PSEB 9th Class Agriculture Solutions Chapter 4 ਖੇਤੀ ਉਤਪਾਦਾਂ ਦਾ ਮੰਡੀਕਰਨ

Punjab State Board PSEB 9th Class Agriculture Book Solutions Chapter 4 ਖੇਤੀ ਉਤਪਾਦਾਂ ਦਾ ਮੰਡੀਕਰਨ Textbook Exercise Questions and Answers.

PSEB Solutions for Class 9 Agriculture Chapter 4 ਖੇਤੀ ਉਤਪਾਦਾਂ ਦਾ ਮੰਡੀਕਰਨ

Agriculture Guide for Class 9 PSEB ਖੇਤੀ ਉਤਪਾਦਾਂ ਦਾ ਮੰਡੀਕਰਨ Textbook Questions and Answers

(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ

ਪ੍ਰਸ਼ਨ 1.
ਸੁਚੱਜਾ ਮੰਡੀਕਰਨ ਫ਼ਸਲ ਕੱਟਣ ਤੋਂ ਬਾਅਦ ਸ਼ੁਰੂ ਹੁੰਦਾ ਹੈ ਜਾਂ ਪਹਿਲਾਂ ?
ਉੱਤਰ-
ਪਹਿਲਾਂ ।

ਪ੍ਰਸ਼ਨ 2.
ਜੇਕਰ ਕਿਸਾਨ ਸਮਝਣ ਕਿ ਉਹਨਾਂ ਦੀ ਜਿਣਸ ਦਾ ਮੰਡੀ ਵਿੱਚ ਠੀਕ ਭਾਅ ਨਹੀਂ ਦਿੱਤਾ ਜਾ ਰਿਹਾ, ਤਾਂ ਉਹਨਾਂ ਨੂੰ ਕਿਸ ਨਾਲ ਸੰਪਰਕ ਕਰਨਾ ਚਾਹੀਦਾ ਹੈ ?
ਉੱਤਰ-
ਮਾਰਕੀਟਿੰਗ ਇੰਸਪੈਕਟਰ, ਮਾਰਕੀਟ ਕਮੇਟੀ ਦੇ ਉੱਚ ਅਧਿਕਾਰੀਆਂ ਨੂੰ ।

ਪ੍ਰਸ਼ਨ 3.
ਜੇਕਰ ਬੋਰੀ ਵਿੱਚ ਮਿੱਥੇ ਵਜ਼ਨ ਤੋਂ ਵੱਧ ਜਿਣਸ ਤੋਲੀ ਗਈ ਹੋਵੇ ਤਾਂ ਇਸ ਦੀ ਸ਼ਿਕਾਇਤ ਕਿਸ ਨੂੰ ਕਰਨੀ ਚਾਹੀਦੀ ਹੈ ?
ਉੱਤਰ-
ਮੰਡੀਕਰਨ ਦੇ ਉੱਚ-ਅਧਿਕਾਰੀ ਨੂੰ ।

ਪ੍ਰਸ਼ਨ 4.
ਜਿਣਸ ਨੂੰ ਮੰਡੀ ਵਿੱਚ ਲਿਜਾਣ ਤੋਂ ਪਹਿਲਾਂ ਕਿਹੜੀਆਂ ਦੋ ਗੱਲਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ ?
ਉੱਤਰ-

  • ਦਾਣਿਆਂ ਵਿੱਚ ਨਮੀ ਦੀ ਮਾਤਰਾ ਨਿਰਧਾਰਿਤ ਮਾਪ-ਦੰਡਾਂ ਅਨੁਸਾਰ ਠੀਕ ਹੋਵੇ ।
  • ਜਿਣਸ ਦੀ ਸਫ਼ਾਈ ।

ਪ੍ਰਸ਼ਨ 5.
ਮੰਡੀ ਗੋਬਿੰਦਗੜ੍ਹ, ਮੋਗਾ ਅਤੇ ਜਗਰਾਉਂ ਵਿਖੇ ਕਣਕ ਨੂੰ ਸੰਭਾਲਣ ਲਈ ਬਲਕ ਹੈਂਡਲਿੰਗ ਇਕਾਈਆਂ ਕਿਸ ਨੇ ਸਥਾਪਿਤ ਕੀਤੀਆਂ ਹਨ ?
ਉੱਤਰ-
ਭਾਰਤੀ ਖੁਰਾਕ ਨਿਗਮ ।

PSEB 9th Class Agriculture Solutions Chapter 4 ਖੇਤੀ ਉਤਪਾਦਾਂ ਦਾ ਮੰਡੀਕਰਨ

ਪ੍ਰਸ਼ਨ 6.
ਕਿਸਾਨਾਂ ਨੂੰ ਫ਼ਸਲ ਦੀ ਤੁਲਾਈ ਤੋਂ ਬਾਅਦ ਆੜਤੀਏ ਕੋਲੋਂ ਕਿਹੜਾ ਫਾਰਮ ਲੈਣਾ ਜ਼ਰੂਰੀ ਹੈ ?
ਉੱਤਰ-
ਜੇ (J) ਫਾਰਮ

ਪ੍ਰਸ਼ਨ 7.
ਵੱਖਰੀਆਂ-ਵੱਖਰੀਆਂ ਮੰਡੀਆਂ ਵਿੱਚ ਜਿਣਸਾਂ ਦੇ ਭਾਅ ਦੀ ਜਾਣਕਾਰੀ ਕਿਹੜੇ ਸਾਧਨਾਂ ਰਾਹੀਂ ਪ੍ਰਾਪਤ ਕੀਤੀ ਜਾ ਸਕਦੀ ਹੈ ?
ਉੱਤਰ-
ਟੀ.ਵੀ., ਰੇਡਿਓ, ਅਖ਼ਬਾਰ ਆਦਿ ਰਾਹੀਂ ।

ਪ੍ਰਸ਼ਨ 8.
ਸਰਕਾਰੀ ਖ਼ਰੀਦ ਏਜੰਸੀਆਂ ਜਿਣਸ ਦਾ ਭਾਅ ਕਿਸ ਆਧਾਰ ਤੇ ਲਾਉਂਦੀਆਂ ਹਨ ?
ਉੱਤਰ-
ਨਮੀ ਦੀ ਮਾਤਰਾ ਦੇਖ ਕੇ ।

ਪ੍ਰਸ਼ਨ 9.
ਸ਼ੱਕ ਦੇ ਆਧਾਰ ਤੇ ਮੰਡੀਕਰਨ ਐਕਟ ਦੇ ਮੁਤਾਬਿਕ ਕਿੰਨੇ ਪ੍ਰਤੀਸ਼ਤ ਤੱਕ ਜਿਣਸ ਦੀ ਤੁਲਾਈ ਬਿਨਾਂ ਪੈਸੇ ਦਿੱਤਿਆਂ ਕਰਵਾਈ ਜਾ ਸਕਦੀ ਹੈ ?
ਉੱਤਰ-
10% ਜਿਣਸ ਦੀ । .

ਪ੍ਰਸ਼ਨ 10.
ਕਿਹੜਾ ਐਕਟ ਕਿਸਾਨਾਂ ਨੂੰ ਤੁਲਾਈ ਪੜਚੋਲਣ ਦਾ ਹੱਕ ਦਿੰਦਾ ਹੈ ?
ਉੱਤਰ-
ਮੰਡੀਕਰਨ ਐਕਟ 1961.

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਖੇਤੀ ਸੰਬੰਧੀ ਕਿਹੜੇ-ਕਿਹੜੇ ਕੰਮ ਕਰਦੇ ਸਮੇਂ ਮਾਹਿਰਾਂ ਦੀ ਰਾਇ ਲੈਣੀ ਚਾਹੀਦੀ ਹੈ ?
ਉੱਤਰ-
ਗੋਡੀ, ਦਵਾਈਆਂ ਦੀ ਵਰਤੋਂ, ਪਾਣੀ, ਖਾਦ, ਕਟਾਈ, ਗਹਾਈ ਆਦਿ ਕਾਰਜ ਕਰਦੇ ਸਮੇਂ ਮਾਹਿਰਾਂ ਦੀ ਸਲਾਹ ਲੈਣੀ ਚਾਹੀਦੀ ਹੈ ।

ਪ੍ਰਸ਼ਨ 2.
ਕਾਸ਼ਤ ਲਈ ਫ਼ਸਲਾਂ ਦੀ ਚੋਣ ਕਰਦੇ ਸਮੇਂ ਕਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਕਾਸ਼ਤ ਲਈ ਫ਼ਸਲ ਦੀ ਚੋਣ ਕਰੋ ਜਿਸ ਤੋਂ ਵਧੇਰੇ ਮੁਨਾਫ਼ਾ ਮਿਲ ਸਕਦਾ ਹੋਵੇ ਤੇ ਇਸ ਫ਼ਸਲ ਦੀ ਵੀ ਵਧੀਆ ਕਿਸਮ ਦੀ ਬਿਜਾਈ ਕਰੋ |

PSEB 9th Class Agriculture Solutions Chapter 4 ਖੇਤੀ ਉਤਪਾਦਾਂ ਦਾ ਮੰਡੀਕਰਨ

ਪ੍ਰਸ਼ਨ 3.
ਜਿਣਸ ਵੇਚਣ ਲਈ ਮੰਡੀ ਵਿੱਚ ਲੈ ਜਾਣ ਤੋਂ ਪਹਿਲਾਂ ਕਿਸ ਦੀ ਪੜਤਾਲ ਕਰ ਲੈਣੀ ਚਾਹੀਦੀ ਹੈ ?
ਉੱਤਰ-
ਮੰਡੀ ਵਿਚ ਲੈ ਜਾਣ ਤੋਂ ਪਹਿਲਾਂ ਦਾਣਿਆਂ ਵਿਚਲੀ ਨਮੀ ਦੀ ਮਾਤਰਾ ਨਿਰਧਾਰਿਤ ਮਾਪ-ਦੰਡਾਂ ਅਨੁਸਾਰ ਹੈ ਜਾਂ ਨਹੀਂ । ਇਸ ਦੀ ਪੜਤਾਲ ਕਰ ਲੈਣੀ ਚਾਹੀਦੀ ਹੈ ਅਤੇ ਜਿਣਸ ਤੋਲ ਕੇ ਅਤੇ ਦਰਜਾਬੰਦੀ ਕਰਕੇ ਮੰਡੀ ਵਿੱਚ ਲੈ ਜਾਣ ਨਾਲ ਵਧੇਰੇ ਮੁਨਾਫ਼ਾ ਲਿਆ ਜਾ ਸਕਦਾ ਹੈ । ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਣਸ ਮਿੱਟੀ, ਘਾਹ, ਫੂਸ ਆਦਿ ਤੋਂ ਰਹਿਤ ਹੋਵੇ ।

ਪ੍ਰਸ਼ਨ 4.
ਮੰਡੀ ਵਿੱਚ ਜਿਣਸ ਦੀ ਵਿਕਰੀ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਸਫਾਈ, ਤੋਲਾਈ ਅਤੇ ਬੋਲੀ ਸਮੇਂ ਕਿਸਾਨ ਆਪਣੀ ਢੇਰੀ ਕੋਲ ਹੀ ਖੜ੍ਹਾ ਰਹੇ ਤੇ ਦੇਖੇ ਕਿ ਉਸ ਦੀ ਜਿਣਸ ਦਾ ਠੀਕ ਭਾਅ ਹੈ ਕਿ ਨਹੀਂ । ਜੇ ਭਾਅ ਠੀਕ ਨਾ ਲੱਗੇ ਤਾਂ ਮਾਰਕਿਟਿੰਗ ਇੰਸਪੈਕਟਰ ਦੀ ਸਹਾਇਤਾ ਲਈ ਜਾ ਸਕਦੀ ਹੈ । ਤੁਲਾਈ ਵਾਲੇ ਵੱਟਿਆਂ ਤੇ ਸਰਕਾਰੀ ਮੋਹਰ ਲੱਗੀ ਹੋਣੀ ਚਾਹੀਦੀ ਹੈ ।

ਪ੍ਰਸ਼ਨ 5.
ਬਲਕ ਹੈਂਡਲਿੰਗ ਇਕਾਈਆਂ ਵਿੱਚ ਸਿੱਧੀ ਜਿਣਸ ਵੇਚਣ ਨਾਲ ਕੀ ਲਾਭ ਹੁੰਦੇ ਹਨ ?
ਉੱਤਰ-
ਬਲਕ ਹੈਂਡਲਿੰਗ ਇਕਾਈਆਂ ਵਿੱਚ ਸਿੱਧੀ ਜਿਣਸ ਵੇਚਣ ਨਾਲ ਕਈ ਲਾਭ ਹੁੰਦੇ ਹਨ ; ਜਿਵੇਂ-ਪੈਸੇ ਦਾ ਭੁਗਤਾਨ ਉਸੇ ਦਿਨ ਹੋ ਜਾਂਦਾ ਹੈ, ਮੰਡੀ ਦਾ ਖ਼ਰਚਾ ਨਹੀਂ ਦੇਣਾ ਪੈਂਦਾ, ਮਜ਼ਦੂਰਾਂ ਦਾ ਖ਼ਰਚਾ ਬਚਦਾ ਹੈ, ਕੁਦਰਤੀ ਆਫਤਾਂ ; ਜਿਵੇਂ-ਮੀਂਹ, ਹਨੇਰੀ ਆਦਿ ਤੋਂ ਜਿਣਸ ਬਚ ਜਾਂਦੀ ਹੈ ।

ਪ੍ਰਸ਼ਨ 6.
ਮੰਡੀ ਵਿੱਚ ਜਿਣਸ ਦੀ ਨਿਗਰਾਨੀ ਕਿਉਂ ਜ਼ਰੂਰੀ ਹੈ ?
ਉੱਤਰ-
ਕਈ ਵਾਰ ਮੰਡੀ ਦੇ ਕਾਮੇ ਜਾਣ ਬੁਝ ਕੇ ਜਿਣਸ ਨੂੰ ਕਿਸੇ ਹੋਰ ਢੇਰੀ ਵਿੱਚ ਮਿਲਾ ਦਿੰਦੇ ਹਨ ਜਾਂ ਕਈ ਵਾਰ ਜਿਣਸ ਨੂੰ ਬਚੇ ਹੋਏ ਛਾਣ ਵਿਚ ਮਿਲਾ ਦਿੰਦੇ ਹਨ ਜਿਸ ਨਾਲ ਕਿਸਾਨ ਨੂੰ ਬਹੁਤ ਨੁਕਸਾਨ ਹੋ ਜਾਂਦਾ ਹੈ । ਇਸ ਲਈ ਜਿਣਸ ਦੀ ਨਿਗਰਾਨੀ ਜ਼ਰੂਰੀ ਹੈ ।

ਪ੍ਰਸ਼ਨ 7.
ਵੱਖ-ਵੱਖ ਮੰਡੀਆਂ ਵਿੱਚ ਜਿਣਸਾਂ ਦੇ ਭਾਅ ਦੀ ਜਾਣਕਾਰੀ ਦੇ ਕੀ ਫ਼ਾਇਦੇ ਹਨ ?
ਉੱਤਰ-
ਫ਼ਸਲ ਦੀ ਮੰਡੀ ਵਿਚ ਆਮਦ ਵੱਧ ਹੋ ਜਾਣ ਜਾਂ ਘੱਟ ਜਾਣ ਤੇ ਜਿਣਸਾਂ ਦੇ ਭਾਅ ਵੱਧ ਅਤੇ ਘੱਟ ਜਾਂਦੇ ਹਨ । ਇਸ ਲਈ ਮੰਡੀਆਂ ਦੇ ਭਾਅ ਦੀ ਲਗਾਤਾਰ ਜਾਣਕਾਰੀ ਲੈਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਵੱਧ ਮੁੱਲ ਤੇ ਜਿਣਸ ਵੇਚੀ ਜਾ ਸਕੇ ।

ਪ੍ਰਸ਼ਨ 8.
ਮਾਰਕੀਟ ਕਮੇਟੀ ਦੇ ਦੋ ਮੁੱਖ ਕਾਰਜ ਕੀ ਹਨ ?
ਉੱਤਰ-
ਮਾਰਕੀਟ ਕਮੇਟੀ ਦਾ ਮੁੱਖ ਕੰਮ ਮੰਡੀ ਵਿਚ ਕਿਸਾਨਾਂ ਦੇ ਹੱਕਾਂ ਦੀ ਰਾਖੀ ਕਰਨਾ ਹੈ । ਇਹ ਜਿਣਸ ਦੀ ਬੋਲੀ ਕਰਵਾਉਣ ਵਿਚ ਪੂਰਾ-ਪੂਰਾ ਤਾਲਮੇਲ ਕਾਇਮ ਰੱਖਦੀ ਹੈ । ਇਸ ਤੋਂ ਇਲਾਵਾ ਜਿਣਸ ਦੀ ਤੁਲਾਈ ਵੀ ਠੀਕ ਢੰਗ ਨਾਲ ਹੋਈ ਹੈ ਇਸ ਦਾ ਵੀ ਧਿਆਨ ਰੱਖਦੀ ਹੈ ।

PSEB 9th Class Agriculture Solutions Chapter 4 ਖੇਤੀ ਉਤਪਾਦਾਂ ਦਾ ਮੰਡੀਕਰਨ

ਪ੍ਰਸ਼ਨ 9.
ਦਰਜਾਬੰਦੀ ਤੋਂ ਕੀ ਭਾਵ ਹੈ ?
ਉੱਤਰ-
ਫ਼ਸਲ ਨੂੰ ਉਸ ਦੇ ਮਿਆਰ ਦੇ ਅਨੁਸਾਰ ਵੱਖ-ਵੱਖ ਹਿੱਸਿਆਂ ਵਿਚ ਵੰਡਣ ਨੂੰ ਦਰਜ਼ਾ-ਬੰਦੀ ਕਿਹਾ ਜਾਂਦਾ ਹੈ ।

ਪ੍ਰਸ਼ਨ 10.
ਜੇ (J)-ਫਾਰਮ ਲੈਣ ਦੇ ਕੀ ਲਾਭ ਹਨ ?
ਉੱਤਰ-
ਜੇ (J)-ਫਾਰਮ ਵਿੱਚ ਵਿਕੀ ਹੋਈ ਜਿਣਸ ਦੇ ਬਾਰੇ ਸਾਰੀ ਜਾਣਕਾਰੀ ਹੁੰਦੀ ਹੈ ; ਜਿਵੇਂ-ਜਿਣਸ ਦੀ ਮਾਤਰਾ, ਵਿਕਰੀ ਕੀਮਤ ਅਤੇ ਵਸੂਲ ਕੀਤੇ ਖ਼ਰਚੇ । ਇਹ ਫਾਰਮ ਲੈਣ ਦੇ ਹੋਰ ਫਾਇਦੇ ਹਨ ਕਿ ਬਾਅਦ ਵਿਚ ਜੇ ਕੋਈ ਬੋਨਸ ਮਿਲਦਾ ਹੈ ਤਾਂ ਉਹ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਮੰਡੀ ਫੀਸ ਚੋਰੀ ਨੂੰ ਵੀ ਰੋਕਿਆ ਜਾ ਸਕਦਾ ਹੈ ।

(ਅ)  ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ

ਪ੍ਰਸ਼ਨ 1.
ਮੰਡੀਕਰਨ ਵਿਚ ਸਰਕਾਰੀ ਦਖ਼ਲ ਤੇ ਨੋਟ ਲਿਖੋ ।
ਉੱਤਰ-
ਇਕ ਸਮਾਂ ਸੀ ਜਦੋਂ ਕਿਸਾਨ ਆਪਣੀ ਜਿਣਸ ਦੇ ਲਈ ਵਪਾਰੀਆਂ ਤੇ ਨਿਰਭਰ ਸੀ । ਵਪਾਰੀ ਆਮ ਕਰਕੇ ਕਿਸਾਨਾਂ ਨੂੰ ਵੱਧ ਉਤਪਾਦ ਲੈ ਕੇ ਘੱਟ ਮੁੱਲ ਹੀ ਦਿੰਦੇ ਸਨ । ਹੁਣ ਸਰਕਾਰ ਦੁਆਰਾ ਕਈ ਕਾਨੂੰਨ ਤੇ ਨਿਯਮ ਬਣਾ ਦਿੱਤੇ ਗਏ ਹਨ ਅਤੇ ਮਾਰਕੀਟ ਕਮੇਟੀਆਂ, ਸਹਿਕਾਰੀ ਸਭਾਵਾਂ ਆਦਿ ਬਣ ਗਈਆਂ ਹਨ |ਨਿਯਮਾਂ ਅਤੇ ਕਾਨੂੰਨਾਂ ਦੇ ਅਨੁਸਾਰ ਕਿਸਾਨਾਂ ਨੂੰ ਠੀਕ ਮੁੱਲ ਤਾਂ ਮਿਲਦੇ ਹੀ ਹਨ ਕਿਉਂਕਿ ਸਰਕਾਰ ਦੁਆਰਾ ਘੱਟ ਤੋਂ ਘੱਟ ਨਿਰਧਾਰਿਤ ਮੁੱਲ ਤੈਅ ਕਰ ਦਿੱਤਾ ਜਾਂਦਾ ਹੈ । ਕਿਸਾਨ ਨੂੰ ਜੇਕਰ ਕਿਸੇ ਤਰ੍ਹਾਂ ਦਾ ਸ਼ੱਕ ਹੋਵੇ ਤਾਂ ਉਹ ਆਪਣੇ ਉਤਪਾਦ ਦੀ ਤੁਲਾਈ ਕਰਵਾ ਸਕਦਾ ਹੈ ਅਤੇ ਪੈਸੇ ਨਹੀਂ ਲਗਦੇ । ਸਰਕਾਰ ਦੁਆਰਾ ਮਕੈਨੀਕਲ ਹੈਂਡਲਿੰਗ ਇਕਾਈਆਂ ਵੀ ਸਥਾਪਿਤ ਕੀਤੀਆਂ ਗਈਆਂ ਹਨ । ਕਿਸਾਨ ਆਪਣੇ ਉਤਪਾਦ ਨੂੰ ਵੇਚ ਕੇ ਆੜਤੀ ਕੋਲੋਂ ਫਾਰਮ-J ਲੈ ਸਕਦਾ ਹੈ । ਜਿਸ ਨਾਲ ਬਾਅਦ ਵਿਚ ਸਰਕਾਰ ਵਲੋਂ ਬੋਨਸ ਮਿਲਣ ਤੇ ਕਿਸਾਨ ਨੂੰ ਸਹੁਲਤ ਰਹਿੰਦੀ ਹੈ । ਇਸ ਤਰ੍ਹਾਂ ਸਰਕਾਰ ਦੇ ਦਖ਼ਲ ਨਾਲ ਕਿਸਾਨਾਂ ਦੇ ਅਧਿਕਾਰ ਵੱਧ ਸੁਰੱਖਿਅਤ ਹਨ ।

ਪ੍ਰਸ਼ਨ 2.
ਸਹਿਕਾਰੀ ਮੰਡੀਕਰਨ ਦਾ ਸੰਖੇਪ ਵਿੱਚ ਵਿਵਰਣ ਦਿਓ ।
ਉੱਤਰ-
ਸਹਿਕਾਰੀ ਮੰਡੀਕਰਨ ਰਾਹੀਂ ਕਿਸਾਨਾਂ ਨੂੰ ਆਪਣੀ ਜਿਣਸ ਵੇਚ ਕੇ ਵਧੀਆ ਭਾਅ ਮਿਲ ਜਾਂਦਾ ਹੈ । ਇਹ ਸਭਾਵਾਂ ਆਮ ਕਰਕੇ ਕਮਿਸ਼ਨ ਏਜੰਸੀਆਂ ਦਾ ਕੰਮ ਕਰਦੀਆਂ ਹਨ । ਇਹ ਸਭਾਵਾਂ ਕਿਸਾਨਾਂ ਦੁਆਰਾ ਹੀ ਬਣਾਈਆਂ ਜਾਂਦੀਆਂ ਹਨ । ਇਸ ਲਈ ਇਹ ਕਿਸਾਨਾਂ ਨੂੰ ਵਧੇਰੇ ਭਾਅ ਪ੍ਰਾਪਤ ਕਰਨ ਵਿਚ ਸਹਾਇਕ ਹੁੰਦੀਆਂ ਹਨ । ਇਹਨਾਂ ਦੁਆਰਾ ਕਿਸਾਨਾਂ ਨੂੰ ਆੜਤੀਆਂ ਨਾਲੋਂ ਜਲਦੀ ਭੁਗਤਾਨ ਹੋ ਜਾਂਦਾ ਹੈ । ਇਹਨਾਂ ਸਭਾਵਾਂ ਦੁਆਰਾ ਕਿਸਾਨਾਂ ਨੂੰ ਹੋਰ ਸਹੁਲਤਾਂ ਵੀ ਮਿਲਦੀਆਂ ਹਨ , ਜਿਵੇਂ-ਫ਼ਸਲਾਂ ਲਈ ਕਰਜ਼ਾ ਅਤੇ ਸਸਤੇ ਭਾਅ ਤੇ ਖਾਦਾਂ, ਕੀੜੇਮਾਰ ਦਵਾਈਆਂ ਮਿਲਣਾ ਆਦਿ ।

ਪ੍ਰਸ਼ਨ 3.
ਖੇਤੀ ਉਤਪਾਦਾਂ ਦੀ ਦਰਜਾਬੰਦੀ ਕਰਨ ਦੇ ਕੀ ਲਾਭ ਹਨ ?
ਉੱਤਰ-
ਦਰਜਾਬੰਦੀ ਕੀਤੀ ਫ਼ਸਲ ਦਾ ਮੁੱਲ ਵਧੀਆ ਮਿਲ ਜਾਂਦਾ ਹੈ । ਚੰਗੀ ਉਪਜ ਇਕ ਪਾਸੇ ਕਰਕੇ ਵੱਖਰੇ ਦਰਜੇ ਵਿਚ ਮੰਡੀ ਵਿਚ ਲੈ ਕੇ ਜਾਓ । ਮਾੜੀ ਉਪਜ ਨੂੰ ਦੂਜੇ ਦਰਜੇ ਵਿਚ ਰੱਖੋ । ਇਸ ਤਰ੍ਹਾਂ ਵੱਧ ਮੁਨਾਫਾ ਕਮਾਇਆ ਜਾ ਸਕਦਾ ਹੈ । ਜੇ ਦਰਜਾਬੰਦੀ ਕੀਤੇ ਬਗੈਰ ਮਾੜੀ ਚੀਜ਼ ਹੇਠਾਂ ਤੇ ਉੱਪਰ ਚੰਗੀ ਚੀਜ਼ ਰੱਖ ਕੇ ਵੇਚੀ ਜਾਵੇਗੀ ਤਾਂ ਕੁੱਝ ਦਿਨ ਤਾਂ ਚੰਗੇ ਪੈਸੇ ਵੱਟ ਲਵੋਗੇ ਪਰ ਛੇਤੀ ਹੀ ਲੋਕਾਂ ਨੂੰ ਇਸ ਗੱਲ ਦਾ ਪਤਾ ਚੱਲ ਜਾਵੇਗਾ ਤੇ ਕਾਸ਼ਤਕਾਰ ਗਾਹਕਾਂ ਵਿਚ ਆਪਣਾ ਵਿਸ਼ਵਾਸ ਗੁਆ ਬੈਠੇਗਾ ਤੇ ਮੁੜ ਲੋਕ ਅਜਿਹੇ ਕਾਸ਼ਤਕਾਰ ਤੋਂ ਚੀਜ਼ ਖ਼ਰੀਦਣ ਵਿਚ ਗੁਰੇਜ ਕਰਨਗੇ | ਪਰ ਜੇ ਕਾਸ਼ਤਕਾਰ ਮੰਡੀ ਵਿਚ ਦਿਆਨਤਦਾਰੀ ਨਾਲ ਆਪਣਾ ਮਾਲ ਵੇਚੇਗਾ ਤਾਂ ਲੋਕ ਵੀ ਉਸ ਦਾ ਮਾਲ ਖਰੀਦਣ ਨੂੰ ਕਾਹਲੇ ਪੈਣਗੇ ਤੇ ਕਾਸ਼ਤਕਾਰ ਹੁਣ ਲੰਮੇ ਸਮੇਂ ਤੱਕ ਮੁਨਾਫ਼ਾ ਕਮਾਉਂਦਾ ਰਹੇਗਾ | ਅਜਿਹਾ ਤਾਂ ਹੀ ਹੋ ਸਕਦਾ ਹੈ ਜੇ ਕਾਸ਼ਤਕਾਰ ਆਪਣੀ ਉਪਜ ਦੀ ਦਰਜਾਬੰਦੀ ਕਰੇ ।

ਪ੍ਰਸ਼ਨ 4.
ਮਕੈਨੀਕਲ ਹੈਂਡਲਿੰਗ ਇਕਾਈਆਂ ਤੇ ਸੰਖੇਪ ਨੋਟ ਲਿਖੋ ।
ਉੱਤਰ-
ਪੰਜਾਬ ਰਾਜ ਮੰਡੀ ਬੋਰਡ ਵਲੋਂ ਪੰਜਾਬ ਵਿੱਚ ਕੁੱਝ ਮੰਡੀਆਂ ਵਿਚ ਮਕੈਨੀਕਲ ਹੈਂਡਲਿੰਗ ਇਕਾਈਆਂ ਸਥਾਪਿਤ ਕੀਤੀਆਂ ਗਈਆਂ ਹਨ । ਇਹਨਾਂ ਇਕਾਈਆਂ ਦੀ ਸਹਾਇਤਾ ਨਾਲ ਕਿਸਾਨ ਦੀ ਜਿਣਸ ਦੀ ਸਫਾਈ, ਭਰਾਈ ਅਤੇ ਤੁਲਾਈ ਮਸ਼ੀਨਾਂ ਦੁਆਰਾ ਮਿੰਟਾਂ ਵਿਚ ਹੋ ਜਾਂਦੀ ਹੈ । ਜੇ ਇਸੇ ਕੰਮ ਨੂੰ ਮਜ਼ਦੂਰਾਂ ਨੇ ਕਰਨਾ ਹੋਵੇ ਤਾਂ ਕਈ ਘੰਟੇ ਲੱਗ ਜਾਂਦੇ ਹਨ । ਇਹਨਾਂ ਇਕਾਈਆਂ ਦੀ ਵਰਤੋਂ ਕੀਤੀ ਜਾਵੇ ਤਾਂ ਕਿਸਾਨਾਂ ਨੂੰ ਘੱਟ ਖ਼ਰਚ ਕਰਨਾ ਪੈਂਦਾ ਹੈ ਤੇ ਜਿਣਸ ਦੀ ਕੀਮਤ ਵੀ ਵੱਧ ਮਿਲ ਜਾਂਦੀ ਹੈ । ਰਕਮ ਦਾ ਨਕਦ ਭੁਗਤਾਨ ਵੀ ਉਸੇ ਸਮੇਂ ਹੋ ਜਾਂਦਾ ਹੈ । ਭਾਰਤੀ ਖ਼ੁਰਾਕ ਨਿਗਮ ਵਲੋਂ ਮੋਗਾ, ਮੰਡੀ ਗੋਬਿੰਦਗੜ੍ਹ ਅਤੇ ਜਗਰਾਉਂ ਵਿਖੇ ਕਣਕ ਨੂੰ ਸੰਭਾਲਣ ਲਈ ਇਸੇ ਤਰ੍ਹਾਂ ਦੀਆਂ ਵੱਡੇ ਪੱਧਰ ਦੀਆਂ ਇਕਾਈਆਂ ਦੀ ਸਥਾਪਨਾ ਕੀਤੀ ਗਈ ਹੈ । ਇੱਥੇ ਕਿਸਾਨ ਸਿੱਧੀ ਕਣਕ ਵੇਚ ਸਕਦਾ ਹੈ । ਉਸ ਨੂੰ ਉਸੇ ਦਿਨ ਭੁਗਤਾਨ ਹੋ ਜਾਂਦਾ ਹੈ । ਮੰਡੀ ਦਾ ਖ਼ਰਚਾ ਨਹੀਂ ਪੈਂਦਾ, ਕੁਦਰਤੀ ਆਫ਼ਤਾਂ ਤੋਂ ਵੀ ਜਿਣਸ ਦਾ ਬਚਾਅ ਹੋ ਜਾਂਦਾ ਹੈ । ਕਿਸਾਨਾਂ ਨੂੰ ਇਹਨਾਂ ਇਕਾਈਆਂ ਦਾ ਪੂਰਾ ਲਾਭ ਲੈਣਾ ਚਾਹੀਦਾ ਹੈ ।

PSEB 9th Class Agriculture Solutions Chapter 4 ਖੇਤੀ ਉਤਪਾਦਾਂ ਦਾ ਮੰਡੀਕਰਨ

ਪ੍ਰਸ਼ਨ 5.
ਖੇਤੀ ਉਤਪਾਦਾਂ ਦੇ ਸੁਚੱਜੇ ਮੰਡੀਕਰਨ ਦੇ ਕੀ ਲਾਭ ਹਨ ?
ਉੱਤਰ-
ਫ਼ਸਲ ਉਗਾਉਣ ਤੇ ਬੜੀ ਮਿਹਨਤ ਲਗਦੀ ਹੈ ਤੇ ਇਸਦਾ ਉੱਚਿਤ ਮੁੱਲ ਵੀ ਮਿਲਣਾ ਚਾਹੀਦਾ ਹੈ । ਇਸ ਲਈ ਮੰਡੀਕਰਨ ਦਾ ਕਾਫੀ ਮਹੱਤਵ ਹੋ ਜਾਂਦਾ ਹੈ ।
ਮੰਡੀਕਰਨ ਵਲ ਬਿਜਾਈ ਵੇਲੇ ਤੋਂ ਹੀ ਧਿਆਨ ਦੇਣਾ ਚਾਹੀਦਾ ਹੈ | ਅਜਿਹੀ ਫ਼ਸਲ ਦੀ ਕਾਸ਼ਤ ਕਰੋ ਜਿਸ ਤੋਂ ਵਧੇਰੇ ਮੁਨਾਫ਼ਾ ਮਿਲ ਸਕੇ । ਅਜਿਹੀ ਫ਼ਸਲ ਦੀ ਉੱਤਮ ਕਿਸਮ ਦੀ ਬਿਜਾਈ ਕਰੋ । ਫ਼ਸਲ ਦੀ ਸਾਂਭ-ਸੰਭਾਲ ਠੀਕ ਢੰਗ ਨਾਲ ਕਰੋ । ਖਾਦਾਂ, ਖੇਤੀ ਜ਼ਹਿਰਾਂ, ਗੋਡੀ, ਸਿੰਚਾਈ ਆਦਿ ਲਈ ਖੇਤੀ ਮਾਹਿਰਾਂ ਦੀ ਰਾਏ ਲਓ । ਫ਼ਸਲ ਨੂੰ ਮਿੱਟੀ-ਘੱਟੇ ਅਤੇ ਕੱਖ ਕਾਣ ਤੋਂ ਬਚਾਓ, ਇਸ ਨੂੰ ਨਾਪ ਤੋਲ ਲਓ ਤੇ ਇਸ ਦੀ ਦਰਜਾਬੰਦੀ ਕਰਕੇ ਹੀ ਮੰਡੀ ਵਿਚ ਲੈ ਕੇ ਜਾਓ । ਮੰਡੀ ਵਿਚ ਜਲਦੀ ਪੁੱਜੋ ਤੇ ਕੋਸ਼ਿਸ਼ ਕਰੋ ਕਿ ਉਸੇ ਦਿਨ ਜਿਸ ਵਿਕ ਜਾਵੇ ।

PSEB 9th Class Agriculture Guide ਖੇਤੀ ਉਤਪਾਦਾਂ ਦਾ ਮੰਡੀਕਰਨ Important Questions and Answers

ਵਸਤੂਨਿਸ਼ਠ ਪ੍ਰਸ਼ਨ ।
ਬਹੁ-ਭਾਂਤੀ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੰਡੀ ਵਿਚ ਜਿਣਸ ਲੈ ਕੇ ਜਾਣ ਦਾ ਸਮਾਂ ਹੈ :
(ਓ) ਰਾਤ ਨੂੰ
(ਅ) ਸਵੇਰ ਨੂੰ
(ਈ) ਸ਼ਾਮ ਨੂੰ
(ਸ) ਮੀਂਹ ਵਿਚ ।
ਉੱਤਰ-
(ਅ) ਸਵੇਰ ਨੂੰ

ਪ੍ਰਸ਼ਨ 2.
ਫ਼ਸਲ ਦੀ ਕਟਾਈ ਦੇਰ ਨਾਲ ਕਰਨ ਤੇ :
(ਉ) ਦਾਣੇ ਝੜਨ ਦਾ ਡਰ ਰਹਿੰਦਾ ਹੈ।
(ਅ) ਕੁਝ ਨਹੀਂ ਹੁੰਦਾ।
(ਇ) ਵਧ ਮੁਨਾਫਾ ਹੁੰਦਾ ਹੈ
(ਸ) ਸਾਰੇ ਗ਼ਲਤ ॥
ਉੱਤਰ-
(ਉ) ਦਾਣੇ ਝੜਨ ਦਾ ਡਰ ਰਹਿੰਦਾ ਹੈ।

ਪ੍ਰਸ਼ਨ 3.
ਠੀਕ ਤੱਥ ਹੈ :
(ਉ) ਜਿਣਸ ਦੀ ਦਰਜਾਬੰਦੀ ਕਰਕੇ ਮੰਡੀ ਵਿਚ ਲੈ ਕੇ ਜਾਓ ।
(ਅ) ਮੰਡੀਕਰਨ ਐਕਟ 1961 ਕਿਸਾਨਾਂ ਨੂੰ ਤੁਲਾ ਪੜਚੋਲਨ ਦਾ ਹੱਕ ਦਿੰਦਾ ਹੈ ।
(ਈ) ਕਿਸਾਨਾਂ ਨੂੰ J ਫਾਰਮ ਲੈਣਾ ਚਾਹੀਦਾ ਹੈ ।
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਪ੍ਰਸ਼ਨ 4.
ਦਰਜਾਬੰਦੀ ਕਾਰਨ ਉਪਜ ਵੇਚਣ ਨਾਲ ਵਧ ਕੀਮਤ ਮਿਲਦੀ ਹੈ :
(ਉ) 10-20%
(ਅ) 50%
(ਈ 1%
(ਸ) 40%.
ਉੱਤਰ-
(ਉ) 10-20% ।

PSEB 9th Class Agriculture Solutions Chapter 4 ਖੇਤੀ ਉਤਪਾਦਾਂ ਦਾ ਮੰਡੀਕਰਨ

ਠੀਕ/ਗਲਤ ਦੱਸੋ :

ਪ੍ਰਸ਼ਨ 1.
ਖੇਤੀ ਉਪਜ ਦਾ ਮੰਡੀਕਰਨ ਵਧੀਆ ਢੰਗ ਨਾਲ ਕੀਤਾ ਜਾਵੇ ਤਾਂ ਵਧੇਰੇ ਮੁਨਾਫਾ ਕਮਾਇਆ ਜਾ ਸਕਦਾ ਹੈ ।
ਉੱਤਰ-
ਠੀਕ,

ਪ੍ਰਸ਼ਨ 2.
ਗੋਡੀ, ਦਵਾਈਆਂ ਦੀ ਵਰਤੋਂ, ਪਾਣੀ, ਖਾਦ, ਕਟਾਈ, ਗਹਾਈ ਆਦਿ ਮਾਹਿਰਾਂ ਦੀ ਸਲਾਹ ਮੁਤਾਬਿਕ ਕਰੋ ।
ਉੱਤਰ-
ਠੀਕ,

ਪ੍ਰਸ਼ਨ 3.
ਚੰਗੇ ਮੰਡੀਕਰਨ ਲਈ ਬਿਜਾਈ ਵੇਲੇ ਤੋਂ ਹੀ ਧਿਆਨ ਰੱਖਣਾ ਪੈਂਦਾ ਹੈ ।
ਉੱਤਰ-
ਠੀਕ,

ਪ੍ਰਸ਼ਨ 4.
ਜਿਣਸ ਵੇਚਣ ਮਗਰੋਂ ਆੜਤੀ ਕੋਲੋਂ ਫਾਰਮ ਤੇ ਰਸੀਦ ਲੈਣੀ ਚਾਹੀਦੀ ਹੈ ।
ਉੱਤਰ-
ਠੀਕ,

PSEB 9th Class Agriculture Solutions Chapter 4 ਖੇਤੀ ਉਤਪਾਦਾਂ ਦਾ ਮੰਡੀਕਰਨ

ਪ੍ਰਸ਼ਨ 5.
ਕਿਸਾਨਾਂ ਨੂੰ ਆਪਣੇ ਆਲੇ-ਦੁਆਲੇ ਦੀਆਂ ਮੰਡੀਆਂ ਦੇ ਭਾਅ ਦੀ ਜਾਣਕਾਰੀ ਲੈਣ ਦੀ ਲੋੜ ਨਹੀਂ ਹੁੰਦੀ ।
ਉੱਤਰ-
ਗਲਤ ॥

ਖ਼ਾਲੀ ਥਾਂ ਭਰੋ :

ਪ੍ਰਸ਼ਨ 1.
ਜਿਣਸ ਕੱਢਣ ਤੋਂ ਬਾਅਦ ਇਸ ਨੂੰ …………….. ਚਾਹੀਦਾ ਹੈ ।
ਉੱਤਰ-
ਤੋਲ ਲੈਣਾ,

ਪ੍ਰਸ਼ਨ 2.
ਕਿਸਾਨਾਂ ਨੂੰ ਆਪਣੀ ਜਿਣਸ ਦਾ ਮੰਡੀਕਰਨ …………….. ਸਭਾਵਾਂ ਦੁਆਰਾ ਕਰਨਾ ਚਾਹੀਦਾ ਹੈ ।
ਉੱਤਰ-
ਸਾਂਝੀਆਂ ਤੇ ਸਹਿਕਾਰੀ,

ਪ੍ਰਸ਼ਨ 3.
ਪੰਜਾਬ ਰਾਜ ਮੰਡੀ ਬੋਰਡ ਵਲੋਂ ਕੁੱਝ ਮੰਡੀਆਂ ਵਿਚ ……………. ਇਕਾਈਆਂ ਸਥਾਪਿਤ ਕੀਤੀਆਂ ਗਈਆਂ ਹਨ ।
ਉੱਤਰ-
ਮਕੈਨੀਕਲ ਹੈਂਡਲਿੰਗ,

ਪ੍ਰਸ਼ਨ 4.
…………….. ਵਲੋਂ ਮੰਡੀ ਗੋਬਿੰਦਗੜ੍ਹ, ਮੋਗਾ ਅਤੇ ਜਗਰਾਉਂ ਵਿਖੇ ਕਣਕ ਨੂੰ ਸੰਭਾਲਣ ਲਈ ਵੱਡੇ ਪੱਧਰ ਦੀਆਂ ਪ੍ਰਬੰਧ ਇਕਾਈਆਂ ਦੀ ਸਥਾਪਨਾ ਕੀਤੀ ਗਈ ਹੈ ।
ਉੱਤਰ-
ਭਾਰਤੀ ਖ਼ੁਰਾਕ ਨਿਗਮ,

ਪ੍ਰਸ਼ਨ 5.
ਵੱਖ-ਵੱਖ .. …………… ਭਾਅ ਰੇਡੀਓ, ਟੀ.ਵੀ. ਅਤੇ ਅਖ਼ਬਾਰਾਂ ਆਦਿ ਤੋਂ ਵੀ ਪਤਾ ਲਗਦੇ ਰਹਿੰਦੇ ਹਨ ।
ਉੱਤਰ-
ਮੰਡੀਆਂ ਦੇ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਸੀਂ ਆਪਣੀ ਖੇਤੀ ਉਪਜ ਦੇ ਚੰਗੇ ਪੈਸੇ ਕਿਸ ਤਰ੍ਹਾਂ ਵੱਟ ਸਕਦੇ ਹਾਂ ?
ਉੱਤਰ-
ਉਪਜ ਦੇ ਮੰਡੀਕਰਨ ਵਲ ਖ਼ਾਸ ਧਿਆਨ ਦੇ ਕੇ ।

ਪ੍ਰਸ਼ਨ 2.
ਸੁਚੱਜਾ ਮੰਡੀਕਰਨ ਕਦੋਂ ਸ਼ੁਰੂ ਹੁੰਦਾ ਹੈ ?
ਉੱਤਰ-
ਬਿਜਾਈ ਵੇਲੇ ਤੋਂ ਹੀ ।

ਪ੍ਰਸ਼ਨ 3.
ਉਪਜ ਦਾ ਪੂਰਾ ਮੁੱਲ ਲੈਣ ਲਈ ਇਸ ਵਿਚ ਨਮੀ ਕਿੰਨੀ ਹੋਣੀ ਚਾਹੀਦੀ ਹੈ ?
ਉੱਤਰ-
ਨਮੀ ਦੀ ਮਾਤਰਾ ਨਿਰਧਾਰਿਤ ਮਾਪ-ਦੰਡਾਂ ਅਨੁਸਾਰ ਹੋਣੀ ਚਾਹੀਦੀ ਹੈ ।

PSEB 9th Class Agriculture Solutions Chapter 4 ਖੇਤੀ ਉਤਪਾਦਾਂ ਦਾ ਮੰਡੀਕਰਨ

ਪ੍ਰਸ਼ਨ 4.
ਸਫ਼ਾਈ, ਤੋਲਾਈ ਅਤੇ ਬੋਲੀ ਵੇਲੇ ਕਿਸਾਨ ਨੂੰ ਕਿੱਥੇ ਹੋਣਾ ਚਾਹੀਦਾ ਹੈ ?
ਉੱਤਰ-
ਆਪਣੀ ਢੇਰੀ ਦੇ ਕੋਲ ।

ਪ੍ਰਸ਼ਨ 5.
ਕਿਸ ਤਰ੍ਹਾਂ ਦੀ ਫ਼ਸਲ ਦੀ ਕਾਸ਼ਤ ਬਾਰੇ ਸੋਚਣਾ ਚਾਹੀਦਾ ਹੈ ?
ਉੱਤਰ-
ਜਿਸ ਤੋਂ ਵਧੇਰੇ ਮੁਨਾਫ਼ਾ ਲਿਆ ਜਾ ਸਕੇ ।

ਪ੍ਰਸ਼ਨ 6.
ਅਕਾਰ ਅਨੁਸਾਰ ਸਬਜ਼ੀਆਂ ਅਤੇ ਫਲਾਂ ਦੇ ਵਰਗੀਕਰਨ ਨੂੰ ਕੀ ਆਖਦੇ ਹਨ ?
ਉੱਤਰ-
ਦਰਜਾਬੰਦੀ ।

ਪ੍ਰਸ਼ਨ 7.
ਕੀ ਆਪਣੀ ਜਿਣਸ ਨੂੰ ਮੰਡੀ ਵਿਚ ਵੇਚਣ ਲਈ ਜਾਣ ਤੋਂ ਪਹਿਲਾਂ ਮੰਡੀ ਦੀ ਸਥਿਤੀ ਬਾਰੇ ਜਾਣ ਲੈਣਾ ਚਾਹੀਦਾ ਹੈ ਜਾਂ ਨਹੀਂ ।
ਉੱਤਰ-
ਮੰਡੀ ਦੀ ਸਥਿਤੀ ਬਾਰੇ ਜਾਣਕਾਰੀ ਹਾਸਿਲ ਕਰ ਲੈਣੀ ਚਾਹੀਦੀ ਹੈ ।

ਪ੍ਰਸ਼ਨ 8.
ਸੁਚੱਜੇ ਮੰਡੀਕਰਨ ਵੱਲ ਧਿਆਨ ਦੇਣ ਦੀ ਲੋੜ ਹੈ ਜਾਂ ਨਹੀਂ ?
ਉੱਤਰ-
ਸੁਚੱਜੇ ਮੰਡੀਕਰਨ ਵਲ ਧਿਆਨ ਦੇਣ ਦੀ ਬਹੁਤ ਲੋੜ ਹੈ ।

ਪ੍ਰਸ਼ਨ 9.
ਜਿਣਸ ਕੱਢਣ ਤੋਂ ਬਾਅਦ ਇਸ ਨੂੰ ਤੋਲਣਾ ਕਿਉਂ ਚਾਹੀਦਾ ਹੈ ?
ਉੱਤਰ-
ਅਜਿਹਾ ਕਰਨ ਨਾਲ ਮੰਡੀ ਵਿਚ ਵੇਚੀ ਜਾਣ ਵਾਲੀ ਜਿਣਸ ਦਾ ਅੰਦਾਜ਼ਾ ਰਹਿੰਦਾ ਹੈ ।

ਪ੍ਰਸ਼ਨ 10.
ਆਤੀ ਕੋਲੋਂ ਫਾਰਮ ਤੇ ਰਸੀਦ ਲੈਣ ਦਾ ਕੀ ਮਹੱਤਵ ਹੈ ?
ਉੱਤਰ-
ਇਸ ਤਰ੍ਹਾਂ ਕੀ ਵੱਟਿਆ ਹੈ ਤੇ ਕਿੰਨਾ ਖਰਚ ਕੀਤਾ ਇਸ ਦੀ ਪੜਤਾਲ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 11.
ਜੇਕਰ ਕਿਸਾਨ ਨੂੰ ਜਿਣਸ ਦਾ ਠੀਕ ਭਾਅ ਨਾ ਮਿਲੇ, ਤਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ ?
ਉੱਤਰ-
ਜੇ ਜਿਣਸ ਦਾ ਠੀਕ ਭਾਅ ਨਾ ਮਿਲੇ ਤਾਂ ਮਾਰਕੀਟਿੰਗ ਇੰਸਪੈਕਟਰ ਦੀ ਸਹਾਇਤਾ ਲੈਣੀ ਚਾਹੀਦੀ ਹੈ ।

ਪ੍ਰਸ਼ਨ 12.
ਸਬਜ਼ੀਆਂ ਅਤੇ ਫ਼ਲਾਂ ਦੀ ਦਰਜਾਬੰਦੀ ਕਰਨ ਦਾ ਕੀ ਲਾਭ ਹੈ ?
ਉੱਤਰ-
ਦਰਜਾਬੰਦੀ ਕੀਤੇ ਹੋਏ ਫ਼ਲਾਂ ਅਤੇ ਸਬਜ਼ੀਆਂ ਦਾ ਵਧੇਰੇ ਮੁੱਲ ਪ੍ਰਾਪਤ ਹੋ ਜਾਂਦਾ ਹੈ ।

PSEB 9th Class Agriculture Solutions Chapter 4 ਖੇਤੀ ਉਤਪਾਦਾਂ ਦਾ ਮੰਡੀਕਰਨ

ਪ੍ਰਸ਼ਨ 13.
ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਕਿਸਾਨ ਨੂੰ ਕੀ ਕਰਨਾ ਚਾਹੀਦਾ ਹੈ ?
ਉੱਤਰ-
ਕਿਸਾਨ ਨੂੰ ਦਰਜਾਬੰਦੀ ਕਰਕੇ ਆਪਣੀ ਜਿਣਸ ਦਿਆਨਤਦਾਰੀ ਨਾਲ ਵੇਚਣੀ ਚਾਹੀਦੀ ਹੈ, ਤਾਂ ਜੋ ਗਾਹਕਾਂ ਦਾ ਵਿਸ਼ਵਾਸ ਬਣਾਇਆ ਜਾ ਸਕੇ ।

ਪ੍ਰਸ਼ਨ 14.
ਖੇਤੀ ਉਤਪਾਦਾਂ ਦੇ ਮੰਡੀਕਰਨ ਤੋਂ ਕੀ ਭਾਵ ਹੈ ?
ਉੱਤਰ-
ਫ਼ਸਲਾਂ ਦੀ ਮੰਡੀ ਵਿਚ ਸੁਚੱਜੀ ਵਿਕਰੀ ।

ਪ੍ਰਸ਼ਨ 15.
ਉੱਤਮ ਕੁਆਲਟੀ ਦੀ ਜਿਣਸ ਤਿਆਰ ਕਰਨ ਲਈ ਜ਼ਿਮੀਂਦਾਰਾਂ ਨੂੰ ਕਿਸ ਦੀ ਲੋੜ ਹੈ ?
ਉੱਤਰ-
ਸੁਧਰੇ ਪ੍ਰਮਾਣਿਤ ਬੀਜ ਅਤੇ ਚੰਗੀ ਯੋਜਨਾਬੰਦੀ ।

ਪ੍ਰਸ਼ਨ 16.
ਦਰਜਾਬੰਦੀ ਕਰਕੇ ਉਪਜ ਵੇਚਣ ਨਾਲ ਕਿੰਨੀ ਵੱਧ ਕੀਮਤ ਮਿਲ ਜਾਂਦੀ ਹੈ ?
ਉੱਤਰ-
10 ਤੋਂ 20.

ਪ੍ਰਸ਼ਨ 17.
ਮੰਡੀ ਵਿਚ ਜਿਣਸ ਕਦੋਂ ਲੈ ਕੇ ਜਾਣੀ ਚਾਹੀਦੀ ਹੈ ?
ਉੱਤਰ-
ਸਵੇਰੇ ਹੀ ।

ਪ੍ਰਸ਼ਨ 18.
ਫ਼ਸਲ ਦੀ ਕਟਾਈ ਪੂਰੀ ਤਰ੍ਹਾਂ ਪੱਕਣ ਤੋਂ ਪਹਿਲਾਂ ਕਰਨ ਨਾਲ ਕੀ ਹੁੰਦਾ ਹੈ ?
ਉੱਤਰ-
ਦਾਣੇ ਸੁੰਗੜ ਜਾਂਦੇ ਹਨ ।

ਪ੍ਰਸ਼ਨ 19.
ਦੇਰ ਨਾਲ ਕਟਾਈ ਕਰਨ ਦਾ ਕੀ ਨੁਕਸਾਨ ਹੈ ?
ਉੱਤਰ-
ਦਾਣੇ ਝੜਨ ਦਾ ਡਰ ਰਹਿੰਦਾ ਹੈ ।

ਪ੍ਰਸ਼ਨ 20.
ਦਰਜਾਬੰਦੀ ਸਹਾਇਕ ਕਿੱਥੇ ਹੁੰਦਾ ਹੈ ?
ਉੱਤਰ-
ਦਾਣਾ ਮੰਡੀ ਵਿਚ ਨਿਯੁਕਤ ਹੁੰਦਾ ਹੈ ।

PSEB 9th Class Agriculture Solutions Chapter 4 ਖੇਤੀ ਉਤਪਾਦਾਂ ਦਾ ਮੰਡੀਕਰਨ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਫ਼ਸਲ ਦੀ ਸਾਂਭ-ਸੰਭਾਲ ਸੁਚੱਜੇ ਢੰਗ ਨਾਲ ਕਰਨ ਤੋਂ ਕੀ ਭਾਵ ਹੈ ?
ਉੱਤਰ-
ਫ਼ਸਲ ਦੀ ਸਾਂਭ-ਸੰਭਾਲ ਸੁਚੱਜੇ ਢੰਗ ਨਾਲ ਕਰਨ ਤੋਂ ਭਾਵ ਹੈ ਕਿ ਗੋਡੀ, ਖਾਦ, ਪਾਣੀ, ਦਵਾਈ ਦੀ ਵਰਤੋਂ ਕਟਾਈ ਅਤੇ ਗਹਾਈ ਦੇ ਕੰਮ ਮਾਹਿਰਾਂ ਦੀ ਰਾਇ ਲੈ ਕੇ ਕਰਨੀ ਚਾਹੀਦੀ ਹੈ ।

ਪ੍ਰਸ਼ਨ 2.
ਕਿਸਾਨ ਨੂੰ ਚੰਗਾ ਮੁੱਲ ਲੈਣ ਲਈ ਕੀ ਕੁੱਝ ਕਰਨਾ ਚਾਹੀਦਾ ਹੈ ?
ਉੱਤਰ-

  1. ਕਿਸਾਨ ਨੂੰ ਆਪਣੀ ਫ਼ਸਲ ਤੋਲ ਕੇ ਮੰਡੀ ਵਿਚ ਲੈ ਜਾਣੀ ਚਾਹੀਦੀ ਹੈ ।
  2. ਕਿਸਾਨ ਨੂੰ ਉਪਜ ਦੀ ਦਰਜਾਬੰਦੀ ਕਰਕੇ ਮੰਡੀ ਵਿਚ ਲੈ ਕੇ ਜਾਣਾ ਚਾਹੀਦਾ ਹੈ ।
  3. ਉਪਜ ਵਿਚ ਨਮੀ ਦੀ ਮਾਤਰਾ ਨਿਰਧਾਰਿਤ ਮਾਪ-ਦੰਡ ਅਨੁਸਾਰ ਹੋਣੀ ਚਾਹੀਦੀ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖੇਤੀ ਉਤਪਾਦਾਂ ਦੀ ਵਿਕਰੀ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-

  • ਸਫ਼ਾਈ, ਤੁਲਾਈ ਅਤੇ ਬੋਲੀ ਸਮੇਂ ਕਿਸਾਨ ਆਪਣੀ ਢੇਰੀ ਕੋਲ ਹੀ ਖੜ੍ਹਾ ਰਹੇ ।
  • ਤੁਲਾਈ ਸਮੇਂ ਤੱਕੜੀ ਅਤੇ ਵੱਟੇ ਚੈੱਕ ਕਰੋ । ਵੱਟਿਆਂ ਤੇ ਸਰਕਾਰੀ ਮੋਹਰ ਲੱਗੀ ਹੋਣੀ ਚਾਹੀਦੀ ਹੈ ।
  • ਜੇ ਲੱਗੇ ਕਿ ਜਿਣਸ ਦਾ ਠੀਕ ਮੁੱਲ ਨਹੀਂ ਮਿਲ ਰਿਹਾ ਤਾਂ ਮਾਰਕੀਟਿੰਗ ਇੰਸਪੈਕਟਰ ਅਤੇ ਮਾਰਕੀਟਿੰਗ ਅਮਲੇ ਦੀ ਸਹਾਇਤਾ ਲਵੋ ।
  • ਜਿਣਸ ਵੇਚ ਕੇ ਆੜ੍ਹਤੀ ਤੋਂ ਫਾਰਮ ਉੱਪਰ ਰਸੀਦ ਲੈ ਲਓ ਇਸ ਤਰ੍ਹਾਂ ਵੱਟਤ ਅਤੇ ਖ਼ਰਚਿਆਂ ਦੀ ਪੜਤਾਲ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 2.
ਖੇਤੀ ਉਤਪਾਦਾਂ ਦੀ ਵਿਕਰੀ ਲਈ ਕਿਸਾਨ ਨੂੰ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ?
ਉੱਤਰ-

  1. ਸਫ਼ਾਈ, ਤੋਲਾਈ ਅਤੇ ਬੋਲੀ ਵੇਲੇ ਕਿਸਾਨ ਨੂੰ ਆਪਣੀ ਢੇਰੀ ਕੋਲ ਖੜ੍ਹੇ ਹੋਣਾ ਚਾਹੀਦਾ ਹੈ ।
  2. ਜੇਕਰ ਉਪਜ ਦੀ ਘੱਟ ਕੀਮਤ ਮਿਲੇ ਤਾਂ ਉਸਨੂੰ ਮਾਰਕੀਟਿੰਗ ਇੰਸਪੈਕਟਰ ਅਤੇ ਮਾਰਕੀਟ ਕਮੇਟੀ ਦੇ ਅਮਲੇ ਦੀ ਸਹਾਇਤਾ ਲੈਣੀ ਚਾਹੀਦੀ ਹੈ ।
  3. ਤੋਲਾਈ ਵੇਲੇ ਕੰਡੇ ਅਤੇ ਵੱਟੇ ਚੈੱਕ ਕਰ ਲੈਣੇ ਚਾਹੀਦੇ ਹਨ, ਇਨ੍ਹਾਂ ਤੇ ਸਰਕਾਰੀ ਮੋਹਰਾਂ ਲੱਗੀਆਂ ਹੋਣੀਆਂ ਚਾਹੀਦੀਆਂ ਹਨ ।
  4. ਜਿਣਸ ਵੇਚਣ ਦੀ ਆੜਤੀ ਕੋਲੋਂ ਫ਼ਾਰਮ ਤੇ ਰਸੀਦ ਲੈ ਲੈਣੀ ਚਾਹੀਦੀ ਹੈ ।

PSEB 9th Class Agriculture Solutions Chapter 4 ਖੇਤੀ ਉਤਪਾਦਾਂ ਦਾ ਮੰਡੀਕਰਨ

ਪ੍ਰਸ਼ਨ 3.
ਵਧੇਰੇ ਮੁਨਾਫ਼ਾ ਕਮਾਉਣ ਲਈ ਕਿਸਾਨ ਨੂੰ ਕੀ ਕੁੱਝ ਧਿਆਨ ਵਿਚ ਰੱਖਣਾ ਚਾਹੀਦਾ ਹੈ ?
ਉੱਤਰ-

  • ਅਜਿਹੀ ਫ਼ਸਲ ਦੀ ਕਾਸ਼ਤ ਕਰਨੀ ਚਾਹੀਦੀ ਹੈ, ਜਿਸ ਤੋਂ ਵਧੀਆ ਕਮਾਈ ਹੋ ਸਕੇ ।
  • ਵਧੀਆ ਕਿਸਮ ਬਾਰੇ ਪਤਾ ਕਰਨਾ ਚਾਹੀਦਾ ਹੈ ।
  • ਫ਼ਸਲ ਦੀ ਸਾਂਭ-ਸੰਭਾਲ ਚੰਗੀ ਤਰ੍ਹਾਂ ਕਰਨੀ ਚਾਹੀਦੀ ਹੈ ।
  • ਗੋਡੀ, ਦਵਾਈਆਂ ਦੀ ਵਰਤੋਂ, ਖਾਦ, ਪਾਣੀ, ਕਟਾਈ, ਗਹਾਈ ਮਾਹਿਰਾਂ ਦੀ ਰਾਇ ਅਨੁਸਾਰ ਕਰੋ |

ਖੇਤੀ ਉਤਪਾਦਾਂ ਦਾ ਮੰਡੀਕਰਨ PSEB 9th Class Agriculture Notes

ਪਾਠ ਇੱਕ ਨਜ਼ਰ ਵਿੱਚ

  1. ਖੇਤੀ ਉਪਜ ਦਾ ਮੰਡੀਕਰਨ ਵਧੀਆ ਢੰਗ ਨਾਲ ਕੀਤਾ ਜਾਵੇ ਤਾਂ ਵਧੇਰੇ ਮੁਨਾਫਾ ਕਮਾਇਆ ਜਾ ਸਕਦਾ ਹੈ ।
  2. ਚੰਗੇ ਮੰਡੀਕਰਨ ਲਈ ਬਿਜਾਈ ਵੇਲੇ ਤੋਂ ਹੀ ਧਿਆਨ ਰੱਖਣਾ ਪੈਂਦਾ ਹੈ ।
  3. ਵਧੇਰੇ ਪੈਸਾ ਵਟਾ ਸਕਣ ਵਾਲੀ ਫ਼ਸਲ ਦੀ ਵਧੀਆ ਕਿਸਮ ਦੀ ਬਿਜਾਈ ਕਰੋ ।
  4. ਗੋਡੀ, ਦਵਾਈਆਂ ਦੀ ਵਰਤੋਂ, ਪਾਣੀ, ਖਾਦ, ਕਟਾਈ, ਗਹਾਈ ਆਦਿ ਮਾਹਿਰਾਂ ਦੀ ਸਲਾਹ ਮੁਤਾਬਿਕ ਕਰੋ ।
  5. ਜਿਣਸ ਕੱਢਣ ਤੋਂ ਬਾਅਦ ਇਸ ਨੂੰ ਤੋਲ ਲੈਣਾ ਚਾਹੀਦਾ ਹੈ । ਇਹ ਬਹੁਤ ਜ਼ਰੂਰੀ ਹੈ ।
  6. ਜਿਣਸ ਦੀ ਦਰਜਾਬੰਦੀ ਕਰਕੇ ਜਿਣਸ ਨੂੰ ਮੰਡੀ ਵਿਚ ਲੈ ਕੇ ਜਾਓ ।
  7. ਜਿਣਸ ਵੇਚਣ ਮਗਰੋਂ ਆੜ੍ਹਤੀ ਕੋਲੋਂ ਫਾਰਮ ਤੇ ਰਸੀਦ ਲੈ ਲਓ, ਤਾਂ ਜੋ ਵਟਤ ਅਤੇ ਖਰਚਿਆਂ ਦੀ ਪੜਤਾਲ ਕੀਤੀ ਜਾ ਸਕੇ ।
  8. ਕਿਸਾਨਾਂ ਨੂੰ ਆਪਣੀ ਜਿਣਸ ਦਾ ਮੰਡੀਕਰਨ ਸਾਂਝੀਆਂ ਤੇ ਸਹਿਕਾਰੀ ਸਭਾਵਾਂ ਦੁਆਰਾ ਕਰਨਾ ਚਾਹੀਦਾ ਹੈ ।
  9. ਪੰਜਾਬ ਰਾਜ ਮੰਡੀ ਬੋਰਡ ਵਲੋਂ ਕੁੱਝ ਮੰਡੀਆਂ ਵਿਚ ਮਕੈਨੀਕਲ ਹੈਂਡਲਿੰਗ ਇਕਾਈਆਂ ਸਥਾਪਿਤ ਕੀਤੀਆਂ ਗਈਆਂ ਹਨ ।
  10. ਭਾਰਤੀ ਖੁਰਾਕ ਨਿਗਮ ਵਲੋਂ ਮੰਡੀ ਗੋਬਿੰਦਗੜ੍ਹ, ਮੋਗਾ ਅਤੇ ਜਗਰਾਉਂ ਵਿਖੇ ਕਣਕ ਨੂੰ ਸੰਭਾਲਣ ਲਈ ਵੱਡੇ ਪੱਧਰ ਦੀਆਂ ਪ੍ਰਬੰਧ ਇਕਾਈਆਂ ਦੀ ਸਥਾਪਨਾ ਕੀਤੀ ਗਈ ਹੈ ।
  11. ਕਿਸਾਨਾਂ ਨੂੰ ਆਪਣੇ ਆਲੇ-ਦੁਆਲੇ ਦੀਆਂ ਮੰਡੀਆਂ ਦੇ ਭਾਅ ਦੀ ਜਾਣਕਾਰੀ ਲੈਂਦੇ ਰਹਿਣਾ ਚਾਹੀਦਾ ਹੈ ।
  12. ਵੱਖ-ਵੱਖ ਮੰਡੀਆਂ ਦੇ ਭਾਅ ਰੇਡੀਓ, ਟੀ.ਵੀ. ਅਤੇ ਅਖ਼ਬਾਰਾਂ ਆਦਿ ਤੋਂ ਵੀ ਪਤਾ ਲਗਦੇ ਰਹਿੰਦੇ ਹਨ ।
  13. ਕਿਸਾਨ ਨੂੰ ਜਿਣਸ ਵੇਚਣ ਵਿੱਚ ਕੋਈ ਔਕੜ ਆਉਂਦੀ ਹੋਵੇ ਤਾਂ ਮਾਰਕੀਟ ਕਮੇਟੀ ਦੇ ਉੱਚ-ਅਧਿਕਾਰੀਆਂ ਨਾਲ ਸੰਪਰਕ ਕਰਨਾ ਚਾਹੀਦਾ ਹੈ ।

PSEB 9th Class Agriculture Solutions Chapter 3 ਫੁੱਲਾਂ ਦੀ ਕਾਸ਼ਤ

Punjab State Board PSEB 9th Class Agriculture Book Solutions Chapter 3 ਫੁੱਲਾਂ ਦੀ ਕਾਸ਼ਤ Textbook Exercise Questions and Answers.

PSEB Solutions for Class 9 Agriculture Chapter 3 ਫੁੱਲਾਂ ਦੀ ਕਾਸ਼ਤ

Agriculture Guide for Class 9 PSEB ਫੁੱਲਾਂ ਦੀ ਕਾਸ਼ਤ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ

ਪ੍ਰਸ਼ਨ 1.
ਡੰਡੀ ਵਾਲੇ ਫੁੱਲ ਵਜੋਂ ਉਗਾਈ ਜਾਣ ਵਾਲੀ ਮੁੱਖ ਫ਼ਸਲ ਕਿਹੜੀ ਹੈ ?
ਉੱਤਰ-
ਗਲੈਡੀਓਲਸ ।

ਪ੍ਰਸ਼ਨ 2.
ਝੰਡੀ ਰਹਿਤ ਫੁੱਲ ਵਾਲੀ ਮੁੱਖ ਫ਼ਸਲ ਦਾ ਨਾਂ ਲਿਖੋ ।
ਉੱਤਰ-
ਗੇਂਦਾ ।

ਪ੍ਰਸ਼ਨ 3.
ਪੰਜਾਬ ਵਿੱਚ ਕੁੱਲ ਕਿੰਨੇ ਰਕਬੇ ਉੱਤੇ ਫੁੱਲਾਂ ਦੀ ਖੇਤੀ ਕੀਤੀ ਜਾ ਰਹੀ ਹੈ ?
ਉੱਤਰ-
2160 ਹੈਕਟੇਅਰ ਰਕਬੇ ਹੇਠ ਜਿਸ ਵਿੱਚ 1300 ਹੈਕਟੇਅਰ ਰਕਬੇ ਉੱਪਰ ਤਾਜ਼ੇ ਤੋੜਨ ਵਾਲੇ ਫੁੱਲਾਂ ਦੀ ਕਾਸ਼ਤ ਹੋ ਰਹੀ ਹੈ ।

PSEB 9th Class Agriculture Solutions Chapter 3 ਫੁੱਲਾਂ ਦੀ ਕਾਸ਼ਤ

ਪ੍ਰਸ਼ਨ 4.
ਪੰਜਾਬ ਵਿੱਚ ਉਗਾਈਆਂ ਜਾਣ ਵਾਲੀਆਂ ਫੁੱਲਾਂ ਦੀਆਂ ਫ਼ਸਲਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ?
ਉੱਤਰ-
ਦੋ ਭਾਗਾਂ ਵਿਚ

  • ਡੰਡੀ ਰਹਿਤ ਫੁੱਲ,
  • ਡੰਡੀ ਵਾਲੇ ਫੁੱਲ ॥

ਪ੍ਰਸ਼ਨ 5.
ਗਲੈਡੀਓਲਸ ਦੇ ਗੰਢਿਆਂ ਦੀ ਬੀਜਾਈ ਕਦੋਂ ਕੀਤੀ ਜਾਂਦੀ ਹੈ ?
ਉੱਤਰ-
ਸਤੰਬਰ ਤੋਂ ਅੱਧ ਨਵੰਬਰ ।

ਪ੍ਰਸ਼ਨ 6.
ਗੁਲਦਾਉਦੀ ਦੀਆਂ ਕਲਮਾਂ ਕਿਹੜੇ ਮਹੀਨੇ ਵਿੱਚ ਤਿਆਰ ਕੀਤੀਆਂ ਜਾਂਦੀਆਂ ਹਨ ?
ਉੱਤਰ-
ਜੂਨ ਦੇ ਅੰਤ ਤੋਂ ਅੱਧ ਜੁਲਾਈ ਤੱਕ ।

ਪ੍ਰਸ਼ਨ 7.
ਜਰਬਰਾ ਦੇ ਬੂਟੇ ਕਿਵੇਂ ਤਿਆਰ ਕੀਤੇ ਜਾਂਦੇ ਹਨ ?
ਉੱਤਰ-
ਟਿਸ਼ੂ ਕਲਚਰ ਦੁਆਰਾ ।

ਪ੍ਰਸ਼ਨ 8.
ਪੰਜਾਬ ਵਿੱਚ ਡੰਡੀ ਰਹਿਤ ਫੁੱਲਾਂ ਲਈ ਕਿਹੜੇ ਰੰਗ ਦਾ ਗੁਲਾਬ ਲਗਾਇਆ ਜਾਂਦਾ ਹੈ ?
ਉੱਤਰ-
ਲਾਲ ਗੁਲਾਬ ।

ਪ੍ਰਸ਼ਨ 9.
ਤੇਲ ਕੱਢਣ ਲਈ ਕਿਹੜੇ-ਕਿਹੜੇ ਫੁੱਲ ਵਰਤੇ ਜਾਂਦੇ ਹਨ ?
ਉੱਤਰ-
ਰਜਨੀਗੰਧਾ, ਮੋਤੀਆ ਦੇ ਫੁੱਲ ।

ਪ੍ਰਸ਼ਨ 10.
ਸੁਰੱਖਿਅਤ ਢਾਂਚਿਆਂ ਵਿੱਚ ਕਿਹੜੇ ਫੁੱਲ ਦੀ ਖੇਤੀ ਕੀਤੀ ਜਾਂਦੀ ਹੈ ?
ਉੱਤਰ-
ਜਰਬਰਾ ।

PSEB 9th Class Agriculture Solutions Chapter 3 ਫੁੱਲਾਂ ਦੀ ਕਾਸ਼ਤ

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਡੰਡੀ ਵਾਲੇ ਫੁੱਲਾਂ ਦੀ ਪਰਿਭਾਸ਼ਾ ਦਿਓ ਅਤੇ ਡੰਡੀ ਵਾਲੇ ਮੁੱਖ ਫੁੱਲਾਂ ਦੇ ਨਾਂ ਦੱਸੋ ।
ਉੱਤਰ-
ਡੰਡੀ ਵਾਲੇ ਫੁੱਲ ਉਹ ਹੁੰਦੇ ਹਨ ਜਿਨ੍ਹਾਂ ਨੂੰ ਲੰਬੀ ਡੰਡੀ ਸਮੇਤ ਤੋੜਿਆ ਜਾਂਦਾ ਹੈ । ਇਸ ਦੇ ਮੁੱਖ ਫੁੱਲ ਹਨ-ਗਲੈਡੀਓਲਸ, ਗੁਲਦਾਉਦੀ, ਜਰਬਰਾ, ਗੁਲਾਬ, ਲਿਲੀ ਆਦਿ ।

ਪ੍ਰਸ਼ਨ 2.
ਗਲੈਡੀਓਲਸ ਫੁੱਲ ਡੰਡੀਆਂ ਦੀ ਕਟਾਈ ਅਤੇ ਸਟੋਰ ਕਰਨ ਬਾਰੇ ਜਾਣਕਾਰੀ ਦਿਓ ।
ਉੱਤਰ-
ਕਟਾਈ ਉਸ ਸਮੇਂ ਕੀਤੀ ਜਾਂਦੀ ਹੈ ਜਦੋਂ ਪਹਿਲਾ ਫੁੱਲ ਅੱਧਾ ਜਾਂ ਪੂਰਾ ਖੁੱਲ੍ਹ ਜਾਂਦਾ ਹੈ । ਗਲੈਡੀਓਲਸ ਦੀਆਂ ਫੁੱਲ ਡੰਡੀਆਂ ਨੂੰ ਪਾਣੀ ਵਿਚ ਰੱਖ ਕੇ ਨੌਂ ਦਿਨਾਂ ਲਈ ਕੋਲਡ ਸਟੋਰ ਵਿਚ ਭੰਡਾਰਨ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 3.
ਗੁਲਾਬ ਦੇ ਬੂਟੇ ਕਿਵੇਂ ਤਿਆਰ ਕੀਤੇ ਜਾਂਦੇ ਹਨ ?
ਉੱਤਰ-
ਡੰਡੀ ਵਾਲੇ ਫੁੱਲਾਂ ਦੀਆਂ ਕਿਸਮਾਂ ਨੂੰ ਟੀ (IT)-ਵਿਧੀ ਦੁਆਰਾ ਪਿਉਂਦ ਕਰਕੇ ਤਿਆਰ ਕੀਤਾ ਜਾਂਦਾ ਹੈ । ਡੰਡੀ ਰਹਿਤ ਫੁੱਲਾਂ ਵਾਲੇ ਲਾਲ ਗੁਲਾਬ ਨੂੰ ਕਲਮਾਂ ਦੁਆਰਾ ਤਿਆਰ ਕੀਤਾ ਜਾਂਦਾ ਹੈ ।

ਪ੍ਰਸ਼ਨ 4.
ਗੇਂਦੇ ਦੀ ਨਰਸਰੀ ਕਿਹੜੇ ਮਹੀਨਿਆਂ ਵਿੱਚ ਤਿਆਰ ਕੀਤੀ ਜਾਂਦੀ ਹੈ ?
ਉੱਤਰ-
ਗੇਂਦੇ ਦੀ ਨਰਸਰੀ ਬਰਸਾਤਾਂ ਲਈ ਜੂਨ ਦੇ ਆਖਰੀ ਹਫਤੇ ਤੋਂ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਸਰਦੀਆਂ ਲਈ ਅੱਧ ਸਤੰਬਰ ਅਤੇ ਗਰਮੀਆਂ ਲਈ ਜਨਵਰੀ ਦੇ ਪਹਿਲੇ ਹਫ਼ਤੇ ਵਿੱਚ ਲਗਾਈ ਜਾਂਦੀ ਹੈ ।

PSEB 9th Class Agriculture Solutions Chapter 3 ਫੁੱਲਾਂ ਦੀ ਕਾਸ਼ਤ

ਪ੍ਰਸ਼ਨ 5.
ਮੌਸਮੀ ਫੁੱਲਾਂ ਦੀ ਬੀਜਾਈ ਦਾ ਸਮਾਂ ਦੱਸੋ !
ਉੱਤਰ-
ਮੌਸਮੀ ਫੁੱਲ ਇਕ ਸਾਲ ਜਾਂ ਇਕ ਮੌਸਮ ਵਿੱਚ ਆਪਣਾ ਜੀਵਨ ਚੱਕਰ ਪੂਰਾ ਕਰ ਲੈਂਦੇ ਹਨ । ਇਹਨਾਂ ਦੀ ਬਿਜਾਈ ਦਾ ਸਮਾਂ ਗਰਮੀ ਰੁੱਤ ਦੇ ਫੁੱਲ-ਫ਼ਰਵਰੀ-ਮਾਰਚ, ਵਿਚ ਪਨੀਰੀ ਤੇ ਖੇਤਾਂ ਵਿਚ ਜਦੋਂ ਪਨੀਰੀ ਚਾਰ ਹਫਤੇ ਦੀ ਹੋ ਜਾਵੇ । ਬਰਸਾਤ ਰੁੱਤ ਦੇ ਫੁੱਲ-ਜੂਨ ਦੇ ਪਹਿਲੇ ਹਫ਼ਤੇ ਪਨੀਰੀ ਅਤੇ ਖੇਤਾਂ ਵਿਚ ਜੁਲਾਈ ਦੇ ਪਹਿਲੇ ਹਫ਼ਤੇ ॥ ਸਰਦੀ ਰੁੱਤ ਦੇ ਫੁੱਲ-ਸਤੰਬਰ ਦੇ ਅੱਧ ਵਿਚ ਪਨੀਰੀ ਤੇ ਖੇਤਾਂ ਵਿਚ ਅਕਤੂਬਰ ਦੇ ਅੱਧ ਵਿਚ ।

ਪ੍ਰਸ਼ਨ 6.
ਹੇਠ ਲਿਖੇ ਫੁੱਲਾਂ ਨੂੰ ਕਦੋਂ ਤੋੜਿਆ ਜਾਂਦਾ ਹੈ ?
(ਉ) ਗਲੈਡੀਓਲਸ
(ਅ) ਡੰਡੀ ਵਾਲਾ ਗੁਲਾਬ
(ਬ) ਮੋਤੀਆ ।
ਉੱਤਰ-
(ੳ) ਗਲੈਡੀਓਲਸ-ਕਟਾਈ ਉਸ ਸਮੇਂ ਕੀਤੀ ਜਾਂਦੀ ਹੈ ਜਦੋਂ ਪਹਿਲਾ ਫੁੱਲ ਅੱਧਾ ਜਾਂ ਪੂਰਾ ਖੁੱਲ੍ਹ ਜਾਂਦਾ ਹੈ ।
(ਅ) ਡੰਡੀ ਵਾਲਾ ਗੁਲਾਬ-ਡੰਡੀ ਵਾਲੇ ਫੁੱਲਾਂ ਨੂੰ ਬੰਦ ਫੁੱਲ ਅਵਸਥਾ ਵਿੱਚ ਤੋੜਿਆ ਜਾਂਦਾ ਹੈ ।
(ਇ) ਮੋਤੀਆ-ਮੋਤੀਏ ਦੇ ਫੁੱਲ ਨੂੰ ਜਦੋਂ ਕਲੀਆਂ ਪੂਰੀਆਂ ਨਹੀਂ ਖੁੱਲੀਆਂ ਹੁੰਦੀਆਂ, ਤੋੜ ਕੇ ਵੇਚਿਆ ਜਾਂਦਾ ਹੈ ।

ਪ੍ਰਸ਼ਨ 7.
ਅਫ਼ਰੀਕਨ ਅਤੇ ਫਰਾਂਸੀਸੀ ਗੇਂਦੇ ਦੇ ਬੂਟਿਆਂ ਵਿੱਚ ਕਿੰਨਾ ਫ਼ਾਸਲਾ ਰੱਖਿਆ ਜਾਂਦਾ ਹੈ ?
ਉੱਤਰ-
ਅਫਰੀਕਨ ਕਿਸਮਾਂ ਲਈ ਫਾਸਲਾ 40 x 30 ਸੈਂ.ਮੀ. ਅਤੇ ਫਰਾਂਸੀਸੀ ਕਿਸਮਾਂ ਲਈ 60 x 60 ਸੈਂ.ਮੀ. ਰੱਖਿਆ ਜਾਂਦਾ ਹੈ ।

ਪ੍ਰਸ਼ਨ 8.
ਜਰਬਰਾ ਦੇ ਬੂਟੇ ਕਿਹੜੇ ਮਹੀਨੇ ਲਗਾਏ ਜਾਂਦੇ ਹਨ ? ਇਹ ਫ਼ਸਲ ਕਿੰਨੀ ਦੇਰ ਤੱਕ ਫੁੱਲ ਦਿੰਦੀ ਹੈ ?
ਉੱਤਰ-
ਜਰਬਰਾ ਦੇ ਬੂਟੇ ਸਤੰਬਰ ਤੋਂ ਅਕਤੂਬਰ ਮਹੀਨੇ ਵਿੱਚ ਲਗਾਏ ਜਾਂਦੇ ਹਨ । ਤਿੰਨ ਸਾਲ ਤਕ ਇਹ ਫ਼ਸਲ ਖੇਤ ਵਿਚ ਰਹਿੰਦੀ ਹੈ ।
PSEB 9th Class Agriculture Solutions Chapter 3 ਫੁੱਲਾਂ ਦੀ ਕਾਸ਼ਤ 1

ਪ੍ਰਸ਼ਨ 9.
ਡੰਡੀ ਰਹਿਤ ਫੁੱਲਾਂ ਦੇ ਨਾਂ ਅਤੇ ਇਹਨਾਂ ਦੀ ਵਰਤੋਂ ਬਾਰੇ ਲਿਖੋ ।
ਉੱਤਰ-
ਡੰਡੀ ਰਹਿਤ ਫੁੱਲ ਹਨ-ਗੇਂਦਾ, ਗੁਲਾਬ, ਮੋਤੀਆ, ਗੁਲਦਾਉਦੀ ਆਦਿ । ਇਹਨਾਂ ਸਾਰੇ ਫੁੱਲਾਂ ਨੂੰ ਹਾਰ ਬਣਾਉਣ ਲਈ, ਪੁਜਾ ਦੇ ਕੰਮਾਂ ਜਾਂ ਹੋਰ ਸਜਾਵਟੀ ਕੰਮਾਂ ਲਈ ਵਰਤਿਆ ਜਾਂਦਾ ਹੈ ।

ਪ੍ਰਸ਼ਨ 10.
ਮੋਤੀਆ ਦੀ ਫ਼ਸਲ ਲਈ ਢੁੱਕਵੀਂ ਜ਼ਮੀਨ ਕਿਹੜੀ ਹੈ ?
ਉੱਤਰ-
ਮੋਤੀਆਂ ਦੀ ਖੇਤੀ ਲਈ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ, ਜਿਨ੍ਹਾਂ ਵਿਚ ਪਾਣੀ ਨਾ ਖੜਦਾ ਹੋਵੇ, ਵਧੀਆ ਰਹਿੰਦੀਆਂ ਹਨ ।

PSEB 9th Class Agriculture Solutions Chapter 3 ਫੁੱਲਾਂ ਦੀ ਕਾਸ਼ਤ

(ਇ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ –

ਪ੍ਰਸ਼ਨ 1.
ਮਨੁੱਖੀ ਜੀਵਨ ਵਿੱਚ ਫੁੱਲਾਂ ਦੇ ਮਹੱਤਵ ਬਾਰੇ ਵਿਸਤਾਰ ਨਾਲ ਦੱਸੋ ।
ਉੱਤਰ-
ਫੁੱਲਾਂ ਦਾ ਮਨੁੱਖੀ ਜੀਵਨ ਵਿੱਚ ਮਹੱਤਵਪੂਰਨ ਸਥਾਨ ਹੈ । ਸਾਡੇ ਆਲੇ-ਦੁਆਲੇ ਦੀ ਦੁਨੀਆ ਨੂੰ ਰੰਗੀਨ ਅਤੇ ਸੁਹਜ ਸੁਆਦ ਪ੍ਰਦਾਨ ਕਰਨ ਵਿਚ ਇਹਨਾਂ ਦਾ ਬਹੁਤ ਯੋਗਦਾਨ ਹੈ । ਸਾਡੇ ਰੀਤੀ-ਰਿਵਾਜਾਂ ਨਾਲ ਵੀ ਫੁੱਲਾਂ ਦਾ ਗੂੜ੍ਹਾ ਸੰਬੰਧ ਹੈ । ਵਿਆਹਾਂ, ਜਨਮ ਦਿਹਾੜਿਆਂ ਆਦਿ ਮੌਕਿਆਂ ਤੇ ਫੁੱਲ ਆਮ ਵਰਤੇ ਜਾਂਦੇ ਹਨ| ਧਾਰਮਿਕ ਸਥਾਨਾਂ, ਮੰਦਰਾਂ ਆਦਿ ਵਿਚ ਅਸੀਂ ਫੁੱਲਾਂ ਨਾਲ ਰੱਬ ਪਤੀ ਆਪਣੀ ਸ਼ਰਧਾ ਪ੍ਰਗਟ ਕਰਦੇ ਹਾਂ । ਹੋਰ ਸਮਾਗਮਾਂ ਵਿਚ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਕਹਿਣ ਲਈ ਅਸੀਂ ਫੁੱਲਾਂ ਦੇ ਗੁਲਦਸਤੇ ਅਤੇ ਹਾਰ ਪੇਸ਼ ਕਰਦੇ ਹਾਂ ।

ਫੁੱਲਾਂ ਨੂੰ ਔਰਤਾਂ ਵਲੋਂ ਸ਼ਿੰਗਾਰ ਲਈ ਵਰਤਿਆ ਜਾਂਦਾ ਹੈ । ਫੁੱਲਾਂ ਦੀ ਖੇਤੀ ਆਰਥਿਕ ਪੱਖ ਤੋਂ ਇੱਕ ਲਾਹੇਵੰਦ ਧੰਦਾ ਬਣ ਗਈ ਹੈ । ਇਸ ਤਰ੍ਹਾਂ ਫੁੱਲਾਂ ਦਾ ਸਾਡੇ ਜੀਵਨ ਵਿਚ ਬਹੁਤ ਮਹੱਤਵ ਹੈ ।

ਪ੍ਰਸ਼ਨ 2.
ਝੰਡੀ ਰਹਿਤ ਅਤੇ ਡੰਡੀ ਵਾਲੇ ਫੁੱਲਾਂ ਵਿੱਚ ਕੀ ਅੰਤਰ ਹੈ ? ਉਦਾਹਰਨ ਸਹਿਤ ਦੱਸੋ ।
ਉੱਤਰ-
ਡੰਡੀ ਰਹਿਤ ਫੁੱਲ-ਇਹ ਉਹ ਫੁੱਲ ਹੁੰਦੇ ਹਨ ਜਿਨ੍ਹਾਂ ਨੂੰ ਡੰਡੀ ਤੋਂ ਬਿਨਾਂ ਤੋੜਿਆ ਜਾਂਦਾ ਹੈ । ਇਹ ਫੁੱਲ ਹਨ-ਗੇਂਦਾ, ਗੁਲਾਬ, ਮੋਤੀਆ, ਗੁਲਦਾਉਦੀ ਆਦਿ|ਇਹਨਾਂ ਦੀ ਵਰਤੋਂ ਹਾਰ ਬਣਾਉਣ ਲਈ, ਪੂਜਾ ਲਈ ਜਾਂ ਹੋਰ ਸਜਾਵਟੀ ਕੰਮਾਂ ਲਈ ਕੀਤੀ ਜਾਂਦੀ ਹੈ । ਡੰਡੀ ਵਾਲੇ ਫੁੱਲ-ਡੰਡੀ ਵਾਲੇ ਫੁੱਲ ਉਹ ਹੁੰਦੇ ਹਨ ਜਿਨ੍ਹਾਂ ਨੂੰ ਲੰਬੀ ਡੰਡੀ ਸਮੇਤ ਤੋੜਿਆ ਜਾਂਦਾ ਹੈ । ਇਹਨਾਂ ਨੂੰ ਡੰਡੀ ਸਮੇਤ ਹੀ ਵੇਚਿਆ ਜਾਂਦਾ ਹੈ । ਇਹਨਾਂ ਫੁੱਲਾਂ ਦੀ ਵਰਤੋਂ ਆਮ ਕਰਕੇ ਗੁਲਦਸਤੇ ਬਣਾਉਣ ਲਈ ਹੁੰਦੀ ਹੈ । ਇਹਨਾਂ ਨੂੰ ਤੋਹਫ਼ੇ ਵਜੋਂ ਦੇਣ ਲਈ ਵੀ ਵਰਤਿਆ ਜਾਂਦਾ ਹੈ । ਉਦਾਹਰਨ-ਗਲੈਡੀਓਲਸ, ਗੁਲਦਾਉਦੀ, ਜਰਬਰਾ, ਗੁਲਾਬ ਅਤੇ ਲਿਲੀ ਆਦਿ ।

ਪ੍ਰਸ਼ਨ 3.
ਮੋਤੀਆ ਦੇ ਫੁੱਲ ਦੀ ਮਹੱਤਤਾ ਬਾਰੇ ਦੱਸਦੇ ਹੋਏ, ਇਸ ਦੀ ਖੇਤੀ ਉੱਪਰ ਨੋਟ ਲਿਖੋ ।
ਉੱਤਰ-
ਮੋਤੀਆ ਖੁਸ਼ਬੂਦਾਰ ਫੁੱਲਾਂ ਵਿਚੋਂ ਇੱਕ ਮਹੱਤਵਪੂਰਨ ਫੁੱਲ ਹੈ । ਇਸ ਦੇ ਫੁੱਲ ਚਿੱਟੇ ਰੰਗ ਦੇ ਹੁੰਦੇ ਹਨ । ਇਹਨਾਂ ਫੁੱਲਾਂ ਵਿਚੋਂ ਖੁਸ਼ਬੂਦਾਰ ਤੇਲ ਪ੍ਰਾਪਤ ਕੀਤਾ ਜਾਂਦਾ ਹੈ ਅਤੇ ਇਹਨਾਂ ਨੂੰ ਪੂਜਾ ਪਾਠ ਲਈ ਵੀ ਵਰਤਿਆ ਜਾਂਦਾ ਹੈ ।

ਜਲਵਾਯੂ-ਵਧੇਰੇ ਤਾਪਮਾਨ ਅਤੇ ਖ਼ੁਸ਼ਕ ਮੌਸਮ ਮੋਤੀਆ ਵੀ ਪੈਦਾਵਾਰ ਲਈ ਢੁੱਕਵਾਂ ਰਹਿੰਦਾ ਹੈ । ਜ਼ਮੀਨ-ਮੋਤੀਆ ਦੀ ਖੇਤੀ ਲਈ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ, ਜਿਨ੍ਹਾਂ ਵਿਚ ਪਾਣੀ ਨਾ ਖੜਾ ਹੁੰਦਾ ਹੋਵੇ, ਵਧੀਆ ਰਹਿੰਦੀਆਂ ਹਨ ।
PSEB 9th Class Agriculture Solutions Chapter 3 ਫੁੱਲਾਂ ਦੀ ਕਾਸ਼ਤ 2

ਚਿੱਤਰ-ਮੋਤੀਆ ਕਟਾਈ-ਬੂਟਿਆਂ ਨੂੰ ਦੂਸਰੇ ਸਾਲ ਤੋਂ ਬਾਅਦ ਕਟਾਈ ਕਰਕੇ 45 ਤੋਂ 60 ਸੈਂ.ਮੀ. ਦੀ ਉਚਾਈ ਤੇ ਹੀ ਰੱਖਣਾ ਚਾਹੀਦਾ ਹੈ । ਫੁੱਲਾਂ ਦਾ ਸਮਾਂ-ਫੁੱਲ ਅਪਰੈਲ ਤੋਂ ਜੁਲਾਈ-ਅਗਸਤ ਮਹੀਨੇ ਤੱਕ ਮਿਲਦੇ ਹਨ । ਤੁੜਾਈ-ਮੋਤੀਏ ਦੇ ਫੁੱਲ ਦੀਆਂ ਕਲੀਆਂ, ਜਿਹੜੀਆਂ ਅਜੇ ਪੂਰੀਆਂ ਨਹੀਂ ਖੁੱਲੀਆਂ ਹੁੰਦੀਆਂ, ਨੂੰ ਤੋੜ ਕੇ ਵੇਚ ਸਕਦੇ ਹਾਂ ।

PSEB 9th Class Agriculture Solutions Chapter 3 ਫੁੱਲਾਂ ਦੀ ਕਾਸ਼ਤ

ਪ੍ਰਸ਼ਨ 4.
ਗੇਂਦੇ ਦੀ ਬੀਜਾਈ, ਤੁੜਾਈ ਅਤੇ ਝਾੜ ਉੱਤੇ ਨੋਟ ਲਿਖੋ ।
ਉੱਤਰ-
ਗੱਦਾ ਇੱਕ ਡੰਡੀ ਰਹਿਤ ਫੁੱਲ ਹੈ । ਪੰਜਾਬ ਵਿੱਚ ਇਸਦੀ ਖੇਤੀ ਸਾਰਾ ਸਾਲ ਕੀਤੀ ਜਾ ਸਕਦੀ ਹੈ । ਗੇਂਦੇ ਦੀ ਫ਼ਸਲ ਲਈ ਪੰਜਾਬ ਦੀਆਂ ਮਿੱਟੀਆਂ ਬਹੁਤ ਢੁੱਕਵੀਆਂ ਹਨ । ਨਰਸਰੀ ਬੀਜਣਾ-ਗੇਂਦੇ ਦੀ ਨਰਸਰੀ ਬਰਸਾਤਾਂ ਲਈ ਜੂਨ ਦੇ ਆਖਰੀ ਹਫ਼ਤੇ ਤੋਂ ਜੁਲਾਈ ਦੇ ਪਹਿਲੇ ਹਫ਼ਤੇ ਤੱਕ, ਸਰਦੀਆਂ ਲਈ ਅੱਧ ਸਤੰਬਰ ਅਤੇ ਗਰਮੀਆਂ ਲਈ ਜਨਵਰੀ ਦੇ ਪਹਿਲੇ ਹਫ਼ਤੇ ਵਿਚ ਲਗਾਈ ਜਾਂਦੀ ਹੈ । ਇਹ ਪਨੀਰੀ ਲਗਪਗ ਇੱਕ ਮਹੀਨੇ ਵਿਚ ਖੇਤਾਂ ਵਿਚ ਲਾਉਣ ਲਈ ਤਿਆਰ ਹੋ ਜਾਂਦੀ ਹੈ ।
PSEB 9th Class Agriculture Solutions Chapter 3 ਫੁੱਲਾਂ ਦੀ ਕਾਸ਼ਤ 3

ਕਿਸਮਾਂ-ਗੇਂਦੇ ਦੀਆਂ ਦੋ ਕਿਸਮਾਂ ਹਨ-ਅਫ਼ਰੀਕਨ ਅਤੇ ਫਰਾਂਸੀਸੀ । ਚਿੱਤਰ-ਗੇਂਦਾ ਫਾਸਲਾ-ਅਫ਼ਰੀਕਨ ਕਿਸਮਾਂ ਲਈ ਫਾਸਲਾ 40 x 30 ਸੈਂ.ਮੀ. ਅਤੇ ਫਰਾਂਸੀਸੀ ਕਿਸਮਾਂ ਲਈ 60 x 60 ਸੈਂ.ਮੀ. ।

ਫੁੱਲਾਂ ਦੀ ਪ੍ਰਾਪਤੀ-50 ਤੋਂ 60 ਦਿਨਾਂ ਬਾਅਦ ਫੁੱਲਾਂ ਦੀ ਪ੍ਰਾਪਤੀ ਹੋਣ ਲਗਦੀ ਹੈ । ਤੁੜਾਈ ਤੇ ਮੰਡੀਕਰਨ-ਫੁੱਲ ਪੂਰੇ ਖੁੱਲ੍ਹ ਜਾਣ ਤੇ ਤੋੜ ਕੇ ਮੰਡੀਕਰਨ ਕੀਤਾ ਜਾਂਦਾ ਹੈ । ਝਾੜ-ਬਰਸਾਤਾਂ ਵਿਚ ਔਸਤਨ ਝਾੜ 200 ਕੁਇੰਟਲ ਪ੍ਰਤੀ ਹੈਕਟੇਅਰ ਅਤੇ ਸਰਦੀਆਂ ਵਿਚ 150 ਤੋਂ 170 ਕੁਇੰਟਲ ਪ੍ਰਤੀ ਹੈਕਟੇਅਰ ।

ਪ੍ਰਸ਼ਨ 5.
ਹੇਠ ਲਿਖੇ ਫੁੱਲਾਂ ਦੀਆਂ ਫ਼ਸਲਾਂ ਦਾ ਪੌਦ ਵਾਧਾ ਕਿਵੇਂ ਕੀਤਾ ਜਾਂਦਾ ਹੈ ?
(ਉ) ਗਲੈਡੀਓਲਸ
(ਅ) ਰਜਨੀਗੰਧਾ
(ਇ) ਗੁਲਦਾਉਦੀ
(ਸ) ਜਰਬਰਾ ।
ਉੱਤਰ-
(ੳ) ਗਲੈਡੀਓਲਸ-ਗਲੈਡੀਓਲਸ ਦੀ ਬੀਜਾਈ ਗੰਢੀਆਂ ਤੋਂ ਕੀਤੀ ਜਾਂਦੀ ਹੈ ।
(ਅ) ਰਜਨੀਰੀਧਾ-ਰਜਨੀਗੰਧਾ ਦੇ ਗੰਢੇ ਲਗਾਏ ਜਾਂਦੇ ਹਨ ।
(ਇ) ਗੁਲਦਾਉਦੀ-ਗੁਲਦਾਉਦੀ ਦੀਆਂ ਕਲਮਾਂ ਪੁਰਾਣੇ ਬੂਟਿਆਂ ਦੇ ਟੂਸਿਆਂ ਤੋਂ ਤਿਆਰ ਕੀਤੀਆਂ ਜਾਂਦੀਆਂ ਹਨ ।
(ਸ) ਜਰਬਰਾ-ਟਿਸ਼ੂ ਕਲਚਰ ਦੁਆਰਾ ਤਿਆਰ ਕੀਤੇ ਜਾਂਦੇ ਹਨ ।

PSEB 9th Class Agriculture Guide ਫੁੱਲਾਂ ਦੀ ਕਾਸ਼ਤ Important Questions and Answers

ਹੀ ਕੁਝ ਹੋਰ ਮਹੱਤਵਪੂਰਨ ਪ੍ਰਸ਼ਨ
ਵਸਤੁਨਿਸ਼ਠ ਪ੍ਰਸ਼ਨ । ਬਹੁ-ਭਾਂਤੀ ਉੱਤਰਾਂ ਵਾਲੇ

ਪ੍ਰਸ਼ਨ 1.
ਡੰਡੀ ਵਾਲੇ ਫੁੱਲ ਵਜੋਂ ਉਗਾਈ ਜਾਣ ਵਾਲੀ ਮੁੱਖ ਫ਼ਸਲ ਹੈ :
(ਉ) ਗੇਂਦਾ
(ਅ) ਗੁਲਾਬ
(ਇ) ਗਲੈਡੀਓਲਸ
(ਸ) ਕੋਈ ਨਹੀਂ ॥
ਉੱਤਰ-
(ਇ) ਗਲੈਡੀਓਲਸ

ਪ੍ਰਸ਼ਨ 2.
ਰਜਨੀਗੰਧਾ ਫੁੱਲਾਂ ਦਾ ਡੰਡੀ ਰਹਿਤ ਪ੍ਰਤੀ ਏਕੜ ਝਾੜ ਹੈ : ‘
(ਉ) 2-2.5 ਟਨ
(ਅ) 5 ਟਨ
(ਬ) 20 ਟਨ
(ਸ) ਟਨ ।
ਉੱਤਰ-
(ਉ) 2-2.5 ਟਨ

ਪ੍ਰਸ਼ਨ 3.
ਗਲੈਡੀਓਲਸ ਦੀ ਖੇਤੀ ……………………. ਤੋਂ ਕੀਤੀ ਜਾਂਦੀ ਹੈ :
(ਉ) ਗੰਢਿਆਂ
(ਅ) ਕਲਮਾਂ
(ੲ) ਪੱਤੇ
(ਸ) ਕੁੱਝ ਵੀ ।
ਉੱਤਰ-
(ਉ) ਗੰਢਿਆਂ

PSEB 9th Class Agriculture Solutions Chapter 3 ਫੁੱਲਾਂ ਦੀ ਕਾਸ਼ਤ

ਪ੍ਰਸ਼ਨ 4.
ਝੰਡੀ ਰਹਿਤ ਫੁੱਲ ਹੈ :
(ਉ) ਗੇਂਦਾ
(ਅ) ਗੁਲਾਬ
(ਇ) ਮੋਤੀਆ।
(ਸ) ਸਾਰੇ ਠੀਕ ॥
ਉੱਤਰ-
(ਸ) ਸਾਰੇ ਠੀਕ ॥

ਪ੍ਰਸ਼ਨ 5.
ਫਰਾਂਸੀਸੀ ਫੁੱਲ …………………………… ਦੀ ਕਿਸਮ ਹੈ :
(ਉ) ਗੇਂਦਾ
(ਅ) ਗੁਲਾਬ
(ਇ) ਮੋਤੀਆ
(ਸਿ) ਜਰਬਰਾ ।
ਉੱਤਰ-
(ਉ) ਗੇਂਦਾ।

ਠੀਕ/ਗ਼ਲਤ ਦੱਸੋ :

ਪ੍ਰਸ਼ਨ 1.
ਪੰਜਾਬ ਵਿੱਚ 5000 ਹੈਕਟੇਅਰ ਰਕਬਾ ਫੁੱਲਾਂ ਦੀ ਕਾਸ਼ਤ ਹੇਠ ਹੈ ।
ਉੱਤਰ-
ਗਲਤ,

ਪ੍ਰਸ਼ਨ 2.
ਪੰਜਾਬ ਵਿੱਚ 13000 ਹੈਕਟੇਅਰ ਰਕਬੇ ਉੱਪਰ ਤਾਜ਼ੇ ਤੋੜਨ ਵਾਲੇ ਫੁੱਲਾਂ ਦੀ ਖੇਤੀ ਹੁੰਦੀ ਹੈ ।
ਉੱਤਰ-
ਗਲਤ,

ਪ੍ਰਸ਼ਨ 3.
ਗਲੈਡੀਓਲਸ ਦੀ ਖੇਤੀ ਢਿਆਂ ਤੋਂ ਕੀਤੀ ਜਾਂਦੀ ਹੈ ।
ਉੱਤਰ-
ਠੀਕ,

ਪ੍ਰਸ਼ਨ 4.
ਗੇਂਦੇ ਦੀ ਕਾਸ਼ਤ ਲਈ ਇੱਕ ਏਕੜ ਦੀ ਨਰਸਰੀ ਲਈ 600 ਗਰਾਮ ਬੀਜ ਦੀ ਲੋੜ ਹੈ ।
ਉੱਤਰ-
ਠੀਕ,

ਪ੍ਰਸ਼ਨ 5.
ਗੁਲਦਾਉਦੀ ਡੰਡੀ ਵਾਲਾ ਤੇ ਡੰਡੀ ਰਹਿਤ ਫੁੱਲ ਦੋਵੇਂ ਤਰ੍ਹਾਂ ਵਰਤੇ ਜਾਂਦੇ ਹਨ ।
ਉੱਤਰ-
ਠੀਕ ।

PSEB 9th Class Agriculture Solutions Chapter 3 ਫੁੱਲਾਂ ਦੀ ਕਾਸ਼ਤ

ਖ਼ਾਲੀ ਥਾਂ ਭਰੋ :

ਪ੍ਰਸ਼ਨ 1.
ਪੰਜਾਬ ਵਿਚ ਮੁੱਖ ਫੁੱਲਾਂ ਵਾਲੀਆਂ ਫ਼ਸਲਾਂ ਨੂੰ ………………………… ਭਾਗਾਂ ਵਿਚ ਵੰਡਿਆ ਜਾਂਦਾ ਹੈ-ਡੰਡੀ ਰਹਿਤ ਫੁੱਲ, ਡੰਡੀ ਵਾਲੇ ਫੁੱਲ ।
ਉੱਤਰ-
ਦੋ,

ਪ੍ਰਸ਼ਨ 2.
ਡੰਡੀ ਵਾਲੇ ਫੁੱਲਾਂ ਨੂੰ …………….. ਸਮੇਤ ਤੋੜਿਆ ਜਾਂਦਾ ਹੈ, ਜਿਵੇਂ ਗਲੈਡੀਓਲਸ ।
ਉੱਤਰ-
ਲੰਬੀ ਡੰਡੀ,

ਪ੍ਰਸ਼ਨ 3.
ਗੇਂਦਾ ਪੰਜਾਬ ਦਾ …………….. ਫੁੱਲਾਂ ਵਿਚੋਂ ਮੁੱਖ ਫੁੱਲ ਹੈ ।
ਉੱਤਰ-
ਡੰਡੀ ਰਹਿਤ,

ਪ੍ਰਸ਼ਨ 4.
ਰਜਨੀਰੀਧਾ ਦੇ ਗੰਢੇ …………… .. ਵਿਚ ਲਗਾਏ ਜਾਂਦੇ ਹਨ ।
ਉੱਤਰ-
ਫ਼ਰਵਰੀ-ਮਾਰਚ,

ਪ੍ਰਸ਼ਨ 5.
ਮੋਤੀਆ ਦੇ ਫੁੱਲ …………….. ਦੇ ਅਤੇ ਖ਼ੁਸ਼ਬੂਦਾਰ ਹੁੰਦੇ ਹਨ ।
ਉੱਤਰ-
ਚਿੱਟੇ ਰੰਗ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੰਜਾਬ ਵਿਚ ਤਾਜ਼ੇ ਤੋੜਨ ਵਾਲੇ ਫੁੱਲਾਂ ਦੀ ਕਾਸ਼ਤ ਹੇਠ ਰਕਬਾ ਦੱਸੋ ।
ਉੱਤਰ-
1300 ਹੈਕਟੇਅਰ ॥

ਪ੍ਰਸ਼ਨ 2.
ਗਲੈਡੀਓਲਸ, ਗੁਲਦਾਉਦੀ, ਜਰਬਰਾ ਕਿਸ ਤਰ੍ਹਾਂ ਦੇ ਫੁੱਲ ਹਨ ?
ਉੱਤਰ-
ਡੰਡੀ ਵਾਲੇ ।

ਪ੍ਰਸ਼ਨ 3.
ਗੁਲਾਬ, ਮੋਤੀਆ ਕਿਸ ਤਰ੍ਹਾਂ ਦੇ ਫੁੱਲ ਹਨ ?
ਉੱਤਰ-
ਡੰਡੀ ਰਹਿਤ ਫੁੱਲ ।

PSEB 9th Class Agriculture Solutions Chapter 3 ਫੁੱਲਾਂ ਦੀ ਕਾਸ਼ਤ

ਪ੍ਰਸ਼ਨ 4.
ਗਲੈਡੀਓਲਸ ਦੀ ਖੇਤੀ ਕਿਸ ਤੋਂ ਕੀਤੀ ਜਾਂਦੀ ਹੈ ?
ਉੱਤਰ-
ਗੰਢੀਆਂ ਤੋਂ ।

ਪ੍ਰਸ਼ਨ 5.
ਗਲੈਡੀਓਲਸ ਦੇ ਗੰਢੇ ਕਦੋਂ ਬੀਜੇ ਜਾਂਦੇ ਹਨ ?
ਉੱਤਰ-
ਸਤੰਬਰ ਤੋਂ ਅੱਧ ਨਵੰਬਰ ।

ਪ੍ਰਸ਼ਨ 6.
ਪੰਜਾਬ ਵਿਚ ਗੇਂਦੇ ਦੀ ਕਾਸ਼ਤ ਕਦੋਂ ਕੀਤੀ ਜਾ ਸਕਦੀ ਹੈ ?
ਉੱਤਰ-
ਪੰਜਾਬ ਵਿਚ ਗੇਂਦੇ ਦੀ ਕਾਸ਼ਤ ਸਾਰਾ ਸਾਲ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 7.
ਗੇਂਦੇ ਦੀ ਫ਼ਸਲ ਲਈ ਕਿਹੜੀ ਮਿੱਟੀ ਢੁੱਕਵੀਂ ਹੈ ?
ਉੱਤਰ-
ਗੇਂਦੇ ਦੀ ਫ਼ਸਲ ਲਈ ਪੰਜਾਬ ਦੀਆਂ ਸਾਰੀਆਂ ਜ਼ਮੀਨਾਂ ਠੀਕ ਹਨ ।

ਪ੍ਰਸ਼ਨ 8.
ਗੇਂਦੇ ਦੀਆਂ ਕਿਸਮਾਂ ਦੱਸੋ ।
ਉੱਤਰ-
ਅਫਰੀਕਨ ਅਤੇ ਫਰਾਂਸੀਸੀ ।

ਪ੍ਰਸ਼ਨ 9.
ਇੱਕ ਏਕੜ ਨਰਸਰੀ ਲਈ ਗੇਂਦੇ ਦੇ ਬੀਜ ਦੀ ਮਾਤਰਾ ਦੱਸੋ ।
ਉੱਤਰ-
600 ਗਰਾਮ ॥

ਪ੍ਰਸ਼ਨ 10.
ਬਰਸਾਤ ਲਈ ਗੇਂਦੇ ਦੀ ਪਨੀਰੀ ਕਦੋਂ ਲਾਈ ਜਾਂਦੀ ਹੈ ?
ਉੱਤਰ-
ਜੂਨ ਦੇ ਆਖਰੀ ਹਫ਼ਤੇ ਤੋਂ ਜੁਲਾਈ ਦੇ ਪਹਿਲੇ ਹਫ਼ਤੇ ਤੱਕ !

ਪ੍ਰਸ਼ਨ 11.
ਗੇਂਦੇ ਦੇ ਫੁੱਲ ਕਿੰਨੇ ਦਿਨਾਂ ਬਾਅਦ ਮਿਲਣ ਲਗਦੇ ਹਨ ?
ਉੱਤਰ-
50 ਤੋਂ 60 ਦਿਨਾਂ ਬਾਅਦ ।

ਪ੍ਰਸ਼ਨ 12.
ਗੇਂਦੇ ਦਾ ਬਰਸਾਤਾਂ ਦੇ ਮੌਸਮ ਵਿਚ ਝਾੜ ਦੱਸੋ ।
ਉੱਤਰ-
ਲਗਪਗ 200 ਕੁਇੰਟਲ ਪ੍ਰਤੀ ਹੈਕਟੇਅਰ ।

ਪ੍ਰਸ਼ਨ 13.
ਗੇਂਦੇ ਦੇ ਫੁੱਲਾਂ ਦਾ ਸਰਦੀਆਂ ਵਿਚ ਝਾੜ ਦੱਸੋ ।
ਉੱਤਰ-
150-170 ਕੁਇੰਟਲ ਪ੍ਰਤੀ ਹੈਕਟੇਅਰ ।

ਪ੍ਰਸ਼ਨ 14.
ਗੁਲਦਾਉਦੀ ਦੀਆਂ ਕਲਮਾਂ ਕਿੱਥੋਂ ਲਈਆਂ ਜਾਂਦੀਆਂ ਹਨ ?
ਉੱਤਰ-
ਪੁਰਾਣੇ ਬੂਟਿਆਂ ਦੇ ਟੂਸਿਆਂ ਤੋਂ ।

PSEB 9th Class Agriculture Solutions Chapter 3 ਫੁੱਲਾਂ ਦੀ ਕਾਸ਼ਤ

ਪ੍ਰਸ਼ਨ 15.
ਗੁਲਦਾਉਦੀ ਦੀਆਂ ਕਲਮਾਂ ਕਦੋਂ ਤਿਆਰ ਕੀਤੀਆਂ ਜਾਂਦੀਆਂ ਹਨ ?
ਉੱਤਰ-
ਜੂਨ ਦੇ ਅੰਤ ਤੋਂ ਅੱਧ ਜੁਲਾਈ ਤੱਕ ॥

ਪ੍ਰਸ਼ਨ 16.
ਗੁਲਦਾਉਦੀ ਦੀਆਂ ਕਲਮਾਂ ਖੇਤਾਂ ਵਿਚ ਕਦੋਂ ਲਾਈਆਂ ਜਾਂਦੀਆਂ ਹਨ ?
ਉੱਤਰ-
ਅੱਧ ਜੁਲਾਈ ਤੋਂ ਅੱਧ ਸਤੰਬਰ ਤੱਕ ।

ਪ੍ਰਸ਼ਨ 17.
ਗੁਲਦਾਉਦੀ ਦੇ ਬੂਟਿਆਂ ਦਾ ਫਾਸਲਾ ਦੱਸੋ ।
ਉੱਤਰ-
30 x 30 ਸੈਂ.ਮੀ. ।

ਪ੍ਰਸ਼ਨ 18.
ਗੁਲਦਾਉਦੀ ਦੇ ਫੁੱਲ ਕਦੋਂ ਆਉਂਦੇ ਹਨ ?
ਉੱਤਰ-
ਨਵੰਬਰ-ਦਸੰਬਰ ।

ਪ੍ਰਸ਼ਨ 19.
ਗੁਲਦਾਉਦੀ ਦੇ ਫੁੱਲਾਂ ਨੂੰ ਜ਼ਮੀਨ ਤੋਂ ਕਿੰਨੀ ਦੂਰ ਕੱਟਿਆ ਜਾਂਦਾ ਹੈ ?
ਉੱਤਰ-
ਜ਼ਮੀਨ ਤੋਂ ਪੰਜ ਸੈਂ.ਮੀ. ਛੱਡ ਕੇ !

ਪ੍ਰਸ਼ਨ 20.
ਪੰਜਾਬ ਵਿਚ ਗੁਲਾਬ ਦੇ ਫੁੱਲ ਕਦੋਂ ਪ੍ਰਾਪਤ ਹੁੰਦੇ ਹਨ ?
ਉੱਤਰ-
ਨਵੰਬਰ ਤੋਂ ਫ਼ਰਵਰੀ-ਮਾਰਚ ਤੱਕ ।

ਪ੍ਰਸ਼ਨ 21.
ਜਰਬਰੇ ਦੇ ਫੁੱਲਾਂ ਦਾ ਰੰਗ ਦੱਸੋ ।
ਉੱਤਰ-
ਲਾਲ, ਸੰਤਰੀ, ਚਿੱਟੇ, ਗੁਲਾਬੀ, ਪੀਲੇ ।

ਪ੍ਰਸ਼ਨ 22.
ਜਰਬਰਾ ਦੇ ਬੂਟੇ ਕਦੋਂ ਲਗਾਏ ਜਾਂਦੇ ਹਨ ?
ਉੱਤਰ-
ਸਤੰਬਰ-ਅਕਤੂਬਰ !

ਪ੍ਰਸ਼ਨ 23.
ਰਜਨੀਗੰਧਾ ਕਿੰਨੀਆਂ ਕਿਸਮਾਂ ਵਿਚ ਆਉਂਦੇ ਹਨ ?
ਉੱਤਰ-
ਸਿੰਗਲ ਅਤੇ ਡਬਲ ਕਿਸਮਾਂ ਵਿਚ ।

PSEB 9th Class Agriculture Solutions Chapter 3 ਫੁੱਲਾਂ ਦੀ ਕਾਸ਼ਤ

ਪ੍ਰਸ਼ਨ 24.
ਰਜਨੀਰੀਧਾ ਦੀ ਕਿਹੜੀ ਕਿਸਮ ਖੁਸ਼ਬੂਦਾਰ ਹੈ ?
ਉੱਤਰ-
ਸਿੰਗਲ ਕਿਸਮਾਂ ।

ਪ੍ਰਸ਼ਨ 25.
ਰਜਨੀਗੰਧਾ ਦੇ ਗੰਦੇ ਕਦੋਂ ਲਾਏ ਜਾਂਦੇ ਹਨ ?
ਉੱਤਰ-
ਫ਼ਰਵਰੀ-ਮਾਰਚ !

ਪ੍ਰਸ਼ਨ 26.
ਰਜਨੀਰੀਧਾ ਦੇ ਫੁੱਲ ਕਦੋਂ ਆਉਂਦੇ ਹਨ ?
ਉੱਤਰ-
ਜੁਲਾਈ-ਅਗਸਤ ॥

ਪ੍ਰਸ਼ਨ 27.
ਰਜਨੀਗੰਧਾ ਦਾ ਝਾੜ ਦੱਸੋ ।
ਉੱਤਰ-
80,000 ਫੁੱਲ ਡੰਡੀਆਂ ਜਾਂ 2-2.5 ਟਨ ਪ੍ਰਤੀ ਏਕੜ ਝੰਡੀ ਰਹਿਤ ਫੁੱਲਾਂ ਦਾ ਝਾੜ ਮਿਲਦਾ ਹੈ ।

ਪ੍ਰਸ਼ਨ 28.
ਇੱਕ ਖੁਸ਼ਬੂਦਾਰ ਫੁੱਲ ਦਾ ਨਾਂ ਦੱਸੋ ।
ਉੱਤਰ-
ਮੋਤੀਆ ।

ਪ੍ਰਸ਼ਨ 29.
ਮੋਤੀਆ ਦੇ ਫੁੱਲਾਂ ਦਾ ਰੰਗ ਦੱਸੋ ।
ਉੱਤਰ-
ਚਿੱਟਾ ।

ਪ੍ਰਸ਼ਨ 30.
ਮੋਤੀਆ ਦੇ ਫੁੱਲ ਕਦੋਂ ਆਉਂਦੇ ਹਨ ?
ਉੱਤਰ-
ਅਪਰੈਲ ਤੋਂ ਜੁਲਾਈ-ਅਗਸਤ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਗਲੈਡੀਓਲਸ ਦੀਆਂ ਗੰਢੀਆਂ ਨੂੰ ਅਗਲੇ ਸਾਲ ਲਈ ਕਿਵੇਂ ਤਿਆਰ ਕੀਤਾ ਜਾਂਦਾ ਹੈ ?
ਉੱਤਰ-
ਫੁੱਲ ਡੰਡੀਆਂ ਕੱਟਣ ਤੋਂ 6-8 ਹਫ਼ਤੇ ਬਾਅਦ ਜ਼ਮੀਨ ਵਿਚੋਂ ਗੰਢੀਆਂ ਪੱਟ ਕੇ ਛਾਂਵੇਂ ਸੁਕਾ ਕੇ ਅਗਲੇ ਸਾਲ ਦੀ ਬੀਜਾਈ ਲਈ ਕੋਲਡ ਸਟੋਰ ਵਿਚ ਰੱਖ ਲਈਆਂ ਜਾਂਦੀਆਂ ਹਨ ।

ਪ੍ਰਸ਼ਨ 2.
ਗੱਦੇ ਦੀ ਨਰਸਰੀ ਕਦੋਂ ਲਗਾਈ ਜਾਂਦੀ ਹੈ ?
ਉੱਤਰ-
ਬਰਸਾਤਾਂ ਲਈ ਜੂਨ ਦੇ ਆਖ਼ਰੀ ਹਫ਼ਤੇ ਤੋਂ ਜੁਲਾਈ ਦੇ ਪਹਿਲੇ ਹਫ਼ਤੇ ਤੱਕ, ਸਰਦੀਆਂ ਲਈ ਅੱਧ ਸਤੰਬਰ ਅਤੇ ਗਰਮੀਆਂ ਲਈ ਜਨਵਰੀ ਦੇ ਪਹਿਲੇ ਹਫ਼ਤੇ ਲਗਾਈ ਜਾਂਦੀ ਹੈ ।

ਪ੍ਰਸ਼ਨ 3.
ਗੁਲਦਾਉਦੀ ਦੀਆਂ ਕਲਮਾਂ ਨੂੰ ਕਦੋਂ ਤਿਆਰ ਕੀਤਾ ਤੇ ਲਾਇਆ ਜਾਂਦਾ ਹੈ ?
ਉੱਤਰ-
ਕਲਮਾਂ ਨੂੰ ਜੂਨ ਦੇ ਅੰਤ ਤੋਂ ਅੱਧ ਜੁਲਾਈ ਤੱਕ ਪੁਰਾਣੇ ਬੂਟਿਆਂ ਦੇ ਟੂਸਿਆਂ ਤੋਂ ਤਿਆਰ ਕੀਤਾ ਜਾਂਦਾ ਹੈ । ਖੇਤਾਂ ਵਿਚ ਅੱਧ ਜੁਲਾਈ ਤੋਂ ਅੱਧ ਸਤੰਬਰ ਤਕ ਖੇਤਾਂ ਵਿਚ ਲਾਇਆ ਜਾਂਦਾ ਹੈ ।
PSEB 9th Class Agriculture Solutions Chapter 3 ਫੁੱਲਾਂ ਦੀ ਕਾਸ਼ਤ 4

ਪ੍ਰਸ਼ਨ 4.
ਗੁਲਦਾਉਦੀ ਦੇ ਫੁੱਲ ਕਦੋਂ ਆਉਂਦੇ ਹਨ ਤੇ ਇਹਨਾਂ ਦੀ ਤੁੜਾਈ ਬਾਰੇ ਦੱਸੋ !
ਉੱਤਰ-
ਗੁਲਦਾਉਦੀ ਦੇ ਫੁੱਲ ਨਵੰਬਰ-ਦਸੰਬਰ ਵਿਚ ਲਗਦੇ ਹਨ ਤੇ ਡੰਡੀ ਵਾਲੇ ਫੁੱਲਾਂ ਨੂੰ ਜ਼ਮੀਨ ਤੋਂ ਪੰਜ ਸੈਂ.ਮੀ. ਛੱਡ ਕੇ ਕੱਟਿਆ ਜਾਂਦਾ ਹੈ ਜਦੋਂ ਕਿ ਡੰਡੀ ਤੋਂ ਬਿਨਾਂ ਫੁੱਲਾਂ ਨੂੰ ਪੂਰਾ ਖੁੱਲ੍ਹਣ ਤੇ ਤੋੜਿਆ ਜਾਂਦਾ ਹੈ ।

PSEB 9th Class Agriculture Solutions Chapter 3 ਫੁੱਲਾਂ ਦੀ ਕਾਸ਼ਤ

ਪ੍ਰਸ਼ਨ 5.
ਗੁਲਾਬ ਦੇ ਫੁੱਲ ਕਦੋਂ ਆਉਂਦੇ ਹਨ ਤੇ ਇਹਨਾਂ ਦੀ ਤੁੜਾਈ ਬਾਰੇ ਦੱਸੋ ।
ਉੱਤਰ-
ਗੁਲਾਬ ਦੇ ਫੁੱਲ ਪੰਜਾਬ ਵਿਚ ਨਵੰਬਰ ਤੋਂ ਫ਼ਰਵਰੀ-ਮਾਰਚ ਤੱਕ ਆਉਂਦੇ ਹਨ । ਗੁਲਾਬ ਦੀ ਡੰਡੀ ਵਾਲੇ ਫੁੱਲਾਂ ਨੂੰ ਬੰਦ ਫੁੱਲ ਅਵਸਥਾ ਵਿਚ ਅਤੇ ਡੰਡੀ ਰਹਿਤ ਫੁੱਲਾਂ ਨੂੰ ਪੂਰੇ ਖੁੱਲ੍ਹਣ ਤੇ ਤੋੜਿਆ ਜਾਂਦਾ ਹੈ ।
PSEB 9th Class Agriculture Solutions Chapter 3 ਫੁੱਲਾਂ ਦੀ ਕਾਸ਼ਤ 5

ਪ੍ਰਸ਼ਨ 6.
ਰਜਨੀਗੰਧਾ ਦੀਆਂ ਕਿਸਮਾਂ ਬਾਰੇ ਦੱਸੋ ।
ਉੱਤਰ-
ਰਜਨੀਗੰਧਾ ਦੀਆਂ ਦੋ ਕਿਸਮਾਂ ਹਨ-ਸਿੰਗਲ ਅਤੇ ਡਬਲ । ਸਿੰਗਲ ਕਿਸਮਾਂ ਵਧੇਰੇ ਖੁਸ਼ਬੂਦਾਰ ਹਨ ਅਤੇ ਇਹਨਾਂ ਵਿਚੋਂ ਤੇਲ ਵੀ ਕੱਢਿਆ ਜਾਂਦਾ ਹੈ ।
PSEB 9th Class Agriculture Solutions Chapter 3 ਫੁੱਲਾਂ ਦੀ ਕਾਸ਼ਤ 6

ਪ੍ਰਸ਼ਨ 7.
ਰਜਨੀਗੰਧਾ ਦੇ, ਗੰਢੇ ਕਦੋਂ ਲਗਾਏ ਜਾਂਦੇ ਹਨ ਤੇ ਫੁੱਲ ਕਦੋਂ ਆਉਂਦੇ ਹਨ ?
ਉੱਤਰ-
ਗੰਢੇ ਫ਼ਰਵਰੀ-ਮਾਰਚ ਵਿਚ ਲਗਾਏ ਜਾਂਦੇ ਹਨ ਤੇ ਫੁੱਲ ਜੁਲਾਈ-ਅਗਸਤ ਵਿਚ ਆਉਂਦੇ ਹਨ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਗਲੈਡੀਓਲਸ ਦੀ ਕਾਸ਼ਤ ਦਾ ਵੇਰਵਾ ਦਿਓ ।
ਉੱਤਰ-
ਗਲੈਡੀਓਲਸ ਪੰਜਾਬ ਵਿਚ ਡੰਡੀ ਵਾਲੇ ਫੁੱਲਾਂ ਵਿਚੋਂ ਮੁੱਖ ਫੁੱਲ ਹੈ । ਬੀਜ-ਗਲੈਡੀਓਲਸ ਦੀ ਬੀਜਾਈ ਲਈ ਗੰਢਿਆਂ ਦੀ ਵਰਤੋਂ ਕੀਤੀ ਜਾਂਦੀ ਹੈ ।
PSEB 9th Class Agriculture Solutions Chapter 3 ਫੁੱਲਾਂ ਦੀ ਕਾਸ਼ਤ 7
ਚਿੱਤਰ-ਗਲੈਡੀਓਲਸ ਬੀਜਾਈ ਦਾ ਸਮਾਂ-ਸਤੰਬਰ ਤੋਂ ਅੱਧ ਨਵੰਬਰ । ਫਾਸਲਾ-30 x 20 ਸੈਂ.ਮੀ. 1 ਕਟਾਈ-ਡੰਡੀਆਂ ਦੀ ਕਟਾਈ ਉਸ ਸਮੇਂ ਕੀਤੀ ਜਾਂਦੀ ਹੈ ਜਦੋਂ ਪਹਿਲਾ ਫੁੱਲ ਅੱਧਾ ਜਾਂ ਪੂਰਾ ਖੁੱਲ੍ਹ ਜਾਵੇ । ਸਟੋਰ ਕਰਨਾ-ਫੁੱਲ ਡੰਡੀਆਂ ਨੂੰ ਪਾਣੀ ਵਿੱਚ ਰੱਖ ਕੇ ਨੌਂ ਦਿਨਾਂ ਲਈ ਕੋਲਡ ਸਟੋਰ ਵਿਚ ਸਟੋਰ ਕੀਤਾ ਜਾ ਸਕਦਾ ਹੈ । ਅਗਲੇ ਸਾਲ ਦਾ ਬੀਜ-ਜਦੋਂ ਫੁੱਲ ਡੰਡੀਆਂ ਕੱਟ ਲਈਆਂ ਜਾਣ ਤਾਂ 6-8 ਹਫ਼ਤੇ ਬਾਅਦ ਜ਼ਮੀਨ ਵਿਚੋਂ ਗੰਢੀਆਂ ਪੁੱਟ ਕੇ ਛਾਂ ਵਿਚ ਸੁਕਾ ਲਾਈਆਂ ਜਾਂਦੀਆਂ ਹਨ । ਇਹਨਾਂ ਨੂੰ ਅਗਲੇ ਸਾਲ ਦੀ ਬੀਜਾਈ ਲਈ ਕੋਲਡ ਸਟੋਰ ਵਿਚ ਸਟੋਰ ਕੀਤਾ ਜਾਂਦਾ ਹੈ ।

ਪ੍ਰਸ਼ਨ 2.
ਗੁਲਦਾਉਦੀ ਦੀ ਕਾਸ਼ਤ ਬਾਰੇ ਕੀ ਜਾਣਦੇ ਹੋ ?
ਉੱਤਰ-
ਗੁਲਦਾਉਦੀ ਦੇ ਫੁੱਲ ਡੰਡੀ ਵਾਲੇ ਅਤੇ ਬਿਨਾਂ ਡੰਡੀ ਵਾਲੇ ਵੀ ਹੋ ਸਕਦੇ ਹਨ । ਇਹਨਾਂ ਨੂੰ ਗਮਲਿਆਂ ਵਿਚ ਵੀ ਲਗਾਇਆ ਜਾਂਦਾ ਹੈ । ਕਲਮਾਂ ਤਿਆਰ ਕਰਨਾ-ਕਲਮਾਂ ਨੂੰ ਜੂਨ ਦੇ ਅੰਤ ਤੋਂ ਅੱਧ ਜੁਲਾਈ ਤੱਕ ਪੁਰਾਣੇ ਬੁਟਿਆਂ ਦੇ ਟੂਸਿਆਂ ਤੋਂ ਤਿਆਰ ਕੀਤਾ ਜਾਂਦਾ ਹੈ । ਬੀਜਾਈ ਦਾ ਸਮਾਂ-ਕਲਮਾਂ ਨੂੰ ਅੱਧ ਜੁਲਾਈ ਤੋਂ ਅੱਧ ਸਤੰਬਰ ਤੱਕ ਖੇਤਾਂ ਵਿਚ ਲਾਇਆ ਜਾਂਦਾ ਹੈ । ਫ਼ਾਸਲਾ-30 x 30 ਸੈਂ.ਮੀ. । ਫੁੱਲ ਆਉਣ ਦਾ ਸਮਾਂ-ਨਵੰਬਰ-ਦਸੰਬਰ ਵਿਚ । ਕਟਾਈ-ਡੰਡੀ ਵਾਲੇ ਫੁੱਲਾਂ ਨੂੰ ਜ਼ਮੀਨ ਤੋਂ ਪੰਜ ਸੈਂ.ਮੀ. ਛੱਡ ਕੇ ਕੱਟਿਆ ਜਾਂਦਾ ਹੈ । ਪਰ ਡੰਡੀ ਰਹਿਤ ਫੁੱਲਾਂ ਨੂੰ ਪੂਰਾ ਖੁੱਲ੍ਹਣ ਤੇ ਤੋੜਿਆ ਜਾਂਦਾ ਹੈ ।

PSEB 9th Class Agriculture Solutions Chapter 3 ਫੁੱਲਾਂ ਦੀ ਕਾਸ਼ਤ

ਫੁੱਲਾਂ ਦੀ ਕਾਸ਼ਤ PSEB 9th Class Agriculture Notes

ਪਾਠ ਇੱਕ ਨਜ਼ਰ ਵਿੱਚ

  1. ਭਾਰਤੀ ਸਮਾਜ ਵਿੱਚ ਫੁੱਲਾਂ ਦੀ ਮਹੱਤਤਾ ਪੁਰਾਣੇ ਸਮੇਂ ਤੋਂ ਹੀ ਬਣੀ ਹੋਈ ਹੈ ।
  2. ਫੁੱਲਾਂ ਦੀ ਵਰਤੋਂ ਪੂਜਾ ਲਈ, ਵਿਆਹ ਸ਼ਾਦੀਆਂ ਲਈ ਅਤੇ ਹੋਰ ਸਮਾਜਿਕ ਸਮਾਰੋਹਾਂ ਲਈ ਵੱਡੀ ਮਾਤਰਾ ਵਿਚ ਕੀਤੀ ਜਾਂਦੀ ਹੈ ।
  3. ਪੰਜਾਬ ਵਿੱਚ 2160 ਹੈਕਟੇਅਰ ਰਕਬਾ ਫੁੱਲਾਂ ਦੀ ਕਾਸ਼ਤ ਹੇਠ ਹੈ ।
  4. ਪੰਜਾਬ ਵਿੱਚ 1300 ਹੈਕਟੇਅਰ ਰਕਬੇ ਉੱਪਰ ਤਾਜ਼ੇ ਤੋੜਨ ਵਾਲੇ ਫੁੱਲਾਂ ਦੀ ਖੇਤੀ ਹੁੰਦੀ ਹੈ ।
  5. ਪੰਜਾਬ ਵਿਚ ਮੁੱਖ ਫੁੱਲਾਂ ਵਾਲੀਆਂ ਫ਼ਸਲਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ । ਹੈ-ਡੰਡੀ ਰਹਿਤ ਫੁੱਲ, ਡੰਡੀ ਵਾਲੇ ਫੁੱਲ । “
  6. ਡੰਡੀ ਰਹਿਤ ਫੁੱਲਾਂ ਨੂੰ ਲੰਬੀ ਡੰਡੀ ਤੋਂ ਬਿਨਾਂ ਤੋੜਿਆ ਜਾਂਦਾ ਹੈ । ਉਦਾਹਰਨ | ਗੇਂਦਾ, ਗੁਲਾਬ, ਮੋਤੀਆ ਆਦਿ ।
  7. ਡੰਡੀ ਵਾਲੇ ਫੁੱਲਾਂ ਨੂੰ ਲੰਬੀ ਡੰਡੀ ਸਮੇਤ ਤੋੜਿਆ ਜਾਂਦਾ ਹੈ, ਜਿਵੇਂ| ਗਲੈਡੀਓਲਸ, ਜਰਬਰਾ, ਲਿਲੀ ਆਦਿ ।
  8. ਗਲੈਡੀਓਲਸ ਪੰਜਾਬ ਦੀ ਡੰਡੀ ਵਾਲੇ ਫੁੱਲਾਂ ਵਜੋਂ ਕਾਸ਼ਤ ਕੀਤੇ ਜਾਣ ਵਾਲੀ ਮੁੱਖ ਫ਼ਸਲ ਹੈ ।
  9. ਗਲੈਡੀਓਲਸ ਦੀ ਖੇਤੀ ਗੰਢਿਆਂ ਤੋਂ ਕੀਤੀ ਜਾਂਦੀ ਹੈ ।
  10. ਗੇਂਦਾ ਪੰਜਾਬ ਦਾ ਡੰਡੀ ਰਹਿਤ ਫੁੱਲਾਂ ਵਿਚੋਂ ਮੁੱਖ ਫੁੱਲ ਹੈ ।
  11. ਗੋਂਦਾ ਦੋ ਪ੍ਰਕਾਰ ਦਾ ਹੈ-ਅਫਰੀਕਨ, ਫਰਾਂਸੀਸੀ ।
  12. ਗੇਂਦੇ ਦੀ ਕਾਸ਼ਤ ਲਈ ਇੱਕ ਏਕੜ ਦੀ ਨਰਸਰੀ ਲਈ 600 ਗ੍ਰਾਮ ਬੀਜ ਦੀ ਲੋੜ ਹੈ ।
  13. ਗੁਲਦਾਉਦੀ ਡੰਡੀ ਵਾਲਾ ਤੇ ਡੰਡੀ ਰਹਿਤ ਫੁੱਲ ਦੋਵੇਂ ਤਰ੍ਹਾਂ ਵਰਤੇ ਜਾਂਦੇ ਹਨ ।
  14. ਗੁਲਦਾਉਦੀ ਦੀਆਂ ਕਲਮਾਂ ਜੂਨ ਦੇ ਅੰਤ ਤੋਂ ਅੱਧ ਜੁਲਾਈ ਤੱਕ ਪੁਰਾਣੇ ਬੁਟਿਆਂ ਦੇ ਸਿਆਂ ਤੋਂ ਤਿਆਰ ਕੀਤੀਆਂ ਜਾਂਦੀਆਂ ਹਨ ।
  15. ਗੁਲਾਬ ਦੀ ਖੇਤੀ ਵੀ ਡੰਡੀ ਵਾਲੇ ਤੇ ਡੰਡੀ ਰਹਿਤ ਫੁੱਲਾਂ ਵਜੋਂ ਕੀਤੀ ਜਾਂਦੀ ਹੈ ।
  16. ਗੁਲਾਬ ਦੇ ਡੰਡੀ ਵਾਲੇ ਫੁੱਲਾਂ ਨੂੰ ਬੰਦ ਫੁੱਲ ਅਵਸਥਾ ਅਤੇ ਡੰਡੀ ਰਹਿਤ ਫੁੱਲਾਂ ਨੂੰ ਪੂਰੀ ਤਰ੍ਹਾਂ ਖੁੱਲ੍ਹਣ ਤੇ ਤੋੜਿਆ ਜਾਂਦਾ ਹੈ ।
  17. ਜਰਬਰੇ ਦੇ ਲਾਲ, ਸੰਤਰੀ, ਚਿੱਟੇ, ਗੁਲਾਬੀ ਅਤੇ ਪੀਲੇ ਰੰਗ ਦੇ ਫੁੱਲਾਂ ਦੀ ਵਧੇਰੇ ਮੰਗ ਹੈ ।
  18. ਰਜਨੀਰੀਧਾ ਦੇ ਫੁੱਲ ਡੰਡੀ ਰਹਿਤ, ਡੰਡੀ ਸਹਿਤ ਅਤੇ ਤੇਲ ਕੱਢਣ ਲਈ । ਵਰਤੇ ਜਾਂਦੇ ਹਨ ।
  19. ਰਜਨੀ ਗੰਧਾ ਦੇ ਗੰਢੇ ਫ਼ਰਵਰੀ-ਮਾਰਚ ਵਿਚ ਲਗਾਏ ਜਾਂਦੇ ਹਨ ।
  20. ਰਜਨੀ ਗੰਧਾ ਤੋਂ 80,000 ਫੁੱਲ ਡੰਡੀਆਂ ਜਾਂ 2-25 ਟਨ ਪ੍ਰਤੀ ਏਕੜ ਡੰਡੀ ਰਹਿਤ ਫੁੱਲਾਂ ਦਾ ਝਾੜ ਮਿਲ ਜਾਂਦਾ ਹੈ ।
  21. ਮੋਤੀਆ ਦੇ ਫੁੱਲ ਚਿੱਟੇ ਰੰਗ ਦੇ ਅਤੇ ਖੁਸ਼ਬੂਦਾਰ ਹੁੰਦੇ ਹਨ ।
  22. ਮੋਤੀਆ ਦੀ ਖੇਤੀ ਲਈ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ, ਜਿਨ੍ਹਾਂ ਵਿੱਚ ਪਾਣੀ ਨਾ ਖੜ੍ਹਦਾ ਹੋਵੇ, ਵਧੀਆ ਰਹਿੰਦੀਆਂ ਹਨ ।

PSEB 9th Class Agriculture Solutions Chapter 2 ਸਾਉਣੀ ਦੀਆਂ ਸਬਜ਼ੀਆਂ

Punjab State Board PSEB 9th Class Agriculture Book Solutions Chapter 2 ਸਾਉਣੀ ਦੀਆਂ ਸਬਜ਼ੀਆਂ Textbook Exercise Questions and Answers.

PSEB Solutions for Class 9 Agriculture Chapter 2 ਸਾਉਣੀ ਦੀਆਂ ਸਬਜ਼ੀਆਂ

Agriculture Guide for Class 9 PSEB ਸਾਉਣੀ ਦੀਆਂ ਸਬਜ਼ੀਆਂ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ ਹੈ
(ਉ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ

ਪ੍ਰਸ਼ਨ 1.
ਮਿਰਚ ਦੀਆਂ ਦੋ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਪੰਜਾਬ ਗੁੱਛੇਦਾਰ, ਚਿਲੀ ਹਾਈਬ੍ਰਿਡ-1.

ਪ੍ਰਸ਼ਨ 2.
ਚੰਗੀ ਸਿਹਤ ਬਰਕਰਾਰ ਰੱਖਣ ਲਈ ਹਰ ਰੋਜ਼ ਕਿੰਨੀ ਸਬਜ਼ੀ ਖਾਣੀ ਚਾਹੀਦੀ ਹੈ ?
ਉੱਤਰ-
284 ਗਰਾਮ ॥

ਪ੍ਰਸ਼ਨ 3.
ਟਮਾਟਰ ਦੀਆਂ ਦੋ ਉੱਨਤ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਪੰਜਾਬ ਵਰਖਾ ਬਹਾਰ-1, ਪੰਜਾਬ ਵਰਖਾ ਬਹਾਰ-2.

ਪ੍ਰਸ਼ਨ 4.
ਫ਼ਰਵਰੀ ਵਿੱਚ ਭਿੰਡੀ ਦੀ ਬੀਜਾਈ ਲਈ ਕਿੰਨੇ ਬੀਜ ਦੀ ਲੋੜ ਪੈਂਦੀ ਹੈ ?
ਉੱਤਰ-
15 ਕਿਲੋ ਪ੍ਰਤੀ ਏਕੜ ॥

PSEB 9th Class Agriculture Solutions Chapter 2 ਸਾਉਣੀ ਦੀਆਂ ਸਬਜ਼ੀਆਂ

ਪ੍ਰਸ਼ਨ 5.
ਬੈਂਗਣ ਦੀ ਫ਼ਸਲ ਵਿੱਚ ਵੱਟਾਂ ਦੀ ਆਪਸੀ ਦੂਰੀ ਕਿੰਨੀ ਹੁੰਦੀ ਹੈ ?
ਉੱਤਰ-
60 ਸੈਂ.ਮੀ. ।

ਪ੍ਰਸ਼ਨ 6.
ਕਰੇਲੇ ਦੀਆਂ ਦੋ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਪੰਜਾਬ-14, ਪੰਜਾਬ ਕਰੇਲੀ-1.

ਪ੍ਰਸ਼ਨ 7.
ਘੀਆ ਕੱਦੂ ਦੀ ਬੀਜਾਈ ਕਦੋਂ ਕਰਨੀ ਚਾਹੀਦੀ ਹੈ ?
ਉੱਤਰ-
ਫ਼ਰਵਰੀ-ਮਾਰਚ, ਜੂਨ-ਜੁਲਾਈ, ਨਵੰਬਰ-ਦਸੰਬਰ ।

ਪ੍ਰਸ਼ਨ 8.
ਖੀਰੇ ਦਾ ਪ੍ਰਤੀ ਏਕੜ ਕਿੰਨਾ ਬੀਜ ਵਰਤਣਾ ਚਾਹੀਦਾ ਹੈ ?
ਉੱਤਰ-
ਇੱਕ ਕਿਲੋ ਪ੍ਰਤੀ ਏਕੜ ।

ਪ੍ਰਸ਼ਨ 9.
ਖਰਬੂਜੇ ਦਾ ਪ੍ਰਤੀ ਏਕੜ ਬੀਜ ਕਿੰਨਾ ਵਰਤਣਾ ਚਾਹੀਦਾ ਹੈ ?
ਉੱਤਰ-
400 ਗਰਾਮ ॥

ਪ੍ਰਸ਼ਨ 10.
ਘੀਆ ਤੋਰੀ ਦੀ ਬੀਜਾਈ ਕਦੋਂ ਕਰਨੀ ਚਾਹੀਦੀ ਹੈ ?
ਉੱਤਰ-
ਅੱਧ ਮਈ ਤੋਂ ਜੁਲਾਈ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਸਬਜ਼ੀ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਸਬਜ਼ੀ ਪੌਦੇ ਦਾ ਉਹ ਨਰਮ ਭਾਗ ਹੈ ਜਿਸ ਨੂੰ ਕੱਚਾ, ਸਲਾਦ ਦੇ ਰੂਪ ਵਿਚ ਜਾਂ ਰਿਲ੍ਹ ਕੇ ਪਕਾ ਕੇ ਖਾਦਾ ਜਾਂਦਾ ਹੈ ; ਜਿਵੇਂ-ਜੜ੍ਹ, ਤਣਾ, ਪੱਤੇ, ਫੁੱਲ, ਫ਼ਲ ਆਦਿ ।

ਪ੍ਰਸ਼ਨ 2.
ਟਮਾਟਰ ਦੀ ਇੱਕ ਏਕੜ ਲਈ ਪਨੀਰੀ ਤਿਆਰ ਕਰਨ ਲਈ ਬੀਜ ਕਿੰਨਾ ਅਤੇ ਕਿੰਨੇ ਕੁ ਥਾਂ ਤੇ ਬੀਜਣਾ ਚਾਹੀਦਾ ਹੈ ?
ਉੱਤਰ-
ਇੱਕ ਏਕੜ ਦੀ ਪਨੀਰੀ ਲਈ 100 ਗਰਾਮ ਬੀਜ ਦੀ ਲੋੜ ਹੈ । ਇਸ ਨੂੰ 2 ਮਰਲੇ ਦੀਆਂ ਕਿਆਰੀਆਂ ਵਿਚ ਬੀਜਿਆ ਜਾਂਦਾ ਹੈ ।

PSEB 9th Class Agriculture Solutions Chapter 2 ਸਾਉਣੀ ਦੀਆਂ ਸਬਜ਼ੀਆਂ

ਪ੍ਰਸ਼ਨ 3.
ਮਿਰਚ ਦੀ ਫ਼ਸਲ ਲਈ ਕਿਹੜੀ-ਕਿਹੜੀ ਖਾਦ ਵਰਤਣੀ ਚਾਹੀਦੀ ਹੈ ?
ਉੱਤਰ-
10-15 ਟਨ ਗਲੀ ਸੜੀ ਰੂੜੀ, 25 ਕਿਲੋ ਨਾਈਟਰੋਜਨ, 12 ਕਿਲੋ ਫਾਸਫੋਰਸ ਅਤੇ 12 ਕਿਲੋ ਪੋਟਾਸ਼ ਦੀ ਵਰਤੋਂ ਕੀਤੀ ਜਾਂਦੀ ਹੈ । ਇਹ ਮਾਤਰਾ ਇੱਕ ਏਕੜ ਲਈ ਹੈ ।

ਪ੍ਰਸ਼ਨ 4.
ਬੈਂਗਣ ਦੀਆਂ ਸਾਲ ਵਿੱਚ ਚਾਰ ਫ਼ਸਲਾਂ ਕਿਵੇਂ ਲਈਆਂ ਜਾ ਸਕਦੀਆਂ ਹਨ ?
ਉੱਤਰ-
ਬੈਂਗਣ ਦੀਆਂ ਚਾਰ ਫਸਲਾਂ ਅਕਤੂਬਰ, ਨਵੰਬਰ, ਫ਼ਰਵਰੀ-ਮਾਰਚ ਅਤੇ ਜੁਲਾਈ ਵਿਚ ਪਨੀਰੀ ਲਾ ਕੇ ਲਈਆਂ ਜਾ ਸਕਦੀਆਂ ਹਨ !

ਪ੍ਰਸ਼ਨ 5.
ਭਿੰਡੀ ਦੀ ਬੀਜਾਈ ਦਾ ਸਮਾਂ ਅਤੇ ਬੀਜ ਦੀ ਮਾਤਰਾ ਬਾਰੇ ਦੱਸੋ ।
ਉੱਤਰ-
ਭਿੰਡੀ ਦੀ ਬੀਜਾਈ ਬਹਾਰ ਰੁੱਤ ਵਿਚ ਫ਼ਰਵਰੀ-ਮਾਰਚ ਅਤੇ ਬਰਸਾਤ ਵਿਚ ਜੂਨਜੁਲਾਈ ਵਿਚ ਕੀਤੀ ਜਾਂਦੀ ਹੈ ।
ਬੀਜ ਦੀ ਮਾਤਰਾ ਪ੍ਰਤੀ ਏਕੜ ਦੇ ਹਿਸਾਬ ਨਾਲ 15 ਕਿਲੋ (ਫ਼ਰਵਰੀ), 8-10 ਕਿਲੋ (ਮਾਰਚ), 5-6 ਕਿਲੋ (ਜੂਨ-ਜੁਲਾਈ ਦੀ ਲੋੜ ਹੈ

ਪ੍ਰਸ਼ਨ 6.
ਸਾਡੇ ਦੇਸ਼ ਵਿੱਚ ਪ੍ਰਤੀ ਵਿਅਕਤੀ ਘੱਟ ਸਬਜ਼ੀ ਮਿਲਣ ਦੇ ਕੀ ਕਾਰਨ ਹਨ ?
ਉੱਤਰ-

  1. ਸਾਡੇ ਦੇਸ਼ ਵਿੱਚ ਆਬਾਦੀ ਦਾ ਤੇਜ਼ੀ ਨਾਲ ਵਧਣਾ ।
  2. ਤੁੜਾਈ ਤੋਂ ਬਾਅਦ ਲਗਪਗ ਤੀਜਾ ਹਿੱਸਾ ਸਬਜ਼ੀਆਂ ਦਾ ਖ਼ਰਾਬ ਹੋ ਜਾਣਾ ।

ਪ੍ਰਸ਼ਨ 7.
ਟਮਾਟਰ ਦੀ ਫ਼ਸਲ ਦੀ ਬਿਜਾਈ ਲਈ ਪਨੀਰੀ ਕਦੋਂ ਬੀਜਣੀ ਅਤੇ ਪੁੱਟ ਕੇ ਖੇਤ ਵਿੱਚ ਲਾਉਣੀ ਚਾਹੀਦੀ ਹੈ ?
ਉੱਤਰ-
ਟਮਾਟਰ ਦੀ ਬੀਜਾਈ ਜੁਲਾਈ ਦੇ ਦੂਸਰੇ ਪੰਦਰਵਾੜੇ ਵਿਚ ਕੀਤੀ ਜਾਣੀ ਚਾਹੀਦੀ ਹੈ ਅਤੇ ਖੇਤਾਂ ਵਿੱਚ ਲੁਆਈ ਅਗਸਤ ਦੇ ਦੂਜੇ ਪੰਦਰਵਾੜੇ ਵਿਚ ਕੀਤੀ ਜਾਣੀ ਚਾਹੀਦੀ ਹੈ ।

ਪ੍ਰਸ਼ਨ 8.
ਕਰੇਲੇ ਦੀ ਤੁੜਾਈ ਬੀਜਾਈ ਤੋਂ ਕਿੰਨੇ ਕੁ ਦਿਨਾਂ ਬਾਅਦ ਕੀਤੀ ਜਾਂਦੀ ਹੈ ?
ਉੱਤਰ-
ਬੀਜਾਈ ਤੋਂ ਲਗਪਗ 55-60 ਦਿਨਾਂ ਬਾਅਦ ਕਰੇਲੇ ਦੀ ਤੁੜਾਈ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 9.
ਖਰਬੂਜੇ ਦੀਆਂ 2 ਉੱਨਤ ਕਿਸਮਾਂ ਅਤੇ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਪੰਜਾਬ ਹਾਈਬ੍ਰਿਡ, ਹਰਾ ਮਧੂ, ਪੰਜਾਬ ਸੁਨਹਿਰੀ ਉੱਨਤ ਕਿਸਮਾਂ ਹਨ ਅਤੇ ਇਸਦੀ ਬੀਜਾਈ ਫ਼ਰਵਰੀ-ਮਾਰਚ ਵਿਚ ਕੀਤੀ ਜਾਂਦੀ ਹੈ ।

ਪ੍ਰਸ਼ਨ 10.
ਖੀਰੇ ਦੀ ਅਗੇਤੀ ਅਤੇ ਜ਼ਿਆਦਾ ਪੈਦਾਵਾਰ ਕਿਵੇਂ ਲਈ ਜਾ ਸਕਦੀ ਹੈ ?
ਉੱਤਰ-
ਖੀਰੇ ਦੀ ਅਗੇਤੀ ਅਤੇ ਜ਼ਿਆਦਾ ਪੈਦਾਵਾਰ ਲੈਣ ਲਈ ਇਸ ਦੀ ਖੇਤੀ ਛੋਟੀਆਂ ਸੁਰੰਗਾਂ ਵਿਚ ਕੀਤੀ ਜਾਂਦੀ ਹੈ ।

(ਈ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ

ਪ੍ਰਸ਼ਨ 1.
ਗਰਮੀਆਂ ਦੀਆਂ ਸਬਜ਼ੀਆਂ ਕਿਹੜੀਆਂ-ਕਿਹੜੀਆਂ ਹਨ ਅਤੇ ਕਿਸੇ ਇੱਕ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿਉ ।
ਉੱਤਰ-
ਗਰਮੀਆਂ ਦੀਆਂ ਸਬਜ਼ੀਆਂ ਹਨ-ਟਮਾਟਰ, ਬੈਂਗਣ, ਘੀਆ-ਕੱਦੂ, ਤੋਰੀ, ਕਰੇਲਾ, ਮਿਰਚ, ਭਿੰਡੀ, ਚੱਪਣ ਕੱਦੂ, ਖੀਰਾ, ਤਰ, ਟਾਂਡਾ ਆਦਿ । ਟਮਾਟਰ ਦੀ ਕਾਸ਼ਤ ਕਿਸਮਾਂ-ਪੰਜਾਬ ਵਰਖਾ ਬਹਾਰ-1, ਪੰਜਾਬ ਵਰਖਾ ਬਹਾਰ- 2. ਬੀਜ ਦੀ ਮਾਤਰਾ-ਇੱਕ ਏਕੜ ਦੀ ਪਨੀਰੀ ਤਿਆਰ ਕਰਨ ਲਈ 100 ਗਰਾਮ ਬੀਜ 2 ਮਰਲੇ ਦੀਆਂ ਕਿਆਰੀਆਂ ਵਿਚ ਬੀਜੋ ।

ਪਨੀਰੀ ਬੀਜਾਈ ਦਾ ਸਮਾਂ-ਪਨੀਰੀ ਦੀ ਬੀਜਾਈ ਜੁਲਾਈ ਦੇ ਦੂਸਰੇ ਪੰਦਰਵਾੜੇ ਵਿਚ ਕਰਨੀ ਚਾਹੀਦੀ ਹੈ । ਪਨੀਰੀ ਲੁਆਈ ਦਾ ਸਮਾਂ-ਅਗਸਤ ਦਾ ਦੂਜਾ ਪੰਦਰਵਾੜਾ | ਕਤਾਰਾਂ ਵਿਚ ਫਾਸਲਾ-120-150 ਸੈਂ.ਮੀ. ॥ ਬੂਟਿਆਂ ਵਿਚ ਫਾਸਲਾ-30 ਸੈਂ.ਮੀ । ਨਦੀਨਾਂ ਦੀ ਰੋਕਥਾਮ-ਸਟੌਪ ਜਾਂ ਸੈਨਕੋਰ ਦਾ ਛਿੜਕਾਅ ਕਰੋ । ਸਿੰਚਾਈ-ਪਹਿਲਾ ਪਾਣੀ ਪਨੀਰੀ ਖੇਤਾਂ ਵਿਚ ਲਾਉਣ ਤੋਂ ਇਕਦਮ ਬਾਅਦ ਅਤੇ ਫਿਰ 6-7 ਦਿਨਾਂ ਬਾਅਦ ਪਾਣੀ ਲਾਇਆ ਜਾਂਦਾ ਹੈ ।

PSEB 9th Class Agriculture Solutions Chapter 2 ਸਾਉਣੀ ਦੀਆਂ ਸਬਜ਼ੀਆਂ

ਪ੍ਰਸ਼ਨ 2.
ਭਿੰਡੀ ਦੀਆਂ ਉੱਨਤ ਕਿਸਮਾਂ ਦੇ ਨਾਂ, ਬੀਜਾਈ ਦਾ ਸਮਾਂ, ਪ੍ਰਤੀ ਏਕੜ ਬੀਜ ਦੀ ਮਾਤਰਾ ਅਤੇ ਨਦੀਨਾਂ ਦੀ ਰੋਕਥਾਮ ਬਾਰੇ ਸੰਖੇਪ ਜਾਣਕਾਰੀ ਦਿਓ ।
ਉੱਤਰ-
ਭਿੰਡੀ ਦੀ ਕਾਸ਼ਤ ਉੱਨਤ ਕਿਸਮਾਂ-ਪੰਜਾਬ-7, ਪੰਜਾਬ-8, ਪੰਜਾਬ ਪਦਮਨੀ । ਬੀਜਾਈ ਦਾ ਸਮਾਂ-ਭਿੰਡੀ ਦੀ ਬੀਜਾਈ ਬਹਾਰ ਰੁੱਤ ਵਿਚ ਫ਼ਰਵਰੀ-ਮਾਰਚ ਅਤੇ ਬਰਸਾਤ ਵਿਚ ਜੂਨ-ਜੁਲਾਈ ਵਿਚ ਕੀਤੀ ਜਾਂਦੀ ਹੈ । ਬੀਜ ਦੀ ਮਾਤਰਾ-ਬੀਜ ਦੀ ਮਾਤਰਾ ਪ੍ਰਤੀ ਏਕੜ ਦੇ ਹਿਸਾਬ ਨਾਲ 15 ਕਿਲੋ (ਫ਼ਰਵਰੀ), 8-10 ਕਿਲੋ ਮਾਰਚ), 5-6 ਕਿਲੋ (ਜੂਨ-ਜੁਲਾਈ) ਦੀ ਲੋੜ ਹੈ । ਨਦੀਨਾਂ ਦੀ ਰੋਕਥਾਮ-ਇਸ ਲਈ 3-4 ਗੋਡੀਆਂ ਕੀਤੀਆਂ ਜਾਂਦੀਆਂ ਹੈ ਜਾਂ ਸਟੌਪ ਦਾ ਛਿੜਕਾਅ ਕੀਤਾ ਜਾਂਦਾ ਹੈ ।

ਪ੍ਰਸ਼ਨ 3.
ਸਬਜ਼ੀਆਂ ਦਾ ਮਨੁੱਖੀ ਖ਼ੁਰਾਕ ਵਿੱਚ ਕੀ ਮਹੱਤਵ ਹੈ ?
ਉੱਤਰ-
ਸਬਜ਼ੀਆਂ ਦਾ ਮਨੁੱਖੀ ਖ਼ੁਰਾਕ ਵਿੱਚ ਬਹੁਤ ਮਹੱਤਵ ਹੈ । ਸਬਜ਼ੀਆਂ ਵਿਚ ਕਈ ਖ਼ੁਰਾਕੀ ਤੱਤ ਹਨ, ਜਿਵੇਂ-ਕਾਰਬੋਹਾਈਡਰੇਟਸ, ਧਾਤਾਂ, ਪ੍ਰੋਟੀਨ, ਵਿਟਾਮਿਨ ਆਦਿ ਹੁੰਦੇ ਹਨ । ਇਹਨਾਂ ਤੱਤਾਂ ਦੀ ਮਨੁੱਖੀ ਸਰੀਰ ਨੂੰ ਬਹੁਤ ਲੋੜ ਹੁੰਦੀ ਹੈ । ਸਾਡੇ ਦੇਸ਼ ਵਿਚ ਵਧੇਰੇ ਆਬਾਦੀ ਸ਼ਾਕਾਹਾਰੀ ਹੈ । ਇਸ ਲਈ ਸਬਜ਼ੀਆਂ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ ।

ਇੱਕ ਖੋਜ ਅਨੁਸਾਰ ਹਰ ਵਿਅਕਤੀ ਨੂੰ ਰੋਜ਼ 284 ਗਰਾਮ ਸਬਜ਼ੀ ਖਾਣੀ ਚਾਹੀਦੀ ਹੈ ਅਤੇ ਇਸ ਵਿਚ ਪੱਤੇ ਵਾਲੀਆਂ ਸਬਜ਼ੀਆਂ (ਪਾਲਕ, ਮੇਥੀ, ਸਲਾਦ, ਸਾਗ ਆਦਿ), ਫੁੱਲ ਗੋਭੀ, ਫਲ (ਟਮਾਟਰ, ਬੈਂਗਣ, ਹੋਰ ਆਲੂ ਅਤੇ ਜੜ੍ਹਾਂ ਵਾਲੀਆਂ ਸਬਜ਼ੀਆਂ (ਗਾਜਰ, ਮੂਲੀ, ਸ਼ਲਗਮ ਆਦਿ ਦਾ ਸ਼ਾਮਿਲ ਹੋਣਾ ਜ਼ਰੂਰੀ ਹੈ ।

ਪ੍ਰਸ਼ਨ 4.
ਘੀਆ-ਕੱਦੂ ਦੀ ਕਾਸ਼ਤ ਬਾਰੇ ਜਾਣਕਾਰੀ ਦਿਓ ।
ਉੱਤਰ-
ਘੀਆ-ਕੱਦੂ ਦੀ ਕਾਸ਼ਤ-

  1. ਉੱਨਤ ਕਿਸਮਾਂ-ਪੰਜਾਬ ਬਰਕਤ, ਪੰਜਾਬ ਕੋਮਲ ॥
  2. ਬੀਜਾਈ ਦਾ ਸਮਾਂ-ਫ਼ਰਵਰੀ-ਮਾਰਚ, ਜੂਨ-ਜੁਲਾਈ, ਨਵੰਬਰ-ਦਸੰਬਰ ।
  3. ਤੁੜਾਈ-ਬੀਜਾਈ ਤੋਂ 60-70 ਦਿਨਾਂ ਬਾਅਦ ਕੱਦੂ ਉੱਤਰਨੇ ਸ਼ੁਰੂ ਹੋ ਜਾਂਦੇ ਹਨ ।

ਪ੍ਰਸ਼ਨ 5.
ਪੇਠੇ ਦੀ ਸਫ਼ਲ ਕਾਸ਼ਤ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-
ਕਿਸਮ-ਪੀ.ਏ.ਜੀ.-3 ! ਬੀਜਾਈ ਦਾ ਸਮਾਂ-ਫ਼ਰਵਰੀ-ਮਾਰਚ, ਜੂਨ-ਜੁਲਾਈ । ਬੀਜ ਦੀ ਮਾਤਰਾ-2 ਕਿਲੋ ਪ੍ਰਤੀ ਏਕੜ ਬੀਜਾਈ ਦਾ ਢੰਗ-3 ਮੀਟਰ ਚੌੜੀਆਂ ਖੇਲਾਂ ਬਣਾ ਕੇ 70-90 ਸੈਂ.ਮੀ. ਤੇ ਖਾਲ ਦੇ ਇੱਕ ਪਾਸੇ ਘੱਟੋ-ਘੱਟ ਦੋ ਬੀਜ ਬੀਜਣੇ ਚਾਹੀਦੇ ਹਨ !

PSEB 9th Class Agriculture Guide ਸਾਉਣੀ ਦੀਆਂ ਸਬਜ਼ੀਆਂ Important Questions and Answers

ਕੁਝ ਹੋਰ ਮਹੱਤਵਪੂਰਨ ਪ੍ਰਸ਼ਨ
ਵਸਤੂਨਿਸ਼ਠ ਪ੍ਰਸ਼ਨ । ਬਹੁ-ਭਾਂਤੀ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਟਮਾਟਰ ਲਈ ਬੀਜ ਦੀ ਮਾਤਰਾ ਹੈ :
(ਉ) 1000 ਗ੍ਰਾਮ ਪ੍ਰਤੀ ਏਕੜ
(ਅ) 500 ਗ੍ਰਾਮ ਪ੍ਰਤੀ ਏਕੜ
(ਈ) 100 ਗ੍ਰਾਮ ਪ੍ਰਤੀ ਏਕੜ
(ਸ) ਕੋਈ ਨਹੀਂ ।
ਉੱਤਰ-
(ਈ) 100 ਗ੍ਰਾਮ ਪ੍ਰਤੀ ਏਕੜ

ਪ੍ਰਸ਼ਨ 2.
ਪੰਜਾਬ ਬਰਕਤ …………………… ਦੀ ਕਿਸਮ ਹੈ ।
(ਉ) ਘੀਆ ।
(ਅ) ਕਰੇਲਾ
(ਈ) ਟਮਾਟਰ
(ਸ) ਮਿਰਚ ।
ਉੱਤਰ-
(ਉ) ਘੀਆ ।

ਪ੍ਰਸ਼ਨ 3.
ਕਰੇਲੇ ਦੀ ਕਿਸਮ ਹੈ :
(ਉ) ਪੰਜਾਬ ਕਰੇਲੀ-1
(ਅ) ਪੰਜਾਬ ਚੱਪਣ ਕੱਦੂ
(ਈ) ਪੰਜਾਬ ਨੀਲਮ
(ਸ) ਪੀ.ਏ.ਜੀ.-3.
ਉੱਤਰ-
(ਉ) ਪੰਜਾਬ ਕਰੇਲੀ-1

PSEB 9th Class Agriculture Solutions Chapter 2 ਸਾਉਣੀ ਦੀਆਂ ਸਬਜ਼ੀਆਂ

ਪ੍ਰਸ਼ਨ 4.
ਖ਼ਰਬੂਜੇ ਲਈ ਬੀਜ ਦੀ ਮਾਤਰਾ ਹੈ ਪ੍ਰਤੀ ਏਕੜ ।
(ਉ) 200 ਗ੍ਰਾਮ
(ਅ) 700 ਗ੍ਰਾਮ
(ਈ) 100 ਗ੍ਰਾਮ
(ਸ) 400 ਗ੍ਰਾਮ ॥
ਉੱਤਰ-
(ਸ) 400 ਗ੍ਰਾਮ ॥

ਪ੍ਰਸ਼ਨ 5.
ਪੰਜਾਬ ਨਵੀਨ ……………. ਦੀ ਕਿਸਮ ਹੈ :
(ਉ) ਪੇਠਾ
(ਅ) ਘੀਆ
(ਈ ) ਟਮਾਟਰ ‘
(ਸ) ਖੀਰਾ ।
ਉੱਤਰ-
(ਸ) ਖੀਰਾ ।

ਠੀਕ/ਗ਼ਲਤ ਦੱਸੋ :

ਪ੍ਰਸ਼ਨ 1.
ਸਬਜ਼ੀਆਂ ਵਿਚ ਕਾਰਬੋਹਾਈਡਰੇਟਸ, ਪ੍ਰੋਟੀਨ, ਧਾਤਾਂ, ਵਿਟਾਮਿਨ, ਆਦਿ ਤੱਤ ਹੁੰਦੇ ਹਨ ।
ਉੱਤਰ-
ਠੀਕ,

ਪ੍ਰਸ਼ਨ 2.
ਚੰਗੀ ਸਿਹਤ ਲਈ ਹਰ ਵਿਅਕਤੀ ਨੂੰ ਹਰ ਰੋਜ਼ 50 ਗ੍ਰਾਮ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ ।
ਉੱਤਰ-
ਗ਼ਲਤ,

ਪ੍ਰਸ਼ਨ 3.
ਪੱਤਿਆਂ ਵਾਲੀਆਂ ਸਬਜ਼ੀਆਂ ਹਨ-ਪਾਲਕ, ਮੇਥੀ, ਸਲਾਦ ਅਤੇ ਸਾਗ ॥
ਉੱਤਰ-
ਠੀਕ,

ਪ੍ਰਸ਼ਨ 4.
ਜੜ੍ਹਾਂ ਵਾਲੀਆਂ ਸਬਜ਼ੀਆਂ ਹਨ-ਗਾਜਰ, ਮੂਲੀ, ਸ਼ਲਗਮ ।
ਉੱਤਰ-
ਠੀਕ,

ਪ੍ਰਸ਼ਨ 5.
ਪੌਦੇ ਦੇ ਨਰਮ ਭਾਗ ਜਿਹਨਾਂ ਨੂੰ ਸਲਾਦ ਦੇ ਰੂਪ ਵਿੱਚ ਕੱਚਾ ਜਾਂ ਰਿੰਨ੍ਹ ਕੇ ਖਾਦਾ ਜਾਂਦਾ ਹੈ ; ਜਿਵੇਂ ਕਿ-ਫ਼ਲ, ਫੁੱਲ, ਪੱਤੇ, ਜੜ੍ਹਾਂ, ਤਣਾ ਆਦਿ ਨੂੰ ਸਬਜ਼ੀ ਕਹਿੰਦੇ ਹਨ।
ਉੱਤਰ-
ਠੀਕ ।

ਖ਼ਾਲੀ ਥਾਂ ਭਰੋ :

ਪ੍ਰਸ਼ਨ 1.
…………… ਦੀਆਂ ਸਬਜ਼ੀਆਂ ਹਨ-ਮਿਰਚ, ਬੈਂਗਣ, ਭਿੰਡੀ, ਕਰੇਲਾ, ਚੱਪਣ ਕੱਦ, ਟਮਾਟਰ, ਤੋਰੀ, ਘੀਆ-ਕੱਦ, ਰੀਂਡਾ, ਤਰ, ਖੀਰਾ ਆਦਿ ।
ਉੱਤਰ-
ਸਾਉਣੀ,

ਪ੍ਰਸ਼ਨ 2.
ਮਿਰਚ ਲਈ ਇਕ ਮਰਲੇ ਲਈ …………….. ਬੀਜ ਦੀ ਲੋੜ ਹੈ ।
ਉੱਤਰ-
200 ਗ੍ਰਾਮ,

ਪ੍ਰਸ਼ਨ 3.
ਬੈਂਗਣ ਦੀ ਪਨੀਰੀ ਲਈ ………… ਬੀਜ ਪ੍ਰਤੀ ਏਕੜ ਦੀ ਲੋੜ ਹੁੰਦੀ ਹੈ ।
ਉੱਤਰ-
300-400 ਗ੍ਰਾਮ,

PSEB 9th Class Agriculture Solutions Chapter 2 ਸਾਉਣੀ ਦੀਆਂ ਸਬਜ਼ੀਆਂ

ਪ੍ਰਸ਼ਨ 4.
ਪੰਜਾਬ ਗੁੱਛੇਦਾਰ …………….. ਦੀ ਕਿਸਮ ਹੈ ।
ਉੱਤਰ-
ਮਿਰਚ,

ਪ੍ਰਸ਼ਨ 5.
ਪੰਜਾਬ-7, ਪੰਜਾਬ-8 ਅਤੇ ਪੰਜਾਬ ਪਦਮਨੀ ………………. ਦੀਆਂ ਕਿਸਮਾਂ ਹਨ ।
ਉੱਤਰ-
ਭਿੰਡੀ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਿਰਚ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
ਇੱਕ ਏਕੜ ਦੀ ਬੀਜਾਈ ਲਈ 200 ਗ੍ਰਾਮ ।

ਪ੍ਰਸ਼ਨ 2.
ਮਿਰਚ ਦੀ ਪਨੀਰੀ ਬੀਜਣ ਦਾ ਸਮਾਂ ਦੱਸੋ ।
ਉੱਤਰ-
ਅਖ਼ੀਰ ਅਕਤੂਬਰ ਤੋਂ ਅੱਧ ਨਵੰਬਰ ।

ਪ੍ਰਸ਼ਨ 3.
ਮਿਰਚ ਦੀ ਪਨੀਰੀ ਖੇਤ ਵਿਚ ਲਾਉਣ ਦਾ ਸਮਾਂ ਦੱਸੋ !
ਉੱਤਰ-
ਫ਼ਰਵਰੀ-ਮਾਰਚ |

ਪ੍ਰਸ਼ਨ 4.
ਮਿਰਚ ਲਈ ਵੱਟਾਂ ਵਿਚਕਾਰ ਫਾਸਲਾ ਦੱਸੋ ।
ਉੱਤਰ-
75 ਸੈਂ.ਮੀ. ।

ਪ੍ਰਸ਼ਨ 5.
ਮਿਰਚ ਲਈ ਬੂਟਿਆਂ ਵਿਚਕਾਰ ਫਾਸਲਾ ਦੱਸੋ ।
ਉੱਤਰ-
45 ਸੈਂ.ਮੀ. ।

PSEB 9th Class Agriculture Solutions Chapter 2 ਸਾਉਣੀ ਦੀਆਂ ਸਬਜ਼ੀਆਂ

ਪ੍ਰਸ਼ਨ 6.
ਟਮਾਟਰ ਦੀਆਂ ਕਿਸਮਾਂ ਦੱਸੋ ।
ਉੱਤਰ-
ਪੰਜਾਬ ਵਰਖਾ ਬਹਾਰ-1, ਪੰਜਾਬ ਵਰਖਾ ਬਹਾਰ-2.

ਪ੍ਰਸ਼ਨ 7.
ਟਮਾਟਰ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
100 ਗ੍ਰਾਮ ਪ੍ਰਤੀ ਏਕੜ 1

ਪ੍ਰਸ਼ਨ 8.
ਟਮਾਟਰ ਦੀ ਪਨੀਰੀ ਦੀ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਜੁਲਾਈ ਦਾ ਦੂਸਰਾ ਪੰਦਰਵਾੜਾ ।

ਪ੍ਰਸ਼ਨ 9.
ਟਮਾਟਰ ਦੀ ਤਿਆਰ ਪਨੀਰੀ ਦੀ ਲੁਆਈ ਦਾ ਸਮਾਂ ਦੱਸੋ (ਖੇਤ ਵਿਚ) ।
ਉੱਤਰ-
ਅਗਸਤ ਦਾ ਦੂਜਾ ਪੰਦਰਵਾੜਾ ।

ਪ੍ਰਸ਼ਨ 10.
ਟਮਾਟਰ ਲਈ ਕਤਾਰਾਂ ਵਿਚ ਫਾਸਲਾ ਦੱਸੋ ।
ਉੱਤਰ-
120-150 ਸੈਂ.ਮੀ. ।

ਪ੍ਰਸ਼ਨ 11.
ਟਮਾਟਰ ਲਈ ਬੂਟਿਆਂ ਵਿਚਕਾਰ ਫਾਸਲਾ ਦੱਸੋ ।
ਉੱਤਰ-
30 ਸੈਂ.ਮੀ. ॥

ਪ੍ਰਸ਼ਨ 12.
ਟਮਾਟਰ ਵਿਚ ਨਦੀਨਾਂ ਦੀ ਰੋਕਥਾਮ ਲਈ ਦਵਾਈ ਦੱਸੋ ।
ਉੱਤਰ-
ਸਟੌਪ, ਸੈਨਕੋਰ ।

ਪ੍ਰਸ਼ਨ 13.
ਬੈਂਗਣ ਦੀਆਂ ਕਿਸਮਾਂ ਦੱਸੋ ।
ਉੱਤਰ-
ਪੰਜਾਬ ਨੀਲਮ (ਗੋਲ, ਬੀ. ਐੱਚ. 2 (ਲੰਬੂਤਰੇ), ਪੀ. ਬੀ. ਐੱਚ. 3 (ਛੋਟੇ) ।

ਪ੍ਰਸ਼ਨ 14.
ਬੈਂਗਣ ਦੇ ਬੀਜ ਦੀ ਮਾਤਰਾ ਦੱਸੋ ?
ਉੱਤਰ-
ਇੱਕ ਏਕੜ ਲਈ 300-400 ਗਰਾਮ ॥

ਪ੍ਰਸ਼ਨ 15.
ਬੈਂਗਣ ਲਈ ਕਤਾਰਾਂ ਵਿਚ ਫਾਸਲਾ ਦੱਸੋ ।
ਉੱਤਰ-
60 ਸੈਂ.ਮੀ. ।

PSEB 9th Class Agriculture Solutions Chapter 2 ਸਾਉਣੀ ਦੀਆਂ ਸਬਜ਼ੀਆਂ

ਪ੍ਰਸ਼ਨ 16.
ਬੈਂਗਣ ਲਈ ਬੁਟਿਆਂ ਵਿੱਚ ਫਾਸਲਾ ਦੱਸੋ ।
ਉੱਤਰ-
30-40 ਸੈਂ.ਮੀ. ।

ਪ੍ਰਸ਼ਨ 17.
ਭਿੰਡੀ ਦੀ ਬੀਜਾਈ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਸਿੱਧੀ ਬੀਜੀ ਜਾਂਦੀ ਹੈ ।

ਪ੍ਰਸ਼ਨ 18.
ਭਿੰਡੀ ਦੀਆਂ ਕਿਸਮਾਂ ਦੱਸੋ ।
ਉੱਤਰ-
ਪੰਜਾਬ-7, ਪੰਜਾਬ-8, ਪੰਜਾਬ ਪਦਮਨੀ ।

ਪ੍ਰਸ਼ਨ 19.
ਭਿੰਡੀ ਦੀ ਫ਼ਰਵਰੀ-ਮਾਰਚ ਲਈ ਫ਼ਸਲ ਕਿੱਥੇ ਬੀਜੀ ਜਾਂਦੀ ਹੈ ?
ਉੱਤਰ-
ਵੱਟਾਂ ਉੱਪਰ |

ਪ੍ਰਸ਼ਨ 20.
ਭਿੰਡੀ ਦੀ ਜੂਨ-ਜੁਲਾਈ ਵਾਲੀ ਫ਼ਸਲ ਕਿਸ ਤਰ੍ਹਾਂ ਬੀਜੀ ਜਾਂਦੀ ਹੈ ?
ਉੱਤਰ-
ਪੱਧਰੀ ।

ਪ੍ਰਸ਼ਨ 21.
ਭਿੰਡੀ ਦੀ ਫ਼ਸਲ ਲਈ ਕਤਾਰਾਂ ਵਿਚ ਫਾਸਲਾ ਦੱਸੋ ।
ਉੱਤਰ-
45 ਸੈਂ.ਮੀ. ।

ਪ੍ਰਸ਼ਨ 22. ]
ਭਿੰਡੀ ਦੀ ਕਾਸ਼ਤ ਲਈ ਬੂਟਿਆਂ ਵਿਚ ਆਪਸੀ ਫਾਸਲਾ ਦੱਸੋ ।
ਉੱਤਰ-
15 ਸੈਂ.ਮੀ. ।

ਪ੍ਰਸ਼ਨ 23.
ਭਿੰਡੀ ਦੀ ਤੁੜਾਈ ਕਦੋਂ ਕੀਤੀ ਜਾਂਦੀ ਹੈ ?
ਉੱਤਰ-
ਬੀਜਾਈ ਤੋਂ 45-50 ਦਿਨਾਂ ਵਿਚ ।

PSEB 9th Class Agriculture Solutions Chapter 2 ਸਾਉਣੀ ਦੀਆਂ ਸਬਜ਼ੀਆਂ

ਪ੍ਰਸ਼ਨ 24.
ਚੱਪਣ ਕੱਦੂ ਦੀਆਂ ਉੱਨਤ ਕਿਸਮਾਂ ਦੱਸੋ ।
ਉੱਤਰ-
ਪੰਜਾਬ ਚੱਪਣ ਕੱਦੂ ॥

ਪ੍ਰਸ਼ਨ 25.
ਚੱਪਣ ਕੱਦੂ ਦੀ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਅੱਧ ਜਨਵਰੀ ਤੋਂ ਮਾਰਚ ਅਤੇ ਅਕਤੂਬਰ-ਨਵੰਬਰ ।

ਪ੍ਰਸ਼ਨ 26.
ਚੱਪਣ ਕੱਦੂ ਦੇ ਬੀਜ ਦੀ ਮਾਤਰਾ ਦੱਸੋ |
ਉੱਤਰ-
2 ਕਿਲੋ ਪ੍ਰਤੀ ਏਕੜੇ ।

ਪ੍ਰਸ਼ਨ 27.
ਚੱਪਣ ਕੱਦੂ ਦੇ ਇੱਕ ਥਾਂ ਤੇ ਕਿੰਨੇ ਬੀਜ ਬੀਜੇ ਜਾਂਦੇ ਹਨ ?
ਉੱਤਰ-
ਇੱਕ ਥਾਂ ਤੇ ਦੋ ਬੀਜ ਬੀਜੋ ।

ਪ੍ਰਸ਼ਨ 28.
ਚੱਪਣ ਕੱਦੂ ਕਦੋਂ ਤੁੜਾਈ ਲਈ ਤਿਆਰ ਹੋ ਜਾਂਦੇ ਹਨ ?
ਉੱਤਰ-
60 ਦਿਨਾਂ ਵਿਚ ।

ਪ੍ਰਸ਼ਨ 29.
ਘੀਆ ਕੱਦੂ ਦੀਆਂ ਕਿਸਮਾਂ ਦੱਸੋ ।
ਉੱਤਰ-
ਪੰਜਾਬ ਬਰਕਤ, ਪੰਜਾਬ ਕੋਮਲ !

ਪ੍ਰਸ਼ਨ 30.
ਘੀਆ ਕੱਦੂ ਦੀ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਫ਼ਰਵਰੀ-ਮਾਰਚ, ਜੂਨ-ਜੁਲਾਈ, ਨਵੰਬਰ-ਦਸੰਬਰ ।

ਪ੍ਰਸ਼ਨ 31.
ਘੀਆ ਕੱਦੂ ਕਿੰਨੇ ਦਿਨਾਂ ਬਾਅਦ ਉਤਰਣੇ ਸ਼ੁਰੂ ਹੋ ਜਾਂਦੇ ਹਨ ?
ਉੱਤਰ-
ਬੀਜਾਈ ਤੋਂ 60-70 ਦਿਨਾਂ ਵਿਚ ।

PSEB 9th Class Agriculture Solutions Chapter 2 ਸਾਉਣੀ ਦੀਆਂ ਸਬਜ਼ੀਆਂ

ਪ੍ਰਸ਼ਨ 32.
ਕਰੇਲੇ ਦੀਆਂ ਕਿਸਮਾਂ ਦੱਸੋ ।
ਉੱਤਰ-
ਪੰਜਾਬ-14, ਪੰਜਾਬ ਕਰੇਲੀ-1.

ਪ੍ਰਸ਼ਨ 33.
ਕਰੇਲੇ ਦੀ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਫ਼ਰਵਰੀ-ਮਾਰਚ, ਜੂਨ-ਜੁਲਾਈ ॥

ਪ੍ਰਸ਼ਨ 34.
ਕਰੇਲੇ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
2 ਕਿਲੋ ਪ੍ਰਤੀ ਏਕੜ ।

ਪ੍ਰਸ਼ਨ 35.
ਕਰੇਲੇ ਲਈ ਬੂਟੇ ਤੋਂ ਬੂਟੇ ਦਾ ਫਾਸਲਾ ਦੱਸੋ ।
ਉੱਤਰ-
45 ਸੈਂ.ਮੀ. ॥

ਪ੍ਰਸ਼ਨ 36.
ਕਰੇਲੇ ਲਈ ਕਿਆਰੀਆਂ ਵਿਚ ਬੀਜਾਈ ਕਿਸ ਤਰ੍ਹਾਂ ਕੀਤੀ ਜਾਂਦੀ ਹੈ ?
ਉੱਤਰ-
ਕਿਆਰੀਆਂ ਦੇ ਦੋਵੇਂ ਪਾਸੇ ।

ਪ੍ਰਸ਼ਨ 37.
ਘੀਆ ਤੋਰੀ ਦੀਆਂ ਕਿਸਮਾਂ ਦੱਸੋ ।
ਉੱਤਰ-
ਪੂਸਾ ਚਿਕਨੀ, ਪੰਜਾਬ ਕਾਲੀ ਤੋਰੀ-9.

ਪ੍ਰਸ਼ਨ 38.
ਘੀਆ ਤੋਰੀ ਦੀ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਅੱਧ ਫ਼ਰਵਰੀ ਤੋਂ ਮਾਰਚ ।

ਪ੍ਰਸ਼ਨ 39.
ਘੀਆ ਤੋਰੀ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
2 ਕਿਲੋ ਬੀਜ ਪ੍ਰਤੀ ਏਕੜ|

ਪ੍ਰਸ਼ਨ 40.
ਘੀਆ ਤੋਰੀ ਦੀ ਤੁੜਾਈ ਕਿੰਨੇ ਦਿਨਾਂ ਬਾਅਦ ਕੀਤੀ ਜਾਂਦੀ ਹੈ ?
ਉੱਤਰ-
ਬੀਜਾਈ ਤੋਂ 70-80 ਦਿਨਾਂ ਬਾਅਦ ।

PSEB 9th Class Agriculture Solutions Chapter 2 ਸਾਉਣੀ ਦੀਆਂ ਸਬਜ਼ੀਆਂ

ਪ੍ਰਸ਼ਨ 41.
ਪੇਠੇ ਦੀ ਕਿਸਮ ਦੱਸੋ ।
ਉੱਤਰ-
ਪੀ. ਏ. ਜੀ.-3.

ਪਸ਼ਨ 42.
ਪੇਠੇ ਦੀ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਫ਼ਰਵਰੀ-ਮਾਰਚ, ਜੂਨ-ਜੁਲਾਈ ।

ਪ੍ਰਸ਼ਨ 43.
ਪੇਠੇ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
2 ਕਿਲੋ ਪ੍ਰਤੀ ਏਕੜ ।

ਪਸ਼ਨ 44.
ਖੀਰੇ ਦੀਆਂ ਕਿਸਮਾਂ ਦੱਸੋ ।
ਉੱਤਰ-
ਪੰਜਾਬ ਨਵੀਨ ।

ਪ੍ਰਸ਼ਨ 45.
ਖੀਰੇ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
ਇੱਕ ਕਿਲੋ ਪ੍ਰਤੀ ਏਕੜ ।

ਪ੍ਰਸ਼ਨ 46.
ਤਰ ਦੀ ਕਿਸਮ ਦੱਸੋ ।
ਉੱਤਰ-
ਪੰਜਾਬ ਲੌਂਗ ਮੈਲਨ ।

PSEB 9th Class Agriculture Solutions Chapter 2 ਸਾਉਣੀ ਦੀਆਂ ਸਬਜ਼ੀਆਂ

ਪ੍ਰਸ਼ਨ 47.
ਤਰ ਦੀ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਫ਼ਰਵਰੀ-ਮਾਰਚ !

ਪ੍ਰਸ਼ਨ 48.
ਤਰ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
ਇੱਕ ਕਿਲੋ ਬੀਜ ਪ੍ਰਤੀ ਏਕੜ ।

ਪ੍ਰਸ਼ਨ 49.
ਤਰ ਦੀ ਤੁੜਾਈ ਬਾਰੇ ਦੱਸੋ ।
ਉੱਤਰ-
ਬੀਜਾਈ ਤੋਂ 60-70 ਦਿਨਾਂ ਬਾਅਦ ।

ਪ੍ਰਸ਼ਨ 50.
ਟੀਡੇ ਦੀ ਕਿਸਮ ਦੱਸੋ ।
ਉੱਤਰ-
ਟੰਡਾ-48.

ਪ੍ਰਸ਼ਨ 51.
ਟੀਡੇ ਦੀ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਫ਼ਰਵਰੀ-ਮਾਰਚ, ਜੂਨ-ਜੁਲਾਈ ।

ਪ੍ਰਸ਼ਨ 52.
ਟੀਡੇ ਦੀ ਬੀਜਾਈ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
1.5 ਕਿਲੋ ਬੀਜ ਪ੍ਰਤੀ ਏਕੜ ।

ਪ੍ਰਸ਼ਨ 53.
ਟੀਡੇ ਕਿੰਨੇ ਦਿਨਾਂ ਬਾਅਦ ਤੁੜਾਈ ਯੋਗ ਹੋ ਜਾਂਦੇ ਹਨ ?
ਉੱਤਰ-
60 ਦਿਨਾਂ ਬਾਅਦ ।

ਪ੍ਰਸ਼ਨ 54.
ਖਰਬੂਜਾ ਫਲ ਹੈ ਕਿ ਸਬਜ਼ੀ ?
ਉੱਤਰ-
ਖਰਬੂਜਾ ਸਬਜ਼ੀ ਹੈ |

PSEB 9th Class Agriculture Solutions Chapter 2 ਸਾਉਣੀ ਦੀਆਂ ਸਬਜ਼ੀਆਂ

ਪ੍ਰਸ਼ਨ 55.
ਖਰਬੂਜੇ ਦੀ ਬੀਜਾਈ ਦਾ ਸਮਾਂ ਦੱਸੋ ?
ਉੱਤਰ-
ਫ਼ਰਵਰੀ-ਮਾਰਚ ।

ਪ੍ਰਸ਼ਨ 56.
ਖਰਬੂਜੇ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
400 ਗ੍ਰਾਮ ਪ੍ਰਤੀ ਏਕੜ ॥

ਪ੍ਰਸ਼ਨ 57.
ਖਰਬੂਜੇ ਦੀ ਬੀਜਾਈ ਲਈ ਬੂਟੇ ਤੋਂ ਬੂਟੇ ਦਾ ਫਾਸਲਾ ਦੱਸੋ ।
ਉੱਤਰ-
60 ਸੈਂ.ਮੀ. ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਬਜ਼ੀਆਂ ਵਿੱਚ ਤੱਤਾਂ ਦੀ ਜਾਣਕਾਰੀ ਦਿਓ ।
ਉੱਤਰ-
ਸਬਜ਼ੀਆਂ ਵਿੱਚ ਕਾਰਬੋਹਾਈਡਰੇਟਸ, ਪ੍ਰੋਟੀਨ, ਧਾਤਾਂ, ਵਿਟਾਮਿਨ ਆਦਿ ਖ਼ੁਰਾਕੀ ਤੱਤ ਹੁੰਦੇ ਹਨ ।

ਪ੍ਰਸ਼ਨ 2.
ਮਿਰਚ ਲਈ ਖਾਦਾਂ ਦਾ ਵੇਰਵਾ ਦਿਓ ।
ਉੱਤਰ-
ਇੱਕ ਏਕੜ ਦੇ ਹਿਸਾਬ ਨਾਲ 10-15 ਟਨ ਗਲੀ ਸੜੀ ਰੂੜੀ ਦੀ ਖਾਦ, 25 ਕਿਲੋ ਨਾਈਟਰੋਜਨ, 12 ਕਿਲੋ ਫਾਸਫੋਰਸ ਅਤੇ 12 ਕਿਲੋ ਪੋਟਾਸ਼ ਪਾਉਣੀ ਚਾਹੀਦੀ ਹੈ ।

ਪ੍ਰਸ਼ਨ 3.
ਮਿਰਚ ਲਈ ਸਿੰਚਾਈ ਬਾਰੇ ਦੱਸੋ ।
ਉੱਤਰ-
ਪਹਿਲਾ ਪਾਣੀ ਪਨੀਰੀ ਅਤੇ ਖੇਤ ਵਿਚ ਲਾਉਣ ਤੋਂ ਤੁਰੰਤ ਬਾਅਦ ਲਾਇਆ ਜਾਂਦਾ ਹੈ । ਗਰਮੀਆਂ ਵਿਚ ਪਾਣੀ 7-10 ਦਿਨਾਂ ਦੇ ਅੰਦਰ ਲਾਇਆ ਜਾਂਦਾ ਹੈ ।

PSEB 9th Class Agriculture Solutions Chapter 2 ਸਾਉਣੀ ਦੀਆਂ ਸਬਜ਼ੀਆਂ

ਪ੍ਰਸ਼ਨ 4.
ਟਮਾਟਰ ਲਈ ਸਿੰਚਾਈ ਬਾਰੇ ਦੱਸੋ ।
ਉੱਤਰ-
ਪਹਿਲਾ ਪਾਣੀ ਪਨੀਰੀ ਅਤੇ ਖੇਤ ਵਿਚ ਲਾਉਣ ਤੋਂ ਤੁਰੰਤ ਬਾਅਦ ਲਾਇਆ। ਜਾਂਦਾ ਹੈ । ਗਰਮੀਆਂ ਵਿਚ ਪਾਣੀ 6-7 ਦਿਨਾਂ ਦੇ ਅੰਦਰ ਲਾਇਆ ਜਾਂਦਾ ਹੈ ।

ਪ੍ਰਸ਼ਨ 5.
ਬੈਂਗਣ ਦੀ ਬੀਜਾਈ ਦੇ ਤਰੀਕੇ ਬਾਰੇ ਦੱਸੋ ।
ਉੱਤਰ-
ਬੈਂਗਣ ਦੀ ਬੀਜਾਈ ਲਈ 10-15 ਸੈਂ.ਮੀ. ਉੱਚੀਆਂ ਇੱਕ ਮਰਲੇ ਦੀਆਂ ਕਿਆਰੀਆਂ ਵਿਚ ਬੀਜਿਆ ਜਾਂਦਾ ਹੈ ।

ਪ੍ਰਸ਼ਨ 6.
ਚੱਪਣ ਕੱਦੂ ਦੀ ਬੀਜਾਈ ਦਾ ਤਰੀਕਾ ਦੱਸੋ ।
ਉੱਤਰ-
1.25 ਮੀਟਰ ਚੌੜੀਆਂ ਖੇਲਾਂ ਵਿਚ ਬੁਟਿਆਂ ਦਾ ਆਪਸੀ ਫਾਸਲਾ 45 ਸੈਂ.ਮੀ. ਰੱਖ ਕੇ ਇਕੋ ਥਾਂ ਤੇ 2-2 ਬੀਜ ਬੀਜੇ ਜਾਂਦੇ ਹਨ ।

ਪ੍ਰਸ਼ਨ 7.
ਖੀਰੇ ਦੀ ਕਾਸ਼ਤ ਬਾਰੇ ਦੱਸੋ । ਉੱਨਤ ਕਿਸਮ, ਬੀਜਾਈ ਦਾ ਸਮਾਂ, ਬੀਜ ਦੀ ਮਾਤਰਾ । ‘
ਉੱਤਰ-
ਉੱਨਤ ਕਿਸਮ-ਪੰਜਾਬ ਨਵੀਨ । ਬੀਜਾਈ ਦਾ ਸਮਾਂ-ਫ਼ਰਵਰੀ-ਮਾਰਚ । ਬੀਜ ਦੀ ਮਾਤਰਾ–ਇੱਕ ਕਿਲੋ ਪ੍ਰਤੀ ਏਕੜ ।

ਪ੍ਰਸ਼ਨ 8.
ਤਰ ਦੀ ਕਾਸ਼ਤ ਦਾ ਵੇਰਵਾ ਦਿਓ ।
ਉੱਤਰ-
ਉੱਨਤ ਕਿਸਮ-ਪੰਜਾਬ ਲੌਂਗ ਮੈਲਨ । ਬੀਜਾਈ ਦਾ ਸਮਾਂ-ਫ਼ਰਵਰੀ-ਮਾਰਚ । ਬੀਜ ਦੀ ਮਾਤਰਾ-ਇੱਕ ਕਿਲੋ ਬੀਜ ਪ੍ਰਤੀ ਏਕੜ । ਤੁੜਾਈ-ਬੀਜਾਈ ਤੋਂ 60-70 ਦਿਨਾਂ ਬਾਅਦ ।

ਪ੍ਰਸ਼ਨ 9.
ਟੀਡੇ ਦੀ ਕਾਸ਼ਤ ਦਾ ਵੇਰਵਾ ਦਿਓ ।
ਉੱਤਰ-
ਕਿਸਮਾਂ-ਰੀਂਡਾ-48. ਬੀਜਾਈ ਦਾ ਸਮਾਂ-ਫ਼ਰਵਰੀ-ਮਾਰਚ, ਜੂਨ-ਜੁਲਾਈ ।
ਬੀਜ ਦੀ ਮਾਤਰਾ-1.5 ਕਿਲੋ ਪ੍ਰਤੀ ਏਕੜ ॥
ਬੀਜਾਈ ਦਾ ਢੰਗ-1.5 ਮੀਟਰ ਚੌੜੀਆਂ ਖੇਲਾਂ ਬਣਾ ਕੇ ਦੋਵੇਂ ਪਾਸੇ 45 ਸੈਂ.ਮੀ. ਦੇ ਫਾਸਲੇ ਤੇ ਬੀਜ ਬੀਜਣੇ ਚਾਹੀਦੇ ਹਨ ।
ਤੁੜਾਈ-ਬੀਜਾਈ ਤੋਂ 60 ਦਿਨਾਂ ਬਾਅਦ ਤੁੜਾਈ ਯੋਗ ।

ਪ੍ਰਸ਼ਨ 10.
ਘੀਆ ਤੋਰੀ ਦੀ ਕਾਸ਼ਤ ਬਾਰੇ ਦੱਸੋ ।
ਉੱਤਰ-
ਕਿਸਮ-ਪੂਸਾ ਚਿਕਨੀ, ਪੰਜਾਬ ਕਾਲੀ ਤੋਰੀ-9. ਬੀਜਾਈ ਦਾ ਸਮਾਂ-ਅੱਧ ਫਰਵਰੀ ਤੋਂ ਮਾਰਚ, ਅੱਧ ਮਈ ਤੋਂ ਜੁਲਾਈ । ਬੀਜਾਈ ਦਾ ਢੰਗ-ਤਿੰਨ ਮੀਟਰ ਚੌੜੀਆਂ ਖੇਲਾਂ ਵਿਚ 75 ਤੋਂ 90 ਸੈਂ. ਮੀ. ਦੂਰੀ ਤੇ ਬੀਜੋ । ਬੀਜ ਦੀ ਮਾਤਰਾ-2 ਕਿਲੋ ਪ੍ਰਤੀ ਏਕੜ ॥ ਤੁੜਾਈ-ਬੀਜਾਈ ਤੋਂ 70-80 ਦਿਨਾਂ ਬਾਅਦ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖਰਬੂਜੇ ਦੀ ਕਾਸ਼ਤ ਦਾ ਵੇਰਵਾ ਦਿਓ ।
ਉੱਤਰ-
ਖਰਬੂਜਾ ਵਿਗਿਆਨਿਕ ਤੌਰ ਤੇ ਸਬਜ਼ੀ ਹੈ ਪਰ ਅਸੀਂ ਇਸ ਨੂੰ ਫ਼ਲ ਵਜੋਂ ਖਾਂਦੇ ਹਾਂ । ਕਿਸਮਾਂ-ਪੰਜਾਬ ਹਾਈਬ੍ਰਿਡ, ਹਰਾ ਮਧੂ, ਪੰਜਾਬ ਸੁਨਹਿਰੀ । ਬੀਜਾਈ ਦਾ ਸਮਾਂ-ਫ਼ਰਵਰੀ-ਮਾਰਚ 1 ਬੀਜ ਦੀ ਮਾਤਰਾ-400 ਗਰਾਮ ਪ੍ਰਤੀ ਏਕੜ ॥ ਬੀਜਾਈ ਦਾ ਤਰੀਕਾ-ਬੀਜਾਈ 3-4 ਮੀਟਰ ਚੌੜੀਆਂ ਖੇਲਾਂ ਵਿਚ ਕੀਤੀ ਜਾਂਦੀ ਹੈ, ਬੂਟੇ ਤੋਂ ਬੂਟੇ ਦਾ ਫਾਸਲਾ 60 ਸੈਂ.ਮੀ. ਹੈ । ਸਿੰਚਾਈ-ਗਰਮੀਆਂ ਵਿਚ ਹਰ ਹਫਤੇ, ਫ਼ਲ ਪੱਕਣ ਵੇਲੇ ਹਲਕਾ ਪਾਣੀ ਦਿਓ, ਪਾਣੀ ਫ਼ਲ ਨੂੰ ਨਹੀਂ ਲੱਗਣਾ ਚਾਹੀਦਾ, ਨਹੀਂ ਤਾਂ ਫ਼ਲ ਗਲਣਾ ਸ਼ੁਰੂ ਹੋ ਜਾਵੇਗਾ |

PSEB 9th Class Agriculture Solutions Chapter 2 ਸਾਉਣੀ ਦੀਆਂ ਸਬਜ਼ੀਆਂ

ਪ੍ਰਸ਼ਨ 2.
ਮਿਰਚ ਦੀ ਕਾਸ਼ਤ ਦਾ ਵੇਰਵਾ ਦਿਓ ।
ਉੱਤਰ-
ਕਿਸਮਾਂ-ਪੰਜਾਬ ਸਰੁਖ, ਪੰਜਾਬ ਗੁੱਛੇਦਾਰ, ਚਿਲੀ ਹਾਈਬ੍ਰਿਡ-1. ਬੀਜ ਦੀ ਮਾਤਰਾ-ਇੱਕ ਏਕੜ ਲਈ 200 ਗਰਾਮ । ਪਨੀਰੀ ਬੀਜਣਾ-ਇੱਕ ਏਕੜ ਲਈ ਇੱਕ ਮਰਲੇ ਵਿਚ ਪਨੀਰੀ ਬੀਜੀ ਜਾਂਦੀ ਹੈ । ਅਖੀਰ ਅਕਤੂਬਰ ਤੋਂ ਅੱਧ ਨਵੰਬਰ ਤੱਕ ਪਨੀਰੀ ਬੀਜੀ ਜਾਂਦੀ ਹੈ । ਪਨੀਰੀ ਲਾਉਣਾ-ਫ਼ਰਵਰੀ-ਮਾਰਚ ਵਿਚ ਖੇਤਾਂ ਵਿਚ ਲਾਓ । ਫਾਸਲਾ-ਵੱਟਾਂ ਵਿਚਕਾਰ 75 ਸੈਂ.ਮੀ. ਅਤੇ ਬੂਟਿਆਂ ਵਿਚਕਾਰ 45 ਸੈਂ.ਮੀ. । ਖਾਦ-10-15 ਟਨ ਗਲੀ ਸੜੀ ਰੂੜੀ, 25 ਕਿਲੋ ਨਾਈਟਰੋਜਨ, 12 ਕਿਲੋ ਫਾਸਫੋਰਸ, 12 ਕਿਲੋ ਪੋਟਾਸ਼ ਦੀ ਲੋੜ ਹੈ । ਸਿੰਚਾਈ-ਪਹਿਲਾ ਪਾਣੀ ਪਨੀਰੀ ਨੂੰ ਖੇਤ ਵਿਚ ਲਾਉਣ ਤੋਂ ਇਕਦਮ ਬਾਅਦ ਲਾਓ । ਗਰਮੀਆਂ ਵਿਚ 7-10 ਦਿਨਾਂ ਦੇ ਅੰਤਰ ਤੇ ਪਾਣੀ ਲਾਓ ।

ਪ੍ਰਸ਼ਨ 3.
ਬੈਂਗਣ ਦੀ ਕਾਸ਼ਤ ਬਾਰੇ ਦੱਸੋ ।
ਉੱਤਰ-

  1. ਕਿਸਮਾਂ-ਪੰਜਾਬ ਨੀਲਮ (ਗੋਲ, ਬੀ. ਐੱਚ.-2 (ਲੰਬੂਤਰਾ), ਪੀ. ਬੀ. ਐੱਚ.-3 ਛੋਟੇ) ।
  2. ਬੀਜ ਦੀ ਮਾਤਰਾ-ਇੱਕ ਏਕੜ ਲਈ 300-400 ਗਰਾਮ ॥
  3. ਬੀਜਾਈ ਦਾ ਢੰਗ-10-15 ਸੈਂ.ਮੀ. ਉੱਚੀਆਂ ਇੱਕ ਮਰਲੇ ਦੀਆਂ ਕਿਆਰੀਆਂ ਵਿਚ ਬੀਜੋ ।
  4. ਬੈਂਗਣ ਦੀਆਂ ਫ਼ਸਲਾਂ-ਬੈਂਗਣ ਦੀਆਂ ਸਾਲ ਵਿਚ ਚਾਰ ਫ਼ਸਲਾਂ ਅਕਤੂਬਰ, ਨਵੰਬਰ, ਫ਼ਰਵਰੀ-ਮਾਰਚ ਅਤੇ ਜੁਲਾਈ ਵਿਚ ਪਨੀਰੀ ਬੀਜ ਕੇ ਲਈਆਂ ਜਾ ਸਕਦੀਆਂ ਹਨ ।
  5. ਫ਼ਾਸਲਾ-ਕਤਾਰਾਂ ਵਿਚ 60 ਸੈਂ.ਮੀ., ਬੂਟਿਆਂ ਵਿਚ 30-45 ਸੈਂ.ਮੀ. ।
  6. ਸਿੰਚਾਈ-ਪਹਿਲਾ ਪਾਣੀ ਪਨੀਰੀ ਖੇਤ ਵਿਚ ਲਾਉਂਦੇ ਸਾਰ ਤੇ ਫਿਰ 6-7 ਦਿਨਾਂ ਦੇ ਅੰਤਰ ਤੇ ।

ਸਾਉਣੀ ਦੀਆਂ ਸਬਜ਼ੀਆਂ PSEB 9th Class Agriculture Notes

ਪਾਠ ਇੱਕ ਨਜ਼ਰ ਵਿੱਚ

  1. ਪੌਦੇ ਦਾ ਨਰਮ ਭਾਗ ਜਿਵੇਂ ਕਿ-ਫ਼ਲ, ਫੁੱਲ, ਪੱਤੇ, ਜੜ੍ਹਾਂ, ਤਣਾ ਆਦਿ ਨੂੰ । | ਸਲਾਦ ਦੇ ਰੂਪ ਵਿਚ ਕੱਚਾ ਜਾਂ ਰਿੰਨ੍ਹ ਕੇ ਖਾਦਾ ਜਾਂਦਾ ਹੈ, ਸਬਜ਼ੀ ਹੁੰਦੀ ਹੈ ।
  2. ਸਬਜ਼ੀਆਂ ਵਿਚ ਕਾਰਬੋਹਾਈਡਰੇਟਸ, ਪ੍ਰੋਟੀਨ, ਧਾਤਾਂ, ਵਿਟਾਮਿਨ, ਆਦਿ ਤੱਤ ਹੁੰਦੇ ਹਨ ।
  3. ਖ਼ੁਰਾਕੀ ਮਾਹਰਾਂ ਅਨੁਸਾਰ ਚੰਗੀ ਸਿਹਤ ਲਈ ਹਰ ਵਿਅਕਤੀ ਨੂੰ ਹਰ ਰੋਜ਼ 284 ਗਰਾਮ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ ।
  4. ਪੱਤਿਆਂ ਵਾਲੀਆਂ ਸਬਜ਼ੀਆਂ ਹਨ-ਪਾਲਕ, ਮੇਥੀ, ਸਲਾਦ ਅਤੇ ਸਾਰਾ ।
  5. ਜੜ੍ਹਾਂ ਵਾਲੀਆਂ ਸਬਜ਼ੀਆਂ ਹਨ-ਗਾਜਰ, ਮੂਲੀ, ਸ਼ਲਗਮ ।
  6. ਸਾਡੇ ਦੇਸ਼ ਵਿਚ ਪ੍ਰਤੀ ਵਿਅਕਤੀ ਘੱਟ ਸਬਜ਼ੀ ਮਿਲਣ ਦੇ ਮੁੱਖ ਕਾਰਨ ਹਨ ਵੱਧ ਆਬਾਦੀ ਅਤੇ ਤੁੜਾਈ ਤੋਂ ਬਾਅਦ ਸਬਜ਼ੀਆਂ ਦੇ ਤੀਜੇ ਹਿੱਸੇ ਦਾ ਖ਼ਰਾਬ ਹੋ ਜਾਣਾ ।
  7. ਸਾਉਣੀ ਦੀਆਂ ਸਬਜ਼ੀਆਂ ਹਨ-ਮਿਰਚ, ਬੈਂਗਣ, ਭਿੰਡੀ, ਕਰੇਲਾ, ਚੱਪਣ ਕੱਦੂ, ਟਮਾਟਰ, ਤੋਰੀ, ਘੀਆ-ਕੱਦੂ, ਟਿੰਡਾ, ਤਰ, ਖੀਰਾ ਆਦਿ ।
  8. ਮਿਰਚ ਦੀਆਂ ਕਿਸਮਾਂ ਹਨ-ਪੰਜਾਬ ਸਰੁਖ, ਪੰਜਾਬ ਗੁੱਛੇਦਾਰ, ਚਿਲੀ ਹਾਈਬ੍ਰਿਡ-1.
  9. ਮਿਰਚ ਲਈ ਇਕ ਮਰਲੇ ਲਈ 200 ਗਰਾਮ ਬੀਜ ਦੀ ਲੋੜ ਹੈ ।
  10. ਟਮਾਟਰ ਦੀਆਂ ਕਿਸਮਾਂ ਹਨ-ਵਰਖਾ ਬਹਾਰ-1, ਪੰਜਾਬ ਵਰਖਾ ਬਹਾਰ-2.
  11. ਟਮਾਟਰ ਦੀ ਇੱਕ ਏਕੜ ਪਨੀਰੀ ਲਈ 100 ਗਰਾਮ ਬੀਜ 2 ਮਰਲੇ ਦੀਆਂ ਕਿਆਰੀਆਂ ਵਿਚ ਬੀਜੋ ।
  12. ਬੈਂਗਣ ਦੀਆਂ ਕਿਸਮਾਂ ਹਨ-ਪੰਜਾਬ ਨੀਲਮ (ਗੋਲ), ਬੀ.ਐੱਚ.-2 ਲੰਬੂਤਰੇ), ਪੀ.ਬੀ. ਐੱਚ.-3 (ਛੋਟੇ) ।
  13. ਬੈਂਗਣ ਦੀ ਪਨੀਰੀ ਲਈ 300-400 ਗਰਾਮ ਬੀਜ ਪ੍ਰਤੀ ਏਕੜ ਦੀ ਲੋੜ ਹੁੰਦੀ ਹੈ ।
  14. ਪੰਜਾਬ-7, ਪੰਜਾਬ-8 ਅਤੇ ਪੰਜਾਬ ਪਦਮਨੀ ਭਿੰਡੀ ਦੀਆਂ ਕਿਸਮਾਂ ਹਨ ।
  15. ਭਿੰਡੀ ਲਈ ਬੀਜ ਦੀ ਮਾਤਰਾ ਪ੍ਰਤੀ ਏਕੜ ਇਸ ਤਰ੍ਹਾਂ ਹੈ-15 ਕਿਲੋ (ਫ਼ਰਵਰੀ), 8-10 ਕਿਲੋ (ਮਾਰਚ), 5-6 ਕਿਲੋ (ਜੂਨ-ਜੁਲਾਈ) ।
  16. ਕੱਦੂ ਜਾਤੀ ਦੀਆਂ ਸਬਜ਼ੀਆਂ ਹਨ-ਚੱਪਣ ਕੱਦੂ, ਘੀਆ ਕੱਦੂ, ਕਰੇਲਾ, ਘੀਆ । ਤੋਰੀ, ਪੇਠਾ, ਖੀਰਾ, ਤਰ, ਟਾਂਡਾ, ਖਰਬੂਜਾ ਆਦਿ ।
  17. ਚੱਪਣ ਕੱਦੂ ਦੀਆਂ ਕਿਸਮਾਂ ਹਨ-ਪੰਜਾਬ ਚੱਪਣ ਕੱਦੂ ॥
  18. ਘੀਆ ਕੱਦੂ ਦੀਆਂ ਕਿਸਮਾਂ ਹਨ-ਪੰਜਾਬ ਬਰਕਤ, ਪੰਜਾਬ ਕੋਮਲ ।
  19. ਕਰੇਲੇ ਦੀਆਂ ਉੱਨਤ ਕਿਸਮਾਂ ਹਨ-ਪੰਜਾਬ-14, ਪੰਜਾਬ ਟ੍ਰੇਲੀ-1.
  20. ਕਰੇਲੇ ਲਈ ਬੀਜ ਦੀ ਮਾਤਰਾ 2 ਕਿਲੋ ਪ੍ਰਤੀ ਏਕੜ ਹੈ ।
  21. ਘੀਆ ਤੋਰੀ ਦੀਆਂ ਕਿਸਮਾਂ ਹਨ-ਪੁਸਾ ਚਿਕਨੀ, ਪੰਜਾਬ ਕਾਲੀ ਤੋਰੀ-9.
  22. ਪੇਠੇ ਦੀਆਂ ਕਿਸਮਾਂ ਹਨ-ਪੀ.ਏ. ਜੀ.-3.
  23. ਚੱਪਣ ਕੱਦੂ, ਕਰੇਲਾ, ਘੀਆ ਤੋਰੀ, ਪੇਠਾ ਸਭ ਲਈ ਬੀਜ ਦੀ ਮਾਤਰਾ 2 ਕਿਲੋ ਪ੍ਰਤੀ ਏਕੜ ਦੀ ਲੋੜ ਹੈ ।
  24. ਖੀਰੇ ਦੀ ਕਿਸਮ ਹੈ-ਪੰਜਾਬ ਨਵੀਨ ਖੀਰਾ ।
  25. ਬੀਜ ਦੀ ਮਾਤਰਾ ਖੀਰੇ ਲਈ ਇੱਕ ਕਿਲੋ ਪ੍ਰਤੀ ਏਕੜ ਹੈ ।
  26. ਤਰ ਦੀ ਕਿਸਮ ਹੈ-ਪੰਜਾਬ ਲੌਂਗ ਮੈਲਨ
  27. ਤਰ ਲਈ ਬੀਜ ਦੀ ਮਾਤਰਾ ਹੈ-ਇੱਕ ਕਿਲੋ ਪ੍ਰਤੀ ਏਕੜ ।
  28. ਟੰਡਾ ਦੀ ਕਿਸਮ ਹੈ-ਟਿੰਡਾ-48.
  29. ਟੀਡੇ ਲਈ ਬੀਜ ਦੀ ਮਾਤਰਾ ਹੈ-1.5 ਕਿਲੋ ਪ੍ਰਤੀ ਏਕੜ ।
  30. ਖਰਬੂਜਾ ਵਿਗਿਆਨਿਕ ਤੌਰ ਤੇ ਸਬਜ਼ੀ ਹੈ ।
  31. ਖਰਬੂਜੇ ਦੀਆਂ ਕਿਸਮਾਂ ਹਨ-ਪੰਜਾਬ ਹਾਈਬ੍ਰਿਡ, ਹਰਾ ਮਧੁ, ਪੰਜਾਬ ਸੁਨਹਿਰੀ ।
  32. ਖਰਬੂਜੇ ਲਈ ਬੀਜ ਦੀ ਮਾਤਰਾ 400 ਗਰਾਮ ਦੀ ਲੋੜ ਹੈ ।

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

Punjab State Board PSEB 9th Class Agriculture Book Solutions Chapter 1 ਸਾਉਣੀ ਦੀਆਂ ਫ਼ਸਲਾਂ Textbook Exercise Questions and Answers.

PSEB Solutions for Class 9 Agriculture Chapter 1 ਸਾਉਣੀ ਦੀਆਂ ਫ਼ਸਲਾਂ

Agriculture Guide for Class 9 PSEB ਸਾਉਣੀ ਦੀਆਂ ਫ਼ਸਲਾਂ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਸਾਉਣੀ ਦੀਆਂ ਅਨਾਜ ਵਾਲੀਆਂ ਦੋ ਫ਼ਸਲਾਂ ਦੇ ਨਾਂ ਲਿਖੋ।
ਉੱਤਰ-
ਝੋਨਾ, ਮੱਕੀ, ਜਵਾਰ ।

ਪ੍ਰਸ਼ਨ 2.
ਝੋਨੇ ਦੀਆਂ ਦੋ ਉੱਨਤ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਪੀ.ਆਰ. 123, ਪੀ. ਆਰ. 122.

ਪ੍ਰਸ਼ਨ 3.
ਦੇਸੀ ਕਪਾਹ ਦੀ ਦੋਗਲੀ ਕਿਸਮ ਦੀ ਇੱਕ ਏਕੜ ਕਾਸ਼ਤ ਲਈ ਕਿੰਨਾ ਬੀਜ ਚਾਹੀਦਾ ਹੈ ?
ਉੱਤਰ-
1.5 ਕਿਲੋ ਬੀਜ ਪ੍ਰਤੀ ਏਕੜ ।

ਪ੍ਰਸ਼ਨ 4.
ਮੱਕੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਮੁੱਖ ਕੀੜੇ ਦਾ ਨਾਂ ਦੱਸੋ ।
ਉੱਤਰ-
ਮੱਕੀ ਦਾ ਗੜੁਆਂ ।

ਪ੍ਰਸ਼ਨ 5.
ਕਮਾਦ ਦੀਆਂ ਦੋ ਬੀਮਾਰੀਆਂ ਦੇ ਨਾਂ ਦੱਸੋ ।
ਉੱਤਰ-
ਰੱਤਾ ਰੋਗ, ਲਾਲ ਧਾਰੀਆਂ ਦਾ ਰੋਗ ।

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 6.
ਹਰੀ ਖਾਦ ਦੇ ਤੌਰ ਤੇ ਬੀਜੀਆਂ ਜਾਣ ਵਾਲੀਆਂ ਦੋ ਫ਼ਸਲਾਂ ਦੇ ਨਾਂ ਦੱਸੋ !
ਉੱਤਰ-
ਸਣ ਤੇ ਚੈੱਚਾ ।

ਪ੍ਰਸ਼ਨ 7.
ਮੱਕੀ ਦੇ ਇੱਕ ਏਕੜ ਬੀਜਾਈ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
ਪਰਲ ਪੌਪਕੌਰਨ ਲਈ 7 ਕਿਲੋ ਅਤੇ ਹੋਰ ਕਿਸਮਾਂ ਲਈ 8 ਕਿਲੋ ਪ੍ਰਤੀ ਏਕੜ, ਚਾਰੇ ਵਾਲੀ ਮੱਕੀ ਲਈ 30 ਕਿਲੋ ਬੀਜ ਪ੍ਰਤੀ ਏਕੜ ।

ਪ੍ਰਸ਼ਨ 8.
ਕਪਾਹ ਦੀ ਬੀਜਾਈ ਦਾ ਸਮਾਂ ਦੱਸੋ ।
ਉੱਤਰ-
1 ਅਪਰੈਲ ਤੋਂ 15 ਮਈ ।

ਪ੍ਰਸ਼ਨ 9.
ਕਮਾਦ ਵਿਚ ਬੀਜੀ ਜਾਣ ਵਾਲੀ ਇੱਕ ਅੰਤਰ ਫ਼ਸਲ ਦਾ ਨਾਂ ਦੱਸੋ ।
ਉੱਤਰ-
ਗਰਮ ਰੁੱਤ ਦੀ ਮੂੰਗੀ ਜਾਂ ਮਾਂਹ |

ਪ੍ਰਸ਼ਨ 10.
ਸਾਉਣੀ ਦੇ ਚਾਰੇ ਦੀਆਂ ਦੋ ਫ਼ਸਲਾਂ ਦੇ ਨਾਂ ਲਿਖੋ ।
ਉੱਤਰ-
ਮੱਕੀ, ਬਾਜਰਾ, ਗੁਆਰਾ ਆਦਿ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ –

ਪ੍ਰਸ਼ਨ 1.
ਫ਼ਸਲ ਚੱਕਰ ਕਿਸ ਨੂੰ ਕਹਿੰਦੇ ਹਨ ?
ਉੱਤਰ-
ਪੂਰੇ ਸਾਲ ਵਿੱਚ ਖੇਤ ਵਿਚ ਜਿਹੜੀਆਂ ਫ਼ਸਲਾਂ ਉਗਾਉਂਦੇ ਹਾਂ, ਉਸਨੂੰ ਫ਼ਸਲ ਚੱਕਰ ਕਿਹਾ ਜਾਂਦਾ ਹੈ; ਜਿਵੇਂ-ਝੋਨਾ-ਕਣਕ, ਝੋਨਾ-ਆਲੂ-ਸੂਰਜਮੁਖੀ ਆਦਿ ।

ਪ੍ਰਸ਼ਨ 2.
ਝੋਨੇ ਅਧਾਰਤ ਦੋ ਫ਼ਸਲਾ ਚੱਕਰਾਂ ਦੇ ਨਾਂ ਲਿਖੋ ।
ਉੱਤਰ-
ਝੋਨਾ-ਕਣਕ/ਬਰਸੀਮ, ਝੋਨਾ-ਕਣਕ-ਸੱਠੀ ਮੱਕੀ, ਝੋਨਾ-ਆਲੂ-ਸੱਠੀ ਮੂੰਗੀ/ ਸੂਰਜਮੁਖੀ ।

ਪ੍ਰਸ਼ਨ 3.
ਹਰੀ ਖਾਦ ਕਿਉਂ ਦਿੱਤੀ ਜਾਂਦੀ ਹੈ ?
ਉੱਤਰ-
ਹਰੀ ਖਾਦ ਵਿੱਚ ਫਲੀ ਵਾਲੀਆਂ ਫ਼ਸਲਾਂ ਹੁੰਦੀਆਂ ਹਨ, ਜਿਵੇਂ-ਦਾਲਾਂ ਵਾਲੀਆਂ ਫ਼ਸਲਾਂ, ਸਣ, ਢੱਚਾ ਆਦਿ । ਇਹਨਾਂ ਫ਼ਸਲਾਂ ਦੇ ਕਾਰਨ ਜ਼ਮੀਨ ਵਿਚ ਨਾਈਟਰੋਜਨ ਤੱਤ ਦਾ ਵਾਧਾ ਹੁੰਦਾ ਹੈ ਤੇ ਹਰੀ ਖਾਦ ਨੂੰ ਜ਼ਮੀਨ ਵਿਚ ਵਾਹ ਦਿੱਤਾ ਜਾਂਦਾ ਹੈ । ਇਸ ਨਾਲ ਜ਼ਮੀਨ ਵਿਚ ਮਲ੍ਹੜ ਵੀ ਵੱਧਦਾ ਹੈ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ ।

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 4.
ਮੱਕੀ ਦੀ ਬੀਜਾਈ ਦਾ ਢੰਗ ਦੱਸੋ ।
ਉੱਤਰ-
ਮੱਕੀ ਦੀ ਬਿਜਾਈ ਦਾ ਸਮਾਂ ਮਈ ਦੇ ਆਖ਼ਰੀ ਹਫ਼ਤੇ ਤੋਂ ਅਖੀਰ ਜੂਨ ਤੱਕ ਦਾ ਹੈ । ਬੀਜਾਈ ਸਮੇਂ ਕਤਾਰਾਂ ਵਿਚ ਫਾਸਲਾ 60 ਸੈਂ.ਮੀ. ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 22 ਸੈਂ.ਮੀ. ਰੱਖਣਾ ਚਾਹੀਦਾ ਹੈ ।

ਪ੍ਰਸ਼ਨ 5.
ਮੱਕੀ ਵਿੱਚ ਇਟਸਿਟ ਦੀ ਰੋਕਥਾਮ ਦੱਸੋ ।
ਉੱਤਰ-
ਮੱਕੀ ਵਿੱਚ ਇਟਸਿਟ ਦੀ ਰੋਕਥਾਮ ਲਈ ਐਟਰਾਟਾਫ਼ ਨਦੀਨਨਾਸ਼ਕ ਦੀ ਵਰਤੋਂ ਬੀਜਾਈ ਤੋਂ 10 ਦਿਨਾਂ ਦੇ ਅੰਦਰ-ਅੰਦਰ ਕਰਨੀ ਚਾਹੀਦੀ ਹੈ ।

ਪ੍ਰਸ਼ਨ 6.
ਝੋਨੇ ਵਿੱਚ ਕੱਦੂ ਕਿਉਂ ਕੀਤਾ ਜਾਂਦਾ ਹੈ ?
ਉੱਤਰ-
ਝੋਨੇ ਦੀ ਫ਼ਸਲ ਲਈ ਪਾਣੀ ਦੀ ਵੱਧ ਲੋੜ ਪੈਂਦੀ ਹੈ । ਕੱਦੂ ਕਰਨ ਨਾਲ ਜ਼ਮੀਨ ਦੀ ਪਾਣੀ ਰੋਕਣ ਦੀ ਸ਼ਕਤੀ ਵੱਧ ਜਾਂਦੀ ਹੈ, ਪਾਣੀ ਦਾ ਵਾਸ਼ਪੀਕਰਨ ਘੱਟ ਹੁੰਦਾ ਹੈ, ਨਦੀਨਾਂ ਦੀ ਸਮੱਸਿਆ ਘੱਟ ਜਾਂਦੀ ਹੈ । ਝੋਨੇ ਦੀ ਪਨੀਰੀ ਲਾਉਣੀ ਸੌਖੀ ਹੋ ਜਾਂਦੀ ਹੈ ।

ਪ੍ਰਸ਼ਨ 7.
ਕਮਾਦ ਬੀਜਣ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
ਇੱਕ ਏਕੜ ਕਮਾਦ ਲਈ ਤਿੰਨ ਅੱਖਾਂ ਵਾਲੀਆਂ 20 ਹਜ਼ਾਰ ਗੁੱਲੀਆਂ ਜਾਂ ਚਾਰ ਅੱਖਾਂ ਵਾਲੀਆਂ 15 ਹਜ਼ਾਰ ਗੁੱਲੀਆਂ ਜਾਂ 5 ਅੱਖਾਂ ਵਾਲੀਆਂ 12 ਹਜ਼ਾਰ ਗੁੱਲੀਆਂ ਦੀ ਲੋੜ ਹੈ ।

ਪ੍ਰਸ਼ਨ 8.
ਪੱਤਝੜ ਰੁੱਤੇ ਕਮਾਦ ਦਾ ਬੀਜਾਈ ਦਾ ਸਮਾਂ ਅਤੇ ਢੰਗ ਦੱਸੋ ।
ਉੱਤਰ-
ਪੱਤਝੜ ਰੁੱਤ ਦੇ ਕਮਾਦ ਦੀ ਬੀਜਾਈ ਦਾ ਸਮਾਂ 20 ਸਤੰਬਰ ਤੋਂ 20 ਅਕਤੂਬਰ ਦਾ ਹੈ । ਬੀਜਾਈ 90 ਸੈਂ.ਮੀ. ਫਾਸਲੇ ਦੀਆਂ ਕਤਾਰਾਂ ਵਿਚ ਕੀਤੀ ਜਾਂਦੀ ਹੈ ।

ਪ੍ਰਸ਼ਨ 9.
ਮੂੰਗੀ ਦੇ ਪੱਤੇ ਸੁਕਾਉਣ ਲਈ ਸਪਰੇ ਦਾ ਸਮਾਂ ਤੇ ਮਾਤਰਾ ਦੱਸੋ ।
ਉੱਤਰ-
ਜਦੋਂ ਕੰਬਾਈਨ ਨਾਲ ਮੂੰਗੀ ਵੱਢਣੀ ਹੋਵੇ ਤਾਂ ਜਦੋਂ ਲਗਪਗ 80 ਪ੍ਰਤੀਸ਼ਤ ਫ਼ਲੀਆਂ ਪੱਕ ਜਾਂਦੀਆਂ ਹਨ ਤਾਂ ਗਰੈਮਕਸੌਨ ਦਾ ਛਿੜਕਾਅ ਕਰਕੇ ਪੱਤੇ ਅਤੇ ਤਣੇ ਸੁਕਾ ਦਿੱਤੇ ਜਾਂਦੇ ਹਨ ।

ਪ੍ਰਸ਼ਨ 10.
ਝੋਨੇ ਵਿੱਚ ਨਦੀਨਾਂ ਦੀ ਰੋਕਥਾਮ ਦਾ ਤਰੀਕਾ ਦੱਸੋ ।
ਉੱਤਰ-
ਝੋਨੇ ਵਿੱਚ ਸਵਾਂਕ ਅਤੇ ਮੋਥਾ ਨਦੀਨ ਹੁੰਦੇ ਹਨ । ਪਨੀਰੀ ਲਾਉਣ ਤੋਂ 15 ਅਤੇ 30 ਦਿਨਾਂ ਬਾਅਦ ਪੈਡੀਵੀਡਰ ਨਾਲ ਦੋ ਗੋਡੀਆਂ ਕਰੋ ਜਾਂ ਨਦੀਨਾਂ ਨੂੰ ਹੱਥ ਨਾਲ ਪੁੱਟ ਦੇਣਾ ਚਾਹੀਦਾ ਹੈ । ਢੁੱਕਵੀਆਂ ਦਵਾਈਆਂ ਦੀ ਸਹੀ ਮਾਤਰਾ ਵਿਚ ਸਹੀ ਸਮੇਂ ਤੇ ਵਰਤੋਂ ਵੀ ਕੀਤੀ ਜਾਂਦੀ ਹੈ ।

(ਈ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਝੋਨੇ ਵਿੱਚ ਹਰੀ ਖਾਦ ਦੀ ਵਰਤੋਂ ਬਾਰੇ ਲਿਖੋ ।
ਉੱਤਰ-
ਕਣਕ ਦੀ ਵਾਢੀ ਤੋਂ ਇਕ ਦਮ ਬਾਅਦ ਢੱਚਾ ਜੰਤਰ) ਦੀ ਹਰੀ ਖਾਦ ਬੀਜ ਦੇਣੀ ਚਾਹੀਦੀ ਹੈ ਅਤੇ ਇਸ ਨੂੰ ਦਬਾਉਣ ਤੋਂ ਬਾਅਦ ਝੋਨਾ ਬੀਜ ਦੇਣਾ ਚਾਹੀਦਾ ਹੈ ।
ਮੱਠੀ ਮੂੰਗੀ ਨੂੰ ਵੀ ਕਣਕ ਵੱਢਣ ਸਾਰ ਬੀਜ ਕੇ ਫਲੀਆਂ ਤੋੜ ਕੇ ਮੂੰਗੀ ਦੀ ਫ਼ਸਲ ਨੂੰ ਖੇਤਾਂ ਵਿਚ ਹਰੀ ਖਾਦ ਵਜੋਂ ਦਬਾ ਕੇ ਇਕ ਦਮ ਬਾਅਦ ਝੋਨਾ ਲਾ ਦੇਣਾ ਚਾਹੀਦਾ ਹੈ ।

ਹਰੀ ਖਾਦ ਵਿਚ ਰੂੜੀ ਵਾਲੀ ਖਾਦ ਦੇ ਸਾਰੇ ਗੁਣ ਹੁੰਦੇ ਹਨ । ਇਸ ਨਾਲ ਕਿਸਾਨ ਰਸਾਇਣਿਕ ਖਾਦਾਂ ਪਾਉਣ ਤੋਂ ਬਚ ਜਾਂਦਾ ਹੈ ਕਿਉਂਕਿ ਫਲੀਦਾਰ ਫ਼ਸਲਾਂ ਦੀਆਂ ਫਲੀਆਂ ਵਿਚ ਫਾਸਫੋਰਸ, ਰੇਸ਼ੇ ਵਿਚ ਪੋਟਾਸ਼ੀਅਮ ਅਤੇ ਜੜਾਂ ਵਿਚ ਨਾਈਟਰੋਜਨ ਮਿਲਦੀ ਹੈ ।

ਪ੍ਰਸ਼ਨ 2.
ਝੋਨੇ ਦੀ ਸਿੱਧੀ ਬੀਜਾਈ ਬਾਰੇ ਜਾਣਕਾਰੀ ਦਿਓ ।
ਉੱਤਰ-
ਝੋਨੇ ਦੀ ਸਿੱਧੀ ਬੀਜਾਈ ਸਿਰਫ਼ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿਚ ਹੀ ਕਰਨੀ ਚਾਹੀਦੀ ਹੈ । ਹਲਕੀਆਂ ਰੇਤਲੀਆਂ ਜ਼ਮੀਨਾਂ ਵਿਚ ਫ਼ਸਲ ਵਿਚ ਲੋਹਾ ਤੱਤ ਦੀ ਘਾਟ ਹੋ ਜਾਂਦੀ ਹੈ ਅਤੇ ਫ਼ਸਲ ਦਾ ਝਾੜ ਘੱਟ ਜਾਂਦਾ ਹੈ । ਬੀਜਾਈ ਦਾ ਸਮਾਂ-ਸਿੱਧੀ ਬਿਜਾਈ ਲਈ ਢੁੱਕਵਾਂ ਸਮਾਂ ਜੂਨ ਦਾ ਪਹਿਲਾ ਪੰਦਰਵਾੜਾ ਹੈ ।
ਬੀਜ ਦੀ ਮਾਤਰਾ-ਇਸ ਲਈ ਬੀਜ ਦੀ ਮਾਤਰਾ 8-10 ਕਿਲੋ ਪ੍ਰਤੀ ਏਕੜ ਦੀ ਲੋੜ ਹੁੰਦੀ ਹੈ ।

ਡੂੰਘਾਈ ਤੇ ਕਤਾਰਾਂ ਵਿਚ ਫਾਸਲਾ-ਬੀਜ ਨੂੰ 2-3 ਸੈਂ.ਮੀ. ਡੂੰਘਾਈ ਤੇ ਝੋਨੇ ਵਾਲੀ ਡਰਿੱਲ ਨਾਲ 20 ਸੈਂ.ਮੀ. ਚੌੜੀਆਂ ਕਤਾਰਾਂ ਵਿਚ ਬੀਜਣਾ ਚਾਹੀਦਾ ਹੈ । ਝੋਨੇ ਦੀ ਸਿੱਧੀ ਬੀਜਾਈ ਲਈ ਘੱਟ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਹੀ ਲੈਣੀਆਂ ਚਾਹੀਦੀਆਂ ਹਨ । ਨਦੀਨਾਂ ਦੀ ਰੋਕਥਾਮ-ਬੀਜਾਈ ਤੋਂ 2 ਦਿਨਾਂ ਦੇ ਅੰਦਰ-ਅੰਦਰ ਸਟੌਪ ਦੀ ਵਰਤੋਂ ਕਰਨੀ ਚਾਹੀਦੀ ਹੈ । ਫ਼ਸਲ ਦੀ ਬੀਜਾਈ ਤੋਂ 30 ਦਿਨਾਂ ਬਾਅਦ ਜੇ ਫ਼ਸਲ ਵਿਚ ਸਵਾਂਕ ਅਤੇ ਮੋਥਾ ਨਦੀਨ ਹੋਣ ਤਾਂ ਨੌਮਨੀਗੋਲਡ ਦੀ ਵਰਤੋਂ ਕੀਤੀ ਜਾਂਦੀ ਹੈ । ਚੌੜੇ ਪੱਤੇ ਵਾਲੇ ਨਦੀਨਾਂ ਲਈ ਸੈਗਮੈਂਟ ਨਦੀਨਨਾਸ਼ਕ ਦੀ ਵਰਤੋਂ ਕਰਨੀ ਚਾਹੀਦੀ ਹੈ । ਖਾਦ-60 ਕਿਲੋ ਨਾਈਟਰੋਜਨ ਪ੍ਰਤੀ ਏਕੜ ਦੇ ਹਿਸਾਬ ਨਾਲ ਤਿੰਨ ਬਰਾਬਰ ਹਿੱਸਿਆਂ ਵਿਚ ਵੰਡ ਕੇ ਬਿਜਾਈ ਤੋਂ ਦੋ, ਪੰਜ ਅਤੇ ਨੌ ਹਫ਼ਤਿਆਂ ਬਾਅਦ ਛੱਟੇ ਨਾਲ ਪਾਉਣੀ ਚਾਹੀਦੀ ਹੈ । ਸਿੰਚਾਈ-ਫ਼ਸਲ ਨੂੰ ਤਿੰਨ ਤੋਂ ਪੰਜ ਦਿਨਾਂ ਦੇ ਅੰਤਰ ਤੇ ਪਾਣੀ ਦਿੰਦੇ ਰਹੋ ।

ਪ੍ਰਸ਼ਨ 3.
ਮਕੀ ਵਿੱਚ ਰਸਾਇਣਿਕ ਖਾਦਾਂ ਦੀ ਵਰਤੋਂ ਬਾਰੇ ਦੱਸੋ ।
ਉੱਤਰ-
ਮੱਕੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ 50 ਕਿਲੋ ਨਾਈਟਰੋਜਨ, 24 ਕਿਲੋ ਫਾਸਫੋਰਸ ਅਤੇ 12 ਕਿਲੋ ਪੋਟਾਸ਼ ਦੀ ਲੋੜ ਹੁੰਦੀ ਹੈ | ਪੋਟਾਸ਼ ਤੱਤ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ ਤੇ ਹੀ ਕਰਨੀ ਚਾਹੀਦੀ ਹੈ | ਸਾਰੀ ਫਾਸਫੋਰਸ, ਸਾਰੀ ਪੋਟਾਸ਼ ਅਤੇ ਇੱਕ ਤਿਆਹੀ ਨਾਈਟਰੋਜਨ ਖਾਦ ਬਿਜਾਈ ਕਰਨ ਸਮੇਂ ਹੀ ਦੇਣੀ ਚਾਹੀਦੀ ਹੈ ।

ਨਾਈਟਰੋਜਨ ਦਾ ਇੱਕ ਹਿੱਸਾ ਜਦੋਂ ਫ਼ਸਲ ਗੋਡੇ-ਗੋਡੇ ਹੋ ਜਾਵੇ ਪਾਓ ਅਤੇ ਦੂਸਰਾ ਹਿੱਸਾ ਬੂਰ ਪੈਣ ਤੋਂ ਪਹਿਲਾਂ ਪਾ ਦੇਣਾ ਚਾਹੀਦਾ ਹੈ । ਜੇਕਰ ਕਣਕ ਨੂੰ ਫਾਸਫੋਰਸ ਦੀ ਖਾਦ ਸਿਫਾਰਿਸ਼ ਮਾਤਰਾ ਵਿਚ ਪਾਈ ਹੋਵੇ ਤਾਂ ਮੱਕੀ ਲਈ ਇਸ ਦੀ ਲੋੜ ਨਹੀਂ ਰਹਿੰਦੀ।

ਪ੍ਰਸ਼ਨ 4.
ਕਪਾਹ ਦੇ ਬੀਜ ਦੀ ਮਾਤਰਾ ਅਤੇ ਸੋਧ ਦਾ ਵੇਰਵਾ ਦਿਓ ।
ਉੱਤਰ-
ਬੀ.ਟੀ. ਨਰਮੇ ਦੀਆਂ ਕਿਸਮਾਂ ਲਈ 750 ਗ੍ਰਾਮ, ਬੀ.ਟੀ. ਰਹਿਤ ਦੋਗਲੀਆਂ ਕਿਸਮਾਂ ਲਈ 1 ਕਿਲੋ, ਸਧਾਰਨ ਕਿਸਮਾਂ ਲਈ 3 ਕਿਲੋ, ਦੇਸੀ ਕਪਾਹ ਦੀਆਂ ਦੋਗਲੀਆਂ ਕਿਸਮਾਂ ਲਈ 1.5 ਕਿਲੋ ਅਤੇ ਸਾਧਾਰਨ ਕਿਸਮਾਂ ਲਈ 3 ਕਿਲੋ ਪ੍ਰਤੀ ਏਕੜ ਬੀਜ ਦੀ ਲੋੜ ਹੁੰਦੀ ਹੈ । ਸਿਫ਼ਾਰਿਸ਼ ਕੀਤੀਆਂ ਉੱਲੀਨਾਸ਼ਕ ਦਵਾਈਆਂ ਨਾਲ ਬੀਜ ਦੀ ਸੋਧ ਕਰੋ । ਫ਼ਸਲ ਨੂੰ ਤੇਲੇ ਤੋਂ ਬਚਾਉਣ ਲਈ ਬੀਜ ਨੂੰ ਗਾਚੋ ਜਾਂ ਕਰੂਜ਼ਰ ਦਵਾਈ ਲਗਾਉਣੀ ਚਾਹੀਦੀ ਹੈ ।

ਪ੍ਰਸ਼ਨ 5.
ਕਮਾਦ ਨੂੰ ਡਿੱਗਣ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ ?
ਉੱਤਰ-
ਕਮਾਦ ਦੀ ਫ਼ਸਲ ਨੂੰ ਡਿੱਗਣ ਤੋਂ ਬਚਾਉਣਾ ਚਾਹੀਦਾ ਹੈ ਕਿਉਂਕਿ ਡਿੱਗੀ ਫ਼ਸਲ ਤੇ ਕੋਰੇ ਦਾ ਵੱਧ ਅਸਰ ਹੁੰਦਾ ਹੈ । ਫ਼ਸਲ ਨੂੰ ਡਿੱਗਣ ਤੋਂ ਬਚਾਉਣ ਲਈ ਮਾਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਜੂਨ ਦੇ ਅਖ਼ੀਰ ਵਿਚ ਮਿੱਟੀ ਚੜਾਉਣੀ ਚਾਹੀਦੀ ਹੈ । ਅਗਸਤ ਦੇ ਅਖ਼ੀਰ ਵਿਚ ਜਾਂ ਸਤੰਬਰ ਦੇ ਸ਼ੁਰੂ ਵਿਚ ਫ਼ਸਲ ਦੇ ਮੂੰਏਂ (ਪੂਲੇ) ਬੰਨ੍ਹ ਦੇਣੇ ਚਾਹੀਦੇ ਹਨ ।

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

PSEB 9th Class Agriculture Guide ਸਾਉਣੀ ਦੀਆਂ ਫ਼ਸਲਾਂ Important Questions and Answers

ਕੁਝ ਹੋਰ ਮਹੱਤਵਪੂਰਨ ਪ੍ਰਸ਼ਨ

ਵਸਤੂਨਿਸ਼ਠ ਪ੍ਰਸ਼ਨ ।
ਬਹੁ-ਭਾਂਤੀ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਾਉਣੀ ਦੀਆਂ ਅਨਾਜ ਵਾਲੀਆਂ ਫ਼ਸਲਾਂ ਹਨ-
(ੳ) ਮੱਕੀ
(ਅ) ਝੋਨਾ
(ਈ) ਜਵਾਰ ।
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਪ੍ਰਸ਼ਨ 2.
ਕਪਾਹ ਦੀ ਬੀਜਾਈ ਦਾ ਸਮਾਂ ਹੈ :
(ਉ) 1 ਅਪ੍ਰੈਲ ਤੋਂ 15 ਮਈ
(ਅ) 1 ਜਨਵਰੀ ਤੋਂ 15 ਜਨਵਰੀ
(ਇ) ਦਸੰਬਰ
(ਸਿ) ਜੂਨ ।
ਉੱਤਰ-
(ਉ) 1 ਅਪ੍ਰੈਲ ਤੋਂ 15 ਮਈ,

ਪ੍ਰਸ਼ਨ 3.
ਮੱਕੀ ਦੀ ਪਰਲ ਪੌਪਕੌਰਨ ਲਈ ਬੀਜ ਦੀ ਮਾਤਰਾ ਹੈ
(ਉ) 7 ਕਿਲੋ ਪ੍ਰਤੀ ਏਕੜ
(ਅ) 20 ਕਿਲੋ ਪ੍ਰਤੀ ਏਕੜ
(ਇ) 25 ਕਿਲੋ ਪਤੀ ਏਕੜ
(ਸ) ਕੋਈ ਨਹੀਂ ।
ਉੱਤਰ-
(ਉ) 7 ਕਿਲੋ ਪ੍ਰਤੀ ਏਕੜ,

ਪ੍ਰਸ਼ਨ 4.
ਸਾਉਣੀ ਦੀ ਫ਼ਸਲ ਕਦੋਂ ਕੱਟੀ ਜਾਂਦੀ ਹੈ ?
(ੳ) ਜਨਵਰੀ-ਫ਼ਰਵਰੀ
(ਅ) ਅਕਤੂਬਰ-ਨਵੰਬਰ
(ਈ) ਅਪ੍ਰੈਲ-ਮਈ
(ਸ) ਜਦੋਂ ਮਰਜ਼ੀ ।
ਉੱਤਰ-
(ਅ) ਅਕਤੂਬਰ-ਨਵੰਬਰ ,

ਪ੍ਰਸ਼ਨ 5.
ਭਾਰਤ ਵਿਚ ਸਭ ਤੋਂ ਵੱਧ ਦਾਲਾਂ ਦੀ ਪੈਦਾਵਾਰ ਵਿਖੇ ਹੁੰਦੀ ਹੈ :
(ਉ) ਹਿਮਾਚਲ ਪ੍ਰਦੇਸ਼
(ਅ) ਤੇ ਰਾਜਸਥਾਨ
(ਈ) ਪੰਜਾਬ
(ਸ) ਗੁਜਰਾਤ ।
ਉੱਤਰ-
(ਅ) ਤੇ ਰਾਜਸਥਾਨ

ਠੀਕ/ਗਲਤ ਦੱਸੋ :

ਪ੍ਰਸ਼ਨ 1.
ਬਾਸਮਤੀ ਦੀਆਂ ਕਿਸਮਾਂ ਹਨ- ਪੰਜਾਬ ਬਾਸਮਤੀ-3, ਪੂਸਾ ਪੰਜਾਬ ਬਾਸਮਤੀ 1509, ਪੂਸਾ ਬਾਸਮਤੀ 1121.
ਉੱਤਰ-
ਠੀਕ,

ਪ੍ਰਸ਼ਨ 2.
ਮੱਕੀ ਦੀ ਪੈਦਾਵਾਰ ਵਿਚ ਸੰਯੁਕਤ ਰਾਜ ਅਮਰੀਕਾ ਦੁਨੀਆ ਵਿੱਚ ਅਤੇ ਭਾਰਤ ਵਿਚ ਆਂਧਰਾ ਪ੍ਰਦੇਸ਼ ਸਭ ਤੋਂ ਅੱਗੇ ਹੈ ।
ਉੱਤਰ-
ਠੀਕ,

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 3.
ਮੂੰਗੀ ਲਈ ਠੰਢੀ ਜਲਵਾਯੂ ਦੀ ਲੋੜ ਹੈ ।
ਉੱਤਰ-
ਗ਼ਲਤ,

ਪ੍ਰਸ਼ਨ 4.
ਸੋਇਆਬੀਨ ਦਾਲ ਅਤੇ ਤੇਲ ਬੀਜ ਫ਼ਸਲ ਦੋਵੇਂ ਹਨ ।
ਉੱਤਰ-
ਠੀਕ,

ਪ੍ਰਸ਼ਨ 5.
ਸੋਇਆਬੀਨ ਨੂੰ ਚਿਤਕਬਰਾ ਰੋਗ ਲੱਗ ਜਾਂਦਾ ਹੈ ।
ਉੱਤਰ-
ਠੀਕ ।

ਖ਼ਾਲੀ ਥਾਂ ਭਰੋ :

ਪ੍ਰਸ਼ਨ 1.
ਮੂੰਗੀ ਦੀਆਂ ਲਗਭਗ …………… ਪੱਕ ਜਾਣ ਤੇ ਦਾਤਰੀ ਨਾਲ ਵੱਢ ਲਓ ।
ਉੱਤਰ-
80% ਫ਼ਲੀਆਂ,

ਪ੍ਰਸ਼ਨ 2.
ਮੱਕੀ ਨੂੰ ਉੱਗਣ ਤੋਂ ਲੈ ਕੇ ਨਿਸਰਨ ਤੱਕ ………. ਜਲਵਾਯੂ ਦੀ | ਲੋੜ ਹੈ ।
ਉੱਤਰ-
ਸਿੱਲ੍ਹੇ ਤੇ ਗਰਮ,

ਪ੍ਰਸ਼ਨ 3.
ਸੋਇਆਬੀਨ ਨੂੰ …………….. ਜਲਵਾਯੂ ਦੀ ਲੋੜ ਹੁੰਦੀ ਹੈ ।
ਉੱਤਰ-
ਗਰਮ,

ਪ੍ਰਸ਼ਨ 4.
ਬਾਸਮਤੀ ਨੂੰ …………… ਤੱਤ ਵਾਲੀ ਖਾਦ ਵਧੇਰੇ ਮਾਤਰਾ ਵਿੱਚ ਨਹੀਂ ਪਾਉਣੀ ਚਾਹੀਦੀ ।
ਉੱਤਰ-
ਨਾਈਟਰੋਜਨ,

ਪ੍ਰਸ਼ਨ 5.
ਸੋਇਆਬੀਨ ਦੇ …………… ਬੀਜ ਪ੍ਰਤੀ ਏਕੜ ਦੀ ਲੋੜ ਹੁੰਦੀ ਹੈ ।
ਉੱਤਰ-
25-30 ਕਿਲੋ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਾਉਣੀ ਦੀਆਂ ਫ਼ਸਲਾਂ ਕਦੋਂ ਬੀਜੀਆਂ ਜਾਂਦੀਆਂ ਹਨ ?
ਉੱਤਰ-
ਜੂਨ-ਜੁਲਾਈ ਜਾਂ ਮਾਨਸੂਨ ਦੇ ਆਉਣ ਤੇ ।

ਪ੍ਰਸ਼ਨ 2.
ਸਾਉਣੀ ਦੀ ਫ਼ਸਲ ਕਦੋਂ ਕੱਟੀ ਜਾਂਦੀ ਹੈ ?
ਉੱਤਰ-
ਅਕਤੂਬਰ-ਨਵੰਬਰ ਵਿਚ ।

ਪ੍ਰਸ਼ਨ 3.
ਸਾਉਣੀ ਦੀਆਂ ਫ਼ਸਲਾਂ ਨੂੰ ਕਿੰਨੀਆਂ ਸ਼੍ਰੇਣੀਆਂ ਵਿਚ ਵੰਡਿਆ ਜਾਂਦਾ ਹੈ ?
ਉੱਤਰ-
ਤਿੰਨ-

  1. ਅਨਾਜ
  2. ਦਾਲਾਂ ਅਤੇ ਤੇਲ ਬੀਜ
  3. ਕਪਾਹ, ਕਮਾਦ ਅਤੇ ਸਾਉਣੀ ਦੇ ਚਾਰੇ ।

ਪ੍ਰਸ਼ਨ 4.
ਸਾਉਣੀ ਦੀਆਂ ਅਨਾਜ ਵਾਲੀਆਂ ਫ਼ਸਲਾਂ ਦੱਸੋ ।
ਉੱਤਰ-
ਝੋਨਾ, ਬਾਸਮਤੀ, ਜਵਾਰ, ਮੱਕੀ, ਬਾਜਰਾ ।

ਪ੍ਰਸ਼ਨ 5.
ਝੋਨੇ ਦੀ ਪੈਦਾਵਾਰ ਵਿਚ ਕਿਹੜਾ ਦੇਸ਼ ਸਭ ਤੋਂ ਮੋਹਰੀ ਹੈ ?
ਉੱਤਰ-
ਚੀਨ ।

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 6.
ਭਾਰਤ ਵਿਚ ਝੋਨੇ ਦੀ ਪੈਦਾਵਾਰ ਸਭ ਤੋਂ ਵੱਧ ਕਿੱਥੇ ਹੁੰਦੀ ਹੈ ?
ਉੱਤਰ-
ਪੱਛਮੀ ਬੰਗਾਲ ।

ਪ੍ਰਸ਼ਨ 7.
ਝੋਨੇ ਨੂੰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਹੈ ?
ਉੱਤਰ-
ਧਾਨ ਅਤੇ ਜ਼ੀਰੀ ।

ਪ੍ਰਸ਼ਨ 8.
ਪੰਜਾਬ ਵਿਚ ਝੋਨੇ ਦੀ ਕਾਸ਼ਤ ਹੇਠ ਕਿੰਨਾ ਰਕਬਾ ਹੈ ?
ਉੱਤਰ-
28 ਲੱਖ ਹੈਕਟੇਅਰ ।

ਪ੍ਰਸ਼ਨ 9.
ਪੰਜਾਬ ਵਿਚ ਝੋਨੇ ਦਾ ਔਸਤ ਝਾੜ ਕਿੰਨਾ ਹੈ ?
ਉੱਤਰ-
60 ਕੁਇੰਟਲ ਪ੍ਰਤੀ ਹੈਕਟੇਅਰ ।

ਪ੍ਰਸ਼ਨ 10.
ਝੋਨੇ ਦੀ ਕਾਸ਼ਤ ਲਈ ਕੱਦੂ ਕਰਨ ਤੋਂ ਪਹਿਲਾਂ ਕਿਸ ਕਰਾਹੇ ਨਾਲ ਪੱਧਰਾ ਕਰਨਾ ਚਾਹੀਦਾ ਹੈ ?
ਉੱਤਰ-
ਲੇਜ਼ਰ ਕਰਾਹੇ ਨਾਲ !

ਪ੍ਰਸ਼ਨ 11.
ਝੋਨੇ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
ਪ੍ਰਤੀ ਏਕੜ ਅੱਠ ਕਿਲੋ ਬੀਜ ।

ਪ੍ਰਸ਼ਨ 12.
ਚੌੜੀ ਪੱਤੀ ਵਾਲੇ ਝੋਨੇ ਦੇ ਨਦੀਨ ਜਿਵੇਂ ਘਰਿੱਲਾ ਆਦਿ ਲਈ ਕਿਹੜੀ ਦਵਾਈ ਵਰਤੀ ਜਾਂਦੀ ਹੈ ?
ਉੱਤਰ-
ਐਲਗਰਿਪ ਜਾਂ ਸੈਗਮੈਂਟ ।

ਪ੍ਰਸ਼ਨ 13.
ਝੋਨੇ ਦੀ ਸਿੰਚਾਈ ਵਿਚ ਪਾਣੀ ਦੀ ਬੱਚਤ ਲਈ ਕਿਸ ਯੰਤਰ ਦੀ ਸਹਾਇਤਾ ਲਈ ਜਾਂਦੀ ਹੈ ?
ਉੱਤਰ-
ਟੈਂਸ਼ੀਓਮੀਟਰ ।

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 14.
ਝੋਨੇ ਦੀ ਸਿੱਧੀ ਬੀਜਾਈ ਲਈ ਕਿਸ ਤਰ੍ਹਾਂ ਦੀ ਜ਼ਮੀਨ ਠੀਕ ਰਹਿੰਦੀ ਹੈ ?
ਉੱਤਰ-
ਦਰਮਿਆਨੀ ਤੋਂ ਭਾਰੀ ਜ਼ਮੀਨ ਨੂੰ|

ਪ੍ਰਸ਼ਨ 15.
ਝੋਨੇ ਦੀ ਫ਼ਸਲ ਵਿਚ ਜ਼ਿੰਕ ਦੀ ਘਾਟ ਲਈ ਕੀ ਵਰਤਿਆ ਜਾਂਦਾ ਹੈ ਤੇ ਕਿੰਨੀ ਮਾਤਰਾ ਵਿਚ ?
ਉੱਤਰ-
ਜ਼ਿੰਕ ਸਲਫੇਟ, 25 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ।

ਪ੍ਰਸ਼ਨ 16.
ਝੋਨੇ ਦੇ ਦਾਣਿਆਂ ਨੂੰ ਗੁਦਾਮ ਵਿਚ ਰੁੱਮਣ ਸਮੇਂ ਨਮੀ ਦੀ ਮਾਤਰਾ ਦੱਸੋ ।
ਉੱਤਰ-
12%.

ਪ੍ਰਸ਼ਨ 17.
ਬਾਸਮਤੀ ਦੀਆਂ ਕਿਸਮਾਂ ਦੱਸੋ ।
ਉੱਤਰ-
ਪੰਜਾਬ ਬਾਸਮਤੀ-3, ਪੂਸਾ ਪੰਜਾਬ ਬਾਸਮਤੀ 1509, ਪੂਸਾ ਪੰਜਾਬ ਬਾਸਮਤੀ 1121.

ਪ੍ਰਸ਼ਨ 18.
ਬਾਸਮਤੀ ਦੀ ਪਨੀਰੀ ਬੀਜਣ ਦਾ ਸਮਾਂ ਦੱਸੋ ।
ਉੱਤਰ-
ਪੂਸਾ ਪੰਜਾਬ ਬਾਸਮਤੀ 1509 ਲਈ ਪਨੀਰੀ ਜੂਨ ਦੇ ਦੂਜੇ ਪੰਦਰਵਾੜੇ ਅਤੇ ਹੋਰ ਕਿਸਮਾਂ ਲਈ ਜੂਨ ਦੇ ਪਹਿਲੇ ਪੰਦਰਵਾੜੇ ਵਿਚ ਬੀਜੀ ਜਾਂਦੀ ਹੈ ।

ਪ੍ਰਸ਼ਨ 19.
ਬਾਸਮਤੀ ਨੂੰ ਵਧੇਰੇ ਨਾਈਟਰੋਜਨ ਤੱਤ ਪਾਉਣ ਨਾਲ ਕੀ ਹੁੰਦਾ ਹੈ ?
ਉੱਤਰ-
ਫ਼ਸਲ ਜ਼ਿਆਦਾ ਵੱਧ ਕੇ ਡਿੱਗ ਜਾਂਦੀ ਹੈ ਤੇ ਝਾੜ ਘੱਟ ਜਾਂਦਾ ਹੈ ।

ਪ੍ਰਸ਼ਨ 20.
ਮੱਕੀ ਦੀ ਪੈਦਾਵਾਰ ਵਿਚ ਕਿਹੜਾ ਦੇਸ਼ ਅੱਗੇ ਹੈ ?
ਉੱਤਰ-
ਸੰਯੁਕਤ ਰਾਜ ਅਮਰੀਕਾ ਨੂੰ

ਪ੍ਰਸ਼ਨ 21.
ਮੱਕੀ ਦੀ ਪੈਦਾਵਾਰ ਵਿਚ ਭਾਰਤ ਵਿਚ ਕਿਹੜਾ ਰਾਜ ਅੱਗੇ ਹੈ ?
ਉੱਤਰ-
ਆਂਧਰਾ ਪ੍ਰਦੇਸ਼ ।

ਪ੍ਰਸ਼ਨ 22.
ਪੰਜਾਬ ਵਿਚ ਮੱਕੀ ਦੀ ਕਾਸ਼ਤ ਹੇਠ ਕਿੰਨਾ ਰਕਬਾ ਹੈ ?
ਉੱਤਰ-
1 ਲੱਖ 25 ਹਜ਼ਾਰ ਹੈਕਟੇਅਰ ।

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 23.
ਮੱਕੀ ਦਾ ਪੰਜਾਬ ਵਿਚ ਔਸਤ ਝਾੜ ਦੱਸੋ ।
ਉੱਤਰ-
15 ਕੁਇੰਟਲ ਪ੍ਰਤੀ ਏਕੜ !

ਪ੍ਰਸ਼ਨ 24.
ਮੱਕੀ ਲਈ ਕਿੰਨੀ ਵਰਖਾ ਠੀਕ ਰਹਿੰਦੀ ਹੈ ?
ਉੱਤਰ-
50 ਤੋਂ 75 ਸੈਂ.ਮੀ. .

ਪ੍ਰਸ਼ਨ 25.
ਮੱਕੀ ਲਈ ਕਿਹੋ ਜਿਹੀ ਜ਼ਮੀਨ ਠੀਕ ਰਹਿੰਦੀ ਹੈ ?
ਉੱਤਰ-
ਚੰਗੇ ਜਲ ਨਿਕਾਸ ਵਾਲੀ ਦਰਮਿਆਨੀ ਤੋਂ ਭਾਰੀ ।

ਪ੍ਰਸ਼ਨ 26.
ਮੱਕੀ ਦੀ ਪਰਲ ਪੌਪਕੌਰਨ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
7 ਕਿਲੋ ਪ੍ਰਤੀ ਏਕੜ ।

ਪ੍ਰਸ਼ਨ 27.
ਮੱਕੀ ਦੀ ਆਮ ਵਰਤੋਂ ਵਾਲੀਆਂ ਕਿਸਮਾਂ ਦੱਸੋ ।
ਉੱਤਰ-
ਪੀ. ਐੱਮ. ਐੱਚ. 1, ਪੀ. ਐੱਮ. ਐੱਚ.

ਪ੍ਰਸ਼ਨ 28.
ਮੱਕੀ ਦੀਆਂ ਖ਼ਾਸ ਵਰਤੋਂ ਵਾਲੀਆਂ ਕਿਸਮਾਂ ਦੱਸੋ ।
ਉੱਤਰ-
ਪੰਜਾਬ ਸਵੀਟ ਕੌਰਨ-
1 ਅਤੇ ਪਰਲ ਪੌਪਕੌਰਨ ।

ਪ੍ਰਸ਼ਨ 29.
ਮੱਕੀ ਦੀ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਮਈ ਦੇ ਆਖ਼ਰੀ ਹਫ਼ਤੇ ਤੋਂ ਅਖ਼ੀਰ ਜੂਨ ਤੱਕ ਅਤੇ ਅਗਸਤ ਦੇ ਦੂਸਰੇ ਪੰਦਰਵਾੜੇ ਵਿਚ ਵੀ ਬੀਜਿਆ ਜਾ ਸਕਦਾ ਹੈ ।

ਪ੍ਰਸ਼ਨ 30.
ਮੱਕੀ ਦੀ ਬਿਜਾਈ ਲਈ ਕਤਾਰਾਂ ਦਾ ਅਤੇ ਬੂਟਿਆਂ ਦਾ ਆਪਸੀ ਫ਼ਾਸਲਾ ਦੱਸੋ ।
ਉੱਤਰ-
60 ਸੈਂ. ਮੀ., 22 ਸੈਂ.ਮੀ. ।

ਪ੍ਰਸ਼ਨ 31.
ਮੱਕੀ ਵਿਚ ਇਟਸਿਟ ਲਈ ਕਿਹੜਾ ਨਦੀਨਨਾਸ਼ਕ ਅਸਰਦਾਰ ਹੈ ?
ਉੱਤਰ-
ਐਟਰਾਟਾਫ਼ ।

ਪ੍ਰਸ਼ਨ 32.
ਮੱਕੀ ਵਿਚ ਕਾਸ਼ਤਕਾਰੀ ਢੰਗ ਨਾਲ ਨਦੀਨਾਂ ਦੀ ਰੋਕਥਾਮ ਲਈ ਕੀ ਬੀਜਿਆ ਜਾਂਦਾ ਹੈ ?
ਉੱਤਰ-
ਰਵਾਂਹ ਛੋਲੇ ।

ਪ੍ਰਸ਼ਨ 33.
ਡੀਲੇ/ਮੋਥੇ ਦੀ ਰੋਕਥਾਮ ਲਈ ਕਿਹੜੀ ਦਵਾਈ ਵਰਤੀ ਜਾਂਦੀ ਹੈ ?
ਉੱਤਰ-
2,4-ਡੀ ।

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 34.
ਆਮ ਤੌਰ ਤੇ ਮੱਕੀ ਨੂੰ ਕਿੰਨੇ ਪਾਣੀਆਂ ਦੀ ਲੋੜ ਹੈ ?
ਉੱਤਰ-
4-6 ਪਾਣੀਆਂ ਦੀ ।

ਪ੍ਰਸ਼ਨ 35.
ਭਾਰਤ ਵਿਚ ਸਭ ਤੋਂ ਵੱਧ ਦਾਲਾਂ ਦੀ ਪੈਦਾਵਾਰ ਕਿੱਥੇ ਹੁੰਦੀ ਹੈ ?
ਉੱਤਰ-
ਰਾਜਸਥਾਨ ।

ਪ੍ਰਸ਼ਨ 36.
ਪੰਜਾਬ ਵਿਚ ਮੂੰਗੀ ਦੀ ਕਾਸ਼ਤ ਹੇਠ ਰਕਬਾ ਦੱਸੋ ।
ਉੱਤਰ-
5 ਹਜ਼ਾਰ ਹੈਕਟੇਅਰ ਰਕਬਾ ।

ਪ੍ਰਸ਼ਨ 37.
ਪੰਜਾਬ ਵਿਚ ਮੂੰਗੀ ਦਾ ਝਾੜ ਦੱਸੋ ।
ਉੱਤਰ-
350 ਕਿਲੋ ਪ੍ਰਤੀ ਏਕੜ ।

ਪ੍ਰਸ਼ਨ 38.
ਮੂੰਗੀ ਦੀ ਕਾਸ਼ਤ ਲਈ ਕਿਹੜੀ ਜ਼ਮੀਨ ਢੁੱਕਵੀਂ ਨਹੀਂ ਹੈ ?
ਉੱਤਰ-
ਕਲਰਾਠੀ ਜਾਂ ਸੇਮ ਵਾਲੀ ਜ਼ਮੀਨ ।

ਪ੍ਰਸ਼ਨ 39.
ਮੂੰਗੀ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
8 ਕਿਲੋ ਬੀਜ ਪ੍ਰਤੀ ਏਕੜ ।

ਪ੍ਰਸ਼ਨ 40.
ਮੂੰਗੀ ਲਈ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਜੁਲਾਈ ਦਾ ਪਹਿਲਾ ਪੰਦਰਵਾੜਾ

ਪ੍ਰਸ਼ਨ 41.
ਮੂੰਗੀ ਲਈ ਸਿਆੜਾਂ ਦਾ ਫ਼ਾਸਲਾ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ ਦੱਸੋ ।
ਉੱਤਰ-
ਸਿਆੜਾਂ ਦਾ ਫ਼ਾਸਲਾ 30 ਸੈਂ.ਮੀ. ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 10 ਸੈਂ. ਮੀ. ।

ਪ੍ਰਸ਼ਨ 42.
ਮੂੰਗੀ ਵਿਚ ਨਦੀਨਾਂ ਦੀ ਰੋਕਥਾਮ ਲਈ ਕਿਹੜਾ ਨਦੀਨਨਾਸ਼ਕ ਹੈ ?
ਉੱਤਰ-
ਟਰੈਫਲਿਨ ਜਾਂ ਬਾਸਾਲੀਨ ।

ਪ੍ਰਸ਼ਨ 43.
ਪੰਜਾਬ ਵਿਚ ਮਾਂਹ ਦੀ ਕਾਸ਼ਤ ਹੇਠ ਰਕਬਾ ਦੱਸੋ ।
ਉੱਤਰ-
2 ਹਜ਼ਾਰ ਹੈਕਟੇਅਰ ।

ਪ੍ਰਸ਼ਨ 44.
ਪੰਜਾਬ ਵਿਚ ਮਾਂਹ ਦਾ ਔਸਤ ਝਾੜ ਦੱਸੋ ।
ਉੱਤਰ-
180 ਕਿਲੋ ਪ੍ਰਤੀ ਏਕੜ ।

ਪ੍ਰਸ਼ਨ 45.
ਮਾਂਹ ਦੀ ਕਾਸ਼ਤ ਲਈ ਕਿਹੜੀਆਂ ਜ਼ਮੀਨਾਂ ਠੀਕ ਨਹੀਂ ।
ਉੱਤਰ-
ਲੂਣੀਆਂ-ਖਾਰੀਆਂ, ਕਲਰਾਠੀਆਂ ਜਾਂ ਸੇਮ ਵਾਲੀਆਂ !

ਪ੍ਰਸ਼ਨ 46.
ਮਾਂਹ ਲਈ ਬੀਜ ਦੀ ਮਾਤਰਾ ਦੱਸੋ !
ਉੱਤਰ-
6-8 ਕਿਲੋ ਪ੍ਰਤੀ ਏਕੜ ।

ਪ੍ਰਸ਼ਨ 47.
ਮਾਂਹ ਦੀ ਬੀਜਾਈ ਦਾ ਸਮਾਂ ਨੀਮ ਪਹਾੜੀ ਇਲਾਕਿਆਂ ਵਿਚ ਦੱਸੋ ।
ਉੱਤਰ-
15 ਤੋਂ 25 ਜੁਲਾਈ ਤੱਕ ।

ਪ੍ਰਸ਼ਨ 48.
ਮਾਂਹ ਦੀ ਬੀਜਾਈ ਦਾ ਸਮਾਂ ਨੀਮ ਪਹਾੜੀ ਇਲਾਕੇ ਤੋਂ ਇਲਾਵਾ ਕੀ ਹੈ ?
ਉੱਤਰ-
ਜੂਨ ਦੇ ਆਖ਼ਰੀ ਹਫ਼ਤੇ ਤੋਂ ਜੁਲਾਈ ਦੇ ਪਹਿਲੇ ਹਫ਼ਤੇ ਤੱਕ ।

ਪ੍ਰਸ਼ਨ 49.
ਮਾਂਹ ਦੀ ਬੀਜਾਈ ਲਈ ਕਤਾਰਾਂ ਵਿਚ ਫ਼ਾਸਲਾ ਦੱਸੋ !
ਉੱਤਰ-
30 ਸੈਂ.ਮੀ. ।

ਪ੍ਰਸ਼ਨ 50.
ਮਾਂਹ ਵਿਚ ਕਿਹੜਾ ਨਦੀਨਨਾਸ਼ਕ ਵਰਤਿਆ ਜਾਂਦਾ ਹੈ ?
ਉੱਤਰ-
ਸਟੌਪ ।

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 51.
ਸੋਇਆਬੀਨ ਦੀ ਪੈਦਾਵਾਰ ਕਿਸ ਦੇਸ਼ ਵਿਚ ਸਭ ਤੋਂ ਵੱਧ ਹੁੰਦੀ ਹੈ ?
ਉੱਤਰ-
ਸੰਯੁਕਤ ਰਾਜ ਅਮਰੀਕਾ ਵਿਚ ।

ਪ੍ਰਸ਼ਨ 52.
ਭਾਰਤ ਵਿਚ ਸੋਇਆਬੀਨ ਕਿਸ ਰਾਜ ਵਿਚ ਵੱਧ ਹੁੰਦੀ ਹੈ ?
ਉੱਤਰ-
ਮੱਧ ਪ੍ਰਦੇਸ਼ ।

ਪ੍ਰਸ਼ਨ 53.
ਸੋਇਆਬੀਨ ਅਧਾਰਿਤ ਫ਼ਸਲ ਚੱਕਰ ਦੱਸੋ ।
ਉੱਤਰ-
ਸੋਇਆਬੀਨ-ਕਣਕ/ਜੌ।

ਪ੍ਰਸ਼ਨ 54.
ਸੋਇਆਬੀਨ ਦੀਆਂ ਕਿਸਮਾਂ ਦੱਸੋ !
ਉੱਤਰ-
ਐੱਸ. ਐੱਲ. 958, ਐੱਸ. ਐੱਲ. 744.

ਪ੍ਰਸ਼ਨ 55.
ਸੋਇਆਬੀਨ ਦੀ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਜੂਨ ਦਾ ਪਹਿਲਾ ਪੰਦਰਵਾੜਾ ।

ਪ੍ਰਸ਼ਨ 56.
ਸੋਇਆਬੀਨ ਦੀ ਬੀਜਾਈ ਲਈ ਕਤਾਰਾਂ ਵਿਚ ਫ਼ਾਸਲਾ ਦੱਸੋ ।
ਉੱਤਰ-
45 ਸੈਂ.ਮੀ. ।

ਪ੍ਰਸ਼ਨ 57.
ਸੋਇਆਬੀਨ ਵਿਚ ਨਦੀਨਾਂ ਦੀ ਰੋਕਥਾਮ ਲਈ ਕਿਹੜੀਆਂ ਦਵਾਈਆਂ ਵਰਤੀਆਂ ਜਾਂਦੀਆਂ ਹਨ ?
ਉੱਤਰ-
ਸਟੌਪ, ਰੀਮੇਜ਼

ਪ੍ਰਸ਼ਨ 58.
ਸੋਇਆਬੀਨ ਦੇ ਮੁੱਖ ਕੀੜੇ ਦੱਸੋ ।
ਉੱਤਰ-
ਵਾਲਾਂ ਵਾਲੀ ਸੁੰਡੀ ਅਤੇ ਸਫ਼ੈਦ ਮੱਖੀ ।

ਪ੍ਰਸ਼ਨ 59.
ਅਜਿਹੀ ਫ਼ਸਲ ਦੱਸੋ ਜੋ ਦਾਲ ਵੀ ਹੈ ਤੇ ਤੇਲ ਬੀਜ ਫ਼ਸਲ ਵੀ ?
ਉੱਤਰ-
ਸੋਇਆਬੀਨ ।

ਪ੍ਰਸ਼ਨ 60.
ਸਭ ਤੋਂ ਵੱਧ ਤੇਲ ਬੀਜ ਪੈਦਾ ਕਰਨ ਵਾਲਾ ਦੇਸ਼ ਦੱਸੋ ।
ਉੱਤਰ-
ਸੰਯੁਕਤ ਰਾਜ ਅਮਰੀਕਾ ।

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 61.
ਭਾਰਤ ਵਿਚ ਤੇਲ ਬੀਜ ਪੈਦਾ ਕਰਨ ਵਾਲਾ ਦੇਸ਼ ਦੱਸੋ ।
ਉੱਤਰ-
ਰਾਜਸਥਾਨ ।

ਪ੍ਰਸ਼ਨ 62.
ਮੂੰਗਫਲੀ ਦੀ ਪੈਦਾਵਾਰ ਸਭ ਤੋਂ ਵੱਧ ਕਿਹੜੇ ਦੇਸ਼ ਵਿਚ ਹੈ ?
ਉੱਤਰ-
ਚੀਨ ।

ਪ੍ਰਸ਼ਨ 63.
ਮੂੰਗਫ਼ਲੀ ਦੀ ਪੈਦਾਵਾਰ ਭਾਰਤ ਵਿਚ ਕਿੱਥੇ ਵੱਧ ਹੁੰਦੀ ਹੈ ?
ਉੱਤਰ-
ਗੁਜਰਾਤ ਵਿਚ ।

ਪ੍ਰਸ਼ਨ 64.
ਪੰਜਾਬ ਵਿਚ ਮੂੰਗਫ਼ਲੀ ਦੀ ਕਾਸ਼ਤ ਹੇਠ ਰਕਬਾ ਦੱਸੋ ।
ਉੱਤਰ-
15 ਹਜ਼ਾਰ ਹੈਕਟੇਅਰ ।

ਪ੍ਰਸ਼ਨ 65.
ਪੰਜਾਬ ਵਿਚ ਮੂੰਗਫ਼ਲੀ ਦਾ ਔਸਤ ਝਾੜ ਦੱਸੋ ।
ਉੱਤਰ-
7 ਕੁਇੰਟਲ ਪ੍ਰਤੀ ਏਕੜ ।

ਪ੍ਰਸ਼ਨ 66.
ਮੂੰਗਫ਼ਲੀ ਦਾ ਇੱਕ ਫ਼ਸਲੀ ਚੱਕਰ ਦੱਸੋ ।
ਉੱਤਰ-
ਮੁੰਗਫ਼ਲੀ-ਹਾੜ੍ਹੀ ਦੀਆਂ ਫ਼ਸਲਾਂ ।

ਪ੍ਰਸ਼ਨ 67.
ਮੂੰਗਫ਼ਲੀ ਦੀਆਂ ਕਿਸਮਾਂ ਦੱਸੋ ।
ਉੱਤਰ-
ਐੱਸ. ਜੀ. 99, ਐੱਸ. ਜੀ. 84.

ਪ੍ਰਸ਼ਨ 68.
ਮੂੰਗਫ਼ਲੀ ਦੇ ਬੀਜ ਦੀ ਮਾਤਰਾ ਦੱਸੋ ।
ਉੱਤਰ-
38-40 ਕਿਲੋ ਬੀਜ (ਗਿਰੀਆਂ) ਪ੍ਰਤੀ ਏਕੜ ।

ਪ੍ਰਸ਼ਨ 69.
ਮੂੰਗਫ਼ਲੀ ਲਈ ਬਰਾਨੀ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਮੌਨਸੂਨ ਸ਼ੁਰੂ ਹੋਣ ਤੇ ।

ਪ੍ਰਸ਼ਨ 70.
ਸੇਂਜੂ ਫ਼ਸਲ ਵਾਲੀ ਮੂੰਗਫ਼ਲੀ ਲਈ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਅਮੀਰ ਅਪਰੈਲ ਤੋਂ ਅਖੀਰ ਮਈ ਤੱਕ ।

ਪ੍ਰਸ਼ਨ 71.
ਮੂੰਗਫ਼ਲੀ ਵਿਚ ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕਾਂ ਦੇ ਨਾਂ ਦੱਸੋ ।
ਉੱਤਰ-
ਟਰੈਫ਼ਲਾਨ, ਸਟੌਪ ।

ਪ੍ਰਸ਼ਨ 72.
ਸਾਉਣੀ ਵਿਚ ਪਸ਼ੂਆਂ ਦੇ ਚਾਰੇ ਦੀਆਂ ਫ਼ਸਲਾਂ ਦੱਸੋ ।
ਉੱਤਰ-
ਮੱਕੀ, ਜੁਆਰ (ਚ), ਬਾਜਰਾ ।

ਪ੍ਰਸ਼ਨ 73.
ਕਪਾਹ ਦੀ ਪੈਦਾਵਾਰ ਵਿਚ ਕਿਹੜਾ ਦੇਸ਼ ਅੱਗੇ ਹੈ ?
ਉੱਤਰ-
ਚੀਨ ।

ਪ੍ਰਸ਼ਨ 74.
ਕਪਾਹ ਭਾਰਤ ਵਿਚ ਕਿੱਥੇ ਵੱਧ ਹੁੰਦੀ ਹੈ ?
ਉੱਤਰ-
ਗੁਜਰਾਤ ਵਿਚ ।

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 75.
ਪੰਜਾਬ ਵਿਚ ਕਪਾਹ ਹੇਠ ਕਾਸ਼ਤ ਦਾ ਰਕਬਾ ਦੱਸੋ ।
ਉੱਤਰ-
5 ਲੱਖ ਹੈਕਟੇਅਰ ।

ਪ੍ਰਸ਼ਨ 76.
ਕਪਾਹ ਦਾ ਪੰਜਾਬ ਵਿਚ ਔਸਤ ਝਾੜ ਦੱਸੋ ।
ਉੱਤਰ-
230 ਕਿਲੋ ਨੂੰ ਪ੍ਰਤੀ ਏਕੜ ।

ਪ੍ਰਸ਼ਨ 77.
ਕਪਾਹ ਲਈ ਕਿਹੜੀਆਂ ਜ਼ਮੀਨਾਂ ਠੀਕ ਨਹੀਂ ਹਨ ?
ਉੱਤਰ-
ਕਲਰਾਠੀਆਂ ਅਤੇ ਸੇਮ ਵਾਲੀਆਂ ।

ਪ੍ਰਸ਼ਨ 78.
ਨਰਮੇ ਦੀ ਸਾਧਾਰਨ ਕਿਸਮ ਦੱਸੋ ।
ਉੱਤਰ-
ਐੱਲ. ਐੱਚ. 2108.

ਪ੍ਰਸ਼ਨ 79.
ਕਪਾਹ ਲਈ ਬੀ.ਟੀ. ਨਰਮੇ ਦਾ ਬੀਜ ਦੱਸੋ ।
ਉੱਤਰ-
750 ਗ੍ਰਾਮ ਪ੍ਰਤੀ ਏਕੜ ।

ਪ੍ਰਸ਼ਨ 80.
ਦੇਸੀ ਕਪਾਹ ਦੀਆਂ ਦੋਗਲੀਆਂ ਕਿਸਮਾਂ ਦੱਸੋ ।
ਉੱਤਰ-
ਪੀ.ਏ.ਯੂ. 626 ਐੱਚ. !

ਪ੍ਰਸ਼ਨ 81.
ਕਪਾਹ ਦੀ ਬੀਜਾਈ ਲਈ ਸਮਾਂ ਦੱਸੋ ।
ਉੱਤਰ-
1 ਅਪ੍ਰੈਲ ਤੋਂ 15 ਮਈ ।

ਪ੍ਰਸ਼ਨ 82.
ਕਪਾਹ ਦੇ ਸਿਆੜਾਂ ਵਿਚ ਫ਼ਾਸਲਾ ਦੱਸੋ ।
ਉੱਤਰ-
67 ਸੈਂ.ਮੀ. ।

ਪ੍ਰਸ਼ਨ 83.
ਕਪਾਹ ਵਿਚ ਵਰਤੇ ਜਾਂਦੇ ਨਦੀਨਨਾਸ਼ਕਾਂ ਦੇ ਨਾਂ ਦੱਸੋ ।
ਉੱਤਰ-
ਟਰੈਵਲਿਨ, ਸਟੌਪ, ਗਰੈਮਕਸੋਨ ਅਤੇ ਰਾਉਂਡਅਪ ।

ਪ੍ਰਸ਼ਨ 84.
ਕਮਾਦ ਦੀ ਪੈਦਾਵਾਰ ਕਿਸ ਦੇਸ਼ ਵਿਚ ਵੱਧ ਹੈ ?
ਉੱਤਰ-
ਬਰਾਜ਼ੀਲ ।

ਪ੍ਰਸ਼ਨ 85.
ਭਾਰਤ ਵਿਚ ਕਮਾਦ ਦੀ ਪੈਦਾਵਾਰ ਕਿੱਥੇ ਵੱਧ ਹੈ ?
ਉੱਤਰ-
ਉੱਤਰ ਪ੍ਰਦੇਸ਼ ।

ਪ੍ਰਸ਼ਨ 86.
ਪੰਜਾਬ ਵਿਚ ਕਮਾਦ ਦੀ ਕਾਸ਼ਤ ਹੇਠ ਰਕਬਾ ਦੱਸੋ ।
ਉੱਤਰ-
80 ਹਜ਼ਾਰ ਹੈਕਟੇਅਰ ਰਕਬਾ ।

ਪ੍ਰਸ਼ਨ 87.
ਪੰਜਾਬ ਵਿਚ ਕਮਾਦ ਦੀ ਔਸਤ ਪੈਦਾਵਾਰ ਕਿੰਨੀ ਹੈ ?
ਉੱਤਰ-
280 ਕੁਇੰਟਲ ਪ੍ਰਤੀ ਏਕੜ ।

ਪ੍ਰਸ਼ਨ 88.
ਕਮਾਦ ਵਿਚੋਂ ਖੰਡ ਦੀ ਪ੍ਰਾਪਤੀ ਕਿੰਨੀ ਹੁੰਦੀ ਹੈ ?
ਉੱਤਰ-
9 ਪ੍ਰਤੀਸ਼ਤ |

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 89.
ਕਮਾਦ ਲਈ ਕਿਹੋ ਜਿਹੀ ਜ਼ਮੀਨ ਠੀਕ ਰਹਿੰਦੀ ਹੈ ?
ਉੱਤਰ-
ਦਰਮਿਆਨੀ ਤੋਂ ਭਾਰੀ ਜ਼ਮੀਨ ।

ਪ੍ਰਸ਼ਨ 90.
ਬਸੰਤ ਰੁੱਤ ਦੀਆਂ ਕਮਾਦ ਦੀਆਂ ਅਗੇਤੀਆਂ ਕਿਸਮਾਂ ਦੱਸੋ ।
ਉੱਤਰ-
ਸੀ.ਓ.ਜੇ. 85, ਸੀ.ਓ.ਜੇ. 83

ਪ੍ਰਸ਼ਨ 91.
ਕਮਾਦ ਦੇ ਬੀਜ ਲਈ ਚਾਰ ਅੱਖਾਂ ਵਾਲੀਆਂ ਕਿੰਨੀਆਂ ਗੁੱਲੀਆਂ ਦੀ ਲੋੜ ਹੈ ?
ਉੱਤਰ-
15 ਹਜ਼ਾਰ ਗੁੱਲੀਆਂ ਇੱਕ ਏਕੜ ਲਈ ।

ਪ੍ਰਸ਼ਨ 92.
ਭਾਰ ਅਨੁਸਾਰ ਕਮਾਦ ਦੇ ਬੀਜ ਦੀ ਮਾਤਰਾ ਦੱਸੋ ।
ਉੱਤਰ-
30 ਤੋਂ 35 ਕੁਇੰਟਲ ਪ੍ਰਤੀ ਏਕੜ ।

ਪ੍ਰਸ਼ਨ 93.
ਕਮਾਦ ਦੀ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਅੱਧ ਫ਼ਰਵਰੀ ਤੋਂ ਅਖੀਰ ਮਾਰਚ ਤੱਕ ।

ਪ੍ਰਸ਼ਨ 94.
ਕਮਾਦ ਵਿਚ ਨਦੀਨਾਂ ਦੀ ਰੋਕਥਾਮ ਲਈ ਵਰਤੀਆਂ ਜਾਂਦੀਆਂ ਦਵਾਈਆਂ ਦੱਸੋ ।
ਉੱਤਰ-
ਐਟਰਾਟਾਫ, ਸੈਨਕੌਰ, 2, 4-ਡੀ ।

ਪ੍ਰਸ਼ਨ 95.
ਪੱਤਝੜ ਰੁੱਤ ਦੀ ਕਮਾਦ ਦੀਆਂ ਕਿਸਮਾਂ ਦੱਸੋ ।
ਉੱਤਰ-
ਸੀ.ਓ.ਜੇ. 85, ਸੀ.ਓ.ਜੇ. 83.

ਪ੍ਰਸ਼ਨ 96.
ਪੱਤਝੜ ਰੁੱਤ ਦੇ ਕਮਾਦ ਲਈ ਬੀਜਾਈ ਦਾ ਸਮਾਂ ਦੱਸੋ ।
ਉੱਤਰ-
20 ਸਤੰਬਰ ਤੋਂ 20 ਅਕਤੂਬਰ |

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 97.
ਕਮਾਦ ਵਿਚ ਜੇ ਕਣਕ ਜਾਂ ਰਾਇਆ ਬੀਜਿਆ ਹੋਵੇ ਕਿਹੜਾ ਨਦੀਨਨਾਸ਼ਕ ਵਰਤਿਆ ਜਾਣਾ ਚਾਹੀਦਾ ਹੈ ?
ਉੱਤਰ-
ਆਈਸੋਪ੍ਰੋਟਯੂਰਾਨ ॥

ਪ੍ਰਸ਼ਨ 98.
ਕਮਾਦ ਵਿਚ ਜੇ ਲਸਣ ਬੀਜਿਆ ਹੋਵੇ ਤਾਂ ਕਿਹੜਾ ਨਦੀਨਨਾਸ਼ਕ ਵਰਤਣਾ ਚਾਹੀਦਾ ਹੈ ?
ਉੱਤਰ-
ਸਟੌਪ ।

ਪ੍ਰਸ਼ਨ 99.
ਇੱਕ ਵੱਡੇ ਪਸ਼ੂ ਨੂੰ ਲਗਪਗ ਕਿੰਨਾ ਚਾਰਾ ਪ੍ਰਤੀ-ਦਿਨ ਚਾਹੀਦਾ ਹੈ ?
ਉੱਤਰ-
40 ਕਿਲੋ ਹਰਾ ਚਾਰਾ ।

ਪ੍ਰਸ਼ਨ 100.
ਸਾਉਣੀ ਦੇ ਚਾਰੇ ਕਿਹੜੇ ਹਨ ?
ਉੱਤਰ-
ਬਾਜਰਾ, ਮੱਕੀ, ਜੁਆਰ (ਚਰੀ), ਨੇਪੀਅਰ ਬਾਜਰਾ, ਗਿੰਨੀ ਘਾਹ, ਗੁਆਰਾ ਅਤੇ ਰਵਾਂਹ ਆਦਿ ।

ਪ੍ਰਸ਼ਨ 101.
ਮੱਕੀ ਦਾ ਚਾਰਾ ਕਿੰਨੇ ਦਿਨਾਂ ਵਿਚ ਤਿਆਰ ਹੋ ਜਾਂਦਾ ਹੈ ?
ਉੱਤਰ-
50-60 ਦਿਨਾਂ ਵਿਚ ।

ਪ੍ਰਸ਼ਨ 102.
ਮੱਕੀ ਦੀ ਚਾਰੇ ਵਾਲੀ ਕਿਸਮ ਦੱਸੋ ।
ਉੱਤਰ-
ਜੇ 1006.

ਪ੍ਰਸ਼ਨ 103.
ਚਾਰੇ ਲਈ ਮੱਕੀ ਦੀ ਬਿਜਾਈ ਦਾ ਸਮਾਂ ਦੱਸੋ ।
ਉੱਤਰ-
ਮਾਰਚ ਦੇ ਪਹਿਲੇ ਹਫ਼ਤੇ ਤੋਂ ਅੱਧ ਸਤੰਬਰ ਤੱਕ ।

ਪ੍ਰਸ਼ਨ 104.
ਚਾਰੇ ਵਾਲੀ ਮੱਕੀ ਨੂੰ ਕਿਹੜਾ ਕੀੜਾ ਲਗਦਾ ਹੈ ?
ਉੱਤਰ-
ਮੱਕੀ ਦਾ ਗੜੁਆਂ ।

ਪ੍ਰਸ਼ਨ 105.
ਕਿਹੜੇ ਚਾਰੇ ਨੂੰ ਪਸ਼ੂ ਵਧੇਰੇ ਖ਼ੁਸ਼ ਹੋ ਕੇ ਖਾਂਦੇ ਹਨ ?
ਉੱਤਰ-
ਜੁਆਰ (ਚਰੀ) ।

ਪ੍ਰਸ਼ਨ 106.
ਜੁਆਰ ਦੀ ਕਿਸਮ ਦੱਸੋ ।
ਉੱਤਰ-
ਐੱਸ. ਐੱਲ. 44.

ਪ੍ਰਸ਼ਨ 107.
ਜੁਆਰ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
20-25 ਕਿਲੋ ਪ੍ਰਤੀ ਏਕੜ ।

ਪ੍ਰਸ਼ਨ 108.
ਅਗੇਤੀ ਜੁਆਰ ਲਈ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਅਗੇਤੇ ਚਾਰੇ ਲਈ ਬੀਜਾਈ ਅੱਧ ਮਾਰਚ ਤੋਂ ਸ਼ੁਰੂ ਕਰ ਦਿਓ ।

ਪ੍ਰਸ਼ਨ 109.
ਜੁਆਰ ਲਈ ਬੀਜਾਈ ਦਾ ਠੀਕ ਸਮਾਂ ਦੱਸੋ ।
ਉੱਤਰ-
ਅੱਧ ਜੂਨ ਤੋਂ ਅੱਧ ਜੁਲਾਈ ।

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 110.
ਜੁਆਰ ਦੀਆਂ ਕਤਾਰਾਂ ਵਿਚ ਫਾਸਲਾ ਦੱਸੋ ।
ਉੱਤਰ-
22 ਸੈਂ.ਮੀ.

ਪ੍ਰਸ਼ਨ 111.
ਜੇਕਰ ਗੁਆਰਾ ਅਤੇ ਚਰੀ ਰਲਾ ਕੇ ਬੀਜੇ ਗਏ ਹੋਣ ਤਾਂ ਕਿਹੜਾ ਨਦੀਨ ਨਾਸ਼ਕ ਵਰਤਿਆ ਜਾਂਦਾ ਹੈ ?
ਉੱਤਰ-
ਸਟੌਪ ।

ਪ੍ਰਸ਼ਨ 112.
ਜੁਆਰ ਲਈ ਕਟਾਈ ਦਾ ਸਮਾਂ ਦੱਸੋ ।
ਉੱਤਰ-
ਗੋਭੇ ਤੋਂ ਦੋਧੇ ਦੀ ਅਵਸਥਾ 65-80 ਦਿਨ) ਤੇ ।

ਪ੍ਰਸ਼ਨ 113.
ਬਾਜਰੇ ਵਾਲਾ ਫ਼ਸਲੀ ਚੱਕਰ ਦੱਸੋ ।
ਉੱਤਰ-
ਬਾਜਰਾ-ਮੱਕੀ-ਬਰਸੀਮ ।

ਪ੍ਰਸ਼ਨ 114.
ਬਾਜਰੇ ਦੀਆਂ ਕਿਸਮਾਂ ਦੱਸੋ ।
ਉੱਤਰ-
ਪੀ.ਐੱਚ.ਬੀ.ਐਫ.), ਐੱਫ. ਬੀ.ਸੀ.-16.

ਪ੍ਰਸ਼ਨ 115.
ਬਾਜਰੇ ਲਈ ਬੀਜ ਦੀ ਮਾਤਰਾ ਦੱਸੋ !
ਉੱਤਰ-
6-8 ਕਿਲੋ ਬੀਜ ਪ੍ਰਤੀ ਏਕੜ ।

ਪ੍ਰਸ਼ਨ 116.
ਬਾਜਰੇ ਲਈ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਮਾਰਚ ਤੋਂ ਅਗਸਤ ।

ਪ੍ਰਸ਼ਨ 117.
ਬਾਜਰੇ ਦੀ ਬੀਜਾਈ ਦਾ ਢੰਗ ਦੱਸੋ ।
ਉੱਤਰ-
ਛੱਟੇ ਨਾਲ ਬੀਜਾਈ ਕੀਤੀ ਜਾਂਦੀ ਹੈ ।

ਪ੍ਰਸ਼ਨ 118.
ਬਾਜਰੇ ਵਿਚ ਨਦੀਨਾਂ ਦੀ ਰੋਕਥਾਮ ਲਈ ਦਵਾਈ ਦੱਸੋ ।
ਉੱਤਰ-
ਐਟਰਾਟਾਫ਼ ।

ਪ੍ਰਸ਼ਨ 119.
ਬਾਜਰੇ ਦੀ ਸਿੰਚਾਈ ਦੱਸੋ ।
ਉੱਤਰ-
ਆਮ ਕਰਕੇ 2-3 ਪਾਣੀ ਕਾਫੀ ਹਨ ।

ਪ੍ਰਸ਼ਨ 120.
ਬਾਜਰੇ ਦੀ ਕਟਾਈ ਕਿੰਨੇ ਦਿਨਾਂ ਬਾਅਦ ਕੀਤੀ ਜਾਂਦੀ ਹੈ ?
ਉੱਤਰ-
45-55 ਦਿਨਾਂ ਬਾਅਦ ।

ਪ੍ਰਸ਼ਨ 121.
ਬਾਜਰੇ ਦੀਆਂ ਬੀਮਾਰੀਆਂ ਦੱਸੋ ।
ਉੱਤਰ-
ਸਿੱਟਿਆਂ ਦਾ ਰੋਗ, ਗੁੰਦੀਆਂ ਰੋਗ ।

ਪ੍ਰਸ਼ਨ 122.
ਬਾਜਰੇ ਨੂੰ ਲੱਗਣ ਵਾਲੇ ਕੀੜੇ ਕਿਹੜੇ ਹਨ ?
ਉੱਤਰ-
ਜੜ੍ਹ ਦਾ ਕੀੜਾ, ਸਲੇਟੀ ਭੰਡੀ ਅਤੇ ਘੋੜਾ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਝੋਨੇ ਦੀ ਬੀਜਾਈ ਲਈ ਜਲਵਾਯੂ ਅਤੇ ਜ਼ਮੀਨ ਬਾਰੇ ਦੱਸੋ ।
ਉੱਤਰ-
ਝੋਨੇ ਲਈ ਵਧੇਰੇ ਗਰਮੀ, ਵਧੇਰੇ ਸਿੱਲ਼ ਅਤੇ ਵਧੇਰੇ ਪਾਣੀ ਦੀ ਲੋੜ ਹੁੰਦੀ ਹੈ । ਇਸ ਲਈ ਦਰਮਿਆਨੀ ਤੋਂ ਭਾਰੀ ਜ਼ਮੀਨ ਢੁੱਕਵੀਂ ਹੁੰਦੀ ਹੈ । ਇਸ ਲਈ ਤੇਜ਼ਾਬੀ ਤੋਂ ਖਾਰੀਆਂ ਜ਼ਮੀਨਾਂ ਵੀ ਠੀਕ ਹੀ ਹਨ ।

ਪ੍ਰਸ਼ਨ 2.
ਝੋਨੇ ਦੀ ਬੀਜਾਈ ਲਈ ਬੀਜ ਦੀ ਮਾਤਰਾ ਅਤੇ ਸੋਧ ਬਾਰੇ ਦੱਸੋ ।
ਉੱਤਰ-
ਇੱਕ ਏਕੜ ਦੀ ਬੀਜਾਈ ਲਈ 8 ਕਿਲੋ ਬੀਜ ਦੀ ਪਨੀਰੀ ਦੀ ਲੋੜ ਹੁੰਦੀ ਹੈ । ਫ਼ਸਲ ਨੂੰ ਰੋਗਾਂ ਤੋਂ ਬਚਾਉਣ ਲਈ ਬੀਜ ਨੂੰ ਸਿਫਾਰਿਸ਼ ਕੀਤੀਆਂ ਉੱਲੀਨਾਸ਼ਕ ਦਵਾਈਆਂ ਦੇ ਘੋਲ ਵਿਚ 8-10 ਘੰਟੇ ਭਿਉਂ ਕੇ ਸੋਧ ਲੈਣਾ ਚਾਹੀਦਾ ਹੈ !

ਪ੍ਰਸ਼ਨ 3.
ਝੋਨੇ ਵਿਚ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ ਬਾਰੇ ਦੱਸੋ ।
ਉੱਤਰ-
ਝੋਨੇ ਵਿਚ ਚੌੜੀ ਪੱਤੀ ਵਾਲੇ ਨਦੀਨ, ਜਿਵੇਂ ਘਰਿੱਲਾ, ਸਣੀ ਆਦਿ ਹੋ ਜਾਂਦੇ ਹਨ ਇਹਨਾਂ ਦੀ ਰੋਕਥਾਮ ਲਈ ਐਲਗਰਿਪ ਜਾਂ ਸੈਗਮੈਂਟ ਵਿਚੋਂ ਕਿਸੇ ਇੱਕ ਨਦੀਨਨਾਸ਼ਕ ਦੀ ਵਰਤੋਂ ਪਨੀਰੀ ਲਾਉਣ ਤੋਂ 15-20 ਦਿਨਾਂ ਬਾਅਦ ਕਰੋ ।

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 4.
ਝੋਨੇ ਵਿਚ ਜ਼ਿੰਕ ਦੀ ਘਾਟ ਦੇ ਸੰਬੰਧ ਵਿਚ ਕੀ ਜਾਣਦੇ ਹੋ ?
ਉੱਤਰ-
ਜ਼ਿੰਕ ਦੀ ਘਾਟ ਕਾਰਨ ਬੂਟੇ ਗਿੱਠੇ ਰਹਿ ਜਾਂਦੇ ਹਨ ਅਤੇ ਬੂਝਾ ਘੱਟ ਮਾਰਦੇ ਹਨ ! ਬੂਟਿਆਂ ਦੇ ਪੱਤੇ ਜੰਗਾਲੇ ਜਿਹੇ, ਭੂਰੇ ਹੋ ਜਾਂਦੇ ਹਨ | ਪੱਤੇ ਦੇ ਵਿਚਕਾਰਲੀ ਨਾੜ ਦਾ ਰੰਗ ਬਦਲ ਜਾਂਦਾ ਹੈ ਅਤੇ ਬਾਅਦ ਵਿਚ ਪੱਤੇ ਸੁੱਕ ਜਾਂਦੇ ਹਨ । ਜ਼ਿੰਕ ਦੀ ਘਾਟ ਪੂਰੀ ਕਰਨ ਲਈ ਕੱਦੂ ਕਰਦੇ ਸਮੇਂ 25 ਕਿਲੋ ਜ਼ਿੰਕ ਸਲਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਖਿਲਾਰ ਦਿਓ ।

ਪ੍ਰਸ਼ਨ 5.
ਝੋਨੇ ਦੀ ਕਟਾਈ ਅਤੇ ਸੰਭਾਲ ਬਾਰੇ ਦੱਸੋ ।
ਉੱਤਰ-
ਜਦੋਂ ਫ਼ਸਲ ਦੀਆਂ ਮੁੰਜਰਾਂ ਪੱਕ ਜਾਣ ਅਤੇ ਨਾੜ ਪੀਲੀ ਹੋ ਜਾਵੇ ਤਾਂ ਫ਼ਸਲ ਦੀ ਕਟਾਈ ਕੀਤੀ ਜਾਂਦੀ ਹੈ । ਦਾਣਿਆਂ ਨੂੰ ਗੁਦਾਮ ਵਿਚ ਰੱਖਣ ਸਮੇਂ ਧਿਆਨ ਰੱਖੋ ਕਿ ਇਹਨਾਂ ਵਿਚ ਨਮੀ ਦੀ ਮਾਤਰਾ 12% ਤੋਂ ਵੱਧ ਨਹੀਂ ਹੋਣੀ ਚਾਹੀਦੀ |

ਪ੍ਰਸ਼ਨ 6.
ਬਾਸਮਤੀ ਦੀ ਪਨੀਰੀ ਬੀਜਣ ਦਾ ਸਮਾਂ ਦੱਸੋ !
ਉੱਤਰ-
ਪੂਸਾ ਪੰਜਾਬ ਬਾਸਮਤੀ 1509 ਦੀ ਪਨੀਰੀ ਜੂਨ ਦੇ ਦੂਜੇ ਪੰਦਰਵਾੜੇ ਅਤੇ ਪੰਜਾਬ ਬਾਸਮਤੀ 3 ਅਤੇ ਪੂਸਾ ਬਾਸਮਤੀ 1121 ਦੀ ਪਨੀਰੀ ਜੂਨ ਦੇ ਪਹਿਲੇ ਪੰਦਰਵਾੜੇ ਵਿਚ ਬੀਜੀ ਜਾਂਦੀ ਹੈ ।

ਪ੍ਰਸ਼ਨ 7.
ਬਾਸਮਤੀ ਦੀ ਪਨੀਰੀ ਨੂੰ ਖੇਤਾਂ ਵਿਚ ਲਾਉਣ ਦਾ ਸਮਾਂ ਦੱਸੋ ।
ਉੱਤਰ-
ਪੁਸਾ ਪੰਜਾਬ ਬਾਸਮਤੀ 1509 ਦੀ ਪਨੀਰੀ ਨੂੰ ਜੁਲਾਈ ਦੇ ਦੂਜੇ ਪੰਦਰਵਾੜੇ ਅਤੇ ਪੰਜਾਬ ਬਾਸਮਤੀ 3 ਅਤੇ ਪੂਸਾ ਬਾਸਮਤੀ 1121 ਦੀ ਪਨੀਰੀ ਨੂੰ ਜੁਲਾਈ ਦੇ ਪਹਿਲੇ ਪੰਦਰਵਾੜੇ । ਵਿਚ ਕੱਦੂ ਕੀਤੇ ਖੇਤ ਵਿਚ ਲਾਉਣੀ ਚਾਹੀਦੀ ਹੈ । ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ 33. ਬੂਟੇ ਲਗਾਓ ।

ਪ੍ਰਸ਼ਨ 8.
ਮੱਕੀ ਲਈ ਜਲਵਾਯੂ ਅਤੇ ਜ਼ਮੀਨ ਬਾਰੇ ਦੱਸੋ ।
ਉੱਤਰ-
ਮੱਕੀ ਨੂੰ ਉੱਗਣ ਤੋਂ ਲੈ ਕੇ ਨਿਸਰਨ ਤੱਕ ਸਿੱਲੇ ਤੇ ਗਰਮ ਜਲਵਾਯੂ ਦੀ ਜ਼ਰੂਰਤ ਰਹਿੰਦੀ ਹੈ । ਫ਼ਸਲ ਨਿਸਰਣ ਸਮੇਂ ਘੱਟ ਸਿੱਲ਼ ਅਤੇ ਬਹੁਤ ਜ਼ਿਆਦਾ ਤਾਪਮਾਨ ਪੱਤਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ । ਇਸ ਨਾਲ ਪਰਾਗ ਕਣ ਸੁੱਕ ਜਾਂਦੇ ਹਨ ਅਤੇ ਪਰਾਗਣ ਕਿਰਿਆ ਠੀਕ ਨਹੀਂ ਹੁੰਦੀ ਅਤੇ ਦਾਣੇ ਵੀ ਘੱਟ ਬਣਦੇ ਹਨ ।
50 ਸੈਂ.ਮੀ. ਤੋਂ 75 ਸੈਂ.ਮੀ. ਵਰਖਾ ਮੱਕੀ ਲਈ ਠੀਕ ਰਹਿੰਦੀ ਹੈ । ਚੰਗੇ ਜਲ ਨਿਕਾਸ ਵਾਲੀ ਦਰਮਿਆਨੀ ਤੋਂ ਭਾਰੀ ਜ਼ਮੀਨ ਚੰਗੀ ਰਹਿੰਦੀ ਹੈ ।

ਪ੍ਰਸ਼ਨ 9.
ਮੱਕੀ ਲਈ ਸਿੰਚਾਈ ਬਾਰੇ ਦੱਸੋ ।
ਉੱਤਰ-
ਮੱਕੀ ਨੂੰ 4-6 ਪਾਣੀਆਂ ਦੀ ਲੋੜ ਹੁੰਦੀ ਹੈ । ਪਰ ਇਹ ਲੋੜ ਵਰਖਾ ’ਤੇ ਨਿਰਭਰ ਹੈ । ਮੱਕੀ ਦੇ ਨਿਸਰਣ ਅਤੇ ਸੂਤ ਕੱਤਣ ਸਮੇਂ ਪਾਣੀ ਦੇਣ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ।

ਪ੍ਰਸ਼ਨ 10.
ਮੱਕੀ ਦੀ ਕਟਾਈ ਬਾਰੇ ਦੱਸੋ ।
ਉੱਤਰ-
ਜਦੋਂ ਛੱਲੀਆਂ ਦੇ ਅੱਗੇ (ਪਰਦੇ) ਸੁੱਕ ਕੇ ਭੂਰੇ ਹੋ ਜਾਣ ਪਰ ਟਾਂਡੇ ਅਤੇ ਪੱਤੇ ਬੇਸ਼ਕ ਹਰੇ ਹੀ ਹੋਣ । ਦਾਣਿਆਂ ਵਿਚ ਨਮੀ ਦੀ ਮਾਤਰਾ 15 ਪ੍ਰਤੀਸ਼ਤ ਤੋਂ ਵੱਧ ਨਹੀਂ ਹੋਣੀ ਚਾਹੀਦੀ ।

ਪ੍ਰਸ਼ਨ 11.
ਮੂੰਗੀ ਲਈ ਜਲਵਾਯੂ ਅਤੇ ਜ਼ਮੀਨ ਬਾਰੇ ਦੱਸੋ ।
ਉੱਤਰ-
ਮੰਗੀ ਲਈ ਗਰਮ ਜਲਵਾਯੂ ਠੀਕ ਰਹਿੰਦੀ ਹੈ । ਇਹ ਫ਼ਸਲ ਹੋਰ ਦਾਲ ਫ਼ਸਲਾਂ ਨਾਲੋਂ ਵਧੇਰੇ ਗਰਮੀ ਅਤੇ ਖੁਸ਼ਕੀ ਸਹਾਰ ਸਕਦੀ ਹੈ । ਇਸ ਫ਼ਸਲ ਲਈ ਕਲਰਾਠੀ ਅਤੇ ਸੇਮ ਵਾਲੀ ਜ਼ਮੀਨ ਠੀਕ ਨਹੀਂ ਹੈ ।

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 12.
ਮੂੰਗੀ ਲਈ ਜ਼ਮੀਨ ਦੀ ਤਿਆਰੀ ਅਤੇ ਖਾਦਾਂ ਬਾਰੇ ਦੱਸੋ ।
ਉੱਤਰ-
ਜ਼ਮੀਨ ਦੀ ਤਿਆਰੀ ਲਈ ਖੇਤ ਨੂੰ 2-3 ਵਾਰ ਵਾਹੋ ਅਤੇ ਹਰ ਵਾਰ ਸੁਹਾਗਾ ਫੇਰੋ । ਇਸ ਵਿਚ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜਾਈ ਸਮੇਂ 5 ਕਿਲੋ ਨਾਈਟਰੋਜਨ ਅਤੇ 16 ਕਿਲੋ ਫਾਸਫੋਰਸ ਡਰਿਲ ਕੀਤੀ ਜਾਂਦੀ ਹੈ ।

ਪ੍ਰਸ਼ਨੇ 13.
ਮੁੰਗੀ ਲਈ ਨਦੀਨਾਂ ਦੀ ਰੋਕਥਾਮ ਬਾਰੇ ਦੱਸੋ ।
ਉੱਤਰ-
ਨਦੀਨਾਂ ਦੀ ਰੋਕਥਾਮ ਲਈ ਇੱਕ ਜਾਂ ਦੋ ਗੋਡੀਆਂ ਕਰਨੀਆਂ ਚਾਹੀਦੀਆਂ ਹਨ । ਨਦੀਨਾਂ ਦੀ ਰੋਕਥਾਮ ਲਈ ਟਰੈਫ਼ਲਿਨ ਜਾਂ ਬਾਸਾਲਿਨ ਨਦੀਨ-ਨਾਸ਼ਕ ਨੂੰ ਬੀਜਾਈ ਤੋਂ ਪਹਿਲਾਂ ਵਰਤਿਆ ਜਾਣਾ ਚਾਹੀਦਾ ਹੈ ਜਾਂ ਸਟੌਪ ਨੂੰ ਬੀਜਾਈ ਤੋਂ 2 ਦਿਨਾਂ ਦੇ ਅੰਦਰ-ਅੰਦਰ ਵਰਤਣਾ ਚਾਹੀਦਾ ਹੈ ।

ਪ੍ਰਸ਼ਨ 14.
ਮੂੰਗੀ ਦੀ ਵਾਢੀ ਬਾਰੇ ਦੱਸੋ ।
ਉੱਤਰ-
ਮੂੰਗੀ ਦੀਆਂ ਜਦੋਂ 80% ਦੇ ਲਗਭਗ ਫ਼ਲੀਆਂ ਪੱਕ ਜਾਣ ਤਾਂ ਇਸਨੂੰ ਦਾਤਰੀ ਨਾਲ ਵੱਢਿਆ ਜਾ ਸਕਦਾ ਹੈ । ਗਹਾਈ ਲਈ ਥਰੈਸ਼ਰ ਦੀ ਵਰਤੋਂ ਵੀ ਕੀਤੀ ਜਾਂਦੀ ਹੈ । ਜੇਕਰ ਕੰਬਾਈਨ ਨਾਲ ਮੂੰਗੀ ਵੱਢਣੀ ਹੋਵੇ ਤਾਂ ਜਦੋਂ ਲਗਪਗ 80% ਫਲੀਆਂ ਪੱਕੀਆਂ ਹੋਣ ਤਾਂ ਗਰੈਮਕਸੋਨ ਦਾ ਛਿੜਕਾਅ ਕਰਕੇ ਪੱਤੇ ਅਤੇ ਤਣੇ ਸੁਕਾ ਦਿੱਤੇ ਜਾਂਦੇ ਹਨ ।

ਪ੍ਰਸ਼ਨ 15.
ਮਾਂਹ ਲਈ ਜਲਵਾਯੂ ਅਤੇ ਜ਼ਮੀਨ ਬਾਰੇ ਦੱਸੋ ।
ਉੱਤਰ-
ਇਸ ਫ਼ਸਲ ਲਈ ਗਰਮ ਅਤੇ ਸਿੱਲ੍ਹੀ ਜਲਵਾਯੂ ਢੁੱਕਵੀਂ ਰਹਿੰਦੀ ਹੈ । ਇਸ ਲਈ ਲਗਪਗ ਹਰ ਤਰ੍ਹਾਂ ਦੀਆਂ ਜ਼ਮੀਨਾਂ ਠੀਕ ਰਹਿੰਦੀਆਂ ਹਨ ਪਰ ਲੁਣੀਆਂ-ਖਾਰੀਆਂ, ਕਲਰਾਠੀਆਂ ਜਾਂ ਸੇਮ ਵਾਲੀਆਂ ਜ਼ਮੀਨਾਂ ਇਸ ਦੀ ਕਾਸ਼ਤ ਲਈ ਢੁੱਕਵੀਆਂ ਨਹੀਂ ਹਨ ।

ਪ੍ਰਸ਼ਨ 16.
ਮਾਂਹ ਦੀਆਂ ਉੱਨਤ ਕਿਸਮਾਂ, ਜ਼ਮੀਨ ਦੀ ਤਿਆਰੀ ਅਤੇ ਨਦੀਨਾਂ ਦੀ ਰੋਕਥਾਮ ਬਾਰੇ ਦੱਸੋ ।
ਉੱਤਰ-

  • ਉੱਨਤ ਕਿਸਮਾਂ-ਮਾਂਹ 114, ਮਾਂਹ 338.
  • ਜ਼ਮੀਨ ਦੀ ਤਿਆਰੀ-ਦੋ ਜਾਂ ਤਿੰਨ ਵਾਰ ਵਾਹੁਣ ਤੋਂ ਬਾਅਦ ਸੁਹਾਗਾ ਮਾਰੋ ।
  • ਨਦੀਨਾਂ ਦੀ ਰੋਕਥਾਮ-ਬੀਜਾਈ ਤੋਂ ਇੱਕ ਮਹੀਨਾ ਬਾਅਦ ਇੱਕ ਗੋਡੀ ਕਰਨੀ ਚਾਹੀਦੀ ਹੈ ਜਾਂ ਬੀਜਾਈ ਤੋਂ 2 ਦਿਨਾਂ ਦੇ ਅੰਦਰ-ਅੰਦਰ ਸਟੌਪ ਦਾ ਛਿੜਕਾਅ ਕੀਤਾ ਜਾਂਦਾ ਹੈ ।

ਪ੍ਰਸ਼ਨ 17.
ਮਾਂਹ ਲਈ ਬੀਜਾਈ ਦਾ ਸਮਾਂ ਅਤੇ ਢੰਗ ਦੱਸੋ ।
ਉੱਤਰ-
ਮਾਂਹ ਦੀ ਨੀਮ ਪਹਾੜੀ ਇਲਾਕਿਆਂ ਵਿਚ ਬੀਜਾਈ 15 ਤੋਂ 25 ਜੁਲਾਈ ਤੱਕ ਅਤੇ ਦੂਜੇ ਖੇਤਰਾਂ ਵਿਚ ਜੁਨ ਦੇ ਆਖਰੀ ਹਫ਼ਤੇ ਤੋਂ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਕਰਨੀ ਚਾਹੀਦੀ ਹੈ । ਬਰਾਨੀ ਹਾਲਤਾਂ ਵਿਚ ਬੀਜਾਈ ਮੌਨਸੂਨ ਸ਼ੁਰੂ ਹੋਣ ਤੇ ਕੀਤੀ ਜਾਂਦੀ ਹੈ । ਬੀਜਾਈ 30 ਸੈਂ.ਮੀ. ਦੂਰੀ ਦੀਆਂ ਕਤਾਰਾਂ ਵਿਚ ਕੀਤੀ ਜਾਂਦੀ ਹੈ ।

ਪ੍ਰਸ਼ਨ 18.
ਮਾਂਹ ਦੀ ਫ਼ਸਲ ਲਈ ਸਿੰਚਾਈ ਅਤੇ ਵਾਢੀ ਬਾਰੇ ਦੱਸੋ ।
ਉੱਤਰ-

  1. ਸਿੰਚਾਈ-ਆਮ ਕਰਕੇ ਸਿੰਚਾਈ ਦੀ ਲੋੜ ਨਹੀਂ ਹੁੰਦੀ ਪਰ ਔੜ ਲੱਗ ਜਾਵੇ ਤਾਂ ਇੱਕ ਪਾਣੀ ਦੀ ਲੋੜ ਪੈਂਦੀ ਹੈ ।
  2. ਵਾਢੀ-ਜਦੋਂ ਪੱਤੇ ਝੜ ਜਾਂਦੇ ਹਨ ਅਤੇ ਫਲੀਆਂ ਸਲੇਟੀ-ਕਾਲੀਆਂ ਹੋ ਜਾਂਦੀਆਂ ਹਨ। ਤਾਂ ਫ਼ਸਲ ਕਟਾਈ ਲਈ ਤਿਆਰ ਹੁੰਦੀ ਹੈ ।

ਪ੍ਰਸ਼ਨ 19.
ਸੋਇਆਬੀਨ ਲਈ ਜਲਵਾਯੂ ਅਤੇ ਜ਼ਮੀਨ ਬਾਰੇ ਦੱਸੋ ।
ਉੱਤਰ-
ਇਸ ਫ਼ਸਲ ਲਈ ਗਰਮ ਜਲਵਾਯੂ ਦੀ ਲੋੜ ਹੈ ਤੇ ਇਸ ਨੂੰ ਹਰ ਤਰ੍ਹਾਂ ਦੀਆਂ ਜ਼ਮੀਨਾਂ ਵਿਚ ਬੀਜਿਆ ਜਾ ਸਕਦਾ ਹੈ । ਪਰ ਚੰਗੇ ਜਲ ਨਿਕਾਸ ਵਾਲੀਆਂ, ਲੂਣ ਤੇ ਖਾਰ ਤੋਂ ਰਹਿਤ ਉਪਜਾਊ ਜ਼ਮੀਨਾਂ ਇਸ ਦੀ ਕਾਸ਼ਤ ਲਈ ਵਧੇਰੇ ਢੁੱਕਵੀਆਂ ਹਨ ।

ਪ੍ਰਸ਼ਨ 20.
ਸੋਇਆਬੀਨ ਵਾਲਾ ਫ਼ਸਲ ਚੱਕਰ, ਇਸ ਦੀਆਂ ਉੱਨਤ ਕਿਸਮਾਂ ਅਤੇ ਜ਼ਮੀਨ ਦੀ ਤਿਆਰੀ ਬਾਰੇ ਦੱਸੋ ।
ਉੱਤਰ-

  1. ਫ਼ਸਲ ਚੱਕਰ-ਸੋਇਆਬੀਨ-ਕਣਕ/
  2. ਉੱਨਤ ਕਿਸਮਾਂ-ਐੱਸ. ਐੱਲ. 958, ਐੱਸ. ਐੱਲ. 744.
  3. ਜ਼ਮੀਨ ਦੀ ਤਿਆਰੀ-ਜ਼ਮੀਨ ਨੂੰ ਦੋ ਵਾਰੀਂ ਵਾਹ ਕੇ ਤੇ ਹਰ ਵਾਰ ਸੁਹਾਗਾ ਫੇਰੋ ।

ਪ੍ਰਸ਼ਨ 21.
ਸੋਇਆਬੀਨ ਲਈ ਬੀਜ ਦੀ ਮਾਤਰਾ ਤੇ ਸੋਧ ਬਾਰੇ ਦੱਸੋ ਅਤੇ ਬੀਜਾਈ ਦਾ ਢੰਗ ਵੀ ਦੱਸੋ ।
ਉੱਤਰ-
ਬੀਜ ਦੀ ਮਾਤਰਾ 25-30 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਲੋੜ ਹੈ । ਸੁਧਾਈ ਸਿਫਾਰਿਸ਼ ਕੀਤੀਆਂ ਉੱਲੀਨਾਸ਼ਕ ਦਵਾਈਆਂ ਨਾਲ ਕਰਨੀ ਚਾਹੀਦੀ ਹੈ । ਜੇ ਪਹਿਲੀ ਵਾਰ ਖੇਤ ਵਿਚ ਬੀਜਾਈ ਕਰਨੀ ਹੋਵੇ ਤਾਂ ਬੀਜ ਨੂੰ ਜੀਵਾਣੂ ਖਾਦ ਕਲਚਰ ਜ਼ਰੂਰ ਲਾਓ । ਬੀਜਾਈ 45 ਸੈਂ. ਮੀ. ਦੀਆਂ ਕਤਾਰਾਂ ਵਿਚ ਕੀਤੀ ਜਾਂਦੀ ਹੈ।

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 22.
ਸੋਇਆਬੀਨ ਵਿਚ ਨਦੀਨਾਂ ਦੀ ਰੋਕਥਾਮ ਬਾਰੇ ਦੱਸੋ ।
ਉੱਤਰ-
ਦੋ ਵਾਰ ਗੋਡੀ ਕਰੋ । ਗੋਡੀਆਂ ਬੀਜਾਈ ਤੋਂ 20 ਅਤੇ 40 ਦਿਨਾਂ ਬਾਅਦ ਕਰਨੀ ਚਾਹੀਦੀ ਹੈ । ਬੀਜਾਈ ਤੋਂ 1-2 ਦਿਨਾਂ ਅੰਦਰ ਸਟੌਪ ਜਾਂ ਬੀਜਾਈ ਤੋਂ 15-20 ਦਿਨਾਂ ਬਾਅਦ ਪਰੀਮੇਜ਼ ਦੀ ਸਪਰੇਅ ਕਰਕੇ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 23.
ਸੋਇਆਬੀਨ ਲਈ ਖਾਦਾਂ ਬਾਰੇ ਦੱਸੋ ।
ਉੱਤਰ-
ਸੋਇਆਬੀਨ ਦੀ ਬੀਜਾਈ ਤੋਂ ਪਹਿਲਾਂ 4 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਰੁੜੀ ਖਾਦ ਵਰਤੀ ਜਾਂਦੀ ਹੈ । ਬਿਜਾਈ ਸਮੇਂ ਫ਼ਸਲ ਨੂੰ 13 ਕਿਲੋ ਨਾਈਟਰੋਜਨ ਅਤੇ 32 ਕਿਲੋ ਫਾਸਫੋਰਸ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ ।

ਪ੍ਰਸ਼ਨ 24.
ਸੋਇਆਬੀਨ ਦੀ ਸਿੰਚਾਈ ਬਾਰੇ ਦੱਸੋ ।
ਉੱਤਰ-
ਸੋਇਆਬੀਨ ਨੂੰ ਆਮ ਕਰਕੇ 3-4 ਪਾਣੀਆਂ ਦੀ ਲੋੜ ਹੁੰਦੀ ਹੈ । ਜਦੋਂ ਫ਼ਲੀਆਂ ਵਿਚ ਦਾਣੇ ਪੈ ਜਾਣ ਤਾਂ ਪਾਣੀ ਜ਼ਰੂਰ ਲਾਓ । ਪਰ ਵਰਖਾ ਠੀਕ ਮਾਤਰਾ ਵਿਚ ਹੋ ਜਾਵੇ ਤਾਂ ਪਾਣੀ ਦੀ ਲੋੜ ਨਹੀਂ ਪੈਂਦੀ ।

ਪ੍ਰਸ਼ਨ 25.
ਸੋਇਆਬੀਨ ਦੀ ਕਟਾਈ ਬਾਰੇ ਦੱਸੋ ।
ਉੱਤਰ-
ਜਦੋਂ ਬਹੁਤ ਸਾਰੇ ਪੱਤੇ ਝੜ ਜਾਣ ਅਤੇ ਫ਼ਲੀਆਂ ਦਾ ਰੰਗ ਬਦਲ ਜਾਵੇ ਤਾਂ ਫਸਲ ਦੀ ਕਟਾਈ ਕਰ ਦੇਣੀ ਚਾਹੀਦੀ ਹੈ । ਜਦੋਂ ਦਾਣੇ ਸਟੋਰ ਕਰਨੇ ਹੋਣ ਤਾਂ ਦਾਣਿਆਂ ਵਿਚ ਨਮੀ 7% ਤੋਂ ਵੱਧ ਨਹੀਂ ਹੋਣੀ ਚਾਹੀਦੀ ।

ਪ੍ਰਸ਼ਨ 26.
ਸੋਇਆਬੀਨ ਦੇ ਕੀੜੇ ਅਤੇ ਬੀਮਾਰੀਆਂ ਬਾਰੇ ਦੱਸੋ ।
ਉੱਤਰ-
ਵਾਲਾਂ ਵਾਲੀ ਸੁੰਡੀ ਅਤੇ ਸਫੈਦ ਮੱਖੀ ਇਸ ਦੇ ਮੁੱਖ ਕੀੜੇ ਹਨ ਅਤੇ ਚਿਤਕਬਰਾ ਰੋਗ ਇਸ ਦੀ ਮੁੱਖ ਬੀਮਾਰੀ ਹੈ ।

ਪ੍ਰਸ਼ਨ 27.
ਮੂੰਗਫ਼ਲੀ ਲਈ ਜਲਵਾਯੂ ਅਤੇ ਜ਼ਮੀਨ ਬਾਰੇ ਦੱਸੋ ।
ਉੱਤਰ-
ਬਰਾਨੀ ਫ਼ਸਲ ਲਈ ਜੁਲਾਈ, ਅਗਸਤ ਅਤੇ ਸਤੰਬਰ ਵਿਚ ਲਗਪਗ 50 ਸੈਂ.ਮੀ. ਇਕ ਸਾਰ ਵਰਖਾ ਬਹੁਤ ਜ਼ਰੂਰੀ ਹੁੰਦੀ ਹੈ । ਹਲਕੀ ਅਤੇ ਦਰਮਿਆਨੀ ਜ਼ਮੀਨ ਇਸ ਲਈ ਢੁਕਵੀਂ ਹੁੰਦੀ ਹੈ ।

ਪ੍ਰਸ਼ਨ 28.
ਮੂੰਗਫ਼ਲੀ ਲਈ ਉੱਨਤ ਕਿਸਮਾਂ, ਜ਼ਮੀਨ ਦੀ ਤਿਆਰੀ ਅਤੇ ਫਸਲੀ ਚੱਕਰ ਦੱਸੋ ।
ਉੱਤਰ-
ਉੱਨਤ ਕਿਸਮਾਂਐੱਸ.ਜੀ.99, ਐੱਸ. ਜੀ.-84. ਜ਼ਮੀਨ ਦੀ ਤਿਆਰੀ-ਦੋ ਵਾਰ ਵਾਹੀ ਕਰਕੇ ਖੇਤ ਤਿਆਰ ਹੋ ਜਾਂਦਾ ਹੈ । ਫ਼ਸਲ ਚੱਕਰ-ਮੁੰਗਫ਼ਲੀ-ਹਾੜ੍ਹੀ ਦੀਆਂ ਫ਼ਸਲਾਂ ।

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 29.
ਮੂੰਗਫ਼ਲੀ ਲਈ ਬੀਜ ਦੀ ਮਾਤਰਾ ਅਤੇ ਸੋਧ, ਬੀਜਾਈ ਦਾ ਢੰਗ ਦੱਸੋ ।
ਉੱਤਰ-
ਸਿਫਾਰਿਸ਼ ਕੀਤੀਆਂ ਉੱਲੀਨਾਸ਼ਕ ਦਵਾਈਆਂ ਨਾਲ ਬੀਜ ਦੀ ਸੋਧ ਕੀਤੀ ਜਾਂਦੀ ਹੈ । ਬੀਜ ਦੀ ਮਾਤਰਾ 38-40 ਕਿਲੋ ਬੀਜ (ਗਿਰੀਆਂ) ਪ੍ਰਤੀ ਏਕੜ ਵਰਤਿਆ ਜਾਂਦਾ ਹੈ । ਫ਼ਸਲ ਨੂੰ ਬੀਜਣ ਲਈ ਰੌਣੀ ਕਰਕੇ 30 × 15 ਸੈਂ.ਮੀ. ਦੀ ਦੂਰੀ ਤੇ ਬੀਜੋ ।

ਪ੍ਰਸ਼ਨ 30.
ਮੂੰਗਫ਼ਲੀ ਲਈ ਖਾਦਾਂ ਬਾਰੇ ਦੱਸੋ ।
ਉੱਤਰ-
ਮੁੰਗਫ਼ਲੀ ਨੂੰ 6 ਕਿਲੋ ਨਾਈਟਰੋਜਨ, 8 ਕਿਲੋ ਫਾਸਫੋਰਸ ਅਤੇ 10 ਕਿਲੋ ਪੋਟਾਸ਼ ਦੀ ਇੱਕ ਏਕੜ ਦੇ ਹਿਸਾਬ ਨਾਲ ਲੋੜ ਹੁੰਦੀ ਹੈ । ਪੋਟਾਸ਼ ਦੀ ਵਰਤੋਂ ਮਿੱਟੀ ਦੀ ਪਰਖ ਕਰਵਾ ਕੇ ਹੀ ਕਰਨੀ ਚਾਹੀਦੀ ਹੈ । ਫਾਸਫੋਰਸ ਤੱਤ ਲਈ ਸੁਪਰਫਾਸਫੇਟ ਦੀ ਵਰਤੋਂ ਕਰਨੀ ਚਾਹੀਦੀ ਹੈ । ਇਸ ਵਿਚ ਸਲਫਰ ਤੱਤ ਹੁੰਦਾ ਹੈ ਜੋ ਕਿ ਤੇਲ ਬੀਜ ਫ਼ਸਲਾਂ ਲਈ ਜ਼ਰੂਰੀ ਹੈ । ਜੇ ਫਾਸਫੋਰਸ ਦੀ ਲੋੜ ਨਾ ਹੋਵੇ ਤਾਂ 50 ਕਿਲੋ ਜਿਪਮਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰਨੀ ਚਾਹੀਦੀ ਹੈ ।

ਪ੍ਰਸ਼ਨ 31.
ਮੂੰਗਫ਼ਲੀ ਵਿਚ ਨਦੀਨਾਂ ਦੀ ਰੋਕਥਾਮ ਬਾਰੇ ਦੱਸੋ ।
ਉੱਤਰ-
ਇਸ ਲਈ 3 ਅਤੇ 6 ਹਫ਼ਤਿਆਂ ਤੋਂ ਬਾਅਦ ਦੋ ਗੋਡੀਆਂ ਕੀਤੀਆਂ ਜਾਂਦੀਆਂ ਹਨ । ਨਦੀਨਾਂ ਦੀ ਰੋਕਥਾਮ ਲਈ ਬੀਜਾਈ ਦੇ ਦੋ ਦਿਨਾਂ ਦੇ ਅੰਦਰ ਸਟੌਪ ਦਾ ਛਿੜਕਾਅ ਕੀਤਾ ਜਾਂਦਾ ਹੈ ਜਾਂ ਟਰੈਫਲਾਨ ਦੇ ਛਿੜਕਾਅ ਤੋਂ ਬਾਅਦ ਉਸੇ ਦਿਨ ਮੂੰਗਫ਼ਲੀ ਬੀਜ ਦਿਓ ।

ਪ੍ਰਸ਼ਨ 32.
ਮੂੰਗਫ਼ਲੀ ਦੀ ਸਿੰਚਾਈ ਬਾਰੇ ਦੱਸੋ ।
ਉੱਤਰ-
ਮੂੰਗਫ਼ਲੀ ਨੂੰ ਵਰਖਾ ਤੇ ਨਿਰਭਰ ਕਰਦੇ ਹੋਏ 2 ਜਾਂ 3 ਪਾਣੀਆਂ ਦੀ ਲੋੜ ਹੁੰਦੀ ਹੈ । ਜੇ ਵਰਖਾ ਨਾ ਹੋਵੇ ਤਾਂ ਫੁੱਲ ਪੈਣ ਸਮੇਂ ਪਹਿਲਾਂ ਪਾਣੀ ਲਾਇਆ ਜਾਂਦਾ ਹੈ ।
ਗੱਠੀਆਂ ਬਣਨ ਸਮੇਂ ਵਰਖਾ ਅਨੁਸਾਰ ਇੱਕ ਜਾਂ ਦੋ ਪਾਣੀ ਲਾਏ ਜਾਂਦੇ ਹਨ ।

ਪ੍ਰਸ਼ਨ 33.
ਮੂੰਗਫ਼ਲੀ ਦੀ ਪੁਟਾਈ, ਕੀੜੇ ਅਤੇ ਬੀਮਾਰੀਆਂ ਬਾਰੇ ਦੱਸੋ ।
ਉੱਤਰ-
ਪੁਟਾਈ-ਸਾਰੀ ਫਸਲ ਜਦੋਂ ਇਕ ਸਾਰ ਪੀਲੀ ਹੋ ਜਾਵੇ ਅਤੇ ਪੁਰਾਣੇ ਪੱਤੇ ਝੜਨ ਲੱਗਣ ਤਾਂ ਪੁਟਾਈ ਕੀਤੀ ਜਾਂਦੀ ਹੈ । ਕੀੜੇ ਅਤੇ ਬੀਮਾਰੀਆਂ-ਭੱਬੂ ਕੁੱਤਾ, ਚਿੱਟਾ ਸੁੰਡ, ਚੇਪਾ ਇਸ ਦੇ ਮੁੱਖ ਕੀੜੇ ਹਨ ਅਤੇ ਬੀਜ ਦਾ ਗਲਣਾ, ਗਿੱਚੀ ਦਾ ਗਲਣਾ ਅਤੇ ਟਿੱਕਾ ਬੀਮਾਰੀ ਇਸ ਦੀਆਂ ਮੁੱਖ ਬੀਮਾਰੀਆਂ ਹਨ ।

ਪ੍ਰਸ਼ਨ 34.
ਕਪਾਹ ਦੀ ਜਲਵਾਯੂ ਅਤੇ ਜ਼ਮੀਨ ਬਾਰੇ ਦੱਸੋ ।
ਉੱਤਰ-
ਕਪਾਹ ਲਈ ਗਰਮ ਅਤੇ ਖ਼ੁਸ਼ਕ ਜਲਵਾਯੂ ਦੀ ਫ਼ਸਲ ਹੈ । ਇਸ ਦੀ ਕਾਸ਼ਤ ਲਈ ਕਲਰਾਠੀਆਂ ਅਤੇ ਸੇਮ ਵਾਲੀਆਂ ਜ਼ਮੀਨਾਂ ਤੋਂ ਇਲਾਵਾ ਹਰ ਤਰ੍ਹਾਂ ਦੀਆਂ ਜ਼ਮੀਨਾਂ ਠੀਕ ਰਹਿੰਦੀਆਂ ਹਨ ।

ਪ੍ਰਸ਼ਨ 35.
ਨਰਮੇ ਦੀਆਂ ਕਿਸਮਾਂ ਅਤੇ ਫ਼ਸਲ ਚੱਕਰ ਬਾਰੇ ਦੱਸੋ ।
ਉੱਤਰ-
ਫ਼ਸਲ ਚੱਕਰ-ਕਪਾਹ-ਕਣਕ/ਜੌਂ, ਕਪਾਹ-ਸੂਰਜਮੁਖੀ, ਕਪਾਹ-ਰਾਇਆ, ਕਪਾਹਸੇਂਜੀ/ਬਰਸੀਮ/ਜਵੀ ਉੱਨਤ ਕਿਸਮਾਂ-ਬੀ.ਟੀ.ਕਿਸਮਾਂ-ਐੱਨ.ਐੱਸ.ਸੀ. 855, ਅੰਕੁਰ 3028, ਐੱਮ.ਆਰ: ਸੀ. 7017, ਆਰ.ਸੀ.ਐੱਚ. 650 ਬੀ.ਟੀ.ਰਹਿਤ ਦੋਗਲੀਆਂ ਕਿਸਮਾਂ-ਐੱਲ.ਐੱਚ. 144 ਸਾਧਾਰਨ ਕਿਸਮਾਂ-ਐੱਲ. ਐੱਚ. 2108 ਦੇਸੀ ਦੋਗਲੀਆਂ ਕਿਸਮਾਂ-ਪੀ.ਏ.ਯੂ. 626 ਐੱਚ. ਦੇਸੀ ਸਾਧਾਰਨ ਕਿਸਮਾਂ-ਐੱਫ. ਡੀ.ਕੇ. 124, ਐੱਲ. ਡੀ.694.

ਪ੍ਰਸ਼ਨ 36.
ਨਰਮੇ ਲਈ ਬੀਜ ਦੀ ਮਾਤਰਾ ਅਤੇ ਸੋਧ ਬਾਰੇ ਦੱਸੋ ।
ਉੱਤਰ-
ਬੀਜ ਦੀ ਮਾਤਰਾ-ਪ੍ਰਤੀ ਏਕੜ ਦੇ ਹਿਸਾਬ ਨਾਲ ਹੇਠ ਲਿਖੇ ਅਨੁਸਾਰ ਹਨਬੀ.ਟੀ.ਨਰਮਾ-700 ਗ੍ਰਾਮ ਬੀ.ਟੀ.ਰਹਿਤ ਦੋਗਲੀਆਂ ਕਿਸਮਾਂ-1 ਕਿਲੋ ਸਾਧਾਰਨ ਕਿਸਮਾਂ-3 ਕਿਲੋ ਦੇਸੀ ਕਪਾਹ ਦੋਗਲੀਆਂ ਕਿਸਮਾਂ-1.5 ਕਿਲੋ ਦੇਸੀ ਸਾਧਾਰਨ ਕਿਸਮਾਂ-3 ਕਿਲੋ । ਬੀਜ ਦੀ ਸੋਧ ਸਿਫਾਰਿਸ਼ ਕੀਤੀਆਂ ਉੱਲੀਨਾਸ਼ਕ ਦਵਾਈਆਂ ਨਾਲ ਕੀਤੀ ਜਾਂਦੀ ਹੈ । ਫ਼ਸਲ ਨੂੰ ਤੇਲੇ ਤੋਂ ਬਚਾਉਣ ਲਈ ਬੀਜ ਨੂੰ ਗਾਚੋ ਜਾਂ ਕਰੁਜ਼ਰ ਦਵਾਈ ਲਾਓ ।

ਪ੍ਰਸ਼ਨ 37.
ਨਰਮੇ ਦੀ ਬੀਜਾਈ ਦਾ ਸਮਾਂ ਅਤੇ ਢੰਗ ਬਾਰੇ ਦੱਸੋ ।
ਉੱਤਰ-
ਸਮਾਂ-1 ਅਪਰੈਲ ਤੋਂ 15 ਮਈ ॥ ਸਿਆੜਾਂ ਦੀ ਦੂਰੀ-67 ਸੈਂ.ਮੀ. । ਬੂਟੇ ਤੋਂ ਬੂਟੇ ਦਾ ਫਾਸਲਾ-ਸਾਧਾਰਨ ਕਿਸਮਾਂ ਲਈ 60 ਸੈਂ.ਮੀ., ਬੀ.ਟੀ. ਅਤੇ ਬੀ.ਟੀ. ਰਹਿਤ ਦੋਗਲੀਆਂ ਕਿਸਮਾਂ ਲਈ 75 ਸੈਂ.ਮੀ. ਦੇਸੀ ਕਪਾਹ ਦੀਆਂ ਕਿਸਮਾਂ ਲਈ 45 ਸੈਂ.ਮੀ. ਦੇਸੀ ਕਪਾਹ ਦੀਆਂ ਦੋਗਲੀਆਂ ਕਿਸਮਾਂ ਲਈ 60 ਸੈਂ.ਮੀ. ।

ਪ੍ਰਸ਼ਨ 38.
ਨਰਮੇ ਵਿਚ ਨਦੀਨਾਂ ਦੀ ਰੋਕਥਾਮ ਬਾਰੇ ਦੱਸੋ ।
ਉੱਤਰ-
ਨਦੀਨਾਂ ਦੀ ਰੋਕਥਾਮ ਲਈ ਗੋਡੀ ਕੀਤੀ ਜਾਂਦੀ ਹੈ । ਕੁੱਲ 2 ਤੋਂ 3 ਗੋਡੀਆਂ ਦੀ ਲੋੜ ਹੈ । ਪਹਿਲੀ ਗੋਡੀ, ਪਹਿਲੀ ਸਿੰਚਾਈ ਤੋਂ ਪਹਿਲਾਂ ਕੀਤੀ ਜਾਂਦੀ ਹੈ । ਗੋਡੀ ਕਰਨ ਲਈ ਟਰੈਕਟਰ ਨਾਲ ਚਲਣ ਵਾਲੇ ਟਿੱਲਰ ਜਾਂ ਬਲਦਾਂ ਨਾਲ ਚਲਣ ਵਾਲੀ ਕ੍ਰਿਫਾਲੀ ਨਾਲ ਵੀ ਕੀਤੀ ਜਾ ਸਕਦੀ ਹੈ । ਇਟਸਿਟ/ਚੁਪੱਤੀ ਅਤੇਮਧਾਣਾ/ਮਕੜਾ ਨੂੰ ਕਾਬੂ ਕਰਨ ਲਈ ਟਰੈਫਲਿਨ ਦੀ ਵਰਤੋਂ ਬੀਜਾਈ ਤੋਂ ਪਹਿਲਾਂ ਕੀਤੀ ਜਾਂਦੀ ਹੈ ਜਾਂ ਸਟੌਪ ਬੀਜਾਈ ਦੇ 24 ਘੰਟੇ ਅੰਦਰ-ਅੰਦਰ ਛਿੜਕੋ ਅਤੇ ਇਸ ਤੋਂ 45 ਦਿਨ ਬਾਅਦ ਇਕ ਗੋਡੀ ਕਰੋ ਜਾਂ ਗਰੈਮਕਸੋਨ ਅਤੇ ਰਾਉਂਡਅਪ ਵਿਚੋਂ ਇਕ ਦਵਾਈ ਨੂੰ ਸੁਰੱਖਿਅਤ ਹੁੱਡ ਲਗਾ ਕੇ ਫ਼ਸਲ ਦੀਆਂ ਕਤਾਰਾਂ ਵਿਚਕਾਰ ਨਦੀਨਾਂ ਉੱਪਰ ਸਿੱਧਾ ਛਿੜਕਣਾ ਚਾਹੀਦਾ ਹੈ ।

ਪ੍ਰਸ਼ਨ 39.
ਨਰਮੇ ਲਈ ਖਾਦਾਂ ਦੀ ਵਰਤੋਂ ਬਾਰੇ ਦੱਸੋ ?
ਉੱਤਰ-
ਸਾਧਾਰਨ ਕਿਸਮਾਂ ਲਈ-30 ਕਿਲੋ ਨਾਈਟਰੋਜਨ ਅਤੇ 12 ਕਿਲੋ ਫਾਸਫੋਰਸ ਪ੍ਰਤੀ ਏਕੜ ! ਬੀ.ਟੀ. ਅਤੇ ਬੀ.ਟੀ. ਰਹਿਤ ਦੋਗਲੀਆਂ ਕਿਸਮਾਂ ਲਈ-60 ਕਿਲੋ ਨਾਈਟਰੋਜਨ ਅਤੇ 12 ਕਿਲੋ ਫਾਸਫੋਰਸ ਪ੍ਰਤੀ ਏਕੜ ਲਈ ਪੋਟਾਸ਼ ਤੱਤ ਵਾਲੀ ਖਾਦ ਮਿੱਟੀ ਦੀ ਪਰਖ ਕਰਵਾ ਕੇ ਹੀ ਪਾਓ । ਸਾਰੀ ਫਾਸਫੋਰਸ ਬੀਜਾਈ ਸਮੇਂ ਹੀ ਅਤੇ ਅੱਧੀ ਨਾਈਟ੍ਰੋਜਨ ਬੂਟੇ ਵਿਰਲੇ ਕਰਨ ਸਮੇਂ ਅਤੇ ਬਾਕੀ ਨਾਈਟਰੋਜਨ ਫੁੱਲ ਨਿਕਲਣ ਸਮੇਂ ਪਾਓ |

ਪ੍ਰਸ਼ਨ 40.
ਨਰਮੇ ਲਈ ਸਿੰਚਾਈ ਬਾਰੇ ਦੱਸੋ । ਚੁਗਾਈ ਬਾਰੇ ਵੀ ਦੱਸੋ ।
ਉੱਤਰ-
ਵਰਖਾ ਤੇ ਨਿਰਭਰ ਕਰਦੇ ਹੋਏ 4 ਤੋਂ 6 ਸਿੰਚਾਈਆਂ ਦੀ ਲੋੜ ਹੁੰਦੀ ਹੈ । ਪਹਿਲੀ ਸਿੰਚਾਈ ਬੀਜਾਈ ਤੋਂ 4 ਤੋਂ 6 ਹਫ਼ਤੇ ਬਾਅਦ ਅਤੇ ਮਗਰੋਂ ਸਿੰਚਾਈ ਦੋ ਜਾਂ ਤਿੰਨ ਹਫ਼ਤਿਆਂ ਦੇ ਅੰਤਰ ਨਾਲ ਕਰਨੀ ਚਾਹੀਦੀ ਹੈ । ਚੁਗਾਈ-ਮੰਡੀ ਵਿਚ ਚੰਗਾ ਮੁੱਲ ਲੈਣ ਲਈ 15-20 ਦਿਨਾਂ ਦੇ ਅੰਤਰ ਤੇ ਸਾਫ਼ ਅਤੇ ਸੁੱਕੇ ਨਰਮੇ ਨੂੰ ਚੁਣ ਲੈਣਾ ਚਾਹੀਦਾ ਹੈ ।

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 41.
ਨਰਮੇ ਦੇ ਕੀੜਿਆਂ ਬਾਰੇ ਦੱਸੋ ।
ਉੱਤਰ-
ਨਰਮੇ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ ਹਨ-ਤੇਲਾ, ਚੇਪਾ, ਮੀਲੀ ਬਰਾ, ਗੁਲਾਬੀ ਸੁੰਡੀ, ਅਮਰੀਕਨ ਸੁੰਡੀ, ਤੰਬਾਕੂ ਦੀ ਸੁੰਡੀ, ਚਿੱਟੀ ਮੱਖੀ ਆਦਿ ।

ਪ੍ਰਸ਼ਨ 42.
ਬੀ.ਟੀ. ਕਪਾਹ ਤੇ ਕਿਹੜਾ ਕੀੜਾ ਹਮਲਾ ਨਹੀਂ ਕਰਦਾ ਤੇ ਕਿਹੜੇ ਕਰਦੇ ਹਨ ?
ਉੱਤਰ-
ਬੀ.ਟੀ. ਕਪਾਹ ਤੇ ਅਮਰੀਕਨ ਸੁੰਡੀ ਹਮਲਾ ਨਹੀਂ ਕਰਦੀ ਕਿਉਂਕਿ ਇਸ ਵਿਚ ਇੱਕ ਬੈਕਟੀਰੀਆ ਦਾ ਜੀਨ ਪਾਇਆ ਜਾਂਦਾ ਹੈ ਜੋ ਇਕ ਪ੍ਰੋਟੀਨ ਪੈਦਾ ਕਰਦਾ ਹੈ ਜਿਸਨੂੰ ਖਾਣ ਨਾਲ ਸੁੰਡੀਆਂ ਮਰ ਜਾਂਦੀਆਂ ਹਨ । ਰਸ ਚੂਸਣ ਵਾਲੇ ਕੀੜੇ ਅਤੇ ਤੰਬਾਕੂ ਦੀ ਸੁੰਡੀ ਦਾ ਇਸ ‘ਤੇ ਹਮਲਾ ਹੋ ਸਕਦਾ ਹੈ ।

ਪ੍ਰਸ਼ਨ 43.
ਕਮਾਦ ਲਈ ਜਲਵਾਯੂ ਅਤੇ ਜ਼ਮੀਨ ਬਾਰੇ ਦੱਸੋ ।
ਉੱਤਰ-
ਗਰਮ ਜਲਵਾਯੂ ਕਮਾਦ ਲਈ ਠੀਕ ਰਹਿੰਦੀ ਹੈ । ਇਸ ਲਈ ਦਰਮਿਆਨੀ ਤੋਂ ਭਾਰੀ ਜ਼ਮੀਨ ਠੀਕ ਰਹਿੰਦੀ ਹੈ । ਇਹ ਫਸਲ ਖਾਰੇ ਅਤੇ ਲੂਣੇਪਣ ਪ੍ਰਤੀ ਕੁੱਝ ਹੱਦ ਤੱਕ ਸਹਿਣਸ਼ੀਲ ਹੈ ।

ਪ੍ਰਸ਼ਨ 44.
ਬਸੰਤ ਰੁੱਤ ਦੀ ਕਮਾਦ ਲਈ ਉੱਨਤ ਕਿਸਮਾਂ ਅਤੇ ਫ਼ਸਲ ਚੱਕਰ ਬਾਰੇ ਦੱਸੋ ।
ਉੱਤਰ-
ਫਸਲ ਚੱਕਰ-ਝੋਨਾ/ਮੱਕੀ/ਕਪਾਹ-ਰਾਇਆ-ਕਮਾਦ-ਪਹਿਲੇ ਸਾਲ ਦਾ ਢਾ-ਦੂਜੇ ਸਾਲ ਦਾ ਮੂਢਾ-ਕਣਕੇ । ਉੱਨਤ ਕਿਸਮਾਂ-ਅਗੇਤੀਆਂ ਕਿਸਮਾਂ-ਸੀ.ਓ.ਜੇ. 85, ਸੀ.ਓ.ਜੇ. 83. ਦਰਮਿਆਨੀਆਂ ਕਿਸਮਾਂ-ਸੀ.ਓ.ਪੀ.ਬੀ.91 ਅਤੇ ਸੀ.ਓ.ਜੇ. 88. ਪਛੇਤੀ ਕਿਸਮ-ਸੀ.ਓ.ਜੇ. 89.

ਪ੍ਰਸ਼ਨ 45.
ਕਮਾਦ ਲਈ ਜ਼ਮੀਨ ਦੀ ਤਿਆਰੀ ਬਾਰੇ ਦੱਸੋ ।
ਉੱਤਰ-
ਖੇਤ ਨੂੰ ਚਾਰ ਤੋਂ ਛੇ ਵਾਰ ਵਾਹੁਣ ਦੀ ਲੋੜ ਹੈ । ਹਰ ਵਾਰ ਵਾਹੀ ਤੋਂ ਬਾਅਦ ਸੁਹਾਗਾ ਫੇਰਨਾ ਚਾਹੀਦਾ ਹੈ । ਇਸ ਫਸਲ ਲਈ 45-50 ਸੈਂ.ਮੀ. ਡੂੰਘੀ ਵਹਾਈ ਦੀ ਲੋੜ ਹੁੰਦੀ ਹੈ ਅਤੇ ਇਹ ਫ਼ਸਲ ਲਈ ਲਾਭਦਾਇਕ ਹੈ ਕਿਉਂਕਿ ਇਸ ਤਰ੍ਹਾਂ ਜ਼ਮੀਨ ਹੇਠਾਂ ਬਣੀ ਸਖ਼ਤ ਤਹਿ ਟੁੱਟ ਜਾਂਦੀ ਹੈ, ਪਾਣੀ ਦੀ ਜੀਵਨ ਸ਼ਕਤੀ ਵੱਧਦੀ ਹੈ ਅਤੇ ਗੰਨੇ ਦੀਆਂ ਜੜ੍ਹਾਂ ਨੂੰ ਡੂੰਘਾ ਜਾਣ ਵਿਚ ਮਦਦਗਾਰ ਸਿੱਧ ਹੁੰਦੀ ਹੈ ।

ਪ੍ਰਸ਼ਨ 46.
ਕਮਾਦ ਲਈ ਬੀਜ ਦੀ ਚੋਣ ਅਤੇ ਭਾਰ ਅਨੁਸਾਰ ਬੀਜ ਦੀ ਮਾਤਰਾ ਦੱਸੋ ?
ਉੱਤਰ-
ਬੀਜਾਈ ਲਈ ਗੰਨੇ ਦਾ ਉੱਪਰਲਾ ਦੋ ਤਿਹਾਈ ਨਰੋਆ ਹਿੱਸਾ ਹੀ ਵਰਤਣਾ ਲਾਹੇਵੰਦ ਹੈ । ਭਾਰ ਅਨੁਸਾਰ ਕਮਾਦ ਦਾ ਬੀਜ 30 ਤੋਂ 35 ਕੁਇੰਟਲ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਲੋੜ ਪੈਂਦੀ ਹੈ ।

ਪ੍ਰਸ਼ਨ 47.
ਕਮਾਦ ਲਈ ਬੀਜਾਈ ਦਾ ਸਮਾਂ ਅਤੇ ਢੰਗ ਦੱਸੋ ।
ਉੱਤਰ-
ਬੀਜਾਈ ਦਾ ਸਮਾਂ-ਅੱਧ ਫ਼ਰਵਰੀ ਤੋਂ ਅਖੀਰ ਮਾਰਚ 1 ਬੀਜਾਈ ਦਾ ਢੰਗ-75 ਸੈਂ.ਮੀ. ਵਾਲੀਆਂ ਖਾਲੀਆਂ ਵਿਚ ਗੁੱਲੀਆਂ ਰੱਖ ਕੇ ਸੁਹਾਗਾ ਫੇਰਿਆ ਜਾਂਦਾ ਹੈ ਅਤੇ ਫਿਰ ਪਾਣੀ ਲਾ ਦਿੱਤਾ ਜਾਂਦਾ ਹੈ । ਇੱਕ ਹੋਰ ਪਾਣੀ 4-5 ਦਿਨਾਂ ਪਿੱਛੋਂ ਲਾਇਆ ਜਾਂਦਾ ਹੈ ।

ਪ੍ਰਸ਼ਨ 48.
ਗੰਨੇ ਦੀ ਫ਼ਸਲ ਵਿਚ ਅੰਤਰ ਫ਼ਸਲਾਂ ਬਾਰੇ ਕੀ ਜਾਣਦੇ ਹੋ ?
ਉੱਤਰ-
ਗੰਨੇ ਦੀਆਂ ਦੋ ਕਤਾਰਾਂ ਵਿਚਕਾਰ ਗਰਮੀ ਰੁੱਤ ਦੀ ਮੂੰਗੀ ਜਾਂ ਮਾਂਹ ਦੀ ਇੱਕ ਕਤਾਰ ਬੀਜ ਕੇ ਇਹਨਾਂ ਫ਼ਸਲਾਂ ਦਾ 1 ਤੋਂ 2 ਕੁਇੰਟਲ ਪ੍ਰਤੀ ਏਕੜ ਵਾਧੂ ਝਾੜ ਲਿਆ ਜਾ ਸਕਦਾ ਹੈ । ਇਹਨਾਂ ਫ਼ਸਲਾਂ ਦੀ ਬੀਜਾਈ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ ਅਤੇ ਗੰਨੇ ਦੀ ਪੈਦਾਵਾਰ ਤੇ ਵੀ ਕੋਈ ਮਾੜਾ ਅਸਰ ਨਹੀਂ ਹੁੰਦਾ ।

ਪ੍ਰਸ਼ਨ 49.
ਗੰਨੇ ਦੀ ਫ਼ਸਲ ਲਈ ਖਾਦਾਂ ਬਾਰੇ ਦੱਸੋ ।
ਉੱਤਰ-
ਰੂੜੀ-ਗੰਨੇ ਦੀ ਫਸਲ ਲਈ ਬੀਜਾਈ ਤੋਂ 15 ਦਿਨ ਪਹਿਲਾਂ 8 ਟਨ ਰੂੜੀ ਦੀ ਖਾਦ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਈ ਜਾਂਦੀ ਹੈ । ਨਾਈਟਰੋਜਨ ਖਾਦ-ਬੀਜੜ (ਨਵੀਂ ਫ਼ਸਲ ਲਈ 60 ਕਿਲੋ ਨਾਈਟਰੋਜਨ ਅਤੇ ਮੂਢੀ ਫਸਲ ਲਈ 90 ਕਿਲੋ ਨਾਈਟਰੋਜਨ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਈ ਜਾਂਦੀ ਹੈ । ਫਾਸਫੋਰਸ ਤੱਤ-ਮਿੱਟੀ ਪਰਖ ਦੇ ਆਧਾਰ ਤੇ ਜੇ ਫਾਸਫੋਰਸ ਦੀ ਘਾਟ ਹੋਵੇ ਤਾਂ 12 ਕਿਲੋ ਫਾਸਫੋਰਸ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਈ ਜਾਂਦੀ ਹੈ । ਪੰਜਾਬ ਵਿਚ ਆਮ ਕਰਕੇ ਪੋਟਾਸ਼ ਤੱਤ ਦੀ ਲੋੜ ਨਹੀਂ ਪੈਂਦੀ ਹੈ ।

ਪ੍ਰਸ਼ਨ 50.
ਕਮਾਦ ਲਈ ਖਾਦਾਂ ਪਾਉਣ ਦੇ ਢੰਗ ਬਾਰੇ ਦੱਸੋ ।
ਉੱਤਰ-

ਖਾਦ ਪਾਉਣ ਦਾ ਢੰਗ
ਨਾਈਟਰੋਜਨ ਖਾਦ 1. ਬੀਜੜ ਫ਼ਸਲ ਨੂੰ ਨਾਈਟਰੋਜਨ ਦਾ ਅੱਧਾ ਹਿੱਸਾ ਕਮਾਦ ਜੰਮਣ ਤੋਂ ਬਾਅਦ ਪਹਿਲੇ ਪਾਣੀ ਨਾਲ ਪਾਈ ਜਾਂਦੀ ਹੈ ।
2. ਬਾਕੀ ਅੱਧੀ ਖਾਦ ਮਈ-ਜੂਨ ਵਿਚ ਪਾਈ ਜਾਂਦੀ ਹੈ ।
3. ਮੁਢੀ ਫ਼ਸਲ ਲਈ ਨਾਈਟਰੋਜਨ ਨੂੰ ਫ਼ਰਵਰੀ, ਅਪਰੈਲ ਅਤੇ ਮਈ ਵਿਚ ਪਾਈ ਜਾਂਦੀ ਹੈ ।
ਫਾਸਫੋਰਸ ਖਾਦ 1. ਸਿਆੜਾਂ ਵਿਚ ਗੁੱਲੀਆਂ ਦੇ ਹੇਠਾਂ ਪਾਈ ਜਾਂਦੀ ਹੈ ।
2. ਮੂਢੀ ਫ਼ਸਲ ਵਿਚ ਫ਼ਰਵਰੀ ਵਿਚ ਵਾਹੀ ਸਮੇਂ ਕਮਾਦ ਦੀਆਂ ਕਤਾਰਾਂ ਦੇ ਨੇੜੇ ਡਰਿੱਲ ਕੀਤੀ ਜਾਂਦੀ ਹੈ ।

ਪ੍ਰਸ਼ਨ 51.
ਗੰਨੇ ਵਿਚ ਨਦੀਨਾਂ ਦੀ ਰੋਕਥਾਮ ਬਾਰੇ ਦੱਸੋ |
ਉੱਤਰ-
ਨਦੀਨਾਂ ਦੀ ਰੋਕਥਾਮ ਲਈ ਦੋ ਤੋਂ ਤਿੰਨ ਗੋਡੀਆਂ ਕੀਤੀਆਂ ਜਾਂਦੀਆਂ ਹਨ । ਨਦੀਨਾਂ ਦੀ ਰੋਕਥਾਮ ਕਤਾਰਾਂ ਵਿਚ ਪਰਾਲੀ ਵਿਛਾ ਕੇ ਵੀ ਕੀਤੀ ਜਾਂਦੀ ਹੈ । ਜੇ ਦਵਾਈ ਵਰਤਣੀ ਹੋਵੇ ਤਾਂ ਐਟਰਾਟਾਫ ਜਾਂ ਸੈਨਕੋਰ ਦੀ ਸਪਰੇਅ ਬੀਜਾਈ ਤੋਂ ਦੋ ਤਿੰਨ ਦਿਨਾਂ ਦੇ ਅੰਦਰ-ਅੰਦਰ ਕੀਤੀ ਜਾਂਦੀ ਹੈ । ਲਪੇਟਾ ਵੇਲ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਲਈ 2,4-ਡੀ ਦੀ ਵਰਤੋਂ ਕੀਤੀ ਜਾਂਦੀ ਹੈ । ਜੇ ਗੰਨੇ ਵਿਚ ਮੂੰਗੀ ਜਾਂ ਮਾਂਹ ਬੀਜੇ ਹੋਣ ਤਾਂ ਪਹਿਲਾਂ ਦੱਸੇ ਨਦੀਨ ਨਾਸ਼ਕਾਂ ਦੀ ਥਾਂ ਤੇ ਬੀਜਾਈ ਤੋਂ ਦੋ ਦਿਨ ਦੇ ਅੰਦਰ ਸਟੌਪ ਦਾ ਛਿੜਕਾਅ ਕਰਨਾ ਚਾਹੀਦਾ ਹੈ ।

ਪ੍ਰਸ਼ਨ 52.
ਗੰਨੇ ਨੂੰ ਸਿੰਚਾਈ ਦੀ ਲੋੜ ਬਾਰੇ ਦੱਸੋ |
ਉੱਤਰ-
ਅਪਰੈਲ ਤੋਂ ਜੂਨ ਵਿਚ ਗਰਮ ਅਤੇ ਖ਼ੁਸ਼ਕ ਮੌਸਮ ਹੁੰਦਾ ਹੈ ਇਸ ਲਈ ਇਹਨਾਂ ਦਿਨਾਂ ਵਿਚ 7 ਤੋਂ 12 ਦਿਨਾਂ ਦੇ ਅੰਤਰ ਤੇ ਪਾਣੀ ਲਾਉਂਦੇ ਰਹਿਣਾ ਚਾਹੀਦਾ ਹੈ |
ਸਰਦੀਆਂ ਵਿਚ ਪਾਣੀ ਇੱਕ ਮਹੀਨੇ ਦੇ ਅੰਤਰ ਤੇ ਲਾਇਆ ਜਾਂਦਾ ਹੈ ।

ਪ੍ਰਸ਼ਨ 53.
ਗੰਨੇ ਦੀ ਫ਼ਸਲ ਨੂੰ ਕੋਰੇ ਤੋਂ ਬਚਾਉਣ ਬਾਰੇ ਦੱਸੋ ।
ਉੱਤਰ-
ਗੰਨੇ ਦੀ ਫ਼ਸਲ ਨੂੰ ਡਿੱਗਣ ਨਹੀਂ ਦੇਣਾ ਚਾਹੀਦਾ । ਡਿੱਗੀ ਫ਼ਸਲ ਤੇ ਕੋਰੇ ਦਾ ਵੱਧ ਅਸਰ ਹੁੰਦਾ ਹੈ । ਸਰਦੀਆਂ ਵਿਚ ਫ਼ਸਲ ਨੂੰ ਪਾਣੀ ਲਾਉਣ ਨਾਲ ਜ਼ਮੀਨ ਗਰਮ ਰਹਿੰਦੀ ਹੈ ਤੇ ਫ਼ਸਲ ਤੇ ਕੋਰੇ ਦਾ ਬਹੁਤਾ ਅਸਰ ਨਹੀਂ ਹੁੰਦਾ । ਜੇਕਰ ਫ਼ਸਲ ਮੁਢੀ ਰੱਖਣ ਲਈ ਕੱਟੀ ਹੋਵੇ ਤਾਂ ਖੇਤ ਨੂੰ ਪਾਣੀ ਲਾ ਦੇਣਾ ਚਾਹੀਦਾ ਹੈ ਅਤੇ ਖੇਤ ਨੂੰ ਕਤਾਰਾਂ ਵਿਚਕਾਰੋਂ ਵਾਹ ਦੇਣਾ ਚਾਹੀਦਾ ਹੈ ।

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 54.
ਪੱਤਝੜ ਰੁੱਤ ਦੇ ਕਮਾਦ ਦੀਆਂ ਉੱਨਤ ਕਿਸਮਾਂ ਅਤੇ ਬੀਜਾਈ ਦਾ ਸਮਾਂ ਅਤੇ ਢੰਗ ਵੀ ਦੱਸੋ ।
ਉੱਤਰ-
ਉੱਨਤ ਕਿਸਮਾਂ-ਸੀ.ਓ.ਜੇ. -85, ਸੀ.ਓ.ਜੇ.-83. ਬੀਜਾਈ ਦਾ ਸਮਾਂ-20 ਸਤੰਬਰ ਤੋਂ 20 ਅਕਤੂਬਰ । ਕਤਾਰਾਂ ਵਿਚ ਫ਼ਾਸਲਾ-90 ਸੈਂ.ਮੀ. ਅੰਤਰ ਵਾਲੀਆਂ ।

ਪ੍ਰਸ਼ਨ 55.
ਪੱਤਝੜ ਰੁੱਤ ਵਾਲੀ ਕਮਾਦ ਲਈ ਅੰਤਰ ਫ਼ਸਲਾਂ ਅਤੇ ਨਦੀਨਾਂ ਦੀ ਰੋਕਥਾਮ ਬਾਰੇ ਦੱਸੋ ।
ਉੱਤਰ-
ਅੰਤਰ ਫ਼ਸਲਾਂ-ਪੱਤਝੜ ਰੁੱਤ ਵਾਲੀ ਕਮਾਦ ਲਈ ਅੰਤਰ ਫ਼ਸਲਾਂ ਹਨ-ਆਲੂ, ਕਣਕ, ਤੋਰੀਆ, ਬੰਦ-ਗੋਭੀ, ਰਾਇਆ, ਗੋਭੀ, ਸਰੋਂ, ਛੋਲੇ, ਮਟਰ, ਮੂਲੀ, ਲਸਣ ਆਦਿ । ਨਦੀਨਾਂ ਦੀ ਰੋਕਥਾਮ-ਗੰਨੇ ਦੀ ਫ਼ਸਲ ਵਿਚ ਜੇ ਕਣਕ ਜਾਂ ਰਾਇਆ ਬੀਜਿਆ ਹੋਵੇ ਤਾਂ ਆਈਸੋਪ੍ਰੋਟਯੂਰਾਨ ਅਤੇ ਜੇ ਲਸਣ ਬੀਜਿਆ ਹੋਵੇ ਤਾਂ ਸਟੌਪ ਦੀ ਵਰਤੋਂ ਕਰਨੀ ਚਾਹੀਦੀ ਹੈ ।

ਪ੍ਰਸ਼ਨ 56.
ਪੱਤਝੜ ਦੀ ਕਮਾਦ ਲਈ ਖਾਦਾਂ ਬਾਰੇ ਦੱਸੋ ।
ਉੱਤਰ-
ਪੱਤਝੜ ਦੀ ਕਮਾਦ ਲਈ 90 ਕਿਲੋ ਨਾਈਟਰੋਜਨ ਪ੍ਰਤੀ ਏਕੜ ਦੀ ਲੋੜ ਹੁੰਦੀ ਹੈ । ਨਾਈਟਰੋਜਨ ਖਾਦ ਦੇ ਤਿੰਨ ਬਰਾਬਰ ਹਿੱਸੇ ਕੀਤੇ ਜਾਂਦੇ ਹਨ ਅਤੇ ਇੱਕ ਹਿੱਸਾ ਬੀਜਾਈ ਵੇਲੇ, ਇਕ ਹਿੱਸਾ ਮਾਰਚ ਦੇ ਅਖੀਰ ਵਿਚ ਅਤੇ ਰਹਿੰਦਾ ਤੀਜਾ ਹਿੱਸਾ ਅਪਰੈਲ ਦੇ ਅਖੀਰ ਵਿਚ ਪਾਇਆ ਜਾਂਦਾ ਹੈ । ਮਿੱਟੀ ਪਰਖ ਦੇ ਆਧਾਰ ਤੇ ਫਾਸਫੋਰਸ ਅਤੇ ਪੋਟਾਸ਼ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ ।

ਪ੍ਰਸ਼ਨ 57.
ਚਾਰੇ ਵਾਲੀ ਮੱਕੀ ਦੀ ਬੀਜਾਈ ਦਾ ਸਮਾਂ ਅਤੇ ਢੰਗ ਦੱਸੋ ।
ਉੱਤਰ-
ਬੀਜਾਈ ਦਾ ਸਮਾਂ-ਮਾਰਚ ਦੇ ਪਹਿਲੇ ਹਫਤੇ ਤੋਂ ਲੈ ਕੇ ਅੱਧ ਸਤੰਬਰ ਤੱਕ । ਕਤਾਰਾਂ ਵਿਚ ਫਾਸਲਾ-30 ਸੈਂ.ਮੀ. ।

ਪ੍ਰਸ਼ਨ 58.
ਚਾਰੇ ਵਾਲੀ ਮੱਕੀ ਲਈ ਖਾਦਾਂ ਦਾ ਵੇਰਵਾ ਦਿਓ ।
ਉੱਤਰ-
ਖੇਤ ਤਿਆਰ ਕਰਨ ਤੋਂ ਪਹਿਲਾਂ 10 ਟਨ ਰੂੜੀ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ । ਬੀਜਾਈ ਸਮੇਂ 23 ਕਿਲੋ ਨਾਈਟਰੋਜਨ ਅਤੇ 12 ਕਿਲੋ ਫਾਸਫੋਰਸ ਖਾਦ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 59.
ਚਾਰੇ ਵਾਲੀ ਮੱਕੀ ਲਈ ਨਦੀਨਾਂ ਦੀ ਰੋਕਥਾਮ ਬਾਰੇ ਦੱਸੋ ।
ਉੱਤਰ-
ਨਦੀਨਾਂ ਦੀ ਰੋਕਥਾਮ ਲਈ ਐਟਰਾਟਾਫ਼ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਨੂੰ ਬੀਜਾਈ ਤੋਂ ਦੋ ਦਿਨਾਂ ਦੇ ਅੰਦਰ-ਅੰਦਰ ਵਰਤੋ । ਛਿੜਕਾਅ ਨਦੀਨਾਂ ਦੇ 2 ਤੋਂ 3 ਪੱਤੇ ਆ ਜਾਣ ਤੇ ਵੀ ਕੀਤਾ ਜਾ ਸਕਦਾ ਹੈ । ਜਦੋਂ ਮੱਕੀ ਦੇ ਚਾਰੇ ਵਿਚ ਰਵਾਂਹ ਰਲਾ ਕੇ ਬੀਜੇ ਹੋਣ ਤਾਂ ਸਟੌਪ ਦੀ ਬੀਜਾਈ ਤੋਂ 2 ਦਿਨਾਂ ਦੇ ਅੰਦਰ ਛਿੜਕਾਅ ਕਰਨਾ ਚਾਹੀਦਾ ਹੈ ।

ਪ੍ਰਸ਼ਨ 60.
ਚਾਰੇ ਦੀ ਮੱਕੀ ਲਈ ਕਟਾਈ ਅਤੇ ਕੀੜੇ ਬਾਰੇ ਦੱਸੋ ।
ਉੱਤਰ-
ਕਟਾਈ-ਮੱਕੀ ਦੀ ਫ਼ਸਲ ਦੋਧੇ ਤੇ ਹੋਵੇ ਅਤੇ ਦਾਣੇ ਨਰਮ ਹੋਣ ਤੇ ਫ਼ਸਲ ਕਟਾਈ ਲਈ ਤਿਆਰ ਹੁੰਦੀ ਹੈ । ਇਸ ਨੂੰ ਲਗਪਗ 50-60 ਦਿਨ ਲਗਦੇ ਹਨ ।
ਮੱਕੀ ਦਾ ਗੜੁਆਂ ਇਸ ਦਾ ਮੁੱਖ ਕੀੜਾ ਹੈ ।

ਪ੍ਰਸ਼ਨ 61.
ਜੁਆਰ (ਚਰੀ) ਲਈ ਜਲਵਾਯੂ ਅਤੇ ਜ਼ਮੀਨ ਬਾਰੇ ਦੱਸੋ ।
ਉੱਤਰ-
ਜੁਆਰ ਦੀ ਫ਼ਸਲ ਲਈ ਗਰਮ ਅਤੇ ਖੁਸ਼ਕ ਜਲਵਾਯੂ ਠੀਕ ਰਹਿੰਦੀ ਹੈ । ਇਹ ਹਰ ਤਰ੍ਹਾਂ ਦੀ ਜ਼ਮੀਨ ਵਿਚ ਹੋ ਸਕਦੀ ਹੈ ਪਰ ਭਾਰੀਆਂ ਜ਼ਮੀਨਾਂ ਇਸ ਲਈ ਢੁੱਕਵੀਆਂ ਰਹਿੰਦੀਆਂ ਹਨ ।

ਪ੍ਰਸ਼ਨ 62.
ਜੁਆਰ ਦੀਆਂ ਉੱਨਤ ਕਿਸਮਾਂ, ਜ਼ਮੀਨ ਦੀ ਤਿਆਰੀ, ਬੀਜ ਦੀ ਮਾਤਰਾ ਅਤੇ ਸੋਧ ਬਾਰੇ ਦੱਸੋ ।
ਉੱਤਰ-
ਉੱਨਤ ਕਿਸਮਾਂ-ਐੱਸ. ਐੱਲ.-44. ਜ਼ਮੀਨ ਦੀ ਤਿਆਰੀ-ਖੇਤ ਦੀ ਤਿਆਰੀ ਲਈ ਇੱਕ ਵਾਰ ਤਵੀਆਂ ਅਤੇ ਦੋ ਵਾਰ ਕਲਟੀਵੇਟਰ ਨਾਲ ਵਾਹਿਆ ਜਾਂਦਾ ਹੈ ।
ਬੀਜ ਦੀ ਮਾਤਰਾ ਅਤੇ ਸੋਧ-20-25 ਕਿਲੋ ਬੀਜ ਪ੍ਰਤੀ ਏਕੜ ਦੀ ਲੋੜ ਹੈ । ਇਸ ਨੂੰ ਸਿਫਾਰਿਸ਼ ਕੀਤੀਆਂ ਉੱਲੀਨਾਸ਼ਕ ਦਵਾਈਆਂ ਨਾਲ ਸੋਧਿਆ ਜਾਂਦਾ ਹੈ ।

ਪ੍ਰਸ਼ਨ 63.
ਜੁਆਰ ਲਈ ਨਦੀਨਾਂ ਦੀ ਰੋਕਥਾਮ ਬਾਰੇ ਦੱਸੋ ।
ਉੱਤਰ-
ਜੁਆਰ ਦੀ ਬੀਜਾਈ ਤੋਂ ਦੋ ਦਿਨਾਂ ਅੰਦਰ ਐਟਰਾਟਾਫ ਦਾ ਛਿੜਕਾਅ ਕੀਤਾ ਜਾਂਦਾ ਹੈ । ਇਸ ਨਾਲ ਇਟਸਿਟ/ਚੁਪੱਤੀ ਦੀ ਚੰਗੀ ਤਰ੍ਹਾਂ ਰੋਕਥਾਮ ਹੋ ਜਾਂਦੀ ਹੈ ।
ਜਦੋਂ ਗੁਆਰਾ ਅਤੇ ਚਰੀ ਨੂੰ ਰਲਾ ਕੇ ਬੀਜਿਆ ਜਾਂਦਾ ਹੈ ਤਾਂ ਸਟੌਪ ਦਾ ਛਿੜਕਾਅ ਬੀਜਾਈ ਤੋਂ ਦੋ ਦਿਨਾਂ ਦੇ ਅੰਦਰ-ਅੰਦਰ ਕਰਨਾ ਚਾਹੀਦਾ ਹੈ ।

ਪ੍ਰਸ਼ਨ 64.
ਜੁਆਰ ਲਈ ਖਾਦਾਂ ਅਤੇ ਸਿੰਚਾਈ ਬਾਰੇ ਦੱਸੋ ।
ਉੱਤਰ-
ਇਸ ਨੂੰ ਬੀਜਾਈ ਸਮੇਂ 8 ਕਿਲੋ ਫਾਸਫੋਰਸ ਦੀ ਲੋੜ ਹੈ ਅਤੇ ਨਾਈਟਰੋਜਨ ਦੀ 20 ਕਿਲੋ ਮਾਤਰਾ ਵੀ ਬੀਜਾਈ ਸਮੇਂ ਅਤੇ ਮਹੀਨੇ ਬਾਅਦ ਹੋਰ 20 ਕਿਲੋ ਨਾਈਟਰੋਜਨ ਦੀ ਲੋੜ ਹੁੰਦੀ ਹੈ । ਇਹ ਸਾਰੀਆਂ ਖਾਦਾਂ ਇੱਕ ਏਕੜ ਲਈ ਹਨ । ਸਿੰਚਾਈ-ਅਗੇਤੇ ਮੌਸਮ ਦੇ ਚਾਰੇ, ਮਾਰਚ-ਜੂਨ ਵਾਲੇ ਨੂੰ 5 ਪਾਣੀਆਂ ਦੀ ਲੋੜ ਹੈ । ਬਰਸਾਤ ਵਾਲੀ ਫ਼ਸਲ ਨੂੰ ਵਰਖਾ ਅਨੁਸਾਰ 1-2 ਪਾਣੀਆਂ ਦੀ ਲੋੜ ਹੈ ।

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 65.
ਜੁਆਰ ਦੀ ਕਟਾਈ, ਕੀੜੇ ਅਤੇ ਬੀਮਾਰੀਆਂ ਬਾਰੇ ਦੱਸੋ ।
ਉੱਤਰ-
ਕਟਾਈ-ਜਦੋਂ ਲਗਪਗ 65-80 ਦਿਨਾਂ ਦੀ ਫ਼ਸਲ ਗੋਭੇ ਤੋਂ ਦੋਧੇ ਦੀ ਅਵਸਥਾ ਵਿਚ ਹੁੰਦੀ ਹੈ ਤਾਂ ਇਸ ਦੀ ਕਟਾਈ ਕਰ ਲੈਣੀ ਚਾਹੀਦੀ ਹੈ । ਇਸ ਹਾਲਤ ਵਿਚ ਵਧੇਰੇ ਖ਼ੁਰਾਕੀ ਤੱਤ ਪ੍ਰਾਪਤ ਹੋ ਜਾਂਦੇ ਹਨ । | ਕੀੜੇ ਅਤੇ ਬੀਮਾਰੀਆਂ-ਸ਼ਾਖ ਦੀ ਮੱਖੀ, ਘੋੜਾ ਅਤੇ ਗੁੜੀਆ ਇਸ ਦੇ ਮੁੱਖ ਕੀੜੇ ਹਨ । ਬੀਜ ਸੜਨਾ ਤੇ ਛੋਟੇ ਬੂਟਿਆਂ ਦਾ ਮਰਨਾ ਇਸ ਦੀਆਂ ਮੁੱਖ ਬੀਮਾਰੀਆਂ ਹਨ ।

ਪ੍ਰਸ਼ਨ 66.
ਬਾਜਰੇ ਲਈ ਫ਼ਸਲ ਚੱਕਰ, ਉੱਨਤ ਕਿਸਮਾਂ, ਜ਼ਮੀਨ ਦੀ ਤਿਆਰੀ ਬਾਰੇ ਦੱਸੋ ।
ਉੱਤਰ-
ਫ਼ਸਲ ਚੱਕਰ-ਬਾਜਰਾ-ਮੱਕੀ-ਬਰਸੀਮ ॥ ਉੱਨਤ ਕਿਸਮਾਂ-ਪੀ. ਐੱਚ. ਬੀ-ਐੱਫ. 1, ਐੱਫ.ਬੀ.ਸੀ.-16 । ਜ਼ਮੀਨ ਦੀ ਤਿਆਰੀ-ਜ਼ਮੀਨ 2-3 ਵਾਰ ਵਾਹੁਣੀ ਚਾਹੀਦੀ ਹੈ ।

ਪ੍ਰਸ਼ਨ 67.
ਬੀਜ ਦੀ ਮਾਤਰਾ ਅਤੇ ਸੋਧ, ਬੀਜਾਈ ਦਾ ਸਮਾਂ ਅਤੇ ਢੰਗ, ਬਾਜਰੇ ਬਾਰੇ ਦੱਸੋ ।
ਉੱਤਰ-
ਬੀਜ ਦੀ ਮਾਤਰਾ ਤੇ ਸੋਧ-6-8 ਕਿਲੋ ਬੀਜ ਪ੍ਰਤੀ ਏਕੜ ਦੀ ਲੋੜ ਹੈ । ਸੋਧ ਲਈ ਸਿਫਾਰਿਸ਼ ਕੀਤੀ ਉੱਲੀਨਾਸ਼ਕ ਦਵਾਈ ਦੀ ਵਰਤੋਂ ਕਰੋ । ਬੀਜਾਈ ਦਾ ਢੰਗ, ਸਮਾਂ-ਮਾਰਚ ਤੋਂ ਅਗਸਤ ਵਿਚ ਬੀਜਾਈ ਕਰਨੀ ਚਾਹੀਦੀ ਹੈ । ਬੀਜਾਈ ਛੱਟੇ ਢੰਗ ਨਾਲ ਕੀਤੀ ਜਾਂਦੀ ਹੈ ।

ਪ੍ਰਸ਼ਨ 68.
ਬਾਜਰੇ ਲਈ ਨਦੀਨਾਂ ਦੀ ਰੋਕਥਾਮ, ਸਿੰਚਾਈ, ਕਟਾਈ ਬਾਰੇ ਦੱਸੋ ।
ਉੱਤਰ-
ਨਦੀਨਾਂ ਦੀ ਰੋਕਥਾਮ-ਐਟਰਾਟਾਫ ਦੀ ਛਿੜਕਾਅ ਬੀਜਾਈ ਤੋਂ 2 ਦਿਨਾਂ ਦੇ ਅੰਦਰ ਕਰੋ । ਸਿੰਚਾਈ-ਇਸ ਨੂੰ 2-3 ਪਾਣੀਆਂ ਦੀ ਲੋੜ ਹੁੰਦੀ ਹੈ । ਕਟਾਈ-ਬੀਜਾਈ ਤੋਂ 45-55 ਦਿਨਾਂ ਬਾਅਦ ਜਦੋਂ ਸਿੱਟੇ ਨਿਕਲਣੇ ਸ਼ੁਰੂ ਹੋਣ ਵਾਲੇ ਹੁੰਦੇ ਹਨ, ਫ਼ਸਲ ਕਟਾਈ ਲਈ ਤਿਆਰ ਹੁੰਦੀ ਹੈ ।

ਪ੍ਰਸ਼ਨ 69.
ਬਾਜਰੇ ਲਈ ਖਾਦਾਂ ਦਾ ਵੇਰਵਾ ਦਿਓ , }
ਉੱਤਰ-
ਬਾਜਰੇ ਵਿਚ ਖੇਤ ਦੀ ਤਿਆਰੀ ਤੋਂ ਪਹਿਲਾਂ 10 ਟਨ ਰੂੜੀ ਦੀ ਖਾਦ ਪ੍ਰਤੀ ਏਕੜ ਦੀ ਵਰਤੋਂ ਕੀਤੀ ਜਾਂਦੀ ਹੈ । ਬੀਜਾਈ ਸਮੇਂ 10 ਕਿਲੋ ਨਾਈਟਰੋਜਨ ਪ੍ਰਤੀ ਏਕੜ ਅਤੇ 10 ਕਿਲੋ ਬੀਜਾਈ ਤੋਂ 3 ਹਫ਼ਤੇ ਬਾਅਦ ਪਾਈ ਜਾਂਦੀ ਹੈ ।

ਪ੍ਰਸ਼ਨ 70.
ਬਾਜਰੇ ਦੇ ਕੀੜੇ ਅਤੇ ਬੀਮਾਰੀਆਂ ਬਾਰੇ ਦੱਸੋ ।
ਉੱਤਰ-
ਬਾਜਰੇ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ ਹਨ-ਸਲੇਟੀ ਕੁੰਡੀ, ਜੜ੍ਹ ਦਾ ਕੀੜਾ, ਘੋੜਾ, ਇਸ ਦੇ ਮੁੱਖ ਕੀੜੇ ਹਨ ਅਤੇ ਸਿੱਟਿਆਂ ਦਾ ਰੋਗ ਅਤੇ ਗੁੰਦੀਆ ਰੋਗ ਇਸ ਦੀਆਂ ਮੁੱਖ ਬੀਮਾਰੀਆਂ ਹਨ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਬਾਜਰੇ ਦੀ ਕਾਸ਼ਤ ਦਾ ਵੇਰਵਾ ਦਿਓ
ਉੱਤਰ-
ਆਪਣੇ ਆਪ ਉੱਤਰ ਦਿਓ ।

ਪ੍ਰਸ਼ਨ 2.
ਝੋਨੇ ਦੀ ਪਨੀਰੀ ਦੀ ਬੀਜਾਈ ਬਾਰੇ ਦੱਸੋ ।
ਉੱਤਰ-
ਝੋਨੇ ਦੀ ਪਨੀਰੀ ਦੀ ਬੀਜਾਈ ਲਈ ਸਹੀ ਸਮਾਂ 15 ਤੋਂ 30 ਮਈ ਦਾ ਹੈ । ਜ਼ਮੀਨ ਦੀ ਤਿਆਰੀ ਵੇਲੇ 12-15 ਟਨ ਗਲੀ-ਸੜੀ ਰੂੜੀ ਪ੍ਰਤੀ ਏਕੜ ਵਰਤੋਂ ਕਰਨੀ ਚਾਹੀਦੀ ਹੈ ! ਪਨੀਰੀ ਬੀਜਣ ਸਮੇਂ ਲੋੜੀਂਦੀਆਂ ਖਾਦਾਂ, ਜਿਵੇਂ 12 ਕਿਲੋ ਨਾਈਟਰੋਜਨ, 10 ਕਿਲੋ ਫਾਸਫੋਰਸ ਅਤੇ 13 ਕਿਲੋ ਜ਼ਿੰਕ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀਆਂ ਚਾਹੀਦੀਆਂ ਹਨ ।

ਬੀਜਾਂ ਨੂੰ ਸੋਧ ਕੇ ਗਿੱਲੀਆਂ ਬੋਰੀਆਂ ਉੱਪਰ 7-8 ਸੈਂ.ਮੀ. ਮੋਟੀ ਤਹਿ ਵਿਚ ਖਿਲਾਰ ਦਿੱਤਾ ਜਾਂਦਾ ਹੈ ਤੇ ਉੱਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿੱਤਾ ਜਾਂਦਾ ਹੈ ।
ਇਹਨਾਂ ਢੱਕੇ ਬੀਜਾਂ ਉੱਪਰ ਸਮੇਂਸਮੇਂ ਸਿਰ ਪਾਣੀ ਛਿੜਕਦੇ ਰਹਿਣਾ ਚਾਹੀਦਾ ਹੈ । ਬੀਜ 24 ਤੋਂ 36 ਘੰਟਿਆਂ ਅੰਦਰ ਪੁੰਗਰ ਜਾਣਗੇ । ਇਹਨਾਂ ਨੂੰ ਛੱਟੇ ਨਾਲ ਬੀਜ ਦੇਣਾ ਚਾਹੀਦਾ ਹੈ ।

ਸਾਢੇ ਛੇ ਮਰਲੇ ਵਿਚ 8 ਕਿਲੋ ਬੀਜ ਦੀ ਪਨੀਰੀ ਇੱਕ ਏਕੜ ਲਈ ਕਾਫ਼ੀ ਰਹਿੰਦੀ ਹੈ | ਪਨੀਰੀ ਵਿਚ ਨਦੀਨਾਂ ਦੀ ਰੋਕਥਾਮ ਲਈ ਬੂਟਾਕਲੋਰ ਜਾਂ ਸੋਫਿਟ ਦੀ ਵਰਤੋਂ ਕੀਤੀ ਜਾਂਦੀ ਹੈ | ਪਨੀਰੀ ਬੀਜਣ ਤੋਂ 15 ਦਿਨ ਬਾਅਦ 12 ਕਿਲੋ ਨਾਈਟਰੋਜਨ ਪ੍ਰਤੀ ਏਕੜ ਹੋਰ ਪਾਉਣੀ ਚਾਹੀਦੀ ਹੈ । 25-30 ਦਿਨਾਂ ਵਿਚ ਪਨੀਰੀ ਲਾਉਣ ਲਈ ਤਿਆਰ ਹੋ ਜਾਂਦੀ ਹੈ ।

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 3.
ਮਕੈਨੀਕਲ ਟਰਾਂਸਪਲਾਂਟਰ ਦੁਆਰਾ ਝੋਨੇ ਦੀ ਪਨੀਰੀ ਲਾਉਣ ਬਾਰੇ ਦੱਸੋ ।
ਉੱਤਰ-
ਮਸ਼ੀਨ ਨਾਲ ਝੋਨਾ ਲਾਉਣ ਲਈ ਪਨੀਰੀ ਨੂੰ ਖਾਸ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ । ਇਕ ਪਲਾਸਟਿਕ ਸ਼ੀਟ ਨੂੰ ਸੁਰਾਖ ਕਰਕੇ ਵਿਛਾਇਆ ਜਾਂਦਾ ਹੈ ।
ਇਸ ਉਪਰ ਮਸ਼ੀਨ ਦੇ ਆਕਾਰ ਦੇ ਖਾਨਿਆਂ ਵਾਲੇ , ਫਰੇਮ ਰੱਖ ਕੇ ਮਿੱਟੀ ਪਾਈ ਜਾਂਦੀ ਹੈ । ਇਸ ਮਿੱਟੀ ਉੱਪਰ ਪੁੰਗਰਿਆ ਬੀਜ ਪਾਇਆ ਜਾਂਦਾ ਹੈ । ਬੀਜ ਨੂੰ ਮਿੱਟੀ ਦੀ ਪਤਲੀ ਪਰਤ ਨਾਲ ਢੱਕ ਦਿੱਤਾ ਜਾਂਦਾ ਹੈ । ਇਸ ਉਪਰ ਹੱਥ ਵਾਲੇ ਫੁਆਰੇ ਨਾਲ ਪਾਣੀ ਛਿੜਕਿਆ ਜਾਂਦਾ ਹੈ । ਫਰੇਮ ਨੂੰ ਧਿਆਨ ਨਾਲ ਹੌਲੀ ਜਿਹੇ ਚੁੱਕ ਲਿਆ ਜਾਂਦਾ ਹੈ । ਹਰ ਰੋਜ਼ ਪਾਣੀ ਛਿੜਕ ਕੇ ਮੈਟ ਨੂੰ ਗਿੱਲਾ ਰੱਖਿਆ ਜਾਂਦਾ ਹੈ । ਇੱਕ ਏਕੜ ਦੇ ਹਿਸਾਬ ਨਾਲ 10-12 ਕਿਲੋ ਬੀਜ ਤੋਂ ਤਿਆਰ 200 ਮੈਟਾਂ ਦੀ ਲੋੜ ਪੈਂਦੀ ਹੈ ।

ਪ੍ਰਸ਼ਨ 4.
ਬਾਸਮਤੀ ਦੀ ਕਾਸ਼ਤ ਬਾਰੇ ਦੱਸੋ ।
ਉੱਤਰ-
ਆਪਣੇ ਆਪ ਕਰੋ ।

ਪ੍ਰਸ਼ਨ 5.
ਮੱਕੀ ਦੀ ਕਾਸ਼ਤ ਦਾ ਵੇਰਵਾ ਦਿਓ ।
ਉੱਤਰ-
ਆਪਣੇ ਆਪ ਉੱਤਰ ਦਿਓ ।

ਪ੍ਰਸ਼ਨ 6.
ਮੂੰਗੀ ਦੀ ਕਾਸ਼ਤ ਦਾ ਵੇਰਵਾ ਦਿਓ ।
ਉੱਤਰ-
ਆਪਣੇ ਆਪ ਉੱਤਰ ਦਿਓ ।

ਪ੍ਰਸ਼ਨ 7.
ਮਾਂਹ ਦੀ ਕਾਸ਼ਤ ਦਾ ਵੇਰਵਾ ਦਿਓ ।
ਉੱਤਰ-
ਆਪਣੇ ਆਪ ਉੱਤਰ ਦਿਓ ।

ਪ੍ਰਸ਼ਨ 8.
ਮੂੰਗਫਲੀ ਦੀ ਕਾਸ਼ਤ ਦਾ ਵੇਰਵਾ ਦਿਓ ।
ਉੱਤਰ-
ਆਪਣੇ ਆਪ ਉੱਤਰ ਦਿਓ ।

ਪ੍ਰਸ਼ਨ 9.
ਕਪਾਹ ਦੀ ਕਾਸ਼ਤ ਦਾ ਵੇਰਵਾ ਦਿਓ ।
ਉੱਤਰ-
ਆਪਣੇ ਆਪ ਉੱਤਰ ਦਿਓ |

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 10.
ਕਮਾਦ ਦੀ ਕਾਸ਼ਤ ਦਾ ਵੇਰਵਾ ਦਿਓ ।
ਉੱਤਰ-
ਆਪਣੇ ਆਪ ਉੱਤਰ ਦਿਓ ।

ਪ੍ਰਸ਼ਨ 11.
ਬਾਜਰਾ ਦੀ ਕਾਸ਼ਤ ਹੇਠ ਲਿਖੇ ਬਿੰਦੂਆਂ ਅਨੁਸਾਰ ਦੱਸੋ ।
(ੳ) ਉੱਨਤ ਕਿਸਮਾਂ,
(ਅ) ਜ਼ਮੀਨ ਦੀ ਤਿਆਰੀ ।
(ਈ) ਨਦੀਨਾਂ ਦੀ ਰੋਕਥਾਮ
(ਸ) ਖਾਦਾਂ (ਹ) ਕਟਾਈ ।
ਉੱਤਰ-
ਆਪਣੇ ਆਪ ਉੱਤਰ ਦਿਓ ।

ਪ੍ਰਸ਼ਨ 12.
ਮੱਕੀ ਦੀ ਕਾਸ਼ਤ ਦਾ ਵੇਰਵਾ ਹੇਠ ਲਿਖੇ ਅਨੁਸਾਰ ਦਿਉ ।
(ੳ) ਉੱਨਤ ਕਿਸਮਾਂ
(ਅ) ਬੀਜ ਦੀ ਮਾਤਰਾ
(ਬੀ) ਜਾਈ ਦਾ ਸਮਾਂ
(ਸ) ਖਾਦਾਂ
(ਹ) ਨਦੀਨਾਂ ਦੀ ਰੋਕਥਾਮ ।
ਉੱਤਰ-
ਆਪਣੇ ਆਪ ਉੱਤਰ ਦਿਓ ।

ਸਾਉਣੀ ਦੀਆਂ ਫ਼ਸਲਾਂ PSEB 9th Class Agriculture Notes

ਪਾਠ ਇੱਕ ਨਜ਼ਰ ਵਿੱਚ

  1. ਸਾਉਣੀ ਦੀਆਂ ਫ਼ਸਲਾਂ ਜੂਨ-ਜੁਲਾਈ ਜਾਂ ਮਾਨਸੂਨ ਦੇ ਆਉਣ ਤੇ ਬੀਜੀਆਂ ਜਾਂਦੀਆਂ ਹਨ ।
  2. ਸਾਉਣੀ ਦੀਆਂ ਫ਼ਸਲਾਂ ਦੀ ਕਟਾਈ ਅਕਤੂਬਰ-ਨਵੰਬਰ ਵਿਚ ਕੀਤੀ ਜਾਂਦੀ ਹੈ ।
  3. ਸਾਉਣੀ ਦੀਆਂ ਫ਼ਸਲਾਂ ਹਨ-ਅਨਾਜ ਵਾਲੀਆਂ, ਦਾਲਾਂ ਅਤੇ ਤੇਲ ਬੀਜ ਅਤੇ ਕਪਾਹ, ਕਮਾਦੇ ਅਤੇ ਸਾਉਣੀ ਦੇ ਚਾਰੇ ।
  4. ਕੁੱਝ ਸਾਉਣੀ ਦੀਆਂ ਫ਼ਸਲਾਂ ਹਨ- ਝੋਨਾ, ਬਾਸਮਤੀ, ਮੱਕੀ, ਮਾਂਹ, ਮੂੰਗਫਲੀ, ਕਪਾਹ, ਕਮਾਦ, ਜਵਾਰ ਅਤੇ ਬਾਜਰਾ ॥
  5. ਝੋਨੇ ਨੂੰ ਧਾਨ ਅਤੇ ਜੀਰੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ।
  6. ਝੋਨੇ ਦੀ ਪੈਦਾਵਾਰ ਵਿਚ ਚੀਨ ਦੁਨੀਆ ਵਿਚ ਅਤੇ ਪੱਛਮੀ ਬੰਗਾਲ ਭਾਰਤ ਵਿੱਚ ਸਭ ਤੋਂ ਅੱਗੇ ਹੈ ।
  7. ਪੰਜਾਬ ਵਿਚ ਝੋਨੇ ਦੀ ਕਾਸ਼ਤ ਹੇਠ ਰਕਬਾ 28 ਲੱਖ ਹੈਕਟੇਅਰ ਹੈ । ਇਸ ਤੋਂ ਔਸਤ ਝਾੜ 60 ਕੁਇੰਟਲ ਪ੍ਰਤੀ ਹੈਕਟੇਅਰ ਮਿਲ ਜਾਂਦਾ ਹੈ ।
  8. ਝੋਨੇ ਨੂੰ ਵਧੇਰੇ ਗਰਮੀ, ਵਧੇਰੇ ਸਿੱਲ੍ਹ, ਵਧੇਰੇ ਪਾਣੀ ਦੀ ਲੋੜ ਹੁੰਦੀ ਹੈ ।
  9. ਝੋਨੇ ਲਈ ਦਰਮਿਆਨੀ ਤੋਂ ਭਾਰੀ ਜ਼ਮੀਨ ਵਧੀਆ ਹੈ ।
  10. ਝੋਨੇ ਦੀਆਂ ਉੱਨਤ ਕਿਸਮਾਂ ਹਨ-ਪੀ.ਆਰ. 123, ਪੀ.ਆਰ. 122, ਪੀ. ਆਰ. 121, ਪੀ. ਆਰ. 118, ਪੀ.ਆਰ. 116.
  11. ਝੋਨੇ ਲਈ ਇੱਕ ਏਕੜ ਲਈ 8 ਕਿਲੋ ਬੀਜ ਦੀ ਲੋੜ ਹੁੰਦੀ ਹੈ ।
  12. ਝੋਨੇ ਦੀ ਪਨੀਰੀ 15 ਤੋਂ 30 ਮਈ ਤਕ ਬੀਜੋ ।
  13. ਮਕੈਨੀਕਲ ਟਰਾਂਸਪਲਾਂਟਰ ਨਾਲ ਝੋਨਾ ਲਾਉਣ ਲਈ ਪਨੀਰੀ ਨੂੰ ਖ਼ਾਸ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ ।
  14. ਝੋਨੇ ਦੀ ਪਨੀਰੀ ਖੇਤਾਂ ਵਿਚ 25-30 ਦਿਨਾਂ ਦੀ ਹੋਣ ਤੇ ਜੂਨ ਦੇ ਦੂਜੇ ਪੰਦਰਵਾੜੇ ਵਿੱਚ ਬੀਜੋ ।
  15. ਝੋਨੇ ਵਿੱਚ ਸਵਾਂਕ ਅਤੇ ਮੋਥਾ ਨਦੀਨ ਹੁੰਦੇ ਹਨ ।
  16. ਝੋਨੇ ਦੀ ਸਿੱਧੀ ਬੀਜਾਈ ਸਿਰਫ਼ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ ਹੀ ਕਰਨੀ ਚਾਹੀਦੀ ਹੈ ।
  17. ਫ਼ਸਲ ਦੀਆਂ ਮੁੰਜਰਾਂ ਪੱਕਣ ਅਤੇ ਨਾੜ ਦੇ ਪੀਲੇ ਹੋਣ ਤੇ ਝੋਨੇ ਦੀ ਕਟਾਈ ਕਰ ਲੈਣੀ ਚਾਹੀਦੀ ਹੈ ।
  18. ਤਣੇ ਦਾ ਗੜੂਆਂ, ਪੱਤਾ ਲਪੇਟ ਸੁੰਡੀ, ਚਿੱਟੀ ਪਿੱਠ ਵਾਲੇ ਟਿੱਡੇ ਅਤੇ ਭੂਰੇ ਟਿੱਡੇ ! ਝੋਨੇ ਦੇ ਕੀੜੇ ਹਨ ।
  19. ਬਾਸਮਤੀ ਦੀਆਂ ਕਿਸਮਾਂ ਹਨ-ਪੰਜਾਬ ਬਾਸਮਤੀ-3, ਪੂਸਾ ਪੰਜਾਬ ਬਾਸਮਤੀ 1509, ਪੂਸਾ ਬਾਸਮਤੀ 1121.
  20. ਪੂਸਾ ਪੰਜਾਬ ਬਾਸਮਤੀ 1509 ਦੀ ਪਨੀਰੀ ਜੂਨ ਦੇ ਦੂਜੇ ਪੰਦਰਵਾੜੇ ਅਤੇ ਪੰਜਾਬ ਬਾਸਮਤੀ 3 ਅਤੇ ਪੂਸਾ ਬਾਸਮਤੀ 1121 ਦੀ ਪਨੀਰੀ ਜੂਨ ਦੇ ਪਹਿਲੇ ਪੰਦਰਵਾੜੇ ਵਿੱਚ ਬੀਜੀ ਜਾਂਦੀ ਹੈ ।
  21. ਬਾਸਮਤੀ ਨੂੰ ਨਾਈਟਰੋਜਨ ਤੱਤ ਵਾਲੀ ਖਾਦ ਵਧੇਰੇ ਮਾਤਰਾ ਵਿੱਚ ਨਹੀਂ ਪਾਉਣੀ ਚਾਹੀਦੀ ।
  22. ਮੱਕੀ ਦੀ ਪੈਦਾਵਾਰ ਵਿਚ ਸੰਯੁਕਤ ਰਾਜ ਅਮਰੀਕਾ ਦੁਨੀਆ ਵਿੱਚ ਅਤੇ ਭਾਰਤ ਵਿਚ ਆਂਧਰਾ ਪ੍ਰਦੇਸ਼ ਸਭ ਤੋਂ ਅੱਗੇ ਹੈ ।
  23. ਪੰਜਾਬ ਵਿਚ ਮੱਕੀ ਦੀ ਕਾਸ਼ਤ ਹੇਠ ਰਕਬਾ 1 ਲੱਖ 25, ਹਜ਼ਾਰ ਹੈਕਟੇਅਰ ਹੈ । ਮੱਕੀ ਦਾ ਔਸਤ ਝਾੜ 15 ਕੁਇੰਟਲ ਪ੍ਰਤੀ ਏਕੜ ਹੈ ।
  24. ਮੱਕੀ ਨੂੰ ਉੱਗਣ ਤੋਂ ਲੈ ਕੇ ਨਿਸਰਨ ਤੱਕ ਸਿੱਲ੍ਹੇ ਤੇ ਗਰਮ ਜਲਵਾਯੂ ਦੀ ਲੋੜ ਹੈ ।
  25. ਮੱਕੀ ਦੀਆਂ ਕਿਸਮਾਂ ਹਨ-ਪੀ. ਐੱਮ. ਐੱਚ. 1, ਪੀ. ਐੱਮ. ਐੱਚ. 2 ਮੱਕੀ ਦੀਆਂ ਆਮ ਵਰਤੋਂ ਵਾਲੀਆਂ ਅਤੇ ਖ਼ਾਸ ਵਰਤੋਂ ਵਾਲੀਆਂ ਕਿਸਮਾਂ ਹਨ ਪੰਜਾਬ ਸਵੀਟ ਕਾਰਨ- 1 ਅਤੇ ਪਰਲ ਪੌਪਕੌਰਨ।
  26. ਮੱਕੀ ਦੀ ਪਰਲ ਪੌਪਕੌਰਨ ਕਿਸਮ ਲਈ 7 ਕਿਲੋ ਅਤੇ ਹੋਰ ਕਿਸਮਾਂ ਲਈ 8 ਕਿਲੋ ਬੀਜ ਪ੍ਰਤੀ ਏਕੜ ਦੀ ਲੋੜ ਹੈ ।
  27. ਮੱਕੀ ਦੀ ਬੀਜਾਈ ਮਈ ਦੇ ਆਖ਼ਰੀ ਹਫ਼ਤੇ ਤੋਂ ਅਖੀਰ ਜੂਨ ਤੱਕ ਕੀਤੀ ਜਾਂਦੀ ਹੈ ।
  28. ਮੱਕੀ ਨੂੰ 6 ਪਾਣੀਆਂ ਦੀ ਲੋੜ ਹੈ ।
  29. ਮੱਕੀ ਦਾ ਗਤੂੰਆਂ ਮੱਕੀ ਵਿਚ ਮੁੱਖ ਕੀੜਾ ਹੈ ।
  30. ਮੱਕੀ ਵਿੱਚ ਬੀਜ ਦਾ ਸੜਨਾ, ਪੌਦੇ ਦਾ ਝੁਲਸਣਾ, ਟਾਂਡੇ ਦਾ ਗਲਣਾ ਆਦਿ ਬੀਮਾਰੀਆਂ ਲੱਗ ਸਕਦੀਆਂ ਹਨ ।
  31. ਦਾਲ ਵਾਲੀਆਂ ਫ਼ਸਲਾਂ ਮੂੰਗੀ, ਮਾਂਹ ਅਤੇ ਅਰਹਰ ਅਤੇ ਤੇਲ ਬੀਜ ਫ਼ਸਲਾਂ ਵਿਚ ਮੂੰਗਫ਼ਲੀ ਅਤੇ ਤਿੱਲ ਬੀਜ ਹਨ ।
  32. ਸੋਇਆਬੀਨ ਦਾਲ ਅਤੇ ਤੇਲ ਬੀਜ ਫ਼ਸਲ ਦੋਵੇਂ ਹਨ ।
  33. ਦਾਲਾਂ ਦੀ ਪੈਦਾਵਾਰ ਵਿਚ ਭਾਰਤ ਦੁਨੀਆ ਵਿਚ ਮੋਹਰੀ ਦੇਸ਼ ਹੈ ਪਰ ਦਾਲਾਂ ਦੀ ਖਪਤ ਵੀ ਭਾਰਤ ਵਿਚ ਬਹੁਤ ਹੈ । ਇਸ ਲਈ ਦਾਲਾਂ ਨੂੰ ਆਯਾਤ ਕਰਨਾ ਪੈਂਦਾ ਹੈ ।
  34. ਪੰਜਾਬ ਵਿਚ ਮੂੰਗੀ ਦੀ ਕਾਸ਼ਤ 5 ਹਜ਼ਾਰ ਹੈਕਟੇਅਰ ਰਕਬੇ ਵਿਚ ਕੀਤੀ ਜਾਂਦੀ । ਹੈ । ਇਸ ਦਾ ਔਸਤ ਝਾੜ 350 ਕਿਲੋ ਪ੍ਰਤੀ ਏਕੜ ਹੈ ।
  35. ਮੂੰਗੀ ਲਈ ਗਰਮ ਜਲਵਾਯੂ ਦੀ ਲੋੜ ਹੈ ।
  36. ਮੂੰਗੀ ਲਈ ਕਲਰਾਠੀ ਜਾਂ ਸੇਮ ਵਾਲੀਆਂ ਜ਼ਮੀਨਾਂ ਠੀਕ ਨਹੀਂ ਹਨ ।
  37. ਮੂੰਗੀ ਦੀਆਂ ਉੱਨਤ ਕਿਸਮਾਂ ਹਨ-ਪੀ.ਏ.ਯੂ 911, ਐੱਮ. ਐੱਲ. 818.
  38. ਮੂੰਗੀ ਦੀ ਬੀਜਾਈ ਜੁਲਾਈ ਦੇ ਪਹਿਲੇ ਪੰਦਰਵਾੜੇ ਵਿੱਚ ਕੀਤੀ ਜਾਂਦੀ ਹੈ ।
  39. ਮੂੰਗੀ ਵਿੱਚ ਨਦੀਨਾਂ ਦੀ ਰੋਕਥਾਮ ਲਈ ਟਰੈਫਲਿਨ ਅਤੇ ਬਾਸਾਲਿਨ ਦੀ ਵਰਤੋਂ ਕੀਤੀ ਜਾਂਦੀ ਹੈ ।
  40. ਮੂੰਗੀ ਨੂੰ ਲਗਭਗ 80% ਫ਼ਲੀਆਂ ਪੱਕ ਜਾਣ ਤੇ ਦਾਤਰੀ ਨਾਲ ਵੱਢ ਲਓ ।
  41. ਮੂੰਗੀ ਨੂੰ ਹਰਾ ਤੇਲਾ, ਚਿੱਟੀ ਮੱਖੀ, ਵਾਲਾਂ ਵਾਲੀ ਸੁੰਡੀ (ਭੱਬੂ ਕੁੱਤਾ), ਫ਼ਲੀ ਛੇਦਕ ਸੁੰਡੀ ਅਤੇ ਜੂ ਆਦਿ ਮੁੱਖ ਕੀੜੇ ਹਨ ।
  42. ਪੰਜਾਬ ਵਿੱਚ ਮਾਂਹ ਦੀ ਕਾਸ਼ਤ ਲਗਪਗ 2 ਹਜ਼ਾਰ ਹੈਕਟੇਅਰ ਰਕਬੇ ਵਿੱਚ ਹੁੰਦੀ ਹੈ ਅਤੇ ਇਸ ਦਾ ਔਸਤ ਝਾੜ ਲਗਭਗ 180 ਕਿਲੋ ਪ੍ਰਤੀ ਏਕੜ
    ਹੁੰਦਾ ਹੈ ।
  43. ਮਾਂਹ ਦੀਆਂ ਉੱਨਤ ਕਿਸਮਾਂ ਹਨ- ਮਾਂਹ 114, ਮਾਂਹ 118.
  44. ਜਦੋਂ ਪੱਤੇ ਝੜ ਜਾਣ ਅਤੇ ਫ਼ਲੀਆਂ ਸਲੇਟੀ-ਕਾਲੀਆਂ ਹੋਣ ਤਾਂ ਫ਼ਸਲ ਕਟਾਈ ਲਈ ਤਿਆਰ ਹੈ ।
  45. ਸੋਇਆਬੀਨ ਦੀ ਪੈਦਾਵਾਰ ਵਿੱਚ ਸੰਯੁਕਤ ਰਾਜ ਅਮਰੀਕਾ ਦੁਨੀਆ ਵਿਚ ਅਤੇ ਮੱਧ ਪ੍ਰਦੇਸ਼ ਭਾਰਤ ਵਿੱਚ ਸਭ ਤੋਂ ਅੱਗੇ ਹਨ ।
  46. ਸੋਇਆਬੀਨ ਤੋਂ ਖਾਣ ਵਾਲੇ ਤੇਲ, ਸੋਇਆ ਦੁੱਧ ਅਤੇ ਇਸ ਤੋਂ ਬਣਨ ਵਾਲੀਆਂ ਚੀਜ਼ਾਂ, ਬੇਕਰੀ ਦੀਆਂ ਚੀਜ਼ਾਂ ਅਤੇ ਦਵਾਈਆਂ ਆਦਿ ਬਣਾਈਆਂ ਜਾਂਦੀਆਂ ਹਨ ।
  47. ਸੋਇਆਬੀਨ ਨੂੰ ਗਰਮ ਜਲਵਾਯੂ ਦੀ ਲੋੜ ਹੁੰਦੀ ਹੈ ।
  48. ਸੋਇਆਬੀਨ ਦੀਆਂ ਉੱਨਤ ਕਿਸਮਾਂ ਹਨ- ਐੱਸ. ਐੱਲ. 958, ਐੱਸ. ਐੱਲ. 744.
  49. ਸੋਇਆਬੀਨ ਦੇ 25-30 ਕਿਲੋ ਬੀਜ ਪ੍ਰਤੀ ਏਕੜ ਦੀ ਲੋੜ ਹੁੰਦੀ ਹੈ ।
  50. ਸੋਇਆਬੀਨ ਬੀਜਾਈ ਜੂਨ ਦੇ ਪਹਿਲੇ ਪੰਦਰਵਾੜੇ ਵਿਚ ਕੀਤੀ ਜਾਂਦੀ ਹੈ ।
  51. ਸੋਇਆਬੀਨ ਦੀ ਕਟਾਈ ਉਦੋਂ ਕਰੋ ਜਦੋਂ ਸਾਰੇ ਪੱਤੇ ਝੜ ਜਾਣ ਅਤੇ ਫ਼ਲੀਆਂ ਦਾ ਰੰਗ ਬਦਲ ਜਾਵੇ ।
  52. ਸੋਇਆਬੀਨ ਨੂੰ ਵਾਲਾਂ ਵਾਲੀ ਸੁੰਡੀ ਅਤੇ ਸਫ਼ੈਦ ਮੱਖੀ ਕੀੜੇ ਲਗਦੇ ਹਨ ।
  53. ਸੋਇਆਬੀਨ ਨੂੰ ਚਿਤਕਬਰਾ ਰੋਗ ਲੱਗ ਜਾਂਦਾ ਹੈ ।
  54. ਸੰਯੁਕਤ ਰਾਜ ਅਮਰੀਕਾ ਦੁਨੀਆ ਵਿਚ ਸਭ ਤੋਂ ਵੱਧ ਤੇਲ ਬੀਜ ਪੈਦਾ ਕਰਦਾ ਹੈ ਅਤੇ ਭਾਰਤ ਵਿਚ ਰਾਜਸਥਾਨ ।
  55. ਮੂੰਗਫ਼ਲੀ ਦੀ ਪੈਦਾਵਾਰ ਵਿੱਚ ਚੀਨ ਦੁਨੀਆ ਵਿਚ ਅਤੇ ਗੁਜਰਾਤ ਭਾਰਤ ਵਿੱਚ ਸਭ ਤੋਂ ਅੱਗੇ ਹਨ ।
  56. ਪੰਜਾਬ ਵਿੱਚ ਮੂੰਗਫ਼ਲੀ ਦੀ ਕਾਸ਼ਤ 15 ਹਜ਼ਾਰ ਹੈਕਟੇਅਰ ਰਕਬੇ ਵਿੱਚ ਹੁੰਦੀ | ਹੈ ।
  57. ਪੰਜਾਬ ਵਿੱਚ ਮੂੰਗਫ਼ਲੀ ਦਾ ਔਸਤ ਝਾੜ ਲਗਪਗ 7 ਕੁਇੰਟਲ ਪ੍ਰਤੀ ਏਕੜ ਹੈ ।
  58. ਮੁੰਗਫ਼ਲੀ ਦੀਆਂ ਕਿਸਮਾਂ ਹਨ-ਐੱਸ. ਜੀ. 99, ਐੱਸ. ਜੀ. 84.
  59. ਮੂੰਗਫ਼ਲੀ ਦੇ ਬੀਜ (ਗਿਰੀਆਂ) 38-40 ਕਿਲੋ ਪ੍ਰਤੀ ਏਕੜ ਵਰਤੋ ।
  60. ਮੂੰਗਫ਼ਲੀ ਦੀ ਸਾਰੀ ਫ਼ਸਲ ਦੇ ਇਕਸਾਰ ਪੀਲਾ ਹੋਣ ਅਤੇ ਪੁਰਾਣੇ ਪੱਤਿਆਂ ਦੇ ਝੜਨ ਤੇ ਫ਼ਸਲ ਦੀ ਪੁਟਾਈ ਕੀਤੀ ਜਾਂਦੀ ਹੈ ।
  61. ਮੂੰਗਫ਼ਲੀ ਦੀ ਫ਼ਸਲ ਨੂੰ ਚੇਪਾ, ਚਿੱਟਾ ਸੁੰਡ ਅਤੇ ਭੱਬੂ ਕੁੱਤਾ ਕੀੜੇ ਲਗਦੇ ਹਨ ।
  62. ਮੂੰਗਫ਼ਲੀ ਦੀਆਂ ਬੀਮਾਰੀਆਂ ਹਨ-ਬੀਜ ਦਾ ਗਲਣਾ, ਗਿਰੀ ਦਾ ਗਲਣਾ ਅਤੇ ਟਿੱਕਾ ।
  63. ਕਪਾਹ ਰੇਸ਼ੇ ਲਈ ਅਤੇ ਰੀਨਾ ਖੰਡ ਲਈ ਬੀਜਿਆ ਜਾਂਦਾ ਹੈ ।
  64. ਪਸ਼ੂਆਂ ਦੇ ਚਾਰੇ ਲਈ ਮੱਕੀ, ਜੁਆਰ (ਚਰੀ) ਅਤੇ ਬਾਜਰਾ ਸਾਉਣੀ ਦੀਆਂ ਫ਼ਸਲਾਂ ਹਨ ।
  65. ਕਪਾਹ ਦੀ ਪੈਦਾਵਾਰ ਦੁਨੀਆ ਵਿੱਚ ਚੀਨ ਸਭ ਤੋਂ ਅੱਗੇ ਹੈ ਅਤੇ ਭਾਰਤ ਵਿੱਚ ਗੁਜਰਾਤ ।
  66. ਪੰਜਾਬ ਵਿੱਚ ਕਪਾਹ ਦੀ ਕਾਸ਼ਤ ਲਗਪਗ 5 ਲੱਖ ਹੈਕਟੇਅਰ ਰਕਬੇ ਵਿੱਚ ਹੁੰਦੀ ਹੈ ।
  67. ਪੰਜਾਬ ਵਿਚ ਕਪਾਹ ਦਾ ਔਸਤ ਝਾੜ 230 ਕਿਲੋ ਨੂੰ ਪ੍ਰਤੀ ਏਕੜ ਹੈ ।
  68. ਕਪਾਹ ਗਰਮ ਅਤੇ ਖੁਸ਼ਕ ਜਲਵਾਯੂ ਦੀ ਫ਼ਸਲ ਹੈ ।
  69. ਨਰਮੇ ਦੀਆਂ ਕਿਸਮਾਂ ਹਨ-ਬੀ.ਟੀ. ਕਿਸਮਾਂ-ਆਰ. ਸੀ. ਐੱਚ. 650. , ਐੱਨ. ਸੀ. ਐੱਸ. 855, ਅੰਕੁਰ 3028, ਐੱਮ. ਆਰ. ਸੀ.
  70. 17, ਬੀ.ਟੀ. ਰਹਿਤ ਦੋਗਲੀਆਂ ਕਿਸਮਾਂ ਹਨ-ਐੱਲ. ਐੱਚ.ਐੱਚ. 144, ਸਧਾਰਨ ਕਿਸਮਾਂ ਐੱਲ. ਐੱਚ. 2108. ਦੇਸੀ ਕਪਾਹ ਦੀਆਂ ਕਿਸਮਾਂ ਹਨ-ਦੋਗਲੀਆਂ ਕਿਸਮਾਂ ਹਨ-ਪੀ.ਏ.ਯੂ. 626, ਸਾਧਾਰਨ ਕਿਸਮਾਂ ਹਨ-ਐੱਫ਼. ਡੀ.ਕੇ. 124, ਐੱਲ. ਡੀ. 694.
  71. ਕਪਾਹ ਦੀ ਬੀਜਾਈ ਦਾ ਸਮਾਂ ਇੱਕ ਅਪਰੈਲ ਤੋਂ 15 ਮਈ ਹੈ ।
  72. ਕਪਾਹ ਵਿਚ ਇਟਸਿਟ/ਚੁਪੱਤੀ, ਮਧਾਲਾ/ਮਕੜਾ ਆਦਿ ਨਦੀਨ ਹੁੰਦੇ ਹਨ ।
  73. ਕਪਾਹ ਦੇ ਕੀੜੇ ਹਨ-ਰਸ ਚੂਸਣ ਵਾਲੇ ਕੀੜੇ; ਜਿਵੇਂ-ਤੇਲਾ, ਚੇਪਾ, ਚਿੱਟੀ ਮੱਖੀ ਅਤੇ ਮੀਲੀ ਬੱਗ । ਤੰਬਾਕੂ ਦੀ ਸੁੰਡੀ, ਗੁਲਾਬੀ ਸੁੰਡੀ, ਚਿਤਕਬਰੀ ਸੁੰਡੀ ਅਤੇ ਅਮਰੀਕਨ ਸੁੰਡੀ ।
  74. ਕਪਾਹ ਦੀਆਂ ਬੀਮਾਰੀਆਂ ਹਨ-ਪੱਤਾ ਮਰੋੜ, ਬੈਕਟੀਰੀਅਲ ਬਲਾਈਟ, ਪੱਤੇ । ਕੁਮਲਾਉਣਾ, ਪੈਰਾ ਵਿਲਟ ਅਤੇ ਪੱਤੇ ਝੜਨਾ ।
  75. ਕਮਾਦ ਦੀ ਪੈਦਾਵਾਰ ਵਿੱਚ ਬਰਾਜ਼ੀਲ ਦੁਨੀਆ ਵਿੱਚ ਸਭ ਤੋਂ ਅੱਗੇ ਹੈ ਤੇ ! ਉੱਤਰ ਪ੍ਰਦੇਸ਼ ਭਾਰਤ ਵਿੱਚ ਸਭ ਤੋਂ ਅੱਗੇ ਹੈ ।
  76. ਪੰਜਾਬ ਵਿਚ ਕਮਾਦ ਦੀ ਕਾਸ਼ਤ ਹੇਠ ਰਕਬਾ 80 ਹਜ਼ਾਰ ਹੈਕਟੇਅਰ ਹੈ ।
  77. ਕਮਾਦ ਦਾ ਪੰਜਾਬ ਵਿਚ ਔਸਤ ਝਾੜ ਲਗਪਗ 280 ਕੁਇੰਟਲ ਪ੍ਰਤੀ ਏਕੜ ਹੈ । ਇਸ ਵਿਚੋਂ 9% ਖੰਡ ਦੀ ਪ੍ਰਾਪਤੀ ਹੁੰਦੀ ਹੈ ।
  78. ਕਮਾਦ ਲਈ ਗਰਮ ਜਲਵਾਯੂ ਅਤੇ ਦਰਮਿਆਨੀ ਤੋਂ ਭਾਰੀ ਜ਼ਮੀਨ ਢੁੱਕਵੀਂ ਰਹਿੰਦੀ ਹੈ ।
  79. ਬਸੰਤ ਰੁੱਤ ਦੇ ਕਮਾਦ ਦੀਆਂ ਕਿਸਮਾਂ ਹਨ- ਸੀ.ਓ.ਜੇ. 85, ਸੀ.ਓ.ਜੇ. 83 ਅਗੇਤੀਆਂ, ਸੀ.ਓ.ਪੀ.ਬੀ. 91, ਸੀ.ਓ.ਜੇ. 88 ਦਰਮਿਆਨੀਆਂ ਅਤੇ ਸੀ.ਓ.ਜੇ. 89 ਪਛੇਤੀ ਪੱਕਣ ਵਾਲੀ ਕਿਸਮ ਹੈ ।
  80. ਇੱਕ ਏਕੜ ਕਮਾਦ ਲਈ ਤਿੰਨ ਅੱਖਾਂ ਵਾਲੀਆਂ 20 ਹਜ਼ਾਰ ਗੁੱਲੀਆਂ ਜਾਂ ਚਾਰ ਅੱਖਾਂ ਵਾਲੀਆਂ 15 ਹਜ਼ਾਰ ਗੁੱਲੀਆਂ ਜਾਂ 5 ਅੱਖਾਂ ਵਾਲੀਆਂ 12 ਹਜ਼ਾਰ ਗੁੱਲੀਆਂ ਦੀ ਲੋੜ ਹੈ ।
  81. ਕਮਾਦ ਦੀ ਬੀਜਾਈ ਦਾ ਸਮਾਂ ਅੱਧ ਫ਼ਰਵਰੀ ਤੋਂ ਅਖੀਰ ਮਾਰਚ ਤੱਕ ਦਾ ਹੈ ।
  82. ਪਤਝੜ ਰੁੱਤ ਦੇ ਕਮਾਦ ਦੀਆਂ ਕਿਸਮਾਂ ਹਨ-ਸੀ.ਓ. ਜੇ. 85 ਅਤੇ ਸੀ.ਓ.ਜੇ.
  83. ਪਤਝੜ ਵਿਚ ਕਮਾਦ ਦੀ ਬੀਜਾਈ ਦਾ ਸਮਾਂ 20 ਸਤੰਬਰ ਤੋਂ 20 ਅਕਤੂਬਰ ਦਾ ਹੈ ।
  84. ਕਮਾਦ ਦੇ ਕੀੜੇ ਹਨ-ਕਮਾਦ ਦਾ ਘੋੜਾ, ਚਿੱਟੀ ਮੱਖੀ, ਸਿਉਂਕ ਅਤੇ ਵੱਖ-ਵੱਖ ਤਰ੍ਹਾਂ ਦੇ ਗੜੂਏ ।
  85. ਕਮਾਦ ਦੀਆਂ ਬੀਮਾਰੀਆਂ ਹਨ-ਰੱਤਾ ਰੋਗ, ਮੁਰਝਾਉਣਾ (ਸੋਕਾ), ਲਾਲ ਧਾਰੀਆਂ ਦਾ ਰੋਗ ਅਤੇ ਆਗ ਦਾ ਸਾੜਾ ।
  86. ਇੱਕ ਵੱਡੇ ਪਸ਼ੂ ਨੂੰ ਲਗਪਗ 40 ਕਿਲੋ ਹਰਾ ਚਾਰਾ ਪ੍ਰਤੀਦਿਨ ਚਾਹੀਦਾ ਹੈ ।
  87. ਮੱਕੀ ਸਾਉਣੀ ਰੁੱਤ ਦਾ ਮੁੱਖ ਚਾਰਾ ਹੈ, ਇਹ 50-60 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ।
  88. ਚਾਰੇ ਲਈ ਮੱਕੀ ਦੀ ਕਿਸਮ ਹੈ-ਜੇ 1006,
  89. ਚਾਰੇ ਲਈ ਮੱਕੀ ਦੇ ਬੀਜ ਦੀ ਮਾਤਰਾ 30 ਕਿਲੋ ਪ੍ਰਤੀ ਏਕੜ ਹੈ ।
  90. ਜੁਆਰ (ਚਰੀ) ਨੂੰ ਪਸ਼ੂ ਵਧੇਰੇ ਖੁਸ਼ ਹੋ ਕੇ ਖਾਂਦੇ ਹਨ ।
  91. ਜੁਆਰ ਨੂੰ ਗਰਮ ਅਤੇ ਖ਼ੁਸ਼ਕ ਜਲਵਾਯੂ ਦੀ ਲੋੜ ਹੈ ।
  92. ਜੁਆਰ ਦੀ ਕਿਸਮ ਹੈ-ਐੱਸ.ਐੱਲ. 44.
  93. ਜੁਆਰ ਲਈ 20-25 ਕਿਲੋ ਬੀਜ ਪ੍ਰਤੀ ਏਕੜ ਦੀ ਲੋੜ ਹੈ ।
  94. ਜੁਆਰ ਦੇ ਅਗੇਤੇ ਚਾਰੇ ਲਈ ਬੀਜਾਈ ਅੱਧ ਮਾਰਚ ਤੋਂ ਸ਼ੁਰੂ ਕੀਤੀ ਜਾਂਦੀ ਹੈ ।
  95. ਜੁਆਰ ਦੀ ਬੀਜਾਈ ਦਾ ਠੀਕ ਸਮਾਂ ਅੱਧ ਜੂਨ ਤੋਂ ਅੱਧ ਜੁਲਾਈ ਹੈ ।
  96. ਜੁਆਰ ਦੀ ਕਟਾਈ ਗੋਭੇ ਤੋਂ ਦੋਧੇ ਦੀ ਅਵਸਥਾ ਤੇ ਕਰਨ ਨਾਲ ਵਧੇਰੇ ਖ਼ੁਰਾਕੀ ਤੱਤ । ਪ੍ਰਾਪਤ ਹੋ ਜਾਂਦੇ ਹਨ ।
  97. ਬਾਜਰੇ ਦੀ ਕਿਸਮ ਹੈ ਪੀ.ਐੱਚ.ਬੀ. ਐੱਫ. 1, ਐੱਫ.ਬੀ.ਸੀ. 16.
  98. ਬਾਜਰੇ ਲਈ ਬੀਜ ਦੀ ਮਾਤਰਾ 6-8 ਕਿਲੋ ਪ੍ਰਤੀ ਏਕੜ ਹੈ ।
  99. ਬਾਜਰੇ ਦੇ ਕੀੜੇ ਹਨ-ਜੜ੍ਹ ਦਾ ਕੀੜਾ, ਸਲੇਟੀ ਭੂੰਡੀ ਅਤੇ ਘੋੜਾ ।
  100. ਬਾਜਰੇ ਦੇ ਰੋਗ ਹਨ-ਹਰੇ ਸਿੱਟਿਆਂ ਦਾ ਰੋਗ, ਗੁੰਦੀਆ ਰੋਗ ।

PSEB 9th Class Physical Education Solutions Chapter 5 1947 ਪਿੱਛੋਂ ਪੰਜਾਬ ਵਿੱਚ ਖੇਡਾਂ ਦੀ ਪ੍ਰਗਤੀ

Punjab State Board PSEB 9th Class Physical Education Book Solutions Chapter 5 1947 ਪਿੱਛੋਂ ਪੰਜਾਬ ਵਿੱਚ ਖੇਡਾਂ ਦੀ ਪ੍ਰਗਤੀ Textbook Exercise Questions, and Answers.

PSEB Solutions for Class 9 Physical Education Chapter 5 1947 ਪਿੱਛੋਂ ਪੰਜਾਬ ਵਿੱਚ ਖੇਡਾਂ ਦੀ ਪ੍ਰਗਤੀ

Physical Education Guide for Class 9 PSEB 1947 ਪਿੱਛੋਂ ਪੰਜਾਬ ਵਿੱਚ ਖੇਡਾਂ ਦੀ ਪ੍ਰਗਤੀ Textbook Questions and Answers

ਪਾਠ ਦੀ ਸੰਖੇਪ ਰੂਪ-ਰੇਖਾ (Brief Outlines of the Chapter)

  • ਦੇਸ਼ ਦੀ ਵੰਡ ਦਾ ਖੇਡਾਂ ‘ ਤੇ ਅਸਰ – ਪੰਜਾਬ 1947 ਵਿਚ ਵੰਡਿਆ ਗਿਆ ਜਿਸ ਨਾਲ ਖੇਡਾਂ ‘ਤੇ ਬਹੁਤ ਬੁਰਾ ਅਸਰ ਪਿਆ ਕਿਉਂਕਿ ਇਸ ਨਾਲ ਖੇਡਾਂ ਦੇ ਬਹੁਤ ਸਾਰੇ ਮੈਦਾਨ ਪਾਕਿਸਤਾਨ ਵਿਚ ਚਲੇ ਗਏ ।
  • ਪੰਜਾਬ ਵਿਚ ਉਲੰਪਿਕ ਐਸੋਸੀਏਸ਼ਨ ਦੀ ਸਥਾਪਨਾ – ਇਸ ਐਸੋਸੀਏਸ਼ਨ ਦੀ ਸਥਾਪਨਾ 1948 ਵਿਚ ਹੋਈ ਅਤੇ ਇਸ ਦੇ ਪ੍ਰਧਾਨ ਜੀ. ਡੀ. ਸੋਂਧੀ ਅਤੇ ਸਕੱਤਰ ਪ੍ਰੋ. ਐੱਫ. ਸੀ. ਅਰੋੜਾ ਬਣੇ ।
  • ਅਦਾਰਿਆਂ ਦਾ ਖੇਡਾਂ ਦੀ ਉੱਨਤੀ ਵਿਚ ਯੋਗਦਾਨ – ਪੰਜਾਬ ਖੇਡ ਵਿਭਾਗ, ਪੰਜਾਬ ਪੁਲਿਸ ਵਿਭਾਗ, ਸੀਮਾ ਸੁਰੱਖਿਆ ਬਲ ਅਤੇ ਪੰਜਾਬ ਰਾਜ ਬਿਜਲੀ ਬੋਰਡ ਦੇ ਅਦਾਰਿਆਂ ਦਾ ਖੇਡਾਂ ਵਿਚ ਯੋਗਦਾਨ ਹੈ ।
  • ਪੰਜਾਬ ਖੇਡ ਵਿਭਾਗ – 1961 ਵਿਚ ਪੰਜਾਬ ਸਰਕਾਰ ਨੇ ਖੇਡ ਵਿਭਾਗ ਦੀ ਸਥਾਪਨਾ ਕੀਤੀ ਜਿਸਨੇ ਹਰ ਜ਼ਿਲ੍ਹੇ ਵਿਚ ਜ਼ਿਲ੍ਹਾ ਸਪੋਰਟਸ ਵਿਭਾਗ ਖੋਲ੍ਹਿਆ ਹੋਇਆ ਹੈ । ਖਿਡਾਰੀਆਂ ਦੀਆਂ ਸਹੂਲਤਾਂ ਲਈ ਸਪੋਰਟਸ ਹੋਸਟਲ ਖੋਲ੍ਹੇ ਗਏ ਹਨ |
  • ਪੰਜਾਬ ਰਾਜ ਦੀਆਂ ਯੂਨੀਵਰਸਿਟੀਆਂ – ਪੰਜਾਬ ਯੂਨੀਵਰਸਿਟੀ ਚੰਡੀਗੜ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਚ ਹਨ ।
  • ਇਹਨਾਂ ਯੂਨੀਵਰਸਿਟੀਆਂ ਵਿਚ ਡਾਇਰੈਕਟਰ ਨਿਯੁਕਤ ਕੀਤੇ ਗਏ ਹਨ, ਜੋ ਖੇਡਾਂ ਦਾ ਸੰਚਾਲਨ ਕਰਦੇ ਹਨ । ਪੰਜਾਬ ਸਟੇਟ ਸਪੋਰਟਸ ਕੌਂਸਲ-ਇਸ ਕੌਂਸਲ ਦੀ ਸਥਾਪਨਾ 1971 ਵਿਚ ਖੇਡਾਂ ਦੀ ਉੱਨਤੀ ਲਈ ਹੋਈ । ਇਸ ਦਾ ਮੁੱਖ ਕੰਮ ਯੁਵਕਾਂ ਅਤੇ ਯੁਵਤੀਆਂ ਅੰਦਰ ਖੇਡ ਭਾਵਨਾ ਦਾ ਸੰਚਾਰ ਕਰਨਾ ਹੈ ।

ਖਿਆ ਸ਼ੈਲੀ ‘ਤੇ ਆਧਾਰਿਤ ਮਹੱਤਵਪੂਰਨ ਪ੍ਰਸ਼ਨ (Examination Style Important Questions)
ਬਹੁਤ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Questions with Very Brief Answers)

ਪ੍ਰਸ਼ਨ 1.
ਕੀ ਦੇਸ਼ ਦੀ ਵੰਡ ਦਾ ਪੰਜਾਬ ਵਿਚ ਖੇਡਾਂ ਦੇ ਵਿਕਾਸ ਉੱਤੇ ਅਸਰ ਪਿਆ ਸੀ ?
ਉੱਤਰ-
ਹਾਂ, ਪਿਆ ਸੀ ।

ਪ੍ਰਸ਼ਨ 2.
ਪੰਜਾਬ ਵਿਚ ਓਲੰਪਿਕ ਐਸੋਸੀਏਸ਼ਨ ਦੁਬਾਰਾ ਕਦੋਂ ਸਥਾਪਿਤ ਹੋਈ ?
ਉੱਤਰ-
1948 ਵਿਚ ।

PSEB 9th Class Physical Education Solutions Chapter 5 1947 ਪਿੱਛੋਂ ਪੰਜਾਬ ਵਿੱਚ ਖੇਡਾਂ ਦੀ ਪ੍ਰਗਤੀ

ਪ੍ਰਸ਼ਨ 3.
ਕਿਸੇ ਦੋ ਅਦਾਰਿਆਂ ਦੇ ਨਾਂ ਲਿਖੋ ਜਿਨ੍ਹਾਂ ਨੇ ਖੇਡਾਂ ਦੀ ਉੱਨਤੀ ਵਿਚ ਹਿੱਸਾ ਪਾਇਆ ਹੈ ?
ਉੱਤਰ-

  1. ਪੰਜਾਬ ਪੁਲਿਸ
  2. ਸੀਮਾ ਸੁਰੱਖਿਆ ਬਲ ।

ਪ੍ਰਸ਼ਨ 4.
ਕੀ ਪੰਚਾਇਤੀ ਰਾਜ ਖੇਡ ਪਰਿਸ਼ਦ ਫੁੱਟਬਾਲ ਦੇ ਮੁਕਾਬਲੇ ਲੜਕਿਆਂ ਦੇ ਕਰਵਾਉਂਦੇ ਹਨ ਜਾਂ ਨਹੀਂ ?
ਉੱਤਰ-
ਨਹੀਂ ।

ਪ੍ਰਸ਼ਨ 5.
ਰੱਸਾਕਸ਼ੀ ਦੇ ਮੁਕਾਬਲੇ ਦੋਹਾਂ ਲੜਕੇ ਅਤੇ ਲੜਕੀਆਂ ਵਾਸਤੇ ਹੁੰਦੇ ਹਨ ? ਸਹੀ ਜਾਂ ਗਲਤ ।
ਉੱਤਰ-
ਸਹੀ ।

ਪ੍ਰਸ਼ਨ 6,
ਕੀ ਲੀਡਰ ਇੰਜੀਨੀਅਰਿੰਗ ਵਰਕਸ ਜਲੰਧਰ ਖੇਡਾਂ ਦੀ ਉੱਨਤੀ ਲਈ ਹਿੱਸਾ ਪਾ ਰਿਹਾ ਹੈ ਜਾਂ ਨਹੀਂ ?
ਉੱਤਰ-
ਨਹੀਂ ।

ਪ੍ਰਸ਼ਨ 7.
ਪੰਜਾਬ ਸਿੱਖਿਆ ਵਿਭਾਗ ਸਕੂਲਾਂ ਵਿਚ ਖੇਡਾਂ ਦੀ ਉੱਨਤੀ ਲਈ ਕੌਣ ਜ਼ਿੰਮੇਵਾਰ ਹੈ ?
ਉੱਤਰ-
ਡੀ. ਪੀ. ਆਈ. ਸਕੂਲਜ਼ ।

PSEB 9th Class Physical Education Solutions Chapter 5 1947 ਪਿੱਛੋਂ ਪੰਜਾਬ ਵਿੱਚ ਖੇਡਾਂ ਦੀ ਪ੍ਰਗਤੀ

ਪ੍ਰਸ਼ਨ 8.
ਪੰਜਾਬ ਸਿੱਖਿਆ ਵਿਭਾਗ ਕਾਲਜਾਂ ਵਿਚ ਖੇਡਾਂ ਦੀ ਦੇਖਭਾਲ ਕਿਸ ਅਫ਼ਸਰ ਦੀ ਨਿਗਰਾਨੀ ਹੇਠ ਹੁੰਦੀ ਹੈ ?
ਉੱਤਰ-
ਡੀ. ਪੀ. ਅਈ, ਕਾਲਜ਼ ।

ਪ੍ਰਸ਼ਨ 9.
ਕੀ ਪੰਜਾਬ ਸਪੋਰਟਸ ਵਿਭਾਗ ਖੇਡਾਂ ਦੇ ਵਿਕਾਸ ਵਿਚ ਹਿੱਸਾ ਪਾਉਂਦਾ ਹੈ ?
ਉੱਤਰ-
ਹਾਂ, ਪੰਜਾਬ ਸਪੋਰਟਸ ਵਿਭਾਗ ਖੇਡਾਂ ਦੇ ਵਿਕਾਸ ਵਿਚ ਹਿੱਸਾ ਪਾ ਰਿਹਾ ਹੈ ।

ਪ੍ਰਸ਼ਨ 10.
ਲੜਕਿਆਂ ਲਈ ਪੰਚਾਇਤੀ ਰਾਜ ਖੇਡ ਪਰਿਸ਼ਦ ਕਿਹੜੇ ਖੇਡ ਮੁਕਾਬਲੇ ਕਰਵਾਉਂਦੀ ਹੈ ?
ਉੱਤਰ-

  1. ਕਬੱਡੀ,
  2. ਖੋ-ਖੋ,
  3. ਹਾਕੀ,
  4. ਰੱਸਾਕਸ਼ੀ ।

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Questions with Brief Answers)

ਪ੍ਰਸ਼ਨ 1.
ਦੇਸ਼ ਦੀ ਵੰਡ ਨੇ ਪੰਜਾਬ ਵਿਚ ਖੇਡਾਂ ਦੇ ਵਿਕਾਸ ਉੱਤੇ ਕੀ ਅਸਰ ਪਾਇਆ ? (How the partition of India effects on the development of sports ?)
ਉੱਤਰ-
15 ਅਗਸਤ, 1947 ਨੂੰ ਭਾਰਤ ਅੰਗਰੇਜ਼ਾਂ ਤੋਂ ਆਜ਼ਾਦ ਹੋਇਆ ਪਰ ਇਸ ਦੇ ਨਾਲ ਹੀ ਦੇਸ਼ ਦੀ ਭਾਰਤ ਤੇ ਪਾਕਿਸਤਾਨ ਨਾਂ ਦੇ ਦੋ ਮੁਲਕਾਂ ਵਿਚ ਵੰਡ ਹੋ ਗਈ । ਇਸ ਵੰਡ ਨੇ ਪੰਜਾਬ ਦੀਆਂ ਖੇਡਾਂ ਦੇ ਵਿਕਾਸ ਨੂੰ ਬੁਰੀ ਤਰ੍ਹਾਂ ਸੱਟ ਮਾਰੀ ! ਖੇਡਾਂ ਦੇ ਚੰਗੇ-ਚੰਗੇ ਮੈਦਾਨ ਤੇ ਖੇਡਾਂ ਦਾ ਸਾਮਾਨ ਬਣਾਉਣ ਵਾਲੇ ਸ਼ਹਿਰ ਸਿਆਲਕੋਟ ਆਦਿ ਪਾਕਿਸਤਾਨ ਵਿਚ ਚਲੇ ਗਏ । ਖੇਡ ਐਸੋਸੀਏਸ਼ਨਾਂ ਟੁੱਟ ਗਈਆਂ । ਇਸ ਤਰ੍ਹਾਂ ਪੰਜਾਬ ਖੇਡਾਂ ਦੇ ਖੇਤਰ ਵਿਚ ਸ਼ਰਨਾਰਥੀ ਬਣ ਗਿਆ।

ਪ੍ਰਸ਼ਨ 2.
ਪੰਜਾਬ ਵਿਚ ਓਲੰਪਿਕ ਐਸੋਸੀਏਸ਼ਨ ਕਿਵੇਂ ਦੁਬਾਰਾ ਸਥਾਪਿਤ ਹੋਈ ? (How Punjab Olympic Association was formed in Punjab ?)
ਉੱਤਰ-
ਭਾਰਤ ਦੇ ਵੰਡ ਰੂਪੀ ਤੁਫ਼ਾਨ ਨੇ ਪੰਜਾਬ ਦੀ ਖੇਡਾਂ ਦੀ ਤਰੱਕੀ ਨੂੰ ਆਪਣੀ ਲਪੇਟ ਵਿਚ ਲੈ ਲਿਆ ਸੀ । ਪਰ ਇਸ ਤੁਫ਼ਾਨ ਦੇ ਗੁਜ਼ਰ ਜਾਣ ਤੋਂ ਬਾਅਦ ਪੰਜਾਬ ਦੇ ਖੇਡ ਪ੍ਰੇਮੀਆਂ ਨੇ ਆਪਣੀ ਹੋਸ਼ ਸੰਭਾਲੀ ਉਹਨਾਂ ਨੇ 1948 ਵਿਚ ਸ਼ਿਮਲੇ ਵਿਚ ਇਕ ਸਭਾ ਬੁਲਾਈ । ਇਸੇ ਸਾਲ ਪੰਜਾਬ ਉਲੰਪਿਕ ਐਸੋਸੀਏਸ਼ਨ ਦੀ ਸਥਾਪਨਾ ਹੋਈ । ਇਸ ਸੰਸਥਾ ਦੇ ਪ੍ਰਧਾਨ ਸ੍ਰੀ ਜੀ. ਡੀ. ਸੋਂਧੀ ਨਿਯੁਕਤ ਕੀਤੇ ਗਏ ।

PSEB 9th Class Physical Education Solutions Chapter 5 1947 ਪਿੱਛੋਂ ਪੰਜਾਬ ਵਿੱਚ ਖੇਡਾਂ ਦੀ ਪ੍ਰਗਤੀ

ਪ੍ਰਸ਼ਨ 3.
ਕਿਹੜੇ ਅਦਾਰਿਆਂ ਨੇ ਖੇਡਾਂ ਦੀ ਉੱਨਤੀ ਵਿਚ ਹਿੱਸਾ ਪਾਇਆ ? (Discuss the various unit who promote sports in Punjab.)
ਉੱਤਰ-
ਹੋਰ ਲਿਖੇ ਅਦਾਰਿਆਂ ਨੇ ਖੇਡਾਂ ਦੀ ਉੱਨਤੀ ਵਿਚ ਹਿੱਸਾ ਪਾਇਆ ਹੈ-

  1. ਪੰਜਾਬ ਪੁਲਿਸ (Punjab Police
  2. ਸੀਮਾ ਸੁਰੱਖਿਆ ਬਲ (Border Security Force-B.S.F.)
  3. ਲੀਡਰ ਇੰਜੀਨੀਅਰਿੰਗ ਵਰਕਸ, ਜਲੰਧਰ (Leader Engineering Works, Jalandhar)
  4. ਜਗਤਜੀਤ ਕਾਟਨ ਤੇ ਟੈਕਸਟਾਈਲ ਮਿਲਜ਼, ਫਗਵਾੜਾ (Jagatjit Cotton and Textile Mills, Phagwara)
  5. ਜਾਬ ਰਾਜ ਬਿਜਲੀ ਬੋਰਡ (Puujab State Electricity Board)
  6. ਪੈਪਸੂ ਰੋ ਟਰਾਂਸਪੋਰਟ ਕਾਰਪੋਰੇਸ਼ਨ (Pepsu Road Transport Corporation) |

ਪ੍ਰਸ਼ਨ 4.
ਪੰਚਾਇਤੀ ਰਾਜ ਖੇਡ ਪਰਿਸ਼ਦ ਕਿਹੜੇ ਖੇਡ ਮੁਕਾਬਲੇ ਕਰਵਾਉਂਦੀ ਹੈ ? (How state Panchayati Organised Sports Competitions ?)
ਉੱਤਰ-
ਪੰਚਾਇਤੀ ਰਾਜ ਖੇਡ ਪਰਿਸ਼ਦ ਹੇਠ ਲਿਖੇ ਮੁਕਾਬਲੇ ਕਰਵਾਉਂਦੀ ਹੈ-

ਲੜਕਿਆਂ ਲਈ

  1. ਫੁੱਟਬਾਲ
  2. ਹਾਕੀ
  3. ਕਬੱਡੀ
  4. ਵਾਲੀਬਾਲ
  5. ਰੱਸਾਕਸ਼ੀ
  6. ਐਥਲੈਟਿਕਸ
  7. ਭਾਰ ਚੁੱਕਣਾ
  8. ਕੁਸ਼ਤੀ
  9. ਜਿਮਨਾਸਟਿਕ ।

ਲੜਕੀਆਂ ਲਈ

  1. ਕਬੱਡੀ
  2. ਖੋ-ਖੋ
  3. ਹਾਕੀ ਆਦਿ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Questions with Long Answers)

ਪ੍ਰਸ਼ਨ 1.
1947 ਪਿੱਛੋਂ ਪੰਜਾਬ ਵਿਚ ਖੇਡਾਂ ਦੀ ਉੱਨਤੀ ਬਾਰੇ ਦੱਸੋ । (Discuss the Development of Sports in Punjab after 1947.)
ਉੱਤਰ-
15 ਅਗਸਤ, 1947 ਨੂੰ ਭਾਰਤ ਆਜ਼ਾਦ ਹੋਇਆ | ਅੰਗਰੇਜ਼ ਲਗਪਗ 200 ਸਾਲ ਰਾਜ ਕਰਨ ਮਗਰੋਂ ਭਾਰਤ ਛੱਡ ਕੇ ਤਾਂ ਚਲੇ ਗਏ, ਪਰ ਜਾਂਦੇ ਹੋਏ ਇਸ ਦੀ ਵੰਡ ਕਰਕੇ ਪਾਕਿਸਤਾਨ ਬਣਾ ਗਏ । ਇਸ ਵੰਡ ਨੇ ਪੰਜਾਬ ਦੀਆਂ ਖੇਡਾਂ ਨੂੰ ਬੁਰੀ ਤਰ੍ਹਾਂ ਸੱਟ ਮਾਰੀ ! ਖੇਡਾਂ ਦੇ ਚੰਗੇ-ਚੰਗੇ ਮੈਦਾਨ ਪਾਕਿਸਤਾਨ ਵਿਚ ਚਲੇ ਗਏ । ਪੰਜਾਬ ਸਰਕਾਰ ਤੇ ਲੋਕਾਂ ਵਾਂਗ ਪੰਜਾਬ ਖੇਡਾਂ ਦੇ ਖੇਤਰ ਵਿਚ ਪੱਛੜ ਗਿਆ | ਪੰਜਾਬ ਚੰਗੇ ਖੇਡ ਮੈਦਾਨਾਂ ਤੋਂ ਵਾਂਝਾ ਹੋ ਗਿਆ | ਖੇਡਾਂ ਦਾ ਸਾਮਾਨ ਬਣਾਉਣ ਵਾਲਾ ਸ਼ਹਿਰ ਸਿਆਲਕੋਟ (Sialkot) ਵੀ ਪਾਕਿਸਤਾਨ ਵਿਚ ਚਲਾ ਗਿਆ | ਖੇਡ ਐਸੋਸੀਏਸ਼ਨਾਂ ਟੁੱਟ ਗਈਆਂ । ਸੰਖੇਪ ਵਿਚ ਵੰਡ ਰੂਪੀ ਤੁਫ਼ਾਨ ਨਾਲ ਸੰਪੂਰਨ ਵਾਤਾਵਰਨ ਹੀ ਇਸ ਤਰ੍ਹਾਂ ਦਾ ਬਣ ਗਿਆ ਕਿ ਪੰਜਾਬ ਵਿਚ ਖੇਡਾਂ ਦੀ ਹਾਲਤ ਹੀ ਤਰਸਯੋਗ ਹੋ ਗਈ ।

ਵੰਡ ਰੂਪੀ ਤੂਫ਼ਾਨ ਦੇ ਗੁਜ਼ਰ ਜਾਣ ਦੇ ਬਾਅਦ ਪੰਜਾਬ ਦੇ ਖੇਡ ਪ੍ਰੇਮੀਆਂ ਨੇ ਹੋਸ਼ ਸੰਭਾਲੀ ਤੇ ਉਹਨਾਂ ਨੇ ਪੰਜਾਬ ਵਿਚ ਖੇਡਾਂ ਨੂੰ ਜੀਵਨ ਦਾਨ ਦੇਣ ਦਾ ਨਿਸ਼ਚਾ ਕੀਤਾ । ਸੰਨ 1948 ਵਿਚ ਉਹਨਾਂ ਨੇ ਸ਼ਿਮਲੇ ਵਿਚ ਇਕ ਸਭਾ ਦਾ ਪ੍ਰਬੰਧ ਕੀਤਾ ਤੇ ਇਸੇ ਸਾਲ ਪੰਜਾਬ ਓਲੰਪਿਕ | ਐਸੋਸੀਏਸ਼ਨ (Punjab Olympic Association) ਦੀ ਫਿਰ ਸਥਾਪਨਾ ਕੀਤੀ । ਇਸ ਸੰਸਥਾ ਦੇ ਪਹਿਲੇ ਪ੍ਰਧਾਨ ਸ੍ਰੀ ਜੀ. ਡੀ. ਸੋਂਧੀ (G.D. Sondhi) ਅਤੇ ਸਕੱਤਰ ਸ੍ਰੀ ਐੱਫ. ਸੀ. ਅਰੋੜਾ (F.C. Arora) ਚੁਣੇ ਗਏ ! ਛੇਤੀ ਹੀ ਇਸ ਸੰਸਥਾ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ । ਇਸ ਦੇ ਬਾਅਦ ਪੰਜਾਬ ਵਿਚ ਕਈ ਹੋਰ ਖੇਡ ਸੰਸਥਾਵਾਂ ਦੀ ਸਥਾਪਨਾ ਕੀਤੀ ਗਈ । 1948 ਅਤੇ 1951 ਵਿਚ ਹਾਕੀ ਅਤੇ ਵਾਲੀਬਾਲ ਐਸੋਸੀਏਸ਼ਨਾਂ ਹੋਂਦ ਵਿਚ ਆਈਆਂ ! ਉਸ ਤੋਂ | ਬਾਅਦ ਹੌਲੀ-ਹੌਲੀ ਬਾਸਕਟਬਾਲ, ਫੁੱਟਬਾਲ, ਕਬੱਡੀ ਅਤੇ ਬਾਕਸਿੰਗ ਐਸੋਸੀਏਸ਼ਨਾਂ ਸਥਾਪਿਤ ਹੋਈਆਂ ; ਭਿੰਨ-ਭਿੰਨ ਪੁੱਤਾਂ ਦੀਆਂ ਐਸੋਸੀਏਸ਼ਨਾਂ ਦੀ ਸਥਾਪਨਾ ਦੇ ਬਾਅਦ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਪਹਿਲਾਂ ਜ਼ਿਲ੍ਹਾ ਪੱਧਰ ਅਤੇ ਫੇਰ ਪ੍ਰਾਂਤਿਕ ਪੱਧਰ ਤੇ ਮੁਕਾਬਲਿਆਂ ਦਾ ਪ੍ਰਬੰਧ ਕੀਤਾ ਗਿਆ ।

1948 ਈ: ਦੇ ਬਾਅਦ ਪੰਜਾਬ ਹਾਕੀ ਅਤੇ ਵਾਲੀਬਾਲ ਐਸੋਸੀਏਸ਼ਨਾਂ ਨੇ ਪਾਕਿਸਤਾਨ ਅਤੇ ਹੋਰ ਦੇਸ਼ਾਂ ਦੀਆਂ ਟੀਮਾਂ ਨੂੰ ਮੁਕਾਬਲੇ ਲਈ ਸੱਦਾ ਦਿੱਤਾ । ਇਸ ਦੇ ਇਲਾਵਾ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਰਵ ਭਾਰਤੀ ਪੱਧਰ (All India Level) ‘ਤੇ ਟੂਰਨਾਮੈਂਟਾਂ ਦਾ ਪ੍ਰਬੰਧ ਕੀਤਾ ਗਿਆ । ਇਹਨਾਂ ਵਿਚੋਂ ਮਹਾਰਾਜਾ ਰਣਜੀਤ ਸਿੰਘ ਟੂਰਨਾਮੈਂਟ, ਅੰਮ੍ਰਿਤਸਰ, ; ਮੇਜਰ ਭੂਪਿੰਦਰ ਸਿੰਘ ਟੂਰਨਾਮੈਂਟ ਲੁਧਿਆਣਾ ਤੇ ਸ਼ਹੀਦ ਭਗਤ ਸਿੰਘ ਮੈਮੋਰੀਅਲ ਟੂਰਨਾਮੈਂਟ ਦੇ ਨਾਂ ਵਿਸ਼ੇਸ਼ ਰੂਪ ਨਾਲ ਵਰਣਨਯੋਗ ਹਨ । 1957 ਵਿਚ ਪਹਿਲੀ ਵਾਰ ਰਾਜ ਪੱਧਰ ਤੇ ਉਲੰਪਿਕ ਐਸੋਸੀਏਸ਼ਨ ਨੇ ਮੁਕਾਬਲਿਆਂ ਦਾ ਪ੍ਰਬੰਧ ਕੀਤਾ | ਪੰਜਾਬ ਸਰਕਾਰ ਨੇ ਵੀ ਰਾਜ ਵਿਚ ਖੇਡਾਂ ਦੇ ਪੱਧਰ ਨੂੰ ਉੱਨਤ ਕਰਨ ਲਈ ਵਿਸ਼ੇਸ਼ ਰੁਚੀ ਲਈ ਹੈ । ਇਹ ਰਾਜ ਦੀਆਂ ਯੂਨੀਵਰਸਿਟੀਆਂ ਨੂੰ ਖੇਡ ਦਾ ਮੈਦਾਨ, ਜਿਮਨੇਜ਼ੀਅਮ, ਸਵਿਮਿੰਗ ਪੂਲ ਆਦਿ ਦੇ ਨਿਰਮਾਣ ਲਈ ਆਰਥਿਕ ਸਹਾਇਤਾ ਦਿੰਦੀ ਹੈ । ਪੰਜਾਬ ਵਿਚ ਖੇਡਾਂ ਦੇ ਵਿਕਾਸ ਲਈ ਪੰਜਾਬ ਪੁਲਿਸ, ਬੀ. ਐੱਸ. ਐੱਫ., ਲੀਡਰ ਇੰਜੀਨੀਅਰਿੰਗ ਵਰਕਸ ਜਲੰਧਰ, ਜਗਤਜੀਤ ਕਾਟਨ ਐਂਡ ਟੈਕਸਟਾਈਲ ਮਿਲਜ਼ ਫਗਵਾੜਾ ਆਦਿ ਨੇ ਵਿਸ਼ੇਸ਼ ਯੋਗਦਾਨ ਦਿੱਤਾ ਹੈ । ਇਹਨਾਂ ਦੀਆਂ ਟੀਮਾਂ ਨੇ ਸਰਵ ਭਾਰਤੀ ਡਿਉਡ ਕੱਪ ਦਿੱਲੀ, ਬੰਬਈ (ਮੁੰਬਈ), ਸਵਰਨ ਕੱਪ ਬੰਬਈ ਮੁੰਬਈ), ਨਹਿਰੂ ਹਾਕੀ ਪ੍ਰਤੀਯੋਗਤਾ, ਦਿੱਲੀ ਵਰਗੇ ਮਹੱਤਵਪੂਰਨ ਟੂਰਨਾਮੈਂਟਾਂ ਵਿਚ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ।

ਪੰਜਾਬ ਸਰਕਾਰ ਨੇ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਅਤੇ ਅਧਿਆਪਕਾਂ ਦੀ ਟਰੇਨਿੰਗ ਦੇਣ ਲਈ ਗਵਰਨਮੈਂਟ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਦੀ ਸਥਾਪਨਾ ਪਟਿਆਲੇ ਵਿਖੇ ਕੀਤੀ ਹੈ । ਇੰਨਾ ਹੀ ਨਹੀਂ ਪੰਜਾਬ ਸਰਕਾਰ ਨੇ ਸਰੀਰਕ ਸਿੱਖਿਆ ਦੇ ਵਿਸ਼ੇ ਨੂੰ ਹੋਰ ਵਿਸ਼ਿਆਂ ਦੀ ਤਰ੍ਹਾਂ ਲਾਜ਼ਮੀ ਬਣਾ ਦਿੱਤਾ ਹੈ । ਇਸ ਤਰ੍ਹਾਂ ਪੰਜਾਬ ਸਰਕਾਰ ਦੀ ਖੇਡਾਂ ਵਿਚ ਵਿਸ਼ੇਸ਼ ਰੁਚੀ ਲੈਣ ਦੇ ਕਾਰਨ ਪੰਜਾਬ ਖੇਡਾਂ ਦੇ ਖੇਤਰ ਵਿਚ ਹੈਰਾਨੀਜਨਕ ਉੱਨਤੀ ਕਰ ਰਿਹਾ ਹੈ । ਪੰਜਾਬ ਨੇ ਦੇਸ਼ ਨੂੰ ਅਜਿਹੇ ਉੱਚ-ਕੋਟੀ ਦੇ ਮਹਾਨ ਖਿਡਾਰੀ ਪ੍ਰਦਾਨ ਕੀਤੇ ਹਨ ਜਿਨ੍ਹਾਂ ਨੇ ਆਪਣੀ ਸਰਵ-ਉੱਤਮ ਖੇਡ ਨਾਲ ਪੰਜਾਬ ਦੇ ਹੀ ਨਹੀਂ, ਸਗੋਂ ਭਾਰਤ ਦੇ ਨਾਂ ਨੂੰ ਚਾਰ ਚੰਨ ਲਾ ਦਿੱਤੇ ਹਨ ।

PSEB 9th Class Physical Education Solutions Chapter 5 1947 ਪਿੱਛੋਂ ਪੰਜਾਬ ਵਿੱਚ ਖੇਡਾਂ ਦੀ ਪ੍ਰਗਤੀ

ਪ੍ਰਸ਼ਨ 2.
ਪੰਜਾਬ ਸਿੱਖਿਆ ਵਿਭਾਗ ਨੇ ਖੇਡਾਂ ਦੀ ਪ੍ਰਤੀ ਵਿਚ ਕੀ ਯੋਗਦਾਨ ਪਾਇਆ ਹੈ ?
(Discuss the contribution of Education Department of Punjab for the development of sports.)
ਉੱਤਰ-
ਪੰਜਾਬ ਸਿੱਖਿਆ ਵਿਭਾਗ ਨੇ ਖੇਡਾਂ ਦੀ ਉੱਨਤੀ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ । ਇਸ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-

  • ਪੰਜਾਬ ਸਰਕਾਰ ਨੇ ਖੇਡਾਂ ਨੂੰ ਉੱਨਤ ਕਰਨ ਲਈ ਡੀ. ਪੀ. ਆਈ. (ਸਕੂਲਜ਼) ਅਤੇ ਡੀ. ਪੀ. ਆਈ. ਕਾਲਜਾਂ ਦੀ ਨਿਗਰਾਨੀ ਵਿਚ ਇਕ ਵਿਸ਼ੇਸ਼ ਵਿਭਾਗ ਦੀ ਸਥਾਪਨਾ ਕੀਤੀ ਹੈ । ਇਹ ਵਿਭਾਗ ਸਕੂਲਾਂ ਅਤੇ ਕਾਲਜਾਂ ਵਿਚ ਖੇਡਾਂ ਦਾ ਪੱਧਰ ਉੱਨਤ ਕਰਨ ਦੇ ਲਈ ਪੂਰਾ ਯਤਨ ਕਰ ਰਿਹਾ ਹੈ ।
  • ਖੇਡਾਂ ਦੇ ਵਿਕਾਸ ਲਈ ਪੰਜਾਬ ਸਿੱਖਿਆ ਵਿਭਾਗ ਨੇ 1961 ਵਿਚ ਜਲੰਧਰ ਵਿਚ ਸਟੇਟ ਸਕੂਲ ਆਫ਼ ਸਪੋਰਟਸ ਅਤੇ ਸਟੇਟ ਕਾਲਜ ਆਫ਼ ਸਪੋਰਟਸ ਸਥਾਪਿਤ ਕੀਤੇ । ਇਹਨਾਂ ਸੰਸਥਾਵਾਂ ਵਿਚ ਪ੍ਰਸਿੱਧ ਖਿਡਾਰੀ ਪ੍ਰਵੇਸ਼ ਪਾ ਕੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਟਰੇਨਿੰਗ ਪ੍ਰਾਪਤ ਕਰਦੇ ਹਨ । ਇਹਨਾਂ ਸੰਸਥਾਵਾਂ ਵਿਚ ਵਿੱਦਿਆ ਪ੍ਰਾਪਤ ਕਰਨ ਵਾਲੇ ਲੜਕਿਆਂ ਅਤੇ ਲੜਕੀਆਂ ਦੇ ਲਈ ਭੋਜਨ, ਨਿਵਾਸ ਅਤੇ ਫ਼ੀਸ ਆਦਿ ਦਾ ਪ੍ਰਬੰਧ ਪੰਜਾਬ ਸਿੱਖਿਆ ਵਿਭਾਗ ਕਰਦਾ ਹੈ ।
  • ਪੰਜਾਬ ਸਿੱਖਿਆ ਵਿਭਾਗ ਨੇ ਹਰੇਕ ਜ਼ਿਲ੍ਹੇ ਵਿਚ ਖੇਡਾਂ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਸੌਂਪ ਰੱਖਿਆ ਹੈ | ਹਰੇਕ ਜ਼ਿਲ੍ਹੇ ਵਿਚ ਜ਼ੋਨ (Zone) ਅਤੇ ਜ਼ਿਲ੍ਹਾ (District) ਪੱਧਰ ‘ਤੇ ਮੁਕਾਬਲਿਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ । ਸਿੱਖਿਆ ਵਿਭਾਗ ਕੁੱਝ ਮੁਕਾਬਲੇ ਗਰਮੀ ਰੁੱਤ ਵਿਚ ਅਤੇ ਕੁੱਝ ਮੁਕਾਬਲੇ ਸਰਦੀ ਦੀ ਰੁੱਤ ਵਿਚ ਕਰਵਾਉਂਦਾ ਹੈ ।
  • ਪੰਜਾਬ ਸਿੱਖਿਆ ਵਿਭਾਗ ਨੇ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵੱਖ-ਵੱਖ ਉਮਰ ਦੇ ਬੱਚਿਆਂ ਲਈ ਖੇਡ ਮੁਕਾਬਲਿਆਂ ਦਾ ਪ੍ਰਬੰਧ ਕੀਤਾ ਹੈ । ਹੁਣ ਪਾਇਮਰੀ, ਮਿੰਨੀ ਅਤੇ ਜੂਨੀਅਰ ਪੱਧਰ ਤੇ ਮੁਕਾਬਲੇ ਕਰਵਾਏ ਜਾਂਦੇ ਹਨ ।
  • ਸਿੱਖਿਆ ਵਿਭਾਗ ਨੇ ਪਟਿਆਲਾ, ਜਲੰਧਰ ਅਤੇ ਫ਼ਿਰੋਜ਼ਪੁਰ ਵਿਚ ਇਨਸਰਵਿਸ ਟਰੇਨਿੰਗ ਸੈਂਟਰ ਖੋਲ੍ਹੇ ਹਨ । ਇੱਥੇ ਸਰੀਰਕ ਸਿੱਖਿਆ ਅਤੇ ਖੇਡਾਂ ਵਿਚ ਆਈਆਂ ਨਵੀਆਂ ਪ੍ਰਵਿਰਤੀਆਂ ਦੀ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ ।
  • ਪੰਜਾਬ ਸਿੱਖਿਆ ਵਿਭਾਗ ਨੇ ਹੋਰ ਵਿਸ਼ਿਆਂ ਦੀ ਤਰ੍ਹਾਂ ਸਰੀਰਕ ਸਿੱਖਿਆ ਵਿਭਾਗ ਨੂੰ ਸਕੂਲਾਂ ਅਤੇ ਕਾਲਜਾਂ ਵਿਚ ਲਾਗੂ ਕੀਤਾ ।
  • ਸਿੱਖਿਆ ਵਿਭਾਗ ਹਰ ਸਾਲ ਗਰਮੀ ਦੀਆਂ ਛੁੱਟੀਆਂ ਵਿਚ ਉਭਰਦੇ ਹੋਏ ਨੌਜਵਾਨ ਖਿਡਾਰੀਆਂ ਦੀ ਉੱਚ ਪੱਧਰ ਦੀ ਟਰੇਨਿੰਗ ਲਈ ਪ੍ਰਬੰਧ ਕਰਦਾ ਹੈ ।
  • ਸਿੱਖਿਆ ਵਿਭਾਗ ਦੁਆਰਾ ਸਕੂਲਾਂ ਅਤੇ ਕਾਲਜਾਂ ਨੂੰ ਖੇਡਾਂ ਵਿਚ ਉੱਚ ਪੱਧਰ ਦੀ ਟਰੇਨਿੰਗ ਲਈ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ । ਇਸ ਨਾਲ ਖੇਡ ਦੇ ਮੈਦਾਨ ਬਣਾਏ ਜਾਂਦੇ ਹਨ ਅਤੇ ਖੇਡ ਦਾ ਸਾਮਾਨ ਖ਼ਰੀਦਿਆ ਜਾਂਦਾ ਹੈ ।
  • ਪੰਜਾਬ ਸਿੱਖਿਆ ਵਿਭਾਗ ਰਾਸ਼ਟਰੀ ਸਰੀਰਕ ਯੋਗਤਾ ਲਹਿਰ ਲਈ ਮੁਕਾਬਲਿਆਂ ਦਾ ਪ੍ਰਬੰਧ ਕਰਦਾ ਹੈ ।
  • ਇਸ ਵਿਭਾਗ ਵਿਚ ਰਾਜ ਦੇ ਭਿੰਨ-ਭਿੰਨ ਕਾਲਜਾਂ, ਇੰਜੀਨੀਅਰਿੰਗ ਅਤੇ ਮੈਡੀਕਲ ਕਾਲਜਾਂ ਵਿਚ ਸੇਸ਼ਟ ਖਿਡਾਰੀਆਂ ਲਈ ਸਥਾਨ ਸੁਰੱਖਿਅਤ ਰੱਖੇ ਹਨ । ਇਸ ਨਾਲ ਉੱਚ ਪੱਧਰ ਦੇ ਖਿਡਾਰੀਆਂ ਨੂੰ ਉੱਚ ਸਿੱਖਿਆ ਦੇ ਨਾਲ ਖੇਡਾਂ ਦੀ ਸਿਖਲਾਈ ਵੀ ਮਿਲਦੀ ਹੈ । ਇਹ ਵਿਭਾਗ ਖੇਡਾਂ ਦੀ ਉੱਨਤੀ ਲਈ ਵਿਸ਼ੇਸ਼ ਭੂਮਿਕਾ ਨਿਭਾ ਰਿਹਾ ਹੈ ।

ਪ੍ਰਸ਼ਨ 3.
ਪੰਜਾਬ ਦੇ ਖੇਡ ਵਿਕਾਸ ਵਿਚ ਪੰਜਾਬ ਸਪੋਰਟਸ ਵਿਭਾਗ ਦੀ ਕੀ ਖ਼ਾਸ ਥਾਂ ਹੈ ? ਕੀ ਤੁਸੀਂ ਇਸ ਨਾਲ ਸਹਿਮਤ ਹੋ ? ਪੰਜਾਬ ਸਪੋਰਟਸ ਵਿਭਾਗ ਦੀ ਦੇਣ ਤੇ ਰੌਸ਼ਨੀ ਪਾਓ ।
(Punjab Sports Department take a special place in developing the sports in Punjab. Do you agree ? Through light on the contribution of Punjab Sports Department.)
ਉੱਤਰ-
ਪੰਜਾਬ ਖੇਡ ਵਿਭਾਗ (Punjab Sports Department) – ਪੰਜਾਬ ਸਰਕਾਰ ਨੇ ਪ੍ਰਾਂਤ ਵਿਚ ਖੇਡਾਂ ਦੀ ਉੱਨਤੀ ਲਈ 1961 ਵਿਚ ਪੰਜਾਬ ਖੇਡ ਵਿਭਾਗ ਦੀ ਸਥਾਪਨਾ ਕੀਤੀ । ਇਸ ਵਿਭਾਗ ਨੇ ਪ੍ਰਾਂਤ ਦੇ ਹਰੇਕ ਜ਼ਿਲ੍ਹੇ ਵਿਚ ਜ਼ਿਲ੍ਹਾ ਸਪੋਰਟਸ ਵਿਭਾਗ ਖੋਲ੍ਹਿਆ ਹੈ । ਇਸ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਜ਼ਿਲਾ ਸਪੋਰਟਸ ਅਧਿਕਾਰੀ ਨੂੰ ਸੌਂਪੀ ਗਈ ਹੈ ।

ਹਰੇਕ ਜ਼ਿਲ੍ਹੇ ਨੂੰ ਤਹਿਸੀਲ ਅਤੇ ਤਹਿਸੀਲ ਨੂੰ ਅੱਗੇ ਉਪ-ਕੇਂਦਰਾਂ (Sub-Centres) ਵਿਚ ਵੰਡਿਆ ਗਿਆ ਹੈ । ਇਹਨਾਂ ਉਪ-ਕੇਂਦਰਾਂ ਵਿਚ ਭਿੰਨ-ਭਿੰਨ ਖੇਡਾਂ ਦੇ ਵਿਕਾਸ ਲਈ ਅਤੇ ਟਰੇਨਿੰਗ ਲਈ ਚੰਗੇ ਕੋਚਾਂ ਦੀ ਵਿਵਸਥਾ ਕੀਤੀ ਗਈ ਹੈ ।

ਖਿਡਾਰੀਆਂ ਦੀ ਸਹੂਲਤ ਦੇ ਲਈ ਵੱਖ-ਵੱਖ ਥਾਂਵਾਂ ‘ਤੇ ਸਪੋਰਟਸ ਹੋਸਟਲ ਖੋਲ੍ਹੇ ਗਏ ਹਨ । ਇਹਨਾਂ ਹੋਸਟਲਾਂ ਵਿਚ ਰਹਿਣ ਵਾਲੇ ਵਿਦਿਆਰਥੀਆਂ ਲਈ ਖੇਡ ਦੇ ਸਮਾਨ, ਫ਼ੀਸ ਅਤੇ ਸਪੋਰਟਸ ਦਾ ਪ੍ਰਬੰਧ ਪੰਜਾਬ ਸਪੋਰਟਸ ਵਿਭਾਗ ਦੁਆਰਾ ਕੀਤਾ ਜਾਂਦਾ ਹੈ । ਚੰਗੇ ਖਿਡਾਰੀਆਂ ਦਾ ਉਤਸ਼ਾਹ ਵਧਾਉਣ ਲਈ ਅਤੇ ਉਹਨਾਂ ਨੂੰ ਉੱਤਮ ਖੇਡ ਲਈ ਪ੍ਰੇਰਿਤ ਕਰਨ ਲਈ ਸਾਲਾਨਾ ਵਜ਼ੀਫ਼ੇ ਦਿੱਤੇ ਜਾਂਦੇ ਹਨ । ਇੰਨਾ ਹੀ ਨਹੀਂ, ਪੰਜਾਬ ਸਪੋਰਟਸ ਵਿਭਾਗ ਹਰ ਸਾਲ ਰਾਜ ਪੱਧਰ ‘ਤੇ ਸਭ ਖੇਡਾਂ ਦੇ ਮੁਕਾਬਲਿਆਂ ਦਾ ਪ੍ਰਬੰਧ ਕਰਦਾ ਹੈ । ਇਹ ਮੁਕਾਬਲੇ ‘ਮੈਨ ਸਪੋਰਟਸ ਫ਼ੈਸਟੀਵਲ’ ਅਤੇ ‘ਵਿਮੈਨ ਸਪੋਰਟਸ ਫ਼ੈਸਟੀਵਲ’ ਦੇ ਨਾਂ ਨਾਲ ਜਾਣੇ ਜਾਂਦੇ ਹਨ । ਇਹ ਵਿਭਾਗ ਅੰਤਰ-ਰਾਸ਼ਟਰੀ ਪੱਧਰ ਤੇ ਉੱਚ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨ ਪੱਤਰ ਅਤੇ ਵਜ਼ੀਫ਼ੇ ਦਿੰਦਾ ਹੈ । ਇਹ ਵਿਭਾਗ ਹਰ ਸਾਲ ਅੰਮ੍ਰਿਤਸਰ ਵਿਚ ਮਹਾਰਾਜਾ ਰਣਜੀਤ ਸਿੰਘ ਹਾਕੀ ਟੂਰਨਾਮੈਂਟ ਦਾ ਪ੍ਰਬੰਧ ਕਰਦਾ ਹੈ | ਪੰਜਾਬ ਸਪੋਰਟਸ ਵਿਭਾਗ ਪੇਸ਼ਾਵਰ ਕਾਲਜਾਂ (Professional Colleges) ਵਿਚ ਵਿਦਿਆਰਥੀਆਂ ਲਈ ਸੁਰੱਖਿਅਤ ਰੱਖੀਆਂ ਹੋਈਆਂ ਸੀਟਾਂ ਲਈ ਗਰੇਡੇਸ਼ਨ ਕਰਦਾ ਹੈ ।

PSEB 9th Class Physical Education Solutions Chapter 5 1947 ਪਿੱਛੋਂ ਪੰਜਾਬ ਵਿੱਚ ਖੇਡਾਂ ਦੀ ਪ੍ਰਗਤੀ

ਪ੍ਰਸ਼ਨ 4.
ਹੇਠ ਲਿਖਿਆਂ ਦੀ ਖੇਡ ਪ੍ਰਤੀ ਵਿਚ ਦੇਣ ‘ਤੇ ਨੋਟ ਲਿਖੋ
(ਉ) ਪੰਜਾਬ ਰਾਜ ਦੀਆਂ ਯੂਨੀਵਰਸਿਟੀਆਂ,
(ਅ) ਪੰਜਾਬ ਸਟੇਟ ਸਪੋਰਟਸ ਕੌਂਸਿਲ,
(ਬ) ਪੰਚਾਇਤੀ ਰਾਜ ਖੇਡ ਪਰਿਸ਼ਦ
(ਸ) ਪੰਜਾਬ ਉਲੰਪਿਕ ਐਸੋਸੀਏਸ਼ਨ
(ਹ) ਪੰਜਾਬ ਸਕੂਲ ਸਿੱਖਿਆ ਬੋਰਡ ।

(Write down the role of the following for development of Sports-
(a) State Universities
(b) Punjab State Sports Council
(c) Panchayati Raj Sports Council
(d) Punjab Olympic Association
(e) Punjab School Education Board.]
ਉੱਤਰ-
(ਉ) ਪੰਜਾਬ ਰਾਜ ਦੀਆਂ ਯੂਨੀਵਰਸਿਟੀਆਂ
(State Universities)

ਜਦੋਂ ਭਾਰਤ ਦੀ ਵੰਡ ਹੋਈ ਉਦੋਂ ਪੰਜਾਬ ਵਿਚ ਇਕ ਹੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਲਾਹੌਰ ਵਿਚ ਸੀ । 1947 ਦੀ ਵੰਡ ਦੇ ਬਾਅਦ ਇਹ ਚੰਡੀਗੜ੍ਹ ਵਿਚ ਸਥਾਪਿਤ ਹੋ ਗਈ । ਇਸ ਸਮੇਂ ਪੰਜਾਬ ਵਿਚ ਚਾਰ ਯੂਨੀਵਰਸਿਟੀਆਂ ਹਨ-ਪੰਜਾਬ ਯੂਨੀਵਰਸਿਟੀ ਚੰਡੀਗੜ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ । ਇਹਨਾਂ ਵਿਚੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਾਲ ਕੇਵਲ ਖੇਤੀ ਦੇ ਹੀ ਕਾਲਜ ਹਨ, ਜਦੋਂ ਕਿ ਹੋਰ ਪੰਜਾਬ ਦੇ ਕਾਲਜ ਬਾਕੀ ਦੀਆਂ ਤਿੰਨ ਯੂਨੀਵਰਸਿਟੀਆਂ ਦੇ ਨਾਲ ਹਨ ।

ਸਭ ਯੂਨੀਵਰਸਿਟੀਆਂ ਵਿਚ ਖੇਡਾਂ ਲਈ ਇਕ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ । ਡਾਇਰੈਕਟਰ ਯੂਨੀਵਰਸਿਟੀ ਦੇ ਨਾਲ ਸੰਬੰਧਿਤ ਕਾਲਜਾਂ ਵਿਚ ਖੇਡ ਮੁਕਾਬਲਿਆਂ ਦਾ ਪ੍ਰਬੰਧ ਕਰਦਾ ਹੈ । ਇਸ ਦੇ ਬਾਅਦ ਉਹ ਅੰਤਰ-ਯੂਨੀਵਰਸਿਟੀ ਮੁਕਾਬਲਿਆਂ ਲਈ ਚੰਗੀ ਤਰ੍ਹਾਂ | ਨਾਲ ਟਰੇਂਡ ਮੁੰਡਿਆਂ ਅਤੇ ਕੁੜੀਆਂ ਦੀਆਂ ਟੀਮਾਂ ਭੇਜਦਾ ਹੈ । ਹਰੇਕ ਯੂਨੀਵਰਸਿਟੀ ਵਿਚ ਖੇਡਾਂ ਦੇ ਪ੍ਰਬੰਧਕੀ ਵਿਭਾਗ ਬਣਾਏ ਗਏ ਹਨ । ਇਸ ਦਾ ਕੰਮ ਯੂਨੀਵਰਸਿਟੀ ਵਿਚ ਖੇਡ ਦਾ ਮੈਦਾਨ, ਖੇਡ ਦੇ ਸਾਮਾਨ ਅਤੇ ਖੇਡ ਮੁਕਾਬਲਿਆਂ ਦੀ ਵਿਵਸਥਾ ਕਰਨਾ ਹੈ । ਖੇਤੀਬਾੜੀ ਯੂਨੀਵਰਸਿਟੀ ਨੂੰ ਛੱਡ ਕੇ ਹੋਰ ਯੂਨੀਵਰਸਿਟੀਆਂ ਵਿਚ ਬਾਕੀ ਵਿਸ਼ਿਆਂ ਦੀ ਤਰ੍ਹਾਂ ਸਰੀਰਕ ਸਿੱਖਿਆ ਦਾ ਵਿਸ਼ਾ ਪੜ੍ਹਾਇਆ ਜਾਂਦਾ ਹੈ ਅਤੇ ਇਸ ਵਿਸ਼ੇ ਵਿਚ ਪ੍ਰੀਖਿਆਵਾਂ ਵੀ ਲਈਆਂ ਜਾਂਦੀਆਂ ਹਨ । ਇਸ ਦੇ ਇਲਾਵਾ ਯੂਨੀਵਰਸਿਟੀਆਂ ਦੇ ਹਰ ਵਿਭਾਗ ਵਿਚ ਚੰਗੇ ਖਿਡਾਰੀਆਂ | ਲਈ ਸੀਟਾਂ ਸੁਰੱਖਿਅਤ ਰੱਖੀਆਂ ਜਾਂਦੀਆਂ ਹਨ । ਇਸ ਨਾਲ ਖਿਡਾਰੀਆਂ ਨੂੰ ਵੀ ਉੱਚ ਸਿੱਖਿਆ | ਪ੍ਰਾਪਤ ਕਰਕੇ ਇੰਜੀਨੀਅਰ, ਡਾਕਟਰ ਅਤੇ ਵਿਗਿਆਨਿਕ ਬਣਨ ਦਾ ਮੌਕਾ ਮਿਲਦਾ ਹੈ ।

ਸਭ ਯੂਨੀਵਰਸਿਟੀਆਂ ਵਿਚ ਖੇਡਾਂ ਦੀ ਪ੍ਰਗਤੀ ਲਈ ਖੇਡ ਦੇ ਮੈਦਾਨਾਂ, ਸਵਿਮਿੰਗ ਪੂਲਾਂ, | ਸਟੇਡੀਅਮਾਂ, ਜਿਮਨੇਜ਼ੀਅਮਾਂ ਦੀ ਵਿਵਸਥਾ ਕੀਤੀ ਗਈ ਹੈ । ਪੰਜਾਬ ਯੂਨੀਵਰਸਿਟੀ ਅਤੇ ਗੁਰੁ | ਨਾਨਕ ਦੇਵ ਯੂਨੀਵਰਸਿਟੀ ਵਿਚ ਵਿਸ਼ੇਸ਼ ਵਿਭਾਗ ਖੋਲ੍ਹੇ ਗਏ ਹਨ, ਜਿੱਥੇ ਸਰੀਰਕ ਸਿੱਖਿਆ ਦੇ ਅਧਿਆਪਕਾਂ ਨੂੰ ਟਰੇਨਿੰਗ ਦਿੱਤੀ ਜਾਂਦੀ ਹੈ । ਸੰਖੇਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਇਹ ਯੂਨੀਵਰਸਿਟੀਆਂ ਭਿੰਨ-ਭਿੰਨ ਖੇਤਰਾਂ ਵਿਚ ਚੰਗੇ ਖਿਡਾਰੀ ਪੈਦਾ ਕਰਨ ਵਿਚ ਸਲਾਹੁਣ ਯੋਗ ਭੂਮਿਕਾ ਨਿਭਾ ਰਹੀਆਂ ਹਨ ।

(ਅ) ਪੰਜਾਬ ਸਟੇਟ ਸਪੋਰਟਸ ਕੌਂਸਿਲ
(Punjab State Sports Council)

ਪੰਜਾਬ ਸਰਕਾਰ ਨੇ 1971 ਵਿਚ ਖੇਡਾਂ ਦੀ ਉੱਨਤੀ ਲਈ ਇਕ ਸੰਸਥਾ ਦੀ ਸਥਾਪਨਾ ਕੀਤੀ ਜਿਸ ਨੂੰ ਪੰਜਾਬ ਸਪੋਰਟਸ ਕੌਂਸਿਲ ਦਾ ਨਾਂ ਦਿੱਤਾ ਗਿਆ । ਇਸ ਕੌਂਸਿਲਾਂ ਦਾ ਮੁੱਖ ਕੰਮ ਪ੍ਰਾਂਤ ਦੇ ਯੁਵਕਾਂ ਅਤੇ ਯੁਵਤੀਆਂ ਦੇ ਅੰਦਰ ਖੇਡ ਭਾਵਨਾ ਦਾ ਸੰਚਾਰ ਕਰਨਾ ਹੈ | ਰਾਜ ਵਿਚ ਵਧੀਆ ਖੇਡ ਦਾ ਸਾਮਾਨ ਜਿਮਨੇਜ਼ੀਅਮ, ਸਟੇਡੀਅਮ, ਸਵਿਮਿੰਗ ਪੂਲ ਆਦਿ ਬਣਾਉਣ ਦੀ ਜ਼ਿੰਮੇਵਾਰੀ ਇਸ ਸੰਸਥਾ ਦੇ ਜ਼ਿੰਮੇ ਹੈ । ਇਸ ਕੰਮ ਲਈ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਹਰ ਸਾਲ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ ।

ਪੰਜਾਬ ਸਟੇਟ ਸਪੋਰਟਸ ਕੌਂਸਿਲ ਨੇ ਹਰੇਕ ਜ਼ਿਲ੍ਹੇ ਵਿਚ ਜ਼ਿਲ੍ਹਾ ਸਪੋਰਟਸ ਕੌਂਸਿਲਾਂ (District Sports Council) ਸਥਾਪਿਤ ਕੀਤੀਆਂ ਹਨ । ਇਹ ਕੌਂਸਿਲਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਅਧੀਨ ਕੰਮ ਕਰਦੀਆਂ ਹਨ । ਇਹਨਾਂ ਦੇ ਸਕੱਤਰ ਦੇ ਰੂਪ ਵਿਚ ਜ਼ਿਲ੍ਹਾ ਸਪੋਰਟਸ ਅਧਿਕਾਰੀ ਕੰਮ ਕਰਦੇ ਹਨ । ਪੰਜਾਬ ਸਟੇਟ ਸਪੋਰਟਸ ਕੌਂਸਿਲ ਦਾ ਪ੍ਰਧਾਨ ਰਾਜ ਦਾ ਮੁੱਖ ਮੰਤਰੀ ਹੁੰਦਾ ਹੈ ਅਤੇ ਰਾਜ ਦਾ ਡਾਇਰੈਕਟਰ ਸਪੋਰਟਸ ਇਸ ਦਾ ਸਕੱਤਰ ਹੁੰਦਾ ਹੈ । ਕੌਂਸਿਲ ਖੇਡਾਂ ਦੀ ਉੱਨਤੀ ਲਈ ਇਕ ਵਿਸ਼ੇਸ਼ ਯਤਨ ਕਰਦੀ ਹੈ ।

ਇਹ ਕੌਂਸਿਲ ਪ੍ਰਸਿੱਧ ਖਿਡਾਰੀਆਂ ਨੂੰ, ਜਿਨ੍ਹਾਂ ਨੇ ਅੰਤਰ-ਰਾਸ਼ਟਰੀ ਪੱਧਰ ਤੇ ਸਫਲਤਾ ਪ੍ਰਾਪਤ ਕੀਤੀ ਹੋਵੇ ‘ਮਹਾਰਾਜਾ ਰਣਜੀਤ ਸਿੰਘ ਐਵਾਰਡ’ ਨਾਲ ਸਨਮਾਨਿਤ ਕਰਦੀ ਹੈ । ਇਹ ਪੁਰਾਣੇ ਅਤੇ ਰਿਟਾਇਰਡ ਬਜ਼ੁਰਗ ਖਿਡਾਰੀਆਂ ਨੂੰ, ਜਿਨ੍ਹਾਂ ਨੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਖੇਡਾਂ ਵਿਚ ਭਾਗ ਲਿਆ ਹੈ, ਪੈਨਸ਼ਨਾਂ ਦਿੰਦੀ ਹੈ । ਇਹ ਕੌਂਸਿਲ ਰਾਸ਼ਟਰੀ ਮੁਕਾਬਲਿਆਂ ਵਿਚ ਭਾਗ ਲੈਣ ਵਾਲੀਆਂ ਟੀਮਾਂ ਦਾ ਸਾਰਾ ਖ਼ਰਚ ਸਹਿਣ ਕਰਦੀ ਹੈ । ਇਸ ਦੇ ਇਲਾਵਾ ਇਹ ਕੌਂਸਿਲ ਅੰਤਰ-ਰਾਸ਼ਟਰੀ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਪੰਜਾਬੀ ਖਿਡਾਰੀਆਂ ਨੂੰ ਵਿਦੇਸ਼ਾਂ ਵਿਚ ਜਾਣ ਲਈ ਆਰਥਿਕ ਸਹਾਇਤਾ ਪ੍ਰਦਾਨ ਕਰਦੀ ਹੈ ।

(ਬ) ਪੰਚਾਇਤੀ ਰਾਜ ਖੇਡ ਪਰਿਸ਼ਦ
(Panchayati Raj Sports Council)

ਪੰਜਾਬ ਸਰਕਾਰ ਨੇ ਪੇਂਡੂ ਖੇਤਰਾਂ ਵਿਚ ਖੇਡਾਂ ਦੀ ਉੱਨਤੀ ਲਈ 1967 ਵਿਚ ਪੰਚਾਇਤੀ ਰਾਜ ਖੇਡ ਪਰਿਸ਼ਦ ਦੀ ਸਥਾਪਨਾ ਕੀਤੀ । ਇਸ ਪਰਿਸ਼ਦ ਨੇ ਪੇਂਡੂ ਨੌਜਵਾਨਾਂ ਵਿਚ ਖੇਡ ਭਾਵਨਾ ਅਤੇ ਖੇਡ ਮੁਕਾਬਲਿਆਂ ਵਿਚ ਰੁਚੀ ਅਤੇ ਭਾਈਚਾਰੇ ਦੇ ਗੁਣਾਂ ਦਾ ਸੰਚਾਰ ਕਰਨ ਦੇ ਵਿਸ਼ੇਸ਼ ਯਤਨ ਕੀਤੇ । ਇਸ ਪਰਿਸ਼ਦ ਨੇ ਸਭ ਜ਼ਿਲਿਆਂ ਵਿਚ ਪੰਚਾਇਤ ਸਮਿਤੀਆਂ ਦੀ ਸਥਾਪਨਾ ਕੀਤੀ ਹੈ, ਜੋ ਆਪਣੇ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਵਿਚ ਖੇਡ ਮੁਕਾਬਲਿਆਂ ਲਈ ਜ਼ਿਲ੍ਹਾ ਸਮਿਤੀ ਨੂੰ 250 ਰੁਪਏ ਗਰਾਂਟ ਦਿੰਦੀ ਹੈ । ਪੰਚਾਇਤੀ ਰਾਜ ਖੇਡ ਪਰਿਸ਼ਦ ਲੜਕੀਆਂ ਲਈ ਫੁੱਟਬਾਲ, ਹਾਕੀ, ਕਬੱਡੀ, ਵਾਲੀਬਾਲ, ਰੱਸਾਕਸ਼ੀ, ਐਥਲੈਟਿਕਸ, ਭਾਰ ਚੁੱਕਣਾ, ਜਿਮਨਾਸਟਿਕ ਅਤੇ ਮੁੰਡਿਆਂ ਲਈ ਕਬੱਡੀ, ਹਾਕੀ ਆਦਿ ਖੇਡ ਮੁਕਾਬਲਿਆਂ ਦਾ ਪ੍ਰਬੰਧ ਕਰਦੀ ਹੈ ।

(ਸ) ਪੰਜਾਬ ਉਲੰਪਿਕ ਐਸੋਸੀਏਸ਼ਨ
(Punjab Olympic Association)

ਪੰਜਾਬ ਓਲੰਪਿਕ ਐਸੋਸੀਏਸ਼ਨ ਦੀ ਸਥਾਪਨਾ ਦੇਸ਼ ਦੀ ਵੰਡ ਤੋਂ ਪਹਿਲਾਂ 1942 ਵਿਚ ਜੀ. ਡੀ. ਸੋਂਧੀ ਦੇ ਯਤਨਾਂ ਦੇ ਫਲਸਰੂਪ ਹੋਈ ਸੀ, ਪਰ 1947 ਵਿਚ ਦੇਸ਼ ਦੀ ਵੰਡ ਦੇ ਨਾਲ ਹੀ ਇਸ ਸੰਸਥਾ ਦੀ ਹੋਂਦ ਮਿਟ ਗਈ । 1948 ਵਿਚ ਸ੍ਰੀ ਜੀ. ਡੀ. ਸੋਂਧੀ ਦੇ ਯਤਨਾਂ ਨਾਲ ਪੰਜਾਬ ਓਲੰਪਿਕ ਐਸੋਸੀਏਸ਼ਨ ਦਾ ਪੁਨਰ-ਗਠਨ ਹੋਇਆ | ਪੰਜਾਬ ਦੀਆਂ ਸਭ ਖੇਡ ਐਸੋਸੀਏਸ਼ਨਾਂ ਇਸ ਸੰਸਥਾ ਦੀਆਂ ਮੈਂਬਰ ਬਣੀਆਂ । ਇਸ ਤੋਂ ਇਲਾਵਾ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨਾਂ ਵੀ ਇਸ ਸੰਸਥਾ ਦੀਆਂ ਮੈਂਬਰ ਬਣੀਆਂ ।

ਇਸ ਸੰਸਥਾ ਦਾ ਮੁੱਖ ਕੰਮ ਨਾ ਕੇਵਲ ਭਿੰਨ-ਭਿੰਨ ਖੇਡ ਐਸੋਸੀਏਸ਼ਨਾਂ ਦੇ ਕੰਮ ਦੀ ਦੇਖਭਾਲ ਕਰਨਾ ਹੈ, ਸਗੋਂ ਇਸ ਦੇ ਵਿੱਤੀ ਖ਼ਰਚ ਤੇ ਵੀ ਨਜ਼ਰ ਰੱਖਣਾ ਹੈ । ਇਹ ਸਮੇਂ-ਸਮੇਂ ’ਤੇ ਪ੍ਰਾਂਤਿਕ ਐਸੋਸੀਏਸ਼ਨਾਂ ਨੂੰ ਖੇਡਾਂ ਦੀ ਉੱਨਤੀ ਲਈ ਸੁਝਾਅ ਦਿੰਦੀ ਹੈ ਅਤੇ ਉਹਨਾਂ ਦੇ ਆਪਸੀ ਝਗੜਿਆਂ ਦਾ ਨਿਪਟਾਰਾ ਕਰਦੀ ਹੈ । ਇਹ ਸਾਲ ਵਿਚ ਇਕ ਵਾਰ ਓਲੰਪਿਕ ਦਿਵਸ ਮਨਾਉਂਦੀ ਹੈ ਅਤੇ ਓਲੰਪਿਕ ਲਹਿਰ ਦੇ ਵਿਸ਼ੇ ਵਿਚ ਜਾਣਕਾਰੀ ਪ੍ਰਦਾਨ ਕਰਦੀ ਹੈ ।

ਓਲੰਪਿਕ ਨਿਯਮਾਂ ਦਾ ਪਾਲਣ ਕਰਵਾਉਣਾ ਅਤੇ ਖੇਡ ਮੁਕਾਬਲਿਆਂ ਵਿਚ ਪੇਸ਼ਾਵਰ ਖਿਡਾਰੀਆਂ (Professional Players) ਨੂੰ ਭਾਗ ਲੈਣ ਤੋਂ ਰੋਕਣਾ ਇਸ ਸੰਸਥਾ ਦੀ ਜ਼ਿੰਮੇਵਾਰੀ ਹੈ । ਇਸ ਤੋਂ ਇਲਾਵਾ ਇਹ ਸੰਸਥਾ ਸਾਲ ਵਿਚ ਇਕ ਵਾਰ ਪ੍ਰਾਂਤਿਕ ਪੱਧਰ ਤੇ ਖੇਡ ਮੁਕਾਬਲਿਆਂ ਦਾ ਪ੍ਰਬੰਧ ਕਰਦੀ ਹੈ।

(ਹ) ਪੰਜਾਬ ਸਕੂਲ ਸਿੱਖਿਆ ਬੋਰਡ ,
(Punjab School Education Board)

ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਥਾਪਨਾ ਪੰਜਾਬ ਯੂਨੀਵਰਸਿਟੀ ਦੇ ਪ੍ਰੀਖਿਆਵਾਂ ਦੇ ਵਧੇਰੇ ਬੋਝ ਨੂੰ ਘੱਟ ਕਰਨ, ਪ੍ਰੀਖਿਆਵਾਂ ਨੂੰ ਚੰਗੀ ਤਰ੍ਹਾਂ ਪ੍ਰਬੰਧਿਤ ਕਰਨ ਅਤੇ ਜਲਦੀ ਨਤੀਜੇ ਕੱਢਣ ਲਈ ਕੀਤੀ ਗਈ । ਇਸ ਬੋਰਡ ਦਾ ਕੰਮ ਸਕੂਲਾਂ ਦੀਆਂ ਭਿੰਨ-ਭਿੰਨ ਸ਼ਰੇਣੀਆਂ ਦੇ ਲਈ ਪਾਠਕ੍ਰਮ ਅਤੇ ਪੁਸਤਕਾਂ ਤਿਆਰ ਕਰਨਾ ਹੈ ।

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਕ ਸਲਾਹੁਤਾ ਯੋਗ ਕੰਮ ਕੀਤਾ ਹੈ । ਉਹ ਇਹ ਕਿ ਹੋਰ ਵਿਸ਼ਿਆਂ ਦੀ ਤਰ੍ਹਾਂ ਸਰੀਰਕ ਸਿੱਖਿਆ ਨੂੰ ਵੀ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਵਿਸ਼ਾ ਬਣਾਇਆ ਅਤੇ ਇਸ ਵਿਸ਼ੇ ਤੇ ਪ੍ਰੀਖਿਆਵਾਂ ਵੀ ਲਈਆਂ ਜਾਂਦੀਆਂ ਹਨ । ਪੰਜਾਬ ਸਕੂਲ ਸਿੱਖਿਆ ਬੋਰਡ ਹਾਕੀ ਦੀ ਖੇਡ ਨੂੰ ਵਿਸ਼ੇਸ਼ ਰੂਪ ਨਾਲ ਉੱਨਤ ਕਰਨ ਲਈ ਮੁਕਾਬਲਿਆਂ ਦਾ ਪ੍ਰਬੰਧ ਕਰਦਾ ਹੈ । ਇਹ ਪ੍ਰਾਇਮਰੀ ਪੱਧਰ ‘ਤੇ ਖੇਡਾਂ ਦੀ ਉੱਨਤੀ ਲਈ ਅਤੇ ਬਲਾਕ ਪੱਧਰ ’ਤੇ ਸਕੂਲ ਦੇ ਬੱਚਿਆਂ ਲਈ ਖੇਡ ਮੁਕਾਬਲਿਆਂ ਦਾ ਪ੍ਰਬੰਧ ਕਰਦਾ ਹੈ ।

PSEB 9th Class Physical Education Solutions Chapter 5 1947 ਪਿੱਛੋਂ ਪੰਜਾਬ ਵਿੱਚ ਖੇਡਾਂ ਦੀ ਪ੍ਰਗਤੀ

ਪ੍ਰਸ਼ਨ 5.
ਪੰਜਾਬ ਓਲੰਪਿਕ ਐਸੋਸੀਏਸ਼ਨ ਨੇ ਖੇਡਾਂ ਦੀ ਪ੍ਰਗਤੀ ਲਈ ਕੀ ਕਦਮ ਚੁੱਕੇ ਹਨ ?
ਉੱਤਰ-
(ਸ) ਪੰਜਾਬ ਉਲੰਪਿਕ ਐਸੋਸੀਏਸ਼ਨ
(Punjab Olympic Association)
ਪੰਜਾਬ ਓਲੰਪਿਕ ਐਸੋਸੀਏਸ਼ਨ ਦੀ ਸਥਾਪਨਾ ਦੇਸ਼ ਦੀ ਵੰਡ ਤੋਂ ਪਹਿਲਾਂ 1942 ਵਿਚ ਜੀ. ਡੀ. ਸੋਂਧੀ ਦੇ ਯਤਨਾਂ ਦੇ ਫਲਸਰੂਪ ਹੋਈ ਸੀ, ਪਰ 1947 ਵਿਚ ਦੇਸ਼ ਦੀ ਵੰਡ ਦੇ ਨਾਲ ਹੀ ਇਸ ਸੰਸਥਾ ਦੀ ਹੋਂਦ ਮਿਟ ਗਈ । 1948 ਵਿਚ ਸ੍ਰੀ ਜੀ. ਡੀ. ਸੋਂਧੀ ਦੇ ਯਤਨਾਂ ਨਾਲ ਪੰਜਾਬ ਓਲੰਪਿਕ ਐਸੋਸੀਏਸ਼ਨ ਦਾ ਪੁਨਰ-ਗਠਨ ਹੋਇਆ | ਪੰਜਾਬ ਦੀਆਂ ਸਭ ਖੇਡ ਐਸੋਸੀਏਸ਼ਨਾਂ ਇਸ ਸੰਸਥਾ ਦੀਆਂ ਮੈਂਬਰ ਬਣੀਆਂ । ਇਸ ਤੋਂ ਇਲਾਵਾ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨਾਂ ਵੀ ਇਸ ਸੰਸਥਾ ਦੀਆਂ ਮੈਂਬਰ ਬਣੀਆਂ ।

ਇਸ ਸੰਸਥਾ ਦਾ ਮੁੱਖ ਕੰਮ ਨਾ ਕੇਵਲ ਭਿੰਨ-ਭਿੰਨ ਖੇਡ ਐਸੋਸੀਏਸ਼ਨਾਂ ਦੇ ਕੰਮ ਦੀ ਦੇਖਭਾਲ ਕਰਨਾ ਹੈ, ਸਗੋਂ ਇਸ ਦੇ ਵਿੱਤੀ ਖ਼ਰਚ ਤੇ ਵੀ ਨਜ਼ਰ ਰੱਖਣਾ ਹੈ । ਇਹ ਸਮੇਂ-ਸਮੇਂ ’ਤੇ ਪ੍ਰਾਂਤਿਕ ਐਸੋਸੀਏਸ਼ਨਾਂ ਨੂੰ ਖੇਡਾਂ ਦੀ ਉੱਨਤੀ ਲਈ ਸੁਝਾਅ ਦਿੰਦੀ ਹੈ ਅਤੇ ਉਹਨਾਂ ਦੇ ਆਪਸੀ ਝਗੜਿਆਂ ਦਾ ਨਿਪਟਾਰਾ ਕਰਦੀ ਹੈ । ਇਹ ਸਾਲ ਵਿਚ ਇਕ ਵਾਰ ਓਲੰਪਿਕ ਦਿਵਸ ਮਨਾਉਂਦੀ ਹੈ ਅਤੇ ਓਲੰਪਿਕ ਲਹਿਰ ਦੇ ਵਿਸ਼ੇ ਵਿਚ ਜਾਣਕਾਰੀ ਪ੍ਰਦਾਨ ਕਰਦੀ ਹੈ ।

ਓਲੰਪਿਕ ਨਿਯਮਾਂ ਦਾ ਪਾਲਣ ਕਰਵਾਉਣਾ ਅਤੇ ਖੇਡ ਮੁਕਾਬਲਿਆਂ ਵਿਚ ਪੇਸ਼ਾਵਰ ਖਿਡਾਰੀਆਂ (Professional Players) ਨੂੰ ਭਾਗ ਲੈਣ ਤੋਂ ਰੋਕਣਾ ਇਸ ਸੰਸਥਾ ਦੀ ਜ਼ਿੰਮੇਵਾਰੀ ਹੈ । ਇਸ ਤੋਂ ਇਲਾਵਾ ਇਹ ਸੰਸਥਾ ਸਾਲ ਵਿਚ ਇਕ ਵਾਰ ਪ੍ਰਾਂਤਿਕ ਪੱਧਰ ਤੇ ਖੇਡ ਮੁਕਾਬਲਿਆਂ ਦਾ ਪ੍ਰਬੰਧ ਕਰਦੀ ਹੈ।

PSEB 9th Class Physical Education Solutions Chapter 1 ਸਰੀਰਕ ਸਿੱਖਿਆ-ਇਸ ਦੇ ਗੁਣ ਅਤੇ ਮੰਤਵ

Punjab State Board PSEB 9th Class Physical Education Book Solutions Chapter 1 ਸਰੀਰਕ ਸਿੱਖਿਆ-ਇਸ ਦੇ ਗੁਣ ਅਤੇ ਮੰਤਵ Textbook Exercise Questions, and Answers.

PSEB Solutions for Class 9 Physical Education Chapter 1 ਸਰੀਰਕ ਸਿੱਖਿਆ-ਇਸ ਦੇ ਗੁਣ ਅਤੇ ਮੰਤਵ

Physical Education Guide for Class 9 PSEB ਸਰੀਰਕ ਸਿੱਖਿਆ-ਇਸ ਦੇ ਗੁਣ ਅਤੇ ਮੰਤਵ Textbook Questions and Answers

ਪਾਠ ਦੀ ਸੰਖੇਪ ਰੂਪ-ਰੇਖਾ (Brief Outlines of the Chapter)

  • ਸਰੀਰਕ ਸਿੱਖਿਆ-ਸਰੀਰਕ ਹਰਕਤਾਂ ਰਾਹੀਂ ਜੋ ਤਜਰਬੇ ਹਾਸਿਲ ਕਰਦੇ ਹਾਂ, ਉਸ ਨੂੰ ਸਰੀਰਕ ਸਿੱਖਿਆ ਕਹਿੰਦੇ ਹਨ ।
  • ਸਰੀਰਕ ਸਿੱਖਿਆ ਦਾ ਮੰਤਵ-ਮਨੁੱਖ ਦਾ ਸਰਵਪੱਖੀ ਵਿਕਾਸ ਕਰਨਾ ਹੀ ਸਰੀਰਕ ਸਿੱਖਿਆ ਦਾ ਮੰਤਵ ਹੈ ।
  • ਸਰੀਰਕ ਸਿੱਖਿਆ ਦਾ ਉਦੇਸ਼–ਸਰੀਰਕ ਵਾਧਾ ਅਤੇ ਵਿਕਾਸ । ਸਰੀਰਕ, ਮਾਨਸਿਕ ਅਤੇ ਨੈਤਿਕ ਵਿਕਾਸ ਹੀ ਸਰੀਰਕ ਸਿੱਖਿਆ ਦਾ ਇਕ ਮਾਤਰ ਉਦੇਸ਼ ਹੈ ।
  • ਖੇਡ ਮੈਦਾਨ ਵਿਚ ਸਰੀਰਕ ਸਿੱਖਿਆ ਦਾ ਉਦੇਸ਼-ਸਹਿਣਸ਼ੀਲਤਾ, ਅਨੁਸ਼ਾਸਨ ਅਤੇ | ਚਰਿੱਤਰ ਵਿਕਾਸ ਖੇਡ ਦੇ ਮੈਦਾਨ ਵਿਚ ਹੀ ਸਾਨੂੰ ਹਾਸਿਲ ਹੁੰਦਾ ਹੈ ।
  • ਵਿਹਲੇ ਸਮੇਂ ਦੀ ਯੋਗ ਵਰਤੋਂ-ਖੇਡਾਂ ਵਿਚ ਭਾਗ ਲੈਣ ਨਾਲ ਬੱਚੇ ਵਿਹਲੇ ਸਮੇਂ ਦੀ ਯੋਗ ਵਰਤੋਂ ਕਰਦੇ ਹਨ, ਜਿਸ ਨਾਲ ਉਹ ਬੁਰੀਆਂ ਆਦਤਾਂ ਦਾ ਸ਼ਿਕਾਰ ਹੋਣ ਤੋਂ ਬਚ ਜਾਂਦੇ ਹਨ ।
  • ਖੇਡਾਂ ਨਾਲ ਨੇਤਾ ਦੇ ਗੁਣ-ਇਕ ਨੇਤਾ ਵਿਚ ਚੰਗੇ ਚਰਿੱਤਰਿਕ ਗੁਣਾਂ ਦਾ ਹੋਣਾ ਜ਼ਰੂਰੀ ਹੈ ਅਤੇ ਇਹ ਖੇਡਾਂ ਵਿਅਕਤੀ ਵਿਚ ਅਗਵਾਈ ਦੇ ਚਰਿੱਤਰਿਕ ਗੁਣ ਪੈਦਾ ਕਰਦੀਆਂ ਹਨ ।

ਖਿਆ ਸ਼ੈਲੀ ‘ਤੇ ਆਧਾਰਿਤ ਮਹੱਤਵਪੂਰਨ ਪ੍ਰਸ਼ਨ (Examination Style Important Questions)

ਬਹੁਤ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Questions with Very Brief Answers)

ਪ੍ਰਸ਼ਨ 1.
ਸਰੀਰਕ ਸਿੱਖਿਆ ਦਾ ਟੀਚਾ ਕੀ ਹੈ ?
ਉੱਤਰ-
ਸਰੀਰਕ ਸਿੱਖਿਆ ਦਾ ਟੀਚਾ ਮਨੁੱਖ ਲਈ ਇਹੋ ਜਿਹੇ ਵਾਤਾਵਰਨ ਪ੍ਰਦਾਨ ਕਰਨਾ ਹੈ ਜੋ ਉਸ ਦੇ ਸਰੀਰ, ਦਿਮਾਗ਼ ਅਤੇ ਸਮਾਜ ਲਈ ਲਾਹੇਵੰਦ ਹੋਵੇ ।

ਪ੍ਰਸ਼ਨ 2.
ਸਰੀਰਕ ਸਿੱਖਿਆ ਕੀ ਹੈ ?
ਉੱਤਰ-
ਸਰੀਰਕ ਸਿੱਖਿਆ ਬੱਚੇ ਦੇ ਬਹੁਮੁਖੀ ਵਿਅਕਤੀਤਵ ਦੇ ਵਿਕਾਸ ਦੇ ਲਈ ਸਰੀਰਕ ਕਿਰਿਆਵਾਂ ਦੁਆਰਾ, ਸਰੀਰ, ਮਨ ਅਤੇ ਆਤਮਾ ਨੂੰ ਪੂਰਨਤਾ ਵਲ ਲੈ ਜਾਂਦੀ ਹੈ ।

PSEB 9th Class Physical Education Solutions Chapter 1 ਸਰੀਰਕ ਸਿੱਖਿਆ-ਇਸ ਦੇ ਗੁਣ ਅਤੇ ਮੰਤਵ

ਪ੍ਰਸ਼ਨ 3.
ਸਰੀਰਕ ਸਿੱਖਿਆ ਦੇ ਕੋਈ ਦੋ ਉਦੇਸ਼ ਲਿਖੋ ।
ਉੱਤਰ-

  • ਸਰੀਰਕ ਵਿਕਾਸ
  • ਮਾਨਸਿਕ ਵਿਕਾਸ ।

ਪ੍ਰਸ਼ਨ 4.
ਵਿਅਕਤੀ ਅਤੇ ਸਮਾਜ ਦੇ ਵਿਕਾਸ ਲਈ ਸਰੀਰਕ ਸਿੱਖਿਆ ਦੇ ਕੋਈ ਦੋ ਯੋਗਦਾਨ ਦੱਸੋ ।
ਉੱਤਰ-

  1. ਖ਼ਾਲੀ ਸਮੇਂ ਦਾ ਠੀਕ ਪ੍ਰਯੋਗ
  2. ਜੀਵਨ ਦੇ ਟੀਚੇ ਨੂੰ ਪ੍ਰਾਪਤ ਕਰਨ ਵਿਚ ਸਹਾਇਕ
  3. ਸਮਾਜਿਕ ਭਾਵਨਾ |

ਪ੍ਰਸ਼ਨ 5.
ਖੇਡ ਦੇ ਮੈਦਾਨ ਵਿਚ ਤੁਸੀਂ ਸਰੀਰਕ ਸਿੱਖਿਆ ਦੇ ਕੋਈ ਦੋ ਉਦੇਸ਼ ਹਾਸਿਲ ਕਰਦੇ ਹੋ ਲਿਖੋ ।
ਉੱਤਰ-

  • ਸਹਿਣਸ਼ੀਲਤਾ
  • ਅਨੁਸ਼ਾਸਨ
  • ਚਰਿੱਤਰ ਵਿਕਾਸ |

ਪ੍ਰਸ਼ਨ 6.
ਖੇਡਾਂ ਆਦਮੀ ਵਿਚ ਕਿਹੜੇ ਗੁਣ ਪੈਦਾ ਕਰਦੀਆਂ ਹਨ ?
ਉੱਤਰ-
ਅਗਵਾਈ ਦੇ ਗੁਣ ।

ਪ੍ਰਸ਼ਨ 7.
ਸਰੀਰਕ ਸਭਿਅਤਾ ਕੀ ਹੈ ?
ਉੱਤਰ-
ਉੱਨਵੀਂ ਸਦੀ ਦੇ ਅੰਤ ਤਕ ਸਰੀਰਕ ਸਿੱਖਿਆ ਲਈ ਸਰੀਰਕ ਸਭਿਅਤਾ ਸ਼ਬਦ ‘ ਇਸਤੇਮਾਲ ਕੀਤਾ ਜਾਂਦਾ ਸੀ । ਇਸ ਸਰੀਰਕ ਸਭਿਅਤਾ ਨੇ ਮਨੁੱਖ ਦੀਆਂ ਸਾਰੀਆ ਸਭਿਅਤਾਵਾਂ ਨਾਲ ਉਚਾਈਆਂ ਦੀਆਂ ਸਿਖਰਾਂ ਨੂੰ ਛੋਹਿਆ । ਇਸ ਵਿਚ ਮਨੁੱਖ ਨੂੰ ਸਰੀਰਕ ਕਸਰਤ ਦੇ ਨਾਲ-ਨਾਲ ਰਾਜਸੀ ਮਾਮਲੇ, ਵਿਗਿਆਨ ਦੀ ਤਕਨੀਕ ਦੀ ਵੀ ਸਿਖਲਾਈ ਦਿੱਤੀ ਜਾਂਦੀ ਸੀ ।

PSEB 9th Class Physical Education Solutions Chapter 1 ਸਰੀਰਕ ਸਿੱਖਿਆ-ਇਸ ਦੇ ਗੁਣ ਅਤੇ ਮੰਤਵ

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Questions with Brief Answers) 

ਪ੍ਰਸ਼ਨ 1.
ਸਰੀਰਕ ਸਿੱਖਿਆ ਦਾ ਕੀ ਮੰਤਵ ਹੈ ? (What is Physical Education ? Mention its Aim.)
ਉੱਤਰ-
ਸਰੀਰਕ ਸਿੱਖਿਆ ਦਾ ਮੰਤਵ (Aim of Physical Education)-ਸਰੀਰਕ ਸਿੱਖਿਆ ਸਾਧਾਰਨ ਸਿੱਖਿਆ ਦੀ ਤਰ੍ਹਾਂ ਉੱਚ ਮੰਜ਼ਿਲ ਤੇ ਪੁੱਜਣ ਦੇ ਲਈ ਦਿਸ਼ਾ ਪ੍ਰਦਾਨ ਕਰਦੀ ਹੈ । ਪ੍ਰਸਿੱਧ ਸਰੀਰਕ ਸਿੱਖਿਆ ਸ਼ਾਸਤਰੀ ਜੇ. ਐਫ. ਵਿਲੀਅਮਜ਼ (J.F, Williams) ਦਾ ਕਹਿਣਾ ਹੈ ਕਿ ਜੇ ਅਸੀਂ ਸਰੀਰਕ ਸਿੱਖਿਆ ਦੀ ਮੰਜ਼ਿਲ ਪ੍ਰਾਪਤ ਕਰਨੀ ਹੈ ਤਾਂ ਇਹ ਸਾਡਾ ਉਦੇਸ਼ ਹੋਣਾ ਚਾਹੀਦਾ ਹੈ | ਸਰੀਰਕ ਸਿੱਖਿਆ ਦਾ ਉਦੇਸ਼ ਇਕ ਕੁਸ਼ਲ ਅਤੇ ਯੋਗ ਅਗਵਾਈ ਦੇਣਾ ਅਤੇ ਅਜਿਹੀਆਂ ਸਹੂਲਤਾਂ ਪ੍ਰਦਾਨ ਕਰਨਾ ਹੈ, ਜੋ ਕਿਸੇ ਇਕ ਵਿਅਕਤੀ ਜਾਂ ਸਮੁਦਾਇ ਨੂੰ ਕਾਰਜ ਕਰਨ ਦਾ ਮੌਕਾ ਦੇਣ ਅਤੇ ਇਹ ਸਦ ਕਿਰਿਆਵਾਂ ਸਰੀਰਕ ਰੂਪ ਨਾਲ ਸੰਪੂਰਨ, ਮਾਨਸਿਕ ਰੂਪ ਨਾਲ ਉਤੇਜਕ ਅਤੇ ਸੰਤੋਖਜਨਕ ਤੇ ਸਮਾਜਿਕ ਰੂਪ ਨਾਲ ਨਿਪੁੰਨ ਹੋਣ ।

ਇਸ ਦੇ ਅਨੁਸਾਰ ਵਿਅਕਤੀ ਦੇ ਲਈ ਕੇਵਲ ਉਹਨਾਂ ਹੀ ਕਿਰਿਆਵਾਂ ਦੀ ਚੋਣ ਕਰਨੀ ਚਾਹੀਦੀ ਹੈ, ਜੋ ਸਰੀਰਕ ਰੂਪ ਨਾਲ ਲਾਭਦਾਇਕ ਹੋਣ । | ਹਰੇਕ ਵਿਅਕਤੀ ਕੇਵਲ ਉਹ ਕਿਰਿਆਵਾਂ ਕਹੇ ਜੋ ਸਰੀਰ ਨੂੰ ਤੇਜ਼ ਕਰਨ ਵਾਲੀਆਂ ਹੋਣ ਅਤੇ ਉਸ ਦੀ ਚੇਤਨਾ ਸ਼ਕਤੀ ਵਧਾਉਣ ਵਾਲੀਆਂ ਹੋਣ | ਖੇਡਾਂ ਵਿਚ ਕੁਝ ਸਮੱਸਿਆਵਾਂ ਅਤੇ ਰੋਕਾਂ ਇਸ ਤਰ੍ਹਾਂ ਲਾਈਆਂ ਜਾਂਦੀਆਂ ਹਨ ਕਿ ਵਿਅਕਤੀ ਦਾ ਦਿਮਾਗ ਤਾਜ਼ਾ ਰਹੇ ਅਤੇ ਉਸ ਨੂੰ ਮਾਨਸਿਕ ਤਸੱਲੀ ਮਿਲੇ । ਇਹਨਾਂ ਕਿਰਿਆਵਾਂ ਨੂੰ ਸਮਾਜ ਦਾ ਸਮਰਥਨ ਵੀ ਪ੍ਰਾਪਤ ਹੋਣਾ ਚਾਹੀਦਾ ਹੈ । ਇਸ ਦੇ ਇਲਾਵਾ ਸਮਾਜ ਦੇ ਹੋਰ ਮੈਂਬਰ ਵੀ ਇਹਨਾਂ ਨੂੰ ਆਦਰ ਦੀ ਦ੍ਰਿਸ਼ਟੀ ਨਾਲ ਵੇਖਣ । ਉਹ ਇਹਨਾਂ ਤੋਂ ਪ੍ਰਾਪਤ ਹੋਣ ਵਾਲੇ ਲਾਭਾਂ ਦੀ ਪ੍ਰਸੰਸਾ ਕਰਨ ਅਤੇ ਉਹਨਾਂ ਨੂੰ ਖ਼ੁਦ ਅਪਨਾਉਣ ਦਾ ਯਤਨ ਕਰਨ । ਸੰਖੇਪ ਵਿਚ ਸਮੁੱਚੇ ਤੌਰ ਤੇ ਸਰੀਰਕ ਸਿੱਖਿਆ ਦਾ ਨਿਸ਼ਾਨਾ ਵਿਅਕਤੀ ਦੇ ਲਈ ਅਜਿਹਾ ਵਾਤਾਵਰਨ ਪ੍ਰਦਾਨ ਕਰਨਾ ਹੈ ਜੋ ਉਸ ਦੇ ਸਰੀਰਕ, ਮਾਨਸਿਕ ਅਤੇ ਸਮਾਜ ਦੇ ਲਈ ਉਪਯੋਗੀ ਹੋਵੇ । ਇਸ ਤਰ੍ਹਾਂ ਵਿਅਕਤੀ ਦਾ ਸਰਵ-ਪੱਖੀ ਵਿਕਾਸ (All-round Development) ਹੀ ਸਰੀਰਕ ਸਿੱਖਿਆ ਦਾ ਇਕ ਮਾਤਰ ਨਿਸ਼ਾਨਾ ਹੈ ।

ਪ੍ਰਸ਼ਨ 2.
ਵਿਹਲੇ ਸਮੇਂ ਦੀ ਯੋਗ ਵਰਤੋਂ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ? ਸੰਖੇਪ ਕਰ ਕੇ ਲਿਖੋ । (How you would utilize the Leisure time properly ? Discuss briefly.)
ਉੱਤਰ-
ਕਿਸੇ ਨੇ ਠੀਕ ਹੀ ਕਿਹਾ ਹੈ ਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ ( An idle brain is a devil’s workshop) ਇਹ ਅਕਸਰ ਵਧਿਆ ਗਿਆ ਹੈ ਕਿ ਬੇਕਾਰ ਆਦਮੀ ਨੂੰ ਸ਼ਹਾਦਤਾਂ ਹੀ ਸੁੱਝਦੀਆਂ ਹਨ । ਕਈ ਵਾਰ ਤਾਂ ਉਹ ਅਜਿਹੇ ਗ਼ਲਤ ਕੰਮ ਕਰਨ ਲਗਦਾ ਹੈ, ਜਿਨ੍ਹਾਂ ਨੂੰ ਸਮਜਿਕ ਅਤੇ ਨੈਤਿਕ ਦ੍ਰਿਸ਼ਟੀ ਤੋਂ ਉੱਚਿਤ ਨਹੀਂ ਠਹਿਰਾਇਆ ਜਾ ਸਕਦਾ । ਇਸ ਦਾ ਕਾਰਨ ਇਹ ਹੈ ਕਿ ਉਸ ਦੇ ਕੋਲ ਫਾਲਤੂ ਸਮਾਂ ਤਾਂ ਹੈ ਪਰ ਉਸ ਨੂੰ ਬਤੀਤ ਕਰਨ ਦਾ ਢੰਗ ਨਹੀਂ ਆਉਂਦਾ ! ਫਾਲਤੂ ਸਮੇਂ ਦਾ ਉੱਚਿਤ ਪ੍ਰਯੋਗ ਨਾ ਹੋਣ ਦੇ ਕਾਰਨ ਉਸ ਦਾ ਦਿਮਾਗ ਕੁਰੀਤੀਆਂ ਵਿਚ ਫਸ ਜਾਂਦਾ ਹੈ ਅਤੇ ਕਈ ਵਾਰ ਅਨੇਕਾਂ ਉਲਝਣਾਂ ਵਿਚ ਉਲਝ ਕੇ ਰਹਿ ਜਾਂਦਾ ਹੈ ਜਿਨ੍ਹਾਂ ਵਿਚੋਂ ਬਾਹਰ ਨਿਕਲਣਾ ਉਸ ਦੇ ਵੱਸ ਤੋਂ ਬਾਹਰ ਹੁੰਦਾ ਹੈ ।

ਜੇ ਵਿਅਕਤੀ ਇਸ ਫਾਲਤੂ ਸਮੇਂ ਦੀ ਠੀਕ ਵਰਤੋਂ ਕਰਨਾ ਜਾਣਦਾ ਹੋਵੇ ਤਾਂ ਉਹ ਜੀਵਨ ਵਿਚ ਉੱਚ ਸਿਖਰਾਂ ਨੂੰ ਛੂਹ ਸਕਦਾ ਹੈ : ਸੰਸਾਰ ਵਿਚ ਅਨੇਕਾਂ ਖੋਜਾਂ ਉਹਨਾਂ ਵਿਅਕਤੀਆਂ ਨੇ ਕੀਤੀਆਂ ਜੋ ਫਾਲਤੂ ਸਮੇਂ ਨੂੰ ਕੁਸ਼ਲ ਢੰਗ ਨਾਲ ਬਤੀਤ ਕਰਨ ਦੀ ਕਲਾ ਤੋਂ ਜਾਣੂ ਸਨ । ਇਸ ਤਰ੍ਹਾਂ ਸੰਸਾਰ ਦੀਆਂ ਅਨੇਕ ਖੋਜਾਂ ਫਾਲਤੂ ਸਮੇਂ ਦੀਆਂ ਹੀ ਦੇਣਾਂ ਹਨ ! ਜੇ ਬੱਚਿਆਂ ਦੇ ਫਾਲਤੂ ਸਮੇਂ ਦੇ ਬਤੀਤ ਕਰਨ ਲਈ ਕੋਈ ਉੱਚਿਤ ਪ੍ਰਬੰਧ ਨਾ ਹੋਵੇ ਤਾਂ ਉਹ ਬੁਰੀਆਂ ਆਦਤਾਂ ਦਾ ਸ਼ਿਕਾਰ ਹੋ ਜਾਣਗੇ । ਇਸ ਤਰ੍ਹਾਂ ਸਮਾਜ ‘ਤੇ ਬੋਝ ਦੇ ਨਾਲ-ਨਾਲ ਇਸ ਦੇ ਲਈ ਕਲੰਕ ਵੀ ਬਣ ਜਾਣਗੇ । ਇਸ ਲਈ ਉਹਨਾਂ ਦੇ ਫਾਲਤੂ ਸਮੇਂ ਦੇ ਉੱਚਿਤ ਪ੍ਰਯੋਗ ਦੀ ਚੰਗੀ ਵਿਵਸਥਾ ਕਰਨੀ ਚਾਹੀਦੀ ਹੈ । ਸਕੂਲਾਂ, ਕਾਲਜਾਂ, ਪੰਚਾਇਤਾਂ ਜਾਂ ਨਰਪਾਲਿਕਾਵਾਂ ਜਾਂ ਸਰਕਾਰ ਨੂੰ ਚੰਗੇ ਖੇਡ ਦੇ ਮੈਦਾਨਾਂ ਅਤੇ ਖੇਡ ਦੇ ਸਾਮਾਨ ਦਾ ਪੂਰਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਕਿ ਬੱਚੇ ਖੇਡਾਂ ਵਿਚ ਭਾਗ ਲੈ ਕੇ ਆਪਣੇ ਖ਼ਾਲੀ ਸਮੇਂ ਦਾ ਉੱਚਿਤ ਪ੍ਰਯੋਗ ਕਰ ਸਕਣ ! ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਫਾਲਤੂ ਸਮੇਂ ਦੇ ਪ੍ਰਭਾਵਸ਼ਾਲੀ ਉਪਯੋਗ ਦਾ ਸਰਵ-ਉੱਤਮ ਸਾਧਨ ਖੇਡਾਂ ਹਨ :

ਪ੍ਰਸ਼ਨ 3.
ਖੇਡਾਂ ਚੰਗੇ ਲੀਡਰ ਬਣਾਉਂਦੀਆਂ ਹਨ । ਕਿਵੇਂ ? (Game and Sports produced a good Leader. How ?)
ਉੱਤਰ-
ਖੇਡਾਂ ਵਿਅਕਤੀ ਵਿਚ ਚੰਗੀ ਅਗਵਾਈ ਦੇ ਗੁਣ ਪੈਦਾ ਕਰਦੀਆਂ ਹਨ । ਸਰੀਰਕ ਸਿੱਖਿਆ ਦਾ ਖੇਤਰ ਬਹੁਤ ਹੀ ਵਿਸ਼ਾਲ ਹੈ ! ਖੇਡਾਂ ਵਿਚ ਇਕ ਖਿਡਾਰੀ ਨੂੰ ਕਈ ਅਜਿਹੇ ਮੌਕੇ ਮਿਲਦੇ ਹਨ, ਜਦੋਂ ਸਾਨੂੰ ਟੀਮ ਦੇ ਕਪਤਾਨ, ਸੈਕਟਰੀ, ਰੈਫ਼ਰੀ ਜਾਂ ਅੰਪਾਇਰ ਦੀ ਭੂਮਿਕਾ ਨਿਭਾਉਣੀ ਪੈਂਦੀ ਹੈ । ਇਹਨਾਂ ਹਾਲਤਾਂ ਵਿਚ ਉਹ ਆਪਣੀ ਯੋਗਤਾ ਦੇ ਅਨੁਸਾਰ ਆਚਰਨ ਕਰਦਾ ਹੈ । ਇਕ ਕਪਤਾਨ ਦੇ ਰੂਪ ਵਿਚ ਉਹ ਆਪਣੀ ਟੀਮ ਦੇ ਖਿਡਾਰੀਆਂ ਨੂੰ ਸਮੇਂ-ਸਮੇਂ ‘ਤੇ ਨਿਰਦੇਸ਼ ਦੇ ਕੇ ਉਹਨਾਂ ਨੂੰ ਠੀਕ ਢੰਗ ਨਾਲ ਅਤੇ ਪੂਰਨ ਭਰੋਸੇ ਦੇ ਨਾਲ ਖੇਡਣ ਦੀ ਪ੍ਰੇਰਣਾ ਦਿੰਦਾ ਹੈ ।

ਇਕ ਰੈਫ਼ਰੀ ਜਾਂ ਅੰਪਾਇਰ ਦੇ ਰੂਪ ਵਿਚ ਉਹ ਨਿਰਪੱਖ ਰੁਪ ਨਾਲ ਉੱਚਿਤ ਫ਼ੈਸਲਾ ਦਿੰਦਾ ਹੈ । ਸੈਕਟਰੀ ਦੇ ਰੂਪ ਵਿਚ ਉਹ ਟੀਮ ਦਾ ਠੀਕ ਤਰ੍ਹਾਂ ਗਠਨ ਅਤੇ ਸੰਚਾਲਨ ਕਰਦਾ ਹੈ । ਇਸ ਤਰ੍ਹਾਂ ਉਹਨਾਂ ਵਿਚ ਇਕ ਸਫ਼ਲ ਅਤੇ ਚੰਗੇ ਨੇਤਾ ਦੇ ਗੁਣ ਪੈਦਾ ਹੋ ਜਾਂਦੇ ਹਨ । ਇਕ ਨੇਤਾ ਵਿਚ ਚੰਗੇ ਚਰਿੱਤਰਿਕ ਗੁਣਾਂ ਦਾ ਹੋਣਾ ਜ਼ਰੂਰੀ ਹੈ । ਉਸ ਵਿਚ ਆਗਿਆਪਾਲਣ, ਸਮੇਂ ਦੀ ਪਾਬੰਦੀ, ਸਭ ਨਾਲ ਸਮਾਨ ਵਿਵਹਾਰ, ਪੀਪ, ਹਮਦਰਦੀ, ਸਹਿਣਸ਼ੀਲਤਾ ਆਦਿ ਗੁਣ ਵਧੇਰੇ ਮਾਤਰਾ ਵਿਚ ਹੋਣੇ ਚਾਹੀਦੇ ਹਨ | ਇਹ ਸਭ ਗੁਣ ਉਹ ਖੇਡ ਦੇ ਮੈਦਾਨ ਵਿਚੋਂ ਗ੍ਰਹਿਣ ਕਰ ਸਕਦਾ ਹੈ । ਇਕ ਨੇਤਾ ਨੂੰ ਆਪਣੇ ਆਲੇ-ਦੁਆਲੇ ਦੇ ਲੋਕਾਂ ਦੇ ਨਾਲ ਸਦਭਾਵਨਾ ਨਾਲ ਰਹਿਣਾ ਚਾਹੀਦਾ ਹੈ । ਖੇਡਾਂ ਉਸ ਵਿਚ ਇਹ ਗੁਣ ਵਿਕਸਿਤ ਕਰਦੀਆਂ ਹਨ ।

ਜਦੋਂ ਇਕ ਖਿਡਾਰੀ ਹੋਰ ਥਾਂਵਾਂ ਦੇ ਖਿਡਾਰੀਆਂ ਦੇ ਨਾਲ ਮਿਲ-ਜੁਲ ਕੇ ਖੇਡਦਾ ਹੈ, ਉਹ ਉਹਨਾਂ ਦੇ ਸੁਭਾਅ ਅਤੇ ਸੱਭਿਅਤਾ ਤੋਂ ਚੰਗੀ ਤਰ੍ਹਾਂ ਜਾਣੂ ਹੋ ਜਾਂਦਾ ਹੈ । ਉਸ ਵਿਚ ਉਹਨਾਂ ਦੇ ਪ੍ਰਤੀ ਸਦਭਾਵਨਾ ਉਤਪੰਨ ਹੋ ਜਾਂਦੀ ਹੈ । ਇਹ ਸਦਭਾਵਨਾ ਹੀ ਇਕ ਨੇਤਾ ਦਾ । ਮਹੱਤਵਪੂਰਨ ਗੁਣ ਹੈ । ਇਕ ਨੇਤਾ ਚੁਸਤ ਅਤੇ ਫੁਰਤੀਲਾ ਹੋਣਾ ਚਾਹੀਦਾ ਹੈ । ਖੇਡਾਂ ਵਿਚ ਭਾਗ ਲੈਣ ਨਾਲ ਇਕ ਵਿਅਕਤੀ ਵਿਚ ਚੁਸਤੀ ਅਤੇ ਫੁਰਤੀ ਆਉਂਦੀ ਹੈ । ਇਸ ਤਰ੍ਹਾਂ ਖੇਡਾਂ ਚੰਗੇ ਨੇਤਾਵਾਂ ਦੇ ਨਿਰਮਾਣ ਵਿਚ ਵਿਸ਼ੇਸ਼ ਯੋਗਦਾਨ ਦਿੰਦੀਆਂ ਹਨ ।

PSEB 9th Class Physical Education Solutions Chapter 1 ਸਰੀਰਕ ਸਿੱਖਿਆ-ਇਸ ਦੇ ਗੁਣ ਅਤੇ ਮੰਤਵ

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Questions with Long Answers)

ਪ੍ਰਸ਼ਨ 1.
ਸਰੀਰਕ ਸਿੱਖਿਆ ਦੇ ਮੁੱਖ ਉਦੇਸ਼ ਕਿਹੜੇ-ਕਿਹੜੇ ਹਨ ? (Describe the main objectives of Physical Education.)
ਉੱਤਰ-
ਸਰੀਰਕ ਸਿੱਖਿਆ ਦੇ ਉਦੇਸ਼ (Objectives of Physical Education)ਕਿਸੇ ਵੀ ਕੰਮ ਨੂੰ ਆਰੰਭ ਕਰਨ ਤੋਂ ਪਹਿਲਾਂ ਉਸ ਦੇ ਉਦੇਸ਼ ਸਿੱਖ ਲੈਣਾ ਜ਼ਰੂਰੀ ਹੈ । ਬਿਨਾਂ ਉਦੇਸ਼ ਦੇ ਕੀਤਾ ਗਿਆ ਕੰਮ ਲੱਸੀ ਨੂੰ ਰਿੜਕਣ ਦੇ ਸਮਾਨ ਹੈ । ਉਦੇਸ਼ ਨਿਸਚਿਤ ਕਰ ਲੈਣ ਨਾਲ ਸਾਡੇ ਯਤਨਾਂ ਨੂੰ ਉਤਸ਼ਾਹ ਮਿਲਦਾ ਹੈ ਅਤੇ ਉਸ ਕੰਮ ਨੂੰ ਕਰਨ ਲਈ ਲਾਈ ਗਈ ਸ਼ਕਤੀ ਫ਼ਜ਼ੂਲ ਨਹੀਂ ਜਾਂਦੀ । ਅੱਜ ਤਾਂ ਸਰੀਰਕ ਸਿੱਖਿਆ ਦੇ ਉਦੇਸ਼ਾਂ ਦੀ ਜਾਣਕਾਰੀ ਪ੍ਰਾਪਤ ਕਰਨਾ ਤਾਂ ਹੋਰ ਵੀ ਜ਼ਰੂਰੀ ਹੋ ਗਿਆ ਹੈ, ਕਿਉਂਕਿ ਹੁਣ ਤਾਂ ਸਕੂਲਾਂ ਵਿਚ ਇਕ ਵਿਸ਼ੇ (Subject) ਦੇ ਰੂਪ ਵਿਚ ਇਸ ਦਾ ਅਧਿਐਨ ਕੀਤਾ ਜਾਂਦਾ ਹੈ ।

ਸਾਧਾਰਨ ਤੌਰ ਤੇ ਸਰੀਰਕ ਸਿੱਖਿਆ ਦੇ ਹੇਠ ਲਿਖੇ ਉਦੇਸ਼ ਹਨ –

  • ਸਰੀਰਕ ਵਾਧਾ ਅਤੇ ਵਿਕਾਸ (Physical Growth and Development)
  • ਮਾਨਸਿਕ ਵਿਕਾਸ (Mental Development)
  • ਸਮਾਜਿਕ ਵਿਕਾਸ (Social Development)
  • ਚਰਿੱਤਰ ਨਿਰਮਾਣ ਜਾਂ ਨੈਤਿਕ ਵਿਕਾਸ (Formation of character or Moral Development)
  • ਨਾੜੀਆਂ ਅਤੇ ਮਾਸ ਪੇਸ਼ੀਆਂ ਵਿਚ ਇਕਸਾਰਤਾ (Neuro-muscular Co-ordination)
  • ਬਿਮਾਰੀਆਂ ਤੋਂ ਬਚਾਉ (Prevention of Diseases) |

1. ਸਰੀਰਕ ਵਾਧਾ ਅਤੇ ਵਿਕਾਸ (Physical Growth and Developmentਚੰਗਾ, ਸਫਲ ਅਤੇ ਸੁਖੀ ਜੀਵਨ ਬਤੀਤ ਕਰਨ ਦੇ ਲਈ ਮਜ਼ਬੂਤ, ਸੁਡੌਲ ਅਤੇ ਤੰਦਰੁਸਤ ਸਰੀਰ ਦਾ ਹੋਣਾ ਅਤਿ ਜ਼ਰੂਰੀ ਹੈ । ਸਾਡੇ ਸਰੀਰ ਦਾ ਨਿਰਮਾਣ ਮਜ਼ਬੂਤ ਹੱਡੀਆਂ ਨਾਲ ਹੋਇਆ ਹੈ । ਇਸ ਵਿਚ ਕੰਮ ਕਰਨ ਵਾਲੇ ਸਭ ਅੰਗ ਉੱਚਿਤ ਰੂਪ ਨਾਲ ਆਪਣੇ ਕਰਤੱਵ ਦਾ ਪਾਲਣ ਕਰ ਰਹੇ ਹਨ । ਸਰੀਰ ਦੇ ਅੰਗਾਂ ਦਾ ਠੀਕ ਪ੍ਰਕਾਰ ਨਾਲ ਕੰਮ ਕਰਦੇ ਰਹਿਣ ਨਾਲ ਹੀ ਸਰੀਰ ਦਾ ਲਗਾਤਾਰ ਵਿਕਾਸ ਹੁੰਦਾ ਹੈ । ਇਸ ਦੇ ਉਲਟ ਇਹਨਾਂ ਦੇ ਚੰਗੀ ਤਰ੍ਹਾਂ ਕੰਮ ਨਾ ਕਰਨ ਨਾਲ ਸਰੀਰਕ ਵਿਕਾਸ ਵੀ ਰੁਕ ਜਾਂਦਾ ਹੈ । ਇਸ ਤਰ੍ਹਾਂ ਸਰੀਰਕ ਵਾਧੇ ਦੇ ਉਦੇਸ਼ ਦੀ ਪ੍ਰਾਪਤੀ ਦੇ ਲਈ ਸਰੀਰਕ ਸਿੱਖਿਆ ਸੁਖ ਭਰਿਆ ਵਾਤਾਵਰਨ ਦਿੰਦੀ ਹੈ ।

2. ਮਾਨਸਿਕ ਵਿਕਾਸ (Mental Development)-ਸਰੀਰਕ ਵਿਕਾਸ ਦੇ ਨਾਲ-ਨਾਲ ਮਾਨਸਿਕ ਵਿਕਾਸ ਦੀ ਵੀ ਜ਼ਰੂਰਤ ਹੈ | ਸਰੀਰਕ ਸਿੱਖਿਆ ਅਜਿਹੀਆਂ ਕਿਰਿਆਵਾਂ ਪ੍ਰਦਾਨ ਕਰਦੀ ਹੈ, ਜੋ ਵਿਅਕਤੀ ਦੇ ਦਿਮਾਗ਼ ਨੂੰ ਉਤੇਜਿਤ ਕਰਦੀਆਂ ਹਨ । ਉਦਾਹਰਨ ਦੇ ਤੌਰ ਤੇ ਬਾਸਕਟਬਾਲ ਦੀ ਖੇਡ ਵਿਚ ਇਕ ਟੀਮ ਦੇ ਖਿਡਾਰੀਆਂ ਨੂੰ ਵਿਰੋਧੀ ਟੀਮ ਦੇ ਖਿਡਾਰੀਆਂ ਤੋਂ ਗੇਂਦ (ਬਾਲ) ਨੂੰ ਬਚਾ ਕੇ ਰੱਖਣਾ ਹੁੰਦਾ ਹੈ ਅਤੇ ਇਸ ਦੇ ਨਾਲ-ਨਾਲ ਆਪਣਾ ਨਿਸ਼ਾਨਾ ਵੀ ਵੇਖਣਾ ਪੈਂਦਾ ਹੈ|

ਆਪਣੀ ਸ਼ਕਤੀ ਦਾ ਅੰਦਾਜ਼ਾ ਲਾ ਕੇ ਬਾਲ ਨੂੰ ਉੱਪਰ ਲੱਗੀ ਬਾਸਕਟ ਵਿਚ ਵੀ ਪਾਉਣਾ ਹੁੰਦਾ ਹੈ । ਕੋਈ ਵੀ ਖਿਡਾਰੀ ਜੋ ਸਰੀਰਕ ਰੂਪ ਨਾਲ ਰਿਸ਼ਟ-ਪੁਸ਼ਟ ਹੈ ਪਰ ਮਾਨਸਿਕ ਤੰਦਰੁਸਤ ਸਰੀਰ ਤੰਦਰੁਸਤ ਮਨ . ਰੂਪ ਨਾਲ ਵਿਕਸਿਤ ਨਹੀਂ ਹੈ, ਕਦੇ ਵੀ ਚੰਗਾ ਖਿਡਾਰੀ ਨਹੀਂ ਬਣ ਸਕਦਾ । ਸਰੀਰਕ ਸਿੱਖਿਆ ਮਾਨਸਿਕ ਵਿਕਾਸ ਦੇ ਲਈ ਉੱਚਿਤ ਵਾਤਾਵਰਨ ਪ੍ਰਦਾਨ ਕਰਦੀ ਹੈ । ਇਸ ਲਈ ਖੇਡਾਂ ਵਿਚ ਭਾਗ ਲੈਣ ਵਾਲੇ ਵਿਅਕਤੀ ਦਾ ਸਰੀਰਕ ਵਿਕਾਸ ਦੇ ਨਾਲ-ਨਾਲ ਮਾਨਸਿਕ ਵਿਕਾਸ ਵੀ ਹੋ ਜਾਂਦਾ ਹੈ |

ਅਕਸਰ ਸਰੀਰਕ ਰੂਪ ਨਾਲ ਅਸਵਸਥ ਅਤੇ ਮਾਨਸਿਕ ਰੂਪ ਨਾਲ ਸੁਸਤ ਵਿਅਕਤੀ ਬਹੁਤ ਹੀ ਭਾਵੁਕ ਹੋ ਜਾਂਦੇ ਹਨ । ਉਹ ਜੀਵਨ ਦੀਆਂ ਸਾਧਾਰਨ ਸਮੱਸਿਆਵਾਂ ਨੂੰ ਹਾਸੇ-ਮਜ਼ਾਕ ਵਿਚ ਸੁਲਝਾ ਲੈਣ ਦੀ ਥਾਂ ਤੇ ਉਹਨਾਂ ਵਿਚ ਉਲਝ ਕੇ ਰਹਿ ਜਾਂਦੇ ਹਨ ਉਹ ਆਪਣੀ ਖ਼ੁਸ਼ੀ, ਗਮੀ, ਪਸੰਦ ਅਤੇ ਨਫ਼ਰਤ ਨੂੰ ਜ਼ਰੂਰਤ ਤੋਂ ਕਿਤੇ ਵੱਧ ਮਹੱਤਵ ਦੇਣ ਲੱਗਦੇ ਹਨ । ਇਸ ਤਰ੍ਹਾਂ ਉਹ ਆਪਣਾ ਕੀਮਤੀ ਸਮਾਂ ਅਤੇ ਸ਼ਕਤੀ ਫ਼ਜ਼ੂਲ ਹੀ ਗੁਆ ਦਿੰਦੇ ਹਨ । ਇਸ ਤਰ੍ਹਾਂ ਉਹ ਕਿਸੇ ਮਹਾਨ ਸਫਲਤਾ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ । ਸਰੀਰਕ ਸਿੱਖਿਆ ਇਹਨਾਂ ਭਾਵਨਾਵਾਂ ਤੇ ਕਾਬੂ ਪਾਉਣ ਤੇ ਕੰਟਰੋਲ ਰੱਖਣ ਦੀ ਕਲਾ ਸਿਖਾਉਂਦੀ ਹੈ।
PSEB 9th Class Physical Education Solutions Chapter 1 ਸਰੀਰਕ ਸਿੱਖਿਆ-ਇਸ ਦੇ ਗੁਣ ਅਤੇ ਮੰਤਵ 1
3. ਸਮਾਜਿਕ ਵਿਕਾਸ (Social Development)-ਸਰੀਰਕ ਸਿੱਖਿਆ ਵਿਅਕਤੀ ਨੂੰ ਆਪਣੇ ਆਲੇ-ਦੁਆਲੇ ਦੇ ਲੋਕਾਂ ਦੇ ਨਾਲ ਚੰਗੀ ਭਾਵਨਾ ਨਾਲ ਰਹਿਣ ਦੀ ਸਿੱਖਿਆ ਪ੍ਰਦਾਨ ਕਰਦੀ ਹੈ । ਜਦੋਂ ਇਕ ਵਿਅਕਤੀ ਵੱਖ-ਵੱਖ ਥਾਂਵਾਂ ਦੇ ਖਿਡਾਰੀਆਂ ਦੇ ਨਾਲ ਮਿਲ ਕੇ ਖੇਡਦਾ ਹੈ ਤਾਂ ਸਮਾਜਿਕ ਵਿਕਾਸ ਦਾ ਚੰਗਾ ਵਾਤਾਵਰਨ ਪੈਦਾ ਹੋ ਜਾਂਦਾ ਹੈ । ਹਰੇਕ ਖਿਡਾਰੀ ਹੋਰ ਖਿਡਾਰੀਆਂ ਦੇ ਸੁਭਾਅ, ਰਸਮ-ਰਿਵਾਜ, ਪਹਿਰਾਵਾ, ਸੱਭਿਅਤਾ ਅਤੇ ਸੰਸਕ੍ਰਿਤੀ ਤੋਂ ਚੰਗੀ ਤਰ੍ਹਾਂ ਜਾਣੂ ਹੋ ਜਾਂਦਾ ਹੈ | ਕਈ ਵਾਰ ਦੂਸਰਿਆਂ ਦੀਆਂ ਚੰਗੀਆਂ ਗੱਲਾਂ ਅਤੇ ਗੁਣ ਗ੍ਰਹਿਣ ਕਰ ਲਏ ਜਾਂਦੇ ਹਨ । ਵੇਖਣ ਵਿਚ ਆਇਆ ਹੈ ਕਿ ਯੂਨੀਵਰਸਿਟੀ, ਰਾਜ, ਰਾਸ਼ਟਰੀ ਅੰਤਰ-ਰਾਸ਼ਟਰੀ ਪੱਧਰਾਂ ਤੇ ਖੇਡ ਮੁਕਾਬਲਿਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ । ਇਸ ਦਾ ਮੁੱਖ ਉਦੇਸ਼ ਲੋਕਾਂ ਵਿਚ ਪ੍ਰੇਮ ਅਤੇ ਆਦਰ ਦੀਆਂ ਭਾਵਨਾਵਾਂ ਦਾ ਵਿਕਾਸ ਕਰਨਾ ਹੁੰਦਾ ਹੈ ।

4. ਚਰਿੱਤਰ ਨਿਰਮਾਣ ਅਤੇ ਨੈਤਿਕ ਵਿਕਾਸ (Character Formation and Moral Development)-ਖੇਡ ਦਾ ਮੈਦਾਨ ਚਰਿੱਤਰ-ਨਿਰਮਾਣ ਦੀ ਪਾਠਸ਼ਾਲਾ ਹੈ । ਇਸ ਦਾ ਕਾਰਨ ਇਹ ਹੈ ਕਿ ਖੇਡ ਦੇ ਮੈਦਾਨ ਵਿਚ ਹੀ ਵਿਅਕਤੀ ਆਲੇ-ਦੁਆਲੇ ਦੇ ਨਿਯਮਾਂ ਨੂੰ ਨਿਭਾਉਂਦੇ ਹਨ । ਇੱਥੇ ਹੀ ਉਹ ਚੰਗਾ ਜੀਵਨ ਬਤੀਤ ਕਰਨ ਦੀ ਕਲਾ ਸਿੱਖਦੇ ਹਨ ਅਤੇ ਸੁਲਝੇ ਹੋਏ ਇਨਸਾਨ ਬਣ ਜਾਂਦੇ ਹਨ । ਖੇਡ ਖੇਡਦੇ ਸਮੇਂ ਜੇ ਰੈਫ਼ਰੀ ਕੋਈ ਅਜਿਹਾ ਫ਼ੈਸਲਾ ਦੇ ਦਿੰਦਾ ਹੈ, ਜੋ ਉਹਨਾਂ ਨੂੰ ਪਸੰਦ ਨਹੀਂ ਤਾਂ ਵੀ ਉਹ ਖੇਡ ਜਾਰੀ ਰੱਖਦੇ ਹਨ ਅਤੇ ਕੋਈ ਬੁਰਾ ਵਿਹਾਰ ਨਹੀਂ ਕਰਦੇ । ਖੇਡ ਦੇ ਮੈਦਾਨ ਵਿਚ ਹੀ ਆਗਿਆ ਪਾਲਣ, ਅਨੁਸ਼ਾਸਨ, ਪ੍ਰੇਮ ਅਤੇ ਦੁਸਰਿਆਂ ਨਾਲ ਸਹਿਯੋਗ ਆਦਿ ਗੁਣ ਸਿੱਖੇ ਜਾਂਦੇ ਹਨ । ਇਸ ਤਰ੍ਹਾਂ ਹਰੇਕ ਵਿਅਕਤੀ ਦਾ ਚਰਿੱਤਰ-ਨਿਰਮਾਣ ਅਤੇ ਨੈਤਿਕ-ਵਿਕਾਸ ਹੁੰਦਾ ਹੈ ।

5. ਨਾੜੀਆਂ ਅਤੇ ਮਾਸ-ਪੇਸ਼ੀਆਂ ਵਿਚ ਇਕਸਾਰਤਾ (Neuro-muscular Coordination-ਸਾਡੀਆਂ ਹਰ ਰੋਜ਼ ਦੀਆਂ ਕਿਰਿਆਵਾਂ ਸੁਚੱਜੇ ਢੰਗ ਨਾਲ ਪੂਰਾ ਕਰਨ ਲਈ ਜ਼ਰੂਰੀ ਹੈ ਕਿ ਨਾੜੀਆਂ ਅਤੇ ਮਾਸ-ਪੇਸ਼ੀਆਂ ਵਿਚ ਇਕਸਾਰਤਾ ਪੈਦਾ ਹੋਵੇ ਤੇ ਸਰੀਰਕ ਸਿੱਖਿਆ ਇਹਨਾਂ ਵਿਚ ਇਕਸਾਰਤਾ ਪੈਦਾ ਕਰਨ ਵਿਚ ਮਦਦ ਕਰਦੀ ਹੈ :

6. ਬਿਮਾਰੀਆਂ ਤੋਂ ਬਚਾਉ Prevention of Diseases) – ਸਰੀਰਕ ਸਿੱਖਿਆ ਦਾ ਉਦੇਸ਼ ਵਿਦਿਆਰਥੀਆਂ ਨੂੰ ਬਿਮਾਰੀਆਂ ਤੋਂ ਬਚਾਉਣਾ ਵੀ ਹੈ । ਬਹੁਤ ਸਾਰੀਆਂ ਬਿਮਾਰੀਆਂ ਅਗਿਆਨਤਾ ਦੇ ਕਾਰਨ ਲੱਗ ਜਾਂਦੀਆਂ ਹਨ ! ਸਰੀਰਕ ਸਿੱਖਿਆ ਦਾ ਉਦੇਸ਼ ਬੱਚਿਆਂ ਨੂੰ ਬਿਮਾਰੀਆਂ ਤੋਂ ਬਚ ਸਕਦੇ ਹਨ । ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਸਰੀਰਕ ਸਿੱਖਿਆ ਮਨੁੱਖ ਦੇ ਸਰਵ-ਪੱਖੀ ਵਿਕਾਸ ਲਈ, ਨਾਗਰਿਕਤਾ ਲਈ ਮਨੁੱਖੀ ਭਾਵਨਾਵਾਂ ਦੇ ਨਿਰਮਾਣ ਅਤੇ ਰਾਸ਼ਟਰੀ ਏਕਤਾ ਲਈ ਬਹੁਤ ਹੀ ਉਪਯੋਗੀ ਹੈ

ਪ੍ਰਸ਼ਨ 2.
ਹਾਕੀ ਦੇ ਖੇਡ ਮੈਦਾਨ ਵਿਚ ਤੁਸੀਂ ਕਿਹੜੇ-ਕਿਹੜੇ ਸਰੀਰਕ ਸਿੱਖਿਆ ਦੇ ਉਦੇਸ਼ ਹਿਣ ਕਰਦੇ ਹੋ ? (Discuss the various objectives which you attain in the field of Hockey ?)
ਉੱਤਰ-
ਹਾਕੀ ਦਾ ਮੈਦਾਨ ਵੀ ਇਕ ਤਰ੍ਹਾਂ ਦੀ ਪਾਠਸ਼ਾਲਾ ਹੈ, ਜਿੱਥੇ ਵਿਦਿਆਰਥੀ ਸਰੀਰਕ ਸਿੱਖਿਆ ਦੇ ਬਹੁਤ ਸਾਰੇ ਗੁਣ ਪ੍ਰਾਪਤ ਕਰਦਾ ਹੈ ਜਿਨ੍ਹਾਂ ਨਾਲ ਉਹ ਜੀਵਨ ਵਿਚ ਉੱਨਤੀ ਦੀ ਉੱਚ ਸਿਖਰ ਤੇ ਪਹੁੰਚਦਾ ਹੈ ਅਤੇ ਜੀਵਨ ਦਾ ਹਰ ਪੱਖ ਨਾਲ ਭਰਪੂਰ ਆਨੰਦ ਉਠਾਉਂਦਾ ਹੈ ।

ਹਾਕੀ ਦੇ ਖੇਡ ਦੇ ਮੈਦਾਨ ਵਿਚ ਅਸੀਂ ਹੇਠ ਲਿਖੇ ਸਰੀਰਕ ਸਿੱਖਿਆ ਦੇ ਗੁਣਾਂ ਨੂੰ ਗ੍ਰਹਿਣ ਕਰਦੇ ਹਾਂ –
1. ਸਹਿਨਸ਼ੀਲਤਾ (Toleration)-ਖੇਡ ਦੇ ਮੈਦਾਨ ਵਿਚ ਅਸੀਂ ਸਹਿਨਸ਼ੀਲਤਾ ਦਾ ਪਾਠ ਪੜ੍ਹਦੇ ਹਾਂ । ਉਂਝ ਤਾਂ ਸਭ ਖਿਡਾਰੀ ਚਾਹੁੰਦੇ ਹਨ ਕਿ ਜਿੱਤ ਉਹਨਾਂ ਦੀ ਟੀਮ ਦੀ ਹੀ ਹੋਵੇ, ਪਰ ਕਈ ਵਾਰ ਲੱਖ ਚਾਹੁਣ ਤੇ ਵੀ ਵਿਰੋਧੀ ਟੀਮ ਦੀ ਜਿੱਤ ਹੋ ਜਾਂਦੀ ਹੈ । ਅਜਿਹੀ ਸਥਿਤੀ ਵਿਚ ਹਾਕੀ ਦੀ ਟੀਮ ਦੇ ਖਿਡਾਰੀ ਦਿਲ ਛੱਡ ਕੇ ਨਹੀਂ ਬੈਠ ਜਾਂਦੇ ਸਗੋਂ ਆਪਣਾ ਮਨੋਬਲ ਉੱਚਾ ਰੱਖਦੇ ਹਨ । ਉਹ ਹਾਰ-ਜਿੱਤ ਨੂੰ ਇਕੋ ਜਿਹਾ ਹੀ ਸਮਝਦੇ ਹਨ । ਇਸ ਤਰ੍ਹਾਂ ਖੇਡ ਦੇ ਮੈਦਾਨ ਵਿਚ ਵਿਦਿਆਰਥੀਆਂ ਨੂੰ ਸਹਿਨਸ਼ੀਲਤਾ ਦੀ ਵਿਹਾਰਿਕ ਟਰੇਨਿੰਗ ਮਿਲਦੀ ਹੈ ।

2. ਅਨੁਸ਼ਾਸਨ (Discipline) -ਖੇਡ ਦੇ ਮੈਦਾਨ ਵਿਚ ਖਿਡਾਰੀ ਅਨੁਸ਼ਾਸਨ ਵਿਚ ਰਹਿਣ ਦੀ ਕਲਾ ਸਿੱਖਦੇ ਹਨ । ਉਹਨਾਂ ਨੂੰ ਪਤਾ ਲਗਦਾ ਹੈ ਕਿ ਅਨੁਸ਼ਾਸਨ ਹੀ ਸਫਲਤਾ ਦੀ ਕੁੰਜੀ ਹੈ । ਉਹ ਖੇਡ ਵਿਚ ਭਾਗ ਲੈਂਦੇ ਸਮੇਂ ਅਨੁਸ਼ਾਸਨ ਦਾ ਪਾਲਣ ਕਰਦੇ ਹਨ । ਉਹ ਆਪਣੇ ਕਪਤਾਨ ਦੀ ਆਗਿਆ ਮੰਨਦੇ ਹਨ ਅਤੇ ਰੈਫ਼ਰੀ ਦੇ ਨਿਰਣਿਆਂ ਨੂੰ ਖ਼ੁਸ਼ੀ ਨਾਲ ਕਬੂਲ ਕਰਦੇ ਹਨ । ਖੇਡ ਵਿਚ ਹਾਰ ਨੂੰ ਸਾਹਮਣੇ ਸਪੱਸ਼ਟ ਵੇਖਦੇ ਹੋਏ ਵੀ ਉਹ ਕੋਈ ਅਜਿਹਾ ਬੁਰਾ ਵਿਹਾਰ ਨਹੀਂ ਕਰਦੇ ਜਿਨ੍ਹਾਂ ਤੋਂ ਕੋਈ ਉਹਨਾਂ ਨੂੰ ਅਣ-ਅਨੁਸ਼ਾਸਿਤ ਕਹਿ ਸਕੇ ।

3. ਚਰਿੱਤਰ ਵਿਕਾਸ (Character Development)-ਹਾਕੀ ਦੀ ਖੇਡ ਵਿਚ ਭਾਗ ਲੈਣ ਨਾਲ ਵਿਦਿਆਰਥੀਆਂ ਵਿਚ ਸਹਿਯੋਗ, ਪ੍ਰੇਮ, ਸਹਿਨਸ਼ੀਲਤਾ, ਅਨੁਸ਼ਾਸਨ ਆਦਿ ਗੁਣਾਂ ਦਾ ਵਿਕਾਸ ਹੁੰਦਾ ਹੈ, ਜਿਨ੍ਹਾਂ ਨਾਲ ਉਹਨਾਂ ਦੇ ਚਰਿੱਤਰ ਦਾ ਵਿਕਾਸ ਹੁੰਦਾ ਹੈ । ਇਸ ਖੇਡ ਵਿਚ ਭਾਗ ਲੈਣ ਨਾਲ ਉਹਨਾਂ ਵਿਚ ਸਹਿਯੋਗ ਦੀ ਭਾਵਨਾ ਵਿਕਸਿਤ ਹੁੰਦੀ ਹੈ । ਉਹ ਨਿੱਜੀ ਹਿਤਾਂ ਨੂੰ ਸਮੁੱਚੇ ਹਿਤਾਂ ਤੇ ਵਾਰ ਦਿੰਦੇ ਹਨ ।

4. ਸ਼ਖ਼ਸੀਅਤ ਦਾ ਵਿਕਾਸ (Development of Personality)-ਹਾਕੀ ਦੀ ਖੇਡ ਵਿਚ ਭਾਗ ਲੈਣ ਨਾਲ ਵਿਦਿਆਰਥੀਆਂ ਵਿਚ ਕੁੱਝ ਅਜਿਹੇ ਗੁਣ ਉਤਪੰਨ ਹੋ ਜਾਂਦੇ ਹਨ, ਜਿਨ੍ਹਾਂ ਨਾਲ ਉਹਨਾਂ ਦੀ ਸ਼ਖ਼ਸੀਅਤ ਦਾ ਵਿਕਾਸ ਹੋ ਜਾਂਦਾ ਹੈ । ਉਹਨਾਂ ਵਿਚ ਸਹਿਯੋਗ ਅਤੇ ਸਹਿਨਸ਼ੀਲਤਾ ਆਦਿ ਗੁਣ ਵਿਕਸਿਤ ਹੁੰਦੇ ਹਨ ਅਤੇ ਉਹਨਾਂ ਦਾ ਸਰੀਰ ਸੁੰਦਰ ਅਤੇ ਖਿੱਚਵਾਂ ਬਣ ਜਾਂਦਾ ਹੈ ਇਹ ਸਭ ਚੰਗੇ ਵਿਅਕਤੀਤਵ ਦੇ ਚਿੰਨ੍ਹ ਹਨ ।

5. ਚੰਗੇ ਨਾਗਰਿਕ (Good Citizens)-ਹਾਕੀ ਦੀ ਖੇਤ ਦੇ ਰਾਹੀਂ ਖਿਡਾਰੀਆਂ ਵਿਚ ਚੰਗੇ ਨਾਗਰਿਕ ਬਣਨ ਦੇ ਗੁਣ ਪੈਦਾ ਹੁੰਦੇ ਹਨ, ਜਿਵੇਂ ਅਨੁਸ਼ਾਸਨ ਵਿਚ ਰਹਿਣਾ, ਨਿਯਮਾਂ ਦੀ ਪਾਲਣਾ ਕਰਨਾ, ਕਾਨੂੰਨ ਅਤੇ ਹੁਕਮ ਅਨੁਸਾਰ ਚਲਣਾ ਆਦਿ । ਇਹ ਸਾਰੇ ਗੁਣ ਚੰਗੇ ਨਾਗਰਿਕ ਬਣਨ ਵਿਚ ਸਹਾਇਤਾ ਕਰਦੇ ਹਨ :

6. ਸਹਿਯੋਗ (Co-operation) – ਹਾਕੀ ਦੀ ਖੇਡ ਵਿਚ ਭਾਗ ਲੈਣ ਵਾਲਾ ਖਿਡਾਰੀ ਹਰ ਇਕ ਖਿਡਾਰੀ ਦਾ ਕਹਿਣਾ ਮੰਨਦਾ ਹੈ । ਉਹ ਆਪਣੇ ਵਿਚਾਰ ਨੂੰ ਦੂਜਿਆਂ ਤੇ ਜ਼ਬਰਦਸਤੀ ਲਾਗੂ ਨਹੀਂ ਕਰਾਉਂਦਾ ਹੈ, ਸਗੋਂ ਵਿਚਾਰ-ਵਟਾਂਦਰੇ ਦੇ ਰਾਹੀਂ ਖੇਡ ਦੇ ਮੈਦਾਨ ਵਿਚ ਸਾਂਝੀ ਵਿਚਾਰਧਾਰਾ ਬਣਾਉਂਦਾ ਹੈ । ਇਸ ਤਰ੍ਹਾਂ ਸਹਿਯੋਦਾ ਦੀ ਭਾਵਨਾ ਪੈਦਾ ਹੁੰਦੀ ਹੈ ।

7. ਕੋਮੀ ਏਕਤਾ ਦੀ ਭਾਵਨਾ (National Spirit) – ਹਾਕੀ ਦਾ ਖੇਡ ਮੈਦਾਨ ਇਕ ਅਜਿਹੀ ਥਾਂ ਹੈ ਜਿੱਥੇ ਅਸੀਂ ਬਿਨਾਂ ਧਰਮ, ਮਜ਼ਹਬ ਤੇ ਸ਼੍ਰੇਣੀ ਦੇ ਆਧਾਰ ‘ਤੇ ਭਾਗ ਲੈ ਸਕਦੇ ਹਾਂ । ਕੋਈ ਖਿਡਾਰੀ ਖੇਡ ਦੇ ਮੈਦਾਨ ਵਿਚੋਂ ਕਿਸੇ ਖਿਡਾਰੀ ਨੂੰ ਧਰਮ ਦੇ ਆਧਾਰ ‘ਤੇ ਟੀਮ ਵਿਚੋਂ ਬਾਹਰ ਨਹੀਂ ਕੱਢ ਸਕਦਾ । ਇਸ ਤਰ੍ਹਾਂ ਖੇਡ ਦੇ ਮੈਦਾਨ ਵਿਚ ਇਕਸਾਰਤਾ ਤੇ ਕੌਮੀ ਏਕਤਾ ਦੀ ਭਾਵਨਾ ਪੈਦਾ ਹੁੰਦੀ ਹੈ ।

8. ਆਤਮ-ਵਿਸ਼ਵਾਸ ਦੀ ਭਾਵਨਾ (Self-Confidence)-ਹਾਕੀ ਦੇ ਖੇਡ ਮੈਦਾਨ ਵਿਚ ਖਿਡਾਰੀਆਂ ਵਿਚ ਆਤਮ-ਵਿਸ਼ਵਾਸ ਦੀ ਭਾਵਨਾ ਪੈਦਾ ਹੁੰਦੀ ਹੈ ਜਿਵੇਂ ਉਹ ਜਿੱਤ-ਹਾਰ ਨੂੰ ਇਕੋ ਜਿਹਾ ਸਮਝਦੇ ਹਨ। ਉਹ ਹੀ ਖਿਡਾਰੀ ਖੇਡ ਦੇ ਮੈਦਾਨ ਵਿਚ ਸਫਲ ਹੁੰਦਾ ਹੈ, ਜੋ ਹੌਸਲੇ ਅਤੇ ਵਿਸ਼ਵਾਸ ਨਾਲ ਖੇਡੇ । ਇਸ ਤੋਂ ਸਿੱਧ ਹੁੰਦਾ ਹੈ ਕਿ ਹਾਕੀ ਦੀ ਖੇਡ ਦੇ ਰਾਹੀਂ ਖਿਡਾਰੀਆਂ ਵਿਚ ਆਤਮ-ਵਿਸ਼ਵਾਸ ਦੀ ਭਾਵਨਾ ਪੈਦਾ ਹੁੰਦੀ ਹੈ ।

9. ਹਾਰ-ਜਿੱਤ ਨੂੰ ਬਰਾਬਰ ਸਮਝਣ ਦੀ ਭਾਵਨਾ (Spirit of giving equal Importance of Victory of Defeat)-ਹਾਕੀ ਦੀ ਖੇਡ ਦੇ ਰਾਹੀਂ ਖਿਡਾਰੀਆਂ ਵਿਚ ਹਾਰ-ਜਿੱਤ ਇਕੋ ਜਿਹੀ ਸਮਝਣ ਦੀ ਭਾਵਨਾ ਪੈਦਾ ਹੁੰਦੀ ਹੈ । | ਸਾਨੂੰ ਕਦੀ ਵੀ ਵਿਰੋਧੀ ਟੀਮ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਜਾਂ ਜਿੱਤ ਦੀ ਖ਼ੁਸ਼ੀ ‘ਚ ਵਧੇਰੇ ਪਾਗਲ ਨਹੀਂ ਹੋਣਾ ਚਾਹੀਦਾ | ਹਾਰੀ ਹੋਈ ਟੀਮ ਨੂੰ ਹਮੇਸ਼ਾਂ ਉਤਸ਼ਾਹ ਦੇਣਾ ਚਾਹੀਦਾ ਹੈ । ਜੇ ਉਸ ਨੂੰ ਹਾਰ ਹੁੰਦੀ ਹੈ ਤਾਂ ਉਸ ਨੂੰ ਨਿਰਾਸ਼ ਤੇ ਉਤਸ਼ਾਹਹੀਨ ਨਹੀਂ ਹੋਣਾ ਚਾਹੀਦਾ, ਸਗੋਂ ਹੌਸਲਾ ਰੱਖਣਾ ਚਾਹੀਦਾ ਹੈ ।

PSEB 9th Class Physical Education Solutions Chapter 1 ਸਰੀਰਕ ਸਿੱਖਿਆ-ਇਸ ਦੇ ਗੁਣ ਅਤੇ ਮੰਤਵ

10. ਤਿਆਗ ਦੀ ਭਾਵਨਾ (Spirit of Sacrifice)-ਹਾਕੀ ਦੇ ਖੇਡ ਮੈਦਾਨ ਵਿਚ ਤਿਆਗ ਦੀ ਭਾਵਨਾ ਬਹੁਤ ਹੀ ਜ਼ਰੂਰੀ ਹੈ । ਜਦੋਂ ਅਸੀਂ ਖੇਡ ਵਿਚ ਭਾਗ ਲੈਂਦੇ ਹਾਂ ਤਾਂ ਅਸੀਂ ਆਪਣੇ ਸਕੂਲ, ਪਾਂਤ, ਖੇਤਰ ਅਤੇ ਸਾਰੇ ਰਾਸ਼ਟਰ ਦੇ ਲਈ ਆਪਣੇ ਹਿਤ ਦਾ ਤਿਆਗ ਕਰਕੇ ਉਸ ਦੀ ਜਿੱਤ ਦਾ ਸਿਹਰਾ ਰਾਸ਼ਟਰ ਨੂੰ ਦਿੰਦੇ ਹਾਂ । ਇਸ ਲਈ ਇਹ ਸਾਬਤ ਹੁੰਦਾ ਹੈ ਕਿ ਖੇਡਾਂ ਹਮੇਸ਼ਾਂ ਤਿਆਗ ਚਾਹੁੰਦੀਆਂ ਹਨ ।

ਇਸੇ ਲਈ ਤਾਂ ਡਿਊਕ ਆਫ਼ ਵਿਲਿੰਗਟਨ ਨੇ ਨੈਪੋਲੀਅਨ ਨੂੰ ਵਾਟਰਲੂ (Waterloo) ਦੀ ਲੜਾਈ ਵਿਚ ਹਰਾਉਣ ਤੋਂ ਮਗਰੋਂ ਕਿਹਾ, ਵਾਟਰਲੂ ਦੀ ਲੜਾਈ ਏਟਨ ਤੇ ਹੈਰੋ ਦੇ ਖੇਡ ਦੇ ਮੈਦਾਨਾਂ ਵਿਚ ਜਿੱਤੀ ਗਈ । (“The battle of Waterloo was won at the playing fields of Eton and Harrow.”)
ਇਸ ਤੋਂ ਸਿੱਧ ਹੁੰਦਾ ਹੈ ਕਿ ਖੇਡਾਂ ਚੰਗੇ ਨੇਤਾ ਪੈਦਾ ਕਰਨ ਵਿਚ ਸਹਾਇਕ ਹੁੰਦੀਆਂ ਹਨ ।

PSEB 9th Class SST Solutions Geography Chapter 3(b) ਪੰਜਾਬ: ਜਲ-ਤੰਤਰ

Punjab State Board PSEB 9th Class Social Science Book Solutions Geography Chapter 3(b) ਪੰਜਾਬ: ਜਲ-ਤੰਤਰ Textbook Exercise Questions and Answers.

PSEB Solutions for Class 9 Social Science Geography Chapter 3(b) ਪੰਜਾਬ : ਜਲ-ਤੰਤਰ

Social Science Guide for Class 9 PSEB ਪੰਜਾਬ : ਜਲ-ਤੰਤਰ Textbook Questions and Answers

(ਅ) ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ-ਦੋ ਸ਼ਬਦਾਂ ਤੋਂ ਇਕ ਵਾਕ ਵਿੱਚ ਦਿਓ –

ਪ੍ਰਸ਼ਨ 1.
ਕਿਹੜਾ ਦਰਿਆ ਮਾਨਸਰੋਵਰ ਲਾਗੇ ਰਕਸ਼ਤਾਲ ਝੀਲ ਵਿੱਚੋਂ ਉਪਜਦਾ ਹੈ :
(i) ਘੱਗਰ
(ii) ਬਿਆਸ ,
(iii) ਸਤਲੁਜ
(iv) ਬ੍ਰਹਮਪੁੱਤਰ ।
ਉੱਤਰ-
ਸਤਲੁਜ ।

ਪ੍ਰਸ਼ਨ 2.
ਮੌਜੂਦਾ ਪੰਜਾਬ ਵਿੱਚ ਕੁੱਲ ਕਿੰਨੇ ਦਰਿਆ ਹਨ :
(i) ਤਿੰਨ
(ii) ਚਾਰ
(iii) ਪੰਜ
(iv) ਸੱਤ ।
ਉੱਤਰ-
ਤਿੰਨ ।.

ਪ੍ਰਸ਼ਨ 3.
ਰਣਜੀਤ ਸਾਗਰ ਜਾਂ ਥੀਨ ਡੈਮ ਦਾ ਨਿਰਮਾਣ ਕਿਹੜੇ ਦਰਿਆ ਤੇ ਹੋਇਆ ਹੈ ?
(i) ਬਿਆਸ
(ii) ਰਾਵੀ ,
(iii) ਸਤਲੁਜ
(iv) ਕੋਈ ਵੀ ਨਹੀਂ ।
ਉੱਤਰ-
ਰਾਵੀ ।

PSEB 9th Class SST Solutions Geography Chapter 3(b) ਪੰਜਾਬ: ਜਲ-ਤੰਤਰ

ਪ੍ਰਸ਼ਨ 4.
ਭੰਗੀ ਚੋਅ ਤੇ ਬਾਸ਼ਾ ਚੋਅ ਕਿਹੜੇ ਜ਼ਿਲ੍ਹੇ ਵਿੱਚ ਪੈਂਦੇ ਹਨ :
(i) ਫ਼ਿਰੋਜ਼ਪੁਰ
(ii) ਗੁਰਦਾਸਪੁਰ
(iii) ਹੁਸ਼ਿਆਰਪੁਰ
(iv) ਕੋਈ ਵੀ ਨਹੀਂ ।
ਉੱਤਰ-
ਹੁਸ਼ਿਆਰਪੁਰ ।

ਪ੍ਰਸ਼ਨ 5.
ਕਿਹੜਾ ਕਥਨ ਸਹੀ ਹੈ ਤੇ ਕਿਹੜਾ ਗਲਤ –
(i) ਰਾਵੀ, ਬਿਆਸ ਤੇ ਸਤਲੁਜ ਬਾਰਾਂਮਾਰਸੀ ਦਰਿਆ ਹਨ ॥ ()
(ii) ਕਾਲੀ ਵੇਈਂ ਤੇ ਪਾਰਵਤੀ, ਬਿਆਸ ਦੀਆਂ ਸਹਾਇਕ ਨਦੀਆਂ ਹਨ । ()
(iii) ਕੁਦਰਤੀ ਜਲ ਦਾ ਸਭ ਤੋਂ ਸ਼ੁੱਧ ਰੂਪ ਵਰਖਾ ਦਾ ਜਲ ਹੈ । ()
(iv) ਪੰਜਾਬ ਵਿੱਚ 10 ਹੈੱਡਵਰਕਸ ਤੇ 20,786 ਕਿਲੋਮੀਟਰ ਲੰਬੀਆਂ ਨਹਿਰਾਂ ਹਨ , ( )
ਉੱਤਰ-
(i) ਸਹੀ,
(ii) ਸਹੀ,
(iii) ਸਹੀ,
(iv) ਗਲਤ ।

ਪ੍ਰਸ਼ਨ 6.
ਬਿਸਤ ਦੋਆਬ ਵਿਚ ਬਿਸਤ ਤੋਂ ਕੀ ਭਾਵ ਹੈ ?
ਉੱਤਰ-
ਬਿਆਸ ਅਤੇ ਸਤਲੁਜ ਦਰਿਆਵਾਂ ਦੇ ਪਹਿਲੇ ਸ਼ਬਦਾਂ ‘ਬਿ’ ਅਤੇ ‘ਸਤ’ ਨੂੰ ਮਿਲਾ ਕੇ ਬਿਸਤ ਸ਼ਬਦ ਬਣਿਆ ।

ਪ੍ਰਸ਼ਨ 7. ਹਰੀਕੇ ਝੀਲ ਚੋਂ ਰਾਜਸਥਾਨ ਨੂੰ ਪਾਣੀ ਲਿਜਾਂਦੀਆਂ ਨਹਿਰਾਂ ਦੇ ਨਾਂ ਲਿਖੋ ।
ਉੱਤਰ-
ਰਾਜਸਥਾਨ ਫੀਡਰ ਨਹਿਰ ਜਿਸਨੂੰ ਇੰਦਰਾ ਗਾਂਧੀ ਕਮਾਂਡ ਨਹਿਰ ਵੀ ਕਹਿੰਦੇ ਹਨ ।

ਪ੍ਰਸ਼ਨ 8.
ਪੰਜਾਬ ਦੀ ਕਿਹੜੀ ਨਹਿਰ ਹਰਿਆਣਾ ਰਾਜ ਨੂੰ ਜਲ ਪ੍ਰਦਾਨ ਕਰਦੀ ਹੈ ?
ਉੱਤਰ-
ਘੱਗਰ ।

ਪ੍ਰਸ਼ਨ 9.
ਅਪਰ ਬਾਰੀ ਦੋਆਬ ਨਹਿਰ ਦਾ ਸਰੋਤ ਕੀ ਹੈ ?
ਉੱਤਰ-
ਮਾਧੋਪੁਰ ਹੈੱਡਵਰਕਸ ।

ਪ੍ਰਸ਼ਨ 10.
ਪੌਂਗ ਡੈਮ ਦਾ ਨਿਰਮਾਣ ਕਿਹੜੇ ਦਰਿਆ ਉੱਤੇ ਕੀਤਾ ਗਿਆ ਹੈ ?
ਉੱਤਰ-
ਬਿਆਸ ਦਰਿਆ ।

(ਈ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿਚ ਦਿਓ –

ਪ੍ਰਸ਼ਨ 1.
ਬਿਆਸ ਤੇ ਰਾਵੀ ਦੀਆਂ ਸਹਾਇਕ ਨਦੀਆਂ ਦੀ ਸੂਚੀ ਬਣਾਓ ।
ਉੱਤਰ-
ਬਿਆਸ-ਬਿਆਸ ਦੀਆਂ ਸਹਾਇਕ ਨਦੀਆਂ ਹਨ ਸੁਕੰਤਰੀ, ਪਾਰਵਤੀ, ਸੋਹਾਂ, ਉਹਲ ਅਤੇ ਕਾਲੀ ਵੇਈਂ ਬਿਆਸ ਦੀਆਂ ਪ੍ਰਮੁੱਖ ਸਹਾਇਕ ਨਦੀਆਂ ਹਨ । ਰਾਵੀ-ਉੱਚ, ਸੱਕੀ ਕਿਰਨ ਨਾਲਾ ਆਦਿ ਰਾਵੀ ਦੀਆਂ ਪ੍ਰਮੁੱਖ ਸਹਾਇਕ ਨਦੀਆਂ ਹਨ ।

ਪ੍ਰਸ਼ਨ 2.
ਚੋ ਕੀ ਹੁੰਦੇ ਹਨ ? ਕੋਈ ਚਾਰ ਦੇ ਨਾਮ ਲਿਖੋ ।
ਉੱਤਰ-
ਚੋ ਮੌਸਮੀ ਨਦੀਆਂ ਹੁੰਦੀਆਂ ਹਨ ਜਿਹੜੀਆਂ ਵਰਖਾ ਦੀ ਰੁੱਤ ਵਿੱਚ ਪਾਣੀ ਨਾਲ ਪੂਰੀ ਤਰ੍ਹਾਂ ਭਰ ਜਾਂਦੀਆਂ ਹਨ । ਬਹੁਤ ਸਾਰੀਆਂ ਚੋ ਕਟਾਰਧਾਰ ਅਤੇ ਸੈਲਾਮਿੰਗੀ ਪਹਾੜੀਆਂ ਵਿਚ ਸ਼ੁਰੂ ਹੁੰਦੀਆਂ ਹਨ । ਪੰਜਾਬ ਦੇ ਕੰਡੀ ਖੇਤਰ ਵਿਚ ਬਹੁਤ ਸਾਰੀਆਂ ਮੌਸਮੀ ਚੋਆਂ ਹਨ । ਬਾਣਾ ਚੋ, ਟੋਸਾਂ ਚੋ, ਬਲਾਚੌਰ ਚੋ, ਗੜਸ਼ੰਕਰ ਚੋ, ਨਰਿਆਲਾ ਚੋ, ਮੌਲੀ ਚੋ ਆਦਿ ਕੁਝ ਪ੍ਰਮੁੱਖ ਚੋ ਹਨ ।

ਪ੍ਰਸ਼ਨ 3.
ਪੰਜਾਬ ਦੇ ਵਹਿੰਦੇ ਜਲ ਪ੍ਰਦੂਸ਼ਣ ਤੋਂ ਜਾਣੂ ਕਰਵਾਉ ।
ਉੱਤਰ-
ਜਦੋਂ ਪਾਣੀ ਵਿੱਚ ਗੈਰ ਜ਼ਰੂਰੀ ਚੀਜ਼ਾਂ ਮਿਲਾ ਦਿੱਤੀਆਂ ਜਾਂਦੀਆਂ ਹਨ ਜਿਸ ਨਾਲ ਪਾਣੀ ਪ੍ਰਯੋਗ ਕਰਨ ਲਾਇਕ ਨਹੀਂ ਰਹਿੰਦਾ, ਇਸ ਨੂੰ ਜਲ ਪ੍ਰਦੂਸ਼ਣ ਕਹਿੰਦੇ ਹਨ । ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਦੀਆਂ ਸਾਰੀਆਂ ਨਦੀਆਂ ਅਤੇ ਨਹਿਰਾਂ ਵਿੱਚ ਬਹੁਤ ਜ਼ਿਆਦਾ ਜਲ ਪ੍ਰਦੂਸ਼ਣ ਹੈ । ਭਾਰਤ ਸਰਕਾਰ ਦੇ ਕਈ ਵਿਭਾਗਾਂ ਅਤੇ ਵਾਤਾਵਰਨ ਮੰਤਰਾਲੇ ਦਾ ਵੀ ਮੰਨਣਾ ਹੈ ਕਿ ਪੰਜਾਬ ਦੀਆਂ ਨਹਿਰਾਂ ਵਿੱਚ ਬਹੁਤ ਜ਼ਿਆਦਾ ਜਲ ਪ੍ਰਦੂਸ਼ਣ ਹੈ ਅਤੇ ਇਹਨਾਂ ਵਿੱਚ ਖਤਰਨਾਕ ਜ਼ਹਿਰ ਭਰ ਗਿਆ ਹੈ ।

ਇਹ ਜ਼ਹਿਰ ਪਾਣੀ ਦੀ ਮੱਦਦ ਨਾਲ ਸਾਡੀ ਭੋਜਨ ਨਾੜੀ ਵਿੱਚ ਪਹੁੰਚ ਰਿਹਾ ਹੈ ਅਤੇ ਲੋਕ ਇਸ ਨਾਲ ਖਤਰਨਾਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ |ਉਦਾਹਰਣ ਦੇ ਲਈ ਬੁੱਢਾ ਨਾਲਾ ਪੂਰੀ ਤਰ੍ਹਾਂ ਤੇਜ਼ਾਬੀ ਹੋ ਚੁੱਕਿਆ ਹੈ । ਸਾਨੂੰ ਸਾਡੀਆਂ ਨਦੀਆਂ ਨੂੰ ਬਚਾਉਣ ਦੀ ਲੋੜ ਹੈ ਤਾਕਿ ਅਸੀਂ ਪਾਣੀ ਦੇ ਨਾਲ-ਨਾਲ ਆਪਣੇ ਜੀਵਨ ਨੂੰ ਬਚਾ ਕੇ ਰੱਖ ਸਕੀਏ ।

PSEB 9th Class SST Solutions Geography Chapter 3(b) ਪੰਜਾਬ: ਜਲ-ਤੰਤਰ

(ਸ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਵਿਸਥਾਰਪੂਰਵਕ ਦਿਓ –

ਪ੍ਰਸ਼ਨ 1.
ਸਤਲੁਜ ਦਰਿਆ, ਉਸਦੀਆਂ ਸਹਾਇਕ ਨਦੀਆਂ ਤੇ ਉਸ ਉੱਤੇ ਉਸਾਰੇ ਗਏ ਡੈਮਾਂ ਬਾਰੇ ਜਾਣਕਾਰੀ ਦਿਓ ।
ਉੱਤਰ-
ਸਤਲੁਜ ਦਰਿਆ ਤਿੱਬਤ ਵਿੱਚ 4630 ਮੀਟਰ ਦੀ ਉਚਾਈ ਉੱਤੇ ਮੌਜੂਦ ਮਾਨਸਰੋਵਰ ਝੀਲ ਤੋਂ ਰਕਸ਼ਤਾਲ ਨਾਮਕ ਸਥਾਨ ਤੋਂ ਸ਼ੁਰੂ ਹੁੰਦਾ ਹੈ । ਇਹ ਜਦੋਂ ਹਿਮਾਲਿਆ ਪਰਬਤ ਨੂੰ ਪਾਰ ਕਰ ਰਿਹਾ ਹੁੰਦਾ ਹੈ ਤਾਂ ਡੂੰਘੀਆਂ ਖਾਈਆਂ। ਬਣਾਉਂਦਾ ਹੈ । ਸਤਲੁਜ ਮੈਦਾਨਾਂ ਵਿੱਚ ਭਾਖੜਾ ਵਿਖੇ ਦਾਖਲ ਹੁੰਦਾ ਹੈ ਅਤੇ ਇੱਥੇ ਹੀ ਭਾਖੜਾ ਡੈਮ ਬਣਾਇਆ ਗਿਆ ਹੈ । ਨੰਗਲ ਤੋਂ ਸਤਲੁਜ ਦਰਿਆ ਦੱਖਣ ਦਿਸ਼ਾ ਵੱਲ ਅੱਗੇ ਵੱਧਦਾ ਹੈ ਅਤੇ ਜਦੋਂ ਇਹ ਰੋਪੜ ਪਹੁੰਚਦਾ ਹੈ ਤਾਂ ਇਸ ਵਿੱਚ ਸੂਆਂ, ਸਰਸਾ ਨਦੀਆਂ ਅਤੇ ਮੌਸਮੀ ਚੋਅ ਮਿਲ ਜਾਂਦੇ ਹਨ ।

ਫਿਰੋਜ਼ਪੁਰ ਜ਼ਿਲ੍ਹੇ ਵਿੱਚ ਇਹ ਹਰੀਕੇ ਪੱਤਣ ਤੋਂ 60 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਸੁਲੇਮਾਨ ਨਾਮਕ ਸਥਾਨ ਤੋਂ ਪਾਕਿਸਤਾਨ ਵਿੱਚ ਚਲਾ ਜਾਂਦਾ ਹੈ ।
ਸਤਲੁਜ ਦਰਿਆ ਉੱਤੇ ਭਾਖੜਾ ਡੈਮ ਦੇ ਨਾਲ-ਨਾਲ ਕੋਟਲਾ ਡੈਮ ਨਾਥਪਾ ਝਾਖੜੀ ਅਤੇ ਨੰਗਲ ਡੈਮ ਵੀ ਬਣਾਏ ਗਏ ਹਨ । ਸੁਆਂ ਬਿਆਸ ਅਤੇ ਕਾਲੀ ਵੇਈਂ ਸਤਲੁਜ ਦੀਆਂ ਪ੍ਰਮੁੱਖ ਸਹਾਇਕ ਨਦੀਆਂ ਹਨ | ਮੱਖੂ ਵਿਖੇ ਗਿੱਦੜ ਪਿੰਡੀ ਤੇ ਚਿੱਟੀ ਵੇਈ ਸਤਲੁਜ ਵਿੱਚ ਮਿਲ ਜਾਂਦੀ ਹੈ । ਸਤਲੁਜ ਦਰਿਆ ਉੱਤੇ ਕਈ ਡੈਮਾਂ ਦੇ ਨਾਲ-ਨਾਲ ਰੋਪੜ ਅਤੇ ਹਰੀਕੇ ਹੈੱਡਵਰਕਸ ਵੀ ਬਣਾਏ ਗਏ ਹਨ ।

ਪ੍ਰਸ਼ਨ 2.
ਪੰਜਾਬ ਦੇ ਨਹਿਰੀ ਪ੍ਰਬੰਧ ਬਾਰੇ ਲਿਖੋ । ਇਸ ਨਾਲ ਖੇਤੀ ਨੂੰ ਕੀ-ਕੀ ਲਾਭ ਹੋਏ ਹਨ ?
ਉੱਤਰ-
ਪੰਜਾਬ ਦੀ ਜ਼ਿਆਦਾਤਰ ਜਨਤਾ ਖੇਤੀ ਜਾਂ ਇਸਦੇ ਨਾਲ ਸੰਬੰਧਿਤ ਕੰਮਾਂ ਵਿਚ ਲੱਗੀ ਹੋਈ ਹੈ ਅਤੇ ਪੰਜਾਬ ਵਿੱਚ ਹੀ 1960 ਦੇ ਦਹਾਕੇ ਵਿੱਚ ਹਰੀ ਕ੍ਰਾਂਤੀ ਦੀ ਸ਼ੁਰੂਆਤ ਹੋਈ । ਹਰੀ ਕ੍ਰਾਂਤੀ ਵਿੱਚ ਸਿੰਚਾਈ ਦੀ ਬਹੁਤ ਵੱਡੀ ਭੂਮਿਕਾ ਸੀ ਕਿਉਂਕਿ ਕਿਸਾਨ ਫ਼ਸਲਾਂ ਦੀ ਸਿੰਚਾਈ ਲਈ ਸਿਰਫ ਵਰਖਾ ਉੱਤੇ ਨਿਰਭਰ ਨਹੀਂ ਰਹਿ ਸਕਦਾ ਸੀ । ਇਸ ਲਈ ਪੰਜਾਬ ਨੇ ਸਮੇਂ-ਸਮੇਂ ਉੱਤੇ ਆਪਣਾ ਨਹਿਰੀ ਪ੍ਰਬੰਧ ਕਾਫੀ ਵਿਕਸਿਤ ਕੀਤਾ । ਪੰਜਾਬ ਵਿੱਚ 1450 ਕਿਲੋਮੀਟਰ ਲੰਬੀਆਂ ਨਹਿਰਾਂ ਅਤੇ 5 ਹੈੱਡ ਵਰਕਸ ਹਨ ।

ਇੱਥੇ 10 ਨਹਿਰਾਂ ਵੀ ਹਨ, ਜਿਨ੍ਹਾਂ ਦੇ ਨਾਮ ਹਨ-ਸਰਹਿੰਦ ਨਹਿਰ, ਅੱਪਰਬਾਰੀ ਦੁਆਬ ਨਹਿਰ, ਬਿਸਤ ਦੁਆਬ ਨਹਿਰ, ਭਾਖੜਾ ਮੇਨ ਲਾਈਨ ਨਹਿਰ, ਫਿਰੋਜ਼ਪੁਰ/ਸਰਹਿੰਦ ਫੀਡਰ ਪ੍ਰਬੰਧ, ਕਸ਼ਮੀਰ ਨਹਿਰ, ਮੱਖੁ ਨਹਿਰ, ਸ਼ਾਹ ਨਹਿਰ, ਰਾਜਸਥਾਨ ਫੀਡਰ ਅਤੇ ਬੀਕਾਨੇਰ ਨਹਿਰ । ਇਹਨਾਂ 10 ਨਹਿਰਾਂ ਵਿਚੋਂ 8 ਨਹਿਰਾਂ ਦਾ ਵਰਣਨ ਇਸ ਪ੍ਰਕਾਰ ਹੈ –

ਨਹਿਰ ਉਤਪਤੀ ਦਾ ਸਥਾਨ ਲੰਬਾਈ
1. ਭਾਖੜਾ ਮੇਨ ਲਾਈਨ ਨੰਗਲ ਬੈਰਜ 161.36 ਕਿ.ਮੀ.
2. ਰਾਜਸਥਾਨ ਫੀਡਰ ਹਰੀਕੇ ਹੈੱਡਵਰਕਸ (ਤਰਨਤਾਰਨ) 149.53 ਕਿ.ਮੀ.
3. ਸਰਹਿੰਦ ਫੀਡਰ II ਹਰੀਕੇ ਹੈੱਡਵਰਕਸ 136.53 ਕਿ.ਮੀ.
4. ਸਰਹਿੰਦ ਰੋਪੜ ਹੈੱਡਵਰਕਸ 59.44 ਕਿ.ਮੀ.
5. ਬਿਸਤ ਦੁਆਬ ਰੋਪੜ ਹੈੱਡਵਰਕਸ 43.00 ਕਿ.ਮੀ.
6. ਅੱਪਰ ਬਾਰੀ ਦੁਆਬ ਮਾਧੋਪੁਰ ਹੈੱਡਵਰਕਸ 42.35 ਕਿ.ਮੀ.
7. ਪੂਰਬੀ ਨਹਿਰ ਹੁਸੈਨੀਵਾਲਾ ਹੈੱਡਵਰਕਸ 8.02 ਕਿ.ਮੀ.
8. ਸ਼ਾਹ ਨਹਿਰ ਮੁਕੇਰੀਆਂ ਹਾਈਡਲ ਚੈਨਲ 2.23 ਕਿ.ਮੀ.

ਖੇਤੀ ਨੂੰ ਲਾਭ-ਇਸ ਨਹਿਰੀ ਪ੍ਰਬੰਧ ਨਾਲ ਪੰਜਾਬ ਦੀ ਖੇਤੀ ਨੂੰ ਬਹੁਤ ਲਾਭ ਹੋਇਆ ਜਿਨਾਂ ਦਾ ਵਰਣਨ ਇਸ ਪ੍ਰਕਾਰ ਹੈ –

  1. ਇਹਨਾਂ ਨਹਿਰਾਂ ਨਾਲ ਪੰਜਾਬ ਦੀ ਖੇਤੀ ਨੂੰ ਸਾਰਾ ਸਾਲ ਪਾਣੀ ਮਿਲਦਾ ਹੈ ।
  2. ਸਿੰਚਾਈ ਦੇ ਸਾਧਨ ਵਧਣ ਨਾਲ ਕਿਸਾਨ ਸਾਲ ਵਿੱਚ ਦੋ ਜਾਂ ਵੱਧ ਫਸਲਾਂ ਉਗਾਉਣ ਵਿੱਚ ਸਫਲ ਹੋ ਗਏ ।
  3. ਵੱਧ ਫਸਲਾਂ ਉਗਾਉਣ ਨਾਲ ਕਿਸਾਨਾਂ ਨੂੰ ਬਹੁਤ ਫਾਇਦਾ ਹੋਇਆ ਅਤੇ ਉਹਨਾਂ ਦੀ ਆਮਦਨੀ ਵੱਧ ਗਈ ।
  4. ਦਰਿਆਵਾਂ ਅਤੇ ਨਹਿਰਾਂ ਉੱਤੇ ਡੈਮ ਬਣਾ ਕੇ ਪਾਣੀ ਨੂੰ ਰੋਕਿਆ ਗਿਆ ਤਾਕਿ ਵਰਖਾ ਨਾਂ ਹੋਣ ਦੀ ਸਥਿਤੀ ਵਿੱਚ ਕਿਸਾਨਾ ਤੱਕ ਪਾਣੀ ਪਹੁੰਚਾਇਆ ਜਾ ਸਕੇ ।
  5. ਡੈਮਾਂ ਤੋਂ ਬਿਜਲੀ ਤਿਆਰ ਕੀਤੀ ਜਾਂਦੀ ਹੈ ਜਿਸ ਨਾਲ ਉਦਯੋਗਾਂ ਅਤੇ ਘਰਾਂ ਨੂੰ 24 ਘੰਟੇ ਬਿਜਲੀ ਪ੍ਰਾਪਤ ਹੁੰਦੀ ਹੈ ।

ਪ੍ਰਸ਼ਨ 3.
ਪੰਜਾਬ ਦੇ ਚੋਆਂ ਤੇ ਰੋਆਂ ਉੱਤੇ ਇੱਕ ਵਿਸਤ੍ਰਿਤ ਨੋਟ ਲਿਖੋ ।
ਉੱਤਰ-
ਚੋਆਂ ਛੋਟੀਆਂ-ਛੋਟੀਆਂ ਬਰਸਾਤੀ ਅਤੇ ਮੌਸਮੀ ਨਦੀਆਂ ਹੁੰਦੀਆਂ ਹਨ ਜਿਹੜੀਆਂ ਬਾਰਿਸ਼ ਦੇ ਮੌਸਮ ਵਿੱਚ ਪਾਣੀ ਨਾਲ ਭਰ ਜਾਂਦੀਆਂ ਹੈ । ਪੰਜਾਬ ਵਿੱਚ ਇੱਕ ਕੰਡੀ ਖੇਤਰ ਹੈ ਜਿਸ ਵਿਚ ਬਹੁਤ ਸਾਰੀਆਂ ਚੋਆਂ ਮੌਜੂਦ ਹਨ । ਇਹਨਾਂ ਵਿੱਚੋਂ ਕਈ ਚੋਆਂ ਦਾ ਜਨਮ ਕਟਾਰਧਾਰ ਅਤੇ ਸੈਲਾਮਿੰਗੀ ਪਹਾੜੀਆਂ ਵਿੱਚ ਹੁੰਦਾ ਹੈ ।
ਜਦੋਂ ਵਰਖਾ ਆਉਂਦੀ ਹੈ ਤਾਂ ਇਹਨਾਂ ਚੋਆਂ ਵਿੱਚ ਪਾਣੀ ਭਰ ਜਾਂਦਾ ਹੈ । ਪੰਜਾਬ ਸਰਕਾਰ ਨੇ ਇਹਨਾਂ ਵਿਚੋਂ ਕਈ ਚੋਆਂ ਨੂੰ ਬੰਦ ਕਰਨ ਵਿੱਚ ਸਫਲਤਾ ਪ੍ਰਾਪਤ ਕਰ ਲਈ ਹੈ।

ਅਤੇ ਇਹਨਾਂ ਵਿੱਚ ਆਉਣ ਵਾਲੇ ਵਰਖਾ ਦੇ ਪਾਣੀ ਨੂੰ ਖੇਤੀ ਜਾਂ ਹੋਰ ਕੰਮਾਂ ਨੂੰ ਕਰਨ ਵਾਸਤੇ ਪ੍ਰਯੋਗ ਕੀਤਾ ਜਾ ਰਿਹਾ ਹੈ । ਹੁਸ਼ਿਆਰਪੁਰ ਜ਼ਿਲ੍ਹੇ ਦੇ ਦੱਖਣ-ਪੱਛਮ ਵਿੱਚ 93 ਚੋਅ ਵਹਿੰਦੇ ਹਨ ਜਿਨਾਂ ਵਿੱਚੋਂ ਬਹੁਤ ਸਾਰੇ ਕਾਲੀ ਵੇਈਂ ਅਤੇ ਚਿੱਟੀ ਵੇਈਂ ਵਿੱਚ ਜਾ ਕੇ ਮਿਲ ਜਾਂਦੇ ਹਨ | ਹੁਸ਼ਿਆਰਪੁਰ ਵਿੱਚ ਬਹੁਤ ਸਾਰੀਆਂ ਚੋਆਂ ਹਨ ਜਿਨ੍ਹਾਂ ਵਿੱਚੋਂ ਕੁਝ ਕਾਫੀ ਪ੍ਰਮੁੱਖ ਹਨ ; ਜਿਵੇਂ ਕਿ ਟੈਸਾਂ ਚੋਅ, ਬਣਾ ਚੋਅ, ਗੜ੍ਹਸ਼ੰਕਰ ਬਲਾਚੌਰ ਚੋਅ, ਮੈਲੀ ਚੋਅ, ਨਰਿਆਲਾ ਚੋਅ, ਨੰਗਲ ਸ਼ਹੀਦਾਂ ਚੋਅ, ਗੋਦਪੁਰ ਚੋਅ, ਦਸੂਹਾ ਚੋਅ ਆਦਿ । ਚੋਆ ਉੱਤੇ ਨਿਯੰਤਰਣ ਪਾਉਣ ਲਈ ਪੰਜਾਬ ਸਰਕਾਰ ਨੇ ਕੰਡੀ ਖੇਤਰ ਵਿਕਾਸ (Kandi Area Development) ਨੂੰ ਵੀ ਸ਼ੁਰੂ ਕੀਤਾ ਹੈ । ਪੰਜਾਬ ਵਿਚ ਕੁਝ ਹੋਰ ਬਰਸਾਤੀ ਨਾਲੇ ਵੀ ਹਨ, ਜਿਵੇਂ ਕਿ ਪਟਿਆਲਾ ਦੀ ਰਾਉ, ਜੈਤਿਆਂ ਦੇਵੀ ਦੀ ਰੋਅ, ਬੁੱਢਾ ਨਾਲਾ ਆਦਿ ।

PSEB 9th Class SST Solutions Geography Chapter 3(b) ਪੰਜਾਬ: ਜਲ-ਤੰਤਰ

PSEB 9th Class Social Science Guide ਪੰਜਾਬ: ਜਲ-ਤੰਤਰ Important Questions and Answers

I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਪੰਜਾਬ ਕਿਹੜੇ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ ?
(ੳ) ਪੰਜ + ਆਬ
(ਅ) ਪੰਜਾ + ਆਹਬ
(ਈ) ਪੰਜ + ਅਹਾਬ
(ਸ) ਪੰ + ਜਾਹਬ ।
ਉੱਤਰ-
(ੳ) ਪੰਜ + ਆਬ

ਪ੍ਰਸ਼ਨ 2.
ਹੁਣ ਪੰਜਾਬ ਵਿਚ ਕਿੰਨੇ ਦਰਿਆ ਹਨ ?
(ਉ) ਦੋ
(ਅ) ਤਿੰਨ
(ਈ) ਚਾਰ
(ਸ) ਪੰਜ ।
ਉੱਤਰ-
(ਅ) ਤਿੰਨ

ਪ੍ਰਸ਼ਨ 3.
ਇਹਨਾਂ ਵਿਚੋਂ ਕਿਹੜਾ ਮੌਸਮੀ ਦਰਿਆ ਹੈ ?
(ਉ) ਘੱਗਰ
(ਅ) ਸ਼ਕੀ ਕਿਨ
(ਇ) ਕਾਲੀ ਵੇਈਂ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 4.
ਇਹਨਾਂ ਵਿਚੋਂ ਕਿਹੜਾ ਬਾਰਾਂਮਾਸੀ ਦਰਿਆ ਹੈ ?
(ਉ) ਰਾਵੀ .
(ਅ) ਬਿਆਸ
(ਈ) ਸਤਲੁਜ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

PSEB 9th Class SST Solutions Geography Chapter 3(b) ਪੰਜਾਬ: ਜਲ-ਤੰਤਰ

ਪ੍ਰਸ਼ਨ 5.
ਰਣਜੀਤ ਸਾਗਰ ਡੈਮ ਕਿਸ ਦਰਿਆ ਉੱਤੇ ਬਣਾਇਆ ਗਿਆ ਹੈ ?
(ਓ) ਰਾਵੀ
(ਅ) ਸਤਲੁਜ
(ਇ) ਬਿਆਸ
(ਸ) ਚਨਾਬ ।
ਉੱਤਰ-
(ਓ) ਰਾਵੀ

ਪ੍ਰਸ਼ਨ 6.
ਪੌਂਗ ਡੈਮ ਕਿਸ ਦਰਿਆ ਉੱਤੇ ਬਣਾਇਆ ਗਿਆ ਹੈ ?
(ੳ) ਰਾਵੀ
(ਅ) ਸਤਲੁਜ
(ਇ) ਬਿਆਸ
(ਸ) ਜੇਹਲਮ ।
ਉੱਤਰ-
(ਇ) ਬਿਆਸ

ਪ੍ਰਸ਼ਨ 7.
ਹੁਸ਼ਿਆਰਪੁਰ ਵਿਚ ਕਿੰਨੇ ਚੋਅ ਹਨ ?
(ਉ) 70
(ਅ) 93
(ਇ) 84
(ਸ) 54.
ਉੱਤਰ-
(ਅ) 93

II. ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਸੰਨ ……………. ਵਿੱਚ ਭਾਰਤ ਅਤੇ ਪਾਕਿਸਤਾਨ ਦੀ ਵੰਡ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ।
ਉੱਤਰ-
1947, ਪੰਜਾਬ,

ਪ੍ਰਸ਼ਨ 2.
ਰਾਵੀ, ਬਿਆਸ ਅਤੇ ਸਤਲੁਜ …………….. ਦਰਿਆ ਹਨ ।
ਉੱਤਰ-
ਬਾਰਾਂਮਾਸੀ,

ਪ੍ਰਸ਼ਨ 3.
ਰਣਜੀਤ ਸਾਗਰ ਡੈਮ ਦਾ ਕੰਮ …………….. ਵਿਚ ਪੂਰਾ ਹੋਇਆ ।
ਉੱਤਰ-
2001,

ਪ੍ਰਸ਼ਨ 4.
ਸੁਕੰਤਰੀ …………….. ਦੀ ਪ੍ਰਮੁੱਖ ਸਹਾਇਕ ਨਦੀ ਹੈ ।
ਉੱਤਰ-
ਬਿਆਸ,

PSEB 9th Class SST Solutions Geography Chapter 3(b) ਪੰਜਾਬ: ਜਲ-ਤੰਤਰ

ਪ੍ਰਸ਼ਨ 5.
…………… ਕਿਸੇ ਸਮੇਂ ਸਰਸਵਤੀ ਨਦੀ ਦਾ ਹਿੱਸਾ ਸੀ ।
ਉੱਤਰ-
ਘੱਗਰ ।

III. ਸਹੀ/ਗਲਤ

ਪ੍ਰਸ਼ਨ 1.
ਜੇਹਲਮ, ਚਨਾਬ ਅਤੇ ਸਿੰਧ ਪਾਕਿਸਤਾਨ ਵਾਲੇ ਪੰਜਾਬ ਵਿੱਚ ਰਹਿ ਗਏ ।
ਉੱਤਰ-
(✓)

ਪ੍ਰਸ਼ਨ 2.
ਰਾਵੀ ਕੱਕਝ ਮੰਝ ਨਾਮੀ ਸਥਾਨ ਉੱਤੇ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦਾ ਹੈ ।
ਉੱਤਰ-
(✓)

ਪ੍ਰਸ਼ਨ 3.
ਰਣਜੀਤ ਸਾਗਰ ਡੈਮ ਤੋਂ 1600 ਵਾਟ ਬਿਜਲੀ ਪੈਦਾ ਹੁੰਦੀ ਹੈ ।
ਉੱਤਰ-
(✗)

ਪ੍ਰਸ਼ਨ 4.
ਬਿਆਸ ਦਰਿਆ ਉੱਤੇ ਪੌਂਗ ਡੈਮ ਬਣਾਇਆ ਗਿਆ ਹੈ ।
ਉੱਤਰ-
(✓)

ਪ੍ਰਸ਼ਨ 5.
ਰਾਵੀ ਦਰਿਆ ਤੋਂ ਰਾਜਸਥਾਨ ਫੀਡਰ ਨਹਿਰ ਕੱਢੀ ਗਈ ਹੈ । .
ਉੱਤਰ-
(✗)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੰਜਾਬ ਸ਼ਬਦ ਦਾ ਕੀ ਅਰਥ ਹੈ ?
ਉੱਤਰ-
ਪੰਜਾਬ ਸ਼ਬਦ ਦੋ ਸ਼ਬਦਾਂ ਪੰਜ + ਆਬ’ ਤੋਂ ਮਿਲ ਕੇ ਬਣਿਆ ਹੈ ਜਿਸ ਦਾ ਅਰਥ ਹੈ ਪੰਜ ਦਰਿਆਵਾਂ ਦੀ ਧਰਤੀ ।

ਪ੍ਰਸ਼ਨ 2.
1947 ਤੋਂ ਬਾਅਦ ਕਿਹੜੇ ਦਰਿਆ ਪੰਜਾਬ ਵਿੱਚ ਰਹਿ ਗਏ ?
ਉੱਤਰ-
ਸਤਲੁਜ, ਰਾਵੀ ਅਤੇ ਬਿਆਸ |

ਪ੍ਰਸ਼ਨ 3.
1947 ਤੋਂ ਬਾਅਦ ਕਿਹੜੇ ਦਰਿਆ ਪਾਕਿਸਤਾਨ ਵਾਲੇ ਪੰਜਾਬ ਵਿਚ ਚਲੇ ਗਏ ?
ਉੱਤਰ-
ਜੇਹਲਮ, ਚਨਾਬ, ਅਤੇ ਸਿੰਧ ਦਰਿਆ ।

ਪ੍ਰਸ਼ਨ 4.
ਬਾਰਾਂਮਾਸੀ ਦਰਿਆ ਕਿਹੜੇ ਹੁੰਦੇ ਹਨ ?
ਉੱਤਰ-
ਉਹ ਦਰਿਆ ਜਿਹਨਾਂ ਵਿਚ ਸਾਰਾ ਸਾਲ ਪਾਣੀ ਰਹਿੰਦਾ ਹੈ ਉਹਨਾਂ ਨੂੰ ਬਾਰਾਂਮਾਸੀ ਦਰਿਆ ਕਹਿੰਦੇ ਹਨ ।

ਪ੍ਰਸ਼ਨ 5.
ਬਾਰਾਂਮਾਸੀ ਦਰਿਆਵਾਂ ਵਿਚ ਸਾਰਾ ਸਾਲ ਪਾਣੀ ਕਿੱਥੋ ਆਉਂਦਾ ਹੈ ?
ਉੱਤਰ-
ਬਾਰਾਂਮਾਸੀ ਦਰਿਆਵਾਂ ਵਿੱਚ ਪਹਾੜਾਂ ਤੋਂ ਪਿੱਘਲੀ ਬਰਫ਼ ਦਾ ਪਾਣੀ ਸਾਰਾ ਸਾਲ ਆਉਂਦਾ ਰਹਿੰਦਾ ਹੈ ।

ਪ੍ਰਸ਼ਨ 6.
ਪੰਜਾਬ ਦੇ ਕੁੱਝ ਮੌਸਮੀ ਦਰਿਆਵਾਂ ਦੇ ਨਾਮ ਲਿਖੋ ।
ਉੱਤਰ-
ਘੱਗਰ, ਕਾਲੀ ਵੇਈਂ, ਚਿੱਟੀ ਵੇਈਂ, ਚੱਕੀ ਖੱਡ, ਸਵਾਨ ਆਦਿ ।

PSEB 9th Class SST Solutions Geography Chapter 3(b) ਪੰਜਾਬ: ਜਲ-ਤੰਤਰ

ਪ੍ਰਸ਼ਨ 7.
ਕਿਸੇ ਦੋ ਅਵਸ਼ੇਸ਼ੀ ਦਰਿਆਵਾਂ ਦੇ ਨਾਮ ਲਿਖੋ ।
ਉੱਤਰ-
ਬੁੱਢਾ ਨਾਲਾ ਅਤੇ ਸੱਕੀ ਕਿਰਨ ।

ਪ੍ਰਸ਼ਨ 8.
ਰਾਵੀ ਦਰਿਆ ਦਾ ਜਨਮ ਕਿੱਥੇ ਹੁੰਦਾ ਹੈ ?
ਉੱਤਰ-
ਰਾਵੀ ਦਰਿਆ ਦਾ ਜਨਮ ਕੁੱਲੂ ਦੀਆਂ ਪਹਾੜੀਆਂ ਵਿੱਚ ਸਥਿਤ ਰੋਹਤਾਂਗ ਦੱਰੇ ਦੇ ਉੱਤਰ ਵਿੱਚ 4116 ਮੀਟਰ ਦੀ ਉੱਚਾਈ ਤੇ ਹੁੰਦਾ ਹੈ ।

ਪ੍ਰਸ਼ਨ 9.
ਰਾਵੀ ਉੱਤੇ ਕਿਹੜਾ ਡੈਮ ਬਣਾਇਆ ਗਿਆ ਹੈ ਅਤੇ ਇਸ ਤੋਂ ਕਿਹੜੀ ਨਹਿਰ ਕੱਢੀ ਗਈ ਹੈ ?
ਉੱਤਰ-
ਰਾਵੀ ਦਰਿਆ ਉੱਤੇ ਰਣਜੀਤ ਸਾਗਰ ਡੈਮ ਬਣਾਇਆ ਗਿਆ ਹੈ ਅਤੇ ਇਸ ਤੋਂ ਅੱਪਰ ਬਾਰੀ ਦੁਆਬ ਨਹਿਰ ਕੱਢੀ ਗਈ ਹੈ ।

ਪ੍ਰਸ਼ਨ 10.
ਰਾਵੀ ਦਰਿਆ ਉੱਤੇ ਕਿਹੜੇ ਹੈੱਡਵਰਕਸ ਬਣਾਏ ਗਏ ਹਨ ?
ਉੱਤਰ-
ਸ਼ਾਹਪੁਰ ਕੰਡੀ ਦੇ ਨੇੜੇ ਧਾਨਾ ਜਾਂ ਬਸੰਤਪੁਰ, ਕਟਾਰਪਾਰ, ਮਾਧੋਪੁਰ ਹੈੱਡਵਰਕਸ ਅਤੇ ਮਾਧੋਪੁਰ ਬਿਆਸ ਲਿੰਕ ਉੱਤੇ ਕਣੂਆਂ ਫੀਡਰ ।

ਪ੍ਰਸ਼ਨ 11.
ਰਣਜੀਤ ਸਾਗਰ ਡੈਮ ਬਾਰੇ ਦੱਸੋ ।
ਉੱਤਰ-
ਇਹ ਰਾਵੀ ਦਰਿਆ ਉੱਤੇ ਬਣਾਇਆ ਡੈਮ ਹੈ ਜਿਸ ਤੋਂ 600 ਮੈਗਾਵਾਟ ਬਿਜਲੀ ਪੈਦਾ ਹੁੰਦੀ ਹੈ । ਇਹ 1981 ਵਿੱਚ ਮਨਜੂਰ ਹੋਇਆ ਸੀ ਅਤੇ ਮਾਰਚ 2011 ਵਿੱਚ ਇਸ ਦਾ ਕੰਮ ਪੂਰਾ ਹੋਇਆ ਸੀ ।

ਪ੍ਰਸ਼ਨ 12.
ਬਿਆਸ ਦਰਿਆ ਕਿੱਥੋਂ ਨਿਕਲਦਾ ਹੈ ?
ਉੱਤਰ-
ਬਿਆਸ ਦਰਿਆ ਬਿਆਸ ਕੁੰਡ ਤੋਂ ਨਿਕਲਦਾ ਹੈ ਜੋ ਕਿ ਹਿਮਾਚਲ ਪ੍ਰਦੇਸ਼ ਵਿਚ ਰੋਹਤਾਂਗ ਦੱਰੇ ਕੋਲ 4060 ਮੀਟਰ ਦੀ ਉਚਾਈ ਉੱਤੇ ਸਥਿਤ ਹੈ ।

ਪ੍ਰਸ਼ਨ 13.
ਬਿਆਸ ਦਰਿਆ ਉੱਤੇ ਕਿਹੜੇ ਡੈਮ ਬਣਾਏ ਗਏ ਹਨ ?
ਉੱਤਰ-
ਹਿਮਾਚਲ ਪ੍ਰਦੇਸ਼ ਵਿੱਚ ਪੰਡੋਹ ਅਤੇ ਪੰਜਾਬ ਵਿੱਚ ਪੌਂਗ ਡੈਮ ॥

ਪ੍ਰਸ਼ਨ 14.
ਬਿਆਸ ਤੋਂ ਕਿਹੜੀ ਨਹਿਰ ਕੱਢੀ ਗਈ ਹੈ ?
ਉੱਤਰ-
ਬਿਆਸ ਤੋਂ ਰਾਜਸਥਾਨ ਫੀਡਰ ਨਹਿਰ ਕੱਢੀ ਗਈ ਹੈ ਜਿਸ ਨੂੰ ਇੰਦਰਾ ਗਾਂਧੀ ਕਮਾਂਡ ਨਹਿਰ ਦਾ ਨਾਮ ਵੀ ਦਿੱਤਾ ਜਾਂਦਾ ਹੈ ।

ਪ੍ਰਸ਼ਨ 15.
ਬਿਆਸ ਦੀਆਂ ਸਹਾਇਕ ਨਦੀਆਂ ਦੇ ਨਾਮ ਲਿਖੋ ।
ਉੱਤਰ-
ਪਾਰਵਤੀ, ਸੁਕੰਤਰੀ, ਮੌਹਾਂ, ਉਗਮਨ ਅਤੇ ਕਾਲੀ ਵੇਈਂ ।

PSEB 9th Class SST Solutions Geography Chapter 3(b) ਪੰਜਾਬ: ਜਲ-ਤੰਤਰ

ਪ੍ਰਸ਼ਨ 16.
ਸਤਲੁਜ ਦਰਿਆ ਕਿੱਥੋਂ ਸ਼ੁਰੂ ਹੁੰਦਾ ਹੈ ?
ਉੱਤਰ-
ਸਤਲੁਜ ਦਰਿਆ ਤਿੱਬਤ ਵਿੱਚ ਮਾਨਸਰੋਵਰ ਝੀਲ ਦੇ ਨੇੜੇ ਸਥਿਤ ਰਕਸ਼ਤਾਲ ਤੋਂ ਸ਼ੁਰੂ ਹੁੰਦਾ ਹੈ ।

ਪ੍ਰਸ਼ਨ 17.
ਸਤਲੁਜ ਦਰਿਆ ਕਿੱਥੇ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦਾ ਹੈ ?
ਉੱਤਰ-
ਸਤਲੁਜ ਦਰਿਆ ਫਿਰੋਜ਼ਪੁਰ ਵਿੱਚ ਸੁਲੇਮਾਨ ਨਾਮਕ ਸਥਾਨ ਤੋਂ ਪਾਕਿਸਤਾਨ ਵਿੱਚ ਪਵੇਸ਼ ਕਰਦਾ ਹੈ ।

ਪ੍ਰਸ਼ਨ 18.
ਸਤਲੁਜ ਦਰਿਆ ਉੱਤੇ ਕਿਹੜੇ ਡੈਮ ਬਣਾਏ ਗਏ ਹਨ ?
ਉੱਤਰ-
ਨਾਬੋਪਾ-ਝਾਖੜੀ, ਨੰਗਲ ਡੈਮ, ਕੋਟਲਾ ਡੈਮ ।

ਪ੍ਰਸ਼ਨ 19.
ਘੱਗਰ ਕਿਸ ਪ੍ਰਕਾਰ ਦੀ ਨਦੀ ਹੈ ?
ਉੱਤਰ-
ਘੱਗਰ ਦੱਖਣੀ ਪੰਜਾਬ ਵਿਚ ਵਹਿਣ ਵਾਲੀ ਇੱਕ ਮੌਸਮੀ ਨਦੀ ਹੈ ।

ਪ੍ਰਸ਼ਨ 20.
ਘੱਗਰ ਕਿਥੋਂ ਨਿਕਲਦੀ ਹੈ ?
ਉੱਤਰ-
ਘੱਗਰ ਨਦੀ ਸਿਰਮੌਰ ਦੀਆਂ ਪਹਾੜੀਆਂ ਵਿੱਚੋਂ ਨਿਕਲਦੀ ਹੈ ।

ਪ੍ਰਸ਼ਨ 21.
ਪੰਜਾਬ ਦੇ ਕਿਸ ਖੇਤਰ ਵਿਚ ਬਹੁਤ ਸਾਰੇ ਚੋ ਹਨ ?
ਉੱਤਰ-
ਪੰਜਾਬ ਦੇ ਕੰਢੀ ਖੇਤਰ ਵਿਚ ਬਹੁਤ ਸਾਰੇ ਚੋ ਹਨ ।

ਪ੍ਰਸ਼ਨ 22.
ਚੋ ਕੀ ਹੁੰਦਾ ਹੈ ?
ਉੱਤਰ-
ਚੋ ਇੱਕ ਛੋਟੀ ਜਿਹੀ ਨਦੀ ਹੁੰਦੀ ਹੈ ਜਿਹੜੀ ਵਰਖਾ ਦੇ ਮੌਸਮ ਵਿਚ ਪਾਣੀ ਨਾਲ ਭਰ ਜਾਂਦੀ ਹੈ ।

ਪ੍ਰਸ਼ਨ 23.
ਪੰਜਾਬ ਦੇ ਕਿਸ ਜ਼ਿਲ੍ਹੇ ਵਿਚ ਬਹੁਤ ਸਾਰੇ ਚੋ ਹਨ ?
ਉੱਤਰ-
ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 93 ਚੋ ਹਨ ।

PSEB 9th Class SST Solutions Geography Chapter 3(b) ਪੰਜਾਬ: ਜਲ-ਤੰਤਰ

ਪ੍ਰਸ਼ਨ 24.
ਪੰਜਾਬ ਦੀਆਂ ਨਹਿਰਾਂ ਦੀ ਲੰਬਾਈ ਦੱਸੋ ।
ਉੱਤਰ-
ਪੰਜਾਬੀ ਦੀਆਂ ਨਹਿਰਾਂ ਦੀ ਲੰਬਾਈ 14500 ਕਿਲੋਮੀਟਰ ਹੈ !

ਪ੍ਰਸ਼ਨ 25.
ਪੰਜਾਬ ਦੀ ਸਭ ਤੋਂ ਲੰਬੀ ਨਹਿਰ ਕਿਹੜੀ ਹੈ ?
ਉੱਤਰ-
ਭਾਖੜਾ ਮੇਨ ਲਾਈਨ ਜਿਸ ਦੀ ਲੰਬਾਈ 161.36 ਕਿਲੋਮੀਟਰ ਹੈ ।

ਪ੍ਰਸ਼ਨ 26.
ਕਿਹੜਾ ਦਰਿਆ ਕਿਸੇ ਸਮੇਂ ਸਰਸਵਤੀ ਨਦੀ ਦਾ ਸਹਾਇਕ ਹੁੰਦਾ ਸੀ ?
ਉੱਤਰ-
ਘੱਗਰ ਦਰਿਆ ਕਿਸੇ ਸਮੇਂ ਸਰਸਵਤੀ ਨਦੀ ਦਾ ਸਹਾਇਕ ਹੁੰਦਾ ਸੀ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੰਜਾਬ ਦੇ ਜਲ-ਤੰਤਰ ਬਾਰੇ ਦੱਸੋ ।
ਉੱਤਰ-
ਪੰਜਾਬ ਦੋ ਸ਼ਬਦਾਂ “ਪੰਜ’ ਅਤੇ ‘ਆਬ’ ਤੋਂ ਮਿਲਕੇ ਬਣਿਆ ਹੈ ਜਿਸ ਦਾ ਅਰਥ ਹੈ- ਪੰਜ ਦਰਿਆਵਾਂ ਦੀ ਧਰਤੀ । ਪੰਜਾਬ ਵਿਚ 1947 ਤੋਂ ਪਹਿਲਾਂ ਕਈ ਦਰਿਆ ਹੁੰਦੇ ਸਨ ਪਰ ਦੇਸ਼ ਦੀ ਵੰਡ ਦੇ ਕਾਰਨ ਜੇਹਲਮ, ਚਨਾਬ, ਸਿੰਧ ਅਤੇ ਬਹੁਤ ਸਾਰੀਆਂ ਨਹਿਰਾਂ ਪਾਕਿਸਤਾਨ ਵਿਚ ਚਲੀਆਂ ਗਈਆਂ । ਹੁਣ ਪੰਜਾਬ ਵਿਚ ਸਿਰਫ ਤਿੰਨ ਦਰਿਆ ਰਾਵੀ, ਬਿਆਸ ਅਤੇ ਸਤਲੁਜ ਹੀ ਹਨ । ਇਹ ਤਿੰਨੋਂ ਦਰਿਆ ਬਾਰਾਂਮਾਸੀ ਹਨ ਜਿਨ੍ਹਾਂ ਵਿੱਚ ਪਹਾੜਾਂ ਦੀ ਬਰਫ ਪਿਘਲਣ ਕਾਰਨ ਸਾਰਾ ਸਾਲ ਪਾਣੀ ਰਹਿੰਦਾ ਹੈ । ਇੱਥੇ ਬਹੁਤ ਸਾਰੇ ਮੌਸਮੀ ਦਰਿਆ ਵੀ ਹਨ ਜਿਵੇਂ ਕਿ ਘੱਗਰ, ਉੱਚ, ਕਾਲੀ ਵੇਈਂ, ਚਿੱਟੀ ਵੇਈਂ, ਸਵਾਨ, ਨੂਰਪੁਰ ਬੇਦੀ ਚੋਅ ਆਦਿ । ਇੱਥੇ ਅਵਸ਼ੇਸ਼ੀ ਦਰਿਆ ਜਿਵੇਂ ਕਿ ਬੁੱਢਾ ਨਾਲਾ ਅਤੇ ਸੱਕੀ ਕਿਰਨ ਵੀ ਮਿਲਦੇ ਹਨ ।
PSEB 9th Class SST Solutions Geography Chapter 3(b) ਪੰਜਾਬ ਜਲ-ਤੰਤਰ 1

ਪ੍ਰਸ਼ਨ 2.
ਰਾਵੀ ਦੀਆਂ ਸਹਾਇਕ ਨਦੀਆਂ ਬਾਰੇ ਦੱਸੋ ।
ਉੱਤਰ-
ਜਦੋਂ ਰਾਵੀ ਦਰਿਆ ਮਾਧੋਪੁਰ ਪਹੁੰਚਦਾ ਹੈ ਤਾਂ ਇਸ ਵਿੱਚ ਕਈ ਖੱਡਾਂ ਜਾਂ ਸਹਾਇਕ ਨਦੀਆਂ ਆ ਕੇ ਮਿਲ ਜਾਂਦੀਆਂ ਹਨ । ਇਹਨਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਉੱਜ ਨਦੀ ਹੈ । ਇਸ ਦੇ ਨਾਲ ਹੀ ਸੱਕੀ ਕਿਰਨ ਨਾਲਾ ਰਾਵੀ ਦੇ ਨਾਲ-ਨਾਲ ਹੀ ਚਲਦਾ ਹੈ ਅਤੇ ਭਾਰਤ ਪਾਕਿਸਤਾਨ ਦੀ ਸਰਹੱਦ ਉੱਤੇ ਇਸ ਵਿਚ ਮਿਲ ਜਾਂਦਾ ਹੈ ।

ਰਾਵੀ ਦਰਿਆ ਉੱਤੇ ਚਾਰ ਹੈੱਡਵਰਕਸ ਵੀ ਬਣਾਏ ਹਨ ਜਿਨ੍ਹਾਂ ਦੇ ਨਾਮ ਹਨ-ਮਾਧੋਪੁਰ ਬਿਆਸ ਲਿੰਕ ਉੱਤੇ ਕਠੂਆ ਫੀਡਰ, ਸ਼ਾਹਪੁਰ ਕੰਡੀ ਦੇ ਨੇੜੇ ਬਾਨਾ ਜਾਂ ਬਸੰਤਪੁਰ, ਮਾਧੋਪੁਰ, ਹੈੱਡਵਰਕਸ ਅਤੇ ਕਟਾਰਧਾਰ ॥

PSEB 9th Class SST Solutions Geography Chapter 3(b) ਪੰਜਾਬ: ਜਲ-ਤੰਤਰ

ਪ੍ਰਸ਼ਨ 3.
ਬਿਆਸ ਦਰਿਆ ਦੀਆਂ ਸਹਾਇਕ ਨਦੀਆਂ ਬਾਰੇ ਦੱਸੋ ।
ਉੱਤਰ-
ਸ਼ਕੰਤਰੀ ਉਗਮਨ, ਪਾਰਬਤੀ, ਕਾਲੀ ਵੇਈਂ ਅਤੇ ਮੌਹਾਂ ਬਿਆਸ ਦੀਆਂ ਕੁਝ ਸਹਾਇਕ ਨਦੀਆਂ ਹਨ । ਤਲਵਾੜਾ ਪਹੁੰਚਣ ਉੱਤੇ ਮੌਹਾਂ ਬਿਆਸ ਵਿੱਚ ਮਿਲ ਜਾਂਦੀ ਹੈ | ਹਰੀਕੇ ਦੇ ਨੇੜੇ ਕਾਲੀ ਬੇਈਂ, ਹੁਸ਼ਿਆਰਪੁਰ ਅਤੇ ਕਪੂਰਥਲਾ ਤੋਂ ਹੁੰਦੇ ਹੋਏ ਬਿਆਸ ਵਿੱਚ ਮਿਲ ਜਾਂਦੀ ਹੈ । ਬਿਆਸ ਦਰਿਆ ਉੱਤੇ ਪੌਂਗ ਡੈਮ ਅਤੇ ਪੌਂਡਹ ਡੈਮ ਨੂੰ ਵੀ ਬਣਾਇਆ ਗਿਆ ਹੈ ।

ਪ੍ਰਸ਼ਨ 4.
ਘੱਗਰ ਉੱਤੇ ਇੱਕ ਛੋਟਾ ਨੋਟ ਲਿਖੋ ।
ਉੱਤਰ-
ਪੰਜਾਬ ਵਿੱਚ ਬਹੁਤ ਪਹਿਲਾਂ ਸਰਸਵਤੀ ਨਦੀ ਵਹਿੰਦੀ ਸੀ ਅਤੇ ਘੱਗਰ ਵੀ ਉਸ ਦਾ ਹੀ ਹਿੱਸਾ ਸੀ । ਪਰ ਹੁਣ ਘੱਗਰ ਇੱਕ ਮੌਸਮੀ ਨਦੀ ਹੈ ਜੋ ਦੱਖਣੀ ਪੰਜਾਬ ਵਿੱਚ ਵਗਦੀ ਹੈ । ਇਹ ਸਿਰਮੌਰ ਦੀਆਂ ਪਹਾੜੀਆਂ ਵਿੱਚੋਂ ਨਿਕਲਦੀ ਹੈ । ਮੁਬਾਰਕਪੁਰ ਨਾਮ ਦੀ ਥਾਂ ਉੱਤੇ ਇਹ ਮੈਦਾਨੀ ਇਲਾਕੇ ਵਿਚ ਆ ਜਾਂਦੀ ਹੈ । ਇਸ ਤੋਂ ਬਾਅਦ ਇਹ ਪਟਿਆਲਾ, ਘਨੋਰ ਅਤੇ ਹਰਿਆਣਾ ਦੇ ਇਲਾਕਿਆਂ ਨੂੰ ਪਾਰ ਕਰਦੀ ਹੈ । ਇਸ ਤੋਂ ਬਾਅਦ ਇਹ ਰਾਜਸਥਾਨ ਦੇ ਰੇਗਿਸਤਾਨ ਵਿਚ ਜਾ ਕੇ ਖਤਮ ਹੋ ਜਾਂਦੀ ਹੈ !

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ-ਰਾਵੀ ਦਰਿਆ ਉੱਤੇ ਇੱਕ ਨੋਟ ਲਿਖੋ ।
ਉੱਤਰ-
ਰਾਵੀ ਪੰਜਾਬ ਦਾ ਇੱਕ ਬਾਰਾਂਮਾਸੀ ਦਰਿਆ ਹੈ ਜਿਸ ਵਿੱਚ ਸਾਰਾ ਸਾਲ ਪਾਣੀ ਰਹਿੰਦਾ ਹੈ ਕਿਉਂਕਿ ਪਹਾੜਾਂ ਦੀ ਬਰਫ਼ ਪਿਘਲਣ ਨਾਲ ਇਸ ਵਿਚ ਲਗਾਤਾਰ ਪਾਣੀ ਆਉਂਦਾ ਰਹਿੰਦਾ ਹੈ । ਰਾਵੀ ਦਰਿਆ ਕੁੱਲ ਦੀਆਂ ਪਹਾੜੀਆਂ ਵਿੱਚ ਰੋਹਤਾਂਗ ਦੱਰੇ ਦੇ ਉੱਤਰ ਤੋਂ ਸ਼ੁਰੂ ਹੁੰਦਾ ਹੈ ਜਿਸ ਦੀ ਉੱਚਾਈ 4116 ਮੀਟਰ ਹੈ |
ਰਾਵੀ ਦਰਿਆ ਆਪਣੇ ਸ਼ੁਰੂਆਤੀ ਸਥਾਨ (Place of Origin) ਤੋਂ ਲਗਾਤਾਰ ਵੱਗਦੇ ਹੋਏ ਧੌਲਾਧਾਰ ਅਤੇ ਪੀਰ ਪੰਜਾਲ ਦੀਆਂ ਪਹਾੜੀਆਂ ਨੂੰ ਪਾਰ ਕਰਦਾ ਹੈ ਅਤੇ ਉੱਥੇ ਬਣੀਆਂ ਹੋਈਆਂ ਗਰਤਾਂ (Depresions) ਤੋਂ ਵੱਗਦੇ ਹੋਏ ਚੰਬੇ ਅਤੇ ਡਲਹੌਜੀ ਨੂੰ ਪਾਰ ਕਰਦਾ ਹੈ ।

ਪਠਾਨਕੋਟ ਵਿੱਚ ਇੱਕ ਮਾਧੋਪੁਰ ਨਾਮ ਦੀ ਥਾਂ ਹੈ ਜਿੱਥੇ ਇਹ ਮੈਦਾਨਾਂ ਵਿੱਚ ਪ੍ਰਵੇਸ਼ ਕਰ ਜਾਂਦਾ ਹੈ । ਰਾਵੀ ਉੱਤੇ ਰਣਜੀਤ ਸਾਗਰ ਡੈਮ ਅਤੇ ਥੀਨ ਡੈਮ ਬਣਾਇਆ ਗਿਆ ਹੈ ਅਤੇ ਇਹਨਾਂ ਲਈ ਮਾਧੋਪੁਰ ਹੈੱਡ ਵਰਕਸ ਬਣਾਇਆ ਗਿਆ ਹੈ । ਇੱਥੋਂ ਹੀ ਅਪਰਬਾਰੀ ਦੁਆਬ ਨਹਿਰ ਵੀ ਕੱਢੀ ਗਈ ਹੈ । ਇਸ ਤੋਂ ਬਾਅਦ ਰਾਵੀ ਦਰਿਆ ਪਠਾਨਕੋਟ, ਗੁਰਦਾਸਪੁਰ ਅਤੇ ਅਮਿਤਸਰ ਜ਼ਿਲਿਆਂ ਵਿੱਚੋਂ ਲੰਘਦਾ ਹੈ । ਇੱਥੇ ਇਹ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਨੂੰ ਵੀ ਨਿਰਧਾਰਿਤ ਕਰਦਾ ਹੈ । ਰੱਕੜ ਮੰਝ ਨਾਮ ਦੀ ਥਾਂ ਉੱਤੇ ਇਹ ਪਾਕਿਸਤਾਨ ਵਿਚ ਚਲਾ ਜਾਂਦਾ ਹੈ | ਪਾਕਿਸਤਾਨ ਵਿੱਚ ਇਹ ਸਿਧਾਨੀ ਨਾਮ ਦੀ ਥਾਂ ਉੱਤੇ ਚਨਾਬ ਵਿੱਚ ਮਿਲ ਜਾਂਦਾ ਹੈ । ਉੱਜ ਨਦੀ ਅਤੇ ਸੱਕੀ ਕਿਰਨ ਵਾਲਾ ਰਾਵੀ ਦੀਆਂ ਪ੍ਰਮੁੱਖ ਸਹਾਇਕ ਨਦੀਆਂ ਹਨ ।

PSEB 9th Class SST Solutions Civics Chapter 6 ਸੰਵਿਧਾਨ ਅਧੀਨ ਨਾਗਰਿਕਾਂ ਦੇ ਮੌਲਿਕ ਅਧਿਕਾਰ

Punjab State Board PSEB 9th Class Social Science Book Solutions Civics Chapter 6 ਸੰਵਿਧਾਨ ਅਧੀਨ ਨਾਗਰਿਕਾਂ ਦੇ ਮੌਲਿਕ ਅਧਿਕਾਰ Textbook Exercise Questions and Answers.

PSEB Solutions for Class 9 Social Science Civics Chapter 6 ਸੰਵਿਧਾਨ ਅਧੀਨ ਨਾਗਰਿਕਾਂ ਦੇ ਮੌਲਿਕ ਅਧਿਕਾਰ

Social Science Guide for Class 9 PSEB ਸੰਵਿਧਾਨ ਅਧੀਨ ਨਾਗਰਿਕਾਂ ਦੇ ਮੌਲਿਕ ਅਧਿਕਾਰ Textbook Questions and Answers

ਅਭਿਆਸ ਦੇ ਪ੍ਰਸ਼ਨ
(ੳ) ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਭਾਰਤੀ ਸੰਵਿਧਾਨ ਦੁਆਰਾ ਸਾਨੂੰ ………… ਮੌਲਿਕ ਅਧਿਕਾਰ ਦਿੱਤੇ ਗਏ ਹਨ ।
ਉੱਤਰ-
ਛੇ,

ਪ੍ਰਸ਼ਨ 2.
ਮੁਫਤ ਅਤੇ ਜ਼ਰੂਰੀ ਸਿੱਖਿਆ ਦਾ ਅਧਿਕਾਰ ਸੰਵਿਧਾਨ ਦੇ ਅਨੁਛੇਦ …………. ਰਾਹੀਂ …………. ਸੋਧ ਰਾਹੀਂ ਦਿੱਤਾ ਗਿਆ ਹੈ ।
ਉੱਤਰ-
21A, 86ਵੇਂ ।

(ਅ) ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਬਾਲ ਮਜ਼ਦੂਰੀ ਕਿਸ ਅਧਿਕਾਰ ਦੁਆਰਾ ਬੰਦ ਕੀਤੀ ਗਈ ਹੈ ।
(1) ਸੁਤੰਤਰਤਾ ਦਾ ਅਧਿਕਾਰ
(2) ਸਮਾਨਤਾ ਦਾ ਅਧਿਕਾਰ
(3) ਸ਼ੋਸ਼ਣ ਵਿਰੁੱਧ ਅਧਿਕਾਰ
(4) ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ।
ਉੱਤਰ-
(3) ਸ਼ੋਸ਼ਣ ਵਿਰੁੱਧ ਅਧਿਕਾਰ

ਪ੍ਰਸ਼ਨ 2.
ਧਰਮ ਨਿਰਪੱਖ ਰਾਜ ਦਾ ਅਰਥ ਹੈ ।
(1) ਉਹ ਰਾਜ ਜਿਸ ਵਿਚ ਸਿਰਫ ਇੱਕ ਹੀ ਧਰਮ ਹੋਵੇ ।
(2) ਉਹ ਰਾਜ ਜਿਸ ਵਿੱਚ ਕੋਈ ਧਰਮ ਨਹੀਂ ।
(3) ਉਹ ਰਾਜ ਜਿੱਥੇ ਬਹੁਤ ਸਾਰੇ ਧਰਮ ਹੋਣ ।
(4) ਉਹ ਰਾਜ ਜਿਸਦਾ ਕੋਈ ਰਾਜਕੀ ਧਰਮ ਨਹੀਂ ।
ਉੱਤਰ-
(4) ਉਹ ਰਾਜ ਜਿਸਦਾ ਕੋਈ ਰਾਜਕੀ ਧਰਮ ਨਹੀਂ ।

PSEB 9th Class SST Solutions Civics Chapter 6 ਸੰਵਿਧਾਨ ਅਧੀਨ ਨਾਗਰਿਕਾਂ ਦੇ ਮੌਲਿਕ ਅਧਿਕਾਰ

(ਈ) ਠੀਕ/ਗਲਤ ਦੱਸੋ

ਪ੍ਰਸ਼ਨ 1.
ਅਧਿਕਾਰ ਜੀਵਨ ਦੀਆਂ ਉਹ ਜ਼ਰੂਰੀ ਹਾਲਤਾਂ ਹਨ ਜਿਨ੍ਹਾਂ ਤੋਂ ਬਿਨਾਂ ਕੋਈ ਵੀ ਖੁਸ਼ਹਾਲ ਜ਼ਿੰਦਗੀ ਨਹੀਂ ਜੀ ਸਕਦਾ |
ਉੱਤਰ-
(✓)

ਪ੍ਰਸ਼ਨ 2.
ਧਰਮ ਨਿਰਪੱਖ ਦਾ ਅਰਥ ਹੈ ਕਿ ਲੋਕ ਕਿਸੇ ਵੀ ਧਰਮ ਨੂੰ ਅਪਨਾਉਣ ਦੇ ਲਈ ਸੁਤੰਤਰ ਹਨ ।
ਉੱਤਰ-
(✓)

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੌਲਿਕ ਅਧਿਕਾਰ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਅੰਕਿਤ ਹਨ ?
ਉੱਤਰ-
ਮੌਲਿਕ ਅਧਿਕਾਰ ਸੰਵਿਧਾਨ ਦੇ ਤੀਜੇ ਭਾਗ ਵਿੱਚ ਅੰਕਿਤ ਹਨ ।

ਪ੍ਰਸ਼ਨ 2.
ਮੌਲਿਕ ਅਧਿਕਾਰਾਂ ਦੀ ਰੱਖਿਆ ਲਈ ਭਾਰਤ ਦੀ ਨਿਆਂਪਾਲਿਕਾ ਨੂੰ ਕਿਹੜੀ ਸ਼ਕਤੀ ਮਿਲੀ ਹੋਈ ਹੈ ?
ਉੱਤਰ-
ਮੌਲਿਕ ਅਧਿਕਾਰਾਂ ਦੀ ਰੱਖਿਆ ਲਈ ਭਾਰਤ ਦੀ ਨਿਆਂਪਾਲਿਕਾ ਨੂੰ ਸੰਵਿਧਾਨਿਕ ਉਪਚਾਰਾਂ ਦੇ ਅਧਿਕਾਰ ਦੀ ਸ਼ਕਤੀ ਪ੍ਰਾਪਤ ਹੈ ।

ਪ੍ਰਸ਼ਨ 3.
ਉਸ ਬਿਲ ਦਾ ਨਾਂ ਦੱਸੋ ਜਿਸ ਵਿੱਚ ਬਾਲ ਗੰਗਾਧਰ ਤਿਲਕ ਨੇ ਭਾਰਤੀਆਂ ਲਈ ਅੰਗਰੇਜ਼ਾਂ ਕੋਲੋਂ ਕੁਝ ਅਧਿਕਾਰਾਂ ਦੀ ਮੰਗ ਕੀਤੀ ਸੀ ?
ਉੱਤਰ-
ਬਾਲ ਗੰਗਾਧਰ ਤਿਲਕ ਨੇ ਸਵਰਾਜ ਬਿੱਲ ਦੀ ਮੰਗ ਕੀਤੀ ਸੀ ।

ਪ੍ਰਸ਼ਨ 4.
ਅੰਗਰੇਜ਼ਾਂ ਕੋਲੋਂ ਔਰਤਾਂ ਤੇ ਮਰਦਾਂ ਲਈ ਸਮਾਨ ਅਧਿਕਾਰਾਂ ਦੀ ਮੰਗ ਕਿਹੜੀ ਰਿਪੋਰਟ ਵਿੱਚ ਕੀਤੀ ਗਈ ਸੀ ?
ਉੱਤਰ-
ਨਹਿਰੂ ਰਿਪੋਰਟ ।

ਪ੍ਰਸ਼ਨ 5.
ਵਿਅਕਤੀ ਦੁਆਰਾ ਕੀਤਾ ਗਿਆ ਉਚਿਤ ਦਾਅਵਾ ਜਿਸ ਨੂੰ ਸਮਾਜ ਪ੍ਰਵਾਨ ਕਰਦਾ ਹੈ ਅਤੇ ਰਾਜ ਕਾਨੂੰਨ ਰਾਹੀਂ ਲਾਗੂ ਕਰਦਾ ਹੈ, ਨੂੰ ਕੀ ਕਹਿੰਦੇ ਹਨ ?
ਉੱਤਰ-
ਮੌਲਿਕ ਅਧਿਕਾਰ ॥

PSEB 9th Class SST Solutions Civics Chapter 6 ਸੰਵਿਧਾਨ ਅਧੀਨ ਨਾਗਰਿਕਾਂ ਦੇ ਮੌਲਿਕ ਅਧਿਕਾਰ

ਪ੍ਰਸ਼ਨ 6.
ਸੰਪੱਤੀ ਦਾ ਮੌਲਿਕ ਅਧਿਕਾਰ; ਮੌਲਿਕ ਅਧਿਕਾਰਾਂ ਦੀ ਸੂਚੀ ਵਿਚੋਂ ਕਦੋਂ ਅਤੇ ਕਿਸ ਸੋਧ ਦੁਆਰਾ ਖਾਰਜ ਕੀਤਾ ਗਿਆ ?
ਉੱਤਰ-
1978 ਵਿਚ 4ਵੀਂ ਸੰਵਿਧਾਨਿਕ ਸੋਧ ਨਾਲ ਸੰਪਤੀ ਦੇ ਅਧਿਕਾਰ ਨੂੰ ਕਾਨੂੰਨੀ ਅਧਿਕਾਰ ਬਣਾ ਦਿੱਤਾ ਗਿਆ ਸੀ ।

ਪ੍ਰਸ਼ਨ 7.
ਕੋਈ ਦੋ ਮੌਲਿਕ ਅਧਿਕਾਰ ਦੱਸੋ ਜਿਹੜੇ ਵਿਦੇਸ਼ੀਆਂ ਨੂੰ ਵੀ ਪ੍ਰਾਪਤ ਹਨ ?
ਉੱਤਰ-
ਸੁਤੰਤਰਤਾ ਦਾ ਅਧਿਕਾਰ, ਕਾਨੂੰਨ ਦੇ ਸਾਹਮਣੇ ਸਮਾਨਤਾ ਦਾ ਅਧਿਕਾਰ, ਧਾਰਮਿਕ ਸੁਤੰਤਰਤਾ ਦਾ ਅਧਿਕਾਰ !

ਪ੍ਰਸ਼ਨ 8.
ਬੱਚਿਆਂ ਦੇ ਸਿੱਖਿਆ ਦੇ ਅਧਿਕਾਰ ਨੂੰ ਮੌਲਿਕ ਅਧਿਕਾਰਾਂ ਨਾਲ ਸੰਬੰਧਿਤ ਕਿਹੜੇ ਅਨੁਛੇਦ ਅਧੀਨ ਦਰਜ ਕੀਤਾ ਗਿਆ ਹੈ ?
ਉੱਤਰ-
ਅਨੁਛੇਦ 21-A.

ਪ੍ਰਸ਼ਨ 9.
ਮੌਲਿਕ ਅਧਿਕਾਰ ਕਿਹੜੇ ਅਨੁਛੇਦ ਤੋਂ ਕਿਹੜੇ ਅਨੁਛੇਦ ਤੱਕ ਦਰਜ ਹਨ ?
ਉੱਤਰ-
ਅਨੁਛੇਦ 14-32 ਤੱਕ ।

ਪ੍ਰਸ਼ਨ 10.
ਛੂਤਛਾਤ ਦੇ ਖ਼ਾਤਮੇ ਲਈ ਭਾਰਤ ਦੇ ਸੰਵਿਧਾਨ ਦੇ ਕਿਹੜੇ ਅਨੁਛੇਦ ਅਧੀਨ ਵਿਵਸਥਾ ਕੀਤੀ ਗਈ ਹੈ ?
ਉੱਤਰ-
ਅਨੁਛੇਦ 17 ਅਧੀਨ ਛੂਤਛਾਤ ਦੇ ਖ਼ਾਤਮੇ ਦੀ ਵਿਵਸਥਾ ਕੀਤੀ ਗਈ ਹੈ ।

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਮਾਨਤਾ ਦੇ ਅਧਿਕਾਰ ਦੀ ਸੰਖੇਪ ਵਿੱਚ ਵਿਆਖਿਆ ਕਰੋ ।
ਉੱਤਰ-
ਸਮਾਨਤਾ ਦਾ ਅਧਿਕਾਰ ਲੋਕਤੰਤਰ ਦਾ ਆਧਾਰ ਹੈ ਜਿਸਦਾ ਵਰਣਨ ਸੰਵਿਧਾਨ ਦੇ ਅਨੁਛੇਦ 14 ਤੋਂ 18 ਤੱਕ ਕੀਤਾ ਗਿਆ ਹੈ ।

  1. ਸੰਵਿਧਾਨ ਦੇ ਅਨੁਛੇਦ 14 ਦੇ ਅਨੁਸਾਰ ਕਾਨੂੰਨ ਦੇ ਸਾਹਮਣੇ ਸਾਰੇ ਸਮਾਨ ਜਾਂ ਬਰਾਬਰ ਹਨ ।
  2. ਅਨੁਛੇਦ 15 ਦੇ ਅਨੁਸਾਰ ਰਾਜ ਕਿਸੇ ਨਾਗਰਿਕ ਦੇ ਵਿਰੁੱਧ ਧਰਮ, ਵੰਸ਼, ਜਾਤੀ, ਲਿੰਗ ਜਾਂ ਇਨ੍ਹਾਂ ਵਿੱਚੋਂ ਕਿਸੇ ਦੇ ਵੀ ਆਧਾਰ ਉੱਤੇ ਭੇਦਭਾਵ ਨਹੀਂ ਕਰੇਗਾ ।
  3. ਅਨੁਛੇਦ 16 ਰਾਜ ਵਿੱਚ ਸਰਕਾਰੀ ਨੌਕਰੀਆਂ ਜਾਂ ਪਦਾਂ ਉੱਤੇ ਨਿਯੁਕਤੀ ਦੇ ਸੰਬੰਧ ਵਿੱਚ ਸਾਰੇ ਨਾਗਰਿਕਾਂ ਨੂੰ ਸਮਾਨ ਮੌਕੇ ਪ੍ਰਦਾਨ ਕਰਦਾ ਹੈ ।
  4. ਅਨੁਛੇਦ 17 ਨਾਲ ਛੂਤਛਾਤ ਨੂੰ ਖ਼ਤਮ ਕਰ ਦਿੱਤਾ ਗਿਆ ਹੈ ।
  5. ਅਨੁਛੇਦ 18 ਦੇ ਅਨੁਸਾਰ ਇਹ ਵਿਵਸਥਾ ਕੀਤੀ ਗਈ ਹੈ ਕਿ ਸੈਨਾ ਜਾਂ ਸਿੱਖਿਆ ਸੰਬੰਧੀ ਉਪਾਧੀ ਤੋਂ ਇਲਾਵਾ ਰਾਜ ਕੋਈ ਹੋਰ ਉਪਾਧੀ ਨਹੀਂ ਦੇਵੇਗਾ ।

ਪ੍ਰਸ਼ਨ 2.
ਨਿਆਂਪਾਲਿਕਾ ਦੀ ਨਿਆਂਇਕ ਪੁਨਰ ਨਿਰੀਖਣ ਦੀ ਸ਼ਕਤੀ ਤੇ ਨੋਟ ਲਿਖੋ ।
ਉੱਤਰ-
ਨਿਆਂਇਕ ਪੁਨਰ ਨਿਰੀਖਣ ਨਿਆਪਾਲਿਕਾ ਦੀ ਉਹ ਸ਼ਕਤੀ ਹੈ ਜਿਸ ਦੇ ਨਾਲ ਉਹ ਵਿਧਾਨ ਸਭਾ ਜਾਂ ਸੰਸਦ ਦੇ ਕਾਨੂੰਨਾਂ ਅਤੇ ਕਾਰਜਪਾਲਿਕਾ ਦੇ ਕੰਮਾਂ ਦੀ ਜਾਂਚ ਦੇ ਆਦੇਸ਼ ਦੇ ਸਕਦਾ ਹੈ । ਜੇਕਰ ਉਹ ਕਾਨੂੰਨ ਜਾਂ ਆਦੇਸ਼ ਸੰਵਿਧਾਨ ਦੇ ਵਿਰੁੱਧ ਹੋਣ ਤਾਂ ਉਹਨਾਂ ਨੂੰ ਅਸੰਵਿਧਾਨਿਕ ਅਤੇ ਗੈਰ-ਕਾਨੂੰਨੀ ਘੋਸ਼ਿਤ ਕੀਤਾ ਜਾ ਸਕਦਾ ਹੈ । ਅਦਾਲਤਾਂ ਕਾਨੂੰਨ ਦੀਆਂ ਉਨ੍ਹਾਂ ਧਾਰਾਵਾਂ ਨੂੰ ਗੈਰ-ਕਾਨੂੰਨੀ ਘੋਸ਼ਿਤ ਕਰਦੇ ਹਨ ਜਿਹੜੀਆਂ ਸੰਵਿਧਾਨ ਦੇ ਵਿਰੁੱਧ ਹੁੰਦੀਆਂ ਹਨ ਨਾਂ ਕਿ ਪੂਰੇ ਕਾਨੂੰਨ ਨੂੰ । ਅਦਾਲਤਾਂ ਉਨ੍ਹਾਂ ਕਾਨੂੰਨਾਂ ਨੂੰ ਗ਼ੈਰ-ਕਾਨੂੰਨੀ ਘੋਸ਼ਿਤ ਕਰ ਸਕਦੀਆਂ ਹਨ ਜਿਹੜੇ ਉਸ ਦੇ ਸਾਹਮਣੇ ਮੁਕੱਦਮੇ ਦੇ ਰੂਪ ਵਿੱਚ ਆਉਂਦੇ ਹਨ ।

PSEB 9th Class SST Solutions Civics Chapter 6 ਸੰਵਿਧਾਨ ਅਧੀਨ ਨਾਗਰਿਕਾਂ ਦੇ ਮੌਲਿਕ ਅਧਿਕਾਰ

ਪ੍ਰਸ਼ਨ 3.
ਨਿਆਂਪਾਲਿਕਾ ਨੂੰ ਸੁਤੰਤਰ ਬਨਾਉਣ ਦੇ ਲਈ ਭਾਰਤ ਦੇ ਸੰਵਿਧਾਨ ਵਿੱਚ ਕੀ ਵਿਵਸਥਾਵਾਂ ਕੀਤੀਆਂ ਗਈਆਂ ਹਨ ?
ਉੱਤਰ –

  • ਸਰਵਉੱਚ ਅਦਾਲਤ ਅਤੇ ਉੱਚ ਅਦਾਲਤਾਂ ਦੇ ਜੱਜਾਂ ਦੀ ਨਿਯੁਕਤੀ ਰਾਸ਼ਟਰਪਤੀ ਵਲੋਂ ਹੁੰਦੀ ਹੈ ਜਿਸ ਵਿੱਚ ਕਾਰਜਪਾਲਿਕਾ ਦਾ ਕੋਈ ਦਖ਼ਲ ਨਹੀਂ ਹੁੰਦਾ ।
  • ਜੱਜਾਂ ਨੂੰ ਸੰਸਦ ਵਿੱਚ ਮਹਾਂਦੋਸ਼ ਲਗਾ ਕੇ ਹੀ ਹਟਾਇਆ ਜਾ ਸਕਦਾ ਹੈ ਜੋ ਆਪਣੇ ਆਪ ਵਿੱਚ ਬਹੁਤ ਮੁਸ਼ਕਿਲ ਹੈ ।
  • ਵਿੱਤੀ ਸੰਕਟ ਤੋਂ ਇਲਾਵਾ ਜੱਜਾਂ ਦੀ ਤਨਖ਼ਾਹ ਨੂੰ ਨਾਂ ਤਾਂ ਘਟਾਇਆ ਜਾ ਸਕਦਾ ਹੈ ਅਤੇ ਨਾਂ ਹੀ ਰੋਕਿਆ ਜਾ ਸਕਦਾ ਹੈ ।
  • ਜੱਜਾਂ ਨੂੰ ਰਿਟਾਇਰ ਹੋਣ ਤੋਂ ਬਾਅਦ ਚੰਗੀ ਪੈਨਸ਼ਨ ਦਿੱਤੀ ਜਾਂਦੀ ਹੈ ।

ਪ੍ਰਸ਼ਨ 4.
ਧਾਰਮਿਕ ਅਜ਼ਾਦੀ ਦੇ ਮੌਲਿਕ ਅਧਿਕਾਰ ਦੀ ਵਿਆਖਿਆ ਕਰੋ ।
ਉੱਤਰ-
ਅਨੁਛੇਦ 25 ਤੋਂ 28 ਤੱਕ ਵਿੱਚ ਨਾਗਰਿਕਾਂ ਦੇ ਧਰਮ ਦੀ ਸੁਤੰਤਰਤਾ ਦੇ ਅਧਿਕਾਰ ਦਾ ਵਰਣਨ ਕੀਤਾ ਗਿਆ ਹੈ । ਹਰੇਕ ਵਿਅਕਤੀ ਨੂੰ ਆਪਣੀ ਇੱਛਾ ਨੂੰ ਮੰਨਣ ਅਤੇ ਆਪਣੇ ਰੱਬ ਦੀ ਪੂਜਾ ਕਰਨ ਦਾ ਅਧਿਕਾਰ ਹੈ । ਲੋਕਾਂ ਨੂੰ ਧਾਰਮਿਕ ਸੰਸਥਾਵਾਂ ਸਥਾਪਿਤ ਕਰਨ ਦਾ, ਉਨ੍ਹਾਂ ਦਾ ਪ੍ਰਬੰਧ ਕਰਨ ਦਾ ਅਤੇ ਧਾਰਮਿਕ ਸੰਸਥਾਵਾਂ ਨੂੰ ਸੰਪਤੀ ਆਦਿ ਰੱਖਣ ਦਾ ਅਧਿਕਾਰ ਦਿੱਤਾ ਗਿਆ ਹੈ । ਕਿਸੇ ਵੀ ਵਿਅਕਤੀ ਨੂੰ ਅਜਿਹਾ ਟੈਕਸ ਦੇਣ ਦੇ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ ਜਿਸ ਨੂੰ ਕਿਸੇ ਵਿਸ਼ੇਸ਼ ਧਰਮ ਦੇ ਲਈ ਪ੍ਰਯੋਗ ਕੀਤਾ ਜਾਣਾ ਹੋਵੇ ।

ਪ੍ਰਸ਼ਨ 5.
ਭਾਰਤ ਦੇ ਨਾਗਰਿਕਾਂ ਨੂੰ ਅਨੁਛੇਦ 19 ਅਧੀਨ ਕਿਹੜੀਆਂ-ਕਿਹੜੀਆਂ ਸੁਤੰਤਰਤਾਵਾਂ ਪ੍ਰਾਪਤ ਹਨ ?
ਉੱਤਰ-
ਭਾਰਤੀ ਨਾਗਰਿਕਾਂ ਨੂੰ ਸੁਤੰਤਰਤਾ ਦੇ ਅਧਿਕਾਰ ਵਿੱਚ ਅਨੁਛੇਦ 19 ਤੋਂ 22 ਤੱਕ ਕੁਝ ਸੁਤੰਤਰਤਾਵਾਂ ਦਿੱਤੀਆਂ ਗਈਆਂ ਹਨ | ਅਨੁਛੇਦ 19 ਦੇ ਅਨੁਸਾਰ ਨਾਗਰਿਕਾਂ ਨੂੰ ਭਾਸ਼ਣ ਦੇਣ ਅਤੇ ਵਿਚਾਰ ਪ੍ਰਗਟ ਕਰਨ, ਸ਼ਾਂਤੀਪੂਰਨ ਅਤੇ ਬਿਨਾਂ ਹਥਿਆਰਾਂ ਦੇ ਇਕੱਠੇ ਹੋਣ, ਸੰਘ ਜਾਂ ਸਮੁਦਾਇ ਬਣਾਉਣ, ਘੁੰਮਣ ਫਿਰਨ, ਕਿਸੇ ਵੀ ਥਾਂ ਉੱਤੇ ਰਹਿਣ ਜਾਂ ਕੋਈ ਵੀ ਪੇਸ਼ਾ ਅਪਨਾਉਣ ਦੀ ਸੁਤੰਤਰਤਾ ਪ੍ਰਾਪਤ ਹੈ । ਪਰ ਇਨ੍ਹਾਂ ਸੁਤੰਤਰਤਾਵਾਂ ਉੱਤੇ ਇੱਕ ਰੁਕਾਵਟ ਵੀ ਹੈ । ਅਨੁਛੇਦ 20 ਤੋਂ 22 ਤੱਕ ਨਾਗਰਿਕਾਂ ਨੂੰ ਵਿਅਕਤੀਗਤ ਸੁਤੰਤਰਤਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ ।

ਪ੍ਰਸ਼ਨ 6.
ਸ਼ੋਸ਼ਣ ਵਿਰੁੱਧ ਅਧਿਕਾਰ ਦੀ ਵਿਆਖਿਆ ਕਰੋ ।
ਉੱਤਰ-
ਅਨੁਛੇਦ 23 ਅਤੇ 24 ਦੇ ਅਨੁਸਾਰ ਨਾਗਰਿਕਾਂ ਨੂੰ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਦਿੱਤੇ ਗਏ ਹਨ ।

  • ਅਨੁਛੇਦ 23 ਦੇ ਅਨੁਸਾਰ ਵਿਅਕਤੀਆਂ ਨੂੰ ਖ਼ਰੀਦਿਆਂ ਜਾਂ ਵੇਚਿਆ ਨਹੀਂ ਜਾ ਸਕਦਾ ਅਤੇ ਨਾਂ ਹੀ ਕਿਸੇ ਵਿਅਕਤੀ ਤੋਂ ਬੇਗਾਰ ਕਰਵਾਈ ਜਾ ਸਕਦੀ ਹੈ ।
  • ਅਨੁਛੇਦ 24 ਦੇ ਅਨੁਸਾਰ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਿਸੇ ਅਜਿਹੇ ਕਾਰਖ਼ਾਨੇ ਜਾਂ ਖਾਨ ਵਿੱਚ ਨੌਕਰੀ ਉੱਤੇ ਨਹੀਂ ਰੱਖਿਆ ਜਾ ਸਕਦਾ, ਜਿੱਥੇ ਉਸਦੀ ਸਿਹਤ ਉੱਤੇ ਬੁਰਾ ਪ੍ਰਭਾਵ ਪੈਣ ਦੀ ਸੰਭਾਵਨਾ ਹੋਵੇ ।

ਪ੍ਰਸ਼ਨ 7.
ਮੌਲਿਕ ਅਧਿਕਾਰ ਮੌਲਿਕ ਕਿਵੇਂ ਹਨ ? ਆਪਣੇ ਉੱਤਰ ਦੀ ਪ੍ਰੋੜਤਾ ਲਈ ਦਲੀਲਾਂ ਦਿਓ ।
ਉੱਤਰ-
ਮੌਲਿਕ ਅਧਿਕਾਰਾਂ ਨੂੰ ਹੇਠਾਂ ਲਿਖੇ ਕਾਰਨਾਂ ਕਰਕੇ ਮੌਲਿਕ ਕਿਹਾ ਜਾਂਦਾ ਹੈ

  1. ਮੌਲਿਕ ਅਧਿਕਾਰ ਮੂਲ ਰੂਪ ਨਾਲ ਮਨੁੱਖੀ ਅਧਿਕਾਰ ਹਨ । ਮਨੁੱਖ ਹੋਣ ਦੇ ਨਾਤੇ ਇਨ੍ਹਾਂ ਅਧਿਕਾਰਾਂ ਦਾ ਪ੍ਰਯੋਗ ਕਰਨਾ ਹੀ ਚਾਹੀਦਾ ਹੈ ।
  2. ਮੌਲਿਕ ਅਧਿਕਾਰ ਸਾਨੂੰ ਸੰਵਿਧਾਨ ਨੇ ਦਿੱਤੇ ਹਨ ਅਤੇ ਸੰਵਿਧਾਨ ਦੇਸ਼ ਦਾ ਮੌਲਿਕ ਕਾਨੂੰਨ ਹੈ । ਜੇਕਰ ਨਾਗਰਿਕ ਨੇ ਸੁਖੀ ਅਤੇ ਲੋਕਤੰਤਰੀ ਜੀਵਨ ਬਤੀਤ ਕਰਨਾ ਹੈ, ਤਾਂ ਉਸ ਨੂੰ ਇਹ ਅਧਿਕਾਰ ਜ਼ਰੂਰ ਮਿਲਣੇ ਚਾਹੀਦੇ ਹਨ ।
  3. ਸੰਵਿਧਾਨ ਨੇ ਇਨ੍ਹਾਂ ਅਧਿਕਾਰਾਂ ਨੂੰ ਲਾਗੂ ਕਰਨ ਦੇ ਲਈ ਪ੍ਰਭਾਵਸ਼ਾਲੀ ਵਿਧੀ ਨੂੰ ਅਪਣਾਇਆ ਹੈ । ਅਧਿਕਾਰਾਂ ਦੇ ਹਨਨ ਹੋਣ ਦੀ ਸਥਿਤੀ ਵਿੱਚ ਕੋਈ ਵੀ ਨਾਗਰਿਕ ਅਦਾਲਤਾਂ ਦੀ ਮਦਦ ਨਾਲ ਆਪਣੇ ਅਧਿਕਾਰਾਂ ਦੀ ਰੱਖਿਆ ਕਰ ਸਕਦਾ ਹੈ ।

PSEB 9th Class SST Solutions Civics Chapter 6 ਸੰਵਿਧਾਨ ਅਧੀਨ ਨਾਗਰਿਕਾਂ ਦੇ ਮੌਲਿਕ ਅਧਿਕਾਰ

IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੌਲਿਕ ਅਧਿਕਾਰਾਂ ਦਾ ਸਰੂਪ ਕਿਹੋ ਜਿਹਾ ਹੈ ? ਸੰਖੇਪ ਵਿਆਖਿਆ ਕਰੋ ।
ਉੱਤਰ-ਮੌਲਿਕ ਅਧਿਕਾਰਾਂ ਦਾ ਸਰੂਪ ਹੇਠਾਂ ਲਿਖਿਆ ਹੈ

  1. ਵਿਆਪਕ ਅਤੇ ਵਿਸਤ੍ਰਿਤ-ਭਾਰਤੀ ਸੰਵਿਧਾਨ ਵਿੱਚ ਦਿੱਤੇ ਗਏ ਮੌਲਿਕ ਅਧਿਕਾਰ ਬਹੁਤ ਹੀ ਵਿਆਪਕ ਅਤੇ ਵਿਸਤ੍ਰਿਤ ਹਨ । ਇਨ੍ਹਾਂ ਦਾ ਵਰਣਨ ਸੰਵਿਧਾਨ ਦੇ ਤੀਜੇ ਭਾਗ ਦੀਆਂ 24 ਧਾਰਾਵਾਂ ਵਿੱਚ ਕੀਤਾ ਗਿਆ ਹੈ । ਨਾਗਰਿਕਾਂ ਨੂੰ 6 ਪ੍ਰਕਾਰ ਦੇ ਮੌਲਿਕ ਅਧਿਕਾਰ ਦਿੱਤੇ ਗਏ ਹਨ ਅਤੇ ਹਰੇਕ ਅਧਿਕਾਰ ਦੀ ਵਿਸਤ੍ਰਿਤ ਵਿਆਖਿਆ ਦਿੱਤੀ ਗਈ ਹੈ ।
  2. ਮੌਲਿਕ ਅਧਿਕਾਰ ਸਾਰੇ ਨਾਗਰਿਕਾਂ ਦੇ ਲਈ ਹੈ-ਸੰਵਿਧਾਨ ਵਿੱਚ ਦਿੱਤੇ ਗਏ ਮੌਲਿਕ ਅਧਿਕਾਰਾਂ ਦੀ ਇੱਕ ਵਿਸ਼ੇਸ਼ਤਾ | ਇਹ ਹੈ ਕਿ ਇਹ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਬਰਾਬਰੀ ਦੇ ਆਧਾਰ ਉੱਤੇ ਪ੍ਰਾਪਤ ਹਨ । ਇਹ ਅਧਿਕਾਰ ਸਾਰਿਆਂ ਨੂੰ ਜਾਤੀ, ਧਰਮ, ਲਿੰਗ, ਰੰਗ ਆਦਿ ਦੇ ਭੇਦਭਾਵ ਦੇ ਬਿਨਾਂ ਦਿੱਤੇ ਗਏ ਹਨ ।
  3. ਮੌਲਿਕ ਅਧਿਕਾਰ ਅਸੀਮਿਤ ਨਹੀਂ ਹਨ-ਕੋਈ ਵੀ ਅਧਿਕਾਰ ਪੁਰਨ ਅਤੇ ਅਸੀਮਿਤ ਨਹੀਂ ਹੋ ਸਕਦਾ । ਭਾਰਤੀ ਸੰਵਿਧਾਨ ਵਿੱਚ ਦਿੱਤੇ ਗਏ ਮੌਲਿਕ ਅਧਿਕਾਰ ਵੀ ਅਸੀਮਿਤ ਨਹੀਂ ਹਨ । ਸੰਵਿਧਾਨ ਵਿੱਚ ਮੌਲਿਕ ਅਧਿਕਾਰਾਂ ਉੱਤੇ ਕੁਝ ਰੁਕਾਵਟਾਂ ਵੀ ਲਗਾਈਆਂ ਗਈਆਂ ਹਨ ।
  4. ਮੌਲਿਕ ਅਧਿਕਾਰ ਨਿਆਂ ਯੋਗ ਹਨ-ਜੇਕਰ ਕਿਸੇ ਨਾਗਰਿਕ ਦੇ ਮੌਲਿਕ ਅਧਿਕਾਰਾਂ ਦਾ ਉਲੰਘਣ ਕੀਤਾ ਜਾਂਦਾ ਹੈ | ਤਾਂ ਉਹ ਨਾਗਰਿਕ ਅਦਾਲਤਾਂ ਦੇ ਕੋਲ ਜਾ ਸਕਦਾ ਹੈ । ਇਸਦੇ ਪਿੱਛੇ ਕਾਨੂੰਨੀ ਸ਼ਕਤੀ ਹੈ ।
  5. ਸਕਾਰਾਤਮਕ ਅਤੇ ਨਕਾਰਾਤਮਕ-ਮੌਲਿਕ ਅਧਿਕਾਰ ਸਕਾਰਾਤਮਕ ਵੀ ਹਨ ਅਤੇ ਨਕਾਰਾਤਮਕ ਵੀ । ਜਿੱਥੇ ਇੱਕ | ਪਾਸੇ ਇਹ ਸਰਕਾਰ ਦੇ ਕੁਝ ਕੰਮਾਂ ਉੱਤੇ ਪ੍ਰਤੀਬੰਧ ਲਗਾਉਂਦੇ ਹਨ ਅਤੇ ਦੂਜੇ ਪਾਸੇ ਇਹ ਸਰਕਾਰ ਨੂੰ ਕੁਝ ਸਕਾਰਾਤਮਕ ਆਦੇਸ਼ ਵੀ ਦਿੰਦੇ ਹਨ ।
  6. ਨਾਗਰਿਕ ਅਤੇ ਰਾਜਨੀਤਿਕ ਸਰੂਪ-ਸਾਡੇ ਅਧਿਕਾਰਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ । ਨਾਗਰਿਕ ਅਤੇ ਰਾਜਨੀਤਿਕ/ਸੰਘ ਬਨਾਉਣ, ਵਿਚਾਰ ਪ੍ਰਗਟ ਕਰਨ, ਬਿਨਾਂ ਹਥਿਆਰ ਇਕੱਠੇ ਹੋਣ ਵਰਗੇ ਅਧਿਕਾਰ ਰਾਜਨੀਤਿਕ ਹੁੰਦੇ ਹਨ । ਇਸਦੇ ਨਾਲ ਸਮਾਨਤਾ ਦਾ ਅਧਿਕਾਰ, ਸੰਸਕ੍ਰਿਤਕ ਅਤੇ ਸਿੱਖਿਆ ਸੰਬੰਧੀ ਅਧਿਕਾਰ ਨਾਗਰਿਕ ਅਧਿਕਾਰ ਹਨ ।
  7. ਇਨ੍ਹਾਂ ਦੀ ਉਲੰਘਣਾ ਨਹੀਂ ਹੋ ਸਕਦੀ-ਸੰਸਦ ਵਿੱਚ ਕਾਨੂੰਨ ਪਾਸ ਕਰਦੇ ਜਾਂ ਕਾਰਜਪਾਲਿਕਾ ਦੇ ਕਿਸੇ ਹੁਕਮ ਨੂੰ ਪਾਸ ਕਰਕੇ ਅਧਿਕਾਰਾਂ ਨੂੰ ਨਾਂ ਤਾਂ ਖ਼ਤਮ ਕੀਤਾ ਜਾ ਸਕਦਾ ਹੈ ਅਤੇ ਨਾਂ ਹੀ ਉਨ੍ਹਾਂ ਵਿੱਚ ਪਰਿਵਰਤਨ ਕੀਤਾ ਜਾ ਸਕਦਾ ਹੈ । ਜੇਕਰ ਅਜਿਹਾ ਕੀਤਾ ਜਾਂਦਾ ਹੈ ਤਾਂ ਨਿਆਂਪਾਲਿਕਾ ਉਸ ਹੁਕਮ ਨੂੰ ਰੱਦ ਵੀ ਕਰ ਸਕਦੀ ਹੈ ।

ਪ੍ਰਸ਼ਨ 2.
ਅਨੁਛੇਦ 20 ਤੋਂ 22 ਤੱਕ ਮੌਲਿਕ ਅਧਿਕਾਰਾਂ ਸੰਬੰਧੀ ਕੀਤੀਆਂ ਗਈਆਂ ਵਿਵਸਥਾਵਾਂ ਦੀ ਵਿਆਖਿਆ ਕਰੋ ।
ਉੱਤਰ-
ਜੀਵਨ ਅਤੇ ਵਿਅਕਤੀਗਤ ਸੁਤੰਤਰਤਾ ਦਾ ਅਧਿਕਾਰ (Art. 20-22) ਅਨੁਛੇਦ 20, ਵਿਅਕਤੀ ਅਤੇ ਉਸਦੀ ਵਿਅਕਤੀਗਤ ਸੁਤੰਤਰਤਾ ਦੀ ਰੱਖਿਆ ਕਰਦਾ ਹੈ ਜਿਵੇਂ ਕਿ

  • ਕਿਸੇ ਵਿਅਕਤੀ ਨੂੰ ਕਿਸੇ ਅਜਿਹੇ ਕਾਨੂੰਨ ਦੇ ਤੋੜਨ ਉੱਤੇ ਸਜ਼ਾ ਨਹੀਂ ਦਿੱਤੀ ਜਾ ਸਕਦੀ ਜਿਹੜਾ ਕਾਨੂੰਨ ਉਸਦੇ ਅਪਰਾਧ ਕਰਦੇ ਸਮੇਂ ਲਾਗੂ ਨਹੀਂ ਸੀ ।
  • ਕਿਸੇ ਵਿਅਕਤੀ ਨੂੰ ਉਸ ਤੋਂ ਵੱਧ ਸਜ਼ਾ ਨਹੀਂ ਦਿੱਤੀ ਜਾ ਸਕਦੀ ਜਿੰਨੀ ਅਪਰਾਧ ਕਰਦੇ ਸਮੇਂ ਪ੍ਰਚਲਿਤ ਕਾਨੂੰਨ ਦੇ ਅਧੀਨ ਦਿੱਤੀ ਜਾ ਸਕਦੀ ਹੈ ।
  • ਕਿਸੇ ਵੀ ਵਿਅਕਤੀ ਦੇ ਵਿਰੁੱਧ ਉਸ ਅਪਰਾਧ ਦੇ ਲਈ ਇੱਕ ਵਾਰ ਤੋਂ ਵੱਧ ਮੁਕੱਦਮਾ ਨਹੀਂ ਚਲਾਇਆ ਜਾਵੇਗਾ ਅਤੇ ਨਾਂ ਹੀ ਸਜ਼ਾ ਦਿੱਤੀ ਜਾਵੇਗੀ ।
  • ਕਿਸੇ ਮੁਜਰਿਮ ਨੂੰ ਆਪਣੇ ਵਿਰੁੱਧ ਗਵਾਹੀ ਦੇਣ ਲਈ ਮਜ਼ਬੂਰ ਨਹੀਂ ਕੀਤਾ ਜਾਵੇਗਾ | ਅਨੁਛੇਦ 21 ਵਿੱਚ ਲਿਖਿਆ ਹੈ ਕਿ ਕਾਨੂੰਨ ਵਲੋਂ ਸਥਾਪਿਤ ਪੱਧਤੀ ਦੇ ਬਿਨਾਂ ਕਿਸੇ ਵਿਅਕਤੀ ਨੂੰ ਉਸਦੀ ਵਿਅਕਤੀਗਤ ਸੁਤੰਤਰਤਾ ਤੋਂ ਵਾਂਝਾ ਨਹੀਂ ਰੱਖਿਆ ਜਾਵੇਗਾ । ਗ੍ਰਿਫ਼ਤਾਰੀ ਅਤੇ ਨਜ਼ਰਬੰਦੀ ਦੇ ਵਿਰੁੱਧ ਰੱਖਿਆ-ਅਨੁਛੇਦ 22 ਗ੍ਰਿਫ਼ਤਾਰ ਅਤੇ ਨਜ਼ਰਬੰਦ ਨਾਗਰਿਕਾਂ ਦੇ ਅਧਿਕਾਰਾਂ ਦੀ ਘੋਸ਼ਣਾ ਕਰਦਾ ਹੈ ।

ਇਸਦੇ ਅਨੁਸਾਰ

  1. ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨੂੰ ਗ੍ਰਿਫ਼ਤਾਰੀ ਤੋਂ ਤੁਰੰਤ ਬਾਅਦ ਉਸਦੀ ਗ੍ਰਿਫ਼ਤਾਰੀ ਦੇ ਕਾਰਨਾਂ ਬਾਰੇ ਦੱਸਿਆ ਜਾਣਾ ਚਾਹੀਦਾ ਹੈ ।
  2. ਉਸਨੂੰ ਆਪਣੀ ਪਸੰਦ ਦੇ ਵਕੀਲ ਤੋਂ ਸਲਾਹ ਲੈਣ ਅਤੇ ਉਸਦੀ ਤਰਫ਼ ਤੋਂ ਸਫ਼ਾਈ ਪੇਸ਼ ਕਰਨ ਦਾ ਅਧਿਕਾਰ ਹੋਵੇਗਾ ।
  3. ਜੇਲ ਵਿੱਚ ਬੰਦ ਕਿਸੇ ਵਿਅਕਤੀ ਨੂੰ ਜੇਲ ਤੋਂ ਜੱਜ ਦੀ ਅਦਾਲਤ ਤੱਕ ਦੀ ਯਾਤਰਾ ਦੇ ਲਈ ਜ਼ਰੂਰੀ ਸਮਾਂ ਕੱਢ ਕੇ 24 ਘੰਟੇ ਦੇ ਅੰਦਰ ਨੇੜੇ ਦੇ ਜਿਸਟਰੇਟ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ।
  4. ਬਿਨਾਂ ਮਜਿਸਟੇਰਟ ਦੀ ਆਗਿਆ ਦੇ 24 ਘੰਟੇ ਤੋਂ ਵੱਧ ਦੇ ਲਈ ਕਿਸੇ ਵਿਅਕਤੀ ਨੂੰ ਥਾਣੇ ਵਿੱਚ ਨਹੀਂ ਰੱਖਿਆ ਜਾਵੇਗਾ |

ਪ੍ਰਸ਼ਨ 3.
ਧਾਰਮਿਕ ਆਜ਼ਾਦੀ ਦੇ ਅਧਿਕਾਰ ਵਿੱਚ ਅਨੁਛੇਦ 25 ਤੋਂ 28 ਤੱਕ ਕੀਤੀਆਂ ਵਿਵਸਥਾਵਾਂ ਦੀ ਵਿਆਖਿਆ ਕਰੋ ।
ਉੱਤਰ –

  • ਸੰਵਿਧਾਨ ਦੇ ਅਨੁਛੇਦ 25 ਤੋਂ 28 ਤੱਕ ਵਿੱਚ ਨਾਗਰਿਕਾਂ ਨੂੰ ਧਾਰਮਿਕ ਸੁਤੰਤਰਤਾ ਦਾ ਅਧਿਕਾਰ ਦਿੱਤਾ ਗਿਆ ਹੈ । ਸਾਰੇ ਵਿਅਕਤੀਆਂ ਨੂੰ ਧਰਮ ਦੀ ਸੁਤੰਤਰਤਾ ਦਾ ਅਧਿਕਾਰ ਹੈ ਅਤੇ ਬਿਨਾਂ ਕੋਈ ਰੋਕ ਟੋਕ ਦੇ ਧਰਮ ਵਿੱਚ ਵਿਸ਼ਵਾਸ ਰੱਖਣ, ਧਾਰਮਿਕ ਕੰਮ ਕਰਨ ਅਤੇ ਪ੍ਰਚਾਰ ਕਰਨ ਦਾ ਅਧਿਕਾਰ ਹੈ ।
  • ਸਾਰੇ ਵਿਅਕਤੀਆਂ ਨੂੰ ਧਾਰਮਿਕ ਮਾਮਲਿਆਂ ਦਾ ਪ੍ਰਬੰਧ ਕਰਨ ਦੀ ਸੁਤੰਤਰਤਾ ਦਿੱਤੀ ਗਈ ਹੈ । ਕਿਸੇ ਵੀ ਵਿਅਕਤੀ ਨੂੰ ਅਜਿਹਾ ਕਰਨ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ ਜਿਸਨੂੰ ਇਕੱਠਾ ਕਰਕੇ ਕਿਸੇ ਵਿਸ਼ੇਸ਼ ਧਰਮ ਜਾਂ ਧਾਰਮਿਕ ਸਮੁਦਾਇ ਦੇ ਵਿਕਾਸ ਨੂੰ ਬਣਾਏ ਰੱਖਣ ਦੇ ਲਈ ਖ਼ਰਚ ਕੀਤਾ ਜਾਣਾ ਹੋਵੇ ।
  • ਕਿਸੇ ਵੀ ਸਰਕਾਰੀ ਸੰਸਥਾ ਵਿੱਚ ਧਾਰਮਿਕ ਸਿੱਖਿਆ ਨਹੀਂ ਦਿੱਤੀ ਜਾ ਸਕਦੀ । ਗੈਰ-ਸਰਕਾਰੀ ਸਿੱਖਿਅਕ ਸੰਸਥਾਵਾਂ ਵਿੱਚ ਜਿਨ੍ਹਾਂ ਨੂੰ ਰਾਜ ਵਲੋਂ ਮਾਨਤਾ ਪ੍ਰਾਪਤ ਹੈ ਜਾਂ ਜਿਨ੍ਹਾਂ ਨੂੰ ਸਰਕਾਰੀ ਮਦਦ ਮਿਲਦੀ ਹੈ, ਵਿੱਚ ਕਿਸੇ ਵਿਦਿਆਰਥੀ ਨੂੰ ਉਸਦੀ ਇੱਛਾ ਦੇ ਵਿਰੁੱਧ ਧਾਰਮਿਕ ਸਿੱਖਿਆ ਗ੍ਰਹਿਣ ਕਰਨ ਜਾਂ ਪੂਜਾ ਪਾਠ ਵਿੱਚ ਸ਼ਾਮਿਲ ਹੋਣ ਦੇ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ ।

ਪ੍ਰਸ਼ਨ 4.
ਸੰਵਿਧਾਨਿਕ ਉਪਚਾਰਾਂ ਦੇ ਅਧਿਕਾਰ ਦੀ ਸੰਖੇਪ ਵਿੱਚ ਵਿਆਖਿਆ ਕਰੋ ।
ਉੱਤਰ-
ਭਾਰਤੀ ਸੰਵਿਧਾਨ ਬਨਾਉਣ ਵਾਲਿਆਂ ਨੂੰ ਡਰ ਸੀ ਕਿ ਕਿਤੇ ਸਰਕਾਰਾਂ ਨਿਰੰਕੁਸ਼ ਹੋ ਕੇ ਜਨਤਾ ਦੇ ਅਧਿਕਾਰ ਹੀ ਨਾਂ ਖ਼ਤਮ ਕਰ ਦੇਣ । ਇਸ ਲਈ ਉਨ੍ਹਾਂ ਨੇ ਭਾਰਤੀ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਨੂੰ ਸੰਵਿਧਾਨ ਵਿੱਚ ਸ਼ਾਮਿਲ ਕਰਨ ਦੇ ਨਾਲ-ਨਾਲ ਇਨ੍ਹਾਂ ਅਧਿਕਾਰਾਂ ਨੂੰ ਲਾਗੂ ਕਰਨ ਦੀ ਵਿਵਸਥਾ ਵੀ ਕੀਤੀ ।
ਜੇਕਰ ਭਾਰਤ ਦੇ ਕਿਸੇ ਵੀ ਨਾਗਰਿਕ ਦੇ ਅਧਿਕਾਰਾਂ ਦਾ ਕਿਸੇ ਵਿਅਕਤੀ ਸਮੂਹ ਜਾਂ ਸਰਕਾਰ ਦੀ ਤਰਫ਼ ਤੋਂ ਉਲੰਘਣਾ ਹੁੰਦੀ ਹੈ ਤਾਂ ਅਜਿਹੀ ਸਥਿਤੀ ਵਿੱਚ ਨਾਗਰਿਕ ਰਾਜ ਦੀ ਉੱਚ ਅਦਾਲਤ ਜਾਂ ਸਰਵਉੱਚ ਅਦਾਲਤ ਵਿੱਚ ਜਾ ਕੇ ਆਪਣੇ ਅਧਿਕਾਰਾਂ ਨੂੰ ਮੰਗ ਸਕਦਾ ਹੈ | ਅਜਿਹੀ ਸਥਿਤੀ ਵਿੱਚ ਅਦਾਲਤ ਉਨ੍ਹਾਂ ਨੂੰ ਅਧਿਕਾਰ ਵਾਪਸ ਦਿਵਾਏਗੀ । ਇਨ੍ਹਾਂ ਨੂੰ ਲਾਗੂ ਕਰਨ ਦੇ ਲਈ ਉੱਚ ਅਦਾਲਤ ਜਾਂ ਸਰਵਉੱਚ ਅਦਾਲਤ ਪੰਜ ਤਰ੍ਹਾਂ ਦੀਆਂ ਰਿੱਟਾਂ (Writs) ਜਾਰੀ ਕਰ ਸਕਦੀ ਹੈ ।

ਇਹ ਹਨ –

  • ਬੰਦੀ ਪ੍ਰਤੱਖੀਕਰਨ (Habeas corpus)
  • ਫਰਮਾਨ ਲੇਖ (Mandamus)
  • ਮਨਾਹੀ ਲੇਖ (Certioreri)
  • ਅਧਿਕਾਰ ਪ੍ਰਛਾ ਲੇਖ (Prohibition)
  • ਉਤਪ੍ਰੇਖਣ ਲੇਖ (Quo-warranto)

PSEB 9th Class SST Solutions Civics Chapter 5 ਲੋਕਤੰਤਰ ਅਤੇ ਚੋਣ ਰਾਜਨੀਤੀ

Punjab State Board PSEB 9th Class Social Science Book Solutions Civics Chapter 5 ਲੋਕਤੰਤਰ ਅਤੇ ਚੋਣ ਰਾਜਨੀਤੀ Textbook Exercise Questions and Answers.

PSEB Solutions for Class 9 Social Science Civics Chapter 5 ਲੋਕਤੰਤਰ ਅਤੇ ਚੋਣ ਰਾਜਨੀਤੀ

Social Science Guide for Class 9 PSEB ਲੋਕਤੰਤਰ ਅਤੇ ਚੋਣ ਰਾਜਨੀਤੀ Textbook Questions and Answers

(ੳ) ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਭਾਰਤ ਵਿਚ ਕੇਂਦਰੀ ਸੰਸਦ ਦੇ ਚੁਣੇ ਹੋਏ ਪ੍ਰਤੀਨਿਧੀ ਨੂੰ ………. ਕਿਹਾ ਜਾਂਦਾ ਹੈ ।
ਉੱਤਰ-
ਐੱਮ.ਪੀ.,

ਪ੍ਰਸ਼ਨ 2.
ਮੁੱਖ ਚੋਣ ਕਮਿਸ਼ਨਰ ਅਤੇ ਉਪ ਚੋਣ ਕਮਿਸ਼ਨਰਾਂ ਦੀ ਨਿਯੁਕਤੀ ……….. ਦੁਆਰਾ ਕੀਤੀ ਜਾਂਦੀ ਹੈ ।
ਉੱਤਰ-
ਰਾਸ਼ਟਰਪਤੀ,

ਪ੍ਰਸ਼ਨ 3.
ਪਹਿਲੀਆਂ ਲੋਕ ਸਭਾ ਚੋਣਾਂ …………. ਨੂੰ ਹੋਈਆਂ ।
ਉੱਤਰ-
1952.

PSEB 9th Class SST Solutions Civics Chapter 5 ਲੋਕਤੰਤਰ ਅਤੇ ਚੋਣ ਰਾਜਨੀਤੀ

(ਅ) ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਲੋਕਾਂ ਦੇ ਪ੍ਰਤੀਨਿਧੀ ..
(1) ਨਿਯੁਕਤ ਕੀਤੇ ਜਾਂਦੇ ਹਨ ।
(2) ਲੋਕਾਂ ਦੁਆਰਾ ਨਿਸਚਿਤ ਸਮੇਂ ਲਈ ਚੁਣੇ ਜਾਂਦੇ ਹਨ ।
(3) ਲੋਕਾਂ ਦੁਆਰਾ ਪੱਕੇ ਤੌਰ ਉੱਤੇ ਚੁਣੇ ਜਾਂਦੇ ਹਨ ।
(4) ਰਾਸ਼ਟਰਪਤੀ ਦੁਆਰਾ ਚੁਣੇ ਜਾਂਦੇ ਹਨ ।
ਉੱਤਰ-

ਪ੍ਰਸ਼ਨ 2.
ਹੇਠਾਂ ਲਿਖਿਆਂ ਵਿਚੋਂ ਕਿਹੜਾ ਲੋਕਤੰਤਰ ਦਾ ਥੰਮ ਨਹੀਂ ਹੈ ?
(1) ਰਾਜਨੀਤਿਕ ਦਲ
(2) ਨਿਰਪੱਖ ਅਤੇ ਸੁਤੰਤਰ ਚੋਣਾਂ
(3) ਗ਼ਰੀਬੀ
(4) ਬਾਲਗ ਮਤਾਧਿਕਾਰ ।
ਉੱਤਰ-

(ਈ) ਠੀਕ/ਗਲਤ ਦੱਸੋ

ਪ੍ਰਸ਼ਨ 1.
ਭਾਰਤ ਵਿਚ ਬਹੁਦਲੀ ਪ੍ਰਣਾਲੀ ਹੈ ।
ਉੱਤਰ-
(✓)

ਪ੍ਰਸ਼ਨ 2.
ਚੋਣ ਕਮਿਸ਼ਨ ਦਾ ਮੁੱਖ ਕੰਮ ਚੋਣਾਂ ਦਾ ਨਿਰਦੇਸ਼ਨ, ਪ੍ਰਬੰਧ ਅਤੇ ਨਿਰੀਖਣ ਕਰਨਾ ਹੈ ।
ਉੱਤਰ-
(✓)

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਗਰਾਮ ਪੰਚਾਇਤ ਲਈ ਚੁਣੇ ਗਏ ਪ੍ਰਤੀਨਿਧੀ ਨੂੰ ਕੀ ਕਹਿੰਦੇ ਹਨ ?
ਉੱਤਰ-
ਗਰਾਮ ਪੰਚਾਇਤ ਲਈ ਚੁਣੇ ਗਏ ਪ੍ਰਤੀਨਿਧੀ ਨੂੰ ਪੰਚ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਵਿਧਾਨ ਸਭਾ ਦੇ ਲਈ ਚੁਣੇ ਗਏ ਪ੍ਰਤੀਨਿਧੀ ਨੂੰ ਕੀ ਕਹਿੰਦੇ ਹਨ ?
ਉੱਤਰ-
ਵਿਧਾਨ ਸਭਾ ਦੇ ਲਈ ਚੁਣੇ ਗਏ ਪ੍ਰਤੀਨਿਧੀ ਨੂੰ ਐੱਮ. ਐੱਲ. ਏ. (M.L.A.) ਕਹਿੰਦੇ ਹਨ ।

ਪ੍ਰਸ਼ਨ 3.
ਚੋਣ ਵਿਧੀਆਂ ਦੇ ਨਾਂ ਲਿਖੋ ।
ਉੱਤਰ-
ਪ੍ਰਤੱਖ ਚੋਣਾਂ ਅਤੇ ਅਪ੍ਰਤੱਖ ਚੋਣਾਂ ।

ਪ੍ਰਸ਼ਨ 4.
ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਦੀ ਚੋਣ ਕਿਹੜੀ ਵਿਧੀ ਰਾਹੀਂ ਕੀਤੀ ਜਾਂਦੀ ਹੈ ?
ਉੱਤਰ-
ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਦੀ ਚੋਣ ਅਤੁੱਖ ਵਿਧੀ ਨਾਲ ਕੀਤੀ ਜਾਂਦੀ ਹੈ । ਉਹਨਾਂ ਨੂੰ ਜਨਤਾ ਦੇ ਚੁਣੇ ਗਏ ਪ੍ਰਤੀਨਿਧੀਆਂ ਵਲੋਂ ਚੁਣਿਆ ਜਾਂਦਾ ਹੈ |

ਪ੍ਰਸ਼ਨ 5.
ਭਾਰਤ ਵਿਚ ਚੋਣਾਂ ਕਰਵਾਉਣ ਵਾਲੀ ਸੰਸਥਾ ਦਾ ਕੀ ਨਾਂ ਹੈ ?
ਉੱਤਰ-
ਭਾਰਤ ਵਿਚ ਚੋਣਾਂ ਕਰਵਾਉਣ ਵਾਲੀ ਸੰਸਥਾ ਦਾ ਨਾਮ ਚੋਣ ਕਮਿਸ਼ਨ ਹੈ ।

PSEB 9th Class SST Solutions Civics Chapter 5 ਲੋਕਤੰਤਰ ਅਤੇ ਚੋਣ ਰਾਜਨੀਤੀ

ਪ੍ਰਸ਼ਨ 6.
ਭਾਰਤ ਵਿਚ ਚੋਣ ਪ੍ਰਣਾਲੀ ਦੀਆਂ ਕੋਈ ਦੋ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  • ਭਾਰਤ ਵਿਚ ਚੋਣਾਂ ਬਾਲਗ ਮਤਾਧਿਕਾਰ ਦੇ ਆਧਾਰ ਉੱਤੇ ਕਰਵਾਈਆਂ ਜਾਂਦੀਆਂ ਹਨ ।
  • ਇੱਕ ਚੋਣ ਖੇਤਰ ਤੋਂ ਇੱਕ ਹੀ ਉਮੀਦਵਾਰ ਚੁਣਿਆ ਜਾਂਦਾ ਹੈ ।

ਪ੍ਰਸ਼ਨ 7.
ਚੋਣਾਂ ਦੇ ਝਗੜਿਆਂ ਸੰਬੰਧੀ ਉਜਰਦਾਰੀ ਜਾਂ ਯਾਚਿਕਾ ਕਿੱਥੇ ਕੀਤੀ ਜਾ ਸਕਦੀ ਹੈ ?
ਉੱਤਰ-
ਚੋਣਾਂ ਦੇ ਝਗੜਿਆਂ ਦੇ ਸੰਬੰਧ ਵਿਚ ਯਾਚਿਕਾ ਉੱਚ ਅਦਾਲਤ ਵਿਚ ਦਾਇਰ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 8.
ਚੋਣ ਕਮਿਸ਼ਨ ਦੇ ਕੋਈ ਦੋ ਕੰਮ ਦੱਸੋ ।
ਉੱਤਰ-

  • ਚੋਣ ਕਮਿਸ਼ਨ ਵੋਟਰ ਸੂਚੀ ਤਿਆਰ ਕਰਵਾਉਂਦਾ ਹੈ ਅਤੇ ਉਸ ਵਿਚ ਸੰਸ਼ੋਧਨ ਕਰਵਾਉਂਦਾ ਹੈ ।
  • ਚੋਣ ਕਮਿਸ਼ਨ ਵੱਖ-ਵੱਖ ਰਾਜਨੀਤਿਕ ਦਲਾਂ ਨੂੰ ਮਾਨਤਾ ਦਿੰਦਾ ਹੈ ।

ਪ੍ਰਸ਼ਨ 9.
ਪੰਜਾਬ ਵਿਧਾਨ ਸਭਾ ਦੀਆਂ ਕਿੰਨੀਆਂ ਸੀਟਾਂ ਹਨ ?
ਜਾਂ
ਪੰਜਾਬ ਵਿਧਾਨ ਸਭਾ ਲਈ ਕਿੰਨੇ ਚੋਣ ਖੇਤਰ ਹਨ ?
ਉੱਤਰ-
ਪੰਜਾਬ ਵਿਧਾਨ ਸਭਾ ਦੇ 117 ਚੋਣ ਖੇਤਰ ਜਾਂ ਸੀਟਾਂ ਹਨ ।

ਪ੍ਰਸ਼ਨ 10.
ਭਾਰਤ ਵਿਚ ਚੋਣ ਪ੍ਰਕ੍ਰਿਆ ਦਾ ਸੰਚਾਲਨ ਕੌਣ ਕਰਦਾ ਹੈ ?
ਉੱਤਰ-
ਭਾਰਤ ਵਿਚ ਚੋਣ ਪ੍ਰਕ੍ਰਿਆ ਦਾ ਸੰਚਾਲਨ ਚੋਣ ਕਮਿਸ਼ਨ ਕਰਦਾ ਹੈ ।

ਪ੍ਰਸ਼ਨ 11.
ਮੁੱਖ ਚੋਣ ਕਮਿਸ਼ਨਰ ਅਤੇ ਡਿਪਟੀ ਚੋਣ ਕਮਿਸ਼ਨਰ ਦੀ ਨਿਯੁਕਤੀ ਕੌਣ ਕਰਦਾ ਹੈ ?
ਉੱਤਰ-
ਇਹਨਾਂ ਦੀ ਨਿਯੁਕਤੀ ਰਾਸ਼ਟਰਪਤੀ ਕਰਦਾ ਹੈ ।

ਪ੍ਰਸ਼ਨ 12.
ਮੁੱਖ ਚੋਣ ਕਮਿਸ਼ਨਰ ਅਤੇ ਡਿਪਟੀ ਚੋਣ ਕਮਿਸ਼ਨਰਾਂ ਦੇ ਅਹੁਦੇ ਦੀ ਮਿਆਦ ਕਿੰਨੀ ਹੈ ?
ਉੱਤਰ-
6 ਸਾਲ ਜਾਂ 65 ਸਾਲ ਤੱਕ ਦੀ ਉਮਰ ਤੱਕ ਉਹ ਆਪਣੇ ਪਦ ਉੱਤੇ ਬਣੇ ਰਹਿ ਸਕਦੇ ਹਨ ।

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਚੋਣਾਂ ਦਾ ਲੋਕਤੰਤਰੀ ਦੇਸ਼ਾਂ ਵਿਚ ਕੀ ਮਹੱਤਵ ਹੈ ?
ਉੱਤਰ-
ਲੋਕਤੰਤਰ ਵਿਚ ਚੋਣਾਂ ਦਾ ਬਹੁਤ ਮਹੱਤਵ ਹੈ । ਚੋਣਾਂ ਦੇ ਨਾਲ ਹੀ ਜਨਤਾਂ ਆਪਣੇ ਪ੍ਰਤੀਨਿਧੀ ਚੁਣਦੀ ਹੈ ਅਤੇ ਉਸ ਦੀ ਮਦਦ ਨਾਲ ਸ਼ਾਸਨ ਵਿਚ ਭਾਗ ਲੈਂਦੀ ਹੈ ਅਤੇ ਸ਼ਾਸਨ ਉੱਤੇ ਆਪਣਾ ਨਿਯੰਤਰਣ ਰੱਖਦੀ ਹੈ । ਚੋਣਾਂ ਦੇ ਕਾਰਨ ਹੀ ਜਨਤਾ ਅਰਥਾਤ ਵੋਟਰਾਂ ਦਾ ਮਹੱਤਵ ਬਣਿਆ ਰਹਿੰਦਾ ਹੈ ਅਤੇ ਜੇਕਰ ਕੋਈ ਮੰਤਰੀ ਜਾਂ
ਪ੍ਰਤੀਨਿਧੀ ਆਪਣਾ ਕੰਮ ਠੀਕ ਤਰੀਕੇ ਨਾਲ ਨਾ ਕਰੇ ਤਾਂ ਵੋਟਰ ਉਸਨੂੰ ਅਗਲੀਆਂ ਚੋਣਾਂ ਵਿਚ ਵੋਟ ਨਾ ਦੇ ਕੇ ਅਸਫਲ ਵੀ ਕਰ ਸਕਦੇ ਹਨ । ਚੋਣਾਂ ਦੇ ਸਮੇਂ ਜਨਤਾ ਨੂੰ ਸਰਕਾਰ ਦੀ ਆਲੋਚਨਾ ਕਰਨ ਦਾ ਵੀ ਮੌਕਾ ਮਿਲਦਾ ਹੈ ਅਤੇ ਉਹ ਆਪਣੀ ਇੱਛਾ ਨਾਲ ਸਰਕਾਰ ਨੂੰ ਬਦਲ ਸਕਦੇ ਹਨ । ਚੋਣਾਂ ਤੋਂ ਹੀ ਜਨਤਾ ਨੂੰ ਰਾਜਨੀਤਿਕ ਸਿੱਖਿਆ ਵੀ ਮਿਲਦੀ ਹੈ ਕਿਉਂਕਿ ਰਾਜਨੀਤਿਕ ਦਲ ਆਪਣੇ ਕੰਮਾਂ ਦਾ ਵੀ ਪ੍ਰਚਾਰ ਕਰਦੇ ਹਨ ।

PSEB 9th Class SST Solutions Civics Chapter 5 ਲੋਕਤੰਤਰ ਅਤੇ ਚੋਣ ਰਾਜਨੀਤੀ

ਪ੍ਰਸ਼ਨ 2.
ਚੋਣ ਪ੍ਰਕ੍ਰਿਆ ਦੇ ਪੜਾਵਾਂ ਦਾ ਫਲੋ ਚਾਰਟ ਬਣਾਉ ।
ਉੱਤਰ-

  • ਚੋਣ ਖੇਤਰਾਂ ਦਾ ਪਰੀਸੀਮਨ (Delimitation)
  • ਚੋਣ ਦੀਆਂ ਮਿਤੀਆਂ ਦੀ ਘੋਸ਼ਣਾ
  • ਨਾਮਜ਼ਦਗੀ ਪੱਤਰ ਭਰਨਾ ।
  • ਨਾਮਜ਼ਦਗੀ ਪੱਤਰ ਵਾਪਸ ਲੈਣਾ ।
  • ਚੋਣ ਅਭਿਆਨ (Campaign) ਚਲਾਉਣਾ ।
  • ਚੋਣ ਪ੍ਰਚਾਰ ਬੰਦ ਕਰਨਾ ।
  • ਚੋਣ ਕਰਵਾਉਣਾਂ ।
  • ਵੋਟਾਂ ਦੀ ਗਿਣਤੀ ।
  • ਨਤੀਜੇ ਘੋਸ਼ਿਤ ਕਰਨਾ :

ਪ੍ਰਸ਼ਨ 3.
ਚੋਣ ਮੁਹਿੰਮ ਤੋਂ ਕੀ ਭਾਵ ਹੈ ?
ਉੱਤਰ-
ਜਦੋਂ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਮਿਤੀ ਖ਼ਤਮ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਸਾਰੇ ਉਮੀਦਵਾਰਾਂ ਨੂੰ ਘੱਟ ਤੋਂ ਘੱਟ 20 ਦਿਨ ਚੋਣ ਪ੍ਰਚਾਰ ਦੇ ਲਈ ਦਿੱਤੇ ਜਾਂਦੇ ਹਨ ।ਇਸ ਚੋਣ ਪ੍ਰਚਾਰ ਨੂੰ ਹੀ ਚੋਣ ਮੁਹਿੰਮ ਦਾ ਨਾਮ ਦਿੱਤਾ ਜਾਂਦਾ ਹੈ । ਇਸ ਸਮੇਂ ਦੇ ਦੌਰਾਨ ਚੋਣ ਲੜ ਰਹੇ ਸਾਰੇ ਉਮੀਦਵਾਰ ਆਪਣੇ ਪੱਖ ਵਿਚ ਪ੍ਰਚਾਰ ਕਰਦੇ ਹਨ ਤਾਂਕਿ ਵੱਧ ਤੋਂ ਵੱਧ ਵੋਟਾਂ ਉਹਨਾਂ ਨੂੰ ਮਿਲ ਸਕਣ | ਰਾਜਨੀਤਿਕ ਦਲ ਅਤੇ ਉਮੀਦਵਾਰ ਜਨਤਾ ਨੂੰ ਆਪਣੇ ਪੱਖ ਵਿਚ ਕਰਨ ਲਈ ਘੋਸ਼ਣਾ ਪੱਤਰ ਸਾਹਮਣੇ ਲਿਆਉਂਦੇ ਹਨ ਅਤੇ ਜਨਤਾ ਦੇ ਨਾਲ ਬਹੁਤ ਸਾਰੇ ਵਾਅਦੇ ਵੀ ਕੀਤੇ ਜਾਂਦੇ ਹਨ । ਚੋਣ ਤੋਂ 48 ਘੰਟੇ ਪਹਿਲਾਂ ਇਸ ਨੂੰ ਬੰਦ ਕਰ ਦਿੱਤਾ ਜਾਂਦਾ ਹੈ ।

ਪ੍ਰਸ਼ਨ 4.
ਪੋਲਿੰਗ ਬੂਥ ‘ਤੇ ਕਬਜ਼ੇ ਤੋਂ ਕੀ ਭਾਵ ਹੈ ?
ਉੱਤਰ-
ਮਤਦਾਨ ਵਾਲੀ ਥਾਂ ਜਾਂ ਕੇਂਦਰ ਨੂੰ ਇੱਕ ਜਾਂ ਇੱਕ ਤੋਂ ਵੱਧ ਵਿਅਕਤੀਆਂ ਵਲੋਂ ਘੇਰਨਾ, ਵੋਟਾਂ ਗਿਣਨ ਵਾਲੇ ਕਰਮਚਾਰੀਆਂ ਤੋਂ ਮਤਪੇਟੀ ਜਾਂ ਮਸ਼ੀਨਾਂ ਖੋਹ ਲੈਣਾ ਜਾਂ ਕੋਈ ਅਜਿਹਾ ਕੰਮ ਜਿਸ ਨਾਲ ਚੋਣਾਂ ਵਿਚ ਕੋਈ ਰੁਕਾਵਟ ਪੈਦਾ ਹੋਵੇ, ਬੂਥ ਕੈਪਚਰਿੰਗ ਜਾਂ ਪੋਲਿੰਗ ਬੂਥ ਉੱਤੇ ਜ਼ਬਰਦਸਤੀ ਅਧਿਕਾਰ ਕਹਾਉਂਦਾ ਹੈ | ਕਾਨੂੰਨ ਦੇ ਅਨੁਸਾਰ ਜੇਕਰ ਕੋਈ ਅਜਿਹਾ ਕਰੇਗਾ ਤਾਂ ਉਸ ਨੂੰ ਘੱਟ ਤੋਂ ਘੱਟ 6 ਮਹੀਨੇ ਦੀ ਸਜ਼ਾ ਅਤੇ ਜੁਰਮਾਨੇ ਦਾ ਪ੍ਰਾਵਧਾਨ ਹੈ ਅਤੇ ਸਜ਼ਾ ਨੂੰ 2 ਸਾਲ ਤੱਕ ਵਧਾਇਆ ਵੀ ਜਾ ਸਕਦਾ ਹੈ । ਪਰ ਜੇਕਰ ਕੋਈ ਸਰਕਾਰੀ ਕਰਮਚਾਰੀ ਅਜਿਹਾ ਕਰਦਾ ਹੈ ਤਾਂ ਉਸ ਨੂੰ ਇੱਕ ਸਾਲ ਦੀ ਕੈਦ ਅਤੇ ਜ਼ੁਰਮਾਨਾ ਹੋਵੇਗਾ ਅਤੇ ਸਜ਼ਾ ਨੂੰ 3 ਸਾਲ ਤੱਕ ਵਧਾਇਆ ਜਾ ਸਕਦਾ ਹੈ ।

ਪ੍ਰਸ਼ਨ 5.
ਰਾਜਨੀਤਿਕ ਦਲਾਂ ਦੀ ਚੋਣਾਂ ਵਿਚ ਕੀ ਭੂਮਿਕਾ ਹੈ ?
ਉੱਤਰ-
ਲੋਕਤੰਤਰ ਨਾਮ ਦੀ ਗੱਡੀ ਵਿਚ ਰਾਜਨੀਤਿਕ ਦਲ ਪਹੀਏ ਦਾ ਕੰਮ ਕਰਦੇ ਹਨ ਜਿਨ੍ਹਾਂ ਦੇ ਬਿਨਾਂ ਚੋਣ ਕਰਵਾਉਣਾ ਮੁਮਕਿਨ ਹੀ ਨਹੀਂ ਹੈ । ਅਸੀ ਰਾਜਨੀਤਿਕ ਦਲਾਂ ਤੋਂ ਬਿਨਾਂ ਲੋਕਤੰਤਰ ਬਾਰੇ ਸੋਚ ਵੀ ਨਹੀਂ ਸਕਦੇ । ਸਾਰੀ ਦੁਨੀਆ ਵਿਚ ਸਰਕਾਰ ਜਿਸ ਮਰਜ਼ੀ ਪ੍ਰਕਾਰ ਦੀ ਹੋਵੇ, ਰਾਜਨੀਤਿਕ ਦਲ ਤਾਂ ਹੁੰਦੇ ਹੀ ਹਨ |
ਚਾਹੇ ਉੱਤਰੀ ਕੋਰੀਆ ਵਰਗੀ ਤਾਨਾਸ਼ਾਹੀ ਹੋਵੇ ਜਾਂ ਭਾਰਤ ਵਰਗਾ ਲੋਕਤੰਤਰ, ਰਾਜਨੀਤਿਕ ਦਲ ਤਾਂ ਹੁੰਦੇ ਹੀ ਹਨ | ਭਾਰਤ ਵਿਚ ਬਹੁਦਲੀ ਵਿਵਸਥਾ ਹੈ । ਭਾਰਤ ਵਿਚ 8 ਰਾਸ਼ਟਰੀ ਦਲ ਅਤੇ 58 ਖੇਤਰੀ ਰਾਜਨੀਤਿਕ ਦਲ ਹਨ । ਜੇਕਰ ਅਸੀਂ ਉਹਨਾਂ ਸਾਰੇ ਰਾਜਨੀਤਿਕ ਦਲਾਂ ਨੂੰ ਮਿਲਾ ਲਈਏ ਜਿਹੜੇ ਚੋਣ ਆਯੋਗ ਕੋਲ ਦਰਜ ਹਨ ਤਾਂ ਇਹ ਸੰਖਿਆ 1700 ਦੇ ਨੇੜੇ ਹੈ ।

ਪ੍ਰਸ਼ਨ 6.
ਭਾਰਤ ਦੇ ਕੋਈ ਚਾਰ ਰਾਸ਼ਟਰੀ ਦਲਾਂ ਦੇ ਨਾਮ ਦੱਸੋ ।
ਉੱਤਰ-

  1. ਭਾਰਤੀ ਰਾਸ਼ਟਰੀ ਕਾਂਗਰਸ ।
  2. ਭਾਰਤੀ ਜਨਤਾ ਪਾਰਟੀ !
  3. ਬਹੁਜਨ ਸਮਾਜ ਪਾਰਟੀ ।
  4. ਕਮਿਊਨਿਸਟ ਪਾਰਟੀ ਆਫ਼ ਇੰਡੀਆ ।

ਪ੍ਰਸ਼ਨ 7.
ਭਾਰਤ ਦੇ ਕੋਈ ਚਾਰ ਖੇਤਰੀ ਦਲਾਂ ਦੇ ਨਾਮ ਲਿਖੋ ।
ਉੱਤਰ-

  • ਸ਼੍ਰੋਮਣੀ ਅਕਾਲੀ ਦਲ (ਪੰਜਾਬ)
  • ਸ਼ਿਵ ਸੈਨਾ (ਮਹਾਂਰਾਸ਼ਟਰ)
  • ਆਮ ਆਦਮੀ ਪਾਰਟੀ ਦਿੱਲੀ ਅਤੇ ਪੰਜਾਬ
  • ਤੇਲਗੂ ਦੇਸ਼ਮ ਪਾਰਟੀ (ਆਂਧਰਾ ਪ੍ਰਦੇਸ਼) ।

ਪ੍ਰਸ਼ਨ 8.
ਮੁੱਖ ਚੋਣ ਕਮਿਸ਼ਨਰ ਨੂੰ ਅਹੁਦੇ ਤੋਂ ਕਿਵੇਂ ਹਟਾਇਆ ਜਾ ਸਕਦਾ ਹੈ ?
ਉੱਤਰ-
ਵੈਸੇ ਤਾਂ ਮੁੱਖ ਚੋਣ ਕਮਿਸ਼ਨਰ ਦਾ ਕਾਰਜਕਾਲ 6 ਸਾਲ ਜਾਂ 65 ਸਾਲ ਦੀ ਉਮਰ, ਜੋ ਵੀ ਪਹਿਲਾ ਹੋ ਜਾਵੇ, ਹੁੰਦਾ ਹੈ ਪਰ ਉਸ ਨੂੰ ਉਸਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਵੀ ਹਟਾਇਆ ਜਾ ਸਕਦਾ ਹੈ । ਜੇਕਰ ਸੰਸਦ ਦੇ ਦੋਵੇਂ ਸਦਨ ਉਸਦੇ ਵਿਰੁੱਧ ਦੋ ਤਿਹਾਈ ਬਹੁਮਤ ਨਾਲ ਦੋਸ਼ ਪ੍ਰਸਤਾਵ ਪਾਸ ਕਰਕੇ ਰਾਸ਼ਟਰਪਤੀ ਦੇ ਕੋਲ ਭੇਜ ਦੇਣ ਤਾਂ ਉਸ ਨੂੰ ਰਾਸ਼ਟਰਪਤੀ ਹਟਾ ਵੀ ਸਕਦਾ ਹੈ ।

IV.ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤੀ ਚੋਣ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਭਾਰਤੀ ਚੋਣ ਪ੍ਰਣਾਲੀ ਦੀਆਂ ਹੇਠ ਲਿਖੀਆਂ ਮੁੱਖ ਵਿਸ਼ੇਸ਼ਤਾਵਾਂ ਹਨ-

  • ਬਾਲਗ ਮਤਾਧਿਕਾਰ-ਭਾਰਤੀ ਚੋਣ ਪ੍ਰਣਾਲੀ ਦੀ ਪਹਿਲੀ ਵਿਸ਼ੇਸ਼ਤਾ ਬਾਲਗ ਮਤਾਧਿਕਾਰ ਹੈ | ਭਾਰਤ ਦੇ ਹਰੇਕ ਨਾਗਰਿਕ ਨੂੰ ਜਿਸ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ, ਵੋਟ ਦੇਣ ਦਾ ਅਧਿਕਾਰ ਪ੍ਰਾਪਤ ਹੈ ।
  • ਸੰਯੁਕਤ ਚੋਣ ਪ੍ਰਣਾਲੀ-ਭਾਰਤੀ ਚੋਣ ਪ੍ਰਣਾਲੀ ਦੀ ਮੁੱਖ ਵਿਸ਼ੇਸ਼ਤਾ ਸੰਯੁਕਤ ਚੋਣ ਪ੍ਰਣਾਲੀ ਹੈ । ਇਸ ਵਿਚ ਹਰੇਕ ਚੋਣ ਖੇਤਰ ਵਿਚ ਇੱਕ ਵੋਟਰ ਸੂਚੀ ਹੈ ਜਿਸ ਵਿਚ ਉਸ ਖੇਤਰ ਦੇ ਸਾਰੇ ਵੋਟਰ ਦਾ ਨਾਮ ਹੁੰਦਾ ਹੈ ਜਿਹੜੇ ਆਪਣਾ ਇੱਕ ਪ੍ਰਤੀਨਿਧੀ ਚੁਣਦੇ ਹਨ ।
  • ਅਨੁਸੂਚਿਤ ਜਾਤੀਆਂ ਅਤੇ ਪਿਛੜੇ ਵਰਗਾਂ ਲਈ ਰਾਖਵਾਂਕਰਨ-ਸੰਯੁਕਤ ਚੋਣ ਪ੍ਰਣਾਲੀ ਹੋਣ ਦੇ ਬਾਵਜੂਦ ਵੀ ਸੰਵਿਧਾਨ ਬਣਾਉਣ ਵਾਲਿਆਂ ਨੇ ਅਨੁਸੂਚਿਤ ਜਾਤਾਂ ਅਤੇ ਪਿਛੜੇ ਵਰਗਾਂ ਦੇ ਲਈ ਕੁਝ ਸੀਟਾਂ ਰਾਖਵੀਆਂ ਰੱਖ ਦਿੱਤੀਆਂ ਹਨ । ਸੰਵਿਧਾਨ ਦੇ ਅਨੁਸਾਰ ਅਨੁਸੂਚਿਤ ਜਾਤਾਂ ਅਤੇ ਪਿਛੜੇ ਵਰਗਾਂ ਦੇ ਲਈ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਵਿਚ ਸੀਟਾਂ ਸੁਰੱਖਿਅਤ ਹਨ ।
  • ਗੁਪਤ ਵੋਟ-ਭਾਰਤ ਵਿੱਚ ਵੋਟਾਂ ਗੁਪਤ ਤਰੀਕੇ ਨਾਲ ਪੈਂਦੀਆਂ ਹਨ ।
  • ਖ ਚੋਣਾਂ-ਭਾਰਤ ਵਿਚ ਲੋਕ ਸਭਾ, ਰਾਜਾਂ ਦੀਆਂ ਵਿਧਾਨ ਸਭਾਵਾਂ, ਨਗਰਪਾਲਿਕਾਵਾਂ, ਪੰਚਾਇਤਾਂ ਆਦਿ ਦੀਆਂ ਚੋਣਾਂ ਜਨਤਾ ਵੱਲੋਂ ਪ੍ਰਤੱਖ ਰੂਪ ਨਾਲ ਹੁੰਦੀਆਂ ਹਨ ।

ਪ੍ਰਸ਼ਨ 2.
ਚੋਣ ਕਮਿਸ਼ਨ ਦੇ ਕੰਮਾਂ ਦਾ ਸੰਖੇਪ ਵਿਚ ਵਰਣਨ ਕਰੋ ।
ਉੱਤਰ-
ਚੋਣ ਆਯੋਗ ਦੇ ਕੰਮਾਂ ਦਾ ਵਰਣਨ ਇਸ ਪ੍ਰਕਾਰ ਹੈ-

  1. ਇਸ ਦਾ ਸਭ ਤੋਂ ਪਹਿਲਾ ਕੰਮ ਹਰੇਕ ਪ੍ਰਕਾਰ ਦੀਆਂ ਚੋਣਾਂ ਦੇ ਲਈ ਵੋਟਰ ਸੂਚੀ ਤਿਆਰ ਕਰਵਾਉਣਾ ਅਤੇ ਜੇਕਰ | ਜ਼ਰੂਰਤ ਹੋਵੇ ਤਾਂ ਉਸ ਵਿਚ ਪਰਿਵਰਤਨ ਕਰਵਾਉਣਾ ਹੁੰਦਾ ਹੈ ।
  2. ਚੋਣਾਂ ਦਾ ਨਿਰਦੇਸ਼ਨ, ਨਿਯੰਤਰਣ ਅਤੇ ਨਿਰੀਖਣ ਵੀ ਇਸਦਾ ਹੀ ਕੰਮ ਹੈ ।
  3. ਚੋਣਾਂ ਦੇ ਲਈ ਸਮਾਂ ਸੂਚੀ ਤਿਆਰ ਕਰਨਾ ਅਤੇ ਚੋਣਾਂ ਕਰਵਾਉਣ ਲਈ ਮਿਤੀਆਂ ਦੀ ਘੋਸ਼ਣਾ ਕਰਨਾ ਵੀ ਇਸਦਾ ਹੀ ਕੰਮ ਹੈ ।
  4. ਚੋਣਾਂ ਨਾਲ ਸੰਬੰਧਿਤ ਨਿਯਮ ਬਣਾਉਣਾ ਅਤੇ ਮਨੋਨੀਤ ਪੱਤਰਾਂ ਦੀ ਸੁਰੱਖਿਆ ਵੀ ਇਸ ਦਾ ਹੀ ਕੰਮ ਹੈ ।
  5. ਰਾਜਨੀਤਿਕ ਦਲਾਂ ਲਈ Code of Conduct (ਚੋਣ ਰਾਬਤਾ) ਵੀ ਇਹ ਹੀ ਲਾਗੂ ਕਰਵਾਉਂਦੇ ਹਨ ।
  6. ਚੋਣ ਨਿਸ਼ਾਨ ਦੇਣਾ ਅਤੇ ਰਾਜਨੀਤਿਕ ਦਲਾਂ ਨੂੰ ਮਾਨਤਾ ਦੇਣਾ ਵੀ ਇਸ ਦਾ ਹੀ ਕੰਮ ਹੈ ।
  7. ਚੋਣਾਂ ਰੱਦ ਕਰਨੀਆਂ, ਕਿਸੇ ਥਾਂ ਉੱਤੇ ਦੁਬਾਰਾ ਚੋਣਾਂ ਕਰਵਾਉਣੀਆਂ ਅਤੇ ਪੋਲਿੰਗ ਬੂਥ ਉੱਤੇ ਕਬਜ਼ੇ ਵਰਗੀਆਂ ਘਟਨਾਵਾਂ ਰੋਕਣ ਦਾ ਕੰਮ ਵੀ ਚੋਣ ਆਯੋਗ ਹੀ ਕਰਦਾ ਹੈ ।
  8. ਨਿਆਪਾਲਿਕਾ ਵਲੋਂ ਚੋਣ ਲੜਨ ਦੇ ਲਈ ਅਯੋਗ ਘੋਸ਼ਿਤ ਵਿਅਕਤੀਆਂ ਦੇ ਲਈ ਕੁਝ ਛੂਟ ਦੇਣਾ ਵੀ ਚੋਣ ਆਯੋਗ ਦਾ ਹੀ ਕੰਮ ਹੈ ।

PSEB 9th Class SST Solutions Civics Chapter 5 ਲੋਕਤੰਤਰ ਅਤੇ ਚੋਣ ਰਾਜਨੀਤੀ

ਪ੍ਰਸ਼ਨ 3.
ਚੋਣ ਪ੍ਰਕ੍ਰਿਆ ਦੇ ਮੁੱਖ ਪੜਾਵਾਂ ਦਾ ਸੰਖੇਪ ਵਿਚ ਵਰਣਨ ਕਰੋ ।
ਉੱਤਰ-
ਭਾਰਤ ਵਿਚ ਚੋਣ ਪ੍ਰਕ੍ਰਿਆ ਦੇ ਹੇਠ ਲਿਖੇ ਪੱਧਰ ਹਨ-

  1. ਚੋਣ ਖੇਤਰ ਨਿਸਚਿਤ ਕਰਨਾ-ਚੋਣ ਪ੍ਰਕ੍ਰਿਆ ਦਾ ਸਭ ਤੋਂ ਪਹਿਲਾ ਕੰਮ ਚੋਣ ਖੇਤਰ ਨਿਸਚਿਤ ਕਰਨਾ ਹੈ । ਲੋਕ ਸਭਾ ਵਿਚ ਜਿੰਨੇ ਮੈਂਬਰ ਚੁਣੇ ਜਾਂਦੇ ਹਨ, ਲਗਭਗ ਬਰਾਬਰ ਜਨਸੰਖਿਆ ਵਾਲੇ ਓਨੇ ਹੀ ਖੇਤਰਾਂ ਵਿਚ ਸਾਰੇ ਭਾਰਤ ਨੂੰ ਵੰਡ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਵਿਧਾਨ ਸਭਾਵਾਂ ਦੀਆਂ ਚੋਣਾਂ ਵਿਚ ਰਾਜ ਨੂੰ ਬਰਾਬਰ ਜਨਸੰਖਿਆ ਵਾਲੇ ਚੋਣ ਖੇਤਰਾਂ ਵਿਚ ਵੰਡ ਦਿੱਤਾ ਜਾਂਦਾ ਹੈ ਅਤੇ ਹਰੇਕ ਖੇਤਰ ਤੋਂ ਇੱਕ ਮੈਂਬਰ ਚੁਣਿਆ ਜਾਂਦਾ ਹੈ ।
  2. ਵੋਟਰ ਸੂਚੀ-ਵੋਟਰ ਸੂਚੀ ਤਿਆਰ ਕਰਵਾਉਣਾ ਚੋਣ ਪ੍ਰਕ੍ਰਿਆ ਦਾ ਦੂਜਾ ਪੜਾਵ ਹੈ । ਸਭ ਤੋਂ ਪਹਿਲਾਂ ਵੋਟਰਾਂ ਦੀ ਅਸਥਾਈ ਸੂਚੀ ਤਿਆਰ ਕੀਤੀ ਜਾਂਦੀ ਹੈ । ਇਹਨਾਂ ਸੂਚੀਆਂ ਨੂੰ ਕੁਝ ਵਿਸ਼ੇਸ਼ ਥਾਵਾਂ ਉੱਤੇ ਜਨਤਾ ਦੇ ਦੇਖਣ ਲਈ ਰੱਖ ਦਿੱਤਾ ਜਾਂਦਾ ਹੈ । ਜੇਕਰ ਕਿਸੇ ਦਾ ਨਾਮ ਨਹੀਂ ਆਇਆ ਹੈ ਜਾਂ ਗ਼ਲਤ ਲਿਖਿਆ ਗਿਆ ਹੈ ਤਾਂ ਇੱਕ ਨਿਸ਼ਚਿਤ ਮਿਤੀ ਤੱਕ ਉਸ ਵਿਚ ਬਦਲਾਵ ਕੀਤਾ ਜਾ ਸਕਦਾ ਹੈ । ਫਿਰ ਅਸਲੀ ਸੂਚੀ ਤਿਆਰ ਕੀਤੀ ਜਾਂਦੀ ਹੈ ।
  3. ਚੋਣ ਮਿਤੀ ਦੀ ਘੋਸ਼ਣਾ-ਚੋਣ ਕਮਿਸ਼ਨ ਚੋਣ ਦੀ ਮਿਤੀ ਦੀ ਘੋਸ਼ਣਾ ਕਰਦਾ ਹੈ । ਉਹ ਨਾਮਾਂਕਨ ਪੱਤਰ ਭਰਨ ਦੀ ਮਿਤੀ, ਨਾਮ ਵਾਪਸ ਲੈਣ ਦੀ ਮਿਤੀ, ਨਾਮਾਂਕਨ ਪੱਤਰ ਦੀ ਪੜਤਾਲ ਕਰਨ ਦੀ ਮਿਤੀ ਸ਼ਾਮਲ ਹੈ ।
  4. ਉਮੀਦਵਾਰਾਂ ਦਾ ਨਾਮਾਂਕਨ-ਚੋਣ ਕਮਿਸ਼ਨ ਵਲੋਂ ਕੀਤੀ ਗਈ ਚੋਣ ਘੋਸ਼ਣਾ ਤੋਂ ਬਾਅਦ ਰਾਜਨੀਤਿਕ ਦਲਾਂ ਦੇ ਉਮੀਦਵਾਰ ਆਪਣੇ ਨਾਮਾਂਕਨ ਦਾਖਿਲ ਕਰਦੇ ਹਨ । ਇਹਨਾਂ ਤੋਂ ਇਲਾਵਾ ਸੁਤੰਤਰ ਉਮੀਦਵਾਰ ਵੀ ਆਪਣੇ ਨਾਮਾਂਕਨ ਪੇਸ਼ ਕਰਦੇ ਹਨ ।
  5. ਵੋਟਾਂ-ਚੋਣ ਪ੍ਰਚਾਰ ਲਗਭਗ 20 ਦਿਨ ਚਲਦਾ ਹੈ ਉਸ ਤੋਂ ਬਾਅਦ ਨਿਸਚਿਤ ਮਿਤੀ ਨੂੰ ਵੋਟਾਂ ਪੈਂਦੀਆਂ ਹਨ । ਇਸ ਲਈ ਵੋਟ ਕੇਂਦਰ ਬਣਾਏ ਜਾਂਦੇ ਹਨ । ਹਰੇਕ ਕੇਂਦਰ ਵਿਚ ਇੱਕ ਮੁੱਖ ਅਧਿਕਾਰੀ ਅਤੇ ਕੁੱਝ ਹੋਰ ਕਰਮਚਾਰੀ ਹੁੰਦੇ ਹਨ । ਹਰੇਕ ਵੋਟਰ ਮਸ਼ੀਨ ਦੇ ਉੱਪਰ ਲੱਗੇ ਬਟਨ ਦੱਬ ਕੇ ਵੋਟ ਦੇ ਦਿੰਦਾ ਹੈ ।
  6. ਨਤੀਜੇ ਦੀ ਘੋਸ਼ਣਾ-ਵੋਟਾਂ ਹੋਣ ਤੋਂ ਬਾਅਦ ਵੋਟਾਂ ਦੀ ਗਿਣਤੀ ਹੁੰਦੀ ਹੈ । ਗਿਣਤੀ ਦੇ ਸਮੇਂ ਉਮੀਦਵਾਰ ਅਤੇ ਉਹਨਾਂ ਦੇ ਪ੍ਰਤੀਨਿਧੀ ਅੰਦਰ ਬੈਠੇ ਹੁੰਦੇ ਹਨ । ਜਿਸ ਉਮੀਦਵਾਰ ਨੂੰ ਸਭ ਤੋਂ ਵੱਧ ਵੋਟਾਂ ਮਿਲਦੀਆਂ ਹਨ ਉਸਨੂੰ ਜੇਤੂ ਘੋਸ਼ਿਤ ਕਰ ਦਿੱਤਾ ਜਾਂਦਾ ਹੈ ।

ਪ੍ਰਸ਼ਨ 4.
ਚੋਣਾਂ ਦੇ ਮਹੱਤਵ ਉੱਤੇ ਸੰਖੇਪ ਨੋਟ ਲਿਖੋ ।
ਉੱਤਰ-
ਦੇਖੋ ਪ੍ਰਸ਼ਨ 1 ਛੋਟੇ ਉੱਤਰਾਂ ਵਾਲੇ ਪ੍ਰਸ਼ਨ ।

PSEB 9th Class Social Science Guide ਲੋਕਤੰਤਰ ਅਤੇ ਚੋਣ ਰਾਜਨੀਤੀ Important Questions and Answers

I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿਚ ਕਿਸ ਤਰ੍ਹਾਂ ਦਾ ਲੋਕਤੰਤਰ ਮਿਲਦਾ ਹੈ ?
(ਉ) ਪ੍ਰਤੀਨਿਧੀ ਲੋਕਤੰਤਰ
(ਅ) ਪ੍ਰਤੱਖ ਲੋਕਤੰਤਰ
(ਈ) ਰਾਜਤੰਤਰੀ ਲੋਕਤੰਤਰ
(ਸ) ਕੋਈ ਨਹੀਂ ।
ਉੱਤਰ-
(ਉ) ਪ੍ਰਤੀਨਿਧੀ ਲੋਕਤੰਤਰ

ਪ੍ਰਸ਼ਨ 2.
ਭਾਰਤ ਵਿਚ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਦੇ ਲਈ ਚੋਣਾਂ ਕਿੰਨੇ ਸਾਲਾਂ ਬਾਅਦ ਹੁੰਦੀਆਂ –
(ਉ) 2 ਸਾਲ
(ਅ) 4 ਸਾਲ
(ਈ) 5 ਸਾਲ
(ਸ) 7 ਸਾਲ ।
ਉੱਤਰ-
(ਈ) 5 ਸਾਲ

ਪ੍ਰਸ਼ਨ 3.
ਭਾਰਤ ਵਿਚ ਵੋਟ ਪਾਉਣ ਦੀ ਉਮਰ ਕਿੰਨੀ ਹੈ ?
(ਉ) 15 ਸਾਲ
(ਅ) 18 ਸਾਲ
(ਈ) 20 ਸਾਲ
(ਸ) 25 ਸਾਲ |
ਉੱਤਰ-
(ਅ) 18 ਸਾਲ

ਪ੍ਰਸ਼ਨ 4.
ਚੋਣ ਕਮਿਸ਼ਨ ਦੇ ਕਿੰਨੇ ਮੈਂਬਰ ਹੁੰਦੇ ਹਨ ?
(ਉ) 1
(ਅ) 2
(ਈ) 3
(ਸ). 4.
ਉੱਤਰ-
(ਈ) 3

PSEB 9th Class SST Solutions Civics Chapter 5 ਲੋਕਤੰਤਰ ਅਤੇ ਚੋਣ ਰਾਜਨੀਤੀ

ਪ੍ਰਸ਼ਨ 5.
ਮੁੱਖ ਚੋਣ ਕਮਿਸ਼ਨ ਦੀ ਨਿਯੁਕਤੀ ਕੌਣ ਕਰਦਾ ਹੈ ?
(ੳ) ਰਾਸ਼ਟਰਪਤੀ
(ਅ) ਪ੍ਰਧਾਨ ਮੰਤਰੀ
(ਇ) ਸਪੀਕਰ
(ਸ) ਉਪ-ਰਾਸ਼ਟਰਪਤੀ ॥
ਉੱਤਰ-
(ੳ) ਰਾਸ਼ਟਰਪਤੀ

ਪ੍ਰਸ਼ਨ 6.
ਭਾਰਤ ਵਿਚ ਲੋਕ ਸਭਾ ਦੀਆਂ ਹੁਣ ਤਕ ਕਿੰਨੀਆਂ ਚੋਣਾਂ ਹੋ ਚੁੱਕੀਆਂ ਹਨ ?
(ਉ) 12
(ਅ) 13
(ਇ) 14
(ਸ) 16.
ਉੱਤਰ-
(ਸ) 16.

ਪ੍ਰਸ਼ਨ 7.
ਭਾਰਤ ਵਿਚ ਲੋਕ ਸਭਾ ਦੀਆਂ ਪਹਿਲੀਆਂ ਆਮ ਚੋਣਾਂ ਕਦੋਂ ਹੋਈ ?
(ਉ) 1950
(ਅ) 1951
(ਇ) 1952
(ਸ) 1955
ਉੱਤਰ-
(ਇ) 1952

ਪ੍ਰਸ਼ਨ 8.
ਭਾਰਤ ਵਿਚ ਲੋਕ ਸਭਾ ਦੀਆਂ 16ਵੀ ਚੋਣਾਂ ਕਦੋਂ ਹੋਈਆਂ ?
(ਉ) 2006
(ਅ) 2008
(ਇ) 2007
(ਸ) 2014
ਉੱਤਰ-
(ਸ) 2014

ਪ੍ਰਸ਼ਨ 9.
ਸਭ ਤੋਂ ਪਹਿਲਾਂ ਕਿਸ ਰਾਜ ਨੇ ਵੋਟ ਦੇਣ ਲਈ ਵੋਟਰ ਕਾਰਡ ਦਾ ਪ੍ਰਯੋਗ ਕੀਤਾ ਸੀ ?
(ਉ) ਹਰਿਆਣਾ
(ਅ) ਪੰਜਾਬ
(ਈ) ਉੱਤਰ ਪ੍ਰਦੇਸ਼
(ਸ) ਤਮਿਲਨਾਡੂ ।
ਉੱਤਰ-
(ਉ) ਹਰਿਆਣਾ

II. ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਲੋਕਤੰਤਰੀ ਦੇਸ਼ ਵਿਚ ………. ਦਾ ਬਹੁਤ ਮਹੱਤਵ ਹੁੰਦਾ ਹੈ ।
ਉੱਤਰ-
ਚੋਣਾਂ,

ਪ੍ਰਸ਼ਨ 2.
ਮੁੱਖ ਚੋਣ ਕਮਿਸ਼ਨਰ ………. ਸਾਲਾਂ ਦੇ ਲਈ ਨਿਯੁਕਤ ਕੀਤੇ ਜਾਂਦੇ ਹਨ ।
ਉੱਤਰ-
ਛੇ,

ਪ੍ਰਸ਼ਨ 3.
ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀਆਂ ਚੋਣਾਂ …….. ਸਾਲਾਂ ਤੋਂ ਬਾਅਦ ਹੁੰਦੀਆਂ ਹਨ ।
ਉੱਤਰ-
ਪੰਜ,

ਪ੍ਰਸ਼ਨ 4.
ਦੇਸ਼ ਵਿਚ ………. ਰਾਸ਼ਟਰੀ ਦਲ ਹਨ ।
ਉੱਤਰ-
ਅੱਠ,

ਪ੍ਰਸ਼ਨ 5.
ਨਗਰਪਾਲਿਕਾ ਦੇ ਚੁਣੇ ਹੋਏ ਪ੍ਰਤੀਨਿਧੀ ਨੂੰ ………… ਕਹਿੰਦੇ ਹਨ ।
ਉੱਤਰ-
ਪਾਰਸ਼ਦ (ਐਮ.ਸੀ.),

ਪ੍ਰਸ਼ਨ 6.
ਚੋਣ ਕਮਿਸ਼ਨਰ ਨੂੰ ………… ਨਿਯੁਕਤ ਕਰਦਾ ਹੈ ।
ਉੱਤਰ-
ਰਾਸ਼ਟਰਪਤੀ ।

III. ਸਹੀ/ਗਲਤ

1. ਮੁੱਖ ਚੋਣ ਕਮਿਸ਼ਨਰ ਨੂੰ ਪ੍ਰਧਾਨ ਮੰਤਰੀ ਹਟਾ ਸਕਦੇ ਹਨ ।
ਉੱਤਰ-

2. ਚੋਣ ਕਰਵਾਉਣ ਦਾ ਕੰਮ ਸਰਕਾਰ ਕਰਦੀ ਹੈ ।
ਉੱਤਰ-

3. ਲੋਕ ਸਭਾ ਦੇ ਚੁਣੇ ਹੋਏ ਮੈਂਬਰ ਨੂੰ ਐੱਮ.ਐੱਲ.ਏ. ਕਹਿੰਦੇ ਹਨ ।
ਉੱਤਰ-

4. ਵੋਟਰ ਸੂਚੀ ਵਿਚ ਪਰਿਵਰਤਨ ਦਾ ਕੰਮ ਚੋਣ ਕਮਿਸ਼ਨ ਦਾ ਹੁੰਦਾ ਹੈ ।
ਉੱਤਰ-

PSEB 9th Class SST Solutions Civics Chapter 5 ਲੋਕਤੰਤਰ ਅਤੇ ਚੋਣ ਰਾਜਨੀਤੀ

5. ਚੋਣ ਕਮਿਸ਼ਨ ਰਾਜਨੀਤਿਕ ਦਲਾਂ ਨੂੰ ਮਾਨਤਾ ਦਿੰਦਾ ਹੈ ।
ਉੱਤਰ-

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿਚ ਕਿਹੜੀ ਸ਼ਾਸਨ ਪ੍ਰਣਾਲੀ 1950 ਵਿਚ ਅਪਣਾਈ ਗਈ ਸੀ ?
ਉੱਤਰ-
ਲੋਕਤੰਤਰੀ ਸ਼ਾਸਨ ਪ੍ਰਣਾਲੀ ।

ਪ੍ਰਸ਼ਨ 2.
ਭਾਰਤ ਵਿਚ ਕਿਹੜੀ ਪ੍ਰਤੀਨਿਧਤੱਵ ਪ੍ਰਣਾਲੀ ਮਿਲਦੀ ਹੈ ?
ਉੱਤਰ-
ਪ੍ਰਦੇਸ਼ਿਕ ਪ੍ਰਤੀਨਿਧਾਂਤਵ ਪ੍ਰਣਾਲੀ ।

ਪ੍ਰਸ਼ਨ 3.
ਭਾਰਤ ਵਿਚ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਦੀਆਂ ਚੋਣਾਂ ਕਿੰਨੇ ਸਾਲਾਂ ਬਾਅਦ ਹੁੰਦੀਆਂ ਹਨ ?
ਉੱਤਰ-
ਪੰਜ ਸਾਲ ।

ਪ੍ਰਸ਼ਨ 4.
ਲੋਕ ਸਭਾ ਦੇ ਕਿੰਨੇ ਮੈਂਬਰ ਚੁਣ ਕੇ ਆਉਂਦੇ ਹਨ ?
ਉੱਤਰ-543.

ਪ੍ਰਸ਼ਨ 5.
ਲੋਕਤੰਤਰੀ ਚੋਣਾਂ ਦੀ ਇੱਕ ਸ਼ਰਤ ਲਿਖੋ ।
ਉੱਤਰ-
ਹਰੇਕ ਨਾਗਰਿਕ ਨੂੰ ਇੱਕ ਵੋਟ ਦਾ ਅਧਿਕਾਰ ਪ੍ਰਾਪਤ ਹੈ ਅਤੇ ਹਰੇਕ ਵੋਟ ਦੀ ਕੀਮਤ ਬਰਾਬਰ ਹੈ ।

ਪ੍ਰਸ਼ਨ 6.
ਚੋਣ ਪ੍ਰਤੀਯੋਗਿਤਾ ਦਾ ਇੱਕ ਮਹੱਤਵਪੂਰਨ ਦੋਸ਼ ਲਿਖੋ ।
ਉੱਤਰ-
ਚੋਣ ਖੇਤਰ ਦੇ ਲੋਕਾਂ ਵਿਚ ਗੁੱਟਬੰਦੀ ਦੀ ਭਾਵਨਾ ਪੈਦਾ ਹੋ ਜਾਂਦੀ ਹੈ ।

ਪ੍ਰਸ਼ਨ 7.
ਆਮ ਚੋਣਾਂ ਕਿਸ ਨੂੰ ਕਹਿੰਦੇ ਹਨ ?
ਉੱਤਰ-
ਲੋਕ ਸਭਾ ਦੇ ਨਿਰਧਾਰਿਤ ਸਮੇਂ ਤੋਂ ਬਾਅਦ ਹੋਣ ਵਾਲੀਆਂ ਚੋਣਾਂ ਨੂੰ ਆਮ ਚੋਣਾਂ ਕਹਿੰਦੇ ਹਨ ।

ਪ੍ਰਸ਼ਨ 8.
ਮੱਧਵਰਤੀ ਚੋਣਾਂ ਕਿਸ ਨੂੰ ਕਹਿੰਦੇ ਹਨ ?
ਉੱਤਰ-
ਮੱਧਵਰਤੀ ਚੋਣਾਂ ਉਸ ਚੋਣ ਨੂੰ ਕਹਿੰਦੇ ਹਨ ਜੋ ਚੋਣ ਵਿਧਾਨ ਮੰਡਲ ਦੇ ਨਿਸਚਿਤ ਕਾਰਜਕਾਲ ਦੇ ਖ਼ਤਮ ਹੋਣ ਤੋਂ ਪਹਿਲਾਂ ਕਰਵਾਏ ਜਾਂਦੇ ਹਨ ।

ਪ੍ਰਸ਼ਨ 9.
ਭਾਰਤੀ ਚੋਣ ਪ੍ਰਣਾਲੀ ਦੀ ਇੱਕ ਵਿਸ਼ੇਸ਼ਤਾ ਲਿਖੋ ।
ਉੱਤਰ-
ਭਾਰਤ ਵਿਚ ਸੰਯੁਕਤ ਚੋਣ ਪ੍ਰਣਾਲੀ ਨੂੰ ਅਪਣਾਇਆ ਗਿਆ ਹੈ ।

ਪ੍ਰਸ਼ਨ 10.
ਭਾਰਤ ਵਿਚ ਵੋਟਰ ਕੌਣ ਹੈ ?
ਉੱਤਰ-
ਭਾਰਤ ਵਿਚ ਵੋਟਰ ਉਹ ਹੈ ਜਿਸ ਦੀ ਉਮਰ 18 ਸਾਲ ਤੋਂ ਉੱਪਰ ਹੈ ਅਤੇ ਉਸਦਾ ਨਾਮ ਵੋਟਰ ਸੂਚੀ ਵਿਚ ਦਰਜ ਹੈ ।

PSEB 9th Class SST Solutions Civics Chapter 5 ਲੋਕਤੰਤਰ ਅਤੇ ਚੋਣ ਰਾਜਨੀਤੀ

ਪ੍ਰਸ਼ਨ 11.
ਵੋਟਰ ਸੂਚੀ ਦਾ ਕੀ ਅਰਥ ਹੈ ?
ਉੱਤਰ-
ਜਿਹੜੀ ਸੂਚੀ ਵਿਚ ਵੋਟਰਾਂ ਦੇ ਨਾਮ ਲਿਖੇ ਹੁੰਦੇ ਹਨ ਉਸ ਨੂੰ ਵੋਟਰ ਸੂਚੀ ਕਹਿੰਦੇ ਹਨ ।

ਪ੍ਰਸ਼ਨ 12.
ਕੀ ਚੋਣ ਕਮਿਸ਼ਨ ਕਿਸੇ ਰਾਜਨੀਤਿਕ ਦਲ ਦੀ ਮਾਨਤਾ ਖ਼ਤਮ ਕਰ ਸਕਦਾ ਹੈ ?
ਉੱਤਰ-
ਚੋਣ ਕਮਿਸ਼ਨ ਨੂੰ ਇਹ ਅਧਿਕਾਰ ਪ੍ਰਾਪਤ ਹੈ ਕਿ ਜੇ ਕੋਈ ਰਾਸ਼ਟਰੀ ਜਾਂ ਖੇਤਰੀ ਦਲ ਨਿਰਧਾਰਿਤ ਨਿਯਮਾਂ ਨੂੰ ਪੂਰਾ ਨਹੀਂ ਕਰ ਸਕਦਾ ਤਾਂ ਚੋਣ ਕਮਿਸ਼ਨ ਉਸ ਦੀ ਮਾਨਤਾ ਖ਼ਤਮ ਕਰ ਸਕਦਾ ਹੈ ।

ਪ੍ਰਸ਼ਨ 13.
ਭਾਰਤੀ ਸੰਵਿਧਾਨ ਦੇ ਕਿਹੜੇ ਭਾਗ ਅਤੇ ਕਿਹੜੇ ਅਨੁਛੇਦ ਵਿਚ ਚੋਣ ਵਿਵਸਥਾ ਦਾ ਵਰਣਨ ਕੀਤਾ ਗਿਆ ਹੈ ?
ਉੱਤਰ-
15ਵੇਂ ਭਾਗ ਅਤੇ 324 ਤੋਂ 329(A) ਅਨੁਛੇਦਾਂ ਵਿਚ ।

ਪ੍ਰਸ਼ਨ 14.
ਚੋਣ ਕਮਿਸ਼ਨ ਦੇ ਕਿੰਨੇ ਮੈਂਬਰ ਹੁੰਦੇ ਹਨ ?
ਉੱਤਰ-
ਤਿੰਨ-ਮੁੱਖ ਚੋਣ ਕਮਿਸ਼ਨਰ ਅਤੇ ਦੋ ਚੋਣ ਕਮਿਸ਼ਨਰ ।

ਪ੍ਰਸ਼ਨ 15.
ਚੋਣ ਕਮਿਸ਼ਨ ਦੀ ਨਿਯੁਕਤੀ ਕੌਣ ਕਰਦਾ ਹੈ ?
ਉੱਤਰ-
ਚੋਣ ਕਮਿਸ਼ਨ ਦੀ ਨਿਯੁਕਤੀ ਸੰਵਿਧਾਨ ਅਨੁਸਾਰ ਰਾਸ਼ਟਰਪਤੀ ਕਰਦਾ ਹੈ ।

ਪ੍ਰਸ਼ਨ 16.
ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਕੌਣ ਕਰਦਾ ਹੈ ?
ਉੱਤਰ-
ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਰਾਸ਼ਟਰਪਤੀ ਕਰਦਾ ਹੈ ।

ਪ੍ਰਸ਼ਨ 17.
ਚੋਣ ਕਮਿਸ਼ਨ ਦੇ ਮੈਂਬਰਾਂ ਦਾ ਕਾਰਜਕਾਲ ਦੱਸੋ ।
ਉੱਤਰ-
ਇਸ ਦੇ ਮੈਂਬਰ 6 ਸਾਲ ਲਈ ਚੁਣੇ ਜਾਂਦੇ ਹਨ ।

ਪ੍ਰਸ਼ਨ 18.
ਭਾਰਤੀ ਚੋਣ ਕਮਿਸ਼ਨ ਦਾ ਇੱਕ ਕੰਮ ਲਿਖੋ ।
ਉੱਤਰ-
ਚੋਣ ਕਮਿਸ਼ਨ ਦਾ ਮੁੱਖ ਕੰਮ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਦੀਆਂ ਚੋਣਾਂ ਕਰਵਾਉਣਾ ਅਤੇ ਉਹਨਾਂ ਦੀ ਵੋਟਰ ਲਿਸਟ ਤਿਆਰ ਕਰਵਾਉਣਾ ਹੈ ।

ਪ੍ਰਸ਼ਨ 19.
ਚੋਣ ਨਿਸ਼ਾਨ ਦਾ ਕੀ ਮਹੱਤਵ ਹੈ ?
ਉੱਤਰ-
ਭਾਰਤ ਦੇ ਜ਼ਿਆਦਾਤਰ ਵੋਟਰ ਅਨਪੜ੍ਹ ਹਨ ਜਿਸ ਕਾਰਨ ਉਹ ਚੋਣ ਨਿਸ਼ਾਨ ਦੇਖ ਕੇ ਆਪਣੀ ਪਸੰਦ ਦੇ ਉਮੀਦਵਾਰ ਨੂੰ ਵੋਟ ਦਿੰਦੇ ਹਨ ।

ਪ੍ਰਸ਼ਨ 20.
ਚੋਣ ਯਾਚਿਕਾ ਦਾ ਕੀ ਅਰਥ ਹੈ ?
ਉੱਤਰ-
ਜੇਕਰ ਕੋਈ ਉਮੀਦਵਾਰ ਚੋਣਾਂ ਵਿਚ ਗ਼ਲਤ ਤਰੀਕੇ ਪ੍ਰਯੋਗ ਕਰਦਾ ਹੈ ਤਾਂ ਵਿਰੋਧੀ ਉਮੀਦਵਾਰ ਉੱਚ ਅਦਾਲਤ ਜਾਂ ਸਰਵਉੱਚ ਅਦਾਲਤ ਵਿਚ ਕੇਸ ਕਰਦੇ ਹਨ,
ਜਿਸ ਨੂੰ ਚੋਣ ਯਾਚਿਕਾ ਕਹਿੰਦੇ ਹਨ ।

ਪ੍ਰਸ਼ਨ 21.
ਭਾਰਤ ਵਿਚ ਚੋਣ ਯਾਚਿਕਾ ਦੀ ਸੁਣਵਾਈ ਕੌਣ ਕਰਦਾ ਹੈ ?
ਉੱਤਰ-
ਭਾਰਤ ਵਿਚ ਚੋਣ ਯਾਚਿਕਾ ਦੀ ਸੁਣਵਾਈ ਉੱਚ ਅਦਾਲਤ ਜਾਂ ਸਰਵਉੱਚ ਅਦਾਲਤ ਵਿਚ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 22.
ਭਾਰਤੀ ਚੋਣ ਪ੍ਰਣਾਲੀ ਦਾ ਇੱਕ ਦੋਸ਼ ਲਿਖੋ ।
ਉੱਤਰ-
ਭਾਰਤੀ ਚੋਣਾਂ ਵਿਚ ਸੰਪ੍ਰਦਾਇਕਤਾ ਦਾ ਪ੍ਰਭਾਵ ਹੈ ਇਸ ਨਾਲ ਸਾਡੀ ਪ੍ਰਗਤੀ ਦੇ ਰਸਤੇ ਵਿਚ ਰੁਕਾਵਟ ਆ ਜਾਂਦੀ ਹੈ ।

ਪ੍ਰਸ਼ਨ 23.
ਚੋਣ ਪ੍ਰਣਾਲੀ ਵਿਚ ਸੁਧਾਰ ਦਾ ਇੱਕ ਤਰੀਕਾ ਦੱਸੋ ।
ਉੱਤਰ-
ਚੋਣ ਬੂਥਾਂ ਉੱਤੇ ਕਬਜ਼ਾ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ।

ਪ੍ਰਸ਼ਨ 24.
ਭਾਰਤ ਵਿਚ ਪਹਿਲੀ ਵਾਰ ਲੋਕ ਸਭਾ ਚੋਣਾਂ ਕਦੋਂ ਹੋਈਆਂ ਸਨ ?
ਉੱਤਰ-
1952 ਵਿਚ ।

ਪ੍ਰਸ਼ਨ 25.
ਭਾਰਤ ਸਰਕਾਰ ਵਲੋਂ ਕੀਤਾ ਇੱਕ ਚੋਣ ਸੁਧਾਰ ਦੱਸੋ ।
ਉੱਤਰ-
61ਵੇਂ ਸੰਵਿਧਾਨਿਕ ਸੰਸ਼ੋਧਨ ਨਾਲ ਵੋਟ ਦੇਣ ਦੀ ਉਮਰ 21 ਸਾਲ ਤੋਂ 18 ਸਾਲ ਕਰ ਦਿੱਤੀ ਗਈ ਸੀ ।

ਪ੍ਰਸ਼ਨ 26.
ਚੋਣ ਪ੍ਰਚਾਰ ਲਈ ਕੀ-ਕੀ ਤਰੀਕੇ ਅਪਣਾਏ ਜਾਂਦੇ ਹਨ ?
ਉੱਤਰ-
ਚੋਣ ਘੋਸ਼ਣਾ ਪੱਤਰ, ਚੋਣ ਸਭਾਵਾਂ, ਜਲੂਸ, ਜਲਸੇ, ਘਰ-ਘਰ ਜਾ ਕੇ ਵੋਟ ਮੰਗਣਾ ਆਦਿ ।

ਪ੍ਰਸ਼ਨ 27.
ਚੋਣਾਂ ਤੋਂ ਕਿੰਨਾ ਸਮਾਂ ਪਹਿਲਾਂ ਚੋਣ ਪ੍ਰਚਾਰ ਬੰਦ ਕਰ ਦਿੱਤਾ ਜਾਂਦਾ ਹੈ ?
ਉੱਤਰ-
48 ਘੰਟੇ ਪਹਿਲਾਂ ।

PSEB 9th Class SST Solutions Civics Chapter 5 ਲੋਕਤੰਤਰ ਅਤੇ ਚੋਣ ਰਾਜਨੀਤੀ

ਪ੍ਰਸ਼ਨ 28.
ਭਾਰਤ ਵਿਚ ਵੋਟ ਪਾਉਣ ਦਾ ਆਧਾਰ ਕੀ ਹੈ ?
ਉੱਤਰ-
ਭਾਰਤ ਵਿਚ ਵੋਟ ਪਾਉਣ ਦਾ ਆਧਾਰ ਉਮਰ ਹੈ ।

ਪ੍ਰਸ਼ਨ 29.
ਭਾਰਤ ਵਿਚ ਚੋਣ ਕਰਵਾਉਣ ਦੀ ਜ਼ਿੰਮੇਵਾਰੀ ਕਿਸ ਦੀ ਹੈ ?
ਉੱਤਰ-
ਇਹ ਜ਼ਿੰਮੇਵਾਰੀ ਚੋਣ ਕਮਿਸ਼ਨ ਦੀ ਹੈ ।

ਪ੍ਰਸ਼ਨ 30.
ਰਾਜਨੀਤਿਕ ਦਲਾਂ ਦੇ ਚੋਣ ਨਿਸ਼ਾਨ ਕੌਣ ਨਿਰਧਾਰਿਤ ਕਰਦਾ ਹੈ ?
ਉੱਤਰ-
ਇਹ ਕੰਮ ਚੋਣ ਕਮਿਸ਼ਨ ਦਾ ਹੈ ।

ਪ੍ਰਸ਼ਨ 31.
ਇੱਕ ਨਾਗਰਿਕ ਇੱਕ ਵੋਟ ਕਿਸ ਦਾ ਪ੍ਰਤੀਕ ਹੈ ?
ਉੱਤਰ-
ਇਹ ਰਾਜਨੀਤਿਕ ਏਕਤਾ ਅਤੇ ਸਮਾਨਤਾ ਦਾ ਪ੍ਰਤੀਕ ਹੈ ।

ਪ੍ਰਸ਼ਨ 32.
ਉਪ ਚੋਣ ਕਿਸ ਨੂੰ ਕਹਿੰਦੇ ਹਨ ?
ਉੱਤਰ-
ਕਿਸੇ ਮੈਂਬਰ ਦੀ ਮੌਤ ਜਾਂ ਅਸਤੀਫ਼ੇ ਤੋਂ ਬਾਅਦ ਖ਼ਾਲੀ ਸੀਟ ਉੱਤੇ ਚੋਣ ਕਰਵਾਉਣ ਨੂੰ ਉਪ ਚੋਣ ਕਹਿੰਦੇ ਹਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤੀ ਮਤਦਾਤਾ ਦੀਆਂ ਕੋਈ ਤਿੰਨ ਯੋਗਤਾਵਾਂ ਦੱਸੋ ।
ਉੱਤਰ-

  1. ਉਹ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ ।
  2. ਉਸ ਦੀ ਉਮਰ ਘੱਟ ਤੋਂ ਘੱਟ 18 ਸਾਲ ਹੋਣੀ ਚਾਹੀਦੀ ਹੈ ।
  3. ਉਸ ਦਾ ਨਾਮ ਵੋਟਰ ਲਿਸਟ ਵਿਚ ਹੋਣਾ ਚਾਹੀਦਾ ਹੈ ।

ਪ੍ਰਸ਼ਨ 2.
ਭਾਰਤ ਵਿਚ ਚੋਣ ਪ੍ਰਵਿਤੀ ਬਾਰੇ ਦੱਸੋ ।
ਉੱਤਰ-

  • ਭਾਰਤ ਵਿਚ 16 ਆਮ ਚੋਣਾਂ ਦੇ ਕਾਰਨ ਜਨਤਾ ਵਿਚ ਚੁਨਾਵੀ ਚੇਤਨਾ ਦਾ ਵਿਕਾਸ ਹੋਇਆ ਹੈ ।
  • ਚੋਣਾਂ ਵਿਚ ਵੋਟਰਾਂ ਦੀ ਰੁਚੀ ਵੱਧ ਗਈ ਹੈ ।
  • ਵੋਟਰਾਂ ਨੂੰ ਰਾਜਨੀਤਿਕ ਦਲਾਂ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਬਾਰੇ ਪਤਾ ਚਲਿਆ ਹੈ ।

ਪ੍ਰਸ਼ਨ 3.
ਚੋਣ ਨਿਸ਼ਾਨ ਉੱਤੇ ਇੱਕ ਟਿੱਪਣੀ ਲਿਖੋ ।
ਉੱਤਰ-
ਜਿਹੜੇ ਰਾਜਨੀਤਿਕ ਦਲ ਚੋਣਾਂ ਵਿਚ ਭਾਗ ਲੈਂਦੇ ਹਨ ਉਹਨਾਂ ਨੂੰ ਚੋਣ ਕਮਿਸ਼ਨ ਚੋਣ ਨਿਸ਼ਾਨ ਦਿੰਦਾ ਹੈ । ਚੋਣ ਨਿਸ਼ਾਨ ਰਾਜਨੀਤਿਕ ਦਲ ਦੀ ਪਛਾਣ ਹੁੰਦੀ ਹੈ । ਭਾਰਤ ਦੇ ਜ਼ਿਆਦਾਤਰ ਵੋਟਰ ਪੜ੍ਹੇ ਲਿਖੇ ਨਹੀਂ ਹਨ । ਅਨਪੜ੍ਹ ਵੋਟਰ ਚੋਣ ਨਿਸ਼ਾਨ ਨੂੰ ਪਛਾਣ ਕੇ ਹੀ ਆਪਣੀ ਪਸੰਦ ਦੇ ਰਾਜਨੀਤਿਕ ਦਲ ਜਾਂ ਉਮੀਦਵਾਰਾਂ ਨੂੰ ਵੋਟ ਦਿੰਦੇ ਹਨ ।

ਪ੍ਰਸ਼ਨ 4.
ਚੋਣ ਕਮਿਸ਼ਨ ਦੀ ਸੁਤੰਤਰਤਾ ਭਾਰਤੀ ਪ੍ਰਜਾਤੰਤਰ ਦੀ ਕਾਰਜਸ਼ੀਲਤਾ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੀ ਹੈ ?
ਉੱਤਰ-
ਭਾਰਤੀ ਸੰਵਿਧਾਨ ਦੇ ਵਿਚ ਚੋਣਾਂ ਕਰਵਾਉਣ ਦੇ ਲਈ ਇੱਕ ਸੁਤੰਤਰ ਚੋਣ ਕਮਿਸ਼ਨ ਦੀ ਵਿਵਸਥਾ ਕੀਤੀ ਗਈ ਹੈ । ਚੋਣ ਕਮਿਸ਼ਨ ਦੀ ਸੁਤੰਤਰਤਾ ਨੇ ਭਾਰਤੀ ਲੋਕਤੰਤਰ ਨੂੰ ਕਾਫ਼ੀ ਹੱਦ ਤੱਕ ਪ੍ਰਭਾਵਿਤ ਕੀਤਾ ਹੈ । ਚੋਣ ਕਮਿਸ਼ਨ ਦੀ ਸੁਤੰਤਰਤਾ ਨੇ ਭਾਰਤੀ ਲੋਕਤੰਤਰ ਨੂੰ ਮਜ਼ਬੂਤ ਅਤੇ ਸਫ਼ਲ ਬਣਾਉਣ ਵਿਚਮਹੱਤਵਪੂਰਨ ਯੋਗਦਾਨ ਦਿੱਤਾ ਹੈ । ਬਿਨਾਂ ਸੁਤੰਤਰਤਾ ਦੇ ਚੋਣ ਕਮਿਸ਼ਨ ਸੁਤੰਤਰ ਅਤੇ ਨਿਰਪੱਖ ਚੋਣਾਂ ਨਹੀਂ ਕਰਵਾ ਸਕਦਾ ਸੀ । ਚੋਣ ਕਮਿਸ਼ਨ ਦੀ ਸੁਤੰਤਰਤਾ ਦੇ ਕਾਰਨ ਹੀ ਲੋਕ ਸਭਾ ਦੀਆਂ 17 ਆਮ ਚੋਣਾਂ ਸੁਤੰਤਰ ਅਤੇ ਨਿਰਪੱਖ ਤਰੀਕੇ ਨਾਲ ਹੋ ਚੁੱਕੀਆਂ ਹਨ । ਸੁਤੰਤਰ ਅਤੇ ਨਿਰਪੱਖ ਚੋਣਾਂ ਦੇ ਕਾਰਨ ਹੀ ਜਨਤਾ ਦੀ ਲੋਕਤੰਤਰ ਦੇ ਪ੍ਰਤੀ ਸ਼ਰਧਾ ਵੱਧੀ ਹੈ ।

ਪ੍ਰਸ਼ਨ 5.
ਭਾਰਤ ਵਿਚ ਚੋਣ ਪ੍ਰਕ੍ਰਿਆ ਵਿਚ ਸੁਧਾਰ ਦੇ ਲਈ ਕਿਸੇ ਦੋ ਸੁਧਾਰਾਂ ਦਾ ਵਰਣਨ ਕਰੋ ।
ਉੱਤਰ-
ਭਾਰਤੀ ਚੋਣ ਪ੍ਰਕ੍ਰਿਆ ਵਿਚ ਹੇਠਾਂ ਲਿਖੇ ਦੋ ਸੁਧਾਰ ਬਹੁਤ ਜ਼ਰੂਰੀ ਹਨ

  1. ਨਿਰਪੱਖਤਾ-ਚੋਣਾਂ ਨਿਰਪੱਖ ਤਰੀਕੇ ਨਾਲ ਹੋਣੀਆਂ ਚਾਹੀਦੀਆਂ ਹਨ । ਸੱਤਾ ਵਿਚ ਮੌਜੂਦ ਦਲ ਨੂੰ ਚੋਣਾਂ ਵਿਚ ਕੋਈ ਰੋਕ ਟੋਕ ਨਹੀਂ ਕਰਨਾ ਚਾਹੀਦਾ ਹੈ ਅਤੇ ਨਾ ਹੀ ਆਪਣੇ ਦਲ ਦੇ ਹਿੱਤ ਵਿਚ ਸਰਕਾਰੀ ਮਸ਼ੀਨਰੀ ਦਾ ਪ੍ਰਯੋਗ ਕੀਤਾ ਜਾਣਾ ਚਾਹੀਦਾ ਹੈ ।
  2. ਚੋਣ ਖ਼ਰਚ-ਸਾਡੇ ਦੇਸ਼ ਵਿਚ ਚੋਣਾਂ ਵਿਚ ਨਿਸ਼ਚਿਤ ਸੀਮਾਂ ਤੋਂ ਵੱਧ ਬਹੁਤ ਜ਼ਿਆਦਾ ਪੈਸਾ ਖ਼ਰਚ ਕੀਤਾ ਜਾਂਦਾ ਹੈ। ਜਿਸਨੂੰ ਕਿਸੇ ਨਾਂ ਕਿਸੇ ਤਰੀਕੇ ਨਾਲ ਰੋਕਿਆ ਜਾਣਾ ਚਾਹੀਦਾ ਹੈ ।

ਪ੍ਰਸ਼ਨ 6.
ਚੋਣ ਦੇ ਰੱਦ ਹੋਣ ਦਾ ਕੀ ਅਰਥ ਹੈ ?
ਉੱਤਰ-
ਚੋਣ ਦੇ ਰੱਦ ਹੋਣ ਦਾ ਅਰਥ ਹੈ ਕਿ ਜੇਕਰ ਚੋਣ ਪ੍ਰਚਾਰ ਦੇ ਦੌਰਾਨ ਕਿਸੇ ਉਮੀਦਵਾਰ ਦੀ ਮੌਤ ਹੋ ਜਾਵੇ ਤਾਂ ਉਸ ਚੋਣ ਖੇਤਰ ਦੀ ਚੋਣ ਨੂੰ ਕੁਝ ਸਮੇਂ ਦੇ ਲਈ ਚੋਣ ਕਮਿਸ਼ਨ ਵਲੋਂ ਰੱਦ ਕਰ ਦਿੱਤਾ ਜਾਂਦਾ ਹੈ । 1992 ਵਿਚ ਜਨ ਪ੍ਰਤੀਨਿਧੀ ਕਾਨੂੰਨ ਵਿਚ ਪਰਿਵਰਤਨ ਕਰਕੇ ਇਹ ਵਿਵਸਥਾ ਕੀਤੀ ਗਈ ਕਿ ਜੇਕਰ ਕਿਸੇ ਸੁਤੰਤਰ ਉਮੀਦਵਾਰ ਦੀ ਮੌਤ ਹੋ ਜਾਵੇ ਤਾਂ ਉਸ ਖੇਤਰ ਦੀ ਚੋਣ ਰੱਦ ਨਹੀਂ ਕੀਤੀ ਜਾਵੇਗੀ ।

ਪ੍ਰਸ਼ਨ 7.
ਭਾਰਤੀ ਚੋਣ ਪ੍ਰਕ੍ਰਿਆ ਦੇ ਕਿਸੇ ਦੋ ਪੱਧਰਾਂ ਦਾ ਵਰਣਨ ਕਰੋ ।
ਉੱਤਰ-
ਭਾਰਤੀ ਚੋਣ ਪ੍ਰਕ੍ਰਿਆ ਦੇ ਦੋ ਹੋਠਾਂ ਲਿਖੇ ਪੱਧਰ ਹਨ-

  • ਚੋਣ ਖੇਤਰ ਨਿਸ਼ਚਿਤ ਕਰਨਾ-ਚੋਣ ਪ੍ਰਬੰਧ ਵਿਚ ਸਭ ਤੋਂ ਪਹਿਲਾ ਕੰਮ ਚੋਣ ਖੇਤਰ ਨੂੰ ਨਿਸਚਿਤ ਕਰਨਾ ਹੈ । ਲੋਕ ਸਭਾ ਵਿਚ ਜਿੰਨੇ ਮੈਂਬਰ ਚੁਣੇ ਜਾਣੇ ਹੋਣ, ਲਗਪਗ ਬਰਾਬਰ ਜਨਸੰਖਿਆ ਵਾਲੇ ਓਨੇ ਹੀ ਖੇਤਰਾਂ ਵਿਚ ਸਾਰੇ ਭਾਰਤ ਨੂੰ ਵੰਡ ਦਿੱਤਾ ਜਾਂਦਾ ਹੈ । ਇਸੇ ਤਰ੍ਹਾਂ ਵਿਧਾਨਸਭਾਵਾਂ ਦੀਆਂ ਚੋਣਾਂ ਵਿਚ ਰਾਜ ਨੂੰ ਬਰਾਬਰ ਜਨਸੰਖਿਆ ਵਾਲੇ ਚੋਣ ਖੇਤਰਾਂ ਵਿਚ ਵੰਡ ਦਿੱਤਾ ਜਾਂਦਾ ਹੈ ਅਤੇ ਹਰੇਕ ਖੇਤਰ ਤੋਂ ਇੱਕ ਉਮੀਦਵਾਰ ਚੁਣਿਆ ਜਾਂਦਾ ਹੈ ।
  • ਚੋਣ ਮਿਤੀ ਦੀ ਘੋਸ਼ਣਾ-ਚੋਣ ਕਮਿਸ਼ਨ ਚੋਣ ਮਿਤੀ ਦੀ ਘੋਸ਼ਣਾ ਕਰਦਾ ਹੈ । ਚੋਣ ਕਮਿਸ਼ਨ ਨਾਮਾਂਕਨ ਪੱਤਰ ਭਰਨ ਦੀ ਮਿਤੀ, ਨਾਮ ਵਾਪਸ ਲੈਣ ਦੀ ਮਿਤੀ, ਉਹਨਾਂ ਦੀ ਜਾਂਚ ਪੜਤਾਲ ਦੀ ਮਿਤੀ ਘੋਸ਼ਿਤ ਕਰਦਾ ਹੈ ।

PSEB 9th Class SST Solutions Civics Chapter 5 ਲੋਕਤੰਤਰ ਅਤੇ ਚੋਣ ਰਾਜਨੀਤੀ

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿਚ ਬਾਲਗ ਮਤਾਧਿਕਾਰ ਦੇ ਪੱਖ ਵਿਚ ਕੋਈ ਪੰਜ ਤਰਕ ਦੇਵੋ ।
ਉੱਤਰ –

  1. ਲੋਕਤੰਤਰ ਵਿਚ ਪ੍ਰਭੂਸੱਤਾ ਜਨਤਾ ਦੇ ਕੋਲ ਹੁੰਦੀ ਹੈ । ਇਸ ਲਈ ਸਮਾਨਤਾ ਦੇ ਆਧਾਰ ਉੱਤੇ ਸਾਰਿਆਂ ਨੂੰ ਵੋਟ ਦੇਣ ਦਾ ਅਧਿਕਾਰ ਮਿਲਣਾ ਚਾਹੀਦਾ ਹੈ ।
  2. ਕਾਨੂੰਨਾਂ ਦਾ ਪ੍ਰਭਾਵ ਦੇਸ਼ ਦੇ ਸਾਰੇ ਨਾਗਰਿਕਾਂ ਉੱਤੇ ਬਰਾਬਰ ਪੈਂਦਾ ਹੈ । ਇਸ ਲਈ ਵੋਟ ਦੇਣ ਦਾ ਅਧਿਕਾਰ ਸਾਰੇ ਨਾਗਰਿਕਾਂ ਨੂੰ ਹੋਣਾ ਚਾਹੀਦਾ ਹੈ ।
  3. ਵਿਅਕਤੀ ਦੇ ਵਿਕਾਸ ਲਈ ਵੋਟ ਦੇਣ ਦਾ ਅਧਿਕਾਰ ਬਹੁਤ ਜ਼ਰੂਰੀ ਹੈ ।
  4. ਬਾਲਗ ਮਤਾਧਿਕਾਰ ਨਾਲ ਚੁਣੀ ਗਈ ਸਰਕਾਰ ਵੱਧ ਸ਼ਕਤੀਸ਼ਾਲੀ ਹੁੰਦੀ ਹੈ ਕਿਉਂਕਿ ਇਹ ਇੱਕ ਅਜਿਹੀ ਸਰਕਾਰ ਹੁੰਦੀ ਹੈ ਜਿਸ ਨੂੰ ਸੰਵਿਧਾਨ ਵਿਚ ਦਿੱਤੇ ਤਰੀਕੇ ਨਾਲ ਚੁਣਿਆ ਜਾਂਦਾ ਹੈ ।
  5. ਬਾਲਗ ਮਤਾਧਿਕਾਰ ਨਾਲ ਲੋਕਾਂ ਵਿਚ ਰਾਜਨੀਤਿਕ ਚੇਤਨਾ ਪੈਦਾ ਹੁੰਦੀ ਹੈ ਅਤੇ ਉਹਨਾਂ ਨੂੰ ਰਾਜਨੀਤਿਕ ਸਿੱਖਿਆ ਵੀ ਮਿਲਦੀ ਹੈ ।

ਪ੍ਰਸ਼ਨ 2.
ਚੋਣ ਅਭਿਆਨ (Election Campaign) ਦੇ ਤਰੀਕਿਆਂ ਦੀ ਸੰਖੇਪ ਵਿਆਖਿਆ ਕਰੋ ।
ਉੱਤਰ-
ਚੋਣਾਂ ਤੋਂ ਪਹਿਲਾਂ ਰਾਜਨੀਤਿਕ ਦਲ, ਉਮੀਦਵਾਰ, ਮੈਂਬਰ ਚੋਣਾਂ ਦੇ ਕੰਮ ਦੇ ਲਈ ਕਈ ਤਰੀਕੇ ਅਪਣਾਉਂਦੇ ਹਨ ਜਿਨ੍ਹਾਂ ਵਿਚੋਂ ਮਹੱਤਵਪੂਰਨ ਤਰੀਕੇ ਹੇਠਾਂ ਲਿਖੇ ਹਨ –

  • ਚੋਣ ਘੋਸ਼ਣਾ ਪੱਤਰ-ਹਰੇਕ ਪ੍ਰਮੁੱਖ ਦਲ ਅਤੇ ਕਦੇ-ਕਦੇ ਸੁਤੰਤਰ ਉਮੀਦਵਾਰ ਚੋਣਾਂ ਤੋਂ ਪਹਿਲਾਂ ਆਪਣਾ-ਆਪਣਾ ਘੋਸ਼ਣਾ ਪੱਤਰ ਜਾਰੀ ਕਰਦੇ ਹਨ ।
  • ਚੋਣ ਸਭਾ ਅਤੇ ਜਲੁਸ-ਪਾਰਟੀ ਦੇ ਮੈਂਬਰ ਅਤੇ ਉਮੀਦਵਾਰ ਚੋਣ ਅਭਿਆਨ ਦੇ ਵਿਚ ਸਭਾਵਾਂ ਕਰਦੇ ਹਨ ਅਤੇ ਜਲੂਸ ਕੱਢਦੇ ਹਨ ਤੇ ਉਹ ਆਮ ਜਨਤਾ ਨਾਲ ਸਿੱਧਾ ਸੰਪਰਕ ਸਥਾਪਿਤ ਕਰਕੇ ਆਪਣੇ ਉਦੇਸ਼ ਅਤੇ ਨੀਤੀਆਂ ਨੂੰ ਸਪੱਸ਼ਟ ਕਰਦੇ ਹਨ ।
  • ਪੋਸਟਰ-ਚੋਣ ਅਭਿਆਨ ਦੇ ਵਿਚ ਵੱਖ-ਵੱਖ ਆਪਣੇ ਹੱਕ ਵਿਚ ਵੋਟ ਕਰਵਾਉਣ ਲਈ ਪੋਸਟਰ ਛਪਵਾਉਂਦੇ ਹਨ ਅਤੇ ਉਹਨਾਂ ਨੂੰ ਪੂਰੇ ਖੇਤਰ ਵਿਚ ਚਿਪਕਾ ਦਿੰਦੇ ਹਨ ਤਾਂਕਿ ਜਨਤਾ ਨੂੰ ਉਹਨਾਂ ਬਾਰੇ ਪਤਾ ਚਲ ਸਕੇ ।
  • ਝੰਡੇ-ਵੱਖ-ਵੱਖ ਦਲਾਂ ਦੇ ਝੰਡਿਆਂ ਨੂੰ ਘਰਾਂ, ਗੈਰ-ਸਰਕਾਰੀ ਦਫ਼ਤਰਾਂ, ਦੁਕਾਨਾਂ, ਰਿਕਸ਼ਿਆਂ, ਸਕੂਟਰਾਂ, ਟਰੱਕਾਂ ਅਤੇ ਕਾਰਾਂ ਉੱਤੇ ਲਟਕਾ ਕੇ ਚੋਣ ਪ੍ਰਚਾਰ ਕੀਤਾ ਜਾਂਦਾ ਹੈ ।
  • ਲਾਊਡ ਸਪੀਕਰ-ਕਈ ਤਰ੍ਹਾਂ ਦੇ ਵਾਹਨਾਂ ਦੇ ਉੱਪਰ ਲਾਊਡ ਸਪੀਕਰ ਲਾ ਕੇ ਲਗਾਤਾਰ ਸੜਕਾਂ ਅਤੇ ਮੁਹੱਲਿਆਂ ਵਿਚ ਚੁਨਾਵ ਪ੍ਰਚਾਰ ਕੀਤਾ ਜਾਂਦਾ ਹੈ ।

ਪ੍ਰਸ਼ਨ 3.
ਭਾਰਤ ਦੀ ਚੋਣਾਂ ਵਿਚ ਘੱਟ ਪੱਧਰ ਦੇ ਜਨ-ਸਹਿਭਾਗਤਾ ਦੇ ਲਈ ਪੰਜ ਕਾਰਨ ਲਿਖੋ ।
ਉੱਤਰ-
ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ । 2019 ਦੀ 17ਵੀਂ ਲੋਕ ਸਭਾ ਦੀਆਂ ਚੋਣਾਂ ਦੇ ਮੌਕੇ ਉੱਤੇ ਵੋਟਰਾਂ ਦੀ ਸੰਖਿਆ 84 ਕਰੋੜ ਤੋਂ ਵੀ ਵੱਧ ਸੀ ।
ਭਾਰਤ ਵਿਚ ਬਹੁਤ ਸਾਰੇ ਵੋਟਰ ਵੋਟ ਦੇਣ ਹੀ ਨਹੀਂ ਜਾਂਦੇ । ਭਾਰਤ ਵਿਚ ਘੱਟ ਜਨ-ਸਹਿਭਾਗ ਦੇ ਮੁੱਖ ਕਾਰਨ ਹੇਠਾਂ ਲਿਖੇ ਹਨ-

  1. ਅਨਪੜ੍ਹਤਾ-ਭਾਰਤ ਦੀ ਕਾਫ਼ੀ ਸਾਰੀ ਜਨਸੰਖਿਆ ਅਨਪੜ੍ਹ ਹੈ ਅਨਪੜ੍ਹ ਵਿਅਕਤੀ ਵੋਟ ਦੇਣ ਦੇ ਅਧਿਕਾਰ ਦੇ ਮਹੱਤਵ ਨੂੰ ਨਹੀਂ ਸਮਝ ਸਕਦਾ ਅਤੇ ਨਾਂ ਹੀ ਇਹਨਾਂ ਨੂੰ ਵੋਟ ਦੇਣ ਦੇ ਅਧਿਕਾਰ ਨੂੰ ਪ੍ਰਯੋਗ ਕਰਨਾ ਆਉਂਦਾ ਹੈ ।
  2. ਗ਼ਰੀਬੀ-ਗਰੀਬ ਵਿਅਕਤੀ ਚੋਣ ਲੜਨਾ ਤਾਂ ਦੂਰ ਦੀ ਗੱਲ ਹੈ । ਇਸ ਦੇ ਬਾਰੇ ਸੋਚ ਵੀ ਨਹੀਂ ਸਕਦਾ ਹੈ । ਗ਼ਰੀਬ ਵਿਅਕਤੀ ਆਪਣੇ ਵੋਟ ਦੇ ਮਹੱਤਵ ਨੂੰ ਨਹੀਂ ਸਮਝਦਾ ਅਤੇ ਉਹ ਆਪਣੇ ਵੋਟ ਨੂੰ ਵੇਚਣ ਲਈ ਵੀ ਤਿਆਰ ਹੋ ਜਾਂਦਾ ਹੈ ।
  3. ਬੇਕਾਰੀ-ਇਸ ਦਾ ਇੱਕ ਹੋਰ ਕਾਰਨ ਬੇਕਾਰੀ ਜਾਂ ਵਿਅਕਤੀ ਕੋਲ ਕਿਸੇ ਕੰਮ ਦਾ ਨਾ ਹੋਣਾ ਵੀ ਹੈ । ਭਾਰਤ ਵਿਚ | ਕਰੋੜਾਂ ਲੋਕ ਬੇਕਾਰ ਹਨ ਅਤੇ ਅਜਿਹੇ ਵਿਅਕਤੀ ਵੀ ਵੋਟ ਦੇ ਅਧਿਕਾਰ ਦੇ ਮਹੱਤਵ ਨੂੰ ਨਾ ਸਮਝ ਕੇ ਪੈਸੇ ਲਈ ਵੋਟ ਵੇਚ ਵੀ ਦਿੰਦੇ ਹਨ ।
  4. ਪੜ੍ਹੇ ਲਿਖੇ ਲੋਕਾਂ ਦੀ ਰਾਜਨੀਤਿਕ ਉਦਾਸੀਨਤਾ-ਚੋਣਾਂ ਵਿਚ ਜ਼ਿਆਦਾਤਰ ਪੜੇ ਲਿਖੇ ਲੋਕ ਵੀ ਵੋਟ ਦੇਣ ਨਹੀਂ ਜਾਂਦੇ ।
  5. ਚੋਣ ਕੇਂਦਰਾਂ ਦਾ ਦੂਰ ਹੋਣਾ-ਚੋਣ ਕੇਂਦਰ ਕਈ ਵਾਰੀ ਦੂਰ ਹੁੰਦੇ ਹਨ ਜਿਸ ਕਰਕੇ ਵੋਟਰ ਵੋਟ ਦੇਣ ਨਹੀਂ ਜਾਂਦੇ ।

ਪ੍ਰਸ਼ਨ 4.
ਭਾਰਤੀ ਚੋਣ ਕਮਿਸ਼ਨ ਦੀ ਰਚਨਾ ਦਾ ਵਰਣਨ ਕਰੋ ।
ਉੱਤਰ-
ਚੋਣ ਕਮਿਸ਼ਨ ਵਿਚ ਮੁੱਖ ਚੋਣ ਕਮਿਸ਼ਨਰ ਅਤੇ ਕੁਝ ਹੋਰ ਮੈਂਬਰ ਹੋ ਸਕਦੇ ਹਨ । ਇਹਨਾਂ ਦੀ ਸੰਖਿਆ ਰਾਸ਼ਟਰਪਤੀ ਵਲੋਂ ਨਿਸ਼ਚਿਤ ਕੀਤੀ ਜਾਂਦੀ ਹੈ । 1989 ਤੋਂ ਪਹਿਲਾਂ ਚੋਣ ਕਮਿਸ਼ਨ ਦਾ ਇੱਕ ਮੈਂਬਰ ਹੀ ਹੁੰਦਾ ਸੀ । 1989 ਵਿਚ ਕਾਂਗਰਸ ਸਰਕਾਰ ਨੇ ਦੋ ਹੋਰ ਚੋਣ ਕਮਿਸ਼ਨਰ ਨਿਯੁਕਤ ਕੀਤੇ ਪਰ ਰਾਸ਼ਟਰੀ ਮੋਰਚੇ ਦੀ
ਸਰਕਾਰ ਨੇ ਇਸ ਨੂੰ ਬਦਲ ਦਿੱਤਾ । 3 ਅਕਤੂਬਰ 1993 ਨੂੰ ਦੋ ਨਵੇਂ ਚੋਣ ਕਮਿਸ਼ਨਰਾਂ ਐੱਸ.ਐੱਸ.ਗਿੱਲ ਅਤੇ ਜੀ.ਵੀ.ਜੀ, ਕ੍ਰਿਸ਼ਨਾ ਮੂਰਤੀ ਨੂੰ ਨਿਯੁਕਤ
ਕਰਕੇ ਚੋਣ ਕਮਿਸ਼ਨ ਨੂੰ ਤਿੰਨ ਮੈਂਬਰੀ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਦਸੰਬਰ 1993 ਵਿਚ ਸੰਸਦ ਨੇ ਚੋਣ ਕਮਿਸ਼ਨ ਨੂੰ ਬਹੁ-ਮੈਂਬਰੀ ਬਣਾਉਣ ਸੰਬੰਧੀ ਬਿਲ ਪਾਸ ਕੀਤਾ ਮੁੱਖ ਚੋਣ ਕਮਿਸ਼ਨਰ ਅਤੇ ਦੋ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਰਾਸ਼ਟਰਪਤੀ ਕਰਦਾ ਹੈ ।

ਪ੍ਰਸ਼ਨ 5.
ਭਾਰਤੀ ਚੋਣ ਪ੍ਰਕ੍ਰਿਆ ਦੀਆਂ ਪੰਜ ਕਮਜ਼ੋਰੀਆਂ ਲਿਖੋ ।
ਉੱਤਰ –

  • ਇੱਕ ਮੈਂਬਰੀ ਚੋਣ ਖੇਤਰ-ਭਾਰਤ ਵਿਚ ਇੱਕ ਮੈਂਬਰੀ ਚੋਣ ਖੇਤਰ ਹੈ ਅਤੇ ਇਕ ਥਾਂ ਲਈ ਬਹੁਤ ਸਾਰੇ ਉਮੀਦਵਾਰ ਖੜ੍ਹੇ ਹੋ ਜਾਂਦੇ ਹਨ । ਕਈ ਵਾਰੀ ਬਹੁਤ ਘੱਟ ਵੋਟਾਂ ਲੈ ਕੇ ਵੀ ਉਮੀਦਵਾਰ ਜਿੱਤ ਜਾਂਦਾ ਹੈ ।
  • ਜਾਤ ਅਤੇ ਧਰਮ ਦੇ ਨਾਮ ਉੱਤੇ ਵੋਟ-ਜਾਤੀ ਅਤੇ ਧਰਮ ਦੇ ਨਾਮ ਉੱਤੇ ਖੁੱਲ੍ਹੇ ਰੂਪ ਨਾਲ ਵੋਟ ਮੰਗੇ ਜਾਂਦੇ ਹਨ ਜੋ ਗ਼ਲਤ ਹੈ ।
  • ਵੱਧ ਖ਼ਰਚਾ-ਭਾਰਤ ਵਿਚ ਚੋਣ ਲੜਨ ਦੇ ਲਈ ਬਹੁਤ ਜ਼ਿਆਦਾ ਪੈਸੇ ਖ਼ਰਚ ਹੁੰਦੇ ਹਨ ਜਿਸ ਨੂੰ ਸਾਧਾਰਣ ਵਿਅਕਤੀ ਤਾਂ ਚੋਣ ਲੜਨ ਵਾਸਤੇ ਸੋਚ ਵੀ ਨਹੀਂ ਸਕਦਾ |
  • ਸਰਕਾਰੀ ਮਸ਼ੀਨਰੀ ਦਾ ਗ਼ਲਤ ਇਸਤੇਮਾਲ-ਸੱਤਾ ਵਿਚ ਜਿਹੜਾ ਵੀ ਦਲ ਹੁੰਦਾ ਹੈ ਉਹ ਸਰਕਾਰੀ ਮਸ਼ੀਨਰੀ ਦਾ ਗਲਤ ਇਸਤੇਮਾਲ ਕਰਦਾ ਹੈ । ਇਸ ਨਾਲ ਚੋਣਾਂ ਨਿਰਪੱਖ ਨਹੀਂ ਹੋ ਸਕਦੀਆਂ ।
  • ਜਾਲੀ ਵੋਟਾਂ-ਚੋਣ ਜਿੱਤਣ ਵਾਸਤੇ ਜਾਲੀ ਵੋਟਾਂ ਵੀ ਪਾਈਆਂ ਜਾਂਦੀਆਂ ਹਨ ।

ਪ੍ਰਸ਼ਨ 6.
ਭਾਰਤੀ ਚੋਣ ਵਿਵਸਥਾ ਵਿਚ ਕੋਈ ਪੰਜ ਸੁਧਾਰ ਦੱਸੋ ।
ਉੱਤਰ –

  1. ਨਿਰਪੱਖਤਾ-ਚੋਣਾਂ ਨਿਰਪੱਖ ਤਰੀਕੇ ਨਾਲ ਹੋਣੀਆਂ ਚਾਹੀਦੀਆਂ ਹਨ । ਸੱਤਾਂ ਵਾਲੇ ਦਲ ਨੂੰ ਚੋਣਾਂ ਵਿਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਅਤੇ ਨਾਂ ਹੀ ਸਰਕਾਰੀ ਮਸ਼ੀਨਰੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ ।
  2. ਪੈਸੇ ਦੇ ਪ੍ਰਭਾਵ ਨੂੰ ਘੱਟ ਕਰਨਾ-ਚੋਣਾਂ ਵਾਸਤੇ ਇੱਕ ਪਬਲਿਕ ਫੰਡ ਬਣਾਇਆ ਜਾਣਾ ਚਾਹੀਦਾ ਹੈ ਅਤੇ ‘ ਉਮੀਦਵਾਰਾਂ ਨੂੰ ਪੈਸੇ ਦੀ ਮਦਦ ਦਿੱਤੀ ਜਾਣੀ ਚਾਹੀਦੀ ਹੈ ।
  3. ਅਨੁਪਾਤਿਕ ਚੋਣ ਪ੍ਰਣਾਲੀ-ਆਮ ਤੌਰ ਉੱਤੇ ਸਾਰੇ ਵਿਰੋਧੀ ਦਲ ਵਰਤਮਾਨ ਇੱਕ ਮੈਂਬਰੀ ਚੋਣ ਪ੍ਰਣਾਲੀ ਤੋਂ ਸੰਤੁਸ਼ਟ ਨਹੀਂ ਹਨ ਜਿਸ ਨੂੰ ਬਦਲਿਆ ਜਾਣਾ ਚਾਹੀਦਾ ਹੈ ।
  4. ਵੋਟਰ ਕਾਰਡ-ਸਾਰੀਆਂ ਚੋਣਾਂ ਵਿੱਚ ਜਾਲੀ ਵੋਟਾਂ ਦੇ ਪ੍ਰਭਾਵ ਨੂੰ ਰੋਕਣ ਲਈ ਵੋਟਰ ਕਾਰਡ ਜਾਂ ਪਛਾਣ ਪੱਤਰ ਜਰੂਰੀ ਕੀਤਾ ਜਾਣਾ ਚਾਹੀਦਾ ਹੈ ।
  5. ਸਖ਼ਤ ਸਜ਼ਾ-ਚੋਣ ਕੇਂਦਰ ਉੱਤੇ ਕਬਜ਼ਾ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ।

PSEB 9th Class SST Solutions Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ

Punjab State Board PSEB 9th Class Social Science Book Solutions Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ Textbook Exercise Questions and Answers.

PSEB Solutions for Class 9 Social Science Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ

Social Science Guide for Class 9 PSEB ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ Textbook Questions and Answers

ਅਭਿਆਸ ਦੇ ਪ੍ਰਸ਼ਨ ।
(ੳ) ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਭਾਰਤੀ ਸੰਵਿਧਾਨ ਵਿੱਚ ਨਿਰਦੇਸ਼ਕ ਸਿਧਾਂਤ ………. ਦੇਸ਼ ਦੇ ਸੰਵਿਧਾਨ ਤੋਂ ਲਏ ਗਏ ਹਨ ।
ਉੱਤਰ-
ਆਇਰਲੈਂਡ,

ਪ੍ਰਸ਼ਨ 2.
……….. ਭਾਰਤੀ ਸੰਵਿਧਾਨ ਦੀ ਮਸੌਦਾ ਕਮੇਟੀ ਦੇ ਪ੍ਰਧਾਨ ਸਨ ।
ਉੱਤਰ-
ਡਾ: ਬੀ. ਆਰ. ਅੰਬੇਦਕਰ ।

PSEB 9th Class SST Solutions Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ

(ਅ) ਠੀਕ/ਗਲਤ ਦੱਸੋ

ਪ੍ਰਸ਼ਨ 1.
ਸੰਵਿਧਾਨ ਵਿਚ ਸਮਾਜਵਾਦ, ਧਰਮ ਨਿਰਪੱਖ ਅਤੇ ਅਖੰਡਤਾ ਸ਼ਬਦਾਂ ਨੂੰ 42ਵੀਂ ਸੋਧ ਦੁਆਰਾ ਸ਼ਾਮਿਲ ਕੀਤਾ ਗਿਆ ਹੈ ।
ਉੱਤਰ-

ਪ੍ਰਸ਼ਨ 2.
ਭਾਰਤ ਇੱਕ ਖੁੱਤਾ ਸੰਪੰਨ, ਧਰਮ ਨਿਰਪੱਖ, ਸਮਾਜਵਾਦੀ, ਲੋਕਤੰਤਰਿਕ ਅਤੇ ਗਣਰਾਜ ਦੇਸ਼ ਹੈ ।
ਉੱਤਰ-

(ਇ) ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਸੰਵਿਧਾਨ ਸਭਾ ਦੇ ਪ੍ਰਧਾਨ ਸਨ –
(1) ਪੰਡਿਤ ਜਵਾਹਰ ਲਾਲ ਨਹਿਰੂ
(2) ਮਹਾਤਮਾ ਗਾਂਧੀ
(3) ਡਾ: ਰਾਜਿੰਦਰ ਪ੍ਰਸਾਦ
(4) ਡਾ: ਬੀ. ਆਰ. ਅੰਬੇਦਕਰ ।
ਉੱਤਰ-
(3) ਡਾ: ਰਾਜਿੰਦਰ ਪ੍ਰਸਾਦ

ਪ੍ਰਸ਼ਨ 2.
ਗਣਤੰਤਰ ਦੇਸ਼ ਉਹ ਹੁੰਦਾ ਹੈ
(1) ਜਿਸਦਾ ਮੁਖੀ ਪਿਤਾ ਪੂਰਥੀ ਹੁੰਦਾ ਹੈ
(2) ਜਿਸਦਾ ਮੁੱਖੀ ਸੈਨਿਕ ਤਾਨਾਸ਼ਾਹ ਹੁੰਦਾ ਹੈ
(3) ਜਿਸਦਾ ਮੁਖੀ ਲੋਕਾਂ ਦੁਆਰਾ ਪ੍ਰਤੱਖ ਜਾਂ ਅਪ੍ਰਤੱਖ ਢੰਗ ਰਾਹੀਂ ਨਿਸ਼ਚਿਤ ਸਮੇਂ ਲਈ ਚੁਣਿਆ ਜਾਂਦਾ ਹੈ।
(4) ਜਿਸਦਾ ਮੁਖੀ ਮਨੋਨੀਤ ਕੀਤਾ ਜਾਂਦਾ ਹੈ ।
ਉੱਤਰ –
(3) ਜਿਸਦਾ ਮੁਖੀ ਲੋਕਾਂ ਦੁਆਰਾ ਪ੍ਰਤੱਖ ਜਾਂ ਅਪ੍ਰਤੱਖ ਢੰਗ ਰਾਹੀਂ ਨਿਸ਼ਚਿਤ ਸਮੇਂ ਲਈ ਚੁਣਿਆ ਜਾਂਦਾ ਹੈ।

II. ਬਹੁਤ ਛੋਟੇ ਉੱਤਰਾਂ ਵਾਲੇ

ਪ੍ਰਸ਼ਨ 1.
ਸਾਡਾ ਦੇਸ਼ ਕਦੋਂ ਆਜ਼ਾਦ ਹੋਇਆ ?
ਉੱਤਰ-
ਸਾਡਾ ਦੇਸ਼ 15 ਅਗਸਤ, 1947 ਨੂੰ ਆਜ਼ਾਦ ਹੋਇਆ ।

ਪ੍ਰਸ਼ਨ 2.
‘‘ਸੰਵਿਧਾਨ ਉਹਨਾਂ ਨਿਯਮਾਂ ਦਾ ਸਮੂਹ ਹੈ ਜਿਨ੍ਹਾਂ ਅਨੁਸਾਰ ਸਰਕਾਰ ਦੀਆਂ ਸ਼ਕਤੀਆਂ, ਪਰਜਾ ਦੇ ਅਧਿਕਾਰਾਂ ਅਤੇ ਇਹਨਾਂ ਦੋਨਾਂ ਦੇ ਆਪਸੀ ਸੰਬੰਧਾਂ ਨੂੰ ਨਿਸ਼ਚਿਤ ਕੀਤਾ ਜਾਂਦਾ ਹੈ । ਇਹ ਕਥਨ ਕਿਸਦਾ ਹੈ ?
ਉੱਤਰ-
ਇਹ ਕਥਨ ਟੂਲਜ਼ੇ ਦਾ ਹੈ ।

PSEB 9th Class SST Solutions Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ

ਪ੍ਰਸ਼ਨ 3.
ਭਾਰਤ ਦੇ ਸੰਵਿਧਾਨ ਨੂੰ ਬਣਾਉਣ ਲਈ ਕਿੰਨਾ ਸਮਾਂ ਲੱਗਾ ?
ਉੱਤਰ-
ਭਾਰਤ ਦੇ ਸੰਵਿਧਾਨ ਨੂੰ ਬਣਾਉਣ ਵਿੱਚ 2 ਸਾਲ 11 ਮਹੀਨੇ ਅਤੇ 18 ਦਿਨ ਲੱਗੇ ।

ਪ੍ਰਸ਼ਨ 4.
ਸੰਵਿਧਾਨ ਬਣਾਉਣ ਵਾਲੀ ਸਭਾ ਦੇ ਕੁੱਲ ਮੈਂਬਰ ਕਿੰਨੇ ਸਨ ?
ਉੱਤਰ-
ਸੰਵਿਧਾਨ ਬਣਾਉਣ ਵਾਲੀ ਸਭਾ ਦੇ 389 ਮੈਂਬਰ ਸਨ ਪਰ ਅਜ਼ਾਦੀ ਤੋਂ ਬਾਅਦ ਇਹ 299 ਰਹਿ ਗਏ ਸਨ ।

ਪ੍ਰਸ਼ਨ 5.
ਭਾਰਤ ਦੀ ਵੰਡ ਦੀ ਘੋਸ਼ਣਾ ਕਦੋਂ ਕੀਤੀ ਗਈ ?
ਉੱਤਰ-
3 ਜੂਨ, 1947 ਨੂੰ ਭਾਰਤ ਦੀ ਵੰਡ ਦੀ ਘੋਸ਼ਣਾ ਕੀਤੀ ਗਈ ।

ਪ੍ਰਸ਼ਨ 6.
ਭਾਰਤ ਦੀ ਵੰਡ ਤੋਂ ਬਾਅਦ ਭਾਰਤ ਲਈ ਸੰਵਿਧਾਨ ਬਣਾਉਣ ਵਾਲੀ ਸਭਾ ਦੇ ਕਿੰਨੇ ਮੈਂਬਰ ਰਹਿ ਗਏ ਸਨ ?
ਉੱਤਰ-
299 ਮੈਂਬਰ ।

ਪ੍ਰਸ਼ਨ 7.
ਭਾਰਤੀ ਸੰਵਿਧਾਨ ਦੀਆਂ ਕੋਈ ਦੋ ਏਕਾਤਮਕ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-

  • ਸਾਰੇ ਨਾਗਰਿਕਾਂ ਨੂੰ ਇੱਕ ਹੀ ਨਾਗਰਿਕਤਾ ਦਿੱਤੀ ਗਈ ਹੈ ।
  • ਕੇਂਦਰ ਅਤੇ ਰਾਜ ਸਰਕਾਰਾਂ ਦੇ ਲਈ ਇੱਕ ਹੀ ਸੰਵਿਧਾਨ ਹੈ ।

ਪ੍ਰਸ਼ਨ 8.
ਭਾਰਤ ਦੇ ਸੰਵਿਧਾਨ ਦੀਆਂ ਕੋਈ ਦੋ ਸੰਘਾਤਮਕ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-

  1. ਸਾਡੇ ਦੇਸ਼ ਦਾ ਇੱਕ ਲਿਖਤ ਸੰਵਿਧਾਨ ਹੈ ।
  2. ਕੇਂਦਰ ਅਤੇ ਰਾਜ ਸਰਕਾਰਾਂ ਦੇ ਵਿੱਚ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ ।

ਪ੍ਰਸ਼ਨ 9.
ਸੰਵਿਧਾਨ ਦੁਆਰਾ ਨਾਗਰਿਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਕੋਈ ਦੋ ਸੁਤੰਤਰਤਾਵਾਂ ਲਿਖੋ ।
ਉੱਤਰ-

  • ਕੋਈ ਵੀ ਪੇਸ਼ਾ ਅਪਨਾਉਣ ਦੀ ਸੁਤੰਤਰਤਾ
  • ਦੇਸ਼ ਵਿੱਚ ਕਿਤੇ ਵੀ ਆਣ-ਜਾਣ ਦੀ ਸੁਤੰਤਰਤਾ ।

ਪ੍ਰਸ਼ਨ 10.
ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਕਿਹੜੇ ਸ਼ਬਦਾਂ ਨਾਲ ਸ਼ੁਰੂ ਹੁੰਦੀ ਹੈ ?
ਉੱਤਰ-
ਅਸੀਂ ਭਾਰਤ ਦੇ ਲੋਕ ।

ਪ੍ਰਸ਼ਨ 11.
1976 ਵਿਚ 42ਵੀਂ ਸੋਧ ਦੁਆਰਾ ਭਾਰਤ ਦੇ ਸੰਵਿਧਾਨ ਵਿੱਚ ਕਿਹੜੇ ਨਵੇਂ ਸ਼ਬਦ ਜੋੜੇ ਗਏ ?
ਉੱਤਰ-
ਸਮਾਜਵਾਦ, ਧਰਮ ਨਿਰਪੱਖ ਅਤੇ ਅਖੰਡਤਾ ।

ਪ੍ਰਸ਼ਨ 12.
ਸੰਵਿਧਾਨ ਸਭਾ ਦੇ ਪ੍ਰਧਾਨ ਕੌਣ ਸਨ ?
ਉੱਤਰ-
ਡਾ: ਰਾਜਿੰਦਰ ਪ੍ਰਸਾਦ ਸੰਵਿਧਾਨ ਸਭਾ ਦੇ ਪ੍ਰਧਾਨ ਸਨ ।

ਪ੍ਰਸ਼ਨ 13.
ਸੰਵਿਧਾਨ ਲਿਖਣ ਵਾਲੀ ਕਮੇਟੀ ਦੇ ਪ੍ਰਧਾਨ ਕੌਣ ਸਨ ?
ਉੱਤਰ-
ਡਾ: ਬੀ. ਆਰ. ਅੰਬੇਦਕਰ ਸੰਵਿਧਾਨ ਲਿਖਣ ਵਾਲੀ ਕਮੇਟੀ ਦੇ ਪ੍ਰਧਾਨ ਸਨ ।

III. ਛੋਟੇ ਉੱਤਰਾਂ ਵਾਲੇ ਪ੍ਰਸ਼

ਪ੍ਰਸ਼ਨ 1.
ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਕਿਹੜੇ-ਕਿਹੜੇ ਮੂਲ ਉਦੇਸ਼ਾਂ ਉੱਤੇ ਚਾਨਣਾ ਪਾਉਂਦੀ ਹੈ ?
ਉੱਤਰ-
ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਤੋਂ ਸਾਨੂੰ ਇਸਦੇ ਉਦੇਸ਼ਾਂ ਬਾਰੇ ਪਤਾ ਚਲਦਾ ਹੈ –

  • ਸਾਡੀ ਪ੍ਰਸਤਾਵਨਾ ਦੇ ਅਨੁਸਾਰ ਭਾਰਤ ਵਿੱਚ ਸੰਪੂਰਨ ਪ੍ਰਭੂਤਾ ਸੰਪੰਨ, ਸਮਾਜਵਾਦੀ, ਲੋਕਤੰਤਰੀ, ਧਰਮ ਨਿਰਪੱਖ ਗਣਰਾਜ ਹੈ ।
  • ਇਹ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ ਦੇਣ ਲਈ ਪ੍ਰਤੀਬੱਧ ਹੈ ।
  • ਇਹ ਮੌਕਿਆਂ ਅਤੇ ਪਦ ਦੀ ਸਮਾਨਤਾ ਪ੍ਰਦਾਨ ਕਰਦੀ ਹੈ ਅਤੇ ਸਾਰੇ ਨਾਗਰਿਕਾਂ ਨੂੰ ਵਿਚਾਰ ਪ੍ਰਗਟ ਕਰਨ, ਵਿਸ਼ਵਾਸ ਅਤੇ ਉਪਾਸਨਾ ਦੀ ਸੁਤੰਤਰਤਾ ਦਿੰਦੀ ਹੈ ।
  • ਇਹ ਵਿਅਕਤੀਗਤ ਗੌਰਵ, ਰਾਸ਼ਟਰੀ ਏਕਤਾ ਅਤੇ ਅਖੰਡਤਾ ਦੇ ਆਦਰਸ਼ ਨੂੰ ਬਣਾਏ ਰੱਖਣ ਦੀ ਘੋਸ਼ਣਾ ਵੀ ਕਰਦੀ ਹੈ ।

ਪ੍ਰਸ਼ਨ 2.
ਗਣਤੰਤਰ ਦੇਸ਼ ਕਿਹੜਾ ਹੁੰਦਾ ਹੈ ?
ਉੱਤਰ-
ਭਾਰਤ ਇੱਕ ਗਣਤੰਤਰ ਦੇਸ਼ ਹੈ । ਗਣਤੰਤਰ ਦਾ ਅਰਥ ਹੁੰਦਾ ਹੈ ਕਿ ਦੇਸ਼ ਦਾ ਮੁਖੀਆ ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ ਜਨਤਾ ਵਲੋਂ ਚੁਣਿਆ ਜਾਂਦਾ ਹੈ ।ਮੁਖੀਆ ਦਾ ਚੁਨਾਵ ਇੱਕ ਨਿਸ਼ਚਿਤ ਸਮੇਂ ਲਈ ਹੁੰਦਾ ਹੈ ਅਤੇ ਇੱਥੇ ਵੰਸ਼ਵਾਦ ਦੀ ਕੋਈ ਥਾਂ ਨਹੀਂ ਹੁੰਦੀ ਹੈ । ਗਣਤੰਤਰ ਹੋਣਾ ਭਾਰਤੀ ਸੰਵਿਧਾਨ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਹੈ ।

PSEB 9th Class SST Solutions Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ

ਪ੍ਰਸ਼ਨ 3.
ਭਾਰਤ ਦੇ ਧਰਮ ਨਿਰਪੱਖ ਦੇਸ਼ ਹੋਣ ਦੇ ਪੱਖ ਵਿੱਚ ਦਲੀਲਾਂ ਦਿਓ ।
ਉੱਤਰ-

  1. ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਭਾਰਤ ਨੂੰ ਧਰਮ ਨਿਰਪੱਖ ਰਾਜ ਘੋਸ਼ਿਤ ਕੀਤਾ ਗਿਆ ਹੈ ।
  2. ਸਾਰੇ ਨਾਗਰਿਕਾਂ ਨੂੰ ਆਪਣੇ ਧਰਮ ਦਾ ਪ੍ਰਚਾਰ ਕਰਨ ਜਾਂ ਧਰਮ ਪਰਿਵਰਤਨ ਕਰਨ ਦੀ ਸੁਤੰਤਰਤਾ ਹੈ ।
  3. ਸਮਾਨਤਾ ਦੇ ਅਧਿਕਾਰ ਵਿੱਚ ਕਿਹਾ ਗਿਆ ਹੈ ਕਿ ਕਿਸੇ ਵੀ ਵਿਅਕਤੀ ਦੇ ਨਾਲ ਧਰਮ ਦੇ ਅਨੁਸਾਰ ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾ ।
  4. ਦੇਸ਼ ਵਿੱਚ ਮੌਜੂਦ ਸਾਰੇ ਧਰਮਾਂ ਨੂੰ ਇੱਕ ਸਮਾਨ ਸਮਝਿਆ ਜਾਂਦਾ ਹੈ ਅਤੇ ਰਾਜ ਦਾ ਕੋਈ ਧਰਮ ਨਹੀਂ ਹੈ ।

ਪ੍ਰਸ਼ਨ 4.
ਸੰਘੀ ਢਾਂਚੇ ਜਾਂ ਸੰਘਾਤਮਕ ਸਰਕਾਰ ਦਾ ਅਰਥ ਲਿਖੋ । ਭਾਰਤੀ ਸੰਵਿਧਾਨ ਦੀ ਇਹ ਵਿਸ਼ੇਸ਼ਤਾ ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਲਈ ਗਈ ਹੈ ?
ਉੱਤਰ-
ਸੰਘਾਤਮਕ ਸਰਕਾਰ ਦਾ ਅਰਥ ਹੈ ਕਿ ਸ਼ਕਤੀਆਂ ਦੀ ਸਰਕਾਰ ਦੇ ਦੋ ਪੱਧਰਾਂ ਵਿੱਚ ਵੰਡ ਅਤੇ ਇਹ ਪੱਧਰ ਕੇਂਦਰ ਅਤੇ ਰਾਜ ਸਰਕਾਰਾਂ ਹੁੰਦੀਆਂ ਹਨ । ਭਾਰਤ ਇੱਕ ਸੰਘਾਤਮਕ ਰਾਜ ਹੈ ਜਿੱਥੇ ਦੋ ਪ੍ਰਕਾਰ ਦੀਆਂ ਸਰਕਾਰਾਂ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਬਣਾਈਆਂ ਗਈਆਂ ਹਨ । ਇਹਨਾਂ ਦੋਹਾਂ ਪ੍ਰਕਾਰ ਦੀਆਂ ਸਰਕਾਰਾਂ ਵਿੱਚ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ ਪਰ ਕੇਂਦਰ ਸਰਕਾਰ ਨੂੰ ਵੱਧ ਸ਼ਕਤੀਆਂ ਦਿੱਤੀਆਂ ਗਈਆਂ ਹਨ । ਭਾਰਤ ਵਿੱਚ ਸੰਘਾਤਮਕ ਸੰਰਚਨਾ ਕੈਨੇਡਾ ਦੇ ਸੰਵਿਧਾਨ ਤੋਂ ਲਈ ਗਈ ਹੈ ।

ਪ੍ਰਸ਼ਨ 5.
ਭਾਰਤ ਦਾ ਸੰਵਿਧਾਨ 26 ਨਵੰਬਰ, 1949 ਨੂੰ ਬਣ ਕੇ ਤਿਆਰ ਹੋ ਗਿਆ ਸੀ । ਪਰ ਭਾਰਤ ਸਰਕਾਰ ਨੇ ਇਸ ਨੂੰ 26 ਜਨਵਰੀ, 1950 ਨੂੰ ਲਾਗੂ ਕੀਤਾ । 26 ਜਨਵਰੀ ਦੀ ਮਿਤੀ ਸੰਵਿਧਾਨ ਲਾਗੂ ਕਰਨ ਦੇ ਲਈ ਕਿਉਂ ਮਿੱਥੀ ਗਈ ? ਵਿਆਖਿਆ ਕਰੋ ।
ਉੱਤਰ-
ਭਾਰਤੀ ਰਾਸ਼ਟਰੀ ਕਾਂਗਰਸ ਦੇ 1929 ਦੇ ਲਾਹੌਰ ਸੈਸ਼ਨ ਵਿੱਚ ਇਹ ਫ਼ੈਸਲਾ ਲਿਆ ਗਿਆ ਕਿ 26 ਜਨਵਰੀ, 1930 ਨੂੰ ਦੇਸ਼ ਦਾ ਪਹਿਲਾਂ ਸੁਤੰਤਰਤਾ ਦਿਵਸ ਮਨਾਇਆ ਜਾਵੇਗਾ ਚਾਹੇ ਦੇਸ਼ ਸੁੰਤਤਰ ਨਹੀਂ ਸੀ । ਉਸ ਸਮੇਂ ਤੋਂ 1947 ਤੱਕ 26 ਜਨਵਰੀ ਨੂੰ ਸੁਤੰਤਰਤਾ ਦਿਵਸ ਮਨਾਇਆ ਗਿਆ । ਪਰ 1947 ਵਿੱਚ ਦੇਸ਼ ਦਾ ਸੁਤੰਤਰਤਾ ਦਿਵਸ 15 ਅਗਸਤ ਹੋ ਗਿਆ । ਇਸ ਲਈ 26 ਜਨਵਰੀ ਦੇ ਇਤਿਹਾਸਿਕ ਮਹੱਤਵ ਨੂੰ ਬਰਕਰਾਰ ਰੱਖਣ ਲਈ ਸੰਵਿਧਾਨ 26 ਜਨਵਰੀ, 1950 ਨੂੰ ਲਾਗੂ ਕੀਤਾ ਗਿਆ ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ ਘੋਸ਼ਿਤ ਕੀਤਾ ਗਿਆ ।

ਪ੍ਰਸ਼ਨ 6.
ਸੰਪੂਰਨ ਪ੍ਰਭੂਸੱਤਾ ਸੰਪੰਨ ਰਾਜ ਦਾ ਕੀ ਅਰਥ ਹੈ ?
ਉੱਤਰ-
ਸੰਪੂਰਨ ਪ੍ਰਭੂਸੱਤਾ ਸੰਪੰਨ ਰਾਜ ਦਾ ਅਰਥ ਹੈ ਕਿ ਦੇਸ਼ ਆਪਣੇ ਬਾਹਰੀ ਅਤੇ ਅੰਦਰੂਨੀ ਵਿਸ਼ਿਆਂ ਉੱਤੇ ਅਤੇ ਆਪਣੇ ਫੈਸਲੇ ਲੈਣ ਲਈ ਪੂਰੀ ਤਰ੍ਹਾਂ ਸੁਤੰਤਰ ਹੈ । ਦੇਸ਼ ਜਦੋਂ ਵੀ ਆਪਣੀ ਅੰਦਰੂਨੀ ਅਤੇ ਹੋਰ ਦੇਸ਼ਾਂ ਨਾਲ ਸੰਬੰਧ ਬਣਾਉਣ ਦੇ ਲਈ ਕੋਈ ਵੀ ਨੀਤੀ ਬਣਾਏਗਾ, ਉਹ ਬਿਨਾ ਕਿਸੇ ਦਬਾਅ ਦੇ ਅਤੇ ਪੂਰੀ ਸੁਤੰਤਰਤਾ ਨਾਲ ਬਣਾਏਗਾ । ਦੇਸ਼ ਉੱਤੇ ਕੋਈ ਹੋਰ ਦੇਸ਼ ਕਿਸੇ ਪ੍ਰਕਾਰ ਦਾ ਦਬਾਅ ਨਹੀਂ ਪਾ ਸਕਦਾ ।

ਪ੍ਰਸ਼ਨ 7.
ਸਰਵਵਿਆਪਕ ਬਾਲਗ ਮੱਤ ਅਧਿਕਾਰ ਤੋਂ ਕੀ ਭਾਵ ਹੈ ?
ਉੱਤਰ-
ਭਾਰਤ ਦਾ ਸੰਵਿਧਾਨ ਦੇਸ਼ ਦੇ ਸਾਰੇ ਬਾਲਗ ਨਾਗਰਿਕਾਂ ਨੂੰ ਵੋਟ ਦੇਣ ਦਾ ਅਧਿਕਾਰ ਪ੍ਰਦਾਨ ਕਰਦਾ ਹੈ ਅਤੇ ਇਸ ਨੂੰ ਹੀ ਸਰਵਵਿਆਪਕ ਬਾਲਗ ਮੱਤ ਅਧਿਕਾਰ ਕਹਿੰਦੇ ਹਨ । ਦੇਸ਼ ਦੇ ਸਾਰੇ ਨਾਗਰਿਕ ਜਿਨ੍ਹਾਂ ਦੀ ਉਮਰ 18 ਸਾਲ ਜਾਂ ਇਸ ਤੋਂ ਉਪਰ ਹੈ ਉਹਨਾਂ ਨੂੰ ਵੋਟ ਦੇਣ ਦਾ ਅਧਿਕਾਰ ਬਿਨਾਂ ਕਿਸੇ ਭੇਦਭਾਵ ਦੇ ਦਿੱਤਾ ਗਿਆ ਹੈ । ਪਹਿਲਾਂ ਇਹ ਉਮਰ 21 ਸਾਲ ਸੀ ਪਰ 1988 ਵਿਚ 61ਵੇਂ ਸੰਵਿਧਾਨਿਕ ਸ਼ੰਸ਼ੋਧਨ ਨਾਲ ਇਸਨੂੰ ਘਟਾ ਕੇ 18 ਸਾਲ ਕਰ ਦਿੱਤਾ ਗਿਆ ਸੀ ।

ਪ੍ਰਸ਼ਨ 8.
ਭਾਰਤ ਦੇ ਸੰਵਿਧਾਨ ਦੀਆਂ ਕੋਈ ਚਾਰ ਇਕਾਤਮਕ ਵਿਸ਼ੇਸਤਾਵਾਂ ਲਿਖੋ ।
ਉੱਤਰ-

  1. ਭਾਰਤ ਦੇ ਸਾਰੇ ਨਾਗਰਿਕਾਂ ਨੂੰ ਇਕਹਿਰੀ ਨਾਗਰਿਕਤਾ ਦਿੱਤੀ ਗਈ ਹੈ ।
  2. ਜੰਮੂ ਕਸ਼ਮੀਰ ਨੂੰ ਛੱਡ ਕੇ ਬਾਕੀ ਸਾਰੀਆਂ ਸਰਕਾਰਾਂ ਲਈ ਇਕ ਹੀ ਸੰਵਿਧਾਨ ਦਿੱਤਾ ਗਿਆ ਹੈ ।
  3. ਪੂਰੇ ਦੇਸ਼ ਲਈ ਸੰਯੁਕਤ ਨਿਆਂਪਾਲਿਕਾ ਦੀ ਵਿਵਸਥਾ ਕੀਤੀ ਗਈ ਹੈ ।
  4. ਭਾਰਤੀ ਸੰਸਦ ਨੂੰ ਇਹ ਸ਼ਕਤੀ ਦਿੱਤੀ ਗਈ ਹੈ ਕਿ ਉਹ ਰਾਜਾਂ ਦੀਆਂ ਸੀਮਾਵਾਂ ਅਤੇ ਨਾਮ ਨੂੰ ਵੀ ਬਦਲ ਸਕਦੀ ਹੈ ।
  5. ਰਾਜਾਂ ਦੇ ਰਾਜਪਾਲ ਕੇਂਦਰ ਸਰਕਾਰ ਦੇ ਪ੍ਰਤੀਨਿਧੀ ਦੇ ਰੂਪ ਵਿੱਚ ਕੰਮ ਕਰਦੇ ਹਨ ਅਤੇ ਇਹਨਾਂ ਨੂੰ ਕੇਂਦਰ ਸਰਕਾਰ ਨਿਯੁਕਤ ਕਰਦੀ ਹੈ ।

IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਭਿੰਨ-ਭਿੰਨ ਸ਼ਬਦਾਂ ਵਿੱਚ ਲਿਖੋ ।
ਉੱਤਰ –
“ਅਸੀਂ ਭਾਰਤ ਦੇ ਲੋਕ, ਭਾਰਤ ਨੂੰ ਇੱਕ ਸੰਪੂਰਨ ਪ੍ਰਭੂਤਾ ਸੰਪੰਨ ਸਮਾਜਵਾਦੀ, ਧਰਮ ਨਿਰਪੱਖ, ਲੋਕਤੰਤਰੀ ਗਣਰਾਜ ਬਨਾਉਣ ਦੇ ਲਈ ਅਤੇ ਉਸਦੇ ਸਾਰੇ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ, ਵਿਚਾਰ, ਅਭਿਵਿਅਕਤੀ, ਵਿਸ਼ਵਾਸ, ਧਰਮ ਅਤੇ ਉਪਾਸਨਾਂ ਦੀ ਸੁਤੰਤਰਤਾ, ਪ੍ਰਤਿਸ਼ਠਾ ਅਤੇ ਅਵਸਰ ਦੀ ਸਮਾਨਤਾ ਪ੍ਰਾਪਤ ਕਰਨ ਦੇ ਲਈ ਅਤੇ ਉਹਨਾਂ ਸਭ ਵਿੱਚ ਵਿਅਕਤੀ ਦੀ ਗਰਿਮਾਂ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਸੁਨਿਸ਼ਚਿਤ ਕਰਨ ਵਾਲੀ ਬੰਧੂਤਾ ਵਧਾਉਣ ਦੇ ਲਈ ਦ੍ਰਿੜ ਸੰਕਲਪ ਹੋ ਕੇ ਆਪਣੀ ਇਸ ਸੰਵਿਧਾਨ ਸਭਾ ਵਿੱਚ ਅੱਜ ਤਰੀਕ 26-11-1949 ਈ: (ਮਿਤੀ ਮਾਰਗਸ਼ੀਰਸ਼ ਸ਼ੁਕਲਾ ਸਪਤਮੀ, ਸੰਵਤ ਦੋ ਹਜ਼ਾਰ ਛੇ ਵਿਕਰਮੀ) ਨੂੰ ਏਤਦ ਵਲੋਂ ਇਸ ਸੰਵਿਧਾਨ ਨੂੰ ਅੰਗੀਕ੍ਰਿਤ ਅਧਿਨਿਯਮਿਤ ਅਤੇ ਆਤਮ ਸਮਰਪਿਤ ਕਰਦੇ ਹਾਂ ।

PSEB 9th Class SST Solutions Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ

ਪ੍ਰਸ਼ਨ 2.
ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ । ਇਸ ਕਥਨ ਦੀ ਵਿਆਖਿਆ ਕਰੋ ।
ਉੱਤਰ-
ਭਾਰਤ ਇੱਕ ਧਰਮ ਨਿਰਪੱਖ ਰਾਜ ਹੈ । ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸਪੱਸ਼ਟ ਰੂਪ ਨਾਲ ਭਾਰਤ ਨੂੰ ਧਰਮ ਨਿਰਪੱਖ ਰਾਜ ਘੋਸ਼ਿਤ ਕੀਤਾ ਗਿਆ ਹੈ | ਭਾਰਤ ਦਾ ਆਪਣਾ ਕੋਈ ਧਰਮ ਨਹੀਂ ਹੈ | ਭਾਰਤ ਦੇ ਸਾਰੇ ਲੋਕਾਂ ਨੂੰ ਧਰਮ ਦੀ ਸੁਤੰਤਰਤਾ ਦਾ ਅਧਿਕਾਰ ਦਿੱਤਾ ਗਿਆ ਹੈ । ਧਰਮ ਦੇ ਆਧਾਰ ਉੱਤੇ ਨਾਗਰਿਕਾਂ ਵਿੱਚ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ । ਸਾਰੇ ਨਾਗਰਿਕਾਂ ਨੂੰ ਆਪਣੀ ਮਰਜ਼ੀ ਨਾਲ ਕਿਸੇ ਵੀ ਧਰਮ ਨੂੰ ਅਪਨਾਉਣ ਅਤੇ ਉਪਾਸਨਾ ਕਰਨ ਨੂੰ ਸੁਤੰਤਰ ਹੈ ।

ਪ੍ਰਸ਼ਨ 3.
ਪੂਰਨ ਪ੍ਰਭੂਸੱਤਾ ਰਾਜ ਤੋਂ ਕੀ ਭਾਵ ਹੈ-ਵਿਆਖਿਆ ਕਰੋ ।
ਉੱਤਰ-
ਦੇਖੋ ਪ੍ਰਸ਼ਨ ਨੰ: 6 ਛੋਟੇ ਉੱਤਰਾਂ ਵਾਲੇ ਪ੍ਰਸ਼ਨ ।

ਪ੍ਰਸ਼ਨ 4.
ਭਾਰਤ ਦੇ ਸੰਵਿਧਾਨ ਦੀਆਂ ਇਕਾਤਮਕ ਵਿਸ਼ੇਸ਼ਤਾਵਾਂ ਦੀ ਸੰਖੇਪ ਵਿੱਚ ਵਿਆਖਿਆ ਕਰੋ ।
ਉੱਤਰ –

  • ਭਾਰਤ ਦੇ ਸਾਰੇ ਨਾਗਰਿਕਾਂ ਨੂੰ ਇੱਕ ਹੀ ਨਾਗਰਿਕਤਾ ਦਿੱਤੀ ਗਈ ਹੈ ।
  • ਜੰਮੂ ਕਸ਼ਮੀਰ ਨੂੰ ਛੱਡ ਕੇ ਬਾਕੀ ਸਾਰੀਆਂ ਸਰਕਾਰਾਂ ਦੇ ਲਈ ਇੱਕ ਹੀ ਸੰਵਿਧਾਨ ਦਿੱਤਾ ਗਿਆ ਹੈ ।
  • ਪੂਰੇ ਦੇਸ਼ ਲਈ ਇੱਕ ਹੀ ਸੰਯੁਕਤ ਅਤੇ ਸੁਤੰਤਰ ਨਿਆਂਪਾਲਿਕਾ ਦਾ ਗਠਨ ਕੀਤਾ ਗਿਆ ਹੈ ।
  • ਭਾਰਤੀ ਸੰਸਦ ਨੂੰ ਇਹ ਸ਼ਕਤੀ ਦਿੱਤੀ ਗਈ ਹੈ ਕਿ ਉਹ ਰਾਜਾਂ ਦੀਆਂ ਸੀਮਾਵਾਂ ਅਤੇ ਨਾਮ ਬਦਲ ਸਕਦੀ ਹੈ ।
  • ਰਾਜਾਂ ਦੇ ਰਾਜਪਾਲ ਕੇਂਦਰ ਦੇ ਪ੍ਰਤੀਨਿਧੀ ਦੇ ਰੂਪ ਵਿਚ ਕੰਮ ਕਰਦੇ ਹਨ ਅਤੇ ਇਹਨਾਂ ਦੀ ਨਿਯੁਕਤੀ ਕੇਂਦਰ ਸਰਕਾਰ ਵਲੋਂ ਹੁੰਦੀ ਹੈ ।
  • ਦੇਸ਼ ਦੇ ਲਈ ਕਾਨੂੰਨ ਬਣਾਉਣ ਦੀ ਸ਼ਕਤੀ ਸੰਸਦ ਨੂੰ ਦਿੱਤੀ ਗਈ ਹੈ ।
  • ਸਾਰੇ ਦੇਸ਼ ਦੀਆਂ ਅਖਿਲ ਭਾਰਤੀ ਸੇਵਾਵਾਂ ਦੇ ਅਫ਼ਸਰਾਂ ਦੀ ਨਿਯੁਕਤੀ ਕੇਂਦਰ ਸਰਕਾਰ ਵਲੋਂ ਕੀਤੀ ਗਈ ਹੈ ।
  • ਜੇਕਰ ਰਾਜਾਂ ਦੇ ਵਿੱਚ ਕਿਸੇ ਵਿਸ਼ੇ ਨੂੰ ਲੈ ਕੇ ਝਗੜਾ ਹੋ ਜਾਵੇ ਤਾਂ ਇਸਦਾ ਨਿਪਟਾਰਾ ਸੁਪਰੀਮ ਕੋਰਟ ਜਾਂ ਕੇਂਦਰ ਸਰਕਾਰ ਕਰਦੀ ਹੈ ।
  • ਅਨੁਛੇਦ 356 ਦੇ ਅਨੁਸਾਰ ਕੇਂਦਰ ਸਰਕਾਰ ਰਾਜ ਸਰਕਾਰ ਨੂੰ ਭੰਗ ਕਰਕੇ ਉੱਥੇ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਸਕਦੀ ਹੈ ।
  • ਰਾਸ਼ਟਰਪਤੀ ਨੂੰ ਅਨੁਛੇਦ 352 ਤੋਂ 360 ਦੇ ਨਾਲ ਕੁਝ ਸੰਕਟਕਾਲੀਨ ਸ਼ਕਤੀਆਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਦੇ ਨਾਲ ਉਹ ਦੇਸ਼ ਵਿੱਚ ਸੰਕਟ ਘੋਸ਼ਿਤ ਕਰ ਸਕਦਾ ਹੈ ।

PSEB 9th Class Social Science Guide ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ Important Questions and Answers

ਵਸਤੂਨਿਸ਼ਠ ਪ੍ਰਸ਼ਨ
I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਸੁਤੰਤਰਤਾ ਤੋਂ ਪਹਿਲਾਂ ਕਿਸ ਨੇਤਾ ਨੇ ਭਾਰਤ ਦੇ ਸੰਵਿਧਾਨ ਦਾ ਮਸੌਦਾ ਤਿਆਰ ਕੀਤਾ ਸੀ ?
(ਉ) ਪੰ. ਮੋਤੀ ਲਾਲ ਨਹਿਰੂ
(ਅ) ਪੰ. ਜਵਾਹਰ ਲਾਲ ਨਹਿਰੂ
(ਈ) ਬਾਲ ਗੰਗਾਧਰ ਤਿਲਕ
(ਸ) ਅਬਦੁਲ ਕਲਾਮ ਅਜ਼ਾਦ ।
ਉੱਤਰ-
(ਉ) ਪੰ. ਮੋਤੀ ਲਾਲ ਨਹਿਰੂ

ਪ੍ਰਸ਼ਨ 2.
ਭਾਰਤ ਵਿੱਚ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਚੋਣ ਹੋਈ ।
(ਉ) ਜਨਵਰੀ 1947
(ਅ) ਜੁਲਾਈ 1946
(ਈ) ਦਸੰਬਰ 1948
(ਸ) ਸਤੰਬਰ 1946 ॥
ਉੱਤਰ-
(ਅ) ਜੁਲਾਈ 1946

PSEB 9th Class SST Solutions Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ

ਪ੍ਰਸ਼ਨ 3.
ਭਾਰਤੀ ਸੰਵਿਧਾਨ ਨੂੰ ਕਿਸਨੇ ਬਣਾਇਆ ਸੀ ?
(ਉ) ਬ੍ਰਿਟਿਸ਼ ਰਾਜੇ ਵਲੋਂ
(ਅ) ਟਿਸ਼ ਸੰਸਦ ਵਲੋਂ
(ਇ) ਸੰਵਿਧਾਨ ਸਭਾ ਵਲੋਂ
(ਸ) ਭਾਰਤੀ ਸੰਸਦ ਵਲੋਂ ।
ਉੱਤਰ-
(ਇ) ਸੰਵਿਧਾਨ ਸਭਾ ਵਲੋਂ

ਪ੍ਰਸ਼ਨ 4.
ਸੰਵਿਧਾਨ ਸਭਾ ਦੇ ਅਸਥਾਈ ਪ੍ਰਧਾਨ ਸਨ –
(ੳ) ਮਹਾਤਮਾ ਗਾਂਧੀ
(ਅ) ਡਾ. ਸਚਿਦਾਨੰਦ ਸਿਨ੍ਹਾਂ
(ੲ) ਡਾ. ਰਾਜਿੰਦਰ ਪ੍ਰਸਾਦ
(ਸ) ਪੰ. ਜਵਾਹਰ ਲਾਲ ਨਹਿਰੂ !
ਉੱਤਰ-
(ਅ) ਡਾ. ਸਚਿਦਾਨੰਦ ਸਿਨ੍ਹਾਂ

ਪ੍ਰਸ਼ਨ 5.
ਸੰਵਿਧਾਨ ਸਭਾ ਦੇ ਸਥਾਈ ਪ੍ਰਧਾਨ ਸਨ –
(ਉ) ਡਾ. ਰਾਜਿੰਦਰ ਪ੍ਰਸਾਦ
(ਅ) ਡਾ. ਅੰਬੇਦਕਰ
(ਈ) ਡਾ. ਸੱਚਿਦਾਨੰਦ ਸਿਨ੍ਹਾਂ
(ਸ) ਪੰ. ਜਵਾਹਰ ਲਾਲ ਨਹਿਰੂ ।
ਉੱਤਰ-
(ਉ) ਡਾ. ਰਾਜਿੰਦਰ ਪ੍ਰਸਾਦ

ਪ੍ਰਸ਼ਨ 6.
ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਹੋਈ –
(ਉ) 24 ਜਨਵਰੀ 1950
(ਅ) 9 ਦਸੰਬਰ 1946
(ਇ) 10 ਦਸੰਬਰ 1947
(ਸ) 26 ਨਵੰਬਰ 1949
ਉੱਤਰ-
(ਅ) 9 ਦਸੰਬਰ 1946

ਪ੍ਰਸ਼ਨ 7.
ਸੰਵਿਧਾਨ ਸਭਾ ਨੇ ਸੰਵਿਧਾਨ ਨੂੰ ਅਪਣਾਇਆ –
(ਉ) 24 ਜਨਵਰੀ 1950
(ਅ) 26 ਨਵੰਬਰ 1949
(ਇ) 26 ਦਸੰਬਰ 1949
(ਸ) 26 ਜਨਵਰੀ 1950.
ਉੱਤਰ-
(ਅ) 26 ਨਵੰਬਰ 1949

PSEB 9th Class SST Solutions Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ

ਪ੍ਰਸ਼ਨ 8.
ਭਾਰਤੀ ਸੰਵਿਧਾਨ ਲਾਗੂ ਹੋਇਆ –
(ਉ) 26 ਨਵੰਬਰ 1949
(ਅ) 15 ਅਗਸਤ 1947
(ਇ) 26 ਜਨਵਰੀ 1950
(ਸ) 24 ਜਨਵਰੀ 1950.
ਉੱਤਰ-
(ਇ) 26 ਜਨਵਰੀ 1950

ਪ੍ਰਸ਼ਨ 9.
ਸੰਵਿਧਾਨ ਸਭਾ ਪ੍ਰਭੂਤਾ ਸੰਪੰਨ ਕਦੋਂ ਬਣੀ ?
(ਉ) 15 ਅਗਸਤ 1947
(ਅ) 26 ਜਨਵਰੀ 1948
(ਈ) 26 ਨਵੰਬਰ 1949
(ਸ) 26 ਦਸੰਬਰ 1946.
ਉੱਤਰ-
(ਉ) 15 ਅਗਸਤ 1947

II. ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਭਾਰਤ ਦਾ ਸੰਵਿਧਾਨ ……… ਨੇ ਬਣਾਇਆ ।
ਉੱਤਰ-
ਸੰਵਿਧਾਨ ਸਭਾ

ਪ੍ਰਸ਼ਨ 2.
ਸੰਵਿਧਾਨ ਸਭਾ ਦੇ ………. ਮੈਂਬਰ ਸਨ ।
ਉੱਤਰ-
389°

ਪ੍ਰਸ਼ਨ 3.
…….. ਸੰਵਿਧਾਨ ਸਭਾ ਦੇ ਸਥਾਈ ਪ੍ਰਧਾਨ ਸਨ । .
ਉੱਤਰ-
ਡਾ. ਰਾਜਿੰਦਰ ਪ੍ਰਸਾਦ

ਪ੍ਰਸ਼ਨ 4.
ਭਾਰਤ ਵਿੱਚ ………. ਸ਼ਾਸਨ ਪ੍ਰਣਾਲੀ ਅਪਣਾਈ ਗਈ ਹੈ ।
ਉੱਤਰ-
ਸੰਸਦੀ

PSEB 9th Class SST Solutions Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ

ਪ੍ਰਸ਼ਨ 5.
ਭਾਰਤੀ ਸੰਸਦ ਪ੍ਰਣਾਲੀ …………. ਤੋਂ ਲਈ ਗਈ ਹੈ ।
ਉੱਤਰ-
ਇੰਗਲੈਂਡ ।

III. ਸਹੀ/ਗਲਤ

ਪ੍ਰਸ਼ਨ 1.
ਭਾਰਤੀ ਸੰਵਿਧਾਨ ਨੂੰ ਸੰਸਦ ਨੇ ਬਣਾਇਆ ਸੀ ।
ਉੱਤਰ-

ਪ੍ਰਸ਼ਨ 2.
ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ 9 ਦਸੰਬਰ 1946 ਨੂੰ ਹੋਈ ।
ਉੱਤਰ-

ਪ੍ਰਸ਼ਨ 3.
ਸੰਵਿਧਾਨ ਸਭਾ ਨੂੰ Objective Resolution ਜਵਾਹਰ ਲਾਲ ਨਹਿਰੂ ਨੇ ਦਿੱਤਾ ਸੀ ।
ਉੱਤਰ-

ਪ੍ਰਸ਼ਨ 4.
15 ਅਗਸਤ 1947 ਤੋਂ ਬਾਅਦ ਸੰਵਿਧਾਨ ਸਭਾ ਦੇ 389 ਮੈਂਬਰ ਸਨ |
ਉੱਤਰ-

ਪ੍ਰਸ਼ਨ 5.
ਭਾਰਤੀ ਸੰਵਿਧਾਨ ਨੂੰ ਬਣਾਉਣ ਵਿੱਚ 4 ਸਾਲ ਲੱਗੇ ਸਨ ।
ਉੱਤਰ-

PSEB 9th Class SST Solutions Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਬ੍ਰਿਟਿਸ਼ ਭਾਰਤ ਦਾ ਆਖਰੀ ਵਾਇਸਰਾਏ ਅਤੇ ਸੁਤੰਤਰ ਭਾਰਤ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ ?
ਉੱਤਰ-
ਲਾਰਡ ਮਾਊਂਟਬੇਟਨ ।

ਪ੍ਰਸ਼ਨ 2.
ਨੈਲਸਨ ਮੰਡੇਲਾ ਕਿਸ ਦੇਸ਼ ਦੇ ਨੇਤਾ ਸਨ ?
ਉੱਤਰ-
ਨੈਲਸਨ ਮੰਡੇਲਾ ਦੱਖਣੀ ਅਫਰੀਕਾ ਦੇ ਨੇਤਾ ਸਨ ।

ਪ੍ਰਸ਼ਨ 3.
ਭਾਰਤ ਦਾ ਸੰਵਿਧਾਨ ਕਿਸਨੇ ਬਣਾਇਆ ?
ਉੱਤਰ-
ਸੰਵਿਧਾਨ ਸਭਾ ਨੇ ॥

ਪ੍ਰਸ਼ਨ 4.
ਸੰਵਿਧਾਨ ਸਭਾ ਦੇ ਮੈਂਬਰਾਂ ਦੀ ਚੋਣ ਕਦੋਂ ਹੋਈ ?
ਉੱਤਰ-
ਜੁਲਾਈ 1946.

ਪ੍ਰਸ਼ਨ 5.
ਸੰਵਿਧਾਨ ਸਭਾ ਦੇ ਪ੍ਰਧਾਨ ਕੌਣ ਸਨ ?
ਉੱਤਰ-
ਡਾ. ਰਾਜਿੰਦਰ ਪ੍ਰਸਾਦ ।

PSEB 9th Class SST Solutions Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ

ਪ੍ਰਸ਼ਨ 6.
ਮਸੌਦਾ ਕਮੇਟੀ (Drafting Committee) ਦੇ ਚੇਅਰਮੈਨ ਕੌਣ ਸਨ ?
ਉੱਤਰ-
ਡਾ. ਬੀ. ਆਰ. ਅੰਬੇਦਕਰ ।

ਪ੍ਰਸ਼ਨ 7.
ਸੰਵਿਧਾਨ ਸਭਾ ਨੇ ਭਾਰਤੀ ਸੰਵਿਧਾਨ ਨੂੰ ਬਣਾਉਣ ਵਿੱਚ ਕਿੰਨਾ ਸਮਾਂ ਲਗਾਇਆ ?
ਉੱਤਰ-
2 ਸਾਲ 11 ਮਹੀਨੇ ਅਤੇ 18 ਦਿਨ ।

ਪ੍ਰਸ਼ਨ 8.
ਕਿਸੇ ਦੋ ਦੇਸ਼ਾਂ ਦੇ ਨਾਮ ਲਿਖੋ ਜਿਨ੍ਹਾਂ ਦੇ ਸੰਵਿਧਾਨ ਲਿਖਿਤ ਹਨ ।
ਉੱਤਰ-
ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ।

ਪ੍ਰਸ਼ਨ 9.
ਕਿਸੇ ਇੱਕ ਦੇਸ਼ ਦਾ ਨਾਮ ਲਿਖੋ ਜਿਸ ਦਾ ਸੰਵਿਧਾਨ ਲਿਖਤੀ ਨਹੀਂ ਹੈ ।
ਉੱਤਰ-
ਇੰਗਲੈਂਡ ।

ਪ੍ਰਸ਼ਨ 10.
ਭਾਰਤ ਦੀ ਸੁੰਤਤਰਤਾ ਤੋਂ ਬਾਅਦ ਸੰਵਿਧਾਨ ਸਭਾ ਦੇ ਕਿੰਨੇ ਮੈਂਬਰ ਸਨ ?
ਉੱਤਰ-
299 ਮੈਂਬਰ ।

ਪ੍ਰਸ਼ਨ 11. ਸੰਵਿਧਾਨ ਸ਼ਬਦ ਦਾ ਅਰਥ ਲਿਖੋ ।
ਉੱਤਰ-
ਸੰਵਿਧਾਨ ਉਹਨਾਂ ਨਿਯਮਾਂ ਅਤੇ ਸਿਧਾਂਤਾਂ ਦਾ ਸਮੂਹ ਹੁੰਦਾ ਹੈ ਜਿਸਦੇ ਅਨੁਸਾਰ ਸ਼ਾਸਨ ਚਲਾਇਆ ਜਾਂਦਾ ਹੈ ।

ਪ੍ਰਸ਼ਨ 12.
ਨੈਲਸਨ ਮੰਡੇਲਾ ਨੇ ਕਿਸ ਸ਼ਾਸਨ ਪ੍ਰਣਾਲੀ ਦਾ ਸਮਰਥਨ ਕੀਤਾ ?
ਉੱਤਰ-
ਲੋਕਤੰਤਰੀ ਸ਼ਾਸਨ ਪ੍ਰਣਾਲੀ ।

ਪ੍ਰਸ਼ਨ 13.
ਸੰਵਿਧਾਨ ਸਭਾ ਦੇ ਚਾਰ ਮੈਂਬਰਾਂ ਦੇ ਨਾਮ ਲਿਖੋ ਜਿਨ੍ਹਾਂ ਨੇ ਸੰਵਿਧਾਨ ਬਣਾਉਣ ਵਿੱਚ ਕਾਫੀ ਮਹੱਤਵਪੂਰਨ ਯੋਗਦਾਨ ਦਿੱਤਾ ।
ਉੱਤਰ-
ਡਾ: ਰਾਜਿੰਦਰ ਪ੍ਰਸਾਦ, ਡਾ: ਬੀ. ਆਰ. ਅੰਬੇਦਕਰ, ਪੰਡਿਤ ਜਵਾਹਰ ਲਾਲ ਨਹਿਰੂ, ਐੱਚ. ਸੀ. ਮੁਖਰਜੀ ।

ਪ੍ਰਸ਼ਨ 14.
ਭਾਰਤੀ ਸੰਸਦੀ ਪ੍ਰਣਾਲੀ ਕਿਸ ਦੇਸ਼ ਤੋਂ ਪ੍ਰਭਾਵਿਤ ਹੋ ਕੇ ਲਈ ਗਈ ਹੈ ?
ਉੱਤਰ-
ਇੰਗਲੈਂਡ ਤੋਂ ।

ਪ੍ਰਸ਼ਨ 15.
ਭਾਰਤ ਦੇ ਮੌਲਿਕ ਅਧਿਕਾਰ ਕਿਸ ਦੇਸ਼ ਤੋਂ ਲਏ ਗਏ ਹਨ ?
ਉੱਤਰ-
ਸੰਯੁਕਤ ਰਾਜ ਅਮਰੀਕਾ ॥

PSEB 9th Class SST Solutions Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ

ਪ੍ਰਸ਼ਨ 16.
ਸੰਵਿਧਾਨ ਸਭਾ ਨੇ ਕੁੱਲ ਕਿੰਨੇ ਦਿਨ ਸੰਵਿਧਾਨ ਦੇ ਮਸੌਦੇ ਉੱਤੇ ਵਿਚਾਰ ਕੀਤਾ ?
ਉੱਤਰ-
114 ਦਿਨ ।

ਪ੍ਰਸ਼ਨ 17.
ਕਿਸੇ ਚਾਰ ਦੇਸ਼ਾਂ ਦੇ ਨਾਮ ਦੱਸੋ ਜਿਨ੍ਹਾਂ ਦੇ ਸੰਵਿਧਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਨੂੰ ਭਾਰਤੀ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ ਹੈ ।
ਉੱਤਰ-
ਇੰਗਲੈਂਡ, ਅਮਰੀਕਾ, ਕੈਨੇਡਾ, ਆਇਰਲੈਂਡ ।

ਪ੍ਰਸ਼ਨ 18.
ਭਾਰਤੀ ਸੰਵਿਧਾਨ ਨੂੰ ਸਜੀਵ ਸੰਵਿਧਾਨ (Live Constitution) ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਕਿਉਂਕਿ ਇਸ ਵਿੱਚ ਸਮੇਂ ਅਤੇ ਜ਼ਰੂਰਤ ਅਨੁਸਾਰ ਪਰਿਵਰਤਨ ਹੁੰਦੇ ਰਹਿੰਦੇ ਹਨ ਅਤੇ ਇਸਦਾ ਲਗਾਤਾਰ ਵਿਕਾਸ ਹੋ ਰਿਹਾ ਹੈ ।

ਪ੍ਰਸ਼ਨ 19.
ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਭਾਰਤ ਨੂੰ ਕੀ ਘੋਸ਼ਿਤ ਕੀਤਾ ਗਿਆ ਹੈ ?
ਉੱਤਰ-
ਭਾਰਤੀ ਸੰਵਿਧਾਨ ਦੀ ਮੂਲ ਪ੍ਰਸਤਾਵਨਾ ਵਿੱਚ ਭਾਰਤ ਨੂੰ ਇੱਕ ਪ੍ਰਭੂਤਾ ਸੰਪੰਨ, ਲੋਕਤੰਤਰੀ ਰਾਜ ਘੋਸ਼ਿਤ ਕੀਤਾ ਗਿਆ ਹੈ ।

ਪ੍ਰਸ਼ਨ 20.
ਪ੍ਰਸਤਾਵਨਾ ਵਿੱਚ ਸੰਵਿਧਾਨ ਵਿੱਚ ਦਿੱਤੇ ਗਏ ਉਦੇਸ਼ਾਂ ਵਿੱਚੋਂ ਕੋਈ ਇੱਕ ਲਿਖੋ ।
ਉੱਤਰ-
ਸੰਵਿਧਾਨ ਦਾ ਉਦੇਸ਼ ਹੈ ਕਿ ਭਾਰਤ ਦੇ ਸਾਰੇ ਲੋਕਾਂ ਨੂੰ ਨਿਆਂ ਮਿਲੇ ।

ਪ੍ਰਸ਼ਨ 21.
ਭਾਰਤ ਗਣਰਾਜ ਕਿਵੇਂ ਹੈ ?
ਉੱਤਰ-
ਭਾਰਤ ਦਾ ਰਾਸ਼ਟਰਪਤੀ ਅਤੱਖ ਰੂਪ ਨਾਲ ਜਨਤਾ ਵਲੋਂ ਚੁਣਿਆ (Electoral college) ਜਾਂਦਾ ਹੈ । ਇਸ ਲਈ ਭਾਰਤ ਇੱਕ ਗਣਰਾਜ ਹੈ ।

ਪ੍ਰਸ਼ਨ 22.
ਪ੍ਰਸਤਾਵਨਾ ਵਿੱਚ ਦਿੱਤੇ ਗਏ ਸ਼ਬਦ “ਅਸੀਂ ਭਾਰਤ ਦੇ ਲੋਕ’ ਦਾ ਕੀ ਅਰਥ ਹੈ ?
ਉੱਤਰ-
ਅਸੀਂ ਭਾਰਤ ਦੇ ਲੋਕ ਦਾ ਅਰਥ ਹੈ ਕਿ ਭਾਰਤ ਦੀ ਸਰਵਉੱਚ ਸੱਤਾ ਜਨਤਾ ਦੇ ਹੱਥਾਂ ਵਿੱਚ ਹੈ ਅਤੇ ਭਾਰਤੀ ਸੰਵਿਧਾਨ ਦਾ ਹੋਰ ਕੋਈ ਸਰੋਤ ਨਹੀਂ ਬਲਕਿ ਜਨਤਾ ਹੈ ।

ਪ੍ਰਸ਼ਨ 23.
ਦੋ ਤਰਕ ਦੇ ਕੇ ਸਪੱਸ਼ਟ ਕਰੋ ਕਿ ਭਾਰਤ ਇੱਕ ਲੋਕਤੰਤਰੀ ਰਾਜ ਹੈ ।
ਉੱਤਰ-

  1. ਦੇਸ਼ ਦਾ ਸ਼ਾਸਨ ਜਨਤਾ ਦੇ ਚੁਣੇ ਹੋਰ ਪ੍ਰਤੀਨਿਧੀ ਚਲਾਉਂਦੇ ਹਨ ।
  2. ਸਾਰੇ ਨਾਗਰਿਕਾਂ ਨੂੰ ਬਰਾਬਰ ਰਾਜਨੀਤਿਕ ਅਧਿਕਾਰ ਪ੍ਰਾਪਤ ਹਨ ।

ਪ੍ਰਸ਼ਨ 24.
ਕਿਸ ਸੰਵਿਧਾਨਿਕ ਸੰਸ਼ੋਧਨ ਨਾਲ ਸਮਾਜਵਾਦ, ਧਰਮ ਨਿਰਪੱਖਤਾ ਅਤੇ ਰਾਸ਼ਟਰੀ ਏਕਤਾ ਦੇ ਸ਼ਬਦ ਪ੍ਰਸਤਾਵਨਾ ਵਿੱਚ ਜੋੜੇ ਗਏ ਸਨ ?
ਉੱਤਰ-
42ਵਾਂ ਸੰਸ਼ੋਧਨ, 1976 ਵਿੱਚ ।

ਪ੍ਰਸ਼ਨ 25.
ਭਾਰਤ ਵਿੱਚ 26 ਜਨਵਰੀ ਦਾ ਦਿਨ ਕਿਸ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ?
ਉੱਤਰ-
ਭਾਰਤ ਵਿੱਚ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ।

ਪ੍ਰਸ਼ਨ 26.
ਸੰਵਿਧਾਨਿਕ ਸੋਧ ਕਿਸ ਨੂੰ ਕਹਿੰਦੇ ਹਨ ?
ਉੱਤਰ-
ਸੰਵਿਧਾਨ ਵਿੱਚ ਸਮੇਂ-ਸਮੇਂ ਉੱਤੇ ਜ਼ਰੂਰਤ ਅਨੁਸਾਰ ਹੋਣ ਵਾਲੇ ਪਰਿਵਰਤਨਾਂ ਨੂੰ ਸੰਵਿਧਾਨਿਕ ਸੋਧ ਕਹਿੰਦੇ ਹਨ ।

PSEB 9th Class SST Solutions Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੰਵਿਧਾਨ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸੰਵਿਧਾਨ ਉਹਨਾਂ ਸਿਧਾਂਤਾਂ ਜਾਂ ਨਿਯਮਾਂ ਦਾ ਸਮੂਹ ਹੁੰਦਾ ਹੈ ਜਿਸਦੇ ਅਨੁਸਾਰ ਸ਼ਾਸਨ ਚਲਾਇਆ ਜਾਂਦਾ ਹੈ । ਹਰੇਕ ਰਾਜ ਵਿੱਚ ਕੁਝ ਅਜਿਹੇ ਸਿਧਾਂਤ ਅਤੇ ਨਿਯਮ ਨਿਸ਼ਚਿਤ ਕਰ ਲਏ ਜਾਂਦੇ ਹਨ ਜਿਨ੍ਹਾਂ ਦੇ ਅਨੁਸਾਰ ਸ਼ਾਸਨ ਦੇ ਵੱਖਵੱਖ ਅੰਗਾਂ ਦਾ ਸੰਗਠਨ ਕੀਤਾ ਜਾਂਦਾ ਹੈ, ਉਹਨਾਂ ਨੂੰ ਸ਼ਕਤੀਆਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਉਹਨਾਂ ਦੇ ਆਪਸੀ ਸੰਬੰਧਾਂ ਨੂੰ ਨਿਯਮਿਤ ਕੀਤਾ ਜਾਂਦਾ ਹੈ ਅਤੇ ਨਾਗਰਿਕਾਂ ਤੇ ਰਾਜ ਦੇ ਵਿੱਚ ਸੰਬੰਧ ਸਥਾਪਿਤ ਕੀਤੇ ਜਾਂਦੇ ਹਨ । ਇਹਨਾਂ ਨਿਯਮਾਂ ਦੇ ਸਮੂਹ ਨੂੰ ਹੀ ਸੰਵਿਧਾਨ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਸਾਨੂੰ ਸੰਵਿਧਾਨ ਦੀ ਕੀ ਜ਼ਰੂਰਤ ਹੈ ? ਵਿਆਖਿਆ ਕਰੋ ।
ਉੱਤਰ-
ਸਾਨੂੰ ਸੰਵਿਧਾਨ ਦੀ ਜ਼ਰੂਰਤ ਹੇਠਾਂ ਲਿਖੇ ਕਾਰਨਾਂ ਕਰਕੇ ਹੈ –

  1. ਲੋਕਤੰਤਰੀ ਸ਼ਾਸਨ ਵਿਵਸਥਾ ਵਿੱਚ ਸੰਵਿਧਾਨ ਦਾ ਹੋਣਾ ਜ਼ਰੂਰੀ ਹੈ ।
  2. ਸੰਵਿਧਾਨ ਸਰਕਾਰ ਦੀ ਸ਼ਕਤੀ ਅਤੇ ਸੱਤਾ ਦਾ ਸਰੋਤ ਹੈ ।
  3. ਸੰਵਿਧਾਨ ਸਰਕਾਰ ਦੇ ਢਾਂਚੇ ਅਤੇ ਸਰਕਾਰ ਦੇ ਵੱਖ-ਵੱਖ ਅੰਗਾਂ ਦੀਆਂ ਸ਼ਕਤੀਆਂ ਦੀ ਵਿਵਸਥਾ ਕਰਦਾ ਹੈ ।
  4. ਸੰਵਿਧਾਨ ਸਰਕਾਰ ਦੇ ਵੱਖ-ਵੱਖ ਅੰਗਾਂ ਦੇ ਆਪਸੀ ਸੰਬੰਧ ਨਿਰਧਾਰਿਤ ਕਰਦਾ ਹੈ ।
  5. ਸੰਵਿਧਾਨ ਸਰਕਾਰ ਅਤੇ ਨਾਗਰਿਕਾਂ ਦੇ ਆਪਸੀ ਸੰਬੰਧਾਂ ਨੂੰ ਨਿਰਧਾਰਿਤ ਕਰਦਾ ਹੈ ।
  6. ਸੰਵਿਧਾਨ ਸਰਕਾਰ ਦੀਆਂ ਸ਼ਕਤੀਆਂ ਉੱਤੇ ਨਿਯੰਤਰਣ ਰੱਖਦਾ ਹੈ ।
  7. ਸੰਵਿਧਾਨ ਸਰਵਉੱਚ ਕਾਨੂੰਨ ਹੈ ਜਿਸ ਨਾਲ ਸਮਾਜ ਦੇ ਵੱਖ-ਵੱਖ ਲੋਕਾਂ ਵਿੱਚ ਤਾਲਮੇਲ ਕੀਤਾ ਜਾਂਦਾ ਹੈ ।

ਪ੍ਰਸ਼ਨ 3.
ਸਾਡੇ ਸੰਵਿਧਾਨ ਨੂੰ ਜਨਤਾ ਦਾ ਸੰਵਿਧਾਨ ਕਿਉਂ ਮੰਨਿਆ ਜਾਂਦਾ ਹੈ ?
ਉੱਤਰ-
ਭਾਰਤੀ ਸੰਵਿਧਾਨ ਜਨਤਾ ਦਾ ਸੰਵਿਧਾਨ ਹੈ । ਇਹ ਸੱਚ ਹੈ ਕਿ ਸੰਵਿਧਾਨ ਸਭਾ ਦੇ ਮੈਂਬਰ ਬਾਲਗ ਮਤਾਧਿਕਾਰ ਦੇ ਆਧਾਰ ਉੱਤੇ ਹੀ ਚੁਣੇ ਗਏ ਸਨ । ਸੰਵਿਧਾਨ ਸਭਾ ਦੇ ਮੈਂਬਰ ਪ੍ਰਾਂਤਾਂ ਦੇ ਵਿਧਾਨ ਮੰਡਲਾਂ ਵਲੋਂ ਚੁਣੇ ਗਏ ਸਨ | ਅਸਲ ਵਿਚ ਸੰਵਿਧਾਨ ਸਭਾ ਵਿੱਚ ਸਾਰੇ ਮਹੱਤਵਪੂਰਨ ਨੇਤਾ ਸੰਵਿਧਾਨ ਸਭਾ ਦੇ ਮੈਂਬਰ ਸਨ ।
ਸਾਰੇ ਵਰਗਾਂ (ਹਿੰਦੂ, ਮੁਸਲਮਾਨ, ਸਿੱਖ, ਇਸਾਈ, ਔਰਤਾਂ ਦੇ ਪ੍ਰਤੀਨਿਧੀ ਇਸ ਵਿੱਚ ਸ਼ਾਮਲ ਸਨ । ਜੇਕਰ ਬਾਲਗ ਮਤਾਧਿਕਾਰ ਦੇ ਅਨੁਸਾਰ ਚੁਨਾਵ ਹੁੰਦਾ ਤਾਂ ਇਹੀ ਵਿਅਕਤੀ ਹੀ ਚੁਣ ਕੇ ਆਉਂਦੇ ਹਨ । ਇਸ ਤਰ੍ਹਾਂ ਸਾਡਾ ਸੰਵਿਧਾਨ ਜਨਤਾ ਦਾ ਸੰਵਿਧਾਨ ਹੈ ।

PSEB 9th Class SST Solutions Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ

ਪ੍ਰਸ਼ਨ 4.
ਤੁਹਾਡੇ ਵਿਚਾਰ ਵਿੱਚ ਲੋਕਤੰਤਰੀ ਦੇਸ਼ਾਂ ਵਿੱਚ ਸੰਵਿਧਾਨ ਦਾ ਮਹੱਤਵ ਵੱਧ ਕਿਉਂ ਹੁੰਦਾ ਹੈ ?
ਉੱਤਰ-
ਲੋਕਤੰਤਰ ਵਿੱਚ ਦੇਸ਼ ਦੇ ਨਾਗਰਿਕ ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ ਸ਼ਾਸਨ ਕਰਦੇ ਹਨ । ਸੰਵਿਧਾਨ ਵਿੱਚ ਜਿੱਥੇ ਇੱਕ ਪਾਸੇ ਸਰਕਾਰ ਦੇ ਸਾਰੇ ਅੰਗਾਂ ਦੀਆਂ ਸ਼ਕਤੀਆਂ ਦਾ ਵਰਣਨ ਹੁੰਦਾ ਹੈ, ਉੱਥੇ ਉਹਨਾਂ ਉੱਤੇ ਕੁਝ ਪ੍ਰਤੀਬੰਧ ਵੀ ਹੁੰਦੇ ਹਨ । ਨਾਗਰਿਕਾਂ ਦੇ ਅਧਿਕਾਰਾਂ ਦਾ ਵਰਣਨ ਵੀ ਸੰਵਿਧਾਨ ਵਿਚ ਕੀਤਾ ਜਾਂਦਾ ਹੈ । ਕੋਈ ਸਰਕਾਰ ਸੰਵਿਧਾਨ ਦੇ ਵਿਰੁੱਧ ਕੰਮ ਨਹੀਂ ਕਰ ਸਕਦੀ । ਅਦਾਲਤਾਂ ਨਾਗਰਿਕਾਂ ਦੇ ਅਧਿਕਾਰਾਂ ਅਤੇ ਸੰਵਿਧਾਨ ਦੀ ਰੱਖਿਆ ਕਰਦੀਆਂ ਹਨ ਅਤੇ ਸੰਵਿਧਾਨ ਦਾ ਲੋਕਤੰਤਰ ਵਿੱਚ ਵਿਸ਼ੇਸ਼ ਮਹੱਤਵ ਹੈ ।

ਪ੍ਰਸ਼ਨ 5.
ਸੰਵਿਧਾਨ ਸਭਾ ਕਿਵੇਂ ਗਠਿਤ ਹੋਈ ?
ਉੱਤਰ-
ਭਾਰਤੀ ਨੇਤਾ ਕਾਫੀ ਸਮੇਂ ਤੋਂ ਇਹ ਮੰਗ ਕਰਦੇ ਆ ਰਹੇ ਸਨ ਕਿ ਭਾਰਤ ਦਾ ਸੰਵਿਧਾਨ ਬਣਾਉਣ ਲਈ ਸੰਵਿਧਾਨ ਸਭਾ ਦੀ ਸਥਾਪਨਾ ਕੀਤੀ ਜਾਵੇ । 1946 ਵਿੱਚ ਕੈਬਿਨੇਟ ਮਿਸ਼ਨ ਨੇ ਸੰਵਿਧਾਨ ਸਭਾ ਦੀ ਸਥਾਪਨਾ ਦੀ ਸਿਫ਼ਾਰਿਸ਼ ਕੀਤੀ । ਸਾਰੇ ਰਾਜਨੀਤਿਕ ਦਲਾਂ ਨੇ ਸੰਵਿਧਾਨ ਸਭਾ ਦੀ ਸਥਾਪਨਾ ਦਾ ਸਵਾਗਤ ਕੀਤਾ ।ਸੰਵਿਧਾਨ ਸਭਾ ਦੇ 389 ਮੈਂਬਰਾਂ ਦਾ ਜੁਲਾਈ 1946 ਵਿੱਚ ਚੁਨਾਵ ਹੋਇਆ ਅਤੇ ਸੰਵਿਧਾਨ ਸਭਾ ਗਠਿਤ ਕੀਤੀ ਗਈ ।

ਪ੍ਰਸ਼ਨ 6.
ਸੰਵਿਧਾਨ ਦੀ ਪ੍ਰਸਤਾਵਨਾ ਦਾ ਮਹੱਤਵ ਲਿਖੋ ।
ਉੱਤਰ –

  1. ਪ੍ਰਸਤਾਵਨਾ ਸੰਵਿਧਾਨ ਦੀ ਆਤਮਾ ਦਾ ਸ਼ੀਸ਼ਾ ਹੈ ।
  2. ਜਦੋਂ ਸੰਵਿਧਾਨ ਦੀ ਕੋਈ ਧਾਰਾ ਸਪੱਸ਼ਟ ਹੋਵੇ ਜਾਂ ਸਮਝ ਨਾ ਆਵੇ ਤਾਂ ਅਦਾਲਤ ਉਸਦੀ ਵਿਆਖਿਆ ਕਰਦੇ ਸਮੇਂ | ਪ੍ਰਸਤਾਵਨਾ ਦੀ ਮਦਦ ਲੈ ਸਕਦੀ ਹੈ।
  3. ਪ੍ਰਸਤਾਵਨਾ ਸੰਵਿਧਾਨ ਬਣਾਉਣ ਵਾਲਿਆਂ ਦੇ ਦਿਲਾਂ ਦਾ ਵਿਚਾਰ ਹੈ ।
  4. ਪ੍ਰਸਤਾਵਨਾ ਸੰਵਿਧਾਨ ਦਾ ਅਭਿੰਨ ਅੰਗ ਹੈ ਜੋ ਸੰਵਿਧਾਨ ਦੇ ਮੌਲਿਕ ਢਾਂਚੇ ਨੂੰ ਦਰਸਾਉਂਦੀ ਹੈ ।

ਪ੍ਰਸ਼ਨ 7.
ਕਠੋਰ ਅਤੇ ਲਚਕੀਲੇ ਸੰਵਿਧਾਨ ਦਾ ਕੀ ਅਰਥ ਹੈ ?
ਉੱਤਰ-
ਭਾਰਤੀ ਸੰਵਿਧਾਨ ਕਠੋਰ ਵੀ ਹੈ ਅਤੇ ਲਚਕੀਲਾ ਵੀ ਹੈ । ਕਠੋਰ ਸੰਵਿਧਾਨ ਦਾ ਅਰਥ ਹੈ ਕਿ ਇਸ ਵਿੱਚ ਅਸਾਨੀ ਨਾਲ ਪਰਿਵਰਤਨ ਜਾਂ ਸੰਸ਼ੋਧਨ ਨਹੀਂ ਕੀਤਾ ਜਾ ਸਕਦਾ । ਸੰਸ਼ੋਧਨ ਕਰਨ ਦੇ ਲਈ ਬਹੁਤ ਜ਼ਿਆਦਾ ਬਹੁਮਤ ਦੀ ਜ਼ਰੂਰਤ ਹੈ ਜਿਹੜਾ ਸਰਕਾਰ ਕੋਲ ਹੁੰਦਾ ਹੀ ਨਹੀਂ ਹੈ । ਲਚਕੀਲੇ ਸੰਵਿਧਾਨ ਦਾ ਅਰਥ ਹੈ ਕਿ ਜੇਕਰ ਸਰਕਾਰ ਕੋਲ ਜ਼ਰੂਰੀ ਬਹੁਮਤ ਹੋਵੇ ਤਾਂ ਇਸ ਨੂੰ ਬਦਲਿਆ ਵੀ ਜਾ ਸਕਦਾ ਹੈ । ਜੇਕਰ ਰਾਜਨੀਤਿਕ ਦਲ ਇਕੱਠੇ ਹੋ ਜਾਣ ਤਾਂ ਇਸਨੂੰ ਬਦਲਿਆ ਵੀ ਜਾ ਸਕਦਾ ਹੈ ।

ਪ੍ਰਸ਼ਨ 8.
ਭਾਰਤੀ ਸੰਵਿਧਾਨ ਸਭ ਤੋਂ ਵੱਡਾ ਅਤੇ ਲੰਬਾ ਸੰਵਿਧਾਨ ਹੈ । ਸਪੱਸ਼ਟ ਕਰੋ ।
ਉੱਤਰ-
ਭਾਰਤੀ ਸੰਵਿਧਾਨ ਸੰਸਾਰ ਦੇ ਸਾਰੇ ਸੰਵਿਧਾਨਾਂ ਵਿੱਚੋਂ ਸਭ ਤੋਂ ਵੱਡਾ ਅਤੇ ਲੰਬਾ ਹੈ | ਮੂਲ ਰੂਪ ਨਾਲ ਇਸ ਵਿੱਚ 395 ਅਨੁਛੇਦ ਅਤੇ 8 ਅਨੁਸੂਚੀਆਂ ਸਨ ।1950 ਤੋਂ ਬਾਅਦ ਇਸ ਵਿੱਚ ਕੁਝ ਨਵੀਆਂ ਚੀਜ਼ਾਂ ਸ਼ਾਮਿਲ ਕੀਤੀਆਂ ਗਈਆਂ ਹਨ ਜਿਸ ਕਾਰਨ ਇਸ ਵਿੱਚ ਹੁਣ 450 ਅਨੁਛੇਦ ਅਤੇ 12 ਅਨੁਸੂਚੀਆਂ ਹਨ । ਸਮੇਂ ਦੇ ਨਾਲ-ਨਾਲ ਇਸ ਵਿੱਚ 103 ਸੰਸ਼ੋਧਨ ਵੀ ਕੀਤੇ ਗਏ । ਇਸ ਕਾਰਨ ਇਹ ਹੋਰ ਵੀ ਲੰਬਾ ਹੋ ਗਿਆ ।

PSEB 9th Class SST Solutions Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ

ਪ੍ਰਸ਼ਨ 9.
ਲਿਖਤੀ ਸੰਵਿਧਾਨ ਦਾ ਕੀ ਅਰਥ ਹੈ ?
ਉੱਤਰ-
ਸਾਡਾ ਸੰਵਿਧਾਨ ਲਿਖਤੀ ਹੈ ਜਿਸ ਨੂੰ ਸਾਡੀ ਸੰਵਿਧਾਨ ਸਭਾ ਨੇ 2 ਸਾਲ 11 ਮਹੀਨੇ ਅਤੇ 18 ਦਿਨਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਬਣਾਇਆ ਸੀ । ਭਾਰਤ ਵਿੱਚ ਸੰਘਾਤਮਕ ਸਰਕਾਰ ਰੱਖੀ ਗਈ ਜਿਸ ਕਾਰਨ ਇਸਨੂੰ ਲਿਖਤੀ ਰੂਪ ਦੇਣਾ ਜ਼ਰੂਰੀ ਸੀ ਤਾਂਕਿ ਕੇਂਦਰ ਅਤੇ ਰਾਜ ਸਰਕਾਰਾਂ ਦੇ ਵਿੱਚ ਦੇ ਮੁੱਦਿਆਂ ਨੂੰ ਅਸਾਨੀ ਨਾਲ ਹੱਲ ਕੀਤਾ ਜਾ ਸਕੇ । ਇਸ ਤੋਂ ਉਲਟ ਇੰਗਲੈਂਡ ਦਾ ਸੰਵਿਧਾਨ ਅਲਿਖਤੀ ਹੈ ਜਿਹੜਾ ਕਿ ਪਰਿਭਾਸ਼ਾਵਾਂ ਅਤੇ ਮਾਨਤਾਵਾਂ ਉੱਤੇ ਆਧਾਰਿਤ ਹੈ | ਸਾਡਾ ਸੰਵਿਧਾਨ ਲਿਖਤੀ ਹੈ ਜਿਸ ਕਾਰਨ ਇਸ ਵਿੱਚ ਪਾਰਦਰਸ਼ਿਤਾ ਵੀ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤੀ ਸੰਵਿਧਾਨ ਕਿਸ ਤਰ੍ਹਾਂ ਬਣਿਆ ?
ਉੱਤਰ-
ਭਾਰਤੀ ਸੰਵਿਧਾਨ ਸੰਵਿਧਾਨ ਸਭਾ ਨੇ ਬਣਾਇਆ ਸੀ । ਇਸ ਸਭਾ ਦੇ ਗਠਨ ਅਤੇ ਇਸਦੇ ਵਲੋਂ ਸੰਵਿਧਾਨ ਬਣਾਉਣ ਦਾ ਵੇਰਵਾ ਇਸ ਪ੍ਰਕਾਰ ਹੈ| ਸੰਵਿਧਾਨ ਸਭਾ ਦਾ ਗਠਨ-ਭਾਰਤੀ ਨੇਤਾ ਕਾਫੀ ਸਮੇਂ ਤੋਂ ਇਹ ਮੰਗ ਕਰਦੇ ਆ ਰਹੇ ਸਨ ਕਿ ਭਾਰਤੀ ਸੰਵਿਧਾਨ ਬਣਾਉਣ ਦੇ ਲਈ ਸੰਵਿਧਾਨ ਸਭਾ ਬਣਾਈ ਜਾਵੇ । 1946 ਵਿੱਚ ਉਹਨਾਂ ਦੀ ਇਹ ਮੰਗ ਪੂਰੀ ਹੋਈ ਅਤੇ ਸੰਵਿਧਾਨ ਸਭਾ ਦੀਆਂ 389 ਸੀਟਾਂ ਦੇ ਲਈ ਚੁਨਾਵ ਹੋਏ । ਸੰਵਿਧਾਨ ਸਭਾ ਵਿੱਚ ਪੂਰੇ ਦੇਸ਼ ਦੇ ਉੱਘੇ ਨੇਤਾ ਸ਼ਾਮਿਲ ਸਨ । ਜਵਾਹਰ ਲਾਲ ਨਹਿਰੂ, ਡਾ: ਰਾਜਿੰਦਰ ਪ੍ਰਸਾਦ, ਸਰਦਾਰ ਪਟੇਲ, ਅਬੁਲ ਕਲਾਮ ਆਜ਼ਾਦ ਆਦਿ ਕਾਂਗਰਸ ਦੇ ਮੈਂਬਰ ਸਨ । ਹੋਰ ਦਲਾਂ ਦੇ ਮੈਂਬਰਾਂ ਵਿੱਚ ਡਾ. ਬੀ. ਆਰ. ਅੰਬੇਦਕਰ, ਡਾ: ਸ਼ਾਮਾ ਪ੍ਰਸਾਦ ਮੁਖਰਜੀ, ਫਰੈਂਕ ਐਂਥਨੀ ਆਦਿ ਪ੍ਰਮੁੱਖ ਸਨ |

ਸਰੋਜਿਨੀ ਨਾਯਤ੍ਰੁ ਅਤੇ ਵਿਜੇ ਲਕਸ਼ਮੀ ਪੰਡਿਤ ਵੀ ਇਸ ਦੀ ਮੈਂਬਰ ਸਨ | ਡਾ: ਰਾਜਿੰਦਰ ਪ੍ਰਸਾਦ ਸੰਵਿਧਾਨ ਸਭਾ ਦੇ ਪ੍ਰਧਾਨ ਸਨ । ਮਸੌਦਾ ਕਮੇਟੀ ਦੀ ਨਿਯੁਕਤੀ ਅਤੇ ਸੰਵਿਧਾਨ ਦਾ ਬਣਨਾ-ਸੰਵਿਧਾਨ ਦਾ ਖਰੜਾ ਤਿਆਰ ਕਰਨ ਲਈ ਖਰੜਾ ਸਮਿਤੀ ਜਾਂ ਮਸੌਦਾ ਕਮੇਟੀ ਦਾ ਗਠਨ 29 ਅਗਸਤ 1947 ਨੂੰ ਹੋਇਆ ।
ਇਸਦੇ ਚੇਅਰਮੈਨ ਡਾ: ਬੀ. ਆਰ. ਅੰਬੇਦਕਰ ਸਨ । ਇਸ ਕਮੇਟੀ ਨੇ ਬੜੀ ਮਿਹਨਤ ਨਾਲ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨਾਂ ਦਾ ਅਧਿਐਨ ਕਰਕੇ ਸੰਵਿਧਾਨ ਦੀ ਰੂਪ ਰੇਖਾ ਤਿਆਰ ਕੀਤੀ ।

ਇਸ ਰੂਪ ਰੇਖਾ ਦੇ ਆਧਾਰ ਉੱਤੇ ਹੀ ਦੇਸ਼ ਦਾ ਵਿਸਤਿਤ ਸੰਵਿਧਾਨ ਤਿਆਰ ਕੀਤਾ ਗਿਆ । ਸੰਵਿਧਾਨ ਨੂੰ ਤਿਆਰ ਕਰਨ ਵਿੱਚ 2 ਸਾਲ 11 ਮਹੀਨੇ ਅਤੇ 18 ਦਿਨਾਂ ਦਾ ਸਮਾਂ ਗਿਆ । ਇਸ ਦੌਰਾਨ ਸੰਵਿਧਾਨ ਸਭਾ ਦੀਆਂ 166 ਬੈਠਕਾਂ ਹੋਈਆਂ | ਅੰਤ 26 ਨਵੰਬਰ 1949 ਨੂੰ ਸੰਵਿਧਾਨ ਪਾਸ ਹੋ ਗਿਆ ਅਤੇ ਇਸ ਨੂੰ 26 ਜਨਵਰੀ, 1950 ਨੂੰ ਲਾਗੂ . ਕੀਤਾ ਗਿਆ । ਇਸ ਤਰ੍ਹਾਂ ਭਾਰਤ ਗਣਤੰਤਰ ਬਣ ਗਿਆ ।
PSEB 9th Class SST Solutions Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ 1

ਪ੍ਰਸ਼ਨ 2.
‘‘ਭਾਰਤ ਝੁੱਤਾ ਸੰਪੰਨ, ਸਮਾਜਵਾਦੀ, ਧਰਮ ਨਿਰਪੱਖ, ਲੋਕਤੰਤਰੀ ਗਣਰਾਜ ਹੈ ।” ਵਿਆਖਿਆ ਕਰੋ ।
ਉੱਤਰ-

  • ਡੁੱਤਾ ਸੰਪੰਨ-ਭੁੱਤਾ ਸੰਪੰਨ ਦਾ ਅਰਥ ਇਹ ਹੈ ਕਿ ਰਾਜ ਅੰਦਰੂਨੀ ਅਤੇ ਬਾਹਰੀ ਰੂਪ ਤੋਂ ਸੁਤੰਤਰ ਹੈ ਅਤੇ ਉਹ ਕਿਸੇ ਬਾਹਰੀ ਸੱਤਾ ਦੇ ਅਧੀਨ ਨਹੀਂ ਹੈ !
  • ਧਰਮ ਨਿਰਪੱਖ-ਧਰਮ ਨਿਰਪੱਖ ਰਾਜ ਦਾ ਆਪਣਾ ਕੋਈ ਵਿਸ਼ੇਸ਼ ਧਰਮ ਨਹੀਂ ਹੁੰਦਾ ਧਰਮ ਦੇ ਆਧਾਰ ਉੱਤੇ ਨਾਗਰਿਕਾਂ ਨਾਲ ਕਿਸੇ ਪ੍ਰਕਾਰ ਦਾ ਭੇਦਭਾਵ ਨਹੀਂ ਕੀਤਾ ਜਾਂਦਾ । ਹਰੇਕ ਨਾਗਰਿਕ ਆਪਣੀ ਇੱਛਾ ਨਾਲ ਕੋਈ ਵੀ ਧਰਮ ਅਪਨਾਉਣ ਅਤੇ ਆਪਣੇ ਹੀ ਤਰੀਕੇ ਨਾਲ ਉਸ ਨੂੰ ਮੰਨਣ ਲਈ ਸੁਤੰਤਰ ਹੁੰਦਾ ਹੈ ।
  • ਸਮਾਜਵਾਦੀ-ਸਮਾਜਵਾਦੀ ਰਾਜ ਦਾ ਅਰਥ ਅਜਿਹੇ ਰਾਜ ਤੋਂ ਹੈ ਜਿਸ ਵਿੱਚ ਨਾਗਰਿਕਾਂ ਨੂੰ ਸਮਾਜਿਕ ਅਤੇ ਆਰਥਿਕ ਖੇਤਰ ਵਿੱਚ ਸਮਾਨਤਾ ਪ੍ਰਾਪਤ ਹੋਵੇ । ਇਸ ਵਿੱਚ ਅਮੀਰ ਗਰੀਬ ਦਾ ਕੋਈ ਭੇਦਭਾਵ ਨਹੀਂ ਹੁੰਦਾ ।
  • ਲੋਕਤੰਤਰੀ-ਲੋਕਤੰਤਰੀ ਰਾਜ ਦਾ ਅਰਥ ਹੈ ਕਿ ਸਾਰੇ ਨਾਗਰਿਕ ਇਕੱਠੇ ਮਿਲ ਕੇ ਨਿਸ਼ਚਿਤ ਸਮੇਂ ਤੋਂ ਬਾਅਦ ਸਰਕਾਰ ਚੁਣਦੇ ਹਨ ਅਤੇ ਉਸਦਾ ਸੰਚਾਲਨ ਕਰਦੇ ਹਨ ।
  • ਗਣਤੰਤਰ-ਗਣਤੰਤਰ ਜਾਂ ਗਣਰਾਜ ਦਾ ਅਰਥ ਹੈ ਕਿ ਦੇਸ਼ ਦਾ ਮੁਖੀ ਕੋਈ ਰਾਜਾਂ ਨਹੀਂ ਹੋਵੇਗਾ । ਉਹ ਨਿਸ਼ਚਿਤ ਸਮੇਂ ਤੋਂ ਬਾਅਦ ਅਪ੍ਰਤੱਖ ਰੂਪ ਨਾਲ ਚੁਣਿਆ ਹੋਇਆ ਰਾਸ਼ਟਰਪਤੀ ਹੋਵੇਗਾ ।

ਪ੍ਰਸ਼ਨ 3.
ਲੋਕਤੰਤਰੀ ਦੇਸ਼ਾਂ ਵਿੱਚ ਸੰਵਿਧਾਨ ਦਾ ਮਹੱਤਵ ਵੱਧ ਕਿਉਂ ਹੁੰਦਾ ਹੈ ?
ਉੱਤਰ-
ਹੇਠ ਲਿਖੇ ਕਾਰਨਾਂ ਕਰਕੇ ਲੋਕਤੰਤਰੀ ਦੇਸ਼ਾਂ ਵਿੱਚ ਸੰਵਿਧਾਨ ਦਾ ਮਹੱਤਵ ਵੱਧ ਹੁੰਦਾ ਹੈ –

  1. ਲੋਕਤੰਤਰੀ ਸ਼ਾਸਨ ਵਿਵਸਥਾ ਦੇ ਲਈ ਸੰਵਿਧਾਨ ਦਾ ਹੋਣਾ ਬਹੁਤ ਜ਼ਰੂਰੀ ਹੈ ।
  2. ਸੰਵਿਧਾਨ ਸਰਕਾਰ ਦੀ ਸ਼ਕਤੀ ਅਤੇ ਸੱਤਾ ਦਾ ਸਰੋਤ ਹੁੰਦਾ ਹੈ ।
  3. ਸੰਵਿਧਾਨ ਸਰਕਾਰ ਦੇ ਢਾਂਚੇ ਅਤੇ ਸਰਕਾਰ ਦੇ ਵੱਖ-ਵੱਖ ਅੰਗਾਂ ਦੀਆਂ ਸ਼ਕਤੀਆਂ ਦੀ ਵਿਵਸਥਾ ਕਰਦਾ ਹੈ ।
  4. ਸੰਵਿਧਾਨ ਸਰਕਾਰ ਦੇ ਵੱਖ-ਵੱਖ ਅੰਗਾਂ ਦੇ ਆਪਸੀ ਸੰਬੰਧਾਂ ਨੂੰ ਨਿਰਧਾਰਿਤ ਕਰਦਾ ਹੈ ।
  5. ਸੰਵਿਧਾਨ ਸਰਕਾਰ ਅਤੇ ਨਾਗਰਿਕਾਂ ਦੇ ਸੰਬੰਧਾਂ ਨੂੰ ਨਿਰਧਾਰਿਤ ਕਰਦਾ ਹੈ ।
  6. ਸਰਕਾਰ ਦੀਆਂ ਸ਼ਕਤੀਆਂ ਉੱਤੇ ਰੋਕ ਵੀ ਲਗਾਉਂਦਾ ਹੈ ।
  7. ਸੰਵਿਧਾਨ ਸਰਵਉੱਚ ਕਾਨੂੰਨ ਹੈ ਜਿਸਦੇ ਨਾਲ ਸਮਾਜ ਦੇ ਵੱਖ-ਵੱਖ ਵਰਗਾਂ ਵਿੱਚ ਤਾਲਮੇਲ ਕੀਤਾ ਜਾਂਦਾ ਹੈ ।

ਪ੍ਰਸ਼ਨ 4.
ਭਾਰਤੀ ਸੰਵਿਧਾਨ ਕਈ ਸਰੋਤਾਂ ਤੋਂ ਲਿਆ ਗਿਆ ਸੰਵਿਧਾਨ ਹੈ । ਸਪੱਸ਼ਟ ਕਰੋ ।
ਉੱਤਰ-
ਸੰਵਿਧਾਨ ਸਭਾ ਨੇ ਸੰਵਿਧਾਨ ਬਣਾਉਣ ਤੋਂ ਪਹਿਲਾਂ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨਾਂ ਅਤੇ ਬਿਟਿਸ਼ ਸਰਕਾਰ ਵਲੋਂ ਭਾਰਤ ਦੇ ਲਈ 1947 ਤੋਂ ਪਹਿਲਾਂ ਬਣਾਏ ਕਾਨੂੰਨਾਂ ਦਾ ਅਧਿਐਨ ਕੀਤਾ । ਫਿਰ ਉਹਨਾਂ ਨੇ ਇਨ੍ਹਾਂ ਸਭ ਦੇ ਚੰਗੇ ਗੁਣਾਂ ਨੂੰ ਸਾਡੇ ਸੰਵਿਧਾਨ ਵਿੱਚ ਸ਼ਾਮਿਲ ਕੀਤਾ ।

ਇਹ ਸਭ ਹੇਠਾਂ ਲਿਖਿਆ ਹੈ –

  1. ਬ੍ਰਿਟੇਨ-ਸੰਸਦੀ ਪ੍ਰਣਾਲੀ, ਕਾਨੂੰਨ ਪਾਸ ਕਰਨ ਦੀ ਵਿਧੀ, ਸੰਸਦ ਦੇ ਵਿਸ਼ੇਸ਼ ਅਧਿਕਾਰ, ਕਾਨੂੰਨ ਦਾ ਸ਼ਾਸਨ, ਇੱਕ ਨਾਗਰਿਕਤਾ, ਕੈਬਿਨੇਟ ਵਿਵਸਥਾ, ਦੋ ਸਦਨਾਂ ਦੀ ਵਿਵਸਥਾ ।
  2. ਅਮਰੀਕਾ-ਮੌਲਿਕ ਅਧਿਕਾਰ, ਸਰਵਉੱਚ ਅਦਾਲਤ ਦੀ ਸੰਰਚਨਾ ਅਤੇ ਸ਼ਕਤੀਆਂ, Judicial Review, ਉਪ ਰਾਸ਼ਟਰਪਤੀ ਦਾ ਪਦ, ਨਿਆਂਪਾਲਿਕਾ ਦੀ ਸੁਤੰਤਰਤਾ, ਪ੍ਰਸਤਾਵਨਾ ।
  3. ਕੈਨੇਡਾ-ਸੰਘੀ ਸੰਰਚਨਾ, ਬਚੀਆਂ ਹੋਈਆਂ ਸ਼ਕਤੀਆਂ (Residuary Powers), ਰਾਜਪਾਲਾਂ ਦੀ ਕੇਂਦਰ ਵਲੋਂ ਨਿਯੁਕਤੀ ।
  4. ਆਇਰਲੈਂਡ-ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ, ਰਾਸ਼ਟਰਪਤੀ ਦੀ ਚੋਣ ਦੀ ਪ੍ਰਕ੍ਰਿਆ, ਰਾਸ਼ਟਰਪਤੀ ਵਲੋਂ ਰਾਜ ਸਭਾ ਦੇ ਮੈਂਬਰ ਮਨੋਨੀਤ ਕਰਨਾ, ਸਰਵਉੱਚ ਅਦਾਲਤ ਅਤੇ ਉੱਚ ਅਦਾਲਤਾਂ ਦੇ ਜੱਜਾਂ ਨੂੰ ਹਟਾਉਣ ਦੀ ਪ੍ਰਕਿਰਿਆ ।
  5. ਜਰਮਨੀ-ਰਾਸ਼ਟਰਪਤੀ ਦੀਆਂ ਆਪਾਤਕਾਲੀਨ ਸ਼ਕਤੀਆਂ
  6. ਪੁਰਾਣਾ ਸੋਵੀਅਤ ਸੰਘ-ਮੌਲਿਕ ਕਰਤੱਵ
  7. ਫ਼ਰਾਂਸ-ਗਣਤੰਤਰ, ਸੁਤੰਤਰਤਾ, ਸਮਾਨਤਾ ਅਤੇ ਭਾਈਚਾਰਾ
  8. ਆਸਟ੍ਰੇਲੀਆ-ਸਮਵਰਤੀ ਸੂਚੀ
  9. ਦੱਖਣੀ ਅਫਰੀਕਾ-ਸੰਵਿਧਾਨਿਕ ਸੰਸ਼ੋਧਨ ।

PSEB 9th Class SST Solutions Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ

ਪ੍ਰਸ਼ਨ 5.
ਸੰਵਿਧਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
ਉੱਤਰ-

  • ਭਾਰਤੀ ਸੰਵਿਧਾਨ ਇੱਕ ਲਿਖਤੀ ਸੰਵਿਧਾਨ ਹੈ ਜਿਸ ਵਿੱਚ ਸ਼ਾਸਨ ਪ੍ਰਬੰਧ ਨਾਲ ਸੰਬੰਧਿਤ ਸਾਰੇ ਨਿਯਮ ਲਿਖਤੀ ਰੂਪ ਵਿੱਚ ਮਿਲਦੇ ਹਨ ।
  • ਸੰਵਿਧਾਨ ਸੰਸਾਰ ਦੇ ਸਾਰੇ ਸੰਵਿਧਾਨਾਂ ਵਿੱਚੋਂ ਸਭ ਤੋਂ ਵਿਸਤ੍ਰਿਤ ਅਤੇ ਲੰਬਾ ਹੈ ਜਿਸ ਵਿੱਚ 395 ਅਨੁਛੇਦ (ਮੌਜੂਦਾ 450) ਅਤੇ 12 ਅਨੁਸੂਚੀਆਂ ਹਨ ।
  • ਸੰਵਿਧਾਨ ਦੀ ਸ਼ੁਰੂਆਤ ਪ੍ਰਸਤਾਵਨਾ ਨਾਲ ਹੁੰਦੀ ਹੈ ਜਿਸ ਵਿੱਚ ਸਾਡੇ ਸੰਵਿਧਾਨ ਦੇ ਪ੍ਰਮੁੱਖ ਉਦੇਸ਼ ਲਿਖੇ ਗਏ ਹਨ ।
  • ਸਾਡਾ ਸੰਵਿਧਾਨ ਲਚਕੀਲਾ ਵੀ ਹੈ ਅਤੇ ਕਠੋਰ ਵੀ ਹੈ । ਇਹ ਲਚਕੀਲਾ ਇਸ ਤਰ੍ਹਾਂ ਹੈ ਕਿ ਇਸ ਵਿੱਚ ਬਹੁਮਤ ਨਾਲ ਪਰਿਵਰਤਨ ਕੀਤਾ ਜਾ ਸਕਦਾ ਹੈ । ਕਠੋਰ ਇਸ ਤਰ੍ਹਾਂ ਹੈ ਕਿ ਇਸ ਵਿੱਚ ਅਸਾਨੀ ਨਾਲ ਪਰਿਵਰਤਨ ਨਹੀਂ ਕੀਤਾ ਜਾ ਸਕਦਾ ।
  • ਸਾਡੇ ਸੰਵਿਧਾਨ ਨੇ ਸਾਨੂੰ ਇੱਕ ਸੁਤੰਤਰ ਅਤੇ ਇਕਹਿਰੀ ਨਿਆਂਪਾਲਿਕਾ ਦਿੱਤੀ ਹੈ ਜਿਸਦੇ ਨਿਯਮ ਸਾਰੇ ਦੇਸ਼ ਵਿੱਚ ਚਲਦੇ ਹਨ ।
  • ਸੰਵਿਧਾਨ ਨੇ ਦੇਸ਼ ਨੂੰ ਲੋਕਤੰਤਰੀ ਗਣਰਾਜ ਬਣਾਇਆ ਹੈ ਜਿਸ ਵਿੱਚ ਸਰਕਾਰ ਨੂੰ ਨਿਸ਼ਚਿਤ ਸਮੇਂ ਬਾਅਦ ਸਰਕਾਰ ਨੂੰ ਚੁਣਨ ਦਾ ਅਧਿਕਾਰ ਜਨਤਾ ਨੂੰ ਦਿੱਤਾ ਹੈ । ਨਾਲ ਹੀ ਦੇਸ਼ ਦਾ ਮੁਖੀਆਂ ਜਨਤਾ ਵਲੋਂ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਚੁਣਿਆ ਜਾਂਦਾ ਹੈ ।
  • ਸੰਵਿਧਾਨ ਨੇ ਦੇਸ਼ ਨੂੰ ਇੱਕ ਧਰਮ ਨਿਰਪੱਖ ਰਾਜ ਬਣਾਇਆ ਹੈ ਜਿਸਦੇ ਅਨੁਸਾਰ ਦੇਸ਼ ਦਾ ਆਪਣਾ ਕੋਈ ਧਰਮ ਨਹੀਂ ਹੈ ਅਤੇ ਦੇਸ਼ ਦੇ ਸਾਰੇ ਧਰਮਾਂ ਨੂੰ ਸਮਾਨਤਾ ਦਿੱਤੀ ਗਈ ਹੈ ।
  • ਭਾਰਤ ਨੂੰ ਇੱਕ ਸੰਘਾਤਮਕ ਢਾਂਚਾ ਦਿੱਤਾ ਗਿਆ ਹੈ ਜਿਸ ਵਿੱਚ ਦੋ ਪ੍ਰਕਾਰ ਦੀਆਂ ਸਰਕਾਰਾਂ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਹੁੰਦੀਆਂ ਹਨ । ਇਹਨਾਂ ਦੋਹਾਂ ਪ੍ਰਕਾਰ ਦੀਆਂ ਸਰਕਾਰਾਂ ਦੀਆਂ ਸ਼ਕਤੀਆਂ ਪੂਰੀ ਤਰ੍ਹਾਂ ਵੰਡੀਆਂ ਗਈਆਂ ਹਨ |

ਪ੍ਰਸ਼ਨ 6.
ਸੰਘਵਾਦ ਵਿੱਚ ਕਿਸ ਆਧਾਰ ਉੱਤੇ ਕੇਂਦਰ ਅਤੇ ਰਾਜ ਸਰਕਾਰਾਂ ਵਿੱਚ ਸ਼ਕਤੀਆਂ ਦੀ ਵੰਡ ਹੁੰਦੀ ਹੈ ?
ਜਾਂ
ਭਾਰਤੀ ਸੰਵਿਧਾਨ ਵਿੱਚ ਸ਼ਾਸਨ ਦੀਆਂ ਸ਼ਕਤੀਆਂ ਸੰਬੰਧੀ ਕਿੰਨੀਆਂ ਸੂਚੀਆਂ ਹਨ ? ਵਰਣਨ ਕਰੋ ।
ਉੱਤਰ-
ਸਾਡੇ ਦੇਸ਼ ਵਿੱਚ ਸੰਵਿਧਾਨ ਨੇ ਸਾਫ ਸ਼ਬਦਾਂ ਵਿੱਚ ਹਰੇਕ ਪੱਧਰ ਦੀਆਂ ਸ਼ਕਤੀਆਂ ਨੂੰ ਵੰਡਿਆ ਹੈ । ਹਰੇਕ ਪੱਧਰ ਨੂੰ ਆਪਣੇ ਕਾਰਜ ਖੇਤਰ ਦੇ ਲਈ ਕਾਨੂੰਨ ਬਣਾਉਣ ਦੇ ਲਈ ਕੁਝ ਵਿਸ਼ੇ ਦਿੱਤੇ ਹਨ ਅਤੇ ਇਹਨਾਂ ਨੂੰ ਇੱਕ ਦੂਜੇ ਦੇ ਅਧਿਕਾਰ ਖੇਤਰ ਵਿੱਚ ਦਖ਼ਲ ਦੇਣ ਦਾ ਅਧਿਕਾਰ ਨਹੀਂ ਹੈ | ਅਸਲ ਵਿੱਚ ਇਹ ਵੰਡ ਤਿੰਨ ਪ੍ਰਕਾਰ ਦੀ ਹੈ ।ਸੰਵਿਧਾਨ ਵਿੱਚ ਕਾਨੂੰਨ ਬਣਾਉਣ ਸੰਬੰਧਿਤ ਵਿਸ਼ਿਆਂ ਨੂੰ ਵੰਡਣ ਲਈ ਤਿੰਨ ਸੂਚੀਆਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ –

  1. ਸੰਘੀ ਸੁਚੀ-ਸੰਘੀ ਸੂਚੀ ਵਿਸ਼ਿਆਂ ਦੀ ਸੂਚੀ ਹੈ ਜਿਸ ਉੱਤੇ ਸਿਰਫ਼ ਕੇਂਦਰ ਸਰਕਾਰ ਕਾਨੂੰਨ ਬਣਾ ਸਕਦੀ ਹੈ । ਇਸ ਵਿੱਚ ਰੱਖਿਆ, ਵਿੱਤ, ਵਿਦੇਸ਼ੀ ਮਾਮਲੇ, ਡਾਕ ਅਤੇ ਤਾਰ, ਬੈਂਕਿੰਗ ਵਰਗੇ 97 ਹੁਣ 100 ਵਿਸ਼ੇ ਹਨ ।
  2. ਰਾਜ ਸੂਚੀ-ਰਾਜ ਸੂਚੀ 66 ਹੁਣ 61) ਵਿਸ਼ਿਆਂ ਦੀ ਇੱਕ ਸੂਚੀ ਹੈ ਜਿਨ੍ਹਾਂ ਉੱਤੇ ਰਾਜ ਸਰਕਾਰਾਂ ਕਾਨੂੰਨ ਬਣਾ ਸਕਦੀਆਂ ਹਨ । ਸਥਾਨਕ ਮਹੱਤਵ ਦੇ ਵਿਸ਼ੇ ਜਿਵੇਂ ਕਿ ਪੁਲਿਸ, ਸਿੰਚਾਈ, ਵਪਾਰ ਆਦਿ ਇਸ ਵਿੱਚ ਆਉਂਦੇ ਹਨ ।
  3. ਸਮਵਰਤੀ ਸੂਚੀ-ਇਸ ਵਿੱਚ 47 ਹੁਣ 52) ਵਿਸ਼ੇ ਹਨ ਜਿਨ੍ਹਾਂ ਉੱਤੇ ਦੋਵੇਂ ਕੇਂਦਰ ਅਤੇ ਰਾਜ ਸਰਕਾਰਾਂ ਕਾਨੂੰਨ ਬਣਾ ਸਕਦੀਆਂ ਹਨ ਪਰ ਜੇਕਰ ਕੇਂਦਰ ਅਤੇ ਰਾਜ ਸਰਕਾਰ ਦਾ ਕਾਨੂੰਨ ਆਮਣੇ-ਸਾਮਣੇ ਹੋ ਜਾਣ ਤਾਂ ਕੇਂਦਰ ਵਾਲਾ ਕਾਨੂੰਨ ਚਲੇਗਾ ਅਤੇ ਰਾਜ ਵਾਲਾ ਕਾਨੂੰਨ ਖਤਮ ਹੋ ਜਾਵੇਗਾ ।
  4. ਬਾਕੀ ਬਚੇ ਵਿਸ਼ੇ-ਜੇਕਰ ਕੋਈ ਵਿਸ਼ਾ ਉੱਪਰ ਦਿੱਤੀਆਂ ਤਿੰਨ ਸੂਚੀਆਂ ਵਿੱਚ ਨਹੀਂ ਆਉਂਦਾ ਹੈ ਤਾਂ ਉਹ Residuary powers ਵਿੱਚ ਆਵੇਗਾ ਅਤੇ ਸਿਰਫ ਕੇਂਦਰ ਸਰਕਾਰ ਉਹਨਾਂ ਉੱਪਰ ਕਾਨੂੰਨ ਬਣਾ ਸਕਦੀ ਹੈ ।

ਪ੍ਰਸ਼ਨ 7.
ਸੰਘੀ ਸਰਕਾਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
ਉੱਤਰ-
ਸੰਘਵਾਦ ਉਸ ਸਮੇਂ ਬਣਦਾ ਹੈ ਜਦੋਂ ਕੁਝ ਵੱਖ-ਵੱਖ ਹਿੱਸੇ ਅਤੇ ਉਹਨਾਂ ਦੀ ਇੱਕ ਕੇਂਦਰੀ ਸੱਤਾ ਹੋਵੇ । ਇਸ ਵਿੱਚ ਜਾਂ ਤਾਂ ਕੇਂਦਰੀ ਸਰਕਾਰ ਸ਼ਕਤੀਸ਼ਾਲੀ ਹੁੰਦੀ ਹੈ ।
ਜਾਂ ਫਿਰ ਦੋਵੇਂ ਸਰਕਾਰਾਂ ਕੋਲ ਬਰਾਬਰ ਸ਼ਕਤੀਆਂ ਹੁੰਦੀਆਂ ਹਨ । ਭਾਰਤ ਵਿੱਚ ਸੰਘੀ ਸਰਕਾਰ ਦੀਆਂ ਵਿਸ਼ੇਸ਼ਤਾਵਾਂ ਹੇਠਾਂ ਲਿਖੀਆਂ ਹਨ-

  • ਲਿਖਤੀ ਅਤੇ ਕਠੋਰ ਸੰਵਿਧਾਨ-ਸੰਘੀ ਸਰਕਾਰ ਵਿੱਚ ਸੰਵਿਧਾਨ ਲਿਖਤੀ ਅਤੇ ਕਠੋਰ ਹੁੰਦਾ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ ਵਿੱਚ ਸ਼ਕਤੀਆਂ ਦੀ ਵੰਡ ਕਰ ਦਿੰਦਾ ਹੈ, ਨਾਲ ਇਹ ਵੀ ਵਿਵਸਥਾ ਰੱਖਦਾ ਹੈ ਕਿ ਕੋਈ ਵੀ ਪੱਧਰ ਆਪਣੇ ਹਿੱਤਾਂ ਦੀ ਪੂਰਤੀ ਦੇ ਲਈ ਇਕੱਲੇ ਹੀ ਸੰਵਿਧਾਨ ਵਿੱਚ ਪਰਿਵਰਤਨ ਨਾ ਕਰ ਸਕੇ ।
  • ਸੰਵਿਧਾਨ ਦੀ ਸਰਵਉੱਚਤਾ-ਸੰਘਵਾਦੀ ਸਰਕਾਰ ਵਿੱਚ ਸੰਵਿਧਾਨ ਸਰਵਉੱਚ ਹੁੰਦਾ ਹੈ । ਜੇਕਰ ਸਰਕਾਰ ਕੋਈ ਕਾਨੂੰਨ ਬਣਾਉਂਦੀ ਹੈ ਜੋ ਕਿ ਸੰਵਿਧਾਨ ਦੇ ਅਨੁਸਾਰ ਨਾਂ ਹੋਵੇ ਤਾਂ ਉਸਨੂੰ ਨਿਆਂਪਾਲਿਕਾ ਗੈਰ-ਕਾਨੂੰਨੀ ਕਰਾਰ ਵੀ ਦੇ ਸਕਦੀ ਹੈ ।
  • ਸੁਤੰਤਰ ਨਿਆਂਪਾਲਿਕਾ-ਸੰਘੀ ਰਾਜਾਂ ਵਿੱਚ ਨਿਆਂਪਾਲਿਕਾ ਸੁਤੰਤਰ ਹੁੰਦੀ ਹੈ । ਨਿਆਂਪਾਲਿਕਾ ਦੇ ਮੁੱਖ ਕੰਮ ਕਾਨੂੰਨਾਂ ਦੀ ਸਹੀ ਵਿਆਖਿਆ ਅਤੇ ਸੰਵਿਧਾਨ ਦੀ ਰੱਖਿਆ ਕਰਨਾ ਹੁੰਦਾ ਹੈ । ਨਿਆਂਪਾਲਿਕਾ ਹੀ ਕੇਂਦਰ ਅਤੇ ਰਾਜ ਸਰਕਾਰਾਂ ਦੇ ਵਿੱਚ ਸਮੱਸਿਆਵਾਂ ਦਾ ਸਮਾਧਾਨ ਕਰਦੀ ਹੈ ।
  • ਦੋ ਪੱਧਰੀ ਵਿਧਾਨਪਾਲਿਕਾ-ਸੰਘੀ ਪ੍ਰਕਾਰ ਦੀ ਸਰਕਾਰ ਵਿੱਚ ਵਿਧਾਨਪਾਲਿਕਾ ਦੋ ਪੱਧਰ ਦੀ ਹੁੰਦੀ ਹੈ । ਇੱਕ ਪੱਧਰ ਰਾਜਾਂ ਦਾ ਪ੍ਰਤੀਨਿਧੀਤੱਵ ਕਰਦਾ ਹੈ ਅਤੇ ਦੂਜਾ ਪੱਧਰ ਜਨਤਾ ਦਾ ਪ੍ਰਤੀਨਿਧੀਤੱਵ ਕਰਦਾ ਹੈ ।
  • ਸ਼ਕਤੀਆਂ ਦੀ ਵੰਡ-ਸੰਘੀ ਪ੍ਰਕਾਰ ਦੀ ਸਰਕਾਰ ਵਿੱਚ ਸਾਰੀਆਂ ਸ਼ਕਤੀਆਂ ਨੂੰ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਵਿੱਚ ਵੰਡਿਆ ਜਾਂਦਾ ਹੈ ਤਾਂਕਿ ਉਹਨਾਂ ਵਿੱਚ ਕੋਈ ਸਮੱਸਿਆ ਪੈਦਾ ਨਾ ਹੋ ਸਕੇ ।