PSEB 11th Class Environmental Education Notes Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

This PSEB 11th Class Environmental Education Notes Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ will help you in revision during exams.

PSEB 11th Class Environmental Education Notes Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

→ ਕੰਮ ਕਰਨ ਵਾਲੀ ਥਾਂ ਤੇ ਇਸ ਤਰ੍ਹਾਂ ਦਾ ਵਾਤਾਵਰਣ ਜੋ ਸਰੀਰਕ ਤੇ ਮਾਨਸਿਕ ਤਣਾਅ ਤੋਂ ਰਹਿਤ ਹੋਵੇ ਅਤੇ ਦੁਰਘਟਨਾ ਤੋਂ ਸੁਰੱਖਿਅਤ ਹੋਵੇ ਤਾਂ ਉਸ ਨੂੰ ਸੁਰੱਖਿਅਤ ਕੰਮ ਕਾਜੀ ਵਾਤਾਵਰਣ (Safe Work Environment) ਕਿਹਾ ਜਾਂਦਾ ਹੈ।

→ ਸੁਰੱਖਿਅਤ ਕੰਮ ਕਾਜੀ ਵਾਤਾਵਰਣ ਵਿਚ ਕੰਮ ਕਰਨ ਵਾਲਿਆਂ ਦੀ ਕਾਰਜ ਕੁਸ਼ਲਤਾ ਵੱਧ ਜਾਂਦੀ ਹੈ, ਜਿਸ ਨਾਲ ਪੈਦਾਵਾਰ ਵਿਚ ਵਾਧਾ ਹੁੰਦਾ ਹੈ।

→ ਕਾਫ਼ੀ ਮਾਤਰਾ ਵਿਚ ਪ੍ਰਕਾਸ਼, ਹਵਾ ਦੀ ਆਵਾਜਾਈ, ਸਵੱਛਤਾ, ਘਰੇਲੁ ਇੰਤਜਾਮ ਸੁਰੱਖਿਅਤ ਕੰਮ ਵਾਤਾਵਰਣ ਦੇ ਮਹੱਤਵਪੂਰਨ ਕਾਰਕ ਹਨ।

→ ਕੰਮ ਕਰਨ ਵਾਲੀ ਜਗ੍ਹਾ ਤੇ ਪੂਰੀ ਤਰ੍ਹਾਂ ਰੋਸ਼ਨੀ ਦਾ ਇੰਤਜਾਮ ਹੋਣਾ ਚਾਹੀਦਾ ਹੈ ਤਾਂ ਜੋ ਕਰਮਚਾਰੀ ਅਸਾਨੀ ਨਾਲ ਮਸ਼ੀਨਾਂ ਚਲਾ ਸਕਣ, ਵੱਖ-ਵੱਖ ਉਪਕਰਨਾਂ ਨੂੰ ਸੰਭਾਲ ਸਕਣ ਅਤੇ ਬਿਨਾਂ ਕਿਸੇ ਰੁਕਾਵਟ ਦੇ ਇਧਰ-ਉਧਰ ਘੁੰਮ ਸਕਣ ।

→ ਕੰਮ ਕਰਨ ਵਾਲੀ ਜਗ੍ਹਾ ‘ਤੇ ਸੂਰਜ ਦੀ ਕੁਦਰਤੀ ਰੋਸ਼ਨੀ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ।

→ ਟਿਮਟਿਮਾਉਂਦੀ ਜਾਂ ਘੱਟ ਰੋਸ਼ਨੀ ਦੇ ਕਾਰਨ ਸਿਰ ਦਰਦ, ਅੱਖਾਂ ਤੇ ਦਬਾਅ, ਅੱਖਾਂ ਦੀ ਜਲਣ, ਤਣਾਅ, ਥਕਾਵਟ, ਚਮੜੀ ਦੇ ਰੋਗ ਅਤੇ ਅਲਰਜੀ ਵਰਗੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।

→ ਟਿਮਟਿਮਾਉਂਦੀ ਬਿਜਲੀ ਦੇ ਕਾਰਨ ਕੰਮ ਕਰਨ ਦੀ ਕੁਸ਼ਲਤਾ ਘੱਟ ਜਾਂਦੀ ਹੈ ਅਤੇ ਅੱਖਾਂ ‘ਤੇ ਵੀ ਪ੍ਰਭਾਵ ਪੈਂਦਾ ਹੈ।

→ ਕੰਮ ਵਾਲੀ ਥਾਂ ‘ਤੇ ਖੁੱਲ੍ਹੀ ਹਵਾ ਦੀ ਕਮੀ ਨਾਲ ਕਾਰਬਨਡਾਈਆਕਸਾਈਡ, ਤਾਪ, ਨਮੀ, ਧੂ, ਧੂੜ ਆਦਿ ਦੀ ਮਾਤਰਾ ਵੱਧ ਜਾਂਦੀ ਹੈ ਜਿਸ ਕਾਰਨ ਕੰਮ ਕਰਨ ਵਾਲੀ ਜਗਾ ਅਸੁਵਿਧਾਜਨਕ ਅਤੇ ਅਸੁਰੱਖਿਅਤ ਬਣ ਜਾਂਦੀ ਹੈ।

→ ਭਰਪੂਰ ਹਵਾ ਪ੍ਰਬੰਧ ਕੰਮ ਦੇ ਸਥਾਨ ਨੂੰ ਸੁਵਿਧਾਜਨਕ ਬਣਾ ਕੇ ਕਰਮਚਾਰੀਆਂ ਦੀ ਥਕਾਵਟ ਨੂੰ ਦੂਰ ਕਰਦਾ ਹੈ ਅਤੇ ਉਨ੍ਹਾਂ ਨੂੰ ਤਨਾਅ ਤੋਂ ਰਹਿਤ ਕਰਦਾ ਹੈ। ਇਸਦੇ ਨਾਲ-ਨਾਲ ਸਾਹ ਲੈਣ ਲਈ ਪੂਰੀ ਹਵਾ ਦੀ ਪੂਰਤੀ ਵੀ ਕਰਦਾ ਹੈ।

→ ਸੁਚੱਜਾ ਵਾਤਾਵਰਣ ਸਿਹਤ ਲਈ ਠੀਕ ਹੈ ਜਿਸ ਦੇ ਕਾਰਨ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਇਕਾਗ੍ਰਤਾ ਅਤੇ ਕੁਸ਼ਲਤਾ ਵਿਚ ਵਾਧਾ ਹੁੰਦਾ ਹੈ।

PSEB 11th Class Environmental Education Notes Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

→ ਕੰਮ ਕਰਨ ਵਾਲੀ ਜਗ੍ਹਾ ਸੂਖ਼ਮ ਜੀਵਾਂ ਤੋਂ ਰਹਿਤ ਹੋਣੀ ਚਾਹੀਦੀ ਹੈ, ਜਿਸ ਲਈ ਕੀਟਨਾਸ਼ਕਾਂ, ਜਿਵੇਂ ਫੀਨਾਇਲ, ਅਮਲ, ਖਾਰ, ਹਾਈਡਰੋਜਨ ਪਰਆਕਸਾਈਡ ਅਤੇ ਫਾਰਮੈਲਡੀਹਾਈਡ ਦਾ ਉਪਯੋਗ ਕੀਤਾ ਜਾਂਦਾ ਹੈ। ਇਸ ਦੇ ਫਲਸਰੂਪ ਬਿਮਾਰੀਆਂ ਦੇ ਰੋਗ ਵਾਹਕਾਂ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਕਰਮਚਾਰੀ ਦੀ ਸਿਹਤ ਠੀਕ ਰਹਿੰਦੀ ਹੈ।

→ ਚੰਗੇ ਘਰੇਲੂ-ਪ੍ਰਬੰਧ ਦਾ ਉਦੇਸ਼ ਕੰਮ ਕਰਨ ਵਿਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਸਹੀ ਢੰਗ ਨਾਲ ਰੱਖਣਾ ਹੈ। ਇਕ ਸਹੀ ਘਰੇਲੂ-ਪ੍ਰਬੰਧ, ਸਹੀ ਸਮੇਂ ਦੀ ਵਰਤੋਂ, ਇਕ ਸੁਰੱਖਿਅਤ ਅਰਾਮ ਵਾਲੀ ਅਤੇ ਕੁਸ਼ਲ ਕੰਮ ਵਾਤਾਵਰਣ ਪੈਦਾ ਕਰਦੀ ਹੈ।

→ ਚੰਗੇ ਘਰੇਲੂ-ਪ੍ਰਬੰਧ ਵਿਚ ਕਾਰੋਬਾਰੀ ਖ਼ਤਰਿਆਂ ਦੀ ਸੰਭਾਵਨਾ ਘੱਟ ਜਾਂਦੀ ਹੈ।

→ 4 ਮਾਰਚ, 1966 ਨੂੰ ਮੁੰਬਈ ਵਿਚ ਰਾਸ਼ਟਰੀ ਸੁਰੱਖਿਆ ਪਰਿਸ਼ਦ (National Safety Council) ਦੀ ਸਥਾਪਨਾ ਕੀਤੀ ਗਈ। ਇਸ ਦਾ ਮੁੱਖ ਉਦੇਸ਼ ਰਾਸ਼ਟਰੀਪੱਧਰ ਤੇ ਸਿਹਤ, ਸੁਰੱਖਿਆ ਅਤੇ ਵਾਤਾਵਰਣ ਨੂੰ ਸਹੀ ਰੱਖਣਾ ਅਤੇ ਵਿਕਸਿਤ ਕਰਨਾ ਹੈ।

→ ਘਰ ਵਿਚ ਬਿਜਲੀ ਉਪਕਰਨਾਂ, ਗੈਸ ਪਾਈਪ ਲਾਈਨ ਸੰਬੰਧੀ ਰੱਖ-ਰਖਾਵ, ਰਸਾਇਣਿਕ ਪਦਾਰਥਾਂ ਦੇ ਵਰਤਣ ਸਮੇਂ ਸਾਵਧਾਨੀ ਵਰਤਣੀ ਚਾਹੀਦੀ ਹੈ। ਇਸ ਦੇ ਲਈ ਸਫ਼ਾਈ ਸਭ ਤੋਂ ਮਹੱਤਵਪੂਰਨ ਸਾਧਨ ਹੈ।

→ ਪ੍ਰਯੋਗਸ਼ਾਲਾ ਵਿਚ ਕਈ ਜ਼ਹਿਰੀਲੇ ਅਤੇ ਵਿਸਫੋਟਕ ਪਦਾਰਥ, ਬਿਜਲੀ ਦੇ ਉਪਕਰਨ ਆਦਿ ਦਾ ਉਪਯੋਗ ਹੁੰਦਾ ਹੈ ਅਤੇ ਉਪਯੋਗ ਵਿਚ ਕੀਤੀ ਲਾਪਰਵਾਹੀ ਦੇ ਕਾਰਨ ਅੱਗ ਲੱਗਣਾ, ਹਾਨੀਕਾਰਕ ਰਸਾਇਣਿਕਾਂ ਦਾ ਲੀਕ ਹੋ ਜਾਣ ਵਰਗੀਆਂ ਦੁਰਘਟਨਾਵਾਂ ਹੋ ਸਕਦੀਆਂ ਹਨ।

→ ਪ੍ਰਯੋਗਸ਼ਾਲਾ ਵਿਚ ਕੰਮ ਕਰਦੇ ਸਮੇਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਜਿਵੇਂ-ਐਪਰਨ ਅਤੇ ਮਾਸਕ ਦੀ ਵਰਤੋਂ, ਰਸਾਇਣਾਂ ਦੀਆਂ ਬੋਤਲਾਂ ਤੇ ਲੇਬਲ ਲਗਾਉਣਾ, ਉੱਚਿਤ ਪਾਣੀ ਅਤੇ ਹਵਾ ਦਾ ਪ੍ਰਬੰਧ, ਕੀਟਨਾਸ਼ਕਾਂ ਦਾ ਉਪਯੋਗ, ਅੱਗ ਬੁਝਾਊ ਯੰਤਰ ਉਪਲੱਬਧ ਹੋਣੇ ਚਾਹੀਦੇ ਹਨ।

→ ਉਹ ਸਥਾਨ ਜਿੱਥੇ ਉਪਕਰਣਾਂ ਅਤੇ ਮਸ਼ੀਨਾਂ ਦਾ ਉਪਯੋਗ ਕਰਕੇ ਨਿਰਮਾਣ ਕੀਤਾ ਜਾਂਦਾ ਹੈ, ਉਸ ਨੂੰ ਕਾਰਖ਼ਾਨਾ (Factory) ਕਹਿੰਦੇ ਹਨ।

→ ਮਨੁੱਖੀ ਲਾਪਰਵਾਹੀ, ਅਸੁਰੱਖਿਅਤ ਕਿਰਿਆਵਾਂ, ਮਸ਼ੀਨੀਕਰਨ ਅਤੇ ਅਸੁਰੱਖਿਅਤ ਵਾਤਾਵਰਣ ਪਰਿਸਥਿਤੀਆਂ ਕਾਰਖ਼ਾਨੇ ਵਿਚ ਦੁਰਘਟਨਾ ਲਈ ਉੱਤਰਦਾਈ ਹਨ |

→ ਸੁਰੱਖਿਆ ਸਾਵਧਾਨੀਆਂ ਦੁਆਰਾ ਕਾਰਖ਼ਾਨਿਆਂ ਵਿਚ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ-ਜਿਵੇਂ ਮਸ਼ੀਨਾਂ ਦਾ ਸਮੇਂ ਸਿਰ ਨਿਰੀਖਣ ਕਰਨਾ, ਕਾਰਖ਼ਾਨੇ ਵਿਚ ਉੱਚਿਤ ਹਵਾ, ਤਾਪਮਾਨ, ਨਮੀ, ਮੁੱਢਲੇ ਉਪਚਾਰ ਬੋਕਸ ਦੀ ਉਪਲੱਬਧਤਾ ਹੋਣਾ।

→ ਉਹ ਜਗਾ ਜਿੱਥੇ ਇਮਾਰਤਾਂ, ਪੁਲ, ਸੜਕਾਂ ਆਦਿ ਦਾ ਨਿਰਮਾਣ ਚਲ ਰਿਹਾ ਹੁੰਦਾ ਹੈ, ਕੰਮ ਦਾ ਸਥਾਨ ਅਖਵਾਉਂਦਾ ਹੈ।

→ ਕੰਮ ਦੇ ਸਥਾਨ ਵਿਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ-ਸਰੀਰ ਨੂੰ ਸੁਰੱਖਿਅਤ ਰੱਖਣ ਵਾਲੇ ਯੰਤਰ, ਨਿਰਮਾਣ ਖੇਤਰ, ਮਸ਼ੀਨਾਂ ਅਤੇ ਕਿਰਿਆਵਾਂ ਦਾ ਸਮੇਂ ਸਿਰ ਨਿਰੀਖਣ, ਕਰੇਨ ਦੀਆਂ ਤਾਰਾਂ ਦਾ ਸਮੇਂ-ਸਮੇਂ ਨਿਰੀਖਣ ਕਰਨਾ, ਨਿਰਦੇਸ਼ ਬੋਰਡ ਦਾ ਉਪਯੋਗ, ਢਿੱਲੇ ਜੋੜਾਂ ਦੀ ਪਹਿਚਾਣ, ਬਿਜਲੀ ਦੀ ਲਾਈਨ ਦਾ ਨਿਰੀਖਣ, ਮੁੱਢਲੀ ਸਹਾਇਤਾ ਦਾ ਪ੍ਰਬੰਧ ਆਦਿ ਸ਼ਾਮਲ ਹਨ। ਕੰਮ ਕਰਨ ਵਾਲੀ ਜਗਾ ਤੇ ਪੁਰਜ਼ਿਆਂ, ਮਸ਼ੀਨਰੀ ਦੀ ਦੇਖਭਾਲ ਅਤੇ ਹਾਨੀਕਾਰਕ ਪਦਾਰਥ ਦੀ ਸਹੀ ਸੰਭਾਲ ਕਾਰੋਬਾਰੀ ਦੁਰਘਟਨਾ ਦੀ ਸੰਭਾਵਨਾ ਨੂੰ ਘੱਟ ਕਰ ਦੇਣ ਵਿਚ ਸਹਾਇਕ ਹੁੰਦੀ ਹੈ।

→ ਕੰਮ ਕਰਨ ਵਾਲੀ ਜਗ੍ਹਾ ‘ਤੇ ਪੈਦਾ ਹੋਣ ਵਾਲੇ ਖ਼ਤਰੇ ਕਈ ਤਰ੍ਹਾਂ ਦੇ ਹੁੰਦੇ ਹਨ ਭੌਤਿਕ ਖ਼ਤਰੇ, ਰਸਾਇਣਿਕ ਖ਼ਤਰੇ, ਮਸ਼ੀਨੀ ਖ਼ਤਰੇ, ਬਿਜਲਈ ਖ਼ਤਰੇ, ਜੈਵਿਕ ਖ਼ਤਰੇ, ਵਿਕਿਰਣਾਂ ਨਾਲ ਹੋਣ ਵਾਲੇ ਖ਼ਤਰੇ, ਮਨੋਵਿਗਿਆਨ ਖ਼ਤਰੇ ਆਦਿ। ਭੌਤਿਕ ਖ਼ਤਰੇ ਵਾਤਾਵਰਣ ਸਥਿਤੀਆਂ ਜਿਵੇਂ-ਪ੍ਰਕਾਸ਼, ਨਮੀ, ਹਵਾ, ਤਾਪਮਾਨ, ਧੁਨੀ ਸਤਰ ਅਤੇ ਨਿਲੰਬਿਤ ਪਦਾਰਥਾਂ ਨਾਲ ਸੰਬੰਧਿਤ ਹੁੰਦੇ ਹਨ।

PSEB 11th Class Environmental Education Notes Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

→ ਰਸਾਇਣਿਕ ਖ਼ਤਰਿਆਂ ਦਾ ਸੰਬੰਧ ਰਸਾਇਣਿਕ ਪਦਾਰਥਾਂ, ਵਿਸਫੋਟਕ ਪਦਾਰਥਾਂ, ਉੱਚ ਅਤਿਕਿਰਿਆ ਅਤੇ ਖੈ-ਕਾਰੀ ਰਸਾਇਣਾਂ ਦੇ ਉਪਯੋਗ ਅਤੇ ਸੰਯੋਜਨ ਨਾਲ ਹੁੰਦਾ ਹੈ। ਰਸਾਇਣਿਕ ਖ਼ਤਰਿਆਂ ਵਿਚ ਜ਼ਹਿਰ ਚੜ੍ਹਣਾ, ਸਾਹ ਸੰਬੰਧੀ ਅਨਿਯਮਿਤਤਾਵਾਂ, ਅਲਰਜੀ, ਅੱਗ ਵਿਸਫੋਟ ਆਦਿ ਪ੍ਰਮੁੱਖ ਹਨ।

→ ਅਸੁਰੱਖਿਅਤ ਮਸ਼ੀਨੀ ਸਥਿਤੀਆਂ ‘ਤੇ ਅਸੁਰੱਖਿਅਤ ਕਿਰਿਆਵਾਂ ਦੇ ਕਾਰਨ ਮਸ਼ੀਨੀ ਖ਼ਤਰੇ ਪੈਦਾ ਹੁੰਦੇ ਹਨ।

→ ਮਸ਼ੀਨੀ ਖ਼ਤਰਿਆਂ ਤੋਂ ਬਚਣ ਲਈ ਪੁਰਾਣੀਆਂ ਮਸ਼ੀਨਾਂ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ, ਅਤੇ ਅਪਰੈਨ, ਹੈੱਲਮਟ, ਐਨਕਾਂ ਆਦਿ ਦਾ ਪ੍ਰਯੋਗ ਕਰਨਾ ਚਾਹੀਦਾ ਹੈ।

→ ਬਿਜਲੀ ਖ਼ਤਰਿਆਂ ਵਿਚ ਸ਼ਾਟ ਸਰਕਟ, ਬਿਜਲੀ ਦੀ ਚੰਗਿਆੜੀ, ਢਿੱਲੇ ਜੋੜ, ਅਣਉੱਚਿਤ ਭੋ-ਸੰਪਰਕ ਤਾਰ, ਟਰਾਂਸਫਾਰਮਰ ਤੇ ਖੰਭੇ ਦਾ ਅਸੁਰੱਖਿਅਤ ਸਥਾਨ ਆਦਿ ਸ਼ਾਮਲ ਹਨ।

→ ਬਿਜਲੀ ਉਪਕਰਨਾਂ ਅਤੇ ਤਾਰਾਂ ਦੇ ਨਾਲ ਕੰਮ ਕਰਦੇ ਸਮੇਂ ਰਬੜ ਦੇ ਦਸਤਾਨੇ, ਪੈਂਟ ਅਤੇ ਬਿਜਲੀ ਰੋਧਕ ਉਪਕਰਨਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ।

→ ਜੈਵਿਕ ਖ਼ਤਰਿਆਂ ਨਾਲ ਜ਼ਿਆਦਾਤਰ ਹਸਪਤਾਲਾਂ, ਨਰਸਿੰਗ ਹੋਮਾਂ, ਚਕਿਤਸਾ ਨਿਧਾਨ ਸੂਚਕ ਪ੍ਰਯੋਗਸ਼ਾਲਾਵਾਂ, ਹੋਟਲਾਂ ਦੇ ਧੋਬੀਖਾਨੇ ਅਤੇ ਕੂੜਾ ਸੁੱਟਣ ਦੀਆਂ ਸੇਵਾਵਾਂ ਵਿਚ ਕੰਮ ਕਰਨ ਵਾਲੇ ਪ੍ਰਭਾਵਿਤ ਹੁੰਦੇ ਹਨ ।

→ ਜੈਵਿਕ ਖ਼ਤਰੇ ਹਸਪਤਾਲ ਅਤੇ ਚਕਿਤਸਾ ਪ੍ਰਯੋਗਸ਼ਾਲਾ ਵਿਚ ਉਤਪੰਨ ਜੈਵ ਫਾਲਤੂ ਵਸਤੂਆਂ ਜਿਸ ਤਰ੍ਹਾਂ ਸਰਿੰਜ, ਗੂੰ, ਪਲਾਸਟਿਕ, ਸੂਈਆਂ, ਪੱਟੀਆਂ, ਸਰੀਰ ਦ੍ਰਵ ਦੇ ਨਮੂਨੇ ਆਦਿ ਤੋਂ ਪੈਦਾ ਹੁੰਦੇ ਹਨ।

→ ਜੈਵਿਕ ਖ਼ਤਰਿਆਂ ਦੇ ਬਚਾਓ ਵਿਚ ਸੁਰੱਖਿਆ ਕੱਪੜਿਆਂ ਦੀ ਵਰਤੋਂ, ਫਾਲਤੂ ਪਦਾਰਥਾਂ ਨੂੰ ਦਬਾ ਦੇਣਾ, ਟੀਕਾਕਰਨ, ਖ਼ਤਰਨਾਕ ਜੈਵ-ਪਦਾਰਥ ਨੂੰ ਜਲਾਉਣਾ ਆਦਿ ਦੀਆਂ ਮਹੱਤਵਪੂਰਨ ਭੂਮਿਕਾਵਾਂ ਹਨ ।

→ ਵਿਕਿਰਣਾਂ ਕਾਰਨ ਪੈਦਾ ਹੋਣ ਵਾਲੇ ਸੰਭਾਵਿਤ ਖ਼ਤਰਿਆਂ ਤੋਂ ਪ੍ਰਮਾਣੂ ਊਰਜਾ ਯੰਤਰ, ਸ਼ੋਧ ਪ੍ਰਯੋਗਸ਼ਾਲਾਵਾਂ, ਹਥਿਆਰਾਂ ਦੇ ਕਾਰਖ਼ਾਨੇ, ਰੇਡੀਓ ਐਕਟਿਵ ਪ੍ਰਯੋਗਸ਼ਾਲਾਵਾਂ, ਹਸਪਤਾਲਾਂ ਆਦਿ ਦੇ ਕਰਮਚਾਰੀ ਜ਼ਿਆਦਾਤਰ ਪ੍ਰਭਾਵਿਤ ਹੁੰਦੇ ਹਨ।

→ ਵਿਕਿਰਣਾਂ ਦੇ ਕਾਰਨ ਸਰੀਰ ਦੇ ਭਾਗਾਂ ਦਾ ਕੈਂਸਰ, ਜੀਨ ਸੰਬੰਧੀ ਪਰਿਵਰਤਨ, ਜਨਮਜਾਤ ਰੋਗ, ਮਾਨਸਿਕ ਕਮੀ, ਪੀੜੀ ਦਰ ਪੀੜੀ ਹੋਣ ਵਾਲੀਆਂ ਬੀਮਾਰੀਆਂ ਹੋ ਸਕਦੀਆਂ ਹਨ।

→ ਤਣਾਅ (Stress) ਸਭ ਤੋਂ ਮੁੱਖ ਮਨੋਵਿਗਿਆਨਕ ਖ਼ਤਰਾ ਹੈ ਜਿਸ ਦੇ ਕਾਰਨ ਘਬਰਾਹਟ, ਉਤੇਜਨਾ, ਥਕਾਵਟ, ਚਿੜ-ਚਿੜਾਪਨ, ਅਸੰਤੁਲਿਤ ਵਿਵਹਾਰ ਆਦਿ ਵਧਦਾ ਹੈ।

→ ਕੰਮ ਦੀ ਸਹੀ ਵੰਡ ਨਾ ਕਰਨਾ, ਅਸੰਤੁਲਿਤ ਕਲਿਆਣ ਸੁਵਿਧਾਵਾਂ, ਕੰਮ ਕਰਨ ਲਈ ਅਸੁਰੱਖਿਅਤ ਵਾਤਾਵਰਣ, ਆਰਥਿਕ ਅਸੰਤੋਸ਼, ਸੰਗਠਨ ਦਾ ਖ਼ਰਾਬ ਪ੍ਰਬੰਧ, ਪਰਿਵਾਰ ਦੀਆਂ ਸਮੱਸਿਆਵਾਂ ਵੀ ਤਣਾਅ ਦਾ ਕਾਰਨ ਹਨ।

PSEB 11th Class Environmental Education Notes Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

→ ਤਣਾਅ ਨੂੰ ਦੂਰ ਕਰਨ ਲਈ ਕੰਮ ਕਰਦੇ ਸਮੇਂ ਸਹੀ ਵਾਤਾਵਰਣ, ਸਲਾਹਕਾਰ ਪ੍ਰਬੰਧਕ ਨੀਤੀ ਅਤੇ ਕਰਮਚਾਰੀ ਕਲਿਆਣ ਦੀਆਂ ਉੱਚਿਤ ਨੀਤੀਆਂ ਸਹਾਇਕ ਹਨ।

Leave a Comment