Punjab State Board PSEB 8th Class Maths Book Solutions Chapter 2 ਇੱਕ ਚਲ ਵਾਲੇ ਰੇਖੀ ਸਮੀਕਰਨ Ex 2.6 Textbook Exercise Questions and Answers.
PSEB Solutions for Class 8 Maths Chapter 2 ਇੱਕ ਚਲ ਵਾਲੇ ਰੇਖੀ ਸਮੀਕਰਨ Exercise 2.6
1. ਹੇਠਾਂ ਲਿਖੀਆਂ ਸਮੀਕਰਨਾਂ ਨੂੰ ਹੱਲ ਕਰੋ :
ਪ੍ਰਸ਼ਨ 1.
\(\frac{8x-3}{3x}\) = 2
ਉੱਤਰ:
\(\frac{8x-3}{3x}\) = 2
ਸਮੀਕਰਨ ਦੇ ਦੋਨਾਂ ਪਾਸਿਆਂ ਨੂੰ 3x ਨਾਲ ਗੁਣਾ ਕਰਨ ਤੇ ਸਾਨੂੰ ਪ੍ਰਾਪਤ ਹੁੰਦਾ ਹੈ :
8x – 3 = 2 (31)
8x – 3 = 6x
⇒ 8x – 6x = 3
⇒ 2x = 3
⇒ x = \(\frac{3}{2}\)
ਪ੍ਰਸ਼ਨ 2.
\(\frac{9x}{7-6x}\) = 15
ਉੱਤਰ:
\(\frac{9x}{7-6x}\) = 15
ਦੋਨਾਂ ਪਾਸਿਆਂ ਨੂੰ (7 – 6x) ਨਾਲ ਗੁਣਾ ਕਰਨ ਤੇ ਸਾਨੂੰ ਪ੍ਰਾਪਤ ਹੁੰਦਾ ਹੈ :
⇒ 9x = 15 (7 – 6x)
⇒ 9x = 105 – 90x
⇒ 9x + 90 = 105
⇒ 99x = 105
⇒ x = \(\frac{105}{99}\) = \(\frac{35}{33}\)
ਪ੍ਰਸ਼ਨ 3.
\(\frac{z}{z+15}\) = \(\frac{4}{9}\)
ਉੱਤਰ:
\(\frac{z}{z+15}\) = \(\frac{4}{9}\)
ਦੋਨਾਂ ਪਾਸਿਆਂ ਨੂੰ (z + 15) ਨਾਲ ਗੁਣਾ ਕਰਨ ਤੇ ਸਾਨੂੰ | ਪ੍ਰਾਪਤ ਹੁੰਦਾ ਹੈ :
⇒ z = \(\frac{4}{9}\)(z + 15)
⇒ 9z = 4z + 60
⇒ 9z – 4z = 60
⇒ 5z = 60
⇒ z = \(\frac{60}{5}\) = 12.
ਪ੍ਰਸ਼ਨ 4.
\(\frac{3y+4}{2-6y}\) = \(\frac{-2}{5}\)
ਉੱਤਰ:
\(\frac{3y+4}{2-6y}\) = \(\frac{-2}{5}\)
ਦੋਨਾਂ ਪਾਸਿਆਂ ਨੂੰ (2 – 6y) ਨਾਲ ਗੁਣਾ ਕਰਨ ‘ਤੇ ਸਾਨੂੰ | ਪ੍ਰਾਪਤ ਹੁੰਦਾ ਹੈ :
⇒ 3y + 4 = \(\frac{-2}{5}\)(2 – 6y)
⇒ 5(3y + 4) = – 2 (2 – 6y)
⇒ 15y + 20 = – 4 + 12y
⇒ 15y – 12y = – 4 – 20
⇒ 3y = – 24
⇒ y = \(\frac{24}{3}\) = – 8.
ਪ੍ਰਸ਼ਨ 5.
\(\frac{7y+4}{y+2}\) = \(\frac{-4}{3}\)
ਉੱਤਰ:
\(\frac{7y+4}{y+2}\) = \(\frac{-4}{3}\)
ਦੋਨਾਂ ਪਾਸਿਆਂ ਨੂੰ (y + 2) ਨਾਲ ਗੁਣਾ ਕਰਨ ‘ਤੇ ਸਾਨੂੰ ਪ੍ਰਾਪਤ ਹੁੰਦਾ ਹੈ :
⇒ 7y + 4 = \(\frac{-4}{3}\)(y + 2)
⇒ 3 (7y + 4) = 4 (y + 2)
⇒ 21y + 12 = – 4y – 8
⇒ 21y + 4 = – 8 – 12
⇒ 25y = – 20.
⇒ y = \(\frac{-20}{25}\) = \(\frac{-4}{5}\)
ਪ੍ਰਸ਼ਨ 6.
ਹਰੀ ਅਤੇ ਹੈਰੀ ਦੀ ਵਰਤਮਾਨ ਉਮਰ ਦਾ ਅਨੁਪਾਤ 5 : 7 ਹੈ । 4 ਸਾਲ ਬਾਅਦ ਉਹਨਾਂ ਦੀ ਉਮਰ ਦਾ ਅਨੁਪਾਤ 3:4 ਹੋ ਜਾਵੇਗਾ । ਇਸ ਦੀ ਵਰਤਮਾਨ ਉਮਰ ਪਤਾ ਕਰੋ ।
ਹੱਲ:
ਮੰਨ ਲਉ ਹਰੀ ਦੀ ਉਮਰ = 5x ਸਾਲ
ਅਤੇ ਹੈਰੀ ਦੀ ਉਮਰ = 7x ਸਾਲ
ਚਾਰ ਸਾਲ ਬਾਅਦ,
ਹਰੀ ਦੀ ਉਮਰ = 5x + 4
ਹੈਰੀ ਦੀ ਉਮਰ = 7x + 4
ਪ੍ਰਸ਼ਨ ਅਨੁਸਾਰ,
\(\frac{5x+4}{7x+4}\) = \(\frac{3}{4}\)
ਦੋਨਾਂ ਪੱਖਾਂ ਨੂੰ (7x+4) ਨਾਲ ਗੁਣਾ ਕਰਨ ਤੇ ਸਾਨੂੰ ਪ੍ਰਾਪਤ ਹੁੰਦਾ ਹੈ :
5x + 4 = \(\frac{3}{4}\)(7x + 4)
⇒ 4(5x + 4) = 3 (7x + 4)
⇒ 20x + 16 = 21x + 12
⇒ 20x – 21x = 12 – 16
⇒ – x = – 4
⇒ x = 4
∴ ਹਰੀ ਦੀ ਉਮਰ = 5x = 5 (4) = 20 ਸਾਲ
ਹੈਰੀ ਦੀ ਉਮਰ = 7x = 7 (4) = 28 ਸਾਲ
ਪ੍ਰਸ਼ਨ 7.
ਇਕ ਪਰਿਮੇਯ ਸੰਖਿਆ ਦਾ ਹਰ ਉਸਦੇ ਅੰਸ਼ ਨਾਲੋਂ 8 ਜ਼ਿਆਦਾ ਹੈ । ਜੇਕਰ ਅੰਸ਼ ਵਿਚ 17 ਜੋੜ ਦਿੱਤਾ ਜਾਵੇ ਅਤੇ ਹਰ ਵਿਚੋਂ 1 ਘਟਾ ਦਿੱਤਾ ਜਾਵੇ ਤਾਂ ਸਾਨੂੰ \(\frac{3}{2}\)ਪ੍ਰਾਪਤ ਹੋਵੇਗਾ । ਉਹ ਪਰਿਮੇਯ ਸੰਖਿਆ ਪਤਾ ਕਰੋ ।
ਹੱਲ:
ਮੰਨ ਲਉ ਅੰਸ਼ = x
∴ ਹਰ = x + 8
ਪ੍ਰਸ਼ਨ ਅਨੁਸਾਰ,
\(\frac{x+17}{x+8-1}\) = \(\frac{3}{2}\)
⇒ \(\frac{x+17}{x+7}\) = \(\frac{3}{2}\) (ਤਿਰਛੀ ਗੁਣਾ ਦੁਆਰਾ)
⇒ 2(x + 17) = 3 (x + 7)
⇒ 2x + 34 = 3x + 21
⇒ 2x – 3x = 21 – 34
⇒ – x = – 13
⇒ x = 13