This PSEB 11th Class Environmental Education Notes Chapter 10 ਆਫ਼ਤਾਂ will help you in revision during exams.
PSEB 11th Class Environmental Education Notes Chapter 10 ਆਫ਼ਤਾਂ
→ ਅਚਨਚੇਤ ਹੋਣ ਵਾਲੀਆਂ ਦੁਰਘਟਨਾਵਾਂ ਜਿਸਦੇ ਕਾਰਨ ਮਨੁੱਖੀ ਜੀਵਨ, ਪੌਦਿਆਂ, ਜੀਵ-ਜੰਤੂਆਂ ਅਤੇ ਸੰਪੱਤੀ ਦਾ ਬੜਾ ਨੁਕਸਾਨ ਝੱਲਣਾ ਪੈਂਦਾ ਹੈ, ਆਫ਼ਤਾਂ ਅਖਵਾਉਂਦੀਆਂ ਹਨ।
→ ਵਿਸ਼ਵ ਸਿਹਤ ਸੰਗਠਨ (W.H.O.) ਦੇ ਅਨੁਸਾਰ ਆਫ਼ਤਾਂ ਇਕ ਬਿਨਾਂ ਸੋਚੀਆਂ ਸਮਝੀਆਂ ਘਟਨਾਵਾਂ ਹੁੰਦੀਆਂ ਹਨ ਅਤੇ ਜਿਸਦੇ ਕਾਰਨ ਆਰਥਿਕ ਵਿਨਾਸ਼, ਮਨੁੱਖੀ ਜੀਵਨ ਦੀ ਹਾਨੀ, ਸਿਹਤ ਦੀ ਹਾਨੀ ਹੁੰਦੀ ਹੈ। ਇਸ ਆਫ਼ਤ ਤੋਂ ਪ੍ਰਭਾਵਿਤ ਸਮੁਦਾਇ ਤੋਂ ਬਾਹਰ ਦੇ ਲੋਕੀ ਸਿਹਤ ਸੇਵਾਵਾਂ ਦੀ ਵਿਸ਼ਿਸ਼ਟ ਜਵਾਬਦੇਹੀ ‘ਤੇ ਸੰਤੋਸ਼ਜਨਕ ਸਪੱਸ਼ਟੀਕਰਨ ਚਾਹੁੰਦੇ ਹਨ। ਆਫ਼ਤਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ-ਕੁਦਰਤੀ ਆਫ਼ਤਾਂ (Natural Disasters) ਅਤੇ ਮਨੁੱਖ ਵੱਲੋਂ ਸਹੇੜੀਆਂ ਆਫ਼ਤਾਂ (Man-made Disasters) ।
→ ਕਿਸੇ ਕੁਦਰਤੀ ਕਾਰਨ ਕਰਕੇ ਹੋਣ ਵਾਲੀਆਂ ਆਫ਼ਤਾਂ, ਕੁਦਰਤੀ ਆਫ਼ਤਾਂ ਕਹਾਉਂਦੀਆਂ ਹਨ, ਜਿਵੇਂ ਭੂਗੋਲਿਕ ਕਾਰਨ ਕਰਕੇ ਭੁਚਾਲ, ਭੋਂ-ਖਿਸਕਣ ਜਵਾਲਾਮੁਖੀ ਦਾ ਫਟਣਾ ਆਦਿ ਵਾਤਾਵਰਣ ਸੰਬੰਧਿਤ ਕਾਰਨਾਂ ਕਰਕੇ ਹੜ੍ਹ, ਸੋਕਾ, ਤੂਫਾਨ ਆਦਿ)।
→ ਧਰਤੀ ਦੀ ਅੰਦਰਲੀ ਬਨਾਵਟ ਵਿਚ ਬਦਲਾਵਾਂ ਦੇ ਕਾਰਨ ਧਰਤੀ ਦੀ ਬਾਹਰਲੀ ਸੜਾ ਦਾ ਅਚਨਚੇਤ ਤੇਜ਼ੀ ਨਾਲ ਹਿੱਲਣਾ ਅਤੇ ਕੰਬਣਾ, ਭੁਚਾਲ ਕਹਾਉਂਦਾ ਹੈ।
→ ਧਰਤੀ ਦੇ ਅੰਦਰ ਪੈਦਾ ਤਰੰਗਾਂ ਦੀ ਪੈਦਾਇਸ਼ੀ ਜਗਾ ਨੂੰ ਭੂਚਾਲ ਕੇਂਦਰ (Seismic focus/centre) ਕਹਿੰਦੇ ਹਨ।
→ ਧਰਤੀ ਦੀ ਸਤ੍ਹਾ ‘ਤੇ ਉਹ ਬਿੰਦੂ ਜਿਹੜਾ ਠੀਕ ਭੂਚਾਲ ਦੇ ਕੇਂਦਰ ਦੇ ਉੱਤੇ ਹੋਵੇ, ਭੂਚਾਲ ਦਾ ਏਪੀਸੇਂਟਰ (Epicentre) ਕਹਾਉਂਦਾ ਹੈ।
→ ਭੁਚਾਲ ਦੀ ਤੇਜ਼ੀ ਨੂੰ ਰਿਕਟਰ ਪੈਮਾਨੇ (Richter Scale) ‘ਤੇ ਮਿਣਿਆ ਜਾਂਦਾ ਹੈ, ਜਿਸ ਦੀ ਸੀਮਾ 0 ਤੋਂ 12 ਤਕ ਹੁੰਦੀ ਹੈ।
→ ਤਰੰਗਾਂ ਦੀ ਤੇਜ਼ੀ ਨੂੰ ਨਾਪਣ ਵਾਲੇ ਯੰਤਰ ਨੂੰ ਸੀਸਮੋਗ੍ਰਾਫ (Seismograph) ਕਹਿੰਦੇ ਹਨ। ਭੂਚਾਲ ਦੇ ਮੁੱਖ ਕਾਰਨ (Main Causes of Earthquake)-ਜ਼ਮੀਨ ਹੇਠਾਂ ਕੀਤੇ ਪਰਮਾਣੂ ਪ੍ਰੀਖਣ, ਜਵਾਲਾਮੁਖੀ ਦੀ ਅੰਤਰ-ਕਿਰਿਆ, ਚੱਟਾਨਾਂ ਖਿਸਕਣ ਕਾਰਨ ਭੋ-ਸੰਤੁਲਨ ਦਾ ਵਿਗੜਨਾ, ਮਨੁੱਖ ਵੱਲੋਂ ਬਣਾਏ ਬੰਨ੍ਹ ਤੇ ਧਰਤੀ ਦੇ ਗਰਭ ਵਿਚ ਮੌਜੂਦ ਸੰਸਾਧਨਾਂ ਦਾ ਬਹੁਤ ਜ਼ਿਆਦਾ ਦੋਹਣ।
→ ਭੂਚਾਲ ਦੇ ਕਾਰਨ (Causes of Earthquakes) ਇਮਾਰਤਾਂ ਢੱਠ ਜਾਂਦੀਆਂ ਹਨ, ਅੱਗ ਲੱਗ ਜਾਂਦੀ ਹੈ। ਭੂਮੀਗਤ ਜਲ-ਵੰਡ ਪ੍ਰਣਾਲੀ ਤਹਿਸ-ਨਹਿਸ ਹੋ ਜਾਂਦੀ ਹੈ। ਪਹਾੜੀ ਖੇਤਰਾਂ ਵਿਚ ਭੋਂ-ਖਿਸਕਣ ਹੋ ਜਾਂਦਾ ਹੈ। ਸਮੁੰਦਰਾਂ ਵਿਚ ਪੈਦਾ ਹੋਣ ਵਾਲੀ ਜਗ੍ਹਾ ਤੋਂ ਤੇਜ਼ ਸੁਨਾਮੀ ਲਹਿਰਾਂ ਪੈਦਾ ਹੋ ਜਾਂਦੀਆਂ ਹਨ।
→ ਕਿਸੇ ਖੇਤਰ ਵਿਚ ਪਾਣੀ ਦੀ ਅਸਾਧਾਰਨ ਘਾਟ ਦੇ ਕਾਰਨ ਭੂਮੀ ਦਾ ਸੁੱਕ ਜਾਣਾ, ਸੋਕਾ ਕਹਾਉਂਦਾ ਹੈ। ਉਹ ਖੇਤਰ ਜਿੱਥੇ ਔਸਤ ਵਰਖਾ ਘੱਟ ਹੋਵੇ ਜਾਂ ਵਾਸ਼ਪੀਕਰਨ ਘੱਟ ਹੋਵੇ, ਉਸਨੂੰ ਸੋਕਾ ਕਹਿੰਦੇ ਹਨ।
→ ਆਮ ਤੌਰ ‘ਤੇ ਜ਼ਿਆਦਾ ਗੰਭੀਰ ਸੋਕਾ ਅਕਸ਼ਾਂਸ਼ ਰੇਖਾ ਦੇ 150-20° ਵਿਥਕਾਰ (Latitude) ਦੇ ਵਿਚ ਸਥਿਤ ਖੇਤਰਾਂ ਵਿਚ ਪੈਂਦਾ ਹੈ। ਸੋਕਾ ਜ਼ਿਆਦਾਤਰ ਵਾਯੂਮੰਡਲੀ ਕਾਰਨਾਂ ਕਰਕੇ ਹੁੰਦਾ ਹੈ। ਪਰ ਇਸਦੇ ਲਈ ਕੁੱਝ ਮਨੁੱਖੀ ਕਾਰਨ ਵੀ ਜਵਾਬਦੇਹ ਹਨ ; ਜਿਵੇਂ-ਜੰਗਲਾਂ ਨੂੰ ਕੱਟਣਾ, ਪ੍ਰਦੂਸ਼ਣ, ਖਨਣ, ਸੰਘਣੀ ਖੇਤੀ, ਸ਼ਹਿਰੀਕਰਨ ਤੇ ਉਦਯੋਗੀਕਰਨ।
→ ਸੋਕੇ ਦੇ ਬੁਰੇ ਨਤੀਜੇ (I-effects of drought/famine)-ਭੂਮੀ ਦਾ ਲੂਣੀਕਰਨ,ਖਿਸਕਣ, ਮਾਰੂਥਲੀਕਰਨ, ਮਿੱਟੀ ਪ੍ਰਦੂਸ਼ਣ, ਭੁੱਖਮਰੀ, ਸਿਹਤ ਸਮੱਸਿਆਵਾਂ, ਬੇਰੁਜ਼ਗਾਰੀ, ਮਿੱਟੀ ਦੀ ਘੱਟਦੀ ਪੈਦਾਵਾਰ ਅਤੇ ਉਪਜਾਉਣ।
→ ਸੋਕੇ ਤੋਂ ਪ੍ਰਭਾਵਿਤ ਖੇਤਰਾਂ ਵਿਚ ਲੋਕਾਂ ਲਈ ਅਪਾਤਕਾਲ ਪਾਣੀ ਵੰਡਣਾ ਅਤੇ ਪੂਰੇ , ਸੋਮੇ ਮੁਹੱਈਆ ਕਰਵਾਉਣੇ ਚਾਹੀਦੇ ਹਨ।
→ ਵੱਡੇ ਭੂ-ਭਾਗ (ਖੇਤਰ) ‘ਤੇ ਪਾਣੀ ਦਾ ਫੈਲਣਾ ਅਤੇ ਉਸ ਖੇਤਰ ਦਾ ਕਾਫ਼ੀ ਦਿਨਾਂ ਤਕ ਪਾਣੀ ਵਿਚ ਡੁੱਬੇ ਰਹਿਣਾ, ਹੜ੍ਹ ਕਹਾਉਂਦਾ ਹੈ।
→ ਹੜਾਂ ਦੇ ਮੁੱਖ ਕਾਰਨ (Major causes of Floods) -ਨਦੀਆਂ ਦੇ ਉੱਪਰਲੇ ਭਾਗਾਂ ਵਿਚ ਜ਼ਿਆਦਾ ਮੀਂਹ ਪੈਣਾ, ਹਿਮਖੰਡਾਂ ਦਾ ਪਿਘਲਣਾ, ਨਦੀਆਂ ਦੇ ਵਹਾਅ ਵਿਚ ਭੋ-ਸੰਖਲਣ ਦੇ ਕਾਰਨ ਰੁਕਾਵਟ ਆਉਣੀ, ਸਮੁੰਦਰ ਤਲ ਤੋਂ ਉੱਠਣ ਵਾਲਾ ਭੂਚਾਲ, ਬੱਦਲ ਫੱਟਣਾ ਆਦਿ।
→ ਹੜਾਂ ਦੇ ਬੁਰੇ ਨਤੀਜੇ (III-effects of Floods)-ਘਰਾਂ, ਇਮਾਰਤਾਂ, ਉਦਯੋਗਿਕ ਇਕਾਈਆਂ, ਸਰਕਾਰੀ ਅਤੇ ਗੈਰ ਸਰਕਾਰੀ ਸੁਵਿਧਾਵਾਂ ਨੂੰ ਨੁਕਸਾਨ, ਵੱਡੇ ਪੱਧਰ ਤੇ ਖੇਤੀ ਭੂਮੀ ਦਾ ਪਾਣੀ ਵਿਚ ਸਮਾਉਣਾ, ਖੜੀਆਂ ਫ਼ਸਲਾਂ ਨੂੰ ਨੁਕਸਾਨ, ਜੀਵਾਂ ਦੇ ਕੁਦਰਤੀ ਨਿਵਾਸ-ਸਥਾਨਾਂ ਦਾ ਨਾਸ਼, ਜਲ-ਪ੍ਰਦੂਸ਼ਣ ਦੇ ਕਾਰਨ ਮਹਾਮਾਰੀ ਫੈਲਣ ਦਾ ਖ਼ਤਰਾ ਆਦਿ।
→ ਮੌਸਮ ਵਿਗਿਆਨ ਵਿਭਾਗ ਵੱਲੋਂ ਕੀਤੀ ਗਈ ਭਵਿੱਖਵਾਣੀ ਹੜ ਦੇ ਬੁਰੇ ਨਤੀਜਿਆਂ ਨੂੰ ਘੱਟ ਕਰ ਸਕਦੀ ਹੈ। ਬੰਨ੍ਹਾਂ, ਆਪ ਬਣਾਏ ਗਏ ਤਲਾਬਾਂ ਦੇ ਨਿਰਮਾਣ ਅਤੇ ਪੌਦੇ ਲਾਉਣ ਨਾਲ ਵੀ ਹੜ੍ਹ ਨੂੰ ਘੱਟ ਕਰਨ ਵਿਚ ਮੱਦਦ ਮਿਲਦੀ ਹੈ।
→ ਚੱਕਰਵਾਤ (Cyclone) ਘੱਟ ਦਬਾਅ ਵਾਲੀ ਘੜੀ ਹੈ ਜੋ ਸਮੁੰਦਰ ਦੀ ਸੜਾ ਦੇ ਉੱਤੇ ਊਸ਼ਣ ਕਟੀਬੰਧੀ ਅਤੇ ਅੱਧ-ਊਸ਼ਣ ਕਟੀਬੰਧੀ ਖੇਤਰਾਂ ਵਿਚ ਬਣਦੀ ਹੈ। ਚੱਕਰਵਾਤਾਂ ਵਿਚ ਬੜੀਆਂ ਤੇਜ਼ ਹਵਾਵਾਂ, ਜਿਨ੍ਹਾਂ ਦੀ ਗਤੀ 120 ਕਿ. ਮੀ. ਤੋਂ 250 ਕਿ.ਮੀ. ਪ੍ਰਤੀ ਘੰਟਾ ਤੱਕ ਹੋ ਸਕਦੀ ਹੈ ਚਲਦੀਆਂ ਹਨ ਅਤੇ ਮੋਹਲੇਧਾਰ ਮੀਂਹ ਪੈਂਦਾ ਹੈ।
→ ਵੈਸਟਇੰਡੀਜ਼ ਵਿੱਚ ਚੱਕਰਵਾਤ ਨੂੰ ਹਰੀਕੇਨਜ਼ ਦੇ ਨਾਂ ਨਾਲ, ਆਸਟ੍ਰੇਲੀਆ ਵਿਚ ਵਿਲੀ-ਵਿਲੀਜ ਅਤੇ ਚੀਨ ਵਿਚ ਟਾਈਫੂਨਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
→ ਭਾਰਤ ਵਿਚ ਚੱਕਰਵਾਤ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਦੀ ਸਤ੍ਹਾ ਦੇ ਉੱਪਰ ਬਣਦੇ ਹਨ।
→ ਚੱਕਰਵਾਤ ਲਈ ਸਮੁੰਦਰ ਦਾ ਤਾਪਮਾਨ 26°C ਤੋਂ ਜ਼ਿਆਦਾ ਹੋਣਾ ਚਾਹੀਦਾ ਹੈ।
→ ਚੱਕਰਵਾਤ ਦੇ ਕਾਰਨ ਮਨੁੱਖੀ ਜੀਵਨ, ਫ਼ਸਲਾਂ, ਆਮ ਬਨਸਪਤੀ ਅਤੇ ਇਮਾਰਤਾਂ ਨੂੰ ਭਾਰੀ ਨੁਕਸਾਨ ਹੁੰਦਾ ਹੈ| ਅਤੇ ਭਾਰੀ ਵਰਖਾ ਦੇ ਕਾਰਨ ਹੜ੍ਹ ਦਾ ਅੰਦੇਸ਼ਾ ਬਣਿਆ ਰਹਿੰਦਾ ਹੈ ਅਤੇ ਛੂਤ ਦੀਆਂ ਬਿਮਾਰੀਆਂ ਵੀ ਫੈਲ ਸਕਦੀਆਂ ਹਨ।
→ ਚੱਟਾਨਾਂ ਦਾ ਧਰਤੀ ਦੇ ਗੁਰੂਤਾਕਰਸ਼ਣ ਜਾਂ ਪਹਾੜੀ ਢਲਾਣ ‘ਤੇ ਰਗੜ ਕਿਰਿਆ ਦੇ ਕਾਰਨ ਅੰਦਰ ਨੂੰ ਧੱਸਣਾ ਭੋਂ-ਖਿਸਕਣ ਕਹਾਉਂਦਾ ਹੈ।
→ ਛੋਟੇ ਪੱਧਰ ਦੇ ਭੂਮੀ ਖਿਸਕਣ ਨੂੰ ਭੋਂ-ਖੋਰ ਕਹਿੰਦੇ ਹਨ ਅਤੇ ਜਦੋਂ ਵੱਡੇ-ਵੱਡੇ ਸ਼ਿਲਾਖੰਡ ਖਿਸਕਦੇ ਹਨ ਤਾਂ ਉਸਨੂੰ ਭੋਂ-ਖਿਸਕਣ (Land Slide) ਕਹਿੰਦੇ ਹਨ।
→ ਭੋਂ-ਖਿਸਕਣ ਦੇ ਕਾਰਨ (Causes of Land Slide) -ਲਗਾਤਾਰ ਭਾਰੀ ਵਰਖਾ, ਚੱਟਾਨਾਂ ਦਾ ਟੁੱਟਣਾ, ਹਲਚਲ, ਅਸਥਿਰ ਚੱਟਾਨਾਂ ਤੇ ਮਨੁੱਖੀ ਕਿਰਿਆਵਾਂ, ਜਿਵੇਂਇਮਾਰਤਾਂ ਦਾ ਨਿਰਮਾਣ, ਜੰਗਲਾਂ ਦਾ ਕੱਟਣਾ, ਖੇਤੀ ਆਦਿ।
→ ਭੋਂ-ਖਿਸਕਣ ਨਾਲ ਇਮਾਰਤਾਂ, ਪੇੜ, ਪੌਦੇ ਆਦਿ ਮੁੱਕ ਜਾਂਦੇ ਹਨ। ਸੜਕਾਂ ਰੁਕ ਜਾਂਦੀਆਂ ਹਨ ਅਤੇ ਆਵਾਜਾਈ ਸੇਵਾਵਾਂ ਠੱਪ ਹੋ ਜਾਂਦੀਆਂ ਹਨ। ਭੋਂ-ਖਿਸਕਣ ਦੇ ਕਾਰਨ ਰੁਕ ਗਈਆਂ ਨਦੀਆਂ ਦਾ ਪਾਣੀ ਇਲਾਕਾਈ ਹੜਾਂ ਦਾ ਕਾਰਨ ਬਣਦਾ ਹੈ।
→ ਮਨੁੱਖੀ ਕਿਰਿਆਵਾਂ ਨਾਲ ਸੰਬੰਧਿਤ ਆਫ਼ਤਾਂ ਮਨੁੱਖ ਵੱਲੋਂ ਬਣਾਈਆਂ ਆਫ਼ਤਾਂ ਕਹਾਉਂਦੀਆਂ ਹਨ। ਇਨ੍ਹਾਂ ਵਿਚ ਪ੍ਰਮਾਣੂ ਦੁਰਘਟਨਾਵਾਂ, ਜ਼ਹਿਰੀਲੇ ਰਸਾਇਣਾਂ ਦਾ ਰਿਸਣਾ, ਅੱਗ ਲੱਗਣਾ, ਹਵਾਈ ਧਮਾਕੇ, ਪੁਲਾਂ ਦਾ ਟੁੱਟਣਾ ਆਦਿ ਸ਼ਾਮਿਲ ਹੈ।
→ ਵਧੀਆ ਸਿਖਲਾਈ ਦੀ ਘਾਟ, ਦੋਸ਼ਪੂਰਨ ਸੰਰਚਨਾਵਾਂ ਦੇ ਪਾਰੁਪ, ਖ਼ਤਰਨਾਕ ਫਾਲਤੂ ਪਦਾਰਥਾਂ ਦਾ ਵਧੀਆ ਪ੍ਰਬੰਧ ਨਾ ਹੋਣਾ ਆਦਿ ਤਕਨੀਕੀ ਆਫ਼ਤਾਂ ਦੇ ਮੁੱਖ ਕਾਰਨ ਹਨ।
→ 26 ਅਪਰੈਲ, 1986 ਨੂੰ ਚੈਰਨੋਬਿਲ ਨਿਊਕਲੀਅਰ ਦੁਰਘਟਨਾ ਹੋਈ ਸੀ ਜੋ ਪ੍ਰਮਾਣੂ ਸ਼ਕਤੀ ਕੇਂਦਰ ਵਿਚ ਘਟਿਤ ਹੋਣ ਵਾਲੀ ਸਭ ਤੋਂ ਵੱਡੀ ਦੁੱਖ ਭਰੀ ਘਟਨਾ ਸੀ।
→ ਭਾਰਤ ਵਿਚ 3 ਦਸੰਬਰ, 1984 ਨੂੰ ਭੂਪਾਲ ਵਿਚ ਯੂਨੀਅਨ ਕਾਰਬਾਇਡ ਕੀਟਨਾਸ਼ਕ ਕਾਰਖ਼ਾਨੇ ਵਿਚ ਮੀਥੇਲ ਆਇਸੋਸਇਆ ਨੇਟ (Methyl Isocyanate) ਗੈਸ ਰਿਸ ਗਈ, ਜਿਸਦੇ ਕਾਰਨ 2300 ਲੋਕ ਮਾਰੇ ਗਏ ਅਤੇ 14000 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਸਨ।
→ ਹਾਨੀਕਾਰਕ ਰਸਾਇਣਾਂ ਦੇ ਅਸਰ ਨਾਲ ਅੰਨਾਪਣ, ਬਹਿਰਾਪਣ, ਨਾੜੀਆਂ ਸੰਬੰਧੀ · ਰੋਗ, ਪ੍ਰਣਨ ਸ਼ਕਤੀ ਵਿਚ ਘਾਟ ਆਦਿ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ।