PSEB 11th Class Environmental Education Solutions Chapter 9 ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ

Punjab State Board PSEB 11th Class Environmental Education Book Solutions Chapter 9 ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ Textbook Exercise Questions and Answers.

PSEB Solutions for Class 11 Environmental Education Chapter 9 ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ

Environmental Education Guide for Class 11 PSEB ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਾਯੂਮੰਡਲ (Atmosphere) ਕੀ ਹੈ ?
ਉੱਤਰ-
ਪ੍ਰਿਥਵੀ ਨ੍ਹੀ ਨੂੰ ਚਾਰਾਂ ਪਾਸਿਓਂ ਤੋਂ ਘੇਰਨ ਵਾਲੇ ਗੈਸੀ ਗਿਲਾਫ਼ ਨੂੰ ਵਾਯੂਮੰਡਲ ਕਿਹਾ ਜਾਂਦਾ ਹੈ।

ਪ੍ਰਸ਼ਨ 2.
ਵਾਯੂਮੰਡਲ ਵਿੱਚ ਕਿੰਨੀਆਂ ਪੱਟੀਆਂ ਹਨ ?
ਉੱਤਰ-
ਵਾਯੂਮੰਡਲ ਦੀਆਂ ਪੰਜ ਪੱਟੀਆਂ ਹਨ –

  1. ਪੋਸਫੀਅਰ (Troposphere)
  2. ਸਟਰੈਟੋਸਫੀਅਰ (Stratosphere)
  3. ਮੀਜ਼ੋਸਫੀਅਰ (Mesosphere)
  4. ਥਰਮੋਸਫੀਅਰ (Thermosphere)
  5. ਐਕਸੋਸਫੀਅਰ (Exosphere)

ਪ੍ਰਸ਼ਨ 3.
ਵਾਯੂਮੰਡਲ ਦੀ ਕਿਹੜੀ ਪੱਟੀ ਵਿਚ ਓਜ਼ੋਨ ਪਰਤ ਮੌਜੂਦ ਹੈ ?
ਉੱਤਰ-
ਸਟਰੈਟੋਸਫੀਅਰ (ਸਮਤਾਪ ਮੰਡਲ ।

ਪ੍ਰਸ਼ਨ 4.
ਸਭ ਤੋਂ ਪਹਿਲਾਂ ਓਜ਼ੋਨ ਪਰਤ ਦਾ ਘਟਣਾ ਕਦੋਂ ਵੇਖਿਆ ਗਿਆ ?
ਉੱਤਰ-
1985 ਵਿਚ।

ਪ੍ਰਸ਼ਨ 5.
ਗਰੀਨ ਹਾਊਸ ਪ੍ਰਭਾਵ (Green House Effect) ਕਿਸ ਨੂੰ ਆਖਦੇ ਹਨ ?
ਉੱਤਰ-
ਗਰੀਨ ਹਾਊਸ ਤੋਂ ਭਾਵ ਵਾਤਾਵਰਣ ਦਾ ਕਾਰਬਨ ਡਾਈਆਕਸਾਈਡ ਦੀ ਮਾਤਰਾ ਦੇ ਵਧਣ ਨਾਲ ਨਾਲ ਗਰਮ ਹੋਣਾ ਹੈ।

ਪ੍ਰਸ਼ਨ 6.
ਮੁੜ-ਵਰਤਣ ਯੋਗ ਬਣਾਉਣ/ਪੁਨਰ ਚਕਰਣ (Recycling) ਦਾ ਤਰੀਕਾ ਕੀ ਹੈ ?
ਉੱਤਰ-
ਇਸ ਤਕਨੀਕ ਵਿਚ ਉਪਯੋਗ ਹੋ ਚੁੱਕੀਆਂ ਵਸਤੂਆਂ ਨੂੰ ਇਕੱਠਾ ਕਰਕੇ ਗਲਾਇਆ। ਜਾਂਦਾ ਹੈ ਅਤੇ ਉਸ ਤੋਂ ਮੁੜ ਕੇ ਨਵੀਆਂ ਵਸਤਾਂ ਤਿਆਰ ਕੀਤੀਆਂ ਜਾਂਦੀਆਂ ਹਨ।

ਪ੍ਰਸ਼ਨ 7.
ਵਰਮੀ ਕੰਪੋਸਟ ਦੀ ਤਿਆਰੀ ਵਿੱਚ ਕਿਹੜਾ ਜੀਵ ਵਰਤਿਆ ਜਾਂਦਾ ਹੈ ?
ਉੱਤਰ-
ਵਰਮੀ ਕੰਪੋਸਟ ਤਿਆਰ ਕਰਨ ਵਿਚ ਗੰਡੋਇਆਂ ਨੂੰ ਉਪਯੋਗ ਕੀਤਾ ਜਾਂਦਾ ਹੈ।

ਪ੍ਰਸ਼ਨ 8.
ਫ਼ਸਲ ਹਾਨੀਕਾਰਕ ਜੀਵ (Crop Pest) ਕਿਸ ਨੂੰ ਆਖਦੇ ਹਨ ?
ਉੱਤਰ-
ਵੱਖ-ਵੱਖ ਫ਼ਸਲਾਂ ਕਣਕ, ਚਾਵਲ, ਆਲੂ, ਮੱਕੀ, ਕਪਾਹ ਆਦਿ ਉੱਪਰ ਅਨੇਕਾਂ ਕੀੜੇ ਹਮਲੇ ਕਰਦੇ ਹਨ, ਉਨ੍ਹਾਂ ਨੂੰ ਫ਼ਸਲੀ ਕੀੜੇ ਕਿਹਾ ਜਾਂਦਾ ਹੈ।

ਪ੍ਰਸ਼ਨ 9.
ਰੁੱਖ-ਲਗਾਉਣ/ਵਣ (Reforestation) ਰੋਪਣ ਤੋਂ ਕੀ ਭਾਵ ਹੈ ?
ਉੱਤਰ-
ਪਾਰਿਸਥਿਕ ਸੰਤੁਲਨ ਤੇ ਸਥਾਈ ਜਲਵਾਯੂ ਸਥਿਤੀਆਂ ਨੂੰ ਬਣਾਈ ਰੱਖਣ ਲਈ ਵੱਧ ਤੋਂ ਵੱਧ ਜੰਗਲ ਲਗਾਉਣ ਦੀ ਪ੍ਰਕਿਰਿਆ ਨੂੰ ਰੁੱਖ ਲਗਾਉਣਾ ਆਖਦੇ ਹਨ।

(ਅ) ਉਤ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਅਜੋਕੇ ਸੰਸਾਰ ਸਾਹਮਣੇ ਕਿਹੜੇ-ਕਿਹੜੇ ਵਿਸ਼ਵ ਵਿਆਪੀ ਮੁੱਦੇ ਹਨ ?
ਉੱਤਰ-
ਆਧੁਨਿਕ ਯੁੱਗ ਦੇ ਵਿਸ਼ਵ ਵਿਆਪੀ ਮੁੱਦਿਆਂ ਵਿਚ ਗਲੋਬਲ ਵਾਰਮਿੰਗ, ਪਾਣੀ ਦੇ ਸੋਮਿਆਂ ਦੀ ਸੁਰੱਖਿਆ, ਧਰਤੀ ਦੇ ਸੋਮਿਆਂ ਦੀ ਸੁਰੱਖਿਆ, ਜੀਵ-ਵਿਭਿੰਨਤਾ ਦੀ ਸੰਰਚਨਾ ਦੀ ਸੁਰੱਖਿਆ, ਖ਼ਤਰਨਾਕ ਰਸਾਇਣਾਂ ਦਾ ਪ੍ਰਬੰਧਨ, ਓਜ਼ੋਨ ਤਹਿ ਵਿਚ ਛੇਕ ਅਤੇ ਮਨੁੱਖੀ ਸਿਹਤ ਦੀ ਸੁਰੱਖਿਆ ਆਦਿ ਸ਼ਾਮਿਲ ਹਨ।

ਪ੍ਰਸ਼ਨ 2.
ਓਜ਼ੋਨ ਪਰਤ (Ozone Layer) ਧਰਤੀ ਉੱਪਰਲੇ ਜੀਵਨ ਨੂੰ ਕਿਵੇਂ ਬਚਾਉਂਦੀ ਹੈ ?
ਉੱਤਰ-
ਓਜ਼ੋਨ ਪਰਤ ਆਕਸੀਜਨ ਤੇ ਅਣੂਆਂ ਦੇ ਮਿਲਣ ਨਾਲ ਬਣਦੀ ਹੈ ਤੇ ਇਹ ਤਹਿ ਵਾਯੂਮੰਡਲ ਦੇ ਸਟਰੈਟੋਸਫੀਅਰ ਵਿਚ ਹੁੰਦੀ ਹੈ। ਇਹ ਤਹਿ ਸੂਰਜ ਤੋਂ ਆਉਣ ਵਾਲੀਆਂ ਹਾਨੀਕਾਰਕ ਪਰਾਬੈਂਗਣੀ ਕਿਰਨਾਂ ਨੂੰ ਧਰਤੀ ਉੱਪਰ ਪਹੁੰਚਣ ਤੋਂ ਰੋਕ ਕੇ ਮਨੁੱਖ ਨੂੰ ਚਮੜੀ ਰੋਗਾਂ, ਪੌਦਿਆਂ ਦੇ ਨਾਸ਼, ਫ਼ਸਲਾਂ ਦੇ ਝਾੜ ਵਿਚ ਕਮੀ ਤੇ ਜੀਵਾਂ ਦੇ ਅਸੰਤੁਲਨ ਤੋਂ ਬਚਾਉਂਦੀ ਹੈ। ਇਸ ਪ੍ਰਕਾਰ ਇਹ ਧਰਤੀ ਤੇ ਜੀਵਨ ਨੂੰ ਸੁਰੱਖਿਅਤ ਰੱਖਦੀ ਹੈ।

ਪ੍ਰਸ਼ਨ 3.
ਕਲੋਰੋਫਲੋਰੋ ਕਾਰਬਨਜ਼ ਕੀ ਹਨ ?
ਉੱਤਰ-
ਕਲੋਰੀਨ, ਫਲੋਰੀਨ ਅਤੇ ਕਾਰਬਨ ਦੇ ਉਹ ਯੌਗਿਕ ਹਨ ਜਿਨ੍ਹਾਂ ਨੂੰ ਏਅਰ ਕੰਡੀਸ਼ਨਰ ਅਤੇ ਰਿਜਾਂ ਨੂੰ ਠੰਡਾ ਰੱਖਣ ਲਈ, ਐਰੋਸੋਲ ਕੈਨ ਵਿਚ ਪੇਕੇ ਦੇ ਰੂਪ ਵਿਚ ਪ੍ਰਯੋਗ ਕੀਤਾ ਜਾਂਦਾ ਹੈ। ਇਹ ਯੌਗਿਕ ਧਰਤੀ ਦੀ ਸੁਰੱਖਿਆ ਪਰਤ ਜਾਂ ਓਜ਼ੋਨ ਪਰਤ ਵਿਚ ਛੇਕ ਦੇ ਹੋਣ ਦਾ ਮੁੱਖ ਕਾਰਨ ਹਨ ।

ਪ੍ਰਸ਼ਨ 4.
ਗਰੀਨ ਹਾਊਸ ਗੈਸਾਂ ਕੀ ਹਨ ? ‘
ਉੱਤਰ-
ਉਹ ਗੈਸਾਂ, ਜੋ ਧਰਤੀ ਦੀ ਸਤ੍ਹਾ ਤੋਂ ਪਰਾਵਰਤਿਤ ਹੋਣ ਵਾਲੀਆਂ ਸੂਰਜ ਦੀਆਂ ਕਿਰਨਾਂ ਨੂੰ ਆਪਣੇ ਵਿਚ ਸੋਖ ਲੈਂਦੀਆਂ ਹਨ, ਜਿਸ ਤਰ੍ਹਾਂ CO2, ਮੀਥੇਨ (CH4), ਓਜ਼ੋਨ (O3) ਅਤੇ ਨਾਈਟਿਸ ਆਕਸਾਈਡ (N2O) ।

ਪ੍ਰਸ਼ਨ 5.
ਗਲੋਬਲ ਵਾਰਮਿੰਗ/ਵਿਸ਼ਵਤਾਪਨ ਸਮੁੰਦਰੀ ਜਲ ਸਤਰ ਨੂੰ ਕਿਵੇਂ ਬਦਲ ਦੇਵੇਗਾ ?
ਉੱਤਰ-
ਗਲੋਬਲ ਵਾਰਮਿੰਗ ਕਾਰਨ ਵਿਸ਼ਵ ਦਾ ਔਸਤ ਤਾਪਮਾਨ ਵਧਦਾ ਜਾ ਰਿਹਾ ਹੈ, ਜਿਸ ਨਾਲ ਧਰੁਵਾਂ ‘ਤੇ ਜਮਾਂ ਹੋਈ ਬਰਫ਼ ਪਿਘਲ ਰਹੀ ਹੈ ਤੇ ਸਮੁੰਦਰ ਦੇ ਪਾਣੀ ਦਾ ਪੱਧਰ ਉੱਚਾ ਹੋ ਰਿਹਾ ਹੈ। ਜਿਸ ਰਫ਼ਤਾਰ ਨਾਲ ਇਹ ਵੱਧ ਰਿਹਾ ਹੈ, ਉਸਦਾ ਨਤੀਜਾ ਇਹ ਹੋਵੇਗਾ ਕਿ 2030 ਤਕ ਇਹ 18 ਸੈਂ.ਮੀ. ਅਤੇ 2000 ਤਕ ਇਹ 58 ਸੈਂ.ਮੀ. ਵੱਧ ਜਾਵੇਗਾ, ਜਿਸ ਨਾਲ ਸਮੁੰਦਰ ਦੇ ਕੰਡੇ ਦੇ ਖੇਤਰਾਂ ਵਿਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਜਾਵੇਗੀ, ਕਰੋੜਾਂ ਲੋਕ ਬੇਘਰ ਹੋ ਜਾਣਗੇ ਅਤੇ ਸੰਸਾਰ ਵਿਚ ਵਰਖਾ ਅਸੰਤੁਲਨ ਪੈਦਾ ਹੋ ਜਾਵੇਗਾ |

ਪ੍ਰਸ਼ਨ 6.
ਜੈਵਿਕ ਉਪਾਅ (Biological Treatment) ਤੋਂ ਕੀ ਭਾਵ ਹੈ ? ‘.
ਉੱਤਰ-
ਜੈਵਿਕ ਉਪਾਅ ਵਿਚ ਖ਼ਤਰਨਾਕ ਵਿਅਰਥ ਪਦਾਰਥਾਂ ਨੂੰ ਸੂਖ਼ਮ ਜੀਵਾਂ ਦੁਆਰਾ ਅਪਘਟਿਤ ਹੋਣ ਲਈ ਛੱਡ ਦਿੱਤਾ ਜਾਂਦਾ ਹੈ, ਜਿਸ ਨਾਲ ਇਹ ਹਾਨੀਕਾਰਕ ਪਦਾਰਥ, ਘੱਟ ਹਾਨੀਕਾਰਕ ਪਦਾਰਥਾਂ ਵਿਚ ਬਦਲ ਜਾਂਦੇ ਹਨ।

ਪ੍ਰਸ਼ਨ 7.
ਜੈਵਿਕ ਖਾਦਾਂ (Biofertilizers) ਕਿਸ ਨੂੰ ਆਖਦੇ ਹਨ ?
ਉੱਤਰ-
ਉਹ ਉਪਯੋਗੀ ਨੀਲੀ ਹਰੀ ਕਾਈ ਅਤੇ ਮਿੱਟੀ ਵਿਚ ਮੌਜੂਦ ਜੀਵਾਣੂ, ਜੋ ਫ਼ਸਲਾਂ ਨੂੰ ਪੌਸ਼ਟਿਕ ਤੱਤ ਪ੍ਰਦਾਨ ਕਰਦੇ ਹਨ, ਨੂੰ ਜੈਵਿਕ ਖਾਦਾਂ ਆਖਦੇ ਹਨ। ਇਹ ਵਾਤਾਵਰਣ ਨੂੰ ਦੂਸ਼ਿਤ ਨਹੀਂ ਕਰਦੇ।

ਪ੍ਰਸ਼ਨ 8.
ਗਰੀਨ ਹਾਊਸ ਪ੍ਰਭਾਵ ਤੋਂ ਕੀ ਭਾਵ ਹੈ ?
ਉੱਤਰ-
ਗਰੀਨ ਹਾਊਸ ਵਿਚ ਧਰਤੀ ਦੇ ਵਾਯੂਮੰਡਲ ਦਾ ਔਸਤ ਤਾਪਮਾਨ ਹੌਲੀ-ਹੌਲੀ ਵੱਧਦਾ ਹੈ, ਜਿਸਨੂੰ ਬਾਅਦ ਵਿਚ ਗਲੋਬਲ ਵਾਰਮਿੰਗ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸਦੇ ਕਾਰਨ ਸਮੁੰਦਰ ਦਾ ਪੱਧਰ ਵਧਦਾ ਜਾ ਰਿਹਾ ਹੈ। ਜਿਸ ਕਾਰਨ ਤੱਟੀ ਖੇਤਰਾਂ ਵਿਚ ਥੋੜ੍ਹੀ ਜਿਹੀ ਵਰਖਾ ਨਾਲ ਵੀ ਹੜ੍ਹ ਦਾ ਖ਼ਤਰਾ ਵੱਧ ਜਾਂਦਾ ਹੈ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੀ. ਐਫ਼. ਸੀ. (CFC) ਓਜ਼ੋਨ ਪਰਤ ਨੂੰ ਕਿਵੇਂ ਨੁਕਸਾਨ ਪਹੁੰਚਾਉਂਦੀਆਂ ਹਨ ?
ਉੱਤਰ-
ਸੀ.ਐਫ਼.ਸੀ. (CFC), ਕਲੋਰੀਨ, ਫਲੋਰੀਨ ਅਤੇ ਕਾਰਬਨ ਦੇ ਯੌਗਿਕ ਹਨ, ਜੋ ਓਜ਼ੋਨ ਤਹਿ ਨੂੰ ਹਾਨੀ ਪਹੁੰਚਾਉਂਦੇ ਹਨ। ਇਹ ਯੌਗਿਕ ਪਰਾਬੈਂਗਣੀ ਵਿਕਿਰਣਾਂ ਨਾਲ ਪ੍ਰਤੀਕਿਰਿਆ ਕਰਕੇ ਮੁਕਤ ਅਣੂਆਂ ਦੇ ਰੂਪ ਵਿਚ ਫੈਲ ਜਾਂਦੇ ਹਨ। ਇਹ ਓਜ਼ੋਨ ਨੂੰ ਤੋੜ ਕੇ, ਉਸਨੂੰ ਆਕਸੀਜਨ ਵਿਚ ਬਦਲ ਦਿੰਦੇ ਹਨ। ਇਕ ਕਲੋਰੀਨ ਅਣੁ ਹਜ਼ਾਰਾਂ ਓਜ਼ੋਨ ਕਣਾਂ ਨੂੰ , ਬੇਕਾਰ ਕਰਨ ਵਿਚ ਸਮਰੱਥ ਹੁੰਦਾ ਹੈ। ਇਸ ਮੁਕਤ ਕਲੋਰੀਨ ਕਾਰਨ ਹੀ ਓਜ਼ੋਨ ਤਹਿ ਵਿਚ , ਛੇਕ ਜਾਂ ਮਘੋਰਾ ਬਣ ਰਿਹਾ ਹੈ।

ਪ੍ਰਸ਼ਨ 2.
ਗਰੀਨ ਹਾਊਸ ਪ੍ਰਭਾਵ ਕਿਵੇਂ ਪੈਦਾ ਹੁੰਦਾ ਹੈ ?
ਉੱਤਰ-
ਗਰੀਨ ਹਾਊਸ ਤੋਂ ਭਾਵ ਹੈ, ਨਿਰਮਾਣ ਹੋਈ ਅਤੇ ਹਵਾ ਨਾਲ ਭਰੀ ਸੰਰਚਨਾ ਜੋ ਪਾਰਦਰਸ਼ੀ ਪਦਾਰਥਾਂ ਤੋਂ ਬਣੀ ਹੁੰਦੀ ਹੈ। ਇਹ ਪ੍ਰਭਾਵ ਵਾਯੂਮੰਡਲ ਵਿਚ ਮੌਜੂਦ ਗਰੀਨ, ਹਾਊਸ ਗੈਸਾਂ (CO2, CH4, N2O, O3, CFCs) ਦੁਆਰਾ ਸੂਰਜ ਦੀਆਂ ਇਨਫਰਾਰੈੱਡ ਤਾਪ , ਕਿਰਨਾਂ ਨੂੰ ਸੋਖਣ ਨਾਲ ਹੁੰਦਾ ਹੈ।

ਇਸਦੇ ਵਾਯੂਮੰਡਲ ‘ਤੇ ਪੈ ਰਹੇ ਹਾਨੀਕਾਰਕ ਪ੍ਰਭਾਵ ਇਸ ਪ੍ਰਕਾਰ ਹਨ –

  1. ਗਲੋਬਲ ਵਾਰਮਿੰਗ ਜਾਂ ਵਿਸ਼ਵੜਾਪਨ-ਇਸ ਕਾਰਨ ਵਿਸ਼ਵ ਦਾ ਔਸਤ ਤਾਪਮਾਨ ਵੱਧ ਰਿਹਾ ਹੈ।
  2. ਸਮੁੰਦਰ ਦੇ ਪਾਣੀ ਪੱਧਰ ਦਾ ਵਧਣਾ-ਵਿਸ਼ਵ ਤਾਪਮਾਨ ਵਧਣ ਕਾਰਨ ਹਿਮਾਲਿਆ ਅਤੇ ਧਰੁਵਾਂ ਉੱਤੇ ਪਈ ਬਰਫ਼ ਪਿਘਲ ਕੇ. ਸਮੁੰਦਰ ਵਿਚ ਮਿਲਣ ਨਾਲ ਸਮੁੰਦਰ ਦੇ ਪਾਣੀ ਦਾ ਪੱਧਰ ਹੌਲੀ-ਹੌਲੀ ਵਧਣ ਲੱਗ ਪਿਆ ਹੈ।
  3. ਤੱਟੀ ਖੇਤਰ ਦੇ ਲੋਕਾਂ ਨੂੰ ਹਾਨੀ-ਤੱਟੀ ਖੇਤਰਾਂ ਵਿਚ ਸਮੁੰਦਰੀ ਤੂਫ਼ਾਨ ਅਤੇ ਹੜ੍ਹ ਆਉਣ ਦਾ ਖ਼ਤਰਾ ਵੱਧ ਗਿਆ ਹੈ, ਜਿਸ ਨਾਲ ਉੱਥੋਂ ਦੇ ਲੋਕਾਂ ਨੂੰ ਹਾਨੀ ਪਹੁੰਚੇਗੀ।

ਪ੍ਰਸ਼ਨ 3.
ਗਲੋਬਲ ਵਾਰਮਿੰਗ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਗਲੋਬਲ ਵਾਰਮਿੰਗ ਤੋਂ ਭਾਵ ਹੈ, ਵਿਸ਼ਵ ਦੇ ਔਸਤ ਤਾਪਮਾਨ ਵਿਚ ਵਾਧਾ ਇਸਦਾ ਇਕ ਮੁੱਖ ਕਾਰਨ ਵਾਤਾਵਰਣ ਵਿਚ ਛੱਡੀਆਂ ਜਾਣ ਵਾਲੀਆਂ ਹਾਨੀਕਾਰਕ ਗੈਸਾਂ ‘(CO2, CH4, N2O, CFCs) ਹਨ, ਇਹ ਸੂਰਜ ਤੋਂ ਆਉਣ ਵਾਲੀਆਂ ਇਨਫਰਾਰੈੱਡ ਕਿਰਨਾਂ ਨੂੰ ਸੋਖ ਲੈਂਦੀਆਂ ਹਨ ਅਤੇ ਪੂਰੀ ਧਰਤੀ ਦੇ ਤਾਪਮਾਨ ਵਿਚ ਵਾਧਾ ਹੋ ਰਿਹਾ ਹੈ।

ਪ੍ਰਸ਼ਨ 4.
ਗਰੀਨ ਹਾਊਸ ਗੈਸ ਦੇ ਰੂਪ ਵਿੱਚ ਕਾਰਬਨ ਡਾਈਆਕਸਾਈਡ ਦੀ ਭੂਮਿਕਾ ਬਾਰੇ ਲਿਖੋ ।
ਉੱਤਰ-
CO2, ਗੈਸ ਮੁੱਖ ਤੌਰ ‘ਤੇ ਗਰੀਨ ਹਾਊਸ ਗੈਸ ਹੈ। ਵਧਦੇ ਹੋਏ ਉਦਯੋਗਿਕ ਵਿਕਾਸ ਕਾਰਨ ਪ੍ਰਦੂਸ਼ਣ ਵੱਧਦਾ ਜਾ ਰਿਹਾ ਹੈ ਤੇ CO2, ਦੇ ਉਤਸਰਜਨ ਦਾ 50-70 ਯੋਗਦਾਨ ਗਲੋਬਲ ਵਾਰਮਿੰਗ ਦੀ ਸਮੱਸਿਆ ਲਈ ਹੈ। ਇਸਦੀ ਵਿਸ਼ਵ ਵਿਆਪਕ ਮਾਤਰਾ ਪਿਛਲੇ 200 ਸਾਲਾਂ ਵਿਚ 26 ਪ੍ਰਤਿਸ਼ਤ ਤੋਂ ਜ਼ਿਆਦਾ ਵੱਧ ਗਈ ਹੈ। ਹਵਾ ਵਿਚ ਇਸਦੀ ਵੱਧ ਰਹੀ ਮਾਤਰਾ ਨਾਲ ਧਰਤੀ ਉੱਪਰ ਇਸਦੀ ਇਕ ਪਰਤ ਬਣ ਗਈ ਹੈ ਜੋ ਸੂਰਜ ਦੀਆਂ ਤਾਪ ਕਿਰਨਾਂ ਨੂੰ ਸੋਖ ਲੈਂਦੀ ਹੈ ਤੇ ਵਾਯੂਮੰਡਲ ਤੋਂ ਬਾਹਰ ਜਾਣ ਨਹੀਂ ਦਿੰਦੀ। ਜਿਸ ਨਾਲ ਗਰੀਨ ਹਾਊਸ ਪ੍ਰਭਾਵ ਵੱਧਦਾ ਜਾ ਰਿਹਾ ਹੈ।

ਪ੍ਰਸ਼ਨ 5.
ਅਸੀਂ ਪੈਸਟੀਸਾਈਡਜ਼ (Pesticides) ਅਤੇ ਸੰਸ਼ਲੇਸ਼ਿਤ ਖਾਦਾਂ (Synthetic fertilizers) ਦੀ ਵਰਤੋਂ ਕਿਵੇਂ ਘਟਾ ਸਕਦੇ ਹਾਂ ?
ਉੱਤਰ-
ਕੀਟਨਾਸ਼ਕ ਤੇ ਹੋਰ ਪ੍ਰਦੂਸ਼ਕ ਵਾਤਾਵਰਣ ਵਿਚ ਪ੍ਰਦੂਸ਼ਣ ਫੈਲਾਉਂਦੇ ਹਨ। ਇਹ ਮਿੱਟੀ ਦੀ ਸੰਰਚਨਾ ਨੂੰ ਸੂਖ਼ਮ ਜੀਵਾਂ ਲਈ ਹਾਨੀਕਾਰਕ ਬਣਾਉਂਦੇ ਹਨ।
ਇਨ੍ਹਾਂ ਤੋਂ ਹੋਣ ਵਾਲੀਆਂ ਹਾਨੀਆਂ ਤੋਂ ਬਚਣ ਲਈ ਇਨ੍ਹਾਂ ਦੇ ਉਪਯੋਗ ਨੂੰ ਘੱਟ ਕਰਨ ਦੀ ਜ਼ਰੂਰਤ ਹੈ। ਇਸ ਲਈ ਅੱਗੇ ਉਪਾਅ ਕੀਤੇ ਜਾ ਸਕਦੇ ਹਨ –

  1. ਕੀਟਨਾਸ਼ਕਾਂ ਦਾ ਪ੍ਰਯੋਗ ਘੱਟ ਕਰਨ ਲਈ ਏਕੀਕ੍ਰਿਤ ਜੀਵਾਣੁ ਬੰਧਣ (IPM) ਵਿਚ ਵਿਭਿੰਨ ਵਿਧੀਆਂ ਦਾ ਉਪਯੋਗ ਕਰਕੇ ਕੀਟਾਂ ਦਾ ਨਾਸ਼ ਕੀਤਾ ਜਾ ਸਕਦਾ ਹੈ। ਇਸਦਾ ਮੁੱਖ ਉਦੇਸ਼ ਰਸਾਇਣਾਂ ਦੇ ਉਪਯੋਗ ਨੂੰ ਘੱਟ ਕਰਨਾ ਹੈ।
  2. ਰਸਾਇਣਿਕ ਖਾਦਾਂ ਦੀ ਵਰਤੋਂ ਘਟਾਉਣ ਲਈ ਜੈਵਿਕ ਖਾਦਾਂ ਦੀ ਵਰਤੋਂ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ।

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ 1.
‘ਓਜ਼ੋਨ ਪਰਤ ਦੇ ਨਸ਼ਟ ਹੋਣ ਦੇ ਬੁਰੇ ਪ੍ਰਭਾਵਾਂ ਬਾਰੇ ਲਿਖੋ । ਇਸ ਜਲਵਾਯੂ ਤਬਦੀਲੀ ਨੂੰ ਨਜਿੱਠਣ ਲਈ ਕਿਹੜੇ-ਕਿਹੜੇ ਕਦਮ ਚੁੱਕੇ ਗਏ ਹਨ ?
ਉੱਤਰ-
ਓਜ਼ੋਨ ਗੈਸ ਆਕਸੀਜਨ ਦੇ ਤਿੰਨ ਅਣੂਆਂ ਦੇ ਸੰਯੋਜਨ ਨਾਲ ਬਣਦੀ ਹੈ। ਓਜ਼ੋਨ ਗੈਸ ਦੀ ਪਰਤ ਸੂਰਜ ਦੀਆਂ ਹਾਨੀਕਾਰਕ ਵਿਕਿਰਣਾਂ ਨੂੰ ਧਰਤੀ ‘ਤੇ ਆਉਣ ਤੋਂ ਰੋਕਦੀ ਹੈ। ਓਜ਼ੋਨ ਗੈਸ ਦੀ ਪਰਤ ਵਾਤਾਵਰਣ ਦੇ ਤਾਪਮਾਨ ਨੂੰ ਸੰਤੁਲਿਤ ਰੱਖਣ ਲਈ ਸਹਾਇਕ ਹੁੰਦੀ ਹੈ ਕਿਉਂਕਿ ਇਹ ਸੂਰਜ ਦੀਆਂ ਤਾਪ ਕਿਰਨਾਂ ਨੂੰ ਧਰਤੀ ਦੁਆਰਾ ਪਰਿਵਰਤਿਤ ਕੀਤੇ ਜਾਣ ਨੂੰ ਰੋਕ ਲੈਂਦੀ ਹੈ ਤੇ ਧਰਤੀ ਨੂੰ ਠੰਢਾ ਹੋਣ ਤੋਂ ਬਚਾਉਂਦੀ ਹੈ। ਓਜ਼ੋਨ ਛੇਕ ਤੋਂ ਭਾਵ ਹੈ, ਪ੍ਰਦੂਸ਼ਣ ਅਤੇ ਕਲੋਰੋਫਲੋਰੋ ਕਾਰਬਨਜ਼ (CFCs) ਦੇ ਕਾਰਨ ਓਜ਼ੋਨ ਪਰਤ ਦੀ ਮੋਟਾਈ ਦਾ ਘੱਟ ਹੋਣਾ। ਇਹ ਓਜ਼ੋਨ ਛੇਕ ਵਾਤਾਵਰਣ ਤੇ ਮਨੁੱਖ ਉੱਤੇ ਅਨੇਕਾਂ ਬੁਰੇ ਪ੍ਰਭਾਵ ਪਾਉਂਦਾ ਹੈ।

ਇਸ ਨਾਲ ਜੁੜੇ ਖ਼ਤਰੇ ਕੁੱਝ ਹੇਠਾਂ ਲਿਖੇ ਹਨ –

  1. ਓਜ਼ੋਨ ਛੇਕ ਨਾਲ ਧਰਤੀ ਦਾ ਤਾਪਮਾਨ ਵੱਧਦਾ ਹੈ ਜਿਸ ਨਾਲ ਵਿਸ਼ਵ ਤਾਪਮਾਨ ਬਹੁਤ ਜ਼ਿਆਦਾ ਵੱਧ ਜਾਂਦਾ ਹੈ।
  2. ਪਰਾਬੈਂਗਣੀ ਕਿਰਨਾਂ ਦੇ ਧਰਤੀ ਦੇ ਵਾਯੂਮੰਡਲ ਵਿਚ ਦਾਖ਼ਲ ਹੋਣ ਨਾਲ ਅੱਖਾਂ ਦੀ ਬਿਮਾਰੀ, ਚਮੜੀ ਦਾ ਕੈਂਸਰ, ਸਰੀਰ ਦੀ ਰੱਖਿਆ-ਪ੍ਰਣਾਲੀ ਕਮਜ਼ੋਰ ਹੋ ਜਾਂਦੀ ਹੈ।
  3. ਜ਼ਿਆਦਾ ਪਰਾਬੈਂਗਣੀ ਕਿਰਨਾਂ ਜੀਵਾਂ ਦੇ DNA ਨੂੰ ਪ੍ਰਭਾਵਿਤ ਕਰਕੇ ਉਸ ਵਿਚ ‘. ਤਬਦੀਲੀ ਲਿਆ ਕੇ ਅਨੁਵੰਸ਼ਿਕੀ ਰੋਗਾਂ ਦਾ ਕਾਰਨ ਬਣਦੀਆਂ ਹਨ।
  4. ਪੌਦਿਆਂ ਦੀ ਪ੍ਰਕਾਸ਼ ਸੰਸ਼ਲੇਸ਼ਣ ਯੋਗਤਾ ਘੱਟ ਹੋ ਜਾਂਦੀ ਹੈ।
  5. ਉਪਜ ਘੱਟ ਹੁੰਦੀ ਹੈ।
  6. ਪਰਾਬੈਂਗਣੀ-ਬੀ ਕਿਰਨਾਂ ਸਮੁੰਦਰ ਦੀ ਗਹਿਰਾਈ ‘ਤੇ ਰਹਿਣ ਵਾਲੇ ਫਾਈਟੋਪਲੈਂਕਟਨਜ਼ ਵਿਚ ਪ੍ਰਕਾਸ਼ ਸੰਸ਼ਲੇਸ਼ਣ ਕਰਨ ਦੀ ਯੋਗਤਾ ਨੂੰ ਘੱਟ ਕਰ ਸਕਦੀ ਹੈ। ਭੋਜਨ ਲੜੀ ਨੂੰ ਬਦਲ ਸਕਦੀ ਹੈ, ਜਿਸ ਨਾਲ ਸਜੀਵ ਪ੍ਰਭਾਵਿਤ ਹੁੰਦੇ ਹਨ।
  7. ਪਾਣੀ ਦੇ ਵਾਸ਼ਪੀਕਰਨ ਅਤੇ ਤਾਪਮਾਨ ਦੇ ਵਾਧੇ ਕਾਰਨ ਉਪਜਾਊ ਭੂਮੀ ਰੇਗਿਸਤਾਨ ਬਣਨੀ ਸ਼ੁਰੂ ਹੋ ਜਾਏਗੀ।

ਇਨ੍ਹਾਂ ਸਭ ਪ੍ਰਭਾਵਾਂ ਨੂੰ ਘੱਟ ਕਰਨਾ ਅੱਜ ਦੇ ਸਮੇਂ ਦੀ ਮੁੱਖ ਮੰਗ ਹੈ। ਓਜ਼ੋਨ ਛੇਕ ਦੇ ਕੁੱਝ ਸੰਭਵ ਹੱਲ ਲੱਭੇ ਗਏ ਹਨ –

  • ਘਰਾਂ ਤੇ ਉਦਯੋਗਾਂ ਵਿਚ ਗਰੀਨ ਹਾਊਸ ਗੈਸਾਂ ਦਾ ਬਣਨਾ ਘੱਟ ਕੀਤਾ ਜਾਵੇ।
  • ਕਲੋਰੋਫਲੋਰੋ ਕਾਰਬਨ ਦਾ ਵਿਕਲਪ ਲੱਭਿਆ ਜਾਵੇ।
  • ਵਿਸ਼ਵ ਦੇ ਲੋਕਾਂ ਵਿਚ ਜਾਗਰੂਕਤਾ ਲਿਆਂਦੀ ਜਾਵੇ।
  • ਵਾਤਾਵਰਣ ਸਿੱਖਿਆ ਸ਼ੁਰੂ ਕੀਤੀ ਗਈ ਹੈ, ਪਰ ਠੀਕ ਤਰੀਕੇ ਨਾਲ ਲਾਗੂ ਨਹੀਂ ਕੀਤੀ ਗਈ, ਇਸਨੂੰ ਹਰ ਕਲਾਸ ਦੇ ਪਾਠਕ੍ਰਮ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ।
  • ਗਰੀਨ ਹਾਊਸ ਗੈਸ ਛੱਡਣ ਵਾਲੇ ਉਦਯੋਗਾਂ ਲਈ ਸਖ਼ਤ ਕਾਨੂੰਨ ਬਣਾਏ ਜਾਣ।

ਪ੍ਰਸ਼ਨ 2.
ਖੇਤੀਬਾੜੀ, ਜੀਵਾਂ ਅਤੇ ਪੌਦਿਆਂ ਉੱਪਰ ਗਰੀਨ ਹਾਊਸ ਗੈਸਾਂ ਦਾ ਕੀ ਸੰਭਾਵੀ ਪ੍ਰਭਾਵ ਹੈ ?
ਉੱਤਰ-
ਗਰੀਨ ਹਾਊਸ ਤੋਂ ਭਾਵ ਅਜਿਹੀ ਸਥਾਈ ਜਾਂ ਅਸਥਾਈ ਸੰਰਚਨਾ ਤੋਂ ਹੈ ਜੋ ਪਾਰਦਰਸ਼ੀ ਤੇ ਪਾਰਦਰਸ਼ਕ ਪਦਾਰਥਾਂ ਤੋਂ ਬਣਾਈ ਹੋਈ ਹੁੰਦੀ ਹੈ । ਇਸਨੂੰ ਪੌਦਿਆਂ ਦੇ ਵਿਕਾਸ ਲਈ ਵਾਤਾਵਰਣ ਨੂੰ ਨਿਯੰਤਰਿਤ ਕਰਨ ਲਈ ਉਪਯੋਗ ਕੀਤਾ ਜਾਂਦਾ ਹੈ। ਧਰਤੀ ਦਾ ਵਾਯੂਮੰਡਲ ਇਕ ਵੱਡੇ ਗਰੀਨ ਹਾਊਸ ਦੀ ਤਰ੍ਹਾਂ ਹੈ। ਇਸ ਵਿਚ ਸ਼ਾਮਿਲ ਕਾਰਬਨ ਡਾਈਆਕਸਾਈਡ, ਓਜ਼ੋਨ, ਮੀਥੇਨ, ਨਾਈਟਿਸ ਆਕਸਾਈਡ ਤੇ ਕਲੋਰੋਫਲੋਰੋ ਕਾਰਬਨਜ਼, ਇਨਫਰਾਰੈੱਡ ਵਿਕਿਰਣਾਂ ਨੂੰ ਸੋਖ ਕੇ ਗਰੀਨ ਹਾਊਸ ਦੀ ਤਰ੍ਹਾਂ ਕਾਰਜ ਕਰਦਾ ਹੈ। ਇਨ੍ਹਾਂ ਗਰੀਨ ਹਾਊਸ ਗੈਸਾਂ ਦੇ ਹੌਲੀ-ਹੌਲੀ ਇਕੱਠੇ ਹੋਣ ਕਰਕੇ ਇਸ ਪ੍ਰਭਾਵ ਨਾਲ ਵਾਯੂਮੰਡਲ ਦਾ ਔਸਤ ਤਾਪਮਾਨ ਵੱਧ ਜਾਂਦਾ ਹੈ, ਜੋ ਵਿਸ਼ਵ ਤਾਪਮਾਨ ਦੇ ਵਾਧੇ ਜਾਂ ਗਲੋਬਲ ਵਾਰਮਿੰਗ ਦਾ ਰੂਪ ਲੈ ਲੈਂਦਾ ਹੈ। ਗਰੀਨ ਹਾਊਸ ਪ੍ਰਭਾਵ ਨਾਲ ਮਨੁੱਖ, ਖੇਤੀਬਾੜੀ, ਜੀਵ ਜੰਤੂ ਅਤੇ ਪੌਦੇ, ਸਾਰੇ ਪ੍ਰਭਾਵਿਤ ਹੁੰਦੇ ਹਨ।

ਖੇਤੀਬਾੜੀ ‘ਤੇ ਪ੍ਰਭਾਵ (Effects on Agriculture) -ਗਰੀਨ ਹਾਊਸ ਪ੍ਰਭਾਵ ਨਾਲ ਵਿਸ਼ਵ ਤਾਪਮਾਨ ਦੇ ਵਾਧੇ ਕਾਰਨ ਖੇਤੀਬਾੜੀ ਦੀਆਂ ਗੰਭੀਰ ਸਮੱਸਿਆਵਾਂ ਪੈਦਾ ਹੋਣਗੀਆਂ। ਤੱਟੀ ਖੇਤਰਾਂ ਦੇ ਨੀਵੇਂ ਭਾਰਾ, ਜਿਵੇਂ ਬੰਗਲਾ ਦੇਸ਼, ਭਾਰਤ ਤੇ ਚੀਨ ਦੇ ਡੈਲਟੇ ਨਸ਼ਟ ਹੋ ਜਾਣਗੇ। ਵਰਖਾ ਦੇ ਬਦਲਦੇ ਹੋਏ ਢਾਂਚੇ ਕਾਰਨ ਫ਼ਸਲਾਂ ਦੀ ਉਪਜ ਪ੍ਰਭਾਵਿਤ ਹੋਵੇਗੀ। ਗਰਮ ਜਲਵਾਯੁ ਕਾਰਨ ਕੀਟਾਂ ਦੀ ਸੰਖਿਆ ਵਧੇਗੀ, ਜਿਸ ਕਾਰਨ ਫ਼ਸਲਾਂ ਦੀਆਂ ਬੀਮਾਰੀਆਂ ਵਿਚ ਵਾਧਾ ਹੋਵੇਗਾ। ਵਧਦੇ ਹੋਏ ਤਾਪਮਾਨ ਕਾਰਨ ਸੋਕੇ ਦੀ ਸਮੱਸਿਆ ਵਧੇਗੀ, ਜਿਸ ਨਾਲ ਫ਼ਸਲਾਂ ਸੁੱਕ ਜਾਣਗੀਆਂ ਅਤੇ ਖੇਤੀਬਾੜੀ ਲਈ ਪਾਣੀ ਦੀ ਕਮੀ ਹੋ ਜਾਵੇਗੀ। ‘

ਜੀਵ-ਜੰਤੂਆਂ ਤੇ ਪੌਦਿਆਂ ‘ਤੇ ਪ੍ਰਭਾਵ (Effects on Plants and Animals)- ਗਰੀਨ ਹਾਊਸ ਦਾ ਪੌਦਿਆਂ ‘ਤੇ ਗੰਭੀਰ ਪ੍ਰਭਾਵ ਹੋਵੇਗਾ ਕਿਉਂਕਿ ਗਲੋਬਲ ਵਾਰਮਿੰਗ ਕਾਰਨ ਇਹ ਨਵੇਂ ਖੇਤਰਾਂ ਵਿਚ ਨਹੀਂ ਰਹਿ ਸਕਣਗੇ। ਉਨ੍ਹਾਂ ਦੇ ਪ੍ਰਸਨ ਲਈ ਬੀਜਾਂ ਦੀ ਜ਼ਰੂਰਤ ਹੋਵੇਗੀ। ਤਾਪਮਾਨ ਦੇ ਵਾਧੇ ਕਾਰਨ ਪੌਦਿਆਂ ਵਿਚ ਵਾਸ਼ਪ ਉਤਸਰਜਨ ਵਧਣ ਨਾਲ ਖ਼ੁਸ਼ਕ ਭੂਮੀ ਵਿਚ ਪੌਦਿਆਂ ਦਾ ਉੱਗਣਾ ਸੰਭਵ ਨਹੀਂ ਹੋਵੇਗਾ। ‘ ਉਹ ਜੀਵ ਜੰਤੂ, ਜਿਨ੍ਹਾਂ ਦੀ ਤਾਪਮਾਨ ਸਹਿਣ ਕਰਨ ਦੀ ਸ਼ਕਤੀ ਘੱਟ ਹੋਵੇਗੀ, ਉਨ੍ਹਾਂ ਦਾ ਨਾਮੋ-ਨਿਸ਼ਾਨ ਮਿੱਟ ਜਾਵੇਗਾ ਅਤੇ ਹੋਰ ਪ੍ਰਜਾਤੀਆਂ ਦੀ ਸੰਖਿਆ ਵਿਚ ਕਮੀ ਹੋ ਜਾਵੇਗੀ।

ਕੁੱਝ ਜਾਤੀਆਂ ਆਪਣੇ ਪੈਤਿਕ ਸਥਾਨ ਦੀ ਜਲਵਾਯੂ ਨੂੰ ਸਹਿਣ ਕਰਨ ਦੇ ਯੋਗ ਨਹੀਂ ਹੋਣਗੀਆਂ ਤੇ ਜੀਵਿਤ ਰਹਿਣ ਲਈ ਹੋਰ ਖੇਤਰਾਂ ਦੀ ਭਾਲ ਕਰਨਗੀਆਂ। ਬੀਮਾਰੀਆਂ ਫੈਲਾਉਣ ਵਾਲੇ ਜੀਵਾਂ ਅਤੇ ਕੀਟਾਂ ਦੀ ਸੰਖਿਆ ਵਿਚ ਵਾਧਾ ਹੋ ਜਾਵੇਗਾ ਜਿਸ ਨਾਲ ਮਨੁੱਖਾਂ ਦੀ, ਜਾਨਵਰਾਂ ਦੀ ਤੇ ਫ਼ਸਲਾਂ ਦੀ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਪੈਦਾ ਹੋਣਗੀਆਂ। ਇਸ ਪ੍ਰਕਾਰ ਸਪੱਸ਼ਟ ਹੈ ਕਿ ਗਰੀਨ ਹਾਊਸ ਪ੍ਰਭਾਵ ਦਾ ਜੀਵ-ਜੰਤੂਆਂ, ਖੇਤੀਬਾੜੀ ਅਤੇ ਪੌਦਿਆਂ ਉੱਪਰ ਬੁਰਾ ਪ੍ਰਭਾਵ ਪਵੇਗਾ।

ਪ੍ਰਸ਼ਨ 3.
ਜੈਵਿਕ ਖੇਤੀ (Organic Farming) ਅਤੇ ਏਕੀਕ੍ਰਿਤ ਹਾਨੀਕਾਰਕ ਜੀਵ (Integrated Pest Control) ਪ੍ਰਬੰਧ ਦੀ ਪ੍ਰਦੂਸ਼ਣ ਘਟਾਉਣ ਲਈ ਕਾਰਜ ਨੀਤੀਆਂ ਵਜੋਂ , ਚਰਚਾ ਕਰੋ।
ਉੱਤਰ-
ਆਧੁਨਿਕ ਸਮੇਂ ਵਿਚ ਉਦਯੋਗਿਕ ਵਿਕਾਸ, ਜਨਸੰਖਿਆ ਵਿਚ ਵਾਧਾ, ਸ਼ਹਿਰੀਕਰਨ, ਖੇਤੀਬਾੜੀ ਵਿਸਤਾਰ, ਜੰਗਲਾਂ ਦੀ ਕਟਾਈ ਆਦਿ ਸਭ ਕਾਰਨਾਂ ਨਾਲ ਵਾਤਾਵਰਣ ਪ੍ਰਦੁਸ਼ਣ ਆਪਣੀ ਚਰਮ ਸੀਮਾ ‘ਤੇ ਪਹੁੰਚ ਚੁੱਕਿਆ ਹੈ, ਜਿਸਦੇ ਫਲਸਰੂਪ ਓਜ਼ੋਨ ਛੇਕ, ਗਲੋਬਲ ਵਾਰਮਿੰਗ, ਜੀਵ ਵਿਭਿੰਨਤਾ ਨੂੰ ਖ਼ਤਰਾ ਆਦਿ ਸਮੱਸਿਆਵਾਂ ਪੈਦਾ ਹੋ ਗਈਆਂ ਹਨ| ਪ੍ਰਦੂਸ਼ਣ ਘੱਟ ਕਰਨ ਲਈ ਮਹੱਤਵਪੂਰਨ ਕਾਰਜਨੀਤੀਆਂ ਅਪਣਾਉਣ ਦੀ ਜ਼ਰੂਰਤ ਹੈ। ਕਾਰਬਨਿਕ ਖੇਤੀ, ਵਿਅਰਥ ਪਦਾਰਥਾਂ ਦਾ ਨਿਪਟਾਰਾ ਅਤੇ ਪ੍ਰਬੰਧਨ, ਉਦਯੋਗਿਕ ਉੱਨਤੀ, ਕੀਟਨਾਸ਼ਕ ਕੰਟਰੋਲ, ਵਾਤਾਵਰਣ ਜਾਗਰੂਕਤਾ, ਅੰਤਰਰਾਸ਼ਟਰੀ ਯਤਨ ਅਤੇ ਕਾਨੂੰਨ ਨਿਰਮਾਣ ਮੁੱਖ ਕਾਰਜ ਨੀਤੀਆਂ ਹਨ।

ਕਾਰਬਨਿਕ ਖੇਤੀ ਅਤੇ ਕੀਟਨਾਸ਼ਕਾਂ ਦੇ ਕੰਟਰੋਲ ਲਈ ਏਕੀਕ੍ਰਿਤ ਜੀਵ ਪ੍ਰਬੰਧ ਦੀ ਚਰਚਾ ਹੇਠਾਂ ਲਿਖੀ ਹੈ –
1. ਕਾਰਬਨਿਕ ਖੇਤੀ (Organic Farming)-ਕਾਰਬਨਿਕ ਖੇਤੀ ਦਾ ਮੁੱਖ ਉਦੇਸ਼ ਮਿੱਟੀ ਦੀ ਸਥਿਤੀ ਵਿਚ ਸੁਧਾਰ ਤੇ ਪ੍ਰਦੂਸ਼ਣ ਨੂੰ ਘੱਟ ਕਰਨਾ ਹੈ। ਇਸ ਤਕਨੀਕ ਦੁਆਰਾ ਫ਼ਸਲਾਂ ਕੀਟਨਾਸ਼ਕਾਂ ‘ਤੇ ਨਦੀਨ ਨਾਸ਼ਕਾਂ ਦੇ ਬਿਨਾਂ ਪੈਦਾ ਹੋਣਗੀਆਂ। ਇਸ ਵਿਚ ਜੈਵਿਕ ਨਦੀਨਾਂ ਦਾ ਉਪਯੋਗ ਕਰਕੇ ਅਕਾਰਬਨਿਕ ਨਦੀਨਾਂ ਦਾ ਉਪਯੋਗ ਘੱਟ ਕਰਨ ਦਾ ਯਤਨ ਕੀਤਾ ਗਿਆ ਹੈ। ਜੈਵਿਕ ਪਦਾਰਥਾਂ ਤੋਂ ਭਾਵ ਹੈ, ਉਪਯੋਗੀ ਨੀਲੀ ਹਰੀ ਕਾਈ ਤੇ ਮਿੱਟੀ ਵਿਚ ਮੌਜੂਦ ਜੀਵਾਣੁ, ਜੋ ਫ਼ਸਲਾਂ ਨੂੰ ਪੌਸ਼ਟਿਕ ਤੱਤ ਪ੍ਰਦਾਨ ਕਰਦੇ ਹਨ। ਇਸ ਖੇਤੀ ਵਿਚ ਅਕਾਰਬਨਿਕ ਪਦਾਰਥਾਂ ਦੀ ਜਗਾ ਬਨਸਪਤੀ ਖਾਦ, ਕੀੜੇ-ਮਕੌੜਿਆਂ ਤੋਂ ਖਾਦ, ਖੇਤ ਦੇ ਮੈਦਾਨਾਂ ਦੀ ਖਾਦ ਅਤੇ ਜੈਵਿਕ ਖਾਦ ਦਾ ਉਪਯੋਗ ਕੀਤਾ ਜਾਂਦਾ ਹੈ। ਬਨਸਪਤੀ ਖਾਦ ਘਾਹ, ਕਾਗਜ਼, ਭੋਜਨ ਪਦਾਰਥ, ਸੁੱਕੇ ਪੱਤਿਆਂ ਅਤੇ ਪਸ਼ੂਆਂ ਦੇ ਗੋਬਰ ਤੋਂ ਬਣਾਈ ਜਾ ਸਕਦੀ ਹੈ।

ਕੀੜੇ-ਮਕੌੜਿਆਂ ਤੋਂ ਖਾਦ ਤਿਆਰ ਕਰਨ ਲਈ ਗੰਡੋਇਆਂ ਦੀਆਂ ਵਿਭਿੰਨ-ਵਿਭਿੰਨ ਪ੍ਰਜਾਤੀਆਂ ਦੁਆਰਾ ਕਾਰਬਨਿਕ ਵਿਅਰਥ ਜਿਵੇਂ ਕਿ ਸੁੱਕੇ ਪੱਤੇ, ਫ਼ਸਲੀ ਵਿਅਰਥ, ਭੋਜਨ ਪਦਾਰਥ ’ਤੇ ਗੋਬਰ ਆਦਿ ਮਿਲਾ ਕੇ ਖਾਦ ਤਿਆਰ ਕੀਤੀ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਅਕਾਰਬਨਿਕ ਪਦਾਰਥਾਂ ਦਾ
ਉਪਯੋਗ ਘੱਟ ਕੀਤਾ ਜਾ ਸਕਦਾ ਹੈ ਅਤੇ ਮਿੱਟੀ ਪ੍ਰਦੂਸ਼ਣ, ਖ਼ਤਰਨਾਕ ਵਿਅਰਥ ਅਤੇ ਠੋਸ ਵਿਅਰਥ ਪਦਾਰਥਾਂ ਦਾ ਉੱਚਿਤ ਪ੍ਰਬੰਧ ਕਰਕੇ ਪ੍ਰਦੂਸ਼ਣ ਨੂੰ ਕਾਬੂ ਕੀਤਾ ਜਾ ਸਕਦਾ ਹੈ।

2. ਏਕੀਕ੍ਰਿਤ ਪੇਂਸਟ ਜੀਵਾਣੂ ਪ੍ਰਬੰਧਨ (IPM or Integrated Post Management) -ਇਹ ਪ੍ਰਬੰਧ ਵੀ ਪ੍ਰਦੂਸ਼ਣ ਨੂੰ ਕਿਸੇ ਹੱਦ ਤਕ ਘੱਟ ਕਰਨ ਵਿਚ ਸਹਾਇਕ ਸਿੱਧ ਹੋਇਆ ਹੈ। ਇਹ ਇਸ ਤਰਾਂ ਦੀ ਰਣਨੀਤੀ ਹੈ ਜਿਸ ਵਿਚ ਵੱਖ-ਵੱਖ ਵਿਧੀਆਂ ਦਾ ਉਪਯੋਗ ਏਕੀਕ੍ਰਿਤ ਨੀਤੀ ਨਾਲ ਕਰਨਾ ਦੱਸਿਆ ਜਾਂਦਾ ਹੈ।
ਇਸਦਾ ਮੁੱਖ ਉਦੇਸ਼ ਰਸਾਇਣਾਂ ਦੇ ਉਪਯੋਗ ਨੂੰ ਘੱਟ ਕਰਨਾ ਹੈ। ਇਸ ਵਿਚ ਪੈਂਸਟਾਂ/ਕੀਟਾਣੂਆਂ ਨੂੰ ਕੰਟਰੋਲ ਕਰਨ ਲਈ, ਉਨ੍ਹਾਂ ਦੇ ਪ੍ਰਾਕ੍ਰਿਤਕ ਦੁਸ਼ਮਣਾਂਦੁਆਰਾ ਕੰਟਰੋਲ ਕਰਨ ਦੀ ਵਿਧੀ ਅਪਣਾਈ ਜਾਂਦੀ ਹੈ। ਇਸ ਨਾਲ ਰਸਾਇਣਿਕ ਕੀਟਨਾਸ਼ਕਾਂ ਦਾ ਉਪਯੋਗ ਘੱਟ ਕਰਕੇ ਮਿੱਟੀ ਪ੍ਰਦੂਸ਼ਣ ਤੇ ਕੰਟਰੋਲ ਕੀਤਾ ਜਾ ਸਕਦਾ ਹੈ |

ਕਿਉਂਕਿ ਰਸਾਇਣਿਕ ਵਿਧੀਆਂ ਦੇ ਜ਼ਿਆਦਾ ਪ੍ਰਯੋਗ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ, ਇਸ ਤੋਂ ਇਲਾਵਾ ਕੀੜਿਆਂ ਵਿਚ ਪ੍ਰਤੀਰੋਧਕਤਾ ਪੈਦਾ ਹੋ ਜਾਂਦੀ ਹੈ, ਜਿਸ ਨਾਲ ਇਨ੍ਹਾਂ ‘ਤੇ ਕੀਟਨਾਸ਼ਕਾਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਤੇ ਫ਼ਸਲਾਂ ਦਾ ਨੁਕਸਾਨ ਹੁੰਦਾ ਹੈ। ਇਸ ਲਈ ਕੀੜੇ-ਮਕੌੜਿਆਂ ਨੂੰ ਖ਼ਤਮ ਕਰਨ ਲਈ ਕੀਟਾਂ ਦਾ ਵੀ ਪ੍ਰਯੋਗ ਕਰਨਾ ਪਰਿਸਥਿਤਕ ਪ੍ਰਬੰਧ ਲਈ ਲਾਭਦਾਇਕ ਰਹੇਗਾ। ਇਸ ਲਈ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਕਾਰਬਨਿਕ ਖੇਤੀ ‘ਤੇ ਏਕੀਕ੍ਰਿਤ ਜੀਵਾਣੂ ਪ੍ਰਬੰਧ : ਸੁਯੋਗ ਕਾਰਜ ਨੀਤੀਆਂ ਹਨ।

ਪ੍ਰਸ਼ਨ 4.
ਵਾਤਾਵਰਣ ਦੇ ਸੁਧਾਰ ਵਿਚ ਤਕਨੀਕੀ ਉੱਨਤੀ ਅਤੇ ਜਨਤਕ ਸੁਚੇਤਨਾ ਦੇ ਯੋਗਦਾਨ ਉੱਪਰ ਟਿੱਪਣੀ ਕਰੋ ।
ਉੱਤਰ-
ਵਧਦੇ ਹੋਏ ਪ੍ਰਦੂਸ਼ਣ ਅਤੇ ਵਾਤਾਵਰਣ ਸੰਬੰਧੀ ਸਮੱਸਿਆਵਾਂ ਨੂੰ ਕੰਟਰੋਲ ਕਰਨ ‘ਲਈ ਉਦਯੋਗਿਕ ਉੱਨਤੀ ਅਤੇ ਲੋਕਾਂ ਦੀ ਜਾਗਰੂਕਤਾ ਬਹੁਤ ਜ਼ਿਆਦਾ ਮਹੱਤਵਪੂਰਨ ਹੈ।

ਇਸਦਾ ਵਰਣਨ ਹੇਠਾਂ ਦਿੱਤਾ ਗਿਆ ਹੈ –
1. ਤਕਨੀਕੀ ਉੱਨਤੀ (Technological Upgradation) -ਵਿਸ਼ਵ ਭਰ ਵਿੱਚ ਪ੍ਰਦੂਸ਼ਣ ਅਤੇ ਵਾਤਾਵਰਣ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਠੱਲ੍ਹ ਪਾਉਣ ਦੇ ਲਈ ਤਕਨੀਕੀ ਉੱਨਤੀ ਜ਼ਰੂਰੀ ਹੈ | ਅਜਿਹਾ ਕਰਨ ਦੇ ਮੰਤਵ ਨਾਲ ਚੰਗੀਆਂ ਤਕਨੀਕਾਂ ਅਤੇ ਸੰਦ (Equipments) ਤਿਆਰ ਕੀਤੇ ਜਾ ਰਹੇ ਹਨ । ਸਥਿਰ-ਬਿਜਲਈ ਅਣਖੇਪਕਾਂ (Electro-static precipitators) ਵਾਵਰੋਲਾ ਫਿਲਟਰ (Cyclone Filters), ਗਿੱਲੇ ਮਾਂਜੇ (Wet scrubbers) ਨੂੰ ਰੋਕਣ ਲਈ ਪਦਾਰਥਾਂ ਅਤੇ ਘੁਲਣਸ਼ੀਲ ਗੈਸਾਂ ਨੂੰ ਹਟਾਇਆ ਜਾ ਸਕਦਾ ਹੈ । ਇਸੇ ਹੀ ਤਰ੍ਹਾਂ ਵਾਹਨਾਂ ਵਿਚੋਂ ਨਿਕਲਣ ਵਾਲੇ ਪ੍ਰਦੂਸ਼ਕਾਂ ਨੂੰ ਹਟਾਉਣ ਦੇ ਮੰਤਵ ਲਈ ਉਤਪ੍ਰੇਰਕ ਪਰਿਵਰਤੇਕਾਂ (Catalytic converters) ਦੀ ਵਰਤੋਂ ਕੀਤੀ ਜਾ ਸਕਦੀ ਹੈ ।

ਹਰ ਸਾਲ ਹਜ਼ਾਰਾਂ ਹੀ ਅੱਧਸੜੀਆਂ ਲਾਸ਼ਾਂ ਨੂੰ ਨਹਿਰਾਂ ਵਿਚ ਸੁੱਟ ਦਿੱਤਾ ਜਾਂਦਾ ਹੈ । ਵਾਯੂ ਪ੍ਰਦੂਸ਼ਣ ਨੂੰ ਘਟਾਉਣ ਲਈ ਬਿਜਲੀ ਦੁਆਰਾ ਲਾਸ਼ਾਂ ਦਾ ਨਿਪਟਾਰਾ ਬਿਜਲੀ ਦੀਆਂ ਭੱਠੀਆਂ (Electric crematorium) ਦੀ ਵਰਤੋਂ ਕੀਤੀ ਜਾ ਸਕਦੀ ਹੈ । ਅਜਿਹਾ ਕਰਨ ਨਾਲ ਗੰਗਾਂ ਦੇ ਪਾਣੀ ਦੇ ਪ੍ਰਦੂਸ਼ਣ ਨੂੰ ਰੋਕਿਆ ਜਾ ਸਕਦਾ ਹੈ । ਵਾਂਸਜੈਨਿਕ ਫਸਲਾਂ ਦੀਆਂ ਕਈ ਜਾਤੀਆਂ ਤਿਆਰ ਕੀਤੀਆਂ ਗਈਆਂ ਹਨ, ਜਿਹਨਾਂ ਵਿਚ ਰੋਗਾਂ ਅਤੇ ਹਾਨੀਕਾਰਕ ਜੀਵਾਂ ਦਾ ਮੁਕਾਬਲਾ ਕਰ ਸਕਣ ਦੀ ਸਮਰੱਥਾ ਹੈ । ਸੀ ਐਫਸੀਜ਼ ਦੇ ਉਤਪਾਦਨ ਤੇ ਕੰਟਰੋਲ ਕੀਤਾ ਜਾਣਾ ਚਾਹੀਦਾ ਹੈ । ਪਥਰਾਟ ਈਂਧਨ ਦੀ ਬਜਾਈ ਨਿਪੀੜਤ ਕੁਦਰਤੀ ਗੈਸ (CNG) ਦੀ ਵਰਤੋਂ ਕਰਨ ਨਾਲ ਹਵਾ ਪ੍ਰਦੂਸ਼ਣ ਘਟ ਕੀਤਾ ਜਾ ਸਕਦਾ ਹੈ । ਸੌਰ ਅਤੇ ਪਣ ਊਰਜਾ ਨੂੰ ਪ੍ਰਾਪਤ ਕਰਨ ਦੇ ਮੰਤਵ ਨਾਲ ਕੋਸ਼ਿਸ਼ਾਂ ਜਾਰੀ ਹਨ ।

2. ਜਨਤਕ ਸੁਚੇਤਨਾ (Public Awareness) – ਵਾਤਾਵਰਣ ਨੂੰ ਸੁਰੱਖਿਅਤ ਤੇ ਸੰਤੁਲਿਤ ਰੱਖਣ ਲਈ ਲੋਕਾਂ ਨੂੰ ਵਾਤਾਵਰਣ ਦੇ ਮਹੱਤਵ ਪ੍ਰਤੀ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਲੋਕਾਂ ਦੀ ਜਾਗਰੂਕਤਾ ਤੇ ਸਮਾਜ ਦੀ ਭਾਗੀਦਾਰੀ ਤੋਂ ਬਿਨਾਂ ਵਾਤਾਵਰਣ ਨੂੰ ਬਚਾਉਣਾ ਅਸੰਭਵ ਹੈ। ਇਸ ਲਈ ਅਨੇਕਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਗੈਰ-ਸਰਕਾਰੀ ਸੰਗਠਨਾਂ, ਕਲੱਬਾਂ ਤੇ ਸੰਸਥਾਵਾਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਇਸ ਤੋਂ ਇਲਾਵਾ, ਸਰਕਾਰ ਨੂੰ ਵੀ ਪਾਠਕ੍ਰਮ ਵਿਚ ਵਾਤਾਵਰਣ ਸਿੱਖਿਆ ਨੂੰ ਲਾਜ਼ਮੀ ਵਿਸ਼ੇ ਵਜੋਂ ਸ਼ਾਮਲ ਕਰਨਾ ਹੋਵੇਗਾ ਤਾਂ ਕਿ ਬੱਚਿਆਂ ਨੂੰ ਸ਼ੁਰੂ ਤੋਂ ਹੀ ਵਾਤਾਵਰਣ ਦੇ ਮਹੱਤਵ ਬਾਰੇ ਗਿਆਨ ਦਿੱਤਾ ਜਾ ਸਕੇ। ਵੱਧ ਤੋਂ ਵੱਧ ਲੋਕਾਂ ਨੂੰ ਵਾਤਾਵਰਣ ਮੁੱਦੇ ‘ਤੇ ਜਾਗਰੂਕ ਕਰਨਾ ਵੀ ਅੱਜ ਦੀ ਜ਼ਰੂਰਤ ਹੈ। ਪਰਿਸਥਿਤੀ ਵਿਗਿਆਨ ਦੀ ਜਾਗਰੁਕਤਾ ਵੀ ਲੋਕਾਂ ਦੇ ਦਿਮਾਗ਼ ਵਿਚ ਪਰਿਸਥਿਤੀ ਵਿਗਿਆਨ, ਕੁਦਰਤੀ ਪਾਣੀ ਦੇ ਸੋਮੇ ਤੇ ਜੰਗਲੀ ਜੀਵਨ ਵੱਲ ਪਾਰੰਪਰਿਕ ਨਿਕਟਤਾ ਨੂੰ ਦੁਹਰਾਉਣ ਵਿਚ ਸਹਾਇਕ ਹੈ। ਇਸ ਪ੍ਰਕਾਰ ਵਾਤਾਵਰਣ ਜਾਗਰੂਕਤਾ ਤੇ ਉਦਯੋਗਿਕ ਵਿਕਾਸ ਦੁਆਰਾ ਵਾਤਾਵਰਣ ਸੁਧਾਰ ਕੀਤਾ ਜਾ ਸਕਦਾ ਹੈ ।

Leave a Comment