PSEB 11th Class Environmental Education Solutions Chapter 10 ਆਫ਼ਤਾਂ

Punjab State Board PSEB 11th Class Environmental Education Book Solutions Chapter 10 ਆਫ਼ਤਾਂ Textbook Exercise Questions and Answers.

PSEB Solutions for Class 11 Environmental Education Chapter 10 ਆਫ਼ਤਾਂ

Environmental Education Guide for Class 11 PSEB ਆਫ਼ਤਾਂ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਆਫ਼ਤ (Disaster) ਕਿਸ ਨੂੰ ਆਖਦੇ ਹਨ ?
ਉੱਤਰ-
ਆਫ਼ਤ (Disaster) ਇਕ ਅਣਇੱਛਤ ਤਰੀਕੇ ਨਾਲ ਹੋਣ ਵਾਲੀ ਘਟਨਾ ਹੈ, ਜਿਸ ਕਾਰਨ ਮਨੁੱਖੀ ਜੀਵਨ, ਪੌਦਿਆਂ, ਜੀਵ-ਜੰਤੂਆਂ ਤੇ ਸੰਪੱਤੀ ਦੀ ਹਾਨੀ ਹੁੰਦੀ ਹੈ। ਜਿਸ ਤਰ੍ਹਾਂ ਭੂਚਾਲ, ਹੜ੍ਹ, ਸੋਕਾ ਅਤੇ ਸਮੁੰਦਰੀ ਤੂਫ਼ਾਨ ਆਦਿ ।

ਪ੍ਰਸ਼ਨ 2.
ਆਫ਼ਤਾਂ ਦੀਆਂ ਕਿੰਨੀਆਂ ਕਿਸਮਾਂ ਹਨ ?
ਉੱਤਰ-
ਆਫ਼ਤਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ-ਕੁਦਰਤੀ ਆਫ਼ਤਾਂ ਅਤੇ ਮਨੁੱਖੀ ਆਫ਼ਤਾਂ।

ਪ੍ਰਸ਼ਨ 3.
ਭੂਚਾਲ ਕੇਂਦਰ (Seismic focus) ਕੀ ਹੁੰਦਾ ਹੈ ?
ਉੱਤਰ-
ਪ੍ਰਿਥਵੀ ਦੇ ਅੰਦਰ ਉਤਪੰਨ ਤਰੰਗਾਂ ਦੇ ਪੈਦਾ ਹੋਣ ਵਾਲੀ ਜਗ੍ਹਾ ਨੂੰ ਭੂਚਾਲ ਕੇਂਦਰ ਕਹਿੰਦੇ ਹਨ ।

ਪ੍ਰਸ਼ਨ 4.
ਭੂਚਾਲ ਦਾ ਐਪੀ ਸੈਂਟਰ (Epicentre) ਕੀ ਹੈ ?
ਉੱਤਰ-
ਪ੍ਰਿਥਵੀ ਦੀ ਸਤ੍ਹਾ ਤੇ ਉਹ ਬਿੰਦੂ, ਜੋ ਠੀਕ ਭੂਚਾਲ ਕੇਂਦਰ ਦੇ ਉੱਪਰ ਹੋਵੇ ਨੂੰ ਭੂਚਾਲ ਐਪੀਸੈਂਟਰ ਦੇ ਰੂਪ ਵਿਚ ਜਾਣਿਆ ਜਾਂਦਾ ਹੈ।

PSEB 11th Class Environmental Education Solutions Chapter 10 ਆਫ਼ਤਾਂ

ਪ੍ਰਸ਼ਨ 5.
ਭੂਚਾਲ (Earthquake) ਦੀ ਤੀਬਰਤਾ ਨੂੰ ਮਾਪਣ ਵਾਲੇ ਲਈ ਵਰਤੇ ਜਾਂਦੇ ਯੰਤਰ ਦਾ ਨਾਮ ਦੱਸੋ।
ਉੱਤਰ-
ਭੂਚਾਲ ਦੀ ਤੀਬਰਤਾ ਨੂੰ ਮਾਪਣ ਵਾਲੇ ਯੰਤਰ ਨੂੰ ਸੀਜ਼ਮੋਗਰਾਫ (Seismograph) ਕਿਹਾ ਜਾਂਦਾ ਹੈ, ਜਿਸਦੀ ਸੀਮਾ 0 ਤੋਂ 11 ਰਿਕਟਰ ਸਕੇਲ ਹੈ।

ਪ੍ਰਸ਼ਨ 6.
ਹੜਾਂ (Floods) ਦਾ ਮੁੱਖ ਕਾਰਨ ਕੀ ਹੈ ?
ਉੱਤਰ-
ਹੜ੍ਹ ਕਿਸੇ ਵਿਸ਼ੇਸ਼ ਖੇਤਰ ਵਿੱਚ ਵੱਧ ਵਰਖਾ ਨਾਲ ਆਉਂਦੇ ਹਨ। ਹੜ੍ਹ ਆਉਣ ਦੇ ਹੋਰ ਕਾਰਨਾਂ ਵਿਚ ਬੰਨ੍ਹ ਟੁੱਟਣਾ ਤੇ ਖੋਂ-ਖੋਰ ਨਾਲ ਨਦੀਆਂ ਦੇ ਰੁਕੇ ਹੋਏ ਪਾਣੀ ਦੇ ਅਨਿਯੰਤ ਦਬਾਅ ਨਾਲ ਵਗਣਾ ਆਦਿ ਸ਼ਾਮਿਲ ਹਨ।

ਪ੍ਰਸ਼ਨ 7.
ਸਾਲ ਦੀ ਕਿਹੜੀ ਰੁੱਤ ਦੌਰਾਨ ਜ਼ਿਆਦਾ ਹੜ੍ਹ ਆਉਂਦੇ ਹਨ ? ‘
ਉੱਤਰ-
ਵਰਖਾ ਦੇ ਮਾਨਸੂਨ ਮੌਸਮ ਵਿਚ ਵੱਧ ਤੋਂ ਵੱਧ ਹੜ੍ਹ ਆਉਂਦੇ ਹਨ।

ਪ੍ਰਸ਼ਨ 8.
ਇੱਕ ਚੱਕਰਵਾਤ (Cyclone) ਵਿੱਚ ਹਵਾ ਦੀ ਗਤੀ ਕਿੰਨੀ ਹੁੰਦੀ ਹੈ ?
ਉੱਤਰ-
ਚੱਕਰਵਾਤ ਵਿਚ ਹਵਾ ਦੀ ਗਤੀ 120 ਕਿ.ਮੀ. ਤੋਂ 250 ਕਿ.ਮੀ. ਪ੍ਰਤੀ ਘੰਟਾ ‘ ਹੁੰਦੀ ਹੈ ।

ਪ੍ਰਸ਼ਨ 9.
ਭੋਂ-ਖਿਸਕਣ (Landslide) ਕੀ ਹੁੰਦਾ ਹੈ ?
ਉੱਤਰ-
ਭੋਂ-ਖਿਸਕਣ, ਚੱਟਾਨਾਂ ਦੇ ਢੇਰ ਦਾ ਅਨਿਯੰਤਿਤ ਤਰੀਕੇ ਨਾਲ ਡਿੱਗਣਾ ਜਾਂ ਪਹਾੜੀ ਢਲਾਨਾਂ ਉੱਪਰ ਰਗੜ ਦੀਆਂ ਕਿਰਿਆਵਾਂ ਦੌਰਾਨ ਪ੍ਰਿਥਵੀ ਦੇ ਅੰਦਰ ਧਸਣ ਨੂੰ ਕਹਿੰਦੇ ਹਨ।

ਪ੍ਰਸ਼ਨ 10.
ਚੈਰਨੋਬਿਲ ਨਿਊਕਲੀਅਰ ਆਫ਼ਤ ਕਦੋਂ ਵਾਪਰੀ ਸੀ ?
ਉੱਤਰ-
ਚੈਰਨੋਬਿਲ ਨਿਊਕਲੀਆਰ ਆਫ਼ਤ 26 ਅਪਰੈਲ, 1986 ਨੂੰ ਸੋਵੀਅਤ ਯੂਨੀਅਨ ਦੇ ਪਰਮਾਣੂ ਕੇਂਦਰ ਤੇ ਵਾਪਰੀ ਸੀ।

PSEB 11th Class Environmental Education Solutions Chapter 10 ਆਫ਼ਤਾਂ

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਕੁਦਰਤੀ ਅਤੇ ਮਨੁੱਖੀ ਆਫ਼ਤਾਂ ਵਿੱਚ ਅੰਤਰ ਸਪੱਸ਼ਟ ਕਰੋ ।
ਉੱਤਰ-
ਕੁਦਰਤੀ ਆਫ਼ਤਾਂ (Natural Disasters)-ਆਫ਼ਤਾਂ ਵਿਨਾਸ਼ਕਾਰੀ ਦੁਰਘਟਨਾਵਾਂ, ਨਿਸ਼ਚਿਤ ਕੁਦਰਤੀ ਕਾਰਨਾਂ ਜਾਂ ਸ਼ਕਤੀਆਂ ਕਾਰਨ ਹੁੰਦੀਆਂ ਹਨ। ਇਨ੍ਹਾਂ ਵਿਚ ਭੂਚਾਲ, ਸੋਕਾ, ਜਵਾਲਾਮੁਖੀ ਵਿਸਫੋਟ, ਹੜ੍ਹ, ਸਮੁੰਦਰੀ ਤੂਫ਼ਾਨ ਅਤੇ ਭੋਂ-ਖਿਸਕਣ ਸ਼ਾਮਿਲ ਹਨ। ਮਨੁੱਖ ਦੁਆਰਾ ਰਚਿਤ ਆਫ਼ਤਾਂ (Man-made Disasters)-ਇਹ ਮਨੁੱਖੀ ਕਿਰਿਆਵਾਂ ਦੇ ਨਾਲ ਸੰਬੰਧਿਤ ਹੁੰਦੀਆਂ ਹਨ। ਇਸ ਵਿਚ ਪਰਮਾਣੂ ਦੁਰਘਟਨਾਵਾਂ, ਜ਼ਹਿਰੀਲੇ ਪਦਾਰਥਾਂ ਦਾ ਰਿਸਣਾ, ਅੱਗ ਲੱਗਣਾ, ਪੁਲਾਂ ਤੇ ਸੁਰੰਗਾਂ ਦਾ ਨਸ਼ਟ ਹੋਣਾ ਸ਼ਾਮਿਲ ਹੈ। ਇਸ ਪ੍ਰਕਾਰ ਦੀਆਂ ਦੁਰਘਟਨਾਵਾਂ ਦੀ ਭਵਿੱਖਵਾਣੀ ਨਹੀਂ ਕੀਤੀ ਜਾ ਸਕਦੀ।

ਪ੍ਰਸ਼ਨ 2.
ਚੱਕਰਵਾਤ (Cyclone) ਕੀ ਹੁੰਦਾ ਹੈ ?
ਉੱਤਰ-
ਚੱਕਰਵਾਤ ਘੱਟ ਦਬਾਅ ਵਾਲੀ ਸਥਿਤੀ ਹੈ, ਜੋ ਸਮੁੰਦਰ ਦੀ ਸਤ੍ਹਾ ਦੇ ਉੱਪਰ ਤਪਤ ਖੰਡੀ (Tropical) ਤੇ ਉਪ ਤਪਤ ਖੰਡੀ (Sub-tropical) ਖੇਤਰਾਂ ਵਿਚ ਬਣਦੀ ਹੈ। ਚੱਕਰਵਾਤ ਅਸਿੱਧੇ ਤੌਰ ਤੇ ਅੰਡਾਕਾਰ ਜਾਂ ਗੋਲਾਕਾਰ ਹੁੰਦਾ ਹੈ, ਇਸਦਾ ਵਿਆਸ 50 ਕਿਲੋਮੀਟਰ ਤੋਂ 300 ਕਿਲੋਮੀਟਰ ਤਕ ਹੁੰਦਾ ਹੈ। ਚੱਕਰਵਾਤ ਦੇ ਮੱਧ ਵਿਚ ਦਬਾਅ ਕਾਫੀ ਘੱਟ ਹੁੰਦਾ ਹੈ ਤੇ ਤੇਜ਼ ਹਵਾਵਾਂ, ਚੱਕਰਾਕਾਰ ਰੂਪ ਵਿਚ ਚਾਰੇ ਪਾਸੇ ਘੁੰਮਦੀਆਂ ਹਨ।

ਪ੍ਰਸ਼ਨ 3.
ਇਕ ਚੱਕਰਵਾਤ (Cyclone) ਦਾ ਪੂਰਵ-ਅਨੁਮਾਨ ਕਿਵੇਂ ਲਗਾਇਆ ਜਾ ਸਕਦਾ ਹੈ ?
ਉੱਤਰ-
ਮੌਸਮੀ ਸੰਵੇਦਨ ਉਪਹਿ ਦੁਆਰਾ ਚੱਕਰਵਾਤ ਦਾ ਪੂਰਵ ਅਨੁਮਾਨ ਲਗਾਇਆ ਜਾ ਸਕਦਾ ਹੈ।

ਪ੍ਰਸ਼ਨ 4.
ਜ਼ਮੀਨ ਦਾ ਮਾਰੂਥਲੀਕਰਨ (Desertilication) ਕਿਸ ਨੂੰ ਆਖਦੇ ਹਨ ?
ਉੱਤਰ-
ਜ਼ਿਆਦਾ ਸੋਕੇ ਦੀ ਸਥਿਤੀ ਦੇ ਕਾਰਨ, ਭੂਮੀ ਵਿਚ ਪਾਣੀ ਦੀ ਘਾਟ ਕਰਕੇ ਮਿੱਟੀ ਦੀ ਪੌਸ਼ਟਿਕਤਾ ਖ਼ਤਮ ਹੋਣ ਨਾਲ ਮਿੱਟੀ ਖੇਤੀ ਯੋਗ ਨਹੀਂ ਰਹਿੰਦੀ ਤੇ ਭੂਮੀ ਮਾਰੂਥਲ ਦਾ ਰੂਪ ਧਾਰਨ ਕਰ ਲੈਂਦੀ ਹੈ। ਇਸ ਨੂੰ ਮਾਰੂਥਲੀਕਰਨ ਕਹਿੰਦੇ ਹਨ ।

PSEB 11th Class Environmental Education Solutions Chapter 10 ਆਫ਼ਤਾਂ

ਪ੍ਰਸ਼ਨ 5.
ਖੋਂ-ਖਿਸਕਣ (Landslide) ਦੀ ਰੋਕਥਾਮ ਕਰਨ ਲਈ ਦੋ ਉਪਾਅ ਦੱਸੋ।
ਉੱਤਰ-
ਭੋਂ-ਖਿਸਕਣ ਦੀ ਰੋਕਥਾਮ ਲਈ ਉਪਾਅ ਹੇਠਾਂ ਲਿਖੇ ਹਨ

 • ਪਹਾੜਾਂ ਦੀਆਂ ਢਲਾਨਾਂ ‘ਤੇ ਪੌਦੇ ਉਗਾ ਕੇ ਮਿੱਟੀ ਦੀ ਸਤਹਿ ਨੂੰ ਸੰਘਣਿਤ ਕਰਕੇ ਭਾਂਖਿਸਕਣ ਘੱਟ ਕੀਤਾ ਜਾ ਸਕਦਾ ਹੈ।
 • ਸੜਕਾਂ ਦੇ ਕਿਨਾਰੇ ਅਤੇ ਨਦੀਆਂ ਦੇ ਪੁਲਾਂ ਦੇ ਨਿਰਮਾਣ ਦੇ ਨਾਲ-ਨਾਲ ਤਾਰਾਂ ਨਾਲ ਪੱਥਰਾਂ ਨੂੰ ਬੰਨ੍ਹਣਾ ਚਾਹੀਦਾ ਹੈ ।

ਪ੍ਰਸ਼ਨ 6.
ਦੋ ਪ੍ਰਮੁੱਖ ਮਨੁੱਖੀ ਆਫ਼ਤਾਂ (Man-made Disaster) ਦੇ ਨਾਮ ਲਿਖੋ ।
ਉੱਤਰ-
ਪਰਮਾਣੂ ਦੁਰਘਟਨਾਵਾਂ ਤੇ ਹਵਾਈ ਧਮਾਕੇ ਪ੍ਰਮੁੱਖ ਮਨੁੱਖੀ ਆਫ਼ਤਾਂ ਦੇ ਉਦਾਹਰਨ ਹਨ।

ਪ੍ਰਸ਼ਨ 7.
ਚੈਰਨੋਬਿਲ ਨਿਊਕਲੀਅਰ ਆਫ਼ਤ ਦੇ ਮੁੱਖ ਕਾਰਨ ਕਿਹੜੇ-ਕਿਹੜੇ ਸਨ ? .
ਉੱਤਰ-
ਚੈਰਨੋਬਿਲ ਨਿਊਕਲੀਅਰ ਆਫ਼ਤ ਚੈਰਨੋਬਿਲ ਦੇ ਪਰਮਾਣੂ ਸ਼ਕਤੀ ਕੇਂਦਰ ਵਿਚ 26 ਅਪਰੈਲ, 1986 ਨੂੰ ਵਾਪਰੀ। ਇਸਦੇ ਪ੍ਰਮੁੱਖ ਕਾਰਨ ਹੇਠਾਂ ਲਿਖੇ ਸਨ

 1. ਰਿਐਕਟਰ ਦੀ ਇਮਾਰਤ ਨੂੰ ਉੱਚ ਵਿਧੀ ਦੁਆਰਾ ਸੁਰੱਖਿਅਤ ਨਾ ਕੀਤਾ ਜਾਣਾ।
 2. ਯੰਤਰਾਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਵਿਚ ਤਕਨੀਕੀ ਗਿਆਨ ਦੀ ਘਾਟ।

ਪ੍ਰਸ਼ਨ 8.
ਰੇਡੀਏਸ਼ਨ ਨਾਲ ਹੋਣ ਵਾਲੇ ਹਾਨੀਕਾਰਕ ਪ੍ਰਭਾਵ ਲਿਖੋ।
ਉੱਤਰ-
ਰੇਡੀਏਸ਼ਨ ਨਾਲ ਹੋਣ ਵਾਲੇ ਹਾਨੀਕਾਰਕ ਪ੍ਰਭਾਵਾਂ ਵਿਚ ਚਮੜੀ ਦਾ ਜਲਣਾ, ਮੋਤੀਆਬਿੰਦ, ਪ੍ਰਜਣਨ ਸ਼ਕਤੀ ਵਿਚ ਕਮੀ, ਕੈਂਸਰ ਆਦਿ ਸ਼ਾਮਿਲ ਹਨ। ਇਸ ਕਾਰਨ ਜੀਨ ਸੰਬੰਧੀ ਪਰਿਵਰਤਨ ਵੀ ਹੋ ਸਕਦੇ ਹਨ, ਜੋ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲਦੇ ਹਨ ਜਿਸ ਨਾਲ ਜੀਵ ਦੀਆਂ ਸਮਾਨ ਗਤੀਵਿਧੀਆਂ ਵਿਚ ਵੀ ਪਰਿਵਰਤਨ ਹੋ ਸਕਦਾ ਹੈ।

ਪ੍ਰਸ਼ਨ 9.
ਸੋਕਾ (Famine) ਕੀ ਹੁੰਦਾ ਹੈ ?
ਉੱਤਰ-
ਕਿਸੇ ਖੇਤਰ ਵਿਚ ਪਾਣੀ ਦੀ ਘਾਟ ਕਾਰਨ ਭੂਮੀ ਦੇ ਸੁੱਕ ਜਾਣ ਨੂੰ, ਸੋਕਾ ਕਿਹਾ ਜਾਂਦਾ ਹੈ। ਸੋਕੇ ਕਾਰਨ ਭੂਮੀ ਬੰਜਰ ਹੁੰਦੀ ਹੈ, ਭੁੱਖਮਰੀ, ਬੇਰੁਜ਼ਗਾਰੀ, ਪਸ਼ੂਆਂ ਅਤੇ ਮਨੁੱਖਾਂ ਦੀ ਭੋਜਨ ਸੰਬੰਧੀ ਸਮੱਸਿਆਵਾਂ ਪੈਦਾ ਹੁੰਦੀਆਂ ਹਨ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਭੂਚਾਲ (Earthquake) ਕਿਵੇਂ ਪੈਦਾ ਹੁੰਦਾ ਹੈ ?
ਉੱਤਰ-
ਭੁਚਾਲ ਧਰਤੀ ਦੀ ਸਤਾ ਦੇ ਥੱਲੇ ਸਥਿਤ ਪਿਘਲੀਆਂ ਹੋਈਆਂ ਚੱਟਾਨਾਂ ਦੇ ਹਿੱਲਣ ਕਾਰਨ ਹੁੰਦਾ ਹੈ, ਜਿਸ ਨਾਲ ਪ੍ਰਿਥਵੀ ਦੀ ਬਾਹਰੀ ਸੜਾ ਦੇ ਭਾਗ ਅਨਿਯੰਤ੍ਰਿਤ ਰੂਪ ਵਿਚ ਫਿਸਲ ਕੇ ਇਕ-ਦੂਸਰੇ ਨੂੰ ਧੱਕਦੇ ਹੋਏ ਤੀਬਰ ਤਰੰਗਾਂ ਪੈਦਾ ਕਰਦੇ ਹਨ। ਇਸ ਨਾਲ ਪ੍ਰਿਥਵੀ ਹਿੱਲਣ ਲੱਗਦੀ ਹੈ ਤੇ ਭੂਚਾਲ ਪੈਦਾ ਹੁੰਦਾ ਹੈ।

ਪ੍ਰਸ਼ਨ 2.
ਸੋਕੇ (Drought/Famine) ਦਾ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਕਿਸੇ ਖੇਤਰ ਵਿਚ ਪਾਣੀ ਦੀ ਅਸਾਧਾਰਨ ਕਮੀ ਕਾਰਨ, ਭੂਮੀ ਦੇ ਸੁੱਕ ਜਾਣ ਨੂੰ ਸੋਕਾ ਕਿਹਾ ਜਾਂਦਾ ਹੈ । ਇਸ ਨਾਲ ਮਨੁੱਖ ਜਾਤੀ, ਪੌਦਿਆਂ ਤੇ ਜੰਤੂਆਂ ‘ਤੇ ਬਹੁਤ ਬੁਰੇ ਪ੍ਰਭਾਵ ਪੈਂਦੇ ਹਨ।
ਇਸਦੇ ਬੁਰੇ ਪ੍ਰਭਾਵ ਹੇਠਾਂ ਲਿਖੇ ਹਨ –

 • ਉਪਜਾਊ ਭੂਮੀ ਦਾ ਮਾਰੂਥਲ ਵਿਚ ਬਦਲਣਾ।
 • ਪਾਣੀ, ਭੋਜਨ ਅਤੇ ਚਾਰੇ ਦੀ ਗੰਭੀਰ ਕਮੀ ਨਾਲ ਪਸ਼ੂਆਂ ਤੇ ਮਨੁੱਖਾਂ ਦੀ ਮੌਤ।
 • ਮਿੱਟੀ ਦਾ ਖੁਰਨਾ, ਸਿਹਤ ਸੰਬੰਧੀ ਸਮੱਸਿਆਵਾਂ।
 • ਪੌਦਿਆਂ ਦਾ ਨਾ ਉੱਗਣਾ, ਭੁੱਖਮਰੀ ਫੈਲਣਾ।

ਪ੍ਰਸ਼ਨ 3.
ਸੋਕੇ ਨੂੰ ਟਾਲਣ ਅਤੇ ਕੰਟਰੋਲ ਕਰਨ ਲਈ ਕੀ ਕੀਤਾ ਜਾਣਾ ਚਾਹੀਦਾ ਹੈ ?
ਉੱਤਰ-
ਸੋਕੇ ਕਾਰਨ ਭੂਮੀ ਬੰਜਰ ਹੁੰਦੀ ਹੈ, ਭੁੱਖਮਰੀ, ਬੇਰੁਜ਼ਗਾਰੀ, ਪਸ਼ੂਆਂ ਅਤੇ ਮਨੁੱਖਾਂ ਦੀ ਮੌਤ ਸੰਬੰਧੀ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਇਨ੍ਹਾਂ ਸਭ ਨੂੰ ਰੋਕਣ ਲਈ ਹੇਠ ਲਿਖੇ ਉਪਾਅ ਕੀਤੇ ਜਾਣੇ ਚਾਹੀਦੇ ਹਨ –

 1. ਨਹਿਰੀ ਸਿੰਜਾਈ ਪ੍ਰਣਾਲੀ ਦੁਆਰਾ ਪਾਣੀ ਪ੍ਰਦਾਨ ਕਰਨਾ।
 2. ਸੰਕਟਕਾਲੀਨ ਸਥਿਤੀ ਵਿਚ ਪਾਣੀ ਭੰਡਾਰ ਦੇ ਸੋਮਿਆਂ ਦਾ ਨਿਰਮਾਣ ਕਰਨਾ।
 3. ਸੋਕਾ ਰੋਧਕ ਫ਼ਸਲਾਂ ਨੂੰ ਬੀਜਣਾ।
 4. ਖੇਤੀਬਾੜੀ ਵਿਧੀਆਂ ਵਿਚ ਸੁਧਾਰ ਕਰਨਾ।
 5. ਸੋਕਾ ਪ੍ਰਭਾਵਿਤ ਖੇਤਰਾਂ ਵਿਚ ਵੱਧ ਤੋਂ ਵੱਧ ਦਰੱਖ਼ਤ ਲਗਾਉਣਾ।

ਪ੍ਰਸ਼ਨ 4.
ਹੜ੍ਹ (Floods) ਮਨੁੱਖੀ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ ?
ਉੱਤਰ-
ਕਿਸੇ ਵੱਡੇ ਭੂਮੀ ਖੇਤਰ ਵਿਚ ਅਨੇਕਾਂ ਦਿਨਾਂ ਲਈ ਪਾਣੀ ਦੇ ਇਕੱਠੇ ਹੋ ਜਾਣ ਨੂੰ ਹੜ੍ਹ ਕਿਹਾ ਜਾਂਦਾ ਹੈ। ਇਹ ਮਨੁੱਖੀ ਜੀਵਨ ਅਤੇ ਸੰਪੱਤੀ ਨੂੰ ਨਸ਼ਟ ਅਤੇ ਬੇਕਾਰ ਕਰ ਦਿੰਦੀ ਹੈ। ਇਸ ਨਾਲ ਜਾਨਵਰਾਂ ਦੇ ਜੀਵਨ ਉੱਪਰ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ । ਹੜਾਂ ਨਾਲ ਹੋਣ ਵਾਲੇ ਬੁਰੇ ਪ੍ਰਭਾਵ ਹੇਠ ਲਿਖੇ ਹਨ –

 • ਜਾਨਵਰਾਂ ਲਈ ਚਾਰੇ ਦੀ ਕਮੀ ਹੋਣਾ।
 • ਜੰਗਲੀ ਜਾਨਵਰਾਂ ਦੇ ਕੁਦਰਤੀ ਨਿਵਾਸਾਂ ਦਾ ਨਸ਼ਟ ਹੋਣਾ |
 • ਅਨੇਕ ਜਾਨਵਰਾਂ ਦੀ ਮੌਤ।

PSEB 11th Class Environmental Education Solutions Chapter 10 ਆਫ਼ਤਾਂ

ਪ੍ਰਸ਼ਨ 5.
ਚੱਕਰਵਾਤ (Cyclones) ਮਨੁੱਖੀ ਜੀਵਨ ਨੂੰ ਕਿਵੇਂ ਨੁਕਸਾਨ ਪਹੁੰਚਾਉਂਦੇ ਹਨ ?
ਉੱਤਰ-
ਉਹਨਾਂ ਘੱਟ ਦਬਾਅ ਵਾਲੀ ਸਥਿਤੀਆਂ ਵਿਚ ਜਦੋਂ ਤੇਜ਼ ਹਵਾਵਾਂ ਚੱਕਰ ਦੇ ਰੂਪ ਵਿਚ ਘੁੰਮਦੀਆਂ ਹਨ, ਨੂੰ ਚੱਕਰਵਾਤ ਕਿਹਾ ਜਾਂਦਾ ਹੈ। ਚੱਕਰਵਾਤਾਂ ਕਾਰਨ ਮਨੁੱਖੀ ਜੀਵਨ ਅਸਤ ਵਿਅਸਤ ਹੋ ਜਾਂਦਾ ਹੈ। ਤੇਜ਼ ਹਵਾਵਾਂ ਕਾਰਨ ਘਰਾਂ ਦੀਆਂ ਛੱਤਾਂ ਉੱਡ ਜਾਂਦੀਆਂ ਹਨ ਤੇ ਅਨੇਕਾਂ ਛੂਤ ਦੀਆਂ ਬਿਮਾਰੀਆਂ ਫੈਲਣ ਨਾਲ ਮਨੁੱਖੀ ਜੀਵਨ ਨੂੰ ਨੁਕਸਾਨ ਹੁੰਦਾ ਹੈ। ਤੇਜ਼ ਹਵਾਵਾਂ ਅਤੇ ਵਰਖਾ ਕਾਰਨ ਹੜ ਵਰਗੀ ਸਥਿਤੀ ਪੈਦਾ ਹੁੰਦੀ ਹੈ, ਜਿਸ ਨਾਲ ਅਨੇਕਾਂ ਮਨੁੱਖਾਂ ਦੀ ਮੌਤ ਹੋ ਜਾਂਦੀ ਹੈ। ਇਸਦਾ ਉਦਾਹਰਨ 1999 ਵਿਚ ਉੜੀਸਾ ਵਿਚ ਆਏ ਚੱਕਰਵਾਤ ਦਾ ਹੈ, ਜਿਸ ਕਾਰਨ ਸੰਪੱਤੀ ਦੀ ਹਾਨੀ ਹੋਣ ਦੇ ਨਾਲ-ਨਾਲ 10000 ਤੋਂ ਵੀ ਵੱਧ ਲੋਕਾਂ ਦੀ ਮੌਤ ਹੋ ਗਈ ਸੀ।

ਪ੍ਰਸ਼ਨ 6.
ਭੋਂ-ਖਿਸਕਣ (Landslide) ਦੇ ਕੀ-ਕੀ ਕਾਰਨ ਹਨ ?
ਉੱਤਰ-
ਭੋਂ-ਖਿਸਕਣ ਤੋਂ ਭਾਵ, ਭੂਮੀ ਦੀ ਉੱਪਰਲੀ ਪਰਤ ਦੇ ਖਿਸਕਣ ਤੋਂ ਹੈ। ਇਹ ਵੱਖ-ਵੱਖ ਕਾਰਨਾਂ ਨਾਲ ਹੁੰਦਾ ਹੈ। ਇਹਨਾਂ ਵਿਚੋਂ ਕੁੱਝ ਕਾਰਨ ਹੇਠ ਲਿਖੇ ਹਨ –

 • ਜ਼ਿਆਦਾ ਵਰਖਾ ਹੋਣਾ ਜਾਂ ਬਰਫ਼ ਦਾ ਪਿਘਲਣਾ।
 • ਨਿਰੰਤਰ ਵਹਿੰਦਾ ਹੋਇਆ ਪਾਣੀ, ਜਿਸ ਨਾਲ ਭੂਮੀ ਦੀ ਉੱਪਰਲੀ ਪਰਤ ਨਰਮ ਹੋ ਜਾਂਦੀ ਹੈ।
 • ਚੱਟਾਨਾਂ ਵਿਚ ਵਿਸਫੋਟ ਕਰਨਾ।
 • ਸੜਕਾਂ ਚੌੜੀਆਂ ਕਰਨ ਲਈ ਚੱਟਣ ਨੂੰ ਕੱਟਣਾ।
 • ਜੰਗਲਾਂ ਨੂੰ ਕੱਟਣਾ।

(ਸ) ਵੱਡੇ ਪੁੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭੂਚਾਲ ਦੇ ਕਾਰਨ, ਪ੍ਰਭਾਵਾਂ ਅਤੇ ਬਚਾਉ ਕਾਰਜਾਂ ਬਾਰੇ ਲਿਖੋ।
ਉੱਤਰ-
ਭੂਚਾਲ (Earthquake) ਦਾ ਅਰਥ ਹੈ ਕਿ ਪ੍ਰਿਥਵੀ ਦੀ ਬਾਹਰੀ ਸਤ੍ਹਾ ਦਾ ਅਨਿਯੰਤਿਤ ਤੀਬਰਤਾ ਨਾਲ ਕੰਪਨ ਕਰਨਾ। ਇਸਦੇ ਕਾਰਨ ਬਹੁਤ ਨੁਕਸਾਨ ਹੁੰਦਾ ਹੈ। ਭੂਚਾਲ ਦੇ ਕਾਰਨ (Causes of Earthquake) -ਪ੍ਰਿਥਵੀ ਦੇ ਥੱਲੇ ਪਿਘਲੀਆਂ ਹੋਈਆਂ ਚੱਟਾਨਾਂ ਦੇ ਹਿੱਲਣ ਨਾਲ ਜਦੋਂ ਪ੍ਰਿਥਵੀ ਦੀ ਬਾਹਰੀ ਸੜਾ/ਪੇਪੜੀ (Crest) ਦੇ ਭਾਗ ਅਨਿਯੰਤ੍ਰਿਤ ਤਰੀਕੇ ਨਾਲ ਫਿਸਲ ਕੇ ਇਕ-ਦੂਸਰੇ ਨੂੰ ਧੱਕਦੇ ਹੋਏ ਤੀਬਰ ਕੰਪਨ ਤਰੰਗਾਂ ਪੈਦਾ ਕਰਦੇ ਹਨ, ਜਿਸ ਨਾਲ ਪ੍ਰਿਥਵੀ ਵਿਚ ਤੀਬਰ ਕੰਪਨ ਹੋਣ ਲੱਗਦੀ ਹੈ ਤੇ ਭੂਚਾਲ ਪੈਦਾ ਹੁੰਦਾ ਹੈ।

ਭੂਚਾਲ ਦੇ ਪ੍ਰਭਾਵ (Effects of Earthquake) -ਭੂਚਾਲ ਇਕ ਪ੍ਰਾਕ੍ਰਿਤਕ ਆਫ਼ਤ ਹੈ, ਜੋ ਬਹੁਤ ਜ਼ਿਆਦਾ ਵਿਨਾਸ਼ਕਾਰੀ ਹੁੰਦੀ ਹੈ। ਇਸ ਨਾਲ ਜਨ-ਜੀਵਨ ਬਹੁਤ ਪ੍ਰਭਾਵਿਤ ਹੁੰਦਾ ਹੈ, ਜਿਸ ਤਰ੍ਹਾਂ –

 • ਵੱਡੀਆਂ-ਵੱਡੀਆਂ ਇਮਾਰਤਾਂ, ਮਿੱਟੀ ਤੇ ਇੱਟਾਂ ਨਾਲ ਬਣੇ ਘਰਾਂ ਦਾ ਢਹਿ ਜਾਣਾ।
 • ਰੇਲਵੇ ਲਾਈਨਾਂ ਦਾ ਟੇਢਾ ਹੋਣਾ।
 • ਅੱਗ ਲੱਗਣਾ।
 • ਭੂਮੀਗਤ ਪਾਣੀ ਵਿਤਰਣ ਪ੍ਰਣਾਲੀ ਦੀ ਹਾਨੀ ਹੋਣਾ।
 • ਪਹਾੜੀ ਖੇਤਰਾਂ ਵਿਚ ਭੋਂ-ਖਿਸਕਣ ਹੋਣਾ।
 • ਸੁਨਾਮੀ ਲਹਿਰਾਂ ਦਾ ਪੈਦਾ ਹੋਣਾ।

ਭੂਚਾਲ ਕੰਟਰੋਲ (Earthquake Control)- ਭੂਚਾਲ ਕੰਟਰੋਲ, ਮਨੁੱਖ ਦੀ ਸਮਝ ਤੋਂ ਪਰਾਂ ਹੈ। ਪਰੰਤੁ ਇਸ ਨਾਲ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ। ਭੁਚਾਲ ਦੇ ਦੌਰਾਨ ਮਨੁੱਖਾਂ ਦੁਆਰਾ ਬਣਾਈਆਂ ਗਈਆਂ ਇਮਾਰਤਾਂ ਨੂੰ ਬਚਾਉਣ ਲਈ ਭੂਚਾਲ ਰੋਧੀ ਨਿਰਮਾਣ ਸਾਧਨਾਂ ਨੂੰ ਅਪਣਾ ਕੇ, ਇਸ ਤੋਂ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਉੱਨਤ ਸੰਚਾਰ ਸੁਵਿਧਾਵਾਂ, ਬਚਾਉ ਕਾਰਜਾਂ ਨਾਲ ਭੂਚਾਲ ਤੋਂ ਬਚਣ ਦਾ ਢੰਗ ਲੱਭਿਆ ਜਾ ਸਕਦਾ ਹੈ। ਸਮਦਾਇ ਦੀ ਭਾਗੀਦਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਦੀ ਸਹਾਇਤਾ ਨਾਲ, ਭੁਚਾਲ ਰੋਧੀ ਕਾਰਜਾਂ ਨਾਲ ਵੀ ਭੂਚਾਲ ਤੋਂ ਹੋਣ ਵਾਲੀ ਹਾਨੀ ਤੋਂ ਬਚਿਆ ਜਾ ਸਕਦਾ ਹੈ ਜਾਨੀ ਨੁਕਸਾਨ ਤੋਂ ਬਚਣ ਲਈ ਲੱਕੜੀ ਦੇ ਮਕਾਨ ਬਣਾਏ ਜਾਣ ਜਿਵੇਂ ਕਿ ਜਾਪਾਨ ਵਿਚ ਹੈ ।

ਪ੍ਰਸ਼ਨ 2.
ਇੱਕ ਕੁਦਰਤੀ ਆਫ਼ਤ ਵਜੋਂ ਹੜ੍ਹ ਦੀ ਚਰਚਾ ਕਰੋ।
ਉੱਤਰ-
ਹੜ੍ਹ (Flood) ਤੋਂ ਭਾਵ ਹੈ ਕਿ ਵੱਡੇ ਭੂਮੀ ਖੇਤਰ ਦਾ ਅਨੇਕ ਦਿਨਾਂ ਲਈ ਪਾਣੀ ਨਾਲ ਘਿਰ ਜਾਣਾ। ਇਹ ਸਭ ਤੋਂ ਅਧਿਕ ਪ੍ਰਾਚੀਨ ਸੰਕਟ ਹਨ, ਜੋ ਮਨੁੱਖੀ ਜੀਵਨ ਅਤੇ ਸੰਪੱਤੀ ਨੂੰ ਨਸ਼ਟ ਕਰ ਦਿੰਦੀ ਹੈ।

ਹੜਾਂ ਦੇ ਕਾਰਨ (Causes of Floods) –

 • ਹੜਾਂ ਦੇ ਆਉਣ ਦਾ ਮੁੱਖ ਕਾਰਨ ਕਿਸੇ ਖੇਤਰ ਵਿਚ ਲੋੜ ਤੋਂ ਵੱਧ ਵਰਖਾ ਹੋਣਾ ਹੈ ।
 • ਬੰਨ੍ਹ ਟੁੱਟਣਾ, ਭੋਂ-ਖਿਸਕਣ ਦੁਆਰਾ ਨਦੀ ਦੇ ਰੁਕੇ ਹੋਏ ਪਾਣੀ ਦਾ ਅਨਿਯੰਤ੍ਰਿਤ ਰੂਪ ਵਿਚ ਛੱਡੇ ਜਾਣਾ।
 • ਭੂਚਾਲ ਨਾਲ ਸਮੁੰਦਰੀ ਪਾਣੀ ਦਾ ਉੱਠਣਾ ।
 • ਪਹਾੜੀ ਖੇਤਰਾਂ ਵਿਚ ਬੱਦਲ ਫਟਣ ਨਾਲ।
 • ਅਣਇੱਛਿਤ ਭੋਂ-ਉਪਯੋਗ ਦੇ ਢਾਂਚੇ ਵਿਚ ਪਰਿਵਰਤਨ।
 • ਪੁੱਲਾਂ ਦਾ ਨਿਰਮਾਣ, ਖੇਤੀਬਾੜੀ ਅਭਿਆਸ।

ਹੜਾਂ ਦੇ ਪ੍ਰਭਾਵ (Effects of Floods) -ਹੜ੍ਹਾਂ ਕਾਰਨ ਜੀਵਨ ਅਤੇ ਸੰਪੱਤੀ ਨੂੰ ਬਹੁਤ ਨੁਕਸਾਨ ਪੁੱਜਦਾ ਹੈ। ਇਸਦੇ ਬਹੁਤ ਸਾਰੇ ਬੁਰੇ ਪ੍ਰਭਾਵ ਹਨ ; ਜਿਸ ਤਰ੍ਹਾਂ

 • ਲੋਕਾਂ ਦਾ ਬੇਘਰ ਹੋਣਾ
 • ਟੈਲੀਫੋਨ ਸੇਵਾਵਾਂ, ਬਿਜਲੀ ਪ੍ਰਣਾਲੀ, ਪਾਣੀ ਪ੍ਰਣਾਲੀ ਤੇ ਪਰਿਵਾਹਨ ਸੇਵਾਵਾਂ ਆਦਿ ਵਿਚ ਰੁਕਾਵਟ ਪੈਦਾ ਹੋਣਾ।
 • ਵਿਭਿੰਨ ਜੰਗਲੀ ਜਾਨਵਰਾਂ ਦੇ ਨਿਵਾਸ ਸਥਾਨਾਂ ਦੇ ਨਸ਼ਟ ਹੋਣ ਨਾਲ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ।
 • ਮਿੱਟੀ ਦੀ ਉੱਪਰਲੀ ਤਹਿ ਦਾ ਖੁਰਨਾ।
 • ਛੂਤ ਦੀਆਂ ਬਿਮਾਰੀਆਂ ਦਾ ਫੈਲਣਾ।
 • ਖੇਤੀ ਯੋਗ ਜ਼ਮੀਨ ਦੀ ਹਾਨੀ, ਜਿਸ ਕਾਰਨ ਖੇਤੀ ਉਪਜ ਵਿਚ ਕਮੀ ਆ ਜਾਂਦੀ ਹੈ ।

ਹੜ੍ਹਾਂ ਦਾ ਕੰਟਰੋਲ (Control of Floods) – ਮੌਸਮ ਵਿਗਿਆਨ ਵਿਭਾਗ ਦੁਆਰਾ, ਮੌਸਮ ਦੀ ਭਵਿੱਖਬਾਣੀ ਕਰਕੇ ਇਸ ਸੰਕਟ ਬਾਰੇ ਲੋਕਾਂ ਨੂੰ ਪਹਿਲਾਂ ਤੋਂ ਜਾਣਕਾਰੀ ਦੇ ਕੇ ਇਸ ਤੋਂ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ।

 • ਜੰਗਲ ਲਗਾ ਕੇ।
 • ਪਾਣੀ ਰੋਕ ਕੇ ਬੰਨ੍ਹ ਬਣਾ ਕੇ ਵੀ ਹੜ੍ਹ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

ਪ੍ਰਸ਼ਨ 3.
ਮਨੁੱਖ ਦੁਆਰਾ ਰਚਿਤ ਆਫ਼ਤਾਂ (Man-made Disasters) ਦੀਆਂ ਮੁੱਖ ਕਿਸਮਾਂ ਦਾ ਵਰਣਨ ਕਰੋ।
ਉੱਤਰ-
ਮਨੁੱਖ ਦੁਆਰਾ ਪੈਦਾ ਕੀਤੀਆਂ ਜਾਂਦੀਆਂ ਆਫ਼ਤਾਂ ਨੂੰ ਮਨੁੱਖ ਦੁਆਰਾ ਰਚਿਤ (Man made) ਆਫ਼ਤਾਂ ਆਖਦੇ ਹਨ । ਇਹਨਾਂ ਆਫ਼ਤਾਂ ਵਿੱਚ ਨਾਭਿਕ ਦੁਰਘਟਨਾਵਾਂ, ਵਿਸ਼ੈਲੇ ਪਦਾਰਥਾਂ ਦੀ ਉਤਪੱਤੀ ਅਤੇ ਨਿਕਾਸੀ, ਅੱਗਾਂ ਲੱਗਣੀਆਂ, ਹਵਾਈ ਜਹਾਜ਼ਾਂ ਦੀਆਂ) ਦੁਰਘਟਨਾਵਾਂ ਆਦਿ ਮਨੁੱਖ ਦੁਆਰਾ ਰਚਿਤ ਦੁਰਘਟਨਾਵਾਂ ਦੇ ਕੁਝ ਮੁੱਖ ਉਦਾਹਰਨ ਹਨ |

ਆਫ਼ਤਾਂ ਦੋ ਪ੍ਰਕਾਰ ਦੀਆਂ ਹਨ –

 1. ਤਕਨੀਕੀ ਆਫ਼ਤਾਂ (Technological Disasters)-ਇਨ੍ਹਾਂ ਆਫ਼ਤਾਂ ਦਾ ਮੁੱਖ ਕਾਰਨ ਕੰਮ ਕਰਨ ਵਾਲਿਆਂ ਦੀ ਟੇਨਿੰਗ ਦਾ ਠੀਕ ਨਾ ਹੋਣਾ ਅਤੇ ਤਕਨੀਕੀ ਖ਼ਰਾਬੀਆਂ ਆਦਿ ।
 2. ਉਦਯੋਗਿਕ ਆਫ਼ਤਾਂ (Industrial Disasters)-ਇਨ੍ਹਾਂ ਆਫ਼ਤਾਂ ਦਾ ਮੁੱਖ ਕਾਰਨ ਮਸ਼ੀਨਾਂ ਵਿਚ ਨੁਕਸ ਤੇ ਮਸ਼ੀਨਾਂ ਦੇ ਲਗਾਉਣ ਵਿਚ ਵਰਤੀ ਗਈ ਲਾਪਰਵਾਹੀ ਅਤੇ ਖ਼ਤਰਨਾਕ ਪਦਾਰਥਾਂ ਦਾ ਠੀਕ ਤਰ੍ਹਾਂ ਨਾਲ ਨਾ ਕੀਤਾ ਜਾਣ ਵਾਲਾ ਨਿਪਟਾਰਾ ਆਦਿ । ਇਨ੍ਹਾਂ ਆਫਤਾਂ ਦੇ ਮੁੱਖ ਪ੍ਰਭਾਵ ਉਸ ਸਮੇਂ ਪੈਂਦੇ ਹਨ, ਜਦੋਂ ਬਚਾਅ ਦੇ ਉਪਾਅ ਠੀਕ ਤਰ੍ਹਾਂ ਨਾਲ ਨਾ ਕੀਤੇ ਗਏ ਹੋਣ ਅਤੇ ਕਾਮਿਆਂ ਵਿਚ ਇਸ ਸੰਬੰਧੀ ਜਾਗਰੂਕਤਾ ਦੀ ਘਾਟ ਹੋਵੇ ।

ਮਨੁੱਖ ਦੁਆਰਾ ਰਚਿਤ ਆਫ਼ਤਾਂ ਦੇ ਪ੍ਰਭਾਵ (Effects of man made Disasters)-  ਮਨੁੱਖ ਦੁਆਰਾ ਰਚਿਤ ਆਫ਼ਤਾਂ ਮਨੁੱਖੀ ਜੀਵਨ ਸ਼ੈਲੀ ਅਤੇ ਵਾਤਾਵਰਨ ਵਿਚ ਤਬਦੀਲੀਆਂ ਪੈਦਾ ਕਰਦੀਆਂ ਹਨ, ਜਿਵੇਂ ਕਿ :

 • ਵਿਕੀਰਣਾਂ ਦੇ ਪੈਣ ਵਾਲੇ ਦੁਸ਼ਟ ਪ੍ਰਭਾਵਾਂ ਦੇ ਕਾਰਨ ਮਨੁੱਖਾਂ ਦੀ ਚਮੜੀ ਦਾ ਕੈਂਸਰ, ਚਿੱਟਾ ਮੋਤੀਆ, ਬੇ-ਪੈਦਗੀ ਅਤੇ ਸਰੀਰ ਦੇ ਅੰਗਾਂ ਦਾ ਕੈਂਸਰ ਹੋ ਸਕਦਾ ਹੈ ।
 • ਜਣਨਿਕ ਪਦਾਰਥ (Genetic Material) ਵਿਚ ਉਤ ਪਰਿਵਰਤਨ (Mutation) ਹੋ ਸਕਦੇ ਹਨ ।
 • ਵਿਸ਼ੈਲੇ ਰਸਾਇਣਾਂ ਦੇ ਸੰਪਰਕ ਨਾਲ ਅੰਨਾਪਨ (Blindness), ਬੋਲਾਪਨ ਅਤੇ ਨਾੜੀ ਪ੍ਰਣਾਲੀ ਵਿਚ ਵਿਗਾੜ ਪੈਦਾ ਹੋ ਸਕਦਾ ਹੈ । ਜਿਗਰ ਅਤੇ ਗੁਰਦਿਆਂ ਦੇ ਕੰਮ ਕਰਨ ਵਿੱਚ ਤਬਦੀਲੀ ਪੈਦਾ ਹੋ ਸਕਦੀ ਹੈ ।

ਮਨੁੱਖ ਦੁਆਰਾ ਰਚਿਤ ਆਫ਼ਤਾਂ ਦਾ ਕੰਟਰੋਲ (Control) –

 1. ਬਚਾਅ ਦੇ ਢੁੱਕਵੇਂ ਉਪਾਅ ਅਪਣਾਅ ਕੇ ।
 2. ਨਿਉਕਲੀ ਪਲਾਟਾਂ ਵਿਚ ਬਚਾਅ ਦੇ ਸੁਚੱਜੇ ਢੰਗ-ਤਰੀਕੇ ਅਪਣਾਅ ਕੇ । ਤਾਂ ਜੋ ਨਿਊਕਲੀ ਪਲਾਂਟਾਂ ਵਿਚ ਹਾਦਸਾ ਹੋਣ ਦੀ ਸ਼ਕਲ ਵਿਚ ਕਾਮਿਆਂ ਨੂੰ ਬਚਾਇਆ ਜਾ ਸਕੇ ।
 3. ਕਾਰੀਗਰਾਂ ਆਦਿ ਨੂੰ ਢੁੱਕਵੀਂ ਨਿੰਗ ਦਿੱਤੀ ਜਾਣੀ ਚਾਹੀਦੀ ਹੈ ।
 4. ਠੀਕ ਡਿਜ਼ਾਈਨ ਵਾਲੀਆਂ ਮਸ਼ੀਨਾਂ ਲਗਾਉਣੀਆਂ ਆਦਿ ।

ਭੂਚਾਲ ਦੇ ਪ੍ਰਭਾਵ ਘਟਾਉਣਾ (Reducing Effects of Earthquake) -ਭੂਚਾਲ ਕੰਟਰੋਲ, ਮਨੁੱਖੀ ਸਮਝ ਤੋਂ ਪਰੇ ਹਨ। ਪਰੰਤੁ ਇਸ ਨਾਲ ਹੋਣ ਵਾਲੀ ਹਾਨੀ ਨੂੰ ਘੱਟ ਕੀਤਾ ਜਾ ਸਕਦਾ ਹੈ । ਭੁਚਾਲ ਦੇ ਦੌਰਾਨ ਮਨੁੱਖੀ ਨਿਰਮਾਣ ਇਮਾਰਤਾਂ ਨੂੰ ਬਚਾਉਣ ਲਈ ਭੁਚਾਲ ਯੰਤਰਾਂ ਦਾ ਉਪਯੋਗ ਕਰਕੇ ਇਸਦੇ ਨਾਲ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ। ਉੱਨਤ ਸੰਚਾਰ ਸੁਵਿਧਾਵਾਂ ਬਚਾਅ ਕਾਰਜਾਂ ਅਤੇ ਨਿਸ਼ਚਿਤ ਨਿਯੋਜਨ ਦੁਆਰਾ ਭੂਚਾਲ ਤੋਂ ਬਚਿਆ ਜਾ ਸਕਦਾ ਹੈ।ਸਮੁਦਾਇ ਦੀ ਭਾਗੀਦਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਦੀ ਸਹਾਇਤਾ ਨਾਲ ਭੂਚਾਲ ਰੋਧੀ ਕਾਰਜਕ੍ਰਮ ਕਰਾਉਣ ਨਾਲ ਵੀ ਭੁਚਾਲ ਨਾਲ ਹੋਣ ਵਾਲੀਆਂ ਹਾਨੀਆਂ ਤੋਂ ਬਚਣ ਦੇ ਉਪਾਅ ਕੀਤੇ ਜਾ ਸਕਦੇ ਹਨ।

ਸੋਕੇ ਦੇ ਪ੍ਰਭਾਵ ਘਟਾਉਣਾ (Reducing Effects of Famines)- ਇਸ ਲਈ ਹੇਠ ਲਿਖੇ ਉਪਾਅ ਕੀਤੇ ਜਾ ਸਕਦੇ ਹਨ –

 • ਨਹਿਰੀ ਸਿੰਚਾਈ ਪ੍ਰਣਾਲੀ ਦੁਆਰਾ ਪਾਣੀ ਪ੍ਰਦਾਨ ਕਰਨਾ।
 • ਸੰਕਟਕਾਲੀਨ ਹਾਲਤਾਂ ਲਈ ਪਾਣੀ ਭੰਡਾਰ ਸੋਤਾਂ ਨੂੰ ਇਕੱਠਾ ਕਰਨਾ।
 • ਸੋਕਾ ਰੋਧਕ ਫ਼ਸਲਾਂ ਬੀਜਣਾ ਤੇ ਖੇਤੀਬਾੜੀ ਵਿਧੀਆਂ ਵਿਚ ਸੁਧਾਰ ਕਰਨਾ।
 • ਸੋਕਾ ਸੰਭਾਵਿਤ ਖੇਤਰਾਂ ਵਿਚ ਵੱਧ ਤੋਂ ਵੱਧ ਦਰੱਖ਼ਤ ਲਗਾਉਣਾ।

ਹੜ੍ਹਾਂ ਦੇ ਪ੍ਰਭਾਵ ਘਟਾਉਣਾ (Reducing Effects of Floods) -ਹੇਠ ਲਿਖੇ ਤਰੀਕਿਆਂ ਨਾਲ ਹੜਾਂ ਦੇ ਪ੍ਰਭਾਵਾਂ ਨੂੰ ਘੱਟ ਕਰਨ ਦੇ ਯਤਨ ਕੀਤੇ ਜਾ ਸਕਦੇ ਹਨ

 1. ਰੁੱਖ ਲਗਾ ਕੇ, ਬੰਨ ਬਣਾ ਕੇ ਤੇ ਪਾਣੀ ਸੋਮਿਆਂ ਵਿਚ ਪਾਣੀ ਇਕੱਠਾ ਕਰਕੇ।
 2. ਮੌਸਮ ਵਿਗਿਆਨ ਵਿਭਾਗ ਦੁਆਰਾ ਮੌਸਮ ਦੀ ਭਵਿੱਖਬਾਣੀ ਕਰਕੇ। .
 3. ਨਰਮ ਭੂਮੀ ਦਾ ਪੁਨਰ ਸੰਹਿਤ ਕਰਨ ਨਾਲ ਵੀ ਉੱਚਿਤ ਭੂਮਿਕਾ ਕਾਰਗਰ ਸਿੱਧ ਹੋ ਸਕਦੀ ਹੈ।

PSEB 11th Class Environmental Education Solutions Chapter 10 ਆਫ਼ਤਾਂ

ਖਿਸਕਣ ਦੇ ਪ੍ਰਭਾਵਾਂ ਨੂੰ ਘਟਾਉਣਾ (Reducing Effects of Landslides) -ਤੋਂਖਿਸਕਣ ਨੂੰ ਹੇਠ ਲਿਖੇ ਤਰੀਕਿਆਂ ਨਾਲ ਘੱਟ ਕਰਨ ਦੇ ਯਤਨ ਕੀਤੇ ਜਾ ਸਕਦੇ ਹਨ –

 • ਪਹਾੜਾਂ ਦੀਆਂ ਢਲਾਨਾਂ ਤੇ ਦਰੱਖ਼ਤਾਂ ਨੂੰ ਲਗਾ ਕੇ।
 • ਉੱਚਿਤ ਸੁਰੱਖਿਆ ਪ੍ਰਬੰਧ ਦੁਆਰਾ।
 • ਵਰਖਾ ਦੇ ਮੌਸਮ ਵਿਚ ਪਾਣੀ ਦਾ ਉੱਚਿਤ ਨਿਕਾਸ ਕਰਨਾ।
 • ਸੜਕਾਂ ਬਣਾਉਣ ਲਈ, ਚੱਟਾਨਾਂ ਵਿਚ ਵਿਸਫੋਟ ਕਰਨ ਲਈ ਵਿਸਫੋਟਕ ਸਾਮੱਗਰੀ ਦਾ ਉੱਚਿਤ ਤਰੀਕੇ ਨਾਲ ਪ੍ਰਯੋਗ ਕਰਕੇ। ਉਪਰੋਕਤ ਕੰਮਾਂ ਦੁਆਰਾ ਕੁਦਰਤੀ ਸੰਕਟ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।,

Leave a Comment