Punjab State Board PSEB 8th Class Science Book Solutions Chapter 12 ਰਗੜ Textbook Exercise Questions, and Answers.
PSEB Solutions for Class 8 Science Chapter 12 ਰਗੜ
PSEB 8th Class Science Guide ਰਗੜ Textbook Questions and Answers
ਪ੍ਰਸ਼ਨ 1. ਖਾਲੀ ਸਥਾਨ ਭਰੋ
(i) ਰਗੜ ਇੱਕ ਦੂਜੇ ਦੇ ਸੰਪਰਕ ਵਿੱਚ ਰੱਖੀਆਂ ਦੋ ਵਸਤੂਆਂ ਦੇ ਸੜਾ ਦੇ ਵਿੱਚ ……….. ਦਾ ਵਿਰੋਧ ਕਰਦੀ ਹੈ ।
ਉੱਤਰ-
ਗਤੀ
(ii) ਰਗੜ ਸਤ੍ਹਾ ਦੇ ………. ਉੱਤੇ ਨਿਰਭਰ ਕਰਦਾ ਹੈ ।
ਉੱਤਰ-
ਮੁਲਾਇਮਪਨ
(iii) ਰਗੜ ਨਾਲ ……….. ਪੈਦਾ ਹੁੰਦੀ ਹੈ ।
ਉੱਤਰ-
ਗਰਮੀ
(iv) ਕੈਰਮ ਬੋਰਡ ਉੱਤੇ ਪਾਊਡਰ ਛਿੜਕਨ ਨਾਲ ਰਗੜ ………. ਹੋ ਜਾਂਦੀ ਹੈ ।
ਉੱਤਰ-
ਘੱਟ
(v) ਸਰਕਣਸ਼ੀਲ ਰਗੜ ਸਥਿਤਿਕ ਰਗੜ ਨਾਲੋਂ ………. ਹੁੰਦੀ ਹੈ ।
ਉੱਤਰ-
ਘੱਟ ।
ਪ੍ਰਸ਼ਨ 2.
ਚਾਰ ਬੱਚਿਆਂ ਨੂੰ ਵੇਲਨੀ ਰਗੜ, ਸਥਿਕ ਰਗੜ ਅਤੇ ਸਰਕਣਸ਼ੀਲ ਰਗੜ ਦੇ ਕਾਰਣ ਬਲਾਂ ਨੂੰ ਘੱਟਦੇ ਰੂਪ ਵਿੱਚ ਵਿਵਸਥਿਤ ਕਰਨ ਲਈ ਕਿਹਾ ਗਿਆ ਹੈ । ਉਹਨਾਂ ਦੀ ਵਿਵਸਥਾ ਹੇਠਾਂ ਦਿੱਤੀ ਗਈ ਹੈ । ਸਹੀ ਵਿਵਸਥਾ ਚੁਣੋ-
(ੳ) ਵੇਲਨੀ, ਸਰਕਣਸ਼ੀਲ, ਸਥਿਤਿਕ
(ਅ) ਵੇਲਨੀ, ਸਥਿਤਿਕ, ਸਰਕਸ਼ੀਲ
(ੲ) ਸਥਿਤਿਕ, ਸਰਕਣਸ਼ੀਲ, ਵੇਲਨੀ
(ਸ) ਸਰਕਣਸ਼ੀਲ, ਸਥਿਤਿਕ, ਵੇਲਨੀ ।
ਉੱਤਰ-
(ੲ) ਸਥਿਤਿਕ, ਸਰਕਣਸ਼ੀਲ, ਵੇਲਨੀ ।
ਪ੍ਰਸ਼ਨ 3.
ਆਲਿਦਾ ਆਪਣੇ ਖਿਡੌਣਾ-ਕਾਰ ਨੂੰ ਸੰਗਮਰਮਰ ਦੇ ਸੁੱਕੇ ਫ਼ਰਸ਼, ਸੰਗਮਰਮਰ ਦੇ ਗਿੱਲੇ ਫ਼ਰਸ਼, ਫ਼ਰਸ਼ ਉੱਤੇ ਵਿਛਾਏ ਅਖਬਾਰ ਅਤੇ ਤੌਲੀਏ ਉੱਤੇ ਚਲਾਉਂਦੀ ਹੈ । ਕਾਰ ਵਿੱਚ ਵੱਖ-ਵੱਖ ਸਰ੍ਹਾਂ ਉੱਤੇ ਲੱਗੇ ਰਗੜ ਬਲ ਦਾ ਵੱਧਦਾ ਕੁਮ ਹੋਵੇਗਾ
(ਉ) ਸੰਗਮਰਮਰ ਦਾ ਗਿੱਲਾ ਫਰਸ਼, ਸੰਗਮਰਮਰ ਦਾ ਸੁੱਕਾ ਫ਼ਰਸ਼, ਅਖਬਾਰ, ਤੌਲੀਆ ।
(ਅ) ਅਖਬਾਰ, ਤੌਲੀਆ, ਸੰਗਮਰਮਰ ਦਾ ਸੁੱਕਾ ਫਰਸ਼, ਸੰਗਮਰਮਰ ਦਾ ਗਿੱਲਾ ਫ਼ਰਸ਼ ।
(ਈ) ਤੌਲੀਆ, ਅਖਬਾਰ, ਸੰਗਮਰਮਰ ਦਾ ਸੁੱਕਾ ਫ਼ਰਸ਼, ਸੰਗਮਰਮਰ ਦਾ ਗਿੱਲਾ ਫਰਸ਼ ।
(ਸ) ਸੰਗਮਰਮਰ ਦਾ ਗਿੱਲਾ ਫ਼ਰਸ਼, ਸੰਗਮਰਮਰ ਦਾ ਸੁੱਕਿਆ ਫਰਸ਼, ਤੌਲੀਆ, ਅਖਬਾਰ ਦੇ ।
ਉੱਤਰ-
(ੳ) ਸੰਗਮਰਮਰ ਦਾ ਗਿੱਲਾ ਫਰਸ਼, ਸੰਗਮਰਮਰ ਦਾ ਸੁੱਕਾ ਫ਼ਰਸ਼, ਅਖ਼ਬਾਰ, ਤੌਲੀਆ ।
ਪ੍ਰਸ਼ਨ 4.
ਮੰਨ ਲਉ ਤੁਸੀਂ ਆਪਣੇ ਡੈਸਕ ਨੂੰ ਥੋੜਾ ਝੁਕਾਉਂਦੇ ਹੋ । ਉਸ ਤੇ ਰੱਖੀ ਕੋਈ ਕਿਤਾਬ ਹੇਠਾਂ ਵੱਲ ਨੂੰ ਸਰਕਣਾ ਸ਼ੁਰੂ ਕਰ ਦਿੰਦੀ ਹੈ । ਇਸ ਤੇ ਲੱਗੇ ਰਗੜ ਬਲ ਦੀ ਦਿਸ਼ਾ ਦਰਸਾਓ ।
ਉੱਤਰ-
ਰਗੜ ਬਲ ਉੱਪਰ ਦੀ ਦਿਸ਼ਾ ਵੱਲ ਲੱਗਦਾ ਹੈ ।
ਪ੍ਰਸ਼ਨ 5.
ਮੰਨ ਲਉ ਦੁਰਘਟਨਾ ਕਾਰਨ ਸਾਬਣ ਦੇ ਪਾਣੀ ਨਾਲ ਭਰੀ ਬਾਲਟੀ ਸੰਗਮਰਮਰ ਦੇ ਕਿਸੇ ਫ਼ਰਸ਼ ਉੱਤੇ ਉਲਟ ਜਾਏ । ਇਸ ਗਿੱਲੇ ਫ਼ਰਸ਼ ਉੱਤੇ ਚੱਲਣਾ ਅਸਾਨ ਹੋਵੇਗਾ ਜਾਂ ਔਖਾ | ਆਪਣੇ ਉੱਤਰ ਦਾ ਕਾਰਣ ਦੱਸੋ ।
ਉੱਤਰ-
ਅਸੀਂ ਜਾਣਦੇ ਹਾਂ ਕਿ ਚੱਲਣ ਵਿੱਚ ਸੁਗਮਤਾ ਲਈ ਇੱਕ ਸੀਮਾ ਤੱਕ ਰਗੜ ਹੋਣੀ ਜ਼ਰੂਰੀ ਹੈ । ਸਾਬਣ ਦਾ ਪਾਣੀ ਡਿੱਗਣ ਨਾਲ ਗਿੱਲੇ ਹੋਏ ਫ਼ਰਸ਼ ਤੇ ਚੱਲਣਾ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਇਸ ਅਵਸਥਾ ਵਿੱਚ ਚਿੱਕਣੇ ਸਾਬਣ ਦੇ ਪਾਣੀ ਦੀ ਪਤਲੀ ਪਰਤ ਬਣ ਜਾਂਦੀ ਹੈ । ਇਸ ਤਰ੍ਹਾਂ ਅਨਿਯਮਿਤਤਾਵਾਂ ਦਾ ਆਪਸੀ ਬੰਧਨ ਬਹੁਤ ਘੱਟ ਹੋ ਜਾਂਦਾ ਹੈ ਜਿਸ ਨਾਲ ਚੱਲਣ ਵਿੱਚ ਔਖਾ ਮਹਿਸੂਸ ਹੋਵੇਗਾ ।
ਪ੍ਰਸ਼ਨ 6.
ਖਿਡਾਰੀ ਕਿੱਲਾਂ ਵਾਲੀ ਜੁੱਤੀ (Spikes) ਕਿਉਂ ਪਹਿਨਦੇ ਹਨ ? ਵਿਆਖਿਆ ਕਰੋ !
ਉੱਤਰ-
ਕਿੱਲਾਂ ਵਾਲੀ ਜੁੱਤੀਆਂ ਦੀ ਫ਼ਰਸ਼ ਤੇ ਪਕੜ ਮਜ਼ਬੂਤ ਹੁੰਦੀ ਹੈ ਅਤੇ ਉਹ ਤਿਲਕਣ ਤੋਂ ਬਚਾਉਂਦੀਆਂ ਹਨ । ਇਸ ਲਈ ਖਿਡਾਰੀ ਕਿੱਲਾਂ ਵਾਲੀ ਜੁੱਤੀ ਪਾਉਂਦੇ ਹਨ।
ਪ੍ਰਸ਼ਨ 7.
ਇਕਬਾਲ ਨੇ ਇੱਕ ਹਲਕਾ ਬਕਸਾ ਧੱਕਣਾ ਹੈ ਅਤੇ ਸੀਮਾ ਨੇ ਉਸ ਫਰਸ਼ ਉੱਤੇ ਭਾਰਾ ਬਕਸਾ ਧੱਕਣਾ ਹੈ ? ਕੌਣ ਵਧੇਰੇ ਰਗੜ ਬਲ ਮਹਿਸੂਸ ਕਰੇਗਾ ਅਤੇ ਕਿਉਂ?
ਉੱਤਰ-
ਅਸੀਂ ਜਾਣਦੇ ਹਾਂ ਕਿ ਦਬਾਅ ਵਧਾਉਣ ਨਾਲ ਰਗੜ ਬਲ ਵੀ ਵੱਧ ਜਾਂਦਾ ਹੈ । ਸੀਮਾ ਵਧੇਰੇ ਰਗੜ ਬਲ ਮਹਿਸੂਸ ਕਰੇਗੀ ਕਿਉਂਕਿ ਭਾਰੀ ਬਕਸੇ ਤੇ ਵੱਧ ਦਬਾਅ ਪਾਉਂਦੀ ਹੈ ।
ਪ੍ਰਸ਼ਨ 8.
ਵਿਆਖਿਆ ਕਰੋ, ਸਰਕਣਸ਼ੀਲ ਰਗੜ, ਸਥਿਤਿਕ ਰਗੜ ਨਾਲੋਂ ਘੱਟ ਕਿਉਂ ਹੁੰਦੀ ਹੈ ?
ਉੱਤਰ-
ਜਦੋਂ ਵਸਤੁ ਵਿਰਾਮ ਅਵਸਥਾ ਵਿੱਚ ਹੁੰਦੀ ਹੈ ਤਾਂ ਵਸਤੁ ਅਤੇ ਧਰਤੀ ਦੀ ਸਤਹਿ ਦੇ ਵਿੱਚ ਉਹਨਾਂ ਦੋਨਾਂ ਦੀਆਂ ਸੜਾ ਦੀਆਂ ਅਨਿਯਮਤਿਤਾਵਾਂ ਦੇ ਕਾਰਨ ਰਗੜ ਵੱਧ ਹੋਵੇਗੀ, ਪਰੰਤੂ ਜਦੋਂ ਵਸਤੁ ਗਤੀ ਦੀ ਸਥਿਤੀ ਵਿੱਚ ਹੁੰਦੀ ਹੈ ਤਾਂ ਅਨਿਯਮਤਿਤਾਵਾਂ ਨੂੰ ਇੱਕ ਦੂਸਰੇ ਵਿੱਚ ਫਸਣ ਦਾ ਵਧੇਰੇ ਮੌਕਾ ਨਹੀਂ ਮਿਲਦਾ, ਜਿਸ ਨਾਲ ਰਗੜ ਘੱਟ ਹੁੰਦੀ ਹੈ । ਇਸ ਲਈ ਸਰਕਣਸ਼ੀਲ ਰਗੜ, ਸਥਿਤਿਕ ਰਗੜ ਤੋਂ ਘੱਟ ਹੁੰਦੀ ਹੈ ।
ਪ੍ਰਸ਼ਨ 9.
ਵਰਨਣ ਕਰੋ, ਰਗੜ ਕਿਸ ਤਰ੍ਹਾਂ ਦੁਸ਼ਮਣ ਅਤੇ ਮਿੱਤਰ ਦੋਵੇਂ ਹੈ ?
ਉੱਤਰ-
ਰਗੜ ਇੱਕ ਜ਼ਰੂਰੀ ਹਾਨੀਕਾਰਕ ਬਲ ਹੈ ਕਿਉਂਕਿ ਇਹ ਦੁਸ਼ਮਣ ਵੀ ਹੈ ਅਤੇ ਇਹ ਇੱਕ ਮਿੱਤਰ ਵੀ ਹੈ ਕਿਉਂਕਿ ਇਹ ਸਹਾਇਤਾ ਕਰਦਾ ਹੈ
- ਚੱਲਣ ਵਿੱਚ ।
- ਮੋਟਰ ਅਤੇ ਮਸ਼ੀਨ ਚਲਾਉਣ ਵਿੱਚ
- ਬੇਕ ਲਗਾਉਣ ਵਿੱਚ ।
ਇਹ ਇੱਕ ਦੁਸ਼ਮਣ ਹੈ, ਕਿਉਂਕਿ
- ਇਹ ਟੁੱਟ-ਫੁੱਟ ਲਈ ਜ਼ਿੰਮੇਵਾਰ ਹੈ ।
- ਤਾਪ ਦੇ ਰੂਪ ਵਿੱਚ ਉਰਜਾ ਖ਼ਰਚ ਹੁੰਦੀ ਹੈ ।
- ਮਸ਼ੀਨ ਦੀ ਕਾਰਜ-ਸਮਰੱਥਾ ਘੱਟ ਕਰਦਾ ਹੈ ।
- ਮਸ਼ੀਨਾਂ ਦੇ ਪੁਰਜਿਆਂ ਨੂੰ ਸੁਨੇਹਕ ਲਗਾਉਣ ਵਿੱਚ ਕਾਫ਼ੀ ਪੈਸਾ ਖ਼ਰਚ ਹੁੰਦਾ ਹੈ ।
ਪ੍ਰਸ਼ਨ 10.
ਵਰਣਨ ਕਰੋ, ਤਰਲ ਵਿੱਚ ਗਤੀ ਕਰਨ ਵਾਲੀਆਂ ਵਸਤੂਆਂ ਦੀ ਸ਼ਕਲ ਵਿਸ਼ੇਸ਼ ਕਿਸਮ ਦੀ ਕਿਉਂ ਬਣਾਉਂਦੇ ਹਨ ?
ਉੱਤਰ-
ਤਰਲ ਵਿੱਚ ਗਤੀ ਕਰਨ ਵਾਲੀਆਂ ਵਸਤੂਆਂ ਨੂੰ ਉਸ ਤੇ ਲੱਗੇ ਬਲ ਨੂੰ ਪਾਰ ਕਰਨ ਵਿੱਚ ਉਰਜਾ ਦੀ ਹਾਨੀ ਹੁੰਦੀ ਹੈ । ਇਸ ਉਰਜਾ ਦੀ ਹਾਨੀ ਨੂੰ ਰੋਕਣ ਅਤੇ ਸੁਖਾਲੀ ਗਤੀ ਲਈ ਮੱਛੀਆਂ ਅਤੇ ਪੰਛੀਆਂ ਵਰਗੀ ਵਿਸ਼ੇਸ਼ ਸ਼ਕਲ ਵਾਲੀਆਂ ਵਸਤੂਆਂ ਬਣਾਈਆਂ ਜਾਂਦੀਆਂ ਹਨ ।
PSEB Solutions for Class 8 Science ਰਗੜ Important Questions and Answers
ਬਹੁ-ਵਿਕਲਪੀ ਪ੍ਰਸ਼ਨ-ਉੱਤਰ :
1. ਆਪਣੇ ਘਰ ਦੇ ਇੱਕ ਭਾਰੀ ਬਕਸੇ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਖਿਸਕਾਉਣ ਤੇ ਨਰੇਸ਼ ਨੇ ਨੋਟ ਕੀਤਾ ਕਿ ਰੁਕੇ ਹੋਏ ਬਕਸੇ ਨੂੰ ਵਿਰਾਮ ਅਵਸਥਾ ਤੋਂ ਗਤੀ ਵਿੱਚ ਲੈ ਕੇ ਆਉਣਾ ਮੁਸ਼ਕਲ ਸੀ ਜਦਕਿ, ਬਕਸੇ ਨੂੰ ਉਸੇ ਚਾਲ ਨਾਲ ਗਤੀਸ਼ੀਲ ਰੱਖਣਾ ਅਸਾਨ ਸੀ। ਅਜਿਹਾ ਕਿਉਂ ਸੀ ?
(ਉ) ਸਰਕਣਸ਼ੀਲ ਰਗੜ ਸਥਿਤਿਕ ਰਗੜ ਤੋਂ ਘੱਟ ਹੁੰਦੀ ਹੈ।
(ਅ) ਸਥਿਤਿਕ ਰਗੜ ਸਰਕਣਸ਼ੀਲ ਰਗੜ ਤੋਂ ਘੱਟ ਹੁੰਦੀ ਹੈ
(ਈ) ਬਕਸੇ ਦਾ ਭਾਰ ਘੱਟ ਜਾਂਦਾ ਹੈ।
(ਸ) ਉਪਰੋਕਤ ਵਿੱਚੋਂ ਕੋਈ ਨਹੀਂ।
ਉੱਤਰ-
(ਉ) ਸਰਕਣਸ਼ੀਲ ਰਗੜ ਸਥਿਤਿਕ ਰਗੜ ਤੋਂ ਘੱਟ ਹੁੰਦੀ ਹੈ।
2. ਫ਼ਰਸ਼ ਉੱਪਰ ਲੁੜਕ ਰਹੀ ਗੇਂਦ ਕੁੱਝ ਸਮੇਂ ਬਾਅਦ ਆਪਣੇ ਆਪ ਰੁਕ ਜਾਂਦੀ ਹੈ ਕਿਉਂਕਿ ਇਸ ਉੱਪਰ ਲਗ ਰਿਹਾ ਹੈ
(ਉ) ਚੁੰਬਕੀ ਬਲ
(ਅ) ਬਿਜਲਈ ਬਲ
(ਈ) ਰਗੜ ਬਲ
(ਸ) ਦੋਨੋਂ ਬਿਜਲਈ ਬਲ ਅਤੇ ਰਗੜ ਬਲ ।
ਉੱਤਰ-
(ੲ) ਰਗੜ ਬਲ ।
3. ਗਿੱਲੇ ਫ਼ਰਸ਼ ਉੱਪਰ ਚਲਣਾ ਔਖਾ ਹੁੰਦਾ ਹੈ, ਕਿਉਂਕਿ
(ਉ) ਰਗੜ ਬਲ ਵੱਧ ਜਾਂਦਾ ਹੈ ।
(ਅ) ਰਗੜ ਬਲ ਘੱਟ ਹੁੰਦਾ ਹੈ ।
(ਇ) ਕਦੀ-ਕਦੀ ਰਗੜ ਬਲ ਵੱਧ ਜਾਂਦਾ ਹੈ ।
(ਸ) ਪੇਸ਼ੀ ਬਲ ਵੱਧ ਲਗਾਉਣ ਲਈ ਅਸਮਰਥ ਹੁੰਦੇ ਹਨ ।
ਉੱਤਰ-
(ਅ) ਰਗੜ ਬਲ ਘੱਟ ਹੁੰਦਾ ਹੈ ।
4. ਤੁਸੀਂ ਕੱਚ ਦੀ ਗੋਲੀ ਨੂੰ ਸੀਮੇਂਟ ਵਾਲੇ ਫ਼ਰਸ਼, ਸੰਗਮਰਮਰ, ਪਾਣੀ, ਤੌਲੀਏ ਅਤੇ ਬਰਫ ਉੱਪਰ ਚਲਾਉਂਦੇ ਹੋ । ਵੱਖ ਵੱਖ ਸਤਹਿ ‘ਤੇ ਲਗ ਰਹੇ ਰਗੜ ਬਲ ਨੂੰ ਵੱਧਦੇ ਕੂਮ ਵਿਚ ਵਿਵਸਥਿਤ ਕਰੋ ।
(ਉ) ਸੀਮੇਂਟ ਵਾਲਾ ਫਰਸ਼, ਪਾਣੀ, ਤੌਲੀਆ, ਸੰਗਮਰਮਰ, ਬਰਫ਼
(ਅ) ਸੰਗਮਰਮਰ, ਸੀਮੇਂਟ ਵਾਲਾ ਫਰਸ਼, ਪਾਣੀ, ਬਰਫ਼, ਤੌਲੀਆ
(ਇ) ਬਰਫ਼, ਪਾਣੀ, ਸੰਗਮਰਮਰ, ਤੌਲੀਆ, ਸੀਮੇਂਟ ਵਾਲਾ ਫਰਸ਼ ।
(ਸ) ਪਾਣੀ, ਬਰਫ਼, ਸੰਗਮਰਮਰ, ਸੀਮੇਂਟ ਵਾਲਾ ਫਰਸ਼, ਤੌਲੀਆ ।
ਉੱਤਰ-
(ਸ) ਪਾਣੀ, ਬਰਫ਼, ਸੰਗਮਰਮਰ, ਸੀਮੇਂਟ ਵਾਲਾ ਫਰਸ਼, ਤੌਲੀਆ ।
5. ਸਥਿਤਿਕ ਰਗੜ ਉਸ ਸਮੇਂ ਕਾਰਜ ਕਰਦੀ ਹੈ, ਜਦੋਂ ਅਸੀਂ
(ਉ) ਕਿਸੇ ਵਸਤੂ ਨੂੰ ਗਤੀ ਤੋਂ ਵਿਰਾਮ ਅਵਸਥਾ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ।
(ਅ) ਕਿਸੇ ਵਸਤੂ ਨੂੰ ਵਿਰਾਮ ਅਵਸਥਾ ਤੋਂ ਗਤੀ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ।
(ਇ) ਕਿਸੇ ਵਸਤੂ ਦੀ ਸਥਿਤੀ ਵਿੱਚ ਪਰਿਵਰਤਨ ਨਹੀਂ ਲਿਆਉਣਾ ਚਾਹੁੰਦੇ ਹਾਂ ।
(ਸ) ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਅ) ਕਿਸੇ ਵਸਤੂ ਨੂੰ ਵਿਰਾਮ ਅਵਸਥਾ ਤੋਂ ਗਤੀ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ।
6. ਵੇਲਨੀ ਰਗੜ ਹੁੰਦੀ ਹੈ
(ਉ) ਸਥਿਤਿਕ ਰਗੜ ਤੋਂ ਵੱਧ
(ਅ) ਸਥਿਤਿਕ ਰਗੜ ਦੇ ਬਰਾਬਰ
(ਇ) ਸਥਿਤਿਕ ਰਗੜ ਤੋਂ ਘੱਟ
(ਸ) ਕਦੀ ਸਥਿਤਿਕ ਰਗੜ ਤੋਂ ਵੱਧ ਅਤੇ ਕਦੀ ਘੱਟ ।
ਉੱਤਰ-
(ੲ) ਸਥਿਤਿਕ ਰਗੜ ਤੋਂ ਘੱਟ ।
7. ਚਾਰ ਬੱਚਿਆਂ ਨੂੰ ਵੇਲਨੀ ਰਗੜ, ਸਥਿਤਿਕ ਰਗੜ ਅਤੇ ਸਰਕਣਸ਼ੀਲ ਰਗੜ ਦੇ ਕਾਰਨ ਬਲਾਂ ਨੂੰ ਘੱਟਦੇ ਰੂਪ ਵਿੱਚੋਂ ਵਿਵਸਥਿਤ ਕਰਨ ਲਈ ਕਿਹਾ ਗਿਆ ਹੈ । ਉਹਨਾਂ ਦੀ ਵਿਵਸਥਾ ਹੇਠਾਂ ਦਿੱਤੀ ਗਈ ਹੈ । ਸਹੀ ਵਿਵਸਥਾ ਚੁਣੋ ।
(ਉ) ਵੇਲਨੀ, ਸਰਕਣਸ਼ੀਲ, ਸਥਿਕ
(ਅ) ਵੇਲਨੀ, ਸਥਿਤਿਕ, ਸਰਕਸ਼ੀਲ
(ਇ) ਸਥਿਤਿਕ, ਸਰਕਣਸ਼ੀਲ, ਵੇਲਨੀ
(ਸ) ਸਰਕਣਸ਼ੀਲ, ਸਥਿਤਿਕ, ਵੇਲਨੀ ।
ਉੱਤਰ-
(ਇ) ਸਥਿਤਿਕ, ਸਰਕਣਸ਼ੀਲ, ਵੇਲਨੀ ।
8. ਆਲੀਆ ਆਪਣੇ ਖਿਡੌਣਾ-ਕਾਰ ਨੂੰ ਸੰਗਮਰਮਰ ਦੇ ਸੁੱਕੇ ਫਰਸ਼, ਸੰਗਮਰਮਰ ਦੇ ਗਿੱਲੇ ਫਰਸ਼, ਫਰਸ਼ ਉੱਤੇ ਵਿਛਾਏ ਅਖਬਾਰ ਅਤੇ ਤੌਲੀਏ ਉੱਤੇ ਚਲਾਉਂਦੀ ਹੈ | ਕਾਰ ਵਿੱਚ ਵੱਖ-ਵੱਖ ਸਰ੍ਹਾਂ ਉੱਤੇ ਲੱਗੇ ਰਗੜ ਬਲ ਦਾ ਵੱਧਦਾ ਕੁਮ ਹੋਵੇਗਾ
(ਉ) ਸੰਗਮਰਮਰ ਦਾ ਗਿੱਲਾ ਫਰਸ਼, ਸੰਗਮਰਮਰ ਦਾ ਸੁੱਕਾ ਫਰਸ਼, ਅਖਬਾਰ, ਤੌਲੀਆ
(ਆਂ) ਅਖ਼ਬਾਰ, ਤੌਲੀਆ, ਸੰਗਮਰਮਰ ਦਾ ਸੁੱਕਾ ਫਰਸ਼, ਸੰਗਮਰਮਰ ਦਾ ਗਿੱਲਾ ਫਰਸ਼
(ਇ) ਤੌਲੀਆ, ਅਖ਼ਬਾਰ, ਸੰਗਮਰਮਰ ਦਾ ਸੁੱਕਾ ਫਰਸ਼, ਸੰਗਮਰਮਰ ਦਾ ਗਿੱਲਾ ਫਰਸ਼
(ਸ) ਸੰਗਮਰਮਰ ਦਾ ਗਿੱਲਾ ਫਰਸ਼, ਸੰਗਮਰਮਰ ਦਾ ਸੁੱਕਿਆ ਫਰਸ਼, ਤੌਲੀਆਂ, ਅਖਬਾਰ ।
ਉੱਤਰ-
(ਉ) ਸੰਗਮਰਮਰ ਦਾ ਗਿੱਲਾ ਫਰਸ਼, ਸੰਗਮਰਮਰ ਦਾ ਸੁੱਕਾ ਫਰਸ਼, ਅਖਬਾਰ, ਤੌਲੀਆ ॥
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਰਗੜ ਬਲ ਕਿਸ ਦਿਸ਼ਾ ਵਿੱਚ ਕਾਰਜ ਕਰਦਾ ਹੈ ?
ਉੱਤਰ-
ਰਗੜ ਬਲ ਵਸਤੂ ਤੇ ਲੱਗ ਰਹੇ ਬਲ ਦੀ ਦਿਸ਼ਾ ਦੇ ਉਲਟ ਦਿਸ਼ਾ ਵਿੱਚ ਕਾਰਜ ਕਰਦਾ ਹੈ ।
ਪ੍ਰਸ਼ਨ 2.
ਸਾਈਕਲ ਦੀ ਬੇਕ ਲਗਾਉਂਦੇ ਹੋਏ ਸੜਕ ‘ਤੇ ਚੱਲਣਾ ਮੁਸ਼ਕਿਲ ਹੈ । ਕਿਉਂ ?
ਉੱਤਰ-
ਸਰਕਣਸ਼ੀਲ ਰਗੜ, ਵੇਲਨੀ ਰਗੜ ਤੋਂ ਵੱਧ ਹੁੰਦਾ ਹੈ ।
ਪ੍ਰਸ਼ਨ 3.
ਟਾਇਰ ਚੱਕਰਾਕਾਰ ਕਿਉਂ ਬਣਾਏ ਜਾਂਦੇ ਹਨ ?
ਉੱਤਰ-
ਵੇਲਨੀ ਰਗੜ, ਸਰਕਸ਼ੀਲ ਰਗੜ ਤੋਂ ਘੱਟ ਹੁੰਦੀ ਹੈ ।
ਪ੍ਰਸ਼ਨ 4.
ਕਿਹੜੀ ਵੱਧ ਮੁਲਾਇਮ ਹੈ-ਗਿੱਲੀ ਮਿੱਟੀ ਜਾਂ ਸੀਮੇਂਟ ਵਾਲੀ ਫ਼ਰਸ਼ ।
ਉੱਤਰ-
ਗਿੱਲੀ ਮਿੱਟੀ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਹੇਠਾਂ ਵਿਖਾਈਆਂ ਗਈਆਂ ਦੋ ਸਥਿਤੀਆਂ ਵਿੱਚ ਕਿਸ ਸਥਿਤੀ ਵਿੱਚ ਵਸਤੂ ਨੂੰ ਧੱਕਣਾ ਆਸਾਨ ਹੋਵੇਗਾ ਅਤੇ ਕਿਉਂ ?
ਉੱਤਰ-
ਸਥਿਤੀ A ਵਿੱਚ ਵੇਲਨਾ (ਰੋਲਰਜ਼) ਦੀ ਵਰਤੋਂ ਕੀਤੀ ਗਈ ਹੈ ਜਿਸ ਕਰਕੇ ਇਸ ਸਥਿਤੀ ਵਿੱਚ ਵੇਲਨੀ ਰਗੜ ਹੋਵੇਗੀ ਜਦਕਿ ਸਥਿਤੀ 8 ਵਿੱਚ ਸਰਕਣਸ਼ੀਲ ਰਗੜ ਹੋਵੇਗੀ। ਸਾਨੂੰ ਪਤਾ ਹੈ ਕਿ ਵੇਲਨੀ ਰਗੜ ਸਰਕਣਸ਼ੀਲ ਰਗੜ ਤੋਂ ਘੱਟ ਹੁੰਦੀ ਹੈ। ਇਸ ਲਈ ਸਥਿਤੀ A ਵਿੱਚ ਵਸਤੂ ਨੂੰ ਧੱਕਣਾ ਆਸਾਨ ਹੋਵੇਗਾ।
ਪ੍ਰਸ਼ਨ 2.
ਲੁੜਕਦੀ ਹੋਈ ਗੇਂਦ ਕੁੱਝ ਸਮੇਂ ਬਾਅਦ ਰੁੱਕ ਕਿਉਂ ਜਾਂਦੀ ਹੈ ?
ਉੱਤਰ-
ਗੇਂਦ ਅਤੇ ਧਰਤੀ ਦੀਆਂ ਸੜ੍ਹਾਵਾਂ ਦੇ ਵਿੱਚ ਕਾਰ ਰਗੜ ਬਲ ਦੇ ਕਾਰਨ ਦ ਰੁੱਕ ਜਾਂਦੀ ਹੈ ਕਿਉਂਕਿ ਇਹ ਬਲ ਗਤੀ ਦਾ ਪ੍ਰਤੀਰੋਧ ਕਰਦਾ ਹੈ ।
ਪ੍ਰਸ਼ਨ 3.
ਰਗੜ ਕੀ ਹੈ ?
ਉੱਤਰ-
ਰਗੜ-ਇਹ ਇੱਕ ਪ੍ਰਤੀਰੋਧ ਬਲ ਹੈ, ਜੋ ਵਸਤੂ ਦੀ ਗਤੀ ਦੇ ਸਾਪੇਖ ਦੂਸਰੀ ਵਸਤੂ ਦੀ ਗਤੀ ਨੂੰ ਘੱਟ ਕਰਦਾ ਹੈ |
ਪ੍ਰਸ਼ਨ 4.
ਰਗੜ ਸਵੈ ਅਨੁਕੂਲਿਤ ਹੁੰਦੀ ਹੈ । ਕੀ ਇਹ ਸੱਚ ਹੈ ?
ਉੱਤਰ-
ਜਦੋਂ ਇੱਕ ਵਸਤੂ ਗਤੀ ਕਰਦੀ ਹੈ, ਰਗੜ ਬਲ ਖ਼ੁਦ ਨੂੰ ਇਸ ਪ੍ਰਕਾਰ ਅਨੁਕੂਲਿਤ ਕਰਦਾ ਹੈ ਤਾਂ ਜੋ ਇਹ ਲਗਾਏ ਗਏ ਬਲ ਦੇ ਬਰਾਬਰ ਅਤੇ ਉਲਟ ਦਿਸ਼ਾ ਵਿੱਚ ਹੋਵੇ ।
ਪ੍ਰਸ਼ਨ 5.
ਕਮਾਨੀਦਾਰ ਤੁਲਾ (Spring Balance) ਕਿਸ ਕੰਮ ਆਉਂਦੀ ਹੈ ?
ਉੱਤਰ-
ਕਮਾਨੀਦਾਰ ਤੁਲਾ-ਇਹ ਇੱਕ ਅਜਿਹਾ ਯੰਤਰ ਹੈ, ਜਿਸ ਨਾਲ ਵਸਤੂ ਤੇ ਲੱਗੇ ਗੁਰੂਤਾ ਬਲ ਨੂੰ ਮਾਪਿਆ ਜਾ ਸਕਦਾ ਹੈ ।
ਪ੍ਰਸ਼ਨ 6.
ਟਾਂਗਾ ਚਲਾਉਂਦੇ ਸਮੇਂ ਵਧੇਰੇ ਬਲ ਦੀ ਕਿਉਂ ਲੋੜ ਹੁੰਦੀ ਹੈ ?
ਉੱਤਰ-
ਸ਼ੁਰੂ ਵਿੱਚ ਘੋੜੇ ਨੂੰ ਟਾਂਗੇ ਦੇ ਰਗੜ ਬਲ ਤੇ ਕਾਬੂ ਪਾਉਣ ਲਈ ਅਤੇ ਉਸਨੂੰ ਸੰਵੇਗ ਦੇਣ ਲਈ (ਗਤਿਜ ਊਰਜਾ ਦਾ ਵਾਧਾ) ਵੱਧ ਬਲ ਲਗਾਉਣਾ ਪੈਂਦਾ ਹੈ । ਗਤੀਸ਼ੀਲ ਹੋਣ ਤੋਂ ਬਾਅਦ ਸਿਰਫ਼ ਰਗੜ ਬਲ ਤੇ ਕਾਬੂ ਪਾਉਣ ਲਈ ਬਲ ਲਗਾਉਣਾ ਪੈਂਦਾ ਹੈ ਜਿਸਦਾ ਮਾਪ ਘੱਟ ਹੁੰਦਾ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਹੇਠਾਂ ਦਿੱਤੇ ਚਿੱਤਰ ਵਿਚ ਅਚਾਨਕ ਇਕ ਖਿਡਾਰੀ ਨੇ ਬੋਰਡ ਉੱਤੇ ਬਹੁਤ ਬਰੀਕ ਪਾਊਡਰ ਛਿੜਕਣਾ ਸ਼ੁਰੂ ਕਰ ਦਿੱਤਾ । ਤੁਸੀਂ ਦੱਸੋ ਕਿ ਉਸ ਦੁਆਰਾ ਪਾਊਡਰ ਛਿੜਕਣ ਦਾ ਕੀ ਕਾਰਨ ਸੀ ਅਤੇ ਪਾਊਡਰ ਦਾ ਕੀ ਪ੍ਰਭਾਵ ਪਵੇਗਾ ? ਤੁਸੀਂ ਇਕ ਹੋਰ ਉਦਾਹਰਨ ਦਿਓ ਜਿੱਥੇ ਅਜਿਹਾ ਕਰਨ ਦੀ ਲੋੜ ਪੈਂਦੀ ਹੈ ?
ਉੱਤਰ-ਖਿਡਾਰੀ ਨੇ ਅਨੁਭਵ ਕੀਤਾ ਕੀ ਸਟਰਾਈਕਰ ਅਤੇ ਗੀਟੀਆਂ ਦੀ ਗਤੀ ਘੱਟ ਗਈ ਹੈ । ਉਸਨੇ ਸਮਝ ਲਿਆ ਬੋਰਡ ਦੀ ਸਤ੍ਹਾ ਖੁਰਦਰੀ ਹੋਣ ਕਰਕੇ ਰਗੜ ਵੱਧ ਗਈ ਹੈ । ਯੋਗਤਾ ਨੂੰ ਵਧਾਉਣ ਲਈ ਰਗੜ ਨੂੰ ਘੱਟ ਕਰਨਾ ਜ਼ਰੂਰੀ ਸੀ । ਜਿਸ ਲਈ ਉਸ ਨੇ ਬੋਰਡ ਉੱਪਰ ਪਾਊਡਰ ਛਿੜਕਣ ਦਾ ਸੋਚਿਆ । ਇਹ ਬਰੀਕ ਪਾਊਡਰ ਬੋਰਡ ਦੀਆਂ ਅਨਿਯਮਿਤਾਵਾਂ ਵਿਚ ਭਰ ਕੇ ਬੋਰਡ ਦੀ ਸੜਾ ਨੂੰ ਸਮਤਲ ਬਣਾ ਦਿੰਦਾ ਹੈ ।
ਅਸੀਂ ਮਸ਼ੀਨਾਂ ਦੇ ਗਤੀਸ਼ੀਲ ਪੁਰਜਿਆਂ ਵਿਚ ਗ੍ਰਸ ਜਾਂ ਤੇਲ ਲਾਉਂਦੇ ਹਾਂ ਤਾਂ ਉੱਥੇ ਇਨ੍ਹਾਂ ਦੀ ਇਕ ਪਤਲੀ ਪਰਤ ਬਣ ਜਾਂਦੀ ਹੈ ਅਤੇ ਗਤੀਸ਼ੀਲ ਸੜਾ ਸਿੱਧੇ ਹੀ ਇਕ-ਦੂਜੇ ਨੂੰ ਰਗੜ ਨਹੀਂ ਸਕਦੇ । ਇਸ ਤਰ੍ਹਾਂ ਅਨਿਯਮਤਤਾਵਾਂ ਦਾ ਅੰਤਰ ਬੰਧਨ ਬਹੁਤ ਘੱਟ ਜਾਂਦਾ ਹੈ ਅਤੇ ਗਤੀ ਸਹਿਜ ਹੋ ਜਾਂਦੀ ਹੈ ।
ਪ੍ਰਸ਼ਨ 2.
ਰਗੜ ਬਲ ਦੇ ਕੁੱਝ ਉਦਾਹਰਨ ਦਿਉ ।
ਉੱਤਰ-
ਰੋਜ਼ਾਨਾ ਜੀਵਨ ਵਿੱਚ ਰਗੜ ਬਲ ਦੇ ਅੱਗੇ ਲਿਖੇ ਉਦਾਹਰਨ ਹਨ-
- ਇੱਕ ਵੱਡੇ ਕਮਰੇ ਦੇ ਚਿੱਕਣੇ ਫ਼ਰਸ਼ ਤੇ ਗੇਂਦ ਜ਼ਿਆਦਾ ਦੂਰ ਤੱਕ · ਰਿਦੀ ਹੈ ਜਦੋਂ ਕਿ ਖ਼ੁਰਦਰੇ ਫ਼ਰਸ਼ ਤੇ ਘੱਟ ਦੂਰੀ ਤੈਅ ਕਰਦੀ ਹੈ ।
- ਕਮਰੇ ਦੀਆਂ ਪਾਲਸ਼ ਕੀਤੀਆਂ ਟਾਈਲਾਂ ਤੇ ਚੱਲਣ ਵਾਲਾ ਵਿਅਕਤੀ ਡਰਦਾ ਹੈ ਖ਼ਾਸ ਕਰਕੇ ਜਦੋਂ ਟਾਈਲਾਂ ਗਿੱਲੀਆਂ ਹੋਣ । ਅਜਿਹੀ ਹਾਲਤ ਵਿੱਚ ਰਗੜ ਬਲ ਘੱਟ ਜਾਂਦਾ ਹੈ ।
- ਜਦੋਂ ਕੈਰਮ ਬੋਰਡ ਦੀ ਸੜਾ ਤੇ ਟੈਲਕਮ ਪਾਊਡਰ ਛਿੜਕਿਆ ਜਾਂਦਾ ਹੈ ਤਾਂ ਗੋਟੀਆਂ ਆਰਾਮ ਨਾਲ ਵੱਧ ਦੂਰੀ ਤੱਕ ਸਰਕਦੀਆਂ ਹਨ ।
- ਵਾਹਨ ਚਾਲਕ ਦੁਆਰਾ ਬ੍ਰੇਕ ਲਗਾਉਣ ਤੇ ਵਾਹਨ ਰੁੱਕ ਜਾਂਦਾ ਹੈ ।
ਪ੍ਰਸ਼ਨ 3.
ਰਗੜ ਤਾਪ ਪੈਦਾ ਕਰਦੀ ਹੈ । ਕਿਵੇਂ ?
ਉੱਤਰ-
ਰਗੜ ਨਾਲ ਤਾਪ ਪੈਦਾ ਹੁੰਦਾ ਹੈ । ਇਸਨੂੰ ਹੇਠਾਂ ਦਿੱਤੀਆਂ ਉਦਾਹਰਨਾਂ ਦੁਆਰਾ ਦਰਸਾਇਆ ਜਾ ਸਕਦਾ ਹੈ-
- ਹੱਥਾਂ ਨੂੰ ਆਪਸ ਵਿੱਚ ਰਗੜਨ ਨਾਲ ਹੱਥ ਗਰਮ ਹੋ ਜਾਂਦੇ ਹਨ ।
- ਮਾਚਸ ਦੀ ਤੀਲੀ ਰਗੜਨ ਨਾਲ ਅੱਗ ਪੈਦਾ ਹੁੰਦੀ ਹੈ ।
- ਮਿਕਸਰ ਦਾ ਜ਼ਾਰ, ਕੁੱਝ ਦੇਰ ਚੱਲਣ ਦੇ ਬਾਅਦ ਗਰਮ ਹੋ ਜਾਂਦਾ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਰਗੜ ਨੂੰ ਪਰਿਭਾਸ਼ਿਤ ਕਰੋ | ਰਗੜ ਦਾ ਕਾਰਨ ਕੀ ਹੈ ? ਕਿਹੜੇ ਕਾਰਕ ਰਗੜ ਦੇ ਲਈ ਜ਼ਿੰਮੇਵਾਰ ਹੈ ? ਵਰਣਨ ਕਰੋ ਕਿ ਰਗੜ ਹਾਨੀਕਾਰਕ ਹੈ ਪਰ ਜ਼ਰੂਰੀ ਹੈ ।
ਉੱਤਰ-
ਰਗੜ-ਇਹ ਪ੍ਰਤੀਰੋਧੀ ਬਲ ਹੈ ਜੋ ਕਿਸੇ ਵਸਤੂ ਦੇ ਕਿਸੇ ਸਤਾ ਤੇ ਚੱਲਣ ਵੇਲੇ ਲਗਦਾ ਹੈ । ਜਦੋਂ ਕਿਸੇ ਵਸਤੂ ਨੂੰ ਹੌਲੀ ਜਿਹਾ ਧੱਕਿਆ ਜਾਵੇ ਤਾਂ ਉਹ ਆਪਣੀ ਥਾਂ ਤੋਂ ਹਿੱਲਦੀ ਨਹੀਂ । ਇਸਦਾ ਅਰਥ ਹੈ ਕਿ ਜਿਸ ਸਤਹਿ ਵਸਤੁ ਰੱਖੀ ਗਈ ਹੈ, ਉਹ ਲਗਾਏ ਗਏ ਬਲ ਦੇ ਉਲਟ ਦਿਸ਼ਾ ਵਿੱਚ ਪ੍ਰਤੀਰੋਧ ਬਲ ਲਗਾਉਂਦੀ ਹੈ । ਇਹ ਪ੍ਰਤੀਰੋਧਕ ਬਲ ਰਗੜ ਬਲ ਹੈ ।
ਰਗੜ ਦੇ ਕਾਰਨ-ਸਾਰੀਆਂ ਸੜਾਵਾਂ ਵਿੱਚ ਅਨਿਯਮਿਤਤਾਵਾਂ ਹੁੰਦੀਆਂ ਹਨ ਅਰਥਾਤ ਉਹਨਾਂ ਉੱਪਰ ਖੱਡੇ ਹੁੰਦੇ ਹਨ । ਜਦੋਂ ਇੱਕ ਵਸਤੁ ਦੀ ਸੜਾ ਦੁਸਰੀ ਵਸਤੁ ਦੀ ਸੜਾ ਤੇ ਸਰਕਦੀ ਹੈ, ਤਾਂ ਇਹ ਅਨਿਯਮਿਤਤਾਵਾਂ ਇੱਕ ਦੂਜੇ ਵਿੱਚ ਫਸ ਜਾਂਦੀਆਂ ਹਨ ਅਤੇ ਪ੍ਰਤੀਰੋਧ ਪੈਦਾ ਕਰਦੀ ਹੈ । ਇਹ ਰਗੜ ਬਲ ਹੈ । ਪਰ ਰਗੜ ਬਲ ਸਤਾਵਾਂ ਦੇ ਖੁਰਦਰੇਪਨ ਦੇ ਕਾਰਣ ਹੁੰਦਾ ਹੈ |
ਰਗੜ ਲਈ ਉੱਤਰਦਾਈ ਕਾਰਕ
- ਦੋ ਸੰਪਰਕੀ ਸੜਾਵਾਂ ਦੀ ਪ੍ਰਕ੍ਰਿਤੀ ॥
- ਸੰਪਰਕੀ ਖੇਤਰ ।
- ਬਲ ਜਿਸ ਨਾਲ ਦੋਨੋਂ ਸਤਾਵਾਂ ਨੂੰ ਦਬਾਇਆ ਜਾਂਦਾ ਹੈ । ਰਗੜ ਹਾਨੀਕਾਰਕ ਹੈ, ਪਰ ਬਹੁਤ ਜ਼ਰੂਰੀ ਹੈ ।
ਰਗੜ ਦੇ ਲਾਭ-ਇਹ ਸਾਡੇ ਰੋਜ਼ਾਨਾ ਜੀਵਨ ਵਿੱਚ ਮਹੱਤਵਪੂਰਨ ਹੈ ।
- ਟਹਿਲਣ, ਦੌੜਨ, ਪਰਬਤਾਂ ਅਤੇ ਰੁੱਖਾਂ ਤੇ ਚੜ੍ਹਨ ਲਈ ਰਗੜ ਬਲ ਦੀ ਵਰਤੋਂ ਹੁੰਦੀ ਹੈ । ਪੌੜੀਆਂ ਬਣਾਈਆਂ ਜਾਂਦੀਆਂ ਹਨ ਤਾਂ ਜੋ ਫਿਸਲਣ ਤੋਂ ਬਚਿਆ ਜਾ ਸਕੇ ।
- ਗਤੀਸ਼ੀਲ ਵਾਹਨ ਸਿਰਫ਼ ਬ੍ਰੇਕ ਲਗਾ ਕੇ ਰੋਕੇ ਜਾ ਸਕਦੇ ਹਨ । ਚਿੱਕੜ ਵਿੱਚ ਰਗੜ ਨਾ ਹੋਣ ਦੇ ਕਾਰਣ ਵਾਹਨ ਨੂੰ ਚਿੱਕੜ ਵਿੱਚ ਚਲਾਉਣਾ ਔਖਾ ਹੁੰਦਾ ਹੈ । ਟਾਇਰਾਂ ਤੇ ਖਾਂਚੇ ਬਣਾਏ ਜਾਂਦੇ ਹਨ ਤਾਂ ਜੋ ਫਿਸਲਣ ਨਾ ਹੋਵੇ !
- ਰਗੜ ਨਾ ਹੋਵੇ ਤਾਂ ਗੱਠਾਂ ਨਹੀਂ ਬੰਨ੍ਹੀਆਂ ਜਾ ਸਕਦੀਆਂ, ਲੱਕੜੀ ਵਿੱਚ ਕਿੱਲ ਨਹੀਂ ਲਗਾਈ ਜਾ ਸਕਦੀ । ਇਮਾਰਤਾਂ ਡਿੱਗ ਪੈਣਗੀਆਂ, ਖਾਧ ਪਦਾਰਥ ਨਾ ਤਾਂ ਹੱਥਾਂ ਵਿੱਚ ਫੜੇ ਜਾਣਗੇ ਤੇ ਨਾ ਹੀ ਦੰਦਾਂ ਦੁਆਰਾ ਚੱਬੇ ਜਾਣਗੇ, ਕੱਪੜਿਆਂ ਨੂੰ ਸੀਣਾ ਮੁਸ਼ਕਿਲ ਹੋਵੇਗਾ ਸਕਦੇ ਅਤੇ ਪੈਂਨ ਨਾਲ ਲਿਖਣਾ ਮੁਸ਼ਕਿਲ ਹੋਵੇਗਾ ।
ਰਗੜ ਦੀਆਂ ਹਾਨੀਆਂ –
- ਇਹ ਟੁੱਟ-ਫੁੱਟ ਦਾ ਕਾਰਨ ਹੈ ।
- ਰਗੜ ਕਾਰਣ ਊਰਜਾ ਦੀ ਹਾਨੀ ਹੁੰਦੀ ਹੈ ਅਤੇ ਮਸ਼ੀਨਾਂ ਦੀ ਕਾਰਜ ਸਮਰੱਥਾ ਵਿੱਚ ਕਮੀ ਆਉਂਦੀ ਹੈ ।
- ਰਗੜ ਤੋਂ ਪੈਦਾ ਹੋਇਆ ਤਾਪ ਮਸ਼ੀਨਾਂ ਨੂੰ ਨਸ਼ਟ ਕਰਦਾ ਹੈ । ਇਹ ਸਭ ਦਰਸਾਉਂਦਾ ਹੈ ਕਿ ਰਗੜ ਹਾਨੀਕਾਰਕ ਹੈ, ਪਰ ਬਹੁਤ ਜ਼ਰੂਰੀ ਹੈ ।
ਪ੍ਰਸ਼ਨ 2.
ਰਗੜ (Limiting friction) ਅਤੇ ਸਰਕਣਸ਼ੀਲ ਰਗੜ (Sliding friction) ਕੀ ਹੈ ?
ਉੱਤਰ-
ਜਦੋਂ ਕਿਸੇ ਵਸਤੁ ਤੇ ਕੋਈ ਬਲ ਨਹੀਂ । ਲੱਗ ਰਿਹਾ ਹੁੰਦਾ ਤਾਂ ਉਸ ਸਮੇਂ ਇਸ ਤੇ ਕੋਈ ਰਗੜ ਬਲ ਵੀ ਨਹੀਂ ਲੱਗਦਾ ਅਤੇ ਵਸਤੁ ਵਿਰਾਮ ਅਵਸਥਾ ਵਿੱਚ ਰਹਿੰਦੀ ਹੈ । ਜਿਵੇਂ-ਜਿਵੇਂ ਲਗਾਇਆ ਗਿਆ ਬਲ ਵੱਧਦਾ ਹੈ, ਉਸੇ ਤਰ੍ਹਾਂ ਰਗੜ ਬਲ ਓਨੀ ਮਾਤਰਾ ਵਿੱਚ ਵੱਧਦਾ ਹੈ । O ਤੋਂ L ਤੱਕ, ਵਸਤੁ ਵਿਸ਼ਰਾਮ ਦੀ ਸਰਕਣਸ਼ੀਲ ਬਲ ਸਥਿਤੀ ਵਿੱਚ ਰਹਿੰਦੀ ਹੈ, ਇਸ ਨੂੰ ਸਥਿਤਿਕ ਰਗੜ ਕਹਿੰਦੇ ਹਨ । ਜਦੋਂ ਬਲ ਨੂੰ L ਤੋਂ ਵਧਾ ਦਿੰਦੇ ਹਨ ਤਾਂ ਇੱਕ ਵਸਤੁ ਦੂਜੀ ਵਸਤੁ ਤੇ ਸਰਕਣਾ ਸ਼ੁਰੂ ਕਰ ਦਿੰਦੀ ਹੈ । ਇਹ ਵਧੇਰੇ ਬਲ ਜੋ ਪੈਦਾ ਹੁੰਦਾ ਹੈ ਨੂੰ Limiting friction ਕਹਿੰਦੇ ਹਨ । ਫਿਰ ਤੋਂ ਅੱਗੇ ਰਗੜ ਬਲ ਲਗਾਇਆ ਗਿਆ ਬਲ ਥੋੜਾ ਘੱਟ ਹੋ ਜਾਂਦਾ ਹੈ ਅਤੇ ਵਸਤੁ ਸੌਖ ਨਾਲ ਸਰਕਦੀ ਹੈ । ਇਸ ਰਗੜ ਬਲ ਨੂੰ ਸਰਕਣਸ਼ੀਲ ਬਲ ਜਾਂ ਗਤਿਜ ਬਲ ਕਹਿੰਦੇ ਹਨ ।