PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

Punjab State Board PSEB 11th Class Environmental Education Book Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ Textbook Exercise Questions and Answers.

PSEB Solutions for Class 11 Environmental Education Chapter 13 ਊਰਜਾ ਦੇ ਗੈਰ ਰਵਾਇਤੀ ਸੋਤ

Environmental Education Guide for Class 11 PSEB ਊਰਜਾ ਦੇ ਗੈਰ ਰਵਾਇਤੀ ਸੋਤ Textbook Questions and Answers

(ਓ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਊਰਜਾ ਦੇ ਵੱਖ-ਵੱਖ ਗੈਰ-ਰਵਾਇਤੀ (Non-conventional) ਸ੍ਰੋਤਾਂ ਦੇ ਨਾਮ ਲਿਖੋ ।
ਉੱਤਰ-
ਬਾਇਓਮਾਸ, ਪੌਣ ਊਰਜਾ, ਸੂਰਜੀ ਸੌਰ ਊਰਜਾ, ਸਮੁੰਦਰੀ ਊਰਜਾ, ਭੂ-ਤਾਪੀ ਊਰਜਾ ਅਤੇ ਨਿਊਕਲੀਅਰ ਊਰਜਾ ।

ਪ੍ਰਸ਼ਨ 2.
ਊਰਜਾ ਦੇ ਗੈਰ-ਰਵਾਇਤੀ ਸ੍ਰੋਤਾਂ ਨੂੰ ਨਵਿਆਉਣਯੋਗ ਊਰਜਾ ਸ੍ਰੋਤ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਗੈਰ-ਰਵਾਇਤੀ ਸ੍ਰੋਤਾਂ ਦਾ ਕੁਦਰਤ ਦੁਆਰਾ ਨਵੀਨੀਕਰਨ ਕੀਤਾ ਜਾ ਸਕਦਾ ਹੈ, ਇਸ ਲਈ ਉਸ ਨੂੰ ਨਵਿਆਉਣਯੋਗ ਯੋਗ ਸ੍ਰੋਤਾਂ ਦੇ ਰੂਪ ਵਿਚ ਜਾਣਿਆ ਜਾਂਦਾ ਹੈ ।

ਪ੍ਰਸ਼ਨ 3.
ਬਾਲਣ-ਲੱਕੜੀ ਨੂੰ ਚਾਰਕੋਲ ਵਿੱਚ ਕਿਵੇਂ ਬਦਲਿਆ ਜਾ ਸਕਦਾ ਹੈ ?
ਉੱਤਰ-
ਜਲਣਸ਼ੀਲ ਲੱਕੜੀ ਨੂੰ ਅੰਸ਼ਿਕ ਰੂਪ ਵਿਚ ਆਕਸੀਜਨ ਦੀ ਘੱਟ ਮਾਤਰਾ ਵਿਚ ਜਲਾ ਕੇ ਚਾਰਕੋਲ ਵਿਚ ਤਬਦੀਲ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 4.
ਦੋ ਤਰਲ ਬਾਲਣ ਦੱਸੋ, ਜੋ ਕਿ ਜੈਵ-ਪੁੰਜ ਤੋਂ ਬਣਾਏ ਜਾ ਸਕਦੇ ਹਨ ।
ਉੱਤਰ-
ਬਾਇਓ ਗੈਸ ਅਤੇ ਬਾਇਓ ਡੀਜ਼ਲ।

ਪ੍ਰਸ਼ਨ 5.
ਬਾਇਓਗੈਸ ਦੀ ਰਚਨਾ ਦੱਸੋ ।
ਉੱਤਰ-
ਮਿਥੇਨਾਲ ਅਤੇ ਇਥੇਨਾਲ ਦੇ ਨਾਲ H2S ਅਤੇ CO2 ਆਦਿ ।

PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਪ੍ਰਸ਼ਨ 6.
ਤੇਲ ਪੈਦਾ ਕਰਨ ਵਾਲੇ ਇਕ ਪੌਦੇ ਦਾ ਨਾਂ ਲਿਖੋ ।
ਉੱਤਰ-
ਜਟਰੋਫਾ ਤੇ ਹੋਰ ਯੋਫੋਬਿਆਸੀ ਪਰਿਵਾਰ ਨਾਲ ਸੰਬੰਧਿਤ ਪੌਦੇ।

ਪ੍ਰਸ਼ਨ 7.
ਊਰਜਾ ਦਾ ਕਿਹੜਾ ਨਵਿਆਉਣਯੋਗ ਸ੍ਰੋਤ, ਸਭ ਤੋਂ ਵੱਧ ਮਹੱਤਵਪੂਰਨ ਹੈ ?
ਉੱਤਰ-
ਸੂਰਜੀ ਊਰਜਾ।

ਪ੍ਰਸ਼ਨ 8.
ਸੂਰਜੀ ਪੈਨਲ (Solar Panel) ਕਿਸਨੂੰ ਆਖਦੇ ਹਨ ?
ਉੱਤਰ-
ਵੱਡੀ ਮਾਤਰਾ ਵਿਚ ਫੋਟੋਵੋਲਟਿਕ ਸੈੱਲਾਂ ਨੂੰ ਇਕ-ਦੂਸਰੇ ਦੇ ਨਾਲ ਜੋੜ ਕੇ ਬਿਜਲੀ ਦੀ ਵੱਧ ਮਾਤਰਾ ਪੈਦਾ ਕਰਨ ਦੇ ਲਈ ਬਣਾਏ ਗਏ ਯੰਤਰ ਨੂੰ ਸੂਰਜੀ ਪੈਨਲ ਕਿਹਾ ਜਾਂਦਾ ਹੈ।

ਪ੍ਰਸ਼ਨ 9.
ਪੌਣ ਟਰਬਾਈਨ ਕੀ ਹੁੰਦੀ ਹੈ ?
ਉੱਤਰ-
ਬਿਜਲੀ ਉਤਪੰਨ ਕਰਨ ਵਾਲੀਆਂ ਪੌਣ ਮਸ਼ੀਨਾਂ ਹਵਾ ਨਾਲ ਚਲਣ ਵਾਲੀਆਂ ਮਸ਼ੀਨਾਂ ਨੂੰ ਪੌਣ ਟਰਬਾਈਨ ਆਖਿਆ ਜਾਂਦਾ ਹੈ।

ਪ੍ਰਸ਼ਨ 10.
ਪੌਣ ਟਰਬਾਈਨ ਚਲਾਉਣ ਲਈ ਜ਼ਰੂਰੀ ਢੁੱਕਵੀਂ ਹਵਾ ਦੀ ਗਤੀ ਦੱਸੋ।
ਉੱਤਰ-
8.23 ਮੀ: /ਸੈਕਿੰਡ।

ਪ੍ਰਸ਼ਨ 11.
ਜਵਾਰਭਾਟੇ ਦੀ ਪਰਿਭਾਸ਼ਾ ਦਿਉ ।
ਉੱਤਰ-
ਚੰਦਰਮਾ ਅਤੇ ਸੂਰਜ ਦੇ ਗੁਰੁਤਾਕਰਸ਼ਨ ਸ਼ਕਤੀ ਦੇ ਕਾਰਨ ਸਮੁੰਦਰੀ ਪਾਣੀ ਦਾ ਚੜ੍ਹਨਾ ਅਤੇ ਉਤਰਨਾ ਜਵਾਰਭਾਟਾ ਅਖਵਾਉਂਦਾ ਹੈ।

ਪ੍ਰਸ਼ਨ 12.
ਛੋਟੇ ਪੱਧਰ ਦੇ ਪਣ-ਬਿਜਲੀ ਘਰਾਂ ਨੂੰ ਵਧੇਰੇ ਵਾਤਾਵਰਣ ਪੱਖੀ ਕਿਉਂ ਮੰਨਿਆ ਜਾਂਦਾ ਹੈ ?
ਉੱਤਰ-
ਛੋਟੇ ਪੱਧਰ ਦੇ ਪਣ-ਬਿਜਲੀ ਘਰਾਂ ਨੂੰ ਬਣਾਉਣ ਦੇ ਲਈ ਛੋਟਾ ਬੰਨ੍ਹ ਬਣਾਇਆ ਜਾਂਦਾ ਹੈ। ਇਸ ਲਈ ਵਾਤਾਵਰਣ ਘੱਟ ਪ੍ਰਭਾਵਿਤ ਹੁੰਦਾ ਹੈ। ਇਸ ਲਈ ਇਨ੍ਹਾਂ ਨੂੰ ਵਧੇਰੇ ਵਾਤਾਵਰਣ ਪੱਖੀ ਮੰਨਿਆ ਜਾਂਦਾ ਹੈ।

ਪ੍ਰਸ਼ਨ 13.
ਉਹਨਾਂ ਦੋ ਸਥਾਨਾਂ ਦੇ ਨਾਂ ਲਿਖੋ, ਜਿੱਥੇ ਭੂ-ਤਾਪ ਊਰਜਾ ਦੀ ਪ੍ਰਾਪਤੀ ਲਈ ਛੋਟੇ ਪ੍ਰਾਜੈਕਟ ਸਥਾਪਿਤ ਕੀਤੇ ਗਏ ਹਨ।
ਉੱਤਰ-
ਮਨੀਕਰਨ, ਪੁਗਾਵੈਲੀ ਲਦਾਖ)।

(ਅ) ਛੋਟੀ ਉੱਤਰਾਂ ਵਾਲੇ ਸਨ (Type I)

ਪ੍ਰਸ਼ਨ 1.
ਉਰਜਾ ਦੇ ਰਵਾਇਤੀ ਸੋਤਾਂ ਦੇ ਮੁਕਾਬਲੇ ਉਰਜਾ ਦੇ ਗੈਰ-ਰਵਾਇਤੀ ਸੋਤਾਂ ਦੀਆਂ ਕਿਹੜੀਆਂ-ਕਿਹੜੀਆਂ ਖੂਬੀਆਂ ਹਨ ?
ਉੱਤਰ-
ਗੈਰ-ਰਵਾਇਤੀ ਊਰਜਾ ਸ੍ਰੋਤ ਵਾਤਾਵਰਣ ਦੇ ਅਨੁਕੂਲ ਹਨ ਕਿਉਂਕਿ ਇਸ ਦੇ ਉਪਯੋਗ ਨਾਲ ਪ੍ਰਦੂਸ਼ਣ ਨਹੀਂ ਹੁੰਦਾ। ਇਹ ਸੋਤ ਉਰਜਾ ਦਾ ਕਦੇ ਨਾ ਖ਼ਤਮ ਹੋਣ ਵਾਲਾ ਭੰਡਾਰ ਹਨ। ਇਸ ਲਈ ਇਹਨਾਂ ਦਾ ਉਪਯੋਗ ਕਰਦੇ ਰਹਿਣ ਨਾਲ ਇਹ ਕਦੀ ਸਮਾਪਤ ਨਹੀਂ ਹੁੰਦੇ ਕਿਉਂਕਿ ਪ੍ਰਾਕ੍ਰਿਤੀ ਇਨ੍ਹਾਂ ਦਾ ਦੁਬਾਰਾ ਨਵੀਕਰਨ ਕਰ ਸਕਦੀ ਹੈ। ਇਸ ਦੇ ਉਲਟ ਰਵਾਇਤੀ ਉਰਜਾ ਸੋਤ ਅਧਿਕ ਉਪਯੋਗ ਦੇ ਬਾਅਦ ਖ਼ਤਮ ਹੋ ਜਾਂਦਾ ਹੈ ਅਤੇ ਪ੍ਰਦੂਸ਼ਣ ਦੀ ਮਾਤਰਾ ਵੀ ਵੱਧ ਹੁੰਦੀ ਹੈ।

PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਪ੍ਰਸ਼ਨ 2.
ਜੈਵ-ਪੁੰਜ ਊਰਜਾ (Biomass Energy) ਵਿਚ ਕੀ ਕੁੱਝ ਸ਼ਾਮਲ ਹੈ ?
ਉੱਤਰ-
ਬਾਇਓਮਾਸ ਵਿਚ ਲੱਕੜੀ, ਤੇਜ਼ੀ ਨਾਲ ਵਿਕਸਿਤ ਹੋਣ ਵਾਲੇ ਪੌਦੇ, ਪਸ਼ੂਆਂ ਦਾ ਗੋਬਰ, ਫ਼ਸਲਾਂ ਦੀ ਰਹਿੰਦ-ਖੂੰਹਦ ਆਦਿ ਸ਼ਾਮਲ ਹੁੰਦਾ ਹੈ। ਬਾਇਓਮਾਸ ਊਰਜਾ ਵਿਚ ਪੌਦਿਆਂ ਦੁਆਰਾ ਪ੍ਰਕਾਸ਼ ਸੰਸ਼ਲੇਸ਼ਣ ਦੀ ਪ੍ਰਕਿਰਿਆ ਦੁਆਰਾ ਨਿਰਮਿਤ ਰਸਾਇਣਿਕ ਊਰਜਾ ਦੇ ਰੂਪ ਵਿਚ ਸੂਰਜੀ ਊਰਜਾ ਹੀ ਮੌਜੂਦ ਹੁੰਦੀ ਹੈ।

ਪ੍ਰਸ਼ਨ 3.
ਇੱਕ ਫੋਟੋਵਾਲਟਿਕ ਸੈੱਲ ਬਿਜਲੀ ਕਿਵੇਂ ਪੈਦਾ ਕਰਦਾ ਹੈ ?
ਉੱਤਰ-
ਫੋਟੋਵਾਲਟਿਕ ਸੈੱਲ ਦੇ ਉਪਯੋਗ ਨਾਲ ਸੂਰਜੀ ਵਿਕਿਰਨਾਂ ਦੀ ਊਰਜਾ ਨੂੰ ਸਿੱਧੇ ਤੌਰ ‘ਤੇ ਬਿਜਲੀ ਵਿਚ ਤਬਦੀਲ ਕੀਤਾ ਜਾ ਸਕਦਾ ਹੈ। ਫੋਟੋਵਾਲਟਿਕ ਸੈੱਲ ਵਿਸ਼ੁੱਧ ਸਿਲੀਕਾਨ ਅਤੇ ਕੁੱਝ ਹੋਰ ਰਸਾਇਣਾਂ ਜਿਸ ਤਰ੍ਹਾਂ ਗੈਲੀਅਮ, ਆਰਸੀਨਾਇਡ ਜਾਂ ਕੈਡੀਅਮ ਸਲਫਾਈਡ ਨਾਲ ਬਣੇ ਹੁੰਦੇ ਹਨ। ਇਨ੍ਹਾਂ ਸੈੱਲਾਂ ਤੇ ਜਦੋਂ ਸੂਰਜ ਦੀ ਰੌਸ਼ਨੀ ਪੈਂਦੀ ਹੈ ਤਾਂ ਇਨ੍ਹਾਂ ਵਿਚ ਇਲੈੱਕਟ੍ਰਾਨ ਉਤਸਰਜਤ ਹੋ ਜਾਂਦੇ ਹਨ ਅਤੇ ਕੁੱਝ ਮਾਤਰਾ ਵਿਚ ਕਰੰਟ ਪੈਦਾ ਹੋ ਜਾਂਦਾ ਹੈ। ਬਿਜਲੀ ਪੈਦਾ ਕਰਨ ਦੀ ਸਮਰੱਥਾ ਵਿਚ ਵਾਧਾ ਕਰਨ ਲਈ ਕੂਮ ਵਿਚ ਫੋਟੋਵਾਲਟਿਕ ਸੈੱਲਾਂ ਨੂੰ ਇਕ-ਦੂਸਰੇ ਦੇ ਨਾਲ ਜੋੜ ਕੇ ਸੂਰਜੀ ਪੈਨਲ ਬਣਾਇਆ ਜਾਂਦਾ ਹੈ। ਫੋਟੋਵਾਲਟਿਕ ਸੈੱਲ ਦੁਆਰਾ ਉਤਪੰਨ ਬਿਜਲੀ ਅਪਰਤਵਾਂ ਕਰੰਟ (Direct Current) ਅਖਵਾਉਂਦਾ ਹੈ। ਜਿਸਨੂੰ ਇਲੈੱਕਟਾਨਿਕ ਪਰਿਵਰਤਨ ਨਾਲ ਪਰਤਵਾਂ ਕਰੰਟ (Alternating Current) ਵਿਚ ਬਦਲ ਦਿੱਤਾ ਜਾਂਦਾ ਹੈ।
PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 1

ਪ੍ਰਸ਼ਨ 4.
ਸੌਰ ਸੂਰਜੀ ਊਰਜਾ ਦੇ ਫਾਇਦੇ ਦੱਸੋ ।
ਉੱਤਰ-
ਸੂਰਜੀ ਊਰਜਾ ਦੇ ਬਹੁਤ ਲਾਭ ਹਨ। ਸੂਰਜੀ ਊਰਜਾ ਨਵੀਕਰਨ ਊਰਜਾ ਸ੍ਰੋਤ ਹੋਣ ਦੇ ਨਾਲ ਹਰ ਜਗਾ ਆਸਾਨੀ ਨਾਲ ਮਿਲਣ ਵਾਲਾ ਸੋਤ ਵੀ ਹੈ। ਇਸ ਦੇ ਨਾਲ-ਨਾਲ ਸੂਰਜੀ ਉਰਜਾ ਨੂੰ ਵਰਤਣ ਨਾਲ ਵਾਤਾਵਰਣ ਵਿਚ ਪ੍ਰਦੂਸ਼ਣ ਨਹੀਂ ਫੈਲਦਾ।

ਪ੍ਰਸ਼ਨ 5.
ਸੌਰ ਜਾਂ ਸੂਰਜੀ ਉਰਜਾ ਵਿੱਚ ਕੀ ਤਰੁੱਟੀ ਹੈ ?
ਉੱਤਰ-
ਸੂਰਜੀ ਉਰਜਾ ਬਹੁਤ ਜ਼ਿਆਦਾ ਲਾਭਦਾਇਕ ਹੈ ਪਰ ਕਿਸੇ ਖੇਤਰ ਦੁਆਰਾ ਪ੍ਰਾਪਤ ਕੀਤੀ ਜਾਣ ਵਾਲੀ ਸੂਰਜੀ ਉਰਜਾ ਮੌਸਮ ਅਤੇ ਭੌਤਿਕ ਸਥਿਤੀ ਤੇ ਨਿਰਭਰ ਕਰਦੀ ਹੈ।
ਇਸ ਦੀਆਂ ਕਮੀਆਂ ਹੇਠ ਦਿੱਤੀਆਂ ਹਨ –

  1. ਸੂਰਜੀ ਊਰਜਾ ਦੀ ਜਿਹੜੀ ਮਾਤਰਾ ਧਰਤੀ ਤਕ ਪਹੁੰਚਦੀ ਹੈ, ਉਹ ਯੰਤਰਾਂ ਦੇ ਕੰਮ ਕਰਨ ਲਈ ਪ੍ਰਭਾਵੀ ਨਹੀਂ ਹੈ।
  2. ਸੂਰਜੀ ਉਰਜਾ ਲਗਾਤਾਰ ਬਰਾਬਰ ਰੂਪ ਵਿਚ ਨਹੀਂ ਮਿਲਦੀ।
  3. ਸੂਰਜੀ ਉਰਜਾ ਰਾਤ ਦੇ ਸਮੇਂ ਅਤੇ ਬੱਦਲ ਘਿਰੇ ਹੋਣ ਸਮੇਂ ਪ੍ਰਾਪਤ ਨਹੀਂ ਹੁੰਦੀ ਹੈ।

ਪ੍ਰਸ਼ਨ 6.
ਪੌਣ-ਫਾਰਮ (Wind Farm) ਕੀ ਹੁੰਦਾ ਹੈ ?
ਉੱਤਰ-
ਉਹ ਅਵਸਥਾ ਜਿਸ ਵਿਚ ਬਿਜਲੀ ਦੀ ਸ਼ਕਤੀ ਨੂੰ ਵਧਾਉਣ ਲਈ ਇਕ ਵੱਡੇ ਖੇਤਰ ਵਿਚ ਜ਼ਿਆਦਾ ਗਿਣਤੀ ਵਿਚ ਵਾਯੂ ਟਰਬਾਈਨਾਂ ਲਗਾ ਦਿੱਤੀਆਂ ਜਾਂਦੀਆਂ ਹਨ, ਉਹ ਪੌਣ-ਫਾਰਮ ਕਹਾਉਂਦੀ ਹੈ।

ਪ੍ਰਸ਼ਨ 7.
ਭਾਰਤ ਦੇ ਚਾਰ ਪਣ-ਬਿਜਲੀ ਪ੍ਰਾਜੈਕਟਾਂ ਦੇ ਨਾਮ ਲਿਖੋ।
ਉੱਤਰ-
ਭਾਖੜਾ ਨੰਗਲ ਯੋਜਨਾ, ਟਿਹਰੀ ਯੋਜਨਾ, ਦਮੋਦਰ ਘਾਟੀ ਯੋਜਨਾ, ਹੀਰਾਕੁਡ ਯੋਜਨਾ।

PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਪ੍ਰਸ਼ਨ 8.
ਪਣ-ਊਰਜਾ ਦੀਆਂ ਦੋ ਖਾਮੀਆਂ ਦੱਸੋ।
ਉੱਤਰ-
ਪਣ-ਊਰਜਾ ਪੈਦਾ ਕਰਨ ਲਈ ਨਦੀਆਂ ਦੇ ਪਾਣੀ ਨੂੰ ਰੋਕ ਕੇ ਵੱਡੇ-ਵੱਡੇ ਡੈਮ ਬਣਾਏ ਜਾਂਦੇ ਹਨ ਜਿਹੜੇ ਹਾਨੀਕਾਰਕ ਹੁੰਦੇ ਹਨ –

  • ਡੈਮਾਂ ਦੇ ਨਿਰਮਾਣ ਦੇ ਸਮੇਂ ਜੰਗਲਾਂ ਦਾ ਵਿਨਾਸ਼ ਹੁੰਦਾ ਹੈ ਜੋ ਕੁਦਰਤੀ ਅਸੰਤੁਲਨ ਦਾ ਕਾਰਨ ਬਣਦਾ ਹੈ।
  • ਡੈਮ ਬਣਨ ਕਾਰਨ ਉਸ ਖੇਤਰ ਵਿਚ ਭੁਚਾਲ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ। ਜਿਸ ਤਰ੍ਹਾਂ ਹਿਮਾਲਿਆ ਖੇਤਰ ਅਤੇ ਨਰਮਦਾ ਘਾਟੀ ਖ਼ਤਰੇ ਵਾਲੇ ਸਥਾਨ ਮੰਨੇ ਜਾਂਦੇ ਹਨ।
  • ਡੈਮਾਂ ਦੀ ਉਸਾਰੀ ’ਤੇ ਖ਼ਰਚ ਬਹੁਤ ਆਉਂਦਾ ਹੈ ।

ਪ੍ਰਸ਼ਨ 9.
ਨਿਊਕਲੀਅਰ ਸੰਯੋਜਨ ਕੀ ਹੁੰਦਾ ਹੈ ?
ਉੱਤਰ-
ਜਦੋਂ ਦੋ ਘੱਟ ਭਾਰ ਵਾਲੇ ਪ੍ਰਮਾਣੂ ਆਪਸ ਵਿਚ ਜੁੜਦੇ ਹਨ ਤਾਂ ਭਾਰੀ ਪ੍ਰਮਾਣੂ ਕੇਂਦਰਕ ਦਾ ਨਿਰਮਾਣ ਹੁੰਦਾ ਹੈ।

ਪ੍ਰਸ਼ਨ 10.
ਊਰਜਾ ਦੇ ਗੈਰ-ਰਵਾਇਤੀ ਸ੍ਰੋਤਾਂ ਨੂੰ ਉਤਸ਼ਾਹਿਤ ਕਿਉਂ ਕੀਤਾ ਜਾਣਾ ਚਾਹੀਦਾ ਹੈ ?
ਉੱਤਰ-
ਊਰਜਾ ਦੇ ਗੈਰ-ਰਵਾਇਤੀ ਸ੍ਰੋਤ ਨਵਿਆਉਣਯੋਗ ਸ੍ਰੋਤ ਹਨ। ਇਸ ਲਈ ਜ਼ਿਆਦਾ ਤੋਂ ਜ਼ਿਆਦਾ ਵਰਤਣ ਦੇ ਬਾਅਦ ਵੀ ਮੁੱਕਣ ਦਾ ਖ਼ਤਰਾ ਨਹੀਂ ਹੈ। ਇਸ ਤੋਂ ਇਲਾਵਾ ਇਨ੍ਹਾਂ ਦੇ ਵਰਤਣ ਨਾਲ ਪ੍ਰਦੂਸ਼ਣ ਵੀ ਘੱਟ ਫੈਲਦਾ ਹੈ। ਇਸ ਲਈ ਗੈਰ-ਰਵਾਇਤੀ ਸੋਤਾਂ ਦੇ ਲਾਭ ਦੇਖਦੇ ਹੋਏ ਇਨ੍ਹਾਂ ਨੂੰ ਵਧਾਉਣਾ ਜ਼ਰੂਰੀ ਹੈ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ(Type II)

ਪ੍ਰਸ਼ਨ 1.
ਬਾਇਓਗੈਸ ਕਿਵੇਂ ਪੈਦਾ ਕੀਤੀ ਜਾਂਦੀ ਹੈ ?
ਉੱਤਰ-
ਬਾਇਓਗੈਸ ਸੂਖ਼ਮ ਜੀਵਾਂ ਦੀ ਕਿਰਿਆ ਤੋਂ ਪੈਦਾ ਹੁੰਦੀ ਹੈ। ਬਾਇਓਗੈਸ ਬਣਾਉਣ ਲਈ ਪਸ਼ੂਆਂ ਦਾ ਗੋਹਾ, ਬਨਸਪਤੀ ਦੇ ਸੁੱਕੇ ਪੱਤੇ, ਹਵਾ ਰਹਿਤ ਜਾਂ ਅਣਆਕਸੀ (Anaerobic) ਜੀਵਾਣੂ ਦੁਆਰਾ ਜਲ-ਰਹਿਤ ਅਵਸਥਾ ਵਿਚ ਰੱਖਿਆ ਜਾਂਦਾ ਹੈ। ਇਸ ਦੇ ਫਲਸਰੂਪ ਇਹ ਇਕ ਸੜੇ ਹੋਏ ਘੋਲ ਵਿਚ ਬਦਲ ਜਾਂਦਾ ਹੈ ਜਿਸ ਨਾਲ ਮੀਥੇਨ, ਸਲਫਰ ਡਾਈਆਕਸਾਈਡ ਆਦਿ ਗੈਸਾਂ ਉਤਪੰਨ ਹੁੰਦੀਆਂ ਹਨ। ਇਨ੍ਹਾਂ ਗੈਸਾਂ ਦੇ ਮਿਸ਼ਰਨ ਨੂੰ ਬਾਇਓਗੈਸ ਆਖਦੇ ਹਨ।

ਪ੍ਰਸ਼ਨ 2.
ਉਰਜਾ ਦੇ ਸੋਤ ਵੱਜੋਂ ਬਾਇਓਗੈਸ ਵਿਚ ਕਿਹੜੀਆਂ-ਕਿਹੜੀਆਂ ਖਾਮੀਆਂ ਹਨ ?
ਉੱਤਰ-
ਊਰਜਾ ਦੇ ਸੋਤ ਵੱਜੋਂ ਬਾਇਓਗੈਸ ਦੀਆਂ ਹੇਠ ਲਿਖੀਆਂ ਖਾਮੀਆਂ ਹਨ –

  1. ਬਾਇਓਗੈਸ ਦੀ ਵਰਤੋਂ ਨਾਲ ਕਾਰਬਨਡਾਈਆਕਸਾਈਡ ਵਾਯੂਮੰਡਲ ਵਿਚ ਵੱਧ ,’ ਜਾਂਦੀ ਹੈ ਜਿਸ ਨਾਲ ਸੰਸਾਰਕ ਤਾਪ ਵਧਣ ਵਰਗੀਆਂ ਮੁਸ਼ਕਿਲਾਂ ਆ ਸਕਦੀਆਂ ਹਨ।
  2. ਬਾਇਓਗੈਸ ਦੇ ਹੋਰ ਰੂਪ ਵਿਚ ਜਲਣ ਕਰਕੇ ਵਾਯੂਮੰਡਲ ਵਿਚ ਸਲਫਰ ਅਤੇ ਨਾਈਟ੍ਰੋਜਨ ਦੇ ਆਕਸਾਈਡ ਛੱਡਦੇ ਹਨ ਜੋ ਦੁਸ਼ਣ ਦਾ ਕਾਰਨ ਬਣਦੀ ਹੈ ।
  3. ਬਾਇਓਗੈਸ ਯੰਤਰ ਨੂੰ ਸਥਾਪਿਤ ਕਰਨ ਲਈ ਕਾਫ਼ੀ ਜਗ੍ਹਾ ਦੀ ਜ਼ਰੂਰਤ ਹੁੰਦੀ ਹੈ, ‘ ਜਿਸ ਕਰਕੇ ਇਨ੍ਹਾਂ ਨੂੰ ਸ਼ਹਿਰਾਂ ਅਤੇ ਨਗਰਾਂ ਵਿਚ ਸਥਾਪਿਤ ਨਹੀਂ ਕੀਤਾ ਜਾਂਦਾ ।

ਪ੍ਰਸ਼ਨ 3.
ਪਾਣੀ ਗਰਮ ਕਰਨ ਲਈ ਵਰਤੇ ਜਾਂਦੇ ਕਿਰਿਆਸ਼ੀਲ ਸੂਰਜੀ ਤਾਪੀਕਰਨ ਢਾਂਚੇ ਉੱਪਰ ਨੋਟ ਲਿਖੋ ।
ਉੱਤਰ-
ਸੂਰਜੀ ਊਰਜਾ ਧਰਤੀ ਤੇ ਮਿਲਣ ਵਾਲੀ ਮੁੱਢਲੀ ਊਰਜਾ ਹੈ। ਸੂਰਜੀ ਊਰਜਾ ਸਾਰੀ ਜਗਾ ਤੇ ਨਹੀਂ ਹੁੰਦੀ। ਇਸ ਉਰਜਾ ਨੂੰ ਵਰਤੋਂ ਵਿਚ ਲੈ ਕੇ ਆਉਣ ਲਈ ਕਿਰਨਾਂ ਨੂੰ ਇਕ ਛੋਟੇ ਖੇਤਰ ਵਿਚ ਇਕੱਠਾ ਕੀਤਾ ਜਾਂਦਾ ਹੈ।
PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 2
ਕਿਰਿਆਸ਼ੀਲ ਸੂਰਜੀ ਤਾਪੀਕਰਨ ਵਿਧੀ ਸੂਰਜ ਦੀ ਊਰਜਾ ਨੂੰ ਗਰਮੀ ਰੂਪ ਵਿਚ ਇਕੱਠਾ ਕਰ ਦਿੰਦੀ ਹੈ। ਇਸ ਵਿਧੀ ਨੂੰ ਇਸ ਪ੍ਰਕਾਰ ਕੀਤਾ ਜਾਂਦਾ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਪ੍ਰਕਾਸ਼ ਹਿਣ ਕਰੇ ਅਤੇ ਗਰਮੀ ਪੈਦਾ ਕਰ ਸਕੇ। ਸੂਰਜੀ ਊਰਜਾ ਨੂੰ ਇਕੱਠਾ ਕਰਨ ਲਈ ਇਕੱਠਾ ਕਰਨ ਵਿਧੀ ਦਾ ਪ੍ਰਯੋਗ ਕੀਤਾ ਜਾਂਦਾ ਹੈ।

ਇਸ ਵਿਧੀ ਵਿਚ ਤਾਂਬੇ ਦੇ ਪਾਈਪ ਵਾਲੀ ਕੰਡੀ, ਧਾਤੂ ਦੇ ਅਧਾਰ ਵਾਲੇ ਬਿਜਲੀ ਰੋਧਕ ਡੱਬੇ ਵਿਚ ਹੁੰਦੀ ਹੈ, ਇਸ ਡੱਬੇ ਨੂੰ ਕੱਚ ਨਾਲ ਢੱਕਿਆ ਜਾਂਦਾ ਹੈ। ਗਰਮੀ ਤਾਂਬੇ ਦੀ ਪਾਈਪ ਦੇ ਅੰਦਰ ਤਰਲ ਜਾਂ ਵਾਯੂ ਨੂੰ ਪ੍ਰਾਪਤ ਹੋ ਜਾਂਦੀ ਹੈ। ਇਸ ਤੋਂ ਬਾਅਦ ਇਸ ਗਰਮ ਤੱਤ ਨੂੰ ਬਿਜਲੀ ਰੋਧਕ ਪਾਣੀ ਸੰਗ੍ਰਹਿ ਟੈਂਕ ਵਿਚ ਪੰਪ ਦੁਆਰਾ ਛੱਡ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਸੂਰਜੀ ਊਰਜਾ ਨੂੰ ਇਕੱਠਾ ਕਰਕੇ ਪਾਣੀ ਗਰਮ ਕਰਨ ਲਈ ਵਰਤਿਆ ਜਾਂਦਾ ਹੈ।

PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਪ੍ਰਸ਼ਨ 4.
ਇੱਕ ਪੌਣ ਚੱਕੀ (Wind Mill) ਦੀ ਬਣਤਰ ਅਤੇ ਕੰਮ ਦੀ ਵਿਆਖਿਆ ਕਰੋ ।
ਉੱਤਰ-
ਪੌਣ ਵਿਚ ਗਤਿਜ ਉਰਜਾ (Kinetic Energy) ਹੁੰਦੀ ਹੈ, ਜਿਸ ਨੂੰ ਪੌਣ ਬਲੇਡ ਜਨਰੇਟਰ ਚੱਕੀ ਦੇ ਪੱਖਿਆਂ ਦੁਆਰਾ ਮਕੈਨੀਕਲ ਊਰਜਾ । ਵਿਚ ਬਦਲਿਆ ਜਾਂਦਾ ਹੈ। ਇਸ ਤਰ੍ਹਾਂ ਚਲਦੀ ਹੋਈ ਹਵਾ ਵਿਚੋਂ ਪ੍ਰਾਪਤ ਊਰਜਾ (Wind Energy) ਨੂੰ ਪੌਣ ਉਰਜਾ ਕਿਹਾ ਜਾਂਦਾ ਹੈ। ਪੌਣ ਚੱਕੀ ਦੇ ਇੱਕ ਸਿਰੇ ਤੇ ਗਤੀਸ਼ੀਲ ਬਲੇਡ (Moving blades) ਲੱਗੇ ਹੋਏ ਹੁੰਦੇ ਹਨ।

ਪੌਣ ਦੇ ਦੁਆਰਾ ਬਲੇਡ ਚਲਦੇ ਹਨ। ਜਿਸ ਦੇ ਨਾਲ ਚਿੱਤਰ 133 ਪੌਣ ਚੱਕੀ ਦੀ ਸਹਾਇਤਾ ਮਸ਼ੀਨੀ ਉਰਜਾ ਪੈਦਾ ਹੁੰਦੀ ਹੈ। ਜਿਸ ਦਾ ਉਪਯੋਗ ਨਾਲ ਬਿਜਲੀ ਪ੍ਰਾਪਤ ਕਰਨ ਦਾ ਮਾਡਲ ਪਾਣੀ ਨੂੰ ਪੰਪ ਕਰਨ ਅਤੇ ਅਨਾਜ ਨੂੰ ਪੀਸਣ ਦੇ ਲਈ ਕੀਤਾ ਜਾਂਦਾ ਹੈ। ਇਸ ਦੇ ਇਲਾਵਾ ਜੇਕਰ ਪੌਣ ਚੱਕੀ ਦੇ ਨਾਲ ਛੋਟਾ ਜਨਰੇਟਰ ਜੋੜ ਦਿੱਤਾ ਜਾਵੇ ਤਾਂ ਬਿਜਲੀ ਉਰਜਾ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।
PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 3
ਪੌਣ ਚੱਕੀ ਦੇ ਕੰਮ (Uses of Wind Mill) -ਪੌਣ ਚੱਕੀ ਦੇ ਕਈ ਉਪਯੋਗ ਹਨ । ਇਹਨਾਂ ਵਿਚੋਂ ਦੋ ਮੁੱਖ ਉਪਯੋਗ ਹੇਠ ਲਿਖੇ ਹਨ

  1. ਪੌਣ ਚੱਕੀ ਦਾ ਉਪਯੋਗ ਪਾਣੀ ਪੰਪ ਕਰਨ ਅਤੇ ਆਟਾ ਚੱਕੀ ਚਲਾਉਣ ਲਈ ਕੀਤਾ ਜਾਂਦਾ ਹੈ।
  2. ਪੌਣ ਚੱਕੀ ਦੇ ਨਾਲ ਜਨਰੇਟਰ ਜੋੜ ਦਿੱਤਾ ਜਾਂਦਾ ਹੈ, ਜਿਸ ਨਾਲ ਬਿਜਲੀ ਊਰਜਾ ਪ੍ਰਾਪਤ ਕੀਤੀ ਜਾਂਦੀ ਹੈ।

ਪ੍ਰਸ਼ਨ 5.
ਪੌਣ ਊਰਜਾ ਦੀਆਂ ਖੂਬੀਆਂ ਤੇ ਖਾਮੀਆਂ ਦਾ ਸੰਖੇਪ ਵੇਰਵਾ ਦਿਉ ।
ਉੱਤਰ-
ਪੌਣ ਉਰਜਾ ਦੀਆਂ ਖੂਬੀਆਂ (Merits of Wind Energy)

  • ਪੌਣ ਊਰਜਾ ਇਕ ਨਵਿਆਉਣਯੋਗ ਊਰਜਾ ਸ੍ਰੋਤ ਹੈ।
  • ਪੌਣ ਉਰਜਾ ਇਕ ਯੋਗ ਅਤੇ ਸਸਤਾ ਉਰਜਾ ਸੋਤ ਹੈ।
  • ਇਸ ਨਾਲ ਪ੍ਰਦੂਸ਼ਣ ਨਹੀਂ ਹੁੰਦਾ।
  • ਪੌਣ ਟਰਬਾਈਨ ਨੂੰ ਉਨ੍ਹਾਂ ਖੇਤਰਾਂ ਵਿਚ ਲਗਾਇਆ ਜਾਂਦਾ ਹੈ ਜਿੱਥੇ ਹੋਰ ਊਰਜਾ ਸ੍ਰੋਤ ਉਪਲੱਬਧ ਨਹੀਂ ਹੁੰਦੇ।
  • ਪੌਣ ਉਰਜਾ ਦੀ ਉਤਪਾਦਨ ਸ਼ਕਤੀ ਸਭ ਤੋਂ ਜ਼ਿਆਦਾ ਹੈ।

ਪੌਣ ਊਰਜਾ ਦੀਆਂ ਖਾਮੀਆਂ (Demerits of Wind Energy) -ਪੌਣ ਊਰਜਾ ਪ੍ਰਾਪਤ ਕਰਨ ਲਈ ਹੇਠ ਲਿਖੀਆਂ ਸੀਮਾਵਾਂ ਹਨ –

  1. ਪੌਣ ਊਰਜਾ ਪ੍ਰਾਪਤ ਕਰਨ ਲਈ ਪੌਣ ਦੀ ਦਿਸ਼ਾ ਅਤੇ ਗਤੀ ਤੇ ਨਿਰਭਰ ਰਹਿਣਾ ਪੈਂਦਾ ਹੈ। ਇਹ ਦੋਵੇਂ ਹੀ ਸਾਡੇ ਨਿਯੰਤਰਨ ਵਿਚ ਨਹੀਂ ਹਨ।
  2. ਪੌਣ ਚੱਕੀਆਂ ਨੂੰ ਲਗਾਉਣ ਲਈ ਬਹੁਤ ਲਾਗਤ ਦੀ ਜ਼ਰੂਰਤ ਹੁੰਦੀ ਹੈ।
  3. ਇਹ ਊਰਜਾ ਹਰ ਜਗਾ ਉਪਲੱਬਧ ਨਹੀਂ ਹੁੰਦੀ।
  4. ਪੌਣ ਚੱਕੀ ਨਾਲ ਧੁਨੀ ਪ੍ਰਦੂਸ਼ਣ ਹੁੰਦਾ ਹੈ।

ਪ੍ਰਸ਼ਨ 6.
ਪਣ-ਬਿਜਲੀ ਸ਼ਕਤੀ ਘਰ (Hydroelectric Power Station) ਕਿਵੇਂ ਕੰਮ . ਕਰਦਾ ਹੈ ?
ਉੱਤਰ-
ਚਲਦੇ ਪਾਣੀ ਅਤੇ ਡਿੱਗਦੇ ਪਾਣੀ ਵਿਚ ਗਤਿਜ ਊਰਜਾ ਨੂੰ ਪਾਣੀ ਊਰਜਾ ਕਿਹਾ ਜਾਂਦਾ ਹੈ। ਪਾਣੀ ਤੋਂ ਊਰਜਾ ਪ੍ਰਾਪਤ ਕਰਨ ਲਈ ਨਦੀ ਦੇ ਵਹਾਓ ਨੂੰ ਰੋਕ ਕੇ ਇਕ ਬੰਨ੍ਹ ਦਾ ਨਿਰਮਾਣ ਕੀਤਾ ਜਾਂਦਾ ਹੈ। ਇਸ ਨਾਲ ਬਹੁਤ ਸਾਰਾ ਪਾਣੀ ਇਕੱਠਾ ਹੋ ਜਾਂਦਾ ਹੈ। ਝੀਲ ਵਿਚ ਇਕੱਠੇ ਪਾਣੀ ਨੂੰ ਨਿਯੰਤਰਨ ਢੰਗ ਨਾਲ ਸੁੱਟ ਕੇ ਟਰਬਾਈਨਾਂ ਨੂੰ ਚਲਾਇਆ ਜਾਂਦਾ ਹੈ ਜੋ ਜਰਨੇਟਰ ਦੇ ਨਾਲ ਜੁੜੀ ਹੁੰਦੀ ਹੈ। ਜਰਨੇਟਰ ਦੇ ਚੱਲਣ ਨਾਲ ਬਿਜਲੀ ਪੈਦਾ ਹੁੰਦੀ ਹੈ। ਪਾਣੀ ਉਰਜਾ ਕੇਂਦਰ ਦੁਆਰਾ ਸਥਾਪਿਤ ਪਾਣੀ ਉਰਜਾਂ ਵਿਸ਼ਵ ਵਿਚ ਉਪਲੱਬਧ ਹੋਣ ਵਾਲੀ ਕੁੱਝ ਬਿਜਲੀ ਦਾ 25% ਹੈ।

ਪ੍ਰਸ਼ਨ 7.
ਭੂ-ਤਾਪ ਊਰਜਾ (Geothermal Energy) ਦੇ ਵੱਖ-ਵੱਖ ਤ ਕਿਵੇਂ ਵਰਤੇ ਜਾਂਦੇ ਹਨ ?
ਉੱਤਰ-
ਧਰਤੀ ਦੇ ਅੰਦਰ ਦੀ ਉਰਜਾ ਨੂੰ ਭੂ-ਤਾਪ ਉਰਜਾ ਕਹਿੰਦੇ ਹਨ। ਧਰਤੀ ਦੇ ਅੰਦਰ ਗਰਮ ਪਦਾਰਥ ਹੁੰਦਾ ਹੈ ਜਿਹੜਾ ਧਰਤੀ ਦੀ ਸਤ੍ਹਾ ਦੇ ਨਜ਼ਦੀਕ ਧਰਤੀ ਪਾਣੀ ਨੂੰ ਭਾਫ਼ ਵਿਚ ਬਦਲਦਾ ਹੈ। ਇਸ ਭਾਫ਼ ਦਾ ਕਈ ਕੰਮਾਂ ਵਿਚ ਉਪਯੋਗ ਕੀਤਾ ਜਾਂਦਾ ਹੈ । ਧਰਤੀ ਹੇਠ ਮੌਜੂਦ ਪਿਘਲੇ ਹੋਏ ਗਰਮ ਪਦਾਰਥ ਨੂੰ ਮੈਗਮਾ (Megma) ਆਖਦੇ ਹਨ । ਭੂ-ਤਾਪ ਊਰਜਾ ਦੇ ਉਪਯੋਗ ਹੇਠ ਲਿਖੇ ਹਨ –

  1. ਇਸ ਊਰਜਾ ਨੂੰ ਬਿਜਲੀ ਉਤਪਾਦਨ ਵਿਚ ਉਪਯੋਗ ਕੀਤਾ ਜਾਂਦਾ ਹੈ ।
  2. ਗਰਮ ਪਾਣੀ ਦੀ ਵਰਤੋਂ ਘਰਾਂ, ਫਰਮਾਂ ਦੀਆਂ ਇਮਾਰਤਾਂ ਨੂੰ ਗਰਮ ਰੱਖਣ ਲਈ ਕੀਤੀ ਜਾਂਦੀ ਹੈ।
  3. ਧਰਤੀ ਤਾਂਪ ਦਾ ਉਪਯੋਗ ਲੋਕ ਘਰਾਂ ਨੂੰ ਗਰਮ ਰੱਖਣ ਲਈ, ਮੁਰਗੀ ਪਾਲਣ, ਖੁੰਬਾਂ ਦੀ ਖੇਤੀ, ਭੋਜਨ ਦੀ ਪ੍ਰਕਿਰਿਆ ਅਤੇ ਖਾਣ ਦੇ ਸਮਾਨ ਵਿਚ ਵਰਤਿਆ ਜਾਂਦਾ ਹੈ।
  4. ਧਰਤੀ ਤਾਪ ਊਰਜਾ ਵਿਚੋਂ ਪੈਦਾ ਹੋਏ ਗਰਮ ਪਾਣੀ ਅਤੇ ਹਾਈਡੋਜਨ ਤਰਲ ਨੂੰ ਦਾਬ ਪੈਦਾ ਕਰਨ ਲਈ ਪ੍ਰਯੋਗ ਕੀਤਾ ਜਾਂਦਾ ਹੈ।

ਪ੍ਰਸ਼ਨ 8.
ਨਿਊਕਲੀਅਰ ਵਿਖੰਡਨ (Nuclear Fission) ਦੀ ਉਦਾਹਰਨ ਸਹਿਤ ਵਿਆਖਿਆ ਕਰੋ ।
ਉੱਤਰ-
ਨਿਊਕਲੀਅਰ ਵਿਖੰਡਣ ਇਕ ਉਹ ਕਿਰਿਆ ਹੈ ਜਿਸ ਵਿਚ ਭਾਰੀ ਪ੍ਰਮਾਣੂ, ਛੋਟੇ ਪ੍ਰਮਾਣੂਆਂ ਵਿਚ ਟੁੱਟਦਾ ਹੈ। ਇਸ ਕਿਰਿਆ ਵਿਚ ਬਹੁਤ ਸਾਰੀ ਊਰਜਾ ਪੈਦਾ ਹੁੰਦੀ ਹੈ। ਉਦਾਹਰਨ ਦੇ ਤੌਰ ‘ਤੇ ਯੂਰੇਨੀਅਮ ਦੇ ਵਿਖੰਡਣ ਨਾਲ ਪੈਦਾ ਬੈਰੀਅਮ, ਕਰੀਪੋਟੋਨ, ਤਿੰਨ ਨਿਊਫ਼ਾਨ ਹਨ। ਇਸ ਦੇ ਨਾਲ-ਨਾਲ ਊਰਜਾ ਪੈਦਾ ਹੁੰਦੀ ਹੈ।
PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 4

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ 1.
ਸੌਰ/ਸਰਜੀ ਉਰਜਾ ਤੋਂ ਬਿਜਲੀ ਪੈਦਾ ਕਰਨ ਦੇ ਵੱਖ-ਵੱਖ ਢੰਗਾਂ ਦਾ ਵਰਣਨ ਕਰੋ।
ਉੱਤਰ-
ਸੌਰ ਸੂਰਜੀ ਊਰਜਾ ਧਰਤੀ ਤੇ ਊਰਜਾ ਦਾ ਮੁੱਖ ਸੋਮਾ ਹੈ। ਸੂਰਜ ਦੇ ਪ੍ਰਕਾਸ਼ ਅਤੇ ਤਾਪ ਦੇ ਫਲਸਰੂਪ ਧਰਤੀ ਤੇ ਉਰਜਾ ਪੈਦਾ ਹੁੰਦੀ ਹੈ। ਮਨੁੱਖ ਸਰਦੀਆਂ ਵਿਚ ਇਸ ਉਰਜਾ ਦਾ ਕਿਸੇ ਨਾ ਕਿਸੇ ਰੂਪ ਵਿਚ ਉਪਯੋਗ ਕਰਦਾ ਹੈ। ਇਸ ਤੋਂ ਇਲਾਵਾ ਕਈ ਹੋਰ ਤਰੀਕਿਆਂ ਨਾਲ ਵੀ ਸੂਰਜੀ ਉਰਜਾ ਦਾ ਉਪਯੋਗ ਕੀਤਾ ਜਾਂਦਾ ਹੈ। ਅੱਜ ਆਦਮੀ ਨੇ ਸੌਰ ਸੂਰਜੀ ਊਰਜਾ ਨੂੰ ਵਰਤੋਂ ਵਿਚ ਲਿਆਉਣ ਲਈ ਕਈ ਵਿਗਿਆਨਿਕ ਵਿਧੀਆਂ ਵਿਕਸਿਤ ਕਰ ਲਈਆਂ ਹਨ।

ਇਨ੍ਹਾਂ ਵਿਧੀਆਂ ਵਿੱਚੋਂ ਕੁੱਝ ਹੇਠ ਲਿਖੀਆਂ ਹਨ –
1. ਤਾਪ ਵਿਧੀ (Thermal Method-ਇਸ ਵਿਧੀ ਵਿਚ ਸੂਰਜ ਦੀ ਊਰਜਾ ਨੂੰ ਤਾਪ ਦੇ ਰੂਪ ਵਿਚ ਇਕੱਠਾ ਕੀਤਾ ਜਾਂਦਾ ਹੈ। ਸੋਲਰ ਕੁੱਕਰ (Solar Cooker)-ਇਹ ਇਕ ਸਾਧਾਰਨ ਯੰਤਰ ਹੈ ਜਿਸ ਵਿਚ ਤਾਪ, ਰੋਧਕ ਧਾਤੂ ਲੱਗੀ ਹੁੰਦੀ ਹੈ। ਇਸ ਵਿਚ ਲੱਕੜੀ ਦਾ ਡੱਬਾ ਪ੍ਰਯੋਗ ਕੀਤਾ ਜਾਂਦਾ ਹੈ । ਇਸ ਨੂੰ ਅੰਦਰ ਤੋਂ ਕਾਲਾ ਰੰਗ ਕੀਤਾ ਹੁੰਦਾ ਹੈ। ਕਾਲੇ ਰੰਗ ਕਾਰਨ ਇਸ ਦੀ ਊਰਜਾ ਖਿੱਚਣ ਦੀ ਸੀਮਾ ਵੱਧ ਜਾਂਦੀ ਹੈ। ਇਸ ਦੇ ਉੱਪਰ ਇਕ ਮੋਟੇ ਕੱਚ ਦਾ ਢੱਕਣ ਹੁੰਦਾ ਹੈ। ਇਸ ਯੰਤਰ ਨੂੰ ਧੁੱਪ ਵਿਚ ਰੱਖਿਆ ਜਾਂਦਾ ਹੈ। ਸੂਰਜ ਦੀਆਂ ਕਿਰਨਾਂ ਕੱਚ ਦੇ ਢੱਕਣ ਵਿਚੋਂ ਗੁਜ਼ਰ ਕੇ ਬਿਜਲੀ ਪੈਦਾ ਕਰਦੀਆਂ ਹਨ। ਇਸ ਤਰ੍ਹਾਂ ਪ੍ਰਾਪਤ ਹੋਈ ਤਾਪ ਉਰਜਾ
ਖਾਣਾ ਬਣਾਉਣ ਦੇ ਕੰਮ ਆਉਂਦੀ ਹੈ। ਸੋਲਰ ਕੁੱਕਰ ਵਿਚ ਰੱਖਿਆ ਗਿਆ ਭੋਜਨ ਹੌਲੀ-ਹੌਲੀ ਬਣਦਾ ਹੈ । ਇਹ ਸਵਾਦੀ ਅਤੇ ਲਾਭਕਾਰੀ ਹੁੰਦਾ ਹੈ। ਕੇਂਦਰਕ ਸੁਰਜੀ ਕੁੱਕਰ-ਇਹ ਸੂਰਜੀ ਕੁੱਕਰ ਦਾ ਇਕ ਵਿਕਸਿਤ ਰੂਪ ਹੈ, ਇਸ ਵਿਚ ਸੂਰਜੀ ਉਰਜਾ ਤੋਂ ਪ੍ਰਾਪਤ ਗਰਮੀ ਨੂੰ ਇਕ ਵੱਡੇ ਖੇਤਰ ਤੋਂ ਛੋਟੇ ਖੇਤਰ ਵਿਚ ਪਾਇਆ ਜਾਂਦਾ ਹੈ। ਇਸ ਨਾਲ ਉਸ ਦਾ ਤਾਪਮਾਨ ਵੱਧ ਜਾਂਦਾ ਹੈ। ਇਸ ਦਾ ਤਾਪਮਾਨ ਭੋਜਨ ਨੂੰ ਤਲਣ ਅਤੇ. ਬੇਕ ਕਰਨ ਲਈ ਵਰਤਿਆ ਜਾਂਦਾ ਹੈ। ਇਸ ਵਿਧੀ ਨੂੰ ਵੱਡੇ ਤੌਰ ‘ਤੇ ਭਾਫ਼ ਬਣਾ ਕੇ ਵੀ ਭੋਜਨ ਬਣਾਇਆ ਜਾਂਦਾ ਹੈ।
PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 5

ਸੂਰਜੀ ਹੀਟਰ (Solar Heater)-ਸੂਰਜੀ ਹੀਟਰ, ਸੂਰਜ ਦੀ, ਊਰਜਾ ਨੂੰ ਵਰਤ ਕੇ ਪਾਣੀ ਗਰਮ ਕਰਨ ਵਾਲਾ ਇਕ ਯੰਤਰ ਹੈ। ਇਹ ਸੋਲਰ ਕੁੱਕਰ ਦੇ ਸਿਧਾਂਤ ਤੇ ਕੰਮ ਕਰਦਾ ਹੈ। ਇਸ ਨੂੰ ਵੱਡੇ-ਵੱਡੇ ਹੋਟਲਾਂ, ਹੋਸਟਲਾਂ ਅਤੇ ਘਰਾਂ ਵਿਚ ਵਰਤਿਆ ਜਾਂਦਾ ਹੈ। ਇਸ ਵਿਚ ਬਿਜਲੀ ਦੀ ਬੱਚਤ ਹੁੰਦੀ ਹੈ ਅਤੇ ਨਾਲ ਹੀ ਵਾਤਾਵਰਣ ਨੂੰ ਸੁਰੱਖਿਅਤ ਵੀ ਰੱਖਦਾ ਹੈ।

2. ਫੋਟੋਵੋਲਟਿਕ ਵਿਧੀ Photo voltaic Method)-ਇਸ ਵਿਧੀ ਵਿਚ ਸੂਰਜੀ ਊਰਜਾ ਨੂੰ ਬਿਜਲੀ ਊਰਜਾ ਵਿਚ ਬਦਲਿਆ ਜਾਂਦਾ ਹੈ। ਇਸ ਵਿਚ ਫੋਟੋਵੋਲਟਿਕ ਸੈੱਲਾਂ ਦੀ ਵਰਤੋਂ ਹੁੰਦੀ ਹੈ।ਇਸ ਸੈੱਲ ਵਿਚ ਸਿਲੀਕਾਨ ਅਤੇ ਕੁੱਝ ਮਾਤਰਾ ਵਿਚ ਹੋਰ ਰਸਾਇਣਿਕ ਜਿਸ ਤਰ੍ਹਾਂ ਗੈਲੀਅਮ ਆਕਸਾਈਡ ਅਤੇ ਕੈਡੀਅਮ ਸਲਫਾਈਡ ਆਦਿ ਸ਼ਾਮਲ ਹੁੰਦੇ ਹਨ। ਜਦੋਂ ਫੋਟੋਵੋਲਟਿਕ ਸੈੱਲ ਤੇ ਸੂਰਜ ਦੀ ਰੌਸ਼ਨੀ ਪੈਂਦੀ ਹੈ ਤਾਂ ਇਲੈਕਟ੍ਰਾਨ ਉਤੇਜਿਤ ਹੁੰਦੇ ਹਨ ਤਾਂ ਕੁੱਝ ਮਾਤਰਾ ਵਿਚ ਬਿਜਲੀ ਦਾ ਕਰੰਟ ਪੈਦਾ ਹੁੰਦਾ ਹੈ। ਬਿਜਲੀ ਦੀ ਮਾਤਰਾ ਨੂੰ ਵਧਾਉਣ ਲਈ ਫੋਟੋਵੋਲਟਿਕ ਸੈੱਲਾਂ ਨੂੰ ਵੱਡੀ ਮਾਤਰਾ ਵਿਚ ਜੋੜ ਕੇ ਇਕ ਪੈਨਲ ਬਣਾ ਦਿੱਤਾ ਜਾਂਦਾ ਹੈ।
PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 6
ਸੂਰਜੀ ਊਰਜਾ ਦੀ ਵਰਤੋਂ ਸਿੰਚਾਈ ਲਈ ਟਿਊਬਵੈੱਲਾਂ ਨੂੰ ਚਲਾਉਣ ਵਿਚ ਕੀਤੀ ਜਾਂਦੀ ਹੈ। ਜਿੱਥੇ ਧਰਤੀ ਦੇ ਹੇਠਲਾ ਪਾਣੀ ਜ਼ਿਆਦਾ ਦੂਰ ਨਹੀਂ ਹੈ ਉੱਥੇ ਇਹ ਵਿਧੀ ਪੂਰੀ ਤਰ੍ਹਾਂ ਸਫ਼ਲ ਹੈ। ਛੋਟੇ ਸੂਰਜੀ ਸੈੱਲਾਂ ਦੁਆਰਾ ਘਰਾਂ, ਗਲੀਆਂ ਅਤੇ ਸੜਕਾਂ ਤੇ ਰੌਸ਼ਨੀ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਬਹੁਤ ਸਾਰੇ ਸੈੱਲ ਜੋੜ ਕੇ ਜ਼ਿਆਦਾ ਮਾਤਰਾ ਵਿਚ ਬਿਜਲੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਪਰਤਵੇਂ ਕਰੰਟ (DC) ਨੂੰ ਅਪਰਤਵੇਂ ਕਰੰਟ (AC) ਵਿਚ ਬਦਲਿਆ ਜਾਂਦਾ ਹੈ। ਸੂਰਜੀ ਊਰਜਾ ਦਾ ਪ੍ਰਯੋਗ ਉਪਹਿ, ਬਿਜਲੀ ਨਾਲ ਚੱਲਣ ਵਾਲੀਆਂ ਘੜੀਆਂ, ਕੈਲਕੂਲੇਟਰ, ਸੂਰਜੀ ਲਾਲਟੇਨ, ਪਾਣੀ ਦੇ ਪੰਪਾਂ ਨੂੰ ਚਲਾਉਣ ਵਿਚ ਕੀਤਾ ਜਾਂਦਾ ਹੈ।
ਸੂਰਜੀ ਊਰਜਾ ਦਾ ਸ਼ਕਤੀ ਦੇ ਰੂਪ ਵਿਚ ਉਪਯੋਗ ਕੀਤਾ ਜਾਂਦਾ ਹੈ। ਇਹ ਵਧੀਆ ਅਤੇ ਘੱਟ ਖ਼ਰਚੇ ਵਾਲਾ ਸੋਮਾ ਹੈ।

PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਪ੍ਰਸ਼ਨ 2.
ਸਾਗਰੀ ਊਰਜਾ ਦੇ ਪ੍ਰਮੁੱਖ ਰੂਪਾਂ ਦੀ ਚਰਚਾ ਕਰੋ ।
ਉੱਤਰ-
ਸਾਗਰੀ ਉਰਜਾਂ ਨੂੰ ਦੋ ਤਰੀਕਿਆਂ ਨਾਲ ਬਿਜਲੀ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ
1. ਜਵਾਰਭਾਟਾ ਉਰਜਾ (Tidal Energy)-ਚੰਦਰਮਾ ਅਤੇ ਸੂਰਜ ਦੀ ਗੁਰੁਤਾਕਰਸ਼ਨ ਦੀ ਸ਼ਕਤੀ ਦੇ ਕਾਰਨ ਸਮੁੰਦਰੀ ਪਾਣੀ ਚੜ੍ਹਦਾ ਅਤੇ ਉਤਰਦਾ ਹੈ, ਜਿਸ ਨੂੰ ਜਵਾਰਭਾਟਾ ਆਖਦੇ ਹਾਂ। ਸਮੁੰਦਰ ਵਿਚ ਉੱਪਰ ਉਠਣ ਵਾਲੀਆਂ ਤਰੰਗਾਂ ਨੂੰ ਜਵਾਰ ਅਤੇ ਹੇਠਾਂ ਡਿੱਗਣ ਵਾਲੀਆਂ ਤਰੰਗਾਂ ਨੂੰ ਭਾਣਾ ਕਿਹਾ ਜਾਂਦਾ ਹੈ। ਜਦੋਂ ਇਹ ਲਹਿਰਾਂ ਆਪਣੀ ਔਸਤ ਉੱਚਾਈ ਤੋਂ 50 ਤੋਂ 100 ਗੁਣਾ ਉੱਪਰ ਉੱਠਦੀਆਂ ਹਨ, ਤਾਂ ਇਨ੍ਹਾਂ ਦਾ ਉਪਯੋਗ ਟਰਬਾਈਨਾਂ ਘੁੰਮਾਉਣ ਲਈ ਕੀਤਾ ਜਾਂਦਾ ਹੈ ਜਿਸ ਨਾਲ ਬਿਜਲੀ ਪੈਦਾ ਕੀਤੀ ਜਾਂਦੀ ਹੈ। ਭਾਰਤ ਵਿਚ ਕੱਛ ਦੀ ਖਾੜੀ, ਸੁੰਦਰਵਨ ਡੈਲਟਾ ਅਤੇ ਖੰਬਾਤ ਦੀ ਖਾੜੀ ਵਰਗੇ ਸਥਾਨਾਂ ‘ਤੇ ਜਵਾਰਭਾਟਾ ਦੀ ਸਹਾਇਤਾ ਨਾਲ ਬਿਜਲੀ ਪੈਦਾ ਕੀਤੀ ਜਾਂਦੀ ਹੈ। ਇਹ ਕੰਮ ਪ੍ਰਦੂਸ਼ਣ ਤੋਂ ਰਹਿਤ ਹੈ। ਜਵਾਰਭਾਟਾ ਇਕ ਚੰਗਾ ਅਤੇ ਨਵੀਕਰਨ ਹੋਣ ਵਾਲਾ ਉਰਜਾ ਦਾ ਸੋਮਾ ਹੈ। ਪਰ ਇਹ ਸੋਮਾ ਸਾਰੀ ਜਗ੍ਹਾ ਨਹੀਂ ਹੁੰਦਾ, ਇਸ ਦਾ ਕਾਰਨ ਇਹ ਹੈ ਕਿ ਜਵਾਰਭਾਟਾ ਬੰਨ੍ਹ ਦੇ ਲਈ ਬਹੁਤ ਘੱਟ ਸਥਾਨ ਹਨ। ਇਹ ਇਕ ਮਹਿੰਗਾ ਊਰਜਾ ਦਾ ਸੋਮਾ ਹੈ।

2. ਸਾਗਰੀ ਤਾਪ ਊਰਜਾ (Ocean Thermal Energy) -ਸੂਰਜ ਦੀ ਗਰਮੀ ਦੇ ਨਾਲ ਸਮੰਦਰ ਦਾ ਉੱਪਰਲਾ ਪਾਣੀ ਗਰਮ ਹੋ ਜਾਂਦਾ ਹੈ ਜਦੋਂ ਕਿ ਸਮੁੰਦਰ ਦੀ ਡੂੰਘਾਈ ਵਿਚ ਪਾਣੀ ਠੰਡਾ ਹੀ ਰਹਿੰਦਾ ਹੈ। ਗਰਮ ਅਤੇ ਠੰਡੇ ਪਾਣੀ ਵਿਚ ਪੈਦਾ ਹੋਏ ਅੰਤਰ ਨੂੰ ਊਰਜਾ ਸੋਮਾ ਕਿਹਾ ਜਾਂਦਾ ਹੈ। ਇਹ ਉਰਜਾ ਸਾਗਰੀ ਤਾਪ-ਉਰਜਾ ਅਖਵਾਉਂਦਾ ਹੈ। ਇਸ ਵਿਚ ਬਿਜਲੀ ਪੈਦਾ ਕਰਨ ਲਈ ਠੰਡੇ ਜਾਂ ਗਰਮ ਪਾਣੀ ਵਿਚ 20°C ਦਾ ਅੰਤਰ ਹੋਣਾ ਜਾਂ ਇਸ ਤੋਂ ਜ਼ਿਆਦਾ ਅੰਤਰ ਹੋਣਾ ਜ਼ਰੂਰੀ ਹੈ। ਸਮੁੰਦਰ ਦੀ ਉਪਰਲੀ ਸਤਹਿ ਤੇ ਪਾਣੀ ਦੀ ਗਰਮੀ ਦੇ ਨਾਲ ਅਮੋਨੀਅਮ ਵਰਗੇ ਤਰਲ ਨੂੰ ਉਬਾਲਿਆ ਜਾਂਦਾ ਹੈ, ਉਸ ਤੋਂ ਪੈਦਾ ਹੋਣ ਵਾਲੀ ਭਾਫ਼ ਦੇ ਨਾਲ ਟਰਬਾਈਨ ਨੂੰ ਚਲਾ ਕੇ ਬਿਜਲੀ ਪੈਦਾ ਕੀਤੀ ਜਾਂਦੀ ਹੈ। ਸਮੁੰਦਰ ਦੀ ਡੂੰਘਾਈ ਵਿਚੋਂ ਠੰਡਾ ਪਾਣੀ ਕੱਢ ਕੇ ਅਮੋਨੀਆ ਨੂੰ ਫਿਰ ਤਰਲ ਵਿਚ ਬਦਲਿਆ ਜਾਂਦਾ ਹੈ, ਇਸ ਤਰ੍ਹਾਂ ਇਹ ਕਿਰਿਆ ਨਿਯੰਤਰਨ ਵਿਚ ਰਹਿੰਦੀ ਹੈ। ਸੰਸਾਰ ਦੇ ਸਭ ਤੋਂ ਪਹਿਲੇ ਛੋਟੇ ਸਮੁੰਦਰੀ ਤਾਪ ਊਰਜਾ ਰੂਪਾਂਤਰਿਕ ਕੇਂਦਰ ਦਾ ਆਰੰਭ 1979 ਵਿਚ ਹਵਾਈ ਵਿਚ ਹੋਇਆ। ਸਮੁੰਦਰੀ ਤਾਪ ਊਰਜਾ ਪ੍ਰਾਪਤ ਕਰਨ ਵਿਚ ਖ਼ਰਚਾ ਬਹੁਤ ਜ਼ਿਆਦਾ ਹੁੰਦਾ ਹੈ। ਸਮੁੰਦਰੀ ਪਾਣੀ ਖਾਰਾ ਹੁੰਦਾ ਹੈ ਜਿਸ ਦੇ ਕਾਰਨ ਇਹ ਯੰਤਰ ਦੇ ਭੌਤਿਕ ਹਿੱਸਿਆਂ ਨੂੰ ਨੁਕਸਾਨ ਵੀ ਕਰ ਸਕਦਾ ਹੈ। ਸਮੁੰਦਰੀ ਤਾਪ ਊਰਜਾ ਪੈਦਾ ਕਰਨ ਲਈ ਉੱਨਤ ਸਾਧਨਾਂ ਦੀ ਜ਼ਰੂਰਤ ਹੈ।

ਪ੍ਰਸ਼ਨ 3.
ਪਣ-ਊਰਜਾ ਪ੍ਰਾਪਤ ਕਰਨ ਦੇ ਢੰਗਾਂ ਦਾ ਵਿਸਤਰਤ ਵੇਰਵਾ ਦਿਉ। ਇਸ ਦੀ ਸੰਭਾਵਿਤ ਸਮਰੱਥਾ, ‘ ਫਾਇਦਿਆਂ ਅਤੇ ਤਰੁੱਟੀਆਂ ਦਾ ਵੀ ਵੇਰਵਾ ਦਿਉ।
ਉੱਤਰ-
ਉੱਪਰੋਂ ਗਿਰਦੇ ਜਾਂ ਵਗਦੇ ਪਾਣੀ ਤੋਂ ਪ੍ਰਾਪਤ ਹੋਈ ਉਰਜਾ ਨੂੰ ਪਣ-ਉਰਜਾ ਕਿਹਾ ਜਾਂਦਾ ਹੈ। ਪਾਣੀ ਤੋਂ ਊਰਜਾ ਪ੍ਰਾਪਤ ਕਰਨ ਲਈ ਦਰਿਆ ਦੇ ਵਹਾਅ ਨੂੰ ਇਕ ਬੰਨ੍ਹ ਨਾਲ ਰੋਕਿਆ ਜਾਂਦਾ ਹੈ ਜਿੱਥੇ ਬਹੁਤ ਜ਼ਿਆਦਾ ਪਾਣੀ ਇਕੱਠਾ ਹੋ ਜਾਂਦਾ ਹੈ। ਇਸ ਪਾਣੀ ਨੂੰ ਨਿਯੰਤਰਿਤ ਢੰਗ ਨਾਲ ਉੱਪਰੋਂ ਡਿਗਾ ਕੇ ਟਰਬਾਈਨਾਂ ਨੂੰ ਚਲਾਇਆ ਜਾਂਦਾ ਹੈ।

ਇਹ ਟਰਬਾਈਨਾਂ, ਜਨਰੇਟਰਾਂ ਨੂੰ ਘੁਮਾਉਂਦੀਆਂ ਹਨ ਜਿਸ ਨਾਲ ਬਿਜਲੀ ਤਿਆਰ ਹੋ ਜਾਂਦੀ ਹੈ। ਪਣ ਉਰਜਾ ਕੇਂਦਰਾਂ ਦੁਆਰਾ ਪੈਦਾ ਕੀਤੀ ਗਈ ਬਿਜਲੀ ਸੰਸਾਰ ਵਿਚ ਬਿਜਲੀ ਦੇ ਕੁੱਲ ਉਤਪਾਦਨ ਦਾ 25% ਹੈ। ਪਹਾੜੀ ਖੇਤਰਾਂ ਵਿਚ ਪਾਣੀ ਤੋਂ ਬਿਜਲੀ ਬਣਨ ਦੀ ਕਾਫ਼ੀ ਸੰਭਾਵਨਾ ਹੁੰਦੀ ਹੈ। ਨਾਰਵੇ, ਕਾਂਗੋ, ਬ੍ਰਾਜ਼ੀਲ, ਕੈਨੇਡਾ, ਸਵਿਟਜ਼ਰਲੈਂਡ ਅਤੇ ਆਸਟਰੀਆ ਵਰਗੇ ਦੇਸ਼ਾਂ ਵਿਚ ਕੁੱਲ ਬਿਜਲੀ ਦਾ ਅੱਧਾ ਹਿੱਸਾ ਪਾਣੀ ਉਰਜਾ ਤੋਂ ਪ੍ਰਾਪਤ ਕੀਤਾ ਜਾਂਦਾ ਹੈ। | ਭਾਰਤ ਵਿਚ ਪਾਣੀ ਤੋਂ ਬਣਨ ਵਾਲੀ ਬਿਜਲੀ, ਕੁੱਲ ਊਰਜਾ ਉਤਪਾਦਨ ਦਾ 23% ਹੈ।

ਭਾਰਤ ਵਿਚ ਕੁੱਲ ਬਿਜਲੀ ਦੀ ਸੰਭਾਵਨਾ 4x 1011 ਕਿਲੋਵਾਟ ਲਗਭਗ ਹੈ। ਵਰਤਮਾਨ ਵਿਚ ਇਸ ਦਾ ਕੇਵਲ 11% ਹੀ ਵਰਤਿਆ ਜਾ ਰਿਹਾ ਹੈ। ਭਾਰਤ ਵਿਚ ਛੋਟੇ ਪਣ ਬਿਜਲੀ ਊਰਜਾ ਕੇਂਦਰਾਂ ਦੇ ਨਿਰਮਾਣ ਕਰਨ ਦੀਆਂ ਬਹੁਤ ਸੰਭਾਵਨਾਵਾਂ ਹਨ। ਭਾਰਤ ਦੀਆਂ ਪ੍ਰਮੁੱਖ ਪਣ ਬਿਜਲੀ ਉਰਜਾ ਯੋਜਨਾਵਾਂ ਵਿਚ ਭਾਖੜਾ ਨੰਗਲ ਯੋਜਨਾ, ਟਿਹਰੀ ਯੋਜਨਾ, ਦਮੋਦਰ ਘਾਟੀ ਯੋਜਨਾ, ਹੀਰਾ ਕੁਡ ਯੋਜਨਾ ਅਤੇ ਨਾਗਾਰਜੁਨ ਯੋਜਨਾ ਆਦਿ ਸ਼ਾਮਲ ਹਨ।
PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 7
ਪਣ ਊਰਜਾ ਦੇ ਲਾਭ (Advantages of Hydel Energy) –

  1. ਇਹ ਬਿਜਲੀ ਪੈਦਾ ਕਰਨ ਦਾ ਸਭ ਤੋਂ ਸਸਤਾ ਸਾਧਨ ਹੈ।
  2. ਬੰਨ੍ਹ ਤੋਂ ਨਹਿਰਾਂ ਕੱਢ ਕੇ ਪਾਣੀ ਦੀ ਵਰਤੋਂ ਸਿੰਚਾਈ, ਉਦਯੋਗਾਂ ਅਤੇ ਪਾਣੀ ਦੀ । ਪੂਰਤੀ ਲਈ ਕੀਤੀ ਜਾਂਦੀ ਹੈ।
  3. ਬੰਨ੍ਹ ਦੀ ਝੀਲ ਵਿਚ ਮੱਛੀ ਪਾਲਣ ਦਾ ਕੰਮ ਕੀਤਾ ਜਾ ਸਕਦਾ ਹੈ।
  4. ਬੰਨ੍ਹਾਂ ਦੇ ਨਿਰਮਾਣ ਨਾਲ ਹੜ੍ਹਾਂ ਅਤੇ ਸੋਕੇ ਤੇ ਕਾਬੂ ਵੀ ਕੀਤਾ ਜਾ ਸਕਦਾ ਹੈ।

ਪਣ ਊਰਜਾ ਦੀਆਂ ਕਮੀਆਂ (Limitations of Hydel Energy) –

  • ਵੱਡੇ-ਵੱਡੇ ਬੰਨ੍ਹਾਂ ਤੇ ਕੁੱਝ ਸਮੇਂ ਬਾਅਦ ਮਿੱਟੀ ਇਕੱਠੀ ਹੋ ਜਾਂਦੀ ਹੈ, ਇਸ ਨੂੰ ਸਾਫ਼ ਕਰਨਾ ਆਸਾਨ ਨਹੀਂ ਹੈ।
  • ਬੰਨ੍ਹ ਦੇ ਨਿਰਮਾਣ ਦਾ ਕੰਮ ਬਹੁਤ ਮਹਿੰਗਾ ਹੈ।
  • ਬੰਨ ਦਾ ਨਿਰਮਾਣ ਹੋਣ ਨਾਲ ਮੱਛੀਆਂ ਦਾ ਆਉਣ-ਜਾਣ ਰੁਕ ਜਾਂਦਾ ਹੈ ਅਤੇ ਹੋਰ ‘ਪਾਣੀ ਵਿਚ ਰਹਿਣ ਵਾਲੇ ਜੀਵਾਂ ਲਈ ਖ਼ਤਰਾ ਹੈ।
  • ਬੰਨ੍ਹ ਦੇ ਨਿਰਮਾਣ ਕਰਨ ਲਈ ਲੋਕਾਂ ਨੂੰ ਉਹ ਜਗਾ ਛੱਡ ਕੇ ਹੋਰ ਜਗਾ ਤੇ ਜਾ ਕੇ ਰਹਿਣਾ ਪੈਂਦਾ ਹੈ।
  • ਪਾਣੀ ਜ਼ਿਆਦਾ ਮਾਤਰਾ ਵਿਚ ਇਕੱਠਾ ਹੋਣ ਕਰਕੇ ਇਨ੍ਹਾਂ ਖੇਤਰਾਂ ਵਿੱਚ ਭੂਚਾਲ ਦੀ ਸੰਭਾਵਨਾ ਵੱਧ ਜਾਂਦੀ ਹੈ।
  • ਬੰਨ੍ਹ ਦੇ ਨਿਰਮਾਣ ਕਾਰਨ ਜੰਗਲਾਂ ਦਾ ਵਿਨਾਸ਼ ਹੋ ਜਾਂਦਾ ਹੈ।
  • ਬੰਨ ਦੇ ਨਿਰਮਾਣ ਕਾਰਨ ਨਦੀਆਂ ਦੀਆਂ ਪਰਿਸਥਿਤੀਆਂ ‘ਤੇ ਵੀ ਅਸਰ ਪੈਂਦਾ ਹੈ।
  • ਵੱਡੇ ਬੰਨ੍ਹਾਂ ਕਾਰਨ ਨਦੀਆਂ ਦਾ ਵਹਾਅ ਰੁਕ ਜਾਂਦਾ ਹੈ, ਜਿਸ ਕਾਰਨ ਪਾਣੀ ਦੇ ਵਹਾਅ ਲਈ ਖੁੱਲ੍ਹਾ ਸਥਾਨ ਨਹੀਂ ਰਹਿ ਜਾਂਦਾ ਹੈ।

ਪ੍ਰਸ਼ਨ 4.
ਨਿਊਕਲੀਅਰ ਰੀਐਕਟਰ ਦੀ ਬਣਤਰ ਦਾ ਵਿਸਥਾਰ ਪੂਰਵਕ ਵਰਣਨ ਕਰੋ। ਨਿਉਕਲੀਅਰ ਉਰਜਾ ਨਾਲ ਕੀ-ਕੀ ਖੁਬੀਆਂ ਅਤੇ ਖਤਰੇ ਜੁੜੇ ਹੋਏ ਹਨ ? .
ਉੱਤਰ-
ਰੇਡੀਓ ਐਕਟਿਵ ਤੱਤਾਂ ਜਿਵੇਂ ਯੂਰੇਨੀਅਮ ਅਤੇ ਥੋਰੀਅਸ ਦੇ ਵਿਖੰਡਣ ਕਾਰਨ ਜਿਹੜੀ ਉਰਜਾ ਮਿਲਦੀ ਹੈ ਉਸ ਨੂੰ ਨਿਊਕਲੀਅਰ ਉਰਜਾ ਕਿਹਾ ਜਾਂਦਾ ਹੈ। ਇਹ ਊਰਜਾ ਦੋ ਢੰਗਾਂ ਨਾਲ ਉਤਪੰਨ ਹੁੰਦੀ ਹੈ । ਨਿਊਕਲੀਅਰ ਵਿਖੰਡਣ ਅਤੇ ਨਿਊਕਲੀਅਰ ਸੰਯੋਜਨ ਦੁਆਰਾ। ਨਿਊਕਲੀਅਰ ਵਿਖੰਡਣ ਨੂੰ ਕੰਟਰੋਲ ਵਿਚ ਕਰਨ ਲਈ ਨਿਊਕਲੀਅਰ ਵਿਖੰਡਣ ਰੀਐਕਟਰ ਕੀਤਾ ਜਾਂਦਾ ਹੈ।

ਨਿਊਕਲੀਅਰ ਰੀਐਕਟਰ ਦੀ ਸੰਰਚਨਾ (Construction of Nuclear Reactor)- ਨਿਊਕਲੀਅਰ ਰੀਐਕਟਰ ਦੇ ਚਾਰ ਮੁੱਖ ਭਾਗ ਹੁੰਦੇ ਹਨ। ਇਹ ਹਨ

  1. ਰੀਐਕਟਰ ਕੋਰ
  2. ਕੰਡੈਂਸਰ ।
  3. ਜਨਰੇਟਰ
  4. ਟਰਬਾਈਨ ।

PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 8
ਯੂਰੇਨੀਅਮ ਬਾਲਣ ਦਾ ਵਿਖੰਡਣ ਰਿਐਕਟਰ ਕੋਰ ਦੇ ਅੰਦਰ ਹੁੰਦਾ ਹੈ। ਯੂਰੇਨੀਅਮ ਦੁਆਰਾ ਦਿੱਤੀ ਨਿਊਕਲੀਅਰ ਕਿਰਿਆ ਵਿਚ ਤਿੰਨ ਨਿਊਟ੍ਰਾਨ ਪੈਦਾ ਹੁੰਦੇ ਹਨ। ਵਿਸ਼ੇਸ਼ ਪ੍ਰਕਾਰ ਦੀ ਵਿਸ਼ੇਸ਼ ਮਿਸ਼ਰਿਤ ਧਾਤੂ ਨਾਲ ਬਣਾਈਆਂ ਹੋਈਆਂ ਨਿਯੰਤਰਨ ਛੜਾਂ ਦੁਆਰਾ ਇਹ ਕਿਰਿਆ ਨਿਯੰਤਰਿਤ ਕੀਤੀ ਜਾਂਦੀ ਹੈ। ਇਹ ਵਿਖੰਡਣ ਦੁਆਰਾ ਉਤਪੰਨ ਮੁਕਤ/ਖੁੱਲ੍ਹੇ ਨਿਊਫੋਨ ਨੂੰ ਕੰਟਰੋਲ ਕਰਦੀ ਹੈ। ਵਿਖੰਡਣ ਦੁਆਰਾ ਪ੍ਰਾਪਤ ਹੋਈ ਊਰਜਾ ਜਨਰੇਟਰ ਨੂੰ ਦਿੱਤੀ ਜਾਂਦੀ ਹੈ। ਰੀਐਕਟਰ ਕੋਰ ਵਿਚ ਪਾਣੀ ਤਰਲ ਰਹਿੰਦਾ ਹੈ ਕਿਉਂਕਿ ਦਬਾਅ ਉੱਚਾ ਹੁੰਦਾ ਹੈ। ਇਹ ਪਾਣੀ ਰੀਐਕਟਰ ਅਤੇ ਜਨਰੇਟਰ ਕੋਰ ਵਿਚ ਘੁੰਮਦਾ ਹੈ। ਜਨਰੇਟਰ ਵਿਚ ਭਾਫ਼ ਪੈਦਾ ਹੁੰਦੀ ਹੈ ਜੋ ਬਿਜਲੀ ਬਣਾਉਣ ਦੇ ਕੰਮ ਆਉਂਦੀ ਹੈ। ਇਹ ਟਰਬਾਈਨ ਘੁੰਮਾਉਣ ਵਿਚ ਵੀ ਸਹਾਇਤਾ ਕਰਦਾ ਹੈ ਅਤੇ ਬਿਜਲੀ ਪੈਦਾ ਕਰਦਾ ਹੈ। ਕੰਡੈਂਸਰ ਵਿਚ ਫਾਲਤੂ ਭਾਫ਼ ਠੰਡੀ ਹੋ ਜਾਂਦੀ ਹੈ ਤੇ ਫਿਰ ਤਰਲ ਵਿਚ ਬਦਲ ਜਾਂਦੀ ਹੈ। ਇਸ ਤਰ੍ਹਾਂ ਨਿਊਕਲੀਅਰ ਊਰਜਾ ਬਿਜਲੀ ਊਰਜਾ ਵਿਚ ਬਦਲ ਜਾਂਦੀ ਹੈ।

ਲਾਭ (Advantages) -ਪਥਰਾਟ ਬਾਲਣਾਂ ਦੀ ਤਰ੍ਹਾਂ ਨਿਊਕਲੀਅਰ ਰੀਐਕਟਰ ਹਵਾ ਪ੍ਰਦੂਸ਼ਕ ਜਿਵੇਂ-ਕਾਰਬਨ ਡਾਈਆਕਸਾਈਡ, ਸਲਫਰ ਡਾਈਆਕਸਾਈਡ, ਨਾਈਟਰੋਜਨ ਆਕਸਾਈਡ ਅਤੇ ਹੋਰ ਪਦਾਰਥ ਪਦੂਸ਼ਣ ਪੈਦਾ ਨਹੀਂ ਕਰਦੇ। ਇਸ ਦੇ ਨਾਲ ਵਾਤਾਵਰਣ ਦੂਸ਼ਿਤ ਨਹੀਂ ਹੁੰਦਾ। ਇਹ ਇੱਕ ਉੱਚ ਕੋਟੀ ਦੀ ਊਰਜਾ ਹੈ, ਥੋੜ੍ਹੇ ਜਿਹੇ ਰੇਡੀਓ ਐਕਟਿਵ ਪਦਾਰਥਾਂ ਤੋਂ ਬਹੁਤ ਜ਼ਿਆਦਾ ਮਾਤਰਾ ਵਿਚ ਉਰਜਾ ਮਿਲਦੀ ਹੈ।

PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਹਾਨੀਆਂ (Drawbacks)-

  1. ਦੇਸ਼ ਵਿੱਚ ਉੱਚ ਕੋਟੀ ਦਾ ਯੂਰੇਨੀਅਮ ਮਿਲਦਾ ਨਹੀਂ। ਇਸ ਲਈ ਆਯਾਤ ਕਰਨਾ ਪੈਂਦਾ ਹੈ।
  2. ਨਿਊਕਲੀਅਰ ਰੀਐਕਟਰ ਵਿਚ ਪੈਦਾ ਹੋਇਆ ਕਚਰਾ ਬੜਾ ਹਾਨੀਕਾਰਕ ਹੁੰਦਾ ਹੈ, ਇਸ ਲਈ ਦੁਰਘਟਨਾ ਦਾ ਖ਼ਤਰਾ ਬੜਾ ਜ਼ਿਆਦਾ ਹੁੰਦਾ ਹੈ।
  3. ਰੇਡੀਓ ਐਕਟਿਵ ਪਦਾਰਥ ਮਨੁੱਖ ਦੀ ਸਿਹਤ ਲਈ ਅਤੇ ਵਾਤਾਵਰਣ ਲਈ ਹਾਨੀਕਾਰਕ ਹਨ। ਰੇਡੀਓ ਐਕਟਿਵ ਵਿਕਿਰਣਾਂ ਦੇ ਕਾਰਨ ਜੀਨਾਂ ਵਿਚ ਕੁੱਝ ਤਬਦੀਲੀ ਹੋ ਜਾਂਦੀ ਹੈ।
  4. ਰੇਡੀਓ ਐਕਟਿਵ ਫਾਲਤੂ ਪਦਾਰਥਾਂ ਦੀ ਸੁਰੱਖਿਆ ਅਤੇ ਨਿਰਮਾਣ ਕਰਨਾ ਬਹੁਤ ਹੀ ਖ਼ਰਚੀਲੀ ਕਿਰਿਆ ਹੈ।

Leave a Comment