PSEB 8th Class Science Notes Chapter 15 ਕੁਝ ਕੁਦਰਤੀ ਘਟਨਾਵਾਂ

This PSEB 8th Class Science Notes Chapter 15 ਕੁਝ ਕੁਦਰਤੀ ਘਟਨਾਵਾਂ will help you in revision during exams.

PSEB 8th Class Science Notes Chapter 15 ਕੁਝ ਕੁਦਰਤੀ ਘਟਨਾਵਾਂ

→ ਪ੍ਰਾਚੀਨ ਸਮੇਂ ਵਿੱਚ ਅਕਾਸ਼ ਵਿੱਚ ਪੈਦਾ ਹੋਈਆਂ ਚੰਗਿਆੜੀਆਂ ਨੂੰ ਭਗਵਾਨ ਦਾ ਗੁੱਸਾ ਸਮਝਿਆ ਜਾਂਦਾ ਸੀ । 0 ਸਾਲ 1752 ਵਿੱਚ ਬੈਂਜਾਮਿਨ ਫਰੈਂਕਲਿਨ ਨੇ ਦਰਸਾਇਆ, ਕਿ ਬਿਜਲੀ ਚਮਕਣਾ ਅਤੇ ਕੱਪੜਿਆਂ ਵਿੱਚ ਪੈਦਾ ਹੋਈ ਚੰਗਿਆੜੀ ਅਸਲ ਵਿੱਚ ਇੱਕ ਹੀ ਘਟਨਾ ਹੈ ।

→ ਅਕਾਸ਼ ਵਿੱਚ ਬਿਜਲੀ ਚਮਕਣ ਜਾਂ ਚੰਗਿਆੜੀਆਂ ਲਈ ਬਿਜਲੀ ਜ਼ਿੰਮੇਵਾਰ ਹੈ ।

→ ਕੁੱਝ ਪਦਾਰਥ ਰਗੜਨ ਦੁਆਰਾ ਚਾਰਜਿਤ ਹੁੰਦੇ ਹਨ ।

→ ਕਿਸੇ ਪਦਾਰਥ ਨਾਲ, ਸਮਾਨ ਪਦਾਰਥ ਨੂੰ ਰਗੜਨ ਨਾਲ ਉਹਨਾਂ ਤੇ ਪੈਦਾ ਹੋਇਆ ਚਾਰਜ ਵੀ ਬਰਾਬਰ ਹੁੰਦਾ ਹੈ ।

→ ਇੱਕੋ ਹੀ ਕਿਸਮ ਦੇ ਚਾਰਜ ਇੱਕ ਦੂਜੇ ਨੂੰ ਅਪਕਰਸ਼ਿਤ ਕਰਦੇ ਹਨ ।

→ ਵੱਖ-ਵੱਖ ਪਦਾਰਥਾਂ ’ਤੇ ਚਾਰਜ ਵੀ ਵੱਖ-ਵੱਖ ਹੁੰਦੇ ਹਨ, ਜਦੋਂ ਉਹਨਾਂ ਨੂੰ ਇੱਕੋ ਜਿਹੇ ਜਾਂ ਵੱਖ-ਵੱਖ ਪਦਾਰਥਾਂ ਨਾਲ ਰਗੜਿਆ ਜਾਂਦਾ ਹੈ ।

→ ਭਿੰਨ ਜਾਤੀ ਦੇ ਚਾਰਜ ਇੱਕ-ਦੂਜੇ ਨੂੰ ਆਕਰਸ਼ਿਤ ਕਰਦੇ ਹਨ ।

→ ਚਾਰਜ ਦੋ ਪ੍ਰਕਾਰ ਦੇ ਹਨ-

  • ਧਨ ਚਾਰਜ ਅਤੇ
  • ਰਿਣ ਚਾਰਜ ।

→ ਰਗੜ ਤੋਂ ਪੈਦਾ ਹੋਏ ਬਿਜਲੀ ਚਾਰਜ ਸਥਿਤਿਕ ਹੁੰਦੇ ਹਨ ।

→ ਸਥਿਤਿਕ ਚਾਰਜ ਸਥਿਰ ਰਹਿੰਦੇ ਹਨ ਅਰਥਾਤ ਗਤੀ ਨਹੀਂ ਕਰਦੇ ।

→ ਗਤੀ ਕਰ ਰਹੇ ਚਾਰਜ ਨੂੰ ਬਿਜਲੀ ਧਾਰਾ ਕਹਿੰਦੇ ਹਨ ।

→ ਭੋ-ਸੰਪਰਕਨ ਵਿਧੀ ਦੁਆਰਾ ਚਾਰਜਿਤ ਵਸਤੂਆਂ ਵਿੱਚ ਮੌਜੂਦ ਚਾਰਜ ਨੂੰ ਧਰਤੀ ਵਿੱਚ ਭੇਜਿਆ ਜਾਂਦਾ ਹੈ ।

→ ਬਿਜਲੀ ਵਿਸਰਜਨ ਹੁੰਦਾ ਹੈ, ਜਦੋਂ

  1. ਦੋ ਬੱਦਲ ਇੱਕ ਦੂਸਰੇ ਦੇ ਨੇੜੇ ਆਉਂਦੇ ਹਨ
  2. ਬੱਦਲ, ਧਰਤੀ ਦੇ ਨੇੜੇ ਆਉਂਦੇ ਹਨ
  3. ਬੱਦਲ ਅਤੇ ਮਨੁੱਖੀ ਸਰੀਰ ਇੱਕ-ਦੂਜੇ ਦੇ ਨੇੜੇ ਆਉਂਦੇ ਹਨ ।

→ ਜਦੋਂ ਇੱਕ ਰਿਣ ਚਾਰਜਿਤ ਬੱਦਲ ਰਿਣ ਚਾਰਜਿਤ ਧਨ ਚਾਰਜਿਤ ਬੱਦਲ ਦੇ ਨੇੜੇ ਆਉਂਦਾ ਹੈ ਤਾਂ ਪ੍ਰਕਾਸ਼ ਦੀਆਂ ਚਮਕਦਾਰ ਧਾਰੀਆਂ ਅਤੇ ਗੁਰਜਨ ਦੇ ਰੂਪ ਵਿੱਚ ਉਰਜਾ ਨੂੰ ਵੱਡੀ ਮਾਤਰਾ ਵਿੱਚ ਵਿਸਰਜਿਤ ਕਰਦੇ ਹਨ ।

→ ਗਰਜ ਵਾਲੇ ਝੱਖੜ (Thunder Storm) ਦੇ ਸਮੇਂ ਮਕਾਨ, ਇਮਾਰਤ ਅਤੇ ਬੰਦ ਵਾਹਨ ਸੁਰੱਖਿਅਤ ਸਥਾਨ ਹਨ ।

→ ਇਮਾਰਤਾਂ ਨੂੰ ਅਕਾਸ਼ੀ ਬਿਜਲੀ ਤੋਂ ਸੁਰੱਖਿਅਤ ਰੱਖਣ ਵਾਲਾ ਯੰਤਰ ਤੜਿਤ ਚਾਲਕ (Lightening conductor) ਹੈ । ਤੂਫ਼ਾਨ, ਬਿਜਲੀ ਦਾ ਚਮਕਣਾ, ਚੱਕਰਵਾਤ, ਕੁੱਝ ਕੁਦਰਤੀ ਘਟਨਾਵਾਂ ਹਨ, ਜਿਨ੍ਹਾਂ ਨਾਲ ਜਨ-ਜੀਵਨ ਅਤੇ ਸੰਪੱਤੀ ਨੂੰ ਹਾਨੀ ਪੁੱਜਦੀ ਹੈ ।

→ ਭੂਚਾਲ ਇੱਕ ਕੁਦਰਤੀ ਘਟਨਾ ਹੈ ।

→ ਅਕਾਸ਼ੀ ਬਿਜਲੀ, ਚੱਕਰਵਾਤ ਆਦਿ ਦੀ ਭਵਿੱਖਵਾਣੀ ਹੋ ਸਕਦੀ ਹੈ, ਪਰੰਤੂ ਭੂਚਾਲ ਬਾਰੇ ਭਵਿੱਖਵਾਣੀ ਨਹੀਂ ਕੀਤੀ ਜਾ ਸਕਦੀ ।

→ ਭੂਚਾਲ, ਧਰਤੀ ਦਾ ਝਟਕਾ ਹੈ ਜੋ ਬਹੁਤ ਘੱਟ ਸਮੇਂ ਤਕ ਰਹਿੰਦਾ ਹੈ । ਭੂਚਾਲ ਨਾਲ ਹੜ੍ਹ, ਧਰਤੀ ਦਾ ਖਿਸਕਣਾ ਅਤੇ ਸੁਨਾਮੀ ਆਦਿ ਹੁੰਦੇ ਹਨ ।

→ ਭੁਚਾਲ ਲੇਖੀ ਯੰਤਰ ਨਾਲ ਭੁਚਾਲ ਦੀਆਂ ਤਰੰਗਾਂ ਨੂੰ ਰਿਕਾਰਡ ਕੀਤਾ ਜਾਂਦਾ ਹੈ ।

→ ਭੂਚਾਲ ਦੀ ਪ੍ਰਬਲਤਾ ਰਿਕਟਰ ਪੈਮਾਨੇ ‘ਤੇ ਦੱਸੀ ਜਾਂਦੀ ਹੈ ।

→ ਭੂਚਾਲ ਵਾਲੇ ਖੇਤਰਾਂ ਵਿੱਚ ਮਿੱਟੀ ਅਤੇ ਲੱਕੜੀ ਦੇ ਘਰ ਬਣਾਉਣੇ ਚਾਹੀਦੇ ਹਨ ।

ਮਹੱਤਵਪੂਰਨ ਸ਼ਬਦ ਅਤੇ ਉਨ੍ਹਾਂ ਦੇ ਅਰਥ-

  1. ਸਥਿਤਿਕ ਜਾਂ ਸਥਿਰ ਬਿਜਲੀ (Static Electricity)-ਰਗੜ ਨਾਲ ਪੈਦਾ ਹੋਏ ਚਾਰਜ ਨੂੰ ਸਥਿਤਿਕ ਬਿਜਲੀ ਕਹਿੰਦੇ ਹਨ ।
  2. ਭੋ-ਸੰਪਕਰਨ (Earthing)- ਮਨੁੱਖੀ ਸਰੀਰ ਦੁਆਰਾ ਚਾਰਜਾਂ ਦਾ ਧਰਤੀ ਵਿੱਚ ਪਹੁੰਚਣਾ ਭੋ-ਸੰਪਕਰਨ ਕਹਾਉਂਦਾ ਹੈ ।
  3. ਬਿਜਲੀ ਵਿਸਰਜਨ (Electric Discharge)-ਬੱਦਲਾਂ ਦੁਆਰਾ ਚਾਰਜਾਂ ਦੇ ਵਹਿਣ ਕਾਰਨ ਪ੍ਰਕਾਸ਼ ਅਤੇ ਧੁਨੀ ਪੈਦਾ ਕਰਨ ਦੀ ਪ੍ਰਕਿਰਿਆ ਬਿਜਲੀ ਵਿਸਰਜਨ ਕਹਾਉਂਦੀ ਹੈ ।
  4. ਅਕਾਸ਼ੀ ਬਿਜਲੀ ਗਰਜ ਵਾਲਾ ਝੱਖੜ (Thunder Storm)- ਵਰਖਾ ਵਾਲੇ ਦਿਨ ਆਸਮਾਨ ਵਿੱਚ ਇੱਕ ਉੱਚੀ ਆਵਾਜ਼ ਸੁਣਾਈ ਦਿੰਦੀ ਹੈ ਇਸਨੂੰ ਗਰਜ ਵਾਲਾ ਝੱਖੜ ਕਹਿੰਦੇ ਹਨ ।
  5. ਬਿਜਲੀ ਚਮਕਣਾ (Lightening) -ਦੋ ਬੱਦਲਾਂ ਜਾਂ ਬੱਦਲਾਂ ਅਤੇ ਧਰਤੀ ਦੇ ਵਿਚਕਾਰ ਰਗੜ ਦੇ ਕਾਰਨ ਪੈਦਾ, ਚਮਕੀਲੀਆਂ ਚੀਆੜੀਆਂ ਧਾਰੀਆਂ) ਜੋ ਆਕਾਸ਼ ਵਿੱਚ ਫੈਲਦੀਆਂ ਹਨ, ਅਕਾਸ਼ੀ ਬਿਜਲੀ ਚਮਕਣਾ ਬਿਜਲੀ ਵਿਸਰਜਨ ਕਹਾਉਂਦੀਆਂ ਹਨ ।
  6. ਭੂਚਾਲ (Earthquake) -ਧਰਤੀ ਦੀ ਉਪਰੀ ਸਤਹਿ ਵਿੱਚ ਧਰਤੀ ਦੀਆਂ ਪਲੇਟਾਂ ਦੇ ਖਿਸਕਣ ਦੇ ਕਾਰਨ ਆਏ ਭੂਮੀ ਦੇ ਝਟਕਿਆਂ (ਕੰਪਨ) ਨੂੰ ਭੂਚਾਲ ਕਹਿੰਦੇ ਹਨ ।
  7. ਆਕਾਸ਼ੀ ਚਾਲਕ (Electric Conductor) -ਇਕ ਅਜੀਹਾ ਯੰਤਰ ਜਿਸ ਨਾਲ ਇਮਾਰਤਾਂ ਨੂੰ ਬਿਜਲੀ ਦੇ ਪ੍ਰਭਾਵ ਤੋਂ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ।

PSEB 8th Class Science Notes Chapter 14 ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ

This PSEB 8th Class Science Notes Chapter 14 ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ will help you in revision during exams.

PSEB 8th Class Science Notes Chapter 14 ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ

→ ਅਜਿਹੇ ਪਦਾਰਥ ਜਿਹੜੇ ਆਪਣੇ ਵਿੱਚੋਂ ਬਿਜਲੀ ਧਾਰਾ ਨੂੰ ਲੰਘਣ ਦਿੰਦੇ ਹਨ ਸਚਾਲਕ ਅਤੇ ਜਿਹੜੇ ਪਦਾਰਥ ਆਪਣੇ ਵਿੱਚੋਂ ਬਿਜਲੀ ਧਾਰਾ ਨੂੰ ਆਸਾਨੀ ਨਾਲ ਲੰਘਣ ਨਹੀਂ ਦਿੰਦੇ, ਉਹ ਕ੍ਰਮਵਾਰ ਬਿਜਲੀ ਚਾਲਕ ਜਾਂ ਬਿਜਲੀ ਰੋਧਕ ਜਾਂ ਕੁਚਾਲਕ ਕਹਾਉਂਦੇ ਹਨ ।

→ ਕੁੱਝ ਵ ਬਿਜਲੀ ਧਾਰਾ ਨੂੰ ਆਪਣੇ ਵਿੱਚੋਂ ਲੰਘਣ ਦਿੰਦੇ ਹਨ, ਉਹਨਾਂ ਨੂੰ ਇਲੈਂਕਟਰੋਲਾਈਟ ਕਹਿੰਦੇ ਹਨ ।

→ ਇਲੈੱਕਟਰੋਲਾਈਟ ਵਿੱਚੋਂ ਬਿਜਲੀ ਧਾਰਾ ਪ੍ਰਵਾਹਿਤ ਹੋਣ ਨਾਲ ਬਲਬ ਪ੍ਰਕਾਸ਼ਮਾਨ ਹੋ ਜਾਂਦਾ ਹੈ ।

→ ਜਦੋਂ ਬਿਜਲੀ ਧਾਰਾ ਕਮਜ਼ੋਰ ਹੁੰਦੀ ਹੈ, ਤਾਂ ਐੱਲ.ਈ.ਡੀ. (LED) (ਪ੍ਰਕਾਸ਼ ਉਤਸਰਜਨ ਡਾਯੋਡ) ਦੀ ਵਰਤੋਂ ਕੀਤੀ ਜਾਂਦੀ ਹੈ ।

→ ਸ਼ੁੱਧ ਹਵਾ, ਬਿਜਲੀ ਕੁਚਾਲਕ ਹੁੰਦੀ ਹੈ ।

PSEB 8th Class Science Notes Chapter 14 ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ

→ ਨਲ ਦਾ ਪਾਣੀ, ਨਮਕੀਨ ਪਾਣੀ, ਸਮੁੰਦਰ ਜਾਂ ਤਾਲਾਬ ਦਾ ਪਾਣੀ, ਸਾਰੇ ਬਿਜਲੀ ਦੇ ਚਾਲਕ ਹਨ, ਕਿਉਂਕਿ | ਇਹਨਾਂ ਵਿੱਚ ਅਸ਼ੁੱਧੀਆਂ ਅਤੇ ਲੂਣ ਮੌਜੂਦ ਹੁੰਦੇ ਹਨ ।

→ ਤੇਜ਼ਾਬ, ਖਾਰ ਅਤੇ ਲੂਣਾਂ ਦੇ ਘੋਲ ਬਿਜਲੀ ਦੇ ਸੂਚਾਲਕ ਹਨ ।

→ ਸ਼ੁੱਧ ਕਸ਼ੀਦਤ ਪਾਣੀ ਬਿਜਲੀ ਦਾ ਕਚਾਲਕ ਹੈ ।

→ ਇਲੈੱਕਟਰੋਲਾਈਟ ਵਿੱਚੋਂ ਬਿਜਲੀ ਧਾਰਾ ਲੰਘਣ ਨਾਲ ਰਸਾਇਣਿਕ ਅਭਿਕਿਰਿਆ ਹੁੰਦੀ ਹੈ ।

→ ਗੈਸਾਂ ਦਾ ਉੱਤਸਰਜਨ, ਘੋਲ ਦੇ ਰੰਗ ਵਿੱਚ ਬਦਲਾਓ, ਇਲੈੱਕਟ੍ਰਡਾਂ ਦੀ ਸਤਹਿ ਤੇ ਧਾਤ ਦੀ ਪਰਤ ਦਾ ਜਮਾਂ ਹੋਣਾ ਆਦਿ ਕੁੱਝ ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ ਹਨ ।

→ ਫ਼ਲ ਅਤੇ ਸਬਜ਼ੀਆਂ ਵੀ ਬਿਜਲੀ ਦੇ ਚਾਲਕ ਹਨ ।

→ ਤੇਜ਼ਾਬ ਯੁਕਤ ਪਾਣੀ ਵਿੱਚੋਂ ਬਿਜਲੀ ਧਾਰਾ ਲੰਘਣ ਨਾਲ ਤੇ ਆਕਸੀਜਨ ਅਤੇ ਹਾਈਡਰੋਜਨ ਦੇ ਬਲਬਲੇ ਕੁਮਵਾਰ ਧਨ (+ve) ਅਤੇ ਰਿਣ (-ve) ਟਰਮੀਨਲਾਂ (Terminals) ਤੇ ਇਕੱਠੇ ਹੁੰਦੇ ਹਨ ।

→ ਬਿਜਲੀ ਮੁਲੰਮਾਕਰਣ, ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ ਦਾ ਇੱਕ ਸਭ ਤੋਂ ਜ਼ਿਆਦਾ ਹੋਣ ਵਾਲਾ ਇੱਕ ਸਾਧਾਰਨ ਉਪਯੋਗ ।

→ ਬਿਜਲੀ ਮੁਲੰਮਾਕਰਣ ਇੱਕ ਅਜਿਹੀ ਪ੍ਰਕਿਰਿਆ ਹੈ, ਜਿਸ ਵਿੱਚ ਕਿਸੇ ਧਾਤ ਦੀ ਵਸਤੂ ਤੇ ਕਿਸੇ ਹੋਰ ਦੂਜੀ ਮਨਚਾਹੀ ਵਧੀਆ ਧਾਤ ਦੀ ਪਤਲੀ ਪਰਤ ਚੜ੍ਹਾਉਂਦੇ ਹਨ । ਬਿਜਲੀ ਮੁਲੰਮਾਕਰਣ ਬਹੁਤ ਉਪਯੋਗੀ ਪ੍ਰਕਿਰਿਆ ਹੈ, ਕਿਉਂਕਿ ਇਸ ਦੁਆਰਾ ਵਸਤੂਆਂ ਲੰਬੇ ਸਮੇਂ ਤੱਕ, ਚਮਕਦਾਰ, ਖੋਰ-ਰਹਿਤ ਹੁੰਦੀ ਹੈ । ਇਸ ਵਿਧੀ ਦੁਆਰਾ ਸਸਤੇ ਧਾਤ ਉੱਪਰ ਕਿਸੇ ਮਹਿੰਗੇ ਧਾਤ ਦੀ ਪਰਤ ਨੂੰ ਜਮਾਂ ਕੀਤਾ ਜਾਂਦਾ ਹੈ ।

PSEB 8th Class Science Notes Chapter 14 ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ

ਮਹੱਤਵਪੂਰਨ ਸ਼ਬਦ ਅਤੇ ਉਨ੍ਹਾਂ ਦੇ ਅਰਥ

  1. ਬਿਜਲੀ ਚਾਲਕ (Conductor-ਜਿਹੜੇ ਪਦਾਰਥ ਆਪਣੇ ਵਿੱਚੋਂ ਬਿਜਲੀ ਧਾਰਾ ਨੂੰ ਸੌਖਿਆਂ ਲੰਘਣ ਦਿੰਦੇ | ਹਨ, ਬਿਜਲੀ ਚਾਲਕ ਅਖਵਾਉਂਦੇ ਹਨ ।
  2. ਬਿਜਲੀ ਦੇ ਕੁਚਾਲਕ (Insulators)-ਜਿਹੜੇ ਪਦਾਰਥ ਆਪਣੇ ਵਿੱਚੋਂ ਬਿਜਲੀ ਧਾਰਾ ਨੂੰ ਸੌਖਿਆਂ ਲੰਘਣ ਨਹੀਂ ਦਿੰਦੇ ਹੋਣ, ਬਿਜਲੀ ਦੇ ਕੁਚਾਲਕ ਅਖਵਾਉਂਦੇ ਹਨ ।
  3. ਬਿਜਲੀ ਅਪਘਟਨ (Electrolysis)-ਉਹ ਪ੍ਰਕਰਮ, ਜਿਸ ਵਿੱਚ ਬਿਜਲੀ ਚਾਲਕ ਦਵ ਵਿੱਚੋਂ ਬਿਜਲੀ ਧਾਰਾ ਪ੍ਰਵਾਹਿਤ ਕਰਨ ਤੇ ਦ੍ਰਵ ਸੰਘਟਕਾਂ ਵਿੱਚ ਅਪਘਟਿਤ ਹੁੰਦਾ ਹੈ ।
  4. ਐਨੋਡ (Anode)-ਇਲੈੱਕਟ੍ਰੋਡ, ਜੋ ਬੈਟਰੀ ਦੇ +ve ਸਿਰੇ (ਧਨ ਟਰਮੀਨਲ) ਨਾਲ ਜੁੜਿਆ ਹੋਵੇ, ਐਨੋਡ ਕਹਾਉਂਦਾ ਹੈ ।
  5. ਕੈਥੋਡ (Cathode)-ਇਲੈੱਕਟ੍ਰਡ, ਜੋ ਬੈਟਰੀ ਦੇ –ve ਸਿਰੇ (ਰਿਣ ਟਰਮੀਨਲ) ਨਾਲ ਜੁੜਿਆ ਹੋਵੇ, ਕੈਥੋਡ | ਕਹਾਉਂਦਾ ਹੈ ।
  6. ਬਿਜਲੀ ਚਾਲਕ ਦਵ (Electrolyte)ਪਾਣੀ ਵਿੱਚ ਕੁੱਝ ਬੰਦਾਂ ਸਲਫ਼ਿਊਰਿਕ ਐਸਿਡ ਦੀਆਂ ਪਾਉਣ ਨਾਲ ਪਾਣੀ ਬਿਜਲੀ ਚਾਲਕ ਵ ਬਣ ਜਾਂਦਾ ਹੈ । ਇਹ ਐਸਿਡ ਯੁਕਤ ਪਾਣੀ ਬਿਜਲੀ ਚਾਲਕ ਅਖਵਾਉਂਦਾ ਹੈ ।

PSEB 8th Class Science Notes Chapter 13 ਧੁਨੀ

This PSEB 8th Class Science Notes Chapter 13 ਧੁਨੀ will help you in revision during exams.

PSEB 8th Class Science Notes Chapter 13 ਧੁਨੀ

→ ਕੰਪਿਤ ਵਸਤੂ ਦੁਆਰਾ ਧੁਨੀ ਪੈਦਾ ਹੁੰਦੀ ਹੈ ।

→ ਕਿਸੇ ਵਸਤੂ ਦੁਆਰਾ ਆਪਣੀ ਮੱਧ ਸਥਿਤੀ ਦੇ ਇੱਧਰ-ਉੱਧਰ, ਅੱਗੇ-ਪਿੱਛੇ ਜਾਂ ਉੱਪਰ-ਥੱਲੇ ਦੀ ਦਿਸ਼ਾ ਵਿੱਚ ਤੈਅ ਕੀਤੀ ਗਈ ਵੱਧ ਤੋਂ ਵੱਧ ਦੂਰੀ ਨੂੰ ਕੰਪਨ ਦਾ ਆਯਾਮ (Amplitude) ਕਿਹਾ ਜਾਂਦਾ ਹੈ ।

→ ਇਕ ਕੰਪਨ ਨੂੰ ਪੂਰਾ ਕਰਨ ਵਿੱਚ ਲੱਗੇ ਸਮੇਂ ਨੂੰ ਆਵਰਤਕਾਲ (Time period) ਕਿਹਾ ਜਾਂਦਾ ਹੈ ।

→ ਇੱਕ ਸੈਕਿੰਡ ਵਿੱਚ ਕੰਪਨਾਂ ਦੀ ਗਿਣਤੀ ਨੂੰ ਕੰਪਨ ਦੀ ਆਕ੍ਰਿਤੀ (Frequency) ਕਿਹਾ ਜਾਂਦਾ ਹੈ ।

PSEB 8th Class Science Notes Chapter 13 ਧੁਨੀ

→ ਆਵਿਤੀ ਦਾ ਮਾਤਰਕ ਹਰਟਜ਼ (Hz) ਹੈ । 0 ਕੰਪਨ ਦਾ ਆਯਾਮ ਜਿੰਨਾ ਵੱਧ ਹੁੰਦਾ ਹੈ, ਧੁਨੀ ਉੱਨੀ ਹੀ ਪ੍ਰਬਲ ਹੁੰਦੀ ਹੈ ।

→ ਕੰਪਨ ਦੀ ਆਕ੍ਰਿਤੀ ਵੱਧ ਹੋਣ ਤੇ ਤਾਰਤੱਵ ਵੱਧ ਹੁੰਦਾ ਹੈ ਅਤੇ ਧੁਨੀ ਬਹੁਤ ਤਿੱਖੀ ਹੁੰਦੀ ਹੈ ।

→ ਮਨੁੱਖੀ ਕੰਨ ਲਈ, ਆਕ੍ਰਿਤੀ ਦੀ ਸੀਮਾ 20 Hz ਤੋਂ 20,000 Hz ਹੈ ।

→ ਧੁਨੀ ਦੇ ਸੰਚਾਰ ਲਈ ਮਾਧਿਅਮ ਦੀ ਲੋੜ ਹੁੰਦੀ ਹੈ । ਇਹ ਨਿਰਵਾਤ (ਖਲਾਅ ਵਿੱਚ ਸੰਚਾਰਿਤ ਨਹੀਂ ਹੋ ਸਕਦੀ ।

→ ਪ੍ਰਕਾਸ਼, ਧੁਨੀ ਦੀ ਤੁਲਨਾ ਵਿੱਚ ਬਹੁਤ ਤੇਜ਼ ਚੱਲਦਾ ਹੈ ।

→ ਧੁਨੀ ਕਿਸੇ ਰੁਕਾਵਟ ਤੋਂ ਪਰਾਵਰਤਿਤ ਹੋ ਸਕਦੀ ਹੈ । ਇਸ ਪਰਾਵਰਤਿਤ ਧੁਨੀ ਨੂੰ ਪ੍ਰਤੀਧੁਨੀ (Echo) | ਕਿਹਾ ਜਾਂਦਾ ਹੈ ।

→ ਕੁੱਝ ਸੜ੍ਹਾਵਾਂ ਹੋਰਨਾਂ ਸੜਾਵਾਂ ਦੀ ਤੁਲਨਾ ਵਿੱਚ ਧੁਨੀ ਨੂੰ ਵੱਧ ਪਰਾਵਰਤਿਤ ਕਰਦੀਆਂ ਹਨ ।

→ ਸੰਗੀਤ ਸੁਖਾਵੀਂ ਧੁਨੀ ਹੈ ਜਦੋਂ ਕਿ ਸ਼ੋਰ ਨਹੀਂ ।

→ ਮਾਨਵ ਵਿੱਚ ਵਾਕ (ਚੰਗੀ ਲੱਗਣ ਵਾਲੀ) ਤੰਤੂਆਂ ਦੇ ਕੰਪਨ ਕਾਰਨ ਧੁਨੀ ਪੈਦਾ ਹੁੰਦੀ ਹੈ ।

PSEB 8th Class Science Notes Chapter 13 ਧੁਨੀ

ਮਹੱਤਵਪੂਰਨ ਸ਼ਬਦ ਅਤੇ ਉਨ੍ਹਾਂ ਦੇ ਅਰਥ

  1. ਆਯਾਮ (Amplitude)-ਦੋਲਨ ਕਰਦੀ ਹੋਈ ਵਸਤੂ ਦੁਆਰਾ ਮੱਧ ਸਥਿਤੀ ਤੋਂ ਤੈਅ ਕੀਤੀ ਗਈ ਵੱਧ ਤੋਂ ਵੱਧ ਦੂਰੀ ਆਯਾਮ ਕਹਾਉਂਦੀ ਹੈ ।
  2. ਤੀਧੁਨੀ (Echo)-ਰੁਕਾਵਟ ਜਿਵੇਂ ਇਮਾਰਤ ਜਾਂ ਪਹਾੜ ਤੋਂ ਪਰਾਵਰਤਿਤ ਹੋਈ ਧੁਨੀ ।
  3. ਆਕ੍ਰਿਤੀ (Frequency)-ਦੋਲਤ ਵਸਤੂ ਦੁਆਰਾ ਇੱਕ ਸੈਕਿੰਡ ਵਿੱਚ ਕੰਪਨਾਂ ਦੀ ਗਿਣਤੀ ।
  4. ਹਰਟਜ਼ (Hertz)-ਆਤੀ ਦਾ ਮਾਕ ।
  5. ਵਾਕ ਯੰਤਰ (Larynx)-ਮਨੁੱਖ ਵਿੱਚ ਧੁਨੀ ਪੈਦਾ ਕਰਨ ਵਾਲਾ ਅੰਗ ।
  6. ਤਿੱਖਾਪਣ (Loudness)-ਧੁਨੀ ਦਾ ਗੁਣ ਜੋ ਦੋਲਨ/ਕੰਪਨ ਦੇ ਆਯਾਮ ਅਤੇ ਆਕ੍ਰਿਤੀ ‘ਤੇ ਨਿਰਭਰ ਕਰਦਾ ਹੈ ।
  7. ਸੰਗੀਤ (Musical Sound)-ਉਹ ਧੁਨੀ, ਜੋ ਕੰਨਾਂ ਤੇ ਚੰਗੀ ਲੱਗਦੀ ਹੈ ।
  8. ਸ਼ੋਰ ਜਾਂ ਰੌਲਾ (Noise)-ਕੰਨਾਂ ਨੂੰ ਭੈੜੀ ਲੱਗਣ ਵਾਲੀ ਧੁਨੀ ।
  9. ਅਲਟਰਾਸੋਨਿਕ (Ultrasonic)-20,000 Hz ਤੋਂ ਵੱਧ ਆਵਿਤੀ ਵਾਲੀ ਧੁਨੀ ॥
  10. ਕੰਪਿਤ ਵਸਤੂ (Vibrating Body)-ਇੱਕ ਵਸਤੂ ਜੋ ਮੱਧ ਸਥਿਤੀ ਦੇ ਇੱਧਰ-ਉੱਧਰ ਜਾਂ ਅੱਗੇ-ਪਿੱਛੇ ਗਤੀ ਕਰਦੀ ਹੈ ।
  11. ਕੰਪਨ ਜਾਂ ਡੋਲਨ ਗਤੀ (Vibration)-ਮੱਧ ਸਥਿਤੀ ਦੇ ਇੱਧਰ-ਉੱਧਰ ਜਾਂ ਅੱਗੇ-ਪਿੱਛੇ ਦੀ ਗਤੀ ।
  12. ਸੁਰ ਤੰਦਾਂ (Vocal Cords)-ਵਾਕ ਯੰਤਰ ਦੇ ਦੋ ਯੁਗਮ ਪੇਸ਼ੀ ਤੰਤੁ ।

PSEB 8th Class Science Notes Chapter 12 ਰਗੜ

This PSEB 8th Class Science Notes Chapter 12 ਰਗੜ will help you in revision during exams.

PSEB 8th Class Science Notes Chapter 12 ਰਗੜ

→ ਰਗੜ, ਗਤੀ ਦਾ ਵਿਰੋਧ ਕਰਦੀ ਹੈ ।

→ ਰਗੜ ਬਲ, ਦੋ ਸੰਪਰਕ ਕਰ ਰਹੀਆਂ ਸੜ੍ਹਾਵਾਂ ਦੇ ਵਿਚਕਾਰ ਲਗਦਾ ਹੈ ।

→ ਰਗੜ ਬਲ, ਸਤਹਿ ਦੀ ਪ੍ਰਕਿਰਤੀ ਅਤੇ ਮੁਲਾਇਮਪਨ ‘ਤੇ ਨਿਰਭਰ ਕਰਦਾ ਹੈ ।

→ ਰਗੜ ਬਲ ਸਤਹਿ ਦੀਆਂ ਅਨਿਯਮਿਤਤਾਵਾਂ ਦੇ ਕਾਰਨ ਹੁੰਦਾ ਹੈ ।

→ ਦਬਾਅ ਦੇ ਵੱਧਣ ਨਾਲ ਰਗੜ ਵੱਧਦੀ ਹੈ ।

PSEB 8th Class Science Notes Chapter 12 ਰਗੜ

→ ਸਰਕਣਸ਼ੀਲ ਰਗੜ, ਸਥਿਤਿਜ ਰਗੜ ਤੋਂ ਘੱਟ ਹੁੰਦੀ ਹੈ ।

→ ਰਗੜ ਮਿੱਤਰ ਵੀ ਹੈ, ਅਤੇ ਦੁਸ਼ਮਣ ਵੀ ਹੈ ।

→ ਰਗੜ ਹਾਨੀਕਾਰਕ ਹੈ ਪਰ ਜ਼ਰੂਰੀ ਵੀ ਹੈ ।

→ ਰਗੜ ਨੂੰ ਲੋੜ ਅਨੁਸਾਰ ਘੱਟ ਜਾਂ ਵੱਧ ਕੀਤਾ ਜਾ ਸਕਦਾ ਹੈ ।

→ ਪਹੀਏ ਅਤੇ ਵੇਲਨੀ ਰਗੜ ਨੂੰ ਘੱਟ ਕਰਦੇ ਹਨ ।

→ ਸੁਨੇਹਕ (ਲੁਬਰੀਕੈਂਟ) ਅਜਿਹਾ ਪਦਾਰਥ ਹੈ, ਜੋ ਰਗੜ ਨੂੰ ਘੱਟ ਕਰਦਾ ਹੈ ।

→ ਤਰਲਾਂ ਦੁਆਰਾ ਲਾਏ ਗਏ ਰਗੜ ਨੂੰ ਖਿੱਚ (drag) ਵੀ ਕਹਿੰਦੇ ਹਨ ।

→ ਤਰਲਾਂ ਵਿੱਚ ਪੈਦਾ ਰਗੜ ਵਸਤੂ ਦੀ ਪ੍ਰਕਿਰਤੀ, ਸ਼ਕਲ ਅਤੇ ਗਤੀ ‘ਤੇ ਨਿਰਭਰ ਕਰਦੀ ਹੈ ।

→ ਮੱਛੀ ਦੀ ਖ਼ਾਸ ਸ਼ਕਲ ਤਰਲਾਂ ਵਿੱਚ ਘੱਟ ਰਗੜ ਪੈਦਾ ਕਰਦੀ ਹੈ ।

PSEB 8th Class Science Notes Chapter 12 ਰਗੜ

ਮਹੱਤਵਪੂਰਨ ਸ਼ਬਦ ਅਤੇ ਉਨ੍ਹਾਂ ਦੇ ਅਰਥ-

  1. ਰਗੜ (Friction)-ਸੰਪਰਕ ਵਿੱਚ ਰੱਖੀਆਂ ਦੋ ਸਤ੍ਹਾ ਦੇ ਵਿੱਚ ਸਾਪੇਖ ਗਤੀ ਦਾ ਵਿਰੋਧ ਕਰਨ ਵਾਲਾ ਬਲ, ਰਗੜ ਬਲ ਕਹਾਉਂਦਾ ਹੈ ।
  2. ਸਥਿਤਿਕ ਰਗੜ (Static Friction)-ਕਿਸੇ ਰੁਕੀ ਹੋਈ ਵਸਤੂ ਦੀ ਵਿਰਾਮ ਅਵਸਥਾ ਵਿੱਚ ਲੱਗਿਆ ਬਲ, ਸਥਿਤਿਕ ਰਗੜ ਕਹਾਉਂਦਾ ਹੈ ।
  3. ਸਰਕਣਸ਼ੀਲ ਰਗੜ (Sliding Friction)-ਇੱਕ ਵਸਤੂ ਦਾ ਦੂਸਰੀ ਵਸਤੂ ਤੇ ਸਰਕਣ ਨਾਲ ਪੈਦਾ ਹੋਏ ਪ੍ਰਤੀਰੋਧ ਬਲ ਨੂੰ ਸਰਕਣਸ਼ੀਲ ਰਗੜ ਕਿਹਾ ਜਾਂਦਾ ਹੈ ।
  4. ਵੇਲਨੀ ਰਗ਼ੜ (Rolling Friction)-ਦੋ ਵਸਤੂਆਂ ਦੇ ਆਪਸੀ ਸਤਾ ਤੇ ਵੇਲਨ ਦੇ ਗਤੀ ਦੇ ਪ੍ਰਤੀਰੋਧ ਬਲ ਨੂੰ ਵੇਲਨੀ ਰਗ਼ੜ ਕਹਿੰਦੇ ਹਨ ।
  5. ਤਰਲ ਰਗੜ (Fluid Friction)-ਤਰਲ ਵਿੱਚ ਡੁੱਬੀਆਂ ਵਸਤੂਆਂ ਤੇ ਤਰਲ ਦੁਆਰਾ ਲਗਾਇਆ ਗਿਆ ਬਲ ।
  6. ਧਾਰਾ ਰੇਖੀ (Streamline-ਇੱਕ ਖ਼ਾਸ ਸ਼ਕਲ ਜਿਸ ਨਾਲ ਹਵਾ ਅਤੇ ਪਾਣੀ ਵਿੱਚ ਰਗੜ ਨੂੰ ਘੱਟ ਕੀਤਾ ਜਾ ਸਕਦਾ ਹੈ ।
  7. ਤਰਲ (Fluids)-ਵਾਂ ਅਤੇ ਗੈਸਾਂ ਦਾ ਸਾਂਝਾ ਨਾਂ ।

PSEB 8th Class Science Notes Chapter 11 ਬਲ ਅਤੇ ਦਾਬ

This PSEB 8th Class Science Notes Chapter 11 ਬਲ ਅਤੇ ਦਾਬ will help you in revision during exams.

PSEB 8th Class Science Notes Chapter 11 ਬਲ ਅਤੇ ਦਾਬ

→ ਬਲ, ਇਕ ਧੱਕਾ ਜਾਂ ਖਿੱਚ ਹੈ, ਜੋ ਵਸਤੁ ਦੀ ਸਥਿਤੀ ਬਦਲਣ ਵਿੱਚ ਸਹਾਇਕ ਹੈ ।

→ ਬਲ ਦਾ ਅਸਰ ਸਿਰਫ਼ ਉਸ ਦੇ ਮੁੱਲ ਉੱਤੇ ਨਿਰਭਰ ਨਹੀਂ ਕਰਦਾ ਬਲਕਿ ਉਸਦੇ ਖੇਤਰਫਲ ‘ਤੇ ਨਿਰਭਰ ਕਰਦਾ ਹੈ ।

→ ਬਲ, ਵਸਤੂ ਦੀ ਗਤੀ, ਗਤੀ ਦੀ ਦਿਸ਼ਾ ਜਾਂ ਵਸਤੂ ਦਾ ਆਕਾਰ ਬਦਲ ਸਕਦਾ ਹੈ ।

→ ਬਲ ਕਈ ਪ੍ਰਕਾਰ ਦੇ ਹੁੰਦੇ ਹਨ, ਜਿਵੇਂ-ਪੇਸ਼ੀ ਬਲ, ਚੁੰਬਕੀ ਬਲ, ਰਗੜ ਬਲ, ਗੁਰੁਤਾ ਬਲ ਅਤੇ ਸਥਿਰ | ਬਿਜਲਈ ਬਲ । 0 ਇਕਾਈ ਖੇਤਰਫਲ ਤੇ ਲਗਾਇਆ ਬਲ, ਦਾਬ ਕਹਾਉਂਦਾ ਹੈ ।

→ ਤਰਲ ਬਰਤਨ ਦੀਆਂ ਕੰਧਾਂ ਤੇ ਦਾਬ ਲਗਾਉਂਦੇ ਹਨ ।

PSEB 8th Class Science Notes Chapter 11 ਬਲ ਅਤੇ ਦਾਬ

→ ਵਾਤਾਵਰਨ ਵੀ ਦਾਬ ਲਗਾਉਂਦਾ ਹੈ, ਜਿਸਨੂੰ ਵਾਯੂਮੰਡਲੀ ਦਾਬ ਕਿਹਾ ਜਾਂਦਾ ਹੈ ।

→ ਤਰਲ, ਬਰਤਨ ਦੀਆਂ ਦੀਵਾਰਾਂ ਤੇ ਬਰਾਬਰ ਡੂੰਘਾਈ ਤੇ ਬਰਾਬਰ ਦਾਬ ਪਾਉਂਦੇ ਹਨ ।

ਮਹੱਤਵਪੂਰਨ ਸ਼ਬਦ ਅਤੇ ਉਨ੍ਹਾਂ ਦੇ ਅਰਥ –

  1. ਬਲ (Force) -ਕੋਈ ਵੀ ਬਾਹਰੀ ਕਾਰਨ ਜਿਹੜਾ ਕਿ ਵਸਤੁ ਦੀ ਵਿਸ਼ਰਾਮ ਅਵਸਥਾ ਅਤੇ ਗਤੀਸ਼ੀਲ ਅਵਸਥਾ ਵਿੱਚ ਬਦਲਾਅ ਲਿਆਏ, ਜਾਂ ਲਿਆਉਣ ਦੀ ਕੋਸ਼ਿਸ਼ ਕਰੇ, ਉਸ ਨੂੰ ਬਲ ਕਹਿੰਦੇ ਹਨ । ਇਹ ਇਕ ਸਦਿਸ਼ ਰਾਸ਼ੀ ਹੈ ।
  2. ਪਰਿਣਾਮੀ ਨੇਟ ਬਲ (Resultant Force)- ਜਦੋਂ ਦੋ ਜਾਂ ਦੋ ਤੋਂ ਵੱਧ ਬਲ ਵਸਤੁ ਤੇ ਇੱਕ ਹੀ ਸਮੇਂ ਲਗਦੇ ਹਨ, ਤਾਂ ਵਸਤੂ ਤੇ ਲੱਗ ਰਹੇ ਕੁੱਲ ਬਲ ਦੇ ਅਸਰ ਨੂੰ ਪਰਿਣਾਮੀ (ਨੇਟ) ਬਲ ਕਿਹਾ ਜਾਂਦਾ ਹੈ ।
  3. ਰਗੜ ਬਲ (Force of Friction)-ਦੋ ਸਤਿਨ੍ਹਾਂ ਦੇ ਵਿੱਚ ਲੱਗਣ ਵਾਲਾ ਬਲ ਜੋ ਵਸਤੂ ਦੀ ਗਤੀ ਦੇ ਉਲਟ ਦਿਸ਼ਾ ਵਿੱਚ ਲਗਦਾ ਹੈ, ਉਸਨੂੰ ਰਗੜ ਬਲ ਕਿਹਾ ਜਾਂਦਾ ਹੈ ।
  4. ਗੁਰੂਤਾਬਲ (Gravitation)-ਸੰਸਾਰ ਵਿੱਚ ਹਰ ਦੋ ਵਸਤੂਆਂ ਦੇ ਵਿੱਚ ਲੱਗ ਰਹੇ ਖਿੱਚ ਬਲ ਨੂੰ ਗੁਰੂਤਾ ਬਲ ਕਹਿੰਦੇ ਹਨ ।
  5. ਭਾਰ (Weight)-ਜਿਹੜੇ ਬਲ ਦੁਆਰਾ ਕੋਈ ਵਸਤੂ ਧਰਤੀ ਵੱਲ ਖਿੱਚ ਹੋ ਰਹੀ ਹੈ ।
  6. ਦਾਬ (Pressure)- ਤੀ ਇਕਾਈ ਖੇਤਰਫਲ ਤੇ ਲੱਗਿਆ ਬਲ ।
  7. ਵਾਯੂਮੰਡਲੀ ਦਾਬ (Atmospheric Pressure) -ਧਰਤੀ ਤੇ ਸਥਿਤ ਸਾਰੀਆਂ ਵਸਤੂਆਂ ਤੇ ਵਾਤਾਵਰਨ ਦੇ ਦੁਆਰਾ ਲੱਗਿਆ ਬਲ ।

PSEB 8th Class Science Notes Chapter 9 ਜੰਤੂਆਂ ਵਿੱਚ ਪ੍ਰਜਣਨ

This PSEB 8th Class Science Notes Chapter 9 ਜੰਤੂਆਂ ਵਿੱਚ ਪ੍ਰਜਣਨ will help you in revision during exams.

PSEB 8th Class Science Notes Chapter 9 ਜੰਤੂਆਂ ਵਿੱਚ ਪ੍ਰਜਣਨ

→ ਪ੍ਰਜਣਨ (Reproduction) ਦਾ ਇੱਕ ਵਿਸ਼ੇਸ਼ ਮਹੱਤਵ ਹੈ ਕਿਉਂਕਿ ਇਹ ਇੱਕੋ ਜਿਹੇ ਜੀਵਾਂ ਵਿੱਚ ਪੀੜ੍ਹੀ ਦਰ ਪੀੜ੍ਹੀ ਲਗਾਤਾਰਤਾ ਬਣਾਈ ਰੱਖਣਾ ਸੁਨਿਸ਼ਚਿਤ ਕਰਦਾ ਹੈ ।

→ ਸਾਰੇ ਸਜੀਵ ਆਪਣੇ ਵਰਗੇ ਜੀਵ ਪੈਦਾ ਕਰਦੇ ਹਨ । ਇਸ ਪ੍ਰਕਰਮ ਨੂੰ ਪ੍ਰਜਣਨ ਕਹਿੰਦੇ ਹਨ ।

→ ਪ੍ਰਜਣਨ ਦੀਆਂ ਦੋ ਵਿਧੀਆਂ ਹਨ

  • ਲਿੰਗੀ ਪੁਜਣਨ
  • ਅਲਿੰਗੀ ਪਜਣਨ ।

→ ਅਲਿੰਗੀ ਪ੍ਰਜਣਨ ਵਿੱਚ, ਨਵਾਂ ਜੀਵ ਇੱਕ ਹੀ ਜਨਕ ਤੋਂ ਪੈਦਾ ਹੁੰਦਾ ਹੈ ।

PSEB 8th Class Science Notes Chapter 9 ਜੰਤੂਆਂ ਵਿੱਚ ਪ੍ਰਜਣਨ

→ ਸਜੀਵ ਅਲਿੰਗੀ ਪ੍ਰਜਣਨ ਵਿੱਚ ਪੰਜ ਵਿਧੀਆਂ ਦੁਆਰਾ ਪ੍ਰਜਣਨ ਕਰਦੇ ਹਨ |
(ਉ) ਦੋ-ਖੰਡਨ
(ਅ) ਮੁਕੁਲਨ
(ਬ) ਬੀਜਾਣੂ ਬਣਨਾ
(ਸ) ਕਾਇਕ ਪ੍ਰਜਣਨ
(ਹ) ਪੁਨਰਜਣਨ (Regeneration)

→ ਲਿੰਗੀ ਪ੍ਰਜਣਨ ਵਿੱਚ, ਦੋਨੋਂ ਨਰ ਅਤੇ ਮਾਦਾ ਦੀ ਲੋੜ ਹੁੰਦੀ ਹੈ । ਨਰ ਜਨਕ, ਨਰ ਯੁਗਮਕ ਅਤੇ ਮਾਦਾ ਜਨਕ ਮਾਦਾ ਯੁਗਮਕ ਪੈਦਾ ਕਰਦੇ ਹਨ । ਨਰ ਅਤੇ ਮਾਦਾ ਯੁਗਮਕ ਦੇ ਸੰਯੋਜਕ ਨੂੰ ਨਿਸ਼ੇਚਨ (Fertilization) ਕਹਿੰਦੇ ਹਨ । ਕੁੱਝ ਅਜਿਹੇ ਜੀਵ ਹਨ, ਜਿਨ੍ਹਾਂ ਵਿੱਚ ਦੋਨੋਂ ਹੀ ਪ੍ਰਜਣਨ ਅੰਗ ਹੁੰਦੇ ਹਨ, ਦੋ ਗੀ (Hermaphrodite) ਕਹਾਉਂਦੇ ਹਨ ।

→ ਨਿਸ਼ੇਚਨ, ਕਿਸੇ ਜੀਵ ਵਿੱਚ ਬਾਹਰੀ ਅਤੇ ਕਿਸੇ ਜੀਵ ਵਿੱਚ ਅੰਦਰਨੀ ਹੁੰਦਾ ਹੈ ।

→ ਪੌਦਿਆਂ ਵਿੱਚ ਵਾਧਾ ਅਨਿਯਮਿਤ ਹੁੰਦਾ ਹੈ ਜਦੋਂਕਿ ਪਸ਼ੂਆਂ ਵਿੱਚ ਸੀਮਿਤ ਹੁੰਦਾ ਹੈ ।

→ ਇਹ ਪ੍ਰਕਰਮ ਜਿਸ ਵਿੱਚ ਵਿਸ਼ੇਸ਼ ਆਕਾਰ ਅਤੇ ਆਕ੍ਰਿਤੀਆਂ ਬਣਦੀਆਂ ਹਨ, ਵਿਕਾਸ ਅਤੇ ਵਾਧਾ ਕਹਾਉਂਦਾ ਹੈ ।

→ ਅੰਗਾਂ ਦੇ ਵਾਧੇ ਵਿੱਚ ਆਕ੍ਰਿਤੀ, ਆਕਾਰ ਅਤੇ ਸੰਘਟਕਾਂ ਦੀ ਸੰਖਿਆ ਵਿੱਚ ਪਰਿਵਰਤਨ ਆਉਂਦਾ ਹੈ ।

→ ਬੀਜ, ਯੁਗਮਨਜ ਜਾਂ ਸਰੀਰ ਦੇ ਹੋਰ ਭਾਗਾਂ ਤੋਂ ਨਵੇਂ ਜੀਵ ਦੇ ਬਣਨ ਨੂੰ ਵਿਕਾਸ ਕਹਿੰਦੇ ਹਨ । ਵੱਖ-ਵੱਖ ਜੰਤੂਆਂ ਵਿੱਚ ਵਿਕਾਸ ਦੇ ਵੱਖ-ਵੱਖ ਢੰਗ ਹਨ !

→ ਲਿੰਗੀ ਪ੍ਰਜਣਨ ਵਧੇਰੇ ਪ੍ਰਯੋਗ ਹੁੰਦਾ ਹੈ ।

→ ਮਾਦਾ ਪ੍ਰਜਣਨ ਅੰਗਾਂ ਵਿੱਚ ਇੱਕ ਜੋੜੀ, ਅੰਡਕੋਸ਼, ਅੰਡਵਾਹਿਨੀ ਅਤੇ ਗਰਭਕੋਸ਼ ਹੁੰਦਾ ਹੈ ।

→ ਨਰ ਪ੍ਰਜਣਨ ਅੰਗਾਂ ਵਿੱਚ ਇਕ ਜੋੜਾ ਪਤਾਲ, ਦੋ ਸ਼ਕਰਾਣੁ ਨਲੀਆਂ ਅਤੇ ਇਕ ਨਰ ਇੰਦਰੀ ਹੁੰਦੀ ਹੈ ।

→ ਵੀਰਜ਼ (Semen), ਇੱਕ ਦੁੱਧ ਵਰਗਾ ਪਦਾਰਥ ਹੈ ਜਿਸ ਵਿੱਚ ਸ਼ੁਕਰਾਣੂ ਹੁੰਦੇ ਹਨ ।

PSEB 8th Class Science Notes Chapter 9 ਜੰਤੂਆਂ ਵਿੱਚ ਪ੍ਰਜਣਨ

→ ਸ਼ਿਸ਼ਨ ਨਰ ਵਿੱਚ ਮੂਤਰ ਅਤੇ ਸ਼ੁਕਰਾਣੂ ਨੂੰ ਉਤਸਰਜਨ ਕਰਨ ਦਾ ਕੰਮ ਕਰਦਾ ਹੈ ।

→ ਸ਼ੁਕਰਾਣੂ (Spermatozoan) ਸੂਖ਼ਮ ਨਰ ਯੁਗਮਕ ਹੈ । ਇੱਕ ਸ਼ੁਕਰਾਣੂ ਵਿੱਚ ਇਕ ਸਿਰ, ਮੱਧ ਭਾਗ ਅਤੇ ਇੱਕ ਪੂਛ ਹੁੰਦੀ ਹੈ ।

→ ਕਲੋਨਿੰਗ (Cloning) ਵਿੱਚ ਸਮਰੂਪ ਸੈੱਲ ਜਾਂ ਹੋਰ ਜੀਵਤ ਭਾਗ ਜਾਂ ਸੰਪੂਰਨ ਜੀਵ ਨੂੰ ਬਣਾਵਟੀ ਰੂਪ ਵਿੱਚ ਪੈਦਾ ਕੀਤਾ ਜਾਂਦਾ ਹੈ । ਕਲੋਨ ਵਾਲੇ ਜੰਤੂਆਂ ਵਿੱਚ ਅਕਸਰ ਜਨਮ ਸਮੇਂ ਕਈ ਵਿਗੜੇ ਆ ਜਾਂਦੇ ਹਨ ।

ਮਹੱਤਵਪੂਰਨ ਸ਼ਬਦ ਅਤੇ ਉਨ੍ਹਾਂ ਦੇ ਅਰਥ

  1. ਲਿੰਗੀ ਪ੍ਰਜਣਨ (Sexual reproduction)-ਇਕ ਅਜਿਹੀ ਪ੍ਰਕਿਰਿਆ ਜਿਸ ਵਿੱਚ ਨਰ ਅਤੇ ਮਾਦਾ ਦੇ ਮੇਲ ਨਾਲ ਨਿਸ਼ੇਚਨ ਹੁੰਦਾ ਹੈ ।
  2. ਅਲਿੰਗੀ ਪ੍ਰਜਣਨ (Asexual reproduction)-ਪ੍ਰਜਣਨ ਦੀ ਉਹ ਕਿਸਮ ਜਿਸ ਵਿੱਚ ਸਿਰਫ਼ ਇੱਕ ਹੀ ਜੀਵ ਭਾਗ ਲੈਂਦਾ ਹੈ ।
  3. ਅੰਡਾਣੂ (Egg)-ਮਾਦਾ ਯੁਗਮਕ ਜਿਸ ਨੂੰ ਮਾਦਾ ਅੰਡਾਕੋਸ਼ ਪੈਦਾ ਕਰਦਾ ਹੈ ।
  4. ਸ਼ੁਕਰਾਣੂ (Sperm)-ਨਰ ਯੁਗਮਕ ਜਿਨ੍ਹਾਂ ਨੂੰ ਨਰ ਪਤਾਲੂ ਪੈਦਾ ਕਰਦੇ ਹਨ ।
  5. ਨਿਸ਼ੇਚਨ (Fertilization)-ਨਰ ਯੁਗਮਕ (ਸ਼ੁਕਰਾਣੂ ਅਤੇ ਮਾਦਾ ਯੁਗਮਕ ਅੰਡਾਣੂ ਦਾ ਸੰਯੋਜਨ ਨਿਸ਼ੇਚਨ ਕਹਾਉਂਦਾ ਹੈ ।
  6. ਯੁਗਮਜ (Zygote)-ਇੱਕ ਸੈੱਲ ਸੰਰਚਨਾ ਜੋ ਸ਼ੁਕਰਾਣੂ ਅਤੇ ਅੰਡਾਣੂ ਦੇ ਸੰਯੋਜਨ ਤੋਂ ਬਣਦੀ ਹੈ ।
  7. ਅੰਦਰੂਨੀ ਨਿਸ਼ੇਚਨ (Internal fertilization)-ਮਾਦਾ ਦੇ ਸਰੀਰ ਅੰਦਰ ਹੋਣ ਵਾਲਾ ਨਿਸ਼ੇਚਨ ।
  8. ਬਾਹਰੀ ਨਿਸ਼ੇਚਨ (External fetilization)-ਮਾਦਾ ਦੇ ਸਰੀਰ ਦੇ ਬਾਹਰ ਹੋਣ ਵਾਲਾ ਨਿਸ਼ੇਚਨ ॥
  9. ਭਰੂਣ (Embryo)-ਯੁਗਮਨਜ ਵਿਭਾਜਨਾਂ ਤੋਂ ਬਣੀ ਸੰਰਚਨਾ ਭਰੁਣ ਕਹਾਉਂਦੀ ਹੈ ।
  10. ਗਰਭ (foetus)- ਭਰੁਣ ਦੀ ਅਵਸਥਾ ਜਿਸ ਵਿੱਚ ਸਾਰੇ ਸਰੀਰਕ ਭਾਗ ਵਿਕਸਿਤ ਹੋ ਕੇ ਪਛਾਣ ਯੋਗ ਹੋ ਜਾਂਦੇ ਹਨ !
  11. ਜਗਧੁਜ ਜੰਤੁ (Viviparous animals)-ਜੰਤੁ ਜੋ ਬੱਚੇ ਨੂੰ ਜਨਮ ਦਿੰਦੇ ਹਨ ।
  12. ਅੰਡਜਨਕ ਜੰਤੂ (Oviparous animals)-ਜੰਤੂ ਜੋ ਅੰਡੇ ਦਿੰਦੇ ਹਨ ।
  13. ਕਾਇਆਂਤਰਣ (Metamorphosis)-ਲਾਰਵਾ ਦੇ ਕੁੱਝ ਤੀਬਰ ਪਰਿਵਰਤਨਾਂ ਦੁਆਰਾ ਬਾਲਗ ਜੰਤੂ ਵਿੱਚ ਬਦਲਣ ਦੀ ਪ੍ਰਕਿਰਿਆ ।
  14. ਬਡਿੰਗ (Budding)-ਅਜਿਹਾ ਅਲਿੰਗੀ ਪ੍ਰਜਣਨ ਜਿਸ ਵਿੱਚ ਨਵਾਂ ਜੀਵ ਕਲੀਆਂ (Buds) ਤੋਂ ਪੈਦਾ ਹੁੰਦਾ ਹੈ ।
  15. ਵਿਖੰਡਨ (Binary fission)-ਅਜਿਹਾ ਅਲਿੰਗੀ ਪ੍ਰਜਣਨ ਜਿਸ ਵਿੱਚ ਜੀਵ ਦੋ ਭਾਗਾਂ ਵਿੱਚ ਵਿਭਾਜਿਤ ਹੋ ਕੇ ਸੰਤਾਨ ਪੈਦਾ ਕਰਦਾ ਹੈ ।

PSEB 8th Class Science Notes Chapter 8 ਸੈੱਲ-ਬਣਤਰ ਅਤੇ ਕਾਰਜ

This PSEB 8th Class Science Notes Chapter 8 ਸੈੱਲ-ਬਣਤਰ ਅਤੇ ਕਾਰਜ will help you in revision during exams.

PSEB 8th Class Science Notes Chapter 8 ਸੈੱਲ-ਬਣਤਰ ਅਤੇ ਕਾਰਜ

→ ਸਾਰੇ ਸਜੀਵ ਕੁੱਝ ਮੁੱਢਲੇ ਕਾਰਜ ਜ਼ਰੂਰ ਕਰਦੇ ਹਨ ।

→ ਜੜ੍ਹਾਂ, ਤਣੇ, ਪੱਤੇ ਅਤੇ ਫੁੱਲ ਪੌਦੇ ਦੇ ਅੰਗ ਹਨ ।

→ ਜਾਨਵਰਾਂ ਦੇ ਵੀ ਅੰਗ ਜਿਵੇਂ ਹੱਥ, ਪੈਰ, ਲੱਤਾਂ ਆਦਿ ਹੁੰਦੀਆਂ ਹਨ ।

→ ਸਰੀਰ ਦੇ ਰੋਮ ਛੇਦ ਬਿਨਾਂ ਸੂਖ਼ਮਦਰਸ਼ੀ ‘ਤੇ ਨਹੀਂ ਦੇਖੇ ਜਾ ਸਕਦੇ ।

→ ਸਾਰੇ ਸਜੀਵ ਭੋਜਨ ਖਾਂਦੇ ਅਤੇ ਪਚਾਉਂਦੇ ਹਨ, ਸਾਹ ਲੈਂਦੇ ਹਨ ਅਤੇ ਉਤਸਰਜਨ ਕਰਦੇ ਹਨ ।

→ ਸਾਰੇ ਸਜੀਵ ਆਪਣੇ ਵਰਗੇ ਸਜੀਵਾਂ ਦਾ ਪ੍ਰਤੀਨਿਧੀਤਵ ਕਰਦੇ ਹਨ ।

PSEB 8th Class Science Notes Chapter 8 ਸੈੱਲ-ਬਣਤਰ ਅਤੇ ਕਾਰਜ

→ ਸਜੀਵਾਂ ਵਿੱਚ ਸੈੱਲਾਂ ਦੀ ਸੰਰਚਨਾ ਇਮਾਰਤ ਵਿੱਚ ਇੱਟਾਂ ਦੀ ਤੁਲਨਾ ਵਿੱਚ ਵਧੇਰੇ ਗੁੰਝਲਦਾਰ ਹੈ ।

→ ਸਜੀਵਾਂ ਵਿੱਚ ਮਿਲਣ ਵਾਲੇ ਸੈੱਲਾਂ ਦੇ ਵੱਖ-ਵੱਖ ਆਕਾਰ, ਰੰਗ ਅਤੇ ਗਿਣਤੀ ਹੁੰਦੀ ਹੈ ।

→ ਇਕ ਸੈੱਲੀ ਜੀਵ ਜਿਵੇਂ ਅਮੀਬਾ, ਪੈਰਾਮੀਸ਼ੀਅਮ ਅਤੇ ਜੀਵਾਣੂ ਹਨ ।

→ ਬਹੁਸੈੱਲੀ ਜੀਵਾਂ ਦੇ ਅਤੇ ਜੰਤੁ ਵਿੱਚ ਸੈੱਲ ਵਿਭਿੰਨ ਆਕਾਰ ਦੇ ਹੁੰਦੇ ਹਨ | ਵਧੇਰੇ ਸੈੱਲ ਗੋਲ ਆਕਾਰ ਦੇ ਹੁੰਦੇ ਹਨ ।

→ ਅੰਡੇ ਦਾ ਪੀਲਾ ਭਾਗ ਯੋਕ (Yolk) ਕਹਾਉਂਦਾ ਹੈ । ਇਸਦੇ ਆਲੇ-ਦੁਆਲੇ ਸਫ਼ੈਦ ਐਲਬਿਊਮੀਨ ਦਾ ਆਵਰਨ ਹੁੰਦਾ ਹੈ । ਪੀਲਾ ਭਾਗ ਏਕਲ ਸੈੱਲ ਨੂੰ ਦਰਸਾਉਂਦਾ ਹੈ ।

→ ਸਾਰੇ ਸੈੱਲ ਇੱਕ ਆਵਰਨ ਵਿੱਚ ਹੁੰਦੇ ਹਨ ਜਿਸ ਨੂੰ ਖ਼ਾਲੀ ਕਹਿੰਦੇ ਹਨ ।

→ ਸੈੱਲ ਝਿੱਲੀ ਅੰਦਰ ਸੈੱਲ ਮਾਦਾ ਹੁੰਦਾ ਹੈ ।

→ ਪੌਦਾ ਸੈੱਲ ਵਿੱਚ ਸੈੱਲ ਕਿੱਤੀ ਹੁੰਦੀ ਹੈ, ਜੋ ਸੈਲੂਲੋਜ ਦੀ ਬਣੀ ਹੁੰਦੀ ਹੈ । ਦੋਵੇਂ ਸੈੱਲ ਝਿੱਲੀ ਅਤੇ ਸੈਂਲ ਭਿੱਤੀ ਸੈੱਲ ਨੂੰ ਆਕਾਰ ਦਿਦੇ ਹਨ ।

→ ਸ਼ਤੁਰਮੁਰਗ ਦਾ ਅੰਡਾ ਸਭ ਤੋਂ ਵੱਡੇ ਸੈੱਲ ਦਾ ਰੂਪ ਹੈ, ਜਿਸ ਨੂੰ ਨੰਗੀ ਅੱਖ ਨਾਲ ਦੇਖਿਆ ਜਾ ਸਕਦਾ ਹੈ ! ਹਰ ਸੈੱਲ ਵਿੱਚ ਛੋਟੇ ਭਾਗ ਕੋਸ਼ਿਕਾਂਗ ਜਾਂ ਨਿਕੜੇ ਅੰਗ ਹੁੰਦੇ ਹਨ ।

→ ਸੈੱਲ ਵਿਭਾਜਨ ਕਰਕੇ ਬਹੁਕੋਸ਼ੀ ਜੀਵ ਬਣਾਉਂਦੇ ਹਨ ਜੋ ਆਕਾਰ ਵਿੱਚ ਵਾਧਾ ਕਰਦੇ ਹਨ ।

→ ਵੱਖ-ਵੱਖ ਸੈੱਲਾਂ ਦੇ ਸਮੂਹ ਵੱਖ-ਵੱਖ ਕਾਰਜ ਕਰਦੇ ਹਨ ।

→ ਸੈੱਲਾਂ ਦੀ ਘੱਟ ਸੰਖਿਆ, ਛੋਟੇ ਜੀਵਾਂ ਦੇ ਕਾਰਜਾਂ ਨੂੰ ਪ੍ਰਭਾਵਿਤ ਨਹੀਂ ਕਰਦੀ ।

→ ਮਨੁੱਖੀ ਲਹੂ ਵਿੱਚ ਸਫ਼ੈਦ ਲਹੂ ਕੋਸ਼ਿਕਾਵਾਂ (W.B.C.) ਵੀ ਇੱਕ ਸੈੱਲ ਹਨ ।

→ ਇੱਕ ਸਮਾਨ ਸੈੱਲਾਂ ਦੇ ਸਮੂਹ ਨੂੰ ਉੱਤਕ ਜਾਂ ਟਿਸ਼ੂ (Tissue) ਕਹਿੰਦੇ ਹਨ ।

→ ਹਰ ਅੰਗ (Organs) ਕਈ ਉੱਤਕਾਂ ਜਾਂ ਟਿਸ਼ੂਆਂ ਨੂੰ ਮਿਲਾ ਕੇ ਬਣਦਾ ਹੈ ।

PSEB 8th Class Science Notes Chapter 8 ਸੈੱਲ-ਬਣਤਰ ਅਤੇ ਕਾਰਜ

ਮਹੱਤਵਪੂਰਨ ਸ਼ਬਦ ਅਤੇ ਉਨਾਂ ਦੇ ਅਰਥ

  1. ਅੰਗ (Organs-ਸਜੀਵਾਂ ਦੇ ਛੋਟੇ ਭਾਗ ਹਨ । ਹਰ ਅੰਗ ਕਈ ਉੱਤਕਾਂ ਤੋਂ ਮਿਲ ਕੇ ਬਣਿਆ ਹੈ ।
  2. ਉੱਤਕ ਜਾਂ ਟਿਸ਼ੂ (Tissue)ਸੈੱਲਾਂ ਦਾ ਸਮੂਹ, ਜੋ ਇੱਕ ਹੀ ਤਰ੍ਹਾਂ ਨਾਲ ਕਾਰਜ ਕਰਦਾ ਹੈ ।
  3. ਸੈੱਲ (Cell)-ਸਜੀਵ ਦੀ ਸੰਰਚਨਾਤਮਕ ਅਤੇ ਕਿਰਿਆਤਮਕ ਇਕਾਈ ।
  4. ਇੱਕ ਸੈੱਲੀ (Unicellular)-ਕੁੱਝ ਜੀਵ ਇੱਕ ਹੀ ਸੈੱਲ ਤੋਂ ਬਣੇ ਹੁੰਦੇ ਹਨ ਜਿਸ ਵਿੱਚ ਜੀਵਨ ਦੀਆਂ ਸਾਰੀਆਂ ਕਿਰਿਆਵਾਂ ਹੁੰਦੀਆਂ ਹਨ । ਇਹਨਾਂ ਨੂੰ ਇੱਕ ਸੈੱਲੀ ਜੀਵ ਕਹਿੰਦੇ ਹਨ ।
  5. ਬਹੁਸੈੱਲੀ (Multicellular)-ਸਾਰੇ ਸਜੀਵ ਕਈ ਸੈੱਲਾਂ ਦੇ ਮਿਲਣ ਤੋਂ ਬਣਦੇ ਹਨ । ਇਹਨਾਂ ਜੀਵਾਂ ਵਿੱਚ ਵੱਖ-ਵੱਖ ਕੋਸ਼ਿਕਾਵਾਂ ਵੱਖ-ਵੱਖ ਕਾਰਜ ਕਰਦੀਆਂ ਹਨ । ਇਹਨਾਂ ਨੂੰ ਬਹੁਸੈੱਲੀ ਕਹਿੰਦੇ ਹਨ ।
  6. ਆਭਾਸੀ ਪੈਰ (Pseudopodia) -ਇਹ ਅਮੀਬਾ ਵਿੱਚ ਉਂਗਲੀਆਂ ਵਰਗੀਆਂ ਆਭਾਸੀ ਸੰਰਚਨਾਵਾਂ ਹਨ ।
  7. ਸਫ਼ੈਦ ਲਹੂ ਸੈੱਲ (W.B.C.)-ਇਹ ਇੱਕ ਸੈੱਲ ਹੈ ਅਤੇ ਲਹੂ ਦੇ ਘਟਕਾਂ ਵਿੱਚੋਂ ਇੱਕ ਹੈ । ਇਹ ਹਾਨੀਕਾਰਕ ਪਦਾਰਥਾਂ ਦਾ ਪੋਸ਼ਣ ਕਰਦਾ ਹੈ ।
  8. ਸੈੱਲ ਝਿੱਲੀ (Cell membrane)-ਇਹ ਸੈਂਲ ਦਾ ਬਾਹਰੀ ਪਤਲੀ ਆਵਰਨ ਹੈ, ਜੋ ਇਸ ਨੂੰ ਆਕਾਰ ਦਿੰਦਾ ਹੈ |
  9. ਸੈੱਲ ਪਦਾਰਥ (Cytoplasm)-ਸੈੱਲ ਝਿੱਲੀ ਅਤੇ ਕੇਂਦਰਕ ਦੇ ਵਿੱਚ ਮਿਲਣ ਵਾਲਾ ਪਦਾਰਥ ਸੈੱਲ ਪਦਾਰਥ ਹੁੰਦਾ ਹੈ ।
  10. ਨਿੱਕੜੇ ਅੰਗ (Organelles)-ਇਹ ਸੂਖ਼ਮ ਸੰਰਚਨਾਵਾਂ ਜੀਵ ਮਾਦੇ ਵਿੱਚ ਮਿਲਦੀਆਂ ਹਨ ।
  11. ਸੈੱਲ ਕਿੱਤੀ (Cell wall)- ਇਹ ਦੇ ਸੈੱਲ ਵਿੱਚ ਸੈੱਲ ਤਿੱਲੀ ਦੇ ਬਾਹਰ ਇੱਕ ਫ਼ਾਲਤੂ ਆਵਰਨ ਹੈ, ਜੋ ਸੈੱਲ ਨੂੰ ਮਜ਼ਬੂਤ ਅਤੇ ਦ੍ਰਿੜ੍ਹ ਬਣਾਉਂਦਾ ਹੈ ।
  12. ਕੇਂਦਰਕ (Nucleus)-ਇਹ ਕੇਂਦਰਕ ਦਾ ਭਾਗ ਹੈ ਜੋ ਗਾੜਾ ਅਤੇ ਗੋਲ ਆਕਾਰ ਦਾ ਹੈ ।
  13. ਕੇਂਦਰਕ ਬਿੱਲੀ (Nuclear memberane) -ਕੇਂਦਰਕ ਜੀਵ ਮਾਦੇ ਤੋਂ ਇੱਕ ਝਿੱਲੀ ਦੁਆਰਾ ਵੱਖ ਹੁੰਦਾ ਹੈ : ਇਸ ਨੂੰ ਕੇਂਦਰ ਤਿੱਲੀ ਕਹਿੰਦੇ ਹਨ ।
  14. ਕੇਰੀਓਟਕ ਸੈੱਲ (Prokaryotic) -ਜਿਹੜੇ ਸੈੱਲ ਵਿੱਚ ਕੇਂਦਰਕ ਸਪੱਸ਼ਟ ਨਹੀਂ ਹੁੰਦਾ ਅਰਥਾਤ ਕੇਂਦਰਕ ਝੱਲੀ ਨਹੀਂ ਹੁੰਦੀ ।
  15. ਯੂਕੇਰੀਓਟਿਕ ਸੈੱਲ (Eukaryotic) -ਜਿਹੜੇ ਸੈੱਲ ਵਿੱਚ ਕੇਂਦਰਤ ਸਪੱਸ਼ਟ ਹੈ ਅਤੇ ਕੇਂਦਰਕ ਝਿੱਲੀ ਦੁਆਲਾ ਘੇਰਿਆ ਹੁੰਦਾ ਹੈ ।
  16. ਰਸਦਾਨੀ (Vacuole) -ਸੈੱਲ ਪਦਾਰਥ ਭਰੇ ਅੰਗਕ ॥
  17. ਵਰਣਕ (Plastids)-ਛੋਟੀਆਂ ਰੰਗਦਾਰ ਸੰਰਚਨਾਵਾਂ |
  18. ਹਰਿਤ ਵਰਣਕ (Chloroplast)-ਜੋ ਹਰੇ ਵਰਣਕ ਪੌਦਿਆਂ ਵਿੱਚ ਮਿਲਦੇ ਹਨ ।
  19. ਜੀਨ (Gene)-ਕੋਮੋਸੋਮ ਤੇ ਮੌਜੂਦ ਬਿੰਦੂ ਵਰਗੀਆਂ ਇਕਾਈਆਂ ਜੋ ਗੁਣਾਂ ਦੀ ਅਣੂਵੰਸ਼ਿਕਤਾ ਲਈ ਜ਼ਿੰਮੇਵਾਰ ਹਨ ।
  20. ਗੁਣਸੂਤਰ (Chromosomes)-ਸੈੱਲ ਦੇ ਕੇਂਦਰਕ ਵਿੱਚ ਧਾਗੇ ਵਰਗੀਆਂ ਸੰਰਚਨਾਵਾਂ, ਗੁਣਸੂਤਰ ਹਨ ।

PSEB 8th Class Science Notes Chapter 7 ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ

This PSEB 8th Class Science Notes Chapter 7 ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ will help you in revision during exams.

PSEB 8th Class Science Notes Chapter 7 ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ

→ ਅੱਜ-ਕੱਲ੍ਹ ਜੰਗਲਾਂ ਨੂੰ ਕੱਟ ਕੇ ਉਸ ਭੂਮੀ ਦੀ ਵਰਤੋਂ ਹੋਰ ਕੰਮਾਂ ਲਈ ਕੀਤੀ ਜਾ ਰਹੀ ਹੈ ।

→ ਜੰਗਲਾਂ ਦੀ ਅੱਗ ਅਤੇ ਭਿਆਨਕ ਸੋਕਾ ਵੀ ਜੰਗਲਾਂ ਦੇ ਖ਼ਤਮ (Deforestion) ਦੇ ਕੁਦਰਤੀ ਕਾਰਕ ਹਨ !

→ ਜੰਗਲਾਂ ਦੀ ਕਟਾਈ ਨਾਲ ਧਰਤੀ ਤੇ ਤਾਪ ਪ੍ਰਦੂਸ਼ਣ ਦੇ ਪੱਧਰ ਵਿੱਚ ਵਾਧਾ ਹੁੰਦਾ ਹੈ ।

→ ਜੰਗਲਾਂ ਦੀ ਕਟਾਈ ਨਾਲ ਕਈ ਹਾਨੀਆਂ ਹਨ-ਜਿਵੇਂ ਗਲੋਬਲ ਵਾਰਮਿੰਗ, ਮਿੱਟੀ ਦੇ ਗੁਣਾਂ ਵਿੱਚ ਪਰਿਵਰਤਨ, ਮਿੱਟੀ ਖੁਰਣ ਦਾ ਕਾਰਨ, ਮਿੱਟੀ ਦੀ ਜਲ ਸਾਂਭਣ ਸਮਰੱਥਾ ਵਿੱਚ ਕਮੀ ਆਦਿ ।

PSEB 8th Class Science Notes Chapter 7 ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ

→ ਸਰਕਾਰ ਦੁਆਰਾ ਜੰਗਲਾਂ ਦੀ ਸੁਰੱਖਿਆ ਅਤੇ ਸੁਰੱਖਿਅਣ ਲਈ ਨਿਯਮ, ਵਿਧੀਆਂ ਅਤੇ ਨੀਤੀਆਂ ਬਣਾਈਆਂ ਗਈਆਂ ਹਨ ।

→ ਜੈਵ-ਮੰਡਲ-ਧਰਤੀ ਦਾ ਉਹ ਭਾਗ ਜਿਸ ਵਿੱਚ ਸਜੀਵ ਪਾਏ ਜਾਂਦੇ ਹਨ ਜਾਂ ਜੋ ਜੀਵਨਯਾਪਨ ਦੇ ਯੋਗ ਹਨ ।

→ ਜੈਵ ਵਿਵਿਧਤਾ-ਜੈਵ ਵਿਵਿਧਤਾ ਤੋਂ ਭਾਗ ਹੈ, ਧਰਤੀ ਤੇ ਮਿਲਣ ਵਾਲੇ ਵੱਖ-ਵੱਖ ਜੀਵਾਂ ਦੀਆਂ ਪ੍ਰਜਾਤੀਆਂ ਉਹਨਾਂ ਦੇ ਆਪਸੀ ਸੰਬੰਧ ਅਤੇ ਵਾਤਾਵਰਨ ਨਾਲ ਆਪਸੀ ਸੰਬੰਧ ।

→ ਕਿਸੇ ਖ਼ਾਸ ਖੇਤਰ ਵਿੱਚ ਮਿਲਣ ਵਾਲੇ ਪੇੜ-ਪੌਦੇ ਉਸ ਖੇਤਰ ਦੇ ‘‘ਬਨਸਪਤੀਜਾਤ’’ ਅਤੇ ਜੀਵ ਜੰਤੂ ‘‘ਪ੍ਰਾਣੀਜਾਤ’’ ਕਹਾਉਂਦੇ ਹਨ ।

→ ਪ੍ਰਜਾਤੀ ਸਜੀਵਾਂ ਦੀ ਸਮਸ਼ਟੀ ਦਾ ਉਹ ਸਮੂਹ ਹੈ, ਜੋ ਇਕ ਦੂਸਰੇ ਨਾਲ ਅੰਤਰ ਜਨਣ ਕਰਨ ਦੇ ਸਮਰੱਥ ਹੁੰਦੇ ਹਨ ।

→ ਉਹ ਖੇਤਰ ਜਿੱਥੇ ਜੰਗਲੀ ਪਾਣੀ (ਜੰਤ) ਸੁਰੱਖਿਅਤ ਰਹਿੰਦੇ ਹਨ, ਜੰਗਲੀ ਜੀਵਨ-ਰੱਖਾਂ (Wild life sancturies)- ਕਹਾਉਂਦੇ ਹਨ । ਇੱਥੇ ਜੰਗਲੀ ਪਾਣੀਆਂ ਨੂੰ ਸੁਰੱਖਿਆ ਅਤੇ ਰਹਿਣ ਲਈ ਢੁੱਕਵੇਂ ਹਾਲਾਤ ਉਪਲੱਬਧ ਕਰਵਾਏ ਜਾਂਦੇ ਹਨ ।

→ ਕਈ ਸੁਰੱਖਿਅਤ ਜੰਗਲ ਵੀ ਸੁਰੱਖਿਅਤ ਨਹੀਂ ਰਹੇ ਕਿਉਂਕਿ ਆਸਪਾਸ ਦੇ ਖੇਤਰਾਂ ਵਿੱਚ ਰਹਿਣ ਵਾਲੇ ਲੋਕ ਜੰਗਲਾਂ ਦਾ ਅਤੀਕੂਮਣ ਕਰਕੇ ਉਹਨਾਂ ਨੂੰ ਨਸ਼ਟ ਕਰ ਦਿੰਦੇ ਹਨ ।

→ ਰਾਸ਼ਟਰੀ ਪਾਰਕ (National Park) ਉਸ ਖੇਤਰ ਦੇ ਬਨਸਪਤੀ ਜਾਤੀ, ਪਾਣੀਜਾਤ, ਦ੍ਰਿਸ਼ਭੂਮੀ ਅਤੇ ਇਤਿਹਾਸਿਕ ਵਸਤੂਆਂ ਦਾ ਸੁਰੱਖਿਅਣ ਕਰਦੇ ਹਨ ।

→ ਸਤਪੁੜਾ ਰਾਸ਼ਟਰੀ ਪਾਰਕ ਵਿੱਚ ਸਭ ਤੋਂ ਵਧੀਆ ਕਿਸਮ ਦੀ ਸਾਗਵਾਨ (Teak) ਮਿਲਦੀ ਹੈ ।

→ 1 ਅਪਰੈਲ 1973 ਵਿੱਚ ਭਾਰਤ ਸਰਕਾਰ ਦੁਆਰਾ ‘ਜੈਕਟ ਟਾਈਗਰ’ ਕਾਨੂੰਨ ਬਾਘਾਂ ਦੇ ਸੁਰੱਖਿਅਣ ਲਈ ਲਾਗੂ ਕੀਤਾ ਗਿਆ ।

→ ਸੰਕਟਕਾਲੀਨ ਜੰਤੂ (Endangered animals)- ਉਹ ਜੰਤੂ ਹਨ, ਜਿਨ੍ਹਾਂ ਦੀ ਸੰਖਿਆ ਘੱਟਦੀ ਜਾ ਰਹੀ ਹੈ ।

→ ਪਾਰੀਤੰਤਰ ਵਿੱਚ ਸਾਰੇ ਪੌਦੇ, ਜੀਵ ਅਤੇ ਸੂਖ਼ਮ ਜੀਵ ਅਤੇ ਅਜੈਵ ਘਟਕ ਆਉਂਦੇ ਹਨ ।

PSEB 8th Class Science Notes Chapter 7 ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ

→ ਰੈੱਡ ਡਾਟਾ ਪੁਸਤਕ’ ਜਾਂ ਲਾਲ ਅੰਕੜਾ ਕਿਤਾਬ ਇੱਕ ਅਜਿਹੀ ਬੁੱਕ ਹੈ, ਜਿਸ ਵਿੱਚ ਸਾਰੀਆਂ ਸੰਕਟਕਾਲੀਨ ਪ੍ਰਜਾਤੀਆਂ ਦਾ ਰਿਕਾਰਡ ਰੱਖਿਆ ਜਾਂਦਾ ਹੈ ।

→ ਜਲਵਾਯੂ ਵਿੱਚ ਪਰਿਵਰਤਨ ਦੇ ਕਾਰਨ ਪ੍ਰਵਾਸੀ ਪੰਛੀ ਹਰ ਸਾਲ ਦੂਰ-ਦੁਰਾਡੇ ਖੇਤਰਾਂ ਵਿੱਚੋਂ ਇੱਕ ਨਿਸਚਿਤ ਸਮੇਂ ਤੇ ਉੱਡ ਕੇ ਆਉਂਦੇ ਹਨ ।

PSEB 8th Class Science Notes Chapter 6 ਜਾਲਣ ਅਤੇ ਲਾਟ

This PSEB 8th Class Science Notes Chapter 6 ਜਾਲਣ ਅਤੇ ਲਾਟ will help you in revision during exams.

PSEB 8th Class Science Notes Chapter 6 ਜਾਲਣ ਅਤੇ ਲਾਟ

→ ਵੱਖ-ਵੱਖ ਕਾਰਜਾਂ ਲਈ, ਵੱਖ-ਵੱਖ ਤਰ੍ਹਾਂ ਦਾ ਬਾਲਣ ਵਰਤਿਆ ਜਾਂਦਾ ਹੈ ।

→ ਘਰਾਂ ਵਿੱਚ, ਉਦਯੋਗਾਂ ਵਿੱਚ ਅਤੇ ਵਾਹਨਾਂ ਵਿੱਚ ਕਈ ਤਰ੍ਹਾਂ ਦਾ ਬਾਲਣ ਵਰਤਿਆ ਜਾਂਦਾ ਹੈ ।

→ ਗੋਬਰ, ਲੱਕੜੀ, ਕੋਲਾ, ਲੱਕੜੀ ਦਾ ਕੋਲਾ, ਪੈਟੋਲ, ਡੀਜ਼ਲ, ਕੁਦਰਤੀ ਗੈਸ, ਐੱਲ. ਪੀ. ਜੀ. ਆਦਿ ਵੱਖ-ਵੱਖ ਤਰ੍ਹਾਂ ਦੇ ਬਾਲਣ ਹਨ ।

→ ਕੁੱਝ ਪਦਾਰਥ ਲਾਟ ਨਾਲ ਜਲਦੇ ਹਨ ਤੇ ਕੁੱਝ ਨਹੀਂ ।

→ ਜਾਲਣ ਇੱਕ ਰਸਾਇਣਿਕ ਕਿਰਿਆ ਹੈ, ਜਿਸ ਵਿੱਚ ਪਦਾਰਥ ਆਕਸੀਜਨ ਦੇ ਨਾਲ ਕਿਰਿਆ ਕਰਕੇ ਗਰਮੀ (ਤਾਪ ਊਰਜਾ) ਦਿੰਦੇ ਹਨ ।

→ ਬਾਲਣ, ਉਹ ਪਦਾਰਥ ਹਨ, ਜੋ ਜਲਣ ਤੇ ਰੌਸ਼ਨੀ ਅਤੇ ਤਾਪ ਦਿੰਦੇ ਹਨ ।

PSEB 8th Class Science Notes Chapter 6 ਜਾਲਣ ਅਤੇ ਲਾਟ

→ ਉਹ ਪਦਾਰਥ ਜੋ ਜਲਣ ਤੇ ਪ੍ਰਕਾਸ਼ ਅਤੇ ਤਾਪ ਦਿੰਦੇ ਹਨ, ਜਲਣਸ਼ੀਲ ਪਦਾਰਥ ਕਹਾਉਂਦੇ ਹਨ ।

→ ਉਹ ਪਦਾਰਥ ਜੋ ਜਲਣ ਤੇ ਆਕਸੀਜਨ ਨਾਲ ਅਭਿਕਿਰਿਆ ਨਹੀਂ ਕਰ ਦੇ ਅਤੇ ਨਾ ਹੀ ਪ੍ਰਕਾਸ਼ ਅਤੇ ਗਰਮੀ ਦਿੰਦੇ ਹਨ, ਉਹਨਾਂ ਨੂੰ ਨਾ-ਜਲਣਸ਼ੀਲ ਪਦਾਰਥ (Non-Combustible substance) ਕਿਹਾ ਜਾਂਦਾ ਹੈ ।

→ ਲੱਕੜੀ, ਕਾਗ਼ਜ਼, ਮਿੱਟੀ ਦਾ ਤੇਲ, ਲੱਕੜੀ ਦਾ ਕੋਲਾ, ਮਾਚਿਸ ਦੀਆਂ ਤੀਲੀਆਂ ਸਭ ਜਲਣਸ਼ੀਲ (Combustible substance) ਪਦਾਰਥ ਹਨ ॥

→ ਲੋਹੇ ਦੀਆਂ ਕਿੱਲਾਂ, ਪੱਥਰ ਦੇ ਟੁੱਕੜੇ, ਕੱਚ ਆਦਿ ਨਾ ਜਲਣਸ਼ੀਲ ਪਦਾਰਥ ਹਨ ।

→ ਉਹ ਘੱਟ ਤੋਂ ਘੱਟ ਤਾਪਮਾਨ ਜਿਸ ਤੇ ਕੋਈ ਪਦਾਰਥ ਜਲਣ ਲੱਗਦਾ ਹੈ, ਉਸਦਾ ਜਾਲਣ ਤਾਪਮਾਨ ਕਹਾਉਂਦਾ ਹੈ |

→ ਵੱਖ-ਵੱਖ ਜਲਣਸ਼ੀਲ ਪਦਾਰਥਾਂ ਨੂੰ ਜਲਾਉਣ ਲਈ ਵੱਖਰੇ ਤਾਪ ਦੀ ਜ਼ਰੂਰਤ ਹੁੰਦੀ ਹੈ ।

→ ਜਲਣਸ਼ੀਲ ਉਹ ਪਦਾਰਥ ਹੁੰਦੇ ਹਨ, ਜਿਨ੍ਹਾਂ ਦਾ ਜਲਣ-ਤਾਪਮਾਨ ਬਹੁਤ ਘੱਟ ਹੁੰਦਾ ਹੈ ਅਤੇ ਲਾਟ ਨਾਲ ਜਲਦੀ ਅੱਗ ਫੜ ਲੈਂਦੇ ਹਨ ।

→ ਪੈਟਰੋਲ, ਡੀਜ਼ਲ, ਐੱਲ. ਪੀ. ਜੀ., ਐਲਕੋਹਲ ਕੁੱਝ ਜਲਣਸ਼ੀਲ ਪਦਾਰਥਾਂ ਦੀਆਂ ਉਦਾਹਰਨਾਂ ਹਨ ।

→ ਜੰਗਲ ਦੀ ਅੱਗ ਬਹੁਤ ਖ਼ਤਰਨਾਕ ਹੁੰਦੀ ਹੈ ।

→ ਜਲਣ ਲਈ ਆਕਸੀਜਨ ਦੀ ਲੋੜ ਹੁੰਦੀ ਹੈ ।

→ ਅੱਗ ਪੈਦਾ ਕਰਨ ਲਈ ਤਿੰਨ ਜ਼ਰੂਰੀ ਸ਼ਰਤਾਂ ਹਨ –

  • ਆਕਸੀਜਨ ਦੀ ਮੌਜੂਦਗੀ ।
  • ਜਲਣ ਲਈ ਪਦਾਰਥ ਦੀ ਮੌਜੂਦਗੀ ।
  • ਪਦਾਰਥ ਦਾ ਨਿਮਨ ਜਾਲਣ ਤਾਪਮਾਨ ॥

→ ਅੱਗ ਬੁਝਾਉਣ ਲਈ ਇਨ੍ਹਾਂ ਵਿੱਚੋਂ ਕਿਸੇ ਇੱਕ ਹਾਲਤ ਨੂੰ ਖ਼ਤਮ ਕਰਨਾ ਹੁੰਦਾ ਹੈ ।

→ ਅੱਗ ਬੁਝਾਉਣ ਲਈ ਅਕਸਰ ਪਾਣੀ ਦੀ ਵਰਤੋਂ ਹੁੰਦੀ ਹੈ ਕਿਉਂਕਿ ਜਾਲਣ ਤਾਪਮਾਨ ਨੂੰ ਘੱਟ ਕਰ ਦਿੰਦਾ ਹੈ ।

→ ਤੇਲ ਅਤੇ ਪੈਟੋਲ ਨੂੰ ਲੱਗੀ ਅੱਗ ਨੂੰ ਬੁਝਾਉਣ ਲਈ ਪਾਣੀ ਦੀ ਵਰਤੋਂ ਨਹੀਂ ਕਰ ਸਕਦੇ, ਕਿਉਂਕਿ ਪਾਣੀ ਤੇਲ ਤੋਂ ਭਾਰਾ ਹੁੰਦਾ ਹੈ ਤੇ ਇਹ ਤੇਲ ਤੋਂ ਹੇਠਾਂ ਵਲ ਚਲਾ ਜਾਂਦਾ ਹੈ ਤੇ ਤੇਲ ਉੱਪਰ ਜਲਦਾ ਰਹਿੰਦਾ ਹੈ ।

→ ਪਾਣੀ ਬਿਜਲੀ ਦਾ ਸੂਚਾਲਕ ਹੈ, ਇਸ ਲਈ ਇਸਦੀ ਵਰਤੋਂ ਬਿਜਲੀ ਉਪਕਰਣਾਂ ਤੋਂ ਲੱਗੀ ਅੱਗ ਨੂੰ ਬੁਝਾਉਣ ਲਈ ਨਹੀਂ ਕੀਤੀ ਜਾ ਸਕਦੀ ।

→ ਤਰਲ ਬਾਲਣ ਜਾਂ ਬਿਜਲੀ ਤੋਂ ਲੱਗੀ ਅੱਗ ਨੂੰ ਬੁਝਾਉਣ ਲਈ ਰੇਤਾ/ਮਿੱਟੀ ਦੀ ਵਰਤੋਂ ਹੁੰਦੀ ਹੈ ।

→ ਅੱਗ ਬੁਝਾਉਣ ਲਈ ਹਵਾ ਦੀ ਸਪਲਾਈ ਨੂੰ ਕੱਟਣਾ ਜਾਂ ਬਾਲਣ ਦਾ ਤਾਪਮਾਨ ਜਾਲਣ ਤਾਪਮਾਨ ਤੋਂ ਘੱਟ ਕਰਨਾ ਜਾਂ ਜਾਲਣ ਪਦਾਰਥਾਂ ਨੂੰ ਦੂਰ ਹਟਾਉਣਾ ਹੁੰਦਾ ਹੈ ।

PSEB 8th Class Science Notes Chapter 6 ਜਾਲਣ ਅਤੇ ਲਾਟ

→ ਵੱਖ-ਵੱਖ ਪ੍ਰਕਾਰ ਦੇ ਅੱਗ ਬੁਝਾਊ ਯੰਤਰ ਵਰਤੇ ਜਾਂਦੇ ਹਨ ।

→ ਜਲਣ ਦੀਆਂ ਕਈ ਕਿਸਮਾਂ ਹਨ ਜਿਵੇਂ ਤੀਬਰ ਬਲਣਾ, ਸਵੈ-ਜਲਣ ਜਾਂ ਸੁਤੇ ਸਿੱਧ ਬਲਣਾ ਅਤੇ ਵਿਸਫੋਟ ।

→ ਲਾਟ, ਬਲਣ ਦੌਰਾਨ ਜਾਲਣ ਪਦਾਰਥਾਂ ਤੋਂ ਪੈਦਾ ਹੋਏ ਵਾਸ਼ਪਾਂ ਤੋਂ ਬਣਦੀ ਹੈ ।

→ ਲਾਟ ਦੇ ਅਦੀਪਤ ਭਾਗ ਵਿੱਚ ਸਭ ਤੋਂ ਵੱਧ ਤਾਪ ਹੁੰਦਾ ਹੈ ।

→ ਲਾਟ ਦੇ ਦੀਪਤ ਭਾਗ ਵਿੱਚ ਅਨਜਲੇ ਕਾਰਬਨ ਕਣ ਹੁੰਦੇ ਹਨ ।

→ ਬਾਲਣ ਦਾ ਕੈਲੋਰੀ ਮਾਨ 1 ਕਿਲੋਗ੍ਰਾਮ ਦੇ ਪੂਰਨ ਬਲਣ ਤੋਂ ਪ੍ਰਾਪਤ ਹੋਈ ਤਾਪ ਊਰਜਾ ਦੀ ਮਾਤਰਾ ਹੈ ।

→ ਕੈਲੋਰੀਮਾਨ ਦੀ ਇਕਾਈ ਕਿਲੋਜੁਲ ਪ੍ਰਤੀ ਕਿਲੋਗ੍ਰਾਮ ਹੈ ।

→ ਕੋਈ ਵੀ ਬਾਲਣ ਆਦਰਸ਼ ਬਾਲਣ ਨਹੀਂ ਹੈ ।

→ ਬਾਲਣਾਂ ਦੇ ਬਲਣ ਨਾਲ ਹਵਾ ਪ੍ਰਦੂਸ਼ਣ, ਸਿਹਤ ਸਮੱਸਿਆਵਾਂ, ਵਿਸ਼ਵ ਤਾਪ ਵਿੱਚ ਵਾਧਾ, ਤੇਜ਼ਾਬੀ ਵਰਖਾਆਦਿ ਹੁੰਦੇ ਹਨ ।

→ ਧਰਤੀ ਦੇ ਵਾਯੂਮੰਡਲ ਦੇ ਤਾਪਮਾਨ ਵਿੱਚ ਹੌਲੀ-ਹੌਲੀ ਵਾਧਾ ਗਲੋਬਲ ਵਾਰਮਿੰਗ ਅਖਵਾਉਂਦਾ ਹੈ ।

→ ਸਲਫ਼ਰ ਅਤੇ ਨਾਈਟਰੋਜਨ ਆਕਸਾਈਡ ਗੈਸਾਂ ਵਰਖਾ ਦੇ ਪਾਣੀ ਵਿੱਚ ਘੁਲ ਕੇ ਤੇਜ਼ਾਬੀ ਵਰਖਾ ਬਣਾਉਂਦੇ ਹਨ । ਇਹ ਆਕਸਾਈਡ ਪਥਰਾਹਟ ਬਾਲਣਾਂ ਦੇ ਜਲਣ ਤੋਂ ਪੈਦਾ ਹੁੰਦੇ ਹਨ ।

→ ਤੇਜ਼ਾਬੀ ਵਰਖਾ, ਉਪਜਾਂ, ਇਮਾਰਤਾਂ ਅਤੇ ਮਿੱਟੀ ਲਈ ਹਾਨੀਕਾਰਕ ਹੈ ।

→ ਸੀ. ਐੱਨ. ਜੀ. ਇੱਕ ਸਾਫ਼ ਬਾਲਣ ਹੈ, ਕਿਉਂਕਿ ਇਹ ਹਵਾ ਵਿੱਚ ਪ੍ਰਦੂਸ਼ਣ ਨਹੀਂ ਫੈਲਾਉਂਦਾ ਹੈ ।

PSEB 8th Class Science Notes Chapter 6 ਜਾਲਣ ਅਤੇ ਲਾਟ

ਮਹੱਤਵਪੂਰਨ ਸ਼ਬਦ ਅਤੇ ਉਨ੍ਹਾਂ ਦੇ ਅਰਥ

  1. ਜਾਲਣ (Combustion)-ਇਹ ਇੱਕ ਰਸਾਇਣਿਕ ਪ੍ਰਕਰਮ ਹੈ, ਜਿਸ ਵਿੱਚ ਪਦਾਰਥ ਆਕਸੀਜਨ ਦੇ ਨਾਲ ਅਭਿਕਿਰਿਆ ਕਰਕੇ ਤਾਪ ਊਰਜਾ ਪੈਦਾ ਕਰਦੇ ਹਨ ।
  2. ਜਾਲਣਯੋਗ ਪਦਾਰਥ (Combustible Substance)-ਉਹ ਪਦਾਰਥ, ਜੋ ਜਲਣ ਤੇ ਪ੍ਰਕਾਸ਼ ਅਤੇ ਤਾਪ ਦਿੰਦੇ | ਹਨ, ਜਾਲਣਯੋਗ ਪਦਾਰਥ ਕਹਾਉਂਦੇ ਹਨ ।
  3. ਨਾ-ਜਾਲਣਯੋਗ ਪਦਾਰਥ (Non Combustible Substance)- ਉਹ ਪਦਾਰਥ ਜੋ ਜਲਣ ਤੇ ਆਕਸੀਜਨ ਨਾਲ ਅਭਿਕਿਰਿਆ ਨਹੀਂ ਕਰ ਸਕਦੇ ਅਤੇ ਨਾ ਹੀ ਪ੍ਰਕਾਸ਼ ਅਤੇ ਤਾਪ ਦਿੰਦੇ ਹਨ, ਉਹਨਾਂ ਨੂੰ ਨਾ-ਜਾਲਣਯੋਗ ਪਦਾਰਥ ਕਿਹਾ ਜਾਂਦਾ ਹੈ ।
  4. ਜਲਣ ਤਾਪਮਾਨ (Ignition Temperature)-ਉਹ ਘੱਟ ਤੋਂ ਘੱਟ ਤਾਪਮਾਨ, ਜਿਸ ਤੇ ਕੋਈ ਪਦਾਰਥ ਜਲਣ ਲੱਗਦਾ ਹੈ ।
  5. ਜਲਣਸ਼ੀਲ ਪਦਾਰਥ (Combustible Substance)-ਉਹ ਪਦਾਰਥ ਜਿਨ੍ਹਾਂ ਦਾ ਜਲਣ ਤਾਪ ਬਹੁਤ ਘੱਟ ਹੁੰਦਾ ਹੈ ਅਤੇ ਛੇਤੀ ਅੱਗ ਫੜ ਲੈਂਦੇ ਹਨ ।
  6. ਅਗਨੀਸ਼ਾਕ (Fire extinguisher)-ਅੱਗ ਬੁਝਾਉਣ ਵਾਲਾ ਇਕ ਯੰਤਰ ।
  7. ਕੈਲੋਰੀ ਮਾਨ (Calorific Value)-1 ਕਿਲੋਗ੍ਰਾਮ ਪਦਾਰਥ ਦੇ ਪੂਰਣ ਜਾਲਣ ਤੋਂ ਬਾਅਦ ਪ੍ਰਾਪਤ ਊਰਜਾ ਦੀ ਮਾਤਰਾ ।

PSEB 8th Class Science Notes Chapter 5 ਕੋਲਾ ਅਤੇ ਪੈਟ੍ਰੋਲੀਅਮ

This PSEB 8th Class Science Notes Chapter 5 ਕੋਲਾ ਅਤੇ ਪੈਟ੍ਰੋਲੀਅਮ will help you in revision during exams.

PSEB 8th Class Science Notes Chapter 5 ਕੋਲਾ ਅਤੇ ਪੈਟ੍ਰੋਲੀਅਮ

→ ਮੁੱਢਲੀਆਂ ਲੋੜਾਂ ਲਈ ਵੱਖ-ਵੱਖ ਪਦਾਰਥ ਵਰਤੇ ਜਾਂਦੇ ਹਨ ।

→ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੇ ਪਦਾਰਥਾਂ ਦਾ ਵਰਗੀਕਰਨ, ਕੁਦਰਤੀ ਅਤੇ ਮਾਨਵ-ਨਿਰਮਿਤ ਵਿੱਚ ਕੀਤਾ ਜਾਂਦਾ ਹੈ ।

→ ਕੁਦਰਤ ਤੋਂ ਮਿਲੇ ਪਦਾਰਥਾਂ ਨੂੰ ਕੁਦਰਤੀ ਸਾਧਨ (Natural Resources) ਕਹਿੰਦੇ ਹਨ । 9 ਮਿੱਟੀ, ਪਾਣੀ, ਖਣਿਜ, ਪੌਦੇ ਅਤੇ ਜੰਗਲ ਕੁਦਰਤੀ ਸਾਧਨ ਹਨ ।

→ ਕੁਦਰਤ ਵਿੱਚ ਉਪਲੱਬਧਤਾ ਦੇ ਆਧਾਰ ਤੇ ਇਹਨਾਂ ਸਾਧਨਾਂ ਨੂੰ ਨਾ-ਨਵਿਆਉਣਯੋਗ ਅਤੇ ਨਵਿਆਉਣਯੋਗ ਸਾਧਨਾਂ ਦੇ ਰੂਪ ਵਿੱਚ ਵਰਗੀਕਰਣ ਕੀਤਾ ਜਾਂਦਾ ਹੈ ।

PSEB 8th Class Science Notes Chapter 5 ਕੋਲਾ ਅਤੇ ਪੈਟ੍ਰੋਲੀਅਮ

→ ਪਦਾਰਥ, ਜਿਨ੍ਹਾਂ ਦੀ ਉਪਲੱਬਧਤਾ ਕੁਦਰਤ ਵਿੱਚ ਸੀਮਤ ਹੈ ਅਤੇ ਜੋ ਮਨੁੱਖ ਦੇ ਕਿਰਿਆ-ਕਲਾਪਾਂ ਦੁਆਰਾ ਖ਼ਤਮ ਕੀਤੇ ਜਾ ਸਕਦੇ ਹਨ, ਉਹਨਾਂ ਨੂੰ ਨਾ-ਨਵਿਆਉਣਯੋਗ ਸੰਸਾਧਨ ਕਹਿੰਦੇ ਹਨ । ਕੋਲਾ, ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਖ਼ਤਮ ਹੋਣ ਵਾਲੇ ਸਾਧਨ ਹਨ ।

→ ਸਜੀਵਾਂ ਦੇ ਅਵਸ਼ੇਸ਼ਾਂ ਤੋਂ ਬਣੇ ਪਥਰਾਟ ਬਾਲਣਾਂ ਵਿੱਚ ਕੋਲਾ, ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਸ਼ਾਮਿਲ ਹਨ ।

→ ਕੋਲਾ ਠੋਸ, ਕਾਲੇ ਰੰਗ ਦਾ ਪਦਾਰਥ ਬਾਲਣ ਦੇ ਰੂਪ ਵਿੱਚ ਵਰਤੋਂ ਵਿੱਚ ਆਉਂਦਾ ਹੈ ।

→ ਕੋਲਾ ਜਲਣ ਮਗਰੋਂ ਕਾਰਬਨ ਡਾਈਆਕਸਾਈਡ ਪੈਦਾ ਕਰਦਾ ਹੈ ।

→ ਕੋਲੇ ਦੇ ਭੰਨਣ ਦੀ ਕਿਰਿਆ ਤੋਂ ਕੋਕ, ਕੋਲਤਾਰ ਅਤੇ ਕੋਲਾ ਗੈਸ ਪੈਦਾ ਹੁੰਦੀ ਹੈ ।

→ ਕੋਕ ਇਕ ਸਖ਼ਤ, ਮੁਸਾਮਦਾਰ ਕਾਲਾ ਪਦਾਰਥ ਹੈ । ਇਹ ਕਾਰਬਨ ਦਾ ਸ਼ੁੱਧ ਰੂਪ ਹੈ ।

→ ਕੋਲਤਾਰ ਲਗਭਗ 200 ਪਦਾਰਥਾਂ ਦਾ ਮਿਸ਼ਰਣ ਹੈ । ਇਹ ਇੱਕ ਭੈੜੀ ਗੰਧ ਵਾਲਾ ਕਾਲਾ ਗਾੜਾ ਤਰਲ ਪਦਾਰਥ ਹੈ ॥

→ ਕੋਲਤਾਰ, ਸੰਸ਼ਲੇਸ਼ਿਤ ਰੰਗ, ਦਵਾਈਆਂ, ਵਿਸਫੋਟਕ, ਪਲਾਸਟਿਕ, ਸੁਗੰਧ, ਪੇਂਟ, ਫੋਟੋਗ੍ਰਾਫ਼ਿਕ ਸਾਮੱਗਰੀ, ਛੱਤ ਨਿਰਮਾਣ ਸਾਮੱਗਰੀ, ਨੈਪਥਲੀਨ ਦੀਆਂ ਗੋਲੀਆਂ ਆਦਿ ਬਣਾਉਣ ਲਈ ਮੁੱਢਲੇ ਪਦਾਰਥ ਦੇ ਰੂਪ ਵਿੱਚ ਕੰਮ ਆਉਂਦਾ ਹੈ ।

→ ਪੈਟੋਲੀਅਮ, ਗਹਿਰੇ ਰੰਗ ਦਾ ਤੇਲੀ ਦਵ ਹੈ । ਇਸ ਦੀ ਗੰਧ ਭੈੜੀ ਹੁੰਦੀ ਹੈ । ਇਹ ਕਈ ਵੱਖ-ਵੱਖ ਸੰਘਟਕਾਂ ਦਾ ਮਿਸ਼ਰਣ ਹੈ ।

→ ਪੈਟੋਲੀਅਮ ਦੇ ਸੰਘਟਕਾਂ ਵਿੱਚ LPG, ਪੈਟੋਲ, ਡੀਜ਼ਲ, ਕੈਰੋਸੀਨ, ਸਨੇਹਕ ਤੇਲ, ਪੈਰਾਫੀਨ ਮੋਮ, ਬਿਟੁਮਨ ਆਦਿ ਹੁੰਦੇ ਹਨ ।

→ ਪੈਟ੍ਰੋਲੀਅਮ ਦੇ ਵੱਖ-ਵੱਖ ਸੰਘਟਕਾਂ ਨੂੰ ਨਿਖੇੜਨ ਦਾ ਪ੍ਰਮ ਪੈਟ੍ਰੋਲੀਅਮ ਦੀ ਸੁਧਾਈ (Refining) ਕਹਾਉਂਦਾ ਹੈ ।

→ ਕੋਲਾ ਅਤੇ ਪੈਟ੍ਰੋਲੀਅਮ ਦੀ ਮਾਤਰਾ ਕੁਦਰਤ ਵਿੱਚ ਸੀਮਿਤ ਹੈ । ਇਸ ਲਈ ਇਹਨਾਂ ਦੀ ਵਰਤੋਂ ਸੋਚ ਸਮਝ ਕੇ ਕਰਨੀ ਚਾਹੀਦੀ ਹੈ ।

→ ਐੱਲ. ਪੀ. ਜੀ. (L.PG) ਪੈਟ੍ਰੋਲੀਅਮ ਗੈਸ ਦਾ ਤਰਲ ਰੂਪ ਹੈ ।

PSEB 8th Class Science Notes Chapter 5 ਕੋਲਾ ਅਤੇ ਪੈਟ੍ਰੋਲੀਅਮ

ਮਹੱਤਵਪੂਰਨ ਸ਼ਬਦ ਅਤੇ ਉਨ੍ਹਾਂ ਦੇ ਅਰਥ- 

  1. ਬਾਲਣ (Fuel) -ਜਲਣ ਤੇ ਤਾਪ ਅਤੇ ਪ੍ਰਕਾਸ਼ ਊਰਜਾ ਪੈਦਾ ਕਰਨ ਵਾਲੇ ਪਦਾਰਥ ।
  2. ਪਥਰਾਟ ਬਾਲਣ (Fossil fuel)-ਕੁੱਝ ਜਲਣਸ਼ੀਲ ਪਦਾਰਥ, ਜਿਨ੍ਹਾਂ ਦਾ ਨਿਰਮਾਣ ਸਜੀਵਾਂ ਦੇ ਮ੍ਰਿਤ ਅਵਸ਼ੇਸ਼ਾਂ ਤੋਂ ਲੱਖਾਂ ਸਾਲਾਂ ਪਹਿਲਾਂ ਹੋਇਆ ਸੀ ।
  3. ਕਾਰਬਨੀਕਰਨ (Carbonization)-ਮਿਤ ਬਨਸਪਤੀ ਜੋ ਮਿੱਟੀ ਦੇ ਹੇਠਾਂ ਦੱਬੀ ਹੋਈ ਹੈ, ਉੱਚ ਤਾਪਮਾਨ ਅਤੇ ਦਬਾਅ ਦੇ ਕਾਰਨ, ਹੌਲੀ ਕਰਮ ਦੁਆਰਾ ਕੋਲੇ ਵਿੱਚ ਪਰਿਵਰਤਿਤ ਹੋਣ ਦੇ ਕੂਮ ਨੂੰ ਕਾਰਬਨੀਕਰਨ ਕਹਿੰਦੇ ਹਨ ।
  4. ਕੋਲੇ ਦਾ ਪ੍ਰਕੂਮਣ (Destructive distillation of coal)-ਕੋਲੇ ਨੂੰ 1000°C ਤਾਪ ਤੋਂ ਵੱਧ ਤੇ ਗਰਮ ਕਰਨ ਦੇ ਪ੍ਰਮ ਨੂੰ ਕੋਲੇ ਦਾ ਪ੍ਰਮਣ ਕਹਿੰਦੇ ਹਨ।
  5. ਸ਼ੁੱਧ ਕਰਨਾ (Refining)-ਪੈਟੋਲੀਅਮ ਤੋਂ ਵੱਖ-ਵੱਖ ਅੰਸ਼ਾਂ ਨੂੰ ਵੱਖ ਕਰਨ ਅਤੇ ਅਸ਼ੁੱਧੀਆਂ ਨੂੰ ਦੂਰ ਕਰਨ ਦੇ ਪ੍ਰਕੂਮ ਨੂੰ ਸ਼ੁੱਧ ਕਰਨਾ ਕਹਿੰਦੇ ਹਨ ।
  6. ਸਮਾਪਤ ਹੋਣ ਵਾਲੇ ਕੁਦਰਤੀ ਸਾਧਨ (Exhaustible resources)-ਉਹ ਸਾਧਨ, ਜੋ ਮਨੁੱਖੀ ਕਿਰਿਆ ਕਲਾਪਾਂ ਦੁਆਰਾ ਹੌਲੀ-ਹੌਲੀ ਸਮਾਪਤ ਹੋ ਰਹੇ ਹਨ । ਸਮਾਪਤ ਹੋਣ ਵਾਲੇ ਸਾਧਨ ਜਾਂ ਸੀਮਤ ਕੁਦਰਤੀ ਸਾਧਨ ਕਹਾਉਂਦੇ ਹਨ । ਉਦਾਹਰਨ ਕੋਲਾ, ਪੈਟਰੋਲੀਅਮ, ਕੁਦਰਤੀ ਗੈਸ ਆਦਿ ।
  7. ਨਾ ਸਮਾਪਤ ਹੋਣ ਵਾਲੇ ਕੁਦਰਤੀ ਸਾਧਨ (Inexhaustible resources)-ਉਹ ਸਾਧਨ ਜੋ ਮਨੁੱਖੀ ਕਿਰਿਆ ਕਲਾਪਾਂ ਦੁਆਰਾ ਸਮਾਪਤ ਨਹੀਂ ਹੋ ਸਕਦੇ ਉਹਨਾਂ ਨੂੰ ਨਾ ਸਮਾਪਤ ਹੋਣ ਵਾਲੇ ਕੁਦਰਤੀ ਸਾਧਨ ਕਿਹਾ ਜਾਂਦਾ ਹੈ ਜਾਂ ਅਸੀਮਤ ਕੁਦਰਤੀ ਸੰਸਾਧਨ । ਉਦਾਹਰਨ-ਹਵਾ, ਪਾਣੀ ਅਤੇ ਸੂਰਜੀ ਪ੍ਰਕਾਸ਼ ਆਦਿ ।