲ ਪਕਾਇਆ ਜਾ ਸਕਦਾ ਹੈ ?
ਉੱਤਰ-
ਇਥਲੀਨ ਗੈਸ ਨਾਲ ਫ਼ਲਾਂ ਨੂੰ ਪਕਾਉਣਾ ਵਪਾਰਕ ਪੱਧਰ ‘ਤੇ ਪਕਾਉਣ ਦੀ ਅੰਤਰ-ਰਾਸ਼ਟਰੀ ਪੱਧਰ ਤੇ ਮਨਜ਼ੂਰਸ਼ੁਦਾ ਤਕਨੀਕ ਹੈ । ਇਸ ਨਾਲ ਕਈ ਫ਼ਲਾਂ ਨੂੰ ਪਕਾਇਆ ਜਾਂਦਾ ਹੈ; ਜਿਵੇਂ- ਕੇਲਾ, ਨਾਸ਼ਪਤੀ, ਟਮਾਟਰ ਆਦਿ ।

ਪ੍ਰਸ਼ਨ 9.
ਟਮਾਟਰ ਨੂੰ ਤੋੜਨ ਲਈ ਕਿਹੜੇ ਮਾਪਦੰਡ ਵਰਤੇ ਜਾਂਦੇ ਹਨ ?
ਉੱਤਰ-
ਇਸ ਕੰਮ ਲਈ ਰੰਗ ਚਾਰਟ ਦੀ ਵਰਤੋਂ ਕੀਤੀ ਜਾਂਦੀ ਹੈ । ਲਾਗਲੀ ਮੰਡੀ ਲਈ ਟਮਾਟਰ ਲਾਲ ਪੱਕੇ ਹੋਏ, ਦਰਮਿਆਨੀ ਦੁਰੀ ਵਾਲੀ ਮੰਡੀ ਲਈ ਗੁਲਾਬੀ ਰੰਗ ਦੇ, ਦੁਰ ਦੁਰਾਡੇ ਦੀ ਮੰਡੀ ਲਈ ਪੂਰੇ ਆਕਾਰ ਦੇ ਪਰ ਹਰੇ ਰੰਗ ਤੋਂ ਪੀਲੇ ਰੰਗ ‘ਚ ਬਦਲਣਾ ਸ਼ੁਰੂ ਹੋਣ ਤੇ ਹੀ ਤੋੜਨੇ ਚਾਹੀਦੇ ਹਨ ।

ਪ੍ਰਸ਼ਨ 10.
ਜ਼ਿਆਦਾ ਮਹਿੰਗੀਆਂ ਉਪਜਾਂ ਲਈ ਕਿਹੜੇ ਡੱਬੇ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਜ਼ਿਆਦਾ ਮਹਿੰਗੀਆਂ ਉਪਜਾਂ; ਜਿਵੇਂ-ਸੇਬ, ਅੰਬ, ਅੰਗੂਰ, ਕਿੰਨੂ, ਆੜੂ, ਲੀਚੀ, ਅਲੂਚਾ ਆਦਿ ਨੂੰ ਗੱਤੇ ਦੇ ਡੱਬਿਆਂ ਵਿੱਚ ਪੈਕ ਕੀਤਾ ਜਾਂਦਾ ਹੈ ।

PSEB 8th Class Agriculture Solutions Chapter 10 ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ

(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ-

ਪ੍ਰਸ਼ਨ 1.
ਮੋਮ ਚੜ੍ਹਾਉਣ ਤੋਂ ਕੀ ਭਾਵ ਹੈ ? ਇਸ ਦਾ ਕੀ ਮਹੱਤਵ ਹੈ ?
ਉੱਤਰ-
ਤੁੜਾਈ ਤੋਂ ਬਾਅਦ ਸੰਭਾਲਣ ਅਤੇ ਮੰਡੀਕਰਨ ਦੌਰਾਨ ਉਪਜ ਵਿੱਚੋਂ ਪਾਣੀ ਉੱਡਦਾ ਹੈ । ਇਸ ਦਾ ਅਸਰ ਇਹ ਹੁੰਦਾ ਹੈ ਕਿ ਫ਼ਸਲਾਂ ਦੀ ਕੁਦਰਤੀ ਚਮਕ ਅਤੇ ਗੁਣਵੱਤਾ ਘੱਟਦੀ ਹੈ । ਇਸ ਨੂੰ ਘਟਾਉਣ ਲਈ ਉਪਜ ਤੇ ਮੋਮ ਚੜਾਈ ਜਾਂਦੀ ਹੈ । ਫ਼ਲ ਜਿਵੇਂ ਕਿ ਨਿੰਬੂ ਜਾਤੀ ਦੇ ਫ਼ਲ, ਕਿੰਨੂ, ਆੜੂ, ਸੇਬ, ਨਾਸ਼ਪਾਤੀ ਆਦਿ ਅਤੇ ਸਬਜ਼ੀਆਂ-ਜਿਵੇਂ ਕਿ ਬੈਂਗਣ, ਸ਼ਿਮਲਾ ਮਿਰਚ, ਟਮਾਟਰ, ਖੀਰਾ ਆਦਿ ਤੇ ਤੁੜਾਈ ਤੋਂ ਬਾਅਦ ਮੋਮ ਚੜ੍ਹਾਉਣਾ ਇਕ ਆਮ ਕਿਰਿਆ ਹੈ । ਇਨ੍ਹਾਂ ਫ਼ਸਲਾਂ ਦੀ ਦਰਜ਼ਾਬੰਦੀ, ਧੁਆਈ ਜਾਂ ਹੋਰ ਸੰਭਾਲ ਕਰਦੇ ਸਮੇਂ ਕੁਦਰਤੀ ਮੋਮ ਉਤਰ ਜਾਂਦੀ ਹੈ । ਇਸ ਦੀ ਜਗ੍ਹਾ ਭੋਜਨ-ਦਰਜਾ ਮੋਮ ਚੜ੍ਹਾਈ ਜਾਂਦੀ ਹੈ । ਇਸ ਨਾਲ ਤੁੜਾਈ ਤੋਂ ਬਾਅਦ ਸਾਂਭ ਅਤੇ ਮੰਡੀਕਰਨ ਦੌਰਾਨ ਉਪਜ ਵਿਚੋਂ ਪਾਣੀ ਘੱਟ ਉੱਡਦਾ ਹੈ । ਮੋਮ ਚੜਾਉਣ ਮਗਰੋਂ ਇਸ ਨੂੰ ਚੰਗੀ ਤਰ੍ਹਾਂ ਸੁਕਾ ਲਓ । ਭੋਜਨ ਦਰਜ਼ਾ ਮੋਮ ਜੋ ਕਿ ਭਾਰਤ ਸਰਕਾਰ ਵਲੋਂ ਮਨਜ਼ੂਰਸ਼ੁਦਾ ਹਨ ਉਹ ਹਨ-ਸ਼ੈਲਾਕ ਮੋਮ, ਕਾਰਨੌਬ ਮੋਮ, ਮਧੂ ਮੱਖੀ ਦੇ ਛੱਤਿਆਂ ਤੋਂ ਕੱਢਿਆ ਮੋਮ ।

ਪ੍ਰਸ਼ਨ 2.
ਇਥਲੀਨ ਗੈਸ ਨਾਲ ਫ਼ਲ ਪਕਾਉਣ ਬਾਰੇ ਸੰਖੇਪ ਨੋਟ ਲਿਖੋ ।
ਉੱਤਰ-
ਫ਼ਲਾਂ ਨੂੰ ਵਪਾਰਕ ਪੱਧਰ ਤੇ ਪਕਾਉਣ ਲਈ ਇਥਲੀਨ ਗੈਸ ਨਾਲ ਪਕਾਉਣਾ ਇਕ ਅੰਤਰ-ਰਾਸ਼ਟਰੀ ਪੱਧਰ ਤੇ ਮਨਜ਼ੂਰਸ਼ੁਦਾ ਤਕਨੀਕ ਹੈ । ਇਸ ਤਕਨੀਕ ਵਿਚ ਫ਼ਲਾਂ ਨੂੰ 100-150 ਪੀ.ਪੀ. ਐਮ ਇਥਲੀਨ ਦੀ ਮਾਤਰਾ ਵਾਲੇ ਕਮਰੇ ਵਿੱਚ 24 ਘੰਟੇ ਲਈ ਰੱਖਿਆ ਜਾਂਦਾ ਹੈ । ਇਸ ਤਰ੍ਹਾਂ ਪਕਾਈ ਕਿਰਿਆ ਸ਼ੁਰੂ ਹੋ ਜਾਂਦੀ ਹੈ । ਇਸ ਤਕਨੀਕ ਦੀ ਕਾਮਯਾਬੀ ਲਈ ਤਾਪਮਾਨ 15 ਤੋਂ 25° ਸੈਲਸੀਅਸ ਅਤੇ ਨਮੀ ਦੀ ਪ੍ਰਤੀਸ਼ਤ ਮਾਤਰਾ 90-95% ਹੋਣੀ ਚਾਹੀਦੀ ਹੈ । ਇਥਲੀਨ ਗੈਸ ਨੂੰ ਪੈਦਾ ਕਰਨ ਲਈ ਇਥਲੀਨ ਜਨਰੇਟਰ ਦੀ ਵਰਤੋਂ ਕੀਤੀ ਜਾਂਦੀ ਹੈ ।

ਪਸ਼ਨ 3.
ਸਰਿੰਕ ਅਤੇ ਲਿੰਗ ਫ਼ਿਲਮ ਦੀ ਵਰਤੋਂ ਤੇ ਨੋਟ ਲਿਖੋ ।
ਉੱਤਰ-
ਫ਼ਲ ਅਤੇ ਸਬਜ਼ੀਆਂ ਨੂੰ ਇੱਕ ਵਿਸ਼ੇਸ਼ ਤਰ੍ਹਾਂ ਦੀ ਟਰੇਅ ਵਿੱਚ ਪਾ ਕੇ ਇਸ ਟਰੇਅ ਨੂੰ ਸ਼ਰਿੰਕ ਅਤੇ ਕਲਿੰਗ ਫ਼ਿਲਮ ਚੜ੍ਹਾਅ ਕੇ ਪੈਕ ਕਰ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਫ਼ਲ ਅਤੇ ਸਬਜ਼ੀਆਂ ਪੂਰੀ ਤਰ੍ਹਾਂ ਨਜ਼ਰ ਆਉਂਦੀਆਂ ਰਹਿੰਦੀਆਂ ਹਨ ਅਤੇ ਇਹਨਾਂ ਦੀ ਗੁਣਵੱਤਾ ਵੀ ਬਣੀ ਰਹਿੰਦੀ ਹੈ ।
PSEB 8th Class Agriculture Solutions Chapter 10 ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ 1
ਮਹਿੰਗੇ ਫ਼ਲ ਅਤੇ ਸਬਜ਼ੀਆਂ ਜਿਵੇਂ ਕਿ ਕਿੰਨੂ, ਟਮਾਟਰ, ਬੀਜ ਰਹਿਤ ਖੀਰਾ ਆਦਿ ਦਾ ਇਸੇ ਤਰ੍ਹਾਂ ਪੈਕ ਕਰ ਕੇ ਮੰਡੀਕਰਨ ਕੀਤਾ ਜਾਂਦਾ ਹੈ । ਇਸ ਤਰ੍ਹਾਂ ਵਧੇਰੇ ਕਮਾਈ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 4.
ਗੱਤੇ ਦੇ ਡੱਬੇ ਵਿੱਚ ਫ਼ਲ ਅਤੇ ਸਬਜ਼ੀਆਂ ਨੂੰ ਪੈਕ ਕਰਨ ਦੀ ਕੀ ਮਹੱਤਤਾ ਹੈ ?
ਉੱਤਰ-
ਫ਼ਲਾਂ ਅਤੇ ਸਬਜ਼ੀਆਂ ਨੂੰ ਢੋਆ-ਢੁਆਈ ਵਿੱਚ ਸੁਰੱਖਿਅਤ ਰੱਖਣ ਲਈ ਡੱਬਾਬੰਦੀ ਬਹੁਤ ਲਾਭਦਾਇਕ ਰਹਿੰਦੀ ਹੈ । ਇਸ ਕੰਮ ਲਈ ਲੱਕੜ, ਬਾਂਸ ਅਤੇ ਗੱਤੇ ਆਦਿ ਵਿੱਚ ਡੱਬਾਬੰਦੀ ਕੀਤੀ ਜਾਂਦੀ ਹੈ ।

ਮਹਿੰਗੀਆਂ ਉਪਜਾਂ ; ਜਿਵੇਂ- ਸੇਬ, ਅੰਬ, ਅੰਗੂਰ, ਕਿੰਨੂ, ਲੀਚੀ, ਅਲੂਚਾ, ਆੜੂ ਆਦਿ ਨੂੰ ਗੱਤੇ ਦੇ ਡੱਬਿਆਂ ਵਿੱਚ ਬੰਦ ਕਰਕੇ ਦੂਰ-ਦੁਰਾਡੇ ਦੀਆਂ ਮੰਡੀਆਂ ਵਿੱਚ ਸੁਰੱਖਿਅਤ ਤਰੀਕੇ ਨਾਲ ਭੇਜਿਆ ਜਾਂਦਾ ਹੈ ਅਤੇ ਵਧੀਆ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ ।
PSEB 8th Class Agriculture Solutions Chapter 10 ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ 2

PSEB 8th Class Agriculture Solutions Chapter 10 ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ

ਪ੍ਰਸ਼ਨ 5.
ਫ਼ਲਾਂ ਅਤੇ ਸਬਜ਼ੀਆਂ ਦੀ ਤੁੜਾਈ ਸਮੇਂ ਕਿਨ੍ਹਾਂ ਗੱਲਾਂ ਵਲ ਧਿਆਨ ਦੇਣਾ ਚਾਹੀਦਾ ਹੈ ?
ਉੱਤਰ-

  1. ਫ਼ਲਾਂ ਅਤੇ ਸਬਜ਼ੀਆਂ ਦੀ ਤੋੜ-ਤੁੜਾਈ ਇਸ ਤਰ੍ਹਾਂ ਕਰੋ ਕਿ ਨੁਕਸਾਨ ਘੱਟੋ-ਘੱਟ ਹੋਵੇ ।
  2. ਨਿਮਰਤਾ ਨਾਲ ਤੋੜਨ, ਖੋਦਣ ਅਤੇ ਹੱਥੀਂ ਕੱਢਣ ਨਾਲ ਉਪਜ ਦਾ ਨੁਕਸਾਨ ਘੱਟ ਹੁੰਦਾ ਹੈ ।
  3. ਤੁੜਾਈ ਵੇਲੇ ਦੋਵੇਂ ਪਾਸਿਓਂ ਖੁੱਲ੍ਹੇ ਮੂੰਹ ਵਾਲੀਆਂ ਕੱਪੜੇ ਦੀਆਂ ਬੋਲੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ ।
  4. ਫ਼ਲਾਂ ਨੂੰ ਤੋੜਨ ਲਈ ਕਲਿੱਪ, ਚਾਕੂ ਅਤੇ ਕੈਂਚੀ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ । ਧਿਆਨ ਰੱਖੋ ਕਿ ਕਲਿੱਪਰ ਅਤੇ ਚਾਕੂ ਹਮੇਸ਼ਾਂ ਸਾਫ਼ ਅਤੇ ਤਿੱਖੀ ਧਾਰ ਵਾਲੇ ਹੋਣ ।
  5. ਕਿੰਨੁ ਵਰਗੇ ਫ਼ਲ ਦੀ ਡੰਡੀ ਨੂੰ ਜਿੰਨਾ ਹੋ ਸਕੇ ਫ਼ਲ ਦੇ ਲਾਗਿਓਂ ਕੱਟਣਾ ਚਾਹੀਦਾ ਹੈ । ਜੇਕਰ ਡੰਡੀ ਲੰਬੀ ਹੋਵੇਗੀ ਤਾਂ ਢੋਆ-ਢੁਆਈ ਦੌਰਾਨ ਇਹ ਨਾਲ ਦੇ ਫ਼ਲ ‘ਚ ਖੁੱਭ ਕੇ ਜ਼ਖ਼ਮ ਕਰ ਦਿੰਦੀ ਹੈ ।
  6. ਤਿੰਨ ਪੈਰੀ ਪੌੜੀ ਨਾਲ ਕਿਨੁ, ਨਾਖਾਂ, ਆੜੂ, ਅਲੂਚਾ, ਬੇਰ, ਅੰਬ ਆਦਿ ਦੀ ਤੁੜਾਈ ਕਰਨ ਨਾਲ ਤੁੜਾਈ ਕਰਦੇ ਵੇਲੇ ਜੇ ਟਾਹਣੀ ਟੁੱਟ ਵੀ ਜਾਏ ਤਾਂ ਨੁਕਸਾਨ ਨਹੀਂ ਹੁੰਦਾ ਅਤੇ ਉਚਾਈ ਤੇ ਲੱਗੇ ਫ਼ਲ ਤੋੜਨੇ ਸੌਖੇ ਹੋ ਜਾਂਦੇ ਹਨ ।
  7. ਤੁੜਾਈ ਸਮੇਂ ਫ਼ਲ ਨੂੰ ਖਿੱਚ ਕੇ ਨਹੀਂ ਤੋੜਨਾ ਚਾਹੀਦਾ, ਇਸ ਤਰ੍ਹਾਂ ਫ਼ਲ ਉੱਤੇ ਡੰਡੀ ਵਾਲੀ ਥਾਂ ਤੇ ਜ਼ਖ਼ਮ ਹੋ ਜਾਂਦੇ ਹਨ ਤੇ ਫ਼ਸਲ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗ ਸਕਦੀਆਂ ਹਨ ।
  8. ਕਾਮਿਆਂ ਨੂੰ ਫ਼ਲਾਂ ਅਤੇ ਸਬਜ਼ੀਆਂ ਨੂੰ ਤੋੜਨ ਦੇ ਮਾਪਦੰਡਾਂ ਬਾਰੇ ਜਾਣਕਾਰੀ ਜ਼ਰੂਰ ਦੇਣੀ ਚਾਹੀਦੀ ਹੈ ।

PSEB 8th Class Agriculture Guide ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ Important Questions and Answers

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤੀ ਮੈਡੀਕਲ ਖੋਜ ਸੰਸਥਾ ਅਨੁਸਾਰ ਪ੍ਰਤੀ ਵਿਅਕਤੀ ਹਰ ਰੋਜ਼ ਕਿੰਨੇ ਫ਼ਲ ਅਤੇ ਸਬਜ਼ੀਆਂ ਖਾਣੇ ਚਾਹੀਦੇ ਹਨ ?
ਉੱਤਰ-
300 ਗ੍ਰਾਮ ਸਬਜ਼ੀਆਂ ਅਤੇ 80 ਗ੍ਰਾਮ ਫ਼ਲ ।

ਪ੍ਰਸ਼ਨ 2.
ਭਾਰਤ ਵਿੱਚ ਪ੍ਰਤੀ ਵਿਅਕਤੀ ਪ੍ਰਤੀ ਦਿਨ ਕਿੰਨੇ ਫ਼ਲ ਅਤੇ ਸਬਜ਼ੀਆਂ ਹਿੱਸੇ ਆਉਂਦੇ ਹਨ ?
ਉੱਤਰ-
30 ਗ੍ਰਾਮ ਫ਼ਲ ਅਤੇ 80 ਗ੍ਰਾਮ ਸਬਜ਼ੀਆਂ ।

ਪ੍ਰਸ਼ਨ 3.
ਟਮਾਟਰ, ਅੰਬ, ਆਤੂ ਆਦਿ ਤੁੜਾਈ ਯੋਗ ਅਵਸਥਾ ਵਿੱਚ ਪੁੱਜ ਗਏ ਹਨ ਕਿਸ ਦੀ ਸਹਾਇਤਾ ਨਾਲ ਪਤਾ ਲਗਾਇਆ ਜਾ ਸਕਦਾ ਹੈ ?
ਉੱਤਰ-
ਰੰਗ ਚਾਰਟ ਦੀ ।

ਪ੍ਰਸ਼ਨ 4.
ਆੜੂ ਦੇ ਪੱਕਣ ਦੇ ਮਾਪਦੰਡ ਬਾਰੇ ਦੱਸੋ ।
ਉੱਤਰ-
ਹਰੇ ਰੰਗ ਤੋਂ ਪੀਲੇ ਹੋਣਾ ।

ਪ੍ਰਸ਼ਨ 5.
ਅਮਰੂਦ ਦੇ ਪੱਕਣ ਦਾ ਮਾਪਦੰਡ ਦੱਸੋ ।
ਉੱਤਰ-
ਰੰਗ ਗੂੜ੍ਹੇ ਹਰੇ ਤੋਂ ਹਲਕੇ ਹਰੇ ਵਿੱਚ ਬਦਲ ਜਾਣਾ ।

PSEB 8th Class Agriculture Solutions Chapter 10 ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ

ਪ੍ਰਸ਼ਨ 6.
ਆਲੂ ਦੇ ਪੱਕਣ ਦਾ ਮਾਪਦੰਡ ਦੱਸੋ ।
ਉੱਤਰ-
ਜਦੋਂ ਵੇਲਾਂ ਸੁੱਕਣ ਲੱਗ ਪੈਣ ।

ਪ੍ਰਸ਼ਨ 7.
ਅਲੂਚੇ ਦੇ ਪੱਕਣ ਦਾ ਮਾਪਦੰਡ ਦੱਸੋ ।
ਉੱਤਰ-
ਛਿਲਕੇ ਦੇ ਰੰਗ ਹਿਰਮਚੀ ਜਾਮਣੀ ਰੰਗ ਵਿੱਚ ਬਦਲ ਜਾਣਾ ।

ਪ੍ਰਸ਼ਨ 8.
ਸ਼ਿਮਲਾ ਮਿਰਚ ਦੇ ਪੱਕਣ ਦਾ ਮਾਪਦੰਡ ਦੱਸੋ ।
ਉੱਤਰ-
ਫ਼ਲ ਪੂਰਾ ਵਿਕਸਿਤ ਅਤੇ ਹਰਾ ਤੇ ਚਮਕਦਾਰ ।

ਪ੍ਰਸ਼ਨ 9.
ਮਟਰ ਦੇ ਪੱਕਣ ਦਾ ਮਾਪਦੰਡ ਦੱਸੋ ।
ਉੱਤਰ-
ਫ਼ਲੀਆਂ ਪੂਰੀਆਂ ਭਰੀਆਂ ਹੋਈਆਂ ਪਰ ਰੰਗ ਫਿੱਕਾ ਪੈਣ ਤੋਂ ਪਹਿਲਾਂ ।

ਪ੍ਰਸ਼ਨ 10.
ਫ਼ਲਾਂ ਤੇ ਕਿਸ ਤਰ੍ਹਾਂ ਦਾ ਮੋਮ ਚੜ੍ਹਾਇਆ ਜਾਂਦਾ ਹੈ ?
ਉੱਤਰ-
ਭੋਜਨ ਦਰਜਾ ਮੋਮ ਜਿਵੇਂ ਮਧੂ ਮੱਖੀਆਂ ਦੇ ਛੱਤੇ ਦਾ ਮੋਮ ।

ਪ੍ਰਸ਼ਨ 11.
ਆਲੂ, ਪਿਆਜ ਦੀ ਪੈਕਿੰਗ ਕਿਸ ਤਰ੍ਹਾਂ ਕੀਤੀ ਜਾਂਦੀ ਹੈ ?
ਉੱਤਰ-
ਬੋਰੀਆਂ ਵਿਚ ਪਾ ਕੇ ।

PSEB 8th Class Agriculture Solutions Chapter 10 ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ

ਪ੍ਰਸ਼ਨ 12.
ਸ਼ੀਤ ਭੰਡਾਰ ਵਿਚ ਕਿੰਨੂ ਨੂੰ ਕਿੰਨੇ ਸਮੇਂ ਲਈ ਭੰਡਾਰ ਕੀਤਾ ਜਾ ਸਕਦਾ ਹੈ ?
ਉੱਤਰ-
ਡੇਢ ਤੋਂ ਦੋ ਮਹੀਨੇ ਲਈ ।

ਪ੍ਰਸ਼ਨ 13.
ਸ਼ੀਤ ਭੰਡਾਰ ਸਮੇਂ ਆਲੂ ਅਤੇ ਕਿੰਨੂ ਵਿਚ ਨਮੀ ਕਿੰਨੀ ਹੋਣੀ ਚਾਹੀਦੀ ਹੈ ?
ਉੱਤਰ-
90-95%.

ਪ੍ਰਸ਼ਨ 14.
ਕੈਲਸ਼ੀਅਮ ਕਾਰਬਾਈਡ ਮਸਾਲੇ ਨਾਲ ਪਕਾਏ ਫ਼ਲਾਂ ਨੂੰ ਖਾਣ ਨਾਲ ਕੀ ਹੋ ਸਕਦਾ ਹੈ ?
ਉੱਤਰ-
ਮੁੰਹ ਵਿੱਚ ਛਾਲੇ, ਅਲਸਰ, ਪੇਟ ਵਿਚ ਜਲਣ ਪੈਦਾ ਹੋ ਜਾਂਦੀ ਹੈ ।

ਪ੍ਰਸ਼ਨ 15.
ਫ਼ਲਾਂ ਨੂੰ ਪਕਾਉਣ ਲਈ ਇਥਲੀਨ ਵਾਲੀ ਗੈਸ ਦੇ ਕਮਰੇ ਵਿੱਚ ਕਿੰਨੇ ਘੰਟੇ ਲਈ ਰੱਖਿਆ ਜਾਂਦਾ ਹੈ ?
ਉੱਤਰ-
24 ਘੰਟੇ ਲਈ ।

ਪ੍ਰਸ਼ਨ 16.
ਦੋ ਫ਼ਲਾਂ ਦੇ ਨਾਂ ਦੱਸੋ ਜਿਨ੍ਹਾਂ ‘ਤੇ ਮੋਮ ਚੜ੍ਹਾਈ ਜਾਂਦੀ ਹੈ ?
ਉੱਤਰ-
ਕਿੰਨੂ, ਆੜੂ ।

PSEB 8th Class Agriculture Solutions Chapter 10 ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ

ਪ੍ਰਸ਼ਨ 17.
ਫ਼ਲ ਅਤੇ ਸਬਜ਼ੀਆਂ ਦੇ ਪੱਕਣ ਦਾ ਮਾਪਦੰਡ ਕੀ ਹੈ ?
ਉੱਤਰ-
ਫ਼ਲ ਅਤੇ ਸਬਜ਼ੀਆਂ ਦਾ ਆਕਾਰ ਇਨ੍ਹਾਂ ਦੇ ਪੱਕਣ ਦਾ ਮਾਪਦੰਡ ਹੈ ।

ਪ੍ਰਸ਼ਨ 18.
ਫ਼ਲਾਂ ਦੀ ਨਿੱਗਰਤਾ ਮਿਣਨ ਲਈ ਕਿਹੜੇ ਯੰਤਰ ਦੀ ਵਰਤੋਂ ਹੁੰਦੀ ਹੈ ?
ਉੱਤਰ-
ਪੈਨਟਰੋਮੀਟਰ ।

ਪ੍ਰਸ਼ਨ 19.
ਫ਼ਲ ਦੇ ਪੱਕਣ ਨਾਲ ਉਸ ਦੀ ਨਿੱਗਰਤਾ ਦਾ ਕੀ ਸੰਬੰਧ ਹੈ ?
ਉੱਤਰ-
ਫ਼ਲ ਦੇ ਪੱਕਣ ਨਾਲ ਉਸ ਦੀ ਨਿੱਗਰਤਾ ਘਟਦੀ ਹੈ ।

ਪ੍ਰਸ਼ਨ 20.
ਫ਼ਲਾਂ ਨੂੰ ਘਰਾਂ ਵਿਚ ਜੀਵਾਣੂ ਰਹਿਤ ਕਰਨ ਲਈ ਕਿਹੜੇ ਘੋਲ ਵਿਚ ਡੁਬੋ ਲੈਣਾ ਚਾਹੀਦਾ ਹੈ ?
ਉੱਤਰ-
ਬਲੀਚ ਦੇ ਘੋਲ ਵਿਚ ।

ਪ੍ਰਸ਼ਨ 21.
ਫ਼ਲਾਂ ਦੇ ਸਾਂਭਣ ਲਈ ਕਿਹੋ ਜਿਹੇ ਭਾਂਡਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ?
ਉੱਤਰ-
ਅਜਿਹੇ ਭਾਂਡੇ ਜੋ ਅੰਦਰੋਂ ਪੱਧਰੇ ਹੋਣ ।

ਪ੍ਰਸ਼ਨ 22.
ਉਪਜ ਨੂੰ ਜ਼ਖ਼ਮਾਂ ਤੋਂ ਬਚਾਉ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-
ਉਪਜ ਨੂੰ ਕਾਗਜ਼ ਜਾਂ ਗੱਤੇ ਦੀਆਂ ਤਹਿਆਂ ਵਿਚ ਰੱਖਣਾ ਚਾਹੀਦਾ ਹੈ ।

PSEB 8th Class Agriculture Solutions Chapter 10 ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ

ਪ੍ਰਸ਼ਨ 23.
ਡੱਬਾਬੰਦੀ ਦਾ ਮੂਲ ਉਦੇਸ਼ ਕੀ ਹੈ ?
ਉੱਤਰ-
ਡੱਬਾਬੰਦੀ ਦਾ ਮੂਲ ਉਦੇਸ਼ ਫ਼ਸਲ ਨੂੰ ਲੰਮੇ ਸਮੇਂ ਤਕ ਸੰਭਾਲ ਕੇ ਰੱਖਣਾ ਹੈ ।

ਪ੍ਰਸ਼ਨ 24.
ਅੰਗੂਰ ਅਤੇ ਅਲੂਚੇ ਨੂੰ ਕਿਵੇਂ ਸਾਫ਼ ਕਰਨਾ ਚਾਹੀਦਾ ਹੈ ?
ਉੱਤਰ-
ਇਹਨਾਂ ਨੂੰ 100-150 ਪੀ. ਪੀ. ਐੱਮ. ਕਲੋਰੀਨ ਦੀ ਮਾਤਰਾ ਵਾਲੇ ਪਾਣੀ ਨਾਲ ਸਾਫ਼ ਕਰਨਾ ਚਾਹੀਦਾ ਹੈ । ਇਸ ਤਰ੍ਹਾਂ ਉਪਜ ਨੂੰ ਬਿਮਾਰੀ ਰਹਿਤ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 25.
ਗੋਲ ਆਕਾਰ ਦੀ ਉਪਜ ਦੀ ਦਰਜਾਬੰਦੀ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਇਹਨਾਂ ਦੀ ਦਰਜਾਬੰਦੀ ਵੱਖ-ਵੱਖ ਆਕਾਰ ਦੇ ਕੜਿਆਂ ਨਾਲ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 26.
ਤੁੜਾਈ ਤੋਂ ਬਾਅਦ ਉਪਜ ਨੂੰ ਸੋਧਣ ਲਈ ਕਿਹੜੇ-ਕਿਹੜੇ ਰਸਾਇਣਿਕ ਪਦਾਰਥ ਸੁਰੱਖਿਅਤ ਸਮਝੇ ਜਾਂਦੇ ਹਨ ?
ਉੱਤਰ-
ਕੈਲਸ਼ੀਅਮ ਕਲੋਰਾਈਡ, ਸੋਡੀਅਮ ਬਾਈਸਲਫਾਈਟ, ਪੋਟਾਸ਼ੀਅਮ ਸਲਫੇਟ ਆਦਿ ਰਸਾਇਣਿਕ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ ।

ਪ੍ਰਸ਼ਨ 27.
ਪਾਣੀ ਸਹਿਣਸ਼ੀਲ ਫ਼ਸਲਾਂ ਦੇ ਨਾਂ ਦੱਸੋ ।
ਉੱਤਰ-
ਗਾਜਰ, ਟਮਾਟਰ ਅਤੇ ਸ਼ਲਗਮ ।

ਪ੍ਰਸ਼ਨ 28.
ਪੈਕਿੰਗ ਤੋਂ ਪਹਿਲਾਂ ਕਿਹੜੀਆਂ ਸਬਜ਼ੀਆਂ ਨੂੰ ਧੋਣਾ ਨਹੀਂ ਚਾਹੀਦਾ ?
ਉੱਤਰ-
ਬੰਦ ਗੋਭੀ, ਭਿੰਡੀ ਅਤੇ ਮਟਰ ।

PSEB 8th Class Agriculture Solutions Chapter 10 ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ

ਪ੍ਰਸ਼ਨ 29.
ਪੱਕਣ ਦੇ ਆਧਾਰ ਤੇ ਕਿਹੜੇ ਫ਼ਲਾਂ ਦੀ ਦਰਜਾਬੰਦੀ ਕੀਤੀ ਜਾਂਦੀ ਹੈ ?
ਉੱਤਰ-
ਟਮਾਟਰ, ਕੇਲਾ, ਅੰਬ ਆਦਿ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਫ਼ਲਾਂ ਦੇ ਪੱਕਣ ਬਾਰੇ ਕਿਵੇਂ ਪਤਾ ਲੱਗਦਾ ਹੈ ? ਵਿਸਥਾਰ ਵਿਚ ਦੱਸੋ ।
ਉੱਤਰ-
ਫ਼ਲ ਅਤੇ ਸਬਜ਼ੀਆਂ ਦੇ ਪੱਕਣ ਦਾ ਮਾਪਦੰਡ ਇਹਨਾਂ ਦਾ ਆਕਾਰ ਹੁੰਦਾ ਹੈ । ਅੰਬ ਦੀ ਤੁੜਾਈ ਲਈ ਤਿਆਰ ਹੋਣ ਦੀ ਨਿਸ਼ਾਨੀ ਚੁੰਝ ਬਣਨਾ ਅਤੇ ਫ਼ਲ ਮੋਢੇ ਤੋਂ ਉੱਪਰ ਉਭਰਨਾ ਹੈ । ਟਮਾਟਰ, ਆੜੂ, ਅਲੂਚਾ ਆਦਿ ਫ਼ਸਲਾਂ ਦੀ ਤੁੜਾਈ ਯੋਗ ਅਵਸਥਾ ਦਾ ਪਤਾ ਲਗਾਉਣ ਲਈ ਰੰਗਦਾਰ ਚਾਰਟਾਂ ਦੀ ਵਰਤੋਂ ਕੀਤੀ ਜਾਂਦੀ ਹੈ । ਟਮਾਟਰ ਨੇੜਲੀ ਮੰਡੀ ਵਿਚ ਲੈ ਜਾਣ ਲਈ ਲਾਲ ਪੱਕੇ ਹੋਏ, ਦਰਮਿਆਨੀ ਦੂਰੀ ਵਾਲੀ ਮੰਡੀ ਲਈ ਗੁਲਾਬੀ ਰੰਗ ਦੇ ਅਤੇ ਦੂਰ-ਦੁਰਾਡੇ ਦੀ ਮੰਡੀ ਲਈ ਜਦੋਂ ਇਹ ਪੁਰਨ ਆਕਾਰ ਗ੍ਰਹਿਣ ਕਰ ਲੈਣ ਪਰ ਅਜੇ ਹਰੇ ਹੀ ਹੋਣ ਜਾਂ ਹਰੇ ਰੰਗ ਤੋਂ ਪੀਲੇ ਰੰਗ ’ਚ ਬਦਲਣਾ ਸ਼ੁਰੂ ਹੋਣ ਤਾਂ ਹੀ ਤੋੜਨੇ ਚਾਹੀਦੇ ਹਨ ।

ਪ੍ਰਸ਼ਨ 2.
ਫ਼ਲਾਂ ਦਾ ਨਿੱਗਰਤਾ ਅੰਕ ਕਿਵੇਂ ਲੱਭਿਆ ਜਾਂਦਾ ਹੈ ?
ਉੱਤਰ-
ਨਿੱਗਰਤਾ ਅੰਕ ਲੱਭਣ ਲਈ ਹੇਠ ਲਿਖਿਆ ਤਰੀਕਾ ਹੈ-
ਇੱਕ ਤਿੱਖੇ ਚਾਕੂ ਨਾਲ ਫ਼ਲ ਦੇ ਉੱਪਰੋਂ ਗੋਲ ਆਕਾਰ ਦੀ ਪਤਲੀ ਜਿਹੀ ਇਕ ਟੁਕੜੀ ਕੱਟੋ, ਇਸ ਟੁਕੜੀ ਵਿਚ ਗੁੱਦਾ ਅਤੇ ਛਿੱਲ ਦੋਵੇਂ ਇਕੱਠੇ ਹੀ ਹੋਣ । ਫਿਰ ਫ਼ਲ ਮੁਤਾਬਿਕ ਸਹੀ ਆਕਾਰ ਦੇ ਪਲੰਜਰ ਦੀ ਵਰਤੋਂ ਕਰਕੇ ਫ਼ਲ ਦੀ ਸਖਤਾਈ ਨਾਪੋ । ਇਸ ਲਈ ਫ਼ਲ ਨੂੰ ਕਿਸੇ ਸਖ਼ਤ ਤਲ ਨਾਲ ਲਾ ਕੇ ਇਕਸਾਰ ਰਫ਼ਤਾਰ ਨਾਲ ਪਲੰਜਰ ਉੱਪਰ ਲੱਗੇ ਨਿਸ਼ਾਨ ਵਾਲੇ ਪਾਸੇ ਨੂੰ ਫ਼ਲ ਅੰਦਰ ਧੱਕਣਾ ਸ਼ੁਰੂ ਕਰੋ ਅਤੇ ਫਿਰ ਨਿੱਗਰਤਾ ਦਾ ਮਾਪ ਅੰਕ ਨੋਟ ਕਰ ਲਉ ।

ਪ੍ਰਸ਼ਨ 3.
ਰੀਕਟੋਮੀਟਰ ਕੀ ਹੈ ? ਇਸ ਦੀ ਵਰਤੋਂ ਕਿਹੜੇ ਫ਼ਲਾਂ ਲਈ ਕੀਤੀ ਜਾਂਦੀ ਹੈ ?
ਉੱਤਰ-
ਫ਼ਲਾਂ ਦੇ ਜੂਸ ਵਿਚੋਂ ਮਿਠਾਸ ਦੀ ਮਾਤਰਾ ਦਾ ਪਤਾ ਲਗਾਉਣ ਲਈ ਰੀਗੇਕਟੋਮੀਟਰ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਨੂੰ ਅੰਗੂਰ ਅਤੇ ਖ਼ਰਬੂਜ਼ੇ ਆਦਿ ਵਰਗੀਆਂ ਕਈ ਫ਼ਸਲਾਂ ਦੀ ਮਿਠਾਸ ਦੀ ਮਾਤਰਾ ਪਤਾ ਲਗਾਉਣ ਲਈ ਵਰਤਿਆ ਜਾਂਦਾ ਹੈ ।

ਪ੍ਰਸ਼ਨ 4.
ਫ਼ਲਾਂ ਵਿਚ ਤੇਜ਼ਾਬੀਪਨ ਕਿਵੇਂ ਮਾਪਿਆ ਜਾਂਦਾ ਹੈ ?
ਉੱਤਰ-
ਨਿਬੂ ਜਾਤੀ ਅਤੇ ਹੋਰ ਕਈ ਫ਼ਲਾਂ ਦੇ ਪੱਕਣ ਤੇ ਇਹਨਾਂ ਵਿਚ ਖਟਾਸ ਦੀ ਮਾਤਰਾ ਘੱਟ ਜਾਂਦੀ ਹੈ । ਤੇਜ਼ਾਬੀਪਨ ਦਾ ਪਤਾ ਲਗਾਉਣ ਲਈ ਫ਼ਲ ਦੇ ਜੂਸ ਦੀ ਮਿਥੀ ਮਾਤਰਾ ਵਿਚ ਤੀਨੋਲਫਥਲੀਨ ਮਿਸ਼ਰਣ ਦੀਆਂ ਇਕ-ਦੋ ਬੂੰਦਾਂ ਪਾ ਕੇ 0.1 N ਸੋਡੀਅਮ ਹਾਈਡੋਆਕਸਾਈਡ ‘ ਘੋਲ ਉਦੋਂ ਤਕ ਪਾਇਆ ਜਾਂਦਾ ਹੈ ਜਦੋਂ ਤਕ ਜੂਸ ਦਾ ਰੰਗ ਗੁਲਾਬੀ ਨਾ ਹੋ ਜਾਵੇ । ਵਰਤੇ ਗਏ ਸੋਡੀਅਮ ਹਾਈਡੋਆਕਸਾਈਡ ਮਿਸ਼ਰਣ ਦੀ ਮਾਤਰਾ ਤੋਂ ਜੂਸ ਦਾ ਤੇਜ਼ਾਬੀਪਨ ਮਾਪਿਆ ਜਾ ਸਕਦਾ ਹੈ ।

ਪ੍ਰਸ਼ਨ 5.
ਪ੍ਰਤੀਸ਼ਤ ਮਿਠਾਸ ਅਤੇ ਖਟਾਸ ਦਾ ਅਨੁਪਾਤ ਕਿਵੇਂ ਲਿਆ ਜਾਂਦਾ ਹੈ ?
ਉੱਤਰ-
ਅੰਗੂਰ ਅਤੇ ਨਿੰਬੂ ਜਾਤੀ ਦੇ ਫ਼ਲਾਂ ‘ਚ ਮਿਠਾਸ ਅਤੇ ਖਟਾਸ ਦੀ ਅਨੁਪਾਤ ਤੋਂ ਉਪਜ ਦੀ ਗੁਣਵੱਤਾ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ । ਪ੍ਰਤੀਸ਼ਤ ਮਿਠਾਸ ਅਤੇ ਖਟਾਸ ਦੀ ਮਿਣਤੀ ਕਰਨ ਤੋਂ ਬਾਅਦ ਮਿਠਾਸ ਨੂੰ ਖਟਾਸ ਨਾਲ ਤਕਸੀਮ ਕਰਕੇ ਅਨੁਪਾਤ ਪ੍ਰਾਪਤ ਕੀਤਾ ਜਾਂਦਾ ਹੈ ।

PSEB 8th Class Agriculture Solutions Chapter 10 ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ

ਪ੍ਰਸ਼ਨ 6.
ਫ਼ਲਾਂ ਦੀ ਸੰਭਾਲ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਹਰ ਫ਼ਲ ਦਾ ਆਪਣਾ ਇਕ ਖ਼ਾਸ ਮੌਸਮ ਹੁੰਦਾ ਹੈ । ਜਦੋਂ ਇਹ ਬਾਜ਼ਾਰ ਵਿਚ ਬਹੁਤਾਤ ਵਿਚ ਮਿਲਦੇ ਹਨ ਤੇ ਸਸਤੇ ਹੁੰਦੇ ਹਨ । ਇਹਨਾਂ ਦਿਨਾਂ ਵਿਚ ਫ਼ਲਾਂ ਨੂੰ ਖ਼ਰੀਦ ਕੇ ਸੰਭਾਲ ਲੈਣਾ ਚਾਹੀਦਾ ਹੈ ਤੇ ਇਹਨਾਂ ਨੂੰ ਦੁਰ ਦੀ ਮੰਡੀ ਵਿਚ ਜਾਂ ਬੇ-ਰੁੱਤੇ ਵੇਚ ਕੇ ਵੱਧ ਲਾਭ ਕਮਾਇਆ ਜਾ ਸਕਦਾ ਹੈ । ਫ਼ਲਾਂ ਨੂੰ ਅਚਾਰ, ਮੁਰੱਬੇ, ਜੈਮ, ਚਟਣੀ, ਜੈਲੀ ਆਦਿ ਦੇ ਰੂਪ ਵਿਚ ਵੀ ਲੰਬੇ ਸਮੇਂ ਤਕ ਸੰਭਾਲ ਕੇ ਰੱਖਿਆ ਜਾ ਸਕਦਾ ਹੈ ।

ਪ੍ਰਸ਼ਨ 7.
ਸਬਜ਼ੀਆਂ ਦੀ ਸੰਭਾਲ ਕਿਉਂ ਜ਼ਰੂਰੀ ਹੈ ?
ਉੱਤਰ-
ਜੇ ਸਬਜ਼ੀਆਂ ਨੂੰ ਸੰਭਾਲ ਕੇ ਨਹੀਂ ਰੱਖਿਆ ਜਾਵੇਗਾ ਤਾਂ ਚੰਗਾ ਮੁਨਾਫ਼ਾ ਨਹੀਂ ਲਿਆ ਜਾ ਸਕਦਾ । ਇਸ ਲਈ ਸਬਜ਼ੀਆਂ ਜਦੋਂ ਭਰ ਮੌਸਮ ਵਿਚ ਸਸਤੀਆਂ ਹੁੰਦੀਆਂ ਹਨ ਤਾਂ ਇਹਨਾਂ ਨੂੰ ਸੰਭਾਲ ਕੇ ਬੇ-ਮੌਸਮੇ ਵੇਚ ਕੇ ਵੱਧ ਲਾਭ ਕਮਾਇਆ ਜਾ ਸਕਦਾ ਹੈ ।

ਪ੍ਰਸ਼ਨ 8.
ਡੱਬਾਬੰਦੀ ਦੇ ਕੀ ਲਾਭ ਹਨ ?
ਉੱਤਰ-
ਡੱਬਾਬੰਦੀ ਜਾਂ ਪੈਕਿੰਗ ਕਰਨ ਨਾਲ ਤੁੜਾਈ ਤੋਂ ਬਾਅਦ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ । ਇਸ ਤਰ੍ਹਾਂ ਵੱਧ ਮੁਨਾਫ਼ਾ ਵੀ ਲਿਆ ਜਾ ਸਕਦਾ ਹੈ ।

ਪ੍ਰਸ਼ਨ 9.
ਕਿੰਨੂ ਨੂੰ ਤੋੜਦੇ ਸਮੇਂ ਡੰਡੀ ਨੂੰ ਛੋਟਾ ਰੱਖਣਾ ਕਿਉਂ ਜ਼ਰੂਰੀ ਹੈ ?
ਉੱਤਰ-
ਕਿਨੁ ਦੀ ਜੇਕਰ ਲੰਮੀ ਡੰਡੀ ਹੋਵੇਗੀ ਤਾਂ ਢੋਆ-ਢੁਆਈ ਵੇਲੇ ਇਸ ਨਾਲ ਦੂਜੇ ਫ਼ਲਾਂ ਵਿਚ ਜ਼ਖ਼ਮ ਹੋ ਜਾਣਗੇ । ਇਸ ਲਈ ਡੰਡੀ ਛੋਟੀ ਕੱਟਣੀ ਚਾਹੀਦੀ ਹੈ ।

ਪ੍ਰਸ਼ਨ 10.
ਫ਼ਸਲਾਂ ਦੀ ਗੁਣਵੱਤਾ ਦਾ ਕੀ ਮਹੱਤਵ ਹੈ ?
ਉੱਤਰ-
ਗੁਣਵੱਤਾ ਦਾ ਖ਼ਿਆਲ ਰੱਖਿਆ ਜਾਵੇ ਤਾਂ ਢੋਆ-ਢੁਆਈ, ਭੰਡਾਰਨ ਅਤੇ ਮੰਡੀਕਰਨ ਲੰਮੇ ਸਮੇਂ ਤਕ ਕੀਤਾ ਜਾ ਸਕਦਾ ਹੈ ਤੇ ਵਿਕਰੀ ਮੁਨਾਫ਼ੇ ਵਿਚ ਵੀ ਵਾਧਾ ਹੁੰਦਾ ਹੈ । ਇਸ ਨਾਲ ਨਿਰਯਾਤਕਾਰ, ਵਪਾਰੀ ਅਤੇ ਖਪਤਕਾਰ ਦੀ ਸੰਤੁਸ਼ਟੀ ਹੁੰਦੀ ਹੈ ।

PSEB 8th Class Agriculture Solutions Chapter 10 ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪਲਾਸਟਿਕ ਦੀਆਂ ਟਰੇਆਂ ਦਾ ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ ਵਿਚ ਕੀ ਮਹੱਤਵ ਹੈ ?
ਉੱਤਰ-
ਪਲਾਸਟਿਕ ਦੀਆਂ ਟਰੇਆਂ ਕੁੱਝ ਮਹਿੰਗੀਆਂ ਹੁੰਦੀਆਂ ਹਨ, ਪਰ ਇਨ੍ਹਾਂ ਨੂੰ ਸਾਫ਼ ਕਰਨਾ ਸੌਖਾ ਹੈ ਤੇ ਇਹਨਾਂ ਨੂੰ ਲੰਮੇ ਸਮੇਂ ਤਕ ਵਾਰ-ਵਾਰ ਵਰਤਿਆ ਜਾ ਸਕਦਾ ਹੈ । ਇਹਨਾਂ ਵਿਚ ਗਲੀਆਂ (ਛੇਕ) ਹੋਣ ਕਰਕੇ ਹਵਾ ਆਰ-ਪਾਰ ਹੁੰਦੀ ਰਹਿੰਦੀ ਹੈ ਤੇ ਇਹਨਾਂ ਨੂੰ ਇਕਦੁਸਰੇ ਉੱਪਰ ਚਿਣਿਆ ਜਾ ਸਕਦਾ ਹੈ ।

ਇਨ੍ਹਾਂ ਦੀ ਤੁੜਾਈ ਵੇਲੇ ਵਰਤੋਂ ਕਾਫ਼ੀ ਲਾਭਕਾਰੀ ਸਿੱਧ ਹੁੰਦੀ ਹੈ । ਟਰੇਆਂ ਤੁੜਾਈ, ਭੰਡਾਰਨ, ਢੋਆ-ਢੋਆਈ ਅਤੇ ਪ੍ਰਚੂਨ ਮੰਡੀ ‘ਚ ਉਪਜ ਨੂੰ ਵੇਚਣ ਲਈ ਅਤੇ ਸਾਂਭ ਕੇ ਰੱਖਣ ਦੇ ਕੰਮ ਆਉਂਦੀਆਂ ਹਨ । ਇਨ੍ਹਾਂ ਟਰੇਆਂ ਦੀ ਵਰਤੋਂ ਕਿੰਨੂ, ਅੰਗੂਰ, ਟਮਾਟਰ ਆਦਿ ਫ਼ਸਲਾਂ ਦੀ ਤੁੜਾਈ, ਭੰਡਾਰਨ ਅਤੇ ਢੋਆ-ਢੁਆਈ ’ਚ ਆਮ ਹੁੰਦੀ ਹੈ ।

ਪ੍ਰਸ਼ਨ 2.
ਉੱਤਮ ਗੁਣਵੱਤਾ ਵਾਲੀ ਫ਼ਸਲ ਦੇ ਕੀ ਲਾਭ ਹਨ ?
ਉੱਤਰ-
ਉੱਤਮ ਗੁਣਵੱਤਾ ਵਾਲੀ ਉਪਜ ਦੇ ਲਾਭ ਹੇਠ ਲਿਖੇ ਹਨ-

  1. ਅਜਿਹੀ ਉਪਜ ਦੀ ਢੋਆ-ਢੋਆਈ, ਮੰਡੀਕਰਨ ਅਤੇ ਭੰਡਾਰਨ ਲੰਮੇ ਸਮੇਂ ਤਕ ਕੀਤਾ ਜਾ ਸਕਦਾ ਹੈ ।
  2. ਅਜਿਹੀ ਉਪਜ ਤੋਂ ਸਾਰੇ ਨਿਰਯਾਤਕਾਰ, ਵਪਾਰੀ ਅਤੇ ਖਪਤਕਾਰ ਸੰਤੁਸ਼ਟ ਹੁੰਦੇ ਹਨ ।
  3. ਤੁੜਾਈ ਤੋਂ ਬਾਅਦ ਇਸ ਦੀ ਉਮਰ ਲੰਮੀ ਹੁੰਦੀ ਹੈ ।
  4. ਇਸ ਨਾਲ ਮੰਡੀਕਰਨ ਦਾ ਦਾਇਰਾ ਵੱਡਾ ਹੋ ਜਾਂਦਾ ਹੈ ।
  5. ਇਸ ਦੀ ਵਿਕਰੀ ਨਾਲ ਚੰਗਾ ਮੁਨਾਫਾ ਲਿਆ ਜਾ ਸਕਦਾ ਹੈ ।

ਪ੍ਰਸ਼ਨ 3.
ਤੁੜਾਈ ਤੋਂ ਬਾਅਦ ਉਪਜ ਨੂੰ ਠੰਢਾ ਕਰਨਾ ਅਤੇ ਛਾਂਟੀ ਤੇ ਸਾਫ਼-ਸਫ਼ਾਈ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
1. ਠੰਢਿਆਂ ਕਰਨਾ – ਉਪਜ ਦੀ ਉਮਰ ਵਧਾਉਣ ਲਈ ਤੁੜਾਈ ਤੋਂ ਇਕ-ਦਮ ਬਾਅਦ ਇਸ ਨੂੰ ਠੰਢਿਆਂ ਕੀਤਾ ਜਾਂਦਾ ਹੈ । ਠੰਢਾ ਕਰਨ ਦਾ ਤਰੀਕਾ ਫ਼ਸਲ ਦੀ ਕਿਸਮ ਤੇ ਨਿਰਭਰ ਕਰਦਾ ਹੈ । ਠੰਢਾ ਕਰਨ ਦੇ ਕਈ ਢੰਗ ਹਨ, ਜਿਵੇਂ-ਤੇਜ਼ ਠੰਢੀ ਹਵਾ ਨਾਲ ਠੰਢਾ ਕਰਨਾ, ਕਮਰੇ ਵਿਚ ਠੰਢਾ ਕਰਨਾ, ਸ਼ੀਤ ਪਾਣੀ ਨਾਲ ਠੰਢਾ ਕਰਨਾ ਆਦਿ । ਇਹਨਾਂ ਵਿਚੋਂ ਕਿਸੇ ਇਕ ਦੀ ਵਰਤੋਂ ਕੀਤੀ ਜਾ ਸਕਦੀ ਹੈ ।

2. ਉਪਜ ਦੀ ਛਾਂਟੀ ਅਤੇ ਸਾਫ਼ – ਸਫ਼ਾਈ-ਠੰਢਿਆਂ ਕਰਨ ਤੋਂ ਪਹਿਲਾਂ ਉਪਜ ਦੀ ਛਾਂਟੀ ਕੀਤੀ ਜਾਂਦੀ ਹੈ । ਛਾਂਟੀ ਕਰਕੇ ਆਮ ਤੌਰ ‘ਤੇ ਜ਼ਖ਼ਮੀ, ਬਿਮਾਰੀ ਵਾਲੀ ਅਤੇ ਬੇ-ਢੰਗੇ ਅਕਾਰ ਦੀ ਜਾਂ ਖ਼ਰਾਬ ਉਪਜ ਨੂੰ ਵੱਖ ਕਰ ਦਿੱਤਾ ਜਾਂਦਾ ਹੈ । ਛੁੱਟੀ ਤੋਂ ਬਾਅਦ ਉਪਜ ਨੂੰ ਸਾਫ਼ ਕੀਤਾ ਜਾਂਦਾ ਹੈ | ਸਾਫ਼ ਕਰਨ ਦਾ ਢੰਗ ਉਪਜ ਦੀ ਕਿਸਮ ਦੇ ਅਨੁਸਾਰ ਹੁੰਦਾ ਹੈ । ਸੇਬ ਆਦਿ ਨੂੰ ਸੁੱਕੇ ਬੁਰਸ਼ਾਂ ਨਾਲ ਹੀ ਸਾਫ਼ ਕਰਨਾ ਚਾਹੀਦਾ ਹੈ, ਜਦੋਂ ਕਿ ਨਿੰਬੂ ਜਾਤੀ ਦੇ ਫ਼ਲ, ਗਾਜਰਾਂ ਆਦਿ ਨੂੰ ਪਾਣੀ , ਨਾਲ ਧੋ ਕੇ ਸਾਫ਼ ਕੀਤਾ ਜਾਂਦਾ ਹੈ । ਫ਼ਸਲ ਦੀ ਸਫਾਈ ਸੁੱਕੇ ਬੁਰਸ਼ਾਂ ਨਾਲ ਕਰਨੀ ਚਾਹੀਦੀ ਹੈ। ਜਾਂ ਧੋ ਕੇ, ਉਪਜ ਦੀ ਕਿਸਮ ਅਤੇ ਗੰਦਗੀ ਤੇ ਨਿਰਭਰ ਕਰਦਾ ਹੈ । ਉਦਾਹਰਨ ਵਜੋਂ ਅੰਗੂਰ ਅਤੇ ਆਲੂਚੇ ਆਦਿ ਨੂੰ ਕਦੇ ਧੋ ਕੇ ਸਾਫ਼ ਨਹੀਂ ਕਰਨਾ ਚਾਹੀਦਾ । ਇਨ੍ਹਾਂ ਫ਼ਲਾਂ ਲਈ 100-150 ਪੀ. ਪੀ. ਐੱਮ. (P.P.M.- Part Per Million) ਕਲੋਰੀਨ ਦੀ ਮਾਤਰਾ ਵਾਲੇ ਪਾਣੀ ਦੀ ਵਰਤੋਂ ਕਰਕੇ ਉਪਜ ਨੂੰ ਬਿਮਾਰੀ ਰਹਿਤ ਕੀਤਾ ਜਾਂਦਾ ਹੈ ਅਤੇ ਬਿਮਾਰੀਆਂ ਦੇ ਫੈਲਣ ‘ਤੇ ਵੀ ਰੋਕ ਲਾਈ ਜਾ ਸਕਦੀ ਹੈ । ਕੁੱਝ ਫ਼ਸਲਾਂ ਜਿਵੇਂ ਕਿ ਫੁੱਲ ਅਤੇ ਬੰਦ ਗੋਭੀ ਦੀ ਡੱਬਾਬੰਦੀ ਕਰਨ ਤੋਂ ਪਹਿਲਾਂ ਬਾਹਰਲੇ ਪੱਤੇ ਜਾਂ ਨਾ-ਖਾਣਯੋਗ ਹਿੱਸੇ ਲਾਹ ਦੇਣੇ ਚਾਹੀਦੇ ਹਨ ।

ਪ੍ਰਸ਼ਨ 4.
ਫ਼ਲਾਂ ਅਤੇ ਸਬਜ਼ੀਆਂ ਦੀ ਦਰਜਾਬੰਦੀ ਅਤੇ ਮੰਡੀਕਰਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਦਰਜਾਬੰਦੀ ਕਰਨ ਲਈ ਫ਼ਲਾਂ ਜਾਂ ਸਬਜ਼ੀਆਂ ਦਾ ਅਕਾਰ, ਭਾਰ, ਰੰਗ ਆਦਿ ਨੂੰ ਆਧਾਰ ਬਣਾਇਆ ਜਾਂਦਾ ਹੈ । ਦਰਜਾਬੰਦੀ ਕਰਕੇ ਉਤਪਾਦਕ ਫ਼ਸਲ ਨੂੰ ਵੇਚ ਕੇ ਵੱਧ ਮੁਨਾਫ਼ਾ ਕਮਾ ਸਕਦਾ ਹੈ । ਗੋਲ ਅਕਾਰ ਦੀ ਉਪਜ ਜਿਵੇਂ ਟਮਾਟਰ, ਟਿੰਡੇ, ਸੇਬ ਆਦਿ ਦੀ ਦਰਜਾਬੰਦੀ ਵੱਖ-ਵੱਖ ਅਕਾਰ ਦੇ ਕੜਿਆਂ ਨਾਲ ਕੀਤੀ ਜਾਂਦੀ ਹੈ । ਕੁੱਝ ਫ਼ਸਲਾਂ ਜਿਵੇਂ ਟਮਾਟਰ, ਕੇਲਾ, ਅੰਬ ਆਦਿ ਦੀ ਦਰਜਾਬੰਦੀ ਉਹਨਾਂ ਦੇ ਪੱਕਣ ਦੇ ਅਧਾਰ ਤੇ ਕਰਕੇ ਵੱਧ ਮੁਨਾਫ਼ਾ ਲਿਆ ਜਾ ਸਕਦਾ ਹੈ । ਛੋਟੇ ਪੱਧਰ ‘ਤੇ ਕਈ ਤਰ੍ਹਾਂ ਦੀਆਂ ਮਸ਼ੀਨਾਂ ਵੀ ਦਰਜਾਬੰਦੀ ਕਰਨ ਲਈ ਵਰਤੀਆਂ ਜਾਂਦੀਆਂ ਹਨ ।

ਪੂਰੇ ਅਕਾਰ ਦੇ ਪਰ ਹਰੇ ਫ਼ਲ ਜਿਵੇਂ ਕਿ ਟਮਾਟਰ, ਅੰਬ ਆਦਿ ਨੂੰ ਥੋੜੇ ਸਮੇਂ ਲਈ ਭੰਡਾਰ ਕੀਤਾ ਜਾ ਸਕਦਾ ਹੈ ਅਤੇ ਬਾਅਦ ਵਿਚ ਮੰਡੀ ਵਿਚ ਮਹਿੰਗੇ ਹੋਣ ਤੇ ਪਕਾ ਕੇ ਵੇਚਿਆ ਜਾ ਸਕਦਾ ਹੈ । ਹਰੇ ਪਿਆਜ਼, ਪੁਦੀਨਾ, ਧਨੀਆ ਆਦਿ ਉਪਜਾਂ ਨੂੰ ਛੋਟੇ-ਛੋਟੇ 100 ਗ੍ਰਾਮ ਤੋਂ 500 ਗਾਮ ਤੱਕ ਦੇ ਬੰਡਲਾਂ ਜਾਂ ਗੁੱਛਿਆਂ ਵਿਚ ਬੰਨ੍ਹ ਲਿਆ ਜਾਂਦਾ ਹੈ । ਇਸ ਤਰ੍ਹਾਂ ਇਨ੍ਹਾਂ ਦੀ ਸਾਂਭਸੰਭਾਲ ਅਤੇ ਇਨ੍ਹਾਂ ਨੂੰ ਹੱਥੀਂ ਫੜਨਾ ਆਸਾਨ ਹੋ ਜਾਂਦਾ ਹੈ ।

PSEB 8th Class Agriculture Solutions Chapter 10 ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ

ਪ੍ਰਸ਼ਨ 5.
ਤੁੜਾਈ ਕਰਕੇ ਉਪਜ ਨੂੰ ਸੋਧਣ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਤੁੜਾਈ ਤੋਂ ਬਾਅਦ ਉਪਜ ਨੂੰ ਸੋਧਣ ਨਾਲ ਇਸ ਨੂੰ ਕਈ ਤਰ੍ਹਾਂ ਦੀ ਫਫੁੱਦੀ ਅਤੇ ਉੱਲੀ ਤੋਂ ਹੋਣ ਵਾਲੀਆਂ ਬਿਮਾਰੀਆਂ ਅਤੇ ਹੋਰ ਕਈ ਰੋਗਾਂ ਤੋਂ ਬਚਾਇਆ ਜਾ ਸਕਦਾ ਹੈ । ਇਸ ਕੰਮ ਲਈ ਕਈ ਰਸਾਇਣਿਕ ਪਦਾਰਥ ਜਿਵੇਂ ਕਿ ਪੋਟਾਸ਼ੀਅਮ ਸਲਫੇਟ, ਸੋਡੀਅਮ ਬਾਈਸਲਫਾਈਟ, ਕੈਲਸ਼ੀਅਮ ਕਲੋਰਾਈਡ ਆਦਿ ਨੂੰ ਫ਼ਲ ਅਤੇ ਸਬਜ਼ੀਆਂ ਉੱਪਰ ਵਰਤੋਂ ਲਈ ਸੁਰੱਖਿਅਤ ਸਮਝਿਆ ਗਿਆ ਹੈ । ਕਈ ਵਾਰ ਗਰਮ ਪਾਣੀ ਵਿਚ ਡੁਬੋ ਕੇ ਜਾਂ ਗਰਮ ਹਵਾ ਮਾਰ ਕੇ ਵੀ ਉਪਜ ਨੂੰ ਸੋਧਿਆ ਜਾਂਦਾ ਹੈ । ਅਜਿਹਾ ਕਰਨ ਨਾਲ ਜੀਵਾਣੂ ਜਾਂ ਤਾਂ ਮਰ ਜਾਂਦੇ ਹਨ ਜਾਂ ਕਮਜ਼ੋਰ ਹੋ ਜਾਂਦੇ ਹਨ, ਇਸ ਤਰ੍ਹਾਂ ਉਪਜ ਬਿਮਾਰੀ ਕਾਰਨ ਗਲਣੋਂ ਬਚ ਸਕਦੀ ਹੈ । ਇਹ ਖ਼ਿਆਲ ਰੱਖੋ ਕਿ ਉਪਜ ਨੂੰ ਗਰਮ ਪਾਣੀ ਜਾਂ ਹਵਾ ਨਾਲ ਸੋਧਣ ਤੋਂ ਤੁਰੰਤ ਬਾਅਦ ਜਿੰਨੀ ਛੇਤੀ ਹੋ ਸਕੇ ਠੰਡੇ ਪਾਣੀ ਦੇ ਫੁਹਾਰਿਆਂ ਜਾਂ ਠੰਡੀ ਹਵਾ ਨਾਲ ਆਮ ਤਾਪਮਾਨ ਤੇ ਲਿਆਉਣਾ ਚਾਹੀਦਾ ਹੈ ।

ਪ੍ਰਸ਼ਨ 6.
ਫ਼ਲਾਂ ਅਤੇ ਸਬਜ਼ੀਆਂ ਦੀ ਡੱਬਾਬੰਦੀ ਲਈ ਵਰਤੀਆਂ ਜਾਂਦੀਆਂ ਸਾਵਧਾਨੀਆਂ ਤੇ ਚਾਨਣਾ ਪਾਓ ।
ਉੱਤਰ-
ਡੱਬਾਬੰਦੀ ਲਈ ਵਰਤੀਆਂ ਜਾਂਦੀਆਂ ਸਾਵਧਾਨੀਆਂ ਹੇਠ ਲਿਖੇ ਅਨੁਸਾਰ ਹਨ-

  1. ਉਪਜ ਉੱਪਰ ਜ਼ਖ਼ਮ ਨਾ ਹੋਣ ਦਿਓ ।
  2. ਕੱਚੀ ਜਾਂ ਜ਼ਿਆਦਾ ਪੱਕੀ ਉਪਜ ਨੂੰ ਛਾਂਟੀ ਕਰਕੇ ਵੱਖ ਕਰ ਦਿਓ ।
  3. ਹਰੀਆਂ ਸਬਜ਼ੀਆਂ, ਬੰਦ ਗੋਭੀ, ਭਿੰਡੀ, ਮਟਰ, ਆਦਿ ਨੂੰ ਪੈਕਿੰਗ ਡੱਬਾਬੰਦੀ ਤੋਂ ਪਹਿਲਾਂ ਕਦੇ ਵੀ ਧੋਣਾ ਨਹੀਂ ਚਾਹੀਦਾ ।
  4. ਪਾਣੀ ‘ਚ ਕਲੋਰੀਨ ਦੀ ਮਾਤਰਾ 100-150 ਪੀ. ਪੀ. ਐੱਮ. ਹੋਣੀ ਚਾਹੀਦੀ ਹੈ ।
  5. ਪਾਣੀ ਸਹਿਣਸ਼ੀਲ ਫ਼ਸਲਾਂ ਜਿਵੇਂ ਕਿ (ਟਮਾਟਰ, ਗਾਜਰ ਅਤੇ ਸ਼ਲਗਮ ਆਦਿ ਨੂੰ ਪਾਣੀ ਦੇ ਭਰੇ ਚੁਬੱਚੇ ‘ਚ ਇਕੱਠਾ ਕਰੋ ।
  6. ਜਿਸ ਮੇਜ਼ ਤੇ ਛਾਂਟੀ, ਦਰਜਾਬੰਦੀ, ਧੁਆਈ ਅਤੇ ਡੱਬਾ-ਬੰਦੀ ਕਰਨੀ ਹੁੰਦੀ ਹੈ । ਉਸ ਦੀਆਂ ਤਿੱਖੀਆਂ ਥਾਂਵਾਂ ਅਤੇ ਉਬੜ-ਖਾਬੜ ਧਰਾਤਲ ਤੇ ਨਰਮ ਸਪੰਜ ਆਦਿ ਲਾ ਕੇ ਰੱਖਣਾ ਚਾਹੀਦਾ ਹੈ ।
  7. ਉਹ ਰਸਾਇਣ ਜਿਨ੍ਹਾਂ ਦੀ ਉਪਜ ਲਈ ਸਿਫ਼ਾਰਸ਼ ਨਾ ਕੀਤੀ ਹੋਵੇ, ਨੂੰ ਬਿਲਕੁਲ ਇਸਤੇਮਾਲ ਨਹੀਂ ਕਰਨਾ ਚਾਹੀਦਾ ।
  8. ਤੁੜਾਈ ਤੋਂ ਬਾਅਦ ਸਹੀ ਢੰਗ ਜਿਵੇਂ ਮੋਮ ਚੜ੍ਹਾਉਣਾ, ਗਰਮ ਪਾਣੀ ਅਤੇ ਹਵਾ, ਸਲਫਰ ਡਾਈਆਕਸਾਈਡ ਆਦਿ ਨਾਲ ਸੋਧ ਲੈਣਾ ਚਾਹੀਦਾ ਹੈ ।
  9. ਤੁੜਾਈ ਤੋਂ ਬਾਅਦ ਸੰਭਾਲ ਸਮੇਂ ਨੁਕਸਾਨ ਨੂੰ ਘੱਟ ਕਰਨ ਲਈ ਜਿੱਥੋਂ ਤੱਕ ਹੋ ਸਕੇ ਖੇਤ ‘ਚ ਹੀ ਡੱਬਾ-ਬੰਦੀ (ਪੈਕਿੰਗ) ਕਰ ਲੈਣੀ ਚਾਹੀਦੀ ਹੈ ।

ਵਸਤੂਨਿਸ਼ਠ ਪ੍ਰਸ਼ਨ
ਠੀਕ / ਗ਼ਲਤ

1. ਹਰ ਵਿਅਕਤੀ ਨੂੰ ਹਰ ਰੋਜ਼ 300 ਗ੍ਰਾਮ ਸਬਜ਼ੀਆਂ ਦੀ ਲੋੜ ਹੈ ।
2. ਕੈਲਸ਼ੀਅਮ ਕਾਰਬਾਈਡ ਨਾਲ ਪਕਾਏ ਫਲ ਸਿਹਤ ਲਈ ਲਾਭਦਾਇਕ ਹਨ ।
3. ਉਪਜ ਨੂੰ ਤੁੜਾਈ ਤੋਂ ਬਾਅਦ ਠੰਡਾ ਕਰਨਾ ਜ਼ਰੂਰੀ ਨਹੀਂ ਹੈ ।
ਉੱਤਰ-
1. √
2. ×
3. ×

ਬਹੁਭਾਂਤੀ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਮਰੂਦ ਦੇ ਪੱਕਣ ਦਾ ਮਾਪਦੰਡ ਹੈ-
(ਉ) ਰੰਗ ਹਲਕਾ ਹਰਾ ਹੋਣਾ
(ਅ) ਰੰਗ ਗੂੜ੍ਹਾ ਹਰਾ ਹੋਣਾ
(ੲ) ਰੰਗ ਨੀਲਾ ਹੋਣਾ
(ਸ) ਕੋਈ ਨਹੀਂ ।
ਉੱਤਰ-
(ਉ) ਰੰਗ ਹਲਕਾ ਹਰਾ ਹੋਣਾ

ਪ੍ਰਸ਼ਨ 2.
ਫਲਾਂ ਨੂੰ ਘਰ ਵਿਚ ਜੀਵਾਣੂ ਰਹਿਤ ਕਰਨ ਲਈ ਘੋਲ ਹੈ-
(ਉ) ਬਲੀਚ ਦਾ ਘੋਲ
(ਅ) ਖੰਡ ਦਾ ਘੋਲ
(ੲ) ਤੇਜ਼ਾਬ ਦਾ ਘੋਲ
(ਸ) ਖਾਰ ਦਾ ਘੋਲ ।
ਉੱਤਰ-
(ਉ) ਬਲੀਚ ਦਾ ਘੋਲ

PSEB 8th Class Agriculture Solutions Chapter 10 ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ

ਪ੍ਰਸ਼ਨ 3.
ਮੋਮ ਦੀ ਤਹਿ ਕਿਸ ਫਲ ਤੇ ਚੜ੍ਹਾਈ ਜਾਂਦੀ ਹੈ
(ਉ) ਕਿੰਨੂ
(ਅ) ਸੇਬ
(ੲ) ਨਾਸ਼ਪਤੀ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਖ਼ਾਲੀ ਥਾਂਵਾਂ ਭਰੋ

1. ਫਲ ਦੀ ਨਿੱਗਰਤਾ ਨੂੰ ਮਾਪਣ ਲਈ ……………………. ਦੀ ਵਰਤੋਂ ਕੀਤੀ ਜਾਂਦੀ ਹੈ ।
2. ਵਪਾਰਕ ਪੱਧਰ ਤੇ ਫਲਾਂ ਨੂੰ ………………….. ਗੈਸ ਨਾਲ ਪਕਾਇਆ ਜਾਂਦਾ ਹੈ ।
3. ……………………… ਯੰਤਰ ਫਲਾਂ ਵਿਚ ਮਿਠਾਸ ਦੀ ਮਾਤਰਾ ਨੂੰ ਪਤਾ ਲਗਾਉਣ ਲਈ ਵਰਤਿਆ ਜਾਂਦਾ ਹੈ ।
ਉੱਤਰ-
1. ਪੈਨਟਰੋਮੀਟਰ,
2. ਇਥਲੀਨ,
3. ਰੀਫਰੈਕਟੋਮੀਟਰ ।

ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ PSEB 8th Class Agriculture Notes

  1. ਭਾਰਤੀ ਮੈਡੀਕਲ ਖੋਜ ਸੰਸਥਾ ਅਨੁਸਾਰ ਹਰ ਵਿਅਕਤੀ ਨੂੰ ਹਰ ਰੋਜ਼ 300 ਗ੍ਰਾਮ ਸਬਜ਼ੀਆਂ ਅਤੇ 80 ਗ੍ਰਾਮ ਫ਼ਲਾਂ ਦੀ ਲੋੜ ਹੈ ।
  2. ਭਾਰਤ ਵਿੱਚ ਹਰ ਵਿਅਕਤੀ ਨੂੰ ਹਰ ਰੋਜ਼ ਸਿਰਫ਼ 30 ਗ੍ਰਾਮ ਫ਼ਲ ਅਤੇ 80 ਗ੍ਰਾਮ ਸਬਜ਼ੀਆਂ ਹੀ ਹਿੱਸੇ ਆਉਂਦੀਆਂ ਹਨ ।
  3. ਫ਼ਲਾਂ ਅਤੇ ਸਬਜ਼ੀਆਂ ਦੀ ਸਹੀ ਤਰੀਕੇ ਨਾਲ ਸਾਂਭ-ਸੰਭਾਲ ਦੇ ਹੇਠ ਲਿਖੇ ਨੁਕਤੇ ਹਨ-ਫ਼ਲ ਅਤੇ ਸਬਜ਼ੀਆਂ ਦੀ ਤੁੜਾਈ, ਡੱਬਾਬੰਦੀ, ਫ਼ਲ ਅਤੇ ਸਬਜ਼ੀਆਂ ਨੂੰ ਸਟੋਰ ਕਰਨਾ, ਢੋਆ-ਢੁਆਈ ।
  4. ਫ਼ਲ ਅਤੇ ਸਬਜ਼ੀਆਂ ਦੀ ਤੁੜਾਈ ਲਈ ਮਾਪ ਦੰਡ ਹਨ-ਰੰਗ, ਨਿੱਗਰਤਾ, ਆਕਾਰ ਅਤੇ ਭਾਰ, ਮਿਠਾਸ, ਮਿਠਾਸ/ਖਟਾਸ ਅਨੁਪਾਤ ਆਦਿ ।
  5. ਉਪਜ ਨੂੰ ਤੁੜਾਈ ਤੋਂ ਬਾਅਦ ਚੰਗੀ ਤਰ੍ਹਾਂ ਇਕਦਮ ਠੰਡਾ ਕਰ ਲੈਣਾ ਚਾਹੀਦਾ ਹੈ ।
  6. ਉਪਜ ਵਿੱਚੋਂ ਪਾਣੀ ਨੂੰ ਉੱਡਣ ਤੋਂ ਰੋਕਣ ਲਈ ਫ਼ਲਾਂ ਅਤੇ ਸਬਜ਼ੀਆਂ ‘ਤੇ ਭੋਜਨ ਦਰਜਾ ਮੋਮ ਚੜ੍ਹਾਈ ਜਾਂਦੀ ਹੈ ।
  7. ਫ਼ਲ ਅਤੇ ਸਬਜ਼ੀਆਂ ਉੱਤੇ ਚੜ੍ਹਾਉਣ ਵਾਲੇ ਤਿੰਨ ਤਰ੍ਹਾਂ ਦੇ ਮੋਮ ਹਨ ਜੋ ਕਿ ਭਾਰਤ ਸਰਕਾਰ ਦੁਆਰਾ ਮਨਜ਼ੂਰਸ਼ੁਦਾ ਹਨ ।
  8. ਇਹ ਮੋਮ ਹਨ ਸ਼ੈਲਾਕ ਮੋਮ, ਕਾਰਨੋਬਾ ਮੋਮ ਅਤੇ ਮਧੂ ਮੱਖੀਆਂ ਦੇ ਛੱਤੇ ਤੋਂ ਕੱਢਿਆ ਮੋਮ ।
  9. ਮੰਡੀਕਰਨ ਲਈ ਉਪਜ ਦੀ ਦਰਜਾਬੰਦੀ ਕਰਨਾ ਬਹੁਤ ਜ਼ਰੂਰੀ ਹੈ ।
  10. ਡੱਬਾਬੰਦੀ ਲਈ ਲੱਕੜ ਦੀਆਂ ਪੇਟੀਆਂ, ਬਾਂਸ ਦੀਆਂ ਟੋਕਰੀਆਂ, ਬੋਰੀਆਂ, ਪਲਾਸਟਿਕ ਦੇ ਕਰੇਟ, ਗੱਤੇ ਦੇ ਡੱਬੇ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ ।
  11. ਢੋਆ-ਢੁਆਈ ਸਮੇਂ ਟਰੱਕ ਦੀ ਫਰਸ਼ ਤੇ ਘਾਹ-ਫੂਸ ਜਾਂ ਪਰਾਲੀ ਦੀ ਮੋਟੀ ਤਹਿ ਵਿਛਾ ਲੈਣੀ ਚਾਹੀਦੀ ਹੈ ।
  12. ਕੇਲਾ, ਪਪੀਤਾ ਆਦਿ ਫ਼ਲਾਂ ਨੂੰ ਕੈਲਸ਼ੀਅਮ ਕਾਰਬਾਈਡ ਨਾਲ ਪਕਾਇਆ ਜਾਂਦਾ ਹੈ । ਅਜਿਹੇ ਫ਼ਲ ਸਿਹਤ ਲਈ ਹਾਨੀਕਾਰਕ ਹੁੰਦੇ ਹਨ ।
  13. ਇਥੀਲੀਨ ਗੈਸ ਨਾਲ ਫ਼ਲਾਂ ਨੂੰ ਵਪਾਰਕ ਪੱਧਰ ਤੇ ਪਕਾਉਣਾ ਅੰਤਰ-ਰਾਸ਼ਟਰੀ ਪੱਧਰ ਤੇ ਮਨਜ਼ੂਰਸ਼ੁਦਾ ਤਕਨੀਕ ਹੈ ।

PSEB 8th Class Agriculture Solutions Chapter 9 ਖੇਤੀ ਮਸ਼ੀਨਰੀ ਅਤੇ ਉਸਦੀ ਸਾਂਭ-ਸੰਭਾਲ

Punjab State Board PSEB 8th Class Agriculture Book Solutions Chapter 9 ਖੇਤੀ ਮਸ਼ੀਨਰੀ ਅਤੇ ਉਸਦੀ ਸਾਂਭ-ਸੰਭਾਲ Textbook Exercise Questions and Answers.

PSEB Solutions for Class 8 Agriculture Chapter 9 ਖੇਤੀ ਮਸ਼ੀਨਰੀ ਅਤੇ ਉਸਦੀ ਸਾਂਭ-ਸੰਭਾਲ

Agriculture Guide for Class 8 PSEB ਖੇਤੀ ਮਸ਼ੀਨਰੀ ਅਤੇ ਉਸਦੀ ਸਾਂਭ-ਸੰਭਾਲ Textbook Questions and Answers

ਅਭਿਆਸ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਜ਼ਮੀਨ ਤੋਂ ਬਾਅਦ ਕਿਸਾਨ ਦੀ ਸਭ ਤੋਂ ਵੱਧ ਪੂੰਜੀ ਕਿਸ ਚੀਜ਼ ਵਿੱਚ ਲਗੀ ਹੁੰਦੀ ਹੈ ?
ਉੱਤਰ-
ਖੇਤੀਬਾੜੀ ਨਾਲ ਸੰਬੰਧਿਤ ਮਸ਼ੀਨਰੀ ਵਿਚ ।

ਪ੍ਰਸ਼ਨ 2.
ਸਾਡੀ ਖੇਤੀ ਮਸ਼ੀਨਰੀ ਦਾ ਮੁਖੀ ਕਿਸ ਨੂੰ ਮੰਨਿਆ ਜਾਂਦਾ ਹੈ ?
ਉੱਤਰ-
ਟਰੈਕਟਰ ਨੂੰ ।

PSEB 8th Class Agriculture Solutions Chapter 9 ਖੇਤੀ ਮਸ਼ੀਨਰੀ ਅਤੇ ਉਸਦੀ ਸਾਂਭ-ਸੰਭਾਲ

ਪ੍ਰਸ਼ਨ 3.
ਟਰੈਕਟਰ ਨਾਲ ਚਲਣ ਵਾਲੀਆਂ ਤਿੰਨ ਮਸ਼ੀਨਾਂ ਦੇ ਨਾਂ ਦੱਸੋ ।
ਉੱਤਰ-
ਕਲਟੀਵੇਟਰ, ਤਵੀਆਂ, ਸੀਡ ਡਰਿੱਲ ।

ਪ੍ਰਸ਼ਨ 4.
ਉਹ ਕਿਹੜੀਆਂ ਮਸ਼ੀਨਾਂ ਹਨ ਜਿਨ੍ਹਾਂ ਵਿਚ ਸ਼ਕਤੀ ਸਰੋਤ ਮਸ਼ੀਨ ਦਾ ਹੀ ਹਿੱਸਾ ਹੋਵੇ ?
ਉੱਤਰ-
ਟਰੈਕਟਰ, ਇੰਜ਼ਨ, ਮੋਟਰ ਆਦਿ ।

ਪ੍ਰਸ਼ਨ 5.
ਟਰੈਕਟਰ ਦੀ ਓਵਰਹਾਲਿੰਗ ਕਦੋਂ ਕੀਤੀ ਜਾਣੀ ਚਾਹੀਦੀ ਹੈ ?
ਉੱਤਰ-
4000 ਘੰਟੇ ਕੰਮ ਲੈਣ ਤੋਂ ਬਾਅਦ ।

ਪ੍ਰਸ਼ਨ 6.
ਟਰੈਕਟਰ ਨੂੰ ਸਟੋਰ ਕਰਨ ਸਮੇਂ ਹਮੇਸ਼ਾਂ ਕਿਹੜੇ ਗੀਅਰ ਵਿਚ ਖੜ੍ਹਾ ਕਰਨਾ ਚਾਹੀਦਾ ਹੈ ?
ਉੱਤਰ-
ਨਿਊਟਰਲ ਗੀਅਰ ਵਿਚ ।

ਪ੍ਰਸ਼ਨ 7.
ਟਰੈਕਟਰ ਦੇ ਬੈਟਰੀ ਟਰਮੀਨਲ ਨੂੰ ਸਾਫ਼ ਕਰਕੇ ਕਿਸ ਚੀਜ਼ ਦਾ ਲੇਪ ਕਰਨਾ ਚਾਹੀਦਾ ਹੈ ?
ਉੱਤਰ-
ਪੈਟਰੋਲੀਅਮ ਜੈਲੀ ਦਾ ।

ਪ੍ਰਸ਼ਨ 8.
ਬੀਜਾਈ ਵਾਲੀਆਂ ਮਸ਼ੀਨਾਂ ਵਿੱਚੋਂ ਬੀਜ/ਖਾਦ ਕੱਢ ਕੇ ਅਤੇ ਚੰਗੀ ਤਰ੍ਹਾਂ ਸਾਫ਼ ਕਰਕੇ ਕਿਸ ਚੀਜ਼ ਦਾ ਲੇਪ ਕਰਨਾ ਚਾਹੀਦਾ ਹੈ ?
ਉੱਤਰ-
ਪੁਰਾਣੇ ਤੇਲ ਦਾ ਲੇਪ ਕਰ ਦੇਣਾ ਚਾਹੀਦਾ ਹੈ ।

PSEB 8th Class Agriculture Solutions Chapter 9 ਖੇਤੀ ਮਸ਼ੀਨਰੀ ਅਤੇ ਉਸਦੀ ਸਾਂਭ-ਸੰਭਾਲ

ਪ੍ਰਸ਼ਨ 9.
ਮਿੱਟੀ ਵਿੱਚ ਚੱਲਣ ਵਾਲੀਆਂ ਮਸ਼ੀਨਾਂ ਦੇ ਪੁਰਜ਼ਿਆਂ ਨੂੰ ਜੰਗਾਲ ਤੋਂ ਬਚਾਉਣ ਲਈ ਕੀ ਕਰੋਗੇ ?
ਉੱਤਰ-
ਗਰੀਸ ਜਾਂ ਪੁਰਾਣੇ ਤੇਲ ਦਾ ਲੇਪ ਕਰਨਾ ਚਾਹੀਦਾ ਹੈ ।

ਪ੍ਰਸ਼ਨ 10.
ਸਪਰੇਅ ਪੰਪ ਨੂੰ ਵਰਤਣ ਤੋਂ ਬਾਅਦ ਪੰਪ ਨੂੰ ਖ਼ਾਲੀ ਕਰਕੇ ਕਿਉਂ ਚਲਾਉਣਾ ਚਾਹੀਦਾ ਹੈ ?
ਉੱਤਰ-
ਇਸ ਤਰ੍ਹਾਂ ਪਾਈਪਾਂ ਵਿਚੋਂ ਰਹਿ ਗਿਆ ਪਾਣੀ ਨਿਕਲ ਜਾਂਦਾ ਹੈ ।

(ਅ) ਇਕ-ਦੋ ਵਾਕਾਂ ਵਿਚ ਉੱਤਰ ਦਿਓ-

ਪ੍ਰਸ਼ਨ 1.
ਖੇਤੀ ਮਸ਼ੀਨਾਂ ਮੁੱਢਲੇ ਤੌਰ ‘ਤੇ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਹਨ ?
ਉੱਤਰ-
ਖੇਤੀ ਮਸ਼ੀਨਾਂ ਮੁੱਢਲੇ ਤੌਰ ‘ਤੇ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਹਨ-ਚਲਾਉਣ ਵਾਲੀਆਂ ਜਿਵੇਂ : ਟਰੈਕਟਰ, ਖੇਤੀ ਸੰਦ ਜਿਵੇਂ-ਤਵੀਆਂ, ਸਵੈ ਚਾਲਿਤ ਮਸ਼ੀਨਾਂ ; ਜਿਵੇਂਕੰਬਾਈਨ ਹਾਰਵੈਸਟਰ ਆਦਿ ।

ਪ੍ਰਸ਼ਨ 2.
ਟਰੈਕਟਰ ਦੀ ਸੰਭਾਲ ਲਈ ਕਿੰਨੇ ਘੰਟੇ ਬਾਅਦ ਸਰਵਿਸ ਕਰਨੀ ਚਾਹੀਦੀ ਹੈ ?
ਉੱਤਰ-
ਟਰੈਕਟਰ ਦੀ ਸੰਭਾਲ ਲਈ 10 ਘੰਟੇ, 50 ਘੰਟੇ, 125 ਘੰਟੇ, 250 ਘੰਟੇ, 500 ਘੰਟੇ ਅਤੇ 1000 ਘੰਟੇ ਬਾਅਦ ਸਰਵਿਸ ਕਰਨੀ ਚਾਹੀਦੀ ਅਤੇ 4000 ਘੰਟੇ ਕੰਮ ਲੈਣ ਤੋਂ ਬਾਅਦ ਓਵਰਹਾਲ ਕਰਵਾਉਣਾ ਚਾਹੀਦਾ ਹੈ ।

ਪ੍ਰਸ਼ਨ 3.
ਜੇਕਰ ਟਰੈਕਟਰ ਨੂੰ ਲੰਮੇ ਸਮੇਂ ਲਈ ਸਟੋਰ ਕਰਨਾ ਹੈ ਤਾਂ ਟਾਇਰਾਂ ਦੀ ਸੰਭਾਲ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-
ਟਰੈਕਟਰ ਨੂੰ ਲੱਕੜ ਦੇ ਗੁਟਕਿਆਂ ਉੱਪਰ ਚੁੱਕ ਦੇਣਾ ਚਾਹੀਦਾ ਹੈ ਅਤੇ ਟਾਇਰਾਂ ਵਿੱਚ ਹਵਾ ਵੀ ਘੱਟ ਕਰ ਦੇਣੀ ਚਾਹੀਦੀ ਹੈ ।

ਪ੍ਰਸ਼ਨ 4.
ਟਰੈਕਟਰ ਨੂੰ ਲੰਮੇ ਸਮੇਂ ਲਈ ਸਟੋਰ ਕਰਨ ਵੇਲੇ, ਬੈਟਰੀ ਦੀ ਸੰਭਾਲ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-
ਜੇਕਰ ਟਰੈਕਟਰ ਨੂੰ ਲੰਮੇ ਸਮੇਂ ਤੱਕ ਖੜਾ ਕਰਨਾ ਹੋਵੇ ਤਾਂ ਬੈਟਰੀ ਦੀ ਤਾਰ ਨੂੰ ਅਲੱਗ ਕਰ ਦੇਣਾ ਚਾਹੀਦਾ ਹੈ ਅਤੇ ਸਮੇਂ-ਸਮੇਂ ਤੇ ਬੈਟਰੀ ਨੂੰ ਚਾਰਜ਼ ਕਰਦੇ ਰਹਿਣਾ ਚਾਹੀਦਾ ਹੈ ।

PSEB 8th Class Agriculture Solutions Chapter 9 ਖੇਤੀ ਮਸ਼ੀਨਰੀ ਅਤੇ ਉਸਦੀ ਸਾਂਭ-ਸੰਭਾਲ

ਪ੍ਰਸ਼ਨ 5.
ਟਰੈਕਟਰ ਦੀ ਧੂੰਏਂ ਵਾਲੀ ਪਾਈਪ ਅਤੇ ਕਰੈਂਕ ਕੇਸ ਬਰੀਰ ਦੀ ਸੰਭਾਲ ਬਾਰੇ ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ?
ਉੱਤਰ-
ਜੇਕਰ ਧੂਏਂ ਵਾਲੀ ਪਾਈਪ ਅਤੇ ਕਰੈਂਕ ਕੇਸ ਬਰੀਰ ਦੇ ਮੂੰਹ ‘ਤੇ ਢੱਕਣ ਨਾ ਹੋਵੇ ਤਾਂ ਕਿਸੇ ਕੱਪੜੇ ਨਾਲ ਬੰਦ ਕਰ ਦੇਣਾ ਚਾਹੀਦਾ ਹੈ । ਇਸ ਤਰ੍ਹਾਂ ਨਮੀ ਅੰਦਰ ਨਹੀਂ ਜਾ ਸਕਦੀ ।

ਪ੍ਰਸ਼ਨ 6.
ਕੰਮ ਦੇ ਦਿਨਾਂ ਵਿੱਚ ਮਸ਼ੀਨ ਦੇ ਧੁਰਿਆਂ ਦੀ ਸੰਭਾਲ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-
ਕੰਮ ਦੇ ਦਿਨਾਂ ਵਿੱਚ ਹਰ 4-6 ਘੰਟੇ ਮਸ਼ੀਨ ਚੱਲਣ ਪਿੱਛੋਂ ਧੁਰਿਆਂ ਦੇ ਸਿਰਿਆਂ ’ਤੇ ਬੁੱਸ਼ਾਂ ਵਿਚ ਤੇਲ ਜਾਂ ਗਰੀਸ ਦੇਣੀ ਚਾਹੀਦੀ ਹੈ । ਜੇਕਰ ਬਾਲ ਬੈਰਿੰਗ ਫਿੱਟ ਹੋਣ ਤਾਂ ਤਿੰਨ-ਚਾਰ ਦਿਨਾਂ ਬਾਅਦ ਗਰੀਸ ਦੇਣੀ ਚਾਹੀਦੀ ਹੈ ।

ਪ੍ਰਸ਼ਨ 7.
ਬਿਜਾਈ ਵਾਲੀਆਂ ਮਸ਼ੀਨਾਂ ਦੇ ਬੀਜ ਅਤੇ ਖਾਦ ਦੇ ਡੱਬੇ ਰੋਜ਼ ਸਾਫ਼ ਕਰਨੇ ਕਿਉਂ ਜ਼ਰੂਰੀ ਹਨ ?
ਉੱਤਰ-
ਖਾਦਾਂ ਰਸਾਇਣਿਕ ਪਦਾਰਥ ਹੁੰਦੀਆਂ ਹਨ ਜੋ ਡੱਬੇ ਨਾਲ ਕਿਰਿਆ ਕਰਕੇ ਉਸ ਨੂੰ ਖਾ ਜਾਂਦੀਆਂ ਹਨ । ਇਸ ਲਈ ਬੀਜ ਅਤੇ ਖ਼ਾਦ ਦੇ ਡੱਬੇ ਰੋਜ਼ ਸਾਫ਼ ਕਰਨੇ ਚਾਹੀਦੇ ਹਨ ।

ਪਸ਼ਨ 8.
ਕੰਬਾਈਨ ਵਿੱਚ ਦਾਣਿਆਂ ਵਾਲੇ ਟੈਂਕ, ਕਨਵੇਅਰ, ਸਟਾਵਾਕਰਾਂ ਅਤੇ ਛਾਨਣੇ ਆਦਿ ਨੂੰ ਚੰਗੀ ਤਰ੍ਹਾਂ ਸਾਫ਼ ਕਿਉਂ ਕਰਨਾ ਚਾਹੀਦਾ ਹੈ ?
ਉੱਤਰ-
ਕੰਬਾਈਨ ਵਿੱਚ ਦਾਣਿਆਂ ਵਾਲੇ ਟੈਂਕ, ਕਨਵੇਅਰ, ਸਟਾਵਾਕਰਾਂ ਅਤੇ ਛਾਨਣੇ ਆਦਿ ਨੂੰ ਚੰਗੀ ਤਰ੍ਹਾਂ ਸਾਫ਼ ਇਸ ਲਈ ਕੀਤਾ ਜਾਂਦਾ ਹੈ ਤਾਂ ਕਿ ਚੂਹੇ ਇਥੇ ਆਪਣਾ ਘਰ ਨਾ ਬਣਾ ਲੈਣ, ਚੂਹੇ ਕੰਬਾਈਨ ਵਿਚ ਬਿਜਲੀ ਦੀਆਂ ਤਾਰਾਂ ਆਦਿ ਨੂੰ ਅਤੇ ਪਾਈਪਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ ।

ਪ੍ਰਸ਼ਨ 9.
ਕੰਬਾਈਨ ਨੂੰ ਜੰਗ ਲੱਗਣ ਤੋਂ ਬਚਾਉਣ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-
ਕੰਬਾਈਨ ਨੂੰ ਨਮੀ ਕਾਰਨ ਜੰਗ ਲੱਗਦਾ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਇਸ ਨੂੰ ਕਿਸੇ ਸ਼ੈਡ ਅੰਦਰ ਖੜਾ ਕੀਤਾ ਜਾਵੇ ਅਤੇ ਇਸ ਨੂੰ ਕਿਸੇ ਪਲਾਸਟਿਕ ਸ਼ੀਟ ਨਾਲ ਢੱਕ ਦੇਣਾ ਚਾਹੀਦਾ ਹੈ । ਜੇ ਕਿਸੇ ਜਗ੍ਹਾ ਤੋਂ ਰੰਗ ਲੱਥ ਗਿਆ ਹੋਵੇ ਤਾਂ ਕਰ ਦੇਣਾ ਚਾਹੀਦਾ ਹੈ ।

ਪ੍ਰਸ਼ਨ 10.
ਸਟੋਰ ਕਰਨ ਵੇਲੇ ਮਸ਼ੀਨ ਦਾ ਮਿੱਟੀ ਨਾਲ ਸੰਪਰਕ ਨਾ ਰਹੇ, ਇਸ ਲਈ ਕੀ ਕਰੋਗੇ ?
ਉੱਤਰ-
ਮਿੱਟੀ ਵਿਚ ਚੱਲਣ ਵਾਲੀਆਂ ਮਸ਼ੀਨਾਂ ਨੂੰ ਸਟੋਰ ਕਰਨ ਤੋਂ ਪਹਿਲਾਂ ਇਹਨਾਂ ਨੂੰ ਧੋ ਕੇ ਸਾਫ਼ ਕਰਨਾ ਚਾਹੀਦਾ ਹੈ ਅਤੇ ਜੰਗਾਲ ਤੋਂ ਬਚਾਉਣ ਲਈ ਗਰੀਸ ਜਾਂ ਪੁਰਾਣੇ ਤੇਲ ਦਾ ਲੇਪ ਜ਼ਰੂਰ ਕਰ ਦੇਣਾ ਚਾਹੀਦਾ ਹੈ ।

PSEB 8th Class Agriculture Solutions Chapter 9 ਖੇਤੀ ਮਸ਼ੀਨਰੀ ਅਤੇ ਉਸਦੀ ਸਾਂਭ-ਸੰਭਾਲ

(ੲ) ਪੰਜ-ਛੇ ਵਾਕਾਂ ਵਿਚ ਉੱਤਰ ਦਿਓ-

ਪ੍ਰਸ਼ਨ 1.
ਖੇਤੀ ਮਸ਼ੀਨਰੀ ਅਤੇ ਸਾਂਭ-ਸੰਭਾਲ ਦੀ ਲੋੜ ਕਿਉਂ ਹੈ ?
ਉੱਤਰ-
ਖੇਤੀਬਾੜੀ ਤੋਂ ਵੱਧ ਉਪਜ ਲੈਣ ਵਿਚ ਅਤੇ ਵੱਧ ਆਮਦਨ ਪ੍ਰਾਪਤ ਕਰਨ ਲਈ ਖੇਤੀਬਾੜੀ ਮਸ਼ੀਨਰੀ ਦਾ ਬਹੁਤ ਯੋਗਦਾਨ ਹੈ । ਜ਼ਮੀਨ ਤੋਂ ਬਾਅਦ ਸਭ ਤੋਂ ਵੱਧ ਪੂੰਜੀ ਖੇਤੀਬਾੜੀ ਨਾਲ ਸੰਬੰਧਿਤ ਮਸ਼ੀਨਰੀ ਤੇ ਲਗੀ ਹੁੰਦੀ ਹੈ । ਜੇਕਰ ਇੰਨੀ ਮਹਿੰਗੀ ਮਸ਼ੀਨਰੀ ਦੀ ਚੰਗੀ ਤਰ੍ਹਾਂ ਦੇਖ-ਭਾਲ ਨਾ ਕੀਤੀ ਜਾਵੇ ਤਾਂ ਸਮੇਂ ‘ਤੇ ਇਸ ਤੋਂ ਪੂਰਾ ਲਾਭ ਨਹੀਂ ਮਿਲ ਸਕੇਗਾ । ਚੰਗੀ ਅਤੇ ਸੁਚੱਜੀ ਦੇਖਭਾਲ ਅਤੇ ਸੰਭਾਲ ਕੀਤੀ ਜਾਵੇ ਤਾਂ ਮਸ਼ੀਨਰੀ ਦੀ ਉਮਰ ਵਿੱਚ ਵਾਧਾ ਕੀਤਾ ਜਾ ਸਕਦਾ ਹੈ । ਮਸ਼ੀਨਰੀ ਦੇ ਖ਼ਰਾਬ ਹੋਣ ਨਾਲ ਇਸ ਦੀ ਮੁਰੰਮਤ ਤੇ ਵਾਧੂ ਖ਼ਰਚਾ ਹੋਵੇਗਾ । ਅਗਲੇ ਸੀਜ਼ਨ ਵਿਚ ਮਸ਼ੀਨ ਤਿਆਰ-ਬਰ-ਤਿਆਰ ਮਿਲੇ ਇਸ ਲਈ ਪਹਿਲੇ ਸੀਜ਼ਨ ਦੇ ਅੰਤ ਵਿੱਚ ਮਸ਼ੀਨ ਦੀ ਚੰਗੀ ਤਰ੍ਹਾਂ ਸਫ਼ਾਈ ਕਰਕੇ ਸੰਭਾਲ ਕਰਨੀ ਚਾਹੀਦੀ ਹੈ ।

ਪ੍ਰਸ਼ਨ 2.
ਟਰੈਕਟਰ ਦੀ ਸਾਂਭ-ਸੰਭਾਲ ਲਈ ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ?
ਉੱਤਰ-
ਟਰੈਕਟਰ ਦੀ ਸਾਂਭ-ਸੰਭਾਲ ਲਈ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ।

  • ਟਰੈਕਟਰ ਨੂੰ ਚੰਗੀ ਤਰ੍ਹਾਂ ਧੋ ਕੇ, ਸਾਫ਼ ਕਰਕੇ ਸ਼ੈਡ ਅੰਦਰ ਖੜ੍ਹਾ ਕਰਨਾ ਚਾਹੀਦਾ ਹੈ ।
  • ਜੇਕਰ ਕੋਈ ਛੋਟੀ-ਮੋਟੀ ਮੁਰੰਮਤ ਹੋਣ ਵਾਲੀ ਹੋਵੇ ਜਾਂ ਕਿਸੇ ਪਾਈਪ ਆਦਿ ਤੋਂ ਤੇਲ ਲੀਕ ਕਰਦਾ ਹੋਵੇ ਤਾਂ ਇਸ ਨੂੰ ਠੀਕ ਕਰ ਲੈਣਾ ਚਾਹੀਦਾ ਹੈ । ਇੰਜਨ ਵਿਚ ਦੱਸੀ ਹੋਈ ਨਿਸ਼ਾਨੀ ਤੱਕ ਮੁਬਿਲ ਆਇਲ ਦਾ ਲੈਵਲ ਹੋਣਾ ਚਾਹੀਦਾ ਹੈ ।
  • ਸਾਰੇ ਗਰੀਸ ਵਾਲੇ ਪੁਆਂਇੰਟ ਚੰਗੀ ਤਰ੍ਹਾਂ ਡੀਜ਼ਲ ਨਾਲ ਸਾਫ਼ ਕਰਨੇ ਚਾਹੀਦੇ ਹਨ, ਪੁਰਾਣੀ ਗਰੀਸ ਕੱਢ ਦੇਣੀ ਚਾਹੀਦੀ ਹੈ ਅਤੇ ਨਵੀਂ ਗਰੀਸ ਨਾਲ ਭਰ ਦੇਣੇ ਚਾਹੀਦੇ ਹਨ ।
  • ਬੈਟਰੀ ਨੂੰ ਗਰਮ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰਕੇ ਇਸਦੇ ਟਰਮੀਨਲਾਂ ਨੂੰ ਸਾਫ਼ ਕਰਕੇ ਪੈਟਰੋਲੀਅਮ ਜੈਲੀ ਦਾ ਲੇਪ ਲਗਾ ਦੇਣਾ ਚਾਹੀਦਾ ਹੈ । ਇਸ ਤਰ੍ਹਾਂ ਲੰਮੇ ਸਮੇਂ ਤੱਕ ਟਰੈਕਟਰ ਦੀ ਵਰਤੋਂ ਨਾ ਕਰਨੀ ਹੋਵੇ ਤਾਂ ਬੈਟਰੀ ਦੀ ਤਾਰ ਅਲੱਗ ਕਰ ਦੇਣੀ ਚਾਹੀਦੀ ਹੈ ਪਰ ਸਮੇਂ-ਸਮੇਂ ਤੇ ਬੈਟਰੀ ਨੂੰ ਚਾਰਜ਼ ਕਰਦੇ ਰਹਿਣਾ ਚਾਹੀਦਾ ਹੈ ।
  • ਟਾਇਰਾਂ ਅਤੇ ਬੈਟਰੀ ਦੀ ਸੰਭਾਲ ਲਈ ਟਰੈਕਟਰ ਨੂੰ ਮਹੀਨੇ ਵਿੱਚ ਇਕ-ਦੋ ਵਾਰ ਸਟਾਰਟ ਕਰਕੇ ਥੋੜ੍ਹਾ ਚਲਾ ਲੈਣਾ ਚਾਹੀਦਾ ਹੈ ।
  • ਲੰਬੇ ਸਮੇਂ ਤੱਕ ਟਰੈਕਟਰ ਨੂੰ ਖੜ੍ਹਾ ਰੱਖਣਾ ਹੋਵੇ ਤਾਂ ਟਰੈਕਟਰ ਨੂੰ ਲੱਕੜ ਦੇ ਗੁਟਕਿਆਂ, ਉੱਪਰ ਚੁੱਕ ਦੇਣਾ ਚਾਹੀਦਾ ਹੈ ਅਤੇ ਟਾਇਰਾਂ ਦੀ ਹਵਾ ਘੱਟ ਕਰ ਦੇਣੀ ਚਾਹੀਦੀ ਹੈ ।
  • ਟਰੈਕਟਰ ਨੂੰ ਨਿਊਟਰਲ ਗੀਅਰ ਵਿਚ ਹੀ ਖੜ੍ਹਾ ਰੱਖਣਾ ਚਾਹੀਦਾ ਹੈ, ਸਵਿਚ ਨੂੰ ਬੰਦ ਕਰਕੇ ਅਤੇ ਪਾਰਕਿੰਗ ਬਰੇਕ ਲਗਾ ਕੇ ਖੜ੍ਹਾ ਕਰਨਾ ਚਾਹੀਦਾ ਹੈ ।
  • ਧੂੰਏਂ ਵਾਲੀ ਪਾਈਪ ਅਤੇ ਕਰੈਂਕ ਕੇਸ ਬਰੀਰ ਦੇ ਮੂੰਹ ਤੇ ਢੱਕਣ ਨਾ ਹੋਵੇ ਤਾਂ ਕੱਪੜੇ ਨਾਲ ਬੰਦ ਕਰ ਦੇਣਾ ਚਾਹੀਦਾ ਹੈ । ਇਸ ਤਰ੍ਹਾਂ ਨਮੀ ਅੰਦਰ ਨਹੀਂ ਜਾਵੇਗੀ ।
  • ਏਅਰ ਕਲੀਨਰ ਨੂੰ ਕੁਝ ਸਮੇਂ ਬਾਅਦ ਸਾਫ਼ ਕਰਦੇ ਰਹਿਣਾ ਚਾਹੀਦਾ ਹੈ ।

ਪ੍ਰਸ਼ਨ 3.
ਮਸ਼ੀਨ ਦੀ ਰਿਪੇਅਰ ਸੀਜ਼ਨ ਖ਼ਤਮ ਹੋਣ ਤੋਂ ਬਾਅਦ ਹੀ ਕਿਉਂ ਕਰ ਲੈਣੀ ਚਾਹੀਦੀ ਹੈ ?
ਉੱਤਰ-
ਮਸ਼ੀਨ ਦੀ ਰਿਪੇਅਰ ਸੀਜ਼ਨ ਖ਼ਤਮ ਹੋਣ ਤੋਂ ਬਾਅਦ, ਸਟੋਰ ਕਰਨ ਤੋਂ ਪਹਿਲਾਂ ਹੀ ਕਰ ਲੈਣੀ ਚਾਹੀਦੀ ਹੈ । ਇਸ ਤਰ੍ਹਾਂ ਮਸ਼ੀਨ ਅਗਲੇ ਸੀਜ਼ਨ ਦੇ ਸ਼ੁਰੂ ਵਿਚ ਤਿਆਰ-ਬਰਤਿਆਰ ਮਿਲਦੀ ਹੈ ਤੇ ਸਮਾਂ ਨਸ਼ਟ ਨਹੀਂ ਹੁੰਦਾ ਤੇ ਪਰੇਸ਼ਾਨੀ ਵੀ ਨਹੀਂ ਹੁੰਦੀ । ਸੀਜਨ ਦੇ ਖ਼ਤਮ ਹੋਣ ਤੇ ਸਾਨੂੰ ਉਸ ਦੇ ਕਿਹੜੇ ਪੁਰਜ਼ੇ ਜਾਂ ਹਿੱਸੇ ਵਿਚ ਨੁਕਸ ਦੀ ਗੁੰਜ਼ਾਇਸ਼ ਹੈ, ਪਤਾ ਹੁੰਦਾ ਹੈ । ਜੇਕਰ ਮੁਰੰਮਤ ਨਹੀਂ ਕੀਤੀ ਜਾਵੇਗੀ ਤਾਂ ਅਗਲੇ ਸੀਜ਼ਨ ਦੇ ਸ਼ੁਰੂ ਹੋਣ ਤੇ ਸਾਨੂੰ ਇਹ ਕਈ ਵਾਰ ਯਾਦ ਵੀ ਨਹੀਂ ਰਹਿੰਦਾ ਕਿ ਕਿਹੜੇ ਪੁਰਜੇ ਜਾਂ ਹਿੱਸੇ ਮੁਰੰਮਤ ਕਰਨ ਵਾਲੇ ਹਨ । ਇਸ ਲਈ ਸੀਜ਼ਨ ਦੇ ਖ਼ਤਮ ਹੁੰਦੇ ਹੀ ਮੁਰੰਮਤ ਕਰਕੇ ਹੀ ਮਸ਼ੀਨ ਸਟੋਰ ਕਰਨੀ ਚਾਹੀਦੀ ਹੈ ।

ਪ੍ਰਸ਼ਨ 4.
ਬੈਟਰੀ ਦੀ ਸਾਂਭ-ਸੰਭਾਲ ਲਈ ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ?
ਉੱਤਰ-
ਬੈਟਰੀ ਦੀ ਸਾਂਭ-ਸੰਭਾਲ ਲਈ ਟਰੈਕਟਰ ਨੂੰ ਮਹੀਨੇ ਵਿਚ ਇੱਕ-ਦੋ ਵਾਰ ਸਟਾਰਟ ਕਰਕੇ ਚਲਾ ਲੈਣਾ ਚਾਹੀਦਾ ਹੈ । ਬੈਟਰੀ ਨੂੰ ਗਰਮ ਪਾਣੀ ਨਾਲ ਸਾਫ਼ ਕਰਕੇ ਬੈਟਰੀ ਦੇ ਟਰਮੀਨਲਾਂ ਤੇ ਪੈਟਰੋਲੀਅਮ ਜੈਲੀ ਦਾ ਲੇਪ ਕਰ ਲੈਣਾ ਚਾਹੀਦਾ ਹੈ । ਲੰਬੇ ਸਮੇਂ ਤੱਕ ਬੈਟਰੀ ਦੀ ਵਰਤੋਂ ਨਾ ਕਰਨੀ ਹੋਵੇ ਤਾਂ ਬੈਟਰੀ ਦੀ ਤਾਰ ਨੂੰ ਅਲੱਗ ਕਰ ਦੇਣਾ ਚਾਹੀਦਾ ਹੈ ਪਰ ਬੈਟਰੀ ਨੂੰ ਵਿੱਚ-ਵਿੱਚ ਚਾਰਜ਼ ਕਰਦੇ ਰਹਿਣਾ ਚਾਹੀਦਾ ਹੈ ।

PSEB 8th Class Agriculture Solutions Chapter 9 ਖੇਤੀ ਮਸ਼ੀਨਰੀ ਅਤੇ ਉਸਦੀ ਸਾਂਭ-ਸੰਭਾਲ

ਪ੍ਰਸ਼ਨ 5.
ਕੰਬਾਈਨ ਹਾਰਵੈਸਟਰ ਦੀ ਸਾਂਭ-ਸੰਭਾਲ ਲਈ ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ?
ਉੱਤਰ-
ਕੰਬਾਈਨ ਦੀ ਦੇਖ-ਭਾਲ ਵੀ ਟਰੈਕਟਰ ਦੀ ਤਰ੍ਹਾਂ ਹੀ ਕੀਤੀ ਜਾਂਦੀ ਹੈ ਪਰ ਇਸ ਵਿੱਚ ਕੁਝ ਹੋਰ ਗੱਲਾਂ ਦਾ ਧਿਆਨ ਵੀ ਰੱਖਣਾ ਪੈਂਦਾ ਹੈ, ਜੋ ਹੇਠ ਲਿਖੀਆਂ ਹਨ
1. ਕੰਬਾਈਨ ਵਿੱਚ ਦਾਣਿਆਂ ਵਾਲੇ ਟੈਂਕ, ਕਨਵੇਅਰ, ਸਵਾਵਾਕਰਾਂ ਅਤੇ ਛਾਨਣੇ ਆਦਿ ਨੂੰ ਚੰਗੀ ਤਰ੍ਹਾਂ ਸਾਫ਼ ਇਸ ਲਈ ਕੀਤਾ ਜਾਂਦਾ ਹੈ ਤਾਂਕਿ ਚੂਹੇ ਇੱਥੇ ਆਪਣਾ ਘਰ ਨਾ ਬਣਾ ਲੈਣ, ਚੁਹੇ ਕੰਬਾਈਨ ਵਿਚ ਬਿਜਲੀ ਦੀਆਂ ਤਾਰਾਂ ਆਦਿ ਨੂੰ ਅਤੇ ਪਾਈਪਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ ।

2. ਕੰਬਾਈਨ ਨੂੰ ਨਮੀ ਕਾਰਨ ਜੰਗ ਲੱਗਦਾ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਇਸ ਨੂੰ ਕਿਸੇ ਸ਼ੈਡ ਅੰਦਰ ਖੜ੍ਹਾ ਕੀਤਾ ਜਾਵੇ ਅਤੇ ਇਸ ਨੂੰ ਕਿਸੇ ਪਲਾਸਟਿਕ ਸ਼ੀਟ ਨਾਲ ਢੱਕ ਦੇਣਾ ਚਾਹੀਦਾ ਹੈ । ਜੇ ਕਿਸੇ ਜਗ੍ਹਾ ਤੋਂ ਰੰਗ ਲੱਥ ਗਿਆ ਹੋਵੇ ਤਾਂ ਕਰ ਦੇਣਾ ਚਾਹੀਦਾ ਹੈ ।

3. ਮਸ਼ੀਨ ਦੀ ਰਿਪੇਅਰ ਸੀਜ਼ਨ ਖ਼ਤਮ ਹੋਣ ਤੋਂ ਬਾਅਦ, ਸਟੋਰ ਕਰਨ ਤੋਂ ਪਹਿਲਾਂ ਹੀ ਕਰ ਲੈਣੀ ਚਾਹੀਦੀ ਹੈ । ਇਸ ਤਰ੍ਹਾਂ ਮਸ਼ੀਨ ਅਗਲੇ ਸੀਜ਼ਨ ਦੇ ਸ਼ੁਰੂ ਵਿਚ ਤਿਆਰ-ਬਰ ਤਿਆਰ ਮਿਲਦੀ ਹੈ ਤੇ ਸਮਾਂ ਨਸ਼ਟ ਨਹੀਂ ਹੁੰਦਾ ਤੇ ਪਰੇਸ਼ਾਨੀ ਵੀ ਨਹੀਂ ਹੁੰਦੀ । ਸੀਜ਼ਨ ਦੇ ਖ਼ਤਮ ਹੋਣ ਤੇ ਸਾਨੂੰ ਉਸ ਦੇ ਕਿਹੜੇ ਪੁਰਜ਼ੇ ਜਾਂ ਹਿੱਸੇ ਵਿਚ ਨੁਕਸ ਦੀ ਗੁੰਜ਼ਾਇਸ਼ ਹੈ, ਪਤਾ ਹੁੰਦਾ ਹੈ । ਜੇਕਰ ਮੁਰੰਮਤ ਨਹੀਂ ਕੀਤੀ ਜਾਵੇਗੀ ਤਾਂ ਅਗਲੇ ਸੀਜ਼ਨ ਦੇ ਸ਼ੁਰੂ ਹੋਣ ਤੇ ਸਾਨੂੰ ਇਹ ਕਈ ਵਾਰ ਯਾਦ ਵੀ ਨਹੀਂ ਰਹਿੰਦਾ ਕਿ ਕਿਹੜੇ ਪੁਰਜੇ ਜਾਂ ਹਿੱਸੇ ਮੁਰੰਮਤ ਕਰਨ ਵਾਲੇ ਹਨ । ਇਸ ਲਈ ਸੀਜ਼ਨ ਦੇ ਖ਼ਤਮ ਹੁੰਦੇ ਹੀ ਮੁਰੰਮਤ ਕਰਕੇ ਹੀ ਮਸ਼ੀਨ ਸਟੋਰ ਕਰਨੀ ਚਾਹੀਦੀ ਹੈ ।
ਜੇ ਕਰ ਉਸ ਸਮੇਂ ਸੰਭਵ ਨਾ ਹੋਵੇ ਤਾਂ ਪੁਰਜਿਆਂ ਦੀ ਲਿਸਟ ਬਣਾ ਲੈਣੀ ਚਾਹੀਦੀ ਹੈ ਤੇ ਵਿਹਲੇ ਸਮੇਂ ਮੁਰੰਮਤ ਜ਼ਰੂਰ ਕਰਵਾ ਲੈਣੀ ਚਾਹੀਦੀ ਹੈ ।

4. ਸਾਰੀਆਂ ਬੈਲਟਾਂ ਉਤਾਰ ਕੇ ਨਿਸ਼ਾਨ ਚਿੰਨ੍ਹ ਲਾ ਕੇ ਸਾਂਭ ਲਉ ਤਾਂ ਕਿ ਦੁਬਾਰਾ ਵਰਤੋਂ ਸੌਖੀ ਹੋ ਜਾਵੇ ।

5. ਚੈਨਾਂ ਨੂੰ ਵੀ ਡੀਜ਼ਲ ਨਾਲ ਸਾਫ਼ ਕਰਕੇ ਗਰੀਸ ਲਾ ਦੇਣੀ ਚਾਹੀਦੀ ਹੈ ।

6. ਰਗੜ ਖਾਣ ਵਾਲੇ ਹਿੱਸਿਆਂ ਨੂੰ ਤੇਲ ਦੇਣਾ ਚਾਹੀਦਾ ਹੈ ਅਤੇ ਗਰੀਸ ਵਾਲੇ ਹਿੱਸਿਆਂ ਨੂੰ ਸਾਫ਼ ਕਰਕੇ, ਨਵੀਂ ਗਰੀਸ ਭਰ ਦੇਣੀ ਚਾਹੀਦੀ ਹੈ ।

PSEB 8th Class Agriculture Guide ਖੇਤੀ ਮਸ਼ੀਨਰੀ ਅਤੇ ਉਸਦੀ ਸਾਂਭ-ਸੰਭਾਲ Important Questions and Answers

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੱਠੇ ਕੁਤਰਨ ਵਾਲੀ ਮਸ਼ੀਨ ਨੂੰ ਕੀ ਆਖਦੇ ਹਨ ?
ਉੱਤਰ-
ਟੋਕਾ ।

ਪ੍ਰਸ਼ਨ 2.
ਡਿਸਕ ਹੈਰੋਂ ਨੂੰ ਦੇਸੀ ਭਾਸ਼ਾ ਵਿਚ ਕੀ ਕਹਿੰਦੇ ਹਨ ?
ਉੱਤਰ-
ਤਵੀਆਂ ।

ਪ੍ਰਸ਼ਨ 3.
ਭੂਮੀ ਨੂੰ ਪੱਧਰਾ ਅਤੇ ਭੁਰਭੁਰਾ ਕਿਸ ਨਾਲ ਕਰਦੇ ਹਨ ?
ਉੱਤਰ-
ਸੁਹਾਗੇ ਨਾਲ ।

PSEB 8th Class Agriculture Solutions Chapter 9 ਖੇਤੀ ਮਸ਼ੀਨਰੀ ਅਤੇ ਉਸਦੀ ਸਾਂਭ-ਸੰਭਾਲ

ਪ੍ਰਸ਼ਨ 4.
ਖੇਤਾਂ ਵਿਚ ਵੱਟਾਂ ਬਣਾਉਣ ਲਈ ਕਿਸ ਸੰਦ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਜਿੰਦਰੇ ਦੀ ।

ਪ੍ਰਸ਼ਨ 5.
ਗੋਡੀ ਲਈ ਵਰਤੇ ਜਾਣ ਵਾਲੇ ਦੋ ਯੰਤਰਾਂ ਦੇ ਨਾਂ ਦੱਸੋ ।
ਉੱਤਰ-
ਖੁਰਪਾ ਅਤੇ ਤਿਰਫਾਲੀ ।

ਪ੍ਰਸ਼ਨ 6.
ਫ਼ਸਲਾਂ ਤੇ ਕੀੜੇਮਾਰ ਦਵਾਈਆਂ ਦਾ ਛਿੜਕਾਅ ਕਰਨ ਵਾਲੇ ਸੰਦਾਂ ਦੇ ਨਾਂ ਦੱਸੋ ।
ਉੱਤਰ-
ਢੋਲਕੀ ਪੰਪ ਜਾਂ ਟਰੈਕਟਰ ਸਪਰੇਅ ।

ਪ੍ਰਸ਼ਨ 7.
ਬੀਜ ਬੀਜਣ ਲਈ ਵਰਤੀ ਜਾਣ ਵਾਲੀ ਮਸ਼ੀਨ ਦਾ ਨਾਂ ਦੱਸੋ !
ਉੱਤਰ-
ਬੀਜ ਡਰਿੱਲ ਮਸ਼ੀਨ ।

ਪ੍ਰਸ਼ਨ 8.
ਖੇਤੀ ਕਾਰਜਾਂ ਲਈ ਵਰਤੀਆਂ ਜਾਣ ਵਾਲੀਆਂ ਦੋ ਮਸ਼ੀਨਾਂ ਦੇ ਨਾਂ ਦੱਸੋ ।
ਉੱਤਰ-
ਪੱਠੇ ਕੁਤਰਨ ਵਾਲੀ ਮਸ਼ੀਨ, ਡੀਜਲ ਇੰਜਣ, ਟਰੈਕਟਰ ।

ਪ੍ਰਸ਼ਨ 9.
ਟਰੈਕਟਰ ਦੇ ਟਾਇਰਾਂ ਵਿਚ ਹਵਾ-ਦਬਾਅ ਕਿੰਨਾ ਹੁੰਦਾ ਹੈ ?
ਉੱਤਰ-
ਅਗਲੇ ਟਾਇਰਾਂ ਵਿਚ 24-26 ਪੌਂਡ ਅਤੇ ਪਿਛਲੇ ਟਾਇਰਾਂ ਵਿਚ 12-18 ਪੌਂਡ ਹਵਾ ਹੁੰਦੀ ਹੈ ।

PSEB 8th Class Agriculture Solutions Chapter 9 ਖੇਤੀ ਮਸ਼ੀਨਰੀ ਅਤੇ ਉਸਦੀ ਸਾਂਭ-ਸੰਭਾਲ

ਪ੍ਰਸ਼ਨ 10.
ਬੀਜ ਬੀਜਣ ਵਾਲੀ ਮਸ਼ੀਨ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਇਸ ਨੂੰ ਸੀਡ ਡਰਿਲ ਕਹਿੰਦੇ ਹਨ ।

ਪ੍ਰਸ਼ਨ 11.
ਸਪੇਅਰ ਪੰਪ ਨੂੰ ਵਰਤੋਂ ਤੋਂ ਬਾਅਦ ਵਿਚ ਕਿਸ ਨਾਲ ਧੋਵੋਗੇ ?
ਉੱਤਰ-
ਸਪੇਅਰ ਪੰਪ ਨੂੰ ਸਾਫ਼ ਪਾਣੀ ਨਾਲ ਧੋਣਾ ਚਾਹੀਦਾ ਹੈ ।

ਪ੍ਰਸ਼ਨ 12.
ਸੀਡ ਡਰਿਲ ਨੂੰ ਕਿੰਨੇ ਦਿਨਾਂ ਬਾਅਦ ਗਰੀਸ ਦੇਣੀ ਚਾਹੀਦੀ ਹੈ ?
ਉੱਤਰ-
ਇਸ ਵਿਚ ਜੇ ਬਾਲ ਫਿਟ ਹੋਣ ਤਾਂ ਤਿੰਨ ਜਾਂ ਚਾਰ ਦਿਨ ਬਾਅਦ ਗਰੀਸ ਦੇਣੀ ਚਾਹੀਦੀ ਹੈ ।

ਪ੍ਰਸ਼ਨ 13.
ਬਿਜਲੀ ਦੀ ਮੋਟਰ ਕੀ ਢਿੱਲਾ ਹੋਣ ਤੇ ਕੰਬਦੀ ਹੈ ?
ਉੱਤਰ-
ਫਾਉਂਡੇਸ਼ਨ ਬੋਲਟਾਂ ਦੇ ਢਿੱਲੇ ਹੋਣ ਕਾਰਨ ਮਸ਼ੀਨ ਕੰਬਦੀ ਹੈ ।

ਪ੍ਰਸ਼ਨ 14.
ਟਰੈਕਟਰ ਨੂੰ ਕਿੰਨੇ ਘੰਟਿਆਂ ਦੀ ਵਰਤੋਂ ਉਪਰੰਤ ਗਰੀਸ ਦੇਵੋਗੇ ?
ਉੱਤਰ-
60 ਘੰਟੇ ਕੰਮ ਲੈਣ ਤੋਂ ਬਾਅਦ ਗਰੀਸ ਗੰਨ ਨਾਲ ਸਾਰੀ ਜਗਾ ਤੇ ਗਰੀਸ ਕਰਨੀ ਚਾਹੀਦੀ ਹੈ ।

PSEB 8th Class Agriculture Solutions Chapter 9 ਖੇਤੀ ਮਸ਼ੀਨਰੀ ਅਤੇ ਉਸਦੀ ਸਾਂਭ-ਸੰਭਾਲ

ਪ੍ਰਸ਼ਨ 15.
ਟਰੈਕਟਰ ਦੇ ਗੀਅਰ ਬਾਕਸ ਦਾ ਤੇਲ ਕਿੰਨੇ ਘੰਟੇ ਕੰਮ ਲੈਣ ਤੋਂ ਬਾਅਦ ਬਦਲਣਾ ਚਾਹੀਦਾ ਹੈ ?
ਉੱਤਰ-
1000 ਘੰਟੇ ਕੰਮ ਲੈਣ ਤੋਂ ਬਾਅਦ ਟਰੈਕਟਰ ਦੇ ਗੀਅਰ ਬਾਕਸ ਦਾ ਤੇਲ ਬਦਲ ਦਿਉ ।

ਪ੍ਰਸ਼ਨ 16.
ਟਰੈਕਟਰ ਦੀ ਓਵਰਹਾਲਿੰਗ ਕਦੋਂ ਕੀਤੀ ਜਾਣੀ ਚਾਹੀਦੀ ਹੈ ?
ਉੱਤਰ-
4000 ਘੰਟੇ ਕੰਮ ਲੈਣ ਤੋਂ ਬਾਅਦ ਟਰੈਕਟਰ ਦੀ ਓਵਰਹਾਲਿੰਗ ਕੀਤੀ ਜਾਣੀ ਚਾਹੀਦੀ ਹੈ ।

ਪ੍ਰਸ਼ਨ 17.
ਤਵੀਆਂ ਦੇ ਫ਼ਰੇਮ ਨੂੰ ਕਿੰਨੇ ਸਮੇਂ ਬਾਅਦ ਦੁਬਾਰਾ ਰੰਗ ਕਰੋਗੇ ?
ਉੱਤਰ-
ਤਵੀਆਂ ਦੇ ਫ਼ਰੇਮ ਨੂੰ 2-3 ਸਾਲ ਬਾਅਦ ਰੰਗ ਕਰੋ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਡੀਜ਼ਲ ਇੰਜ਼ਣ ਦਾ ਖੇਤੀ ਕਾਰਜਾਂ ਵਿਚ ਕੀ ਮਹੱਤਵ ਹੈ ?
ਉੱਤਰ-
ਡੀਜਲ ਇੰਜ਼ਣ ਟਰੈਕਟਰ ਤੋਂ ਛੋਟੀ ਮਸ਼ੀਨ ਹੈ, ਇਸ ਨਾਲ ਟਿਊਬਵੈੱਲ ਚਲਾਉਣ, ਪੱਠੇ ਕੁਤਰਨ ਵਾਲਾ ਟੋਕਾ, ਦਾਣੇ ਆਦਿ ਕੱਢਣ ਵਾਲੀਆਂ ਮਸ਼ੀਨਾਂ ਚਲਾਈਆਂ ਜਾਂਦੀਆਂ ਹਨ । ਇਸ ਨੂੰ ਚਲਾਉਣ ਲਈ ਤੇਲ ਅਤੇ ਮੁਰੰਮਤ ਦਾ ਖ਼ਰਚਾ ਟਰੈਕਟਰ ਨਾਲੋਂ ਕਾਫ਼ੀ ਘੱਟ ਆਉਂਦਾ ਹੈ । ਜਿੱਥੇ ਘੱਟ ਸ਼ਕਤੀ ਦੀ ਜ਼ਰੂਰਤ ਹੋਵੇ ਉੱਥੇ ਟਰੈਕਟਰ ਦੀ ਜਗਾ ਡੀਜ਼ਲ ਇੰਜ਼ਣ ਨੂੰ ਪਹਿਲ ਦੇਣੀ ਚਾਹੀਦੀ ਹੈ ।

ਪ੍ਰਸ਼ਨ 2.
ਟਿੱਲਰ ਕਿਸ ਕੰਮ ਆਉਂਦਾ ਹੈ ?
ਉੱਤਰ-
ਇਸ ਦੀ ਵਰਤੋਂ ਜ਼ਮੀਨ ਵਾਹੁਣ ਲਈ ਹੁੰਦੀ ਹੈ । ਇਸ ਨੂੰ ਟਰੈਕਟਰ ਨਾਲ ਜੋੜ ਕੇ ਜ਼ਮੀਨ ਵਾਹੁਣ ਦਾ ਕੰਮ ਕੀਤਾ ਜਾਂਦਾ ਹੈ ।

PSEB 8th Class Agriculture Solutions Chapter 9 ਖੇਤੀ ਮਸ਼ੀਨਰੀ ਅਤੇ ਉਸਦੀ ਸਾਂਭ-ਸੰਭਾਲ

ਪ੍ਰਸ਼ਨ 3.
ਡਿਸਕ ਹੈਰੋਂ ਕਿਸ ਕੰਮ ਆਉਂਦਾ ਹੈ ?
ਉੱਤਰ-
ਇਸ ਨੂੰ ਖੇਤੀ ਦੀ ਮੁੱਢਲੀ ਵਹਾਈ ਲਈ ਵਰਤਿਆ ਜਾਂਦਾ ਹੈ । ਇਸ ਨੂੰ ਤਵੀਆਂ ਵੀ ਕਹਿੰਦੇ ਹਨ ।

ਪ੍ਰਸ਼ਨ 4.
ਖੇਤੀ ਮਸ਼ੀਨਾਂ ਦਾ ਆਧੁਨਿਕ ਯੁੱਗ ਵਿਚ ਕੀ ਮਹੱਤਵ ਹੈ ?
ਉੱਤਰ-

  1. ਫ਼ਸਲ ਦੀ ਬਿਜਾਈ ਜਲਦੀ ਅਤੇ ਸਸਤੀ ਹੋ ਜਾਂਦੀ ਹੈ ।
  2. ਬੁਟਿਆਂ ਅਤੇ ਬੂਟਿਆਂ ਵਿਚ ਕਤਾਰਾਂ ਦਾ ਫ਼ਾਸਲਾ ਬਿਲਕੁਲ ਠੀਕ ਤਰ੍ਹਾਂ ਰੱਖਿਆ ਜਾਂਦਾ ਹੈ ।
  3. ਕਤਾਰਾਂ ਵਿਚ ਬੀਜਣ ਕਰਕੇ ਫ਼ਸਲ ਦੀ ਗੋਡੀ ਸੌਖੀ ਹੋ ਜਾਂਦੀ ਹੈ ।
  4. ਬੀਜ ਅਤੇ ਖ਼ਾਦ ਨਿਸਚਿਤ ਡੂੰਘਾਈ ਅਤੇ ਯੋਗ ਫ਼ਾਸਲੇ ਤੇ ਕੇਰੇ ਜਾਂਦੇ ਹਨ ।
  5. ਡਰਿੱਲ ਨਾਲ ਬੀਜੀ ਹੋਈ ਫ਼ਸਲ ਤੋਂ 10 ਤੋਂ 15% ਤਕ ਵੱਧ ਝਾੜ ਪ੍ਰਾਪਤ ਹੋ ਜਾਂਦਾ ਹੈ ।

ਪ੍ਰਸ਼ਨ 5.
ਸੀਡ ਡਰਿਲ ਮਸ਼ੀਨ ਨੂੰ ਧੁੱਪੇ ਕਿਉਂ ਨਹੀਂ ਖੜ੍ਹਾ ਕਰਨਾ ਚਾਹੀਦਾ ਹੈ ?
ਉੱਤਰ-
ਸੀਡ ਡਰਿਲ ਮਸ਼ੀਨ ਨੂੰ ਧੁੱਪ ਵਿਚ ਖੜੇ ਰੱਖਣ ਨਾਲ ਰਬੜ ਦੀਆਂ ਪਾਈਪਾਂ ਅਤੇ ਗਰਾਰੀਆਂ ਖ਼ਰਾਬ ਹੋ ਜਾਂਦੀਆਂ ਹਨ |ਪਾਈਪਾਂ ਦੀ ਪਿਚਕ ਕੱਢਣ ਲਈ ਪਾਈਪ ਨੂੰ ਇਕ ਮਿੰਟ ਤਕ ਉਬਲਦੇ ਪਾਣੀ ਵਿਚ ਪਾਉ ਅਤੇ ਕਿਸੇ ਸਰੀਏ ਜਾਂ ਡੰਡੇ ਨੂੰ ਵਿਚ ਫੇਰ ਕੇ ਪਿਚਕ ਕੱਢੋ ।

ਪ੍ਰਸ਼ਨ 6.
ਬਿਜਲੀ ਦੀ ਮੋਟਰ ਤੇ ਪੈ ਰਹੇ ਵਾਧੂ ਭਾਰ ਦਾ ਕਿਵੇਂ ਪਤਾ ਲੱਗਦਾ ਹੈ ? ਜੇਕਰ ਭਾਰ ਵੱਧ ਪੈ ਰਿਹਾ ਹੋਵੇ ਤਾਂ ਕੀ ਕਰਨਾ ਚਾਹੀਦਾ ਹੈ ?
ਉੱਤਰ-
ਮੋਟਰ ਤੇ ਪੈ ਰਹੇ ਵੱਧ ਭਾਰ ਦਾ ਪਤਾ ਕਰੰਟ ਮੀਟਰ ਤੋਂ ਲੱਗਦਾ ਹੈ ਜੋ ਕਿ ਸਟਾਰਟਰਾਂ ਨਾਲ ਲੱਗੇ ਹੁੰਦੇ ਹਨ । ਕਰੰਟ ਵੱਧ ਜਾਂਦਾ ਹੈ ਤਾਂ ਇਹ ਉਵਰਲੋਡਿੰਗ ਹੋਣ ਦੀ ਨਿਸ਼ਾਨੀ ਹੈ । ਇਸ ਲਈ ਮਸ਼ੀਨ ਤੇ ਭਾਰ ਘਟਾਉ ।

ਪ੍ਰਸ਼ਨ 7.
ਬਿਜਾਈ ਤੋਂ ਬਾਅਦ ਸੀਡ ਡਰਿਲ ਦੀ ਸਫ਼ਾਈ ਕਿਵੇਂ ਕਰੋਗੇ ?
ਉੱਤਰ-
ਬਿਜਾਈ ਤੋਂ ਬਾਅਦ ਰਬੜ ਪਾਈਪਾਂ ਸਾਫ਼ ਕਰ ਦਿਉ । ਮਸ਼ੀਨ ਦੇ ਸਾਰੇ ਖੋਲ੍ਹਣ ਵਾਲੇ ਹਿੱਸੇ ਖੋਲ਼ ਕੇ, ਸੋਢੇ ਦੇ ਪਾਣੀ ਨਾਲ ਧੋ ਕੇ ਤੇ ਚੰਗੀ ਤਰ੍ਹਾਂ ਸੁਕਾ ਕੇ ਸਾਰੇ ਹਿੱਸਿਆਂ ਨੂੰ ਗਰੀਸ ਲਾ ਕੇ ਕਿਸੇ ਸਟੋਰ ਵਿਚ ਰੱਖ ਦਿਉ ।

ਪ੍ਰਸ਼ਨ 8.
ਮੋਟਰ ਦੇ ਸਟਾਰਟਰ ਅਤੇ ਸਵਿੱਚ ਨੂੰ ਅਰਥ ਕਿਉਂ ਕਰਨਾ ਚਾਹੀਦਾ ਹੈ ?
ਉੱਤਰ-
ਮੋਟਰ ਦੇ ਸਟਾਰਟਰ ਅਤੇ ਸਵਿੱਚ ਨੂੰ ਕਈ ਥਾਂਵਾਂ ਤੋਂ ਅਰਥ ਕੀਤਾ ਜਾਂਦਾ ਹੈ, ਤਾਂ ਕਿ ਜੇ ਕਿਸੇ ਨੁਕਸ ਪੈਣ ਤੇ ਵੱਧ ਕਰੰਟ ਆ ਜਾਵੇ ਤਾਂ ਇਹ ਜ਼ਮੀਨ ਵਿਚ ਚਲਿਆ ਜਾਵੇ ਤੇ ਫ਼ਿਉਜ਼ ਵਗੈਰਾ ਉੱਡ ਜਾਣ ਤੇ ਸਾਨੂੰ ਝਟਕਾ ਨਾ ਲੱਗ ਸਕੇ ।

PSEB 8th Class Agriculture Solutions Chapter 9 ਖੇਤੀ ਮਸ਼ੀਨਰੀ ਅਤੇ ਉਸਦੀ ਸਾਂਭ-ਸੰਭਾਲ

ਪ੍ਰਸ਼ਨ 9.
ਟਰੈਕਟਰ ਦੇ ਟਾਇਰਾਂ ਦੀ ਸਲਿਪ ਘਟਾਉਣ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-
ਇਸ ਲਈ ਪਿਛਲੇ ਟਾਇਰਾਂ ਵਿਚ ਹਵਾ ਦਾ ਦਬਾਅ ਘੱਟ ਕਰੋ ।

ਪ੍ਰਸ਼ਨ 10.
ਟਰੈਕਟਰ ਦੀ ਖਿਚਾਈ ਵਧਾਉਣ ਲਈ ਕੀ ਕੀਤਾ ਜਾ ਸਕਦਾ ਹੈ ?
ਉੱਤਰ-
ਖਿਚਾਈ ਵਧਾਉਣ ਲਈ ਟਾਇਰ ਦੀਆਂ ਟਿਊਬਾਂ ਵਿਚ ਪਾਣੀ ਭਰਿਆ ਜਾ ਸਕਦਾ ਹੈ ।

ਪ੍ਰਸ਼ਨ 11.
ਬੈਟਰੀ ਟਰਮੀਨਲਾਂ ਤੇ ਤਾਰਾਂ ਨੂੰ ਕਿੰਨੇ ਘੰਟੇ ਟਰੈਕਟਰ ਚਲਾਉਣ ਤੋਂ ਬਾਅਦ ਸਾਫ਼ ਕਰਨਾ ਚਾਹੀਦਾ ਹੈ ?
ਉੱਤਰ-
120 ਘੰਟੇ ਦੇ ਕੰਮ ਤੋਂ ਬਾਅਦ ।

ਪ੍ਰਸ਼ਨ 12.
ਬੈਟਰੀ ਦੀਆਂ ਪਲੇਟਾਂ ਤੋਂ ਪਾਣੀ ਕਿੰਨਾ ਉੱਚਾ ਹੋਣਾ ਚਾਹੀਦਾ ਹੈ ?
ਉੱਤਰ-
ਬੈਟਰੀ ਦੀਆਂ ਪਲੇਟਾਂ ਤੋਂ ਪਾਣੀ 9 ਇੰਚ ਉੱਪਰ ਹੋਣਾ ਚਾਹੀਦਾ ਹੈ । ‘

ਪ੍ਰਸ਼ਨ 13.
ਟਰੈਕਟਰ ਦੀਆਂ ਬਰੇਕਾਂ ਦੇ ਪਟੇ, ਪਿਸਟਨ ਅਤੇ ਰਿੰਗ ਦੀ ਘਸਾਈ ਨੂੰ ਕਿੰਨੇ ਘੰਟੇ ਕੰਮ ਕਰਨ ਤੋਂ ਬਾਅਦ ਚੈੱਕ ਕਰਨਾ ਚਾਹੀਦਾ ਹੈ ?
ਉੱਤਰ-
1000 ਘੰਟੇ ਕੰਮ ਕਰਨ ਤੋਂ ਬਾਅਦ ।

ਪ੍ਰਸ਼ਨ 14.
ਮੋਟਰ ਗਰਮ ਹੋਣ ਦੇ ਕੀ ਕਾਰਨ ਹੋ ਸਕਦੇ ਹਨ ?
ਉੱਤਰ-
ਫੇਜ਼ ਪੂਰੇ ਨਹੀਂ ਹਨ ਅਤੇ ਜਿਨ੍ਹਾਂ ਮੋਰੀਆਂ ਵਿਚੋਂ ਹਵਾ ਜਾਂਦੀ ਹੈ ਉਹ ਗੰਦ ਜਾਂ ਧੂੜ ਨਾਲ ਬੰਦ ਹੋ ਗਏ ਹੋਣ ਤਾਂ ਮੋਟਰ ਗਰਮ ਹੋ ਜਾਂਦੀ ਹੈ ।

ਪ੍ਰਸ਼ਨ 15.
ਜੇ ਵਾਰ-ਵਾਰ ਸਟਾਰਟਰ ਟਰਿੱਪ ਕਰਦਾ ਹੋਵੇ ਤਾਂ ਕੀ ਕਰਨਾ ਚਾਹੀਦਾ ਹੈ ?
ਉੱਤਰ-
ਜੇ ਸਟਾਰਟਰ ਵਾਰ-ਵਾਰ ਟਰਿੱਪ ਕਰਦਾ ਹੋਵੇ ਤਾਂ ਜ਼ਬਰਦਸਤੀ ਨਾ ਕਰੋ ਅਤੇ ਇਕਟਰੀਸ਼ਨ ਤੋਂ ਮੋਟਰ ਚੈੱਕ ਕਰਵਾਉ ।

PSEB 8th Class Agriculture Solutions Chapter 9 ਖੇਤੀ ਮਸ਼ੀਨਰੀ ਅਤੇ ਉਸਦੀ ਸਾਂਭ-ਸੰਭਾਲ

ਪ੍ਰਸ਼ਨ 16.
ਜੇ ਤਿੰਨ ਫੇਜ਼ ਵਾਲੀ ਮੋਟਰ ਦਾ ਗੇੜਾ ਬਦਲਣਾ ਹੋਵੇ ਤਾਂ ਕੀ ਕਰਨਾ ਚਾਹੀਦਾ ਹੈ ?
ਉੱਤਰ-
ਜੇ ਤਿੰਨ ਫੇਜ਼ ਵਾਲੀ ਮੋਟਰ ਦਾ ਗੇੜਾ ਬਦਲਣਾ ਹੋਵੇ ਤਾਂ ਕਿਸੇ ਵੀ ਦੋ ਫੇਜ਼ਾਂ ਨੂੰ ਆਪਸ ਵਿਚ ਬਦਲ ਦਿਉ, ਗੇੜਾ ਬਦਲ ਜਾਵੇਗਾ ।

ਪ੍ਰਸ਼ਨ 17.
ਜੇ ਤਵੀਆਂ ਨਾ ਘੁੰਮਣ ਤਾਂ ਮਸ਼ੀਨ ਦੀ ਸਫ਼ਾਈ ਕਿਵੇਂ ਕਰੋਗੇ ?
ਉੱਤਰ-
ਕਈ ਵਾਰ ਬਹੁਤ ਦੇਰ ਤਕ ਮਸ਼ੀਨ ਪਈ ਰਹਿਣ ਤੇ ਗਰੀਸ ਜੰਮ ਜਾਂਦੀ ਹੈ ਤੇ ਤਵੀਆਂ ਨਹੀਂ ਘੁੰਮਦੀਆਂ । ਇਸ ਲਈ ਇਨ੍ਹਾਂ ਨੂੰ ਖੋਲ੍ਹ ਕੇ ਸੋਡੇ ਵਾਲੇ ਪਾਣੀ ਨਾਲ ਓਵਰਹਾਲ ਕਰਨਾ ਚਾਹੀਦਾ ਹੈ ।

ਪ੍ਰਸ਼ਨ 18.
ਜੇ ਪੰਪ ਲੀਕ ਕਰ ਜਾਵੇ, ਤਾਂ ਕੀ ਕਰਨਾ ਚਾਹੀਦਾ ਹੈ ?
ਉੱਤਰ-
ਪੰਪ ਲੀਕ ਕਰ ਜਾਵੇ, ਤਾਂ ਇਸ ਵਿਚ ਲੱਗੀਆਂ ਸਾਰੀਆਂ ਪੈਕਿੰਗਾਂ ਤੇ ਵਾਲਾਂ ਨੂੰ ਚੈੱਕ ਕਰੋ ਅਤੇ ਗਲੀਆਂ ਤੇ ਘਸੀਆਂ ਪੈਕਿੰਗਾਂ ਤੇ ਵਾਸ਼ਲਾਂ ਨੂੰ ਬਦਲ ਦਿਉ ।

ਪ੍ਰਸ਼ਨ 19.
ਟਰੈਕਟਰ ਦੇ ਟਾਇਰਾਂ ਅਤੇ ਰਬੜ ਦੇ ਹੋਰ ਪੁਰਜ਼ਿਆਂ ਨੂੰ ਮੋਬਿਲ ਆਇਲ ਅਤੇ ਗਰੀਸ ਤੋਂ ਕਿਵੇਂ ਬਚਾਉਣਾ ਚਾਹੀਦਾ ਹੈ ?
ਉੱਤਰ-
ਮੋਬਿਲ ਆਇਲ ਅਤੇ ਗਰੀਸ ਟਾਇਰਾਂ ਅਤੇ ਰਬੜ ਦੇ ਪੁਰਜ਼ਿਆਂ ਨੂੰ ਬਹੁਤ ਨੁਕਸਾਨ ਪਹੁੰਚਾ ਸਕਦੇ ਹਨ । ਇਸ ਤੋਂ ਬਚਾਅ ਲਈ ਡੀਜ਼ਲ ਨਾਲ ਲੀਰ ਭਿਉਂ ਕੇ ਗਰੀਸ ਤੇ ਮੋਬਿਲ ਆਇਲ ਨੂੰ ਸਾਫ਼ ਕਰਨਾ ਚਾਹੀਦਾ ਹੈ । ਕੀੜੇ ਮਾਰ ਦਵਾਈ ਦੇ ਛਿੜਕਾਅ ਤੋਂ ਬਾਅਦ ਟਰੈਕਟਰ ਦੇ ਟਾਇਰਾਂ ਨੂੰ ਸਾਫ਼ ਪਾਣੀ ਨਾਲ ਧੋ ਦੇਣਾ ਚਾਹੀਦਾ ਹੈ ।

ਪ੍ਰਸ਼ਨ 20.
ਬੀਜ ਡਰਿਲ ਦੇ ਡੱਬੇ ਨੂੰ ਰੋਜ਼ ਕਿਉਂ ਸਾਫ਼ ਕਰਨਾ ਚਾਹੀਦਾ ਹੈ ?
ਉੱਤਰ-
ਬੀਜ ਤੇ ਖਾਦ ਦੇ ਡੱਬੇ ਰੋਜ਼ ਇਸ ਲਈ ਸਾਫ਼ ਕਰਨੇ ਚਾਹੀਦੇ ਹਨ ਕਿਉਂਕਿ ਖਾਦ ਬਹੁਤ ਜਲਦੀ ਡੱਬੇ ਨੂੰ ਖਾ ਜਾਂਦੀ ਹੈ । ਖਾਦ ਦੀ ਪ੍ਰਤੀ ਏਕੜ ਬਦਲਣ ਵਾਲੀ ਪੱਤੀ ਨੂੰ ਵੀ ਜੰਗਾਲ ਲੱਗ ਜਾਂਦਾ ਹੈ । ਹਰ ਦੋ ਏਕੜ ਬੀਜ ਦੇਣ ਮਗਰੋਂ ਡੱਬੇ ਦੇ ਥੱਲੇ ਅਤੇ ਐਲੂਮੀਨੀਅਮ ਦੀਆਂ ਗਰਾਰੀਆਂ ਤੇ ਜੰਮੀ ਹੋਈ ਖਾਦ ਚੰਗੀ ਤਰ੍ਹਾਂ ਸਾਫ਼ ਕਰ ਦੇਣੀ ਚਾਹੀਦੀ ਹੈ । ਨਹੀਂ ਤਾਂ ਮਸ਼ੀਨ ਜਲਦੀ ਖ਼ਰਾਬ ਹੋ ਜਾਵੇਗੀ ਅਤੇ ਕੰਮ ਨਹੀਂ ਕਰੇਗੀ ।

PSEB 8th Class Agriculture Solutions Chapter 9 ਖੇਤੀ ਮਸ਼ੀਨਰੀ ਅਤੇ ਉਸਦੀ ਸਾਂਭ-ਸੰਭਾਲ

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖੇਤੀ-ਬਾੜੀ ਦੇ ਕੰਮਾਂ ਵਿਚ ਵਰਤੀ ਜਾਂਦੀ ਮਸ਼ੀਨਰੀ ਅਤੇ ਸੰਦਾਂ ਦੀ ਸਾਂਭ-ਸੰਭਾਲ ਦਾ ਕੀ ਮਹੱਤਵ ਹੈ ?
ਉੱਤਰ-
ਅੱਜ ਦੇ ਯੁਗ ਵਿਚ ਖੇਤੀਬਾੜੀ ਨਾਲ ਸੰਬੰਧਿਤ ਸਾਰੇ ਕੰਮ ਬਿਜਾਈ, ਕਟਾਈ, ਗੁਡਾਈ, ਗਹਾਈ ਆਦਿ ਮਸ਼ੀਨਾਂ ਨਾਲ ਕੀਤੇ ਜਾਂਦੇ ਹਨ । ਮਸ਼ੀਨਰੀ ਤੇ ਬਹੁਤ ਪੈਸੇ ਖ਼ਰਚ ਆਉਂਦੇ ਹਨ ਅਤੇ ਕਈ ਵਾਰ ਮਸ਼ੀਨਾਂ ਖ਼ਰੀਦਣ ਲਈ ਕਰਜ਼ਾ ਵੀ ਲੈਣਾ ਪੈਂਦਾ ਹੈ । ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਜਿਸ ਮਸ਼ੀਨਰੀ ਤੇ ਇੰਨੇ ਪੈਸੇ ਖ਼ਰਚ ਕੀਤੇ ਹੋਣ, ਉਸ ਦੀ ਸਾਂਭ-ਸੰਭਾਲ ਦਾ ਪੂਰਾ ਖ਼ਿਆਲ ਰੱਖਿਆ ਜਾਵੇ ਤਾਂ ਕਿ ਮਸ਼ੀਨ ਲੰਬੇ ਸਮੇਂ ਤਕ ਨਿਰਵਿਘਨ ਕੰਮ ਕਰਦੀ ਰਹੇ । ਇਸ ਲਈ ਟਰੈਕਟਰ, ਸੀਡ ਡਰਿਲ, ਸਪਰੇਅ ਪੰਪ, ਤਵੀਆਂ ਆਦਿ ਮਸ਼ੀਨਾਂ ਅਤੇ ਸੰਦਾਂ ਦੀ ਪੂਰੀ-ਪੂਰੀ ਦੇਖ-ਭਾਲ ਕਰਨੀ ਚਾਹੀਦੀ ਹੈ ।

ਪ੍ਰਸ਼ਨ 2.
ਟਰੈਕਟਰ ਤੋਂ 60 ਘੰਟੇ ਕੰਮ ਲੈਣ ਤੋਂ ਬਾਅਦ ਸੰਭਾਲ ਸੰਬੰਧੀ ਕੀਤੀ ਜਾਣ ਵਾਲੀ ਕਾਰਵਾਈ ਦਾ ਵੇਰਵਾ ਦਿਓ ।
ਉੱਤਰ-
60 ਘੰਟੇ ਕੰਮ ਲੈਣ ਤੋਂ ਬਾਅਦ ਹੇਠ ਲਿਖੇ ਕੰਮ ਕਰਨੇ ਚਾਹੀਦੇ ਹਨ-

  1. ਚੈੱਕ ਕਰੋ ਕਿ ਫੈਨ ਬੈਲਟ ਢਿੱਲੀ ਤਾਂ ਨਹੀਂ । ਲੋੜ ਅਨੁਸਾਰ ਬੈਲਟਾਂ ਨੂੰ ਕੱਸ ਜਾਂ ਬਦਲ ਦੇਵੋ । ਇਸ ਦੀ ਮਹੱਤਤਾ ਇੰਜਣ ਨੂੰ ਠੰਡਾ ਕਰਨ ਤੇ ਬਿਜਲੀ ਪੈਦਾ ਕਰਨ ਵਿਚ ਹੈ ।
  2. ਏਅਰ ਕਲੀਨਰ ਦੇ ਆਇਲ ਬਾਥ ਵਿਚ ਤੇਲ ਦੀ ਸੜਾ ਦੇਖੋ ।
  3. ਗਰੀਸ ਗੰਨ ਦੀ ਸਹਾਇਤਾ ਨਾਲ ਸਾਰੀ ਜਗ੍ਹਾ ਤੇ ਗਰੀਸ ਕਰੋ ਵੱਧ ਸਮੇਂ ਤਕ ਕੰਮ ਲਈ ਨਿੱਪਲਾਂ ਨੂੰ ਰੋਜ਼ ਗਰੀਸ ਕਰੋ ।
  4. ਆਇਲ ਫਿਲਟਰ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ।
  5. ਰੈਡੀਏਟਰ ਦੀਆਂ ਟਿਊਬਾਂ ਨੂੰ ਸਾਫ਼ ਕਰੋ ।
  6. ਟਾਇਰਾਂ ਵਿਚ ਹਵਾ ਦਾ ਦਬਾਅ ਚੈੱਕ ਕਰੋ ।

ਪ੍ਰਸ਼ਨ 3.
ਤਵੀਆਂ ਦੀ ਸੰਭਾਲ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਤਵੀਆਂ ਦੀ ਸੰਭਾਲ ਲਈ ਹੇਠਾਂ ਲਿਖੇ ਕੰਮ ਕਰੋ-

  1. ਤਵੀਆਂ ਨੂੰ ਹਰ ਦੋ-ਤਿੰਨ ਹਫ਼ਤੇ ਪਿੱਛੋਂ ਟਰੈਕਟਰ ਵਿਚੋਂ ਕੱਢਿਆ ਹੋਇਆ ਡਰੈੱਡ ਮੋਬਿਲ ਆਇਲ ਕਿਸੇ ਲੀਰ ਨਾਲ ਲਾਉਂਦੇ ਰਹਿਣਾ ਚਾਹੀਦਾ ਹੈ । ਇਸ ਤਰ੍ਹਾਂ ਤਵੀਆਂ ਨੂੰ ਜੰਗਾਲ ਲੱਗਣ ਤੋਂ ਬਚਾਇਆ ਜਾ ਸਕਦਾ ਹੈ ।
  2. ਤਵੀਆਂ ਦੇ ਫ਼ਰੇਮ ਨੂੰ ਦੋ-ਤਿੰਨ ਸਾਲ ਬਾਅਦ ਰੰਗ ਕਰ ਦੇਣਾ ਚਾਹੀਦਾ ਹੈ ।
  3. ਹਰ 4 ਘੰਟੇ ਚਲਣ ਤੋਂ ਬਾਅਦ ਮਸ਼ੀਨ ਨੂੰ ਗਰੀਸ ਦੇ ਦੇਣੀ ਚਾਹੀਦੀ ਹੈ ।
  4. ਬੁਸ਼ਾਂ ਆਦਿ ਦੇ ਤੇਲ ਦਿੰਦੇ ਰਹਿਣਾ ਚਾਹੀਦਾ ਹੈ ।
  5. ਜੇ ਮਸ਼ੀਨ ਬਹੁਤ ਦੇਰ ਤਕ ਨਾ ਵਰਤੀ ਜਾਵੇ, ਤਾਂ ਇਸ ਦੇ ਅੰਦਰ ਗਰੀਸ ਜੰਮ ਸਕਦੀ ਹੈ ਅਤੇ ਇਸ ਤਰ੍ਹਾਂ ਤਵੀਆਂ ਘੁੰਮਣਗੀਆਂ ਨਹੀਂ । ਇਸ ਲਈ ਇਨ੍ਹਾਂ ਨੂੰ ਖੋਲ੍ਹ ਕੇ, ਸੋਢੇ ਵਾਲੇ ਪਾਣੀ ਨਾਲ ਉਵਰਹਾਲ ਕਰੋ ਅਤੇ ਇਸ ਦੇ ਸਾਰੇ ਪੁਰਜ਼ਿਆਂ ਨੂੰ ਖੋਲ੍ਹ ਕੇ ਸਾਫ਼ ਕਰਕੇ ਫਿਟ ਕਰੋ ।

ਪ੍ਰਸ਼ਨ 4.
ਟਰੈਕਟਰ ਤੋਂ 120 ਘੰਟੇ ਕੰਮ ਲੈਣ ਤੋਂ ਬਾਅਦ ਕੀ ਕਰੋਗੇ ?
ਉੱਤਰ-
120 ਘੰਟੇ ਵਾਲੀ ਦੇਖ-ਭਾਲ ਸ਼ੁਰੂ ਕਰਨ ਤੋਂ ਪਹਿਲਾਂ ਇਸ ਤੋਂ ਘੱਟ ਘੰਟੇ ਕੰਮ ਲੈਣ ਤੋਂ ਬਾਅਦ ਵਾਲੀ ਕਾਰਵਾਈ ਕਰ ਲੈਣੀ ਚਾਹੀਦੀ ਹੈ ਤੇ 120 ਘੰਟੇ ਤੋਂ ਬਾਅਦ ਹੇਠਾਂ ਲਿਖੇ ਕੰਮ ਕਰੋ ।

  1. ਗੀਅਰ ਬਾਕਸ ਦੇ ਤੇਲ ਦੀ ਸਤਾ ਨੂੰ ਚੈੱਕ ਕਰੋ ਅਤੇ ਠੀਕ ਕਰੋ ।
  2. ਕੁਨੈਕਸ਼ਨ ਠੀਕ ਰੱਖਣ ਲਈ ਬੈਟਰੀ ਟਰਮੀਨਲ ਤੇ ਤਾਰਾਂ ਨੂੰ ਸਾਫ਼ ਕਰੋ ।
  3. ਬੈਟਰੀ ਦੇ ਪਾਣੀ ਦੀ ਸਤਾ ਚੈੱਕ ਕਰੋ | ਪਲੇਟਾਂ ਤੇ ਪਾਣੀ ਦਾ ਲੈਵਲ 9 ਇੰਚ ਉੱਪਰ ਹੋਣਾ ਚਾਹੀਦਾ ਹੈ । ਜੇ ਪਾਣੀ ਘੱਟ ਹੋਵੇ ਤਾਂ ਹੋਰ ਪਾਣੀ ਪਾ ਦਿਉ ।

ਪ੍ਰਸ਼ਨ 5.
ਟਰੈਕਟਰ ਤੋਂ 1000 ਘੰਟੇ ਅਤੇ 4000 ਘੰਟੇ ਕੰਮ ਲੈਣ ਤੋਂ ਬਾਅਦ ਕੀਤੀ ਕਾਰਵਾਈ ਬਾਰੇ ਲਿਖੋ ।
ਉੱਤਰ-
1000 ਘੰਟੇ ਵਾਲੀ ਦੇਖ-ਭਾਲ ਸ਼ੁਰੂ ਕਰਨ ਤੋਂ ਪਹਿਲਾਂ ਘੱਟ ਸਮੇਂ ਵਾਲੀ ਦੇਖਭਾਲ ਕਰਨ ਤੋਂ ਬਾਅਦ ਹੇਠ ਲਿਖੇ ਕੰਮ ਕਰੋ-

  1. ਗੀਅਰ ਬਾਕਸ ਦਾ ਤੇਲ ਬਦਲ ਦੇਣਾ ਚਾਹੀਦਾ ਹੈ ।
  2. ਬਰੇਕਾਂ ਦੇ ਪਟੇ, ਪਿਸਟਨ ਅਤੇ ਰਿੰਗ ਦੀ ਘਸਾਈ ਨੂੰ ਚੈੱਕ ਕਰਕੇ ਲੋੜ ਅਨੁਸਾਰ ਮੁਰੰਮਤ ਕਰਨੀ ਚਾਹੀਦੀ ਹੈ ਜਾਂ ਬਦਲੀ ਕਰ ਦੇਣੀ ਚਾਹੀਦੀ ਹੈ ।
  3. ਕਿਸੇ ਚੰਗੇ ਟਰੈਕਟਰ ਮਕੈਨਿਕ ਤੋਂ ਟਰੈਕਟਰ ਨੂੰ ਚੈੱਕ ਕਰਵਾਓ । ਟਰੈਕਟਰ ਤੋਂ 4000 ਘੰਟੇ ਕੰਮ ਲੈਣ ਤੋਂ ਬਾਅਦ4. ਸਾਰੇ ਟਰੈਕਟਰ ਨੂੰ ਕਿਸੇ ਚੰਗੀ ਵਰਕਸ਼ਾਪ ਵਿਚੋਂ ਉਵਰਹਾਲ ਕਰਵਾਉਣਾ ਚਾਹੀਦਾ ਹੈ ।

PSEB 8th Class Agriculture Solutions Chapter 9 ਖੇਤੀ ਮਸ਼ੀਨਰੀ ਅਤੇ ਉਸਦੀ ਸਾਂਭ-ਸੰਭਾਲ

ਪ੍ਰਸ਼ਨ 6.
ਬਿਜਲੀ ਦੀ ਮੋਟਰ ਲਈ ਧਿਆਨ ਯੋਗ ਗੱਲਾਂ ਕਿਹੜੀਆਂ ਹਨ ?
ਉੱਤਰ-

  1. ਮੋਟਰ ਦੀ ਬਾਡੀ ਉੱਤੇ ਹੱਥ ਰੱਖੋ ਅਤੇ ਦੇਖੋ ਕਿ ਇਹ ਗਰਮ ਤਾਂ ਨਹੀਂ ਹੁੰਦੀ, ਦੇਖੋ ਕੋਈ ਬਦਬੂ ਆਦਿ ਤਾਂ ਨਹੀਂ ਆਉਂਦੀ ।
  2. ਮੋਟਰ ਤੇ ਵਾਧੂ ਭਾਰ ਨਹੀਂ ਪਿਆ ਹੋਣਾ ਚਾਹੀਦਾ । ਇਸ ਦਾ ਪਤਾ ਕਰੰਟ ਮੀਟਰ ਤੋਂ ਲੱਗ ਜਾਂਦਾ ਹੈ, ਜੋ ਕਿ ਕਈਆਂ ਸਟਾਟਰਾਂ ਨਾਲ ਲੱਗਾ ਹੁੰਦਾ ਹੈ । ਜੇ ਲੋੜ ਤੋਂ ਵੱਧ ਕਰੰਟ ਜਾਂਦਾ ਹੋਵੇ ਤਾਂ ਇਹ ਓਵਰਲੋਡਿੰਗ ਦੀ ਨਿਸ਼ਾਨੀ ਹੈ । ਇਸ ਲਈ ਭਾਰ ਘਟਾਓ ।
  3. ਜੇ ਤਿੰਨੇ ਫੇਜ਼ ਪੂਰੇ ਨਹੀਂ ਆ ਰਹੇ, ਤਾਂ ਮੋਟਰ ਨੂੰ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ ।
  4. ਫਿਉਜ਼ ਉੱਡਣ ਕਰਕੇ ਮੋਟਰ ਸਿੰਗਲ ਫੇਜ਼ ਤੇ ਨਾ ਚਲਦੀ ਹੋਵੇ ਅਤੇ ਬਿਜਲੀ ਪੂਰੀ ਆਉਣੀ ਚਾਹੀਦੀ ਹੈ ।
  5. ਜਿਨ੍ਹਾਂ ਮੋਰੀਆਂ ਵਿਚੋਂ ਹਵਾ ਜਾਂਦੀ ਹੈ, ਉਹ ਗੰਦ ਜਾਂ ਧੂੜ ਨਾਲ ਬੰਦ ਹੋ ਗਈਆਂ ਹੋਣ ਜਾਂ ਬੰਦ ਹੋਣ ਤਾਂ ਮੋਟਰ ਗਰਮ ਹੋ ਜਾਵੇਗੀ ।
  6. ਜੇ ਬਾਹਰੋਂ ਤੁਹਾਨੂੰ ਕੋਈ ਵੀ ਨੁਕਸ ਨਜ਼ਰ ਨਹੀਂ ਆਉਂਦਾ ਤਾਂ ਨੁਕਸ ਮੋਟਰ ਦੇ ਅੰਦਰ ਹੈ । ਬਿਜਲੀ ਦੇ ਕਾਰੀਗਰ ਨੂੰ ਮੋਟਰ ਦਿਖਾਓ । ਉਹ ਸਾਰੀਆਂ ਕੁਆਇਲਾਂ ਦੀ ਜਾਂਚ ਕਰੇਗਾ ।

ਪ੍ਰਸ਼ਨ 7.
ਟਰੈਕਟਰ ਦੇ ਟਾਇਰਾਂ ਦੀ ਦੇਖ-ਭਾਲ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-

  1. ਟਾਇਰਾਂ ਦੀ ਲੰਬੀ ਉਮਰ ਲਈ ਇਹਨਾਂ ਵਿਚ ਹਵਾ ਦਾ ਦਬਾਅ ਟਰੈਕਟਰ ਨਾਲ ਮਿਲੀ ਹੋਈ ਕਿਤਾਬ ਮੁਤਾਬਿਕ ਰੱਖੋ । ਅਗਲੇ ਟਾਇਰਾਂ ਵਿਚ 24-26 ਪੌਂਡ ਅਤੇ ਪਿਛਲੇ ਟਾਇਰਾਂ ਵਿਚ 12-18 ਪੌਂਡ ਹਵਾ ਹੋਣੀ ਚਾਹੀਦੀ ਹੈ ।
    ਟਾਇਰਾਂ ਨੂੰ ਮੋਬਿਲ ਆਇਲ ਅਤੇ ਗਰੀਸ ਬਿਲਕੁਲ ਨਾ ਲੱਗਣ ਦਿਉ । ਜੇ ਲੱਗ ਜਾਏ ਤਾਂ ਡੀਜ਼ਲ ਨਾਲ ਕੱਪੜਾ ਭਿਉਂ ਕੇ ਉਨ੍ਹਾਂ ਨੂੰ ਸਾਫ਼ ਕਰ ਦੇਵੋ ।
  2. ਪੱਥਰਾਂ ਅਤੇ ਬੂਟਿਆਂ ਦੇ ਖੰਘਿਆਂ ਤੇ ਟਰੈਕਟਰ ਚਲਾਉਣ ਨਾਲ ਟਾਇਰ ਜਲਦੀ ਘਸ ਜਾਂਦੇ ਹਨ ।
  3. ਟਾਇਰ ਕਰੈਕ ਹੋ ਜਾਣ ਤਾਂ ਸਮੇਂ ਸਿਰ ਮੁਰੰਮਤ ਕਰਵਾ ਲਉ ।
  4. ਧਿਆਨ ਦਿਉ ਕਿ ਟਾਇਰ ਇਕ ਸਾਰ ਘਸਣ ਜਾਂ ਭਾਰ ਸਹਿਣ ।

ਪ੍ਰਸ਼ਨ 8.
ਬਿਜਲੀ ਦੀ ਮੋਟਰ ਦੀ ਦੇਖ-ਭਾਲ ਬਾਰੇ ਮੁੱਖ ਗੱਲਾਂ ਕੀ ਹਨ ?
ਉੱਤਰ-

  1. ਮੋਟਰ ਦੇ ਸਟਾਰਟਰ ਅਤੇ ਸਵਿੱਚ ਨੂੰ ਕਈ ਥਾਂਵਾਂ ਤੋਂ ਅਰਥ ਤਾਰ ਨਾਲ ਜੋੜਨਾ ਚਾਹੀਦਾ ਹੈ, ਤਾਂ ਜੋ ਕੋਈ ਨੁਕਸ ਪੈਣ ਤੇ ਬਿਜਲੀ ਜ਼ਮੀਨ ਵਿਚ ਚਲੀ ਜਾਵੇ ਅਤੇ ਫ਼ਿਊਜ਼ ਵਗੈਰਾ ਉੱਡ ਜਾਣ ਅਤੇ ਝਟਕੇ ਤੋਂ ਬਚਿਆ ਜਾਵੇ ।
  2. ਜੇ ਸਟਾਰਟਰ ਵਾਰ-ਵਾਰ ਟਰਿੱਪ ਕਰਦਾ ਹੋਵੇ ਤਾਂ ਕੋਈ ਜ਼ਬਰਦਸਤੀ ਨਾ ਕਰੋ ਅਤੇ ਨੁਕਸ ਲੱਭੋ ਜਾਂ ਇਲੈੱਕਟਰੀਸ਼ਨ ਤੋਂ ਮੋਟਰ ਚੈੱਕ ਕਰਵਾਓ ।
  3. ਮੋਟਰ ਉੱਪਰ ਭਾਰ ਉਸ ਦੇ ਹਾਰਸ ਪਾਵਰ ਅਨੁਸਾਰ ਹੀ ਪਾਉ ।
  4. ਜੇ ਬੈਰਿੰਗ ਆਵਾਜ਼ ਕਰਦੇ ਹੋਣ ਜਾਂ ਜ਼ਿਆਦਾ ਢਿੱਲੇ ਹੋਣ, ਤਾਂ ਕਿਰਸ ਨਾ ਕਰੋ ।ਉਨ੍ਹਾਂ ਨੂੰ ਤੁਰੰਤ ਬਦਲ ਦਿਓ ।
  5. ਕਦੀ-ਕਦੀ ਮੋਟਰ, ਸਵਿੱਚ ਅਤੇ ਸਟਾਰਟਰ ਦੇ ਸਾਰੇ ਕੁਨੈਕਸ਼ਨਾਂ ਦੀ ਜਾਂਚ ਕਰਦੇ ਰਹੋ । 6. ਸਾਲ ਵਿਚ ਦੋ ਵਾਰ ਮੋਟਰ ਨੂੰ ਗਰੀਸ ਦੇਣੀ ਚਾਹੀਦੀ ਹੈ ।
  6. ਧਿਆਨ ਰੱਖੋ ਕਿ ਮੋਟਰ ਦੀ ਬੈਲਟ ਬਹੁਤੀ ਕੱਸੀ ਨਾ ਹੋਵੇ ਕਿਉਂਕਿ ਕੱਸੀ ਹੋਈ ਬੈਲਟ ਮੋਟਰ ਦੇ ਬੈਰਿੰਗ ਨੂੰ ਵੱਢ ਦਿੰਦੀ ਹੈ ।
  7. ਜੇ ਮੋਟਰ ਬਹੁਤੀ ਕੰਬਦੀ ਹੋਵੇ ਤਾਂ ਬੈਰਿੰਗ ਘਸੇ ਹੋਏ ਹੋ ਸਕਦੇ ਹਨ ਜਾਂ ਫਾਉਂਡੇਸ਼ਨ ਬੋਲਟ ਢਿੱਲੇ ਹੋ ਸਕਦੇ ਹਨ । ਨੁਕਸ ਲੱਭੋ ਅਤੇ ਠੀਕ ਕਰੋ ।
  8. ਕਦੀ-ਕਦੀ ਮੋਟਰ ਨੂੰ ਹੱਥ ਨਾਲ ਘੁਮਾ ਕੇ ਚੈੱਕ ਕਰੋ ਕਿ ਰੋਟਰ ਅੰਦਰੋਂ ਕਿਤੇ ਲੱਗਦਾ ਤਾਂ ਨਹੀਂ ਜਾਂ ਕੋਈ ਬੈਰਿੰਗ ਜਾਮ ਤਾਂ ਨਹੀਂ ।
  9. ਮੋਟਰ ਤੋਂ ਗੰਦ ਅਤੇ ਧੂੜ ਵਗੈਰਾ ਸਾਈਕਲ ਵਾਲੇ ਪੰਪ ਜਾਂ ਹੋਰ ਹਵਾ ਦੇ ਪਰੈਸ਼ਰ ਨਾਲ ਦੂਰ ਕਰੋ ।
  10. ਕਦੀ-ਕਦੀ ਮੋਟਰ ਦੀ ਇੰਸੂਲੇਸ਼ਨ ਰਜ਼ਿਸਟੈਂਸ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਹੈ । ਜੇ ਤਿੰਨ ਫੇਜ਼ਾਂ ਵਾਲੀ ਮੋਟਰ ਦਾ ਗੇੜਾ ਬਦਲਣਾ ਹੋਵੇ ਤਾਂ ਕਿਸੇ ਵੀ ਦੋ ਫੇਜ਼ਾਂ ਨੂੰ ਆਪਸ ਵਿਚ ਬਦਲ ਦਿਓ, ਗੇੜਾ ਬਦਲ ਜਾਵੇਗਾ ।

ਪ੍ਰਸ਼ਨ 9.
ਸੀਡ ਡਰਿਲ ਮਸ਼ੀਨ ਦੀ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-
ਸੀਡ ਡਰਿਲ ਮਸ਼ੀਨ ਦੀ ਸੰਭਾਲ ਲਈ ਕੁੱਝ ਗੱਲਾਂ ਹੇਠਾਂ ਲਿਖੀਆਂ ਜਾਂਦੀਆਂ ਹਨ-

  1. ਹਰ ਚਾਰ ਘੰਟੇ ਮਸ਼ੀਨ ਚੱਲਣ ਮਗਰੋਂ, ਧੁਰਿਆਂ ਦੇ ਸਿਰਿਆਂ ਤੇ ਸ਼ਾਂ ਵਿਚ ਤੇਲ ਜਾਂ ਗਰੀਸ ਦੇਣੀ ਚਾਹੀਦੀ ਹੈ । ਜੇ ਬਾਲ ਫਿਟ ਹੋਣ ਤਾਂ ਤਿੰਨ ਜਾਂ ਚਾਰ ਦਿਨ ਮਗਰੋਂ ਗਰੀਸ ਦਿੱਤੀ ਜਾ ਸਕਦੀ ਹੈ ।
  2. ਬਿਜਾਈ ਖ਼ਤਮ ਹੋਣ ਤੋਂ ਬਾਅਦ ਰਬੜ ਪਾਈਪਾਂ ਨੂੰ ਸਾਫ਼ ਕਰਕੇ ਰੱਖੋ ।
  3. ਮਸ਼ੀਨ ਨੂੰ ਕਦੀ-ਕਦੀ ਰੰਗ ਕਰਵਾ ਲੈਣਾ ਚਾਹੀਦਾ ਹੈ, ਇਸ ਤਰ੍ਹਾਂ ਮੌਸਮ ਦਾ ਅਸਰ ਇਸ ਤੇ ਘੱਟ ਜਾਵੇਗਾ । ਇਸ ਨੂੰ ਵਰਾਂਡੇ ਜਾਂ ਸੈਂਡ ਵਿਚ ਰੱਖਣਾ ਚਾਹੀਦਾ ਹੈ ।
  4. ਮਸ਼ੀਨ ਨੂੰ ਧੁੱਪ ਤੇ ਮੀਂਹ ਵਿਚ ਨਾ ਰੱਖੋ, ਕਿਉਂਕਿ ਇਸ ਤਰ੍ਹਾਂ ਰਬੜ ਦੀਆਂ ਪਾਈਪਾਂ ਅਤੇ ਗਰਾਰੀਆਂ ਖ਼ਰਾਬ ਹੋ ਜਾਂਦੀਆਂ ਹਨ । ਜੇ ਪਾਈਪਾਂ ਪਿਚਕ ਜਾਣ ਤਾਂ ਉਨ੍ਹਾਂ ਨੂੰ ਉਬਲਦੇ ਪਾਣੀ ਵਿਚ ਇਕ ਮਿੰਟ ਲਈ ਪਾਓ ਅਤੇ ਕੋਈ ਸਰੀਆ ਜਾਂ ਡੰਡਾ ਪਾਈਪ ਵਿਚ ਫੇਰ ਕੇ ਪਿਚਕ ਕੱਢ ਦਿਉ ।
  5. ਬਿਜਾਈ ਖ਼ਤਮ ਹੋਣ ਤੋਂ ਬਾਅਦ ਇਸ ਦੇ ਖੋਲ੍ਹਣ ਵਾਲੇ ਪੁਰਜ਼ਿਆਂ ਨੂੰ ਖੋਲ੍ਹ ਕੇ, ਸੋਡੇ ਦੇ ਪਾਣੀ ਨਾਲ ਧੋ ਦਿਉ, ਚੰਗੀ ਤਰ੍ਹਾਂ ਸੁਕਾ ਕੇ ਅਤੇ ਗਰੀਸ ਵਗੈਰਾ ਲਾ ਕੇ, ਕਿਸੇ ਸਟੋਰ ਵਿਚ ਰੱਖ ਦੇਣਾ ਚਾਹੀਦਾ ਹੈ ।

ਪ੍ਰਸ਼ਨ 10.
ਸਪਰੇਅ ਪੰਪਾਂ ਦੀ ਸਾਂਭ-ਸੰਭਾਲ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਸਪਰੇਅ ਪੰਪ ਦੀ ਸਾਂਭ-ਸੰਭਾਲ ਲਈ ਕੁੱਝ ਗੱਲਾਂ ਹੇਠ ਲਿਖੇ ਅਨੁਸਾਰ ਹਨ

  1. ਸਪ੍ਰੇ ਪੰਪ ਨੂੰ ਵਰਤੋਂ ਤੋਂ ਪਹਿਲਾਂ ਅਤੇ ਬਾਅਦ ਵਿਚ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ ।
  2. ਕਦੇ ਵੀ ਬਿਨਾਂ ਪੌਣੀ ਤੋਂ ਟੈਂਕੀ ਵਿਚ ਘੋਲ ਨਾ ਪਾਉ ।
  3. ਸਪਰੇਅ ਪੰਪ ਦੀ ਵਰਤੋਂ ਤੋਂ ਬਾਅਦ ਕਦੇ ਵੀ ਸਪਰੇਅ ਪੰਪ ਵਿਚ ਰਾਤ ਭਰ ਦਵਾਈ ਨਹੀਂ ਪਈ ਰਹਿਣੀ ਚਾਹੀਦੀ ।
  4. ਹੋ ਸਕਦਾ ਹੈ ਕਿ ਪੰਪ ਦੇ ਪਏ ਰਹਿਣ ਕਾਰਨ ਇਸ ਵਿਚ ਮਿੱਟੀ ਦੀ ਧੂੜ ਜੰਮ ਚੁੱਕੀ ਹੋਵੇ । ਇਸ ਲਈ ਹਮੇਸ਼ਾਂ ਵਰਤੋਂ ਤੋਂ ਪਹਿਲਾਂ ਸਪਰੇਅ ਪੰਪ ਦੇ ਫ਼ਿਲਟਰਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਚਾਹੀਦਾ ਹੈ । ਇਸ ਕਾਰਨ ਬਾਅਦ ਵਿਚ ਇਹ ਪੂਰਾ ਦਬਾ ਨਹੀਂ ਪਾ ਸਕੇਗਾ ।
  5. ਸਪਰੇਅ ਪੰਪ ਬਣਾਉਣ ਵਾਲਿਆਂ ਦੀਆਂ ਹਦਾਇਤਾਂ ਅਨੁਸਾਰ ਪੰਪ ਦੇ ਚੱਲਣ ਵਾਲੇ ਸਾਰੇ ਪੁਰਜ਼ਿਆਂ ਨੂੰ ਤੇਲ ਜਾਂ ਗਰੀਸ ਦੇਣੀ ਚਾਹੀਦੀ ਹੈ । ਹੋ ਸਕਦਾ ਹੈ ਕਿ ਇਸ ਦੇ ਪਏ ਰਹਿਣ ਕਾਰਨ ਇਸ ਵਿਚ ਮਿੱਟੀ ਦੀ ਧੂੜ ਜੰਮ ਚੁੱਕੀ ਹੋਵੇ, ਜਿਸ ਕਾਰਨ ਬਾਅਦ ਵਿਚ ਪੂਰਾ ਦਬਾ ਨਾ ਪਾ ਸਕੇ ।
  6. ਜੇ ਪੰਪ ਲੀਕ ਕਰਦਾ ਹੋਵੇ ਤਾਂ ਉਸ ਵਿਚ ਲੱਗੀਆਂ ਸਾਰੀਆਂ ਪੈਕਿੰਗਾਂ ਅਤੇ ਵਾਸ਼ਲਾਂ ਦੀ ਜਾਂਚ ਕਰਨ ਤੋਂ ਬਾਅਦ ਘਸੀਆਂ ਜਾਂ ਗਲੀਆਂ ਹੋਈਆਂ ਪੈਕਿੰਗਾਂ ਅਤੇ ਵਾਸ਼ਲਾਂ ਨੂੰ ਬਦਲ ਦਿਓ ।
  7. ਜਦੋਂ ਪੰਪ ਨੂੰ ਲੰਬੇ ਸਮੇਂ ਲਈ ਰੱਖਣਾ ਹੋਵੇ ਤਾਂ ਇਸ ਦੇ ਹਰ ਇਕ ਪੁਰਜ਼ੇ ਨੂੰ ਖੋਲ੍ਹ ਕੇ ਉਸ ਦੀ ਓਵਰਹਾਲਿੰਗ ਕਰ ਦੇਣੀ ਚਾਹੀਦੀ ਹੈ ਅਤੇ ਖ਼ਰਾਬ ਪੁਰਜ਼ਿਆਂ ਨੂੰ ਬਦਲ ਦੇਣਾ ਚਾਹੀਦਾ ਹੈ । ਮਸ਼ੀਨ ਨੂੰ ਰੰਗ ਕਰ ਕੇ ਰੱਖ ਦਿਉ ।

PSEB 8th Class Agriculture Solutions Chapter 9 ਖੇਤੀ ਮਸ਼ੀਨਰੀ ਅਤੇ ਉਸਦੀ ਸਾਂਭ-ਸੰਭਾਲ

ਪ੍ਰਸ਼ਨ 11.
ਟਰੈਕਟਰ ਦੀ ਸੰਭਾਲ ਲਈ ਕਿੰਨੇ-ਕਿੰਨੇ ਵਕਫ਼ੇ ਬਾਅਦ ਸਰਵਿਸ ਕਰਵਾਉਣੀ ਚਾਹੀਦੀ ਹੈ ? ਇਸ ਤੇ ਦਸ ਘੰਟੇ ਕੰਮ ਲੈਣ ਤੋਂ ਬਾਅਦ ਸਰਵਿਸ ਕਰਵਾਉਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖੋਗੇ ?
ਉੱਤਰ-
ਟਰੈਕਟਰ ਦੀ ਸੰਭਾਲ ਲਈ 10 ਘੰਟੇ ਕੰਮ ਲੈਣ ਤੋਂ ਬਾਅਦ, 60 ਘੰਟੇ ਬਾਅਦ, 120 ਘੰਟੇ ਬਾਅਦ, 1000 ਘੰਟੇ ਬਾਅਦ ਅਤੇ 4000 ਘੰਟੇ ਬਾਅਦ ਸਰਵਿਸ ਕਰਨੀ ਚਾਹੀਦੀ ਹੈ ।

  1. ਸਾਰੇ ਟਰੈਕਟਰ ਨੂੰ ਚੰਗੀ ਤਰ੍ਹਾਂ ਕਿਸੇ ਕੱਪੜੇ ਨਾਲ ਸਾਫ਼ ਕਰੋ ।
  2. ਏਅਰ ਕਲੀਨਰ ਦੇ ਕੱਪ ਅਤੇ ਐਲੀਮੈਂਟ ਨੂੰ ਸਾਫ਼ ਕਰੋ ।
  3. ਟਰੈਕਟਰ ਦੀ ਟੈਂਕੀ ਹਮੇਸ਼ਾਂ ਭਰੀ ਹੋਣੀ ਚਾਹੀਦੀ ਹੈ, ਤਾਂ ਕਿ ਸਾਰੇ ਸਿਸਟਮ ਵਿਚ ਕਮੀ ਨਾ ਆ ਜਾਵੇ ।
  4. ਰੇਡੀਏਟਰ ਨੂੰ ਓਵਰਫਲੋ ਪਾਈਪ ਤਕ ਸ਼ੁੱਧ ਪਾਣੀ ਨਾਲ ਭਰ ਕੇ ਰੱਖੋ ।
  5. ਕਰੈਂਕ ਕੇਸ ਦਾ ਤੇਲ ਚੈੱਕ ਕਰੋ, ਜੇਕਰ ਘੱਟ ਹੋਵੇ ਤਾਂ ਹੋਰ ਪਾਓ ।
  6. ਜੇ ਕੋਈ ਲੀਕੇਜ ਹੋਵੇ, ਉਸ ਨੂੰ ਵੀ ਠੀਕ ਕਰੋ ।
  7. ਜੇ ਕੋਈ ਹੋਰ ਨੁਕਸ ਨਜ਼ਰ ਆਵੇ, ਉਸ ਨੂੰ ਠੀਕ ਕਰੋ ।

ਦੀ ਵਸਤੂਨਿਸ਼ਠ ਪ੍ਰਸ਼ਨ
ਦੇ ਠੀਕ / ਗਲਤ

1. ਖੇਤੀ ਮਸ਼ੀਨਾਂ ਮੁੱਢਲੇ ਤੌਰ ਤੇ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਹਨ ।
2. ਟਰੈਕਟਰ ਨੂੰ ਸਟੋਰ ਕਰਨ ਸਮੇਂ ਹਮੇਸ਼ਾਂ ਨਿਊਟਰਲ ਗੀਅਰ ਵਿੱਚ ਖੜ੍ਹਾ ਕਰਨਾ ਚਾਹੀਦਾ ਹੈ ।
3. ਟਰੈਕਟਰ ਨੂੰ ਖੇਤੀ ਮਸ਼ੀਨਰੀ ਦਾ ਮੁਖੀ ਕਿਹਾ ਜਾਂਦਾ ਹੈ ।
ਉੱਤਰ-
1. √
2. √
3. √

ਬਹੁਭਾਂਤੀ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਟਰੈਕਟਰ ਦੀ ਸਹਾਇਤਾ ਨਾਲ ਚਲਣ ਵਾਲੀਆਂ ਮਸ਼ੀਨਾਂ ਹਨ-
(ਉ) ਕਲਟੀਵੇਟਰ
(ਅ) ਤਵੀਆਂ
(ੲ) ਸੀਡ ਡਰਿਲ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਪ੍ਰਸ਼ਨ 2.
ਟਰੈਕਟਰ ਦੀ ਓਵਰਹਾਲਿੰਗ ਕਦੋਂ ਕੀਤੀ ਜਾਂਦੀ ਹੈ ?
(ਉ) 2000 ਘੰਟੇ ਕੰਮ ਲੈਣ ਤੋਂ ਬਾਅਦ
(ਅ) 4000 ਘੰਟੇ ਕੰਮ ਲੈਣ ਤੋਂ ਬਾਅਦ
(ੲ) 8000 ਘੰਟੇ ਕੰਮ ਲੈਣ ਤੋਂ ਬਾਅਦ
(ਸ) ਕਦੇ ਵੀ ਨਹੀਂ ।
ਉੱਤਰ-
(ਅ) 4000 ਘੰਟੇ ਕੰਮ ਲੈਣ ਤੋਂ ਬਾਅਦ

ਪ੍ਰਸ਼ਨ 3.
ਤਵੀਆਂ ਤੇ ਫਰੇਮ ਨੂੰ ਕਿੰਨੇ ਸਮੇਂ ਬਾਅਦ ਦੁਬਾਰਾ ਰੰਗ ਕੀਤਾ ਜਾਂਦਾ ਹੈ ?
(ਉ) 2-3 ਸਾਲ ਬਾਅਦ
(ਅ) 6 ਸਾਲ ਬਾਅਦ
(ੲ) 1 ਸਾਲ ਬਾਅਦ
(ਸ) 10 ਸਾਲ ਬਾਅਦ ।
ਉੱਤਰ-
(ਉ) 2-3 ਸਾਲ ਬਾਅਦ

ਖਾਲੀ ਥਾਂਵਾਂ ਭਰੋ

1. ਡਿਸਕ ਹੈਰੋਂ ਨੂੰ ਮੁੱਢਲੀ …………………….. ਲਈ ਵਰਤਿਆ ਜਾਂਦਾ ਹੈ ।
2. ਕੰਬਾਈਨ ਨੂੰ ………………… ਕਾਰਨ ਜੰਗ ਲੱਗ ਜਾਂਦਾ ਹੈ ।
3. ……………………….. ਨੂੰ ਖੇਤੀ ਮਸ਼ੀਨਰੀ ਦਾ ਮੁਖੀ ਮੰਨਿਆ ਜਾਂਦਾ ਹੈ ।
ਉੱਤਰ-
1. ਵਹਾਈ,
2. ਨਮੀ,
3. ਟਰੈਕਟਰ ।

PSEB 8th Class Agriculture Solutions Chapter 9 ਖੇਤੀ ਮਸ਼ੀਨਰੀ ਅਤੇ ਉਸਦੀ ਸਾਂਭ-ਸੰਭਾਲ

ਖੇਤੀ ਮਸ਼ੀਨਰੀ ਅਤੇ ਉਸਦੀ ਸਾਂਭ-ਸੰਭਾਲ PSEB 8th Class Agriculture Notes

  1. ਜ਼ਮੀਨ ਤੋਂ ਬਾਅਦ ਕਿਸਾਨ ਦੀ ਸਭ ਤੋਂ ਵੱਧ ਪੂੰਜੀ ਖੇਤੀ ਨਾਲ ਸੰਬੰਧਿਤ ਮਸ਼ੀਨਰੀ ਵਿੱਚ ਲੱਗੀ ਹੁੰਦੀ ਹੈ ।
  2. ਮਸ਼ੀਨ ਦੀ ਚੰਗੀ ਤਰ੍ਹਾਂ ਸੰਭਾਲ ਕੀਤੀ ਜਾਵੇ ਤਾਂ ਮਸ਼ੀਨਾਂ ਦੀ ਉਮਰ ਵਿਚ ਵਾਧਾ ਕੀਤਾ ਜਾ ਸਕਦਾ ਹੈ ।
  3. ਖੇਤੀ ਮਸ਼ੀਨਾਂ ਮੁੱਢਲੇ ਤੌਰ ‘ਤੇ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਹਨ ।
  4. ਚਲਾਉਣ ਵਾਲੀਆਂ ਮਸ਼ੀਨਾਂ ਹਨ-ਟਰੈਕਟਰ, ਇੰਜ਼ਨ, ਮੋਟਰ ਆਦਿ ।
  5. ਖੇਤੀ ਸੰਦ , ਜਿਵੇਂ ਕਿ-ਕਲਟੀਵੇਟਰ, ਤਵੀਆਂ, ਬੀਜ ਅਤੇ ਖਾਦ ਡਰਿਲ, ਹੈਪੀ ਸੀਡਰ ਆਦਿ ।
  6. ਸਵੈਚਾਲਿਤ ਮਸ਼ੀਨਾਂ ਜਿਵੇਂ-ਕੰਬਾਈਨ ਹਾਰਵੈਸਟਰ, ਝੋਨੇ ਦਾ ਟਰਾਂਸਪਲਾਂਟਰ ਆਦਿ ।
  7. ਟਰੈਕਟਰ ਨੂੰ ਖੇਤੀ ਮਸ਼ੀਨਰੀ ਦਾ ਮੁਖੀ ਕਿਹਾ ਜਾ ਸਕਦਾ ਹੈ ।
  8. ਟਰੈਕਟਰ ਦੀ ਸਰਵਿਸ 10 ਘੰਟੇ, 50 ਘੰਟੇ, 125 ਘੰਟੇ, 250 ਘੰਟੇ, 500 ਘੰਟੇ ਅਤੇ 1000 ਘੰਟੇ ਬਾਅਦ ਕਰਨੀ ਜ਼ਰੂਰੀ ਹੈ ।
  9. ਟਰੈਕਟਰ ਨੂੰ 4000 ਘੰਟੇ ਕੰਮ ਲੈਣ ਤੋਂ ਬਾਅਦ ਕਿਸੇ ਚੰਗੀ ਵਰਕਸ਼ਾਪ ਵਿਖੇ ਓਵਰਹਾਲ ਕਰਵਾ ਲੈਣਾ ਚਾਹੀਦਾ ਹੈ ।
  10. ਜਦੋਂ ਟਰੈਕਟਰ ਦੀ ਲੰਬੇ ਸਮੇਂ ਤੱਕ ਲੋੜ ਨਾ ਹੋਵੇ ਤਾਂ ਟਰੈਕਟਰ ਨੂੰ ਸੰਭਾਲ ਕੇ ਰੱਖ ਦੇਣਾ ਚਾਹੀਦਾ ਹੈ ।
  11. ਕੰਬਾਈਨ ਹਾਰਵੈਸਟਰ ਦੀ ਸਾਂਭ-ਸੰਭਾਲ ਵੀ ਟਰੈਕਟਰ ਵਾਲੇ ਢੰਗਾਂ ਨਾਲ ਕਰਨੀ ਚਾਹੀਦੀ ਹੈ ।
  12. ਕਲਟੀਵੇਟਰ, ਤਵੀਆਂ ਅਤੇ ਸੀਡ ਡਰਿਲ ਆਦਿ ਟਰੈਕਟਰ ਦੀ ਸਹਾਇਤਾ ਨਾਲ ਚਲਣ ਵਾਲੀਆਂ ਮਸ਼ੀਨਾਂ ਹਨ ।

PSEB 8th Class Agriculture Solutions Chapter 8 ਜੈਵਿਕ ਖੇਤੀ

Punjab State Board PSEB 8th Class Agriculture Book Solutions Chapter 8 ਜੈਵਿਕ ਖੇਤੀ Textbook Exercise Questions and Answers.

PSEB Solutions for Class 8 Agriculture Chapter 8 ਜੈਵਿਕ ਖੇਤੀ

Agriculture Guide for Class 8 PSEB ਜੈਵਿਕ ਖੇਤੀ Textbook Questions and Answers

ਅਭਿਆਸ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਪੁਰਾਣੀ ਕਹਾਵਤ ਅਨੁਸਾਰ ਖੇਤ ਵਿਚ ਕਿਹੜੀ ਚੀਜ਼ ਦੀ ਵਰਤੋਂ ਨੂੰ ਨਹੀਂ ਭੁੱਲਣਾ ਚਾਹੀਦਾ ?
ਉੱਤਰ-
ਕਣਕ, ਕਮਾਦ ਤੇ ਛੱਲੀਆਂ ਬਾਕੀ ਫ਼ਸਲਾਂ ਕੁੱਲ, ਰੂੜੀ ਬਾਝ ਨਾ ਹੁੰਦੀਆਂ, ਵੇਖੀਂ ਨਾ ਜਾਵੀਂ ਭੁੱਲ ।

ਪ੍ਰਸ਼ਨ 2.
ਨੈਸ਼ਨਲ ਸੈਂਟਰ ਫਾਰ ਆਰਗੈਨਿਕ ਫ਼ਾਰਮਿੰਗ ਕਿੱਥੇ ਹੈ ?
ਉੱਤਰ-
ਗਾਜ਼ੀਆਬਾਦ ਵਿਖੇ ।

PSEB 8th Class Agriculture Solutions Chapter 8 ਜੈਵਿਕ ਖੇਤੀ

ਪ੍ਰਸ਼ਨ 3.
ਜੈਵਿਕ ਖੇਤੀ ਨੂੰ ਅੰਗਰੇਜ਼ੀ ਵਿੱਚ ਕੀ ਕਹਿੰਦੇ ਹਨ ?
ਉੱਤਰ-
ਆਰਗੈਨਿਕ ਫ਼ਾਰਮਿੰਗ (Organic Farming)

ਪ੍ਰਸ਼ਨ 4.
ਜੈਵਿਕ ਖੇਤੀ ਵਿੱਚ ਫ਼ਸਲ ਦੀ ਰਹਿੰਦ-ਖੂੰਹਦ ਨੂੰ ਸਾੜਿਆ ਜਾ ਸਕਦਾ ਹੈ ਜਾਂ ਨਹੀਂ ?
ਉੱਤਰ-
ਨਹੀਂ ਸਾੜਿਆ ਜਾ ਸਕਦਾ ।

ਪ੍ਰਸ਼ਨ 5.
ਜੈਵਿਕ ਖੇਤੀ ਵਿੱਚ ਬੀ. ਟੀ. ਫ਼ਸਲਾਂ ਨੂੰ ਲਾਇਆ ਜਾ ਸਕਦਾ ਹੈ ਜਾਂ ਨਹੀਂ ?
ਉੱਤਰ-
ਬੀ. ਟੀ. ਕਿਸਮਾਂ ਦੀ ਮਨਾਹੀ ਹੈ ।

ਪ੍ਰਸ਼ਨ 6.
ਜੈਵਿਕ ਖੇਤੀ ਵਿੱਚ ਕਿਸ ਤਰ੍ਹਾਂ ਦੀਆਂ ਫ਼ਸਲਾਂ ਨੂੰ ਅੰਤਰ ਫ਼ਸਲਾਂ ਵਜੋਂ ਵਰਤਿਆ ਜਾਂਦਾ ਹੈ ?
ਉੱਤਰ-
ਫਲੀਦਾਰ ਫ਼ਸਲਾਂ ਨੂੰ ।

ਪ੍ਰਸ਼ਨ 7.
ਕਿਸੇ ਇੱਕ ਜੈਵਿਕ ਉੱਲੀਨਾਸ਼ਕ ਦਾ ਨਾਂ ਦੱਸੋ ।
ਉੱਤਰ-
ਟਰਾਈਕੋਡਰਮਾ ।

PSEB 8th Class Agriculture Solutions Chapter 8 ਜੈਵਿਕ ਖੇਤੀ

ਪ੍ਰਸ਼ਨ 8.
ਕਿਸੇ ਇੱਕ ਜੈਵਿਕ ਕੀਟਨਾਸ਼ਕ ਦਾ ਨਾਂ ਦੱਸੋ ।
ਉੱਤਰ-
ਬੀ. ਟੀ. ।

ਪ੍ਰਸ਼ਨ 9.
ਜੈਵਿਕ ਖੇਤੀ ਬਾਰੇ ਇੰਟਰਨੈੱਟ ਦੀ ਕਿਸ ਸਾਈਟ ਤੋਂ ਜਾਣਕਾਰੀ ਲਈ ਜਾ ਸਕਦੀ
ਹੈ ?
ਉੱਤਰ-
apeda.gov.in ਸਾਈਟ ਤੋਂ ।

ਪ੍ਰਸ਼ਨ 10.
ਭਾਰਤ ਵਲੋਂ ਜੈਵਿਕ ਮਿਆਰ ਕਿਸ ਸਾਲ ਬਣਾਏ ਗਏ ਸਨ ?
ਉੱਤਰ-
ਸਾਲ 2004 ਵਿਚ ।

(ਅ) ਇਕ-ਦੋ ਵਾਕਾਂ ਵਿਚ ਉੱਤਰ ਦਿਓ-

ਪ੍ਰਸ਼ਨ 1.
ਕਿਸ ਤਰ੍ਹਾਂ ਦੀਆਂ ਫ਼ਸਲਾਂ ਦੀ ਖੇਤ ਵਿੱਚ ਅਦਲਾ-ਬਦਲੀ ਕਰਨੀ ਜ਼ਰੂਰੀ ਹੁੰਦੀ ਹੈ ?
ਉੱਤਰ-
ਡੂੰਘੀਆਂ ਜੜ੍ਹਾਂ ਅਤੇ ਘੱਟ ਡੂੰਘੀਆਂ ਜੜ੍ਹਾਂ ਵਾਲੀਆਂ ਅਤੇ ਫਲੀਦਾਰ ਅਤੇ ਗ਼ੈਰਫਲੀਦਾਰ ਫ਼ਸਲਾਂ ਦੀ ਅਦਲਾ-ਬਦਲੀ ਕਰਨੀ ਚਾਹੀਦੀ ਹੈ ।

ਪ੍ਰਸ਼ਨ 2.
ਜੈਵਿਕ ਪਦਾਰਥਾਂ ਦੀ ਵਧਦੀ ਮੰਗ ਦੇ ਕੀ ਕਾਰਨ ਹਨ ?
ਉੱਤਰ-
ਆਧੁਨਿਕ ਖੇਤੀ ਦੇ ਵਾਤਾਵਰਣ ਉੱਤੇ ਬੁਰੇ ਪ੍ਰਭਾਵਾਂ ਸੰਬੰਧੀ ਜਾਗਰੂਕਤਾ ਅਤੇ ਲੋਕਾਂ ਦੀ ਖ਼ਰੀਦ ਸ਼ਕਤੀ ਵਿੱਚ ਇਜ਼ਾਫ਼ਾ ਹੋਣ ਕਾਰਨ ਜੈਵਿਕ ਖਾਦ ਪਦਾਰਥਾਂ ਦੀ ਮੰਗ ਵਧੀ ਹੈ ।

ਪ੍ਰਸ਼ਨ 3.
ਕਿਹੜੇ ਦੇਸ਼ ਜੈਵਿਕ ਪਦਾਰਥਾਂ ਦੀ ਮੁੱਖ ਮੰਡੀ ਹਨ ?
ਉੱਤਰ-
ਅਮਰੀਕਾ, ਜਪਾਨ ਅਤੇ ਯੂਰਪੀ ਦੇਸ਼ ਜੈਵਿਕ ਖਾਧ ਪਦਾਰਥਾਂ ਦੀ ਮੁੱਖ ਮੰਡੀ ਹਨ ।

PSEB 8th Class Agriculture Solutions Chapter 8 ਜੈਵਿਕ ਖੇਤੀ

ਪ੍ਰਸ਼ਨ 4.
ਜੈਵਿਕ ਖੇਤੀ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜੈਵਿਕ ਖੇਤੀ ਅਜਿਹੀ ਖੇਤੀ ਹੈ ਜਿਸ ਵਿਚ ਕੁਦਰਤੀ ਸੋਮਿਆਂ ; ਜਿਵੇਂ-ਹਵਾ, ਪਾਣੀ, ਮਿੱਟੀ ਆਦਿ ਨੂੰ ਘੱਟ-ਤੋਂ-ਘੱਟ ਨੁਕਸਾਨ ਪਹੁੰਚਾਏ ਅਤੇ ਰਸਾਇਣਿਕ ਖਾਦਾਂ, ਖੇਤੀ ਜ਼ਹਿਰਾਂ, ਉਲੀਨਾਸ਼ਕਾਂ ਆਦਿ ਦੀ ਵਰਤੋਂ ਕੀਤੇ ਬਿਨਾਂ ਖੇਤੀ ਉਤਪਾਦਨ ਕਰਨਾ ।

ਪ੍ਰਸ਼ਨ 5.
ਜੈਵਿਕ ਮਿਆਰ ਕੀ ਹਨ ?
ਉੱਤਰ-
ਜੈਵਿਕ ਮਿਆਰ ਕਿਸੇ ਖੇਤੀ ਉਤਪਾਦਾਂ ਨੂੰ ਜੈਵਿਕ ਕਹਾਉਣ ਦੇ ਹੱਕਦਾਰ ਬਣਾਉਂਦੇ ਹਨ । ਸਾਡੇ ਦੇਸ਼ ਵਿਚ 2004 ਵਿੱਚ ਇਹ ਤੈਅ ਕੀਤੇ ਗਏ ।

ਪ੍ਰਸ਼ਨ 6.
ਭਾਰਤ ਵਿੱਚ ਜੈਵਿਕ ਖੇਤੀ ਲਈ ਕਿਹੜੇ ਇਲਾਕੇ ਜ਼ਿਆਦਾ ਢੁੱਕਵੇਂ ਹਨ ?
ਉੱਤਰ-
ਅਜਿਹੇ ਇਲਾਕੇ ਜਿਹੜੇ ਕੁਦਰਤੀ ਤੌਰ ਤੇ ਹੀ ਜੈਵਿਕ ਹਨ ਜਾਂ ਉਸ ਦੇ ਬਹੁਤ ਨੇੜੇ ਹਨ, ਵਿੱਚ ਜੈਵਿਕ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ।

ਪ੍ਰਸ਼ਨ 7.
ਕਿਹੜੇ ਜੈਵਿਕ ਉਤਪਾਦਾਂ ਦੀ ਵਿਸ਼ਵ ਮੰਡੀ ਵਿੱਚ ਜ਼ਿਆਦਾ ਮੰਗ ਹੈ ?
ਉੱਤਰ-
ਚਾਹ, ਬਾਸਮਤੀ ਚੌਲ, ਸਬਜ਼ੀਆਂ, ਮਸਾਲੇ, ਫ਼ਲ, ਦਾਲਾਂ ਅਤੇ ਕਪਾਹ ਵਰਗੇ ਜੈਵਿਕ ਉਤਪਾਦਾਂ ਦੀ ਵਿਸ਼ਵ ਮੰਡੀ ਵਿਚ ਬਹੁਤ ਮੰਗ ਹੈ ।

ਪ੍ਰਸ਼ਨ 8.
ਜੈਵਿਕ ਖਾਧ ਪਦਾਰਥਾਂ ਦੀ ਮੰਗ ਕਿਹੜੇ ਦੇਸ਼ਾਂ ਵਿਚ ਵਧੇਰੇ ਹੈ ?
ਉੱਤਰ-
ਜੈਵਿਕ ਖਾਧ ਪਦਾਰਥਾਂ ਦੀ ਅਮਰੀਕਾ, ਜਾਪਾਨ ਅਤੇ ਯੂਰਪੀ ਦੇਸ਼ਾਂ ਵਿਚ ਵਧੇਰੇ ਮੰਗ ਹੈ ।

ਪ੍ਰਸ਼ਨ 9.
ਜੈਵਿਕ ਖੇਤੀ ਵਿਚ ਬੀਜ ਵਰਤਣ ਲਈ ਕਿਹੜੇ ਮਿਆਰ ਹਨ ?
ਉੱਤਰ-
ਬੀਜ ਪਿਛਲੀ ਜੈਵਿਕ ਫ਼ਸਲ ਵਿਚੋਂ ਹੀ ਹੋਣਾ ਚਾਹੀਦਾ ਹੈ, ਪਰ ਜੇ ਇਹ ਬੀਜ ਉਪਲੱਬਧ ਨਾ ਹੋਵੇ ਤਾਂ ਬਿਨਾਂ ਸੋਧਿਆ ਹੋਇਆ ਰਵਾਇਤੀ ਬੀਜ ਸ਼ੁਰੂ ਵਿੱਚ ਵਰਤਿਆ ਜਾ ਸਕਦਾ ਹੈ ।

PSEB 8th Class Agriculture Solutions Chapter 8 ਜੈਵਿਕ ਖੇਤੀ

ਪ੍ਰਸ਼ਨ 10.
ਮੱਕੀ ਵਿੱਚ ਜੈਵਿਕ ਤਰੀਕੇ ਨਾਲ ਨਦੀਨਾਂ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-
ਮੱਕੀ ਦੀ ਫਸਲ ਦੇ ਨਾਲ ਰਵਾਂਹ ਬੀਜ ਨੂੰ 35-40 ਦਿਨਾਂ ਬਾਅਦ ਕੱਟ ਕੇ ਚਾਰੇ ਦੇ ਰੂਪ ਵਿਚ ਵਰਤਿਆ ਜਾ ਸਕਦਾ ਹੈ । ਇਸ ਤਰ੍ਹਾਂ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ ਅਤੇ ਹਰਾ ਚਾਰਾ ਵੀ ਮਿਲ ਜਾਂਦਾ ਹੈ ।

(ੲ) ਪੰਜ-ਛੇ ਵਾਕਾਂ ਵਿਚ ਉੱਤਰ ਦਿਓ-

ਪ੍ਰਸ਼ਨ 1.
ਜੈਵਿਕ ਖੇਤੀ ਦੀ ਕਿਉਂ ਲੋੜ ਪੈ ਰਹੀ ਹੈ ?
ਉੱਤਰ-
ਹਰੀ ਕ੍ਰਾਂਤੀ ਆਉਣ ਨਾਲ ਦੇਸ਼ ਅਨਾਜ ਦੇ ਮਾਮਲੇ ਵਿੱਚ ਆਤਮ ਨਿਰਭਰ ਹੋ ਗਿਆ ਪਰ ਖੇਤੀ ਜ਼ਹਿਰਾਂ, ਰਸਾਇਣਿਕ ਖਾਂਦਾ ਦੀ ਵਧੇਰੇ ਵਰਤੋਂ ਕਾਰਨ ਜ਼ਮੀਨ, ਹਵਾ, ਪਾਣੀ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ । ਕਣਕ-ਝੋਨੇ ਦੀ ਖੇਤੀ ਵਧਣ ਨਾਲ ਰਵਾਇਤੀ ਦਾਲਾਂ, ਤੇਲ ਬੀਜਾਂ ਦੀ ਕਾਸ਼ਤ ਹੇਠ ਰਕਬਾ ਘੱਟ ਗਿਆ ਹੈ । ਕਣਕ-ਝੋਨੇ ਦੇ ਫ਼ਸਲੀ ਚੱਕਰ ਦੇ ਵਿਚ ਫਸ ਕੇ ਅਸੀਂ ਖੇਤੀ ਦੇ ਦੋ ਮੁੱਢਲੇ ਅਸੂਲ-ਡੂੰਘੀਆਂ ਜੜਾਂ ਅਤੇ ਘੱਟ ਡੂੰਘੀਆਂ ਜੜਾਂ ਵਾਲੀਆਂ ਫ਼ਸਲਾਂ ਅਤੇ ਫਲੀਦਾਰ ਅਤੇ ਗੈਰ-ਫਲੀਦਾਰ ਫ਼ਸਲਾਂ ਦੇ ਅਦਲ-ਬਦਲ ਨੂੰ ਭੁਲਾ ਦਿੱਤਾ । ਬੇਲੋੜਾ ਅਤੇ ਬੇਵਕਤਾ ਯੂਰੀਆ ਮੀਂਹ ਦੇ ਪਾਣੀ ਨਾਲ ਘੁਲ ਕੇ ਜ਼ਮੀਨੀ ਪਾਣੀ ਵਿੱਚ ਜਾਣਾ ਸ਼ੁਰੂ ਹੋ ਗਿਆ | ਖੇਤੀ ਜ਼ਹਿਰਾਂ ਦਾ ਅਸਰ ਸਾਡੇ ਖਾਦ ਪਦਾਰਥਾਂ ਵਿਚ ਆਉਣ ਲਗ ਪਿਆ । ਹਰ ਖਾਣ-ਪੀਣ ਵਾਲੀ ਚੀਜ਼ ; ਜਿਵੇਂ-ਦੁੱਧ, ਕਣਕ, ਚੌਲ, ਚਾਰੇ ਆਦਿ ਵਿੱਚ ਜ਼ਹਿਰੀਲੇ ਅੰਸ਼ ਮਿਲਣੇ ਸ਼ੁਰੂ ਹੋ ਗਏ ।

ਸਾਡੀ ਆਧੁਨਿਕ ਖੇਤੀ ਦੇ ਵਾਤਾਵਰਣ ਉੱਤੇ ਬੁਰੇ ਪ੍ਰਭਾਵਾਂ ਸੰਬੰਧੀ ਜਾਗਰੂਕਤਾ ਅਤੇ ਲੋਕਾਂ ਦੀ ਖਰੀਦ ਸ਼ਕਤੀ ਵਧਣ ਕਾਰਨ ਲੋਕਾਂ ਵਲੋਂ ਜੈਵਿਕ ਖਾਦ ਪਦਾਰਥਾਂ ਦੀ ਮੰਗ ਉੱਠੀ ਅਤੇ ਇਸ ਮੰਗ ਨੂੰ ਪੂਰਾ ਕਰਨ ਲਈ ਜੈਵਿਕ ਖੇਤੀ ਦੀ ਲੋੜ ਪੈ ਗਈ ਹੈ ।

ਪ੍ਰਸ਼ਨ 2.
ਜੈਵਿਕ ਖੇਤੀ ਵਿੱਚ ਖੇਤ ਦੀ ਉਪਜਾਊ ਸ਼ਕਤੀ ਨੂੰ ਕਿਵੇਂ ਬਰਕਰਾਰ ਰੱਖਿਆ ਜਾਂਦਾ ਹੈ ?
ਉੱਤਰ-
ਜੈਵਿਕ ਖੇਤੀ ਵਿੱਚ ਵਾਤਾਵਰਣ ਦਾ ਕੁਦਰਤੀ ਸੰਤੁਲਨ ਅਤੇ ਕੁਦਰਤੀ ਸੋਮਿਆਂ ਨੂੰ ਬਰਕਰਾਰ ਰੱਖਦੇ ਹੋਏ ਖੇਤੀ ਕੀਤੀ ਜਾਂਦੀ ਹੈ । ਜੈਵਿਕ ਖੇਤੀ ਵਿੱਚ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਹੇਠ ਲਿਖੇ ਕਾਰਜ ਕੀਤੇ ਜਾਂਦੇ ਹਨ-

  1. ਜੈਵਿਕ ਖੇਤੀ ਵਿੱਚ ਕਿਸੇ ਵੀ ਤਰ੍ਹਾਂ ਦੇ ਖੇਤੀ ਜ਼ਹਿਰ, ਰਸਾਇਣਿਕ ਖ਼ਾਦ, ਕੀਟਨਾਸ਼ਕ ਆਦਿ ਦੀ ਵਰਤੋਂ ਦੀ ਸਖ਼ਤ ਮਨਾਹੀ ਹੈ ।
  2. ਫ਼ਸਲੀ ਚੱਕਰ ਵਿਚ ਜ਼ਮੀਨ ਦੀ ਸਿਹਤ ਲਈ ਫਲੀਦਾਰ ਫ਼ਸਲ ਬੀਜਣੀ ਬਹੁਤ ਜ਼ਰੂਰੀ ਹੈ ।
  3. ਜੈਵਿਕ ਖੇਤੀ ਵਿੱਚ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦੀ ਕੋਈ ਇਜ਼ਾਜਤ ਨਹੀਂ ਹੈ ।
  4. ਖੇਤੀ ਵਿਚ ਪ੍ਰਦੂਸ਼ਿਤ ਪਾਣੀ ਜਿਵੇਂ ਸੀਵਰੇਜ਼ ਦੇ ਪਾਣੀ ਨਾਲ ਸਿੰਚਾਈ ਨਹੀਂ ਕੀਤੀ ਜਾ ਸਕਦੀ ।
  5. ਕੀੜੇ-ਮਕੌੜੇ ਖ਼ਤਮ ਕਰਨ ਲਈ ਮਿੱਤਰ ਪੰਛੀਆਂ ਅਤੇ ਕੀੜਿਆਂ ਦੀ ਵਰਤੋਂ ਕੀਤੀ ਜਾਂਦੀ ਹੈ ।
  6. ਜੈਵਿਕ ਖੇਤੀ ਵਿੱਚ ਜੈਨੇਟੀਕਲੀ ਬਦਲੀਆਂ ਫ਼ਸਲਾਂ ਜਿਵੇਂ ਕਿ ਬੀ. ਟੀ. ਕਿਸਮਾਂ ਦੀ ਮਨਾਹੀ ਹੈ ।

ਪ੍ਰਸ਼ਨ 3.
ਜੈਵਿਕ ਖੇਤੀ ਵਿੱਚ ਕੀੜਿਆਂ ਅਤੇ ਬੀਮਾਰੀਆਂ ਦਾ ਮੁਕਾਬਲਾ ਕਿਵੇਂ ਕੀਤਾ : ਜਾਂਦਾ ਹੈ ?
ਉੱਤਰ-
ਜੈਵਿਕ ਖੇਤੀ ਵਿੱਚ ਖੇਤੀ ਜ਼ਹਿਰਾਂ ਦੀ ਵਰਤੋਂ ਤੇ ਪੂਰੀ ਤਰ੍ਹਾਂ ਮਨਾਹੀ ਹੈ । ਇਸ ਲਈ ਜੈਵਿਕ ਖੇਤੀ ਵਿੱਚ ਕੀੜਿਆਂ ਅਤੇ ਬੀਮਾਰੀਆਂ ਦਾ ਮੁਕਾਬਲਾ ਕਰਨ ਲਈ ਕੁਦਰਤੀ ਤਰੀਕੇ ਵਰਤੇ ਜਾਂਦੇ ਹਨ । ਕੀੜਿਆਂ ਦੀ ਰੋਕਥਾਮ ਲਈ ਮਿੱਤਰ ਕੀੜਿਆਂ ਅਤੇ ਪੰਛੀਆਂ ਦੀ ਮਦਦ ਲਈ ਜਾਂਦੀ ਹੈ । ਨਿੰਮ ਦੀਆਂ ਨਮੋਲੀਆਂ ਦੇ ਅਰਕ ਜਾਂ ਜੈਵਿਕ ਕੀਟਨਾਸ਼ਕਾਂ (ਬੀ. ਟੀ., ਟਰਾਈਕੋਗਰਾਮਾ) ਆਦਿ ਦੀ ਵਰਤੋਂ ਕੀਤੀ ਜਾਂਦੀ ਹੈ । ਜੈਵਿਕ ਉਲੀਨਾਸ਼ਕ ਜਿਵੇਂ ਕਿ ਟਰਾਈਕੋਡਰਮਾ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ । ਫ਼ਸਲਾਂ ਦੀ ਰਲਵੀਂ ਕਾਸ਼ਤ; ਜਿਵੇਂ ਕਣਕ ਅਤੇ ਛੋਲੇ, ਵੀ ਕੀੜਿਆਂ ਅਤੇ ਬੀਮਾਰੀਆਂ ਦੀ ਰੋਕਥਾਮ ਵਿਚ ਵੀ ਸਹਾਇਕ ਹੁੰਦੀ ਹੈ ।

ਪ੍ਰਸ਼ਨ 4.
ਜੈਵਿਕ ਤਸਦੀਕੀਕਰਨ ਕੀ ਹੈ ਅਤੇ ਇਹ ਕੌਣ ਕਰਦਾ ਹੈ ?
ਉੱਤਰ-
ਜੈਵਿਕ ਖੇਤੀ ਦੇ ਉਤਪਾਦਾਂ ਨੂੰ ਜੇ ਅਸੀਂ ਲੇਬਲ ਕਰਕੇ ਮੰਡੀ ਵਿੱਚ ਵੇਚਣਾ ਹੋਵੇ ਜਾਂ ਬਾਹਰਲੇ ਦੇਸ਼ਾਂ ਵਿਚ ਭੇਜਣਾ ਹੋਵੇ ਤਾਂ ਇਹਨਾਂ ਉਤਪਾਦਾਂ ਦਾ ਤਸਦੀਕੀਕਰਨ ਜ਼ਰੂਰੀ ਹੁੰਦਾ ਹੈ । ਤਸਦੀਕੀਕਰਨ ਵਿੱਚ ਇਹ ਗਾਰੰਟੀ ਦਿੱਤੀ ਜਾਂਦੀ ਹੈ ਕਿ ਜੈਵਿਕ ਉਤਪਾਦਾਂ ਨੂੰ ਜੈਵਿਕ ਮਿਆਰਾਂ ਅਨੁਸਾਰ ਹੀ ਪੈਦਾ ਕੀਤਾ ਗਿਆ ਹੈ ।

ਤਸਦੀਕੀਕਰਨ ਲਈ ਭਾਰਤ ਸਰਕਾਰ ਵਲੋਂ 24 ਏਜੰਸੀਆਂ ਨੂੰ ਮਾਨਤਾ ਦਿੱਤੀ ਗਈ ਹੈ । ਇਹਨਾਂ ਏਜੰਸੀਆਂ ਵਿਚੋਂ ਕਿਸੇ ਇੱਕ ਏਜੰਸੀ ਵਿੱਚ ਕਿਸਾਨ ਨੂੰ ਫ਼ਾਰਮ ਭਰ ਕੇ ਰਜਿਸਟਰ ਕਰਵਾਉਣਾ ਪੈਂਦਾ ਹੈ । ਕੰਪਨੀ ਦੇ ਨਿਰੀਖਕ ਕਿਸਾਨ ਦੇ ਖੇਤਾਂ ਵਿੱਚ ਅਕਸਰ ਨਿਰੀਖਣ ਕਰਦੇ ਰਹਿੰਦੇ ਹਨ ਅਤੇ ਵੇਖਦੇ ਹਨ ਕਿ ਕਿਸਾਨ ਵਲੋਂ ਜੈਵਿਕ ਮਿਆਰਾਂ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਜਾ ਰਿਹਾ ਹੈ ਜਾਂ ਨਹੀਂ । ਇਸ ਨਿਰੀਖਣ ਵਿੱਚ ਪਾਸ ਹੋਣ ਤੇ ਹੀ ਉਪਜ ਨੂੰ ਜੈਵਿਕ ਕਰਾਰ ਦਿੱਤਾ ਜਾਂਦਾ ਹੈ । ਜੈਵਿਕ ਮਿਆਰਾਂ ਬਾਰੇ ਵਧੇਰੇ ਜਾਣਕਾਰੀ ਲੈਣ ਲਈ apeda. gov.in ਸਾਈਟ ਤੋਂ ਲਈ ਜਾ ਸਕਦੀ ਹੈ

ਪ੍ਰਸ਼ਨ 5.
ਜੈਵਿਕ ਖੇਤੀ ਦੇ ਕੀ ਲਾਭ ਹਨ ?
ਉੱਤਰ-
ਜੈਵਿਕ ਖੇਤੀ ਦੇ ਲਾਭ ਹੇਠ ਲਿਖੇ ਅਨੁਸਾਰ ਹਨ-

  1. ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ ।
  2. ਖੇਤੀ ਦੇ ਖ਼ਰਚੇ ਘੱਟਦੇ ਹਨ ।
  3. ਜੈਵਿਕ ਖੇਤੀ ਵਿੱਚ ਉਤਪਾਦਾਂ ਦੀ ਵਧੇਰੇ ਕੀਮਤ ਮਿਲਦੀ ਹੈ ।
  4. ਇਹ ਟਿਕਾਊ ਖੇਤੀ ਹੈ ।
  5. ਇਸ ਨਾਲ ਰੋਜ਼ਗਾਰ ਵੱਧਦਾ ਹੈ ।
  6. ਖਾਦ ਪਦਾਰਥਾਂ ਅਤੇ ਵਾਤਾਵਰਣ ਵਿੱਚ ਜ਼ਹਿਰੀਲੇ ਅੰਸ਼ਾਂ ਤੋਂ ਬਚਾਅ ਹੋ ਜਾਂਦਾ ਹੈ ।

PSEB 8th Class Agriculture Solutions Chapter 8 ਜੈਵਿਕ ਖੇਤੀ

PSEB 8th Class Agriculture Guide ਜੈਵਿਕ ਖੇਤੀ Important Questions and Answers

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਜੈਵਿਕ ਖੇਤੀ ਵਿਚ ਗੋਡੀ ਕਿਸ ਤਰ੍ਹਾਂ ਕੀਤੀ ਜਾਂਦੀ ਹੈ ?
ਉੱਤਰ-
ਹੱਥਾਂ ਨਾਲ, ਵੀਲ ਹੋਅ ਜਾਂ ਟਰੈਕਟਰ ਨਾਲ ।

ਪ੍ਰਸ਼ਨ 2.
ਜੈਵਿਕ ਖੇਤੀ ਵਿਚ ਕਿਹੜੀਆਂ ਫ਼ਸਲਾਂ ਨੂੰ ਅੰਤਰ ਫ਼ਸਲਾਂ ਵਜੋਂ ਬੀਜਿਆ ਜਾਂਦਾ ਹੈ ?
ਉੱਤਰ-
ਫਲੀਦਾਰ ਫ਼ਸਲਾਂ ।

ਪ੍ਰਸ਼ਨ 3.
ਜੈਵਿਕ ਖੇਤੀ ਵਿਚ ਖੁਰਾਕੀ ਤੱਤਾਂ ਲਈ ਕਿਹੜੀਆਂ ਨਾ ਖਾਣ ਯੋਗ ਖ਼ਲਾਂ ਦੀ ਵਰਤੋਂ ਹੁੰਦੀ ਹੈ ?
ਉੱਤਰ-
ਅਰਿੰਡ ਦੀ ਖ਼ਲ ।

ਪ੍ਰਸ਼ਨ 4.
ਜੈਵਿਕ ਉਤਪਾਦਾਂ ਦੇ ਤਸਦੀਕੀਕਰਨ ਲਈ ਭਾਰਤ ਸਰਕਾਰ ਵਲੋਂ ਕਿੰਨੀਆਂ ਏਜੰਸੀਆਂ ਹਨ ?
ਉੱਤਰ-
24.

ਪ੍ਰਸ਼ਨ 5.
ਸਾਨੂੰ ਸਾਲ 2020 ਤੱਕ ਕਿੰਨੇ ਅਨਾਜ ਦੀ ਲੋੜ ਹੈ ?
ਉੱਤਰ-
276 ਮਿਲੀਅਨ ਟਨ ਅਨਾਜ ਦੀ ।

PSEB 8th Class Agriculture Solutions Chapter 8 ਜੈਵਿਕ ਖੇਤੀ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜੈਵਿਕ ਖੇਤੀ ਦੇ ਦੋ ਲਾਭ ਦੱਸੋ ।
ਉੱਤਰ-

  1. ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰਹਿਣਾ ਤੇ ਵਧਣਾ ।
  2. ਜੈਵਿਕ ਪੈਦਾਵਾਰ ਤੋਂ ਵਧੇਰੇ ਮੁਨਾਫਾ ।

ਪ੍ਰਸ਼ਨ 2.
ਹਰੀ ਕ੍ਰਾਂਤੀ ਕਾਰਨ ਕਿਹੜੀਆਂ ਫ਼ਸਲਾਂ ਦੀ ਕਾਸ਼ਤ ਘਟੀ ?
ਉੱਤਰ-
ਹਰੀ ਕ੍ਰਾਂਤੀ ਕਾਰਨ ਝੋਨਾ-ਕਣਕ ਦੇ ਫ਼ਸਲੀ ਚੱਕਰ ਵਿਚ ਪੈ ਕੇ ਰਵਾਇਤੀ ਦਾਲਾਂ ਅਤੇ ਤੇਲ ਬੀਜ ਫ਼ਸਲਾਂ ਦੀ ਕਾਸ਼ਤ ਘਟ ਗਈ ਹੈ ।

ਪ੍ਰਸ਼ਨ 3.
ਕਿਹੜੇ ਜੈਵਿਕ ਉਤਪਾਦਾਂ ਦੀ ਵਿਸ਼ਵ ਮੰਡੀ ਵਿਚ ਬਹੁਤ ਮੰਗ ਹੈ ਤੇ ਕਿਹੜੇ ਦੇਸ਼ ਇਹਨਾਂ ਉਤਪਾਦਾਂ ਦੀਆਂ ਵੱਡੀਆਂ ਮੰਡੀਆਂ ਹਨ ?
ਉੱਤਰ-
ਬਾਸਮਤੀ ਚੌਲ, ਸ਼ਬਜ਼ੀਆਂ, ਫ਼ਲ, ਚਾਹ, ਦਾਲਾਂ ਅਤੇ ਕਪਾਹ ਵਰਗੇ ਜੈਵਿਕ ਉਤਪਾਦਾਂ ਦੀ ਅਮਰੀਕਾ, ਜਪਾਨ ਤੇ ਯੂਰਪੀ ਦੇਸ਼ਾਂ ਦੀਆਂ ਮੰਡੀਆਂ ਵਿਚ ਬਹੁਤ ਮੰਗ ਹੈ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਜੈਵਿਕ ਫ਼ਸਲ ਉਤਪਾਦਨ ਤਰੀਕੇ ਬਾਰੇ ਨੋਟ ਲਿਖੋ ।
ਉੱਤਰ-
ਜੈਵਿਕ ਫ਼ਸਲ ਉਤਪਾਦਨ ਵਿਚ ਬੀਜ, ਕਿਸਮਾਂ ਅਤੇ ਬਿਜਾਈ ਦੇ ਤਰੀਕੇ ਆਮ ਖੇਤੀ ਵਰਗੇ ਹੀ ਹਨ । ਜੈਵਿਕ ਫ਼ਸਲ ਉਤਪਾਦਨ ਵਿਚ ਕੀਟਨਾਸ਼ਕ, ਨਦੀਨਨਾਸ਼ਕ ਆਦਿ ਦਵਾਈਆਂ ਦੀ ਵਰਤੋਂ ਦੀ ਮਨਾਹੀ ਹੈ । ਨਦੀਨਾਂ ਦੀ ਰੋਕਥਾਮ ਲਈ ਫ਼ਸਲਾਂ ਦੀ ਅਦਲਾਬਦਲੀ ਵੀ ਕੀਤੀ ਜਾਂਦੀ ਹੈ ਜਾਂ ਹੋਰ ਕਾਸ਼ਤਕਾਰੀ ਢੰਗ ਵਰਤੇ ਜਾਂਦੇ ਹਨ-ਜਿਵੇਂ ਮੱਕੀ ਦੀ ਫ਼ਸਲ ਦੀਆਂ ਕਤਾਰਾਂ ਵਿਚ ਰਵਾਂਹ ਦੀ ਬੀਜਾਈ ਕੀਤੀ ਜਾਂਦੀ ਹੈ ਅਤੇ ਰਵਾਂਹ ਨੂੰ ਹਰੇ ਚਾਰੇ ਦੇ ਰੂਪ ਵਿਚ ਵਰਤਿਆ ਜਾਂਦਾ ਹੈ । ਇਸ ਤਰ੍ਹਾਂ ਮੱਕੀ ਵਿਚ ਨਦੀਨ ਵੀ ਨਹੀਂ ਉਗਦੇ । ਹਲਦੀ ਦੀ ਫ਼ਸਲ ਵਿਚ ਝੋਨੇ ਦੀ ਪਰਾਲੀ ਵਿਛਾ ਕੇ ਨਦੀਨਾਂ ਦੀ ਰੋਕਥਾਮ ਕੀਤੀ ਜਾਂਦੀ ਹੈ । ਫ਼ਲੀਦਾਰ ਫ਼ਸਲਾਂ ਦੀ ਕਾਸ਼ਤ ਧਰਤੀ ਦੀ ਉਪਜਾਊ ਸ਼ਕਤੀ ਬਣਾ ਕੇ ਰੱਖਦੀਆਂ ਹਨ ਅਤੇ ਧਰਤੀ ਵਿੱਚ ਨਾਈਟਰੋਜਨ ਤੱਤ ਦੀ ਘਾਟ ਤੋਂ ਬਚਾਉਂਦੀਆਂ ਹਨ । ਫ਼ਸਲਾਂ ਦੇ ਖੁਰਾਕੀ ਤੱਤਾਂ ਦੀ ਪੂਰਤੀ ਕੰਪੋਸਟ, ਰੂੜੀ ਖਾਦ ਆਦਿ ਦੀ ਵਰਤੋਂ ਹੀ ਕੀਤੀ ਜਾਂਦੀ ਹੈ | ਕੀੜਿਆਂ ਦੀ ਰੋਕਥਾਮ ਲਈ ਮਿੱਤਰ ਕੀੜਿਆਂ ਅਤੇ ਪੰਛੀਆਂ ਦੀ ਵਰਤੋਂ ਕੀਤੀ ਜਾਂਦੀ ਹੈ । ਫ਼ਸਲਾਂ ਦੀ ਰਲਵੀ ਕਾਸ਼ਤ ਵੀ ਕੀੜਿਆਂ ਅਤੇ ਰੋਗਾਂ ਦੀ ਰੋਕਥਾਮ ਵਿਚ ਸਹਾਈ ਹੁੰਦੀ ਹੈ ।

ਵਸਤੁਨਿਸ਼ਠ ਪ੍ਰਸ਼ਨ
ਠੀਕ / ਗ਼ਲਤ

1. ਜੈਵਿਕ ਖੇਤੀ ਵਿੱਚ ਬੀ.ਟੀ. ਫ਼ਸਲਾਂ ਦੀ ਮਨਾਹੀ ਹੈ ।
2. ਜੈਵਿਕ ਖੇਤੀ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ ।
3. ਨੈਸ਼ਨਲ ਸੈਂਟਰ ਫਾਰ ਆਰਗੈਨਿਕ ਫਾਰਮਿੰਗ ਗਾਜ਼ੀਆਬਾਦ ਵਿਖੇ ਸਥਿਤ ਹੈ ।
ਉੱਤਰ-
1. √
2. ×
3. √

ਬਹੁਭਾਂਤੀ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜੈਵਿਕ ਖੇਤੀ ਨੂੰ ਅੰਗਰੇਜ਼ੀ ਵਿੱਚ ਕੀ ਕਹਿੰਦੇ ਹਨ
(ੳ) ਇਨਆਰਗੈਨਿਕ ਫਾਰਮਿੰਗ
(ਅ) ਆਰਗੈਨਿਕ ਫ਼ਾਰਮਿੰਗ
(ੲ) ਨਾਰਮਲ ਫਾਰਮਿੰਗ
(ਸ) ਕੋਈ ਨਹੀਂ ।
ਉੱਤਰ-
(ਅ) ਆਰਗੈਨਿਕ ਫ਼ਾਰਮਿੰਗ

ਪ੍ਰਸ਼ਨ 2.
ਭਾਰਤ ਵੱਲੋਂ ਜੈਵਿਕ ਮਿਆਰ ਕਿਸ ਸਾਲ ਬਣਾਏ ਗਏ-
(ਉ) 2000
(ਅ) 2004
(ੲ) 2008
(ਸ) 2012.
ਉੱਤਰ-
(ਅ) 2004

PSEB 8th Class Agriculture Solutions Chapter 8 ਜੈਵਿਕ ਖੇਤੀ

ਖਾਲੀ ਥਾਂਵਾਂ ਭਰੋ

1. …………………… ਖੇਤੀ ਵਿੱਚ ਬੀ.ਟੀ. ਕਿਸਮਾਂ ਦੀ ਮਨਾਹੀ ਹੈ ।
2. ਸਾਨੂੰ ਸਾਲ 2020 ਤੱਕ …………………… ਮਿਲੀਅਨ ਟਨ ਅਨਾਜ ਦੀ ਲੋੜ ਹੈ।
ਉੱਤਰ-
1. ਜੈਵਿਕ,
2. 276.

ਜੈਵਿਕ ਖੇਤੀ PSEB 8th Class Agriculture Notes

  1. ਜੈਵਿਕ ਖੇਤੀ ਕਰਕੇ ਵਾਤਾਵਰਨ ਦਾ ਕੁਦਰਤੀ ਸੰਤੁਲਨ ਅਤੇ ਕੁਦਰਤੀ ਸੋਮਿਆਂ ਨੂੰ ਬਰਕਰਾਰ ਰੱਖਿਆ ਜਾਂਦਾ ਹੈ ।
  2. ਜੈਵਿਕ ਖੇਤੀ ਵਿਚੋਂ ਰਸਾਇਣਕ ਖਾਦਾਂ, ਨਦੀਨਨਾਸ਼ਕਾਂ, ਉੱਲੀਨਾਸ਼ਕਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ।
  3. ਜੈਵਿਕ ਖੇਤੀ ਵਿਚ ਫ਼ਸਲ ਨੂੰ ਖ਼ੁਰਾਕ ਦੇਣ ਦੀ ਬਜਾਏ ਜ਼ਮੀਨ ਨੂੰ ਉਪਜਾਉ ਬਣਾਉਣ ‘ਤੇ ਜ਼ੋਰ ਦਿੱਤਾ ਜਾਂਦਾ ਹੈ ।
  4. ਜੈਵਿਕ ਖੇਤੀ ਦੇ ਲਾਭ ਇਸ ਤਰ੍ਹਾਂ ਹਨ-ਜ਼ਮੀਨ ਦੀ ਉਪਜਾਊ ਸ਼ਕਤੀ ਦਾ ਵਧਣਾ, ਘੱਟ ਖੇਤੀ ਖ਼ਰਚੇ, ਜੈਵਿਕ ਉਪਜ ਤੋਂ ਵਧੇਰੇ ਆਮਦਨ, ਜ਼ਹਿਰ ਵਾਲੇ ਅੰਸ਼ਾਂ ਤੋਂ ਰਹਿਤ ਖਾਧ ਪਦਾਰਥ ਆਦਿ ।
  5. ਰਸਾਇਣਿਕ ਖਾਦਾਂ ਦੀ ਵਰਤੋਂ, ਖੇਤੀ ਜ਼ਹਿਰਾਂ ਦੀ ਵਰਤੋਂ, ਖੇਤਾਂ ਵਿੱਚ ਪਰਾਲੀ ਨੂੰ ਸਾੜਨਾ ਆਦਿ ਕਿਰਿਆਵਾਂ ਨੇ ਵਾਤਾਵਰਨ ਅਤੇ ਜ਼ਮੀਨ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ ।
  6. ਕਣਕ-ਝੋਨੇ ਦੇ ਫ਼ਸਲੀ ਚੱਕਰ ਕਾਰਨ ਰਵਾਇਤੀ ਦਾਲਾਂ ਅਤੇ ਤੇਲ ਬੀਜ ਵਾਲੀਆਂ ਫ਼ਸਲਾਂ ਹੇਠ ਰਕਬਾ ਘੱਟ ਗਿਆ ਹੈ ।
  7. ਚਾਹ, ਬਾਸਮਤੀ ਚੌਲ, ਸਬਜ਼ੀਆਂ, ਫ਼ਲ, ਦਾਲਾਂ, ਕਪਾਹ ਵਰਗੇ ਜੈਵਿਕ ਉਤਪਾਦਾਂ ਦੀ ਵਿਸ਼ਵ ਮੰਡੀ ਵਿੱਚ ਬਹੁਤ ਮੰਗ ਵੱਧੀ ਹੈ ।
  8. ਭਾਰਤ ਸਰਕਾਰ ਵਲੋਂ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਗਾਜ਼ੀਆਬਾਦ ਵਿੱਚ ਇੱਕ ਨੈਸ਼ਨਲ ਸੈਂਟਰ ਫਾਰ ਆਰਗੈਨਿਕ ਫਾਰਮਿੰਗ ਖੋਲ੍ਹਿਆ ਗਿਆ ਹੈ । ਉੱਤਰੀ ਭਾਰਤ ਵਿੱਚ ਇਸ ਦੀ ਸ਼ਾਖਾ ਪੰਚਕੂਲਾ ਵਿਖੇ ਹੈ ।
  9. ਸਾਲ 2004 ਵਿਚ ਆਪਣੇ ਦੇਸ਼ ਵਿੱਚ ਜੈਵਿਕ ਉਤਪਾਦਾਂ ਲਈ ਕੁੱਝ ਮਿਆਰ ਤੈਅ ਕੀਤੇ ਗਏ ਹਨ । ਜਿਨ੍ਹਾਂ ਨੂੰ ਹੋਰ ਮੁਲਕਾਂ ਵਲੋਂ ਵੀ ਮਾਨਤਾ ਮਿਲੀ ਹੈ ।
  10. ਜੈਵਿਕ ਖੇਤੀ ਵਿਚ ਬੀਜ, ਕਿਸਮਾਂ ਅਤੇ ਬਿਜਾਈ ਦੇ ਢੰਗ ਤਰੀਕੇ ਆਮ ਖੇਤੀ ਵਾਂਗ ਹੀ ਹਨ ।
  11. ਫ਼ਸਲਾਂ ਦੇ ਖੁਰਾਕੀ ਤੱਤਾਂ ਦੀ ਪੂਰਤੀ ਲਈ ਰੂੜੀ ਦੀ ਖਾਦ, ਗੰਡੋਆ ਖਾਦ, ਕੰਪੋਸਟ, ਜੈਵਿਕ ਖਾਦਾਂ, ਅਰਿੰਡ ਦੀ ਖਲ ਆਦਿ ਨੂੰ ਵਰਤਿਆ ਜਾਂਦਾ ਹੈ ।
  12. ਜੈਵਿਕ ਖੇਤੀ ਵਿੱਚ ਕੀੜਿਆਂ ਦੀ ਰੋਕਥਾਮ ਲਈ ਮਿੱਤਰ ਕੀੜਿਆਂ ਅਤੇ ਪੰਛੀਆਂ ਦੀ ਮਦਦ ਲਈ ਜਾਂਦੀ ਹੈ ।
  13. ਨਿੰਮ ਦੀਆਂ ਨਮੋਲੀਆਂ ਦੇ ਅਰਕ ਨੂੰ ਜੈਵਿਕ ਕੀਟਨਾਸ਼ਕਾਂ ਵਜੋਂ ਵਰਤਿਆ ਜਾਂਦਾ ਹੈ ।
  14. ਜੈਵਿਕ ਤਸਦੀਕੀਕਰਨ ਵਿਚ ਇਹ ਗਾਰੰਟੀ ਦਿੱਤੀ ਜਾਂਦੀ ਹੈ ਕਿ ਜੈਵਿਕ ਉਤਪਾਦ ਨੂੰ ਜੈਵਿਕ ਮਿਆਰਾਂ ਅਨੁਸਾਰ ਹੀ ਪੈਦਾ ਕੀਤਾ ਗਿਆ ਹੈ ।
  15. ਜੈਵਿਕ ਮਿਆਰਾਂ ਅਤੇ ਤਸਦੀਕੀਕਰਨ ਸੰਬੰਧੀ ਜਾਣਕਾਰੀ ਲਈ ਅਪੀਡਾ ਦੀ ਵੈਬਸਾਈਡ apeda. gov.in ਤੋਂ ਲਈ ਜਾ ਸਕਦੀ ਹੈ ।

PSEB 8th Class Agriculture Solutions Chapter 7 ਬਹੁ-ਭਾਂਤੀ ਖੇਤੀ

Punjab State Board PSEB 8th Class Agriculture Book Solutions Chapter 7 ਬਹੁ-ਭਾਂਤੀ ਖੇਤੀ Textbook Exercise Questions and Answers.

PSEB Solutions for Class 8 Agriculture Chapter 7 ਬਹੁ-ਭਾਂਤੀ ਖੇਤੀ

Agriculture Guide for Class 8 PSEB ਬਹੁ-ਭਾਂਤੀ ਖੇਤੀ Textbook Questions and Answers

ਅਭਿਆਸ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਨੀਮ ਪਹਾੜੀ ਇਲਾਕੇ ਵਿੱਚ ਕਿਹੜਾ ਫ਼ਸਲੀ ਚੱਕਰ ਅਪਣਾਇਆ ਜਾਂਦਾ ਹੈ ?
ਉੱਤਰ-
ਝੋਨਾ-ਕਣਕ ।

ਪ੍ਰਸ਼ਨ 2.
ਦੱਖਣ-ਪਛਮੀ ਖੇਤਰ ਵਿਚ ਪ੍ਰਮੁੱਖ ਫ਼ਸਲੀ ਚੱਕਰ ਕਿਹੜਾ ਹੈ ?
ਉੱਤਰ-
ਨਰਮਾ ਕਪਾਹ-ਕਣਕ ।

PSEB 8th Class Agriculture Solutions Chapter 7 ਬਹੁ-ਭਾਂਤੀ ਖੇਤੀ

ਪ੍ਰਸ਼ਨ 3.
ਦੋ-ਤਿੰਨ ਫ਼ਸਲੀ ਚੱਕਰ ਪ੍ਰਣਾਲੀ ਦੀ ਇੱਕ ਉਦਾਹਰਨ ਦਿਓ ।
ਉੱਤਰ-
ਮੱਕੀ-ਆਲੂ-ਮੂੰਗੀ, ਮੁੰਗਫਲੀ-ਆਲੂ-ਬਾਜਰਾ ।

ਪ੍ਰਸ਼ਨ 4.
ਝੋਨਾ ਬੀਜਣ ਨਾਲ ਕੇਂਦਰੀ ਪੰਜਾਬ ਵਿੱਚ ਪਾਣੀ ਦਾ ਕਿੰਨਾ ਪੱਧਰ ਹਰ ਸਾਲ ਡੂੰਘਾ ਹੋ ਰਿਹਾ ਹੈ ?
ਉੱਤਰ-
ਲਗਪਗ 74 ਸੈਂ.ਮੀ. .।

ਪ੍ਰਸ਼ਨ 5.
ਹਵਾ ਵਿਚਲੀ ਨਾਈਟਰੋਜਨ ਨੂੰ ਬੂਟੇ ਦੀਆਂ ਜੜਾਂ ਵਿੱਚ ਜਮਾਂ ਕਰਨ ਲਈ ਕਿਹੜਾ ਬੈਕਟੀਰੀਆ ਮੱਦਦ ਕਰਦਾ ਹੈ ?
ਉੱਤਰ-
ਰਾਈਜ਼ੋਬੀਅਮ ।

ਪ੍ਰਸ਼ਨ 6.
ਜੰਤਰ-ਬਾਸਮਤੀ-ਕਣਕ ਫ਼ਸਲੀ ਚੱਕਰ ਵਿੱਚ ਕਿਸ ਖਾਦ ਦੀ ਬੱਚਤ ਹੁੰਦੀ ਹੈ ?
ਉੱਤਰ-
ਨਾਈਟਰੋਜਨ ਖਾਦ ਦੀ ।

ਪ੍ਰਸ਼ਨ 7.
ਭਾਰਤ ਨੂੰ ਕਿਹੜੀਆਂ ਫ਼ਸਲਾਂ ਬਾਹਰਲੇ ਦੇਸ਼ਾਂ ਤੋਂ ਮੰਗਵਾਉਣੀਆਂ ਪੈਂਦੀਆਂ ਹਨ ?
ਉੱਤਰ-
ਦਾਲਾਂ, ਤੇਲ ਬੀਜ ਦੀਆਂ ।

PSEB 8th Class Agriculture Solutions Chapter 7 ਬਹੁ-ਭਾਂਤੀ ਖੇਤੀ

ਪ੍ਰਸ਼ਨ 8.
ਬਾਸਮਤੀ ਵਿੱਚ ਕਿੰਨੇ ਦਿਨ ਪਹਿਲਾਂ ਹਰੀ ਖਾਦ ਦੱਬਣੀ ਚਾਹੀਦੀ ਹੈ ?
ਉੱਤਰ-
ਪਨੀਰੀ ਲਾਉਣ ਤੋਂ ਇੱਕ ਦਿਨ ਪਹਿਲਾਂ।

ਪ੍ਰਸ਼ਨ 9.
ਪੰਜਾਬ ਵਿੱਚ ਕਿੰਨੇ ਪ੍ਰਤੀਸ਼ਤ ਰਕਬਾ ਸਿੰਚਾਈ ਅਧੀਨ ਹੈ ?
ਉੱਤਰ-
98 ਫੀਸਦੀ ।

ਪ੍ਰਸ਼ਨ 10.
ਪੰਜਾਬ ਵਿਚ ਟਿਉਬਵੈੱਲਾਂ ਦੀ ਗਿਣਤੀ ਕਿੰਨੀ ਹੈ ?
ਉੱਤਰ-
14 ਲੱਖ ਦੇ ਲਗਪਗ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਉ-

ਪ੍ਰਸ਼ਨ 1.
ਬਹੁ-ਭਾਂਤੀ ਖੇਤੀ ਤੋਂ ਕੀ ਭਾਵ ਹੈ ?
ਉੱਤਰ-
ਬਹੁ-ਭਾਂਤੀ ਖੇਤੀ ਤੋਂ ਭਾਵ ਹੈ ਕਿ ਮੌਜੂਦਾ ਫ਼ਸਲਾਂ ਹੇਠੋਂ ਕੁਝ ਰਕਬਾ ਕੱਢ ਕੇ ਬਦਲਵੀਆਂ ਫ਼ਸਲਾਂ ਜਿਵੇਂ-ਮੱਕੀ, ਦਾਲਾਂ, ਬਾਸਮਤੀ, ਕਮਾਦ, ਆਲੂ, ਤੇਲ ਬੀਜ ਫ਼ਸਲਾਂ ਆਦਿ, ਹੇਠ ਲੈ ਕੇ ਆਉਣਾ ।

ਪ੍ਰਸ਼ਨ 2.
ਪਾਣੀ ਦੀ ਘਾਟ ਵਾਲੀਆਂ ਜ਼ਮੀਨ ਵਿੱਚ ਕਿਹੜੀਆਂ ਫ਼ਸਲਾਂ ਬੀਜਣੀਆਂ ਚਾਹੀਦੀਆਂ ਹਨ
ਉੱਤਰ-
ਪਾਣੀ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ ਤੇਲ ਬੀਜ ਫ਼ਸਲਾਂ ਬੀਜਣੀਆਂ ਚਾਹੀਦੀਆਂ ਹਨ ।

ਪ੍ਰਸ਼ਨ 3.
ਮੱਕੀ ਆਧਾਰਿਤ ਫ਼ਸਲੀ ਚੱਕਰਾਂ ਦੇ ਨਾਮ ਲਿਖੋ ।
ਉੱਤਰ-
ਮੱਕੀ ਆਧਾਰਿਤ ਫ਼ਸਲੀ ਚੱਕਰ ਹਨ-
ਮੱਕੀ-ਆਲੂ-ਮੂੰਗੀ ਜਾਂ ਸੂਰਜਮੁਖੀ, ਮੱਕੀ-ਆਲੂ ਜਾਂ ਤੋਰੀਆ-ਸੂਰਜਮੁਖੀ, ਮੱਕੀ-ਆਲੂਪਿਆਜ ਜਾਂ ਮੈਂਥਾ ਅਤੇ ਮੱਕੀ-ਗੋਭੀ ਸਰੋਂ-ਗਰਮ ਰੁੱਤ ਦੀ ਮੂੰਗੀ ।

ਪ੍ਰਸ਼ਨ 4.
ਚਾਰੇ ਅਧਾਰਿਤ ਫ਼ਸਲੀ ਚੱਕਰਾਂ ਦੇ ਨਾਮ ਲਿਖੋ ।
ਉੱਤਰ-
ਮੱਕੀ-ਬਰਸੀਮ-ਬਾਜਰਾ, ਮੱਕੀ-ਬਰਸੀਮ-ਮੱਕੀ ਜਾਂ ਰਵਾਂਹ ।

PSEB 8th Class Agriculture Solutions Chapter 7 ਬਹੁ-ਭਾਂਤੀ ਖੇਤੀ

ਪ੍ਰਸ਼ਨ 5.
ਬਹੁ-ਫ਼ਸਲੀ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-

  1. ਘੱਟ ਜ਼ਮੀਨ ਵਿਚੋਂ ਵੱਧ ਪੈਦਾਵਾਰ ਮਿਲ ਜਾਂਦੀ ਹੈ ।
  2. ਮੌਸਮੀ ਬਦਲਾਅ ਦਾ ਟਾਕਰਾ ਕੀਤਾ ਜਾ ਸਕਦਾ ਹੈ ।
  3. ਰਸਾਇਣਿਕ ਖਾਦਾਂ ਦੀ ਵਰਤੋਂ ਘੱਟਦੀ ਹੈ ।
  4. ਸੰਤੁਲਿਤ ਭੋਜਨ ਦੀ ਮੰਗ ਪੂਰੀ ਹੁੰਦੀ ਹੈ ਅਤੇ ਰੁਜ਼ਗਾਰ ਦੇ ਮੌਕੇ ਵੱਧਦੇ ਹਨ ।
  5. ਵਾਤਾਵਰਨ ਦੀ ਸੁਰੱਖਿਆ ਹੁੰਦੀ ਹੈ ਤੇ ਕੁਦਰਤੀ ਸੋਮਿਆਂ ਦੀ ਬੱਚਤ ਹੁੰਦੀ ਹੈ ।

ਪ੍ਰਸ਼ਨ 6.
ਸੰਯੁਕਤ ਖੇਤੀ ਪ੍ਰਣਾਲੀ ਵਿੱਚ ਕਿਹੜੇ-ਕਿਹੜੇ ਸਹਾਇਕ ਧੰਦੇ ਅਪਣਾਏ ਜਾ ਸਕਦੇ ਹਨ ?
ਉੱਤਰ-
ਸੰਯੁਕਤ ਖੇਤੀ ਪ੍ਰਣਾਲੀ ਵਿੱਚ ਹੇਠ ਲਿਖਿਆਂ ਵਿਚੋਂ ਕੋਈ ਇੱਕ ਜਾਂ ਦੋ ਸਹਾਇਕ ਧੰਦੇ ਅਪਣਾਏ ਜਾ ਸਕਦੇ ਹਨ-

  1. ਮੱਛੀ ਪਾਲਣ
  2. ਫ਼ਲਾਂ ਦੀ ਕਾਸ਼ਤ
  3. ਸਬਜ਼ੀ ਦੀ ਕਾਸ਼ਤ
  4. ਡੇਅਰੀ ਫਾਰਮਿੰਗ
  5. ਖਰਗੋਸ਼ ਪਾਲਣਾ
  6. ਸੂਰ ਪਾਲਣਾ
  7. ਬੱਕਰੀ ਪਾਲਣਾ
  8. ਸ਼ਹਿਦ ਦੀਆਂ ਮੱਖੀਆਂ ਪਾਲਣਾ
  9. ਪੋਲਟਰੀ ਫਾਰਮਿੰਗ
  10. ਵਣ-ਖੇਤੀ ਫ਼ਸਲਾਂ ਜਿਵੇਂ ਪਾਪਲਰ ।

ਪ੍ਰਸ਼ਨ 7.
ਪੰਜਾਬ ਦੇ ਜਲ ਸਰੋਤਾਂ ਬਾਰੇ ਲਿਖੋ ।
ਉੱਤਰ-
ਪੰਜਾਬ ਵਿਚ 98 ਫੀਸਦੀ ਰਕਬਾ ਸਿੰਚਾਈ ਹੇਠ ਹੈ ਅਤੇ ਲਗਪਗ 14 ਲੱਖ ਟਿਊਬਵੈੱਲ ਲਗੇ ਹੋਏ ਹਨ । ਪੰਜਾਬ ਵਿਚ ਸਿੰਚਾਈ ਲਈ ਨਹਿਰੀ ਪਾਣੀ ਦਾ ਵੀ ਜਾਲ ਵਿਛਿਆ ਹੋਇਆ ਹੈ ।

ਪ੍ਰਸ਼ਨ 8.
ਕੇਂਦਰੀ ਪੰਜਾਬ ਵਿੱਚ ਝੋਨਾ-ਕਣਕ ਤੋਂ ਇਲਾਵਾ ਹੋਰ ਕਿਹੜੀਆਂ-ਕਿਹੜੀਆਂ ਫ਼ਸਲਾਂ ਬੀਜੀਆਂ ਜਾਂਦੀਆਂ ਹਨ ?
ਉੱਤਰ-
ਮੱਕੀ, ਝੋਨਾ, ਕਣਕ, ਆਲੂ, ਮਟਰ, ਗੰਨਾ, ਬਾਸਮਤੀ, ਸੂਰਜਮੁਖੀ, ਖਰਬੂਜ਼ਾ, ਮਿਰਚ ਅਤੇ ਹੋਰ ਸਬਜ਼ੀਆਂ ।

ਪ੍ਰਸ਼ਨ 9.
ਨੀਮ ਪਹਾੜੀ ਇਲਾਕੇ ਦੀਆਂ ਪ੍ਰਮੁੱਖ ਫ਼ਸਲਾਂ ਦੇ ਨਾਮ ਲਿਖੋ ।
ਉੱਤਰ-
ਨੀਮ ਪਹਾੜੀ ਇਲਾਕੇ ਦੀਆਂ ਪ੍ਰਮੁੱਖ ਫ਼ਸਲਾਂ ਹਨ-ਕਣਕ, ਮੱਕੀ, ਝੋਨਾਂ, ਬਾਸਮਤੀ, ਆਲੂ, ਤੇਲ, ਬੀਜ ਫ਼ਸਲਾਂ ਅਤੇ ਮਟਰ ।

ਪ੍ਰਸ਼ਨ 10.
ਹਲਕੀਆਂ ਜ਼ਮੀਨਾਂ ਵਿੱਚ ਕਿਹੜੇ-ਕਿਹੜੇ ਫ਼ਸਲੀ ਚੱਕਰ ਅਪਨਾਉਣੇ ਚਾਹੀਦੇ ਹਨ ?
ਉੱਤਰ-
ਹਲਕੀਆਂ ਜ਼ਮੀਨਾਂ ਵਿੱਚ ਮੁੰਗਫਲੀ ਆਧਾਰਿਤ ਫ਼ਸਲੀ ਚੱਕਰ ਅਪਣਾਏ ਜਾ ਸਕਦੇ ਹਨ , ਜਿਵੇਂ-ਗਰਮੀ ਰੁੱਤ ਦੀ ਮੂੰਗਫਲੀ-ਆਲੂ ਜਾਂ ਤੋਰੀਆ ਜਾਂ ਮਟਰ ਜਾਂ ਕਣਕ, ਮੂੰਗਫਲੀ-ਆਲੂ-ਬਾਜਰਾ, ਮੂੰਗਫਲੀ-ਤੋਰੀਆ ਜਾਂ ਗੋਭੀ ਸਰੋਂ ।

PSEB 8th Class Agriculture Solutions Chapter 7 ਬਹੁ-ਭਾਂਤੀ ਖੇਤੀ

(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ-

ਪ੍ਰਸ਼ਨ 1.
ਖੇਤੀ ਵਿਭਿੰਨਤਾ ਤੋਂ ਕੀ ਭਾਵ ਹੈ ? ਖੇਤੀ ਵਿਭਿੰਨਤਾ ਦਾ ਕੀ ਮੰਤਵ ਹੈ ਅਤੇ ਇਸ ਦੀ ਲੋੜ ਕਿਉਂ ਪਈ ?
ਉੱਤਰ-
ਖੇਤੀ ਵਿਭਿੰਨਤਾ-ਬਹੁ-ਭਾਂਤੀ ਖੇਤੀ ਤੋਂ ਭਾਵ ਹੈ ਕਿ ਮੌਜੂਦਾ ਫ਼ਸਲਾਂ ਹੇਠੋਂ ਕੁਝ ਰਕਬਾ ਕੱਢ ਕੇ ਬਦਲਵੀਆਂ ਫ਼ਸਲਾਂ ਜਿਵੇਂ-ਮੱਕੀ, ਦਾਲਾਂ, ਬਾਸਮਤੀ, ਕਮਾਦ, ਆਲੂ, ਤੇਲ ਬੀਜ ਫ਼ਸਲਾਂ ਆਦਿ ਹੇਠ ਲੈ ਕੇ ਆਉਣਾ ।
ਮੰਤਵ : ਖੇਤੀ ਵਿਭਿੰਨਤਾ ਦਾ ਮੁੱਖ ਮੰਤਵ ਇਸ ਤਰ੍ਹਾਂ ਹੈ-

  1. ਕੁਦਰਤੀ ਸੋਮਿਆਂ ਦੀ ਸੰਜਮ ਨਾਲ ਵਰਤੋਂ ਕਰਨਾ ਅਤੇ ਇਹਨਾਂ ਨੂੰ ਲੰਬੇ ਸਮੇਂ ਤੱਕ ਬਚਾਉਣਾ ।
  2. ਫ਼ਸਲਾਂ ਤੇ ਘੱਟ ਲਾਗਤ ਨਾਲ ਵਧੇਰੇ ਆਮਦਨ ਪ੍ਰਾਪਤ ਕਰਨਾ ।
  3. ਵਾਰ-ਵਾਰ ਇੱਕੋ ਫ਼ਸਲੀ ਚੱਕਰ ਤੋਂ ਛੁਟਕਾਰਾ ਪਾਉਣਾ ਤਾਂ ਕਿ ਮਿੱਟੀ ਪਾਣੀ ਦੀ ਬੱਚਤ ਕੀਤੀ ਜਾ ਸਕੇ ।

ਖੇਤੀ ਵਿਭਿੰਨਤਾ ਦੀ ਲੋੜ – ਝੋਨਾ-ਕਣਕ ਫ਼ਸਲੀ ਚੱਕਰ ਨੂੰ ਸਾਲ ਵਿਚ ਲਗਪਗ 215 ਸੈਂ, ਮੀ. ਪਾਣੀ ਦੀ ਲੋੜ ਪੈਂਦੀ ਹੈ ਜਿਸ ਵਿਚੋਂ 80% ਪਾਣੀ ਸਿਰਫ਼ ਝੋਨੇ ਦੀ ਫ਼ਸਲ ਵਿੱਚ ਹੀ ਖਪਤ ਹੋ ਜਾਂਦਾ ਹੈ । ਝੋਨੇ ਦੀ ਕਾਸ਼ਤ ਨਾਲ ਜ਼ਮੀਨ ਦੀ ਭੌਤਿਕ ਅਤੇ ਰਸਾਇਣਿਕ ਬਣਤਰ ਵਿੱਚ ਵਿਗਾੜ ਆ ਰਿਹਾ ਹੈ । ਪਿਛਲੇ 50 ਸਾਲਾਂ ਦੌਰਾਨ ਮੂੰਗਫਲੀ, ਤੇਲ ਬੀਜ ਫ਼ਸਲਾਂ, ਕਮਾਦ ਅਤੇ ਦਾਲਾਂ ਹੇਠੋਂ ਰਕਬਾ ਘੱਟ ਕੇ ਝੋਨੇ ਦੀ ਕਾਸ਼ਤ ਹੇਠ ਆ ਗਿਆ ਹੈ । ਇਸ ਲਈ ਖੇਤੀ ਵਿਭਿੰਨਤਾ ਨਾਲ ਜ਼ਮੀਨ ਹੇਠਾਂ ਪਾਣੀ ਦੀ ਬੱਚਤ ਹੋ ਜਾਵੇਗੀ ਅਤੇ ਜ਼ਮੀਨ ਦੀ ਸਿਹਤ ਵਿਚ ਨਿਘਾਰ ਨਹੀਂ ਆਵੇਗਾ ।

ਪ੍ਰਸ਼ਨ 2.
ਬਹੁ-ਫ਼ਸਲੀ ਪ੍ਰਣਾਲੀ ਅਪਣਾਉਣ ਦੀ ਲੋੜ ਕਿਉਂ ਹੈ ? ਵਿਸਥਾਰ ਨਾਲ ਉਦਾਹਰਨ ਸਹਿਤ ਲਿਖੋ ।
ਉੱਤਰ-
ਬਹੁ-ਫ਼ਸਲੀ ਖੇਤੀ ਪ੍ਰਣਾਲੀ ਤੋਂ ਭਾਵ ਹੈ ਕਿ ਜਦੋਂ ਇੱਕ ਸਾਲ ਵਿੱਚ ਖੇਤ ਵਿਚੋਂ ਦੋ ਤੋਂ ਵੱਧ ਫ਼ਸਲਾਂ ਨੂੰ ਉਗਾਉਣਾ । ਇਸ ਦਾ ਉਦੇਸ਼ ਮੁੱਖ ਫ਼ਸਲਾਂ ਵਿਚਕਾਰ ਜੋ ਖ਼ਾਲੀ ਸਮਾਂ ਬਚਦਾ ਹੈ ਇਸ ਵਿੱਚ ਇੱਕ ਜਾਂ ਦੋ ਵਾਧੂ ਫ਼ਸਲਾਂ ਉਗਾਉਣਾ ਹੈ ।

ਬਹੁ-ਫ਼ਸਲੀ ਪ੍ਰਣਾਲੀ ਦੀ ਲੋੜ-

  1. ਘੱਟ ਜ਼ਮੀਨ ਵਿਚੋਂ ਵੱਧ ਪੈਦਾਵਾਰ ਮਿਲ ਜਾਂਦੀ ਹੈ ।
  2. ਮੌਸਮੀ ਬਦਲਾਅ ਦਾ ਟਾਕਰਾ ਕੀਤਾ ਜਾ ਸਕਦਾ ਹੈ ।
  3. ਰਸਾਇਣਿਕ ਖਾਦਾਂ ਦੀ ਵਰਤੋਂ ਘੱਟਦੀ ਹੈ ।
  4. ਸੰਤੁਲਿਤ ਭੋਜਨ ਦੀ ਮੰਗ ਪੂਰੀ ਹੁੰਦੀ ਹੈ ਅਤੇ ਰੁਜ਼ਗਾਰ ਦੇ ਮੌਕੇ ਵੱਧਦੇ ਹਨ ।
  5. ਵਾਤਾਵਰਨ ਦੀ ਸੁਰੱਖਿਆ ਹੁੰਦੀ ਹੈ ਤੇ ਕੁਦਰਤੀ ਸੋਮਿਆਂ ਦੀ ਬੱਚਤ ਹੁੰਦੀ ਹੈ ।
  6. ਬਹੁ-ਫ਼ਸਲੀ ਖੇਤੀ ਵਿਚ ਫ਼ਲੀਦਾਰ ਫ਼ਸਲਾਂ ਆਉਣ ਨਾਲ ਜ਼ਮੀਨ ਵਿਚ ਰਾਈਜ਼ੋਬੀਅਮ ਬੈਕਟੀਰੀਆ ਦੀ ਮੱਦਦ ਨਾਲ ਨਾਈਟਰੋਜਨ ਜਮਾਂ ਕੀਤੀ ਜਾਂਦੀ ਹੈ ।
    ਇਸ ਨਾਲ ਨਾਈਟਰੋਜਨੀ ਖਾਦਾਂ ਦੀ ਬੱਚਤ ਹੁੰਦੀ ਹੈ ।

ਇਸ ਲਈ ਬਹੁ-ਫ਼ਸਲੀ ਚੱਕਰ ਅਪਣਾਏ ਜਾਂਦੇ ਹਨ : ਜਿਵੇਂ-

  1. ਹਰੀ ਖਾਦ ਆਧਾਰਿਤ ; ਜਿਵੇਂ-ਜੰਤਰ-ਮੱਕੀ ਆਦਿ ।
  2. ਮੱਕੀ ਆਧਾਰਿਤ – ਮੱਕੀ-ਆਲੂ-ਮੰਗੀ ਜਾਂ ਸੂਰਜਮੁਖੀ ।
  3. ਸੋਇਆਬੀਨ ਆਧਾਰਿਤ – ਸੋਇਆਬੀਨ-ਕਣਕ-ਰਵਾਂਹ
  4. ਮੂੰਗਫਲੀ ਆਧਾਰਿਤ – ਮੂੰਗਫਲੀ-ਆਲੂ ਜਾਂ ਤੋਰੀਆ ਜਾਂ ਮਟਰ
  5. ਹਰਾ ਚਾਰਾ ਆਧਾਰਿਤ – ਮੱਕੀ-ਬਰਸੀਮ-ਬਾਜਰਾ
    ਇਸੇ ਤਰ੍ਹਾਂ ਰਲਵੀਆਂ ਫ਼ਸਲਾਂ ਆਧਾਰਿਤ ਅਤੇ ਸਬਜ਼ੀ ਆਧਾਰਿਤ ਫ਼ਸਲੀ ਚੱਕਰ ਵੀ ਅਪਣਾਏ ਜਾ ਸਕਦੇ ਹਨ ।

ਪ੍ਰਸ਼ਨ 3.
ਪੰਜਾਬ ਵਿੱਚ ਖੇਤੀਬਾੜੀ ਨਾਲ ਸੰਬੰਧਿਤ ਸਮੱਸਿਆਵਾਂ ਬਾਰੇ ਲਿਖੋ ।
ਉੱਤਰ-
ਪੰਜਾਬ ਵਿੱਚ ਖੇਤੀਬਾੜੀ ਨਾਲ ਸੰਬੰਧਿਤ ਸਮੱਸਿਆਵਾਂ ਹੇਠਾਂ ਲਿਖੇ ਅਨੁਸਾਰ ਹਨ- .

  • ਹਰੇ ਇਨਕਲਾਬ ਤੋਂ ਬਾਅਦ ਪੰਜਾਬ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚ ਫਸ ਕੇ ਰਹਿ ਗਿਆ । ਸਿਰਫ਼ ਦੋ ਹੀ ਫ਼ਸਲਾਂ ਤੇ ਜ਼ੋਰ ਦੇਣ ਨਾਲ ਪੰਜਾਬ ਵਿਚ ਜ਼ਮੀਨ ਹੇਠਲੇ ਪਾਣੀ ਦੀ ਡੂੰਘਾਈ ਵੱਧਦੀ ਜਾ ਰਹੀ ਹੈ ਤੇ ਵਾਧੂ ਰਸਾਇਣਿਕ ਦਵਾਈਆਂ, ਜਿਵੇਂ ਨਦੀਨਨਾਸ਼ਕ, ਕੀਟ ਨਾਸ਼ਕ ਅਤੇ ਖਾਦਾਂ ਦੀ ਵਰਤੋਂ ਨਾਲ ਜ਼ਮੀਨ ਦੀ ਭੌਤਿਕ ਤੇ ਰਸਾਇਣਿਕ ਬਣਾਵਟ ਅਤੇ ਸਿਹਤ ਵਿਚ ਵਿਗਾੜ ਆ ਰਿਹਾ ਹੈ ।
  • ਤੇਲ ਬੀਜ਼ ਫ਼ਸਲਾਂ ਤੇ ਦਾਲਾਂ ਦੀ ਕਾਸ਼ਤ ਘੱਟ ਹੋ ਰਹੀ ਹੈ ।
  • ਪੰਜਾਬ ਵਿਚ ਦੱਖਣ-ਪੱਛਮੀ ਇਲਾਕੇ ਵਿੱਚ ਵਧੇਰੇ ਮੀਂਹ ਪੈਣ ਨਾਲ ਮਿੱਟੀ ਦੀ ਖੁਰਨ ਦੀ ਸਮੱਸਿਆ ਵੱਧ ਹੈ ।
  • ਪਾਣੀ ਦਾ ਪੱਧਰ ਹਰ ਸਾਲ 74 ਸੈਂ. ਮੀ. ਥੱਲੇ ਜਾ ਰਿਹਾ ਹੈ ਜਿਸ ਕਾਰਨ ਕਿਸਾਨਾਂ ਨੂੰ ਸਬਮਰਸੀਵਲ ਮੋਟਰਾਂ ਲਗਾ ਕੇ ਪਾਣੀ ਕੱਢਣਾ ਪੈ ਰਿਹਾ ਹੈ ਜਿਸ ਨਾਲ ਖ਼ਰਚਾ ਵੱਧ ਗਿਆ ਹੈ ।
  • ਜੈਵਿਕ ਭਿੰਨਤਾ ਘੱਟਦੀ ਜਾ ਰਹੀ ਹੈ ।
  • ਕੀੜੇ-ਮਕੌੜੇ ਅਤੇ ਨਦੀਨਾਂ ਦੀਆਂ ਨਵੀਆਂ ਕਿਸਮਾਂ ਪੈਦਾ ਹੋ ਰਹੀਆਂ ਹਨ ।
  • ਕਈ ਤਰ੍ਹਾਂ ਦੇ ਮੌਸਮੀ ਬਦਲਾਅ ਹੋ ਰਹੇ ਹਨ ।

ਪ੍ਰਸ਼ਨ 4.
ਸੰਯੁਕਤ ਖੇਤੀ ਪ੍ਰਣਾਲੀ (Integrated Farming System) ਕੀ ਹੈ ? ਉਦਾਹਰਨ ਸਹਿਤ ਵਿਸਥਾਰ ਪੂਰਵਕ ਲਿਖੋ ।
ਉੱਤਰ-
ਸੰਯੁਕਤ ਫ਼ਸਲ ਪ੍ਰਣਾਲੀ – ਸੰਯੁਕਤ ਫ਼ਸਲ ਪ੍ਰਣਾਲੀ ਵਿੱਚ ਕਿਸਾਨ ਖੇਤੀ ਤੋਂ ਇਲਾਵਾ ਇੱਕ-ਦੋ ਖੇਤੀ ਸਹਾਇਕ ਧੰਦੇ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰਦਾ ਹੈ ।

ਇਸ ਤਰ੍ਹਾਂ ਕਿਸਾਨ ਆਪਣੀ ਕਮਾਈ ਵਿਚ ਵਾਧਾ ਤਾਂ ਕਰਦਾ ਹੀ ਹੈ ਉਸ ਦੇ ਘਰ ਦੇ ਮੈਂਬਰ ਵੀ ਇਹਨਾਂ ਕੰਮਾਂ ਵਿਚ ਸਹਾਇਤਾ ਕਰ ਸਕਦੇ ਹਨ । ਪਰਿਵਾਰ ਦੇ ਜੀਆਂ ਨੂੰ ਪੌਸ਼ਟਿਕ ਆਹਾਰ ਵੀ ਪ੍ਰਾਪਤ ਹੋ ਜਾਂਦਾ ਹੈ ।

ਕਿਸਾਨ ਆਪਣੇ ਫ਼ਾਰਮ ਦੇ ਸਾਧਨਾਂ ਮੁਤਾਬਿਕ ਆਪਣੀ ਸ਼ੁੱਧ ਆਮਦਨ ਵਧਾ ਸਕਦਾ ਹੈ । ਕੁੱਝ ਸਹਾਇਕ ਧੰਦੇ ਹਨ ।

ਸੰਯੁਕਤ ਖੇਤੀ ਪ੍ਰਣਾਲੀ ਵਿੱਚ ਨਿਮਨਲਿਖਤ ਵਿਚੋਂ ਕੋਈ ਇੱਕ ਜਾਂ ਦੋ ਸਹਾਇਕ ਧੰਦੇ ਅਪਣਾਏ ਜਾ ਸਕਦੇ ਹਨ-

  1. ਮੱਛੀ ਪਾਲਣਾ
  2. ਫ਼ਲਾਂ ਦੀ ਕਾਸ਼ਤ
  3. ਸਬਜ਼ੀ ਦੀ ਕਾਸ਼ਤ
  4. ਡੇਅਰੀ ਫਾਰਮਿੰਗ
  5. ਖਰਗੋਸ਼ ਪਾਲਣਾ
  6. ਸੂਰ ਪਾਲਣਾ
  7. ਬੱਕਰੀ ਪਾਲਣਾ
  8. ਸ਼ਹਿਦ ਦੀਆਂ ਮੱਖੀਆਂ ਪਾਲਣਾ
  9. ਪੋਲਟਰੀ ਫਾਰਮਿੰਗ
  10. ਵਣ-ਖੇਤੀ ਫ਼ਸਲਾਂ ਜਿਵੇਂ ਪਾਪਲਰ ।

PSEB 8th Class Agriculture Solutions Chapter 7 ਬਹੁ-ਭਾਂਤੀ ਖੇਤੀ

ਪ੍ਰਸ਼ਨ 5.
ਰਲਵੀਂ ਫ਼ਸਲ ਪ੍ਰਣਾਲੀ (Mixed Cropping) ਕੀ ਹੈ ? ਉਦਾਹਰਨ ਸਹਿਤ ਲਿਖੋ ।
ਉੱਤਰ-
ਰਲਵੀ ਫ਼ਸਲ ਪ੍ਰਣਾਲੀ – ਘੱਟ ਜ਼ਮੀਨ ਵਿਚੋਂ ਵੱਧ ਤੋਂ ਵੱਧ ਪੈਦਾਵਾਰ ਲੈਣ, ਵੱਧ ਆਮਦਨ ਲੈਣ ਅਤੇ ਜ਼ਰੂਰਤਾਂ ਪੂਰੀਆਂ ਕਰਨ ਲਈ ਰਲਵੀਆਂ ਫ਼ਸਲਾਂ ਦੀ ਕਾਸ਼ਤ ਕੀਤੀ ਜਾਂਦੀ ਹੈ । ਇਸ ਨੂੰ ਰਲਵੀਂ ਫ਼ਸਲ ਪ੍ਰਣਾਲੀ ਕਿਹਾ ਜਾਂਦਾ ਹੈ ।

ਪੰਜਾਬ ਵਿਚ ਵਾਹੀ ਯੋਗ ਰਕਬਾ ਹੌਲੀ-ਹੌਲੀ ਘੱਟਦਾ ਜਾ ਰਿਹਾ ਹੈ । ਇਸ ਦੇ ਕਈ ਕਾਰਨ ਹਨ ; ਜਿਵੇਂ-ਕਾਰਖ਼ਾਨੇ, ਨਵੀਆਂ ਕਲੋਨੀਆਂ ਦਾ ਹੋਂਦ ਵਿਚ ਆਉਣਾ । ਇਸ ਲਈ ਮੌਜੂਦਾ ਉਪਲੱਬਧ ਜ਼ਮੀਨ ਤੋਂ ਵੱਧ ਤੋਂ ਵੱਧ ਪੈਦਾਵਾਰ ਲੈਣ ਲਈ, ਆਪਣੀ ਆਮਦਨ ਵਧਾਉਣ ਲਈ ਅਤੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਰਲਵੀਆਂ ਫ਼ਸਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ ; ਜਿਵੇਂ ਕਿ-ਮੱਕੀ ਜਾਂ ਮੂੰਗੀ, ਅਰਹਰ ਜਾਂ ਮੂੰਗੀ, ਸੋਇਆਬੀਨ ਜਾਂ ਮੂੰਗੀ, ਮੱਕੀ ਜਾਂ ਸੋਇਆਬੀਨ, ਮੱਕੀ ਜਾਂ ਹਰੇ ਚਾਰੇ ਲਈ ਮੱਕੀ ਜਾਂ ਮੁੰਗਫਲੀ, ਨਰਮਾ ਜਾਂ ਮੱਕੀ ਆਦਿ । ਰਲਵੀਆਂ ਫ਼ਸਲਾਂ ਦੀ ਕਾਸ਼ਤ ਨਾਲ ਮੁੱਖ ਫ਼ਸਲ ਦੇ ਝਾੜ ਤੇ ਕੋਈ ਅਸਰ ਨਹੀਂ ਹੁੰਦਾ । ਬਲਕਿ ਇਸ ਤਰ੍ਹਾਂ ਵੱਧ ਪੈਦਾਵਾਰ ਤਾਂ ਪ੍ਰਾਪਤ ਹੁੰਦੀ ਹੀ ਹੈ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਬਣੀ ਰਹਿੰਦੀ ਹੈ । ਇਸ ਨਾਲ ਨਦੀਨਾਂ ਦੀ ਸਮੱਸਿਆ ਨੂੰ ਕਾਫ਼ੀ ਹੱਦ ਤੱਕ ਘੱਟ ਕਰਨ ਵਿਚ ਵੀ ਮਦਦ ਮਿਲਦੀ ਹੈ ।

PSEB 8th Class Agriculture Guide ਬਹੁ-ਭਾਂਤੀ ਖੇਤੀ Important Questions and Answers

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੰਜਾਬ ਵਿਚ ਝੋਨੇ ਦੀ ਕਾਸ਼ਤ ਹੇਠ ਕਿੰਨਾ ਰਕਬਾ ਹੈ ?
ਉੱਤਰ-
ਲਗਪਗ 28.3 ਲੱਖ ਹੈਕਟੇਅਰ ।

ਪ੍ਰਸ਼ਨ 2.
ਪੰਜਾਬ ਵਿਚ ਕਣਕ ਦੀ ਕਾਸ਼ਤ ਹੇਠ ਕਿੰਨਾ ਰਕਬਾ ਹੈ ?
ਉੱਤਰ-
ਲਗਪਗ 35.1 ਲੱਖ ਹੈਕਟੇਅਰ ।

ਪ੍ਰਸ਼ਨ 3.
ਪਿਛਲੇ 50 ਸਾਲਾਂ ਵਿੱਚ ਕਿਹੜੀਆਂ ਫ਼ਸਲਾਂ ਹੇਠਲਾ ਕਾਸ਼ਤ ਦਾ ਰਕਬਾ ਝੋਨੇ ਹੇਠ ਆ ਗਿਆ ਹੈ ?
ਉੱਤਰ-
ਮੁੰਗਫਲੀ, ਤੇਲ ਬੀਜ ਫ਼ਸਲਾਂ, ਕਮਾਦ ਅਤੇ ਦਾਲਾਂ ।

ਪ੍ਰਸ਼ਨ 4.
ਝੋਨਾ-ਕਣਕ ਫ਼ਸਲੀ ਚੱਕਰ ਨੂੰ ਸਾਲ ਵਿੱਚ ਲਗਪਗ ਕਿੰਨਾ ਪਾਣੀ ਚਾਹੀਦਾ ਹੈ ?
ਉੱਤਰ-
215 ਸੈਂ.ਮੀ. ।

ਪ੍ਰਸ਼ਨ 5.
ਸਾਰੇ ਸਾਲ ਵਿੱਚ ਕੁੱਲ ਪਾਣੀ ਦੀ ਖਪਤ ਵਿਚੋਂ ਝੋਨਾ ਕਿੰਨਾ ਪਾਣੀ ਪੀ ਜਾਂਦਾ ਹੈ ?
ਉੱਤਰ-
80%.

PSEB 8th Class Agriculture Solutions Chapter 7 ਬਹੁ-ਭਾਂਤੀ ਖੇਤੀ

ਪ੍ਰਸ਼ਨ 6.
ਪੰਜਾਬ ਵਿਚ ਖੇਤੀ ਅਧੀਨ ਕਿੰਨਾ ਰਕਬਾ ਹੈ ?
ਉੱਤਰ-
41.58 ਲੱਖ ਹੈਕਟੇਅਰ ਰਕਬਾ ।

ਪ੍ਰਸ਼ਨ 7.
ਖੇਤੀ ਅਤੇ ਜਲਵਾਯੂ ਦੇ ਆਧਾਰ ‘ਤੇ ਪੰਜਾਬ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਗਿਆ ਹੈ ?
ਉੱਤਰ-
ਤਿੰਨ-ਨੀਮ ਪਹਾੜੀ ਇਲਾਕਾ, ਕੇਂਦਰੀ ਭਾਗ, ਦੱਖਣ-ਪੱਛਮੀ ਇਲਾਕਾ 1

ਪ੍ਰਸ਼ਨ 8.
ਨੀਮ ਪਹਾੜੀ ਇਲਾਕਾ ਕਿਹੜੀਆਂ ਪਹਾੜੀਆਂ ਦੇ ਪੈਰਾਂ ਵਿੱਚ ਹੈ ?
ਉੱਤਰ-
ਸ਼ਿਵਾਲਿਕ ਪਹਾੜੀਆਂ ।

ਪ੍ਰਸ਼ਨ 9.
ਕੰਢੀ ਖੇਤਰ, ਨੀਮ ਪਹਾੜੀ ਇਲਾਕੇ ਦਾ ਕਿੰਨਾ ਪ੍ਰਤੀਸ਼ਤ ਹੈ ?
ਉੱਤਰ-
ਲਗਪਗ 9%.

ਪ੍ਰਸ਼ਨ 10.
ਪੰਜਾਬ ਵਿਚ ਪ੍ਰਮੁੱਖ ਫ਼ਸਲੀ ਚੱਕਰ ਕੀ ਹੈ ?
ਉੱਤਰ-
ਝੋਨਾ-ਕਣਕ ।

ਪ੍ਰਸ਼ਨ 11.
ਦੱਖਣ-ਪੱਛਮੀ ਇਲਾਕੇ ਵਿਚ ਕਿਹੜਾ ਫ਼ਸਲੀ ਚੱਕਰ ਅਪਣਾਇਆ ਜਾਂਦਾ ਹੈ ?
ਉੱਤਰ-
ਨਰਮਾ-ਕਪਾਹ-ਕਣਕ ।

PSEB 8th Class Agriculture Solutions Chapter 7 ਬਹੁ-ਭਾਂਤੀ ਖੇਤੀ

ਪ੍ਰਸ਼ਨ 12.
ਦੱਖਣ-ਪੱਛਮੀ ਇਲਾਕੇ ਵਿਚ ਹੇਠਲਾ ਪਾਣੀ ਕਿਹੋ ਜਿਹਾ ਹੈ ?
ਉੱਤਰ-
ਖਾਰਾ ।

ਪ੍ਰਸ਼ਨ 13.
ਹਰੀ ਖਾਦ ਵਾਲੀ ਫ਼ਸਲ ਕਿਹੜੀ ਹੈ ?
ਉੱਤਰ-
ਜੰਤਰ, ਰਵਾਂਹ, ਜਾਂ ਸਣ ।

ਪ੍ਰਸ਼ਨ 14.
ਜੇ ਮੱਕੀ ਬੀਜਣੀ ਹੋਵੇ ਤਾਂ ਹਰੀ ਖਾਦ ਨੂੰ ਕਿੰਨੇ ਦਿਨ ਪਹਿਲਾਂ ਖੇਤ ਵਿਚ ਵਾਹ ਦੇਣਾ ਚਾਹੀਦਾ ਹੈ ?
ਉੱਤਰ-
8-10 ਦਿਨ ਪਹਿਲਾਂ ।

ਪ੍ਰਸ਼ਨ 15.
ਕਿਹੜੀ ਫ਼ਸਲ ਦੇ ਟਾਂਗਰਾਂ ਨੂੰ ਬਤੌਰ ਹਰੀ ਖਾਦ ਵਰਤਿਆ ਜਾ ਸਕਦਾ ਹੈ ?
ਉੱਤਰ-
ਸੱਠੀ ਮੂੰਗੀ ।

ਪ੍ਰਸ਼ਨ 16.
ਸੋਇਆਬੀਨ ਵਿਚ ਕਿੰਨੇ ਪ੍ਰਤੀਸ਼ਤ ਪ੍ਰੋਟੀਨ ਹੁੰਦਾ ਹੈ ?
ਉੱਤਰ-
35-40%.

ਪ੍ਰਸ਼ਨ 17.
ਪੰਜਾਬ ਵਿਚ ‘ਚਿੱਟੇ ਇਨਕਲਾਬ ਦਾ ਸਿਹਰਾ ਕਿਹੜੀ ਫ਼ਸਲ ਸਿਰ ਹੈ ?
ਉੱਤਰ-
ਹਰੇ ਚਾਰੇ ਦੀ ਫ਼ਸਲ ।

PSEB 8th Class Agriculture Solutions Chapter 7 ਬਹੁ-ਭਾਂਤੀ ਖੇਤੀ

ਪ੍ਰਸ਼ਨ 18.
ਵਧੇਰੇ ਦੁੱਧ ਪ੍ਰਾਪਤ ਕਰਨ ਲਈ ਗਾਵਾਂ ਅਤੇ ਮੱਝਾਂ ਨੂੰ ਕਿੰਨਾ ਚਾਰਾ ਖਵਾਇਆ ਜਾਣਾ ਚਾਹੀਦਾ ਹੈ ?
ਉੱਤਰ-
40 ਕਿਲੋ ਹਰਾ ਚਾਰਾ ਹਰ ਰੋਜ਼ ।

ਪ੍ਰਸ਼ਨ 19.
ਸ਼ਹਿਰੋਂ ਦੂਰ ਦੇ ਫਾਰਮਾਂ ਲਈ ਇੱਕ ਸਬਜ਼ੀ ਆਧਾਰਿਤ ਫ਼ਸਲੀ ਚੱਕਰ ਲਿਖੋ ।
ਉੱਤਰ-
ਆਲੂ-ਭਿੰਡੀ-ਅਗੇਤੀ ਫੁੱਲ ਗੋਭੀ ।

ਪ੍ਰਸ਼ਨ 20.
ਸ਼ਹਿਰ ਦੇ ਨੇੜੇ ਦੇ ਫਾਰਮਾਂ ਲਈ ਇੱਕ ਸਬਜ਼ੀ ਆਧਾਰਿਤ ਫ਼ਸਲੀ ਚੱਕਰ ਲਿਖੋ ।
ਉੱਤਰ-
ਫੁੱਲਗੋਭੀ-ਟਮਾਟਰ-ਭਿੰਡੀ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੰਢੀ ਖੇਤਰ ਬਾਰੇ ਕੀ ਜਾਣਦੇ ਹੋ ?
ਉੱਤਰ-
ਕੰਢੀ ਖੇਤਰ ਨੀਮ ਪਹਾੜੀ ਇਲਾਕੇ ਦਾ 9% ਹਿੱਸਾ ਹੈ ।

ਪ੍ਰਸ਼ਨ 2.
ਕੇਂਦਰੀ ਪੰਜਾਬ ਵਿੱਚ ਮੁੱਖ ਸਮੱਸਿਆ ਕੀ ਹੈ ?
ਉੱਤਰ-
ਕਣਕ-ਝੋਨਾ ਫ਼ਸਲੀ ਚੱਕਰ ਹੋਣ ਕਾਰਨ ਇਸ ਖੇਤਰ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਹਰ ਸਾਲ ਲਗਪਗ 74 ਸੈਂ.ਮੀ. ਦੀ ਦਰ ਨਾਲ ਥੱਲੇ ਜਾ ਰਿਹਾ ਹੈ ।

PSEB 8th Class Agriculture Solutions Chapter 7 ਬਹੁ-ਭਾਂਤੀ ਖੇਤੀ

ਪ੍ਰਸ਼ਨ 3.
ਝੋਨੇ ਦੀ ਥਾਂ ਸੋਇਆਬੀਨ ਦੀ ਕਾਸ਼ਤ ਦਾ ਕੀ ਕਾਰਨ ਹੈ ?
ਉੱਤਰ-
ਝੋਨੇ ਨੂੰ ਕੀੜੇ-ਮਕੌੜੇ ਅਤੇ ਬੀਮਾਰੀਆਂ ਵੱਧ ਲਗਦੀਆਂ ਹਨ, ਇਸ ਲਈ ਇਸ ਦਾ ਝਾੜ ਘੱਟ ਜਾਂਦਾ ਹੈ । ਇਸ ਲਈ ਝੋਨੇ ਦੀ ਥਾਂ ਸੋਇਆਬੀਨ ਦੀ ਕਾਸ਼ਤ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 4.
ਰਲਵੀਆਂ ਫ਼ਸਲਾਂ ਦੀ ਕਾਸ਼ਤ ਦੇ ਲਾਭ ਦੱਸੋ ।
ਉੱਤਰ-
ਰਲਵੀਆਂ ਫ਼ਸਲਾਂ ਦੀ ਕਾਸ਼ਤ ਕਾਰਨ ਜ਼ਮੀਨ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਹੈ । ਇਸ ਨਾਲ ਨਦੀਨਾਂ ਦੀ ਸਮੱਸਿਆ ਨੂੰ ਬਹੁਤ ਹੱਦ ਤੱਕ ਘੱਟ ਕਰਨ ਵਿੱਚ ਸਹਾਇਤਾ ਮਿਲਦੀ ਹੈ ।

ਪ੍ਰਸ਼ਨ 5.
ਸ਼ਹਿਰ ਦੇ ਨੇੜੇ ਦੇ ਫਾਰਮਾਂ ਲਈ ਸਬਜ਼ੀ ਆਧਾਰਿਤ ਫ਼ਸਲੀ ਚੱਕਰ ਦੱਸੋ ?
ਉੱਤਰ-

  1. ਬੈਂਗਣ (ਲੰਬੇ)-ਪਿਛੇਤੀ ਫੁੱਲਗੋਭੀ-ਘੀਆ ਕੱਦੁ .
  2. ਆਲੂ-ਖਰਬੂਜ਼ਾ
  3. ਪਾਲਕ-ਗੰਢ ਗੋਭੀ-ਪਿਆਜ਼, ਹਰੀ ਮਿਰਚ-ਮਲੀ ।
  4. ਫੁੱਲਗੋਭੀ-ਟਮਾਟਰ-ਭਿੰਡੀ । 8 ਨੂੰ

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਮੱਕੀ ਅਧਾਰਿਤ ਫ਼ਸਲੀ ਚੱਕਰ ਅਤੇ ਸੋਇਆਬੀਨ ਅਧਾਰਿਤ ਫ਼ਸਲੀ ਚੱਕਰ ਬਾਰੇ ਦੱਸੋ ।
ਉੱਤਰ-
1. ਮੱਕੀ ਅਧਾਰਿਤ ਫ਼ਸਲੀ ਚੱਕਰ-ਮੱਕੀ ਅਧਾਰਿਤ ਫ਼ਸਲੀ ਚੱਕਰ ਹੇਠ ਲਿਖੇ ਹਨ-

  • ਮੱਕੀ-ਆਲੂ, ਮੂੰਗੀ, ਜਾਂ ਸੂਰਜਮੁਖੀ !
  • ਮੱਕੀ-ਆਲੂ ਜਾਂ ਤੋਰੀਆ-ਸੂਰਜਮੁਖੀ ।
  • ਮੱਕੀ-ਆਲੂ-ਪਿਆਜ ਜਾਂ ਮੈਂਥਾ ਆਦਿ । ਇਹਨਾਂ ਫ਼ਸਲੀ ਚੱਕਰਾਂ ਨੂੰ ਅਪਣਾ ਕੇ ਕੁਦਰਤੀ ਸੋਮਿਆਂ ਦੀ ਬੱਚਤ ਕੀਤੀ ਜਾ ਸਕਦੀ ਹੈ ।

2. ਸੋਇਆਬੀਨ ਅਧਾਰਿਤ ਫ਼ਸਲੀ ਚੱਕਰ – ਸੋਇਆਬੀਨ ਅਧਾਰਿਤ ਫ਼ਸਲੀ ਚੱਕਰ ਹੈ-
ਸੋਇਆਬੀਨ-ਕਣਕ-ਰਵਾਂਹ (ਹਰਾ ਚਾਰਾ)
ਇਸ ਫ਼ਸਲੀ ਚੱਕਰ ਦੀ ਵਰਤੋਂ ਝੋਨੇ ਦੀ ਥਾਂ ‘ਤੇ ਕੀਤੀ ਜਾ ਸਕਦੀ ਹੈ ਕਿਉਂਕਿ ਝੋਨੇ ਨੂੰ ਕੀੜੇ ਅਤੇ ਬੀਮਾਰੀਆਂ ਲੱਗ ਜਾਂਦੀਆਂ ਹਨ ਅਤੇ ਇਸ ਦਾ ਝਾੜ ਘਟ ਜਾਂਦਾ ਹੈ । ਸੋਇਆਬੀਨ ਫ਼ਲੀਦਾਰ ਫ਼ਸਲ ਹੈ । ਇਸ ਲਈ ਇਸ ਦੀ ਕਾਸ਼ਤ ਨਾਲ ਭੂਮੀ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਹੈ । ਸੋਇਆਬੀਨ ਪ੍ਰੋਟੀਨ ਦਾ ਇੱਕ ਬਹੁਤ ਵਧੀਆ ਸੋਮਾ ਹੈ । ਇਸ ਵਿਚ 35-40% ਪ੍ਰੋਟੀਨ ਤੱਤ ਹੁੰਦਾ ਹੈ । ਸੋਇਆਬੀਨ ਦੀ ਵਰਤੋਂ ਛੋਟੇ ਉਦਯੋਗਾਂ ਵਿਚ ਕਰਕੇ ਮੁਨਾਫ਼ਾ ਵੀ ਕਮਾਇਆ ਜਾ ਸਕਦਾ ਹੈ ।

ਵਸਤੂਨਿਸ਼ਠ ਪ੍ਰਸ਼ਨ ਦਾ
ਠੀਕ / ਗ਼ਲਤ

1. ਪੰਜਾਬ ਵਿੱਚ ਪ੍ਰਮੁੱਖ ਫ਼ਸਲੀ ਚੱਕਰ ਹੈ-ਝੋਨਾ-ਕਣਕ ।
2. ਪੰਜਾਬ ਵਿੱਚ 5 ਲੱਖ ਟਿਊਬਵੈੱਲ ਹਨ ।
3. ਖੇਤੀ ਵਿਭਿੰਨਤਾ ਨਾਲ ਕੁਦਰਤੀ ਸੋਮਿਆਂ ਤੇ ਭਾਰ ਘੱਟ ਪੈਂਦਾ ਹੈ ।
ਉੱਤਰ-
1. √
2. ×
3. √

PSEB 8th Class Agriculture Solutions Chapter 7 ਬਹੁ-ਭਾਂਤੀ ਖੇਤੀ

ਬਹੁਭਾਂਤੀ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੰਜਾਬ ਵਿਚ ਕਿੰਨੇ ਪ੍ਰਤੀਸ਼ਤ ਰਕਬਾ ਸਿੰਚਾਈ ਅਧੀਨ ਹੈ-
(ਉ) 98%
(ਅ) 50%
(ੲ) 70%
(ਸ) 100% ।
ਉੱਤਰ-
(ਉ) 98%

ਪ੍ਰਸ਼ਨ 2.
ਚਾਰਾ ਆਧਾਰਿਤ ਫ਼ਸਲੀ ਚੱਕਰ ਹੈ-
(ੳ) ਮੱਕੀ-ਬਰਸੀਮ-ਬਾਜਰਾ
(ਅ) ਕਣਕ-ਝੋਨਾ
(ੲ) ਮੱਕੀ-ਆਲੂ-ਮੂੰਗੀ
(ਸ) ਸਾਰੇ ਠੀਕ ।
ਉੱਤਰ-
(ੳ) ਮੱਕੀ-ਬਰਸੀਮ-ਬਾਜਰਾ

ਪ੍ਰਸ਼ਨ 3.
ਸੋਇਆਬੀਨ ਵਿਚ ਕਿੰਨੇ ਪ੍ਰਤੀਸ਼ਤ ਪ੍ਰੋਟੀਨ ਹੈ
(ਉ) 10-20%
(ਅ) 35-40
(ੲ) 50-60%
(ਸ) 80% ।
ਉੱਤਰ-
(ਅ) 35-40

ਖਾਲੀ ਥਾਂਵਾਂ ਭਰੋ

1. ਜੰਤਰ ……………………… ਖਾਦ ਵਾਲੀ ਫ਼ਸਲ ਹੈ ।
2. ਨੀਮ ਪਹਾੜੀ ਇਲਾਕੇ ਵਿੱਚ ਬਹੁਤ ………………………… ਪੈਂਦਾ ਹੈ ।
3. ………………………. ਜ਼ਮੀਨਾਂ ਵਿੱਚ ਮੂੰਗਫਲੀ ਆਧਾਰਿਤ ਫ਼ਸਲੀ ਚੱਕਰ ਅਪਣਾਏ ‘ ‘ ਜਾ ਸਕਦੇ ਹਨ ।
ਉੱਤਰ-
1. ਹਰੀ,
2. ਮੀਂਹ,
3. ਹਲਕੀਆਂ ।

PSEB 8th Class Agriculture Solutions Chapter 7 ਬਹੁ-ਭਾਂਤੀ ਖੇਤੀ

ਬਹੁ-ਭਾਂਤੀ ਖੇਤੀ PSEB 8th Class Agriculture Notes

  1. ਬਹੁ-ਭਾਂਤੀ ਖੇਤੀ ਨੂੰ ਫ਼ਸਲੀ ਵਿਭਿੰਨਤਾ ਵੀ ਕਿਹਾ ਜਾਂਦਾ ਹੈ ।
  2. ਬਹੁ-ਭਾਂਤੀ ਖੇਤੀ ਵਿੱਚ ਕੁੱਝ ਮੌਜੂਦਾ ਮੁੱਖ ਫ਼ਸਲਾਂ ਦਾ ਰਕਬਾ ਘੱਟ ਕਰਕੇ ਬਦਲਵੀਆਂ । ਫ਼ਸਲਾਂ ; ਜਿਵੇਂ-ਮੱਕੀ, ਦਾਲਾਂ, ਤੇਲ ਬੀਜ, ਕਮਾਦ, ਆਲੂ ਆਦਿ, ਹੇਠ ਲੈ ਕੇ ਆਉਣਾ ।
  3. ਖੇਤੀ ਵਿਭਿੰਨਤਾ ਨਾਲ ਕੁਦਰਤੀ ਸੋਮਿਆਂ ਤੇ ਭਾਰ ਘੱਟ ਪੈਂਦਾ ਹੈ ।
  4. ਪੰਜਾਬ ਵਿੱਚ ਪ੍ਰਮੁੱਖ ਫ਼ਸਲੀ ਚੱਕਰ ਹੈ-ਝੋਨਾ-ਕਣਕ ।
  5. ਪੰਜਾਬ ਵਿੱਚ ਝੋਨਾ-ਕਣਕ ਫ਼ਸਲੀ ਚੱਕਰ ਨੂੰ ਸਾਲ ਵਿੱਚ ਲਗਪਗ 215 ਸੈਂ.ਮੀ. ਪਾਣੀ ਲੱਗਦਾ ਹੈ ਪਰ ਇਸਦਾ 80 ਤੋਂ ਵੱਧ ਸਿਰਫ਼ ਝੋਨਾ ਹੀ ਪੀ ਜਾਂਦਾ ਹੈ ।
  6. ਖੇਤੀ ਅਤੇ ਜਲਵਾਯੂ ਦੇ ਆਧਾਰ ਤੇ ਪੰਜਾਬ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ । ਨੀਮ ਪਹਾੜੀ ਇਲਾਕਾ, ਕੇਂਦਰੀ ਭਾਗ, ਦੱਖਣ-ਪੱਛਮੀ ਇਲਾਕਾ । ਕੰਢੀ ਖੇਤਰ ਵੀ ਨੀਮ ਪਹਾੜੀ ਇਲਾਕੇ ਵਿਚ ਆਉਂਦਾ ਹੈ ।
  7. ਨੀਮ ਪਹਾੜੀ ਇਲਾਕੇ ਵਿੱਚ ਬਹੁਤ ਮੀਂਹ ਪੈਂਦਾ ਹੈ ਤੇ ਇਸ ਇਲਾਕੇ ਵਿਚ ਜ਼ਮੀਨ ਖੁਰਣ ਦੀ ਬਹੁਤ ਸਮੱਸਿਆ ਹੈ ।
  8. ਨੀਮ ਪਹਾੜੀ ਇਲਾਕੇ ਦੀਆਂ ਪ੍ਰਮੁੱਖ ਫ਼ਸਲਾਂ ਹਨ-ਕਣਕ, ਮੱਕੀ, ਝੋਨਾ, ਬਾਸਮਤੀ, ਆਲੂ, ਤੇਲ ਬੀਜ ਫ਼ਸਲਾਂ ਅਤੇ ਮਟਰ ।
  9. ਕੇਂਦਰੀ ਪੰਜਾਬ ਵਿੱਚ ਝੋਨਾ-ਕਣਕ ਪ੍ਰਮੁੱਖ ਫ਼ਸਲੀ ਚੱਕਰ ਹੈ ।
  10. ਦੱਖਣ-ਪੱਛਮੀ ਇਲਾਕੇ ਵਿੱਚ ਨਰਮਾ-ਕਪਾਹ-ਕਣਕ ਫ਼ਸਲੀ ਚੱਕਰ ਅਪਣਾਇਆ ਜਾਂਦਾ ਹੈ ।
  11. ਸਾਲ ਵਿਚ ਇੱਕ ਖੇਤ ਵਿਚ ਦੋ ਤੋਂ ਵੱਧ ਫ਼ਸਲਾਂ ਉਗਾਉਣ ਨੂੰ ਬਹੁ-ਫ਼ਸਲੀ ਪ੍ਰਣਾਲੀ ਕਿਹਾ ਜਾਂਦਾ ਹੈ ।
  12. ਸਾਉਣੀ ਦੀਆਂ ਫ਼ਸਲਾਂ ਜਿਵੇਂ ਬਾਸਮਤੀ ਅਤੇ ਮੱਕੀ ਤੋਂ ਪਹਿਲਾਂ ਹਰੀ ਖਾਦ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ।
  13. ਮੱਕੀ ਅਧਾਰਿਤ ਫ਼ਸਲੀ ਚੱਕਰ ਹੈ-ਮੱਕੀ-ਆਲੂ-ਮੂੰਗੀ ਜਾਂ ਸੂਰਜਮੁਖੀ, ਮੱਕੀ-ਆਲੂ ਜਾਂ ਤੋਰੀਆ-ਸੂਰਜਮੁਖੀ ਆਦਿ ।
  14. ਸੋਇਆਬੀਨ-ਕਣਕ-ਰਵਾਂਹ ਫ਼ਸਲੀ ਚੱਕਰ ਦੀ ਵਰਤੋਂ ਕਰਕੇ ਉਪਜਾਊ ਸ਼ਕਤੀ ਬਰਕਰਾਰ ਰੱਖੀ ਜਾ ਸਕਦੀ ਹੈ ।
  15. ਗਰਮੀ ਰੁੱਤ ਵਿੱਚ ਰੇਤਲੀਆਂ ਜ਼ਮੀਨਾਂ ਵਿਚ ਮੂੰਗਫਲੀ ਆਧਾਰਿਤ ਫ਼ਸਲੀ ਚੱਕਰ ਹਨ-ਮੂੰਗਫਲੀ-ਆਲੂ ਜਾਂ ਤੋਰੀਆ ਜਾਂ ਮਟਰ ਜਾਂ ਕਣਕ, ਮੂੰਗਫਲੀ-ਆਲੂ-ਬਾਜਰਾ, ਮੁੰਗਫਲੀ-ਤੋਰੀਆ ਜਾਂ ਗੋਭੀ ਸਰੋਂ ।
  16. ਚਾਰੇ ਵਾਲੇ ਫ਼ਸਲੀ ਚੱਕਰ ਹਨ-ਮੱਕੀ-ਬਰਸੀਮ-ਬਾਜਰਾ, ਮੱਕੀ-ਬਰਸੀਮ, ਮੱਕੀ ਜਾਂ ਰਵਾਂਹ ।
  17. ਸ਼ਹਿਰੋਂ ਦੁਰ ਦੇ ਫ਼ਾਰਮਾਂ ਲਈ ਸਬਜ਼ੀ ਆਧਾਰਿਤ ਫ਼ਸਲੀ ਚੱਕਰ ਹਨ-ਆਲੂ ਪਿਆਜ਼, ਹਰੀ ਖਾਦ, ਆਲੂ-ਭਿੰਡੀ-ਅਗੇਤੀ ਫੁੱਲਗੋਭੀ, ਆਲੂ (ਬੀਜ)-ਮੂਲੀ| ਗਾਜਰ (ਬੀਜ)-ਭਿੰਡੀ (ਬੀਜ਼) ।
  18. ਸ਼ਹਿਰ ਦੇ ਨੇੜੇ ਦੇ ਫਾਰਮਾਂ ਲਈ ਸਬਜ਼ੀ ਵਾਲੇ ਫ਼ਸਲੀ ਚੱਕਰ ਹਨ : ਬੈਂਗਣ ਪਿਛੇਤੀ ਫੁਲਗੋਭੀ, ਘੀਆ ਕੱਦੂ, ਫੁੱਲਗੋਭੀ-ਟਮਾਟਰ-ਭਿੰਡੀ, ਆਲੂ-ਖਰਬੂਜ਼ੇ, ਪਾਲਕ-ਗੰਢ ਗੋਭੀ-ਪਿਆਜ, ਹਰੀ ਮਿਰਚ, ਮੂਲੀ ।
  19. ਖੇਤੀ ਅਧਾਰਿਤ ਸਹਾਇਕ ਧੰਦੇ ਹਨ-ਡੇਅਰੀ ਫਾਰਮਿੰਗ, ਮੱਛੀ ਪਾਲਣ, ਫ਼ਲ, ਸਬਜ਼ੀ, ਖੁੰਬਾਂ ਉਗਾਉਣਾ, ਖ਼ਰਗੋਸ਼ ਪਾਲਣਾ, ਸ਼ਹਿਦ ਮੱਖੀ ਪਾਲਣ, ਪੋਲਟਰੀ ਫਾਰਮਿੰਗ, ਫ਼ਸਲ-ਪਾਪਲਰ ।

PSEB 8th Class Agriculture Solutions Chapter 6 ਮਧੂ ਮੱਖੀ ਪਾਲਣ

Punjab State Board PSEB 8th Class Agriculture Book Solutions Chapter 6 ਮਧੂ ਮੱਖੀ ਪਾਲਣ Textbook Exercise Questions and Answers.

PSEB Solutions for Class 8 Agriculture Chapter 6 ਮਧੂ ਮੱਖੀ ਪਾਲਣ

Agriculture Guide for Class 8 PSEB ਮਧੂ ਮੱਖੀ ਪਾਲਣ Textbook Questions and Answers

ਅਭਿਆਸ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਸ਼ਹਿਦ ਮੱਖੀ ਦੀਆਂ ਦੋ ਪਾਲਤੂ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਹਿੰਦੁਸਤਾਨੀ ਮੱਖੀ, ਯੂਰਪੀਅਨ ਮੱਖੀ ।

ਪ੍ਰਸ਼ਨ 2.
ਸ਼ਹਿਦ ਮੱਖੀ ਦੀਆਂ ਲੱਤਾਂ ਕਿੰਨੀਆਂ ਹੁੰਦੀਆਂ ਹਨ ?
ਉੱਤਰ-
ਤਿੰਨ ਜੋੜੀਆਂ ਲੱਤਾਂ ।

PSEB 8th Class Agriculture Solutions Chapter 6 ਮਧੂ ਮੱਖੀ ਪਾਲਣ

ਪ੍ਰਸ਼ਨ 3.
ਸ਼ਹਿਦ ਮੱਖੀ ਦੀਆਂ ਦੋ ਜੰਗਲੀ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਝੂਮਣਾ ਅਤੇ ਛੋਟੀ ਮੱਖੀ ।

ਪ੍ਰਸ਼ਨ 4,
ਪੰਜਾਬ ਵਿੱਚ ਸ਼ਹਿਦ ਮੱਖੀ ਪਾਲਣਾ ਸ਼ੁਰੂ ਕਰਨ ਲਈ ਢੁੱਕਵਾਂ ਸਮਾਂ ਕਿਹੜਾ ਹੈ ?
ਉੱਤਰ-
ਫ਼ਰਵਰੀ-ਮਾਰਚ ਅਤੇ ਨਵੰਬਰ ।

ਪ੍ਰਸ਼ਨ 5.
ਨਰ ਮੱਖੀਆਂ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ?
ਉੱਤਰ-
ਡਰੋਨ ਮੁੱਖੀ ।

ਪ੍ਰਸ਼ਨ 6.
ਕੀ ਪੰਜਾਬ ਵਿੱਚ ਸ਼ਹਿਦ ਮੱਖੀ ਪਾਲਣ ਸੰਬੰਧੀ ਸਿਖਲਾਈ ਲਈ ਫੀਸ ਦੇਣੀ ਪੈਂਦੀ ਹੈ ?
ਉੱਤਰ-
ਨਹੀਂ ।

ਪ੍ਰਸ਼ਨ 7.
ਵਧੇਰੇ ਮੁਨਾਫ਼ੇ ਲਈ ਕਿੰਨੇ ਛੱਤੇ ਸ਼ਹਿਦ ਮੱਖੀਆਂ ਦੇ ਪ੍ਰਤੀ ਕਟੰਬ ਨਾਲ ਕਿੱਤਾ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ ?
ਉੱਤਰ-
ਅੱਠ ਫਰੇਮ ਮੱਖੀ ਨਾਲ ।

ਪ੍ਰਸ਼ਨ 8.
ਸ਼ਹਿਦ ਮੱਖੀਆਂ ਪੱਕੇ ਹੋਏ ਸ਼ਹਿਦ ਨੂੰ ਕਿਸ ਚੀਜ਼ ਨਾਲ ਸੀਲ ਕਰਦੀਆਂ ਹਨ ?
ਉੱਤਰ-
ਮੋਮ ਨਾਲ ।

PSEB 8th Class Agriculture Solutions Chapter 6 ਮਧੂ ਮੱਖੀ ਪਾਲਣ

ਪ੍ਰਸ਼ਨ 9.
ਕਟੁੰਬ ਵਿਚਲੀ ਰਾਣੀ ਮੱਖੀ ਕਿੰਨੀ ਦੇਰ ਬਾਅਦ ਨਵੀਂ ਰਾਣੀ ਨਾਲ ਬਦਲ ਦੇਣੀ ਚਾਹੀਦੀ ਹੈ ?
ਉੱਤਰ-
ਹਰ ਸਾਲ ।

ਪ੍ਰਸ਼ਨ 10.
ਕਾਮਾ ਮੱਖੀਆਂ ਨਰ ਹੁੰਦੀਆਂ ਹਨ ਜਾਂ ਮਾਦਾ ?
ਉੱਤਰ-
ਮਾਦਾ ਮੱਖੀਆਂ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਉ-

ਪ੍ਰਸ਼ਨ 1.
ਡੂਮਣਾ ਮੱਖੀਆਂ ਆਪਣੇ ਛੱਤੇ ਕਿੱਥੇ ਲਗਾਉਂਦੀਆਂ ਹਨ ?
ਉੱਤਰ-
ਡੁਮਣਾ ਮੁੱਖੀ ਆਪਣੇ ਛੱਤੇ ਪਾਣੀ ਵਾਲੀਆਂ ਟੈਂਕੀਆਂ, ਚੱਟਾਨਾਂ, ਦਰੱਖ਼ਤਾਂ ਦੀਆਂ ਟਾਹਣੀਆਂ, ਉੱਚੀਆਂ ਇਮਾਰਤਾਂ ਦੇ ਬਨੇਰਿਆਂ ਜਾਂ ਪੌੜੀਆਂ ਹੇਠ ਬਣਾਉਂਦੀ ਹੈ ।

ਪ੍ਰਸ਼ਨ 2.
ਨਵੀਂ ਅਤੇ ਪੁਰਾਣੀ ਰਾਣੀ ਮੱਖੀ ਦੀ ਕੀ ਪਛਾਣ ਹੈ ?
ਉੱਤਰ-
ਨਵੀਂ ਰਾਣੀ ਮੱਖੀ ਗਠੀਲੇ ਸਰੀਰ ਵਾਲੀ, ਸੁਨਹਿਰੀ ਭੂਰੇ ਰੰਗ ਦੀ, ਚਮਕੀਲੀ ਅਤੇ ਲੰਬੇ ਪੇਟ ਵਾਲੀ ਹੁੰਦੀ ਹੈ ।
ਪੁਰਾਣੀ ਰਾਣੀ ਮੱਖੀ ਦਾ ਰੰਗ ਗੂੜ੍ਹਾ ਭੂਰਾ ਅਤੇ ਫਿਰ ਕਾਲਾ ਭੂਰਾ ਹੋ ਜਾਂਦਾ ਹੈ ।

ਪ੍ਰਸ਼ਨ 3.
ਸ਼ਹਿਦ ਮੱਖੀ ਪਾਲਣ ਦੀ ਮੁੱਢਲੀ ਸਿਖਲਾਈ ਕਿੱਥੋਂ ਲਈ ਜਾ ਸਕਦੀ ਹੈ ?
ਉੱਤਰ-
ਸ਼ਹਿਦ ਮੱਖੀ ਪਾਲਣ ਦੀ ਸਿਖਲਾਈ ਪੀ.ਏ.ਯੂ. ਲੁਧਿਆਣਾ, ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਖੇਤੀਬਾੜੀ ਵਿਭਾਗ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 4.
ਗਰਮੀ ਰੁੱਤ ਦੇ ਸ਼ੁਰੂ ਵਿੱਚ ਬਕਸਿਆਂ ਨੂੰ ਧੁੱਪ ਤੋਂ ਛਾਂ ਵਿੱਚ ਕਿਸ ਤਰ੍ਹਾਂ ਲਿਜਾਇਆ ਜਾਂਦਾ ਹੈ ?
ਉੱਤਰ-
ਗਰਮੀ ਤੋਂ ਬਚਾਉਣ ਲਈ ਕਟੁੰਬਾਂ ਨੂੰ ਹਰ ਰੋਜ਼ 2-3 ਫੁੱਟ ਖਿਸਕਾ ਕੇ ਸੰਘਣੀ ਛਾਂ ਹੇਠ ਕਰ ਦੇਣਾ ਚਾਹੀਦਾ ਹੈ ਅਤੇ ਬਕਸਿਆਂ ਨੂੰ ਹਵਾਦਾਰ ਹੋਣਾ ਚਾਹੀਦਾ ਹੈ । ਪਾਣੀ ਦਾ ਵੀ ਉਚਿਤ ਪ੍ਰਬੰਧ ਹੋਣਾ ਚਾਹੀਦਾ ਹੈ ।

PSEB 8th Class Agriculture Solutions Chapter 6 ਮਧੂ ਮੱਖੀ ਪਾਲਣ

ਪ੍ਰਸ਼ਨ 5.
ਸ਼ਹਿਦ ਮੱਖੀ ਫਾਰਮ ਤੇ ਕਟੰਬ ਤੋਂ ਕਟੰਬ ਅਤੇ ਕਤਾਰ ਤੋਂ ਕਤਾਰ ਕਿੰਨਾ ਫ਼ਾਸਲਾ ਹੋਣਾ ਚਾਹੀਦਾ ਹੈ ?
ਉੱਤਰ-
ਕਟੰਬ ਤੋਂ ਕਟੰਬ ਤੱਕ ਦੀ ਦੂਰੀ 6-8 ਫੁੱਟ ਅਤੇ ਕਤਾਰ ਤੋਂ ਕਤਾਰ ਦੀ ਦੂਰੀ 10 ਫੁੱਟ ਹੋਣੀ ਚਾਹੀਦੀ ਹੈ ।

ਪ੍ਰਸ਼ਨ 6.
ਸ਼ਹਿਦ ਮੱਖੀ ਕਟੁੰਬਾਂ ਤੋਂ ਸ਼ਹਿਦ ਤੋਂ ਇਲਾਵਾ ਹੋਰ ਕਿਹੜੇ ਪਦਾਰਥ ਪ੍ਰਾਪਤ ਕੀਤੇ ਜਾ ਸਕਦੇ ਹਨ ?
ਉੱਤਰ-
ਸ਼ਹਿਦ ਮੱਖੀ ਕਟੁੰਬਾਂ ਤੋਂ ਸ਼ਹਿਦ ਤੋਂ ਇਲਾਵਾ ਮੋਮ, ਪੋਲਿਸ, ਪੋਲਨ, ਸ਼ਹਿਦ ਮੱਖੀ ਜ਼ਹਿਰ ਅੜੇ ਰਾਇਲ ਜੈਲੀ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 7.
ਕੱਚਾ ਸ਼ਹਿਦ ਕਿਉਂ ਨਹੀਂ ਕੱਢਣਾ ਚਾਹੀਦਾ ?
ਉੱਤਰ-
ਕੱਚਾ ਸ਼ਹਿਦ ਜਲਦੀ ਹੀ ਖੱਟਾ ਹੋ ਜਾਂਦਾ ਹੈ ਇਸ ਲਈ ਕੱਚਾ ਸ਼ਹਿਦ ਨਹੀਂ ਕੱਢਣਾ ਚਾਹੀਦਾ ।

ਪ੍ਰਸ਼ਨ 8.
ਸ਼ਹਿਦ ਨੂੰ ਕਿਸ ਤਰ੍ਹਾਂ ਪੁਣ ਸਕਦੇ ਹਾਂ ?
ਉੱਤਰ-
ਸ਼ਹਿਦ ਕੱਢਣ ਤੋਂ ਬਾਅਦ ਇਸ ਉੱਪਰ ਇਕੱਠੀਆਂ ਹੋਈਆਂ ਅਸ਼ੁੱਧੀਆਂ; ਜਿਵੇਂ–ਮੋਮ, ਸ਼ਹਿਦ ਮੱਖੀਆਂ ਅਤੇ ਉਹਨਾਂ ਦੇ ਖੰਬ ਆਦਿ ਨੂੰ ਨਿਤਾਰ ਕੇ ਕੱਢ ਦੇਵੋ । ਸ਼ਹਿਦ ਨੂੰ ਮਲਮਲ ਦੇ ਦੂਹਰੇ ਕੱਪੜੇ ਜਾਂ ਸਟੀਲ ਦੇ ਫਿਲਟਰ ਰਾਹੀਂ ਪੁਣ ਲਿਆ ਜਾਂਦਾ ਹੈ ।

ਪ੍ਰਸ਼ਨ 9.
ਸ਼ਹਿਦ ਮੱਖੀਆਂ ਪਾਲਣ ਦਾ ਕਿੱਤਾ ਸ਼ੁਰੂ ਕਰਨ ਲਈ ਕਿਹੜਾ ਸਮਾਨ ਬਹੁਤ ਜ਼ਰੂਰੀ ਹੈ ?
ਉੱਤਰ-
ਸ਼ਹਿਦ ਮੱਖੀ ਪਾਲਣ ਲਈ ਸ਼ਹਿਦ ਮੱਖੀਆਂ ਤੋਂ ਇਲਾਵਾ, ਸ਼ਹਿਦ ਮੱਖੀਆਂ ਦਾ ਬਕਸਾ, ਫਰੇਮਾਂ ਨੂੰ ਹਿਲਾਉਣ ਲਈ ਪੱਤੀ, ਧੂਆਂ ਦੇਣ ਲਈ ਸਮੋਕਰ, ਮੋਮ ਦੀਆਂ ਬੁਨਿਆਦੀ ਸ਼ੀਟਾਂ ਆਦਿ ਦੀ ਲੋੜ ਹੁੰਦੀ ਹੈ ।
PSEB 8th Class Agriculture Solutions Chapter 6 ਮਧੂ ਮੱਖੀ ਪਾਲਣ 1

ਪ੍ਰਸ਼ਨ 10.
ਸ਼ਹਿਦ ਦੇ ਮੰਡੀਕਰਨ ਬਾਰੇ ਨੋਟ ਲਿਖੋ ।
ਉੱਤਰ-
ਸ਼ਹਿਦ ਦੀ ਖ਼ਰੀਦ ਕਈ ਵਪਾਰੀ ਅਤੇ ਨਿਰਯਾਤਕ ਕਰਦੇ ਹਨ । ਸ਼ਹਿਦ ਮੱਖੀ ਪਾਲਕਾਂ ਦੇ ਸੈਲਫ਼ ਹੈਲਪ ਗਰੁੱਪ (SHG) ਵੀ ਸ਼ਹਿਦ ਦੇ ਮੰਡੀਕਰਨ ਵਿੱਚ ਯੋਗਦਾਨ ਪਾ ਰਹੇ ਹਨ । ਸ਼ਹਿਦ ਨੂੰ ਵੱਖ-ਵੱਖ ਆਕਾਰ ਦੀਆਂ ਆਕਰਸ਼ਿਤ ਬੋਤਲਾਂ ਵਿੱਚ ਭਰ ਕੇ ਵੇਚਣ ਨਾਲ ਵੀ ਮੁਨਾਫ਼ਾ ਕਮਾਇਆ ਜਾ ਸਕਦਾ ਹੈ ।

PSEB 8th Class Agriculture Solutions Chapter 6 ਮਧੂ ਮੱਖੀ ਪਾਲਣ

(ਬ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ-

ਪ੍ਰਸ਼ਨ 1.
ਸ਼ਹਿਦ ਮੱਖੀਆਂ ਖ਼ਰੀਦਣ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-

  1. ਸ਼ਹਿਦ ਮੱਖੀਆਂ ਖਰੀਦਣ ਵੇਲੇ ਢੁਕਵੇਂ ਸਮੇਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ । ਇਹ ਕੰਮ ਸ਼ੁਰੂ ਕਰਨ ਲਈ ਪੰਜਾਬ ਵਿੱਚ ਢੁੱਕਵਾਂ ਸਮਾਂ ਫਰਵਰੀ ਤੋਂ ਮਾਰਚ ਅਤੇ ਨਵੰਬਰ ਦਾ ਹੈ ।
  2. ਨਵਾਂ ਕਟੁੰਬ, ਅੱਠ ਫਰੇਮ ਮੱਖੀ ਨਾਲ ਸ਼ੁਰੂ ਕਰਨਾ ਚਾਹੀਦਾ ਹੈ । ਇਸ ਨਾਲ ਮੁਨਾਫ਼ਾ ਵੱਧ ਹੁੰਦਾ ਹੈ ।
  3. ਨਵੇਂ ਖ਼ਰੀਦੇ ਕਟੰਬ ਵਿੱਚ ਨਵੀਂ ਗਰਭਤ ਰਾਣੀ ਮੱਖੀ, ਬੰਦ ਅਤੇ ਖੁੱਲਾ ਬਰਡ, ਸ਼ਹਿਦ ਅਤੇ ਪਰਾਗ ਤਾਂ ਹੋਣੇ ਚਾਹੀਦੇ ਹਨ ਪਰ ਡਰੋਨ ਮੁੱਖੀਆਂ ਅਤੇ ਡਰੋਨ ਬਰੂਡ ਘੱਟ ਤੋਂ ਘੱਟ ਹੀ ਹੋਣੇ ਚਾਹੀਦੇ ਹਨ ।
  4. ਖ਼ਰੀਦੇ ਹੋਏ ਕਟੁੰਬਾਂ ਦੇ ਗੇਟ ਬੰਦ ਕਰ ਕੇ ਇਹਨਾਂ ਨੂੰ ਹਮੇਸ਼ਾਂ ਦੇਰ ਰਾਤ ਜਾਂ ਤੜਕੇ ਚੁੱਕ ਕੇ ਚੁਣੀ ਹੋਈ ਜਗਾ ਤੇ ਲੈ ਜਾਣਾ ਚਾਹੀਦਾ ਹੈ ।

ਪ੍ਰਸ਼ਨ 2.
ਸ਼ਹਿਦ ਮੱਖੀ ਕਟੁੰਬਾਂ ਵਿੱਚੋਂ ਸ਼ਹਿਦ ਕੱਢਣ ਦੀ ਵਿਧੀ ਦਾ ਵਰਣਨ ਕਰੋ ।
ਉੱਤਰ-
ਪੰਜਾਬ ਵਿਚ ਸ਼ਹਿਦ ਕੱਢਣ ਦੇ ਦੋ ਮੁੱਖ ਸਮੇਂ ਅਪਰੈਲ-ਜੂਨ ਅਤੇ ਨਵੰਬਰ ਹਨ । ਅਪਰੈਲ ਤੋਂ ਜੂਨ ਦੇ ਮਹੀਨਿਆਂ ਵਿਚ ਸ਼ਹਿਦ ਸਫ਼ੈਦੇ ਅਤੇ ਬਰਸੀਮ ਤੋਂ ਅਤੇ ਨਵੰਬਰ ਵਿਚ ਨਰਮੇ, ਅਰਹਰ ਤੇ ਤੋਰੀਏ ਦੇ ਸੋਮਿਆਂ ਤੋਂ ਕੱਢਿਆ ਜਾਂਦਾ ਹੈ । ਸ਼ਹਿਦ ਕੱਢਣ ਦਾ ਸਮਾਂ ਆ ਗਿਆ ਹੈ ਇਸ ਦਾ ਪਤਾ ਤਾਂ ਲੱਗਦਾ ਹੈ ਜਦੋਂ ਫਰੇਮਾਂ ਦੇ ਖ਼ਾਨਿਆਂ ਵਿਚ ਸ਼ਹਿਦ ਨੂੰ ਮੱਖੀਆਂ ਸੀਲ ਬੰਦ ਕਰ ਦਿੰਦੀਆਂ ਹਨ । ਜੇਕਰ ਫਰੇਮ ਦੇ ਲਗਪਗ 75 ਫੀਸਦੀ ਖ਼ਾਨੇ ਸੀਲ ਬੰਦ ਹੋਣ ਤਾਂ ਅਜਿਹੇ ਫਰੇਮਾਂ ਵਿਚੋਂ ਸ਼ਹਿਦ ਕੱਢਿਆ ਜਾ ਸਕਦਾ ਹੈ । ਜੇ ਸ਼ਹਿਦ ਕੱਚਾ ਕੱਢਿਆ ਜਾਵੇ ਤਾਂ ਇਹ ਕੁਝ ਸਮੇਂ ਬਾਅਦ ਖੱਟਾ ਹੋ ਜਾਂਦਾ ਹੈ । ਫਰੇਮ ਕੱਢਣ ਵੇਲੇ ਫਰੇਮ ਨੂੰ ਹੌਲੀ ਜਿਹੇ ਝਟਕਾ ਦੇ ਕੇ ਬੁਰਸ਼ ਨਾਲ ਮੱਖੀਆਂ ਝਾੜ ਦੇਣੀਆਂ ਚਾਹੀਦੀਆਂ ਹਨ । ਇਹ ਕੰਮ ਮੱਖੀਆਂ ਪਾਸੇ ਹਟਾਉਣ ਵਾਲੇ ਰਸਾਇਣਿਕ ਪਦਾਰਥ ਜਾਂ ਪੈਸ਼ਰ ਨਾਲ ਹਵਾ ਮਾਰ ਕੇ ਵੀ ਕੀਤਾ ਜਾ ਸਕਦਾ ਹੈ ।

ਸ਼ਹਿਦ ਵਾਲੇ ਫਰੇਮ ਸ਼ਹਿਦ ਕੱਢਣ ਵਾਲੇ ਕਮਰੇ ਵਿਚ ਰੱਖਣੇ ਚਾਹੀਦੇ ਹਨ ਜਿਸਨੂੰ ਕਿ ਜਾਲੀਦਾਰ ਦਰਵਾਜ਼ਾ ਲੱਗਾ ਹੋਵੇ । ਸ਼ਹਿਦ ਕੱਢਣ ਲਈ ਹੱਥ ਅਤੇ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ । ਫਰੇਮ ਵਿਚੋਂ ਸ਼ਹਿਦ ਕੱਢਣ ਤੋਂ ਪਹਿਲਾਂ ਸੈੱਲਾਂ ਦੀਆਂ ਟੋਪੀਆਂ ਤੋੜਨੀਆਂ । ਜ਼ਰੂਰੀ ਹਨ । ਇਹ ਕੰਮ ਇਕ ਖ਼ਾਸ ਕਿਸਮ ਦੇ ਚਾਕੂ ਨਾਲ ਕੀਤਾ ਜਾਂਦਾ ਹੈ । ਸ਼ਹਿਦ ਕੱਢਣ ਤੋਂ ਪਹਿਲਾਂ ਕੀਤੀ ਲਾਪਰਵਾਹੀ ਮੱਖੀਆਂ ਲਈ ਕਾਫ਼ੀ ਨੁਕਸਾਨਦਾਇਕ ਹੋ ਸਕਦੀ ਹੈ । ਸ਼ਹਿਦ ਕੱਢਣ ਉਪਰੰਤ ਇਹ ਜ਼ਰੂਰੀ ਹੈ ਕਿ ਖ਼ਾਲੀ ਹੋਏ ਫਰੇਮ ਵਾਪਸ ਕਟੰਬ ਨੂੰ ਦਿੱਤੇ ਜਾਣ । ਇਸ ਕਟੁੰਬ ਵਿਚੋਂ ਜਿੰਨੇ ਫਰੇਮ ਕੱਢੇ ਹੋਣ ਉੱਨੇ ਹੀ ਉਸ ਵਿਚ ਜ਼ਰੂਰ ਵਾਪਸ ਕਰ ਦਿਉ ।

ਪ੍ਰਸ਼ਨ 3.
ਸ਼ੁੱਧ ਮਧੂ ਮੋਮ ਪ੍ਰਾਪਤ ਕਰਨ ਦਾ ਤਰੀਕਾ ਕੀ ਹੈ ?
ਉੱਤਰ-
ਸ਼ਹਿਦ ਕੱਢਣ ਸਮੇਂ ਛੱਤੇ ਤੋਂ ਮੋਮ ਉਤਾਰ ਲਈ ਜਾਂਦੀ ਹੈ । ਇਸ ਮੋਮ, ਟੁੱਟੇ ਹੋਏ ਛੱਤੇ, ਪੁਰਾਣੇ ਬੇਕਾਰ ਛੱਤੇ ਜਾਂ ਜੰਗਲੀ ਮੱਖੀ ਦੇ ਛੱਤੇ ਆਦਿ ਨੂੰ ਗਰਮ ਪਾਣੀ ਵਿੱਚ ਪਾ ਕੇ ਕੱਪੜੇ ਵਿਚੋਂ ਪੁਣ ਲਿਆ ਜਾਂਦਾ ਹੈ । ਪੁਣਨ ਸਮੇਂ ਰਹਿੰਦ-ਖੂੰਹਦ ਇਸ ਕੱਪੜੇ ਉੱਪਰ ਰਹਿ ਜਾਵੇਗੀ ਜਦੋਂ ਕਿ ਪਿਘਲੀ ਹੋਈ ਮੋਮ ਅਤੇ ਪਾਣੀ ਕੱਪੜੇ ਹੇਠਾਂ ਰੱਖੇ ਖੁੱਲ੍ਹੇ ਮੂੰਹ ਵਾਲੇ ਬਰਤਨ ਵਿਚ ਆ ਜਾਵੇਗੀ । ਠੰਡੀ ਹੋ ਕੇ ਮੋਮ ਪਾਣੀ ਉੱਪਰ ਟਿੱਕੀ ਦੇ ਰੂਪ ਵਿੱਚ ਇਕੱਠੀ ਹੋ ਜਾਵੇਗੀ ।

ਪ੍ਰਸ਼ਨ 4.
ਸ਼ਹਿਦ ਮੱਖੀ ਪਾਲਣ ਲਈ ਮੌਜੂਦਾ ਸਬਸਿਡੀ ਸਹੂਲਤਾਂ ਕਿਹੜੀਆਂ ਹਨ ?
ਉੱਤਰ-
ਸ਼ਹਿਦ ਮੱਖੀ ਦੇ ਕੰਮ ਨੂੰ ਪ੍ਰਫੁਲਿਤ ਕਰਨ ਲਈ ਸਰਕਾਰ ਵਲੋਂ ਰਾਸ਼ਟਰੀ ਬਾਗਬਾਨੀ ਮਿਸ਼ਨ ਦੇ ਅਧੀਨ ਸਬਸਿਡੀ ਦਿੱਤੀ ਜਾਂਦੀ ਹੈ । ਇਸ ਤੋਂ ਇਲਾਵਾ ਸ਼ਹਿਦ ਕੱਢਣ ਵਾਲੀ ਮਸ਼ੀਨ, ਸੈੱਲ ਟੋਪੀਆਂ ਉਤਾਰਨ ਵਾਲਾ ਚਾਕੂ, ਡਰਿਪ ਟਰੇਅ ਅਤੇ ਸ਼ਹਿਦ ਪਾਉਣ ਲਈ ਫੂਡ ਗਰੇਡ ਪਲਾਸਟਿਕ ਦੀਆਂ ਬਾਲਟੀਆਂ ਤੇ ਵੀ ਸਬਸਿਡੀ ਦਿੱਤੀ ਜਾਂਦੀ ਹੈ ।

ਪ੍ਰਸ਼ਨ 5.
ਸ਼ਹਿਦ ਮੱਖੀ ਪਾਲਣ ਦੀ ਮਹੱਤਤਾ ਬਾਰੇ ਚਾਨਣਾ ਪਾਉ ।
ਉੱਤਰ-
ਸ਼ਹਿਦ ਮੱਖੀ ਪਾਲਣ ਇੱਕ ਲਾਭਕਾਰੀ ਅਤੇ ਮਹੱਤਵਪੂਰਨ ਖੇਤੀ ਸਹਾਇਕ ਕਿੱਤਾ ਹੈ । ਇਸ ਕਿੱਤੇ ਦੁਆਰਾ ਚੰਗੀ ਆਮਦਨ ਹੋ ਸਕਦੀ ਹੈ ਇਸ ਨੂੰ ਕੋਈ ਵੀ ਇਸਤਰੀ, ਪੁਰਸ਼, ਵਿਦਿਆਰਥੀ ਮੁੱਖ ਕਿੱਤੇ ਜਾਂ ਸਹਾਇਕ ਕਿੱਤੇ ਦੇ ਰੂਪ ਵਿੱਚ ਅਪਣਾ ਸਕਦਾ ਹੈ ।

ਇਟਾਲੀਅਨ ਸ਼ਹਿਦ ਮੱਖੀਆਂ ਦੇ ਸਥਾਈ ਮੱਖੀ ਪਾਲਣ ਵਿੱਚ 20 ਕਿਲੋ ਅਤੇ ਹਿਜ਼ਰਤੀ ਮੱਖੀ ਪਾਲਣ ਵਿੱਚ 60 ਕਿਲੋ ਸ਼ਹਿਦ ਪਤੀ ਕਟੰਬ ਮਿਲ ਜਾਂਦਾ ਹੈ । ਸ਼ਹਿਦ ਮੱਖੀਆਂ ਤੋਂ ਸ਼ਹਿਦ ਤੋਂ ਇਲਾਵਾ ਮੋਮ, ਪ੍ਰੋਪਲਿਸ, ਪੋਲਨ, ਸ਼ਹਿਦ ਮੱਖੀ ਜ਼ਹਿਰ ਅਤੇ ਰਾਇਲ ਜੈਲੀ ਵੀ ਪ੍ਰਾਪਤ ਹੁੰਦੀ ਹੈ । ਇਹਨਾਂ ਤੋਂ ਵੀ ਕਮਾਈ ਹੋ ਜਾਂਦੀ ਹੈ । ਵਾਧੂ ਰਾਣੀ ਮੱਖੀਆਂ ਤਿਆਰ ਕਰਕੇ ਅਤੇ ਸ਼ਹਿਦ ਮੱਖੀਆਂ ਦੇ ਕਟੁੰਬ ਵੇਚ ਕੇ ਹੋਰ ਵੀ ਆਮਦਨ ਵਧਾਈ ਜਾ ਸਕਦੀ ਹੈ ।

ਸ਼ਹਿਦ ਮੱਖੀਆਂ ਖੇਤੀ ਵਿੱਚ ਫ਼ਸਲਾਂ, ਫਲਦਾਰ ਬੂਟਿਆਂ ਅਤੇ ਸਬਜ਼ੀਆਂ ਆਦਿ ਦਾ ਪਰਪਰਾਗਣ ਕਰਕੇ ਖੇਤੀ ਉਪਜ ਅਤੇ ਗੁਣਵੱਤਾ ਵਧਾਉਣ ਵਿੱਚ ਬਹੁਤ ਯੋਗਦਾਨ ਪਾਉਂਦੀਆਂ ਹਨ ।

PSEB 8th Class Agriculture Solutions Chapter 6 ਮਧੂ ਮੱਖੀ ਪਾਲਣ

PSEB 8th Class Agriculture Guide ਮਧੂ ਮੱਖੀ ਪਾਲਣ Important Questions and Answers

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੁਰਾਣੇ ਸਮੇਂ ਵਿੱਚ ਭਾਰਤ ਵਿਚ ਕਿਹੜੀ ਮੱਖੀ ਪਾਲੀ ਜਾਂਦੀ ਸੀ ?
ਉੱਤਰ-
ਸਿਰਫ਼ ਹਿੰਦੁਸਤਾਨੀ ਮੱਖੀ ।

ਪ੍ਰਸ਼ਨ 2.
ਪੁਰਾਣੇ ਸਮੇਂ ਵਿਚ ਮਧੂ ਮੱਖੀ ਪਾਲਣ ਭਾਰਤ ਦੇ ਕਿਹੜੇ ਸੂਬਿਆਂ ਤੱਕ ਸੀਮਤ ਸੀ ?
ਉੱਤਰ-
ਪਹਾੜੀ ਅਤੇ ਦੱਖਣੀ ।

ਪ੍ਰਸ਼ਨ 3.
ਇਟਾਲੀਅਨ ਸ਼ਹਿਦ ਮੱਖੀਆਂ ਸਥਾਈ ਮੱਖੀ ਪਾਲਣ ਤੋਂ ਪ੍ਰਤੀ ਕਟੰਬ ਕਿੰਨਾ ਸ਼ਹਿਦ ਮਿਲ ਜਾਂਦਾ ਹੈ ?
ਉੱਤਰ-
20 ਕਿਲੋ ।

ਪ੍ਰਸ਼ਨ 4.
ਇਟਾਲੀਅਨ ਸ਼ਹਿਦ ਮੱਖੀਆਂ ਹਿਜ਼ਰਤੀ ਮੱਖੀ ਪਾਲਣ ਤੋਂ ਪ੍ਰਤੀ ਕਟੰਬ ਕਿੰਨਾ ਸ਼ਹਿਦ ਮਿਲ ਜਾਂਦਾ ਹੈ ?
ਉੱਤਰ-
60 ਕਿਲੋ ।

ਪਸ਼ਨ 5.
ਸ਼ਹਿਦ ਮੱਖੀ ਦੇ ਸਰੀਰ ਦੇ ਕਿਹੜੇ ਤਿੰਨ ਭਾਗ ਹਨ ?
ਉੱਤਰ-
ਸਿਰ, ਛਾਤੀ, ਪੇਟ ।

ਪ੍ਰਸ਼ਨ 6.
ਨਰ ਮੱਖੀਆਂ ਨੂੰ ਕੀ ਕਹਿੰਦੇ ਹਨ ? ਕੀ ਇਹਨਾਂ ਵਿੱਚ ਭੰਗ ਹੁੰਦਾ ਹੈ ?
ਉੱਤਰ-
ਡਰੋਨ ਮੁੱਖੀ, ਇਸ ਵਿਚ ਡੰਗ ਨਹੀਂ ਹੁੰਦਾ ।

PSEB 8th Class Agriculture Solutions Chapter 6 ਮਧੂ ਮੱਖੀ ਪਾਲਣ

ਪ੍ਰਸ਼ਨ 7.
ਕੀ ਰਾਣੀ ਮੱਖੀ ਵਿੱਚ ਡੰਗ ਹੁੰਦਾ ਹੈ ?
ਉੱਤਰ-
ਹੁੰਦਾ ਹੈ ।

ਪ੍ਰਸ਼ਨ 8.
ਰਾਣੀ ਮੱਖੀ ਡੰਗ ਕਦੋਂ ਵਰਤਦੀ ਹੈ ?
ਉੱਤਰ-
ਵਿਰੋਧੀ ਰਾਣੀ ਮੱਖੀ ਨਾਲ ਲੜਾਈ ਸਮੇਂ !

ਪ੍ਰਸ਼ਨ 9.
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਇਟਾਲਵੀ ਮੱਖੀ ਨੂੰ ਪਾਲਣ ਦਾ ਕਾਰਜ ਕਿਸ ਨੇ ਕੀਤਾ ਸੀ ?
ਉੱਤਰ-
ਡਾ: ਅਟਵਾਲ ਜੋ ਪੀ. ਏ. ਯੂ. ਵਿਖੇ ਪ੍ਰੋਫ਼ੈਸਰ ਸਨ ।

ਪ੍ਰਸ਼ਨ 10.
ਮਧੂ ਮੱਖੀਆਂ ਦੀ ਇਕ ਕਲੋਨੀ ਵਿਚ ਕਾਮੇ ਮੱਖੀਆਂ ਦੀ ਗਿਣਤੀ ਕਿੰਨੀ ਹੋ ਸਕਦੀ ਹੈ ?
ਉੱਤਰ-
8,000 ਤੋਂ ਲੈ ਕੇ 80,000 ਤੇ ਕਈ ਵਾਰ ਹੋਰ ਵੀ ਵਧੇਰੇ ।

ਪ੍ਰਸ਼ਨ 11.
ਮਧੂ ਮੱਖੀਆਂ ਦੀ ਸਭ ਤੋਂ ਵੱਡੀ ਅਤੇ ਗੁਸੈਲੀ ਕਿਸਮ ਕਿਹੜੀ ਹੈ ?
ਉੱਤਰ-
ਡੁਮਣਾ ਮੁੱਖੀ ।

ਪ੍ਰਸ਼ਨ 12.
ਹਿੰਦੁਸਤਾਨੀ ਮੱਖੀ ਦਾ ਆਕਾਰ ਕਿੰਨਾ ਕੁ ਹੁੰਦਾ ਹੈ ?
ਉੱਤਰ-
ਦਰਮਿਆਨੇ ਆਕਾਰ ਦੀ ।

PSEB 8th Class Agriculture Solutions Chapter 6 ਮਧੂ ਮੱਖੀ ਪਾਲਣ

ਪ੍ਰਸ਼ਨ 13.
ਅਨਗਰਭਤ ਆਂਡਿਆਂ ਤੋਂ ਕਿਹੜੀਆਂ ਮਧੂ-ਮੱਖੀਆਂ ਪੈਦਾ ਹੁੰਦੀਆਂ ਹਨ ?
ਉੱਤਰ-
ਨਰ ਮੱਖੀਆਂ ।

ਪ੍ਰਸ਼ਨ 14.
ਕਾਮੇ ਮੱਖੀ ਦੀ ਵੱਧ ਤੋਂ ਵੱਧ ਉਮਰ ਕਿੰਨੀ ਹੋ ਸਕਦੀ ਹੈ ?
ਉੱਤਰ-
ਇਕ ਤੋਂ ਡੇਢ ਮਹੀਨਾ ।

ਪ੍ਰਸ਼ਨ 15.
ਸ਼ਹਿਦ ਦੀਆਂ ਮੱਖੀਆਂ ਪਾਲਣ ਲਈ ਸਭ ਤੋਂ ਵਧੀਆ ਮੌਸਮ ਕਿਹੜਾ ਮੰਨਿਆ ਜਾਂਦਾ ਹੈ ?
ਉੱਤਰ-
ਬਸੰਤ (ਫਰਵਰੀ-ਅਪਰੈਲ) ਦਾ ।

ਪ੍ਰਸ਼ਨ 16.
ਸ਼ਹਿਦ ਦੀਆਂ ਮੱਖੀਆਂ ਦੀਆਂ ਮੁੱਖ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਛੋਟੀ ਮੱਖੀ, ਮਣਾ ਮੁੱਖੀ, ਹਿੰਦੁਸਤਾਨੀ ਮੱਖੀ, ਇਟਾਲੀਅਨ ਮੱਖੀ ।

ਪ੍ਰਸ਼ਨ 17.
ਏਪਿਸ ਫਲੋਰੀਆ ਕਿਹੜੀ ਮੱਖੀ ਹੁੰਦੀ ਹੈ ?
ਉੱਤਰ-
ਛੋਟੀ ਮੱਖੀ ।

ਪ੍ਰਸ਼ਨ 18.
ਏਪਿਸ ਮੈਲੀਫਰਾ ਕਿਹੜੀ ਮੱਖੀ ਹੈ ?
ਉੱਤਰ-
ਇਟਾਲੀਅਨ ਮੱਖੀ ।

PSEB 8th Class Agriculture Solutions Chapter 6 ਮਧੂ ਮੱਖੀ ਪਾਲਣ

ਪ੍ਰਸ਼ਨ 19.
ਪੰਜਾਬ ਵਿਚ ਯੂਰਪੀਅਨ ਮੱਖੀ ਦੀ ਕਿਹੜੀ ਕਿਸਮ ਪਾਲੀ ਜਾਂਦੀ ਹੈ ?
ਉੱਤਰ-
ਇਟਾਲੀਅਨ ਮਧੂ ਮੱਖੀ ।

ਪ੍ਰਸ਼ਨ 20.
ਰਾਣੀ ਮੱਖੀ ਦੀ ਉਮਰ ਕਿੰਨੀ ਹੁੰਦੀ ਹੈ ?
ਉੱਤਰ-
2 ਤੋਂ 5 ਸਾਲ ਤਕ ।.

ਪ੍ਰਸ਼ਨ 21.
ਨਰ ਮੱਖੀ ਦਾ ਕੀ ਕੰਮ ਹੈ ?
ਉੱਤਰ-
ਰਾਣੀ ਮੱਖੀ ਨਾਲ ਭੋਗ ਕਰਨਾ ।

ਪ੍ਰਸ਼ਨ 22.
ਗਰਭਤ ਆਂਡਿਆਂ ਵਿਚੋਂ ਕਿਹੜੀਆਂ ਮੱਖੀਆਂ ਪੈਦਾ ਹੁੰਦੀਆਂ ਹਨ ?
ਉੱਤਰ-
ਕਾਮਾ ਮੱਖੀਆਂ ।

ਪ੍ਰਸ਼ਨ 23.
ਬਕਸਿਆਂ ਦਾ ਮੂੰਹ ਕਿਹੜੇ ਪਾਸੇ ਰੱਖਣਾ ਚਾਹੀਦਾ ਹੈ ?
ਉੱਤਰ-
ਚੜ੍ਹਦੇ ਪਾਸੇ ।

ਪ੍ਰਸ਼ਨ 24.
ਸ਼ਹਿਦ ਪੈਦਾ ਕਰਨ ਵਾਲੇ ਸੂਬਿਆਂ ਵਿਚ ਪੰਜਾਬ ਦਾ ਕੀ ਰੁਤਬਾ ਹੈ ?
ਉੱਤਰ-
ਇਹ ਮੋਹਰਲੀਆਂ ਕਤਾਰਾਂ ਵਿਚ ਹੈ ।

PSEB 8th Class Agriculture Solutions Chapter 6 ਮਧੂ ਮੱਖੀ ਪਾਲਣ

ਪ੍ਰਸ਼ਨ 25.
ਮਧੂ ਮੱਖੀਆਂ ਸਾਡੀ ਸਹਾਇਤਾ ਕਿਵੇਂ ਕਰਦੀਆਂ ਹਨ ?
ਉੱਤਰ-
ਫਲਦਾਰ ਬੂਟਿਆਂ ਸਬਜ਼ੀਆਂ ਅਤੇ ਦਰੱਖ਼ਤਾਂ ਦਾ ਪਰ-ਪਰਾਗਣ ਕਰਕੇ ਖੇਤੀ ਉਪਜ ਵਧਾਉਣ ਵਿਚ ਸਹਾਇਤਾ ਕਰਦੀਆਂ ਹਨ ।

ਪ੍ਰਸ਼ਨ 26.
ਮਧੂ ਮੱਖੀ ਦੀਆਂ ਜੰਗਲੀ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਡੁਮਣਾ ਅਤੇ ਛੋਟੀ ਮੱਖੀ ।

ਪ੍ਰਸ਼ਨ 27.
ਮਣਾ ਮੁੱਖੀ ਆਪਣੇ ਛੱਤੇ ਕਿੱਥੇ ਬਣਾਉਂਦੀ ਹੈ ?
ਉੱਤਰ-
ਪੁਰਾਣੀਆਂ ਬਿਲਡਿੰਗਾਂ ਹੇਠ, ਪਾਣੀ ਦੀਆਂ ਉੱਚੀਆਂ ਟੈਂਕੀਆਂ ਹੇਠ ਅਤੇ ਰੁੱਖਾਂ ਦੇ ਵੱਡੇ ਟਾਹਣਿਆਂ ਤੇ ।

ਪ੍ਰਸ਼ਨ 28.
ਛੋਟੀ ਮੱਖੀ ਆਪਣੇ ਛੱਤੇ ਕਿੱਥੇ ਬਣਾਉਂਦੀ ਹੈ ?
ਉੱਤਰ-
ਬਿਲਡਿੰਗਾਂ ਦੇ ਆਲਿਆਂ, ਛਿੱਟੀਆਂ ਦੇ ਢੇਰਾਂ ਜਾਂ ਨੀਵੀਆਂ ਝਾੜੀਆਂ ਵਿਚ ।

ਪ੍ਰਸ਼ਨ 29.
ਪਾਲਤੂ ਮੱਖੀਆਂ ਕਿਹੜੀਆਂ ਹਨ ?
ਉੱਤਰ-
ਹਿੰਦੁਸਤਾਨੀ ਅਤੇ ਇਟਾਲਵੀ ਮੱਖੀ ।

ਪ੍ਰਸ਼ਨ 30.
ਮਧੂ ਮੱਖੀਆਂ ਦੇ ਇਕ ਕਟੁੰਬ ਵਿਚ ਕਿੰਨੀਆਂ ਜਾਤਾਂ ਹੁੰਦੀਆਂ ਹਨ ?
ਉੱਤਰ-
ਤਿੰਨ, ਰਾਣੀ, ਕਾਮੇ ਅਤੇ ਨਰ ਮੱਖੀਆਂ ।

PSEB 8th Class Agriculture Solutions Chapter 6 ਮਧੂ ਮੱਖੀ ਪਾਲਣ

ਪ੍ਰਸ਼ਨ 31.
ਰਾਣੀ ਮੱਖੀ ਕਿਹੋ ਜਿਹੀ ਹੁੰਦੀ ਹੈ ?
ਉੱਤਰ-
ਇਹ ਸਭ ਤੋਂ ਲੰਮੀ, ਹਲਕੇ, ਭੂਰੇ ਰੰਗ ਦੀ ਅਤੇ ਚਮਕਦਾਰ ਹੁੰਦੀ ਹੈ ।

ਪ੍ਰਸ਼ਨ 32.
ਕਾਮਾ ਅਤੇ ਨਰ ਮੱਖੀ ਦੇ ਪੇਟ ਦੀ ਬਣਤਰ ਵਿਚ ਕੀ ਫ਼ਰਕ ਹੈ ?
ਉੱਤਰ-
ਕਾਮਾ ਮੱਖੀ ਦਾ ਪੇਟ ਪਿਛਲੇ ਪਾਸੇ ਤੋਂ ਤਿਕੋਣਾ ਪਰ ਨਰ ਮੱਖੀ ਦਾ ਗੋਲਾਈ ਵਾਲਾ ਹੁੰਦਾ ਹੈ ।

ਪ੍ਰਸ਼ਨ 33.
ਕਿਹੜੀਆਂ ਫ਼ਸਲਾਂ ਮਧੂ ਮੱਖੀਆਂ ਲਈ ਲਾਹੇਵੰਦ ਹਨ ?
ਉੱਤਰ-
ਟਾਹਲੀ, ਖੈਰ, ਲੀਚੀ, ਬੇਰ, ਆੜ, ਕੱਦੂ ਜਾਤੀ ਦੀਆਂ ਫ਼ਸਲਾਂ ਆਦਿ ।

ਪ੍ਰਸ਼ਨ 34.
ਮੱਖੀਆਂ ਪਾਲਣ ਦਾ ਦੂਜਾ ਵਧੀਆ ਮੌਸਮ ਕਿਹੜਾ ਹੈ ?
ਉੱਤਰ-
ਅਕਤੂਬਰ-ਨਵੰਬਰ (ਪਤਝੜ ਰੁੱਤ) ।

ਪ੍ਰਸ਼ਨ 35.
ਕਿਹੜੇ ਮੌਸਮ ਵਿਚ ਮਧੂ ਮੱਖੀਆਂ ਦੇ ਕੰਮ ਕਰਨ ਦੀ ਰਫ਼ਤਾਰ ਵਿਚ ਕਮੀ ਆ ਜਾਂਦੀ ਹੈ ?
ਉੱਤਰ-
ਸਰਦੀ ਰੁੱਤ (ਦਸੰਬਰ ਤੋਂ ਜਨਵਰੀ) ਵਿਚ ।

ਪ੍ਰਸ਼ਨ 36.
ਮਧੂ ਮੱਖੀਆਂ ਦੇ ਨੇੜੇ ਸਾਫ਼ ਪਾਣੀ ਦਾ ਪ੍ਰਬੰਧ ਕਿਉਂ ਹੋਣਾ ਚਾਹੀਦਾ ਹੈ ?
ਉੱਤਰ-
ਮੱਖੀਆਂ ਪਾਣੀ ਦੀ ਵਰਤੋਂ ਛੱਤਾ ਠੰਡਾ ਕਰਨ ਲਈ ਕਰਦੀਆਂ ਹਨ ।

PSEB 8th Class Agriculture Solutions Chapter 6 ਮਧੂ ਮੱਖੀ ਪਾਲਣ

ਪ੍ਰਸ਼ਨ 37.
ਬਕਸੇ ਤੋਂ ਬਕਸੇ ਵਿਚਲੀ ਦੂਰੀ ਕਿੰਨੀ ਹੋਣੀ ਚਾਹੀਦੀ ਹੈ ?
ਉੱਤਰ-
10 ਫੁੱਟ ।

ਪ੍ਰਸ਼ਨ 38.
ਪ੍ਰੋਪੋਲਿਸ ਕੀ ਹੁੰਦਾ ਹੈ ?
ਉੱਤਰ-
ਮਧੂ ਗੁੰਦ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਰਾਣੀ ਮੱਖੀ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਸ਼ਹਿਦ ਦੀਆਂ ਮੱਖੀਆਂ ਦੀ ਇਕ ਕਟੁੰਬ ਵਿਚ ਇੱਕੋ ਰਾਣੀ ਮੱਖੀ ਹੁੰਦੀ ਹੈ ਅਤੇ ਸਾਰੀ ਕਟੰਬ ਦੀ ਮਾਂ ਹੁੰਦੀ ਹੈ । ਇਹ ਸਭ ਤੋਂ ਲੰਮੀ, ਹਲਕੇ ਭੂਰੇ ਰੰਗ ਦੀ ਅਤੇ ਚਮਕੀਲੀ ਹੁੰਦੀ ਹੈ । ਇਹ ਇੱਕ ਦਿਨ ਵਿੱਚ 1500 ਤੋਂ 2000 ਤੱਕ ਆਂਡੇ ਦੇ ਸਕਦੀ ਹੈ ਕਿਉਂਕਿ ਇਸ ਦਾ ਕੰਮ ਸਿਰਫ਼ ਆਂਡੇ ਦੇਣਾ ਹੀ ਹੈ । ਇਸ ਦੀ ਉਮਰ 2 ਤੋਂ 5 ਸਾਲ ਤੱਕ ਹੁੰਦੀ ਹੈ ।

ਪ੍ਰਸ਼ਨ 2.
ਇਟਾਲੀਅਨ ਮੱਖੀ, ਮਧੂ ਮੱਖੀਆਂ ਦੀਆਂ ਬਾਕੀ ਕਿਸਮਾਂ ਨਾਲੋਂ ਵਧੀਆ ਕਿਉਂ ਹੈ ?
ਉੱਤਰ-
ਇਸ ਦਾ ਸ਼ਹਿਦ ਵਧੇਰੇ ਹੁੰਦਾ ਹੈ ਤੇ ਇਹ ਸਾਊ ਸੁਭਾਅ ਦੀ ਹੁੰਦੀ ਹੈ ।

ਪ੍ਰਸ਼ਨ 3.
ਮੱਖੀ ਫਾਰਮ ਤੇ ਧੁੱਪ-ਛਾਂ ਦੇ ਉੱਚਿਤ ਪ੍ਰਬੰਧ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-
ਸਰਦੀ ਵਿਚ ਧੁੱਪ ਅਤੇ ਗਰਮੀ ਵਿਚ ਛਾਂ ਦਾ ਪ੍ਰਬੰਧ ਕਰਨ ਲਈ ਪਤਝੜ ਵਾਲੇ ਬੂਟੇ ਲਾਉਣੇ ਚਾਹੀਦੇ ਹਨ ।

ਪ੍ਰਸ਼ਨ 4.
ਸ਼ਹਿਦ ਦੀ ਮੱਖੀ ਦੇ ਜੀਵਨ-ਚੱਕਰ ਦੀਆਂ ਚਾਰ ਅਵਸਥਾਵਾਂ ਕਿਹੜੀਆਂ-ਕਿਹੜੀਆਂ ਹਨ ?
ਉੱਤਰ-
ਆਂਡਾ, ਲਾਰਵਾ (ਸੁੰਡੀ), ਪਿਊਪਾ ਅਤੇ ਪੂਰੀ ਮੱਖੀ ।

ਪ੍ਰਸ਼ਨ 5.
ਰਾਣੀ ਮੱਖੀ ਦੀ ਉਮਰ ਅਤੇ ਇਸ ਨੂੰ ਬਦਲਣ ਬਾਰੇ ਟਿੱਪਣੀ ਕਰੋ ।
ਉੱਤਰ-
ਰਾਣੀ ਮੱਖੀ ਦੀ ਉਮਰ 2 ਤੋਂ 5 ਸਾਲ ਤਕ ਦੀ ਹੁੰਦੀ ਹੈ ਪਰ ਵਧੇਰੇ ਸ਼ਹਿਦ ਪ੍ਰਾਪਤ ਕਰਨ ਲਈ ਹਰ ਸਾਲ ਰਾਣੀ ਮੱਖੀ ਬਦਲ ਦੇਣੀ ਚਾਹੀਦੀ ਹੈ ।

PSEB 8th Class Agriculture Solutions Chapter 6 ਮਧੂ ਮੱਖੀ ਪਾਲਣ

ਪ੍ਰਸ਼ਨ 6.
ਕਾਮਾ ਮੱਖੀ ਦੀ ਉਮਰ ਬਾਰੇ ਟਿੱਪਣੀ ਕਰੋ ।
ਉੱਤਰ-
ਕਾਮਾ ਮੱਖੀ ਦੀ ਉਮਰ ਆਮ ਕਰਕੇ ਇਕ ਤੋਂ ਡੇਢ ਮਹੀਨੇ ਹੁੰਦੀ ਹੈ ਪਰ ਸਰਦੀਆਂ ਵਿਚ ਛੇ ਮਹੀਨੇ ਵੀ ਹੋ ਸਕਦੀ ਹੈ ।

ਪ੍ਰਸ਼ਨ 7.
ਨਰ ਮੱਖੀਆਂ ਦੀ ਸਰੀਰਕ ਬਨਾਵਟ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਇਹ ਕਾਮੇ ਮੱਖੀਆਂ ਨਾਲੋਂ ਮੋਟੇ ਅਤੇ ਕਾਲੇ ਹੁੰਦੇ ਹਨ । ਇਹਨਾਂ ਦੀਆਂ ਅੱਖਾਂ ਦੋਹਾਂ · ਪਾਸਿਆਂ ਤੋਂ ਸਿਰ ਉੱਪਰ ਵਿਚਕਾਰ ਆ ਕੇ ਜੁੜੀਆਂ ਹੁੰਦੀਆਂ ਹਨ । ਇਸਦਾ ਪੇਟ ਗੋਲਾਈ ਵਿਚ ਹੁੰਦਾ ਹੈ ਤੇ ਇਸ ਉੱਪਰ ਲੂਈਂ ਵੀ ਹੁੰਦੀ ਹੈ ।

ਪ੍ਰਸ਼ਨ 8.
ਸ਼ਹਿਦ ਦੀਆਂ ਮੱਖੀਆਂ ਪਾਲਣ ਲਈ ਕਿਹੜੀਆਂ ਵਸਤਾਂ ਦੀ ਲੋੜ ਪੈਂਦੀ ਹੈ ?
ਉੱਤਰ-
ਸ਼ਹਿਦ ਦੀਆਂ ਮੱਖੀਆਂ ਅਤੇ ਬਕਸੇ, ਘੁੰਮਦੀ ਜਾਲੀ , ਦਸਤਾਨੇ, ਮੱਖੀ ਬੁਰਸ਼, ਧੂੰਆਂ ਜੰਤਰ, ਰਾਣੀ ਲਈ ਜਾਲੀ ਪੜਦਾ, ਰਾਣੀ ਪਿੰਜਰਾ, ਰਾਣੀ ਕੋਸ਼ ਦਾ ਕੱਚ, ਚਾਸਣੀ ਭਾਂਡਾ, ਮੱਖੀਆਂ ਕੱਢ ਯੰਤਰ, ਸ਼ਹਿਦ ਕੱਢਣ ਵਾਲੀ ਮਸ਼ੀਨ, ਟੋਪੀ ਲਾਹੁਣ ਵਾਲਾ ਚਾਕੂ ਆਦਿ ।

ਪ੍ਰਸ਼ਨ 9.
ਸ਼ਹਿਦ ਦਾ ਮਨੁੱਖਤਾ ਲਈ ਕੀ ਮਹੱਤਵ ਹੈ ?
ਉੱਤਰ-
ਸ਼ਹਿਦ ਇਕ ਵਧੀਆ ਭੋਜਨ ਹੈ । ਸਾਨੂੰ ਰੋਜ਼ 50 ਗਰਾਮ ਸ਼ਹਿਦ ਖਾਣਾ ਚਾਹੀਦਾ ਹੈ । ਸ਼ਹਿਦ ਵਿਚ ਮਿੱਠਾ ਖਣਿਜ ਪਦਾਰਥ ਅਤੇ ਵਿਟਾਮਿਨ ਆਦਿ ਹੁੰਦੇ ਹਨ । ਇਸ ਵਿਚ ਕਈ ਐਂਟੀਬਾਓਟਿਕ ਦਵਾਈਆਂ ਵੀ ਹੁੰਦੀਆਂ ਹਨ । ਇਸ ਦੀ ਵਰਤੋਂ ਨਾਲ ਖਾਂਸੀ ਅਤੇ ਬਲਗਮ ਤੋਂ ਰਾਹਤ ਮਿਲਦੀ ਹੈ । ਇਹ ਅੱਖਾਂ ਅਤੇ ਦਿਮਾਗ ਲਈ ਵੀ ਵਧੀਆ ਖੁਰਾਕ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸ਼ਹਿਦ ਦੀਆਂ ਮੱਖੀਆਂ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ? ਇਹਨਾਂ ਦੇ ਆਕਾਰ ਅਤੇ ਸੁਭਾਅ ਦੀ ਤੁਲਨਾ ਕਰੋ ।
ਉੱਤਰ-
ਮਧੂ ਮੱਖੀਆਂ ਚਾਰ ਕਿਸਮ ਦੀਆਂ ਹੁੰਦੀਆਂ ਹਨ । ਛੋਟੀ ਮੱਖੀ, ਡੂਮਣਾ ਮੁੱਖੀ, ਹਿੰਦੁਸਤਾਨੀ ਮੱਖੀ, ਇਟੈਲੀਅਨ ਮੱਖੀ ।
ਡੂਮਣਾ ਮੁੱਖੀ ਸਭ ਤੋਂ ਵੱਡੀ ਤੇ ਬਹੁਤ ਗੁਸੈਲੀ ਹੁੰਦੀ ਹੈ । ਛੋਟੀ ਮੱਖੀ ਸਭ ਤੋਂ ਛੋਟੀ ਹੁੰਦੀ ਹੈ । ਡੁਮਣਾ ਤੇ ਛੋਟੀ ਮੱਖੀ ਦੋਵੇਂ ਜੰਗਲੀ ਕਿਸਮਾਂ ਹਨ ।
ਹਿੰਦੁਸਤਾਨੀ ਅਤੇ ਇਟਾਲੀਅਨ ਮੱਖੀਆਂ ਪਾਲਤੂ ਅਤੇ ਦਰਮਿਆਨੇ ਆਕਾਰ ਦੀਆਂ ਹੁੰਦੀਆਂ ਹਨ । ਇਟਾਲੀਅਨ ਮੱਖੀ ਸਭ ਤੋਂ ਵੱਧ ਸਾਊ ਹੁੰਦੀ ਹੈ ।

PSEB 8th Class Agriculture Solutions Chapter 6 ਮਧੂ ਮੱਖੀ ਪਾਲਣ

ਪ੍ਰਸ਼ਨ 2.
ਸ਼ਹਿਦ ਦੀ ਮੱਖੀ ਦੇ ਜੀਵਨ ਚੱਕਰ ਅਤੇ ਕਟੁੰਬ ਦੀ ਜੱਥੇਬੰਦੀ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਸ਼ਹਿਦ ਦੀਆਂ ਮੱਖੀਆਂ ਦੇ ਜੀਵਨ ਚੱਕਰ ਦੀਆਂ ਹਾਲਤਾਂ ਹਨ-ਆਂਡਾ, ਲਾਰਵਾ (ਡੀ), ਪਿਊਪਾ ਅਤੇ ਪੂਰੀ ਮੱਖੀ । ਆਂਡੇ ਤੋਂ ਪੂਰੀ ਮੱਖੀ ਬਣਨ ਲਈ ਰਾਣੀ ਮੱਖੀ ਨੂੰ 16, ਕਾਮੇ ਅਤੇ ਨਰ ਨੂੰ 24 ਦਿਨ ਦਾ ਸਮਾਂ ਲਗਦਾ ਹੈ ।

ਸ਼ਹਿਦ ਦੀਆਂ ਮੱਖੀਆਂ ਵੱਖ-ਵੱਖ ਕਟੁੰਬਾਂ ਵਿਚ ਰਹਿੰਦੀਆਂ ਹਨ । ਮੱਖੀਆਂ ਦੇ ਕਟੁੰਬ ਵਿਚ ਤਿੰਨ ਜਾਤਾਂ ਹੁੰਦੀਆਂ ਹਨ । ਰਾਣੀ, ਕਾਮੇ ਅਤੇ ਡਰੋਣ ਨਰ ਮੱਖੀਆਂ । ਰਾਣੀ ਇਕ ਹੁੰਦੀ ਹੈ । ਕਾਮੇ ਹਜ਼ਾਰਾਂ ਦੀ ਗਿਣਤੀ ਵਿਚ ਅਤੇ ਨਰ ਸੈਂਕੜਿਆਂ ਦੀ ਗਿਣਤੀ ਵਿਚ ਹੁੰਦੇ ਹਨ ! ਮੱਖੀਆਂ ਰਲ ਕੇ ਛੱਤਾ ਬਣਾਉਂਦੀਆਂ, ਬੱਚਿਆਂ ਦੇ ਪੂੰਗ ਦੀ ਬੜੀ ਲਗਨ ਤੇ ਮਿਹਨਤ ਨਾਲ ਦੇਖ-ਭਾਲ ਕਰਦੀਆਂ ਅਤੇ ਛੱਤੇ ਦੀ ਭਲਾਈ ਲਈ ਵੰਡ ਕੇ ਕੰਮ ਕਰਦੀਆਂ ਅਤੇ ਆਪਸ ਵਿਚ ਤਾਲਮੇਲ ਅਤੇ ਵੰਡ ਕੇ ਕੰਮ ਕਰਨ ਦੀ ਸਮਰੱਥਾ ਰੱਖਦੀਆਂ ਹਨ ।
PSEB 8th Class Agriculture Solutions Chapter 6 ਮਧੂ ਮੱਖੀ ਪਾਲਣ 2

ਪ੍ਰਸ਼ਨ 3.
ਇਕ ਕਟੁੰਬ ਵਿਚ ਕਿੰਨੀਆਂ ਕਾਮਾ ਮੱਖੀਆਂ ਹੁੰਦੀਆਂ ਹਨ ? ਇਹਨਾਂ ਦੁਆਰਾ ਕੀਤੇ ਜਾਣ ਵਾਲੇ ਕਾਰਜਾਂ ਦਾ ਵੇਰਵਾ ਦਿਓ ।
ਉੱਤਰ-
ਇਕ ਕਟੁੰਬ ਵਿਚ ਕਿਸਮ ਅਤੇ ਸਮਰੱਥਾ ਅਨੁਸਾਰ 8,000 ਤੋਂ ਲੈ ਕੇ 80,000 ਤਕ ਜਾਂ ਵਧੇਰੇ ਕਾਮਾ ਮੱਖੀਆਂ ਹੋ ਸਕਦੀਆਂ ਹਨ । ਇਹ ਆਂਡੇ ਨਹੀਂ ਦਿੰਦੀਆਂ ਪਰ ਬਾਕੀ ਸਾਰੇ ਕਾਰਜ ਜਿਵੇਂ ਕਿ ਬਕਸੇ ਨੂੰ ਸਾਫ਼-ਸੁਥਰਾ ਰੱਖਣਾ, ਉਮਰ ਅਨੁਸਾਰ ਬਰੂਡ ਪਾਲਣਾ, ਛੱਤੇ ਬਣਾਉਣਾ, ਕੰਮ ਕਰਕੇ ਆਈਆਂ ਮੱਖੀਆਂ ਤੋਂ ਪੋਲਣ ਅਤੇ ਸੈਕਟਰ ਲੈ ਕੇ ਸੈਲਾਂ ਵਿਚ ਭਰਨਾ, ਕਟੰਬ ਦੀ ਰਾਖੀ ਕਰਨਾ, ਵਾਧੂ ਪਾਣੀ ਉਡਾ ਕੇ ਸ਼ਹਿਦ ਵਿਚ ਬਦਲਣਾ, ਰਾਣੀ ਮੱਖੀ ਨੂੰ ਖੁਰਾਕ ਦੇਣਾ ਆਦਿ । ਜਦੋਂ ਕਾਮਾ ਮੱਖੀਆਂ ਤਿੰਨ ਹਫ਼ਤਿਆਂ ਤੋਂ ਬਾਅਦ ਵਧੇਰੇ ਉਮਰ ਦੀਆਂ ਹੋ ਜਾਂਦੀਆਂ ਹਨ ਤਾਂ ਉਹ ਛੱਤੇ ਤੋਂ ਬਾਹਰਲੇ ਕੰਮ ਜਿਵੇਂ ਨੈਕਟਰ, ਪੋਲਣ, ਪਾਣੀ ਆਦਿ ਲਿਆਉਣ ਅਤੇ ਨਵੀਂ ਜਗ੍ਹਾ ਬਣਾਉਣ ਲਈ ਢੁੱਕਵੀਂ ਥਾਂ ਚੁਣਨ ਦਾ ਕੰਮ ਕਰਦੀਆਂ ਹਨ ।

ਪ੍ਰਸ਼ਨ 4.
ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਧੰਦਾ ਸ਼ੁਰੂ ਕਰਨ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਧੰਦਾ ਸ਼ੁਰੂ ਕਰਨ ਤੋਂ ਪਹਿਲਾਂ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖੋ ।

  1. ਇਸ ਧੰਦੇ ਬਾਰੇ ਮੁੱਢਲੀ ਲਿਖਤੀ ਅਤੇ ਹੱਥੀਂ ਕੰਮ ਕਰਨ ਦੀ ਜਾਣਕਾਰੀ ਪੀ. ਏ. ਯੂ. ਲੁਧਿਆਣਾ ਤੋਂ ਪ੍ਰਾਪਤ ਕਰੋ ।
  2. ਮਧੂ ਮੱਖੀਆਂ ਪਾਲਣ ਲਈ ਬਸੰਤ (ਫਰਵਰੀ-ਅਪਰੈਲ ਦਾ ਸਮਾਂ ਢੁੱਕਵਾਂ ਹੁੰਦਾ ਹੈ । ਇਸ ਲਈ ਧੰਦਾ ਇਹਨਾਂ ਦਿਨਾਂ ਵਿਚ ਸ਼ੁਰੂ ਕਰੋ ।
  3. ਮੱਖੀਆਂ ਪਾਲਣ ਲਈ ਅਜਿਹੀ ਜਗ੍ਹਾ ਦੀ ਚੋਣ ਕਰੋ ਜਿੱਥੇ ਸਾਰਾ ਸਾਲ ਕੋਈ ਨਾ ਕੋਈ ਫੁੱਲ ਮਿਲ ਜਾਂਦੇ ਹੋਣ ।
  4. ਧੁੱਪ, ਛਾਂ ਦਾ ਸਹੀ ਪ੍ਰਬੰਧ ਕਰਨ ਲਈ ਪਤਝੜ ਵਾਲੇ ਬੂਟੇ ਲਾਉ ।
  5. ਰਾਣੀ ਮੱਖੀ ਨਵੀਂ ਤੇ ਗਰਭਤ ਹੋਣੀ ਚਾਹੀਦੀ ਹੈ ।
  6. ਬਕਸਿਆਂ ਦੇ ਨੇੜੇ ਸਾਫ਼ ਪਾਣੀ ਦਾ ਪ੍ਰਬੰਧ ਕਰੋ ।
  7. ਬਕਸਿਆਂ ਨੂੰ 8-8 ਫੁੱਟਾਂ ਦੀ ਦੂਰੀ ਤੇ ਚੜ੍ਹਦੇ ਪਾਸੇ ਮੂੰਹ ਕਰਕੇ ਰੱਖੋ ।

ਵਸਤੂਨਿਸ਼ਠ ਪ੍ਰਸ਼ਨ
ਠੀਕ / ਗ਼ਲਤ

1. ਕਾਮਾ ਮੱਖੀ ਦਾ ਜੀਵਨ ਚੱਕਰ 21 ਦਿਨ ਦਾ ਹੈ ।
2. ਡੂਮਣਾ ਮੁੱਖੀ ਅਤੇ ਛੋਟੀ ਮੱਖੀ ਜੰਗਲੀ ਕਿਸਮਾਂ ਹਨ ।
3. ਡੂਮਣਾ ਮੁੱਖੀ ਦਾ ਸੁਭਾਅ ਸ਼ਾਂਤ ਹੁੰਦਾ ਹੈ ।
ਉੱਤਰ-
1. √
2. √
3. ×

ਬਹੁਭਾਂਤੀ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੱਖੀ ਦੀ ਪਾਲਤੂ ਕਿਸਮ ਹੈ-
(ਉ) ਹਿੰਦੁਸਤਾਨੀ
(ਅ) ਡੂਮਣਾ
(ੲ) ਛੋਟੀ
(ਸ) ਕੋਈ ਨਹੀਂ ।
ਉੱਤਰ-
(ਉ) ਹਿੰਦੁਸਤਾਨੀ

ਪ੍ਰਸ਼ਨ 2.
ਡਰੋਨ ਮੁੱਖੀ ਕਿੰਨੇ ਦਿਨਾਂ ਵਿਚ ਜੀਵਨ ਚੱਕਰ ਪੂਰਾ ਕਰਦੀ ਹੈ –
(ਉ) 24
(ਅ) 15
(ੲ) 10
(ਸ) 50.
ਉੱਤਰ-
(ਉ) 24

ਪ੍ਰਸ਼ਨ 3.
ਸ਼ਹਿਦ ਦੀ ਮੱਖੀ ਦੀਆਂ ਕਿਸਮਾਂ ਹਨ-
(ਉ) ਰਾਣੀ ਮੱਖੀ
(ਅ) ਕਾਮਾ ਮੱਖੀ
(ੲ) ਡਰੋਨ ਮੁੱਖੀ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

PSEB 8th Class Agriculture Solutions Chapter 6 ਮਧੂ ਮੱਖੀ ਪਾਲਣ

ਖਾਲੀ ਥਾਂਵਾਂ ਭਰੋ

1. ਕੱਚਾ ਸ਼ਹਿਦ ਜਲਦੀ ਹੀ …………………………. ਹੋ ਜਾਂਦਾ ਹੈ ।
2. ਸ਼ਹਿਦ ਦੀ ਮੱਖੀ ਦੇ ਸਰੀਰ ਦੇ ……………………. ਭਾਗ ਹਨ ।
3. ਨਰ ਮੱਖੀਆਂ ਨੂੰ ……………………… ਮੱਖੀ ਵੀ ਕਿਹਾ ਜਾਂਦਾ ਹੈ ।
ਉੱਤਰ-
1, ਖੱਟਾ,
2. ਤਿੰਨ,
3. ਡਰੋਨ ।

ਮਧੂ ਮੱਖੀ ਪਾਲਣ PSEB 8th Class Agriculture Notes

  1. ਭਾਰਤ ਵਿਚ ਪੁਰਾਣੇ ਸਮੇਂ ਤੋਂ ਹੀ ਸ਼ਹਿਦ ਮੱਖੀ ਪਾਲਣ ਦਾ ਕੰਮ ਕੀਤਾ ਜਾ ਰਿਹਾ ਹੈ ।
  2. ਪੁਰਾਣੇ ਸਮੇਂ ਵਿਚ ਭਾਰਤ ਵਿੱਚ ਹਿੰਦੁਸਤਾਨੀ ਮੱਖੀ ਪਾਲੀ ਜਾਂਦੀ ਸੀ ਜੋ ਸਿਰਫ਼ ਪਹਾੜੀ ਤੇ ਦੱਖਣੀ ਸੂਬਿਆਂ ਤੱਕ ਹੀ ਸੀਮਤ ਸੀ ।
  3. ਸਾਲ 1965 ਵਿੱਚ ਡਾ: ਅਵਤਾਰ ਸਿੰਘ ਅਟਵਾਲ ਦੀ ਅਗਵਾਈ ਹੇਠ ਪੀ.ਏ.ਯੂ. ਲੁਧਿਆਣਾ ਵਲੋਂ ਇਟਾਲੀਅਨ ਸ਼ਹਿਦ ਮੱਖੀ ਪਾਲਣ ਦਾ ਕੰਮ ਸਫਲਤਾ ਪੂਰਵਕ ਸ਼ੁਰੂ ਕੀਤਾ ਗਿਆ ।
  4. ਇਟਾਲੀਅਨ ਸ਼ਹਿਦ ਮੱਖੀਆਂ ਦੇ ਸਥਾਈ (Stationary) ਮੱਖੀ ਪਾਲਣ ਵਿਚ 20 ਕਿਲੋ ਅਤੇ ਹਿਜ਼ਰਤੀ (Migratory) ਮੱਖੀ ਪਾਲਣ ਵਿੱਚ 60 ਕਿਲੋ ਸ਼ਹਿਦ ਪ੍ਰਤੀ ਕਟੁੰਬ ਪ੍ਰਾਪਤ ਹੋ ਜਾਂਦਾ ਹੈ ।
  5. ਸ਼ਹਿਦ ਦੀਆਂ ਮੱਖੀਆਂ ਤੋਂ ਮੋਮ, ਪੋਲਨ, ਪੋਪਲਿਸ, ਸ਼ਹਿਦ ਮੱਖੀ ਜ਼ਹਿਰ ਅਤੇ ਰਾਇਲ ਜੈਲੀ ਆਦਿ ਪਦਾਰਥ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ ।
  6. ਸ਼ਹਿਦ ਦੀ ਮੱਖੀ ਦੇ ਸਰੀਰ ਦੇ ਤਿੰਨ ਭਾਗ ਹਨ-ਸਿਰ, ਛਾਤੀ ਅਤੇ ਪੇਟ ।
  7. ਸ਼ਹਿਦ ਦੀਆਂ ਮੱਖੀਆਂ ਚਾਰ ਕਿਸਮਾਂ ਦੀਆਂ ਹਨ-ਡੁਮਣਾ (ਏਪਿਸ ਡੋਰਸੇਟਾ), ਛੋਟੀ ਮੱਖੀ (ਏਪਿਸ ਫਲੋਰੀਆ), ਹਿੰਦੁਸਤਾਨੀ ਮੱਖੀ (ਏਪਿਸ ਸਿਰਾਨਾ ਇੰਡੀਕਾ) ਅਤੇ ਇਟਾਲੀਅਨ ਮੱਖੀ (ਏਪਿਸ ਮੈਲੀਫਰਾ) ।
  8. ਡੂਮਣਾ ਮੁੱਖੀ ਅਤੇ ਛੋਟੀ ਮੱਖੀ ਜੰਗਲੀ ਕਿਸਮਾਂ ਹਨ ।
  9. ਹਿੰਦੁਸਤਾਨੀ ਅਤੇ ਯੂਰਪੀਅਨ ਮੱਖੀ ਪਾਲਤੂ ਕਿਸਮਾਂ ਹਨ ।
  10. ਡੂਮਣਾ ਮੱਖੀ ਦਾ ਸੁਭਾਅ ਗੁਸੈਲ ਹੁੰਦਾ ਹੈ ।
  11. ਹਿੰਦੁਸਤਾਨੀ ਤੇ ਯੂਰਪੀਅਨ ਮੱਖੀ ਨੂੰ ਬਕਸੇ ਵਿੱਚ ਪਾਲਿਆ ਜਾਂਦਾ ਹੈ ।
  12. ਸ਼ਹਿਦ ਮੱਖੀ ਦੀਆਂ ਤਿੰਨ ਜਾਤਾਂ ਹੁੰਦੀਆਂ ਹਨ-ਰਾਣੀ ਮੱਖੀ, ਕਾਮਾ ਮੱਖੀ, ਡਰੋਨ ਮੱਖੀ ।
  13. ਸ਼ਹਿਦ ਮੱਖੀ ਦੇ ਜੀਵਨ ਚੱਕਰ ਦੀਆਂ ਚਾਰ ਅਵਸਥਾਵਾਂ ਹੁੰਦੀਆਂ ਹਨ-ਅੰਡਾ, ਸੁੰਡੀ, ਪਿਊਪਾ, ਮੱਖੀ ।
  14. ਕਾਮਾ ਮੱਖੀ 21 ਦਿਨ, ਡਰੋਨ ਮੁੱਖੀ 24 ਦਿਨ ਅਤੇ ਰਾਣੀ ਮੱਖੀ 16 ਦਿਨ ਵਿੱਚ ਆਪਣਾ ਜੀਵਨ ਚੱਕਰ ਪੂਰਾ ਕਰਦੀਆਂ ਹਨ ।
  15. ਕਟੁੰਬ ਵਿੱਚ ਕਾਮਾ ਮੱਖੀਆਂ ਦੀ ਗਿਣਤੀ 8000 ਤੋਂ ਲੈ ਕੇ 80,000 ਤੱਕ ਹੋ ਸਕਦੀ ਹੈ ।
  16. ਸ਼ਹਿਦ ਮੱਖੀ ਪਾਲਣ ਲਈ ਸ਼ਹਿਦ ਮੱਖੀਆਂ ਤੋਂ ਇਲਾਵਾ, ਸ਼ਹਿਦ ਮੱਖੀਆਂ ਦਾ ਬਕਸਾ, ਫਰੇਮਾਂ ਨੂੰ ਹਿਲਾਉਣ ਲਈ ਪੱਤੀ, ਧੂੰਆਂ ਦੇਣ ਲਈ ਸਮੋਕਰ, ਮੋਮ ਦੀਆਂ । ਬੁਨਿਆਦੀ ਸ਼ੀਟਾਂ ਆਦਿ ਦੀ ਲੋੜ ਹੁੰਦੀ ਹੈ ।
  17. ਪੰਜਾਬ ਵਿਚ ਸ਼ਹਿਦ ਮੱਖੀ ਪਾਲਣਾ ਸ਼ੁਰੂ ਕਰਨ ਲਈ ਫ਼ਰਵਰੀ-ਮਾਰਚ ਅਤੇ ਨਵੰਬਰ ਦਾ ਸਮਾਂ ਢੁੱਕਵਾਂ ਹੈ ।
  18. ਸ਼ਹਿਦ ਮੱਖੀਆਂ ਪੱਕੇ ਹੋਏ ਸ਼ਹਿਦ ਨੂੰ ਮੋਮ ਦੀ ਤਹਿ ਨਾਲ ਸੀਲ ਕਰ ਦਿੰਦੀਆਂ ਹਨ ।
  19. ਕੱਚਾ ਸ਼ਹਿਦ ਨਹੀਂ ਕੱਢਣਾ ਚਾਹੀਦਾ, ਸੀਲ ਕੀਤਾ ਹੋਇਆ ਸ਼ਹਿਦ ਹੀ ਕੱਢਣਾ ਚਾਹੀਦਾ ਹੈ ।
  20. ਸ਼ਹਿਦ ਮੱਖੀ ਦੇ ਕਿੱਤੇ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਵਲੋਂ ਰਾਸ਼ਟਰੀ ਬਾਗ਼ਬਾਨੀ ਮਿਸ਼ਨ ਅਧੀਨ ਸਬਸਿਡੀ ਦਿੱਤੀ ਜਾ ਰਹੀ ਹੈ ।

PSEB 8th Class Agriculture Solutions Chapter 5 ਖੁੰਬਾਂ ਦੀ ਕਾਸ਼ਤ

Punjab State Board PSEB 8th Class Agriculture Book Solutions Chapter 5 ਖੁੰਬਾਂ ਦੀ ਕਾਸ਼ਤ Textbook Exercise Questions and Answers.

PSEB Solutions for Class 8 Agriculture Chapter 5 ਖੁੰਬਾਂ ਦੀ ਕਾਸ਼ਤ

Agriculture Guide for Class 8 PSEB ਖੁੰਬਾਂ ਦੀ ਕਾਸ਼ਤ Textbook Questions and Answers

ਅਭਿਆਸ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਖੁੰਬਾਂ ਦੀਆਂ ਦੋ ਉੱਨਤ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਬਟਨ ਖੁੰਬ, ਪਰਾਲੀ ਖੁੰਬ, ਸ਼ਿਟਾਕੀ ਖੁੰਬ ।

ਪ੍ਰਸ਼ਨ 2.
ਖੁੰਬਾਂ ਕਿਹੜੇ ਰੋਗਾਂ ਨਾਲ ਦੁਖੀ ਲੋਕਾਂ ਲਈ ਲਾਹੇਵੰਦ ਹਨ ?
ਉੱਤਰ-
ਸ਼ੁਗਰ ਅਤੇ ਬਲੱਡ ਪ੍ਰੈਸ਼ਰ ।

PSEB 8th Class Agriculture Solutions Chapter 5 ਖੁੰਬਾਂ ਦੀ ਕਾਸ਼ਤ

ਪ੍ਰਸ਼ਨ 3.
ਸਰਦੀ ਰੁੱਤ ਦੀਆਂ ਖੁੰਬਾਂ ਦੀਆਂ ਸਾਲ ਵਿੱਚ ਕਿੰਨੀਆਂ ਫ਼ਸਲਾਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ ?
ਉੱਤਰ-
ਬਟਨ ਖੁੰਬਾਂ ਦੀਆਂ ਦੋ, ਢੀਂਗਰੀ ਦੀਆਂ ਤਿੰਨ ਅਤੇ ਸ਼ਿਟਾਕੀ ਦੀ ਇੱਕ ਫ਼ਸਲ ਲਈ ਜਾ ਸਕਦੀ ਹੈ ।

ਪ੍ਰਸ਼ਨ 4.
ਖੁੰਬਾਂ ਪਾਲਣ ਲਈ ਬਣਾਈਆਂ ਜਾਣ ਵਾਲੀਆਂ ਖਾਦ ਦੀਆਂ ਢੇਰੀਆਂ ਦੀ ਉਚਾਈ ਪ ਤੋਂ ਵੱਧ ਕਿੰਨੇ ਫੁੱਟ ਰੱਖਣੀ ਚਾਹੀਦੀ ਹੈ ?
ਉੱਤਰ-
5 ਫੁੱਟ ।

ਪ੍ਰਸ਼ਨ 5.
ਤਿਆਰ ਖਾਦ ਨਾਲ ਪੇਟੀਆਂ ਭਰਦੇ ਸਮੇਂ ਗਲੀ-ਸੜੀ ਰੂੜੀ ਅਤੇ ਰੇਤਲੀ ਮਿੱਟੀ ਵਿਚ ਕੀ ਅਨੁਪਾਤ ਹੁੰਦੀ ਹੈ ?
ਉੱਤਰ-
ਗਲੀ-ਸੜੀ ਰੂੜੀ ਅਤੇ ਰੇਤਲੀ ਮਿੱਟੀ ਦਾ ਅਨੁਪਾਤ 4 : 1 ਹੋਣਾ ਚਾਹੀਦਾ ਹੈ !

ਪ੍ਰਸ਼ਨ 6.
ਖੁੰਬਾਂ ਦੀ ਮੱਖੀ ਤੋਂ ਬਚਾਅ ਲਈ ਕਿਹੜੀ ਦਵਾਈ ਵਰਤਣੀ ਚਾਹੀਦੀ ਹੈ ?
ਉੱਤਰ-
ਨੂਵਾਨ (ਡਾਈਕਲੋਰੋਵੇਸ) ।

ਪ੍ਰਸ਼ਨ 7.
ਮੱਖੀਆਂ ਤੋਂ ਬਚਾਅ ਲਈ ਦਵਾਈ ਛਿੜਕਣ ਤੋਂ ਕਿੰਨੇ ਘੰਟੇ ਤਕ ਖੁੰਬਾਂ ਨਹੀਂ ਤੋੜਨੀਆਂ ਚਾਹੀਦੀਆਂ ?
ਉੱਤਰ-
48 ਘੰਟੇ ਤਕ ।

ਪ੍ਰਸ਼ਨ 8.
ਖੁੰਬਾਂ ਉਗਾਉਣ ਲਈ ਪ੍ਰਤੀ ਕਿਆਰੀ ਕਿੰਨੇ ਬੀਜ ਦੀ ਲੋੜ ਹੁੰਦੀ ਹੈ ?
ਉੱਤਰ-
300 ਗ੍ਰਾਮ ।

PSEB 8th Class Agriculture Solutions Chapter 5 ਖੁੰਬਾਂ ਦੀ ਕਾਸ਼ਤ

ਪ੍ਰਸ਼ਨ 9.
ਪੰਜਾਬ ਵਿੱਚ ਮੌਜੂਦਾ ਕਿੰਨੀਆਂ ਖੁੰਬਾਂ ਪੈਦਾ ਹੁੰਦੀਆਂ ਹਨ ?
ਉੱਤਰ-
ਸਾਲਾਨਾ ਲਗਪਗ 45000-48000 ਟਨ ।

ਪ੍ਰਸ਼ਨ 10.
ਖਾਦ ਤਿਆਰ ਕਰਨ ਦੇ ਦੌਰਾਨ ਕਿੰਨੀਆਂ ਪਲਟੀਆਂ ਦਿੱਤੀਆਂ ਜਾਂਦੀਆਂ ਹਨ ?
ਉੱਤਰ-
ਸੱਤ ।

ਪ੍ਰਸ਼ਨ 11.
ਵਧੀਆ ਖਾਦ ਤਿਆਰ ਕਰਨ ਦੀ pH ਕਿੰਨੀ ਹੁੰਦੀ ਹੈ ?
ਉੱਤਰ-
7.0 ਤੋਂ 8.0.

(ਅ) ਇਕ-ਦੋ ਵਾਕਾਂ ਵਿਚ ਉੱਤਰ ਦਿਓ-

ਪ੍ਰਸ਼ਨ 1.
ਖੁੰਬਾਂ ਤੋਂ ਕਿਹੜੇ-ਕਿਹੜੇ ਭੋਜਨ ਤੱਤ ਪ੍ਰਾਪਤ ਹੁੰਦੇ ਹਨ ?
ਉੱਤਰ-
ਕੈਲਸ਼ੀਅਮ, ਫ਼ਾਸਫੋਰਸ, ਲੋਹਾ, ਪੋਟਾਸ਼, ਖਣਿਜ ਪਦਾਰਥ ਅਤੇ ਵਿਟਾਮਿਨ ‘ਸੀ’ ਆਦਿ ਕਾਫ਼ੀ ਮਾਤਰਾ ਵਿਚ ਹੁੰਦੇ ਹਨ ।

ਪ੍ਰਸ਼ਨ 2.
ਖੁੰਬਾਂ ਪਾਲਣ ਲਈ ਕਿਹੜੀਆਂ ਵਸਤਾਂ ਦੀ ਲੋੜ ਹੁੰਦੀ ਹੈ ?
ਉੱਤਰ-
ਤੂੜੀ, ਕਣਕ ਦੀ ਛਾਣ (ਚੋਕਰ), ਕਿਸਾਨ ਖਾਦ, ਯੂਰੀਆ, ਸੁਪਰਫਾਸਫੇਟ, ਮਿਊਰੇਟ ਆਫ਼ ਪੋਟਾਸ਼, ਜਿਪਸਮ, ਗਾਮਾ ਬੀ.ਐਚ.ਸੀ. (20 ਈ.ਸੀ.) ਫੂਰਾਡਾਨ, ਸੀਰਾ ਆਦਿ ਅਤੇ ਖੁੰਬਾਂ ਦਾ ਬੀਜ ਸਪਾਨ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 3.
ਖੁੰਬਾਂ ਪਾਲਣ ਲਈ ਤਿਆਰ ਖਾਦ ਦੀ ਢੇਰੀ ਨੂੰ ਫਰੋਲਣਾ ਕਿਉਂ ਜ਼ਰੂਰੀ ਹੈ ?
ਉੱਤਰ-
ਅਜਿਹਾ ਕਰਨ ਨਾਲ ਢੇਰੀ ਦਾ ਬਾਹਰਲਾ ਹਿੱਸਾ ਅੰਦਰ ਤੇ ਵਿਚਕਾਰਲਾ ਹਿੱਸਾ ਬਾਹਰ ਆ ਜਾਂਦਾ ਹੈ । ਕੰਪੋਸਟ ਬਣਾਉਣ ਵਾਲੇ ਜੀਵਾਣੂਆਂ ਨੂੰ ਤਾਜ਼ੀ ਹਵਾ ਮਿਲ ਜਾਂਦੀ ਹੈ ਤੇ ਵਧੀਆ ਖਾਦ ਬਣਦੀ ਹੈ ।

PSEB 8th Class Agriculture Solutions Chapter 5 ਖੁੰਬਾਂ ਦੀ ਕਾਸ਼ਤ

ਪ੍ਰਸ਼ਨ 4.
ਖੁੰਬਾਂ ਲਈ ਤਿਆਰ ਖਾਦ ਦੀ ਸੋਧ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਖੁੰਬਾਂ ਦਾ ਬੀਜ ਬੀਜਣ ਤੋਂ ਪਹਿਲਾਂ ਤਿਆਰ ਕੀਤੀ ਖਾਦ ਵਿਚ ਬਾਵਿਸਟਨ 50% ਘੁਲਣਸ਼ੀਲ 20 ਮਿਲੀਗ੍ਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਮਿਲਾ ਦੇਣੀ ਚਾਹੀਦੀ ਹੈ । ਇਸ ਲਈ ਇਕ ਕੁਇੰਟਲ ਖਾਦ ਵਿਚ 20 ਗ੍ਰਾਮ ਬਾਵਿਸਟਨ ਦਾ ਧੂੜਾ ਕਾਫ਼ੀ ਹੈ, ਜੋ ਕਿ ਚਾਰ ਪੇਟੀਆਂ ਲਈ ਕਾਫ਼ੀ ਹੈ ।

ਪ੍ਰਸ਼ਨ 5.
ਕੇਸਿੰਗ ਕਰਨ ਦਾ ਕੀ ਫ਼ਾਇਦਾ ਹੈ ? ਕੇਸਿੰਗ ਮਿੱਟੀ ਕਿਵੇਂ ਤਿਆਰ ਕੀਤੀ ਜਾਂਦੀ ਹੈ ?
ਉੱਤਰ-
ਕੇਸਿੰਗ ਖੁੰਬਾਂ ਨੂੰ ਵਾਤਾਵਰਨ ਪ੍ਰਦਾਨ ਕਰਦੀ ਹੈ । ਕੇਸਿੰਗ ਮਿਸ਼ਰਣ ਬਣਾਉਣ ਲਈ ਖੇਤ ਦੀ ਗਲੀ-ਸੜੀ ਰੂੜੀ ਅਤੇ ਰੇਤਲੀ ਮਿੱਟੀ ਨੂੰ 4:1 ਦੇ ਅਨੁਪਾਤ ਵਿਚ ਜਾਂ ਫਿਰ 1:1 ਦੇ ਅਨੁਪਾਤ ਵਾਲੇ ਚੌਲਾਂ ਦੀ ਸੜੀ ਹੋਈ ਫੁੱਕ ਅਤੇ ਗੋਬਰ ਗੈਸ ਦੀ ਸੱਲਰੀ ਦੇ ਮਿਸ਼ਰਣ ਨਾਲ ਬਣਦਾ ਹੈ ।

ਪ੍ਰਸ਼ਨ 6.
ਪੰਜਾਬ ਵਿੱਚ ਕਿਹੜੇ-ਕਿਹੜੇ ਖੁੰਬਾਂ ਦੀ ਸਿਫ਼ਾਰਿਸ਼ ਕੀਤੀ ਹੈ ਤੇ ਉਨ੍ਹਾਂ ਦੇ ਤਕਨੀਕੀ ਨਾਂ ਲਿਖੋ ।
ਉੱਤਰ-
ਪੰਜਾਬ ਦੇ ਵਾਤਾਵਰਨ ਵਿਚ ਖੁੰਬਾਂ ਦੀਆਂ ਪੰਜ ਕਿਸਮਾਂ ਦੀ ਕਾਸ਼ਤ ਕੀਤੀ ਜਾਂਦੀ ਹੈ ।
ਇਹ ਕਿਸਮਾਂ ਹਨ-ਬਟਨ ਖੁੰਬ (Button mushroom), ਢੀਂਗਰੀ ਖੁੰਬ (Oyster mushroom), ਸ਼ਿਟਾਕੀ (Shiitake), ਪਰਾਲੀ ਖੁੰਬ (Chinese mushroom) ਅਤੇ ਮਿਲਕੀ ਖੁੰਬ (Milky mushroom)।

ਪ੍ਰਸ਼ਨ 7.
ਖਾਦ ਤਿਆਰ ਕਰਨ ਲਈ ਪਲਟੀਆਂ ਦਾ ਵੇਰਵਾ ਅਤੇ ਕੀ ਕੁੱਝ ਚਾਹੀਦਾ ਹੈ, ਲਿਖੋ ?
ਉੱਤਰ-
ਖਾਦ ਤਿਆਰ ਕਰਨ ਲਈ ਹੇਠ ਲਿਖੇ ਅਨੁਸਾਰ ਪਲਟੀਆਂ ਦਿੱਤੀਆਂ ਜਾਂਦੀਆਂ ਹਨ –

ਪਲਟੀ ਢੇਰ ਲਗਾਉਣ ਤੋਂ ਕਿੰਨੇ ਦਿਨ ਬਾਅਦ ਤੱਤ ਮਿਲਾਉਣਾ
ਪਹਿਲੀ 4 ਸੀਰਾ
ਦੂਸਰੀ 8
ਤੀਸਰੀ 12 ਜਿਪਸਮ
ਚੌਥੀ 15
ਪੰਜਵੀਂ 18 ਫੂਰਾਡਾਨ
ਛੇਵੀਂ 21
ਸੱਤਵੀਂ 24 ਗਾਮਾ ਬੀ. ਐੱਚ. ਸੀ

ਇਸ ਤਰ੍ਹਾਂ ਸੱਤ ਵਾਰੀ ਪਲਟਿਆ ਜਾਂਦਾ ਹੈ ਪਹਿਲਾਂ 4-4 ਦਿਨ ਬਾਅਦ ਤਿੰਨ ਵਾਰ ਤੇ ਫਿਰ 3-3 ਦਿਨਾਂ ਬਾਅਦ । ਇਸ ਲਈ ਸੀਰਾ, ਜਿਪਸਮ, ਫੂਰਾਡਾਨ ਅਤੇ ਗਾਮਾ ਬੀ ਐੱਚ. ਸੀ. ਦੀ ਲੋੜ ਹੈ ।

ਪ੍ਰਸ਼ਨ 8.
ਕੇਸਿੰਗ ਮਿਸ਼ਰਣ ਨੂੰ ਜਰਮ ਰਹਿਤ ਕਰਨ ਦਾ ਢੰਗ ਲਿਖੋ ।
ਉੱਤਰ-
ਰੇਤ ਅਤੇ ਗਲੀ-ਸੜੀ ਰੂੜੀ ਦੀ ਖਾਦ ਨੂੰ ਗਿੱਲਾ ਕਰ ਕੇ ਇਸ ਉੱਪਰ 4-5% ਫਾਰਮਾਲੀਨ ਦਾ ਛਿੜਕਾਅ ਕੀਤਾ ਜਾਂਦਾ ਹੈ । ਪ੍ਰਤੀ ਕੁਇੰਟਲ ਮਿੱਟੀ ਦੇ ਹਿਸਾਬ ਨਾਲ ਇਸ ਵਿਚ 20 ਗ੍ਰਾਮ ਫੂਰਾਡਾਨ ਪਾ ਦਿੱਤਾ ਜਾਂਦਾ ਹੈ ਤੇ 48 ਘੰਟਿਆਂ ਲਈ ਇਸ ਨੂੰ ਤਰਪਾਲ ਜਾਂ ਬੋਰੀਆਂ ਨਾਲ ਢੱਕ ਦਿੱਤਾ ਜਾਂਦਾ ਹੈ । ਵਰਤੋਂ ਤੋਂ ਪਹਿਲਾਂ ਫਰੋਲ ਕੇ ਫਾਰਮਾਲੀਨ ਨੂੰ ਉੱਡਾ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਕੇਸਿੰਗ ਮਿਸ਼ਰਣ ਚਰਮ ਰਹਿਤ ਹੋ ਜਾਂਦਾ ਹੈ ।

PSEB 8th Class Agriculture Solutions Chapter 5 ਖੁੰਬਾਂ ਦੀ ਕਾਸ਼ਤ

ਪ੍ਰਸ਼ਨ 9.
ਖੁੰਬਾਂ ਦੀ ਕਾਸ਼ਤ ਲਈ ਵਧੀਆ ਖਾਦ ਦੀ ਪਛਾਣ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਖਾਦ ਦੀ ਪਛਾਣ ਉਸਦੇ ਰੰਗ, ਹਵਾੜ ਅਤੇ ਨਮੀ ਤੋਂ ਕੀਤੀ ਜਾਂਦੀ ਹੈ । ਇਸ ਦਾ ਰੰਗ ਕਾਲਾ ਭੂਰਾ ਹੋ ਜਾਂਦਾ ਹੈ ਅਤੇ ਅਮੋਨੀਆਂ ਦੀ ਬੂ ਆਉਣੀ ਬੰਦ ਹੋ ਜਾਂਦੀ ਹੈ ਅਤੇ ਇਸ ਵਿਚ 65-72% ਨਮੀ ਹੁੰਦੀ ਹੈ ਅਤੇ ਇਸ ਦੀ ਪੀ. ਐੱਚ. ਦਾ ਮੁੱਲ 7.0 ਤੋਂ 8.0 ਹੁੰਦਾ ਹੈ ਤਾਂ ਖਾਦ ਤਿਆਰ ਹੁੰਦੀ ਹੈ ।

ਪ੍ਰਸ਼ਨ 10.
ਇਕ ਵਰਗ ਮੀਟਰ ਵਿਚੋਂ ਖੁੰਬਾਂ ਦਾ ਕਿੰਨਾ ਝਾੜ ਨਿਕਲ ਆਉਂਦਾ ਹੈ ?
ਉੱਤਰ-
ਇੱਕ ਵਰਗ ਮੀਟਰ ਵਿੱਚੋਂ 8-12 ਕਿਲੋ ਖੁੰਬਾਂ ਦਾ ਝਾੜ ਮਿਲ ਜਾਂਦਾ ਹੈ ।

(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਖੁੰਬਾਂ ਦਾ ਸਾਡੇ ਭੋਜਨ ਵਿੱਚ ਕੀ ਮਹੱਤਵ ਹੈ ?
ਉੱਤਰ-
ਖੁੰਬਾਂ ਸਾਰੀ ਦੁਨੀਆਂ ਵਿਚ ਖ਼ੁਰਾਕ ਦੇ ਤੌਰ ਤੇ ਵਰਤੀਆਂ ਜਾਂਦੀਆਂ ਹਨ । ਇਸ ਵਿਚ ਖੁਰਾਕੀ ਤੱਤ ਵੱਧ ਮਾਤਰਾ ਵਿਚ ਹੋਣ ਕਾਰਨ ਇਹ ਸਰੀਰ ਨੂੰ ਰਿਸ਼ਟ-ਪੁਸ਼ਟ ਰੱਖਣ ਵਿਚ ਸਹਾਈ ਹੁੰਦੀਆਂ ਹਨ । ਖੁੰਬਾਂ ਵਿਚ ਪ੍ਰੋਟੀਨ ਬਹੁਤ ਜ਼ਿਆਦਾ ਮਾਤਰਾ ਵਿਚ ਹੁੰਦੀ ਹੈ, ਜਿਹੜੀ ਕਿ ਬਹੁਤ ਆਸਾਨੀ ਨਾਲ ਹਜ਼ਮ ਹੋ ਜਾਂਦੀ ਹੈ । ਇਸ ਤੋਂ ਇਲਾਵਾ ਇਸ ਵਿਚ ਪੋਟਾਸ਼, ਕੈਲਸ਼ੀਅਮ, ਲੋਹਾ, ਫਾਸਫੋਰਸ, ਖਣਿਜ ਪਦਾਰਥ ਅਤੇ ਵਿਟਾਮਿਨ ਸੀ ਆਦਿ ਵੀ ਕਾਫ਼ੀ ਮਾਤਰਾ ਵਿਚ ਹੁੰਦੇ ਹਨ । ਇਨ੍ਹਾਂ ਵਿਚ ਕਾਰਬੋਹਾਈਡਰੇਟ ਅਤੇ ਚਿਕਨਾਹਟ ਦੀ ਮਾਤਰਾ ਘੱਟ ਹੁੰਦੀ ਹੈ । ਇਸ ਲਈ ਸ਼ੁਗਰ ਅਤੇ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਖੁੰਬਾਂ ਬਹੁਤ ਲਾਹੇਵੰਦ ਹਨ ।

ਪ੍ਰਸ਼ਨ 2.
ਸਰਦੀ ਰੁੱਤ ਦੀਆਂ ਖੁੰਬਾਂ ਉਗਾਉਣ ਲਈ ਖਾਦ ਦੀਆਂ ਢੇਰੀਆਂ ਬਣਾਉਣ ਦੀ ਵਿਧੀ ਦੱਸੋ ।
ਉੱਤਰ-
ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ ਇਸ ਉੱਪਰ ਪਾਣੀ ਛਿੜਕ ਦਿਉ ਅਤੇ 48 ਘੰਟੇ ਤੱਕ ਤੂੜੀ ਨੂੰ ਖੁੱਲ੍ਹੇ ਢੇਰ ਦੀ ਤਰ੍ਹਾਂ ਪਈ ਰਹਿਣ ਦਿਉ । ਖਾਦਾਂ ਦੇ ਛਾਣ ਨੂੰ ਮਿਲਾ ਕੇ ਥੋੜ੍ਹਾ ਗਿੱਲਾ ਕਰੋ । 24 ਘੰਟੇ ਬਾਅਦ ਗਿੱਲੀ ਤੁੜੀ ਦੇ ਉੱਪਰ ਖਾਦ ਮਿਲਿਆ ਛਾਣ ਖਿਲਾਰ ਦਿਉ । ਇਸ ਸਾਰੇ ਮਿਸ਼ਰਨ ਨੂੰ ਇਕੱਠਾ ਕਰਕੇ ਲੱਕੜੀ ਦੇ ਫੱਟਿਆਂ ਦੀ ਸਹਾਇਤਾ ਨਾਲ 5-5 ਫੁੱਟ ਲੰਬੀਆਂ, ਚੌੜੀਆਂ ਤੇ ਉੱਚੀਆਂ ਢੇਰੀਆਂ ਬਣਾਉ । ਇਹ ਢੇਰੀਆਂ ਦੀ ਉਚਾਈ ਤੇ ਚੌੜਾਈ 5 ਫੁੱਟ ਤੋਂ ਵੱਧ ਨਹੀਂ ਹੋਣੀ ਚਾਹੀਦੀ ।

ਪ੍ਰਸ਼ਨ 3.
ਖੁੰਬਾਂ ਦੇ ਮੰਡੀਕਰਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਖੰਬਾਂ ਨੂੰ ਕੱਟ ਕੇ ਜਾਂ ਖਿੱਚ ਕੇ ਨਾ ਤੋੜੋ ਪਰ ਟੋਪੀ ਨੂੰ ਉਂਗਲਾਂ ਵਿਚਕਾਰ ਲੈ ਕੇ ਹੌਲੀ ਜਿਹੀ ਮਰੋੜੋ ਅਤੇ ਦਿਨ ਵਿਚ ਇਕ ਵਾਰ ਖੁੱਲਣ ਤੋਂ ਪਹਿਲਾਂ ਜ਼ਰੂਰ ਤੋੜ ਲਵੋ । ਅਜਿਹਾ ਕਰਦੇ ਸਮੇਂ ਛੋਟੀਆਂ-ਛੋਟੀਆਂ ਬਟਨ ਖੁੰਬਾਂ ਨੂੰ ਕੋਈ ਨੁਕਸਾਨ ਨਹੀਂ ਪੁੱਜਣਾ ਚਾਹੀਦਾ । ਖੁੰਬਾਂ ਨੂੰ ਤੋੜਨ ਮਗਰੋਂ ਖੁੰਬ ਦੀ ਝੰਡੀ ਦੇ ਮਿੱਟੀ ਵਾਲੇ ਹਿੱਸੇ ਨੂੰ ਕੱਟ ਕੇ ਸਾਫ਼ ਕਰ ਦਿਉ ।

ਇਹਨਾਂ ਤੋੜੀਆਂ ਖੁੰਬਾਂ ਨੂੰ ਬਰੀਕ ਸੁਰਾਖ ਵਾਲੇ ਪਲਾਸਟਿਕ ਦੇ ਲਿਫ਼ਾਫਿਆਂ ਵਿਚ ਪੈਕ ਕਰੋ । ਹਰ ਲਿਫ਼ਾਫੇ ਵਿਚ 250 ਗਰਾਮ ਤਾਜ਼ੀਆਂ ਖੁੰਬਾਂ ਭਰੋ । ਇਹਨਾਂ ਪੈਕ ਖੁੰਬਾਂ ਨੂੰ ਮੰਡੀ ਵਿਚ ਵੇਚਣ ਲਈ ਭੇਜਿਆ ਜਾਂਦਾ ਹੈ ।
ਖੁੰਬਾਂ ਨੂੰ ਧੁੱਪੇ ਅਤੇ ਛਾਂਵੇਂ ਕੁਦਰਤੀ ਢੰਗ ਨਾਲ ਸੁਕਾ ਕੇ ਗੈਰ ਮੌਸਮੀ ਸਮੇਂ ਵਿਕਰੀ ਲਈ ਸਟੋਰ ਕਰ ਕੇ ਰੱਖ ਲਉ ।

ਪ੍ਰਸ਼ਨ 4.
ਖੁੰਬਾਂ ਦਾ ਬੀਜ (Spawn) ਕੀ ਹੁੰਦਾ ਹੈ ? ਅਤੇ ਬੀਜਾਈ ਪੇਟੀਆਂ ਵਿੱਚ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਦੇਖੋ ਪ੍ਰਸ਼ਨ 5 ਦਾ ਉੱਤਰ ।

PSEB 8th Class Agriculture Solutions Chapter 5 ਖੁੰਬਾਂ ਦੀ ਕਾਸ਼ਤ

ਪ੍ਰਸ਼ਨ 5.
ਬਟਨ ਖੁੰਬ ਦੀ ਕਾਸ਼ਤ ਲਈ ਕਿਹੜੇ-ਕਿਹੜੇ ਪੜਾਅ ਹਨ ਅਤੇ ਉਨ੍ਹਾਂ ਬਾਰੇ ਲਿਖੋ ।
ਉੱਤਰ-
ਬਟਨ ਖੁੰਬਾਂ ਦੀ ਕਾਸ਼ਤ ਦੇ ਪੜਾਅ-

1.ਖਾਦ ਦੀ ਤਿਆਰੀ ਲਈ ਵਸਤਾਂ – ਤੁੜੀ 300 ਕਿਲੋ, ਕਣਕ ਦੀ ਛਾਣ (ਚੋਕਰ) 15 ਕਿਲੋਗ੍ਰਾਮ, ਕਿਸਾਨ ਖਾਦ 9 ਕਿਲੋਗ੍ਰਾਮ, ਯੂਰੀਆ, ਸੁਪਰਫਾਸਫੇਟ, ਮਿਊਰੇਟ ਆਫ਼ ਪੋਟਾਸ਼ ਤਿੰਨੇ ਖਾਦਾਂ 3-3 ਕਿਲੋਗ੍ਰਾਮ ਹਰ ਇੱਕ, ਜਿਪਸਮ 30 ਕਿਲੋਗ੍ਰਾਮ, ਗਾਮਾ ਬੀ.ਐਚ.ਸੀ. 20 ਈ.ਸੀ. 60 ਮਿਲੀਲੀਟਰ, ਸੀਰਾ 5 ਕਿਲੋਗ੍ਰਾਮ, ਫੂਰਾਡਾਨ 3 ਜੀ 150 ਗ੍ਰਾਮ ।

2. ਢੇਰੀ ਬਣਾਉਣਾ – ਤੂੜੀ ਨੂੰ ਪੱਕੇ ਫਰਸ਼ ਤੇ ਵਿਛਾ ਕੇ ਇਸ ਉਪਰ ਪਾਣੀ ਛਿੜਕ ਕੇ ਇਸ ਨੂੰ 48 ਘੰਟੇ ਲਈ ਖੁੱਲ੍ਹਾ ਛੱਡ ਦਿਓ । ਖਾਦਾਂ ਅਤੇ ਕਣਕ ਦਾ ਛਾਣ ਮਿਲਾ ਕੇ ਢੇਰ ਨੂੰ ਥੋੜ੍ਹਾ ਗਿੱਲਾ ਕਰੋ । 24 ਘੰਟੇ ਬਾਅਦ ਗਿੱਲੀ ਤੂੜੀ ਦੇ ਉੱਪਰ ਖਾਦ ਮਿਲਿਆ ਛਾਣ ਖਿਲਾਰਿਆ ਜਾਂਦਾ ਹੈ । ਇਸ ਸਾਰੇ ਮਿਸ਼ਰਣ ਨੂੰ ਇਕੱਠਾ ਕਰਕੇ ਲੱਕੜੀ ਦੇ ਇਕ ਸਾਂਚੇ ਵਿਚ ਜੋ ਕਿ 5 ਫੁੱਟ ਲੰਬਾ, 5 ਫੁੱਟ ਚੌੜਾ ਅਤੇ 5 ਫੁੱਟ ਉੱਚਾ ਹੁੰਦਾ ਹੈ, ਵਿਚ ਭਰਿਆ ਜਾਂਦਾ ਹੈ। ਫਿਰ ਇਸ ਸਾਂਚੇ ਦੇ ਫੱਟੇ ਹਟਾ ਦਿੱਤੇ ਜਾਂਦੇ ਹਨ ਤੇ ਢੇਰੀ ਤਿਆਰ ਹੋ ਜਾਂਦੀ ਹੈ ।

3. ਖਾਦਾਂ ਦੀ ਢੇਰੀ ਨੂੰ ਫਰੋਲਣਾ – ਢੇਰੀ ਨੂੰ ਰਲਾਉਣ ਲਈ ਹਰ ਵਾਰ ਉੱਪਰਲੇ ਸਿਰੇ ਤੋਂ ਚਾਰੇ ਪਾਸਿਆਂ ਤੋਂ ਕੁੱਝ ਪਾਣੀ ਛਿੜਕ ਕੇ ਚੰਗੀ ਤਰ੍ਹਾਂ ਰਲਾਓ ਅਤੇ ਕੁੱਝ ਹੋਰ ਪਾਣੀ ਛਿੜਕ ਦਿਓ । ਇਸ ਤਰ੍ਹਾਂ ਆਮ ਕਰਕੇ ਢੇਰੀ ਦਾ ਬਾਹਰਲਾ ਹਿੱਸਾ ਅੰਦਰ ਅਤੇ ਵਿਚਕਾਰਲਾ ਹਿੱਸਾ ਬਾਹਰ ਆ ਜਾਵੇਗਾ | ਕੰਪੋਸਟ ਬਣਾਉਣ ਵਾਲੇ ਜੀਵਾਣੂਆਂ ਨੂੰ ਵੀ ਤਾਜ਼ੀ ਹਵਾ ਮਿਲ ਜਾਂਦੀ ਹੈ । ਹਰ ਵਾਰ ਢੇਰੀ ਨੂੰ ਦੁਬਾਰਾ ਬਣਾਉਣ ਲੱਗਿਆਂ ਇਸੇ ਢੰਗ ਦੀ ਵਰਤੋਂ ਕਰੋ । ਢੇਰੀ ਨੂੰ ਤਿੰਨ ਵਾਰ ਹਰ ਚੌਥੇ ਦਿਨ ਅਤੇ ਫਿਰ ਹਰ ਤੀਜੇ ਦਿਨ ਹਿਲਾ ਕੇ ਇਸ ਵਿਚ ਸੀਰਾ, ਜਿਪਸਮ, ਫੂਰਾਡਾਨ ਅਤੇ ਗਾਮਾ ਬੀ. ਐੱਚ. ਸੀ. ਨੂੰ ਕ੍ਰਮਵਾਰ ਪਹਿਲੀ, ਤੀਜੀ, ਪੰਜਵੀਂ ਅਤੇ ਸੱਤਵੀਂ ਵਾਰ ਹਿਲਾਉਣ ਤੇ ਮਿਲਾ ਦਿਉ ।

24 ਦਿਨਾਂ ਬਾਅਦ 300 ਕਿਲੋਗ੍ਰਾਮ ਤੂੜੀ ਤੋਂ ਪੂਰੀ ਤਰ੍ਹਾਂ ਤਿਆਰ ਕੀਤੀ ਇਹ ਖਾਦ 100 × 150 × 18 ਸੈਂ.ਮੀ. ਅਕਾਰ ਦੀਆਂ 20-25 ਪੇਟੀਆਂ ਭਰਨ ਲਈ ਕਾਫ਼ੀ ਹੈ । ਜਦੋਂ ਖਾਦ ਦਾ ਰੰਗ ਕਾਲਾ ਭੂਰਾ ਹੋ ਜਾਂਦਾ ਹੈ ਅਤੇ ਅਮੋਨੀਆ ਦੀ ਬੂ ਆਉਣੀ ਬੰਦ ਹੋ ਜਾਂਦੀ ਹੈ ਅਤੇ ਇਸ ਵਿਚ 65-72% ਨਮੀ ਹੁੰਦੀ ਹੈ ਤਾਂ ਖਾਦ ਤਿਆਰ ਹੋ ਜਾਂਦੀ ਹੈ | ਪੀ.ਐੱਚ 70 ਤੋਂ 8.0 ਹੁੰਦੀ ਹੈ ।

4. ਖਾਦ ਦੀ ਸੋਧ – ਖੁੰਬਾਂ ਦਾ ਬੀਜ ਬੀਜਣ ਤੋਂ ਪਹਿਲਾਂ ਤਿਆਰ ਕੀਤੀ ਖਾਦ ਵਿਚ ਬਾਵਿਸਟਨ 50 ਘੁਲਣਸ਼ੀਲ 20 ਮਿਲੀਗ੍ਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਮਿਲਾ ਦੇ ਚਾਹੀਦੀ ਹੈ । ਇਸ ਲਈ ਇਕ ਕੁਇੰਟਲ ਖਾਦ ਵਿਚ 20 ਗ੍ਰਾਮ ਬਾਵਿਸਟਨ ਦਾ ਧੂੜਾ ਕਾਫ਼ੀ ਹੈ, ਜੋ ਕਿ ਚਾਰ ਪੇਟੀਆਂ ਲਈ ਕਾਫ਼ੀ ਹੈ ।

5. ਪੇਟੀਆਂ ਭਰਨਾ ਅਤੇ ਖੁੰਬਾਂ ਬੀਜਣਾ – ਖਾਦ ਦੀ ਢੇਰੀ ਨੂੰ ਖਿਲਾਰ ਕੇ ਕੁੱਝ ਸਮੇਂ ਲਈ ਠੰਡੀ ਹੋਣ ਦਿਓ । ਖੁੰਬਾਂ ਦੇ ਬੀਜ (ਸਪਾਨ ਨੂੰ ਬੋਤਲਾਂ ਵਿਚੋਂ ਕੱਢੋ ਅਤੇ ਦੋ ਤਹਿਆਂ ਵਿਚ ਖੁੰਬਾਂ ਬੀਜਣ ਵਾਲੇ ਢੰਗ ਦੀ ਵਰਤੋਂ ਕਰਦੇ ਹੋਏ ਖਾਦ ਉੱਤੇ ਬੀਜ ਖਲਾਰ ਕੇ ਪੇਟੀਆਂ ਵਿਚ ਬੀਜ ਦਿਓ । ਫਿਰ ਇਸ ਖਾਦ ਦੀ ਮੋਟੀ ਤਹਿ ਪਾਓ ਅਤੇ ਬੀਜ ਦਾ ਬਾਕੀ ਬਕਾਇਆ ਹਿੱਸਾ ਇਸ ਤੇ ਖਲਾਰ ਕੇ ਖਾਦ ਵਿਚ ਰਲਾ ਦੇਣਾ ਚਾਹੀਦਾ ਹੈ । ਪੇਟੀਆਂ ਉੱਤੇ ਗਿੱਲਾ ਅਖ਼ਬਾਰ ਜਾਂ ਹੋਰ ਕਾਗ਼ਜ਼ ਰੱਖ ਦੇਣਾ ਚਾਹੀਦਾ ਹੈ । 2-3 ਹਫ਼ਤਿਆਂ ਦੇ ਅੰਦਰ ਖੁੰਬਾਂ ਦੇ ਬੀਜ ਤੋਂ ਕਪਾਹ ਦੀਆਂ ਫੁੱਟੀਆਂ ਵਰਗੇ ਸਫ਼ੈਦ ਰੇਸ਼ਿਆਂ ਨਾਲ 80-100% ਪੇਟੀਆਂ ਭਰ ਜਾਂਦੀਆਂ ਹਨ ।

6. ਪੇਟੀਆਂ ਮਿੱਟੀ ਨਾਲ ਢੱਕਣਾ – ਬਾਅਦ ਵਿਚ 80-100% ਰੇਸ਼ਿਆਂ (ਮਾਈਸੀਲੀਅਮ ਨਾਲ ਭਰੀਆਂ ਟਰੇਆਂ ਨੂੰ 4:1 ਦੇ ਅਨੁਪਾਤ ਵਾਲੇ ਖਾਦ ਅਤੇ ਰੇਤਲੀ ਮਿੱਟੀ ਜਾਂ 1:1 ਦੇ ਅਨੁਪਾਤ ਵਾਲੇ ਚੌਲਾਂ ਦੀ ਸੜੀ ਹੋਈ ਫੱਕ ਅਤੇ ਗੋਬਰ ਗੈਸ ਦੀ ਸੱਲਰੀ ਦੇ ਮਿਸ਼ਰਨ ਨਾਲ ਇਕਸਾਰ ਢੱਕ ਦੇਣਾ ਚਾਹੀਦਾ ਹੈ । ਇਸ ਮਿਸ਼ਰਣ ਨੂੰ ਕੇਸਿੰਗ ਮਿਸ਼ਰਣ ਕਿਹਾ ਜਾਂਦਾ ਹੈ । ਢੱਕਣ ਤੋਂ ਪਹਿਲਾਂ ਇਸ ਨੂੰ 4-5% ਫਾਰਮਲੀਨ ਦੇ ਘੋਲ ਨਾਲ ਰੋਗ ਰਹਿਤ ਕਰੋ ।

7. ਕੇਸਿੰਗ ਮਿਸ਼ਰਣ ਨੂੰ ਜਰਮ ਰਹਿਤ ਕਰਨਾ – ਰੇਤ ਮਿਲੀ, ਗਲੀ-ਸੜੀ ਰੂੜੀ ਜਾਂ ਖਾਦ ਨੂੰ ਗਿੱਲਾ ਕਰ ਦਿਓ । ਇਸ ਉੱਪਰ 4-5% ਫਾਰਮਲੀਨ ਦਾ ਛਿੜਕਾਅ ਕਰੋ । ਪ੍ਰਤੀ ਕੁਇੰਟਲ ਕੇਸਿੰਗ ਮਿੱਟੀ ਦੇ ਹਿਸਾਬ ਨਾਲ 20 ਗ੍ਰਾਮ ਫੂਰਾਡਾਨ ਪਾਓ । ਬਾਅਦ ਵਿਚ ਇਸ ਨੂੰ ਤਰਪਾਲ ਜਾਂ ਬੋਰੀਆਂ ਨਾਲ 48 ਘੰਟੇ ਲਈ ਢੱਕ ਦਿਓ 1 ਵਰਤਣ ਤੋਂ ਪਹਿਲਾਂ ਇਸ ਨੂੰ ਕੁੱਝ ਦੇਰ ਲਈ ਫਰੋਲੋ ਤਾਂ ਕਿ ਫਾਰਮਲੀਨ ਚੰਗੀ ਤਰ੍ਹਾਂ ਉੱਡ ਜਾਵੇ ।

8. ਟਰੇਆਂ ਨੂੰ ਚੁੱਕਣ ਦਾ ਤਰੀਕਾ – ਖੁੰਬਾਂ ਦੇ ਬੀਜ ਬੀਜਣ ਤੋਂ 2-3 ਹਫ਼ਤੇ ਬਾਅਦ ਪੇਟੀਆਂ ਤੋਂ ਅਖ਼ਬਾਰ ਦੇ ਕਾਗਜ਼ ਲਾਹ ਦੇਣਾ ਚਾਹੀਦਾ ਹੈ ਅਤੇ ਮਾਈਸੀਲੀਅਮ ਨਾਲ ਭਰੀ ਖਾਦ ਨੂੰ ਇਕ ਤੋਂ ਡੇਢ ਇੰਚ ਮੋਟੀ ਰੋਗ ਰਹਿਤ ਕੀਤੀ ਮਿੱਟੀ ਦੀ ਤਹਿ ਨਾਲ ਢੱਕ ਦੇਣਾ ਚਾਹੀਦਾ ਹੈ ।

9. ਪੇਟੀਆਂ ਨੂੰ ਤਰਤੀਬ ਦੇਣਾ – ਪੇਟੀਆਂ ਨੂੰ ਇਕ-ਦੂਜੀ ਦੇ ਉੱਪਰ ਟਿਕਾ ਕੇ ਕਾਸ਼ਤ ਦਾ ਖੇਤਰ ਵਧਾਇਆ ਜਾ ਸਕਦਾ ਹੈ । ਲਾਈਨਾਂ ਵਿਚ ਰੱਖੀਆਂ ਪੇਟੀਆਂ ਦਾ ਫਾਸਲਾ 2-2 ਫੁੱਟ ਅਤੇ ਪੇਟੀਆਂ ਵਿੱਚ ਉੱਪਰ-ਹੇਠਾਂ ਰੱਖੀਆਂ ਟਰੇਆਂ ਵਿੱਚ ਇੱਕ ਫੁੱਟ ਫ਼ਾਸਲਾ ਹੋਣਾ ਚਾਹੀਦਾ ਹੈ। ਅਜਿਹਾ ਕਰਦੇ ਸਮੇਂ ਨਿੱਕੀਆਂ-ਨਿੱਕੀਆਂ ਬਟਨ ਖੁੰਬਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ । ਪੁੱਟਣ ਤੋਂ ਬਾਅਦ ਖੁੰਬ ਦੀ ਡੰਡੀ ਦਾ ਮਿੱਟੀ ਵਾਲਾ ਹਿੱਸਾ ਕੱਟ ਦੇਣਾ ਚਾਹੀਦਾ ਹੈ ਅਤੇ ਸਾਫ਼ ਕਰ ਲੈਣਾ ਚਾਹੀਦਾ ਹੈ ।
PSEB 8th Class Agriculture Solutions Chapter 5 ਖੁੰਬਾਂ ਦੀ ਕਾਸ਼ਤ 1

10. ਖੁੰਬਾਂ ਦਾ ਉੱਗਣਾ – ਪੇਟੀਆਂ ਨੂੰ ਮਿੱਟੀ ਨਾਲ ਢੱਕਣ ਤੋਂ 2-3 ਹਫ਼ਤੇ ਬਾਅਦ ਖੁੰਬਾਂ ਨਿਕਲਣ ਲਗਦੀਆਂ ਹਨ ਅਤੇ 2-3 ਦਿਨਾਂ ਵਿੱਚ ਤੋੜਨ ਲਈ ਤਿਆਰ ਹੋ ਜਾਂਦੀਆਂ ਹਨ ।

11. ਖੁੰਬਾਂ ਦਾ ਝਾੜ – ਇੱਕ ਵਰਗ ਮੀਟਰ ਰਕਬੇ ਵਿਚੋਂ 8-12 ਕਿਲੋ ਖੰਬਾਂ ਨਿਕਲ ਆਉਂਦੀਆਂ ਹਨ । ਖੁੰਬਾਂ ਦੀ ਬਟਨ ਖੁੰਬ ਕਿਸਮ ਦੇ ਇੱਕ ਕਿਲੋ ਨੂੰ ਉਗਾਉਣ ਲਈ 38.44 ਰੁਪਏ ਲਾਗਤ ਅਤੇ ਢੀਂਗਰੀ ਖੁੰਬ ਉਗਾਉਣ ਲਈ 31.84 ਰੁਪਏ ਲਾਗਤ ਆਉਂਦੀ ਹੈ ।

PSEB 8th Class Agriculture Solutions Chapter 5 ਖੁੰਬਾਂ ਦੀ ਕਾਸ਼ਤ

PSEB 8th Class Agriculture Guide ਖੁੰਬਾਂ ਦੀ ਕਾਸ਼ਤ Important Questions and Answers

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
2-3 ਹਫ਼ਤਿਆਂ ਅੰਦਰ ਖੁੰਬਾਂ ਦੀ ਬੀਜ ਤੋਂ ਤਿਆਰ ਮਾਈਸੀਲੀਅਮ ਨਾਲ ਕਿੰਨੇ ਪ੍ਰਤੀਸ਼ਤ ਫੇਰੀਆਂ ਭਰ ਜਾਂਦੀਆਂ ਹਨ ?
ਉੱਤਰ-
80-100 ਪ੍ਰਤੀਸ਼ਤ ।

ਪ੍ਰਸ਼ਨ 2.
ਲਿਫ਼ਾਫਿਆਂ ਵਿਚ ਕਿੰਨੀਆਂ ਖੁੰਬਾਂ ਪਾ ਕੇ ਵੇਚਣ ਲਈ ਭਰੀਆਂ ਜਾਂਦੀਆਂ ਹਨ ?
ਉੱਤਰ-
250 ਗਰਾਮ ।

ਪ੍ਰਸ਼ਨ 3.
ਖੁੰਬਾਂ ਦੇ ਬੀਜ ਨੂੰ ਕੀ ਕਹਿੰਦੇ ਹਨ ?
ਉੱਤਰ-
ਖੁੰਬਾਂ ਦੇ ਬੀਜ ਨੂੰ ਸਪਾਨ ਕਹਿੰਦੇ ਹਨ ।

ਪ੍ਰਸ਼ਨ 4.
ਖੁੰਬਾਂ ਵਿਚ ਕਿਹੜੇ ਖ਼ੁਰਾਕੀ ਤੱਤ ਘੱਟ ਮਾਤਰਾ ਵਿਚ ਹੁੰਦੇ ਹਨ ?
ਉੱਤਰ-
ਖੁੰਬਾਂ ਵਿਚ ਕਾਰਬੋਹਾਈਡਰੇਟਸ ਅਤੇ ਚਿਕਨਾਹਟ ਘੱਟ ਮਾਤਰਾ ਵਿਚ ਹੁੰਦੀ ਹੈ ।

ਪ੍ਰਸ਼ਨ 5.
ਗਰਮੀ ਰੁੱਤ ਵਿਚ ਉਗਾਈ ਜਾਣ ਵਾਲੀ ਖੁੰਬਾਂ ਦੀ ਕਿਸਮ ਕਿਹੜੀ ਤੇ ਉਸਦੀਆਂ ਕਿੰਨੀਆਂ ਫ਼ਸਲਾਂ ਲਈਆਂ ਜਾ ਸਕਦੀਆਂ ਹਨ ?
ਉੱਤਰ-
ਗਰਮੀ ਰੁੱਤ ਵਿਚ ਉਗਾਈ ਜਾਣ ਵਾਲੀ ਕਿਸਮ ਪਰਾਲੀ ਵਾਲੀ ਖੁੰਬ ਹੈ । ਇਸ ਤੋਂ 4 ਫ਼ਸਲਾਂ ਮਿਲ ਜਾਂਦੀਆਂ ਹਨ ।

PSEB 8th Class Agriculture Solutions Chapter 5 ਖੁੰਬਾਂ ਦੀ ਕਾਸ਼ਤ

ਪ੍ਰਸ਼ਨ 6.
300 ਕਿਲੋ ਤੂੜੀ ਤੋਂ ਤਿਆਰ ਕੀਤੀ ਖਾਦ ਕਿੰਨੀਆਂ ਪੇਟੀਆਂ ਲਈ ਕਾਫ਼ੀ ਹੈ ?
ਉੱਤਰ-
100 × 150 × 18 ਸੈਂ.ਮੀ. ਅਕਾਰ ਦੀਆਂ 20-25 ਪੇਟੀਆਂ ਲਈ ਇਹ ਖਾਦ ਕਾਫ਼ੀ ਹੈ ।

ਪ੍ਰਸ਼ਨ 7.
ਤਿਆਰ ਹੋ ਚੁੱਕੀ ਖਾਦ ਦੀ ਪਛਾਣ ਕੀ ਹੈ ?
ਉੱਤਰ-
ਜਦੋਂ ਖਾਦ ਦਾ ਰੰਗ ਕਾਲਾ ਭੂਰਾ ਹੋ ਜਾਵੇ ਅਮੋਨੀਆ ਦੀ ਬੂ ਖ਼ਤਮ ਹੋ ਜਾਵੇ, ਤਾਂ ਖਾਦ ਤਿਆਰ ਹੁੰਦੀ ਹੈ ।

ਪ੍ਰਸ਼ਨ 8.
ਕਿਸੇ ਇਕ ਰੋਗ ਦਾ ਨਾਂ ਦੱਸੋ, ਜਿਸ ਲਈ ਖੁੰਬਾਂ ਲਾਹੇਵੰਦ ਹਨ ?
ਉੱਤਰ-
ਬਲੱਡ ਪ੍ਰੈਸ਼ਰ ।

ਪ੍ਰਸ਼ਨ 9.
ਸਰਦੀਆਂ ਵਿਚ ਖੁੰਬਾਂ ਦੀਆਂ ਕਿੰਨੀਆਂ ਫ਼ਸਲਾਂ ਲੈ ਸਕਦੇ ਹੋ ?
ਉੱਤਰ-
ਸਰਦੀਆਂ ਵਿਚ ਚਿੱਟੀ ਬਟਨ ਖੁੰਬ ਦੀਆਂ ਦੋ ਫ਼ਸਲਾਂ ਲੈ ਸਕਦੇ ਹਾਂ ।

ਪ੍ਰਸ਼ਨ 10.
ਸਰਦੀਆਂ ਵਿਚ ਖੁੰਬਾਂ ਦੀਆਂ ਫ਼ਸਲਾਂ ਕਦੋਂ ਬੀਜੀਆਂ ਜਾਂਦੀਆਂ ਹਨ ?
ਉੱਤਰ-
ਸਰਦੀਆਂ ਵਿਚ ਖੁੰਬਾਂ ਅਕਤੂਬਰ ਤੋਂ ਅਪਰੈਲ ਤਕ ਬੀਜੀਆਂ ਜਾਂਦੀਆਂ ਹਨ ।

PSEB 8th Class Agriculture Solutions Chapter 5 ਖੁੰਬਾਂ ਦੀ ਕਾਸ਼ਤ

ਪ੍ਰਸ਼ਨ 11.
ਖੁੰਬਾਂ ਵਾਸਤੇ ਖਾਦ ਰਲਾ ਕੇ ਤਿਆਰ ਕਰਨ ਲਈ ਕਿਹੜੇ ਪਦਾਰਥ ਚਾਹੀਦੇ ਹਨ ?
ਉੱਤਰ-
ਸੀਰਾ, ਜਿਪਸਮ, ਫੂਰਾਡਾਨ ਅਤੇ ਗਾਮਾ ਬੀ.ਐੱਚ.ਸੀ. ਆਦਿ ਪਦਾਰਥਾਂ ਦੀ ਲੋੜ ਹੈ ।

ਪ੍ਰਸ਼ਨ 12.
ਇਕ ਵਰਗ ਮੀਟਰ ਲਈ ਕਿੰਨੇ ਬੀਜਾਂ ਦੀ ਲੋੜ ਹੈ ?
ਉੱਤਰ-
ਇਕ ਵਰਗ ਮੀਟਰ ਲਈ 300 ਗ੍ਰਾਮ ਬੀਜ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 13.
ਇਕ ਵਰਗ ਮੀਟਰ ਵਿਚ ਖੁੰਬਾਂ ਦੀਆਂ ਕਿੰਨੀਆਂ ਫ਼ਸਲਾਂ ਹੋ ਸਕਦੀਆਂ ਹਨ ?
ਉੱਤਰ-
ਇਕ ਵਰਗ ਮੀਟਰ ਥਾਂ ਵਿਚੋਂ ਇਕ ਮੌਸਮ ਵਿਚ 8-12 ਕਿਲੋਗ੍ਰਾਮ ਤਾਜ਼ੀਆਂ ਖੁੰਬਾਂ ਦਾ ਝਾੜ ਪ੍ਰਾਪਤ ਹੋ ਜਾਂਦਾ ਹੈ ।

ਪ੍ਰਸ਼ਨ 14.
ਗਰਮੀਆਂ ਵਿਚ ਮਿਲਕੀ ਖੁੰਬਾਂ ਦੀਆਂ ਕਿੰਨੀਆਂ ਫ਼ਸਲਾਂ ਹੋ ਸਕਦੀਆਂ ਹਨ ?
ਉੱਤਰ-
ਗਰਮੀਆਂ ਵਿਚ ਮਿਲਕੀ ਖੁੰਬਾਂ ਦੀਆਂ ਤਿੰਨ ਫ਼ਸਲਾਂ ਹੋ ਸਕਦੀਆਂ ਹਨ ।

ਪ੍ਰਸ਼ਨ 15.
ਪੰਜਾਬ ਵਿੱਚ ਖੁੰਬਾਂ ਦੀ ਕਾਸ਼ਤ ਕਿੰਨੀਆਂ ਥਾਂਵਾਂ ‘ਤੇ ਕੀਤੀ ਜਾਂਦੀ ਹੈ ?
ਉੱਤਰ-
400 ਥਾਂਵਾਂ ਤੇ ।

ਪ੍ਰਸ਼ਨ 16.
ਬਟਣ ਖੁੰਬਾਂ ਦੀਆਂ ਫ਼ਸਲਾਂ ਲੈਣ ਦਾ ਸਮਾਂ ਦੱਸੋ ।
ਉੱਤਰ-
ਸਤੰਬਰ ਤੋਂ ਮਾਰਚ ਤੱਕ ਦੋ ਫ਼ਸਲਾਂ ।

PSEB 8th Class Agriculture Solutions Chapter 5 ਖੁੰਬਾਂ ਦੀ ਕਾਸ਼ਤ

ਪ੍ਰਸ਼ਨ 17.
ਢੀਂਗਰੀ ਦੀਆਂ ਫ਼ਸਲਾਂ ਲੈਣ ਦਾ ਸਮਾਂ ਦੱਸੋ ।
ਉੱਤਰ-
ਅਕਤੂਬਰ ਤੋਂ ਮਾਰਚ ਤੱਕ ਤਿੰਨ ਫ਼ਸਲਾਂ

ਪ੍ਰਸ਼ਨ 18.
ਸ਼ਿਟਾਕੀ ਖੁੰਬ ਲੈਣ ਦਾ ਸਮਾਂ ਦੱਸੋ ।
ਉੱਤਰ-
ਸ਼ਿਟਾਕੀ ਦੀ ਇੱਕ ਫ਼ਸਲ ਸਤੰਬਰ ਤੋਂ ਮਾਰਚ ਤੱਕ ।

ਪ੍ਰਸ਼ਨ 19.
ਪੰਜਾਬ ਵਿਚ ਕਿਹੜੀ ਖੁੰਬ ਦੀ ਕਾਸ਼ਤ ਸਭ ਤੋਂ ਵੱਧ ਕੀਤੀ ਜਾਂਦੀ ਹੈ ?
ਉੱਤਰ-
ਬਟਨ ਖੁੰਬ ਦੀ ।

ਪ੍ਰਸ਼ਨ 20.
ਤਿੰਨ ਕੁਇੰਟਲ ਤੂੜੀ ਖਾਦ ਲਈ ਖੁੰਬਾਂ ਦਾ ਕਿੰਨਾ ਬੀਜ ਚਾਹੀਦਾ ਹੈ ?
ਉੱਤਰ-
3 ਕਿਲੋ ਸਪਾਨ ।

ਪ੍ਰਸ਼ਨ 21.
ਖੁੰਬਾਂ ਦੇ ਬੀਜ ਨੂੰ ਕਿੱਥੋਂ ਪ੍ਰਾਪਤ ਕੀਤਾ ਜਾ ਸਕਦਾ ਹੈ ?
ਉੱਤਰ-
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਾਈਕਰੋਬਾਇਲੋਜੀ ਵਿਭਾਗ ਤੋਂ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖੁੰਬਾਂ ਦੀ ਕਾਸ਼ਤ ਸਮੇਂ ਬੀਜ ਨੂੰ ਪੇਟੀਆਂ ਵਿਚ ਕਿਵੇਂ ਭਰਿਆ ਜਾਂਦਾ ਹੈ ?
ਉੱਤਰ-
ਖਾਦ ਦੀ ਢੇਰੀ ਨੂੰ ਖਿਲਾਰ ਕੇ ਕੁੱਝ ਸਮੇਂ ਲਈ ਠੰਡੀ ਹੋਣ ਦਿਓ । ਖੰਬਾਂ ਦੇ ਬੀਜ (ਸਪਾਨ) ਨੂੰ ਬੋਤਲਾਂ ਵਿਚੋਂ ਕੱਢੋ ਅਤੇ ਦੋ ਤਹਿਆਂ ਵਿਚ ਖੁੰਬਾਂ ਬੀਜਣ ਵਾਲੇ ਢੰਗ ਦੀ ਵਰਤੋਂ ਕਰਦੇ ਹੋਏ ਖਾਦ ਉੱਤੇ ਬੀਜ ਖਲਾਰ ਕੇ ਪੇਟੀਆਂ ਵਿਚ ਬੀਜ ਦਿਓ । ਫਿਰ ਇਸ ਉੱਪਰ ਖਾਦ ਦੀ ਮੋਟੀ ਤਹਿ ਪਾਓ ਅਤੇ ਬੀਜ ਦਾ ਬਾਕੀ ਬਕਾਇਆ ਹਿੱਸਾ ਇਸ ਤੇ ਖਲਾਰ ਕੇ ਖਾਦ ਵਿਚ ਰਲਾ ਦੇਣਾ ਚਾਹੀਦਾ ਹੈ । ਪੇਟੀਆਂ ਉੱਤੇ ਗਿੱਲਾ ਅਖ਼ਬਾਰ ਜਾਂ ਹੋਰ ਕਾਗਜ਼ ਰੱਖ ਦੇਣਾ ਚਾਹੀਦਾ ਹੈ ।

PSEB 8th Class Agriculture Solutions Chapter 5 ਖੁੰਬਾਂ ਦੀ ਕਾਸ਼ਤ

ਪ੍ਰਸ਼ਨ 2.
ਢੀਂਗਰੀ ਦੀ ਕਾਸ਼ਤ ਲਈ ਲਿਫ਼ਾਫੇ ਭਰਨ ਦੀ ਕੀ ਵਿਧੀ ਹੈ ?
ਉੱਤਰ-
ਲਿਫ਼ਾਫਿਆਂ ਨੂੰ 3 ਇੰਚ ਤਕ ਤੁੜੀ ਨਾਲ ਭਰ ਲੈਣਾ ਚਾਹੀਦਾ ਹੈ ਅਤੇ ਇਸ ਉੱਤੇ ਚੁਟਕੀ ਕੁ ਖੁੰਬਾਂ ਦਾ ਬੀਜ ਖਿਲਾਰ ਦਿਓ। ਫਿਰ ਇਸ ਉੱਪਰ 2-2 ਇੰਚ ਤੂੜੀ ਹੋਰ ਪਾ ਦਿਓ ਅਤੇ ਫਿਰ ਖੁੰਬਾਂ ਦਾ ਬੀਜ ਖਿਲਾਰਦੇ ਜਾਓ ਅਤੇ ਲਿਫਾਫੇ ਪੂਰੀ ਤਰ੍ਹਾਂ ਭਰ ਲਵੋ । ਲਿਫਾਫੇ ਦੇ ਮੰਹ ਨੂੰ ਸੇਬੇ ਨਾਲ ਬੰਨ ਦੇਣਾ ਚਾਹੀਦਾ ਹੈ ਅਤੇ ਹੇਠਲੇ ਕੋਨਿਆਂ ਤੇ ਚੀਰਾ ਦੇ ਦਿਓ ਤਾਂ ਕਿ ਵਾਧੂ ਪਾਣੀ ਨਿਕਲ ਜਾਵੇ |ਹੁਣ ਇਹਨਾਂ ਲਿਫ਼ਾਫਿਆਂ ਨੂੰ ਇਕ ਚੰਗੀ ਰੌਸ਼ਨੀ ਵਾਲੇ ਕਮਰੇ ਵਿਚ ਰੱਖੋ । 3-4 ਹਫ਼ਤਿਆਂ ਬਾਅਦ ਜਦੋਂ ਛੋਟੀਆਂ ਖੁੰਬਾਂ ਦਾ ਪੁੰਗਰਨਾ ਦਿਸਣ ਲੱਗੇ ਤਾਂ ਪਲਾਸਟਿਕ ਦੇ ਲਿਫ਼ਾਫੇ ਕੱਟ ਦਿਓ ਅਤੇ ਪਾਣੀ ਪਾ ਦਿਓ, ਤਾਂ ਕਿ ਤੁੜੀ ਦੇ ਅੰਦਰ ਪੁੰਗਾਲ ਗਿੱਲਾ ਰਹੇ ।

ਪ੍ਰਸ਼ਨ 3.
ਖੁੰਬਾਂ ਤੋੜਦੇ ਸਮੇਂ ਕਿਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਖੁੰਬਾਂ ਨੂੰ ਕੱਟ ਕੇ ਜਾਂ ਖਿੱਚ ਕੇ ਨਾ ਤੋੜੋ ਪਰ ਟੋਪੀ ਨੂੰ ਉੱਗਲਾਂ ਵਿਚਕਾਰ ਲੈ ਕੇ ਹੌਲੀ ਜਿਹੀ ਮਰੋੜੋ ਅਤੇ ਦਿਨ ਵਿਚ ਇਕ ਵਾਰ ਖੁੱਲਣ ਤੋਂ ਪਹਿਲਾਂ ਜ਼ਰੂਰ ਤੋੜ ਲਵੋ ।

ਪ੍ਰਸ਼ਨ 4.
ਖੁੰਬਾਂ ਨੂੰ ਕਿਹੜਾ ਕੀੜਾ ਨੁਕਸਾਨ ਪਹੁੰਚਾਉਂਦਾ ਹੈ ? ਇਸ ਤੋਂ ਬਚਾਓ ਦਾ ਤਰੀਕਾ ਦੱਸੋ ।
ਉੱਤਰ-
ਖੁੰਬਾਂ ਦੀ ਮੱਖੀ ਇਸ ਨੂੰ ਨੁਕਸਾਨ ਪਹੁੰਚਾਉਂਦੀ ਹੈ । ਜਦੋਂ ਖੁੰਬਾਂ ਦੀਆਂ ਮੱਖੀਆਂ ਕਿਆਰੀਆਂ, ਖੁੰਬ ਘਰ ਦੀਆਂ ਬਾਰੀਆਂ ਦੇ ਸ਼ੀਸ਼ੇ, ਕੰਧਾਂ ਜਾਂ ਛੱਤ ਤੇ ਨਜ਼ਰ ਆਉਣ ਲਗ ਜਾਣ ਤਾਂ 30 ਮਿਲੀਲਿਟਰ ਨੁਵਾਨ (ਡਾਈਕਲੋਰੋਵੇ) 100 ਈ.ਸੀ. (ਡਬਲਯੂ. ਪੀ.) ਪ੍ਰਤੀ 100 ਘਣ ਮੀਟਰ ਥਾਂ ਦੇ ਹਿਸਾਬ ਨਾਲ ਛਿੜਕਾਅ ਕਰੋ । ਛਿੜਕਾਅ ਤੋਂ ਬਾਅਦ ਦਰਵਾਜ਼ੇ ਅਤੇ ਬਾਰੀਆਂ 2 ਘੰਟਿਆਂ ਲਈ ਬੰਦ ਕਰ ਦੇਣੇ ਚਾਹੀਦੇ ਹਨ ਅਤੇ ਛਿੜਕਾਅ ਤੋਂ 48 ਘੰਟੇ ਬਾਅਦ ਤਕ ਖੁੰਬਾਂ ਨਹੀਂ ਤੋੜਨੀਆਂ ਚਾਹੀਦੀਆਂ । ਕਿਆਰੀਆਂ ਤੇ ਸਿੱਧਾ ਛਿੜਕਾਅ ਨਾ ਕਰੋ ।

ਪ੍ਰਸ਼ਨ 5.
ਫ਼ਸਲ ਦੀ ਥਾਂ ਵਧਾਉਣ ਲਈ ਕੀ ਕੀਤਾ ਜਾਂਦਾ ਹੈ ?
ਉੱਤਰ-
ਪੇਟੀਆਂ ਨੂੰ ਇਕ-ਦੂਜੀ ਦੇ ਉੱਪਰ ਟਿਕਾ ਕੇ ਕਾਸ਼ਤ ਦਾ ਖੇਤਰ ਵਧਾਇਆ ਜਾ ਸਕਦਾ ਹੈ । ਲਾਈਨਾਂ ਵਿਚ ਰੱਖੀਆਂ ਪੇਟੀਆਂ ਦਾ ਫ਼ਾਸਲਾ 2-2 ਫੁੱਟ ਹੋਣਾ ਚਾਹੀਦਾ ਹੈ ਅਤੇ ਪੇਟੀਆਂ ਵਿਚ ਉੱਪਰ-ਹੇਠਾਂ ਰੱਖੀਆਂ ਟਰੇਆਂ ਵਿਚ ਫ਼ਾਸਲਾ ਇਕ ਫੁੱਟ ਹੋਣਾ ਚਾਹੀਦਾ ਹੈ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਪਰਾਲੀ ਵਾਲੀਆਂ ਖੁੰਬਾਂ ਕਿਵੇਂ ਉਗਾਈਆਂ ਜਾਂਦੀਆਂ ਹਨ ?
ਉੱਤਰ-
1. ਲੋੜੀਂਦੀਆਂ ਵਸਤਾਂ – ਤਾਜ਼ੀ ਪਰਾਲੀ (ਇਕ ਸਾਲ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ) ਬਾਂਸ ਦੀਆਂ ਸੋਟੀਆਂ ਅਤੇ ਖੁੰਬਾਂ ਦਾ ਬੀਜ ਸਪਾਨ ।

2. ਢੰਗ – ਸੁੱਕੀ ਪਰਾਲੀ ਦੀਆਂ 1-1.5 ਕਿਲੋਗ੍ਰਾਮ ਭਾਰ ਦੀਆਂ ਪੁਲੀਆਂ ਬਣਾ ਲੈਣੀਆਂ ਚਾਹੀਦੀਆਂ ਹਨ । ਇਸਦੇ ਦੋਹਾਂ ਸਿਰਿਆਂ ਨੂੰ ਬੰਨ੍ਹ ਦਿਓ ਅਤੇ ਵਧੇ ਹੋਏ ਹਿੱਸਿਆਂ ਨੂੰ ਕੱਟ ਕੇ ਬਰਾਬਰ ਕਰ ਦਿਉ । ਪਰਾਲੀ ਦੀਆਂ ਪੂਲੀਆਂ ਨੂੰ 16 ਤੋਂ 20 ਘੰਟੇ ਤਕ ਸਾਫ਼ ਪਾਣੀ ਵਿਚ ਭਿਉਂ ਕੇ ਰੱਖੋ । ਪੁਲੀਆਂ ਨੂੰ ਢਲਾਣ ਵਾਲੀ ਥਾਂ ਤੇ ਰੱਖ ਕੇ ਵਾਧੂ ਪਾਣੀ ਕੱਢ ਦਿਓ । ਖੁੰਬ ਘਰ ਵਿਚ ਇਕ ਫੁੱਟ ਦੂਰੀ ਤੇ ਰੱਖੀਆਂ ਬਾਂਸ ਦੀਆਂ ਸੋਟੀਆਂ ਉੱਤੇ ਪੰਜ ਪਲੀਆਂ ਦੀ ਪਹਿਲੀ ਤਹਿ ਤੇ ਖੁੰਬਾਂ ਦਾ ਬੀਜ ਚੁਟਕੀਆਂ ਨਾਲ ਖਿਲਾਰ ਦਿਓ । ਇਸ ਤਰ੍ਹਾਂ 22 ਪੂਲੀਆਂ ਨਾਲ ਇਕ ਵਰਗ ਮੀਟਰ ਦੀ ਇਕ ਕਿਆਰੀ ਬਣ ਜਾਂਦੀ ਹੈ । ਫ਼ਸਲ ਲਈ ਥਾਂ ਵਧਾਉਣ ਲਈ ਇਕ-ਦੂਜੀ ਦੇ ਉੱਤੇ ਵੀ ਕਿਆਰੀਆਂ ਬਣਾਈਆਂ ਜਾ ਸਕਦੀਆਂ ਹਨ । ਇਕ ਕਿਆਰੀ ਲਈ 300 ਗਰਾਮ ਬੀਜ ਕਾਫ਼ੀ ਹੈ ।

3. ਬੀਜ ਖਿਲਾਰਨਾ – ਇਕ ਕਿਆਰੀ ਲਈ 300 ਗ੍ਰਾਮ ਬੀਜ ਦੀ ਜ਼ਰੂਰਤ ਹੁੰਦੀ ਹੈ | ਹਰ ਤਹਿ ਵਿਚ ਇਕਸਾਰ ਬੀਜ ਪਾਉਣਾ ਚਾਹੀਦਾ ਹੈ ।

4. ਸਿੰਜਾਈ – ਬਿਜਾਈ ਤੋਂ 2-3 ਦਿਨਾਂ ਬਾਅਦ ਪਾਣੀ ਦਾ ਛਿੜਕਾਅ ਸ਼ੁਰੂ ਕਰ ਦੇਣਾ ਚਾਹੀਦਾ ਹੈ | ਕਮਰਿਆਂ ਵਿਚ ਹਵਾ ਦਾ ਆਉਣਾ ਜ਼ਰੂਰੀ ਨਹੀਂ, ਪਰ ਬਾਅਦ ਵਿਚ ਖੁੱਲੀ ਹਵਾ ਦੀ ਜ਼ਰੂਰਤ ਹੁੰਦੀ ਹੈ ।

5. ਖੁੰਬਾਂ ਦਾ ਉੱਗਣਾ – ਬੀਜ ਪਾਉਣ ਤੋਂ 7-9 ਦਿਨਾਂ ਬਾਅਦ ਖੁੰਬਾਂ ਦੇ ਨਿੱਕੇ-ਨਿੱਕੇ ਦਾਣੇ ਦਿਖਾਈ ਦੇਣ ਲੱਗ ਜਾਂਦੇ ਹਨ । ਦਸਵੇਂ ਦਿਨ ਇਹ ਤੁੜਾਈ ਦੇ ਯੋਗ ਹੋ ਜਾਂਦੇ ਹਨ । ਇਹ 4 ਗੇੜਾਂ ਵਿਚ 15-20 ਦਿਨਾਂ ਤਕ ਉੱਗਦੀਆਂ ਰਹਿੰਦੀਆਂ ਹਨ । ਇਸ ਰੁੱਤ ਦੀਆਂ ਖੁੰਬਾਂ ਦੀ ਇਕ ਮਹੀਨੇ ਵਿਚ ਇਕ ਫ਼ਸਲ ਲਈ ਜਾ ਸਕਦੀ ਹੈ । ਇਸ ਤਰ੍ਹਾਂ ਆਖ਼ਰੀ ਹਫ਼ਤੇ ਅਪਰੈਲ ਤੋਂ ਅਗਸਤ ਤਕ 4 ਫ਼ਸਲਾਂ ਪ੍ਰਾਪਤ ਹੋ ਜਾਂਦੀਆਂ ਹਨ ।

6. ਲਿਫ਼ਾਫਿਆਂ ਵਿਚ ਪਾਉਣਾ – ਮੰਡੀ ਭੇਜਣ ਤੋਂ ਪਹਿਲਾਂ ਸੁਰਾਖਾਂ ਵਾਲੇ ਹਰ ਲਿਫ਼ਾਫੇ ਵਿਚ 200 ਗ੍ਰਾਮ ਖੁੰਬਾਂ ਪਾ ਕੇ ਲਿਫ਼ਾਫੇ ਬੰਦ ਕਰੋ । ਇਸ ਰੁੱਤ ਦੀਆਂ ਖੁੰਬਾਂ ਨੂੰ ਧੁੱਪੇ ਜਾਂ ਛਾਵੇਂ ਰੱਖ ਕੇ ਕੁਦਰਤੀ ਤਰੀਕੇ ਨਾਲ ਵੀ ਸੁਕਾਇਆ ਜਾ ਸਕਦਾ ਹੈ ।

7. ਝਾੜ – 22 ਕਿਲੋਗ੍ਰਾਮ ਸੁੱਕੀ ਪਰਾਲੀ ਦੀ ਇਕ ਕਿਆਰੀ ਵਿਚੋਂ ਦੱਸੇ ਸਮੇਂ ਦੌਰਾਨ 2.5-3 ਕਿਲੋਗ੍ਰਾਮ ਤਾਜ਼ੀਆਂ ਖੁੰਬਾਂ ਮਿਲ ਜਾਂਦੀਆਂ ਹਨ ।

PSEB 8th Class Agriculture Solutions Chapter 5 ਖੁੰਬਾਂ ਦੀ ਕਾਸ਼ਤ

ਵਸਤੂਨਿਸ਼ਠ ਪ੍ਰਸ਼ਨ
ਠੀਕ / ਗ਼ਲਤ

1. ਖੁੰਬਾਂ ਉਗਾਉਣ ਲਈ ਪ੍ਰਤੀ ਕਿਆਰੀ 300 ਗ੍ਰਾਮ ਬੀਜ ਦੀ ਲੋੜ ਹੁੰਦੀ ਹੈ ।
2. ਵਧੀਆ ਖਾਦ ਤਿਆਰ ਕਰਨ ਲਈ pH ਦਾ ਮਾਨ 7.0 ਤੋਂ 8.0 ਹੋਣਾ ਚਾਹੀਦਾ ਹੈ ।
3. ਸਰਦ ਰੁੱਤ ਦੀਆਂ ਬਟਨ ਖੁੰਬਾਂ ਦੀਆਂ ਸਤੰਬਰ ਤੋਂ ਮਾਰਚ ਤੱਕ ਦੋ ਫ਼ਸਲਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ।
ਉੱਤਰ-
1. √
2. √
3. √

ਬਹੁਭਾਂਤੀ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖੁੰਬਾਂ ਦੀਆਂ ਕਿਸਮਾਂ ਹਨ-
(ਉ) ਬਟਨ ਖੁੰਬ
(ਅ) ਪਰਾਲੀ ਖੁੰਬ
(ੲ) ਸ਼ਿਟਾਕੀ ਖੁੰਬ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਪ੍ਰਸ਼ਨ 2.
ਖਾਦ ਤਿਆਰ ਕਰਨ ਲਈ ਕਿਹੜੇ ਤੱਤ ਮਿਲਾਏ ਜਾਂਦੇ ਹਨ-
(ਉ) ਸੀਰਾ
(ਅ) ਜਿਪਸਮ
(ੲ) ਫੂਰਾਡਾਨ
(ਸ) ਸਾਰੇ ।
ਉੱਤਰ-
(ਸ) ਸਾਰੇ ।

ਪ੍ਰਸ਼ਨ 3.
ਪਲਾਸਟਿਕ ਦੇ ਲਿਫ਼ਾਫ਼ਿਆਂ ਵਿਚ ਕਿੰਨੀਆਂ ਖੁੰਬਾਂ ਭਰੀਆਂ ਜਾਂਦੀਆਂ ਹਨ-
(ਉ) 50 ਗ੍ਰਾਮ
(ਅ) 250 ਗ੍ਰਾਮ
(ੲ) 500 ਗ੍ਰਾਮ
(ਸ) 100 ਗ੍ਰਾਮ ।
ਉੱਤਰ-
(ਅ) 250 ਗ੍ਰਾਮ

ਖ਼ਾਲੀ ਥਾਂਵਾਂ ਭਰੋ

1. ਖੁੰਬਾਂ ਦੀਆਂ ਮੱਖੀਆਂ ਤੋਂ ਬਚਾਅ ਲਈ ……………………… ਦਾ ਛਿੜਕਾਅ ਕੀਤਾ ਜਾਂਦਾ ਹੈ ।
2. ਖੁੰਬਾਂ ਦੇ ਬੀਜ ਨੂੰ …………………….. ਕਹਿੰਦੇ ਹਨ ।
ਉੱਤਰ-
1. ਨੂਵਾਨ,
2. ਸਪਾਨ ।

PSEB 8th Class Agriculture Solutions Chapter 5 ਖੁੰਬਾਂ ਦੀ ਕਾਸ਼ਤ

ਖੁੰਬਾਂ ਦੀ ਕਾਸ਼ਤ PSEB 8th Class Agriculture Notes

  1. ਪੰਜਾਬ ਵਿਚ ਖੁੰਬਾਂ ਦੀ ਕਾਸ਼ਤ ਲਗਪਗ 400 ਥਾਂਵਾਂ ਤੇ ਕੀਤੀ ਜਾ ਰਹੀ ਹੈ ।
  2. ਪੰਜਾਬ ਵਿਚ ਸਾਲਾਨਾ ਕੁੱਲ 45000-48000 ਟਨ ਤਾਜ਼ੀਆਂ ਖੁੰਬਾਂ ਪੈਦਾ ਕੀਤੀਆਂ ” ਜਾਂਦੀਆਂ ਹਨ ।
  3. ਖੁੰਬਾਂ ਵਿਚ ਕਈ ਖ਼ੁਰਾਕੀ ਤੱਤ ਹੁੰਦੇ ਹਨ ; ਜਿਵੇਂ-ਪ੍ਰੋਟੀਨ, ਕੈਲਸ਼ੀਅਮ, ਫਾਸਫੋਰਸ, ਲੋਹਾ, ਪੋਟਾਸ਼, ਖਣਿਜ ਪਦਾਰਥ ਅਤੇ ਵਿਟਾਮਿਨ ਸੀ ।
  4. ਇਸ ਵਿਚ ਕਾਰਬੋਹਾਈਡਰੇਟਸ ਅਤੇ ਚਿਕਨਾਹਟ ਦੀ ਮਾਤਰਾ ਘੱਟ ਹੁੰਦੀ ਹੈ । ਇਸ ਲਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਮਰੀਜ਼ਾਂ ਲਈ ਖੁੰਬਾਂ ਲਾਭਦਾਇਕ ਹਨ ।
  5. ਪੰਜਾਬ ਦੇ ਵਾਤਾਵਰਨ ਅਨੁਸਾਰ ਖੁੰਬਾਂ ਦੀਆਂ ਪੰਜ ਕਿਸਮਾਂ ਹਨ-ਬਟਨ ਖੁੰਬ, ਢੀਂਗਰੀ ਖੁੰਬ, ਸ਼ਿਟਾਕੀ ਖੁੰਬ, ਪਰਾਲੀ ਖੁੰਬ, ਮਿਲਕੀ ਖੁੰਬ ।
  6. ਸਰਦ ਰੁੱਤ ਦੀਆਂ ਬਟਨ ਖੁੰਬਾਂ ਦੀਆਂ ਸਤੰਬਰ ਤੋਂ ਮਾਰਚ ਤਕ ਦੋ ਫ਼ਸਲਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ।
  7. ਢੀਂਗਰੀ ਦੀਆਂ ਤਿੰਨ ਫ਼ਸਲਾਂ ਅਕਤੂਬਰ ਤੋਂ ਮਾਰਚ ਤੱਕ ਅਤੇ ਸ਼ਿਟਾਕੀ ਦੀ ਇੱਕ ਫ਼ਸਲ ਸਤੰਬਰ ਤੋਂ ਮਾਰਚ ਤੱਕ ਲਈ ਜਾ ਸਕਦੀ ਹੈ ।
  8. ਖਾਦ ਦੀ ਢੇਰੀ ਨੂੰ ਹਰ ਚੌਥੇ ਦਿਨ ਤੇ ਫਿਰ ਹਰ ਤੀਜੇ ਦਿਨ ਹਿਲਾਓ ਅਤੇ ਇਸ ਵਿਚ ਸੀਰਾ, ਜਿਪਸਮ, ਅਤੇ ਗਾਮਾ, ਫਿਊਰਾਡਾਨ ਬੀ.ਐੱਚ.ਸੀ. ਦਾ ਧੂੜਾ ਕ੍ਰਮਵਾਰ ਪਹਿਲੀ, ਤੀਜੀ, ਪੰਜਵੀਂ, ਛੇਵੀਂ ਅਤੇ ਸੱਤਵੀਂ ਵਾਰ ਹਿਲਾਉਣ ਤੇ ਮਿਲਾਓ ।
  9. ਇਕ ਵਰਗਮੀਟਰ ਥਾਂ ਲਈ 300 ਗਰਾਮ ਬੀਜ (Spawn) ਦੀ ਵਰਤੋਂ ਕਰਨੀ | ਚਾਹੀਦੀ ਹੈ।
  10. ਗਰਮ ਰੁੱਤ ਦੀਆਂ ਪਰਾਲੀ ਖੁੰਬ ਦੀਆਂ ਅਪਰੈਲ ਤੋਂ ਅਗਸਤ ਤਕ ਚਾਰ ਫਸਲਾਂ ਅਤੇ ਮਿਲਕੀ ਖੁੰਬ ਦੀਆਂ ਅਪਰੈਲ ਤੋਂ ਅਕਤੂਬਰ ਤੱਕ ਤਿੰਨ ਫਸਲਾਂ ਲਈਆਂ ਜਾ ਸਕਦੀਆਂ ਹਨ ।
  11. ਖੇਤ ਦੀ ਗਲੀ-ਸੜੀ ਰੂੜੀ ਅਤੇ ਰੇਤਲੀ ਮਿੱਟੀ ਨੂੰ 4 :1 ਦੇ ਅਨੁਪਾਤ ਵਿਚ ਮਿਲਾਉਣ ਨਾਲ ਜਾਂ ਚੌਲਾਂ ਦੀ ਸੜੀ ਹੋਈ ਫੱਕ ਅਤੇ ਗੋਬਰ ਦੀ ਸੱਲਰੀ ਨੂੰ 1 : 1 ਦੇ ਅਨੁਪਾਤ ਵਿਚ ਮਿਲਾਉਣ ਨਾਲ ਕੇਸਿੰਗ ਮਿਸ਼ਰਨ ਬਣਾਇਆ ਜਾਂਦਾ ਹੈ ।
  12. ਕੇਸਿੰਗ ਮਿਸ਼ਰਨ ਨੂੰ ਰੋਗ ਰਹਿਤ ਕਰਨ ਲਈ 4-5% ਫਾਰਮਲੀਨ ਘੋਲ ਦੀ ਵਰਤੋਂ ਕਰੋ ।
  13. ਖੁੰਬਾਂ ਦੀਆਂ ਮੱਖੀਆਂ ਤੋਂ ਬਚਾਅ ਲਈ ਨੂਵਾਨ (ਡਾਈਕਲੋਰੋਵੇਸ) ਦਾ ਛਿੜਕਾਅ | ਕਰੋ ਅਤੇ ਛਿੜਕਾਅ ਤੋਂ 48 ਘੰਟੇ ਬਾਅਦ ਤਕ ਖੁੰਬਾਂ ਨਾ ਤੋੜੋ ।
  14. ਖੁੰਬਾਂ ਦੇ ਬੀਜ ਨੂੰ ਸਪਾਨ ਕਹਿੰਦੇ ਹਨ ।
  15. 2-3 ਹਫ਼ਤਿਆਂ ਅੰਦਰ ਖੁੰਬਾਂ ਦੇ ਬੀਜ ਤੋਂ ਤਿਆਰ ਕਪਾਹ ਦੀਆਂ ਫੁੱਟੀਆਂ ਵਰਗੇ ਸਫ਼ੈਦ ਰੇਸ਼ਿਆਂ (ਮਾਈਸੀਲੀਅਮ) ਨਾਲ 80-100 ਪ੍ਰਤੀਸ਼ਤ ਤਕ ਟਰੇਆਂ ਭਰ ਜਾਂਦੀਆਂ ਹਨ ।
  16. ਇਕ ਵਰਗ ਮੀਟਰ ਰਕਬੇ ਵਿਚ 8-12 ਕਿਲੋ ਖੰਬਾਂ ਨਿਕਲ ਆਉਂਦੀਆਂ ਹਨ ।
  17. ਇੱਕ ਕਿਲੋ ਬਟਨ ਖੁੰਬ ਉਗਾਉਣ ਤੇ ਅੰਦਾਜ਼ਨ 38.44 ਰੁਪਏ ਅਤੇ ਇੱਕ ਕਿਲੋ ਢੀਂਗਰੀ ਖੁੰਬ ਉਪਰ 31.84 ਰੁਪਏ ਦਾ ਖਰਚਾ ਆਉਂਦਾ ਹੈ ।
  18. ਬਾਰੀਕ ਸੁਰਾਖ ਵਾਲੇ ਪਲਾਸਟਿਕ ਦੇ ਲਿਫ਼ਾਫਿਆਂ ਵਿਚ 250 ਗਰਾਮ ਤਾਜ਼ੀਆਂ ਖੁੰਬਾਂ ਭਰਨੀਆਂ ਚਾਹੀਦੀਆਂ ਹਨ ।

PSEB 8th Class Agriculture Solutions Chapter 4 ਸੂਰਜੀ ਊਰਜਾ

Punjab State Board PSEB 8th Class Agriculture Book Solutions Chapter 4 ਸੂਰਜੀ ਊਰਜਾ Textbook Exercise Questions and Answers.

PSEB Solutions for Class 8 Agriculture Chapter 4 ਸੂਰਜੀ ਊਰਜਾ

Agriculture Guide for Class 8 PSEB ਸੂਰਜੀ ਊਰਜਾ Textbook Questions and Answers

ਅਭਿਆਸ
(ੳ) ਇਕ-ਦੋ ਸ਼ਬਦਾਂ ਵਿਚ ਉੱਤਰ ਦਿਓ-

ਪ੍ਰਸ਼ਨ 1.
ਸੋਲਰ ਵਾਟਰ ਹੀਟਰ ਦਾ ਮੁੱਖ ਲਾਭ ਕੀ ਹੈ ?
ਉੱਤਰ-
ਇਹ 100 ਡਿਗਰੀ ਸੈਲਸੀਅਸ ਤੋਂ ਘੱਟ ਤਾਪਮਾਨ ਤੇ ਪਾਣੀ ਗਰਮ ਕਰਨ ਦੇ ਕੰਮ ਆਉਂਦਾ ਹੈ ।

ਪ੍ਰਸ਼ਨ 2.
ਰਵਾਇਤੀ ਊਰਜਾ ਦੇ ਸੋਮਿਆਂ ਦੀਆਂ ਦੋ ਉਦਾਹਰਨਾਂ ਦਿਓ ।
ਉੱਤਰ-
ਕੋਲਾ, ਪੈਟਰੋਲੀਅਮ ਪਦਾਰਥ ਆਦਿ ।

PSEB 8th Class Agriculture Solutions Chapter 4 ਸੂਰਜੀ ਊਰਜਾ

ਪ੍ਰਸ਼ਨ 3.
ਗੈਰ-ਰਵਾਇਤੀ ਊਰਜਾ ਦੇ ਸੋਮਿਆਂ ਦੀਆਂ ਦੋ ਉਦਾਹਰਨਾਂ ਦਿਓ ।
ਉੱਤਰ-
ਸੂਰਜੀ ਊਰਜਾ, ਬਾਇਓ ਗੈਸ ।

ਪ੍ਰਸ਼ਨ 4.
ਸੋਲਰ ਡਰਾਇਰ ਕਿੰਨੇ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-
ਵਰਤੋਂ ਦੇ ਪੱਧਰ ਤੇ ਦੋ ਤਰ੍ਹਾਂ ਦੇ ਹੁੰਦੇ ਹਨ-ਵਪਾਰਿਕ ਅਤੇ ਪਰਿਵਾਰਕ ।

ਪ੍ਰਸ਼ਨ 5.
ਸੋਲਰ ਡਰਾਇਰ ਵਿਚ ਸੁਕਾਈਆਂ ਜਾਣ ਵਾਲੀਆਂ ਦੋ ਸਬਜ਼ੀਆਂ ਦੇ ਨਾਂ ਦੱਸੋ ।
ਉੱਤਰ-
ਪਾਲਕ, ਮੇਥੀ, ਮਿਰਚਾਂ, ਟਮਾਟਰ ।

ਪ੍ਰਸ਼ਨ 6.
ਵਪਾਰਿਕ ਪੱਧਰ ਤੇ ਸੋਲਰ ਡਰਾਇਰ ਵਿਚ ਖੇਤੀਬਾੜੀ ਪਦਾਰਥਾਂ ਦੀ ਕਿੰਨੀ ਮਾਤਰਾ ਇਕ ਵਾਰ ਵਿਚ ਸੁਕਾਈ ਜਾ ਸਕਦੀ ਹੈ ?
ਉੱਤਰ-
20 ਤੋਂ 30 ਕਿਲੋ ਖੇਤੀਬਾੜੀ ਪਦਾਰਥ ।

ਪ੍ਰਸ਼ਨ 7.
ਸੋਲਰ ਕੁੱਕਰ ਦਾ ਮੁੱਖ ਕੀ ਲਾਭ ਹੈ ?
ਉੱਤਰ-
ਇਹ ਭੋਜਨ ਪਕਾਉਣ ਦੇ ਕੰਮ ਆਉਂਦਾ ਹੈ ।

ਪ੍ਰਸ਼ਨ 8.
ਸੋਲਰ ਕੁੱਕਰ ਦੀ ਵਰਤੋਂ ਤੋਂ ਕਿੰਨੇ ਪ੍ਰਤੀਸ਼ਤ ਰਵਾਇਤੀ ਬਾਲਣ ਬਚ ਸਕਦਾ ਹੈ ?
ਉੱਤਰ-
20% ਤੋਂ 50% ਤੱਕ ਰਵਾਇਤੀ ਬਾਲਣ ਬਚ ਜਾਂਦਾ ਹੈ ।

PSEB 8th Class Agriculture Solutions Chapter 4 ਸੂਰਜੀ ਊਰਜਾ

ਪ੍ਰਸ਼ਨ 9.
ਸੋਲਰ ਲਾਲਟੈਣ ਦੀ ਵਰਤੋਂ ਕਿੰਨੇ ਘੰਟੇ ਤੱਕ ਕੀਤੀ ਜਾ ਸਕਦੀ ਹੈ ?
ਉੱਤਰ-
3-4 ਘੰਟੇ ਤੱਕ ।

ਪ੍ਰਸ਼ਨ 10.
ਸੋਲਰ ਵਾਟਰ ਹੀਟਰ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-
ਇਹ ਦੋ ਤਰ੍ਹਾਂ ਦੇ ਹੁੰਦੇ ਹਨ-ਸਟੋਰੇਜ਼-ਕਮ-ਕੁਲੈਕਟਰ ਸੋਲਰ ਵਾਟਰ ਹੀਟਰ ਅਤੇ ਥਰਮੋਸਾਈਟੀਨ ਸੋਲਰ ਵਾਟਰ ਹੀਟਰ ।

(ਅ) ਇਕ-ਦੋ ਵਾਕਾਂ ਵਿਚ ਉੱਤਰ ਦਿਓ-

ਪ੍ਰਸ਼ਨ 1.
ਕੁਦਰਤੀ ਊਰਜਾ ਸੋਮੇ ਕਿੰਨੀਆਂ ਕਿਸਮਾਂ ਦੇ ਹੁੰਦੇ ਹਨ ? ਉਦਾਹਰਨ ਸਹਿਤ ਸਪੱਸ਼ਟ ਕਰੋ ।
ਉੱਤਰ-
ਕੁਦਰਤੀ ਊਰਜਾ ਸੋਮੇ ਦੋ ਕਿਸਮ ਦੇ ਹੁੰਦੇ ਹਨ-

  1. ਰਵਾਇਤੀ ਊਰਜਾ ਦੇ ਸੋਮੇ – ਇਹ ਕੀਮਤੀ ਹੁੰਦੇ ਹਨ ਤੇ ਕੁਦਰਤ ਵਿਚ ਸੀਮਤ ਹਨ । ਉਦਾਹਰਨ-ਪੈਟਰੋਲੀਅਮ ਪਦਾਰਥ, ਕੋਲਾ ਆਦਿ ।
  2. ਗੈਰ-ਰਵਾਇਤੀ ਊਰਜਾ ਦੇ ਸੋਮੇ – ਇਹ ਕੁਦਰਤ ਵਿਚ ਬਹੁਤ ਮਾਤਰਾ ਵਿਚ ਉਪਲੱਬਧ ਹਨ ਅਤੇ ਸਸਤੇ ਹੁੰਦੇ ਹਨ ।
    ਉਦਾਹਰਨ – ਬਾਇਓਗੈਸ, ਸੂਰਜੀ ਉਰਜਾ, ਰਸਾਇਣਿਕ ਉਰਜਾ ਆਦਿ ।

ਪ੍ਰਸ਼ਨ 2.
ਸੋਲਰ ਡਰਾਇਰ ਨਾਲ ਸੁਕਾਈਆਂ ਜਾਣ ਵਾਲੀਆਂ ਵਸਤੂਆਂ ਦੇ ਨਾਂ ਦੱਸੋ ।
ਉੱਤਰ-
ਇਸ ਨਾਲ ਹੇਠ ਲਿਖੇ ਫ਼ਲ ਅਤੇ ਸਬਜ਼ੀਆਂ ਸੁਕਾਈਆਂ ਜਾਂਦੀਆਂ ਹਨਮੇਥੀ, ਪਾਲਕ, ਸਰੋਂ ਦਾ ਸਾਗ, ਆਲੂ, ਹਲਦੀ, ਮਿਰਚਾਂ, ਆੜੂ, ਅਲੂਚੇ, ਅੰਗੂਰ ਆਦਿ ।

ਪ੍ਰਸ਼ਨ 3.
ਸੋਲਰ ਕੁੱਕਰ ਤੋਂ ਕੀ ਭਾਵ ਹੈ ?
ਉੱਤਰ-
ਸੋਲਰ ਕੁੱਕਰ ਇਕ ਯੰਤਰ ਹੈ ਜਿਸ ਨੂੰ ਸੂਰਜੀ ਪ੍ਰਕਾਸ਼ ਵਿਚ ਰੱਖ ਕੇ ਭੋਜਨ ਪਕਾਉਣ ਲਈ ਵਰਤਿਆਂ ਜਾਂਦਾ ਹੈ ।

ਪ੍ਰਸ਼ਨ 4.
ਸੋਲਰ ਸਟਰੀਟ ਲਾਈਟ ਬਾਰੇ ਸੰਖੇਪ ਵਿਚ ਜਾਣਕਾਰੀ ਦਿਓ ।
ਉੱਤਰ-
ਇਸ ਲਾਈਟ ਨੂੰ ਸੂਰਜੀ ਊਰਜਾ ਰਾਹੀਂ ਬੈਟਰੀ ਨੂੰ ਚਾਰਜ ਕਰਕੇ ਸੂਰਜ ਛਿਪਣ ਤੋਂ ਬਾਅਦ ਗਲੀਆਂ, ਸੜਕਾਂ ਤੇ ਰੋਸ਼ਨੀ ਕਰਨ ਲਈ ਵਰਤਿਆ ਜਾਂਦਾ ਹੈ । ਇਹ ਹਨੇਰਾ ਹੋਣ ਤੇ ਖ਼ੁਦ ਹੀ ਜਗ ਜਾਂਦੀਆਂ ਹਨ ।
PSEB 8th Class Agriculture Solutions Chapter 4 ਸੂਰਜੀ ਊਰਜਾ 1

PSEB 8th Class Agriculture Solutions Chapter 4 ਸੂਰਜੀ ਊਰਜਾ

ਪ੍ਰਸ਼ਨ 5.
ਸੋਲਰ ਕੁੱਕਰ ਨਾਲ ਭੋਜਨ ਪਕਾਉਣ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ ?
ਉੱਤਰ-

  1. ਸੋਲਰ ਕੁੱਕਰ ਦਾ ਮੂੰਹ ਹਮੇਸ਼ਾ ਸੁਰਜ ਵੱਲ ਰੱਖੋ ।
  2. ਪਕਾਉਣ ਵਾਲੇ ਭੋਜਨ ਵਿਚ ਥੋੜ੍ਹਾ ਜਿਹਾ ਪਾਣੀ ਪਾ ਕੇ ਕੁੱਕਰ ਵਿਚ ਰੱਖੋ ।
  3. ਸਬਜ਼ੀਆਂ, ਅੰਡੇ ਆਦਿ ਵਿਚ ਪਾਣੀ ਨਹੀਂ ਪਾਉਣਾ ਚਾਹੀਦਾ, ਸਗੋਂ ਸਬਜ਼ੀਆਂ ਦੇ ਛੋਟੇ-ਛੋਟੇ ਟੁਕੜੇ ਕੱਟ ਕੇ ਪਕਾਉਣ ਲਈ ਸੋਲਰ ਕੁੱਕਰ ਵਿਚ ਰੱਖਣੇ ਚਾਹੀਦੇ ਹਨ ।
  4. ਭੋਜਨ ਪਕਾਉਣ ਵਾਲੇ ਬਰਤਨ ਭੋਜਨ ਅਤੇ ਪਾਣੀ ਨਾਲ ਅੱਧ ਤੋਂ ਵੱਧ ਨਹੀਂ ਭਰਨੇ ਚਾਹੀਦੇ ।

ਪ੍ਰਸ਼ਨ 6.
ਸੋਲਰ ਹੋਮ ਲਾਈਟਿੰਗ ਸਿਸਟਮ ਬਾਰੇ ਸੰਖੇਪ ਜਾਣਕਾਰੀ ਦਿਓ ।
ਉੱਤਰ-
ਇਸ ਸਿਸਟਮ ਵਿਚ ਸੂਰਜ ਦੀ ਰੋਸ਼ਨੀ ਨਾਲ ਇਨਵਰਟਰ ਨੂੰ ਚਾਰਜ ਕਰਕੇ ਅਸੀਂ ਘਰ ਵਿਚ ਬਿਜਲੀ ਨਾ ਹੋਣ ਦੀ ਸੂਰਤ ਵਿਚ 2 ਟਿਊਬਾਂ ਅਤੇ 2 ਪੱਖੇ 5 ਤੋਂ 6 ਘੰਟੇ ਤੱਕ ਚਲਾ ਸਕਦੇ ਹਾਂ ।
PSEB 8th Class Agriculture Solutions Chapter 4 ਸੂਰਜੀ ਊਰਜਾ 2

ਪ੍ਰਸ਼ਨ 7.
ਸੋਲਰ ਵਾਟਰ ਪੰਪ ਕੀ ਹੁੰਦਾ ਹੈ ?
ਉੱਤਰ-
ਅਜਿਹੇ ਟਿਉਬਵੈੱਲ ਜਿਹਨਾਂ ਵਿਚ ਪਾਣੀ ਦਾ ਪੱਧਰ 35-40 ਫੁੱਟ ਹੁੰਦਾ ਹੈ, ਨੂੰ ਸੋਲਰ ਵਾਟਰ ਪੰਪ ਦੀ ਸਹਾਇਤਾ ਨਾਲ ਚਲਾਇਆ ਜਾ ਸਕਦਾ ਹੈ ।
PSEB 8th Class Agriculture Solutions Chapter 4 ਸੂਰਜੀ ਊਰਜਾ 3

ਪ੍ਰਸ਼ਨ 8.
ਸੋਲਰ ਲਾਲਟੈਨ ਦੀ ਕਾਰਜ ਪ੍ਰਣਾਲੀ ਬਾਰੇ ਲਿਖੋ ।
ਉੱਤਰ-
ਇਹ ਐਂਮਰਜੈਂਸੀ ਲਾਈਟ ਹੈ ਜਿਸ ਨੂੰ ਸੂਰਜੀ ਰੋਸ਼ਨੀ ਨਾਲ ਚਾਰਜ ਕੀਤਾ ਜਾਂਦਾ ਹੈ ! ਇਸ ਤੋਂ 3-4 ਘੰਟੇ ਤੱਕ ਰੋਸ਼ਨੀ ਲਈ ਜਾ ਸਕਦੀ ਹੈ ।
PSEB 8th Class Agriculture Solutions Chapter 4 ਸੂਰਜੀ ਊਰਜਾ 4

ਪ੍ਰਸ਼ਨ 9.
ਪਰਿਵਾਰਿਕ ਪੱਧਰ ਦੇ ਸੋਲਰ ਡਰਾਇਰ ਕਿਸ ਤਰ੍ਹਾਂ ਕੰਮ ਕਰਦੇ ਹਨ ?
ਉੱਤਰ-
ਇਹ ਛੋਟੇ ਆਕਾਰ ਦਾ ਡਰਾਇਰ ਹੁੰਦਾ ਹੈ ਇਸ ਵਿਚ ਦੋ ਤੋਂ ਤਿੰਨ ਕਿਲੋ ਤਾਜ਼ੇ ਪਦਾਰਥ ਨੂੰ 2 ਤੋਂ 3 ਦਿਨਾਂ ਵਿਚ ਸੁਕਾਇਆ ਜਾ ਸਕਦਾ ਹੈ । ਇਸ ਵਿਚ ਉਹ ਪਦਾਰਥ ਸੁਕਾਏ ਜਾਂਦੇ ਹਨ ਜਿਹਨਾਂ ਨੂੰ ਅਸੀਂ ਖਾਣਾ ਤਿਆਰ ਕਰਨ ਲਈ ਪਾਊਡਰ ਬਣਾ ਕੇ ਵਰਤਦੇ ਹਾਂ, ਜਿਵੇਂ-ਲਾਲ ਮਿਰਚ, ਪਿਆਜ, ਲਸਣ, ਅੰਬ ਦਾ ਚੂਰਨ, ਅਦਰਕ, ਪਾਲਕ ਦੇ ਪੱਤੇ ਆਦਿ ।
PSEB 8th Class Agriculture Solutions Chapter 4 ਸੂਰਜੀ ਊਰਜਾ 5

PSEB 8th Class Agriculture Solutions Chapter 4 ਸੂਰਜੀ ਊਰਜਾ

ਪ੍ਰਸ਼ਨ 10.
ਵਪਾਰਿਕ ਪੱਧਰ ਦੇ ਸੋਲਰ ਡਰਾਇਰ ਬਾਰੇ ਸੰਖੇਪ ਜਾਣਕਾਰੀ ਦਿਓ ।
ਉੱਤਰ-
ਖੇਤੀਬਾੜੀ ਪਦਾਰਥਾਂ ਨੂੰ ਹਵਾ ਦੇ ਘੱਟ ਤਾਪਮਾਨ ਤੇ ਸੁਕਾਉਣਾ ਹੁੰਦਾ ਹੈ ਤਾਂ ਜੋ ਉਹਨਾਂ ਪਦਾਰਥਾਂ ਦੇ ਗੁਣ ਖ਼ਰਾਬ ਨਾ ਹੋ ਜਾਣ । ਇਸ ਡਰਾਇਰ ਵਿਚ ਹਵਾ ਦਾ ਵੱਧ ਤੋਂ ਵੱਧ ਤਾਪਮਾਨ ਜੋ ਕਿ ਕਿਸੇ ਪਦਾਰਥ ਦੇ ਸੁੱਕਣ ਲਈ । ਜ਼ਰੂਰੀ ਹੈ । ਇਸ ਤਾਪਮਾਨ ਤੋਂ ਘੱਟ ਰੱਖ ਕੇ ਹੀ ਪਦਾਰਥਾਂ ਨੂੰ ਇਸ ਵਿਚ ਸੁਕਾਇਆ ਜਾਂਦਾ ਹੈ । ਇਸ ਵਿਚ ਇਕੋ ਵਾਰ ਵਿਚ 20 ਤੋਂ 30 ਕਿਲੋ ਖੇਤੀਬਾੜੀ ਪਦਾਰਥ ਸੁਕਾਏ ਜਾ ਸਕਦੇ ਹਨ ।
PSEB 8th Class Agriculture Solutions Chapter 4 ਸੂਰਜੀ ਊਰਜਾ 6

(ੲ) ਪੰਜ-ਛੇ ਵਾਕਾਂ ਵਿਚ ਉੱਤਰ ਦਿਓ-

ਪ੍ਰਸ਼ਨ 1.
ਭੋਜਨ ਪਕਾਉਣ ਲਈ ਸੋਲਰ ਕੁੱਕਰ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਭੋਜਨ ਪਕਾਉਣ ਲਈ ਕੁੱਕਰ ਨੂੰ ਸੈੱਟ ਕਰਕੇ ਰੱਖਣ ਲਈ ਹੇਠ ਲਿਖੀ ਵਿਧੀ ਦੀ ਵਰਤੋਂ ਕਰੋ-

  1. ਪਹਿਲਾਂ ਸੋਲਰ ਕੁੱਕਰ ਨੂੰ ਸੂਰਜ ਦੀ ਧੁੱਪ ਵਿਚ ਰੱਖ ਕੇ ਗਰਮ ਕਰੋ ।
  2. ਜਿਸ ਭੋਜਨ ਨੂੰ ਪਕਾਉਣਾ ਹੋਵੇ ਉਸ ਵਿਚ ਥੋੜ੍ਹਾ ਜਿਹਾ ਪਾਣੀ ਪਾ ਕੇ ਕੁੱਕਰ ਵਿਚ ਰੱਖੋ ।
  3. ਸਬਜ਼ੀਆਂ, ਅੰਡੇ ਆਦਿ ਵਿਚ ਪਾਣੀ ਨਹੀਂ ਪਾਉਣਾ ਚਾਹੀਦਾ ਹੈ, ਸਗੋਂ ਸਬਜ਼ੀਆਂ ਦੇ ਛੋਟੇ-ਛੋਟੇ ਟੁੱਕੜੇ ਕੱਟ ਕੇ ਪਕਾਉਣ ਲਈ ਸੋਲਰ ਕੁੱਕਰ ਵਿਚ ਰੱਖਣੇ ਚਾਹੀਦੇ ਹਨ ।
  4. ਭੋਜਨ ਪਕਾਉਣ ਵਾਲੇ ਬਰਤਨ ਭੋਜਨ ਅਤੇ ਪਾਣੀ ਨਾਲ ਅੱਧ ਤੋਂ ਵੱਧ ਨਹੀਂ ਭਰਨਾ ਚਾਹੀਦਾ ।
  5. ਕੁੱਕਰ ਦਾ ਉੱਪਰਲਾ ਪਾਸਾ ਸੂਰਜ ਵੱਲ ਨੂੰ ਕਰਕੇ ਰੱਖੋ ।
  6. ਕੁੱਕਰ ਨੂੰ ਵਾਰ-ਵਾਰ ਨਾ ਖੋਲੋ ਅਜਿਹਾ ਕਰਨ ਨਾਲ ਭੋਜਨ ਪਕਾਉਣ ਵਿਚ ਦੇਰੀ ਹੋਵੇਗੀ ।
  7. ਭੋਜਨ ਪਕਾਉਣ ਤੋਂ ਬਾਅਦ ਬਰਤਨ ਦਾ ਢੱਕਣ ਅਰਾਮ ਨਾਲ ਖੋਲ੍ਹ ਤਾਂ ਕਿ ਭਾਫ਼ ਤੁਹਾਡੇ ਸਰੀਰ ਨੂੰ ਨਾ ਲੱਗੇ ।

PSEB 8th Class Agriculture Solutions Chapter 4 ਸੂਰਜੀ ਊਰਜਾ 7

ਪ੍ਰਸ਼ਨ 2.
ਸਟੋਰੇਜ਼ ਕਮ-ਕੁਲੈਕਟਰ ਸੋਲਰ ਵਾਟਰ ਹੀਟਰ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਸਟੋਰੇਜ਼ ਕਮ-ਕੁਲੈਕਟਰ ਹੀਟਰ ਵਿਚ ਸੂਰਜੀ ਊਰਜਾ ਸੋਖਣ ਵਾਲੇ ਅਤੇ ਪਾਣੀ ਗਰਮ ਕਰਨ ਵਾਲੇ ਦੋਵੇਂ ਤਰ੍ਹਾਂ ਦੇ ਯੂਨਿਟ ਲੱਗੇ ਹੁੰਦੇ ਹਨ । ਇਨ੍ਹਾਂ ਲਈ ਪਾਣੀ ਸਟੋਰ ਕਰਨ ਲਈ ਕੋਈ ਵੱਖਰਾ ਟੈਂਕ ਜਾਂ ਪਾਈਪਾਂ ਨਹੀਂ ਹੁੰਦੀਆਂ । ਇਸ ਲਈ ਅਜਿਹੇ ਵਾਟਰ ਹੀਟਰਾਂ ਨੂੰ ਥਰਮੋਸਾਈਫੀਨ ਸੋਲਰ ਵਾਟਰ ਹੀਟਰ ਨਾਲੋਂ ਵਧੀਆ ਮੰਨਿਆ ਗਿਆ ਹੈ । ਸੋਲਰ ਵਾਟਰ ਹੀਟਰਾਂ ਨੂੰ ਪੱਕੀ ਤਰ੍ਹਾਂ ਦੱਖਣ ਵੱਲ ਨੂੰ ਮੂੰਹ ਕਰਕੇ ਇੱਕੋ ਹੀ ਹਾਲਤ ਵਿਚ ਰੱਖਿਆ ਜਾਂਦਾ ਹੈ । ਇਹਨਾਂ ਨੂੰ ਸੂਰਜ ਦੀ ਧੁੱਪ ਲੱਗਣ ਲਈ ਵਾਰ-ਵਾਰ ਹਿਲਾਇਆ-ਜੁਲਾਇਆ ਨਹੀਂ ਜਾਂਦਾ । ਇਨ੍ਹਾਂ ਨੂੰ ਜ਼ਮੀਨ ਅਤੇ ਖਿੜਕੀ ਦੇ ਨਾਲ ਕਿਤੇ ਵੀ ਰੱਖਿਆ ਜਾ ਸਕਦਾ ਹੈ । ਅਜਿਹੇ ਹੀਟਰ ਮਕਾਨ ਦੀ ਛੱਤ ਉੱਪਰ ਪੱਕੇ ਵੀ ਲਗਾਏ ਜਾ ਸਕਦੇ ਹਨ ।

ਸੋਲਰ ਵਾਟਰ ਹੀਟਰ ਆਮ ਕਰਕੇ ਜਲਦੀ ਖ਼ਰਾਬ ਨਹੀਂ ਹੁੰਦੇ । ਪਰ ਫਿਰ ਵੀ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਉੱਪਰ ਲੱਗੇ ਸ਼ੀਸ਼ੇ ਨੂੰ ਸਾਫ਼ ਕਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਸ਼ੀਸ਼ੇ ਉੱਪਰ ਧੂੜ ਦੇ ਕਣ ਆਦਿ ਜੰਮੇ ਹੋਣ ਤਾਂ ਇਸ ਤਰ੍ਹਾਂ ਸੂਰਜੀ ਕਿਰਨਾਂ ਪਾਣੀ ਨੂੰ ਗਰਮ ਨਹੀਂ ਕਰ ਸਕਦੀਆਂ ।
PSEB 8th Class Agriculture Solutions Chapter 4 ਸੂਰਜੀ ਊਰਜਾ 8

ਪ੍ਰਸ਼ਨ 3.
ਸੋਲਰ ਡਰਾਇਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿਓ ।
ਉੱਤਰ-
ਇਹਨਾਂ ਦੀ ਵਰਤੋਂ ਫ਼ਲਾਂ ਤੇ ਸਬਜ਼ੀਆਂ ਆਦਿ ਨੂੰ ਸੁਕਾਉਣ ਲਈ ਕੀਤੀ ਜਾਂਦੀ ਹੈ । ਇਹ ਦੋ ਤਰ੍ਹਾਂ ਦੇ ਹੁੰਦੇ ਹਨ-

1. ਕੈਬਨਿਟ ਡਾਇਅਰ – ਇਹ ਇਕ ਲੱਕੜ ਦਾ ਬਕਸਾ ਹੁੰਦਾ ਹੈ ਜੋ ਅੰਦਰਲੇ ਪਾਸਿਓਂ ਕਾਲਾ ਹੁੰਦਾ ਹੈ । ਇਸ ਦੇ ਉੱਪਰਲੇ ਹਿੱਸੇ ਤੇ ਸ਼ੀਸ਼ਾ ਲੱਗਾ ਹੁੰਦਾ ਹੈ । ਸੁਕਾਉਣ ਵਾਲੀ ਚੀਜ਼ ਨੂੰ ਮੋਰੀਆਂ ਵਾਲੀ ਟਰਾਲੀ ਉੱਪਰ ਇਕ ਪੱਧਰ ਤੇ ਰੱਖਿਆ ਜਾਂਦਾ ਹੈ । ਇਸ ਯੰਤਰ ਵਿਚ ਦੋ ਤਰ੍ਹਾਂ ਦੀਆਂ ਮੋਰੀਆਂ ਹੁੰਦੀਆਂ ਹਨ । ਉੱਪਰਲੀ ਸੜਾ ਵਿਚ ਜੋ ਮੋਰੀਆਂ ਹੁੰਦੀਆਂ ਹਨ ਉਹਨਾਂ ਵਿਚੋਂ ਹਵਾ ਨਿਕਲਦੀ ਰਹਿੰਦੀ ਹੈ ਤੇ ਹੇਠਲੀ ਤਹਿ ਵਿਚਲੀਆਂ ਮੋਰੀਆਂ ਵਿਚੋਂ ਤਾਜ਼ੀ ਹਵਾ ਅੰਦਰ ਆਉਂਦੀ ਰਹਿੰਦੀ ਹੈ । ਇਸ ਤਰ੍ਹਾਂ ਹਵਾ ਦੀ ਆਵਾਜਾਈ ਹੁੰਦੀ ਰਹਿੰਦੀ ਹੈ ।

2. ਤਹਿਦਾਰ ਡਾਇਅਰ – ਇਹ ਯੰਤਰ ਲੱਕੜ ਅਤੇ ਲੋਹੇ ਦੀਆਂ ਸ਼ੀਟਾਂ ਜਾਂ ਫਾਈਬਰ ਸ਼ੀਸ਼ੇ ਦਾ ਬਣਿਆ ਹੁੰਦਾ ਹੈ । ਬਕਸੇ ਵਿਚ ਹਵਾ ਦੀ ਆਵਾਜਾਈ ਲਈ ਉੱਪਰਲੇ ਅਤੇ ਥੱਲੇ ਵਾਲੇ ਹਿੱਸੇ ਵਿਚ ਕਈ ਮੋਰੀਆਂ ਕੀਤੀਆਂ ਹੁੰਦੀਆਂ ਹਨ । ਬਕਸੇ ਦੇ ਦੋਵੇਂ ਪਾਸੇ ਸੁਕਾਉਣ ਵਾਲੀ ਵਸਤੂ ਨੂੰ ਕੱਢਣ ਦਾ ਪ੍ਰਬੰਧ ਹੁੰਦਾ ਹੈ । ਟਰੇਆਂ ਉੱਪਰ ਸੂਰਜੀ ਕਿਰਨਾਂ ਨੂੰ ਸੋਖਣ ਵਾਲੇ ਚਮਕੀਲੇ ਡੰਡੇ ਲੱਗੇ ਹੁੰਦੇ ਹਨ | ਬਕਸੇ ਦੇ ਉੱਪਰ ਵਾਲੇ ਹਿੱਸੇ ਤੇ ਇਕਹਿਰਾ ਸ਼ੀਸ਼ਾ ਫਿੱਟ ਹੁੰਦਾ ਹੈ । ਜਿਹਨਾਂ ਥਾਲੀਆਂ ਵਿਚ ਸੁਕਾਉਣ ਲਈ ਚੀਜ਼ਾਂ ਰੱਖਣੀਆਂ ਹੁੰਦੀਆਂ ਹਨ ਇਨ੍ਹਾਂ ਵਿਚ ਵੀ ਬਹੁਤ ਸਾਰੀਆਂ ਮੋਰੀਆਂ ਹੁੰਦੀਆਂ ਹਨ ।

ਥਾਲੀਆਂ ਦੀ ਉਚਾਈ 3-4 ਸੈਂਟੀਮੀਟਰ ਹੁੰਦੀ ਹੈ । ਇਨ੍ਹਾਂ ਵਿਚ ਕੱਟੀਆਂ ਸਬਜ਼ੀਆਂ ਤੇ ਫ਼ਲ ਆਸਾਨੀ ਨਾਲ ਸੁਕਾਉਣ ਲਈ ਰੱਖੇ ਜਾ ਸਕਦੇ ਹਨ । ਸੁੱਕ ਰਹੀਆਂ ਵਸਤਾਂ ਨੂੰ ਛਾਂ ਕਰਨ ਲਈ ਕਾਲੀਆਂ ਚਮਕਦੀਆਂ ਪਲੇਟਾਂ ਲੱਗੀਆਂ ਹੁੰਦੀਆਂ ਹਨ । ਕਿਉਂਕਿ ਇਹ ਯੰਤਰ ਸੁਰਜੀ ਕਿਰਨਾਂ ਤੇ ਕੰਮ ਕਰਦੇ ਹਨ ਇਸ ਨੂੰ ਦਿਨ ਵੇਲੇ ਧੁੱਪ ਵਿਚ ਰੱਖਿਆ ਜਾਂਦਾ ਹੈ । ਇਨ੍ਹਾਂ ਯੰਤਰਾਂ ਦਾ ਸ਼ੀਸ਼ਾ ਹਮੇਸ਼ਾਂ ਦੱਖਣੀ ਦਿਸ਼ਾ ਵੱਲ ਰੱਖਿਆ ਜਾਂਦਾ ਹੈ ।

ਪ੍ਰਸ਼ਨ 4.
ਸੋਲਰ ਵਾਟਰ ਹੀਟਰ ਤੋਂ ਪਾਣੀ ਦੀ ਨਿਰੰਤਰ ਸਪਲਾਈ ਲਈ ਕੀ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ ?
ਉੱਤਰ-
ਸੂਰਜੀ ਊਰਜਾ ਨਾਲ ਪਾਣੀ ਗਰਮ ਕਰਨ ਵਾਲੇ ਹੀਟਰਾਂ ਨੂੰ ਪੱਕੀ ਤਰ੍ਹਾਂ ਇਕ ਥਾਂ ਤੇ ਹੀ ਰੱਖਿਆ ਜਾਂਦਾ ਹੈ । ਇਹਨਾਂ ਨੂੰ ਛੱਤ ਤੇ ਵੀ ਪੱਕੇ ਤੌਰ ਤੇ ਫਿਟ ਕੀਤਾ ਜਾ ਸਕਦਾ ਹੈ । ਇਸ ਲਈ ਠੰਡੇ ਪਾਣੀ ਦੀ ਪਾਈਪ ਲਾਉਣੀ ਪੈਂਦੀ ਹੈ । ਇਸ ਉਪਰ ਲੱਗੇ ਸ਼ੀਸ਼ੇ ਨੂੰ ਚੰਗੀ ਤਰ੍ਹਾਂ ਸਾਫ਼ ਰੱਖਣਾ ਚਾਹੀਦਾ ਹੈ ਤਾਂ ਕਿ ਸੂਰਜੀ ਰੋਸ਼ਨੀ ਪਹੁੰਚਣ ਤੇ ਕੋਈ ਰੁਕਾਵਟ ਨਾ ਆਵੇ । ਇਸ ਨੂੰ ਪਾਣੀ ਦੀ ਸਪਲਾਈ ਨਿਰੰਤਰ ਬਣਾਈ ਰੱਖਣੀ ਜ਼ਰੂਰੀ ਹੈ । ਹੀਟਰ ਦਾ ਮੂੰਹ ਦੱਖਣ ਵੱਲ ਨੂੰ ਰੱਖਿਆ ਜਾਂਦਾ ਹੈ ।

PSEB 8th Class Agriculture Solutions Chapter 4 ਸੂਰਜੀ ਊਰਜਾ

ਪ੍ਰਸ਼ਨ 5.
ਸੁਰਜੀ ਉਰਜਾ ਤੋਂ ਅਸੀਂ ਵੱਖ-ਵੱਖ ਤਰੀਕਿਆਂ ਨਾਲ ਕਿਵੇਂ ਫ਼ਾਇਦਾ ਲੈ ਸਕਦੇ ਹਾਂ ?
ਉੱਤਰ-
ਸੂਰਜ ਸਾਰੀ ਦੁਨੀਆਂ ਨੂੰ ਚਲਾਉਣ ਵਾਲਾ ਇਕੋ-ਇਕ ਊਰਜਾ ਸੋਮਾ ਹੈ । ਇਸ ਦੀ ਉਰਜਾ ਤੋਂ ਪੌਦੇ ਭੋਜਨ ਬਣਾਉਂਦੇ ਹਨ ਜਿਹਨਾਂ ਤੋਂ ਅਸੀਂ ਆਪਣਾ ਭੋਜਨ ਪ੍ਰਾਪਤ ਕਰਦੇ ਹਾਂ | ਹਵਾ ਪਾਣੀ ਦਾ ਚੱਕਰ ਵੀ ਸੂਰਜ ਦੀ ਬਦੌਲਤ ਹੀ ਚਲਦਾ ਹੈ । ਪਰ ਇਹ ਸਾਰਾ ਕੁੱਝ ਕੁਦਰਤ ਵਿਚ ਆਪਣੇ ਆਪ ਹੋ ਰਿਹਾ ਹੈ । ਅਸੀਂ ਆਪਣੀ ਮਿਹਨਤ ਸਦਕਾ ਸੂਰਜੀ ਉਰਜਾ ਤੋਂ ਹੋਰ ਵੀ ਫ਼ਾਇਦਾ ਲੈ ਸਕਦੇ ਹਾਂ, ਜਿਵੇਂ-

  1. ਸੂਰਜੀ ਤਾਪ ਦੀ ਵਰਤੋਂ ਨਾਲ ਅਸੀਂ ਪਾਣੀ ਗਰਮ ਕਰ ਸਕਦੇ ਹਾਂ, ਖਾਣਾ ਪਕਾ ਸਕਦੇ ਹਾਂ, ਬਿਜਲੀ ਪੈਦਾ ਕਰ ਸਕਦੇ ਹਾਂ, ਸ਼ਬਜ਼ੀਆਂ ਫ਼ਲਾਂ ਨੂੰ ਸੁਕਾ ਸਕਦੇ ਹਾਂ ।
  2. ਸੋਲਰ ਸੈਲ ਦੀ ਵਰਤੋਂ ਕਰਕੇ ਸੂਰਜੀ ਊਰਜਾ ਤੋਂ ਬਿਜਲੀ ਪੈਦਾ ਕਰ ਸਕਦੇ ਹਾਂ ।
  3. ਸੂਰਜੀ ਊਰਜਾ ਦੀ ਵਰਤੋਂ ਕਰਕੇ ਅਸੀਂ ਰਵਾਇਤੀ ਊਰਜਾ ਸੋਮਿਆਂ ਨੂੰ ਬਚਾ ਸਕਦੇ ਹਾਂ ।

PSEB 8th Class Agriculture Guide ਸੂਰਜੀ ਊਰਜਾ Important Questions and Answers

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੁਦਰਤੀ ਊਰਜਾ ਸੋਮਿਆਂ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਗਿਆ ਹੈ ?
ਉੱਤਰ-
ਦੋ ਭਾਗਾਂ ਵਿਚ ।

ਪ੍ਰਸ਼ਨ 2.
ਕੋਲੇ ਤੋਂ ਪੈਦਾ ਹੋਣ ਵਾਲੀ ਬਿਜਲੀ ਕਿਹੋ ਜਿਹਾ ਊਰਜਾ ਸੋਮਾ ਹੈ ?
ਉੱਤਰ-
ਰਵਾਇਤੀ ਊਰਜਾ ਸੋਮਾ ।

ਪ੍ਰਸ਼ਨ 3.
ਕਿਹੜੇ ਊਰਜਾ ਸੋਮੇ ਸੀਮਤ ਹਨ ?
ਉੱਤਰ-
ਰਵਾਇਤੀ ।

ਪ੍ਰਸ਼ਨ 4.
ਕਿਹੜੇ ਉਰਜਾ ਸੋਮੇ ਬੇਹੱਦ ਮਾਤਰਾ ਵਿਚ ਹਨ ?
ਉੱਤਰ-
ਗੈਰ-ਰਵਾਇਤੀ ।

ਪ੍ਰਸ਼ਨ 5.
ਪਰਿਵਾਰਿਕ ਪੱਧਰ ਵਾਲੇ ਸੋਲਰ ਡਰਾਇਰ ਨਾਲ ਕਿੰਨੇ ਤਾਜ਼ੇ ਪਦਾਰਥ ਨੂੰ ਕਿੰਨੇ ਦਿਨਾਂ ਵਿਚ ਸੁਕਾਇਆ ਜਾ ਸਕਦਾ ਹੈ ?
ਉੱਤਰ-
2-3 ਕਿਲੋ ਤਾਜ਼ੇ ਪਦਾਰਥ ਨੂੰ 2 ਤੋਂ 3 ਦਿਨਾਂ ਵਿਚ ।

PSEB 8th Class Agriculture Solutions Chapter 4 ਸੂਰਜੀ ਊਰਜਾ

ਪ੍ਰਸ਼ਨ 6.
ਕੀ ਸੂਰਜੀ ਕੁੱਕਰ ਵਿਚ ਰੋਟੀ ਬਣਾਈ ਜਾ ਸਕਦੀ ਹੈ ?
ਉੱਤਰ-
ਨਹੀਂ ।

ਪ੍ਰਸ਼ਨ 7.
ਸੋਲਰ ਵਾਟਰ ਹੀਟਰ ਦਾ ਮੂੰਹ ਕਿਧਰ ਨੂੰ ਹੁੰਦਾ ਹੈ ?
ਉੱਤਰ-
ਦੱਖਣ ਵਲ ।

ਪ੍ਰਸ਼ਨ 8.
ਸੋਲਰ ਹੋਮ ਲਾਈਟਿੰਗ ਸਿਸਟਮ ਨਾਲ ਕਿੰਨੇ ਪੱਖੇ ਅਤੇ ਲਾਈਟਾਂ ਚਲਾ ਸਕਦੇ ਹਾਂ ?
ਉੱਤਰ-
2 ਟਿਊਬਾਂ ਤੇ 2 ਪੱਖੇ, 5 ਤੋਂ 6 ਘੰਟੇ ਲਈ ।

ਪ੍ਰਸ਼ਨ 9.
ਸੋਲਰ ਵਾਟਰ ਪੰਪ ਨਾਲ ਕਿੰਨੇ ਪੱਧਰ ਵਾਲੇ ਪਾਣੀ ਦੇ ਟਿਊਬਵੈੱਲ ਚਲਾਏ ਜਾ ਸਕਦੇ ਹਨ ?
ਉੱਤਰ-
35-40 ਫੁੱਟ ਵਾਲੇ ।

ਪ੍ਰਸ਼ਨ 10.
ਸੂਰਜੀ ਗਰਮੀ ਨਾਲ ਪਾਣੀ ਗਰਮ ਕਿਸ ਹੀਟਰ ਨਾਲ ਹੁੰਦਾ ਹੈ ?
ਉੱਤਰ-
ਥਰਮੋਸਾਈਵੀਨ ਸੋਲਰ ਵਾਟਰ ਹੀਟਰ ਅਤੇ ਸਟੋਰੇਜ਼ ਕਮ-ਕਲੈਕਟਰ ਸੋਲਰ ਵਾਟਰ ਹੀਟਰ ਦੋਵਾਂ ਨਾਲ ।

ਪ੍ਰਸ਼ਨ 11.
ਕਿਸੇ ਇਕ ਰਵਾਇਤੀ ਕੁਦਰਤੀ ਊਰਜਾ ਦੇ ਸੋਮੇ ਦਾ ਨਾਂ ਦੱਸੋ ।
ਉੱਤਰ-
ਕੋਲਾ ।

PSEB 8th Class Agriculture Solutions Chapter 4 ਸੂਰਜੀ ਊਰਜਾ

ਪ੍ਰਸ਼ਨ 12.
ਸੋਲਰ ਕੁੱਕਰ ਦੀ ਵਰਤੋਂ ਤੋਂ ਕਿੰਨੇ ਪ੍ਰਤੀਸ਼ਤ ਰਵਾਇਤੀ ਬਾਲਣ ਬਚ ਸਕਦਾ ਹੈ ?
ਉੱਤਰ-
20% ਤੋਂ 50% ਤਕ !

ਪ੍ਰਸ਼ਨ 13.
ਤਹਿਦਾਰ ਡਰਾਇਅਰ ਵਿਚ ਵਸਤੂ ਰੱਖਣ ਵਾਲੀਆਂ ਥਾਲੀਆਂ ਦਾ ਫਰੇਮ ਕਿਸ ਚੀਜ਼ ਦਾ ਬਣਿਆ ਹੁੰਦਾ ਹੈ ?
ਉੱਤਰ-
ਜੀ. ਆਈ. ਸ਼ੀਟਾਂ ਦਾ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੂਰਜੀ ਉਰਜਾ ਨੂੰ ਕਿਹੜੇ-ਕਿਹੜੇ ਕੰਮਾਂ ਲਈ ਵਰਤਿਆ ਜਾ ਸਕਦਾ ਹੈ ?
ਉੱਤਰ-
ਸੂਰਜੀ ਊਰਜਾ ਨੂੰ ਪਾਣੀ ਗਰਮ ਕਰਨ, ਫ਼ਲਾਂ ਸਬਜ਼ੀਆਂ ਨੂੰ ਸੁਕਾਉਣ, ਭੋਜਨ ਪਕਾਉਣ ਆਦਿ ਲਈ ਵਰਤਿਆ ਜਾ ਸਕਦਾ ਹੈ ।

ਪ੍ਰਸ਼ਨ 2.
ਸਿੱਧੀ ਧੁੱਪ ਵਿਚ ਫ਼ਲ ਅਤੇ ਸਬਜ਼ੀਆਂ ਨੂੰ ਸੁਕਾਉਣ ਦਾ ਕੀ ਨੁਕਸਾਨ ਹੈ ?
ਉੱਤਰ-
ਇਸ ਤਰ੍ਹਾਂ ਕੀੜੇ, ਪੰਛੀ ਅਤੇ ਧੂੜ ਨਾਲ ਫ਼ਲ ਤੇ ਸਬਜ਼ੀਆਂ ਖ਼ਰਾਬ ਹੁੰਦੀਆਂ ਹਨ ਅਤੇ ਇਹਨਾਂ ਦੇ ਰੰਗ ਵਿਚ ਵੀ ਫ਼ਰਕ ਪੈ ਜਾਂਦਾ ਹੈ ।

ਪ੍ਰਸ਼ਨ 3.
ਸੂਰਜੀ ਹੀਟਰ ਕੀ ਹੁੰਦਾ ਹੈ ?
ਉੱਤਰ-
ਇਹ ਇਕ ਉਪਕਰਨ ਹੈ ਜੋ ਸੂਰਜੀ ਊਰਜਾ ਨੂੰ ਸੋਖ ਕੇ ਗਰਮੀ ਊਰਜਾ ਵਿਚ ਬਦਲ ਦਿੰਦਾ ਹੈ ।

ਪ੍ਰਸ਼ਨ 4.
ਸੋਲਰ ਵਾਟਰ ਹੀਟਰ ਦੇ ਸ਼ੀਸ਼ਿਆਂ ਦੀ ਸਫ਼ਾਈ ਕਰਨਾ ਕਿਉਂ ਜ਼ਰੂਰੀ ਹੁੰਦਾ ਹੈ ?
ਉੱਤਰ-
ਸ਼ੀਸ਼ਿਆਂ ਉੱਪਰ ਧੂੜ ਕਣ ਆਦਿ ਜੰਮ ਜਾਂਦੇ ਹਨ ਜਿਸ ਨਾਲ ਸੂਰਜ ਦੀਆਂ ਕਿਰਨਾਂ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਨਹੀਂ ਕਰ ਸਕਦੀਆਂ ।

ਪ੍ਰਸ਼ਨ 5.
ਸੂਰਜੀ ਉਰਜਾ ਕਿਸ ਤਰ੍ਹਾਂ ਇਕੱਠੀ ਕੀਤੀ ਜਾਂਦੀ ਹੈ ? ਉੱਤਰ-ਇਹ ਕਈ ਤਰ੍ਹਾਂ ਦੇ ਲੈਨਜ਼ਾਂ ਦੁਆਰਾ ਇਕੱਠੀ ਕੀਤੀ ਜਾਂਦੀ ਹੈ ।

PSEB 8th Class Agriculture Solutions Chapter 4 ਸੂਰਜੀ ਊਰਜਾ

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-
ਸੋਲਰ ਕੁੱਕਰ ਦੀ ਵਰਤੋਂ ਨਾਲ ਕਿੰਨੇ ਰਿਵਾਇਤੀ ਬਾਲਣ ਦੀ ਬੱਚਤ ਹੁੰਦੀ ਹੈ, ਸੋਲਰ ਕੁੱਕਰ ਕਿੰਨੀ ਕਿਸਮ ਦੇ ਹਨ ? ਇਹਨਾਂ ਵਿਚ ਕੀ ਕਮੀ ਹੈ ?
ਉੱਤਰ-
ਸੋਲਰ ਕੁੱਕਰ ਦੀ ਵਰਤੋਂ ਨਾਲ 20% ਤੋਂ 50% ਤਕ ਰਿਵਾਇਤੀ ਬਾਲਣ ਬਚ ਸਕਦਾ ਹੈ, ਜਿਹੜਾ ਭੋਜਨ ਪਕਾਉਣ ਲਈ ਵਰਤਿਆ ਜਾਂਦਾ ਹੈ । ਸੂਰਜੀ ਉਰਜਾ ਗਰਮੀ ਦੀ ਸ਼ਕਲ ਵਿਚ ਕਈ ਤਰ੍ਹਾਂ ਦੇ ਲੈਨਜ਼ਾਂ ਦੁਆਰਾ ਇਕੱਠੀ ਕੀਤੀ ਜਾਂਦੀ ਹੈ, ਜਿਹੜੀ ਕਿ ਭੋਜਨ ਪਕਾਉਣ ਲਈ ਵਰਤੀ ਜਾਂਦੀ ਹੈ ।
ਇਹ ਆਮ ਤੌਰ ‘ਤੇ ਦੋ ਤਰ੍ਹਾਂ ਦੇ ਹੁੰਦੇ ਹਨ-

  1. ਸਿੱਧੇ ਸੋਲਰ ਕੁੱਕਰ,
  2. ਬਕਸੇ ਵਾਲੇ ਸੋਲਰ ਕੁੱਕਰ 1

ਕਮੀਆਂ – ਸੋਲਰ ਕੁੱਕਰ ਨੂੰ ਹਮੇਸ਼ਾਂ ਸੂਰਜ ਵੱਲ ਨੂੰ ਮੂੰਹ ਕਰਕੇ ਰੱਖਣਾ ਪੈਂਦਾ ਹੈ ਤੇ ਵਾਰਵਾਰ ਸੈੱਟ ਕਰਨਾ ਪੈਂਦਾ ਹੈ । ਇਹਨਾਂ ਦੀ ਵਰਤੋਂ ਰੋਟੀ ਪਕਾਉਣ ਲਈ ਨਹੀਂ ਕੀਤੀ ਜਾ ਸਕਦੀ ।

ਵਸਤੂਨਿਸ਼ਠ ਪ੍ਰਸ਼ਨ
ਠੀਕ / ਗ਼ਲਤ

1. ਪਾਣੀ ਗਰਮ ਕਰਨ ਲਈ ਸੂਰਜੀ ਹੀਟਰ ਹੁੰਦਾ ਹੈ ।
2. ਸੋਲਰ ਕੂਕਰ ਭੋਜਨ ਪਕਾਉਣ ਦੇ ਕੰਮ ਆਉਂਦਾ ਹੈ ।
3. ਰਵਾਇਤੀ ਉਰਜਾ ਸੋਮੇ ਅਸੀਮਿਤ ਹਨ ।
ਉੱਤਰ-
1. √
2. √
3. ×

ਬਹੁਭਾਂਤੀ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਰਵਾਇਤੀ ਊਰਜਾ ਸੋਮਾ ਹੈ-
(ਉ) ਕੋਲਾ
(ਅ) ਹਵਾ
(ੲ) ਪਾਣੀ
(ਸ) ਸੂਰਜ ।
ਉੱਤਰ-
(ਉ) ਕੋਲਾ

ਪ੍ਰਸ਼ਨ 2.
ਗੈਰ ਰਵਾਇਤੀ ਊਰਜਾ ਸੋਮੇ ਹਨ-
(ਉ) ਬਾਇਓ ਗੈਸ
(ਅ) ਸੂਰਜੀ ਊਰਜਾ
(ੲ) ਰਸਾਇਣਿਕ ਊਰਜਾ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਪ੍ਰਸ਼ਨ 3.
ਸੋਲਰ ਡਰਾਇਰ ਵਿਚ ਸੁਕਾਈਆਂ ਜਾਣ ਵਾਲੀਆਂ ਸਬਜ਼ੀਆਂ ਹਨ-
(ਉ) ਪਾਲਕ,
(ਅ) ਮੇਥੀ
(ੲ) ਮਿਰਚਾਂ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਖ਼ਾਲੀ ਥਾਂਵਾਂ ਭਰੋ

1. ਬਾਇਓ ਗੈਸ ………………………… ਸੋਮਾ ਹੈ ।
2. ਸੋਲਰ ਲਾਲਟੈਨ ਇੱਕ ……………………… ਲਾਈਟ ਹੈ ।
3. ਸੋਲਰ ਵਾਟਰ ਹੀਟਰ …………………….. ਤਰ੍ਹਾਂ ਦੇ ਹੁੰਦੇ ਹਨ ।
ਉੱਤਰ-
1. ਗੈਰ-ਰਵਾਇਤੀ,
2. ਐਮਰਜੈਂਸੀ,
3. ਦੋ ।

PSEB 8th Class Agriculture Solutions Chapter 4 ਸੂਰਜੀ ਊਰਜਾ

ਸੂਰਜੀ ਊਰਜਾ PSEB 8th Class Agriculture Notes

  1. ਕੁਦਰਤੀ ਊਰਜਾ ਦੇ ਸੋਮਿਆਂ ਨੂੰ ਮੁੱਖ ਤੌਰ ਤੇ ਦੋ ਭਾਗਾਂ ਵਿਚ ਵੰਡਿਆ ਗਿਆ ਹੈ-ਰਵਾਇਤੀ ਅਤੇ ਗੈਰ ਰਵਾਇਤੀ ਊਰਜਾ ਸੋਮੇ ।
  2. ਰਵਾਇਤੀ ਸੋਮੇ ਕੁਦਰਤ ਵਿਚ ਸੀਮਿਤ ਹਨ । ਇਹ ਹਨ-ਕੋਲਾ, ਬਿਜਲੀ, ਪੈਟਰੋਲੀਅਮ ਵਸਤਾਂ ਆਦਿ ।
  3. ਗੈਰ ਰਵਾਇਤੀ ਊਰਜਾ ਸੋਮੇ ਹਨ-ਬਾਇਓ ਗੈਸ, ਸੂਰਜੀ ਊਰਜਾ, ਰਸਾਇਣਿਕ ਉਰਜਾ ਆਦਿ ।
  4. ਸੂਰਜ ਦੀਆਂ ਕਿਰਨਾਂ ਤੋਂ ਸੋਲਰ ਸੈਲ ਦੀ ਵਰਤੋਂ ਕਰਕੇ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ ।
  5. ਸੋਲਰ ਡਰਾਇਰ ਦੀ ਸਹਾਇਤਾ ਨਾਲ ਸਬਜ਼ੀਆਂ, ਫ਼ਲਾਂ ਨੂੰ ਸੁਕਾਇਆ ਜਾਂਦਾ ਹੈ ।
  6. ਸੁਰਜੀ ਡਰਾਇਰ ਦੋ ਤਰ੍ਹਾਂ ਦੇ ਹੁੰਦੇ ਹਨ-ਪਰਿਵਾਰਿਕ ਪੱਧਰ ਤੇ ਵਰਤੋਂ ਲਈ, ਵਪਾਰਕ ਪੱਧਰ ਤੇ ਵਰਤੋਂ ਲਈ ।
  7. ਸੋਲਰ ਕੁੱਕਰ ਸੂਰਜੀ ਰੋਸ਼ਨੀ ਵਿਚ ਭੋਜਨ ਪਕਾਉਣ ਲਈ ਵਰਤਿਆ ਜਾਂਦਾ ਹੈ ।
  8. ਪਾਣੀ ਗਰਮ ਕਰਨ ਲਈ ਸੂਰਜੀ ਹੀਟਰ ਹੁੰਦੇ ਹਨ ।
  9. ਪਾਣੀ ਗਰਮ ਕਰਨ ਵਾਲੇ ਸੂਰਜੀ ਹੀਟਰ ਦੋ ਤਰ੍ਹਾਂ ਦੇ ਹਨ-ਥਰਮੋਸਾਈਫਨ ਸੋਲਰ ਵਾਟਰ ਹੀਟਰ, ਸਟੋਰੇਜ਼ ਕਮ-ਕੁਲੈਕਟਰ ਸੋਲਰ ਵਾਟਰ ਹੀਟਰ ।
  10. ਸੋਲਰ ਲਾਲਟੈਨ ਐਮਰਜੈਂਸੀ ਲਾਈਟ ਹੁੰਦੀ ਹੈ ਇਸ ਨੂੰ ਸੂਰਜੀ ਰੋਸ਼ਨੀ ਨਾਲ ਚਾਰਜ ਕੀਤਾ ਜਾਂਦਾ ਹੈ ਤੇ ਇਹ 3-4 ਘੰਟੇ ਤੱਕ ਵਰਤੀ ਜਾ ਸਕਦੀ ਹੈ ।
  11. ਸੂਰਜੀ ਰੋਸ਼ਨੀ ਨਾਲ ਸੋਲਰ ਹੋਮ ਲਾਈਟਿੰਗ ਸਿਸਟਮ ਅਤੇ ਸੋਲਰ ਸਟਰੀਟ ਲਾਈਟ ਆਦਿ ਵੀ ਚਲਦੇ ਹਨ ।
  12. ਸੋਲਰ ਵਾਟਰ ਪੰਪ 35-40 ਫੁੱਟ ਪਾਣੀ ਦੇ ਪੱਧਰ ਤੋਂ ਪਾਣੀ ਚੁੱਕਣ ਲਈ ਵਰਤੇ ਜਾ ਸਕਦੇ ਹਨ ।

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

Punjab State Board PSEB 8th Class Agriculture Book Solutions Chapter 1 ਭੂਮੀ ਅਤੇ ਭੂਮੀ ਸੁਧਾਰ Textbook Exercise Questions and Answers.

PSEB Solutions for Class 8 Agriculture Chapter 1 ਭੂਮੀ ਅਤੇ ਭੂਮੀ ਸੁਧਾਰ

Agriculture Guide for Class 8 PSEB ਭੂਮੀ ਅਤੇ ਭੂਮੀ ਸੁਧਾਰ Textbook Questions and Answers

ਅਭਿਆਸ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਖੇਤੀਬਾੜੀ ਪੱਖੋਂ ਜ਼ਮੀਨ ਦਾ pH ਮੁੱਲ ਕਿੰਨਾ ਹੋਣਾ ਚਾਹੀਦਾ ਹੈ ?
ਉੱਤਰ-
6.5 ਤੋਂ 8.7 ਤੱਕ pH ਹੋਣਾ ਚਾਹੀਦਾ ਹੈ ।

ਪ੍ਰਸ਼ਨ 2.
ਭੂਮੀ ਦੇ ਦੋ ਮੁੱਖ ਭੌਤਿਕ ਗੁਣ ਦੱਸੋ ।
ਉੱਤਰ-
ਕਣਾਂ ਦਾ ਆਕਾਰ, ਭੂਮੀ ਘਣਤਾ, ਕਣਾਂ ਦੇ ਦਰਮਿਆਨ ਖ਼ਾਲੀ ਥਾਂ, ਪਾਣੀ ਜਮ੍ਹਾਂ ਰੱਖਣ ਦੀ ਤਾਕਤ ਅਤੇ ਪਾਣੀ ਸਮਾਉਣ ਦੀ ਤਾਕਤ ਆਦਿ ।

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

ਪ੍ਰਸ਼ਨ 3.
ਕਿਸ ਭੂਮੀ ਵਿੱਚ ਪਾਣੀ ਲਾਉਂਦੇ ਸਾਰ ਹੀ ਜਜ਼ਬ ਹੋ ਜਾਂਦਾ ਹੈ ?
ਉੱਤਰ-
ਰੇਤਲੀਆਂ ਭੂਮੀਆਂ (Sandy Soils) ।

ਪ੍ਰਸ਼ਨ 4.
ਚੀਕਣੀ ਮਿੱਟੀ ਵਿੱਚ ਚੀਕਣੇ ਕਣਾਂ ਦੀ ਮਾਤਰਾ ਦੱਸੋ ।
ਉੱਤਰ-
ਘੱਟੋ-ਘੱਟ 40 ਪ੍ਰਤੀਸ਼ਤ ਚੀਕਣ ਕਣ ਹੁੰਦੇ ਹਨ ।

ਪ੍ਰਸ਼ਨ 5.
ਖਾਰੀ ਅਤੇ ਤੇਜ਼ਾਬੀ ਪਣ ਨੂੰ ਨਾਪਣ ਦਾ ਪੈਮਾਨਾ ਦੱਸੋ ।
ਉੱਤਰ-
ਖਾਰੀ ਤੇ ਤੇਜ਼ਾਬੀ ਪਣ ਨੂੰ ਨਾਪਣ ਦਾ ਪੈਮਾਨਾ pH ਮੁੱਲ ਹੈ ।

ਪ੍ਰਸ਼ਨ 6.
ਲੂਣੀਆਂ ਭੂਮੀਆਂ ਵਿੱਚ ਕਿਹੜੇ ਲੁਣਾਂ ਦੀ ਬਹੁਤਾਤ ਹੁੰਦੀ ਹੈ ?
ਉੱਤਰ-
ਇਨ੍ਹਾਂ ਭੂਮੀਆਂ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਦੇ ਕਲੋਰਾਈਡ ਅਤੇ ਸਲਫੇਟ ਲੁਣਾਂ ਦੀ ਬਹੁਤਾਤ ਹੁੰਦੀ ਹੈ ।

ਪ੍ਰਸ਼ਨ 7.
ਜਿਸ ਜ਼ਮੀਨ ਵਿੱਚ ਸੋਡੀਅਮ ਦੇ ਕਾਰਬੋਨੇਟ ਅਤੇ ਬਾਈਕਾਰਬੋਨੇਟ ਵਧੇਰੇ ਮਾਤਰਾ ਵਿੱਚ ਹੋਣ, ਉਸ ਭੂਮੀ ਨੂੰ ਕਿਸ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ ?
ਉੱਤਰ-
ਖਾਰੀਆਂ ਜ਼ਮੀਨਾਂ ।

ਪ੍ਰਸ਼ਨ 8.
ਹਰੀ ਖਾਦ ਲਈ ਦੋ ਫ਼ਸਲਾਂ ਦੇ ਨਾਂ ਦੱਸੋ ।
ਉੱਤਰ-
ਸਣ, ਜੰਤਰ ।

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

ਪ੍ਰਸ਼ਨ 9.
ਚੀਕਣੀਆਂ ਜ਼ਮੀਨਾਂ ਕਿਸ ਫ਼ਸਲ ਲਈ ਚੰਗੀਆਂ ਹੁੰਦੀਆਂ ਹਨ ?
ਉੱਤਰ-
ਝੋਨੇ ਦੀ ਬੀਜਾਈ ਲਈ ।

ਪ੍ਰਸ਼ਨ 10.
ਖ਼ਾਰੀਆਂ ਜ਼ਮੀਨਾਂ ਦੇ ਸੁਧਾਰ ਲਈ ਕਿਹੜਾ ਪਦਾਰਥ ਵਰਤਿਆ ਜਾਂਦਾ ਹੈ ?
ਉੱਤਰ-
ਜਿਪਸਮ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਭੂਮੀ ਵਿਗਿਆਨ ਅਨੁਸਾਰ ਮਿੱਟੀ ਤੋਂ ਕੀ ਭਾਵ ਹੈ ?
ਉੱਤਰ-
ਵਿਗਿਆਨਿਕ ਦ੍ਰਿਸ਼ਟੀਕੋਣ ਅਨੁਸਾਰ ਭੁਮੀ ਕੁਦਰਤੀ ਸ਼ਕਤੀਆਂ ਦੇ ਪ੍ਰਭਾਵ ਹੇਠਾਂ ਕੁਦਰਤੀ ਮਾਦੇ ਤੋਂ ਪੈਦਾ ਹੋਈ ਇੱਕ ਕੁਦਰਤੀ ਵਸਤੁ ਹੈ ।

ਪ੍ਰਸ਼ਨ 2.
ਭੂਮੀ ਦੇ ਕਿਹੜੇ-ਕਿਹੜੇ ਪ੍ਰਮੁੱਖ ਭੌਤਿਕ ਗੁਣ ਹਨ ?
ਉੱਤਰ-
ਕਣਾਂ ਦਾ ਆਕਾਰ, ਭੂਮੀ ਘਣਤਾ, ਕਣਾਂ ਦੇ ਦਰਮਿਆਨ ਖ਼ਾਲੀ ਥਾਂ, ਪਾਣੀ ਜਮਾਂ ਰੱਖਣ ਦੀ ਤਾਕਤ ਅਤੇ ਪਾਣੀ ਸਮਾਉਣ ਦੀ ਤਾਕਤ ਆਦਿ ।

ਪ੍ਰਸ਼ਨ 3.
ਚੀਕਣੀ ਅਤੇ ਰੇਤਲੀ ਮਿੱਟੀ ਦੀ ਤੁਲਨਾ ਕਰੋ ।
ਉੱਤਰ-

ਰੇਤਲੀ ਮਿੱਟੀ ਚੀਕਣੀ ਮਿੱਟੀ
1. ਉੱਗਲਾਂ ਵਿੱਚ ਕਣਾਂ ਦਾ ਆਕਾਰ ਰੜਕਦਾ ਹੈ । 1. ਕਣ ਬਹੁਤ ਬਰੀਕ ਹੁੰਦੇ ਹਨ ।
2. ਪਾਣੀ ਬਹੁਤ ਜਲਦੀ ਜਜ਼ਬ ਹੋ ਜਾਂਦਾ ਹੈ । 2. ਪਾਣੀ ਬਹੁਤ ਦੇਰ ਤੱਕ ਖੜ੍ਹਾ ਰਹਿੰਦਾ ਹੈ ।
3. ਦੋ ਕਣਾਂ ਦਰਮਿਆਨ ਖ਼ਾਲੀ ਥਾਂ ਵੱਧ ਹੁੰਦੀ ਹੈ । 3. ਦੋ ਕਣਾਂ ਦਰਮਿਆਨ ਖ਼ਾਲੀ ਥਾਂ ਘੱਟ ਹੁੰਦੀ ਹੈ ।

ਪ੍ਰਸ਼ਨ 4.
ਤੇਜ਼ਾਬੀ ਭੂਮੀ ਹੋਣ ਤੋਂ ਕੀ ਭਾਵ ਹੈ ?
ਉੱਤਰ-
ਜਿਹੜੀਆਂ ਜ਼ਮੀਨਾਂ ਵਿੱਚ ਤੇਜ਼ਾਬੀ ਮਾਦਾ ਵਧੇਰੇ ਹੁੰਦਾ ਹੈ ਉਨ੍ਹਾਂ ਨੂੰ ਤੇਜ਼ਾਬੀ ਭੂਮੀ ਕਿਹਾ ਜਾਂਦਾ ਹੈ । ਇਹਨਾਂ ਜ਼ਮੀਨਾਂ ਵਿੱਚ ਵਧੇਰੇ ਵਰਖਾ ਕਾਰਨ ਖਾਰੇ ਨਮਕ ਰੁੜ ਜਾਂਦੇ ਹਨ ਅਤੇ ਬੁਟਿਆਂ ਆਦਿ ਦੇ ਪੱਤਿਆਂ ਦੇ ਗਲ-ਸੜਨ ਨਾਲ ਵੀ ਤੇਜ਼ਾਬੀ ਮਾਦਾ ਪੈਦਾ ਹੁੰਦਾ ਹੈ ।

ਪ੍ਰਸ਼ਨ 5.
ਕੱਲਰ ਵਾਲੀ ਭੂਮੀ ਕਿਸ ਨੂੰ ਆਖਦੇ ਹਨ ?
ਉੱਤਰ-
ਜਿਹੜੀਆਂ ਜ਼ਮੀਨਾਂ ਵਿੱਚ ਲੁਣਾਂ ਦੀ ਮਾਤਰਾ ਵੱਧ ਜਾਂਦੀ ਹੈ ਉਹਨਾਂ ਨੂੰ ਕੱਲਰ ਵਾਲੀ ਭੂਮੀ ਕਿਹਾ ਜਾਂਦਾ ਹੈ । ਇਹ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਹਨ-ਲੂਣੀਆਂ, ਖਾਰੀਆਂ ਅਤੇ ਲੁਣੀਆਂ-ਖਾਰੀਆਂ ।

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

ਪ੍ਰਸ਼ਨ 6.
ਸੇਮ ਵਾਲੀ ਭੂਮੀ ਤੋਂ ਕੀ ਭਾਵ ਹੈ ?
ਉੱਤਰ-
ਉਹਨਾਂ ਜ਼ਮੀਨਾਂ ਨੂੰ ਜਿਹਨਾਂ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਜ਼ੀਰੋ ਤੋਂ ਲੈ ਕੇ 1.5 ਮੀਟਰ ਹੇਠਾਂ ਹੀ ਮਿਲ ਜਾਵੇ, ਨੂੰ ਸੇਮ ਵਾਲੀਆਂ ਜ਼ਮੀਨਾਂ ਕਿਹਾ ਜਾਂਦਾ ਹੈ ।

ਪ੍ਰਸ਼ਨ 7.
ਲੂਣੀਆਂ ਭੂਮੀਆਂ ਦਾ ਸੁਧਾਰ ਕਿਵੇਂ ਕੀਤਾ ਜਾਂਦਾ ਹੈ ?
ਉੱਤਰ-

  1. ਜਿੰਦਰੇ ਜਾਂ ਟਰੈਕਟਰ ਵਾਲੇ ਕਰਾਹੇ ਨਾਲ ਭੂਮੀ ਦੀ ਉੱਪਰਲੀ ਪਰਤ ਖੁਰਚ ਕੇ ਕਿਸੇ ਹੋਰ ਥਾਂ ਤੇ ਡੂੰਘਾਈ ਵਿੱਚ ਪਾ ਦੇਣੀ ਚਾਹੀਦੀ ਹੈ।
  2. ਜ਼ਮੀਨ ਨੂੰ ਪਾਣੀ ਨਾਲ ਭਰ ਕੇ ਇਸ ਵਿੱਚ ਹਲ ਚਲਾ ਦਿੱਤਾ ਜਾਂਦਾ ਹੈ ਤੇ ਫਿਰ ਪਾਣੀ ਬਾਹਰ ਕੱਢ ਦਿੱਤਾ ਜਾਂਦਾ ਹੈ । ਇਸ ਨਾਲ ਲੂਣ ਪਾਣੀ ਵਿੱਚ ਘੁਲ ਕੇ ਬਾਹਰ ਨਿਕਲ ਜਾਂਦੇ ਹਨ ।

ਪ੍ਰਸ਼ਨ 8.
ਕੱਲਰ ਜ਼ਮੀਨਾਂ ਨੂੰ ਸੁਧਾਰਨ ਲਈ ਲੋੜੀਂਦੀ ਜਾਣਕਾਰੀ ਦੱਸੋ ।
ਉੱਤਰ-
ਕੱਲਰ ਜ਼ਮੀਨਾਂ ਨੂੰ ਸੁਧਾਰਨ ਲਈ ਕੁੱਝ ਜਾਣਕਾਰੀ ਪ੍ਰਾਪਤ ਕਰਨੀ ਜ਼ਰੂਰੀ ਹੈ ਜਿਵੇਂ :-

  1. ਜ਼ਮੀਨ ਹੇਠਲੇ ਪਾਣੀ ਦਾ ਪੱਧਰ ।
  2. ਪਾਣੀ ਦੀ ਸਿੰਚਾਈ ਲਈ ਯੋਗਤਾ ਕਿਸ ਤਰ੍ਹਾਂ ਦੀ ਹੈ ।
  3. ਨਹਿਰੀ ਪਾਣੀ ਉਪਲੱਬਧ ਹੈ ਜਾਂ ਨਹੀਂ ।
  4. ਧਰਤੀ ਵਿਚ ਰੋੜ ਜਾਂ ਹੋਰ ਸਖ਼ਤ ਤਹਿ ਹੈ ਜਾਂ ਨਹੀਂ ।
  5. ਵਾਧੂ ਪਾਣੀ ਕੱਢਣ ਲਈ ਖਾਲਾਂ ਦਾ ਯੋਗ ਪ੍ਰਬੰਧ ਹੈ ਕਿ ਨਹੀਂ ।
  6. ਕੱਲਰ ਦੀ ਕਿਸਮ ਕਿਹੜੀ ਹੈ ।

ਪ੍ਰਸ਼ਨ 9.
ਮੈਰਾ ਜ਼ਮੀਨਾਂ ਦੇ ਮੁੱਖ ਗੁਣ ਦੱਸੋ ।
ਉੱਤਰ-
ਮੈਰਾ ਜ਼ਮੀਨਾਂ ਦੇ ਗੁਣ ਰੇਤਲੀਆਂ ਅਤੇ ਚੀਕਣੀਆਂ ਜ਼ਮੀਨਾਂ ਦੇ ਵਿਚਕਾਰ ਹੁੰਦੇ ਹਨ । ਹੱਥਾਂ ਵਿੱਚ ਸਿਰਕਾਉਣ ਤੇ ਇਸ ਦੇ ਕਣ ਪਾਉਡਰ ਵਾਂਗ ਸਿਰਕਦੇ ਹਨ । ਇਸ ਨੂੰ ਖੇਤੀਬਾੜੀ ਪੱਖੋਂ ਉੱਤਮ ਮੰਨਿਆ ਗਿਆ ਹੈ ।

ਪ੍ਰਸ਼ਨ 10.
ਲੂਣੀਆਂ ਖਾਰੀਆਂ ਭੂਮੀਆਂ ਕੀ ਹਨ ?
ਉੱਤਰ-
ਇਹਨਾਂ ਜ਼ਮੀਨਾਂ ਵਿੱਚ ਖਾਰਾਪਣ ਤੇ ਲੂਣਾਂ ਦੀ ਮਾਤਰਾ ਵੱਧ ਹੁੰਦੀ ਹੈ । ਇਹਨਾਂ ਵਿਚ ਚੀਕਣੇ ਕਣਾਂ ਨਾਲ ਜੁੜਿਆ ਸੋਡੀਅਮ ਤੱਤ ਵਧੇਰੇ ਮਾਤਰਾ ਵਿੱਚ ਹੁੰਦਾ ਹੈ ਤੇ ਭੂਮੀ ਵਿੱਚ ਚੰਦ ਲੂਣ ਵੀ ਵਧੇਰੇ ਮਾਤਰਾ ਵਿੱਚ ਹੁੰਦੇ ਹਨ ।

(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ

ਪ੍ਰਸ਼ਨ 1.
ਰੇਤਲੀਆਂ ਜ਼ਮੀਨਾਂ ਦੇ ਸੁਧਾਰ ਲਈ ਯੋਗ ਪ੍ਰਬੰਧਾਂ ਬਾਰੇ ਦੱਸੋ ।
ਉੱਤਰ-
ਰੇਤਲੀਆਂ ਜ਼ਮੀਨਾਂ ਦੇ ਸੁਧਾਰ ਲਈ ਯੋਗ ਪ੍ਰਬੰਧ ਹੇਠ ਲਿਖੇ ਅਨੁਸਾਰ ਹਨ-

  1. ਹਰੀ ਖਾਦ ਨੂੰ ਫੁੱਲ ਪੈਣ ਤੋਂ ਪਹਿਲਾਂ ਜਾਂ ਦੋ ਮਹੀਨੇ ਦੀ ਫ਼ਸਲ ਨੂੰ ਜ਼ਮੀਨ ਵਿੱਚ ਦਬਾ । ਦਿਓ । ਹਰੀ ਖਾਦ ਲਈ ਸਣ ਜਾਂ ਜੰਤਰ ਦੀ ਬੀਜਾਈ ਕੀਤੀ ਜਾ ਸਕਦੀ ਹੈ ।
  2. ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਨੂੰ ਵੱਤਰ ਖੇਤ ਵਿੱਚ ਵਾਹੀ ਦੁਆਰਾ ਖੇਤ ਵਿਚ ਮਿਲਾ ਦੇਣਾ ਚਾਹੀਦਾ ਹੈ ।
  3. ਮੁਰਗੀਆਂ ਦੀ ਖਾਦ, ਸੂਰਾਂ ਦੀ ਖਾਦ, ਕੰਪੋਸਟ ਖਾਦ ਆਦਿ ਦੀ ਵਰਤੋਂ ਨਾਲ ਵੀ ਸੁਧਾਰਿਆ ਜਾ ਸਕਦਾ ਹੈ ।
  4. ਮਈ-ਜੂਨ ਦੇ ਮਹੀਨੇ ਵਿੱਚ ਖੇਤਾਂ ਨੂੰ ਖ਼ਾਲੀ ਨਾ ਛੱਡੋ । ਕੋਈ ਨਾ ਕੋਈ ਫ਼ਸਲ ਬੀਜ ਕੇ ਰੱਖੋ ਤਾਂ ਜੋ ਇਹਨਾਂ ਵਿਚਲੇ ਜੀਵ ਅੰਸ਼ ਮਾਦੇ ਨੂੰ ਬਚਾਇਆ ਜਾ ਸਕੇ ।
  5. ਫਲੀਦਾਰ ਫ਼ਸਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ ।
  6. ਸਿੰਚਾਈ ਲਈ ਛੋਟੇ ਕਿਆਰੇ ਬਣਾਓ ।
  7. ਉਪਰਲੀ ਰੇਤਲੀ ਤਹਿ ਨੂੰ ਕਰਾਹੇ ਨਾਲ ਇੱਕ ਪਾਸੇ ਕਰ ਦਿਓ ਤੇ ਹੇਠੋਂ ਵਧੀਆ ਮੈਰਾ ਮਿੱਟੀ ਦੀ ਤਹਿ ਨੂੰ ਵਰਤੋ ।
  8. ਛੱਪੜਾਂ ਦੀ ਚੀਕਣੀ ਮਿੱਟੀ ਵੀ ਖੇਤਾਂ ਵਿੱਚ ਪਾ ਕੇ ਲਾਭ ਮਿਲਦਾ ਹੈ ।

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

ਪ੍ਰਸ਼ਨ 2.
ਕਣਾਂ ਦੇ ਆਕਾਰ ਦੇ ਅਨੁਪਾਤ ਅਨੁਸਾਰ ਭੂਮੀ ਦੀਆਂ ਤਿੰਨ ਮੁੱਖ ਕਿਸਮਾਂ ਦਾ ਵਰਣਨ ਕਰੋ ।
ਉੱਤਰ-
ਕਣਾਂ ਦੇ ਆਕਾਰ ਦੇ ਅਨੁਪਾਤ ਅਨੁਸਾਰ ਭੂਮੀ ਦੀਆਂ ਤਿੰਨ ਕਿਸਮਾਂ ਹਨ-
1. ਰੇਤਲੀਆਂ ਭੂਮੀਆਂ
2. ਚੀਕਣੀਆਂ ਜ਼ਮੀਨਾਂ
3. ਮੈਰਾ ਜ਼ਮੀਨਾਂ ।

1. ਰੇਤਲੀਆਂ ਭੂਮੀਆਂ – ਗਿੱਲੀ ਮਿੱਟੀ ਦਾ ਲੱਡੂ ਬਣਾਉਂਦੇ ਸਾਰ ਹੀ ਭਰ ਜਾਂਦਾ ਹੈ । ਇਸ ਦੇ ਕਣ ਉੱਗਲਾਂ ਵਿੱਚ ਰੜਕਦੇ ਹਨ । ਸਿੰਚਾਈ ਦਾ ਪਾਣੀ ਲਾਉਂਦੇ ਸਾਰ ਹੀ ਜ਼ਜਬ ਹੋ ਜਾਂਦਾ ਹੈ । ਇਹਨਾਂ ਦੇ ਕਣਾਂ ਦਰਮਿਆਨ ਖ਼ਾਲੀ ਥਾਂ ਵੱਧ ਹੁੰਦੀ ਹੈ । ਇਸ ਮਿੱਟੀ ਦੀ ਵਹਾਈ ਸੌਖੀ ਹੈ ਤੇ ਇਸਨੂੰ ਹਲਕੀ ਜ਼ਮੀਨ ਕਿਹਾ ਜਾਂਦਾ ਹੈ । ਇਸ ਵਿਚ ਹਵਾ ਤੇ ਪਾਣੀ ਦੀ ਆਵਾਜਾਈ ਸੌਖੀ ਹੈ ।

2. ਚੀਕਣੀਆਂ ਭੂਮੀਆਂ – ਗਿੱਲੀ ਮਿੱਟੀ ਦਾ ਲੱਡੂ ਸੌਖਿਆਂ ਬਣ ਜਾਂਦਾ ਹੈ ਤੇ ਟੁੱਟਦਾ ਜਾਂ ਭੁਰਦਾ ਨਹੀਂ ਹੈ । ਇਸ ਦੇ ਕਣਾਂ ਦਾ ਆਕਾਰ ਰੇਤਾ ਦੇ ਕਣਾਂ ਦੇ ਮੁਕਾਬਲੇ ਵਿੱਚ ਬਹੁਤ ਘੱਟ ਹੁੰਦਾ ਹੈ । ਇਸ ਵਿੱਚ ਘੱਟੋ-ਘੱਟ 40% ਚੀਕਣੇ ਕਣ ਹੁੰਦੇ ਹਨ । ਇਹਨਾਂ ਵਿੱਚ ਕਈ ਦਿਨਾਂ ਤੱਕ ਪਾਣੀ ਖੜ੍ਹਾ ਰਹਿੰਦਾ ਹੈ । ਵੱਤਰ ਘੱਟ ਜਾਣ ਤੇ ਵਹਾਈ ਵੇਲੇ ਢੀਮਾਂ ਉਠਦੀਆਂ ਹਨ । ਸੁੱਕ ਜਾਣ ਤੇ ਇਸ ਵਿਚ ਤਰੇੜਾਂ ਪੈ ਜਾਂਦੀਆਂ ਹਨ । ਜ਼ਮੀਨ ਜਿਵੇਂ ਫੱਟ ਜਾਂਦੀ ਹੈ । ਇਹਨਾਂ ਵਿੱਚ ਪਾਣੀ ਰੱਖਣ ਦੀ ਤਾਕਤ ਰੇਤਲੀ ਜ਼ਮੀਨ ਨਾਲੋਂ ਕਿਧਰੇ ਵੱਧ ਹੈ ।

3. ਮੈਰਾ ਜ਼ਮੀਨ – ਇਹ ਜ਼ਮੀਨਾਂ ਰੇਤਲੀਆਂ ਤੇ ਚੀਕਣੀਆਂ ਜ਼ਮੀਨਾਂ ਦੇ ਵਿਚਕਾਰ ਹੁੰਦੀਆਂ ਹਨ । ਇਹਨਾਂ ਦੇ ਕਣਾਂ ਦਾ ਆਕਾਰ ਵੀ ਚੀਕਣੀਆਂ ਤੇ ਰੇਤਲੀਆਂ ਜ਼ਮੀਨਾਂ ਦੇ ਕਣਾਂ ਦੇ ਵਿਚਕਾਰ ਹੈ । ਇਹਨਾਂ ਵਿਚ ਮੁਸਾਮਾਂ ਦੀ ਬਣਤਰ, ਹਵਾ ਤੇ ਪਾਣੀ ਦੀ ਆਵਾਜਾਈ, ਪਾਣੀ ਸੰਭਾਲਣ ਸਮਰੱਥਾ, ਖੁਰਾਕੀ ਤੱਤਾਂ ਦੀ ਮਾਤਰਾ ਆਦਿ ਗੁਣ ਵਧੀਆ ਫ਼ਸਲ ਦੀ ਪ੍ਰਾਪਤੀ ਲਈ ਢੁੱਕਵੇਂ ਅਤੇ ਉਪਜਾਊ ਹਨ ਇਸ ਜ਼ਮੀਨ ਨੂੰ ਖੇਤੀਬਾੜੀ ਲਈ ਉੱਤਮ ਮੰਨਿਆ ਜਾਂਦਾ ਹੈ । ਇਸ ਦੇ ਕਣ ਹੱਥਾਂ ਵਿਚ ਪਾਊਡਰ ਵਾਂਗ ਸਿਰਕਦੇ ਹਨ ।

ਪ੍ਰਸ਼ਨ 3.
ਇਕ ਖਾਕਾ ਚਿੱਤਰ ਰਾਹੀਂ ਭੂਮੀ ਦੇ ਮੁੱਖ ਭਾਗਾਂ ਨੂੰ ਦਰਸਾਓ ।
ਉੱਤਰ-
ਭੂਮੀ ਇੱਕ ਮਿਸ਼ਰਣ ਹੈ ਜਿਸ ਵਿੱਚ ਖਣਿਜ ਪਦਾਰਥ, ਜੀਵਕ ਮਾਦਾ, ਪਾਣੀ ਅਤੇ ਹਵਾ ਹੁੰਦੇ ਹਨ । ਇਹਨਾਂ ਦੀ ਮਾਤਰਾ ਨੂੰ ਹੇਠ ਦਿੱਤੇ ਚਿੱਤਰ ਵਿੱਚ ਦਰਸਾਇਆ ਗਿਆ ਹੈ | ਹਵਾ ਅਤੇ ਪਾਣੀ ਦੀ ਮਾਤਰਾ ਆਪਸ ਵਿਚ ਵੱਧ-ਘੱਟ ਸਕਦੀ ਹੈ ।
PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ 1

ਪ੍ਰਸ਼ਨ 4.
ਰੇਤਲੀਆਂ ਜ਼ਮੀਨਾਂ ਦੇ ਸੁਧਾਰ ਦੀ ਵਿਧੀ ਵਿਸਥਾਰ ਨਾਲ ਲਿਖੋ ।
ਉੱਤਰੇ-
ਤਲੀਆਂ ਜ਼ਮੀਨਾਂ ਦੇ ਸੁਧਾਰ ਲਈ ਯੋਗ ਪ੍ਰਬੰਧ ਹੇਠ ਲਿਖੇ ਅਨੁਸਾਰ ਹਨ-

  1. ਹਰੀ ਖਾਦ ਨੂੰ ਫੁੱਲ ਪੈਣ ਤੋਂ ਪਹਿਲਾਂ ਜਾਂ ਦੋ ਮਹੀਨੇ ਦੀ ਫ਼ਸਲ ਨੂੰ ਜ਼ਮੀਨ ਵਿੱਚ ਦਬਾ ਦਿਓ । ਹਰੀ ਖਾਦ ਲਈ ਸਣ ਜਾਂ ਜੰਤਰ ਦੀ ਬੀਜਾਈ ਕੀਤੀ ਜਾ ਸਕਦੀ ਹੈ ।
  2. ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਨੂੰ ਵੱਤਰ ਖੇਤ ਵਿੱਚ ਵਾਹੀ ਦੁਆਰਾ ਖੇਤ ਵਿਚ ਮਿਲਾ ਦੇਣਾ ਚਾਹੀਦਾ ਹੈ ।
  3. ਮੁਰਗੀਆਂ ਦੀ ਖਾਦ, ਸੂਰਾਂ ਦੀ ਖਾਦ, ਕੰਪੋਸਟ ਖਾਦ ਆਦਿ ਦੀ ਵਰਤੋਂ ਨਾਲ ਵੀ ਸੁਧਾਰਿਆ ਜਾ ਸਕਦਾ ਹੈ ।
  4. ਮਈ-ਜੂਨ ਦੇ ਮਹੀਨੇ ਵਿੱਚ ਖੇਤਾਂ ਨੂੰ ਖ਼ਾਲੀ ਨਾ ਛੱਡੋ | ਕੋਈ ਨਾ ਕੋਈ ਫ਼ਸਲ ਬੀਜ ਕੇ ਰੱਖੋ ਤਾਂ ਜੋ ਇਹਨਾਂ ਵਿਚਲੇ ਜੀਵ-ਅੰਸ਼ ਮਾਦੇ ਨੂੰ ਬਚਾਇਆ ਜਾ ਸਕੇ ।
  5. ਫਲੀਦਾਰ ਫ਼ਸਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ । 6. ਸਿੰਚਾਈ ਲਈ ਛੋਟੇ ਕਿਆਰੇ ਬਣਾਓ ।
  6. ਉੱਪਰਲੀ ਰੇਤਲੀ ਤਹਿ ਨੂੰ ਕਰਾਹੇ ਨਾਲ ਇੱਕ ਪਾਸੇ ਕਰ ਦਿਓ ਤੇ ਹੇਠੋਂ ਵਧੀਆ ਮੈਰਾ ਮਿੱਟੀ ਦੀ ਤਹਿ ਨੂੰ ਵਰਤੋ ।
  7. ਛੱਪੜਾਂ ਦੀ ਚੀਕਣੀ ਮਿੱਟੀ ਵੀ ਖੇਤਾਂ ਵਿੱਚ ਪਾ ਕੇ ਲਾਭ ਮਿਲਦਾ ਹੈ ।

ਪ੍ਰਸ਼ਨ 5.
ਸੇਮ ਵਾਲੀ ਜ਼ਮੀਨ ਵਿਚ ਫ਼ਸਲਾਂ ਨੂੰ ਆਉਣ ਵਾਲੀਆਂ ਮੁੱਖ ਸਮੱਸਿਆਵਾਂ ਅਤੇ ਸੇਮ ਜ਼ਮੀਨਾਂ ਨੂੰ ਸੁਧਾਰਨ ਦਾ ਢੰਗ ਦੱਸੋ ।
ਉੱਤਰ-
ਅਜਿਹੀਆਂ ਜ਼ਮੀਨਾਂ ਜਿਹਨਾਂ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਸਿਫ਼ਰ ਤੋਂ 1.5 ਮੀਟਰ ਤੱਕ ਦੀ ਡੂੰਘਾਈ ਤੇ ਹੋਵੇ ਉਹਨਾਂ ਨੂੰ ਸੇਮ ਵਾਲੀਆਂ ਜ਼ਮੀਨਾਂ ਕਿਹਾ ਜਾਂਦਾ ਹੈ । ਇਹ ਪਾਣੀ ਇੰਨੀ ਨੇੜੇ ਆ ਜਾਂਦਾ ਹੈ ਕਿ ਬੂਟੇ ਦੀਆਂ ਜੜਾਂ ਵਾਲੀ ਥਾਂ ਤੇ ਜ਼ਮੀਨ ਦੇ ਸੁਰਾਖ ਪਾਣੀ ਨਾਲ ਭਰੇ ਰਹਿੰਦੇ ਹਨ ਅਤੇ ਜ਼ਮੀਨ ਹਮੇਸ਼ਾ ਹੀ, ਗਿੱਲੀ ਰਹਿੰਦੀ ਹੈ । ਬੂਟੇ ਦੀਆਂ ਜੜ੍ਹਾਂ ਨੂੰ ਹਵਾ ਨਹੀਂ ਮਿਲਦੀ ਅਤੇ ਹਵਾ ਦੀ ਆਵਾਜਾਈ ਵੀ ਘੱਟ ਜਾਂਦੀ ਹੈ । ਜ਼ਮੀਨ ਵਿਚ ਆਕਸੀਜਨ ਘੱਟ ਜਾਂਦੀ ਹੈ ਤੇ ਕਾਰਬਨ ਡਾਈਆਕਸਾਈਡ ਵੱਧ ਜਾਂਦੀ ਹੈ ।

ਸੇਮ ਦੀ ਸਮੱਸਿਆ ਹੱਲ ਕਰਨ ਲਈ ਕਈ ਉਪਰਾਲੇ ਕੀਤੇ ਜਾਂਦੇ ਹਨ, ਜਿਵੇਂ-ਖੜ੍ਹੇ ਪਾਣੀ ਦਾ ਸੇਮ ਨਾਲਿਆਂ ਦੁਆਰਾ ਨਿਕਾਸ, ਵਧੇਰੇ ਟਿਊਬਵੈੱਲ ਲਾ ਕੇ ਪਾਣੀ ਦੀ ਵੱਧ ਵਰਤੋਂ, ਝੋਨਾ ਅਤੇ ਗੰਨਾ ਵਰਗੀਆਂ ਫ਼ਸਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ, ਜੰਗਲਾਤ ਹੇਠ ਰਕਬਾ ਵਧਾਉਣਾ ਚਾਹੀਦਾ ਹੈ ।

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

PSEB 8th Class Agriculture Guide ਭੂਮੀ ਅਤੇ ਭੂਮੀ ਸੁਧਾਰ Important Questions and Answers

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭੂਮੀ-ਵਿਗਿਆਨ ਅਨੁਸਾਰ ਧਰਤੀ ਨੂੰ ਨਿਰਜੀਵ ਵਸਤੂ ਮੰਨਿਆ ਜਾਂ ਜਾਨਦਾਰ ਵਸਤੂ ?
ਉੱਤਰ-
ਜਾਨਦਾਰ ਵਸਤੂ ।

ਪ੍ਰਸ਼ਨ 2.
ਭੂਮੀ ਵਿੱਚ ਕਿੰਨੇ ਪ੍ਰਤੀਸ਼ਤ ਖਣਿਜ ਅਤੇ ਜੈਵਿਕ ਪਦਾਰਥ ਹੁੰਦਾ ਹੈ ?
ਉੱਤਰ-
ਖਣਿਜ 45% ਅਤੇ ਜੈਵਿਕ ਪਦਾਰਥ 0.5 % ਹਨ ।

ਪ੍ਰਸ਼ਨ 3.
ਹਲਕੀਆਂ ਭੂਮੀਆਂ ਕਿਨ੍ਹਾਂ ਨੂੰ ਕਿਹਾ ਜਾਂਦਾ ਹੈ ?
ਉੱਤਰ-
ਰੇਤਲੀਆਂ ਭੂਮੀਆਂ ।

ਪ੍ਰਸ਼ਨ 4.
ਪਾਣੀ ਸਾਂਭਣ ਦੀ ਸ਼ਕਤੀ ਵੱਧ ਕਿਹੜੀ ਭੂਮੀ ਵਿੱਚ ਹੈ ?
ਉੱਤਰ-
ਚੀਕਣੀ ਮਿੱਟੀ ਵਿੱਚ ।

ਪ੍ਰਸ਼ਨ 5.
ਖੇਤੀ ਲਈ ਕਿਹੜੀ ਭੂਮੀ ਉੱਤਮ ਮੰਨੀ ਗਈ ਹੈ ?
ਉੱਤਰ-
ਮੈਰਾ ਭੂਮੀ ।

ਪ੍ਰਸ਼ਨ 6.
ਤੇਜ਼ਾਬੀ ਭੂਮੀਆਂ ਦੀ ਸਮੱਸਿਆ ਕਿਹੜੇ ਇਲਾਕਿਆਂ ਵਿੱਚ ਵੱਧ ਹੈ ?
ਉੱਤਰ-
ਵਰਖਾ ਵਾਲੇ ਇਲਾਕਿਆਂ ਵਿੱਚ ।

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

ਸ਼ਨ 7.
ਕਿੰਨੇ ਪੀ. ਐੱਚ. ਵਾਲੀ ਭੂਮੀ ਤੇਜਾਬੀ ਹੁੰਦੀ ਹੈ ?
ਉੱਤਰ-
ਪੀ. ਐੱਚ. 7 ਤੋਂ ਘੱਟ ਵਾਲੀ ।

ਪ੍ਰਸ਼ਨ 8.
ਕਿੰਨੇ ਪੀ. ਐੱਚ. ਵਾਲੀ ਭੂਮੀ ਖੇਤੀ ਲਈ ਠੀਕ ਮੰਨੀ ਜਾਂਦੀ ਹੈ ?
ਉੱਤਰ-
6.5 ਤੋਂ 8.7 ਪੀ. ਐੱਚ. ਵਾਲੀ ।

ਪ੍ਰਸ਼ਨ 9.
ਲੂਣੀਆਂ ਭੂਮੀਆਂ ਦੀ ਪੀ. ਐੱਚ. ਕਿੰਨੀ ਹੁੰਦੀ ਹੈ ?
ਉੱਤਰ-
8.7 ਤੋਂ ਘੱਟ ।’

ਪ੍ਰਸ਼ਨ 10.
ਰੇਹ, ਬੂਰ ਜਾਂ ਸ਼ੋਰੇ ਵਾਲੀਆਂ ਭੂਮੀਆਂ ਕਿਹੜੀਆਂ ਹਨ ?
ਉੱਤਰ-
ਲੂਣੀਆਂ ਭੂਮੀਆਂ ।

ਪ੍ਰਸ਼ਨ 11.
ਖਾਰੀਆਂ ਜ਼ਮੀਨਾਂ ਵਿਚ ਪਾਣੀ ਜ਼ੀਰਨ ਦੀ ਸਮਰੱਥਾ ਕਿੰਨੀ ਹੈ ?
ਉੱਤਰ-
ਬਹੁਤ ਘੱਟ ।

ਪ੍ਰਸ਼ਨ 12.
ਹਰੀ ਖਾਦ ਦੀ ਫ਼ਸਲ ਦੱਸੋ ।
ਉੱਤਰ-
ਸਣ, ਜੰਤਰ ।

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

ਪ੍ਰਸ਼ਨ 13.
ਰੇਤਲੀਆਂ ਜ਼ਮੀਨਾਂ ਵਿੱਚ ਸਿੰਚਾਈ ਲਈ ਕਿਹੋ ਜਿਹੇ ਕਿਆਰੇ ਬਣਾਏ ਜਾਂਦੇ ਹਨ ?
ਉੱਤਰ-
ਛੋਟੇ ਆਕਾਰ ਦੇ ।

ਪ੍ਰਸ਼ਨ 14.
ਤੇਜ਼ਾਬੀ ਜ਼ਮੀਨਾਂ ਵਿੱਚ ਚੁਨਾ ਪਾਉਣ ਦਾ ਸਹੀ ਸਮਾਂ ਦੱਸੋ ।
ਉੱਤਰ-
ਫ਼ਸਲ ਬੀਜਣ ਤੋਂ 3-6 ਮਹੀਨੇ ਪਹਿਲਾਂ ।

ਪ੍ਰਸ਼ਨ 15.
ਪੰਜਾਬ ਵਿਚ ਤੇਜ਼ਾਬੀ ਜ਼ਮੀਨ ਦੀ ਸਮੱਸਿਆ ਕਿੰਨੀ ਗੰਭੀਰ ਹੈ ?
ਉੱਤਰ-
ਪੰਜਾਬ ਵਿਚ ਤੇਜ਼ਾਬੀ ਜ਼ਮੀਨ ਦੀ ਸਮੱਸਿਆ ਨਹੀਂ ਹੈ ।

ਪ੍ਰਸ਼ਨ 15. ਪੰਜਾਬ ਵਿਚ ਤੇਜ਼ਾਬੀ ਜ਼ਮੀਨ ਦੀ ਸਮੱਸਿਆ ਕਿੰਨੀ ਗੰਭੀਰ ਹੈ ?
ਉੱਤਰ-
ਪੰਜਾਬ ਵਿਚ ਤੇਜ਼ਾਬੀ ਜ਼ਮੀਨ ਦੀ ਸਮੱਸਿਆ ਨਹੀਂ ਹੈ ।

ਪ੍ਰਸ਼ਨ 16.
ਲੂਣੀਆਂ ਭੂਮੀਆਂ ਵਿਚ ਕਿਹੜੇ ਲੂਣ ਵੱਧ ਹੁੰਦੇ ਹਨ ?
ਉੱਤਰ-
ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਦੇ ਕਲੋਰਾਈਡ ।

ਪ੍ਰਸ਼ਨ 17.
ਸੇਮ ਵਾਲੀ ਭੂਮੀ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਕੀ ਹੁੰਦਾ ਹੈ ?
ਉੱਤਰ-
ਧਰਤੀ ਦੇ ਹੇਠਲੇ ਪਾਣੀ ਦੀ ਸੜਾ ਸਿਫ਼ਰ ਤੋਂ ਲੈ ਕੇ ਡੇਢ ਮੀਟਰ ਹੁੰਦੀ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਰੇਤਲੀ ਭੂਮੀ ਦੀ ਪਛਾਣ ਲਈ ਦੋ ਢੰਗ ਦੱਸੋ ।
ਉੱਤਰ-
ਰੇਤਲੀ ਭੂਮੀ ਵਿੱਚ ਪਾਣੀ ਸਿੰਚਾਈ ਕਰਦੇ ਸਾਰ ਹੀ ਜ਼ਜ਼ਬ ਹੋ ਜਾਂਦਾ ਹੈ । ਉਂਗਲਾਂ ਵਿੱਚ ਇਸਦੇ ਕਣ ਰੜਕਦੇ ਹਨ ।

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

ਪ੍ਰਸ਼ਨ 2.
ਚੀਕਣੀ ਮਿੱਟੀ ਵਿੱਚ ਪਾਣੀ ਚੂਸਣ ਅਤੇ ਸਾਂਭਣ ਦੀ ਸ਼ਕਤੀ ਕਿਵੇਂ ਵਧਾਈ ਜਾ ਸਕਦੀ ਹੈ ?
ਉੱਤਰ-
ਕੁਦਰਤੀ ਖਾਦਾਂ ਦੀ ਵਰਤੋਂ ਕਰਨ, ਵਹਾਈ ਕਰਨ ਅਤੇ ਗੋਡੀ ਕਰਨ ਨਾਲ ਚੀਕਣੀ ਮਿੱਟੀ ਦੀ ਪਾਣੀ ਚੁਸਣ ਅਤੇ ਸਾਂਭਣ ਦੀ ਸ਼ਕਤੀ ਨੂੰ ਵਧਾਇਆ ਜਾ ਸਕਦਾ ਹੈ ।

ਪ੍ਰਸ਼ਨ 3.
ਭੂਮੀ ਵਿੱਚ ਤੇਜ਼ਾਬੀਪਣ ਵੱਧਣ ਦਾ ਕਾਰਨ ਦੱਸੋ ।
ਉੱਤਰ-
ਵਧੇਰੇ ਵਰਖਾ ਕਾਰਨ ਜ਼ਿਆਦਾ ਹਰਿਆਵਲ ਰਹਿੰਦੀ ਹੈ । ਬੁਟਿਆਂ ਆਦਿ ਦੇ ਪੱਤੇ ਜ਼ਮੀਨ ਵਿੱਚ ਡਿੱਗ ਕੇ ਗਲਦੇ-ਸੜਦੇ ਰਹਿੰਦੇ ਹਨ ਅਤੇ ਮੀਂਹ ਦੇ ਪਾਣੀ ਦੀ ਰੋੜ੍ਹ ਨਾਲ ਖਾਰੇ ਲੂਣ ਰੁੜ੍ਹ ਜਾਂਦੇ ਹਨ, ਜਿਸ ਨਾਲ ਜ਼ਮੀਨ ਵਿੱਚ ਤੇਜ਼ਾਬੀਪਣ ਵੱਧਦਾ ਹੈ ।

ਪ੍ਰਸ਼ਨ 4.
ਲੂਣੀਆਂ ਭੂਮੀਆਂ ਦੇ ਦੋ ਗੁਣ ਦੱਸੋ ।
ਉੱਤਰ-

  1. ਇਹਨਾਂ ਭੂਮੀਆਂ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਦੇ ਕਲੋਰਾਈਡ ਅਤੇ ਸਲਫੇਟ ਲੂਣਾਂ ਦੀ ਮਾਤਰਾ ਵੱਧ ਹੁੰਦੀ ਹੈ ।
  2. ਇਹਨਾਂ ਵਿੱਚ ਪਾਣੀ ਜ਼ੀਰਨ ਦੀ ਸਮਰੱਥਾ ਕਾਫੀ ਹੁੰਦੀ ਹੈ ਅਤੇ ਵਹਾਈ ਲਈ ਪੋਲੀਆਂ ਹੁੰਦੀਆਂ ਹਨ ।

ਪ੍ਰਸ਼ਨ 5.
ਖਾਰੀਆਂ ਜ਼ਮੀਨਾਂ ਦੇ ਦੋ ਗੁਣ ਦੱਸੋ ।
ਉੱਤਰ-

  1. ਇਹਨਾਂ ਭੂਮੀਆਂ ਵਿਚ ਸੋਡੀਅਮ ਦੇ ਕਾਰਬੋਨੇਟ ਅਤੇ ਬਾਈਕਾਰਬੋਨੇਟ ਵਾਲੇ ਲੂਣ ਵਧੇਰੇ ਮਾਤਰਾ ਵਿਚ ਹੁੰਦੇ ਹਨ ।
  2. ਇਹਨਾਂ ਵਿੱਚ ਪਾਣੀ ਜ਼ੀਰਨ ਦੀ ਸਮਰੱਥਾ ਘੱਟ ਹੁੰਦੀ ਹੈ । ਵਹਾਈ ਬਹੁਤ ਕਠਿਨ ਹੁੰਦੀ ਹੈ ।

ਪ੍ਰਸ਼ਨ 6.
ਤੇਜ਼ਾਬੀ ਜ਼ਮੀਨਾਂ ਦੇ ਸੁਧਾਰ ਲਈ ਦੋ ਤਰੀਕੇ ਦੱਸੋ ।
ਉੱਤਰ-ਚੂਨੇ ਦੀ ਵਰਤੋਂ ਕਰਕੇ ਅਤੇ ਗੰਨਾ ਮਿੱਲ ਦੀ ਮੈਲ ਅਤੇ ਲੱਕੜ ਦੀ ਰਾਖ ਵਰਤੀ ਜਾ ਸਕਦੀ ਹੈ । ਚੂਨੇ ਲਈ ਕੈਲਸ਼ੀਅਮ ਕਾਰਬੋਨੇਟ ਦੀ ਵਰਤੋਂ ਹੁੰਦੀ ਹੈ ।

ਪ੍ਰਸ਼ਨ 7.
ਤੇਜ਼ਾਬੀ ਜ਼ਮੀਨਾਂ ਵਿਚ ਚੂਨਾ ਪਾਉਣ ਦੇ ਤਰੀਕੇ ਬਾਰੇ ਦੱਸੋ !
ਉੱਤਰ-
ਚੂਨਾ ਪਾਉਣ ਦਾ ਸਹੀ ਸਮਾਂ ਫ਼ਸਲ ਬੀਜਣ ਤੋਂ 3-6 ਮਹੀਨੇ ਪਹਿਲਾਂ ਹੈ । ਫ਼ਸਲ ਦੀ ਕਟਾਈ ਤੋਂ ਬਾਅਦ ਖੇਤ ਵਿਚ ਚੂਨਾ ਪਾ ਕੇ ਵਾਹ ਦੇਣਾ ਚਾਹੀਦਾ ਹੈ ।

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੱਲੜ ਕਿਸ ਨੂੰ ਕਹਿੰਦੇ ਹਨ, ਇਹ ਕਿਵੇਂ ਬਣਦਾ ਹੈ ?
ਉੱਤਰ-
ਜੀਵ ਜੰਤੂਆਂ ਅਤੇ ਬਨਸਪਤੀ ਦੀ ਰਹਿੰਦ-ਖੂੰਹਦ, ਮਲ-ਮੂਤਰ ਅਤੇ ਉਹਨਾਂ ਦੇ ਗਲੇ-ਸੜੇ ਅੰਗ ਜੋ ਕਿ ਮਿੱਟੀ ਵਿਚ ਸਮੇਂ-ਸਮੇਂ ਰਲਦੇ ਰਹਿੰਦੇ ਹਨ, ਨੂੰ ਮੱਲੜ, ਜਾਂ ਹਿਊਮਸ ਕਿਹਾ ਜਾਂਦਾ ਹੈ । ਘਾਹ-ਫੂਸ, ਫ਼ਸਲਾਂ, ਦਰੱਖ਼ਤ, ਸੁੰਡੀਆਂ, ਗੰਡੋਏ, ਜੀਵਾਣੂ, ਕੀਟਾਣੂ, ਢੇਰਾਂ ਦੀ ਰੂੜੀ ਅਤੇ ਘਰ ਦਾ ਕੂੜੇ-ਕਰਕਟ ਆਦਿ ਵੀ ਮੱਲੜ੍ਹ ਦੇ ਹਿੱਸੇ ਹੋ ਸਕਦੇ ਹਨ । ਇਨ੍ਹਾਂ ਪਦਾਰਥਾਂ ਦੇ ਜ਼ਮੀਨ ਵਿਚ ਰਲਣ ਨਾਲ ਥੋਂ ਦੇ ਗੁਣਾਂ ਵਿਚ ਬਹੁਤ ਸੁਧਾਰ ਹੁੰਦਾ ਹੈ । ਇਸ ਨਾਲ ਪ੍ਰਾਪਤ ਹੋਣ ਵਾਲੀ ਉਪਜ ਉੱਤੇ ਵੀ ਚੰਗਾ ਅਸਰ ਪੈਂਦਾ ਹੈ ।

ਜਦੋਂ ਵੀ ਜੀਵਿਕ ਪਦਾਰਥ ਜਾਂ ਕਾਰਬਨਿਕ ਚੀਜ਼ਾਂ ਮਿੱਟੀ ਵਿਚ ਮਿਲਾਈਆਂ ਜਾਂਦੀਆਂ ਹਨ । ਸੂਖ਼ਮ ਜੀਵਾਣੂਆਂ ਅਤੇ ਬੈਕਟੀਰੀਆ ਦੀਆਂ ਕਿਰਿਆਵਾਂ ਨਾਲ ਇਹਨਾਂ ਪਦਾਰਥਾਂ ਦਾ ਵਿਘਟਨ ਸ਼ੁਰੂ ਹੋ ਜਾਂਦਾ ਹੈ ਅਤੇ ਇਹ ਪਦਾਰਥ ਗਲਣਾ-ਸੜਨਾ ਸ਼ੁਰੂ ਕਰ ਦਿੰਦੇ ਹਨ । ਇਨ੍ਹਾਂ ਵਿਚੋਂ ਕਈ ਕਿਸਮ ਦੀਆਂ ਗੈਸਾਂ ਪੈਦਾ ਹੁੰਦੀਆਂ ਹਨ ਜੋ ਕਿ ਹਵਾ ਵਿਚ ਰਲ ਜਾਂਦੀਆਂ ਹਨ । ਇਸ ਕਰਕੇ ਗਲ-ਸੜ ਰਹੀਆਂ ਚੀਜ਼ਾਂ ਤੋਂ ਸਾਨੂੰ ਕਈ ਵਾਰ ਦੁਰਗੰਧ ਵੀ ਆਉਣ ਲੱਗ ਜਾਂਦੀ ਹੈ । ਕਾਰਬਨਿਕ ਪਦਾਰਥ ਟੁੱਟ ਕੇ ਅਕਾਰਬਨਿਕ ਤੱਤਾਂ ਜਿਵੇਂ ਕਾਰਬਨ, ਹਾਈਡਰੋਜਨ, ਨਾਈਟਰੋਜਨ, ਆਕਸੀਜਨ, ਫ਼ਾਸਫੋਰਸ ਅਤੇ ਗੰਧਕ ਵਿਚ ਬਦਲ ਜਾਂਦੇ ਹਨ । ਪਾਣੀ ਭੂ-ਤਾਪ ਅਤੇ ਕੁ-ਜੀਵਾਂ ਦੀ ਕਿਰਿਆ ਨਾਲ ਇਹ ਤੱਤ ਬੁਟਿਆਂ ਲਈ ਪ੍ਰਾਪਤ ਯੋਗ ਰੂਪ ਵਿਚ ਤਬਦੀਲ ਹੋ ਜਾਂਦੇ ਹਨ ਅਤੇ ਇਹ ਮੁੜ ਤੋਂ ਬੂਟਿਆਂ ਦੇ ਸਰੀਰਾਂ ਦਾ ਅੰਗ ਬਣ ਕੇ ਕਾਰਬਨਿਕ ਪਦਾਰਥਾਂ ਵਿਚ ਬਦਲ ਜਾਂਦੇ ਹਨ ਅਤੇ ਇਸੇ ਤਰ੍ਹਾਂ ਇਹ ਬਣਨ ਤੇ ਟੁੱਟਣ ਦਾ ਚੱਕਰ ਚਲਦਾ ਰਹਿੰਦਾ ਹੈ । ਇਸ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ ਕਿ ਮੱਲੜ ਜੀਵਿਕ ਪਦਾਰਥਾਂ ਦੀ ਬੁਟਿਆਂ ਲਈ ਪ੍ਰਾਪਤੀ ਯੋਗ ਅਵਸਥਾ ਹੈ ।

ਪ੍ਰਸ਼ਨ 2.
ਭੋਂ-ਬਣਤਰ ਦੀ ਕਿਹੜੀ ਕਿਸਮ ਖੇਤੀਬਾੜੀ ਲਈ ਸਭ ਤੋਂ ਚੰਗੀ ਹੈ ਅਤੇ ਕਿਉਂ ? ਉਦਾਹਰਨ ਸਹਿਤ ਦੱਸੋ ।
ਉੱਤਰ-
ਫ਼ਸਲਾਂ ਜੜ੍ਹਾਂ ਰਾਹੀਂ ਭਾਂ ਵਿਚੋਂ ਆਪਣਾ ਭੋਜਨ ਪ੍ਰਾਪਤ ਕਰਦੀਆਂ ਹਨ । ਫ਼ਸਲਾਂ ਆਸਾਨੀ ਨਾਲ ਇਹ ਭੋਜਨ ਤਾਂ ਹੀ ਪ੍ਰਾਪਤ ਕਰ ਸਕਦੀਆਂ ਹਨ ਜੇ ਤੋਂ ਵਿਚਲੀਆਂ ਡਲੀਆਂ ਦੇ ਆਕਾਰ ਛੋਟੇ ਹੋਣ ਅਤੇ ਇਹ ਬਹੁਤ ਘੱਟ ਸ਼ਕਤੀ ਨਾਲ ਟੁੱਟ ਜਾਣ । ਅਜਿਹੀ ਬਣਤਰ ਉਸੇ ਹਾਲਤ ਵਿੱਚ ਹੀ ਸੰਭਵ ਹੈ ਜੇ ਭੋ ਵਿਚ ਮੱਲੜ੍ਹ ਜਾਂ ਜੀਵ ਪਦਾਰਥ ਦੀ ਮਾਤਰਾ ਕਾਫ਼ੀ ਜ਼ਿਆਦਾ ਹੋਵੇ । ਭੂਮੀ ਦੀ ਅਜਿਹੀ ਢੁੱਕਵੀਂ ਅਤੇ ਲੋੜੀਂਦੀ ਬਣਤਰ ਨੂੰ ਭੁਰਭੁਰੀ ਬਣਤਰ ਕਿਹਾ ਜਾਂਦਾ ਹੈ । ਭੁਰਭੁਰੀ ਬਣਤਰ ਵਾਲੀ ਤੋਂ ਵਿਚ ਡਲੀਆਂ ਨਰਮ ਅਤੇ ਬਹੁਤ ਛੋਟੇ ਆਕਾਰ ਦੀਆਂ ਹੁੰਦੀਆਂ ਹਨ । ਇਹਨਾਂ ਡਲੀਆਂ ਨੂੰ ਹੱਥਾਂ ਵਿਚ ਮਲ ਕੇ ਸੌਖ ਨਾਲ ਭਰਿਆ ਜਾ ਸਕਦਾ ਹੈ । ਡਲੀਆਂ ਦੇ ਕਣਾਂ ਵਿਚ ਆਪਸ ਵਿਚ ਜੁੜ ਕੇ ਰਹਿਣ ਦੀ ਸ਼ਕਤੀ ਬਹੁਤ ਘੱਟ ਹੁੰਦੀ ਹੈ ।

ਇਸ ਲਈ ਉਹ ਭੁਰ-ਭੁਰ ਕੇ ਨਿੱਕੇ-ਨਿੱਕੇ ਕਿਣਕਿਆਂ ਦੇ ਰੂਪ ਵਿਚ ਭੋ ਦਾ ਅੰਗ ਬਣ ਜਾਂਦੀਆਂ ਹਨ । ਕਿਣਕਿਆਂ ਦੇ ਵਿਚਕਾਰ ਜੁੜਨ ਸ਼ਕਤੀ ਦਾ ਘੱਟ ਹੋਣਾ ਪਾਣੀ ਅਤੇ ਹਵਾ ਲਈ ਕਾਫ਼ੀ ਥਾਂ ਉਪਲੱਬਧ ਹੋਣ ਦਾ ਕਾਰਨ ਬਣਦਾ ਹੈ । ਜੁੜਨ ਸ਼ਕਤੀ ਘੱਟ ਹੋਣ ਕਰਕੇ ਹੀ ਜੀਵਾਣੂਆਂ ਲਈ ਵਿਘਟਨ ਦਾ ਕੰਮ ਕਰਨਾ ਕਾਫ਼ੀ ਸੌਖਾ ਰਹਿੰਦਾ ਹੈ ਅਤੇ ਉਹਨਾਂ ਨੂੰ ਸਾਹ ਲੈਣ ਲਈ ਲੋੜੀਂਦੀ ਹਵਾ ਵੀ ਮਿਲ ਜਾਂਦੀ ਹੈ ।ਤੋਂ ਪੋਲੀ ਹੋਣ ਕਰਕੇ ਜੜ੍ਹਾਂ ਨੂੰ ਫੈਲਣ ਵਿਚ ਕੋਈ ਮੁਸ਼ਕਿਲ ਨਹੀਂ ਆਉਂਦੀ ਅਤੇ ਉਹ ਚੰਗੀ ਤਰ੍ਹਾਂ ਪਸਰਕੇ ਪੌਦਿਆਂ ਲਈ ਲੋੜੀਂਦੇ ਪੌਸ਼ਟਿਕ ਤੱਤ ਪ੍ਰਾਪਤ ਕਰ ਸਕਦੀਆਂ ਹਨ ।

ਪ੍ਰਸ਼ਨ 3.
ਭੋਂ ਦੇ ਭੌਤਿਕ ਗੁਣਾਂ ਦੀ ਸੂਚੀ ਬਣਾਓ । ਇਹਨਾਂ ਵਿਚੋਂ ਕਿਸੇ ਇਕ ਗੁਣ ਬਾਰੇ ਤਿੰਨ ਚਾਰ ਸਤਰਾਂ ਲਿਖੋ ।
ਉੱਤਰ-
ਵੱਖ-ਵੱਖ ਤੋਂਆਂ ਦੇ ਭੌਤਿਕ ਗੁਣ ਵੀ ਵੱਖ-ਵੱਖ ਹੁੰਦੇ ਹਨ । ਇਸ ਦਾ ਕਾਰਨ ਤੋਂਆਂ ਵਿਚ ਕਣਾਂ ਦੇ ਆਕਾਰ, ਤਰਤੀਬ, ਜੀਵਕ ਪਦਾਰਥਾਂ ਦੀ ਮਾਤਰਾ ਅਤੇ ਮੁਸਾਮਾਂ ਵਿਚ ਅੰਤਰ ਦਾ ਹੋਣਾ ਹੈ । ਭਾਂ ਵਿਚ ਪਾਣੀ ਦਾ ਸੰਚਾਰ ਅਤੇ ਵਹਾਓ ਕਿਵੇਂ ਹੁੰਦਾ ਹੈ, ਬੂਟਿਆਂ ਨੂੰ ਖ਼ੁਰਾਕ ਦੇਣ ਦੀ ਸ਼ਕਤੀ ਅਤੇ ਹਵਾ ਦੀ ਗਤੀ ਇਹ ਗੱਲਾਂ ਤੋਂ ਦੇ ਭੌਤਿਕ ਗੁਣਾਂ ਤੇ ਨਿਰਭਰ ਕਰਦੀਆਂ ਹਨ ।

ਤੋਂ ਦੇ ਭੌਤਿਕ ਗੁਣ ਹੇਠ ਲਿਖੇ ਹਨ-

  1. ਕਣ-ਆਕਾਰ
  2. ਵੇਸ਼ਤਾ
  3. ਡੂੰਘਾਈ
  4. ਰੰਗ
  5. ਘਣਤਾ
  6. ਸਿੱਲ੍ਹ ਸਾਂਭਣ ਦੀ ਯੋਗਤਾ
  7. ਤਾਪਮਾਨ ।

1. ਕਣ ਆਕਾਰ – ਚੋਂ ਵੱਖ-ਵੱਖ ਮੋਟਾਈ ਦੇ ਖਣਿਜ ਕਣਾਂ ਦੀ ਬਣੀ ਹੁੰਦੀ ਹੈ । ਭਾਂ ਦਾ ਕਣ ਆਕਾਰ ਇਸ ਵਿਚ ਮੌਜੂਦ ਵੱਖ-ਵੱਖ ਮੋਟਾਈ ਦੇ ਮੂਲ ਕਣਾਂ ਦੇ ਆਪਸੀ ਅਨੁਪਾਤ ਉੱਪਰ ਨਿਰਭਰ ਕਰਦਾ ਹੈ । ਭਾਂ ਦੀ ਉਪਜਾਊ ਸ਼ਕਤੀ ਕਣ ਆਕਾਰ ਤੇ ਨਿਰਭਰ ਕਰਦੀ ਹੈ | ਕਣ ਆਕਾਰ ਦਾ ਪ੍ਰਭਾਵ ਤੋਂ ਦੀ ਜਲ ਹਿਣ ਸ਼ਕਤੀ ਅਤੇ ਹਵਾ ਦੀ ਆਵਾਜਾਈ ਦੀ ਮਾਤਰਾ ਅਤੇ ਗਤੀ ਤੇ ਵੀ ਪੈਂਦਾ ਹੈ ।

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

ਪ੍ਰਸ਼ਨ 4.
ਪੀ. ਐੱਚ. ਅੰਕ ਤੋਂ ਕੀ ਭਾਵ ਹੈ ? ਭੋਂ ਦੇ ਪੀ. ਐੱਚ. ਅੰਕ ਦੀ ਉਸ ਦੀ ਤਾਸੀਰ ਉੱਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਪੀ. ਐੱਚ.-ਛੋਂ ਤੇਜ਼ਾਬੀ ਹੈ, ਖਾਰੀ ਜਾਂ ਫਿਰ ਉਦਾਸੀਨ ਹੈ, ਦੱਸਣ ਲਈ ਇਕ ਅੰਕ ਪ੍ਰਣਾਲੀ ਵਰਤੀ ਜਾਂਦੀ ਹੈ ਜਿਸ ਨੂੰ ਭਾਂ ਦੀ ਪੀ. ਐੱਚ. ਮੁੱਲ ਜਾਂ ਮਾਤਰਾ ਕਿਹਾ ਜਾਂਦਾ ਹੈ । ਦਰਅਸਲ ਪੀ. ਐੱਚ. ਮਾਤਰਾ ਕਿਸੇ ਘੋਲ ਵਿਚ ਹਾਈਡਰੋਜਨ (H+) ਅਤੇ ਹਾਈਡਰਾਕਸਲ (OH) ਆਇਨਾਂ ਦੇ ਆਪਸੀ ਅਨੁਪਾਤ ਨੂੰ ਦੱਸਦੀ ਹੈ ।
ਥੋਂ ਦੀ ਪੀ. ਐੱਚ. ਮਾਤਰਾ – ਗੁਣ
8.7 ਤੋਂ ਵੱਧ – ਖਾਰੀ ਤੋਂ
8.7-7 – ਹਲਕਾ ਖਾਰਾਪਨ
7 – ਉਦਾਸੀਨ
7-6.5 ਤਕ – ਹਲਕੀ ਤੇਜ਼ਾਬੀ
6.5 ਤੋਂ ਘੱਟ – ਤੇਜ਼ਾਬੀ ਤੋਂ

ਬਹੁਤੀਆਂ ਫ਼ਸਲਾਂ 6.5 ਤੋਂ 7.5 ਪੀ. ਐੱਚ. ਤਕ ਵਾਲੀਆਂ ਭੂਆਂ ਵਿਚ ਠੀਕ ਤਰ੍ਹਾਂ ਵੱਧਫੁੱਲ ਸਕਦੀਆਂ ਹਨ । ਖ਼ੁਰਾਕੀ ਤੱਤਾਂ ਦਾ ਬੂਟਿਆਂ ਨੂੰ ਯੋਗ ਰੂਪ ਵਿਚ ਪ੍ਰਾਪਤ ਹੋਣਾ ਤੋਂ ਦੀ ਪੀ. ਐੱਚ. ਤੇ ਨਿਰਭਰ ਕਰਦਾ ਹੈ । 6.5 ਤੋਂ 7.5 ਪੀ. ਐੱਚ. ਮਾਤਰਾ ਵਾਲੀਆਂ ਭੂਆਂ ਵਿਚੋਂ ਬੂਟੇ ਬਹੁਤ ਸਾਰੇ ਖ਼ੁਰਾਕੀ ਤੱਤਾਂ ਨੂੰ ਆਸਾਨੀ ਨਾਲ ਯੋਗ ਰੂਪ ਵਿਚ ਪ੍ਰਾਪਤ ਕਰ ਲੈਂਦੇ ਹਨ । ਕੁੱਝ ਸੂਖ਼ਮ ਤੱਤ ਜਿਵੇਂ ਮੈਂਗਨੀਜ਼, ਲੋਹਾ, ਤਾਂਬਾ, ਜਿਸਤ ਆਦਿ ਵਧੇਰੇ ਤੇਜ਼ਾਬੀ ਜ਼ਮੀਨਾਂ ਵਿਚੋਂ ਵੱਧ ਮਾਤਰਾ ਵਿਚ ਯੋਗ ਰੂਪ ਵਿਚ ਬੂਟਿਆਂ ਨੂੰ ਪ੍ਰਾਪਤ ਹੋ ਜਾਂਦੇ ਹਨ ਪਰ ਕਈ ਵਾਰੀ ਇਨ੍ਹਾਂ ਦੀ ਵੱਧ ਮਾਤਰਾ ਬੁਟਿਆਂ ਲਈ ਜ਼ਹਿਰ ਦਾ ਕੰਮ ਵੀ ਕਰਦੀ ਹੈ ।

ਪ੍ਰਸ਼ਨ 5.
ਜ਼ਮੀਨ ਵਿਚ ਸੇਮ ਕਿਵੇਂ ਆ ਜਾਂਦੀ ਹੈ ? ਸੇਮ ਦਾ ਫ਼ਸਲਾਂ ਉੱਤੇ ਕੀ ਪ੍ਰਭਾਵ ਪੈਂਦਾ ਹੈ ਅਤੇ ਕਿਉਂ ?
ਉੱਤਰ-
ਸੇਮ ਦਾ ਕਾਰਨ – ਸਥਾਈ ਤੌਰ ਤੇ ਵਗਣ ਵਾਲੀਆਂ ਨਹਿਰਾਂ ਦਾ ਪਾਣੀ ਧਰਤੀ ਛੇਕਾਂ ਰਾਹੀਂ ਆਲੇ-ਦੁਆਲੇ ਦੀ ਭੂਮੀ ਵਿਚ ਰਿਸ-ਰਿਸ ਕੇ ਪੁੱਜ ਜਾਂਦਾ ਹੈ । ਪੰਦਰਾਂ, ਵੀਹ ਸਾਲ ਵਿਚ ਧਰਤੀ ਅੰਦਰਲੇ ਖੁੱਲ੍ਹੇ ਪਾਣੀ ਦਾ ਤੱਟ ਧਰਤੀ ਦੀ ਸਤਹਿ ਦੇ ਬਹੁਤ ਨੇੜੇ ਆ ਜਾਂਦਾ ਹੈ । ਤੋਂ ਸੇਮ ਦੀ ਮਾਰ ਹੇਠ ਆ ਜਾਂਦੀ ਹੈ । ਇਸ ਤੋਂ ਇਲਾਵਾ ਹੜ੍ਹਾਂ ਦਾ ਪਾਣੀ, ਚੰਗੇ ਜਲ-ਨਿਕਾਸ ਪ੍ਰਬੰਧ ਦੀ ਅਣਹੋਂਦ ਆਦਿ ਵੀ ਸੇਮ ਦਾ ਕਾਰਨ ਬਣ ਸਕਦੇ ਹਨ ।

ਸੇਮ ਦਾ ਪ੍ਰਭਾਵ – ਪੌਦਿਆਂ ਦੇ ਵਧਣ ਤੇ ਸੇਮ ਦੇ ਕਈ ਪ੍ਰਭਾਵ ਪੈਂਦੇ ਹਨ । ਬਹੁਤ ਸਾਰੇ ਕਾਸ਼ਤ ਕੀਤੇ ਜਾਣ ਵਾਲੇ ਪੌਦਿਆਂ ਦੀਆਂ ਜੜਾਂ ਜਲ ਤੇਲ ਦੇ ਉੱਪਰ ਵਾਲੀ ਭੂਮੀ-ਤਹਿ ਵਿਚ ਹੀ ਰਹਿ ਜਾਂਦੀਆਂ ਹਨ | ਪੌਦੇ ਬਹੁਤਾ ਸਮਾਂ ਪਾਣੀ ਵਿਚ ਖੜੇ ਰਹਿ ਕੇ ਮਰ ਜਾਂਦੇ ਹਨ । ਭਾਂ ਵਾਯੂ ਦੀ ਥੁੜ੍ਹ ਹੋ ਜਾਂਦੀ ਹੈ । ਪਾਣੀ ਦੀ ਉੱਚ ਤਾਪ ਯੋਗਤਾ ਦੇ ਕਾਰਨ ਭੂਮੀ ਵਿਚ ਤਾਪਮਾਨ ਪਰਿਵਰਤਨ ਵੀ ਘੱਟ ਜਾਂਦਾ ਹੈ ।

ਪ੍ਰਸ਼ਨ 6.
ਤੇਜ਼ਾਬੀ ਜ਼ਮੀਨਾਂ ਵਿਚ ਚੂਨਾ ਪਾਉਣ ਦੇ ਲਾਭ ਦੱਸੋ ।
ਉੱਤਰ-
ਤੇਜ਼ਾਬੀ ਜ਼ਮੀਨਾਂ ਵਿਚ ਚੂਨਾ ਪਾਉਣ ਦੇ ਲਾਭ-

  1. ਇਸ ਨਾਲ ਭੋਂ ਦਾ ਤੇਜ਼ਾਬੀਪਨ ਖ਼ਤਮ ਹੋ ਜਾਂਦਾ ਹੈ ।
  2. ਫ਼ਾਸਫ਼ੋਰਸ ਬੂਟਿਆਂ ਨੂੰ ਯੋਗ ਰੂਪ ਵਿਚ ਪ੍ਰਾਪਤ ਹੋਣ ਵਾਲੇ ਰੂਪ ਵਿਚ ਬਦਲ ਜਾਂਦੀ ਹੈ ।
  3. ਚੂਨੇ ਵਿਚ ਖ਼ੁਰਾਕੀ ਤੱਤ ਮੈਗਨੀਸ਼ੀਅਮ ਅਤੇ ਕੈਲਸ਼ੀਅਮ ਹੁੰਦੇ ਹਨ ।
  4. ਜੀਵਕ ਪਦਾਰਥਾਂ ਦੇ ਗਲਣ-ਸੜਨ ਦੀ ਕਿਰਿਆ ਤੇਜ਼ ਹੋ ਜਾਂਦੀ ਹੈ ਅਤੇ ਬੂਟਿਆਂ ਵਾਸਤੇ ਨਾਈਟਰੋਜਨ ਦੇ ਯੋਗ ਰੂਪ ਦੀ ਮਾਤਰਾ ਵਿਚ ਵੀ ਵਾਧਾ ਹੋ ਜਾਂਦਾ ਹੈ ।
  5. ਸੂਖ਼ਮ ਜੀਵ ਕਿਰਿਆਵਾਂ ਤੇਜ਼ੀ ਨਾਲ ਹੋਣ ਲੱਗ ਜਾਂਦੀਆਂ ਹਨ ।

ਪ੍ਰਸ਼ਨ 7.
ਭੋਂ-ਆਕਾਰ ਵੰਡ ਬਾਰੇ ਵਿਸਥਾਰ ਪੂਰਵਕ ਲਿਖੋ ।
ਉੱਤਰ-
ਮਿੱਟੀ ਦੇ ਕਣਾਂ ਦਾ ਆਕਾਰ ਇਕੋ ਜਿਹਾ ਨਹੀਂ ਹੁੰਦਾ । ਕੁੱਝ ਬਹੁਤ ਮੋਟੇ ਅਤੇ ਕਈ ਬਹੁਤ ਮਹੀਨ ਜਾਂ ਬਰੀਕ ਹੁੰਦੇ ਹਨ | ਆਕਾਰ ਦੇ ਆਧਾਰ ਤੇ ਮਿੱਟੀ ਦੇ ਕਣਾਂ ਦੀ ਵੰਡ ਨੂੰ ਆਕਾਰ ਕਿਹਾ ਜਾਂਦਾ ਹੈ ।

ਮਿੱਟੀ ਵਿਚ ਆਮ ਤੌਰ ‘ਤੇ ਤਿੰਨ ਤਰ੍ਹਾਂ ਦੇ ਕਣ ਹੁੰਦੇ ਹਨ-
ਰੇਤ ਦੇ ਕਣ, ਚੀਕਣੀ ਮਿੱਟੀ ਦੇ ਕਣ ਅਤੇ ਭੱਲ ਦੇ ਕਣ ।

ਇਹਨਾਂ ਕਣਾਂ ਦੀ ਮਾਤਰਾ ਅਨੁਸਾਰ ਚੋਂ ਦੀ ਆਕਾਰ ਵੰਡ ਕੀਤੀ ਜਾਂਦੀ ਹੈ ਜਿਸ ਨੂੰ ਭੋਂਆਕਾਰ ਵੰਡ ਕਿਹਾ ਜਾਂਦਾ ਹੈ । ਤੋਂ ਆਕਾਰ ਵੰਡ ਅੱਗੇ ਦੱਸੇ ਅਨੁਸਾਰ ਕੀਤੀ ਗਈ ਹੈ-

ਮਾਤਰਾ ਵੰਡ
40 ਤੋਂ ਵੱਧ ਪ੍ਰਤੀਸ਼ਤ ਚੀਕਣੀ ਮਿੱਟੀ ਵਾਲੀ ਤੋਂ ਭਾਰੀ ਚੀਕਣੀ
40-31 ਪ੍ਰਤੀਸ਼ਤ ਚੀਕਣੀ ਮਿੱਟੀ ਵਾਲੀ ਤੋਂ ਚੀਕਣੀ
30-21 ਪ੍ਰਤੀਸ਼ਤ ਚੀਕਣੀ ਮਿੱਟੀ ਵਾਲੀ ਤੋਂ ਮੈਰਾ ਚੀਕਣੀ
20-11 ਪ੍ਰਤੀਸ਼ਤ ਚੀਕਣੀ ਮਿੱਟੀ ਵਾਲੀ ਤੋਂ ਮੈਰਾ
10-06 ਪ੍ਰਤੀਸ਼ਤ ਚੀਕਣੀ ਮਿੱਟੀ ਵਾਲੀ ਤੋਂ ਰੇਤਲੀ ਮੈਰਾ
05-00 ਪ੍ਰਤੀਸ਼ਤ ਚੀਕਣੀ ਮਿੱਟੀ ਵਾਲੀ ਤੋਂ ਰੇਤਲੀ

ਅੰਤਰ ਰਾਸ਼ਟਰੀ ਸੁਸਾਇਟੀ ਅਨੁਸਾਰ ਤੋਂ ਵਿਚਲੇ ਕਣਾਂ ਦੀ ਆਕਾਰ ਵੰਡ ਹੇਠ ਦੱਸੇ ਅਨੁਸਾਰ ਹੈ-

ਕਣ-ਪ੍ਰਕਾਰ ਕਣ-ਆਕਾਰ (ਮਿਲੀ ਮੀਟਰਾਂ ਵਿਚ) ਵੇਖਣਾ
ਚੀਕਣੀ ਮਿੱਟੀ 0.002 ਤੋਂ ਘੱਟ ਖੁਰਦਬੀਨ ਨਾਲ
ਭੁੱਲ 0.002 ਅਤੇ 0.02 ਵਿਚਕਾਰ ਖੁਰਦਬੀਨ ਨਾਲ
ਬਰੀਕ ਰੇਤ 0.02 ਅਤੇ 0.20 ਵਿਚਕਾਰ ਨੰਗੀ ਅੱਖ ਨਾਲ
ਮੋਟੀ ਰੇਤ 0.20 ਅਤੇ 20.00 ਵਿਚਕਾਰ ਨੰਗੀ ਅੱਖ ਨਾਲ
ਪੱਥਰ, ਰੋੜ ਜਾਂ ਕੰਕਰ 2.00 ਤੋਂ ਵੱਧ ਨੰਗੀ ਅੱਖ ਨਾਲ

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

ਪ੍ਰਸ਼ਨ 8.
ਭੋਂ ਦੇ ਮੁੱਖ ਭੌਤਿਕ ਗੁਣਾਂ ਦੇ ਨਾਂ ਲਿਖੋ ਅਤੇ ਕਿਸੇ ਦੋ ਦੀ ਵਿਆਖਿਆ ਵੀ ਕਰੋ ।
ਉੱਤਰ-
ਵੱਖ-ਵੱਖ ਭੋਆਂ ਦੇ ਭੌਤਿਕ ਗੁਣ ਵੀ ਵੱਖ-ਵੱਖ ਹੁੰਦੇ ਹਨ । ਇਸ ਦਾ ਕਾਰਨ ਭੋਆਂ ਵਿਚ ਕਣਾਂ ਦੇ ਆਕਾਰ, ਤਰਤੀਬ, ਜੀਵਕ ਪਦਾਰਥਾਂ ਦੀ ਮਾਤਰਾ ਅਤੇ ਮੁਸਾਮਾਂ ਵਿਚ ਅੰਤਰ ਦਾ ਹੋਣਾ ਹੈ । ਭਾਂ ਵਿਚ ਪਾਣੀ ਦਾ ਸੰਚਾਰ ਅਤੇ ਵਹਾਓ ਕਿਵੇਂ ਹੁੰਦਾ ਹੈ, ਬੂਟਿਆਂ ਨੂੰ ਖ਼ੁਰਾਕ ਦੇਣ ਦੀ ਸ਼ਕਤੀ ਅਤੇ ਹਵਾ ਦੀ ਗਤੀ ਇਹ ਗੱਲਾਂ ਤੋਂ ਦੇ ਭੌਤਿਕ ਗੁਣਾਂ ’ਤੇ ਨਿਰਭਰ ਕਰਦੀਆਂ ਹਨ ।
ਥੋਂ ਦੇ ਭੌਤਿਕ ਗੁਣ ਹੇਠ ਲਿਖੇ ਹਨ-
1. ਕਣ ਆਕਾਰ
2. ਵੇਸ਼ਤਾ
3. ਡੂੰਘਾਈ
4. ਰੰਗ
5. ਘਣਤਾ
6. ਸਿੱਲ੍ਹ ਸਾਂਭਣ ਦੀ ਯੋਗਤਾ
7. ਤਾਪਮਾਨ ।

ਉਪਰੋਕਤ ਗੁਣਾਂ ਦੀ ਵਿਆਖਿਆ ਹੇਠ ਲਿਖੇ ਅਨੁਸਾਰ ਹੈ-

1. ਕਣ ਆਕਾਰ – ਚੋਂ ਵੱਖ-ਵੱਖ ਮੋਟਾਈ ਦੇ ਖਣਿਜ ਕਣਾਂ ਦੀ ਬਣੀ ਹੁੰਦੀ ਹੈ । ਭਾਂ ਦਾ ਕਣ ਆਕਾਰ ਇਸ ਵਿਚ ਮੌਜੂਦ ਵੱਖ-ਵੱਖ ਮੋਟਾਈ ਦੇ ਮੂਲ ਕਣਾਂ ਦੇ ਆਪਸੀ ਅਨੁਪਾਤ ਉੱਪਰ ਨਿਰਭਰ ਕਰਦਾ ਹੈ ।

ਮਹੱਤਤਾ – ਥੋਂ ਦੀ ਉਪਜਾਊ ਸ਼ਕਤੀ ਕਣ ਆਕਾਰ ‘ਤੇ ਨਿਰਭਰ ਕਰਦੀ ਹੈ । ਕਣ ਆਕਾਰ ਦਾ ਪ੍ਰਭਾਵ ਤੋਂ ਦੀ ਜਲ ਹਿਣ ਸ਼ਕਤੀ ਅਤੇ ਹਵਾ ਦੀ ਆਵਾਜਾਈ ਦੀ ਮਾਤਰਾ ਅਤੇ ਗਤੀ ‘ਤੇ ਵੀ ਪੈਂਦਾ ਹੈ । ਅੰਤਰਰਾਸ਼ਟਰੀ ਸੁਸਾਇਟੀ ਅਨੁਸਾਰ ਤੋਂ ਕਣਾਂ ਨੂੰ ਹੇਠ ਦੱਸੇ ਭਾਗਾਂ ਅਨੁਸਾਰ ਵੰਡਿਆ ਗਿਆ ਹੈ-

1. ਪੱਥਰ, ਰੋੜ ਜਾਂ ਕੰਕਰ,
2. ਮੋਟੀ ਰੇਤ,
3. ਬਰੀਕ ਰੇਤ,
4. ਭੁੱਲ,
5. ਚੀਕਣੀ ਮਿੱਟੀ ।

ਕਣਾਂ ਦੇ ਆਕਾਰ ਅਨੁਸਾਰ ਭਾਂ ਨੂੰ 12 ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ | ਪਰ ਤਿੰਨ ਪ੍ਰਮੁੱਖ ਸ਼੍ਰੇਣੀਆਂ ਹਨ-
ਰੇਤਲੀਆਂ ਭੂਆਂ, ਮੈਰਾ ਭੋਆਂ ਅਤੇ ਚੀਕਣੀਆਂ ਭੋਆਂ ।

2. ਪ੍ਰਵੇਸ਼ਤਾ – ਪ੍ਰਵੇਸ਼ਤਾ ਤੋਂ ਭਾਵ ਹੈ ਭੋ ਵਿਚ ਪਾਣੀ ਅਤੇ ਹਵਾ ਦਾ ਸੰਚਾਰ ਜਾਂ ਪ੍ਰਵੇਸ਼ ਕਰਨਾ ਕਿੰਨਾ ਸੌਖਾ ਹੈ । ਭਾਂ ਦੀ ਪਾਣੀ ਚੂਸਣ ਦੀ ਸ਼ਕਤੀ, ਪਾਣੀ ਸਾਂਭਣ ਦੀ ਸ਼ਕਤੀ ਅਤੇ ਜੜਾਂ ਦੀ ਡੂੰਘਾਈ ਤੋਂ ਦੇ ਇਸ ਗੁਣ ’ਤੇ ਨਿਰਭਰ ਹੈ । ਪ੍ਰਵੇਸ਼ਤਾ ਦਾ ਗੁਣ ਭੋਂ ਵਿਚ ਮੁਸਾਮਾਂ ਦੀ ਮਾਤਰਾ ਉੱਤੇ ਨਿਰਭਰ ਕਰਦਾ ਹੈ । ਬਹੁਤ ਹੀ ਮਹੀਨ ਛੇਕਾਂ ਨੂੰ ਮੁਸਾਮ ਕਿਹਾ ਜਾਂਦਾ ਹੈ । ਮੁਸਾਮ ਸਰੀਰ ਦੀ ਖਲੜੀ (ਚਮੜੀ) ਵਿਚ ਵੀ ਹੁੰਦੇ ਹਨ ਜਿਨ੍ਹਾਂ ਰਾਹੀਂ ਸਾਨੂੰ ਪਸੀਨਾ ਆਉਂਦਾ ਹੈ । ਜਿਸ ਭੂਮੀ ਵਿਚ ਪ੍ਰਵੇਸ਼ਤਾ ਗੁਣ ਵਧੇਰੇ ਹੋਵੇ ਉਹ ਤੋਂ ਫਸਲਾਂ ਦੇ ਵਧਣ-ਫੁੱਲਣ ਲਈ ਵਧੀਆ ਰਹਿੰਦੀ ਹੈ । ਕਿਉਂਕਿ ਇਸ ਤਰ੍ਹਾਂ ਦੀ ਭੋਂ ਵਿਚ ਪਾਣੀ ਨੂੰ ਚੂਸਣ ਅਤੇ ਸਾਂਭਣ ਦੀ ਸ਼ਕਤੀ ਵੱਧ ਹੁੰਦੀ ਹੈ ਅਤੇ ਫ਼ਸਲ ਦੀਆਂ ਜੜ੍ਹਾਂ ਤੋਂ ਵਿਚੋਂ ਵਧੇਰੇ ਡੂੰਘਾਈ ਤਕ ਜਾ ਕੇ ਜ਼ਿਆਦਾ ਮਾਤਰਾ ਵਿਚ ਪੌਸ਼ਟਿਕ ਤੱਤ ਅਤੇ ਭੋਜਨ ਪ੍ਰਾਪਤ ਕਰਨ ਦੇ ਸਮਰਥ ਹੋ ਜਾਂਦੀਆਂ ਹਨ । ਕਈ ਵਾਰ ਤੋਂ ਦੇ ਹੇਠਾਂ ਸਖ਼ਤ ਤਹਿ ਬਣ ਜਾਂਦੀ ਹੈ ਜਿਸ ਕਰਕੇ ਜੜਾਂ ਹੇਠਾਂ ਨਹੀਂ ਜਾ ਸਕਦੀਆਂ ।

ਪ੍ਰਸ਼ਨ 9.
ਤੋਂ ਦੇ ਕੋਈ ਦੋ ਰਸਾਇਣਿਕ ਗੁਣਾਂ ਬਾਰੇ ਦੱਸੋ ।
ਉੱਤਰ-
1, ਪੀ. ਐੱਚ. -ਤੇਜ਼ਾਬੀ ਹੈ, ਖਾਰੀ ਜਾਂ ਫਿਰ ਉਦਾਸੀਨ ਹੈ, ਦੱਸਣ ਲਈ ਇਕ ਅੰਕ ਪ੍ਰਣਾਲੀ ਵਰਤੀ ਜਾਂਦੀ ਹੈ ਜਿਸ ਨੂੰ ਭਾਂ ਦੀ ਪੀ. ਐੱਚ. ਮੁੱਲ ਜਾਂ ਮਾਤਰਾ ਕਿਹਾ ਜਾਂਦਾ ਹੈ । ਦਰਅਸਲ ਪੀ. ਐੱਚ. ਮਾਤਰਾ ਕਿਸੇ ਘੋਲ ਵਿਚ ਹਾਈਡਰੋਜਨ (H+) ਅਤੇ ਹਾਈਡਰਾਕਸਲ (OH) ਆਇਨਾਂ ਦੇ ਆਪਸੀ ਅਨੁਪਾਤ ਨੂੰ ਦੱਸਦੀ ਹੈ ।
ਤੋਂ ਦੀ ਪੀ. ਐੱਚ. ਮਾਤਰਾ – ਗੁਣ
8.7 ਤੋਂ ਵੱਧ – ਖਾਰੀ ਤੋਂ
8.7-7 – ਹਲਕਾ ਖਾਰਾਪਣ
7 – ਉਦਾਸੀਨ
7-6-5 ਤਕ – ਹਲਕੀ ਤੇਜ਼ਾਬੀ
6.5 ਤੋਂ ਘੱਟ – ਤੇਜ਼ਾਬੀ ਤੋਂ

ਬਹੁਤੀਆਂ ਫ਼ਸਲਾਂ 6.5 ਤੋਂ 7.5 ਪੀ. ਐੱਚ. ਤਕ ਵਾਲੀਆਂ ਭੋਆਂ ਵਿਚ ਠੀਕ ਤਰ੍ਹਾਂ ਵੱਧਫੁੱਲ ਸਕਦੀਆਂ ਹਨ । ਖ਼ੁਰਾਕੀ ਤੱਤਾਂ ਦਾ ਬੂਟਿਆਂ ਨੂੰ ਯੋਗ ਰੂਪ ਵਿਚ ਪ੍ਰਾਪਤ ਹੋਣਾ ਤੋਂ ਦੀ ਪੀ. ਐੱਚ. ‘ਤੇ ਨਿਰਭਰ ਕਰਦਾ ਹੈ । 6.5 ਤੋਂ 7.5 ਪੀ. ਐੱਚ. ਮਾਤਰਾ ਵਾਲੀਆਂ ਭੋਆਂ ਵਿਚੋਂ ਬੂਟੇ ਬਹੁਤ ਸਾਰੇ ਖ਼ੁਰਾਕੀ ਤੱਤਾਂ ਨੂੰ ਆਸਾਨੀ ਨਾਲ ਯੋਗ ਰੂਪ ਵਿਚ ਪ੍ਰਾਪਤ ਕਰ ਲੈਂਦੇ ਹਨ । ਕੁੱਝ ਸੂਖਮ ਤੱਤ ਜਿਵੇਂ ਮੈਂਗਨੀਜ਼, ਲੋਹਾ, ਤਾਂਬਾ, ਜਿਸਤ ਆਦਿ ਵਧੇਰੇ ਤੇਜ਼ਾਬੀ ਜ਼ਮੀਨਾਂ ਵਿਚੋਂ ਵੱਧ ਮਾਤਰਾ ਵਿਚ ਯੋਗ ਰੂਪ ਵਿਚ ਬੂਟਿਆਂ ਨੂੰ ਪ੍ਰਾਪਤ ਹੋ ਜਾਂਦੇ ਹਨ ਪਰ ਕਈ ਵਾਰੀ ਇਨ੍ਹਾਂ ਦੀ ਵੱਧ ਮਾਤਰਾ ਬੁਟਿਆਂ ਲਈ ਜ਼ਹਿਰ ਦਾ ਕੰਮ ਵੀ ਕਰਦੀ ਹੈ ।

2. ਜੀਵਕ ਪਦਾਰਥ – ਜ਼ਮੀਨ ਵਿਚ ਜੀਵਕ ਪਦਾਰਥ ਬੁਟਿਆਂ ਦੀਆਂ ਜੜਾਂ, ਪੱਤਿਆਂ ਅਤੇ ਘਾਹ-ਫੂਸ ਦੇ ਗਲਣ-ਸੜਨ ਤੋਂ ਬਣਦਾ ਹੈ । ਭਾਂ ਵਿਚ ਪਾਏ ਜਾਂਦੇ ਕਿਸੇ ਵੀ ਜੀਵਿਕ ਪਦਾਰਥ ਉੱਪਰ ਬਹੁਤ ਸਾਰੇ ਸੂਖ਼ਮ ਜੀਵ ਆਪਣਾ ਅਸਰ ਕਰਦੇ ਹਨ ਅਤੇ ਜੀਵਿਕ ਪਦਾਰਥ ਵਿਘਟਨ ਕਰਕੇ ਉਸ ਨੂੰ ਚੰਗੀ ਤਰ੍ਹਾਂ ਗਾਲ-ਸਾੜ ਦਿੰਦੇ ਹਨ | ਅਜਿਹੇ ਗਲੇ-ਸੜੇ ਪਦਾਰਥ ਨੂੰ ਮੱਲੜ੍ਹ (ਹਿਊਮਸ) ਦਾ ਨਾਂ ਦਿੱਤਾ ਗਿਆ ਹੈ । ਹਿਉਮਸ ਖ਼ੁਰਾਕੀ ਤੱਤਾਂ ਫ਼ਾਸਫ਼ੋਰਸ, ਗੰਧਕ ਅਤੇ ਨਾਈਟਰੋਜਨ ਦਾ ਖ਼ਾਸ ਸੋਮਾ ਹੈ । ਇਸ ਵਿਚ ਥੋੜ੍ਹੀ ਮਾਤਰਾ ਵਿਚ ਦੂਸਰੇ ਖ਼ੁਰਾਕੀ ਤੱਤ ਵੀ ਹੋ ਸਕਦੇ ਹਨ । ਭਾਂ ਦੀ ਜਲ ਗ੍ਰਹਿਣ ਯੋਗਤਾ, ਹਵਾ ਦੀ ਗਤੀ ਅਤੇ ਬਣਤਰ ਨੂੰ ਠੀਕ ਰੱਖਣ ਲਈ ਜੀਵਕ ਪਦਾਰਥ ਬਹੁਤ ਲਾਭਦਾਇਕ ਹਨ । ਇਸ ਨਾਲ ਭਾਂ ਦੀ ਖ਼ੁਰਾਕੀ ਤੱਤਾਂ ਨੂੰ ਸੰਭਾਲਣ ਦੀ ਸ਼ਕਤੀ ਵੀ ਵੱਧਦੀ ਹੈ । ਪੰਜਾਬ ਦੀਆਂ ਜ਼ਮੀਨਾਂ ਵਿਚ ਜੀਵਕ ਪਦਾਰਥ ਦੀ ਮਾਤਰਾ ਆਮ ਤੌਰ ‘ਤੇ 0.005 ਤੋਂ 0.90 ਪ੍ਰਤੀਸ਼ਤ ਹੈ । ਰੂੜੀ ਜਾਂ ਕੰਪੋਸਟ ਪਾਉਣ ਨਾਲ ਤੋਂ ਵਿਚ ਜੀਵਕ ਪਦਾਰਥਾਂ ਦੀ ਮਾਤਰਾ ਵਿਚ ਵਾਧਾ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 10.
ਮੱਲੜ੍ਹ ਦੀ ਖੇਤੀ ਵਿਚ ਮਹੱਤਤਾ ਤੇ ਚਾਨਣਾ ਪਾਓ ।
ਉੱਤਰ-
ਮੱਲੜ ਦੀ ਖੇਤੀ ਵਿਚ ਮਹੱਤਤਾ-
1. ਛੇਤੀ ਗਲਣ ਵਾਲਾ ਮੱਲ ਪਾਉਣ ਨਾਲ ਮਿੱਟੀ ਦੇ ਕਿਣਕੇ ਆਪਸ ਵਿਚ ਇਸ ਤਰ੍ਹਾਂ ਜੁੜ ਜਾਂਦੇ ਹਨ ਕਿ ਉਨ੍ਹਾਂ ਦੀਆਂ ਛੋਟੀਆਂ ਅਤੇ ਪੋਲੀਆਂ (ਨਰਮ, ਭੁਰਭੁਰੀਆਂ) ਡਲੀਆਂ ਬਣ ਜਾਂਦੀਆਂ ਹਨ । ਇਸ ਤਰ੍ਹਾਂ ਦਾ ਮੁੱਲੜ ਰੇਤਲੀ ਅਤੇ ਚੀਕਣੀ ਦੋਹਾਂ ਕਿਸਮਾਂ ਦੀ ਚੋਂ ਲਈ ਵਧੀਆ ਰਹਿੰਦਾ ਹੈ । ਮੱਲੜ ਰੇਤਲੀ ਮਿੱਟੀ ਤੋਂ ਖੁਰਦਰੇ ਕਣਾਂ ਨੂੰ ਆਪਸ ਵਿਚ ਜੋੜਨ ਵਿਚ ਮਦਦ ਕਰਦਾ ਹੈ ਅਤੇ ਚੀਕਣੀ ਮਿੱਟੀ ਨੂੰ ਪੋਲੀ ਕਰ ਦਿੰਦਾ ਹੈ ਜਿਸ ਨਾਲ ਇਸ ਦਾ ਆਇਤਨ ਵੱਧ ਜਾਂਦਾ ਹੈ । ਹਵਾ ਦੀ ਆਵਾਜਾਈ ਸੌਖੀ ਅਤੇ ਤੇਜ਼ ਹੋ ਜਾਂਦੀ ਹੈ । ਇਸ ਤਰ੍ਹਾਂ ਮੱਲੜ ਰੇਤਲੀ ਤੇ ਚੀਕਣੀ ਦੋਹਾਂ ਪ੍ਰਕਾਰ ਦੀਆਂ ਭੋਆਂ ਨੂੰ ਵਧੇਰੇ ਭੁਰਭੁਰੀ ਅਤੇ ਉਪਜਾਊ ਬਣਾ ਦਿੰਦਾ ਹੈ ।

2. ਮੱਲੜ ਤੋਂ ਨੂੰ ਪੋਲੀ ਕਰ ਦਿੰਦਾ ਹੈ ਜਿਸ ਨਾਲ ਭਾਂ ਦੀ ਪਾਣੀ ਸੋਖਣ ਦੀ ਸ਼ਕਤੀ ਵਿਚ ਕਾਫ਼ੀ ਵਾਧਾ ਹੁੰਦਾ ਹੈ ਅਤੇ ਤੋਂ ਪਾਣੀ ਨੂੰ ਵਧੇਰੇ ਲੰਬੇ ਸਮੇਂ ਤਕ ਆਪਣੇ ਅੰਦਰ ਸਾਂਭ ਕੇ ਰੱਖ ਸਕਦੀ ਹੈ ।

3. ਤੋਂ ਵਿਚ ਮੌਜੂਦ ਲਾਭਕਾਰੀ ਤੇ ਉਪਯੋਗੀ ਜੀਵਾਣੂ ਮੱਲੜ੍ਹ ਤੋਂ ਆਪਣਾ ਭੋਜਨ ਵੀ ਪ੍ਰਾਪਤ ਕਰਦੇ ਹਨ । ਮੱਲ ਦੇ ਵਿਘਟਨ ਨਾਲ ਜੋ ਕਾਰਬਨ ਪੈਦਾ ਹੁੰਦੀ ਹੈ, ਉਹ ਇਨ੍ਹਾਂ ਜੀਵਾਣੁਆਂ ਲਈ ਭੋਜਨ ਦਾ ਕੰਮ ਦਿੰਦੀ ਹੈ । ਉਸ ਨਾਲ ਉਹ ਵਧੇਰੇ ਸ਼ਕਤੀਸ਼ਾਲੀ ਰੂਪ ਵਿਚ ਕਿਰਿਆ ਕਰਨ ਦੇ ਯੋਗ ਹੋ ਜਾਂਦੇ ਹਨ ।

4. ਬੂਟਿਆਂ ਦੀਆਂ ਜੜ੍ਹਾਂ ਜ਼ਮੀਨ ਵਿਚ ਛੇਦ ਕਰਕੇ ਧਰਤੀ ਨੂੰ ਪੋਲੀ ਕਰ ਦਿੰਦੀਆਂ ਹਨ । ਜੜਾਂ ਦੇ ਗਲਣ-ਸੜਨ ਤੋਂ ਬਾਅਦ ਛੇਦਾਂ ਰਾਹੀਂ ਪਾਣੀ ਧਰਤੀ ਦੇ ਹੇਠਾਂ ਚਲਿਆ ਜਾਂਦਾ ਹੈ ਅਤੇ ਆਕਸੀਜਨ ਗੈਸ ਦੇ ਅੰਦਰ ਜਾਣ ਅਤੇ ਕਾਰਬਨ ਡਾਈਆਕਸਾਈਡ ਗੈਸ ਦੇ ਬਾਹਰ ਨਿਕਲਣ ਲਈ ਵੀ ਇਹ ਛੇਕ ਮਦਦ ਜਾਂ ਸਹਾਇਤਾ ਕਰਦੇ ਹਨ ।

5. ਮੱਲੜ੍ਹ ਤੋਂ ਕਈ ਪੌਸ਼ਟਿਕ ਤੱਤ ਜਿਵੇਂ ਨਾਈਟਰੋਜਨ, ਗੰਧਕ, ਫ਼ਾਸਫ਼ੋਰਸ ਆਦਿ ਪ੍ਰਾਪਤ ਹੁੰਦੇ ਹਨ । ਇਹ ਤੱਤ ਦੇ ਕਣਾਂ ਨਾਲ ਚਿਪਕੇ ਰਹਿੰਦੇ ਹਨ । ਜ਼ਰੂਰਤ ਪੈਣ ‘ਤੇ ਪੌਦਾ ਇਨ੍ਹਾਂ ਤੱਤਾਂ ਨੂੰ ਵਰਤ ਸਕਦਾ ਹੈ ।

6. ਕਈ ਭੋਆਂ ਦੀ ਤਾਸੀਰ ਅਜਿਹੀ ਹੁੰਦੀ ਹੈ ਕਿ ਪੌਦੇ ਤੋਂ ਵਿਚ ਮੌਜੂਦ ਲੋੜੀਂਦੇ ਤੱਤ ਪ੍ਰਾਪਤ ਨਹੀਂ ਕਰ ਸਕਦੇ । ਪਰ ਮੱਲੜ੍ਹ ਦੀ ਮੌਜੂਦਗੀ ਵਿਚ ਇਹ ਤੱਤ ਪੌਦੇ ਦੇ ਵਰਤਣ ਯੋਗ ਬਣ ਜਾਂਦੇ ਹਨ । ਉਦਾਹਰਨ ਵਜੋਂ ਤੇਜ਼ਾਬੀ ਜ਼ਮੀਨਾਂ ਵਿਚ ਫ਼ਾਸਫ਼ੋਰਸ ।

7. ਮੱਲੜ੍ਹ ਦੇ ਗਲਣ-ਸੜਨ ਨਾਲ ਕਈ ਤਰ੍ਹਾਂ ਦੇ ਤੇਜ਼ਾਬ ਪੈਦਾ ਹੁੰਦੇ ਹਨ ਜੋ ਕਿ ਖਾਰੀਆਂ ਆਂ ਦਾ ਖਾਰਾਪਣ ਘੱਟ ਕਰਦੇ ਹਨ । ਇਹ ਤੇਜ਼ਾਬ ਅਤੇ ਕਾਰਬਨੀ ਗੈਸਾਂ (ਜਿਹੜੀਆਂ ਆਪ, ਵੀ ਤੇਜ਼ਾਬੀ ਗੁਣ ਰੱਖਦੀਆਂ ਹਨ) ਪੋਟਾਸ਼ੀਅਮ ਆਦਿ ਨਾਲ ਮਿਲ ਕੇ ਥੋਂ ਦੇ ਖਾਰੇਪਨ ਨੂੰ ਘਟਾ ਕੇ ਉਸ ਨੂੰ ਪੌਦਿਆਂ ਦੇ ਉੱਗਣ ਅਤੇ ਵਧਣ-ਫੁੱਲਣ ਦੇ ਅਨੁਕੂਲ ਅਤੇ ਢੁੱਕਵਾਂ ਬਣਾਉਂਦੇ ਹਨ ।

8. ਮੱਲੜ੍ਹ ਭੋ-ਤਾਪ ਨੂੰ ਸਥਿਰ ਰੱਖਣ ਵਿਚ ਵੀ ਮਦਦ ਕਰਦਾ ਹੈ । ਬਾਹਰਲੇ ਤਾਪਮਾਨ ਵਿਚ ਵਾਧਾ ਘਾਟਾ ਮੱਲੜ੍ਹ ਵਾਲੀ ਤੋਂ ਦੇ ਤਾਪਮਾਨ ਉੱਤੇ ਬਹੁਤ ਅਸਰ ਨਹੀਂ ਪਾਉਂਦਾ ।

9. ਕਈ ਤੱਤ ਪੌਦੇ ਨੂੰ ਬਹੁਤ ਥੋੜ੍ਹੀ ਮਾਤਰਾ ਵਿਚ ਹੀ ਚਾਹੀਦੇ ਹੁੰਦੇ ਹਨ । ਇਹ ਤੱਤ ਰਸਾਇਣਿਕ ਖਾਦਾਂ ਤੋਂ ਪ੍ਰਾਪਤ ਨਹੀਂ ਹੁੰਦੇ । ਇਨ੍ਹਾਂ ਦੀ ਘਾਟ ਨਾਲ ਫ਼ਸਲਾਂ ਦੀ ਪੈਦਾਵਾਰ ਬਹੁਤ ਘੱਟ ਸਕਦੀ ਹੈ ਅਤੇ ਵਾਹੀਕਾਰ ਨੂੰ ਕਾਫ਼ੀ ਨੁਕਸਾਨ ਹੋ ਸਕਦਾ ਹੈ । ਇਨ੍ਹਾਂ ਵਿਚੋਂ ਕਾਫ਼ੀ ਸਾਰੇ ਤੱਤ ਮੱਲੜ੍ਹ ਵਿਚੋਂ ਮਿਲ ਜਾਂਦੇ ਹਨ ।

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

ਪ੍ਰਸ਼ਨ 11.
ਮੱਲੜ੍ਹ ਕਿਵੇਂ ਖ਼ਤਮ ਹੋ ਜਾਂਦਾ ਹੈ ਤੇ ਤੋਂ ਵਿਚ ਇਸ ਦੀ ਮਾਤਰਾ ਵਧਾਉਣ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-
ਹਰ ਫ਼ਸਲ ਨਾਲ ਜੜਾਂ, ਪੱਤਿਆਂ, ਜੀਵਾਣੂਆਂ, ਕੂੜਾ-ਕਰਕਟ, ਗੋਹੇ ਅਤੇ ਹਰੀ ਖਾਦ ਰਾਹੀਂ ਨਵਾਂ ਮੱਲੜ੍ਹ ਖੇਤਾਂ ਵਿਚ ਰਲਦਾ ਰਹਿੰਦਾ ਹੈ । ਪਰ ਨਾਲ ਦੀ ਨਾਲ ਇਹ ਖ਼ਤਮ ਵੀ ਹੁੰਦਾ ਰਹਿੰਦਾ ਹੈ । ਬੂਟੇ ਅਤੇ ਜੀਵਾਣੂ ਇਸ ਨੂੰ ਵਰਤ ਲੈਂਦੇ ਹਨ । ਇਸ ਦੇ ਕਈ ਤੱਤ ਗੈਸਾਂ ਦੇ ਰੂਪ ਵਿਚ ਬਦਲ ਜਾਂਦੇ ਹਨ ਅਤੇ ਵਾਯੂਮੰਡਲ ਵਿਚ ਰਲ ਜਾਂਦੇ ਹਨ । ਕਈ ਥਾਂਵਾਂ ਤੇ ਬਹੁਤ ਸਖ਼ਤ ਗਰਮੀ ਪੈਂਦੀ ਹੈ ਜਿਸ ਨਾਲ ਮੱਲੜ੍ਹ ਦੇ ਲਾਭਦਾਇਕ ਅੰਸ਼ਾਂ ਦਾ ਨਾਸ਼ ਹੋ ਜਾਂਦਾ ਹੈ । ਇਸ ਤਰ੍ਹਾਂ ਮੱਲੜ੍ਹ ਦਾ ਫ਼ਸਲ ਨੂੰ ਕੋਈ ਵੀ ਲਾਭ ਨਹੀਂ ਪਹੁੰਚਦਾ । ਜਿਵੇਂਕਿ ਪਤਾ ਹੀ ਹੈ ਕਿ ਮੱਲੜ੍ਹ ਫ਼ਸਲਾਂ ਲਈ ਬਹੁਤ ਹੀ ਲਾਹੇਵੰਦ ਹੁੰਦਾ ਹੈ, ਇਸ ਲਈ ਇਸ ਦੀ ਮਾਤਰਾ ਤੋਂ ਵਿਚ ਘੱਟ ਨਹੀਂ ਹੋਣ ਦੇਣੀ ਚਾਹੀਦੀ । ਇਸ ਲਈ ਖੇਤ ਵਿਚ ਅਜਿਹੀ ਫ਼ਸਲ ਬੀਜ ਦੇਣੀ ਚਾਹੀਦੀ ਹੈ ਜਿਸ ਨਾਲ ਮੱਲੜ ਦੀ ਮਾਤਰਾ ਵਿਚ ਵਾਧਾ ਹੋਵੇ । ਇਸ ਮੰਤਵ ਲਈ ਛੋਲੇ ਅਤੇ ਹੋਰ ਫ਼ਲੀਦਾਰ ਫ਼ਸਲਾਂ ਜਿਨ੍ਹਾਂ ਦੀਆਂ ਜੜ੍ਹਾਂ ਵਿਚ ਨਾਈਟਰੋਜਨ ਬੰਨ੍ਹਣ ਵਾਲੇ ਬੈਕਟੀਰੀਆ ਹੁੰਦੇ ਹਨ, ਬੀਜ ਲੈਣੀਆਂ ਚਾਹੀਦੀਆਂ ਹਨ । ਇਨ੍ਹਾਂ ਫ਼ਸਲਾਂ ਦੀ ਹਰੀ ਖਾਦ ਬਣਾ ਕੇ ਜੋ ਕਿ ਉੱਤਮ ਕਿਸਮ ਦੀ ਮੱਲੜ੍ਹ ਹੁੰਦੀ ਹੈ, ਭੂਮੀ ਨੂੰ ਵਧੇਰੇ ਉਪਜਾਊ ਬਣਾਇਆ ਜਾ ਸਕਦਾ । ਇਸ ਤੋਂ ਇਲਾਵਾ ਢੇਰ ਦੀ ਰੂੜੀ ਅਤੇ ਕੂੜਾ ਵੀ ਮੱਲੜ੍ਹ ਦੀ ਮਾਤਰਾ ਵਧਾਉਣ ਲਈ ਵਰਤੇ ਜਾ ਸਕਦੇ ਹਨ ।

ਪ੍ਰਸ਼ਨ 12.
ਜ਼ਮੀਨ ਦੀ ਉਪਜਾਊ ਸ਼ਕਤੀ ਦੀ ਸੰਭਾਲ ਅਤੇ ਪ੍ਰਤੀ ਪੂਰਤੀ ਲਈ ਕਿਹੜੀਆਂ ਮੁੱਖ ਗੱਲਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ ?
ਉੱਤਰ-
ਇਸ ਲਈ ਹੇਠ ਲਿਖੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ-

1. ਧਰਤੀ ਦੀ ਭੌਤਿਕ ਹਾਲਤ – ਧਰਤੀ ਦੀ ਢੁੱਕਵੀਂ ਭੌਤਿਕ ਹਾਲਤ ਚੰਗੀ ਵਾਹੀ ‘ਤੇ ਨਿਰਭਰ ਕਰਦੀ ਹੈ । ਚੰਗੀ ਵਾਹੀ ਤੋਂ ਭਾਵ ਹੈ ਇਸ ਤਰ੍ਹਾਂ ਦੀ ਵਾਹੀ ਜਿਸ ਨਾਲ ਧਰਤੀ ਦੇ ਕਿਣਕਿਆਂ ਦੀ ਬਣਤਰ ਠੀਕ ਤਰ੍ਹਾਂ ਕਾਇਮ ਰਹਿ ਸਕੇ ਭਾਵ ਜ਼ਮੀਨ ਵਿਚ ਮਿੱਟੀ ਦੀਆਂ ਡਲੀਆਂ ਭੁਰਭੁਰੀਆਂ ਛੋਟੀਆਂ ਅਤੇ ਪੋਲੀਆਂ ਹੋਣ । ਗਿੱਲੀ ਵਾਹੀ ਜ਼ਮੀਨ ਵਿਚ ਵੱਤਰ ਤੋਂ ਪਹਿਲਾਂ ਤੋਂ ਕਣ ਜ਼ਿਆਦਾ ਪੀਡੀ ਤਰ੍ਹਾਂ ਜੁੜ ਕੇ ਸਖ਼ਤ ਢੀਮਾਂ ਦਾ ਰੂਪ ਧਾਰਨ ਕਰ ਲੈਂਦੇ ਹਨ ਅਤੇ ਜੇ ਵੱਤਰ ਚੜ੍ਹ ਜਾਵੇ ਤਾਂ ਵੀ ਜ਼ਮੀਨ ਸੁੱਕ ਜਾਂਦੀ ਹੈ ਅਤੇ ਸਖ਼ਤ ਹੋ ਜਾਂਦੀ ਹੈ । ਜ਼ਮੀਨ ਦੇ ਵਿਚਲਾ ਪਾਣੀ ਬਹੁਤ ਸਾਰੀਆਂ ਕੋਸ਼ਕਾ ਨਲੀਆਂ ਰਾਹੀਂ ਬਾਹਰ ਨਿਕਲ ਜਾਂਦਾ ਹੈ ਅਤੇ ਚੋਂ ਵਿਚ ਨਮੀ ਦੀ ਕਮੀ ਹੋ ਜਾਂਦੀ ਹੈ । ਫ਼ਸਲ ਦੀ ਚੰਗੀ ਪੈਦਾਵਾਰ ਲਈ ਹਵਾ ਅਤੇ ਪਾਣੀ ਦਾ ਧਰਤੀ-ਛੇਦਾਂ ਵਿਚ ਫਿਰਦੇ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ । ਇਸ ਕਰਕੇ ਵਾਹੀ ਵੱਤਰ ਸਿਰ ਕਰਨੀ ਚਾਹੀਦੀ ਹੈ ।

ਕਿਉਂਕਿ ਨਾ ਤਾਂ ਇਸ ਨਾਲ ਢੀਮਾਂ ਬਣਦੀਆਂ ਹਨ ਅਤੇ ਨਾ ਹੀ ਧਰਤੀ ਵਿਚਲੀ ਨਮੀ ਬਾਹਰ ਨਿਕਲਦੀ ਹੈ । ਚੰਗੀ ਵਾਹੀ ਨਾਲ ਤੋਂ ਪਾਣੀ ਜਜ਼ਬ (ਸੋਖ ਕਰਨ ਦੀ ਸ਼ਕਤੀ ਵੀ ਵੱਧ ਜਾਂਦੀ ਹੈ ਅਤੇ ਭੂਮੀ ਖੁਰਨ ਤੋਂ ਵੀ ਬਚੀ ਰਹਿੰਦੀ ਹੈ । ਭਾਂ ਦੀ ਬਣਤਰ ਨੂੰ ਠੀਕ ਰੱਖਣ ਵਿਚ ਮੱਲੜ੍ਹ ਦੀ ਸੁਚੱਜੀ ਅਤੇ ਢੁੱਕਵੀਂ ਵਰਤੋਂ ਵੀ ਸਹਾਈ ਹੁੰਦੀ ਹੈ । ਇਸ ਤੋਂ ਇਲਾਵਾ ਚੰਗੇ ਤੇ ਢੁੱਕਵੇਂ ਫ਼ਸਲ-ਚੱਕਰ, ਜਿਸ ਵਿਚ ਸਮੇਂ-ਸਮੇਂ ਗੁੱਛੇਦਾਰ ਜੜਾਂ ਵਾਲੀਆਂ ਅਤੇ ਫ਼ਲੀਦਾਰ ਫ਼ਸਲਾਂ ਆਉਂਦੀਆਂ ਰਹਿਣ, ਨਾਲ ਵੀ ਧਰਤੀ ਦੀ ਭੌਤਿਕ ਹਾਲਤ ਨੂੰ ਠੀਕ ਰੱਖਣ ਵਿਚ ਮਦਦ ਮਿਲਦੀ ਹੈ ।

2. ਖੇਤਾਂ ਨੂੰ ਨਦੀਨਾਂ ਤੋਂ ਸਾਫ਼ ਰੱਖਣਾ – ਖੋਂ ਦੀ ਉਪਜਾਊ ਸ਼ਕਤੀ ਨੂੰ ਕਾਇਮ ਰੱਖਣ ਲਈ ਖੇਤ ਨਦੀਨਾਂ ਤੋਂ ਮੁਕਤ ਹੋਣ, ਇਹ ਵੀ ਬਹੁਤ ਜ਼ਰੂਰੀ ਹੈ । ਨਦੀਨ, ਖੇਤ ਵਿਚ ਬੀਜੀ ਫ਼ਸਲ ਲਈ ਲੋੜੀਂਦੇ ਪੌਸ਼ਟਿਕ ਤੱਤਾਂ ਨੂੰ ਆਪ ਹੀ ਖਾ ਜਾਂਦੇ ਹਨ । ਘੱਟ ਪੌਸ਼ਟਿਕਤਾ ਮਿਲਣ ਕਰਕੇ ਫ਼ਸਲ ਕਮਜ਼ੋਰ ਹੋ ਜਾਂਦੀ ਹੈ ਅਤੇ ਚੰਗੀ ਤਰ੍ਹਾਂ ਵੱਧ-ਫੁੱਲ ਨਹੀਂ ਸਕਦੀ । ਇਸ ਨਾਲ ਪੈਦਾਵਾਰ ਘੱਟ ਜਾਂਦੀ ਹੈ । ਕਈ ਵਾਰ ਜੇਕਰ ਨਦੀਨ ਜ਼ਿਆਦਾ ਮਾਤਰਾ ਵਿਚ ਹੋਣ ਤਾਂ ਉਹ ਛੋਟੀ ਫ਼ਸਲ ਨੂੰ ਪੂਰੀ ਤਰ੍ਹਾਂ ਦਬਾ ਲੈਂਦੇ ਹਨ ਅਤੇ ਸਮੁੱਚੀ ਫ਼ਸਲ ਨੂੰ ਨਸ਼ਟ ਕਰ ਦਿੰਦੇ ਹਨ । ਜੇਕਰ ਨਦੀਨ ਫ਼ਸਲ ਨੂੰ ਫੁੱਲ, ਫਲ ਪੈਣ ਤੋਂ ਪਹਿਲਾਂ, ਨਾ ਨਸ਼ਟ ਕੀਤੇ ਜਾਣ ਤਾਂ ਪੱਕ ਜਾਣ ਤੇ ਉਨ੍ਹਾਂ ਦੇ ਬੀਜ ਭੂਮੀ ਵਿਚ ਰਲ ਜਾਂਦੇ ਹਨ ਅਤੇ ਅਗਲੀ ਫ਼ਸਲ ਵੇਲੇ ਉਹ ਫ਼ਸਲ ਤੋਂ ਪਹਿਲਾਂ ਹੀ ਉਗ ਕੇ ਜਾਂ ਉਸ ਦੇ ਨਾਲ ਉੱਗ ਕੇ ਉਸ ਨੂੰ ਨਿੱਕੀ ਉਮਰੇ ਹੀ ਦਬਾ ਲੈਂਦੇ ਹਨ ਅਤੇ ਉਸ ਦਾ ਵਾਧਾ ਰੋਕ ਦਿੰਦੇ ਹਨ ।

ਇਸ ਕਰਕੇ ਖੇਤ ਨੂੰ ਨਦੀਨਾਂ ਤੋਂ ਸਾਫ਼ ਰੱਖਣ ਲਈ ਗੋਡੀ ਅਤੇ ਕਈ ਵਾਰ ਵਾਹੀ ਵੀ ਕਰਨੀ ਪੈਂਦੀ ਹੈ । ਪੰਜਾਬੀ ਦੀ ਪ੍ਰਸਿੱਧ ਅਖਾਣ ਹੈ- ‘ਉਠਦਾ ਵੈਰੀ’ ਰੋਗ ਦਬਾਈਏ, ਵਧ ਜਾਏ ਤਾਂ ਫੇਰ ਪਛਤਾਈਏ’ । ਨਦੀਨ ਵੀ ਕਿਸਾਨ, ਫ਼ਸਲ ਅਤੇ ਧਰਤੀ ਦੀ ਉਪਜਾਊ ਸ਼ਕਤੀ ਦੇ ਰੋਗ ਅਤੇ ਵੈਰੀ ਹਨ । ਇਸ ਲਈ ਇਨ੍ਹਾਂ ਨੂੰ ਵੀ ਪੈਦਾ ਹੁੰਦਿਆਂ ਹੀ ਨਸ਼ਟ ਕਰ ਦੇਣਾ ਚਾਹੀਦਾ ਹੈ । ਨਦੀਨਾਂ ਨੂੰ ਮਾਰਨ ਲਈ ਵਿਗਿਆਨੀਆਂ ਨੇ ਨਦੀਨ ਨਾਸ਼ਕ ਦਵਾਈਆਂ ਦੀ ਕਾਢ ਵੀ ਕੱਢੀ ਹੈ । ਪਰ ਇਨ੍ਹਾਂ ਰਸਾਇਣਿਕ ਦਵਾਈਆਂ ਦੀ ਵਰਤੋਂ ਬਹੁਤ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ । ਇਨ੍ਹਾਂ ਦਵਾਈਆਂ ਨੂੰ ਬੱਚਿਆਂ ਦੀ ਪਹੁੰਚ ਤੋਂ ਬਹੁਤ ਦੂਰ ਰੱਖਣਾ ਚਾਹੀਦਾ ਹੈ । ਕਿਉਂਕਿ ਇਹ ਜ਼ਹਿਰੀਲੀਆਂ ਹੁੰਦੀਆਂ ਹਨ । ਇਨ੍ਹਾਂ ਦਵਾਈਆਂ ਦੀ ਵੱਧ ਵਰਤੋਂ ਨਾਲ ਵਾਤਾਵਰਨ ‘ਚ ਪ੍ਰਦੂਸ਼ਣ ਵੱਧਦਾ ਹੈ । ਇਸ ਲਈ ਇਨ੍ਹਾਂ ਦੀ ਵਰਤੋਂ ਇਸ ਪੱਖ ਤੋਂ ਵੀ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ ।

3. ਕੀੜਿਆਂ ਅਤੇ ਰੋਗਾਂ ਦੀ ਰੋਕਥਾਮ – ਉੱਲੀਆਂ, ਨਿਮਾਟੋਡ ਅਤੇ ਹੋਰ ਹਾਨੀਕਾਰਕ ਕੀੜੇਮਕੌੜੇ ਫ਼ਸਲਾਂ ਦੀ ਕਟਾਈ ਤੋਂ ਬਾਅਦ ਵੀ ਜ਼ਮੀਨ ਉੱਤੇ ਹੀ ਪਲਦੇ ਹਨ । ਇਸ ਸਮੇਂ ਉਨ੍ਹਾਂ ਨੂੰ ਖ਼ਤਮ ਕਰ ਦੇਣਾ ਸੌਖਾ ਰਹਿੰਦਾ ਹੈ । ਉਨ੍ਹਾਂ ਦੇ ਖ਼ਾਤਮੇ ਨਾਲ ਹੀ ਧਰਤੀ ਦੀ ਉਪਜਾਊ ਸ਼ਕਤੀ ਨੂੰ ਸਾਂਭ ਕੇ ਰੱਖਣਾ ਸੰਭਵ ਹੁੰਦਾ ਹੈ । ਸੋ ਫ਼ਸਲ ਦੀ ਕਟਾਈ ਤੋਂ ਬਾਅਦ ਸਮੇਂ ਸਿਰ ਜ਼ਮੀਨ ਦੀ ਵਹਾਈ, ਬਦਲ-ਬਦਲ ਕੇ ਫ਼ਸਲਾਂ ਦੀ ਬਿਜਾਈ, ਇਕ ਫ਼ਸਲ ਅਤੇ ਦੂਜੀ ਫ਼ਸਲ ਦੇ ਵਿਚਾਲੇ ਸਮੇਂ ਦਾ ਅੰਤਰ, ਪੱਲਰ ਦਾ ਸਾੜਨਾ ਅਤੇ ਜ਼ਮੀਨ ਵਿਚ ਕੀਟ ਤੇ ਉੱਲੀ ਨਾਸ਼ੌਕ ਦਵਾਈਆਂ ਦਾ ਉਪਯੋਗ ਕੁੱਝ ਕੁ ਅਜਿਹੇ ਸਾਧਨ ਹਨ, ਜਿਨ੍ਹਾਂ ਨਾਲ ਰੋਗਾਂ ਅਤੇ ਹਾਨੀਕਾਰਕ ਉੱਲੀਆਂ ਅਤੇ ਕੀਟਾਂ ਨੂੰ ਨਸ਼ਟ ਕਰਕੇ ਕਾਬੂ ਕੀਤਾ ਜਾ ਸਕਦਾ ਹੈ । ਇਨ੍ਹਾਂ ਨੂੰ ਕਾਬੂ ਕਰਕੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਕਾਇਮ ਰੱਖਿਆ ਜਾ ਸਕਦਾ ਹੈ ।

4. ਢੁੱਕਵਾਂ ਤੇ ਯੋਗ ਫ਼ਸਲ ਚੱਕਰ – ਵੱਖ-ਵੱਖ ਫ਼ਸਲਾਂ ਲਈ ਵੱਖ-ਵੱਖ ਕਿਸਮ ਦੇ ਭੋਜਨ ਤੱਤਾਂ ਦੀ ਲੋੜ ਹੁੰਦੀ ਹੈ । ਕੁੱਝ ਇਕ ਤੱਤ ਅਜਿਹੇ ਹੁੰਦੇ ਹਨ ਜਿਹੜੇ ਹਰ ਇਕ ਫ਼ਸਲ ਦੁਆਰਾ ਵਰਤੇ ਜਾਂਦੇ ਹਨ । ਪਰ ਇਨ੍ਹਾਂ ਦੀ ਖ਼ਪਤ ਕੀਤੀ ਗਈ ਮਾਤਰਾ ਅਤੇ ਦਰ ਦਾ ਅੰਤਰ ਤਾਂ ਫਿਰ ਵੀ ਹੁੰਦਾ ਹੈ । ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਇਕ ਖੇਤ ਵਿਚ ਇਕ ਫ਼ਸਲ ਤੋਂ ਪਿੱਛੋਂ ਦੂਜੀ ਫ਼ਸਲ ਉਹ ਬੀਜੀ ਜਾਵੇ ਜਿਸ ਨੂੰ ਪਹਿਲੀ ਫ਼ਸਲ ਨਾਲੋਂ ਵੱਖ ਕਿਸਮ ਦੇ ਤੱਤਾਂ ਦੀ ਲੋੜ ਹੋਵੇ ਜਾਂ ਫਿਰ ਇਹ ਪਹਿਲੀ ਫ਼ਸਲ ਦੁਆਰਾ ਹੋਏ ਉਪਜਾਊ ਸ਼ਕਤੀ ਦੇ ਘਾਟੇ ਨੂੰ ਕੁੱਝ ਹੱਦ ਤਕ ਪੂਰਾ ਕਰਦੀ ਹੋਵੇ । ਇਸ ਤਰ੍ਹਾਂ ਤੋਂ ਦੀ ਉਪਜਾਊ ਸ਼ਕਤੀ ਲੰਬੇ ਸਮੇਂ ਤਕ ਕਾਇਮ ਰੱਖੀ ਜਾ ਸਕਦੀ ਹੈ ।

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

ਸ਼ਾ ਵਸਤੂਨਿਸ਼ਠ ਪ੍ਰਸ਼ਨ
ਠੀਕ / ਗ਼ਲਤ

1. ਭੂਮੀ ਵਿੱਚ 45% ਖਣਿਜ ਪਦਾਰਥ ਹਨ ।
2. ਲੂਣੀਆਂ ਭੂਮੀਆਂ ਦਾ ਪੀ.ਐੱਚ. ਮਾਨ 8.7 ਤੋਂ ਘੱਟ ਹੁੰਦਾ ਹੈ ।
3. ਤੇਜ਼ਾਬੀ ਜ਼ਮੀਨਾਂ ਵਿੱਚ ਚੁਨਾ ਪਾਇਆ ਜਾਂਦਾ ਹੈ ।
ਉੱਤਰ-
1. √
2. √
3. √

ਬਹੁਭਾਂਤੀ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਤੇਜ਼ਾਬੀ ਭੂਮੀ ਦਾ ਪੀ. ਐੱਚ. ਮਾਨ ਹੈ –
(ਉ) 7 ਦੇ ਬਰਾਬਰ
(ਅ) 7 ਤੋਂ ਘੱਟ
(ੲ) 7 ਤੋਂ ਵੱਧ
(ਸ) 12.
ਉੱਤਰ-
(ਅ) 7 ਤੋਂ ਘੱਟ

ਪ੍ਰਸ਼ਨ 2.
ਕਿਹੜੀ ਜ਼ਮੀਨ ਵਿੱਚ ਪਾਣੀ ਦੇਰ ਤੱਕ ਖੜ੍ਹਾ ਰਹਿੰਦਾ ਹੈ ?
(ਉ) ਚੀਕਣੀ
(ਅ) ਮੈਰਾ
(ੲ) ਰੇਤਲੀ
(ਸ) ਸਾਰੇ ਠੀਕ ।
ਉੱਤਰ-
(ਉ) ਚੀਕਣੀ

ਖਾਲੀ ਥਾਂਵਾਂ ਭਰੋ

1. …………………….. ਭੂਮੀਆਂ ਦੀ ਸਮੱਸਿਆ ਵਧੇਰੇ ਵਰਖਾ ਵਾਲੇ ਇਲਾਕੇ ਵਿਚ
ਹੁੰਦੀ ਹੈ ।
2. ਖੇਤੀਬਾੜੀ ਪੱਖੋਂ ………………………… ਪੀ.ਐੱਚ. ਵਾਲੀ ਜ਼ਮੀਨ ਠੀਕ ਮੰਨੀ ਜਾਂਦੀ ਹੈ ।
3. ………….. ਜ਼ਮੀਨ ਲਈ ਜਿਪਸਮ ਦੀ ਵਰਤੋਂ ਕੀਤੀ ਜਾਂਦੀ ਹੈ ।
ਉੱਤਰ-
1. ਤੇਜ਼ਾਬੀ,
2. 6.5 ਤੋਂ 8.7,
3. ਖਾਰੀ ।

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

ਭੂਮੀ ਅਤੇ ਭੂਮੀ ਸੁਧਾਰ PSEB 8th Class Agriculture Notes

  1. ਭੂਮੀ ਧਰਤੀ ਦੀ ਉਪਰਲੀ ਮਿੱਟੀ ਦੀ ਪਰਤ ਹੈ, ਜਿਸ ਵਿਚ ਫ਼ਸਲ ਦੀਆਂ ਜੜ੍ਹਾਂ ਹੁੰਦੀਆਂ ਹਨ ਅਤੇ ਇਸ ਵਿਚੋਂ ਫ਼ਸਲ ਪਾਣੀ ਅਤੇ ਖ਼ੁਰਾਕੀ ਤੱਤ ਪ੍ਰਾਪਤ ਕਰਦੀ ਹੈ ।
  2. ਭੂਮੀ ਪੌਦੇ ਨੂੰ ਖੜੇ ਰੱਖਣ ਲਈ ਸਹਾਰਾ ਵੀ ਦਿੰਦੀ ਹੈ ।
  3. ਵਿਗਿਆਨਿਕ ਦ੍ਰਿਸ਼ਟੀਕੋਣ ਅਨੁਸਾਰ ਭੂਮੀ ਕੁਦਰਤੀ ਸ਼ਕਤੀਆਂ ਦੇ ਪ੍ਰਭਾਵ ਹੇਠਾਂ ਕੁਦਰਤੀ ਮਾਦੇ ਤੋਂ ਪੈਦਾ ਹੋਈ ਇੱਕ ਕੁਦਰਤੀ ਵਸਤੂ ਹੈ ।
  4. ਭੂਮੀ ਇੱਕ ਜਾਨਦਾਰ ਵਸਤੂ ਹੈ ਕਿਉਂਕਿ ਇਸ ਵਿੱਚ ਬਹੁਤ ਸਾਰੇ ਅਣਗਿਣਤ ਸੂਖਮ ਜੀਵਾਂ, ਕੀਟਾਣੂਆਂ, ਜੀਵਾਣੂਆਂ ਅਤੇ ਛੋਟੇ-ਵੱਡੇ ਬੂਟਿਆਂ ਦੇ ਪਾਲਣ-ਪੋਸ਼ਣ ਦੀ ਸ਼ਕਤੀ ਹੈ ।
  5. ਭੂਮੀ ਵਿਚ 45% ਖਣਿਜ, 25% ਹਵਾ, 25% ਪਾਣੀ, 0 ਤੋਂ 5% ਜੈਵਿਕ ਪਦਾਰਥਾਂ | ਦਾ ਮਿਸ਼ਰਣ ਹੈ, ਜਿਸ ਵਿਚ ਹਵਾ-ਪਾਣੀ ਵੱਧ-ਘੱਟ ਸਕਦੇ ਹਨ ।
  6. ਭੂਮੀ ਦੇ ਮੁੱਖ ਤੌਰ ‘ਤੇ ਦੋ ਤਰ੍ਹਾਂ ਦੇ ਗੁਣ ਹਨ ਰਸਾਇਣਿਕ ਅਤੇ ਭੌਤਿਕ ਗੁਣ ।
  7. ਭੂਮੀ ਦੇ ਮੁੱਖ ਭੌਤਿਕ ਗੁਣ ਹਨ-ਕਣਾਂ ਦਾ ਆਕਾਰ, ਭੂਮੀ ਘਣਤਾ, ਕਣਾਂ ਦੇ ਦਰਮਿਆਨ ਖ਼ਾਲੀ ਥਾਂ, ਪਾਣੀ ਜਮਾਂ ਰੱਖਣ ਦੀ ਤਾਕਤ ਅਤੇ ਪਾਣੀ ਸਮਾਉਣ ਦੀ ਤਾਕਤ ਆਦਿ ।
  8. ਰੇਤਲੀ ਭੂਮੀ ਦੇ ਕਣ ਹੱਥਾਂ ਵਿੱਚ ਰੜਕਦੇ ਹਨ ।
  9. ਚੀਕਣੀ ਮਿੱਟੀ ਵਿੱਚ 40% ਚੀਕਣੇ ਕਣ ਹੁੰਦੇ ਹਨ ।
  10. ਮੈਰਾ ਜ਼ਮੀਨਾਂ ਦੇ ਲੱਛਣ ਰੇਤਲੀਆਂ ਤੇ ਚੀਕਣੀਆਂ ਜ਼ਮੀਨਾਂ ਦੇ ਵਿਚਕਾਰ ਹੁੰਦੇ ਹਨ।
  11. ਵਧੇਰੇ ਵਰਖਾ ਹੋਣ ਵਾਲੇ ਖੇਤਰਾਂ ਵਿੱਚ ਤੇਜ਼ਾਬੀ ਭੁਮੀ ਵੇਖਣ ਨੂੰ ਮਿਲਦੀ ਹੈ ।
  12. pH ਦਾ ਮੁੱਲ 7 ਤੋਂ ਘੱਟ ਹੋਵੇ ਤਾਂ ਜ਼ਮੀਨ ਤੇਜ਼ਾਬੀ ਹੁੰਦੀ ਹੈ ।
  13. ਲੂਣਾਂ ਦੀ ਕਿਸਮ ਦੇ ਆਧਾਰ ਤੇ ਕੱਲਰ ਵਾਲੀਆਂ ਜ਼ਮੀਨਾਂ ਤਿੰਨ ਤਰ੍ਹਾਂ ਦੀਆਂ ਹਨ ।
  14. ਕੱਲਰੀ ਜ਼ਮੀਨਾਂ ਹਨ, ਲੂਣੀਆਂ, ਖਾਰੀਆਂ ਅਤੇ ਲੂਣੀਆਂ-ਖਾਰੀਆਂ ਜ਼ਮੀਨਾਂ ।
  15. ਤੇਜ਼ਾਬੀ ਜ਼ਮੀਨਾਂ ਦਾ ਸੁਧਾਰ ਚੂਨਾ ਪਾ ਕੇ ਕੀਤਾ ਜਾ ਸਕਦਾ ਹੈ ।
  16. ਚੀਕਣੀਆਂ ਜ਼ਮੀਨਾਂ ਵਿੱਚ ਝੋਨੇ ਦੀ ਬੀਜਾਈ ਕਰਨੀ ਲਾਹੇਵੰਦ ਰਹਿੰਦੀ ਹੈ ।
  17. ਰੇਤਲੀਆਂ ਜ਼ਮੀਨਾਂ ਦੇ ਸੁਧਾਰ ਲਈ ਹਰੀ ਖਾਦ, ਗਲੀ-ਸੜੀ ਰੂੜੀ, ਫਲੀਦਾਰ ਫ਼ਸਲਾਂ ਆਦਿ ਦੀ ਸਹਾਇਤਾ ਲਈ ਜਾਂਦੀ ਹੈ ।
  18. ਲੂਣੀ ਜ਼ਮੀਨ ਨੂੰ ਪਾਣੀ ਨਾਲ ਧੋ ਕੇ ਜਾਂ ਫਿਰ ਮਿੱਟੀ ਦੀ ਉੱਪਰਲੀ ਤਹਿ ਨੂੰ ਕੁਰਾਹੇ ਆਦਿ ਨਾਲ ਖੁਰਚ ਕੇ ਸਾਫ਼ ਕੀਤਾ ਜਾਂਦਾ ਹੈ ।
  19. ਖਾਰੀਆਂ ਭੂਮੀਆਂ ਵਿੱਚ ਮਿੱਟੀ ਪਰਖ ਦੇ ਆਧਾਰ ਤੇ ਜਿਪਸਮ ਦੀ ਵਰਤੋਂ ਕੀਤੀ ਜਾ ਸਕਦੀ ਹੈ ।
  20. ਸੇਮ ਵਾਲੀਆਂ ਭੂਮੀਆਂ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਬਹੁਤ ਉੱਪਰ ਬੂਟੇ ਦੀਆਂ ਜੜਾਂ ਤੱਕ ਆ ਜਾਂਦਾ ਹੈ ।
  21. ਆਮ ਕਰਕੇ ਜਦੋਂ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਜ਼ੀਰੋ ਤੋਂ ਡੇਢ ਮੀਟਰ ਹੁੰਦਾ ਹੈ। ਤਾਂ ਉਸ ਜ਼ਮੀਨ ਨੂੰ ਸੇਮ ਵਾਲੀ ਜ਼ਮੀਨ ਕਿਹਾ ਜਾਂਦਾ ਹੈ ।